PSEB 10th Class Maths Solutions Chapter 11 ਰਚਨਾਵਾਂ Ex 11.1

Punjab State Board PSEB 10th Class Maths Book Solutions Chapter 11 ਰਚਨਾਵਾਂ Ex 11.1 Textbook Exercise Questions and Answers.

PSEB Solutions for Class 10 Maths Chapter 11 ਰਚਨਾਵਾਂ Exercise 11.1

ਹੇਠਾਂ ਦਿੱਤੇ ਵਿੱਚੋਂ ਹਰੇਕ ਦੇ ਲਈ ਰਚਨਾ ਦਾ ਸਪੱਸ਼ਟੀਕਰਣ ਵੀ ਦਿਓ :

ਪ੍ਰਸ਼ਨ 1.
7.6 cm ਲੰਬਾ ਇਕ ਰੇਖਾਖੰਡ ਖਿੱਚੋ ਅਤੇ ਇਸਨੂੰ 5 : 8 ਦੇ ਅਨੁਪਾਤ ਵਿਚ ਵੰਡੋ । ਦੋਨਾਂ ਭਾਗਾਂ ਨੂੰ ਮਾਪੋ ।
ਹੱਲ:
ਦਿੱਤਾ ਹੈ : ਇਕ 7.6 cm ਲੰਬਾ ਰੇਖਾਖੰਡ ਰਚਨਾ ਦੇ ਪਗ :
1. ਇਕ ਰੇਖਾਖੰਡ AB = 7.6 cm ਲਓ।
2. ਨਿਊਨ ਕੋਣ ∠BAX ਬਣਾਉਂਦੀ ਹੋਈ ਕੋਈ ਕਿਰਨ AX ਖਿੱਚੋ ।
3. ਕਿਰਨ AX ਉੱਤੇ 5 + 8 = 13 (ਦਿੱਤਾ ਗਿਆ | ਅਨੁਪਾਤ ਬਿੰਦੂ A1, A2, A3, A4, A5……… A11, A12, A13 ਇਸ ਤਰ੍ਹਾਂ ਅੰਕਿਤ ਕਰੋ ਕਿ A1A2 = A2A3 = A3A4 = ….. = A12A13 ਹੋਵੇ ।
4. BA13 ਨੂੰ ਮਿਲਾਓ।
5. ਬਿੰਦੂ A5, ਤੋਂ ਹੋ ਕੇ ਜਾਣ ਵਾਲੀ A5C || A13B (A5 ਉੱਤੇ ∠AA13B ਦੇ ਬਰਾਬਰ ਕੋਣ ਬਣਾਓ) AB ਨੂੰ ਇੱਕ ਬਿੰਦੂ “c’ ਤੇ ਕੱਟਦੀ ਹੋਈ ਰੇਖਾ ਖਿਚੋ ਤਾਂ AC : CB = 5 : 8
PSEB 10th Class Maths Solutions Chapter 11 ਰਚਨਾਵਾਂ Ex 11.1 1
ਸਪੱਸ਼ਟੀਕਰਣ
ਆਓ ਅਸੀਂ ਦੇਖੀਏ ਕਿ ਇਹ ਵਿਧੀ ਕਿਵੇਂ ਸਾਨੂੰ ਲੋੜੀਂਦਾ ਵਿਭਾਜਨ ਦਿੰਦੀ ਹੈ।
△AA13B ਵਿੱਚ
∴ A5C || A13B ਹੈ ।
∴ ਮੂਲ ਸਮਾਨ ਅਨੁਪਾਤਿਕਤਾ ਥਿਊਰਮ ਰਾਹੀਂ
\(\frac{\mathrm{AA}_{5}}{\mathrm{~A}_{5} \mathrm{~A}_{13}}\) = \(\frac{AC}{CB}\)
\(\frac{\mathrm{AA}_{5}}{\mathrm{~A}_{5} \mathrm{~A}_{13}}\) = \(\frac{5}{8}\)
∴ \(\frac{AC}{CB}\) = \(\frac{5}{8}\)
ਇਹ ਦਿਖਾਉਂਦਾ ਹੈ ਕਿ ‘C’, AB ਨੂੰ 5 : 8 ਦੇ ਅਨੁਪਾਤ ਵਿਚ ਵੰਡਦਾ ਹੈ ।
ਦੋਵੇਂ ਭਾਗ ਮਾਪਣ ਤੇ,
AC = 2.9 cm, CB = 47 cm
ਵੈਕਲਪਿਕ ਜਾਂ ਦੂਜੀ ਵਿਧੀ :
1. ਇਕ ਰੇਖਾਖੰਡ AB = 7.6 cm ਲਓ ।
2. ਇਕ ਨਿਊਨ ਕੋਣ ∠BAX ਖਿੱਚੋ ।
3. ∠ABY ਇਸ ਤਰ੍ਹਾਂ ਬਣਾਓ ਕਿ
∠ABY = ∠BAX.
4. ਬਿੰਦੂ A1, A2, A3, A4, A5 ਕਿਰਨ AX ਉੱਤੇ ਇਸ ਤਰ੍ਹਾਂ ਅੰਕਿਤ ਕਰੋ ਤਾਂਕਿ A1A2 = A2A3 = A3A4
5. ਬਿੰਦੂ B1, B2, B3, ………, B8 ਰੇਖਾ BY ਤੇ ਇਸ ਤਰ੍ਹਾਂ ਅੰਕਿਤ ਕਰੋ ਕਿ B1B2 = B2B3 = …..B7B8
6. A5B8 ਨੂੰ ਮਿਲਾਓ ਮੰਨ ਲਓ ਇਹ AB ਨੂੰ ‘C’ ਤੇ ਕੱਟਦਾ ਹੈ ।
AC : CB = 5 : 8
PSEB 10th Class Maths Solutions Chapter 11 ਰਚਨਾਵਾਂ Ex 11.1 2
ਸਪੱਸ਼ਟੀਕਰਣ :
△ACA5 ਅਤੇ △ BCB8 ਵਿੱਚ
∠ACA5 = ∠BCB8 [ਸਿਖਰ ਸਨਮੁੱਖ ਕੋਣੀ ]
∠BAA5 = ∠ABB8 ([ਰਚਨਾ]
∴ △ACA5 ~ △BCB8 [AA ਸਮਰੂਪਤਾ]
∴ ਇਨ੍ਹਾਂ ਦੀਆਂ ਸੰਗਤ ਭੁਜਾਵਾਂ ਸਮਾਨ ਵਿੱਚ ਅਨੁਪਾਤ ਹੋਣਗੀਆਂ।
PSEB 10th Class Maths Solutions Chapter 11 ਰਚਨਾਵਾਂ Ex 11.1 3
∴ AC : CB = 5 : 8.
∴ C, ਰੇਖਾਖੰਡ AB ਨੂੰ 5 : 8 ਦੇ ਅਨੁਪਾਤ ਵਿੱਚ | ਵੰਡਦਾ ਹੈ।

ਪ੍ਰਸ਼ਨ 2.
4 cm, 5 cm ਅਤੇ 6 cm ਭੁਜਾਵਾਂ ਵਾਲੇ ਇੱਕ | ਤਿਭੁਜ ਦੀ ਰਚਨਾ ਕਰੋ ਅਤੇ ਇਸ ਦੇ ਸਮਰੂਪ ਇੱਕ ਹੋਰ | ਤਿਭੁਜ ਦੀ ਰਚਨਾ ਕਰੋ ਜਿਸ ਦੀਆਂ ਭੁਜਾਵਾਂ ਦਿੱਤੇ ਹੋਏ ਤ੍ਰਿਭੁਜ ਦੀਆਂ ਸੰਗਤ ਭੁਜਾਵਾਂ ਦਾ \(\frac{2}{3}\) ਗੁਣਾ ਹੋਣ ।
ਹੱਲ:
ਰਚਨਾ ਦੇ ਪਗ :
1. ਦਿੱਤੀਆਂ ਹੋਈਆਂ ਸ਼ਰਤਾਂ ਅਤੇ ਮਾਪ ਅਨੁਸਾਰ ਤਿਭੁਜ ਦੀ ਰਚਨਾ ਕਰੋ । ਮੰਨ ਲਓ △ABC ਹੈ ਜਿਸ ਵਿੱਚ AB = 5 cm, AC = 4 cm ਅਤੇ BC = 6 cm ਹੈ ।
2. ਭੁਜਾ BC ਦੇ ਹੇਠਾਂ ਕੋਈ ਨਿਉਨ ਕੋਣ ∠CBX ਬਣਾਓ ।
PSEB 10th Class Maths Solutions Chapter 11 ਰਚਨਾਵਾਂ Ex 11.1 4
3. ਤਿੰਨ ਬਿੰਦੂ (\(\frac{2}{3}\) ਵਿੱਚ 2 ਅਤੇ 3 ਵਿੱਚੋਂ ਵੱਡੀ ਸੰਖਿਆ) B1, B2, B3, BX ਉੱਤੇ ਇਸ ਤਰ੍ਹਾਂ ਅੰਕਿਤ ਕਰੋ ਕਿ BB1 = B1B2 = B2B3 ਹੋਣ ।
4. B3C ਨੂੰ ਮਿਲਾਓ।
5. B2(\(\frac{2}{3}\) ਵਿੱਚ 2 ਅਤੇ 3 ਵਿੱਚੋਂ ਛੋਟੀ ਸੰਖਿਆ) ਵਿੱਚੋਂ ਇਕ ਰੇਖਾ B3C ਦੇ ਸਮਾਂਤਰ ਖਿੱਚੋ ਜੋ BC ਨੂੰ C’ ਉੱਤੇ ਕੱਟੇ ।
6. C, ਤੋਂ ਹੋ ਕੇ ਜਾਣ ਵਾਲੀ CA ਦੇ ਸਮਾਂਤਰ ਇੱਕ ਰੇਖਾ ਖਿੱਚੋ ਜੋ BA ਨੂੰ A’ਤੇ ਮਿਲੇ ।
∴ △A’BC’ ਲੋੜੀਂਦੀ ਤ੍ਰਿਭੁਜ ਹੈ ਜਿਸ ਦੀਆਂ ਭੁਜਾਵਾਂ △ABC ਦੀਆਂ ਸੰਗਤ ਭੁਜਾਵਾਂ ਦੀ \(\frac{2}{3}\) ਗੁਣਾ ਹਨ !
ਰਚਨਾ ਦਾ ਸਪੱਸ਼ਟੀਕਰਣ :
ਪਹਿਲਾਂ ਅਸੀਂ ਇਹ ਦਿਖਾਵਾਂਗੇ ਕਿ ਪਹਿਲੀ ਤਿਭੁਜ ਅਤੇ ਰਚਨਾ ਕੀਤੀ ਗਈ ਤ੍ਰਿਭੁਜ ਸਮਰੂਪ ਹਨ }
ਭਾਵ △A’BC’ – △ABC
△ A’BC’ ਅਤੇ △ABC ਵਿਚ
∠B = ∠B [ਸਾਂਝਾ]
∠A’C’B= ∠ACB [ਚਨਾ]
△A’C’B ~ △ACB [AA ਸਮਰੂਪਤਾ]
∴ ਇਨ੍ਹਾਂ ਦੀਆਂ ਸੰਗਤ ਭੁਜਾਵਾਂ ਵੀ ਸਮਾਨ ਅਨੁਪਾਤ ਵਿਚ ਹੋਣਗੀਆਂ।
PSEB 10th Class Maths Solutions Chapter 11 ਰਚਨਾਵਾਂ Ex 11.1 5
∴ △A’BC’ ਦੀਆਂ ਭੁਜਾਵਾਂ △ ABC ਦੀਆਂ ਸੰਗਤ ਭੁਜਾਵਾਂ ਦਾ \(\frac{2}{3}\) ਗੁਣਾ ਹੈ।

PSEB 10th Class Maths Solutions Chapter 11 ਰਚਨਾਵਾਂ Ex 11.1

ਪ੍ਰਸ਼ਨ 3.
5 cm, 6 cm ਅਤੇ 7 cm ਭੁਜਾਵਾਂ ਵਾਲੇ ਇੱਕ ਤ੍ਰਿਭੁਜ ਦੀ ਰਚਨਾ ਕਰੋ ਅਤੇ ਫਿਰ ਇੱਕ ਹੋਰ ਤ੍ਰਿਭੁਜ ਦੀ ਰਚਨਾ ਕਰੋ, ਜਿਸ ਦੀਆਂ ਭੁਜਾਵਾਂ ਦਿੱਤੇ ਗਏ ਤ੍ਰਿਭੁਜ ਦੀਆਂ ਸੰਗਤ ਭੁਜਾਵਾਂ ਦਾ \(\frac{7}{5}\) ਗੁਣਾ ਹੋਣ ।
ਹੱਲ:
PSEB 10th Class Maths Solutions Chapter 11 ਰਚਨਾਵਾਂ Ex 11.1 6
ਰਚਨਾ ਦੇ ਪਗ
1. △ABC ਦੀ ਰਚਨਾ ਕਰੋ ਜਿਸ ਵਿਚ AB = 7 cm, BC = 6 cm ਅਤੇ AC = 5 cm ਹੋਣ
2. ਆਧਾਰ AB ਦੇ ਹੇਠਾਂ ਨੂੰ ਕੋਈ ਨਿਊਨ ਕੋਣ ∠BAX ਬਣਾਉ ।
3. ਸੱਤ ਬਿੰਦੂ A1, A2, A3, ……. A7 ਰੇਖਾ AX ਇਸ ਤਰ੍ਹਾਂ ਅੰਕਿਤ ਕਰੋ ਕਿ
AA1 = A1A2 = A2A3 = ………A6A7
4. BA5 ਨੂੰ ਮਿਲਾਓ ।
5. A7, ਤੋਂ A5B ਦੇ ਸਮਾਂਤਰ ਇੱਕ ਰੇਖਾ ਖਿੱਚੋ । ਮੰਨ ਲਉ ਇਹ AB ਨੂੰ ਵਧਾਉਣ ਤੇ B’ ਤੇ ਇਸ ਤਰ੍ਹਾਂ ਮਿਲਦੀ ਹੈ ਕਿ AB’ = \(\frac{7}{5}\)AB.
6. B’ ਤੋਂ ਇੱਕ ਰੇਖਾ BC ਦੇ ਸਮਾਂਤਰ ਇੱਕ ਰੇਖਾ ਖਿੱਚੋ ਜੋ AC ਨੂੰ ਵਧਾਉਣ ਤੇ C’ ਤੇ ਮਿਲਦੀ ਹੈ । △AB’C ਲੋੜੀਂਦੀ ਹੈ ।
ਸਪੱਸ਼ਟੀਕਰਣ ,
△ABC ਅਤੇ △ AB’C’ ਵਿੱਚ,
∠A = ∠A [ਸਾਂਝਾ]
∠ABC = ∠AB’C’ [ਚਨਾ]
∴ ∠ABC ~ ∠ AB’C’ [AA ਸਮਰੂਪਤਾ]
∴ ਉਨ੍ਹਾਂ ਦੀਆਂ ਸੰਗਤ ਭੁਜਾਵਾਂ ਇੱਕ ਹੀ ਅਨੁਪਾਤ ਵਿਚ ਹੋਣਗੀਆਂ ।
\(\frac{\mathrm{AB}}{\mathrm{AB}^{\prime}}\) = \(\frac{\mathrm{BC}}{\mathrm{B}^{\prime} \mathrm{C}^{\prime}}\) = \(\frac{\mathrm{CA}}{\mathrm{C}^{\prime} \mathrm{A}}\) …(1)
ਪਰ △ AA5B ਅਤੇ △AA7 B’ ਵਿਚ
∠A = ∠A [ਸਾਂਝਾ]
∠AA5B = ∠AA7B’ [ਸੰਗਤ ਕੋਣ]
∴ △AA5B – △AA7B’ [AA ਸਮਰੂਪਤਾ]
∴ ਉਨ੍ਹਾਂ ਦੀਆਂ ਸੰਗਤ ਭੁਜਾਵਾਂ ਇੱਕ ਸਮਾਨ ਅਨੁਪਾਤ ਵਿਚ ਹੋਣਗੀਆਂ ।
PSEB 10th Class Maths Solutions Chapter 11 ਰਚਨਾਵਾਂ Ex 11.1 7
∴ △AB’C’ ਦੀਆਂ ਭੁਜਾਵਾਂ △ABC ਦੀਆਂ ਸੰਗਤ ਭੁਜਾਵਾਂ ਦਾ \(\frac{7}{5}\) ਗੁਣਾ ਹੈ ।

ਪ੍ਰਸ਼ਨ 4.
ਆਧਾਰ 8 cm ਅਤੇ ਉੱਚਾਈ 4 cm ਦੇ ਇੱਕ ਸਮਦੋਭੁਜੀ ਤਿਭੁਜ ਦੀ ਰਚਨਾ ਕਰੋ ਅਤੇ ਫਿਰ ਇੱਕ ਹੋਰ ਤ੍ਰਿਭੁਜ ਦੀ ਰਚਨਾ ਕਰੋ, ਜਿਸ ਦੀਆਂ ਭੁਜਾਵਾਂ ਇਸ ਸਮਦੋਭੁਜੀ ਤ੍ਰਿਭੁਜ ਦੀਆਂ ਸੰਗਤ ਭੁਜਾਵਾਂ ਦਾ 1\(\frac{1}{2}\) ਗੁਣਾ ਹੋਣ ।
ਹੱਲ:
ਦਿੱਤਾ ਹੈ : ਸਮਦੋਭੁਜੀ ਤਿਭੁਜ ਦਾ ਆਧਾਰ = 8 cm ਅਤੇ ਉੱਚਾਈ = 4 cm
ਰਚਨਾ ਕਰਨਾ : ਇਕ ਤ੍ਰਿਭੁਜ ਜਿਸ ਦੀਆਂ ਭੁਜਾਵਾਂ ਸਮਦੋਭੁਜੀ ਤ੍ਰਿਭੁਜ ਦੀਆਂ ਸੰਗਤ ਭੁਜਾਵਾਂ ਦਾ 1\(\frac{1}{2}\) ਗੁਣਾ ਹੈ ।
ਰਚਨਾ ਦੇ ਪਗ :
1. ਆਧਾਰ AB = 8 cm ਲਉ |
2. AB ਦਾ ਲੰਬ ਸਮਦੁਭਾਜਕ ਖਿੱਚੋ ਜੋ AB ਨੂੰ ‘M’ | ਉੱਤੇ ਕੱਟੇ ।
3. M ਨੂੰ ਕੇਂਦਰ ਮੰਨ ਕੇ ਅਰਧ ਵਿਆਸ 4 cm ਲੈ ਕੇ ਇੱਕ ਚਾਪ ਲਗਾਓ ਜੋ ਲੰਬ ਸਮਦੁਭਾਜਕ ਨੂੰ C’ ਤੇ ਕੱਟਦੀ ਹੈ ।
4. CA ਅਤੇ CB ਨੂੰ ਮਿਲਾਓ ।
5. △ABC ਸਮਦੋਭੁਜੀ ਤ੍ਰਿਭੁਜ ਹੈ ਜਿਸ ਵਿਚ CA = CB.
6. ਭੁਜਾ BC ਦੇ ਹੇਠਾਂ ਇਕ ਨਿਊਨ ਕੋਣ ∠BAX | ਬਣਾਓ ।
7. ਤਿੰਨ ਬਿੰਦੂ (1\(\frac{1}{2}\) ਜਾਂ \(\frac{3}{2}\) ਵਿੱਚ 2 ਜਾਂ 3 ਵਿੱਚੋਂ ਵੱਡੀ ਸੰਖਿਆ) A1, A2, A3, …….. ‘AX’ ਉੱਤੇ ਇਸ ਤਰ੍ਹਾਂ | ਅੰਕਿਤ ਕਰੋ ਕਿ AA1 = A1A2 = A2A3 ਹੋਵੇ ।
PSEB 10th Class Maths Solutions Chapter 11 ਰਚਨਾਵਾਂ Ex 11.1 8
8. A2 (\(\frac{1}{2}\) ਵਿੱਚ ‘2’ ਅਤੇ ‘3’ ਵਿੱਚੋਂ ਛੋਟੀ ਸੰਖਿਆ) | ਅਤੇ B ਨੂੰ ਮਿਲਾਓ ।
9. A3 ਵਿਚੋਂ ਇਕ ਰੇਖਾ A2B ਦੇ ਸਮਾਂਤਰ ਖਿੱਚੋ ਜੋ | AB ਨੂੰ ਵਧਾਉਣ ਤੇ B’ ਤੇ ਮਿਲੇ ।
10. B’ ਵਿੱਚੋਂ ਇਕ ਰੇਖਾ BC ਦੇ ਸਮਾਂਤਰ ਖਿੱਚੋ ਜੋ AC ਨੂੰ ਵਧਾਉਣ ਤੇ C’ ਤੇ ਮਿਲੇ । △AB’C’ ਲੋੜੀਂਦੀ ਤ੍ਰਿਭੁਜ ਹੈ ਜਿਸ ਦੀਆਂ ਭੁਜਾਵਾਂ △ABC ਦੀਆਂ ਸੰਗਤ ਭੁਜਾਵਾਂ ਦੀ 1\(\frac{1}{2}\) ਗੁਣੀ ਹੈ ।
ਸਪੱਸ਼ਟੀਕਰਣ :
ਸਭ ਤੋਂ ਪਹਿਲਾਂ ਅਸੀਂ ਇਹ ਸਿੱਧ ਕਰਾਂਗੇ ਕਿ △AB’C’ ਅਤੇ △ABC ਸਮਰੂਪ ਹੈ ।
△ ABC ਅਤੇ △ ABC ਵਿੱਚ,
∠A = ∠A [ਸਾਂਝਾ]
∠AB’C’ = ∠ABC [ਚਨਾ]
△AB’C’ ~ △ABC [AA ਸਮਰੂਪਤਾ]
∴ ਉਹਨਾਂ ਦੀਆਂ ਸੰਗਤ ਭੁਜਾਵਾਂ ਇੱਕ ਹੀ ਅਨੁਪਾਤ ਵਿਚ ਹੋਣ
\(\frac{\mathrm{AB}^{\prime}}{\mathrm{AB}}\) = \(\frac{\mathrm{B}^{\prime} \mathrm{C}^{\prime}}{\mathrm{BC}}\) = \(\frac{\mathrm{C}^{\prime} \mathrm{A}}{\mathrm{CA}}\) ………(1)
ਹੁਣ △ A3AB’ ਅਤੇ △AAB ਲਉ
∠A = ∠A [ਸਾਂਝਾ]
∠B’A3A = ∠BA2A [ਚਨਾ]
∴ △A3AB’ ~ △A2AB [AA ਸਮਰੂਪਤਾ]
∴ ਉਨ੍ਹਾਂ ਦੀਆਂ ਸੰਗਤ ਭੁਜਾਵਾਂ ਇਕ ਹੀ ਅਨੁਪਾਤ ਵਿਚ ਹੋਣ
PSEB 10th Class Maths Solutions Chapter 11 ਰਚਨਾਵਾਂ Ex 11.1 9
ਅਤੇ C’A = 1\(\frac{1}{2}\) (CA)
∴ △ AB’C’ ਦੀਆਂ ਭੁਜਾਵਾਂ △ABC ਦੀਆਂ ਸੰਗਤ ਭੁਜਾਵਾਂ ਦਾ 1\(\frac{1}{2}\) ਗੁਣਾ ਹੈ।

PSEB 10th Class Maths Solutions Chapter 11 ਰਚਨਾਵਾਂ Ex 11.1

ਪ੍ਰਸ਼ਨ 5.
ਇੱਕ ਤਿਭੁਜ ABC ਬਣਾਓ ਜਿਸ ਵਿੱਚ BC = 6 cm, AB = 5 cm ਅਤੇ ∠ABC= 60° ਹੋਵੇ।ਫਿਰ ਇੱਕ ਤ੍ਰਿਭੁਜ ਦੀ ਰਚਨਾ ਕਰੋ ਜਿਸ ਦੀਆਂ ਭੁਜਾਵਾਂ △ABC ਦੀਆਂ ਸੰਗਤ ਭੁਜਾਵਾਂ ਦਾ \(\frac{3}{4}\) ਗੁਣਾ ਹੋਣ ।
ਹੱਲ:
ਰਚਨਾ ਦੇ ਪਰਾ :
1. ਰੇਖਾਖੰਡ BC = 6 cm ਲਉ !
2. B ਉਤੇ 60° ਦਾ ਕੋਣ ਬਣਾਓ ਭਾਵ ∠BAX = 60° ਬਣਾਓ ।
3. B ਨੂੰ ਕੇਂਦਰ ਮੰਨ ਕੇ ਅਤੇ 5 cm ਅਰਧ ਵਿਆਸ ਲੈ ਕੇ ਇਕ ਚਾਪ ਖਿਚੋ ਜੋ BX ਨੂੰ ‘A’ ਤੇ ਕੱਟੇ ।
PSEB 10th Class Maths Solutions Chapter 11 ਰਚਨਾਵਾਂ Ex 11.1 10
4. A ਅਤੇ C ਨੂੰ ਮਿਲਾਓ ।
5. BC ਦੇ ਥੱਲੇ B ਉੱਤੇ ਇਕ ਨਿਊਨ ਕੋਣ ਬਣਾਉ ॥
6. ਚਾਰ ਬਿੰਦੂ (\(\frac{3}{4}\) ਵਿਚ 3 ਅਤੇ 4 ਵਿੱਚੋਂ ਵੱਡੀ ਸੰਖਿਆ) B1, B2, B3, B4 ਰੇਖਾ BY ਇਸ ਤਰ੍ਹਾਂ ਅੰਕਿਤ ਕਰੇ ਕਿ BB1 = B1B2 = ……..B2B3 = B3B4
7. B4 ਅਤੇ C ਨੂੰ ਮਿਲਾਓ ।
8. B3 ਤੋਂ (\(\frac{3}{4}\) ਵਿਚ 3 ਅਤੇ 4 ਵਿੱਚੋਂ ਛੋਟੀ ਸੰਖਿਆ) ਇੱਕ ਰੇਖਾ B4C ਦੇ ਸਮਾਂਤਰ ਸੰਗਤ ਕੋਣ ਬਣਾਉਂਦੀ ਹੋਈ ਖਿੱਚੋ । ਮੰਨ ਲਓ B3 ਵਿਚੋਂ ਖਿੱਚੀ ਰੇਖਾ BC ਨੂੰ C’ ਉੱਤੇ ਮਿਲਦੀ ਹੈ ।
9. C’ ਤੋਂ ਇਕ ਰੇਖਾ CA ਦੇ ਸਮਾਂਤਰ ਖਿਚੋ ਜੋ BA ਨੂੰ A’ ਉੱਤੇ ਕੱਟਦੀ ਹੈ ।
△A’BC ਲੋੜੀਂਦੀ ਤ੍ਰਿਭੁਜ ਹੈ ਜਿਸ ਦੀਆਂ ਸੰਗਤ ਭੁਜਾਵਾਂ △ABC ਦੀਆਂ ਸੰਗਤ ਭੁਜਾਵਾਂ ਦੇ \(\frac{3}{4}\) ਗੁਣਾ ਹਨ।
ਸਪੱਸ਼ਟੀਕਰਣ :
△A’BC ਅਤੇ △ABC ਲਉ ॥
∠B = ∠B [ਸਾਂਝਾ]
∠A’C’B = ∠ACB [ਸੰਗਤ ਕੋਣ]
∴ △A’BC’ ~ △ABC [AA ਸਮਰੂਪਤਾ]
∴ ਉਹਨਾਂ ਦੀਆਂ ਸੰਗਤ ਭੁਜਾਵਾਂ ਇਕ ਹੀ ਅਨੁਪਾਤ ਵਿਚ ਹੋਣਗੀਆਂ ।
∴ \(\frac{A^{\prime} B}{A B}\) = \(\frac{\mathrm{BC}^{\prime}}{\mathrm{BC}}\) = \(\frac{\mathrm{C}^{\prime} \mathrm{A}^{\prime}}{\mathrm{CA}}\) …(1)
ਹੁਣ △BBC ਅਤੇ △BBC ਲਉ !
∠B = ∠B [ਸਾਂਝਾ]
∠C’ B3B = ∠CB4B [ਸੰਗਤ ਕੋਣ]
△B3BC ~ △B4BC [AA ਸਮਰੂਪਤਾ]
∴ ਉਹਨਾਂ ਦੀਆਂ ਸੰਗਤ ਭੁਜਾਵਾਂ ਇਕ ਹੀ ਅਨੁਪਾਤ ਵਿਚ ਹੋਣਗੀਆਂ
PSEB 10th Class Maths Solutions Chapter 11 ਰਚਨਾਵਾਂ Ex 11.1 11
ਅਤੇ C’A’ = \(\frac{3}{4}\)CA.
ਭਾਵ △A’BC’ ਦੀਆਂ ਭੁਜਾਵਾਂ △ABC ਦੀਆਂ ਸੰਗਤ ਭੁਜਾਵਾਂ ਦਾ \(\frac{3}{4}\) ਗੁਣਾ ਹੈ ।

ਪ੍ਰਸ਼ਨ 6.
ਇੱਕ ਤਿਭੁਜ ABC ਬਣਾਉ, ਜਿਸ ਵਿੱਚ BC = 7 ਤੋਂ cm, ∠B = 45°, ∠A = 105° ਹੋਵੇ । ਫਿਰ ਇੱਕ ਹੋਰ | ਤ੍ਰਿਭੁਜ ਦੀ ਰਚਨਾ ਕਰੋ ਜਿਸ ਦੀਆਂ ਭੁਜਾਵਾਂ △ABC ਦੀਆਂ ਸੰਗਤ ਭੁਜਾਵਾਂ ਦਾ \(\frac{3}{4}\) ਗੁਣਾ ਹੋਣ ।
ਹੱਲ:
ਰਚਨਾ ਦੇ ਪਗ :
1. ਦਿੱਤੇ ਗਏ ਮਾਪਾਂ ਨਾਲ ਤ੍ਰਿਭੁਜ ABC ਦੀ ਰਚਨਾ ਕਰੋ ।
2. ਭੁਜਾ BC ਦੇ ਹੇਠਾਂ ਬਿੰਦੂ B ‘ਤੇ ਕੋਈ ਨਿਊਨ ਕੋਣ ∠CBX ਖਿੱਚੋ ।
PSEB 10th Class Maths Solutions Chapter 11 ਰਚਨਾਵਾਂ Ex 11.1 12
7 cm
ਤਿਭੁਜ ਦੇ ਕੋਣਾਂ ਦੇ ਜੋੜ ਗੁਣਧਰਮ ਦੁਆਰਾ
∠A + ∠B + ∠C = 180°
105° + 45° + ∠C = 180°
∠C = 180° – 150° = 30°
3. ਚਾਰ ਬਿੰਦੂ (\(\frac{4}{3}\) ਵਿੱਚ 3 ਅਤੇ 4 ਵਿਚੋਂ ਵੱਡੀ ਸੰਖਿਆ) B1, B2, B3 …..B4, ‘BX’ ਉੱਤੇ ਇਸ ਤਰ੍ਹਾਂ ਅੰਕਿਤ ਕਰੋ ਕਿ BB1 = B1B2 = B2B3 = B3B4 ਹੋਵੇ ।
4. B3C ਤੋਂ 3 ਅਤੇ 4 ਵਿੱਚੋਂ ਛੋਟੀ) ਨੂੰ ਮਿਲਾਓ ।
5. B4 ਵਿਚੋਂ ਇਕ ਰੇਖਾ B3C ਦੇ ਸਮਾਂਤਰ ਖਿੱਚੋ ਜੋ | BC ਨੂੰ ਵਧਾਉਣ ਤੇ C ‘ਤੇ ਕੱਟੇ ।
6. C’ ਤੋਂ ਇਕ ਹੋਰ ਰੇਖਾ CA ਦੇ ਸਮਾਂਤਰ ਖਿੱਚੋ | ਜੋ BA ਨੂੰ ਵਧਾਉਣ ਤੇ A’ ਉੱਤੇ ਕੱਟੇ ।
7. △A’BC’ ਲੋੜੀਂਦੀ ਤ੍ਰਿਭੁਜ ਹੈ ਜਿਸ ਦੀਆਂ ਭੁਜਾਵਾਂ ਤ੍ਰਿਭੁਜ ABC ਦੀਆਂ ਸੰਗਤ ਭੁਜਾਵਾਂ ਦੇ \(\frac{4}{3}\) ਗੁਣਾ ਹੈ।
ਸਪੱਸ਼ਟੀਕਰਣ :
△A’BC ਅਤੇ △ ABC ਲਓ ।
∠B = ∠B [ਸਾਂਝਾ]
∠A’C’B = ∠ACB [ਚਨਾ]
∴ △ A’BC ~ △ABC [AA ਸਮਰੂਪਤਾ]
∴ ਉਨ੍ਹਾਂ ਦੀਆਂ ਸੰਗਤ ਭੁਜਾਵਾਂ ਇਕ ਹੀ ਅਨੁਪਾਤ ਵਿਚ ਹੋਣਗੀਆਂ]
\(\frac{A^{\prime} B}{A B}\) = \(\frac{\mathrm{BC}^{\prime}}{\mathrm{BC}}\) = \(\frac{\mathrm{C}^{\prime} \mathrm{A}^{\prime}}{\mathrm{CA}}\) ….(1)
ਫਿਰ △B4BC ਅਤੇ △B3BC ਲਓ
∠B = ∠B [ਸਾਂਝਾ]
∠C’B4B = ∠CB3B [ਰਚਨਾ]
∴ △B4BC’ ~ △B3BC [AA-ਸਮਰੂਪਤਾ}
∴ ਉਨ੍ਹਾਂ ਦੀਆਂ ਸੰਗਤ ਭੁਜਾਵਾਂ ਇਕ ਹੀ ਅਨੁਪਾਤ ਵਿਚ ਹੋਣਗੀਆਂ ।
PSEB 10th Class Maths Solutions Chapter 11 ਰਚਨਾਵਾਂ Ex 11.1 13
△A’BC’ ਦੀਆਂ ਭੁਜਾਵਾਂ △ABC ਦੀਆਂ ਸੰਗਤ ਭੁਜਾਵਾਂ ਦਾ \(\frac{4}{3}\) ਗੁਣਾ ਹੈ।

PSEB 10th Class Maths Solutions Chapter 11 ਰਚਨਾਵਾਂ Ex 11.1

ਪ੍ਰਸ਼ਨ 7.
ਇੱਕ ਸਮਕੋਣ ਤਿਭੁਜ ਦੀ ਰਚਨਾ ਕਰੋ, ਜਿਸ ਦੀਆਂ ਭੁਜਾਵਾਂ (ਕਰਣ ਦੇ ਇਲਾਵਾ 4 cm ਅਤੇ 3 cm ਲੰਬਾਈ ਵਾਲੀਆਂ ਹੋਣ । ਫਿਰ ਇੱਕ ਹੋਰ ਤ੍ਰਿਭੁਜ ਦੀ ਰਚਨਾ ਕਰੋ, ਜਿਸ ਦੀਆਂ ਭੁਜਾਵਾਂ ਦਿੱਤੇ ਹੋਏ ਤ੍ਰਿਭੁਜ ਦੀਆਂ ਸੰਗਤ ਭੁਜਾਵਾਂ ਦਾ \(\frac{5}{3}\) ਗੁਣਾ ਹੋਣ ।
ਹੱਲ:
ਰਚਨਾ ਦੇ ਪਗ :
1. ਦਿੱਤੀਆਂ ਗਈਆਂ ਸ਼ਰਤਾਂ ਨਾਲ ਸਮਕੋਣ ਤਿਭੁਜ ਦੀ ਰਚਨਾ ਕਰੋ ਮੰਨ ਲਉ ਇਹ △ABC ਹੈ ।
BC = 4 cm; AB = 3 cm ਅਤੇ ∠B = 90°.
2. ਭੁਜਾ BC ਦੇ ਹੇਠਾਂ ਕੋਈ ਨਿਊਨ ਕੋਣ ∠CBX ਬਣਾਉ ।
3. ਪੰਜ ਬਿੰਦੂ (\(\frac{5}{3}\) ਵਿੱਚ 5 ਅਤੇ 3 ਵਿੱਚੋਂ ਵੱਡੀ ਸੰਖਿਆ) B1, B2, B3, ……B4, B5, BX ਉੱਤੇ ਇਸ ਤਰ੍ਹਾਂ ਅੰਕਿਤ ਕਰੋ ਕਿ BB1 = B1B2 = ….. = B4B5 ਹੋਵੇ ।
4. B3 (\(\frac{5}{3}\) ਵਿੱਚ ‘5’ ਅਤੇ ‘3) ਵਿੱਚੋਂ ਛੋਟੀ ਸੰਖਿਆ) ਅਤੇ ‘C ਨੂੰ ਮਿਲਾਓ ।
PSEB 10th Class Maths Solutions Chapter 11 ਰਚਨਾਵਾਂ Ex 11.1 14
5. B5 ਵਿਚੋਂ ਇਕ ਰੇਖਾ BC ਦੇ ਸਮਾਂਤਰ ਖਿੱਚੋ ਜੋ BC ਨੂੰ ਵਧਾਉਣ ਤੇ C’ ਤੇ ਕੱਟੇ ।
6. ਦੁਬਾਰਾ C ਵਿਚੋਂ ਇਕ ਰੇਖਾ CA ਦੇ ਸਮਾਂਤਰ ਤੇ ਖਿੱਚੋ ! ਜੋ BA ਨੂੰ ਵਧਾਉਣ ਤੇ A’ ਤੇ ਮਿਲੇ । △A’BC ਲੋੜੀਂਦੀ ਤ੍ਰਿਭੁਜ ਹੈ ਜਿਸ ਦੀਆਂ ਭੁਜਾਵਾਂ △ABC ਦੀਆਂ ਸੰਗਤ ਭੁਜਾਵਾਂ ਦਾ \(\frac{5}{3}\) ਗੁਣਾ ਹਨ।
ਸਪੱਸ਼ਟੀਕਰਣ
△A’BC ਅਤੇ △ABC ਲਉ
∠B = ∠B [ਸਾਂਝਾ]
∠A’C’B = ∠ACB [ਚਨਾ]
∴ △A’BC’ ~ △ABC [AA-ਸਮਰੂਪਤਾ]
∴ ਉਨ੍ਹਾਂ ਦੀਆਂ ਸੰਗਤ ਭੁਜਾਵਾਂ ਇਕ ਹੀ ਅਨੁਪਾਤ ਵਿਚ ਹੋਣਗੀਆਂ ।
ਭਾਵ \(\frac{A^{\prime} B}{A B}\) = \(\frac{\mathrm{BC}^{\prime}}{\mathrm{BC}}\) = \(\frac{\mathrm{C}^{\prime} \mathrm{A}^{\prime}}{\mathrm{CA}}\) …(1)
ਦੁਬਾਰਾ △B5C’B ਅਤੇ △B3CB ਵਿਚੋਂ
CB = CB [ਸਾਂਝਾ]
∠C’B5B = ∠CB3B [ਚਨਾ]
∴ △B5C’B ~ △B3CB [AA-ਸਮਰੂਪਤਾ]
∴ ਉਨ੍ਹਾਂ ਦੀਆਂ ਸੰਗਤ ਭੁਜਾਵਾਂ ਇਕ ਸਮਾਨ ਅਨੁਪਾਤ ਵਿਚ ਹੋਣਗੀਆਂ ।
PSEB 10th Class Maths Solutions Chapter 11 ਰਚਨਾਵਾਂ Ex 11.1 15
△A’BC’ ਦੀਆਂ ਭੁਜਾਵਾਂ △ABC ਦੀਆਂ ਸੰਗਤ ਭੁਜਾਵਾਂ ਦਾ \(\frac{5}{3}\) ਗੁਣਾ ਹੈ।

Leave a Comment