Punjab State Board PSEB 6th Class Punjabi Book Solutions Punjabi Grammar Kiria Kala Kiria Visesana Sabadhaka Yojaka te Visamika ਕਿਰਿਆ, ਕਾਲ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ Exercise Questions and Answers.
PSEB 6th Class Hindi Punjabi Grammar ਕਿਰਿਆ, ਕਾਲ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ (1st Language)
ਕਿਰਿਆ
ਪ੍ਰਸ਼ਨ 1.
ਕਿਰਿਆ ਕਿਸ ਨੂੰ ਆਖਦੇ ਹਨ ?
ਜਾਂ
ਕਿਰਿਆ ਦੀ ਪਰਿਭਾਸ਼ਾ ਲਿਖੋ।
ਉੱਤਰ :
ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣਾ, ਕਰਨਾ ਜਾਂ ਵਾਪਰਨਾ ਆਦਿ ਕਾਲ ਸਹਿਤ ਪ੍ਰਗਟ ਕਰਨ, ਉਹ ਕਿਰਿਆ ਅਖਵਾਉਂਦੇ ਹਨ , ਜਿਵੇਂ –
(ੳ) “ਉਹ ਗਿਆ।
(ਅ) ‘ਮੈਂ ਪੁਸਤਕ ਪੜੀ॥
(ਈ) ਚਪੜਾਸੀ ਨੇ ਘੰਟੀ ਵਜਾਈ।
(ਸ) ਗੁਰਮੀਤ ਹਾਕੀ ਖੇਡਦਾ ਹੈ।
ਪਹਿਲੇ ਵਾਕ ਵਿਚ ‘ਗਿਆ, ਦੂਜੇ ਵਿਚ “ਪੜੀ, ਤੀਜੇ ਵਿਚ ‘ਵਜਾਈ ਤੇ ਚੌਥੇ ਵਿਚ “ਖੇਡਦਾ ਹੈ’ ਕਿਰਿਆਵਾਂ ਹਨ।
ਪ੍ਰਸ਼ਨ 2.
ਕਰਤਾ ਤੋਂ ਕੀ ਭਾਵ ਹੈ ?
ਉੱਤਰ :
ਵਾਕ ਵਿਚ ਜਿਹੜਾ ਨਾਂਵ ਜਾਂ ਪੜਨਾਂਵ ਕੰਮ ਕਰਦਾ ਹੈ, ਉਹ ‘ਕਰਤਾ’ ਅਖਵਾਉਂਦਾ ਹੈ : ਜਿਵੇਂ –
ਮੈਂ ਫੁੱਟਬਾਲ ਖੇਡਿਆ !
ਉਹ ਸਕੁਲ ਗਿਆ।
ਇਨ੍ਹਾਂ ਵਾਕਾਂ ਵਿਚ ‘ਮੈਂ ਤੇ “ਉਹ’ ਕੰਮ ਕਰਦੇ ਹਨ, ਇਸ ਕਰਕੇ ਇਹ ‘ਕਰਤਾ’ ਹਨ।
ਪ੍ਰਸ਼ਨ 3.
ਕਰਮ ਤੋਂ ਕੀ ਭਾਵ ਹੈ ?
ਉੱਤਰ :
ਵਾਕ ਵਿਚ ਕਿਰਿਆ ਦੇ ਕੰਮ ਦਾ ਜਿਸ ਨਾਂਵ ਜਾਂ ਪੜਨਾਂਵ ਉੱਤੇ ਪ੍ਰਭਾਵ ਪੈਂਦਾ ਹੈ, ਉਹ ਕਰਮ ਹੁੰਦਾ ਹੈ; ਜਿਵੇਂ
(ੳ) ਮੈਂ ਰੋਟੀ ਖਾਧੀ।
(ਅ) ਮੈਂ ਸੱਪ ਮਾਰਿਆ।
ਇਨ੍ਹਾਂ ਵਿਚ ਪਹਿਲੇ ਵਾਕ ਵਿਚ ਕਿਰਿਆ ਦਾ ਪ੍ਰਭਾਵ “ਰੋਟੀ ਉੱਤੇ ਤੇ ਦੂਜੇ ਵਿਚ ‘ਸੱਪ’ ਉੱਤੇ ਪਿਆ ਹੈ, ਇਸ ਕਰਕੇ ਇਹ ਕਰਮ ਹਨ।
ਪ੍ਰਸ਼ਨ 4.
ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ :
ਮੁੱਖ ਰੂਪ ਵਿਚ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ – ਅਕਰਮਕ ਕਿਰਿਆ ਤੇ ਸਕਰਮਕ ਕਿਰਿਆ। ਜਿਸ ਵਾਕ ਵਿਚ ਕਿਰਿਆ ਦੇ ਨਾਲ ਉਸ ਦਾ ਕਰਮ ਨਾ ਦੱਸਿਆ ਜਾਵੇ, ਉਸ ਨੂੰ ਅਕਰਮਕ ਤੇ ਜਿਸ ਦੇ ਨਾਲ ਕਰਮ ਦੱਸਿਆ ਜਾਵੇ, ਉਸ ਨੂੰ ਸਕਰਮਕ ਕਿਰਿਆ ਆਖਦੇ ਹਨ।
ਇਸ ਤੋਂ ਬਿਨਾਂ ਕਿਰਿਆ ਦੀ ਦੂਜੀ ਵੰਡ ਇਸ ਤਰ੍ਹਾਂ ਕੀਤੀ ਜਾਂਦੀ ਹੈ – ਸਧਾਰਨ ਕਿਰਿਆ, ਨਾਰਥਕ ਕਿਰਿਆ ਤੇ ਦੋਹਰੀ ਨਾਰਥਕ ਕਿਰਿਆ।
ਕਿਰਿਆ ਦੀ ਤੀਜੀ ਵੰਡ ਅਨੁਸਾਰ ਇਸ ਨੂੰ “ਇਕਹਿਰੀ ਕਿਰਿਆ’ ਤੇ ‘ਸੰਯੁਕਤ ਕਿਰਿਆ” ਵਿਚ ਤੇ ਚੌਥੀ ਵੰਡ ਅਨੁਸਾਰ ਇਸ ਨੂੰ ‘ਮੂਲ ਕਿਰਿਆ’ ਤੇ ‘ਸਹਾਇਕ ਕਿਰਿਆ’ ਦੇ ਰੂਪ ਵਿਚ ਵੰਡਿਆ ਜਾਂਦਾ ਹੈ।
ਪ੍ਰਸ਼ਨ 5.
ਕਿਰਿਆ ਸ਼ਬਦਾਂ ਦੇ ਹੇਠਾਂ ਲਕੀਰ ਲਗਾਓ
(ਉ) ਹਰਬੰਸ ਉੱਚੀ – ਉੱਚੀ ਰੋ ਰਿਹਾ ਹੈ।
(ਅ) ਰੇਲ ਗੱਡੀ ਆਏਗੀ।
(ਈ) ਉਹ ਦਰਵਾਜ਼ਾ ਬੰਦ ਕਰ ਰਿਹਾ ਹੈ।
(ਸ) ਧੋਬੀ ਕੱਪੜੇ ਧੋ ਰਿਹਾ ਹੈ।
(ਹ) ਅਧਿਆਪਕਾ ਜੀ ਜਮਾਤ ਵਿਚ ਪੜ੍ਹਾਉਂਦੀ ਹੈ।
(ਕ) ਕੁੜੀ ਰੱਸੀ ਟੱਪਦੀ ਹੈ।
(ਖ) ਦਰਜ਼ੀ ਕੱਪੜੇ ਸਿਊਂ ਰਿਹਾ ਹੈ।
ਉੱਤਰ :
(ੳ) ਹਰਬੰਸ ਉੱਚੀ – ਉੱਚੀ ਰੋ ਰਿਹਾ ਹੈ।
(ਅ) ਰੇਲ – ਗੱਡੀ ਆਏਗੀ।
(ਈ) ਉਹ ਦਰਵਾਜ਼ਾ ਬੰਦ ਕਰ ਰਿਹਾ ਹੈ !
(ਸ) ਧੋਬੀ ਕੱਪੜੇ ਧੋ ਰਿਹਾ ਹੈ।
(ਹ) ਅਧਿਆਪਕਾ ਜੀ ਜਮਾਤ ਵਿਚ ਪੜ੍ਹਾਉਂਦੀ ਹੈ।
(ਕ) ਕੁੜੀ ਰੱਸੀ ਟੱਪਦੀ ਹੈ।
(ਖ) ਦਰਜ਼ੀ ਕੱਪੜੇ ਸਿਉਂ ਰਿਹਾ ਹੈ।
ਕਾਲ
ਪ੍ਰਸ਼ਨ 1.
ਕਿਰਿਆ ਦੇ ਕਾਲ ਕਿੰਨੇ ਹੁੰਦੇ ਹਨ ? ਉਦਾਹਰਨਾਂ ਸਹਿਤ ਸਪੱਸ਼ਟ ਕਰੋ।
ਉੱਤਰ :
ਕਿਰਿਆ ਕੰਮ ਦੇ ਹੋਣ ਨਾਲ ਕੰਮ ਦਾ ਸਮਾਂ ਵੀ ਦੱਸਦੀ ਹੈ ਸਮੇਂ ਜਾਂ ਕਾਲ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ।
(ਉ) ਵਰਤਮਾਨ ਕਾਲ – ਜਿਹੜੀ ਕਿਰਿਆ ਹੁਣ ਹੋ ਰਹੀ ਹੈ, ਉਸ ਦਾ ਕਾਲ, ਵਰਤਮਾਨ ਕਾਲ ਹੁੰਦਾ ਹੈ ; ਜਿਵੇਂ – ਉ) ਮੈਂ ਪੜ੍ਹਦਾ ਹਾਂ। (ਆ) “ਉਹ ਲਿਖਦਾ ਹੈ।
(ਅ) ਭੂਤਕਾਲ – ਜੋ ਕਿਰਿਆ ਬੀਤੇ ਸਮੇਂ ਵਿਚ ਹੋ ਚੁੱਕੀ ਹੋਵੇ, ਉਸ ਦਾ ਕਾਲ, ਭੂਤਕਾਲ ਹੁੰਦਾ ਹੈ , ਜਿਵੇਂ – (ੳ) “ਮੈਂ ਪੜ੍ਹਦਾ ਸੀ। (ਅ) “ਉਹ ਖੇਡਦੀ ਸੀ।
(ਈ) ਭਵਿੱਖਤ ਕਾਲ – ਜਿਹੜੀ ਕਿਰਿਆ ਅੱਗੇ ਆਉਣ ਵਾਲੇ ਸਮੇਂ ਵਿਚ ਹੋਣੀ ਹੋਵੇ, ਉਸ ਦਾ ਕਾਲ, ਭਵਿੱਖਤ ਕਾਲ ਹੁੰਦਾ ਹੈ; ਜਿਵੇਂ – (ੳ) “ਮੈਂ ਪੜਾਂਗਾ। (ਅ) ‘ਉਹ ਖੇਡੇਗਾ।
ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕਿਰਿਆਵਾਂ ਚੁਣੋ ਹੱਸਣਾ, ਰੱਜਣਾ, ਰੱਜ, ਮੰਨਣਾ, ਮਨ, ਖੇਡਣਾ, ਖੇਡ, ਰੋਂਦਾ, ਰੋਣਾ, ਰੋਣ, ਜਾਣਾ।
ਉੱਤਰ :
ਹੱਸਣਾ, ਰੱਜਣਾ, ਮੰਨਣਾ, ਖੇਡਣਾ, ਰੋਂਦਾ, ਰੋਣਾ, ਜਾਣਾ।
ਪ੍ਰਸ਼ਨ 3.
ਹੇਠ ਲਿਖੇ ਵਾਕ ਕਿਹੜੇ ਕਾਲ ਨਾਲ ਸੰਬੰਧ ਰੱਖਦੇ ਹਨ ?
(ੳ) ਭਾਰਤ ਦੀ ਟੀਮ ਮੈਚ ਖੇਡੇਗੀ।
(ਅ) ਮੁੱਖ ਮੰਤਰੀ ਜੀ ਭਾਸ਼ਣ ਕਰ ਰਹੇ ਹਨ।
(ਈ) ਅਧਿਆਪਕਾ ਪੜ੍ਹਾ ਰਹੀ ਹੈ।
(ਸ) ਰਾਜੂ ਅੱਠਵੀਂ ਜਮਾਤ ਵਿਚੋਂ ਫੇਲ੍ਹ ਹੋ ਗਿਆ ਹੈ।
(ਹ) ਉਨ੍ਹਾਂ ਨੇ ਦਰਿਆ ਪਾਰ ਕਰ ਲਿਆ ਸੀ।
(ਕ) ਸ਼ਰਮਾ ਜੀ ਜੱਜ ਦੀ ਭੂਮਿਕਾ ਨਿਭਾਅ ਰਹੇ ਸਨ।
(ਖ) ਮੁੱਖ ਮੰਤਰੀ ਜੀ ਨੇ ਪਿੰਡ ਦਾ ਦੌਰਾ ਕੀਤਾ
(ਗ) ਜ਼ਿਲਾ ਸਿੱਖਿਆ ਅਫ਼ਸਰ ਸਕਲ ਦੀ ਚੈਕਿੰਗ ਕਰਨਗੇ।
ਉੱਤਰ :
(ੳ ਭਵਿੱਖਤ ਕਾਲ
(ਅ) ਵਰਤਮਾਨ ਕਾਲ
(ਈ) ਵਰਤਮਾਨ ਕਾਲ
(ਸ) ਵਰਤਮਾਨ ਕਾਲ
(ਹ) ਭੂਤਕਾਲ
(ਕ) ਭੂਤਕਾਲ
(ਖ) ਭੂਤਕਾਲ
(ਗ) ਭਵਿੱਖਤ ਕਾਲ।
ਪ੍ਰਸ਼ਨ 4.
ਹੇਠ ਲਿਖੇ ਵਰਤਮਾਨ ਕਾਲ ਦੇ ਵਾਕਾਂ ਨੂੰ ਭੂਤਕਾਲ ਵਿਚ ਬਦਲੋ
(ਉ ਸਚਿਨ ਕ੍ਰਿਕਟ ਖੇਡਦਾ ਹੈ।
(ਅ) ਚੋਰ ਚੋਰੀ ਕਰਦਾ ਹੈ।
(ਈ) ਸੂਰਜ ਨਿਕਲ ਰਿਹਾ ਹੈ।
(ਸ) ਪਸ਼ੂ ਘਾਹ ਚਰਦੇ ਸਨ।
(ਹ) ਗੱਡੀ ਚਲੀ ਗਈ ਹੈ।
(ਕ) ਬੱਚਾ ਪਤੰਗ ਉਡਾਉਂਦਾ ਹੈ।
(ਖ) ਮੈਂ ਚਿੱਠੀ ਲਿਖਦਾ ਹਾਂ।
ਉੱਤਰ :
(ੳ) ਸਚਿਨ ਕ੍ਰਿਕਟ ਖੇਡਦਾ ਸੀ।
(ਅ) ਚੋਰ ਚੋਰੀ ਕਰਦਾ ਸੀ !
(ਈ) ਸੂਰਜ ਨਿਕਲ ਰਿਹਾ ਸੀ।
(ਸ) ਪਸ਼ੂ ਘਾਹ ਚਰਦੇ ਸਨ।
(ਹ) ਗੱਡੀ ਚਲੀ ਗਈ ਸੀ।
(ਕ) ਬੱਚਾ ਪਤੰਗ ਉਡਾਉਂਦਾ ਸੀ।
(ਖ) ਮੈਂ ਚਿੱਠੀ ਲਿਖਦਾ ਸੀ।
ਪ੍ਰਸ਼ਨ 5.
ਹੇਠ ਲਿਖੇ ਵਰਤਮਾਨ ਕਾਲ ਦੇ ਵਾਕਾਂ ਨੂੰ ਭਵਿੱਖਤ ਕਾਲ ਵਿਚ ਬਦਲੋ
(ਉ) ਵਰਖਾ ਪੈ ਰਹੀ ਹੈ।
(ਆ) ਘੋੜੇ ਦੌੜਦੇ ਹਨ।
(ਇ) ਮੱਝਾਂ ਚਰ ਰਹੀਆਂ ਹਨ
(ਸ) ਬੁੜੀਆਂ ਖੇਡ ਰਹੀਆਂ ਹਨ
(ਹ) ਸੁਰਜੀਤ ਹਾਕੀ ਖੇਡ ਰਿਹਾ ਹੈ।
ਉੱਤਰ :
(ਉ) ਵਰਖਾ ਪੈ ਰਹੀ ਹੋਵੇਗੀ।
(ਅ) ਘੋੜੇ ਦੌੜਨਗੇ।
(ਇ) ਮੱਝਾਂ ਚਰ ਰਹੀਆਂ ਹੋਣਗੀਆਂ।
(ਸ) ਕੁੜੀਆਂ ਖੇਡ ਰਹੀਆਂ ਹੋਣਗੀਆਂ !
(ਹ) ਸੁਰਜੀਤ ਹਾਕੀ ਖੇਡ ਰਿਹਾ ਹੋਵੇਗਾ।
ਪ੍ਰਸ਼ਨ 6.
ਹੇਠ ਲਿਖੇ ਵਾਕਾਂ ਨੂੰ ਭੂਤਕਾਲ ਵਿਚ ਬਦਲੋ :
(ਉ) ਜਾਦੂਗਰ ਜਾਦੂ ਦਿਖਾਏਗਾ।
(ਅ) ਰੀਟਾ ਪਾਠ ਪੜ੍ਹੇਗੀ।
(ਈ) ਪੁਜਾਰੀ ਆਰਤੀ ਕਰ ਰਿਹਾ ਹੈ।
(ਸ) ਬੱਚੇ ਗੀਤ ਗਾ ਰਹੇ ਹਨ।
(ਹ) ਮੱਝਾਂ ਚਰ ਰਹੀਆਂ ਹਨ।
(ਕ) ਪੰਛੀ ਆਕਾਸ਼ ਵਿਚ ਉੱਡ ਰਹੇ ਹਨ !
(ਖ) ਕਵੀ ਕਵਿਤਾ ਸੁਣਾਏਗਾ।
(ਗ) ਬੱਚਾ ਪਤੰਗ ਉਡਾਏਗਾ !
(ਘ) ਮਾਲੀ ਬੂਟਿਆਂ ਨੂੰ ਪਾਣੀ ਦਿੰਦਾ ਹੈ।
ਉੱਤਰ :
(ਉ) ਜਾਦੂਗਰ ਨੇ ਜਾਦੂ ਦਿਖਾਇਆ।
(ਅ) ਰੀਟਾ ਨੇ ਪਾਠ ਪੜਿਆ।
(ਈ) ਦਾ ਪੁਜਾਰੀ ਆਰਤੀ ਕਰ ਰਿਹਾ ਸੀ।
(ਸ) ਬੱਚੇ ਗੀਤ ਗਾ ਰਹੇ ਸਨ।
(ਹ) ਮੱਝਾਂ ਚਰ ਰਹੀਆਂ ਸਨ।
(ਕ) ਪੰਛੀ ਆਕਾਸ਼ ਵਿੱਚ ਉੱਡ ਰਹੇ ਸਨ।
(ਖ) ਕਵੀ ਨੇ ਕਵਿਤਾ ਸੁਣਾਈ।
(ਗ) ਬੱਚਾ ਪਤੰਗ ਉਡਾਉਂਦਾ ਸੀ।
(ਘ) ਮਾਲੀ ਬੂਟਿਆਂ ਨੂੰ ਪਾਣੀ ਦੇਵੇਗਾ।
ਕਿਰਿਆ ਵਿਸ਼ੇਸ਼ਣ
ਪ੍ਰਸ਼ਨ 1.
ਕਿਰਿਆ ਵਿਸ਼ੇਸ਼ਣ ਕੀ ਹੁੰਦਾ ਹੈ ?
ਜਾਂ
ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਲਿਖੋ।
ਉੱਤਰ :
ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਅਰਥਾਤ ਕਿਰਿਆ ਦਾ ਢੰਗ, ਸਮਾਂ ਜਾਂ ਸਥਾਨ ਪ੍ਰਗਟ ਕਰੇ ਜਾਂ ਵਿਸ਼ੇਸ਼ਤਾ ਦੱਸੇ, ਉਸ ਨੂੰ “ਕਿਰਿਆ – ਵਿਸ਼ੇਸ਼ਣ ਕਿਹਾ ਜਾਂਦਾ ਹੈ। ਹੇਠ ਲਿਖੇ ਵਾਕਾਂ ਨੂੰ ਧਿਆਨ ਨਾਲ ਪੜ੍ਹੋ –
(ਉ) ਸ਼ੀਲਾ ਤੇਜ਼ ਤੁਰਦੀ ਹੈ।
(ਅ) ਕੁੱਤਾ ਉੱਚੀ – ਉੱਚੀ ਭੌਕਦਾ ਹੈ।
(ਇ) ਬੱਚੇ ਕੋਠੇ ਉੱਪਰ ਖੇਡਦੇ ਹਨ।
(ਸ) ਉਹ ਸਵੇਰੇ – ਸਵੇਰੇ ਸੈਰ ਕਰਨ ਜਾਂਦਾ ਹੈ।
ਇਨ੍ਹਾਂ ਵਾਕਾਂ ਵਿਚ ‘ਤੇਜ਼’, ‘ਉੱਚੀ – ਉੱਚੀ, “ਕੋਠੇ ਉੱਪਰ’ ਤੇ ‘ਸਵੇਰੇ – ਸਵੇਰੇ ਬਦ ਕਿਰਿਆ ਵਿਸ਼ੇਸ਼ਣ ਹਨ।
ਸੰਬੰਧਕ
ਪ੍ਰਸ਼ਨ 1.
ਸੰਬੰਧਕੇ ਤੋਂ ਕੀ ਭਾਵ ਹੈ ?
ਜਾਂ
ਸੰਬੰਧਕ ਦੀ ਪਰਿਭਾਸ਼ਾ ਲਿਖੋ।
ਉੱਤਰ :
ਉਹ ਸ਼ਬਦ ਜੋ ਵਾਕ ਦੇ ਨਾਂਵਾਂ ਤੇ ਪੜਨਾਂਵਾਂ ਦਾ ਇਕ – ਦੂਜੇ ਨਾਲ ਤੇ ਹੋਰਨਾਂ ਨਾਲ ਸੰਬੰਧ ਜੋੜਨ, ਉਹ ਸੰਬੰਧਕ ਅਖਵਾਉਂਦੇ ਹਨ , ਜਿਵੇਂ
(ੳ) ਇਹ ਸੁਰਿੰਦਰ ਦੀ ਪੁਸਤਕ ਹੈ।
(ਅ) ਰਾਮ ਨੇ ਸ਼ਾਮ ਨੂੰ ਚਪੇੜਾਂ ਨਾਲ ਮਾਰਿਆ।
ਇਨ੍ਹਾਂ ਵਾਕਾਂ ਵਿਚ ‘ਦੀ’, ‘ਨੇ’, ‘ਨੂੰ , ‘ਨਾਲ ਸੰਬੰਧਕ ਹਨ। ਇਸ ਪ੍ਰਕਾਰ ਹੀ ਦੇ, ਦਿਆਂ, ਦੀਆਂ, ਤੋਂ, ਕੋਲੋਂ, ਪਾਸੋਂ, ਉੱਤੇ ਆਦਿ ਸੰਬੰਧਕ ਹਨ।
ਯੋਜਕ
ਪ੍ਰਸ਼ਨ 1.
ਯੋਜਕ ਕਿਸ ਨੂੰ ਆਖਦੇ ਹਨ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਜਾਂ
ਯੋਜਕ ਦੀ ਪਰਿਭਾਸ਼ਾ ਲਿਖੋ ਅਤੇ ਇਸਦੀਆਂ ਕਿਸਮਾਂ ਦੱਸੋ।
ਉੱਤਰ :
ਜਿਹੜੇ ਸ਼ਬਦ ਦੋ ਵਾਕਾਂ, ਦੋ ਵਾਕੰਸ਼ਾਂ ਜਾਂ ਦੋ ਸ਼ਬਦਾਂ ਨੂੰ ਆਪਸ ਵਿਚ ਜੋੜਨ, ਉਨ੍ਹਾਂ ਨੂੰ ‘ਯੋਜਕ’ ਆਖਿਆ ਜਾਂਦਾ ਹੈ ਜਿਵੇਂ –
(ੳ) ਭੈਣ ਤੇ ਭਰਾ ਜਾ ਰਹੇ ਹਨ।
(ਆ) ਉਹ ਕੋਠੇ ਦੇ ਉੱਪਰ, ਨਾਲੇ ਵਿਹੜੇ ਦੇ ਵਿਚ ਖੇਡਦੇ ਹਨ।
(ਇ) ਹਰਜੀਤ ਨੇ ਆਖਿਆ ਕਿ ਮੈਂ ਅੱਜ ਬਿਮਾਰ ਹਾਂ।
(ਸ) ਮੈਂ ਅੱਜ ਸਕੂਲ ਨਹੀਂ ਜਾ ਸਕਦਾ ਕਿਉਂਕਿ ਮੈਂ ਬਿਮਾਰ ਹਾਂ।
(ਹ) ਉਹ ਕੇਵਲ ਕੰਜੂਸ ਹੀ ਨਹੀਂ, ਸਗੋਂ ਕਮੀਨਾ ਵੀ ਹੈ।
ਪਹਿਲੇ ਵਾਕ ਵਿਚ ‘ਤੇ ਦੋ ਵਾਕਾਂ ਨੂੰ, ਦੂਜੇ ਵਾਕ ਵਿਚ ‘ਨਾਲੋਂ’ ਦੋ ਵਾਕੰਸ਼ਾਂ ਨੂੰ ਤੇ ਬਾਕੀ ਵਾਕਾਂ ਵਿਚ ‘ਕਿ’, ‘ਕਿਉਂਕਿ` , ਕੇਵਲ, ਸਗੋਂ ਦੋ – ਦੋ ਵਾਕਾਂ ਨੂੰ ਜੋੜਦੇ ਹਨ, ਇਸ ਕਰਕੇ ਇਹ ਯੋਜਕ ਹਨ।
ਵਿਸਮਿਕ
ਪ੍ਰਸ਼ਨ 1.
ਵਿਸਮਿਕ ਕੀ ਹੁੰਦਾ ਹੈ ? ਇਸ ਦੀਆਂ ਕਿੰਨੀਆਂ ਕਿਸਮਾਂ ਹਨ ? ਉਦਾਹਰਨਾਂ ਦੇ ਕੇ ਸਮਝਾਓ।
ਜਾਂ
ਵਿਸਮਿਕ ਦੀ ਪਰਿਭਾਸ਼ਾ ਲਿਖੋ ਤੇ ਇਸ ਦੀਆਂ ਕਿਸਮਾਂ ਦੱਸੋ !
ਉੱਤਰ :
ਉਹ ਸ਼ਬਦ ਜੋ ਮਨ ਦੀ ਖ਼ੁਸ਼ੀ, ਗਮੀ, ਹੈਰਾਨੀ ਆਦਿ ਭਾਵਾਂ ਨੂੰ ਪ੍ਰਗਟ ਕਰਨ, ਵਿਸਮਿਕ ਅਖਵਾਉਂਦੇ ਹਨ ਜਿਵੇਂ – ਹੈਂ, ਵਾਹ ਵਾਹ, ਵਾਹ, ਅਸ਼ਕੇ , ਬੱਲੇ – ਬੱਲੇ, ਉਫ, ਹਾਇ, ਉਹ, ਹੋ, ਆਹ, ਸ਼ਾਬਾਸ਼, ਲੱਖ ਲਾਹਨਤ, ਨਹੀਂ ਰੀਸਾਂ ਆਦਿ।