Punjab State Board PSEB 9th Class Agriculture Book Solutions Chapter 6 ਪਸ਼ੂ ਪਾਲਣ Textbook Exercise Questions, and Answers.
PSEB Solutions for Class 9 Agriculture Chapter 6 ਪਸ਼ੂ ਪਾਲਣ
Agriculture Guide for Class 9 PSEB ਪਸ਼ੂ ਪਾਲਣ Textbook Questions and Answers
ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ ।
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਪੰਜਾਬ ਵਿੱਚ ਗਾਂਵਾਂ ਅਤੇ ਮੱਝਾਂ ਦੀ ਗਿਣਤੀ ਦੱਸੋ ।
ਉੱਤਰ-
ਪੰਜਾਬ ਵਿੱਚ ਲਗਪਗ 17 ਲੱਖ ਗਾਂਵਾਂ ਅਤੇ 50 ਲੱਖ ਮੱਝਾਂ ਹਨ ।
ਪ੍ਰਸ਼ਨ 2.
ਸਿਹਤਮੰਦ ਵਿਅਕਤੀ ਨੂੰ ਰੋਜ਼ਾਨਾ ਕਿੰਨੇ ਦੁੱਧ ਦੀ ਲੋੜ ਹੁੰਦੀ ਹੈ ?
ਉੱਤਰ-
ਮਨੁੱਖ ਨੂੰ ਸਿਹਤਮੰਦ ਰਹਿਣ ਵਾਸਤੇ ਰੋਜ਼ਾਨਾ 250 ਗਰਾਮ ਦੁੱਧ ਦੀ ਜ਼ਰੂਰਤ ਹੁੰਦੀ ਹੈ ।
ਪ੍ਰਸ਼ਨ 3.
ਦੁੱਧ ਦੇਣ ਵਾਲੀ ਉੱਤਮ ਗਾਂ ਦੀ ਨਸਲ ਦਾ ਨਾਂ ਦੱਸੋ ।
ਉੱਤਰ-
ਦੁੱਧ ਦੇਣ ਵਾਲੀ ਸਭ ਤੋਂ ਵਧੀਆ ਭਾਰਤੀ ਨਸਲ ਦੀ ਗਾਂ ਹੈ ਸਾਹੀਵਾਲ ।
ਪ੍ਰਸ਼ਨ 4.
ਲਾਲ ਸਿੰਧੀ ਗਾਂ ਇੱਕ ਸੂਏ ਵਿੱਚ ਕਿੰਨਾ ਦੁੱਧ ਦਿੰਦੀ ਹੈ ?
ਉੱਤਰ-
ਇਹ ਇਕ ਸੂਏ ਵਿਚ 1800 ਕਿਲੋ ਦੁੱਧ ਦਿੰਦੀ ਹੈ ।
ਪ੍ਰਸ਼ਨ 5.
ਸੂਣ ਵਾਲੀ ਲਵੇਰੀ ਨੂੰ ਕਿੰਨੇ ਦਿਨ ਪਹਿਲਾਂ ਦੁੱਧ ਤੋਂ ਹਟਾ ਲੈਣਾ ਚਾਹੀਦਾ ਹੈ ?
ਉੱਤਰ-
ਸਣ ਵਾਲੀ ਲਵੇਰੀ ਨੂੰ ਸੁਣ ਦੀ ਮਿਤੀ ਤੋਂ ਲਗਪਗ 60 ਦਿਨ ਪਹਿਲਾਂ ਦੱਗੋਂ ਹਟਾ ਲੈਣਾ ਚਾਹੀਦਾ ਹੈ ।
ਪ੍ਰਸ਼ਨ 6.
400 ਕਿਲੋ ਭਾਰੀ ਗਾਂ ਜਾਂ ਮੱਝ ਨੂੰ ਰੋਜ਼ਾਨਾ ਕਿੰਨੇ ਚਾਰੇ ਦੀ ਲੋੜ ਹੁੰਦੀ ਹੈ ?
ਉੱਤਰ-
400 ਕਿਲੋ ਭਾਰ ਵਾਲੀ ਗਾਂ ਲਈ 35 ਕਿਲੋ ਹਰੇ ਚਾਰੇ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 7.
ਵਹਿੜ ਦਾ 300 ਕਿ. ਗ੍ਰਾ. ਭਾਰ ਕਿੰਨੇ ਚਿਰ ਵਿੱਚ ਹੋ ਜਾਂਦਾ ਹੈ ?
ਉੱਤਰ-
ਵਹਿੜ ਦਾ 300 ਕਿ. ਗ੍ਰਾ. ਭਾਰ 18 ਮਹੀਨੇ ਦੀ ਉਮਰ ਵਿੱਚ ਹੋ ਜਾਂਦਾ ਹੈ ।
ਪ੍ਰਸ਼ਨ 8.
ਮੁੱਰਾ ਨਸਲ ਦੀ ਮੱਝ ਦਾ ਇੱਕ ਸੂਏ ਦਾ ਦੁੱਧ ਕਿੰਨਾ ਹੁੰਦਾ ਹੈ ?
ਉੱਤਰ-
ਔਸਤਨ 1700-1800 ਕਿਲੋਗ੍ਰਾਮ ।
ਪ੍ਰਸ਼ਨ 9.
ਡੇਅਰੀ ਫਾਰਮ ਦੀ ਸਿਖਲਾਈ ਲਈ ਕਿੱਥੇ ਸੰਪਰਕ ਕਰਨਾ ਚਾਹੀਦਾ ਹੈ ?
ਉੱਤਰ-
ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਗਡਵਾਸੂ ਲੁਧਿਆਣਾ ਨਾਲ ਸੰਪਰਕ ਕਰਨਾ ਚਾਹੀਦਾ ਹੈ ।
ਪ੍ਰਸ਼ਨ 10.
ਪੰਜਾਬ ਵਿੱਚ ਮੱਝਾਂ ਦੀਆਂ ਕਿਹੜੀਆਂ-ਕਿਹੜੀਆਂ ਨਸਲਾਂ ਹਨ ?
ਉੱਤਰ-
ਮੁੱਰਾ ਅਤੇ ਨੀਲੀ ਰਾਵੀ ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਸਾਹੀਵਾਲ ਗਾਂ ਦੀ ਨਸਲ ਦਾ ਵਿਸਥਾਰ ਪੂਰਵਕ ਵਰਣਨ ਕਰੋ ।
ਉੱਤਰ-
ਗੁਣ |
ਸਾਹੀਵਾਲ |
ਮੂਲ ਘਰ |
ਇਸ ਦਾ ਘਰ ਜ਼ਿਲ੍ਹਾ ਮਿੰਟਗੁਮਰੀ (ਪਾਕਿਸਤਾਨ) ਹੈ । |
ਰੰਗ ਤੇ ਕੱਦ |
ਰੰਗ ਭੂਰਾ ਲਾਲ, ਚਮੜੀ ਢਿੱਲੀ, ਸਰੀਰ ਦਰਮਿਆਨੇ ਤੋਂ ਭਾਰਾ, ਲੱਤਾਂ ਛੋਟੀਆਂ, ਝਾਲਰ ਵੱਡੀ, ਸਿੰਗ ਛੋਟੇ ਅਤੇ ਭਾਰੇ, ਲੇਵਾ ਵੱਡਾ ! |
ਬਲਦ |
ਬਦ ਬਹੁਤ ਸੁਸਤ ਤੇ ਮੱਠੇ ਹੁੰਦੇ ਹਨ । |
ਇਕ ਸੂਏ ਦਾ ਔਸਤਨ ਦੁੱਧ |
1800 ਕਿਲੋ |
ਦੁੱਧ ਵਿੱਚ ਫੈਟ |
5% |
ਪ੍ਰਸ਼ਨ 2.
ਹੋਲਸਟੀਨ-ਫਰੀਜੀਅਨ ਗਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਗੁਣ |
ਹੋਲਸਟੀਨ-ਫਰੀਜੀਅਨ |
ਮੂਲ ਘਰ |
ਹਾਲੈਂਡ, ਹੁਣ ਹੋਰ ਦੇਸ਼ਾਂ ਵਿੱਚ ਵੀ ਮਿਲਦੀ ਹੈ । |
ਰੰਗ |
ਕਾਲਾ-ਚਿੱਟਾ ਜਾਂ ਲਾਲ |
ਸਰੀਰ |
ਇਹ ਸਭ ਤੋਂ ਭਾਰੀ ਅਤੇ ਸਭ ਤੋਂ ਵੱਧ ਦੁੱਧ ਦੇਣ ਵਾਲੀ ਨਸਲ ਹੈ । ਇਸ ਦੀ ਵੇਲ ਲੰਮੀ ਅਤੇ ਲੇਵਾ ਵੱਡਾ ਹੁੰਦਾ, ਹੈ| |
ਇਕ ਸੂਏ ਦਾ ਔਸਤਨ ਦੁੱਧ |
5500-6500 ਕਿਲੋ |
ਦੁੱਧ ਵਿਚ ਥੰਧਿਆਈ(ਫੈਟ) |
3.5-4.0% |
ਪ੍ਰਸ਼ਨ 3.
ਵਧੀਆ ਗਾਂ ਦੀ ਚੋਣ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਵਧੀਆ ਗਾਂ ਦੀ ਚੋਣ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਕੀਤੀ ਜਾਂਦੀ ਹੈ
- ਇਕ ਸਾਧਾਰਨ ਦੋਗਲੀ ਵਹਿੜ ਨੂੰ ਪਹਿਲਾ ਸੁਆ 24-30 ਮਹੀਨੇ ਦੀ ਉਮਰ ਵਿੱਚ ਦੇਣਾ ਚਾਹੀਦਾ ਹੈ ।
- ਪਹਿਲੀ ਵਾਰ ਸੁਣ ਦੇ ਮੌਕੇ ਭਾਰ 400 ਕਿਲੋ ਹੋਣਾ ਚਾਹੀਦਾ ਹੈ ।
- ਗਾਂ ਸੂਣ ਤੋਂ ਬਾਅਦ 60-70 ਦਿਨਾਂ ਵਿਚ ਦੁਬਾਰਾ ਗੱਭਣ ਹੋ ਜਾਵੇ ।
- 3000 ਕਿਲੋ ਤੋਂ ਵੱਧ ਦੁੱਧ ਦੇਵੇ ਅਤੇ ਸੋਕੇ ਦਾ ਸਮਾਂ 60 ਦਿਨ ਹੋਵੇ ।
- ਗਾਂ ਦੇ ਦੋ ਸੂਇਆਂ ਵਿਚ ਵਿੱਥ 12-14 ਮਹੀਨੇ ਹੋਣੀ ਚਾਹੀਦੀ ਹੈ ।
- ਦੁੱਧ ਵਿਚ ਥੰਧਿਆਈ ਦੀ ਮਾਤਰਾ 4.0%-4.5% ਹੋਣੀ ਚਾਹੀਦੀ ਹੈ ।
ਪ੍ਰਸ਼ਨ 4.
ਸੂਣ ਉਪਰੰਤ ਗਾਂ ਦੀ ਸੰਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਸੂਣ ਤੋਂ ਬਾਅਦ ਗਾਂ ਨੂੰ ਇਕ ਬਾਲਟੀ ਕੋਸੇ ਪਾਣੀ ਵਿੱਚ 50 ਗਰਾਮ ਨਮਕ ਪਾ ਕੇ ਪਿਲਾਉਣਾ ਚਾਹੀਦਾ ਹੈ । ਇਸ ਨੂੰ ਹਰ ਰੋਜ਼ ਚਾਰ ਦਿਨਾਂ ਤਕ 2 ਕਿਲੋਗਰਾਮ ਦਲੀ ਕਣਕ ਅਤੇ ਇਕ ਕਿਲੋਗਰਾਮ ਗੁੜ ਦਾ ਦਲੀਆ ਰਿੰਨ ਕੇ ਦੋ ਵਾਰੀ ਦਿਓ | ਸੁਣ ਤੋਂ ਬਾਅਦ ਗਾਂ ਨੂੰ ਦੋ ਘੰਟੇ ਵਿਚ ਚੋ ਲੈਣਾ ਚਾਹੀਦਾ ਹੈ । ਵੱਧ ਦੁੱਧ ਦੇਣ ਵਾਲੀਆਂ ਗਾਂਵਾਂ ਨੂੰ ਪਹਿਲੇ 2-3 ਦਿਨ ਪੂਰੀ ਤਰ੍ਹਾਂ ਨਹੀਂ ਚੋਣਾ ਚਾਹੀਦਾ ।
ਪ੍ਰਸ਼ਨ 5.
ਗਾਂਵਾਂ ਦੇ ਸ਼ੈੱਡ ਦਾ ਫਰਸ਼ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਪਸ਼ੂ ਦੇ ਖਲੋਣ ਲਈ 180-210 ਸੈਂਟੀਮੀਟਰ (6-7 ਫੁੱਟ) ਲੰਬੀ ਜਗਾ ਅਤੇ ਚੌੜਾਈ ਵਾਲੇ ਪਾਸੇ 120 ਸੈਂਟੀਮੀਟਰ (4 ਫੁੱਟ) ਦੀ ਲੋੜ ਹੁੰਦੀ ਹੈ । ਮਲਮੂਤਰ ਦੇ ਸਹੀ ਨਿਕਾਸ ਲਈ ਖੁਰਲੀ ਤੋਂ ਨਾਲੀ ਤਕ ਢਲਾਣ ਹੋਣੀ ਚਾਹੀਦੀ ਹੈ । ਨਾਲੀ ਲਗਪਗ 1 ਫੁੱਟ ਚੌੜੀ ਹੋਣੀ ਚਾਹੀਦੀ ਹੈ ਅਤੇ ਹਰ ਪੰਜ-ਛੇ ਫੁੱਟ ਦੂਰੀ ਤੇ ਇੱਕ ਇੰਚ ਢਲਾਣ ਹੋਣੀ ਚਾਹੀਦੀ ਹੈ । ਫਰਸ਼ ਇੱਟਾਂ ਤੇ ਸੀਮਿੰਟ ਦਾ ਪੱਕਾ ਹੋਵੇ ਤਾਂ ਚੰਗਾ ਰਹਿੰਦਾ ਹੈ । ਫ਼ਰਸ਼ ਤਿਲਕਣਾ ਨਾ ਹੋਵੇ ਇਸ ਲਈ ਉਸ ਉੱਤੇ ਡੂੰਘੀਆਂ ਝਰੀਆਂ ਕੱਢ ਦੇਣੀਆਂ ਚਾਹੀਦੀਆਂ ਹਨ | ਅਣਛੱਤੀ ਜਗਾ ਤੇ ਵੀ ਇੱਟਾਂ ਵਾਲੀ ਫਰਸ਼ ਲਗਾ ਦੇਣੀ ਚਾਹੀਦੀ ਹੈ ।
ਪ੍ਰਸ਼ਨ 6.
ਵੰਡ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-
ਵੰਡ ਇਕ ਮਿਸ਼ਰਨ ਹੁੰਦਾ ਹੈ ਇਹ ਅਨਾਜ, ਤੇਲ ਵਾਲੇ ਬੀਜਾਂ ਦੀ ਖਲ਼ ਅਤੇ ਦੂਜੇ ਖੇਤੀ ਉਦਯੋਗਿਕ ਬਾਈਪੋਡਕਟਾਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ, ਇਸ ਨਾਲ ਜਾਨਵਰਾਂ ਨੂੰ ਲੋੜੀਂਦੀ ਊਰਜਾ ਅਤੇ ਪ੍ਰੋਟੀਨ ਤੱਤਾਂ ਦੀ ਸੰਤੁਲਿਤ ਖੁਰਾਕ ਮਿਲ ਜਾਂਦੀ ਹੈ । ਵੰਡ ਆਮ ਕਰਕੇ ਦੋ ਤਰ੍ਹਾਂ ਦੇ ਬਣਾਏ ਜਾਂਦੇ ਹਨ । ਇਕ ਕਿਸਮ ਵਿਚ ਘੱਟ ਪਚਣਯੋਗ ਕੱਚੇ ਪ੍ਰੋਟੀਨ (13-15%) ਹੁੰਦੇ ਹਨ ਅਤੇ ਇਸ ਨੂੰ ਫਲੀਦਾਰ ਚਾਰਿਆਂ, ਜਿਵੇਂ ਕਿ ਬਰਸੀਮ, ਲੂਸਣ ਅਤੇ ਰਵਾਂਹ ਨਾਲ ਮਿਲਾ ਕੇ ਪਾਇਆ ਜਾਂਦਾ ਹੈ । ਦੂਸਰੀ ਕਿਸਮ ਵਿਚ ਜ਼ਿਆਦਾ ਪਚਣਯੋਗ ਕੱਚੇ ਪ੍ਰੋਟੀਨ (16-18%) ਹੁੰਦੇ ਹਨ ਅਤੇ ਇਸ ਨੂੰ ਗੈਰ ਫਲੀਦਾਰ ਚਾਰਿਆਂ, ਜਿਵੇਂ ਕਿ-ਹਰੀ ਮੱਕੀ, ਬਾਜਰਾ, ਚਰੀ ਆਦਿ ਨਾਲ ਰਲਾ ਕੇ ਪਾਇਆ ਜਾਂਦਾ ਹੈ।
ਪ੍ਰਸ਼ਨ 7.
ਪਸ਼ੂਆਂ ਦੇ ਗੋਹੇ ਦੀ ਸੰਭਾਲ ਕਿਵੇਂ ਕਰਨੀ ਚਾਹੀਦੀ ਹੈ ?
ਉੱਤਰ-
ਗੋਹਾ ਹਰ ਰੋਜ਼ ਕੱਢ ਕੇ ਸੈਂਡ ਤੋਂ ਦੂਰ ਟੋਏ ਵਿਚ ਸੁੱਟ ਦੇਣਾ ਚਾਹੀਦਾ ਹੈ । ਟੋਏ ਦਾ ਅਕਾਰ 20 x 10 x4 ਫੁੱਟ ਹੋਣਾ ਚਾਹੀਦਾ ਹੈ । ਇਸ ਨੂੰ ਇਕ ਪਾਸਿਓਂ ਭਰਨਾ ਸ਼ੁਰੂ ਕੀਤਾ ਜਾਂਦਾ ਹੈ ਅਤੇ ਭਰੀ ਹੋਈ ਥਾਂ ਨੂੰ ਮਿੱਟੀ ਨਾਲ ਢੱਕ ਦਿੱਤਾ ਜਾਂਦਾ ਹੈ, ਇਸ ਤਰ੍ਹਾਂ ਗੋਹੇ ਦੀ ਸ਼ਕਤੀ ਤੱਤ ਨਸ਼ਟ ਨਹੀਂ ਹੁੰਦੀ । ਪੂਰੀ ਤਰ੍ਹਾਂ ਗਲੀ ਹੋਈ ਰੂੜੀ ਹੀ ਟੋਏ ਵਿਚੋਂ ਕੱਢ ਕੇ ਖੇਤਾਂ ਵਿਚ ਪਾਉਣੀ ਚਾਹੀਦੀ ਹੈ । ਹਾੜੀ ਦੀ ਫ਼ਸਲ ਬੀਜਣ ਸਮੇਂ ਗਰਮੀ ਘੱਟ ਹੁੰਦੀ ਹੈ, ਇਸ ਲਈ ਰੂੜੀ ਦੀ ਖਾਦ ਦੇ ਤੱਤ ਉਡਦੇ ਨਹੀਂ ।
ਪ੍ਰਸ਼ਨ 8.
ਦੁੱਧ ਵਾਲੇ ਬਰਤਨਾਂ ਦੀ ਸਫ਼ਾਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਬਰਤਨਾਂ ਨੂੰ 2-3 ਵਾਰ ਸਾਫ਼ ਠੰਡੇ ਪਾਣੀ ਨਾਲ ਧੋਣਾ ਚਾਹੀਦਾ ਹੈ । ਬਰਤਨ ਦੀ ਧਾਤ ਅਨੁਸਾਰ ਕੱਪੜੇ ਧੋਣ ਵਾਲੇ ਸੋਡੇ, ਸੋਡੀਅਮ ਹੈਕਸਾਮੈਟਾਫਾਸਫੇਟ,ਟਰਾਈ ਸੋਡੀਅਮ ਫਾਸਫੇਟ ਅਤੇ ਸੋਡੀਅਮ ਮੈਟਾਸਿਲੀਕੇਟ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ । ਸੋਡੇ ਨੂੰ ਕੋਸੇ ਪਾਣੀ ਵਿਚ ਘੋਲ ਕੇ ਬਰਤਨ ਸਾਫ਼ ਕਰਨੇ ਚਾਹੀਦੇ ਹਨ । ਬਰਤਨ ਨੂੰ 2-3 ਵਾਰ ਕੋਸੇ ਪਾਣੀ ਨਾਲ ਧੋ ਕੇ ਸੋਡੇ ਵਿਚੋਂ ਕੱਢ ਦਿਓ ਤੇ ਫਿਰ ਠੰਡੇ ਪਾਣੀ ਨਾਲ ਧੋਵੋ । ਬਰਤਨਾਂ ਨੂੰ ਗਰਮ ਪਾਣੀ, ਭਾਫ਼ ਜਾਂ ਰਸਾਇਣ, ਜਿਵੇਂ ਕੈਲਸ਼ੀਅਮ ਅਤੇ ਸੋਡੀਅਮ ਹਾਈਪੋਕਲੋਰਾਈਡ ਆਦਿ ਦੀ ਵਰਤੋਂ ਨਾਲ ਕਿਰਮ ਰਹਿਤ ਕਰਨਾ ਚਾਹੀਦਾ ਹੈ । ਰਸਾਇਣਾਂ ਨਾਲ ਸਾਫ਼ ਕਰਕੇ ਬਰਤਨ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ ।
ਪ੍ਰਸ਼ਨ 9.
ਕੱਟੜੂ-ਵੱਛੜੂ ਦੀ ਸੰਭਾਲ ਬਾਰੇ ਲਿਖੋ ।
ਉੱਤਰ-
ਨਵਜੰਮੇ ਨਾੜੂਏ ਨੂੰ 10 ਸੈਂ.ਮੀ. ਛੱਡ ਕੇ ਕਿਰਮ ਰਹਿਤ ਕੈਂਚੀ ਨਾਲ ਕੱਟ ਦੇਣਾ ਚਾਹੀਦਾ ਹੈ ਅਤੇ ਵੱਛੜੂ ਨੂੰ ਸੁੱਕੇ ਕੱਪੜੇ ਨਾਲ ਸਾਫ਼ ਕਰਨਾ ਚਾਹੀਦਾ ਹੈ । ਹਰ ਰੋਜ਼ ਨਾੜੂਏ ਨੂੰ ਕਿਰਮ ਰਹਿਤ ਕਰਨ ਲਈ ਟਿੰਕਚਰ ਆਇਓਡੀਨ ਜਾਂ ਡੀਟੋਲ 2-3 ਵਾਰ ਲਾਓ ਜਦ ਤਕ ਉਹ ਸੁੱਕ ਕੇ ਡਿੱਗ ਨਾ ਪਵੇ । ਬੱਚੇ ਨੂੰ ਜਨਮ ਤੋਂ ਦੋ ਘੰਟੇ ਵਿਚ ਬਹੁਲਾ ਦੁੱਧ ਜ਼ਰੂਰ ਪਿਲਾਓ । ਪਸ਼ੂ ਪਾਲਣ ਜੇ ਵੱਛੜੂ ਨੂੰ ਕੋਈ ਸਹਾਇਤਾ ਦੀ ਲੋੜ ਹੋਵੇ ਤਾਂ ਉਸ ਦੇ ਮੂੰਹ ਵਿੱਚ ਚੁੰਘਣ ਲਈ ਥਣ ਪਾ ਦਿਓ । ਜੇ ਮਾਂ ਦੀ ਸੂਣ ਤੋਂ ਬਾਅਦ ਮੌਤ ਹੋ ਜਾਵੇ ਤਾਂ ਵੱਛੜੂ ਨੂੰ ਕਿਸੇ ਹੋਰ ਗਾਂ ਦੇ ਇੱਕ ਲਿਟਰ ਦੁੱਧ ਵਿਚ 5 ਮਿਲੀਮੀਟਰ ਅਰਿੰਡੀ ਦਾ ਤੇਲ, ਪੰਜ ਮਿਲੀਲਿਟਰ ਮੱਛੀ ਦਾ ਤੇਲ ਅਤੇ ਇਕ ਅੰਡਾ ਘੋਲ ਕੇ 4 ਦਿਨਾਂ ਲਈ ਦੇਣਾ ਚਾਹੀਦਾ ਹੈ । ਵੱਛਤੂਆਂ ਨੂੰ ਛੋਟੀ ਉਮਰੇ ਹੀ ਦਾਣਾ ਅਤੇ ਨਰਮ ਚਾਰਾ ਖਾਣ ਦੀ ਆਦਤ ਪਾ ਦੇਣੀ ਚਾਹੀਦੀ ਹੈ । ਪਰ ਉਨ੍ਹਾਂ ਨੂੰ ਲੋੜ ਤੋਂ ਵੱਧ ਨਹੀਂ ਖੁਆਉਣਾ ਚਾਹੀਦਾ | 15 ਦਿਨ ਦੀ ਉਮਰ ਤੋਂ ਵੱਛਤੂਆਂ ਨੂੰ ਵੰਡ ਦੇਣਾ ਸ਼ੁਰੂ ਕਰ ਦਿਓ । ਹਰਾ ਚਾਰਾ ਖਾਣਾ ਸ਼ੁਰੂ ਕਰ ਦੇਣ ਤੇ ਵੰਡ ਨਹੀਂ ਦੇਣੀ ਚਾਹੀਦੀ ।
ਪ੍ਰਸ਼ਨ 10.
ਚੁਆਈ ਵੇਲੇ ਕਿਹੜੇ ਨੁਕਤੇ ਅਪਣਾਉਣੇ ਚਾਹੀਦੇ ਹਨ ?
ਉੱਤਰ-
- ਦੁੱਧ ਦੀ ਚੁਆਈ ਅਲੱਗ ਕਮਰੇ ਵਿੱਚ ਕਰਨੀ ਠੀਕ ਰਹਿੰਦੀ ਹੈ ।
- ਸ਼ਾਂਤ ਅਤੇ ਸਾਫ਼-ਸੁਥਰੀ ਥਾਂ ਅਤੇ ਸਾਫ ਬਰਤਨਾਂ ਵਿੱਚ ਚੁਆਈ ਕਰਨੀ ਚਾਹੀਦੀ ਹੈ ।
- ਦੁੱਧ ਦੀ ਚੁਆਈ ਤੋਂ ਪਹਿਲਾਂ ਥਣਾਂ ਨੂੰ ਡੀਟੋਲ ਜਾਂ ਲਾਲ ਦਵਾਈ ਵਿੱਚ ਭਿੱਜੇ ਕੱਪੜੇ ਨਾਲ ਸਾਫ ਕਰਨਾ ਚਾਹੀਦਾ ਹੈ ।
- ਚੁਆਈ ਪੂਰੀ ਮੁੱਠੀ ਨਾਲ ਕਰਨੀ ਚਾਹੀਦੀ ਹੈ ਅਤੇ ਅੰਗੂਠਾ ਭੰਨ ਕੇ ਚੁਆਈ ਨਹੀਂ ਕਰਨੀ ਚਾਹੀਦੀ ।
(ਈ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਦੁਧਾਰੂ ਪਸ਼ੂਆਂ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ? .
ਉੱਤਰ-
ਪੰਜਾਬ ਦੇ ਜਲਵਾਯੂ ਦੇ ਅਨੁਸਾਰ ਪਸ਼ੂਆਂ ਦੀ ਰਿਹਾਇਸ਼ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ । ਰਿਹਾਇਸ਼ ਅਜਿਹੀ ਹੋਣੀ ਚਾਹੀਦੀ ਹੈ, ਜਿਸ ਵਿਚ ਚਾਰਾ ਖਾਣ ਦੇ ਸਮੇਂ ਅਤੇ ਚੁਆਈ ਸਮੇਂ ਪਸ਼ੂਆਂ ਨੂੰ ਬੰਨ੍ਹਿਆ ਜਾ ਸਕੇ ਅਤੇ ਬਾਕੀ ਸਮੇਂ ਦੌਰਾਨ ਖੁੱਲ੍ਹੇ ਰਹਿਣ । ਇਸ ਤਰ੍ਹਾਂ ਸਾਰਾ ਸਮਾਂ ਬੰਨ੍ਹਣ ਅਤੇ ਸਾਰਾ ਸਮਾਂ ਖੁੱਲ੍ਹੇ ਰੱਖਣ ਦੇ ਔਗੁਣਾ ਤੋਂ ਪਸ਼ੂਆਂ ਨੂੰ ਬਚਾਇਆ ਜਾ ਸਕਦਾ ਹੈ ।
ਸ਼ੈਡ ਦਾ ਰੁਖ ਪੁਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਅਤੇ ਖੁਰਲੀ ਉੱਤਰ ਵੱਲ ਰੱਖਣੀ ਠੀਕ ਰਹਿੰਦੀ ਹੈ-
1. ਥਾਂ ਦੀ ਲੋੜ-ਵੱਡੇ ਜਾਨਵਰਾਂ ਲਈ 12-14 ਵਰਗ ਮੀਟਰ ਥਾਂ ਕਾਫੀ ਹੈ । ਇਸ ਵਿਚੋਂ 4. 25 ਮੀਟਰ ਥਾਂ ਛੱਤਿਆ ਹੋਣਾ ਚਾਹੀਦਾ ਹੈ ਅਤੇ 8.6 ਵਰਗ ਮੀਟਰ ਥਾਂ ਖੁੱਲਾ ਹੋਣਾ ਚਾਹੀਦਾ ਹੈ ।
2. ਫਰਸ਼-ਪਸ਼ ਦੇ ਖੜੇ ਹੋਣ ਲਈ 180-210 ਸੈਂਟੀਮੀਟਰ ਥਾਂ ਦੀ ਲੰਬਾਈ ਅਤੇ ਚੌੜਾਈ 120 ਸੈਂਟੀਮੀਟਰ ਕਾਫ਼ੀ ਹੁੰਦੀ ਹੈ । ਫ਼ਰਸ਼ ਇੱਟਾਂ ਅਤੇ ਸੀਮੇਂਟ ਦਾ ਨਾ ਫਿਸਲਣ ਯੋਗ ਹੋਣਾ ਚਾਹੀਦਾ ਹੈ । ਫਰਸ਼ ਵਿਚ ਇਸ ਲਈ ਡੂੰਘੀਆਂ ਝਰੀਆਂ ਕੱਢ ਦੇਣੀਆਂ ਚਾਹੀਦੀਆਂ ਹਨ । ਮਲਮੂਤਰ ਦੇ ਨਿਕਾਸ ਲਈ ਖੁਰਲੀ ਤੋਂ ਨਾਲੀ ਤਕ ਢਲਾਣ ਰੱਖਣੀ ਚਾਹੀਦੀ ਹੈ ।
3. ਮਲ ਮੂਤਰ ਦੇ ਨਿਕਾਸ ਦੀ ਨਾਲੀ-ਇਹ ਨਾਲੀ ਜ਼ਰੂਰ ਬਣਾਈ ਜਾਣੀ ਚਾਹੀਦੀ ਹੈ ।
4. ਕੰਧਾਂ-ਸ਼ੈੱਡ ਦੇ ਆਲੇ-ਦੁਆਲੇ ਚਾਰ-ਦੀਵਾਰੀ ਕਰ ਦੇਣੀ ਚਾਹੀਦੀ ਹੈ ।
5. ਛੱਤ-ਰਿਹਾਇਸ਼ ਵਾਲੀ ਥਾਂ ਤੇ ਇੱਟਾਂ-ਬਾਲਿਆਂ ਦੀ ਛੱਤ ਸਸਤੀ ਅਤੇ ਅਰਾਮਦੇਹ ਰਹਿੰਦੀ ਹੈ । ਛੱਤ 3.6 ਮੀਟਰ ਉੱਚੀ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਲਿੱਪ ਦੇਣਾ ਚਾਹੀਦਾ ਹੈ । ਛੱਤ ਦੀ ਮਿੱਟੀ ਥੱਲੇ ਮੋਮੀ ਕਾਗ਼ਜ਼ ਵਿਛਾ ਦੇਣਾ ਚਾਹੀਦਾ ਹੈ ਤਾਂ ਕਿ ਬਰਸਾਤ ਸਮੇਂ ਛੱਤ ਨਾ ਚੋਵੇ । ਸਿਉਂਕ ਤੋਂ ਬਚਾਅ ਲਈ ਬਾਲਿਆਂ ਨੂੰ ਕੀਟਨਾਸ਼ਕ ਦੇ ਘੋਲ ਵਿਚ ਡੁੱਬੋ ਦੇਣਾ ਚਾਹੀਦਾ ਹੈ ਅਤੇ ਸਪਰੇ ਕਰਦੇ ਰਹਿਣਾ ਚਾਹੀਦਾ ਹੈ |
6. ਪਾਣੀ ਦੀ ਖੁਰਲੀ-ਇਹ ਵੱਡੇ ਜਾਨਵਰਾਂ ਲਈ ਲਗਪਗ 75 ਸੈਂਟੀਮੀਟਰ ਉੱਚੀ ਅਤੇ ਛੋਟੇ ਜਾਨਵਰਾਂ ਲਈ 45 ਸੈਂ.ਮੀ. ਉੱਚੀ ਹੋਣੀ ਚਾਹੀਦੀ ਹੈ । ਇਸ ਦੀ ਚੌੜਾਈ ਲਗਪਗ 1-1.25 ਮੀਟਰ ਹੋਣੀ ਚਾਹੀਦੀ ਹੈ ਅਤੇ ਲੰਬਾਈ ਚਾਰੇ ਵਾਲੀ ਖੁਰਲੀ ਦੀ ਲੰਬਾਈ ਦਾ ਦਸਵਾਂ ਹਿੱਸਾ ਹੋਣੀ ਚਾਹੀਦੀ ਹੈ ।
7. ਚਾਰੇ ਦਾ ਆਚਾਰ ਵਾਲਾ ਟੋਆ-ਇਸ ਨੂੰ ਚਾਰਾ ਕੁਤਰਨ ਵਾਲੀ ਮਸ਼ੀਨ ਦੇ ਨੇੜੇ ਬਣਾਉ ।
8. ਗੋਹੇ ਦੀ ਸੰਭਾਲ-ਗੋਹੇ ਦੀ ਸੰਭਾਲ 6 x 3 x 1 ਘਣ ਮੀਟਰ ਦੇ ਟੋਏ ਵਿਚ ਕਰੋ ਅਤੇ ਭਰ ਜਾਣ ਤੇ ਇਸ ਨੂੰ ਮਿੱਟੀ ਨਾਲ ਢੱਕ ਦਿਓ | ਗਲਣ ਤੇ ਇਹ ਰੂੜੀ ਦਾ ਕੰਮ ਦੇਵੇਗਾ |
9. ਸ਼ੈਡ ਨੂੰ ਕਿਰਮ ਰਹਿਤ ਕਰਨਾ-ਪਸ਼ੂਆਂ ਦੇ ਰਹਿਣ ਵਾਲੀ ਸ਼ੈਡ ਨੂੰ ਕਿਰਮ ਰਹਿਤ ਕਰਨ ਲਈ 4% ਫਿਨੋਲ ਦੇ ਘੋਲ ਨਾਲ ਧੋਵੋ ਜਾਂ ਛਿੜਕਾਅ ਕਰੋ । 6 ਘੰਟੇ ਬਾਅਦ ਕੰਧਾਂ, ਫਰਸ਼ ਅਤੇ ਸਮਾਨ ਨੂੰ ਜਿੱਥੇ ਫਿਨੋਲ ਦਾ ਛਿੜਕਾਅ ਕੀਤਾ ਸੀ ਪਾਣੀ ਨਾਲ ਧੋ ਦਿਓ ।
10. ਗਰਮੀਆਂ ਅਤੇ ਸਰਦੀਆਂ ਵਿਚ ਪਸ਼ੂਆਂ ਦੀ ਸੰਭਾਲ-ਸ਼ੈਡ ਦੁਆਲੇ ਛਾਂ ਵਾਸਤੇ ਰੁੱਖ ਲਾਓ ਤੇ 3-4 ਵਾਰ ਗਰਮੀਆਂ ਵਿਚ ਪਸ਼ੂਆਂ ਨੂੰ ਨਹਿਲਾਓ । ਪੱਖੇ ਅਤੇ ਕੂਲਰ ਵੀ ਲਾਏ ਜਾ ਸਕਦੇ ਹਨ । ਸਰਦੀਆਂ ਵਿਚ ਪਸ਼ੂਆਂ ਨੂੰ ਛੱਤ ਹੇਠਾਂ ਰੱਖੋ ਅਤੇ ਵੱਧ ਠੰਢ ਵੇਲੇ ਜ਼ਿਆਦਾ ਤਾਕਤ ਵਾਲਾ ਰਾਸ਼ਨ ਦਿਓ ।
ਪ੍ਰਸ਼ਨ 2.
ਦੁਧਾਰੂ ਪਸ਼ੂਆਂ ਨੂੰ ਖੁਰਾਕ ਖੁਆਉਣ ਲਈ ਕਿਹੜੀਆਂ ਧਿਆਨ ਰੱਖਣ ਯੋਗ ਗੱਲਾਂ ਹਨ ?
ਉੱਤਰ-
- ਜਾਨਵਰ ਨੂੰ ਉਸ ਦੀ ਲੋੜ ਅਨੁਸਾਰ ਹੀ ਖੁਆਉਣਾ ਚਾਹੀਦਾ ਹੈ ।
- ਜਾਨਵਰ ਨੂੰ ਸਮੇਂ ਸਿਰ ਹੀ ਖੁਆਉਣਾ ਚਾਹੀਦਾ ਹੈ । ਇਹ ਵੰਡ ਜਾਂ ਦੁੱਧ ਚੋਣ ਤੋਂ ਪਹਿਲਾਂ ਜਾਂ ਫਿਰ ਦੁੱਧ ਦੇਣ ਸਮੇਂ ਖੁਆਉਣਾ ਚਾਹੀਦਾ ਹੈ । ਦੋਹਾਂ ਚੁਆਈਆਂ ਤੋਂ ਪਹਿਲਾਂ ਅੱਧਾ-ਅੱਧਾ ਕਰਕੇ ਵੀ ਵੰਡ ਖੁਆਇਆ ਜਾ ਸਕਦਾ ਹੈ ।
- ਵੱਧ ਖੁਆਉਣ ਨਾਲ ਜਾਨਵਰ ਖਾਣਾ ਬੰਦ ਕਰ ਦਿੰਦੇ ਹਨ ।
- ਵੰਡ ਵਿਚ ਅਚਾਨਕ ਤਬਦੀਲੀ ਨਾ ਲਿਆਓ ।
- ਦਾਣਿਆਂ ਦਾ ਹਮੇਸ਼ਾ ਦਲੀਆ ਬਣਾ ਕੇ ਖੁਆਓ ।
- ਨੇਪੀਅਰ ਬਾਜਰਾ, ਬਾਜਰਾ, ਮੱਕੀ ਆਦਿ ਨੂੰ ਕੁਤਰ ਕੇ ਖੁਆਉਣਾ ਚਾਹੀਦਾ ਹੈ ।
- 5-6 ਕਿਲੋਗ੍ਰਾਮ ਹਰੇ ਚਾਰੇ ਦੀ ਥਾਂ ਇਕ ਕਿਲੋਗ੍ਰਾਮ ਸੁੱਕਾ ਚਾਰਾ ਵਰਤਿਆ ਜਾ ਸਕਦਾ ਹੈ । ਚੰਗੀ ਕਿਸਮ ਦੇ ਚਾਰੇ ਵੰਡ ਦੀ ਬੱਚਤ ਕਰਦੇ ਹਨ ।
- ਪਰ ਕੁੱਝ ਪਚਣਯੋਗ ਤੱਤ ਗੈਰ-ਫਲੀਦਾਰ ਚਾਰਿਆਂ ਵਿਚ ਵਧੇਰੇ ਹੁੰਦੇ ਹਨ । ਇਸ ਲਈ ਦੋਹਾਂ ਤਰ੍ਹਾਂ ਦੇ ਚਾਰਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਵੰਡ ਦੀ ਬੱਚਤ ਕਰਨੀ ਚਾਹੀਦੀ ਹੈ । ਲੋੜ ਤੋਂ ਵੱਧ ਪ੍ਰੋਟੀਨ ਨੂੰ ਜਾਨਵਰ ਊਰਜਾ ਲਈ ਵਰਤ ਲੈਂਦੇ ਹਨ ।
- ਜਿਹੜੇ ਚਾਰਿਆਂ ਵਿਚ ਨਮੀ ਵੱਧ ਹੋਵੇ ਉਹਨਾਂ ਨੂੰ ਥੋੜ੍ਹਾ ਜਿਹਾ ਧੁੱਪੇ ਸੁਕਾ ਕੇ ਜਾਂ ਇਸ ਵਿਚ ਤੂੜੀ ਵਗੈਰਾ ਮਿਲਾ ਕੇ ਖੁਆਉਣਾ ਚਾਹੀਦਾ ਹੈ ।
- ਅਫ਼ਾਰੇ ਅਤੇ ਬਦਹਜ਼ਮੀ ਤੋਂ ਬਚਾਉਣ ਲਈ ਫਲੀਦਾਰ ਚਾਰੇ ਖੁਆਉਣ ਤੋਂ ਪਹਿਲਾਂ ਉਨ੍ਹਾਂ ਵਿਚ ਤੂੜੀ ਜਾਂ ਹੋਰ ਚਾਰੇ ਰਲਾ ਲੈਣੇ ਚਾਹੀਦੇ ਹਨ ।
- ਆਮ ਕਰਕੇ ਪੱਠਿਆਂ ਦਾ ਆਚਾਰ ਚੁਆਈ ਤੋਂ ਬਾਅਦ ਖੁਆਉਣਾ ਚਾਹੀਦਾ ਹੈ, ਨਹੀਂ ਤਾਂ ਇਸ ਦੀ ਦੁੱਧ ਵਿਚੋਂ ਗੰਧ ਆਉਣ ਲੱਗ ਜਾਂਦੀ ਹੈ ।
- ਜਾਨਵਰਾਂ ਦੇ ਖਾਣ ਵਾਲੇ ਸਾਰੇ ਪਦਾਰਥ ਨੂੰ ਸੁੱਕੀ ਹਵਾ ਵਾਲੀ ਥਾਂ ਬੜੇ ਸੁਚੱਜੇ ਢੰਗ ਨਾਲ ਰੱਖੋ ।
- ਉੱਲੀ ਲੱਗੀ ਜਾਂ ਖ਼ਰਾਬ ਖ਼ੁਰਾਕ ਪਸ਼ੂਆਂ ਨੂੰ ਨਾ ਖੁਆਓ ।
ਪ੍ਰਸ਼ਨ 3.
ਚੁਆਈ ਤੋਂ ਬਾਅਦ ਦੁੱਧ ਦੀ ਸੰਭਾਲ ਤੇ ਨੋਟ ਲਿਖੋ ।
ਉੱਤਰ-
1. ਚੋਏ ਦੁੱਧ ਦੀ ਸੰਭਾਲ-ਦੁੱਧ ਚੋਣ ਤੋਂ ਇਕ ਦਮ ਬਾਅਦ ਸ਼ੈਡ ਵਿਚੋਂ ਬਾਹਰ ਕੱਢ ਲਉ ਕਿਉਂਕਿ ਦੁੱਧ ਵਿਚ ਸੈਂਡ ਦੇ ਵਾਤਾਵਰਣ ਦੀ ਬਦਬੂ ਰਲ ਸਕਦੀ ਹੈ । ਦੁੱਧ ਪੁਣ ਕੇ ਉਸ ਵਿਚੋਂ ਤੂੜੀ ਜਾਂ ਚਾਰੇ ਦੇ ਤਿਣਕੇ, ਵਾਲ, ਧੂੜਾ, ਪਤੰਗੇ ਆਦਿ ਕੱਢੇ ਜਾ ਸਕਦੇ ਹਨ । ਦੁੱਧ ਲੋਹੇ ਜਾਂ ਪਲਾਸਟਿਕ ਦੀ ਪੋਣੀ ਜਾਂ ਮਲਮਲ ਦੇ ਕੱਪੜੇ ਨਾਲ ਪੁਣਿਆ ਜਾ ਸਕਦਾ ਹੈ । ਹਰ ਵਾਰੀ ਪੁਣਨ ਤੋਂ ਬਾਅਦ ਪੋਣੀ ਨੂੰ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ਅਤੇ ਇਸ ਨੂੰ ਹਰ ਵਾਰੀ ਕਿਰਮ ਰਹਿਤ ਕਰਨਾ ਚਾਹੀਦਾ ਹੈ । ਇਸ ਤਰ੍ਹਾਂ ਦੁੱਧ ਵਿਚ ਬੈਕਟੀਰੀਆ ਘੱਟ ਪੈਦਾ ਹੋਣਗੇ ਅਤੇ ਦੁੱਧ ਨੂੰ ਦੇਰ ਤਕ ਸਾਂਭ ਕੇ ਰੱਖਿਆ ਜਾ ਸਕਦਾ ਹੈ ।
2. ਦੁੱਧ ਠੰਢਾ ਕਰਨਾ-ਦੁੱਧ ਠੰਢਾ ਕਰਨ ਨਾਲ ਬੈਕਟੀਰੀਆ ਘੱਟ ਪੈਦਾ ਹੁੰਦੇ ਰਹਿੰਦੇ ਹਨ । ਦੁੱਧ ਨੂੰ 5°C ਤੱਕ ਠੰਢਾ ਕਰਨਾ ਚਾਹੀਦਾ ਹੈ । ਦੁੱਧ ਠੀਕ ਢੰਗ ਨਾਲ ਠੰਡਾ ਨਾ ਕਰਨ ਦੀ ਹਾਲਤ ਵਿਚ ਦੁੱਧ ਫੱਟ ਜਾਂਦਾ ਹੈ । ਠੰਢਾ ਕਰਨ ਦੇ ਕਈ ਤਰੀਕੇ ਹਨ । ਡਰੰਮ ਵਿਚ ਦੁੱਧ ਦੀਆਂ ਕੈਨਾਂ ਨੂੰ ਵੱਡੇ ਟੱਬ ਵਿਚ ਠੰਢੇ ਪਾਣੀ ਵਿਚ ਇਸ ਤਰ੍ਹਾਂ ਡੁਬੋ ਕੇ ਰੱਖੋ ਤਾਂ ਜੋ ਟੱਬ ਵਿਚ ਪਾਣੀ ਦੀ ਸੜਾ ਕੈਨਾਂ ਵਿਚ ਦੁੱਧ ਦੀ ਸੜਾ ਤੋਂ ਉੱਚੀ ਹੋਵੇ । ਦੁੱਧ ਨੂੰ ਗਰਮੀਆਂ ਵਿਚ 2-3 ਘੰਟੇ ਵਿਚ ਇਕੱਤਰ ਕੇਂਦਰ ਜਾਂ ਵੇਚਣ ਦੀ ਥਾਂ ਤੇ ਡਰੰਮ ਵਿਚ ਪਾ ਕੇ ਉਸ ਦੀ ਢੋਆ-ਢੁਆਈ ਕਰੋ | ਸਾਰੇ ਕੈਨ ਪੂਰੀ ਤਰ੍ਹਾਂ ਭਰੇ ਹੋਏ ਹੋਣੇ ਚਾਹੀਦੇ ਹਨ, ਤਾਂ ਕਿ ਉਸ ਵਿਚ ਦੁੱਧ ਹਿੱਲੇ ਨਾ । ਪਿੰਡਾਂ ਵਿਚੋਂ ਸਾਈਕਲ, ਸਕੂਟਰ, ਬੈਲ ਗੱਡੀ, ਟੈਂਪੂ ਆਦਿ ਦੁਆਰਾ ਦੁੱਧ ਚੋ ਕੇ ਸ਼ਹਿਰਾਂ ਵਿਚ ਲਿਜਾਇਆ ਜਾਂਦਾ ਹੈ ।
ਪ੍ਰਸ਼ਨ 4.
ਸਿੰਗ ਦਾਗਣ ਤੇ ਨੋਟ ਲਿਖੋ ।
ਉੱਤਰ-
ਸਿੰਗ ਦਾਗਣ ਨਾਲ ਪਸ਼ੂ ਸੋਹਣੇ ਲੱਗਦੇ ਹਨ । ਉਹ ਆਪਸ ਵਿੱਚ ਇੱਕ-ਦੂਸਰੇ ਨਾਲ ਭਿੜਦੇ ਨਹੀਂ । ਇਹਨਾਂ ਲਈ ਘੱਟ ਥਾਂ ਦੀ ਲੋੜ ਪੈਂਦੀ ਹੈ ਤੇ ਖੁੱਲ੍ਹੇ ਵਿੱਚ ਵੀ ਰੱਖੇ ਜਾ ਸਕਦੇ ਹਨ । ਸਿੰਗ ਦਾਗਣ ਲਈ ਲਾਲ ਸੂਹੀ ਗਰਮ ਲੋਹੇ ਦੀ ਰਾਣੀ ਦੀ ਵਰਤੋਂ ਕੀਤੀ ਜਾਂਦੀ ਹੈ । ਕੱਟੀਆਂ ਦੇ ਸਿੰਗ 7-10 ਦਿਨਾਂ ਵਿਚ ਅਤੇ ਵੱਛੀਆਂ ਦੇ ਸਿੰਗ 15-20 ਦਿਨਾਂ ਦੀ ਉਮਰ ਵਿੱਚ ਦਾਗੇ ਜਾਂਦੇ ਹਨ ।
ਪ੍ਰਸ਼ਨ 5.
ਲਵੇਰੇ ਦੀ ਖ਼ਰੀਦ ਕਰਨ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਇੱਕ ਕਹਾਵਤ ਮਸ਼ਹੂਰ ਹੈ ਕਿ “ਲਵੇਰੀ ਲਓ ਚੋਅ ਕੇ ਹਾਲੀ ਲਓ ਜੋਅ ਕੇ’ ! ਇਸ ਤੋਂ ਸਾਫ਼ ਹੈ ਕਿ ਲਵੇਰਾ ਖ਼ਰੀਦਣ ਲੱਗੇ ਉਸ ਨੂੰ ਚੋ ਕੇ ਖਰੀਦਣਾ ਚਾਹੀਦਾ ਹੈ, ਘੱਟ ਤੋਂ ਘੱਟ ਲਗਾਤਾਰ ਤਿੰਨ ਡੰਗ ਚੋ ਕੇ ਖਰੀਦਣਾ ਚਾਹੀਦਾ ਹੈ । ਜਾਨਵਰ ਅੱਗੋਂ-ਪਿੱਛੋਂ ਅਤੇ ਉੱਪਰੋਂ ਦੇਖਣ ਨੂੰ ਤਿਕੋਣਾ ਲੱਗੇ ਅਤੇ ਉਸ ਦੀ ਚਮੜੀ ਪਤਲੀ ਹੋਣੀ ਚਾਹੀਦੀ ਹੈ । ਚੋਆਈ ਤੋਂ ਬਾਅਦ ਲੇਵਾ ਨਿੰਬੂ ਦੀ ਤਰ੍ਹਾਂ ਨੁੱਚੜ ਜਾਣਾ ਚਾਹੀਦਾ ਹੈ ਅਤੇ ਇਹ ਵੀ ਦੇਖ ਲਵੋ ਕਿ ਲੇਵੇ ਵਿਚ ਕੋਈ ਗਿਲਟੀ ਨਾ ਹੋਵੇ । ਲਵੇਰਾ ਹਮੇਸ਼ਾ ਦੂਜੇ ਜੇ ਸੂਏ ਹੀ ਖਰੀਦਣਾ ਚਾਹੀਦਾ ਹੈ ਤੇ ਜੇ ਮਗਰ ਵੱਛੀ/ਕੱਟੀ ਹੋਵੇ ਤਾਂ ਇਸ ਤੋਂ ਚੰਗੀ ਗੱਲ ਕੋਈ ਨਹੀਂ ।
PSEB 9th Class Agriculture Guide ਪਸ਼ੂ ਪਾਲਣ Important Questions and Answers
ਕੁਝ ਹੋਰ ਮਹੱਤਵਪੂਰਨ ਪ੍ਰਸ਼ਨ
ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਵਧੀਆ ਮੱਝ ਦੇ ਦੋ ਸੂਇਆਂ ਵਿਚ ਅੰਤਰ :
(ਉ) 15 – 16 ਮਹੀਨੇ
(ਅ) 24 – 25 ਮਹੀਨੇ
(ਇ) 4 – 5 ਮਹੀਨੇ
(ਸ) 6 – 7 ਮਹੀਨੇ !
ਉੱਤਰ-
(ਉ) 15 – 16 ਮਹੀਨੇ,
ਪ੍ਰਸ਼ਨ 2.
ਜਰਸੀ ਨਸਲ ਦਾ ਮੂਲ ਘਰ ਹੈ :
(ਉ) ਪੰਜਾਬ ,
(ਅ) ਹਰਿਆਣਾ |
(ਇ) ਇੰਗਲੈਂਡ
(ਸ) ਸਿੰਧ ।
ਉੱਤਰ-
(ਇ) ਇੰਗਲੈਂਡ,
ਪ੍ਰਸ਼ਨ 3.
ਗਾਂ ਦੇ ਪਹਿਲੇ ਸੂਏ ਦੀ ਉਮਰ ਦੱਸੋ :
(ਉ) 30 ਮਹੀਨੇ
(ਅ) 10 ਮਹੀਨੇ
(ਇ) 50 ਮਹੀਨੇ
(ਸ) 100 ਮਹੀਨੇ ।
ਉੱਤਰ-
(ਉ) 30 ਮਹੀਨੇ,
ਪ੍ਰਸ਼ਨ 4.
400 ਕਿਲੋ ਤਾਰ ਦੀ ਗਾਂ ਲਈ ਹਰੇ ਚਾਰੇ ਦੀ ਮਾਤਰਾ ਹੈ :
(ਉ) 50 ਕਿਲੋ
(ਅ) 400 ਕਿਲੋ
(ਈ) 35 ਕਿਲੋ
(ਸ) 100 ਕਿਲੋ ।
ਉੱਤਰ-
(ਈ) 35 ਕਿਲੋ
ਪ੍ਰਸ਼ਨ 5.
ਸਿਹਤਮੰਦ ਰਹਿਣ ਲਈ ਰੋਜ਼ਾਨਾ ਕਿੰਨੇ ਦੁੱਧ ਦੀ ਲੋੜ ਹੈ :
(ਉ) 250 ਗ੍ਰਾਮ
(ਅ) 500 ਗ੍ਰਾਮ
(ਇ) 100 ਗ੍ਰਾਮ
(ਸ) 700 ਗ੍ਰਾਮ ॥
ਉੱਤਰ-
(ਉ) 250 ਗ੍ਰਾਮ ।
ਠੀਕ/ਗਲਤ ਦੱਸੋ :
ਪ੍ਰਸ਼ਨ 1.
ਪੰਜਾਬ ਵਿੱਚ ਲਗਪਗ 70% ਵਸੋਂ ਪੇਂਡੂ ਹੈ ।
ਉੱਤਰ-
ਠੀਕ,
ਪ੍ਰਸ਼ਨ 2.
ਥਾਰਪਾਰਕਰ ਤੇ ਹਰਿਆਣਾ ਦੋ ਮੰਤਵੀ ਨਸਲਾਂ ਹਨ ।
ਉੱਤਰ-
ਠੀਕ,
ਪ੍ਰਸ਼ਨ 3.
ਦੇਸੀ ਗਾਂਵਾਂ ਸੂਏ ਵਿੱਚ ਲਗਪਗ 1000 ਤੋਂ 1700 ਕਿਲੋਗ੍ਰਾਮ ਦੁੱਧ ਦਿੰਦੀਆਂ ਹਨ ।
ਉੱਤਰ-
ਗਲਤ,
ਪ੍ਰਸ਼ਨ 4.
ਪੰਜਾਬ ਵਿੱਚ ਕੁੱਲ 17 ਲੱਖ ਗਾਂਵਾਂ ਅਤੇ 10 ਲੱਖ ਮੱਝਾਂ ਹਨ ।
ਉੱਤਰ-
ਗ਼ਲਤ,
ਪ੍ਰਸ਼ਨ 5.
ਹੋਲਸਟੀਅਨ-ਫਰੀਜੀਅਨ ਦੁੱਧ ਦੇਣ ਵਾਲੀ ਸਭ ਤੋਂ ਵਧੀਆ ਵਿਦੇਸ਼ੀ ਨਸਲ ਹੈ ।
ਉੱਤਰ-
ਠੀਕ ।
ਖ਼ਾਲੀ ਥਾਂ ਭਰੋ :
ਪ੍ਰਸ਼ਨ 1.
ਵੱਛਤੂਆਂ ਨੂੰ ਦੁੱਧ ਪਿਲਾਉਣਾ ਚਾਹੀਦਾ ਹੈ ਅਤੇ …………… ਨਹੀਂ ਚਾਹੀਦਾ ।
ਉੱਤਰ-
ਚੁੰਘਾਉਣਾ,
ਪ੍ਰਸ਼ਨ 2.
ਦੁੱਧ ਦੀ ਚੁਆਈ ……………….. ਮਿੰਟਾਂ ਵਿੱਚ ਪੂਰੀ ਮੁੱਠੀ ਨਾਲ ਕਰਨੀ ਚਾਹੀਦੀ ਹੈ ।
ਉੱਤਰ-
6-8,
ਪ੍ਰਸ਼ਨ 3.
ਦੁੱਧ ਨੂੰ 5°C ਤਕ ਠੰਡਾ ਕਰਕੇ ਰੱਖਣ ਤੇ ………………. ਨਹੀਂ ਵਧਦੇ ਫੁੱਲਦੇ ।
ਉੱਤਰ-
ਬੈਕਟੀਰੀਆ,
ਪ੍ਰਸ਼ਨ 4.
ਮੱਝਾਂ ਦਾ ਭਾਰਤ ਵਿਚ ਔਸਤਨ ਇਕ ਸੂਏ ਦਾ ਦੁੱਧ ……….. ਕਿਲੋਗ੍ਰਾਮ ਹੈ ।
ਉੱਤਰ-
500,
ਪ੍ਰਸ਼ਨ 5.
ਦੁੱਧ ਵਾਲੇ ……………. ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ।
ਉੱਤਰ-
ਭਾਂਡਿਆਂ ਨੂੰ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਵਧੀਆ ਮੱਝ ਦੀ ਪਹਿਲੀ ਵਾਰ ਸੂਣ ਦੀ ਉਮਰ ਕਿੰਨੀ ਹੈ ?
ਉੱਤਰ-
36-40 ਮਹੀਨੇ ।
ਪ੍ਰਸ਼ਨ 2.
ਵਧੀਆ ਮੱਝ ਦੇ ਦੋ ਸੂਇਆਂ ਵਿੱਚ ਅੰਤਰ ਦੱਸੋ ।
ਉੱਤਰ-
15-16 ਮਹੀਨੇ ॥
ਪ੍ਰਸ਼ਨ 3.
ਹਰਿਆਣਾ ਨਸਲ ਦੀ ਗਾਂ ਇਕ ਸੂਏ ਵਿਚ ਕਿੰਨਾ ਦੁੱਧ ਦਿੰਦੀ ਹੈ ?
ਉੱਤਰ-
1000 ਕਿਲੋਗ੍ਰਾਮ ਦੁੱਧ ।
ਪ੍ਰਸ਼ਨ 4.
ਥਾਰਪਾਰਕਰ ਗਾਂ ਇਕ ਸੂਏ ਵਿਚ ਕਿੰਨਾ ਦੁੱਧ ਦਿੰਦੀ ਹੈ ?
ਉੱਤਰ-
1400 ਕਿਲੋਗ੍ਰਾਮ ਦੁੱਧ ।
ਪ੍ਰਸ਼ਨ 5.
ਗਾਂ ਨੂੰ ਸੂਣ ਤੋਂ ਬਾਅਦ ਕਿੰਨੀ ਦੇਰ ਵਿਚ ਚੋ ਲੈਣਾ ਚਾਹੀਦਾ ਹੈ ?
ਉੱਤਰ-
2 ਘੰਟੇ ਵਿਚ ।
ਪ੍ਰਸ਼ਨ 6.
ਪੰਜ ਸਾਲ ਤੋਂ ਘੱਟ ਉਮਰ ਦੇ ਦੁਧਾਰੂ ਜਾਨਵਰ ਨੂੰ ਕਿੰਨਾ ਵੰਡ ਫਾਲਤੂ ਦੇਣਾ ਚਾਹੀਦਾ ਹੈ ?
ਉੱਤਰ-
0.5 ਤੋਂ 1.0 ਕਿਲੋ ।
ਪ੍ਰਸ਼ਨ 7.
ਪਾਣੀ ਵਾਲੀ ਖੁਰਲੀ ਦੀ ਉੱਚਾਈ ਛੋਟੇ ਜਾਨਵਰ ਲਈ ਲਗਪਗ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-
1 ਫੁੱਟ ਉੱਚੀ ।
ਪ੍ਰਸ਼ਨ 8.
ਨੀਲੀ ਰਾਵੀ ਦਾ ਮੁਲ ਘਰ ਕਿਹੜਾ ਹੈ ?
ਉੱਤਰ-
ਮਿੰਟਗੁਮਰੀ ਪਾਕਿਸਤਾਨ ।
ਪ੍ਰਸ਼ਨ 9.
ਲਵੇਰਿਆਂ ਦਾ 305 ਦਿਨ ਦੇ ਸੂਏ ਦਾ ਘੱਟੋ-ਘੱਟ ਦੁੱਧ ਕਿੰਨਾ ਹੋਣਾ ਚਾਹੀਦਾ ਹੈ ?
ਉੱਤਰ-
ਮੱਝ ਦਾ 2500 ਕਿਲੋਗ੍ਰਾਮ ਅਤੇ ਗਾਂ ਦਾ 4000 ਕਿਲੋਗ੍ਰਾਮ ॥
ਪ੍ਰਸ਼ਨ 10.
ਮੱਝ ਦੇ ਪਹਿਲੇ ਸੁਏ ਦੀ ਉਮਰ ਦੱਸੋ ।
ਉੱਤਰ-
36 ਮਹੀਨੇ ॥
ਪ੍ਰਸ਼ਨ 11.
ਗਾਂ ਦੇ ਪਹਿਲੇ ਸੂਏ ਦੀ ਉਮਰ ਦੱਸੋ ।
ਉੱਤਰ-
30 ਮਹੀਨੇ ।
ਪ੍ਰਸ਼ਨ 12.
ਗਾਈਆਂ ਦਾ ਦੋਗਲਾ ਨਸਲੀਕਰਨ ਕਿਹੜੀ ਵਿਦੇਸ਼ੀ ਨਸਲ ਨਾਲ ਕੀਤਾ ਜਾਂਦਾ ਹੈ ?
ਉੱਤਰ-
ਜਰਸੀ ਨਾਲ ।
ਪ੍ਰਸ਼ਨ 13.
ਨਸਲਕਸ਼ੀ ਦਾ ਨਫ਼ਾ ਜਾਂ ਨੁਕਸਾਨ ਕਿੰਨੇ ਸਾਲਾਂ ਬਾਅਦ ਸਾਹਮਣੇ ਆਉਂਦਾ ਹੈ ?
ਉੱਤਰ-
5-7 ਸਾਲ ਬਾਅਦ ।
ਪ੍ਰਸ਼ਨ 14.
ਲਵੇਰਾ ਖਰੀਦਣ ਸਮੇਂ ਲਗਾਤਾਰ ਕਿੰਨੇ ਡੰਗ ਚੋਅ ਕੇ ਖਰੀਦਣਾ ਚਾਹੀਦਾ ਹੈ ?
ਉੱਤਰ-
ਤਿੰਨ ਡੰਗ ਚੋਅ ਕੇ ।
ਪ੍ਰਸ਼ਨ 15.
ਦੋ ਮੰਤਵੀ ਨਸਲ ਦੀ ਗਾਂ ਕਿਹੜੀ ਹੈ ?
ਉੱਤਰ-
ਹਰਿਆਣਾ |
ਪ੍ਰਸ਼ਨ 16.
ਸਾਹੀਵਾਲ ਦੇ ਸਿੰਗ ਅਤੇ ਲੇਵੇ ਬਾਰੇ ਦੱਸੋ ।
ਉੱਤਰ-
ਸਿੰਗ ਛੋਟੇ ਅਤੇ ਲੇਵਾ ਵੱਡਾ !
ਪ੍ਰਸ਼ਨ 17.
ਹਰਿਆਣਾ ਨਸਲ ਦੇ ਦੁੱਧ ਅਤੇ ਫੈਟ ਦੀ ਮਾਤਰਾ ਦੱਸੋ |
ਉੱਤਰ-
ਔਸਤਨ ਦੁੱਧ 1000 ਕਿਲੋ (ਇੱਕ ਸੁਏ ਦਾ), ਫੈਟ 4% .
ਪ੍ਰਸ਼ਨ 18.
ਸਾਹੀਵਾਲ ਦੀ ਦੁੱਧ ਦੀ ਮਾਤਰਾ ਤੇ ਫੈਟ ਬਾਰੇ ਦੱਸੋ ।
ਉੱਤਰ-
ਔਸਤਨ ਧ 1800 ਕਿਲੋ (ਇੱਕ ਸੁਏ ਤੋਂ, ਫੈਟ 5%).
ਪ੍ਰਸ਼ਨ 19.
ਲਾਲ ਸਿੰਧੀ ਦਾ ਮੂਲ ਘਰ ਦੱਸੋ ।
ਉੱਤਰ-
(ਸਿੰਧ ਪਾਕਿਸਤਾਨ) ।
ਪ੍ਰਸ਼ਨ 20.
ਕੱਛ (ਗੁਜਰਾਤ) ਕਿਹੜੀ ਗਾਂ ਦਾ ਮੂਲ ਘਰ ਹੈ ?
ਉੱਤਰ-
ਥਾਰਪਾਰਕਾਰ ।
ਪ੍ਰਸ਼ਨ 21.
ਹੋਲਸਟੀਅਨ-ਫਰੀਜੀਅਨ ਦਾ ਔਸਤਨ ਦੁੱਧ ਅਤੇ ਫੈਟ ਦੱਸੋ ।
ਉੱਤਰ-
5500-6500 ਕਿਲੋ ਦੁੱਧ, ਫੈਟ 3.5-4%.
ਪ੍ਰਸ਼ਨ 22.
ਜਰਸੀ ਦਾ ਮੂਲ ਘਰ ਕਿਹੜਾ ਹੈ ?
ਉੱਤਰ-
ਇੰਗਲੈਂਡ ਦਾ ਜਰਸੀ ਟਾਪੂ ।
ਪ੍ਰਸ਼ਨ 23.
ਜਰਸੀ ਦਾ ਦੁੱਧ ਅਤੇ ਫੈਟ ਦੱਸੋ ।
ਉੱਤਰ-
3000-5000 ਕਿਲੋ, ਫੈਟ 5%.
ਪ੍ਰਸ਼ਨ 24.
ਡੇਅਰੀ ਜਾਨਵਰ 80% ਊਰਜਾ ਦੀ ਲੋੜ ਕਿੱਥੋਂ ਪੂਰੀ ਹੁੰਦੀ ਹੈ ?
ਉੱਤਰ-
ਨਿਸ਼ਾਸ਼ਤਾ ।
ਪ੍ਰਸ਼ਨ 25.
ਕੱਟੀਆਂ ਦੇ ਸਿੰਗ ਕਿੰਨੀ ਉਮਰ ਵਿਚ ਦਾਗਣੇ ਚਾਹੀਦੇ ਹਨ ?
ਉੱਤਰ-
7-10 ਦਿਨ ਦੀ ਉਮਰ ਵਿਚ ।
ਪ੍ਰਸ਼ਨ 26.
ਵੱਛੀਆਂ ਦੇ ਸਿੰਗ ਕਿੰਨੀ ਉਮਰ ਵਿਚ ਦਾਗਣੇ ਚਾਹੀਦੇ ਹਨ ?
ਉੱਤਰ-
15-20 ਦਿਨਾਂ ਦੀ ਉਮਰ ।
ਪ੍ਰਸ਼ਨ 27.
ਵੱਛੇ-ਵੱਛੀਆਂ ਨੂੰ ਕਿਹੜੀਆਂ ਬਿਮਾਰੀਆਂ ਤੋਂ ਬਚਾਅ ਲਈ ਟੀਕੇ ਲਗਾਉਣੇ ਚਾਹੀਦੇ ਹਨ ?
ਉੱਤਰ-
ਮੁੰਹ ਖੁਰ, ਗਲਘੋਟੂ ।
ਪ੍ਰਸ਼ਨ 28.
ਦੁੱਧ ਦੀ ਚੁਆਈ ਕਿੰਨੀ ਦੇਰ ਵਿਚ ਪੂਰੀ ਹੋ ਜਾਂਦੀ ਹੈ ?
ਉੱਤਰ-
ਇੱਕ ਪਸ਼ੂ ਨੂੰ 6-8 ਮਿੰਟ ਲਗਦੇ ਹਨ ।
ਪ੍ਰਸ਼ਨ 29.
ਗਾਂਵਾਂ ਦੇ ਸ਼ੈਡ ਦੀ ਦਿਸ਼ਾ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ?
ਉੱਤਰ-
ਪੂਰਬ-ਪੱਛਮ ਵਲ ।
ਪ੍ਰਸ਼ਨ 30.
ਵੱਡੇ ਜਾਨਵਰ ਲਈ ਕਿੰਨੀ ਥਾਂ ਦੀ ਲੋੜ ਹੈ ?
ਉੱਤਰ-
12-14 ਵਰਗ ਫੁੱਟ ।
ਪ੍ਰਸ਼ਨ 31.
150 ਕੁਇੰਟਲ ਹਰੇ ਚਾਰੇ ਦਾ ਆਚਾਰ ਬਣਾਉਣ ਲਈ ਟੋਏ ਦਾ ਆਕਾਰ ਦੱਸੋ ?
ਉੱਤਰ-
20x12x5 ਫੁੱਟ ।
ਪ੍ਰਸ਼ਨ 32.
ਭਾਰਤ ਵਿਚ ਮੱਝਾਂ ਦੇ ਇੱਕ ਸੂਏ ਦਾ ਔਸਤਨ ਦੁੱਧ ਦੱਸੋ ।
ਉੱਤਰ-
500 ਕਿਲੋਗ੍ਰਾਮ ।
ਪ੍ਰਸ਼ਨ 33.
ਪੰਜਾਬ ਵਿਚ ਮੱਝਾਂ ਦੇ ਇੱਕ ਸੂਏ ਦਾ ਔਸਤਨ ਦੁੱਧ ਦੱਸੋ ।
ਉੱਤਰ-
1500 ਕਿਲੋਗ੍ਰਾਮ ।
ਪ੍ਰਸ਼ਨ 34.
ਮੁੱਰਾ ਦਾ ਇੱਕ ਸੂਏ ਦਾ ਔਸਤਨ ਦੁੱਧ ਅਤੇ ਫੈਟ ਦੀ ਮਾਤਰਾ ਦੱਸੋ ।
ਉੱਤਰ-
1700-1800 ਕਿਲੋਗ੍ਰਾਮ, 7% ਫੈਟ ।
ਪ੍ਰਸ਼ਨ 35.
ਪੰਜਾਬ ਵਿਚ ਪੇਂਡੂ ਵਸੋਂ ਕਿੰਨੀ ਹੈ ?
ਉੱਤਰ-
ਪੰਜਾਬ ਵਿਚ ਲਗਪਗ 70% ਵਸੋਂ ਪੇਂਡੂ ਹੈ ।
ਪ੍ਰਸ਼ਨ 36.
ਲਵੇਰਿਆਂ ਤੋਂ ਹਰ ਸਾਲ ਲਗਪਗ ਕਿੰਨਾ ਦੁੱਧ ਪੈਦਾ ਕੀਤਾ ਜਾਂਦਾ ਹੈ ?
ਉੱਤਰ-
ਇਹਨਾਂ ਤੋਂ ਲਗਪਗ 94 ਲੱਖ ਟਨ ਦੁੱਧ ਸਾਲਾਨਾ ਦੀ ਪੈਦਾਵਾਰ ਹੁੰਦੀ ਹੈ ।
ਪ੍ਰਸ਼ਨ 37.
ਪੰਜਾਬ ਵਿਚ ਪਤੀ ਜੀਅ ਔਸਤਨ ਕਿੰਨਾ ਦੁੱਧ ਪੈਦਾ ਹੁੰਦਾ ਹੈ ?
ਉੱਤਰ-
ਇਹ ਔਸਤ 937 ਗ੍ਰਾਮ ਪ੍ਰਤੀ ਜੀਅ ਰੋਜ਼ਾਨਾ ਹੈ ।
ਪ੍ਰਸ਼ਨ 38.
ਕੌਮੀ ਪੱਧਰ ਤੇ ਪਤੀ ਜੀਅ ਰੋਜ਼ਾਨਾ ਔਸਤਨ ਕਿੰਨਾ ਦੁੱਧ ਪੈਦਾ ਹੁੰਦਾ ਹੈ ?
ਉੱਤਰ-
ਕੌਮੀ ਪੱਧਰ ਤੇ ਇਹ ਔਸਤ 291 ਗ੍ਰਾਮ ਪ੍ਰਤੀ ਜੀਅ ਰੋਜ਼ਾਨਾ ਹੈ ।
ਪਸ਼ਨ 39.
ਸੰਸਾਰ ਵਿਚ ਭਾਰਤ ਦਾ ਦੁੱਧ ਦੀ ਪੈਦਾਵਾਰ ਵਿਚ ਕਿਹੜਾ ਨੰਬਰ ਹੈ ?
ਉੱਤਰ-
ਸੰਸਾਰ ਵਿਚ ਭਾਰਤ ਦਾ ਦੁੱਧ ਦੀ ਪੈਦਾਵਾਰ ਵਿਚ ਪਹਿਲਾ ਨੰਬਰ ਹੈ ।
ਪ੍ਰਸ਼ਨ 40.
ਪੰਜਾਬ ਵਿਚ ਦੋਗਲੇ ਨਸਲੀਕਰਨ ਦਾ ਕੰਮ ਵੱਡੇ ਪੱਧਰ ਤੇ ਚਲਾਉਣ ਲਈ ਕੀ ਕੀਤਾ ਗਿਆ ਹੈ ?
ਉੱਤਰ-
ਬਾਹਰਲੇ ਦੇਸ਼ਾਂ ਤੋਂ ਹੋਲਸਟੀਅਨ-ਫਰੀਜੀਅਨ ਅਤੇ ਜਰਸੀ ਨਸਲ ਦੀਆਂ ਗਾਈਆਂ ਅਤੇ ਇਸ ਨਸਲ ਦੇ ਸਾਨਾਂ ਦੇ ਟੀਕੇ ਮੰਗਵਾਉਣ ਦਾ ਕੰਮ ਉਲੀਕਿਆ ਗਿਆ ਹੈ ।
ਪ੍ਰਸ਼ਨ 41.
ਦੇਸੀ ਗਾਂ ਇਕ ਸੂਏ ਵਿਚ ਲਗਪਗ ਕਿੰਨਾ ਦੁੱਧ ਦਿੰਦੀ ਹੈ ?
ਉੱਤਰ-
ਦੇਸੀ ਗਾਂ ਇਕ ਸੂਏ ਵਿਚ ਲਗਪਗ 1000 ਤੋਂ 1800 ਕਿਲੋਗ੍ਰਾਮ ਦੁੱਧ ਦਿੰਦੀ ਹੈ ।
ਪ੍ਰਸ਼ਨ 42.
ਹਰਿਆਣਾ ਨਸਲ ਦੀ ਸਾਹੀਵਾਲ ਅਤੇ ਲਾਲ ਸਿੰਧੀ ਗਾਂਵਾਂ ਦੇ ਦੁੱਧ ਵਿਚ ਥੰਧਿਆਈ ਕਿੰਨੀ ਹੁੰਦੀ ਹੈ ?
ਉੱਤਰ-
ਹਰਿਆਣਾ 4%, ਸਾਹੀਵਾਲ 5% ਅਤੇ ਲਾਲ ਸਿੰਧੀ 5%.
ਪ੍ਰਸ਼ਨ 43.
ਹੋਲਸਟੀਅਨ-ਫਰੀਜੀਅਨ ਨਸਲ ਦੀ ਗਾਂ ਇਕ ਸੂਏ ਵਿਚ ਕਿੰਨਾ ਦੁੱਧ ਦਿੰਦੀ ਹੈ ਅਤੇ ਇਸ ਵਿਚ ਥਿੰਧਿਆਈ ਕਿੰਨੀ ਹੁੰਦੀ ਹੈ ?
ਉੱਤਰ-
ਇਹ 5500-6500 ਕਿਲੋ ਦੁੱਧ ਦਿੰਦੀ ਹੈ । ਇਸ ਵਿਚ ਥੰਧਿਆਈ 3.5-4.0% ਹੈ ।
ਪ੍ਰਸ਼ਨ 4.
ਜਰਸੀ ਨਸਲ ਦੀ ਗਾਂ ਇਕ ਸੂਏ ਵਿਚ ਕਿੰਨਾ ਦੁੱਧ ਦਿੰਦੀ ਹੈ ਤੇ ਇਸ ਵਿਚ ਕਿੰਨੀ ਥੰਧਿਆਈ ਹੁੰਦੀ ਹੈ ?
ਉੱਤਰ-
ਇਹ ਇਕ ਸੂਏ ਵਿਚ ਔਸਤਨ 3000-5000 ਕਿਲੋ ਦੁੱਧ ਦਿੰਦੀ ਹੈ । ਇਸ ਵਿਚ ਥੰਧਿਆਈ 5% ਹੁੰਦੀ ਹੈ ।
ਪ੍ਰਸ਼ਨ 45.
ਬਰਸੀਮ ਤੋਂ ਜਾਨਵਰਾਂ ਨੂੰ ਮੋਕ ਨਾ ਲੱਗੇ ਇਸ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਬਰਸੀਮ ਵਿਚ ਤੁੜੀ ਮਿਲਾ ਕੇ ਪਾਉਣੀ ਚਾਹੀਦੀ ਹੈ ।
ਪ੍ਰਸ਼ਨ 46.
ਬੱਚੇ ਨੂੰ ਬਹੁਲੀ ਕਿਸ ਹਿਸਾਬ ਨਾਲ ਪਿਲਾਉਣੀ ਚਾਹੀਦੀ ਹੈ ?
ਉੱਤਰ-
ਬੱਚੇ ਦੇ ਸਰੀਰ ਦੇ ਭਾਰ ਦੇ 10ਵੇਂ ਹਿੱਸੇ ਦੇ ਹਿਸਾਬ ਨਾਲ ਸਰਦੀਆਂ ਵਿਚ 3-4 ਦਿਨ ਅਤੇ ਗਰਮੀਆਂ ਵਿਚ 3 ਵਾਰ ਪਿਲਾਉਣੀ ਚਾਹੀਦੀ ਹੈ ।
ਪ੍ਰਸ਼ਨ 47.
ਵੱਛੜੂ ਨੂੰ ਵੰਡ ਕਦੋਂ ਤੋਂ ਦੇਣੀ ਸ਼ੁਰੂ ਕਰਨੀ ਚਾਹੀਦੀ ਹੈ ?
ਉੱਤਰ-
ਵੱਛੜੂ ਨੂੰ ਵੰਡ 15 ਦਿਨ ਦੀ ਉਮਰ ਵਿਚ ਦੇਣੀ ਸ਼ੁਰੂ ਕਰ ਦਿਓ ।
ਪ੍ਰਸ਼ਨ 48.
ਕੱਟੀਆਂ ਅਤੇ ਵੱਛੀਆਂ ਦੇ ਸਿੰਗ ਕਿਸ ਉਮਰ ਵਿਚ ਦਾਗਣੇ ਚਾਹੀਦੇ ਹਨ ?
ਉੱਤਰ-
ਕੱਟੀਆਂ ਦੇ ਸਿੰਗ 7-10 ਦਿਨ ਦੀ ਉਮਰ ਵਿਚ ਅਤੇ ਵੱਛੀਆਂ ਦੇ ਸਿੰਗ 15-20 ਦਿਨ ਦੀ ਉਮਰ ਵਿਚ ਲਾਲ ਸੂਹੇ ਗਰਮ ਲੋਹੇ ਦੀ ਦਾਗਣੀ ਨਾਲ ਦਾਗਣੇ ਚਾਹੀਦੇ ਹਨ |
ਪ੍ਰਸ਼ਨ 49.
18 ਮਹੀਨੇ ਵਿਚ ਵਹਿੜੇ ਦਾ ਭਾਰ ਕਿੰਨਾ ਹੋਣਾ ਚਾਹੀਦਾ ਹੈ ?
ਉੱਤਰ-
ਵਹਿੜੇ ਦਾ ਭਾਰ 300 ਕਿ: ਗ੍ਰਾਮ ਹੋ ਜਾਣਾ ਚਾਹੀਦਾ ਹੈ ।
ਪ੍ਰਸ਼ਨ 50.
ਜੇ ਚੁਆਈ ਮਸ਼ੀਨ ਨਾਲ ਕਰਨੀ ਹੋਵੇ ਤਾਂ ਥਣਾਂ ਨੂੰ ਕਿਸ ਘੋਲ ਨਾਲ ਸਾਫ਼ ਕਰਨਾ ਚਾਹੀਦਾ ਹੈ ?
ਉੱਤਰ-
50% ਬੀਟਾਡੇਨ ਅਤੇ 50% ਗਲਿਸਰੀਨ ਦੇ ਘੋਲ ਨਾਲ ।
ਪ੍ਰਸ਼ਨ 51.
ਪਾਣੀ ਦੀ ਖੁਰਲੀ ਕਿੰਨੀ ਉੱਚੀ ਹੋਣੀ ਚਾਹੀਦੀ ਹੈ ?
ਉੱਤਰ-
ਵੱਡੇ ਅਤੇ ਛੋਟੇ ਜਾਨਵਰਾਂ ਲਈ ਕ੍ਰਮਵਾਰ ਉਚਾਈ 2 ਫੁੱਟ ਅਤੇ 1 ਫੁੱਟ ਹੋਣੀ ਚਾਹੀਦੀ ਹੈ ।
ਪ੍ਰਸ਼ਨ 52.
ਗੋਹੇ ਦੀ ਸੰਭਾਲ ਲਈ ਟੋਏ ਦਾ ਆਕਾਰ ਦੱਸੋ ।
ਉੱਤਰ-
ਇਸ ਦਾ ਆਕਾਰ 20 x 10 x 4 ਫੁੱਟ ਹੋਣਾ ਚਾਹੀਦਾ ਹੈ ।
ਪ੍ਰਸ਼ਨ 53.
ਪੰਜਾਬ ਵਿਚ ਅਤੇ ਭਾਰਤ ਵਿਚ ਮੱਝ ਦੇ ਇਕ ਸੂਏ ਦਾ ਔਸਤਨ ਦੁੱਧ ਕਿੰਨਾ ਹੈ ?
ਉੱਤਰ-
ਪੰਜਾਬ ਵਿਚ ਇਹ ਔਸਤ 1500 ਕਿ; ਗ੍ਰਾਮ ਤੇ ਭਾਰਤ ਵਿਚ 500 ਕਿ: ਗ੍ਰਾਮ ਹੈ ।
ਪ੍ਰਸ਼ਨ 54.
ਭਾਰਤ ਵਿਚ ਮੱਝਾਂ ਦੀਆਂ ਕਿੰਨੀਆਂ ਨਸਲਾਂ ਹਨ ?
ਉੱਤਰ-
ਭਾਰਤ ਵਿਚ ਮੱਝਾਂ ਦੀਆਂ ,15 ਨਸਲਾਂ ਹਨ ।
ਪ੍ਰਸ਼ਨ 55.
ਦੁੱਧ ਲਈ ਕਿਸ ਧਾਤ ਦੇ ਬਣੇ ਬਰਤਨ ਸਭ ਤੋਂ ਵਧੀਆ ਰਹਿੰਦੇ ਹਨ ?
ਉੱਤਰ-
ਦੁੱਧ ਲਈ ਸਭ ਤੋਂ ਵਧੀਆ ਬਰਤਨ ਐਲੂਮੀਨੀਅਮ ਦੇ ਰਹਿੰਦੇ ਹਨ ।
ਪ੍ਰਸ਼ਨ 56.
ਬਰਤਨਾਂ ਨੂੰ ਕਿਰਮ ਰਹਿਤ ਕਰਨ ਵਾਲੇ ਰਸਾਇਣ ਦਾ ਨਾਂ ਦੱਸੋ ।
ਉੱਤਰ-
ਸੋਡੀਅਮ ਅਤੇ ਕੈਲਸ਼ੀਅਮ ਹਾਈਪੋਕਲੋਰਾਈਡ ।
ਪ੍ਰਸ਼ਨ 57.
ਸਭ ਤੋਂ ਵਧੀਆ ਦੋ ਮੰਤਵੀ ਗਾਂ ਦੀ ਨਸਲ ਕਿਹੜੀ ਹੈ ?
ਉੱਤਰ-
ਗਾਂ ਦੀ ਹਰਿਆਣਾ ਨਸਲ ਇਸ ਤਰ੍ਹਾਂ ਦੀ ਹੈ ।
ਪ੍ਰਸ਼ਨ 58.
ਨਿਸ਼ਾਸਤੇ ਦੇ ਮੁੱਖ ਸੋਮੇ ਕਿਹੜੇ ਹਨ ?
ਉੱਤਰ-
ਨਿਸ਼ਾਸਤੇ ਦੇ ਮੁੱਖ ਸੋਮੇ ਪੌਦਿਆਂ ਵਿਚਲੀ ਸੈਲੂਲੋਜ਼ ਅਤੇ ਸਟਾਰਚ ਹਨ ।
ਪ੍ਰਸ਼ਨ 59.
ਅਫ਼ਾਰੇ ਅਤੇ ਬਦਹਜ਼ਮੀ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਫ਼ਲੀਦਾਰ ਚਾਰੇ ਖੁਆਉਣ ਤੋਂ ਪਹਿਲਾਂ ਇਹਨਾਂ ਵਿਚ ਤੁੜੀ ਜਾਂ ਹੋਰ ਚਾਰੇ ਮਿਲਾ ਲੈਣੇ ਚਾਹੀਦੇ ਹਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਦੁੱਧ ਦੀ ਵੱਧ ਰਹੀ ਮੰਗ ਨੂੰ ਪੂਰਾ ਕਿਵੇਂ ਕੀਤਾ ਜਾ ਸਕਦਾ ਹੈ ?
ਉੱਤਰ-
ਦੁੱਧ ਦੀ ਵੱਧ ਰਹੀ ਮੰਗ ਨੂੰ ਲਵੇਰਿਆਂ ਦੀ ਗਿਣਤੀ ਵਧਾ ਕੇ ਅਤੇ ਦੂਜਾ ਲਵੇਰਿਆਂ ਦੀ ਦੁੱਧ ਉਤਪਾਦਨ ਸਮਰੱਥਾ ਨੂੰ ਵਧਾ ਕੇ ਕੀਤਾ ਜਾ ਸਕਦਾ ਹੈ । ਦੁੱਧ ਉਤਪਾਦਨ ਸਮਰੱਥਾ ਵਧਾਉਣ ਲਈ ਦੋਗਲੀ ਨਸਲੀਕਰਨ ਕਰਨ ਲਈ ਵਧੀਆ ਕਿਸਮ ਦੇ ਵਿਦੇਸ਼ੀ ਸਾਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 2.
ਲਾਹੇਵੰਦ ਡੇਅਰੀ ਫਾਰਮ ਦੇ ਧੰਦੇ ਲਈ ਆਰਥਿਕ ਪੱਖ ਤੋਂ ਦੁਧਾਰੂ ਪਸ਼ੂਆਂ ਵਿਚ ਕਿਹੜੇ ਮਿਆਰ ਹੋਣੇ ਚਾਹੀਦੇ ਹਨ ?
ਉੱਤਰ-
ਆਰਥਿਕ ਪਹਿਲ ਤੋਂ ਮਿਆਰ |
ਮੌਤ ਦੀ |
ਗਾਂ |
305 ਦਿਨ ਦੇ ਸੂਏ ਦਾ ਘੱਟੋ-ਘੱਟ ਦੁੱਧ (ਕਿਲੋਗ੍ਰਾਮ) |
2500 |
4000 |
ਭਰ ਜੋਬਨ ਵਿਚ ਇਕ ਦਿਨ ਦਾ ਦੁੱਧ (ਕਿਲੋਗ੍ਰਾਮ) |
12-13 |
16-17 |
ਪਹਿਲੇ ਸੂਏ ਦੀ ਉਮਰ ਸਾਲ |
3 (36 ਮਹੀਨੇ) |
2½ (30 ਮਹੀਨੇ) |
ਦੋ ਸੂਇਆਂ ਵਿਚਕਾਰ ਸਮਾਂ (ਮਹੀਨੇ) |
15-16 |
13-14 |
ਦੁੱਥੋਂ ਭੱਜਣ ਦਾ ਸਮਾਂ (ਮਹੀਨੇ) (ਸੁਣ ਤੋਂ ਪਹਿਲੋਂ) |
2 |
2 |
ਪ੍ਰਸ਼ਨ 3.
ਗਾਈਆਂ ਦਾ ਦੁੱਧ ਵਧਾਉਣ ਲਈ ਨਸਲ ਸੁਧਾਰ ਕਿਸ ਤਰ੍ਹਾਂ ਕੀਤਾ ਜਾਂਦਾ ਹੈ ?
ਉੱਤਰ-
ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਗਾਈਆਂ ਦਾ ਦੁੱਧ ਵਧਾਉਣ ਲਈ ਨਸਲ ਸੁਧਾਰ ਹੋਲਸਟੀਅਨ-ਫਰੀਜੀਅਨ ਨਸਲ ਦੇ ਸਾਨ੍ਹਾਂ ਨਾਲ ਦੇਸੀ ਅਤੇ ਦੋਗਲੀਆਂ ਗਾਈਆਂ ਨੂੰ ਮਿਲਾ ਕੇ ਕੀਤਾ ਜਾ ਸਕਦਾ ਹੈ । ਨੀਮ ਪਹਾੜੀ ਇਲਾਕਿਆਂ ਵਿਚ ਜਿੱਥੇ ਹਰੇ ਚਾਰੇ ਦੀ ਘਾਟ ਹੈ, ਗਾਈਆਂ ਦਾ ਨਸਲੀਕਰਨ ਜਰਸੀ ਨਸਲ ਦੀ ਵਰਤੋਂ ਨਾਲ ਕੀਤਾ ਜਾਂਦਾ ਹੈ । ਹੋਲਸਟੀਅਨ-ਫਰੀਜੀਅਨ ਨਸਲ ਦਾ ਦੁੱਧ ਵੱਧ ਹੁੰਦਾ ਹੈ ਤੇ ਜਰਸੀ ਦੇ ਦੁੱਧ ਵਿਚ ਚਰਬੀ ਦੀ ਪ੍ਰਤੀਸ਼ਤ ਮਾਤਰਾ ਵੱਧ ਹੈ |
ਪ੍ਰਸ਼ਨ 4.
ਆਸ ਵਾਲੀ ਅਤੇ ਉੱਥੋਂ ਹਟੀ ਗਾਂ ਦੀ ਸੰਭਾਲ ਕਿਵੇਂ ਕਰੋਗੇ ?
ਉੱਤਰ-
ਆਸ ਵਾਲੀ ਲਵੇਰੀ ਨੂੰ ਸੁਣ ਦੀ ਤਰੀਕ ਤੋਂ 60 ਦਿਨ ਪਹਿਲਾਂ ਦੁੱਧੋਂ ਹਟਾ ਲੈਣਾ ਚਾਹੀਦਾ ਹੈ । ਅਜਿਹਾ ਕਰਨ ਲਈ 5-7 ਦਿਨ ਲਈ ਵੰਡ ਬੰਦ ਕਰ ਦਿਓ ਅਤੇ ਹਰਾ ਚਾਰਾ ਵੀ ਘਟਾ ਦੇਣਾ ਚਾਹੀਦਾ ਹੈ | ਥਣਾਂ ਦੀ ਸੋਜ/ਛਿਛੜਾ ਰੋਗ ਤੋਂ ਬਚਾਅ ਲਈ ਕਿਰਮ ਨਾਸ਼ਕ ਦਵਾਈ ਲਗਾ ਦੇਣੀ ਚਾਹੀਦੀ ਹੈ । ਪਹਿਲੇ ਦੋ ਸੂਏ ਇਹਨਾਂ ਵਹਿੜਾਂ ਨੂੰ ਇਕ ਕਿਲੋ ਵੰਡ ਵਾਧੂ ਪਾਉਣੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਦਾ ਸਰੀਰਕ ਵਾਧਾ ਵੀ ਹੋ ਰਿਹਾ ਹੁੰਦਾ ਹੈ । | ਸੂਣ ਤੋਂ ਦੋ ਹਫ਼ਤੇ ਪਹਿਲਾਂ ਗਾਂ ਨੂੰ ਬਾਕੀ ਵਗ ਤੋਂ ਅਲੱਗ ਕਰ ਦੇਣਾ ਚਾਹੀਦਾ ਹੈ । ਉਸ ਨੂੰ ਸਾਫ਼ ਕਮਰੇ ਵਿੱਚ ਰੱਖੋ ਜਿੱਥੇ ਅਰਾਮ ਲਈ ਸੱਕ ਪਾਈ ਹੋਵੇ । ਆਸ ਵਾਲੀ ਲਵੇਰੀ ਦੀ ਢੋਢੁਆਈ ਨਹੀਂ ਕਰਨੀ ਚਾਹੀਦੀ । ਭੀੜ-ਭੜੱਕੇ ਤੋਂ ਗੁਰੇਜ਼ ਕਰੋ ਅਤੇ ਪਸ਼ੂ ਨਾ ਫਿਸਲੇ ਇਸ ਦਾ ਗਿਆਨ ਰੱਖੋ । ਇਸ ਸਮੇਂ ਲੇਵਾ ਕਾਫੀ ਵੱਡਾ ਹੋ ਜਾਂਦਾ ਹੈ । ਇਸ ਲਈ ਧਿਆਨ ਰੱਖੋ ਕਿ ਲੇਵੇ ਤੇ ਕੋਈ ਸੱਟ ਜਾਂ ਜ਼ਖ਼ਮ ਨਾ ਲੱਗੇ ।
ਪ੍ਰਸ਼ਨ 5.
ਮੱਝਾਂ ਦੀ ਸਾਂਭ-ਸੰਭਾਲ ਬਾਰੇ ਕੀ ਜਾਣਦੇ ਹੋ ?
ਉੱਤਰ-
ਮੱਝਾਂ ਦੀ ਸਾਂਭ ਸੰਭਾਲ ਆਮ ਤੌਰ ‘ਤੇ ਗਾਂਵਾਂ ਵਾਂਗ ਹੀ ਹੁੰਦੀ ਹੈ । ਮੱਝਾਂ ਵਿਚ ਦੋ ਸੂਇਆਂ ਦੀ ਵਿੱਥ ਵੀ ਵਧੇਰੇ ਹੁੰਦੀ ਹੈ ਤੇ ਕੱਟੜਆਂ ਦੀ ਮੌਤ ਘਟਾਉਣ ਲਈ ਉਨ੍ਹਾਂ ਦੀ ਜਨਮ ਤੋਂ ਪਹਿਲਾਂ ਅਤੇ ਬਾਅਦ ਵਿਚ ਚੰਗੇਰੀ ਸੰਭਾਲ ਕਰਨੀ ਚਾਹੀਦੀ ਹੈ | ਮਾੜੀਆਂ ਮੱਝਾਂ ਖ਼ਾਸ ਕਰਕੇ ਘੱਟ ਭਾਰ ਵਾਲੀਆਂ ਝੋਟੀਆਂ ਨੂੰ ਆਸ ਨਹੀਂ ਕਰਾਉਣੀ ਚਾਹੀਦੀ । ਮੱਝ ਦੇ ਸੁਣ ਤੋਂ ਪਹਿਲਾਂ ਵਧੀਆ ਖ਼ੁਰਾਕ ਦੇਣੀ ਚਾਹੀਦੀ ਹੈ । ਗਰਭ ਦੇ ਆਖ਼ਰੀ 3 ਮਹੀਨੇ ਲਵੇਰੀ ਦੀ ਚੰਗੀ ਤਰ੍ਹਾਂ ਦੇਖ-ਭਾਲ ਬਹੁਤ ਹੀ ਜ਼ਰੂਰੀ ਹੈ । ਨਵੇਂ ਜੰਮੇ ਕੱਟੜੂਆਂ ਦੀ ਖੁਰਾਕ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ । ਕੱਟੜੂਆਂ ਨੂੰ ਛੋਟੇ ਗਰੁੱਪਾਂ ਵਿਚ ਵਧੀਆ ਸੁੱਕ ਵਿਛਾਏ ਕਮਰਿਆਂ ਵਿਚ ਰੱਖੋ ਅਤੇ ਜਨਮ ਤੋਂ ਲੈ ਕੇ ਨੇਮਬੱਧ ਤਰੀਕੇ ਨਾਲ ਮਲੱਪ ਰਹਿਤ ਕਰਨ ਵਾਲੀ ਦਵਾਈ ਅਤੇ ਬਿਮਾਰੀਆਂ ਤੋਂ ਬਚਾਅ ਲਈ ਸਮੇਂ ਸਿਰ ਟੀਕੇ ਲਗਵਾਉਣੇ ਚਾਹੀਦੇ ਹਨ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਗਾਂਵਾਂ ਦੀ ਵਿਦੇਸ਼ੀ ਨਸਲ ਜਰਸੀ ਦਾ ਵਰਣਨ ਕਰੋ ।
ਉੱਤਰ –
|
ਜਰਸੀ |
ਮੁਲ ਘਰ |
ਇੰਗਲੈਂਡ ਵਿਚ ਜਰਸੀ ਟਾਪੂ |
ਰੰਗ |
ਭੂਸਲਾ ਜਾਂ ਭੂਰੇ ਲਾਲ ਡੱਬ |
ਕੱਦ |
ਇਹ ਸਭ ਤੋਂ ਛੋਟੇ ਕੱਦ ਵਾਲੀ ਨਸਲ ਹੈ । |
ਦੁੱਧ ਦੀ ਮਾਤਰਾ |
3000-5000 ਕਿਲੋ |
ਫੈਟ |
5% |
ਪ੍ਰਸ਼ਨ 2.
ਭਾਰਤ ਵਿਚ ਵਧ ਰਹੀ ਦੁੱਧ ਦੀ ਮੰਗ ਕਿਵੇਂ ਪੂਰੀ ਹੋ ਸਕਦੀ ਹੈ ?
ਉੱਤਰ-
ਦੁੱਧ ਦੀ ਵੱਧ ਰਹੀ ਮੰਗ ਪੂਰੀ ਕਰਨ ਲਈ ਦੋ ਕੰਮ ਕੀਤੇ ਜਾ ਸਕਦੇ ਹਨ !
- ਦੁੱਧ ਦੇਣ ਵਾਲੀਆਂ ਗਾਂਵਾਂ-ਮੱਝਾਂ ਦੀ ਗਿਣਤੀ ਵਿੱਚ ਵਾਧਾ ਕਰਨਾ ਚਾਹੀਦਾ ਹੈ ।
- ਦੁੱਧ ਦੇਣ ਵਾਲੀਆਂ ਗਾਂਵਾਂ-ਮੱਝਾਂ ਦੀ ਨਸਲ ਵਿਚ ਸੁਧਾਰ ਕਰਕੇ ਵੀ ਦੁੱਧ ਵਧਾਇਆ ਜਾ ਸਕਦਾ ਹੈ ।
ਲਵੇਰਿਆਂ ਦੀ ਗਿਣਤੀ ਤਾਂ ਪਹਿਲਾਂ ਹੀ ਸਾਡੇ ਕੋਲ ਵੱਧ ਹੈ ਅਤੇ ਦੂਸਰੇ ਢੰਗ ਲਈ ਵਿਦੇਸ਼ੀ ਨਸਲ ਦੀਆਂ ਵਧੀਆ ਗਉਆਂ ਮੰਗਵਾਈਆਂ ਜਾ ਸਕਦੀਆਂ ਪਰ ਇਹਨਾਂ ਵਿਚ ਸਾਡੇ ਵਾਤਾਵਰਣ ਨੂੰ ਸਹਾਰਨ ਦੀ ਸ਼ਕਤੀ ਘੱਟ ਹੈ ਅਤੇ ਇਹ ਜਲਦੀ ਬਿਮਾਰ ਹੋ ਜਾਂਦੀਆਂ ਹਨ । ਇਸ ਲਈ ਮੌਜੂਦਾ ਲਵੇਰਿਆਂ ਦੇ ਦੁੱਧ ਦੀ ਸਮਰੱਥਾ ਨੂੰ ਵਧਾਉਣਾ ਹੀ ਇਸ ਦਾ ਸਹੀ ਢੰਗ ਹੈ । ਇਸ ਲਈ ਲਵੇਰਿਆਂ ਦੀ ਨਸਲ ਸੁਧਾਰਨ ਅਤੇ ਚੰਗੀ ਸੰਭਾਲ ਦੀ ਲੋੜ ਹੈ । ਨਸਲ ਸੁਧਾਰਨ ਲਈ ਵਧੀਆ ਕਿਸਮ ਦੇ ਹੋਲਸਟੀਅਨ-ਫਰੀਜੀਅਨ ਤੇ ਜਰਸੀ ਨਸਲ ਦੇ ਸਾਨਾਂ ਦੀ ਵਰਤੋਂ ਕੀਤੀ ਜਾਂਦੀ ਹੈ । ਪਰ ਮੱਝਾਂ ਤਾਂ ਭਾਰਤ ਵਿਚ ਪਹਿਲਾਂ ਹੀ ਦੁਨੀਆ ਦੀਆਂ ਸਭ ਤੋਂ ਵਧੀਆਂ ਕਿਸਮ ਦੀਆਂ ਹਨ । ਇਸ ਲਈ ਇਹਨਾਂ ਵਿਚ ਦੋਗਲੀ ਨਸਲਕਸ਼ੀ ਲਈ ਕੋਈ ਗੁੰਜਾਇਸ਼ ਨਹੀਂ ਹੈ । ਇਸ ਲਈ ਜੋ ਨਸਲਾਂ ਭਾਰਤ ਵਿਚ ਮੌਜੂਦ ਹਨ, ਉਹਨਾਂ ਦੀ ਚੋਣ ਕਰਕੇ ਹੀ ਸੁਧਾਰ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 3.
ਜਾਨਵਰਾਂ ਦੇ ਸਰੀਰ ਦੇ ਸੰਚਾਲਨ ਲਈ ਖੁਰਾਕ ਦਾ ਵੇਰਵਾ ਦਿਓ ।
ਉੱਤਰ-
ਵੱਧ ਦੁੱਧ ਦੀ ਪੈਦਾਵਾਰ ਲਈ ਜਾਨਵਰਾਂ ਦੀ ਖ਼ੁਰਾਕ ਤੇ ਸਰੀਰ ਦਾ ਸੰਚਾਲਨ ਠੀਕ ਢੰਗ ਨਾਲ ਹੋਣਾ ਚਾਹੀਦਾ ਹੈ । ਜਾਨਵਰਾਂ ਲਈ ਜ਼ਰੂਰੀ ਖ਼ੁਰਾਕੀ ਤੱਤਾਂ ਨੂੰ 4 ਭਾਗਾਂ ਵਿਚ ਵੰਡਿਆ ਜਾ ਸਕਦਾ ਹੈ –
- ਉਰਜਾ ਦੇਣ ਵਾਲੇ ਪਦਾਰਥ
- ਪ੍ਰੋਟੀਨ
- ਖਣਿਜ ਪਦਾਰਥ
- ਵਿਟਾਮਿਨ |
ਸਾਰੇ ਜਾਨਵਰ ਆਪਣੀ ਉਰਜਾ ਦੀ ਲੋੜ ਖ਼ੁਰਾਕੀ ਤੱਤਾਂ ਨਿਸ਼ਾਸਤਾ, ਪ੍ਰੋਟੀਨ ਅਤੇ ਚਿਕਨਾਈ ਤੋਂ ਪ੍ਰਾਪਤ ਕਰਦੇ ਹਨ । ਡੇਅਰੀ ਜਾਨਵਰ 80% ਊਰਜਾ ਲੋੜ ਸ਼ਾਸਤੇ ਤੋਂ ਪੂਰੀ ਕਰਦੇ ਹਨ । 400 ਕਿਲੋ ਭਾਰ ਦੀ ਗਾਂ ਜਾਂ ਮੱਝ ਦੇ ਸਰੀਰ ਸੰਚਾਲਨ ਦੀ ਲੋੜ 35 ਕਿਲੋ ਹਰੇ ਚਾਰੇ ਬਰਸੀਮ, ਲੂਸਣ, ਮੱਕੀ, ਜਵਾਰ ਜਾਂ ਬਾਜਰਾ) ਨਾਲ ਪੂਰੀ ਹੋ ਸਕਦੀ ਹੈ । ਭਾਰੇ ਜਾਨਵਰਾਂ ਲਈ ਜਿਵੇਂ ਕਿ 500 ਕਿਲੋ ਭਾਰ ਵਾਲੀ ਗਾਂ ਲਈ 45 ਕਿਲੋ ਹਰਾ ਚਾਰਾ ਕਾਫ਼ੀ ਹੈ । ਇਸ ਵਿਚ 10% ਤਕ ਤੂੜੀ ਮਿਲਾਉਣੀ ਠੀਕ ਰਹਿੰਦੀ ਹੈ ਕਿਉਂਕਿ ਹਰੇ ਬਰਸੀਮ ਜਾਂ ਲੂਸਣ ਵਿਚ ਪ੍ਰੋਟੀਨ ਜ਼ਿਆਦਾ ਹੁੰਦੀ ਹੈ ਅਤੇ ਸੁੱਕਾ ਮਾਦਾ ਘੱਟ ਹੁੰਦਾ ਹੈ । ਦੁੱਧ ਦੀ ਪੈਦਾਵਾਰ ਲਈ ਜਾਂ ਵਧ ਰਹੇ ਵੱਛੇ ਤੇ ਵੱਛੀਆਂ ਦੀ ਜ਼ਰੂਰਤ ਹਰੇ ਚਾਰੇ ਅਤੇ ਸੰਤੁਲਿਤ ਵੰਡ ਮਿਸ਼ਰਨ ਨਾਲ ਪੂਰੀ ਕੀਤੀ ਜਾ ਸਕਦੀ ਹੈ । ਜੋ ਮੱਝਾਂ 5 ਕਿਲੋ ਅਤੇ ਗਾਂਵਾਂ 7 ਕਿਲੋ ਦੁੱਧ ਪੈਦਾ ਕਰ ਸਕਦੀਆਂ ਹਨ ਉਹਨਾਂ ਨੂੰ 40-60 ਕਿਲੋ ਫਲੀਦਾਰ ਹਰਾ ਚਾਰਾ ਕਾਫ਼ੀ ਰਹਿੰਦਾ ਹੈ । ਬਰਸੀਮ ਦੀਆਂ ਪਹਿਲੀਆਂ ਕਟਾਈਆਂ ਵਿਚ ਤੁੜੀ ਮਿਲਾਉਣੀ ਚਾਹੀਦੀ ਹੈ ਤਾਂ ਕਿ ਜਾਨਵਰਾਂ ਨੂੰ ਮੋਕ ਨਾ ਲੱਗੇ । ਵਧੇਰੇ ਦੁੱਧ ਵਾਲੀਆਂ ਗਾਂਵਾਂ ਨੂੰ ਜ਼ਿਆਦਾ ਹਰਾ ਚਾਰਾ ਨਹੀਂ ਪਾਉਣਾ ਚਾਹੀਦਾ ਨਹੀਂ ਤਾਂ ਉਹ ਵੰਡ ਨਹੀਂ ਖਾ ਸਕਣਗੀਆਂ ।
ਪ੍ਰਸ਼ਨ 4.
ਵੱਛਤੂਆਂ ਦੇ ਦੁੱਧ ਛੁਡਾਉਣ ਬਾਰੇ ਦੱਸੋ ।
ਉੱਤਰ –
ਦੁੱਧ ਛੁਡਾਉਣਾ-ਵੱਛਤੂਆਂ ਨੂੰ ਦੁੱਧ ਚੁੰਘਾਉਣ ਦੀ ਥਾਂ ਪਿਲਾਉਣਾ ਚਾਹੀਦਾ ਹੈ । ਇਸ ਲਈ ਵੱਛੜੂ ਨੂੰ ਜਨਮ ਤੋਂ ਹੀ ਮਾਂ ਤੋਂ ਵੱਖ ਕਰ ਦਿਓ । ਇਸ ਤਰ੍ਹਾਂ ਦੁੱਧ ਦੀ ਪੈਦਾਵਾਰ ਦਾ ਸਹੀ ਅੰਦਾਜ਼ਾ ਵੀ ਲੱਗ ਜਾਂਦਾ ਹੈ ਅਤੇ ਵੱਛੜੂ ਨੂੰ ਲੋੜ ਮੁਤਾਬਕ ਦੁੱਧ ਵੀ ਪਿਲਾਇਆ ਜਾ ਸਕਦਾ ਹੈ। ਦੁੱਧ ਹਮੇਸ਼ਾ ਤਾਜ਼ਾ ਅਤੇ ਸਰੀਰਕ ਤਾਪਮਾਨ (30°-40°C) ਤੇ ਪਿਲਾਉਣਾ ਚਾਹੀਦਾ ਹੈ । ਇਸ ਤਰ੍ਹਾਂ ਥਣ ਜ਼ਖ਼ਮੀ ਨਹੀਂ ਹੁੰਦੇ ਅਤੇ ਛੂਤ ਦੀਆਂ ਬਿਮਾਰੀਆਂ ਵੀ ਨਹੀਂ ਲਗਦੀਆਂ । ਇਸ ਦੇ ਨਾਲ-ਨਾਲ ਜੇ ਬੱਚਾ ਮਰ ਵੀ ਜਾਵੇ, ਤਾਂ ਵੀ ਲਵੇਰੇ ਦੁੱਧ ਆਸਾਨੀ ਨਾਲ ਦਿੰਦੇ ਰਹਿੰਦੇ ਹਨ ।
ਪ੍ਰਸ਼ਨ 5.
ਵੱਛੇ-ਵੱਛੀਆਂ ਦੀ ਪਹਿਚਾਣ ਅਤੇ ਵਹਿੜਾਂ ਦੀ ਸੰਭਾਲ ਅਤੇ ਦੁੱਧ ਦੇਣ ਵਾਲੇ ਪਸ਼ੂਆਂ ਦੀ ਸੰਭਾਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਵੱਛੇ-ਵੱਛੀਆਂ ਦੀ ਪਹਿਚਾਣ-ਜਾਨਵਰਾਂ ਦੀ ਗਿਣਤੀ ਵੱਧ ਹੋਣ ਦੀ ਸੂਰਤ ਵਿਚ ਉਨ੍ਹਾਂ ਦੀ ਠੀਕ-ਠਾਕ ਪਹਿਚਾਣ ਲਈ ਪ੍ਰਬੰਧ ਹੋਣਾ ਜ਼ਰੂਰੀ ਹੈ । ਛੋਟੇ ਜਾਨਵਰਾਂ ਦੇ ਕੰਨਾਂ ਵਿਚ ਨੰਬਰ ਲਗਾ ਕੇ ਜਾਂ ਗਲ ਵਿਚ ਰੱਸੀ ਜਾਂ ਸੰਗਲੀ ਵਿਚ ਨੰਬਰ ਲਟਕਾ ਕੇ ਇਹਨਾਂ ਦੀ ਪਹਿਚਾਣ ਆਸਾਨੀ ਨਾਲ ਕੀਤੀ ਜਾ ਸਕਦੀ ਹੈ । ਵਹਿੜਾਂ ਅਤੇ ਵੱਡੇ ਜਾਨਵਰਾਂ ਵਿਚ ਪਹਿਚਾਣ ਲਈ ਕੰਨਾਂ ਵਿਚ ਨੰਬਰ ਵਾਲੀਆਂ ਮੁਰਕੀਆਂ ਪਾਈਆਂ ਜਾ ਸਕਦੀਆਂ ਹਨ ਜਾਂ ਗਰਮ ਲੋਹੇ ਨਾਲ ਪੱਟ ਤੇ ਨੰਬਰ ਲਗਾਏ ਜਾ ਸਕਦੇ ਹਨ । ਵਹਿੜਾਂ ਦੀ ਸੰਭਾਲ-ਜੇ ਵਹਿੜਾਂ ਨੂੰ ਵਧੀਆ ਰਾਸ਼ਨ ਮਿਲੇ ਤਾਂ ਉਨ੍ਹਾਂ ਵਿਚ ਹਰ ਰੋਜ਼ 500-700 ਗਾਮ ਸਰੀਰਕ ਵਾਧਾ ਹੋ ਸਕਦਾ ਹੈ ।
ਆਮ ਕਰਕੇ ਵਹਿੜ ਦੇ ਸਰੀਰ ਦਾ ਭਾਰ 15 ਮਹੀਨੇ ਦੀ ਉਮਰ ਵਿਚ 200-250 ਕਿਲੋਗ੍ਰਾਮ ਅਤੇ 18 ਮਹੀਨੇ ਵਿਚ ਭਾਰ 300 ਕਿਲੋਗ੍ਰਾਮ ਹੋ ਜਾਂਦਾ ਹੈ । ਇਕ ਸਾਲ ਦੀ ਉਮਰ ਤੋਂ ਵਹਿੜਾਂ ਨੂੰ ਹੇਹੇ ਦੀਆਂ ਨਿਸ਼ਾਨੀਆਂ ਲਈ ਧਿਆਨ ਨਾਲ ਵੇਖੋ । ਦੁੱਧ ਦੇਣ ਵਾਲੇ ਪਸ਼ੂਆਂ ਦੀ ਸਾਂਭ-ਸੰਭਾਲ-ਸੂਏ ਤੋਂ 5 ਦਿਨਾਂ ਬਾਅਦ ਲਵੇਰੀਆਂ ਨੂੰ ਆਮ ਵੰਡ ਪਾਉਣੀ ਚਾਹੀਦੀ ਹੈ । ਦੁੱਧ ਦੀ ਪੈਦਾਵਾਰ ਅਤੇ ਹਰੇ ਚਾਰੇ ਦੀ ਮਾਤਰਾ ਅਤੇ ਕੁਆਲਿਟੀ ਅਨੁਸਾਰ ਵੰਡ ਦੀ ਮਾਤਰਾ ਵਧਾ ਲੈਣੀ ਚਾਹੀਦੀ ਹੈ । ਲਵੇਰਿਆਂ ਦਾ (ਖ਼ਾਸ ਕਰਕੇ ਦੁੱਧ ਦੇਣ ਵਾਲੇ ਸੂਏ ਦੇ ਪਹਿਲੇ ਤਿੰਨ ਮਹੀਨੇ ਆਮ ਕਰਕੇ ਭਾਰ ਘੱਟਦਾ ਹੈ ਜੋ ਕਿ ਫ਼ਿਕਰ ਯੋਗ ਗੱਲ ਨਹੀਂ ।
ਪ੍ਰਸ਼ਨ 6.
ਪੰਜਾਬ ਵਿਚ ਮੱਝਾਂ ਦੀਆਂ ਦੋ ਨਸਲਾਂ ਬਾਰੇ ਜਾਣਕਾਰੀ ਦਿਓ ।
ਉੱਤਰ-
1. ਮੁੱਰਾ ਨਸਲ-ਇਸ ਦਾ ਮੂਲ ਘਰ ਰੋਹਤਕ (ਹਰਿਆਣਾ) ਵਿਚ ਹੈ । ਮੁੱਰਾ ਦਾ ਮਤਲਬ ਹੈ ਮੁੜਿਆ ਹੋਇਆ | ਇਸ ਨਸਲ ਦਾ ਨਾਂ ਇਸ ਦੇ ਮੁੜੇ ਹੋਏ ਸਿੰਗਾਂ ਕਰਕੇ ਪਿਆ ਹੈ । ਇਸ ਨਸਲ ਦਾ ਰੰਗ ਕਾਲਾ ਸ਼ਾਹ ਹੁੰਦਾ ਹੈ । ਇਸ ਦੀ ਪੂਛ ਦੀ ਚੁੰਬ ਚਿੱਟੀ, ਸਿੰਗ ਛੋਟੇ ਕੁੰਢੇ, ਧੌਣ ਤੇ ਸਿਰ ਪਤਲਾ, ਭਾਰਾ ਲੇਵਾ ਅਤੇ ਥਣ ਲੰਮੇ ਹੁੰਦੇ ਹਨ । ਮੱਝਾਂ ਦੇ ਸਰੀਰ ਦਾ ਭਾਰ 430 ਕਿਲੋਗ੍ਰਾਮ ਅਤੇ ਝੋਟਿਆਂ ਦਾ 575 ਕਿਲੋਗ੍ਰਾਮ ਹੁੰਦਾ ਹੈ । ਇਹ ਨਸਲ ਔਸਤਨ ਇਕ ਸੂਏ ਵਿਚ 1700-1800 ਕਿਲੋਗ੍ਰਾਮ ਦੁੱਧ ਦਿੰਦੀ ਹੈ । ਇਸ ਦੇ ਦੁੱਧ ਵਿਚ ਥੰਧਿਆਈ 7% ਹੁੰਦੀ ਹੈ ।
2. ਨੀਲੀ ਰਾਵੀ-ਇਸ ਦਾ ਮਲ ਘਰ ਮਿੰਟਗੁਮਰੀ (ਪਾਕਿਸਤਾਨ) ਵਿਚ ਹੈ । ਇਸ ਦਾ ਰੰਗ ਕਾਲਾ, ਮੱਥਾ ਚਿੱਟਾ (ਫੁੱਲ), ਗੋਡਿਆਂ ਤੱਕ ਲੱਤਾਂ ਚਿੱਟੀਆਂ ਅਤੇ ਪੂਛ ਦੀ ਚੁੰਬ ਚਿੱਟੀ ਹੁੰਦੀ ਹੈ । ਇਸ ਦਾ ਇਕ ਹੋਰ ਨਾਂ ਪੰਜ ਕਲਿਆਣੀ ਵੀ ਹੈ । ਇਸ ਦਾ ਕੱਦ ਦਰਮਿਆਨਾ, ਸਿੰਗ ਛੋਟੇ ਅਤੇ ਕੁੰਢੇ, ਅੱਖਾਂ ਬਿੱਲੀਆਂ ਹੁੰਦੀਆਂ ਹਨ ।
ਮੱਝਾਂ ਦਾ ਭਾਰ 450 ਕਿਲੋਗ੍ਰਾਮ ਅਤੇ ਝੋਟਿਆਂ ਦਾ 600 ਕਿਲੋਗ੍ਰਾਮ ਹੁੰਦਾ ਹੈ । ਇਕ ਸੂਏ ਵਿਚ ਔਸਤਨ ਦੁੱਧ 1600-1800 ਕਿਲੋਗ੍ਰਾਮ ਪ੍ਰਾਪਤ ਹੋ ਜਾਂਦਾ ਹੈ ।
ਪ੍ਰਸ਼ਨ 7.
ਦੁੱਧ ਵਾਲੇ ਭਾਂਡੇ ਅਤੇ ਬਰਤਨਾਂ ਦੀ ਸਫ਼ਾਈ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
1. ਦੁੱਧ ਵਾਲੇ ਭਾਂਡੇ-ਦੁੱਧ ਵਾਲੇ ਭਾਂਡੇ ਕਈ ਤਰ੍ਹਾਂ ਦੀਆਂ ਧਾਤਾਂ ਤੋਂ ਬਣਾਏ ਜਾਂਦੇ ਹਨ । ਪਰ ਲੋਹੇ ਜਾਂ ਤਾਂਬੇ ਆਦਿ ਦੀਆਂ ਧਾਤਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਕੁੱਝ ਮਾਤਰਾ ਵਿਚ ਦੁੱਧ ਵਿਚ ਘੁਲ ਜਾਂਦੀਆਂ ਹਨ ਅਤੇ ਅਣਚਾਹੀ ਰਸਾਇਣਿਕ ਕਿਰਿਆ ਨਾਲ ਦੁੱਧ ਵਿਚ ਮਿਲ ਕੇ ਘਟੀਆ ਸਵਾਦ ਅਤੇ ਬਦਬੂ ਪੈਦਾ ਕਰਦੀਆਂ ਹਨ । ਚੰਗੀ ਤਰ੍ਹਾਂ ਲਈ ਕੀਤੇ ਤਾਂਬੇ, ਗੈਲਵੇਨਾਈਜ਼ਡ ਲੋਹੇ ਅਤੇ ਕਰੋਮ ਨਿੱਕਲ ਦੇ ਬਰਤਨ ਦੁੱਧ ਦੇ ਭਾਂਡਿਆਂ ਵਜੋਂ ਬਹੁਤ ਤਸੱਲੀ ਬਖ਼ਸ਼ ਰਹਿੰਦੇ ਹਨ, ਪਰ ਇਹ ਬਹੁਤ ਮਹਿੰਗੇ ਪੈਂਦੇ ਹਨ । ਜਦ ਕਿ ਐਲੂਮੀਨੀਅਮ ਦੇ ਬਰਤਨ ਸਭ ਤੋਂ ਵਧੀਆ, ਸਸਤੇ ਅਤੇ ਜ਼ਿਆਦਾ ਦੇਰ ਚੱਲਣ ਵਾਲੇ ਹੁੰਦੇ ਹਨ । ਇਹ ਦੁੱਧ ‘ਤੇ ਮਾੜਾ ਅਸਰ ਵੀ ਨਹੀਂ ਪਾਉਂਦੇ । ਇਨ੍ਹਾਂ ਨੂੰ ਆਸਾਨੀ ਨਾਲ ਸਾਫ਼ ਅਤੇ ਕਿਰਮ ਰਹਿਤ ਕੀਤਾ ਜਾ ਸਕਦਾ ਹੈ ।
2. ਬਰਤਨਾਂ ਦੀ ਸਫ਼ਾਈ-ਵਧੀਆ ਦੁੱਧ ਪੈਦਾ ਕਰਨ ਲਈ ਬਰਤਨਾਂ ਨੂੰ ਸਾਫ਼-ਸੁਥਰਾ ਅਤੇ ਕਿਰਮ ਰਹਿਤ ਕਰਨਾ ਬਹੁਤ ਜ਼ਰੂਰੀ ਹੈ । ਦੁੱਧ ਵਾਲੇ ਬਰਤਨਾਂ ਨੂੰ ਵਰਤੋਂ ਤੋਂ ਤੁਰੰਤ ਬਾਅਦ ਧੋ ਕੇ ਸਾਫ਼ ਕਰਕੇ ਸੁਕਾ ਲੈਣਾ ਚਾਹੀਦਾ ਹੈ । | ਬਰਤਨਾਂ ਨੂੰ ਓਨੀ ਦੇਰ ਧੋਂਦੇ ਰਹੋ, ਜਦੋਂ ਤਕ ਧੋਣ ਵਾਲਾ ਪਾਣੀ ਸਾਫ਼ ਆਉਣਾ ਸ਼ੁਰੂ ਨਾ ਹੋ ਜਾਵੇ । ਧੋਣ ਲਈ ਸੋਡੇ ਦੀ ਵਰਤੋਂ ਕੀਤੀ ਜਾ ਸਕਦੀ ਹੈ । ਘੋਲ ਵਿਚ ਸੋਡਾ ਇੰਨਾ ਕੁ ਹੀ ਪਾਓ ਕਿ ਉਹ ਹੱਥਾਂ ‘ਤੇ ਮਾੜਾ ਪ੍ਰਭਾਵ ਨਾ ਪਾਵੇ | ਬਰਤਨ ਦੀ ਧਾਤ ਅਨੁਸਾਰ ਸਫ਼ਾਈ ਲਈ ਕੱਪੜੇ ਧੋਣ ਵਾਲਾ ਸੋਡਾ, ਸੋਡੀਅਮ ਹੈਕਸਾਟਾਫਾਸਫੇਟ, ਟਰਾਈ ਸੋਡੀਅਮ ਫਾਸਫੇਟ, ਸੋਡੀਅਮ ਮੈਟਾਸਿਲੀਕੇਟ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ । ਸੋਡੇ ਨੂੰ ਕੋਸੇ ਪਾਣੀ (45°C) ਵਿਚ ਘੋਲ ਕੇ ਬਰਤਨ ਵਿਚ ਪਾ ਕੇ ਬੁਰਸ਼ ਜਾਂ ਹੱਥ ਨਾਲ ਅੰਦਰੋਂ-ਬਾਹਰੋਂ ਚੰਗੀ ਤਰ੍ਹਾਂ ਰਗੜ ਕੇ ਸਾਫ਼ ਕਰੋ । ਮਗਰੋਂ ਬਰਤਨ ਨੂੰ 2-3 ਵਾਰ ਕੋਸੇ ਪਾਣੀ ਨਾਲ ਧੋ ਕੇ ਸੋਡਾ ਕੱਢ ਦਿਓ ਅਤੇ ਆਖਿਰ ਵਿਚ ਠੰਡੇ ਪਾਣੀ ਨਾਲ ਧੋ ਦਿਓ | ਸਾਫ਼ ਕੀਤੇ ਬਰਤਨਾਂ ਨੂੰ ਪੁੱਠੇ ਕਰ ਕੇ ਸੁਕਾ ਲੈਣਾ ਚਾਹੀਦਾ ਹੈ ।
ਕਿਰਮ ਰਹਿਤ ਕਰਨ ਨਾਲ ਬਿਮਾਰੀਆਂ ਫੈਲਾਉਣ ਵਾਲੇ ਕੀਟਾਣੂਆਂ ਦਾ ਨਾਸ਼ ਹੋ ਜਾਂਦਾ ਹੈ । ਕਿਰਮ ਰਹਿਤ ਕਰਨ ਲਈ ਉਬਲਦਾ ਪਾਣੀ, ਭਾਫ਼ ਅਤੇ ਰਸਾਇਣਿਕ ਪਦਾਰਥਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ | ਬਰਤਨਾਂ ਨੂੰ 2-3 ਮਿੰਟ ਭਾਫ਼ ਦੀ ਫੁਹਾਰ ਤੇ ਰੱਖ ਕੇ ਕਿਰਮ ਰਹਿਤ ਕੀਤਾ ਜਾ ਸਕਦਾ ਹੈ । ਦੁੱਧ ਦੇ ਬਰਤਨਾਂ ਵਿਚ ਉਬਲਦਾ ਪਾਣੀ ਪਾ ਕੇ ਅੱਧੇ ਘੰਟੇ ਲਈ ਬੰਦ ਕਰ ਦਿਓ ਅਤੇ ਬਰਤਨ ਦਾ ਤਾਪਮਾਨ ਲਗਪਗ 85°C ਹੋਣਾ ਚਾਹੀਦਾ ਹੈ | ਸੋਡੀਅਮ ਅਤੇ ਕੈਲਸ਼ੀਅਮ ਹਾਈਪੋਕਲੋਰਾਈਡ ਵਰਗੇ ਰਸਾਇਣ ਪਦਾਰਥ ਵੀ ਬਰਤਨਾਂ ਨੂੰ ਕਿਰਮ ਰਹਿਤ ਕਰਨ ਲਈ ਵਰਤੇ ਜਾ ਸਕਦੇ ਹਨ । ਇਨ੍ਹਾਂ ਰਸਾਇਣਾਂ ਦੀ 200 ਗ੍ਰਾਮ ਮਾਤਰਾ 1000 ਲਿਟਰ ਪਾਣੀ ਵਿਚ ਘੋਲ ਕੇ ਬਰਤਨ ਵਿਚ 2 ਮਿੰਟ ਲਈ ਪਾਉਣਾ ਕਾਫ਼ੀ ਹੈ, ਜੇ ਕੁਆਰਟਰੀਨੈਰੀ ਅਮੋਨੀਅਮ ਵਰਤਣਾ ਹੋਵੇ ਤਾਂ ਇਹ 50 ਗ੍ਰਾਮ ਪ੍ਰਤੀ 1000 ਲਿਟਰ ਪਾਣੀ ਵਿਚ ਘੋਲ ਕੇ ਵਰਤਿਆ ਜਾ ਸਕਦਾ ਹੈ । ਰਸਾਇਣਾਂ ਨਾਲ ਸਾਫ਼ ਕਰਨ ਤੋਂ ਬਾਅਦ ਬਰਤਨ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋਣੇ ਚਾਹੀਦੇ ਹਨ, ਨਹੀਂ ਤਾਂ ਇਨ੍ਹਾਂ ਦੀ ਰਹਿੰਦ-ਖੂੰਹਦ ਦੁੱਧ ਜਾਂ ਇਸ ਦੇ ਪਦਾਰਥਾਂ ਨੂੰ ਖ਼ਰਾਬ ਕਰ ਸਕਦੀ ਹੈ ।
ਪ੍ਰਸ਼ਨ 8.
ਦੇਸੀ ਗਾਂਵਾਂ ਦੀਆਂ ਨਸਲਾਂ ਦਾ ਵਿਸਥਾਰ-ਪੂਰਵਕ ਵਰਣਨ ਕਰੋ ।
ਉੱਤਰ-
ਪਸ਼ੂ ਪਾਲਣ PSEB 9th Class Agriculture Notes
ਪਾਠ ਇੱਕ ਨਜ਼ਰ ਵਿੱਚ
- ਪੰਜਾਬ ਵਿੱਚ ਲਗਪਗ 70% ਵਸੋਂ ਪੇਂਡੂ ਹੈ ।
- ਪੰਜਾਬ ਵਿੱਚ ਕੁੱਲ 17 ਲੱਖ ਗਾਂਵਾਂ ਅਤੇ 50 ਲੱਖ ਮੱਝਾਂ ਹਨ ।
- ਪੰਜਾਬ ਵਿੱਚ ਪ੍ਰਤੀ ਜੀਅ ਔਸਤਨ 937 ਗ੍ਰਾਮ ਦੁੱਧ ਰੋਜ਼ਾਨਾ ਪੈਦਾ ਕੀਤਾ ਜਾਂਦਾ ਹੈ ! ਜਦਕਿ ਕੌਮੀ ਪੱਧਰ ਤੇ ਇਹ 291 ਗ੍ਰਾਮ ਹੈ ।
- ਹੋਲਸਟੀਅਨ-ਫਰੀਜੀਅਨ ਦੁੱਧ ਦੇਣ ਵਾਲੀ ਸਭ ਤੋਂ ਵਧੀਆ ਵਿਦੇਸ਼ੀ ਨਸਲ ਹੈ ।
- ਦੇਸੀ ਗਾਂਵਾਂ ਸੂਏ ਵਿੱਚ ਲਗਪਗ 1000 ਤੋਂ 1800 ਕਿਲੋਗ੍ਰਾਮ ਦੁੱਧ ਦਿੰਦੀਆਂ ਹਨ ।
- ਗਾਂਵਾਂ ਦੀਆਂ ਦੇਸੀ ਨਸਲਾਂ ਹਨ-ਹਰਿਆਣਾ, ਸਾਹੀਵਾਲ, ਲਾਲ ਸਿੰਧੀ ਤੇ ਥਾਰਪਾਰਕਰ ।
- ਥਾਰਪਾਰਕਰ ਤੇ ਹਰਿਆਣਾ ਦੋ ਮੰਤਵੀ ਨਸਲਾਂ ਹਨ ।
- ਗਾਂਵਾਂ ਦੀਆਂ ਵਿਦੇਸ਼ੀ ਨਸਲਾਂ ਹਨ-ਹੋਲਸਟੀਅਨ-ਫਰੀਜੀਅਨ, ਜਰਸੀ ਹਨ । ਕੁਮਵਾਰ ਇਨ੍ਹਾਂ ਦੇ ਇੱਕ ਸੂਏ ਤੋਂ ਔਸਤਨ 5500-6500, 3000-5000 ਕਿਲੋ ਦੁੱਧ ਮਿਲ ਜਾਂਦਾ ਹੈ ।
- ਲਗਪਗ 35 ਕਿਲੋ ਹਰਾ ਚਾਰਾ 400 ਕਿਲੋ ਭਾਰ ਦੀ ਗਾਂ ਜਾਂ ਮੱਝ ਦੇ ਸਰੀਰ ਨੂੰ ਸੰਚਾਲਨ ਦੀ ਲੋੜ ਨੂੰ ਪੂਰਾ ਕਰਦਾ ਹੈ ।
- ਜਾਨਵਰਾਂ ਲਈ ਲੋੜੀਂਦੇ ਖ਼ੁਰਾਕੀ ਤੱਤਾਂ ਨੂੰ ਮੋਟੇ ਤੌਰ ਤੇ 4 ਭਾਗਾਂ ਵਿਚ ਵੰਡ ਸਕਦੇ ਹਾਂ, ਜਿਵੇਂ ਕਿ ਊਰਜਾ ਦੇਣ ਵਾਲੇ ਪਦਾਰਥ, ਪ੍ਰੋਟੀਨ, ਖਣਿਜ ਪਦਾਰਥ ਅਤੇ ਵਿਟਾਮਿਨ |
- ਜਾਨਵਰਾਂ ਨੂੰ ਖ਼ੁਰਾਕੀ ਤੱਤ ਪੂਰੇ ਮਿਲਣ ਇਸ ਲਈ ਵੰਡ, ਜੋ ਕਿ ਅਨਾਜ, ਤੇਲ ਵਾਲੇ ਬੀਜਾਂ ਦੀ ਖਲ ਆਦਿ ਦਾ ਮਿਸ਼ਰਣ ਹੈ, ਦਿੱਤਾ ਜਾਂਦਾ ਹੈ ।
- ਜੇ ਚੁਆਈ ਦੁੱਧ ਚੋਣ ਵਾਲੀ ਮਸ਼ੀਨ ਨਾਲ ਕਰਨੀ ਹੋਵੇ ਤਾਂ ਥਣਾਂ ਨੂੰ 50% ਬੀਟਾਡੇਨ + 50% ਗਲੀਸਰੀਨ ਦੇ ਘੋਲ ਵਿੱਚ ਡੁਬੋ ਦਿਓ ।
- ਦੁੱਧੋਂ ਹਟੀ ਆਸ ਵਾਲੀ ਗਾਂ ਨੂੰ ਇੱਧਰ-ਉੱਧਰ ਨਹੀਂ ਲਿਜਾਣਾ ਚਾਹੀਦਾ ਅਤੇ ਤਿਲਕਣ ਤੋਂ ਵੀ ਬਚਾਉਣਾ ਚਾਹੀਦਾ ਹੈ ।
- ਗਾਂ ਨੂੰ ਸੂਣ ਤੋਂ ਬਾਅਦ 2 ਘੰਟੇ ਵਿਚ ਚੋ ਲੈਣਾ ਚਾਹੀਦਾ ਹੈ ।
- ਨਵ ਜੰਮੇ ਵੱਛੜੂ ਦੇ ਨਾਡੂ ਨੂੰ ਹਰ ਰੋਜ਼ 2-3 ਵਾਰ ਟਿੱਚਰ ਆਇਓਡੀਨ ਜਾਂ ਡੀਟੋਲ ! ਲਾ ਦੇਣੀ ਚਾਹੀਦੀ ਹੈ ।
- ਵੱਛੜਆਂ ਨੂੰ ਦੁੱਧ ਪਿਲਾਉਣਾ ਚਾਹੀਦਾ ਹੈ ਅਤੇ ਚੁੰਘਾਉਣਾ ਨਹੀਂ ਚਾਹੀਦਾ ।
- ਕੱਟੀਆਂ ਅਤੇ ਵੱਛੀਆਂ ਦੇ ਕੁਮਵਾਰ 7-10 ਦਿਨ ਅਤੇ 15-20 ਦਿਨਾਂ ਦੀ ਉਮਰ ਵਿੱਚ ਸਿੰਗ ਦਾਗ ਦੇਣੇ ਚਾਹੀਦੇ ਹਨ ।
- ਵਹਿੜਾਂ ਨੂੰ ਵਧੀਆ ਰਾਸ਼ਨ ਮਿਲੇ ਤਾਂ ਭਾਰ 18 ਮਹੀਨਿਆਂ ਵਿੱਚ 300 ਕਿਲੋਗ੍ਰਾਮ । ਹੋ ਜਾਂਦਾ ਹੈ ।
- ਦੁੱਧ ਦੀ ਚੁਆਈ 6-8 ਮਿੰਟਾਂ ਵਿੱਚ ਪੂਰੀ ਮੁੱਠੀ ਨਾਲ ਕਰਨੀ ਚਾਹੀਦੀ ਹੈ ।
- ਵੱਡੇ ਪਸ਼ੂ ਨੂੰ ਲਗਪਗ 12-14 ਵਰਗ ਫੁੱਟ ਥਾਂ ਦੀ ਲੋੜ ਹੁੰਦੀ ਹੈ ।
- ਫਾਲਤੂ ਫਲੀਦਾਰ ਚਾਰੇ ਨੂੰ ਸੁਕਾ ਕੇ ਹੋਅ ਅਤੇ ਗੈਰ ਫਲੀਦਾਰ ਦਾ ਆਚਾਰ ਬਣਾ ਕੇ ਸੰਭਾਲਿਆ ਜਾ ਸਕਦਾ ਹੈ ।
- ਮੱਝਾਂ ਦਾ ਭਾਰਤ ਵਿਚ ਔਸਤਨ ਇਕ ਸੂਏ ਦਾ ਦੁੱਧ 500 ਕਿਲੋਗ੍ਰਾਮ ਹੈ । ਪੰਜਾਬ ਵਿਚ ਇਹ 1500 ਕਿਲੋਗ੍ਰਾਮ ਹੈ ।
- ਭਾਰਤ ਵਿਚ ਮੱਝਾਂ ਦੀਆਂ 15 ਨਸਲਾਂ ਹਨ, ਪੰਜਾਬ ਵਿਚ ਆਮ ਦੋ ਹੀ ਨਸਲਾਂ ਮਿਲਦੀਆਂ ਹਨ ਮੁੱਰਾ ਅਤੇ ਨੀਲੀ ਰਾਵੀ ।
- ਵਧੀਆ ਮੱਝ ਨੂੰ ਪਹਿਲੇ ਸੂਏ 2000 ਅਤੇ ਦੂਜੇ ਸੂਏ 2500 ਕਿਲੋਗਰਾਮ ਦੁੱਧ ਦੇਣਾ ਚਾਹੀਦਾ ਹੈ ।
- ਦੁੱਧ ਨੂੰ 5°C ਤਕ ਠੰਡਾ ਕਰਕੇ ਰੱਖੋ ਇਸ ਤਰ੍ਹਾਂ ਬੈਕਟੀਰੀਆ ਨਹੀਂ ਵਧਦੇ-ਫੁੱਲਦੇ ।
- ਦੁੱਧ ਵਾਲੇ ਭਾਂਡਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ।