Punjab State Board PSEB 10th Class Maths Book Solutions Chapter 12 ਚੱਕਰ ਨਾਲ ਸੰਬੰਧਿਤ ਖੇਤਰਫਲ Ex 12.3 Textbook Exercise Questions and Answers.
PSEB Solutions for Class 10 Maths Chapter 12 ਚੱਕਰ ਨਾਲ ਸੰਬੰਧਿਤ ਖੇਤਰਫਲ Exercise 12.3
(ਜਦੋਂ ਤੱਕ ਨਾ ਕਿਹਾ ਜਾਵੇ, π = \(\frac{22}{7}\) ਦਾ ਹੀ ਪ੍ਰਯੋਗ ਕਰੋ)
ਪ੍ਰਸ਼ਨ 1.
ਚਿੱਤਰ ਵਿਚ, ਰੰਗੀਨ ਭਾਗ ਦਾ ਖੇਤਰਫਲ ਪਤਾ ਕਰੋ, ਜੇਕਰ PO = 24 cm, PR = 7 cm ਅਤੇ O ਚੱਕਰ ਦਾ ਕੇਂਦਰ ਹੈ ।
ਹੱਲ:
PQ = 24 cm
PR = 7 cm
RQ ਚੱਕਰ ਦਾ ਵਿਆਸ ਹੈ ।
∠RPQ = 90° [ ਅਰਧਚੱਕਰ ਵਿਚ ਬਣਿਆ ਕੋਣੀ △PQR]
QR2 = RP2 + PQ2
QR = \(\sqrt{(7)^{2}+(24)^{2}}\) = \(\sqrt {49+576}\)
= \(\sqrt {625}\)
QR = 25 cm
∴ ਚੱਕਰ ਦਾ ਵਿਆਸ (QR) = 25 cm
ਚੱਕਰ ਦਾ ਅਰਧ ਵਿਆਸ (R) = \(\frac{25}{2}\) cm
ਛਾਇਆ ਅੰਕਿਤ ਭਾਗ ਦਾ ਖੇਤਰਫਲ = ਅਰਧ ਚੱਕਰ ਦਾ ਖੇਤਰਫਲ – △RPQ ਦਾ ਖੇਤਰਫਲ
= \(\frac{1}{2}\)πR2 – \(\frac{1}{2}\)RP × PQ
= [\(\frac{1}{2}\) × \(\frac{22}{7}\) × \(\frac{25}{2}\) × \(\frac{25}{2}\) – \(\frac{1}{2}\) × 7 × 24] cm2
= [\(\frac{6875}{28}\) – 84] cm = \(\frac{4523}{28}\) cm2
= 161.53 cm2
ਪ੍ਰਸ਼ਨ 2.
ਚਿੱਤਰ ਵਿਚ, ਰੰਗੀਨ ਭਾਗ ਦਾ ਖੇਤਰਫਲ ਪਤਾ ਕਰੋ, ਜੇਕਰ ਕੇਂਦਰ O ਵਾਲੇ ਦੋਵਾਂ ਸਮਕੇਂਦਰੀ ਚੱਕਰਾਂ (concentric) ਦੇ ਅਰਧ ਵਿਆਸ ਕ੍ਰਮਵਾਰ 7 cm ਅਤੇ 14 cm ਹਨ ਅਤੇ ∠AOC = 40° ਹੈ ।
ਹੱਲ:
ਛੋਟੇ ਚੱਕਰ ਦਾ ਅਰਧ ਵਿਆਸ (r) = 7 cm
ਵੱਡੇ ਚੱਕਰ ਦਾ ਅਰਧ ਵਿਆਸ (R) = 14 cm
ਕੇਂਦਰੀ ਕੋਣ ∠AOC (θ) = 40°
ਛਾਇਆ ਅੰਕਿਤ ਭਾਗ ਦਾ ਖੇਤਰਫਲ = ਦੀਰਘ ਅਰਧ ਵਿਆਸੀ ਖੰਡ OAC ਦਾ ਖੇਤਰਫਲ – ਲਘੂ ਅਰਧ ਵਿਆਸੀ ਖੰਡ OBD ਦਾ ਖੇਤਰਫਲ
= 51.33 cm2
∴ ਛਾਇਆ ਅੰਕਿਤ ਭਾਰੀ ਦਾ ਖੇਤਰਫਲ
= 51.33 cm2
ਪ੍ਰਸ਼ਨ 3.
ਚਿੱਤਰ ਵਿਚ, ਰੰਗੀਨ ਭਾਗ ਦਾ ਖੇਤਰਫਲ ਪਤਾ ਕਰੋ, ਜੇਕਰ ABCD ਭੂਜਾ 14 cm ਵਾਲਾ ਇੱਕ ਵਰਗ ਹੈ ਅਤੇ APD ਅਤੇ BPC ਦੋ ਅਰਧ ਚੱਕਰ ਹਨ ।
ਹੱਲ:
ਵਰਗ ਦੀ ਭੁਜਾ = 14 cm
ਅਰਧ ਚੱਕਰ ਦਾ ਵਿਆਸ (AB = BC) = 14 cm
ਅਰਧ ਚੱਕਰ ਦਾ ਅਰਧ ਵਿਆਸ (R) = 7 cm
ਵਰਗ ਦਾ ਖੇਤਰਫਲ = (ਭੂਜਾ)2
= 14 × 14 cm2
= 196 cm2
ਅਰਧ ਚੱਕਰ ਦਾ ਖੇਤਰਫਲ = \(\frac{1}{2}\)πR2
= \(\frac{1}{2}\) × \(\frac{22}{7}\) × 7 × 7 cm2
= 77 cm2
ਦੋ ਅਰਧ ਚੱਕਰਾਂ ਦਾ ਖੇਤਰਫਲ = 2(77) cm2
= 154 cm2
ਰੰਗੀਨ ਭਾਗ ਦਾ ਖੇਤਰਫਲ = ਵਰਗ ABCD ਦਾ ਖੇਤਰਫਲ – ਦੋ ਅਰਧ ਚੱਕਰਾਂ ਦਾ ਖੇਤਰਫਲ
= (196 – 154) cm2
= 42 cm2
∴ ਛਾਇਆ ਵਾਲੇ ਭਾਗ ਦਾ ਖੇਤਰਫਲ = 42 cm2
ਪ੍ਰਸ਼ਨ 4.
ਚਿੱਤਰ ਵਿੱਚ, ਰੰਗੀਨ ਭਾਗ ਦਾ ਖੇਤਰਫਲ ਪਤਾ ਕਰੋ, ਜਿੱਥੇ ਭੁਜਾ 12 cm ਵਾਲੇ ਇੱਕ ਸਮਭੁਜੀ ਤ੍ਰਿਭੁਜ OAB ਦੇ ਸਿਖਰ O ਨੂੰ ਕੇਂਦਰ ਮੰਨ ਕੇ 6 cm ਅਰਧ ਵਿਆਸ ਵਾਲਾ ਇੱਕ ਚੱਕਰੀ ਚਾਪ ਖਿੱਚਿਆ ਗਿਆ ਹੈ।
ਹੱਲ:
ਚਾਪ ਦਾ ਅਰਧ ਵਿਆਸ (R) = 6 cm
ਸਮਭੁਜੀ ਤ੍ਰਿਭੁਜ OAB ਦੀ ਭੁਜਾ = 12 cm
OA = OB = AB = 12 cm
∴ ਕੇਂਦਰੀ ਕੋਣ (θ) = 60°
[ਸਿਮਭੁਜੀ ਤਿਭੁਜ ਦਾ ਹਰੇਕ ਕੋਣ 60°]
ਚੱਕਰ ਦੀ ਦੀਰਘ ਅਰਧ ਵਿਆਸੀ ਖੰਡ ਦਾ ਖੇਤਰਫਲ = ਚੱਕਰ ਦਾ ਖੇਤਰਫਲ – ਅਰਧ ਵਿਆਸੀ ਖੰਡ ਦਾ ਖੇਤਰਫਲ
= 94.28 cm2
∴ ਦੀਰਘ ਅਰਧ ਵਿਆਸੀ ਖੰਡ ਦਾ ਖੇਤਰਫਲ
= 94.28 cm2
ਸਮਭੁਜੀ △OAB ਦਾ ਖੇਤਰਫਲ
= \(\frac{\sqrt{3}}{4}\)(ਭੁਜਾ2
= \(\frac{1.73}{4}\) × 12 × 12 cm2
= 1.73 × 36 cm2
= 62.28 cm2
ਰੰਗੀਨ ਭਾਗ ਦਾ ਖੇਤਰਫਲ = ਸਮਭੁਜੀ ਤਿਭੁਜ OAB ਦਾ ਖੇਤਰਫਲ + ਦੀਰਘ ਅਰਧ ਵਿਆਸੀ ਖੰਡ ਦਾ ਖੇਤਰਫਲ
= (62.28 +94.28) cm2
= 156.56 cm2
∴ ਰੰਗੀਨ ਭਾਗ ਦਾ ਖੇਤਰਫਲ = 156.56 cm2
ਪ੍ਰਸ਼ਨ 5.
ਭੁਜਾ 4 cm ਵਾਲੇ ਇੱਕ ਵਰਗ ਦੇ ਹਰੇਕ ਕੋਨੇ ਤੋਂ 1 cm ਅਰਧ ਵਿਆਸ ਵਾਲੇ ਚੱਕਰ ਦਾ ਇੱਕ ਚੌਥਾਈ ਕੱਟਿਆ ਗਿਆ ਹੈ ਅਤੇ ਵਿਚਾਲੇ 2 cm ਵਿਆਸ ਦਾ ਇੱਕ ਚੱਕਰ ਵੀ ਕੱਟਿਆ ਗਿਆ ਹੈ , ਜਿਵੇਂ ਕਿ ਚਿੱਤਰ ਵਿੱਚ ਦਰਸ਼ਾਇਆ ਗਿਆ ਹੈ | ਵਰਗ ਦੇ ਬਾਕੀ ਭਾਗ ਦਾ ਖੇਤਰਫਲ ਪਤਾ ਕਰੋ ।
ਹੱਲ:
ਵਰਗ ਦੀ ਭੁਜਾ = 4 cm
ਕੱਟੇ ਗਏ ਹਰੇਕ ਚੌਥਾਈ ਦਾ ਅਰਧ ਵਿਆਸ (r) = 1 cm
ਚੱਕਰ ਦਾ ਵਿਆਸ (R) = 2 cm
∴ ਚੱਕਰ ਦਾ ਅਰਧ ਵਿਆਸ (R) = 1 cm
ਵਰਗ ਦਾ ਖੇਤਰਫਲ = (ਭੁਜਾ)2
= (4)2 = 16 cm2
4 ਚੋਥਾਈਆਂ ਦਾ ਖੇਤਰਫਲ
= 4\(\left[\frac{\pi r^{2} \theta}{360^{\circ}}\right]\)] = \(\frac{4 \times 90^{\circ}}{360^{\circ}}\) × \(\frac{22}{7}\) × 1 × 1
= 1 × \(\frac{22}{7}\) × 1 × 1 cm2
= 3.14 cm2
ਚੱਕਰ ਦਾ ਖੇਤਰਫਲ = πR2
= \(\frac{22}{7}\) × 1 × 1 = \(\frac{22}{7}\) cm2
= 3.14 cm2
ਲੋੜੀਂਦਾ ਖੇਤਰਫਲ = (ਵਰਗ ਦਾ ਖੇਤਰਫਲ) – (4 ਚੌਥਾਈਆਂ ਦਾ ਖੇਤਰਫਲ) – (ਚੱਕਰ ਦਾ ਖੇਤਰਫਲ)
= (16 – 3.14 – 3.14) cm2
= 9.72 cm2
ਲੋੜੀਂਦਾ ਖੇਤਰਫਲ = 9.72 cm2
ਪ੍ਰਸ਼ਨ 6.
ਇੱਕ ਚੱਕਰਾਕਾਰ ਮੇਜਪੋਸ਼, ਜਿਸਦਾ ਅਰਧ ਵਿਆਸ 32 cm ਹੈ, ਵਿੱਚ ਇੱਕ ਸਮਭੁਜੀ ਤ੍ਰਿਭੁਜ ABC ਛੱਡਦੇ ਹੋਏ ਇੱਕ ਡਿਜ਼ਾਇਨ ਬਣਿਆ ਹੋਇਆ ਹੈ, ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ ।ਇਸ ਡਿਜ਼ਾਇਨ ਦਾ ਖੇਤਰਫਲ ਪਤਾ ਕਰੋ ।
ਹੱਲ:
ਮੇਜਪੋਸ਼ ਦਾ ਅਰਧ ਵਿਆਸ (R) = 32 cm
OA = OB = OC = 32 cm
△ABC ਇਕ ਸਮਭੁਜੀ ਤ੍ਰਿਭੁਜ ਹੈ ਜਿਸ ਵਿਚ
AB = AC = BC = 32 cm
∠A = ∠B = ∠C = 60°
∠AOB = 120° = ∠BOC
OM ⊥ BC
BM = MC = \(\frac{1}{2}\)BC
△OBM ≅ △OMC [RHS ਸਰਬੰਗਸਮਤਾ]
ਹੁਣ △BOC ਵਿੱਚ,
ਬਿੰਦੂ O ਤੋਂ OM, ∠BOC ਅਤੇ BC ਦਾ ਲੰਬ ਸਮਦੁਭਾਜਕ ਖਿੱਚੋਂ ।
BM = MC = \(\frac{1}{2}\)BC
∴ ਪਰ OB = OC [ਚੱਕਰ ਦੇ ਅਰਧ ਵਿਆਸ]
∴ ∠B = ∠C
∴ ∠O + ∠B + ∠C = 180°
120° + 2∠B = 180°
∠B = 30°
ਅਤੇ ∠B = ∠C = 30°
ਪਰ ∠BOM ≅ ∠COM = 60°
△OMB ≅ △OMC [ਸਮਕੋਣ-ਕਣ-ਭੁਜਾ]
∴ △OMB ਵਿੱਚ
∠OBM = 30° [∠O = 60° ਅਤੇ ∠M = 90°]
∴ \(\frac{BM}{OB}\) = cos 30°
\(\frac{BM}{32}\) = \(\frac{\sqrt{3}}{2}\)
BM = 16\(\sqrt {3}\) cm
∴ BC = 2MB = 32\(\sqrt {3}\) cm
ਚੱਕਰ ਦਾ ਖੇਤਰਫਲ = πR2 = \(\frac{22}{7}\) × (32)2
= \(\frac{22}{7}\) × 32 × 32
= 3218.28 cm2
△ ABC ਦਾ ਖੇਤਰਫਲ = \(\frac{\sqrt{3}}{4}\)(ਭੁਜਾ)2
= \(\frac{1.73}{4}\) × 32\(\sqrt {3}\) × 32\(\sqrt {3}\)
= 1328.64 cm2
∴ ਲੋੜੀਂਦਾ ਖੇਤਰਫਲ = ਚੱਕਰ ਦਾ ਖੇਤਰਫਲ – △ABC ਦਾ ਖੇਤਰਫਲ
= (3218.28 – 1328.64) cm2
= 1889.64 cm2
ਪ੍ਰਸ਼ਨ 7.
ਚਿੱਤਰ ਵਿੱਚ, ABCD ਭੁਜਾ 14 cm ਵਾਲਾ ਇੱਕ | ਵਰਗ ਹੈ । A,B,C ਅਤੇ D ਨੂੰ ਕੇਂਦਰ ਮੰਨ ਕੇ, ਚਾਰ ਚੱਕਰ ਇਸ ਤਰ੍ਹਾਂ ਖਿੱਚੇ ਗਏ ਹਨ ਕਿ ਹਰੇਕ ਚੱਕਰ ਤਿੰਨ ਬਾਕੀ ਚੱਕਰਾਂ ਵਿੱਚੋਂ ਦੋ ਚੱਕਰਾਂ ਨੂੰ ਬਾਹਰੀ ਰੂਪ ਵਿੱਚ ਸਪਰਸ਼ ਕਰਦਾ ਹੈ । ਰੰਗੀਨ ਭਾਗ ਦਾ ਖੇਤਰਫਲ ਪਤਾ ਕਰੋ ।
ਹੱਲ:
ਵਰਗ ABCD ਦੀ ਭੁਜਾ = 14 cm
ਚੱਕਰ ਦਾ ਅਰਧ ਵਿਆਸ (R) = 7 cm
ਅਰਧ ਵਿਆਸੀ ਖੰਡ ਦਾ ਕੋਣ (θ) = 90°
[ਵਰਗ ਦਾ ਹਰੇਕ ਕੋਣ = 90°]
ਵਰਗ ਦਾ ਖੇਤਰਫਲ = (ਭੁਜਾ)2
= 14 × 14 = 196 cm2
ਚਾਰ ਚੌਥਾਈਆ ਦਾ ਖੇਤਰਫਲ = 4\(\left[\frac{\pi \mathrm{R}^{2} \theta}{360^{\circ}}\right]\)
= 4 × \(\frac{22}{7}\) × \(\frac{7×7×90}{360}\) cm2
= 22 × 7 = 154 cm2
∴ ਲੋੜੀਂਦਾ ਖੇਤਰਫਲ = ਵਰਗ ਦਾ ਖੇਤਰਫਲ- ਚਾਰ ਚੌਥਾਈਂਆ ਦਾ ਖੇਤਰਫਲ ।
= (196 – 154) cm2
= 42 cm2
ਪ੍ਰਸ਼ਨ 8.
ਚਿੱਤਰ ਵਿੱਚ, ਇੱਕ ਦੌੜਨ ਦਾ ਰਸਤਾ (racing track) ਦਰਸਾਉਂਦੀ ਹੈ, ਜਿਸਦੇ ਸੱਜੇ ਅਤੇ ਖੱਬੇ ਸਿਰੇ ਅਰਧ ਚੱਕਰਾਕਾਰ ਹਨ। ਦੋਨਾਂ ਅੰਦਰੁਨੀ ਸਮਾਂਤਰ ਰੇਖਾਖੰਡਾਂ ਦੇ ਵਿਚਾਲੇ ਦੀ ਦੂਰੀ 60 m ਹੈ । ਉਨ੍ਹਾਂ ਵਿੱਚੋਂ ਹਰੇਕ ਰੇਖਾਖੰਡ 106 m ਲੰਬਾ ਹੈ । ਜੇਕਰ ਇਹ ਰਸਤਾ 10 m ਚੌੜਾ ਹੈ, ਤਾਂ ਪਤਾ ਕਰੋ ।
(i) ਰਸਤੇ ਦੇ ਅੰਦਰੂਨੀ ਕਿਨਾਰਿਆਂ ਦੇ ਅਨੁਸਾਰ ਇੱਕ ਪੂਰਾ ਚੱਕਰ ਲਗਾਉਣ ਵਿੱਚ ਤੈਅ ਕੀਤੀ ਗਈ ਦੂਰੀ
(ii) ਰਸਤੇ ਦਾ ਖੇਤਰਫਲ
ਹੱਲ:
(i) ਇੱਥੇ AB = DC = 106 m
AF = BE = CG = HD = 10 m
ਅੰਦਰਲੇ ਅਰਧ ਚੱਕਰ (APD ਅਤੇ BRC) ਦਾ ਵਿਆਸ = 60 m
∴ ਅਰਧ ਚੱਕਰ (APD) ਦਾ ਅੰਦਰੂਨੀ ਅਰਧ ਵਿਆਸ (r) = 30 m
ਅਰਧ ਚੱਕਰ ਦਾ ਬਾਹਰੀ ਅਰਧ ਵਿਆਸ (R) = r + 10
= 30 + 10 = 40 m
ਰਸਤੇ ਦੇ ਅੰਦਰੂਨੀ ਕਿਨਾਰਿਆਂ ਦੇ ਅਨੁਸਾਰ ਇੱਕ ਪੂਰਾ ਚੱਕਰ ਲਗਾਉਣ ਵਿਚ ਤੈਅ ਕੀਤੀ ਗਈ ਦੂਰੀ
= AB + ਅਰਧ ਚੱਕਰ BRCਦਾ ਪਰਿਮਾਪ +CD + ਅਰਧ ਚੱਕਰ DPA ਦਾ ਪਰਿਮਾਪ
=2AB + 2 [ਅਰਧ ਚੱਕਰ BRC ਦਾ ਖੇਤਰਫਲ]
= 2 (106) + 2\(\left(\frac{2 \pi r}{2}\right)\)
= 212 + 2πr
= 212 + 2 × \(\frac{22}{7}\) × 30
= 212 + \(\frac{60×22}{7}\)
= 212 + 188.57
= 400.57 m
∴ ਰਸਤੇ ਦੇ ਅੰਦਰਲੇ ਕਿਨਾਰਿਆਂ ਦੇ ਅਨੁਸਾਰ ਪੂਰੇ ਚੱਕਰ ਵਿਚ ਤੈਅ ਦੂਰੀ
= 400.57 m
(ii) ਰਸਤੇ ਦਾ ਖੇਤਰਫਲ = ਆਇਤ ABEF ਦਾ ਖੇਤਰਫਲ + ਖੇਤਰ BEMGCRB ਦਾ ਖੇਤਰਫਲ+ਆਇਤ CGHD ਦਾ ਖੇਤਰਫਲ + ਖੇਤਰ CGRBMEB ਦਾ ਖੇਤਰਫਲ
= 2 ਆਇਤ ABCD ਦਾ ਖੇਤਰਫਲ +2 ਖੇਤਰਾਂ ਦਾ ਖੇਤਰਫਲ
= 2 (AB × AF) + 2 [ਅਰਧ ਚੱਕਰ ਦਾ ਅਰਧ ਵਿਆਸ 60 cm – ਅਰਧ ਚੱਕਰ ਜਿਸਦਾ ਅਰਧ ਵਿਆਸ 30 cm ਹੈ ਦਾ ਖੇਤਰਫਲ]
= 2[106 ×10] + 2[\(\frac{\pi R^{2}}{2}\) – \(\frac{\pi r^{2}}{2}\)]
=2 × 1060 + \(\frac{2 \pi}{2}\)[R2 – r2]
= 2120 + \(\frac{22}{7}\) × (402 – 302)
= 2120 + \(\frac{22}{7}\)[1600 – 900]
= 2120 + \(\frac{22}{7}\)[700]
= 2120 + 2200
= 4320 m2
∴ ਰਸਤੇ ਦਾ ਖੇਤਰਫਲ = 4320 m2
ਪ੍ਰਸ਼ਨ 9.
ਚਿੱਤਰ ਵਿੱਚ AB ਅਤੇ CD ਕੇਂਦਰ O ਵਾਲੇ ਇੱਕ ਚੱਕਰ ਦੇ ਦੋ ਪਰਸਪਰ ਆਪਸ ਵਿੱਚ) ਲੰਬ ਵਿਆਸ ਹਨ ਅਤੇ OD ਛੋਟੇ ਚੱਕਰ ਦਾ ਵਿਆਸ ਹੈ । ਜੇਕਰ OA = 7 cm ਹੈ, ਤਾਂ ਰੰਗੀਨ ਭਾਗ ਦਾ ਖੇਤਰਫਲ ਪਤਾ ਕਰੋ ।
ਹੱਲ:
ਚੱਕਰ ਦਾ ਵਿਆਸ = 14 cm
ਚੱਕਰ ਦਾ ਅਰਧ ਵਿਆਸ =7 cm
ਛੋਟੇ ਚੱਕਰ ਦਾ ਵਿਆਸ = 7 cm
∴ ਛੋਟੇ ਚੱਕਰ ਦਾ ਅਰਧ ਵਿਆਸ = \(\frac{7}{2}\) cm
AB ਅਤੇ CD ਇਕ ਚੱਕਰ ਦੇ ਦੋ ਪਰਸਪਰ ਲੰਬ ਵਿਆਸ ਹਨ ।
AD ⊥ CD
ਵੱਡੇ ਚੱਕਰ ਦਾ ਖੇਤਰਫਲ = πR2
= \(\frac{22}{7}\) × 7 × 7 cm2
= 154 cm2
ਛੋਟੇ ਚੱਕਰ ਦਾ ਖੇਤਰਫਲ = πr2
= \(\frac{22}{7}\) × \(\frac{7}{2}\) × \(\frac{7}{2}\) cm2
= 38.50 cm2
△ABC ਦਾ ਖੇਤਰਫਲ = \(\frac{1}{2}\) ਦਾ ਆਧਾਰ × ਉੱਚਾਈ
= \(\frac{1}{2}\) × 14 × 7 cm2
= 49 cm2
∴ ਰੰਗੀਨ ਭਾਗ ਦਾ ਖੇਤਰਫਲ = ਵੱਡੇ ਚੱਕਰ ਦਾ ਖੇਤਰਫਲ-ਛੋਟੇ ਚੱਕਰ ਦਾ ਖੇਤਰਫਲ-ਤ੍ਰਿਭੁਜ ਦਾ ਖੇਤਰਫਲ
= (154 – 38.5 – 49) cm2
= 66.5 cm2
ਪ੍ਰਸ਼ਨ 10.
ਇੱਕ ਸਮਭੁਜੀ ਤ੍ਰਿਭੁਜ ABC ਦਾ ਖੇਤਰਫਲ 17320.5 cm2 ਹੈ । ਇਸ ਤ੍ਰਿਭੁਜ ਦੇ ਹਰੇਕ ਸਿਖ਼ਰ ਨੂੰ ਕੇਂਦਰ ਮੰਨ ਕੇ ਤ੍ਰਿਭੁਜ ਦੀ ਭੁਜਾ ਦੇ ਅੱਧ ਦੇ ਬਰਾਬਰ ਅਰਧ ਵਿਆਸ ਲੈ ਕੇ ਇੱਕ ਚੱਕਰ ਖਿੱਚਿਆ ਜਾਂਦਾ ਹੈ(ਦੇਖੋ ਚਿੱਤਰ) । ਰੰਗੀਨ ਭਾਗ ਦਾ ਖੇਤਰਫਲ ਪਤਾ ਕਰੋ ।
(π = 3.14 ਅਤੇ \(\sqrt {3}\) = 1.73205 ਲਓ)
ਹੱਲ:
ਸਮਭੁਜੀ ਤ੍ਰਿਭੁਜ ABC ਦਾ ਖੇਤਰਫਲ
= 17320.5 cm2
ਭੁਜਾ = 2 × 100 = 200 cm
∴ AB = BC = AC
ਚੱਕਰ ਦਾ ਅਰਧ ਵਿਆਸ (R) = \(\frac{AB}{2}\) = \(\frac{200}{2}\) cm
= 100 cm
ਅਰਧ ਵਿਆਸੀ ਖੰਡ ਦਾ ਕੋਣ, θ = 60°
ਅਰਧ ਵਿਆਸੀ ਖੰਡ APN ਦਾ ਖੇਤਰਫਲ = \(\frac{\pi R^{2} \theta}{360^{\circ}}\)
= \(\frac{3.14 \times 100 \times 100 \times 60^{\circ}}{360^{\circ}}\) cm2
= 5233.33 cm2
ਤਿੰਨਾਂ ਅਰਧ ਵਿਆਸੀ ਖੰਡਾਂ ਦਾ ਖੇਤਰਫਲ
= 3 × 5233.33 cm2
= 15699.99 cm2
= 15700 cm2
∴ ਲੋੜੀਂਦਾ ਖੇਤਰਫਲ = ਤ੍ਰਿਭੁਜ ਦਾ ਖੇਤਰਫਲ – ਤਿੰਨ ਅਰਧ ਵਿਆਸੀ ਖੰਡਾਂ ਦਾ ਖੇਤਰਫਲ
= 17320.5 – 15700 = 1620.5 cm2
∴ ਲੋੜੀਂਦਾ ਖੇਤਰਫਲ = 1620.5 cm2
ਪ੍ਰਸ਼ਨ 11.
ਇੱਕ ਵਰਗਾਕਾਰ ਰੁਮਾਲ ‘ ਤੇ ਨੌ ਚੱਕਰਾਕਾਰ | ਡਿਜਾਇਨ ਬਣੇ ਹਨ, ਜਿਸ ਵਿੱਚੋਂ ਹਰੇਕ ਦਾ ਅਰਧ ਵਿਆਸ 7 cm ਹੈ । (ਦੇਖੋ ਚਿਤਰ), ਰੁਮਾਲ ਦੇ ਬਾਕੀ ਭਾਗ ਦਾ ਖੇਤਰਫਲ ਪਤਾ ਕਰੋ ।
ਹੱਲ:
ਚੱਕਰ ਦਾ ਅਰਧ ਵਿਆਸ (R) = 7 cm
ਚੱਕਰ ਦਾ ਵਿਆਸ = 2 × R
= 2 × 7
= 14 cm
ਕਿਉਂਕਿ ਵਰਗ ਦੀ ਭੁਜਾ ਦੇ ਅਨੁਸਾਰ ਤਿੰਨ ਚੱਕਰ ਹਨ।
∴ ਵਰਗ ਦੀ ਭੁਜਾ = 3 [14] cm = 42 cm
ਰੁਮਾਲ ਦਾ ਕੁੱਲ ਖੇਤਰਫਲ = ਵਰਗ ਦਾ ਖੇਤਰਫਲ
= (ਭੁਜਾ)2
= (42)2 = 1764 cm2
ਨੌ ਚੱਕਰਾਕਾਰ ਡਿਜਾਈਨਾਂ ਦਾ ਖੇਤਰਫਲ = 9πR2
= 9 × \(\frac{22}{7}\) × (7)2 cm2
= 9 × \(\frac{22}{7}\) × 7 × 7 cm2
=9 × 154 cm2
= 1386 cm2
∴ ਬਾਕੀ ਭਾਗ ਦਾ ਲੋੜੀਂਦਾ ਖੇਤਰਫਲ
= ਵਰਗ ਦਾ ਖੇਤਰਫਲ – 9 ਚੱਕਰਾਂ ਡਿਜਾਈਨਾਂ ਦਾ ਖੇਤਰਫਲ
= (1764 – 1386) cm2
= 378 cm2
ਪ੍ਰਸ਼ਨ 12.
ਚਿੱਤਰ ਵਿੱਚ, OACB, ਕੇਂਦਰ O ਅਤੇ ਅਰਧ ਵਿਆਸ 3.5 cm ਵਾਲੇ ਇੱਕ ਚੱਕਰ ਦਾ ਚੌਥਾ ਭਾਗ ਹੈ । ਜੇਕਰ OD = 2 cm ਹੋਵੇ ਤਾਂ ਹੇਠਾਂ ਲਿਖਿਆਂ ਦਾ ਖੇਤਰਫਲ ਪਤਾ ਕਰੋ :
(i) ਚੌਥਾਈ OACB
(ii) ਰੰਗੀਨ ਭਾਗ ।
ਹੱਲ:
ਚੌਥਾਈ ਭਾਗ ਦਾ ਅਰਧ ਵਿਆਸ (R) = 3.5 cm
ਅਰਧ ਵਿਆਸੀ ਖੰਡ ਦਾ ਕੋਣ (θ) = 90°
OD = 2 cm.
(i) ਚੌਥਾਈ OACB ਦਾ ਖੇਤਰਫਲ = \(\frac{\pi R^{2} \theta}{360^{\circ}}\)
= \(\frac{22}{7}\) × \(\frac{3.5 \times 3.5 \times 90^{\circ}}{360^{\circ}}\) cm2
=9.625 cm2
(ii) △ODB ਦਾ ਖੇਤਰਫਲ = \(\frac{1}{2}\) ਆਧਾਰ × ਉਚਾਈ
= \(\frac{1}{2}\) × 3.5 × 2 cm2 = 3.5 cm2
∴ ਰੰਗੀਨ ਭਾਗ ਦਾ ਖੇਤਰਫਲ = ਚੌਥਾਈ ਭਾਗ OACB ਦਾ ਖੇਤਰਫਲ – △ODB ਦਾ ਖੇਤਰਫਲ
= (9.625 – 3.5) cm2
= 6.125 cm2
ਪ੍ਰਸ਼ਨ 13.
ਚਿੱਤਰ ਵਿਚ, ਇੱਕ ਚੌਥਾਈ OPBQ ਦੇ ਅੰਦਰ ਇੱਕ ਵਰਗ OABC ਬਣਿਆ ਹੋਇਆ ਹੈ । ਜੇਕਰ OA = 20 cm ਹੋਵੇ, ਤਾਂ ਰੰਗੀਨ ਭਾਗ ਦਾ ਖੇਤਰਫਲ ਪਤਾ ਕਰੋ ।
(π = 3.14 ਲਓ)
ਹੱਲ:
ਵਰਗ ABCO ਦੀ ਭੁਜਾ = 20 cm
∠AOC= 90°
AB = OA
∴ △OAB ਵਿੱਚ
OB2 = OA2 + AB2
OB = \(\sqrt{(20)^{2}+(20)^{2}}\)
= \(\sqrt {400+400}\)
= \(\sqrt {800}\)
OB = 20\(\sqrt {2}\) cm
ਵਰਗ OABC ਦਾ ਖੇਤਰਫਲ = (ਭੁਜਾ)2 = (20)2
∴ ਵਰਗ ਦਾ ਖੇਤਰਫਲ = 400 cm2
ਚੌਥਾਈ ਦਾ ਅਰਧ ਵਿਆਸ (R) = 20\(\sqrt {2}\) cm
ਅਰਧ ਵਿਆਸੀ ਖੰਡ ਦਾ ਕੋਣ (θ) = 90°
ਅਰਧ ਵਿਆਸੀ ਖੰਡ ਦਾ ਖੇਤਰਫਲ = \(\frac{\pi \mathrm{R}^{2} \theta}{360^{\circ}}\)
= \(\frac{3.14 \times 20 \sqrt{2} \times 20 \sqrt{2} \times 90^{\circ}}{360^{\circ}}\)
= 2 × 314 cm2
= 628 cm2
∴ ਲੋੜੀਂਦਾ ਖੇਤਰਫਲ = ਅਰਧ ਵਿਆਸੀ ਖੰਡ ਦਾ ਖੇਤਰਫਲ – ਵਰਗ ਦਾ ਖੇਤਰਫਲ
= (628 – 400) cm2
= 228 cm2
ਪ੍ਰਸ਼ਨ 14.
AB ਅਤੇ CD ਕੇਂਦਰ O ਅਤੇ ਅਰਧ ਵਿਆਸਾਂ 21 cm ਅਤੇ 7 cm ਵਾਲੇ ਦੋ ਸਮਕੇਂਦਰੀ ਚੱਕਰਾਂ ਦੇ ਕ੍ਰਮਵਾਰ ਦੋ ਚਾਪ ਹਨ (ਦੇਖੋ ਚਿੱਤਰ) । ਜੇਕਰ ∠OB = 30° ਹੈ, ਤਾਂ ਰੰਗੀਨ ਭਾਗ ਦਾ ਖੇਤਰਫਲ ਪਤਾ ਕਰੋ ।
ਹੱਲ:
ਅਰਧ ਵਿਆਸੀ ਖੰਡ OBA ਦਾ ਅਰਧ ਵਿਆਸ (R) = 21 cm
ਅਰਧ ਵਿਆਸੀ ਖੰਡ ODCਦਾ ਅਰਧ ਵਿਆਸ (r) = 7 cm
ਅਰਧ ਵਿਆਸੀ ਖੰਡ ਦਾ ਕੋਣ (θ) = 30°
ਦੀਰਘ ਅਰਧ ਵਿਆਸੀ ਖੰਡ (OAB) ਦਾ ਖੇਤਰਫਲ = \(\frac{\pi \mathrm{R}^{2} \theta}{360^{\circ}}\)
= \(\frac{22}{7}\) x \(\frac{21 \times 21 \times 30^{\circ}}{360^{\circ}}\) cm2
= 115.5 cm2
ਲਘੂ ਅਰਧ ਵਿਆਸੀ ਖੰਡ (ODC) ਦਾ ਖੇਤਰਫਲ = \(\frac{\pi r^{2} \theta}{360^{\circ}}\)
= \(\frac{22}{7}\) × \(\frac{7 \times 7 \times 30^{\circ}}{360^{\circ}}\) cm2
= 12.83 cm2
ਰੰਗੀਨ ਭਾਗ ਦਾ ਖੇਤਰਫਲ = ਦੀਰਘ ਅਰਧ ਵਿਆਸੀ ਖੰਡ ਦਾ ਖੇਤਰਫਲ (OAB) – ਲਘੂ ਅਰਧ ਵਿਆਸੀ ਖੰਡ ਦਾ ਖੇਤਰਫਲ (OCD)
= (115.5 – 12.83) cm2
= 102.66 cm2
ਪ੍ਰਸ਼ਨ 15.
ਚਿੱਤਰ ਵਿੱਚ, ABC ਅਰਧ ਵਿਆਸ 14 cm ਵਾਲੇ ਇੱਕ ਚੱਕਰ ਦਾ ਚੌਥਾਈ ਹਿੱਸਾ ਹੈ ਅਤੇ BC ਨੂੰ ਬਿਆਸ ਮੰਨ ਕੇ ਇੱਕ ਅਰਧ ਚੱਕਰ ਖਿੱਚਿਆ ਗਿਆ ਹੈ । ਰੰਗੀਨ ਭਾਗ ਦਾ ਖੇਤਰਫਲ ਪਤਾ ਕਰੋ ।
ਹੱਲ:
ਅਰਧ ਵਿਆਸੀ ਖੰਡ ACPB ਦਾ ਅਰਧ ਵਿਆਸ (r) = 14 cm
ਅਰਧ ਵਿਆਸੀ ਖੰਡ ਦਾ ਕੋਣ (θ) = 90°
AB = AC = 7 cm
ਤ੍ਰਿਭੁਜ ਦਾ ਖੇਤਰਫਲ = \(\frac{1}{2}\) AB × AC
= \(\frac{1}{2}\) × 14 × 14 cm2 = 98 cm2
ਅਰਧ ਵਿਆਸੀ ਖੰਡ ACPB ਦਾ ਖੇਤਰਫਲ = \(\frac{\pi r^{2} \theta}{360^{\circ}}\)
= \(\frac{22}{7}\) × \(\frac{14 \times 14 \times 90^{\circ}}{360^{\circ}}\)
= 154cm2
∴ BOCPB ਦਾ ਖੇਤਰਫਲ = ਅਰਧ ਵਿਆਸੀ ਖੰਡ ABPC ਦਾ ਖੇਤਰਫਲ – △ABC ਦਾ ਖੇਤਰਫਲ
= 154 cm2 – 98 cm2
= 56 cm2
△BAC ਵਿੱਚ, AB2 + AC2 = BC2
(14)2 + (14)2 = BC2
BC = \(\sqrt {196+196}\) = \(\sqrt{2(196)}\)
= 14\(\sqrt {2}\) cm
∴ ਅਰਧ ਚੱਕਰ BOCR ਦਾ ਅਰਵਿਆਸ = \(\frac{14 \sqrt{2}}{2}\)
= 7\(\sqrt {2}\) cm
ਅਰਧ ਚੱਕਰ ਦਾ ਖੇਤਰਫਲ = \(\frac{\pi \mathrm{R}^{2}}{2}\)
= \(\frac{22}{7}\) × \(\frac{7 \sqrt{2} \times 7 \sqrt{2}}{2}\) cm2
= \(\frac{22}{7}\) × \(\frac{7 \times 7 \times 2}{2}\) cm2
= 154 cm2
ਲੋੜੀਂਦਾ ਖੇਤਰਫਲ = ਅਰਧ ਚੱਕਰ ਦਾ ਖੇਤਰਫਲ [ਅਰਧ ਵਿਆਸੀ ਖੰਡ ਦਾ ਖੇਤਰਫਲ – △BAC ਦਾ ਖੇਤਰਫਲ
= 154 – [154 – 98]
= 154 – 56 = 98 cm2
ਰੰਗੀਨ ਭਾਗ ਦਾ ਖੇਤਰਫਲ = 98 cm2
ਪ੍ਰਸ਼ਨ 16.
ਚਿੱਤਰ ਵਿੱਚ, ਰੰਗੀਨ ਡਿਜਾਇਨ ਦਾ ਖੇਤਰਫਲ ਪਤਾ ਕਰੋ, ਜੋ 8 cm ਅਰਧ ਵਿਆਸਾਂ ਵਾਲੇ ਦੋ ਚੱਕਰਾਂ ਦੀਆਂ ਚੌਥਾਈਆਂ ਵਿੱਚ ਸਾਂਝਾ ਹੈ।
ਹੱਲ:
ਵਰਗ ਦੀ ਭੁਜਾ = 8 cm
ਵਰਗ ਦਾ ਖੇਤਰਫਲ = (8)2 = 64 cm2
ਰੇਖਾ BD ਵਰਗ ABCD ਨੂੰ ਸਮਾਨ ਭਾਗਾਂ ਵਿੱਚ ਵੰਡਦੀ ਹੈ ।
△ABD ਦਾ ਖੇਤਰਫਲ = △BDC ਦਾ ਖੇਤਰਫਲ ਅਰਧ ਵਿਆਸੀ ਖੰਡ ਦਾ ਕੋਣ, θ = 90°
ਅਰਧ ਵਿਆਸੀ ਖੰਡ ਦਾ ਖੇਤਰਫਲ = \(\)
= \(\frac{22}{7}\) × \(\frac{8 \times 8 \times 90^{\circ}}{360^{\circ}}\) cm2
= 50:28 cm2
ਅਰਧ ਵਿਆਸੀ ਖੰਡ ਦਾ ਖੇਤਰਫਲ = 50.28 cm2
△ABD ਦਾ ਖੇਤਰਫਲ = \(\frac{1}{2}\) × AB × AD
= \(\frac{1}{2}\) × 8 × 8cm2
= 32 cm2
∴ ਚੱਕਰ ਖੰਡ DMBPD ਦਾ ਖੇਤਰਫਲ
= ABPD ਦਾ ਖੇਤਰਫਲ – △ABD ਦਾ ਖੇਤਰਫਲ
= 50.28 – 32
= 18.28 cm2
ਰੰਗੀਨ ਡਿਜ਼ਾਈਨਾਂ ਦਾ ਖੇਤਰਫਲ = 2 DMBPD ਦਾ ਖੇਤਰਫਲ
= 2(18.28) = 36.56 cm2