PSEB 6th Class Punjabi Solutions Chapter 4 ਦੇਸ ਪੰਜਾਬ

Punjab State Board PSEB 6th Class Punjabi Book Solutions Chapter 4 ਦੇਸ ਪੰਜਾਬ Textbook Exercise Questions and Answers.

PSEB Solutions for Class 6 Punjabi Chapter 4 ਦੇਸ ਪੰਜਾਬ (1st Language)

Punjabi Guide for Class 6 PSEB ਦੇਸ ਪੰਜਾਬ Textbook Questions and Answers

ਦੇਸ ਪੰਜਾਬ ਪਾਠ-ਅਭਿਆਸ

1. ਦੱਸੋ :

(ੳ) ਕਵੀ ਨੇ ਪੰਜਾਬ ਦੇ ਸੁਹੱਪਣ ਦੀ ਤੁਲਨਾ ਕਿਸ ਫੁੱਲ ਨਾਲ ਕੀਤੀ ਹੈ?
ਉੱਤਰ :
ਗੁਲਾਬ ਦੇ ਫੁੱਲ ਨਾਲ।

(ਆ) ਕਵੀ ਨੇ ਪੀਂਘਾਂ ਝੂਟਦੀਆਂ ਕੁੜੀਆਂ ਦੀ ਸਿਫ਼ਤ ਕੀ ਕਹਿ ਦੇ ਕੀਤੀ ਹੈ?
ਉੱਤਰ :
ਕਵੀ ਨੇ ਕੁੜੀਆਂ ਦੀ ਨਾਗਰ ਵੇਲਾਂ ਨਾਲ ਤੁਲਨਾ ਕਰਕੇ ਉਨ੍ਹਾਂ ਦੀ ਸਿਫ਼ਤ ਕੀਤੀ ਹੈ।

PSEB 6th Class Punjabi Solutions Chapter 4 ਦੇਸ ਪੰਜਾਬ

(ਇ) ਤ੍ਰਿਣ ਵਿੱਚ ਬੈਠ ਕੇ ਕੁੜੀਆਂ ਕੀ ਕਰਦੀਆਂ ਹਨ?
ਉੱਤਰ :
ਪ੍ਰਿੰਞਣ ਵਿਚ ਬੈਠ ਕੇ ਕੁੜੀਆਂ ਚਰਖਾ ਕੱਤਦੀਆਂ ਤੇ ਆਪਣੀਆਂ ਬਾਹਾਂ ਉਲਾਰ ਕੇ ਤੱਕਲਿਆਂ ਉੱਤੇ ਤੰਦਾਂ ਪਾਉਂਦੀਆਂ ਹਨ।

(ਸ) ‘ਦੇਸ ਪੰਜਾਬ’ ਕਵਿਤਾ ਵਿੱਚ ਆਏ ਦਰਿਆਵਾਂ ਦੇ ਨਾਂ ਲਿਖੋ।
ਉੱਤਰ :
ਇਸ ਕਵਿਤਾ ਅਨੁਸਾਰ ਪੰਜਾਬਣਾਂ ਹੀਰਿਆਂ-ਮੋਤੀਆਂ ਜੜੇ ਹਾਰ ਤੇ ਹਮੇਲਾਂ ਪਹਿਨਦੀਆਂ ਹਨ।

(ਰ) ਇਸ ਕਵਿਤਾ ਅਨੁਸਾਰ ਪੰਜਾਬਣਾਂ ਦੇ ਪਹਿਰਾਵੇ ਬਾਰੇ ਦੱਸੋ।
ਉੱਤਰ :
ਸਤਲੁਜ, ਰਾਵੀ, ਜਿਹਲਮ, ਚਨਾਬ ਤੇ ਅਟਕ।

2. ਔਖੇ ਸ਼ਬਦਾਂ ਦੇ ਅਰਥ :

  • ਨਾਗਰ : ਉੱਤਮ, ਸੁੰਦਰ, ਨਿਪੁੰਨ, ਚਤਰ
  • ਹਮੇਲ : ਔਰਤ ਦੇ ਗਲ਼ ‘ਚ ਪਾਏ ਜਾਣ ਵਾਲੇ ਇੱਕ ਗਹਿਣੇ ਦੀ ਕਿਸਮ ਚੰਨ, ਚੰਦਰਮਾ
  • ਮੁਤਾਬ : ਚੰਨ, ਚੰਦਰਮਾ
  • ਉਨਾਬ : ਇਕ ਰੁੱਖ ਜਾਂ ਉਸ ਦਾ ਬੇਰ ਵਰਗਾ ਫਲ, ਉਨਾਬੀ ਰੰਗ ਵਰਗਾ ਕਾਲੀ ਭਾਹ ਮਾਰਦਾ ਲਾਲ ਰੰਗ
  • ਤ੍ਰਿਣ – ਕੱਤਣ ਵਾਸਤੇ ਇਕੱਠੀਆਂ ਹੋਈਆਂ ਕੁੜੀਆਂ ਦੀ ਮੰਡਲੀ
  • ਨਾਜ਼ਕ – ਕੋਮਲ, ਮੁਲਾਇਮ, ਮਲੂਕ
  • ਤਰੰਕਲਾ : ਚਰਖੇ ਦੀ ਲੰਮੀ ਸੀਖ
  • ਠੁਮਕ-ਠੁਮਕ : ਨਖਰੇ ਨਾਲ਼ ਤੁਰਨਾ

PSEB 6th Class Punjabi Solutions Chapter 4 ਦੇਸ ਪੰਜਾਬ

3. ਇਸ ਕਵਿਤਾ ਨੂੰ ਜ਼ਬਾਨੀ ਯਾਦ ਕਰੋ।

ਵਿਆਕਰਨ
ਜਾਤੀਵਾਚਕ ਨਾਂਵ :
ਜਿਹੜੇ ਸ਼ਬਦ ਜਾਤੀਵਾਚਕ ਨਾਂਵ ਦੀਆਂ ਵਸਤੂਆਂ ਦੇ ਸਮੁੱਚੇ ਇਕੱਠ ਲਈ ਵਰਤੇ ਜਾਣ, ਉਹ ਇਕੱਠਵਾਚਕ ਨਾਂਵ ਅਖਵਾਉਂਦੇ ਹਨ, ਜਿਵੇਂ :- ਫ਼ੌਜ, ਸ਼੍ਰੇਣੀ, ਜਥਾ, ਡਾਰ, ਵੱਗ ਆਦਿ।

ਇਸ ਪਾਠ ਵਿੱਚੋਂ ਵਸਤੂਵਾਚਕ ਅਤੇ ਇਕੱਠਵਾਚਕ ਨਾਵਾਂ ਦੀ ਚੋਣ ਕਰੋ।

ਅਧਿਆਪਕ ਲਈ :
ਵਿਦਿਆਰਥੀਆਂ ਨੂੰ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦੇ ਹੋਰ ਪਹਿਲੂਆਂ ਤੋਂ ਜਾਣੂ ਕਰਵਾਇਆ ਜਾਵੇ।

PSEB 6th Class Punjabi Guide ਦੇਸ ਪੰਜਾਬ Important Questions and Answers

1. ਕਾਵਿ-ਟੋਟਿਆਂ ਦੇ ਸਰਲ ਅਰਥ

(ਉ) ਸੋਹਣਿਆਂ ਦੇਸਾਂ ਅੰਦਰ, ਨੀ ਸਈਓ।
ਜਿਵੇਂ ਫੁੱਲਾਂ ਅੰਦਰ, ਫੁੱਲ ਗੁਲਾਬ ਨੀ ਸਈਓ।
ਰਲ ਮਿਲ ਬਾਗੀਂ ਪੀਂਘਾਂ ਝੂਟਣ, ਕੁੜੀਆਂ ਨਾਗਰ ਵੇਲਾਂ।
ਜੋਸ਼ ਜਵਾਨੀ ਠਾਠਾਂ ਮਾਰੇ, ਲਿਸ਼ਕਣ ਹਾਰ ਹਮੇਲਾਂ।
ਪਹਿਨਣ ਹੀਰੇ ਮੋਤੀ, ਮੁੱਖ ਮਤਾਬ ਨੀ ਸਈਓ।
ਸੋਹਣਿਆਂ ਦੇਸਾਂ ਅੰਦਰ, ਨੀ ਸਈਓ।

ਔਖੇ ਸ਼ਬਦਾਂ ਦੇ ਅਰਥ-ਨਾਗਰ – ਉੱਤਮ, ਸੋਹਣੀਆਂ। ਹਮੇਲਾਂ – ਗਲ ਵਿਚ ਪਾਉਣ ਵਾਲਾ ਇਕ ਗਹਿਣਾ। ਮਤਾਬ – ਚੰਦ।

PSEB 6th Class Punjabi Solutions Chapter 4 ਦੇਸ ਪੰਜਾਬ

ਪ੍ਰਸ਼ਨ 1.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਹੇ ਮੇਰੀਓ ਸਹੇਲੀਓ ! ਪੰਜਾਬ ਸਾਰੀ ਦੁਨੀਆ ਦੇ ਦੇਸ਼ਾਂ ਵਿਚੋਂ ਇਸੇ ਤਰ੍ਹਾਂ ਸਭ ਤੋਂ ਸੋਹਣਾ ਹੈ, ਜਿਸ ਤਰ੍ਹਾਂ ਸਾਰੇ ਫੁੱਲਾਂ ਵਿਚੋਂ ਗੁਲਾਬ ਦਾ ਫੁੱਲ ਸਭ ਤੋਂ ਵੱਧ ਸੋਹਣਾ ਹੈ ! ਇਸਦੀਆਂ ਸੁੰਦਰ ਵੇਲਾਂ ਵਰਗੀਆਂ ਲੰਮੀਆਂ ਕੁੜੀਆਂ ਬਾਗਾਂ ਵਿਚ ਰਲ-ਮਿਲ ਕੇ ਪੀ ਝੂਟਦੀਆਂ ਹਨ। ਉਨ੍ਹਾਂ ਦੇ ਗਲਾਂ ਵਿਚ ਪਾਏ ਹਾਰ ਤੇ ਹਮੇਲਾਂ ਲਿਸ਼ਕਦੀਆਂ ਹਨ। ਉਨ੍ਹਾਂ ਦੀ ਜਵਾਨੀ ਦਾ ਜੋਸ਼ ਠੱਲਿਆ ਨਹੀਂ ਜਾਂਦਾ। ਉਹ ਹੀਰੇ-ਮੋਤੀਆਂ ਨਾਲ ਲੱਦੇ ਗਹਿਣੇ ਪਹਿਨਦੀਆਂ ਹਨ। ਉਨ੍ਹਾਂ ਦੇ ਗੋਰੇ ਮੂੰਹ ਚੰਦ ਵਾਂਗ ਚਮਕਦੇ ਹਨ।

(ਅ) ਜੁੜ ਮੁਟਿਆਰਾਂ ਛਿੰਝਣਾਂ ਦੇ ਵਿਚ, ਚਰਖੇ ਬੈਠ ਘੁਕਾਵਣ।
ਨਾਜ਼ਕ ਬਾਂਹ ਹੁਲਾਰ ਪਿਆਰੀ, ਤੰਦ ਤਰੱਕਲੇ ਪਾਵਣ।
ਸੀਨੇ ਅੱਗਾਂ ਲਾਵਣ, ਹੋਂਠ ਉਨਾਬ ਨੀ ਸਈਓ।
ਸੋਹਣਿਆਂ ਦੇਸਾਂ ਅੰਦਰ, ਨੀ ਸਈਓ !

ਔਖੇ ਸ਼ਬਦਾਂ ਦੇ ਅਰਥ-ਤਿੰਵਣ – ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ॥ ਘਕਾਵਣ – ਤੇਜ਼ੀ ਨਾਲ ਚਲਾਉਣਾ। ਨਾਜ਼ਕ – ਕੋਮਲ ਤਰੱਕਲੇ – ਤੱਕਲੇ ਉੱਤੇ। ਸੀਨੇ – ਹਿੱਕ ਵਿਚ, ਦਿਲ ਵਿਚ। ਹੋਂਠ – ਬੁੱਲ੍ਹ। ਉਨਾਬ – ਬੇਰ ਵਰਗਾ ਲਾਲ ਰੰਗ ਦਾ ਇਕ ਫਲ ਪਾਠ-ਪੁਸਤਕ ਵਿਚ “ਉਕਾਬ’ ਸ਼ਬਦ ਗਲਤ ਛਪਿਆ ਹੈ।

ਪ੍ਰਸ਼ਨ 2.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਪੰਜਾਬ ਦੀਆਂ ਸੁੰਦਰ ਮੁਟਿਆਰਾਂ ਇਕੱਠੀਆਂ ਹੋ ਕੇ ਤਿੰਵਣਾਂ ਵਿਚ ਬੈਠਦੀਆਂ ਹਨ ਤੇ ਤੇਜ਼ੀ ਨਾਲ ਚਰਖੇ ਚਲਾਉਂਦੀਆਂ ਹੋਈਆਂ ਚਰਖੇ ਕੱਤਦੀਆਂ ਹਨ ਤੇ ਆਪਣੀਆਂ ਨਾਜ਼ਕ ਬਾਂਹਾਂ ਉਲਾਰ ਕੇ ਤੱਕਲਿਆਂ ਉੱਤੇ ਤੰਦਾਂ ਪਾਉਂਦੀਆਂ ਹਨ। ਉਨ੍ਹਾਂ ਦੇ ਉਨਾਬ ਵਰਗੇ ਲਾਲ ਬੁੱਲ਼ ਪ੍ਰੇਮੀਆਂ ਦੇ ਦਿਲਾਂ ਵਿਚ ਪਿਆਰ ਦੀ ਅੱਗ ਲਾਉਂਦੇ ਹਨ। ਮੇਰੇ ਦੁਨੀਆ ਭਰ ਵਿਚ ਸਭ ਤੋਂ ਸੋਹਣੇ ਪੰਜਾਬ ਦੇਸ਼ ਵਿਚ ਅਜਿਹੀਆਂ ਸੁੰਦਰ ਕੁੜੀਆਂ ਵਸਦੀਆਂ ਹਨ।

(ਈ) ਮੌਜ ਲਾਈ ਦਰਿਆਵਾਂ ਸੋਹਣੀ, ਬਾਗ਼ ਜ਼ਮੀਨਾਂ ਢਲਦੇ।
‘ਸ਼ਰਫ਼ ਪੰਜਾਬੀ ਧਰਤੀ ਉੱਤੇ, ਠੁਮਕ-ਠੁਮਕ ਪਏ ਚਲਦੇ।
ਸਤਲੁਜ, ਰਾਵੀ, ਜਿਹਲਮ, ਅਟਕ, ਚਨਾਬ ਨੀ ਸਈਓ।
ਸੋਹਣਿਆਂ ਦੇਸਾਂ ਅੰਦਰ, ਨੀ ਸਈਓ।

ਔਖੇ ਸ਼ਬਦਾਂ ਦੇ ਅਰਥ-ਫਲਦੇ – ਫ਼ਸਲਾਂ ਪੈਦਾ ਕਰਦੇ। ਠੁਮਕ-ਠੁਮਕ – ਮਸਤੀ ਨਾਲ। ਸਤਲੁਜ, ਰਾਵੀ, ਜਿਹਲਮ ਤੇ ਚਨਾਬ – ਪੰਜਾਬ ਦੇ ਦਰਿਆਵਾਂ ਦੇ ਨਾਂ। ਅਟਕ – ਸਿੰਧ ਦਰਿਆ।

PSEB 6th Class Punjabi Solutions Chapter 4 ਦੇਸ ਪੰਜਾਬ

ਪ੍ਰਸ਼ਨ 3.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਮੇਰਾ ਪੰਜਾਬ ਦੇਸ਼ ਦੁਨੀਆ ਭਰ ਦੇ ਦੇਸ਼ਾਂ ਵਿਚੋਂ ਸੁੰਦਰ ਹੈ। ਇਸ ਦੀ ਧਰਤੀ ਉੱਤੇ ਸਤਲੁਜ, ਰਾਵੀ, ਚਨਾਬ, ਜਿਹਲਮ ਤੇ ਅਟਕ ਦਰਿਆ ਠੁਮਕ-ਠੁਮਕ ਕਰਦੇ ਚੱਲਦੇ ਹਨ। ਇਨ੍ਹਾਂ ਦੀ ਬਰਕਤ ਨਾਲ ਇੱਥੋਂ ਦੇ ਬਾਗਾਂ ਤੇ ਜ਼ਮੀਨਾਂ ਵਿਚ ਫਲਾਂ-ਫੁੱਲਾਂ ਤੇ ਅਨਾਜ ਦੀ ਪੈਦਾਵਾਰ ਹੁੰਦੀ ਹੈ। ਇਸ ਤਰ੍ਹਾਂ ਇਨ੍ਹਾਂ ਨੇ ਪੰਜਾਬ ਵਿਚ ਬੜੀ ਮੌਜ ਲਾਈ ਹੋਈ ਹੈ।

2. ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਵਾਕਾਂ ਵਿਚ ਵਰਤੋਂ ਕਰੋ- ਪ੍ਰਿੰਵਣ, ਨਾਜ਼ਕ, ਚਰਖਾ, ਸੀਨਾ, ਠੁਮਕ-ਠੁਮਕ, ਤਰੱਕਲਾ, ਮਤਾਬ।
ਉੱਤਰ :

  • ਤਿੰਵਣ ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ)-ਅੱਜ ਤੋਂ 50 ਕੁ ਸਾਲ ਪਹਿਲਾਂ ਕੁੜੀਆਂ ਕਿੰਝਣਾਂ ਵਿਚ ਬੈਠ ਕੇ ਚਰਖਾ ਕੱਤਦੀਆਂ ਸਨ।
  • ਨਾਜ਼ਕ (ਕੋਮਲ)-ਬੱਚੇ ਦਾ ਸਰੀਰ ਬੜਾ ਨਾਜ਼ਕ ਹੁੰਦਾ ਹੈ !
  • ਚਰਖਾ (ਹੱਥ ਨਾਲ ਸੂਤ ਕੱਤਣ ਦਾ ਪ੍ਰਸਿੱਧ ਯੰਤਰ)-ਅੱਜ-ਕਲ੍ਹ ਚਰਖਾ ਕੱਤਣ ਦਾ ਰਿਵਾਜ ਬਹੁਤ ਘੱਟ ਗਿਆ ਹੈ।
  • ਸੀਨਾ ਛਾਤੀ)-ਦੇਸ਼-ਭਗਤਾਂ ਨੇ ਦੁਸ਼ਮਣਾਂ ਦਾ ਸੀਨਾ ਤਾਣ ਕੇ ਟਾਕਰਾ ਕੀਤਾ।
  • ਠੁਮਕ-ਠੁਮਕ (ਮਸਤੀ ਨਾਲ, ਨਖ਼ਰੇ ਨਾਲ)-ਪੰਜਾਬ ਦੀ ਧਰਤੀ ਉੱਤੇ ਪੰਜ ਦਰਿਆ ਠੁਮਕ-ਠੁਮਕ ਚਲਦੇ ਹਨ।
  • ਤਰੱਕਲਾ ਤੱਕਲਾ-ਇਸ ਚਰਖੇ ਦਾ ਤਰੱਕਲਾ ਜ਼ਰਾ ਵਿੰਗਾ ਹੈ, ਸਿੱਧਾ ਕਰ ਲਵੋ !
  • ਮਤਾਬ (ਚੰਦ-ਮੇਰੀ ਨੂੰਹ ਦਾ ਮੂੰਹ ਤਾਂ ਮਤਾਬ ਵਰਗਾ ਸੋਹਣਾਂ ਹੈ।

ਪ੍ਰਸ਼ਨ 2.
ਇਕੱਠਵਾਚਕ ਨਾਂਵ ਕੀ ਹੁੰਦਾ ਹੈ? ਉਦਾਹਰਨਾਂ ਦੇ ਕੇ ਦੱਸੋ !
ਉੱਤਰ :
ਜਿਹੜੇ ਸ਼ਬਦ ਵਸਤੂਆਂ ਦੇ ਸਮੁੱਚੇ ਇਕੱਠ ਲਈ ਵਰਤੇ ਜਾਣ, ਉਹ ਇਕੱਠਵਾਚਕ ਨਾਂਵ ਅਖਵਾਉਂਦੇ ਹਨ; ਜਿਵੇਂ-ਫ਼ੌਜ, ਤਿੰਵਣ, ਸ਼੍ਰੇਣੀ, ਜਥਾ, ਡਾਰ, ਹੋੜ੍ਹ, ਵੱਗ ਆਦਿ।

PSEB 6th Class Punjabi Solutions Chapter 4 ਦੇਸ ਪੰਜਾਬ

ਪ੍ਰਸ਼ਨ 3.
ਇਸ ਪਾਠ ਵਿਚੋਂ ਇਕੱਠਵਾਚਕ ਤੇ ਵਸਤਵਾਚਕ ਨਾਂਵ ਚੁਣੋ।
ਉੱਤਰ :

  • ਇਕੱਠਵਾਚਕ ਨਾਂਵ-ਤਿੰਵਣ।
  • ਵਸਤਵਾਚਕ ਨਾਂਵ-ਤੰਦ।

Leave a Comment