PSEB 5th Class Punjabi Solutions Chapter 2 ਗਤਕਾ

Punjab State Board PSEB 5th Class Punjabi Book Solutions Chapter 2 ਗਤਕਾ Textbook Exercise Questions and Answers.

PSEB Solutions for Class 5 Punjabi Chapter 2 ਗਤਕਾ (1st Language)

ਪਾਠ-ਅਭਿਆਸ ਪ੍ਰਸ਼ਨ-ਉੱਤਰ

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
“ਗਤਕਾ ਪਾਠ ਵਿਚੋਂ ਕਿਹੜੀਆਂ ਪੰਜ – ਗੱਲਾਂ ਤੁਹਾਨੂੰ ਯਾਦ ਰੱਖਣ ਯੋਗ ਪ੍ਰਤੀਤ ਹੋਈਆਂ ਹਨ ?
ਉੱਤਰ:

  1. ਗਤਕੇ ਦਾ ਆਰੰਭ ਸ੍ਰੀ ਗੁਰੂ ਹਰਗੋਬਿੰਦ ‘ ਸਾਹਿਬ ਦੇ ਸਮੇਂ ਹੋਇਆ ।
  2. ਪਹਿਲਾਂ-ਪਹਿਲਾਂ ਸ੍ਰੀ ਆਨੰਦਪੁਰ ਸਾਹਿਬ, ਅਤੇ ਸ੍ਰੀ ਪਾਉਂਟਾ ਸਾਹਿਬ ਗਤਕੇ ਦੇ ਪ੍ਰਮੁੱਖ ਕੇਂਦਰ ਸਨ ।
  3. ਗਤਕਾ ਆਤਮ ਸੁਰੱਖਿਆ ਦੀ ਲੋੜ ਵਿਚੋਂ ਉਪਜਿਆ ।
  4. ਓਲੰਪਿਕ ਖੇਡਾਂ ਵਿਚ ਖੇਡੀ ਜਾਂਦੀ ‘ਸਿੰਗ ਨੂੰ ਗਤਕੇ ਦਾ ਹੀ ਸੁਧਰਿਆ ਹੋਇਆ ਰੂਪ ਕਿਹਾ ਜਾ ਸਕਦਾ ਹੈ ।

II. ਜ਼ਬਾਨੀ ਪ੍ਰਸ਼ਨ

ਪ੍ਰਸ਼ਨ 1.
ਤੁਸੀਂ ਗਤਕਾ ਖੇਡਦਿਆਂ ਕਿਸ ਨੂੰ ਅਤੇ ਕਿੱਥੇ ਵੇਖਿਆ ਹੈ ?
ਉੱਤਰ:
ਨਿਹੰਗ ਸਿੰਘਾਂ ਨੂੰ ਆਨੰਦਪੁਰ ਸਹਿਬ ਵਿਚ ।

PSEB 5th Class Punjabi Solutions Chapter 2 ਗਤਕਾ

ਪ੍ਰਸ਼ਨ 2.
ਗਤਕਾ ਖੇਡ ਹੁਣ ਕਿਹੜੇ ਮੁਕਾਬਲਿਆਂ ਵਿਚ ਸ਼ਾਮਲ ਹੈ ?
ਉੱਤਰ:
ਵਿੱਦਿਅਕ ਮੁਕਾਬਲਿਆਂ ਵਿਚ ।

ਪ੍ਰਸ਼ਨ 3.
ਗਤਕਾ ਖੇਡ ਓਲੰਪਿਕ ਦੀ ਕਿਹੜੀ ਖੇਡ ਦਾ ਸੁਧਰਿਆ ਹੋਇਆ ਰੂਪ ਹੈ ?
ਉੱਤਰ:
ਛੈਸਿੰਗ ਦਾ ।

ਪ੍ਰਸ਼ਨ 4.
‘ਖ਼ਤਕਾ ,ਕਿਹੜੀ ਭਾਸ਼ਾ ਦਾ ਸ਼ਬਦ ਹੈ ?
ਉੱਤਰ:
ਫ਼ਾਰਸੀ ।

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਤਕਾ ਖੇਡ ਹੋਂਦ ਵਿਚ ਕਿਉਂ ਆਈ ਅਤੇ ਇਹ ਕਿਸ ਕਿਸਮ ਦਾ ਹੁਨਰ ਹੈ ?
ਉੱਤਰ:
ਗਤਕਾ ਖੇਡ ਪੰਜਾਬ ਦੀ ਭੂਗੋਲਿਕ ਸਥਿਤੀ ਕਾਰਨ ਹੋਂਦ ਵਿਚ ਆਈ । ਬਾਹਰੋਂ ਆਉਂਦੇ ਹਮਲਾਵਰ ਇਸ ਵਿਚੋਂ ਲੰਘਦੇ ਰਹੇ । ਉਨ੍ਹਾਂ ਦਾ ਟਾਕਰਾ ਕਰਨ ਲਈ ਆਤਮ-ਸੁਰੱਖਿਆ ਇਕ ਲੋੜ ਬਣ ਗਈ, ਜਿਸ ਨੇ ਇਸ ਖੇਡ ਨੂੰ ਜਨਮ ਦਿੱਤਾ । ਇਹ ਇਕ ਜੰਗੀ ਹੁਨਰ ਹੈ ।

PSEB 5th Class Punjabi Solutions Chapter 2 ਗਤਕਾ

ਪ੍ਰਸ਼ਨ 2.
ਗਤਕਾ ਖੇਡਣ ਸਮੇਂ ਕਿਹੜੇ-ਕਿਹੜੇ ਹਥਿਆਰ ਵਰਤੋਂ ਵਿਚ ਲਿਆਂਦੇ ਜਾਂਦੇ ਹਨ ? (ਪ੍ਰੀਖਿਆ 2008)
ਉੱਤਰ:
ਗਤਕਾ ਖੇਡਣ ਸਮੇਂ ਸਾਢੇ ਤਿੰਨ ਹੱਥ ਲੰਮਾ ਇਕ ਡੰਡਾ ਤੇ ਛੋਟੀ ਢਾਲ ਵਰਤੋਂ ਵਿਚ ਲਿਆਂਦੀ ਜਾਂਦੀ ਹੈ । ਡੰਡੇ ਉੱਤੇ ਚੰਮ ਦਾ ਖੋਲ ਚੜ੍ਹਿਆ ਹੁੰਦਾ ਹੈ । ਸੱਜੇ ਹੱਥ ਵਿਚਕਾ ਅਤੇ ਖੱਬੇ ਹੱਥ ਵਿਚ ਛੋਟੀ ਢਾਲ (ਫਰੀ ਨੂੰ ਫੱੜ ਕੇ ਵਿਰੋਧੀ ਧਿਰ ਨਾਲ ਗਤਕਾ ਨੂੰ ਖੇਡਿਆ ਜਾਂਦਾ ਹੈ

ਪ੍ਰਸ਼ਨ 3.
ਗਤਕਾ-ਉਸਤਾਦ ਗਤਕਾ ਸਿੱਖਣ ਦੇ ਚਾਹਵਾਨ ਨੂੰ ‘ਭੁਜੰਸੀਂ ਕਿਸ ਤਰ੍ਹਾਂ ਬਣਾਉਂਦਾ ਹੈ ?
ਉੱਤਰ:
ਗਤਕਾ-ਉਸਤਾਦ ਕੁੱਝ ਰਸਮਾਂ ਪੂਰੀਆਂ ਕਰ ਕੇ ਗਤਕਾ ਸਿੱਖਣ ਦੇ ਚਾਹਵਾਨ ਬੱਚੇ ਨੂੰ ‘ਭੁਜੰਗੀ ਬਣਾਉਂਦੇ ਹਨ ਤੇ ਫਿਰ ਉਨ੍ਹਾਂ ਨੂੰ ਨੇਕ ਚਾਲ-ਚਲਣ, ਬੱਚੇ, ਬਜ਼ੁਰਗ, ਔਰਤ ਤੇ ਨਿਆਣੇ ਉੱਤੇ ਵਾਰ ਨਾ ਕਰਨ, ਸਾਦੀ ਖ਼ੁਰਾਕ ਖਾਣ ਤੇ ਨਸ਼ਾ ਨਾ ਖਾਣ ਦੀ ਸਿੱਖਿਆ ਦਿੰਦੇ ਹਨ ।

ਪ੍ਰਸ਼ਨ 4.
ਗਤਕੇ ਦਾ ਉਸਤਾਦ ਗਤਕਾ ਸਿਖਾਉਣ ਤੋਂ ਪਹਿਲਾਂ ਸਿੱਖਿਆਰਥੀਆਂ ਨੂੰ ਕੀ ਸਿੱਖਿਆ ਦਿੰਦਾ ਹੈ ?
ਉੱਤਰ:
ਗਤਕਾ ਸਿਖਾਉਣ ਤੋਂ ਪਹਿਲਾਂ ਉਸਤਾਦ ਸਿੱਖਿਆਰਥੀਆਂ ਨੂੰ ਆਪਣੇ ਚਾਲ-ਚਲਣ ਨੂੰ ਨੇਕ ਰੱਖਣ ਦੀ ਸਿੱਖਿਆ ਦਿੰਦਾ ਹੈ ਤੇ ਕਹਿੰਦਾ ਹੈ ਕਿ ਬੱਚੇ, ਬਜ਼ੁਰਗ, ਔਰਤ ਅਤੇ ਨਿਆਣੇ ਉੱਤੇ ਵਾਰ ਨਹੀਂ ਕਰਨਾ, ਸਗੋਂ ਉਨ੍ਹਾਂ ਦੀ ਢਾਲ ਬਣਨਾ ਹੈ । ਉਹ ਉਨ੍ਹਾਂ ਨੂੰ ਸਾਦੀ ਤੇ ਸ਼ੱਧ ਖ਼ਰਾਕ ਖਾਣ ਤੇ ਨਸ਼ਿਆਂ ਤੋਂ ਬਚਣ ਦੀ ਸਿੱਖਿਆ ਵੀ ਦਿੰਦਾ ਹੈ ।

ਪ੍ਰਸ਼ਨ 5.
ਗਤਕੇ ਦੇ ਅਖਾੜੇ ਵਿਚ ਜਾਣ ਤੋਂ ਪਹਿਲਾਂ ਖਿਡਾਰੀ ਕਿਸ ਤਰ੍ਹਾਂ ਦੀ ਤਿਆਰੀ ਕਰਦਾ ਹੈ ?
ਉੱਤਰ:
ਗਤਕੇ ਦੇ ਅਖਾੜੇ ਵਿਚ ਜਾਣ ਤੋਂ ਪਹਿਲਾਂ ਖਿਡਾਰੀ ਆਪਣੇ ਸਰੀਰ ਨੂੰ ਗਰਮਾਉਂਦਾ ਹੈ । ਇਸ ਲਈ ਉਹ ਡੰਡ ਬੈਠਕਾਂ ਕੱਢਦਾ ਤੇ ਅਖਾੜੇ ਦੇ ਦੁਆਲੇ ਦੌੜਾਂ ਲਾਉਂਦਾ ਹੈ । ਫਿਰ ਉਹ ਹਥਿਆਰਾਂ ਨੂੰ ਨਮਸਕਾਰ ਕਰ ਕੇ ਹੱਥ ਵਿਚ ਫੜਦਾ ਤੇ ਗਤਕੇ ਦੇ ਅਖਾੜੇ ਵਿਚ ਆਉਂਦਾ ਹੈ ।

ਪ੍ਰਸ਼ਨ 6.
ਗਤਕੇ ਦੀ ਖੇਡ ਦੇ ਮੁੱਖ ਕੇਂਦਰ ਕਿਹੜੇ ਰਹੇ ਹਨ ?
ਉੱਤਰ:
ਆਨੰਦਪੁਰ ਸਾਹਿਬ ਤੇ ਪਾਉਂਟਾ ਸਾਹਿਬ ਗਤਕੇ ਦੀ ਖੇਡ ਦੇ ਮੁੱਖ ਕੇਂਦਰ ਰਹੇ ਹਨ ।

PSEB 5th Class Punjabi Solutions Chapter 2 ਗਤਕਾ

ਪ੍ਰਸ਼ਨ 7.
ਅੱਜ-ਕਲ੍ਹ ਗਤਕੇ ਦੀ ਖੇਡ ਕਿੱਥੇ-ਕਿੱਥੇ ਖੇਡੀ ਜਾਂਦੀ ਹੈ ?
ਉੱਤਰ:
ਅੱਜ-ਕਲ੍ਹ ਗਤਕੇ ਦੀ ਖੇਡ ਨਗਰ ਕੀਰਤਨਾਂ ਅਤੇ ਖ਼ਾਸ ਖੇਡ ਸਮਾਗਮਾਂ ਵਿਚ ਹੀ ਖੇਡੀ ਜਾਂਦੀ ਹੈ । ਕਦੇ-ਕਦੇ ਕੋਈ ਗਤਕਾਬਾਜ਼ ਕਿਸੇ ਪੇਂਡੂ ਮੇਲੇ ਵਿਚ ਆਪਣੀ ਖੇਡ ਦੇ ਜੌਹਰ ਵਿਖਾ ਦਿੰਦਾ ਹੈ । ਉਂਝ ਇਹ ਨਿਹੰਗ ਸਿੰਘਾਂ ਦੀ ਹਰਮਨ-ਪਿਆਰੀ ਖੇਡ ਹੈ ।

ਪ੍ਰਸ਼ਨ 8.
ਠੀਕ ਸ਼ਬਦ ਚੁਣ ਕੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਭਰੋ :

ਅਖਾੜੇ, ਨਿਹੰਗ ਸਿੰਘਾਂ, ਗਦਾ-ਯੁੱਧ, ਔਰਤਾਂ, ਉਸਤਾਦੀ-ਸ਼ਗਿਰਦੀ, ਭੁਜੰਗੀ ।

(ੳ) ਗਤਕਾ ……………… ਦੀ ਸਿੱਖਿਆ ਦਾ ਪਹਿਲਾ ਪੜਾਅ ਹੈ । .
(ਅ) ਕੁਸ਼ਤੀ ਵਾਂਗ ਇਸ ਖੇਡ ਵਿਚ ਵੀ …………… ਚਲਦੀ ਹੈ ।
(ੲ) ਉਸਤਾਦਾਂ ਦੇ ਆਪਣੇ ……… ਹੁੰਦੇ ਹਨ।
(ਸ) ਉਸਤਾਦ ਕੁੱਝ ਰਸਮਾਂ ਕਰ ਕੇ ਬੱਚੇ ਨੂੰ ………….. ਬਣਾਉਂਦੇ ਹਨ । .
(ਹ) ਹੁਣ ……………. ਵੀ ਇਸ ਵਿਚ ਭਾਗ ਲੈਣ ਲੱਗ ਪਈਆਂ ਹਨ ।
(ਕ) …………….. ਦੀ ਇਹ ਹਰਮਨ-ਪਿਆਰੀ ਖੇਡ ਹੈ ।
ਉੱਤਰ:
(ਉ) ਗਤਕਾ ਗਦਾ-ਯੁੱਧ ਦੀ ਸਿੱਖਿਆ ਦਾ ਪਹਿਲਾ ਪੜਾਅ ਹੈ ।
(ਅ) ਕੁਸ਼ਤੀ ਵਾਂਗ ਇਸ ਖੇਡ ਵਿਚ ਵੀ ਉਸਤਾਦੀਸ਼ਗਿਰਦੀ ਚਲਦੀ ਹੈ ।
(ੲ) ਉਸਤਾਦਾਂ ਦੇ ਆਪਣੇ ਅਖਾੜੇ ਹੁੰਦੇ ਹਨ । .
(ਸ) ਉਸਤਾਦ ਕੁੱਝ ਰਸਮਾਂ ਕਰ ਕੇ ਬੱਚੇ ਨੂੰ ਭੁਜੰਗੀ ਬਣਾਉਂਦੇ ਹਨ ।
(ਹ) ਹੁਣ ਔਰਤਾਂ ਵੀ ਇਸ ਵਿਚ ਭਾਗ ਲੈਣ ਲੱਗ ਪਈਆਂ ਹਨ ।
(ਕ) ਨਿਹੰਗ ਸਿੰਘਾਂ ਦੀ ਇਹ ਹਰਮਨ-ਪਿਆਰੀ ਖੇਡ ਹੈ |

IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਹੜੇ ਗੁਰੂ ਸਾਹਿਬ ਦੇ ਸਮੇਂ ਤੋਂ ਸੈਨਿਕਾਂ ਲਈ ਗਤਕਾ ਸਿੱਖਣਾ ਜ਼ਰੂਰੀ ਸੀ ?
ਉੱਤਰ:
ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੋਂ ।

ਪ੍ਰਸ਼ਨ 2.
ਪੰਜਾਬੀਆਂ ਦੀ ਸ਼ੈ-ਰੱਖਿਆ ਦੀ ਖੇਡ ਕਿਹੜੀ ਹੈ ?
ਉੱਤਰ:
ਗਤਕਾ ।

PSEB 5th Class Punjabi Solutions Chapter 2 ਗਤਕਾ

ਪ੍ਰਸ਼ਨ 3.
ਨਿਹੰਗ ਸਿੰਘਾਂ ਦੀ ਹਰਮਨ-ਪਿਆਰੀ ਖੇਡ ਕਿਹੜੀ ਹੈ ?
ਉੱਤਰ:
ਗਤਕਾ ।

V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
‘ਗਤਕਾ ਲੇਖ ਦਾ ਲੇਖਕ ਕੌਣ ਹੈ ?
ਉੱਤਰ:
ਪ੍ਰਿੰ: ਸਰਵਣ ਸਿੰਘ (✓) ।

ਪ੍ਰਸ਼ਨ 2.
ਗਤਕਾ ਪਾਠ ਲੇਖ ਹੈ ਜਾਂ ਕਹਾਣੀ ?
ਉੱਤਰ:
ਲੇਖ (✓) ।

ਪ੍ਰਸ਼ਨ 3.
ਗਤਕੇ ਦੀ ਸ਼ੁਰੁਆਤ ਕਿਹੜੇ ਗੁਰੂ ਸਾਹਿਬ ਦੇ ਸਮੇਂ ਹੋਈ ?
ਉੱਤਰ:
ਗੁਰੂ ਹਰਗੋਬਿੰਦ ਸਾਹਿਬ (✓) ।

ਪ੍ਰਸ਼ਨ 4.
ਗਤਕੇ ਦੇ ਵੱਡੇ ਕੇਂਦਰ ਕਿੱਥੇ ਹਨ ?
ਉੱਤਰ:
ਸ੍ਰੀ ਆਨੰਦਪੁਰ ਸਾਹਿਬ ਤੇ ਪਾਉਂਟਾ ਸਾਹਿਬ (✓) ।

PSEB 5th Class Punjabi Solutions Chapter 2 ਗਤਕਾ

ਪ੍ਰਸ਼ਨ 5.
ਗਤਕਾ ਸਿੱਖਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ:
ਭੁਜੰਗੀ (✓) ।

ਪ੍ਰਸ਼ਨ 6.
ਗਤਕੇ ਦੀ ਕਿਸ ਗੱਲ ਲਈ ਲੋੜ ਪਈ ?
ਉੱਤਰ:
ਆਤਮ-ਸੁਰੱਖਿਆ ਲਈ (✓) ।

ਪ੍ਰਸ਼ਨ 7.
ਓਲੰਪਿਕ ਖੇਡਾਂ ਵਿਚ ਖੇਡੀ ਜਾਂਦੀ ਕਿਹੜੀ ਖੇਡ ਗਤਕੇ ਦਾ ਹੀ ਸੁਧਰਿਆ ਰੂਪ ਹੈ ?
ਉੱਤਰ;
ਨੈੱਸਿੰਗ (✓) ।

ਪ੍ਰਸ਼ਨ 8.
ਨਿਹੰਗ ਸਿੰਘ ਨੂੰ ਗਤਕਾ ਖੇਡਦਿਆਂ ਕਿੱਥੇ ਵੇਖਿਆ ਜਾ ਸਕਦਾ ਹੈ ?
ਉੱਤਰ:
ਸ੍ਰੀ ਆਨੰਦਪੁਰ ਸਾਹਿਬ ਵਿਖੇ (✓) ।

ਪ੍ਰਸ਼ਨ 9.
‘ਗਤਕਾ ਖੇਡ ਹੁਣ ਕਿਹੜੇ ਮੁਕਾਬਲਿਆਂ ਵਿਚ ਸ਼ਾਮਿਲ ਹੈ ?
ਉੱਤਰ:
ਵਿੱਦਿਅਕ (✓) ।

PSEB 5th Class Punjabi Solutions Chapter 2 ਗਤਕਾ

ਪ੍ਰਸ਼ਨ 10.
ਪੰਜਾਬੀਆਂ ਦਾ ਜੰਗੀ ਹੁਨਰ ਕਿਹੜਾ ਹੈ ?
ਜਾਂ
ਗੁਰੂ ਹਰਗੋਬਿੰਦ ਸਾਹਿਬ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕਾਂ ਲਈ ਕੀ ਸਿੱਖਣਾ ਜ਼ਰੂਰੀ ਸੀ ?
ਉੱਤਰ:
ਗਤਕਾ (✓) ।

ਪ੍ਰਸ਼ਨ 11.
ਕਰਾਟੇ ਕਿਨ੍ਹਾਂ ਦੀ ਸੈ-ਰੱਖਿਆ ਦੀ ਖੇਡ ਹੈ ? ,
ਉੱਤਰ:
ਜਾਪਾਨੀਆਂ ਦੀ (✓) ।

ਪ੍ਰਸ਼ਨ 12.
ਗਦਾ-ਯੁੱਧ ਸਿੱਖਣ ਲਈ ਕਿਹੜੀ ਚੀਜ਼ ਸਿੱਖਣੀ ਜ਼ਰੂਰੀ ਹੈ ?
ਜਾਂ
ਨਿਹੰਗ ਸਿੰਘਾਂ ਦੀ ਹਰਮਨ-ਪਿਆਰੀ ਖੇਡ ਕਿਹੜੀ ਹੈ ?
ਉੱਤਰ:
ਗਤਕਾ (✓) ।

ਪ੍ਰਸ਼ਨ 13.
ਗਤਕੇ ਦਾ ਡੰਡਾ ਕਿੰਨਾ ਲੰਮਾ ਹੁੰਦਾ ਹੈ ?
ਉੱਤਰ:
ਸਾਢੇ ਤਿੰਨ ਹੱਥ (✓) ।

ਪ੍ਰਸ਼ਨ 14.
ਗਤਕੇ ਦੇ ਡੰਡੇ ਉੱਤੇ ਕਾਹਦਾ ਖੋਲ੍ਹ ਚੜ੍ਹਿਆ ਹੁੰਦਾ ਹੈ ?
ਉੱਤਰ:
ਚੰਮ ਦਾ (✓) ।

PSEB 5th Class Punjabi Solutions Chapter 2 ਗਤਕਾ

ਪ੍ਰਸ਼ਨ 15.
ਗਤਕੇ ਵਿਚ ਸੱਜੇ ਹੱਥ ਵਿਚ ਕੀ ਫੜਿਆ ਜਾਂਦਾ ਹੈ ?
ਉੱਤਰ:
ਡੰਡਾ (ਗਤਕਾ) (✓) ।

ਪ੍ਰਸ਼ਨ 16.
ਗਤਕਾ ਕਿੰਨੇ ਜਣੇ ਖੇਡਦੇ ਹਨ ?
ਉੱਤਰ:
ਦੋ (✓) ।

ਪ੍ਰਸ਼ਨ 17.
ਗਤਕਾ ਸ਼ਬਦ ਕਿਹੜੇ ਸ਼ਬਦ ਤੋਂ ਬਣਿਆ ਹੈ ?
ਉੱਤਰ:
ਖੂਤਕਾ (✓) ।

ਪ੍ਰਸ਼ਨ 18.
ਖੂਤਕਾ ਕਿਹੜੀ ਭਾਸ਼ਾ ਬੋਲੀ) ਦਾ ਸ਼ਬਦ ਹੈ ?
ਉੱਤਰ:
ਫ਼ਾਰਸੀ (✓) ।

ਪ੍ਰਸ਼ਨ 19.
ਗਤਕੇ ਵਿਚ ਡੰਡੇ ਤੋਂ ਇਲਾਵਾ ਹੋਰ ਕਿਹੜੀ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ:
ਫ਼ਾਰਸੀ (✓) ।

ਪ੍ਰਸ਼ਨ 20.
ਗਤਕੇ ਵਿਚ ਕੁਸ਼ਤੀ ਵਾਂਗ ਕਿਹੜੀ ਚੀਜ਼ ਚਲਦੀ ਹੈ ?
ਉੱਤਰ:
ਉਸਤਾਦੀ-ਸ਼ਗਿਰਦੀ (✓) ।

PSEB 5th Class Punjabi Solutions Chapter 2 ਗਤਕਾ

ਪ੍ਰਸ਼ਨ 21.
ਉਸਤਾਦ ਗਤਕਾ ਸਿੱਖਣ ਆਏ ਨੂੰ ਰਸਮਾਂ ਪੂਰੀਆਂ ਕਰਕੇ ਕੀ ਬਣਾਉਂਦੇ ਹਨ ?
ਉੱਤਰ:
ਭੁਜੰਗੀ (✓) ।

ਪ੍ਰਸ਼ਨ 22.
ਭੁਜੰਗੀ ਹਥਿਆਰ ਫੜਨ ਤੋਂ ਪਹਿਲਾਂ ਕੀ ਕਰਦਾ ਹੈ ?
ਉੱਤਰ:
ਹਥਿਆਰਾਂ ਨੂੰ ਨਮਸਕਾਰ (✓) ।

ਪ੍ਰਸ਼ਨ 23.
ਕਿਹੜੇ ਪੁਰਬ ਮੌਕੇ) ਉੱਤੇ ਗਤਕੇ ਦੇ ਮੁਕਾਬਲੇ ਵੱਡੀ ਪੱਧਰ ‘ਤੇ ਹੁੰਦੇ ਹਨ ?
ਉੱਤਰ:
ਹੋਲਾ-ਮਹੱਲਾ (✓) ।

ਪ੍ਰਸ਼ਨ 24.
ਕਿਹੜਾ ਨੌਜਵਾਨ ਗਤਕੇ ਕਾਰਨ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰੀਂ ਚੜਿਆ ਸੀ ?
ਉੱਤਰ:
ਹਰੀ ਸਿੰਘ ਨਲੂਆ (✓) ।

VI. ਕੁੱਝ ਹੋਰ ਜ਼ਰੂਰੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ :

ਹੁਨਰ, ਅਭਿਆਸ, ਸ਼ੈ-ਰੱਖਿਆ, ਗਦਾ-ਯੁੱਧ, ਖੋਲ, ਕੁਸ਼ਤੀ, ਉਸਤਾਦੀ-ਸ਼ਗਿਰਦੀ, ਅਖਾੜਾ, ਨਿਤਾਣਾ, ਢਾਲ, ਦੌਰ, ਜੁੱਸਾ, ਪੈਂਤੜਾ, ਨਜ਼ਰੀਂ ਚੜ੍ਹਨਾ, ਸਮਾਗਮ, ਦਰਸ਼ਕ, ਪਿਛੋਕੜ, ਭੂਗੋਲਿਕ, ਥਲ, ਹਮਲਾਵਰ ।
ਉੱਤਰ:

  1. ਹੁਨਰ (ਕਲਾ)-ਗਤਕਾ ਇਕ ਜੰਗੀ ਹੁਨਰ ਹੈ ।
  2. ਅਭਿਆਸ (ਕਿਸੇ ਕੰਮ ਨੂੰ ਵਾਰ-ਵਾਰ ਕਰ ਕੇ ਸਿੱਖਣਾ)-ਇਸ ਪੁਸਤਕ ਦੇ ਹਰ ਇਕ ਪਾਠ ਦੇ ਪਿੱਛੇ ਅਭਿਆਸ ਲਈ ਕੁੱਝ ਪ੍ਰਸ਼ਨ ਦਿੱਤੇ ਗਏ ਹਨ ।..
  3. ਸ਼ੈ-ਰੱਖਿਆ (ਆਪੇ ਨੂੰ ਬਚਾਉਣਾ)-ਗਤਕਾ ਸ਼ੈ| ਰੱਖਿਆ ਦਾ ਸਾਧਨ ਹੈ ।
  4. ਗਦਾ-ਯੁੱਧ (ਗੁਰਜ ਨਾਲ ਲੜਾਈ ਕਰਨਾ)| ਪੁਰਾਤਨ ਯੋਧੇ ਗੱਦਾ-ਯੁੱਧ ਵਿਚ ਨਿਪੁੰਨ ਹੁੰਦੇ ਸਨ ।
  5. ਖੋਲ (ਗਿਲਾਫ਼)-ਗਤਕੇ ਦੇ ਡੰਡੇ ਉੱਤੇ ਚਮੜੇ ਦਾ ਖੋਲ ਚੜ੍ਹਿਆ ਹੁੰਦਾ ਹੈ ।
  6. ਕੁਸ਼ਤੀ ਘੋਲ)-ਦੋਹਾਂ ਸਿੱਧ ਪਹਿਲਵਾਨਾਂ ਦੀ ਕੁਸ਼ਤੀ ਦੇਖਣ ਲਈ ਲੋਕ ਇਕੱਠੇ ਹੋ ਗਏ ।
  7. ਉਸਤਾਦੀ-ਸ਼ਗਿਰਦੀ (ਗੁਰੂ-ਚੇਲੇ ਦਾ ਸੰਬੰਧਗਤਕੇ ਵਿਚ ਉਸਤਾਦੀ-ਸ਼ਗਿਰਦੀ ਚਲਦੀ ਹੈ ।
  8. ਅਖਾੜਾ ਪਹਿਲਵਾਨਾਂ ਦੇ ਘੁਲਣ ਦੀ ਥਾਂ)ਪਹਿਲਵਾਨ ਅਖਾੜੇ ਵਿਚ ਘੋਲ ਕਰ ਰਹੇ ਸਨ ।
  9. ਨਿਤਾਣਾ (ਕਮਜ਼ੋਰ)-ਗਤਕਾਬਾਜ਼ ਕਦੇ ਨਿਤਾਣੇ ਉੱਤੇ ਵਾਰ ਨਹੀਂ ਕਰਦਾ ।
  10. ਢਾਲ (ਹਮਲਾਵਰ ਦੇ ਵਾਰ ਨੂੰ ਰੋਕਣ ਵਾਲਾ ਹਥਿਆਰ)-ਯੋਧੇ ਦੇ ਇਕ ਹੱਥ ਵਿਚ ਤਲਵਾਰ ਸੀ ਅਤੇ ਦੂਜੇ ਵਿਚ ਢਾਲ ।
  11. ਦੌਰ (ਸਮਾਂ)-ਵਿਗਿਆਨ ਦੇ ਦੌਰ ਵਿਚ ਸਭ ਕੁੱਝ ਬਦਲ ਗਿਆ ਹੈ ।
  12. ਜੁੱਸਾ (ਸਰੀਰ)-ਗਤਕਾ ਖੇਡਣ ਤੋਂ ਪਹਿਲਾਂ ਜੁੱਸਾ ਗਰਮਾਇਆ ਜਾਂਦਾ ਹੈ ।
  13. ਪੈਂਤੜਾ ਹਮਲਾ ਕਰਨ ਦੀ ਚਾਲ)-ਗਤਕੇਬਾਜ਼ ਗਤਕਾ ਖੇਡਦੇ ਹੋਏ ਕਈ ਪੈਂਤੜੇ ਬਦਲਦੇ ਹਨ ।
  14. ਨਜ਼ਰੀਂ ਚੜ੍ਹਨਾ (ਨਜ਼ਰੇ ਨੂੰ ਚੰਗਾ ਲੱਗਣਾ)ਗਤਕਾ ਖੇਡਦਾ ਨੌਜੁਆਨ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰੀਂ ਚੜ੍ਹ ਗਿਆ ।
  15. ਸਮਾਗਮ (ਇਕੱਠ, ਮੇਲਾ)-ਅੱਜ ਸਾਡੇ ਸਕੂਲ ਵਿਚ ਸਲਾਨਾ ਇਨਾਮ ਵੰਡ ਸਮਾਗਮ ਹੋ ਰਿਹਾ ਹੈ । .
  16. ਦਰਸ਼ਕ (ਦੇਖਣ ਵਾਲਾ)-ਦਰਸ਼ਕ ਫੁਟਬਾਲ ਦੇ ਮੈਚ ਦਾ ਆਨੰਦ ਮਾਣ ਰਹੇ ਸਨ ।
  17. ਪਿਛੋਕੜ (ਪਿੱਛਾ)-ਮੈਨੂੰ ਇਸ ਬੰਦੇ ਦਾ ਸਾਰਾ ਪਿਛੋਕੜ ਪਤਾ ਹੈ ।
  18. ਭੂਗੋਲਿਕ (ਧਰਤੀ ਦਾ ਰੂਪ ਤੇ ਸਥਿਤੀ)-ਪੰਜਾਬ ਆਪਣੀ ਭੂਗੋਲਿਕ ਸਥਿਤੀ ਕਰਕੇ ਹਮੇਸ਼ਾ ਵਿਦੇਸ਼ੀ ਹਮਲਾਵਰਾਂ ਦਾ ਸ਼ਿਕਾਰ ਹੁੰਦਾ ਰਿਹਾ ਹੈ ।
  19. ਬਲ (ਮੈਦਾਨ)-ਧਰਤੀ ਦੇ ਇਸ ਥਲ ਵਿਚ ਸੰਘਣੇ ਜੰਗਲ ਹਨ ।
  20. ਹਮਲਾਵਰ (ਹਮਲਾ ਕਰਨ ਵਾਲੇ)-ਪੰਜਾਬ ਵਿਚ ਬਹੁਤ ਸਾਰੇ ਹਮਲਾਵਰ ਆਏ ਤੇ ਇਸ ਦੀ ਲੁੱਟ-ਮਾਰ ਕਰਦੇ ਰਹੇ ।

VII. ਪੈਰਿਆਂ ਸੰਬੰਧੀ ਪ੍ਰਸ਼ਨ

1. ਗਤਕਾ ਪੰਜਾਬੀਆਂ ਦਾ ਇਕ ਜੰਗੀ ਹੁਨਰ ਹੈ । ਇਹਦੇ ਰਾਹੀਂ ਵਿਰੋਧੀ ਉੱਤੇ ਵਾਰ ਕਰਨ ਅਤੇ ਰੋਕਣ ਦਾ ਅਭਿਆਸ ਹੁੰਦਾ ਹੈ । ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਕ ਸੈਨਿਕਾਂ ਲਈ ਗਤਕਾ ਸਿੱਖਣਾ ਜ਼ਰੂਰੀ ਸੀ । ਜਿਵੇਂ ਜਪਾਨ ਦੀ ਖੇਡ ਕਰਾਟੇ ਸੈ-ਰੱਖਿਆ ਵਾਲੀ ਖੇਡ ਗਿਣੀ ਜਾਂਦੀ ਹੈ, ਉਵੇਂ ਪੰਜਾਬੀਆਂ ਦਾ ਗਤਕਾ ਵੀ ਬਚਾਅ ਵਾਲੀ ਖੇਡ ਹੈ ।

ਪ੍ਰਸ਼ਨ 1.
ਇਹ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ! ਹੈ ? ਸਹੀ ਉੱਤਰ ਚੁਣੋ :
(ਉ) ਗਤਕਾ
(ਅ) ਰੇਸ਼ਮ ਦਾ ਕੀੜਾ
(ੲ) ਫੁਲਕਾਰੀ ਕਲਾ
(ਸ) ਸਤਰੰਗੀ ਤਿਤਲੀ
ਉੱਤਰ:
(ਉ) ਗਤਕਾ

PSEB 5th Class Punjabi Solutions Chapter 2 ਗਤਕਾ

ਪ੍ਰਸ਼ਨ 2.
ਗਤਕਾ ਪੰਜਾਬੀਆਂ ਲਈ ਕੀ ਹੈ ? .
(ਉ), ਵਰਜ਼ਿਸ਼
(ਅ) ਇਕ ਜੰਗੀ ਹੁਨਰ
(ੲ) ਤਾਕਤ ਦਾ ਪ੍ਰਗਟਾਵਾ
(ਸ) ਮਾਣ ਭਰੀ ਖੇਡ
ਉੱਤਰ:
(ਅ) ਇਕ ਜੰਗੀ ਹੁਨਰ

ਪ੍ਰਸ਼ਨ 3.
ਗਤਕਾ, ਕਿਨ੍ਹਾਂ ਦਾ ਜੰਗੀ ਹੁਨਰ ਹੈ ?
(ਉ) ਹਿੰਦੀਆਂ ਦਾ
(ਅ) ਪੰਜਾਬੀਆਂ ਦਾ
(ੲ) ਬੰਗਾਲੀਆਂ ਦਾ
(ਸ) ਮਰਾਠੀਆਂ ਦਾ
ਉੱਤਰ:
(ਅ) ਪੰਜਾਬੀਆਂ ਦਾ

ਪ੍ਰਸ਼ਨ 4.
ਗਤਕੇ ਨਾਲ ਕਿਸ ਚੀਜ਼ ਦਾ ਅਭਿਆਸ ਹੁੰਦਾ ਹੈ ?
(ਉ) ਵਿਰੋਧੀ ਉੱਤੇ ਵਾਰ ਕਰਨ ਦਾ ।
(ਅ) ਵਿਰੋਧੀ ਦੇ ਵਾਰ ਨੂੰ ਰੋਕਣ ਦਾ ।
(ੲ) (ਉ) ਤੇ (ਅ) ਦੋਵੇਂ
(ਸ) ਉਪਰੋਕਤ ਕੋਈ ਨਹੀਂ ।
ਉੱਤਰ:
(ੲ) (ਉ) ਤੇ (ਅ) ਦੋਵੇਂ

ਪ੍ਰਸ਼ਨ 5.
ਕਿਹੜੇ ਗੁਰੂ ਸਾਹਿਬ ਦੇ ਸਮੇਂ ਸੈਨਿਕਾਂ ਲਈ ਗਤਕਾ ਸਿੱਖਣਾ ਜ਼ਰੂਰੀ ਸੀ ?
(ੳ) ਗੁਰੂ ਅੰਗਦ ਦੇਵ ਜੀ
(ਅ) ਗੁਰੂ ਅਰਜਨ ਦੇਵ ਜੀ
(ੲ) ਗੁਰੂ ਹਰਗੋਬਿੰਦ ਸਾਹਿਬ ਜੀ
(ਸ) ਗੁਰੂ ਹਰਰਾਇ ਜੀ ।
ਉੱਤਰ:
(ੲ) ਗੁਰੂ ਹਰਗੋਬਿੰਦ ਸਾਹਿਬ ਜੀ

PSEB 5th Class Punjabi Solutions Chapter 2 ਗਤਕਾ

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕਾਂ ਲਈ ‘ ਕੀ ਸਿੱਖਣਾ ਜ਼ਰੂਰੀ ਸੀ ?
(ਉ) ਕੁਸ਼ਤੀ
(ਅ) ਭੰਗੜਾ
(ੲ) ਗਤਕਾ
(ਸ) ਰੱਸਾ ਖਿੱਚਣਾ ।
ਉੱਤਰ:
(ੲ) ਗਤਕਾ

ਪ੍ਰਸ਼ਨ 7.
ਗਤਕਾ, ਕਿਹੜੀ ਖੇਡ ਵਰਗੀ ਹੈ ?
(ਉ) ਪੰਜਾਬ ਦੀ ਖੇਡ ਕੁਸ਼ਤੀ ਵਰਗੀ
(ਅ) ਜਾਪਾਨ ਦੀ ਖੇਡ ਕਰਾਟੇ ਵਰਗੀ
(ੲ) ਵਿਦੇਸ਼ੀਆਂ ਦੀ ਖੇਡ ਮੁੱਕੇਬਾਜ਼ੀ ਵਰਗੀ
(ਸ) ਉਪਰੋਕਤ ਕੋਈ ਨਹੀਂ ।
ਉੱਤਰ:
(ਅ) ਜਾਪਾਨ ਦੀ ਖੇਡ ਕਰਾਟੇ ਵਰਗੀ

ਪ੍ਰਸ਼ਨ 8.
ਕਰਾਟੇ ਕਿਹੋ-ਜਿਹੀ ਖੇਡ ਹੈ ?
(ਉ) ਸ਼ੈ-ਰੱਖਿਆ ਦੀ
(ਅ) ਹਮਲੇ ਦੀ
(ੲ) ਜ਼ੋਰ ਦੀ
(ਸ) ਚਲਾਕੀ ਦੀ ।
ਉੱਤਰ:
(ਉ) ਸ਼ੈ-ਰੱਖਿਆ ਦੀ

ਪ੍ਰਸ਼ਨ 9.
ਕਰਾਟੇ ਕਿਨ੍ਹਾਂ ਦੀ ਖੇਡ ਹੈ ?
(ਉ) ਪੰਜਾਬੀਆਂ ਦੀ
(ਅ) ਜਪਾਨੀਆਂ ਦੀ
(ੲ) ਭਾਰਤੀਆਂ ਦੀ
(ਸ) ਵਿਦੇਸ਼ੀਆਂ ਦੀ ।
ਉੱਤਰ:
(ਅ) ਜਪਾਨੀਆਂ ਦੀ

ਨੌਟ – ਇਸ ਤੋਂ ਅੱਗੇ ਅਜਿਹੇ ਬਹੁਵਿਕਲਪੀ ਪ੍ਰਸ਼ਨਾਂ ਦਾ ਇਕ-ਇਕ ਠੀਕ ਉੱਤਰ ਹੀ ਦਿੱਤਾ ਗਿਆ ਹੈ ਤੇ ਬਾਕੀ ਗ਼ਲਤ ਨਹੀਂ । ਵਿਦਿਆਰਥੀ ਬਾਕੀ ਗ਼ਲਤ ਉੱਤਰ ਛੱਡ ਕੇ ਇੱਕੋ ਸਹੀ ਉੱਤਰ ਹੀ ਯਾਦ ਕਰ ਕੇ ਪ੍ਰੀਖਿਆ ਦੀ ਤਿਆਰੀ ਕਰ ਸਕਦੇ ਹਨ ।

PSEB 5th Class Punjabi Solutions Chapter 2 ਗਤਕਾ

ਪ੍ਰਸ਼ਨ 10.
ਇਸ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ ।
ਉੱਤਰ:
ਹੁਨਰ, ਸੈਨਿਕ, ਖੇਡ ।

ਪ੍ਰਸ਼ਨ 11.
ਇਸ ਪੈਰੇ ਵਿਚੋਂ ਤਿੰਨ ਖ਼ਾਸ ਨਾਂਵ ਚੁਣੋ ।
ਉੱਤਰ:
ਗੁਰੂ ਹਰਗੋਬਿੰਦ ਸਾਹਿਬ, ਮਹਾਰਾਜਾ ਰਣਜੀਤ ਸਿੰਘ, ਜਪਾਨ ।

ਪ੍ਰਸ਼ਨ 12.
ਹੇਠ ਲਿਖੇ ਵਾਕ ਨੂੰ ਵਚਨ ਬਦਲ ਕੇ ਲਿਖੋ ਇਹਦੇ ਰਾਹੀਂ ਵਿਰੋਧੀ ਉੱਤੇ ਵਾਰ ਕਰਨ ਅਤੇ ਰੋਕਣ ਦਾ ਅਭਿਆਸ ਹੁੰਦਾ ਹੈ ।
ਉੱਤਰ:
ਇਨ੍ਹਾਂ ਦੇ ਰਾਹੀਂ ਵਿਰੋਧੀਆਂ ਉੱਤੇ ਵਾਰ ਕਰਨ ਅਤੇ ਰੋਕਣ ਦੇ ਅਭਿਆਸ ਹੁੰਦੇ ਰਹਿੰਦੇ ਹਨ ।

ਪ੍ਰਸ਼ਨ 13.
ਹੇਠ ਲਿਖਿਆਂ ਵਿਚੋਂ ਸਹੀ ਵਾਕ ਅੱਗੇ (✓)
ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ
(ੳ) ਗਤਕਾ ਪੰਜਾਬੀਆਂ ਦਾ ਇਕ ਖੇਡ-ਤਮਾਸ਼ਾ ਹੈ ।
(ਅ) ਗਤਕਾ ਜਪਾਨੀਆਂ ਦੀ ਖੇਡ ਕਰਾਟੇ ਵਾਂਗ ਸ਼ੈ-ਰੱਖਿਆ ਦੀ ਖੇਡ ਹੈ ।
ਉੱਤਰ:
(ੳ) (✗) ਆਂ (✓) ।

(ਨੋਟ – ਵਾਕ ਨੂੰ ਵਚਨ ਤੇ ਲਿੰਗ ਬਦਲ ਕੇ ਲਿਖਣ ਬਾਰੇ ਵਿਆਕਰਨ ਵਾਲੇ ਭਾਗ ਵਿਚੋਂ ਇਸ ਸੰਬੰਧੀ ਪੜੋ ॥)

2. ਜਿਸ ਨੇ ਗਦਾ-ਯੁੱਧ ਦਾ ਮਾਹਰ ਬਣਨਾ ਹੈ, ਉਹ ਪਹਿਲਾਂ ਗਤਕਾ ਖੇਡਣਾ ਸਿੱਖੇ । ਗਤਕੇ ਦੀ ਸਿਖਲਾਈ ਖੇਡ-ਸੋਟੀਆਂ ਤੋਂ ਸ਼ੁਰੂ ਹੋ ਕੇ ਤਲਵਾਰਾਂ ਚਲਾਉਣ ਤੱਕ ਹੈ । ਉਲੰਪਿਕ ਖੇਡਾਂ ਵਿਚ ਖੇਡੀ ਜਾਂਦੀ ਖੇਡ ਛੈਸਿੰਗ ਗਤਕੇ ਦਾ ਹੀ ਸੁਧਰਿਆ ਰੂਪ ਹੈ ।

ਪ੍ਰਸ਼ਨ 1.
ਇਹ ਪੈਰਾ ਕਿਸ ਪਾਠ ਵਿੱਚੋਂ ਲਿਆ ਗਿਆ ਹੈ ?
ਉੱਤਰ:
ਗਤਕਾ

PSEB 5th Class Punjabi Solutions Chapter 2 ਗਤਕਾ

ਪ੍ਰਸ਼ਨ 2.
ਗਦਾ-ਯੁੱਧ ਦਾ ਮਾਹਰ ਬਣਨ ਲਈ ਪਹਿਲਾਂ ਕੀ ਸਿੱਖਣਾ ਚਾਹੀਦਾ ਹੈ ?
(ੳ) ਕੁਸ਼ਤੀ
(ਅ) ਮੁੱਕੇਬਾਜ਼ੀ
(ੲ) ਗਤਕਾ
(ਸ) ਰੱਸਾਕਸ਼ੀ ।
ਉੱਤਰ:
(ੲ) ਗਤਕਾ

ਪ੍ਰਸ਼ਨ 3.
ਗਤਕੇ ਦੀ ਸਿਖਲਾਈ ਵਿਚ ਕਿਹੜੇ-ਕਿਹੜੇ ਹਥਿਆਰ ਸ਼ਾਮਿਲ ਹੁੰਦੇ ਹਨ ?
ਉੱਤਰ:
ਡੰਡੇ-ਸੋਟੇ ਤੋਂ ਲੈ ਕੇ ਤਲਵਾਰਾਂ ਤਕ ।

ਪ੍ਰਸ਼ਨ 4.
ਉਲੰਪਿਕ ਵਿਚ ਕਿਹੜੀ ਖੇਡ ਖੇਡੀ ਜਾਂਦੀ ਹੈ ?
ਉੱਤਰ:
ਡੈਂਸਿੰਗ ।

ਪ੍ਰਸ਼ਨ 5.
ਗਤਕੇ ਦਾ ਸੁਧਰਿਆ ਰੂਪ ਕਿਹੜੀ ਖੇਡ ਹੈ ? .
(ਉ) ਤਲਵਾਰ
(ਆ) ਮੁੱਕੇਬਾਜ਼ੀ
(ੲ) ਡੈਂਸਿੰਗ
(ਸ) ਕੁਸ਼ਤੀ ।
ਉੱਤਰ:
(ੲ) ਡੈਂਸਿੰਗ

PSEB 5th Class Punjabi Solutions Chapter 2 ਗਤਕਾ

ਪ੍ਰਸ਼ਨ 6.
ਇਸ ਪੈਰੇ ਵਿਚੋਂ· ਖਾਸ ਨਾਂਵ ਚੁਣੋ ।
ਉੱਤਰ:
ਗਤਕਾ, ਉਲੰਪਿਕ ਖੇਡਾਂ, ਫੈਸਿੰਗ ।

ਪ੍ਰਸ਼ਨ 7.
ਇਸ ਪੈਰੇ ਵਿਚੋਂ ਦੋ ਪੜਨਾਂਵ ਚੁਣੋ ।
ਉੱਤਰ:
ਜਿਸ, ਉਹ ।

ਪ੍ਰਸ਼ਨ 8.
ਇਸ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ ।
ਉੱਤਰ:
ਤਲਵਾਰਾਂ, ਖੇਡ, ਸੋਟੀਆਂ ।

ਪ੍ਰਸ਼ਨ 9.
ਹੇਠ ਲਿਖੇ ਵਾਕ ਨੂੰ ਵਚਨ ਬਦਲ ਕੇ ਲਿਖੋ : ਜਿਸ ਨੇ ਗਦਾ ਯੁੱਧ ਦਾ ਮਾਹਰ ਬਣਨਾ ਹੈ, ਉਹ ਪਹਿਲਾਂ ਗਤਕਾ ਖੇਡਣਾ ਸਿੱਖੇ ।
ਉੱਤਰ:
ਜਿਨ੍ਹਾਂ ਨੇ ਗਦਾ-ਯੁੱਧ ਦਾ ਮਾਹਰ ਬਣਨਾ ਹੈ ਉਹ ਪਹਿਲਾਂ ਗਤਕਾ ਖੇਡਣਾ ਸਿੱਖੋ ।

ਪ੍ਰਸ਼ਨ 10.
ਹੇਠ ਲਿਖਿਆਂ ਵਿਚੋਂ ਜਿਹੜਾ ਵਾਕ ਸਹੀ ਹੈ ਉਸ ਉੱਤੇ (✓) ਅਤੇ ਗ਼ਲਤ ਅੱਗੇ (✗) ਦਾ ‘
ਨਿਸ਼ਾਨ ਪਾਓ :
(ਉ) ਜਿਸ ਨੇ ਗਤਕੇ ਦਾ ਮਾਹਰ ਬਣਨਾ ਹੈ ਉਹ ਪਹਿਲਾਂ ਗਦਾ-ਯੁੱਧ ਸਿੱਖੇ ।
(ਅ) ਕੈਂਸਿੰਗ ਗਤਕੇ ਦਾ ਹੀ ਸੁਧਰਿਆ ਰੂਪ ।
ਉੱਤਰ:
(ੳ) (✗)
(ਅ) (✓)

PSEB 5th Class Punjabi Solutions Chapter 2 ਗਤਕਾ

3. ਫ਼ਾਰਸੀ ਦਾ ‘ਖ਼ਤਕਾ ਸ਼ਬਦ ਪੰਜਾਬੀਆਂ ਦੇ ਮੂੰਹ ਚੜ੍ਹ ਕੇ ਗਤਕਾ ਬਣਿਆ ਹੈ । ਕੁਸ਼ਤੀ ਵਾਂਗ ਇਸ ਖੇਡ ਵਿੱਚ ਵੀ ਉਸਤਾਦੀ-ਸ਼ਗਿਰਦੀ ਚੱਲਦੀ ਹੈ । ਉਸਤਾਦਾਂ ਦੇ ਆਪਣੇ ਅਖਾੜੇ ਹੁੰਦੇ ਹਨ । ਮਾਪੇ ਆਪਣੇ ਬੱਚਿਆਂ ਨੂੰ ਗਤਕਾ ਸਿਖਾਉਣ ਲਈ ਉਸਤਾਦਾਂ ਕੋਲ ਲਿਜਾਂਦੇ ਹਨ । ਉਸਤਾਦ ਕੁੱਝ ਰਸਮਾਂ ਕਰਕੇ ਬੱਚੇ ਨੂੰ ਭੁਜੰਗੀ ਬਣਾਉਂਦੇ ਹਨ । ਭੁਜੰਗੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਚਾਲ-ਚਲਣ ਨੇਕ ਰੱਖਣਾ ਹੈ । ਬੱਚੇ, ਬਜ਼ੁਰਗ, ਔਰਤ ਤੇ ਨਿਤਾਣੇ ਉੱਤੇ ਵਾਰ ਨਹੀਂ ਕਰਨਾ ਸਗੋਂ ਉਨ੍ਹਾਂ ਦੀ ਢਾਲ ਬਣਨਾ ਹੈ । ਸਾਦੀ ਤੇ ਸ਼ੁੱਧ ਖ਼ੁਰਾਕ ਖਾਣੀ ਹੈ । ਕੋਈ ਨਸ਼ਾ ਨਹੀਂ ਕਰਨਾ ।

ਪ੍ਰਸ਼ਨ 1.
ਇਹ ਪੈਰਾ ਕਿਹੜੇ ਪਾਠ ਵਿੱਚੋਂ ਲਿਆ ਗਿਆ ਹੈ ?
ਉੱਤਰ:
ਗੱਤਕਾ

ਪ੍ਰਸ਼ਨ 2.
‘ਗਤਕਾ ਸ਼ਬਦ ਕਿਹੜੇ ਸ਼ਬਦ ਤੋਂ ਬਣਿਆ ਹੈ ?
(ੳ) ਖੂਤਕਾ
(ਅ) ਖ਼ਰਕਾ .
(ੲ) ਖੜਕਾ
(ਸ) ਜੱਟਕਾ ।
ਉੱਤਰ:
(ੳ) ਖ਼ਤਕਾ ।

ਪ੍ਰਸ਼ਨ 3.
ਉਸਤਾਦੀ-ਸ਼ਗਿਰਦੀ , ਕਿਹੜੀ-ਕਿਹੜੀ ਖੇਡ ਵਿਚ ਚਲਦੀ ਹੈ ?
ਉੱਤਰ:
ਕੁਸ਼ਤੀ ਅਤੇ ਗਤਕੇ ਵਿਚ ।

ਪ੍ਰਸ਼ਨ 4.
ਅਖਾੜੇ ਕਿਨ੍ਹਾਂ ਦੇ ਹੁੰਦੇ ਹਨ ?
(ਉ) ਪੀਰਾਂ ਦੇ .
(ਅ) ਪਹਿਲਵਾਨਾਂ ਦੇ
(ੲ) ਉਸਤਾਦਾਂ ਦੇ
(ਸ) ਮੁੱਕੇਬਾਜ਼ਾਂ ਦੇ ।
ਉੱਤਰ:
(ੲ) ਉਸਤਾਦਾਂ ਦੇ

PSEB 5th Class Punjabi Solutions Chapter 2 ਗਤਕਾ

ਪ੍ਰਸ਼ਨ 5.
ਉਸਤਾਦ ਬੱਚੇ ਨੂੰ ਕੀ ਬਣਾਉਂਦੇ ਹਨ ?
ਉੱਤਰ:
ਭੁਜੰਗੀ ।

ਪ੍ਰਸ਼ਨ 6.
ਭੁਜੰਗੀ ਨੂੰ ਕਿਸ ਉੱਤੇ ਵਾਰ ਕਰਨ ਤੋਂ ਵਰਜਿਆ ਜਾਂਦਾ ਹੈ ?
ਉੱਤਰ:
ਬੱਚੇ, ਬਜ਼ੁਰਗ ਅਤੇ ਔਰਤ ਉੱਤੇ ।

ਪ੍ਰਸ਼ਨ 7.
ਭੁਜੰਗੀ ਨੂੰ ਕਿਹੋ-ਜਿਹੀ ਖੁਰਾਕ ਖਾਣ ਲਈ ਕਿਹਾ ਜਾਂਦਾ ਹੈ ?
ਉੱਤਰ:
ਭੁਜੰਗੀ ਨੂੰ ਸਾਦੀ ਤੇ ਸ਼ੁੱਧ ਖ਼ੁਰਾਕ ਖਾਣ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ ਜਾਂਦਾ ਹੈ ।

ਪ੍ਰਸ਼ਨ 8.
ਭੁਜੰਗੀ ਨੂੰ ਕਿਹੋ ਜਿਹਾ ਚਾਲ-ਚਲਣ ਰੱਖਣ ਦੀ ਸਿੱਖਿਆ ਦਿੱਤੀ ਜਾਂਦੀ ਹੈ ?
ਉੱਤਰ:
ਨੇਕ ।

ਪ੍ਰਸ਼ਨ 9.
ਭੁਜੰਗੀ ਨੂੰ ਕੀ ਨਾਂ ਕਰਨ ਲਈ ਕਿਹਾ ਜਾਂਦਾ ਹੈ ?
ਉੱਤਰ:
ਨਸ਼ਾ ।

ਪ੍ਰਸ਼ਨ 10.
ਉਪਰੋਕਤ ਪੈਰੇ ਵਿਚੋਂ ਤਿੰਨ ਖ਼ਾਸ ਨਾਂਵ ਚੁਣੋ ।
ਉੱਤਰ:
ਫ਼ਾਰਸੀ, ਖੂਤਕਾ, ਗਤਕਾ ।

PSEB 5th Class Punjabi Solutions Chapter 2 ਗਤਕਾ

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਤਿੰਨ ਆਮ ਨਾਮ ਚੁਣੋ ।
ਉੱਤਰ:
ਖੇਡ, ਅਖਾੜੇ, ਔਰਤ ।

ਪ੍ਰਸ਼ਨ 12.
ਇਸ ਪੈਰੇ ਵਿਚੋਂ ਦੋ ਭਾਵਵਾਚਕ ਨਾਂਵ ਚੁਣੋ ।
ਉੱਤਰ:
ਚਾਲ-ਚਲਣ, ਨਸ਼ਾ ।

ਪ੍ਰਸ਼ਨ 13.
ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ (✓) ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ :
(ੳ) ਫ਼ਾਰਸੀ ਦਾ ‘ਗਤਕਾ ਸ਼ਬਦ ਪੰਜਾਬੀ ਦੇ ਮੂੰਹ ਚੜ੍ਹ ਕੇ ‘ਖ਼ਤਕਾਂ ਬਣਿਆ ਹੈ।
(ਅ) ਉਸਤਾਦ ਕੁੱਝ ਰਸਮਾਂ ਕਰਨ ਮਗਰੋਂ ਬੱਚੇ ਨੂੰ ‘ਭੁਜੰਗੀ ਬਣਾਉਂਦੇ ਹਨ ।
ਉੱਤਰ:
(ੳ) (✗)
(ਅ) (✓)

ਪ੍ਰਸ਼ਨ 14.
ਹੇਠ ਲਿਖੇ ਵਾਕ ਵਿਚਲੇ ਢੁੱਕਵੇਂ ਸ਼ਬਦਾਂ ਦੇ ਵਚਨ ਬਦਲ ਕੇ ਸਹੀ ਵਿਕਲਪ ਦੱਸੋ । ਕੁਸ਼ਤੀ ਵਾਂਗ ਇਸ ਖੇਡ ਵਿਚ ਵੀ ਉਸਤਾਦੀ-ਸ਼ਗਿਰਦੀ ਚਲਦੀ ਹੈ ।
(ਉ) ਕੁਸ਼ਤੀਆਂ ਵਾਂਗ ਇਸ ਵਿਚ ਵੀ ਉਸਤਾਦੀ-ਸ਼ਗਿਰਦੀ ਚਲਦੀ ਹੈ ।
(ਅ) ਕੁਸ਼ਤੀ ਵਾਂਗ ਇਸ ਵਿਚ ਵੀ ਉਸਤਾਦੀਆਂ-ਸ਼ਗਿਰਦੀਆਂ ਚੱਲਦੀਆਂ ਹਨ ।’
(ੲ) ਕੁਸ਼ਤੀ ਵਾਂਗ ਇਨ੍ਹਾਂ ਵਿਚ ਵੀ ਉਸਤਾਦੀ-ਸ਼ਗਿਰਦੀ ਚਲਦੀ ਹੈ ।
(ਸ) ਕੁਸ਼ਤੀਆਂ ਵਾਂਗ ਇਨ੍ਹਾਂ ਖੇਡਾਂ ਵਿਚ ਵੀ ਉਸਤਾਦੀਆਂ-ਸ਼ਗਿਰਦੀਆਂ ਚੱਲਦੀਆਂ ਹਨ ।
ਉੱਤਰ:
(ਸ) ਕੁਸ਼ਤੀਆਂ ਵਾਂਗ ਇਨ੍ਹਾਂ ਖੇਡਾਂ ਵਿਚ ਵੀ ਉਸਤਾਦੀਆਂ-ਸ਼ਗਿਰਦੀਆਂ ਚੱਲਦੀਆਂ ਹਨ ।

PSEB 5th Class Punjabi Solutions Chapter 2 ਗਤਕਾ

ਪ੍ਰਸ਼ਨ 15.
ਹੇਠ ਲਿਖਿਆਂ ਵਿਚੋਂ ਕਿਹੜਾ ਵਾਕ ਸਹੀ ਹੈ ?
(ੳ) ਉਸਤਾਦ ਕੁੱਝ ਰਸਮਾਂ ਕਰ ਕੇ ਬੱਚੇ ਨੂੰ ‘ਚ ਭੁਜੰਗੀ ਬਣਾ ਦਿੰਦਾ ਹੈ ।
(ਅ) ਉਸਤਾਦ ਕੁੱਝ ਰਸਮਾਂ ਕਰ ਕੇ ਬੱਚਿਆਂ ਨੂੰ ਭੁਜੰਗ ਬਣਾਉਂਦੇ ਹਨ ।
(ੲ) ਉਸਤਾਦ ਕੁੱਝ ਰਸਮਾਂ ਕਰ ਭੁਜੰਗ ਹਨ। ਬਣਾਉਂਦੇ ਬੱਚੇ ਨੂੰ ।
(ਸ) ਉਸਤਾਦ ਕੁੱਝ ਰਸਮਾਂ ਕਰ ਕੇ ਬੱਚੇ ਨੂੰ ਭੁਜੰਗੀ ਬਣਾਉਂਦੇ ਹਨ ।
ਉੱਤਰ:
(ਸ) ਉਸਤਾਦ ਕੁੱਝ ਰਸਮਾਂ ਕਰ ਕੇ ਬੱਚੇ ਨੂੰ ਭੁਜੰਗੀ ਬਣਾਉਂਦੇ ਹਨ ।

4. ਪਹਿਲਾਂ-ਪਹਿਲ , ਆਨੰਦਪੁਰ ਸਾਹਿਬ ਤੇ ਪਾਉਂਟਾ ਸਾਹਿਬ ਗਤਕੇ ਦੇ ਵੱਡੇ ਕੇਂਦਰ ਸਨ । ਹੋਲੇ-ਮੁਹੱਲੇ ਸਮੇਂ ਗਤਕੇ ਦੇ ਵੱਡੀ ਪੱਧਰ ‘ਤੇ ਮੁਕਾਬਲੇ ਹੁੰਦੇ ਸਨ । ਬੀਤੇ ਸਮੇਂ ਵਿਚ ਇਸ ਖੇਡ ਦਾ ਇੱਕ ਫ਼ਾਇਦਾ ਇਹ ਸੀ ਕਿ ਚੰਗੀ ਖੇਡ ਵਿਖਾਉਣ ਵਾਲੇ ਜੁਆਨਾਂ ਨੂੰ ਸਿੱਧਾ ਹੀ ਫ਼ੌਜ ਵਿੱਚ ਭਰਤੀ ਕਰ ਲਿਆ ਜਾਂਦਾ ਸੀ । ਜਰਨੈਲ ਹਰੀ ਸਿੰਘ ਨਲੂਆ ਇੰਝ ਹੀ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰੀਂ ਚੜਿਆ ਸੀ ।

ਪ੍ਰਸ਼ਨ 1.
ਇਹ ਪੈਰਾ ਕਿਹੜੇ ਪਾਠ ਵਿੱਚੋਂ ਲਿਆ ਗਿਆ ਹੈ ?
ਉੱਤਰ:
ਗਤਕਾ

ਪ੍ਰਸ਼ਨ 2.
ਗਤਕੇ ਦੇ ਵੱਡੇ ਕੇਂਦਰ ਕਿੱਥੇ: ਸਨ ?
(ਉ) ਅੰਮ੍ਰਿਤਸਰ ਵਿਚ
(ਅ) ਲਾਹੌਰ ਵਿਚ
(ੲ) ਕਰਤਾਰਪੁਰ ਵਿਚ
(ਸ) ਆਨੰਦਪੁਰ ਸਾਹਿਬ ਤੇ ਪਾਉਂਟਾ ਸਾਹਿਬ ਵਿਚ ।
ਉੱਤਰ:
(ਸ) ਆਨੰਦਪੁਰ ਸਾਹਿਬ ਤੇ ਪਾਉਂਟਾ ਸਾਹਿਬ ਵਿਚ ।

ਪ੍ਰਸ਼ਨ 3.
ਗਤਕੇ ਦੇ ਮੁਕਾਬਲੇ ਕਦੋਂ ਹੁੰਦੇ ਸਨ ?
ਉੱਤਰ:
ਹੋਲੇ-ਮੁਹੱਲੇ ਦੇ ਮੌਕੇ ਉੱਤੇ ।

ਪ੍ਰਸ਼ਨ 4.
ਗਤਕੇ ਦੇ ਮੁਕਾਬਲਿਆਂ ਦਾ ਕੀ ਫ਼ਾਇਦਾ ਹੁੰਦਾ ਸੀ ?
ਉੱਤਰ:
ਇਨ੍ਹਾਂ ਮੁਕਾਬਲਿਆਂ ਵਿਚ ਚੰਗੀ ਖੇਡ ਦਿਖਾਉਣ ਵਾਲੇ ਜੁਆਨਾਂ ਨੂੰ ਸਿੱਧਾ ਹੀ ਭਰਤੀ ਕਰ ਲਿਆ ਜਾਂਦਾ ਸੀ ।

PSEB 5th Class Punjabi Solutions Chapter 2 ਗਤਕਾ

ਪ੍ਰਸ਼ਨ 5.
ਜਰਨੈਲ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰੀਂ ਕਿਵੇਂ ਚੜ੍ਹਿਆ ਸੀ ?
ਉੱਤਰ:
ਗਤਕੇ ਦੇ ਜੌਹਰ ਦਿਖਾਉਣ ਕਰਕੇ ।

ਪ੍ਰਸ਼ਨ 6.
ਇਸ ਪੈਰੇ ਵਿਚੋਂ ਤਿੰਨ ਖ਼ਾਸ ਨਾਂਵ ਚੁਣੋ ।
ਉੱਤਰ:
ਆਨੰਦਪੁਰ ਸਾਹਿਬ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ ।

ਪ੍ਰਸ਼ਨ 7.
ਇਸ ਪੈਰੇ ਵਿਚੋਂ ਦੋ ਆਮ ਨਾਂਵ ਚੁਣੋ ।
ਉੱਤਰ:
ਖੇਡ, ਜੁਆਨਾਂ ।

ਪ੍ਰਸ਼ਨ 8.
ਹੇਠ ਲਿਖੇ ਵਾਕ ਨੂੰ ਵਚਨ ਬਦਲ ਕੇ ਲਿਖੋ : ਅੱਜ-ਕਲ੍ਹ ਕੁੱਝ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਵਿਚ ਗਤਕਾ ਖੇਡਣ ਦੀ ਸਿਖਲਾਈ ਦਿੱਤੀ ਜਾਂਦੀ ਹੈ ।
ਉੱਤਰ:
ਅੱਜ-ਕਲ੍ਹ ਇੱਕ-ਅੱਧੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵਿਚ ਗਤਕਾ ਖੇਡਣ ਦੀ ਸਿਖਲਾਈ ਦਿੱਤੀ ਜਾਂਦੀ ਹੈ ।

PSEB 5th Class Punjabi Solutions Chapter 2 ਗਤਕਾ

ਪ੍ਰਸ਼ਨ 9.
ਹੇਠ ਲਿਖਿਆਂ ਵਿਚੋਂ ਸਹੀ ਵਾਕ ਅੱਗੇ (✓) ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ :
(ੳ) ਵਿਸਾਖੀ ਦੇ ਮੌਕੇ ਉੱਤੇ ਗਤਕੇ ਦੇ ਵੱਡੀ ਪੱਧਰ ‘ਤੇ ਮੁਕਾਬਲੇ ਹੁੰਦੇ ਸਨ ।
(ਅ) ਜਰਨੈਲ ਹਰੀ ਸਿੰਘ ਨਲੂਆ ਗਤਕੇ ਦਾ ਮਾਹਿਰ ਸੀ ।
ਉੱਤਰ:
(ੳ) (✗)
(ਅ) (✓)

VIII. ਵਿਆਕਰਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਵਿਚੋਂ ਆਮ ਨਾਂਵ ‘ਤੇ ਗੋਲਾ ਲਾਓ ਅਤੇ ਖਾਸ ਨਾਂਵ ’ਤੇ ਸਹੀ ਦਾ ਨਿਸ਼ਾਨ ਲਾਓ :
PSEB 5th Class Punjabi Solutions Chapter 2 ਗਤਕਾ 1
ਉੱਤਰ:
PSEB 5th Class Punjabi Solutions Chapter 2 ਗਤਕਾ 2

ਪ੍ਰਸ਼ਨ 2.
ਸ਼ਬਦ-ਜੋੜ ਸ਼ੁੱਧ ਕਰ ਕੇ ਲਿਖੋ :
ਭੂਗੋਲਕ, ਸਖਲਾਈ, ਓਲੰਪਕ, ਭੁਜੰਗੀ, ਯੂਨੀਵਰਸਟੀ, ਪਛੋਕੜ ।
ਉੱਤਰ:
ਅਸ਼ੁੱਧ – ਸ਼ੱਧ
ਭੂਗੋਲਕ – ਭੂਗੋਲਿਕ
ਸਖਲਾਈ – ਸਿਖਲਾਈ
ਓਲੰਪਕ – ਓਲੰਪਿਕ
ਭੁਝੰਗੀ – ਭੁਜੰਗੀ
ਯੂਨੀਵਰਸਟੀ – ਯੂਨੀਵਰਸਿਟੀ
ਪਛੋਕੜ – ਪਿਛੋਕੜ

ਪ੍ਰਸ਼ਨ 3.
ਹੁਣ ਔਰਤਾਂ ਵੀ ਇਸ ਵਿਚ ਭਾਗ ਲੈਣ ਲੱਗ ਪਈਆਂ ਹਨ । ਇਸ ਵਾਕ ਵਿਚ ਨਾਂਵ ਸ਼ਬਦ ਕਿਹੜਾ ਹੈ ?
(ਉ) ਹੁਣ
(ਅ) ਔਰਤਾਂ :
(ੲ) ਲਗ
(ਸ) ਵਿਚ ।
ਉੱਤਰ:
(ਅ) ਔਰਤਾਂ |

PSEB 5th Class Punjabi Solutions Chapter 2 ਗਤਕਾ

ਪ੍ਰਸ਼ਨ 4.
“ਜਿਸਨੇ ਗਦਾ-ਯੁੱਧ ਦਾ ਮਾਹਰ ਬਣਨਾ ਹੈ ਉਹ ਪਹਿਲਾਂ ਗਤਕਾ ਸਿੱਖੇ । ਇਸ ਵਾਕ ਵਿਚ ਪੜਨਾਂਵ ਤੇ ਵਿਸ਼ੇਸ਼ਣ ਕਿਹੜਾ ਹੈ ?
(ਉ). ਉਹ
(ਅ) ਮਾਹਰ
(ੲ) ਬਣਨਾ
(ਸ) ਸਿੱਖੇ ।
ਉੱਤਰ:
(ੳ). ਪੜਨਾਂਵ-ਉਹ ।
(ਅ) ਵਿਸ਼ੇਸ਼ਣ-ਮਾਹਰ ।

ਪ੍ਰਸ਼ਨ 5.
‘ਗਦਾ ਯੁੱਧ , ਅੱਜ ਕਲ੍ਹ ਸਕੂਲਾਂ ਕਾਲਜਾਂ , ਡੰਡੇ ਸੋਟਿਆਂ , ਗਤਕਾ ਖੇਡਾਂ , ਉਸਤਾਦੀ ਸ਼ਗਿਰਦੀ , ਇਕੱਲੇ ਇਕੱਲੇ , ‘ਹਰਮਨ ਪਿਆਰੀ, “ਖੇਡ ਸਮਾਗਮ” , “ਆਤਮ ਸੁਰੱਖਿਆ ਸ਼ਬਦਾਂ ਵਿਚਕਾਰ ਕਿਹੜਾ ਵਿਸਰਾਮ ਚਿੰਨ੍ਹ ਪਾਇਆ ਜਾਵੇਗਾ ?
(ਉ) ਕਾਮਾ (,).
(ਅ) ਬਿੰਦੀ (-)
(ੲ) ਛੱਟ ਮਰੋੜੀ ( ‘)
(ਸ) ਜੋੜਨੀ (-)
ਉੱਤਰ:
(ਸ) ਜੋੜਨੀ (-) ।

ਪ੍ਰਸ਼ਨ 6.
ਕਿਹੜਾ ਵਾਕ ਬਣਤਰ ਦੇ ਪੱਖੋਂ ਸਹੀ ਹੈ ?
(ਉ) ਗਤਕਾ ਪੰਜਾਬੀਆਂ ਦਾ ਇਕ ਚੰਗੀ ਹੁਨਰ ਹੈ ।
(ਅ) ਪੰਜਾਬੀਆਂ ਦਾ ਗਤਕਾ ਹੁਨਰ ਇਕ ਜੰਗੀ ਹੈ ।
(ੲ) ਪੰਜਾਬੀਆਂ ਦਾ ਇਕ ਜੰਗੀ ਹੁਨਰ ਗਤਕਾ ਹੈ ।
(ਸ) , ਪੰਜਾਬੀਆਂ ਦਾ ਜੰਗੀ ਹੁਨਰ ਇਕ ਗਤਕਾ ਹੈ ।
ਉੱਤਰ:
(ੳ) ਗਤਕਾ ਪੰਜਾਬੀਆਂ ਦਾ ਇਕ ਜੰਗੀ ਹੁਨਰ ਹੈ ।

ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਵਿੱਚੋਂ ਸ਼ਬਦ-ਕੋਸ਼ ਅਨੁਸਾਰ ਪਹਿਲਾਂ ਕਿਹੜਾ ਆਵੇਗਾ ?
(ਉ) ਜਿਵੇਂ
(ਅ) ਜਪਾਨ
(ੲ) ਜਿਸ
(ਸ) ਜਾਂਦੀ ।
ਉੱਤਰ:
(ਅ) ਜਪਾਨ ।

IX. ਸਮਝ ਆਧਾਰਿਤ ਸਿਰਜਣਾਤਮਕ ਪਰਖ (ਮਾਈਂਡ ਮੈਪਿੰਗ)

ਪ੍ਰਸ਼ਨ 1.
ਗਤਕੇ ਬਾਰੇ ਲਿਖੋ (ਸਮਝ ਆਧਾਰਿਤ ਸਿਰਜਣਾਤਮਕ ਪ੍ਰਸ਼ਨ) : (ਮਾਈਂਡ ਮੈਪਿੰਗ)
PSEB 5th Class Punjabi Solutions Chapter 2 ਗਤਕਾ 3
ਉੱਤਰ:
PSEB 5th Class Punjabi Solutions Chapter 2 ਗਤਕਾ 4

X. ਰਚਨਾਤਮਕ ਕਾਰਜ

ਪ੍ਰਸ਼ਨ 1.
ਕਿਸੇ ਸਮਾਗਮ ਵਿਚ ਵੇਖੀ ਗਈ ਗਤਕੇ ਦੀ ਖੇਡ ਬਾਰੇ ਕੁੱਝ ਸਤਰਾਂ ਲਿਖੋ ।
ਉੱਤਰ:
(ਨੋਟ – ਵਿਦਿਆਰਥੀ ਆਪੇ ਲਿਖਣ ।)

PSEB 5th Class Punjabi Solutions Chapter 2 ਗਤਕਾ

XI. ਅਧਿਆਪਕ ਲਈ

ਪ੍ਰਸ਼ਨ 1.
ਆਮ ਨਾਂਵ ਅਤੇ ਖ਼ਾਸ ਨਾਂਵ ਕੀ ਹੁੰਦਾ ਹੈ ?
ਉੱਤਰ:
(ਨੋਟ – ਆਮ ਨਾਂਵ ਤੇ ਖ਼ਾਸ ਨਾਂਵ ਸੰਬੰਧੀ ਜਾਣਨ ਲਈ ਦੇਖੋ ਅਗਲੇ ਸਫ਼ਿਆਂ ਵਿਚ “ਵਿਆਕਰਨ ਵਾਲਾ ਭਾਗ । )

ਔਖੇ ਸ਼ਬਦਾਂ ਦੇ ਅਰਥ

ਜੰਗੀ ਹੁਨਰ – ਜੰਗ ਕਰਨ ਦੀ ਕਲਾ । ਜੰਗ ਵਿਚ ਹਥਿਆਰ ਚਲਾਉਣ ਦਾ ਕੰਮ ।
ਅਭਿਆਸ – ਕਿਸੇ ਕੰਮ ਨੂੰ ਵਾਰ-ਵਾਰ ਕਰ ਕੇ ਸਿੱਖਣਾ ।
ਸੈਨਿਕਾਂ – ਫ਼ੌਜੀਆਂ ।
ਕਰਾਟੇ – ਜਪਾਨ ਦੀ ਇਕ ਖੇਡ, ਜਿਸ ਵਿਚ ਹਮਲਾਵਰ ਤੋਂ ਆਪਣਾ ਬਚਾਓ ਕੀਤਾ ਜਾਂਦਾ ਹੈ ।
ਸ਼ੈ – ਸੁਰੱਖਿਆਆਪਣਾ ਬਚਾਓ ।
ਗਦਾ – ਗੁਰਜ ।
ਪੜਾਅ – ਮੰਜ਼ਿਲ ਵਲ ਤੁਰਦਿਆਂ ਰਸਤੇ ਵਿਚ ਅਰਾਮ ਕਰਨ ਦੀ ਥਾਂ ।
ਮਾਹਿਰ – ਨਿਪੁੰਨ, ਤਾਕ ।
ਸਿਖਲਾਈ – ਸਿਖਾਉਣ ਦਾ ਕੰਮ ।
ਡੌਗ – ਇਕ ਖੇਡ ਦਾ ਨਾਂ ।
ਖੋਲ – ਗਿਲਾਫ਼ ।
ਫਰੀ – ਛੋਟੀ ਢਾਲ ।
ਖ਼ਤਕਾ – ਫ਼ਾਰਸੀ ਦਾ ਇਕ ਸ਼ਬਦ । ਪੰਜਾਬੀ ਦਾ ਸ਼ਬਦ “ਗਤਕਾ’ ਇਸੇ ਤੋਂ ਹੀ ਬਣਿਆ ਹੈ ।
ਕੁਸ਼ਤੀ – ਘੋਲ ।
ਉਸਤਾਦੀ-ਸ਼ਗਿਰਦੀਗੁਰੂ – ਚੇਲਾ ਸੰਬੰਧ
ਅਖਾੜਾ – ਘੋਲ ਕਰਨ ਜਾਂ ਗਤਕਾ ਖੇਡਣ ਦੀ ਥਾਂ ।
ਭੁਜੰਗੀ – ਭੁਜੰਗ, ਖੜੱਪਾ ਸੱਪ, ਉਸਤਾਦ ਕੋਲੋਂ ਗਤਕਾ ਸਿੱਖਣ ਵਾਲਾ ।
ਨਿਤਾਣੇ – ਕਮਜ਼ੋਰ ।
ਅਮਲੀ ਦੌਰ ਵਿਚ – ਸਿੱਖਣ ਦੇ ਸਮੇਂ ਵਿਚ ।
ਪੈਂਤੜਾ – ਹਮਲਾ ਕਰਨ ਲਈ ਚਲਾਕੀ ਭਰੀ ਚਾਲ ਚੱਲਣੀ ।
ਨਜ਼ਰੀਂ ਚੜ੍ਹਿਆਂ – ਨਜ਼ਰ ਨੂੰ ਚੰਗਾ ਲੱਗਾ ।
ਹੁਨਰ – ਕਲਾ ।
ਨਗਰ ਕੀਰਤਨ – ਧਾਰਮਿਕ ਜਲੂਸ ।
ਸਮਾਗਮ – ਇਕੱਠ ।
ਜੌਹਰ – ਗੁਣ, ਖੂਬੀ
ਦਰਸ਼ਕ – ਦੇਖਣ ਵਾਲੇ ।
ਪਿਛੋਕੜ – ਪਿੱਛਾ ।
ਭੂਗੋਲਿਕ – ਧਰਤੀ ਦੇ ਰੂਪ, ਤਲ, ਰੁੱਤਾਂ, ਮੌਸਮਾਂ, ਪੈਦਾਵਾਰਾਂ ਤੇ ਵੱਸੋਂ ਦੇ ਗਿਆਨ ਨਾਲ ਸੰਬੰਧਿਤ ।
ਹਮਲਾਵਰ – ਹਮਲਾ ਕਰਨ ਵਾਲਾ ।
ਬੰਲ – ਮੈਦਾਨ ।
ਆਤਮ-ਸੁਰੱਖਿ – ਆਆਪਣੇ ਆਪ ਦਾ ਬਚਾਓ ।

Leave a Comment