PSEB 6th Class Punjabi Solutions Chapter 6 ਟੈਲੀਫੋਨ

Punjab State Board PSEB 6th Class Punjabi Book Solutions Chapter 6 ਟੈਲੀਫੋਨ Textbook Exercise Questions and Answers.

PSEB Solutions for Class 6 Punjabi Chapter 6 ਟੈਲੀਫੋਨ

I. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਸਹੀ ਵਿਕਲਪ ਚੁਣੋ :

(i) ਹੇਠ ਲਿਖੇ ਸ਼ਬਦਾਂ ਵਿੱਚ ਕਿਹੜਾ ਸ਼ਬਦ ਪੜਨਾਂਵ ਹੈ ?
(ਉ) ਗ੍ਰਾਹਮ ਬੈੱਲ
(ਅ) ਉਹ
(ਈ) ਵਾਟਸਨ
(ਸ) ਮੈਲਵਿਲ
ਉੱਤਰ :
(ਅ) ਉਹ

(ii) ਸ਼ੁੱਧ ਸ਼ਬਦ ਕਿਹੜਾ ਹੈ ?
(ਉ) ਤਿਲੀਆਂ
(ਅ) ਤਲੀਆਂ
(ਈ) ਤੀਲੀਆਂ
(ਹ) ਤਲਿਆਂ ।
ਉੱਤਰ :
(ਈ) ਤੀਲੀਆਂ

(iii) ਕਿਰਿਆ-ਸ਼ਬਦ ਚੁਣੋ :
(ਉ) ਤੁਹਾਡਾ
(ਅ) ਦੰਦ-ਕਥਾ
(ਈ) ਖੇਡਿਆ
(ਸ) ਪ੍ਰਦਰਸ਼ਨੀ ।
ਉੱਤਰ :
(ਈ) ਖੇਡਿਆ

PSEB 6th Class Punjabi Book Solutions Chapter 6 ਟੈਲੀਫੋਨ

(iv) ਨਾਂਵ-ਸ਼ਬਦ ਕਿਹੜਾ ਹੈ ?
(ਉ) ਲੁਕਿਆ
(ਅ) ਉਹ
(ਈ) ਸਥਾਪਨਾ
(ਸ) ਗ੍ਰਾਹਮ ਬੈੱਲ ।
ਉੱਤਰ :
(ਸ) ਗ੍ਰਾਹਮ ਬੈੱਲ ।

II. ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਟੈਲੀਫ਼ੋਨ ਦੀ ਕਾਢ ਕਿਸ ਨੇ ਕੱਢੀ ?
ਉੱਤਰ :
ਗ੍ਰਾਹਮ ਬੈੱਲ ਨੇ ।

ਪ੍ਰਸ਼ਨ 2.
ਗ੍ਰਾਹਮ ਬੈੱਲ ਦੇ ਭਰਾ ਦਾ ਨਾਂ ਕੀ ਸੀ ?
ਉੱਤਰ :
ਮੈਲਵਿਲ ।

ਪ੍ਰਸ਼ਨ 3.
ਤਾਰ-ਪ੍ਰਨਾਲੀ ਕਿਸ ਨੇ ਸ਼ੁਰੂ ਕੀਤੀ ਸੀ ?
ਉੱਤਰ :
ਮੋਰਿਸ ਨੇ ।

ਪ੍ਰਸ਼ਨ 4.
ਬੈਂਲ ਟੈਲੀਫ਼ੋਨ-ਪ੍ਰਨਾਲੀ ਦੀ ਸਥਾਪਨਾ ਕਦੋਂ ਹੋਈ ?
ਉੱਤਰ :
1876 ਈ: ਵਿਚ ।

PSEB 6th Class Punjabi Book Solutions Chapter 6 ਟੈਲੀਫੋਨ

III. ਸੰਖੇਪ ਉੱਤਰ ਵਾਲੇ ਪ੍ਰਸ਼ਨ ਦੇ ਕੇ

ਪ੍ਰਸ਼ਨ 1.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :

ਪ੍ਰਦਰਸ਼ਨੀ, ਵਿਗਿਆਨੀਆਂ, ਖੋਪਰੀਨੁਮਾ, ਗ੍ਰਾਹਮ ਬੈੱਲ, ਸੰਸਾਰ 1
(i) ਉਹਨਾਂ ਨੇ ਖੇਡਾਂ-ਖੇਡਾਂ ਵਿਚ ਹੀ ਇੱਕ ਅਜਿਹਾ ……………… ਡੱਬਾ ਜਿਹਾ ਬਣਾ ਲਿਆ ।
(ii) ……………… ਵਿੱਚ ਕਾਢਾਂ ਕੱਢਣ ਦੀ ਸੁਭਾਵਿਕ ਰੁਚੀ ਸੀ ।
(iii) 3 ਮਾਰਚ, 1876 ਨੂੰ ਇਸ ਦੀ ਪਹਿਲੀ ……………… ਕੀਤੀ ਗਈ ।
(iv) ਅੱਜ ਟੈਲੀਫ਼ੋਨ ਰਾਹੀਂ ਸਾਰਾ ………………… ਇੱਕ-ਦੂਜੇ ਨਾਲ ਜੁੜਿਆ ਹੋਇਆ ਹੈ ।
(v) ਉਸ ਦਾ ਘਰ ਸੰਸਾਰ ਦੇ …………… ਦਾ ਵਿਸਰਾਮ-ਘਰ ਬਣਿਆ ਰਿਹਾ ।
ਉੱਤਰ :
(i) ਉਹਨਾਂ ਨੇ ਖੇਡਾਂ-ਖੇਡਾਂ ਵਿਚ ਹੀ ਇੱਕ ਅਜਿਹਾ ਖੋਪਰੀਨੁਮਾ ਡੱਬਾ ਜਿਹਾ ਬਣਾ ਲਿਆ !
(ii) ਗਾਹਮ ਬੈੱਲ ਵਿੱਚ ਕਾਢਾਂ ਕੱਢਣ ਦੀ ਸੁਭਾਵਿਕ ਰੁਚੀ ਸੀ ।
(iii) 3 ਮਾਰਚ, 1876 ਨੂੰ ਇਸ ਦੀ ਪਹਿਲੀ ਪ੍ਰਦਰਸ਼ਨੀ ਕੀਤੀ ਗਈ ।
(iv) ਅੱਚ ਟੈਲੀਫ਼ੋਨ ਰਾਹੀਂ ਸਾਰਾ ਸੰਸਾਰ ਇੱਕ-ਦੂਜੇ ਨਾਲ ਜੁੜਿਆ ਹੋਇਆ ਹੈ ।
(v) ਉਸ ਦਾ ਘਰ ਸੰਸਾਰ ਦੇ ਵਿਗਿਆਨੀਆਂ ਦਾ ਵਿਸਰਾਮ-ਘਰ ਬਣਿਆ ਰਿਹਾ ।

ਪ੍ਰਸ਼ਨ 2.
ਵਾਕਾਂ ਵਿਚ ਵਰਤੋ :
ਮੈਲਿਕ, ਉੱਦਮੀ, ਸੁਭਾਵਿਕ, ਪ੍ਰਦਰਸ਼ਨੀ,, ਦੰਦ-ਕਥਾ, ਸੰਪਰਕ, ਟੈਲੀਫ਼ੋਨ, ਅਕਸਰ ।
ਉੱਤਰ :
1. ਮੋਲਿਕ (ਆਪਣਾ ਨਿੱਜੀ ਵਿਚਾਰ ਜਾਂ ਕਾਢ) – ‘ਪੇਮੀ ਦੇ ਨਿਆਣੇ’ : ਸੰਤ ਸਿੰਘ ਸੇਖੋਂ ਦੀ ਮੌਲਿਕ ਕਹਾਣੀ ਹੈ ।
2. ਉੱਦਮੀ (ਕੋਸ਼ਿਸ਼ ਜਾਂ ਮਿਹਨਤ ਕਰਨ ਵਾਲਾ) – ਇਸ ਸ਼ਹਿਰ ਵਿਚ ਬਹੁਤ ਸਾਰੇ ਉੱਦਮੀਆਂ ਨੇ ਵੱਡੇ-ਵੱਡੇ ਕਾਰਖ਼ਾਨੇ ਲਾਏ ਹਨ ।
3. ਸੁਭਾਵਿਕ (ਸੁਭਾ ਕਰਕੇ, ਕੁਦਰਤੀ) – ਗ੍ਰਾਹਮ ਬੈੱਲ ਵਿਚ ਕਾਢਾਂ ਕੱਢਣ ਦੀ ਸੁਭਾਵਿਕ ਰੁਚੀ ਸੀ ।
4. ਪ੍ਰਦਰਸ਼ਨੀ (ਨੁਮਾਇਸ਼) – ਇਸ ਹਾਲ ਵਿਚ ਬੱਚਿਆਂ ਦੀਆਂ ਇਲੈੱਕਟ੍ਰਾਨਿਕ ਗੇਮਾਂ ਦੀ ਪ੍ਰਦਰਸ਼ਨੀ ਲੱਗੀ ਹੋਈ ਹੈ ।
5. ਦੰਦ-ਕਥਾ (ਸੁਣ-ਸੁਣਾ ਕੇ ਅੱਗੇ ਤੁਰਦੀ ਕਹਾਣੀ) – ਪੰਜਾਬ ਵਿਚ ਦੁੱਲੇ ਭੱਟੀ ਦੇ ਜੀਵਨ ਦੀ ਕਹਾਣੀ ਨੂੰ ਅਸੀਂ ਦੰਦ-ਕਥਾ ਕਹਿ ਸਕਦੇ ਹਾਂ ।
6. ਸੰਪਰਕ (ਸੰਬੰਧ) – ਅੱਜ ਮੈਂ ਮੋਬਾਈਲ ਉੱਤੇ ਬਹੁਤ ਕੋਸ਼ਿਸ਼ ਕੀਤੀ, ਪਰੰਤੂ ਆਪਣੇ ਮਿੱਤਰ ਨਾਲ ਮੇਰਾ ਸੰਪਰਕ ਨਾ ਹੋ ਸਕਿਆ ।
7. ਟੈਲੀਫ਼ੋਨ (ਸੰਚਾਰ ਦਾ ਇਕ ਯੰਤਰ, ਦੂਰਭਾਸ਼) – ਅੱਜ ਲੋਕ ਲੈਂਡਲਾਈਨ ਟੈਲੀਫ਼ੋਨ ਦੀ ਥਾਂ ਮੋਬਾਈਲ ਫ਼ੋਨ ਨੂੰ ਤਰਜੀਹ ਦੇ ਰਹੇ ਹਨ ।
8. ਅਕਸਰ (ਆਮ ਕਰਕੇ) – ਮੈਂ ਅਕਸਰ ਉਸਨੂੰ ਮਿਲਦਾ ਰਹਿੰਦਾ ਹਾਂ ।

PSEB 6th Class Punjabi Book Solutions Chapter 6 ਟੈਲੀਫੋਨ

ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :

ਪੰਜਾਬੀ – ਹਿੰਦੀ – ਅੰਗਰੇਜ਼ੀ
ਭਰਾ – ………… – ………….
ਵਿਗਿਆਨਕ – ………… – …………..
ਵਿਸ਼ਵਾਸ – ……….. – …………….
ਵਿਦਿਆਰਥੀ – ……….. – …………
ਪ੍ਰਯੋਗ – ………….. – …………

ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਭਰਾ – भाई – Brother
ਵਿਗਿਆਨਕ – वैज्ञानिक – Scientific
ਵਿਸ਼ਵਾਸ – विश्वास – Belief
ਵਿਦਿਆਰਥੀ – विद्यार्थी – Student
ਪ੍ਰਯੋਗ – प्रयोग – Experiment

IV. ਰਚਨਾਤਮਕ ਕਾਰਜ

ਪ੍ਰਸ਼ਨ 4.
ਟੈਲੀਫ਼ੋਨ ਵਾਂਗ ਹੋਰ ਕਿਹੜੇ ਯੰਤਰ ਅਜੋਕੇ ਸਮੇਂ ਵਿਚ ਗੱਲ-ਬਾਤ ਲਈ ਵਰਤੇ ਜਾ ਸਕਦੇ ਹਨ ?
ਉੱਤਰ :
ਮੋਬਾਈਲ, ਕੰਪਿਊਟਰ, ਲੈਪਟਾਪ, ਆਈ-ਪੈਡ, ਵਾਕੀ-ਟਾਕੀ ।

ਪ੍ਰਸ਼ਨ 5.
ਟੈਲੀਫ਼ੋਨ ਤੋਂ ਪਹਿਲਾਂ ਲੋਕਾਂ ਦੇ ਸੰਚਾਰ ਦੇ ਸਾਧਨ ਕੀ ਸਨ ?
ਉੱਤਰ :
ਡਾਕ, ਤਾਰ, ਵਾਇਰਲੈਸ, ਵਾਕੀ-ਟਾਕੀ, ਕਾਸਦ, ਕਬੂਤਰ ।

PSEB 6th Class Punjabi Book Solutions Chapter 6 ਟੈਲੀਫੋਨ

ਔਖੇ ਸ਼ਬਦਾਂ ਦੇ ਅਰਥ :

ਅਜੀਬ = ਵੱਖਰੀ ਕਿਸਮ ਦਾ ਹੈਰਾਨ ਕਰਨ ਵਾਲਾ । ਖ਼ਾਹਸ਼ = ਇੱਛਾ । ਖੋਪਰੀ ਨੁਮਾ = ਖੋਪਰੀ ਵਰਗਾ । ਸੁਭਾਵਕ = ਸੁਭਾ ਕਰਕੇ ਹੀ, ਕੁਦਰਤੀ 1 ਯੰਤਰ = ਮਸ਼ੀਨ ( ਕਾਢਕਾਰ = ਕਾਢਾਂ ਕੱਢਣ ਵਾਲੇ ਟਾਂਸਮੀਟਰ = ਇਕ ਥਾਂ ਤੋਂ ਦੂਜੀ ਥਾਂ ਤਰੰਗਾਂ । ਭੇਜਣ ਵਾਲਾ ਯੰਤਰ | ਪ੍ਰਦਰਸ਼ਨੀ = ਨੁਮਾਇਸ਼, ਦਿਖਾਵਾ । ਦੰਦ-ਕਥਾ = ਜਿਹੜੀ ਕਹਾਣੀ ਮੁੰਹ ਨਾਲ ਇੱਕ-ਦੂਜੇ ਨੂੰ ਸੁਣਾ ਕੇ ਅੱਗੇ ਤੋਰੀ ਜਾਂਦੀ ਹੈ । ਸਮਾਰੋਹ = ਸਮਾਗਮ, ਜੋੜ-ਮੇਲਾ । ਚੰਚਲ = ਸ਼ੋਖ, ਇਕ ਥਾਂ ਟਿਕਣ ਵਾਲਾ । ਸੰਪਰਕ = ਸੰਬੰਧ ਕਰਾਮਾਤੀ = ਚਮਤਕਾਰੀ । ਕੌਮਾਂਤਰੀ = ਅੰਤਰ-ਰਾਸ਼ਟਰੀ, ਦੁਨੀਆ ਦੀਆਂ ਕੌਮਾਂ ਜਾਂ ਦੇਸ਼ਾਂ ਨਾਲ ਸੰਬੰਧਿਤ । ਵਿੱਥ = ਫਾਸਲਾ ਅਕਸਰ = ਆਮ ਕਰਕੇ । ਮੌਲਿਕਤਾ = ਜਿਸ ਵਿਚਾਰ ਜਾਂ ਕਾਢ ਵਿਚ ਸਾਰਾ ਕੰਮ, ਆਪਣਾ ਤੇ ਨਵਾਂ ਹੋਵੇ ।

ਟੈਲੀਫੋਨ Summary

ਟੈਲੀਫੋਨ ਪਾਠ ਦਾ ਸਾਰ

ਦੂਰ ਬੈਠ ਕੇ ਇਕ ਦੂਜੇ ਨਾਲ ਗੱਲ ਕਰਨੀ ਮਨੁੱਖ ਦੀ ਪੁਰਾਣੀ ਖ਼ਾਹਸ਼ ਹੈ । ਕਈ ਵਾਰੀ ਬੱਚੇ ਤੀਲਾਂ ਦੀਆਂ ਖ਼ਾਲੀ ਡੱਬੀਆਂ ਨੂੰ ਲੰਮੇ ਧਾਗੇ ਨਾਲ ਜੋੜ ਕੇ ਤੇ ਦੋਹਾਂ ਸਿਰਿਆਂ ਉੱਤੇ ਬੈਠ ਕੇ ਆਪਸ ਵਿਚ ਗੱਲਾਂ ਕਰਦੇ ਦਿਖਾਈ ਦਿੰਦੇ ਹਨ । ਟੈਲੀਫ਼ੋਨ ਦਾ ਜਨਮਦਾਤਾ ਹਮ ਬੈੱਲ ਤੇ ਉਸਦਾ ਭਰਾਂ ਵੀ ਅਜਿਹੀਆਂ ਖੇਡਾਂ ਖੇਡਿਆ ਕਰਦੇ ਸਨ । ਅਜਿਹਾ ਕਰਦਿਆਂ ਉਨ੍ਹਾਂ ਇਕ ਅਜਿਹਾ-ਖੋਪਰੀਨੁਮਾ ਡੱਬਾ ਜਿਹਾ ਬਣਾ ਲਿਆ, ਜਿਸ ਦਾ ਨਾਂ ਉਨ੍ਹਾਂ ਬੋਲਣ ਵਾਲਾ ਸਿਰ ਰੱਖਿਆ । ਜਦੋਂ ਗ੍ਰਾਹਮ ਬੈੱਲ ਦਾ ਭਰਾ ਮੈਲਵਿਲ, ਉਸ ਦੇ ਜਬਾੜੇ ਨੂੰ ਹਿਲਾ ਕੇ, ਸਾਹ ਲੈਣ ਵਾਲੀ ਨਾਲੀ ਵਿਚ ਫੂਕਾਂ ਮਾਰਦਾ ਸੀ, ਤਾਂ ਉਸ ਵਿਚੋਂ ਸ਼ਬਦ ਨਿਕਲਦਾ ਸੀ, ਜਿਸ ਨੂੰ ਸੁਣ ਕੇ ਬੱਚੇ ਹੱਸਦੇ ਸਨ । ਇਸੇ ਤਰ੍ਹਾਂ ਉਨ੍ਹਾਂ ਆਪਣੇ ਸਿਖਾਏ ਸ਼ਿਕਾਰੀ ਕੁੱਤੇ ਨਾਲ ਵੀ ਕਈ ਤਜਰਬੇ ਕੀਤੇ । ਉਹ ਕੁੱਤੇ ਦੇ ਮੂੰਹ ਨੂੰ ਕੁੱਝ ਇਸ ਤਰ੍ਹਾਂ ਦਬਾਉਂਦੇ ਸਨ ਕਿ ਉਸਦੇ ਮੂੰਹ ਵਿਚੋਂ ਨਿਕਲੀ ਅਵਾਜ਼ ਮਨੁੱਖੀ ਬੋਲਾਂ ਵਰਗੀ ਲਗਦੀ ਸੀ । ਗ੍ਰਾਹਮ ਬੈੱਲ ਇਕ ਅਜਿਹੀ ਮਸ਼ੀਨ ਬਣਾਉਣੀ ਚਾਹੁੰਦਾ ਸੀ, ਜਿਸ ਨਾਲ ਬੋਲਣਾ ਸਿਖਾਉਣ ਵਿਚ ਸੌਖ ਹੋਵੇ ।

ਫਿਰ ਉਸਨੇ ਇਕ ਅਜਿਹਾ ਯੰਤਰ ਬਣਾਇਆ, ਜਿਸ ਰਾਹੀਂ ਕਈ ਤਾਰ-ਸੁਨੇਹੇ ਇਕੱਠੇ ਭੇਜੇ ਜਾ ਸਕਦੇ ਸਨ । ਇਸਦਾ ਨਾਂ ਉਸਨੇ ‘ਹਾਰਮੋਨਿਕ ਟੈਲੀਗ੍ਰਾਫ’ ਰੱਖਿਆ । , ਗ੍ਰਾਹਮ ਬੈੱਲ ਤੋਂ 25 ਸਾਲ ਪਹਿਲਾਂ ਮੋਰਿਸ ਨੇ ‘ਤਾਰ-ਪ੍ਰਣਾਲੀ ਸ਼ੁਰੂ ਕੀਤੀ ਸੀ । ਹਮ ਨੇ ਆਪਣੇ ਇਕ ਮਕੈਨਿਕ ਦੋਸਤ ਨਾਲ ਮਿਲ ਕੇ ਪਹਿਲਾ ਟੈਲੀਫ਼ੋਨ ਯੰਤਰ ਬਣਾ ਲਿਆ, ਜਿਸ ਵਿਚ ਤਾਰ ਰਾਹੀਂ ਬਿਜਲੀ ਭੇਜ ਕੇ ਅਵਾਜ਼ ਦੀਆਂ ਧੁਨੀਆਂ ਪੈਦਾ ਕੀਤੀਆਂ ਜਾ ਸਕਦੀਆਂ ਸਨ ਤੇ ਟਾਂਸਮੀਟਰ ਲਈ ਇੱਕੋ , ਡਾਇਆਵਾਮ ਸੀ । 3 ਮਾਰਚ, 1876 ਨੂੰ ਇਸਦੀ ਪਹਿਲੀ ਪ੍ਰਦਰਸ਼ਨੀ ਲਾਈ ਗਈ । ਇਸ ਰਾਹੀਂ ਗ੍ਰਾਹਮ ਬੈੱਲ ਨੇ ਆਪਣੇ ਸੌਣ ਵਾਲੇ ਕਮਰੇ ਵਿਚੋਂ ਵਾਟਸਨ ਨੂੰ ਯੰਤਰ ਰਾਹੀਂ ਸੁਨੇਹਾ ਭੇਜਿਆ ਕਿ ਉਹ ਛੇਤੀ ਆਵੇ, ਕਿਉਂਕਿ ਉਸਦੀ ਇੱਥੇ ਲੋੜ ਹੈ । ਗਾਹਮ ਬੈੱਲ ਨੇ ਇਸ ਯੰਤਰ ਦੀ ਦੂਜੀ ਪ੍ਰਦਰਸ਼ਨੀ ‘ਫਿਲਾਡੈਲਫ਼ੀਆ ਸ਼ਤਾਬਦੀ ਦੇ ਇਕ | ਸਮਾਰੋਹ ਵਿਖੇ 1876 ਵਿਚ ਕਰ ਦਿੱਤੀ ।1876 ਵਿਚ ਹੀ ਬੈੱਲ ਟੈਲੀਫੋਨ’ ਪ੍ਰਨਾਲੀ ਦੀ । ਸਥਾਪਨਾ ਕਰ ਦਿੱਤੀ ਗਈ । ਇਸ ਵਿਚਲਾ ‘ਬੈਂਲ’ (ਘੰਟੀ ਦਾ ਚਿੰਨ੍ਹ ਬਣ ਗਿਆ ।

ਬੈੱਲ ਨੇ ਇਸ ਯੰਤਰ ਨੂੰ ਮੁਕੰਮਲ ਕਰਨ ਲਈ ਹੋਰ ਯਤਨ ਨਾ ਕੀਤੇ ਤੇ ਉਹ ਹੋਰ ਖੋਜਾਂ ਕਰਨ ਲੱਗ ਪਿਆ । ਟੈਲੀਫ਼ੋਨ ਦੀ ਕਾਢ ਬਦਲੇ ਉਸਨੂੰ ਬਹੁਤ ਸਾਰੇ ਇਨਾਮ ਮਿਲੇ । ਫਰਾਂਸ ਸਰਕਾਰ ਵਲੋਂ ਉਸਨੂੰ 50 ਫਰਾਂਕ ਦਾ ‘ਵੋਲਟਾ ਇਨਾਮ ਮਿਲਿਆ । ਅੱਜ ਧਰਤੀ ਦੇ ਉੱਪਰ ਤੇ ਪਾਣੀ ਦੇ ਹੇਠਾਂ ਵਿਛੀਆਂ ਤਾਰਾਂ ਤੇ ਕੇਬਲਾਂ ਰਾਹੀਂ ਟੈਲੀਫ਼ੋਨ ਦੁਆਰਾ ਸਾਰਾ ਸੰਸਾਰ ਇਕ ਦੂਜੇ ਨਾਲ ਜੁੜਿਆ ਹੋਇਆ ਹੈ | ਅੱਜ ਟੈਲੀਫ਼ੋਨ ਚੁੰਬਕ ਰਾਹੀਂ ਕੰਮ ਕਰਦਾ ਹੈ ਤੇ ਇਸਨੇ ਸਮੇਂ ਤੇ ਸਥਾਨ ਦੀ ਦੂਰੀ ਨੂੰ ਬਹੁਤ ਘਟਾ ਦਿੱਤਾ ਹੈ । | ਗ੍ਰਾਹਮ ਬੈੱਲ 1898 ਤੋਂ 1903 ਤਕ ਨੈਸ਼ਨਲ ਜਿਓਗਰਾਫ਼ੀ ਸੁਸਾਇਟੀ ਦਾ ਪ੍ਰਧਾਨ ਬਣਿਆ ਰਿਹਾ । ਉਹ ਕਈ ਕੌਮਾਂਤਰੀ ਵਿਗਿਆਨਿਕ ਸਭਾਵਾਂ ਦਾ ਪ੍ਰਧਾਨ ਵੀ ਬਣਿਆ | ਉਸਦਾ ਘਰ ਸੰਸਾਰ ਭਰ ਦੇ ਵਿਗਿਆਨੀਆਂ ਦਾ ਅਰਾਮ-ਘਰ ਬਣਿਆ ਰਿਹਾ । ਉਹ ਆਮ ਕਰਕੇ ਸਕੂਲਾਂ ਕਾਲਜਾਂ ਵਿਚ ਭਾਸ਼ਣ ਦੇਣ ਲਈ ਜਾਂਦਾ ।ਉਹ ਕਹਿੰਦਾ ਸੀ ਕਿ ਉਹ ਨਹੀਂ ਕਹਿ ਸਕਦਾ ਕਿ ਸਭ ਮੱਛੀਆਂ ਬੋਲਣਾ ਜਾਣਦੀਆਂ ਹਨ । ਜੇਕਰ ਉਨ੍ਹਾਂ ਕੋਲ ਸੁਣਨ ਲਈ ਕੋਈ ਗੱਲ ਨਹੀਂ, ਤਾਂ ਉਨ੍ਹਾਂ ਕੋਲ ਕੰਨ ਕਿਉਂ ਹਨ । ਉਸਦਾ ਵਿਸ਼ਵਾਸ ਸੀ ਕਿ ਸਮੁੰਦਰ ਦੀਆਂ ਲਹਿਰਾਂ ਹੇਠ ਅਵਾਜ਼ ਦਾ ਸੰਸਾਰ ਲੁਕਿਆ ਹੋਇਆ ਹੈ, ਜਿਸਦੀ ਉਨ੍ਹਾਂ ਵਿਚੋਂ ਸ਼ਾਇਦ ਕੋਈ ਖੋਜ ਕਰ ਲਵੇ । ਕੋਈ ਵੀ ਵਿਅਕਤੀ ਵਿਚਾਰਾਂ ਦੀ ਮੌਲਿਕਤਾ ਬਿਨਾਂ ਕੋਈ ਖੋਜ ਨਹੀਂ ਕਰ ਸਕਦਾ ਤੇ ਉਸਨੇ ਅੱਜ ਤਕ ਜੋ ਖੋਜਿਆ ਹੈ, ਇਹ ਮੌਲਿਕ ਵਿਚਾਰਾਂ ਕਰਕੇ ਹੀ ਸੰਭਵ ਹੋਇਆ ਹੈ ।

Leave a Comment