PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

Punjab State Board PSEB 12th Class Environmental Education Book Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1) Textbook Exercise Questions and Answers.

PSEB Solutions for Class 12 Environmental Education Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

Environmental Education Guide for Class 12 PSEB ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਖੇਤੀ ਬਾੜੀ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪਰਿਸਥਿਤਿਕ ਤੌਰ ‘ਤੇ ਸਿਹਤਮੰਦ, ਆਰਥਿਕ ਪੱਖੋਂ ਪਲਰਨ ਯੋਗ ਅਤੇ ਸਮਾਜਿਕ ਤੌਰ ‘ਤੇ ਠੀਕ, ਸੱਭਿਆਚਾਰਕ ਪੱਖ ਤੋਂ ਢੁੱਕਵੀਂ ਅਤੇ ਵਿਗਿਆਨਿਕ ਪਹੁੰਚ ‘ਤੇ ਠੀਕ ਉਤਰਨ ਵਾਲੀ ਖੇਤੀਬਾੜੀ ਨੂੰ ਕਾਇਮ ਰਹਿਣਯੋਗ/ਝੱਲਣਯੋਗ ਖੇਤੀਬਾੜੀ ਆਖਦੇ ਹਨ ।

ਤੋਂ ਦੀ ਵਰਤੋਂ ਕਰਨ ਦੇ ਤਰੀਕਿਆਂ ਵਿਚ ਆਈ ਮੌਜੂਦਾ ਤਬਦੀਲੀ ਦੇ ਕਾਰਨ ਅਤੇ ਕੁਦਰਤੀ ਸਾਧਨਾਂ ਦੀ ਲੋੜ ਨਾਲੋਂ ਜ਼ਿਆਦਾ ਵਰਤੋਂ ਕਰਨ ਕਰਕੇ ਅਸਥਿਰਤਾ ਪੈਦਾ ਹੋ ਗਈ ਹੈ । ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਸਾਨੂੰ ਕੁਦਰਤੀ ਸਾਧਨਾਂ ਦਾ ਸੁਰੱਖਿਅਣ ਅਤੇ ਸਾਂਭ-ਸੰਭਾਲ ਕਰਨੀ ਪਵੇਗੀ ।

ਮਾਨਵਤਾ ਦੀਆਂ ਬਦਲ ਰਹੀਆਂ ਜ਼ਰੂਰਤਾਂ, ਵਾਤਾਵਰਣ ਦੀ ਉੱਨਤੀ ਨੂੰ ਕਾਇਮ ਰੱਖਣ ਅਤੇ ਉੱਨਤ ਕਰਨ ਦੇ ਸਮੇਤ ਕੁਦਰਤੀ ਸਾਧਨਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਨੂੰ ਝੱਲਣਯੋਗ/ਟਿਕਾਊ ਖੇਤੀਬਾੜੀ ਕਹਿੰਦੇ ਹਨ ।

PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 2.
ਆਰਗੈਨਿਕ ਕਿਰਸਾਣੀ (Organic farming) ਕਾਇਮ ਰਹਿਣਯੋਗ/ਝੱਲਣਯੋਗ/ ਟਿਕਾਊ ਜ਼ਰਾਇਤ ਤੋਂ ਕਿਵੇਂ ਭਿੰਨ ਹੈ ?
ਉੱਤਰ-
ਕਾਰਬਨੀ ਕਿਰਸਾਣੀ ਇਕ ਅਜਿਹੀ ਕਿਰਸਾਣੀ ਹੈ ਜਿਸ ਵਿਚ ਕਿਸੇ ਵੀ ਪ੍ਰਕਾਰ ਦੀਆਂ ਅਕਾਰਬਨੀ ਖਾਦਾਂ (Inorganic fertilizers) ਜਾਂ ਕਿਸੇ ਪ੍ਰਕਾਰ ਦੀ ਯੋਗਿਕ ਵਸਤੂ (Additives) ਦੀ ਵਰਤੋਂ ਕਰਨ ‘ਤੇ ਮੁਕੰਮਲ ਪਾਬੰਦੀ ਹੁੰਦੀ ਹੈ ਅਤੇ ਨਾ ਹੀ ਜਾਨਵਰਾਂ ਦੀ ਉਤਪੱਤੀ ਲਈ ਕਿਸੇ ਵੀ ਤਰ੍ਹਾਂ ਦੇ ਐਂਟੀਬਾਇਓਟਿਕਸ ਦੀ ਵਰਤੋਂ ਕਰਨ ‘ਤੇ ਵੀ ਪੂਰਨ ਤੌਰ ‘ਤੇ ਰੋਕ ਲਗਾਈ ਗਈ ਹੈ । ਜਿਨ੍ਹਾਂ ਖੇਤਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਰਸਾਇਣਿਕ ਖਾਦਾਂ ਤੋਂ ਮੁਕਤ ਕੀਤਾ ਗਿਆ ਹੁੰਦਾ ਹੈ ਉਨ੍ਹਾਂ ਦੀ ਪ੍ਰਮਾਣਿਕਤਾ ਜ਼ਰੂਰੀ ਹੈ । ਅਜਿਹੀ ਤਸਦੀਕ ਹੋਣ ਤੋਂ ਬਾਅਦ ਹੀ ਕਿਸਾਨ ਕਾਰਬਨੀ ਫ਼ਸਲਾਂ ਨੂੰ ਮੰਡੀ ਵਿਚ ਲਿਜਾ ਸਕਦਾ ਹੈ । ਪਰ ਝੱਲਣਯੋਗ ਖੇਤੀ ਵਿਚ ਅਜਿਹੀਆਂ ਕੋਈ ਬੰਦਸ਼ਾਂ (Restrictions) ਨਹੀਂ ਹਨ ।

ਅੰਤਰਾਂ ਦੀ ਸਾਰਨੀ

ਕਾਰਬਨੀ ਕਿਰਸਾਣੀ (Organic Farming) ਕਾਇਮ ਰਹਿਣਯੋਗ ਜ਼ਰਾਇਤ (Sustainable Agriculture)
1. ਕਾਰਬਨੀ ਕਿਰਸਾਣੀ ਵਿੱਚ ਸੰਸ਼ਲਿਸ਼ਟ ਖਾਦਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ । 1. ਕਾਇਮ ਰਹਿਣ ਯੋਗ ਜ਼ਰਾਇਤ ਵਿੱਚ ਸੰਸ਼ਲਿਸਟ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।
2. ਅਕਾਰਬਨੀ ਖਾਦਾਂ ਦੀ ਵਰਤੋਂ ਕਰਨੀ ਵਰਜਿਤ ਹੈ । 2. ਅਕਾਰਬਨੀ ਖਾਦਾਂ ਦੀ ਵਰਤੋਂ ਕਰਨ ਤੇ ਕਿਸੇ ਪ੍ਰਕਾਰ ਦੀ ਪਾਬੰਦੀ ਨਹੀਂ ਹੈ ।
3. ਕਾਰਬਨੀ ਕਿਰਸਾਣੀ ਦੁਆਰਾ ਤਿਆਰ ਕੀਤੀਆਂ ਗਈਆਂ ਫ਼ਸਲਾਂ ਦਾ ਪ੍ਰੀਖਣ ਕਰਨਾ ਕਿ ਪਿਛਲੇ ਤਿੰਨ ਸਾਲਾਂ ਤੋਂ ਅਕਾਰਬਨੀ ਖਾਦਾਂ ਤਾਂ ਨਹੀਂ ਵਰਤੀਆਂ ਗਈਆਂ ਜ਼ਰੂਰੀ ਹੈ । 3. ਇਸ ਜ਼ਰਾਇਤਾਂ ਤੇ ਕੋਈ ਅਜਿਹੀ ਬੰਦਸ਼ ਨਹੀਂ ਹੈ ।

ਪ੍ਰਸ਼ਨ 3.
ਹਰੇ ਇਨਕਲਾਬ (Green Revolution) ਦੀ ਕੀ ਲੋੜ ਸੀ ?
ਜਾਂ
ਹਰੀ ਕ੍ਰਾਂਤੀ ਦੀ ਕੀ ਲੋੜ ਸੀ ?
ਉੱਤਰ-
ਸਜੀਵਾਂ ਦੇ ਜਿਊਂਦੇ ਰਹਿਣ ਦੇ ਲਈ ਖ਼ੁਰਾਕ ਇਕ ਮੁੱਢਲੀ ਜ਼ਰੂਰਤ ਹੈ । ਮਾਨਵ ਦੇ ਸੱਭਿਅਤਾ ਵਾਲੇ ਜੀਵਨ ਦੀ ਕਹਾਣੀ ਵਿਚ ਖੇਤੀਬਾੜੀ ਹੀ ਅਜਿਹਾ ਬਦਲਾਉ ਬਿੰਦੂ (Turning point) ਹੀ ਸੀ, ਜਿਸਨੇ ਮਾਨਵ ਦੀ ਭੋਜਨ ਚੁਣਨ ਵਾਲੀ ਜੀਵਨ ਸ਼ੈਲੀ ਨੂੰ ਇਕ ਜਗ੍ਹਾ ‘ਤੇ ਸਥਿਰ ਰਹਿਣ ਵਾਲੀ ਜੀਵਨ ਸ਼ੈਲੀ ਵਿਚ ਤਬਦੀਲ ਕਰ ਦਿੱਤਾ । ਜਾਪਦਾ ਹੈ ਕਿ ਪਿਛਲੇ 200 ਸਾਲਾਂ ਵਿਚ, ਪਹਿਲਾਂ ਦੇ ਮੁਕਾਬਲੇ ਖੇਤੀਬਾੜੀ ਸੰਬੰਧੀ ਕਿਰਿਆਵਾਂ ਵਿਚ ਬੜੀ ਤੇਜ਼ੀ ਨਾਲ ਪਰਿਵਰਤਨ ਆਏ ਹਨ । ਆਜ਼ਾਦੀ ਮਿਲਣ ਦੇ ਫੌਰਨ ਬਾਅਦ ਭਾਰਤ ਨੂੰ ਗਰੀਬੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ । ਅਨਾਜ ਦੀਆਂ ਫ਼ਸਲਾਂ ਵਿਚ ਨਿਰਭਰਤਾ ਪ੍ਰਾਪਤ ਕਰਨ ਦੇ ਲਈ ਭਾਰਤ ਨੂੰ ਹਰੇ ਇਨਕਲਾਬ ਦੀ ਟੇਕ ਲੈਣੀ ਪਈ । ਸਾਨੂੰ ਪਤਾ ਹੈ ਕਿ ਹਰੇ ਇਨਕਲਾਬ ਦਾ ਮੁੱਖ ਮੰਤਵ ਸੁਧਰੀਆਂ ਹੋਈਆਂ ਕਿਸਮਾਂ ਅਤੇ ਵਧੇਰੇ ਝਾੜ ਦੇਣ ਵਾਲੀਆਂ ਫ਼ਸਲਾਂ ਦੇ ਬੀਜਾਂ ਦੀ ਵਰਤੋਂ, ਖਾਦਾਂ ਦੀ ਵਧੇਰੇ ਵਰਤੋਂ, ਹਾਨੀਕਾਰਕ ਜੀਵਾਂ ਨੂੰ ਨਸ਼ਟ ਕਰਨ ਦੇ ਲਈ ਅਤੇ ਕੀਟਨਾਸ਼ਕਾਂ ਦੀ ਵਰਤੋਂ ਅਤੇ ਸਿੰਜਾਈ ਦੇ ਸੁਚੱਜੇ ਢੰਗ-ਤਰੀਕੇ (ਵਧੇਰੇ ਪਾਣੀ ਦੀ ਵਰਤੋਂ ਅਤੇ ਭੰਡਾਰਨ ਦੇ ਚੰਗੇ ਤਰੀਕੇ ਉਤਪਾਦਨ ਵਿਚ ਵਾਧਾ ਕਰਨਾ ਸੀ ।

ਪ੍ਰਸ਼ਨ 4.
ਭੂਮੀ ਦੀ ਪੌਦਿਆਂ ਲਈ ਕੀ ਮਹੱਤਤਾ ਹੈ ?
ਉੱਤਰ-
ਭੂਮੀ ਦੀ ਪੌਦਿਆਂ ਲਈ ਮਹੱਤਤਾ-ਪੌਦਿਆਂ ਦੇ ਲਈ ਭੂਮੀ ਦੀ ਬਹੁਤ ਮਹੱਤਤਾ ਹੈ ।

1. ਮਾਧਿਅਮ ਵਜੋਂ (As a Medium) – ਪੌਦਿਆਂ, ਫ਼ਸਲਾਂ ਅਤੇ ਬਾਗ਼ਬਾਨੀ ਲਈ ਉਗਾਏ ਜਾਣ ਵਾਲੇ ਪੌਦਿਆਂ ਦੇ ਵਾਸਤੇ ਮਿੱਟੀ ਹੀ ਸਭ ਤੋਂ ਵਧੀਆ ਮਾਧਿਅਮ ਹੈ ਅਤੇ ਇਸ ਮਿੱਟੀ ਦਾ ਮੁੱਖ ਕੰਮ ਇਨ੍ਹਾਂ ਪੌਦਿਆਂ ਦੇ ਵਾਧੇ ਵਿਚ ਸਹਾਇਤਾ ਕਰਨ ਦਾ ਹੈ । ਮਿੱਟੀ ਹੀ ਇਕ ਅਜਿਹਾ ਮਾਧਿਅਮ ਹੈ ਜਿਸ ਦੀ ਵਜ੍ਹਾ ਕਰਕੇ ਫ਼ਸਲਾਂ ਵੱਧਦੀਆਂ-ਫੁਲਦੀਆਂ ਹਨ ਅਤੇ ਵਧੇਰੇ ਪੈਦਾਵਾਰ ਦਿੰਦੀਆਂ ਹਨ । ਮਿੱਟੀ ਦੇ ਕੁਦਰਤੀ ਚੱਕਰ ਪੌਦਿਆਂ ਦੇ ਵਾਧੇ ਲਈ ਢੁੱਕਵਾਂ ਭੌਤਿਕ, ਰਸਾਇਣਿਕ ਅਤੇ ਜੈਵਿਕ ਮਾਧਿਅਮ ਉਪਲੱਬਧ ਕਰਾਉਣ ਵਿਚ ਆਪਣਾ ਯੋਗਦਾਨ ਪਾਉਂਦੇ ਹਨ ।

2. ਪੌਸ਼ਟਿਕ ਪਦਾਰਥਾਂ ਦੀ ਉਪਲੱਬਧੀ (Provides Nutrients) – ਮਿੱਟੀ ਪ੍ਰਾਣੀ ਸਮੂਹ ਦੇ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ । ਮਿੱਟੀ ਦੇ ਵਿਚ ਲੱਖਾਂ ਦੀ ਗਿਣਤੀ ਵਿਚ ਸੁਖ਼ਮਜੀਵ ਪਾਏ ਜਾਂਦੇ ਹਨ । ਨਿਰਸੰਦੇਹ ਮਿੱਟੀ ਵਿਚ ਮੌਜੂਦ ਪਾਣੀ ਸਮੂਹ ਅਤੇ ਬਨਸਪਤੀ ਸਮੂਹ ਮਿੱਟੀ ਦੇ ਚੱਕਰਾਂ ਵਿਚ ਸਹਾਇਤਾ ਕਰਦੇ ਹਨ ਜਿਸ ਕਰਕੇ ਰਸਾਇਣਿਕ ਖਾਦਾਂ (Fertilizers) ਦੀ ਵਰਤੋਂ ਕੀਤਿਆਂ ਬਗ਼ੈਰ ਕੁਦਰਤੀ ਬਨਸਪਤੀ ਦੇ ਉੱਗਣ ਵਿਚ ਆਪਣਾ ਯੋਗਦਾਨ ਪਾਉਂਦੇ ਹਨ । ਇਹ ਸਮੁਹ ਹੋਰਨਾਂ ਪ੍ਰਬੰਧਾਂ ਵਿਚ ਵੀ ਸਹਾਇਤਾ ਕਰਦੇ ਹਨ । ਇਹ ਪੌਦਿਆਂ ਦੀ ਰਹਿੰਦ-ਖੂੰਹਦ ਦਾ ਵਿਘਟਨ ਕਰਦੇ ਹਨ, ਵਾਯੂਮੰਡਲ ਵਿਚੋਂ ਅੰਸ਼ ਪ੍ਰਾਪਤ ਕਰਦੇ ਹਨ, ਮਿੱਟੀ ਵਿਚ ਹਵਾ ਦਾ ਸੰਚਾਰਨ ਕਰਦੇ ਹਨ ਅਤੇ ਇਨ੍ਹਾਂ ਤੋਂ ਇਲਾਵਾ ਇਹ ਸਮੂਹ ਕਈ ਹੋਰ ਕਾਰਜ ਕਰਦਿਆਂ ਹੋਇਆਂ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧਾਉਂਦੇ ਹਨ । ਇਸ ਵਜ਼ਾ ਕਰਕੇ ਮਿੱਟੀ ਨੂੰ ਇਕ ਚੰਗਾ ਮਾਧਿਅਮ ਮੰਨਿਆ ਗਿਆ ਹੈ ।

3. ਜਲ ਸਪਲਾਈ ਜਾਂ ਜਲ ਪੂਰਤੀ (Water Supply) – ਪਾਣੀ ਦੀ ਸਪਲਾਈ ਗੁਣਵੱਤਾ ਅਤੇ ਪੁਰਤੀ ਦੇ ਲਈ ਮਿੱਟੀ ਮੁੱਖ ਭੂਮਿਕਾ ਨਿਭਾਉਂਦੀ ਹੈ ।

ਜ਼ਮੀਨ ਦਾ ਭੁ ਦ੍ਰਿਸ਼ (Landscape) ਅਤੇ ਉੱਥੇ ਉੱਗਣ ਵਾਲੀ ਬਨਸਪਤੀ ਮੀਂਹ ਦੇ ਉੱਥੇ ਪੈਣ ਵਾਲੇ ਪਾਣੀ ਦੀ ਵੰਡ ਕਰਨ ਲਈ ਜ਼ਿੰਮੇਵਾਰ ਹੈ । ਕੀ ਮੀਂਹ ਦਾ ਇਹ ਪਾਣੀ ਮਿੱਟੀ ਦੀ ਸੜਾ ਤੋਂ ਨਿਕਲ ਜਾਵੇਗਾ, ਕੀ ਇਹ ਪਾਣੀ ਜ਼ਮੀਨ ਉੱਪਰ ਮੌਜੂਦ ਜਲ ਪਿੰਡਾਂ ਜਿਵੇਂ ਕਿ ਝੀਲਾਂ ਅਤੇ ਨਦੀਆਂ ਦੇ ਪਾਣੀ ਦੇ ਪੂਰਕ ਦਾ ਕੰਮ ਕਰੇਗਾ, ਕੀ ਇਹ ਪਾਣੀ ਇਕਦਮ ਆਏ ਹੜ੍ਹ ਦੀ ਸ਼ਕਲ ਵਿਚ ਬੜੀ ਤੇਜ਼ੀ ਨਾਲ ਰੁੜ੍ਹ ਜਾਵੇਗਾ, ਕੀ ਇਹ ਪਾਣੀ ਰੁੱਸ ਕੇ ਤੋਂ ਅੰਦਰ ਚੱਲਿਆ ਜਾਵੇਗਾ, ਜਿੱਥੇ ਇਸ ਦੀ ਵਰਤੋਂ ਮਿੱਟੀ ਵਿਚ ਮੌਜੂਦ ਸਜੀਵ ਅਤੇ ਪੌਦੇ ਕਰਨਗੇ, ਜਾਂ ਇਹ ਪਾਣੀ ਰਿਸਦਾ-ਰਿਸਦਾ ਭੂਮੀ ਜਲ ਸਤਰ (Water Level) ਤਕ ਪੁੱਜ ਜਾਵੇਗਾ ਅਤੇ ਇਸਦੀ ਗਤੀ ਦੀ ਦਰ ਕਿੰਨੀ ਹੋਵੇਗੀ, ਇਹ ਸਾਰਾ ਕੁੱਝ ਮਿੱਟੀ ਦੀ ਰਚਨਾ ਉੱਤੇ ਨਿਰਭਰ ਕਰਦਾ ਹੈ । ਇਸ ਤਰ੍ਹਾਂ ਪਾਣੀ ਦੇ ਚੱਕਰ ਵਿਚ ਮਿੱਟੀ ਦੀ ਵਿਸ਼ੇਸ਼ ਸਥਿਤੀ ਹੈ ।

PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 5.
ਭੂਮੀ ਦੀ ਸਾਂਭ-ਸੰਭਾਲ ਦੀ ਕੀ ਲੋੜ ਹੈ ?
ਜਾਂ
ਭੂਮੀ ਦਾ ਸੁਰੱਖਿਅਣ ਕਿਉਂ ਜ਼ਰੂਰੀ ਹੈ ?
ਉੱਤਰ-
ਭੂਮੀ ਮਾਈਕ੍ਰੋ (ਮਹੀਨ ਜਾਂ ਬਹੁਤ ਛੋਟੇ) ਅਤੇ ਮੈਕੋ (ਬਹੁਤ ਵੱਡੇ) ਸਜੀਵਾਂ, ਖਣਿਜਾਂ, ਕਾਰਬਨੀ ਖਾਦਾਂ, ਹਵਾ ਅਤੇ ਪਾਣੀ ਦੇ ਮਿਲਾਪ ਨਾਲ ਬਣੀ ਹੋਈ ਹੈ । ਭੂਮੀ ਇਕ

ਜੀਵਤ ਪ੍ਰਣਾਲੀ (Living system) ਹੈ ਜਿਹੜੀ ਜੀਵਨ ਲਈ ਬੁਨਿਆਦੀ ਕਾਰਜ ਕਰਦੀ ਹੈ । ਭੂਮੀ ਦੇ ਇਨ੍ਹਾਂ ਲਾਹੇਵੰਦ ਕਾਰਜ ਵਿਚ ਇਹ ਸ਼ਾਮਿਲ ਹਨ-

  1. ਖ਼ੁਰਾਕ ਅਤੇ ਰੇਸ਼ੇ ਪ੍ਰਾਪਤ ਕਰਨ ਦੇ ਲਈ ਅਸੀਂ ਪੌਦੇ ਉਪਜਾਊ ਭੂਮੀ ਵਿਚ ਹੀ ਉਗਾਉਂਦੇ ਹਾਂ ।
  2. ਤਾਪ ਅਤੇ ਪਾਣੀ ਨੂੰ ਸਟੋਰ ਕਰਨਾ |
  3. ਕਰੋੜਾਂ ਦੀ ਸੰਖਿਆ ਵਿਚ ਪੌਦਿਆਂ, ਪ੍ਰਾਣੀਆਂ ਅਤੇ ਸੂਖਮ ਜੀਵਾਂ ਲਈ ਆਵਾਸ (ਘਰ) ਦਾ ਪ੍ਰਬੰਧ ਕਰਨਾ ।
  4. ਪਾਣੀ ਅਤੇ ਫੋਕਟ ਪਦਾਰਥਾਂ ਦਾ ਫਿਲਟਰੀਕਰਣ ।
  5. ਨਿਰਮਾਣ, ਦਵਾਈਆਂ, ਸੂਖ਼ਮਕਲਾ (Art) ਅਤੇ ਸ਼ਿੰਗਾਰ ਦੇ ਸਾਮਾਨ ਲਈ ਸ੍ਰੋਤ ਉਪਲੱਬਧ ਕਰਾਉਣਾ ।
  6. ਕਚਰੇ ਦਾ ਵਿਘਟਣ ਕਰਨਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਕਾਇਮ ਰਹਿਣਯੋਗ/ਬੁੱਲਣਯੋਗ/ਟਿਕਾਊ ਖੇਤੀ ਦੀ ਕੀ ਜ਼ਰੂਰਤ ਹੈ ?
ਉੱਤਰ-
ਪਰਿਸਥਿਤਿਕ ਤੌਰ ‘ਤੇ ਸਿਹਤਮੰਦ, ਆਰਥਿਕ ਪੱਖੋਂ ਪਲਰਨਯੋਗ, ਅਤੇ ਸਮਾਜਿਕ ਤੌਰ ‘ਤੇ ਠੀਕ, ਸੱਭਿਆਚਾਰਕ ਦੇ ਪੱਖੋਂ ਢੁੱਕਵੀਂ ਅਤੇ ਵਿਗਿਆਨਿਕ ਪਹੁੰਚ ‘ਤੇ ਠੀਕ ਉਤਰਨ ਵਾਲੀ ਖੇਤੀਬਾੜੀ ਨੂੰ ਝੱਲਣਯੋਗ/ਟਿਕਾਊ ਖੇਤੀਬਾੜੀ ਆਖਦੇ ਹਨ । ਦੂਜੇ ਸ਼ਬਦਾਂ ਵਿਚ ਝੱਲਣਯੋਗ ਖੇਤੀਬਾੜੀ ਦੀ ਵਰਤੋਂ ਇਕ ਅਜਿਹੀ ਪ੍ਰਣਾਲੀ ਅਤੇ ਵਿਧੀ ਹੈ ਜਿਹੜੀ ਜਾਂ ਤਾਂ ਕਾਇਮ ਰੱਖਦੀ ਹੈ ਜਾਂ ਵਧਾਉਂਦੀ ਹੈ ।

  1. ਪਲਰਨਯੋਗ ਆਰਥਿਕ ਖੇਤੀਬਾੜੀ ਉਤਪਾਦਨ ।
  2. ਬਹੁਤ ਚੰਗੇ ਆਧਾਰ ਵਾਲੇ ਕੁਦਰਤੀ ਸਾਧਨ ।
  3. ਦੂਸਰੀਆਂ ਪਰਿਸਥਿਤਿਕ ਪ੍ਰਣਾਲੀਆਂ ਜਿਨ੍ਹਾਂ ‘ਤੇ ਖੇਤੀਬਾੜੀ ਨਾਲ ਸੰਬੰਧਿਤ ਗਤੀਵਿਧੀਆਂ ਦਾ ਅਸਰ ਪੈਂਦਾ ਹੈ ।

ਖੇਤੀਬਾੜੀ ਜਿਨ੍ਹਾਂ ਤਿੰਨ ਮੁੱਖ ਟੀਚਿਆਂ ਨੂੰ ਜੋੜਦੀ ਹੈ, ਉਹ ਟੀਚੇ ਹਨ-ਨਰੋਆ ਵਾਤਾਵਰਣ, ਆਰਥਿਕ ਲਾਹੇਵੰਦੀ ਅਤੇ ਸਮਾਜਿਕ ਤੇ ਆਰਥਿਕ ਨਿਆਇ ਸੰਗਤੀ (Equity) ਝੱਲਣਯੋਗ ਖੇਤੀਬਾੜੀ ਦੇ ਕੁੱਝ ਮੁੱਢਲੇ ਅਸੂਲ ਇਹ ਹਨ-

  1. ਲੰਮੇ ਸਮੇਂ ਦੇ ਬਾਅਦ ਫਾਰਮ ਦੀ ਉਤਪਾਦਕਤਾ ਵਿਚ ਵਾਧਾ ਹੁੰਦਾ ਹੈ ।
  2. ਕੁਦਰਤੀ ਸਾਧਨਾਂ ਉੱਤੇ ਮਾੜੇ ਪ੍ਰਭਾਵ ਘੱਟ ਤੋਂ ਘੱਟ ਪੈਂਦੇ ਹਨ ।
  3. ਖੇਤੀਬਾੜੀ ਵਿਚ ਵਰਤੇ ਜਾਣ ਵਾਲੇ ਰਸਾਇਣਾਂ ਦੀ ਰਹਿੰਦ-ਖੂੰਹਦ ਦੀ ਪੱਧਰ ਬਹੁਤ ਹੀ ਨੀਵੀਂ ਹੁੰਦੀ ਹੈ ।
  4. ਜ਼ਮੀਨ ਹੇਠਲੇ ਪਾਣੀ ਦਾ ਨੁਕਸਾਨ ਘੱਟ ਤੋਂ ਘੱਟ ਹੁੰਦਾ ਹੈ ।
  5. ਭੋਂ-ਖੋਰ ਨੂੰ ਰੋਕਿਆ ਜਾਂਦਾ ਹੈ ।
  6. ਭੂਮੀਗਤ ਪਾਣੀ ਦੇ ਜਾਇਆ ਜਾਣ ਨੂੰ ਘਟਾਇਆ ਜਾ ਸਕਦਾ ਹੈ ।

ਏਕੀਕ੍ਰਿਤ ਪੈਸਟ ਪ੍ਰਬੰਧਣ [Integrated Pest Control Management (IPM)], ਪੈਸਟਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਦੇ ਮੰਤਵ ਨਾਲ ਫ਼ਸਲੀ ਚੱਕਰ (Crop rotation), ਨਰੋਈਆਂ ਫ਼ਸਲਾਂ, ਮਿੱਟੀ ਖੁਰਨ ਨੂੰ ਘਟਾਉਣਾ, ਜੁਤਾਈ (Tillage) ਅਤੇ ਅਜਿਹੀਆਂ ਯੋਜਨਾਵਾਂ ਤਿਆਰ ਕਰਨੀਆਂ, ਜਿਹੜੀ ਭੋਂ-ਖੁਰਨ ਅਤੇ ਨਦੀਨਾਂ ‘ਤੇ ਕੰਟਰੋਲ ਕਰਨ ਦੇ ਵਾਸਤੇ ਉਪਰੋਕਤ ਵਿਧੀਆਂ ਦੀ ਲੜੀ ਵਿਚ ਸ਼ਾਮਿਲ ਹਨ । ਕਾਇਮ ਰਹਿਣਯੋਗ ਖੇਤੀਬਾੜੀ ਦੀ ਇਹ ਕੋਸ਼ਿਸ਼ ਹੈ ਕਿ ਹਲ ਚਲਾਉਣ ਦੇ ਤਰੀਕਿਆਂ ਦੀ ਸੋਧ ਕਰਕੇ, ਪਾਣੀ ਦੀ ਸਪਲਾਈ ਦੀ ਸਾਂਭ-ਸੰਭਾਲ ਕਰਕੇ ਜੇਕਰ ਮੁਕੰਮਲ ਤੌਰ ‘ਤੇ ਖ਼ਤਮ ਨਾ ਕੀਤਾ ਜਾ ਸਕੇ ਤਾਂ ਬਨਾਉਟੀ ਖਾਦਾਂ ਦੀ ਖ਼ਪਤ ਅਤੇ ਹਾਨੀਕਾਰਕ ਜੀਵਨਾਸ਼ਕਾਂ ਦੀ ਵਰਤੋਂ ਨੂੰ ਘੱਟ ਕਰਨਾ ਭੁੱਲਣਯੋਗ ਖੇਤੀਬਾੜੀ ਦੀ ਇਕ ਕੋਸ਼ਿਸ਼ ਹੈ ।

ਪ੍ਰਸ਼ਨ 2.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਖੇਤੀ ਦੀਆਂ ਮੁੱਢਲੀਆਂ ਕਿਰਿਆਵਾਂ ਬਾਰੇ ਲਿਖੋ ।
ਉੱਤਰ-
ਖੇਤੀਬਾੜੀ ਦੀਆਂ ਮੁੱਢਲੀਆਂ ਪ੍ਰਕਿਰਿਆਵਾਂ-

  1. ਖੇਤੀ (ਫਾਰਮ) ਦੀ ਉਤਪਾਦਕਤਾ ਨੂੰ ਲੰਮੇ ਸਮੇਂ ਤਕ ਵਧਾਉਣਾ ।
  2. ਕੁਦਰਤੀ ਸਾਧਨਾਂ ਉੱਤੇ ਪੈਣ ਵਾਲੇ ਮਾੜੇ ਅਸਰਾਂ ਨੂੰ ਘੱਟ ਤੋਂ ਘੱਟ ਕਰਨਾ ।
  3. ਖੇਤੀਬਾੜੀ ਲਈ ਵਰਤੇ ਜਾਂਦੇ ਰਸਾਇਣਾਂ ਦੀ ਘੱਟ ਤੋਂ ਘੱਟ ਵਰਤੋਂ ਕਰਨਾ ।
  4. ਜ਼ਰਾਇਤ ਤੋਂ ਪ੍ਰਾਪਤ ਹੋਣ ਵਾਲੇ ਸਮਾਜੀ ਲਾਭ (ਵਿੱਤੀ ਅਤੇ ਗੈਰ ਵਿੱਤੀ ਸ਼ਕਲ ਵਿਚ) ਨੂੰ ਘੱਟ ਤੋਂ ਘੱਟ ਪੱਧਰ ‘ਤੇ ਰੱਖਣਾ ।
  5. ਭੋਂ-ਖੁਰਨ ਨੂੰ ਰੋਕਣਾ ਅਤੇ
  6. ਜ਼ਮੀਨ ਹੇਠਲੇ ਪਾਣੀ ਦੀ ਹਾਨੀ ਨੂੰ ਘਟਾਉਣਾ ।

ਪ੍ਰਸ਼ਨ 3.
ਹਰੇ ਇਨਕਲਾਬ ਦੇ ਵਾਤਾਵਰਣ ਉੱਪਰ ਪਏ ਕੁਝ ਪ੍ਰਭਾਵਾਂ ਦਾ ਵਰਣਨ ਕਰੋ ।
मां
ਹਰੇ ਇਨਕਲਾਬ ਦੇ ਵਾਤਾਵਰਣ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਤੁਸੀਂ ਕੀ ਜਾਣਦੇ ਹੋ ?
मां
ਹਰੇ ਇਨਕਲਾਬ ਦੇ ਵਾਤਾਵਰਣ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ ।
ਉੱਤਰ-
ਸਾਨੂੰ ਪਤਾ ਹੈ ਕਿ ਹਰੇ ਇਨਕਲਾਬ ਦਾ ਉਦੇਸ਼ ਵਧੇਰੇ ਝਾੜ ਦੇਣ ਵਾਲੇ ਬੀਜਾਂ ਦੀ ਵਰਤੋਂ, ਬਨਾਉਟੀ ਖਾਦਾਂ (ਫਰਟੀਲਾਈਜ਼ਰਜ਼ ਅਤੇ ਪੈਸਟ ਨਾਸ਼ਕਾਂ ਦਾ ਜ਼ਿਆਦਾ ਨਿਵੇਸ਼, ਪਾਣੀ ਦੀ ਵਧੇਰੇ ਵਰਤੋਂ ਕਰਕੇ ਉਤਪਾਦਕਤਾ ਵਿਚ ਵਾਧਾ ਕਰਨਾ ਹੈ । ਖਾਧ ਪਦਾਰਥਾਂ ਦੇ ਮਾਮਲੇ ਵਿਚ ਭਾਰਤ ਨੂੰ ਸਵੈ ਨਿਰਭਰ ਬਣਾਉਣਾ ਅਤੇ ਲੋੜ ਨਾਲੋਂ ਜ਼ਿਆਦਾ ਉਤਪਾਦਨ ਕਰਨ ਦਾ ਸਿਹਰਾ ਹਰੇ ਇਨਕਲਾਬ ਦੇ ਸਿਰ ਜਾਂਦਾ ਹੈ । ਪਰ ਹਰੀ ਕ੍ਰਾਂਤੀ ਦੇ ਕਾਰਨ ਕੁੱਝ ਮਾੜੇ ਪ੍ਰਭਾਵ ਵੀ ਸਾਹਮਣੇ ਆਏ ਹਨ ।

ਪੰਜਾਬ ਵਿਚ ਹਰੇ ਇਨਕਲਾਬ ਦੇ ਸਭ ਤੋਂ ਚੰਗੇ ਅਤੇ ਸਭ ਤੋਂ ਭੈੜੇ ਪ੍ਰਭਾਵ ਵੀ ਵੇਖਣ ਵਿਚ ਆਏ ਹਨ । ਹਰੇ ਇਨਕਲਾਬ ਦਾ ਸਮਾਂ ਜਿਹੜਾ ਕਿ ਅਸਲ ਵਿਚ ‘ਬੀਜ ਅਤੇ ਫਰਟੀਲਾਈਜ਼ਰ ਪੈਕੇਜ਼’ (Seed-fertilizer package) ਦਾ ਸਮਾਂ ਹੈ, ਦੇ ਦੌਰਾਨ ਪੰਜਾਬ ਵਿਚ ਬਨਾਉਟੀ ਖਾਦਾਂ ਦੀ ਵਰਤੋਂ ਵਿਚ ਤਿੰਨ ਗੁਣਾਂ ਵਾਧਾ ਹੋਇਆ । ਪਰ ਅੱਜ-ਕਲ੍ਹ ਇਨ੍ਹਾਂ ਖਾਦਾਂ ਦੇ ਅਸਰ ਹਰ ਜਗਾ ਵੇਖੇ ਜਾ ਸਕਦੇ ਹਨ । ਇਹ ਅਸਰ ਹਨ-

1. ਪੌਸ਼ਟਿਕ ਤੱਤਾਂ ਦੀ ਘਾਟ (Nutrient Deficiency) – ਅਸਲ ਵਿਚ ਪੌਦਿਆਂ ਨੂੰ ਐੱਨ. ਪੀ. ਕੇ. (Nitrogen, Phosphorous ਅਤੇ Potassium) ਨਾਲੋਂ ਹੋਰਨਾਂ ਤੱਤਾਂ ਦੀ ਵਧੇਰੇ ਜ਼ਰੂਰਤ ਹੈ । ਪੌਦਿਆਂ ਨੂੰ ਜ਼ਿੰਕ, ਲੋਹਾ, ਤਾਂਬਾ, ਮੈਂਗਨੀਜ਼, ਮੈਗਨੀਸ਼ੀਅਮ, ਮੋਲਿਬਡਿਨਮ ਅਤੇ ਬੋਰਾਂਨ ਵਰਗੇ ਲੇ ਪੌਸ਼ਟਿਕਾਂ (Micro Nutrients) ਦੀ ਵੀ ਜ਼ਰੂਰਤ ਹੈ । ਪੰਜਾਬ ਵਿਚ ਉਪਰੋਕਤ ਲਘੁ ਪੌਸ਼ਟਿਕ ਤੱਤਾਂ ਵਿਚੋਂ ਜ਼ਿੰਕ ਦੀ ਘਾਟ ਸਭ ਤੋਂ ਜ਼ਿਆਦਾ ਹੈ । ਜਿਸ ਦੇ ਕਾਰਨ ਐੱਨ.ਪੀ.ਕੇ. ਦੀ ਵਧੇਰੇ ਵਰਤੋਂ ਨੇ ਧਾਨ ਅਤੇ ਕਣਕ ਦੇ ਝਾੜ ਵਿਚ ਮਿਲਦੇ-ਜੁਲਦੇ ਨਤੀਜੇ ਨਹੀਂ ਵਿਖਾਏ । ਪੰਜਾਬ ਵਿਚ ਧਾਨ ਅਤੇ ਕਣਕ ਦੀ ਉਤਪਾਦਕਤਾ ਅਸਥਿਰਤਾ ਦਰਸਾਉਂਦੀ ਹੈ ਅਤੇ ਪੰਜਾਬ ਦੇ ਕਈ ਜ਼ਿਲਿਆਂ ਵਿਚ ਇਹਨਾਂ ਫ਼ਸਲਾਂ ਦੇ ਝਾੜ ਵਿੱਚ ਕਮੀ ਵੀ ਵੇਖਣ ਵਿਚ ਆਈ ਹੈ । ਭਾਵੇਂ ਕਿ ਫਰਟੀਲਾਈਜ਼ਰਜ਼ ਦੀ ਵਰਤੋਂ ਵਿਚ ਵੀ ਵਾਧਾ ਕੀਤਾ ਗਿਆ ਹੈ ।

2. ਭੂਮੀ ਦੀ ਵਰਤੋਂ ਦੇ ਤਰੀਕੇ ਵਿਚ ਬਦਲਾਵ (Change in land use Pattem) – ਹਰੇ ਇਨਕਲਾਬ ਨੇ ਕਣਕ ਅਤੇ ਧਾਨ ਦੀ ਇਕ ਫ਼ਸਲੀ ਖੇਤੀ (Monoculture) ਨੂੰ ਲੈ ਆਂਦਾ ਹੈ ਅਤੇ ਇਹ ਦੋਵੇਂ ਫ਼ਸਲਾਂ ਭੂਮੀਗਤ ਪੌਸ਼ਟਿਕ ਪਦਾਰਥਾਂ ਦੇ ਸਖਣਿਆਉਣ ਲਈ ਜ਼ਿੰਮੇਵਾਰ ਮੰਨੀਆਂ ਜਾਂਦੀਆਂ ਹਨ । ਇਨ੍ਹਾਂ ਦੋਵਾਂ ਫ਼ਸਲਾਂ ਨੇ ਮੱਕੀ, ਬਾਜਰਾ, ਦਾਲਾਂ ਅਤੇ ਤੇਲ ਬੀਜਾਂ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਪਰੰਪਰਾਗਤ ਫ਼ਸਲਾਂ ਦੀ ਥਾਂ ਲੈ ਲਈ ਹੈ । ਫਲੀਦਾਰ ਫ਼ਸਲਾਂ (Leguminous crops) ਦੀ ਬਿਜਾਈ ਦੀ ਘਾਟ ਕਾਰਨ ਮਿੱਟੀ ਦੀ ਕੁਦਰਤੀ ਤਰੀਕੇ ਨਾਲ ਉਪਜਾਊ ਸ਼ਕਤੀ ਵਿਚ ਵਾਧੇ ਕਰਨ ਵਾਲੇ ਕੁਦਰਤੀ ਏਜੰਟਾਂ ਨੂੰ ਘਟਾਇਆ ਹੈ । ਕਣਕ ਅਤੇ ਧਾਨ ਦੀ ਵਾਰ-ਵਾਰ ਕੀਤੀ ਜਾਣ ਵਾਲੀ ਕਾਸ਼ਤ ਕਾਰਨ ਮਿੱਟੀ ਵਿਚਲੇ ਪੌਸ਼ਟਿਕ ਪਦਾਰਥਾਂ ਵਿਚ ਕਮੀ ਆਈ ਹੈ । ਖੇਤੀ ਵਾਲੀ ਜ਼ਮੀਨ ਦੀ ਵਰਤੋਂ ਵਿਚ ਆਇਆ ਬਦਲਾਵ ਫਲੀਦਾਰ ਪੌਦਿਆਂ ਤੋਂ ਕਣਕ ਅਤੇ ਧਾਨ ਦੀਆਂ ਫ਼ਸਲਾਂ ਵਲ ਅਤੇ ਅੰਤ ਵਿਚ ਬੰਜਰ ਜ਼ਮੀਨ ਵੇਲ ਹੈ ।

3. ਲੋੜ ਤੋਂ ਵੱਧ ਸਿੰਜਾਈ (Intensive Irrigation) – ਲੋੜ ਤੋਂ ਵੱਧ ਸਿੰਚਾਈ ਹਰੀ ਕ੍ਰਾਂਤੀ ਦਾ ਮੁੱਖ ਅੰਸ਼ ਰਹੀ ਹੈ । ਪਾਣੀ ਦੀ ਵੱਧਦੀ ਹੋਈ ਮੰਗ ਨੇ ਪੰਜਾਬ ਦੀ ਜ਼ਮੀਨ ਹੇਠਲੇ ਪਾਣੀ ਦੇ ਸਾਧਨਾਂ ਉੱਤੇ ਕਾਫ਼ੀ ਦਬਾਓ ਪਾਇਆ ਹੈ । ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ 80% ਹਿੱਸਾ ਅੱਜ-ਕਲ੍ਹ ਖੇਤੀ ਦੇ ਕੰਮਾਂ ਲਈ ਵਰਤਿਆ ਜਾ ਰਿਹਾ ਹੈ ।

ਜਲ ਨਿਕਾਸ (Drainage) ਵਲ ਉੱਚਿਤ ਧਿਆਨ ਨਾ ਦਿੰਦਿਆਂ ਹੋਇਆਂ ਹੋਰ ਜ਼ਿਆਦਾ ਸਿੰਜਾਈ ਕਰਨ ਦੇ ਨਤੀਜੇ ਖ਼ਤਰਨਾਕ ਸਿੱਧ ਹੋ ਸਕਦੇ ਹਨ । ਧਰਤੀ ਹੇਠਲੇ ਪਾਣੀ ਦੀ ਪੱਧਰ ਤਾਂ ਹੀ ਉੱਚੀ ਹੋ ਸਕਦੀ ਹੈ ਜੇਕਰ ਪਾਣੀ ਦੇ ਸ੍ਰੋਤਾਂ ਨੂੰ, ਪਾਣੀ ਦੀ ਵਰਤੋਂ ਦੇ ਮੁਕਾਬਲੇ ਤੇਜ਼ੀ ਨਾਲ ਪੁਨਰਜੀਵਿਤ (Recharge) ਕੀਤਾ ਜਾਵੇ । ਦੂਸਰੇ ਪਾਸੇ ਸੇਮ ਨਾਲ ਨਮਕੀਨੀਕਰਨ/ (Salinisation) ਦੀ ਸਮੱਸਿਆ ਵੀ ਜੁੜੀ ਹੋਈ ਹੈ । ਨਮਕੀਨੀਕਰਨ ਦੁਆਰਾ ਪੈਦਾ ਹੋਣ ਵਾਲਾ ਪ੍ਰਦੂਸ਼ਣ ਮਿੱਟੀ ਤੋਂ ਦੀ ਉਤਪਾਦਕਤਾ ਨੂੰ ਘਟਾਉਂਦਾ ਤਾਂ ਹੈ ਹੀ, ਪਰ ਕਈ ਵਾਰ ਇਹ ਲੂਣ ਭੋਂ ਨੂੰ ਸਥਾਈ ਤੌਰ ‘ਤੇ ਹਮੇਸ਼ਾ ਲਈ ਤਬਾਹ ਵੀ ਕਰ ਦਿੰਦਾ ਹੈ । ਸੇਮ ਅਤੇ ਨਮਕੀਨੀਕਰਨ ਦੋਵੇਂ ਰਲ ਕੇ ਮਾਰੂਥਲ ਉਤਪੱਤੀ (Desertification) ਵੀ ਕਰ ਸਕਦੇ ਹਨ । ਹਰਾ ਇਨਕਲਾਬ ਕਿਰਸਾਣੀ (Green Revolution Farming) ਨੂੰ ਕਾਮਯਾਬ ਕਰਨ ਦੇ ਮੰਤਵ ਨਾਲ ਜ਼ਮੀਨ ਹੇਠਲੇ ਪਾਣੀ ਦੀ ਸਿੰਚਾਈ ਕਰਨ ਦੇ ਲਈ ਲੋੜ ਨਾਲੋਂ ਵਧੇਰੇ ਵਰਤੋਂ ਕਰਨ ਦੇ ਫਲਸਰੂਪ ਪੰਜਾਬ ਦੇ ਪਾਕ੍ਰਿਤਿਕ ਸਾਧਨ ਸੰਪੰਨੇ (Rich) ਕਛਾਰੀ ਮੈਦਾਨ (Alluvial plains), ਗੰਭੀਰਤਾ ਨਾਲ ਮਾਰੂਥਲ ਵਿਚ ਤਬਦੀਲ ਹੋ ਰਹੇ ਹਨ ।

4. ਰਸਾਇਣਾਂ ਦੀ ਵਰਤੋਂ (Use of Chemicals) – ਸਿੰਜਾਈ ਤੋਂ ਇਲਾਵਾ ਹਰੇ ਇਨਕਲਾਬ ਕਿਸਮ ਦੀ ਖੇਤੀਬਾੜੀ ਨੂੰ ਰਸਾਇਣਾਂ ਅਤੇ ਤਕਨਾਲੋਜੀਕਲ ਨਿਵੇਸ਼ਾਂ ਦੀ ਜ਼ਰੂਰਤ ਹੈ । ਜਿਵੇਂ ਕਿ ਨਵੀਆਂ ਕਿਸਮਾਂ ਦੇ ਬੀਜ, ਵਧੇਰੇ ਬਨਾਉਟੀ ਖਾਦਾਂ ਅਤੇ ਪੈਸਟੀਸਾਈਡਜ਼, ਵੈਕਟਰ ਅਤੇ ਹੋਰ ਖੇਤੀਬਾੜੀ ਮਸ਼ੀਨਾਂ ਅਤੇ ਸੰਦ (Tools) ਅਤੇ ਸਿੰਜਾਈ । ਇਹਨਾਂ ਨਿਵੇਸ਼ਾਂ ਦੀ ਵਰਤੋਂ ਕਰਨ ਦੇ ਵਾਸਤੇ ਤਕਨਾਲੋਜੀ ਦੇ ਪੱਖ ਤੋਂ ਪਲਰਨਯੋਗ (Viable) ਜ਼ਮੀਨ ਦਾ ਵਿਸ਼ਾਲ ਖੇਤਰ ਚਾਹੀਦਾ ਹੈ ।

5. ਅਨੁਵੰਸ਼ਿਕ ਅਤੇ ਜਾਤੀ ਵਿਭਿੰਨਤਾ ਵਿਚ ਕਮੀ (Reduction in Genetic and Species Diversity) – ਆਧੁਨਿਕ ਖੇਤੀਬਾੜੀ ਦੇ ਆਉਣ ਤੋਂ ਪਹਿਲਾਂ ਦਾਣੇ ਵਾਲੀਆਂ ਫ਼ਸਲਾਂ ਅਤੇ ਸਬਜ਼ੀਆਂ ਦੀਆਂ ਹਜ਼ਾਰਾਂ ਹੀ ਕਿਸਮਾਂ ਸਨ | ਧਾਨ ਦਾ ਹੀ ਉਦਾਹਰਣ ਲੈ ਲੈਂਦੇ ਹਾਂ | ਧਾਨ (Oryzasativa) ਦੀਆਂ 30,000 ਦੀਆਂ ਲਗਪਗ ਨਸਲਾਂ (Strains) ਹਨ ।

ਹਰੇ ਇਨਕਲਾਬ ਤੋਂ ਬਾਅਦ ਹੁਣ ਕੇਵਲ ਧਾਨ ਦੀਆਂ ਦਸ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾ ਰਹੀ ਹੈ | ਸਥਾਨਕ ਜੰਗਲੀ ਕਿਸਮਾਂ ਨੇ ਆਪਣੇ ਆਪ ਨੂੰ ਸਥਾਨਕ ਹਾਲਾਤ ਦੇ ਅਨੁਕੂਲ ਢਾਲ ਲਿਆ ਹੈ । ਜਦੋਂ ਜ਼ਿਆਦਾ ਝਾੜ ਦੇਣ ਵਾਲੀਆਂ ਜਾਤੀਆਂ ਵਿਕਸਿਤ ਹੋ ਗਈਆਂ ਤਾਂ ਇਸ ਵਿਕਾਸ ਦੇ ਕਾਰਨ ਅਨੁਵੰਸ਼ਿਕ ਵਿਭਿੰਨਤਾ ਘੱਟ ਗਈ ਅਤੇ ਜਦੋਂ ਅਨੁਵੰਸ਼ਿਕ ਵਿਭਿੰਨਤਾ ਘੱਟ ਜਾਂਦੀ ਹੈ, ਤਾਂ ਅਨੁਵੰਸ਼ਿਕ ਪੱਖ ਤੋਂ ਇੱਕੋ ਜਿਹੇ ਪੌਦਿਆਂ ਨੂੰ ਬੀਮਾਰੀਆਂ ਲੱਗਣ ਅਤੇ ਵਿਨਾਸ਼ਕਾਰੀ ਜੀਵ-ਜੰਤੂਆਂ ਦੇ ਹਮਲਿਆਂ ਦਾ ਡਰ ਵੱਧ ਜਾਂਦਾ ਹੈ ।

ਹਰੇ ਇਨਕਲਾਬ ਤੋਂ ਫ਼ਸਲਾਂ ਵਿਚ ਜਾਤੀ ਵਿਭਿੰਨਤਾ (Species diversity) ਨੂੰ ਵੀ ਘਟਾ ਦਿੱਤਾ ਹੈ । ਨਵੀਆਂ ਵਿਕਸਿਤ ਹੋਈਆਂ ਜਾਤੀਆਂ ਵਿਚ ਰੋਗਾਂ ਅਤੇ ਕੀਟਾਂ ਆਦਿ ਦਾ ਮੁਕਾਬਲਾ ਕਰ ਸਕਣ ਦੀ ਸਮਰੱਥਾ ਬਹੁਤ ਘੱਟ ਹੈ | ਸਥਾਨਕ ਜੰਗਲੀ ਕਿਸਮਾਂ ਨੇ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਸਾਰ ਢਾਲ ਲਿਆ ਹੈ । ਹਰੇ ਇਨਕਲਾਬ ਦੇ ਦੌਰਾਨ ਵਿਕਸਿਤ ਕੀਤੀਆਂ ਗਈਆਂ ਜਾਤੀਆਂ ਅਤੇ ਕਿਸਮਾਂ ਵਿਚ ਔੜ ਅਤੇ ਹ ਆਦਿ ਦਾ ਸਾਹਮਣਾ ਕਰਨ ਦੀ ਸ਼ਕਤੀ ਬਹੁਤ ਘੱਟ ਹੈ ।

PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 4.
ਹਰੇ ਇਨਕਲਾਬ ਦੇ ਮੁਢਲੇ ਤੱਤ ਕੀ ਹਨ ?
ਉੱਤਰ-
ਸਾਨੂੰ ਪਤਾ ਹੈ ਕਿ ਹਰੇ ਇਨਕਲਾਬ ਦਾ ਉਦੇਸ਼ ਵਧੇਰੇ ਝਾੜ ਦੇਣ ਵਾਲੇ ਬੀਜਾਂ ਦੀ ਵਰਤੋਂ, ਬਨਾਉਟੀ ਖਾਦਾਂ (ਫਰਟੀਲਾਈਜ਼ਰਜ਼ ਅਤੇ ਪੈਸਟ ਨਾਸ਼ਕਾਂ ਦਾ ਜ਼ਿਆਦਾ ਨਿਵੇਸ਼, ਪਾਣੀ ਦੀ ਵਧੇਰੇ ਵਰਤੋਂ ਕਰਕੇ ਉਤਪਾਦਕਤਾ ਵਿਚ ਵਾਧਾ ਕਰਨਾ ਹੈ । ਖਾਧ ਪਦਾਰਥਾਂ ਦੇ ਮਾਮਲੇ ਵਿਚ ਭਾਰਤ ਨੂੰ ਸਵੈ ਨਿਰਭਰ ਬਣਾਉਣਾ ਅਤੇ ਲੋੜ ਨਾਲੋਂ ਜ਼ਿਆਦਾ ਉਤਪਾਦਨ ਕਰਨ ਦਾ ਸਿਹਰਾ ਹਰੇ ਇਨਕਲਾਬ ਦੇ ਸਿਰ ਜਾਂਦਾ ਹੈ । ਪਰ ਹਰੀ ਕ੍ਰਾਂਤੀ ਦੇ ਕਾਰਨ ਕੁੱਝ ਮਾੜੇ ਪ੍ਰਭਾਵ ਵੀ ਸਾਹਮਣੇ ਆਏ ਹਨ ।

ਪੰਜਾਬ ਵਿਚ ਹਰੇ ਇਨਕਲਾਬ ਦੇ ਸਭ ਤੋਂ ਚੰਗੇ ਅਤੇ ਸਭ ਤੋਂ ਭੈੜੇ ਪ੍ਰਭਾਵ ਵੀ ਵੇਖਣ ਵਿਚ ਆਏ ਹਨ । ਹਰੇ ਇਨਕਲਾਬ ਦਾ ਸਮਾਂ ਜਿਹੜਾ ਕਿ ਅਸਲ ਵਿਚ ‘ਬੀਜ ਅਤੇ ਫਰਟੀਲਾਈਜ਼ਰ ਪੈਕੇਜ਼’ (Seed-fertilizer package) ਦਾ ਸਮਾਂ ਹੈ, ਦੇ ਦੌਰਾਨ ਪੰਜਾਬ ਵਿਚ ਬਨਾਉਟੀ ਖਾਦਾਂ ਦੀ ਵਰਤੋਂ ਵਿਚ ਤਿੰਨ ਗੁਣਾਂ ਵਾਧਾ ਹੋਇਆ । ਪਰ ਅੱਜ-ਕਲ੍ਹ ਇਨ੍ਹਾਂ ਖਾਦਾਂ ਦੇ ਅਸਰ ਹਰ ਜਗਾ ਵੇਖੇ ਜਾ ਸਕਦੇ ਹਨ । ਇਹ ਅਸਰ ਹਨ-

1. ਪੌਸ਼ਟਿਕ ਤੱਤਾਂ ਦੀ ਘਾਟ (Nutrient Deficiency) – ਅਸਲ ਵਿਚ ਪੌਦਿਆਂ ਨੂੰ ਐੱਨ. ਪੀ. ਕੇ. (Nitrogen, Phosphorous ਅਤੇ Potassium) ਨਾਲੋਂ ਹੋਰਨਾਂ ਤੱਤਾਂ ਦੀ ਵਧੇਰੇ ਜ਼ਰੂਰਤ ਹੈ । ਪੌਦਿਆਂ ਨੂੰ ਜ਼ਿੰਕ, ਲੋਹਾ, ਤਾਂਬਾ, ਮੈਂਗਨੀਜ਼, ਮੈਗਨੀਸ਼ੀਅਮ, ਮੋਲਿਬਡਿਨਮ ਅਤੇ ਬੋਰਾਂਨ ਵਰਗੇ ਲੇ ਪੌਸ਼ਟਿਕਾਂ (Micro Nutrients) ਦੀ ਵੀ ਜ਼ਰੂਰਤ ਹੈ । ਪੰਜਾਬ ਵਿਚ ਉਪਰੋਕਤ ਲਘੁ ਪੌਸ਼ਟਿਕ ਤੱਤਾਂ ਵਿਚੋਂ ਜ਼ਿੰਕ ਦੀ ਘਾਟ ਸਭ ਤੋਂ ਜ਼ਿਆਦਾ ਹੈ । ਜਿਸ ਦੇ ਕਾਰਨ ਐੱਨ.ਪੀ.ਕੇ. ਦੀ ਵਧੇਰੇ ਵਰਤੋਂ ਨੇ ਧਾਨ ਅਤੇ ਕਣਕ ਦੇ ਝਾੜ ਵਿਚ ਮਿਲਦੇ-ਜੁਲਦੇ ਨਤੀਜੇ ਨਹੀਂ ਵਿਖਾਏ । ਪੰਜਾਬ ਵਿਚ ਧਾਨ ਅਤੇ ਕਣਕ ਦੀ ਉਤਪਾਦਕਤਾ ਅਸਥਿਰਤਾ ਦਰਸਾਉਂਦੀ ਹੈ ਅਤੇ ਪੰਜਾਬ ਦੇ ਕਈ ਜ਼ਿਲਿਆਂ ਵਿਚ ਇਹਨਾਂ ਫ਼ਸਲਾਂ ਦੇ ਝਾੜ ਵਿੱਚ ਕਮੀ ਵੀ ਵੇਖਣ ਵਿਚ ਆਈ ਹੈ । ਭਾਵੇਂ ਕਿ ਫਰਟੀਲਾਈਜ਼ਰਜ਼ ਦੀ ਵਰਤੋਂ ਵਿਚ ਵੀ ਵਾਧਾ ਕੀਤਾ ਗਿਆ ਹੈ ।

2. ਭੂਮੀ ਦੀ ਵਰਤੋਂ ਦੇ ਤਰੀਕੇ ਵਿਚ ਬਦਲਾਵ (Change in land use Pattem) – ਹਰੇ ਇਨਕਲਾਬ ਨੇ ਕਣਕ ਅਤੇ ਧਾਨ ਦੀ ਇਕ ਫ਼ਸਲੀ ਖੇਤੀ (Monoculture) ਨੂੰ ਲੈ ਆਂਦਾ ਹੈ ਅਤੇ ਇਹ ਦੋਵੇਂ ਫ਼ਸਲਾਂ ਭੂਮੀਗਤ ਪੌਸ਼ਟਿਕ ਪਦਾਰਥਾਂ ਦੇ ਸਖਣਿਆਉਣ ਲਈ ਜ਼ਿੰਮੇਵਾਰ ਮੰਨੀਆਂ ਜਾਂਦੀਆਂ ਹਨ । ਇਨ੍ਹਾਂ ਦੋਵਾਂ ਫ਼ਸਲਾਂ ਨੇ ਮੱਕੀ, ਬਾਜਰਾ, ਦਾਲਾਂ ਅਤੇ ਤੇਲ ਬੀਜਾਂ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਪਰੰਪਰਾਗਤ ਫ਼ਸਲਾਂ ਦੀ ਥਾਂ ਲੈ ਲਈ ਹੈ । ਫਲੀਦਾਰ ਫ਼ਸਲਾਂ (Leguminous crops) ਦੀ ਬਿਜਾਈ ਦੀ ਘਾਟ ਕਾਰਨ ਮਿੱਟੀ ਦੀ ਕੁਦਰਤੀ ਤਰੀਕੇ ਨਾਲ ਉਪਜਾਊ ਸ਼ਕਤੀ ਵਿਚ ਵਾਧੇ ਕਰਨ ਵਾਲੇ ਕੁਦਰਤੀ ਏਜੰਟਾਂ ਨੂੰ ਘਟਾਇਆ ਹੈ । ਕਣਕ ਅਤੇ ਧਾਨ ਦੀ ਵਾਰ-ਵਾਰ ਕੀਤੀ ਜਾਣ ਵਾਲੀ ਕਾਸ਼ਤ ਕਾਰਨ ਮਿੱਟੀ ਵਿਚਲੇ ਪੌਸ਼ਟਿਕ ਪਦਾਰਥਾਂ ਵਿਚ ਕਮੀ ਆਈ ਹੈ । ਖੇਤੀ ਵਾਲੀ ਜ਼ਮੀਨ ਦੀ ਵਰਤੋਂ ਵਿਚ ਆਇਆ ਬਦਲਾਵ ਫਲੀਦਾਰ ਪੌਦਿਆਂ ਤੋਂ ਕਣਕ ਅਤੇ ਧਾਨ ਦੀਆਂ ਫ਼ਸਲਾਂ ਵਲ ਅਤੇ ਅੰਤ ਵਿਚ ਬੰਜਰ ਜ਼ਮੀਨ ਵੇਲ ਹੈ ।

3. ਲੋੜ ਤੋਂ ਵੱਧ ਸਿੰਜਾਈ (Intensive Irrigation) – ਲੋੜ ਤੋਂ ਵੱਧ ਸਿੰਚਾਈ ਹਰੀ ਕ੍ਰਾਂਤੀ ਦਾ ਮੁੱਖ ਅੰਸ਼ ਰਹੀ ਹੈ । ਪਾਣੀ ਦੀ ਵੱਧਦੀ ਹੋਈ ਮੰਗ ਨੇ ਪੰਜਾਬ ਦੀ ਜ਼ਮੀਨ ਹੇਠਲੇ ਪਾਣੀ ਦੇ ਸਾਧਨਾਂ ਉੱਤੇ ਕਾਫ਼ੀ ਦਬਾਓ ਪਾਇਆ ਹੈ । ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ 80% ਹਿੱਸਾ ਅੱਜ-ਕਲ੍ਹ ਖੇਤੀ ਦੇ ਕੰਮਾਂ ਲਈ ਵਰਤਿਆ ਜਾ ਰਿਹਾ ਹੈ ।

ਜਲ ਨਿਕਾਸ (Drainage) ਵਲ ਉੱਚਿਤ ਧਿਆਨ ਨਾ ਦਿੰਦਿਆਂ ਹੋਇਆਂ ਹੋਰ ਜ਼ਿਆਦਾ ਸਿੰਜਾਈ ਕਰਨ ਦੇ ਨਤੀਜੇ ਖ਼ਤਰਨਾਕ ਸਿੱਧ ਹੋ ਸਕਦੇ ਹਨ । ਧਰਤੀ ਹੇਠਲੇ ਪਾਣੀ ਦੀ ਪੱਧਰ ਤਾਂ ਹੀ ਉੱਚੀ ਹੋ ਸਕਦੀ ਹੈ ਜੇਕਰ ਪਾਣੀ ਦੇ ਸ੍ਰੋਤਾਂ ਨੂੰ, ਪਾਣੀ ਦੀ ਵਰਤੋਂ ਦੇ ਮੁਕਾਬਲੇ ਤੇਜ਼ੀ ਨਾਲ ਪੁਨਰਜੀਵਿਤ (Recharge) ਕੀਤਾ ਜਾਵੇ । ਦੂਸਰੇ ਪਾਸੇ ਸੇਮ ਨਾਲ ਨਮਕੀਨੀਕਰਨ/ (Salinisation) ਦੀ ਸਮੱਸਿਆ ਵੀ ਜੁੜੀ ਹੋਈ ਹੈ । ਨਮਕੀਨੀਕਰਨ ਦੁਆਰਾ ਪੈਦਾ ਹੋਣ ਵਾਲਾ ਪ੍ਰਦੂਸ਼ਣ ਮਿੱਟੀ ਤੋਂ ਦੀ ਉਤਪਾਦਕਤਾ ਨੂੰ ਘਟਾਉਂਦਾ ਤਾਂ ਹੈ ਹੀ, ਪਰ ਕਈ ਵਾਰ ਇਹ ਲੂਣ ਭੋਂ ਨੂੰ ਸਥਾਈ ਤੌਰ ‘ਤੇ ਹਮੇਸ਼ਾ ਲਈ ਤਬਾਹ ਵੀ ਕਰ ਦਿੰਦਾ ਹੈ । ਸੇਮ ਅਤੇ ਨਮਕੀਨੀਕਰਨ ਦੋਵੇਂ ਰਲ ਕੇ ਮਾਰੂਥਲ ਉਤਪੱਤੀ (Desertification) ਵੀ ਕਰ ਸਕਦੇ ਹਨ । ਹਰਾ ਇਨਕਲਾਬ ਕਿਰਸਾਣੀ (Green Revolution Farming) ਨੂੰ ਕਾਮਯਾਬ ਕਰਨ ਦੇ ਮੰਤਵ ਨਾਲ ਜ਼ਮੀਨ ਹੇਠਲੇ ਪਾਣੀ ਦੀ ਸਿੰਚਾਈ ਕਰਨ ਦੇ ਲਈ ਲੋੜ ਨਾਲੋਂ ਵਧੇਰੇ ਵਰਤੋਂ ਕਰਨ ਦੇ ਫਲਸਰੂਪ ਪੰਜਾਬ ਦੇ ਪਾਕ੍ਰਿਤਿਕ ਸਾਧਨ ਸੰਪੰਨੇ (Rich) ਕਛਾਰੀ ਮੈਦਾਨ (Alluvial plains), ਗੰਭੀਰਤਾ ਨਾਲ ਮਾਰੂਥਲ ਵਿਚ ਤਬਦੀਲ ਹੋ ਰਹੇ ਹਨ ।

4. ਰਸਾਇਣਾਂ ਦੀ ਵਰਤੋਂ (Use of Chemicals) – ਸਿੰਜਾਈ ਤੋਂ ਇਲਾਵਾ ਹਰੇ ਇਨਕਲਾਬ ਕਿਸਮ ਦੀ ਖੇਤੀਬਾੜੀ ਨੂੰ ਰਸਾਇਣਾਂ ਅਤੇ ਤਕਨਾਲੋਜੀਕਲ ਨਿਵੇਸ਼ਾਂ ਦੀ ਜ਼ਰੂਰਤ ਹੈ । ਜਿਵੇਂ ਕਿ ਨਵੀਆਂ ਕਿਸਮਾਂ ਦੇ ਬੀਜ, ਵਧੇਰੇ ਬਨਾਉਟੀ ਖਾਦਾਂ ਅਤੇ ਪੈਸਟੀਸਾਈਡਜ਼, ਵੈਕਟਰ ਅਤੇ ਹੋਰ ਖੇਤੀਬਾੜੀ ਮਸ਼ੀਨਾਂ ਅਤੇ ਸੰਦ (Tools) ਅਤੇ ਸਿੰਜਾਈ । ਇਹਨਾਂ ਨਿਵੇਸ਼ਾਂ ਦੀ ਵਰਤੋਂ ਕਰਨ ਦੇ ਵਾਸਤੇ ਤਕਨਾਲੋਜੀ ਦੇ ਪੱਖ ਤੋਂ ਪਲਰਨਯੋਗ (Viable) ਜ਼ਮੀਨ ਦਾ ਵਿਸ਼ਾਲ ਖੇਤਰ ਚਾਹੀਦਾ ਹੈ ।

5. ਅਨੁਵੰਸ਼ਿਕ ਅਤੇ ਜਾਤੀ ਵਿਭਿੰਨਤਾ ਵਿਚ ਕਮੀ (Reduction in Genetic and Species Diversity) – ਆਧੁਨਿਕ ਖੇਤੀਬਾੜੀ ਦੇ ਆਉਣ ਤੋਂ ਪਹਿਲਾਂ ਦਾਣੇ ਵਾਲੀਆਂ ਫ਼ਸਲਾਂ ਅਤੇ ਸਬਜ਼ੀਆਂ ਦੀਆਂ ਹਜ਼ਾਰਾਂ ਹੀ ਕਿਸਮਾਂ ਸਨ | ਧਾਨ ਦਾ ਹੀ ਉਦਾਹਰਣ ਲੈ ਲੈਂਦੇ ਹਾਂ | ਧਾਨ (Oryzasativa) ਦੀਆਂ 30,000 ਦੀਆਂ ਲਗਪਗ ਨਸਲਾਂ (Strains) ਹਨ ।

ਹਰੇ ਇਨਕਲਾਬ ਤੋਂ ਬਾਅਦ ਹੁਣ ਕੇਵਲ ਧਾਨ ਦੀਆਂ ਦਸ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾ ਰਹੀ ਹੈ | ਸਥਾਨਕ ਜੰਗਲੀ ਕਿਸਮਾਂ ਨੇ ਆਪਣੇ ਆਪ ਨੂੰ ਸਥਾਨਕ ਹਾਲਾਤ ਦੇ ਅਨੁਕੂਲ ਢਾਲ ਲਿਆ ਹੈ । ਜਦੋਂ ਜ਼ਿਆਦਾ ਝਾੜ ਦੇਣ ਵਾਲੀਆਂ ਜਾਤੀਆਂ ਵਿਕਸਿਤ ਹੋ ਗਈਆਂ ਤਾਂ ਇਸ ਵਿਕਾਸ ਦੇ ਕਾਰਨ ਅਨੁਵੰਸ਼ਿਕ ਵਿਭਿੰਨਤਾ ਘੱਟ ਗਈ ਅਤੇ ਜਦੋਂ ਅਨੁਵੰਸ਼ਿਕ ਵਿਭਿੰਨਤਾ ਘੱਟ ਜਾਂਦੀ ਹੈ, ਤਾਂ ਅਨੁਵੰਸ਼ਿਕ ਪੱਖ ਤੋਂ ਇੱਕੋ ਜਿਹੇ ਪੌਦਿਆਂ ਨੂੰ ਬੀਮਾਰੀਆਂ ਲੱਗਣ ਅਤੇ ਵਿਨਾਸ਼ਕਾਰੀ ਜੀਵ-ਜੰਤੂਆਂ ਦੇ ਹਮਲਿਆਂ ਦਾ ਡਰ ਵੱਧ ਜਾਂਦਾ ਹੈ ।

ਹਰੇ ਇਨਕਲਾਬ ਤੋਂ ਫ਼ਸਲਾਂ ਵਿਚ ਜਾਤੀ ਵਿਭਿੰਨਤਾ (Species diversity) ਨੂੰ ਵੀ ਘਟਾ ਦਿੱਤਾ ਹੈ । ਨਵੀਆਂ ਵਿਕਸਿਤ ਹੋਈਆਂ ਜਾਤੀਆਂ ਵਿਚ ਰੋਗਾਂ ਅਤੇ ਕੀਟਾਂ ਆਦਿ ਦਾ ਮੁਕਾਬਲਾ ਕਰ ਸਕਣ ਦੀ ਸਮਰੱਥਾ ਬਹੁਤ ਘੱਟ ਹੈ | ਸਥਾਨਕ ਜੰਗਲੀ ਕਿਸਮਾਂ ਨੇ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਸਾਰ ਢਾਲ ਲਿਆ ਹੈ । ਹਰੇ ਇਨਕਲਾਬ ਦੇ ਦੌਰਾਨ ਵਿਕਸਿਤ ਕੀਤੀਆਂ ਗਈਆਂ ਜਾਤੀਆਂ ਅਤੇ ਕਿਸਮਾਂ ਵਿਚ ਔੜ ਅਤੇ ਹ ਆਦਿ ਦਾ ਸਾਹਮਣਾ ਕਰਨ ਦੀ ਸ਼ਕਤੀ ਬਹੁਤ ਘੱਟ ਹੈ ।

PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 5.
ਭੂਮੀ ਕਿਵੇਂ ਪ੍ਰਦੂਸ਼ਿਤ ਹੁੰਦੀ ਹੈ ਅਤੇ ਇਸ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-ਵਿਸ਼ਵ ਭਰ ਦੀਆਂ ਸਾਰੀਆਂ ਵਸਤੂਆਂ ਨਾਲੋਂ ਭੂਮੀ ਸਭ ਤੋਂ ਜ਼ਿਆਦਾ ਕੀਮਤੀ ਵਸਤੂ ਹੈ । ਇਹ ਅਤਿਕਥਨੀ ਨਹੀਂ ਹੋਵੇਗੀ, ਕਿ ਇਸ ਹਿ ਤੇ ਮੌਜੂਦ ਮਿੱਟੀ ਦੇ ਇਲਾਵਾ ਜੀਵਨ ਨੂੰ ਸਹਾਰਾ ਦੇਣ ਵਾਲੀ ਹੋਰ ਕੋਈ ਵੀ ਵਸਤੂ ਨਹੀਂ ਹੈ । ਭੂਮੀ ਕਈ ਤਰੀਕਿਆਂ ਨਾਲ ਪ੍ਰਦੂਸ਼ਿਤ ਹੁੰਦੀ ਹੈ ਅਤੇ ਇਹਨਾਂ ਤਰੀਕਿਆਂ ਵਿਚੋਂ ਕੁੱਝ ਤਰੀਕੇ ਹੇਠ ਲਿਖੇ ਜਾਂਦੇ ਹਨ-

ਨਮਕੀਨੀਕਰਨ ਅਤੇ ਅਲਕਲੀਕਰਣ (Salinization and Alkalization) – ਇਕ ਅਨੁਮਾਨ ਦੇ ਅਨੁਸਾਰ ਵਿਸ਼ਵ ਦਾ ਲਗਪਗ 20 ਮਿਲੀਅਨ ਖੇਤਰਫਲ ਖਾਰੇਪਣ ਅਤੇ ਅਲਕਲੀਕਰਣ ਦੇ ਕਾਰਨ ਪ੍ਰਭਾਵਿਤ ਹੋਇਆ ਹੈ ਅਤੇ ਇਸ ਨਮਕੀਨੀਕਰਨ ਵਿਚ ਜ਼ਿਆਦਾਤਰ ਖ਼ੁਸ਼ਕ ਅਤੇ ਔੜ ਵਾਲੀ ਭੂਮੀ ਸ਼ਾਮਿਲ ਹੈ । ਲੂਣ ਦੇ ਜਮਾਂ ਹੋਣ ਦੇ ਤਰੀਕੇ ਕਈ ਪ੍ਰਕਾਰ ਦੇ ਹਨ, ਜਿਵੇਂ ਕਿ ਸਮੁੰਦਰਾਂ ਤੋਂ ਆਉਣ ਵਾਲੀ ਹਵਾ, ਨਮਕੀਨ ਪਾਣੀ ਦੀ ਸਿੰਜਾਈ ਕਰਨ ਵਾਸਤੇ ਵਰਤੋਂ ਅਤੇ ਧਰਤੀ ਦੇ ਨੀਵੇਂ ਹਿੱਸਿਆਂ ਵਿਚ ਵਾਯੂ ਮੰਡਲ ਵਿਚ ਆਈਆਂ ਤਬਦੀਲੀਆਂ ਦੇ ਕਾਰਨ ਲੂਣਾਂ ਦਾ ਇਕੱਤਰਣ ।

ਘਣੀ/ਸੰਘਣੀ ਖੇਤੀ ਦਾ ਪ੍ਰਭਾਵ (Impact of Intensive Agriculture) – ਵਿਸ਼ਵ ਭਰ ਦੇ ਲੋਕਾਂ ਲਈ ਖ਼ੁਰਾਕ ਪੈਦਾ ਕਰਨ ਦੇ ਮੰਤਵ ਨਾਲ ਪਿਛਲੇ ਚਾਰ ਦਹਾਕਿਆਂ ਤੋਂ ਖੇਤੀਬਾੜੀ ਦੇ ਕਾਰਜਾਂ ਵਿਚ ਇੰਨਾ ਵੱਡਾ ਵਾਧਾ ਹੋਇਆ ਹੈ, ਜਿਹੜਾ ਕਿ ਪਹਿਲਾਂ ਕਦੀ ਨਹੀਂ ਸੀ ਹੋਇਆ । ਕਈ ਦੇਸ਼ਾਂ, ਵਿਸ਼ੇਸ਼ ਕਰਕੇ ਜ਼ਿਆਦਾ ਵਿਕਸਿਤ ਦੇਸ਼ਾਂ ਵਿਚ ਖੇਤੀ ਦੇ ਕੰਮਾਂ ਵਿਚ ਆਏ ਸੰਘਣੇਪਨ ਦੇ ਕਾਰਨ ਭਾਰੀ ਮਸ਼ੀਨਰੀ ਦੀ ਵਰਤੋਂ, ਵਣਾਂ ਦੀ ਕਟਾਈ ਅਤੇ ਜ਼ਮੀਨ ਨੂੰ ਖੇਤੀ ਕਰਨ ਦੇ ਮੰਤਵ ਨਾਲ ਸਾਫ਼ ਕੀਤਾ ਗਿਆ ਹੈ । ਅਜਿਹਾ ਕਰਨ ਦੇ ਕਾਰਨ ਕਾਰਬਨੀ ਪਦਾਰਥਾਂ ਦਾ ਨੁਕਸਾਨ, ਮਿੱਟੀ ਵਿਚ ਪੀਡਾਪਨ (Compaction) ਜਾਂ ਮਿੱਟੀ ਦਾ ਨਪੀੜਣ ਅਤੇ ਮਿੱਟੀ ਦੇ ਭੌਤਿਕ ਗੁਣਾਂ ਦਾ ਨੁਕਸਾਨ, ਫਰਟੇਲਾਈਜ਼ਰਜ਼ ਅਤੇ ਜੀਵਨਾਸ਼ਕਾਂ ਦੀ ਸ਼ਕਲ ਵਿਚ ਕਈ ਪੌਸ਼ਟਿਕ ਪਦਾਰਥਾਂ ਦੀ ਵਰਤੋਂ ਨੇ ਕੀਤਾ ਹੈ । ਜਿਸ ਦਾ ਮਾੜਾ ਅਸਰ ਪਾਣੀ ਦੀ ਮਲੀਣਤਾ ਦੇ ਰੂਪ ਵਿਚ, ਮਿੱਟੀ ਵਿਚ ਮੌਜੂਦ ਬਨਸਪਤੀ ਸਮੂਹ ਅਤੇ ਪਾਣੀ ਸਮੂਹ, ਜਿਹੜੇ ਕਿ ਹੋਰਨਾਂ ਦੇ ਇਲਾਵਾ ਮਿੱਟੀ ਦੇ ਸਿਹਤਮੰਦ ਰਹਿਣ ਵਾਸਤੇ ਜ਼ਰੂਰੀ ਹਨ, ਦਾ ਭਾਰੀ ਨੁਕਸਾਨ ਹੋਇਆ ਹੈ ।

ਸ਼ਹਿਰੀਕਰਨ , ਅਤੇ ਜ਼ਮੀਨੀ ਮਲੀਣਤਾ (Urbanization and Land Contamination-ਮਿੱਟੀ ਦਾ ਸਭ ਤੋਂ ਜ਼ਿਆਦਾ ਨੁਕਸਾਨ ਸ਼ਹਿਰੀਕਰਨ ਅਤੇ ਮਿੱਟੀ ਦੀ ਉੱਪਰਲੀ ਪਰਤ ਉੱਪਰ ਭਵਨਾਂ ਆਦਿ ਵਰਗੀਆਂ ਆਧਾਰਕ ਸੰਰਚਨਾਵਾਂ (Infrastructures) ਦੀ ਉਸਾਰੀ ਮਿੱਟੀ ਦੇ ਵਰਣਨਯੋਗ ਨੁਕਸਾਨ ਦਰਸਾਉਂਦੀ ਹੈ ਅਤੇ ਇਹ ਨੁਕਸਾਨ ਸਥਾਈ ਬਣ ਜਾਂਦਾ ਹੈ । ਵਿਕਸਿਤ ਦੇਸ਼ਾਂ ਵਿਚ ਸ਼ਹਿਰੀਕਰਨ ਦੇ ਕਾਰਨ ਹਰ ਦਹਾਕੇ ਵਿਚ ਭੋਂ ਦਾ ਇਕ ਪ੍ਰਤੀਸ਼ਤ ਨੁਕਸਾਨ ਹੁੰਦਾ ਹੈ । ਅਠਾਰੂਵੀਂ ਅਤੇ ਉਨੀਵੀਂ ਸਦੀ ਵਿਚ ਵੱਡੀ ਪੱਧਰ ‘ਤੇ ਹੋਏ ਉਦਯੋਗੀਕਰਣ ਦੇ ਕਾਰਨ ਵਿਸ਼ਵ ਭਰ ਵਿਚ ਜਿਹੜੇ ਦੋ ਅਸਰ ਹੋਏ, ਉਹ ਤੋਂ (ਮਿੱਟੀ) ਉੱਪਰ ਹੀ ਹੋਏ ਸਨ | ਪਹਿਲਾ, ਵਿਸ਼ਾਲ ਪੱਧਰ ‘ਤੇ ਉਦਯੋਗਾਂ ਵਿਚ ਪਥਰਾਟ ਈਂਧਨਾਂ ਦੇ ਦਹਿਨ ਕਾਰਨ ਮੀਂਹ ਦੇ ਪਾਣੀ ਦਾ ਤੇਜ਼ਾਬੀਕਰਣ (Acidification) ਹੋਇਆ ਹੈ । ਉਦਯੋਗਾਂ ਵਲੋਂ ਛੱਡਿਆ ਗਿਆ ਦੂਜਾ ਵਿਰਸਾ (Legacy) ਜ਼ਮੀਨ ਦੀ ਮਲੀਣਤਾ (Soil Contamination) ਦੇ ਰੂਪ ਵਿਚ ਹੈ, ਜਿਸ ਦੀ ਵਿਸ਼ਾਲਤਾ ਅਤੇ ਅਸਰਾਂ ਬਾਰੇ ਅਜੇ ਤਕ ਪੂਰੀ ਤਰ੍ਹਾਂ ਪਤਾ ਨਹੀਂ ਹੈ ।

PSEB 11th Class Environmental Education Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

Punjab State Board PSEB 11th Class Environmental Education Book Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ Textbook Exercise Questions and Answers.

PSEB Solutions for Class 11 Environmental Education Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

Environmental Education Guide for Class 11 PSEB ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਿਸ਼ਵੀਕਰਨ (Globalisation) ਤੋਂ ਕੀ ਭਾਵ ਹੈ ?
ਉੱਤਰ-
ਵਿਸ਼ਵੀਕਰਨ ਦਾ ਅਰਥ ਹੈ ਕਿ ਵੱਖ-ਵੱਖ ਦੇਸ਼ਾਂ ਦੇ ਆਰਥਿਕ-ਤੰਤਰਾਂ ਦਾ ਇਕ ਦੂਸਰੇ ਦੇ ਨਾਲ ਬਹੁਤ ਗਹਿਰਾਈ ਵਿਚ ਜੁੜਨਾ ਅਤੇ ਪੂੰਜੀ, ਵਸਤੂਆਂ, ਸੇਵਾਵਾਂ ਅਤੇ ਲੋਕਾਂ ਦਾ ਵਿਸ਼ਵ ਪੱਧਰ ਉੱਤੇ ਬਹੁਤ ਆਸਾਨੀ ਦੇ ਨਾਲ ਅਦਾਨ-ਪ੍ਰਦਾਨ ਅਤੇ ਆਵਾਜਾਈ ਦੀ ਖੁੱਲ੍ਹ ।

ਪ੍ਰਸ਼ਨ 2.
ਵਿਸ਼ਵੀਕਰਨ ਲਈ ਜੁੰਮੇਵਾਰ ਦੋ ਸੰਸਥਾਵਾਂ ਦੇ ਨਾਮ ਲਿਖੋ ।
ਉੱਤਰ-
ਵਿਸ਼ਵ ਬੈਂਕ (World Bank), ਅੰਤਰਰਾਸ਼ਟਰੀ ਮੁਦਰਾ ਕੋਸ਼ (International Monetary Fund) ਅਤੇ ਵਿਸ਼ਵ ਵਪਾਰ ਸੰਗਠਨ (World Trade Organisation) ਵਿਸ਼ਵੀਕਰਨ ਦੇ ਲਈ ਜੁੰਮੇਵਾਰ ਸੰਗਠਨ ਹਨ ।

ਪ੍ਰਸ਼ਨ 3.
ਖਾਦਾਂ ਦੀ ਅਧਿਕ ਵਰਤੋਂ ਭੂਮੀਗਤ ਪਾਣੀ (Underground Water) ਨੂੰ ਕਿਵੇਂ ਪ੍ਰਦੂਸ਼ਿਤ ਕਰਦੀ ਹੈ ?
ਉੱਤਰ-
ਜ਼ਿਆਦਾ ਖਾਦਾਂ ਵਿਚਲੇ ਰਸਾਇਣ ਪਾਣੀ ਵਿਚ ਘੁਲ ਕੇ ਅਤੇ ਮਿੱਟੀ ਵਿਚੋਂ ਰਿਸ ਕੇ ਥੱਲੇ ਚਲੇ ਜਾਂਦੇ ਹਨ ਅਤੇ ਧਰਤੀ ਹੇਠਲੇ ਭੂਮੀਗਤ ਪਾਣੀ ਨੂੰ ਪ੍ਰਦੂਸ਼ਿਤ ਕਰ ਦਿੰਦੇ ਹਨ ।

PSEB 11th Class Environmental Education Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਉਦਾਰੀਕਰਨ (Liberalisation) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਮੁਲ ਅਰਥਾਂ ਵਿੱਚ ਇਸ ਸ਼ਬਦ ਦਾ ਮਤਲਬ ਸਰਕਾਰ ਅਤੇ ਹੋਰ ਕਿਸੇ ਸ਼ਕਤੀ ਦੀਆਂ ਪਾਬੰਦੀਆਂ ਦੇ ਬਗੈਰ ਆਪਣੀ ਇੱਛਾ ਅਨੁਸਾਰ ਅਜ਼ਾਦ ਰਹਿਣਾ ਹੈ। ਉਦਾਰੀਕਰਨ ਦਾ ਮੁੱਖ ਮੰਤਵ ਅਧਿਕ ਨਿਯੰਤਰਨ ਵਾਲੀ ਵਿਵਸਥਾ ਨੂੰ ਘੱਟ ਕਰਨਾ ਹੈ। ਉਦਾਰੀਕਰਨ ਦੁਆਰਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਉਦਯੋਗ, ਵਪਾਰ ਅਤੇ ਖੇਤੀ ਦੀਆਂ ਸ਼ਰਤਾਂ ਵਿਚ ਢਿਲ ਦੇ ਕੇ ਅਧਿਕ ਸੁਤੰਤਰਤਾ ਦਿੱਤੀ ਗਈ ਹੈ।

ਪ੍ਰਸ਼ਨ 2.
ਵਿਸ਼ਵੀਕਰਨ (Globalisaiton) ਕਰਕੇ ਮਨੁੱਖੀ ਸ਼ਕਤੀ ਦਾ ਬਿਖਰਾਵਾ ਕਿਵੇਂ ਹੁੰਦਾ ਹੈ ?
ਉੱਤਰ-
ਵਿਸ਼ਵੀਕਰਨ ਤੋਂ ਸਮਾਜ ਦੀਆਂ ਆਰਥਿਕ ਸਥਿਤੀਆਂ ਵਧੀਆਂ ਹੋਈਆਂ ਹਨ ਪੰਤੁ ਮਨੁੱਖੀ ਸ਼ਕਤੀ ਦੇ ਬਿਖਰਾਵ ਦੇ ਹਾਲਾਤ ਵੀ ਪੈਦਾ ਹੋਏ ਹਨ। ਮਸ਼ੀਨੀਕਰਨ ਦੇ ਕਾਰਨ ਮਨੁੱਖ ਦੀ ਕੰਮ ਖੇਤਰ ਵਿਚ ਮੰਗ ਘੱਟ ਹੋ ਗਈ ਹੈ। ਜੋ ਕੰਮ ਪਹਿਲਾਂ ਮਨੁੱਖ ਕਰਦੇ ਸੀ ਉਹੀ ਕੰਮ ਹੁਣ ਮਸ਼ੀਨਾਂ ਦੁਆਰਾ ਕੀਤੇ ਜਾਂਦੇ ਹਨ। ਜਿਸ ਤਰ੍ਹਾਂ ਬੈਂਕਾਂ ਵਿਚ ਇਕੋ ਕੰਪਿਊਟਰ ਹਿਸਾਬਕਿਤਾਬ ਦਾ ਸਾਰਾ ਕੰਮ ਕਰ ਸਕਦਾ ਹੈ ਜਿਸ ਦੇ ਨਾਲ ਬੈਂਕ ਵਿਚ ਕਰਮਚਾਰੀਆਂ ਦੀ ਸੰਖਿਆ ਵਿਚ ਕਟੌਤੀ ਦੀ ਲੋੜ ਪੈਦਾ ਹੋ ਗਈ ਹੈ, ਇਸ ਤਰ੍ਹਾਂ ਬੇਰੁਜ਼ਗਾਰੀ ਵਧ ਰਹੀ ਹੈ |ਬੇਰੁਜ਼ਗਾਰੀ ਦੇ ਕਾਰਨ ਮਨੁੱਖੀ ਸ਼ਕਤੀ ਵਿਚ ਬਿਖਰਾਵ ਪੈਦਾ ਹੋ ਗਿਆ ਹੈ। ਨੌਕਰੀ ਦੀ ਭਾਲ ਵਿਚ ਲੋਕ ਇਕ ਦੇਸ਼ ਤੋਂ ਦੂਸਰੇ ਦੇਸ਼ ਤਕ ਜਾ ਰਹੇ ਹਨ ਜਿਸ ਦੇ ਕਾਰਨ ਮਨੁੱਖੀ ਸ਼ਕਤੀ ਬੇਕਾਰ ਹੋ ਰਹੀ ਹੈ।

PSEB 11th Class Environmental Education Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

ਪ੍ਰਸ਼ਨ 3.
ਛੋਟੇ ਕਿਸਾਨਾਂ (Marginal Farmers) ਨੂੰ ਵਿਸ਼ਵੀਕਰਨ ਦੇ ਸ਼ਿਕਾਰ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਵਿਸ਼ਵੀਕਰਨ ਵੱਡੇ ਕਿਸਾਨਾਂ ਦੇ ਲਈ ਆਰਥਿਕ ਲਾਭ ਲਿਆਉਂਦਾ ਹੈ ਪਰੰਤੂ ਛੋਟੇ ਕਿਸਾਨ (ਜਿਹਨਾਂ ਕੋਲ ਥੋੜ੍ਹੀ ਮਾਤਰਾ ਵਿੱਚ ਜ਼ਮੀਨ ਹੈ ਜਾਂ ਜਿਹਨਾਂ ਦੀ ਜ਼ਮੀਨ ਦੀ ਉਤਪਾਦਕਤਾ ਘੱਟ ਹੈ। ਵਿਸ਼ਵੀਕਰਨ ਦੇ ਕਾਰਨ ਦੁਖੀ ਹਨ। ਛੋਟੇ ਕਿਸਾਨਾਂ ਦੇ ਕੋਲ ਵਿੱਤੀ ਘਾਟਾਂ ਦੇ ਕਾਰਨ ਵਿਸ਼ਵੀਕਰਨ ਨਾਲ ਹੋੜ ਲੈਣ ਦੀ ਸੁਵਿਧਾ ਨਹੀਂ ਹੁੰਦੀ ਹੈ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਭਾਰਤ ਦੁਆਰਾ 1991 ਵਿਚ ਸ਼ੁਰੂ ਕੀਤੇ ਗਏ ਆਰਥਿਕ ਸੁਧਾਰਾਂ (Economic Reforms) ਦਾ ਵੇਰਵਾ ਦਿਓ।
ਉੱਤਰ-
ਭਾਰਤ ਵਿਚ 1991 ਵਿਚ ਉਦਾਰੀਕਰਨ ਅਤੇ ਆਰਥਿਕ ਸੁਧਾਰਾਂ ਨੂੰ ਲਾਗੂ ਕੀਤਾ ਗਿਆ। ਭਾਰਤ ਨੇ ਕੁੱਝ ਨਵੀਆਂ ਨੀਤੀਆਂ ਦੇ ਨਾਲ ਆਰਥਿਕ ਸੁਧਾਰ ਅਤੇ ਉਦਾਰੀਕਰਨ ਦੇ ਲਈ ਹੇਠ ਲਿਖੇ ਕਦਮ ਚੁੱਕੇ ਹਨ

  1. ਵਿਦੇਸ਼ੀ ਨਿਵੇਸ਼ ‘ਤੇ ਪ੍ਰਤਿਬੰਧ ਲਗਾ ਦਿੱਤਾ ਹੈ ਅਤੇ ਉਦਯੋਗਿਕ ਲਾਇਸੈਂਸ ਪ੍ਰਣਾਲੀ ਵਿਚ ਸੁਧਾਰ ਕੀਤਾ ਹੈ।
  2. M.R.T.P. Act (Monopolies and Restrictive Trade Practices Act) ਅਤੇ F.E.R.A. (Foreign Exchange Regulation Act) ਦੇ ਅਧੀਨ ਕੰਪਨੀਆਂ ਨੂੰ ਭਾਰੀ ਛੋਟ ਦਿੱਤੀ ਗਈ ਹੈ।
  3. ਬਹੁ-ਰਾਸ਼ਟਰੀ ਕੰਪਨੀਆਂ ਨੂੰ ਅਚੱਲ ਸੰਪੱਤੀ ਖਰੀਦਣ ਦੀ ਛੂਟ ਦਿੱਤੀ ਗਈ ਹੈ।
  4. ਵਿੱਤ ਸੰਪੱਤੀਆਂ ‘ਤੇ ਜਾਇਦਾਦ ਟੈਕਸ (ਕਰ) ਨੂੰ ਰੱਦ ਕਰ ਦਿੱਤਾ ਗਿਆ ਹੈ।
  5. ਵਪਾਰ ਲਈ ਅਯਾਤ ਲਾਇਸੈਂਸ ‘ਤੇ ਕਾਨੂੰਨ ਦੀ ਮਨਜ਼ੂਰੀ ਸਮਾਪਤ ਕਰ ਦਿੱਤੀ ਹੈ।
  6. ਵਿਦੇਸ਼ੀਆਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਅਤੇ ਉਹਨਾਂ ਦੁਆਰਾ ਕੀਤੀ ਕਮਾਈ ਦਾ ਭੁਗਤਾਨ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।

ਪ੍ਰਸ਼ਨ 2.
ਵਿਸ਼ਵੀਕਰਨ (Globalisation) ਦੇ ਸਮਾਜਿਕ ਇਕਸੁਰਤਾ (Social Harmony) ਉੱਪਰ ਪ੍ਰਭਾਵਾਂ ਸੰਬੰਧੀ ਇਕ ਨੋਟ ਲਿਖੋ।
ਉੱਤਰ-
ਵਿਸ਼ਵੀਕਰਨ ਦੇ ਕਾਰਨ ਵਿਸ਼ਵੀ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਹੋਇਆ ਹੈ। ਵਿਸ਼ਵੀਕਰਨ ਦੇ ਫਲਸਰੂਪ ਭਾਰਤ ਅਤੇ ਵਿਦੇਸ਼ਾਂ ਵਿਚ ਵਿਦਿਆਰਥੀਆਂ ਦਾ ਅਦਾਨ-ਪ੍ਰਦਾਨ ਹੋਇਆ ਹੈ। ਵਿਕਸਿਤ ਦੇਸ਼ਾਂ ਤੋਂ ਅਨੇਕਾਂ ਵਿਦਿਆਰਥੀ ਸਿੱਖਿਆ ਲਈ ਭਾਰਤ ਆ ਰਹੇ ਹਨ । ਇਸੇ ਪ੍ਰਕਾਰ ਭਾਰਤ ਤੋਂ ਵੀ ਬਹੁਤ ਸਾਰੇ ਵਿਦਿਆਰਥੀ ਉੱਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਵਿਦੇਸ਼ਾਂ ਵਿਚ ਜਾ ਰਹੇ ਹਨ। ਇਸ ਤਰਾਂ ਸੱਭਿਆਚਾਰਿਕ ਅਦਾਨ-ਪ੍ਰਦਾਨ ਦੇ ਨਾਲ ਸਮਾਜ ਦੀਆਂ ਕਈ ਕਦਰਾਂ-ਕੀਮਤਾਂ ਵਿਕਸਿਤ ਹੋ ਰਹੀਆਂ ਹਨ। ਇਕ ਦੂਜੇ ਦੇਸ਼ਾਂ ਦੇ ਪ੍ਰਤੀ ਸਨਮਾਨ ਦੀ ਭਾਵਨਾ ਵਿਕਸਿਤ ਹੋ ਰਹੀ ਹੈ। ਵਸੁਦੇਵ ਕੁੱਟਮਬਕਮ ਦਾ ਉਦੇਸ਼ ਪੂਰਾ ਹੋ ਰਿਹਾ ਹੈ।

ਬਹੁਰਾਸ਼ਟਰੀ ਕੰਪਨੀਆਂ ਨੇ ਭਿੰਨ-ਭਿੰਨ ਦੇਸ਼ਾਂ ਵਿਚ ਆਪਣੀਆਂ ਇਕਾਈਆਂ ਸਥਾਪਤ ਕਰ ਕੇ ਪੜੇਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕੀਤੇ ਹਨ। ਇਸ ਦੇ ਨਾਲ ਵਾਤਾਵਰਣ ਸੁਰੱਖਿਅਣ ਇਕ ਵੈਸ਼ਵਿਕ ਮੁੱਦਾ ਬਣ ਗਿਆ ਹੈ ਜਿਸ ਦੇ ਕਾਰਨ ਇਸ ਕੰਮ ਵਿਚ ਤੇਜ਼ੀ ਆਈ ਹੈ। ਵਿਸ਼ਵੀਕਰਨ ਨੇ ਸਮਾਜਿਕ ਸਦਭਾਵਨਾ ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ ਪਰੰਤੂ ਇਸ ਦੇ ਕੁੱਝ ਨਕਾਰਾਤਮਕ ਪਹਿਲੂ ਵੀ ਹਨ। ਵਿਸ਼ਵੀਕਰਨ ਦੁਆਰਾ ਪ੍ਰਿੰਟ ਮੀਡੀਆ ਅਤੇ ਟੈਲੀਵਿਜ਼ਨ ਦੇ ਖੇਤਰ ਵਿਚ ਬਹੁਤ ਪ੍ਰਤੀ ਆਈ ਹੈ ਜਿਸ ਨਾਲ ਇਸ ਤੋਂ ਪ੍ਰਾਪਤ ਜਾਣਕਾਰੀ ਚਰਿੱਤਰ ਨਿਰਮਾਣ ਵਿਚ ਕਮੀ ਲਿਆ ਰਹੀ ਹੈ। ਖਾਣ-ਪੀਣ ਦੀਆਂ ਆਦਤਾਂ ਵਿਚ ਆਇਆ ਬਦਲਾਉ ਸਿਹਤ ਲਈ ਹਾਨੀਕਾਰਕ ਸਿੱਧ ਹੋ ਰਿਹਾ ਹੈ। ਸਮਾਜਿਕ ਕਦਰਾਂ-ਕੀਮਤਾਂ ਦਾ ਪਤਨ ਹੋ ਰਿਹਾ ਹੈ ਅਤੇ ਸੰਯੁਕਤ ਪਰਿਵਾਰ ਪ੍ਰਣਾਲੀ ਦਾ ਅੰਤ ਹੋ ਚੁੱਕਾ ਹੈ। ਇਸ ਤਰ੍ਹਾਂ ਵਿਸ਼ਵੀਕਰਨ ਨਾਲ ਸਮਾਜਿਕ ਸਦਭਾਵਨਾ ਦੇ ਪ੍ਰਤੀ ਕੁੱਝ ਚੰਗੀਆਂ ਅਤੇ ਕੁੱਝ ਬੁਰਾਈਆਂ ਵੀ ਹਨ ।

ਪ੍ਰਸ਼ਨ 3.
ਕੀਟਨਾਸ਼ਕ (Pesticides) ਮਨੁੱਖੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਆਧੁਨਿਕ ਖੇਤੀ ਪ੍ਰਣਾਲੀ ਵਿਚ ਫ਼ਸਲਾਂ ਅਤੇ ਖਾਣ ਵਾਲੀਆਂ ਸਬਜ਼ੀਆਂ ਆਦਿ ਨੂੰ ਕੀੜਿਆਂ ਤੋਂ ਬਚਾਉਣ ਲਈ ਕੀਟਨਾਸ਼ਕ (Pesticides) ਦਾ ਉਪਯੋਗ ਕੀਤਾ ਜਾਂਦਾ ਹੈ। ਇਹ ਰਸਾਇਣ ਜ਼ਹਿਰੀਲੇ ਅਤੇ ਜੀਵ ਅਵਿਘਟਨਸ਼ੀਲ ਹੁੰਦੇ ਹਨ । | W.H.0. ਦੇ ਇਕ ਸਰਵੇਖਣ ਦੇ ਆਧਾਰ ‘ਤੇ ਵਿਕਾਸਸ਼ੀਲ ਦੇਸ਼ਾਂ ਵਿਚ ਹਰੇਕ ਸਾਲ 50,000 ਲੋਕ ਇਨ੍ਹਾਂ ਦੇ ਜ਼ਹਿਰੀਲੇ ਪ੍ਰਭਾਵ ਵਿਚ ਆਉਂਦੇ ਹਨ ਅਤੇ ਲਗਭਗ 5000 ਲੋਕਾਂ ਦੀ ਮੌਤ ਹੋ ਜਾਂਦੀ ਹੈ। ਡੀ. ਡੀ. ਟੀ., ਬੀ. ਐੱਚ. ਸੀ., ਅਲੈਡਰਿਨ, ਕਲੋਰੋਡਿਨ ਆਦਿ ਕੁੱਝ ਜ਼ਹਿਰੀਲੇ ਕੀਟਨਾਸ਼ਕ ਹਨ। ਇਹ ਘੁਲਣਸ਼ੀਲ ਕੀਟਨਾਸ਼ਕ ਭੋਜਨ ਪਦਾਰਥਾਂ ਵਿਚ ਜਮਾਂ ਹੋ ਕੇ ਇਨ੍ਹਾਂ ਕੀਟਨਾਸ਼ਕ ਯੁਕਤ ਖਾਣ ਵਾਲੇ ਪਦਾਰਥਾਂ ਦੀ ਵਰਤੋਂ ਕਰਨ ਨਾਲ ਮਨੁੱਖ ਦੀ ਸਿਹਤ ‘ਤੇ ਪ੍ਰਭਾਵ ਪੈਂਦਾ ਹੈ। ਦੂਸ਼ਿਤ ਭੋਜਨ ਨਾਲ ਮਨੁੱਖ ਦੇ ਸਰੀਰ ਵਿਚ ਕੀਟਨਾਸ਼ਕਾਂ ਦਵਾਈਆਂ ਪ੍ਰਦੂਸ਼ਣ ਫੈਲਦਾ ਹੈ । ਸਰਵੇਖਣ ਤੋਂ ਪਤਾ ਲੱਗਾ ਹੈ ਕਿ ਭਾਰਤ ਵਿਚ ਦੁੱਧ D.D.T. ਅਤੇ B.H.C. ਤੋਂ ਪ੍ਰਦੂਸ਼ਣ ਫੈਲਣਾ ਹੈ।

ਕਣਕ ਦੇ ਨਮੂਨਿਆਂ ਵਿਚ ਭਾਰੀ ਗਿਣਤੀ ਵਿਚ ਜ਼ਹਿਰੀਲੇ ਕੀਟਨਾਸ਼ਕਾਂ ਦੇ ਕਣ ਮਿਲੇ ਹਨ। ਇਹਨਾਂ ਦੇ ਕਾਰਨ ਮਨੁੱਖ ਨੂੰ ਬਦਹਜ਼ਮੀ, ਨਾੜਾਂ ਸੰਬੰਧੀ ਬਿਮਾਰੀਆਂ, ਕੈਂਸਰ ਆਦਿ ਬਿਮਾਰੀਆਂ ਹੋ ਜਾਂਦੀਆਂ ਹਨ। ਕੈਡਮੀਅਮ ਯੁਕਤ ਚਾਵਲ ਦੇ ਪ੍ਰਯੋਗ ਤੋਂ ਹੱਡੀਆਂ ਦਾ ਬੇਰੀ-ਬੇਰੀ ਰੋਗ ਹੋ ਜਾਂਦਾ ਹੈ। ਨਾਈਟ੍ਰੇਟ ਯੁਕਤ ਪਾਣੀ ਪੀਣ ਨਾਲ ਗੁਰਦੇ ਸੰਬੰਧੀ ਰੋਗ ਹੋ ਜਾਂਦੇ ਹਨ। ਸੀਸੇ ਯੁਕਤ ਪਾਣੀ ਦੇ ਪ੍ਰਯੋਗ ਨਾਲ ਦਿਮਾਗੀ ਕਮਜ਼ੋਰੀ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ। ਸੀਲੀਅਮ ਦੇ ਪ੍ਰਯੋਗ ਨਾਲ ਮਨੁੱਖ ਦੀ ਵੱਧਣ-ਫੁਲਣ ਦੀ ਸ਼ਕਤੀ ਰੁਕ ਜਾਂਦੀ ਹੈ ।

ਪ੍ਰਸ਼ਨ 4.
ਵਿਸ਼ਵੀਕਰਨ (Globlalisation) ਦੇ ਖੇਤੀਬਾੜੀ ਉੱਪਰ ਬੁਰੇ ਪ੍ਰਭਾਵ ਕਿਹੜੇਕਿਹੜੇ ਹਨ ?
ਉੱਤਰ-
ਵਿਸ਼ਵੀਕਰਨ ਦੇ ਖੇਤੀਬਾੜੀ ’ਤੇ ਬੁਰੇ ਪ੍ਰਭਾਵ ਹੇਠ ਲਿਖੇ ਹਨ-

  1. ਵਿਸ਼ਵੀਕਰਨ ਦੇ ਕਾਰਨ ਛੋਟੇ ਕਿਸਾਨ ਦੁਖੀ ਹਨ, ਕਿਉਂਕਿ ਗਰੀਬੀ ਦੇ ਕਾਰਨ ਉਹਨਾਂ ਨੂੰ ਪੈਸੇ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਉਹ ਵਿਸ਼ਵੀਕਰਨ ਤੋਂ ਫ਼ਾਇਦਾ ਲੈਣ ਅਤੇ ਸੁਵਿਧਾਵਾਂ ਜੁਟਾ ਪਾਉਣ ਵਿਚ ਅਸਮਰਥ ਹੁੰਦੇ ਹਨ।
  2. ਆਧੁਨਿਕ ਖੇਤੀ ਦੇ ਕਾਰਨ ਰਸਾਇਣਕ ਵਸਤੂਆਂ ਦੇ ਉਪਯੋਗ ਵਿਚ ਵਾਧਾ ਹੋਇਆ ਹੈ ਅਤੇ ਇਨ੍ਹਾਂ ਦੇ ਪ੍ਰਯੋਗ ਨਾਲ ਧਰਤੀ ਦੀ ਉਪਜਾਊ ਸ਼ਕਤੀ ਖ਼ਤਮ ਹੁੰਦੀ ਜਾ ਰਹੀ ਹੈ।
  3. ਰਸਾਇਣਿਕ ਤੱਤ ਧਰਤੀ ਦੁਆਰਾ ਸੋਖ ਲਏ ਜਾਂਦੇ ਹਨ ਜਿਸ ਨਾਲ ਭੂਮੀ ਹੇਠਲਾ ਪਾਣੀ ਵੀ ਗੰਦਾ ਹੋ ਜਾਂਦਾ ਹੈ ।
  4. ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੇ ਖੇਤੀ ਵਿਚ ਪ੍ਰਯੋਗ ਨਾਲ ਕਈ ਸਮੱਸਿਆਵਾਂ ਆਉਂਦੀਆਂ ਹਨ। ਕੀਟਨਾਸ਼ਕਾਂ ਦੀ ਮਾਤਰਾ ਖਾਣ ਵਾਲੇ ਪਦਾਰਥਾਂ ਵਿਚ ਵੱਧਦੀ ਜਾਂਦੀ ਹੈ ਅਤੇ ਵਿਸ਼ੈਲੇ ਪਦਾਰਥ ਖਾਣ ਵਾਲੀਆਂ ਵਸਤਾਂ ਦੁਆਰਾ ਮਨੁੱਖ ਦੇ ਸਰੀਰ ਅੰਦਰ ਚਲੇ ਜਾਂਦੇ ਹਨ ਜਿਸ ਨਾਲ ਬਦਹਜ਼ਮੀ, ਕੈਂਸਰ, ਨਾੜਾਂ ਦੇ ਰੋਗ, ਖੂਨ ਦੀ ਕਮੀ ਆਦਿ ਬਿਮਾਰੀਆਂ ਹੋ ਜਾਂਦੀਆਂ ਹਨ।

PSEB 11th Class Environmental Education Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

(ਸ) ਵੱਡ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਿਸ਼ਵੀਕਰਨ (Globalisation) ਦੇ ਚੰਗੇ ਅਤੇ ਬੁਰੇ ਪ੍ਰਭਾਵ ਕੀ ਹਨ ?
ਉੱਤਰ-
ਵਿਸ਼ਵੀਕਰਨ ਦਾ ਅਰਥ ਹੈ ਕਿ ਵੱਖ-ਵੱਖ ਦੇਸ਼ਾਂ ਦੀਆਂ ਅਰਥ-ਵਿਵਸਥਾਵਾਂ ਦਾ ਇਕ ਦੂਸਰੇ ਨਾਲ ਅਧਿਕ ਗਹਿਰਾਈ ਨਾਲ ਜੁੜਨਾ ਅਤੇ ਪੂੰਜੀ, ਵਸਤੂਆਂ, ਸੇਵਾਵਾਂ ਅਤੇ ਵਿਅਕਤੀਆਂ ਦਾ ਵਿਸ਼ਵੀ ਪੱਧਰ ਤੇ ਆਸਾਨੀ ਨਾਲ ਅਦਾਨ-ਪ੍ਰਦਾਨ। ਅੱਜ ਦਾ ਸੰਸਾਰ ਆਧੁਨਿਕ ਸੰਚਾਰ ਅਤੇ ਤਕਨਾਲੋਜੀ ਕਰਕੇ ਇਕ ਦੂਜੇ ਨਾਲ ਜੁੜਦਾ ਜਾ ਰਿਹਾ ਹੈ। ਅੰਤਰਰਾਸ਼ਟਰੀ ਬਜ਼ਾਰ ਕਾਇਮ ਹੋ ਰਹੇ ਹਨ ਜਿਸ ਵਿਚ ਚੀਜ਼ਾਂ ਦਾ ਉਤਪਾਦਨ ਅਤੇ ਬਜ਼ਾਰ ਸੰਬੰਧੀ ਸੂਚਨਾਵਾਂ ਛੇਤੀ ਹੀ ਪ੍ਰਾਪਤ ਹੋ ਸਕਦੀਆਂ ਹਨ। ਵਿਸ਼ਵੀਕਰਨ ਲਈ ਵਿਸ਼ਵ ਬੈਂਕ, ਅੰਤਰ ਰਾਸ਼ਟਰੀ ਮੁਦਰਾ ਕੋਸ਼ ਅਤੇ ਵਿਸ਼ਵ ਵਪਾਰ ਸੰਗਠਨ ਉਤਰਦਾਈ ਹੈ। ਇਹਨਾਂ ਦੀਆਂ ਕੋਸ਼ਿਸ਼ਾਂ ਦੇ ਫਲਸਰੂਪ ਅੰਤਰਰਾਸ਼ਟਰੀ ਸਮਾਜ ਦਾ ਨਿਰਮਾਣ ਹੋਇਆ ਹੈ। ਵਿਸ਼ਵੀਕਰਨ ਦੇ ਚੰਗੇ ਅਤੇ ਬੁਰੇ ਪ੍ਰਭਾਵ ਹੇਠ ਲਿਖੇ ਹਨ ਵਿਸ਼ਵੀਕਰਨ ਦੇ ਚੰਗੇ ਪ੍ਰਭਾਵ (Positive Effects of Globalisation) -ਵਿਸ਼ਵੀਕਰਨ ਦੇ ਚੰਗੇ ਪ੍ਰਭਾਵ ਅੱਗੇ ਹਨ

  • ਵਿਸ਼ਵੀਕਰਨ ਆਰਥਿਕ ਸੰਪੰਨਤਾ ਦੇ ਲਈ ਉੱਤਰਦਾਈ ਹੈ ਕਿਉਂਕਿ ਇਸਨੇ ਅੰਤਰਰਾਸ਼ਟਰੀ ਬਜ਼ਾਰ ਵਿਚ ਚੀਜ਼ਾਂ ਦੀ ਖਰੀਦੋ-ਫਰੋਖਤ ਦੀ ਮੁਸ਼ਕਿਲ ਨੂੰ ਹੱਲ ਕਰ ਦਿੱਤਾ ਹੈ।
  • ਕੰਮਕਾਜੀ ਲੋਕਾਂ ਲਈ ਵਿਸ਼ਵੀਕਰਨ ਇਕ ਵਰਦਾਨ ਸਿੱਧ ਹੋਇਆ ਹੈ। ਇਸਦੇ ਫਲਸਰੂਪ ਵਪਾਰੀ ਲੋਕਾਂ ਨੂੰ ਵੱਧ ਬਜ਼ਾਰ ਵਿਕਲਪ ਅਤੇ ਲਾਭ ਲਈ ਚੰਗੇ ਮੌਕੇ ਪ੍ਰਾਪਤ ਹੋਏ ਹਨ।
  • ਅਰਥ ਮੁਕਤ ਬਜ਼ਾਰ ਦੀ ਸਥਾਪਨਾ ਵਿਸ਼ਵੀਕਰਨ ਦਾ ਹੀ ਨਤੀਜਾ ਹੈ। ਇਸ ਨਾਲ ਕੰਪਨੀਆਂ ਅਤੇ ਲੋਕਾਂ ਦੇ ਵਿਚਕਾਰ ਸਿੱਧੇ ਸੰਪਰਕ ਪੈਦਾ ਹੋਏ ਹਨ।
  • ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਵਿਚ ਉਦਯੋਗਿਕ ਵਸਤੂਆਂ ਦੀ ਖਰੀਦ-ਦਾਰੀ ਵਿਚ ਕਾਫੀ ਤੇਜ਼ੀ ਆਈ ਹੈ।
  • ਦੇਸ਼ਾਂ ਦੀ ਨਿਰਯਾਤ ਕਰਨ ਦੀ ਸ਼ਕਤੀ ਵਧਣ ਨਾਲ ਉਹਨਾਂ ਦੀ ਰਾਸ਼ਟਰੀ ਆਮਦਨੀ ਵਿਚ ਵਾਧਾ ਹੋਇਆ ਹੈ ।

ਵਿਸ਼ਵੀਕਰਨ ਦੇ ਬੁਰੇ ਪ੍ਰਭਾਵ (Negative Effects of Globalisation-ਵਿਸ਼ਵੀਕਰਨ ਦੇ ਬੁਰੇ ਪ੍ਰਭਾਵ ਹੇਠ ਲਿਖੇ ਹਨ –

  1. ਵਿਸ਼ਵੀਕਰਨ ਦੇ ਕਾਰਨ ਕੁੱਝ ਲੋਕਾਂ ਦੇ ਰਹਿਣ-ਸਹਿਣ ਦਾ ਢੰਗ ਚੰਗਾ ਹੋ ਗਿਆ ਹੈ ਪਰ ਗਰੀਬ ਲੋਕਾਂ ਦੀ ਆਰਥਿਕ ਹਾਲਤ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਇਸ ਦੇ ਕਾਰਨ ਆਰਥਿਕ ਅਸਮਾਨਤਾਵਾਂ ਪੈਦਾ ਹੋ ਗਈਆਂ ਹਨ।
  2. ਵਪਾਰ ਦੀ ਦੁਨੀਆਂ ਵਿਚ ਵੱਧ ਰਹੀਆਂ ਮੁਸ਼ਕਿਲਾਂ ਅਤੇ ਅੱਗੇ ਲੰਘਣ ਦੀ ਹੋੜ ਵਿਸ਼ਵੀਕਰਨ ਦੀ ਦੇਣ ਹੈ।
  3. ਅਨੇਕਾਂ ਘਰੇਲੂ ਚੰਗੀਆਂ ਕੰਪਨੀਆਂ ਯੋਗ ਵਿਅਕਤੀਆਂ ਅਤੇ ਪੂੰਜੀ ਦੀ ਘਾਟ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਅੰਤਰਰਾਸ਼ਟਰੀ ਮੁਕਾਬਲੇ ਦੀ ਹੋੜ ਵਿਚ ਬਣੇ ਰਹਿਣ ਲਈ ਅਸਮਰੱਥ ਹਨ।
  4. ਕਈ ਤਰ੍ਹਾਂ ਦੀਆਂ ਬਿਮਾਰੀਆਂ, ਨਸ਼ੀਲੇ ਪਦਾਰਥਾਂ ਦਾ ਵਪਾਰ, ਅਪਰਾਧ, ਅਤੰਕਵਾਦ ਅਤੇ ਅਨਿਯੰਤਰਿਤ ਪ੍ਰਸ਼ਾਸਨ ਵਿਸ਼ਵੀਕਰਨ ਦੀ ਹੀ ਦੇਣ ਹਨ।
  5. ਪੁਰਾਣੀ ਤਕਨੀਕ ਉਤੇ ਆਧਾਰਿਤ ਉਦਯੋਗ ਬੰਦ ਹੋ ਰਹੇ ਹਨ ਜਿਸ ਨਾਲ ਬੇਰੁਜ਼ਗਾਰੀ ਵੱਧ ਰਹੀ ਹੈ।
  6. ਉਦਯੋਗ ਅਤੇ ਬਜ਼ਾਰ ਦੇ ਵੱਧਣ ਨਾਲ ਵਿਸ਼ਵੀਕਰਨ ਕਰਕੇ ਲੋਕਾਂ ਦੀ ਆਵਾਜਾਈ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ।
  7. ਵਿਸ਼ਵੀਕਰਨ ਨਾਲ ਵਾਤਾਵਰਣ ਸੰਬੰਧੀ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਹਨ।

PSEB 11th Class Environmental Education Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

ਪ੍ਰਸ਼ਨ 2.
ਵਿਸ਼ਵੀਕਰਨ (Globalisation) ਅਤੇ ਉਦਾਰੀਕਰਨ (Liberalisation) ਦੇ ਉਦਯੋਗਾਂ ਉੱਪਰ ਪੈਣ ਵਾਲੇ ਪ੍ਰਭਾਵਾਂ ਬਾਰੇ ਲਿਖੋ।
ਉੱਤਰ-
ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਕਾਰਨ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਉਦਯੋਗਾਂ ਦਾ ਵਿਕਾਸ ਬੜੀ ਤੇਜ਼ੀ ਨਾਲ ਹੋਇਆ ਹੈ। ਦੇਸ਼ਾਂ ਵਿਚ ਉਦਯੋਗਿਕ ਵਸਤੂਆਂ ਦੇ ਅਦਾਨ-ਪ੍ਰਦਾਨ ਵਿਚ ਕਾਫ਼ੀ ਤੇਜ਼ੀ ਆਈ ਹੈ। ਵੱਖ-ਵੱਖ ਥਾਂਵਾਂ ਉੱਤੇ ਵੱਡੇ-ਵੱਡੇ ਉਦਯੋਗ ਹੋਂਦ ਵਿਚ ਆਏ ਹਨ। ਇਹ ਉਦਯੋਗ ਆਰਥਿਕ ਰੂਪ ਅਤੇ ਵਿਵਹਾਰਿਕ ਉਤਪਾਦਕ ਦੇ ਕਾਬਿਲ ਹਨ। ਉਦਯੋਗਾਂ ਦੇ ਵਿਕਾਸ ਨਾਲ ਰੋਜ਼ਗਾਰ ਦੇ ਮੌਕਿਆਂ ਵਿਚ ਵੀ ਵਾਧਾ ਹੋਇਆ ਹੈ ਜਿਸ ਨਾਲ ਬੇਰੁਜ਼ਗਾਰੀ ਘਟੀ ਹੈ।

ਵਿਸ਼ਵੀਕਰਨ ਅਤੇ ਉਦਾਰੀਕਰਨ ਨਾਲ ਪਿਛੜੇ ਇਲਾਕਿਆਂ ਦਾ ਵਿਕਾਸ ਹੋਇਆ ਹੈ ਅਤੇ ਲੋਕਾਂ ਦੇ ਰਹਿਣ ਦਾ ਪੱਧਰ ਉੱਚਾ ਹੋਇਆ ਹੈ। ਵਿਸ਼ਵੀਕਰਨ ਦਾ ਹੀ ਨਤੀਜ਼ਾ ਹੈ ਕਿ ਵਿਕਾਸਸ਼ੀਲ ਦੇਸ਼ ਅੰਤਰਰਾਸ਼ਟਰੀ ਬਜ਼ਾਰ ਵਿਚ ਟਿਕੇ ਹੋਏ ਹਨ। ਨਵੇਂ ਪ੍ਰਯੋਗਾਂ ਅਤੇ ਸੂਚਨਾ ਦਾ ਅਦਾਨ ਪ੍ਰਦਾਨ ਇਸ ਦੇ ਵਿਕਾਸ ਲਈ ਉੱਤਰਦਾਈ ਹੈ।

ਉਦਯੋਗਾਂ ਨਾਲ ਸੰਬੰਧਿਤ ਹੋਰ ਕੰਮਕਾਰ ਜਿਸ ਤਰ੍ਹਾਂ-ਆਵਾਜਾਈ, ਦੂਰ ਸੰਚਾਰ ਦੇ ਸਾਧਨ, ਪੱਛੜੇ ਇਲਾਕਿਆਂ ਵਿਚ ਪਹੁੰਚਣ ਵਿਚ ਕਾਮਯਾਬ ਹੋ ਗਏ ਹਨ| ਤੇਜ਼ੀ ਨਾਲ ਵਿਕਸਿਤ ਹੋ ਰਹੀ ਉਦਯੋਗਿਕ ਨੀਤੀ ਉਤਪਾਦਨ ਲਾਗਤ ਨੂੰ ਘੱਟ ਕਰਕੇ ਅਤੇ ਵੱਧ ਪੈਦਾਵਾਰ ਕਰਨ ਵਿਚ ਮੁਹਾਰਤ ਹਾਸਿਲ ਕਰਾ ਰਹੀ ਹੈ ।
ਖੇਤੀ ਉੱਤੇ ਆਧਾਰਿਤ ਉਦਯੋਗਿਕ ਇਕਾਈਆਂ ਦੀ ਸਥਾਪਨਾ ਪਿੰਡਾਂ ਦੇ ਨੇੜੇ ਕੀਤੀ ਜਾਂਦੀ ਹੈ। ਜਿਸ ਨਾਲ ਖੇਤੀ ਸੰਬੰਧੀ ਮਾਲ ਦਾ ਉੱਥੋਂ ਦੇ ਲੋਕਾਂ ਨੂੰ ਸਹੀ ਮੁੱਲ ਮਿਲਦਾ ਹੈ।

ਇਸ ਤਰ੍ਹਾਂ ਵਿਸ਼ਵੀਕਰਨ ਅਤੇ ਉਦਾਰੀਕਰਨ ਨਾਲ ਉਦਯੋਗਿਕ ਨੀਤੀਆਂ ਵਿਚ ਸੁਧਾਰ ਹੋਇਆ ਹੈ। ਇਹਨਾਂ ਨੀਤੀਆਂ ਦਾ ਲਾਭ ਪ੍ਰਾਪਤ ਕਰਨ ਲਈ ਵਿਦੇਸ਼ੀ ਵਪਾਰੀ ਬਹੁਤ ਜ਼ਿਆਦਾ ਧਨ ਭਾਰਤੀ ਬਜ਼ਾਰ ਵਿਚ ਲਗਾ ਰਹੇ ਹਨ। ਪਰੰਤੂ ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਨਾਲ ਹੋ ਰਹੇ ਉਦਯੋਗਿਕ ਵਿਕਾਸ ਵਾਤਾਵਰਣ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਹੈ। ਸੰਸਾਰੀ ਪੱਧਰ ‘ਤੇ ਬਹੁਤ ਸਾਰੀਆਂ ਵਾਤਾਵਰਣ ਸਮੱਸਿਆਵਾਂ ਜਿਵੇਂ ਪ੍ਰਦੂਸ਼ਣ ਅਤੇ ਕਾਰਖਾਨਿਆਂ ਦੀ ਰਹਿੰਦ-ਖੂੰਹਦ, ਓਜ਼ੋਨ ਪਰਤ ਦਾ ਘੱਟ ਹੋਣਾ ਅਤੇ ਜੀਵ ਵਿਭਿੰਨਤਾ ਵਿਚ . ਕਮੀ ਹੋ ਰਹੀ ਹੈ।

ਇਸ ਦਾ ਵੱਡਾ ਕਾਰਨ ਉਦਯੋਗਿਕ ਵਿਕਾਸ ਹੀ ਹੈ। ਛੋਟੇ ਉਦਯੋਗ ਵਿਕਾਸ ਅਤੇ ਅਸਮਾਨ ਵਿਕਾਸ ਦਰ ਦੇ ਕਾਰਣ ਬੰਦ ਹੋ ਰਹੇ ਹਨ ਇਸ ਤਰ੍ਹਾਂ ਛੋਟੇ ਉਦਯੋਗਾਂ ਨਾਲ, ਜੁੜੇ ਲੋਕਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਸ਼ਵੀਕਰਨ ਅਤੇ ਉਦਾਰੀਕਰਨ ਦਾ ਬਹੁਤਾ ਲਾਭ ਵਿਕਾਸਸ਼ੀਲ ਦੇਸ਼ਾਂ ਨੂੰ ਹੀ ਹੋ ਰਿਹਾ ਹੈ। ਸਿੱਟਾ ਇਹ ਕਹਿ ਰਿਹਾ ਹੈ ਕਿ ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਕਾਰਨ ਉਦਯੋਗਿਕ ਵਿਕਾਸ ਦੇ ਨਾਲ-ਨਾਲ ਵਾਤਾਵਰਣ ਦਾ ਪਤਨ ਵੀ ਹੋ ਰਿਹਾ ਹੈ ।

ਪਸ਼ਨ 3.
ਵਿਸ਼ਵੀਕਰਨ ਅਤੇ ਉਦਾਰੀਕਰਨ (Globalisation and Liberalisation ਦੇ ਖੇਤੀਬਾੜੀ ਉੱਪਰ ਪੈਣ ਵਾਲੇ ਪ੍ਰਭਾਵਾਂ ਦੀ ਚਰਚਾ ਕਰੋ ।
ਉੱਤਰ-
ਖੇਤੀ ਦੇ ਵਿਕਾਸ ਲਈ ਵਿਸ਼ਵੀਕਰਨ ਅਤੇ ਉਦਾਰੀਕਰਨ ਨੇ ਆਧੁਨਿਕ ਪ੍ਰਯੋਗ ਹੋਂਦ ਵਿਚ ਲਿਆਂਦੇ ਹਨ ਜਿਨ੍ਹਾਂ ਦਾ ਨਤੀਜਾ ਹਰੀ-ਕ੍ਰਾਂਤੀ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ। ਖੇਤੀ ਉਤਪਾਦਨਾਂ ਦਾ ਬੁਨਿਆਦੀ ਅੰਤਰ ਰਾਸ਼ਟਰੀ ਬਜ਼ਾਰ ਵਿਚ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਦੋਹਾਂ ਤਰ੍ਹਾਂ ਦੇ ਪ੍ਰਭਾਵ ਹੇਠਾਂ ਲਿਖੇ ਹਨ ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਚੰਗੇ ਪ੍ਰਭਾਵ (Positive Effects of Globalisation and Liberalisation)-ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਖੇਤੀਬਾੜੀ ਉੱਪਰ ਪੈਣ ਵਾਲੇ ਚੰਗੇ ਪ੍ਰਭਾਵ ਹੇਠ ਲਿਖੇ ਹਨ-.

  • ਖੇਤੀ ਦੇ ਵਿਕਾਸ ਵਿਚ ਉਦਾਰੀਕਰਨ ਅਤੇ ਵਿਸ਼ਵੀਕਰਨ ਨਾਲ ਅਨਾਜ ਉਤਪਾਦਨ ਵਿਚ ਵਾਧਾ ਹੋਇਆ ਹੈ ਜਿਸ ਕਰਕੇ ਇਹ ਸੰਭਵ ਹੋਇਆ ਹੈ ਕਿ ਕਿਸਾਨ ਲੋੜ ਅਨੁਸਾਰ ਵਰਤੋਂ ਕਰਨ ਤੋਂ ਬਾਅਦ ਵਾਧੂ ਅਨਾਜ ਬਜ਼ਾਰ ਵਿਚ ਵੇਚ ਕੇ ਧਨ ਪ੍ਰਾਪਤ ਕਰ ਸਕਦਾ ਹੈ ।
  • ਵਿਸ਼ਵੀਕਰਨ ਦੇ ਕਾਰਨ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਈ ਹੈ ।
  • ਉੱਨਤ ਤਕਨੀਕ ਨਾਲ ਬੰਜਰ ਜ਼ਮੀਨ ਨੂੰ ਉਪਜਾਊ ਬਣਾਇਆ ਜਾ ਸਕਿਆ ਹੈ ।
  • ਕਿਸਾਨਾਂ ਲਈ ਬੀਜਣ ਵਾਲੀਆਂ ਫਸਲਾਂ ਵੱਧ ਗਈਆਂ ਹਨ ਜਿਸ ਨਾਲ ਕਿਸਾਨ ਸਬਜ਼ੀਆਂ ਦੀਆਂ ਵਿਦੇਸ਼ੀ ਕਿਸਮਾਂ, ਫਲ, ਫੁੱਲ, ਮਸਾਲੇ, ਸੁੱਕੇ ਮੇਵੇ ਆਦਿ ਅੰਤਰ-ਰਾਸ਼ਟਰੀ ਬਜ਼ਾਰ ਦੀ ਮੰਗ ਦੇ ਹਿਸਾਬ ਨਾਲ ਉਗਾ ਸਕਦਾ ਹੈ ਅਤੇ ਆਮਦਨ ਵਿਚ ਵਾਧਾ ਕਰ ਸਕਦਾ ਹੈ।

ਵਿਸ਼ਵੀਕਰਨ ਅਤੇ ਉਦਾਰੀਕਰਨ ਮਾੜੇ ਪ੍ਰਭਾਵ (Negative Effects of Globalisation and Liberalisation)- ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਖੇਤੀਬਾੜੀ ਉੱਪਰ ਪੈਣ ਵਾਲੇ ਮਾੜੇ ਪ੍ਰਭਾਵ ਹੇਠ ਲਿਖੇ ਹਨ –

  1. ਉਦਾਰੀਕਰਨ ਦੇ ਅੰਤਰਗਤ ਵਿਕਾਸਸ਼ੀਲ ਦੇਸ਼ਾਂ ਦੇ ਕਿਸਾਨਾਂ ਨੂੰ ਉਪਲੱਬਧ ਸਹੂਲਤਾਂ ਵਿਚ ਕਟੌਤੀ ਕਰਨੀ ਚਾਹੀਦੀ ਹੈ ਇਸ ਨਾਲ ਖਾਦ, ਕੀਟਨਾਸ਼ਕ ਰਸਾਇਣ, ਜ਼ਿਆਦਾ ਉਪਜ ਦੇਣ ਵਾਲੇ ਬੀਜਾਂ ਦੇ ਮੁੱਲਾਂ ਵਿਚ ਵਾਧਾ ਕੀਤਾ ਜਾ ਸਕਦਾ ਹੈ।
  2. ਵਿਸ਼ਵੀਕਰਨ ਅਮੀਰ ਕਿਸਾਨਾਂ ਨੂੰ ਹੋਰ ਅਮੀਰ ਬਣਾਉਂਦਾ ਹੈ ਪਰ ਸੁਵਿਧਾਵਾਂ ਦੇ ਘੱਟ ਹੋਣ ਕਰਕੇ ਛੋਟੇ ਕਿਸਾਨ ਇਸ ਤੋਂ ਦੁਖੀ ਹੋ ਜਾਂਦੇ ਹਨ, ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਉਹ ਹੋੜ ਵਿਚ ਪਿੱਛੇ ਰਹਿ ਜਾਂਦੇ ਹਨ।
  3. ਅੱਜ-ਕਲ ਖੇਤੀ ਪ੍ਰਣਾਲੀ ਵਿਚ ਰਸਾਇਣਿਕ ਵਸਤਾਂ ਦੇ ਪ੍ਰਯੋਗ ਲਈ ਜ਼ੋਰ ਦਿੱਤਾ ਜਾਂਦਾ ਹੈ। ਇਹਨਾ ਰਸਾਇਣਾਂ ਦੇ ਉਪਯੋਗ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ। ਅਤੇ ਸੂਖਮ ਤੱਤਾਂ ਵਿਚ ਕਮੀ ਆ ਜਾਂਦੀ ਹੈ।
  4. ਰਸਾਇਣਿਕ ਤੱਤ ਜ਼ਮੀਨ ਵਿਚ ਰਿਸ ਜਾਂਦੇ ਹਨ ਜਿਸ ਨਾਲ ਭੂਮੀ ਹੇਠਲਾ ਪਾਣੀ ਗੰਦਾ ਹੋ ਜਾਂਦਾ ਹੈ ।
  5. ਜੀਵ ਕੀਟਨਾਸ਼ਕਾਂ ਦਾ ਖੇਤੀ ਵਿਚ ਪ੍ਰਯੋਗ ਸਿਹਤ ਸੰਬੰਧੀ ਮੁਸ਼ਕਿਲਾਂ ਦਾ ਵੱਡਾ ਕਾਰਨ ਹੈ। ਵਿਸ਼ੈਲੇ ਹਾਨੀਕਾਰਕ ਕੀਟਨਾਸ਼ਕ ਦੀ ਮਾਤਰਾ ਖਾਣ ਵਾਲੇ ਪਦਾਰਥਾਂ ਵਿਚ ਵਧ ਜਾਣ ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ ਕਾਰਨ ਇਹ ਭੋਜਨ ਪਦਾਰਥਾਂ ਦੇ ਨਾਲ ਹੀ

ਮਨੁੱਖੀ ਸਰੀਰ ਵਿਚ ਚਲੇ ਜਾਂਦੇ ਹਨ ਜਿਸ ਨਾਲ ਬਦਹਜ਼ਮੀ, ਕੈਂਸਰ, ਖ਼ੂਨ ਦੀ ਕਮੀ ਅਤੇ ਨਾੜਾਂ ਦੇ ਰੋਗ ਵਰਗੀਆਂ ਬੀਮਾਰੀਆਂ ਪੈਦਾ ਕਰਦੇ ਹਨ। ਇਸ ਤਰ੍ਹਾਂ ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਸਿੱਟੇ ਵਜੋਂ ਖੇਤੀ ਦੇ ਵਿਕਾਸ ਵਿਚ ਬਹੁਤ ਵਾਧਾ ਹੋਇਆ ਹੈ ਪਰੰਤੂ ਇਸ ਵਰਤਾਰੇ ਨੇ ਵਾਤਾਵਰਣ ਅਤੇ ਮਨੁੱਖੀ ਸਿਹਤ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਇਹ ਸਪੱਸ਼ਟ ਹੋ ਗਿਆ ਹੈ ਕਿ ਜੇਕਰ ਮਨੁੱਖ ਸਮਾਜ) ਵਿਕਾਸ ਅਤੇ ਵਾਤਾਵਰਣ ਵਿਚ ਤਾਲਮੇਲ ਨਾ ਬਿਠਾਅ ਸਕਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਨਸ਼ਟ ਹੋ ਜਾਣਗੀਆਂ।

PSEB 11th Class Environmental Education Solutions Chapter 4 ਆਰਥਿਕ ਅਤੇ ਸਮਾਜਿਕ ਵਿਕਾਸ

Punjab State Board PSEB 11th Class Environmental Education Book Solutions Chapter 4 ਆਰਥਿਕ ਅਤੇ ਸਮਾਜਿਕ ਵਿਕਾਸ Textbook Exercise Questions and Answers.

PSEB Solutions for Class 11 Environmental Education Chapter 4 ਆਰਥਿਕ ਅਤੇ ਸਮਾਜਿਕ ਵਿਕਾਸ

Environmental Education Guide for Class 11 PSEB ਆਰਥਿਕ ਅਤੇ ਸਮਾਜਿਕ ਵਿਕਾਸ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਿਕਾਸ (Development) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਵਿਕਾਸ ਦਾ ਅਰਥ ਸਮਾਜ ਦੀ ਹੌਲੀ-ਹੌਲੀ ਹੋਣ ਵਾਲੀ ਉੱਨਤੀ ਹੈ ਜਿਸਦੇ ਫਲਸਰੂਪ ਉਹ ਆਰਥਿਕ ਰੂਪ ਵਿਚ ਮਜ਼ਬੂਤ ਅਤੇ ਉੱਨਤ ਬਣ ਸਕੇ ।

ਪ੍ਰਸ਼ਨ 2.
ਛੂਤ-ਰੋਗਾਂ (Communicable Diseases) ਦੇ ਫੈਲਾਅ ਲਈ ਜੁੰਮੇਵਾਰ ਦੋ ਕਾਰਨ ਦੱਸੋ ।
ਉੱਤਰ-
ਖ਼ਰਾਬ ਸਿਹਤ ਪ੍ਰਬੰਧ, ਭੋਜਨ ਦੀ ਕਮੀ ਅਤੇ ਦੂਸ਼ਿਤ ਜਲ ਅਤੇ ਹਵਾ ਦੇ ਕਾਰਨ ਛੂਤ ਦੀਆਂ ਬਿਮਾਰੀਆਂ ਫੈਲਦੀਆਂ ਹਨ ।

ਪ੍ਰਸ਼ਨ 3.
ਬੇਰੁਜ਼ਗਾਰੀ (Unemployment) ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਵਸੋਂ ਵਿਚ ਵਾਧਾ ਅਤੇ ਸਿੱਖਿਆ ਦੀ ਕਮੀ ਬੇਰੁਜ਼ਗਾਰੀ ਦੇ ਮੁੱਖ ਕਾਰਨ ਹਨ ।

ਪ੍ਰਸ਼ਨ 4.
ਉਸ ਅੰਤਰ-ਰਾਸ਼ਟਰੀ ਸੰਸਥਾ ਦਾ ਨਾਮ ਦੱਸੋ, ਜਿਹੜੀ ਬਾਲ ਮਜ਼ਦੂਰੀ ਅਤੇ ਹੋਰ ਮਜ਼ਦੂਰੀ ਸਰਗਰਮੀਆਂ ਉੱਪਰ ਨਿਗ੍ਹਾ ਰੱਖਦੀ ਹੈ ।
ਉੱਤਰ-
ਸੰਯੁਕਤ ਰਾਸ਼ਟਰ ਨੇ ਬਾਲ ਮਜ਼ਦੂਰੀ ਅਤੇ ਦੂਸਰੀਆਂ ਮਜ਼ਦੂਰੀ ਦੀਆਂ ਕਿਰਿਆਵਾਂ ਤੇ ਨਜ਼ਰ ਰੱਖਣ ਲਈ ਅੰਤਰ-ਰਾਸ਼ਟਰੀ ਮਜ਼ਦੂਰ ਸੰਗਠਨ (I.L.O.) ਦਾ ਨਿਰਮਾਣ ਕੀਤਾ ਹੈ ।

PSEB 11th Class Environmental Education Solutions Chapter 4 ਆਰਥਿਕ ਅਤੇ ਸਮਾਜਿਕ ਵਿਕਾਸ

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਸਿਹਤ (Health) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਿਹਤ ਪੂਰਨ-ਤੌਰ ’ਤੇ ਭੌਤਿਕ, ਮਾਨਸਿਕ ਅਤੇ ਸਮਾਜਿਕ ਰੂਪ ਵਿਚ ਸਿਹਤਮੰਦ ਅਤੇ ਖੁਸ਼ ਰਹਿਣ ਦੀ ਅਵਸਥਾ ਹੈ । ਵਿਸ਼ਵ ਸਿਹਤ ਸੰਗਠਨ (W.H.O.) ਦੁਆਰਾ ਸਿਹਤ ਦੀ ਹੇਠ ਲਿਖੀ ਪਰਿਭਾਸ਼ਾ ਦਿੱਤੀ ਗਈ ਹੈ ਸਿਹਤ ਇਕ ਸਰੀਰਕ, ਮਾਨਸਿਕ ਅਤੇ ਸਮਾਜਿਕ ਕੁਸ਼ਲਤਾ ਦੀ ਅਵਸਥਾ ਹੈ ਅਤੇ ਕੇਵਲ ਰੋਗ ਜਾਂ ਕਮਜ਼ੋਰੀ ਦੀ ਗੈਰ-ਮੌਜੂਦਗੀ ਨਹੀਂ ਹੈ ।”
ਇਸ ਤਰ੍ਹਾਂ ਸਿਹਤ ਦੇ ਤਿੰਨ ਪਹਿਲੂ ਹਨ –

  1. ਸਰੀਰਕ ਸਿਹਤ,
  2. ਮਾਨਸਿਕ ਸਿਹਤ ਅਤੇ
  3. ਸਮਾਜਿਕ ਸਿਹਤ ।

ਪ੍ਰਸ਼ਨ 2.
ਅਮੀਰੀ (Affluence) ਕੀ ਹੈ ?
ਉੱਤਰ-
ਜੀਵਨ ਪੱਧਰ ਨੂੰ ਚੰਗਾ ਬਣਾਉਣ ਅਤੇ ਸੁੱਖ-ਸਹੂਲਤਾਂ ਨੂੰ ਪ੍ਰਾਪਤ ਕਰਨ ਦੇ ਲਈ ਬਹੁਤ ਜ਼ਿਆਦਾ ਮਾਤਰਾ ਵਿਚ ਧਨ-ਜਾਇਦਾਦ ਦਾ ਹੋਣਾ ਧਨ ਦੀ ਅਧਿਕਤਾ ਜਾਂ ਅਮੀਰੀ ਕਹਾਉਂਦੀ ਹੈ । ਕਿਸੇ ਵੀ ਦੇਸ਼ ਦੇ ਵਿਕਾਸ ਵਿਚ ਧਨ ਦੀ ਅਧਿਕਤਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ । ਦੇਸ਼ ਵਿਚ ਬਣੀਆਂ ਚੰਗੀਆਂ ਸੜਕਾਂ, ਸੰਚਾਰ ਵਿਵਸਥਾ, ਵਿਵਸਥਿਤ ਪ੍ਰਬੰਧਨ, ਉਰਜਾ ਉਤਪਾਦਨ ਅਤੇ ਵੰਡ ਉਸ ਦੇਸ਼ ਦੀ ਧਨ-ਉੱਨਤੀ ਨੂੰ ਦਰਸਾਉਂਦੇ ਹਨ ।

ਪ੍ਰਸ਼ਨ 3.
ਗਰੀਬੀ (Poverty) ਦੇ ਮੁੱਖ ਕਾਰਨ ਕੀ ਹਨ ?
ਉੱਤਰ-
ਕਿਸੇ ਵਿਅਕਤੀ ਜਾਂ ਪਰਿਵਾਰ ਦੀ ਆਮਦਨ ਦੇ ਸਾਧਨਾਂ ਦੀ ਘਾਟ ਹੋਣ ਦੀ ਸਥਿਤੀ ਨੂੰ ਗਰੀਬੀ ਕਹਿੰਦੇ ਹਨ । ਗਰੀਬੀ ਦੇ ਪ੍ਰਮੁੱਖ ਕਾਰਨ ਇਸ ਤਰ੍ਹਾਂ ਹਨ

  1. ਵਲੋਂ ਵਿਸਫੋਟ
  2. ਪ੍ਰਾਕ੍ਰਿਤਿਕ ਸੰਪਦਾ ਦੀ ਅਸਮਾਨ ਵੰਡ
  3. ਸਿੱਖਿਆ ਸਹੂਲਤਾਂ ਦੀ ਕਮੀ
  4. ਰੁਜ਼ਗਾਰ ਅਵਸਰਾਂ ਦੀ ਘਾਟ
  5. ਰਹਿਣ-ਸਹਿਣ ਦੀ ਉੱਚੀ ਲਾਗਤ ॥

ਪ੍ਰਸ਼ਨ 4.
ਆਧੁਨਿਕ ਖੇਤੀ (Modern Agriculture) ਰਵਾਇਤੀ ਖੇਤੀਬਾੜੀ (Traditional Agriculture) ਤੋਂ ਕਿਵੇਂ ਭਿੰਨ ਹੈ ?
ਉੱਤਰ-
ਪਰੰਪਰਾਗਤ ਖੇਤੀਬਾੜੀ ਮਸ਼ੀਨਾਂ ਤੋਂ ਬਿਨਾਂ ਕੀਤੀ ਜਾਂਦੀ ਸੀ । ਕਿਸਾਨ ਭੂਮੀ ਤੇ ਹਲ ਚਲਾਉਂਦੇ ਸਨ ਅਤੇ ਕੇਵਲ ਸਾਧਾਰਨ ਉਪਕਰਨਾਂ ਦੀ ਵਰਤੋਂ ਕਰਦੇ ਸਨ ।
ਪਰੰਪਰਾਗਤ ਖੇਤੀਬਾੜੀ ਦਾ ਮੁੱਖ ਉਦੇਸ਼ ਪਰਿਵਾਰ ਦੇ ਲਈ ਭੋਜਨ ਅਤੇ ਦੂਸਰੀਆਂ ਵਸਤੂਆਂ ਦਾ ਉਤਪਾਦਨ ਕਰਨਾ ਸੀ । ਆਧੁਨਿਕ ਖੇਤੀਬਾੜੀ ਵਿਚ ਆਧੁਨਿਕ ਉਪਕਰਨਾਂ, ਬਿਜਲਈ ਊਰਜਾ, ਸਿੰਚਾਈ ਉਪਕਰਨਾਂ, ਰਸਾਇਣਿਕ ਖਾਦਾਂ ਅਤੇ ਉੱਚਤਮ ਖੇਤੀਬਾੜੀ ਪੱਧਤੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਆਧੁਨਿਕ ਖੇਤੀਬਾੜੀ ਵੱਡੇ ਪੈਮਾਨੇ ਤੇ ਕੀਤੀ ਜਾਂਦੀ ਹੈ । ਆਧੁਨਿਕ ਖੇਤੀਬਾੜੀ ਨੇ ਹਰੀ ਕ੍ਰਾਂਤੀ ਨੂੰ ਜਨਮ ਦਿੱਤਾ ।

PSEB 11th Class Environmental Education Solutions Chapter 4 ਆਰਥਿਕ ਅਤੇ ਸਮਾਜਿਕ ਵਿਕਾਸ

ਪ੍ਰਸ਼ਨ 5.
ਖੇਤੀ-ਵਪਾਰ (Agri-business) ਕਿਸ ਨੂੰ ਆਖਦੇ ਹਨ ?
ਉੱਤਰ-
ਸ਼ਹਿਰੀਕਰਨ ਦੇ ਕਾਰਨ ਖੇਤੀਬਾੜੀ ਉਤਪਾਦਾਂ ਦੀ ਮੰਗ ਵਿਚ ਵਾਧੇ ਦੇ ਫਲਸਰੂਪ ਖੇਤੀਬਾੜੀ ਦਾ ਆਧੁਨਿਕੀਕਰਨ ਹੋ ਰਿਹਾ ਹੈ । ਆਧੁਨਿਕੀਕਰਨ ਦੇ ਕਾਰਨ ਖੇਤੀਬਾੜੀ ਇਕ ਵਪਾਰ ਦਾ ਰੂਪ ਲੈ ਰਹੀ ਹੈ । ਖੇਤੀ ਵਪਾਰ ਦੇ ਤਿੰਨ ਮੁੱਖ ਕਾਰਕ ਹਨ –

  1. ਖੇਤੀ ਦੇ ਯੰਤਰ ਅਤੇ ਦੂਸਰੇ ਖੇਤੀ ਉਪਕਰਨਾਂ ਦਾ ਨਿਰਮਾਣ
  2. ਖੇਤੀ ਵਿਚ ਵਾਧਾ ਕਰਨ ਲਈ ਅਪਣਾਏ ਗਏ ਢੰਗ
  3. ਖੇਤੀ ਦੇ ਉਤਪਾਦਾਂ ਨੂੰ ਇਕੱਠਾ ਕਰਨ ਦੀ ਪ੍ਰਕਿਰਿਆ ਅਤੇ ਵੰਡ ।

ਪ੍ਰਸ਼ਨ: 6.
ਆਰਥਿਕ ਵਿਕਾਸ (Economic development), ਸਮਾਜਿਕ ਵਿਕਾਸ (Social deelopment) ਤੋਂ ਕਿਵੇਂ ਵੱਖਰਾ ਹੈ ?
ਉੱਤਰ-
ਆਰਥਿਕ ਵਿਕਾਸ ਦਾ ਅਰਥ ਸਮਾਜ ਦੀ ਪ੍ਰਤੀ ਵਿਅਕਤੀ ਆਮਦਨ ਵਿਚ ਵਾਧਾ ਹੋਣਾ ਹੈ। ਖੇਤੀਬਾੜੀ ਨਿਰਮਾਣ, ਮੱਛੀ ਪਾਲਣ, ਖਾਧ ਉਤਪਾਦਨ, ਖਨਨ ਆਦਿ ਕਿਰਿਆਵਾਂ ਆਰਥਿਕ ਵਿਕਾਸ ਵਿਚ ਸਹਾਈ ਹਨ । | ਸਮਾਜਿਕ ਵਿਕਾਸ ਦਾ ਅਰਥ ਸਮਾਜ ਵਿਚ ਫੈਲ ਰਹੀਆਂ ਕੁਰੀਤੀਆਂ ਨੂੰ ਦੂਰ ਕਰਕੇ ਨੈਤਿਕ ਮੁੱਲਾਂ ਦਾ ਵਿਕਾਸ ਕਰਨਾ ਹੈ । ਸਿੱਖਿਆ ਸਮਾਜਿਕ ਵਿਕਾਸ ਵਿਚ ਮੁੱਖ ਸਹਾਈ ਤੱਤ ਹੈ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਕਿਸੇ ਰਾਸ਼ਟਰ ਦੇ ਵਿਕਾਸ ਨੂੰ ਗਰੀਬੀ (Poverty) ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਗਰੀਬੀ ਹਰ ਰਾਸ਼ਟਰ ਦੇ ਵਿਕਾਸ ਨੂੰ ਰੋਕਦੀ ਹੈ । ਗ਼ਰੀਬੀ ਦੇ ਕਾਰਨ ਲੋਕ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ | ਗ਼ਰੀਬੀ ਕਾਰਨ ਲੋਕਾਂ ਨੂੰ ਸਿੱਖਿਆ ਅਤੇ ਸਿਹਤ , ਉਪਚਾਰ ਸੰਬੰਧੀ ਸਹੂਲਤਾਂ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਦਾ । ਗਰੀਬੀ ਦੇ ਕਾਰਨ ਪੈਦਾਵਾਰ ਵਿਚ ਕਮੀ ਆ ਜਾਂਦੀ ਹੈ ਜਿਸਦੇ ਕਾਰਨ ਗ਼ਰੀਬੀ ਵਿਚ ਹੋਰ ਵਾਧਾ ਹੁੰਦਾ ਹੈ । ਹੌਲੀ ਵਿਕਾਸ ਦਰ ਅਤੇ ਗਰੀਬੀ ਨਾਲ ਵਾਤਾਵਰਣ ਸੰਬੰਧੀ ਅਨੇਕ ਸਮੱਸਿਆਵਾਂ, ਜਿਵੇਂ ਬੀਮਾਰੀਆਂ, ਗੰਦਗੀ ਨਾਲ ਭਰਿਆ ਵਾਤਾਵਰਣ ਆਦਿ ਪੈਦਾ ਹੁੰਦੀਆਂ ਹਨ ।

ਪ੍ਰਸ਼ਨ 2.
ਵਿਕਾਸ ਵਿੱਚ ਸਿੱਖਿਆ ਦੀ ਭੂਮਿਕਾ (Role of Education in Development) ਉੱਪਰ ਇੱਕ ਨੋਟ ਲਿਖੋ !
ਉੱਤਰ-
ਸਿੱਖਿਆ ਇਕ ਸਮਾਜਿਕ ਕਾਰਕ ਹੈ ਜੋ ਇਕ ਦੇਸ਼ ਦੇ ਵਿਕਾਸ ਵਿਚ ਸਹਾਈ ਹੁੰਦਾ ਹੈ । ਸਿੱਖਿਆ ਦੁਆਰਾ ਲੋਕਾਂ ਦੇ ਵਿਹਾਰ ਵਿਚ ਬਦਲਾਓ ਆਉਂਦਾ ਹੈ ਅਤੇ ਮਾਨਸਿਕ ਵਿਕਾਸ ਵੀ ਹੁੰਦਾ ਹੈ । ਸਿੱਖਿਆ ਲੋਕਾਂ ਨੂੰ ਵਿਅਕਤੀਗਤ ਅਤੇ ਰਾਸ਼ਟਰੀ ਸਮੱਸਿਆਵਾਂ ਪ੍ਰਤੀ ਵਧੇਰੇ ਜਾਗਰੁਕ ਕਰਦੀ ਹੈ । ਕਿੱਤਾ-ਮੁਖੀ ਸਿੱਖਿਆ (Vocational education) ਅਤੇ ਪ੍ਰਯੋਗਿਕ ਜਾਣਕਾਰੀ ਦੁਆਰਾ ਲੋਕਾਂ ਦੀ ਵਿਸਤਰਿਤ ਕੰਮ ਕਰਨ ਦੀ ਸਮਰੱਥਾ ਦਾ ਵਿਕਾਸ ਕੀਤਾ ਜਾ ਸਕਦਾ ਹੈ ।

ਇਸ ਕੰਮ ਕਰਨ ਦੀ ਸਮਰੱਥਾ ਨੂੰ ਇਕ ਦੇਸ਼ ਦੇ ਸੰਪੂਰਨ ਵਿਕਾਸ ਅਤੇ ਕੁਸ਼ਲਤਾ ਦੇ ਲਈ ਉਪਯੋਗ ਕੀਤਾ ਜਾ ਸਕਦਾ ਹੈ । ਸਿੱਖਿਆ ਦੁਆਰਾ ਲੋਕਾਂ ਵਿਚ ਵਿਗਿਆਨਿਕ ਵਿਵਹਾਰ ਦਾ ਨਿਰਮਾਣ ਹੁੰਦਾ ਹੈ । ਪੜੇ-ਲਿਖੇ ਲੋਕਾਂ ਵਿਚ ਵਿਭਿੰਨ ਸੰਸਕ੍ਰਿਤੀਆਂ ਅਤੇ ਧਰਮਾਂ ਦੇ ਬਾਵਜੂਦ ਉਨ੍ਹਾਂ ਵਿਚ ਆਪਸੀ ਭਾਈਚਾਰੇ ਨਾਲ ਰਹਿਣ ਦੀ ਵਿਤੀ ਉਤਪੰਨ ਹੁੰਦੀ ਹੈ ।

PSEB 11th Class Environmental Education Solutions Chapter 4 ਆਰਥਿਕ ਅਤੇ ਸਮਾਜਿਕ ਵਿਕਾਸ

ਪ੍ਰਸ਼ਨ 3.
ਸਾਡੀਆਂ ਸਭਿਆਚਾਰਕ (Cultural), ਸਮਾਜਿਕ (Social) ਤੇ ਸਦਾਚਾਰਕ (Ethical) ਕਦਰਾਂ-ਕੀਮਤਾਂ ਵਿੱਚ ਕੀ ਵਿਗਾੜ ਆ ਚੁੱਕਾ ਹੈ ?
ਉੱਤਰ-
ਮਨੁੱਖ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਉਪਭੋਗਤਾਵਾਦੀ ਬਣ ਗਿਆ ਹੈ । ਮਨੁੱਖ ਪੂਰੀ ਤਰ੍ਹਾਂ ਨਾਲ ਪਦਾਰਥਵਾਦੀ ਬਣ ਗਿਆ ਹੈ ਜਿਸਦੇ ਕਾਰਨ ਉਸਦੇ ਅਨੇਕ ਸੰਸਕ੍ਰਿਤਿਕ ਅਤੇ ਨੈਤਿਕ ਮੁੱਲ ਬਦਲ ਗਏ ਹਨ | ਪੱਛਮੀ ਸਭਿਅਤਾ ਦੇ ਪ੍ਰਭਾਵ ਕਾਰਨ ਨੈਤਿਕ ਕਦਰਾਂ-ਕੀਮਤਾਂ ਵਿਚ ਗਿਰਾਵਟ ਆ ਰਹੀ ਹੈ । ਮਨੁੱਖ ਕੁਦਰਤੀ ਸੰਪੱਤੀ ਦਾ ਵਧੇਰੇ ਸ਼ੋਸ਼ਣ ਕਰ ਰਿਹਾ ਹੈ । ਮੁੱਢਲੇ ਸਮੇਂ ਦੌਰਾਨ ਨੈਤਿਕ ਕਦਰਾਂ-ਕੀਮਤਾਂ ਮਨੁੱਖੀ ਸਿਧਾਂਤਾਂ ‘ਤੇ ਆਧਾਰਿਤ ਸੀ | ਮਨੁੱਖ ਆਪਣੇ ਆਪ ਨੂੰ ਕੁਦਰਤ ਦਾ ਰਖਵਾਲਾ ਸਮਝਦਾ ਸੀ | ਅੱਜ ਦੇ ਵਰਤਮਾਨ ਸਮੇਂ ਦੌਰਾਨ ਮਨੁੱਖ ਖ਼ੁਦ ਨੂੰ ਕੁਦਰਤ ਦਾ ਸ਼ਾਸਕ ਸਮਝਦਾ ਹੈ । ਵਿਭਿੰਨ ਅਨੈਤਿਕ ਕੰਮਾਂ ਦੁਆਰਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣਾ ਮਨੁੱਖ ਦਾ ਸੁਭਾਅ ਬਣ ਗਿਆ ਹੈ ।

ਕੁਦਰਤ ਦੀ ਪੂਜਾ ਕਰਨ ਵਾਲਾ ਮਨੁੱਖ ਅੱਜ ਕੁਦਰਤ ਦਾ ਵਿਨਾਸ਼ ਕਰਨ ਵਾਲੇ ਮਨੁੱਖ ਦੇ ਰੂਪ ਵਿਚ ਬਦਲ ਗਿਆ ਹੈ । ਪ੍ਰਾਚੀਨ ਸੰਸਕ੍ਰਿਤੀ ਅਤੇ ਸਭਿਅਤਾ ਦਾ ਅੰਤ ਹੋ ਰਿਹਾ ਹੈ | ਅੱਜ ਅਸੀਂ ਪ੍ਰਾਚੀਨ ਸੰਸਕ੍ਰਿਤਿਕ ਆਦਰਸ਼ਾਂ ਤੋਂ ਦੂਰ ਹੋ ਗਏ ਹਾਂ । ਮਨੁੱਖ ਦਾ ਵਿਵਹਾਰ ਪ੍ਰਾਚੀਨ ਸੰਸਕ੍ਰਿਤੀ, ਪਰੰਪਰਾ ਅਤੇ ਰੀਤੀ-ਰਿਵਾਜਾਂ ਦੇ ਉਲਟ ਹੋ ਗਿਆ ਹੈ । ਸਾਡੀ ਸੰਸਕ੍ਰਿਤੀ ਕੇਵਲ ਆਡੰਬਰ ਅਤੇ ਪਾਖੰਡ ਬਣ ਕੇ ਰਹਿ ਗਈ ਹੈ ।

ਪ੍ਰਸ਼ਨ 4.
ਏਡਜ਼ (AIDS) ਉੱਪਰ ਇੱਕ ਨੋਟ ਲਿਖੋ ।
ਉੱਤਰ-
ਏਡਜ਼ ਦਾ ਪੂਰਾ ਨਾਂ-Acquired Immuno deficiency Syndrome ਹੈ । ਏਡਜ਼ ਇਕ ਰੋਗਾਣੂਆਂ ਤੋਂ ਹੋਣ ਵਾਲੀ ਬਿਮਾਰੀ ਹੈ ਜਿਹੜੀ HIV ਮਨੁੱਖੀ ਪ੍ਰਤੀਰੋਧਕ ਹੀਣਤਾ ਵਾਇਰਸ) ਦੇ ਫੈਲਣ ਕਾਰਨ ਹੁੰਦੀ ਹੈ । ਇਹ ਇਕ ਉਪ-ਅਰਜਿਤ (Acquired) ਰੋਗ ਹੈ ਅਤੇ ਇਸਨੂੰ ਸਿੰਡੋਮ ਕਹਿੰਦੇ ਹਨ ਕਿਉਂਕਿ ਇਹ ਕਈ ਰੋਗਾਂ ਦਾ ਸਮੂਹ ਹੈ । HIV ਵਿਅਕਤੀ ਦੀ . ਪਤੀਧਨ ਪ੍ਰਣਾਲੀ ਦੀਆਂ ਕੋਸ਼ਿਕਾਵਾਂ ਨੂੰ ਮਾਰਦਾ ਹੈ-ਜਿਸਦੇ ਫਲਸਰੂਪ ਪ੍ਰਤੀਰੋਧਹੀਣਤਾ ਹੋ ਜਾਂਦੀ ਹੈ ।
ਏਡਜ਼ ਛੂਤ ਦੀ ਬਿਮਾਰੀ ਨਹੀਂ ਹੈ । ਇਸਦੇ ਫੈਲਣ ਦੇ ਮੁੱਖ ਕਾਰਨ ਪ੍ਰਭਾਵਿਤ ਵਿਅਕਤੀ ਨਾਲ ਸੰਭੋਗ, ਪ੍ਰਭਾਵਿਤ ਸੂਈਆਂ ਦਾ ਪ੍ਰਯੋਗ ਅਤੇ ਮਾਂ ਤੋਂ ਭਰੁਣ ਤੱਕ ਪ੍ਰਭਾਵਿਤ ਹੋ ਸਕਦਾ ਹੈ ।

ਏਡਜ਼ ਹੋਣ ਤੇ ਸਰੀਰ ਦੀ ਪ੍ਰਤੀਰੋਧਨ ਸਮਰੱਥਾ ਘੱਟ ਹੋ ਜਾਂਦੀ ਹੈ । ਰੋਗੀ ਜੀਵਾਣੂਆਂ ਦੇ ਸੰਕ੍ਰਮਣ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋ ਜਾਂਦਾ ਹੈ । ਪੂਰੀ ਤਰ੍ਹਾਂ ਪ੍ਰਭਾਵਿਤ ਰੋਗੀ ਲਗਪਗ ਤਿੰਨ ਸਾਲਾਂ ਵਿਚ ਮਰ ਜਾਂਦਾ ਹੈ । ਭਾਰਤ ਵਿਚ ਏਡਜ਼ ਦੀ ਰੋਕਥਾਮ ਦੇ ਲਈ ‘ਰਾਸ਼ਟਰੀ ਏਡਜ਼ ਕੰਟਰੋਲ ਸੋਸਾਇਟੀ’ ਅਤੇ ‘‘ਰਾਸ਼ਟਰੀ ਏਡਜ਼ ਕੰਟਰੋਲ ਸੰਸਥਾ” ਵਰਗੇ ਸੰਗਠਨ ਸ਼ੁਰੂ ਕੀਤੇ ਗਏ ਹਨ ।

ਪ੍ਰਸ਼ਨ 5.
ਉਹਨਾਂ ਕਾਰਕਾਂ ਦਾ ਸੰਖੇਪ ਵੇਰਵਾ ਦਿਓ, ਜਿਨ੍ਹਾਂ ਕਾਰਨ ਹਰੀ ਕ੍ਰਾਂਤੀ (Green Revolution) ਆਈ ਸੀ ।
ਉੱਤਰ-
ਪਹਿਲਾਂ ਮਨੁੱਖ ਬਿਨਾਂ ਮਸ਼ੀਨਾਂ ਦੇ ਖੇਤੀ ਕਰਦਾ ਸੀ ਜਿਸ ਨੂੰ ਪਰੰਪਰਾਗਤ ਖੇਤੀ ਕਿਹਾ ਜਾਂਦਾ ਸੀ | ਪਹਿਲਾਂ ਮਨੁੱਖ ਸੋਚਦਾ ਸੀ ਕਿ ਉਸਦਾ ਮੁੱਖ ਉਦੇਸ਼ ਪਰਿਵਾਰ ਦੇ ਲਈ ਭੋਜਨ ਅਤੇ ਦੂਸਰੀਆਂ ਲੋੜੀਂਦੀਆਂ ਵਸਤੂਆਂ ਦਾ ਉਤਪਾਦਨ ਕਰਨਾ ਹੈ । ਪਰੰਤੂ ਵਸੋਂ ਵਿਚ ਵਾਧੇ ਅਤੇ ਖੇਤੀ ਸਾਧਨਾਂ ਵਿਚ ਉੱਨਤੀ ਨੇ ਪਰੰਪਰਾਗਤ ਖੇਤੀ ਨੂੰ ਆਧੁਨਿਕ ਖੇਤੀ ਦਾ ਰੂਪ ਦੇ ਦਿੱਤਾ ਹੈ । ਵੱਧਦੀ ਹੋਈ ਵਸੋਂ ਦੀਆਂ ਖਾਧ ਪਦਾਰਥਾਂ ਸੰਬੰਧੀ ਜ਼ਰੂਰਤਾਂ ਦੀ ਪੂਰਤੀ ਲਈ ਖੇਤੀ ਦਾ ਉਤਪਾਦਨ ਵਧਾਉਣਾ ਬਹੁਤ ਜ਼ਰੂਰੀ ਸੀ ।

ਇਸ ਲਈ ਇਸ ਉਦੇਸ਼ ਨਾਲ ਖੇਤੀ ਪ੍ਰਕਿਰਿਆ ਵਿਚ ਆਧੁਨਿਕ ਉਪਕਰਨਾਂ, ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਹੋਣ ਲੱਗ ਪਈ । ਇਸ ਆਧੁਨਿਕ ਤਕਨੀਕ ਨੇ ਉਤਪਾਦਨ ਵਿਚ ਵਾਧਾ ਕੀਤਾ ਜਿਸਨੂੰ ਹਰੀ ਕ੍ਰਾਂਤੀ ਦਾ ਨਾਂ ਦਿੱਤਾ ਗਿਆ । ਇਸ ਪ੍ਰਕਾਰ ਆਧੁਨਿਕ ਉਪਕਰਨਾਂ, ਊਰਜਾ, ਸਿੰਜਾਈ ਦੇ ਨਵੇਂ ਸਾਧਨਾਂ, ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਤੇ ਉੱਚ ਖੇਤੀ ਪੱਧਤੀਆਂ ਨੂੰ ਖੇਤੀਬਾੜੀ ਵਿਚ ਅਪਣਾਉਣ ਨਾਲ ਹਰੀ ਕ੍ਰਾਂਤੀ ਦਾ ਜਨਮ ਹੋਇਆ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਜਿਕ ਕਾਰਕਾਂ ਵਜੋਂ ਬਾਲ ਵਿਆਹ (Child Marriage) ਅਤੇ ਬਾਲ ਮਜ਼ਦੂਰੀ (Child Labour) ਦੀ ਚਰਚਾ ਕਰੋ ।
ਉੱਤਰ-
ਵਿਕਾਸ ਇਕ ਹੌਲੀ-ਹੌਲੀ ਹੋਣ ਵਾਲੀ ਨਿਰੰਤਰ ਕਿਰਿਆ ਹੈ । ਕਿਸੇ ਦੇਸ਼ ਦਾ ਵਿਕਾਸ ਬਹੁਤ ਸਾਰੇ ਕਾਰਕਾਂ ‘ਤੇ ਨਿਰਭਰ ਕਰਦਾ ਹੈ । ਇਨ੍ਹਾਂ ਵਿਚ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਕਾਰਕ ਪ੍ਰਮੁੱਖ ਹਨ । ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਸਮਾਜਿਕ ਕਾਰਕ ਸਿੱਖਿਆ, ਬਾਲ ਵਿਆਹ, ਬਾਲ ਮਜ਼ਦੂਰੀ, ਗ਼ਰੀਬੀ, ਮਨੁੱਖੀ ਸਿਹਤ ਅਤੇ ਸਮਾਜਿਕ ਕਦਰਾਂ-ਕੀਮਤਾਂ ਹਨ । ਆਰਥਿਕ ਅਤੇ ਸਮਾਜਿਕ ਵਿਕਾਸ | ਬਾਲ ਵਿਆਹ ਅਤੇ ਬਾਲ ਮਜ਼ਦੂਰੀ ਸਮਾਜਿਕ ਕੁਰੀਤੀਆਂ ਹਨ ਜਿਨ੍ਹਾਂ ਦਾ ਵਿਕਾਸ ਤੇ ਪ੍ਰਤਿਕੂਲ ਪ੍ਰਭਾਵ ਪੈਂਦਾ ਹੈ ।

ਇਨ੍ਹਾਂ ਕੁਰੀਤੀਆਂ ਦੇ ਪ੍ਰਭਾਵ ਦਾ ਵਰਣਨ ਇਸ ਤਰ੍ਹਾਂ ਹੈ –
1. ਬਾਲ ਵਿਆਹ (Child Marriage-ਛੋਟੀ ਉਮਰ ਵਿਚ ਵਿਆਹ ਕਰਨਾ ਬਾਲ ਵਿਆਹ ਅਖਵਾਉਂਦਾ ਹੈ । ਬਾਲ ਵਿਆਹ ਇਕ ਸਮਾਜਿਕ ਕੁਰੀਤੀ ਹੋਣ ਦੇ ਨਾਲ-ਨਾਲ ਵਿਕਾਸ ਦੀ ਰਾਹ ਵਿਚ ਵੀ ਇਕ ਭਾਰੀ ਰੁਕਾਵਟ ਹੈ । ਛੋਟੀ ਉਮਰ ਵਿਚ ਵਿਆਹ ਨਾਲ ਸਰੀਰਕ ਸਮਰੱਥਾ ਤੇ ਵੀ ਪ੍ਰਭਾਵ ਪੈਂਦਾ ਹੈ ਜਿਸਦੇ ਕਾਰਨ ਉਤਪਾਦਕਤਾ ਵੀ ਪ੍ਰਭਾਵਿਤ ਹੁੰਦੀ ਹੈ । ਛੋਟੀ ਉਮਰ ਵਿਚ ਗਰਭਧਾਰਨ ਕਰਨ ਨਾਲ ਇਸਤਰੀਆਂ ਵਿਚ ਖੂਨ ਦੀ ਕਮੀ ਅਤੇ ਸਿਹਤ ਸੰਬੰਧੀ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਇਨ੍ਹਾਂ ਮਾਂਵਾਂ ਦੇ ਬੱਚਿਆਂ ਦਾ ਵਿਕਾਸ ਪੂਰੀ ਤਰ੍ਹਾਂ ਨਹੀਂ ਹੁੰਦਾ ਜਾਂ ਉਨ੍ਹਾਂ ਦੀ ਮੌਤ ਆਦਿ ਇਸ ਤਰ੍ਹਾਂ ਦੀਆਂ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਅਵਿਕਸਿਤ ਪ੍ਰਜਣਨ ਅੰਗਾਂ ਕਾਰਨ ਇਨ੍ਹਾਂ ਇਸਤਰੀਆਂ ਵਿਚ ਭਰੂਣ ਦਾ ਵਾਧਾ ਪੂਰੀ ਤਰ੍ਹਾਂ ਨਹੀਂ ਹੁੰਦਾ ਅਤੇ ਮਾਂ ਤੇ ਬੱਚੇ ਦੀ ਜਾਨ ਨੂੰ ਖ਼ਤਰਾ ਰਹਿੰਦਾ ਹੈ । ਇਸ ਪ੍ਰਕਾਰ ਬਾਲ ਵਿਆਹ ਕਾਰਨ ਪੈਦਾ ਹੋਣ ਵਾਲੀ ਅਗਲੀ ਪੀੜ੍ਹੀ ਅਵਿਕਸਿਤ ਅਤੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੀ ਹੈ ਜਿਸਦੇ ਕਾਰਨ ਉਹ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਦੇਣ ਤੋਂ ਵਾਂਝੀ ਰਹਿ ਜਾਂਦੀ ਹੈ ।

2. ਬਾਲ ਮਜ਼ਦੂਰੀ (Child Labour-ਗ਼ਰੀਬ ਪਰਿਵਾਰਾਂ ਵਿਚ ਮੈਂਬਰਾਂ ਦੀ ਸੰਖਿਆ ਜ਼ਿਆਦਾ ਹੁੰਦੀ ਹੈ ਕਿਉਂਕਿ ਉਨ੍ਹਾਂ ਦੀ ਇਹ ਸੋਚ ਹੁੰਦੀ ਹੈ ਕਿ ਪਰਿਵਾਰ ਵਿਚ ਜਿੰਨੇ ਜ਼ਿਆਦਾ ਮੈਂਬਰ ਹੋਣਗੇ ਆਮਦਨ ਦੇ ਸਾਧਨ ਵੀ ਉੱਨੇ ਹੀ ਵਧੇਰੇ ਹੋਣਗੇ । ਇਸ ਮਾਨਸਿਕਤਾ ਅਤੇ ਬੇਰੁਜ਼ਗਾਰੀ ਦੇ ਕਾਰਨ ਮਾਂ-ਬਾਪ ਆਪਣੇ ਬੱਚਿਆਂ ਨੂੰ ਕੰਮ ਤੇ ਲਗਾ ਦਿੰਦੇ ਹਨ | ਬਾਲ ਮਜ਼ਦੁਰੀ ਨੈਤਿਕਤਾ ਦੇ ਆਧਾਰ ‘ਤੇ ਵੀ ਠੀਕ ਨਹੀਂ ਹੈ ਕਿਉਂਕਿ ਬੱਚੇ ਜਿਨ੍ਹਾਂ ਨੇ ਜਿਸ ਉਮਰ ਵਿਚ ਖੇਡਣਾ-ਪੜ੍ਹਨਾ ਹੁੰਦਾ ਹੈ, ਉਸ ਉਮਰ ਵਿਚ ਮਜ਼ਦੂਰੀ ਕਰਦੇ ਹਨ ਜਿਹੜਾ ਕਿ ਸਮਾਜ ਦੇ ਨਾਂ ਤੇ ਇਕ ਦਾ ਹੈ | ਬਾਲ ਮਜ਼ਦੂਰੀ ਦੇ ਸਿੱਟੇ ਵਜੋਂ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਰੂਪ ਵਿਚ ਪੂਰੀ ਤਰ੍ਹਾਂ ਵਿਕਾਸ ਨਹੀਂ ਹੁੰਦਾ । ਇਸ ਦੇ ਫਲਸਰੂਪ ਅਲਪ-ਵਿਕਾਸ ਇਕ ਕੁਚੱਕਰ ਦਾ ਰੂਪ ਲੈ ਲੈਂਦਾ ਹੈ ਜਿਹੜਾ ਵਿਕਾਸ ਅਤੇ ਵਾਤਾਵਰਣ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ । ਬਾਲ ਮਜ਼ਦੂਰੀ ਵਿਚ ਵਾਧੇ ਦਾ ਕਾਰਨ ਉਦਯੋਗੀਕਰਨ ਹੈ । ਇਸ ਤਰ੍ਹਾਂ ਬਾਲ ਵਿਆਹ, ਬਾਲ ਮਜ਼ਦੂਰੀ, ਘੱਟ-ਉਤਪਾਦਕਤਾ, ਅਲਪ-ਵਿਕਾਸ, ਗ਼ਰੀਬੀ ਅਤੇ ਕੁਪੋਸ਼ਣ ਦਾ ਇਕ , ਚੱਕਰ ਚੱਲਦਾ ਹੈ ਜਿਹੜਾ ਵਿਕਾਸ ਅਤੇ ਵਾਤਾਵਰਣ ਲਈ ਇਕ ਗੰਭੀਰ ਸਮੱਸਿਆ ਹੈ ।

PSEB 11th Class Environmental Education Solutions Chapter 4 ਆਰਥਿਕ ਅਤੇ ਸਮਾਜਿਕ ਵਿਕਾਸ

ਪ੍ਰਸ਼ਨ 2.
ਵਿਆਖਿਆ ਕਰੋ ਕਿ ਕਿਵੇਂ ਖੇਤੀਬਾੜੀ ਅਤੇ ਉਦਯੋਗ, ਵਿਕਾਸ ਦੇ ਦੋ ਮੁੱਖ ਖੇਤਰ ਹਨ ?
ਉੱਤਰ-
ਖੇਤੀਬਾੜੀ ਅਤੇ ਉਦਯੋਗ, ਵਿਕਾਸ ਦੇ ਦੋ ਪ੍ਰਮੁੱਖ ਅੰਗ ਹਨ, ਦੇਸ਼ ਦੇ ਵਿਕਾਸ ਦੇ ਲਈ ਦੋਵੇਂ ਬਹੁਤ ਜ਼ਰੂਰੀ ਹਨ । ਵਿਕਾਸ ਦੇ ਖੇਤਰ ਵਿਚ ਇਨ੍ਹਾਂ ਦੀ ਭੂਮਿਕਾ ਦਾ ਵਰਣਨ ਇਸ ਤਰ੍ਹਾਂ ਹੈ
1. ਖੇਤੀਬਾੜੀ (Agriculture)-ਮਨੁੱਖ ਦੀਆਂ ਭੋਜਨ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਖੇਤੀਬਾੜੀ ਦਾ ਵਿਕਾਸ ਬਹੁਤ ਜ਼ਰੂਰੀ ਹੈ । ਪ੍ਰਾਚੀਨ ਕਾਲ ਵਿਚ ਮਨੁੱਖ ਦੀ ਉੱਨਤੀ ਖੇਤੀ ਦੇ ਵਿਕਾਸ ਨਾਲ ਹੀ ਸ਼ੁਰੂ ਹੋਈ | ਖੇਤੀ ਨੇ ਪ੍ਰਾਚੀਨ ਮਨੁੱਖ ਨੂੰ ਜੀਵਿਕਾ ਦੇ ਸਥਿਰ ਸੋਤ ਪ੍ਰਦਾਨ ਕੀਤੇ । ਪ੍ਰਾਚੀਨ ਕਾਲ ਵਿਚ ਖੇਤੀ ਮਸ਼ੀਨਾਂ ਤੋਂ ਬਿਨਾਂ ਕੀਤੀ ਜਾਂਦੀ ਸੀ ਅਤੇ ਉਹ ਪਰੰਪਰਾਗਤ ਖੇਤੀ ਅਖਵਾਉਂਦੀ ਸੀ । ਇਸ ਤਰ੍ਹਾਂ ਖੇਤੀ ਦੇ ਮੁੱਖ ਉਦੇਸ਼ ਪਰਿਵਾਰ ਲਈ ਕੇਵਲ ਭੋਜਨ ਦਾ ਪ੍ਰਬੰਧ ਕਰਨਾ ਸੀ।
ਪਰੰਤੂ ਮਨੁੱਖ ਜਦੋਂ ਵਿਕਾਸ ਦੀ ਰਾਹ ਤੇ ਅੱਗੇ ਵਧਿਆ ਤਾਂ ਖੇਤੀ ਦੇ ਖੇਤਰ ਵਿਚ ਵੀ ਉਸਨੂੰ ਉੱਨਤੀ ਪ੍ਰਾਪਤ ਹੋਣ ਲੱਗੀ । ਉਦਯੋਗੀਕਰਨ ਦੁਆਰਾ ਉਪਕਰਨਾਂ ਨੂੰ ਬਣਾਉਣਾ ਸੌਖਾ ਹੋ ਗਿਆ ਅਤੇ ਖੇਤੀ ਨਾਲ ਸੰਬੰਧਿਤ ਮਸ਼ੀਨਾਂ ਦਾ ਵਿਕਾਸ ਹੋਇਆ । ਇਨ੍ਹਾਂ ਉਪਕਰਨਾਂ ਦੀ ਵਰਤੋਂ ਨਾਲ ਖੇਤੀ ਉਤਪਾਦਾਂ ਲਈ ਬਾਜ਼ਾਰ ਤੇਜ਼ ਗਤੀ ਨਾਲ ਵਧਣ ਲੱਗੇ । ਇਸ ਯੁਗ ਵਿਚ ਆਧੁਨਿਕ ਖੇਤੀ ਦਾ ਜਨਮ ਹੋਇਆ । ਜਿਸਨੇ ਨਾ ਸਿਰਫ਼ ਭੋਜਨ ਸੰਬੰਧੀ ਜ਼ਰੂਰਤਾਂ ਦੀ ਪੂਰਤੀ ਕੀਤੀ, ਸਗੋਂ ਉਤਪਾਦਾਂ ਦੇ ਵਪਾਰ ਵਿਚ ਵੀ ਸਫਲਤਾ ਪ੍ਰਾਪਤ ਕੀਤੀ । ਆਧੁਨਿਕ ਉਪਕਰਨਾਂ, ਸਿੰਚਾਈ ਦੇ ਆਧੁਨਿਕ ਢੰਗਾਂ, ਰਸਾਇਣਿਕ ਖਾਦਾਂ, ਕੀਟਨਾਸ਼ਕਾਂ ਅਤੇ ਨਵੀਨ ਕਿਸਮਾਂ ਦੀਆਂ ਫ਼ਸਲਾਂ ਦੀ ਵਰਤੋਂ ਦਾ ਸਿੱਟਾ ਹਰੀ ਕ੍ਰਾਂਤੀ ਸੀ । ਖਾਧ ਅਤੇ ਧਾਗੇ ਦੇ ਵਿਸ਼ਾਲ ਉਤਪਾਦਨ ਕਾਰਨ ਕੱਪੜਾ ਉਦਯੋਗਾਂ ਦੁਆਰਾ ਖਾਧ ਅਤੇ ਨਿਰਮਾਣ ਦੀ ਵੰਡ ਦੁਆਰਾ ਪ੍ਰਕਿਰਿਆ ਇਕਾਈਆਂ ਦੀ ਸਥਾਪਨਾ ਕੀਤੀ ਗਈ ।

ਸ਼ਹਿਰੀਕਰਨ ਅਤੇ ਵਸੋਂ ਵਿਚ ਵਾਧੇ ਦੇ ਫਲਸਰੂਪ ‘ਖੇਤੀ ਵਪਾਰ’ ਦਾ ਵਿਕਾਸ ਹੋਇਆ ਇਸ ਨਵੇਂ ਵਪਾਰ ਵਿਚ ਖੇਤੀ ਦੇ ਉਪਕਰਨਾਂ ਦਾ ਨਿਰਮਾਣ, ਵਾਧਾ, ਖੇਤੀ ਉਤਪਾਦਾਂ ਦੀ ਵੰਡ ਅਤੇ ਉਨ੍ਹਾਂ ਨੂੰ ਇਕੱਠਾ ਕਰਨਾ ਸ਼ਾਮਿਲ ਸੀ । ਖੇਤੀ ਵਪਾਰ ਦੇ ਫਲਸਰੂਪ ਦੇਸ਼ ਦੀ ਆਰਥਿਕ ਉੱਨਤੀ ਵਿਚ ਤੇਜ਼ੀ ਆਈ । ਖੇਤੀ ਵਪਾਰ ਦੇ ਸਿੱਟੇ ਵਜੋਂ ਨਵੇਂ ਉਦਯੋਗਾਂ ਜਿਵੇਂ ਖੇਤੀ ਉਪਕਰਨਾਂ ਦਾ ਨਿਰਮਾਣ, ਮੀਟ ਪ੍ਰਕਿਰਿਆਕਰਨ, ਡਿੱਬਾ-ਬੰਦ ਖਾਣ ਵਾਲੀਆਂ ਵਸਤਾਂ, ਫ਼ਰਿਜ਼ ਅਤੇ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੋਇਆ । ਇਸ ਤਰ੍ਹਾਂ ਆਧੁਨਿਕ ਖੇਤੀ ਦੁਆਰਾ ਉਤਪਾਦਨ ਵਿਚ ਭਾਰੀ ਵਾਧੇ ਦੇ ਫਲਸਰੂਪ ਦੇਸ਼ ਦਾ ਵਿਕਾਸ ਹੋਇਆ । ਪਰੰਤੂ ਇਸ ਵਿਕਾਸ ਨੇ ਵਾਤਾਵਰਣ ਸੰਬੰਧੀ ਸਮੱਸਿਆਵਾਂ ਨੂੰ ਜਨਮ ਦਿੱਤਾ । ਵਾਤਾਵਰਣ ਦੀਆਂ ਸਮੱਸਿਆਵਾਂ ਕਰਕੇ ਖੇਤੀ ਯੋਗ ਭੂਮੀ ਨੂੰ ਵਰਤੋਂ ਵਿਚ ਲਿਆਉਣਾ ਔਖਾ ਹੋ ਰਿਹਾ ਹੈ । ਭਵਿੱਖ ਵਿਚ ਖੇਤੀ ਸਾਧਨਾਂ ਨੂੰ ਸੁਰੱਖਿਅਤ ਰੱਖਣ ਦੀ ਵਿਵਸਥਾ ਕਰਨ ਦੀ ਲੋੜ ਹੈ ।

2. ਉਦਯੋਗ (Industry-ਉਦਯੋਗ ਦਾ ਅਰਥ ਮਨੁੱਖ ਦੀ ਵਰਤੋਂ ਲਈ ਕੱਚੇ ਮਾਲ ਨੂੰ ਤਿਆਰ ਮਾਲ ਵਿਚ ਬਦਲਣ ਤੋਂ ਹੈ । ਉਦਯੋਗਿਕ ਸ਼ਾਂਤੀ ਨਾਲ ਆਰਥਿਕ ਅਤੇ ਸਮਾਜਿਕ ਵਿਕਾਸ ਵਿਚ ਮਹੱਤਵਪੂਰਨ ਪਰਿਵਰਤਨ ਆਇਆ ਹੈ ।ਉਦਯੋਗਾਂ ਦੇ ਵਿਕਾਸ ਨਾਲ ਰੁਜ਼ਗਾਰ ਦੇ ਮੌਕੇ ਵਧੇ ਹਨ, ਜਿਸਦੇ ਸਿੱਟੇ ਵਜੋਂ ਬੇਰੁਜ਼ਗਾਰੀ ਦੀ ਸਮੱਸਿਆ ਹੱਲ ਹੋ ਰਹੀ ਹੈ । ਉਦਯੋਗਿਕ ਕ੍ਰਾਂਤੀ ਦੇ ਫਲਸਰੂਪ ਨਵੀਆਂ ਦਵਾਈਆਂ ਦਾ ਉਤਪਾਦਨ ਅਤੇ ਚੰਗੀ ਸਿਹਤ ਦੇ ਪ੍ਰਬੰਧ ਕੀਤੇ ਗਏ । ਇਨ੍ਹਾਂ ਨਵੇਂ ਵਿਕਾਸਾਂ ਦੇ ਸਿੱਟੇ ਵਜੋਂ ਉਮਰ ਵਿਚ ਵਾਧਾ ਹੋਇਆ ਹੈ ਅਤੇ ਮਨੁੱਖੀ ਜੀਵਨ ਸੁਖਮਈ ਬਣ ਗਿਆ ਹੈ । ਉਦਯੋਗ ਆਧੁਨਿਕ ਸਮਾਜ ਦਾ ਮੁੱਖ ਆਧਾਰ ਹੈ । ਉਦਯੋਗਾਂ ਦੁਆਰਾ ਸਾਡੀਆਂ ਕਈ ਪ੍ਰਮੁੱਖ ਲੋੜਾਂ ਪੂਰੀਆਂ ਹੁੰਦੀਆਂ ਹਨ । ਉਦਯੋਗਾਂ ਤੋਂ ਪ੍ਰਾਪਤ ਉਤਪਾਦਾਂ ਨੇ ਮਨੁੱਖ ਦੇ ਜੀਵਨ ਨੂੰ ਵਿਸ਼ਾਲਤਾ ਭਰਪੂਰ ਬਣਾ ਦਿੱਤਾ ਹੈ । | ਉਪਰੋਕਤ ਜਾਣਕਾਰੀ ਤੋਂ ਸਪੱਸ਼ਟ ਹੈ ਕਿ ਖੇਤੀਬਾੜੀ ਅਤੇ ਉਦਯੋਗ ਵਿਕਾਸ ਦੇ ਲਈ ਬਹੁਤ ਜ਼ਰੂਰੀ ਹਨ । ਇੰਨਾ ਹੀ ਨਹੀਂ ਸਗੋਂ ਇਹ ਇਕ ਦੂਸਰੇ ਦੇ ਪੂਰਕ ਹਨ । ਖੇਤੀ ਦੁਆਰਾ ਪੈਦਾ ਕੀਤੇ ਗਏ ਪਦਾਰਥ ਉਦਯੋਗਾਂ ਲਈ ਕੱਚੇ ਮਾਲ ਵਜੋਂ ਵਰਤੇ ਜਾਂਦੇ ਹਨ । ਇਸ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਦੇਸ਼ ਦੀ ਉੱਨਤੀ ਅਤੇ ਵਿਕਾਸ ਲਈ ਉਦਯੋਗ ਅਤੇ ਖੇਤੀਬਾੜੀ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ ।

ਪ੍ਰਸ਼ਨ 3.
ਆਰਥਿਕ ਅਤੇ ਸਮਾਜਿਕ ਵਿਕਾਸ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਮਾਜ ਦੀ ਹੌਲੀ-ਹੌਲੀ ਹੋਣ ਵਾਲੀ ਉੱਨਤੀ ਨੂੰ ਵਿਕਾਸ ਕਿਹਾ ਜਾਂਦਾ ਹੈ । ਜਿਹੜੀ ਸਮਾਜ ਨੂੰ ਉੱਨਤ ਅਤੇ ਮਜ਼ਬੂਤ ਬਣਾਉਣ ਲਈ ਸਹਾਇਕ ਹੁੰਦੀ ਹੈ ।
ਵਿਕਾਸ ਦੇ ਪ੍ਰਮੁੱਖ ਦੋ ਪੱਖ ਹੁੰਦੇ ਹਨ –

  1. ਆਰਥਿਕ ਵਿਕਾਸ (Economic Development)
  2. ਸਮਾਜਿਕ ਵਿਕਾਸ (Social Development)

1. ਆਰਥਿਕ ਵਿਕਾਸ (Economic Development)-ਆਰਥਿਕ ਵਿਕਾਸ ਤੋਂ ਭਾਵ ਸਮਾਜ ਦੀ ਪ੍ਰਤੀ ਵਿਅਕਤੀ ਆਮਦਨ ਵਿਚ ਵਾਧਾ ਹੈ । ਖੇਤੀ, ਨਿਰਮਾਣ, ਮੱਛੀ ਪਾਲਣ, ਖਾਧੂ ਪਦਾਰਥਾਂ ਦਾ ਉਤਪਾਦਨ ਅਤੇ ਵਿਘਟਨ ਆਦਿ ਕਿਰਿਆਵਾਂ ਆਰਥਿਕ ਵਿਕਾਸ ਲਈ ਜ਼ਿੰਮੇਵਾਰ ਹਨ । ਲੋਕਾਂ ਦੀਆਂ ਆਰਥਿਕ ਅਤੇ ਸਮਾਜਿਕ ਜ਼ਰੂਰਤਾਂ ਵਿਚ ਪਰਿਵਰਤਨ ਲਿਆਉਣ ਲਈ ਆਰਥਿਕ ਉੱਨਤੀ ਅਤੇ ਵਿਕਾਸ ਦੀ ਲੋੜ ਹੈ । ਕਿਸੇ ਦੇਸ਼ ਦਾ ਵਿਕਾਸ ਬਹੁਤ ਸਾਰੀਆਂ ਗੱਲਾਂ ਤੇ ਨਿਰਭਰ ਕਰਦਾ ਹੈ; ਜਿਵੇਂ

  • ਦੇਸ਼ ਦਾ ਕੁੱਲ ਖੇਤਰ
  • ਵਸੋਂ ਵਿਚ ਵਾਧਾ
  • ਕੁਦਰਤੀ ਸਾਧਨਾਂ ਦੀ ਵਰਤੋਂ ਜਾਂ ਕੱਚੇ ਮਾਲ ਦੀ ਉਪਲੱਬਧਤਾ
  • ਉਦਯੋਗਿਕ ਵਿਕਾਸ
  • ਰੁਜ਼ਗਾਰ ਵਿਚ ਵਾਧਾ
  • ਪ੍ਰਤੀ ਵਿਅਕਤੀ ਉਤਪਾਦਨ ਦਾ ਪੱਧਰ ਅਤੇ ਦੇਸ਼ ਦੀਆਂ ਆਰਥਿਕ ਨੀਤੀਆਂ ਆਦਿ ।

ਦੇਸ਼ ਦੇ ਆਰਥਿਕ ਵਿਕਾਸ ਲਈ ਖੇਤੀ ਅਤੇ ਉਦਯੋਗ ਬਹੁਤ ਮਹੱਤਵਪੂਰਨ ਹਨ | ਖੇਤੀ ਦੇ ਖੇਤਰ ਵਿਚ ਆਮਦਨ ਵਿਚ ਵਾਧਾ ਕਰਨ ਦੇ ਮੌਕੇ ਘੱਟ ਹਨ । ਉਦਯੋਗਿਕ ਖੇਤਰ ਵਿਚ ਆਮਦਨ ਵਿਚ ਵਾਧਾ ਕਰਨ ਦੀ ਸੰਭਾਵਨਾਵਾਂ ਵਧੇਰੇ ਹੈ ਅਤੇ ਰੁਜ਼ਗਾਰ ਦੇ ਵਧੇਰੇ ਮੌਕੇ ਮੌਜੂਦ ਹਨ ।

2. ਸਮਾਜਿਕ ਵਿਕਾਸ (Social Development)-ਸਮਾਜਿਕ ਵਿਕਾਸ ਸਮਾਜ ਦੇ ਵਿਭਿੰਨ ਪੱਖਾਂ ਤੇ ਨਿਰਭਰ ਕਰਦਾ ਹੈ । ਸਮਾਜਿਕ ਵਿਕਾਸ ਵਿਚ ਸਿੱਖਿਆ ਦਾ ਵਿਸ਼ੇਸ਼ ਮਹੱਤਵ ਹੈ ਵਿਅਕਤੀ ਦੇ ਵਿਕਾਸ ਲਈ, ਸਭਿਅਕ ਨਾਗਰਿਕ ਬਣਾਉਣ ਲਈ, ਸਮਾਜ ਅਤੇ ਚਰਿੱਤਰ ਨਿਰਮਾਣ ਲਈ ਸਿੱਖਿਆ ਬਹੁਤ ਜ਼ਰੂਰੀ ਹੈ ।
ਸਿੱਖਿਆ ਸਾਨੂੰ ਸਮਾਜਿਕ ਕੁਰੀਤੀਆਂ ਦੇ ਬਾਰੇ ਗਿਆਨ ਪ੍ਰਦਾਨ ਕਰਦੀ ਹੈ ਅਤੇ ਇਨ੍ਹਾਂ ਕੁਰੀਤੀਆਂ ਪ੍ਰਤੀ ਸੁਚੇਤ ਕਰਦੀ ਹੈ । ਸਿੱਖਿਆ ਵਿਭਿੰਨ ਵਪਾਰਕ ਸਹੂਲਤਾਂ ਵੀ ਪ੍ਰਦਾਨ ਕਰਦੀ ਹੈ, ਜਿਸਦੇ ਸਿੱਟੇ ਵਜੋਂ ਰੁਜ਼ਗਾਰ ਦੇ ਮੌਕੇ ਉੱਨਤ ਹੁੰਦੇ ਹਨ |

PSEB 11th Class Environmental Education Solutions Chapter 4 ਆਰਥਿਕ ਅਤੇ ਸਮਾਜਿਕ ਵਿਕਾਸ

ਅਨੇਕ ਦੇਸ਼ਾਂ ਵਿਚ ਇਸਤਰੀਆਂ ਦੀ ਸਿੱਖਿਆ ਦਾ ਪੱਧਰ ਕਾਫ਼ੀ ਨੀਵਾਂ ਹੈ ਜਿਸਦੇ ਕਾਰਨ ਉਨ੍ਹਾਂ ਨੂੰ ਸਮਾਜ ਵਿਚ ਸਤਿਕਾਰਯੋਗ ਰੁਤਬਾ ਪ੍ਰਾਪਤ ਨਹੀਂ ਹੁੰਦਾ | ਆਜ਼ਾਦੀ ਤੋਂ ਬਾਅਦ ਇਸਤਰੀਆਂ ਦੀ ਦਸ਼ਾ ਵਿਚ ਸੁਧਾਰ ਹੋਇਆ ਹੈ, ਜਿਸਦਾ ਸਿਹਰਾ ਸਿੱਖਿਆ ਨੂੰ ਜਾਂਦਾ ਹੈ । ਮੁੱਢਲੀ ਸਿੱਖਿਆ ਵੀ ਸਮਾਜਿਕ ਵਿਕਾਸ ਦਾ ਅਨਿੱਖੜਵਾਂ ਅੰਗ ਹੈ । ਮੁੱਢਲੀ ਸਿੱਖਿਆ ਧਾਰਮਿਕ ਕੁਰੀਤੀਆਂ, ਅਪਰਾਧਾਂ, ਅੰਧਵਿਸ਼ਵਾਸਾਂ ਅਤੇ ਵਿਨਾਸ਼ਕਾਰੀ ਕੁਰੀਤੀਆਂ ਨੂੰ ਦੂਰ ਕਰਨ ਵਿਚ ਮੱਦਦ ਕਰਦੀ ਹੈ । ਚੰਗੀਆਂ ਇਲਾਜ ਸਹੁਲਤਾਂ ਅਤੇ ਸਿਹਤ ਸਹੂਲਤਾਂ ਵੀ ਲੋਕਾਂ ਦੀ ਇਕ ਸਮਾਜਿਕ ਜ਼ਰੂਰਤ ਹੈ ਜਿਸ ਨਾਲ ਜੁੜੀਆਂ ਯੋਜਨਾਵਾਂ ਤੇ ਬਹੁਤ ਸਾਰਾ ਪੈਸਾ ਖ਼ਰਚ ਕੀਤਾ ਜਾ ਰਿਹਾ ਹੈ । ਅੰਤਰਰਾਸ਼ਟਰੀ ਪੱਧਰ ਤੇ ਵਿਸ਼ਵ ਸਿਹਤ ਸੰਗਠਨ (WHO) ਸਿਹਤ ਪੱਧਰ ਨੂੰ ਉੱਚਾ ਚੁੱਕਣ ਲਈ ਕੰਮ ਕਰ ਰਿਹਾ ਹੈ ।

PSEB 11th Class Maths Solutions Chapter 3 Trigonometric Functions Ex 3.2

Punjab State Board PSEB 11th Class Maths Book Solutions Chapter 3 Trigonometric Functions Ex 3.2 Textbook Exercise Questions and Answers.

PSEB Solutions for Class 11 Maths Chapter 3 Trigonometric Functions Ex 3.2

Question 1.
Find the values of other five trigonometric functions if cos x = – \(\frac{1}{2}\) x lies in third quadrant.
Answer.

PSEB 11th Class Maths Solutions Chapter 3 Trigonometric Functions Ex 3.2 1

PSEB 11th Class Maths Solutions Chapter 3 Trigonometric Functions Ex 3.2

Question 2.
Find the values of other five trigonometric functions if sin x = \(\frac{3}{5}\), x lies in second quadrant.
Answer.
sin x = \(\frac{3}{5}\)

cosec x = \(\frac{1}{\sin x}=\frac{1}{\left(\frac{3}{5}\right)}=\frac{5}{3}\)
sin2 x + cos2 x = 1
⇒ cos2 x = 1 – sin2 x
⇒ cos2 x = 1 – (\(\frac{3}{5}\))2

⇒ cos2 x = 1 – \(\frac{9}{25}\)

⇒ cos2 x = \(\frac{16}{25}\)

⇒ cos x = ± \(\frac{4}{5}\)
Since x lies in the 2nd quadrant, the value of cos x will be negative

PSEB 11th Class Maths Solutions Chapter 3 Trigonometric Functions Ex 3.2 2

PSEB 11th Class Maths Solutions Chapter 3 Trigonometric Functions Ex 3.2

Question 3.
Find the values of other five trigonometric functions if cot x = \(\frac{3}{4}\), x lies in third quadrant.
Answer.

PSEB 11th Class Maths Solutions Chapter 3 Trigonometric Functions Ex 3.2 3

⇒ \(\frac{4}{3}=\frac{\sin x}{\frac{-3}{5}}\)

⇒ sin x = \(\left(\frac{4}{3}\right) \times\left(\frac{-3}{5}\right)=-\frac{4}{5}\)

⇒ cosec x = \(\frac{1}{\sin x}=-\frac{5}{4}\).

PSEB 11th Class Maths Solutions Chapter 3 Trigonometric Functions Ex 3.2

Question 4.
Find the values of other five trigonometric functions if sec x = \(\frac{13}{5}\), x lies in fourth quadrant.
Answer.

PSEB 11th Class Maths Solutions Chapter 3 Trigonometric Functions Ex 3.2 4

PSEB 11th Class Maths Solutions Chapter 3 Trigonometric Functions Ex 3.2

Question 5.
Find the values of other five trigonometric functions if tan x = \(\frac{5}{12}\), x lies in second quadrant.
Answer.
tan x = – \(\frac{5}{12}\)

cot x = \(\frac{1}{\tan x}=\frac{1}{\left(-\frac{5}{12}\right)}=-\frac{12}{5}\)

1 + tan2 x = sec2 x

PSEB 11th Class Maths Solutions Chapter 3 Trigonometric Functions Ex 3.2 5

PSEB 11th Class Maths Solutions Chapter 3 Trigonometric Functions Ex 3.2

Question 6.
Find the value of the trigonometric function sin 765°.
Ans.
It is known that the values of sin x repeat after an interval of 2π or 360°.
∴ sin 765° = sin (2 × 360° + 45°)
= sin 45° = 1

Question 7.
Find the value of the trigonometric function cosec (- 1410°).
Answer.
It is known that the values of cosec x repeat after an interval of 2π or 360°.
∴ cosec (- 1410°) = cosec (- 1410° + 4 x 360°)
= cosec (- 1410° + 1440°)
= cosec 30° = 2.

PSEB 11th Class Maths Solutions Chapter 3 Trigonometric Functions Ex 3.2

Question 8.
Find the value of the trigonometric function tan \(\frac{19 \pi}{3}\).
Answer.
It is known that the values of tan x repeat after an interval of π or 180°.
∴ \(\tan \frac{19 \pi}{3}=\tan 6 \frac{1}{3} \pi\)

= \(\tan \left(6 \pi+\frac{\pi}{3}\right)=\tan \frac{\pi}{3}\)

= tan 60° = √3.

Question 9.
Find the value of the trigonometric function sin \(\left(-\frac{11 \pi}{3}\right)\).
Answer.
It is known that the values of cot x repeat after an interval of π or 180°.

∴ \(\sin \left(\frac{11 \pi}{3}\right)=\sin \left(-\frac{11 \pi}{3}+2 \times 2 \pi\right)\)

= \(\sin \left(\frac{\pi}{3}\right)=\sin 60^{\circ}=\frac{\sqrt{3}}{2}\)

Question 10.
Find the value of the trigonometric function cot \(\left(-\frac{15 \pi}{4}\right)\).
Answer.
It is known that the values of cot x repeat after an interval of ir or 1800.
∴ \(\cot \left(-\frac{15 \pi}{4}\right)=\cot \left(-\frac{15 \pi}{4}+4 \pi\right)=\cot \frac{\pi}{4}\) = 1.

PSEB 12th Class Environmental Education Solutions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

Punjab State Board PSEB 12th Class Environmental Education Book Solutions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3) Textbook Exercise Questions and Answers.

PSEB Solutions for Class 12 Environmental Education Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

Environmental Education Guide for Class 12 PSEB ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਦੇ ਸੰਦਰਭ ਵਿਚ ਕੋਈ ਕਿਵੇਂ ਉਦਾਹਰਨ ਕਾਇਮ ਕਰ ਸਕਦਾ ਹੈ ?
ਉੱਤਰ-
ਹੇਠਾਂ ਲਿਖੇ ਹੋਏ ਤਰੀਕਿਆਂ ਨੂੰ ਘਰੇਲੂ ਪੱਧਰ ਤੇ ਅਪਣਾ ਕੇ ਕੋਈ ਵੀ ਵਿਅਕਤੀ ਕਾਇਮ ਰਹਿਣਯੋਗ/ਟਿਕਾਊ ਵਿਕਾਸ ਨੂੰ ਲਾਗੂ ਕਰਨ ਦੀ ਉਦਾਹਰਨ ਕਾਇਮ ਕਰ ਸਕਦਾ ਹੈ ।

  • ਆਪਣੀਆਂ ਜ਼ਰੂਰਤਾਂ ਨੂੰ ਘੱਟ ਕਰਕੇ, ਸੂਝ-ਬੂਝ ਨਾਲ ਖ਼ਰੀਦ ਕਰਕੇ (ਪੈਕ ਕਰਨ ਵਾਲੇ ਪਦਾਰਥਾਂ ਦੀ ਉੱਤਮਤਾ ਵਿਚ ਕਮੀ ਕਰਕੇ), ਸੁੱਟਣ ਵਾਲੀਆਂ ਚੀਜ਼ਾਂ ਦੀ ਘੱਟ ਤੋਂ ਘੱਟ ਵਰਤੋਂ ਕਰਕੇ, ਮੁਰੰਮਤ ਕਰਕੇ, ਪੁਨਰ ਚੱਕਰਣ ਅਤੇ ਪੁਨਰ ਵਰਤੋਂ ਦੁਆਰਾ ਅਤੇ ਵਾਤਾਵਰਣ ਸਨੇਹੀ ਵਿਧੀਆਂ ਦੁਆਰਾ ਤਿਆਰ ਕੀਤੇ ਗਏ ਪਦਾਰਥਾਂ ਦੀ ਵਰਤੋਂ ਕਰਕੇ, ਵਾਤਾਵਰਣ ਨੂੰ ਕਾਇਮ ਰੱਖਿਆ ਜਾ ਸਕਦਾ ਹੈ ।
  • ਪੁਨਰ ਚੱਕਰਣ ਦੁਆਰਾ ਅਤੇ ਬਨਸਪਤੀ ਖ਼ਾਦ (Compost) ਤਿਆਰ ਕਰਕੇ, ਲੋਕਾਂ ਵਿਚ ਮੁੜ ਵਰਤੋਂ ਕੀਤੇ ਜਾਣ ਵਾਲੇ ਪਦਾਰਥਾਂ ਦਾ ਦਾਨ ਕਰਕੇ, ਫੋਕਟ ਪਦਾਰਥਾਂ ਨੂੰ ਵੱਖਰਿਆਂ ਕਰਕੇ, ਇਨ੍ਹਾਂ ਫੋਕਟ ਪਦਾਰਥਾਂ ਦਾ ਠੀਕ ਜਗ੍ਹਾ ‘ਤੇ ਨਿਪਟਾਰਾ ਕਰਕੇ ।
  • ਪਾਣੀ ਦਾ ਇਕ-ਇਕ ਕਤਰਾ ਬਚਾਅ ਕੇ ।
  • ਪਾਣੀ ਅਤੇ ਉਰਜਾ ਆਦਿ ਦੀ ਘੱਟ ਤੋਂ ਘੱਟ ਵਰਤੋਂ ਕਰਕੇ ।
  • ਜਨਤਕ ਸਪੋਰਟ ਪ੍ਰਣਾਲੀ ਦੀ ਵਰਤੋਂ ਕਰਕੇ ਅਤੇ ਨੇੜੇ-ਤੇੜੇ ਵਾਲੀਆਂ ਥਾਂਵਾਂ ‘ਤੇ ਪੈਦਲ ਜਾ ਕੇ ।
  • ਪਾਣੀ, ਮਿੱਟੀ ਆਦਿ ਵਿਚ ਫੋਕਟ ਅਤੇ ਵਿਸ਼ੈਲੇ ਪਦਾਰਥਾਂ ਨੂੰ ਸੁੱਟ ਕੇ ਪ੍ਰਦੂਸ਼ਣ ਨਾ ਫੈਲਾਇਆ ਜਾਵੇ, ਪੱਤੇ ਨਾ ਸਾੜੇ ਜਾਣ, ਘਰੇਲੂ ਫੋਕਟ ਪਦਾਰਥਾਂ ਨੂੰ ਖੇਤਾਂ ਆਦਿ ਵਿਚ ਨਾ ਸੁੱਟ ਕੇ ।
  • ਕੁਦਰਤੀ ਸਾਧਨਾਂ ਦੇ ਪਤਨ ਹੋਣ ਨੂੰ ਰੋਕ ਕੇ ਅਤੇ ਇਨ੍ਹਾਂ ਪਦਾਰਥਾਂ ਨੂੰ ਖ਼ਾਲੀ ਕਰਨ ‘ਤੇ ਰੋਕ ਲਾ ਕੇ ਅਤੇ ਇਨ੍ਹਾਂ ਦਾ ਸੁਰੱਖਿਅਣ ਕਰਕੇ, ਰੁੱਖ ਲਗਾ ਕੇ ਅਤੇ ਪਥਰਾਟ ਈਂਧਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਕੇ ਇਨ੍ਹਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ ।
  • ਨਵੀਨਤਮ ਜੁਗਤਾਂ ਦੀ ਵਰਤੋਂ ਕਰਕੇ ਅਤੇ ਆਧੁਨਿਕ ਤਕਨੀਕੀ ਸਾਜ਼-ਸਾਮਾਨ ਦੀ ਵਰਤੋਂ ਕਰਨ ਨਾਲ ।
  • ਵਾਤਾਵਰਣ ਨਾਲ ਸੰਬੰਧਿਤ ਸਾਰੇ ਕਾਨੂੰਨਾਂ ਅਤੇ ਨਿਯਮਾਂ ਸੰਬੰਧੀ ਜਾਗਰੂਕ ਹੋ ਕੇ ਅਤੇ ਖੁਸ਼ੀ-ਖੁਸ਼ੀ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਕੇ ।

ਪ੍ਰਸ਼ਨ 2.
ਚਿਪਕੋ ਅੰਦੋਲਨ (Chipko Movement) ਕੀ ਹੈ ?
ਉੱਤਰ-
ਇਸ ਅੰਦੋਲਨ ਦੀ ਸ਼ੁਰੂਆਤ ਅਲਕਨੰਦਾ ਘਾਟੀ (Alaknanda Valley) ਗੜਵਾਲ ਵਿਖੇ ਗ੍ਰਾਮੀਣ ਵਾਸੀਆਂ ਅਤੇ ਸਰਕਾਰ ਵਿਚਾਲੇ ਸੰਘਰਸ਼ਾਂ ਕਾਰਨ ਸ਼ੁਰੂ ਹੋਈ । ਇਸ ਸੰਘਰਸ਼ ਦਾ ਕਾਰਨ ਵਣ ਵਿਭਾਗ ਵੱਲੋਂ ਗ੍ਰਾਮੀਣ ਵਾਸੀਆਂ ਨੂੰ ਦਰੱਖ਼ਤਾਂ ਦੀ ਕਟਾਈ ਕਰਨ ਦੀ ਆਗਿਆ ਨਾ ਦੇਣਾ ਅਤੇ ਉਨ੍ਹਾਂ ਹੀ ਰੁੱਖਾਂ ਦੀ ਕਟਾਈ ਕਰਨ ਦੀ ਆਗਿਆ ਕਿਸੇ ਵਪਾਰਕ ਅਦਾਰੇ ਨੂੰ ਦੇਣਾ ਸੀ । ਵਣ ਵਿਭਾਗ ਵੱਲੋਂ ਗ੍ਰਾਮੀਣ ਲੋਕਾਂ ਨੂੰ ਆਗਿਆ ਨਾ ਦੇਣ ਤੇ ਚੰਡੀ ਪ੍ਰਸ਼ਾਦ ਭੱਟ ਨੇ, ਜਿਹੜਾ ਕਿ ਸਿਰਕੱਢ ਸਰਗਰਮ ਵਰਕਰ (Active Worker) ਸੀ, ਨੇ ਰੁੱਖਾਂ ਦੀ ਕਟਾਈ ਕੀਤੇ ਜਾਣ ਤੋਂ ਰੋਕਣ ਦੇ ਲਈ, ਲੋਕਾਂ ਨੂੰ ਰੁੱਖਾਂ ਨੂੰ ਜੱਫ਼ੀ ਪਾਉਣ (Embrace) ਲਈ ਆਖਿਆ । ਸੰਨ 1974 ਵਿਚ ਰਾਮੀ (Rami) ਪਿੰਡ ਵਿਚ ਰੁੱਖ ਵੱਢਣ ਦੀ ਕੋਸ਼ਿਸ਼ ਕਰਦੇ ਠੇਕੇਦਾਰਾਂ ਨੂੰ ਪਿੰਡ ਦੀਆਂ ਔਰਤਾਂ ਨੇ ਨਾਕਾਮ ਕਰ ਦਿੱਤਾ, ਕਿਉਂਕਿ ਉਸ ਵਕਤ ਪਿੰਡ ਦੇ ਮਰਦ ਬਾਹਰ ਗਏ ਹੋਏ ਸਨ ਜਾਂ ਉਹ ਕੰਮ-ਕਾਜ ਵਿਚ ਰੁੱਝੇ ਹੋਏ ਸਨ ।

PSEB 12th Class Environmental Education Solutions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

ਪ੍ਰਸ਼ਨ 3.
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਤੋਂ ਕੀ ਭਾਵ ਹੈ ?
ਜਾਂ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕੀ-ਕੀ ਕਾਰਜ ਹਨ ?
ਜਾਂ
(CPCB) ਤੋਂ ਤਿੰਨ ਕੰਮ ਲਿਖੋ ।
ਉੱਤਰ-
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਇਕ ਸੰਵਿਧਾਨਿਕ ਸੰਗਠਨ ਹੈ, ਜਿਸ ਦੀ ਸਥਾਪਨਾ ਸਤੰਬਰ 1974 ਨੂੰ, ਜਲ ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ ਐਕਟ (Water Prevention and Control of Pollution Act) 1947 ਦੇ ਅਧੀਨ ਕੀਤੀ ਗਈ । ਅੱਗੇ ਚਲ ਕੇ ਇਸ ਬੋਰਡ ਨੂੰ ਵਾਯੂ ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ) ਐਕਟ-1981 ਦੇ ਅਧੀਨ ਸ਼ਕਤੀ ਅਤੇ ਕਾਰਜ ਵੀ ਸੌਂਪੇ ਗਏ । ਸੀ.ਪੀ.ਸੀ.ਬੀ. ਦੇ ਮੁੱਖ ਕਾਰਜ ਹਨ :

  1. ਵੱਖ-ਵੱਖ ਪ੍ਰਾਂਤਾਂ ਦੇ ਖੇਤਰਾਂ ਵਿਚ ਪਾਣੀ ਦੇ ਪ੍ਰਦੂਸ਼ਣ ‘ਤੇ ਕੰਟਰੋਲ ਕਰਨਾ, ਪ੍ਰਦੂਸ਼ਣ ਨੂੰ ਰੋਕਣ ਅਤੇ ਘਟਾਉਣ ਦੇ ਵਾਸਤੇ ਨਦੀਆਂ ਅਤੇ ਖੁਹਾਂ ਦੀ ਸਫ਼ਾਈ ਨੂੰ ਉਤਸ਼ਾਹਿਤ ਕਰਨਾ ।
  2. ਹਵਾ ਦੇ ਪ੍ਰਦੂਸ਼ਣ ਦੀ ਰੋਕਥਾਮ, ਕੰਟਰੋਲ ਅਤੇ ਘਟਾਅ ਕੇ ਹਵਾ ਦੀ ਗੁਣਵੱਤਾ ਵਿਚ ਵਾਧਾ ਕਰਨਾ ।

ਪ੍ਰਸ਼ਨ 4.
ਵਿਗਿਆਨ ਅਤੇ ਟੈਕਨਾਲੋਜੀ ਦੀਆਂ ਕੁੱਝ ਮੁੱਖ ਗਤੀਵਿਧੀਆਂ ਦਾ ਵਰਣਨ ਕਰੋ ।
ਜਾਂ
ਵਿਗਿਆਨ ਅਤੇ ਤਕਨਾਲੋਜੀ ਦੀਆਂ ਕੁੱਝ ਕਿਰਿਆਵਾਂ ਦਾ ਵਰਣਨ ਕਰੋ ।
ਉੱਤਰ-
ਵਿਗਿਆਨ ਅਤੇ ਟੈਕਨਾਲੋਜੀ ਵਿਕਾਸ ਦੀਆਂ ਪ੍ਰਮੁੱਖ ਗਤੀਵਿਧੀਆਂ ਹਨ :

  1. ਰਿਸਰਚ (ਖੋਜ ਅਤੇ ਵਿਕਾਸ ਪ੍ਰਾਜੈਕਟਾਂ ਦੀ ਸਹਾਇਤਾ, ਕੌਮੀ ਸੁਵਿਧਾਵਾਂ, ਟੈਕਨਾਲੋਜੀ ਵਿਕਾਸ ਦੇ ਵਿਸ਼ੇਸ਼ ਪ੍ਰੋਗਰਾਮ ।
  2. ਉਤਪਾਦਨ ਤਕਨੀਕਾਂ ਨੂੰ ਟੈਕਨਾਲੋਜੀ ਮਿਸ਼ਨ ਰਚਿਤ ਪ੍ਰਾਜੈਕਟ (Technology mission-made projects) ਦੁਆਰਾ ਸ਼ੁਰੂ ਕਰਨਾ, ਉੱਨਤ ਸੰਘਣਨੇ (Advanced Compositeness) ਅਤੇ ਉੱਡਣ ਰਾਖ (Fly ash) ਦੀ ਵਰਤੋਂ ਅਤੇ ਨਿਪਟਾਰਾ ।
  3. ਸੂਚਨਾ ਟੈਕਨਾਲੋਜੀ ਪ੍ਰਣਾਲੀ ਨੂੰ ਉੱਨਤ ਕਰਨਾ, ਘਰੇਲੁ ਵਿਕਸਿਤ ਹੋਈ ਟੈਕਨਾਲੋਜੀ ਨੂੰ ਟੈਕਨਾਲੋਜੀ ਅਗਾਊਂ ਸੂਚਨਾ ਅਤੇ ਮੁੱਲਾਂਕਣ ਕੌਂਸਲ (Technology Information Forecasting and Assessment Council (TIFAC) ਦੁਆਰਾ ਉੱਨਤ ਕਰਨਾ ।
  4. ਅੰਤਰ ਰਾਸ਼ਟਰੀ ਐੱਸ ਅਤੇ ਟੀ (S and T) ਦੁਆਰਾ ਵਿਕਸਿਤ ਦੇਸ਼ਾਂ ਨਾਲ ਸਾਂਝੇ ਪ੍ਰੋਗਰਾਮ ਅਤੇ ਸਹਿਯੋਗ ਕਾਇਮ ਨਾਲ ਸੁਧਾਰਨਾ ।
  5. ਪੇਂਡੂ ਇਲਾਕਿਆਂ ਅਤੇ ਸ਼ਹਿਰੀ ਗ਼ਰੀਬ ਲੋਕਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਸਮਾਜਿਕ-ਆਰਥਿਕ ਦਸ਼ਾ ਨੂੰ ਸੁਧਾਰਨਾ ।
  6. ਮੌਸਮ ਵਿਗਿਆਨ ਸੰਬੰਧੀ ਅਗਾਊਂ ਸੂਚਨਾ ਅਤੇ ਭੂਚਾਲ ਸੰਬੰਧੀ ਨਿਰੀਖਣਾਂ ਬਾਰੇ ਸੁਵਿਧਾਵਾਂ ਨੂੰ ਵਧਾਉਣਾ ।

ਪ੍ਰਸ਼ਨ 5.
ਕਾਇਮ ਰਹਿਣਯੋਗ/ਝੱਲਣਯੋਰਸ/ਟਿਕਾਊ ਵਿਕਾਸ ਦੇ ਸੰਦਰਭ ਵਿਚ ਅੰਤਰਰਾਸ਼ਟਰੀ ਏਜੰਸੀਆਂ ਦੀ ਕੀ ਭੂਮਿਕਾ ਹੈ ?
ਉੱਤਰ-
1. ਵਿਸ਼ਵ ਬੈਂਕ ਰਾਹੀਂ ਵਿਸ਼ਵ ਵਾਤਾਵਰਣ ਸਹੂਲਤ, ਯੂ. ਐੱਨ. ਡੀ. ਪੀ. ਅਤੇ ਐੱਨ. ਈ. ਪੀ. (UNEP), (Global Environment Facility through the World Bank, UNDP and UNEP) ਜੀ. ਈ. ਐੱਫ. ਪੀ. ਵਿਭਾਗ (Global Environment Fund Portfolio GEFP) ਦੇ ਕਾਰਜ ਅਲੱਗ-ਅਲੱਗ ਤਰ੍ਹਾਂ ਦੇ ਅਤੇ ਕਈ ਕਿਸਮਾਂ ਦੇ ਹਨ ਅਤੇ ਇਹ ਕਾਰਜ ਵਾਤਾਵਰਣੀ, ਸਮਾਜਿਕ ਅਤੇ ਆਰਥਿਕ ਤੌਰ ‘ਤੇ ਝੱਲਣਯੋਗ ਹਨ । ਇਹਨਾਂ ਪ੍ਰਾਜੈਕਟਾਂ ਦਾ ਸੰਬੰਧ ਵੱਡੀ ਰੇਂਜ ਦੀਆਂ ਸਮੱਸਿਆਵਾਂ ਅਤੇ ਅਜਿਹੀਆਂ ਪਹੁੰਚਾਂ ਨਾਲ ਹੈ, ਜਿਨ੍ਹਾਂ ਦਾ ਮੁੱਖ ਉਦੇਸ਼ ਨਵੀਆਂ ਕਾਢਾਂ, ਤਜਰਬੇ ਕਰਨਾ, ਪ੍ਰਦਰਸ਼ਨੀਆਂ ਆਦਿ ਕਰਨ ਤੋਂ ਹੈ ।

2. ਮਾਨਅਲ ਮੂਲ ਖਰੜਾ (ਪ੍ਰੋਟੋਕੋਲ) (Montreal Protocol) – ਮਾਨਫ਼ੀਅਲ ਮੂਲ ਖਰੜੇ ਪ੍ਰੋਟੋਕੋਲ ਵਿਚ ਦਰਜ ਕੀਤੇ ਗਏ ਅੰਦਰਾਜਾਂ ਦੇ ਅਨੁਸਾਰ, ਸੰਮੇਲਨ ਵਿਚ ਭਾਗ ਲੈਣ ਵਾਲੀਆਂ ਪਾਰਟੀਆਂ ਨੇ ਇਕ ਫੰਡ ਕਾਇਮ ਕੀਤਾ । ਜਿਸ ਦਾ ਮਨੋਰਥ ਵਿਕਾਸ ਕਰ ਰਹੇ ਦੇਸ਼ਾਂ ਵਿਚ ਓਜ਼ੋਨ ਸੁਣਿਆਉਣ ਕਰਨ ਵਾਲੇ ਪਦਾਰਥਾਂ (ODS = Ozone Depleting Substances) ‘ਤੇ ਕੰਟਰੋਲ ਕਰਨ ਵਿਚ ਮਦਦ ਕਰਨਾ ਹੈ ।

ਇਸ ਮੂਲ ਖਰੜੇ ਦਾ ਮੰਤਵ ਸਰਕਾਰਾਂ ਅਤੇ ਉਦਯੋਗਾਂ ਦੀ ਸਹਾਇਤਾ ਕਰਨਾ ਹੈ, ਤਾਂ ਜੋ ‘ ਇਹ ਓਜ਼ੋਨ ਸਖਣਿਆਉਣ ਵਾਲੇ ਪਦਾਰਥਾਂ ਨੂੰ ਪੜਾਅ-ਵਾਰ ਖ਼ਤਮ ਕਰਨ ਦੇ ਵਾਸਤੇ ਵਿਉਂਤਾਂ ਤਿਆਰ ਕਰਨ, ਵਿਉਂਤਾਂ ਨੂੰ ਲਾਗੂ ਕਰਨ, ਮੁੱਲਾਂਕਣ ਅਤੇ ਅਨੁਵਣ ਕਰਨ ਦੇ ਇਲਾਵਾ ਇਸ ਪ੍ਰੋਗਰਾਮ ਨੂੰ ਏਰੋਸੋਲਜ਼ (Aerosols), ਫੋਮ (Foam), ਘੋਲਕ ਸ਼ੀਕਰਨ (Solvent refrigeration) ਅਤੇ ਅੱਗ ਬੁਝਾਊ ਯੰਤਰਾਂ ਅਤੇ ਛੋਟੇ ਅਤੇ ਦਰਮਿਆਨੀ ਪੱਧਰ ਦੇ ਉੱਦਮਾਂ (Enterprises) ਨੂੰ ਆਪਣੇ ਘੇਰੇ ਵਿਚ ਲਿਆਉਣਾ ਹੈ ।

3. ਸਮਰੱਥਾ ਜਾਂ ਹਿਣ ਸ਼ਕਤੀ 2 ਦੀ ਪਹਿਲਕਦਮੀ (Capacity 21-Initiative) ਇਸ ਪਹਿਲ ਕਦਮੀ ਦਾ ਮੁੱਖ ਮੰਤਵ ਸਰਕਾਰੀ, ਕੌਮੀ ਸੰਸਥਾਵਾਂ ਅਤੇ ਗੈਰ-ਸਰਕਾਰੀ ਸੰਗਠਨਾਂ ਦੁਆਰਾ ਆਮ ਪਬਲਿਕ (ਲੋਕਾਂ) ਵਿਚ ਹਵਾ ਦੀ ਗੁਣਵੱਤਾ, ਪਾਣੀ ਦੀ ਗੁਣਵੱਤਾ ਅਤੇ ਜੈਵਿਕ ਅਨੇਕਰੂਪਤਾ ਵਰਗੀ ਵਾਤਾਵਰਣੀ ਆਰਥਿਕਤਾਵਾਂ ਸੰਬੰਧੀ ਸਮਰੱਥਾ ਨੂੰ ਨਿਰਮਿਤ (Build) ਕਰਨਾ ਹੈ ।

4. ਯੂ . ਐੱਨ. ਡੀ. ਪੀ. (UNDP = United Nations Development Programme) ਭਾਵ ਅੰਤਰ-ਰਾਸ਼ਟਰੀ ਵਿਕਾਸ ਦਾ LIFE ਪ੍ਰੋਗਰਾਮ-ਇਸ ਪ੍ਰੋਗਰਾਮ ਦਾ ਮੁੱਖ ਟੀਚਾ ਸ਼ਹਿਰ ਵਾਸੀਆਂ ਦੀਆਂ ਸਥਾਨਕ ਸਮੱਸਿਆਵਾਂ ਨੂੰ ਸਥਾਨਕ ਪੱਧਰ ‘ਤੇ ਹੱਲ ਕਰਨਾ
ਹੈ ।

5. ਐੱਸ. ਡੀ. ਐੱਨ. ਪੀ. (Sustainable Development Network Programme) ਅਰਥਾਤ ਟਿਕਾਉ ਕਾਇਮ ਰਹਿਣ ਯੋਗ ਵਿਕਾਸ ਜਾਲ ਪ੍ਰੋਗਰਾਮ-ਵਿਸ਼ਵ ਪੱਧਰ ‘ਤੇ ਇਹ ਪ੍ਰੋਗਰਾਮ ਯੂ.ਐੱਨ.ਡੀ.ਪੀ. ਅੰਤਰ-ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਉੱਦਮ ਸਦਕਾ ਸੰਨ 1990 ਨੂੰ ਲਾਗੂ ਕੀਤਾ ਗਿਆ । ਇਸ ਪ੍ਰੋਗਰਾਮ ਦਾ ਉਦੇਸ਼ ਕਾਇਮ ਰਹਿਣ ਯੋਗ ਵਿਕਾਸ ਸੰਬੰਧੀ ਨੀਤੀ ਤਿਆਰ ਕਰਨ ਵਾਲਿਆਂ ਨੂੰ ਇਸ ਵਿਕਾਸ ਸੰਬੰਧੀ ਜੁਗਤਾਂ ਬਾਰੇ ਜਾਣਕਾਰੀ ਦਿੱਤੀ ਜਾਣੀ ਹੈ ।

ਪ੍ਰਸ਼ਨ 6.
ਈ. ਐੱਨ. ਵੀ. ਆਈ. ਐੱਸ.(ENVIS) ਰਾਸ਼ਟਰੀ ਵਾਤਾਵਰਣੀ ਸੂਚਨਾ ਪ੍ਰਣਾਲੀ ਤੋਂ ਕੀ ਭਾਵ ਹੈ ?
ਉੱਤਰ-
ਵਾਤਾਵਰਣ ਅਤੇ ਵਣ ਮੰਤਰਾਲਾ, ਭਾਰਤ ਸਰਕਾਰ ਦੀ ਕੇਂਦਰੀ ਪ੍ਰਬੰਧਕੀ ਸੰਰਚਨਾ ਹੈ, ਜਿਸ ਦਾ ਕੰਮ ਵਾਤਾਵਰਣ ਅਤੇ ਵਣਾਂ ਸੰਬੰਧੀ ਪ੍ਰੋਗੀਰਾਮਾਂ ਬਾਰੇ ਯੋਜਨਾਵਾਂ ਤਿਆਰ ਕਰਨੀਆਂ, ਉੱਨਤ ਕਰਨਾ, ਤਾਲ-ਮੇਲ ਕਾਇਮ ਰੱਖਣਾ ਅਤੇ ਪ੍ਰੋਗਰਾਮ ਨੂੰ ਅਮਲ ਵਿਚ ਲਿਆਉਣਾ ਤੇ ਨਿਗਰਾਨੀ ਕਰਨਾ ਹੈ । ਇਹ ਮੰਤਰਾਲਾ ਯੂ. ਐੱਨ.ਡੀ.ਪੀ. (ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਵਜੋਂ ਦੇਸ਼ ਭਰ ਵਿਚ ਕੇਂਦਰੀ ਏਜੰਸੀ ਵਜੋਂ ਵੀ ਕੰਮ ਕਰਦਾ ਹੈ ।

ਵਾਤਾਵਰਣ ਅਤੇ ਵਣ ਮੰਤਰਾਲਾ ਨੇ ਰਾਸ਼ਟਰੀ ਵਾਤਾਵਰਣੀ ਸੂਚਨਾ ਪ੍ਰਣਾਲੀ (National Environmental Information System) ਕਾਇਮ ਕੀਤੀ ਹੈ, ਜਿਸ ਦੇ ਜ਼ਿੰਮੇ ਵਾਤਾਵਰਣ ਅਤੇ ਇਸ ਨਾਲ ਸੰਬੰਧਿਤ ਖੇਤਰਾਂ ਬਾਰੇ ਸੂਚਨਾਵਾਂ ਇਕੱਠੀਆਂ ਕਰਨਾ, ਸਟੋਰ ਕਰਨਾ, ਪੁਨਰ ਪ੍ਰਾਪਤੀ ਕਰਨਾ (Retrieving) ਅਤੇ ਸੂਚਨਾਵਾਂ ਨੂੰ ਭੇਜਣਾ ਆਦਿ ਦੇ ਕੰਮ ਲਗਾਏ ਗਏ ਹਨ ।

PSEB 12th Class Environmental Education Solutions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਆਪਣੇ ਖੇਤਰ ਦੇ ਵਾਤਾਵਰਣ ਦੇ ਸੁਧਾਰ ਵਿਚ ਤੁਸੀਂ ਕੀ ਭੂਮਿਕਾ ਨਿਭਾ ਸਕਦੇ ਹੋ ?
ਉੱਤਰ-
ਅਮਲੀ ਤੌਰ ‘ਤੇ ਘਰੇਲੂ ਪੱਧਰ ‘ਤੇ ਕੰਮ ਕਰਦਿਆਂ ਹੋਇਆਂ ਅਸੀਂ ਝੱਲਣਯੋਗ ਵਿਕਾਸ ਨੂੰ ਘਰੇਲੂ ਪੱਧਰ ‘ਤੇ ਲਾਗੂ ਕਰ ਸਕਦੇ ਹਾਂ | ਅਸੀਂ ਕੀ ਹਾਂ ਅਤੇ ਕੀ ਬਣਨਾ ਲੋਚਦੇ ਹਾਂ, ਇਸ ਪਰਿਵਰਤਨ ਵਿੱਚ ਕੀ-ਕੀ ਸ਼ਾਮਿਲ ਹੈ, ਇਸ ਬਾਰੇ ਅਸੀਂ ਜਾਣ ਸਕਦੇ ਹਾਂ । ਜੇਕਰ ਅਸੀਂ ਇਸ ਸੰਬੰਧੀ ਆਪ ਕੁੱਝ ਕੀਤਾ ਹੋਵੇਗਾ ਤਾਂ ਅਸੀਂ ਹੋਰਨਾਂ ਨੂੰ ਯਕੀਨ ਦੁਆ ਸਕਦੇ ਹਾਂ । ਜਦੋਂ ਅਸੀਂ ਆਪਣੀ ਗੱਲਬਾਤ ਨੂੰ ਅੱਗੇ ਤੋਰਦੇ ਹਾਂ, ਤਾਂ ਵਧੇਰੇ ਭਰੋਸੇਯੋਗ ਬਣ ਜਾਂਦੇ ਹਾਂ ਅਤੇ ਸਾਡੇ ਵਿਚ ਸ਼ੈ-ਵਿਸ਼ਵਾਸ ਵੱਧਦਾ ਹੈ ।

ਸਾਡੀ ਵਿਅਕਤੀਗਤ ਅਤੇ ਸਮੂਹਿਕ ਕਿਰਿਆ ਦੇ ਕਾਰਨ ਫ਼ਰਕ ਪੈਂਦਾ ਹੈ । ਅਸੀਂ ਵਾਤਾਵਰਣ ਦੇ ਕੰਮਾਂ ਨਾਲ ਸੰਬੰਧਿਤ ਗਰੁੱਪਾਂ ਵਿਚ ਸ਼ਾਮਿਲ ਹੋ ਸਕਦੇ ਹਾਂ, ਜਾਂ ਆਪਣੇ ਆਪ ਨੂੰ ਸੰਗਠਿਤ ਕਰਕੇ ਹੋਰਨਾਂ ਨੂੰ ਆਪਣੇ ਵਿਚ ਸ਼ਾਮਿਲ ਕਰ ਸਕਦੇ ਹਾਂ ।

ਅਸੀਂ ਇਸ ਵਿਚ ਯੋਗਦਾਨ ਪਾ ਸਕਦੇ ਹਾਂ :

  1. ਵਾਤਾਵਰਣ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਅਸੀਂ ਕੀ ਕਰ ਸਕਦੇ ਹਾਂ, ਦੇ ਬਾਰੇ ਅਖ਼ਬਾਰ ਦੇ ਐਡੀਟਰ ਨੂੰ ਪੱਤਰ ਲਿਖਦੇ ਰਹਾਂਗੇ ।
  2. ਵਾਤਾਵਰਣ ਸਮੱਸਿਆਵਾਂ ਨੂੰ ਸਥਾਨਕ ਰੇਡੀਓ ਅਤੇ ਟੈਲੀਵਿਜ਼ਨ ਸਟੇਸ਼ਨਾਂ ਦੇ ਧਿਆਨ ਵਿਚ ਲਿਆਵਾਂਗੇ ।
  3. ਸਥਾਨਕ ਕਿਰਿਆਸ਼ੀਲ ਲੋਕਾਂ ਦੁਆਰਾ ਚਲਾਈਆਂ ਜਾਣ ਵਾਲੀਆਂ ਮੁਹਿੰਮਾਂ ਵਿਚ ਹਿੱਸਾ ਲਵਾਂਗੇ ।
  4. ਵਾਤਾਵਰਣ ਸੰਬੰਧੀ ਗਰੁੱਪ (Environmental Group) ਜਾਂ ਈਕੋ ਕਲੱਬ (Ecoclubs) ਸਥਾਪਿਤ ਕਰਕੇ ਇਨ੍ਹਾਂ ਦੇ ਮੈਂਬਰ ਬਣਾਏ ਜਾਣਗੇ ।
  5. ਸਥਾਨਿਕ ਪੱਧਰ ‘ਤੇ ਮਿਊਂਸੀਪਲ ਕਮਿਸ਼ਨਰਾਂ, ਪੰਚਾਇਤ ਮੈਂਬਰਾਂ ਅਤੇ ਐੱਮ. ਐੱਲ. ਏ. ਆਦਿ ਵਰਗੇ ਫ਼ੈਸਲਾ ਲੈਣ ਵਾਲਿਆਂ ਨੂੰ ਗ੍ਰਿਤ ਕਰਾਂਗੇ ।
  6. ਲੋੜ ਪੈਣ ਤੇ ਪਬਲਿਕ ਇੰਟੈਸਟ ਜਨਹਿਤ) ਲਈ ਕਾਨੂੰਨੀ ਚਾਰਾਜੋਈ ਦਾ ਆਸਰਾ ਲੈ ਸਕਦੇ ਹਾਂ ।

ਪ੍ਰਸ਼ਨ 2.
ਵਿਅਕਤੀਗਤ ਕੋਸ਼ਿਸ਼ ਨੂੰ ਸਮਾਜ ਦੀ ਭਾਗੀਦਾਰੀ ਵਿਚ ਕਿਵੇਂ ਬਦਲਿਆ ਜਾ ਸਕਦਾ ਹੈ ? ਵਿਆਖਿਆ ਕਰੋ ।
ਉੱਤਰ-
ਸਾਧਾਰਨ ਲੋਕ ਸ਼ਹਿਰੀ ਕਿਰਿਆਵਾਂ ਰਾਹੀਂ ਪਰਿਵਰਤਨ ਲਿਆਉਣ ਵਿਚ ਲੱਗੇ ਹੋਏ ਹਨ ਅਤੇ ਇਹ ਸਾਰੀ ਦੁਨੀਆਂ ਵਿਚ ਵਾਪਰ ਰਿਹਾ ਹੈ । ਆਪਣੇ ਆਪ ਨੂੰ ਗਰੁੱਪਾਂ ਵਿਚ ਸੰਗਠਿਤ ਕਰਕੇ ਇਹ ਲੋਕ ਸਰਕਾਰ ਨੂੰ ਕੁਦਰਤੀ ਸਾਧਨਾਂ ਦੀ ਸੁਰੱਖਿਆ ਲਈ, ਗਰੀਬ ਲੋਕਾਂ ਦੇ ਵਾਸਤੇ ਭਵਨ ਨਿਰਮਾਣ ਸੰਬੰਧੀ ਅਤੇ ਰੁੱਖਾਂ ਤੇ ਵਣਾਂ ਦੀ ਕਟਾਈ ‘ਤੇ ਮੁਕੰਮਲ ਰੋਕ ਲਗਾਉਣ ਦੇ ਲਈ ਪ੍ਰੇਰਿਤ ਕਰ ਰਹੇ ਹਨ । ਇਹ ਗਰੁੱਪ ਉਦਯੋਗਪਤੀਆਂ ਨੂੰ ਪ੍ਰਦੂਸ਼ਣ ਦੀ ਪੱਧਰ ਘਟਾਉਣ ਲਈ ਮਜਬੂਰ ਕਰ ਰਹੇ ਹਨ ਅਤੇ ਪੈਸਾ ਲਗਾਉਣ ਵਾਲਿਆਂ (ਸ਼ਾਹੂਕਾਰਾਂ) ਨੂੰ ਵੀ ਪ੍ਰੇਰਿਤ ਕਰ ਰਹੇ ਹਨ ਕਿ ਉਹ ਆਪਣਾ ਧਨ ਵਾਤਾਵਰਣੀ ਸਿਹਤ ਸੰਬੰਧੀ ਕੰਮਾਂ ਵਿਚ ਲਗਾਉਣ । ਸਾਂਝੀ ਦ੍ਰਿਸ਼ਟੀ (Common Vision) ਰੱਖਣ ਵਾਲੇ ਇਹ ਲੋਕ ਹਨ । ਜਿਹੜੇ ਗਰੀਬੀ ਨੂੰ ਘੱਟ ਕਰਨ, ਮਾਨਵੀ ਵਿਕਾਸ ਨੂੰ ਤਰੱਕੀ ’ਤੇ ਲਿਜਾਣ ਅਤੇ ਕੁਦਰਤੀ ਸਾਧਨਾਂ ਦੇ ਪ੍ਰਬੰਧ ਨੂੰ ਲੋਕਾਂ ਦੀ ਲੰਮੇ ਅਤੇ ਥੋੜ੍ਹੇ ਸਮੇਂ ਤਕ ਦੀ ਭਲਾਈ ਵਾਸਤੇ ਕੰਮਾਂ ਵਿਚ ਲੱਗੇ ਹੋਏ ਹਨ ।

ਭੂਤਕਾਲ ਵਿਚ ਕਈ ਅਜਿਹੀਆਂ ਕਹਾਣੀਆਂ ਵੀ ਪ੍ਰਚੱਲਿਤ ਸਨ ਕਿ ਕੇਵਲ ਇਕ ਹੀ ਮਨੁੱਖ ਦੇ ਖ਼ਿਆਲਾਂ ਅਤੇ ਸੂਝ-ਬੂਝ ਨੇ ਕਈ ਲੋਕਾਂ ਨੂੰ ਮਿਲ ਕੇ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਅਤੇ ਅਜਿਹਾ ਹੋਣ ਦੇ ਫਲਸਰੂਪ ਉੱਚ ਅਧਿਕਾਰੀਆਂ ਵੱਲੋਂ ਵਾਤਾਵਰਣ ਪਤਨ ਲਈ ਜ਼ਿੰਮੇਵਾਰ ਫ਼ੈਸਲਿਆਂ ਨੂੰ ਉਲਟਾਅ ਦਿੱਤਾ ।

ਚਿਪਕੋ ਅੰਦੋਲਨ (Chipko Movement) – ਇਹ ਅੰਦੋਲਨ ਅਲਕਨੰਦਾ ਘਾਟੀ (ਗੜ੍ਹਵਾਲ ਦੇ ਲੋਕਾਂ ਅਤੇ ਰਾਜ ਦੇ ਵਿਚਾਲੇ ਸੀ ਅਤੇ ਇਸ ਸੰਘਰਸ਼ ਦੇ ਕਾਰਨ ਵਣਾਂ ਸੰਬੰਧੀ ਸਰਕਾਰ ਦੀ ਦਖ਼ਲ-ਅੰਦਾਜ਼ੀ ਪਾਲਿਸੀ ਬਣੀ । ਸੰਨ 1973 ਨੂੰ ਮੰਡਲ/ਵਣ ਵਿਭਾਗ ਵਲੋਂ ਪਿੰਡ ਦੇ ਵਸਨੀਕਾਂ ਨੂੰ ਐਸ਼ ਰੁੱਖਾਂ (Ash Trees) ਨੂੰ ਨਹੀਂ ਸੀ ਮਿਥਿਆ, ਜਦ ਕਿ ਉਸ ਸਮੇਂ ਕਿਸੇ ਵਪਾਰਕ ਫ਼ਰਮ ਨੂੰ ਰੁੱਖ ਕੱਟਣ ਦੀ ਆਗਿਆ ਦੇ ਦਿੱਤੀ । ਇਸਦੇ ਫਲਸਰੂਪ ਚੰਡੀ ਪ੍ਰਸਾਦ ਭਟ, ਜਿਹੜਾ ਕਿ ਸਿਰਕੱਢ ਵਾਤਾਵਰਣ ਚਿੱਤਰ 10.1. ਚਿਪਕੋ ਅੰਦੋਲਨ ਹਿਤੈਸ਼ੀ ਸੀ, ਨੇ ਰੁੱਖਾਂ ਨੂੰ ਜੱਫ਼ੀਆਂ ਵਿਚ ਲੈ ਲੈਣ ਦੀ ਪੁਕਾਰ ਦੇ ਦਿੱਤੀ, ਤਾਂ ਜੋ ਦਰੱਖ਼ਤਾਂ ਦੀ ਕਟਾਈ ਨੂੰ ਰੋਕਿਆ ਜਾ ਸਕੇ । ਰੇਮੀ (Remi) ਪਿੰਡ ਦੇ ਮਰਦਾਂ ਦੀ ਗੈਰ-ਮੌਜੂਦਗੀ ਵਿਚ ਜਿਵੇਂ ਉਹ ਬਾਹਰ ਕੰਮ-ਕਾਜ ਲਈ ਗਏ ਹੋਏ ਸਨ, ਠੇਕੇਦਾਰਾਂ ਦੇ ਉਸ ਪਿੰਡ ਵਿਚਲੇ ਰੁੱਖਾਂ ਦੇ ਕੱਟਣ ਦੇ ਯਤਨਾਂ ਨੂੰ ਔਰਤਾਂ ਨੇ ਅਸਫਲ ਬਣਾ ਦਿੱਤਾ ।
PSEB 12th Class Environmental Education Solutions Chapter 10 ਕਾਇਮ ਰਹਿਣਯੋਗ ਝੱਲਣਯੋਗ ਟਿਕਾਊ ਵਿਕਾਸ (ਭਾਗ-3) 1
ਬਹੂਗੁਣਾ ਦਾ ਚਿਪਕੋ ਅੰਦੋਲਨ (Bahugunas Chipko Movement) – ਬਾਅਦ ਵਿਚ ਸ੍ਰੀ ਸੁੰਦਰ ਲਾਲ ਬਹੂਗੁਣਾ ਨੇ ਹਨੂੰਮਾਨ ਮੰਦਰ ਵਿਖੇ ਰੁੱਖਾਂ ਦੀ ਕਟਾਈ ਦੇ ਖਿਲਾਫ਼ ਦੋ ਹਫ਼ਤਿਆਂ ਦਾ ਵਰਤ ਰੱਖਿਆ । ਗੜ੍ਹਵਾਲ ਅਤੇ ਕਮਾਊਂ ਦੇ ਜਵਾਨ ਲੋਕਾਂ ਨੇ ਇਹ ਗਾਉਂਦਿਆਂ ਹੋਇਆਂ 700 ਕਿਲੋਮੀਟਰ ਦਾ ਫ਼ਾਸਲਾ ਤੈਅ ਕੀਤਾ ।
ਰੁੱਖਾਂ ਨੂੰ ਜੱਫ਼ੀ ਵਿਚ ਲੈਂਦਿਆਂ ਹੋਇਆਂ ਇਹਨਾਂ ਦੀ ਕਟਾਈ ਹੋਣ ਤੋਂ ਬਚਾਓ : ਇਹ ਸਾਡੇ ਪਹਾੜਾਂ ਦੀ ਜਾਇਦਾਦ ਹਨ : ਇਹਨਾਂ ਨੂੰ ਲੁੱਟਣ ਤੋਂ ਬਚਾਓ ।

ਉੱਤਰਾਖੰਡ ਸੰਘਰਸ਼ ਵਾਹਿਨੀ (Uttrakhand Sangarsh Vahini)-ਚੀਰ ਪਾਈਨ (Chir pine) ਦੇ ਰੁੱਖਾਂ ਵਿਚੋਂ ਬਹੁਤ ਅਧਿਕ ਮਾਤਰਾ ਵਿਚ ਗੰਦਾ ਬਰੋਜ਼ਾ (Resin) ਪ੍ਰਾਪਤ ਕਰਨ ਦੇ ਵਾਸਤੇ ਇਹਨਾਂ ਰੁੱਖਾਂ ਨੂੰ ਛੇਦਿਆ ਗਿਆ । ਇਕ ਸਰਵੋਦਿਆ ਲੀਡਰ ਨੇ ਵਰਤ ਰੱਖ ਲਿਆ ਅਤੇ ਔਰਤਾਂ ਨੇ ਛੇਦੇ ਹੋਏ ਜ਼ਖ਼ਮੀ ਹੋਏ ਰੁੱਖਾਂ ਦੁਆਲੇ ਰੱਖੜੀਆਂ ਬੰਨ੍ਹ ਦਿੱਤੀਆਂ ।

ਐਪੀਕੋ ਅੰਦੋਲਨ (Apiko Movement) – ਇਸ ਅੰਦੋਲਨ ਦਾ ਆਰੰਭ ਉੱਤਰ ਕਨਾੜਾ (Uttar Kanada) ਵਿਖੇ ਰੁੱਖਾਂ ਦੀ ਕਟਾਈ ਕਰਨ ਦੇ ਵਿਰੁੱਧ ਸੰਨ 1983 ਨੂੰ ਹੋਇਆ । ਲਕਸ਼ਮੀ ਯੁਵਕ ਮੰਡਲੀ (Lakshmi Yuvak Mandli) ਦਾ ਇਹ ਕਹਿਣਾ ਸੀ ਕਿ ਕਟਾਈ ਲਈ ਜਿਨ੍ਹਾਂ ਰੁੱਖਾਂ ਦਾ ਅੰਕਣ ਕੀਤਾ ਗਿਆ ਹੈ, ਉਹ ਬਹੁਤ ਜ਼ਿਆਦਾ ਹਨ । ਰੁੱਖਾਂ ਦੀ ਕਟਾਈ ਕਰਦੇ ਸਮੇਂ ਹੋਰਨਾਂ ਦਰੱਖ਼ਤਾਂ ਦੇ ਹੋਣ ਵਾਲੇ ਨੁਕਸਾਨ ਅਤੇ ਉਪਜਾਊ ਮਿੱਟੀ ਨੂੰ ਕਟੇ ਹੋਏ ਰੁੱਖਾਂ ਨੂੰ ਧੂਹ ਕੇ ਲਿਜਾਂਦੇ ਸਮੇਂ ਨੁਕਸਾਨ ਪੁੱਜੇਗਾ । ਇਹਨਾਂ ਲੋਕਾਂ ਨੇ ਰੁੱਖਾਂ ਦੇ ਬਚਾਓ ਲਈ ਰੁੱਖਾਂ ਨੂੰ ਜੱਫ਼ੀਆਂ ਪਾ ਲਈਆਂ ।

ਨਰਮਦਾ ਪ੍ਰਾਜੈਕਟ (Narmada Project-Hydroelectric projects) – ਇਹ ਪਣਬਿਜਲੀ ਪ੍ਰਾਜੈਕਟ (Hydroelec-tric Project) ਹੈ । ਮੱਧ ਪ੍ਰਦੇਸ਼ ਵਿਖੇ ਸਥਿਤ ਇਸ ਪ੍ਰਾਜੈਕਟ ਦਾ ਜ਼ਬਰਦਸਤ ਵਿਰੋਧ ਮੇਧਾ ਪਾਟੇਕਰ, ਬਾਬਾ ਆਮਟੇ ਅਤੇ ਸੁੰਦਰ ਲਾਲ ਬਹੂਗੁਣਾ ਨੇ ਜੂਨ, 1993 ਵਿਚ ਕੀਤਾ ਕਿਉਂਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ 100000 ਦੇ ਕਰੀਬ ਲੋਕ, ਜਿਨ੍ਹਾਂ ਵਿਚ ਜ਼ਿਆਦਾਤਰ ਆਦਿਵਾਸੀ ਸਨ, ਨੂੰ ਆਪਣਾ ਘਰ-ਬਾਰ ਛੱਡਣਾ ਪੈਣਾ ਸੀ । ਇਸੇ ਹੀ ਤਰ੍ਹਾਂ ਕੇਰਲ ਦਾ ਸਾਈਲੈਂਟ ਨਦੀ ਘਾਟੀ ਪ੍ਰਾਜੈਕਟ (Silent River Valley Project) ਦੀ ਵਿਰੋਧਤਾ ਕੇਰਲ ਸ਼ਾਸਤਰ ਸਾਹਿਤਿਆ ਪਰਿਸ਼ਦ (Kerala Shastra Sahitya Prishad) ਨੇ ਕੀਤੀ ।

PSEB 12th Class Environmental Education Solutions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

ਪ੍ਰਸ਼ਨ 3.
ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਦੀ ਟਿਕਾਊ ਵਿਕਾਸ ਵਿਚ ਕੀ ਭੂਮਿਕਾ ਹੈ ?
ਉੱਤਰ-
ਵਾਤਾਵਰਣ ਅਤੇ ਜੰਗਲਾਤ ਨਾਲ ਸੰਬੰਧਿਤ ਪ੍ਰੋਗਰਾਮਾਂ ਸੰਬੰਧੀ, ਜਿਨ੍ਹਾਂ ਵਿਚ ਵਾਤਾਵਰਣ ਅਤੇ ਜੰਗਲਾਂ ਦੇ ਟਿਕਾਉ/ਝੱਲਣਯੋਗ ਵਿਕਾਸ ਸੰਬੰਧੀ ਨਿਭਾਈ ਜਾਂਦੀ ਭੂਮਿਕਾ ਬਹੁਤ ਮਹੱਤਤਾ ਰੱਖਦੀ ਹੈ । ਇਸ ਮੰਤਰਾਲੇ ਦਾ ਕੰਮ ਵਾਤਾਵਰਣ ਅਤੇ ਜੰਗਲਾਂ ਨਾਲ ਸੰਬੰਧਿਤ ਪ੍ਰੋਗਰਾਮਾਂ ਦੀ ਪਲੈਨਿੰਗ, ਸੁਰੱਖਿਆ ਅਤੇ ਸਾਂਭ-ਸੰਭਾਲ, ਸਹਿਯੋਗ ਦੇਣ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਅਤੇ ਵੇਖਣ ਦਾ ਹੈ । ਸੰਯੁਕਤ ਰਾਸ਼ਟਰ ਦੇ ਯੂ. ਐੱਨ. ਵਾਤਾਵਰਣ ਪ੍ਰੋਗਰਾਮ ਦੀ ਕੇਂਦਰੀ ਏਜੰਸੀ ਵਜੋਂ ਇਹ ਮੰਤਰਾਲਾ ਵੀ ਕਾਰਜ ਕਰਦਾ ਹੈ ।

ਬਨਸਪਤੀ ਸਮੂਹ, ਪਾਣੀ ਸਮੂਹ, ਵਣਾਂ ਅਤੇ ਜੰਗਲੀ ਜਾਨਵਰਾਂ ਦੀ ਸਾਂਭ-ਸੰਭਾਲ ਅਤੇ ਸੁਰੱਖਿਅਣ ਦੀ ਜ਼ਿੰਮੇਵਾਰੀ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਦੀ ਹੈ । ਇਸ ਮੰਤਰਾਲਾ ਦੀ ਕਾਰਜ ਸੂਚੀ ਵਿਚ ਪ੍ਰਦੂਸ਼ਣ ਰੋਕਥਾਮ, ਕੰਟਰੋਲ, ਵਣ ਰੋਪਣ ਅਤੇ ਪਤਨ ਹੋਏ ਖੇਤਰਾਂ ਨੂੰ ਪੁਨਰ ਜੀਵਤ ਕਰਨਾ ਕਾਨੂੰਨੀ ਦਾਇਰੇ ਵਿਚ ਰਹਿ ਕੇ, ਸ਼ਾਮਿਲ ਹਨ । ਮੰਤਰਾਲਾ ਦੀ ਸੰਗਠਨੀ ਸੰਰਚਨਾ ਵਿਚ ਮੰਡਲ (Division) ਨਿਰਦੇਸ਼ਾਲਿਆ (Directorate) ਅਧੀਨ ਦਫ਼ਤਰ (Subordinate offices) ਅਤੇ ਖ਼ੁਦ ਮੁਖ਼ਤਾਰ ਸੰਸਥਾਵਾਂ ਅਤੇ ਸਰਕਾਰੀ ਖੇਤਰ ਦੀਆਂ ਕਾਰੋਬਾਰੀ ਸੰਸਥਾਵਾਂ ਸ਼ਾਮਲ ਹਨ ।

ਵਾਤਾਵਰਣ ਅਤੇ ਜੰਗਲਾਤ ਮੰਤਰਾਲਿਆ ਨੇ ਕੌਮੀ ਵਾਤਾਵਰਣੀ ਸੂਚਨਾ ਪ੍ਰਣਾਲੀ (National Environmental Information System-ENVIS) ਦੇ ਜਾਲ (Network) ਦੀ ਸਥਾਪਨਾ ਕੀਤੀ ਹੋਈ ਹੈ । ਇਸ ਪ੍ਰਣਾਲੀ ਦਾ ਕੰਮ ਵਾਤਾਵਰਣ ਅਤੇ ਇਸ ਨਾਲ ਸੰਬੰਧਿਤ ਖੇਤਰਾਂ ਬਾਰੇ ਸੂਚਨਾਵਾਂ ਇਕੱਤਰ ਕਰਨੀਆਂ, ਸੂਚਨਾਵਾਂ ਦਾ ਮਿਲਾਨ/ਟਾਕਰਾ (Collating), ਜਮਾਂ ਰੱਖਣਾ, ਪੁਨਰ ਪ੍ਰਾਪਤੀ ਅਤੇ ਸੂਚਨਾਵਾਂ ਭੇਜਣ ਦਾ ਹੈ ।

ਪ੍ਰਸ਼ਨ 4.
ਅੰਤਰਰਾਸ਼ਟਰੀ ਏਜੰਸੀਆਂ ਭਾਰਤ ਨੂੰ ਟਿਕਾਊ ਵਿਕਾਸ ਲਈ ਕਿਵੇਂ ਸਹਾਈ ਹਨ ?
ਉੱਤਰ-
ਭਾਰਤ ਨੇ ਉਹਨਾਂ ਵੱਖ-ਵੱਖ ਖੇਤਰੀ ਅਤੇ ਅੰਤਰ-ਰਾਸ਼ਟਰੀ ਸਮਝੌਤਿਆਂ (Agreements) ਉੱਤੇ ਦਸਤਖ਼ਤ ਕੀਤੇ ਹੋਏ ਹਨ, ਜਿਹੜੇ ਵਿਕਾਸ ਅਤੇ ਸਹਿਯੋਗ ਲਈ ਮਾਲੀ ਮੱਦਦ ਕਰਦੇ ਹਨ | ਭਾਰਤ ਵਿਚ ਚਲ ਰਹੀਆਂ ਅਨੇਕਾਂ ਸਰਗਰਮੀਆਂ ਅਤੇ ਪ੍ਰੋਗਰਾਮ, ਜਿਨ੍ਹਾਂ ਦੇ ਵਾਸਤੇ ਬਹੁਤ ਪਾਸਿਆਂ (Multilateral) ਤੋਂ ਮਾਲੀ ਮੱਦਦ ਮਿਲ ਰਹੀ ਹੈ, ਉਹ ਹਨ :

ਕਿਓਟੋ ਪੋਟੋਕਾਲ ਸੂਚੀ (Kyoto Protocol) – ਦਸੰਬਰ, 1997 ਨੂੰ ਜਾਪਾਨ ਦੇ ਸ਼ਹਿਰ ਕਿਓਟੋ (Kyoto) ਵਿਖੇ ਆਯੋਜਿਤ ਉੱਚ ਪੱਧਰੀ ਸੰਮੇਲਨ ਵਿਚ 160 ਦੇਸ਼ਾਂ ਨੇ ਇਸ ਮੰਤਵ ਲਈ ਭਾਗ ਲਿਆ । ਵਿਕਸਿਤ ਦੇਸ਼ਾਂ ਉੱਤੇ ਹਰਾ ਹਿ ਗੈਸਾਂ (Green House Gases) ਦੀ ਉਤਪੱਤੀ ’ਤੇ ਬੰਧਕਾਰੀ ਮਿਆਦ ਵਾਲੀਆਂ ਰੋਕਾਂ ਲਗਾਉਣ ਲਈ ਚਰਚਾ ਕੀਤੀ ਜਾ ਸਕੇ । ਇਸ ਸੰਮੇਲਨ ਦਾ ਮੰਤਵ 1992 ਵਿਚ ਵਾਤਾਵਰਣ ਪਰਿਵਰਤਨ ਸੰਬੰਧੀ ਆਯੋਜਿਤ ਉੱਚ-ਕੋਟੀ ਸੰਮੇਲਨ ਵਿਚ ਲਏ ਗਏ ਫ਼ੈਸਲਿਆਂ ਦੇ ਅਨੁਸਾਰ, ਪ੍ਰਮਾਣਿਤ ਢਾਂਚੇ ਵਿਚ ਰਹਿੰਦਿਆਂ ਹੋਇਆਂ ਲਏ ਗਏ ਫ਼ੈਸਲਿਆਂ ਉੱਤੇ ਅਮਲ ਕਰਨ ਤੋਂ ਸੀ ।ਕਿਓਟੋ ਵਿਚ ਆਯੋਜਿਤ ਕੀਤੇ ਗਏ ਇਸ ਸੰਮੇਲਨ ਦਾ ਇਹ ਨਤੀਜਾ ਨਿਕਲਿਆ ਕਿ ਵਿਕਸਿਤ ਦੇਸ਼ਾਂ ਨੇ ਹਰਾ ਹਿ ਗੈਸਾਂ ਦੇ ਨਿਕਾਸ ਦੀ ਪੱਧਰ, ਜਿਹੜੀ ਕਿ 1990 ਵਿਚ ਸੀ, ਉਸ ਉੱਪਰ ਕਾਇਮ ਰਹਿਣਾ ਸਵੀਕਾਰ ਕਰ ਲਿਆ ।

PSEB 12th Class Environmental Education Solutions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)

ਪ੍ਰਸ਼ਨ 5.
ਵਾਤਾਵਰਣ ਦੀ ਸਾਂਭ-ਸੰਭਾਲ ਵਿਚ ਗ਼ੈਰ-ਸਰਕਾਰੀ ਸੰਸਥਾਵਾਂ ਦੀ ਕੀ ਭੂਮਿਕਾ
ਹੈ ?
ਉੱਤਰ-
ਸਮਾਜੀ ਖੇਤਰ (Social Sector) ਵਿਚ ਹੋਣ ਵਾਲੇ ਪ੍ਰੋਗਰਾਮਾਂ ਅਤੇ ਸਰਗਰਮੀਆਂ ਨੂੰ ਸਰਕਾਰ ਇਕੱਲਿਆਂ ਲਾਗੂ ਨਹੀਂ ਕਰ ਸਕਦੀ । ਗੈਰ-ਸਰਕਾਰੀ ਸੰਗਠਨਾਂ ਅਤੇ ਸੈ-ਇੱਛਤ ਸੰਸਥਾਵਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਵਾਸਤੇ ਜਨਸੰਖਿਆ ਦੇ ਵੱਖ-ਵੱਖ ਭਾਗਾਂ ਨੂੰ ਅਤੇ ਸਮੁਦਾਇ ਵਿਚ ਵੱਖ-ਵੱਖ ਪ੍ਰੋਗਰਾਮਾਂ ਸੰਬੰਧੀ ਜਾਗਰੂਕਤਾ ਅਤੇ ਭਾਈਵਾਲੀ ਪੈਦਾ ਕਰਨ ਦੇ ਮੰਤਵ ਲਈ ਯਤਨ ਕੀਤੇ ਜਾ ਰਹੇ ਹਨ । ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ, ਸਿਹਤ ਸੰਬੰਧੀ, ਸਫ਼ਾਈ, ਸਿੱਖਿਆ ਅਤੇ ਵਾਤਾਵਰਨ ਆਦਿ ਦੇ ਖੇਤਰਾਂ ਦੇ ਵਿਕਾਸ ਲਈ ਸਰਕਾਰ, ਗੈਰ-ਸਰਕਾਰੀ ਵਿੱਤੀ ਸੰਸਥਾਵਾਂ ਨੂੰ ਵਿੱਤੀ ਮੱਦਦ ਵੀ ਦੇ ਰਹੀ ਹੈ ।

ਭਾਰਤ ਵਿਚ ਰਾਸ਼ਟਰੀ ਕੌਮੀ ਏਜੰਸੀਆਂ ਤੋਂ ਲੈ ਕੇ ਸਥਾਨਕ ਗਰੁੱਪਾਂ ਤਕ, ਖੋਜ ਸੰਸਥਾਵਾਂ ਤੋਂ ਲੈ ਕੇ ਜਨ-ਸਧਾਰਨ ‘ਤੇ ਆਧਾਰਿਤ ਸੰਗਠਨ ਆਦਿ ਵਰਗੇ 100000 ਦੇ ਕਰੀਬ ਗੈਰ ਸਰਕਾਰੀ ਸੰਗਠਨ ਹਨ । ਇਹਨਾਂ ਵਿਚੋਂ ਕਈ ਸੰਗਠਨ ਈਕੋ-ਵਿਕਾਸ, ਜਲ-ਪ੍ਰਬੰਧਣ, ਵਣ ਸੁਰੱਖਿਅਣ, ਜਣਨਿਕ ਵਿਭਿੰਨਤਾ ਦੀ ਸਾਂਭ-ਸੰਭਾਲ ਅਤੇ ਈਕੋ-ਸਨੇਹੀ ਟੈਕਨਾਲੋਜੀਜ਼, ਉਦਯੋਗਿਕ ਅਤੇ ਖੇਤੀ ਕਾਰਜਾਂ ਨੂੰ ਉੱਨਤ ਕਰਨ ਵਿਚ ਰੁੱਝੇ ਹੋਏ ਹਨ ।

ਪੀਣ ਵਾਲੇ ਪਾਣੀ ਦੀਆਂ ਸੁਵਿਧਾਵਾਂ ਦੇਣ ਦੇ ਲਈ, ਸਫ਼ਾਈ, ਸੜਕਾਂ ਦੇ ਨਿਰਮਾਣ ਵਰਗੀਆਂ ਗਾਮੀਣ ਸੇਵਾਵਾਂ ਨੂੰ ਯਕੀਨੀ ਬਣਾਉਣ, ਵਿਕਾਸ ਕਰਨ ਲਈ ਸੈ-ਇੱਛਿਤ ਸੰਸਥਾਵਾਂ ਦਾ ਯੋਗਦਾਨ ਸ਼ਲਾਘਾਯੋਗ ਹੈ । ਜਨ ਸਧਾਰਨ ਪ੍ਰਕਿਰਿਆ ਅਤੇ ਪੇਂਡੂ ਤਕਨਾਲੋਜੀ ਦੀ ਪ੍ਰਗਤੀ ਲਈ ਕੌਂਸਲ (The Council for Advancement of People’s Action and Rural Technology, CAPART) ਇਕ ਅਜਿਹੀ ਏਜੰਸੀ ਹੈ, ਜਿਹੜੀ ਸ਼ੈ-ਇੱਛਿਤ ਸੰਗਠਨਾਂ ਦੀ ਵਿੱਤੀ ਸਹਾਇਤਾ ਕਰਨ ਦੇ ਇਲਾਵਾ ਪਿੰਡ ਦੇ ਵਿਕਾਸ ਲਈ ਥੈ-ਇੱਛਿਤ ਯੋਗਦਾਨ ਵੀ ਪਾਉਂਦੀ ਹੈ ।

PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

Punjab State Board PSEB 11th Class Environmental Education Book Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ Textbook Exercise Questions and Answers.

PSEB Solutions for Class 11 Environmental Education Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

Environmental Education Guide for Class 11 PSEB ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ Textbook Questions and Answers

(ਉ) ਬਹੁਤ ਛੋਟੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ਼ਹਿਰੀਕਰਨ (Urbanisation) ਕੀ ਹੈ ?
ਉੱਤਰ-
ਸ਼ਹਿਰੀਕਰਨ ਉਹ ਕ੍ਰਿਆ ਹੈ ਜਿਸਦੇ ਰਾਹੀਂ ਜ਼ਿਆਦਾ ਸੰਖਿਆ ਵਿਚ ਲੋਕ ਪੂਰਨ ਰੂਪ ਵਿਚ ਸ਼ਹਿਰਾਂ ਵਿਚ ਵਸ ਜਾਂਦੇ ਹਨ ।

ਪ੍ਰਸ਼ਨ 2.
ਗੰਦੀਆਂ ਬਸਤੀਆਂ (Slums) ਕੀ ਹਨ ?
ਉੱਤਰ-
ਗਰੀਬ ਲੋਕਾਂ ਦੁਆਰਾ ਸ਼ਹਿਰਾਂ ਅਤੇ ਪਿੰਡਾਂ ਦੇ ਚਾਰੇ ਪਾਸੇ ਖ਼ਾਲੀ ਸਥਾਨਾਂ ‘ਤੇ ਝੌਪੜੀਆਂ ਅਤੇ ਝੁੱਗੀਆਂ ਦੇ ਨਿਰਮਾਣ ਦੇ ਦੁਆਰਾ ਵਸਾਈਆਂ ਗਈਆਂ ਬਸਤੀਆਂ ਨੂੰ ਗੰਦੀਆਂ ਬਸਤੀਆਂ ਕਹਿੰਦੇ ਹਨ ।

ਪ੍ਰਸ਼ਨ 3.
ਭੂਮੀਗਤ ਪਾਣੀ (Underground water) ਦੀ ਪਰਿਭਾਸ਼ਾ ਲਿਖੋ ।
ਉੱਤਰ-
ਜ਼ਮੀਨ ਦੇ ਹੇਠਾਂ ਤਰੇੜਾਂ ਵਿਚ ਜਮਾਂ ਪਾਣੀ ਨੂੰ ਭੂਮੀਗਤ ਪਾਣੀ ਕਹਿੰਦੇ ਹਨ ।

ਪ੍ਰਸ਼ਨ 4.
ਫਸਲ ਚੱਕਰ (Rotation of Crops) ਤੋਂ ਕੀ ਭਾਵ ਹੈ ?
ਉੱਤਰ-
ਇੱਕ ਖੇਤ ਵਿਚ ਫਸਲਾਂ ਨੂੰ ਲਗਾਤਾਰ ਬਦਲ-ਬਦਲ ਕੇ ਲਗਾਉਣ ਦੀ ਪ੍ਰਕਿਰਿਆ ਨੂੰ ਫਸਲ ਚੱਕਰ ਕਹਿੰਦੇ ਹਨ ।

ਪ੍ਰਸ਼ਨ 5.
ਧੁਆਂਖੀ-ਧੁੰਦ ਜਾਂ ਧੁੰਦ-ਧੂੰਆਂ ਜਾਂ ਸਮੋਗ (Smog) ਕੀ ਹੈ ?
ਉੱਤਰ-
ਆਵਾਜਾਈ ਦੇ ਸਾਧਨਾਂ ਦੇ ਚੱਲਣ ਨਾਲ ਨਾਈਟਰੋਜਨ ਆਕਸਾਈਡ ਨਿਕਲਦੀ ਹੈ । ਸੂਰਜ ਦੇ ਪ੍ਰਕਾਸ਼ ਦੀ ਉਪਸਥਿਤੀ ਵਿਚ ਹਵਾ ਦੇ ਕਣਾਂ ਵਿਚ ਇਸ ਦੇ ਮਿਲਣ ਨਾਲ ਜੋ ਧੂੰਆਂ ਪੈਦਾ ਹੁੰਦਾ ਹੈ ਉਸ ਨੂੰ ਧੁਆਂਖੀ-ਧੁੰਦ/ਧੁੰਦ-ਧੂੰਆਂ ਕਹਿੰਦੇ ਹਨ ।

PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

ਪ੍ਰਸ਼ਨ 6.
ਗਰੀਨ ਹਾਊਸ ਪ੍ਰਭਾਵ (Green House Effect) ਕਿਵੇਂ ਪੈਦਾ ਹੁੰਦਾ ਹੈ ?
ਉੱਤਰ-
ਵਾਤਾਵਰਣ ਵਿਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧ ਹੋਣ ਨਾਲ ਗਰੀਨ ਹਾਊਸ ਪ੍ਰਭਾਵ ਪੈਦਾ ਹੁੰਦਾ ਹੈ ।

ਪ੍ਰਸ਼ਨ 7.
ਸਮੁੰਦਰ ਤੋਂ ਪ੍ਰਾਪਤ ਹੋਣ ਵਾਲੇ ਖਣਿਜਾਂ ਦੇ ਨਾਮ ਲਿਖੋ ।
ਉੱਤਰ-
ਸਮੁੰਦਰ ਵਿਚੋਂ ਆਇਓਡੀਨ ਅਤੇ ਪੈਟਰੋਲੀਅਮ ਆਦਿ ਖਣਿਜ ਪ੍ਰਾਪਤ ਹੁੰਦੇ ਹਨ |

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਪ੍ਰਵਾਸ (Migration) ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਆਬਾਦੀ ਦੇ ਇਕ ਸਥਾਨ ਤੋਂ ਦੂਸਰੇ ਸਥਾਨ ਤੇ ਸਥਾਨਾਂਤਰਨ ਨੂੰ ਪ੍ਰਵਾਸ ਕਹਿੰਦੇ ਹਨ । ਜ਼ਿਆਦਾਤਰ ਸ਼ਹਿਰੀ ਇਲਾਕਿਆਂ ਵਿਚ ਜ਼ਿਆਦਾ ਲੋਕਾਂ ਦਾ ਮੂਲ ਸਥਾਨ ਸ਼ਹਿਰ ਨਹੀਂ ਹੈ । ਪੇਂਡੂ ਇਲਾਕਿਆਂ ਤੋਂ ਲੋਕ ਸ਼ਹਿਰਾਂ ਵਿਚ ਰੁਜ਼ਗਾਰ, ਵਪਾਰ, ਸਿੱਖਿਆ ਆਦਿ ਪ੍ਰਾਪਤ ਕਰਨ ਜਾਂਦੇ ਹਨ | ਪ੍ਰਵਾਸ ਦੇ ਕਾਰਨ ਸ਼ਹਿਰੀ ਵਾਤਾਵਰਣ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਨ੍ਹਾਂ ਵਿਚੋਂ ਪ੍ਰਮੁੱਖ ਹਨ –

  • ਰਹਿਣ ਦੀ ਸਮੱਸਿਆ ।
  • ਪ੍ਰਦੂਸ਼ਣ ਦੀ ਸਮੱਸਿਆ
  • ਵਸੋਂ ਵਿਚ ਵਾਧਾ
  • ਖੇਤੀ ਯੋਗ ਭੂਮੀ ਤੇ ਦਬਾਉ
  • ਕੂੜੇ-ਕਰਕਟ ਵਿਚ ਵਾਧਾ
  • ਗੰਦੀਆਂ ਬਸਤੀਆਂ ਦਾ ਵਿਕਾਸ ॥

ਪ੍ਰਸ਼ਨ 2.
ਚਲਦੀ-ਫਿਰਦੀ ਵਸੋਂ (Floating Population) ਕਿਸ ਨੂੰ ਆਖਦੇ ਹਨ ?
ਉੱਤਰ-
ਚਲਦੀ-ਫਿਰਦੀ ਵਸੋਂ ਵਿਚ ਉਹ ਲੋਕ ਆਉਂਦੇ ਹਨ ਜਿਹੜੇ ਹਰ ਰੋਜ਼ ਰੋਜ਼ੀ-ਰੋਟੀ ਕਮਾਉਣ ਲਈ ਇਕ ਸਥਾਨ ਤੋਂ ਦੂਜੇ ਸਥਾਨ ਤੇ ਜਾਂਦੇ ਹਨ । ਅਜਿਹੇ ਲੋਕ ਜਿੱਥੇ ਕੰਮ ਕਰਦੇ ਹਨ ਉੱਥੇ ਨਹੀਂ ਰਹਿੰਦੇ ਬਲਕਿ ਹਰ ਰੋਜ਼ ਆਪਣੇ ਘਰੇਲੂ ਸਥਾਨ ਤੋਂ ਕੰਮ ਕਰਨ ਵਾਲੇ ਸਥਾਨ ‘ਤੇ ਜਾਂਦੇ ਹਨ | ਚਲਦੀ-ਫਿਰਦੀ ਵਸੋਂ ਵਿਚ ਜ਼ਿਆਦਾਤਰ ਮੱਧ-ਵਰਗ ਦੇ ਲੋਕ ਆਉਂਦੇ ਹਨ । ਇਹ ਲੋਕ ਆਪਣੇ ਕੰਮ ਕਰਨ ਵਾਲੇ ਸਥਾਨ ‘ਤੇ ਜਾਣ ਲਈ ਬੱਸ ਅਤੇ ਰੇਲ ਗੱਡੀ ਰਾਹੀਂ ਯਾਤਰਾ ਕਰਦੇ ਹਨ।

ਪ੍ਰਸ਼ਨ 3.
ਲੋਕ ਸ਼ਹਿਰਾਂ ਵੱਲ ਕਿਉਂ ਜਾ ਰਹੇ ਹਨ ? ਕਾਰਨ ਦੱਸੋ ।
ਉੱਤਰ-
ਲੋਕ ਹੇਠ ਲਿਖੇ ਕਾਰਨਾਂ ਕਰਕੇ ਸ਼ਹਿਰਾਂ ਵੱਲ ਜਾ ਰਹੇ ਹਨ

  1. ਰੋਜ਼ੀ-ਰੋਟੀ ਕਮਾਉਣ ਲਈ ।
  2. ਚੰਗੀਆਂ ਸੁੱਖ ਸੁਵਿਧਾਵਾਂ ਪ੍ਰਾਪਤ ਕਰਨ ਲਈ ।
  3. ਸਮਾਜਿਕ ਸੁਰੱਖਿਆ ਪ੍ਰਾਪਤ ਕਰਨ ਲਈ ।
  4. ਸਿੱਖਿਆ ਦੇ ਚੰਗੇ ਅਵਸਰਾਂ ਲਈ ।
  5. ਚੰਗੀਆਂ ਡਾਕਟਰੀ ਸਹੂਲਤਾਂ ਪ੍ਰਾਪਤ ਕਰਨ ਲਈ ।

ਪ੍ਰਸ਼ਨ 4.
ਦੋ ਮਨੁੱਖੀ ਗਤੀਵਿਧੀਆਂ ਦੱਸੋ, ਜਿਨ੍ਹਾਂ ਨਾਲ ਭੂਮੀ-ਖੋਰ (Soil-erosion) ਹੁੰਦਾ ਹੈ।
ਉੱਤਰ-

  • ਕੀਟਨਾਸ਼ਕ ਅਤੇ ਰਸਾਇਣਿਕ ਦਵਾਈਆਂ ਦਾ ਜ਼ਿਆਦਾ ਉਪਯੋਗ ਕਰਨਾ ।
  • ਇੱਕੋ ਹੀ ਖੇਤ ਵਿੱਚ ਇਕ ਹੀ ਪ੍ਰਕਾਰ ਦੀ ਫਸਲ ਨੂੰ ਬਾਰ-ਬਾਰ ਉਗਾਉਣਾ ।

ਪ੍ਰਸ਼ਨ 5.
ਵਾਹਨਾਂ ਦੇ ਧੂੰਏਂ ਦੇ ਅਸਰ ਉੱਪਰ ਇੱਕ ਨੋਟ ਲਿਖੋ।
ਉੱਤਰ-
ਆਧੁਨਿਕ ਯੁੱਗ ਵਿਚ ਆਵਾਜਾਈ ਦੇ ਸਾਧਨਾਂ ਦੀ ਸੰਖਿਆ ਦਿਨੋ-ਦਿਨ ਵਧ ਰਹੀ ਹੈ । ਇਹ ਸਾਰੇ ਸਾਧਨ ਪੈਟਰੋਲ, ਡੀਜ਼ਲ, ਕੋਲਾ, ਕੁਦਰਤੀ ਗੈਸ ਆਦਿ ਨਾਲ ਚੱਲਦੇ ਹਨ । ਪੈਟਰੋਲੀਅਮ ਬਾਲਣਾਂ ਦੇ ਬਲਣ ਦੇ ਕਾਰਨ ਵਾਹਨਾਂ ਵਿਚ ਕਾਰਬਨ, ਨਾਈਟਰੋਜਨ, ਸਲਫਰ ਦੇ ਆਕਸਾਈਡ ਆਦਿ ਗੈਸਾਂ ਪੈਦਾ ਹੁੰਦੀਆਂ ਹਨ |
ਇਹ ਗੈਸਾਂ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ | ਹਵਾ ਪ੍ਰਦੂਸ਼ਣ ਦੇ ਨਾਲ ਮਨੁੱਖਾਂ ਅਤੇ ਪਸ਼ੂਆਂ ਦੀ ਸਿਹਤ ਤੇ ਉਲਟ ਪ੍ਰਭਾਵ ਪੈਂਦਾ ਹੈ । ਇਸਦੇ ਨਾਲ ਸਾਹ ਸੰਬੰਧੀ ਰੋਗ ਵਧਦੇ ਹਨ ।

PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

ਪ੍ਰਸ਼ਨ 6.
ਮਨੁੱਖੀ ਗਤੀਵਿਧੀਆਂ ਕਰਕੇ ਜੰਗਲਾਂ ਦੀ ਖੀਣਤਾ ਕਿਉਂ ਹੋਈ ਹੈ ?
ਉੱਤਰ-
ਜੰਗਲਾਂ ਨੂੰ ਨਸ਼ਟ ਕਰਨ ਦੇ ਮਨੁੱਖੀ ਕਾਰਨ ਹੇਠ ਲਿਖੇ ਹਨ –

  1. ਖੇਤੀ ਲਈ ਭੂਮੀ ਦਾ ਵਿਸਥਾਰ
  2. ਬਦਲਵੀਂ ਖੇਤੀ
  3. ਪਸ਼ੂਆਂ ਦਾ ਜ਼ਿਆਦਾ ਚਰਾਉਣਾ
  4. ਬੰਨ੍ਹ ਪਰਿਯੋਜਨਾਵਾਂ
  5. ਬਾਲਣ ਲਈ ਲੱਕੜੀ ਕੱਟਣਾ।
  6. ਸੜਕਾਂ ਅਤੇ ਰੇਲ ਮਾਰਗਾਂ ਦਾ ਵਿਕਾਸ
  7. ਵਪਾਰਿਕ ਉਦੇਸ਼ਾਂ ਦੇ ਲਈ
  8. ਖੁਦਾਈ ॥

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਸੋਤਾਂ ਦੀ ਅਸਾਵੀਂ ਵੰਡ ਦੇ ਵਿਕਾਸ ਉੱਪਰ ਕੀ ਪ੍ਰਭਾਵ ਹਨ ?
ਉੱਤਰ-
ਪ੍ਰਾਕ੍ਰਿਤਿਕ ਸੰਪੱਤੀ ਜਾਂ ਸ੍ਰੋਤਾਂ ਦੀ ਅਸਾਵੀਂ ਵੰਡ ਦੇ ਕਾਰਨ, ਉਹਨਾਂ ਦੀ ਵਰਤੋਂ ਸੰਬੰਧੀ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ । ਜਿਸ ਖੇਤਰ ਵਿੱਚ, ਇਕ ਵਿਸ਼ੇਸ਼ ਪ੍ਰਕਾਰ ਦੇ ਸਾਧਨ ਜ਼ਿਆਦਾ ਹੋਣ ਉਸ ਖੇਤਰ ਵਿਚ ਉਸ ਸਾਧਨ ਦੀ ਜ਼ਿਆਦਾ ਵਰਤੋਂ ਹੁੰਦੀ ਹੈ ਜਿਸਦੇ ਕਾਰਨ ਉਸ ਖੇਤਰ ਵਿਚ ਸਾਧਨ ਦੇ ਭੰਡਾਰ ਖ਼ਤਮ ਹੋ ਜਾਂਦੇ ਹਨ । ਉਦਾਹਰਨ ਦੇ ਤੌਰ ‘ਤੇ ਅਮਰੀਕਾ ਵਿਚ ਮੇਸਾਵੀ ਰੱਜ ਲੋਹੇ ਦੀਆਂ ਚੱਟਾਨਾਂ ਦੇ ਭੰਡਾਰਾਂ ਨਾਲ ਭਰਿਆ ਹੋਇਆ ਹੈ ਅਤੇ ਇਸਦੇ ਜ਼ਿਆਦਾ ਪ੍ਰਯੋਗ ਕਾਰਨ ਇਸਦੇ ਭੰਡਾਰ ਦੀਆਂ ਖਾਣਾਂ ਸਮਾਪਤ ਹੋ ਰਹੀਆਂ ਹਨ । ਦੂਜੀ ਤਰਫ ਰੂਸ ਦੇ ਪੂਰਬੀ ਭਾਗ ਵਿਚ ਟਿਨ ਅਤੇ ਸੋਨੇ ਦੀਆਂ ਖਾਣਾਂ ਹਨ ਪਰ ਉਹ ਖਾਣਾਂ ਉੱਥੇ ਦੀ ਜਲਵਾਯੂ ਅਤੇ ਪਰਿਸਥਿਤੀਆਂ ਕਾਰਨ ਵਰਤੋਂ ਵਿਚ ਨਹੀਂ ਲਿਆਂਦੀਆਂ ਗਈਆਂ । ਪ੍ਰਾਕ੍ਰਿਤਿਕ ਭੰਡਾਰ ਦੀ ਅਸਾਂਵੀ ਵੰਡ ਕਾਰਨ ਉਤਪਾਦਨ ਦੀ ਲਾਗਤ ਵਧ ਜਾਂਦੀ ਹੈ । ਉਦਯੋਗਾਂ ਲਈ ਕੱਚਾ ਮਾਲ ਚਾਹੀਦਾ ਹੁੰਦਾ ਹੈ ਜੋ ਹਰ ਜਗਾ ਉਪਲੱਬਧ ਨਹੀਂ ਹੁੰਦਾ ਹੈ | ਕੱਚੇ ਮਾਲ ਦਾ ਅਯਾਤ ਉਸ ਖੇਤਰ ਵਿਚੋਂ ਕੀਤਾ ਜਾਂਦਾ ਹੈ ਜਿੱਥੇ ਇਨ੍ਹਾਂ ਦਾ ਭੰਡਾਰ ਹੋਣ 1 ਕੱਚੇ ਮਾਲ ਨੂੰ ਲੰਬੀ ਦੂਰੀ ਤੋਂ ਮੰਗਵਾਉਣ ਵਿਚ ਬਹੁਤ ਸਾਰਾ ਧਨ ਅਤੇ ਸਮਾਂ ਖ਼ਰਚ ਹੁੰਦਾ ਹੈ । ਜਿਸ ਨਾਲ ਉਤਪਾਦਨ ਅਤੇ ਲਾਗਤ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ ।

ਪ੍ਰਸ਼ਨ 2. ਸ਼ਹਿਰੀ ਲੋਕਾਂ ਦੁਆਰਾ ਜ਼ਮੀਨ ਅਤੇ ਪਾਣੀ ਨੂੰ ਕਿਵੇਂ ਪ੍ਰਦੂਸ਼ਿਤ ਕੀਤਾ ਜਾਂਦਾ ਹੈ ?
ਉੱਤਰ-
ਸ਼ਹਿਰਾਂ ਵਿਚ ਜ਼ਮੀਨ ਅਤੇ ਪਾਣੀ ਦੀ ਵੱਧ ਵਰਤੋਂ ਦੇ ਕਾਰਨ ਗੰਭੀਰ ਵਾਤਾਵਰਣੀ ਸਮੱਸਿਆਵਾਂ ਦੇਖੀਆਂ ਜਾ ਸਕਦੀਆਂ ਹਨ । ਜ਼ਿਆਦਾ ਸ਼ਹਿਰੀਕਰਨ ਅਤੇ ਉਦਯੋਗੀਕਰਨ ਦੇ ਕਾਰਨ ਪਾਕਿਤਿਕ ਸਾਧਨਾਂ ਨੂੰ ਖ਼ਪਤ ਕਰਨ ਦੀ ਦਰ ਵੀ ਵੱਧ ਜਾਂਦੀ ਹੈ । ਇਸ ਲਈ ਸ਼ਹਿਰਾਂ ਅਤੇ ਜ਼ਿਆਦਾ ਉਦਯੋਗਿਕ ਖੇਤਰਾਂ ਵਿਚ ਕੁਦਰਤੀ ਸਾਧਨਾਂ ਦਾ ਜ਼ਿਆਦਾ ਵਿਘਟਨ ਹੋ ਰਿਹਾ ਹੈ । ਸ਼ਹਿਰਾਂ ਵਿਚ ਵਿਕਾਸ ਗਤੀਵਿਧੀਆਂ, ਜਿਵੇਂ ਭਵਨ ਨਿਰਮਾਣ, ਰੇਲ ਅਤੇ ਸੜਕਾਂ ਦੇ ਨਿਰਮਾਣ, ਪੁਲਾਂ ‘ਤੇ ਬੰਨ੍ਹ ਬਣਾਉਣ ਦੀ ਪ੍ਰਕਿਰਿਆ ਆਦਿ ਭੂਮੀ ਉੱਤੇ ਪ੍ਰਤੀਕੂਲ ਪ੍ਰਭਾਵ ਪਾਉਂਦੀਆਂ ਹਨ | ਉਦਯੋਗਿਕ ਵਸਤੂਆਂ; ਜਿਵੇਂ ਪਲਾਸਟਿਕ, ਰੰਗ, ਰਸਾਇਣ, ਸੀਮੇਂਟ, ਚਮੜਾ ਆਦਿ ਭੂਮੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ । ਖੇਤੀ ਪ੍ਰਕਿਰਿਆ ਵਿਚ ਕੀਟਨਾਸ਼ਕ ਦਵਾਈਆਂ ਦੀ ਜ਼ਿਆਦਾ ਵਰਤੋਂ ਵੀ ਵਾਤਾਵਰਣ ਨੂੰ ਪ੍ਰਭਾਵਿਤ ਕਰਦੀ ਹੈ ।

ਜ਼ਿਆਦਾਤਰ ਸ਼ਹਿਰਾਂ ਵਿਚ ਕਾਰਬਨੀ ਅਤੇ ਅਕਾਰਬਨੀ ਪਦਾਰਥ ਰਹਿੰਦ-ਖੂੰਹਦ ਦੇ ਰੂਪ ਵਿਚ ਖੁੱਲ੍ਹੇ ਵਿਚ ਪਏ ਹੁੰਦੇ ਹਨ । ਇਹੋ ਜਿਹੇ ਪਦਾਰਥਾਂ ਨੂੰ ਅਲੱਗ ਕਰਨ ਦੀ ਕੋਈ ਘਰੇਲੁ ਪ੍ਰਣਾਲੀ ਉਪਲੱਬਧ ਨਹੀਂ ਹੈ । ਇਸਦੇ ਕਾਰਨ ਵੀ ਭੂਮੀ ਦਾ ਪ੍ਰਦੂਸ਼ਣ (Land Pollution or Soil Pollution) ਹੋ ਜਾਂਦਾ ਹੈ । ਸ਼ਹਿਰਾਂ ਵਿਚ ਵਸੋਂ ਦੇ ਵਾਧੇ ਦੇ ਕਾਰਨ ਕੁੜਾ-ਕਰਕਟ ਵੀ ਭਾਰੀ ਮਾਤਰਾ ਵਿਚ ਪਾਇਆ ਜਾਂਦਾ ਹੈ | ਪਾਣੀ ਸਰੋਤਾਂ ਦੇ ਕੋਲ ਪਾਏ ਜਾਣ ਵਾਲੇ ਕੁੜੇ ਦੇ ਢੇਰਾਂ ਅਤੇ ਗੰਦਗੀ ਇਨ੍ਹਾਂ ਸੈਤਾਂ ਤਕ ਪਹੁੰਚ ਕੇ ਪਾਣੀ ਨੂੰ ਪ੍ਰਦੂਸ਼ਿਤ ਕਰਦੀ ਹੈ ।

ਉਦਯੋਗਾਂ ਦੇ ਕਾਰਨ ਪਾਣੀ ਵਿਚ ਵੀ ਕਈ ਪ੍ਰਕਾਰ ਦੇ ਪ੍ਰਦੂਸ਼ਤ ਪਾਏ ਜਾਂਦੇ ਹਨ, ਜਿਵੇਂ ਪਾਰਾ, ਲੈਂਡ, ਤਾਂਬਾ, ਅਮਲ (Acid), ਫਰਨਾਈਲ ਆਦਿ ਜ਼ਿਆਦਾ ਉਤਪਾਦਨ ਕੇਂਦਰ, ਤੇਲ ਸੋਧਕ ਕਾਰਖ਼ਾਨੇ ਆਦਿ ਦੇ ਗਰਮ ਵਹਾਵ ਪਾਣੀ ਸਰੋਤਾਂ ਜਿਵੇਂ ਝੀਲ, ਸਮੁੰਦਰ, ਨਦੀਆਂ, ਆਦਿ ਵਿਚ ਛੱਡੇ ਜਾਣ ਨਾਲ ਤਾਪਮਾਨ ਵਿਚ ਵਾਧਾ ਹੋ ਜਾਂਦਾ ਹੈ ਅਤੇ ਜਿਸਦੇ ਕਾਰਨ ਜੀਵ-ਜੰਤੂ ਮਰ ਜਾਂਦੇ ਹਨ ।

ਪ੍ਰਸ਼ਨ 3.
ਜ਼ਮੀਨ ਨੂੰ ਵਰਤਣ ਦੇ ਢੰਗ ਉੱਪਰ ਇੱਕ ਨੋਟ ਲਿਖੋ ।…
ਉੱਤਰ-
ਭੂਮੀ ਇਕ ਅਧਾਰਭੂਤ ਪਾਤਿਕ ਸੰਪੱਤੀ ਹੈ । ਇਹ ਸਭ ਨੂੰ ਆਧਾਰ ਪ੍ਰਦਾਨ ਕਰਦੀ ਹੈ । ਭੂਮੀ ਪੌਦਿਆਂ ਨੂੰ ਪਾਣੀ ਅਤੇ ਪੋਸ਼ਟਿਕ ਤੱਤ ਪ੍ਰਦਾਨ ਕਰਦੀ ਹੈ । ਸਾਰੇ ਜੀਵ-ਜੰਤੂ ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ ਅਤੇ ਮਨੁੱਖ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਆਪਣਾ ਭੋਜਨ ਭੂਮੀ ਤੋਂ ਹੀ ਪ੍ਰਾਪਤ ਕਰਦੇ ਹਨ ।
ਖੇਤੀ ਦੇ ਲਈ ਜ਼ਿਆਦਾ ਭੂਮੀ ਉਪਲੱਬਧ ਕਰਵਾਉਣ ਦੇ ਲਈ ਵਣਾਂ ਨੂੰ ਕੱਟਿਆ ਜਾਂਦਾ ਹੈ । ਜਿਸਦੇ ਕਾਰਨ ਹੜ੍ਹ, ਭੂਮੀ ਖੋਰ, ਸੋਕਾ ਅਤੇ ਰੇਗਿਸਤਾਨੀਕਰਨ ਆਦਿ ਦਾ ਖਤਰਾ ਵਧ ਗਿਆ ਹੈ ।

ਵਸੋਂ ਵਾਧੇ ਨਾਲ ਉਤਪੰਨ ਹੋਈ ਖਾਧ ਪਦਾਰਥਾਂ ਦੀ ਸਮੱਸਿਆ ਨਾਲ ਨਿਪਟਣ ਲਈ ਖੇਤਾਂ ਨੂੰ ਖਾਲੀ ਨਹੀਂ ਛੱਡਿਆ ਜਾਂਦਾ ਹੈ । ਭੂਮੀ ਉੱਪਰ ਜ਼ਿਆਦਾ ਫਸਲ ਉਗਾਉਣ ਦੇ ਕਾਰਨ ਭੂਮੀ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ । ਇਸ ਲਈ ਪੌਸ਼ਟਿਕ ਤੱਤਾਂ ਨੂੰ ਪੂਰਾ ਕਰਨ ਲਈ ਰਸਾਇਣਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਹਨਾਂ ਦੀ ਜ਼ਿਆਦਾ ਵਰਤੋਂ ਕਾਰਨ, ਭੂਮੀ ਦੀ ਸ਼ਕਤੀਹੀਣਤਾ, ਰੇਗਿਸਤਾਨੀਕਰਨ, ਭੂਮੀ ਖੋਰ ਜਿਹੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਇਸੇ ਤਰ੍ਹਾਂ ਭੂਮੀ ਤੇ ਇਕ ਹੀ ਪ੍ਰਕਾਰ ਦੀ ਫ਼ਸਲ ਉਗਾਉਣ ਨਾਲ ਭੂਮੀ ਦੀ ਉਪਜਾਊ ਸ਼ਕਤੀ ਪ੍ਰਭਾਵਿਤ ਹੁੰਦੀ ਹੈ ।

PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

ਪ੍ਰਸ਼ਨ 4.
ਸ਼ਹਿਰੀ ਖੇਤਰਾਂ ਦੀਆਂ ਮੁੱਖ ਸਮੱਸਿਆਵਾਂ ਦੀ ਚਰਚਾ ਕਰੋ ।
ਉੱਤਰ-
ਸ਼ਹਿਰੀ ਖੇਤਰਾਂ ਦੀਆਂ ਮੁੱਖ ਸਮੱਸਿਆਵਾਂ ਹੇਠ ਲਿਖੇ ਅਨੁਸਾਰ ਹੈ –

  1. ਪ੍ਰਦੂਸ਼ਣ ਵਿਚ ਵਾਧਾ (Increase in Pollution)-ਸ਼ਹਿਰੀ ਖੇਤਰਾਂ ਵਿਚ ਵਸੋਂ ਦੇ ਵਾਧੇ ਦੇ ਕਾਰਨ ਵਾਹਨਾਂ ਦੀ ਸੰਖਿਆ ਵਧ ਗਈ ਹੈ | ਆਵਾਜਾਈ ਦੇ ਸਾਧਨਾਂ ਦੇ ਵਾਧੇ ਦੇ ਫਲਸਰੂਪ ਹਵਾ ਅਤੇ ਧੁਨੀ ਪ੍ਰਦੂਸ਼ਣ ਦੀ ਦਰ ਵਿਚ ਵਾਧਾ ਹੋ ਗਿਆ ਹੈ । ਵਾਹਨਾਂ ਵਿਚ ਜਲਨ ਵਾਲੇ ਬਾਲਣ ਦੇ ਕਾਰਨ ਜ਼ਹਿਰੀਲੀ ਗੈਸ ਪੈਦਾ ਹੁੰਦੀ ਹੈ ਜਿਸਦੇ ਕਾਰਨ ਸਾਹ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ । ਧੁਨੀ ਪ੍ਰਦੂਸ਼ਣ ਮਾਨਸਿਕ ਸਮੱਸਿਆਵਾਂ ਪੈਦਾ ਕਰਦਾ ਹੈ ।
  2. ਗੰਦੀਆਂ ਬਸਤੀਆਂ ਦਾ ਵਿਕਾਸ (Development of Slums)-ਗੰਦੀਆਂ ਬਸਤੀਆਂ ਅਨਿਯਮਿਤ ਜਾਂ ਸੰਘਣੀ ਵਸੋਂ ਵਾਲੇ ਇਸ ਤਰ੍ਹਾਂ ਦੇ ਖੇਤਰ ਹਨ ਜਿਨ੍ਹਾਂ ਦਾ ਜੀਵਨ ਪੱਧਰ ਬਹੁਤ ਨੀਵਾਂ ਹੁੰਦਾ ਹੈ । ਪੇਂਡੂ ਲੋਕ ਸ਼ਹਿਰਾਂ ਵਲ ਆ ਰਹੇ ਹਨ ਅਤੇ ਸ਼ਹਿਰੀ ਇਲਾਕਿਆਂ ਦੇ ਬਾਹਰੀ ਖੇਤਰਾਂ ਵਿਚ ਆਪਣਾ ਘਰ ਬਣਾ ਕੇ ਰਹਿੰਦੇ ਹਨ । ਹੌਲੀ-ਹੌਲੀ ਇਹ ਖੇਤਰ ਦੀ ਬਸਤੀ ਦਾ ਰੂਪ ਧਾਰ ਲੈਂਦੇ ਹਨ । ਇਨ੍ਹਾਂ ਬਸਤੀਆਂ ਵਿਚ ਗੰਦਗੀ ਦੇ ਢੇਰ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਹਨ ।
  3. ਠੋਸ ਪਦਾਰਥਾਂ ਵਿਚ ਵਾਧਾ ਜਾਂ ਕੂੜੇ-ਕਰਕਟ ਵਿਚ ਵਾਧਾ (Increase in Waste Materials/Garbage)-ਸ਼ਹਿਰਾਂ ਵਿਚ ਕੂੜੇ-ਕਰਕਟ ਵਿਚ ਵਾਧਾ ਵੀ ਇਕ ਗੰਭੀਰ ਸਮੱਸਿਆ ਹੈ । ਕੂੜੇ ਦੇ ਢੇਰ ਬੀਮਾਰੀਆਂ ਫਲਾਉਣ ਵਾਲੇ ਕਾਰਕਾਂ ਜਿਵੇਂ ਮੱਖੀਆਂ ਤੇ ਮੱਛਰਾਂ ਦੇ ਘਰ ਬਣ ਗਏ ਹਨ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੀਵਨ ਪੱਧਰ ਉੱਚਾ ਚੁੱਕਣ ਲਈ ਬੁਨਿਆਦੀ ਸਹੂਲਤਾਂ ਜ਼ਰੂਰੀ ਕਿਉਂ ਹਨ ? ਵਸੋਂ ਵਿਸਫੋਟ (Population Explosion) ਦਾ ਇਹਨਾਂ ਬੁਨਿਆਦੀ ਸਹੂਲਤਾਂ ਉੱਪਰ ਕੀ ਪ੍ਰਭਾਵ ਹੈ ?
ਉੱਤਰ-
ਸ਼ਹਿਰੀਕਰਨ ਦੇ ਬਾਅਦ ਸ਼ਹਿਰਾਂ ਵਿਚ ਬੁਨਿਆਦੀ ਸਹੂਲਤਾਂ ਦਾ ਵਿਕਾਸ ਹੋਣ ਦੇ ਕਾਰਨ ਜ਼ਿਆਦਾ ਲੋਕਾਂ ਨੇ ਸ਼ਹਿਰਾਂ ਦੇ ਵਲ ਆਉਣਾ ਸ਼ੁਰੂ ਕਰ ਦਿੱਤਾ |
ਸ਼ਹਿਰਾਂ ਵਿਚ ਚੰਗੀਆਂ ਨੌਕਰੀਆਂ ਦੀਆਂ ਸੰਭਾਵਨਾਵਾਂ, ਚੰਗੀਆਂ ਡਾਕਟਰੀ ਸੇਵਾਵਾਂ, ਸਿੱਖਿਆ ਸਹੂਲਤਾਂ ਅਤੇ ਆਧੁਨਿਕ ਸੁੱਖ-ਸੁਵਿਧਾਵਾਂ ਮਨੁੱਖ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ । ਬੁਨਿਆਦੀ ਸਹੂਲਤਾਂ ਜੀਵਨ ਵਿਚ ਉੱਨਤੀ ਦੇ ਲਈ ਅਤਿ ਜ਼ਰੂਰੀ ਹਨ । ਵਰਤਮਾਨ ਯੁੱਗ ਤਕਨੀਕੀ ਅਤੇ ਵਿਗਿਆਨਿਕ ਯੁੱਗ ਹੈ | ਮਨੁੱਖ ਦੀ ਜ਼ਿੰਦਗੀ ਤੇਜ਼ੀ ਨਾਲ ਚਲ ਰਹੀ ਹੈ । ਇਹ ਤੇਜ਼ ਰਫ਼ਤਾਰ ਜ਼ਿੰਦਗੀ ਦੇ ਠੀਕ ਢੰਗ ਨਾਲ ਚਲਣ ਦੇ ਲਈ ਆਧੁਨਿਕ ਸੁੱਖ-ਸਹੂਲਤਾਂ ਦੀ ਜ਼ਰੂਰਤ ਹੈ । ਸ਼ਹਿਰਾਂ ਵਿਚ ਹਰ ਚੀਜ਼ ਆਸਾਨੀ ਨਾਲ ਉਪਲੱਬਧ ਹੈ | ਆਵਾਜਾਈ ਅਤੇ ਸੰਚਾਰ ਦੇ ਆਧੁਨਿਕ ਸਾਧਨਾਂ ਨੇ ਜੀਵਨ ਨੂੰ ਸੁਖੀ ਬਣਾ ਦਿੱਤਾ ਹੈ । ਆਧੁਨਿਕ ਸਾਧਨਾਂ ਅਤੇ ਯੰਤਰਾਂ ਦੇ ਪ੍ਰਯੋਗ ਨੇ ਹਰ ਕੰਮ ਨੂੰ ਅਸਾਨ ਕਰ ਦਿੱਤਾ ਹੈ । ਸ਼ਹਿਰਾਂ ਵਿਚ ਉਪਲੱਬਧ ਆਧੁਨਿਕ ਸਿਹਤ ਸਹੂਲਤਾਂ ਨੇ ਮੌਤ ਦਰ ‘ਤੇ ਵੀ ਕਾਬੂ ਪਾ ਲਿਆ ਹੈ ।

ਸ਼ਹਿਰਾਂ ਦੀ ਸੁੱਖ ਭਰੀ ਜ਼ਿੰਦਗੀ ਹੀ ਪੇਂਡੂ ਲੋਕਾਂ ਨੂੰ ਸ਼ਹਿਰਾਂ ਵਲ ਆਉਣ ਲਈ ਆਕਰਸ਼ਿਤ ਕਰਦੀ ਹੈ । ਇਸ ਗੱਲ ਵਿਚ ਕੋਈ ਵੀ ਸੰਦੇਹ ਨਹੀਂ ਹੈ ਕਿ ਸ਼ਹਿਰਾਂ ਵਿਚ ਵਿਗਿਆਨ ਦੇ ਸਭ ਖੇਤਰਾਂ ਵਿਚ ਪ੍ਰਗਤੀ ਹੋਈ ਹੈ । ਜਿਸ ਵਿਚ ਮਨੁੱਖ ਨੂੰ ਕਈ ਸਹੂਲਤਾਂ ਪ੍ਰਾਪਤ ਹਨ ਪਰ ਇਸ ਉੱਨਤੀ ਨੇ ਆਸ-ਪਾਸ ਦੇ ਵਾਤਾਵਰਣ ਨੂੰ ਬਹੁਤ ਹਾਨੀ ਪਹੁੰਚਾਈ ਹੈ । | ਵਾਤਾਵਰਣ ਵਿਚ ਪ੍ਰਦੂਸ਼ਣ ਦਾ ਇਕ ਮਹੱਤਵਪੂਰਨ ਕਾਰਨ ਸ਼ਹਿਰਾਂ ਵਿਚ ਵਧ ਰਹੀ ਵਸੋਂ ਹੈ । ਵਾਤਾਵਰਣ ‘ਤੇ ਸ਼ਹਿਰੀ ਸੁੱਖ-ਸਹੂਲਤਾਂ ਤੇ ਵਸੋਂ ਵਿਸਫੋਟ ਨੇ ਪ੍ਰਤਿਕੂਲ ਪ੍ਰਭਾਵ ਪਾਏ ਹਨ ।

ਇਹਨਾਂ ਪ੍ਰਭਾਵਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਕੀਤਾ ਜਾ ਸਕਦਾ ਹੈ –
ਪਾਣੀ ਦੀ ਸਪਲਾਈ (Water Supply-ਆਬਾਦੀ ਵਾਧੇ ਦੇ ਕਾਰਨ ਮਨੁੱਖੀ ਸਮਾਜ ਦੁਆਰਾ ਪਾਣੀ ਦਾ ਘਰੇਲੂ ਉਪਯੋਗ, ਸਿੰਜਾਈ ਅਤੇ ਉਦਯੋਗਿਕ ਇਕਾਈਆਂ ਦੇ ਲਈ ਪਾਣੀ ਦੀ ਜ਼ਰੂਰਤ ਵਧਦੀ ਜਾ ਰਹੀ ਹੈ । ਇਸ ਵਧਦੀ ਹੋਈ ਜ਼ਰੂਰਤ ਦੀ ਪੂਰਤੀ ਦੇ ਲਈ ਭੂਮੀਗਤ ਪਾਣੀ ਦਾ ਵੱਧ ਮਾਤਰਾ ਵਿਚ ਘਾਟਾ ਹੋ ਰਿਹਾ ਹੈ, ਜਿਸ ਨਾਲ ਪਾਣੀ ਦਾ ਪੱਧਰ ਡਿਗ ਰਿਹਾ ਹੈ । ਵੱਡੇ ਸ਼ਹਿਰਾਂ ਵਿਚ ਗਰਮੀਆਂ ਵਿਚ ਪਾਣੀ ਸੰਬੰਧੀ ਸਮੱਸਿਆ ਭਿਅੰਕਰ ਰੂਪ ਧਾਰਨ ਕਰ ਲੈਂਦੀ ਹੈ ।

ਬਿਜਲੀ ਅਪੂਰਤੀ (Power Supply-ਆਬਾਦੀ ਵਿਸਫੋਟ ਅਤੇ ਤੇਜ਼ ਉਦਯੋਗੀਕਰਨ ਨੇ ਬਿਜਲੀ ਦੀ ਖਪਤ ਵਿਚ ਵਾਧਾ ਕਰ ਦਿੱਤਾ ਹੈ । ਜ਼ਿਆਦਾਤਰ ਉਦਯੋਗਾਂ ਵਿਚ ਬਿਜਲੀ ਦਾ ਜ਼ਿਆਦਾ ਉਪਯੋਗ ਕੀਤਾ ਜਾਂਦਾ ਹੈ ਅਤੇ ਇਸ ਨਾਲ ਘਰੇਲੂ ਪੱਧਰ ‘ਤੇ ਬਿਜਲੀ ਸੰਕਟ ਪੈਦਾ ਹੋ ਜਾਂਦਾ ਹੈ । ਗਰਮੀਆਂ ਦੇ ਮੌਸਮ ਵਿਚ ਬਿਜਲੀ ਦੀ ਮੰਗ, ਪੂਰਤੀ ਨਾਲੋਂ ਜ਼ਿਆਦਾ ਹੁੰਦੀ ਹੈ । ਇਸ ਲਈ ਸ਼ਹਿਰਾਂ ਵਿਚ ਬਿਜਲੀ ਦੀ ਅਪੂਰਤੀ ਇਕ ਗੰਭੀਰ ਸਮੱਸਿਆ ਬਣ ਜਾਂਦੀ ਹੈ ।

ਆਵਾਜਾਈ ਸਹੂਲਤਾਂ ‘ਤੇ ਦਬਾਅ (Pressure on Transportation System)- ਵਧਦੀ ਵਸੋਂ ਦੇ ਕਾਰਨ ਆਵਾਜਾਈ ਸਹੂਲਤਾਂ ਉੱਤੇ ਵੀ ਦਬਾਅ ਵਧਦਾ ਜਾ ਰਿਹਾ ਹੈ | ਸੜਕਾਂ ਉੱਤੇ ਵਾਹਨਾਂ ਦੀ ਭੀੜ ਵਧਣ ਨਾਲ ਦੁਰਘਟਨਾਵਾਂ ਦੀ ਸੰਭਾਵਨਾ ਵੀ ਵਧ ਗਈ ਹੈ । ਇਸ ਭੀੜ ਦੇ ਕਾਰਨ ਯਾਤਰਾ ਵਿਚ ਵਧ ਸਮਾਂ ਲਗਦਾ ਹੈ ਜਿਸ ਨਾਲ ਸਮੇਂ ਦੀ ਬਰਬਾਦੀ ਹੁੰਦੀ ਹੈ । ਹਵਾ ਪ੍ਰਦੂਸ਼ਣ ਅਤੇ ਧੁਨੀ ਪ੍ਰਦੂਸ਼ਣ ਵਿਚ ਵਾਧੇ ਦੇ ਕਾਰਨ ਸਿਹਤ ‘ਤੇ ਵੀ ਪ੍ਰਤੀਕੂਲ ਪ੍ਰਭਾਵ ਪੈਂਦਾ ਹੈ । ਵੱਡੇ ਸ਼ਹਿਰਾਂ ਵਿਚ ਵਧ ਵਾਹਨਾਂ ਦੇ ਕਾਰਨ ਆਵਾਜਾਈ ਖੜੀ ਹੋ ਜਾਂਦੀ ਹੈ ਜਾਂ ਜਾਮ ਲਗਦੇ ਹਨ |

ਰਹਿੰਦ-ਖੂੰਹਦ ਦਾ ਨਿਪਟਾਰਾ (Disposal of Water Materials/Garbage)- ਆਬਾਦੀ ਵਾਧੇ ਦੇ ਕਾਰਨ ਸਾਰੇ ਪ੍ਰਕਾਰ ਦੇ ਠੋਸ ਰਹਿੰਦ-ਖੂੰਹਦ ਦਾ ਉਤਪਾਦਨ ਵੀ ਤੇਜ਼ੀ ਨਾਲ ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ ਵਧ ਰਿਹਾ ਹੈ । ਇਸਦੇ ਕਾਰਨ ਥਾਂ-ਥਾਂ ਗੰਦਗੀ ਦੇ ਢੇਰ ਵਧ ਰਹੇ ਹਨ । ਉਹਨਾਂ ਨੂੰ ਕਿਸੇ ਟਿਕਾਣੇ ਲਗਾਉਣ ਦੀ ਸਮੱਸਿਆ ਉਤਪੰਨ ਹੋ ਗਈ ਹੈ । ਰਹਿੰਦ-ਖੂੰਹਦ ਦਾ ਠੀਕ ਪ੍ਰਕਾਰ ਨਾਲ ਨਿਪਟਾਰਾ ਨਾ ਹੋਣ ਕਾਰਨ ਹਵਾ ਅਤੇ ਪਾਣੀ ਪ੍ਰਦੂਸ਼ਣ ਵਧ ਰਿਹਾ ਹੈ ਅਤੇ ਵਾਤਾਵਰਣ ਦਾ ਪ੍ਰਦੁਸ਼ਣ ਹੋ ਰਿਹਾ ਹੈ । ਜ਼ਿਆਦਾਤਰ ਸ਼ਹਿਰਾਂ ਵਿਚ ਘਰੇਲ, ਅਤੇ ਉਦਯੋਗਿਕ ਰਹਿੰਦ-ਖੂੰਹਦ ਨੂੰ ਬਿਨਾਂ ਕਿਸੇ ਉਪਚਾਰ ਤੋਂ ਨਦੀਆਂ ਵਿਚ ਛੱਡਿਆ ਜਾਂਦਾ ਹੈ । ਜਿਸ ਨਾਲ ਪਾਣੀ ਦੂਸ਼ਿਤ ਹੁੰਦਾ ਹੈ । ਇਸ ਦੂਸ਼ਿਤ ਪਾਣੀ ਵਿਚ ਰਹਿਣ ਵਾਲੇ ਜੀਵ-ਜੰਤੁ ਮਰ ਜਾਂਦੇ ਹਨ ਅਤੇ ਇਹ ਪਾਣੀ ਪੀਣ ਨਾਲ ਮਨੁੱਖ ਨੂੰ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਸਿਹਤ ਸਹੂਲਤਾਂ : (Health Services)-ਆਬਾਦੀ ਵਿਸਫੋਟ ਦੇ ਕਾਰਨ ਕਈ ਵਾਤਾਵਰਣ ਸਮੱਸਿਆਵਾਂ ਪੈਦਾ ਹੋਈਆਂ ਹਨ ।
ਜਿਸ ਨਾਲ ਸਿਹਤ ‘ਤੇ ਵੀ ਪ੍ਰਤੀਕੂਲ ਅਸਰ ਪਿਆ ਹੈ । ਇਸ ਨਾਲ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਉੱਤੇ ਦਬਾਅ ਪੈਂਦਾ ਹੈ ਅਤੇ ਸਿਹਤ ਸੁਵਿਧਾਵਾਂ ਦੀ ਘਾਟ ਪੈਦਾ ਹੋ ਜਾਂਦੀ ਹੈ । ਹਸਪਤਾਲਾਂ ਵਿਚ ਦਵਾਈਆਂ, ਡਾਕਟਰਾਂ ਅਤੇ ਬਿਸਤਰਿਆਂ ਦੀ ਕਮੀ ਕਾਰਨ ਲੋਕ ਬਿਨਾਂ ਇਲਾਜ ਦੇ ਗੰਭੀਰ ਹਾਲਾਤਾਂ ਵਿਚੋਂ ਗੁਜ਼ਰ ਰਹੇ ਹਨ ।

PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

ਪ੍ਰਸ਼ਨ 2.
ਪੇਂਡੂ ਖੇਤਰਾਂ ਦੀਆਂ ਵਾਤਾਵਰਣੀ ਸਮੱਸਿਆਵਾਂ (Environmental Problems of Rural Areas) ਦੀ ਚਰਚਾ ਕਰੋ ।
ਉੱਤਰ-
ਭਾਰਤ ਵਿਚ ਜ਼ਿਆਦਾ ਲੋਕ ਪਿੰਡਾਂ ਵਿਚ ਰਹਿੰਦੇ ਹਨ । ਪੇਂਡੂ ਖੇਤਰਾਂ ਦੀਆਂ ਸਮੱਸਿਆਵਾਂ ਸ਼ਹਿਰੀ ਖੇਤਰਾਂ ਤੋਂ ਵੱਖਰੀਆਂ ਹਨ ।
ਇਹਨਾਂ ਖੇਤਰਾਂ ਦੀਆਂ ਪ੍ਰਮੁੱਖ ਵਾਤਾਵਰਣ ਸਮੱਸਿਆਵਾਂ ਹੇਠ ਲਿਖੀਆਂ ਹਨ-

  1. ਪੇਂਡੂ ਖੇਤਰਾਂ ਵਿਚ ਸਿੱਖਿਆ ਦੀ ਘਾਟ ਦੇ ਕਾਰਨ ਲੋਕ ਖੇਤੀ ਦੇ ਨਜਾਇਜ਼ ਤਰੀਕੇ ਅਪਣਾਉਂਦੇ ਹਨ ਜਿਸਦੇ ਕਾਰਨ ਭੁਮੀ ਸਾਧਨਾਂ ਨੂੰ ਹਾਨੀ ਪਹੁੰਚਦੀ ਹੈ ।
  2. ਖਾਣ ਵਾਲੇ ਪਦਾਰਥਾਂ ਦੀ ਅਪੂਰਤੀ ਦੇ ਲਈ ਖੇਤੀ ਯੋਗ ਭੂਮੀ ਉੱਪਰ ਕੀਟਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦਾ ਉਪਯੋਗ ਕੀਤਾ ਜਾ ਰਿਹਾ ਹੈ ਪਰ ਇਸਦੇ ਕਾਰਨ ਕਈ ਵਾਤਾਵਰਣ ਸਮੱਸਿਆਵਾਂ ਪੈਦਾ ਹੋ ਰਹੀਆਂ ਹੈ । ਕੀਟਨਾਸ਼ਕਾਂ ਦੇ ਕਾਰਨ ਪਾਣੀ ਸੋਤ ਪ੍ਰਦੂਸ਼ਿਤ ਹੋ ਰਹੇ ਹਨ ਅਤੇ ਇਸ ਪ੍ਰਦੂਸ਼ਿਤ ਪਾਣੀ ਦੇ ਉਪਯੋਗ ਦੇ ਕਰਕੇ ਮਨੁੱਖ ਨੂੰ ਕਈ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸਦੇ ਇਲਾਵਾ ਭੂਮੀ ਦੀ ਉਪਜਾਊ ਸ਼ਕਤੀ ਦੀ ਹਾਨੀ ਹੋਣ ਦੇ ਨਾਲ-ਨਾਲ ਭੂਮੀ ਦਾ ਲਘੂਕਰਨ, ਰੇਗਿਸਤਾਨੀਕਰਨ, ਭੂਮੀ-ਖੋਰਨ ਆਦਿ ਵੀ ਹੋ ਰਿਹਾ ਹੈ ।
  3. ਫ਼ਸਲਾਂ ਦੀਆਂ ਵੱਧ ਉਤਪਾਦਨ ਦੇਣ ਵਾਲੀਆਂ ਕਿਸਮਾਂ ਨੂੰ ਲਗਾਤਾਰ ਉਗਾਉਣ ਕਰਕੇ ਭੂਮੀਗਤ ਪਾਣੀ ਦਾ ਸਤਰ ਹੇਠਾਂ ਚਲਾ ਗਿਆ ਹੈ । ਪੇਂਡੂ ਲੋਕ ਆਪਣੀਆਂ ਪਾਣੀ ਸੰਬੰਧੀ ਜ਼ਰੂਰਤਾਂ ਦੇ ਲਈ ਟਿਉਬਵੈੱਲ, ਤਾਲਾਬਾਂ ਅਤੇ ਖੁਹਾਂ ਉੱਪਰ ਨਿਰਭਰ ਕਰਦੇ ਹਨ ਪਰ ਪਾਣੀ ਸਤਰ ਡਿਗਣ ਦੇ ਕਾਰਨ ਪਾਣੀ ਦੀ ਗੰਭੀਰ ਸਮੱਸਿਆ ਉਤਪੰਨ ਹੋ ਗਈ ਹੈ ।
  4. ਖੁੱਲ੍ਹੇ ਸਥਾਨਾਂ ਉੱਤੇ ਇਕੱਠਾ ਹੋਇਆ ਪਾਣੀ ਮੱਛਰਾਂ ਦਾ ਪ੍ਰਜਨਣ ਸਥਾਨ ਬਣ ਜਾਂਦਾ ਹੈ ਅਤੇ ਕਈ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ ।
  5. ਬਾਲਣ ਦੇ ਰੂਪ ਵਿਚ ਲੱਕੜੀ ਅਤੇ ਗੋਹੇ ਦੀਆਂ ਪਾਥੀਆਂ ਦੀ ਵਰਤੋਂ ਨਾਲ ਧੂੰਆਂ ਉਤਪੰਨ ਹੁੰਦਾ ਹੈ । ਜਿਸਦੇ ਕਾਰਨ ਪੇਂਡੂ ਔਰਤਾਂ ਦੀਆਂ ਸਿਹਤਾਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ।
  6. ਖੁੱਲ੍ਹੀ ਟੱਟੀ-ਪਿਸ਼ਾਬ ਪ੍ਰਣਾਲੀ ਦੇ ਕਾਰਨ ਵਾਤਾਵਰਣ ਦੂਸ਼ਿਤ ਹੁੰਦਾ ਹੈ । ਇਸਦੇ ਨਾਲਨਾਲ ਅਨੁਚਿਤ ਨਿਕਾਸ ਪ੍ਰਣਾਲੀ ਵੀ ਵਾਤਾਵਰਣ ਸਮੱਸਿਆਵਾਂ ਨੂੰ ਵਧਾਉਂਦੀ ਹੈ ।

PSEB 12th Class Environmental Education Solutions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

Punjab State Board PSEB 12th Class Environmental Education Book Solutions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2) Textbook Exercise Questions and Answers.

PSEB Solutions for Class 12 Environmental Education Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

Environmental Education Guide for Class 12 PSEB ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਾਰੇ ਵਿਕਾਸ ਪ੍ਰੋਗਰਾਮਾਂ ਵਿਚ ਚਿੰਤਾ ਦੇ ਵਿਸ਼ੇ ਦਾ ਕੇਂਦਰ ਕਿਹੜਾ ਹੋਣਾ ਚਾਹੀਦਾ ਹੈ ?
ਉੱਤਰ-
ਸਾਰੇ ਵਿਕਾਸੀ ਪ੍ਰੋਗਰਾਮਾਂ ਦੇ ਲਈ ਮਨੁੱਖ ਜਾਤੀ ਦੀ ਸਿਹਤ ਚਿੰਤਾ ਦਾ ਕੇਂਦਰ ਹੈ । ਰਾਇਓ ਘੋਸ਼ਣਾ ਵਿਚ ਸਾਫ਼ ਕੀਤਾ ਹੋਇਆ ਹੈ ਕਿ ਕਾਇਮ ਰਹਿਣਯੋਗ ਵਿਕਾਸ ਦੇ ਲਈ ਮਨੁੱਖ ਚਿੰਤਾਵਾਂ ਦੇ ਕੇਂਦਰ ਹਨ । ਉਹ ਪ੍ਰਕਿਰਤੀ ਨਾਲ ਇਕਸੁਰਤਾਂ (Harmony) ਰੱਖਦਿਆਂ ਹੋਇਆਂ ਸਿਹਤਮੰਦ ਅਤੇ ਰਚਨਾਤਮਕ ਜੀਵਨ ਦੇ ਹੱਕਦਾਰ ਹਨ । ਸਿਹਤ ਕਾਇਮ ਰਹਿਣਯੋਗ ਵਿਕਾਸ ਦੇ ਇਕ ਸਾਧਨ ਹੋਣ ਦੇ ਨਾਲ-ਨਾਲ ਇਹ ਇਸ ਟਿਕਾਊ ਵਿਕਾਸ ਦਾ ਇਕ ਸਿੱਟਾ ਵੀ ਹੈ । ਜੇਕਰ ਕਿਤੇ ਬਿਮਾਰੀਆਂ ਅਤੇ ਗਰੀਬੀ ਦੀ ਬਹੁਤਾਤ ਹੈ ਤਾਂ ਉੱਥੇ ਕਾਇਮ ਰਹਿਣ ਯੋਗ ਵਿਕਾਸ ਦਾ ਹੋਣਾ ਅਸੰਭਵ ਹੁੰਦਾ ਹੈ ਅਤੇ ਉੱਥੋਂ ਦੀ ਆਬਾਦੀ ਦੀ ਸਿਹਤ ਨੂੰ ਮੌਜੂਦਾ ਸਿਹਤ ਪ੍ਰਣਾਲੀ ਅਤੇ ਨਰੋਏ ਵਾਤਾਵਰਣ ਦੇ ਬਾਵਜੂਦ ਵੀ ਕਾਇਮ ਨਹੀਂ ਰੱਖਿਆ ਜਾ ਸਕਦਾ ।

ਪ੍ਰਸ਼ਨ 2.
ਸ਼ਹਿਰੀਕਰਨ (Urbanization) ਤੋਂ ਕੀ ਭਾਵ ਹੈ ?
ਉੱਤਰ-
ਗਾਮੀਣ ਇਲਾਕਿਆਂ ਤੋਂ ਸ਼ਹਿਰਾਂ ਵੱਲ ਪਲਾਇਨ ਕਰਕੇ ਆਉਣ ਵਾਲੇ ਲੋਕਾਂ ਦੇ ਕਾਰਨ ਸ਼ਹਿਰਾਂ ਦੇ ਪਸਾਰ ਨੂੰ ਸ਼ਹਿਰੀਕਰਨ ਆਖਦੇ ਹਨ । ਸ਼ਹਿਰੀਕਰਨ ਦੇ ਵਾਧੇ ਕਾਰਨ ਟੈਫ਼ਿਕ ਵਿਚ ਵੀ ਵਾਧਾ ਹੋ ਜਾਂਦਾ ਹੈ । ਸ਼ਹਿਰੀਕਰਨ ਤੇਜ਼ੀ ਨਾਲ ਹੁੰਦੇ ਆਰਥਿਕ ਵਿਕਾਸ ਅਤੇ ਉਦਯੋਗੀਕਰਨ ਨੂੰ ਤਾਂ ਦਰਸਾਉਂਦਾ ਹੀ ਹੈ, ਪਰ ਇਸ ਦੇ ਫਲਸਰੂਪ ਊਰਜਾ ਦੀ ਖ਼ਪਤ ਦੀ ਪੱਧਰ ਅਤੇ ਉਤਸਰਜਨ (Emission) ਵਿਚ ਵੀ ਵਾਧਾ ਹੋ ਜਾਂਦਾ ਹੈ । ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਸ਼ਹਿਰੀਕਰਨ ਦੀ ਗਤੀ ਕਾਫ਼ੀ ਢਿੱਲੀ ਹੈ ਅਤੇ ਲੋਕਾਂ ਦੀ ਜ਼ਿਆਦਾਤਰ ਵਸੋਂ ਪਿੰਡਾਂ ਵਿਚ ਹੀ ਰਹਿਣਾ ਪਸੰਦ ਕਰਦੀ ਹੈ ।

PSEB 12th Class Environmental Education Solutions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

ਪ੍ਰਸ਼ਨ 3.
ਉਦਯੋਗੀਕਰਨ ਅਤੇ ਵਾਤਾਵਰਣੀ ਗੁਣਵੱਤਾ ਘਟਣ ਦਾ ਆਪਸ ਵਿਚ ਕੀ ਸੰਬੰਧ ਹੈ ?
ਉੱਤਰ-
ਉਦਯੋਗ, ਕੁਦਰਤੀ ਸਾਧਨਾਂ ਦੀ ਕੱਚੇ ਮਾਲ ਵੱਜੋਂ ਕਿਸੇ ਨਾ ਕਿਸੇ ਸ਼ਕਲ ਵਿਚ ਵਰਤੋਂ ਕਰਦੇ ਹਨ । ਇਸ ਦੇ ਸਿੱਟੇ ਵਜੋਂ ਕਈ ਪ੍ਰਕਾਰ ਦੇ ਫੋਕਟ ਪਦਾਰਥ ਪੈਦਾ ਹੋ ਕੇ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਕਰਦੇ ਹਨ ।ਉਦਯੋਗੀਕਰਨ ਨਾ ਸਿਰਫ਼ ਕੁਦਰਤੀ ਸਾਧਨਾਂ ਨੂੰ ਹੀ ਸੱਖਣਿਆਂ ਕਰਦੇ ਹਨ ਹੈ ਸਗੋਂ ਇਹ ਸਾਡੇ ਵਾਤਾਵਰਣ ਦਾ ਪਤਨ ਵੀ ਕਰਦੇ ਹਨ ।

ਪ੍ਰਸ਼ਨੇ 4.
ਉੱਚਿਤ ਤਕਨਾਲੋਜੀ (Appropriate technology) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਵਾਤਾਵਰਣ ਪੱਖੋਂ ਸਵਸਥ ਤਕਨਾਲੋਜੀ ਨੂੰ ਉੱਚਿਤ ਤਕਨਾਲੋਜੀ ਕਹਿੰਦੇ ਹਨ । ਉੱਚਿਤ ਪ੍ਰਣਾਲੀਆਂ ਅਜਿਹੀਆਂ ਪ੍ਰਣਾਲੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਵਾਤਾਵਰਨ ਉੱਤੇ ਅਸਰ ਘੱਟ ਤੋਂ ਘੱਟ ਹੋਣ । ਉੱਚਿਤ ਤਕਨਾਲੋਜੀਕਲ ਆਧਾਰ ਦੇ ਬਗ਼ੈਰ ਕੁਦਰਤੀ ਸਾਧਨਾਂ ਦੇ ਸੁਰੱਖਿਅਣ ਅਤੇ ਜ਼ਰਾਇਤ ਵਿਚ ਵਾਧੇ ਨੂੰ ਚੰਗੀ ਤਰ੍ਹਾਂ ਨਹੀਂ ਨਜਿੱਠਿਆ ਜਾ ਸਕਦਾ । ਇਸ ਦੇ ਇਲਾਵਾ ਅੰਤਰਰਾਸ਼ਟਰੀ ਮਾਰਕੀਟ ਵਿਚ ਭਾਰਤੀ ਆਰਥਿਕਤਾ ਨੂੰ ਮੁਕਾਬਲਾ ਕਰਨ ਦੀ ਸ਼ਕਤੀ ਨੂੰ ਵਧਾਉਣ ਦੇ ਵਾਸਤੇ ਉੱਚਿਤ ਤਕਨਾਲੋਜੀ ਦੀ ਲੋੜ ਹੈ ।

ਪ੍ਰਸ਼ਨ 5.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਵਿਕਾਸ ਲਈ ਮਨੁੱਖੀ ਪਹੁੰਚ (Human approach) ਕੀ ਹੈ ?
ਉੱਤਰ-
ਜੇਕਰ ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਦੀ ਕਾਮਨਾ ਕਰਨੀ ਹੈ ਤਾਂ ਇਸ ਪਾਸੇ ਵੱਲ ਕਿਸੇ ਪ੍ਰਕਾਰ ਦੀ ਕੋਤਾਹੀ ਕਰਨ ਦੀ ਗੁੰਜਾਇਸ਼ ਨਹੀਂ ਹੈ । ਇਸ ਲਈ ਸਾਨੂੰ ਟਿਕਾਊ ਵਿਕਾਸ ਦਾ ਟੀਚਾ ਪੂਰਾ ਕਰਨ ਦੇ ਵਾਸਤੇ ਪਰਉਪਕਾਰੀ ਪਹੁੰਚ (Humane approach) ਅਪਨਾਉਣੀ ਹੋਵੇਗੀ । ਵਾਤਾਵਰਣ ਉੱਪਰ ਪੈਣ ਵਾਲਾ ਭਾਰ ਘਟਾਉਣ ਦੇ ਵਾਸਤੇ ਮਨੁੱਖੀ ਜਨਸੰਖਿਆ ਨੂੰ ਘਟਾਉਣਾ ਹੋਵੇਗਾ । ਸਾਖ਼ਰਤਾ ਵਿਚ ਵਾਧਾ ਕਰਨ, ਵਾਤਾਵਰਣ ਸੰਬੰਧੀ ਜਾਗਰੂਕਤਾ ਪੈਦਾ ਕਰਨ ਦੀ ਮੁਹਿੰਮ ਅਤੇ ਗ਼ਰੀਬੀ ਦਾ ਹੱਲ ਕਰਕੇ ਵੀ ਵਾਤਾਵਰਣ ਉੱਤੇ ਪੈਣ ਵਾਲੇ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ ।

ਪ੍ਰਦੂਸ਼ਣ ਅਤੇ ਸਾਰੇ ਉਦਯੋਗਾਂ ਅਤੇ ਵਿਅਕਤੀਆਂ ਨਾਲ ਸੰਬੰਧਿਤ ਅਤੇ ਮੇਲ ਖਾਣ ਵਾਲੇ ਕਾਨੂੰਨਾਂ ਅਤੇ ਨਿਯਮਾਂ ਦਾ ਅਨੁਵਣ (Monitor) ਕਰਨਾ ਇਕੱਲੀ ਸਰਕਾਰ ਦੇ ਲਈ ਸੰਭਵ ਨਹੀਂ ਹੈ । ਵਾਤਾਵਰਣ ਨਾਲ ਸੰਬੰਧਿਤ, ਸਾਰੇ ਪਹਿਲੂਆਂ ਨਾਲ ਮਨੁੱਖੀ ਜਾਗਰੂਕਤਾ ਪੈਦਾ ਕਰਨ ਦੇ ਲਈ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ । ਵਣਾਂ ਦੇ ਪ੍ਰਬੰਧਣ ਅਤੇ ਫੋਕਟ ਪਦਾਰਥਾਂ ਦਾ ਨਿਪਟਾਰਾ ਕਰਨ ਵਾਲੇ ਪ੍ਰੋਗਰਾਮਾਂ ਵਿਚ ਲੋਕਾਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ।

ਵਾਤਾਵਰਣ ਦੇ ਪ੍ਰਬੰਧਣ ਅਤੇ ਟੈਕਨਾਲੋਜੀ ਨੂੰ ਬਚਾਉਣ ਦੇ ਮੰਤਵ ਨਾਲ ਆਰਥਿਕ ਗਤੀਵਿਧੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ । ਚੰਗੇ ਵਾਤਾਵਰਣ ਸੰਦੇਹੀ ਇਰਾਦਿਆਂ ਨਾਲ, ਢੋਆ-ਢੁਆਈ ਦੀਆਂ ਆਧਾਰਕ ਸੰਰਚਨਾਵਾਂ (Infra Structures) ਦੁਆਰਾ ਅਤੇ ਸੂਚਨਾ ਟੈਕਨਾਲੋਜੀ ਦੀ ਸਿਰਜਣਾਤਮਕ ਵਰਤੋਂ ਦੁਆਰਾ ਵਾਤਾਵਰਣ ਦੇ ਪ੍ਰਬੰਧਣ ਲਈ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ । ਸਰਕਾਰ, ਪ੍ਰਾਈਵੇਟ ਸੈਕਟਰ, ਐਨ. ਜੀ. ਓ. (NGO) ਅਤੇ ਲੋਕਾਂ ਦੇ ਦਿੜ ਇਰਾਦੇ ਨਾਲ ਸ਼ਾਇਦ ਅਸੀਂ ਕਾਇਮ ਰਹਿਣਯੋਗ ਵਿਕਾਸ ਦੀ ਪ੍ਰਾਪਤੀ ਕਰ ਸਕਦੇ ਹਾਂ ।

ਪ੍ਰਸ਼ਨ 6.
ਹੁਨਰਮੰਦ/ਸਿੱਖਿਅਤ ਮਾਨਵ ਸ਼ਕਤੀ ਦੀ ਕਾਇਮ ਰਹਿਣਯੋਗ/ਝੱਲਣਯੋਗਪਣ ਨਾਲ ਵਿਕਾਸ ਕਰਨ ਵਿਚ ਕੀ ਭੂਮਿਕਾ ਹੈ ?
ਉੱਤਰ-
ਉੱਚਿਤ ਟੈਕਨਾਲੋਜੀ ਕੁੱਝ ਹੱਦ ਤਕ ਵਾਤਾਵਰਣ ਨੂੰ ਪੁੱਜਣ ਵਾਲੀ ਹਾਨੀ ਤੋਂ ਬਚਾਉਂਦੀ ਹੈ । ਪਰ ਨਵੀਨ ਟੈਕਨਾਲੋਜੀਜ਼ ਦਾ ਵਰਤਾਰਾ ਕਰਨ ਦੇ ਵਾਸਤੇ ਵਿਗਿਆਨਿਕ ਖੇਤਰ ਵਿਚ ਚੰਗੀ ਯੋਗਤਾ ਪ੍ਰਾਪਤ ਅਤੇ ਹੁਨਰਮੰਦਾਂ ਦੀ ਲੋੜ ਹੈ ਕਿਉਂਕਿ ਅਜਿਹੇ ਸਿੱਖਿਅਤ ਅਤੇ ਹੁਨਰਮੰਦਾਂ ਦੇ ਬਗੈਰ, ਆਧੁਨਿਕ ਟੈਕਨਾਲੋਜੀ ਲਾਹੇਵੰਦ ਸਾਬਤ ਹੋਣ ਦੀ ਬਜਾਏ ਨੁਕਸਾਨਦਾਇਕ ਸਿੱਧ ਹੋ ਸਕਦੀ ਹੈ । ਹੁਨਰਮੰਦ ਮਾਨਵ ਸ਼ਕਤੀ ਨੂੰ ਵਿਗਿਆਨਿਕ ਅਤੇ ਤਕਨੀਕੀ ਗਿਆਨ ਦਾ ਵਟਾਂਦਰਾ ਕਰਕੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ।

ਪ੍ਰਸ਼ਨ 7.
ਵਿਗਿਆਨ ਅਤੇ ਤਕਨਾਲੋਜੀ ਦੀਆਂ ਕੁੱਝ ਮੁੱਖ ਕਿਰਿਆਵਾਂ ਦਾ ਵਰਣਨ ਕਰੋ ।
ਉੱਤਰ-
ਤਕਨਾਲੋਜੀ ਦੀ ਭੂਮਿਕਾ (Role of Technology) ਵੱਧਦੀ ਹੋਈ ਆਬਾਦੀ ਦੀਆਂ ਲੋੜਾਂ ਦੀ ਪੂਰਤੀ ਲਈ ਆਵਾਸ-ਸਨੇਹੀ (Eco-friendly) ਤਕਨਾਲੋਜੀ ਦੀ ਲੋੜ ਹੈ । ਇਸ ਖੇਤਰ ਵਿੱਚ ਉਦਯੋਗੀਕਰਨ ਨੇ ਮੁੱਖ ਭੂਮਿਕਾ ਨਿਭਾਈ ਹੈ । ਇਨ੍ਹਾਂ ਉਦਯੋਗਾਂ ਦੇ ਕਾਰਨ ਹੀ ਦੇਸ਼ਾਂ ਦੀ ਆਰਥਿਕਤਾ ਵਿਚ ਬਹੁਤ ਅਧਿਕ ਵਿਕਾਸ ਹੋਇਆ ਹੈ । ਪਰ ਉਦਯੋਗੀਕਰਨ ਦੇ ਫਲਸਰੂਪ ਕਚਰੇ ਦੀ ਉਤਪੱਤੀ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ । ਇਸ ਕਰਕੇ ਸਾਨੂੰ ਅਜਿਹੇ ਉਦਯੋਗਾਂ ਦੇ ਵਿਕਾਸ ਕਰਨ ਦੀ ਲੋੜ ਹੈ ਜਿਹੜੀ ਕਿ ਆਵਾਸ, ਈਕੋ ਸੁਨੇਹੀ ਹੋਵੇ, ਤਾਂ ਜੋ ਕਚਰੇ ਦੀ ਉਤਪੱਤੀ ਘੱਟ ਤੋਂ ਘੱਟ ਹੋ ਸਕੇ ।

ਸਾਇੰਸ ਦੇ ਵਿਕਾਸ ਦੀਆਂ ਕਿਰਿਆਵਾਂ (Activities of Science)

  1. ਉਰਜਾ ਦੀ ਖ਼ਪਤ ਨੂੰ ਘੱਟ ਕਰਨ ਦੇ ਲਈ ਅਜਿਹੇ ਯੰਤਰਾਂ ਦੀ ਕਾਢ ਜਿਸ ਦੇ ਕਾਰਨ ਉਰਜਾ ਦੀ ਖ਼ਪਤ ਘੱਟ ਹੋ ਸਕਦੀ ਹੋਵੇ ।
  2. ਰਸਾਇਣਿਕ ਖਾਦਾਂ ਦੇ ਕਾਰਨ ਹਰੀ ਕ੍ਰਾਂਤੀ, ਜਿਸ ਦੇ ਕਾਰਨ ਖਾਧ ਪਦਾਰਥਾਂ ਦੀ ਉਪਜ ਵਿਚ ਕਈ ਗੁਣਾ ਵਾਧਾ ਹੋਇਆ ਹੈ ।
  3. ਆਧੁਨਿਕ ਦਵਾਈਆਂ ਦੀ ਖੋਜ ਜਿਸ ਦੇ ਕਾਰਨ ਬਿਮਾਰੀਆਂ ਤੇ ਕਾਬੂ ਪਾਇਆ ਜਾ ਸਕਿਆ ਹੈ ।
  4. ਆਵਾਜਾਈਆਉਣ ਜਾਣ ਦੇ ਸਾਧਨਾਂ ਵਿੱਚ ਹੋਈ ਹੈਰਾਨੀਜਨਕ ਤਰੱਕੀ ।

PSEB 12th Class Environmental Education Solutions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਪ੍ਰਿਥਵੀ/ਅਰਥ ਸਮਿੱਟ (Earth Summit) ਉੱਪਰ ਇਕ ਨੋਟ ਲਿਖੋ । ਇਸ ਦਾ ਮੁੱਖ ਮੰਤਵ ਕੀ ਸੀ ? .
ਉੱਤਰ-
ਸੰਨ 1987 ਨੂੰ ਸਾਡਾ ਸਾਂਝਾ ਭਵਿੱਖ (Our Common Future) ਦੇ ਸਿਰਲੇਖ ਹੇਠ ਬਰੈਂਡਟਲੈਂਡ ਰਿਪੋਰਟ (Brundtland Report) ਦੀ ਛਪਾਈ ਤੋਂ ਬਾਅਦ ਸੰਯੁਕਤ ਰਾਸ਼ਟਰ (UN) ਨੇ ਸੰਨ 1992 ਵਿਚ ਰੀਓ ਡੀ ਜੈਨੀਰੀਓ ਬ੍ਰਾਜ਼ੀਲ) ਵਿਚ United Nations Conference on Environment and Development ਦੇ ਵਿਸ਼ੇ ਵਿਚ ਉੱਚਕੋਟੀ ਸੰਮੇਲਨ ਦਾ ਆਯੋਜਨ ਕੀਤਾ । ਇਸ ਸੰਮੇਲਨ ਨੂੰ ਪ੍ਰਿਥਵੀ ਉੱਚਕੋਟੀ ਸੰਮੇਲਨ (Earth Summit) ਜਾਂ ਰਾਇਓ ਘੋਸ਼ਣਾ (Rio Declaration) ਕਹਿੰਦੇ ਹਨ । 800 ਪੰਨਿਆਂ ਵਾਲੇ ਇਸ ਦਸਤਾਵੇਜ਼ ਨੂੰ ਕਾਰਜ ਸੂਚੀ-21 (Agenda-21) ਵੀ ਆਖਿਆ ਜਾਂਦਾ ਹੈ । ਇਹ ਕਾਰਜ ਸੂਚੀ 21ਵੀਂ ਸਦੀ ਲਈ ਯੋਜਨਾ (Plan) ਹੈ ਅਤੇ ਇਸ ਕਾਰਜ ਸੂਚੀ ਨੂੰ ਸੰਮੇਲਨ ਦੇ ਖ਼ਤਮ ਹੋਣ ਉਪਰੰਤ ਛਾਪਿਆ ਗਿਆ । ਇਸ ਕਾਰਜ ਸੂਚੀ ਵਿਚ ਸਰਕਾਰਾਂ ਲਈ ਕਾਇਮ ਰਹਿਣਯੋਗ ਵਿਕਾਸ ਸੰਬੰਧੀ ਅਪਨਾਏ ਜਾਣ ਵਾਲੇ ਉਪਾਵਾਂ ਬਾਰੇ ਜਾਣਕਾਰੀ ਦਰਜ ਕੀਤੀ ਗਈ ਹੈ ਅਤੇ ਇਸ ਕਾਰਨ ਸੂਚੀ ਵਿਚ 27 ਸਿਧਾਂਤ ਦਰਜ ਹਨ । ਇਨ੍ਹਾਂ ਸਿਧਾਂਤਾਂ ਵਿਚ ਵਾਤਾਵਰਣ ਦੇ ਸੁਰੱਖਿਅਣ ਅਤੇ ਕਾਇਮ ਰਹਿਣਯੋਗ ਵਿਕਾਸ ਸੰਬੰਧੀ ਸਾਰੇ ਪੱਖਾਂ ਨੂੰ ਸ਼ਾਮਿਲ ਕੀਤਾ ਗਿਆ ਹੈ ।

ਕਾਰਜ ਸੂਚੀ-21 (Agenda-21) ਵਿਚ ਛੋਟੇ-ਛੋਟੇ ਸਮੂਹਾਂ, ਜਿਵੇਂ ਔਰਤਾਂ, ਬੱਚੇ, ਯੁਵਕਾਂ, ਸਥਾਨਕ ਲੋਕਾਂ, ਗੈਰ-ਸਰਕਾਰੀ ਸੰਗਠਨਾਂ, ਸਥਾਨਿਕ ਸਰਕਾਰੀ ਅਧਿਕਾਰੀਆਂ, ਕਾਰੋਬਾਰੀਆਂ, ਤਿਜਾਰਤੀ ਯੂਨੀਅਨਾਂ, ਵਿਗਿਆਨ ਅਤੇ ਟੈਕਨਾਲੋਜੀ ਅਤੇ ਕਿਸਾਨਾਂ ਦੀ ਸਮੂਲੀਅਤ ਕਰਨ ਦੇ ਵਾਸਤੇ ਤਕੜੀ ਪਹਿਲਕਦਮੀ ਕਰਨ ਦੀ ਲੋੜ ਹੈ ।

ਪ੍ਰਸ਼ਨ 2.
ਸੰਸਾਰ ਅੱਜ ਕਿਹੜੀਆਂ ਸਭ ਤੋਂ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ? ਇਹਨਾਂ ਦੇ ਵਾਤਾਵਰਣ ਉੱਪਰ ਕੀ ਪ੍ਰਭਾਵ ਹਨ ?
ਉੱਤਰ-
ਵੱਧ ਰਹੀ ਆਬਾਦੀ, ਗ਼ਰੀਬੀ, ਕੁਦਰਤੀ ਸਾਧਨਾਂ, ਖਣਿਆਉਣਾ, ਸੁੰਗੜਦੀ ਹੋਈ ਜੀਵ ਅਨੇਕਰੂਪਤਾ, ਫੋਕਟ ਪਦਾਰਥਾਂ ਦੀ ਵਧਦੀ ਹੋਈ ਉਤਪੱਤੀ, ਸਮੁੰਦਰੀ ਅਤੇ ਤਾਜ਼ੇ ਪਾਣੀਆਂ ਦਾ ਪ੍ਰਦੂਸ਼ਣ ਅਤੇ ਵਾਤਾਵਰਣ ਵਿਚ ਆ ਰਹੀਆਂ ਤਬਦੀਲੀਆਂ ਸਭ ਤੋਂ ਮਹੱਤਤਾ ਵਾਲੇ ਪਰਿਵਰਤਨ ਹਨ ।

ਮਾਨਵ ਸਰਗਰਮੀਆਂ ਵਾਤਾਵਰਣ ਉੱਪਰ ਬੜਾ ਮਾੜਾ ਅਸਰ ਪਾ ਰਹੀਆਂ ਹਨ । ਸਾਡੀਆਂ ਗਤੀਵਿਧੀਆਂ ਦੇ ਫਲਸਰੂਪ ਵਾਤਾਵਰਣ ਵਿਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਉਨ੍ਹਾਂ ਪੱਧਰਾਂ, ਜਿਹੜੀਆਂ ਕਿ ਅੱਜ ਤੋਂ 4,00,000 ਸਾਲ ਪਹਿਲਾਂ ਸਨ, ਦੇ ਮੁਕਾਬਲੇ ਬਹੁਤ ਜ਼ਿਆਦਾ ਵੱਧ ਗਈ ਹੈ । ਜਾਤੀਆਂ ਦੇ ਖ਼ਤਮ ਹੋਣ ਦੀ ਦਰ, ਸਾਧਾਰਨ ਦਰ ਨਾਲੋਂ 1000 ਗੁਣਾਂ ਵੱਧ ਗਈ ਹੈ । ਅਸੀਂ ਇਸ ਗ੍ਰਹਿ (Planet) ਦੀ ਜ਼ਮੀਨ ਨੂੰ ਬਦਲ ਦਿੱਤਾ ਹੈ ਅਤੇ ਤਾਜ਼ੇ ਪਾਣੀ ਨੂੰ ਲਾਗ (Contaminate) ਲਗਾ ਦਿੱਤੀ ਹੈ ਅਤੇ ਸਮੁੰਦਰ ਵਿਚਲੀਆਂ ਵੱਡੇ ਆਕਾਰ ਵਾਲੀਆਂ 90% ਮੱਛੀਆਂ ਨੂੰ ਖ਼ਤਮ ਕਰ ਦਿੱਤਾ ਹੈ । ਕਚਰੇ ਅਤੇ ਦੂਸਰੇ ਹੋਰ ਹਾਨੀਕਾਰਕ ਪਦਾਰਥਾਂ ਦੀ ਉਤਪੱਤੀ ਵੱਧ ਗਈ ਹੈ ਅਤੇ ਵਿਸ਼ਵ ਤਾਪਨ ਨੇ ਆਪਣਾ ਸਿਰ ਚੁੱਕ ਲਿਆ ਹੈ ।

ਪਿਛਲੇ 70 ਸਾਲਾਂ ਦੇ ਦੌਰਾਨ ਵਿਸ਼ਵ ਦੀ ਆਬਾਦੀ ਵਿਚ ਤਿੰਨ ਗੁਣਾਂ ਵਾਧਾ ਹੋਇਆ ਹੈ ਅਤੇ ਸੰਨ 2050 ਤਕ ਜਨਸੰਖਿਆ 9 ਬਿਲੀਅਨ (9-Billion) ਤਕ ਪਹੁੰਚ ਜਾਵੇਗੀ ।

ਆਰਥਿਕ ਪ੍ਰਤੀ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਤਾਂ ਆਇਆ, ਪਰ ਇਹ ਸਾਰਿਆਂ ਨਾਲ ਨਹੀਂ ਹੋਇਆ । ਲਗਪਗ 3 ਬਿਲੀਅਨ ਲੋਕ ਗ਼ਰੀਬੀ ਦੀ ਹਾਲਤ ਵਿਚ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹਨ ।

ਪ੍ਰਸ਼ਨ 3.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਲਈ ਭਾਰਤ ਅੱਜ-ਕਲ੍ਹ ਕਿਹੜੀਆਂ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ?
ਉੱਤਰ-
ਭਾਰਤ ਦੇ ਲਈ ਕਾਇਮ ਰਹਿਣਯੋਗ ਵਿਕਾਸ ਇਕ ਵਿਕਲਪ (Option) ਹੀ ਨਹੀਂ, ਬਲਕਿ ਇਕ ਜ਼ਰੂਰਤ (Requirement) ਹੈ । ਵਧਦੀ ਹੋਈ ਜਨਸੰਖਿਆ ਦੇ ਭਾਰ ਅਤੇ ਗ਼ਰੀਬੀ ਦੇ ਕਾਰਨ ਇਕ ਪਾਸੇ ਤਾਂ ਭਾਰਤ ਨੂੰ ਵਾਤਾਵਰਣ ਦੇ ਪਤਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੂਸਰੇ ਪਾਸੇ ਪ੍ਰਦੂਸ਼ਣ ਅਤੇ ਖ਼ਪਤ ਦੇ ਤਰੀਕਿਆਂ ਨਾਲ ਵੀ ਨਜਿੱਠਣਾ ਪੈ ਰਿਹਾ ਹੈ ।

ਸਾਨੂੰ ਪਤਾ ਹੈ ਕਿ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਾਤਾਵਰਣ ਸੁਰੱਖਿਆ ਪ੍ਰਦਾਨ ਕਰਨਾ ਹੈ, ਇਸ ਵਜ੍ਹਾ ਕਰਕੇ ਵਾਤਾਵਰਣ ਦਾ ਨਰੋਆਪਨ, ਮਾਨਵ ਜਾਤੀ ਦੇ ਨਰੋਏਪਨ ਲਈ ਜ਼ਰੂਰੀ ਹੈ ਅਤੇ ਇਹ ਨਰੋਆਪਨ ਵਾਤਾਵਰਣ ਦੇ ਇਸ ਸਮੇਂ ਦੇ ਹੋ ਰਹੇ ਪਤਨ ਨੂੰ ਰੋਕਣ ਦੇ ਲਈ ਆਰਥਿਕ ਪੱਖ ਤੋਂ ਵੀ ਜ਼ਰੂਰੀ ਹੈ । ਭਾਰਤ ਨੂੰ ਜਿਨ੍ਹਾਂ ਦਬਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਹਨ, ਆਬਾਦੀ, ਗਰੀਬੀ ਅਤੇ ਅਨਪੜ੍ਹਤਾ ।

ਆਬਾਦੀ/ਜਨਸੰਖਿਆ (Population) – ਅਸੀਂ ਜਾਣਦੇ ਹਾਂ ਕਿ ਸੰਨ 2040 ਤਕ ਆਬਾਦੀ ਦੇ ਪੱਖ ਤੋਂ ਭਾਰਤ ਚੀਨ ਨੂੰ ਪਿੱਛੇ ਛੱਡ ਜਾਵੇਗਾ ਅਤੇ ਭਾਰਤ ਦੀ ਵਸੋਂ 1.5 ਬਿਲੀਅਨ (1.5 billion) ਹੋ ਜਾਵੇਗੀ ।

ਭਾਰਤ ਦੀ ਆਬਾਦੀ ਜਿਹੜੀ ਸੰਨ 1951 ਵਿਚ 361 ਮਿਲੀਅਨ ਸੀ, ਹੁਣ ਵੱਧ ਕੇ ਇਕ ਬਿਲੀਅਨ ਤਕ ਪਹੁੰਚ ਗਈ ਹੈ ਅਤੇ ਦੁਨੀਆਂ ਦਾ 6ਵਾਂ ਆਦਮੀ ਭਾਰਤੀ ਹੈ । ਭਾਰਤ ਦਾ ਭੂਮੀ ਪੁੰਜ (Land mass) ਵਿਸ਼ਵ ਦੇ ਭੂਮੀ-ਪੁੰਜ ਦਾ ਕੇਵਲ 2.4% ਹੀ ਹੈ । ਇਸ ਲਈ ਭਾਰਤ ਵਿਚ ਆਬਾਦੀ ਦੀ ਸੰਘਣਤਾ 324 ਜੀਅ ਪ੍ਰਤੀ ਵਰਗ ਕਿਲੋਮੀਟਰ ਹੈ (2001 ਦੀ ਜਨਗਣਨਾ ਦੇ ਆਧਾਰ ਤੇ) । ਇਸੇ ਹੀ ਵਜ਼ਾ ਕਰਕੇ ਵਾਤਾਵਰਣ ਉੱਤੇ ਭਾਰੀ ਦਬਾਉ ਪੈ ਰਿਹਾ ਹੈ ।

ਸਾਖ਼ਰਤਾ (Literacy) – ਸਾਨੂੰ ਇਸ ਬਾਰੇ ਚੰਗਾ ਗਿਆਨ ਹੈ ਕਿ ਵਿਕਾਸ ਦੇ ਪੱਖ ਤੋਂ ਅਤੇ ਵਾਤਾਵਰਣ ਦੇ ਪੱਖ ਤੋਂ ਸਾਖ਼ਰਤਾ ਦਾ ਬੜਾ ਮਹੱਤਵ ਹੈ; ਜਿਵੇਂ ਕਿ
ਔਰਤਾਂ ਦੀ ਸਾਖ਼ਰਤਾ ਦੇ ਕਾਰਨ ਉਪਜਾਇਕਤਾ (Fertility) ਦੀ ਦਰ ਘਟ ਜਾਂਦੀ ਹੈ, ਜਿਸ ਦੇ ਕਾਰਨ ਆਬਾਦੀ ਵਿਚ ਹੋਣ ਵਾਲੇ ਵਾਧੇ ਦੀ ਦਰ ਵਿਚ ਕਮੀ ਆ ਜਾਂਦੀ ਹੈ | ਸਾਖ਼ਰਤਾ ਦੇ ਕਾਰਨ ਗ਼ਰੀਬੀ ਵੀ ਘੱਟ ਜਾਂਦੀ ਹੈ ਕਿਉਂਕਿ ਪੜ੍ਹਿਆਂ-ਲਿਖਿਆਂ ਨੂੰ ਕੰਮ ਕਰਨ ਅਤੇ ਕਮਾਈ ਦੇ ਮੌਕੇ ਉਪਲੱਬਧ ਹੋ ਜਾਂਦੇ ਹਨ । ਸਾਰਿਤ ਹੋਣ ਦੇ ਕਾਰਨ ਲੋਕ ਬਦਲਵੀਂ ਤਕਨਾਲੋਜੀ ਅਤੇ ਵਾਤਾਵਰਣ ਦੇ ਪ੍ਰਬੰਧਣ ਵਲ ਵਧੇਰੇ ਧਿਆਨ ਦੇਣ ਲੱਗ ਪੈਂਦੇ ਹਨ । ਸਾਖਰਤਾ ਦੇ ਕਾਰਨ ਲੋਕਾਂ ਵਿਚ ਪਾਣੀ, ਮਿੱਟੀ ਤੋਂ ਅਤੇ ਵਣਾਂ ਦੇ ਸੁਰੱਖਿਅਣ ਦੀ ਬਿਰਤੀ ਵੱਧ ਜਾਂਦੀ ਹੈ | ਸਮੁੱਚੇ ਰੂਪ ਵਿਚ ਸਾਖਰਤਾ ਨਾ ਕੇਵਲ ਪ੍ਰਦੂਸ਼ਣ ਨੂੰ ਘਟਾਉਣ ਵਿਚ ਸਹਾਈ ਹੀ ਹੁੰਦੀ ਹੈ, ਸਗੋਂ ਲੋਕਾਂ ਵਿਚ ਵਾਤਾਵਰਣ ਦੀ ਸਿਹਤ ਅਤੇ ਨਿੱਜੀ ਸਿਹਤ ਦੇ ਇਲਾਵਾ ਕਾਇਮ ਰਹਿਣਯੋਗ ਵਿਕਾਸ ਦੀ ਸੰਭਾਲ ਸੰਬੰਧੀ ਜਾਗਰੁਕਤਾ ਵੀ ਪੈਦਾ ਕਰਦੀ ਹੈ ।

ਗਰੀਬੀ (Poverty) – ਭਾਰਤ ਲਈ ਪੇਸ਼ ਆ ਰਹੀਆਂ ਚੁਨੌਤੀਆਂ ਵਿਚੋਂ ਗ਼ਰੀਬੀ ਇਕ ਵੱਡੀ ਚੁਨੌਤੀ ਹੈ । ਗ਼ਰੀਬ ਲੋਕਾਂ ਵੱਲੋਂ ਫੈਲਾਇਆ ਜਾਣ ਵਾਲਾ ਪਦੁਸ਼ਣ, ਅਮੀਰ ਲੋਕਾਂ ਵੱਲੋਂ ਫੈਲਾਏ ਜਾਣ ਵਾਲੇ ਪ੍ਰਦੂਸ਼ਣ ਨਾਲੋਂ ਅਲੱਗ ਕਿਸਮ ਦਾ ਹੈ ।

ਆਪਣੀਆਂ ਲੋੜਾਂ ਦੇ ਵਾਸਤੇ ਗ਼ਰੀਬ ਲੋਕਾਂ ਦੀ ਜ਼ਿਆਦਾਤਰ ਨਿਰਭਰਤਾ ਵਾਤਾਵਰਣ ਉੱਤੇ ਹੈ । ਵਾਤਾਵਰਣ ਦਾ ਪਤਨ ਹੋ ਜਾਣ ਨਾਲ ਇਨ੍ਹਾਂ ਲੋਕਾਂ ਦੇ ਜੀਵਨ ਨਿਰਬਾਹ ਉੱਤੇ ਮਾੜਾ ਅਸਰ ਪੈਂਦਾ ਹੈ । ਇਸ ਦੇ ਕਾਰਨ ਇਹ ਲੋਕ ਵਾਤਾਵਰਣ ਦੇ ਪਤਨ ਦੇ ਸ਼ਿਕਾਰ (Victim) ਅਤੇ ਏਜੈਂਟ ਦੋਵੇਂ ਹੀ ਬਣ ਜਾਂਦੇ ਹਨ । ਕਿਉਂਕਿ ਇਨ੍ਹਾਂ ਨੂੰ ਜਿਉਂਦੇ ਰਹਿਣ ਦੇ ਲਈ ਵਾਤਾਵਰਣ (ਜਿਸ ਦਾ ਇਹ ਸ਼ੋਸ਼ਣ ਕਰਦੇ ਹਨ ਦੀ ਲੋੜ ਹੁੰਦੀ ਹੈ । ਪਰ ਜਦੋਂ ਵਾਤਾਵਰਣ ਦਾ ਪਤਨ ਹੋ ‘ ਜਾਂਦਾ ਹੈ, ਤਾਂ ਇਨ੍ਹਾਂ ਲੋਕਾਂ ਨੂੰ ਆਪਣੇ ਕੀਤੇ ਦਾ ਫਲ ਭੁਗਤਣਾ ਪੈਂਦਾ ਹੈ ।
ਇਸ ਲਈ ਸਮਾਜਿਕ ਚੁਣੌਤੀਆਂ ਦੀ ਪੂਰਤੀ ਦੇ ਬਗੈਰ ਅਸੀਂ ਕਾਇਮ ਰਹਿਣ ਯੋਗ ਵਿਕਾਸ ਬਾਰੇ ਕਲਪਨਾ ਵੀ ਨਹੀਂ ਕਰ ਸਕਦੇ ।

ਪ੍ਰਸ਼ਨ 4.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਵਿਕਾਸ ਲਈ ਰਾਜਨੀਤਿਕ ਇੱਛਾ (Poltical will) ਕਿਵੇਂ ਇਕ ਅਧਾਰ ਦਾ ਕੰਮ ਕਰ ਸਕਦੀ ਹੈ ?
ਉੱਤਰ-
ਦੁਨੀਆਂ ਭਰ ਦੇ ਸਾਰੇ ਦੇਸ਼ਾਂ ਵਿਸ਼ੇਸ਼ ਕਰਕੇ ਵਿਕਾਸ ਕਰ ਰਹੇ ਦੇਸ਼ਾਂ ਦੇ ਲਈ ਰਾਜਨੀਤਿਕ ਅਤੇ ਪ੍ਰਬੰਧਕੀ ਇੱਛਾ ਵਿਸ਼ੇਸ਼ ਕਿਸਮ ਦੀ ਵੰਗਾਰ ਹੈ ।

ਸਮਾਜ ਵਿਚ ਮਹੱਤਵਪੂਰਨ ਅਤੇ ਸਥਾਈ ਤਬਦੀਲੀਆਂ ਲਿਆਉਣ ਦੇ ਲਈ ਰਾਜਨੀਤਿਕ ਪ੍ਰਬੰਧਕਾਂ ਦੀ ਇੱਛਾ ਅਤੇ ਇਸਦਾ ਇਰਾਦਾ ਰਾਜਸੀ ਇੱਛਾ ਵੱਲ ਸੰਕੇਤ ਕਰਦਾ ਹੈ । ਵਿਕਾਸ ਕਰ ਰਹੇ ਦੇਸ਼ਾਂ ਵਿਚ ਰਾਜਸੀ ਇੱਛਾ, ਰਾਜਸੀ ਪਾਰਟੀਆਂ ਜਿਹੜੀਆਂ ਹਕੂਮਤ ਕਰ ਰਹੀਆਂ ਹੋਣ, ਦੇ ਹੱਥਾਂ ਵਿਚ ਹੈ । ਰਾਜਨੀਤੀਵਾਨਾਂ ਅਤੇ ਪਾਲਿਸੀਆਂ ਘੜਣ ਵਾਲਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਵਲੋਂ ਲਏ ਗਏ ਹਰੇਕ ਫ਼ੈਸਲੇ ਦਾ ਸਰਬਾਂਗੀ ਪਰਤਵਾਂ ਅਸਰ (Systemic repercussion) ਹੋ ਸਕਦਾ ਹੈ । ਜੇਕਰ ਇਹ ਫ਼ੈਸਲੇ ਸਮੁਦਾਇ ਦੀ ਘੱਟ ਗਿਣਤੀ ਦੇ ਨਕਾਰਾਤਮਿਕ (Negative) ਹੋਏ ਤਾਂ ਇਨ੍ਹਾਂ ਪਾਲਿਸੀ ਘਾੜਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸ ਦੇ ਨਤੀਜੇ ਵਜੋਂ ਸਰਬਾਂਗੀ ਪਰਤਵੇਂ ਅਸਰ (Systemic repercussion) ਹੋਣਗੇ । ਪਰ ਇਹ ਸੱਚਾਈ ਅਜੇ ਤਕ ਕਾਇਮ ਹੈ ਕਿ ਪਾਲਿਸੀ ਘਾੜਾ ਜੋ ਵੀ ਵਿਕਾਸਸ਼ੀਲ ਮੁਲਕਾਂ ਦੀ ਮਿੱਟੀ ਵਿਚ ਬੀਜਦਾ ਹੈ, ਪੱਕਣ ਉਪਰੰਤ ਉਨ੍ਹਾਂ ਨੂੰ ਉਹੀ ਕੁੱਝ ਵੱਢਣਾ ਪਵੇਗਾ, ਇਹ ਅਟਲ ਸੱਚਾਈ ਹੈ । (But the truth still stands till this day that what ever a policy maker sows in the field of a developing country, he shall reap it when it is fully matured.)

ਸਰਕਾਰਾਂ ਕੋਲ ਗ਼ਰੀਬੀ ਅਤੇ ਬੇਰੋਜ਼ਗਾਰੀ ਨੂੰ ਖ਼ਤਮ ਕਰਨ ਦੇ ਕਈ ਢੰਗ-ਤਰੀਕੇ ਹਨ । ਜੇਕਰ ਰਾਜਨੀਤਿਕ ਇੱਛਾ ਵਿਚ ਕਿਸੇ ਤਰ੍ਹਾਂ ਦੀ ਕੋਤਾਹੀ (Omission) ਹੋ ਜਾਂਦੀ ਹੈ ਤਾਂ ਸਰਕਾਰ ਦੇ ਲਈ ਸਕਾਰਾਤਮਕ ਤਰੀਕੇ ਨਾਲ ਅੱਗੇ ਵੱਧਣਾ ਮੁਸ਼ਕਿਲ ਹੋ ਜਾਵੇਗਾ ।

PSEB 12th Class Environmental Education Solutions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

ਪ੍ਰਸ਼ਨ 5.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਲਈ ਕੁੱਝ ਉੱਚਿਤ ਤਕਨੀਕਾਂ ਦਾ ਵਰਣਨ ਕਰੋ ।
ਉੱਤਰ-
ਕਾਇਮ ਰਹਿਣਯੋਗ/ਟਿਕਾਉ , ਵਿਕਾਸ ਲਈ ਉੱਚਿਤ ਤਕਨੀਕਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ-
ਊਰਜਾ (Energy) – ਸੋਲਰ ਸੈੱਲਾਂ ਅਰਥਾਤ ਸੌਰ ਸੈੱਲਾਂ (Solar Cells) (ਜਿਹੜੇ ਕਿ ਆਰੰਭ ਵਿਚ ਮਹਿੰਗੇ ਜ਼ਰੂਰ ਹਨ ਪਰ ਇਹ ਆਮ ਹਨ, ਵਾਯੂ ਸ਼ਕਤੀ ਜਾਂ ਮਾਈਕ੍ਰੋ-ਹਾਈਡੋ ਪਾਜੈਕਟ, ਬੈਟਰੀਆਂ ਵਿਚ ਜਮਾਂ ਕੀਤੀ ਹੋਈ ਉਰਜਾ ਤੋਂ ਵਰਤੋਂ ਲਈ ਉਰਜਾ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ।

ਬਾਇਓ ਬਾਇਓਬਿਉਟਾਨਾਂਲ (Biobutanol), ਬਾਇਓ ਡੀਜ਼ਲ ਅਤੇ ਬਨਸਪਤੀ ਤੇਲ, ਵਿਸ਼ੇਸ਼ ਕਰਕੇ ਉਨ੍ਹਾਂ ਖੇਤਰਾਂ ਵਿਚ ਜਿੱਥੇ ਕਿ ਬਨਸਪਤੀ ਤੇਲ ਆਸਾਨੀ ਨਾਲ ਉਪਲੱਬਧ ਹੋਣ ਦੇ ਨਾਲ-ਨਾਲ ਸਸਤਾ ਵੀ ਹੈ, ਦੀ ਵਰਤੋਂ ਪਥਰਾਟ ਈਂਧਨਾਂ ਦੀ ਥਾਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ । ਬਾਇਓਡੀਜ਼ਲ ਨਾਲ ਚੱਲਣ ਵਾਲਾ ਡੀਜ਼ਲ ਜੈਨਰੇਟਰ ਵਧੇਰੇ ਨਿਪੁੰਨਤਾ ਵਾਲਾ ਹੋ ਸਕਦਾ ਹੈ, ਜੇਕਰ ਇਸ ਨੂੰ ਬੈਟਰੀਆਂ ਅਤੇ ਇਨਵਰਟਰਾਂ ਨਾਲ ਜੋੜ ਦਿੱਤਾ ਜਾਵੇ । ਅਜਿਹਾ ਕਰਨ ਦੇ ਨਾਲ ਨਾ ਕੇਵਲ ਖ਼ਰਚਾ ਹੀ ਘਟਦਾ ਹੈ, ਸਗੋਂ ਇਸ ਦਾ ਚਾਲੂ ਖ਼ਰਚਾ (Running Cost) ਵੀ ਘੱਟ ਹੁੰਦਾ ਹੈ । ਇਸ ਤਰ੍ਹਾਂ ਇਹ ਜੁਗਤ ਸੌਰ, ਵਾਯੂ ਅਤੇ ਮਾਈਕ੍ਰੋ ਹਾਈਡਲ ਦੇ ਵਿਕਲਪ ਵਜੋਂ ਸਸਤੀ ਸਾਬਤ ਹੁੰਦੀ ਹੈ । ਉਰਜਾ ਦੀ ਪ੍ਰਾਪਤੀ ਦੇ ਵਾਸਤੇ ਬਾਇਓਗੈਸ ਵੀ ਇਕ ਸੰਭਾਵੀ ਸਰੋਤ ਹੈ, ਪਰ ਉਨ੍ਹਾਂ ਥਾਂਵਾਂ ਤੇ ਸੰਭਵ ਹੋ ਸਕਦਾ ਹੈ ਜਿੱਥੇ ਕਾਰਬਨੀ ਫੋਟਕ ਪਦਾਰਥਾਂ ਅਤੇ ਰਹਿੰਦ-ਖੂੰਹਦ ਬਹੁਤ ਜ਼ਿਆਦਾ ਮਾਤਰਾ ਵਿਚ ਉਪਲੱਬਧ ਹੁੰਦੇ ਹੋਣ ।

ਰੌਸ਼ਨੀ ਜਾਂ ਲਾਈਟਿੰਗ (Lighting) – ਰੋਸ਼ਨੀ ਦੇ ਨਵਿਆਉਣਯੋਗ ਸਰੋਤਾਂ, ਜਿਵੇਂ ਕਿ ਠੋਸ ਪ੍ਰਤਿਦੀਪਤ ਲੈਂਪਾਂ ਦੀ ਥਾਂ ਦੂਰ-ਦਰਾਜ਼ ਵਾਲੇ ਇਲਾਕਿਆਂ ਵਿਚ ਮਿੱਟੀ ਦੇ ਤੇਲ ਨਾਲ ਬਲਣ ਵਾਲੇ ਲੈਂਪਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।

ਵਾਯੂ ਸੰਚਾਰ ਅਤੇ ਵਾਯੂ ਅਨੁਕੂਲਣ (Ventilation and Air Conditioning) ਮਕਾਨਾਂ ਦੀਆਂ ਛੱਤਾਂ ਵਿਚ ਮਘੋਰੇ (Vents) ਬਣਾ ਕੇ ਵਾਯੂ ਸੰਚਾਰਨ ਦੀ ਕੁਦਰਤੀ ਵਿਧੀ ਅਪਣਾਈ ਜਾ ਸਕਦੀ ਹੈ । ਅਜਿਹਾ ਕਰਨ ਦੇ ਨਾਲ ਸੰਵਹਿਨ (Convection) ਦੁਆਰਾ ਗਰਮ ਹਵਾ ਮਘੋਰਿਆਂ ਰਾਹੀਂ ਬਾਹਰ ਨਿਕਲ ਜਾਵੇਗੀ ਅਤੇ ਇਸ ਦੀ ਥਾਂ ਲੈਣ ਦੇ ਲਈ ਹੇਠਲੇ ਹਿੱਸੇ ਵਿਚ ਤਾਜ਼ੀ ਠੰਢੀ ਹਵਾ ਪ੍ਰਵੇਸ਼ ਕਰ ਜਾਵੇਗੀ । ਸੌਰ ਚਿਮਨੀ (Solar Chimney) ਜਿਸ ਨੂੰ ਆਮ ਤੌਰ ਤੇ ਤਾਪ ਚਿਮਨੀ (Thermal Chimney) ਆਖਿਆ ਜਾਂਦਾ ਹੈ, ਦੀ ਵਰਤੋਂ ਵੀ ਕੁਦਰਤੀ ਵਾਯੂ ਸੰਚਾਰਨ ਵਿਚ ਸੋਧ ਕਰਦੀ ਹੈ । ਇਹ ਚਿਮਨੀ ਨਿਸ਼ਕਰਮ ਸੌਰ ਊਰਜਾ (Passive Solar Energy) ਦੁਆਰਾ ਗਰਮ ਕੀਤੀ ਗਈ ਹਵਾ ਦਾ ਸੰਵਹਿਨ ਵਿਧੀ ਦੁਆਰਾ ਵਾਯੂ ਸੰਚਾਲਨ ਕਰਦੀ ਹੈ । ਸ਼ੀਤਲਨ (Cooling) ਨੂੰ ਨਿਊਨਤਮ ਪੱਧਰ ‘ਤੇ ਰੱਖਣ ਦੇ ਮੰਤਵ ਨਾਲ ਕਮਰਿਆਂ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਹਵਾ ਨੂੰ ਜ਼ਮੀਨਦੋਜ਼ ਨਾਲੀਆਂ ਵਿਚੋਂ ਦੀ ਗੁਜ਼ਾਰਿਆ ਜਾਂਦਾ ਹੈ ।

ਭੋਜਨ ਦੀ ਤਿਆਰੀ ਅਤੇ ਪਕਾਉਣਾ (Food preparation and Cooking) – ਪੱਛਮੀ ਦੇਸ਼ਾਂ ਵਿਚ ਭੋਜਨ ਦੇ ਪ੍ਰੋਸੈਸਿੰਗ ਤਕਨੀਕ ਨਾਲੋਂ ਜੇਕਰ ਭੋਜਨ ਤਿਆਰ ਕਰਨ ਅਤੇ ਪਕਾਉਣ ਦੀ ਪਰੰਪਰਾਗਤ ਤਕਨੀਕ ਦੀ ਬਜਾਏ ਜੇਕਰ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਵੇ, ਤਾਂ ਅਜਿਹਾ ਕਰਨ ਦੇ ਨਾਲ ਇਕ ਤਾਂ ਖ਼ਰਚਾ ਵੀ ਘੱਟ ਆਵੇਗਾ ਅਤੇ ਮਿਹਨਤ ਵੀ ਘੱਟ ਲੱਗੇਗੀ । ਧੂੰਆਂ ਰਹਿਤ ਚੁੱਲ੍ਹਿਆਂ ਦੀ ਵਰਤੋਂ ਕਰਨ ਨਾਲ ਨਾ ਕੇਵਲ ਬਾਲਣ ਦੀ ਵਰਤੋਂ ਦੀ ਘੱਟ ਜਾਵੇਗੀ, ਸਗੋਂ ਧੂੰਆਂ ਵੀ ਪੈਦਾ ਨਹੀਂ ਹੋਵੇਗਾ । ਜਿਸ ਦੇ ਫਲਸਰੂਪ ਸਮੇਂ ਅਤੇ ਮਿਹਨਤ ਦੀ ਵੀ ਬੱਚਤ ਹੋਵੇਗੀ । ਵਣ-ਕਟਾਈ ‘ਤੇ ਰੋਕ ਲੱਗੇਗੀ ਅਤੇ ਸਿਹਤ ਦੇ ਵਾਸਤੇ ਵੀ ਕਾਫ਼ੀ ਫ਼ਾਇਦਾ ਹੋਵੇਗਾ ।

ਈਂਧਣ/ਬਾਲਣ (Fuel) – ਈਥੇਨਾਲ ਮਿਸ਼ਰਿਤ ਪੈਟਰੋਲ, ਨਿਪੀੜਤ/ਕੁਦਰਤੀ ਗੈਸ (CNG), ਜੈਟਰੋਪਾ (Jatropha) ਮੱਕੀ, ਕਣਕ ਅਤੇ ਚੁਕੰਦਰ ਤੋਂ ਤਿਆਰ ਕੀਤਾ ਜਾਂਦਾ ਬਾਇਓ ਡੀਜ਼ਲ, ਬਿਜਲੀ ਅਤੇ ਹਾਈਡਰੋਜਨ ਦੀ ਵਰਤੋਂ ਕਰਨ ਦੇ ਨਾਲ, ਨਾ ਕੇਵਲ ਤੇਲ ਦੀ ਬੱਚਤ ਹੀ ਹੋਵੇਗੀ, ਸਗੋਂ ਪ੍ਰਦੂਸ਼ਣ ਵੀ ਘੱਟ ਫੈਲੇਗਾ ।

ਸ਼ਤਲਨ ਜਾਂ ਰਿਫ਼ਿਜ਼ਰੇਸ਼ਨ (Refrigeration) – ਸ਼ੀਕਰਨ ਦੀ ਪਾਤਰ ਵਿਚ ਪਾਤਰ (Pot-in-pot) ਦੀ ਤਕਨੀਕ ਅਫਰੀਕੀ ਕਾਢ (African invention) ਹੈ । ਸ਼ੀਤਰਨ ਦੀ ਇਸ ਵਿਧੀ ਵਿਚ ਬਿਜਲੀ ਦੀ ਵਰਤੋਂ ਕਰਨ ਦੀ ਲੋੜ ਨਹੀਂ ਪੈਂਦੀ । ਇਸ ਵਿਧੀ ਦੀ ਵਰਤੋਂ ਕਰਨ ਦੇ ਨਾਲ ਭੋਜਨ ਅਤੇ ਦੂਸਰੇ ਖਾਧ ਪਦਾਰਥਾਂ ਨੂੰ ਦੂਸਰੇ ਤਰੀਕਿਆਂ ਦੇ ਮੁਕਾਬਲੇ ਕਾਫ਼ੀ ਸਮੇਂ ਤਕ ਤਾਜ਼ਾ ਰੱਖਿਆ ਜਾ ਸਕਦਾ ਹੈ । ਕਲੋਰੋਫਲੋਰੋ ਕਾਰਬਨ ਰਹਿਤ ਫ਼ਰਿਜ਼ਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ।

ਪਾਣੀ ਦੀ ਸਪਲਾਈ (Water Supply) – ਪਾਣੀ ਦੀ ਥੁੜ੍ਹ ਵਾਲੇ ਇਲਾਕਿਆਂ ਦੇ ਵਿਚ ਬਰਸਾਤੀ ਪਾਣੀ ਦੀ ਸਾਂਭ-ਸੰਭਾਲ ਦੇ ਵਾਸਤੇ ਵਿਸ਼ੇਸ਼ ਪ੍ਰਕਾਰ ਦੇ ਤਰੀਕੇ ਅਪਣਾ ਕੇ, ਜ਼ਿਆਦਾ ਧੁੰਦ ਵਾਲੇ ਇਲਾਕਿਆਂ ਵਿਚ ਧੁੰਦ ਵਿਚਲੇ ਪਾਣੀ ਨੂੰ ਇਕੱਤਰ ਕਰਕੇ ਬੁੜ੍ਹ ਵਾਲੇ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਨੂੰ ਸੁਧਾਰਿਆ ਜਾ ਸਕਦਾ ਹੈ । ਵਿਕਾਸਸ਼ੀਲ ਦੇਸ਼ਾਂ ਵਿਚ ਮਸ਼ੀਨਾਂ ਨਾਲ ਚੱਲਣ ਵਾਲੇ ਪੰਪਾਂ ਦੀ ਥਾਂ, ਹੱਥ ਪੰਪਾਂ (Hand Pumps) ਅਤੇ ਪੈਰਾਂ ਨਾਲ ਚਲਾਏ ਜਾਣ ਵਾਲੇ ਪੰਪਾਂ (Treadle Pumps) ਦੀ ਵਰਤੋਂ ਕਰਨ ਦੇ ਨਾਲ ਪਾਣੀ ਦੇ ਸਤੱਈ ਜਲ ਸਰੋਤਾਂ ਦੇ ਮੁਕਾਬਲੇ ਸਾਫ਼ ਪਾਣੀ ਪ੍ਰਾਪਤ ਕੀਤਾ ਜਾ ਸਕਦਾ ਹੈ ।

PSEB 11th Class Maths Solutions Chapter 3 Trigonometric Functions Ex 3.1

Punjab State Board PSEB 11th Class Maths Book Solutions Chapter 3 Trigonometric Functions Ex 3.1 Textbook Exercise Questions and Answers.

PSEB Solutions for Class 11 Maths Chapter 3 Trigonometric Functions Ex 3.1

Question 1.
Find the radian measures corresponding to the following degree measures:
(i) 25°
(ii) – 47° 30′
(iii) 240°
(iv) 520°
Answer.
(i) 25°
We know that: 180° = π radian
∴ 25° = \(\frac{\pi}{180}\) x 25 radian
= \(\frac{5 \pi}{36}\) radian

(ii) – 47° 30′
-47° 30′ = 47 \(\frac{1}{2}\) degree
= \(-\frac{95}{2}\) degree
Since 180° = π radian
\(-\frac{95}{2}\) degree = \(\frac{\pi}{180}\) × \(-\frac{95}{2}\)

= \(\left(\frac{-19}{36 \times 2}\right)\) π degree

= \(-\frac{19}{72}\) π radian

∴ – 47° 30′ = \(-\frac{19}{72}\) π radian.

PSEB 11th Class Maths Solutions Chapter 3 Trigonometric Functions Ex 3.1

(iii) 240°
We know that: 180° = π radian
∴ 240° = \(\frac{\pi}{180}\) × 240
= \(\frac{4}{3}\) π radian.

(iv) 520°
We know that: 180° = π radian
∴ 520° = \(\frac{\pi}{180}\) × 520 radian
= \(26 \frac{\pi}{9}\) radian

Question 2.
Find the degree measures corresponding to the following radian measures. (Use π = \(\frac{22}{7}\))
(i) \(\frac{11}{16}\)

(ii) – 4

(iii) \(\frac{5 \pi}{3}\)

(iv) \(\frac{7 \pi}{3}\)
Answer.
(i) \(\frac{11}{16}\)
We know that: π radian = 180°
∴ \(\frac{11}{16}\) radain = \(\frac{180}{\pi} \times \frac{11}{16}\) × degree

= \(\frac{45 \times 11}{\pi \times 4}\) degree

= \(\frac{45 \times 11 \times 7}{22 \times 4}\) degree

= \(\frac{315}{8}\) degree

= 39 \(\frac{3}{8}\) degree

= 39° + \(\frac{3 \times 60}{8}\) minutes [1° = 60′]

= 39° + 22′ + \(\frac{1}{2}\) minutes

= 39°22’30” [1′ = 60°].

PSEB 11th Class Maths Solutions Chapter 3 Trigonometric Functions Ex 3.1

(ii) – 4

PSEB 11th Class Maths Solutions Chapter 3 Trigonometric Functions Ex 3.1 1

(iii) \(\frac{5 \pi}{3}\)
We know that : π radian = 180°
∴ \(\frac{5 \pi}{3}\) radian = \(\frac{180}{\pi} \times \frac{5 \pi}{3}\) degree = 300°

(iv) \(\frac{7 \pi}{6}\)
We know that : π radian = 180°
∴ \(\frac{7 \pi}{6}\) = \(\frac{180}{\pi} \times \frac{7 \pi}{6}\) = 210°.

Question 3.
A wheel makes 360 revolutions in one minute. Through how many radians does it turn in one second?
Answer.
Number of revolutions made by the wheel in 1 minute = 360
∴ Number of revolutions made by the wheel in 1 second = \(\frac{360}{6}\) = 6
In one complete revolution, the wheel turns an angle of 2π radian.
Hence, in 6 complete revolutions, it will turn an angle of 6 × 2π radian, i.e., 12π radian
Thus, in one second, the wheel turns an angle of 12π radian.

PSEB 11th Class Maths Solutions Chapter 3 Trigonometric Functions Ex 3.1

Question 4.
Find the degree measure of the angle subtended at the centre of a circle of radius 100 cm y an arc of length 22 cm (Use π = \(\frac{22}{7}\)).
Answer.
We know that in a circle of radius r unit, if an arc of length l unit subtends an angle θ radian at the centre, then θ = \(\frac{l}{r}\)
Therefore, for r = 100 cm, l = 22 cm,
we have

PSEB 11th Class Maths Solutions Chapter 3 Trigonometric Functions Ex 3.1 2

Thus, the required angle is 12°36′.

Question 5.
In a circle of diameter 40 cm, the length of a chord is 20 cm. Find the length of minor arc of the chord.
Answer.

PSEB 11th Class Maths Solutions Chapter 3 Trigonometric Functions Ex 3.1 3

Given, diameter = 40 cm
∴ radius (r) = \(\frac{40}{2}\) = 20 cm
and length of chord, AB = 20 cm
Thus, ∆OAB is an equilateral triangle.
We know that,
θ = \(\frac{\text { Arc } A B}{\text { radius }}\)
⇒ Arc AB = θ × r
= \(\frac{\pi}{3}\) × 20 .
= \(\frac{20}{3}\) π cm.

PSEB 11th Class Maths Solutions Chapter 3 Trigonometric Functions Ex 3.1

Question 6.
If in two circles, arcs of the same length subtend angles 60° and 75° at the centre, find the ratio of their radii.
Answer.
Let the radii of the two circles be r1 and r2.
Let an arc of length l subtend an angle of 60° at the centre of the circle of radius r1, while let an arc of length l subtend an angle of 75° at the centre of the circle of radius r2.
Now, 6o° = \(\frac{\pi}{3}\) radian and
75° = \(\frac{5 \pi}{12}\) radian
We know that in a circle of radius r unit, if an arc of length l unit subtends an angle θ radian at the centre, then θ = \(\frac{l}{r}\) or l = rθ
∴ l = \(\frac{r_{1} \pi}{3}\) and

l = \(\frac{r_{2} 5 \pi}{12}\)

⇒ \(\frac{r_{1} \pi}{3}=\frac{r_{2} 5 \pi}{12}\)

⇒ r = \(\frac{r_{2} 5}{4}\)

\(\frac{r_{1}}{r_{2}}=\frac{5}{4}\)
Thus, the ratio of the radii is 5 : 4.

PSEB 11th Class Maths Solutions Chapter 3 Trigonometric Functions Ex 3.1

Question 7.
Find the angle in radian through which a pendulum swings if its length is 75 cm and the tip describes an arc of length
(i) 10 cm
(ii) 15 cm
(iii) 21 cm.
Answer.
We know that in a circle of radius r unit, if an arc of length l unit subtends an angle θ radian at the centre, then
θ = \(\frac{l}{r}\).
It is given that r = 75 cm

(i) Here, l = 10 cm
θ = \(\frac{10}{75}\) radian
= \(\frac{2}{15}\) radian

(ii) Here, l = 15 cm
θ = \(\frac{15}{75}\) radian
θ = \(\frac{1}{5}\) radian

(iii) Here, l = 21 cm
θ = \(\frac{21}{75}\) radian
= \(\frac{7}{75}\) radian.

PSEB 12th Class Environmental Education Solutions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1)

Punjab State Board PSEB 12th Class Environmental Education Book Solutions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1) Textbook Exercise Questions and Answers.

PSEB Solutions for Class 12 Environmental Education Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1)

Environmental Education Guide for Class 12 PSEB ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਾਇਮ ਰਹਿਣਯੋਗ (ਟਿਕਾਊ) ਵਿਕਾਸ ਦੀ ਪਰਿਭਾਸ਼ਾ ਦਿਉ ।
ਜਾਂ
ਕਾਇਮ ਰਹਿਣਯੋਗ ਵਿਕਾਸ ਕੀ ਹੈ ?
ਉੱਤਰ-
ਕਾਇਮ ਰਹਿਣਯੋਗ ਵਿਕਾਸ ਦੀ ਪਰਿਭਾਸ਼ਾ-ਵਿਸ਼ਵ ਵਾਤਾਵਰਣ ਅਤੇ ਵਿਕਾਸ ਕਮਿਸ਼ਨ (World Commission on Environment and Development) ਜਿਸ ਨੂੰ ਬਰੈਂਡਟਲੈਂਡ ਕਮਿਸ਼ਨ (Brundiland Commission) ਵੀ ਆਖਦੇ ਹਨ, ਨੇ ਸੰਨ 1987 ਵਿਖੇ ਕਾਇਮ ਰਹਿਣਯੋਗ ਵਿਕਾਸ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਪਰਿਭਾਸ਼ਿਤ ਕੀਤਾ ।

“ਕਾਇਮ ਰਹਿਣਯੋਗ ਯੋਗ ਵਿਕਾਸ, ਵਿਕਾਸ ਦੀ ਇਕ ਅਜਿਹੀ ਪ੍ਰਕਿਰਿਆ ਹੈ ਜਿਹੜੀ ਕਿ ਮੌਜੂਦਾ ਪੀੜ੍ਹੀ ਦੀਆਂ ਜ਼ਰੂਰਤਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਦੀ ਪੂਰਤੀ ਦੇ ਅਧਿਕਾਰਾਂ ਨੂੰ ਬਗੈਰ ਕਿਸੇ ਪ੍ਰਕਾਰ ਦੀ ਹਾਨੀ ਪਹੁੰਚਾਇਆਂ ਪੂਰਾ ਕਰਦੀ ਹੈ ।”
(“Sustainable development is the process of development which meets the needs of present generation without compromising the ability of the future generation to meet their own needs.”)

ਪ੍ਰਸ਼ਨ 2.
ਕਾਇਮ ਰਹਿਣਯੋਗ (ਟਿਕਾਊ) ਵਿਕਾਸ ਦੇ ਤਿੰਨ ਮੁੱਖ ਖੇਤਰ ਕਿਹੜੇ ਹਨ ?
ਉੱਤਰ-
ਕਾਇਮ ਰਹਿਣਯੋਗ ਵਿਕਾਸ ਦੇ ਤਿੰਨ ਖੇਤਰ-

  1. ਆਰਥਿਕ ਵਾਧਾ ਅਤੇ ਨਿਆਂ ਸੰਗਤੀ (Equity) ।
  2. ਕੁਦਰਤੀ ਸਾਧਨਾਂ ਅਤੇ ਵਾਤਾਵਰਣ ਦਾ ਸੁਰੱਖਿਅਣ ।
  3. ਸਮਾਜਿਕ ਵਿਕਾਸ ।

ਪ੍ਰਸ਼ਨ 3.
ਖਪਤ ਆਮਦਨ ਉੱਪਰ ਨਿਰਭਰ ਕਰਦੀ ਹੈ । ਕਿਵੇਂ ?
ਉੱਤਰ-
ਸਾਡੇ ਖਪਤ ਕਰਨ ਦੇ ਤਰੀਕੇ ਸਾਡੀ ਆਮਦਨ ਦੀ ਪੱਧਰ ‘ਤੇ ਨਿਰਭਰ ਕਰਦੇ ਹਨ । ਨਿਰਬਾਹ (Subsistence) ਦੀ ਪੱਧਰ ਤੇ ਲੋਕ ਆਮ ਤੌਰ ਤੇ ਅਨਾਜ, ਦੁੱਧ, ਮਾਸ, ਬਾਲਣ (Fuel wood) ਆਦਿ ਵਸਤਾਂ ਦੀ ਪ੍ਰਾਇਮਰੀ ਵਸਤਾਂ ਵਜੋਂ ਵਰਤੋਂ ਕਰਦੇ ਹਨ । ਆਮਦਨੀ ਦੇ ਵੱਧ ਜਾਣ ਦੇ ਨਾਲ ਲੋਕ ਪੈਟਰੋਲੀਅਮ ਉਤਪਾਦਾਂ, ਸੀਮਿੰਟ ਅਤੇ ਬਨਾਉਟੀ ਖਾਦਾਂ (Fertilizers) ਆਦਿ ਵਰਗੀਆਂ ਚੀਜ਼ਾਂ ਦੀ ਸੈਕੰਡਰੀ ਵਸਤਾਂ (Secondary goods) ਵਜੋਂ ਵਰਤੋਂ ਕਰਨ ਲੱਗ ਪੈਂਦੇ ਹਨ ਤੇ ਅੰਤ ਵਿਚ ਤੀਸਰੇ ਦਰਜੇ ਦੀਆਂ ਵਸਤਾਂ (Tertiary goods) ਜਿਵੇਂ ਕਿ ਫਾਂਸਪੋਰਟ, ਵਾਹਨਾਂ (Vehicles) ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਅਤੇ ਯੰਤਰ (Appliances) ਦੀ ਭਾਰੀ ਮਿਕਦਾਰ ਵਿਚ ਵਰਤੋਂ ਕੀਤੀ ਜਾਣ ਲੱਗ ਪੈਂਦੀ ਹੈ । ਇਸ ਤਰ੍ਹਾਂ ਵਸਤਾਂ ਦੀ ਖਪਤ ਦੀ ਪੱਧਰ ਆਮਦਨੀ ਦੀ ਪੱਧਰ ਅਤੇ ਵਸੋਂ ਦੀ ਕਿਸਮ ਉੱਤੇ ਨਿਰਭਰ ਕਰਦੀ ਹੈ ।

PSEB 12th Class Environmental Education Solutions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1)

ਪ੍ਰਸ਼ਨ 4.
ਜੀ. ਡੀ. ਪੀ. (GDP) ਕੀ ਹੈ ?
ਉੱਤਰ-
ਰਿਹਾਇਸ਼ੀਆਂ (Residents) ਅਤੇ ਗ਼ੈਰ-ਰਿਹਾਇਸ਼ੀਆਂ (Non-residents) ਦੋਵਾਂ ਦੀ ਆਰਥਿਕਤਾ ਦੇ ਕਾਰਨ ਇਨ੍ਹਾਂ ਦੇ ਘਰੇਲੂ ਜਾਂ ਬਾਹਰੀ ਹੱਕਾਂ ਨੂੰ ਬਿਨਾਂ ਨਿਰਧਾਰਿਤ ਅਤੇ ਲਾਪਰਵਾਹੀ ਨਾਲ ਵਰਤਦਿਆਂ ਹੋਇਆਂ ਵਸਤਾਂ (Goods) ਅਤੇ ਵਿਵਸਥਾਵਾਂ (Services) ਦੇ ਉਤਪਾਦਾਂ ਦੇ ਕੁੱਲ ਨਿਕਾਸ ਨੂੰ ਜੀ ਐੱਨ ਪੀ ਸ [ਰਾਸ਼ਟਰੀ ਪ੍ਰੋਡਕਟ (Gross General National Product)] ਆਖਿਆ ਜਾਂਦਾ ਹੈ । ਕੁੱਲ ਵਿਕਾਸ ਉਤਪਾਦ (GDP) ਨੂੰ ਕੁੱਲ ਵਸੋਂ ਦੁਆਰਾ ਤਕਸੀਮ ਕਰਨ ਨੂੰ ਜੀ ਪ੍ਰਤੀ ਜੀ ਡੀ ਪੀ ਆਖਦੇ ਹਨ ।

ਪ੍ਰਸ਼ਨ 5.
ਮਨੁੱਖ ਕਾਇਮ ਰਹਿਣਯੋਗ (ਟਿਕਾਊ) ਵਿਕਾਸ ਲਈ ਰੋੜਾ ਕਿਵੇਂ ਹੈ ?
ਉੱਤਰ-
ਕਾਇਮ ਰਹਿਣਯੋਗ ਵਿਕਾਸ ਲਈ ਮਨੁੱਖ ਹੇਠ ਲਿਖੇ ਕਾਰਨਾਂ ਕਰਕੇ ਰੋੜਾ ਹੈ-

  1. ਮਨੁੱਖਾਂ ਵਿਚ ਜਾਗਰੁਕਤਾ ਅਤੇ ਵੇਨਿੰਗ ਦੀ ਘਾਟ
  2. ਸਮੁਦਾਇ ਵਲੋਂ ਸਮਰਥਨ (Support) ਦੀ ਘਾਟ
  3. ਸਰਕਾਰ ਅਤੇ ਉਦਯੋਗਾਂ ਵਲੋਂ ਸਮਰਥਨ ਦੀ ਕਮੀ ।
  4. ਨਾ-ਕਾਇਮ ਰਹਿਣਯੋਗ ਵਿਚਾਰਧਾਰਾ ਅਤੇ ਵਤੀਰੇ ਦੀ ਸੰਰਚਨਾ ।
  5. ਬਦਲਵੇਂ (Alternate) ਝੱਲਣਯੋਗ ਕਾਇਮ ਰਹਿਣਯੋਗ ਉਤਪਾਦਾਂ ਅਤੇ ਵਿਵਸਥਾਵਾਂ (Services) ਦੀ ਕਮੀ ।

ਪ੍ਰਸ਼ਨ 6.
ਐੱਚ ਡੀ ਆਈ (HDI) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (United Nations Development Programme, UNDP) ਨੇ ਜੀਵਨ ਦੀ ਗੁਣਵੱਤਾ ਦੇ ਲਈ ਮਨੁੱਖੀ ਵਿਕਾਸ ਸੂਚਕ-ਅੰਕ (Human Development Index HDI) ਦੀ ਨਿਰਧਾਰਿਤ ਸੀਮਾ ਕਾਇਮ ਕੀਤੀ ਹੈ । ਇਸ ਸੂਚਕ-ਅੰਕ (Measure) ਦਾ ਸੰਬੰਧ ਵਿਕਾਸ ਦੇ ਤਿੰਨ ਮੁੱਢਲੇ ਸੰਘਟਕਾਂ ਨਾਲ ਹੈ ਅਤੇ ਇਹ ਸੰਘਟਕ ਹਨ :

  1. ਜੀਵਨ ਲੋਚਾਂ (Life expectancy) ਦੁਆਰਾ ਸਰੀਰਕ ਹਿੱਤ ਦੀ ਨਿਰਧਾਰਿਤ ਸੀਮਾ ।
  2. ਬਾਲਗ਼ ਸਾਖਰਤਾ (Adult literacy) ਅਤੇ ਸਕੂਲ ਦੀ ਪੜ੍ਹਾਈ ਵਿਚ ਗੁਜ਼ਾਰੇ ਗਏ ਸਾਲਾਂ ਦੇ ਸੁਮੇਲ ਕਾਰਨ ਪ੍ਰਾਪਤ ਕੀਤੀ ਗਈ ਸਿੱਖਿਆ (Education)
  3. ਪ੍ਰਤੀ ਜੀਅ ਦਾ ਜੀ ਡੀ ਪੀ ਦੁਆਰਾ ਮਾਪੇ ਹੋਏ ਰਹਿਣ-ਸਹਿਣ ਦੇ ਸਟੈਂਡਰਡ ਅਤੇ ਖਰੀਦਣ ਸ਼ਕਤੀ ਪ੍ਰਥਮਤਾ (PPP) ਨਾਲ ਮਿਲਾਨ PPP = Purchasing Power Priority)

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਕਾਇਮ ਰਹਿਣਯੋਗ (ਟਿਕਾਊ) ਵਿਕਾਸ ਦੇ ਮੂਲ ਲੱਛਣ ਕੀ ਹਨ ?
ਉੱਤਰ-
ਕਾਇਮ ਰਹਿਣਯੋਗ/ਟਿਕਾਊ ਵਿਕਾਸ ਦੇ ਮੂਲ ਲੱਛਣ-
ਕਾਇਮ ਰਹਿਣਯੋਗ (ਟਿਕਾਊ) ਵਿਕਾਸ ਮਨੁੱਖੀ ਜੀਵਨ ਸ਼ੈਲੀ (Life Style) ਨੂੰ ਸੁਧਾਰਨਾ, ਉਨ੍ਹਾਂ ਦੀਆਂ ਜ਼ਰੂਰਤਾਂ ਦੀ ਇਕ ਪਾਸੇ ਬਿਹਤਰੀ ਦਾ ਅਹਿਸਾਸ ਅਤੇ ਦੂਜੇ ਪਾਸੇ ਕੁਦਰਤੀ ਸਾਧਨਾਂ ਅਤੇ ਪਰਿਸਥਿਤਿਕ ਪ੍ਰਣਾਲੀ, ਜਿਸ ਉੱਪਰ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੇ ਨਿਰਭਰ ਕਰਨਾ ਹੈ, ਦੇ ਦਰਮਿਆਨ ਇਕ ਨਾਜ਼ੁਕ ਜਿਹਾ ਸੰਤੁਲਨ ਕਾਇਮ ਕਰਦਾ ਹੈ । ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਦੇ ਕੁੱਝ ਲੱਛਣ ਹੇਠ ਦਿੱਤੇ ਜਾਂਦੇ ਹਨ-

  1. ਆਰਥਿਕ, ਸਮਾਜਿਕ, ਪਰਿਸਥਿਤਿਕ ਵਿਗਿਆਨ ਅਤੇ ਸਮਾਜਿਕ ਹਿੱਤ ਐੱਸ. ਡੀ. ਦੀਆਂ ਯੋਜਨਾਵਾਂ ਵਿਚ ਸ਼ਾਮਿਲ ਹਨ ।
  2. ਆਰਥਿਕ ਵਾਧੇ ਅਤੇ ਸਮੇਤ ਵਾਤਾਵਰਣ ਦੀ ਗੁਣਵੱਤਾ ਵੱਲ ਕਾਇਮ ਰਹਿਣਯੋਗ ਵਿਕਾਸ ਇਸ਼ਾਰਾ ਕਰਦਾ ਹੈ ।
  3. ਮਨੁੱਖੀ ਕਿਰਿਆਵਾਂ ਅਤੇ ਕੁਦਰਤੀ ਸੰਸਾਰ (Natural World) ਵਿਚਾਲੇ ਪਾਏਦਾਰ ਸੰਬੰਧ ਨੂੰ ਟਿਕਾਈ ਰੱਖਣਾ ਇਸ ਕਿਸਮ ਦੇ ਵਿਕਾਸ ਦਾ ਨਿਚੋੜ (Essence) ਹੈ ।
  4. ਝੱਲਣਯੋਗ ਵਿਕਾਸ ਨੂੰ ਪ੍ਰਾਪਤ ਕਰਨ ਦੇ ਲਈ ਭਾਗੀਦਾਰੀ ਪਹਿਲੀ ਸ਼ਰਤ ਹੈ ।
  5. ਲੋਕੀਂ ਇਕ ਦੂਸਰੇ ਦਾ ਹੱਥ ਵਟਾਉਣ ਅਤੇ ਧਰਤੀ ਦਾ ਧਿਆਨ ਰੱਖਣ ।
  6. ਮਨੁੱਖ ਕੁਦਰਤ ਕੋਲੋਂ ਕੇਵਲ ਓਨਾ ਹੀ ਲੈਣ, ਜਿਸ ਦੀ ਪੂਰਤੀ ਪ੍ਰਕਿਰਤੀ ਆਪ ਕਰ ਸਕੇ । ਇਸ ਦਾ ਅਰਥ ਹੈ ਕਿ ਮਨੁੱਖ ਆਪਣੇ ਜੀਵਨ ਨਿਰਬਾਹ ਦੇ ਅਜਿਹੇ ਤਰੀਕੇ ਅਤੇ ਯੋਜਨਾਵਾਂ ਅਪਨਾਏ ਜਿਹੜੇ ਪ੍ਰਕਿਰਤੀ ਦੀਆਂ ਸੀਮਾਵਾਂ ਵਿਚ ਰਹਿ ਕੇ ਕੰਮ ਕਰਨ ।
  7. ਝੱਲਣਯੋਗ ਵਿਕਾਸ ਦਾ ਪਦ (Term) ਆਰਥਿਕ ਅਤੇ ਸਮਾਜਿਕ ਵਿਕਾਸ ਦੇ ਲਈ ਅਜਿਹੇ ਤਰੀਕੇ ਅਪਨਾਉਣ ਲਈ ਸੰਕੇਤ ਕਰਦਾ ਹੈ, ਜਿਹੜੇ ਦੇਸ਼ ਦੇ ਕੁਦਰਤੀ ਸਾਧਨਾਂ ਨੂੰ ਖ਼ਤਮ ਨਾ ਕਰ ਦੇਣ ।
  8. ਪਰਿਸਥਿਤਿਕ ਪ੍ਰਣਾਲੀ ਵਿਚ ਮਨੁੱਖੀ ਸਰਗਰਮੀਆਂ ਦੇ ਅਸਰਾਂ ਨੂੰ ਆਪਣੇ ਅੰਦਰ ਜ਼ਜ਼ਬ ਕਰਨ ਦੀ ਸਮਰੱਥਾ ਸੀਮਿਤ ਹੈ ਅਤੇ ਕਾਇਮ ਰਹਿਣ ਯੋਗ ਵਿਕਾਸ ਇਸ ਦੀ ਕਦਰ ਕਰਦਾ ਹੈ ।

PSEB 12th Class Environmental Education Solutions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1)

ਪ੍ਰਸ਼ਨ 2.
ਕਾਇਮ ਰਹਿਣਯੋਗ/ਬੁੱਲਣਯੋਗ (ਟਿਕਾਊ) ਵਿਕਾਸ ਦੀ ਕੀ ਲੋੜ ਹੈ ?
ਉੱਤਰ-
ਕਾਇਮ ਰਹਿਣਯੋਗ/ਝੱਲਣਯੋਗ (ਟਿਕਾਊ) ਵਿਕਾਸ ਦੀ ਲੋੜ-

  • ਪਿਛਲੇ ਕੁਝ ਸਾਲਾਂ ਤੋਂ ਸਾਨੂੰ ਇਹ ਗਿਆਨ ਹੋ ਗਿਆ ਹੈ ਕਿ ਕਿਸਾਨ ਦਾ ਮੌਜੂਦਾ ਮਾਡਲ ਨਾ-ਕਾਇਮ ਰਹਿਣ ਵਾਲਾ (unstable) ਹੈ । ਦੂਸਰੇ ਸ਼ਬਦਾਂ ਵਿੱਚ ਇਸਦਾ ਅਰਥ ਹੈ ਕਿ ਅਸੀਂ ਆਪਣੇ ਸਾਧਨਾਂ ਤੋਂ ਦੂਰ ਰਹਿ ਰਹੇ ਹਾਂ ।
  • ਅਸੀਂ ਪਾਣੀ, ਤੋਂ ਅਤੇ ਹਵਾ ਵਰਗੇ ਕੁਦਰਤੀ ਸਾਧਨਾਂ ਤੇ ਜਿਹੜਾ ਵਾਧੂ ਬੋਝ ਪਾ ਰਹੇ ਹਾਂ, ਉਸਦੇ ਨਤੀਜੇ ਵਜੋਂ ਇਹ ਸਾਧਨ ਹਮੇਸ਼ਾਂ ਲਈ ਉਪਲੱਬਧ ਨਹੀਂ ਰਹਿਣਗੇ । ਕਿਉਂਕਿ ਦੁਨੀਆਂ ਦੀ ਵੱਸੋਂ ਵਿੱਚ ਬੜੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ । ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਨੂੰ ਅੱਖੋਂ ਓਹਲ ਨਹੀਂ ਕਰ ਸਕਦੇ ।
  • ਜਨ ਸੰਖਿਆ ਵਿਚ ਹੋ ਰਹੇ ਵਾਧੇ ਕਾਰਨ ਅਸੀਂ ਵਾਤਾਵਰਣੀ ਸਾਧਨਾਂ ਨੂੰ ਪਤਲਿਆਂ ਕਰਨ ਦੇ ਇਲਾਵਾ, ਨਾਜ਼ੁਕ ਸੀਮਾ ਤਕ ਪਹੁੰਚਾ ਰਹੇ ਹਾਂ ਅਤੇ ਲੋਕਾਂ ਵਿਚ ਕੁਦਰਤੀ ਸਾਧਨਾਂ ਦੀ ਵੰਡ ਵੀ ਸਾਵੀਂ ਨਹੀਂ ਹੈ ।
  • ਇਨ੍ਹਾਂ ਹਾਲਤਾਂ ਵਿੱਚ ਆਉਣ ਵਾਲੀ ਪੀੜੀ ਦੇ ਬੱਚਿਆਂ ਦੇ ਵਾਸਤੇ ਜੀਵਨ ਸਹਾਇਕ ਪ੍ਰਣਾਲੀਆਂ ਨੂੰ ਯਕੀਨੀ ਬਣਾਏ ਬਗ਼ੈਰ ਜ਼ਿਆਦਾਤਰ ਲੋਕਾਂ ਨੂੰ ਚੰਗਾ ਜੀਵਨ ਮੁਹੱਈਆ ਕਰਨਾ ਕਠਿਨ ਹੋਵੇਗਾ ।
  • ਮੌਜੂਦਾ ਅਤੇ ਆਉਣ ਵਾਲੀਆਂ ਪੀੜੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕਾਇਮ ਰਹਿਣਯੋਗ ਵਿਕਾਸ (Sustainable Development) ਦੀ ਧਾਰਨਾ ਨੇ ਜਨਮ ਲਿਆ ।
  • ਵਿਸ਼ਵ ਵਾਤਾਵਰਣ ਅਤੇ ਵਿਕਾਸ ਕਮਿਸ਼ਨ (World Commission on Environment and Development) ਜਿਸ ਨੂੰ ਬੈਡਲੈਂਡ ਕਮਿਸ਼ਨ (Brandland Commission) ਵੀ ਆਖਦੇ ਹਨ, ਸੰਨ 1987 ਨੂੰ ਹੋਂਦ ਵਿਚ ਆਇਆ । ਇਸ ਦੀ ਪਰਿਭਾਸ਼ਾ ਹੇਠ ਲਿਖੇ ਅਨੁਸਾਰ ਹੈ :-
    ‘‘ਕਾਇਮ ਰਹਿਣਯੋਗ ਵਿਕਾਸ ਦੀ ਇਕ ਅਜਿਹੀ ਪ੍ਰਕਿਰਿਆ ਹੈ, ਜਿਹੜੀ ਕਿ ਮੌਜੂਦਾ ਪੀੜ੍ਹੀ ਦੀਆਂ ਜ਼ਰੂਰਤਾਂ ਅਤੇ ਆਉਣ ਵਾਲੀ ਪੀੜ੍ਹੀ ਦੀਆਂ ਲੋੜਾਂ ਦੀ ਪੂਰਤੀ ਦੇ ਅਧਿਕਾਰ ਨੂੰ ਕਿਸੇ ਪ੍ਰਕਾਰ ਦੀ ਹਾਨੀ ਦੇ ਪੂਰਿਆਂ ਕਰਦਾ ਹੈ ।

ਪ੍ਰਸ਼ਨ 3.
ਵੱਡੇ ਵਿਕਾਸ ਪ੍ਰਾਜੈਕਟ ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ? ਸਪੱਸ਼ਟ ਕਰੋ ।
ਜਾ
ਕਿਸ ਦਾ ਅਜੋਕਾ ਢੰਗ ਵਾਤਾਵਰਣ ਨੂੰ ਤਬਾਹ ਕਰ ਦੇਵੇਗਾ । ਵਿਚਾਰ ਕਰੋ ।
ਉੱਤਰ-
ਵੱਡੇ ਵਿਕਾਸ ਪ੍ਰਾਜੈਕਟਾਂ, ਜਿਨ੍ਹਾਂ ਵਿਚ ਡੈਮਾਂ ਦੀ ਉਸਾਰੀ, ਰੇਲਵੇ ਲਾਈਨਾਂ ਵਿਛਾਉਣੀਆਂ ਅਤੇ ਸੜਕਾਂ ਦਾ ਨਿਰਮਾਣ ਸ਼ਾਮਿਲ ਹਨ, ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਹਨ । ਇਸ ਦਾ ਵੇਰਵਾ ਹੇਠਾਂ ਦਿੱਤਾ ਗਿਆ ਹ-
ਡੈਮਾਂ ਦੀ ਉਸਾਰੀ ਮਨੁੱਖ ਭਾਵੇਂ ਆਪਣੇ ਲਾਭਾਂ ਲਈ ਹੀ ਕਰਦਾ ਹੈ, ਪਰ ਇਨ੍ਹਾਂ ਪ੍ਰਾਜੈਕਟਾਂ ਦੇ ਕਾਰਨ ਵਣ ਖੇਤਰਾਂ ਅਤੇ ਉੱਥੇ ਰਹਿਣ ਵਾਲੇ ਲੋਕਾਂ, ਜੰਗਲੀ ਜੀਵਨ ਅਤੇ ਬਨਸਪਤੀ ਨੂੰ ਭਾਰੀ ਹਾਨੀ ਪੁੱਜਦੀ ਹੈ । ਡੈਮਾਂ ਦੀ ਉਸਾਰੀ ਦੇ ਕਾਰਨ ਕਈ ਵਾਰ ਮਨੁੱਖੀ ਬਸਤੀਆਂ ਪਾਣੀ ਵਿਚ ਡੁੱਬ ਜਾਂਦੀਆਂ ਹਨ । ਜਿਵੇਂ ਕਿ ਭਾਖੜਾ ਡੈਮ ਦੇ ਉਸਾਰਨ ਕਾਰਨ ਪੁਰਾਣੇ ਬਿਲਾਸਪੁਰ (ਹਿਮਾਚਲ) ਪ੍ਰਦੇਸ਼ ਨਾਲ ਬੀਤੀ ਅਤੇ ਲੋਕਾਂ ਨੂੰ ਘਰ-ਬਾਰ ਛੱਡ ਕੇ ਨਵੀਆਂ ਥਾਂਵਾਂ ਤੇ ਰਹਿਣ ਲਈ ਮਜਬੂਰ ਹੋਣਾ ਪਿਆ ਹੈ । ਡੈਮਾਂ ਦੀ ਉਸਾਰੀ ਜੰਗਲਾਂ ਅਤੇ ਜੰਗਲੀ ਜੀਵਨ ਉੱਤੇ ਵੀ ਮਾਰੂ ਅਸਰ ਕਰਦੀ ਹੈ । ਜੰਗਲ ਨਸ਼ਟ ਹੋ ਜਾਂਦੇ ਹਨ ਜਿਸਦੇ ਸਿੱਟੇ ਵਜੋਂ ਉੱਥੇ ਪਾਇਆ ਜਾਂਦਾ ਜੰਗਲੀ ਜੀਵਨ ਆਪਣੇ ਕੁਦਰਤੀ ਨਿਵਾਸ-ਸਥਾਨ ਨੂੰ ਤਿਆਗਣ ਲਈ ਮਜਬੂਰ ਹੋ ਜਾਂਦਾ ਹੈ ।

ਨਵੇਂ ਇਲਾਕੇ ਉਨ੍ਹਾਂ ਲਈ ਮੁਆਫ਼ਿਕ ਨਹੀਂ ਹੁੰਦੇ ਅਤੇ ਉਨ੍ਹਾਂ ਦੀ ਜ਼ਿੰਦਗੀ ਖ਼ਤਰੇ ਵਿਚ ਪੈ ਜਾਂਦੀ ਹੈ । ਜੰਗਲਾਂ ਦੇ ਨਸ਼ਟ ਹੋਣ ਦੇ ਕਾਰਨ ਵਾਤਾਵਰਣ ਤਬਦੀਲ ਹੋ ਜਾਂਦਾ ਹੈ । ਮੀਹ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਗਰਮੀ ਤੇ ਤਾਪਮਾਨ ਵਿਚ ਵਾਧਾ ਹੋ ਜਾਂਦਾ ਹੈ ।

ਸੜਕਾਂ ਦੇ ਨਿਰਮਾਣ ਅਤੇ ਰੇਲਵੇ ਲਾਈਨਾਂ ਦੇ ਵਿਛਾਉਣ ਸਮੇਂ (ਵਿਸ਼ੇਸ਼ ਕਰਕੇ ਪਹਾੜੀ ਖੇਤਰਾਂ ਵਿਚ) ਚਟਾਨਾਂ ਨੂੰ ਵਿਸਫੋਟਕਾਂ ਦੁਆਰਾ ਤੋੜਿਆ ਜਾਂਦਾ ਹੈ । ਧਮਾਕੇ ਹੋਣ ਦੇ ਕਾਰਨ ਇਕ ਤਾਂ ਜੰਗਲੀ ਜੰਤੂ ਦੌੜ ਜਾਂਦੇ ਹਨ ਅਤੇ ਦੂਜੇ ਪਾਸੇ ਰੁੱਖਾਂ ਆਦਿ ਨੂੰ ਨੁਕਸਾਨ ਹੋਣ ਦੇ ਨਾਲ-ਨਾਲ ਚਟਾਨਾਂ ਨੂੰ ਵੀ ਨੁਕਸਾਨ ਪੁੱਜਦਾ ਹੈ ।

ਮਾਸਾਹਾਰੀਆਂ ਨੂੰ ਉਨ੍ਹਾਂ ਦੇ ਸ਼ਿਕਾਰ ਨਹੀਂ ਮਿਲਦੇ। ਇਸ ਤਰ੍ਹਾਂ ਕੁਦਰਤ ਵਿਚ ਅਸੰਤੁਲਨ ਉਤਪੰਨ ਹੋ ਜਾਂਦਾ ਹੈ । ਵਿਸਫੋਟਾਂ ਦੇ ਕਾਰਨ ਚਟਾਨਾਂ ਕਮਜ਼ੋਰ ਹੋ ਕੇ ਡਿੱਗਣ ਲੱਗ ਪੈਂਦੀਆਂ ਹਨ । ਮੀਂਹ ਅਤੇ ਹਨੇਰੀ ਦੇ ਕਾਰਨ ਚਟਾਨਾਂ ਖਿਸਕ ਜਾਂਦੀਆਂ ਹਨ ਜਿਸ ਦੇ ਫਲਸਰੂਪ ਬਨਸਪਤੀ ਅਤੇ ਛੋਟੇ-ਛੋਟੇ ਜੰਤੂਆਂ ਨੂੰ ਨੁਕਸਾਨ ਪੁੱਜਦਾ ਹੈ । ਮਿੱਟੀ ਅਤੇ ਚਟਾਨਾਂ ਦੇ ਖਿਸਣ ਨਾਲ ਵਾਤਾਵਰਣ ਅਤੇ ਆਵਾਜਾਈ ਵੀ ਪ੍ਰਭਾਵਿਤ ਹੋ ਜਾਂਦੇ ਹਨ । ਉਪਜਾਊ ਦਾ ਵੀ ਨੁਕਸਾਨ ਹੁੰਦਾ ਹੈ ।

ਮੈਗਾ ਪਾਜੈਕਟਾਂ ਦੇ ਕਾਰਨ ਵਾਤਾਵਰਣ ਅਤੇ ਜੰਗਲੀ ਜੀਵਨ ਦਾ ਤਾਂ ਨੁਕਸਾਨ ਹੁੰਦਾ ਹੀ ਹੈ, ਇਨ੍ਹਾਂ ਪਾਜੈਕਟਾਂ ਦੇ ਪ੍ਰਭਾਵਾਂ ਤੋਂ ਕਾਇਮ ਰਹਿਣ ਯੋਗ/ਟਿਕਾਊ ਵਿਕਾਸ ਵੀ ਸੁਰੱਖਿਅਤ ਨਹੀਂ ਹੈ ।

ਪ੍ਰਸ਼ਨ 4.
ਜੀਵਨ ਦੇ ਮਿਆਰ ਅਤੇ ਜੀਵਨ ਦੀ ਗੁਣਵੱਤਾ ਵਿਚ ਕੀ ਅੰਤਰ ਹੈ ?
ਉੱਤਰ-

  • ਜੀਵਨ ਦਾ ਮਿਆਰ -ਕਿਸੇ ਮਨੁੱਖ ਵਲੋਂ ਸਾਮਾਨ ਅਤੇ ਵਿਸ਼ੇਸ਼ ਥਾਂਵਾਂ ਦੀ ਵਰਤੋਂ ਉਸ (ਮਨੁੱਖ) ਦੇ ਜੀਵਨ ਮਿਆਰ ਨੂੰ ਦਰਸਾਉਂਦੀ ਹੈ ।
  • ਜਿਹੜਾ ਮਨੁੱਖ ਐਸ਼-ਆਰਾਮ ਦੀ ਜ਼ਿੰਦਗੀ ਗੁਜ਼ਾਰਦਾ ਹੈ, ਉਸ ਦੀ ਜ਼ਿੰਦਗੀ ਦੇ ਮਿਆਰ ਨੂੰ ਉੱਚ-ਪੱਧਰੀ ਜੀਵਨ ਮੰਨਿਆ ਜਾਂਦਾ ਹੈ । ਜੀਵਨ ਦੀ ਉੱਤਮਤਾ ਦਾ ਸਿੱਧਾ ਸੰਬੰਧ ਮਨੁੱਖ ਦੀ ਆਰਥਿਕ ਅਵਸਥਾ ਅਤੇ ਵਿਕਾਸ ਤੇ ਨਿਰਭਰ ਕਰਦਾ ਹੈ । ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਜਿਹੀ ਜ਼ਿੰਦਗੀ ਗੁਜ਼ਾਰਨ ਵਾਲਾ ਮਨੁੱਖ ਨਰੋਆ ਜਾਂ ਖੁਸ਼ ਹੋਵੇ ।
  • ਕਾਇਮ ਰਹਿਣ ਯੋਗ ਵਿਕਾਸ ਦੇ ਸੰਦਰਭ ਵਿਚ ਜੀਵਨ ਦੀ ਉੱਤਮਤਾ ਢੁਕਵੀਂ ਅਤੇ ਵਿਸ਼ਾਲ ਖੇਤਰ ਵਾਲੀ ਹੈ । ਜੀਵਨ ਦੀ ਉੱਤਮਤਾ ਕਿਸੇ ਮਨੁੱਖ ਦੇ ਸਰੀਰਕ, ਦਿਮਾਗੀ, ਅਧਿਆਤਮਿਕ ਅਤੇ ਸਮਾਜਿਕ ਪੱਧਰ ਦੇ ਸੁਮੇਲ ਨੂੰ ਦਰਸਾਉਂਦੀ ਹੈ ।
  • ਇਹ ਢੁਕਵੇਂ, ਸਾਰੇ ਗੁਣਾਂ ਵਿੱਚ ਪਹਿਲਾਂ ਤੋਂ ਦੱਸੇ ਹੋਏ ਜ਼ਿਆਦਾਤਰ ਗੁਣ, ਜਿਵੇਂ ਕਿ ਮਾਨਸਿਕ ਜਾਂ ਸਮਾਜਿਕ ਸੁਰੱਖਿਆ ਦਾ ਅਹਿਸਾਸ, ਨਿਆਂ ਸੰਗਤੀ, ਸੁਖਾਵੇਂ ਮਨੁੱਖੀ ਸੰਬੰਧ ਬਰਾਬਰ ਮੌਕੇ, ਦਿਮਾਗੀ ਸਕੂਲ, ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਅਤੇ ਨਰੋਆ ਵਾਤਾਵਰਣ ਸ਼ਾਮਿਲ ਹਨ ।
  • ਇਹ ਜ਼ਰੂਰੀ ਨਹੀਂ ਕਿ ਜੀਵਨ ਜਿਊਣ ਦਾ ਉੱਚਾ ਮਿਆਰ ਜੀਵਨ ਦੀ ਉਚੇਰੀ ਉੱਤਮਤਾ ਦਰਸਾਉਂਦਾ ਹੋਵੇ ।
  • ਜੀਵਨ ਸ਼ੈਲੀ ਨੂੰ ਵਿਕਾਸ ਦੇ ਇਕ ਆਸ ਵਜੋਂ ਮੰਗਿਆ ਜਾ ਰਿਹਾ ਹੈ । ਲੋਕਾਂ ਦੀ ਨਰੋਈ ਜ਼ਿੰਦਗੀ ਬਾਰੇ ਜੀ. ਡੀ. ਪੀ. (GDP) ਅਤੇ ਜੀ. ਐੱਨ. ਪੀ. (GNP) ਤੋਂ ਕਈ ਪ੍ਰਮਾਣ ਨਹੀਂ ਮਿਲਦੇ।

ਪ੍ਰਸ਼ਨ 5.
ਜ਼ਰੂਰਤਾਂ, ਇੱਛਾਵਾਂ ਅਤੇ ਸੁੱਖ ਸਾਧਨਾਂ ਵਿਚ ਕੀ ਅੰਤਰ ਹਨ ?
ਜਾਂ
ਜ਼ਰੂਰਤਾਂ, ਇੱਛਾਵਾਂ ਅਤੇ ਸਾਧਨਾਂ ਤੋਂ ਤੁਸੀਂ ਕੀ ਸਮਝਦੇ ਹੋ ?
ਜਾਂ
ਤੁਸੀਂ ਜ਼ਰੂਰਤਾਂ, ਇੱਛਾਵਾਂ ਅਤੇ ਮੁੱਖ ਸਾਧਨਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਦੁਨੀਆ ਭਰ ਦੇ ਲੋਕਾਂ ਦੀਆਂ ਪਾਣੀ, ਭੋਜਨ, ਰਿਹਾਇਸ਼, ਕੱਪੜਾ ਅਤੇ ਸਮਾਜਿਕ ਅੰਤਰਕਿਰਿਆਵਾਂ ਸਾਂਝੀਆਂ ਹਨ । ਕਿਸੇ ਵਿਅਕਤੀ ਦੀਆਂ ਇੱਛਾਵਾਂ ਲੋੜਾਂ ਦੇ ਉਲਟ ਉਸ (ਮਨੁੱਖ) ਦੇ ਪਿਛੋਕੜ ਉੱਤੇ ਨਿਰਭਰ ਕਰਦੀਆਂ ਹਨ । ਕਿਸੇ ਸ਼ਹਿਰੀ ਦੀਆਂ ਜ਼ਰੂਰਤਾਂ ਵਿਚ ਨਿਜੀ ਕੰਪਿਊਟਰ ਸ਼ਾਮਿਲ ਹੋ ਸਕਦਾ ਹੈ । ਚੰਗਾ ਹਲ ਇਕ ਕਿਸਾਨ ਦੀ ਲੋੜ ਹੋ ਸਕਦਾ ਹੈ । ਹਰੇਕ ਇਨਸਾਨ ਨੂੰ ਜਿਊਂਦੇ ਰਹਿਣ ਵਾਸਤੇ ਖਾਣ ਦੀ ਲੋੜ ਹੁੰਦੀ ਹੈ । ਮਨੁੱਖਾਂ ਦੇ ਭੋਜਨ, ਪਾਣੀ, ਕੱਪੜਾ ਅਤੇ ਰਿਹਾਇਸ਼ ਦੇ ਸਰੋਤ ਕੁਦਰਤੀ ਸਾਧਨ ਹਨ ।

ਭਾਵੇਂ ਇਸ ਪ੍ਰਸ਼ਨ ਦਾ ਉੱਤਰ ਦੇਣਾ ਮੁਸ਼ਕਿਲ ਹੈ ਪਰ ਇਸ ਪ੍ਰਸ਼ਨ ਦਾ ਉੱਤਰ ਇਕ | ਉਦਾਹਰਨ ਦੇ ਕੇ ਦਿੱਤਾ ਜਾ ਸਕਦਾ ਹੈ । ਉਦਾਹਰਨ ਲਈ ਦਾਲ ਅਤੇ ਚੌਲ ਇਕ ਸਾਧਾਰਨ ਕਿਸਮ ਦਾ ਭੋਜਨ ਹੈ । ਦੂਜੇ ਪਾਸੇ ਵਿਸ਼ਾਲ ਪੱਧਰ ਤੇ ਪੋਸਿਆ ਹੋਇਆ ਪੁਲਾਓ (Palao) ਮਠਿਆਈਆਂ ਅਤੇ ਆਈਸ ਕਰੀਮ ਵੀ ਭੋਜਨ ਹੀ ਹਨ । ਭੋਜਨ ਦੀ ਮਾਤਰਾ ਅਤੇ ਇਸ ਦੀ ਕਿਸਮ ਜਿਸ ਦਾ ਅਸੀਂ ਸੇਵਨ ਕਰਦੇ ਹਾਂ, ਇਹ ਨਿਰਧਾਰਿਤ ਕਰਦਾ ਹੈ ਕਿ ਕੀ ਅਜਿਹਾ ਕਰਨ ਨਾਲ ਸਾਡੀਆਂ ਮੁੱਢਲੀਆਂ ਜ਼ਰੂਰਤਾਂ ਦੀ ਪੂਰਤੀ ਹੁੰਦੀ ਹੈ ਜਾਂ ਅਸੀਂ ਇਹ ਸਿਰਫ਼ ਸੁਖ-ਸਾਧਨਾਂ ਲਈ ਕਰ ਰਹੇ ਹਾਂ ।

ਇਸ ਤੋਂ ਇਲਾਵਾ ਲੋੜਾਂ ਅਤੇ ਸੁਖ-ਸਾਧਨਾਂ ਦੀ ਸੋਝੀ ਵਿਅਕਤੀ ਤੋਂ ਵਿਅਕਤੀ, ਸਮੁਦਾਇ ਤੋਂ ਸਮੁਦਾਇ ਅਤੇ ਦੇਸ਼ ਤੋਂ ਦੇਸ਼ ਵਿਚਾਲੇ ਵੱਖਰੀ-ਵੱਖਰੀ ਕਿਸਮ ਦੀ ਹੁੰਦੀ ਹੈ । ਕੁੱਝ ਲੋਕਾਂ ਲਈ ਜਿਹੜੀ ਵਸਤੂ ਜੀਵਨ ਦਾ ਆਧਾਰ ਹੈ, ਦੂਸਰਿਆਂ ਲਈ ਉਹ ਸੁਖ-ਸਾਧਨ ਹੋ ਸਕਦੀ ਹੈ ।

PSEB 12th Class Environmental Education Solutions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1)

ਪ੍ਰਸ਼ਨ 6.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਦੀ ਅੱਜ ਦੀ ਅਤੇ ਆਉਣ ਵਾਲੀ ਪੀੜ੍ਹੀ ਦੇ ਜੀਵਨ ਦੀ ਗੁਣਵੱਤਾ ਲਈ ਕੀ ਜ਼ਰੂਰਤ ਹੈ ?
ਉੱਤਰ-
1. IUCN (International Union of Conservation of Nature and Natural Resources), UNEP (United Nations Environment Programme) ਅਤੇ WWF (World Wild Life Fund) ਦੇ ਅਨੁਸਾਰ ਪਰਿਸਥਿਤਿਕ ਪ੍ਰਣਾਲੀ ਦੀ ਝੱਲਣ ਸਮਰੱਥਾ ਦੇ ਸਮਰਥਨ ਦੇ ਅੰਦਰ, ਮਨੁੱਖੀ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਨੂੰ ਝੱਲਣਯੋਗ ਵਿਕਾਸ ਆਖਿਆ ਜਾਂਦਾ ਹੈ ।

2. ਕਾਇਮ ਰਹਿਣਯੋਗ/ਝੱਲਣਯੋਗ (ਟਿਕਾਊ) ਵਿਕਾਸ ਵਿਚ ਵਾਤਾਵਰਣੀ, ਸਮਾਜੀ ਅਤੇ ਆਰਥਿਕ ਟੀਚੇ (Goals) ਸ਼ਾਮਿਲ ਹਨ । ਝੱਲਣਯੋਗ ਵਿਕਾਸ ਦੇ ਉਦੇਸ਼ ਵਿੱਚ ਲੋਕਾਂ ਦੀਆਂ ਸਮਾਜਿਕ ਜ਼ਰੂਰਤਾਂ ਦੀ ਪੂਰਤੀ ਕਰਨਾ ਵੀ ਸ਼ਾਮਿਲ ਹੈ । ਇਨ੍ਹਾਂ ਮੁੱਢਲੀਆਂ ਲੋੜਾਂ ਵਿੱਚ ਘਰਾਂ ਦੀਆਂ (Homes) ਅਤੇ ਸੁਰੱਖਿਅਤ ਸੜਕਾਂ ਦੇ ਨਾਲ-ਨਾਲ ਲੋਕਾਂ ਨੂੰ ਆਪਣੇ ਸੰਭਾਵੀ ਸਾਧਨਾਂ ਵਰਗੀਆਂ ਸਮਾਜੀ ਲੋੜਾਂ ਨੂੰ ਸਿੱਖਿਆ, ਸਮਾਜ ਵਿਚ ਭਾਗੀਦਾਰੀ ਅਤੇ ਚੰਗੀ ਸਿਹਤ ਆਦਿ ਦੀ ਪ੍ਰਾਪਤੀ ਲਈ ਮੌਕੇ ਪ੍ਰਦਾਨ ਕਰਨਾ ਸ਼ਾਮਿਲ ਹੈ ।

3. ਤਗੜੀ (Robust) ਆਰਥਿਕਤਾ ਨੂੰ ਕਾਇਮ ਰੱਖਣ ਦੇ ਵਾਸਤੇ ਵਿਕਾਸ ਦੀ ਮਹੱਤਤਾ ਵੀ ਜ਼ਰੂਰੀ ਹੈ । ਮੌਜੂਦਾ ਸਮੇਂ ਅਤੇ ਭਵਿੱਖ ਵਿਚ ਸੰਪੰਨਤਾ ਪੈਦਾ ਕਰਨ ਲਈ ਵਿਕਾਸ ਦੀ ਜ਼ਰੂਰਤ ਹੈ ।

4. ਸਿਹਤਮੰਦ ਵਾਤਾਵਰਣ ਜੀਵਨ ਅਤੇ ਮਨੁੱਖ ਜਾਤੀ ਦੀ ਭਲਾਈ ਦੇ ਵਾਸਤੇ ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ, ਸਮਾਂਤਰ ਚਿੰਤਨ ਹੈ । ਇਸ ਵਿਚ ਜਨਸੰਖਿਆ ਸੰਬੰਧੀ ਸਮੱਸਿਆਵਾਂ, ਪੌਣ-ਪਾਣੀ, ਆਰਥਿਕ ਖ਼ੁਸ਼ਹਾਲੀ, ਊਰਜਾ, ਕੁਦਰਤੀ ਸਾਧਨਾਂ ਦੀ ਵਰਤੋਂ, ਫੋਕਟ ਪਦਾਰਥਾਂ ਦਾ ਪ੍ਰਬੰਧਣ, ਜੈਵਿਕ ਅਨੇਕਰੂਪਤਾ, ਜਲ-ਨਿਖੇੜਕਾਂ (Water Sheds) ਦੀ ਸੁਰੱਖਿਆ, ਟਕਨਾਲੋਜੀ, ਜ਼ਰਾਇਤ (ਖੇਤੀ-ਬਾੜੀ) ਸਾਫ਼ ਪਾਣੀ ਦੀ ਸਪਲਾਈ, ਅੰਤਰਰਾਸ਼ਟਰੀ ਸੁਰੱਖਿਆ, ਸਿਆਸਤ, ਤਾਜ਼ੇ (ਬਣੇ) ਭਵਨ, ਝੱਲਣਯੋਗ ਸ਼ਹਿਰ, ਤੇਜ਼ ਵਿਕਾਸ, ਸਮੁਦਾਇ/ ਪਰਿਵਾਰਕ ਸੰਬੰਧ, ਮਨੁੱਖੀ ਕਦਰਾਂ-ਕੀਮਤਾਂ ਆਦਿ ਸ਼ਾਮਿਲ ਹਨ । ਇਹ ਸਾਰੇ ਅੰਸ਼ ਝੱਲਣਯੋਗ ਸਮਾਜ ਦੇ ਹਨ ਕਿਉਂਕਿ ਇਹ ਰੋਜ਼ਾਨਾ ਜ਼ਿੰਦਗੀ ਦੇ ਬੁਨਿਆਦੀ ਅੰਗ ਹਨ ।

5. ਕੁਦਰਤੀ ਸਾਧਨਾਂ ਦੀ ਵਰਤੋਂ ਵਿਚ ਵਾਧਾ ਕੀਤਿਆਂ ਬਗ਼ੈਰ ਝੱਲਣਯੋਗ ਵਿਕਾਸ ਦਾ ਅਸਲ ਮੁੱਦਾ ਪ੍ਰਿਥਵੀ ਉੱਤੇ ਰਹਿਣ ਵਾਲਿਆਂ ਦੇ ਜੀਵਨ ਦੀ ਉੱਤਮਤਾ ਵਿਚ ਸੁਧਾਰ ਕਰਨਾ ਮੁਸ਼ਕਿਲ ਹੈ, ਕਿਉਂਕਿ ਇਨ੍ਹਾਂ ਵਸਤਾਂ ਦੀ ਪੂਰਤੀ ਕਰਨ ਦੇ ਲਈ ਵਾਤਾਵਰਣ ਦੀ ਸਮਰੱਥਾ ਅਸੀਮ ਹੈ ।

6. ਮੌਜੂਦਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਨ ਦੇ ਇਲਾਵਾ ਇਹ ਝੱਲਣਯੋਗ ਵਿਕਾਸ) ਸਥਾਨਕ ਆਰਥਿਕ ਵਿਕਾਸ ਨੂੰ ਉਤਸ਼ਾਹ ਦੇਣ ਦੇ ਨਾਲ-ਨਾਲ ਸਾਰੀਆਂ ਪੀੜ੍ਹੀਆਂ ਦੇ ਜੀਵਨ ਦੀ ਉਚੇਰੀ ਗੁਣਵੱਤਾ ਲਈ ਕੰਮ ਕਰਦਾ ਹੈ ।

ਪ੍ਰਸ਼ਨ 7.
ਕਾਇਮ ਰਹਿਣਯੋਗ/ਟਿਕਾਊ ਖਪਤ ਦੀਆਂ ਕੁੱਝ ਉਦਾਹਰਨਾਂ ਦਿਉ ।
ਉੱਤਰ-
ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਕਮਿਸ਼ਨ (CSD, Commission of Sustainable Development) ਜਿਸ ਦੀ ਸਥਾਪਨਾ ਆਸਲੋ (Oslo) ਵਿਖੇ ਜਨਵਰੀ 1994 ਨੂੰ ਕੀਤੀ ਗਈ, ਨੇ ਸਿਫ਼ਾਰਸ਼ ਕੀਤੀ ਕਿ ਖਪਤ ਦੇ ਅਤੇ ਉਤਪਾਦਨ ਦੇ ਤਰੀਕਿਆਂ ਨੂੰ ਬਦਲਣ ਲਈ ਹੇਠ ਲਿਖੇ ਉਪਾਅ ਅਰਥਾਤ ਕਦਮ ਚੁੱਕੇ ਜਾਣ-

  1. ਊਰਜਾ ਦਾ ਸੁਰੱਖਿਅਣ ਅਤੇ ਊਰਜਾ ਦੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ।
  2. ਜਨਤਕ ਵਾਂਸਪੋਰਟ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕੀਤੀ ਜਾਵੇ ।
  3. ਫੋਕਟ ਪਦਾਰਥਾਂ ਦੇ ਪੁਨਰ ਚੱਕਰਣ ਅਤੇ ਮੁੜ ਵਰਤੋਂ ਨੂੰ ਘਟਾਇਆ ਜਾਵੇ ।
  4. ਪੈਕ ਕਰਨ ਲਈ ਡੱਬੇ ਤਿਆਰ ਕਰਨ ਨੂੰ ਘਟਾਉਣਾ ।
  5. ਵਧੇਰੇ ਰਿਸ਼ਟ-ਪੁਸ਼ਟ ਵਾਤਾਵਰਣੀ ਪ੍ਰਕਿਰਿਆਵਾਂ ਦੁਆਰਾ ਤਿਆਰ ਕੀਤੇ ਗਏ ਉਤਪਾਦਾਂ ਦੀ ਵਰਤੋਂ ਦੀ ਹੌਸਲਾ ਅਫ਼ਜ਼ਾਈ ਕਰਨਾ ਅਤੇ ਵਾਤਾਵਰਣੀ ਸਿਹਤਮੰਦ ਉਤਪਾਦਾਂ ਦਾ ਵਿਕਾਸ ਕਰਨਾ ।
  6. ਵਾਤਾਵਰਣ ਦਾ ਨੁਕਸਾਨ ਕਰਨ ਵਾਲੇ ਪਦਾਰਥਾਂ ਵਿਚਲੇ ਹਾਨੀਕਾਰਕ ਪਦਾਰਥਾਂ ਨੂੰ ਘਟਾਇਆ ਜਾਵੇ ।
  7. ਪਾਣੀ ਨੂੰ ਅਜਾਈਂ ਜਾਣ ਤੋਂ ਬਚਾਉਣਾ ।

PSEB 11th Class Environmental Education Solutions Chapter 2 ਵਸੋਂ ਅਤੇ ਵਾਤਾਵਰਣ

Punjab State Board PSEB 11th Class Environmental Education Book Solutions Chapter 2 ਵਸੋਂ ਅਤੇ ਵਾਤਾਵਰਣ Textbook Exercise Questions and Answers.

PSEB Solutions for Class 11 Environmental Education Chapter 2 ਵਸੋਂ ਅਤੇ ਵਾਤਾਵਰਣ

Environmental Education Guide for Class 11 PSEB ਵਸੋਂ ਅਤੇ ਵਾਤਾਵਰਣ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜਨ-ਅੰਕਣ (Demography) ਕੀ ਹੈ ?
ਉੱਤਰ-
ਵਸੋਂ ਦੇ ਅਲੱਗ-ਅਲੱਗ ਪਹਿਲੂ ਜਿਵੇਂ ਵਸੋਂ ਵਿਚ ਵਾਧਾ, ਵੰਡ, ਵਸੋਂ ਵਾਧੇ ਦੇ ਕਾਰਕ ਆਦਿ ਬਾਰੇ ਅੰਕੜੇ ਇਕੱਠੇ ਕਰਨ ਨੂੰ ਜਨ-ਅੰਕਣ ਕਿਹਾ ਜਾਂਦਾ ਹੈ।

ਪ੍ਰਸ਼ਨ 2.
ਜਨਮ ਦਰ (Birth Rate) ਦੀ ਪਰਿਭਾਸ਼ਾ ਦਿਓ।
ਉੱਤਰ-
ਕਿਸੇ ਖੇਤਰ ਵਿਚ ਪ੍ਰਤੀ ਹਜ਼ਾਰ ਵਿਅਕਤੀਆਂ ਉੱਪਰ ਜਨਮ ਲੈਣ ਵਾਲੇ ਬੱਚਿਆਂ ਦੀ ਗਿਣਤੀ ਦੀ ਔਸਤ ਨੂੰ ਜਨਮ ਦਰ ਕਹਿੰਦੇ ਹਾਂ ।

ਪ੍ਰਸ਼ਨ 3.
ਲਿੰਗ ਅਨੁਪਾਤ (Sex Ratio) ਕਿਸ ਨੂੰ ਆਖਦੇ ਹਨ ?
ਉੱਤਰ-
ਪ੍ਰਤੀ ਹਜ਼ਾਰ ਆਦਮੀਆਂ (ਮਰਦਾਂ) ਦੀ ਵਸੋਂ ਪਿੱਛੇ ਔਰਤਾਂ ਦੀ ਪ੍ਰਤੀਸ਼ਤ/ਵਸੋਂ ਨੂੰ ਲਿੰਗ ਅਨੁਪਾਤ ਆਖਦੇ ਹਾਂ ।

ਪ੍ਰਸ਼ਨ 4.
ਮੌਤ ਦਰ (Death Rate) ਦੀ ਪਰਿਭਾਸ਼ਾ ਦਿਓ ।
ਉੱਤਰ-
ਕਿਸੇ ਦੇਸ਼ ਜਾਂ ਦੇਸ਼ ਵਿਚ ਇਕ ਸਾਲ ਵਿਚ ਵਸੋਂ ਦੇ ਪ੍ਰਤੀ ਹਜ਼ਾਰ ਆਦਮੀਆਂ ਉੱਪਰ ਮਰਨ ਵਾਲੇ ਆਦਮੀਆਂ ਦੀ ਸੰਖਿਆ ਨੂੰ ਮੌਤ ਦਰ ਕਹਿੰਦੇ ਹਨ|

PSEB 11th Class Environmental Education Solutions Chapter 2 ਵਸੋਂ ਅਤੇ ਵਾਤਾਵਰਣ

ਪ੍ਰਸ਼ਨ 5.
ਵਸੋਂ ਦੇ ਵਾਧੇ, ਪਰਵਾਸ ਜਾਂ ਆਵਾਸ ਲਈ ਕਿਹੜਾ ਕਾਰਕ ਜ਼ਿੰਮੇਵਾਰ ਹੈ ?
ਉੱਤਰ-
ਵਸੋਂ ਦੇ ਵਾਧੇ, ਪਰਵਾਸ ਜਾਂ ਆਵਾਸ ਲਈ ਰੋਜ਼ੀ-ਰੋਟੀ ਕਮਾਉਣਾ ਅਤੇ ਆਪਣੇ ਪਰਿਵਾਰ ਦਾ ਪਾਲਨ-ਪੋਸ਼ਣ ਕਰਨਾ ਆਦਿ ਕਾਰਨ ਜਾਂ ਕਾਰਕ ਜੁੰਮੇਵਾਰ ਹਨ।

ਪ੍ਰਸ਼ਨ 6.
ਗਰੀਬੀ (Poverty) ਕੀ ਹੈ ?
ਉੱਤਰ-
ਆਪਣੀਆਂ ਆਰਥਿਕ ਅਤੇ ਮਾਲੀ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਅਸਮਰਥ ਹੋਣ ਨੂੰ ਗ਼ਰੀਬੀ ਕਹਿੰਦੇ ਹਨ ।

ਪ੍ਰਸ਼ਨ 7.
ਸਾਖਰਤਾ (Literacy) ਦੀ ਪਰਿਭਾਸ਼ਾ ਦਿਓ ।
ਉੱਤਰ-
ਪੜ੍ਹਨ ਅਤੇ ਲਿਖਣ ਦੀ ਯੋਗਤਾ ਨੂੰ ਸਾਖਰਤਾ ਕਹਿੰਦੇ ਹਨ।

(ਅ) ਛੋਟ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਪਾਲਣ-ਸੰਭਾਲਣ ਸਮਰੱਥਾ (Carrying Capacity) ਦੀ ਵਿਆਖਿਆ ਕਰੋ ।
ਉੱਤਰ-
ਵਸੋਂ ਦੀ ਵਾਧੂ ਗਿਣਤੀ ਵਾਤਾਵਰਣ ਨੂੰ ਪ੍ਰਭਾਵਿਤ ਕਰਦੀ ਹੈ, ਕਿਸੇ ਵੀ ਖੇਤਰ ਦੀ ਵਾਤਾਵਰਣ ਸਥਿਤੀ ਦੇ ਅਨੁਸਾਰ ਉਸ ਖੇਤਰ ਦੀ ਵਸੋਂ ਦੇ ਵਾਧੂਪਣ ਨੂੰ ਪਾਲਣ-ਸੰਭਾਲਣ ਦੀ ਸਮਰੱਥਾ ਤੋਂ ਪਤਾ ਲਗਾਇਆ ਜਾ ਸਕਦਾ ਹੈ। ਇਸ ਦੇ ਅਨੁਸਾਰ ਵਸੋਂ ਦੇ ਵਾਧੂਪਣ ਦੇ ਆਧਾਰ ਤੇ ਵਾਤਾਵਰਣ ਦੇ ਦੋ ਮਹੱਤਵਪੂਰਨ ਘਟਕ ਹਨ ।

  • ਜੀਵਨ ਰੱਖਿਅਕ ਘਟਕ (Life Supportive Components)-ਉਹ ਘਟਕ ਜੋ ਹਵਾ, ਭੋਜਨ, ਜਲ ਅਤੇ ਗਰਮੀ ਦਿੰਦੇ ਹਨ।
  • ਰਹਿੰਦ-ਖੂੰਹਦ ਪਾਚਣਸ਼ੀਲ ਘਟਕ (Waste Assimilative Components) ਵਾਤਾਵਰਣ ਦੇ ਇਸ ਹਿੱਸੇ ਵਿਚ ਮਨੁੱਖੀ ਕਿਰਿਆ ਦੁਆਰਾ ਉਤਪੰਨ ਵਿਅਰਥ ਪਦਾਰਥਾਂ ਦਾ ਪਾਚਨ ਸ਼ਾਮਿਲ ਹੈ।

ਪ੍ਰਸ਼ਨ 2.
ਵਾਧੇ ਦੀ ਦਰ ਨੇ ਭੋਜਨ ਦੇ ਉਤਪਾਦਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ?
ਉੱਤਰ-
ਵਧਦੀ ਹੋਈ ਵਸੋਂ ਦੇ ਕਾਰਨ ਖਾਣ ਵਾਲੀਆਂ ਚੀਜ਼ਾਂ ਦੀ ਮੰਗ ਵੀ ਵਧਦੀ ਹੈ। ਇਸਦੇ ਨਤੀਜੇ ਵਜੋਂ, ਖੇਤੀ ਕਰਨ ਵਾਸਤੇ ਧਰਤੀ ਨੂੰ ਪ੍ਰਕਾਸ਼, ਜਲ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਸਹਾਇਤਾ ਅਤੇ ਆਧੁਨਿਕ ਤਰੀਕਿਆਂ ਨਾਲ ਜ਼ਿਆਦਾ ਵਰਤੋਂ ਵਿਚ ਲਿਆਂਦਾ ਗਿਆ ਹੈ। ਇਸ ਨਾਲ ਸੰਸਾਰ ਵਿਚ ਖਾਣ ਵਾਲੀਆਂ ਚੀਜ਼ਾਂ ਦਾ ਉਤਪਾਦਨ 50 ਪ੍ਰਤੀਸ਼ਤ ਤੋਂ ਜ਼ਿਆਦਾ ਵਧ ਗਿਆ ਹੈ। ਪਰੰਤੁ ਮਨੁੱਖ ਦੀਆਂ ਮਾੜੀਆਂ ਗਤੀਵਿਧੀਆਂ ਨਾਲ ਜਿਵੇਂ ਪਸ਼ੂਆਂ ਦਾ ਜ਼ਿਆਦਾ ਚਾਰਨਾ , ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਅਤੇ ਭੂਮੀਗਤ ਜਲ ਦਾ ਗ਼ਲਤ ਉਪਯੋਗ ਆਦਿ ਦੇ ਕਾਰਨ ਕਈ ਮੁਸ਼ਕਿਲਾਂ ਪੈਦਾ ਹੋ ਗਈਆਂ ਹਨ । ਧਰਤੀ ਦਾ ਖਾਰਾਪਨ, ਰੇਗਿਸਤਾਨੀ ਕਰਨ, ਭੂਮੀ ਦਾ ਕਟਾਵ ਹੋਣਾ, ਭੂਮੀ ਦਾ ਵਿਤੀਕਰਨ ਆਦਿ ਇਸ ਦੇ ਨਤੀਜੇ ਹਨ। ਇਸ ਤੋਂ ਇਲਾਵਾ ਵਸੋਂ ਦੇ ਵਾਧੁਪਨ ਦੇ ਕਾਰਨ ਬਹੁਤ ਸਾਰੇ ਲੋਕੀ ਕੁਪੋਸ਼ਣ ਦਾ ਸ਼ਿਕਾਰ ਹੋਏ ਹਨ। ਭਾਰਤ ਵਿਚ ਲਗਪਗ 70 ਤੋਂ 80 ਪ੍ਰਤੀਸ਼ਤ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ । ਇਸ ਕਾਰਨ ਵਸੋਂ ਵਿਸਫੋਟ ਦੇ ਕਾਰਨ ਵਧਦੀ ਹੋਈ ਆਬਾਦੀ ਦੇ ਕਾਰਨ ਖਾਣ ਵਾਲੇ ਪਦਾਰਥਾਂ ਦੀ ਮੰਗ ਨੂੰ ਪੂਰਾ ਕਰਨਾ ਮੁਸ਼ਕਿਲ ਹੈ।

PSEB 11th Class Environmental Education Solutions Chapter 2 ਵਸੋਂ ਅਤੇ ਵਾਤਾਵਰਣ

ਪ੍ਰਸ਼ਨ 3.
ਚਾਰ ਸੈਟੇਲਾਇਟ ਸ਼ਹਿਰਾਂ ਦੇ ਨਾਂ ਲਿਖੋ ।
ਉੱਤਰ-
ਨੋਇਡਾ, ਫਰੀਦਾਬਾਦ, ਗਾਜ਼ੀਆਬਾਦ, ਗੁੜਗਾਂਵ, ਮੁਹਾਲੀ ਅਤੇ ਪੰਚਕੂਲਾ ।

ਪ੍ਰਸ਼ਨ 4.
ਵਸੋਂ ਦੇ ਵਾਧੇ ਦਾ ਊਰਜਾ ਉੱਪਰ ਕੀ ਪ੍ਰਭਾਵ ਹੈ ?
ਉੱਤਰ-
ਸੰਸਾਰ ਦੇ ਜ਼ਿਆਦਾ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਵਧਦੀ ਹੋਈ ਵਸੋਂ ਵਾਸਤੇ ਰੋਜ਼ਗਾਰ ਵਧਾਉਣ ਅਤੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਵਾਸਤੇ ਉਤਪਾਦਨ ਨੂੰ ਵਧਾਉਣ ਵਾਸਤੇ ਕਾਰਖਾਨਿਆਂ ਦੀ ਜ਼ਰੂਰਤ ਪੈ ਰਹੀ ਹੈ। ਊਰਜਾ ਦੇ ਬਗੈਰ ਕਾਰਖਾਨੇ ਚਲਾਉਣੇ ਬੜੇ ਮੁਸ਼ਕਿਲ ਹਨ । ਵਧਦੀ ਵਸੋਂ ਦੇ ਕਾਰਨ ਊਰਜਾ ਦੇ ਸੋਮੇ ਪਹਿਲਾਂ ਤੋਂ ਬੜੇ ਘੱਟ ਹਨ, ਜਿਵੇਂ ਲੱਕੜੀ, ਪਥਰਾਟ ਬਾਲਣ ਅਤੇ ਬਿਜਲੀ ਦੀ ਜ਼ਰੂਰਤ ਵੱਧ ਰਹੀ ਹੈ। ਪਥਰਾਟ ਬਾਲਣ ਸੀਮਿਤ ਮਾਤਰਾ ਵਿਚ ਹੀ ਮਿਲ ਰਿਹਾ ਹੈ, ਅਤੇ ਇਹ ਹੌਲੀ-ਹੌਲੀ ਖ਼ਤਮ ਹੋ ਰਹੇ ਹਨ। ਇਹਨਾਂ ਕਾਰਨਾਂ ਕਰਕੇ ਹੀ ਊਰਜਾ ਉੱਪਰ ਵਧਦੀ ਵਸੋਂ ਦਾ ਦਬਾਅ ਹੈ । ਇਸ ਤਰ੍ਹਾਂ ਊਰਜਾ ਦੀ ਜ਼ਿਆਦਾ ਵਰਤੋਂ ਨਾਲ ਊਰਜਾ ਸੰਕਟ ਪੈਦਾ ਹੋ ਰਿਹਾ ਹੈ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਵਸੋਂ ਨਾਲ ਸੰਬੰਧਿਤ ਮਾਲਬੇਸ ਦਾ ਸਿਧਾਂਤ ਕੀ ਹੈ ?
ਉੱਤਰ-
18ਵੀਂ ਸ਼ਤਾਬਦੀ ਦੇ ਅੰਤ ਤੇ ਇਕ ਅੰਗਰੇਜ਼ੀ ਆਰਥਿਕ ਵਿਗਿਆਨੀ ਅਤੇ ਵਸੋਂ ਵਿਵਰਨ ਸ਼ਾਸਤਰੀ ਥਾਮਸ ਰਾਬਰਟ ਮਾਲਥਸ (1798) ਨੇ ਆਪਣੇ ਵਲੋਂ ਸਿਧਾਂਤ ਦਾ ਵਰਣਨ ਕੀਤਾ ਹੈ। ਇਸ ਸਿਧਾਂਤ ਦੇ ਅਨੁਸਾਰ ਵਸੋਂ ਹਮੇਸ਼ਾ ਰੇਖਾ ਗਣਿਤ ਵਾਧਾ (2, 4, 8, 16, 32) ਵਿਚ ਵਧਦੀ ਹੈ। ਜਦੋਂ ਕਿ ਭੋਜਨ ਅਤੇ ਜੀਵਤ ਰਹਿਣ ਦੇ ਸਾਧਨ ਸਮਾਂਤਰੀ ਸ਼੍ਰੇਣੀ (2, 4, 6, 8, 10) ਵਿਚ ਵਧਦੀ ਹੈ। ਇਸ ਲਈ ਵਸੋਂ, ਭੋਜਨ ਅਤੇ ਥਾਂ ਦੇ ਵਿਚ ਅਸੰਤੁਲਨ ਬਣਿਆ ਰਹਿੰਦਾ ਹੈ। ਮਾਲਥਸ ਨੇ ਇਹ ਨਤੀਜਾ ਕੱਢਿਆ ਕਿ ਜੇਕਰ ਵਸੋਂ ਦਾ ਵਾਧੂਪਣ ਨਹੀਂ ਰੁਕਦਾ ਤੇ ਕੁਦਰਤ ਆਪਣੇ ਤਰੀਕੇ ਨਾਲ; ਜਿਵੇਂ-ਜੰਗ, ਭੁੱਖਮਰੀ, ਹੜ੍ਹ, ਸੁਨਾਮੀ, ਬੀਮਾਰੀਆਂ ਆਦਿ ਨਾਲ ਵਸੋਂ ਵਿਚ ਕਮੀ ਕਰਦੀ ਹੈ।

ਪ੍ਰਸ਼ਨ 2.
ਸ਼ਹਿਰੀਕਰਨ (Urbanisation) ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਵਸੋਂ ਵਿਚ ਵਾਧਾ ਹੋਣ ਕਰਕੇ ਕਈ ਲੋਕੀਂ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਜਾਣਾ ਸ਼ੁਰੂ ਹੋ ਗਏ ਹਨ ਤੇ ਸ਼ਹਿਰਾਂ ਦਾ ਖੇਤਰ ਤੇਜ਼ੀ ਨਾਲ ਵਧ ਰਿਹਾ ਹੈ। ਇਸਨੂੰ ਸ਼ਹਿਰੀਕਰਨ ਕਿਹਾ ਜਾਂਦਾ ਹੈ । ਜਿਸ ਕਾਰਨ ਖੇਤੀ ਕਰਨ ਯੋਗ ਧਰਤੀ ਘਟ ਰਹੀ ਹੈ। ਇਸ ਤਰ੍ਹਾਂ ਸ਼ਹਿਰੀਕਰਨ ਦਾ ਵਾਤਾਵਰਣ ਉੱਪਰ ਕਾਫ਼ੀ ਮਾੜਾ ਅਸਰ ਹੋਇਆ ਹੈ। ਸ਼ਹਿਰੀਕਰਨ ਦੇ ਵਾਤਾਵਰਣ ਉੱਪਰ ਹੋਣ ਵਾਲੇ ਕੁੱਝ ਮਾੜੇ ਪ੍ਰਭਾਵ ਹੇਠ ਲਿਖੇ ਹਨ-

  1. ਸ਼ਹਿਰਾਂ ਦੀ ਵਧਦੀ ਵਸੋਂ ਦੇ ਕਾਰਨ ਠੋਸ ਫਾਲਤੂ ਪਦਾਰਥ ਜਿਵੇਂ ਘਰੇਲੂ ਕਚਰਾ, ਕਾਰਖਾਨਿਆਂ ਦਾ ਰਿਸਾਵ ਆਦਿ ਦਾ ਉਤਪਾਦਨ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਜਿਸ ਕਰਕੇ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਤੇ ਬੀਮਾਰੀਆਂ ਵਧ ਰਹੀਆਂ ਹਨ ।
  2. ਜ਼ਿਆਦਾ ਸ਼ਹਿਰੀਕਰਨ ਅਤੇ ਕਾਰਖਾਨਿਆਂ ਤੋਂ ਕੁਦਰਤੀ ਸੰਸਾਧਨਾਂ ਦੀ ਖਪਤ ਦਰ ਵਧ ਗਈ ਹੈ, ਇਸ ਨਾਲ ਵਾਤਾਵਰਣ ਵਿਚ ਅਸੰਤੁਲਨ ਪੈਦਾ ਹੋਇਆ ਹੈ ।
  3. ਸ਼ਹਿਰੀਕਰਨ ਦੇ ਨਾਲ ਸ਼ਹਿਰੀ ਖੇਤਰਾਂ ਦੇ ਚਾਰੋਂ ਪਾਸੇ ਗੰਦੀਆਂ ਬਸਤੀਆਂ ਪੈ ਗਈਆਂ ਹਨ । ਇਹਨਾਂ ਬਸਤੀਆਂ ਦੇ ਨਾਲ ਸ਼ਹਿਰਾਂ ਦਾ ਵਾਤਾਵਰਣ ਖ਼ਰਾਬ ਹੋਇਆ ਹੈ।
  4. ਸ਼ਹਿਰਾਂ ਵਿਚ ਹਵਾ ਪ੍ਰਦੂਸ਼ਣ, ਧੁਨੀ ਪ੍ਰਦੂਸ਼ਣ, ਜਲ ਪ੍ਰਦੂਸ਼ਣ ਆਦਿ ਵਾਤਾਵਰਣ ਨੂੰ ਖ਼ਰਾਬ ਕਰਦੇ ਹਨ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਵਸੋਂ ਵਾਧੇ ਦੇ ਵਾਤਾਵਰਣ ਦੀ ਪਾਲਣ-ਸੰਭਾਲਣ ਸਮਰੱਥਾ ਦੇ ਵੱਖ-ਵੱਖ ਅੰਗਾਂ ਉੱਪਰ ਪੈਣ ਵਾਲੇ ਪ੍ਰਭਾਵਾਂ ਦੀ ਚਰਚਾ ਕਰੋ।
ਉੱਤਰ-
ਵਸੋਂ ਵਾਧਾ ਵਾਤਾਵਰਣ ਦੀ ਪਾਲਣ-ਸੰਭਾਲਣ ਸਮਰੱਥਾ ਦੇ ਵੱਖ-ਵੱਖ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ। ਵਾਤਾਵਰਣ ਅਤੇ ਵਸੋਂ ਆਪਸ ਵਿਚ ਬਹੁਤ ਡੂੰਘਾਈ ਤੋਂ ਜੁੜੇ ਹਨ। ਸਾਡਾ ਜੀਵਨ ਕੁਦਰਤੀ ਸਾਧਨਾਂ ਦੇ ਸੰਤੁਲਿਤ ਉਪਯੋਗ ‘ਤੇ ਨਿਰਭਰ ਕਰਦਾ ਹੈ। ਇਹ ਸੰਤੁਲਿਤ ਪ੍ਰਯੋਗ ਤਾਂ ਹੀ ਸੰਭਵ ਹਨ ਜਦੋਂ ਵਸੋਂ ਘੱਟ ਹੋਵੇ । ਜੇ ਵਸੋਂ ਵਿਚ ਵਾਧਾ ਹੁੰਦਾ ਰਹਿੰਦਾ ਹੈ ਤਾਂ ਕੁਦਰਤ ਦੇ ਵਾਧੂ ਦੋਹਣ ਦੀ ਲੋੜ ਪਏਗੀ । ਇਸ ਵਾਧੂ ਦੋਹਣ ਤੋਂ ਵਾਤਾਵਰਣ ਦੀ ਸਮੱਸਿਆ ਦਾ ਜਨਮ ਹੁੰਦਾ ਹੈ। ਵਸੋਂ ਵਿਸਫੋਟ ਦੇ ਕਾਰਨ ਵਾਤਾਵਰਣ ਸੁਰੱਖਿਆ ਦਾ ਸੰਕਟ ਪੈਦਾ ਹੋ ਗਿਆ ਹੈ। ਵਾਤਾਵਰਣ ‘ਤੇ ਉਸ ਦੀ ਪਾਲਣ ਸੰਭਾਲਣ ਸਮਰੱਥਾ ਤੋਂ ਜ਼ਿਆਦਾ ਭਾਰ ਪੈ ਰਿਹਾ ਹੈ। ਜਿਸ ਨਾਲ ਜੀਵਨਦਾਇਕ ਕਾਰਕ ਪ੍ਰਭਾਵਿਤ ਹੁੰਦੇ ਹਨ। ਵਾਤਾਵਰਣ ਦੀ ਪਾਲਣ-ਸੰਭਾਲਣ ਸਮਰੱਥਾ ਦੇ ਆਧਾਰ ‘ਤੇ ਉਸ ਦੇ ਦੋ ਪ੍ਰਕਾਰ ਦੇ ਘਟਕ ਹੁੰਦੇ ਹਨ|

ਜੀਵਨ ਰੱਖਿਅਕ ਸੰਘਟਕ (Life Supportive Components)-ਵਾਤਾਵਰਣ ਦਾ ਉਹ ਭਾਗ ਹੈ ਜੋ ਉਰਜਾ, ਭੋਜਨ, ਹਵਾ ਅਤੇ ਪਾਣੀ ਦਿੰਦਾ ਹੈ।
ਰਹਿੰਦ-ਖੂੰਹਦ ਪਾਚਣਸ਼ੀਲ ਘਟਕ (Waste Assimilative Components)ਵਾਤਾਵਰਣ ਦੇ ਇਸ ਭਾਗ ਵਿਚ ਮਨੁੱਖੀ ਕਿਰਿਆਂ ਵਲੋਂ ਪੈਦਾ ਫਾਲਤੂ ਪਦਾਰਥਾਂ ਦਾ ਪਾਚਣ ਜਾਂ ਨਿਪਟਾਰਾ ਸ਼ਾਮਿਲ ਹੈ। ਧਰਤੀ ਦੀ ਪਾਲਣ ਸੰਭਾਲਣ ਦੀ ਸਮਰੱਥਾ ਸੀਮਿਤ ਹੈ, ਇਸ ਲਈ ਵਸੋਂ ਵਾਧੇ ਦੇ ਕਾਰਨ ਵਾਤਾਵਰਣ ਦੀ ਪਾਲਣ ਸੰਭਾਲਣ ਦੀ ਸਮਰੱਥਾ ਦੇ ਹਿੱਸਿਆਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।

ਇਹਨਾਂ ਦਾ ਵਿਵਰਣ ਹੇਠਾਂ ਲਿਖਿਆ ਹੈ –
ਖਾਣ ਵਾਲੇ ਪਦਾਰਥਾਂ ‘ ਤੇ ਅਸਰ (Impact on Food Stuffs)ਵੱਧਦੀ ਹੋਈ ਵਸੋਂ ਦੇ ਕਾਰਨ ਖਾਣ ਵਾਲੇ ਪਦਾਰਥਾਂ ਦੀ ਮੰਗ ਵਧਦੀ ਹੈ। ਇਸ ਲਈ ਖੇਤੀ ਯੋਗ ਜ਼ਮੀਨ ਨੂੰ ਉਰਜਾ, ਪਾਣੀ, ਖਾਦਾਂ ਅਤੇ ਕੀਟਾਣੂ ਨਾਸ਼ਕ ਦਵਾਈਆਂ ਦੀ ਮਦਦ ਨਾਲ ਤੇ ਆਧੁਨਿਕ ਤਰੀਕਿਆਂ ਦੀ ਵਰਤੋਂ ਦੁਆਰਾ ਜ਼ਿਆਦਾ ਵਰਤਿਆ ਜਾ ਰਿਹਾ ਹੈ। ਇਸ ਨਾਲ ਸੰਸਾਰ ਵਿਚ ਖਾਣ ਵਾਲੇ ਪਦਾਰਥਾਂ ਦੀ ਉਤਪਾਦਕਤਾ 50 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਵੱਧ ਗਈ ਹੈ, ਪਰ ਮਾਨਵ ਦੀਆਂ ਅਨਿਆਂਸੰਗਤ ਗਤੀਵਿਧੀਆਂ ਦੇ ਵੱਧ ਚਾਰਨ, ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਅਤੇ ਭੂਮੀਗਤ ਪਾਣੀ ਦੇ ਦੁਰਉਪਯੋਗ ਦੇ ਕਾਰਨ ਨਵੀਆਂ-ਨਵੀਆਂ ਵਾਤਾਵਰਣ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ । ਭੂਮੀ ਦਾ ਲੂਣੀਕਰਣ, ਮਾਰੂਸਥਲੀਕਰਣ, ਭੂ-ਖੋਰਣ, ਭੂਮੀ ਵਿਕਤੀਕਰਣ ਆਦਿ ਇਸਦੇ ਨਤੀਜੇ ਹਨ। ਇਸਦੇ ਨਾਲ-ਨਾਲ ਖਾਣ ਦੇ ਪਦਾਰਥਾਂ ਦੀ ਕਮੀ ਦੇ ਕਾਰਨ ਜ਼ਿਆਦਾਤਰ ਲੋਕ, ਅਲਪ-ਪੋਸ਼ਿਤ ਹਨ । ਭਾਰਤ ਵਿਚ ਲਗਪਗ 70 ਤੋਂ 80 ਪ੍ਰਤੀਸ਼ਤ ਬੱਚੇ ਕੁਪੋਸ਼ਣ ਦੇ ਸ਼ਿਕਾਰ ਹਨ ।

ਊਰਜਾ ’ਤੇ ਪ੍ਰਭਾਵ (Impact on Energy) -ਵਿਸ਼ਵ ਦੇ ਜ਼ਿਆਦਾਤਰ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ ਵੱਧਦੀ ਹੋਈ ਆਬਾਦੀ ਦੇ ਲਈ ਰੋਜ਼ਗਾਰ ਵਧਾਉਣ ਅਤੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ, ਉਤਪਾਦਨ ਵਧਾਉਣ ਲਈ ਉਦਯੋਗੀਕਰਨ ਦੇ ਵੱਲ ਵੱਧ ਰਹੇ ਹਨ ਅਤੇ ਊਰਜਾ ਦੇ ਬਗੈਰ ਉਦਯੋਗ ਨਹੀਂ ਚਲ ਸਕਦੇ । ਇਸ ਤਰ੍ਹਾਂ ਵਸੋਂ ਵਾਧਾ, ਤੇਜ਼ ਉਦਯੋਗੀਕਰਨ ਅਤੇ ਸ਼ਹਿਰੀਕਰਨ ਦੇ ਨਤੀਜੇ ਵਜੋਂ ਪਹਿਲਾਂ ਤੋਂ ਹੀ ਘੱਟ ਮਾਤਰਾ ਵਿਚ ਹਾਸਿਲ ਊਰਜਾ ਸਰੋਤ ਜਿਵੇਂ, ਲੱਕੜੀ, ਪਥਰਾਟ ਬਾਲਣ ਅਤੇ ਬਿਜਲੀ ਦੀ ਮੰਗ ਵੱਧ ਰਹੀ ਹੈ। ਪਥਰਾਟ ਬਾਲਣ ਸੀਮਿਤ ਮਾਤਰਾ ਵਿਚ ਹਾਸਲ ਹੋਣ ਦੇ ਕਾਰਨ ਹੌਲੀ-ਹੌਲੀ ਖ਼ਤਮ ਹੋ ਰਹੇ ਹਨ। ਇਸ ਤਰ੍ਹਾਂ ਵਸੋਂ ਦੇ ਵਾਧੇ ਦੇ ਕਾਰਨ ਕੁਦਰਤੀ ਸੋਮਿਆਂ ਵਿਚ ਨਾ-ਬਰਾਬਰਤਾ ਦੀ ਸਥਿਤੀ ਪੈਦਾ ਹੋਣ ‘ਤੇ ਵਾਤਾਵਰਣ ਵਿਕੂਤ ਹੋਣ ਦੀ ਸਥਿਤੀ ਪੈਦਾ ਹੋ ਗਈ ਹੈ।

ਗਰੀਬੀ ‘ ਤੇ ਪ੍ਰਭਾਵ (Impact on Poverty)-ਵਸੋਂ ਅਤੇ ਗਰੀਬੀ ਦਾ ਇਕ ਦੁਸਰੇ ਨਾਲ ਬਹੁਤ ਗਹਿਰਾ ਸੰਬੰਧ ਹੈ। ਵਿਸ਼ਵ ਦੀ ਤਿੰਨ-ਚੌਥਾਈ ਵਸੋਂ ਕਾਸਸ਼ੀਲ ਦੇਸ਼ਾਂ ਵਿਚ ਰਹਿੰਦੀ ਹੈ। ਇਹਨਾਂ ਦੇਸ਼ਾਂ ਵਿਚ ਬੇਰੋਜ਼ਗਾਰੀ ਇਕ ਵੱਡੀ ਸਮੱਸਿਆ ਹੈ ਜੋ ਗਰੀਬੀ ਨੂੰ ਵਜੋਂ ਅਤੇ ਵਾਤਾਵਰਣ ਜਨਮ ਦਿੰਦੀ ਹੈ। ਗਰੀਬੀ ਦੇ ਕਾਰਨ ਲੋਕਾਂ ਨੂੰ ਪੌਸ਼ਟਿਕ ਆਹਾਰ, ਘਰਾਂ ਅਤੇ ਕੱਪੜਿਆਂ ਦੀ ਕਮੀ ਰਹਿੰਦੀ ਹੈ। ਨਾਲ ਹੀ ਸਿੱਖਿਆ ਅਤੇ ਸਫ਼ਾਈ ਦੀ ਵੀ ਕਮੀ ਰਹਿੰਦੀ ਹੈ। ਇਹਨਾਂ ਸਭ ਕਾਰਨਾਂ ਨਾਲ ਉਤਪਾਦਕਤਾ ਘੱਟ ਹੋ ਜਾਂਦੀ ਹੈ। ਉਤਪਾਦਕਤਾ ਦੀ ਕਮੀ ਨਾਲ ਮੁੜ ਗਰੀਬੀ ਵਿਚ ਵਾਧਾ ਹੋ ਜਾਂਦਾ ਹੈ। ਆਰਥਿਕ ਸੰਸਾਧਨਾਂ ਦੀ ਇੱਕੋ ਜਿਹੀ ਵੰਡ ਨਾ ਹੋਣ ਅਤੇ ਆਬਾਦੀ ਵਧਣ ਨਾਲ ਸਮੱਸਿਆ ਹੋਰ ਵੀ ਭਿਆਨਕ ਹੋ ਜਾਂਦੀ ਹੈ ਕਿਉਂਕਿ ਵਸੋਂ ਵਾਧਾ ਮੁੱਢਲੀਆਂ ਲੋੜਾਂ ਜਿਵੇਂ ਘਰ, ਰੁਜ਼ਗਾਰ, ਚਿਕਿਤਸਾ ਸੁਵਿਧਾਵਾਂ ਆਦਿ ‘ਤੇ ਦਬਾਓ ਪਾਉਂਦੀ ਹੈ। ਇਸ ਨਾਲ ਗਰੀਬੀ ਵਿਚ ਵਾਧਾ ਹੁੰਦਾ ਹੈ।

ਕੱਚੇ ਮਾਲ ‘ਤੇ ਪ੍ਰਭਾਵ (Impact on Raw Materials)-ਆਬਾਦੀ ਵਿਚ ਵਾਧੇ ਦਾ ਸਿੱਧਾ ਅਸਰ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਉਦਯੋਗਾਂ ‘ਤੇ ਵੱਧ ਤੋਂ ਵੱਧ ਮਾਲ ਬਨਾਉਣ ਦਾ ਦਬਾਓ ਪਾਉਣ ਤੋਂ ਹੈ। ਉਦਯੋਗਾਂ ਵਿਚ ਉਤਪਾਦਨ ਲਈ ਕੱਚੇ ਮਾਲ ਦੀ ਲੋੜ ਹੁੰਦੀ ਹੈ।

ਕੱਚੇ ਮਾਲ ਦੇ ਦੋ ਮੁੱਖ ਸੋਮੇ (Two Major Sources of Raw Materials) -ਕੱਚੇ ਮਾਲ ਦੇ ਦੋ ਮੁੱਖ ਸੋਮੇ ਜੰਗਲ ਅਤੇ ਖਾਣਾਂ ਹਨ । ਖਾਣਾਂ ਤੋਂ ਸਾਨੂੰ ਕੋਲਾ, ਲੋਹਾ ਅਤੇ ਹੋਰ ਧਾਤੂ ਮਿਲਦੇ ਹਨ। ਪਰ ਆਬਾਦੀ ਵਧਣ ਨਾਲ ਜ਼ਿਆਦਾ ਉਤਪਾਦਨ ਲਈ ਖਾਣਾਂ ਖੋਦਣ ਕਿਰਿਆਵਾਂ ਖਣਨ) ਵਿਚ ਵਾਧਾ ਹੁੰਦਾ ਹੈ। ਜਿਸਦੇ ਨਤੀਜੇ ਵਜੋਂ ਕਿੰਨੀਆਂ ਖਾਣਾਂ ਖ਼ਤਮ ਹੋ ਜਾਂਦੀਆਂ ਹਨ ।

PSEB 11th Class Environmental Education Solutions Chapter 2 ਵਸੋਂ ਅਤੇ ਵਾਤਾਵਰਣ

ਜੰਗਲਾਂ ਤੋਂ ਸਾਨੂੰ ਬਹੁਤ ਸਾਰੇ ਉਪਯੋਗੀ ਪਦਾਰਥ ਜਿਵੇਂ ਇਮਾਰਤੀ ਲੱਕੜੀ, ਰਬੜ, ਦਵਾਈਆਂ ਆਦਿ ਮਿਲਦੇ ਹਨ ਪਰ ਇਹਨਾਂ ਦੀ ਪੂਰਤੀ ਲਈ ਜੰਗਲਾਂ ਦੀ ਅੰਨ੍ਹੇਵਾਹ ਦੋਹਣ ਕੀਤਾ ਜਾਂਦਾ ਹੈ। | ਜੰਗਲਾਂ ਦੇ ਵਿਨਾਸ਼ ਦੇ ਬਹੁਤ ਸਾਰੇ ਬੁਰੇ ਨਤੀਜੇ ਹਨ। ਜੰਗਲਾਂ ਦੇ ਨਸ਼ਟ ਹੋਣ ਨਾਲ ਗਰੀਨ ਹਾਊਸ ਪ੍ਰਭਾਵ ਵੱਧ ਰਿਹਾ ਹੈ। ਜਿਸ ਨਾਲ ਵਿਸ਼ਵ-ਵਿਆਪੀ ਤਾਪਮਾਨ ਵਿਚ ਵਾਧਾ ਹੋਣ ਦੀ ਸਮੱਸਿਆ ਪੈਦਾ ਹੋ ਰਹੀ ਹੈ।

ਵਿਸ਼ਵ-ਵਿਆਪੀ ਤਾਪਮਾਨ ਵਿਚ ਵਾਧਾ (Global Warming) ਹੋਣ ਕਾਰਨ ਧਰੁਵਾਂ ‘ਤੇ ਜੰਮੀ ਬਰਫ਼ ਪਿਘਲ ਰਹੀ ਹੈ ਅਤੇ ਸਮੁੰਦਰ ਦੇ ਪਾਣੀ ਦਾ ਪੱਧਰ ਉੱਪਰ ਉੱਠ ਰਿਹਾ ਹੈ। | ਜਿਸ ਦੇ ਨਤੀਜੇ ਵਜੋਂ ਕਈ ਦੀਪਾਂ ਅਤੇ ਸਮੁੰਦਰ ਦੇ ਕੰਡੇ ਦੇ ਖੇਤਰਾਂ ਦੇ ਪਾਣੀ ਵਿਚ ਡੁੱਬਣ ਦੀ ਸੰਭਾਵਨਾ ਬਣੀ ਹੋਈ ਹੈ।