Punjab State Board PSEB 6th Class Social Science Book Solutions History Chapter 10 ਹੜੱਪਾ ਸਭਿਅਤਾ Textbook Exercise Questions and Answers.
PSEB Solutions for Class 6 Social Science History Chapter 10 ਹੜੱਪਾ ਸਭਿਅਤਾ
SST Guide for Class 6 PSEB ਹੜੱਪਾ ਸਭਿਅਤਾ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਲਿਖੋ :
ਪ੍ਰਸ਼ਨ 1.
ਹੜੱਪਾ ਸਭਿਅਤਾ ਦੇ ਮਹੱਤਵਪੂਰਨ ਨਗਰਾਂ ਦੇ ਨਾਮ ਦੱਸੋ ।
ਉੱਤਰ-
ਹੜੱਪਾ ਸਭਿਅਤਾ ਦੇ ਮਹੱਤਵਪੂਰਨ ਨਗਰ ਹੜੱਪਾ, ਮੋਹਿੰਜੋਦੜੋ, ਲੋਥਲ, ਕਾਲੀਬੰਗਨ, ਬਨਵਾਲੀ ਆਦਿ ਸਨ ।
ਪ੍ਰਸ਼ਨ 2.
ਸਿੰਧ ਘਾਟੀ ਸਭਿਅਤਾ ਦੇ ਲੋਕਾਂ ਦੇ ਸਮਾਜਿਕ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸਿੰਧ ਘਾਟੀ ਸਭਿਅਤਾ ਦੇ ਲੋਕਾਂ ਦਾ ਸਮਾਜਿਕ ਜੀਵਨ ਬਹੁਤ ਵਿਕਸਿਤ ਸੀ । ਸਮਾਜ ਵਿੱਚ ਤਿੰਨ ਵਰਗਾਂ ਦੇ ਲੋਕ ਰਹਿੰਦੇ ਸਨ । ਪਹਿਲਾ ਵਰਗ ਅਮੀਰ ਲੋਕਾਂ, ਦੂਸਰਾ ਵਰਗ ਕਿਸਾਨਾਂ ਤੇ ਛੋਟੇ-ਛੋਟੇ ਪੇਸ਼ਾਵਰ ਲੋਕਾਂ ਅਤੇ ਤੀਸਰਾ ਵਰਗ ਮਜ਼ਦੂਰਾਂ ਦਾ ਸੀ । ਲੋਕਾਂ ਦਾ ਰਹਿਣ-ਸਹਿਣ ਅੱਜ ਦੀ ਤਰ੍ਹਾਂ ਹੀ ਸੀ । ਲੋਕਾਂ ਦੇ ਭੋਜਨ ਦੇ ਮੁੱਖ ਪਦਾਰਥ ਕਣਕ, ਜਵਾਰ, ਚਾਵਲ, ਦਾਲਾਂ, ਫਲ, ਸਬਜ਼ੀਆਂ ਅਤੇ ਦੁੱਧ ਸਨ । ਕੁਝ ਲੋਕ ਮਾਸਾਹਾਰੀ ਵੀ ਸਨ । ਲੋਕ ਸੁਤੀ ਅਤੇ ਉਨੀ, ਦੋਹਾਂ ਤਰ੍ਹਾਂ ਦੇ ਕੱਪੜੇ ਪਹਿਨਦੇ ਸਨ । ਇਸਤਰੀਆਂ ਅਤੇ ਪੁਰਸ਼, ਦੋਵੇਂ ਸ਼ਿੰਗਾਰ ਕਰਦੇ ਸਨ ਅਤੇ ਗਹਿਣੇ ਪਹਿਨਦੇ ਸਨ । ਅਮੀਰ ਲੋਕ ਸੋਨੇ-ਚਾਂਦੀ ਤੇ ਕੀਮਤੀ ਪੱਥਰਾਂ ਦੇ ਗਹਿਣੇ ਜਦ ਕਿ ਗ਼ਰੀਬ ਲੋਕ ਹੱਡੀਆਂ, ਪੱਕੀ ਮਿੱਟੀ ਅਤੇ ਮਣਕਿਆਂ ਦੇ ਬਣੇ ਹੋਏ ਗਹਿਣੇ ਪਹਿਨਦੇ ਸਨ ।
ਲੋਕ ਖੇਡਾਂ ਦੇ ਸ਼ੁਕੀਨ ਸਨ । ਨੱਚਣਾ-ਗਾਉਣਾ, ਜੁਆ ਜਾਂ ਚੌਪੜ ਖੇਡਣਾ, ਸ਼ਿਕਾਰ ਕਰਨਾ ਆਦਿ ਮਨੋਰੰਜਨ ਦੇ ਮੁੱਖ ਸਾਧਨ ਸਨ । ਬੱਚਿਆਂ ਦੇ ਖੇਡਣ ਲਈ ਪੱਕੀ ਮਿੱਟੀ ਦੇ ਤਰ੍ਹਾਂ-ਤਰ੍ਹਾਂ ਦੇ ਖਿਡੌਣੇ ਬਣਾਏ ਜਾਂਦੇ ਸਨ, ਜਿਨ੍ਹਾਂ ਵਿੱਚੋਂ ਜਾਨਵਰਾਂ ਦੀਆਂ ਮੂਰਤੀਆਂ ਅਤੇ ਬੈਲ ਗੱਡੀਆਂ ਆਦਿ ਮੁੱਖ ਸਨ ।
ਪ੍ਰਸ਼ਨ 3.
ਸਿੰਧ ਘਾਟੀ ਸਭਿਅਤਾ ਦੀ ਨਿੱਗਰ ਯੋਜਨਾ ਬਾਰੇ ਇੱਕ ਨੋਟ ਲਿਖੋ ।
ਉੱਤਰ-
ਸਿੰਧ ਘਾਟੀ ਸਭਿਅਤਾ ਵਿੱਚ ਨਗਰ-ਨਿਰਮਾਣ ਉੱਚ-ਕੋਟੀ ਦਾ ਸੀ । ਨਗਰ ਦੋ ਭਾਗਾਂ ਵਿੱਚ ਵੰਡੇ ਹੁੰਦੇ ਸਨ-ਉੱਚਾ ਭਾਗ ਅਤੇ ਹੇਠਲਾ ਭਾਗ । ਉੱਚੇ ਭਾਗ ਵਿੱਚ ਵੱਡੇ-ਵੱਡੇ ਧਾਰਮਿਕ ਅਤੇ ਸਰਵਜਨਕ ਭਵਨ ਸਨ । ਇੱਥੇ ਸ਼ਾਸਕ ਵਰਗ ਦੇ ਲੋਕ ਰਹਿੰਦੇ ਸਨ । ਹੇਠਲੇ ਭਾਗ ਵਿੱਚ ਆਮ ਲੋਕਾਂ ਦੇ ਨਿਵਾਸ ਸਥਾਨ ਸਨ । ਨਗਰਾਂ ਦੀਆਂ ਸੜਕਾਂ ਸਿੱਧੀਆਂ ਜਾਂਦੀਆਂ ਸਨ ਅਤੇ ਇੱਕ-ਦੂਜੀ ਨੂੰ ਸਮਕੋਣ ‘ਤੇ ਕੱਟਦੀਆਂ ਸਨ । ਨਗਰਾਂ ਵਿੱਚ ਨਾਲੀਆਂ ਦੀ ਬਹੁਤ ਚੰਗੀ ਵਿਵਸਥਾ ਕੀਤੀ ਗਈ ਸੀ, ਜਿਸ ਕਾਰਨ ਨਗਰ ਵਿੱਚ ਸਫ਼ਾਈ ਰਹਿੰਦੀ ਸੀ ।
ਪਸ਼ਨ 4.
ਹੜੱਪਾ ਸਭਿਅਤਾ ਦੇ ਪਤਨ ਦੇ ਕੀ ਕਾਰਨ ਸਨ ?
ਉੱਤਰ-
ਲਗਪਗ 1500 ਈ: ਪੂ: ਹੜੱਪਾ ਸਭਿਅਤਾ ਦਾ ਪਤਨ ਹੋ ਗਿਆ । ਇਸ ਸਭਿਅਤਾ ਦੇ ਪਤਨ ਦੇ ਕਾਰਨਾਂ ਬਾਰੇ ਨਿਸ਼ਚਿਤ ਰੂਪ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ । ਵੱਖਵੱਖ ਵਿਦਵਾਨਾਂ ਨੇ ਆਪਣੇ-ਆਪਣੇ ਅਨੁਮਾਨ ਅਨੁਸਾਰ ਇਸ ਦੇ ਪਤਨ ਦੇ ਕਾਰਨ ਦੱਸੋ ਹਨ ।
- ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਆਰੀਆ ਲੋਕਾਂ ਨੇ ਸਿੰਧ ਘਾਟੀ ਦੇ ਲੋਕਾਂ ਨਾਲ ਯੁੱਧ ਕਰਕੇ ਉਨ੍ਹਾਂ ਨੂੰ ਹਰਾ ਦਿੱਤਾ ਸੀ । ਫਲਸਰੂਪ ਹੜੱਪਾ ਸਭਿਅਤਾ ਨਸ਼ਟ ਹੋ ਗਈ । ਪਰ ਇਸ ਵਿਚਾਰ ਨੂੰ ਅੱਜ ਕੋਈ ਮਹੱਤਵ ਨਹੀਂ ਦਿੱਤਾ ਜਾਂਦਾ ।
- ਕੁਝ ਵਿਦਵਾਨਾਂ ਦੇ ਅਨੁਸਾਰ ਸਿੰਧ ਅਤੇ ਇਸ ਦੀਆਂ ਸਹਾਇਕ ਨਦੀਆਂ ਵਿੱਚ ਲਗਾਤਾਰ ਹੜਾਂ ਦੇ ਆਉਣ ਕਾਰਨ ਇਸ ਸਭਿਅਤਾ ਦਾ ਨਾਸ਼ ਹੋ ਗਿਆ ।
- ਕੁਝ ਵਿਦਵਾਨਾਂ ਦਾ ਕਥਨ ਹੈ ਕਿ ਲਗਪਗ 1900 ਈ: ਪੂ: ਸਰਸਵਤੀ ਨਦੀ ਦੇ ਸੁੱਕ ਜਾਣ ਕਾਰਨ ਹੜੱਪਾ ਸਭਿਅਤਾ ਦੇ ਲੋਕ ਪੂਰਬ ਵੱਲ ਗੰਗਾ ਦੇ ਮੈਦਾਨ ਵਿੱਚ ਚਲੇ ਗਏ ਸਨ ।
- ਕੁੱਝ ਵਿਦਵਾਨਾਂ ਦੇ ਅਨੁਸਾਰ ਭੂਚਾਲ ਜਾਂ ਕਿਸੇ ਹੋਰ ਮਹਾਂਮਾਰੀ ਕਾਰਨ ਇਸ ਸਭਿਅਤਾ ਦਾ ਅੰਤ ਹੋ ਗਿਆ ਸੀ ।
- ਕੁੱਝ ਵਿਦਵਾਨਾਂ ਦੇ ਅਨੁਸਾਰ ਸਿੰਧ ਘਾਟੀ ਦੀ ਭੂਮੀ ਵਿੱਚ ਰੇਗਿਸਤਾਨ ਫੈਲ ਗਿਆ ਅਤੇ ਇਸ ਵਿੱਚ ਲੂਣ ਦੀ ਮਾਤਰਾ ਵੱਧ ਗਈ । ਸਿੱਟੇ ਵਜੋਂ ਭੂਮੀ ਦੀ ਉਪਜਾਊ-ਸ਼ਕਤੀ ਖ਼ਤਮ ਹੋ ਗਈ । ਇਸ ਲਈ ਸਿੰਧ ਘਾਟੀ ਦੇ ਲੋਕ ਹੋਰ ਥਾਂਵਾਂ ‘ਤੇ ਜਾ ਕੇ ਰਹਿਣ ਲੱਗੇ ।
ਪ੍ਰਸ਼ਨ 5.
ਸਿੰਧ ਘਾਟੀ ਸਭਿਅਤਾ ਦੇ ਲੋਕਾਂ ਦਾ ਆਰਥਿਕ ਜੀਵਨ ਕਿਸ ਤਰ੍ਹਾਂ ਦਾ ਸੀ ?
ਉੱਤਰ-
ਸਿੰਧ ਘਾਟੀ ਸਭਿਅਤਾ ਦੇ ਲੋਕਾਂ ਦਾ ਆਰਥਿਕ ਜੀਵਨ ਖ਼ੁਸ਼ਹਾਲ ਸੀ । ਲੋਕਾਂ ਦੇ ਮੁੱਖ ਕਿੱਤੇ ਖੇਤੀਬਾੜੀ, ਪਸ਼ੂ-ਪਾਲਣ ਅਤੇ ਵਪਾਰ ਸਨ । ਇਸ ਤੋਂ ਇਲਾਵਾ ਲੋਕ ਕੁਝ ਹੋਰ ਉਦਯੋਗ-ਧੰਦੇ ਵੀ ਕਰਦੇ ਸਨ ।
- ਖੇਤੀਬਾੜੀ – ਸਿੰਧ ਘਾਟੀ ਸਭਿਅਤਾ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ । ਸਿੰਜਾਈ ਨਦੀਆਂ ਦੁਆਰਾ ਕੀਤੀ ਜਾਂਦੀ ਸੀ । ਕਣਕ, ਚਾਵਲ, ਜੌਂ ਅਤੇ ਕਪਾਹ ਦੀ ਖੇਤੀ ਮੁੱਖ ਰੂਪ ਵਿੱਚ ਹੁੰਦੀ ਸੀ । ਖੇਤਾਂ ਨੂੰ ਹਲ ਅਤੇ ਬੈਲਾਂ ਨਾਲ ਜੋੜਿਆ ਜਾਂਦਾ ਸੀ । ਲੋਕ ਤਿਲ ਅਤੇ ਸਰੋਂ ਵੀ ਪੈਦਾ ਕਰਦੇ ਸਨ ।
- ਪਸ਼ੂ-ਪਾਲਣ – ਲੋਕ ਬਲਦ, ਮੱਝਾਂ, ਭੇਡਾਂ, ਬੱਕਰੀਆਂ, ਉਠ, ਹਾਥੀ, ਘੋੜੇ ਅਤੇ ਕੁੱਤੇ ਪਾਲਦੇ ਸਨ ।
- ਵਪਾਰ – ਨਗਰ ਵਪਾਰ ਦੇ ਕੇਂਦਰ ਸਨ । ਗੱਡੀਆਂ ਅਤੇ ਕਿਸ਼ਤੀਆਂ ਵਿੱਚ ਮਾਲ ਲਿਆਂਦਾ ਜਾਂਦਾ ਸੀ । ਮੁਦਰਾ ਦੀ ਘਾਟ ਕਾਰਨ ਵਪਾਰ ਵਸਤਾਂ ਦੀ ਅਦਲਾ-ਬਦਲੀ ਦੁਆਰਾ ਹੀ ਹੁੰਦਾ ਸੀ । ਵਪਾਰ ਦੇਸੀ ਅਤੇ ਵਿਦੇਸ਼ੀ, ਦੋਹਾਂ ਤਰ੍ਹਾਂ ਦਾ ਸੀ । ਵਿਦੇਸ਼ੀ ਵਪਾਰ ਮੁੱਖ ਤੌਰ ‘ਤੇ ਅਫ਼ਗਾਨਿਸਤਾਨ, ਇਰਾਨ ਅਤੇ ਮੈਸੋਪੋਟਾਮੀਆ ਨਾਲ ਹੁੰਦਾ ਸੀ ।
- ਹੋਰ ਉਦਯੋਗ-ਧੰਦੇ – ਪੱਥਰ ਅਤੇ ਤਾਂਬੇ ਦੀਆਂ ਅਨੇਕਾਂ ਵਸਤਾਂ ਬਣਾਈਆਂ ਜਾਂਦੀਆਂ ਸਨ । ਸ਼ਿਲਪਕਾਰ ਮੂਰਤੀਆਂ, ਬਰਤਨ, ਔਜ਼ਾਰ ਅਤੇ ਹਥਿਆਰ ਆਦਿ ਬਣਾਉਂਦੇ ਸਨ । ਕੱਪੜੇ ਦੀ ਛਪਾਈ ਅਤੇ ਸੂਤ ਕੱਤਣ ਦਾ ਕੰਮ ਵੀ ਹੁੰਦਾ ਸੀ ।
ਪ੍ਰਸ਼ਨ 6.
ਪੰਜਾਬ ਵਿੱਚ ਹੜੱਪਾ ਸਭਿਅਤਾ ਦੇ ਕਿਸੇ ਦੋ ਕੇਂਦਰਾਂ ਬਾਰੇ ਲਿਖੋ ।
ਉੱਤਰ-
ਪੁਰਾਤੱਤਵ ਮਾਹਿਰਾਂ ਨੇ ਪੰਜਾਬ ਵਿੱਚ ਖੁਦਾਈ ਕਰਕੇ ਹੜੱਪਾ ਸਭਿਅਤਾ ਦੇ ਅਨੇਕਾਂ , ਕੇਂਦਰਾਂ ਦੀ ਖੋਜ ਕੀਤੀ ਹੈ । ਇਹ ਕੇਂਦਰ ਸੰਘੋਲ, ਰੋਹੀੜਾ, ਸੁਨੇਤ ਅਤੇ ਕੋਟਲਾ ਨਿਹੰਗ ਖਾਨ ਹਨ । ਇਹਨਾਂ ਕੇਂਦਰਾਂ ਵਿੱਚੋਂ ਸੰਘੋਲ ਅਤੇ ਰੋਹੀੜਾ ਕੇਂਦਰਾਂ ਦਾ ਵਰਣਨ ਇਸ ਤਰ੍ਹਾਂ ਹੈ-
- ਸੰਘੋਲ – ਸੰਘੋਲ ਇੱਕ ਛੋਟਾ ਜਿਹਾ ਪਿੰਡ ਹੈ ਜੋ ਲੁਧਿਆਣਾ ਜ਼ਿਲ੍ਹੇ ਵਿੱਚ ਲੁਧਿਆਣਾਚੰਡੀਗੜ੍ਹ ਸੜਕ ‘ਤੇ ਸਥਿਤ ਹੈ । ਇਸ ਨੂੰ ‘ਉੱਚਾ ਪਿੰਡ’ ਵੀ ਕਿਹਾ ਜਾਂਦਾ ਹੈ । ਇੱਥੋਂ ਦੀਆਂ ਖੁਦਾਈਆਂ ਤੋਂ 2000 ਈ: ਪੂਰਵ ਦੇ ਸਮੇਂ ਦੇ ਲੋਕਾਂ ਦੀ ਜਾਣਕਾਰੀ ਪ੍ਰਾਪਤ ਹੋਈ ਹੈ । ਇੱਥੇ ਕੁਝ ਮੂਰਤੀਆਂ, ਮਿੱਟੀ ਦੇ ਬਰਤਨ, ਮਾਲਾ ਦੇ ਮਣਕੇ ਅਤੇ ਤਾਂਬੇ ਦੇ ਔਜ਼ਾਰ ਮਿਲੇ ਹਨ । ਇਹਨਾਂ ਵਸਤਾਂ ਦਾ ਸੰਬੰਧ ਹੜੱਪਾ ਸਭਿਅਤਾ ਨਾਲ ਹੈ ।
- ਰੋਹੀੜਾ – ਰੋਹੀੜਾ ਜ਼ਿਲ੍ਹਾ ਸੰਗਰੂਰ ਵਿੱਚ ਸਥਿਤ ਹੈ । ਇੱਥੋਂ ਦੀ ਖੁਦਾਈ ਤੋਂ ਬਰਤਨ, ਪੱਕੀਆਂ ਇੱਟਾਂ, ਮਿੱਟੀ ਦੇ ਖਿਡੌਣੇ ਆਦਿ ਮਿਲੇ ਹਨ । ਇੱਥੇ ਖੁਦਾਈ ਦਾ ਕੰਮ 1976-77 ਈ: ਵਿਚ ਕੀਤਾ ਗਿਆ ।
II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :
(1) ਹੜੱਪਾ ਸਭਿਅਤਾ ਮਿਸਰ ਦੀ ਸਭਿਅਤਾ ਨਾਲੋਂ ਲਗਪਗ …………………….. ਗੁਣਾਂ ਵੱਡੀ ਸੀ ।
ਉੱਤਰ-
ਵੀਹ
(2) ਪੰਜਾਬ ਵਿਚ …….,……..,……………….. ਅਤੇ …………………. ਵਿਚੋਂ ਇਸ ਸਭਿਅਤਾ ਦੇ ਅਵਸ਼ੇਸ਼ ਮਿਲੇ ਹਨ ।
ਉੱਤਰ-
ਕੋਟਲਾ ਨਿਹੰਗ ਖ਼ਾਂ, ਸੰਘੋਲ, ਰੋਹੀੜਾ, ਸੁਨੇਤ
(3) ਮਕਾਨ ……………………. ਅਤੇ ……………………. ਦੇ ਬਣੇ ਹੋਏ ਸਨ ।
ਉੱਤਰ-
ਪੱਕੀਆਂ ਇੱਟਾਂ, ਲੱਕੜੀ
(4) ਇੱਕ ਵੱਡਾ ………………………….. ਭਵਨ ਮੋਹਿੰਜੋਦੜੋ ਵਿੱਚੋਂ ਮਿਲਿਆ ਹੈ ।
ਉੱਤਰ-
ਸਤੰਭਾਂ ਵਾਲਾ
(5) ਮਰਦ ਅਤੇ ਇਸਤਰੀਆਂ ਦੋਵੇਂ …………………………………………. ਅਤੇ …………………………. ਦੇ ਸ਼ੌਕੀਨ ਸਨ ।
ਉੱਤਰ-
ਗਹਿਣਿਆਂ, ਫੈਸ਼ਨ
(6) ਲੋਕ …………………………. ਦੀ ਪੂਜਾ ਕਰਦੇ ਸਨ ।
ਉੱਤਰ-
ਮਾਤ ਦੇਵੀ
(7) ਪਿੱਪਲ ਦੇ ਦਰੱਖ਼ਤ ਨੂੰ …………………………. ਮੰਨਿਆ ਜਾਂਦਾ ਸੀ ।
ਉੱਤਰ-
ਪਵਿੱਤਰ
II. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :
(1) ਪਸ਼ੂਪਤੀ | (ਉ) ਬੰਦਰਗਾਹ |
(2) ਮੋਹਿੰਜੋਦੜੋ | (ਅ) ਲਿਖਣ ਕਲਾ |
(3) ਲੋਥਲ | (ੲ) ਦੇਵਤਾ |
(4) ਚਿੱਤਰ-ਲਿਪੀ | (ਸ) ਵਿਸ਼ਾਲ ਇਸ਼ਨਾਨ-ਘਰ |
ਉੱਤਰ-
ਸਹੀ ਜੋੜੇ-
(1) ਪਸ਼ੂਪਤੀ | (ੲ) ਦੇਵਤਾ |
(2) ਮੋਹਿੰਜੋਦੜੋ | (ਸ) ਵਿਸ਼ਾਲ ਇਸ਼ਨਾਨ-ਘਰ |
(3) ਲੋਥਲ | (ਉ) ਬੰਦਰਗਾਹ |
(4) ਚਿੱਤਰ-ਲਿਪੀ | (ਅ) ਲਿਖਣ ਕਲਾ |
IV. ਹੇਠਾਂ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :
(1) ਰੋਪੜ ਪਾਕਿਸਤਾਨ ਵਿੱਚ ਸਥਿਤ ਹੈ ।
(2) ਹੜੱਪਾ ਦੇ ਲੋਕ ਮਾਤਾ ਦੇਵੀ ਦੀ ਪੂਜਾ ਨਹੀਂ ਕਰਦੇ ਸਨ ।
(3) ਪੰਜਾਬ ਵਿੱਚ ਸਿੰਧ ਘਾਟੀ ਸਭਿਅਤਾ ਦੇ ਕੋਈ ਖੰਡਰ ਨਹੀਂ ਮਿਲੇ ਹਨ ।
(4) ਸਿੰਧ ਘਾਟੀ ਸਭਿਅਤਾ ਦੇ ਲੋਕਾਂ ਨੂੰ ਲਿਖਣ ਕਲਾ ਨਹੀਂ ਆਉਂਦੀ ਸੀ ।
ਉੱਤਰ-
(1) (×)
(2) (×)
(3) (×)
(4) (×)
PSEB 6th Class Social Science Guide ਹੜੱਪਾ ਸਭਿਅਤਾ Important Questions and Answers
ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੰਜਾਬ ਦਾ ਇਕ ਹੜੱਪਾ ਸਥਾਨ ਲੁਧਿਆਣਾ ਜ਼ਿਲੇ ਵਿਚ ਵੀ ਸਥਿਤ ਹੈ । ਜਿਸਨੂੰ ‘ਉੱਚਾ ਪਿੰਡ’ ਵੀ ਕਿਹਾ ਜਾਂਦਾ ਹੈ । ਕੀ ਤੁਸੀਂ ਉਸਦਾ ਨਾਂ ਦੱਸ ਸਕਦੇ ਹੋ ?
ਉੱਤਰ-
ਸੰਘੋਲ ।
ਪ੍ਰਸ਼ਨ 2.
ਹੜੱਪਾ ਅਤੇ ਮੋਹਿੰਜੋਦੜੋ ਸਭਿਅਤਾ ਦੇ ਦੋ ਪ੍ਰਮੁੱਖ ਸਥਾਨ ਹਨ । ਦੱਸੋ ਇਨ੍ਹਾਂ ਦੇ ਅਵਸ਼ੇਸ਼ ਵਰਤਮਾਨ ਵਿਚ ਕਿਹੜੇ ਦੇਸ਼ ਵਿਚ ਸਥਿਤ ਹਨ ?
ਉੱਤਰ-
ਪਾਕਿਸਤਾਨ ।
ਪ੍ਰਸ਼ਨ 3.
ਸਿੰਧ ਘਾਟੀ ਦੀ ਸਭਿਅਤਾ ਦੀ ਤਾਂਬੇ ਦੀ ਨੱਚਣ ਵਾਲੀ ਦੀ ਮੂਰਤੀ ਕਿਹੜੇ ਪ੍ਰਾਚੀਨ ਸਥਾਨ ਤੋਂ ਮਿਲੀ ਹੈ ?
ਉੱਤਰ-
ਮੋਹਿੰਜੋਦੜੋ ।
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਹੇਠਾਂ ਲਿਖਿਆਂ ਵਿੱਚੋਂ ਕਿਹੜਾ-ਹੜੱਪਾ ਸਥਾਨ ਹਰਿਆਣਾ ਨਾਲ ਸੰਬੰਧ ਨਹੀਂ ਰੱਖਦਾ :
(ੳ) ਸੁਨੇਤ
(ਅ) ਬਨਵਾਲੀ
(ੲ) ਮਿਤਾਥਲ ।
ਉੱਤਰ-
(ੳ) ਸੁਨੇਤ
ਪ੍ਰਸ਼ਨ 2.
ਹੇਠ ਦਿਖਾਏ ਗਏ ਯੋਗੀ ਦੀ ਮੂਰਤੀ ਦਾ ਸੰਬੰਧ ਅੱਗੇ ਵਿੱਚੋਂ ਕਿਸ ਸਭਿਅਤਾ ਦੇ ਨਾਲ ਹੈ ?
(ਉ) ਗੁਪਤਕਾਲੀਨ ਸਭਿਅਤਾ
(ਅ) ਵੈਦਿਕ ਸਭਿਅਤਾ
(ੲ) ਹੜੱਪਾ ਸਭਿਅਤਾ।
ਉੱਤਰ-
(ੲ) ਹੜੱਪਾ ਸਭਿਅਤਾ।
ਪ੍ਰਸ਼ਨ 3.
ਹੜੱਪਾ ਦੇ ਕੁਝ ਸਿੱਕਿਆਂ ਉੱਤੇ ਇਕ ਚਿੱਤਰ ਲਿਪੀ ਵਿਚ ਲੇਖ ਮਿਲਦੇ ਹਨ । ਇਸ ਤੋਂ ਕੀ ਪਤਾ ਚਲਦਾ ਹੈ ?
(ਉ) ਲੋਕ ਸਿੱਕੇ ਬਣਾਉਣ ਵਿਚ ਨਿਪੁੰਨ ਸਨ ।
(ਅ) ਉਨ੍ਹਾਂ ਨੂੰ ਲੇਖਨ ਕਲਾ ਦਾ ਗਿਆਨ ਸੀ ।
(ੲ) ਉਹ ਮੂਰਤੀਆਂ ਉੱਤੇ ਉਨ੍ਹਾਂ ਦੇ ਬਣਾਉਣ ਦੀ ਤਾਰੀਕ ਲਿਖਦੇ ਸਨ ।
ਉੱਤਰ-
(ਅ) ਉਨ੍ਹਾਂ ਨੂੰ ਲੇਖਨ ਕਲਾ ਦਾ ਗਿਆਨ ਸੀ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹੜੱਪਾ ਸਭਿਅਤਾ ਨੂੰ ਸਿੰਧੁ ਘਾਟੀ ਸਭਿਅਤਾ ਕਿਉਂ ਕਹਿੰਦੇ ਹਨ ?
ਉੱਤਰ-
ਹੜੱਪਾ ਸਭਿਅਤਾ ਦੇ ਕਈ ਸਥਾਨ ਸਿੰਧੂ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਕੰਢੇ ਵਸੇ ਹੋਏ ਸਨ । ਇਸੇ ਲਈ ਇਸ ਨੂੰ ਸਿੰਧੁ ਘਾਟੀ ਸਭਿਅਤਾ ਵੀ ਕਹਿੰਦੇ ਹਨ ।
ਪ੍ਰਸ਼ਨ 2.
ਹੜੱਪਾ ਸਭਿਅਤਾ ਦੇ ਆਰੰਭ ਹੋਣ ਦਾ ਲਗਪਗ ਸਮਾਂ ਦੱਸੋ ।
ਉੱਤਰ-
ਹੜੱਪਾ ਸਭਿਅਤਾ ਦਾ ਆਰੰਭ ਅੱਜ ਤੋਂ ਲਗਪਗ 7000 ਸਾਲ ਪਹਿਲਾਂ ਹੋਇਆ ।
ਪ੍ਰਸ਼ਨ 3.
ਹੜੱਪਾ ਸਭਿਅਤਾ ਦੀਆਂ ਸੜਕਾਂ ਦੀ ਕੀ ਵਿਸ਼ੇਸ਼ਤਾ ਸੀ ?
ਉੱਤਰ-
ਹੜੱਪਾ ਸਭਿਅਤਾ ਦੀਆਂ ਸੜਕਾਂ ਸਿੱਧੀਆਂ ਸਨ ਅਤੇ ਇੱਕ-ਦੂਸਰੀ ਨੂੰ ਸਮਕੋਣ ‘ਤੇ ਕੱਟਦੀਆਂ ਸਨ । ਇਹ ਹਵਾ ਚੱਲਣ ‘ਤੇ ਆਪਣੇ ਆਪ ਸਾਫ਼ ਹੋ ਜਾਂਦੀਆਂ ਸਨ ।
ਪ੍ਰਸ਼ਨ 4.
ਹੜੱਪਾ ਸਭਿਅਤਾ ਦਾ ਵਿਸ਼ਾਲ ਇਸ਼ਨਾਨ-ਘਰ ਕਿੱਥੇ ਮਿਲਿਆ ਹੈ ?
ਉੱਤਰ-
ਹੜੱਪਾ ਸਭਿਅਤਾ ਦਾ ਵਿਸ਼ਾਲ ਇਸ਼ਨਾਨ-ਘਰ ਮੋਹਿੰਜੋਦੜੋ ਵਿੱਚ ਮਿਲਿਆ ਹੈ ।
ਪ੍ਰਸ਼ਨ 5.
ਪੰਜਾਬ ਵਿੱਚ ਹੜੱਪਾ ਸਭਿਅਤਾ ਦੇ ਕੋਈ ਚਾਰ ਸਥਾਨਾਂ ਦੇ ਨਾਂ ਦੱਸੋ ।
ਉੱਤਰ-
ਪੰਜਾਬ ਵਿੱਚ ਹੜੱਪਾ ਸਭਿਅਤਾ ਦੇ ਚਾਰ ਸਥਾਨ ਸੰਘੋਲ, ਰੋਹੀੜਾ, ਸੁਨੇਤ ਅਤੇ ਕੋਟਲਾ ਨਿਹੰਗ ਖਾਂ ਹਨ ।
ਪ੍ਰਸ਼ਨ 6.
ਹੜੱਪਾ ਸਭਿਅਤਾ ਦੀਆਂ ਨਾਲੀਆਂ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
- ਹੜੱਪਾ ਸਭਿਅਤਾ ਦੀਆਂ ਨਾਲੀਆਂ ਚੱਕੀਆਂ ਹੋਈਆਂ ਸਨ ।
- ਸ਼ਹਿਰ ਦੀਆਂ ਨਾਲੀਆਂ ਦਾ ਪਾਣੀ ਇੱਕ ਵੱਡੀ ਨਾਲੀ ਦੁਆਰਾ ਸ਼ਹਿਰ ਤੋਂ ਬਾਹਰ ਜਾਂਦਾ ਸੀ ।
ਪ੍ਰਸ਼ਨ 7.
ਆਧੁਨਿਕ ਹਰਿਆਣਾ ਵਿੱਚ ਹੜੱਪਾ ਸਭਿਅਤਾ ਨਾਲ ਸੰਬੰਧਿਤ ਸਥਾਨਾਂ ਦੇ ਨਾਂ ਦੱਸੋ ।
ਉੱਤਰ-
- ਬਨਾਵਲੀ,
- ਰਾਖੀਗੜੀ,
- ਮਿਤਾਥਲ,
- ਕੁਨਾਲ ।
ਪ੍ਰਸ਼ਨ 8.
ਪੰਜਾਬ ਵਿੱਚ ਹੜੱਪਾ ਸਭਿਅਤਾ ਦੀਆਂ ਥਾਂਵਾਂ ‘ਤੇ ਖੁਦਾਈ ਦਾ ਕੰਮ ਕਰਨ ਵਾਲੇ ਦੋ ਪੁਰਾਤੱਤਵ ਮਾਹਿਰਾਂ ਦੇ ਨਾਂ ਲਿਖੋ ।
ਉੱਤਰ-
ਆਰ. ਡੀ. ਬੈਨਰਜੀ ਅਤੇ ਦਯਾ ਰਾਮ ਸਾਹਨੀ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸੰਸਾਰ ਦੀਆਂ ਆਰੰਭਿਕ ਸਭਿਅਤਾਵਾਂ ਦਾ ਵਿਕਾਸ ਨਦੀਆਂ ਦੇ ਕਿਨਾਰਿਆਂ ‘ਤੇ ਕਿਉਂ ਹੋਇਆ ?
ਉੱਤਰ-
ਸੰਸਾਰ ਦੀਆਂ ਆਰੰਭਿਕ ਸਭਿਅਤਾਵਾਂ ਦਾ ਵਿਕਾਸ ਨਦੀਆਂ ਦੇ ਕਿਨਾਰਿਆਂ ‘ਤੇ ਹੇਠ ਲਿਖੇ ਕਾਰਨਾਂ ਕਰਕੇ ਹੋਇਆ-
- ਨਦੀਆਂ ਘਾਟੀਆਂ ਦਾ ਨਿਰਮਾਣ ਨਦੀਆਂ ਦੁਆਰਾ ਲਿਆਂਦੀ ਗਈ ਮਿੱਟੀ ਨਾਲ ਹੋਇਆ ਸੀ । ਇਸ ਲਈ ਇਹ ਬਹੁਤ ਉਪਜਾਊ ਸਨ ।
- ਲੋਕਾਂ ਨੂੰ ਲੋੜੀਂਦੀ ਮਾਤਰਾ ਵਿੱਚ ਪਾਣੀ ਪ੍ਰਾਪਤ ਹੁੰਦਾ ਸੀ ।
- ਆਵਾਜਾਈ ਅਤੇ ਸਾਮਾਨ ਢੋਣ ਲਈ ਨਦੀਆਂ ਦੀ ਵਰਤੋਂ ਕੀਤੀ ਜਾ ਸਕਦੀ ਸੀ ।
ਪ੍ਰਸ਼ਨ 2.
ਸੰਸਾਰ ਦੀਆਂ ਆਰੰਭਿਕ ਸਭਿਅਤਾਵਾਂ ਦੇ ਚਾਰ ਕੇਂਦਰ ਦੱਸੋ ।
ਉੱਤਰ-
ਸੰਸਾਰ ਦੀਆਂ ਆਰੰਭਿਕ ਸਭਿਅਤਾਵਾਂ ਦੇ ਚਾਰ ਕੇਂਦਰ ਇਹ ਸਨ
- ਨੀਲ ਨਦੀ ਦੀ ਘਾਟੀ (ਮਿਸਰ),
- ਦਜ਼ਲਾ ਅਤੇ ਫ਼ਰਾਤ ਨਦੀਆਂ ਦੀ ਘਾਟੀ (ਮੈਸੋਪੋਟਾਮੀਆ),
- ਸਿੰਧ ਨਦੀ ਦੀ ਘਾਟੀ (ਸਿੰਧ),
- ਹਵਾਂਗਹੋ ਅਤੇ ਯੰਗਸੀ-ਕਿਆਂਗ ਨਦੀਆਂ ਦੀ ਘਾਟੀ (ਚੀਨ) ।
ਪ੍ਰਸ਼ਨ 3.
ਹੜੱਪਾ ਸਭਿਅਤਾ ਦਾ ਵਿਸਤਾਰ ਦੱਸੋ ।
ਉੱਤਰ-
ਹੜੱਪਾ ਸਭਿਅਤਾ ਦਾ ਵਿਸਤਾਰ ਭਾਰਤੀ ਉਪ-ਮਹਾਂਦੀਪ ਦੇ ਉੱਤਰ-ਪੱਛਮੀ ਭਾਗ ਵਿੱਚ ਲਗਪਗ ਸਿੰਧ ਨਦੀ ਤੋਂ ਲੈ ਕੇ ਪ੍ਰਾਚੀਨ ਸਰਸਵਤੀ (ਆਧੁਨਿਕ ਘੱਗਰ ਨਦੀ) ਤੱਕ ਸੀ । ਇਸ ਵਿੱਚ ਵਰਤਮਾਨ ਪਾਕਿਸਤਾਨ, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਭਾਗ ਅਤੇ ਦੱਖਣੀ ਅਫ਼ਗਾਨਿਸਤਾਨ ਸ਼ਾਮਿਲ ਸਨ ।
ਪ੍ਰਸ਼ਨ 4.
ਹਪਾ ਸਭਿਅਤਾ ਦੇ ਮਕਾਨਾਂ ਦੇ ਨਿਰਮਾਣ ਦਾ ਵਰਣਨ ਕਰੋ ।
ਉੱਤਰ-
ਹੜੱਪਾ ਸਭਿਅਤਾ ਵਿੱਚ ਮਕਾਨ ਪੱਕੀਆਂ ਇੱਟਾਂ ਅਤੇ ਲੱਕੜੀ ਦੇ ਬਣਾਏ ਜਾਂਦੇ ਸਨ । ਮਕਾਨ ਦੇ ਨਿਰਮਾਣ ਵਿੱਚ ਪੱਥਰਾਂ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਸੀ । ਵੱਡੇ ਮਕਾਨਾਂ ਵਿੱਚ ਅਨੇਕਾਂ ਕਮਰੇ ਹੁੰਦੇ ਸਨ ਜਦ ਕਿ ਛੋਟੇ ਮਕਾਨ ਇੱਕ ਜਾਂ ਦੋ ਕਮਰਿਆਂ ਵਾਲੇ ਹੁੰਦੇ ਸਨ । ਹਰੇਕ ਮਕਾਨ ਵਿੱਚ ਇਕ ਰਸੋਈ ਘਰ ਅਤੇ ਇਸ਼ਨਾਨ-ਘਰ ਹੁੰਦਾ ਸੀ । ਕਈ ਵੱਡੇ ਮਕਾਨ ਦੋ-ਮੰਜ਼ਲੇ ਵੀ ਹੁੰਦੇ ਸਨ ਅਤੇ ਇਹਨਾਂ ਵਿੱਚ ਇੱਕ ਵਿਹੜਾ ਤੇ ਖੂਹ ਹੁੰਦਾ ਸੀ । ਮਕਾਨਾਂ ਦੀਆਂ ਨਾਲੀਆਂ ਦਾ ਨਿਕਾਸ ਬਾਹਰ ਗਲੀ ਦੀਆਂ ਭੂਮੀ ਹੇਠਲੀਆਂ ਨਾਲੀਆਂ ਵਿੱਚ ਹੁੰਦਾ ਸੀ ।
ਪ੍ਰਸ਼ਨ 5.
ਹੜੱਪਾ ਸਭਿਅਤਾ ਦੇ ਮੁੱਖ ਭਵਨਾਂ ਬਾਰੇ ਦੱਸੋ ।
ਉੱਤਰ-
ਹੜੱਪਾ ਸਭਿਅਤਾ ਦੇ ਮੁੱਖ ਭਵਨ ਹੇਠ ਲਿਖੇ ਸਨ-
- ਵਿਸ਼ਾਲ ਇਸ਼ਨਾਨ-ਘਰ – ਇਹ ਚੌਰਸ ਭਵਨ ਮੋਹਿੰਜੋਦੜੋ ਵਿੱਚ ਮਿਲਿਆ ਹੈ । ਅਜਿਹਾ ਮੰਨਿਆ ਜਾਂਦਾ ਹੈ ਕਿ ਵਿਸ਼ੇਸ਼ ਮੌਕੇ ‘ਤੇ ਲੋਕ ਇਸ਼ਨਾਨ ਕਰਨ ਲਈ ਇੱਥੇ ਇਕੱਠੇ ਹੁੰਦੇ ਸਨ ।
- ਅਨਾਜ ਦੇ ਗੋਦਾਮ – ਇਹ ਭਵਨ ਹੜੱਪਾ ਅਤੇ ਮੋਹਿੰਜੋਦੜੋ ਵਿੱਚ ਮਿਲੇ ਹਨ ।
- ਸਭਾ ਭਵਨ – ਮੋਹਿੰਜੋਦੜੋ ਵਿੱਚ ਖੰਭਿਆਂ ਵਾਲਾ ਇੱਕ ਭਵਨ ਮਿਲਿਆ ਹੈ । ਇਸ ਦੀ ਵਰਤੋਂ ਸ਼ਾਇਦ ਸਭਾ ਕਰਨ ਲਈ ਕੀਤੀ ਜਾਂਦੀ ਸੀ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹੜੱਪਾ ਸਭਿਅਤਾ ਦੇ ਲੋਕਾਂ ਦੇ ਭੋਜਨ, ਕੱਪੜਿਆਂ ਅਤੇ ਗਹਿਣਿਆਂ ਬਾਰੇ ਦੱਸੋ ।
ਉੱਤਰ-
ਭੋਜਨ – ਹੜੱਪਾ ਸਭਿਅਤਾ ਦੇ ਲੋਕਾਂ ਦਾ ਭੋਜਨ ਸਭਿਆ ਲੋਕਾਂ ਵਰਗਾ ਸੀ । ਉਹ ਕਣਕ, ਜੌ, ਚੌਲ, ਸਬਜ਼ੀਆਂ, ਫਲਾਂ ਅਤੇ ਦੁੱਧ ਦੀ ਵਰਤੋਂ ਕਰਦੇ ਸਨ । ਕੁਝ ਲੋਕ ਮਾਸ ਅਤੇ ਮੱਛੀ ਵੀ ਖਾਂਦੇ ਸਨ ।
ਕੱਪੜੇ – ਹੜੱਪਾ ਸਭਿਅਤਾ ਦੇ ਲੋਕ ਸੁਤੀ ਅਤੇ ਉਨੀ ਕੱਪੜੇ ਪਹਿਨਦੇ ਸਨ । ਖੁਦਾਈ ਵਿੱਚ ਪੁਰਸ਼ ਦੀ ਇੱਕ ਮੂਰਤੀ ਮਿਲੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕ ਧੋਤੀ ਦੀ ਤਰ੍ਹਾਂ ਦੀ ਇੱਕ ਪੁਸ਼ਾਕ ਅਤੇ ਮੋਢਿਆਂ ‘ਤੇ ਸ਼ਾਲ ਵਰਗੇ ਕੱਪੜੇ ਦੀ ਵਰਤੋਂ ਕਰਦੇ ਸਨ । ਇਸਤਰੀਆਂ ਦੇ ਕੱਪੜੇ ਵੀ ਕੁਝ ਇਸੇ ਤਰ੍ਹਾਂ ਦੇ ਸਨ ।
ਗਹਿਣੇ – ਹੜੱਪਾ ਸਭਿਅਤਾ ਦੀਆਂ ਔਰਤਾਂ ਅਤੇ ਮਰਦ ਦੋਵੇਂ ਗਹਿਣੇ ਪਾਉਣ ਦੇ ਸ਼ਕੀਨ ਸਨ । ਗਹਿਣੇ ਸੋਨੇ, ਚਾਂਦੀ, ਹਾਥੀ ਦੰਦ ਅਤੇ ਤਾਂਬੇ ਆਦਿ ਦੇ ਬਣਾਏ ਜਾਂਦੇ ਸਨ । ਮੁੱਖ ਗਹਿਣਿਆਂ ਵਿੱਚ ਹਾਰ, ਵਾਲਾਂ ਦੇ ਗਹਿਣੇ, ਹੱਥ ਦੇ ਕੰਗਣ, ਅੰਗੁਠੀਆਂ ਆਦਿ ਸ਼ਾਮਿਲ ਸਨ । ਇਸਤਰੀਆਂ ਦੇ ਕੁਝ ਵਿਸ਼ੇਸ਼ ਗਹਿਣੇ ਰਾਗੜੀ, ਨੱਕ ਦੇ ਕਾਂਟੇ, ਬੁੰਦੇ ਅਤੇ ਪਾਜ਼ੇਬਾਂ ਆਦਿ ਸਨ । ਅਮੀਰ ਲੋਕ ਸੋਨੇ, ਚਾਂਦੀ, ਹਾਥੀ ਦੰਦ ਅਤੇ ਕੀਮਤੀ ਮੋਤੀਆਂ ਦੇ ਬਣੇ ਗਹਿਣੇ ਪਹਿਨਦੇ ਸਨ ਜਦ ਕਿ ਗ਼ਰੀਬ ਲੋਕ ਸਿੱਪੀਆਂ, ਹੱਡੀਆਂ, ਤਾਂਬੇ ਅਤੇ ਪੱਥਰਾਂ ਦੇ ਗਹਿਣਿਆਂ ਦੀ ਵਰਤੋਂ ਕਰਦੇ ਸਨ ।
ਪ੍ਰਸ਼ਨ 2.
ਪੰਜਾਬ ਦੇ ਕਿਹੜੇ-ਕਿਹੜੇ ਸਥਾਨਾਂ ‘ ਤੇ ਹੜੱਪਾ ਸਭਿਅਤਾ ਦੇ ਅਵਸ਼ੇਸ਼ ਪ੍ਰਾਪਤ ਹੋਏ ਹਨ ? ਕਿਸੇ ਚਾਰ ਸਥਾਨਾਂ ਬਾਰੇ ਵਿਸਤਾਰ ਨਾਲ ਲਿਖੋ ।
ਉੱਤਰ-
ਵੱਖ-ਵੱਖ ਖੁਦਾਈਆਂ ਤੋਂ ਪਤਾ ਲੱਗਾ ਕਿ ਪੰਜਾਬ ਵੀ ਹੜੱਪਾ ਸਭਿਅਤਾ ਦਾ ਮੁੱਖ ਕੇਂਦਰ ਸੀ । ਇੱਥੇ ਹੇਠ ਲਿਖੇ ਸਥਾਨਾਂ ਤੋਂ ਹੜੱਪਾ ਸਭਿਅਤਾ ਦੇ ਅਵਸ਼ੇਸ਼ ਮਿਲੇ ਹਨ-
- ਸੰਘੋਲ – ਇਹ ਇੱਕ ਛੋਟਾ ਜਿਹਾ ਪਿੰਡ ਹੈ ਜੋ ਲੁਧਿਆਣਾ-ਚੰਡੀਗੜ੍ਹ ਸੜਕ ‘ਤੇ ਸਥਿਤ ਹੈ । ਇਸ ਨੂੰ ‘ਉੱਚਾ ਪਿੰਡ’ ਵੀ ਕਿਹਾ ਜਾਂਦਾ ਹੈ । ਇੱਥੋਂ ਦੀਆਂ ਖੁਦਾਈਆਂ ਤੋਂ 2000 ਈ: ਪੂਰਵ ਦੇ ਸਮੇਂ ਦੇ ਲੋਕਾਂ ਦੀ ਜਾਣਕਾਰੀ ਪ੍ਰਾਪਤ ਹੋਈ ਸੀ । ਇੱਥੇ ਕੁਝ ਮੂਰਤੀਆਂ, ਮਿੱਟੀ ਦੇ ਬਰਤਨ, ਮਾਲਾ ਦੇ ਮਣਕੇ ਅਤੇ ਤਾਂਬੇ ਦੇ ਔਜ਼ਾਰ ਮਿਲੇ ਹਨ । ਇਨ੍ਹਾਂ ਵਸਤਾਂ ਦਾ ਸੰਬੰਧ ਹੜੱਪਾ ਸਭਿਅਤਾ ਨਾਲ ਹੈ ।
- ਰੋਹੀੜਾ – ਰੋਹੀੜਾ ਮੰਡੀ ਅਹਿਮਦਗੜ੍ਹ ਤੋਂ 6 ਕਿਲੋਮੀਟਰ ਦੂਰ ਹੈ । ਇੱਥੋਂ ਦੀ ਖੁਦਾਈ ਤੋਂ ਬਰਤਨ, ਪੱਕੀਆਂ ਇੱਟਾਂ, ਮਿੱਟੀ ਦੇ ਖਿਡੌਣੇ ਆਦਿ ਮਿਲੇ ਹਨ । ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇੱਥੇ ਹੜੱਪਾ ਸਭਿਅਤਾ ਅਤੇ ਰੋਹੀੜਾ ਸਭਿਅਤਾ ਨਾਲ-ਨਾਲ ਵੱਧਦੀਆਂ-ਫੁੱਲਦੀਆਂ ਰਹੀਆਂ ।
- ਸੁਨੇਤ – ਸੁਨੇਤ ਲੁਧਿਆਣਾ ਜ਼ਿਲ੍ਹੇ ਵਿੱਚ ਸਥਿਤ ਹੈ । ਇੱਥੋਂ ਦੀਆਂ ਖੁਦਾਈਆਂ ਤੋਂ 1800 ਈ: ਪੂਰਵ ਤੋਂ 1400 ਈ: ਪੂਰਵ ਤੱਕ ਦੀ ਸਭਿਅਤਾ ਦੀ ਜਾਣਕਾਰੀ ਮਿਲਦੀ ਹੈ ।
- ਰੋਪੜ – ਇੱਥੋਂ ਦੀਆਂ ਖੁਦਾਈਆਂ ਵਿੱਚ ਮਿੱਟੀ ਦੇ ਬਰਤਨ ਅਤੇ ਮਾਲਾ ਦੇ ਮਣਕੇ ਮਿਲੇ ਹਨ । ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਸਥਾਨ ਹੜੱਪਾ ਸਭਿਅਤਾ ਦੇ ਸਮੇਂ ਕਾਫ਼ੀ ਖ਼ੁਸ਼ਹਾਲ ਸੀ।