Punjab State Board PSEB 11th Class Sociology Book Solutions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ Textbook Exercise Questions and Answers.
PSEB Solutions for Class 11 Sociology Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ
Sociology Guide for Class 11 PSEB ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ Textbook Questions and Answers
I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।
ਪ੍ਰਸ਼ਨ 1.
ਸ਼ਕਤੀ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਸ਼ਕਤੀ ਸਮੂਹ ਜਾਂ ਵਿਅਕਤੀਆਂ ਦੀ ਉਹ ਸਮਰੱਥਾ ਹੁੰਦੀ ਹੈ ਜਿਸ ਨਾਲ ਉਹ ਉਸ ਸਮੇਂ ਆਪਣੀ ਗੱਲ । ਮੰਨਵਾਉਂਦੇ ਹਨ ਜਦੋਂ ਉਹਨਾਂ ਦਾ ਵਿਰੋਧ ਹੋ ਰਿਹਾ ਹੁੰਦਾ ਹੈ ।
ਪ੍ਰਸ਼ਨ 2.
ਮੈਕਸ ਵੈਬਰ ਦੁਆਰਾ ਪ੍ਰਸਤੁਤ ਸੱਤਾ ਦੀਆਂ ਤਿੰਨ ਕਿਸਮਾਂ ਦੱਸੋ ।
ਉੱਤਰ-
ਪਰੰਪਰਾਗਤ ਸੱਤਾ (Traditional Authority), ਕਾਨੂੰਨੀ ਸੱਤਾ (Legal Authority) ਅਤੇ ਕਰਿਸ਼ਮਈ ਸੱਤਾ (Charishmatic Authority) ।
ਪ੍ਰਸ਼ਨ 3.
ਅਰਥ ਵਿਵਸਥਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਮਾਜ ਵਿਗਿਆਨੀਆਂ ਦੇ ਅਨੁਸਾਰ, ਮਨੁੱਖੀ ਕ੍ਰਿਆਵਾਂ ਜਿਹੜੀਆਂ ਕਿ ਭੋਜਨ ਜਾਂ ਸੰਪੱਤੀ ਨਾਲ ਸੰਬੰਧਿਤ ਹੁੰਦੀਆਂ ਹਨ, ਅਰਥ ਵਿਵਸਥਾ ਨੂੰ ਬਣਾਉਂਦੀਆਂ ਹਨ ।
ਪ੍ਰਸ਼ਨ 4.
ਰਾਜ ਦੇ ਕੋਈ ਦੋ ਤੱਤ ਦੱਸੋ ?
ਉੱਤਰ-
ਜਨਸੰਖਿਆ, ਭੂਗੋਲਿਕ ਖੇਤਰ, ਸੁਤੰਤਰਤਾ ਅਤੇ ਸਰਕਾਰ ਰਾਜ ਦੇ ਪ੍ਰਮੁੱਖ ਤੱਤ ਹਨ ।
ਪ੍ਰਸ਼ਨ 5.
ਜੀਵਵਾਦ ਦਾ ਸਿਧਾਂਤ ਕਿਸ ਨੇ ਪ੍ਰਸਤੁਤ ਕੀਤਾ ?
ਉੱਤਰ-
E.B. Tylor ਨੇ ਜੀਵਵਾਦ ਦਾ ਸਿਧਾਂਤ ਦਿੱਤਾ ਸੀ ।
ਪ੍ਰਸ਼ਨ 6.
ਪਵਿੱਤਰ ਅਤੇ ਸਾਧਾਰਨ ਵਸਤੂਆਂ ਵਿਚਕਾਰ ਕਿਸ ਵਿਚਾਰਕ ਨੇ ਅੰਤਰ ਕੀਤਾ ?
ਉੱਤਰ-
ਦੁਰਮੀਮ (Durkheim) ਨੇ ਪਵਿੱਤਰ ਅਤੇ ਅਪਵਿੱਤਰ ਚੀਜ਼ਾਂ ਦਾ ਅੰਤਰ ਦੱਸਿਆ ਸੀ ।
ਪ੍ਰਸ਼ਨ 7.
ਕਿਰਤੀਵਾਦ ਦੇ ਵਿਚਾਰ ਦੀ ਚਰਚਾ ਕਿਸਨੇ ਕੀਤੀ ?
ਉੱਤਰ-
ਪ੍ਰਕਿਰਤੀਵਾਦ ਦਾ ਸਿਧਾਂਤ ਮੈਕਸ ਮੂਲਰ (Max Muller) ਨੇ ਦਿੱਤਾ ਸੀ ।
ਪ੍ਰਸ਼ਨ 8.
ਕਿਸ ਵਿਚਾਰਕ ਨੇ ਧਰਮ ਨੂੰ ਅਧਿਆਤਮਕ ਸੱਤਾ ਵਿਚ ਇੱਕ ਵਿਸ਼ਵਾਸ ਮੰਨਿਆ ਹੈ ?
ਉੱਤਰ-
E.B. Tylor ਨੇ ਧਰਮ ਨੂੰ ਪਰਾ-ਪ੍ਰਾਕ੍ਰਿਤਕ ਸ਼ਕਤੀ ਵਿਚ ਵਿਸ਼ਵਾਸ ਕਿਹਾ ਸੀ ।
ਪ੍ਰਸ਼ਨ 9.
ਦੋ ਅਜਿਹੇ ਧਰਮਾਂ ਦੇ ਨਾਂਮ ਦੱਸੋ ਜੋ ਭਾਰਤ ਵਿਚ ਬਾਹਰ ਤੋਂ ਆਏ ਹਨ ?
ਉੱਤਰ-
ਇਸਾਈ ਅਤੇ ਇਸਲਾਮ ਦੋ ਅਜਿਹੇ ਧਰਮ ਹਨ ਜੋ ਬਾਹਰੋਂ ਆਏ ਹਨ ।
ਪ੍ਰਸ਼ਨ 10.
ਸੰਪਰਦਾਇ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਪਰਦਾਇ ਇਕ ਧਾਰਮਿਕ ਵਿਚਾਰ ਵਿਵਸਥਾ ਦਾ ਇਕ ਉਪਸਮੂਹ ਹੈ ਅਤੇ ਆਮ ਤੌਰ ਉੱਤੇ ਇਹ ਵੱਡੇ ਧਾਰਮਿਕ ਸਮੂਹ ਤੋਂ ਨਿਕਲਿਆ ਇਕ ਹਿੱਸਾ ਹੁੰਦਾ ਹੈ ।
ਪ੍ਰਸ਼ਨ 11.
ਪੰਥ ਦਾ ਅਰਥ ਸਪੱਸ਼ਟ ਕਰੋ ।
ਉੱਤਰ-
ਪੰਥ ਇਕ ਧਾਰਮਿਕ ਸੰਗਠਨ ਹੈ ਜੋ ਕਿਸੇ ਇਕ ਵਿਅਕਤੀਗਤ ਨੇਤਾ ਦੇ ਵਿਚਾਰਾਂ ਅਤੇ ਵਿਚਾਰਧਾਰਾ ਵਿਚੋਂ ਨਿਕਲਿਆ ਹੈ ।
ਪ੍ਰਸ਼ਨ 12.
ਕਾਰਲ ਮਾਰਕਸ ਦੁਆਰਾ ਪ੍ਰਸਤੁਤ ਪੂੰਜੀਵਾਦੀ ਸਮਾਜ ਦੇ ਦੋ ਪ੍ਰਮੁੱਖ ਵਰਗਾਂ ਦੇ ਨਾਮ ਦੱਸੋ ।
ਉੱਤਰ-
ਪੂੰਜੀਵਾਦੀ ਵਰਗ ਅਤੇ ਮਜ਼ਦੂਰ ਵਰਗ ।
ਪ੍ਰਸ਼ਨ 13.
ਰਸਮੀ ਸਿੱਖਿਆ ਕਿਸਨੂੰ ਕਹਿੰਦੇ ਹਨ ?
ਉੱਤਰ-
ਉਹ ਸਿੱਖਿਆ ਜਿਹੜੀ ਅਸੀਂ ਸਕੂਲ, ਕਾਲਜ, ਯੂਨੀਵਰਸਿਟੀ ਆਦਿ ਵਿਚ ਲੈਂਦੇ ਹਾਂ, ਉਹ ਰਸਮੀ ਸਿੱਖਿਆ ਹੁੰਦੀ ਹੈ ।
ਪ੍ਰਸ਼ਨ 14.
ਗੈਰ-ਰਸਮੀ ਸਿੱਖਿਆ ਦੀ ਪਰਿਭਾਸ਼ਾ ਦਿਉ ।
ਉੱਤਰ-
ਉਹ ਸਿੱਖਿਆ ਜਿਹੜੀ ਅਸੀਂ ਆਪਣੇ ਪਰਿਵਾਰ ਤੋਂ, ਰੋਜ਼ਾਨਾਂ ਦੇ ਅਨੁਭਵਾਂ ਤੋਂ ਪ੍ਰਾਪਤ ਕਰਦੇ ਹਾਂ ਗੈਰ ਰਸਮੀ ਸਿੱਖਿਆ ਹੁੰਦੀ ਹੈ ।
II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।
ਪ੍ਰਸ਼ਨ 1.
ਰਾਜਹੀਣ ਸਮਾਜ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਿਹੜੇ ਸਮਾਜਾਂ ਵਿਚ ਰਾਜ ਨਾਮਕ ਸੰਸਥਾ ਨਹੀਂ ਹੁੰਦੀ ਉਹ ਰਾਜ ਰਹਿਤ ਸਮਾਜ ਹੁੰਦੇ ਹਨ । ਇਹ ਸਾਦਾ ਜਾਂ ਪ੍ਰਾਚੀਨ ਸਮਾਜ ਹੁੰਦੇ ਹਨ । ਇੱਥੇ ਘੱਟ ਜਨਸੰਖਿਆ ਹੁੰਦੀ ਹੈ ਜਿਸ ਕਰਕੇ ਲੋਕਾਂ ਵਿਚਕਾਰ ਆਹਮਣੇ-ਸਾਹਮਣੇ ਦੇ ਰਿਸ਼ਤੇ ਹੁੰਦੇ ਹਨ ਅਤੇ ਸਮਾਜਿਕ ਨਿਯੰਤਰਣ ਲਈ ਰਾਜ ਜਾਂ ਸਰਕਾਰ ਵਰਗੇ ਕਿਸੇ ਰਸਮੀ ਸਧਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ । ਇੱਥੇ ਵੱਡਿਆਂ ਦੀ ਸਭਾ ਨਾਲ ਨਿਯੰਤਰਣ ਕੀਤਾ ਜਾਂਦਾ ਹੈ ।
ਪ੍ਰਸ਼ਨ 2.
ਚਮਤਕਾਰੀ ਸੱਤਾ ਉੱਤੇ ਵਿਚਾਰ ਪ੍ਰਗਟ ਕਰੋ ।
ਉੱਤਰ-
ਜਦੋਂ ਕੋਈ ਵਿਅਕਤੀ ਕਿਸੇ ਹੋਰ ਵਿਅਕਤੀ ਤੋਂ ਇੰਨਾ ਪ੍ਰਭਾਵਿਤ ਹੁੰਦਾ ਹੈ ਕਿ ਉਸ ਦੇ ਕਹੇ ਅਨੁਸਾਰ ਉਹ ਕੁੱਝ ਵੀ ਕਰ ਜਾਂਦਾ ਹੈ ਤਾਂ ਇਸ ਪ੍ਰਕਾਰ ਦੀ ਸੱਤਾ ਕਰਿਸ਼ਮਈ ਸੱਤਾ ਹੁੰਦੀ ਹੈ । ਕਿਸੇ ਵਿਅਕਤੀ ਦਾ ਕਰਿਸ਼ਮਈ ਵਿਅਕਤਿੱਤਵ ਹੁੰਦਾ ਹੈ ਅਤੇ ਲੋਕ ਉਸ ਤੋਂ ਪ੍ਰਭਾਵਿਤ ਹੋ ਜਾਂਦੇ ਹਨ । ਧਾਰਮਿਕ ਨੇਤਾ, ਰਾਜਨੀਤਿਕ ਨੇਤਾ ਕਿਸੇ ਪ੍ਰਕਾਰ ਦੀ ਸੱਤਾ ਦਾ ਪ੍ਰਯੋਗ ਕਰਦੇ ਹਨ ।
ਪ੍ਰਸ਼ਨ 3.
ਵਿਧਾਨਿਕ-ਤਾਰਕਿਕ ਸੱਤਾ ਕਿਸਨੂੰ ਕਹਿੰਦੇ ਹਨ ?
ਉੱਤਰ-
ਜੋ ਸੱਤਾ ਕੁੱਝ ਨਿਯਮਾਂ-ਕਾਨੂੰਨਾਂ ਦੇ ਅਨੁਸਾਰ ਪ੍ਰਾਪਤ ਹੁੰਦੀ ਹੈ, ਉਸਨੂੰ ਕਾਨੂੰਨੀ ਸੱਤਾ ਦਾ ਨਾਮ ਦਿੱਤਾ ਜਾਂਦਾ ਹੈ । ਸਰਕਾਰ ਕੋਲ ਕਾਨੂੰਨੀ ਸਤਾ ਹੁੰਦੀ ਹੈ ਅਤੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮੰਤਰੀ, ਅਲੱਗ-ਅਲੱਗ ਅਧਿਕਾਰੀਆਂ ਕੋਲ ਇਸ ਪ੍ਰਕਾਰ ਦੀ ਸੱਤਾ ਹੁੰਦੀ ਹੈ ਜੋ ਕੁੱਝ ਨਿਯਮਾਂ ਅਰਥਾਤ ਸੰਵਿਧਾਨ ਦੀ ਮੱਦਦ ਨਾਲ ਪ੍ਰਾਪਤ ਕੀਤੀ ਜਾਂਦੀ ਹੈ ।
ਪ੍ਰਸ਼ਨ 4.
ਪੰਚਾਇਤੀ ਰਾਜ ਪ੍ਰਣਾਲੀ ਦੇ ਦੋ ਗੁਣ ਲਿਖੋ ।
ਉੱਤਰ-
- ਪੰਚਾਇਤੀ ਰਾਜ ਵਿਵਸਥਾ ਨੂੰ ਸਥਾਨਕ ਪੱਧਰ ਉੱਤੇ ਲਾਗੂ ਕੀਤਾ ਜਾਂਦਾ ਹੈ ਅਤੇ ਆਮ ਜਨਤਾ ਨੂੰ ਵੀ ਸੱਤਾ ਵਿਚ ਭਾਗੀਦਾਰੀ ਕਰਨ ਦਾ ਮੌਕਾ ਪ੍ਰਾਪਤ ਹੁੰਦਾ ਹੈ ।
- ਇਸ ਵਿਵਸਥਾ ਵਿਚ ਸਥਾਨਕ ਪੱਧਰ ਦੀਆਂ ਸਮੱਸਿਆਵਾਂ ਦਾ ਸਥਾਨਿਕ ਪੱਧਰ ਉੱਤੇ ਹੀ ਹੱਲ ਕਰ ਲਿਆ ਜਾਂਦਾ ਹੈ ਅਤੇ ਕੰਮ ਹੋ ਵੀ ਜਲਦੀ ਜਾਂਦਾ ਹੈ ।
ਪ੍ਰਸ਼ਨ 5.
ਜੀਵਵਾਦ ਅਤੇ ਪ੍ਰਕਿਰਤੀਵਾਦ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
- ਜੀਵ – ਇਹ ਸਿਧਾਂਤ Tylor ਨੇ ਦਿੱਤਾ ਸੀ ਅਤੇ ਇਸਦੇ ਅਨੁਸਾਰ ਧਰਮ ਦਾ ਉਦਭਵ ਆਤਮਾ ਦੇ ਵਿਚਾਰ ਤੋਂ ਸਾਹਮਣੇ ਆਇਆ ਅਰਥਾਤ ਲੋਕ ਆਤਮਾਵਾਂ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਇਸ ਤੋਂ ਹੀ ਧਰਮ ਦਾ ਜਨਮ ਹੋਇਆ ।
- ਕਿਰਤੀਵਾਦ – ਇਸ ਦੇ ਅਨੁਸਾਰ ਪ੍ਰਾਚੀਨ ਸਮਿਆਂ ਵਿਚ ਮਨੁੱਖ ਪ੍ਰਕ੍ਰਿਤਕ ਵਰਤਾਰਿਆਂ ਜਿਵੇਂ ਕਿ ਬਾਰਿਸ਼, ਬਿਜਲੀ ਕੜਕਣਾ, ਅੱਗ ਤੋਂ ਬਹੁਤ ਡਰਦਾ ਸੀ । ਇਸ ਲਈ ਉਸ ਨੇ ਪ੍ਰਕਿਰਤੀ ਦੀ ਪੂਜਾ ਕਰਨੀ ਸ਼ੁਰੂ ਕੀਤੀ ਅਤੇ ਧਰਮ ਸਾਹਮਣੇ ਆਇਆ ।
ਪ੍ਰਸ਼ਨ 6.
ਹਿੱਤ ਸਮੂਹ ਕਿਸ ਨੂੰ ਕਹਿੰਦੇ ਹਨ ?
ਉੱਤਰ-
ਹਿੱਤ ਸਮੂਹ ਇਕ ਵਿਸ਼ੇਸ਼ ਸਮੂਹ ਦੇ ਲੋਕਾਂ ਵਲੋਂ ਬਣਾਏ ਗਏ ਸਮੂਹ ਹਨ ਜਿਹੜੇ ਸਿਰਫ਼ ਆਪਣੇ ਮੈਂਬਰਾਂ ਦੇ ਹਿੱਤਾਂ ਲਈ ਕੰਮ ਕਰਦੇ ਹਨ । ਉਹਨਾਂ ਹਿੱਤਾਂ ਦੀ ਪ੍ਰਾਪਤੀ ਲਈ ਉਹ ਹੋਰ ਸਮੂਹਾਂ ਦੇ ਹਿੱਤਾਂ ਦੀ ਵੀ ਪਰਵਾਹ ਨਹੀਂ ਕਰਦੇ । ਉਦਾਹਰਨ ਦੇ ਲਈ ਮਜ਼ਦੂਰ ਸੰਘ, ਟ੍ਰੇਡ ਯੂਨੀਅਨ, ਵਿੱਕੀ (FICCI) ਆਦਿ ।
ਪ੍ਰਸ਼ਨ 7.
ਪਵਿੱਤਰ (Sacred) ਅਤੇ ਸਾਧਾਰਨ (Profane) ਉੱਤੇ ਇਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਦੁਰਖੀਮ ਨੇ ਧਰਮ ਨਾਲ ਸੰਬੰਧਿਤ ਪਵਿੱਤਰ ਅਤੇ ਸਾਧਾਰਨ ਚੀਜ਼ਾਂ ਬਾਰੇ ਦੱਸਿਆ ਸੀ । ਉਸ ਦੇ ਅਨੁਸਾਰ ਪਵਿੱਤਰ ਚੀਜ਼ਾਂ ਉਹ ਹਨ ਜਿਨ੍ਹਾਂ ਨੂੰ ਸਾਡੇ ਤੋਂ ਉੱਚਾ ਅਤੇ ਇੱਜ਼ਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ । ਇਹ ਅਸਾਧਾਰਨ ਹੁੰਦੀਆਂ ਹਨ ਅਤੇ ਰੋਜ਼ਾਨਾਂ ਦੇ ਕੰਮਾਂ ਤੋਂ ਦੂਰ ਹੁੰਦੀਆਂ ਹਨ ਪਰ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਰੋਜ਼ਾਨਾ ਸਾਡੇ ਸਾਹਮਣੇ ਆਉਂਦੀਆਂ ਹਨ ਅਤੇ ਵਰਤੀਆਂ ਜਾਂਦੀਆਂ ਹਨ, ਇਹਨਾਂ ਨੂੰ ਸਾਧਾਰਨ ਚੀਜ਼ਾਂ ਕਿਹਾ ਜਾਂਦਾ ਹੈ ।
ਪ੍ਰਸ਼ਨ 8.
ਟੋਟਮਵਾਦ ਉੱਤੇ ਇਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਟੋਟਮਵਾਦ ਦੇ ਅੰਦਰ ਕੋਈ ਕਬੀਲਾ ਆਪਣੇ ਆਪ ਨੂੰ ਕਿਸੇ ਵਸਤੂ, ਮੁੱਖ ਤੌਰ ਉੱਤੇ ਕੋਈ ਜਾਨਵਰ, ਦਰੱਖ਼ਤ, ਪੌਦਾ, ਪੱਥਰ ਜਾਂ ਕੋਈ ਹੋਰ ਚੀਜ਼ ਨਾਲ ਸੰਬੰਧਿਤ ਮੰਨ ਲੈਂਦੀ ਹੈ । ਜਿਸ ਵਸਤੂ ਦੇ ਪ੍ਰਤੀ ਉਸਦਾ ਸ਼ਰਧਾ ਭਾਵ ਹੁੰਦਾ ਹੈ ਉਹ ਜਨਜਾਤੀ ਉਸ ਵਸਤੂ ਦੇ ਨਾਮ ਨੂੰ ਅਪਣਾ ਲੈਂਦੀ ਹੈ ਅਤੇ ਉਸਦੀ ਪੂਜਾ ਕਰਦੀ ਹੈ । ਉਹ ਆਪਣੇ ਆਪ ਨੂੰ ਉਸ ਚੀਜ਼ (ਟੋਟਮ) ਤੋਂ ਪੈਦਾ ਹੋਇਆ ਮੰਨ ਲੈਂਦੀ ਹੈ ।
ਪ੍ਰਸ਼ਨ 9.
ਪਸ਼ੂਪਾਲਕ ਅਰਥ-ਵਿਵਸਥਾ (Pastoral Economy) ਕਿਸ ਨੂੰ ਕਹਿੰਦੇ ਹਨ ?
ਉੱਤਰ-
ਇਸ ਪ੍ਰਕਾਰ ਦੀ ਅਰਥ-ਵਿਵਸਥਾ ਵਿਚ ਸਮਾਜ ਆਪਣੀ ਜੀਵਿਕਾ ਕਮਾਉਣ ਲਈ ਘਰੇਲੂ ਜਾਨਵਰਾਂ ਉੱਤੇ ਨਿਰਭਰ ਕਰਦੇ ਹਨ । ਇਹਨਾਂ ਨੂੰ ਚਰਵਾਹੇ ਕਿਹਾ ਜਾਂਦਾ ਹੈ । ਉਹ ਭੇਡਾਂ, ਬੱਕਰੀਆਂ, ਗਾਵਾਂ, ਊਠ ਅਤੇ ਘੋੜੇ ਚਾਰਦੇ ਅਤੇ ਰੱਖਦੇ ਹਨ । ਇਸ ਪ੍ਰਕਾਰ ਦੇ ਸਮਾਜ ਘਾਹ ਨਾਲ ਹਰੇ ਭਰੇ ਮੈਦਾਨਾਂ ਵਿੱਚ ਜਾਂ ਪਹਾੜਾਂ ਵਿੱਚ ਮਿਲਦੇ ਹਨ । ਮੌਸਮ ਬਦਲਣ ਨਾਲ ਇਹ ਲੋਕ ਸਥਾਨ ਵੀ ਬਦਲ ਲੈਂਦੇ ਹਨ ।
ਪ੍ਰਸ਼ਨ 10.
ਖੇਤੀਬਾੜੀ ਅਰਥ-ਵਿਵਸਥਾ ਕਿਸ ਪ੍ਰਕਾਰ ਉਦਯੋਗਿਕ ਅਰਥ-ਵਿਵਸਥਾ ਤੋਂ ਭਿੰਨ ਹੈ ?
ਉੱਤਰ-
ਖੇਤੀ ਅਰਥ-ਵਿਵਸਥਾ ਵਿਚ ਲੋਕਾਂ ਦਾ ਮੁੱਖ ਪੇਸ਼ਾ ਖੇਤੀ ਹੁੰਦਾ ਹੈ ਅਤੇ ਉਹ ਖੇਤੀ ਕਰਕੇ ਆਪਣਾ ਜੀਵਨ ਜੀਉਂਦੇ ਹਨ । ਉੱਥੇ ਘੱਟ ਜਨਸੰਖਿਆ ਅਤੇ ਗੈਰ ਰਸਮੀ ਸੰਬੰਧ ਹੁੰਦੇ ਹਨ ਪਰ ਉਦਯੋਗਿਕ ਅਰਥ-ਵਿਵਸਥਾ ਵਿਚ ਲੋਕ ਉਦਯੋਗਾਂ ਵਿਚ ਕੰਮ ਕਰਕੇ ਪੈਸੇ ਕਮਾਉਂਦੇ ਹਨ । ਉੱਥੇ ਵੱਧ ਜਨਸੰਖਿਆ ਅਤੇ ਲੋਕਾਂ ਵਿਚਕਾਰ ਰਸਮੀ ਸੰਬੰਧ ਹੁੰਦੇ ਹਨ ।
ਪ੍ਰਸ਼ਨ 11.
ਜਜਮਾਨੀ ਪ੍ਰਣਾਲੀ ਕਿਸੇ ਨੂੰ ਕਹਿੰਦੇ ਹਨ ?
ਉੱਤਰ-
ਇਹ ਵਿਵਸਥਾ ਸੇਵਾ ਲੈਣ ਅਤੇ ਦੇਣ ਦੀ ਵਿਵਸਥਾ ਹੈ ਜਿਸ ਵਿਚ ਹੇਠਲੀਆਂ ਜਾਤਾਂ ਉੱਪਰਲੀਆਂ ਜਾਤਾਂ ਨੂੰ ਆਪਣੀਆਂ ਸੇਵਾਵਾਂ ਦਿੰਦੀਆਂ ਹਨ ਅਤੇ ਸੇਵਾ ਦੇਣ ਵਾਲੀ ਜਾਤ ਨੂੰ ਆਪਣੀਆਂ ਸੇਵਾਵਾਂ ਦਾ ਮਿਹਨਤਾਨਾ ਮਿਲ ਜਾਂਦਾ ਹੈ । ਸੇਵਾ ਲੈਣ ਵਾਲੇ ਨੂੰ ਜਜਮਾਨ ਕਿਹਾ ਜਾਂਦਾ ਹੈ ਅਤੇ ਸੇਵਾ ਦੇਣ ਵਾਲੇ ਨੂੰ ਕਮੀਨ ਕਿਹਾ ਜਾਂਦਾ ਹੈ ।
ਪ੍ਰਸ਼ਨ 12.
ਪੂੰਜੀਵਾਦੀ ਸਮਾਜ ਉੱਤੇ ਵਿਚਾਰ ਪ੍ਰਗਟ ਕਰੋ ।
ਉੱਤਰ-
ਪੱਛਮੀ ਸਮਾਜਾਂ ਨੂੰ ਪੂੰਜੀਵਾਦੀ ਸਮਾਜ ਕਿਹਾ ਜਾਂਦਾ ਹੈ, ਜਿੱਥੇ ਉਦਯੋਗਾਂ ਵਿਚ ਪੂੰਜੀ ਲਗਾ ਕੇ ਪੈਸਾ ਕਮਾਇਆ ਜਾਂਦਾ ਹੈ । ਉਦਯੋਗਾਂ ਦੇ ਮਾਲਕਾਂ ਦੇ ਹੱਥਾਂ ਵਿਚ ਉਤਪਾਦਨ ਦੇ ਸਾਧਨ ਹੁੰਦੇ ਹਨ ਅਤੇ ਉਹ ਮਜ਼ਦੂਰਾਂ ਨੂੰ ਕੰਮ ਉੱਤੇ ਰੱਖ ਕੇ ਚੀਜ਼ਾਂ ਦਾ ਉਤਪਾਦਨ ਕਰਦੇ ਹਨ । ਪੂੰਜੀਵਾਦ ਦਾ ਮੁੱਖ ਤੱਤ ਹੈ-ਮਜ਼ਦੂਰਾਂ, ਉਤਪਾਦਨ ਦੇ ਸਾਧਨਾਂ, ਉਦਯੋਗਾਂ, ਮਸ਼ੀਨਾਂ ਅਤੇ ਮਾਲਕਾਂ ਵਿਚਕਾਰ ਸੰਬੰਧ ।
ਪ੍ਰਸ਼ਨ 13.
ਸਮਾਜਵਾਦੀ ਸਮਾਜ ਕਿਸਨੂੰ ਕਹਿੰਦੇ ਹਨ ?
ਉੱਤਰ-
ਇਹ ਸੰਕਲਪ 19ਵੀਂ ਸਦੀ ਵਿਚ ਕਾਰਲ ਮਾਰਕਸ ਨੇ ਦਿੱਤਾ ਸੀ ਜਿਸ ਅਨੁਸਾਰ ਸਾਰੀ ਅਰਥ-ਵਿਵਸਥਾ ਮਜ਼ਦੂਰਾਂ ਦੇ ਹੱਥ ਵਿਚ ਹੁੰਦੀ ਹੈ । ਮਜ਼ਦੂਰ ਉਦਯੋਗਪਤੀਆਂ ਦੇ ਵਿਰੁੱਧ ਕ੍ਰਾਂਤੀ ਕਰਕੇ ਉਹਨਾਂ ਦੀ ਸੱਤਾ ਖ਼ਤਮ ਕਰ ਦੇਣਗੇ ਅਤੇ ਵਰਗ ਰਹਿਤ ਸਮਾਜ ਦੀ ਸਥਾਪਨਾ ਕਰਨਗੇ । ਸਾਰੇ ਕਾਨੂੰਨ ਦੇ ਸਾਹਮਣੇ ਸਮਾਜ ਹੋਣਗੇ ਅਤੇ ਉਹਨਾਂ ਨੂੰ ਉਹਨਾਂ ਦੀ ਜ਼ਰੂਰਤ ਮੁਤਾਬਿਕ ਸਰਕਾਰ ਵਲੋਂ ਮਿਲ ਜਾਵੇਗਾ ।
ਪ੍ਰਸ਼ਨ 14.
ਸਿੱਖਿਆ ਦੇ ਨਿੱਜੀਕਰਨ ਦਾ ਉਦਾਹਰਨ ਦੇਵੋ ।
ਉੱਤਰ-
ਅੱਜ-ਕੱਲ੍ਹ ਹਰੇਕ ਕਸਬੇ, ਪਿੰਡ ਅਤੇ ਸ਼ਹਿਰ ਵਿਚ ਨਿੱਜੀ ਸਕੂਲ ਖੁੱਲ੍ਹ ਗਏ ਹਨ । ਸ਼ਹਿਰਾਂ ਵਿਚ ਨਿੱਜੀ ਕਾਲਜ ਖੁੱਲ੍ਹ ਗਏ ਹਨ ਅਤੇ ਦੇਸ਼ ਦੇ ਕਈ ਭਾਗਾਂ ਵਿਚ ਨਿੱਜੀ ਯੂਨੀਵਰਸਿਟੀਆਂ ਖੁੱਲ੍ਹ ਗਈਆਂ ਹਨ । ਇਹ ਸਿੱਖਿਆ ਦੇ ਨਿੱਜੀਕਰਨ ਦੀਆਂ ਉਦਾਹਰਨਾਂ ਹਨ ।
III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।
ਪ੍ਰਸ਼ਨ 1.
ਧਰਮ ਉੱਤੇ ਇਮਾਈਲ ਦੁਰਮੀਮ ਦੇ ਵਿਚਾਰਾਂ ਦੀ ਚਰਚਾ ਕਰੋ ।
ਉੱਤਰ-
ਦੁਰਖੀਮ ਦੇ ਅਨੁਸਾਰ, “ਧਰਮ ਪਵਿੱਤਰ ਵਸਤਾਂ ਨਾਲ ਸੰਬੰਧਿਤ ਵਿਸ਼ਵਾਸਾਂ ਅਤੇ ਆਚਰਣਾਂ ਦੀ ਇਕ ਠੋਸ ਵਿਵਸਥਾ ਹੈ ਜੋ ਇਹਨਾਂ ਉੱਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਨੈਤਿਕ ਰੂਪ ਪ੍ਰਦਾਨ ਕਰਦੀ ਹੈ ।” ਦੁਰਖੀਮ ਨੇ ਸਾਰੇ ਧਾਰਮਿਕ ਵਿਸ਼ਵਾਸ ਅਤੇ ਆਦਰਸ਼ਾਤਮਕ ਵਸਤੂਆਂ ਨੂੰ ਪਵਿੱਤਰ (Sacred) ਅਤੇ ਸਾਧਾਰਨ (Profane) ਦੋ ਵਰਗਾਂ ਵਿਚ ਵੰਡਿਆ ਹੈ । ਪਵਿੱਤਰ ਵਸਤੂਆਂ ਵਿਚ ਦੇਵਤਾਵਾਂ ਅਤੇ ਅਧਿਆਤਮਿਕ ਸ਼ਕਤੀਆਂ ਜਾਂ ਆਤਮਾਵਾਂ ਤੋਂ ਇਲਾਵਾਂ ਗੁਫਾਵਾਂ, ਦਰੱਖ਼ਤਾਂ, ਪੱਥਰ, ਨਦੀ ਆਦਿ ਸ਼ਾਮਲ ਹੋ ਸਕਦੇ ਹਨ । ਸਾਧਾਰਨ ਵਸਤਾਂ ਦੀ ਤੁਲਨਾ ਵਿੱਚ ਪਵਿੱਤਰ ਵਸਤਾਂ ਵੱਧ ਸ਼ਕਤੀ ਅਤੇ ਸ਼ਾਨ ਰੱਖਦੀਆਂ ਹਨ । ਦੁਰਘੀਮ ਦੇ ਅਨੁਸਾਰ, “ਧਰਮ ਪਵਿੱਤਰ ਵਸਤਾਂ ਅਰਥਾਤ ਅਲੱਗ ਅਤੇ ਪ੍ਰਤਿਬੰਧਿਤ ਵਸਤਾਂ ਨਾਲ ਸੰਬੰਧਿਤ ਵਿਸ਼ਵਾਸਾਂ ਅਤੇ ਕ੍ਰਿਆਵਾਂ ਦੀ ਸੰਗਠਿਤ ਵਿਵਸਥਾ ਹੈ।”
ਪ੍ਰਸ਼ਨ 2.
ਧਰਮ ਕਿਸ ਤਰ੍ਹਾਂ ਸਮਾਜ ਵਿਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ?
ਉੱਤਰ-
ਸਮਾਜਿਕ ਸੰਗਠਨ ਨੂੰ ਬਣਾਏ ਰੱਖਣ ਦੇ ਲਈ ਧਰਮ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ । ਇਕ ਧਰਮ ਵਿਚ ਲੱਖਾਂ ਲੋਕ ਹੁੰਦੇ ਹਨ ਜਿਹਨਾਂ ਦੇ ਵਿਸ਼ਵਾਸ ਸਾਂਝੇ ਹੁੰਦੇ ਹਨ । ਸਾਂਝੇ ਵਿਸ਼ਵਾਸ, ਤਿਮਾਨ, ਵਿਵਹਾਰ ਦੇ ਤਰੀਕੇ ਇਕ ਧਾਰਮਿਕ ਸਮੂਹ ਨੂੰ ਮਿਲਾ ਦਿੰਦੇ ਹਨ ਜਿਸ ਨਾਲ ਸਮੂਹ ਵਿਚ ਏਕਤਾ ਬਣੀ ਰਹਿੰਦੀ ਹੈ । ਇਸ ਤਰ੍ਹਾਂ ਹੀ ਅਲੱਗ-ਅਲੱਗ ਸਮੂਹਾਂ ਵਿਚ ਏਕਤਾ ਦੇ ਨਾਲ ਸਮਾਜਿਕ ਸੰਗਠਨ ਮਜ਼ਬੂਤ ਹੋ ਜਾਂਦਾ ਹੈ । ਹਰੇਕ ਧਰਮ ਆਪਣੇ ਲੋਕਾਂ ਨੂੰ ਦਾਨ ਦੇਣ, ਸਹਿਯੋਗ ਕਰਨ ਲਈ ਕਹਿੰਦਾ ਹੈ ਜਿਸ ਨਾਲ ਸਮਾਜ ਵਿਚ ਮਜਬੂਤੀ ਅਤੇ ਸਥਿਰਤਾ ਬਣੀ ਰਹਿੰਦੀ ਹੈ । ਇਸ ਤਰ੍ਹਾਂ ਧਰਮ ਦਾ ਸਮਾਜ ਵਿਚ ਮਹੱਤਵਪੂਰਨ ਸਥਾਨ ਹੈ ।
ਪ੍ਰਸ਼ਨ 3.
ਸਿੱਖਿਆ ਸੰਸਥਾ ਤੋਂ ਤੁਹਾਡਾ ਕੀ ਭਾਵ ਹੈ ? ਸਰਕਾਰ ਦੁਆਰਾ ਅਪਣਾਈਆਂ ਗਈਆਂ ਸਿੱਖਿਆ ਨੀਤੀਆਂ ਦੇ ਵਿਸ਼ੇ ਵਿੱਚ ਲਿਖੋ ।
ਉੱਤਰ-
ਸਿੱਖਿਅਕ ਸੰਸਥਾ ਉਹ ਹੁੰਦੀ ਹੈ ਜਿਹੜੀ ਵਿਅਕਤੀ ਨੂੰ ਸਿੱਖਿਆ ਦੇ ਕੇ ਉਸਨੂੰ ਜ਼ਰੂਰੀ ਗਿਆਨ ਦਿੰਦੀ ਹੈ ਅਤੇ ਉਸ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਂਦੀ ਹੈ । ਸਰਕਾਰ ਵਲੋਂ ਲਾਗੂ ਕੀਤੀਆਂ ਸਿੱਖਿਅਕ ਨੀਤੀਆਂ ਦਾ ਵਰਣਨ ਇਸ ਪ੍ਰਕਾਰ ਹੈ-
- ਸਾਡੇ ਸੰਵਿਧਾਨ ਦੇ ਅਨੁਛੇਦ 45 ਅਨੁਸਾਰ 14 ਸਾਲ ਤੱਕ ਦੇ ਬੱਚਿਆਂ ਨੂੰ ਮੁਫ਼ਤ ਅਤੇ ਜ਼ਰੂਰੀ ਸਿੱਖਿਆ ਦਿੱਤੀ ਜਾਵੇਗੀ ।
- 1960 ਦੇ ਕੋਠਾਰੀ ਕਮਿਸ਼ਨ ਨੇ ਸਾਰੇ ਬੱਚਿਆਂ ਦੇ ਸਕੂਲ ਆਉਣ ਅਤੇ ਉੱਥੇ ਉਹਨਾਂ ਨੂੰ ਲਗਾਤਾਰ ਪੜ੍ਹਾਉਣ ਉੱਤੇ ਜ਼ੋਰ ਦਿੱਤਾ ਸੀ ।
- 1986 ਵਿਚ ਰਾਸ਼ਟਰੀ ਸਿੱਖਿਆ ਨੀਤੀ ਨੂੰ ਅਪਣਾਇਆ ਗਿਆ ਜਿਸ ਵਿਚ ਵੋਕੇਸ਼ਨਲ ਟ੍ਰੇਨਿੰਗ ਅਤੇ ਪਿਛੜੇ ਸਮੂਹਾਂ ਲਈ ਸਿੱਖਿਅਕ ਸੁਵਿਧਾਵਾਂ ਉੱਤੇ ਜ਼ੋਰ ਦਿੱਤਾ ਗਿਆ ।
- ਸਰਵ ਸਿੱਖਿਆ ਅਭਿਆਨ 1986 ਅਤੇ 1992 ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ 6-14 ਸਾਲ ਦੇ ਸਾਰੇ ਬੱਚਿਆਂ ਨੂੰ ਜ਼ਰੂਰੀ ਯੋਗ ਸਿੱਖਿਆ ਪ੍ਰਦਾਨ ਕੀਤੀ ਜਾਵੇ ।
- 2010 ਵਿਚ ਸਿੱਖਿਆ ਦਾ ਅਧਿਕਾਰ (Right to Education) ਲਾਗੂ ਕੀਤਾ ਗਿਆ ਜਿਸ ਅਨੁਸਾਰ 6-14 ਸਾਲ ਦੇ ਬੱਚਿਆਂ ਨੂੰ ਕਲਾਸਾਂ ਵਿਚ 8 ਸਾਲ ਦੀ ਪ੍ਰਾਥਮਿਕ ਸਿੱਖਿਆ ਦਿੱਤੀ ਜਾਵੇਗੀ ।
ਪ੍ਰਸ਼ਨ 4.
ਸਿੱਖਿਆ ਦੇ ਕਾਰਜਾਂ ਬਾਰੇ ਸੰਖੇਪ ਵਿੱਚ ਲਿਖੋ ।
ਉੱਤਰ-
- ਸਿੱਖਿਆ ਵਿਅਕਤੀ ਦੇ ਬੌਧਿਕ ਵਿਕਾਸ ਵਿਚ ਮੱਦਦ ਕਰਦੀ ਹੈ ।
- ਸਿੱਖਿਆ ਵਿਅਕਤੀਆਂ ਨੂੰ ਸਮਾਜ ਨਾਲ ਜੋੜਦੀ ਹੈ ।
- ਇਹ ਸਮਾਜ ਵਿਚ ਤਾਲਮੇਲ ਬਿਠਾਉਣ ਵਿਚ ਮੱਦਦ ਕਰਦੀ ਹੈ ।
- ਸਿੱਖਿਆ ਸੰਸਕ੍ਰਿਤੀ ਨੂੰ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾਉਣ ਵਿਚ ਮੱਦਦ ਕਰਦੀ ਹੈ ।
- ਇਹ ਵਿਅਕਤੀ ਦੀ ਯੋਗਤਾ ਵਧਾਉਣ ਵਿਚ ਮੱਦਦ ਕਰਦੀ ਹੈ ।
- ਸਿੱਖਿਆ ਨਾਲ ਬੱਚਿਆਂ ਵਿਚ ਨੈਤਿਕ ਗੁਣਾਂ ਦਾ ਵਿਕਾਸ ਹੁੰਦਾ ਹੈ ।
- ਸਿੱਖਿਆ ਵਿਅਕਤੀ ਦੇ ਸਮਾਜੀਕਰਣ ਵਿਚ ਮੱਦਦਗਾਰ ਹੁੰਦੀ ਹੈ ।
ਪ੍ਰਸ਼ਨ 5.
ਮੈਕਸ ਵੈਬਰ ਦੁਆਰਾ ਪ੍ਰਸਤੁਤ ਸੱਤਾ ਦੀਆਂ ਕਿਸਮਾਂ ਉੱਤੇ ਇਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਮੈਕਸ ਵੈਬਰ ਨੇ ਸੱਤਾ ਦੇ ਤਿੰਨ ਪ੍ਰਕਾਰਾਂ ਦਾ ਵਰਣਨ ਕੀਤਾ ਹੈ-ਪਰੰਪਰਾਗਤ, ਕਾਨੂੰਨੀ ਅਤੇ ਕਰਿਸ਼ਮਈ ਸੱਤਾ । ਪਰੰਪਰਾਗਤ ਸੱਤਾ ਉਹ ਹੁੰਦੀ ਹੈ ਜਿਹੜੀ ਪਰੰਪਰਾਗਤ ਰੂਪ ਨਾਲ ਪ੍ਰਾਚੀਨ ਸਮੇਂ ਤੋਂ ਹੀ ਚਲਦੀ ਆ ਰਹੀ ਹੈ ਅਤੇ ਜਿਸ ਵਿਰੁੱਧ ਕੋਈ ਕਿੰਤੂ-ਪਰੰਤੁ ਨਹੀਂ ਹੁੰਦਾ । ਪਿਤਾ ਦੀ ਘਰ ਵਿਚ ਇਸ ਪ੍ਰਕਾਰ ਦੀ ਸੱਤਾ ਹੈ । ਕਾਨੂੰਨੀ ਸੱਤਾ ਉਹ ਸੱਤਾ ਹੁੰਦੀ ਹੈ ਜਿਹੜੀ ਕੁੱਝ ਨਿਯਮਾਂ, ਕਾਨੂੰਨਾਂ ਦੇ ਅਨੁਸਾਰ ਪ੍ਰਾਪਤ ਕੀਤੀ ਜਾਂਦੀ ਹੈ । ਸਰਕਾਰ ਨੂੰ ਪ੍ਰਾਪਤ ਸੱਤਾ ਇਸੇ ਪ੍ਰਕਾਰ ਦੀ ਸੱਤਾ ਹੈ । ਕਰਿਸ਼ਮਈ ਸੱਤਾ ਉਹ ਹੁੰਦੀ ਹੈ ਜੋ ਕਿਸੇ ਵਿਅਕਤੀ ਦੀ ਕਰਿਸ਼ਮਈ ਸ਼ਖ਼ਸੀਅਤ ਦੇ ਕਾਰਨ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ ਅਤੇ ਉਸਦੇ ਚੇਲੇ ਉਸਦੀ ਸੱਤਾਂ ਬਿਨਾਂ ਕਿਸੇ ਪ੍ਰਸ਼ਨ ਦੇ ਮੰਨਦੇ ਹਨ | ਧਾਰਮਿਕ ਆਗੂ, ਰਾਜਨੀਤਿਕ ਨੇਤਾ ਇਸ ਪ੍ਰਕਾਰ ਦੀ ਸੱਤਾ ਭੋਗਦੇ ਹਨ ।
ਪ੍ਰਸ਼ਨ 6.
ਰਾਜ ਸਮਾਜ ਅਤੇ ਰਾਜਹੀਣ ਸਮਾਜ ਵਿਚ ਅੰਤਰ ਕਰੋ ।
ਉੱਤਰ-
- ਰਾਜ ਰਹਿਤ ਸਮਾਜ (Stateless Society) – ਜਿਹੜੇ ਸਮਾਜ ਵਿਚ ਰਾਜ ਨਾਮਕ ਸੰਸਥਾ ਨਹੀਂ ਹੁੰਦੀ ਉਹ ਰਾਜ ਰਹਿਤ ਸਮਾਜ ਹੁੰਦੇ ਹਨ । ਇਹ ਸਾਦਾ ਜਾਂ ਪ੍ਰਾਚੀਨ ਸਮਾਜ ਹੁੰਦੇ ਹਨ । ਇੱਥੇ ਘੱਟ ਜਨਸੰਖਿਆ ਹੁੰਦੀ ਹੈ ਜਿਸ ਕਰਕੇ ਲੋਕਾਂ ਵਿਚਕਾਰ ਆਹਮਣੇ-ਸਾਹਮਣੇ ਦੇ ਰਿਸ਼ਤੇ ਹੁੰਦੇ ਹਨ ਅਤੇ ਸਮਾਜਿਕ ਨਿਯੰਤਰਨ ਲਈ ਰਾਜ ਜਾਂ ਸਰਕਾਰ ਵਰਗੇ ਕਿਸੇ ਰਸਮੀ ਸਾਧਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ । ਇੱਥੇ ਵੱਡਿਆਂ ਦੀ ਸਭਾ ਨਾਲ ਨਿਯੰਤਰਨ ਕੀਤਾ ਜਾਂਦਾ ਹੈ ।
- ਰਾਜ ਵਾਲਾ ਸਮਾਜ (State Society) – ਆਧੁਨਿਕ ਸਮਾਜਾਂ ਨੂੰ ਰਾਜ ਵਾਲੇ ਸਮਾਜ ਕਿਹਾ ਜਾਂਦਾ ਹੈ ਜਿੱਥੇ ਸੱਤਾ ਰਾਜ ਨਾਮਕ ਸੰਸਥਾ ਦੇ ਹੱਥਾਂ ਵਿਚ ਕੇਂਦਰਿਤ ਹੁੰਦੀ ਹੈ ਪਰ ਇਸਨੂੰ ਜਨਤਾ ਤੋਂ ਪ੍ਰਾਪਤ ਕੀਤਾ ਜਾਂਦਾ ਹੈ । ਮੈਕਸ ਵੈਬਰ ਦੇ ਅਨੁਸਾਰ ਰਾਜ ਉਹ ਮਨੁੱਖੀ ਸਮੁਦਾਇ ਹੈ ਜਿਹੜਾ ਇਕ ਨਿਸ਼ਚਿਤ ਖੇਤਰ ਵਿਚ ਸਰੀਰਕ ਬਲ ਦੇ ਨਾਲ ਸੱਤਾ ਦਾ ਉਪਭੋਗ ਕਰਦਾ ਹੈ ।
IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।
ਪ੍ਰਸ਼ਨ 1.
ਰਾਜਨੀਤਿਕ ਸੰਸਥਾਂ ਤੋਂ ਤੁਸੀਂ ਕੀ ਸਮਝਦੇ ਹੋ, ਵਿਸਥਾਰ ਨਾਲ ਚਰਚਾ ਕਰੋ ।
ਉੱਤਰ-
ਸਾਡਾ ਸਮਾਜ ਬਹੁਤ ਵੱਡਾ ਹੈ ਅਤੇ ਰਾਜਨੀਤਿਕ ਵਿਵਸਥਾ ਇਸਦਾ ਇਕ ਭਾਗ ਹੈ । ਰਾਜਨੀਤਿਕ ਵਿਵਸਥਾ ਮਨੁੱਖਾਂ ਦੀਆਂ ਉਹਨਾਂ ਭੂਮਿਕਾਵਾਂ ਨੂੰ ਪਰਿਭਾਸ਼ਿਤ ਕਰਦੀ ਹੈ । ਰਾਜਨੀਤੀ ਅਤੇ ਸਮਾਜ ਵਿਚ ਬਹੁਤ ਡੂੰਘਾ ਸੰਬੰਧ ਹੈ । ਸਮਾਜਿਕ ਮਨੁੱਖਾਂ ਨੂੰ ਨਿਯੰਤਰਨ ਦੇ ਵਿਚ ਕਰਨ ਲਈ ਰਾਜਨੀਤਿਕ ਸੰਸਥਾਵਾਂ ਦੀ ਲੋੜ ਪੈਂਦੀ ਹੈ ਅਤੇ ਉਹ ਰਾਜਨੀਤਿਕ ਸੰਸਥਾਵਾਂ ਹਨ-ਸ਼ਕਤੀ, ਸੱਤਾ, ਰਾਜ, ਸਰਕਾਰ, ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਆਦਿ । ਇਹ ਰਾਜਨੀਤਿਕ ਸੰਸਥਾਵਾਂ ਸਾਡੇ ਸਮਾਜ ਉੱਤੇ ਰਸਮੀ ਨਿਯੰਤਰਨ ਰੱਖਦੀਆਂ ਹਨ ਅਤੇ ਇਹ ਨਿਯੰਤਰਨ ਰੱਖਣ ਦੇ ਇਹਨਾਂ ਦੇ ਆਪਣੇ ਸਾਧਨ ਹੁੰਦੇ ਹਨ , ਜਿਵੇਂ ਕਿ-ਸਰਕਾਰ, ਪੁਲਿਸ, ਫ਼ੌਜ, ਅਦਾਲਤਾਂ ਆਦਿ । ਇਸ ਤਰਾਂ ਰਾਜਨੀਤਿਕ ਸੰਸਥਾਵਾਂ ਉਹ ਸਾਧਨ ਹਨ ਜਿਨਾਂ ਨਾਲ ਸਮਾਜ ਵਿਚ ਸ਼ਾਂਤੀ ਅਤੇ ਵਿਵਸਥਾ ਬਣਾ ਕੇ ਰੱਖੀ ਜਾਂਦੀ ਹੈ । ਰਾਜਨੀਤਿਕ ਸੰਸਥਾਵਾਂ ਮੁੱਖ ਤੌਰ ਉੱਤੇ ਸਮਾਜ ਵਿਚ ਸ਼ਕਤੀ ਦੇ ਵਿਤਰਣ ਨਾਲ ਸੰਬੰਧ ਰੱਖਦੀਆਂ ਹਨ । ਰਾਜਨੀਤਿਕ ਸੰਸਥਾਵਾਂ ਵਿਚ ਦੋ ਸੰਕਲਪਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਅਤੇ ਉਹ ਹਨ ਸ਼ਕਤੀ ਅਤੇ ਸੱਤਾ ।
1. ਸ਼ਕਤੀ-ਸ਼ਕਤੀ ਕਿਸੇ ਵਿਅਕਤੀ ਜਾਂ ਸਮੂਹ ਦੀ ਸਮਰੱਥਾ ਹੁੰਦੀ ਹੈ ਜਿਸ ਨਾਲ ਉਹ ਹੋਰ ਲੋਕਾਂ ਉੱਤੇ ਆਪਣੀ ਇੱਛਾ ਥੋਪਦਾ ਹੈ ਚਾਹੇ ਉਸਦਾ ਵਿਰੋਧ ਹੀ ਕਿਉਂ ਨਾ ਹੋ ਰਿਹਾ ਹੋਵੇ । ਇਸਦਾ ਅਰਥ ਹੈ ਕਿ ਜਿਨ੍ਹਾਂ ਕੋਲ ਸ਼ਕਤੀ ਹੁੰਦੀ ਹੈ ਉਹ ਹੋਰ ਲੋਕਾਂ ਦੀ ਕੀਮਤ ਉੱਤੇ ਸ਼ਕਤੀ ਦਾ ਭੋਗ ਕਰ ਰਹੇ ਹੁੰਦੇ ਹਨ । ਸਮਾਜ ਵਿਚ ਸ਼ਕਤੀ ਸੀਮਿਤ ਮਾਤਰਾ ਵਿਚ ਹੁੰਦੀ ਹੈ । ਜਿਹੜੇ ਲੋਕਾਂ ਜਾਂ ਸਮੂਹਾਂ ਕੋਲ ਵੱਧ ਸ਼ਕਤੀ ਹੁੰਦੀ ਹੈ ਉਹ ਘੱਟ ਸ਼ਕਤੀ ਵਾਲੇ ਸਮੂਹਾਂ ਜਾਂ ਵਿਅਕਤੀਆਂ ਉੱਪਰ ਸ਼ਕਤੀ ਦਾ ਪ੍ਰਯੋਗ ਕਰਦੇ ਹਨ ਅਤੇ ਉਹਨਾਂ ਨੂੰ ਪ੍ਰਭਾਵਿਤ ਕਰਦੇ ਹਨ । ਇਸ ਤਰ੍ਹਾਂ ਸ਼ਕਤੀ ਆਪਣੇ ਅਤੇ ਹੋਰਾਂ ਲਈ ਫੈਸਲੇ ਲੈਣ ਦੀ ਉਹ ਸਮਰੱਥਾ ਹੈ ਜਿਸ ਵਿੱਚ ਇਹ ਵੇਖਿਆ ਜਾਂਦਾ ਹੈ ਕਿ ਜਿਨ੍ਹਾਂ ਲਈ ਫ਼ੈਸਲਾ ਲਿਆ ਗਿਆ ਹੈ ਕੀ ਉਹ ਉਸ ਫ਼ੈਸਲੇ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ । ਪਰਿਵਾਰ ਦੇ ਵੱਡੇ ਬਜ਼ੁਰਗ, ਕਿਸੇ ਕੰਪਨੀ ਦਾ ਜਨਰਲ ਮੈਨੇਜਰ, ਸਰਕਾਰ, ਮੰਤਰੀ ਆਦਿ ਅਜਿਹੀ ਸ਼ਕਤੀ ਦਾ ਪ੍ਰਯੋਗ ਕਰਦੇ ਹਨ ।
2. ਸੱਤਾ (Authority) – ਸ਼ਕਤੀ ਦਾ ਸੱਤਾ ਰਾਹੀਂ ਉਪਭੋਗ ਕੀਤਾ ਜਾਂਦਾ ਹੈ । ਸੱਤਾ ਸ਼ਕਤੀ ਦਾ ਹੀ ਇੱਕ ਰੂਪ ਹੈ ਜਿਹੜੀ ਕਾਨੂੰਨੀ ਅਤੇ ਸਹੀ ਹੈ । ਇਹ ਸੰਸਥਾਤਮਕ ਹੈ ਅਤੇ ਵੈਧਤਾ ਉੱਤੇ ਆਧਾਰਿਤ ਹੁੰਦੀ ਹੈ । ਜਿਨ੍ਹਾਂ ਕੋਲ ਸੱਤਾ ਹੁੰਦੀ ਹੈ ਉਹਨਾਂ ਦੀ ਗੱਲ ਸਭ ਨੂੰ ਮੰਨਣੀ ਪੈਂਦੀ ਹੈ ਅਤੇ ਇਸਨੂੰ ਵੈਧ ਵੀ ਮੰਨਿਆ ਜਾਂਦਾ ਹੈ । ਸੱਤਾ ਨਾ ਸਿਰਫ਼ ਵਿਅਕਤੀਆਂ ਉੱਪਰ ਬਲਕਿ ਸਮੂਹਾਂ ਅਤੇ ਸੰਸਥਾਵਾਂ ਉੱਤੇ ਵੀ ਲਾਗੂ ਹੁੰਦੀ ਹੈ । ਉਦਾਹਰਨ ਦੇ ਲਈ ਤਾਨਾਸ਼ਾਹੀ ਵਿੱਚ ਸੱਤਾ ਇੱਕ ਵਿਅਕਤੀ, ਸਮੂਹ ਜਾਂ ਦਲ ਦੇ ਹੱਥਾਂ ਵਿੱਚ ਹੁੰਦੀ ਹੈ ਜਦੋਂ ਕਿ ਲੋਕਤੰਤਰ ਵਿੱਚ ਇਹ ਸੱਤਾ ਜਨਤਾ ਜਾਂ ਉਹਨਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਦੇ ਹੱਥ ਵਿੱਚ ਹੁੰਦੀ ਹੈ ।
ਮੈਕਸ ਵੈਬਰ ਨੇ ਤਿੰਨ ਪ੍ਰਕਾਰ ਦੀ ਸੱਤਾ ਦਾ ਜ਼ਿਕਰ ਕੀਤਾ ਹੈ ਅਤੇ ਉਹ ਹਨ ਪਰੰਪਰਾਗਤ ਸੱਤਾ ਕਾਨੂੰਨੀ ਜਾਂ ਵਿਧਾਨਿਕ ਸੱਤਾ ਅਤੇ ਕਰਿਸ਼ਮਈ ਸੱਤਾ । ਪਿਤਾ ਦੀ ਘਰ ਵਿੱਚ ਸੱਤਾ ਪਰੰਪਰਾਗਤ ਸੱਤਾ ਹੁੰਦੀ ਹੈ, ਪ੍ਰਧਾਨ ਮੰਤਰੀ ਦੀ ਸੱਤਾ ਵਿਧਾਨਿਕ ਜਾਂ ਕਾਨੂੰਨੀ ਸੱਤਾ ਹੁੰਦੀ ਹੈ ਅਤੇ ਕਿਸੇ ਧਾਰਮਿਕ ਨੇਤਾ ਦੀ ਆਪਣੇ ਚੇਲਿਆਂ ਉੱਤੇ ਸਥਾਪਿਤ ਸੱਤਾ ਕਰਿਸ਼ਮਈ ਸੱਤਾ ਹੁੰਦੀ ਹੈ ।
3. ਰਾਜ (State) – ਰਾਜ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਸੰਸਥਾ ਹੈ । ਰਾਜ ਇੱਕ ਅਜਿਹਾ ਲੋਕਾਂ ਦਾ ਸਮੂਹ ਹੈ ਜੋ ਕਿ ਇੱਕ ਨਿਸ਼ਚਿਤ ਭੂ-ਭਾਗ ਵਿੱਚ ਹੁੰਦਾ ਹੈ, ਜਿਸਦੀ ਜਨਸੰਖਿਆ ਹੁੰਦੀ ਹੈ, ਜਿਸ ਦੀ ਆਪਣੀ ਇੱਕ ਸਰਕਾਰ ਹੁੰਦੀ ਹੈ ਅਤੇ ਆਪਣੀ ਪ੍ਰਭੂਸੱਤਾ ਹੁੰਦੀ ਹੈ । ਰਾਜੇ ਇੱਕ ਸੰਪੁਰਨ ਸਮਾਜ ਦਾ ਹਿੱਸਾ ਹੈ । ਬੇਸ਼ੱਕ ਇਹ ਸਮਾਜਿਕ ਜੀਵਨ ਦੇ ਸਾਰੇ ਪੱਖਾਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਫਿਰ ਵੀ ਇਹ ਸਮਾਜ ਦੀ ਥਾਂ ਨਹੀਂ ਲੈ ਸਕਦਾ ਰਾਜ ਇੱਕ ਅਜਿਹੀ ਏਜੰਸੀ ਹੈ ਜੋ ਸਮਾਜਿਕ ਸਮਿਤੀਆਂ ਨੂੰ ਕੰਟਰੋਲ ਕਰਦੀ ਹੈ । ਰਾਜ ਸਮਾਜ ਦੇ ਸਾਰੇ ਪੱਖਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਉਹਨਾਂ ਵਿੱਚ ਤਾਲਮੇਲ ਬਿਠਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।
4. ਸਰਕਾਰ (Government) – ਸਰਕਾਰ ਇੱਕ ਅਜਿਹਾ ਸੰਗਠਨ ਹੁੰਦਾ ਹੈ ਜਿਸ ਕੋਲ ਆਦੇਸ਼ਾਤਮਕ ਕੰਟਰੋਲ ਹੁੰਦਾ ਹੈ ਜੋ ਕਿ ਉਹ ਰਾਜ ਵਿੱਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਵਿੱਚ ਮੱਦਦ ਕਰਦਾ ਹੈ । ਸਰਕਾਰ ਨੂੰ ਵੈਧਤਾ ਵੀ ਪ੍ਰਾਪਤ ਹੁੰਦੀ ਹੈ ਕਿਉਂਕਿ ਸਰਕਾਰ ਕਿਸੇ ਨਾ ਕਿਸੇ ਨਿਯਮ ਅਧੀਨ ਚੁਣੀ ਜਾਂਦੀ ਹੈ । ਇਸ ਨੂੰ ਬਹੁਮਤ ਦਾ ਸਮਰਥਨ ਪ੍ਰਾਪਤ ਹੁੰਦਾ ਹੈ | ਸਰਕਾਰ ਰਾਜ ਦੇ ਉਦੇਸ਼ਾਂ ਨੂੰ ਪੂਰਾ ਕਰਨ ਦਾ ਇੱਕ ਸਾਧਨ ਹੈ । ਇਹ ਰਾਜ ਦਾ ਯੰਤਰ ਅਤੇ ਉਸਦਾ ਪ੍ਰਤੀਕ ਹੈ । ਸਰਕਾਰ ਦੇ ਤਿੰਨ ਅੰਗ ਹੁੰਦੇ ਹਨ-ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ।
- ਵਿਧਾਨਪਾਲਿਕਾ (Legislature) – ਇਹ ਸਰਕਾਰ ਦਾ ਉਹ ਅੰਗ ਹੈ ਜਿਸਦਾ ਮੁੱਖ ਕੰਮ ਦੇਸ਼ ਦੇ ਲਈ ਕਾਨੂੰਨ ਬਣਾਉਣਾ ਹੈ । ਦੇਸ਼ ਦੀ ਸੰਸਦ ਵਿਧਾਨਪਾਲਿਕਾ ਦਾ ਕੰਮ ਕਰਦੀ ਹੈ ।
- ਕਾਰਜਪਾਲਿਕਾ (Executive) – ਇਹ ਸਰਕਾਰ ਦਾ ਉਹ ਅੰਗ ਹੈ ਜੋ ਵਿਧਾਨਪਾਲਿਕਾ ਵਲੋਂ ਬਣਾਏ ਗਏ ਕਾਨੂੰਨਾਂ ਨੂੰ ਦੇਸ਼ ਵਿੱਚ ਲਾਗੂ ਕਰਦੀ ਹੈ । ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੰਤਰੀ ਮੰਡਲ ਇਸ ਦਾ ਹਿੱਸਾ ਹੁੰਦੇ ਹਨ ।
- ਨਿਆਂਪਾਲਿਕਾ (Judiciary) – ਇਹ ਸਰਕਾਰ ਦਾ ਉਹ · ਅੰਗ ਹੈ ਜਿਹੜਾ ਵਿਧਾਨਪਾਲਿਕਾ ਵਲੋਂ ਬਣਾਏ ਅਤੇ ਕਾਰਜਪਾਲਿਕਾ ਵਲੋਂ ਲਾਗੂ ਕੀਤੇ ਕਾਨੂੰਨਾਂ ਦਾ ਪ੍ਰਯੋਗ ਕਰਦਾ ਹੈ । ਸਾਡੀਆਂ ਅਦਾਲਤਾਂ, ਜੱਜ ਆਦਿ ਇਸਦਾ ਹਿੱਸਾ ਹੁੰਦੇ ਹਨ ।
ਇਸ ਤਰ੍ਹਾਂ ਵੱਖ-ਵੱਖ ਰਾਜਨੀਤਿਕ ਸੰਸਥਾਵਾਂ ਦੇਸ਼ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਿੱਚ ਆਪਣਾ ਯੋਗਦਾਨ ਦਿੰਦੀਆਂ ਹਨ । ਇਹ ਸੰਸਥਾਵਾਂ ਬਿਨਾਂ ਇੱਕ-ਦੂਜੇ ਦੇ ਖੇਤਰ ਵਿੱਚ ਆਏ ਆਪਣਾ-ਆਪਣਾ ਕੰਮ ਸਹੀ ਢੰਗ ਨਾਲ ਕਰਦੀਆਂ ਰਹਿੰਦੀਆਂ ਹਨ ।
ਪ੍ਰਸ਼ਨ 2.
ਪੰਚਾਇਤੀ ਰਾਜ ਉੱਤੇ ਟਿੱਪਣੀ ਕਰੋ ।
ਉੱਤਰ-
ਸਾਡੇ ਦੇਸ਼ ਵਿਚ ਸਥਾਨਕ ਖੇਤਰਾਂ ਦਾ ਵਿਕਾਸ ਕਰਨ ਦੇ ਲਈ ਦੋ ਤਰ੍ਹਾਂ ਦੇ ਤਰੀਕੇ ਹਨ । ਸ਼ਹਿਰੀ ਖੇਤਰਾਂ ਦਾ ਵਿਕਾਸ ਕਰਨ ਦੇ ਲਈ ਸਥਾਨਕ ਸਰਕਾਰਾਂ ਹੁੰਦੀਆਂ ਹਨ ਅਤੇ ਪੇਂਡੂ ਖੇਤਰਾਂ ਦਾ ਵਿਕਾਸ ਕਰਨ ਦੇ ਲਈ ਪੰਚਾਇਤੀ ਰਾਜ ਸੰਸਥਾਵਾਂ ਹੁੰਦੀਆਂ ਹਨ | ਸਥਾਨਕ ਸਰਕਾਰ ਦੀਆਂ ਸੰਸਥਾਵਾਂ ਕਿਰਤ ਵੰਡ ਦੇ ਸਿਧਾਂਤ ਉੱਤੇ ਆਧਾਰਿਤ ਹੁੰਦੀਆਂ ਹਨ ਕਿਉਂਕਿ ਇਹਨਾਂ ਵਿਚ ਸਰਕਾਰ ਅਤੇ ਸਥਾਨਕ ਸਮੂਹਾਂ ਵਿਚ ਕੰਮਾਂ ਨੂੰ ਵੰਡਿਆ ਜਾਂਦਾ ਹੈ । ਸਾਡੇ ਦੇਸ਼ ਦੀ ਲਗਭਗ 68% ਜਨਤਾ ਪੇਂਡੂ ਖੇਤਰਾਂ ਵਿਚ ਰਹਿੰਦੀ ਹੈ । ਪੇਂਡੂ ਖੇਤਰਾਂ ਨੂੰ ਜਿਹੜੀ ਸਥਾਨਕ ਸਰਕਾਰ ਦੀ ਸੰਸਥਾ ਵੱਲੋਂ ਸ਼ਾਸਿਤ ਕੀਤਾ ਜਾਂਦਾ ਹੈ ਉਸਨੂੰ ਪੰਚਾਇਤ ਕਹਿੰਦੇ ਹਨ । ਪੰਚਾਇਤੀ ਰਾਜ ਸਿਰਫ਼ ਪੇਂਡੂ ਖੇਤਰਾਂ ਦੇ ਸੰਸਥਾਗਤ ਢਾਂਚੇ ਨੂੰ ਹੀ ਦਰਸਾਉਂਦਾ ਹੈ ।
ਜਦੋਂ ਭਾਰਤ ਵਿਚ ਅੰਗਰੇਜ਼ੀ ਰਾਜ ਸਥਾਪਿਤ ਹੋਇਆ ਸੀ ਤਾਂ ਸਾਰੇ ਦੇਸ਼ ਵਿਚ ਸਾਮੰਤਸ਼ਾਹੀ ਦਾ ਬੋਲਬਾਲਾ ਸੀ । 1935 ਵਿਚ ਭਾਰਤ ਸਰਕਾਰ ਨੇ ਇਕ ਕਾਨੂੰਨ ਪਾਸ ਕੀਤਾ ਜਿਸਨੇ ਪ੍ਰਾਂਤਾਂ ਨੂੰ ਪੂਰੀ ਖ਼ੁਦਮੁਖਤਾਰੀ ਦਿੱਤੀ ਤੇ ਪੰਚਾਇਤੀ ਕਾਨੂੰਨਾਂ ਨੂੰ ਇਕ ਨਵਾਂ ਰੂਪ ਦਿੱਤਾ ਗਿਆ । ਪੰਜਾਬ ਵਿਚ 1939 ਵਿਚ ਪੰਚਾਇਤੀ ਐਕਟ ਪਾਸ ਹੋਇਆ ਜਿਸਦਾ ਉਦੇਸ਼ ਪੰਚਾਇਤਾਂ ਨੂੰ ਲੋਕਤੰਤਰਿਕ ਆਧਾਰ ਉੱਤੇ ਚੁਣੀਆਂ ਹੋਈਆਂ ਸੰਸਥਾਵਾਂ ਬਣਾ ਕੇ ਅਜਿਹੀਆਂ ਸ਼ਕਤੀਆਂ ਪ੍ਰਦਾਨ ਕਰਨਾ ਸੀ ਜਿਹੜੀਆਂ ਉਹਨਾਂ ਨੂੰ ਸਵੈ-ਸ਼ਾਸਨ ਦੀਆਂ ਇਕਾਈਆਂ ਦੇ ਰੂਪ ਵਿਚ ਨਿਭਾਈ ਜਾਣ ਵਾਲੀ ਭੂਮਿਕਾ ਦੇ ਲਈ ਜ਼ਰੂਰੀ ਸਨ । 2 ਅਕਤੂਬਰ, 1961 ਨੂੰ ਪੰਚਾਇਤੀ ਰਾਜ ਦਾ ਤਿੰਨ ਪੱਧਰੀ ਢਾਂਚਾ ਰਸਮੀ ਤੌਰ ਉੱਤੇ ਲਾਗੂ ਕੀਤਾ ਗਿਆ ! 1992 ਵਿਚ 73ਵੀਂ ਸੰਵਿਧਾਨਿਕ ਸੋਧ ਹੋਈ ਜਿਸ ਵਿਚ ਸ਼ਕਤੀਆਂ ਦਾ ਸਥਾਨਕ ਪੱਧਰ ਉੱਤੇ ਵਿਕੇਂਦਰੀਕਰਨ ਕਰ ਦਿੱਤਾ ਗਿਆ । ਇਸ ਨਾਲ ਪੰਚਾਇਤੀ ਰਾਜ ਨੂੰ ਬਹੁਤ ਸਾਰੀਆਂ ਵਿੱਤੀ ਅਤੇ ਹੋਰ ਸ਼ਕਤੀਆਂ ਦਿੱਤੀਆਂ ਗਈਆਂ ।
ਭਾਰਤ ਦੇ ਪੇਂਡੂ ਸਮੁਦਾਇ ਵਿਚ ਪਿਛਲੇ 65 ਸਾਲਾਂ ਵਿਚ ਬਹੁਤ ਸਾਰੇ ਪਰਿਵਰਤਨ ਆਏ ਹਨ । ਅੰਗਰੇਜ਼ਾਂ ਨੇ ਭਾਰਤੀ ਪੰਚਾਇਤਾਂ ਤੋਂ ਸਾਰੇ ਪ੍ਰਕਾਰ ਦੇ ਅਧਿਕਾਰ ਖੋਹ ਲਏ ਸਨ । ਉਹ ਆਪਣੀ ਮਰਜ਼ੀ ਦੇ ਅਨੁਸਾਰ ਪਿੰਡਾਂ ਨੂੰ ਚਲਾਉਣਾ ਚਾਹੁੰਦੇ ਸਨ ਜਿਸ ਕਾਰਨ ਉਹਨਾਂ ਨੇ ਪਿੰਡਾਂ ਵਿਚ ਇਕ ਨਵੀਂ ਅਤੇ ਸਮਾਨ ਕਾਨੂੰਨ ਵਿਵਸਥਾ ਲਾਗੂ ਕੀਤੀ | ਅੱਜ-ਕਲ੍ਹ ਦੀਆਂ ਪੰਚਾਇਤਾਂ ਤਾਂ ਆਜ਼ਾਦੀ ਤੋਂ ਬਾਅਦ ਹੀ ਕਾਨੂੰਨਾਂ ਦੇ ਅਨੁਸਾਰ ਸਾਹਮਣੇ ਆਈਆਂ ਹਨ ।
ਏ. ਐੱਸ. ਅਲਟੇਕਰ (A.S. Altekar) ਦੇ ਅਨੁਸਾਰ, “ਪ੍ਰਾਚੀਨ ਭਾਰਤ ਵਿਚ ਸੁਰੱਖਿਆ, ਲਗਾਨ ਇਕੱਠਾ ਕਰਨਾ, ਟੈਕਸ ਲਗਾਉਣ ਅਤੇ ਲੋਕ ਕਲਿਆਣ ਦੇ ਕੰਮਾਂ ਨੂੰ ਲਾਗੂ ਕਰਨਾ ਆਦਿ ਵਰਗੇ ਵੱਖ-ਵੱਖ ਕੰਮਾਂ ਦੀ ਜ਼ਿੰਮੇਵਾਰੀ ਪੰਚਾਇਤ ਦੀ ਹੁੰਦੀ ਸੀ । ਇਸ ਲਈ ਪੇਂਡੂ ਪੰਚਾਇਤਾਂ ਵਿਕੇਂਦਰੀਕਰਨ, ਪ੍ਰਸ਼ਾਸਨ ਤੇ ਸ਼ਕਤੀ ਦੀਆਂ ਬਹੁਤ ਹੀ ਮਹੱਤਵਪੂਰਨ ਸੰਸਥਾਵਾਂ ਹਨ ।”
ਕੇ. ਐੱਮ. ਪਾਨੀਕਰ (K. M. Panikar) ਦੇ ਅਨੁਸਾਰ, ਇਹ ਪੰਚਾਇਤਾਂ ਪ੍ਰਾਚੀਨ ਭਾਰਤ ਦੇ ਇਤਿਹਾਸ ਦਾ ਪੱਕਾ ਆਧਾਰ ਹਨ । ਇਹਨਾਂ ਸੰਸਥਾਵਾਂ ਨੇ ਦੇਸ਼ ਦੀ ਖੁਸ਼ਹਾਲੀ ਨੂੰ ਮਜ਼ਬੂਤ ਆਧਾਰ ਪ੍ਰਦਾਨ ਕੀਤਾ ਹੈ ।
ਸੰਵਿਧਾਨ ਦੇ Article 30 ਦੇ ਚੌਥੇ ਹਿੱਸੇ ਵਿਚ ਕਿਹਾ ਗਿਆ ਹੈ ਕਿ, “ਪਿੰਡ ਦੀਆਂ ਪੰਚਾਇਤਾਂ ਦਾ ਸੰਗਠਨ ਰਾਜ ਨੂੰ ਪਿੰਡ ਦੀ ਪੰਚਾਇਤਾਂ ਦੇ ਸੰਗਠਨ ਨੂੰ ਸੱਤਾ ਤੇ ਸ਼ਕਤੀ ਪ੍ਰਦਾਨ ਕਰਨੀ ਚਾਹੀਦੀ ਹੈ ਤਾਂਕਿ ਇਹ ਸਥਾਨਕ ਸਰਕਾਰ ਦੀ ਇਕਾਈ ਦੇ ਰੂਪ ਵਿਚ ਕੰਮ ਕਰ ਸਕਣ ।”
ਪਿੰਡਾਂ ਦੀਆਂ ਪੰਚਾਇਤਾਂ ਪਿੰਡ ਦੇ ਵਿਕਾਸ ਦੇ ਲਈ ਬਹੁਤ ਸਾਰੇ ਕੰਮ ਕਰਦੀਆਂ ਹਨ ਜਿਸ ਲਈ ਪੰਚਾਇਤਾਂ ਦੇ ਕੁਝ ਮੁੱਖ ਉਦੇਸ਼ ਰੱਖੇ ਗਏ ਹਨ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ ।
ਪੰਚਾਇਤਾਂ ਦੇ ਉਦੇਸ਼ (Aims of Panchayats) –
- ਪੰਚਾਇਤਾਂ ਨੂੰ ਸਥਾਪਿਤ ਕਰਨ ਦਾ ਸਭ ਤੋਂ ਪਹਿਲਾ ਉਦੇਸ਼ ਹੈ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਥਾਨਕ ਪੱਧਰ ਉੱਤੇ ਹੱਲ ਕਰਨਾ । ਇਹ ਪੰਚਾਇਤਾਂ ਲੋਕਾਂ ਦੇ ਵਿਚ ਝਗੜਿਆਂ ਅਤੇ ਸਮੱਸਿਆਵਾਂ ਨੂੰ ਹੱਲ ਕਰਦੀਆਂ ਹਨ ।
- ਪਿੰਡ ਦੀਆਂ ਪੰਚਾਇਤਾਂ ਲੋਕਾਂ ਦੇ ਵਿਚ ਸਹਿਯੋਗ, ਹਮਦਰਦੀ, ਪਿਆਰ ਦੀਆਂ ਭਾਵਨਾਵਾਂ ਪੈਦਾ ਕਰਦੀਆਂ ਹਨ ਤਾਂਕਿ ਸਾਰੇ ਲੋਕ ਪਿੰਡ ਦੀ ਪ੍ਰਗਤੀ ਵਿਚ ਯੋਗਦਾਨ ਦੇ ਸਕਣ ।
- ਪੰਚਾਇਤਾਂ ਨੂੰ ਬਣਾਉਣ ਦਾ ਇਕ ਹੋਰ ਉਦੇਸ਼ ਹੈ ਲੋਕਾਂ ਨੂੰ ਤੇ ਪੰਚਾਇਤ ਦੇ ਮੈਂਬਰਾਂ ਨੂੰ ਪੰਚਾਇਤ ਦਾ ਪ੍ਰਸ਼ਾਸਨ ਠੀਕ ਤਰੀਕੇ ਨਾਲ ਚਲਾਉਣ ਦੇ ਲਈ ਨਿਸ਼ਚਿਤ ਕਰਨਾ ਤਾਂਕਿ ਸਾਰੇ ਲੋਕ ਮਿਲ ਕੇ ਪਿੰਡ ਦੀਆਂ ਸਮੱਸਿਆਵਾਂ ਦਾ ਹੱਲ ਕੱਢ ਸਕਣ । ਇਸ ਤਰ੍ਹਾਂ ਲੋਕ ਕਲਿਆਣ ਦਾ ਕੰਮ ਵੀ ਪੂਰਾ ਹੋ ਜਾਂਦਾ ਹੈ ।
ਪਿੰਡਾਂ ਦੀਆਂ ਪੰਚਾਇਤਾਂ ਦਾ ਸੰਗਠਨ (Organizations of Village Panchayats) – ਪਿੰਡਾਂ ਵਿਚ ਦੋ ਪ੍ਰਕਾਰ ਦੀਆਂ ਪੰਚਾਇਤਾਂ ਹੁੰਦੀਆਂ ਹਨ । ਪਹਿਲੀ ਪ੍ਰਕਾਰ ਦੀਆਂ ਪੰਚਾਇਤਾਂ ਉਹ ਹੁੰਦੀਆਂ ਹਨ ਜਿਹੜੀਆਂ ਸਰਕਾਰ ਵੱਲੋਂ ਬਣਾਏ ਕਾਨੂੰਨਾਂ ਦੇ ਅਨੁਸਾਰ ਚੁਣੀਆਂ ਜਾਂਦੀਆਂ ਹਨ ਅਤੇ ਰਸਮੀ ਹੁੰਦੀਆਂ ਹਨ |ਦੁਜੀ ਪ੍ਰਕਾਰ ਦੀਆਂ ਪੰਚਾਇਤਾ ਗੈਰ-ਰਸਮੀ ਹੁੰਦੀਆਂ ਹਨ ਅਤੇ ਇਹਨਾਂ ਨੂੰ ਜਾਤ ਪੰਚਾਇਤਾਂ ਵੀ ਕਿਹਾ ਜਾਂਦਾ ਹੈ । ਇਹਨਾਂ ਦੀ ਕੋਈ ਕਾਨੂੰਨੀ ਸਥਿਤੀ ਨਹੀਂ ਹੁੰਦੀ ਹੈ ਪਰ ਇਹ ਸਮਾਜਿਕ ਨਿਯੰਤਰਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ । ਪੰਚਾਇਤਾਂ ਵਿਚ ਤਿੰਨ ਪ੍ਰਕਾਰ ਦਾ ਸੰਗਠਨ ਪਾਇਆ ਜਾਂਦਾ ਹੈ-
- ਗਰਾਮ ਸਭਾ (Gram Sabha)
- ਗਰਾਮ ਪੰਚਾਇਤ (Gram Panchayat)
- ਨਿਆਂ ਪੰਚਾਇਤ (Nyaya Panchayat) ।
ਗਰਾਮ ਸਭਾ (Gram Sabha) – ਪਿੰਡ ਦੀ ਪੂਰੀ ਜਨਸੰਖਿਆ ਵਿੱਚੋਂ ਬਾਲਗ ਵਿਅਕਤੀ ਇਸ ਗਰਾਮ ਸਭਾ ਦੇ ਮੈਂਬਰ ਹੁੰਦੇ ਹਨ ਤੇ ਇਹ ਪਿੰਡ ਦੀ ਪੂਰੀ ਜਨਸੰਖਿਆ ਦੀ ਇਕ ਸੰਪੂਰਨ ਇਕਾਈ ਹੈ । ਇਹ ਉਹ ਮੂਲ ਇਕਾਈ ਹੈ ਜਿਸ ਦੇ ਉੱਪਰ ਸਾਡੇ ਲੋਕਤੰਤਰ ਦਾ ਢਾਂਚਾ ਟਿੱਕਿਆ ਹੋਇਆ ਹੈ । ਜਿਸ ਪਿੰਡ ਦੀ ਜਨਸੰਖਿਆ 250 ਤੋਂ ਵੱਧ ਹੁੰਦੀ ਹੈ ਉੱਥੇ ਗਰਾਮ ਸਭਾ ਬਣ ਸਕਦੀ ਹੈ । ਜੇਕਰ ਇਕ ਪਿੰਡ ਦੀ ਜਨਸੰਖਿਆ ਘੱਟ ਹੈ ਤਾਂ ਦੋ ਪਿੰਡ ਮਿਲਾ ਕੇ ਗਰਾਮ ਸਭਾ ਬਣਾਉਂਦੇ ਹਨ । ਗਰਾਮ ਸਭਾ ਵਿਚ ਪਿੰਡ ਦਾ ਹਰੇਕ ਉਹ ਬਾਲਗ ਮੈਂਬਰ ਹੁੰਦਾ ਹੈ ਜਿਸ ਨੂੰ ਵੋਟ ਦੇਣ ਦਾ ਅਧਿਕਾਰ ਹੁੰਦਾ ਹੈ । ਹਰੇਕ ਗਰਾਮ ਸਭਾ ਦਾ ਇਕ ਪ੍ਰਧਾਨ ਅਤੇ ਕੁਝ ਮੈਂਬਰ ਹੁੰਦੇ ਹਨ । ਇਹ 5 ਸਾਲ ਲਈ ਚੁਣੇ ਜਾਂਦੇ ਹਨ ।
ਗਰਾਮ ਸਭਾ ਦੇ ਕੰਮ (Functions of Gram Sabha) – ਪੰਚਾਇਤ ਦੇ ਸਲਾਨਾ ਬਜਟ ਅਤੇ ਵਿਕਾਸ ਦੇ ਲਈ ਕੀਤੇ ਜਾਣ ਵਾਲੇ ਕੰਮਾਂ ਨੂੰ ਗਰਾਮ ਸਭਾ ਪਾਸ ਕਰਦੀ ਹੈ ਤੇ ਉਹਨਾਂ ਨੂੰ ਲਾਗੂ ਕਰਨ ਵਿਚ ਮੱਦਦ ਕਰਦੀ ਹੈ । ਇਹ ਸਮਾਜ ਕਲਿਆਣ ਦੇ ਕੰਮ, ਬਾਲਗ ਸਿੱਖਿਆ ਦੇ ਪ੍ਰੋਗਰਾਮ ਤੇ ਪਰਿਵਾਰ ਕਲਿਆਣ ਦੇ ਕੰਮਾਂ ਨੂੰ ਕਰਨ ਵਿਚ ਮੱਦਦ ਕਰਦੀ ਹੈ । ਇਹ ਪਿੰਡ ਵਿਚ ਏਕਤਾ ਰੱਖਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ।
ਗਰਾਮ ਪੰਚਾਇਤ (Gram Panchayat) – ਹਰੇਕ ਗਰਾਮ ਸਭਾ ਆਪਣੇ ਖੇਤਰ ਵਿੱਚੋਂ ਇਕ ਗਰਾਮ ਪੰਚਾਇਤ ਨੂੰ ਚੁਣਦੀ ਹੈ । ਇਸ ਤਰ੍ਹਾਂ ਗਰਾਮ ਸਭਾ ਇਕ ਕਾਰਜਕਾਰਨੀ ਸੰਸਥਾ ਹੈ ਜਿਹੜੀ ਗਰਾਮ ਪੰਚਾਇਤ ਦੇ ਲਈ ਮੈਂਬਰ ਚੁਣਦੀ ਹੈ । ਇਸ ਵਿਚ ਇਕ ਸਰਪੰਚ ਅਤੇ 5 ਤੋਂ 13 ਤਕ ਪੰਚ ਹੁੰਦੇ ਹਨ । ਪੰਚਾਂ ਦੀ ਗਿਣਤੀ ਪਿੰਡ ਦੀ ਜਨਸੰਖਿਆ ਉੱਤੇ ਨਿਰਭਰ ਕਰਦੀ ਹੈ । ਪੰਚਾਇਤ ਵਿਚ ਪੱਛੜੀਆਂ ਸ਼੍ਰੇਣੀਆਂ ਅਤੇ ਔਰਤਾਂ ਲਈ ਸਥਾਨ ਰਾਖਵੇਂ ਹਨ । ਇਹ 5 ਸਾਲ ਲਈ ਚੁਣੀ ਜਾਂਦੀ ਹੈ ਪਰ ਜੇਕਰ . ਪੰਚਾਇਤ ਆਪਣੀਆਂ ਸ਼ਕਤੀਆਂ ਦਾ ਗਲਤ ਉਪਯੋਗ ਕਰੇ ਤਾਂ ਰਾਜ ਸਰਕਾਰ ਉਸ ਨੂੰ 5 ਸਾਲਾਂ ਤੋਂ ਪਹਿਲਾਂ ਵੀ ਭੰਗ ਕਰ ਸਕਦੀ ਹੈ । ਜੇਕਰ ਕਿਸੇ ਗਰਾਮ ਪੰਚਾਇਤ ਨੂੰ ਭੰਗ ਕਰ ਦਿੱਤਾ ਜਾਂਦਾ ਹੈ ਤਾਂ ਉਸਦੇ ਸਾਰੇ ਪਦ ਆਪਣੇ ਆਪ ਹੀ ਖ਼ਤਮ ਹੋ ਜਾਂਦੇ ਹਨ । ਗਰਾਮ ਪੰਚਾਇਤ ਤੇ ਪੰਚਾਂ ਨੂੰ ਚੁਣਨ ਲਈ ਪਿੰਡ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡ ਲਿਆ ਜਾਂਦਾ ਹੈ । ਫਿਰ ਗਰਾਮ ਸਭਾ ਦੇ ਮੈਂਬਰ ਪੰਚਾਂ ਤੇ ਸਰਪੰਚਾਂ ਦੀ ਚੋਣ ਕਰਦੇ ਹਨ । ਗਰਾਮ ਪੰਚਾਇਤ ਵਿਚ ਔਰਤਾਂ ਦੇ ਲਈ ਕੁੱਲ ਸੀਟਾਂ ਦਾ 1/3 ਸੀਟਾਂ ਰਾਖਵੀਆਂ ਹੁੰਦੀਆਂ ਹਨ ਤੇ ਪਛੜੀਆਂ ਜਾਤਾਂ ਦੇ ਲਈ ਰਾਖਵੀਆਂ ਸੀਟਾਂ ਉਸ ਪਿੰਡ ਜਾਂ ਖੇਤਰ ਵਿਚ ਉਹਨਾਂ ਦੀ ਜਨਸੰਖਿਆ ਦੇ ਅਨੁਪਾਤ ਦੇ ਅਨੁਸਾਰ ਹੁੰਦੀਆਂ ਹਨ । ਗਰਾਮ ਪੰਚਾਇਤ ਵਿਚ ਸਰਕਾਰੀ ਨੌਕਰ ਅਤੇ ਮਾਨਸਿਕ ਤੌਰ ਉੱਤੇ ਬਿਮਾਰ ਵਿਅਕਤੀ ਚੋਣ ਨਹੀਂ ਲੜ ਸਕਦਾ ਹੈ । ਗਰਾਮ ਪੰਚਾਇਤ ਪਿੰਡ ਵਿਚ ਸਫ਼ਾਈ, ਮਨੋਰੰਜਨ, ਉਦਯੋਗ ਅਤੇ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਕਰਦੀ ਹੈ ਅਤੇ ਪਿੰਡ ਦੀਆਂ ਮੁਸ਼ਕਿਲਾਂ ਦੂਰ ਕਰਦੀ ਹੈ ।
ਪੰਚਾਇਤਾਂ ਦੇ ਕੰਮ (Functions of Panchayats) – ਗਰਾਮ ਪੰਚਾਇਤ ਪਿੰਡ ਦੇ ਲਈ ਬਹੁਤ ਸਾਰੇ ਕੰਮ ਕਰਦੀ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-
- ਗਰਾਮ ਪੰਚਾਇਤ ਦਾ ਸਭ ਤੋਂ ਪਹਿਲਾ ਕੰਮ ਪਿੰਡ ਦੇ ਲੋਕਾਂ ਦੇ ਸਮਾਜਿਕ ਅਤੇ ਆਰਥਿਕ ਜੀਵਨ ਦੇ ਪੱਧਰ ਨੂੰ ਉੱਚਾ ਚੁੱਕਣਾ ਹੁੰਦਾ ਹੈ । ਪਿੰਡਾਂ ਵਿਚ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਵੀ ਹੁੰਦੀਆਂ ਹਨ । ਪੰਚਾਇਤ ਲੋਕਾਂ ਨੂੰ ਇਹਨਾਂ ਬੁਰਾਈਆਂ ਨੂੰ ਦੂਰ ਕਰਨ ਦੇ ਲਈ ਪ੍ਰੇਰਿਤ ਕਰਦੀ ਹੈ ਅਤੇ ਉਹਨਾਂ ਦੇ ਪਰੰਪਰਾਗਤ ਨਜ਼ਰੀਏ ਨੂੰ ਬਦਲਣ ਦੀ ਕੋਸ਼ਿਸ਼ ਕਰਦੀ ਹੈ ।
- ਕਿਸੇ ਵੀ ਖੇਤਰ ਦੇ ਸਰਵਪੱਖੀ ਵਿਕਾਸ ਦੇ ਲਈ ਇਹ ਜ਼ਰੂਰੀ ਹੈ ਕਿ ਉਸ ਖੇਤਰ ਵਿਚੋਂ ਅਨਪੜ੍ਹਤਾ ਖ਼ਤਮ ਕੀਤੀ ਜਾਵੇ ਅਤੇ ਭਾਰਤੀ ਸਮਾਜ ਦੇ ਪਿਛੜੇਪਨ ਦਾ ਸਭ ਤੋਂ ਵੱਡਾ ਕਾਰਨ ਵੀ ਇਹੀ ਹੈ । ਭਾਰਤੀ ਪਿੰਡ ਵੀ ਇਸੇ ਕਾਰਨ ਹੀ ਪਿਛੜੇ ਹੋਏ ਹਨ । ਪਿੰਡ ਦੀ ਪੰਚਾਇਤ ਪਿੰਡ ਵਿਚ ਸਕੂਲ ਖੁੱਲ੍ਹਵਾਉਣ ਅਤੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਪ੍ਰੇਰਿਤ ਕਰਦੀ ਹੈ । ਬਾਲਗਾਂ ਨੂੰ ਪੜ੍ਹਾਉਣ ਦੇ ਲਈ ਬਾਲਗ ਸਿੱਖਿਆ ਕੇਂਦਰ ਖੁੱਲ੍ਹਵਾਉਣ ਦਾ ਵੀ ਪ੍ਰਬੰਧ ਕਰਦੀ ਹੈ ।
- ਪਿੰਡ ਦੀ ਪੰਚਾਇਤ ਪਿੰਡ ਦੀਆਂ ਔਰਤਾਂ ਅਤੇ ਬੱਚਿਆਂ ਦੀ ਭਲਾਈ ਦੇ ਲਈ ਵੀ ਕੰਮ ਕਰਦੀ ਹੈ । ਉਹ ਔਰਤਾਂ ਨੂੰ ਸਿੱਖਿਆ ਦਿਵਾਉਣ ਦਾ ਪ੍ਰਬੰਧ ਕਰਦੀ ਹੈ । ਬੱਚਿਆਂ ਨੂੰ ਚੰਗੀ ਖੁਰਾਕ ਤੇ ਉਹਨਾਂ ਦੇ ਮਨੋਰੰਜਨ ਦੇ ਕੰਮ ਦਾ ਪ੍ਰਬੰਧ ਵੀ ਪੰਚਾਇਤ ਹੀ ਕਰਦੀ ਹੈ ।
- ਪੇਂਡੂ ਖੇਤਰਾਂ ਵਿਚ ਮਨੋਰੰਜਨ ਦੇ ਸਾਧਨ ਨਹੀਂ ਹੁੰਦੇ ਹਨ । ਇਸ ਲਈ ਪੰਚਾਇਤਾਂ ਪੇਂਡੂ ਸਮਾਜਾਂ ਵਿਚ ਮਨੋਰੰਜਨ ਦੇ ਸਾਧਨ ਉਪਲੱਬਧ ਕਰਵਾਉਣ ਦਾ ਪ੍ਰਬੰਧ ਵੀ ਕਰਦੀ ਹੈ । ਪੰਚਾਇਤਾਂ ਪਿੰਡ ਵਿਚ ਫਿਲਮਾਂ ਦਾ ਪ੍ਰਬੰਧ , ਮੇਲੇ ਲਗਵਾਉਣ ਤੇ ਲਾਇਬਰੇਰੀ ਖੁੱਲ੍ਹਵਾਉਣ ਦਾ ਵੀ ਪ੍ਰਬੰਧ ਕਰਦੀ ਹੈ !
- ਖੇਤੀ ਪ੍ਰਧਾਨ ਦੇਸ਼ ਵਿਚ ਉੱਨਤੀ ਦੇ ਲਈ ਖੇਤੀ ਦੇ ਉਤਪਾਦਨ ਵਿਚ ਵਾਧਾ ਹੋਣਾ ਜ਼ਰੂਰੀ ਹੁੰਦਾ ਹੈ । ਪੰਚਾਇਤਾਂ ਲੋਕਾਂ ਨੂੰ ਨਵੀਆਂ ਤਕਨੀਕਾਂ ਦੇ ਬਾਰੇ ਵਿਚ ਦੱਸਦੀਆਂ ਹਨ, ਉਹਨਾਂ ਲਈ ਨਵੇਂ ਬੀਜਾਂ, ਉੱਨਤ ਖਾਦਾਂ ਦਾ ਵੀ ਪ੍ਰਬੰਧ ਕਰਦੀ ਹੈ ਤਾਂਕਿ ਉਹਨਾਂ ਦੀ ਖੇਤੀ ਦਾ ਉਤਪਾਦਨ ਵੱਧ ਸਕੇ ।
- ਪਿੰਡਾਂ ਦੇ ਸਰਵਪੱਖੀ ਵਿਕਾਸ ਦੇ ਲਈ ਪਿੰਡਾਂ ਵਿਚ ਛੋਟੇ-ਛੋਟੇ ਉਦਯੋਗ ਲਗਵਾਉਣਾ ਵੀ ਜ਼ਰੂਰੀ ਹੁੰਦਾ ਹੈ । ਇਸ ਲਈ ਪੰਚਾਇਤਾਂ ਪਿੰਡ ਵਿਚ ਸਰਕਾਰੀ ਮੱਦਦ ਨਾਲ ਛੋਟੇ-ਛੋਟੇ ਉਦਯੋਗ ਲਗਵਾਉਣ ਦਾ ਪ੍ਰਬੰਧ ਕਰਦੀ ਹੈ । ਇਸ ਨਾਲ ਪਿੰਡ ਦੀ ਆਰਥਿਕ ਉੱਨਤੀ ਵੀ ਹੁੰਦੀ ਹੈ । ਲੋਕਾਂ ਨੂੰ ਕੰਮ ਵੀ ਪ੍ਰਾਪਤ ਹੁੰਦਾ ਹੈ ।
- ਖੇਤੀ ਦੇ ਚੰਗੇ ਉਤਪਾਦਨ ਵਿਚ ਸਿੰਚਾਈ ਦੇ ਸਾਧਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ । ਗਰਾਮ ਪੰਚਾਇਤ ਪਿੰਡ ਵਿਚ ਖੁਹ, ਟਿਉਬਵੈਲ ਆਦਿ ਲਗਵਾਉਣ ਦਾ ਪ੍ਰਬੰਧ ਕਰਦੀ ਹੈ ਤੇ ਨਹਿਰਾਂ ਦੇ ਪਾਣੀ ਦੀ ਵੀ ਵਿਵਸਥਾ ਕਰਦੀ ਹੈ ਤਾਂਕਿ ਲੋਕ ਅਸਾਨੀ ਨਾਲ ਆਪਣੇ ਖੇਤਾਂ ਦੀ ਸਿੰਚਾਈ ਕਰ ਸਕਣ ।
- ਪਿੰਡ ਦੇ ਲੋਕਾਂ ਵਿਚ ਆਮ ਤੌਰ ਉੱਤੇ ਲੜਾਈਆਂ ਹੁੰਦੀਆਂ ਰਹਿੰਦੀਆਂ ਹਨ । ਪੰਚਾਇਤਾਂ ਉਹਨਾਂ ਝਗੜਿਆਂ ਨੂੰ ਖ਼ਤਮ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ।
ਨਿਆਂ ਪੰਚਾਇਤ (Nyaya Panchayat) – ਪਿੰਡ ਦੇ ਲੋਕਾਂ ਵਿਚ ਝਗੜੇ ਹੁੰਦੇ ਰਹਿੰਦੇ ਹਨ । ਨਿਆਂ ਪੰਚਾਇਤ ਲੋਕਾਂ ਦੇ ਵਿਚ ਹੋਣ ਵਾਲੇ ਝਗੜਿਆਂ ਦਾ ਨਿਪਟਾਰਾ ਕਰਦੀ ਹੈ । 5-10 ਗਰਾਂਮ ਸਭਾਵਾਂ ਦੇ ਲਈ ਇਕ ਨਿਆਂ ਪੰਚਾਇਤ ਬਣਾਈ ਜਾਂਦੀ ਹੈ । ਇਸਦੇ ਮੈਂਬਰ ਚੁਣੇ ਜਾਂਦੇ ਹਨ ਅਤੇ ਸਰਪੰਚ 5 ਮੈਂਬਰਾਂ ਦੀ ਇਕ ਕਮੇਟੀ ਬਣਾਉਂਦਾ ਹੈ । ਇਹਨਾਂ ਨੂੰ ਪੰਚਾਇਤ ਤੋਂ ਪ੍ਰਸ਼ਨ ਪੁੱਛਣ ਦਾ ਵੀ ਅਧਿਕਾਰ ਹੁੰਦਾ ਹੈ ।
ਪੰਚਾਇਤ ਸਮਿਤੀ (Panchayat Samiti) – ਇਕ ਬਲਾਕ ਵਿਚ ਆਉਣ ਵਾਲੀਆਂ ਪੰਚਾਇਤਾਂ, ਪੰਚਾਇਤ ਸਮਿਤੀ ਦੀਆਂ ਮੈਂਬਰ ਹੁੰਦੀਆਂ ਹਨ ਤੇ ਇਹਨਾਂ ਪੰਚਾਇਤਾਂ ਦੇ ਸਰਪੰਚ ਇਸ ਦੇ ਮੈਂਬਰ ਹੁੰਦੇ ਹਨ । ਪੰਚਾਇਤ ਸਮਿਤੀ ਦੇ ਮੈਂਬਰਾਂ ਦੀ ਸਿੱਧੀ ਚੋਣ ਹੁੰਦੀ ਹੈ । ਪੰਚਾਇਤ ਸਮਿਤੀ ਆਪਣੇ ਖੇਤਰ ਵਿਚ ਆਉਣ ਵਾਲੀਆਂ ਪੰਚਾਇਤਾਂ ਦੇ ਕੰਮਾਂ ਦਾ ਧਿਆਨ ਰੱਖਦੀ ਹੈ, ਪਿੰਡਾਂ ਦੇ ਵਿਕਾਸ ਕੰਮਾਂ ਨੂੰ ਚੈੱਕ ਕਰਦੀ ਹੈ ਅਤੇ ਪੰਚਾਇਤਾਂ ਨੂੰ ਪਿੰਡ ਦੇ ਕਲਿਆਣ ਦੇ ਲਈ ਨਿਰਦੇਸ਼ ਵੀ ਦਿੰਦੀ ਹੈ । ਪੰਚਾਇਤੀ ਰਾਜ ਦੇ ਦੂਜੇ ਪੱਧਰ ਉੱਤੇ ਹਨ ।
ਜ਼ਿਲ੍ਹਾ ਪਰਿਸ਼ਦ (Zila Parishad) – ਪੰਚਾਇਤੀ ਰਾਜ ਦੇ ਸਭ ਤੋਂ ਉੱਚੇ ਪੱਧਰ ਉੱਤੇ ਹੈ ਜ਼ਿਲ੍ਹਾ ਪਰਿਸ਼ਦ ਜੋ ਕਿ ਜ਼ਿਲ੍ਹੇ ਵਿਚ ਆਉਣ ਵਾਲੀਆਂ ਪੰਚਾਇਤਾਂ ਦੇ ਕੰਮਾਂ ਦਾ ਧਿਆਨ ਰੱਖਦੀ ਹੈ । ਇਹ ਵੀ ਇਕ ਕਾਰਜਕਾਰੀ ਸੰਸਥਾ ਹੁੰਦੀ ਹੈ । ਪੰਚਾਇਤ ਸਮਿਤੀਆਂ ਦੇ ਚੇਅਰਮੈਨ, ਚੁਣੇ ਹੋਏ ਮੈਂਬਰ, ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਦੇ ਮੈਂਬਰ ਸਾਰੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਹੁੰਦੇ ਹਨ । ਇਹ ਸਾਰੇ ਜ਼ਿਲ੍ਹੇ ਵਿਚ ਆਉਂਦੇ ਪਿੰਡਾਂ ਦੇ ਵਿਕਾਸ ਕੰਮਾਂ ਦਾ ਧਿਆਨ ਰੱਖਦੇ ਹਨ । ਜ਼ਿਲ੍ਹਾ ਪਰਿਸ਼ਦ ਖੇਤੀ ਵਿਚ ਸੁਧਾਰ, ਪੇਂਡੂ ਬਿਜਲੀਕਰਨ, ਭੂਮੀ ਸੁਧਾਰ, ਸਿੰਚਾਈ, ਬੀਜਾਂ ਤੇ ਖਾਦਾਂ ਨੂੰ ਉਪਲੱਬਧ ਕਰਵਾਉਣਾ, ਸਿੱਖਿਆ, ਉਦਯੋਗ ਲਗਵਾਉਣ ਆਦਿ ਜਿਹੇ ਕੰਮ ਕਰਦੀ ਹੈ ।
ਪ੍ਰਸ਼ਨ 3.
ਹਿੱਤ ਸਮੂਹ ਕਿਸ ਤਰ੍ਹਾਂ ਦਬਾਅ ਸਮੂਹਾਂ ਦੇ ਰੂਪ ਵਿੱਚ ਕੰਮ ਕਰਦੇ ਹਨ ?
ਉੱਤਰ-
ਪਿਛਲੇ ਕੁੱਝ ਸਮੇਂ ਦੌਰਾਨ ਸਮਾਜ ਵਿੱਚ ਕਿਰਤ ਵੰਡ ਨਾਮ ਦਾ ਸੰਕਲਪ ਸਾਹਮਣੇ ਆਇਆ ਹੈ । ਕਿਰਤ ਵੰਡ ਵਿੱਚ ਵੱਖ-ਵੱਖ ਵਿਅਕਤੀ ਵੱਖ-ਵੱਖ ਕੰਮ ਕਰਦੇ ਹਨ ਜਿਸ ਕਰਕੇ ਬਹੁਤ ਸਾਰੇ ਪੇਸ਼ੇਵਰ ਸਮੁਹ ਸਾਹਮਣੇ ਆਏ ਹਨ । ਇਹਨਾਂ ਸਾਰੇ ਪੇਸ਼ੇਵਰ ਸਮੂਹਾਂ ਦੇ ਆਪਣੇ-ਆਪਣੇ ਵਿਅਕਤੀਗਤ ਹਿੱਤ ਹੁੰਦੇ ਹਨ ਜਿਨ੍ਹਾਂ ਦੀ ਪ੍ਰਾਪਤੀ ਲਈ ਉਹ ਲਗਾਤਾਰ ਕੰਮ ਕਰਦੇ ਰਹਿੰਦੇ ਹਨ । ਇਸ ਤਰ੍ਹਾਂ ਜਿਹੜੇ ਸਮੁਹ ਕਿਸੇ ਵਿਸ਼ੇਸ਼ ਸਮੂਹ ਦੇ ਹਿੱਤਾਂ ਦਾ ਧਿਆਨ ਰੱਖਦੇ ਹਨ ਅਤੇ ਉਹਨਾਂ ਦੀ ਪ੍ਰਾਪਤੀ ਲਈ ਕੋਸ਼ਿਸ਼ਾਂ ਕਰਦੇ ਹਨ ਉਹਨਾਂ ਨੂੰ ਹਿੱਤ ਸਮੂਹ ਕਿਹਾ ਜਾਂਦਾ ਹੈ । ਅੱਜ-ਕਲ੍ਹ ਦੇ ਲੋਕਤੰਤਰਿਕ ਸਮਾਜਾਂ ਵਿੱਚ ਇਹ ਰਾਜਨੀਤਿਕ ਫ਼ੈਸਲਿਆਂ ਅਤੇ ਹੋਰ ਪ੍ਰਕ੍ਰਿਆਵਾਂ ਨੂੰ ਆਪਣੇ ਹਿੱਤਾਂ ਅਨੁਸਾਰ ਬਦਲਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ । ਇਹ ਸਮੂਹ ਰਾਜਨੀਤਿਕ ਦਲਾਂ ਦੀ ਲੋੜ ਪੈਣ ਉੱਤੇ ਮੱਦਦ ਕਰਦੇ ਹਨ ਉਹਨਾਂ ਦੁਆਰਾ ਸਰਕਾਰ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ । ਲਗਭਗ ਸਾਰੇ ਹਿੱਤ ਸਮੂਹਾਂ ਦਾ ਇੱਕ ਹੀ ਉਦੇਸ਼ ਹੁੰਦਾ ਹੈ ਕਿ ਉਹਨਾਂ ਨੂੰ ਰਾਸ਼ਟਰੀ ਰਾਜਨੀਤੀ ਵਿੱਚ ਮਹੱਤਵਪੂਰਨ ਸਥਾਨ ਹਾਸਿਲ ਹੋਵੇ । ਇਸ ਲਈ ਉਹ ਸਰਕਾਰ ਉੱਤੇ ਆਪਣੇ ਹੱਕ ਵਿੱਚ ਨੀਤੀਆਂ ਬਣਾਉਣ ਲਈ ਦਬਾਅ ਪਾਉਂਦੇ ਹਨ । ਜਦੋਂ ਇਹ ਦਬਾਅ ਪਾਉਣਾ ਸ਼ੁਰੂ ਕਰ ਦਿੰਦੇ ਹਨ ਤਾਂ ਇਹਨਾਂ ਨੂੰ ਦਬਾਅ ਸਮੂਹ ਵੀ ਕਿਹਾ ਜਾਂਦਾ ਹੈ ।
ਦਬਾਅ ਸਮੂਹ ਸੰਗਠਿਤ ਜਾਂ ਅਸੰਗਠਿਤ ਸਮੂਹ ਹੁੰਦੇ ਹਨ ਜੋ ਸਰਕਾਰੀ ਨੀਤੀਆਂ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਆਪਣੇ ਹਿੱਤਾਂ ਨੂੰ ਅੱਗੇ ਵਧਾਉਂਦੇ ਹਨ । ਇਹ ਰਾਜਨੀਤੀ ਨੂੰ ਜਿਸ ਤਰੀਕੇ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਉਸ ਦਾ ਵਰਣਨ ਇਸ ਪ੍ਰਕਾਰ ਹੈ-
- ਇਹ ਦਬਾਅ ਸਮੂਹ ਕਿਸੇ ਵਿਸ਼ੇਸ਼ ਮੁੱਦੇ ਉੱਤੇ ਅੰਦੋਲਨ ਚਲਾਉਂਦੇ ਹਨ ਤਾਂ ਕਿ ਜਨਤਾ ਦਾ ਸਮਰਥਨ ਹਾਸਲ ਕੀਤਾ ਜਾ ਸਕੇ । ਇਹ ਸੰਚਾਰ ਸਾਧਨਾਂ ਦੀ ਮੱਦਦ ਲੈਂਦੇ ਹਨ ਤਾਂ ਕਿ ਜਨਤਾ ਦਾ ਵੱਧ ਤੋਂ ਵੱਧ ਧਿਆਨ ਖਿੱਚਿਆ ਜਾ ਸਕੇ ।
- ਇਹ ਆਮ ਤੌਰ ਉੱਤੇ ਹੜਤਾਲਾਂ ਕਰਵਾਉਂਦੇ ਹਨ, ਰੋਸ ਮਾਰਚ ਕੱਢਦੇ ਹਨ ਅਤੇ ਸਰਕਾਰੀ ਕੰਮਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ । ਇਹ ਹੜਤਾਲ ਦੀ ਘੋਸ਼ਣਾ ਕਰਦੇ ਹਨ ਅਤੇ ਧਰਨੇ ਉੱਤੇ ਬੈਠਦੇ ਹਨ ਤਾਂ ਕਿ ਆਪਣੀ ਅਵਾਜ਼ ਚੁੱਕ ਸਕਣ । ਜ਼ਿਆਦਾਤਰ ਲੇਬਰ ਯੂਨੀਅਨਾਂ ਇਸ ਤਰੀਕੇ ਨਾਲ ਆਪਣੀਆਂ ਗੱਲਾਂ ਮੰਨਵਾਉਂਦੀਆਂ ਹਨ ।
- ਆਮ ਤੌਰ ਉੱਤੇ ਵਪਾਰੀ ਸਮੂਹ ਲਾਬੀ ਦਾ ਨਿਰਮਾਣ ਕਰਦੇ ਹਨ ਜਿਸਦੇ ਕੁੱਝ ਆਮ ਹਿੱਤ ਹੁੰਦੇ ਹਨ ਤਾਂ ਕਿ ਸਰਕਾਰ ਉੱਤੇ ਉਸਦੀਆਂ ਨੀਤੀਆਂ ਬਦਲਣ ਲਈ ਦਬਾਅ ਬਣਾਇਆ ਜਾ ਸਕੇ ।
- ਹਰੇਕ ਦਬਾਅ ਸਮੂਹ ਜਾਂ ਹਿੱਤ ਸਮੂਹ ਕਿਸੇ ਨਾ ਕਿਸੇ ਰਾਜਨੀਤਿਕ ਦਲ ਨਾਲ ਜੁੜਿਆ ਹੁੰਦਾ ਹੈ । ਇਹ ਸਮੂਹ ਚੋਣਾਂ ਦੇ ਸਮੇਂ ਆਪਣੇ-ਆਪਣੇ ਰਾਜਨੀਤਿਕ ਦਲ ਦਾ ਤਨ-ਮਨ-ਧਨ ਨਾਲ ਸਮਰਥਨ ਕਰਦੇ ਹਨ ਤਾਂਕਿ ਉਹ ਚੋਣਾਂ ਜਿੱਤ ਕੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ।
ਪ੍ਰਸ਼ਨ 4.
ਧਰਮ ਨੂੰ ਪਰਿਭਾਸ਼ਿਤ ਦਿਉ । ਇਸ ਦੀਆਂ ਵਿਸ਼ੇਸ਼ਤਾਵਾਂ ਦੀ ਚਰਚਾ ਕਰੋ ।
ਉੱਤਰ-
ਸਮਾਜਸ਼ਾਸਤਰੀਆਂ ਲਈ ਸਭ ਤੋਂ ਮੁਸ਼ਕਿਲ ਕੰਮ ਧਰਮ ਦੀ ਪਰਿਭਾਸ਼ਾ ਦੇਣਾ ਹੈ ਅਤੇ ਅਜਿਹੀ ਪਰਿਭਾਸ਼ਾ ਦੇਣਾ ਜਿਸ ਉੱਪਰ ਸਾਰੇ ਇੱਕਮਤ ਹੋਣ । ਇਸ ਦਾ ਕਾਰਨ ਹੈ ਕਿ ਧਰਮ ਦੀ ਪ੍ਰਕ੍ਰਿਤੀ ਕਾਫੀ ਜਟਿਲ ਹੈ ਅਤੇ ਇਸ ਬਾਰੇ ਸਮਾਜ ਸ਼ਾਸਤਰੀ ਵੱਖ-ਵੱਖ ਵਿਚਾਰ ਰੱਖਦੇ ਹਨ । ਇਹ ਇਸ ਕਰਕੇ ਹੈ ਕਿ ਵੱਖ-ਵੱਖ ਸਮਾਜਸ਼ਾਸਤਰੀ ਵੱਖ-ਵੱਖ ਦੇਸ਼ਾਂ ਤੇ ਵੱਖ-ਵੱਖ ਸੰਸਕ੍ਰਿਤੀਆਂ ਨਾਲ ਸੰਬੰਧ ਰੱਖਦੇ ਹਨ ਤੇ ਇਸੇ ਕਰਕੇ ਉਹਨਾਂ ਦੀ ਧਰਮ ਬਾਰੇ ਵਿਆਖਿਆ ਵੱਖ-ਵੱਖ ਹੁੰਦੀ ਹੈ । ਦੁਨੀਆਂ ਵਿੱਚ ਬਹੁਤ ਸਾਰੇ ਧਰਮ ਹਨ ਤੇ ਇਸੇ ਵਿਵਧਤਾ ਕਰਕੇ ਉਹ ਸਾਰੇ ਵੀ ਧਰਮ ਦੀ ਇੱਕ ਪਰਿਭਾਸ਼ਾ ਉੱਤੇ ਸਹਿਮਤ ਨਹੀਂ ਹਨ ।
- ਫਰੇਜ਼ਰ (Frazer) ਦੇ ਅਨੁਸਾਰ, “ਧਰਮ ਮਨੁੱਖ ਦਾ ਆਪਣੇ ਤੋਂ ਪ੍ਰੇਸ਼ਟ ਸ਼ਕਤੀਆਂ ਵਿਚ ਵਿਸ਼ਵਾਸ ਹੈ ਜਿਸ ਸੰਬੰਧੀ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ ਕੁਦਰਤ ਅਤੇ ਮਨੁੱਖੀ ਜੀਵਨ ਦਾ ਮਾਰਗ ਦਰਸ਼ਨ ਹਨ ਅਤੇ ਇਸ ਨੂੰ ਨਿਯੰਤਰਨ ਕਰਦੀਆਂ ਹਨ ।”
- ਮੈਕਾਈਵਰ (Maclver) ਦੇ ਅਨੁਸਾਰ, “ਧਰਮ ਦੇ ਨਾਲ ਜਿਵੇਂ ਕਿ ਅਸੀਂ ਸਮਝਦੇ ਹਾਂ ਕੇਵਲ ਮਨੁੱਖਾਂ ਵਿਚਲਾ ਸੰਬੰਧ ਹੀ ਨਹੀਂ ਹੈ ਸਗੋਂ ਇੱਕ ਸਰਵਉੱਚ ਸ਼ਕਤੀ ਦੇ ਪ੍ਰਤੀ ਮਨੁੱਖ ਦਾ ਸੰਬੰਧ ਵੀ ਸੂਚਿਤ ਹੁੰਦਾ ਹੈ ।”
- ਦੁਰਖੀਮ (Durkheim) ਦੇ ਅਨੁਸਾਰ, “ਧਰਮ ਪਵਿੱਤਰ ਵਸਤੂਆਂ ਨਾਲ ਸੰਬੰਧਿਤ ਵਿਸ਼ਵਾਸਾਂ ਅਤੇ ਆਚਰਨਾਂ ਦੀ ਇੱਕ ਠੋਸ ਵਿਵਸਥਾ ਹੈ ਜੋ ਇਨ੍ਹਾਂ ਉੱਪਰ ਵਿਸ਼ਵਾਸ ਕਰਨ ਵਾਲਿਆਂ ਨੂੰ ਇਕ ਨੈਤਿਕ ਸਮੁਦਾਇ ਵਿੱਚ ਸੰਗਠਿਤ ਕਰਦੀ ਹੈ ।
- ਐਲਿਨੋਵਸਕੀ (Mainowski) ਦੇ ਅਨੁਸਾਰ, “ਧਰਮ ਕਿਰਿਆ ਦਾ ਇਕ ਤਰੀਕਾ ਅਤੇ ਨਾਲ ਹੀ ਵਿਸ਼ਵਾਸਾਂ ਦੀ ਇਕ ਵਿਵਸਥਾ ਹੈ । ਧਰਮ ਇਕ ਸਮਾਜ ਸ਼ਾਸਤਰੀ ਘਟਨਾ ਦੇ ਨਾਲ-ਨਾਲ ਵਿਅਕਤੀਗਤ ਅਨੁਭਵ ਵੀ ਹੈ ।
ਉੱਪਰਲੀਆਂ ਪਰਿਭਾਸ਼ਾਵਾਂ ਤੋਂ ਸਪੱਸ਼ਟ ਹੈ ਕਿ ਧਰਮ ਦਾ ਆਧਾਰ ਅਲੌਕਿਕ ਸ਼ਕਤੀ ਉੱਤੇ ਵਿਸ਼ਵਾਸ ਹੈ ਅਤੇ ਇਹ ਸ਼ਕਤੀ ਮਨੁੱਖੀ ਸ਼ਕਤੀ ਤੋਂ ਸ੍ਰੇਸ਼ਟ ਅਤੇ ਸ਼ਕਤੀਸ਼ਾਲੀ ਸਮਝੀ ਜਾਂਦੀ ਹੈ । ਇਹ ਜੀਵਨ ਦੇ ਸਾਰੇ ਤੱਤਾਂ ਉੱਤੇ ਨਿਯੰਤਰਣ ਰੱਖਦੀ ਹੈ ਜਿਨ੍ਹਾਂ ਨੂੰ ਆਦਮੀ ਜ਼ਿਆਦਾ ਮਹੱਤਵਪੂਰਨ ਸਮਝਦਾ ਹੈ । ਇਸਦਾ ਇਕ ਆਧਾਰ ਭਾਵਨਾਤਮਕ ਹੁੰਦਾ ਹੈ । ਇਸ ਸ਼ਕਤੀ ਨੂੰ ਖੁਸ਼ ਰੱਖਣ ਲਈ ਕਈ ਵਿਧੀਆਂ ਜਾਂ ਸੰਸਕਾਰ ਹੁੰਦੇ ਹਨ । ਸਪੱਸ਼ਟ ਹੈ ਕਿ ਧਰਮ ਦੀ ਸਵੀਕ੍ਰਿਤੀ ਪਰਾ ਸਮਾਜਿਕ ਹੈ ਕਿਉਂਕਿ ਧਰਮ ਦੀ ਪੁਸ਼ਟੀ ਪਰਾ ਸਮਾਜਿਕ ਸ਼ਕਤੀਆਂ ਵਲੋਂ ਹੁੰਦੀ ਹੈ । ਸਮਾਜ ਵਿੱਚ ਧਰਮ ਦਾ ਪ੍ਰਯੋਗ ਕਾਫ਼ੀ ਵਿਆਪਕ ਰੂਪ ਵਿੱਚ ਕੀਤਾ ਜਾਂਦਾ ਹੈ । ਸਮਾਜ ਸ਼ਾਸਤਰੀਆਂ ਅਨੁਸਾਰ ਧਰਮ ਮਨੁੱਖ ਦੀਆਂ ਆਦਤਾਂ ਅਤੇ ਭਾਵਨਾਤਮਕ ਅਨੁਭੂਤੀਆਂ ਦੀ ਪ੍ਰਤੀਨਿਧਤਾ ਕਰਦਾ ਹੈ । ਡਰ ਦੀਆਂ, ਭਾਵਨਾਵਾਂ ਕਾਰਨ ਅਤੇ ਕਈ ਵਸਤਾਂ ਪ੍ਰਤੀ ਮਨੁੱਖ ਦੀ ਸ਼ਰਧਾ ਕਾਰਨ ਧਰਮ ਦਾ ਵਿਕਾਸ ਹੋਇਆ ਹੈ ।
ਧਰਮ ਦੇ ਤੱਤ ਜਾਂ ਵਿਸ਼ੇਸ਼ਤਾਵਾਂ : (Elements or Characteristics of Religion)
1. ਅਲੌਕਿਕ ਸ਼ਕਤੀ ਵਿਚ ਵਿਸ਼ਵਾਸ (Belief in Super natural Power) – ਧਰਮ ਵਿਚਾਰਾਂ, ਭਾਵਨਾਵਾਂ ਅਤੇ ਵਿਧੀਆਂ ਦੀ ਜਟਿਲਤਾ ਹੈ ਜੋ ਅਲੌਕਿਕ ਸ਼ਕਤੀਆਂ ਵਿਚ ਵਿਸ਼ਵਾਸ ਪ੍ਰਗਟ ਕਰਦੀ ਹੈ । ਇਹ ਸ਼ਕਤੀ ਸਰਵਵਿਆਪਕ ਤੇ ਸਰਬ ਸ਼ਕਤੀਮਾਨ ਹੈ । ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਹਰ ਇਕ ਮਨੁੱਖੀ ਕਿਆ ਦਾ ਸੰਚਾਲਨ ਇਸੇ ਸ਼ਕਤੀ ਦੁਆਰਾ ਹੁੰਦਾ ਹੈ । ਇਸ ਤਰ੍ਹਾਂ ਧਰਮ ਦੀ ਸਭ ਤੋਂ ਪਹਿਲੀ ਵਿਸ਼ੇਸ਼ਤਾ ਅਲੌਕਿਕ ਸ਼ਕਤੀ ਉੱਪਰ ਵਿਸ਼ਵਾਸ ਹੈ । ਇਸ ਅਲੌਕਿਕ ਸ਼ਕਤੀ ਦੇ ਆਧਾਰ ਤਾਂ ਵੱਖ-ਵੱਖ ਹੁੰਦੇ ਹਨ ਪਰ ਇਹ ਸ਼ਕਤੀ ਸਾਰੇ ਧਰਮਾਂ ਵਿੱਚ ਲਾਜ਼ਮੀ ਤੌਰ ਉੱਤੇ ਪਾਈ ਜਾਂਦੀ ਹੈ ।
2. ਸੰਸਕਾਰ (Rituals) – ਧਾਰਮਿਕ ਰੀਤੀਆਂ ਧਰਮ ਦੁਆਰਾ ਨਿਰਧਾਰਿਤ ਕਿਰਿਆਵਾਂ ਹਨ । ਇਹ ਆਪਣੇ ਆਪ ਵਿਚ ਪਵਿੱਤਰ ਹਨ ਅਤੇ ਪਵਿੱਤਰਤਾ ਦੀਆਂ ਪ੍ਰਤੀਕ ਵੀ ਹਨ ਉਦਾਹਰਨ ਦੇ ਤੌਰ ਤੇ ਹਿੰਦੂ ਧਰਮ ਅਨੁਸਾਰ ਕਈ ਤਰ੍ਹਾਂ ਦੇ ਵਰਤ ਅਤੇ ਤੀਰਥ ਯਾਤਰਾ ਧਾਰਮਿਕ ਸੰਸਕਾਰ ਹਨ । ਇਕ ਧਰਮ ਦੇ ਪੈਰੋਕਾਰਾਂ ਨੂੰ ਧਾਰਮਿਕ ਸੰਸਕਾਰ ਇਕ ਸੂਤਰ ਵਿਚ ਬੰਨ੍ਹਦੇ ਹਨ ਜਦਕਿ ਦੂਜੇ ਧਰਮ ਦੇ ਪੈਰੋਕਾਰਾਂ ਨੂੰ ਉਹ ਖੁਦ ਤੋਂ ਵੱਖਰਾ ਸਮਝਦੇ ਹਨ ।
3. ਧਾਰਮਿਕ ਕਾਰਜ ਵਿਧੀਆਂ (Religious Acts) – ਹਰ ਇਕ ਧਰਮ ਦੀ ਇਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਉਸ ਦੀਆਂ ਵਿਭਿੰਨ ਧਾਰਮਿਕ ਗਤੀਵਿਧੀਆਂ ਹਨ । ਇਨ੍ਹਾਂ ਕਾਰਜਵਿਧੀਆਂ ਰਾਹੀਂ ਮਨੁੱਖ ਵਿਸ਼ੇਸ਼ ਅਲੌਕਿਕ ਸ਼ਕਤੀਆਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਇਨ੍ਹਾਂ ਨੂੰ ਸਿਰੇ ਚੜ੍ਹਾ ਕੇ ਇਨ੍ਹਾਂ ਸ਼ਕਤੀਆਂ ਵਿਚ ਆਪਣਾ ਵਿਸ਼ਵਾਸ ਪ੍ਰਗਟ ਕਰਦਾ ਹੈ । ਇਹ ਕਾਰਜ ਵਿਧੀਆਂ ਦੋ ਤਰ੍ਹਾਂ ਦੀਆਂ ਹਨ । ਪਹਿਲੀਆਂ ਉਹ ਕਿਰਿਆਵਾਂ ਜਿਸ ਨੂੰ ਪੂਰਾ ਕਰਨ ਲਈ ਵਿਸ਼ੇਸ਼ ਧਾਰਮਿਕ ਗਿਆਨ ਦੀ ਲੋੜ ਹੈ । ਆਮ ਆਦਮੀ ਇਹ ਕੰਮ ਨਹੀਂ ਕਰ ਸਕਦਾ । ਇਨ੍ਹਾਂ ਨੂੰ ਹਰ ਧਰਮ ਵਿੱਚ ਧਾਰਮਿਕ ਵਿਅਕਤੀਆਂ ਰਾਹੀਂ ਪੂਰਾ ਕੀਤਾ ਜਾਂਦਾ ਹੈ ।ਦੂਜਾ ਸਾਧਾਰਨ ਧਾਰਮਿਕ ਕਿਰਿਆਵਾਂ ਹਨ ਜਿਵੇਂ ਪ੍ਰਾਰਥਨਾ ਕਰਨਾ, ਤੀਰਥ ਯਾਤਰਾ ਆਦਿ ਜਿਸ ਨੂੰ ਸਾਧਾਰਨ ਵਿਅਕਤੀ ਸੌਖੇ ਤਰੀਕੇ ਨਾਲ ਪੂਰੀਆਂ ਕਰ ਲੈਂਦਾ ਹੈ ਪਰ ਹਰ ਇਕ ਧਰਮ ਵਿਚ ਇਹ ਵਿਸ਼ਵਾਸ ਪ੍ਰਚਲਿਤ ਹੈ ਕਿ ਧਾਰਮਿਕ ਕੰਮਾਂ ਨੂੰ ਪੂਰਾ ਕਰ ਕੇ ਹੀ ਵਿਅਕਤੀ ਦੈਵੀ ਸ਼ਕਤੀਆਂ ਨੂੰ ਖੁਸ਼ ਰੱਖ ਸਕਦਾ ਹੈ ।
4. ਧਾਰਮਿਕ ਪ੍ਰਤੀਕ ਅਤੇ ਚਿੰਨ੍ਹ (Religious Symbols) – ਹਰ ਇਕ ਧਰਮ ਵਿਚ ਅਲੌਕਿਕ ਸ਼ਕਤੀ ਦੇ ਦਰਸ਼ਨਾਂ ਲਈ ਕੁਝ ਚਿੰਨ੍ਹਾਂ ਅਤੇ ਪ੍ਰਤੀਕਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ । ਜਿਵੇਂ ਹਿੰਦੂ ਧਰਮ ਵਿਚ ਬੁੱਤ ਨੂੰ ਦੈਵੀ ਸ਼ਕਤੀ ਦੇ ਰੂਪ ਵਿਚ ਪੁਜਿਆ ਜਾਂਦਾ ਹੈ । ਹਰ ਇਕ ਧਰਮ ਨਾਲ ਅਲੌਕਿਕ ਸ਼ਕਤੀਆਂ ਸੰਬੰਧੀ ਕਈ ਤਰ੍ਹਾਂ ਦੀਆਂ ਕਹਾਣੀਆਂ ਜੁੜੀਆਂ ਹੁੰਦੀਆਂ ਹਨ । ਲੋਕਾਂ ਨੂੰ ਇਹ ਵਿਸ਼ਵਾਸ ਹੁੰਦਾ ਹੈ ਕਿ ਉਹ ਇਨ੍ਹਾਂ ਅਲੌਕਿਕ ਕਥਾਵਾਂ ਵਿਚ ਵਿਸ਼ਵਾਸ ਕਰਕੇ ਰੱਬ ਨੂੰ ਖ਼ੁਸ਼ ਕਰ, ਸ਼ਕਦੇ ਹਨ ।
5. ਧਾਰਮਿਕ ਰੁਤਬਾ (Religious HierachY) – ਕਿਸੇ ਵੀ ਧਰਮ ਦੇ ਸਾਰੇ ਪੈਰੋਕਾਰਾਂ ਦਾ ਧਾਰਮਿਕ ਸਮੂਹ ਵਿਚ ਰੁਤਬਾ ਬਰਾਬਰ ਨਹੀਂ ਹੁੰਦਾ | ਹਰ ਇਕ ਧਰਮ ਵਿਚ ਰੁਤਬਿਆਂ ਦੀ ਵਿਵਸਥਾ ਮਿਲਦੀ ਹੈ ! ਉੱਚੀ ਪਦਵੀਂ ਉੱਤੇ ਉਹ ਲੋਕ ਹੁੰਦੇ ਹਨ ਜੋ ਕਿ ਧਾਰਮਿਕ ਕਿਰਿਆਵਾਂ ਪੂਰੀਆਂ ਕਰਨ ਵਿਚ ਮਾਹਿਰ ਹੁੰਦੇ ਹਨ ਇਨ੍ਹਾਂ ਨੂੰ ਦੂਜੇ ਵਿਅਕਤੀਆਂ ਦੀ ਤੁਲਨਾ ਵਿਚਪਵਿੱਤਰ ਸਮਝਿਆ ਜਾਂਦਾ ਹੈ ਜਿਵੇਂ ਕਿ ਪੁਰੋਹਿਤ ਜਾਂ ਪੰਡਤ । ਦੂਜੀ ਥਾਂ ਉੱਤੇ ਉਹ ਲੋਕ ਆਉਂਦੇ ਹਨ ਜਿਨ੍ਹਾਂ ਨੂੰ ਆਪਣੇ ਧਾਰਮਿਕ · ਪ੍ਰਤੀਨਿਧੀਆਂ ਅਤੇ ਸਿਧਾਂਤਾਂ ਵਿਚ ਪੂਰਾ ਵਿਸ਼ਵਾਸ ਹੁੰਦਾ ਹੈ । ਸਭ ਤੋਂ ਹੇਠਾਂ ਉਹ ਵਿਅਕਤੀ ਆਉਂਦੇ ਹਨ ਜਿਨ੍ਹਾਂ ਨੂੰ ਪਵਿੱਤਰ ਨਹੀਂ ਮੰਨਿਆ ਜਾਂਦਾ ਹੈ ਅਤੇ ਉਹ ਧਰਮ ਰਾਹੀਂ ਅਪਵਿੱਤਰ ਮੰਨੇ ਕੰਮ ਕਰਦੇ ਹਨ ।
6. ਧਾਰਮਿਕ ਗ੍ਰੰਥ (Religious books) – ਹਰੇਕ ਧਰਮ ਦਾ ਇਕ ਪ੍ਰਮੁੱਖ ਲੱਛਣ ਰਿਹਾ ਹੈ ਉਸ ਨਾਲ ਸੰਬੰਧਿਤ ਗ੍ਰੰਥ ਜੀ ਕਿਤਾਬਾਂ । ਹਰ ਇਕ ਧਰਮ ਨਾਲ ਸੰਬੰਧਿਤ ਕੁਝ ਧਾਰਮਿਕ ਲੋਕ ਧਾਰਮਿਕ ਗ੍ਰੰਥ ਲਿਖਦੇ ਹਨ ਅਤੇ ਹਰੇਕ ਧਰਮ ਦੀਆਂ ਕੁਝ ਕਥਾਵਾਂ, ਕਹਾਣੀਆਂ ਹੁੰਦੀਆਂ ਜਿਨ੍ਹਾਂ ਦਾ ਵਰਣਨ ਇਹਨਾਂ ਗ੍ਰੰਥਾਂ ਵਿਚ ਹੁੰਦਾ ਹੈ । ਜਿਵੇਂ ਹਿੰਦੂ ਧਰਮ ਵਿੱਚ ਰਮਾਇਣ, ਮਹਾਂਭਾਰਤ, ਗੀਤਾ, ਚਾਰ ਵੇਦ, ਮਨੂੰਸਮ੍ਰਿਤੀ, ਉਪਨਿਸ਼ਦ ਆਦਿ ਹੁੰਦੇ ਹਨ । ਇਸੇ ਤਰ੍ਹਾਂ ਮੂਲਮਨਾਂ ਵਿੱਚ ਕੁਰਾਨ, ਸਿੱਖਾਂ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਈਸਾਈਆਂ ਵਿੱਚ ਬਾਈਬਲ ਹੁੰਦੇ ਹਨ ।
7. ਪਵਿੱਤਰਤਾ ਦੀ ਧਾਰਨਾ (Concept of SacrednesS) – ਓਧਰਮ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਨੂੰ ਪਵਿੱਤਰ ਸਮਝਿਆ ਜਾਂਦਾ ਹੈ । ਵਿਅਕਤੀ ਜਿਸ ਧਰਮ ਨਾਲ ਸੰਬੰਧਿਤ ਹੁੰਦਾ ਹੈ, ਉਸ ਧਰਮ ਦੀ ਹਰ ਇੱਕ ਚੀਜ਼ ਉਸ ਲਈ ਪਵਿੱਤਰ ਹੁੰਦੀ ਹੈ । ਅਸੀਂ ਕਹਿ ਸਕਦੇ ਹਾਂ ਧਰਮ ਪਵਿੱਤਰ ਵਸਤੂਆਂ ਨਾਲ ਸੰਬੰਧਿਤ ਅਜਿਹੀ ਵਿਵਸਥਾ ਹੈ ਜਿਹੜੀ ਨੈਤਿਕ ਤੌਰ ਉੱਤੇ ਸਮੁਦਾਇ ਨੂੰ ਇਕੱਠਾ ਕਰਦੀ ਹੈ ।
ਪ੍ਰਸ਼ਨ 5.
ਧਰਮ ਕਿਸ ਪ੍ਰਕਾਰ ਸਮਾਜ ਦੇ ਲਈ ਉਪਯੋਗੀ ਅਤੇ ਹਾਨੀਕਾਰਕ ਹੈ ?
ਉੱਤਰ-
1. ਸਮਾਜਿਕ ਸੰਗਠਨ ਨੂੰ ਸਥਿਰਤਾ ਪ੍ਰਦਾਨ ਕਰਨਾ (To give Stability to Social organization) – ਸਮਾਜ ਨੂੰ ਸਥਿਰਤਾ ਪ੍ਰਦਾਨ ਕਰਨ ਵਿਚ ਅਤੇ ਸਮਾਜਿਕ ਸੰਗਠਨ ਨੂੰ ਬਣਾਏ ਰੱਖਣ ਵਿਚ ਧਰਮ ਦਾ ਮਹੱਤਵਪੂਰਨ ਹੱਥ ਹੁੰਦਾ ਹੈ । ਇੱਕ ਧਰਮ ਵਿਚ ਲੱਖਾਂ ਵਿਅਕਤੀ ਹੁੰਦੇ ਹਨ ਜਿਹਨਾਂ ਦੇ ਸਾਂਝੇ ਵਿਸ਼ਵਾਸ ਹੁੰਦੇ ਹਨ । ਸਾਂਝੇ ਵਿਸ਼ਵਾਸ, ਪ੍ਰਤੀਮਾਨ, ਵਿਵਹਾਰ ਦੇ ਤਰੀਕੇ ਘੱਟ ਤੋਂ ਘੱਟ ਉਸ ਧਾਰਮਿਕ ਸਮੂਹ ਨੂੰ ਇੱਕ ਕਰ ਦਿੰਦੇ ਹਨ ਤੇ ਉਸ ਸਮੂਹ ਵਿੱਚ ਏਕਤਾ ਬਣ ਜਾਂਦੀ ਹੈ । ਇਸ ਤਰ੍ਹਾਂ ਵੱਖ ਵੱਖ ਸਮੂਹਾਂ ਵਿਚ ਏਕਤਾ ਨਾਲ ਸਮਾਜਿਕ ਸੰਗਠਨ ਦ੍ਰਿੜ੍ਹ ਤੇ ਮਜ਼ਬੂਤ ਹੋ ਜਾਂਦਾ ਹੈ । ਹਰੇਕ ਧਰਮ ਆਪਣੇ ਧਰਮ ਦੇ ਲੋਕਾਂ ਨੂੰ ਦਾਨ ਦੇਣ, ਦਇਆ ਕਰਨ, ਸਹਿਯੋਗ ਦੇਣ ਲਈ ਕਹਿੰਦਾ ਹੈ ਜਿਸ ਕਰਕੇ ਸਮਾਜ ਵਿਚ ਮਜ਼ਬੂਤੀ ਤੇ ਸਥਿਰਤਾ ਬਣੀ ਰਹਿੰਦੀ ਹੈ । ਇਸ ਤਰ੍ਹਾਂ ਧਰਮ ਲੋਕਾਂ ਨੂੰ ਅਸਥਿਰਤਾ ਤੋਂ ਬਚਾਉਂਦਾ ਹੈ ਤੇ ਸਮਾਜ ਨੂੰ ਸਥਿਰਤਾ ਪ੍ਰਦਾਨ ਕਰਦਾ ਹੈ ।
2. ਸਮਾਜਿਕ ਜੀਵਨ ਨੂੰ ਨਿਸ਼ਚਿਤ ਰੂਪ ਦੇਣਾ (To give definite form to Social life) – ਕੋਈ ਵੀ ਧਰਮ ਰੀਤੀਰਿਵਾਜਾਂ, ਰੂੜ੍ਹੀਆਂ ਦਾ ਇਕੱਠ ਹੁੰਦਾ ਹੈ । ਇਹ ਰੀਤੀ ਰਿਵਾਜ ਤੇ ਰੂੜ੍ਹੀਆਂ ਸੰਸਕ੍ਰਿਤੀ ਦਾ ਵੀ ਹਿੱਸਾ ਹੁੰਦੇ ਹਨ । ਇਸ ਤਰ੍ਹਾਂ ਧਰਮ ਕਾਰਨ ਸਮਾਜਿਕ ਵਾਤਾਵਰਣ ਤੇ ਸੰਸਕ੍ਰਿਤੀ ਵਿੱਚ ਸੰਤੁਲਨ ਬਣ ਜਾਂਦਾ ਹੈ । ਇਸ ਸੰਤੁਲਨ ਕਰਕੇ ਸਮਾਜਿਕ ਜੀਵਨ ਨੂੰ ਨਿਸ਼ਚਿਤ ਰੂਪ ਮਿਲ ਜਾਂਦਾ ਹੈ । ਧਰਮ ਕਰਕੇ ਲੋਕ ਰੀਤੀ-ਰਿਵਾਜਾਂ, ਰੂੜ੍ਹੀਆਂ ਦਾ ਆਦਰ ਕਰਦੇ ਹਨ ਤੇ ਹੋਰ ਲੋਕਾਂ ਨਾਲ ਸੰਤੁਲਨ ਬਣਾ ਕੇ ਚਲਦੇ ਹਨ । ਇਸ ਤਰ੍ਹਾਂ ਦੇ ਸੰਤੁਲਨ ਨਾਲ ਹੀ ਸਮਾਜਿਕ ਜੀਵਨ ਸਹੀ ਤਰੀਕੇ ਨਾਲ ਚਲਦਾ ਰਹਿੰਦਾ ਹੈ ਅਤੇ ਇਹ ਸਭ ਕੁਝ ਧਰਮ ਕਰਕੇ ਹੀ ਹੁੰਦਾ ।
3. ਪਰਿਵਾਰਕ ਜੀਵਨ ਨੂੰ ਸੰਗਠਿਤ ਕਰਨਾ (To organise family Life) – ਵੱਖ-ਵੱਖ ਧਰਮਾਂ ਵਿੱਚ ਵਿਆਹ ਧਾਰਮਿਕ ਪਰੰਪਰਾਵਾਂ ਦੇ ਅਨੁਸਾਰ ਹੁੰਦਾ ਹੈ । ਧਾਰਮਿਕ ਪਰੰਪਰਾਵਾਂ ਕਰਕੇ ਪਰਿਵਾਰ ਸਥਾਈ ਬਣ ਜਾਂਦਾ ਹੈ ਅਤੇ ਉਸ ਦਾ ਸੰਗਠਨ, ਜੀਵਨ ਆਦਿ ਮਜ਼ਬੂਤ ਹੁੰਦਾ ਹੈ । ਹਰ ਇਕ ਧਰਮ ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਦੇ ਕਰਤੱਵ ਤੇ ਅਧਿਕਾਰਾਂ ਨੂੰ ਨਿਸ਼ਚਿਤ ਕਰਦਾ ਹੈ । ਇਹ ਪਿਤਾ, ਮਾਤਾ, ਬੱਚਿਆਂ ਨੂੰ ਦੱਸਦਾ ਹੈ ਕਿ ਉਹਨਾਂ ਦੇ ਇੱਕ ਦੂਜੇ ਪ੍ਰਤੀ ਕੀ ਕਰਤੱਵ ਹਨ । ਸਾਰੇ ਪਰਿਵਾਰ ਵਿਚ ਰਹਿੰਦੇ ਹੋਏ ਇਕ ਦੂਜੇ ਪ੍ਰਤੀ ਆਪਣੇ ਕਰਤੱਵਾਂ ਦੀ ਪਾਲਣਾ ਕਰਦੇ ਹਨ ਤੇ ਇਕ ਦੂਜੇ ਨੂੰ ਪਰਿਵਾਰ ਚਲਾਉਣ ਲਈ ਸਹਿਯੋਗ ਕਰਦੇ ਹਨ ਇਸ ਤਰ੍ਹਾਂ ਪਰਿਵਾਰ ਦੇ ਮੈਂਬਰਾਂ ਵਿਚਕਾਰ ਸੰਤੁਲਨ ਬਣਿਆ ਰਹਿੰਦਾ ਹੈ । ਪਰਿਵਾਰ ਵਿੱਚ ਕੀਤੇ ਜਾਣ ਵਾਲੇ ਆਮ ਤੌਰ ਉੱਤੇ ਸਾਰੇ ਕੰਮ ਧਰਮ ਦੁਆਰਾ ਨਿਸ਼ਚਿਤ ਕੀਤੇ ਜਾਂਦੇ ਹਨ ।
4. ਭੇਦਭਾਵ ਦੂਰ ਕਰਨਾ (To remove mutual differences) – ਦੁਨੀਆਂ ਵਿਚ ਬਹੁਤ ਸਾਰੇ ਧਰਮ ਹਨ ਅਤੇ ਸਾਰੇ ਧਰਮ ਹੀ ਇਕ ਦੂਜੇ ਨਾਲ ਲੜਨ ਦਾ ਨਹੀਂ ਬਲਕਿ ਇਕ ਦੂਜੇ ਨਾਲ ਪਿਆਰ ਨਾਲ ਰਹਿਣ ਦਾ ਉਪਦੇਸ਼ ਦਿੰਦੇ ਹਨ ਅਤੇ ਇਹ ਵੀ ਕਹਿੰਦੇ ਹਨ ਕਿ ਉਹ ਆਪਸੀ ਭੇਦ-ਭਾਵ ਦੂਰ ਕਰਨ | ਆਪਸੀ ਭੇਦ-ਭਾਵ ਨੂੰ ਦੂਰ ਕਰਨ ਨਾਲ ਸਮਾਜ ਵਿੱਚ ਏਕਤਾ ਵੱਧਦੀ ਹੈ । ਇਹਨਾਂ ਧਰਮਾਂ ਨੇ ਤੇ ਉਹਨਾਂ ਨੂੰ ਚਲਾਉਣ ਵਾਲਿਆਂ ਨੇ ਸਮਾਜ ਦੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਅੱਗੇ ਵਧਾਇਆ | ਗਾਂਧੀ ਜੀ ਤਾਂ ਸਾਰੀ ਉਮਰ ਹੇਠਲੀਆਂ ਅਤੇ ਪੱਛੜੀਆਂ ਜਾਤਾਂ ਦੇ ਲੋਕਾਂ ਨੂੰ ਉੱਚਾ ਚੁੱਕਣ ਲਈ ਉਪਰਾਲੇ ਕਰਦੇ ਰਹੇ ।
5. ਸਮਾਜਿਕ ਨਿਯੰਤਰਣ ਰੱਖਣਾ (To keep Social control) – ਧਰਮ ਸਮਾਜਿਕ ਨਿਯੰਤਰਣ ਦੇ ਪ੍ਰਮੁੱਖ ਸਾਧਨਾਂ ਵਿਚੋਂ ਇਕ ਹੈ । ਧਰਮ ਦੇ ਪਿੱਛੇ ਸਾਰੇ ਸਮੁਦਾਇ ਦੀ ਅਨੁਮਤੀ ਹੁੰਦੀ ਹੈ । ਵਿਅਕਤੀ ਉੱਤੇ ਨਾ ਚਾਹੁੰਦੇ ਹੋਏ ਵੀ ਧਰਮ ਜ਼ਬਰਦਸਤੀ ਪ੍ਰਭਾਵ ਪਾਉਂਦਾ ਹੈ ਤੇ ਉਹ ਇਸਦਾ ਪ੍ਰਭਾਵ ਵੀ ਮਹਿਸੂਸ ਕਰਦਾ ਹੈ ਕਿ ਧਰਮ ਦਾ ਉਹਨਾਂ ਦੇ ਜੀਵਨ ਉੱਤੇ ਜ਼ਬਰਦਸਤ ਪ੍ਰਭਾਵ ਹੁੰਦਾ ਹੈ । ਧਰਮ ਆਪਣੇ ਮੈਂਬਰਾਂ ਦੇ ਜੀਵਨ ਨੂੰ ਇਸ ਤਰ੍ਹਾਂ ਨਿਯੰਤਰਿਤ ਤੇ ਨਿਰਦੇਸ਼ਿਤ ਕਰਦਾ ਹੈ ਕਿ ਵਿਅਕਤੀ ਨੂੰ ਧਰਮ ਦੇ ਅੱਗੇ ਝੁੱਕਣਾ ਤੇ ਉਸਦਾ ਕਿਹਾ ਮੰਨਣਾ ਹੀ ਪੈਂਦਾ ਹੈ । ਧਰਮ ਅਲੌਕਿਕ ਸ਼ਕਤੀ ਉੱਤੇ ਵਿਸ਼ਵਾਸ ਹੈ ਤੇ ਲੋਕ ਉਸ ਅਲੌਕਿਕ ਸ਼ਕਤੀ ਦੇ ਕੋਧ ਤੋਂ ਬਚਣ ਲਈ ਕੋਈ ਅਜਿਹਾ ਕੰਮ ਨਹੀਂ ਕਰਦੇ ਜਿਹੜਾ ਕਿ ਉਸ ਦੀਆਂ ਇੱਛਾਵਾਂ ਦੇ ਵਿਰੁੱਧ ਹੋਵੇ । ਇਸ ਤਰ੍ਹਾਂ ਲੋਕਾਂ ਦੇ ਵਿਵਹਾਰ ਤੇ ਕ੍ਰਿਆ ਕਰਨ ਦੇ ਤਰੀਕੇ ਧਰਮ ਦੁਆਰਾ ਨਿਯੰਤਰਿਤ ਹੁੰਦੇ ਹਨ ।
6. ਸਮਾਜ ਕਲਿਆਣ (Social welfare) – ਹਰੇਕ ਧਰਮ ਆਪਣੇ ਮੈਂਬਰਾਂ ਨੂੰ ਸਮਾਜ ਕਲਿਆਣ ਦੇ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ । ਦੁਨੀਆਂ ਦੇ ਸਾਰੇ ਧਰਮਾਂ ਵਿਚ ਦਾਨ ਦੇਣਾ ਪਵਿੱਤਰ ਮੰਨਿਆ ਜਾਂਦਾ ਹੈ । ਲੋਕ ਧਰਮਸ਼ਾਲਾਵਾਂ, ਯਤੀਮਖਾਨਿਆਂ, ਹਸਪਤਾਲਾਂ, ਸਕੂਲਾਂ ਨੂੰ ਖੁਲ੍ਹਣਾ ਕੇ, ਉੱਥੇ ਦਾਨ ਦੇ ਕੇ ਉਹਨਾਂ ਦੀ ਮੱਦਦ ਕਰਦੇ ਹਨ ।
7. ਵਿਅਕਤੀ ਦਾ ਵਿਕਾਸ (Development of Man) – ਧਰਮ ਨਾ ਸਿਰਫ ਸਮਾਜਿਕ ਵਿਕਾਸ ਕਰਦਾ ਹੈ, ਉਸਦੀ ਏਕਤਾ, ਸਮਾਜਿਕ ਸੰਗਠਨ ਦਾ ਵਿਕਾਸ ਕਰਦਾ ਹੈ ਬਲਕਿ ਉਹ ਵਿਅਕਤੀ ਦਾ ਵਿਕਾਸ ਵੀ ਕਰਦਾ ਹੈ । ਧਰਮ ਵਿਅਕਤੀ ਦਾ ਸਮਾਜੀਕਰਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ । ਧਰਮ ਉਸਨੂੰ ਸਮਾਜ ਵਿੱਚ ਵਿਵਹਾਰ ਕਰਨ ਦੇ ਤਰੀਕੇ ਦੱਸਦਾ ਹੈ, ਸਮਾਜ ਦੇ ਪਤਿਮਾਨਾਂ ਬਾਰੇ ਦੱਸਦਾ ਹੈ । ਧਰਮ ਵਿਅਕਤੀਆਂ ਵਿਚਕਾਰ ਭਾਈਚਾਰੇ ਤੇ ਏਕਤਾ ਦਾ ਨਿਰਮਾਣ ਕਰਦਾ ਹੈ । ਧਰਮ ਵਿਅਕਤੀ ਵਿੱਚ ਅਧਿਆਤਮਿਕਤਾ ਦਾ ਵਿਕਾਸ ਕਰਦਾ ਹੈ । ਧਰਮ ਨਾਲ ਵਿਅਕਤੀਆਂ ਦਾ ਆਤਮ ਬਲ ਬਣਿਆ ਰਹਿੰਦਾ ਹੈ । ਧਰਮ ਮਨੁੱਖ ਨੂੰ ਵੱਡੀਆਂ ਮੁਸੀਬਤਾਂ ਵਿੱਚ ਡੱਟੇ ਰਹਿਣ ਦੀ ਪ੍ਰੇਰਣਾ ਦਿੰਦਾ ਹੈ । ਧਰਮ ਲੋਕਾਂ ਨੂੰ ਦਾਨ ਦੇਣਾ, ਸਹਿਯੋਗ ਕਰਨ, ਸਹਿਣਸ਼ੀਲਤਾ ਰੱਖਣ ਦੀ ਪ੍ਰੇਰਣਾ ਦਿੰਦਾ ਹੈ ਤਾਂ ਕਿ ਸਮਾਜ ਦੇ ਨਿਰਆਸਰੇ ਲੋਕਾਂ ਨੂੰ ਸਹਾਰਾ ਮਿਲ ਸਕੇ ਕਿਉਂਕਿ ਇਨ੍ਹਾਂ ਨਿਰਆਸਰਿਆਂ ਦਾ ਧਰਮ ਤੋਂ ਇਲਾਵਾ ਹੋਰ ਕੋਈ ਨਹੀਂ ਹੁੰਦਾ ਹੈ ।
ਧਰਮ ਦੇ ਦੋਸ਼ ਜਾਂ ਅਪਕਾਰਜ (Dysfunctions or Demerits of Religion)
1. ਧਰਮ ਸਮਾਜਿਕ ਉੱਨਤੀ ਦੇ ਰਸਤੇ ਵਿਚ ਰੁਕਾਵਟ ਬਣਦਾ ਹੈ (Religion is an obstacle in the way of soul progress) –
ਧਰਮ ਪ੍ਰਕਿਰਤੀ ਤੋਂ ਹੀ ਰੂੜੀਵਾਦੀ ਹੁੰਦਾ ਹੈ ਅਤੇ ਪਰਿਵਰਤਨ ਪ੍ਰਕਿਰਤੀ ਦਾ ਨਿਯਮ ਹੈ । ਸਮਾਜ ਵਿਚ ਪਰਿਵਰਤਨ ਆਉਂਦੇ ਰਹਿੰਦੇ ਹਨ ਜਿਨ੍ਹਾਂ ਕਰਕੇ ਭੌਤਿਕ ਤੌਰ ਉੱਪਰ ਸਮਾਜ ਦੀ ਪ੍ਰਗਤੀ ਤਾਂ ਹੋ ਜਾਂਦੀ ਹੈ ਪਰ ਅਧਿਆਤਮਕ ਤੌਰ ਉੱਪਰ ਨਹੀਂ ਹੁੰਦੀ । ਧਰਮ ਆਮ ਤੌਰ ਤੇ ਪਰਿਵਰਤਨ ਦਾ ਵਿਰੋਧੀ ਹੁੰਦਾ ਹੈ । ਧਰਮ ਸਥਿਤੀ ਨੂੰ ਬਦਲਣ ਦੇ ਪੱਖ ਵਿੱਚ ਨਹੀਂ ਬਲਕਿ ਜਸ ਦੀ ਤਸ ਬਣਾ ਕੇ ਰੱਖਣ ਦੇ ਪੱਖ ਵਿਚ ਹੁੰਦਾ ਹੈ । ਬਦਲੇ ਹੋਏ ਹਾਲਾਤ ਧਰਮ ਦੇ ਅਨੁਸਾਰ ਨਹੀਂ ਹੁੰਦੇ ਜਿਸ ਕਰਕੇ ਧਰਮ ਪਰਿਵਰਤਨ ਦਾ ਵਿਰੋਧ ਕਰਦਾ ਹੈ | ਪਰਿਵਰਤਨ ਦਾ ਵਿਰੋਧ ਕਰਕੇ ਇਹ ਸਮਾਜਿਕ ਉੱਨਤੀ ਦੇ ਰਸਤੇ ਵਿੱਚ ਰੁਕਾਵਟ ਬਣਦਾ ਹੈ ।
ਵਿਅਕਤੀ ਦੀ ਕਿਸਮਤ ਵਿਚ ਲਿਖਿਆ ਹੈ, ਉਹ ਉਸ ਨੂੰ ਪ੍ਰਾਪਤ ਹੋਵੇਗਾ । ਉਸਨੂੰ ਨਾ ਤਾਂ ਉਸ ਤੋਂ ਵੱਧ ਤੇ ਨਾ ਹੀ ਉਸ ਤੋਂ ਘੱਟ ਪ੍ਰਾਪਤ ਹੋਵੇਗਾ । ਅਜਿਹਾ ਸੋਚ ਕੇ ਕੁੱਝ ਵਿਅਕਤੀ ਆਪਣਾ ਕਰਮ ਕਰਨਾ ਬੰਦ ਕਰ ਦਿੰਦੇ ਹਨ ਕਿ ਜੇਕਰ ਮਿਲਨਾ
2. ਵਿਅਕਤੀ ਕਿਸਮਤ ਦੇ ਸਹਾਰੇ ਰਹਿ ਜਾਂਦਾ ਹੈ (Man become fatalist) – ਧਰਮ ਇਹ ਕਹਿੰਦਾ ਹੈ ਕਿ ਜੋ ਕੁੱਝ ਹੀ ਕਿਸਮਤ ਦੇ ਅਨੁਸਾਰ ਹੈ ਤਾਂ ਕੰਮ ਕਰਨ ਦਾ ਕੀ ਲਾਭ ਹੈ ? ਜੋ ਕੁੱਝ ਵੀ ਕਿਸਮਤ ਵਿਚ ਲਿਖਿਆ ਹੈ ਉਹ ਤਾਂ ਉਸ ਨੂੰ ਮਿਲ ਹੀ ਜਾਵੇਗਾ । ਇਸ ਤਰ੍ਹਾਂ ਵਿਅਕਤੀ ਕਿਸਮਤ ਦੇ ਸਹਾਰੇ ਰਹਿ ਜਾਂਦਾ ਹੈ ।
3. ਰਾਸ਼ਟਰੀ ਏਕਤਾ ਦਾ ਵਿਰੋਧੀ (Opposite to National Unity) – ਧਰਮ ਨੂੰ ਅਸੀਂ ਰਾਸ਼ਟਰੀ ਏਕਤਾ ਦਾ ਵਿਰੋਧੀ ਵੀ ਕਹਿ ਸਕਦੇ ਹਾਂ । ਆਮਤੌਰ ‘ਤੇ ਹਰ ਇੱਕ ਧਰਮ ਆਪਣੇ-ਆਪਣੇ ਮੈਂਬਰਾਂ ਨੂੰ ਆਪਣੇ ਧਰਮ ਦੇ ਅਸੂਲਾਂ ਉੱਤੇ ਚੱਲਣ ਦੀ ਸਿੱਖਿਆ ਦਿੰਦਾ ਹੈ ਤੇ ਇਹ ਅਸੂਲ ਆਮ ਤੌਰ ਤੇ ਦੂਜੇ ਧਰਮ ਦੇ ਵਿਰੋਧੀ ਹੁੰਦੇ ਹਨ | ਆਪਣੈ ਧਰਮ ਨੂੰ ਪਿਆਰ ਕਰਦੇ ਕਰਦੇ ਕਈ ਵਾਰੀ ਲੋਕ ਦੂਜੇ ਧਰਮਾਂ ਦਾ ਵਿਰੋਧ ਕਰਨ ਲੱਗ ਜਾਂਦੇ ਹਨ । ਇਸ ਵਿਰੋਧ ਕਾਰਨ ਧਾਰਮਿਕ ਸੰਕੀਰਣਤਾ ਅਤੇ . ਅਸਹਿਣਸ਼ੀਲਤਾ ਪੈਦਾ ਹੁੰਦੀ ਹੈ ।
4. ਧਰਮ ਸਮਾਜਿਕ ਸਮੱਸਿਆਵਾਂ ਵਧਾਉਂਦਾ ਹੈ (Religion. increases the social problems) – ਹਰੇਕ ਧਰਮ ਹੈ ਵਿਚ ਬਹੁਤ ਸਾਰੇ ਕਰਮ-ਕਾਂਡ, ਰੀਤੀਆਂ’ ਆਦਿ ਹੁੰਦੇ ਹਨ । ਧਰਮ ਦੇ ਠੇਕੇਦਾਰ, ਪੁਜਾਰੀ, ਮਹੰਤ ਆਦਿ ਇਨ੍ਹਾਂ ਕਰਮ-ਕਾਂਡਾਂ ਨੂੰ ਜ਼ਰੂਰੀ ਸਮਝਦੇ ਹਨ । ਇਨ੍ਹਾਂ ਕਰਮ-ਕਾਂਡਾਂ ਕਰਕੇ ਵਿਅਕਤੀ ਅੰਧ-ਵਿਸ਼ਵਾਸਾਂ ਵਿਚ ਫਸ ਜਾਂਦਾ ਹੈ । ਧਰਮ ਦੇ ਠੇਕੇਦਾਰ ਲੋਕਾਂ ਨੂੰ ਦੂਜੇ ਧਰਮਾਂ ਵਿਰੁੱਧ ਭੜਕਾਉਂਦੇ ਹਨ । ਧਰਮ ਕਰਕੇ ਹੀ ਸਾਡੇ ਦੇਸ਼ ਵਿਚ ਕਈ ਸਮੱਸਿਆਵਾਂ ਹਨ, ਜਿਵੇਂ ਬਾਲ ਵਿਆਹ, ਸਤੀ ਪ੍ਰਥਾ, ਦਹੇਜ ਪ੍ਰਥਾ, ਵਿਧਵਾ ਵਿਆਹ ਨਾ ਹੋਣਾ, ਛੂਤਛਾਤ, ਗ਼ਰੀਬੀ ਆਦਿ ।
5. ਧਰਮ ਪਰਿਵਰਤਨ ਦੇ ਰਸਤੇ ਵਿਚ ਰੁਕਾਵਟ ਹੈ (Religion is an obstacle in the way of change) – ਧਰਮ ‘ ਹਮੇਸ਼ਾ ਪਰਿਵਰਤਨ ਦੇ ਰਸਤੇ ਵਿਚ ਰੁਕਾਵਟ ਬਣਦਾ ਹੈ । ਦੁਨੀਆਂ ਵਿਚ ਵੱਖ-ਵੱਖ ਪ੍ਰਕਾਰ ਦੀਆਂ ਨਵੀਆਂ ਖੋਜਾਂ ਹੁੰਦੀਆਂ ਰਹਿੰਦੀਆਂ ਹਨ | ਧਰਮ ਕਿਉਂਕਿ ਰੂੜੀਵਾਦੀ ਹੁੰਦਾ ਹੈ ਇਸ ਕਰਕੇ ਉਹ ਪਰਿਵਰਤਨ ਦਾ ਹਮੇਸ਼ਾ ਵਿਰੋਧੀ ਹੁੰਦਾ ਹੈ । ਸਮਾਜ ਵਿਚ ਹੋਣ ਵਾਲੇ ਕਿਸੇ ਵੀ ਪਰਿਵਰਤਨ ਦਾ ਵਿਰੋਧ ਧਰਮ ਸਭ ਤੋਂ ਪਹਿਲਾਂ ਕਰਦਾ ਹੈ ।
6. ਧਰਮ ਸਮਾਜ ਨੂੰ ਵੰਡ ਦਿੰਦਾ ਹੈ (Religion divides the Society) – ਧਰਮ ਸਮਾਜ ਨੂੰ ਵੰਡ ਦਿੰਦਾ ਹੈ । ਇੱਕ ਪਾਸੇ ਤਾਂ ਉਹ ਲੋਕ ਹੁੰਦੇ ਹਨ ਜਿਹੜੇ ਮਨਪੜ ਹੁੰਦੇ ਹਨ ਤੇ ਧਰਮ ਦੁਆਰਾ ਫੈਲਾਏ ਅੰਧ-ਵਿਸ਼ਵਾਸਾਂ, ਕੁਰੀਤੀਆਂ ਵਿਚ ਫਸੇ ਹੁੰਦੇ ਹਨ ਤੇ ਦੂਜੇ ਪਾਸੇ ਉਹ ਪੜ੍ਹੇ ਲਿਖੇ ਲੋਕ ਹੁੰਦੇ ਹਨ ਜਿਹੜੇ ਇਨ੍ਹਾਂ ਧਰਮ ਦੇ ਅੰਧ-ਵਿਸ਼ਵਾਸਾਂ ਤੇ ਕੁਰੀਤੀਆਂ ਤੋਂ ਦੂਰ ਹੁੰਦੇ ਹਨ । ਅਨਪੜ੍ਹ ਅੰਧ-ਵਿਸ਼ਵਾਸਾਂ ਨੂੰ ਮੰਨਦੇ ਹਨ ਤੇ ਪੜ੍ਹੇ-ਲਿਖੇ ਇਨ੍ਹਾਂ ਅੰਧ ਵਿਸ਼ਵਾਸਾਂ ਅਤੇ ਕੁਰੀਤੀਆਂ ਦਾ ਵਿਰੋਧ ਕਰਦੇ ਹਨ । ਇਸਦਾ ਨਤੀਜਾ ਇਹ ਹੁੰਦਾ ਹੈ ਕਿ ਦੋਵੇਂ ਵਰਗ ਇਕ ਦੂਜੇ ਦੇ ਵਿਰੋਧੀ ਹੋ ਜਾਂਦੇ ਹਨ ਤੇ ਉਨ੍ਹਾਂ ਵਿਚ ਅਨੁਕੂਲਣ ਔਖਾ ‘ਤੇ ਹੋ ਜਾਂਦਾ ਹੈ ਤੇ ਪਾੜਾ ਵੱਧ ਜਾਂਦਾ ਹੈ ।
ਪ੍ਰਸ਼ਨ 6.
ਆਦਿਮ, ਪਸ਼ੂਪਾਲਕ, ਖੇਤ (agrarian) ਅਤੇ ਉਦਯੋਗਿਕ ਅਰਥ ਵਿਵਸਥਾਵਾਂ ਦੀਆਂ ਵਿਸ਼ੇਸ਼ਤਾਵਾਂ ਦੀ ਸੰਖੇਪ ਵਿੱਚ ਚਰਚਾ ਕਰੋ ।
ਉੱਤਰ-
(i). ਪ੍ਰਾਚੀਨ ਅਰਥ-ਵਿਵਸਥਾ (Primitive Economy) – ਬਹੁਤ ਸਾਰੇ ਕਬੀਲੇ ਦੂਰ-ਦੁਰਾਡੇ ਜੰਗਲਾਂ ਤੇ ਪਹਾੜਾਂ ਵਿਚ ਰਹਿੰਦੇ ਹਨ । ਚਾਹੇ ਆਵਾਜਾਈ ਦੇ ਸਾਧਨਾਂ ਦੇ ਕਾਰਨ ਬਹੁਤ ਸਾਰੇ ਕਬੀਲੇ ਮੁੱਖ ਧਾਰਾ ਦੇ ਨਾਲ ਆ ਮਿਲੇ ਹਨ ਅਤੇ ਉਹਨਾਂ ਨੇ ਖੇਤੀ ਦੇ ਕੰਮ ਨੂੰ ਅਪਣਾ ਲਿਆ ਹੈ ਪਰ ਫਿਰ ਵੀ ਕੁੱਝ ਕਬੀਲੇ ਅਜਿਹੇ ਹਨ ਜਿਹੜੇ ਹਾਲੇ ਵੀ ਭੋਜਨ ਇਕੱਠਾ ਕਰਨ ਤੇ ਸ਼ਿਕਾਰ ਕਰਨ ਨਾਲ ਹੀ ਆਪਣਾ ਜੀਵਨ ਬਤੀਤ ਕਰਦੇ ਹਨ । ਉਹ ਝਾਂ, ਫਲ, ਸ਼ਹਿਦ ਆਦਿ ਇਕੱਠਾ ਕਰਦੇ ਹਨ ਤੇ ਛੋਟੇ ਜਾਨਵਰਾਂ ਦਾ ਸ਼ਿਕਾਰ ਵੀ ਕਰਦੇ ਹਨ । ਕੁੱਝ ਕਬੀਲੇ ਕਈ ਚੀਜ਼ਾਂ ਦਾ ਵਟਾਂਦਰਾ ਵੀ ਕਰਦੇ ਹਨ । ਇਸ ਤਰ੍ਹਾਂ ਉਹ ਖੇਤੀ ਦੀ ਅਣਹੋਂਦ ਵਿਚ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਲੈਂਦੇ ਹਨ ।
ਜਿਹੜੇ ਕਬੀਲੋ ਇਸ ਪ੍ਰਕਾਰ ਨਾਲ ਆਪਣੀਆਂ ਲੋੜਾਂ ਪੂਰੀਆਂ ਕਰਦੇ ਹਨ ਉਹਨਾਂ ਨੂੰ ਪ੍ਰਾਚੀਨ ਕਬੀਲੇ ਵੀ ਕਿਹਾ ਜਾਂਦਾ ਹੈ । ਇਹ ਲੋਕ ਸ਼ਿਕਾਰ ਕਰਨ ਦੇ ਨਾਲ-ਨਾਲ ਜੰਗਲਾਂ ਤੋਂ ਫਲ, ਜੜਾਂ, ਸ਼ਹਿਦ ਆਦਿ ਵੀ ਇਕੱਠਾ ਕਰਦੇ ਹਨ । ਇਸ ਤਰ੍ਹਾਂ ਉਹ ਖੇਤੀ ਤੋਂ ਬਿਨਾਂ ਵੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਲੈਂਦੇ ਹਨ । ਜਿਸ ਤਰੀਕੇ ਨਾਲ ਉਹ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ ਉਸ ਨਾਲ ਉਹਨਾਂ ਦੀ ਸੰਸਕ੍ਰਿਤੀ ਦੇ ਬਾਰੇ ਵਿਚ ਵੀ ਪਤਾ ਚਲਦਾ ਹੈ । ਉਹਨਾਂ ਦੇ ਸਮਾਜਾਂ ਵਿਚ ਔਜ਼ਾਰਾਂ ਅਤੇ ਸਾਧਨਾਂ ਦੀ ਕਮੀ ਹੁੰਦੀ ਹੈ ਜਿਸ ਕਾਰਨ ਹੀ ਉਹ ਪ੍ਰਾਚੀਨ ਕਬੀਲਿਆਂ ਦਾ ਪ੍ਰਤੀਰੂਪ ਹੁੰਦੇ ਹਨ । ਉਹਨਾਂ ਦੇ ਸਮਾਜਾਂ ਵਿਚ ਫਾਲਤੂ ਉਤਪਾਦਨ ਦੀ ਧਾਰਨਾ ਨਹੀਂ ਹੁੰਦੀ । ਇਸ ਦਾ ਕਾਰਨ ਇਹ ਹੈ ਕਿ ਉਹ ਨਾ ਤਾਂ ਫਾਲਤੂ ਉਤਪਾਦਨ ਨੂੰ ਸਾਂਭ ਸਕਦੇ ਹਨ ਤੇ ਨਾ ਹੀ ਉਹ ਫਾਲਤੂ ਚੀਜ਼ਾਂ ਪੈਦਾ ਕਰ ਸਕਦੇ ਹਨ । ਉਹ ਤਾਂ ਟੱਪਰੀਵਾਸਾਂ ਵਾਲਾ ਜੀਵਨ ਜਿਉਂਦੇ ਹਨ ।
(ii) ਚਰਵਾਹਾ ਆਰਥਿਕਤਾ (Pastoral Econouny) – ਚਰਵਾਹੇ ਅਰਥ-ਵਿਵਸਥਾ ਕਬਾਇਲੀ ਅਰਥ ਵਿਵਸਥਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ । ਲੋਕ ਵੱਖ-ਵੱਖ ਉਦੇਸ਼ਾਂ ਲਈ ਪਸ਼ੂ ਪਾਲਦੇ ਹਨ ਜਿਵੇਂ ਕਿ ਦੁੱਧ ਲੈਣ ਲਈ, ਮੀਟ ਲਈ, , ਉੱਨ ਲਈ, ਭਾਰ ਢੋਣ ਲਈ ਆਦਿ । ਭਾਰਤ ਵਿਚ ਰਹਿਣ ਵਾਲੇ ਚਰਵਾਹੇ ਕਬੀਲੇ ਸਥਾਈ ਜੀਵਨ ਬਤੀਤ ਕਰਦੇ ਹਨ ਅਤੇ ਮੌਸਮ ਦੇ ਅਨੁਸਾਰ ਹੀ ਚਲਦੇ ਹਨ । ਪਹਾੜੀ ਖੇਤਰਾਂ ਵਿਚ ਰਹਿਣ ਵਾਲੇ ਕਬੀਲੇ ਜ਼ਿਆਦਾ ਸਰਦੀ ਵੇਲੇ ਮੈਦਾਨੀ ਇਲਾਕਿਆਂ ਵਿਚ ਆਪਣੇ ਪਸ਼ੂਆਂ ਸਮੇਤ ਚਲੇ ਜਾਂਦੇ ਹਨ ਤੇ ਗਰਮੀਆਂ ਵਿਚ ਆਪਣੇ ਇਲਾਕਿਆਂ ਵਿਚ ਵਾਪਸ ਚਲੇ ਜਾਂਦੇ ਹਨ । ਭਾਰਤੀ ਕਬੀਲਿਆਂ ਵਿਚ ਪ੍ਰਮੁੱਖ ਚਰਵਾਹਾ ਕਬੀਲਾ ਹਿਮਾਚਲ ਪ੍ਰਦੇਸ਼ ਵਿਚ ਰਹਿਣ ਵਾਲਾ ਗੁੱਜਰ ਕਬੀਲਾ ਹੈ ਜਿਹੜਾ ਵਪਾਰ ਦੇ ਮੰਤਵ ਲਈ ਮੱਝਾਂ, ਗਊਆਂ ਤੇ ਭੇਡਾਂ ਪਾਲਦਾ ਹੈ । ਇਸ ਦੇ ਨਾਲ-ਨਾਲ ਤਮਿਲਨਾਡੂ ਦੇ ਟੋਡਸ ਕਬੀਲੇ ਵਿਚ ਵੀ ਇਹ ਪ੍ਰਥਾ ਪ੍ਰਚਲਿਤ ਹੈ । ਇਹ ਕਬੀਲਾ ਜਾਨਵਰਾਂ ਨੂੰ ਪਾਲਦਾ ਹੈ ਅਤੇ ਉਹਨਾਂ ਤੋਂ ਦੁੱਧ ਪ੍ਰਾਪਤ ਕਰਦਾ ਹੈ । ਦੁੱਧ ਨੂੰ ਜਾਂ ਤਾਂ ਵਟਾਂਦਰੇ ਲਈ ਪ੍ਰਯੋਗ ਕੀਤਾ ਜਾਂਦਾ ਹੈ ਜਾਂ ਫਿਰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵਰਤਿਆ ਜਾਂਦਾ ਹੈ । ਭਾਰਤੀ ਕਬੀਲਿਆਂ ਵਿਚ ਚਰਵਾਹੇ ਆਮ ਤੌਰ ਉੱਤੇ ਸਥਾਪਿਤ ਜੀਵਨ ਬਤੀਤ ਕਰਦੇ ਹਨ । ਉਹ ਇੱਕ ਥਾਂ ਉੱਤੇ ਰਹਿ ਕੇ ਹੀ ਜਾਨਵਰ ਪਾਲਦੇ ਹਨ ਅਤੇ ਉਹਨਾਂ ਤੋਂ ਕਈ ਪ੍ਰਕਾਰ ਦੀਆਂ ਚੀਜ਼ਾਂ ਨੂੰ ਜਿਵੇਂ ਕਿ-ਦੁੱਧ, ਉੱਨ, ਮਾਰ ਆਦਿ ਪ੍ਰਾਪਤ ਕਰਦੇ ਹਨ । ਉਹ ਜਾਨਵਰਾਂ ; ਜਿਵੇਂ ਕਿ-ਭੇਡਾਂ, ਬੱਕਰੀਆਂ ਆਦਿ ਦਾ ਵਪਾਰ ਵੀ ਕਰਦੇ ਹਨ ।
(iii) ਖੇਤੀ ਅਰਥ-ਵਿਵਸਥਾ (Agrarian Economy) – ਸਾਡੇ ਦੇਸ਼ ਦੇ ਪੇਂਡੂ ਲੋਕਾਂ ਦਾ ਮੁੱਖ ਕਿੱਤਾ ਖੇਤੀ ਹੈ ਤੇ ਖੇਤੀ ਹੀ ਸ਼ਹਿਰੀ ਤੇ ਪੇਂਡੂ ਸਮਾਜਾਂ ਦੀ ਆਰਥਿਕਤਾ ਦਾ ਮੁੱਖ ਅੰਤਰ ਹੈ । ਆਮ ਪੇਂਡੂ ਲੋਕਾਂ ਲਈ ਜੀਉਣ ਦਾ ਢੰਗ ਵੀ ਖੇਤੀਬਾੜੀ ਹੈ । ਪੇਂਡੂ ਲੋਕਾਂ ਦਾ ਰਹਿਣ-ਸਹਿਣ, ਰੋਜ਼ ਦਾ ਕੰਮ, ਵਿਚਾਰ, ਆਦਤਾਂ, ਸੋਚ ਆਦਿ ਸਭ ਕੁੱਝ ਖੇਤੀ ਉੱਤੇ ਆਧਾਰਿਤ ਹੁੰਦੇ ਹਨ | ਪੇਂਡੂ ਸਮਾਜ ਵਿੱਚ ਉਤਪਾਦਨ ਦਾ ਮੁੱਖ ਸਾਧਨ ਖੇਤੀ ਹੀ ਹੈ ਅਤੇ ਜ਼ਮੀਨ ਨੂੰ ਸਮਾਜਿਕ ਰੁਤਬੇ ਦਾ ਨਿਰਧਾਰਕ ਸਮਝਿਆ ਜਾਂਦਾ ਹੈ । ਜ਼ਮੀਨ ਦੇ ਨਾਲ-ਨਾਲ ਪਸ਼ੂਆਂ ਨੂੰ ਵੀ ਸੰਪੱਤੀ ਦੇ ਰੂਪ ਵਿੱਚ ਗਿਣਿਆ ਜਾਂਦਾ ਹੈ । ਕਈ ਪ੍ਰਕਾਰ ਦੇ ਹੋਰ ਧੰਦੇ ; ਜਿਵੇਂ ਕਿ-ਤਰਖਾਣ, ਲੁਹਾਰ ਅਤੇ ਦਸਤਕਾਰੀ ਦੇ ਕੰਮ ਵੀ ਪੇਂਡੂ ਸਮਾਜ ਦੀ ਆਰਥਿਕਤਾ ਦਾ ਹਿੱਸਾ ਹਨ ।
(iv) ਉਦਯੋਗਿਕ ਅਰਥਵਿਵਸਥਾ (Industrial Economy) – ਸ਼ਹਿਰੀ ਅਰਥ-ਵਿਵਸਥਾ ਨੂੰ ਉਦਯੋਗਿਕ ਅਰਥਵਿਵਸਥਾ ਦਾ ਨਾਮ ਵੀ ਦਿੱਤਾ ਜਾ ਸਕਦਾ ਹੈ ਕਿਉਂਕਿ ਸ਼ਹਿਰੀ ਅਰਥ-ਵਿਵਸਥਾ ਉਦਯੋਗਾਂ ਉੱਤੇ ਹੀ ਆਧਾਰਿਤ ਹੁੰਦੀ ਹੈ । ਸ਼ਹਿਰਾਂ ਵਿਚ ਵੱਡੇ-ਵੱਡੇ ਉਦਯੋਗ ਲੱਗੇ ਹੁੰਦੇ ਹਨ ਜਿਨ੍ਹਾਂ ਵਿਚ ਹਜ਼ਾਰਾਂ ਲੋਕ ਕੰਮ ਕਰਦੇ ਹਨ । ਵੱਡੇ ਉਦਯੋਗ ਹੋਣ ਦੇ ਕਾਰਨ ਉਤਪਾਦਨ ਵੀ ਵੱਡੇ ਪੈਮਾਨੇ ਉੱਤੇ ਹੁੰਦਾ ਹੈ । ਇਨ੍ਹਾਂ ਵੱਡੇ ਉਦਯੋਗਾਂ ਦੇ ਮਾਲਕ ਨਿੱਜੀ ਵਿਅਕਤੀ ਹੁੰਦੇ ਹਨ । ਉਤਪਾਦਨ ਮੰਡੀਆਂ ਵਾਸਤੇ ਹੁੰਦਾ ਹੈ । ਇਹ ਮੰਡੀਆਂ ਨਾ ਸਿਰਫ਼ ਦੇਸੀ ਬਲਕਿ ਵਿਦੇਸ਼ੀ ਵੀ ਹੁੰਦੀਆਂ ਹਨ | ਕਈ ਵਾਰੀ ਤਾਂ ਉਤਪਾਦਨ ਸਿਰਫ਼ ਵਿਦੇਸ਼ੀ ਮੰਡੀਆਂ ਨੂੰ ਧਿਆਨ ਵਿਚ ਰੱਖ ਕੇ ਹੀ ਕੀਤਾ ਜਾਂਦਾ ਹੈ । ਵੱਡੇ-ਵੱਡੇ ਉਦਯੋਗਾਂ ਦੇ ਮਾਲਕ ਆਪਣੇ ਲਾਭ ਦੇ ਲਈ ਹੀ ਉਤਪਾਦਨ ਕਰਦੇ ਹਨ ਤੇ ਮਜ਼ਦੂਰਾਂ ਦਾ ਸ਼ੋਸ਼ਣ ਵੀ ਕਰਦੇ ਹਨ ।
ਸ਼ਹਿਰੀ ਸਮਾਜਾਂ ਵਿਚ ਕਿੱਤਿਆਂ ਦੀ ਭਰਮਾਰ ਅਤੇ ਵਿਭਿੰਨਤਾ ਪਾਈ ਜਾਂਦੀ ਹੈ । ਪਹਿਲੇ ਸਮਿਆਂ ਵਿਚ ਪਰਿਵਾਰ ਹੀ ਉਤਪਾਦਨ ਦੀ ਇਕਾਈ ਹੁੰਦਾ ਸੀ । ਸਾਰੇ ਕੰਮ ਪਰਿਵਾਰ ਵਿਚ ਹੀ ਹੋ ਜਾਇਆ ਕਰਦੇ ਸਨ | ਪ੍ਰ ਸ਼ਹਿਰਾਂ ਦੇ ਵੱਧਣ ਨਾਲ ਹਜ਼ਾਰਾਂ ਪ੍ਰਕਾਰ ਦੇ ਪੇਸ਼ੇ ਤੇ ਉਦਯੋਗ ਵਿਕਸਿਤ ਹੋ ਗਏ ਹਨ । ਉਦਾਹਰਨ ਦੇ ਤੌਰ ਉੱਤੇ ਇਕ ਵੱਡੀ ਫੈਕਟਰੀ ਵਿਚ ਹਜ਼ਾਰਾਂ ਪ੍ਰਕਾਰ ਦੇ ਕੰਮ ਹੁੰਦੇ ਹਨ ਤੇ ਹਰੇਕ ਕੰਮ ਨੂੰ ਪੂਰਾ ਕਰਨ ਲਈ ਇਕ ਮਾਹਿਰ ਦੀ ਲੋੜ ਹੁੰਦੀ ਹੈ । ਉਸ ਕੰਮ ਨੂੰ ਸਿਰਫ਼ ਉਹੀ ਵਿਅਕਤੀ ਕਰ ਸਕਦਾ ਹੈ ਜਿਸਨੂੰ ਉਸ ਕੰਮ ਵਿਚ ਮੁਹਾਰਤ ਹਾਸਿਲ ਹੋਵੇ । ਇਸ ਤਰ੍ਹਾਂ ਸ਼ਹਿਰਾਂ ਵਿਚ ਕੰਮ ਵੱਖ-ਵੱਖ ਲੋਕਾਂ ਕੋਲ ਵੰਡੇ ਹੁੰਦੇ ਹਨ ਜਿਸ ਕਾਰਨ ਕਿਰਤ ਵੰਡ ਬਹੁਤ ਜ਼ਿਆਦਾ ਪ੍ਰਚਲਿਤ ਹੈ । ਲੋਕ ਆਪਣੇ-ਆਪਣੇ ਕੰਮ ਵਿਚ ਮਾਹਿਰ ਹੁੰਦੇ ਹਨ ਇਸੇ ਕਾਰਨ ਹੀ ਵਿਸ਼ੇਸ਼ੀਕਰਣ ਦੀ ਵੀ ਬਹੁਤ ਮਹੱਤਤਾ ਹੈ । ਇਸ ਤਰ੍ਹਾਂ ਸ਼ਹਿਰੀ ਅਰਥ-ਵਿਵਸਥਾ ਦੇ ਦੋ ਮਹੱਤਵਪੂਰਨ ਅੰਗ ਕਿਰਤ ਵੰਡ ਅਤੇ ਵਿਸ਼ੇਸ਼ੀਕਰਨ ਹਨ ।
ਪ੍ਰਸ਼ਨ 7.
‘ਕੰਮ ਦੀ ਵੰਡ’ ਉੱਤੇ ਇੱਕ ਟਿੱਪਣੀ ਲਿਖੋ ।
ਉੱਤਰ-
ਦੁਰਮੀਮ ਨੇ 1893 ਵਿਚ ਫਰੈਂਚ ਭਾਸ਼ਾ ਵਿਚ ਆਪਣੀ ਪਹਿਲੀ ਕਤਾਬ De la Division du Trovail Social ਨਾਮ ਨਾਲ ਪ੍ਰਕਾਸ਼ਿਤ ਕੀਤੀ । ਚਾਹੇ ਇਹ ਉਸਦਾ ਪਹਿਲਾ ਰੀਬ ਸੀ ਪਰ ਇਹ ਉਸਦੀ ਪ੍ਰਸਿੱਧੀ ਦੀ ਆਧਾਰਸ਼ਿਲਾ ਸੀ । ਇਸੇ ਤੇ ਉਸਨੂੰ 1893 ਵਿਚ ਡਾਕਟਰੇਟ ਵੀ ਮਿਲੀ ਸੀ । ਦੁਰਮੀਮ ਨੇ ਇਸਨੂੰ ਤਿੰਨ ਭਾਗਾਂ ਵਿਚ ਵੰਡਿਆ ਹੈ ।
ਕਿਰਤ ਵੰਡ ਦੇ ਕੰਮ (Functions of Division of Labour) – ਦੁਰਮ ਹਰ ਸਮਾਜਿਕ ਤੱਥ ਨੂੰ ਇੱਕ ਨੈਤਿਕ ਤੱਥ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ । ਕੋਈ ਵੀ ਸਮਾਜਿਕ ਪ੍ਰਤੀਮਾਨ ਨੈਤਿਕ ਆਧਾਰ ਉੱਪਰ ਹੀ ਜਿਉਂਦਾ ਅਤੇ ਸੁਰੱਖਿਅਤ ਰਹਿੰਦਾ ਹੈ । ਇੱਕ ਕਾਰਜਵਾਦੀ ਦੇ ਰੂਪ ਵਿੱਚ ਦੁਰਖੀਮ ਨੇ ਸਭ ਤੋਂ ਪਹਿਲਾਂ ਕਿਰਤ ਵੰਡ ਦੇ ਕੰਮਾਂ ਦੀ ਖੋਜ ਕੀਤੀ ਦੁਰਖੀਮ ਨੇ ਸਭ ਤੋਂ ਪਹਿਲਾਂ ਕੰਮ ਸ਼ਬਦ ਬਾਰੇ ਦੱਸਿਆ ਕਿ ਇਹ ਕੀ ਹੁੰਦਾ ਹੈ ।
- ਕੰਮ ਤੋਂ ਮਤਲਬ ਗਤੀ ਵਿਵਸਥਾ ਅਰਥਾਤ ਕਿਰਿਆ ਤੋਂ ਹੈ ।
- ਕੰਮ ਦਾ ਦੂਜਾ ਮਤਲਬ ਇਸ ਕਿਰਿਆ ਜਾਂ ਗਤੀ ਅਤੇ ਉਸਦੇ ਅਨੁਰੂਪ ਜ਼ਰੂਰਤ ਦੇ ਆਪਸੀ ਸੰਬੰਧ ਨਾਲ ਹੈ ਅਰਥਾਤ ਕਿਰਿਆ ਤੋਂ ਪੂਰੀ ਹੋਣ ਵਾਲੀ ਜ਼ਰੂਰਤ ਤੋਂ ਹੈ ।
ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦੇ ਕੰਮ ਤੋਂ ਉਹਨਾਂ ਦਾ ਮਤਲਬ ਇਹ ਹੈ ਕਿ ਕਿਰਤ ਵੰਡ ਦੀ ਪ੍ਰਕਿਰਿਆ ਸਮਾਜ ਦੀ ਹੋਂਦ ਲਈ ਕਿਹੜੀਆਂ ਮੌਲਿਕ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ । ਕੰਮ ਤਾਂ ਉਹ ਕੰਮ ਹੈ ਜਿਸਦੇ ਨਾ ਹੋਣ ਤੇ ਉਸਦੇ ਤੱਤਾਂ ਦੀਆਂ ਮੌਲਿਕ ਜ਼ਰੂਰਤਾਂ ਦੀ ਪੂਰਤੀ ਨਹੀਂ ਹੋ ਸਕਦੀ ।
ਆਮ ਤੌਰ ‘ਤੇ ਇਹ ਕਿਹਾ ਜਾਂਦਾ ਹੈ ਕਿ ਕਿਰਤ ਵੰਡ ਦਾ ਕੰਮ ਸੱਭਿਅਤਾ ਦਾ ਵਿਕਾਸ ਕਰਨਾ ਹੈ ਕਿਉਂਕਿ ਕਿਰਤ ਵੰਡ ਦੇ ਵਿਕਾਸ ਦੇ ਨਾਲ-ਨਾਲ ਵਿਸ਼ੇਸ਼ੀਕਰਣ ਦੇ ਫਲਸਰੂਪ ਸਮਾਜਾਂ ਦੀ ਸੱਭਿਅਤਾ ਵੱਧਦੀ ਹੈ । ਦੁਰਘੀਮ ਨੇ ਇਸ ਦਾ ਵਿਰੋਧ ਕੀਤਾ ਹੈ । ਉਹਨਾਂ ਨੇ ਸੱਭਿਅਤਾ ਦੇ ਵਿਕਾਸ ਨੂੰ ਕਿਰਤ ਵੰਡ ਦਾ ਕੰਮ ਨਹੀਂ ਮੰਨਿਆ । ਉਹਨਾਂ ਦੇ ਅਨੁਸਾਰ ਸਰੋਤ ਦਾ ਮਤਲਬ ਕੰਮ ਨਹੀਂ ਹੈ । ਸੁੱਖਾਂ ਦੇ ਵਧਣ ਜਾਂ ਬੌਧਿਕ ਜਾਂ ਭੌਤਿਕ ਵਿਕਾਸ ਕਿਰਤ ਵੰਡ ਦੇ ਫਲਸਰੂਪ ਪੈਦਾ ਹੁੰਦੇ ਹਨ ਇਸ ਲਈ ਇਹ ਉਸਦੇ ਨਤੀਜੇ ਹਨ ਕੰਮ ਨਹੀਂ । ਕੰਮ ਦਾ ਮਤਲਬ ਨਤੀਜਾ ਨਹੀਂ ਹੁੰਦਾ ।
ਇਸ ਤਰ੍ਹਾਂ ਸਭਿਅਤਾ ਦਾ ਵਿਕਾਸ ਕਿਰਤ ਵੰਡ ਦਾ ਕੰਮ ਨਹੀਂ ਹੈ । ਦੁਰਖੀਮ ਦੇ ਅਨੁਸਾਰ ਨਵੇਂ ਸਮੂਹਾਂ ਦਾ ਨਿਰਮਾਣ ਅਤੇ ਉਹਨਾਂ ਦੀ ਏਕਤਾ ਹੀ ਕਿਰਤ ਵੰਡ ਦੇ ਕੰਮ ਹਨ । ਦੁਰਖੀਮ ਨੇ ਸਮਾਜ ਦੀ ਹੋਂਦ ਨਾਲ ਸੰਬੰਧਿਤ ਕਿਸੇ ਨੈਤਿਕ ਜ਼ਰੂਰਤ ਨੂੰ ਹੀ ਕਿਰਤ ਵੰਡ ਦੇ ਕੰਮ ਦੇ ਰੂਪ ਵਿੱਚ ਲੱਭਣ ਦੀ ਕੋਸ਼ਿਸ਼ ਕੀਤੀ ਹੈ । ਉਹਨਾਂ ਦੇ ਅਨੁਸਾਰ ਸਮਾਜ ਦੇ ਮੈਂਬਰਾਂ ਦੀ ਸੰਖਿਆ ਅਤੇ ਉਹਨਾਂ ਦੇ ਆਪਸੀ ਸੰਪਰਕਾਂ ਦੇ ਵੱਧਣ ਨਾਲ ਹੀ ਹੌਲੀ-ਹੌਲੀ ਕਿਰਤ ਵੰਡ ਦੀ ਪ੍ਰਕਿਰਿਆ ਦਾ ਵਿਕਾਸ ਹੋਇਆ ਹੈ । ਇਸ ਕਿਰਿਆ ਨਾਲ ਅਨੇਕਾਂ ਨਵੇਂ-ਨਵੇਂ ਵਪਾਰਕ ਅਤੇ ਸਮਾਜਿਕ ਸਮੂਹਾਂ ਦਾ ਨਿਰਮਾਣ ਹੋਇਆ । ਇਹਨਾਂ ਵੱਖ-ਵੱਖ ਸਮੂਹਾਂ ਵਿੱਚ ਏਕਤਾ ਹੀ ਸਮਾਜ ਦੀ ਹੋਂਦ ਲਈ ਜ਼ਰੂਰੀ ਹੈ । ਦੁਰਖੀਮ ਦੇ ਅਨੁਸਾਰ ਸਮਾਜ ਦੀ ਇਸੇ ਜ਼ਰੂਰਤ ਨੂੰ ਕਿਰਤ ਵੰਡ ਵਲੋਂ ਪੂਰਾ ਕੀਤਾ ਜਾਂਦਾ ਹੈ । ਜਿੱਥੇ ਇੱਕ ਪਾਸੇ ਕਿਰਤ ਵੰਡ ਨਾਲ ਨਵੇਂ ਸਮਾਜਿਕ ਸਮੂਹਾਂ ਦਾ ਨਿਰਮਾਣ ਹੁੰਦਾ ਹੈ ਉੱਥੇ ਦੂਜੇ ਪਾਸੇ ਇਹਨਾਂ ਸਮੂਹਾਂ ਦੀ ਆਪਸੀ ਏਕਤਾ ਅਤੇ ਉਹਨਾਂ ਦੀ ਸਮੂਹਿਕਤਾ ਬਣੀ ਰਹਿੰਦੀ ਹੈ ।
ਇਸ ਤਰ੍ਹਾਂ ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਕੰਮ ਸਮਾਜ ਵਿੱਚ ਏਕਤਾ ਸਥਾਪਿਤ ਕਰਨਾ ਹੈ । ਕਿਰਤ ਵੰਡ ਮਨੁੱਖਾਂ ਦੀਆਂ ਕਿਰਿਆਵਾਂ ਦੀ ਭਿੰਨਤਾ ਨਾਲ ਸੰਬੰਧਿਤ ਹੈ ਇਹ ਭਿੰਨਤਾ ਵੀ ਸਮਾਜ ਦੀ ਏਕਤਾ ਦਾ ਆਧਾਰ ਹੈ। ਇਹ ਭਿੰਨਤਾ ਦੋ ਵਿਅਕਤੀਆਂ ਨੂੰ ਨੇੜੇ ਲਿਆਉਂਦੀ ਹੈ ਜਿਸ ਨਾਲ ਮਿੱਤਰਤਾ ਦੇ ਸੰਬੰਧ ਨਿਰਧਾਰਤ ਹੁੰਦੇ ਹਨ । ਇਹ ਦੋ ਵਿਅਕਤੀਆਂ ਦੇ ਮਨ ਵਿੱਚ ਆਪਸੀ ਏਕਤਾ ਦਾ ਭਾਵ ਪੈਦਾ ਕਰਦਾ ਹੈ । ਇਸ ਤਰ੍ਹਾਂ ਦੁਰਖੀਮ ਦੇ ਅਨੁਸਾਰ ਕਿਰਤ ਵੰਡ ਸਮੂਹਾਂ ਦਾ ਨਿਰਮਾਣ ਕਰਦਾ ਹੈ ਅਤੇ ਉਹਨਾਂ ਵਿੱਚ ਏਕਤਾ ਪੈਦਾ ਕਰਦਾ ਹੈ । ਇਸ ਏਕਤਾ ਨੂੰ ਬਣਾਏ ਰੱਖਣ ਲਈ ਕਾਨੂੰਨਾਂ ਦਾ ਨਿਰਮਾਣ ਕੀਤਾ ਜਾਂਦਾ ਹੈ । ਇਹ ਕਾਨੂੰਨ ਦਮਨਕਾਰੀ ਵੀ ਹੁੰਦੇ ਹਨ ਅਤੇ ਪ੍ਰਤੀਕਾਰੀ ਵੀ । ਇਹਨਾਂ ਕਾਨੂੰਨਾਂ ਦੇ ਆਧਾਰ ਤੇ ਹੀ ਦੋ ਵੱਖ-ਵੱਖ ਪ੍ਰਕਾਰ ਦੀਆਂ ਸਮਾਜਿਕ ਏਕਤਾਵਾਂ ਦਾ ਨਿਰਮਾਣ ਹੁੰਦਾ ਹੈ । ਇਹ ਦੋ ਪ੍ਰਕਾਰ ਸਮਾਜ ਦੀਆਂ ਦੋ ਵੱਖ-ਵੱਖ ਜੀਵਨ ਸ਼ੈਲੀਆਂ ਦੇ ਨਤੀਜੇ ਹਨ । ਦਮਨਕਾਰੀ ਕਾਨੂੰਨ ਦਾ ਸੰਬੰਧ ਆਦਮੀ ਦੀ ਆਮ ਪ੍ਰਵਿਤੀ ਨਾਲ ਹੈ, ਸਮਾਨਤਾਵਾਂ ਨਾਲ ਹੈ ਜਦਕਿ ਤੀਕਾਰੀ ਕਾਨੂੰਨ ਦਾ ਸੰਬੰਧ ਵਿਭਿੰਨਤਾਵਾਂ ਨਾਲ ਜਾਂ ਕਿਰਤ ਵੰਡ ਨਾਲ ਹੈ । ਦਮਨਕਾਰੀ ਕਾਨੂੰਨ ਨਾਲ ਜਿਸ ਪ੍ਰਕਾਰ ਦੀ ਏਕਤਾ ਮਿਲਦੀ ਹੈ, ਉਸਨੂੰ ਦੁਰਖੀਮ ਨੇ ਯਾਂਤਰਿਕ ਏਕਤਾ ਦਾ ਨਾਂ ਦਿੱਤਾ ਹੈ ਅਤੇ ਪ੍ਰਤੀਕਾਰੀ ਕਾਨੂੰਨ ਨਾਲ ਆਂਗਿਕ ਏਕਤਾ ਪੈਦਾ ਹੁੰਦੀ ਹੈ ।
ਇਸ ਤਰ੍ਹਾਂ ਦੁਰਖੀਮ ਦੇ ਅਨੁਸਾਰ ਸਮਾਜ ਵਿੱਚ ਦੋ ਪ੍ਰਕਾਰ ਦੀਆਂ ਸਮਾਜਿਕ ਏਕਤਾਵਾਂ ਪਾਈਆਂ ਜਾਂਦੀਆਂ ਹਨ :-
1. ਯਾਂਤਰਿਕ ਏਕਤਾ (Mechanical Solidarity) – ਦੁਰਖੀਮ ਦੇ ਅਨੁਸਾਰ ਯਾਂਤਰਿਕ ਏਕਤਾ ਨੂੰ ਅਸੀਂ ਸਮਾਜ ਦੀ ਦੰਡ ਸੰਹਿਤਾ ਵਿੱਚ ਅਰਥਾਤ ਦਮਨਕਾਰੀ ਕਾਨੂੰਨਾਂ ਵਿੱਚ ਵੇਖ ਸਕਦੇ ਹਾਂ । ਸਮਾਜ ਦੇ ਮੈਂਬਰਾਂ ਵਿੱਚ ਮਿਲਣ ਵਾਲੀਆਂ ਸਮਾਨਤਾਵਾਂ ਇਸ ਏਕਤਾ ਦਾ ਆਧਾਰ ਹਨ । ਜਿਸ ਸਮਾਜ ਦੇ ਮੈਂਬਰਾਂ ਵਿੱਚ ਸਮਾਨਤਾਵਾਂ ਨਾਲ ਭਰਪੂਰ ਜੀਵਨ ਹੁੰਦਾ ਹੈ, ਜਿੱਥੇ ਵਿਚਾਰਾਂ, ਵਿਸ਼ਵਾਸਾਂ, ਕੰਮਾਂ ਅਤੇ ਜੀਵਨ ਸ਼ੈਲੀ ਦੇ ਆਮ ਪ੍ਰਤੀਮਾਨ ਅਤੇ ਆਦਰਸ਼ ਪ੍ਰਚਲਿਤ ਹੁੰਦੇ ਹਨ ਅਤੇ ਜਿਹੜਾ ਸਮਾਜ ਇਹਨਾਂ ਸਮਾਨਤਾਵਾਂ ਦੇ ਪਰਿਣਾਮਸਰੂਪ ਇੱਕ ਸਮੂਹਿਕ ਇਕਾਈ ਦੇ ਰੂਪ ਵਿੱਚ ਸੋਚਦਾ ਅਤੇ ਕਿਰਿਆ ਕਰਦਾ ਹੈ, ਉਹ ਯਾਂਤਰਿਕ ਏਕਤਾ ਦਾ ਪ੍ਰਦਰਸ਼ਨ ਕਰਦਾ ਹੈ ਅਰਥਾਤ ਉਸਦੇ ਮੈਂਬਰ ਇੱਕ ਯੰਤਰ ਜਾਂ ਮਸ਼ੀਨ ਦੀ ਤਰਾਂ ਆਪਸ ਵਿੱਚ ਸੰਗਠਿਤ ਰਹਿੰਦੇ ਹਨ, ਇਸ ਏਕਤਾ ਦੇ ਵਿੱਚ ਦੁਰਖੀਮ ਨੇ ਅਪਰਾਧ, ਦੰਡ ਅਤੇ ਸਮੂਹਿਕ ਚੇਤਨਾ ਨੂੰ ਵੀ ਲਿਆ ਹੈ, ਦੁਰਖੀਮ ਦੇ ਅਨੁਸਾਰ ਇਹ ਇੱਕ ਅਜਿਹੀ ਸਮਾਜਿਕ ਏਕਤਾ ਹੈ ਜੋ ਚੇਤਨਾ ਦੀਆਂ ਉਹਨਾਂ ਨਿਸਚਿਤ ਅਵਸਥਾਵਾਂ ਵਿੱਚੋਂ ਪੈਦਾ ਹੁੰਦੀ ਹੈ ਜੋ ਕਿ ਕਿਸੇ ਸਮਾਜ ਦੇ ਮੈਂਬਰਾਂ ਲਈ ਆਮ ਹਨ । ਇਸ ਨੂੰ ਅਸਲ ਵਿੱਚ ਦਮਨਕਾਰੀ ਕਾਨੂੰਨ ਪੇਸ਼ ਕਰਦਾ ਹੈ ।
2. ਆਂਗਿਕ ਏਕਤਾ (Organic Solidarity) – ਦੁਰਖੀਮ ਦੇ ਅਨੁਸਾਰ ਦੂਜੀ ਏਕਤਾ ਆਂਗਿਕ ਏਕਤਾ ਹੈ । ਦਮਨਕਾਰੀ ਕਾਨੂੰਨ ਦੀ ਸ਼ਕਤੀ ਸਮੂਹਿਕ ਚੇਤਨਾ ਵਿੱਚ ਹੁੰਦੀ ਹੈ । ਸਮੁਹਿਕ ਚੇਤਨਾ ਸਮਾਨਤਾਵਾਂ ਤੋਂ ਸ਼ਕਤੀ ਪ੍ਰਾਪਤ ਕਰਦੀ ਹੈ । ਆਦਿਮ ਸਮਾਜਾਂ ਵਿੱਚ ਦਮਨਕਾਰੀ ਕਾਨੂੰਨਾਂ ਦੀ ਪ੍ਰਧਾਨਤਾ ਹੁੰਦੀ ਸੀ ਕਿਉਂਕਿ ਉਹਨਾਂ ਵਿੱਚ ਸਮਾਨਤਾਵਾਂ ਸਮਾਜਿਕ ਜੀਵਨ ਦਾ ਆਧਾਰ ਹੈ । ਦੁਰਖੀਮ ਦੇ ਅਨੁਸਾਰ ਆਧੁਨਿਕ ਸਮਾਜ ਕਿਰਤ ਵੰਡ ਅਤੇ ਵਿਸ਼ੇਸ਼ੀਕਰਣ ਤੋਂ ਪ੍ਰਭਾਵਿਤ ਹੈ, ਜਿਸ ਵਿੱਚ ਸਮਾਨਤਾਵਾਂ ਦੀ ਥਾਂ ਤੇ ਵਿਭਿੰਨਤਾਵਾਂ ਪ੍ਰਮੁੱਖ ਹਨ । ਸਮੂਹਿਕ ਜੀਵਨ ਦੀ ਇਹ ਵਿਭਿੰਨਤਾ ਵਿਅਕਤੀਗਤ ਚੇਤਨਾ ਨੂੰ ਪ੍ਰਮੁੱਖਤਾ ਦਿੰਦੀ ਹੈ ।
ਆਧੁਨਿਕ ਸਮਾਜ ਵਿੱਚ ਵਿਅਕਤੀ ਪ੍ਰਤੱਖ ਰੂਪ ਵਿੱਚ ਸਮੂਹ ਦੇ ਨਾਲ ਬੰਨਿਆ ਨਹੀਂ ਰਹਿੰਦਾ । ਇਸ ਸਮਾਜ ਵਿੱਚ ਮਨੁੱਖਾਂ ਦੇ ਆਪਸੀ ਸੰਬੰਧਾਂ ਦਾ ਮਹੱਤਵ ਕਾਫੀ ਜ਼ਿਆਦਾ ਹੁੰਦਾ ਹੈ । ਇਹੀ ਕਾਰਨ ਹੈ ਕਿ ਦੁਰਖੀਮ ਨੇ ਆਧੁਨਿਕ ਸਮਾਜਾਂ ਵਿੱਚ ਦਮਨਕਾਰੀ ਕਾਨੂੰਨ ਦੀ ਥਾਂ ਤੀਕਾਰੀ ਕਾਨੂੰਨਾਂ ਦੀ ਪ੍ਰਧਾਨਤਾ ਦੱਸੀ ਹੈ । ਵਿਭਿੰਨਤਾਪੂਰਨ ਜੀਵਨ ਵਿੱਚ ਮਨੁੱਖਾਂ ਨੂੰ ਇੱਕ ਦੂਜੇ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਹਰ ਵਿਅਕਤੀ ਸਿਰਫ਼ ਇੱਕ ਕੰਮ ਵਿੱਚ ਵਿਸ਼ੇਸ਼ ਯੋਗਤਾ ਪ੍ਰਾਪਤ ਕਰ ਸਕਦਾ ਹੈ ਅਤੇ ਹੋਰ ਸਾਰੇ ਕੰਮਾਂ ਲਈ ਉਸਨੂੰ ਦੂਜਿਆਂ ਉੱਪਰ ਨਿਰਭਰ ਰਹਿਣਾ ਪੈਂਦਾ ਹੈ । ਸਮੂਹ ਦੇ ਮੈਂਬਰਾਂ ਦੀ ਇਹ ਆਪਸੀ ਨਿਰਭਰਤਾ, ਉਹਨਾਂ ਦੀ ਵਿਅਕਤੀਗਤ ਅਸਮਾਨਤਾ ਉਹਨਾਂ ਨੂੰ ਨੇੜੇ ਆਉਣ ਲਈ ਮਜਬੂਰ ਕਰਦੀ ਹੈ ਜਿਸਦੇ ਆਧਾਰ ਤੇ ਸਮਾਜ ਵਿੱਚ ਏਕਤਾ ਦੀ ਸਥਾਪਨਾ ਹੁੰਦੀ ਹੈ । ਇਸ ਏਕਤਾ ਨੂੰ ਦੁਰਖੀਮ ਨੇ ਆਂਗਿਕ ਏਕਤਾ ਕਿਹਾ ਹੈ । ਇਹ ਪ੍ਰਤੀਕਾਰੀ ਕਾਨੂੰਨਾਂ ਕਰਕੇ ਹੁੰਦੀ ਹੈ ।
ਦੁਰਖੀਮ ਦੇ ਅਨੁਸਾਰ ਇਹ ਏਕਤਾ ਸਰੀਰਕ ਏਕਤਾ ਦੇ ਸਮਾਨ ਹੈ । ਹੱਥ, ਪੈਰ, ਨੱਕ, ਕੰਨ, ਅੱਖਾਂ ਆਦਿ ਆਪਣੇ ਵੱਖਵੱਖ ਕੰਮਾਂ ਦੇ ਕਰਕੇ ਸੁਤੰਤਰ ਅੰਗਾਂ ਦੇ ਰੂਪ ਵਿੱਚ ਕੰਮ ਕਰਦੇ ਹਨ ਪਰ ਕੰਮ ਤਾਂ ਹੀ ਸੰਭਵ ਹੈ ਜਦੋਂ ਤਕ ਕਿ ਉਹ ਇੱਕ ਦੂਜੇ ਨਾਲ ਮਿਲੇ ਹੋਏ ਹੋਣ । ਇਸ ਤਰ੍ਹਾਂ ਸਰੀਰ ਦੇ ਵੱਖ-ਵੱਖ ਅੰਗਾਂ ਦੀ ਏਕਤਾ ਆਪਸੀ ਨਿਰਭਰਤਾ ਤੇ ਟਿਕੀ ਹੋਈ ਹੈ । ਦੁਰਮ ਦੇ ਅਨੁਸਾਰ ਜਨਸੰਖਿਆ ਵੱਧਣ ਦੇ ਨਾਲ ਜ਼ਰੂਰਤਾਂ ਵੀ ਵੱਧਦੀਆਂ ਹਨ । ਇਹਨਾਂ ਵੱਧਦੀਆਂ ਹੋਈਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਿਰਤ ਵੰਡ ਅਤੇ ਵਿਸ਼ੇਸ਼ੀਕਰਣ ਹੋ ਜਾਂਦਾ ਹੈ ਜਿਸ ਕਰਕੇ ਸਮਾਜਾਂ ਵਿੱਚ ਆਂਗਿਕ ਏਕਤਾ ਵਿਖਾਈ ਦਿੰਦੀ ਹੈ ।
3. ਸਮਝੌਤੇ ਉੱਤੇ ਆਧਾਰਿਤ ਏਕਤਾ (Contractual Solidarity) – ਆਰਥਿਕ ਏਕਤਾ ਤੇ ਯਾਂਤਰਿਕ ਏਕਤਾ ਦਾ ਅਧਿਐਨ ਕਰਨ ਤੋਂ ਬਾਅਦ ਦੁਰਖੀਮ ਨੇ ਇਕ ਹੋਰ ਏਕਤਾ ਬਾਰੇ ਦੱਸਿਆ ਹੈ ਜਿਸ ਨੂੰ ਉਹ ਸਮਝੌਤਿਆਂ ਉੱਤੇ ਆਧਾਰਿਤ ਏਕਤਾ ਕਹਿੰਦਾ ਹੈ । ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦੀ ਪ੍ਰਕ੍ਰਿਆ ਸਮਝੌਤਿਆਂ ਉੱਤੇ ਆਧਾਰਿਤ ਸੰਬੰਧਾਂ ਨੂੰ ਜਨਮ ਦਿੰਦੀ ਹੈ । ਸਮੂਹ ਦੇ ਲੋਕ ਆਪਸੀ ਸਮਝੌਤੇ ਦੇ ਆਧਾਰ ਉੱਤੇ ਇਕ ਦੂਜੇ ਦੀਆਂ ਸੇਵਾਵਾਂ ਨੂੰ ਪ੍ਰਾਪਤ ਕਰਦੇ ਹਨ ਤੇ ਆਪਸ ਵਿਚ ਸਹਿਯੋਗ ਕਰਦੇ ਹਨ । ਇਹ ਸੱਚ ਹੈ ਕਿ ਆਧੁਨਿਕ ਸਮਾਜਾਂ ਵਿਚ ਸਮਝੌਤਿਆਂ ਦੇ ਆਧਾਰ ਉੱਤੇ ਲੋਕਾਂ ਵਿਚ ਸਹਿਯੋਗ ਤੇ ਏਕਤਾ ਸਥਾਪਿਤ ਹੁੰਦੀ ਹੈ । ਪਰ ਕਿਰਤ ਵੰਡ ਦਾ ਕੰਮ ਸਮਝੌਤਿਆਂ ਉੱਤੇ ਆਧਾਰਿਤ ਏਕਤਾ ਨੂੰ ਉਤਪੰਨ ਕਰਨਾ ਹੀ ਨਹੀਂ ਹੈ । ਦੁਰਖੀਮ ਦੇ ਅਨੁਸਾਰ ਇਹ ਏਕਤਾ ਵਿਅਕਤੀਗਤ ਤੱਥ ਹੈ ਅਤੇ ਇਹ ਸਮਾਜ ਦੁਆਰਾ ਹੀ ਸੰਚਾਲਿਤ ਹੁੰਦੀ ਹੈ ।
ਕਿਰਤ ਵੰਡ ਦੇ ਕਾਰਨ (Causes of Division of Labour)
ਦੁਰਖੀਮ ਨੇ ਕਿਰਤ ਵੰਡ ਦੀ ਵਿਆਖਿਆ ਸਮਾਜ ਸ਼ਾਸਤਰੀ ਆਧਾਰ ਤੇ ਕੀਤੀ ਹੈ । ਉਸਨੇ ਕਿਰਤ ਵੰਡ ਦੇ ਕਾਰਨਾਂ ਦੀ ਖੋਜ ਸਮਾਜਿਕ ਜੀਵਨ ਦੀਆਂ ਦਿਸ਼ਾਵਾਂ ਅਤੇ ਉਹਨਾਂ ਤੋਂ ਪੈਦਾ ਸਮਾਜਿਕ ਜ਼ਰੂਰਤਾਂ ਵਿੱਚ ਕੀਤੀ ਹੈ । ਇਸ ਤਰ੍ਹਾਂ ਉਸਨੇ ਕਿਰਤ ਵੰਡ ਦੇ ਕਾਰਨਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਹੈ ।
- ਪ੍ਰਾਥਮਿਕ ਕਾਰਕ
- ਦੂਤੀਆ ਕਾਰਕ ।
1. ਜਨਸੰਖਿਆ ਅਤੇ ਉਸਦੀ ਘਣਤਾ ਦਾ ਵਧਣਾ – ਦੁਰਖੀਮ ਦੇ ਅਨੁਸਾਰ ਜਨਸੰਖਿਆ ਦੇ ਆਕਾਰ ਅਤੇ ਘਣਤਾ ਦਾ ਵਧਣਾ ਹੀ ਕਿਰਤ ਵੰਡ ਦਾ ਪ੍ਰਮੁੱਖ ਅਤੇ ਪਾਥਮਿਕ ਕਾਰਨ ਹੈ । ਦੁਰਖੀਮ ਨੇ ਲਿਖਿਆ ਹੈ ਕਿ, “ਕਿਰਤ ਵੰਡ ਸਮਾਜਾਂ ਦੀ । ਜਟਿਲਤਾ ਅਤੇ ਘਣਤਾ ਦਾ ਸਿੱਧਾ ਅਨੁਪਾਤ ਹੈ ਅਤੇ ਸਮਾਜਿਕ ਵਿਕਾਸ ਦੇ ਦੌਰਾਨ ਇਸ ਵਿੱਚ ਲਗਾਤਾਰ ਵਾਧਾ ਹੁੰਦਾ ਹੈ ਅਤੇ ਇਸਦਾ ਕਾਰਨ ਇਹ ਹੈ ਕਿ ਸਮਾਜ ਨਿਯਮਿਤ ਰੂਪ ਨਾਲ ਹੋਰ ਸੰਘਣੇ ਅਤੇ ਜ਼ਿਆਦਾ ਜਟਿਲ ਹੁੰਦੇ ਜਾਂਦੇ ਹਨ ।” ਦੁਰਖੀਮ ਦੇ ਅਨੁਸਾਰ ਜਨਸੰਖਿਆ ਵਧਣ ਦੇ ਦੋ ਪੱਖ ਹਨ-ਜਨਸੰਖਿਆ ਦੇ ਆਕਾਰ ਵਿੱਚ ਵਾਧਾ ਅਤੇ ਜਨਸੰਖਿਆ ਦੀ ਘਣਤਾ ਵਿੱਚ ਵਾਧਾ ਹੋਣਾ । ਇਹ ਦੋਵੇਂ ਪੱਖ ਕਿਰਤ ਵੰਡ ਨੂੰ ਜਨਮ ਦਿੰਦੇ ਹਨ । ਜਨਸੰਖਿਆ ਦੇ ਵਧਣ ਨਾਲ ਮਿਸ਼ਰਿਤ ਸਮਾਜਾਂ ਦਾ ਨਿਰਮਾਣ ਹੋਣ ਲੱਗਦਾ ਹੈ ਅਤੇ ਜਨਸੰਖਿਆ ਵਿਸ਼ੇਸ਼ ਥਾਂਵਾਂ ਤੇ ਕੇਂਦਰਿਤ ਹੋਣ ਲੱਗਦੀ ਹੈ । ਜਨਸੰਖਿਆ ਦੀ ਘਣਤਾ ਨੂੰ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ ।
(a) ਭੌਤਿਕ ਘਣਤਾ-ਸਰੀਰਕ ਨਜ਼ਰ ਤੋਂ ਲੋਕਾਂ ਦਾ ਇੱਕ ਹੀ ਥਾਂ ਉੱਪਰ ਇਕੱਠਾ ਹੋਣਾ ਭੌਤਿਕ ਘਣਤਾ ਹੈ ।
(b) ਨੈਤਿਕ ਘਣਤਾ-ਭੌਤਿਕ ਘਣਤਾ ਦੇ ਕਾਰਨ ਲੋਕਾਂ ਦੇ ਆਪਸੀ ਸੰਬੰਧ, ਕ੍ਰਿਆ, ਪ੍ਰਤੀਕ੍ਰਿਆ ਵੱਧਦੀ ਹੈ ਜਿਸ ਨਾਲ ਜਟਿਲਤਾ ਵੀ ਵਧਦੀ ਹੈ ਜਿਸਨੂੰ ਨੈਤਿਕ ਘਣਤਾਂ ਕਹਿੰਦੇ ਹਨ ।
2. ਆਮ ਜਾਂ ਸਮੂਹਿਕ ਚੇਤਨਾ ਦੀ ਵੱਧਦੀ ਅਸਪੱਸ਼ਟਤਾ – ਦੁਰਖੀਮ ਨੇ ਦੂਤੀਆ ਕਾਰਕਾਂ ਵਿੱਚ ਸਮੂਹਿਕ ਚੇਤਨਾ ਦੀ ਵਧਦੀ ਅਸਪੱਸ਼ਟਤਾ ਨੂੰ ਪਹਿਲੀ ਥਾਂ ਦਿੱਤੀ ਹੈ । ਸਮਾਨਤਾਵਾਂ ਦੇ ਆਧਾਰ ਵਾਲੇ ਸਮਾਜਾਂ ਵਿੱਚ ਸਮੂਹਿਕ ਚੇਤਨਾ ਦਾ ਬੋਲਬਾਲਾ ਹੁੰਦਾ ਹੈ ਜਿਸ ਕਾਰਨ ਸਮੂਹ ਦੇ ਵਿਅਕਤੀਗਤ ਵਿਚਾਰ ਅੱਗੇ ਨਹੀਂ ਆਉਂਦੇ । ਦੁਰਖੀਮ ਦੇ ਅਨੁਸਾਰ ਕਿਰਤ ਵੰਡ ਅਤੇ ਵਿਸ਼ੇਸ਼ੀਕਰਨ ਤਾਂ ਹੀ ਸੰਭਵ ਹੈ ਜਦੋਂ ਸਮੂਹਿਕ ਵਿਚਾਰ ਦੀ ਥਾਂ ਤੇ ਵਿਅਕਤੀਗਤ ਵਿਚਾਰ ਦਾ ਵਿਕਾਸ ਹੋ ਜਾਵੇ ਅਤੇ ਵਿਅਕਤੀਗਤ ਚੇਤਨਾ ਸਮੂਹਿਕ ਚੇਤਨਾ ਨੂੰ ਦਬਾ ਦੇਵੇ । ਇਸ ਤਰ੍ਹਾਂ ਕਿਰਤ ਵੰਡ ਵੀ ਵੱਧ ਜਾਏਗੀ ।
3. ਪੈਤਰਿਕਤਾ ਅਤੇ ਕਿਰਤ ਵੰਡ – ਕਿਰਤ ਵੰਡ ਦੇ ਦੁਤੀਆ ਕਾਰਕ ਦੇ ਦੂਜੇ ਪ੍ਰਕਾਰ ਨੂੰ ਦੁਰਖੀਮ ਨੇ ਪੈਤਰਿਕਤਾ ਦੇ ਘੱਟਦੇ ਪ੍ਰਭਾਵ ਨੂੰ ਮੰਨਿਆ ਹੈ । ਉਨ੍ਹਾਂ ਦੇ ਅਨੁਸਾਰ ਜਿੰਨਾ ਜ਼ਿਆਦਾ ਪੈਤਰਿਕਤਾ ਦਾ ਪ੍ਰਭਾਵ ਹੋਵੇਗਾ, ਪਰਿਵਰਤਨ ਦੇ ਮੌਕੇ ਉੱਤੇ ਹੀ ਘੱਟ ਹੋਣਗੇ । ਹੋਰ ਸ਼ਬਦਾਂ ਵਿੱਚ ਕਿਰਤ ਵੰਡ ਦੇ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਪੈਤਰਿਕ ਗੁਣਾਂ ਨੂੰ ਮਹੱਤਵ ਨਾ ਦਿੱਤਾ ਜਾਵੇ । ਕਿਰਤ ਵੰਡ ਦੀ ਪ੍ਰਗਤੀ ਤਾਂ ਹੀ ਸੰਭਵ ਹੈ ਜਦੋਂ ਲੋਕਾਂ ਦੀਆਂ ਪ੍ਰਕ੍ਰਿਤੀਆਂ ਅਤੇ ਸੁਭਾਅ ਵਿੱਚ ਭਿੰਨਤਾ ਹੋਵੇ । ਪੈਤਰਿਕਤਾ ਤੋਂ ਪ੍ਰਾਪਤ ਗੁਣਾਂ ਦੇ ਆਧਾਰ ਤੇ ਮਨੁੱਖਾਂ ਨੂੰ ਉਹਨਾਂ ਦੇ ਪੂਰਵਜਾਂ ਨਾਲ ਬੰਨ੍ਹਣ ਦਾ ਇਹ ਪਰਿਣਾਮ ਹੁੰਦਾ ਹੈ ਕਿ ਅਸੀਂ ਆਪਣੀਆਂ ਖਾਸ ਆਦਤਾਂ ਦਾ ਵਿਕਾਸ ਨਹੀਂ ਕਰ ਸਕਦੇ ਅਤੇ ਪਰਿਵਰਤਨ ਨਹੀਂ ਕਰ ਸਕਦੇ ਨੂੰ ਇਸ ਤਰ੍ਹਾਂ ਦੁਰਖੀਮ ਦੇ ਅਨੁਸਾਰ ਪੈਤਰਿਕਤਾ ਕਿਰਤ ਵੰਡ ਨੂੰ ਰੋਕਦੀ ਹੈ । ਸਮੇਂ ਦੇ ਨਾਲ-ਨਾਲ ਸਮਾਜ ਦਾ ਵਿਕਾਸ ਹੁੰਦਾ ਹੈ ਅਤੇ ਪੈਤਰਿਕਤਾ ਦਾ ਪ੍ਰਭਾਵ ਘੱਟ ਪੈ ਜਾਂਦਾ ਹੈ ਜਿਸ ਕਾਰਨ ਵਿਅਕਤੀਆਂ ਦੀਆਂ ਵਿਭਿੰਨਤਾਵਾਂ ਵਿਕਸਿਤ ਹੁੰਦੀਆਂ ਹਨ ਅਤੇ ਕਿਰਤ ਵੰਡ ਵਿੱਚ ਵਾਧਾ ਹੁੰਦਾ ਹੈ ।
ਕਿਰਤ ਵੰਡ ਦੇ ਨਤੀਜੇ (Consequences of Division of Labour)
(a) ਕਾਰਜਾਤਮਕ ਸੁਤੰਤਰਤਾ ਅਤੇ ਵਿਸ਼ੇਸ਼ੀਕਰਨ – ਦੁਰਖੀਮ ਨੇ ਸਰੀਰਕ ਕਿਰਤ ਵੰਡ ਅਤੇ ਸਮਾਜਿਕ ਕਿਰਤ ਵੰਡ ਵਿੱਚ ਅੰਤਰ ਕੀਤਾ ਹੈ ਅਤੇ ਸਮਾਜਿਕ ਕਿਰਤ ਵੰਡ ਦੇ ਨਤੀਜਿਆਂ ਬਾਰੇ ਦੱਸਿਆ ਹੈ । ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਇੱਕ ਨਤੀਜਾ ਇਹ ਹੁੰਦਾ ਹੈ ਕਿ ਜਿਵੇਂ ਹੀ ਕੰਮ ਜ਼ਿਆਦਾ ਵੰਡਿਆ ਜਾਂਦਾ ਹੈ ਉਸੇ ਤਰ੍ਹਾਂ ਹੀ ਕੰਮ ਕਰਨ ਦੀ ਸੁਤੰਤਰਤਾ ਅਤੇ ਗਤੀਸ਼ੀਲਤਾ ਵਿੱਚ ਵਾਧਾ ਹੋ ਜਾਂਦਾ ਹੈ । ਕਿਰਤ ਵੰਡ ਦੇ ਕਾਰਨ ਮਨੁੱਖ ਆਪਣੇ ਕੁੱਝ ਵਿਸ਼ੇਸ਼ ਗੁਣਾਂ ਨੂੰ ਵਿਸ਼ੇਸ਼ ਕੰਮਾਂ ਵਿੱਚ ਲਾ ਦਿੰਦਾ ਹੈ ਜਿਸ ਕਰਕੇ ਕਿਰਤ ਵੰਡ ਦੇ ਵਿਕਾਸ ਦਾ ਇੱਕ ਨਤੀਜਾ ਇਹ ਵੀ ਹੁੰਦਾ ਹੈ ਕਿ ਵਿਅਕਤੀਆਂ ਦੇ ਕੰਮ ਉਹਨਾਂ ਦੇ ਸਰੀਰਕ ਲੱਛਣਾਂ ਤੋਂ ਸੁਤੰਤਰ ਹੋ ਜਾਂਦੇ ਹਨ । ਦੂਜੇ ਸ਼ਬਦਾਂ ਵਿੱਚ ਸੰਰਚਨਾਤਮਕ ਵਿਸ਼ੇਸ਼ਤਾਵਾਂ ਉਹਨਾਂ ਦੀਆਂ ਕਾਰਜਾਤਮਕ ਤੀਆਂ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕਰਦੀਆਂ ।
(b) ਸਭਿਅਤਾ ਦਾ ਵਿਕਾਸ – ਦੁਰਖੀਮ ਨੇ ਸ਼ੁਰੂ ਵਿੱਚ ਹੀ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਸਭਿਅਤਾ ਦਾ ਵਿਕਾਸ ਕਰਨਾ ਕਿਰਤ ਵੰਡ ਦਾ ਕੰਮ ਨਹੀਂ ਹੈ ਕਿਉਂਕਿ ਕਿਰਤ ਵੰਡ ਇੱਕ ਨੈਤਿਕ ਤੱਥ ਹੈ ਅਤੇ ਸਭਿਅਤਾ ਦੇ ਤਿੰਨੋਂ ਅੰਗਾਂ, ਉਦਯੋਗਿਕ, ਕਲਾਤਮਕ ਅਤੇ ਵਿਗਿਆਨਕ ਵਿਕਾਸ ਨੈਤਿਕ ਵਿਕਾਸ ਨਾਲ ਸੰਬੰਧ ਨਹੀਂ ਰੱਖਦੇ ।
ਉਨ੍ਹਾਂ ਦੇ ਅਨੁਸਾਰ ਕਿਰਤ ਵੰਡ ਦੇ ਨਤੀਜੇ ਸਰੂਪ ਸਭਿਅਤਾ ਦਾ ਵਿਕਾਸ ਹੁੰਦਾ ਹੈ । ਜਨਸੰਖਿਆ ਦੇ ਆਕਾਰ ਅਤੇ ਘਣਤਾ ਵਿੱਚ ਵਾਧਾ ਹੋਣਾ ਹੀ ਸਭਿਅਤਾ ਦੇ ਵਿਕਾਸ ਨੂੰ ਜ਼ਰੂਰੀ ਬਣਾ ਦਿੰਦਾ ਹੈ । ਕਿਰਤ ਵੰਡ ਅਤੇ ਸਭਿਅਤਾ ਦੋਵੇਂ ਨਾਲ-ਨਾਲ ਪ੍ਰਤੀ ਕਰਦੇ ਹਨ ਪਰ ਕਿਰਤ ਵੰਡ ਦਾ ਵਿਕਾਸ ਪਹਿਲਾਂ ਹੁੰਦਾ ਹੈ ਅਤੇ ਉਸਦੇ ਪਰਿਣਾਮਸਰੂਪ ਸਭਿਅਤਾ ਵਿਕਸਿਤ ਹੁੰਦੀ ਹੈ । ਇਸ ਲਈ ਦੁਰਖੀਮ ਦਾ ਮੰਨਣਾ ਹੈ ਕਿ ਸਭਿਅਤਾ ਨਾ ਤਾਂ ਕਿਰਤ ਵੰਡ ਦਾ ਉਦੇਸ਼ ਹੈ ਅਤੇ ਨਾ ਹੀ ਕੰਮ ਬਲਕਿ ਇਸਦਾ ਨਤੀਜਾ ਹੈ ।
(c) ਸਮਾਜਿਕ ਪ੍ਰਤੀ – ਪ੍ਰਤੀ ਪਰਿਵਰਤਨ ਦਾ ਪਰਿਣਾਮ ਹੈ । ਕਿਰਤ ਵੰਡ ਪਰਿਵਰਤਨਾਂ ਨੂੰ ਵੀ ਜਨਮ ਦਿੰਦਾ ਹੈ । ਪਰਿਵਰਤਨ ਸਮਾਜ ਵਿੱਚ ਇੱਕ ਨਿਰੰਤਰ ਪ੍ਰਕਿਰਿਆ ਹੈ ਇਸ ਲਈ ਸਮਾਜ ਵਿੱਚ ਪ੍ਰਤੀ ਵੀ ਨਿਰੰਤਰ ਹੁੰਦੀ ਰਹਿੰਦੀ ਹੈ । ਇਸ ਪਰਿਵਰਤਨ ਦਾ ਮੁੱਖ ਕਾਰਨ ਕਿਰਤ ਵੰਡ ਹੈ । ਕਿਰਤ ਵੰਡ ਦੇ ਕਾਰਨ ਪਰਿਵਰਤਨ ਹੁੰਦਾ ਹੈ ਅਤੇ ਪਰਿਵਰਤਨ ਦੇ ਕਾਰਨ ਪ੍ਰਤੀ ਹੁੰਦੀ ਹੈ । ਇਸ ਤਰ੍ਹਾਂ ਸਮਾਜਿਕ ਪ੍ਰਤੀ ਕਿਰਤ ਵੰਡ ਦਾ ਇੱਕ ਪਰਿਣਾਮ ਹੈ ।
ਦੁਰਖੀਮ ਦੇ ਵਿਚਾਰ ਨਾਲ ਪ੍ਰਗਤੀ ਦਾ ਪ੍ਰਮੁੱਖ ਕਾਰਕ ਸਮਾਜ ਹੈ । ਅਸੀਂ ਇਸ ਲਈ ਬਦਲ ਜਾਂਦੇ ਹਾਂ ਕਿਉਂਕਿ ਸਮਾਜ ਬਦਲ ਜਾਂਦਾ ਹੈ । ਪ੍ਰਗਤੀ ਤਾਂ ਹੀ ਰੁਕ ਸਕਦੀ ਹੈ ਜਦੋਂ ਸਮਾਜ ਦੀ ਗਤੀ ਰੁਕ ਜਾਵੇ ਪਰ ਅਜਿਹਾ ਹੋਣਾ ਵਿਗਿਆਨਕ ਰੂਪ : ਨਾਲ ਸੰਭਵ ਨਹੀਂ ਹੈ । ਇਸ ਲਈ ਦੁਰਖੀਮ ਦੇ ਵਿਚਾਰ ਨਾਲ ਪ੍ਰਤੀ ਵੀ ਸਮਾਜਿਕ ਜੀਵਨ ਦਾ ਪਰਿਣਾਮ ਹੈ ।
(d) ਸਮਾਜਿਕ ਪਰਿਵਰਤਨ ਅਤੇ ਵਿਅਕਤੀਗਤ ਪਰਿਵਰਤਨ – ਦੁਰਖੀਮ ਨੇ ਸਮਾਜਿਕ ਪਰਿਵਰਤਨ ਦੀ ਵਿਆਖਿਆ ਵੀ ਕਿਰਤ ਵੰਡ ਦੇ ਆਧਾਰ ਤੇ ਕੀਤੀ ਹੈ । ਵਿਅਕਤੀਆਂ ਵਿੱਚ ਹੋਣ ਵਾਲਾ ਪਰਿਵਰਤਨ ਸਮਾਜ ਵਿੱਚ ਹੋਣ ਵਾਲੇ ਪਰਿਵਰਤਨਾਂ ਦਾ ਪਰਿਣਾਮ ਹੈ । ਦੁਰਖੀਮ ਦਾ ਮੰਨਣਾ ਹੈ ਕਿ ਸਮਾਜ ਵਿੱਚ ਹੋਣ ਵਾਲੇ ਪਰਿਵਰਤਨਾਂ ਦਾ ਮੂਲ ਕਾਰਨ ਜਨਸੰਖਿਆ ਦਾ ਆਕਾਰ, ਵਿਤਰਣ ਅਤੇ ਘਣਤਾ ਵਿੱਚ ਹੋਣ ਵਾਲਾ ਪਰਿਵਰਤਨ ਹੈ, ਜੋ ਮਨੁੱਖਾਂ ਵਿੱਚ ਕਿਰਤ ਵੰਡ ਕਰ ਦਿੰਦਾ ਹੈ ਅਤੇ ਸਾਰੇ ਵਿਅਕਤੀਗਤ ਪਰਿਵਰਤਨ ਇਸੇ ਸਮਾਜਿਕ ਪਰਿਵਰਤਨ ਦੇ ਪਰਿਣਾਮਸਰੂਪ ਹੁੰਦੇ ਹਨ ।
(e) ਨਵੇਂ ਸਮੂਹਾਂ ਦਾ ਬਣਨਾ ਅਤੇ ਅੰਤਰ ਨਿਰਭਰਤਾ – ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਇੱਕ ਨਤੀਜਾ ਇਹ ਹੁੰਦਾ ਹੈ ਕਿ ਵਿਸ਼ੇਸ਼ ਕੰਮਾਂ ਵਿੱਚ ਲੱਗੇ ਵਿਅਕਤੀਆਂ ਦੇ ਵਿਸ਼ੇਸ਼ ਹਿੱਤਾਂ ਦਾ ਵਿਕਾਸ ਹੋ ਜਾਂਦਾ ਹੈ । ਇਹਨਾਂ ਵਿਸ਼ੇਸ਼ ਸਵਾਰਥਾਂ ਦੀ ਰੱਖਿਆ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਵਰਗਾਂ ਅਤੇ ਸਮੂਹਾਂ ਦਾ ਨਿਰਮਾਣ ਹੋ ਜਾਂਦਾ ਹੈ । ਇਸ ਤਰ੍ਹਾਂ ਜਿੰਨੀ ਵੱਧ ਕਿਰਤ ਵੰਡ ਹੁੰਦੀ ਹੈ, ਉਨੀ ਵੱਧ ਅੰਤਰ ਨਿਰਭਰਤਾ ਵੱਧਦੀ ਹੈ । ਅੰਤਰ ਨਿਰਭਰਤਾ ਸਹਿਯੋਗ ਨੂੰ ਜਨਮ ਦਿੰਦੀ ਹੈ । ਜਿਸ ਕਾਰਨ ਕਿਰਤ ਵੰਡ ਸਹਿਯੋਗ ਦੀ ਪ੍ਰਕਿਰਿਆ ਨੂੰ ਸਮਾਜਿਕ ਜੀਵਨ ਦੇ ਲਈ ਜ਼ਰੂਰੀ ਬਣਾ ਦਿੰਦੀ ਹੈ ।
(f) ਵਿਅਕਤੀਵਾਦੀ ਵਿਚਾਰਧਾਰਾ – ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦੇ ਪਰਿਣਾਮਸਰੂਪ ਵਿਅਕਤੀਗਤ ਚੇਤਨਾ ਦਾ ਉਦੈ ਹੋਇਆ ਹੈ । ਸਮੁਹਿਕ ਚੇਤਨਾ ਦਾ ਨਿਯੰਤਰਣ ਘੱਟ ਹੋ ਗਿਆ ਹੈ । ਵਿਅਕਤੀਗਤ ਸੁਤੰਤਰਤਾ ਵਿਸ਼ੇਸ਼ ਵਿਅਕਤੀਵਾਦੀ ਵਿਚਾਰਧਾਰਾ ਨੂੰ ਜਨਮ ਦਿੰਦੀ ਹੈ । ਇਸ ਲਈ ਕਿਰਤ ਵੰਡ ਦੇ ਪਰਿਣਾਮਸਰੂਪ ਵਿਅਕਤੀਵਾਦੀ ਵਿਚਾਰਧਾਰਾ ਨੂੰ ਬਲ ਮਿਲਦਾ ਹੈ ।
(g) ਪ੍ਰਤੀਕਾਰੀ ਕਾਨੂੰਨ ਅਤੇ ਨੈਤਿਕ ਦਬਾਅ – ਦੁਰਖੀਮ ਦੇ ਅਨੁਸਾਰ ਕਿਰਤ ਵੰਡ ਕਾਨੂੰਨੀ ਵਿਵਸਥਾ ਵਿੱਚ ਵੀ ਪਰਿਵਰਤਨ ਕਰ ਦਿੰਦੀ ਹੈ । ਕਿਰਤ ਵੰਡ ਦੇ ਪਰਿਣਾਮਸਰੂਪ ਆਪਸੀ ਸੰਬੰਧਾਂ ਦਾ ਵਿਸਥਾਰ ਹੁੰਦਾ ਹੈ ਅਤੇ ਜਟਿਲਤਾ ਅਤੇ ਕਾਰਜਾਤਮਕ ਸੰਬੰਧਾਂ ਦੇ ਕਾਰਨ ਵਿਅਕਤੀਗਤ ਸਮਝੌਤਿਆਂ ਦਾ ਮਹੱਤਵ ਘੱਟ ਜਾਂਦਾ ਹੈ । ਮਨੁੱਖਾਂ ਦੇ ਸੰਵਿਦਾਤਮਕ ਸੰਬੰਧਾਂ ਨੂੰ ਸੰਤੁਲਿਤ ਕਰਨ ਦੇ ਲਈ ਤੀਕਾਰੀ ਜਾਂ ਸਹਿਕਾਰੀ ਕਾਨੂੰਨਾਂ ਦਾ ਵਿਕਾਸ ਹੋ ਜਾਂਦਾ ਹੈ । ਕਿਰਤ ਵੰਡ ਜਿੱਥੇ ਇੱਕ ਪਾਸੇ ਵਿਅਕਤੀਵਾਦ ਨੂੰ ਵਧਾਉਂਦੀ ਹੈ, ਉੱਥੇ ਦੂਜੇ ਪਾਸੇ ਇਹ ਵਿਅਕਤੀਆਂ ਵਿੱਚ ਵਿਸ਼ੇਸ਼ ਆਚਰਣ ਨਾਲ ਸੰਬੰਧਿਤ ਅਤੇ ਸਮੂਹਿਕ ਕਲਿਆਣ ਨਾਲ ਸੰਬੰਧਿਤ ਨੈਤਿਕ ਜਾਗਰੂਕਤਾ ਦਾ ਵੀ ਨਿਰਮਾਣ ਕਰਦੀ ਹੈ । ਦੁਰਖੀਮ ਦੇ ਵਿਚਾਰ ਨਾਲ ਵਿਅਕਤੀਵਾਦ ਮਨੁੱਖਾਂ ਦੀ ਇੱਛਾ ਦਾ ਫਲ ਨਹੀਂ ਬਲਕਿ ਕਿਰਤ ਵੰਡ ਤੋਂ ਪੈਦਾ ਸਮਾਜਿਕ ਹਾਲਾਤਾਂ ਦਾ ਜ਼ਰੂਰੀ ਪਰਿਣਾਮ ਹੈ ।
ਇਸ ਤਰ੍ਹਾਂ ਅਸੀਂ ਉੱਪਰ ਦੁਰਖੀਮ ਦੇ ਕਿਰਤ ਵੰਡ ਦਾ ਜ਼ਿਕਰ ਕੀਤਾ ਹੈ ਜਿਸ ਵਿੱਚ ਕਿਰਤ ਵੰਡ, ਉਸਦੇ ਕਾਰਨਾਂ ਅਤੇ ਨਤੀਜਿਆਂ ਦਾ ਜ਼ਿਕਰ ਕੀਤਾ ਹੈ ।
ਪ੍ਰਸ਼ਨ 8.
ਆਰਥਿਕ ਸੰਸਥਾ ਨੂੰ ਪਰਿਭਾਸ਼ਿਤ ਕਰੋ । ਅਰਥ ਪ੍ਰਣਾਲੀ ਵਿੱਚ ਹੋਣ ਵਾਲੇ ਪਰਿਵਰਤਨਾਂ ਦੀ ਚਰਚਾ ਕਰੋ ।
ਉੱਤਰ-
ਸਾਡੇ ਸਮਾਜ ਵਿੱਚ ਬਹੁਤ ਸਾਰੇ ਵਿਅਕਤੀ ਰਹਿੰਦੇ ਹਨ ਅਤੇ ਹਰੇਕ ਵਿਅਕਤੀ ਦੀਆਂ ਕੁੱਝ ਮੂਲ ਜ਼ਰੂਰਤਾਂ ਹੁੰਦੀਆਂ ਹਨ । ਇਹ ਮੁਲ ਜ਼ਰੂਰਤਾਂ ਹਨ-ਰੋਟੀ, ਕੱਪੜਾ, ਮਕਾਨ, ਸਿਹਤ ਸੁਵਿਧਾਵਾਂ ਆਦਿ । ਪਰ ਇਹਨਾਂ ਸਾਰੀਆਂ ਜ਼ਰੂਰਤਾਂ ਦੀ ਪੂਰਤੀ ਲਈ ਵਿਅਕਤੀ ਨੂੰ ਪੈਸੇ ਦੀ ਜ਼ਰੂਰਤ ਪੈਂਦੀ ਹੈ । ਇਹ ਪੈਸਾ ਵਿਅਕਤੀ ਨੂੰ ਕੰਮ ਕਰਕੇ ਕਮਾਉਣਾ ਪੈਂਦਾ ਹੈ । ਪੈਸਾ ਕਮਾਉਣ ਲਈ ਵਿਅਕਤੀ ਨੂੰ ਸਮਾਜ ਦੇ ਹੋਰ ਵਿਅਕਤੀਆਂ ਨਾਲ ਸਹਿਯੋਗ ਕਰਨਾ ਪੈਂਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਕੰਮਾਂ ਵਿੱਚ ਮੱਦਦ ਕਰਨੀ ਪੈਂਦੀ ਹੈ ਤਾਂਕਿ ਉਹ ਵੀ ਪੈਸੇ ਕਮਾ ਸਕਣ ।
ਹਰ ਇੱਕ ਮਨੁੱਖ ਦੀਆਂ ਕੁੱਝ ਜ਼ਰੂਰਤਾਂ ਤੇ ਕੁੱਝ ਇੱਛਾਵਾਂ ਹੁੰਦੀਆਂ ਹਨ । ਕੁੱਝ ਜ਼ਰੂਰਤਾਂ ਤਾਂ ਜੈਵਿਕ ਕਾਰਨਾਂ ਕਰਕੇ ਪੈਦਾ ਹੁੰਦੀਆਂ ਹਨ, ਜਿਵੇਂ ਖਾਣਾ, ਪੀਣਾ, ਸੌਣਾ ਆਦਿ ਪਰ ਵਿਅਕਤੀ ਦੀਆਂ ਕੁੱਝ ਇੱਛਾਵਾਂ ਦੁਨਿਆਵੀ ਚੀਜ਼ਾਂ ਕਰਕੇ ਹੁੰਦੀਆਂ। ਹਨ ਜਿਵੇਂ ਵਧੀਆ ਰਹਿਣਾ, ਜ਼ਿਆਦਾ ਪੈਸੇ ਹੋਣੇ, ਐਸ਼ੋ ਆਰਾਮ ਦੀਆਂ ਸਾਰੀਆਂ ਚੀਜ਼ਾਂ ਆਦਿ । ਵਿਅਕਤੀ ਆਪਣੀਆਂ ਇੱਛਾਵਾਂ ਆਪ ਹੀ ਬਣਾਉਂਦਾ ਹੈ ਤੇ ਉਹਨਾਂ ਨੂੰ ਪੂਰਾ ਕਰਨ ਦੀ ਸਮਰੱਥਾ ਵੀ ਸਮਾਜ ਵਿਚ ਵਿਵਸਥਿਤ ਕੀਤੀ ਗਈ ਹੈ । ਵਿਅਕਤੀ ਸਾਰੀਆਂ ਚੀਜ਼ਾਂ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਪਰ ਉਸ ਕੋਲ ਇਹਨਾਂ ਚੀਜ਼ਾਂ ਦੀ ਪੂਰਤੀ ਲਈ ਹਮੇਸ਼ਾਂ ਤੋਂ ਹੀ ਸਰੋਤਾਂ ਦੀ ਘਾਟ ਰਹੀ ਹੈ । ਇਸ ਲਈ ਲੋਕ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਹੋਰ ਨਿੱਤ ਨਵੇਂ ਸਾਧਨ ਲੱਭਦੇ ਰਹਿੰਦੇ ਹਨ । ਇਹਨਾਂ ਸਾਧਨਾਂ ਦੇ ਪਤਾ ਕਰਨ ਵਿੱਚ ਉਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਇਹਨਾਂ ਸਾਧਨਾਂ ਵਿਚ ਤਾਲਮੇਲ । ਸਥਾਪਿਤ ਕੀਤਾ ਜਾਵੇ । ਇਸ ਤਰ੍ਹਾਂ ਵਿਅਕਤੀ ਆਪਣੀਆਂ ਜ਼ਰੂਰਤਾਂ ਅਤੇ ਇੱਛਾਵਾਂ ਦੀ ਪੂਰਤੀ ਲਈ ਆਪਣੇ ਸਾਧਨਾਂ ਦੀ ਵਰਤੋਂ ਕਰਦਾ ਹੈ ਅਤੇ ਉਹਨਾਂ ਸਾਧਨਾਂ ਨੂੰ ਵਿਵਸਥਿਤ ਕਰਨ ਲਈ ਜਿਹੜੇ ਮਾਪਦੰਡਾਂ ਤੇ ਸਮਾਜਿਕ ਸੰਗਠਨਾਂ ਦੀ ਵਰਤੋਂ ਕਰਦਾ ਹੈ ਉਸ ਨੂੰ ਅਰਥ ਵਿਵਸਥਾ ਜਾਂ ਆਰਥਿਕ ਸੰਸਥਾਵਾਂ ਦਾ ਨਾਮ ਦਿੱਤਾ ਜਾਂਦਾ ਹੈ ।
ਜੋਨਸ (Jones) ਦੇ ਅਨੁਸਾਰ, “ਜੀਵਨ ਨਿਰਵਾਹ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਵਾਤਾਵਰਣ ਦੀ ਵਰਤੋਂ ਨਾਲ ਸੰਬੰਧਿਤ ਤਕਨੀਕਾਂ, ਵਿਚਾਰਾਂ ਤੇ ਪ੍ਰਭਾਵਾਂ ਦੀ ਜਟਿਲਤਾ ਨੂੰ ਆਰਥਿਕ ਸੰਸਥਾਵਾਂ ਕਹਿੰਦੇ ਹਨ ।”
ਪ੍ਰੋ. ਡੇਵਿਸ (Prof. Davis) ਦੇ ਅਨੁਸਾਰ, “ਕਿਸੇ ਵੀ ਸਮਾਜ ਵਿੱਚ ਭਾਵੇਂ ਉਹ ਵਿਕਸਿਤ ਹੋਵੇ ਜਾਂ ਆਦਿਮ, ਸੀਮਿਤ ਚੀਜ਼ਾਂ ਦੀ ਵੰਡ ਨੂੰ ਨਿਯੰਤਰਿਤ ਕਰਨ ਵਾਲੇ ਮੁੱਢਲੇ ਵਿਚਾਰਾਂ, ਮਾਨਦੰਡਾਂ ਤੇ ਰੁਤਬਿਆਂ ਨੂੰ ਹੀ ਆਰਥਿਕ ਸੰਸਥਾ ਕਹਿੰਦੇ ਹਾਂ ।”
ਆਗਬਰਨ ਤੇ ਨਿਮਕਾਫ (Ogburn and Nimkoff) ਦੇ ਅਨੁਸਾਰ, “ਭੋਜਨ ਤੇ ਸੰਪਤੀ ਦੇ ਸੰਬੰਧ ਵਿੱਚ ਮਨੁੱਖ ਦੀਆਂ ਕ੍ਰਿਆਵਾਂ ਆਰਥਿਕ ਸੰਪਤੀ ਦਾ ਨਿਰਮਾਣ ਕਰਦੀਆਂ ਹਨ ।”
ਇਸ ਤਰ੍ਹਾਂ ਇਹਨਾਂ ਪਰਿਭਾਸ਼ਾਵਾਂ ਨੂੰ ਵੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਭੌਤਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮਨੁੱਖ ਵੱਲੋਂ ਕੀਤੀਆਂ ਜਾਣ ਵਾਲੀਆਂ ਕ੍ਰਿਆਵਾਂ ਦੇ ਨਿਸ਼ਚਿਤ ਤੇ ਸੰਗਠਿਤ ਰੂਪ ਨੂੰ ਆਰਥਿਕ ਸੰਸਥਾ ਕਹਿੰਦੇ ਹਨ ।
ਆਰਥਿਕ ਸੰਸਥਾਵਾਂ ਵਿੱਚ ਆ ਰਹੇ ਪਰਿਵਰਤਨ (Changes coming in the economic institutions) – 20ਵੀਂ ਸਦੀ ਦੀ ਸ਼ੁਰੂਆਤ ਵਿੱਚ ਹੀ ਆਰਥਿਕ ਸੰਸਥਾਵਾਂ ਵਿੱਚ ਬਹੁਤ ਸਾਰੇ ਪਰਿਵਰਤਨ ਆਉਣੇ ਸ਼ੁਰੂ ਹੋ ਗਏ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-
- ਹੁਣ ਉਤਪਾਦਨ ਵੱਡੇ ਪੱਧਰ ਉੱਤੇ ਹੁੰਦਾ ਹੈ ਅਤੇ ਉਤਪਾਦਨ ਲਈ ਅਸੈਂਬਲੀ ਲਾਈਨ (Assembly line) ਤਕਨੀਕ ਸਾਹਮਣੇ ਆ ਗਈ ਹੈ ਜਿਸ ਵਿੱਚ ਮਨੁੱਖ ਅੰਤੇ ਮਸ਼ੀਨ ਦੋਵੇਂ ਇਕੱਠੇ ਮਿਲ ਕੇ ਨਵੀਂ ਚੀਜ਼ ਦਾ ਉਤਪਾਦਨ ਕਰਦੇ ਹਨ ।
- ਉਤਪਾਦਨ ਵਿੱਚ ਵੱਡੀਆਂ-ਵੱਡੀਆਂ ਮਸ਼ੀਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਕਿ ਵੱਡੇ ਪੱਧਰ ਉੱਤੇ ਉਤਪਾਦਨ ਕੀਤਾ ਜਾ ਸਕੇ ।
- ਵਿਸ਼ਵਵਿਆਪੀਕਰਣ ਦੀ ਪ੍ਰਕ੍ਰਿਆ ਨੇ ਸਾਰੇ ਦੇਸ਼ਾਂ ਦੀਆਂ ਆਰਥਿਕ ਸੀਮਾਵਾਂ ਨੂੰ ਖੋਲ੍ਹ ਦਿੱਤਾ ਹੈ । ਲਗਪਗ ਸਾਰੇ ਦੇਸ਼ਾਂ ਨੇ ਕਸਟਮ ਡਿਊਟੀ ਐਨੀ ਘਟਾ ਦਿੱਤੀ ਹੈ ਕਿ ਹੁਣ ਵਿਦੇਸ਼ਾਂ ਦੀਆਂ ਸਾਰੀਆਂ ਚੀਜ਼ਾਂ ਸਾਡੇ ਦੇਸ਼ ਵਿੱਚ ਆਸਾਨੀ ਨਾਲ ਅਤੇ ਸਸਤੇ ਰੇਟਾਂ ਵਿੱਚ ਉਪਲੱਬਧ ਹਨ ।
- ਉਦਾਰੀਕਰਨ (Liberalisation) ਦੀ ਪ੍ਰਕ੍ਰਿਆ ਨੇ ਵੀ ਆਰਥਿਕ ਸੰਸਥਾਵਾਂ ਵਿੱਚ ਪਰਿਵਰਤਨ ਲਿਆ ਦਿੱਤੇ । ਭਾਰਤ ਸਰਕਾਰ ਨੇ 1991 ਤੋਂ ਬਾਅਦ ਉਦਾਰੀਕਰਨ ਦੀ ਪ੍ਰਕ੍ਰਿਆ ਅਪਣਾਈ ਜਿਸ ਨਾਲ ਦੇਸ਼ ਦੀ ਆਰਥਿਕਤਾ ਵਿੱਚ ਤੇਜ਼ੀ ਨਾਲ ਵਾਧਾ ਹੋਇਆ । ਦੇਸ਼ ਵਿਚ ਵੱਡੀਆਂ-ਵੱਡੀਆਂ ਵਿਦੇਸ਼ੀ ਕੰਪਨੀਆਂ ਨੇ ਆਪਣੇ ਕਾਰਖ਼ਾਨੇ ਲਾਏ ਜਿਸ ਨਾਲ ਇੱਥੋਂ ਦੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਅਤੇ ਬੇਰੁਜ਼ਗਾਰੀ ਵਿੱਚ ਵੀ ਕਮੀ ਆਈ ।
- ਦੇਸ਼ ਵਿੱਚ ਕੰਪਿਊਟਰ ਨਾਲ ਸੰਬੰਧਿਤ ਬਹੁਤ ਸਾਰੇ ਉਦਯੋਗ ਸ਼ੁਰੂ ਹੋ ਗਏ । BPO (Business Process Outsourcing) ਉਦਯੋਗ, ਕਾਲ ਸੈਂਟਰ, ਸਾਫਟਵੇਅਰ ਸੇਵਾਵਾਂ ਆਦਿ ਨੇ ਦੇਸ਼ ਲਈ ਵਿਦੇਸ਼ੀ ਮੁਦਰਾ ਕਮਾਉਣ ਲਈ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕੀਤੀ । ਇਸਨੇ ਭਾਰਤੀ ਅਰਥ-ਵਿਵਸਥਾ ਨੂੰ ਵਿਦੇਸ਼ਾਂ ਦੀ ਅਰਥ-ਵਿਵਸਥਾ ਨਾਲ ਜੋੜ ਦਿੱਤਾ । ਹੁਣ ਹਰੇਕ ਪ੍ਰਕਾਰ ਦੇ ਉਦਯੋਗ ਵਿੱਚ ਮਸ਼ੀਨਾਂ ਦਾ ਪ੍ਰਯੋਗ ਕਾਫ਼ੀ ਵੱਧ ਗਿਆ ਹੈ ।
ਪ੍ਰਸ਼ਨ 9.
ਸਿੱਖਿਆ ਨੂੰ ਪਰਿਭਾਸ਼ਿਤ ਕਰੋ । ਰਸਮੀ ਅਤੇ ਗੈਰ ਰਸਮੀ ਸਿੱਖਿਆ ਦੇ ਮੱਧ ਉਦਾਹਰਨਾਂ ਸਹਿਤ ਅੰਤਰ ਕਰੋ ।
ਉੱਤਰ-
ਸਿੱਖਿਆ ਵਿਅਕਤੀ ਦੇ ਸਮਾਜੀਕਰਣ ਦਾ ਇੱਕ ਸਾਧਨ ਹੈ । ਇਹ ਸੰਸਕ੍ਰਿਤਕ ਮੁੱਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ । ਸਿੱਖਿਆ ਨੇ ਹੀ ਵਿਅਕਤੀ ਨੂੰ ਉਦਯੋਗੀਕਰਣ, ਨਗਰੀਕਰਣ ਆਦਿ ਨਾਲ ਤਾਲਮੇਲ ਬਿਠਾਉਣ ਵਿੱਚ ਮੱਦਦ ਕੀਤੀ ਹੈ । ਸਿੱਖਿਆ ਸਿਰਫ਼ ਕਿਤਾਬੀ ਗਿਆਨ ਤੱਕ ਹੀ ਸੀਮਿਤ ਨਹੀਂ ਹੈ । ਸਿੱਖਿਆ ਵਿਅਕਤੀ ਨੂੰ ਜੀਵਨ-ਜੀਣ ਦਾ ਵਿਵਹਾਰਿਕ ਗਿਆਨ ਪ੍ਰਦਾਨ ਕਰਦੀ ਹੈ । ਸਿੱਖਿਆ ਸਮਾਜ ਵਿੱਚ ਪਿਆਰ, ਮਿੱਤਰਤਾ, ਅਨੁਸ਼ਾਸਨ ਆਦਿ ਵਰਗੇ ਗੁਣਾਂ ਦਾ ਵਿਕਾਸ ਕਰਦੀ ਹੈ ।
ਸਿੱਖਿਆ ਦਾ ਅਰਥ (Meaning of Education) – ਸਿੱਖਿਆ ਨੂੰ ਅਸੀਂ ਗਿਆਨ ਦੇ ਸੰਗ੍ਰਹਿ ਦੇ ਰੂਪ ਵਿੱਚ ਪਰਿਭਾਸ਼ਿਤ ਕਰ ਸਕਦੇ ਹਾਂ । ਹੇਠਾਂ ਲਿਖੀਆਂ ਪਰਿਭਾਸ਼ਾਵਾਂ ਤੋਂ ਸਿੱਖਿਆ ਦਾ ਅਰਥ ਹੋਰ ਵੀ ਸਪੱਸ਼ਟ ਹੋ ਜਾਵੇਗਾ ।
- ਫਿਲਿਪਸ (Philips) ਦੇ ਅਨੁਸਾਰ, ਸਿੱਖਿਆ ਉਹ ਸੰਸਥਾ ਹੈ ਜਿਸਦਾ ਕੇਂਦਰੀ ਤੱਕ ਗਿਆਨ ਦਾ ਸੰਗ੍ਰਹਿ ਹੈ ।”
- ਮਹਾਤਮਾ ਗਾਂਧੀ (Mahatma Gandhi) ਦੇ ਅਨੁਸਾਰ, “ਸਿੱਖਿਆ ਤੋਂ ਮੇਰਾ ਅਰਥ ਬੱਚੇ ਦੇ ਸਰੀਰ, ਮਨ ਵਿੱਚ । ਮੌਜੂਦ ਗੁਣਾਂ ਦਾ ਸਰਵਵਿਆਪਕ ਵਿਕਾਸ ਕਰਨਾ ਹੈ ।”
- ਬਰਾਊਨ ਅਤੇ ਰਾਸੇਕ (Brown and Rouck) ਦੇ ਅਨੁਸਾਰ, “ਸਿੱਖਿਆ ਅਨੁਭਵ ਦੀ ਉਹ ਸੰਪੂਰਨਤਾ ਹੈ ਜੋ ਕਿਸ਼ੋਰ ਅਤੇ ਬਾਲਗ਼ ਦੋਹਾਂ ਦੀਆਂ ਪ੍ਰਵਿਰਤੀਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਉਹਨਾਂ ਦੇ ਵਿਵਹਾਰਾਂ ਦਾ ਨਿਰਧਾਰਨ ਕਰਦੀ ਹੈ ।”
ਇਹਨਾਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਸਿੱਖਿਆ ਇੱਕ ਅਜਿਹੀ ਪਕਿਆ ਹੈ ਜਿਸ ਵਿੱਚ ਤਾਰਕਿਕ ਅਨੁਭਵ ਸਿੱਧ, ਸਿਧਾਂਤਕ ਅਤੇ ਵਿਵਹਾਰਿਕ ਵਿਚਾਰਾਂ ਦਾ ਮੇਲ ਹੁੰਦਾ ਹੈ ਜਿਸਦਾ ਉਦੇਸ਼ ਵਿਅਕਤੀ ਦਾ ਸਮਾਜਿਕ ਅਤੇ ਭੌਤਿਕ ਵਾਤਾਵਰਣ ਦੇ ਨਾਲ ਤਾਲਮੇਲ ਸਥਾਪਿਤ ਕਰਨਾ ਹੁੰਦਾ ਹੈ । ਸਿੱਖਿਆ ਸਮਾਜਿਕ ਨਿਯੰਤਰਣ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕਰਦੀ ਹੈ ।
ਮੁੱਖ ਤੌਰ ਉੱਤੇ ਸਿੱਖਿਅਕ ਵਿਵਸਥਾ ਦੇ ਦੋ ਪ੍ਰਕਾਰ ਹੁੰਦੇ ਹਨ-ਰਸਮੀ ਸਿੱਖਿਆ ਅਤੇ ਗੈਰ ਰਸਮੀ ਸਿੱਖਿਆ ।
(i) ਰਸਮੀ ਸਿੱਖਿਆ (Formal Education) – ਰਸਮੀ ਸਿੱਖਿਆ ਉਹ ਸਿੱਖਿਆ ਹੁੰਦੀ ਹੈ ਜਿਹੜੀ ਅਸੀਂ ਰਸਮੀ ਤੌਰ ਉੱਤੇ ਸਕੂਲ, ਕਾਲਜ, ਯੂਨੀਵਰਸਿਟੀ ਆਦਿ ਵਿੱਚ ਜਾ ਕੇ ਪ੍ਰਾਪਤ ਕਰਦੇ ਹਾਂ । ਇਸ ਤਰ੍ਹਾਂ ਦੀ ਸਿੱਖਿਆ ਵਿੱਚ ਨਿਸ਼ਚਿਤ ਪਾਠਕ੍ਰਮ ਹੁੰਦਾ ਹੈ ਅਤੇ ਅਧਿਆਪਕ ਇਸ ਪਾਠਕ੍ਰਮ ਦੇ ਅਨੁਸਾਰ ਵਿਅਕਤੀ ਨੂੰ ਸਿੱਖਿਆ ਦਿੰਦੇ ਹਨ । ਇਸ ਤਰ੍ਹਾਂ ਦੀ ਸਿੱਖਿਆ ਦਾ ਇੱਕ ਸਪੱਸ਼ਟ ਉਦੇਸ਼ ਹੁੰਦਾ ਹੈ ਅਤੇ ਉਹ ਉਦੇਸ਼ ਹੁੰਦਾ ਹੈ ਵਿਅਕਤੀ ਦਾ ਸਰਵਪੱਖੀ ਵਿਕਾਸ ਤਾਂ ਕਿ ਉਹ ਸਮਾਜ ਦਾ ਜ਼ਿੰਮੇਵਾਰ ਨਾਗਰਿਕ ਬਣ ਸਕੇ । ਇਸ ਪ੍ਰਕਾਰ ਦੀ ਸਿੱਖਿਆ ਦਾ ਇੱਕ ਨਿਸ਼ਚਿਤ ਉਦੇਸ਼ ਹੁੰਦਾ ਹੈ । ਇਸ ਪ੍ਰਕਾਰ ਦੀ ਸਿੱਖਿਆ ਦੇ ਤਿੰਨ ਪੱਧਰ ਹੁੰਦੇ ਹਨ-ਪਾਥਮਿਕ, ਕਾਲਜ ਅਤੇ ਯੂਨੀਵਰਸਿਟੀ ਪੱਧਰ । ਹਰੇਕ ਪੱਧਰ ਦਾ ਇੱਕ ਨਿਸ਼ਚਿਤ ਸੰਗਠਨ ਹੁੰਦਾ ਹੈ ਜਿਸ ਵਿੱਚ ਅਧਿਆਪਕ, ਵਿਦਿਆਰਥੀ ਅਤੇ ਹੋਰ ਅਮਲਾ ਹੁੰਦਾ ਹੈ ।
(ii) ਗੈਰ ਰਸਮੀ ਸਿੱਖਿਆ (Informal Education) – ਗੈਰ ਰਸਮੀ ਸਿੱਖਿਆ ਉਹ ਹੁੰਦੀ ਹੈ ਜੋ ਵਿਅਕਤੀ ਕਿਸੇ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿੱਚ ਨਹੀਂ ਪ੍ਰਾਪਤ ਕਰਦਾ ਬਲਕਿ ਇਹ ਉਹ ਸਿੱਖਿਆ ਤਾਂ ਰੋਜ਼ਾਨਾਂ ਦੇ ਅਨੁਭਵਾਂ, ਹੋਰ ਵਿਅਕਤੀਆਂ ਦੇ ਵਿਚਾਰਾਂ, ਪਰਿਵਾਰ, ਗੁਆਂਢ, ਦੋਸਤਾਂ ਆਦਿ ਤੋਂ ਲੈਂਦਾ ਹੈ । ਇਸਦਾ ਅਰਥ ਇਹ ਹੈ ਕਿ ਵਿਅਕਤੀ ਆਪਣੇ ਰੋਜ਼ਾਨਾ ਜੀਵਨ ਤੋਂ ਕੁੱਝ ਨਾ ਕੁੱਝ ਸਿੱਖਦਾ ਰਹਿੰਦਾ ਹੈ । ਇਸਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੁੰਦਾ, ਇਸਦਾ ਕੋਈ ਨਿਸ਼ਚਿਤ ਪਾਠਕ੍ਰਮ ਨਹੀਂ ਹੁੰਦਾ ਅਤੇ ਨਿਸ਼ਚਿਤ ਸਥਾਨ ਨਹੀਂ ਹੁੰਦਾ । ਵਿਅਕਤੀ ਇਸਨੂੰ ਕਿਤੇ ਵੀ, ਕਿਸੇ ਤੋਂ ਵੀ ਅਤੇ ਕਿਸੇ ਵੀ ਸਮੇਂ ਪ੍ਰਾਪਤ ਕਰ ਸਕਦਾ ਹੈ । ਇਸਦੇ ਲਈ ਕੋਈ ਡਿਗਰੀ ਨਹੀਂ ਮਿਲਦੀ ਬਲਕਿ ਇਸਨੂੰ ਲੈਣ ਤੋਂ ਬਾਅਦ ਵਿਅਕਤੀ mature ਹੁੰਦਾ ਜਾਂਦਾ ਹੈ ।
ਪ੍ਰਸ਼ਨ 10.
ਸਮਾਜ ਵਿੱਚ ਸਿੱਖਿਆ ਦੀ ਭੂਮਿਕਾ ਅਤੇ ਕਿਰਿਆਸ਼ੀਲ (Functionalist) ਸਮਾਜ ਸ਼ਾਸਤਰੀਆਂ ਦੇ ਵਿਚਾਰਾਂ ਨੂੰ ਪੇਸ਼ ਕਰੋ ।
ਉੱਤਰ-
ਜੇਕਰ ਅਸੀਂ ਆਧੁਨਿਕ ਸਮਾਜ ਵੱਲ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਜਿੰਨੀ ਤੇਜ਼ੀ ਨਾਲ ਸਮਾਜ ਵਿੱਚ ਪਰਿਵਰਤਨ ਸਿੱਖਿਆ ਦੇ ਨਾਲ ਆਏ ਹਨ, ਓਨੇ ਪਰਿਵਰਤਨ ਕਿਸੇ ਹੋਰ ਕਾਰਨ ਕਰਕੇ ਸਮਾਜ ਵਿੱਚ ਨਹੀਂ ਆਏ ਹਨ । ਸਿੱਖਿਆ ਦੇ ਵੱਧਣ ਨਾਲ ਸਭ ਤੋਂ ਪਹਿਲਾਂ ਯੂਰਪੀ ਸਮਾਜਾਂ ਵਿੱਚ ਪਰਿਵਰਤਨ ਆਏ ਅਤੇ ਉਸ ਤੋਂ ਬਾਅਦ 20ਵੀਂ ਸਦੀ ਦੇ ਦੂਜੇ ਹਿੱਸੇ ਵਿੱਚ ਏਸ਼ੀਆ ਦੇ ਦੇਸ਼ਾਂ ਵਿੱਚ ਪਰਿਵਰਤਨ ਆਏ । ਇਹਨਾਂ ਪਰਿਵਰਤਨਾਂ ਨੇ ਸਮਾਜ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਭਾਰਤੀ । ਸਮਾਜ ਵਿੱਚ ਆਧੁਨਿਕਤਾ ਸਿੱਖਿਆ ਦੇ ਕਾਰਨ ਹੀ ਆਈ । ਭਾਰਤੀ ਸਮਾਜ ਦੇ ਲੋਕਾਂ ਨੇ ਪੜ੍ਹਨਾਲਿਖਣਾ ਸ਼ੁਰੂ ਕੀਤਾ ਜਿਸ ਨਾਲ ਉਹਨਾਂ ਦੇ ਜੀਵਨ ਦਾ ਸਰਵਪੱਖੀ ਵਿਕਾਸ ਹੋਇਆ । ਔਰਤਾਂ ਦੀ ਸਥਿਤੀ ਵਿੱਚ ਪਰਿਵਰਤਨ, ਹੇਠਲੀਆਂ ਪੱਛੜੀਆਂ ਜਾਤਾਂ ਦੀ ਸਥਿਤੀ ਵਿੱਚ ਬਦਲਾਅ ਸਿੱਖਿਆ ਕਰਕੇ ਹੀ ਸੰਭਵ ਹੋ ਸਕਿਆ ਹੈ । ਇਸ ਕਰਕੇ ਸਮਾਜ ਵਿਗਿਆਨੀਆਂ ਲਈ ਵੀ ਸਿੱਖਿਆ ਬਹੁਤ ਮਹੱਤਵਪੂਰਨ ਵਿਸ਼ਾ ਰਿਹਾ ਹੈ ਕਿ ਉਹ ਸਮਾਜ ਉੱਤੇ ਸਿੱਖਿਆ ਦੇ ਪ੍ਰਭਾਵਾਂ ਦੀ ਖੋਜ ਕਰ ਸਕਣ ।
ਸਮਾਜ ਵਿਗਿਆਨੀ ਸਮਾਜਿਕ ਪਰਿਵਰਤਨ ਦੇ ਕਾਰਨ ਦੇ ਰੂਪ ਵਿੱਚ ਸਿੱਖਿਆ ਦਾ ਅਧਿਐਨ ਕਰਨ ਵਿੱਚ ਬਹੁਤ ਜ਼ਿਆਦਾ ਰੁਚੀ ਦਿਖਾਉਂਦੇ ਹਨ ! ਉਹਨਾਂ ਅਨੁਸਾਰ ਸਿੱਖਿਆ ਮਨੁੱਖ ਨੂੰ ਇੱਕ ਜੀਵ ਤੋਂ ਸਮਾਜਿਕ ਅਤੇ ਸਭਿਅ ਜੀਵ ਦੇ ਰੂਪ ਵਿੱਚ ਪਰਿਵਰਤਿਤ ਕਰ ਦਿੰਦੀ ਹੈ । ਫਰਾਂਸ ਦੇ ਪ੍ਰਮੁੱਖ ਸਮਾਜ ਸ਼ਾਸਤਰੀ ਦੁਰਖੀਮ ਦੇ ਅਨੁਸਾਰ, “ਇੱਕ ਸਿੱਖਿਆ ਇੱਕ ਬਾਲਗ ਪੀੜ੍ਹੀ ਵਲੋਂ ਨਾਬਾਲਿਗ ਪੀੜ੍ਹੀ ਦੇ ਲੋਕਾਂ ਉੱਪਰ ਪਾਇਆ ਗਿਆ ਪ੍ਰਭਾਵ ਹੈ ।”
ਇਸਦਾ ਅਰਥ ਹੈ ਕਿ ਸਿੱਖਿਆ ਉਹ ਪ੍ਰਭਾਵ ਹੈ ਜੋ ਜਾਣ ਵਾਲੀ ਪੀੜੀ ਆਉਣ ਵਾਲੀ ਪੀੜੀ ਉੱਤੇ ਪਾਉਂਦੀ ਹੈ ਤਾਂਕਿ ਉਸ ਪੀੜ੍ਹੀ ਨੂੰ ਸਮਾਜ ਵਿੱਚ ਰਹਿਣ ਵਾਸਤੇ ਤਿਆਰ ਕੀਤਾ ਜਾ ਸਕੇ । ਦੁਰਖੀਮ ਦੇ ਅਨੁਸਾਰ ਸਮਾਜ ਤਾਂ ਹੀ ਹੋਂਦ ਵਿੱਚ ਬਣਿਆ ਰਹਿ ਸਕਦਾ ਹੈ ਜੇਕਰ ਸਮਾਜ ਦੇ ਮੈਂਬਰਾਂ ਵਿਚਕਾਰ ਇੱਕਰੂਪਤਾ (Homogeneity) ਬਣੀ ਰਹੇ ਅਤੇ ਇਹ ਇੱਕਰੂਪਤਾ ਸਿੱਖਿਆ ਕਰਕੇ ਹੀ ਆਉਂਦੀ ਹੈ । ਸਿੱਖਿਆ ਨਾਲ ਹੀ ਲੋਕ ਇੱਕ-ਦੂਜੇ ਦੇ ਨਾਲ ਮਿਲ-ਜੁਲ ਕੇ ਰਹਿਣਾ ਸਿੱਖਦੇ ਹਨ ਅਤੇ ਉਹਨਾਂ ਵਿੱਚ ਇੱਕਰੂਪਤਾ ਆ ਜਾਂਦੀ ਹੈ । ਸਿੱਖਿਆ ਨਾਲ ਹੀ ਇੱਕ ਬੱਚਾ ਸਮਾਜ ਵਿੱਚ ਰਹਿਣ ਦੇ ਮੁਲ ਨਿਯਮ, । ਪਰਿਮਾਪ, ਕੀਮਤਾਂ ਆਦਿ ਨੂੰ ਸਿੱਖਦਾ ਅਤੇ ਹਿਣ ਕਰਦਾ ਹੈ । ਕਿੰਗਸਲੇ ਡੇਵਿਸ (Kingsley Davis) ਅਤੇ ਵਿਲਬਰਟ ਮੂਰੇ (Wilbert Moore) ਨੇ ਵੀ ਸਿੱਖਿਆ ਦੇ ਕਾਰਜਾਤਮਕ ਪੱਖ ਬਾਰੇ ਦੱਸਿਆ ਹੈ । ਉਹਨਾਂ ਦੇ ਅਨੁਸਾਰ ਸਮਾਜਿਕ ਸਤਰੀਕਰਣ ਇੱਕ ਤਰੀਕਾ ਹੈ ਜਿਸ ਨਾਲ ਸਮਰੱਥ ਵਿਅਕਤੀਆਂ ਨੂੰ ਉਚਿਤ ਸਥਿਤੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ । ਇਸ ਉਦੇਸ਼ ਦੀ ਪ੍ਰਾਪਤੀ ਸਿੱਖਿਆ ਦੁਆਰਾ ਹੁੰਦੀ ਹੈ ਅਤੇ ਇਹ ਇਸ ਗੱਲ ਨੂੰ ਸੁਨਿਸ਼ਚਿਤ ਕਰਦੀ ਹੈ ਕਿ ਸਹੀ ਵਿਅਕਤੀ ਨੂੰ ਸਮਾਜ ਵਿੱਚ ਸਹੀ ਥਾਂ ਪ੍ਰਾਪਤ ਹੋਵੇ ।