PSEB 5th Class Punjabi Solutions Chapter 5 ਸਿਆਣੀ ਗੱਲ

Punjab State Board PSEB 5th Class Punjabi Book Solutions Chapter 5 ਸਿਆਣੀ ਗੱਲ Textbook Exercise Questions and Answers.

PSEB Solutions for Class 5 Punjabi Chapter 5 ਸਿਆਣੀ ਗੱਲ (1st Language)

ਪਾਠ-ਅਭਿਆਸ ਪ੍ਰਸ਼ਨ-ਉੱਤਰ

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
‘ਸਿਆਣੀ ਗੱਲ ਕਹਾਣੀ ਨੂੰ ਪੜ੍ਹ ਕੇ ਤੁਹਾਨੂੰ ਜਿਹੜੀਆਂ ਗੱਲਾਂ ਚੰਗੀਆਂ ਲੱਗੀਆਂ ਹਨ, ਉਨ੍ਹਾਂ ਨੂੰ ਆਪਣੇ ਸ਼ਬਦਾਂ ਵਿਚ ਲਿਖੋ ! . .
ਉੱਤਰ:

  1. ਪੜ੍ਹਾਈ ਦਾ ਹਮੇਸ਼ਾ ਮੁੱਲ ਪੈਂਦਾ ਹੈ । ਪੜ੍ਹ ਲਿਖ ਕੇ ਅਸੀਂ ਕੋਈ ਵੀ ਕੰਮ ਚੰਗੇ ਤਰੀਕੇ ਨਾਲ ਕਰ ਸਕਦੇ ਹਾਂ ।
  2. ਸਾਰੇ ਬੱਚਿਆਂ ਨੂੰ ਪੜ੍ਹਾਈ ਕਰਨ ਲਈ ਸਕੂਲ ਜ਼ਰੂਰ ਜਾਣਾ ਚਾਹੀਦਾ ਹੈ ।
  3. ਬੀਤਿਆ ਸਮਾਂ ਕਦੇ ਹੱਥ ਨਹੀਂ ਆਉਂਦਾ ।

II. ਜ਼ਬਾਨੀ ਪ੍ਰਸ਼ਨ

ਪ੍ਰਸ਼ਨ 1.
ਕੁੰਦਨ ਲਾਲ ਕੀ ਕੰਮ ਕਰਦਾ ਸੀ ?
ਉੱਤਰ:
ਕੁੰਦਨ ਲਾਲ ਸਕੂਟਰ, ਮੋਟਰ-ਸਾਈਕਲ ਮੁਰੰਮਤ ਕਰਨ ਦਾ ਕੰਮ ਕਰਦਾ ਸੀ ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ 2.
ਕੁੰਦਨ ਅਤੇ ਰਾਜਿੰਦਰ ਇਕੱਠੇ ਕਿੱਥੇ ਪੜ੍ਹੇ ਸਨ ?
ਉੱਤਰ:
ਪ੍ਰਾਇਮਰੀ ਸਕੂਲ ਵਿਚ ।

ਪ੍ਰਸ਼ਨ 3.
ਜਦੋਂ ਰਾਜਿੰਦਰ ਕਿਤਾਬ-ਕਾਪੀ ਲੈ ਕੇ ਬੈਠਦਾ, ਤਾਂ ਕੀ ਹੁੰਦਾ ਸੀ ?
ਉੱਤਰ:
ਜਦੋਂ ਰਾਜਿੰਦਰ ਕਿਤਾਬ-ਕਾਪੀ ਲੈ ਕੇ | ਬੈਠਦਾ, ਤਾਂ ਉਸਨੂੰ ਕਦੇ ਕੁੰਦਨ ਤੇ ਕਦੇ ਕੁੰਦਨ ਦਾ ਸਕੂਟਰ ਨਜ਼ਰ ਆਉਂਦਾ ।

ਪ੍ਰਸ਼ਨ 4.
ਰਾਜਿੰਦਰ ਦੇ ਦਿਮਾਗ਼ ਵਿਚ ਕਿਹੜੀ ਸਿਆਣੀ ਗੱਲ ਆ ਗਈ ?
ਉੱਤਰ:
ਰਾਜਿੰਦਰ ਦੇ ਦਿਮਾਗ਼ ਵਿਚ ਆਪਣੇ ਪਿਤਾ ਦੀ ਕਹੀ ਸਿਆਣੀ ਗੱਲ ਯਾਦ ਆ ਗਈ, ਜਿਸ ਵਿਚ ਉਨ੍ਹਾਂ ਨੇ ਉਸਨੂੰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉੱਚੀ ਵਿੱਦਿਆ ਪ੍ਰਾਪਤ ਕਰਨ ਨੂੰ ਪਹਿਲ ਦੇਣ ਲਈ ਕਿਹਾ ਸੀ ।

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੁੰਦਨ ਲਾਲ ਦੇ ਚਾਚੇ ਨੇ ਕੀ ਕੀਤਾ ਸੀ ?
ਉੱਤਰ:
ਕੁੰਦਨ ਲਾਲ ਦਾ ਚਾਚਾ ਪੜਾਈ ਦੀ ਮਹਾਨਤਾ ਨੂੰ ਨਹੀਂ ਸੀ ਸਮਝਦਾ । ਇਸ ਕਰਕੇ ਉਸਨੇ ਕੁੰਦਨ ਲਾਲ ਨੂੰ ਸਕੂਲੋਂ ਪੜ੍ਹਨੋਂ ਹਟਾ ਕੇ ਸਕੂਟਰਾਂ ਦੀ ਦੁਕਾਨ ਉੱਤੇ ਕੰਮ ਸਿੱਖਣ ਲਾ ਦਿੱਤਾ ਸੀ ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ 2.
ਡਾਕਟਰ ਰਾਜਿੰਦਰ ਕੁੰਦਨ ਦੀਆਂ ਕਿਹੜੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ ਸੀ ?
ਉੱਤਰ:
ਡਾਕਟਰ ਰਾਜਿੰਦਰ ਕੁੰਦਨ ਦੁਆਰਾ ਇਕ ਦਿਨ ਵਿਚ ਹੀ ਸਕੂਟਰ ਚਲਾਉਣਾ ਸਿੱਖ ਲੈਣ ਦੀਆਂ ਗੱਲਾਂ ਸੁਣ ਕੇ ਪ੍ਰਭਾਵਿਤ ਹੋਇਆ ਸੀ ।

ਪ੍ਰਸ਼ਨ 3.
ਰਾਜਿੰਦਰ ਪੂਰਾ ਹਫ਼ਤਾ ਕਿਹੜੀਆਂ ਸੋਚਾਂ ਵਿੱਚ ਪਿਆ ਰਿਹਾ ?
ਉੱਤਰ:
ਪੂਰਾ ਹਫ਼ਤਾ ਰਾਜਿੰਦਰ ਇਨ੍ਹਾਂ ਸੋਚਾਂ ਵਿਚ ਪਿਆ ਰਿਹਾ ਕਿ ਉਸ ਲਈ ਪੜ੍ਹਨ ਦਾ ਕੋਈ ਫ਼ਾਇਦਾ ਨਹੀਂ, ਸਗੋਂ ਕੁੰਦਨ ਵਾਂਗ ਸਕੂਟਰਾਂ ਦਾ ਕੰਮ ਸਿੱਖਣਾ ਚਾਹੀਦਾ ਹੈ । ਇਸ ਨਾਲ ਉਹ ਵੀ ਕੁੰਦਨ ਵਾਂਗ ਸਕੂਟਰ ਨੂੰ ਆਪ ਚਲਾ ਸਕੇਗਾ ।

ਪ੍ਰਸ਼ਨ 4.
ਰਾਜਿੰਦਰ ਨੂੰ ਕਿਤਾਬ ਵਿਚ ਪੜੀ ਕਿਹੜੀ ਗੱਲ ਯਾਦ ਆ ਗਈ ? ‘
ਉੱਤਰ:
ਰਾਜਿੰਦਰ ਨੂੰ ਕਿਤਾਬ ਵਿਚ ਪੜ੍ਹੀ ਇਹ ਗੱਲ ਯਾਦ ਆ ਗਈ ਕਿ ਆਪਣੇ ਮਨ ਦੀ ਉਲਝਣ ਨੂੰ ਕਦੇ ਦਬਾ ਕੇ ਨਹੀਂ ਰੱਖਣਾ ਚਾਹੀਦਾ । ਜੇਕਰ ਕਿਸੇ ਨਾਲ ਉਸ ਨੂੰ ਸਾਂਝੀ ਕਰੋ, ਤਾਂ ਉਹ ਦੂਰ ਹੋ ਜਾਂਦੀ ਹੈ ।

ਪ੍ਰਸ਼ਨ 5.
ਪਿਤਾ ਜੀ ਨੇ ਰਾਜਿੰਦਰ ਨੂੰ ਕੀ ਸਲਾਹ ਦਿੱਤੀ ? .
ਉੱਤਰ:
ਰਾਜਿੰਦਰ ਦੇ ਪਿਤਾ ਜੀ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰੇ ਤੇ ਫਿਰ ਕੋਈ ਹੋਰ ਕੰਮ ਕਰਨ ਬਾਰੇ ਸੋਚੇ । ਉੱਚੀ ਵਿੱਦਿਆ ਪ੍ਰਾਪਤ ਕਰ ਕੇ ਕੋਈ ਵੀ ਕੰਮ ਉਹ ਹੋਰ ਵੀ ਵਧੀਆ। ਢੰਗ ਨਾਲ ਕਰ ਸਕੇਗਾ ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ, 6.
‘ਸਿਆਣੀ ਗੱਲ’ ਕਹਾਣੀ ਵਿਚ ਸਿਆਣੀ, ਗੱਲ ਕਿਹੜੀ ਦੱਸਣ ਦਾ ਕੋਈ ਲਾਭ ਨਹੀਂ ਸੀ ?
ਜਾਂ
‘ਸਿਆਣੀ ਗੱਲ’ ਕਹਾਣੀ ਵਿਚੋਂ ਤੁਹਾਨੂੰ ਮੁੱਖ ਸਿੱਖਿਆ ਕੀ ਮਿਲਦੀ ਹੈ ?
ਉੱਤਰ:
ਕੋਈ ਲਾਭਦਾਇਕ ਗੱਲ ਕਰਨ ਦਾ ਉਦੋਂ ਹੀ ਫ਼ਾਇਦਾ ਹੁੰਦਾ ਹੈ, ਉਸਨੂੰ ਸਮੇਂ ਸਿਰ ਕੀਤਾ ਜਾਵੇ । ਉਦੋਂ ਉਸ ਉੱਤੇ ਅਮਲ ਕਰਨ ਦਾ ਸਮਾਂ ਹੁੰਦਾ ਹੈ, ਜੋ ਮਗਰੋਂ ਨਹੀਂ ਮਿਲਦਾ ।

ਪ੍ਰਸ਼ਨ 7.
ਹੇਠ ਲਿਖੇ ਵਾਕ ਕਿਸ ਨੇ, ਕਿਸ ਨੂੰ ਕਹੇ ?

  1. ‘ਛੱਡ ਯਾਰ ਪੜ੍ਹਾਈ ਨੂੰ, ਮੇਰਾ ਚਾਚਾ ਕਹਿੰਦਾ ਏ, ਕੁਝ ਨਹੀਂ ਰੱਖਿਆ ਪੜਾਈਆਂ ਵਿਚ । ਮੈਨੂੰ ਚਾਚੇ ਨੇ, ਸ਼ਹਿਰ ਵਿਚ ਸਕੂਟਰਾਂ ਵਾਲੀ ਦੁਕਾਨ ਉੱਤੇ ਲਾ ਦਿੱਤਾ ਹੈ ।
  2. ‘‘ਨਾ ਪੁੱਤਰ ! ਕੋਈ ਕਾਰਨ ਵੀ ਤਾਂ ਹੋਵੇ । ਪਤਾ ਤਾਂ ਲੱਗੇ, ਵਿਚੋਂ ਗੱਲ ਕੀ ਹੈ ?
  3. ‘ਹਰ ਗੱਲ ਦਾ ਕਿਸੇ ਠੀਕ ਸਮੇਂ ਹੀ ਮੁੱਲ ਹੁੰਦਾ ਹੈ ।

ਉੱਤਰ:

  1. ਇਹ ਵਾਕ ਕੁੰਦਨ ਨੇ ਰਾਜਿੰਦਰ ਨੂੰ ਕਹੈਂ ।
  2. ਇਹ ਵਾਕ ਪਿਤਾ ਜੀ ਨੇ ਰਾਜਿੰਦਰ ਨੂੰ ਕਹੇ ।
  3. ਇਹ ਵਾਕ ਰਾਜਿੰਦਰ ਨੇ ਕੁੰਦਨ ਨੂੰ ਕਹੇ ।

ਪ੍ਰਸ਼ਨ 8.
ਵਾਕ ਬਣਾਓ :
ਮਿਸਤਰੀ, ਉਲਝਣ, ਜੋਸ਼, ਪ੍ਰੇਸ਼ਾਨ, ਸਫ਼ਰ, ਚੇਤਾ, ਜਾਇਜ਼ ।
ਉੱਤਰ:

  1. ਮਿਸਤਰੀ (ਹੱਥ ਦਾ ਕੰਮ ਕਰਨ ਵਾਲਾ ਕਾਰੀਗਰ)-ਮਿਸਤਰੀ ਨੂੰ ਬੁਲਾ ਕੇ ਕੰਧ ਬਣਵਾਓ ।
  2. ਉਲਝਣ (ਗੁੰਝਲ)-ਮੈਨੂੰ ਸਮਝ ਨਹੀਂ ਆਉਂਦੀ, ਕਿ ਮੈਂ ਇਸ ਉਲਝਣ ਵਿਚੋਂ ਕਿਵੇਂ ਨਿਕਲਾਂਗਾ ।
  3. ਜੋਸ਼ (ਉਤਸ਼ਾਹ)-ਫ਼ੌਜੀ ਜਵਾਨ ਜੋਸ਼ ਨਾਲ ਅੱਗੇ ਵਧਣ ਲੱਗੇ ।
  4. ਪਰੇਸ਼ਾਨ (ਫ਼ਿਕਰਾਂ ਵਿਚ)-ਬੱਚਾ ਫੇਲ੍ਹ ਹੋ ਕੇ ਪਰੇਸ਼ਾਨ ਹੋ ਗਿਆ ।
  5. ਸਫ਼ਰ (ਯਾਤਰਾ)-ਅਸੀਂ ਸਾਰੇ ਪੈਦਲ ਹੀ ਲੰਮੇ ਸਫ਼ਰ ਉੱਤੇ ਚਲ ਪਏ ।
  6. ਚੇਤਾ ਯਾਦ, ਯਾਦ-ਸ਼ਕਤੀ)-ਕੰਮ ਦੇ ਰੁਝੇਵੇਂ ਕਾਰਨ ਮੈਨੂੰ ਬਿਜਲੀ ਦਾ ਬਿੱਲ ਦੇਣ ਦਾ ਚੇਤਾ ਭੁੱਲ ਗਿਆ ।
  7. ਜਾਇਜ਼ ਠੀਕ)-ਕਿਸੇ ਨੂੰ ਬੁਰੇ ਸ਼ਬਦ ਬੋਲਣੇ ਜਾਇਜ਼ ਨਹੀਂ ਹੁੰਦੇ ।

PSEB 5th Class Punjabi Solutions Chapter 5 ਸਿਆਣੀ ਗੱਲ

IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
‘ਸਿਆਣੀ ਗੱਲ’ ਕਹਾਣੀ ਦੇ ਦੋ ਪਾਤਰਾਂ ਦੇ ਨਾਂ ਲਿਖੋ ।
ਉੱਤਰ:
ਡਾ: ਰਾਜਿੰਦਰ ਅਤੇ ਕੁੰਦਨ ਲਾਲ ।

ਪ੍ਰਸ਼ਨ 2.
ਰਾਜਿੰਦਰ ਨੇ ਆਪਣੇ ਪਿਤਾ ਅੱਗੇ ਕਿਹੜਾ ਕੰਮ ਸਿੱਖਣ ਦੀ ਇੱਛਾ ਪ੍ਰਗਟ ਕੀਤੀ ?
ਉੱਤਰ:
ਸਕੂਟਰਾਂ ਦਾ ।

V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
‘ਸਿਆਣੀ ਗੱਲ ਕਹਾਣੀ ਕਿਸ ਕੀ ਲਿਖੀ ਹੋਈ ਹੈ ?
ਉੱਤਰ:
ਪ੍ਰੇਮ ਗੋਰਖੀ (✓) ।

ਪ੍ਰਸ਼ਨ 2.
ਤੁਹਾਡੀ ਪੰਜਾਬੀ ਦੀ ਪੁਸਤਕ ਵਿਚ ਪ੍ਰੇਮ ਗੋਰਖੀ ਦੀ ਲਿਖੀ ਹੋਈ ਕਹਾਣੀ ਕਿਹੜੀ ਹੈ ?
ਉੱਤਰ:
ਸਿਆਣੀ ਗੱਲ (✓) ।

ਪ੍ਰਸ਼ਨ 3.
‘ਸਿਆਣੀ ਗੱਲ ਪਾਠ ਕਹਾਣੀ ਹੈ ਜਾਂ ਲੇਖ ?
ਉੱਤਰ:
ਕਹਾਣੀ (✓) ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ 4.
ਕੁੰਦਨ ਲਾਲ/ਡਾ: ਰਾਜਿੰਦਰ ਕਿਸ ਕਹਾਣੀ ਦੇ ਪਾਤਰ ਹਨ ?
ਉੱਤਰ:
ਸਿਆਣੀ ਗੱਲ (✓) ।

ਪ੍ਰਸ਼ਨ 5.
‘ਸਿਆਣੀ ਗੱਲ’ ਕਹਾਣੀ ਦਾ ਪਾਤਰ ਕਿਹੜਾ ਹੈ ?
ਉੱਤਰ:
ਕੁੰਦਨ ਲਾਲ /ਡਾ: ਰਾਜਿੰਦਰ (✓) ।

ਪ੍ਰਸ਼ਨ 6.
ਡਾ: ਰਾਜਿੰਦਰ ਕੁਰਸੀ ਉੱਤੇ ਬੈਠਾ ਕਿਸ ਵੱਲ ਦੇਖ ਰਿਹਾ ਸੀ ?
ਉੱਤਰ:
ਕੁੰਦਨ ਲਾਲ ਵਲ (✓) ।

ਪ੍ਰਸ਼ਨ 7.
ਸਕੂਟਰ ਮਕੈਨਿਕ ਕੌਣ ਬਣ ਗਿਆ ਸੀ ?
ਜਾਂ
ਡਾਕਟਰ ਰਜਿੰਦਰ ਨਾਲ ਬਚਪਨ ਵਿਚ ਕੌਣ ਪੜ੍ਹਦਾ ਸੀ ?
ਜਾਂ
ਪ੍ਰਾਇਮਰੀ ਸਕੂਲ ਵਿਚ ਡਾ: ਰਾਜਿੰਦਰ ਦਾ ਕੌਣ ਸਹਿਪਾਠੀ ਸੀ ?
ਉੱਤਰ:
ਕੁੰਦਨ ਲਾਲ (✓) ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ 8.
ਕੁੰਦਨ ਲਾਲ ਨੂੰ ਸਕੂਲ ਵਿਚ ਪੜ੍ਹਨੋ ਕਿਸ ਨੇ ਹਟਾਇਆ ਸੀ ?
ਜਾਂ
ਕੁੰਦਨ ਲਾਲ ਨੂੰ ਸਕੂਟਰਾਂ ਦਾ ਕੰਮ ਸਿੱਖਣ ਕਿਸ ਨੇ ਲਾਇਆ ਸੀ ?
ਉੱਤਰ:
ਚਾਚੇ ਨੇ (✓) ।

ਪ੍ਰਸ਼ਨ 9.
ਰਾਜਿੰਦਰ ਨੇ ਪੜ੍ਹਾਈ ਛੱਡ ਕੇ ਸਕੂਟਰਾਂ ਦਾ ਕੰਮ ਕਿਉਂ ਸਿੱਖਣਾ ਚਾਹਿਆ ?
ਉੱਤਰ:
ਕੁੰਦਨ ਲਾਲ ਨੂੰ ਸਕੂਟਰ ਚਲਾਉਂਦਾ ਵੇਖ ਕੇ (✓) ।

ਪ੍ਰਸ਼ਨ 10.
ਕਿਸ ਨੇ ਕਿਸ ਨੂੰ ਕਿਹਾ ਕਿ, ‘ਆਪਣੇ ਮਨ ਦੀ ਉਲਝਣ.ਕਦੇ ਦਬਾਹ ਕੇ ਨਾ ਰੱਖ ’
ਉੱਤਰ:
ਪਿਤਾ ਜੀ ਨੇ ਰਾਜਿੰਦਰ ਨੂੰ   (✓) ।

ਪ੍ਰਸ਼ਨ 11.
ਕੁੰਦਨ ਲਾਲ ਨੂੰ ਸਕੂਟਰ ਦੀ ਮੁਰੰਮਤ ਕਰਦਿਆਂ ਦੇਖ ਡਾ: ਰਜਿੰਦਰ ਨੂੰ ਕਿਹੜੀ ਗੱਲ ਯਾਦ ਆ ਗਈ ਸੀ ?
ਉੱਤਰ:
ਬਚਪਨ ਦੀ    (✓) ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ 12.
ਹਰ ਗੱਲ ਦਾ ਮੁੱਲ ਕਦੋਂ ਹੁੰਦਾ ਹੈ ?
ਉੱਤਰ:
ਠੀਕ ਸਮੇਂ ਤੇ (✓) ।

ਪ੍ਰਸ਼ਨ 13.
ਕਿਹੜੀ ਚੀਜ਼ ਦਾ ਹਮੇਸ਼ਾ ਮੁੱਲ ਪੈਂਦਾ ਹੈ ?
ਉੱਤਰ:
ਪੜ੍ਹਾਈ ਦਾ (✓) ।

ਪ੍ਰਸ਼ਨ 14.
ਕਿਹੜੀ ਚੀਜ਼ ਮੁੜ ਕੇ ਹੱਥ ਨਹੀਂ ਆਉਂਦੀ ?
ਉੱਤਰ:
ਲੰਘਿਆ ਬੀਤਿਆ ਸਮਾਂ (✓) ।

ਪ੍ਰਸ਼ਨ 15.
ਪਿੰਡ ਦਾ ‘ਸ਼ਹਿਰ’ ਨਾਲ ਜੋ ਸੰਬੰਧ ਹੈ, ਉਸੇ ਤਰ੍ਹਾਂ ‘ਬਚਪਨ ਦਾ ਸੰਬੰਧ ਕਿਸ ਨਾਲ ਹੈ ?
ਉੱਤਰ:
ਬੁਢਾਪਾ (✓) ।

VI. ਵਿਆਕਰਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਉਲਟ ਸ਼ਬਦ ਲਿਖੋ :
ਉੱਪਰ , ਹੇਠਾਂ
ਪਿੱਛੇ ……………
ਨੇੜੇ …………..
ਨੀਵੀਂ ……………
ਮਾੜੀ ………..
ਲਾਭ ………………
ਉੱਤਰ:
ਉੱਪਰ – ਹੇਠਾਂ
ਪਿੱਛੇ – ਅੱਗੇ
ਨੇੜੇ – ਦੂਰ
ਨੀਵੀਂ – ਉੱਚੀ
ਮਾੜੀ – ਚੰਗੀ
ਲਾਭ – ਹਾਨੀ ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚਲੇ ਸ਼ਬਦਾਂ ਦੇ ਲਿੰਗ ਬਦਲੋ :
(i) ਚਾਚਾ ਜੀ ਨੇ ਬੇਟੇ ਨੂੰ ਕੰਮ ‘ਤੇ ਲਾ ਦਿੱਤਾ । ਉੱਤਰ-ਚਾਚੀ ਜੀ ਨੇ ਬੇਟੀ ਨੂੰ ਕੰਮ ‘ਤੇ ਲਾ ਦਿੱਤਾ ।
(ii) ਪੁੱਤਰ ਦੀ ਇਹ ਗੱਲ ਪਿਤਾ ਜੀ ਦੇ ਸਿਰ ਵਿੱਚ ਪੱਥਰ ਵਾਂਗ ਲੱਗੀ ।
ਉੱਤਰ:
ਧੀ ਦੀ ਇਹ ਗੱਲ ਮਾਤਾ ਜੀ ਦੇ ਸਿਰ ਵਿਚ ਪੱਥਰ ਵਾਂਗ ਲੱਗੀ।

3. ਹੇਠ ਲਿਖੇ ਵਾਕਾਂ ਵਿਚਲੇ ਸ਼ਬਦਾਂ ਦੇ ਵਚਨ ਬਦਲੋ :

ਪ੍ਰਸ਼ਨ 1.
ਮੈਂ ਕਿਤਾਬ ਲੈ ਕੇ ਬੈਠ ਗਿਆ ।
ਉੱਤਰ:
ਅਸੀਂ ਕਿਤਾਬਾਂ ਲੈ ਕੇ ਬੈਠ ਗਏ ।

ਪ੍ਰਸ਼ਨ 2.
ਉਸ ਨੇ ਸਿਆਣੀ ਗੱਲ ਦੱਸੀ ।
ਉੱਤਰ:
ਉਨ੍ਹਾਂ ਨੇ ਸਿਆਣੀਆਂ ਗੱਲਾਂ ਦੱਸੀਆਂ ।

ਪ੍ਰਸ਼ਨ 4.
ਕਿਹੜਾ ਸ਼ਬਦ-ਜੋੜ ਸਹੀ ਹੈ ?
(ਉ) ਬੌੜ
(ਅ) ਬਹੁਤ
(ੲ) ਬੋਹਤ
(ਸ) ਬੋਹਤ ।
ਉੱਤਰ:
(ਅ) ਬਹੁਤ ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ 5.
ਨੋਟ-ਅਜਿਹੇ ਸ਼ਬਦਾਂ ਦੇ ਉੱਤਰ ਲਈ , ਅੱਗੇ ਲਿਖੇ ਸ਼ਬਦ-ਜੋੜ ਯਾਦ ਕਰੋ :
ਚਿਹਰਾ
ਅਸ਼ੁੱਧ – ਸ਼ੁੱਧ
ਨਜਰ – ਨਜ਼ਰ
ਕੈਂਹਦਾ – ਕਹਿੰਦਾ
ਹਨ – ਹੈਰਾਨ
ਔਣਾ – ਆਉਣਾ
ਪੁਸ਼ਿਆਂ – ਪੁੱਛਿਆ
ਸ਼ੈਹਰ – ਸ਼ਹਿਰ
ਭੜਾਈ – ਪੜ੍ਹਾਈ
ਕਤਾਬ – ਕਿਤਾਬ
ਕੈਹ – ਕਹਿ
ਛਬਦ – ਸ਼ਬਦ
ਜੈਜ – ਜਾਇਜ਼
ਨੀਵੀਂ – ਨੀਵੀਂ
ਪੈਹਲਾਂ – ਪਹਿਲਾਂ
ਬਿੱਦਿਆ – ਵਿੱਦਿਆ
ਆਵਾਜ – ਅਵਾਜ਼
ਡਮਾਕ – ਦਿਮਾਗ਼
ਜਰੂਰ – ਜ਼ਰੂਰ
ਗਿਆਨੀ – ਸਿਆਣੀ ।

ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਵਿੱਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਅਖ਼ੀਰ ਵਿਚ ਆਵੇਗਾ ?
(ਉ) ਸਕੂਟਰ
(ਅ) ਸਕੂਲ
(ੲ) ਸਿੱਖ
(ਸ) ਸੋਚਾਂ ।
ਉੱਤਰ:
ਸੋਚਾਂ ।

ਪ੍ਰਸ਼ਨ 7.
‘ਰਾਜਿੰਦਰ ਨੇ ਉਹਨੂੰ ਕਿਤੇ ਦੇਖਿਆ ਵੀ ਨਹੀਂ ਸੀ । ਇਸ ਵਾਕ ਵਿਚ ਪੜਨਾਂਵ ਸ਼ਬਦ ਕਿਹੜਾ ਹੈ ?
(ਉ) ਰਾਜਿੰਦਰ
(ਅ) ਉਹ
(ੲ) ਦੇਖਿਆ
(ਸ) ਨਹੀਂ ।
ਉੱਤਰ:
ਉਹ ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ 8.
ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ ਬਣਤਰ ਦੇ ਪੱਖੋਂ ਸਹੀ ਹੈ ? :
(ੳ) ਹੱਸਦਾ ਹੋਇਆ ਡਾਕਟਰ ਰਾਜਿੰਦਰ । ਉੱਠਿਆ ਅਤੇ ਸਕੂਟਰ ਲੈ ਕੇ ਤੁਰ ਪਿਆ ।
(ਅ) ਡਾਕਟਰ ਰਾਜਿੰਦਰ ਉੱਠਿਆ ਹੱਸਦਾ ਹੋਇਆ ਅਤੇ ਸਕੂਟਰ ਲੈ ਕੇ ਤੁਰ ਪਿਆ ।
(ੲ) ਰਾਜਿੰਦਰ ਡਾਕਟਰ ਹੱਸਦਾ ਹੋਇਆ ਉੱਠਿਆ ਅਤੇ ਲੈ ਕੇ ਤੁਰ ਪਿਆ ਸਕੂਟਰ ।
(ਸ) ਰਾਜਿੰਦਰ ਡਾਕਟਰ ਹੋਇਆ ਹੱਸਦਾ ਉੱਠਿਆ ਅਤੇ ਤੁਰ ਪਿਆ ਲੈ ਕੇ ਸਕੂਟਰ ।
ਉੱਤਰ:
ਹੱਸਦਾ ਹੋਇਆ ਡਾਕਟਰ ਰਜਿੰਦਰ ਉੱਠਿਆ ਅਤੇ ਸਕੂਟਰ ਲੈ ਕੇ ਤੁਰ ਪਿਆ ।

ਪ੍ਰਸ਼ਨ 9.
ਠੀਕ ਹੈ ਪਿਤਾ ਜੀ, ਮੇਰਾ ਦਿਲ ਪੜ੍ਹਾਈ ਵਿਚ ਨਹੀਂ ਲਗਦਾ ਰਾਜਿੰਦਰ ਨੇ ਨੀਵੀਂ ਪਾ ਕੇ ਕਿਹਾ ?
ਉਪਰੋਕਤ ਵਾਕ ਵਿਚ ਕਿਹੜੇ ਵਿਸਰਾਮ ਚਿੰਨ੍ਹ ਦੀ ਵਰਤੋਂ ਨਹੀਂ ਹੋਈ ?
(ਉ) ਕਾਮਾ (,)
(ਅ) ਪੁੱਠੇ ਕਾਮੇ (”)
(ੲ) ਡੰਡੀ (।)
(ਸ) ਪ੍ਰਸ਼ਨਿਕ ਚਿੰਨ੍ਹ (?) ।
ਉੱਤਰ:
ਪੁੱਠੇ ਕਾਮੇ ( ” “) ।
ਨੋਟ – ਅਜਿਹੇ ਪ੍ਰਸ਼ਨਾਂ ਦੇ ਉੱਤਰ ਲਈ ਵਿਸਰਾਮ ਚਿੰਨ੍ਹਾਂ ਦੀ ਵਰਤੋਂ ਯਾਦ ਕਰੋ ।

ਪ੍ਰਸ਼ਨ 10.
‘ਮਨ ਵਿਚ ਲੈ ਕੇ ਬੈਠ ਜਾਣਾ ਮੁਹਾਵਰੇ ਦਾ ਕੀ ਅਰਥ ਹੈ ?
(ਉ) ਕੋਈ ਗੱਲ ਮਨ ਵਿੱਚੋਂ ਨਾ ਨਿਕਲਣੀ
(ਅ) ਮਨ ਦਾ ਭਾਰੀ ਹੋਣਾ
(ੲ) ਢਿੱਡ ਭਾਰਾ ਹੋਣਾ
(ਸ) ਤੁਰ ਨਾ ਸਕਣਾ ।
ਉੱਤਰ:
ਕੋਈ ਗੱਲ ਮਨ ਵਿੱਚੋਂ ਨਾ ਨਿਕਲਣੀ ।

PSEB 5th Class Punjabi Solutions Chapter 5 ਸਿਆਣੀ ਗੱਲ

VII. ਪੈਰਿਆਂ ਸੰਬੰਧੀ

1. ਡਾਕਟਰ ਰਾਜਿੰਦਰ ਕੁਰਸੀ ਉੱਪਰ ਬੈਠਾ ਇੱਕਟਕ ਕੁੰਦਨ ਲਾਲ ਵੱਲ ਵੇਖ ਰਿਹਾ ਸੀ । ਕੁੰਦਨ ਲਾਲ ਸਕੂਟਰ, ਮੋਟਰਸਾਈਕਲ ਆਦਿ ਠੀਕ ਕਰਨ ਵਾਲੀ ਦੁਕਾਨ ਉੱਤੇ ਮਿਸਤਰੀ ਸੀ । ਉਹ ਦੁਕਾਨ ਉੱਤੇ ਇਸ ਵੇਲੇ ਡਾਕਟਰ ਰਾਜਿੰਦਰ ਦਾ ਸਕੂਟਰ ਠੀਕ ਕਰ ਰਿਹਾ ਸੀ, ਪਰ ਡਾਕਟਰ ਰਾਜਿੰਦਰ ਦੀ ਨਜ਼ਰ ਕੁੰਦਨ ਉੱਪਰ ਟਿਕੀ ਹੋਈ ਸੀ । ਉਸ ਵੱਲ ਵੇਖ ਕੇ ਡਾਕਟਰ ਰਾਜਿੰਦਰ ਸੋਚ ਰਿਹਾ ਸੀ, “ਇਕੱਠੇ ਤਾਂ ਪ੍ਰਾਇਮਰੀ ਸਕੂਲ ਵਿੱਚ ਪੜ੍ਹੇ ਹਾਂ, ਇੱਕੋ-ਜਿੰਨੀ ਉਮਰ ਹੈ ਅਤੇ ਨੇੜੇ-ਨੇੜੇ ਹੀ ਇੱਕੋ ਗਲੀ ਵਿੱਚ ਘਰ ਸਨ ।’’
ਪ੍ਰਸ਼ਨ 1.
ਇਹ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਕਹੀ ਬੋਲ ਪਈ
(ਅ) ਅਸਲੀ ਸਿੱਖਿਆ
(ੲ) ਸਿਆਣੀ ਗੱਲ
(ਸ) ਬਾਰਾਂਮਾਹ ।
ਉੱਤਰ:
(ੲ) ਸਿਆਣੀ ਗੱਲ

ਪ੍ਰਸ਼ਨ 2.
ਡਾ: ਰਾਜਿੰਦਰ ਕਿਸ ਵਲ ਦੇਖ ਰਿਹਾ ਸੀ ?
(ਉ) ਕੁੰਦਨ ਵੱਲ
(ਅ) ਆਪਣੇ ਵੱਲ
(ੲ) ਸਕੂਟਰ ਵੱਲ
(ਸ) ਦੁਕਾਨ ਵੱਲ ।
ਉੱਤਰ:
(ਉ) ਕੁੰਦਨ ਵੱਲ

ਪ੍ਰਸ਼ਨ 3.
ਕੁੰਦਨ ਲਾਲ ਕੀ ਕੰਮ ਕਰਦਾ ਸੀ ?
ਉੱਤਰ:
ਕੁੰਦਨ ਲਾਲ ਮੋਟਰ-ਸਾਈਕਲ ਠੀਕ ਕਰਨ ਦੀ ਦੁਕਾਨ ਉੱਤੇ ਮਿਸਤਰੀ ਸੀ ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ 4.
ਕੁੰਦਨ ਲਾਲ ਕਿਸ ਦਾ ਸਕੂਟਰ ਠੀਕ ਕਰ । ਰਿਹਾ ਸੀ ?
(ੳ) ਆਪਣਾ
(ਅ) ਰਾਜਿੰਦਰ ਦਾ
(ੲ) ਗਾਹਕ ਦਾ
(ਸ) ਗੁਆਂਢੀ ਦਾ ।
ਉੱਤਰ:
(ਅ) ਰਾਜਿੰਦਰ ਦਾ

ਪ੍ਰਸ਼ਨ 5.
ਡਾ: ਰਾਜਿੰਦਰ ਤੇ ਕੁੰਦਨ ਲਾਲ ਵਿਚਕਾਰ ਕਿਹੜੀ-ਕਿਹੜੀ ਗੱਲ ਸਾਂਝ ਦੀ ਸੀ ?
ਉੱਤਰ:
ਇੱਕ ਤਾਂ ਉਹ ਦੋਵੇਂ ਪ੍ਰਾਇਮਰੀ ਸਕੂਲ ਵਿਚ ਇਕੱਠੇ ਪੜ੍ਹੇ ਸਨ, ਦੂਜੇ ਉਨ੍ਹਾਂ ਦੀ ਇੱਕੋ-ਜਿੰਨੀ ਉਮਰ ਸੀ, ਤੀਜੇ ਉਨ੍ਹਾਂ ਦੇ ਘਰ ਨੇੜੇ-ਨੇੜੇ ਇੱਕੋ ਗਲੀ ਵਿਚ ਸਨ ।

ਪ੍ਰਸ਼ਨ 6.
ਡਾ: ਰਾਜਿੰਦਰ ਤੇ ਕੁੰਦਨ ਲਾਲ ਜਿੱਥੇ ਇਕੱਠੇ ਪੜ੍ਹੇ ਸਨ ?
ਉੱਤਰ:
ਪ੍ਰਾਇਮਰੀ ਸਕੂਲ ਵਿਚ ।

ਪ੍ਰਸ਼ਨ 7.
ਉਪਰੋਕਤ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ ।
ਉੱਤਰ:
ਕੁਰਸੀ, ਸਕੂਟਰ, ਮੋਟਰ ਸਾਈਕਲ ।

ਪ੍ਰਸ਼ਨ 8.
ਉਪਰੋਕਤ ਪੈਰੇ ਵਿਚੋਂ ਦੋ ਪੜਨਾਂਵ ਚੁਣੋ ।
ਉੱਤਰ:
ਉਹ, ਉਸ ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ 9.
ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ (✓) ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ :
(ੳ) ਡਾ: ਰਾਜਿੰਦਰ ਸਟੂਲ ਉੱਪਰ ਬੈਠਾ ਸੀ ।
(ਅ) ਕੁੰਦਨ ਲਾਲ ਸਕੂਟਰ ਮੋਟਰ-ਸਾਇਕਲ ਠੀਕ ਕਰਨ ਵਾਲੀ ਦੁਕਾਨ ਉੱਤੇ ਮਿਸਤਰੀ ਸੀ ।
ਉੱਤਰ:
(ੳ) (✗)
(ਅ) (✓)

ਪ੍ਰਸ਼ਨ 10.
ਹੇਠ ਲਿਖੇ ਵਾਕ ਵਿਚਲੇ ਢੁੱਕਵੇਂ ਸ਼ਬਦਾਂ ਦੇ ਵਚਨ ਬਦਲ ਕੇ ਸਹੀ ਵਿਕਲਪ ਦੱਸੋ :ਉਹ ਸਕੂਟਰ ਠੀਕ ਕਰ ਰਿਹਾ ਸੀ ।
(ਉ) ਉਹ ਸਕੂਟਰਾਂ ਨੂੰ ਠੀਕ ਕਰ ਰਿਹਾ ਸੀ ।
(ਅ) ਉਹ ਸਕੂਟਰ ਨੂੰ ਠੀਕ ਕਰ ਰਹੇ ਸੀ ।
(ੲ) ਉਹ ਸਕੂਟਰਾਂ ਠੀਕ ਕਰ ਰਿਹਾ ਸੀ ।
(ਸ) ਉਹ ਸਕੂਟਰ ਠੀਕ ਕਰ ਰਹੇ ਸਨ ।
ਉੱਤਰ:
(ਸ) ਉਹ ਸਕੂਟਰ ਠੀਕ ਕਰ ਰਹੇ ਸਨ ।

ਔਖੇ ਸ਼ਬਦਾਂ ਦੇ ਅਰਥ

ਇਕ ਟਕ – ਲਗਾਤਾਰ ।
ਚੇਤਾ – ਯਾਦ; ਪਿਛਲੀ ਗੱਲ ਦਾ ਖ਼ਿਆਲ ।
ਚਿਹਰਾ – ਮੂੰਹ ।
ਸ਼ੋਸ਼ – ਉਤਸ਼ਾਹ ।
ਉੱਖੜਿਆ-ਉੱਖੜਿਆ – ਬੇਚੈਨ, ਮਨ ਨਾ ਲੱਗਣਾ ।
ਟਾਲਣਾ – ਅੱਗੇ ਪਾਉਣਾ ।
ਜਾਇਜ਼ – ਉੱਚਿਤ, ਠੀਕ ।
ਸੋਚ – ਵਿਚਾਰ ।
ਹੜਬੜਾ ਕੇ – ਘਬਰਾ ਕੇ ।
ਉੱਚੀ ਵਿੱਦਿਆ – ਸਕੂਲ ਦੀ ਪੜ੍ਹਾਈ ਤੋਂ ਮਗਰੋਂ ਕੋਈ ਡਿਗਰੀ ਲੈਣਾ |

Leave a Comment