PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

Punjab State Board PSEB 9th Class Social Science Book Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ Textbook Exercise Questions and Answers.

PSEB Solutions for Class 9 Social Science Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

Social Science Guide for Class 9 PSEB ਭਾਰਤ ਵਿੱਚ ਅੰਨ ਸੁਰੱਖਿਆ Textbook Questions and Answers

ਅਭਿਆਸ ਦੇ ਪ੍ਰਸ਼ਨ |
(ੳ) ਖ਼ਾਲੀ ਸਥਾਨ ਭਰੋ

ਪ੍ਰਸ਼ਨ 1.
ਸਰਕਾਰ ਨੇ ਗ਼ਰੀਬਾਂ ਨੂੰ ਵਾਜ਼ਿਬ ਕੀਮਤ ਤੇ ਅੰਨ ਉਪਲੱਬਧ ਕਰਵਾਉਣ ਲਈ …………. ਪ੍ਰਣਾਲੀ ਸ਼ੁਰੂ ਕੀਤੀ ਹੈ ।
ਉੱਤਰ –
ਸਰਵਜਨਿਕ ਵੰਡ,

ਪ੍ਰਸ਼ਨ 2.
1943 ਵਿਚ ਭਾਰਤ ਦੇ ………….. ਰਾਜ ਵਿਚ ਬਹੁਤ ਵੱਡਾ ਕਾਲ ਪਿਆ ।
ਉੱਤਰ
ਬੰਗਾਲ,

ਪ੍ਰਸ਼ਨ 3.
…………. ਅਤੇ ………….. ਕੁਪੋਸ਼ਨ ਦਾ ਵੱਧ ਸ਼ਿਕਾਰ ਹੁੰਦੇ ਹਨ ।
ਉੱਤਰ
ਔਰਤਾਂ, ਬੱਚੇ,

ਪ੍ਰਸ਼ਨ 4.
…………. ਕਾਰਡ ਬਹੁਤ ਗ਼ਰੀਬ ਵਰਗ ਲਈ ਜਾਰੀ ਕੀਤਾ ਜਾਂਦਾ ਹੈ ।
ਉੱਤਰ
ਰਾਸ਼ਨ,

ਪ੍ਰਸ਼ਨ 5.
ਫ਼ਸਲਾਂ ਦੀ ਪਹਿਲਾਂ ਐਲਾਨ ਕੀਤੀ ਕੀਮਤ ਨੂੰ ………….. ਕੀਮਤ ਕਿਹਾ ਜਾਂਦਾ ਹੈ ?
ਉੱਤਰ
ਘੱਟੋ-ਘੱਟ ਸਮਰਥਨ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

(ਅ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਲੋਕਾਂ ਨੂੰ ਕਿਹੜਾ ਕਾਰਡ ਜਾਰੀ ਕੀਤਾ ਜਾਂਦਾ ਹੈ ।
(a) ਅੰਤੋਦਿਆ ਕਾਰਡ
(b) ਬੀ. ਪੀ. ਐੱਲ. ਕਾਰਡ
(c) ਏ. ਪੀ. ਐੱਲ. ਕਾਰਡ
(d) ਸੀ. ਪੀ. ਐੱਲ. ਕਾਰਡ ।
ਉੱਤਰ-
(b) ਬੀ. ਪੀ. ਐੱਲ. ਕਾਰਡ

ਪ੍ਰਸ਼ਨ 2.
………. ਅੰਨ ਸੁਰੱਖਿਆ ਦਾ ਇਕ ਸੂਚਕ ਹੈ ।
(a) ਦੁੱਧ
(b) ਪਾਣੀ
(c) ਭੁੱਖ
(d) ਹਵਾ ।
ਉੱਤਰ-
(c) ਭੁੱਖ

ਪ੍ਰਸ਼ਨ 3.
ਫ਼ਸਲਾਂ ਦੀ ਪਹਿਲਾਂ ਐਲਾਨ ਕੀਤੀ ਕੀਮਤ ਨੂੰ ਕੀ ਕਿਹਾ ਜਾਂਦਾ ਹੈ ?
(a) ਨਿਊਨਤਮ ਸਮਰਥਨ ਕੀਮਤ
(b) ਇਸ਼ੂ ਕੀਮਤ
(c) ਘੱਟੋ ਤੋਂ ਘੱਟ ਕੀਮਤ
(d) ਉੱਚਿਤ ਕੀਮਤ ।
ਉੱਤਰ-
(a) ਨਿਊਨਤਮ ਸਮਰਥਨ ਕੀਮਤ

ਪ੍ਰਸ਼ਨ 4.
ਬੰਗਾਲ ਕਾਲ ਤੋਂ ਇਲਾਵਾ ਹੋਰ ਕਿਹੜੇ ਰਾਜ ਵਿੱਚ ਅਕਾਲ ਵਰਗੀ ਸਥਿਤੀ ਪੈਦਾ ਹੋਈ ?
(a) ਕਰਨਾਟਕ
(b) ਪੰਜਾਬ
(c) ਔਡੀਸ਼ਾ
(d) ਮੱਧ ਪ੍ਰਦੇਸ਼ ।
ਉੱਤਰ-
(c) ਔਡੀਸ਼ਾ

ਪ੍ਰਸ਼ਨ 5.
ਕਿਹੜੀ ਸਹਿਕਾਰੀ ਸੰਸਥਾ ਗੁਜਰਾਤ ਵਿੱਚ ਦੁੱਧ ਅਤੇ ਦੁੱਧ ਪਦਾਰਥ ਵੇਚਦੀ ਹੈ ?
(a) ਅਮੁਲ
(b) ਵੇਰਕਾ
(c) ਮਦਰ ਡੇਅਰੀ
(d) ਸੁਧਾ ॥
ਉੱਤਰ-
(a) ਅਮੁਲ

(ਈ) ਸਹੀ/ਗਲਤ

ਪ੍ਰਸ਼ਨ 1.
ਅੰਨ ਦੇ ਉਪਲੱਬਧ ਹੋਣ ਤੋਂ ਭਾਵ ਹੈ ਕਿ ਦੇਸ਼ ਦੇ ਅੰਦਰ ਅੰਨ ਪੈਦਾ ਨਹੀਂ ਕੀਤਾ ਜਾਂਦਾ ਹੈ ।
ਉੱਤਰ-
ਗਲਤ,

ਪ੍ਰਸ਼ਨ 2.
ਭੁੱਖ ਅੰਨ ਸੁਰੱਖਿਆ ਦਾ ਇਕ ਸੂਚਕ ਹੈ ।
ਉੱਤਰ-
ਸਹੀ,

ਪ੍ਰਸ਼ਨ 3.
ਰਾਸ਼ਨ ਦੀਆਂ ਦੁਕਾਨਾਂ ਨੂੰ ਉੱਚਿਤ ਮੁੱਲ ‘ਤੇ ਸਮਾਨ ਵੇਚਣ ਵਾਲੀਆਂ ਦੁਕਾਨਾਂ ਵੀ ਕਿਹਾ ਜਾਂਦਾ ਹੈ ।
ਉੱਤਰ-
ਗਲਤ,

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 4.
ਪੰਜਾਬ ਰਾਜ ਵਿਚ ਮਾਰਕਫੈਡ ਭਾਰਤ ਵਿਚ ਸਭ ਤੋਂ ਵੱਡੀ ਖ਼ਰੀਦੋ-ਫਰੋਖਤ ਸਹਿਕਾਰੀ ਸੰਸਥਾ ਹੈ ।
ਉੱਤਰ-
ਗ਼ਲਤ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੰਨ ਸੁਰੱਖਿਆ ਤੋਂ ਕੀ ਭਾਵ ਹੈ ?
ਉੱਤਰ-
ਅੰਨ ਸੁਰੱਖਿਆ ਦਾ ਅਰਥ ਹੈ, ਸਾਰੇ ਲੋਕਾਂ ਦੇ ਲਈ ਹਮੇਸ਼ਾਂ ਵਾਸਤੇ ਭੋਜਨ ਉਪਲੱਬਧ, ਪਹੁੰਚ ਅਤੇ ਉਸਨੂੰ ਪ੍ਰਾਪਤ ਕਰਨ ਦੀ ਸਮਰੱਥਾ ।

ਪ੍ਰਸ਼ਨ 2.
ਅੰਨ ਸੁਰੱਖਿਆ ਦੀ ਜ਼ਰੂਰਤ ਕਿਉਂ ਹੈ ?
ਉੱਤਰ-
ਅੰਨ ਸੁਰੱਖਿਆ ਦੀ ਜ਼ਰੂਰਤ ਲਗਾਤਾਰ ਅਤੇ ਤੇਜ਼ ਗਤੀ ਦੇ ਨਾਲ ਵੱਧ ਰਹੀ ਜਨ-ਸੰਖਿਆ ਦੇ ਲਈ ਹੈ ।

ਪ੍ਰਸ਼ਨ 3.
ਕਾਲ ਤੋਂ ਕੀ ਭਾਵ ਹੈ ?
ਉੱਤਰ-
ਕਾਲ ਦਾ ਅਰਥ ਹੈ-ਅਨਾਜ ਵਿਚ ਹੋਣ ਵਾਲੀ ਜ਼ਿਆਦਾ ਤੋਂ ਜ਼ਿਆਦਾ ਦੁਰਲੱਭਤਾ ।

ਪ੍ਰਸ਼ਨ 4.
ਮਹਾਂਮਾਰੀ ਦੀਆਂ ਦੋ ਉਦਾਹਰਣਾਂ ਦਿਓ ।
ਉੱਤਰ-

  1. ਭਾਰਤ ਵਿਚ 1974 ਵਿਚ ਚੇਚਕ ॥
  2. ਭਾਰਤ ਵਿਚ 1994 ਵਿਚ ਪਲੇਗ ।

ਪ੍ਰਸ਼ਨ 5.
ਬੰਗਾਲ ਦਾ ਅਕਾਲ ਕਦੋਂ ਵਾਪਰਿਆ ਸੀ ?
ਉੱਤਰ-
1943 ਵਿਚ ।

ਪ੍ਰਸ਼ਨ 6.
ਬੰਗਾਲ ਦੇ ਅਕਾਲ ਦੌਰਾਨ ਕਿੰਨੇ ਲੋਕ ਮਾਰੇ ਗਏ ?
ਉੱਤਰ-
ਬੰਗਾਲ ਦੇ ਅਕਾਲ ਵਿਚ 30 ਲੱਖ ਲੋਕ ਮਾਰੇ ਗਏ ਸਨ ।

ਪ੍ਰਸ਼ਨ 7.
ਅਕਾਲ ਦੇ ਦੌਰਾਨ ਕਿਹੜੇ ਲੋਕ ਜ਼ਿਆਦਾ ਪੀੜਤ ਹੁੰਦੇ ਹਨ ?
ਉੱਤਰ-
ਬੱਚੇ ਅਤੇ ਔਰਤਾਂ ਅਕਾਲ ਵਿਚ ਸਭ ਤੋਂ ਜ਼ਿਆਦਾ ਪੀੜਤ ਹੁੰਦੇ ਹਨ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 8.
ਹੱਕ ਦੀ ਧਾਰਨਾ ਕਿਸ ਵਿਅਕਤੀ ਨੇ ਦਿੱਤੀ ?
ਉੱਤਰ-
ਡਾ: ਅਮਰਤਿਆ ਸੇਨ ਨੇ ।

ਪ੍ਰਸ਼ਨ 9.
ਅੰਨ ਅਸੁਰੱਖਿਅਤ ਲੋਕ ਕੌਣ ਹਨ ?
ਉੱਤਰ-
ਭੂਮੀਹੀਣ ਲੋਕ, ਪਰੰਪਰਾਗਤ ਕਾਰੀਗਰ, ਅਨੁਸੂਚਿਤ ਜਾਤੀ, ਜਨ-ਜਾਤੀ ਦੇ ਲੋਕ ਆਦਿ ।

ਪ੍ਰਸ਼ਨ 10.
ਉਨ੍ਹਾਂ ਖੇਤਰਾਂ ਦੇ ਨਾਂ ਲਿਖੋ ਜਿੱਥੇ ਅੰਨ ਅਸੁਰੱਖਿਅਤ ਲੋਕ ਜ਼ਿਆਦਾ ਗਿਣਤੀ ਵਿਚ ਰਹਿੰਦੇ ਹਨ ?
ਉੱਤਰ-
ਉੱਤਰ-ਪ੍ਰਦੇਸ਼, ਬਿਹਾਰ, ਓਡੀਸ਼ਾ, ਝਾਰਖੰਡ, ਬੰਗਾਲ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦਾ ਕੁੱਝ ਭਾਗ ॥

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਰੀ ਕ੍ਰਾਂਤੀ ਤੋਂ ਕੀ ਭਾਵ ਹੈ ?
ਉੱਤਰ-
ਹਰੀ ਕ੍ਰਾਂਤੀ ਤੋਂ ਭਾਵ ਭਾਰਤ ਵਿਚ ਖਾਧ-ਅਨਾਜ ਵਿਚ ਹੋਣ ਵਾਲੇ ਉਸ ਵਾਧੇ ਤੋਂ ਹੈ, ਜੋ 1966-67 ਵਿਚ ਖੇਤੀ ਵਿਚ ਨਵੀਆਂ ਤਕਨੀਕਾਂ ਲਗਾਉਣ ਨਾਲ ਪੈਦਾ ਹੋਇਆ | ਇਸ ਨਾਲ ਖੇਤੀ ਉਤਪਾਦਨ 25 ਗੁਣਾਂ ਵੱਧ ਗਿਆ ਸੀ । ਇਹ ਵਾਧਾ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਸੀ । ਇਸ ਲਈ ਇਸਨੂੰ ਹਰੀ ਕ੍ਰਾਂਤੀ ਦਾ ਨਾਂ ਦਿੱਤਾ ਗਿਆ ।

ਪ੍ਰਸ਼ਨ 2.
ਬਫ਼ਰ ਭੰਡਾਰ ਤੋਂ ਕੀ ਭਾਵ ਹੈ ?
ਉੱਤਰ-
ਬਫ਼ਰ ਭੰਡਾਰ ਭਾਰਤੀ ਖਾਧ ਨਿਗਮ ਦੇ ਮਾਧਿਅਮ ਨਾਲ ਸਰਕਾਰ ਦੁਆਰਾ ਪ੍ਰਾਪਤ ਅਨਾਜ, ਕਣਕ ਅਤੇ ਚਾਵਲ ਦਾ ਭੰਡਾਰ ਹੈ । ਭਾਰਤੀ ਖਾਧ ਨਿਗਮ ਆਦਿ ਅਧਿਸ਼ੇਸ਼ ਉਤਪਾਦਨ ਵਾਲੇ ਰਾਜਾਂ ਵਿਚ ਕਿਸਾਨਾਂ ਤੋਂ ਅਨਾਜ ਅਤੇ ਚਾਵਲ ਖਰੀਦਦੇ ਹਨ । ਕਿਸਾਨਾਂ ਨੂੰ ਉਨ੍ਹਾਂ ਦੀ ਅੱਜ ਦੇ ਬਦਲੇ ਪਹਿਲਾ ਤੋਂ ਘੋਸ਼ਿਤ ਕੀਮਤ ਦਿੱਤੀ ਜਾਂਦੀ ਹੈ । ਇਸਨੂੰ ਘੱਟੋ-ਘੱਟ ਸਮਰਥਨ ਮੁੱਲ ਕਹਿੰਦੇ ਹਨ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 3.
ਜਨਤਕ ਵੰਡ-ਪ੍ਰਣਾਲੀ ਤੋਂ ਕੀ ਭਾਵ ਹੈ ?
ਉੱਤਰ-
ਭਾਰਤੀ ਖਾਧ ਨਿਗਮ ਦੁਆਰਾ ਪ੍ਰਾਪਤ ਅਨਾਜ ਨੂੰ ਸਰਕਾਰ ਨਿਯਮਿਤ ਰਾਸ਼ਨ ਦੁਕਾਨਾਂ ਦੇ ਮਾਧਿਅਮ ਨਾਲ ਸਮਾਜ ਦੇ ਗਰੀਬ ਵਰਗਾਂ ਵਿਚ ਵੰਡ ਦਿੰਦੀ ਹੈ ।
ਇਸ ਨੂੰ ਸਰਵਜਨਿਕ ਵੰਡ ਪ੍ਰਣਾਲੀ ਕਹਿੰਦੇ ਹਨ |ਹੁਣ ਜ਼ਿਆਦਾਤਰ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਡੀਪੂ ਦੀਆਂ ਦੁਕਾਨਾਂ ਹਨ । ਦੇਸ਼ ਭਰ ਵਿਚ ਲਗਪਗ 4.6 ਲੱਖ ਰਾਸ਼ਨ ਦੀਆਂ ਦੁਕਾਨਾਂ ਹਨ । ਰਾਸ਼ਨ ਦੀਆਂ ਦੁਕਾਨਾਂ ਜਿਸ ਨੂੰ ਉੱਚਿਤ ਮੁੱਲ ਦੀਆਂ ਦੁਕਾਨਾਂ ਕਿਹਾ ਜਾਂਦਾ ਹੈ, ਇਨ੍ਹਾਂ ਵਿਚ ਖੰਡ, ਖਾਧ ਅਨਾਜ ਅਤੇ ਭੋਜਨ ਪਕਾਉਣ ਦੇ ਲਈ ਮਿੱਟੀ ਦੇ ਤੇਲ ਦੇ ਭੰਡਾਰ ਹਨ ।

ਪ੍ਰਸ਼ਨ 4.
ਨਿਊਨਤਮ ਸਮਰਥਨ ਕੀਮਤ ਕੀ ਹੁੰਦੀ ਹੈ ?
ਉੱਤਰ-
ਭਾਰਤੀ ਖਾਧ ਨਿਗਮ ਅਧਿਸ਼ੇਸ਼ ਉਤਪਾਦਨ ਵਾਲੇ ਰਾਜਾਂ ਵਿਚ ਕਿਸਾਨਾਂ ਤੋਂ ਅਨਾਜ ਅਤੇ ਚਾਵਲ ਖਰੀਦਦੇ ਹਨ । ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਬਦਲੇ ਪਹਿਲਾਂ ਤੋਂ ਘੋਸ਼ਿਤ ਕੀਮਤਾਂ ਦੇ ਦਿੱਤੀਆਂ ਜਾਂਦੀਆਂ ਹਨ । ਇਸ ਮੁੱਲ ਨੂੰ ਘੱਟੋ-ਘੱਟ ਸਮਰਥਨ ਮੁੱਲ ਕਹਿੰਦੇ ਹਨ । ਇਨ੍ਹਾਂ ਫ਼ਸਲਾਂ ਨੂੰ ਜ਼ਿਆਦਾ ਉਤਪਾਦਿਤ ਕਰਵਾਉਣ ਦੇ ਲਈ ਸਰਕਾਰ ਬਿਜਾਈ ਦੇ ਮਾਧਿਅਮ ਨਾਲ ਪਹਿਲੇ ਸਰਕਾਰ ਘੱਟੋ-ਘੱਟ ਸਮਰਥਨ ਕੀਮਤ ਦੀ ਘੋਸ਼ਣਾ ਕਰ ਦਿੰਦੀ ਹੈ ।

ਪ੍ਰਸ਼ਨ 5.
ਮੌਸਮੀ ਭੁੱਖ ਅਤੇ ਮਿਆਦੀ ਭੁੱਖ ਤੋਂ ਕੀ ਭਾਵ ਹੈ ?
ਉੱਤਰ-
ਲੰਮੇ ਸਮੇਂ ਦੀ ਮਿਆਦੀ ਭੁੱਖ ਮਾਤਰਾ ਅਤੇ ਗੁਣਵੱਤਾ ਦੇ ਆਧਾਰ ‘ਤੇ ਖ਼ੁਰਾਕ ਨਾ ਹਿਣ ਕਰਨ ਦੇ ਕਾਰਨ ਹੁੰਦੀ ਹੈ । ਗ਼ਰੀਬ ਲੋਕ ਆਪਣੀ ਜ਼ਿਆਦਾ ਨਿਮਨ ਆਮਦਨ ਅਤੇ ਜੀਊਂਦੇ ਰਹਿਣ ਦੇ ਲਈ ਖਾਧ ਪਦਾਰਥ ਖਰੀਦਣ ਵਿਚ ਅਸਮਰੱਥ ਹੋਣ ਦੇ ਕਾਰਨ ਲੰਮੇ ਸਮੇਂ ਵਾਸਤੇ ਭੁੱਖ ਨਾਲ ਜਕੜੇ ਹੁੰਦੇ ਹਨ | ਮੌਸਮੀ ਭੁੱਖ ਫ਼ਸਲ ਉਗਾਉਣ ਅਤੇ ਕਟਾਈ ਦੇ ਚੱਕਰ ਨਾਲ ਸੰਬੰਧਿਤ ਹੈ । ਇਹ ਪੇਂਡੂ ਖੇਤਰਾਂ ਦੀਆਂ ਖੇਤੀ ਕਿਰਿਆਵਾਂ ਦੀ ਮੌਸਮੀ ਪ੍ਰਕਿਰਤੀ ਦੇ ਕਾਰਨ ਅਤੇ ਸ਼ਹਿਰੀ ਖੇਤਰਾਂ ਵਿੱਚ ਅਨਿਯਮਿਤ ਮਜ਼ਦੂਰੀ ਦੇ ਕਾਰਨ ਹੁੰਦੀ ਹੈ ।

ਪ੍ਰਸ਼ਨ 6.
ਬਫ਼ਰ ਭੰਡਾਰ ਸਰਕਾਰ ਵੱਲੋਂ ਕਿਉਂ ਰੱਖਿਆ ਜਾਂਦਾ ਹੈ ?
ਉੱਤਰ-
ਬਫ਼ਰ ਭੰਡਾਰ ਸਰਕਾਰ ਵੱਲੋਂ ਬਣਾਉਣ ਦਾ ਮੁੱਖ ਉਦੇਸ਼ ਜ਼ਰੂਰਤਾਂ ਵਾਲੇ ਰਾਜਾਂ ਜਾਂ ਖੇਤਰਾਂ ਵਿਚ ਅਤੇ ਸਮਾਜ : ਦੇ ਗ਼ਰੀਬ ਵਰਗਾਂ ਵਿਚ ਬਜ਼ਾਰ ਕੀਮਤ ਤੋਂ ਘੱਟ ਕੀਮਤ ‘ਤੇ ਅਨਾਜ ਦੀ ਵੰਡ ਦੇ ਲਈ ਕੀਤਾ ਜਾਂਦਾ ਹੈ । ਇਸ ਕੀਮਤ ਨੂੰ ਨਿਰਗਮ ਕੀਮਤ ਵੀ ਕਹਿੰਦੇ ਹਨ । ਇਹ ਖ਼ਰਾਬ ਮੌਸਮ ਵਿਚ ਜਾਂ ਫਿਰ ਸੰਕਟ ਕਾਲ ਵਿਚ ਅਨਾਜ ਦੀ ਸਮੱਸਿਆ ਹੱਲ ਕਰਨ ਵਿਚ ਵੀ ਮੱਦਦ ਕਰਦੀ ਹੈ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 7.
ਇਸ਼ੂ ਕੀਮਤ ਤੋਂ ਕੀ ਭਾਵ ਹੈ ?
ਉੱਤਰ-
ਸਰਕਾਰ ਦਾ ਮੁੱਖ ਉਦੇਸ਼ ਅਨਾਜ ਦੀ ਘਾਟ ਵਾਲੇ ਖੇਤਰਾਂ ਵਿਚ ਅੰਨ ਉਪਲੱਬਧ ਕਰਵਾਉਣਾ ਹੈ । ਇਸ ਉਦੇਸ਼ ਦੀ ਪੂਰਤੀ ਦੇ ਲਈ ਸਰਕਾਰ ਬਫ਼ਰ ਭੰਡਾਰ ਬਣਾਉਂਦੀ ਹੈ ਤਾਂ ਕਿ ਸਮਾਜ ਦੇ ਗਰੀਬ ਵਰਗਾਂ ਨੂੰ ਬਾਜ਼ਾਰ ਕੀਮਤ ਤੋਂ ਘੱਟ ਕੀਮਤ ‘ਤੇ ਖਾਣ ਦਾ ਸਮਾਨ ਉਪਲੱਬਧ ਹੋ ਸਕੇ । ਇਸ ਘੱਟੋ-ਘੱਟ ਕੀਮਤ ਨੂੰ ਹੀ ਨਿਰਗਮ ਕੀਮਤ ਕਿਹਾ ਜਾਂਦਾ ਹੈ ।

ਪ੍ਰਸ਼ਨ 8.
ਸਸਤੇ ਮੁੱਲ ਦੀਆਂ ਦੁਕਾਨਾਂ ਦੀਆਂ ਸਮੱਸਿਆਵਾਂ ਦੀ ਵਿਆਖਿਆ ਕਰੋ ।
ਉੱਤਰ-
ਰਾਸ਼ਨ ਦੀਆਂ ਦੁਕਾਨਾਂ ਦੇ ਮਾਲਿਕ ਕਈ ਵਾਰ ਜ਼ਿਆਦਾ ਲਾਭ ਕਮਾਉਣ ਦੇ ਲਈ ਅਨਾਜ ਨੂੰ ਖੁੱਲ੍ਹੇ ਬਾਜ਼ਾਰ ਵਿਚ ਵੇਚ ਦਿੰਦੇ ਹਨ । ਕਈ ਵਾਰ ਘਟੀਆ ਕਿਸਮ ਦੀ ਉਪਜ ਵੇਚਦੇ ਹਨ । ਦੁਕਾਨਾਂ ਜ਼ਿਆਦਾਤਰ ਬੰਦ ਰੱਖਦੇ ਹਨ । ਇਸ ਦੇ ਇਲਾਵਾ ਐੱਫ. ਸੀ. ਆਈ. ਦੇ ਗੋਦਾਮਾਂ ਵਿਚ ਅਨਾਜ ਦਾ ਵਿਸ਼ਾਲ ਸਟਾਂਕ ਜਮਾ ਹੋ ਰਿਹਾ ਹੈ ਜੋ ਲੋਕਾਂ ਨੂੰ ਪ੍ਰਾਪਤ ਨਹੀਂ ਹੋ ਰਿਹਾ | ਹਾਲ ਦੇ ਸਾਲਾਂ ਵਿਚ ਕਾਰਡ ਵੀ ਤਿੰਨ ਪ੍ਰਕਾਰ ਦੇ ਕਰ ਦਿੱਤੇ ਗਏ ਹਨ, ਜਿਸ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਪ੍ਰਸ਼ਨ 9.
ਅੰਨ ਦੀ ਪੂਰਤੀ ਲਈ ਸਹਿਕਾਰੀ ਸੰਸਥਾਵਾਂ ਦੀ ਭੂਮਿਕਾ ਦੀ ਵਿਆਖਿਆ ਕਰੋ ।
ਉੱਤਰ-
ਭਾਰਤ ਵਿਚ ਵਿਸ਼ੇਸ਼ ਕਰਕੇ ਦੇਸ਼ ਦੇ ਦੱਖਣੀ ਅਤੇ ਪੱਛਮੀ ਭਾਗਾਂ ਵਿਚ ਸਹਿਕਾਰੀ ਸੰਸਥਾਵਾਂ ਵੀ ਅੰਨ ਸੁਰੱਖਿਆ : ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ । ਸਹਿਕਾਰੀ ਸਮਿਤੀਆਂ ਗ਼ਰੀਬ ਲੋਕਾਂ ਨੂੰ ਖਾਣ ਦੀਆਂ ਵਸਤੂਆਂ ਨੂੰ ਵੇਚਣ ਦੇ ਲਈ ਘੱਟ ਕੀਮਤਾਂ ਵਾਲੀਆਂ ਦੁਕਾਨਾਂ ਖੋਲ੍ਹਦੀ ਹੈ, ਜਿਵੇਂ-ਤਾਮਿਲਨਾਡੂ, ਦਿੱਲੀ, ਗੁਜਰਾਤ, ਪੰਜਾਬ ਆਦਿ ਰਾਜਾਂ ਵਿਚ ਸਹਿਕਾਰੀ ਸੰਸਥਾਵਾਂ ਹਨ, ਜਿਹੜੀਆਂ ਲੋਕਾਂ ਨੂੰ ਸਸਤਾ ਦੁੱਧ, ਸਬਜ਼ੀ, ਅਨਾਜ ਆਦਿ ਮੁਹੱਈਆ ਕਰਵਾ ਰਹੀਆਂ ਹਨ ।

ਕੁੱਝ ਹੋਰ ਪਾਠਕਮ ਪ੍ਰਸ਼ਨ
PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ 1

ਆਓ ਚਰਚਾ ਕਰੀਏ
(1) ਚਿੱਤਰ 4.1 ਵਿਚ ਤੁਸੀਂ ਕੀ ਨਿਰੀਖਣ ਕਰਦੇ ਹੋ ?
(2) ਕੀ ਤੁਸੀਂ ਕਹਿ ਸਕਦੇ ਹੋ ਕਿ ਚਿੱਤਰ ਵਿੱਚ ਦਰਸਾਇਆ ਗਿਆ ਪਰਿਵਾਰ ਇਕ ਗ਼ਰੀਬ ਪਰਿਵਾਰ ਹੈ ? ਜੇਕਰ ਹਾਂ ਤਾਂ ਕਿਉਂ ?
(3) ਕੀ ਤੁਸੀਂ ਚਿੱਤਰ ਵਿਚਲੇ ਵਿਅਕਤੀਆਂ ਦੀ ਉਪਜੀਵਿਕਾ ਦਾ ਸਾਧਨ ਦੱਸ ਸਕਦੇ ਹੋ ? ਆਪਣੇ ਅਧਿਆਪਕ ਨਾਲ ਚਰਚਾ ਕਰੋ ।
(4) ਰਾਹਤ ਕੈਂਪ ਵਿਚ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਲੋਕਾਂ ਨੂੰ ਕਿਸ ਕਿਸਮ ਦੀ ਸਹਾਇਤਾ ਦਿੱਤੀ ਜਾ ਸਕਦੀ ਹੈ ?
ਉੱਤਰ –

  • ਚਿੱਤਰ 4.1 ਦੇ ਨਿਰੀਖਣ ਤੋਂ ਪਤਾ ਚਲ ਰਿਹਾ ਹੈ ਕਿ ਲੋਕ ਅਕਾਲ, ਸੋਕਾ ਅਤੇ ਕੁਦਰਤੀ ਆਫ਼ਤਾਂ ਨਾਲ ਗ੍ਰਸਤ ਹੋਣ ਦੇ ਕਾਰਨ, ਭੁੱਖੇ, ਨੰਗੇ, ਪਿਆਸੇ ਅਤੇ ਬਿਨਾਂ ਸਹਾਰੇ ਦੇ ਹਨ ।
  • ਹਾਂ, ਚਿੱਤਰ ਵਿਚ ਦਰਸਾਇਆ ਗਿਆ ਪਰਿਵਾਰ ਇਕ ਗ਼ਰੀਬ ਪਰਿਵਾਰ ਹੈ । ਉਨ੍ਹਾਂ ਦੇ ਕੋਲ ਖਾਣ ਤੇ ਪੀਣ ਦੇ ਲਈ ਕੁੱਝ ਵੀ ਨਹੀਂ ਹੈ, ਜਿਸ ਕਾਰਨ ਉਹ ਭੁੱਖੇ ਤੇ ਬਿਮਾਰ ਹਨ ।
  • ਇਸ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਦੇ ਲਈ ਸਰਕਾਰ ਦੁਆਰਾ ਦਿੱਤੀ ਗਈ ਸਹਾਇਤਾ ਅਤਿਅੰਤ ਲਾਭਦਾਇਕ ਹੁੰਦੀ ਹੈ । ਬਾਹਰ ਤੋਂ ਆਉਣ ਵਾਲੀ ਖਾਧ ਸਮੱਗਰੀ ਕੱਪੜੇ, ਦਵਾਈਆਂ ਇਸ ਵਿਚ ਅਤਿਅੰਤ ਲਾਭਦਾਇਕ ਹੋ ਸਕਦੀਆਂ ਹਨ ।
  • ਰਾਹਤ ਕੈਂਪ ਵਿਚ ਆਫ਼ਤਾਂ ਦੇ ਸ਼ਿਕਾਰ ਲੋਕਾਂ ਨੂੰ ਭੋਜਨ, ਕੱਪੜੇ, ਦਵਾਈਆਂ, ਬਿਸਤਰੇ, ਟੈਂਟ ਦੀ ਸਹਾਇਤਾ ਦਿੱਤੀ ਜਾ ਸਕਦੀ ਹੈ । ਉਸਦੇ ਬਾਅਦ ਉਨ੍ਹਾਂ ਦੇ ਪੁਨਰ ਸਥਾਪਨ ਦੀ ਵਿਵਸਥਾ ਕੀਤੀ ਜਾ ਸਕਦੀ ਹੈ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ 2

ਆਓ ਚਰਚਾ ਕਰੀਏ –
ਗਰਾਫ਼ 4.1 ਦਾ ਅਧਿਐਨ ਕਰੋ ਅਤੇ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-:
(i) ਭਾਰਤ ਨੇ ਕਿਸ ਸਾਲ 200 ਮਿਲੀਅਨ ਟਨ ਅਨਾਜ ਦੇ ਉਤਪਾਦਨ ਦਾ ਟੀਚਾ ਪ੍ਰਾਪਤ ਕੀਤਾ ?
(ii) ਭਾਰਤ ਵਿਚ ਕਿਸ ਸਾਲ ਖਾਧ-ਅਨਾਜ ਦਾ ਉਤਪਾਦਨ ਸਭ ਤੋਂ ਵੱਧ ਰਿਹਾ ?
(iii) ਕੀ ਸਾਲ 2000-01 ਤੋਂ ਲੈ ਕੇ 2016-17 ਤਕ ਲਗਾਤਾਰ ਖਾਧ-ਅਨਾਜ ਵਿਚ ਵਾਧਾ ਹੋਇਆ ਹੈ ?
ਉੱਤਰ-
(i) ਸਾਲ 2000-01 ਵਿਚ ਭਾਰਤ ਨੇ 200 ਮਿਲੀਅਨ ਟਨ ਖਾਧ-ਅਨਾਜ ਦੇ ਉਤਪਾਦਨ ਦਾ ਟੀਚਾ ਪ੍ਰਾਪਤ ਕਰ ਲਿਆ ਸੀ ।
(ii) ਸਾਲ 2016-17 ਵਿਚ ਭਾਰਤ ਵਿਚ ਅਨਾਜ ਦਾ ਉਤਪਾਦਨ ਸਭ ਤੋਂ ਜ਼ਿਆਦਾ ਰਿਹਾ ।
(iii) ਨਹੀਂ, ਸਾਲ 2000-01 ਤੋਂ ਲੈ ਕੇ 2016-17 ਤੱਕ ਲਗਾਤਾਰ ਅਨਾਜ ਦੇ ਉਤਪਾਦਨ ਵਿਚ ਵਾਧਾ ਨਹੀਂ ਹੋਇਆ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

PSEB 9th Class Social Science Guide ਭਾਰਤ ਵਿੱਚ ਅੰਨ ਸੁਰੱਖਿਆ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਅੰਨ ਸੁਰੱਖਿਆ ਦਾ ਸੂਚਕ ਕੀ ਹੈ ?
(ੳ) ਪਹੁੰਚ
(ਅ) ਉਪਲੱਬਧਤਾ
(ਈ) ਸਮਰੱਥਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਅੰਨ ਅਸੁਰੱਖਿਅਤ ਕੌਣ ਹੈ ?
(ਉ) ਅਨੁਸੂਚਿਤ ਜਾਤੀ
(ਆ) ਅਨੁਸੂਚਿਤ ਜਨ-ਜਾਤੀ
(ਇ) ਹੋਰ ਪਿਛੜਾ ਵਰਗ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਸੋਧੀ ਹੋਈ ਜਨਤਕ ਵੰਡ ਪ੍ਰਣਾਲੀ ਕਦੋਂ ਘੋਸ਼ਿਤ ਕੀਤੀ ਗਈ ?
(ਉ) 1991
(ਅ)  1992
(ਈ) 1994
(ਸ) 1999.
ਉੱਤਰ-
(ਅ)  1992

ਪ੍ਰਸ਼ਨ 4.
ਬੰਗਾਲ ਵਿਚ ਭਿਆਨਕ ਅਕਾਲ ਕਦੋਂ ਪਿਆ ?
(ਉ) 1943
(ਅ) 1947
(ਈ) 1951
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) 1943

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

II. ਖਾਲੀ ਥਾਂਵਾਂ ਭਰੋ

ਪ੍ਰਸ਼ਨ 1.
…………..ਦਾ ਅਰਥ ਸਾਰੇ ਲੋਕਾਂ ਦੇ ਲਈ ਹਮੇਸ਼ਾਂ ਭੋਜਨ ਦੀ ਉਪਲੱਬਧਤਾ, ਪਹੁੰਚ ਅਤੇ ਉਸ ਨੂੰ ਪ੍ਰਾਪਤ ਕਰਨ ਦੀ ਸਮਰੱਥਾ !
ਉੱਤਰ-
ਖਾਧ ਸੁਰੱਖਿਆ,

ਪ੍ਰਸ਼ਨ 2.
…………..ਨੇ ਭਾਰਤ ਨੂੰ ਚਾਵਲ ਅਤੇ ਕਣਕ ਵਿਚ ਆਤਮ-ਨਿਰਭਰ ਬਣਾਇਆ ।
ਉੱਤਰ-
ਹਰੀ ਕ੍ਰਾਂਤੀ,

ਪ੍ਰਸ਼ਨ 3.
………. ਉਹ ਕੀਮਤ ਹੈ ਜੋ ਸਰਕਾਰ ਬਿਜਾਈ ਤੋਂ ਪਹਿਲਾਂ ਨਿਰਧਾਰਿਤ ਕਰਦੀ ਹੈ ।
ਉੱਤਰ-
ਘੱਟੋ-ਘੱਟ ਸਮਰਥਨ ਕੀਮਤ,

ਪ੍ਰਸ਼ਨ 4.
……….. ਭੁੱਖ ਅਨਾਜ ਦੇ ਚੱਕਰ ਦੇ ਨਾਲ ਸੰਬੰਧਿਤ ਹੈ |
ਉੱਤਰ-
ਮੌਸਮੀ,

ਪ੍ਰਸ਼ਨ 5.
…………….. ਨੇ “ਪਾਤਰਤਾ ਸ਼ਬਦ ਦਾ ਪ੍ਰਤਿਪਾਦਨ ਕੀਤਾ ਹੈ ।
ਉੱਤਰ-
ਡਾ. ਅਮਰਤਿਆ ਸੇਨ ।

III. ਸਹੀ/ਗਲਤ

ਪ੍ਰਸ਼ਨ 1.
ਪਹੁੰਚ ਦਾ ਅਰਥ ਹੈ ਸਾਰੇ ਲੋਕਾਂ ਨੂੰ ਖਾਧ-ਅਨਾਜ ਮਿਲਦਾ ਰਹੇ ।
ਉੱਤਰ
ਸਹੀ,

ਪ੍ਰਸ਼ਨ 2.
ਖਾਧ ਸੁਰੱਖਿਆ ਦੀ ਵਿਵਸਥਾ ਖਾਧ ਅਧਿਕਾਰ 2013 ਅਧਿਨਿਯਮ ਵਿਚ ਕੀਤਾ ਗਿਆ ਹੈ ।
ਉੱਤਰ
ਸਹੀ,

ਪ੍ਰਸ਼ਨ 3.
ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਕੂਮ ਸਾਲ 2009 ਵਿਚ ਸ਼ੁਰੂ ਹੋਇਆ ।
ਉੱਤਰ-
ਗ਼ਲਤ,

ਪ੍ਰਸ਼ਨ 4.
ਘੱਟੋ-ਘੱਟ ਸਮਰਥਨ ਮੁੱਲ ਸਰਕਾਰ ਦੁਆਰਾ ਘੋਸ਼ਿਤ ਕੀਤਾ ਜਾਂਦਾ ਹੈ ।
ਉੱਤਰ-
ਸਹੀ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੁੱਖ ਕੀ ਹੈ ?
ਉੱਤਰ-
ਭੁੱਖ ਅੰਨ ਸੁਰੱਖਿਆ ਦਾ ਇਕ ਸੂਚਕ ਹੈ । ਭੁੱਖ ਅੰਨ ਅਤੇ ਪਹੁੰਚ ਦੀ ਅਸਮਰੱਥਾ ਹੈ ।

ਪ੍ਰਸ਼ਨ 2.
ਅੰਨ ਸੁਰੱਖਿਆ ਕਿਸ ਤੱਤ ‘ਤੇ ਨਿਰਭਰ ਕਰਦੀ ਹੈ ?
ਉੱਤਰ-
ਅੰਨ ਸੁਰੱਖਿਆ ਜਨਤਕ ਵੰਡ ਪ੍ਰਣਾਲੀ ‘ਤੇ ਨਿਰਭਰ ਕਰਦੀ ਹੈ ।

ਪ੍ਰਸ਼ਨ 3.
ਭਾਰਤ ਵਿਚ ਰਾਸ਼ਨਿੰਗ ਪ੍ਰਣਾਲੀ ਕਦੋਂ ਸ਼ੁਰੂ ਕੀਤੀ ਗਈ ?
ਉੱਤਰ-
ਭਾਰਤ ਵਿਚ ਰਾਸ਼ਨਿੰਗ ਪ੍ਰਣਾਲੀ 1940 ਵਿਚ ਸ਼ੁਰੂ ਕੀਤੀ ਗਈ, ਇਸ ਦੀ ਸ਼ੁਰੂਆਤ ਬੰਗਾਲ ਦੇ ਅਕਾਲ ਦੇ ਬਾਅਦ ਹੋਈ ।

ਪ੍ਰਸ਼ਨ 4
ਪਾਤਰਤਾ ਕੀ ਹੈ ?
ਉੱਤਰ-
ਪਾਤਰਤਾ, ਭੁੱਖਮਰੀ ਨਾਲ ਗ੍ਰਸਤ ਲੋਕਾਂ ਨੂੰ ਖਾਧ ਦੀ ਸੁਰੱਖਿਆ ਪ੍ਰਦਾਨ ਕਰੇਗੀ ।

ਪ੍ਰਸ਼ਨ 5.
ADS ਕੀ ਹੈ ?
ਉੱਤਰ-
ADS ਦਾ ਅਰਥ ਹੈ Academy of Development Science.

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 6
ਅੰਨ ਸੁਰੱਖਿਆ ਦੇ ਸੁਚਕ ਕੀ ਹਨ ?
ਉੱਤਰ-

  • ਅੰਨ ਦੀ ਪਹੁੰਚ
  • ਖਾਧ ਦਾ ਸਮਰਥਨ
  • ਖਾਧ ਦੀ ਉਪਲੱਬਧਤਾ ।

ਪ੍ਰਸ਼ਨ 7.
ਅੰਨ ਸੁਰੱਖਿਆ ਕਿਸ ‘ਤੇ ਨਿਰਭਰ ਕਰਦੀ ਹੈ ?
ਉੱਤਰ-
ਇਹ ਸਰਵਜਨਿਕ ਵੰਡ-ਪ੍ਰਣਾਲੀ ਸ਼ਾਸਕੀ ਚੌਕਸੀ ਅਤੇ ਖਾਧ ਸੁਰੱਖਿਆ ਦੇ ਖ਼ਤਰੇ ਦੀ ਹਾਲਤ ਵਿਚ ਸਰਕਾਰ ਦੁਆਰਾ ਕੀਤੀ ਗਈ ਕਾਰਵਾਈ ਤੇ ਨਿਰਭਰ ਕਰਦੀ ਹੈ ।

ਪ੍ਰਸ਼ਨ 8.
ਅੰਨ ਸੁਰੱਖਿਆ ਦੇ ਸੂਚਕ ਕੀ ਹਨ ?
ਉੱਤਰ –
ਇਹ ਹੇਠ ਲਿਖੇ ਹਨ –

  1. ਅੰਨ ਉਪਲੱਬਧਤਾ ਤੋਂ ਭਾਵ ਦੇਸ਼ ਵਿਚ ਖਾਧ ਉਤਪਾਦਨ, ਖਾਧ ਆਯਾਤ ਅਤੇ ਸਰਕਾਰੀ ਅਨਾਜ ਭੰਡਾਰਾਂ ਦੇ ਸਟਾਕ ਤੋਂ ਹੈ ।
  2. ਪਹੁੰਚ ਤੋਂ ਭਾਵ ਹਰ ਇਕ ਵਿਅਕਤੀ ਨੂੰ ਖਾਧ ਮਿਲਣ ਤੋਂ ਹੈ ।
  3. ਸਮਰੱਥਾ ਤੋਂ ਭਾਵ ਪੌਸ਼ਟਿਕ ਭੋਜਨ ਖਰੀਦਣ ਦੇ ਲਈ ਉਪਲੱਬਧ ਧਨ ਤੋਂ ਹੈ ।

ਪ੍ਰਸ਼ਨ 9.
ਗਰੀਬੀ ਰੇਖਾ ਤੋਂ ਉੱਪਰ ਲੋਕ ਅੰਨ ਅਸੁਰੱਖਿਆ ਤੋਂ ਕਦੋਂ ਗ੍ਰਸਤ ਹੋ ਸਕਦੇ ਹਨ ?
ਉੱਤਰ-
ਜਦੋਂ ਦੇਸ਼ ਵਿਚ ਭੂਚਾਲ, ਸੋਕਾ, ਹੜ੍ਹ, ਸੁਨਾਮੀ, ਫ਼ਸਲਾਂ ਨੂੰ ਖ਼ਰਾਬ ਹੋਣ ਦੇ ਨਾਲ ਪੈਦਾ ਹੋਏ ਅਕਾਲ ਆਦਿ ਨਾਲ ਰਾਸ਼ਟਰੀ ਆਫ਼ਤਾਂ ਆਉਂਦੀਆਂ ਹਨ, ਤਾਂ ਗ਼ਰੀਬੀ ਰੇਖਾ ਤੋਂ ਉੱਪਰ ਲੋਕ ਵੀ ਖਾਧ ਅਸੁਰੱਖਿਆ ਨਾਲ ਗ੍ਰਸਤ ਹੋ ਸਕਦੇ ਹਨ ।

ਪ੍ਰਸ਼ਨ 10.
ਅਕਾਲ ਦੀ ਸਥਿਤੀ ਕਿਵੇਂ ਬਣ ਸਕਦੀ ਹੈ ?
ਉੱਤਰ-
ਵਿਆਪਕੇ ਭੁੱਖਮਰੀ ਨਾਲ ਅਕਾਲ ਦੀ ਸਥਿਤੀ ਬਣ ਸਕਦੀ ਹੈ ।

ਪ੍ਰਸ਼ਨ 11.
ਪ੍ਰੋ: ਅਮਰਤਿਆ ਸੇਨ ਨੇ ਅੰਨ ਸੁਰੱਖਿਆ ਦੇ ਸੰਬੰਧ ਵਿਚ ਕਿਸ ‘ਤੇ ਜ਼ੋਰ ਦਿੱਤਾ ਹੈ ?
ਉੱਤਰ-
ਪ੍ਰੋ: ਅਮਰਤਿਆ ਸੇਨ ਨੇ ਅੰਨ ਸੁਰੱਖਿਆ ਵਿਚ ਇਕ ਨਵਾਂ ਆਯਾਮ ਜੋੜਿਆ ਹੈ ਜੋ ਹੱਕਦਾਰੀਆਂ ਦੇ ਆਧਾਰ ‘ਤੇ ਖਾਧ ਤੱਕ ਪਹੁੰਚ ‘ਤੇ ਜ਼ੋਰ ਦਿੰਦਾ ਹੈ | ਹੱਕਦਾਰੀਆਂ ਦਾ ਅਰਥ ਰਾਜ ਜਾਂ ਸਮਾਜਿਕ ਰੂਪ ਤੋਂ ਉਪਲੱਬਧ ਕਰਵਾਈਆਂ ਗਈਆਂ ਹੋਰ ਪੂਰਤੀਆਂ ਦੇ ਨਾਲ-ਨਾਲ ਉਨ੍ਹਾਂ ਵਸਤੂਆਂ ਤੋਂ ਹੈ, ਜਿਨ੍ਹਾਂ ਦਾ ਉਤਪਾਦਨ ਅਤੇ ਵਟਾਂਦਰਾ ਬਾਜ਼ਾਰ ਵਿਚ ਕਿਸੇ ਵਿਅਕਤੀ ਦੁਆਰਾ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 12
ਭਾਰਤ ਵਿਚ ਭਿਆਨਕ ਅਕਾਲ ਕਦੋਂ ਅਤੇ ਕਿੱਥੇ ਪਿਆ ਸੀ ?
ਉੱਤਰ-
ਭਾਰਤ ਵਿਚ ਸਭ ਤੋਂ ਭਿਆਨਕ ਅਕਾਲ 1943 ਵਿਚ ਬੰਗਾਲ ਵਿਚ ਪਿਆ ਸੀ, ਜਿਸ ਵਿਚ ਬੰਗਾਲ ਪ੍ਰਾਂਤ ਵਿਚ 30 ਲੱਖ ਲੋਕ ਮਾਰੇ ਗਏ ਸਨ ।

ਪ੍ਰਸ਼ਨ 13.
ਬੰਗਾਲ ਦੇ ਅਕਾਲ ਵਿਚ ਸਭ ਤੋਂ ਜ਼ਿਆਦਾ ਕਿਹੜੇ ਲੋਕ ਪ੍ਰਭਾਵਿਤ ਹੋਏ ਸਨ ?
ਉੱਤਰ-
ਇਸ ਨਾਲ ਖੇਤੀਹਰ ਮਜ਼ਦੂਰ, ਮਛੁਆਰੇ, ਆਵਾਜਾਈ ਕਰਮਚਾਰੀ ਅਤੇ ਹੋਰ ਅਨਿਯਮਿਤ ਮਜ਼ਦੂਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਸਨ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 14.
ਬੰਗਾਲ ਦਾ ਅਕਾਲ ਚਾਵਲ ਦੀ ਕਮੀ ਦੇ ਕਾਰਨ ਹੋਇਆ ਸੀ । ਕੀ ਤੁਸੀਂ ਇਸ ਨਾਲ ਸਹਿਮਤ ਹੋ ?.
ਉੱਤਰ-
ਹਾਂ, ਬੰਗਾਲ ਦੇ ਅਕਾਲ ਦਾ ਮੁੱਖ ਕਾਰਨ ਚਾਵਲ ਦੀ ਘੱਟ ਪੈਦਾਵਾਰ ਹੀ ਸੀ, ਜਿਸ ਨਾਲ ਭੁੱਖਮਰੀ ਹੋਈ ਸੀ ।

ਪ੍ਰਸ਼ਨ 15.
ਕਿਸ ਸਾਲ ਵਿਚ ਖਾਧ ਉਪਲੱਬਧਤਾ ਵਿਚ ਭਾਰੀ ਕਮੀ ਹੋਈ ਸੀ ?
ਉੱਤਰ-
1941 ਵਿਚ ਖਾਧ ਉਪਲੱਬਧਤਾ ਵਿਚ ਭਾਰੀ ਕਮੀ ਹੋਈ ਸੀ ।

ਪ੍ਰਸ਼ਨ 16.
ਅਨਾਜ ਦੀ ਉਪਲੱਬਧਤਾ ਭਾਰਤ ਵਿਚ ਕਿਸ ਘਟਕ ਦੇ ਕਾਰਨ ਹੋਰ ਵੀ ਸੁਨਿਸ਼ਚਿਤ ਹੋਈ ਹੈ ?
ਉੱਤਰ-
ਬਫ਼ਰ ਸਟਾਕ ਅਤੇ ਸਰਵਜਨਿਕ ਵੰਡ ਪ੍ਰਣਾਲੀ ਦੇ ਕਾਰਨ !

ਪ੍ਰਸ਼ਨ 17.
ਦੇਸ਼ ਭਰ ਵਿਚ ਲਗਪਗ ਰਾਸ਼ਨ ਦੀਆਂ ਦੁਕਾਨਾਂ ਕਿੰਨੇ ਲੱਖ ਹਨ ?
ਉੱਤਰ-
4.5 ਲੱਖ ।

ਪ੍ਰਸ਼ਨ 18.
ਏਕੀਕ੍ਰਿਤ ‘ਬਾਲ ਵਿਕਾਸ ਸੇਵਾਵਾਂ ਯੋਗਿਕ ਆਧਾਰ ‘ਤੇ ਕਿਸ ਨਾਲ ਸ਼ੁਰੂ ਕੀਤੀਆਂ ਗਈਆਂ ?
ਉੱਤਰ-
1975.

ਪ੍ਰਸ਼ਨ 19.
‘ਕੰਮ ਦੇ ਬਦਲੇ ਅਨਾਜ’ ਕਾਰਜਕ੍ਰਮ ਕਦੋਂ ਸ਼ੁਰੂ ਹੋਇਆ ਸੀ ?
ਉੱਤਰ-
1965-66 ਵਿੱਚ ।

ਪ੍ਰਸ਼ਨ 20.
ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਕ੍ਰਮ ਕਦੋਂ ਲਾਗੂ ਕੀਤਾ ਗਿਆ ?
ਉੱਤਰ-
2004 ਵਿੱਚ !

ਪ੍ਰਸ਼ਨ 21.
ਸੋਧੀ ਹੋਈ ਜਨਤਕ ਵੰਡ-ਪ੍ਰਣਾਲੀ ਕਦੋਂ ਲਾਗੂ ਕੀਤੀ ਗਈ ?
ਉੱਤਰ-
1997 ਵਿੱਚ ।

ਪ੍ਰਸ਼ਨ 22.
ਅੰਨਪੂਰਨਾ ਯੋਜਨਾ ਕਦੋਂ ਲਾਗੂ ਹੋਈ ?
ਉੱਤਰ-
2000 ਵਿੱਚ ।

ਪ੍ਰਸ਼ਨ 23.
ਅੰਨਪੂਰਨਾ ਯੋਜਨਾ ਵਿਚ ਲਕਸ਼ਿਤ ਸਮੂਹ ਕਿਹੜੇ ਹਨ ?
ਉੱਤਰ-
ਦੀਨ ਸੀਨੀਅਰ ਨਾਗਰਿਕ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 24.
ਅੰਤੋਦਿਆ ਅੰਨ ਯੋਜਨਾ ਵਿਚ ਲਕਸ਼ਿਤ ਸਮੂਹ ਕਿਹੜੇ ਹਨ ?
ਉੱਤਰ-
ਗਰੀਬਾਂ ਵਿਚੋਂ ਸਭ ਤੋਂ ਜ਼ਿਆਦਾ ਗ਼ਰੀਬ ।

ਪ੍ਰਸ਼ਨ 25.
ਅੰਨਪੂਰਨਾ ਯੋਜਨਾ ਵਿੱਚ ਖਾਧ-ਅਨਾਜਾਂ ਦੀ ਜ਼ਿਆਦਾਤਰ ਮਾਤਰਾ ਪ੍ਰਤੀ ਪਰਿਵਾਰ ਕਿੰਨੇ ਕਿਲੋਗ੍ਰਾਮ ਨਿਰਧਾਰਿਤ ਕੀਤੀ ਗਈ ਹੈ ?
ਉੱਤਰ-
10 ਕਿਲੋਗ੍ਰਾਮ ।

ਪ੍ਰਸ਼ਨ 26.
ਇਨ੍ਹਾਂ ਵਿਚੋਂ ਕਿਹੜਾ ਭੁੱਖ ਦਾ ਸੂਚਕ ਹੈ ?
(ਉ) ਮੌਸਮੀ
(ਅ) ਲੰਬੇ ਸਮੇਂ ਦੀ ਏ ਉ ਅਤੇ
(ਅ) ਦੋਵੇਂ ।
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ੳ) ਅਤੇ (ਅ) ਦੋਵੇਂ ।

ਪ੍ਰਸ਼ਨ 27.
ਇਨ੍ਹਾਂ ਵਿਚੋਂ ਕਿਹੜੀਆਂ ਫ਼ਸਲਾਂ ਹਰੀ ਕ੍ਰਾਂਤੀ ਨਾਲ ਸੰਬੰਧਿਤ ਹਨ ?
(ਉ) ਅਨਾਜ, ਚਾਵਲ
(ਅ) ਕਪਾਹ, ਬਾਜਰਾ
( ਕਣਕ, ਚਾਵਲ
(ਸ) ਬਾਜਰਾ, ਅਨਾਜ ।
ਉੱਤਰ-
() ਕਣਕ, ਚਾਵਲ ।

ਪ੍ਰਸ਼ਨ 28.
ਉਦੇਸ਼ਯੁਕਤ ਜਨਤਕ ਵੰਡ-ਪ੍ਰਣਾਲੀ ਕਦੋਂ ਲਾਗੂ ਹੋਈ ?
(ਉ) 1997
(ਅ) 1995
(ਇ) 1994
(ਸ) 1997.
ਉੱਤਰ-
(ਉ) 1997.

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜਨਤਕ ਵੰਡ-ਪ੍ਰਣਾਲੀ ਕੀ ਹੈ ?
ਉੱਤਰ-
ਭਾਰਤੀ ਖਾਧ ਨਿਗਮ ਦੁਆਰਾ ਪ੍ਰਾਪਤ ਅਨਾਜ ਨੂੰ ਸਰਕਾਰ ਨਿਯਮਿਤ ਰਾਸ਼ਨ ਦੀਆਂ ਦੁਕਾਨਾਂ ਦੇ ਮਾਧਿਅਮ ਨਾਲ ਸਮਾਜ ਦੇ ਗ਼ਰੀਬ ਵਰਗਾਂ ਵਿਚ ਵੰਡਿਆ ਜਾਂਦਾ ਹੈ । ਇਸ ਨੂੰ ਜਨਤਕ ਵੰਡ-ਪ੍ਰਣਾਲੀ (ਪੀ. ਡੀ. ਐੱਸ) ਕਹਿੰਦੇ ਹਨ ।

ਪ੍ਰਸ਼ਨ 2.
ਅੰਨ ਸੁਰੱਖਿਆ ਵਿੱਚ ਕਿਸ ਦਾ ਯੋਗਦਾਨ ਹੈ ?
ਉੱਤਰ-
ਸਰਵਜਨਿਕ ਵੰਡ-ਪ੍ਰਣਾਲੀ, ਦੁਪਹਿਰ ਦਾ ਭੋਜਨ ਆਦਿ ਵਿਸ਼ੇਸ਼ ਰੂਪ ਵਿਚ ਖਾਧ ਦੀ ਦ੍ਰਿਸ਼ਟੀ ਤੋਂ ਸੁਰੱਖਿਆ ਦੇ ਕਾਰਜਕੂਮ ਹਨ । ਜ਼ਿਆਦਾਤਰ ਗਰੀਬੀ ਦਾ ਖ਼ਾਤਮਾ ਕਾਰਜਕ੍ਰਮ ਵੀ ਖਾਧ ਸੁਰੱਖਿਆ ਵਧਾਉਂਦੇ ਹਨ ।

ਪ੍ਰਸ਼ਨ 3.
ਸੋਧੀ ਹੋਈ ਜਨਤਕ ਵੰਡ-ਪ੍ਰਣਾਲੀ ਕੀ ਹੈ ?
ਉੱਤਰ-
ਇਹ ਜਨਤਕ ਵੰਡ-ਪ੍ਰਣਾਲੀ ਦਾ ਸ਼ੰਸ਼ੋਧਿਤ ਰੂਪ ਹੈ ਜਿਸ ਨੂੰ 1992 ਵਿਚ ਦੇਸ਼ ਦੇ 1700 ਬਲਾਕਾਂ ਵਿਚ ਸ਼ੁਰੂ ਕੀਤਾ ਗਿਆ ਸੀ । ਇਸ ਦਾ ਉਦੇਸ਼ ਦੂਰ-ਦਰਾਜ਼ ਅਤੇ ਪਿਛੜੇ ਖੇਤਰਾਂ ਵਿੱਚ ਸਰਵਜਨਿਕ ਵੰਡ-ਪ੍ਰਣਾਲੀ ਦੇ ਨਾਲ ਲਾਭ ਪਹੁੰਚਾਉਣਾ ਸੀ । ਇਸ ਵਿੱਚ 20 ਕਿਲੋਗ੍ਰਾਮ ਤੱਕ ਖਾਧ ਅਨਾਜ ਪ੍ਰਤੀ. ਪਰਿਵਾਰ ਜਿਸ ਵਿਚ ਕਣਕ ਤੋਂ 280 ਪ੍ਰਤੀ ਕਿਲੋਗ੍ਰਾਮ ਅਤੇ ਚਾਵਲ : 3.77 ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਉਪਲਬੱਧ ਕਰਵਾਈ ਜਾਂਦੇ ਸਨ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 4.
ਅੰਨਪੂਰਨਾ ਯੋਜਨਾ ਕੀ ਹੈ ?
ਉੱਤਰ-
ਇਹ ਭੋਜਨ ‘ਦੀਨ ਨਾਗਰਿਕ’ ਸਮੂਹਾਂ ‘ਤੇ ਉਦੇਸ਼ਯੁਕਤ ਜਨਤਕ ਪ੍ਰਣਾਲੀ ਯੋਜਨਾ ਹੈ ਜਿਸ ਨੂੰ ਸਾਲ 2000 ਵਿਚ ਲਾਗੂ ਕੀਤਾ ਗਿਆ ਹੈ । ਇਸ ਯੋਜਨਾ ਵਿੱਚ ‘ਦੀਨ ਸੀਨੀਅਰ ਨਾਗਰਿਕ’ ਸਮੂਹਾਂ ਨੂੰ 10 ਕਿਲੋਗ੍ਰਾਮ ਖਾਧ-ਅਨਾਜ ਪ੍ਰਤੀ ਪਰਿਵਾਰ ਨੂੰ ਮੁਫ਼ਤ ਮੁਹੱਈਆ ਕਰਵਾਏ ਜਾਣ ਦੀ ਵਿਵਸਥਾ ਹੈ । ‘

ਪ੍ਰਸ਼ਨ 5.
ਰਾਸ਼ਨ ਕਾਰਡ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਰਾਸ਼ਨ ਕਾਰਡ ਤਿੰਨ ਪ੍ਰਕਾਰ ਦੇ ਹੁੰਦੇ ਹਨ-
(ੳ) ਗ਼ਰੀਬਾਂ ਤੋਂ ਵੀ ਗ਼ਰੀਬ ਲੋਕਾਂ ਦੇ ਲਈ ਅੰਤੋਦਿਆ ਕਾਰਡ,
(ਆ) ਗ਼ਰੀਬੀ ਰੇਖਾ ਤੋਂ ਹੇਠਾਂ ਦੇ ਲੋਕਾਂ ਦੇ ਲਈ ਬੀ. ਪੀ. ਐੱਲ. ਕਾਰਡ ਅਤੇ
(ਇ) ਹੋਰ ਲੋਕਾਂ ਦੇ ਲਈ ਏ. ਪੀ. ਐੱਲ. ਕਾਰਡ !

ਪ੍ਰਸ਼ਨ 6.
ਕਿਸੇ ਆਫ਼ਤਾਂ ਦੇ ਸਮੇਂ ਅੰਨ ਸੁਰੱਖਿਆ ਕਿਵੇਂ ਪ੍ਰਭਾਵਿਤ ਹੁੰਦੀ ਹੈ ?
ਉੱਤਰ-
ਕਿਸੇ ਕੁਦਰਤੀ ਆਫ਼ਤਾਂ ਜਿਵੇਂ-ਸੋਕੇ ਦੇ ਕਾਰਨ ਖਾਧ-ਅਨਾਜ ਦੀ ਕੁੱਲ ਉਪਜ ਵਿਚ ਗਿਰਾਵਟ ਆਉਂਦੀ ਹੈ । ਇਸ ਤੋਂ ਪ੍ਰਭਾਵਿਤ ਖੇਤਰ ਵਿਚ ਖਾਧ ਦੀ ਕਮੀ ਹੋ ਜਾਂਦੀ ਹੈ । ਖਾਧ ਦੀ ਕਮੀ ਦੇ ਕਾਰਨ ਕੀਮਤਾਂ ਵੱਧ ਜਾਂਦੀਆਂ ਹਨ । ਕੁਝ ਲੋਕ ਉੱਚੀਆਂ ਕੀਮਤਾਂ ‘ਤੇ ਖਾਧ ਪਦਾਰਥ ਨਹੀਂ ਖ਼ਰੀਦ ਸਕਦੇ । ਜੇਕਰ ਆਫ਼ਤ ਜ਼ਿਆਦਾ ਵਿਸਥਾਰ ਵਾਲੇ ਖੇਤਰਾਂ ਵਿਚ ਆਉਂਦੀ ਹੈ ਜਾਂ ਜ਼ਿਆਦਾ ਲੰਬੇ ਸਮੇਂ ਤਕ ਆਉਂਦੀ ਰਹਿੰਦੀ ਹੈ, ਤਾਂ ਭੁੱਖਮਰੀ ਦੀ ਸਥਿਤੀ ਪੈਦਾ ਹੋ ਸਕਦੀ ਹੈ ।

ਪ੍ਰਸ਼ਨ 7.
ਬਫ਼ਰ ਭੰਡਾਰ ਕੀ ਹੁੰਦਾ ਹੈ ?
ਉੱਤਰ-
ਬਫ਼ਰ ਭੰਡਾਰ ਭਾਰਤੀ ਖਾਧ ਨਿਗਮ (IFC) ਦੇ ਮਾਧਿਅਮ ਨਾਲ ਸਰਕਾਰ ਦੁਆਰਾ ਅਨਾਜ, ਕਣਕ ਅਤੇ ਚਾਵਲ ਦਾ ਭੰਡਾਰ ਹੈ । IFC ਅਧਿਸ਼ੇਸ਼ ਉਤਪਾਦਨ ਵਾਲੇ ਰਾਜਾਂ ਵਿੱਚ ਕਿਸਾਨਾਂ ਤੋਂ ਅਨਾਜ ਅਤੇ ਚਾਵਲ ਖ਼ਰੀਦਦਾ ਹੈ । ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਲਈ ਪਹਿਲੇ ਤੋਂ ਘੋਸ਼ਿਤ ਕੀਮਤਾਂ ਦਿੱਤੀਆਂ ਜਾਂਦੀਆਂ ਹਨ । ਇਸ ਮੁੱਲ ਨੂੰ ਘੱਟ ਤੋਂ ਘੱਟ ਸਮਰਥਨ ਮੁੱਲ ਕਿਹਾ ਜਾਂਦਾ ਹੈ ।

ਪਸ਼ਨ 8.
ਅੰਤਰਰਾਸ਼ਟਰੀ ਅੰਨ ਸ਼ਿਖਰ ਸੰਮੇਲਨ 1995 ਵਿੱਚ ਕੀ ਘੋਸ਼ਣਾ ਕੀਤੀ ਗਈ ਸੀ ?
ਉੱਤਰ-
ਅੰਤਰਰਾਸ਼ਟਰੀ ਅੰਨ ਸ਼ਿਖ਼ਰ ਸੰਮੇਲਨ 1995 ਵਿਚ ਇਹ ਘੋਸ਼ਣਾ ਕੀਤੀ ਗਈ ਸੀ ਕਿ, ਵਿਅਕਤੀਗਤ, ਪਰਿਵਾਰਿਕ, ਖੇਤਰੀ, ਰਾਸ਼ਟਰੀ ਅਤੇ ਵਿਸ਼ਵ-ਪੱਧਰ ‘
ਤੇ ਅੰਨ ਸੁਰੱਖਿਆ ਦੀ ਹੋਂਦ ਤਾਂ ਹੀ ਹੈ, ਜਦੋਂ ਸਰਗਰਮ ਅਤੇ ਸਵੱਛ ਜੀਵਨ ਬਤੀਤ ਕਰਨ ਦੇ ਲਈ ਆਹਾਰ ਸੰਬੰਧੀ ਜ਼ਰੂਰਤਾਂ ਅਤੇ ਖਾਧ ਪਦਾਰਥਾਂ ਨੂੰ ਪੂਰਾ
ਕਰਨ ਦੇ ਲਈ ਕਾਫ਼ੀ, ਸੁਰੱਖਿਅਤ ਅਤੇ ਪੌਸ਼ਟਿਕ ਖਾਧ ਤੱਕ ਸਾਰੇ ਲੋਕਾਂ ਦੀ ਭੌਤਿਕ ਅਤੇ ਆਰਥਿਕ ਪਹੁੰਚ ਹਮੇਸ਼ਾ ਹੋਵੇ ।”

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 9.
ਅੰਨ ਅਸੁਰੱਖਿਅਤ ਕੌਣ ਹਨ ?
ਉੱਤਰ-
ਭਾਵੇਂ ਕਿ ਭਾਰਤ ਵਿਚ ਲੋਕਾਂ ਦਾ ਇਕ ਵੱਡਾ ਖਾਧ ਅਤੇ ਪੋਸ਼ਣ ਦੀ ਦ੍ਰਿਸ਼ਟੀ ਤੋਂ ਅਸੁਰੱਖਿਅਤ ਹੈ, ਪਰੰਤੂ ਇਸ ਨਾਲ ਸਭ ਤੋਂ ਪ੍ਰਭਾਵਿਤ ਵਰਗਾਂ ਵਿਚ ਨਿਮਨਲਿਖਿਤ ਸ਼ਾਮਿਲ ਹਨ । ਭੂਮੀਹੀਨ, ਜੋ ਥੋੜ੍ਹੀ ਬਹੁਤ ਜਾਂ ਨਾਂ ਦੇ ਬਰਾਬਰ ਭੂਮੀ ‘ਤੇ ਨਿਰਭਰ ਹਨ | ਪਰੰਪਰਿਕ ਦਸਤਾਰ ਪਰੰਪਰਿਕ ਸੇਵਾਵਾਂ ਪ੍ਰਦਾਨ ਕਰਨ ਵਾਲੇ ਲੋਕ, ਆਪਣਾ ਕੰਮ ਕਰਨ ਵਾਲੇ ਕਾਮਗਾਰ ਅਤੇ ਭਿਖਾਰੀ | ਸ਼ਹਿਰੀ ਖੇਤਰਾਂ ਵਿਚ ਖਾਧ ਦੀ ਦ੍ਰਿਸ਼ਟੀ ਤੋਂ ਅਸੁਰੱਖਿਅਤ ਉਹ ਪਰਿਵਾਰ ਹਨ ਜਿਨ੍ਹਾਂ ਦੇ ਕੰਮਕਾਜੀ ਮੈਂਬਰ ਆਮ ਤੌਰ ਤੇ ਤਨਖ਼ਾਹ ਵਾਲੇ ਕਿੱਤੇ ਅਤੇ ਅਨਿਯਤ ਕਿਰਤ ਬਾਜ਼ਾਰ ਵਿਚ ਕੰਮ ਕਰਦੇ ਹਨ ।

ਪ੍ਰਸ਼ਨ 10.
ਰਾਸ਼ਨ ਵਿਵਸਥਾ ਕੀ ਹੁੰਦੀ ਹੈ ?
ਉੱਤਰ-
ਭਾਰਤ ਵਿਚ ਰਾਸ਼ਨ ਵਿਵਸਥਾ ਦੀ ਸ਼ੁਰੂਆਤ ਬੰਗਾਲ ਦੇ ਅਕਾਲ ਦੇ ਪਿਛੋਕੜ ਵਿਚ 1940 ਦੇ ਦਹਾਕੇ ਵਿਚ ਹੋਈ । ਹਰੀ ਕ੍ਰਾਂਤੀ ਤੋਂ ਪਹਿਲਾਂ ਭਾਰੀ ਖਾਧ ਸੰਕਟ ਦੇ ਕਾਰਨ 60 ਦੇ ਦਹਾਕੇ ਦੇ ਦੌਰਾਨ ਰਾਸ਼ਨ ਪ੍ਰਣਾਲੀ ਦੁਆਰਾ ਜੀਵਿਤ ਕੀਤੀ ਗਈ । ਗਰੀਬਾਂ ਦੇ ਉੱਚ ਪੱਧਰ ਨੂੰ ਧਿਆਨ ਵਿਚ ਰੱਖਦੇ ਹੋਏ 70 ਦੇ ਦਹਾਕੇ ਦੇ ਮੱਧ ਵਿੱਚ N.S.S.0. ਦੀ ਰਿਪੋਰਟ ਦੇ ਅਨੁਸਾਰ ਤਿੰਨ ਕਾਰਜਕੂਮ ਸ਼ੁਰੂ ਕੀਤੇ ਗਏ ।

  • ਜਨਤਕ ਵੰਡ-ਪ੍ਰਣਾਲੀ
  • ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ
  • ਕੰਮ ਦੇ ਬਦਲੇ ਅਨਾਜ ।

ਪ੍ਰਸ਼ਨ 11.
ਉਹ ਤਿੰਨ ਗੱਲਾਂ ਕੀ ਹਨ, ਜਿਨ੍ਹਾਂ ਵਿਚ ਅੰਨ ਸੁਰੱਖਿਆ ਸ਼ਾਮਿਲ ਹੈ ?
ਉੱਤਰ-
ਕਿਸੇ ਦੇਸ਼ ਵਿਚ ਅੰਨ ਸੁਰੱਖਿਆ ਤਦ ਹੀ ਨਿਸ਼ਚਿਤ ਹੁੰਦੀ ਹੈ, ਜਦੋਂ –

  1. ਸਾਰੇ ਲੋਕਾਂ ਦੇ ਲਈ ਲੋੜੀਂਦੇ ਖਾਧ ਪਦਾਰਥ ਉਪਲੱਬਧ ਹੋਣ ।
  2. ਸਾਰੇ ਲੋਕਾਂ ਦੇ ਕੋਲ ਸਵੀਕਾਰ ਕੀਤੇ ਗੁਣਵੱਤਾ ਵਾਲੇ ਅੰਨ ਪਦਾਰਥ ਖਰੀਦਣ ਦੀ ਸਮਰੱਥਾ ਹੋਵੇ ।
  3. ਖਾਧ ਪਦਾਰਥ ਦੀ ਉਪਲੱਬਧਤਾ ਵਿਚ ਕੋਈ ਰੁਕਾਵਟ ਨਾ ਹੋਵੇ ।

ਪ੍ਰਸ਼ਨ 12.
ਬਫ਼ਰ ਭੰਡਾਰ ਕੀ ਹੁੰਦਾ ਹੈ ? ਸਰਕਾਰ ਬਫ਼ਰ ਭੰਡਾਰ ਕਿਉਂ ਬਣਾਉਂਦੀ ਹੈ ?
ਉੱਤਰ-
ਬਫ਼ਰ ਭੰਡਾਰ ਭਾਰਤੀ ਖਾਧ ਨਿਗਮ ਦੇ ਮਾਧਿਅਮ ਨਾਲ ਸਰਕਾਰ ਦੁਆਰਾ ਪ੍ਰਾਪਤ ਅਨਾਜ, ਕਣਕ ਅਤੇ ਚਾਵਲ ਦਾ ਭੰਡਾਰ ਹੈ, ਜਿਸ ਵਿਚ ਖਾਧ ਸੁਰੱਖਿਆ ਨਿਸ਼ਚਿਤ ਹੁੰਦੀ ਹੈ | ਸਰਕਾਰ ਬਫ਼ਰ ਭੰਡਾਰ ਨੂੰ ਕਮੀ ਵਾਲੇ ਖੇਤਰਾਂ ਵਿੱਚ ਅਤੇ ਸਮਾਜ ਦੇ ਗਰੀਬ ਵਰਗਾਂ ਵਿੱਚ ਬਾਜ਼ਾਰ ਕੀਮਤ ਤੋਂ ਘੱਟ ਕੀਮਤ ‘ਤੇ ਅਨਾਜ ਉਪਲੱਬਧ ਕਰਵਾਉਣ ਦੇ ਲਈ ਅਤੇ ਆਫ਼ਤਾਂ ਕਾਲ ਵਿੱਚ ਅਨਾਜ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਬਣਾਉਂਦੀ ਹੈ ।

ਪ੍ਰਸ਼ਨ 13.
ਵਰਣਨ ਕਰੋ ਕਿ ਪਿਛਲੇ ਸਾਲਾਂ ਦੇ ਦੌਰਾਨ ਭਾਰਤ ਦੀ ਜਨਤਕ ਵੰਡ-ਪ੍ਰਣਾਲੀ ਦੀ ਆਲੋਚਨਾ ਕਿਉਂ ਹੁੰਦੀ ਰਹੀ ਹੈ ?
ਉੱਤਰ-
ਪਿਛਲੇ ਕੁੱਝ ਸਾਲਾਂ ਦੌਰਾਨ ਭਾਰਤ ਦੀ ਜਨਤਕ ਵੰਡ-ਪ੍ਰਣਾਲੀ ਦੀ ਆਲੋਚਨਾ ਇਸ ਲਈ ਹੋਈ ਹੈ ਕਿਉਂਕਿ ਇਹ ਆਪਣੇ ਟੀਚੇ ਵਿੱਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਸਕਿਆ | ਅਨਾਜਾਂ ਦੇ ਨਾਲ ਭਰੇ ਅੰਨ-ਭੰਡਾਰਾਂ ਦੇ ਬਾਵਜੂਦ ਭੁੱਖਮਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ | ਐੱਫ. ਸੀ. ਆਈ. ਦੇ ਭੰਡਾਰ ਅਨਾਜ ਦੇ ਨਾਲ ਭਰੇ ਪਏ ਹਨ ।

ਕਿਧਰੇ ਅਨਾਜ ਸੜ ਰਿਹਾ ਹੈ ਅਤੇ ਕੁੱਝ ਸਥਾਨਾਂ ‘ਤੇ ਚੁਹੇ ਅਨਾਜ ਖਾ ਰਹੇ ਹਨ | ਜਨਤਕ ਵੰਡ-ਪ੍ਰਣਾਲੀ ਦੇ ਧਾਰਕ ਜ਼ਿਆਦਾ ਕਮਾਉਣ ਦੇ ਲਈ ਅਨਾਜ ਨੂੰ ਖੁੱਲ੍ਹੇ ਬਾਜ਼ਾਰ ਵਿਚ ਵੇਚਦੇ ਹਨ । ਇਨ੍ਹਾਂ ਸਾਰੇ ਬੱਚਿਆਂ ਦੇ ਆਧਾਰ ‘ਤੇ ਸਰਵਜਨਿਕ ਵੰਡ-ਪ੍ਰਣਾਲੀ ਦੀ ਆਲੋਚਨਾ ਹੋ ਰਹੀ ਹੈ ।

ਪ੍ਰਸ਼ਨ 14.
ਘੱਟੋ-ਘੱਟ ਸਮਰਥਨ ਮੁੱਲ ਕੀ ਹੁੰਦਾ ਹੈ ? ਵੱਧਦੇ ਹੋਏ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਾਧ ਨੂੰ ਇਕੱਠਾ ਕਰਕੇ ਰੱਖਣ ਦਾ ਕੀ ਪ੍ਰਭਾਵ ਪਿਆ ਹੈ ?
ਉੱਤਰ-
ਘੱਟੋ-ਘੱਟ ਸਮਰਥਨ ਮੁੱਲ ਸਰਕਾਰ ਦੁਆਰਾ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਲਈ ਦਿੱਤਾ ਗਿਆ ਮੁੱਲ ਹੈ ਜੋ ਕਿ ਸਰਕਾਰ ਦੁਆਰਾ ਪਹਿਲਾਂ ਤੋਂ ਹੀ ਘੋਸ਼ਿਤ ਕੀਤਾ ਜਾ ਚੁੱਕਾ ਹੁੰਦਾ ਹੈ । ਘੱਟੋ-ਘੱਟ ਸਮਰਥਨ ਮੁੱਲ ਵਿਚ ਵਾਧੇ ਤੋਂ ਵਿਸ਼ੇਸ਼ ਅਤੇ ਖਾਧ-ਅਨਾਜ ਦੇ ਅਧਿਸ਼ੇਸ਼ ਵਾਲੇ ਰਾਜਾਂ ਵਿੱਚ ਕਿਸਾਨਾਂ ਨੂੰ ਆਪਣੀ ਭੂਮੀ ‘ਤੇ ਮੋਟੇ ਅਨਾਜਾਂ ਦੀ ਖੇਤੀ ਖ਼ਤਮ ਕਰਕੇ ਝੋਨੇ ਅਤੇ ਅਨਾਜ ਉਪਜਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ ਹੈ, ਜਦਕਿ ਮੋਟਾ ਅਨਾਜ ਗ਼ਰੀਬਾਂ ਦਾ ਪ੍ਰਮੁੱਖ ਭੋਜਨ ਹੈ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 15.
ਅੰਨ ਸੁਰੱਖਿਆ ਦੇ ਵਿਭਿੰਨ ਸੂਚਕ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਅੰਨ ਸੁਰੱਖਿਆ ਦੇ ਵਿਭਿੰਨ ਸੂਚਕ ਹਨ –

  1. ਅੰਨ ਉਪਲੱਬਧਤਾ ਤੋਂ ਭਾਵ ਦੇਸ਼ ਦੇ ਭੰਡਾਰਾਂ ਵਿਚ ਸੰਚਿਤ ਅਨਾਜ ਉਤਪਾਦਨ ਤੋਂ ਹੈ ।
  2. ਪਹੁੰਚ ਦਾ ਅਰਥ ਹੈ ਕਿ ਖਾਧ ਅਨਾਜ ਹਰ ਇਕ ਵਿਅਕਤੀ ਨੂੰ ਮਿਲਦਾ ਰਹੇ ।
  3. ਸਮਰਥਨ ਦਾ ਅਰਥ ਹੈ ਕਿ ਲੋਕਾਂ ਦੇ ਕੋਲ ਆਪਣੇ ਭੋਜਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਕਾਫ਼ੀ ਧਨ ਉਪਲੱਬਧ ਹੈ ।

ਪ੍ਰਸ਼ਨ 16.
ਇਕ ਕੁਦਰਤੀ ਆਫ਼ਤ ਜਿਵੇਂ-ਸੋਕੇ ਦੇ ਕਾਰਨ ਆਧਾਰਿਤ-ਸੰਰਚਨਾ ਸ਼ਾਇਦ ਪ੍ਰਭਾਵਿਤ ਹੈ ਪਰ ਇਸਦੇ ਨਾਲ ਖਾਧ ਸੁਰੱਖਿਆ ਜ਼ਰੂਰ ਹੀ ਪ੍ਰਭਾਵਿਤ ਹੋਵੇਗੀ । ਢੁੱਕਵੀਂ ਉਦਾਹਰਣ ਦਿੰਦੇ ਹੋਏ ਇਸ ਕਥਨ ਨੂੰ ਨਿਆਂ-ਸੰਗਤ ਬਣਾਓ ।
ਉੱਤਰ –

  • ਕਿਸੇ ਕੁਦਰਤੀ ਆਫ਼ਤ ਜਿਵੇਂ-ਸੋਕੇ ਦੇ ਕਾਰਨ ਖਾਧ-ਅਨਾਜ ਦੀ ਕੁੱਲ ਉਪਜ ਵਿਚ ਗਿਰਾਵਟ ਆਈ ਹੈ । ਇਸ ਤੋਂ ਪ੍ਰਭਾਵਿਤ ਖੇਤਰ ਵਿਚ ਖਾਧ ਦੀ ਕਮੀ ਹੋਣ ਦੇ ਕਾਰਨ ਕੀਮਤਾਂ ਵੱਧ ਜਾਂਦੀਆਂ ਹਨ । ਅਗਰ ਇਹ ਆਫ਼ਤਾਂ ‘ ਜ਼ਿਆਦਾ ਵਿਸਥਾਰ ਵਾਲੇ ਖੇਤਰਾਂ ਵਿਚ ਆਉਂਦੀ ਹੈ ਤਾਂ ਭੁੱਖਮਰੀ ਦੀ ਸਥਿਤੀ ਪੈਦਾ ਹੋ ਸਕਦੀ ਹੈ, ਜਿਸ ਕਾਰਨ ਅਕਾਲ ਦੀ ਸਥਿਤੀ ਬਣ ਸਕਦੀ ਹੈ ।
  • ਉਦਾਹਰਣ ਵਜੋਂ 1943 ਵਿਚ ਬੰਗਾਲ ਵਿਚ ਅਕਾਲ ।

ਪ੍ਰਸ਼ਨ 17.
‘ਡਿਪੂ ਦੀ ਦੁਕਾਨ ਕਿਸ ਤਰ੍ਹਾਂ ਦੀ ਖਾਧ ਵੰਡ ਵਿਚ ਸਹਾਇਕ ਹੁੰਦੀ ਹੈ ?
ਉੱਤਰ-
ਡਿਪੂ ਦੀਆਂ ਦੁਕਾਨਾਂ ਭਾਰਤ ਵਿੱਚ ਹੇਠ ਲਿਖੇ ਪ੍ਰਕਾਰ ਦੇ ਖਾਧ ਵੰਡ ਵਿਚ ਸਹਾਇਕ ਹੁੰਦੀਆਂ ਹਨ –

  1. ਦੇਸ਼ ਭਰ ਵਿਚ ਲਗਪਗ 4.6 ਲੱਖ ਦੁਕਾਨਾਂ ਹਨ ।
  2. ਰਾਸ਼ਨ ਦੀਆਂ ਦੁਕਾਨਾਂ ਵਿੱਚ ਖੰਡ, ਅਨਾਜ ਅਤੇ ਭੋਜਨ ਪਕਾਉਣ ਦੇ ਲਈ ਮਿੱਟੀ ਦੇ ਤੇਲ ਦਾ ਭੰਡਾਰ ਹੁੰਦਾ ਹੈ ।
  3. ਡਿਪ ਦੀਆਂ ਦੁਕਾਨਾਂ ਇਹ ਸਭ ਬਾਜ਼ਾਰ ਕੀਮਤ ਤੋਂ ਘੱਟ ਕੀਮਤ ‘ਤੇ ਲੋਕਾਂ ਨੂੰ ਵੇਚਦੇ ਹਨ ।

ਪ੍ਰਸ਼ਨ 18.
ਅੰਤੋਦਿਆ ਅੰਨ ਯੋਜਨਾ ‘ਤੇ ਵਿਸਥਾਰ ਨਾਲ ਨੋਟ ਲਿਖੋ ।
ਉੱਤਰ-
ਅੰਤੋਦਿਆ ਅੰਨ ਯੋਜਨਾ-ਇਹ ਯੋਜਨਾ ਦਸੰਬਰ 2000 ਵਿਚ ਸ਼ੁਰੂ ਕੀਤੀ ਗਈ ਸੀ । ਇਸ ਯੋਜਨਾ ਦੇ ਅੰਤਰਗਤ ਲਕਸ਼ਿਤ ਸਰਵਜਨਿਕ ਵੰਡ ਪ੍ਰਣਾਲੀ ਵਿਚ ਆਉਣ ਵਾਲੇ ਗ਼ਰੀਬੀ ਰੇਖਾ ਦੇ ਹੇਠਾਂ ਦੇ ਪਰਿਵਾਰਾਂ ਵਿਚੋਂ ਇਕ ਕਰੋੜ ਲੋਕਾਂ ਦੀ ਪਹਿਚਾਣ ਕੀਤੀ ਗਈ । ਸੰਬੰਧਿਤ ਰਾਜ ਦੇ ਗ੍ਰਾਮੀਣ ਵਿਕਾਸ ਵਿਭਾਗਾਂ ਨੇ ਗਰੀਬੀ ਰੇਖਾ ਤੋਂ ਹੇਠਾ ਦੇ ਗ਼ਰੀਬ ਪਰਿਵਾਰਾਂ ਨੂੰ ਸਰਵੇਖਣ ਦੁਆਰਾ ਚੁਣਿਆ 1 ਤੋਂ 2 ਪ੍ਰਤੀ ਕਿਲੋਗ੍ਰਾਮ ਕਣਕ ਅਤੇ ਤੋਂ 3 ਪ੍ਰਤੀ ਕਿਲੋਗ੍ਰਾਮ ਚਾਵਲ ਦੀ ਜ਼ਿਆਦਾਤਰ ਆਰਥਿਕ ਸਹਾਇਤਾ ਪ੍ਰਾਪਤ ਦਰ ‘ਤੇ ਹਰ ਇਕ ਪਾਤਰ ਪਰਿਵਾਰ ਨੂੰ 25 ਕਿਲੋਗ੍ਰਾਮ ਅਨਾਜ ਉਪਲੱਬਧ ਕਰਵਾਇਆ ਗਿਆ । ਅਨਾਜ ਦੀ ਇਹ ਮਾਤਰਾ ਅਪਰੈਲ 2002 ਵਿਚ 25 ਕਿਲੋਗ੍ਰਾਮ ਤੋਂ ਵਧਾ ਕੇ 35 ਕਿਲੋਗ੍ਰਾਮ ਕਰ ਦਿੱਤੀ ਗਈ । ਜੂਨ 2003 ਅਤੇ ਅਗਸਤ 2004 ਵਿਚ ਇਸ ਵਿੱਚ 50-50 ਲੱਖ ਵਾਧੂ ਬੀ. ਪੀ. ਐੱਲ. ਪਰਿਵਾਰ ਦੋ ਵਾਰ ਜੋੜੇ ਗਏ । ਇਸ ਨਾਲ ਇਸ ਯੋਜਨਾ ਵਿਚ ਆਉਣ ਵਾਲੇ ਪਰਿਵਾਰਾਂ ਦੀ ਸੰਖਿਆ 2 ਕਰੋੜ ਹੋ ਗਈ ।

ਪ੍ਰਸ਼ਨ 19.
ਅੰਨ ਸੁਰੱਖਿਆ ਦੇ ਸੂਚਕਾਂ ਦਾ ਵਰਣਨ ਕਰੋ ।
ਉੱਤਰ –

  • ਅੰਨ ਉਪਲੱਬਧਤਾ ਤੋਂ ਭਾਵ ਦੇਸ਼ ਵਿਚ ਖਾਧ ਉਤਪਾਦਨ, ਖਾਧ ਆਯਾਤ ਅਤੇ ਸਰਕਾਰੀ ਅਨਾਜ ਭੰਡਾਰਾਂ ਵਿੱਚ | ਸੰਚਿਤ ਪਿਛਲੇ ਸਾਲਾਂ ਦੇ ਸਟਾਕ ਤੋਂ ਹੈ।
  • ਪਹੁੰਚ ਦਾ ਅਰਥ ਹੈ ਕਿ ਖਾਧ ਅਨਾਜ ਹਰ ਇਕ ਵਿਅਕਤੀ ਨੂੰ ਮਿਲਦਾ ਰਹਿਣਾ ਚਾਹੀਦਾ ਹੈ ।
  • ਸਮਰੱਥਾ ਦਾ ਅਰਥ ਹੈ ਕਿ ਲੋਕਾਂ ਦੇ ਕੋਲ ਆਪਣੀਆਂ ਭੋਜਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਲੋੜੀਂਦਾ ਅਤੇ ਪੌਸ਼ਟਿਕ ਭੋਜਨ ਖ਼ਰੀਦਣ ਦੇ ਲਈ ਧਨ ਉਪਲੱਬਧ ਹੋਵੇ ।

ਕਿਸੇ ਦੇਸ਼ ਵਿੱਚ ਅੰਨ ਸੁਰੱਖਿਆ ਸਿਰਫ਼ ਉਦੋਂ ਹੀ ਸੁਨਿਸ਼ਚਿਤ ਹੁੰਦੀ ਹੈ ਜਦੋਂ –

  1. ਸਾਰੇ ਲੋਕਾਂ ਦੇ ਲਈ ਲੋੜੀਂਦਾ ਖਾਧ ਉਪਲੱਬਧ ਹੋਵੇ,
  2. ਸਾਰੇ ਲੋਕਾਂ ਦੇ ਕੋਲ ਸਵੀਕਾਰ ਕੀਤੀ ਗੁਣਵੱਤਾ ਦੇ ਖਾਧ-ਪਦਾਰਥ ਖ਼ਰੀਦਣ ਦੀ ਸਮਰੱਥਾ ਹੋਵੇ ਅਤੇ
  3. ਖਾਧ ਦੀ ਉਪਲੱਬਧਤਾ ਵਿਚ ਕੋਈ ਰੁਕਾਵਟ ਨਾ ਹੋਵੇ ।

ਪ੍ਰਸ਼ਨ 20.
ਸਹਿਕਾਰੀ ਸਮਿਤੀਆਂ ਦੀ ਅੰਨ ਸੁਰੱਖਿਆ ਵਿਚ ਕੀ ਭੂਮਿਕਾ ਹੈ ?
ਉੱਤਰ-
ਭਾਰਤ ਵਿਚ ਖਾਸ ਕਰਕੇ ਦੇਸ਼ ਦੇ ਦੱਖਣੀ ਅਤੇ ਪੱਛਮੀ ਭਾਗਾਂ ਵਿੱਚ ਸਹਿਕਾਰੀ ਸਮਿਤੀਆਂ ਵੀ ਖਾਧ ਸੁਰੱਖਿਆ ਵਿਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ । ਸਹਿਕਾਰੀ ਸਮਿਤੀਆਂ ਗ਼ਰੀਬ ਲੋਕਾਂ ਨੂੰ ਖਾਧ ਅਨਾਜ ਨੂੰ ਵੇਚਣ ਦੇ ਲਈ ਘੱਟ ਕੀਮਤ ਵਾਲੀਆਂ ਦੁਕਾਨਾਂ ਖੋਲ੍ਹਦੀਆਂ ਹਨ । ਉਦਾਹਰਣ ਵਜੋਂ ਤਾਮਿਲਨਾਡੂ ਵਿਚ ਜਿੰਨੀਆਂ ਰਾਸ਼ਨ ਦੀਆਂ ਦੁਕਾਨਾਂ ਹਨ, ਉਨ੍ਹਾਂ ਵਿਚ ਤਕਰੀਬਨ 94 ਪ੍ਰਤੀਸ਼ਤ ਸਹਿਕਾਰੀ ਸਮਿਤੀਆਂ ਦੇ ਮਾਧਿਅਮ ਦੁਆਰਾ ਚਲਾਈਆਂ ਜਾ ਰਹੀਆਂ ਹਨ ।

ਦਿੱਲੀ ਵਿੱਚ ਮਦਰ ਡੇਅਰੀ ਉਪਯੋਗਤਾਵਾਂ ਨੂੰ ਦਿੱਲੀ ਸਰਕਾਰ ਦੁਆਰਾ ਨਿਰਧਾਰਿਤ ਨਿਯੰਤਰਿਤ ਕੀਮਤਾਂ ‘ਤੇ ਦੁੱਧ ਅਤੇ ਸਬਜ਼ੀਆਂ ਉਪਲੱਬਧ ਕਰਾਉਣ ਵਿਚ ਜਲਦੀ ਤੋਂ ਜਲਦੀ ਤਰੱਕੀ ਕਰ ਰਹੀਆਂ ਹਨ । ਦੇਸ਼ ਦੇ ਵਿਭਿੰਨ ਭਾਗਾਂ ਵਿੱਚ ਕੰਮ ਕਰ ਰਹੀਆਂ ਸਹਿਕਾਰੀ ਸਮਿਤੀਆਂ ਦੇ ਅਨੇਕਾਂ ਉਦਾਹਰਣ ਹਨ, ਜਿਨ੍ਹਾਂ ਨੇ ਸਮਾਜ ਦੇ ਵਿਭਿੰਨ ਵਰਗਾਂ ਦੇ ਲਈ ਖਾਧ ਸੁਰੱਖਿਆ ਨਿਸ਼ਚਿਤ ਕਰਵਾਈ ਹੈ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 21.
ਜਨਤਕ ਵੰਡ-ਪ੍ਰਣਾਲੀ ਦੀ ਵਰਤਮਾਨ ਸਥਿਤੀ ਕੀ ਹੈ ?
ਉੱਤਰ-
ਜਨਤਕ ਵੰਡ-ਪ੍ਰਣਾਲੀ (PDS) ਅੰਨ ਸੁਰੱਖਿਆ ਨਿਸ਼ਚਿਤ ਕਰਨ ਦੀ ਦਿਸ਼ਾ ਵਿਚ ਭਾਰਤ ਸਰਕਾਰ ਦਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਕਦਮ ਹੈ । ਸ਼ੁਰੂ ਵਿਚ ਇਹ ਪ੍ਰਣਾਲੀ ਸਭ ਦੇ ਲਈ ਸੀ ਅਤੇ ਗ਼ਰੀਬਾਂ ਅਤੇ ਗ਼ੈਰ-ਗ਼ਰੀਬਾਂ ਦੇ ਵਿਚ ਕੋਈ ਭੇਦ ਨਹੀਂ ਕੀਤਾ ਜਾਂਦਾ ਸੀ । ਬਾਅਦ ਦੇ ਸਾਲਾਂ ਵਿੱਚ PDS ਨੂੰ ਜਿਆਦਾ ਨਿਪੁੰਨ ਅਤੇ ਜ਼ਿਆਦਾ ਲਕਸ਼ਿਤ ਬਣਾਉਣ ਦੇ ਲਈ ਸੰਸ਼ੋਧਿਤ ਕੀਤਾ ਗਿਆ । 1992 ਵਿਚ ਦੇਸ਼ ਵਿੱਚ 1700 ਬਲਾਕਾਂ ਵਿੱਚ ਸੰਸ਼ੋਧਿਤ ਜਨਤਕ ਵੰਡ-ਪ੍ਰਣਾਲੀ (RPDS) ਸ਼ੁਰੂ ਕੀਤੀ ਗਈ । ਇਸਦਾ ਉਦੇਸ਼ ਦੂਰ-ਦਰਾਜ ਅਤੇ ਪਿਛੜੇ ਖੇਤਰਾਂ ਵਿਚ PDS ਨੂੰ ਲਾਭ ਪਹੁੰਚਾਉਣਾ ਸੀ । ਜੂਨ, 1997 ਤੋਂ ਸਾਰੇ ਖੇਤਰਾਂ ਵਿੱਚ ਗ਼ਰੀਬੀ ਨੂੰ ਲਕਸ਼ਿਤ ਕਰਨ ਦੇ ਸਿਧਾਤਾਂ ਨੂੰ ਅਪਣਾਉਣ ਦੇ ਲਈ ਉਦੇਸ਼ਯੁਕਤ ਜਨਤਕ ਵੰਡ (TPDS) ਸ਼ੁਰੂ ਕੀਤੀ ਗਈ ।

ਪ੍ਰਸ਼ਨ 22.
ਭਾਰਤ ਵਿਚ ਖਾਧ ਸੁਰੱਖਿਆ ਦੀ ਵਰਤਮਾਨ ਸਥਿਤੀ ਕੀ ਹੈ ?
ਉੱਤਰ-
70 ਦੇ ਦਹਾਕੇ ਦੇ ਸ਼ੁਰੂ ਵਿਚ ਹਰੀ ਕ੍ਰਾਂਤੀ ਦੇ ਆਉਣ ਤੋਂ ਬਾਅਦ ਦੇ ਮੌਸਮ ਦੀਆਂ ਉਲਟ ਦਿਸ਼ਾਵਾਂ ਦੇ ਦੌਰਾਨ ਵੀ ਦੇਸ਼ ਵਿੱਚ ਅਕਾਲ ਨਹੀਂ ਪਿਆ ਹੈ । ਦੇਸ਼ ਭਰ ਉਪਜਾਈਆਂ ਜਾਣ ਵਾਲੀਆਂ ਫ਼ਸਲਾਂ ਦੇ ਕਾਰਨ ਭਾਰਤ ਪਿਛਲੇ ਸਾਲਾਂ ਦੇ ਦੌਰਾਨ ਖਾਧ-ਅਨਾਜ ਦੇ ਮਾਮਲੇ ਵਿੱਚ ਆਤਮ-ਨਿਰਭਰ ਬਣ ਗਿਆ ਹੈ । ਸਰਕਾਰ ਦੁਆਰਾ ਸਾਵਧਾਨੀ ਪੂਰਵਕ ਤਿਆਰ ਕੀਤੀ ਗਈ ਖਾਧ ਸੁਰੱਖਿਆ ਵਿਵਸਥਾ ਦੇ ਕਾਰਨ ਦੇਸ਼ ਵਿਚ ਅਨਾਜ ਦੀ ਉਪਲੱਬਧਤਾ ਹੋਰ ਵੀ ਸੁਨਿਸ਼ਚਿਤ ਹੋ ਗਈ ।

ਇਸ ਵਿਵਸਥਾ ਦੇ ਦੋ ਘਟਕ ਹਨ-

  • ਬਫ਼ਰ ਸਟਾਂਕ
  • ਸਰਵਜਨਿਕ ਵੰਡ-ਪ੍ਰਣਾਲੀ ।

ਪ੍ਰਸ਼ਨ 23.
ਤੀਰੋਧਕ ਭੰਡਾਰ (ਬਫ਼ਰ ਭੰਡਾਰ ਸ਼ਬਦ ਦੀ ਵਿਆਖਿਆ ਕਰੋ । ਖਾਧ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਵਿਚ ਇਹ ਕਿਹੜੀਆਂ ਦੋ ਵਿਧੀਆਂ ਵਿੱਚ ਪ੍ਰਯੋਗ ਹੁੰਦਾ ਹੈ?
ਉੱਤਰ-
ਪ੍ਰਤੀਰੋਧਕ ਭੰਡਾਰ (ਬਫ਼ਰ ਭੰਡਾਰ) ਭਾਰਤੀ ਅੰਨ ਨਿਗਮ ਦੇ ਮਾਧਿਅਮ ਨਾਲ ਸਰਕਾਰ ਦੁਆਰਾ ਪ੍ਰਾਪਤ ਅਨਾਜ, ਕਣਕ ਅਤੇ ਚਾਵਲ ਦਾ ਭੰਡਾਰ ਹੈ ।
ਅੰਨ ਸੁਰੱਖਿਆ ਨੂੰ ਨਿਸ਼ਚਿਤ ਕਰਨ ਵਿੱਚ ਇਹ ਅੱਗੇ ਲਿਖੇ ਪ੍ਰਕਾਰ ਤੋਂ ਪ੍ਰਯੋਗ ਹੁੰਦਾ ਹੈ –

  1. ਅਨਾਜ ਦੀ ਕਮੀ ਵਾਲੇ ਖੇਤਰਾਂ ਵਿੱਚ ਅਤੇ ਸਮਾਜ ਦੇ ਗ਼ਰੀਬ ਵਰਗਾਂ ਵਿੱਚ ਬਾਜ਼ਾਰ ਕੀਮਤ ਤੋਂ ਘੱਟ ਕੀਮਤ ‘ਤੇ ਅਨਾਜ ਦੀ ਵੰਡ ਕਰਨ ਦੇ ਲਈ ।
  2. ਖ਼ਰਾਬ ਮੌਸਮ ਵਿਚ ਜਾਂ ਫਿਰ ਆਫ਼ਤਾਂ ਕਾਲ ਵਿਚ ਅਨਾਜ ਦੀ ਸਮੱਸਿਆ ਨੂੰ ਹੱਲ ਕਰਦਾ ਹੈ ।

ਪ੍ਰਸ਼ਨ 24.
ਭੁੱਖ ਦੇ ਦੋ ਸੂਚਕ ਵਿੱਚ ਅੰਤਰ ਸਪੱਸ਼ਟ ਕਰੋ । ਹਰ ਇੱਕ ਪ੍ਰਕਾਰ ਦੀ ਭੁੱਖ ਕਿੱਥੇ ਜ਼ਿਆਦਾ ਪ੍ਰਚੱਲਿਤ ਹੈ ?
ਉੱਤਰ-
ਭੁੱਖ ਦੇ ਦੋ ਸੂਚਕ ਮਿਆਦੀ ਭੁੱਖ ਅਤੇ ਮੌਸਮੀ ਭੁੱਖ ਦੇ ਹੁੰਦੇ ਹਨ । ਮਿਆਦੀ ਭੁੱਖ ਮਾਤਰਾ ਅਤੇ ਗੁਣਵੱਤਾ ਦੇ ਆਧਾਰ ‘ਤੇ ਨਾਂ-ਕਾਫੀ ਆਹਾਰ ਹਿਣ ਕਰਨ ਦੇ ਕਾਰਨ ਹੁੰਦੀ ਹੈ । ਗ਼ਰੀਬ ਲੋਕ ਆਪਣੀ ਜ਼ਿਆਦਾ ਆਮਦਨ ਅਤੇ ਜੀਉਂਦੇ ਰਹਿਣ ਦੇ ਲਈ ਖਾਧ ਪਦਾਰਥ ਖ਼ਰੀਦਣ ਵਿੱਚ ਅਸਮਰੱਥਾ ਦੇ ਕਾਰਨ ਲੰਮੇ ਸਮੇਂ ਦੇ ਲਈ ਭੁੱਖ ਨਾਲ ਜਕੜੇ ਹੁੰਦੇ ਹਨ ।

ਮੌਸਮੀ ਭੁੱਖ ਫ਼ਸਲ ਉਗਾਉਣ ਅਤੇ ਕੱਟਣ ਦੇ ਚੱਕਰ ਨਾਲ ਸੰਬੰਧਿਤ ਹੈ । ਇਹ ਗ੍ਰਾਮੀਣ ਖੇਤਰਾਂ ਦੀਆਂ ਖੇਤੀ ਕਿਰਿਆਵਾਂ ਦੀ ਮੌਸਮੀ ਪ੍ਰਕਿਰਤੀ ਦੇ ਕਾਰਨ ਅਤੇ ਸ਼ਹਿਰੀ ਖੇਤਰਾਂ ਵਿੱਚ ਅਨਿਯੰਤਰਿਤ ਕਿਰਤ ਦੇ ਕਾਰਨ ਹੁੰਦੀ ਹੈ । ਹਰ ਇਕ ਪ੍ਰਕਾਰ ਦੀ ਭੁੱਖ ਗ੍ਰਾਮੀਣ ਖੇਤਰਾਂ ਵਿੱਚ ਜ਼ਿਆਦਾ ਪ੍ਰਚੱਲਿਤ ਹੈ ।

ਪ੍ਰਸ਼ਨ 25.
ਭਾਰਤ ਦੇ ਵਿਭਿੰਨ ਵਰਗਾਂ ਦੇ ਲੋਕਾਂ ਦੀ, ਜੋ ਅੰਨ ਅਤੇ ਪੋਸ਼ਣ ਦੀ ਦ੍ਰਿਸ਼ਟੀ ਤੋਂ ਅਸੁਰੱਖਿਅਤ ਹਨ, ਉਨ੍ਹਾਂ ਦੀ ਸਥਿਤੀ ਸਪੱਸ਼ਟ ਕਰੋ ।
ਉੱਤਰ-
ਭਾਰਤ ਵਿਚ ਲੋਕਾਂ ਦਾ ਇੱਕ ਵੱਡਾ ਵਰਗ ਅੰਨ ਅਤੇ ਪੋਸ਼ਣ ਦੀ ਪ੍ਰਾਪਤੀ ਤੋਂ ਅਸੁਰੱਖਿਅਤ ਹੈ, ਪਰੰਤੁ ਇਸਦੇ ਨਾਲ ਸਭ ਤੋਂ ਪ੍ਰਭਾਵਿਤ ਵਰਗਾਂ ਵਿੱਚ ਹੇਠ ਲਿਖੇ ਸ਼ਾਮਿਲ ਹਨ, ਭੂਮੀਹੀਣ ਜੋ ਥੋੜੀ-ਬਹੁਤ ਜਾਂ ਨਾਂ-ਮਾਤਰ ਭੂਮੀ ‘ਤੇ ਨਿਰਭਰ ਹਨ । ਪਰੰਪਰਿਕ ਦਸਤਕਾਰ, ਪਰੰਪਰਿਕ ਸੇਵਾਵਾਂ ਪ੍ਰਦਾਨ ਕਰਨ ਵਾਲੇ ਲੋਕ, ਆਪਣਾ ਛੋਟਾ-ਮੋਟਾ ਕੰਮ ਕਰਨ ਵਾਲੇ ਕਾਮਗਾਰ ਅਤੇ ਬੇ-ਸਹਾਰੇ ਅਤੇ ਭਿਖਾਰੀ ( ਸ਼ਹਿਰੀ ਖੇਤਰਾਂ ਵਿਚ ਖਾਧ ਦੀ ਦ੍ਰਿਸ਼ਟੀ ਤੋਂ ਅਸੁਰੱਖਿਅਤ ਉਹ ਪਰਿਵਾਰ ਹਨ ਜਿਨ੍ਹਾਂ ਦੇ ਕੰਮਕਾਜੀ ਮੈਂਬਰ ਆਮ ਤੌਰ ‘ਤੇ ਰੋਜ਼ ਘੱਟ ਤਨਖਾਹ ਵਾਲੇ ਵਿਵਸਾਏ ਅਤੇ ਅਨਿਯਤ ਕਿਰਤ ਬਾਜ਼ਾਰ ਵਿੱਚ ਕੰਮ ਕਰਦੇ ਹਨ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 26.
ਸੁਤੰਤਰਤਾ ਦੇ ਦੌਰਾਨ ਭਾਰਤ ਦੁਆਰਾ ਅਨਾਜ ਵਿੱਚ ਆਤਮ-ਨਿਰਭਰਤਾ ਪ੍ਰਾਪਤ ਕਰਨ ਦੇ ਲਈ ਚੁੱਕੇ ਗਏ ਕਦਮਾਂ ਦੀ ਸੰਖੇਪ ਵਿੱਚ ਵਿਆਖਿਆ ਕਰੋ ।
ਉੱਤਰ-
ਸੁਤੰਤਰਤਾ ਦੇ ਦੌਰਾਨ ਭਾਰਤੀ ਨੀਤੀ ਨਿਰਮਾਤਾਵਾਂ ਨੇ ਅਨਾਜ ਵਿਚ ਆਤਮ ਨਿਰਭਰਤਾ ਪ੍ਰਾਪਤ ਕਰਨ ਦੇ ਲਈ ਸਾਰੇ ਉਪਾਅ ਕੀਤੇ । ਭਾਰਤ ਨੇ ਖੇਤੀ ਵਿੱਚ ਇੱਕ ਨਵੀਂ ਰਣਨੀਤੀ ਅਪਨਾਈ, ਜਿਸ ਦਾ ਲਾਭ ਹਰੀ ਕ੍ਰਾਂਤੀ ਵਿੱਚ ਹੋਇਆ, ਖ਼ਾਸ ਕਰਕੇ ਕਣਕ ਅਤੇ ਚਾਵਲ ਦੇ ਉਤਪਾਦਨ ਵਿਚ । ਦਰਅਸਲ, ਅਨਾਜ ਦੀ ਉਪਜ ਵਿਚ ਵਾਧਾ ਸਮਾਨ ਅਨੁਪਾਤ ਵਿਚ ਨਹੀਂ ਸੀ । ਪੰਜਾਬ ਅਤੇ ਹਰਿਆਣਾ ਵਿੱਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ । ਇੱਥੇ ਅਨਾਜ ਦਾ ਉਤਪਾਦਨ 1964-65 ਦੇ 72.3 ਲੱਖ ਟਨ ਦੀ ਤੁਲਨਾ ਵਿਚ ਵੱਧ ਕੇ 1995-96 ਵਿੱਚ 3.03 ਕਰੋੜ ਟਨ ‘ਤੇ ਪਹੁੰਚ ਗਿਆ । ਦੂਸਰੇ ਪਾਸੇ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿੱਚ ਚਾਵਲ ਦੇ ਉਤਪਾਦਨ ਵਿਚ ਵਰਣਨਯੋਗ ਵਾਧਾ ਹੋਇਆ ।

ਪ੍ਰਸ਼ਨ 27.
ਭਾਰਤ ਵਿਚ ਖਾਧ ਸੁਰੱਖਿਆ ਦੇ ਵਿਸਤਾਰ ਵਿੱਚ ਜਨਤਕ ਵੰਡ-ਪ੍ਰਣਾਲੀ ਕਿਸ ਪ੍ਰਕਾਰ ਸਭ ਤੋਂ ਜ਼ਿਆਦਾ ਕਾਰਗਰ ਸਿੱਧ ਹੋਈ ਹੈ ?
ਉੱਤਰ-
ਜਨਤਕ ਵੰਡ-ਪ੍ਰਣਾਲੀ ਖਾਧ ਸੁਰੱਖਿਆ ਨਿਸ਼ਚਿਤ ਕਰਨ ਦੀ ਦਿਸ਼ਾ ਵਿਚ ਭਾਰਤ ਸਰਕਾਰ ਦਾ ਸਭ ਤੋਂ ਮਹੱਤਵਪੂਰਨ ਕਦਮ ਹੈ । ਸ਼ੁਰੂ ਵਿੱਚ ਇਹ ਪ੍ਰਣਾਲੀ ਸਭ ਦੇ ਲਈ ਸੀ ਅਤੇ ਗ਼ਰੀਬਾਂ ਅਤੇ ਗੈਰ-ਗਰੀਬਾਂ ਦੇ ਵਿਚਕਾਰ ਕੋਈ ਭੇਦ ਨਹੀਂ ਕੀਤਾ ਜਾਂਦਾ ਸੀ | ਬਾਅਦ ਦੇ ਸਾਲਾਂ ਵਿਚ ਜਨਤਕ ਵੰਡ-ਪ੍ਰਣਾਲੀ ਨੂੰ ਜ਼ਿਆਦਾ ਪ੍ਰਭਾਵੀ ਬਣਾਉਣ ਦੇ ਲਈ ਸੰਸ਼ੋਧਿਤ ਕੀਤਾ ਗਿਆ । 1992 ਵਿਚ ਦੇਸ਼ ਦੇ 1700 ਬਲਾਕਾਂ ਦੇ ਵਿੱਚ ਸੰਸ਼ੋਧਿਤ ਸਰਵਜਨਿਕ ਵੰਡ-ਪ੍ਰਣਾਲੀ ਸ਼ੁਰੂ ਕੀਤੀ ਗਈ ।
ਇਸਦਾ ਉਦੇਸ਼ ਦੂਰ-ਦਰਾਜ ਅਤੇ ਪਿਛੜੇ ਖੇਤਰਾਂ ਵਿੱਚ ਜਨਤਕ ਵੰਡ-ਪ੍ਰਣਾਲੀ ਤੋਂ ਲਾਭ ਪਹੁੰਚਾਉਣਾ ਸੀ ।

ਪ੍ਰਸ਼ਨ 28.
ਸਹਿਕਾਰੀ ਸੰਸਥਾਵਾਂ ਕੀ ਕੰਮ ਕਰਦੀਆਂ ਹਨ ? ਸਹਿਕਾਰੀ ਸੰਸਥਾਵਾਂ ਦੇ ਦੋ ਉਦਾਹਰਣ ਦਿਓ ਅਤੇ ਦੱਸੋ ਕਿ ਸੁਰੱਖਿਆ ਸੁਨਿਸ਼ਚਿਤ ਕਰਨ ਵਿਚ ਉਨ੍ਹਾਂ ਦਾ ਕੀ ਯੋਗਦਾਨ ਹੈ ?
ਉੱਤਰ-
ਸਹਿਕਾਰੀ ਸੰਸਥਾਵਾਂ ਗ਼ਰੀਬ ਲੋਕਾਂ ਦੇ ਅਨਾਜ ਦੀ ਵਿਕਰੀ ਦੇ ਲਈ ਘੱਟ-ਕੀਮਤਾਂ ਵਾਲੀਆਂ ਦੁਕਾਨਾਂ ਖੋਲ੍ਹਦੀ ਹੈ । ਸਹਿਕਾਰੀ ਸਮਿਤੀਆਂ ਦੇ ਉਦਾਹਰਣ ਹਨ-ਦਿੱਲੀ ਵਿੱਚ ਮਦਰ ਡੇਅਰੀ, ਗੁਜਰਾਤ ਵਿਚ ਅਮੂਲ ਦੁੱਧ ਉਤਪਾਦ ਸਮਿਤੀ । ਦਿੱਲੀ ਵਿੱਚ ਮਦਰ ਡੇਅਰੀ ਉਪਭੋਗਤਾਵਾਂ ਨੂੰ ਦਿੱਲੀ ਸਰਕਾਰ ਦੁਆਰਾ ਗ਼ਰੀਬੀ ਨਿਯੰਤਰਿਤ ਦਰਾਂ ‘ਤੇ ਦੁੱਧ ਅਤੇ ਸਬਜ਼ੀਆਂ ਉਪਲੱਬਧ ਕਰਾਉਣ ਵਿੱਚ ਤੇਜੀ ਨਾਲ ਪ੍ਰਤੀ ਕਰ ਰਹੀਆਂ ਹਨ । ਗੁਜਰਾਤ ਵਿੱਚ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਵਿੱਚ ਅਮੁਲ ਇਕ ਹੋਰ ਸਫ਼ਲ ਸਹਿਕਾਰੀ ਸਮਿਤੀ ਦਾ ਉਦਾਹਰਣ ਹੈ ।ਉਸਨੇ ਦੇਸ਼ ਵਿਚ ਦੁੱਧ ਕ੍ਰਾਂਤੀ ਲਿਆ ਦਿੱਤੀ । ਇਸ ਤਰ੍ਹਾਂ ਸਹਿਕਾਰੀ ਸੰਸਥਾਵਾਂ ਨੇ ਸਮਾਜ ਦੇ ਭਿੰਨ-ਭਿੰਨ ਵਰਗਾਂ ਦੇ ਲਈ ਖਾਧ ਸੁਰੱਖਿਆ ਨਿਸ਼ਚਿਤ ਕਰਵਾਈ ਹੈ ।

ਪ੍ਰਸ਼ਨ 29.
ਕਿਹੜੇ ਲੋਕ ਖਾਧ ਸੁਰੱਖਿਆ ਨਾਲ ਜ਼ਿਆਦਾ ਗ੍ਰਸਤ ਹੋ ਸਕਦੇ ਹਨ ?
ਉੱਤਰ –

  1. ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ-ਜਾਤੀ ਅਤੇ ਕੁੱਝ ਹੋਰ ਪਿਛੜੇ ਵਰਗ ਦੇ ਲੋਕ ਜਿਹੜੇ ਭੂਮੀਹੀਣ ਥੋੜ੍ਹੀ| ਬਹੁਤ ਖੇਤੀ ਭੂਮੀ ‘ਤੇ ਨਿਰਭਰ ਹਨ ।
  2. ਉਹ ਲੋਕ ਵੀ ਅੰਨ ਦੀ ਦਿਸ਼ਟੀ ਤੋਂ ਜਲਦੀ ਅਸੁਰੱਖਿਅਤ ਹੋ ਜਾਂਦੇ ਹਨ, ਜਿਹੜੇ ਕੁਦਰਤੀ ਆਫ਼ਤਾਵਾਂ ਤੋਂ ਪ੍ਰਭਾਵਿਤ ਹਨ ਅਤੇ ਜਿਨ੍ਹਾਂ ਨੂੰ ਕੰਮ ਦੀ ਤਲਾਸ਼ ਵਿੱਚ ਦੂਸਰੀ ਜਗ੍ਹਾ ਜਾਣਾ ਪੈਂਦਾ ਹੈ ।
  3. ਅੰਨ ਅਸੁਰੱਖਿਆ ਨਾਲ ਗਸਤ ਆਬਾਦੀ ਦਾ ਵੱਡਾ ਭਾਗ ਗਰਭਵਤੀ ਅਤੇ ਦੁੱਧ ਪਿਲਾ ਰਹੀਆਂ ਮਹਿਲਾਵਾਂ ਅਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਹੈ ।

ਪ੍ਰਸ਼ਨ 30.
ਜਦੋਂ ਕੋਈ ਆਫ਼ਤ ਆਉਂਦੀ ਹੈ ਤਾਂ ਅੰਨ ਪੂਰਤੀ ‘ਤੇ ਕੀ ਪ੍ਰਭਾਵ ਹੁੰਦਾ ਹੈ ?
ਉੱਤਰ –

  • ਆਫ਼ਤਾਂ ਦੇ ਸਮੇਂ ਅੰਨ ਆਪੂਰਤੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੀ ਹੈ ।
  • ਕਿਸੇ ਕੁਦਰਤੀ ਆਫ਼ਤਾਂ ਜਿਵੇਂ-ਸੋਕੇ ਦੇ ਕਾਰਨ ਖਾਧ-ਅਨਾਜ ਦੀ ਕੁੱਲ ਉਪਜ ਵਿਚ ਗਿਰਾਵਟ ਆਉਂਦੀ ਹੈ ।
  • ਆਫ਼ਤਾਂ ਦੇ ਸਮੇਂ ਖਾਧ-ਅਨਾਜ ਦੀ ਉਪਜ ਵਿਚ ਕਮੀ ਆ ਜਾਂਦੀ ਹੈ ਅਤੇ ਕੀਮਤਾਂ ਵੱਧ ਜਾਂਦੀਆਂ ਹਨ ।
  • ਜੇਕਰ ਇਹ ਆਫ਼ਤਾਂ ਜ਼ਿਆਦਾ ਫੈਲੇ ਹੋਏ ਖੇਤਰਾਂ ਵਿੱਚ ਆ ਜਾਂਦੀਆਂ ਹਨ ਜਾਂ ਜ਼ਿਆਦਾ ਲੰਬੇ ਸਮੇਂ ਤੱਕ ਬਣੀਆਂ ਰਹਿੰਦੀਆਂ ਹਨ, ਤਾਂ ਭੁੱਖਮਰੀ ਦੀ ਸਥਿਤੀ ਪੈਦਾ ਹੋ ਸਕਦੀ ਹੈ ।
  • ਭਾਰਤ ਵਿਚ ਆਫ਼ਤਾਂ ਦੇ ਸਮੇਂ ਖਾਧ ਅਨਾਜ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਜ਼ਖ਼ਾਖੋਰੀ ਅਤੇ ਕਾਲਾਬਜ਼ਾਰੀ ਦੀ ਸਥਿਤੀ ਪੈਦਾ ਹੋ ਜਾਂਦੀ ਹੈ ।

ਪ੍ਰਸ਼ਨ 31.
ਰਾਸ਼ਨ ਦੀਆਂ ਦੁਕਾਨਾਂ ਦੇ ਸੰਚਾਲਨ ਵਿਚ ਕੀ ਸਮੱਸਿਆਵਾਂ ਹਨ ?
ਉੱਤਰ-
ਰਾਸ਼ਨ ਦੀਆਂ ਦੁਕਾਨਾਂ ਦੇ ਸੰਚਾਲਨ ਦੀਆਂ ਸਮੱਸਿਆਵਾਂ ਹੇਠਾਂ ਲਿਖੀਆਂ ਹਨ-

  1. ਜਨਤਕ ਵੰਡ-ਪ੍ਰਣਾਲੀ, ਧਾਰਕ ਜ਼ਿਆਦਾ ਲਾਭ ਕਮਾਉਣ ਦੇ ਲਈ ਅਨਾਜ ਨੂੰ ਖੁੱਲ੍ਹੇ ਬਾਜ਼ਾਰ ਵਿੱਚ ਵੇਚਣਾ, ਰਾਸ਼ਨ ਦੀਆਂ ਦੁਕਾਨਾਂ ਵਿੱਚ ਘਟੀਆ ਅਨਾਜ ਵੇਚਣਾ, ਦੁਕਾਨ ਕਦੀ-ਕਦਾਈਂ ਖੋਲ੍ਹਣਾ ਵਰਗੇ ਕਦਾਚਾਰ ਕਰਦੇ ਹਨ ।
  2. ਰਾਸ਼ਨ ਦੁਕਾਨਾਂ ਵਿੱਚ ਘਟੀਆ ਕਿਸਮ ਦੇ ਅਨਾਜ ਦਾ ਪਿਆ ਰਹਿਣਾ ਆਮ ਗੱਲ ਹੈ ਜੋ ਵਿਕ ਨਹੀਂ ਪਾਉਂਦਾ । ਇਹ ਇੱਕ ਵੱਡੀ ਸਮੱਸਿਆ ਸਿੱਧ ਹੋ ਰਹੀ ਹੈ ।
  3. ਜਦੋਂ ਰਾਸ਼ਨ ਦੀਆਂ ਦੁਕਾਨਾਂ ਇਨ੍ਹਾਂ ਅਨਾਜਾਂ ਨੂੰ ਵੇਚ ਨਹੀਂ ਪਾਉਂਦੀਆਂ ਤਾਂ ਐੱਫ. ਸੀ. ਆਈ. (FCI) ਦੇ ਗੋਦਾਮਾਂ ਵਿੱਚ ਅਨਾਜ ਦਾ ਵਿਸ਼ਾਲ ਸਟਾਂਕ ਜਮਾਂ ਹੋ ਜਾਂਦਾ ਹੈ । ਇਸਦੇ ਨਾਲ ਵੀ ਰਾਸ਼ਨ ਦੀਆਂ ਦੁਕਾਨਾਂ ਦੇ ਸੰਚਾਲਨ ਵਿਚ ਸਮੱਸਿਆਵਾਂ ਆਉਂਦੀਆਂ ਹਨ ।
  4. ਪਹਿਲੇ ਹਰੇਕ ਪਰਿਵਾਰ ਦੇ ਕੋਲ ਗ਼ਰੀਬ ਜਾਂ ਗ਼ੈਰ-ਗ਼ਰੀਬ ਰਾਸ਼ਨ ਕਾਰਡ ਸਨ, ਜਿਸ ਵਿਚ ਚਾਵਲ, ਕਣਕ, ਖੰਡ ਆਦਿ ਵਸਤੂਆਂ ਦਾ ਇਕ ਨਿਸ਼ਚਿਤ ਕੋਟਾ ਹੁੰਦਾ ਸੀ । ਪਰ ਜਿਹੜੇ ਤਿੰਨ ਪ੍ਰਕਾਰ ਦੇ ਕਾਰਡ ਅਤੇ ਕੀਮਤਾਂ ਦੀ ਲੜੀ ਨੂੰ ਅਪਣਾਇਆ ਗਿਆ ਹੈ, ਹੁਣ ਭਿੰਨ-ਭਿੰਨ ਕੀਮਤਾਂ ਵਾਲੇ ਟੀ. ਪੀ. ਡੀ. ਐੱਸ. ਦੀ ਵਿਵਸਥਾ ਵਿਚ ਗਰੀਬੀ ਰੇਖਾ ਤੋਂ ਉੱਪਰ ਵਾਲੇ ਕਿਸੇ ਵੀ ਪਰਿਵਾਰ ਨੂੰ ਰਾਸ਼ਨ ਦੁਕਾਨ ‘ਤੇ ਬਹੁਤ ਘੱਟ ਛੋਟ ਮਿਲਦੀ ਹੈ ।ਏ. ਪੀ. ਐੱਲ. ਪਰਿਵਾਰਾਂ ਦੇ ਲਈ ਕੀਮਤਾਂ ਲਗਪਗ ਓਨੀਆਂ ਹੀ ਉੱਚੀਆਂ ਹਨ ਜਿੰਨੀਆਂ ਖੁੱਲ੍ਹੇ ਬਾਜ਼ਾਰ ਵਿੱਚ । ਇਸ ਲਈ ਰਾਸ਼ਨ ਦੀ ਦੁਕਾਨ ਤੋਂ ਇਨ੍ਹਾਂ ਚੀਜ਼ਾਂ ਦੀ ਖਰੀਦਦਾਰੀ ਦੇ ਲਈ ਉਨ੍ਹਾਂ ਨੂੰ ਬਹੁਤ ਘੱਟ ਉਤਸ਼ਾਹ ਪਾਪਤ ਹੈ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਪ੍ਰਸ਼ਨ 32.
ਜੇਕਰ ਅੰਨ ਸੁਰੱਖਿਆ ਨਾ ਹੋਵੇ ਤਾਂ ਕੀ ਹੋਵੇਗਾ ?
ਉੱਤਰ-
ਜੇਕਰ ਅੰਨ ਸੁਰੱਖਿਆ ਨਾਂ ਹੋਵੇ ਤਾਂ ਹੇਠ ਲਿਖੀਆਂ ਸਮੱਸਿਆਵਾਂ ਪੈਦਾ ਹੋਣਗੀਆਂ –

  • ਦੇਸ਼ ਵਿਚ ਆਉਣ ਵਾਲੀ ਕਿਸੇ ਵੀ ਕੁਦਰਤੀ ਆਫ਼ਤ, ਜਿਵੇਂ-ਸੋਕੇ ਨਾਲ ਅਨਾਜ ਦੀ ਕੁੱਲ ਉਪਜ ਵਿਚ ਗਿਰਾਵਟ ਆਵੇਗੀ ।
  • ਅੰਨ ਸੁਰੱਖਿਆ ਨਾ ਹੋਣ ਨਾਲ ਜੇਕਰ ਆਫ਼ਤ ਵਿਚ ਖਾਧ ਅਨਾਜ ਦੀ ਕਮੀ ਹੁੰਦੀ ਹੈ ਤਾਂ ਕੀਮਤ ਦਾ ਪੱਧਰ ਵੱਧ ਜਾਵੇਗਾ |
  • ਅੰਨ ਸੁਰੱਖਿਆ ਨਾ ਹੋਣ ਨਾਲ ਦੇਸ਼ ਵਿੱਚ ਕਾਲਾਬਜ਼ਾਰੀ ਵੱਧਦੀ ਹੈ ।
  • ਅੰਨ ਸੁਰੱਖਿਆ ਨਾ ਹੋਣ ਨਾਲ ਕੁਦਰਤੀ ਆਫ਼ਤ ਆਉਣ ਨਾਲ ਦੇਸ਼ ਵਿੱਚ ਭੁੱਖ ਦੀ ਸਥਿਤੀ ਪੈਦਾ ਹੋ ਸਕਦੀ ਹੈ ।

ਪ੍ਰਸ਼ਨ 33.
ਜੇਕਰ ਸਰਕਾਰ ਬਫ਼ਰ ਭੰਡਾਰ ਨਾ ਬਣਾਵੇ ਤਾਂ ਕੀ ਹੋਵੇਗਾ ?
ਉੱਤਰ-
ਜੇਕਰ ਸਰਕਾਰ ਬਫ਼ਰ ਭੰਡਾਰ ਨਾ ਬਣਾਵੇ ਤਾਂ ਹੇਠ ਲਿਖੀਆਂ ਸਮੱਸਿਆਵਾਂ ਪੈਦਾ ਹੋ ਜਾਣਗੀਆਂ –

  1. ਬਫ਼ਰ ਭੰਡਾਰ ਨਾ ਬਣਾਏ ਜਾਣ ਨਾਲ ਦੇਸ਼ ਵਿਚ ਖਾਧ ਅਸੁਰੱਖਿਆ ਦੀ ਸਥਿਤੀ ਪੈਦਾ ਹੋ ਸਕਦੀ ਹੈ ।
  2. ਬਫ਼ਰ ਭੰਡਾਰ ਨਾ ਬਣਾਏ ਜਾਣ ਦੀ ਸਥਿਤੀ ਵਿੱਚ ਘੱਟ ਖਾਧ ਅਨਾਜ ਵਾਲੇ ਖੇਤਰਾਂ ਨੂੰ ਅਨਾਜ ਮਹਿੰਗਾ ਪ੍ਰਾਪਤ ਹੋਵੇਗਾ ।
  3. ਬਫ਼ਰ ਭੰਡਾਰ ਨਾ ਬਣਾਏ ਜਾਣ ਤੇ ਪ੍ਰਾਪਤ ਅਨਾਜ ਗਲ-ਸੜ ਜਾਵੇਗਾ ।
  4. ਬਫ਼ਰ ਭੰਡਾਰ ਨਾ ਹੋਣ ਨਾਲ ਕਾਲਾਬਜ਼ਾਰੀ ਵਿੱਚ ਵਾਧਾ ਹੋਵੇਗਾ ।
  5. ਇਸ ਨਾਲ ਆਫ਼ਤਾਂ ਕਾਲ ਦੀ ਸਥਿਤੀ ਜ਼ਿਆਦਾਤਰ ਗੰਭੀਰ ਹੋ ਸਕਦੀ ਹੈ ।

ਪ੍ਰਸ਼ਨ 34.
ਕਿਸੇ ਦੇਸ਼ ਦੇ ਲਈ ਅਨਾਜ ਵਿੱਚ ਆਤਮ-ਨਿਰਭਰ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਇਸਦੇ ਹੇਠ ਲਿਖੇ ਕਾਰਨ ਹਨ-

  • ਕੋਈ ਦੇਸ਼ ਅਨਾਜ ਵਿਚ ਆਤਮ-ਨਿਰਭਰ ਇਸ ਲਈ ਹੋਣਾ ਚਾਹੁੰਦਾ ਹੈ ਤਾਂਕਿ ਕਿਸੇ ਆਫ਼ਤ ਦੇ ਸਮੇਂ ਦੇਸ਼ ਵਿੱਚ ਖਾਧ ਅਸੁਰੱਖਿਆ ਦੀ ਸਥਿਤੀ ਪੈਦਾ ਨਾ ਹੋਵੇ।
  • ਕੋਈ ਦੇਸ਼ ਅਨਾਜ ਵਿੱਚ ਆਤਮ-ਨਿਰਭਰ ਇਸ ਲਈ ਵੀ ਹੋਣਾ ਚਾਹੁੰਦਾ ਹੈ ਤਾਂ ਕਿ ਉਸ ਨੂੰ ਖਾਧ ਅਨਾਜ ਵਿਦੇਸ਼ਾਂ ਤੋਂ ਨਾ ਖ਼ਰੀਦਣਾ ਪਏ ।
  • ਦੇਸ਼ ਵਿਚ ਕਾਲਾਬਜ਼ਾਰੀ ਨੂੰ ਰੋਕਣ ਅਤੇ ਕੀਮਤ ਸਥਿਰਤਾ ਬਣਾਏ ਰੱਖਣ ਦੇ ਲਈ ਕੋਈ ਵੀ ਦੇਸ਼ ਖਾਧ-ਅਨਾਜ ਲਈ ਆਤਮ-ਨਿਰਭਰ ਬਣਨਾ ਚਾਹੁੰਦਾ ਹੈ ।

ਪ੍ਰਸ਼ਨ 35.
ਸਹਾਇਕੀ ਕੀ ਹੈ ? ਸਰਕਾਰ ਸਹਾਇਕੀ ਕਿਉਂ ਦਿੰਦੀ ਹੈ ?
ਉੱਤਰ-
ਸਹਾਇਕੀ ਉਹ ਭੁਗਤਾਨ ਹੈ, ਜੋ ਸਰਕਾਰ ਦੁਆਰਾ ਕਿਸੇ ਉਤਪਾਦਕ ਨੂੰ ਬਾਜ਼ਾਰ ਕੀਮਤ ਦੀ ਅਨੁਪੂਰਤੀ ਦੇ ਲਈ ਕੀਤਾ ਜਾਂਦਾ ਹੈ । ਸਹਾਇਕੀ ਨਾਲ ਘਰੇਲੂ ਉਤਪਾਦਕਾਂ ਦੇ ਲਈ ਉੱਚੀ ਆਮਦਨ ਕਾਇਮ ਰੱਖਦੇ ਹੋਏ ਉਪਭੋਗਤਾ ਕੀਮਤਾਂ ਨੂੰ ਘੱਟ ਕੀਤਾ ਜਾ ਸਕਦਾ ਹੈ । ਸਰਕਾਰ ਦੁਆਰਾ ਸਹਾਇਕੀ ਦੇਣ ਦੇ ਹੇਠ ਲਿਖੇ ਕਾਰਨ ਹਨ –

  1. ਗਰੀਬਾਂ ਨੂੰ ਵਸਤੂਆਂ ਸਸਤੀਆਂ ਪ੍ਰਾਪਤ ਹੋ ਸਕਣ ।
  2. ਲੋਕਾਂ ਦਾ ਘੱਟੋ-ਘੱਟ ਜੀਵਨ ਪੱਧਰ ਬਣਿਆ ਰਹੇ।
  3. ਉਤਪਾਦਕ ਨੂੰ ਸਰਕਾਰ ਦੁਆਰਾ ਕਿਸੇ ਉਤਪਾਦ ਦੀ ਬਾਜ਼ਾਰ ਕੀਮਤ ਦੀ ਅਨੁਪੂਰਤੀ ਦੇ ਲਈ ਸਹਾਇਕੀ ਦਿੱਤੀ ਜਾਂਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖਾਧ ਸੁਰੱਖਿਆ ਦੀ ਜ਼ਰੂਰਤ ਕੀ ਹੈ ?
ਉੱਤਰ-
ਖਾਧ ਸੁਰੱਖਿਆ ਦੀ ਜ਼ਰੂਰਤ ਹੇਠਾਂ ਲਿਖੇ ਕਾਰਨਾਂ ਤੋਂ ਹੈ
1. ਖਾਧ ਸੁਰੱਖਿਆ ਦਾ ਡਰ ਦੂਰ ਕਰਨਾ (To avoid food insecurity)-ਖਾਧ ਸੁਰੱਖਿਆ ਵਿਵਸਥਾ ਇਹ ਨਿਸ਼ਚਿਤ ਕਰਦੀ ਹੈ ਕਿ ਜਨ ਸਾਧਾਰਨ ਦੇ ਲਈ ਲੰਮੇ ਸਮੇਂ ਲਈ ਕਾਫ਼ੀ ਮਾਤਰਾ ਵਿੱਚ ਖਾਣ ਵਾਲੇ ਪਦਾਰਥ ਉਪਲੱਬਧ ਹਨ । ਇਸਦੇ ਦੌਰਾਨ ਹੜ੍ਹ, ਸੋਕਾ, ਅਕਾਲ, ਸੁਨਾਮੀ, ਭੂਚਾਲ, ਅੰਦਰੂਨੀ ਯੁੱਧ ਜਾਂ ਅੰਤਰ ਰਾਸ਼ਟਰੀ ਯੁੱਧ ਵਰਗੀ ਸਥਿਤੀ ਤੋਂ ਨਿਪਟਣ ਦੇ ਲਈ ਖਾਧ ਭੰਡਾਰ ਰਿਜ਼ਰਵ ਵਿੱਚ ਰੱਖੇ ਜਾਂਦੇ ਹਨ । ਇਸ ਨਾਲ ਖਾਧ ਅਸੁਰੱਖਿਆ ਦਾ ਡਰ ਦੂਰ ਹੋ ਜਾਂਦਾ ਹੈ ।

2. ਪੋਸ਼ਣ ਸਤਰ ਨੂੰ ਬਣਾਏ ਰੱਖਣਾ (Maintainance of nutritional standards)-ਖਾਧ ਸੁਰੱਖਿਆ ਪ੍ਰੋਗਰਾਮਾਂ ਦੇ ਦਰਮਿਆਨ ਉਪਲੱਬਧ ਕਰਵਾਏ ਗਏ ਖਾਧ ਪਦਾਰਥਾਂ ਦੀ ਮਾਤਰਾ ਅਤੇ ਅਤੇ ਗੁਣਵਤਾ ਸਰ ਸਿਹਤ , ਮਾਹਿਰਾਂ ਅਤੇ ਸਰਕਾਰੀ ਏਜੰਸੀਆਂ ਦੁਆਰਾ ਨਿਰਧਾਰਿਤ ਮਾਪਾਂ ਦੇ ਅਨੁਸਾਰ ਹੁੰਦਾ ਹੈ । ਇਸ ਨਾਲ ਜਨ-ਸਾਧਾਰਨ ਵਿੱਚ ਨਿਊਨਤਮ ਪੋਸ਼ਣ ਸਤਰ ਨੂੰ ਬਣਾਏ ਰੱਖਣ ਵਿਚ ਸਹਾਇਤਾ ਮਿਲਦੀ ਹੈ ।

3. ਗਰੀਬੀ ਖਾਤਮਾ (Poverty alleviation)-ਖਾਧ ਸੁਰੱਖਿਆ ਵਿਵਸਥਾ ਦੇ ਦੌਰਾਨ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਹੁੰਦਾ ਹੈ ।

4. ਸਮਾਜਿਕ ਨਿਆ (Social justice)-ਖਾਧ ਸੁਰੱਖਿਆ ਦੇ ਅਭਾਵ ਵਿੱਚ ਸਮਾਜਿਕ ਨਿਆ ਸੰਭਵ ਹੀ ਨਹੀਂ ਹੈ । ਭਾਰਤ ਇੱਕ ਕਲਿਆਣਕਾਰੀ ਰਾਜ ਹੈ । ਇਸ ਲਈ ਸਰਕਾਰ ਦਾ ਇਹ ਕਰਤੱਵ ਹੈ ਕਿ ਸਮਾਜਿਕ ਉਦੇਸ਼ਾਂ ਦੀ ਪੂਰਤੀ ਅਤੇ ਸਮਾਵੇਸ਼ੀ ਵਿਕਾਸ ਲਈ ਸਮਾਜ ਦੇ ਗ਼ਰੀਬ ਵਰਗ ਨੂੰ ਕਾਫ਼ੀ ਮਾਤਰਾ ਵਿੱਚ ਖਾਣ ਵਾਲੇ ਪਦਾਰਥ ਘੱਟ ਕੀਮਤਾਂ ਉੱਤੇ ਉਪਲੱਬਧ ਕਰਵਾਏ ਜਾਣ। |

ਪ੍ਰਸ਼ਨ 2.
ਸਰਵਜਨਿਕ ਵੰਡ ਵਿਵਸਥਾ ਕੀ ਹੈ ?
ਉੱਤਰ-
ਸਰਵਜਨਿਕ ਵੰਡ ਵਿਵਸਥਾ ਦਾ ਅਰਥ ਉੱਚਿਤ ਕੀਮਤ ਦੁਕਾਨਾਂ (ਰਾਸ਼ਨ ਡਿੱਪੂ) ਦੇ ਜ਼ਰੀਏ ਲੋਕਾਂ ਨੂੰ ਜ਼ਰੂਰੀ ਮੱਦਾਂ ; ਜਿਵੇਂ- ਕਣਕ, ਚਾਵਲ, ਮਿੱਟੀ ਦਾ ਤੇਲ ਆਦਿ ਦੀ ਵੰਡ ਤੋਂ ਹੈ। ਇਸ ਵਿਵਸਥਾ ਦੇ ਦੁਆਰਾ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਜਨਸੰਖਿਆ ਨੂੰ ਖਾਧ ਸੁਰੱਖਿਆ ਨਿਸ਼ਚਿਤ ਕਰਨ ਦਾ ਯਤਨ ਕੀਤਾ ਜਾਂਦਾ ਹੈ ।
ਇਸ ਦੇ ਦੌਰਾਨ ਤਹਿ ਕੀਤੀਆਂ ‘ਤੇ ਰਾਸ਼ਨ ਦੀਆਂ ਦੁਕਾਨਾਂ ਦੇ ਜਰੀਏ ਖਾਣ ਵਾਲੇ ਪਦਾਰਥਾਂ ਦੀ ਵੰਡ ਕੀਤੀ ਜਾਂਦੀ ਹੈ । ਗ਼ਰੀਬੀ ਖ਼ਾਤਮਾ ਪ੍ਰੋਗਰਾਮਾਂ ਦੇ ਕੰਮ ਕਰਨ ਦੀ ਵਿਧੀ ਵਿੱਚ ਇਸ ਵਿਵਸਥਾ ਦੀ ਮਹੱਤਵਪੂਰਨ ਭੂਮਿਕਾ ਹੈ ।

PSEB 9th Class SST Solutions Economics Chapter 4 ਭਾਰਤ ਵਿੱਚ ਅੰਨ ਸੁਰੱਖਿਆ

ਇਸ ਸਮੇਂ ਭਾਰਤ ਵਿੱਚ ਸਰਵਜਨਿਕ ਵੰਡ ਵਿਵਸਥਾ ਦੇ ਦੁਆਰਾ 5.35 ਲੱਖ ਉੱਚਿਤ ਕੀਮਤ ਦੁਕਾਨਾਂ ਜਾਇਜ਼ ਕੀਮਤਾਂ ‘ਤੇ ਖਾਣ ਵਾਲੇ ਪਦਾਰਥਾਂ ਦੀ ਵੰਡ ਦਾ ਕੰਮ ਕਰ ਰਹੀ ਹੈ । ਭਾਰਤੀ ਸਰਵਜਨਿਕ ਵੰਡ ਵਿਵਸਥਾ ਵਿਸ਼ਵ ਦੀ ਵਿਸ਼ਾਲ ਖਾਣ ਵਾਲੇ ਪਦਾਰਥਾਂ ਦੀ ਵੰਡ ਵਿਵਸਥਾਵਾਂ ਵਿਚੋਂ ਇਕ ਹੈ । ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਮਿਲ ਕੇ ਵਿਵਸਥਾ ਨੂੰ ਚਲਾਉਂਦੀਆਂ ਹਨ । ਕੇਂਦਰ ਸਰਕਾਰ ਖਾਣ ਵਾਲੇ ਪਦਾਰਥਾਂ ਨੂੰ ਖਰੀਦਣ, ਸਟੋਰ ਕਰਨ ਅਤੇ ਇਸਦੇ ਵਿਭਿੰਨ ਸਥਾਨਾਂ
‘ਤੇ ਯਾਤਾਯਾਤ ਦਾ ਕੰਮ ਕਰਦੀ ਹੈ । ਰਾਜ ਸਰਕਾਰਾਂ ਇਨ੍ਹਾਂ ਖਾਣ ਵਾਲੇ ਪਦਾਰਥਾਂ ਨੂੰ ਉੱਚਿਤ ਕੀਮਤ ਦੁਕਾਨਾਂ (ਰਾਸ਼ਨ-ਡਿੱਪੂ ਦੇ ਜ਼ਰੀਏ ਲਾਭ ਲੈਣ ਵਾਲਿਆਂ ਨੂੰ ਵੰਡ ਦਾ ਕੰਮ ਕਰਦੀ ਹੈ । ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੀ ਪਹਿਚਾਣ ਕਰਨਾ, ਉਨ੍ਹਾਂ ਨੂੰ ਰਾਸ਼ਨ ਕਾਰਡ ਜਾਰੀ ਕਰਨਾ, ਉੱਚਿਤ ਕੀਮਤ ਦੁਕਾਨਾਂ ਦੇ ਪ੍ਰੋਗਰਾਮ ਦਾ ਨਿਰੀਖਣ ਕਰਨਾ, ਆਦਿ ਦੀ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੁੰਦੀ ਹੈ ।

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

Punjab State Board PSEB 8th Class Social Science Book Solutions History Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ Textbook Exercise Questions and Answers.

PSEB Solutions for Class 8 Social Science History Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

SST Guide for Class 8 PSEB ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਬਸਤੀਵਾਦ ਤੋਂ ਕੀ ਭਾਵ ਹੈ ?
ਉੱਤਰ-
ਬਸਤੀਵਾਦ ਤੋਂ ਭਾਵ ਹੈ-ਕਿਸੇ ਦੇਸ਼ ‘ਤੇ ਕਿਸੇ ਦੂਜੇ ਦੇਸ਼ ਦੁਆਰਾ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਰੂਪ ਤੋਂ ਅਧਿਕਾਰ ਕਰਨਾ ।

ਪ੍ਰਸ਼ਨ 2.
ਭਾਰਤ ਵਿਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਣ ਨਾਲ ਕਿਹੜੇ ਨਵੇਂ ਕਸਬੇ ਹੋਂਦ ਵਿਚ ਆਏ ?
ਉੱਤਰ-
ਬੰਬਈ, ਕਲਕੱਤਾ ਅਤੇ ਮਦਰਾਸ ।

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

ਪ੍ਰਸ਼ਨ 3.
ਮਦਰਾਸ (ਚੇਨੱਈ) ਸ਼ਹਿਰ ਵਿਚ ਵੇਖਣ ਯੋਗ ਅੰਸਥਾਨ ਕਿਹੜੇ ਹਨ ?
ਉੱਤਰ-
ਗਿਰਜਾ ਘਰ, ਭਵਨ, ਸਮਾਰਕ, ਸੁੰਦਰ ਮੰਦਰ ਅਤੇ ਸਮੁੰਦਰੀ ਤੱਟ ।

ਪ੍ਰਸ਼ਨ 4.
ਬੰਬਈ (ਮੁੰਬਈ) ਸ਼ਹਿਰ ਵਿਚ ਵੇਖਣਯੋਗ ਸਥਾਨਾਂ ਦੇ ਨਾਂ ਲਿਖੋ ।
ਉੱਤਰ-
ਜੂਹੂ ਬੀਚ, ਚੌਪਾਟੀ, ਕੋਲਾਬਾ, ਮਾਲਾਬਾਰ ਹਿਲ, ਜਹਾਂਗੀਰੀ ਆਰਟ ਗੈਲਰੀ, ਅਜਾਇਬ ਘਰ, ਬੰਬਈ ਯੂਨੀਵਰਸਿਟੀ, ਮਹਾਂ ਲਕਸ਼ਮੀ ਮੰਦਰ, ਵਿਕਟੋਰੀਆ ਬਾਗ਼, ਕਮਲਾ ਨਹਿਰੂ ਪਾਰਕ ਆਦਿ ।

ਪ੍ਰਸ਼ਨ 5.
ਅੰਗਰੇਜ਼ਾਂ ਨੇ ਭਾਰਤ ਵਿਚ ਆਪਣੀ ਪਹਿਲੀ ਵਪਾਰਕ ਫੈਕਟਰੀ ਕਦੋਂ ਅਤੇ ਕਿੱਥੇ ਸਥਾਪਿਤ ਕੀਤੀ ?
ਉੱਤਰ-
ਅੰਗਰੇਜ਼ਾਂ ਨੇ ਭਾਰਤ ਵਿਚ ਆਪਣੀ ਪਹਿਲੀ ਵਪਾਰਕ ਫੈਕਟਰੀ 1695 ਈ: ਵਿਚ ਕਲਕੱਤਾ ਕੋਲਕਾਤਾ ਵਿਚ ਸਥਾਪਿਤ ਕੀਤੀ ।

ਪ੍ਰਸ਼ਨ 6.
ਅੰਗਰੇਜ਼ੀ ਰਾਜ ਸਮੇਂ ਭਾਰਤ ਵਿਚ ਸਭ ਤੋਂ ਪਹਿਲਾਂ ਕਿਹੜੇ ਤਿੰਨ ਸ਼ਹਿਰਾਂ ਵਿਚ ਨਗਰਪਾਲਿਕਾਵਾਂ ਸਥਾਪਿਤ ਕੀਤੀਆਂ ਗਈਆਂ ?
ਉੱਤਰ-
ਅੰਗਰੇਜ਼ੀ ਰਾਜ ਦੇ ਦੌਰਾਨ ਭਾਰਤ ਵਿਚ ਨਗਰਪਾਲਿਕਾਵਾਂ ਸਭ ਤੋਂ ਪਹਿਲਾਂ ਮਦਰਾਸ, ਬੰਬਈ ਅਤੇ ਕਲਕੱਤਾ ਵਿਚ ਸਥਾਪਿਤ ਕੀਤੀਆਂ ਗਈਆਂ ।

ਪ੍ਰਸ਼ਨ 7.
ਭਾਰਤ ਵਿਚ ਸਰਵਜਨਕ ਕਾਰਜ ਨਿਰਮਾਣ ਵਿਭਾਗ ਦੀ ਸਥਾਪਨਾ ਕਿਸ ਅੰਗਰੇਜ਼ ਅਫਸਰ ਨੇ ਕੀਤੀ ਸੀ ?
ਉੱਤਰ-
ਭਾਰਤ ਵਿਚ ਸਰਵਜਨਕ ਕਾਰਜ ਨਿਰਮਾਣ ਵਿਭਾਗ ਦੀ ਸਥਾਪਨਾ ਲਾਰਡ ਡਲਹੌਜ਼ੀ ਨੇ ਕੀਤੀ ਸੀ ।

ਪ੍ਰਸ਼ਨ 8.
ਅੰਗਰੇਜ਼ੀ ਰਾਜ ਸਮੇਂ ਭਾਰਤ ਵਿਚ ਪੁਲਿਸ ਦਾ ਪ੍ਰਬੰਧ ਕਿਸ ਗਵਰਨਰ-ਜਨਰਲ ਨੇ ਸ਼ੁਰੂ ਕੀਤਾ ਸੀ ?
ਉੱਤਰ-
ਅੰਗਰੇਜ਼ੀ ਰਾਜ ਸਮੇਂ ਭਾਰਤ ਵਿਚ ਪੁਲਿਸ ਦਾ ਪ੍ਰਬੰਧ ਲਾਰਡ ਕਾਰਨਵਾਲਿਸ ਨੇ ਸ਼ੁਰੂ ਕੀਤਾ ਸੀ ।

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

ਪ੍ਰਸ਼ਨ 9.
ਭਾਰਤ ਵਿਚ ਪਹਿਲੀ ਰੇਲਵੇ ਲਾਈਨ ਕਿਸ ਦੁਆਰਾ, ਕਦੋਂ ਅਤੇ ਕਿੱਥੋਂ ਤੋਂ ਕਿੱਥੇ ਤਕ ਬਣਾਈ ਗਈ ?
ਉੱਤਰ-
ਭਾਰਤ ਵਿਚ ਪਹਿਲੀ ਰੇਲਵੇ ਲਾਈਨ 1853 ਈ: ਵਿਚ ਲਾਰਡ ਡਲਹੌਜ਼ੀ ਦੁਆਰਾ ਬਣਾਈ ਗਈ । ਇਹ ਬੰਬਈ ਤੋਂ ਲੈ ਕੇ ਥਾਨਾ ਸ਼ਹਿਰ ਤਕ ਬਣਾਈ ਗਈ ਸੀ ।

ਪ੍ਰਸ਼ਨ 10.
ਮਦਰਾਸ ਸ਼ਹਿਰ ਦੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਮਦਰਾਸ ਸ਼ਹਿਰ ਭਾਰਤ ਦੇ ਪੂਰਬੀ ਤਟ ‘ਤੇ ਸਥਿਤ ਹੈ । ਇਸਦਾ ਵਰਤਮਾਨ ਨਾਂ ਚੇਨੱਈ ਹੈ ਅਤੇ ਇਹ ਤਾਮਿਲਨਾਡੂ ਰਾਜ ਦੀ ਰਾਜਧਾਨੀ ਹੈ । ਇਹ ਨਗਰ ਭਾਰਤ ਵਿਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੁਆਰਾ ਸਥਾਪਿਤ ਤਿੰਨ ਕੇਂਦਰਾਂ-ਬੰਬਈ, ਕਲਕੱਤਾ ਅਤੇ ਮਦਰਾਸ-ਵਿਚੋਂ ਇਕ ਸੀ । ਇਹ ਈਸਟ ਇੰਡੀਆ ਦੀ ਪ੍ਰੈਜ਼ੀਡੈਂਸੀ ਦਾ ਵੀ ਇੱਕ ਕੇਂਦਰ ਸੀ । ਕੰਪਨੀ ਦੇ ਇਸ ਕੇਂਦਰ ਦੀ ਸਥਾਪਨਾ 1639 ਈ: ਵਿਚ ਫ਼ਰਾਂਸਿਸ ਡੇ ਨੇ ਕੀਤੀ ਸੀ । ਪਹਿਲੇ ਕਰਨਾਟਕ ਯੁੱਧ ਵਿਚ ਫ਼ਰਾਂਸੀਸੀਆਂ ਨੇ ਅੰਗਰੇਜ਼ਾਂ ਕੋਲੋਂ ਮਦਰਾਸ ਸ਼ਹਿਰ ਖੋਹ ਲਿਆ ਸੀ । ਪਰ ਯੁੱਧ ਦੀ ਸਮਾਪਤੀ ‘ਤੇ ਅੰਗਰੇਜ਼ਾਂ ਨੂੰ ਇਹ ਸ਼ਹਿਰ ਵਾਪਸ ਮਿਲ ਗਿਆ ਸੀ | ਕਰਨਾਟਕ ਦੇ ਯੁੱਧਾਂ ਵਿਚ ਅੰਗੇਰਜ਼ਾਂ ਦੀ ਅੰਤਿਮ ਜਿੱਤ ਦੇ ਕਾਰਨ ਮਦਰਾਸ ਇਕ ਮਹੱਤਵਪੂਰਨ ਅਤੇ ਖ਼ੁਸ਼ਹਾਲ ਨਗਰ ਬਣ ਗਿਆ ।

ਛੇਤੀ ਹੀ ਇਹ ਨਗਰ ਇਕ ਬੰਦਰਗਾਹ ਨਗਰ ਦੇ ਉਦਯੋਗਿਕ ਕੇਂਦਰ ਦੇ ਰੂਪ ਵਿਚ ਵਿਕਸਿਤ ਹੋ ਗਿਆ । ਇੱਥੇ ਅਨੇਕ ਦੇਖਣਯੋਗ ਥਾਂਵਾਂ ਹਨ । ਇਨ੍ਹਾਂ ਵਿਚ ਗਿਰਜਾ ਘਰ, ਭਵਨ, ਸਮਾਰਕ, ਸੁੰਦਰ ਮੰਦਰ ਅਤੇ ਸਮੁੰਦਰ ਤਟ ਸ਼ਾਮਿਲ ਹਨ ।

ਪ੍ਰਸ਼ਨ 11.
ਅੰਗਰੇਜ਼ੀ ਸ਼ਾਸਨ ਕਾਲ ਵਿਚ ਪੁਲਿਸ ਪ੍ਰਬੰਧ ਕਿਸ ਤਰ੍ਹਾਂ ਦਾ ਸੀ ?
ਉੱਤਰ-
ਅੰਗਰੇਜ਼ੀ ਸ਼ਾਸਨ ਕਾਲ ਵਿਚ ਲਾਰਡ ਕਾਰਨਵਾਲਿਸ ਨੇ ਦੇਸ਼ ਵਿਚ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਵਿਭਾਗ ਦੀ ਸਥਾਪਨਾ ਕੀਤੀ । ਉਸ ਨੇ ਜ਼ਿਮੀਂਦਾਰਾਂ ਕੋਲੋਂ ਪੁਲਿਸ ਦੇ ਅਧਿਕਾਰ ਖੋਹ ਲਏ । 1792 ਈ: ਵਿਚ ਉਸਨੇ ਬੰਗਾਲ ਦੇ ਜ਼ਿਲ੍ਹਿਆਂ ਨੂੰ ਥਾਣਿਆਂ ਵਿਚ ਵੰਡ ਦਿੱਤਾ । ਹਰੇਕ ਬਾਣੇ ਦਾ ਮੁਖੀ ਦਰੋਗਾ ਨਾਂ ਦਾ ਪੁਲਿਸ ਅਧਿਕਾਰੀ ਹੁੰਦਾ ਸੀ । ਉਹ ਜ਼ਿਲਾ ਮੈਜਿਸਟ੍ਰੇਟ ਦੇ ਅਧੀਨ ਕੰਮ ਕਰਦਾ ਸੀ । 1860 ਈ: ਵਿਚ ਅੰਗਰੇਜ਼ੀ ਸਰਕਾਰ ਨੇ ਦੇਸ਼ ਦੇ ਸਾਰਿਆਂ ਪ੍ਰਾਂਤਾਂ ਵਿਚ ਇੱਕੋ ਜਿਹਾ ਪੁਲਿਸ ਪ੍ਰਬੰਧ ਸਥਾਪਿਤ ਕਰਨ ਲਈ ਇਕ ਪੁਲਿਸ ਕਮਿਸ਼ਨ ਨਿਯੁਕਤ ਕੀਤਾ । ਉਸ ਦੀਆਂ ਸਿਫ਼ਾਰਿਸ਼ਾਂ ‘ਤੇ ਸਿਵਿਲ ਪੁਲਿਸ, ਇੰਸਪੈਕਟਰ ਜਨਰਲ ਪੁਲਿਸ ਅਤੇ ਹਰੇਕ ਜ਼ਿਲ੍ਹੇ ਵਿਚ ਪੁਲਿਸ ਸੁਪਰੀਟੈਂਡੈਂਟ ਅਤੇ ਸਹਾਇਕ ਪੁਲਿਸ ਸੁਪਰੀਟੈਂਡੈਂਟ ਨਿਯੁਕਤ ਕੀਤੇ ਗਏ । ਉਨ੍ਹਾਂ ਦੇ ਅਧੀਨ ਪੁਲਿਸ ਇੰਸਪੈਕਟਰ, ਹੈੱਡ ਕਾਂਸਟੇਬਲ ਆਦਿ ਅਧਿਕਾਰੀ ਕੰਮ ਕਰਦੇ ਸਨ । ਇਨ੍ਹਾਂ ਅਹੁਦਿਆਂ ‘ਤੇ ਆਮ ਤੌਰ ‘ਤੇ ਅੰਗਰੇਜ਼ੀ ਅਧਿਕਾਰੀ ਹੀ ਨਿਯੁਕਤ ਕੀਤੇ ਜਾਂਦੇ ਸਨ । ਪੁਲਿਸ ਦਾ ਇਹ ਢਾਂਚਾ ਥੋੜੇ ਬਹੁਤ ਪਰਿਵਰਤਨਾਂ ਦੇ ਨਾਲ ਅੱਜ ਵੀ ਜਾਰੀ ਹੈ ।

PSEB 8th Class Social Science Guide ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਪ੍ਰਾਚੀਨ ਕਾਲ ਦੇ ਕੋਈ ਦੋ ਉੱਨਤ ਸ਼ਹਿਰਾਂ ਦੇ ਨਾਂ ਦੱਸੋ ਜਿਹੜੇ ਹੁਣ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਹਨ ।
ਉੱਤਰ-
ਹੜੱਪਾ ਅਤੇ ਮੋਹਨਜੋਦੜੋ ।

ਪ੍ਰਸ਼ਨ 2.
ਵਪਾਰਿਕ ਕੇਂਦਰ ਦੇ ਰੂਪ ਵਿੱਚ ਸੁਰਤ ਦਾ ਮਹੱਤਵ ਕਿਉਂ ਘੱਟ ਹੋ ਗਿਆ ਹੈ ?
ਉੱਤਰ-
ਵਪਾਰਿਕ ਕੇਂਦਰ ਦੇ ਰੂਪ ਵਿੱਚ ਸੂਰਤ ਦਾ ਮਹੱਤਵ ਬੰਬਈ ਦੇ ਬੰਦਰਗਾਹ ਅਤੇ ਈਸਟ ਇੰਡੀਆ ਕੰਪਨੀ ਦੀ ਰਾਜਨੀਤਿਕ ਸ਼ਕਤੀ ਦਾ ਕੇਂਦਰ ਬਣਨ ਨਾਲ ਘੱਟ ਹੋਇਆ ਹੈ । ਹੁਣ ਸੂਰਤ ਦੇ ਜ਼ਿਆਦਾਤਰ ਵਪਾਰੀ ਬੰਬਈ ਚਲੇ ਗਏ ।

ਪ੍ਰਸ਼ਨ 3.
ਮਦਰਾਸ ਸ਼ਹਿਰ ਕਿੱਥੇ ਸਥਿਤ ਹੈ ਅਤੇ ਇਸਦਾ ਵਰਤਮਾਨ ਨਾਂ ਕੀ ਹੈ ?
ਉੱਤਰ-
ਮਦਰਾਸ ਸ਼ਹਿਰ ਭਾਰਤ ਦੇ ਪੂਰਬੀ ਤਟ ‘ਤੇ ਸਥਿਤ ਹੈ । ਇਸਦਾ ਵਰਤਮਾਨ ਨਾਂ ਚੇਨੱਈ ਹੈ ।

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

ਪ੍ਰਸ਼ਨ 4.
ਬੰਬਈ ਸ਼ਹਿਰ ਕਿੱਥੇ ਸਥਿਤ ਹੈ ਅਤੇ ਇਸਦਾ ਵਰਤਮਾਨ ਨਾਂ ਕੀ ਹੈ ?
ਉੱਤਰ-
ਬੰਬਈ ਸ਼ਹਿਰ ਮਹਾਂਰਾਸ਼ਟਰ ਰਾਜ ਵਿੱਚ ਅਰਬ ਸਾਗਰ ਦੇ ਪੂਰਬੀ ਤਟ ‘ਤੇ ਸਥਿਤ ਹੈ । ਇਸਦਾ ਵਰਤਮਾਨ ਨਾਂ ਮੁੰਬਈ ਹੈ ।

ਪ੍ਰਸ਼ਨ 5.
ਕਲਕੱਤਾ ਦਾ ਵਰਤਮਾਨ ਨਾਂ ਕੀ ਹੈ ?
ਉੱਤਰ-
ਕਲਕੱਤਾ ਦਾ ਵਰਤਮਾਨ ਨਾਂ ਕੋਲਕਾਤਾ ਹੈ ।

ਪ੍ਰਸ਼ਨ 6.
ਤਾਮਿਲਨਾਡੂ, ਮਹਾਂਰਾਸ਼ਟਰ ਅਤੇ ਪੱਛਮੀ ਬੰਗਾਲ ਰਾਜਾਂ ਦੀਆਂ ਰਾਜਧਾਨੀਆਂ ਦੇ ਨਾਂ ਦੱਸੋ ।
ਉੱਤਰ-
ਚੇਨੱਈ, ਮੁੰਬਈ ਅਤੇ ਕੋਲਕਾਤਾ ।

ਪ੍ਰਸ਼ਨ 7.
ਅੰਗਰੇਜ਼ਾਂ ਨੇ ਦਿੱਲੀ ਨੂੰ ਆਪਣੇ ਭਾਰਤੀ ਸਾਮਰਾਜ ਦੀ ਰਾਜਧਾਨੀ ਕਦੋਂ ਬਣਾਇਆ ਸੀ ? ਇਸ ਤੋਂ ਪਹਿਲਾਂ ਉਨ੍ਹਾਂ ਦੀ ਰਾਜਧਾਨੀ ਕਿਹੜੀ ਸੀ ?
ਉੱਤਰ-
ਅੰਗਰੇਜ਼ਾਂ ਨੇ 1911 ਈ: ਵਿੱਚ ਦਿੱਲੀ ਨੂੰ ਆਪਣੇ ਭਾਰਤੀ ਸਾਮਰਾਜ ਦੀ ਰਾਜਧਾਨੀ ਬਣਾਇਆ । ਇਸ ਤੋਂ ਪਹਿਲਾਂ ਉਨ੍ਹਾਂ ਦੀ ਰਾਜਧਾਨੀ ਕਲਕੱਤਾ ਸੀ ।

ਪ੍ਰਸ਼ਨ 8.
ਅੰਗਰੇਜ਼ੀ ਸਰਕਾਰ ਨੇ ਸਭ ਤੋਂ ਪਹਿਲਾਂ ਨਗਰਪਾਲਿਕਾ ਕਾਰਪੋਰੇਸ਼ਨ ਦੀ ਸਥਾਪਨਾ ਕਿਸ ਨਗਰ ਵਿੱਚ ਅਤੇ ਕਦੋਂ ਕੀਤੀ ?
ਉੱਤਰ-
ਮਦਰਾਸ ਨਗਰ ਵਿੱਚ, 1687-88 ਈ: ਵਿੱਚ ।

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

ਪ੍ਰਸ਼ਨ 9.
ਕਲਕੱਤਾ ਤੋਂ ਰਾਣੀਗੰਜ ਤਕ ਰੇਲਵੇ ਲਾਈਨ ਦਾ ਨਿਰਮਾਣ ਕਦੋਂ ਕੀਤਾ ਗਿਆ ?
ਉੱਤਰ-
1854 ਈ: ਵਿੱਚ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਜੁਹੂ ਬੀਚ, ਚੌਪਾਟੀ, ਕੋਲਾਬਾ, ਜਹਾਂਗੀਰੀ ਆਰਟ ਗੈਲਰੀ, ਆਦਿ ਵੇਖਣ ਯੋਗ ਸਥਾਨ ਹਨ-
(i) ਮਦਰਾਸ
(ii) ਬੰਬਈ
(iii) ਕਲਕੱਤਾ
(iv) ਦਿੱਲੀ ।
ਉੱਤਰ-
(ii) ਬੰਬਈ (ਮੁੰਬਈ)

ਪ੍ਰਸ਼ਨ 2.
ਅੰਗਰੇਜ਼ਾਂ ਨੇ ਭਾਰਤ ਵਿੱਚ ਆਪਣੀ ਪਹਿਲੀ ਵਿਓਪਾਰਕ ਫ਼ੈਕਟਰੀ (1695 ਈ: ਵਿੱਚ) ਸਥਾਪਿਤ ਕੀਤੀ-
(i) ਮਦਰਾਸ
(ii) ਬੰਬਈ
(iii) ਕਲਕੱਤਾ
(iv) ਦਿੱਲੀ ।
ਉੱਤਰ-
(iii) ਕਲਕੱਤਾ

ਪ੍ਰਸ਼ਨ 3.
ਭਾਰਤ ਵਿਚ ਸਰਵਜਨਕ ਕਾਰਜ-ਨਿਰਮਾਣ ਵਿਭਾਗ ਦੀ ਸਥਾਪਨਾ ਕਿਸ ਅੰਗਰੇਜ਼ ਅਧਿਕਾਰੀ ਨੇ ਕੀਤੀ ?
(i) ਲਾਰਡ ਕਾਰਨਵਾਸ
(ii) ਲਾਰਡ ਵਿਲੀਅਮ ਬੈਂਟਿੰਕ
(iii) ਲਾਰਡ ਡਲਹੌਜ਼ੀ
(iv) ਲਾਰਡ ਮੈਕਾਲੇ ।
ਉੱਤਰ-
(iii) ਲਾਰਡ ਡਲਹੌਜ਼ੀ

ਪ੍ਰਸ਼ਨ 4.
ਭਾਰਤ ਵਿਚ ਅੰਗਰੇਜ਼ੀ ਸ਼ਾਸਨ ਕਾਲ ਵਿਚ ਪੁਲਿਸ ਪ੍ਰਬੰਧ ਆਰੰਭ ਕੀਤਾ-
(i) ਲਾਰਡ ਕਾਰਨਵਾਲਿਸ
(ii) ਲਾਰਡ ਡਲਹੌਜ਼ੀ
(iii) ਲਾਰਡ ਵਿਲੀਅਮ ਬੈਂਟਿੰਕ
(iv) ਲਾਰਡ ਮੈਕਾਲੇ ।
ਉੱਤਰ-
(i) ਲਾਰਡ ਕਾਰਨਵਾਲਿਸ

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

ਪ੍ਰਸ਼ਨ 5.
ਅੰਗਰੇਜ਼ੀ ਸਰਕਾਰ ਨੇ 1987-88 ਈ: ਵਿਚ ਸਭ ਤੋਂ ਪਹਿਲਾਂ ਨਗਰਪਾਲਿਕਾ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ-
(i) ਬੰਬਈ ਨਗਰ
(ii) ਦਿੱਲੀ ਨਗਰ
(iii) ਕਲਕੱਤਾ ਨਗਰ
(iv) ਮਦਰਾਸ ਨਗਰ ।
ਉੱਤਰ-
(iv) ਮਦਰਾਸ ਨਗਰ

ਪ੍ਰਸ਼ਨ 6.
ਭਾਰਤ ਵਿੱਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਅਧੀਨ, ਹੇਠ ਦਰਜ ਵਿੱਚੋਂ ਕਿਹੜੇ ਸ਼ਹਿਰ ਦਾ ਉਥਾਨ ਨਹੀਂ ਹੋਇਆ ?
(i) ਮਦਰਾਸ
(ii) ਬੰਬਈ
(iii) ਚੰਡੀਗੜ੍ਹ
(iv) ਕਲਕੱਤਾ ।
ਉੱਤਰ-
(iii) ਚੰਡੀਗੜ੍ਹ ।

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਪ੍ਰਾਚੀਨ ਕਾਲ ਵਿਚ ……………………… ਅਤੇ ਮੋਹਨਜੋਦੜੋ ਦੋ ਉੱਨਤ ਸ਼ਹਿਰ ਸਨ ।
2. ………………………. ਮੁਗਲ ਬਾਦਸ਼ਾਹ ਅਕਬਰ ਦੀ ਰਾਜਧਾਨੀ ਸੀ ।
3. ……………………. ਦਾ ਵਰਤਮਾਨ ਨਾਂ ਚੇਨੱਈ ਹੈ ।
4. ਲਾਰਡ ………………….. ਨੇ ਦੇਸ਼ ਵਿਚ ਕਾਨੂੰਨ ਵਿਵਸਥਾ ਕਾਇਮ ਕਰਨ ਲਈ ਪੁਲਿਸ ਵਿਭਾਗ ਦੀ ਸਥਾਪਨਾ ਕੀਤੀ ।
ਉੱਤਰ-
1. ਹੜੱਪਾ,
2. ਫ਼ਤਹਿਪੁਰ ਸੀਕਰੀ,
3. ਮਦਰਾਸ,
4. ਕਾਰਨਵਾਲਿਸ ।

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. ਅੰਗਰੇਜ਼ਾਂ ਨੇ 1911 ਵਿਚ ਕਲਕੱਤਾ ਨੂੰ ਆਪਣੀ ਰਾਜਧਾਨੀ ਬਣਾਇਆ ।
2. ਮੱਧਕਾਲ ਵਿਚ ਅਕਬਰ ਨੇ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ ।
3. ਭਾਰਤ ਵਿਚ ਪਹਿਲੀ ਰੇਲਵੇ ਲਾਈਨ 1853 ਈ: ਵਿਚ ਬਣੀ ।
ਉੱਤਰ-
1. (×)
2. (×)
3. (√)

(ਹ) ਸਹੀ ਜੋੜੇ ਬਣਾਓ :

1. ਸ਼ਾਹਜਹਾਂ ਸਮੇਂ ਦਿੱਲੀ ਇੰਦਰਪ੍ਰਸਥ
2. ਇੰਜੀਨੀਅਰਿੰਗ ਕਾਲਜ ਕੋਲਕਾਤਾ
3. ਪੱਛਮੀ ਬੰਗਾਲ ਦੀ ਰਾਜਧਾਨੀ ਰੁੜਕੀ
4. ‘ਮਹਾਕਾਵਿ ਕਾਲ ਵਿਚ ਦਿੱਲੀ ਸ਼ਾਹਜਹਾਨਾਬਾਦ

ਉੱਤਰ-

1. ਸ਼ਾਹਜਹਾਂ ਸਮੇਂ ਦਿੱਲੀ ਸ਼ਾਹਜਹਾਨਾਬਾਦ
2. ਇੰਜੀਨੀਅਰਿੰਗ ਕਾਲਜ  ਰੁੜਕੀ
3. ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ
4. ‘ਮਹਾਕਾਵਿ ਕਾਲ ਵਿਚ ਦਿੱਲੀ ਇੰਦਰਪ੍ਰਸਥ ।

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੰਗਰੇਜ਼ਾਂ ਦੇ ਸ਼ਾਸਨ ਕਾਲ ਵਿਚ ਸਰਵਜਨਕ ਕਾਰਜ-ਨਿਰਮਾਣ ਵਿਭਾਗ ਉੱਤੇ ਇਕ ਨੋਟ ਲਿਖੋ ।
ਉੱਤਰ-
ਅੰਗਰੇਜ਼ਾਂ ਦੇ ਸ਼ਾਸਨ-ਕਾਲ ਵਿਚ ਭਾਰਤ ਵਿਚ ਸਭ ਤੋਂ ਪਹਿਲਾਂ ਲਾਰਡ ਡਲਹੌਜ਼ੀ ਨੇ ਜਨਤਾ ਦੀ ਭਲਾਈ ਦਾ ਕੰਮ ਕਰਨ ਲਈ ਸਰਵਜਨਕ ਕਾਰਜ-ਨਿਰਮਾਣ ਵਿਭਾਗ ਦੀ ਸਥਾਪਨਾ ਕੀਤੀ । ਇਸ ਵਿਭਾਗ ਨੇ ਸੜਕਾਂ, ਨਹਿਰਾਂ ਅਤੇ ਪੁਲ ਆਦਿ ਬਣਾਏ ।

  1. ਇਸ ਵਿਭਾਗ ਨੇ ਕਲਕੱਤਾ ਤੋਂ ਪਿਸ਼ਾਵਰ ਤਕ ਜੀ.ਟੀ. ਰੋਡ ਬਣਾਇਆ ।
  2. 8 ਅਪਰੈਲ, 1853 ਈ: ਨੂੰ ਗੰਗਾ ਨਹਿਰ ਤਿਆਰ ਕਰ ਕੇ ਉਸ ਵਿਚ ਪਾਣੀ ਛੱਡਿਆ ਗਿਆ ।
  3. ਇਸ ਨੇ ਰੁੜਕੀ ਵਿਚ ਇਕ ਇੰਜੀਨੀਅਰਿੰਗ ਕਾਲਜ ਸਥਾਪਿਤ ਕੀਤਾ ।
  4. ਇਸ ਵਿਭਾਗ ਨੇ ਪਰਜਾ ਦੇ ਕਲਿਆਣ ਲਈ ਕਈ ਨਵੇਂ ਕੰਮ ਕੀਤੇ ਸਨ ।

ਪ੍ਰਸ਼ਨ 2.
ਅੰਗਰੇਜ਼ਾਂ ਦੇ ਸ਼ਾਸਨ ਕਾਲ ਵਿਚ ਰੇਲਵੇ ਲਾਈਨਾਂ ਵਿਛਾਉਣ ਦੇ ਕੰਮ ਉੱਤੇ ਇਕ ਨੋਟ ਲਿਖੋ । ਇਹ ਵੀ ਦੱਸੋ ਕਿ ਰੇਲ ਲਾਈਨਾਂ ਕਿਉਂ ਵਿਛਾਈਆਂ ਗਈਆਂ ?
ਉੱਤਰ-
ਭਾਰਤ ਵਿਚ ਪਹਿਲੀ ਰੇਲਵੇ ਲਾਈਨ ਲਾਰਡ ਡਲਹੌਜ਼ੀ ਦੇ ਸਮੇਂ 1853 ਈ: ਵਿਚ ਬੰਬਈ ਤੋਂ ਥਾਨਾ ਸ਼ਹਿਰ ਤਕ ਬਣਾਈ ਗਈ । 1854 ਈ: ਵਿਚ ਕਲਕੱਤਾ ਤੋਂ ਰਾਣੀਗੰਜ ਤਕ ਦੀ ਰੇਲਵੇ ਲਾਈਨ ਦਾ ਨਿਰਮਾਣ ਕੀਤਾ ਗਿਆ । ਭਾਰਤ ਵਿਚ ਅੰਗਰੇਜ਼ ਸ਼ਾਸਕਾਂ ਦੁਆਰਾ ਰੇਲਵੇ ਲਾਈਨਾਂ ਦਾ ਨਿਰਮਾਣ ਕਰਨ ਦੇ ਕਈ ਕਾਰਨ ਸਨ । ਇਨ੍ਹਾਂ ਵਿਚੋਂ ਪ੍ਰਮੁੱਖ ਕਾਰਨ ਹੇਠਾਂ ਲਿਖੇ ਹਨ-

  1. ਅੰਗਰੇਜ਼ੀ ਸਰਕਾਰ ਆਪਣੇ ਸਾਮਰਾਜ ਦੀ ਰੱਖਿਆ ਕਰਨ ਅਤੇ ਸੈਨਾ ਦੇ ਆਉਣ-ਜਾਣ ਲਈ ਰੇਲਵੇ ਲਾਈਨਾਂ ਵਿਛਾਉਂਣਾ ਜ਼ਰੂਰੀ ਸਮਝਦੀ ਸੀ ।
  2. ਇੰਗਲੈਂਡ ਦੀਆਂ ਮਿੱਲਾਂ ਵਿਚ ਤਿਆਰ ਕੀਤੀਆਂ ਗਈਆਂ ਵਸਤੂਆਂ ਰੇਲ ਦੁਆਰਾ ਭਾਰਤ ਦੇ ਵੱਖ-ਵੱਖ ਭਾਗਾਂ ਵਿਚ ਭੇਜੀਆਂ ਜਾ ਸਕਦੀਆਂ ਸਨ ।
  3. ਅੰਗਰੇਜ਼ੀ ਕੰਪਨੀਆਂ ਅਤੇ ਅੰਗਰੇਜ਼ ਪੂੰਜੀਪਤੀਆਂ ਨੂੰ ਆਪਣਾ ਵਾਧੂ ਧਨ ਰੇਲਾਂ ਬਣਾਉਣ ਵਿਚ ਖਰਚ ਕਰਕੇ ਕਾਫ਼ੀ ਲਾਭ ਹੋ ਸਕਦਾ ਸੀ ।
  4. ਰੇਲਾਂ ਦੁਆਰਾ ਦੇਸ਼ ਦੇ ਭਿੰਨ-ਭਿੰਨ ਭਾਗਾਂ ਤੋਂ ਇੰਗਲੈਂਡ ਦੇ ਕਾਰਖ਼ਾਨਿਆਂ ਲਈ ਕੱਚਾ ਮਾਲ ਇਕੱਠਾ ਕੀਤਾ ਜਾ ਸਕਦਾ ਸੀ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਨ੍ਹਾਂ ਬਸਤੀਵਾਦੀ ਸੰਸਥਾਵਾਂ ਅਤੇ ਨੀਤੀਆਂ ਬਾਰੇ ਲਿਖੋ ਜਿਨ੍ਹਾਂ ਨੇ ਨਗਰਾਂ ਦੇ ਵਿਕਾਸ ਵਿਚ ਸਹਾਇਤਾ ਪਹੁੰਚਾਈ ?
ਉੱਤਰ-
ਅੰਗਰੇਜ਼ੀ ਸਰਕਾਰ ਨੇ ਆਪਣੇ ਸਾਮਰਾਜ ਨੂੰ ਸੰਗਠਨ ਕਰਨ ਲਈ ਕਈ ਸਥਾਨਿਕ ਸੰਸਥਾਵਾਂ ਸਥਾਪਤ ਕੀਤੀਆਂ ਜਿਨ੍ਹਾਂ ਤੋਂ ਨਗਰਾਂ ਦੇ ਵਿਕਾਸ ਵਿਚ ਸਹਾਇਤਾ ਮਿਲੀ । ਇਨ੍ਹਾਂ ਵਿਚ ਨਗਰਪਾਲਿਕਾਵਾਂ ਸਰਵਜਨਕ-ਕਾਰਜ, ਨਿਰਮਾਣ ਵਿਭਾਗ, ਰੇਲ ਮਾਰਗਾਂ ਦਾ ਜਾਲ ਵਿਛਾਉਣਾ ਆਦਿ ਕੰਮ ਸ਼ਾਮਲ ਸਨ । ਇਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

1. ਨਗਰਪਾਲਿਕਾਵਾਂ – ਬਿਟਿਸ਼ (ਅੰਗਰੇਜ਼ੀ ਈਸਟ ਇੰਡੀਆ ਕੰਪਨੀ ਨੇ ਸਭ ਤੋਂ ਪਹਿਲਾਂ 1657-58 ਈ: ਵਿਚ ਮਦਰਾਸ ਵਿਚ ਨਗਰਪਾਲਿਕਾ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ । ਇਸਦੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਸਨ । ਕੁੱਝ ਸਮੇਂ ਬਾਅਦ ਬੰਬਈ ਅਤੇ ਕਲਕੱਤਾ ਵਿਚ ਵੀ ਨਗਰਪਾਲਿਕਾ ਕਾਰਪੋਰੇਸ਼ਨ ਸਥਾਪਿਤ ਕੀਤੀ ਗਈ । ਹੌਲੀ-ਹੌਲੀ ਵੱਖ-ਵੱਖ ਪ੍ਰਾਂਤਾਂ ਦੇ ਨਗਰਾਂ ਅਤੇ ਪਿੰਡਾਂ ਦੇ ਲਈ ਨਗਰਪਾਲਿਕਾਵਾਂ ਅਤੇ ਜ਼ਿਲਾ ਬੋਰਡ ਸਥਾਪਿਤ ਕੀਤੇ ਗਏ । ਇਨ੍ਹਾਂ ਸੰਸਥਾਵਾਂ ਦੇ ਮਾਧਿਅਮ ਨਾਲ ਕਾਫ਼ੀ ਗਿਣਤੀ ਵਿਚ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲ ਖੋਲ੍ਹੇ ਗਏ । ਨਗਰਪਾਲਿਕਾਵਾਂ ਦੁਆਰਾ ਨਗਰਾਂ ਦੀ ਸਫਾਈ ਅਤੇ ਰਾਤ ਨੂੰ ਰੋਸ਼ਨੀ ਦਾ ਪ੍ਰਬੰਧ ਕੀਤਾ ਜਾਂਦਾ ਸੀ । ਲੋਕਾਂ ਨੂੰ ਪਾਣੀ ਦੀ ਸਹੂਲਤ ਮਿਲਣ ਲੱਗੀ । ਨਗਰਾਂ ਵਿਚ ਡਿਸਪੈਂਸਰੀਆਂ ਖੋਲ੍ਹੀਆਂ ਗਈਆਂ, ਜਿਨ੍ਹਾਂ ਵਿਚ ਬਿਮਾਰੀਆਂ ਦੀ ਰੋਕਥਾਮ ਲਈ ਮੁਫਤ ਦਵਾਈਆਂ ਦੇਣ ਅਤੇ ਟੀਕੇ ਲਗਾਉਣ ਦੀ ਵਿਵਸਥਾ ਸੀ ।

2. ਸਰਵਜਨਕ ਕਾਰਜ – ਨਿਰਮਾਣ ਵਿਭਾਗ-ਅੰਗਰੇਜ਼ੀ ਸ਼ਾਸਨ ਕਾਲ ਵਿਚ ਭਾਰਤ ਸਭ ਤੋਂ ਪਹਿਲਾਂ ਲਾਰਡ ਡਲਹੌਜ਼ੀ ਨੇ ਜਨਤਾ ਦੀ ਭਲਾਈ ਲਈ ਸਰਵਜਨਕ ਕਾਰਜ-ਨਿਰਮਾਣ ਵਿਭਾਗ ਦੀ ਸਥਾਪਨਾ ਕੀਤੀ । ਇਸ ਵਿਭਾਗ ਨੇ ਸੜਕਾਂ, ਨਹਿਰਾਂ ਅਤੇ ਪੁਲ ਆਦਿ ਬਣਵਾਏ । ਇਸ ਵਿਭਾਗ ਨੇ ਕਲਕੱਤਾ ਤੋਂ ਪਿਸ਼ਾਵਰ ਤਕ ਜੀ. ਟੀ. ਰੋਡ ਦਾ ਨਿਰਮਾਣ ਕਰਵਾਇਆ । 8 ਅਪਰੈਲ, 1853 ਈ: ਨੂੰ ਗੰਗਾ ਨਹਿਰ ਤਿਆਰ ਕਰਵਾ ਕੇ ਉਸ ਵਿਚ ਪਾਣੀ ਛੱਡਿਆ ਗਿਆ । ਰੁੜਕੀ ਵਿਚ ਇਕ . ਇੰਜੀਨੀਅਰਿੰਗ ਕਾਲਜ ਸਥਾਪਿਤ ਕੀਤਾ ਗਿਆ । ਇਸ ਵਿਭਾਗ ਨੇ ਪ੍ਰਜਾ ਦੇ ਕਲਿਆਣ ਲਈ ਕਈ ਹੋਰ ਕੰਮ ਵੀ ਕੀਤੇ ।

3. ਯੋਜਨਾ – ਅੰਗਰੇਜ਼ਾਂ ਦੇ ਸ਼ਾਸਨ ਕਾਲ ਵਿਚ ਭਾਰਤ ਦੇ ਕਈ ਪ੍ਰਮੁੱਖ ਨਗਰਾਂ ਵਿਚ ਨਗਰ ਸੰਬੰਧੀ ਸਹੂਲਤਾਂ ਵਿਚ ਵਿਸਤਾਰ ਹੋਇਆ । ਭਾਰਤ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਪਾਈਪ ਦੁਆਰਾ ਪਾਣੀ ਦੀ ਸਪਲਾਈ ਅਤੇ ਸੀਵਰੇਜ ਦੀ । ਵਿਵਸਥਾ ਕੀਤੀ ਗਈ । ਇਸਦੇ ਇਲਾਵਾ ਸ਼ਹਿਰਾਂ ਵਿਚ ਆਧੁਨਿਕ ਬਜ਼ਾਰ, ਪਾਰਕ ਅਤੇ ਖੇਡ ਦੇ ਮੈਦਾਨ ਬਣਾਏ ਗਏ ।

4. ਰੇਲਵੇ ਲਾਈਨਾਂ – ਭਾਰਤ ਵਿਚ ਪਹਿਲੀ ਰੇਲਵੇ ਲਾਈਨ ਲਾਰਡ ਡਲਹੌਜ਼ੀ ਦੇ ਸਮੇਂ 1853 ਈ: ਵਿਚ ਬੰਬਈ ਤੋਂ ਥਾਨਾ ਸ਼ਹਿਰ ਤਕ ਬਣਵਾਈ ਗਈ । 1854 ਈ: ਵਿਚ ਕਲਕੱਤਾ ਤੋਂ ਰਾਣੀਗੰਜ ਤਕ ਰੇਲਵੇ ਲਾਈਨ ਦਾ ਨਿਰਮਾਣ ਕੀਤਾ ਗਿਆ । ਭਾਰਤ ਵਿਚ ਅੰਗਰੇਜ਼ ਸ਼ਾਸਕਾਂ ਦੁਆਰਾ ਰੇਲਵੇ ਲਾਈਨਾਂ ਦਾ ਨਿਰਮਾਣ ਕਰਨ ਦੇ ਕਈ ਕਾਰਨ ਸਨ । ਇਨ੍ਹਾਂ ਵਿਚੋਂ ਪ੍ਰਮੁੱਖ ਕਾਰਨ ਅੱਗੇ ਲਿਖੇ ਹਨ-

  • ਅੰਗਰੇਜ਼ੀ ਸਰਕਾਰ ਆਪਣੇ ਸਾਮਰਾਜ ਦੀ ਰੱਖਿਆ ਕਰਨ ਅਤੇ ਸੈਨਾ ਦੇ ਆਉਣ-ਜਾਣ ਲਈ ਰੇਲਵੇ ਲਾਈਨਾਂ ਸਥਾਪਿਤ ਕਰਨਾ ਜ਼ਰੂਰੀ ਸਮਝਦੀ ਸੀ ।
  • ਇੰਗਲੈਂਡ ਦੀਆਂ ਮਿੱਲਾਂ ਵਿਚ ਤਿਆਰ ਕੀਤੀਆਂ ਗਈਆਂ ਵਸਤੂਆਂ ਰੇਲਾਂ ਦੁਆਰਾ ਭਾਰਤ ਦੇ ਵੱਖ-ਵੱਖ ਭਾਗਾਂ ਵਿਚ ਭੇਜੀਆਂ ਜਾ ਸਕਦੀਆਂ ਸਨ ।
  • ਅੰਗਰੇਜ਼ੀ ਕੰਪਨੀਆਂ ਅਤੇ ਅੰਗਰੇਜ਼ ਪੂੰਜੀਪਤੀਆਂ ਨੂੰ ਆਪਣਾ ਵਾਧੂ ਧਨ ਰੇਲਾਂ ਬਣਾਉਣ ਵਿਚ ਖ਼ਰਚ ਕਰਕੇ ਕਾਫ਼ੀ ਲਾਭ ਹੋ ਸਕਦਾ ਸੀ ।

ਪ੍ਰਸ਼ਨ 2.
ਨਵੇਂ ਕਸਬਿਆਂ ਦੇ ਉੱਥਾਨ ‘ਤੇ ਨੋਟ ਲਿਖੋ ।
ਉੱਤਰ-
ਨਵੇਂ ਕਸਬਿਆਂ ਦਾ ਉੱਥਾਨ ‘ਸ਼ਹਿਰੀ ਪਰਿਵਰਤਨਾਂ ਦੇ ਨਤੀਜੇ ਵਜੋਂ ਹੁੰਦਾ ਹੈ । ਦੂਸਰੇ ਸ਼ਬਦਾਂ ਵਿਚ ਨਵੇਂ ਕਸਬਿਆਂ ਅਤੇ ਸ਼ਹਿਰਾਂ ਦਾ ਉੱਥਾਨ ਉਦੋਂ ਹੁੰਦਾ ਹੈ ਜਦੋਂ ਕੋਈ ਸਥਾਨ ਰਾਜਨੀਤਿਕ ਸ਼ਕਤੀ ਅਤੇ ਆਰਥਿਕ ਜਾਂ ਧਾਰਮਿਕ ਗਤੀਵਿਧੀਆਂ ਦਾ ਕੇਂਦਰ ਹੋਵੇ । ਰਾਜਨੀਤਿਕ ਸ਼ਕਤੀ ਵਿਚ ਪਰਿਵਰਤਨ ਹੋਣ ਨਾਲ ਅਕਸਰ ਰਾਜਧਾਨੀਆਂ ਬਦਲਦੀਆਂ ਹਨ । ਇਸ ਨਾਲ ਪੁਰਾਣੀਆਂ ਰਾਜਧਾਨੀਆਂ ਆਪਣਾ ਮਹੱਤਵ ਗੁਆ ਬੈਠਦੀਆਂ ਹਨ ਜਦੋਂ ਕਿ ਨਵੇਂ ਰਾਜਨੀਤਿਕ ਕੇਂਦਰਾਂ ਦਾ ਮਹੱਤਵ ਵੱਧ ਜਾਂਦਾ ਹੈ । ਇਸ ਲਈ ਉੱਥੇ ਨਵੇਂ ਕਸਬਿਆਂ ਦਾ ਵਿਕਾਸ ਹੁੰਦਾ ਹੈ । ਉਦਾਹਰਨ ਲਈ ਮੁਗ਼ਲਾਂ ਅਤੇ ਮਰਾਠਿਆਂ ਦੇ ਕੇਂਦਰ ਰਾਜਨੀਤਿਕ ਸੰਰੱਖਿਅਣ ਦੀ ਘਾਟ ਵਿਚ ਆਪਣਾ ਮਹੱਤਵ ਗੁਆ ਬੈਠੇ । ਇਸਦੇ ਉਲਟ ਨਵੀਆਂ ਸ਼ਕਤੀਆਂ ਦੇ ਉਦੈ ਹੋਣ ਨਾਲ ਨਵੇਂ ਕਸਬੇ ਅਤੇ ਕੇਂਦਰ ਖ਼ੁਸ਼ਹਾਲ ਹੋ ਗਏ । ਅੰਗੇਰਜ਼ੀ ਕਾਲ ਵਿਚ ਮਦਰਾਸ, ਕਲਕੱਤਾ ਅਤੇ ਬੰਬਈ ਵਰਗੇ ਨਵੇਂ ਨਗਰਾਂ ਦਾ ਉੱਥਾਨ ਵੀ ਇਸੇ ਪ੍ਰਕਾਰ ਹੋਇਆ ਸੀ ।

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

ਪ੍ਰਸ਼ਨ 3.
ਅੰਗਰੇਜ਼ੀ ਰਾਜ ਸਮੇਂ ਕਲਕੱਤਾ ਸ਼ਹਿਰ ਦੇ ਮਹੱਤਵ ਦਾ ਵਰਣਨ ਕਰੋ ।
ਉੱਤਰ-
ਕਲਕੱਤਾ ਪੱਛਮੀ ਬੰਗਾਲ ਦੀ ਰਾਜਧਾਨੀ ਹੈ । ਅੱਜ-ਕਲ੍ਹ ਇਸਦਾ ਨਾਂ ਕੋਲਕਾਤਾ ਹੈ । ਇਹ ਭਾਰਤ ਵਿਚ ਅੰਗਰੇਜ਼ੀ ਸ਼ਾਸਨ ਦੇ ਸਮੇਂ ਇਕ ਪ੍ਰਸਿੱਧ ਵਪਾਰਿਕ ਬਸਤੀ ਸੀ । 1695 ਈ: ਵਿਚ ਅੰਗੇਰਜ਼ਾਂ ਨੇ ਇੱਥੇ ਆਪਣੀ ਪਹਿਲੀ ਵਿਉਪਾਰਕ ਫੈਕਟਰੀ (ਕਾਰਖ਼ਾਨਾ) ਸਥਾਪਿਤ ਕੀਤੀ ਅਤੇ ਉਸ ਦੇ ਚਾਰੇ ਪਾਸੇ ਇਕ ਕਿਲ੍ਹਾ ਬਣਾਇਆ । 1757 ਈ: ਤਕ ਅੰਗੇਰਜ਼ੀ ਈਸਟ ਇੰਡੀਆ ਕੰਪਨੀ ਨੇ ਆਪਣਾ ਸਾਰਾ ਸਮਾਂ ਵਪਾਰਿਕ ਗਤੀਵਿਧੀਆਂ ਵਿਚ ਲਗਾਇਆ । ਜਦੋਂ ਬੰਗਾਲ ਦੇ ਨਵਾਬ ਸਿਰਾਜੂਦੌਲਾ ਅਤੇ ਈਸਟ ਇੰਡੀਆ ਕੰਪਨੀ ਵਿਚਾਲੇ ਯੁੱਧ ਸ਼ੁਰੂ ਹੋ ਗਿਆ ਤਾਂ ਭਾਰਤ ਵਿਚ ਉਨ੍ਹਾਂ ਦੀਆਂ ਭਿੰਨ-ਭਿੰਨ ਬਸਤੀਆਂ-ਮਦਰਾਸ, ਬੰਬਈ ਅਤੇ ਕਲਕੱਤਾ ਆਦਿ ਵਿਕਸਿਤ ਨਗਰ ਬਣ ਗਏ । ਭਾਰਤ ਦੇ ਜ਼ਿਆਦਾਤਰ ਵਪਾਰੀ ਇਨ੍ਹਾਂ ਨਗਰਾਂ ਵਿਚ ਰਹਿਣ ਲੱਗੇ, ਕਿਉਂਕਿ ਇੱਥੇ ਉਨ੍ਹਾਂ ਨੂੰ ਵਪਾਰ ਸੰਬੰਧੀ ਵਧੇਰੇ ਸਹੂਲਤਾਂ ਪ੍ਰਾਪਤ ਹੋ ਸਕਦੀਆਂ ਸਨ । 1757 ਈ: ਵਿਚ ਪਲਾਸੀ ਅਤੇ 1764 ਈ: ਵਿਚ ਬਕਸਰ ਦੀ ਲੜਾਈ ਵਿਚ ਬੰਗਾਲ ਦੇ ਨਵਾਬਾਂ ਦੀ ਹਾਰ ਅਤੇ ਅੰਗਰੇਜ਼ਾਂ ਦੀ ਜਿੱਤ ਦੇ ਕਾਰਨ ਕਲਕੱਤਾ ਨਗਰ ਦੀ ਮਹੱਤਤਾ ਹੋਰ ਵੀ ਜ਼ਿਆਦਾ ਵਧ ਗਈ ।

ਅੱਜ-ਕਲ੍ਹ ਇੱਥੇ ਅਨੇਕ ਦੇਖਣਯੋਗ ਥਾਂਵਾਂ ਹਨ । ਇਨ੍ਹਾਂ ਵਿਚ ਹਾਵੜਾ ਪੁਲ, ਵਿਕਟੋਰੀਆ ਮੈਮੋਰੀਅਲ (ਸਮਾਰਕ), ਬੋਟੈਨੀਕਲ ਗਾਰਡਨ, ਭਾਰਤੀ ਅਜਾਇਬ ਘਰ, ਅਲੀਪੁਰ ਚਿੜੀਆ ਘਰ, ਵੈਲੂਰ ਮਠ, ਰਾਸ਼ਟਰੀ ਲਾਇਬ੍ਰੇਰੀ ਆਦਿ ਸ਼ਾਮਿਲ ਹਨ ਜੋ ਕਿ ਕਲਕੱਤਾ (ਕੋਲਕਾਤਾ) ਦੇ ਮਹੱਤਵ ਨੂੰ ਵਧਾਉਂਦੇ ਹਨ ।

ਪ੍ਰਸ਼ਨ 4.
ਦਿੱਲੀ ਸ਼ਹਿਰ ਦਾ ਵਿਸਤਾਰਪੂਰਵਕ ਵਰਣਨ ਕਰੋ ।
ਉੱਤਰ-
ਦਿੱਲੀ ਭਾਰਤ ਦਾ ਇਕ ਪ੍ਰਸਿੱਧ ਨਗਰ ਹੈ । ਇਹ ਭਾਰਤ ਦੀ ਰਾਜਧਾਨੀ ਹੈ । ਇਹ ਯਮੁਨਾ ਨਦੀ ਦੇ ਤਟ ‘ਤੇ ਸਥਿਤ ਹੈ | ਮਹਾਂਕਾਵਿ ਕਾਲ ਵਿਚ ਦਿੱਲੀ ਨੂੰ ਇੰਦਰਪ੍ਰਥ ਦੇ ਨਾਂ ਨਾਲ ਜਾਣਿਆ ਜਾਂਦਾ ਸੀ । ਇਸ ਤੋਂ ਬਾਅਦ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਇਸ ਨੂੰ ਸ਼ਾਹਜਹਾਨਾਬਾਦ ਦਾ ਨਾਂ ਦਿੱਤਾ । 1911 ਈ: ਵਿਚ ਅੰਗੇਰਜ਼ਾਂ ਨੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਸ ਨੂੰ ਨਵੀਂ ਦਿੱਲੀ ਦਾ ਨਾਂ ਦਿੱਤਾ ।

ਦਿੱਲੀ ਦਾ ਮਹੱਤਵ – ਦਿੱਲੀ ਆਰੰਭ ਤੋਂ ਹੀ ਭਾਰਤ ਦੀਆਂ ਰਾਜਨੀਤਿਕ, ਵਪਾਰਿਕ ਅਤੇ ਸੱਭਿਆਚਾਰਿਕ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ । ਮੱਧਕਾਲ ਵਿਚ ਇਹ ਨਗਰ ਬਹੁਤ ਜ਼ਿਆਦਾ ਪ੍ਰਸਿੱਧ ਹੋ ਗਿਆ ਸੀ, ਕਿਉਂਕਿ ਇਲਤੁਤਮਿਸ਼ ਨੇ ਇਸ ਨੂੰ ਆਪਣੀ ਰਾਜਧਾਨੀ ਬਣਾ ਲਿਆ ਸੀ । ਇਸ ਤੋਂ ਬਾਅਦ ਦਿੱਲੀ ਸਾਰਿਆਂ ਸੁਲਤਾਨਾਂ ਦੀ ਰਾਜਧਾਨੀ ਬਣੀ ਰਹੀ । | ਮੁਗਲ ਬਾਦਸ਼ਾਹ ਅਕਬਰ ਮਹਾਨ ਦੇ ਕਾਲ ਵਿਚ ਕੁੱਝ ਸਮੇਂ ਲਈ ਆਗਰਾ ਅਤੇ ਫ਼ਤਹਿਪੁਰ ਸੀਕਰੀ ਮੁਗ਼ਲਾਂ ਦੀ ਰਾਜਧਾਨੀ ਰਹੇ । ਹੋਰ ਸਭ ਮੁਗ਼ਲ ਸ਼ਾਸਕਾਂ ਨੇ ਦਿੱਲੀ ਨੂੰ ਹੀ ਆਪਣੀ ਰਾਜਧਾਨੀ ਬਣਾਈ ਰੱਖਿਆ । ਇਸ ਕਾਰਨ ਦਿੱਲੀ ਨਗਰ ਦੀ ਮਹੱਤਤਾ ਬਹੁਤ ਜ਼ਿਆਦਾ ਵਧ ਗਈ ਸੀ ।

ਪ੍ਰਸਿੱਧ ਦੇਖਣਯੋਗ ਸਥਾਨ – ਦਿੱਲੀ ਦੀਆਂ ਪ੍ਰਸਿੱਧ ਦੇਖਣ ਯੋਗ ਥਾਂਵਾਂ ਪੁਰਾਣਾ ਕਿਲ੍ਹਾ, ਚਿੜੀਆ ਘਰ, ਅੱਪੂ ਘਰ, ਇੰਡੀਆ ਗੇਟ, ਕਿਲ੍ਹਾ ਰਾਏ ਪਿਓਰ, ਫ਼ਤਹਿਪੁਰੀ ਮਸਜਿਦ, ਨਿਜ਼ਾਮੂਦੀਨ ਔਲੀਆ ਦੀ ਦਰਗਾਹ, ਜੰਤਰ-ਮੰਤਰ, ਬਹਿਲੋਲ ਲੋਧੀ ਅਤੇ ਸਿਕੰਦਰ ਲੋਧੀ ਦੇ ਮਕਬਰੇ, ਕੁਤੁਬੁਦੀਨ ਬਖ਼ਤਿਆਰ ਕਾਕੀ ਦੀ ਦਰਗਾਹ, ਪਾਰਲੀਮੈਂਟ ਹਾਊਸ, ਰਾਸ਼ਟਰਪਤੀ ਭਵਨ, ਅਜਾਇਬ ਘਰ, ਰਾਜਘਾਟ, ਤੀਨ ਮੂਰਤੀ ਭਵਨ, ਸ਼ਕਤੀ ਸਥਲ, ਸ਼ਾਂਤੀ ਵਣ, ਦਿੱਲੀ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਬਿਰਲਾ ਮੰਦਰ, ਗੁਰਦੁਆਰਾ ਸੀਸ ਗੰਜ, ਗੁਰਦੁਆਰਾ ਬੰਗਲਾ ਸਾਹਿਬ ਆਦਿ ਹਨ ।

ਪ੍ਰਸ਼ਨ 5.
ਸ਼ਹਿਰੀ ਪਰਿਵਰਤਨ ਦੁਆਰਾ ਕਿਹੜੇ ਨਵੇਂ ਸ਼ਹਿਰ ਹੋਂਦ ਵਿਚ ਆਏ ? ਉਨ੍ਹਾਂ ਦਾ ਵਰਣਨ ਕਰੋ ।
ਉੱਤਰ-
ਅੰਗਰੇਜ਼ੀ ਕਾਲ ਵਿਚ ਸ਼ਹਿਰੀ ਪਰਿਵਰਤਨ ਨਾਲ ਮੁੱਖ ਰੂਪ ਵਿਚ ਤਿੰਨ ਨਵੇਂ ਸ਼ਹਿਰ ਹੋਂਦ ਵਿਚ ਆਏ ਸਨਮਦਰਾਸ, ਬੰਬਈ ਅਤੇ ਕਲਕੱਤਾ । ਇਨ੍ਹਾਂ ਨਗਰਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-
1. ਮਦਰਾਸ – ਮਦਰਾਸ ਨਗਰ ਭਾਰਤ ਦੇ ਪੂਰਬੀ ਤਟ ‘ਤੇ ਸਥਿਤ ਹੈ । ਇਸ ਦਾ ਵਰਤਮਾਨ ਨਾਂ ਚੇਨੱਈ ਹੈ ਅਤੇ ਇਹ ਤਾਮਿਲਨਾਡੂ ਰਾਜ ਦੀ ਰਾਜਧਾਨੀ ਹੈ । ਮਦਰਾਸ ਭਾਰਤ ਵਿਚ ਵਿਕਸਿਤ ਹੋਣ ਵਾਲੇ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੇ ਤਿੰਨ ਮੁੱਖ ਕੇਂਦਰਾਂ-ਕਲਕੱਤਾ, ਬੰਬਈ ਅਤੇ ਮਦਰਾਸ ਵਿਚੋਂ ਇਕ ਸੀ । ਕੰਪਨੀ ਦੇ ਇਸ ਕੇਂਦਰ ਦੀ ਸਥਾਪਨਾ 1639 ਈ: ਵਿਚ ਫ਼ਰਾਂਸਿਸ ਡੇ ਨੇ ਕੀਤੀ ਸੀ । ਫ਼ਰਾਂਸੀਸੀ ਸੈਨਾਪਤੀ ਲਾ-ਬਰੋਦਾਨਿਸ ਨੇ ਪਹਿਲੇ ਕਰਨਾਟਕ ਯੁੱਧ (1746-1748) ਵਿਚ ਮਦਰਾਸ ਅੰਗਰੇਜ਼ਾਂ ਤੋਂ ਖੋਹ ਲਿਆ ਸੀ ਪਰ ਯੁੱਧ ਦੇ ਖ਼ਤਮ ਹੋਣ ‘ਤੇ 1748 ਈ: ਵਿਚ ਮਦਰਾਸ ਅੰਗਰੇਜ਼ਾਂ ਨੂੰ ਵਾਪਸ ਕਰ ਦਿੱਤਾ ਗਿਆ ਸੀ । ਕਰਨਾਟਕ ਦੇ ਤਿੰਨ ਯੁੱਧਾਂ ਵਿਚ ਅੰਗਰੇਜ਼ਾਂ ਦੀ ਅੰਤਿਮ ਜਿੱਤ ਦੇ ਕਾਰਨ ਮਦਰਾਸ ਇਕ ਮਹੱਤਵਪੂਰਨ ਅਤੇ ਖ਼ੁਸ਼ਹਾਲ (ਸੰਪੰਨ) ਨਗਰ ਬਣ ਗਿਆ ।

ਛੇਤੀ ਹੀ ਮਦਰਾਸ ਇਕ ਬੰਦਰਗਾਹ ਨਗਰ ਅਤੇ ਪ੍ਰਸਿੱਧ ਉਦਯੋਗਿਕ ਕੇਂਦਰ ਦੇ ਰੂਪ ਵਿਚ ਵਿਕਸਿਤ ਹੋ ਗਿਆ । ਇੱਥੇ ਅਨੇਕ ਦੇਖਣਯੋਗ ਥਾਂਵਾਂ ਹਨ । ਇੱਥੋਂ ਦੇ ਗਿਰਜਾਘਰ, ਭਵਨ, ਸਮਾਰਕ, ਦਿਲ ਖਿੱਚਵੇਂ ਮੰਦਰ ਅਤੇ ਸਮੁੰਦਰੀ ਤਟ ਇਸ ਨਗਰ ਦੀ ਸ਼ਾਨ ਵਿਚ ਚਾਰ ਚੰਦ ਲਗਾ ਰਹੇ ਹਨ ।

2. ਬੰਬਈ – ਬੰਬਈ ਨਗਰ ਮਹਾਂਰਾਸ਼ਟਰ ਵਿਚ ਅਰਬ ਸਾਗਰ ਦੇ ਪੂਰਬੀ ਤਟ ‘ਤੇ ਸਥਿਤ ਹੈ । ਅੱਜ-ਕਲ੍ਹ ਇਸ ਦਾ ਨਾਂ ਮੁੰਬਈ ਹੈ । ਇਹ ਇਕ ਪ੍ਰਸਿੱਧ ਵਪਾਰਿਕ ਕੇਂਦਰ ਹੋਣ ਦੇ ਨਾਲ-ਨਾਲ ਉਦਯੋਗਿਕ ਅਤੇ ਸੰਸਕ੍ਰਿਤੀ ਦਾ ਕੇਂਦਰ ਵੀ ਹੈ । 1661 ਈ: ਵਿਚ ਪੁਰਤਗਾਲੀ ਰਾਜਕੁਮਾਰੀ ਕੈਥਰੀਨ ਦੇ ਇੰਗਲੈਂਡ ਦੇ ਸ਼ਾਸਕ ਚਾਰਲਸ ਦੂਜੇ ਨਾਲ ਵਿਆਹ ਵਿਚ ਇਹ ਨਗਰ ਪੁਰਤਗਾਲੀਆਂ ਨੇ ਦਾਜ ਦੇ ਰੂਪ ਵਿਚ ਇੰਗਲੈਂਡ ਨੂੰ ਦਿੱਤਾ ਸੀ । ਉਸ ਨੇ ਇਹ ਨਗਰ ਈਸਟ ਇੰਡੀਆ ਕੰਪਨੀ ਨੂੰ ਕਿਰਾਏ ‘ਤੇ ਦੇ ਦਿੱਤਾ | ਹੌਲੀ-ਹੌਲੀ ਬੰਬਈ ਅੰਗਰੇਜ਼ਾਂ ਦੀ ਪੈਜ਼ੀਡੈਂਸੀ ਬਣ ਗਿਆ । ਇਸ ਨਗਰ ਦੀਆਂ ਪ੍ਰਸਿੱਧ ਥਾਂਵਾਂ ਜੁਹੂ ਬੀਚ, ਚੌਪਾਟੀ, ਕੋਲਾਬਾ, ਮਾਲਾਬਾਰ ਹਿਲ, ਜਹਾਂਗੀਰੀ ਆਰਟ ਗੈਲਰੀ, ਅਜਾਇਬ ਘਰ, ਬੰਬਈ ਯੂਨੀਵਰਸਿਟੀ, ਮਹਾਂ ਲਕਸ਼ਮੀ ਮੰਦਰ, ਵਿਕਟੋਰੀਆ ਬਾਗ਼, ਕਮਲਾ ਨਹਿਰੁ ਪਾਰਕ ਆਦਿ ਹਨ ।

3. ਕਲਕੱਤਾ – ਕਲਕੱਤਾ ਪੱਛਮੀ ਬੰਗਾਲ ਦੀ ਰਾਜਧਾਨੀ ਹੈ । ਅੱਜ-ਕਲ੍ਹ ਇਸ ਦਾ ਨਾਂ ਕੋਲਕਾਤਾ ਹੈ । ਇਹ ਭਾਰਤ ਵਿਚ ਅੰਗਰੇਜ਼ੀ ਸ਼ਾਸਨ ਦੇ ਸਮੇਂ ਇਕ ਪ੍ਰਸਿੱਧ ਵਪਾਰਿਕ ਬਸਤੀ ਸੀ । 1695 ਈ: ਵਿਚ ਅੰਗਰੇਜ਼ਾਂ ਨੇ ਇੱਥੇ ਆਪਣੀ ਪਹਿਲੀ ਵਪਾਰਿਕ ਫੈਕਟਰੀ ਕਾਰਖ਼ਾਨਾ ਸਥਾਪਿਤ ਕੀਤੀ ਅਤੇ ਉਸ ਦੇ ਚਾਰੇ ਪਾਸੇ ਇਕ ਕਿਲਾ ਬਣਾਇਆ । 1757 ਈ: ਤਕ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਨੇ ਆਪਣਾ ਸਾਰਾ ਸਮਾਂ ਵਪਾਰਿਕ ਗਤੀਵਿਧੀਆਂ ਵਿਚ ਲਗਾਇਆ । ਜਦੋਂ ਬੰਗਾਲ ਦੇ ਨਵਾਬ ਸਿਰਾਜੂਦੌਲਾ ਅਤੇ ਈਸਟ ਇੰਡੀਆ ਕੰਪਨੀ ਦੇ ਵਿਚਾਲੇ ਯੁੱਧ ਸ਼ੁਰੂ ਹੋ ਗਿਆ ਤਾਂ ਭਾਰਤ ਵਿਚ ਉਨ੍ਹਾਂ ਦੀਆਂ ਵੱਖਵੱਖ ਬਸਤੀਆਂ-ਮਦਰਾਸ, ਬੰਬਈ ਅਤੇ ਕਲਕੱਤਾ ਆਦਿ ਵਿਕਸਿਤ ਨਗਰ ਬਣ ਗਏ । ਭਾਰਤ ਦੇ ਜ਼ਿਆਦਾਤਰ ਵਪਾਰੀ ਇਨ੍ਹਾਂ ਨਗਰਾਂ ਵਿਚ ਰਹਿਣ ਲੱਗੇ ਕਿਉਂਕਿ ਇੱਥੇ ਉਨ੍ਹਾਂ ਨੂੰ ਵਪਾਰ ਸੰਬੰਧੀ ਵਧੇਰੇ ਸਹੂਲਤਾਂ ਪ੍ਰਾਪਤ ਹੋ ਸਕਦੀਆਂ ਸਨ । 1757 ਈ: ਵਿਚ ਪਲਾਸੀ ਅਤੇ 1764 ਈ: ਵਿਚ ਬਕਸਰ ਦੀ ਲੜਾਈ ਵਿਚ ਬੰਗਾਲ ਦੇ ਨਵਾਬਾਂ ਦੀ ਹਾਰ ਅਤੇ ਅੰਗਰੇਜ਼ਾਂ ਦੀ ਜਿੱਤ ਦੇ ਕਾਰਨ ਕਲਕੱਤਾ ਨਗਰ ਦੀ ਮਹੱਤਤਾ ਹੋਰ ਵੀ ਜ਼ਿਆਦਾ ਵਧ ਗਈ ।

ਅੱਜ-ਕਲ੍ਹ ਇੱਥੇ ਅਨੇਕਾਂ ਦੇਖਣਯੋਗ ਥਾਂਵਾਂ ਹਨ । ਇਨ੍ਹਾਂ ਵਿਚ ਹਾਵੜਾ ਪੁਲ, ਵਿਕਟੋਰੀਆ ਮੈਮੋਰੀਅਲ (ਸਮਾਰਕ), ਬੋਟੈਨੀਕਲ ਗਾਰਡਨ, ਭਾਰਤੀ ਅਜਾਇਬ ਘਰ, ਅਲੀਪੁਰ ਚਿੜੀਆ ਘਰ, ਵੈਲੁਰ ਮਠ, ਰਾਸ਼ਟਰੀ ਲਾਇਬ੍ਰੇਰੀ ਆਦਿ ਸ਼ਾਮਿਲ ਹਨ ਜਿਹੜੇ ਕਲਕੱਤਾ ਦੇ ਮਹੱਤਵ ਨੂੰ ਵਧਾਉਂਦੇ ਹਨ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

Punjab State Board PSEB 8th Class Social Science Book Solutions History Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ Textbook Exercise Questions and Answers.

PSEB Solutions for Class 8 Social Science History Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

SST Guide for Class 8 PSEB ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਕਦੋਂ ਅਤੇ ਕਿਹੜਾ ਐਕਟ ਪਾਸ ਕੀਤਾ ਗਿਆ ?
ਉੱਤਰ-
ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ 1773 ਈ: ਵਿਚ ਰੈਗੂਲੇਟਿੰਗ ਐਕਟ ਪਾਸ ਕੀਤਾ ਗਿਆ ।

ਪ੍ਰਸ਼ਨ 2.
ਬੋਰਡ ਆਫ਼ ਕੰਟਰੋਲ ਕਦੋਂ ਅਤੇ ਕਿਸ ਐਕਟ ਦੇ ਅਧੀਨ ਬਣਿਆ ?
ਉੱਤਰ-
ਬੋਰਡ ਆਫ਼ ਕੰਟਰੋਲ 1784 ਵਿਚ ਪਿਟਸ ਇੰਡੀਆ ਐਕਟ ਦੇ ਅਧੀਨ ਬਣਿਆ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

ਪ੍ਰਸ਼ਨ 3.
ਭਾਰਤ ਵਿਚ ਸਿਵਿਲ ਸਰਵਿਸ ਦਾ ਮੋਢੀ ਕੌਣ ਸੀ ?
ਉੱਤਰ-
ਸਿਵਿਲ ਸਰਵਿਸ ਦਾ ਮੋਢੀ ਲਾਰਡ ਕਾਰਨਵਾਲਿਸ ਸੀ ।

ਪ੍ਰਸ਼ਨ 4.
ਕਦੋਂ ਅਤੇ ਕਿਹੜਾ ਪਹਿਲਾ ਭਾਰਤੀ ਸਿਵਿਲ ਸਰਵਿਸ ਦੀ ਪ੍ਰੀਖਿਆ ਪਾਸ ਕਰ ਸਕਿਆ ਸੀ ?
ਉੱਤਰ-
ਸਿਵਿਲ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਵਾਲਾ ਪਹਿਲਾ ਭਾਰਤੀ ਸਤਿੰਦਰ ਨਾਥ ਟੈਗੋਰ ਸੀ । ਉਸਨੇ 1863 ਈ: ਵਿਚ ਇਹ ਪ੍ਰੀਖਿਆ ਪਾਸ ਕੀਤੀ ।

ਪਸ਼ਨ 5.
ਸੈਨਾ ਵਿਚ ਭਾਰਤੀ ਸੈਨਿਕਾਂ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਵੱਡੀ ਪਦਵੀ ਕਿਹੜੀ ਸੀ ?
ਉੱਤਰ-
ਸੈਨਾ ਵਿਚ ਭਾਰਤੀ ਸੈਨਿਕਾਂ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਵੱਡੀ ਪਦਵੀ ਸੂਬੇਦਾਰ ਸੀ ।

ਪ੍ਰਸ਼ਨ 6.
ਕਿਹੜੇ ਗਵਰਨਰ-ਜਨਰਲ ਨੇ ਪੁਲਿਸ ਵਿਭਾਗ ਵਿਚ ਸੁਧਾਰ ਕੀਤੇ ਅਤੇ ਕਿਉਂ ?
ਉੱਤਰ-
ਪੁਲਿਸ ਵਿਭਾਗ ਵਿਚ ਲਾਰਡ ਕਾਰਨਵਾਲਿਸ ਨੇ ਸੁਧਾਰ ਕੀਤੇ । ਇਸਦਾ ਉਦੇਸ਼ ਰਾਜ ਵਿਚ ਕਾਨੂੰਨ ਵਿਵਸਥਾ ਅਤੇ ਸ਼ਾਂਤੀ ਸਥਾਪਿਤ ਕਰਨਾ ਸੀ ।

ਪ੍ਰਸ਼ਨ 7.
ਇੰਡੀਅਨ ਲਾ-ਕਮਿਸ਼ਨ ਦੀ ਸਥਾਪਨਾ ਕਦੋਂ ਅਤੇ ਕਿਉਂ ਕੀਤੀ ਗਈ ਸੀ ?
ਉੱਤਰ-
ਇੰਡੀਅਨ ਲਾ-ਕਮਿਸ਼ਨ ਦੀ ਸਥਾਪਨਾ 1833 ਈ: ਵਿਚ ਕੀਤੀ ਗਈ । ਇਸਦੀ ਸਥਾਪਨਾ ਕਾਨੂੰਨਾਂ ਦਾ ਸੰਗ੍ਰਹਿ ਕਰਨ ਲਈ ਕੀਤੀ ਗਈ ਸੀ ।

ਪ੍ਰਸ਼ਨ 8.
ਰੈਗੂਲੇਟਿੰਗ ਐਕਟ ਤੋਂ ਕੀ ਭਾਵ ਹੈ ?
ਉੱਤਰ-
1773 ਈ: ਵਿਚ ਭਾਰਤ ਵਿਚ ਅੰਗਰੇਜ਼ੀ ਈਸਟ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਇਕ ਐਕਟ ਪਾਸ ਕੀਤਾ ਗਿਆ । ਇਸ ਨੂੰ ਰੈਗੁਲੇਟਿੰਗ ਐਕਟ ਕਹਿੰਦੇ ਹਨ । ਇਸ ਐਕਟ ਦੇ ਅਨੁਸਾਰ-

  1. ਟਿਸ਼ ਸੰਸਦ ਨੂੰ ਭਾਰਤ ਵਿਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਦਾ ਅਧਿਕਾਰ ਮਿਲ ਗਿਆ ।
  2. ਬੰਗਾਲ ਦੇ ਗਵਰਨਰ-ਜਨਰਲ ਅਤੇ ਚਾਰ ਮੈਂਬਰਾਂ ਦੀ ਇਕ ਕੌਂਸਲ ਸਥਾਪਿਤ ਕੀਤੀ ਗਈ । ਇਸ ਨੂੰ ਸ਼ਾਸਨ ਪ੍ਰਬੰਧ ਦੇ ਸਾਰਿਆਂ ਮਾਮਲਿਆਂ ਦੇ ਫ਼ੈਸਲੇ ਬਹੁਮਤ ਨਾਲ ਕਰਨ ਦਾ ਅਧਿਕਾਰ ਪ੍ਰਾਪਤ ਸੀ ।
  3. ਗਵਰਨਰ-ਜਨਰਲ ਅਤੇ ਉਸਦੀ ਕੌਂਸਲ ਨੂੰ ਯੁੱਧ, ਸ਼ਾਂਤੀ ਅਤੇ ਰਾਜਨੀਤਿਕ ਸੰਧੀਆਂ ਦੇ ਮਾਮਲਿਆਂ ਵਿਚ ਬੰਬਈ ਅਤੇ ਮਦਰਾਸ ਦੀਆਂ ਸਰਕਾਰਾਂ ‘ਤੇ ਨਿਯੰਤਰਨ ਰੱਖਣ ਦਾ ਅਧਿਕਾਰ ਸੀ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

ਪ੍ਰਸ਼ਨ 9.
ਪਿਟਸ ਇੰਡੀਆ ਐਕਟ ‘ਤੇ ਨੋਟ ਲਿਖੋ ।
ਉੱਤਰ-
ਪਿਟਸ ਇੰਡੀਆ ਐਕਟ 1784 ਈ: ਵਿਚ ਰੈਗੂਲੇਟਿੰਗ ਐਕਟ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਪਾਸ ਕੀਤਾ ਗਿਆ । ਇਸਦੇ ਅਨੁਸਾਰ-

  1. ਕੰਪਨੀ ਦੇ ਵਪਾਰਕ ਪ੍ਰਬੰਧ ਨੂੰ ਇਸਦੇ ਰਾਜਨੀਤਿਕ ਪ੍ਰਬੰਧ ਤੋਂ ਅਲੱਗ ਕਰ ਦਿੱਤਾ ਗਿਆ ।
  2. ਕੰਪਨੀ ਦੇ ਕੰਮਾਂ ਨੂੰ ਨਿਯੰਤਰਿਤ ਕਰਨ ਲਈ ਇੰਗਲੈਂਡ ਵਿਚ ਇਕ ਬੋਰਡ ਆਫ਼ ਕੰਟਰੋਲ ਦੀ ਸਥਾਪਨਾ ਕੀਤੀ ਗਈ । ਇਸਦੇ 6 ਮੈਂਬਰ ਸਨ ।
  3. ਗਵਰਨਰ-ਜਨਰਲ ਦੀ ਪਰਿਸ਼ਦ ਵਿਚ ਮੈਂਬਰਾਂ ਦੀ ਸੰਖਿਆ ਚਾਰ ਤੋਂ ਘਟਾ ਕੇ ਤਿੰਨ ਕਰ ਦਿੱਤੀ ਗਈ ।
  4. ਮੁੰਬਈ ਅਤੇ ਚੇਨੱਈ ਵਿਚ ਵੀ ਇਸ ਪ੍ਰਕਾਰ ਦੀ ਵਿਵਸਥਾ ਕੀਤੀ ਗਈ ।ਉੱਥੋਂ ਦੇ ਗਵਰਨਰ ਦੀ ਪਰਿਸ਼ਦ ਵਿਚ ਤਿੰਨ ਮੈਂਬਰ ਹੁੰਦੇ ਸਨ । ਇਹ ਗਵਰਨਰ ਪੂਰੀ ਤਰ੍ਹਾਂ ਗਵਰਨਰ-ਜਨਰਲ ਦੇ ਅਧੀਨ ਹੋ ਗਏ ।

ਪ੍ਰਸ਼ਨ 10.
1858 ਈ: ਤੋਂ ਬਾਅਦ ਸੈਨਾ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ? (P.B. 2010 Set-B)
ਉੱਤਰ-
1857 ਦੇ ਮਹਾਨ ਵਿਦਰੋਹ ਤੋਂ ਬਾਅਦ ਸੈਨਾ ਦਾ ਨਵੇਂ ਸਿਰੇ ਤੋਂ ਗਠਨ ਕਰਨਾ ਜ਼ਰੂਰੀ ਹੋ ਗਿਆ | ਅੰਗਰੇਜ਼ ਇਹ ਨਹੀਂ ਚਾਹੁੰਦੇ ਸਨ ਕਿ ਸੈਨਿਕ ਫਿਰ ਦੁਬਾਰਾ ਕੋਈ ਵਿਦਰੋਹ ਕਰਨ । ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤੀ ਸੈਨਾ ਵਿਚ ਹੇਠ ਲਿਖੇ ਪਰਿਵਰਤਨ ਕੀਤੇ ਗਏ-

  1. ਅੰਗਰੇਜ਼ ਸੈਨਿਕਾਂ ਦੀ ਸੰਖਿਆ ਵਿਚ ਵਾਧਾ ਕੀਤਾ ਗਿਆ ।
  2. ਤੋਪਖ਼ਾਨੇ ਵਿਚ ਕੇਵਲ ਅੰਗਰੇਜ਼ਾਂ ਨੂੰ ਹੀ ਨਿਯੁਕਤ ਕੀਤਾ ਜਾਣ ਲੱਗਾ ।
  3. ਮਦਰਾਸ (ਚੇਨੱਈ ਅਤੇ ਬੰਬਈ (ਮੁੰਬਈ ਦੀ ਸੈਨਾ ਵਿਚ ਭਾਰਤੀਆਂ ਅਤੇ ਯੂਰਪੀਆਂ ਨੂੰ 2:1 ਵਿਚ ਰੱਖਿਆ ਗਿਆ ।
  4. ਭੂਗੋਲਿਕ ਅਤੇ ਸੈਨਿਕ ਦ੍ਰਿਸ਼ਟੀ ਤੋਂ ਸਾਰੇ ਮਹੱਤਵਪੂਰਨ ਸਥਾਨਾਂ ‘ਤੇ ਯੂਰਪੀਅਨ ਟੁਕੜੀਆਂ ਰੱਖੀਆਂ ਗਈਆਂ ।
  5. ਹੁਣ ਇਕ ਸੈਨਿਕ ਟੁਕੜੀ ਵਿਚ ਵੱਖ-ਵੱਖ ਜਾਤੀਆਂ ਅਤੇ ਧਰਮਾਂ ਦੇ ਲੋਕ ਭਰਤੀ ਕੀਤੇ ਜਾਣ ਲੱਗੇ ਤਾਂ ਕਿ ਜੇਕਰ ਇਕ ਧਰਮ ਜਾਂ ਜਾਤੀ ਦੇ ਲੋਕ ਵਿਦਰੋਹ ਕਰਨ ਤਾਂ ਦੂਸਰੀ ਜਾਤੀ ਦੇ ਲੋਕ ਉਨ੍ਹਾਂ ‘ਤੇ ਗੋਲੀ ਚਲਾਉਣ ਲਈ ਤਿਆਰ ਰਹਿਣ ।
  6. ਅਵਧ, ਬਿਹਾਰ ਅਤੇ ਮੱਧ ਭਾਰਤ ਦੇ ਸੈਨਿਕਾਂ ਨੇ 1857 ਈ: ਦੇ ਵਿਦਰੋਹ ਵਿਚ ਭਾਗ ਲਿਆ । ਇਸ ਲਈ ਉਨ੍ਹਾਂ ਨੂੰ ਸੈਨਾ ਵਿਚ ਬਹੁਤ ਘੱਟ ਭਰਤੀ ਕੀਤਾ ਜਾਣ ਲੱਗਾ । ਸੈਨਾ ਵਿਚ ਹੁਣ ਗੋਰਖਿਆਂ, ਸਿੱਖਾਂ ਅਤੇ ਪਠਾਣਾਂ ਨੂੰ ਲੜਾਕੂ ਜਾਤੀ ਮੰਨ ਕੇ ਵਧੇਰੇ ਸੰਖਿਆ ਵਿਚ ਭਰਤੀ ਕੀਤਾ ਜਾਣ ਲੱਗਾ ।

ਪ੍ਰਸ਼ਨ 11.
ਨਿਆਂ ਵਿਵਸਥਾ ‘ਤੇ ਨੋਟ ਲਿਖੋ ।
ਉੱਤਰ-
ਅੰਗਰੇਜ਼ਾਂ ਨੇ ਭਾਰਤ ਵਿਚ ਮਹੱਤਵਪੂਰਨ ਨਿਆਂ ਵਿਵਸਥਾ ਸਥਾਪਿਤ ਕੀਤੀ । ਲਿਖਤੀ ਕਾਨੂੰਨ ਇਸਦੀ ਮੁੱਖ ਵਿਸ਼ੇਸ਼ਤਾ ਸੀ ।

  1. ਵਾਰੇਨ ਹੇਸਟਿੰਗਜ਼ ਨੇ ਜ਼ਿਲਿਆਂ ਵਿਚ ਦੀਵਾਨੀ ਅਤੇ ਸਦਰ ਨਿਜ਼ਾਮਤ ਅਦਾਲਤਾਂ ਸਥਾਪਿਤ ਕੀਤੀਆਂ ।
  2. 1773 ਦੇ ਰੈਗੂਲੇਟਿੰਗ ਐਕਟ ਦੁਆਰਾ ਕਲਕੱਤਾ ਵਿਚ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ । ਇਸਦੇ ਜੱਜਾਂ ਦੇ ਮਾਰਗ-ਦਰਸ਼ਨ ਲਈ ਲਾਰਡ ਕਾਰਨਵਾਲਿਸ ਨੇ ‘ਕਾਰਨਵਾਲਿਸ ਕੋਡ’ ਨਾਂ ਦੀ ਇਕ ਪੁਸਤਕ ਤਿਆਰ ਕਰਵਾਈ ।
  3. 1832 ਈ: ਵਿਚ ਲਾਰਡ ਵਿਲੀਅਮ ਬੈਂਟਿੰਕ ਨੇ ਬੰਗਾਲ ਵਿਚ ਜਿਊਰੀ ਪ੍ਰਥਾ ਦੀ ਸਥਾਪਨਾ ਕੀਤੀ ।
  4. 1833 ਈ: ਦੇ ਚਾਰਟਰ ਐਕਟ ਦੁਆਰਾ ਕਾਨੂੰਨਾਂ ਦਾ ਸੰਗ੍ਰਹਿ ਕਰਨ ਲਈ “ਇੰਡੀਅਨ ਲਾਅ ਕਮੀਸ਼ਨ ਦੀ ਸਥਾਪਨਾ ਕੀਤੀ ਗਈ । ਸਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਗਵਰਨਰ-ਜਨਰਲ ਨੂੰ ਦਿੱਤਾ ਗਿਆ ।
  5. ਦੇਸ਼ ਵਿਚ ਕਾਨੂੰਨ ਦਾ ਸ਼ਾਸਨ ਲਾਗੂ ਕਰ ਦਿੱਤਾ ਗਿਆ । ਇਸ ਦੇ ਅਨੁਸਾਰ ਸਾਰੇ ਭਾਰਤੀਆਂ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਕਾਨੂੰਨ ਦੀ ਨਜ਼ਰ ਵਿਚ ਬਰਾਬਰ ਸਮਝਿਆ ਜਾਣ ਲੱਗਾ ।

ਇੰਨਾ ਹੋਣ ‘ਤੇ ਵੀ ਭਾਰਤੀਆਂ ਦੇ ਪ੍ਰਤੀ ਭੇਦ-ਭਾਵ ਜਾਰੀ ਰਿਹਾ ਅਤੇ ਉਨ੍ਹਾਂ ਨੂੰ ਕੁੱਝ ਵਿਸ਼ੇਸ਼ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ । ਉਦਾਹਰਨ ਲਈ ਭਾਰਤ ਜੱਜਾਂ ਨੂੰ ਯੂਰਪੀਅਨਾਂ ਦੇ ਮੁਕੱਦਮੇ ਸੁਣਨ ਦਾ ਅਧਿਕਾਰ ਨਹੀਂ ਸੀ । 1883 ਈ: ਵਿਚ ਲਾਰਡ ਰਿਪਨ ਨੇ ਇਲਬਰਟ ਬਿੱਲ ਦੁਆਰਾ ਭਾਰਤੀ ਜੱਜਾਂ ਨੂੰ ਇਹ ਅਧਿਕਾਰ ਦਿਵਾਉਣ ਦਾ ਯਤਨ ਕੀਤਾ, ਪਰ ਉਹ ਅਸਫਲ ਰਿਹਾ ।

PSEB 8th Class Social Science Guide ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਚਾਰਟਰ ਐਕਟ, 1853 ਨੇ ਕੰਪਨੀ ਸ਼ਾਸਨ ਦੇ ਬਾਰੇ ਵਿਚ ਕੇਂਦਰੀ ਸਰਕਾਰ ਨੂੰ ਇੱਕ ਵਿਸ਼ੇਸ਼ ਸ਼ਕਤੀ ਪ੍ਰਦਾਨ ਕੀਤੀ । ਉਹ ਕੀ ਸੀ ?
ਉੱਤਰ-
ਕੇਂਦਰੀ ਸਰਕਾਰ ਕਦੇ ਵੀ ਕੰਪਨੀ ਤੋਂ ਭਾਰਤ ਦਾ ਸ਼ਾਸਨ ਆਪਣੇ ਹੱਥਾਂ ਵਿੱਚ ਲੈ ਸਕਦੀ ਸੀ ।

ਪ੍ਰਸ਼ਨ 2.
1784 ਈ: ਵਿੱਚ ਭਾਰਤ ਵਿੱਚ ਕੰਪਨੀ ਦੇ ਕੰਮਾਂ ਨੂੰ ਨਿਯੰਤਰਿਤ ਕਰਨ ਲਈ ਇੰਗਲੈਂਡ ਦੀ ਸੰਸਦ ਨੇ ਇੱਕ ਮਹੱਤਵਪੂਰਨ ਐਕਟ ਪਾਸ ਕੀਤਾ । ਇਸ ਦਾ ਨਾਂ ਕੀ ਸੀ ?
ਉੱਤਰ-
ਪਿਟਸ ਇੰਡੀਆ ਐਕਟ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

ਪ੍ਰਸ਼ਨ 3.
ਭਾਰਤ ਵਿੱਚ ਈਸਟ ਇੰਡੀਆ ਦੇ ਸ਼ਾਸਨ ਨਾਲ ਸੰਬੰਧਿਤ ਪਹਿਲਾ ਸੰਵਿਧਾਨਿਕ ਕਦਮ ਕਿਸ ਐਕਟ ਦੁਆਰਾ ਚੁੱਕਿਆ ਗਿਆ ?
ਉੱਤਰ-
ਰੈਗੂਲੇਟਿੰਗ ਐਕਟ, 1773 ਈ: ਦੁਆਰਾ ।

ਪ੍ਰਸ਼ਨ 4.
1935 ਦੇ ਸੰਘ ਲੋਕ ਸੇਵਾ ਕਮਿਸ਼ਨ ਦੀ ਨਿਯੁਕਤੀ ਕਿਸ ਕਮਿਸ਼ਨ ਦੀ ਸਿਫ਼ਾਰਿਸ਼ ਤੇ ਹੋਈ ?
ਉੱਤਰ-
ਲੀ ਕਮਿਸ਼ਨ ।

ਪ੍ਰਸ਼ਨ 5.
ਨਿਆਂ ਵਿਵਸਥਾ ਵਿੱਚ ‘ਜਿਊਰੀ ਪ੍ਰਥਾ’ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ । ਇਕ ਅੰਗਰੇਜ਼ ਗਵਰਨਰ ਜਨਰਲ ਨੇ 1832 ਵਿੱਚ ਬੰਗਾਲ ਵਿੱਚ ਇਹ ਪ੍ਰਥਾ ਸਥਾਪਿਤ ਕੀਤੀ ਸੀ ? ਕੀ ਤੁਸੀਂ ਉਸਦਾ ਨਾਂ ਦੱਸ ਸਕਦੇ ਹੋ ?
ਉੱਤਰ-
ਲਾਰਡ ਵਿਲੀਅਮ ਬੈਂਟਿੰਕ ।

ਪ੍ਰਸ਼ਨ 6.
1883 ਦੇ ਇਕ ਬਿਲ ਦੁਆਰਾ ਭਾਰਤੀ ਜੱਜਾਂ ਨੂੰ ਯੂਰਪੀ ਮੁਕਦਮਿਆਂ ਦੇ ਫੈਸਲੇ ਕਰਨ ਦਾ ਅਧਿਕਾਰ ਦਿੱਤਾ ਜਾਣਾ ਸੀ । ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਬਿੱਲ ਕਿਹੜਾ ਸੀ ਅਤੇ ਇਸਨੂੰ ਕਿਸਨੇ ਪੇਸ਼ ਕੀਤਾ ਸੀ ?
ਉੱਤਰ-
ਇੱਲਬਰਟ ਬਿੱਲ ਜਿਸਨੂੰ ਲਾਰਡ ਰਿਪਨ ਨੇ ਪੇਸ਼ ਕੀਤਾ ਸੀ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਚਿੱਤਰ ਵਿਚ ਦਰਸ਼ਾਏ ਗਏ ਅੰਗਰੇਜ਼ ਅਧਿਕਾਰੀ (ਲਾਰਡ ਕਾਰਨਵਾਲਿਸ) ਦਾ ਸੰਬੰਧ ਕਿਸ ਪ੍ਰਸ਼ਾਸਨਿਕ ਸੰਸਥਾ ਨਾਲ ਸੀ ?
PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ 1
(i) ਪਬਲਿਕ ਸਰਵਿਸ ਕਮਿਸ਼ਨ
(ii) ਸਿਵਿਲ ਸਰਵਿਸ
(iii) ਚਾਰਟਰ ਐਕਟ 1853
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ii) ਸਿਵਿਲ ਸਰਵਿਸ

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

ਪ੍ਰਸ਼ਨ 2.
ਭਾਰਤ ਵਿੱਚ ਅੰਗਰੇਜ਼ੀ ਕੰਪਨੀ ਦਾ ਸ਼ਾਸਨ ਪ੍ਰਬੰਧ ਚਾਰ ਸੰਸਥਾਵਾਂ ਦੁਆਰਾ ਚਲਾਇਆ ਜਾਂਦਾ ਸੀ ? ਇਹਨਾਂ ਵਿੱਚ ਹੇਠ ਲਿਖੀਆਂ ਵਿੱਚੋਂ ਕਿਹੜੀ ਸੰਸਥਾ ਸ਼ਾਮਿਲ ਨਹੀਂ ਸੀ ?
(i) ਸਰਵਜਨਿਕ ਕਲਿਆਣ ਵਿਭਾਗ
(ii) ਸੈਨਾ
(iii) ਪੁਲਿਸ
(iv) ਸਿਵਿਲ ਸਰਵਿਸ ।
ਉੱਤਰ-
(i) ਸਰਵਜਨਿਕ ਕਲਿਆਣ ਵਿਭਾਗ

ਪ੍ਰਸ਼ਨ 3.
1886 ਵਿੱਚ ਭਾਰਤ ਦੇ ਵਾਇਸਰਾਏ ਲਾਰਡ ਰਿਪਨ ਨੇ ਪਬਲਿਕ ਸਰਵਿਸ ਕਮਿਸ਼ਨ ਦੀ ਸਥਾਪਨਾ ਕੀਤੀ । ਇਸਦੇ ਕਿੰਨੇ ਮੈਂਬਰ ਸਨ ?
(i) 10
(ii) 12
(iii) 15
(iv) 18.
ਉੱਤਰ-
(iii) 15

ਪ੍ਰਸ਼ਨ 4.
ਲਾਰਡ ਕਾਰਨਵਾਲਿਸ ਨੇ ‘ਕਾਰਨਵਾਲਿਸ ਕੋਡ’ ਨਾਂ ਦੀ ਇਕ ਪੁਸਤਕ ਦੀ ਰਚਨਾ ਕੀਤੀ ਸੀ । ਇਸਦਾ ਕੀ ਉਦੇਸ਼ ਸੀ ?
(i) ਭਾਰਤੀ ਸੇਵਾਵਾਂ ਵਿੱਚ ਸਹਿਯੋਗ ਦੇਣਾ
(ii) ਕੰਪਨੀ ਦੇ ਸ਼ਾਸਨ ਵਿੱਚ ਨਿਯੰਤਰਨ ਸਥਾਪਤ ਕਰਨਾ
(iii) ਸਰਵ-ਉੱਚ ਅਦਾਲਤ ਦੇ ਜੱਜਾਂ ਦਾ ਮਾਰਗ-ਦਰਸ਼ਨ ਕਰਨਾ
(iv) ਸਰਵ-ਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਕਰਨੀ ।
ਉੱਤਰ-
(iii) ਸਰਵ-ਉੱਚ ਅਦਾਲਤ ਦੇ ਜੱਜਾਂ ਦਾ ਮਾਰਗ-ਦਰਸ਼ਨ ਕਰਨਾ

ਪ੍ਰਸ਼ਨ 5.
ਪਿਟਸ ਇੰਡੀਆ ਐਕਟ ਕਦੋਂ ਪਾਸ ਹੋਇਆ ?
(i) 1773 ਈ:
(ii) 1784 ਈ:
(iii) 1757 ਈ:
(iv) 1833 ਈ:
ਉੱਤਰ-
(ii) 1784 ਈ:

ਪ੍ਰਸ਼ਨ 6.
ਇੰਗਲੈਂਡ ਵਿਚ ਹੈਲੀ ਬਰੀ ਕਾਲਜ ਦੀ ਸਥਾਪਨਾ ਕਦੋਂ ਹੋਈ ?
(i) 1833 ਈ:
(ii) 1853 ਈ:
(iii) 1806 ਈ:
(iv) 1818 ਈ: |
ਉੱਤਰ-
(iii) 1806 ਈ:

ਪ੍ਰਸ਼ਨ 7.
ਬੰਗਾਲ ਵਿਚ ਜਿਊਰੀ ਪ੍ਰਥਾ ਦੀ ਸਥਾਪਨਾ ਕਿਸਨੇ ਕੀਤੀ ?
(i) ਲਾਰਡ ਹਾਰਡਿੰਗ
(ii) ਲਾਰਡ ਕਾਰਨਵਾਲਿਸ
(iii) ਵਾਰੇਨ ਹੇਸਟਿੰਗਜ਼
(iv) ਲਾਰਡ ਵਿਲੀਅਮ ਬੈਂਟਿੰਕ ।
ਉੱਤਰ-
(iv) ਲਾਰਡ ਵਿਲੀਅਮ ਬੈਂਟਿੰਕ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. 1886 ਈ: ਵਿਚ ਲਾਰਡ ………………………. ਨੇ 15 ਮੈਂਬਰਾਂ ਦਾ ਪਬਲਿਕ ਸਰਵਿਸ ਕਮਿਸ਼ਨ ਨਿਯੁਕਤ ਕੀਤਾ ।
2. ਭਾਰਤੀ ਅਤੇ ਯੂਰਪੀਅਨਾਂ ਦੀ ਗਿਣਤੀ ਵਿਚ 2:1 ਦਾ ਅਨੁਪਾਤ ………………………… ਈ: ਦੇ ਵਿਦਰੋਹ ਪਿੱਛੋਂ ਕੀਤਾ ਗਿਆ ।
3. 1773 ਈ: ਦੇ ਰੈਗੂਲੇਟਿੰਗ ਐਕਟ ਦੇ ਅਨੁਸਾਰ ……………………….. ਵਿੱਚ ਸਰਵ-ਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ ।
ਉੱਤਰ-
1. ਰਿਪਨ,
2. 1857
3. ਕਲਕੱਤਾ ।

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. ਅੰਗਰੇਜ਼ਾਂ ਦੀਆਂ ਭਾਰਤ ਵਿੱਚ ਨਵੀਆਂ ਨੀਤੀਆਂ ਦਾ ਉਦੇਸ਼ ਭਾਰਤ ਵਿੱਚ ਸਿਰਫ਼ ਅੰਗਰੇਜ਼ਾਂ ਦੇ ਹਿੱਤਾਂ ਦੀ ਰਾਖੀ | ਕਰਨਾ ਸੀ ।
2. ਲਾਰਡ ਕਾਰਨਵਾਲਿਸ ਦੇ ਸਮੇਂ ਭਾਰਤ ਵਿੱਚ ਹਰੇਕ ਥਾਣਾ ਇਕ ਦਰੋਗਾ ਦੇ ਅਧੀਨ ਹੁੰਦਾ ਸੀ ।
3. 1773 ਈ: ਦੇ ਰੈਗੂਲੇਟਿੰਗ ਦੇ ਸਮੇਂ ਭਾਰਤ ਐਕਟ ਦੇ ਅਨੁਸਾਰ ਕਲਕੱਤਾ ਵਿਚ ਸਰਵ-ਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ ।
ਉੱਤਰ-
1. (√)
2. (√)
3. (√)

(ਹ) ਸਹੀ ਜੋੜੇ ਬਣਾਓ :

1. ਕੇਂਦਰੀ ਲੋਕ ਸੇਵਾ ਕਮਿਸ਼ਨ ਦੀ ਸਥਾਪਨਾ 1935 ਈ:
2. ਸੰਘੀ ਲੋਕ ਸੇਵਾ ਕਮਿਸ਼ਨ 1926 ਈ:
3. ਅਲੱਗ ਵਿਧਾਨਪਾਲਿਕਾ ਦੀ ਸਥਾਪਨਾ 1832 ਈ:
4. ਬੰਗਾਲ ਵਿਚ ਜਿਉਰੀ ਪ੍ਰਥਾ ਦੀ ਸਥਾਪਨਾ 1853 ਈ:

ਉੱਤਰ-

1. ਕੇਂਦਰੀ ਲੋਕ ਸੇਵਾ ਕਮਿਸ਼ਨ ਦੀ ਸਥਾਪਨਾ 1926 ਈ:
2. ਸੰਘੀ ਲੋਕ ਸੇਵਾ ਕਮਿਸ਼ਨ 1935 ਈ:
3. ਅਲੱਗ ਵਿਧਾਨਪਾਲਿਕਾ ਦੀ ਸਥਾਪਨਾ 1853 ਈ:
4. ਬੰਗਾਲ ਵਿਚ ਜਿਉਰੀ ਪ੍ਰਥਾ ਦੀ ਸਥਾਪਨਾ 1832 ਈ:

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੰਗਰੇਜ਼ਾਂ ਦੀਆਂ ਪ੍ਰਸ਼ਾਸਨਿਕ ਨੀਤੀਆਂ ਦਾ ਮੁੱਖ ਉਦੇਸ਼ ਕੀ ਸੀ ?
ਉੱਤਰ-
ਭਾਰਤ ਵਿਚ ਆਪਣੇ ਹਿੱਤਾਂ ਦੀ ਰੱਖਿਆ ਕਰਨਾ ।

ਪ੍ਰਸ਼ਨ 2.
ਭਾਰਤ ਵਿਚ ਅੰਗਰੇਜ਼ੀ ਪ੍ਰਸ਼ਾਸਨ ਦੇ ਮੁੱਖ ਅੰਗ (ਆਧਾਰ) ਕਿਹੜੇ-ਕਿਹੜੇ ਸਨ ?
ਉੱਤਰ-
ਸਿਵਿਲ ਸੇਵਾਵਾਂ, ਸੈਨਾ, ਪੁਲਿਸ ਅਤੇ ਨਿਆਂ ਪ੍ਰਬੰਧ ।

ਪ੍ਰਸ਼ਨ. 3.
ਰੈਗੁਲੇਟਿੰਗ ਅਤੇ ਪਿਟਸ ਇੰਡੀਆ ਐਕਟ ਕਦੋਂ-ਕਦੋਂ ਪਾਸ ਹੋਏ ?
ਉੱਤਰ-
ਕ੍ਰਮਵਾਰ 1773 ਈ: ਅਤੇ 1784 ਈ: ਵਿਚ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

ਪ੍ਰਸ਼ਨ 4.
ਇੰਗਲੈਂਡ ਵਿਚ ‘ਬੋਰਡ ਆਫ਼ ਕੰਟਰੋਲ’ ਦੀ ਸਥਾਪਨਾ ਕਦੋਂ ਕੀਤੀ ਗਈ ? ਇਸ ਦੇ ਕਿੰਨੇ ਮੈਂਬਰ ਸਨ ?
ਉੱਤਰ-
ਇੰਗਲੈਂਡ ਵਿਚ ਬੋਰਡ ਆਫ਼ ਕੰਟਰੋਲ ਦੀ ਸਥਾਪਨਾ ਕੰਪਨੀ ਦੇ ਕੰਮਾਂ ‘ਤੇ ਨਿਯੰਤਰਨ ਕਰਨ ਲਈ ਕੀਤੀ ਗਈ । ਇਸਦੇ 6 ਮੈਂਬਰ ਸਨ ।

ਪ੍ਰਸ਼ਨ 5.
ਹਲਿਬਰੀ ਕਾਲਜ ਕਦੋਂ, ਕਿੱਥੇ ਅਤੇ ਕਿਉਂ ਖੋਲ੍ਹਿਆ ਗਿਆ ?
ਉੱਤਰ-
ਹੇਲਿਬਰੀ ਕਾਲਜ 1806 ਈ: ਵਿਚ ਇੰਗਲੈਂਡ ਵਿਚ ਖੋਲ੍ਹਿਆ ਗਿਆ । ਇੱਥੇ ਭਾਰਤ ਆਉਣ ਵਾਲੇ ਸਿਵਿਲ ਸੇਵਾਵਾਂ ਦੇ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਸੀ ।

ਪ੍ਰਸ਼ਨ 6.
ਲੀ-ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ ? ਇਸਨੇ ਕੀ ਸਿਫ਼ਾਰਿਸ਼ ਕੀਤੀ ?
ਉੱਤਰ-
ਲੀ-ਕਮਿਸ਼ਨ ਦੀ ਸਥਾਪਨਾ 1923 ਈ: ਵਿਚ ਕੀਤੀ ਗਈ । ਇਸਨੇ ਕੇਂਦਰੀ ਲੋਕ ਸੇਵਾ ਕਸ਼ਿਮਨ ਅਤੇ ਪ੍ਰਾਂਤਿਕ ਲੋਕ ਸੇਵਾ ਕਮਿਸ਼ਨ ਸਥਾਪਿਤ ਕਰਨ ਦੀ ਸਿਫ਼ਾਰਿਸ਼ ਕੀਤੀ ।

ਪ੍ਰਸ਼ਨ 7.
ਅੰਗਰੇਜ਼ਾਂ ਦੀ ਭਾਰਤੀਆਂ ਦੇ ਪ੍ਰਤੀ ਨੀਤੀ ਭੇਦ-ਭਾਵ ਵਾਲੀ ਸੀ । ਇਸਦੇ ਪੱਖ ਵਿਚ ਦੋ ਤਰਕ ਦਿਓ ।
ਉੱਤਰ-

  1. ਸਿਵਿਲ ਸਰਵਿਸ, ਸੈਨਾ ਅਤੇ ਪੁਲਿਸ ਵਿਚ ਭਾਰਤੀਆਂ ਨੂੰ ਉੱਚੇ ਅਹੁਦੇ ਨਹੀਂ ਦਿੱਤੇ ਜਾਂਦੇ ਸਨ ।
  2. ਭਾਰਤੀਆਂ ਨੂੰ ਅੰਗਰੇਜ਼ਾਂ ਦੀ ਤੁਲਨਾ ਵਿਚ ਬਹੁਤ ਘੱਟ ਵੇਤਨ ਦਿੱਤਾ ਜਾਂਦਾ ਸੀ ।

ਪਸ਼ਨ 8.
ਇਲਬਰਟ ਬਿੱਲ ਕੀ ਸੀ ?
ਉੱਤਰ-
ਇਲਬਰਟ ਬਿੱਲ 1883 ਵਿਚ ਭਾਰਤ ਦੇ ਵਾਇਸਰਾਇ ਲਾਰਡ ਰਿਪਨ ਨੇ ਪੇਸ਼ ਕੀਤਾ ਸੀ । ਇਸਦੇ ਦੁਆਰਾ ਭਾਰਤੀ ਜੱਜਾਂ ਨੂੰ ਯੂਰਪੀਅਨਾਂ ਦੇ ਮੁਕੱਦਮੇ ਸੁਣਨ ਦਾ ਅਧਿਕਾਰ ਦਿਵਾਇਆ ਜਾਣਾ ਸੀ । ਪਰ ਇਹ ਬਿੱਲ ਪਾਸ ਨਾ ਹੋ ਸਕਿਆ ।

ਪ੍ਰਸ਼ਨ 9.
ਕਲਕੱਤਾ ਵਿਚ ਸਰਵਉੱਚ ਅਦਾਲਤ ਦੀ ਸਥਾਪਨਾ ਕਿਸ ਐਕਟ ਦੁਆਰਾ ਕੀਤੀ ਗਈ ?
ਉੱਤਰ-
ਕਲਕੱਤਾ ਵਿਚ ਸਰਵਉੱਚ ਅਦਾਲਤ ਦੀ ਸਥਾਪਨਾ 1773 ਈ: ਦੇ ਰੈਗੂਲੇਟਿੰਗ ਐਕਟ ਦੁਆਰਾ ਕੀਤੀ ਗਈ । ਪ੍ਰਸ਼ਨ 10. ਬੰਗਾਲ ਵਿਚ ਜਿਊਰੀ ਪ੍ਰਥਾ ਦੀ ਸਥਾਪਨਾ ਕਦੋਂ ਅਤੇ ਕਿਸਨੇ ਕੀਤੀ ? ਉੱਤਰ-ਬੰਗਾਲ ਵਿਚ ਜਿਊਰੀ ਪ੍ਰਥਾ ਦੀ ਸਥਾਪਨਾ 1832 ਈ: ਵਿਚ ਲਾਰਡ ਵਿਲੀਅਮ ਬੈਂਟਿੰਕ ਨੇ ਕੀਤੀ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ 1858 ਈ: ਤੋਂ ਪਹਿਲਾਂ ਸਿਵਿਲ ਸਰਵਿਸ ਦਾ ਵਰਣਨ ਕਰੋ ।
ਉੱਤਰ-
1858 ਈ: ਤੋਂ ਪਹਿਲਾਂ ਕੰਪਨੀ ਦੇ ਜ਼ਿਆਦਾਤਰ ਕਰਮਚਾਰੀ ਭਿਸ਼ਟ ਸਨ ਉਹ ਨਿੱਜੀ ਵਪਾਰ ਕਰਦੇ ਸਨ ਅਤੇ ਰਿਸ਼ਵਤ, ਤੋਹਫ਼ਿਆਂ ਆਦਿ ਦੁਆਰਾ ਖੂਬ ਧਨ ਕਮਾਉਂਦੇ ਸਨ । ਕਲਾਈਵ ਅਤੇ ਵਾਰੇਨ ਹੇਸਟਿੰਗਜ਼ ਨੇ ਇਸ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਚਾਹਿਆ, ਪਰ ਉਹ ਆਪਣੇ ਉਦੇਸ਼ ਵਿਚ ਸਫਲ ਨਾ ਹੋਏ । ਵਾਰੇਨ ਹੇਸਟਿੰਗਜ਼ ਤੋਂ ਬਾਅਦ ਕਾਰਨਵਾਲਿਸ ਭਾਰਤ ਆਇਆ । ਉਸਨੇ ਵਿਅਕਤੀਗਤ ਵਪਾਰ ‘ਤੇ ਰੋਕ ਲਗਾ ਦਿੱਤੀ ਅਤੇ ਰਿਸ਼ਵਤ ਤੇ ਤੋਹਫ਼ੇ ਲੈਣ ਤੋਂ ਮਨ੍ਹਾਂ ਕਰ ਦਿੱਤਾ । ਉਸਨੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਵਧਾ ਦਿੱਤੀਆਂ ਤਾਂ ਕਿ ਉਹ ਰਿਸ਼ਵਤ ਆਦਿ ਦੇ ਲਾਲਚ ਵਿਚ ਨਾ ਪੈਣ । 1853 ਈ: ਤਕ ਭਾਰਤ ਆਉਣ ਵਾਲੇ ਅੰਗਰੇਜ਼ੀ ਕਰਮਚਾਰੀਆਂ ਦੀ ਨਿਯੁਕਤੀ ਕੰਪਨੀ ਦੇ ਡਾਇਰੈਕਟਰ ਹੀ ਕਰਦੇ ਸਨ, ਪਰ 1853 ਦੇ ਚਾਰਟਰ ਐਕਟ ਤੋਂ ਬਾਅਦ ਕਰਮਚਾਰੀਆਂ ਦੀ ਨਿਯੁਕਤੀ ਲਈ ਮੁਕਾਬਲੇ ਦੀ ਪ੍ਰੀਖਿਆ ਸ਼ੁਰੂ ਕਰ ਦਿੱਤੀ ਗਈ । ਇਸ ਸਮੇਂ ਤਕ ਸਿਵਿਲ ਸਰਵਿਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਭਾਰਤੀਆਂ ਨੂੰ ਇਸ ਤੋਂ ਬਿਲਕੁੱਲ ਵਾਂਝਾ ਰੱਖਿਆ ਗਿਆ ।

ਪ੍ਰਸ਼ਨ 2.
ਲਾਰਡ ਕਾਰਨਵਾਲਿਸ ਨੂੰ ਸਿਵਲ ਸਰਵਿਸ ਦਾ ਮੋਢੀ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਕਾਰਨਵਾਲਿਸ ਤੋਂ ਪਹਿਲਾਂ ਭਾਰਤ ਦੇ ਅੰਗਰੇਜ਼ੀ ਦੇਸ਼ਾਂ ਵਿਚ ਸ਼ਾਸਨ ਸੰਬੰਧੀ ਸਾਰਾ ਕੰਮ ਕੰਪਨੀ ਦੇ ਸੰਚਾਲਕ ਹੀ ਕਰਦੇ ਸਨ । ਉਹ ਕਰਮਚਾਰੀਆਂ ਦੀ ਨਿਯੁਕਤੀ ਆਪਣੀ ਮਰਜ਼ੀ ਨਾਲ ਕਰਦੇ ਸਨ, ਪਰ ਕਾਰਨਵਾਲਿਸ ਨੇ ਪ੍ਰਬੰਧ ਕਾਰਜਾਂ ਲਈ ਸਿਵਿਲ ਕਰਮਚਾਰੀਆਂ ਦੀ ਨਿਯੁਕਤੀ ਕੀਤੀ । ਉਸਨੇ ਉਨ੍ਹਾਂ ਦੀਆਂ ਤਨਖ਼ਾਹਾਂ ਵਧਾ ਦਿੱਤੀਆਂ । ਲੋਕਾਂ ਲਈ ਸਿਵਿਲ ਸਰਵਿਸ ਦਾ ਆਕਰਸ਼ਣ ਏਨਾ ਵਧ ਗਿਆ ਕਿ ਇੰਗਲੈਂਡ ਦੇ ਉੱਚੇ ਘਰਾਣਿਆਂ ਦੇ ਲੋਕ ਵੀ ਇਸ ਵਿੱਚ ਆਉਣ ਲੱਗੇ । ਇਸੇ ਕਾਰਨ ਹੀ ਲਾਰਡ ਕਾਰਨਵਾਲਿਸ ਨੂੰ ਭਾਰਤ ਵਿਚ ਸਿਵਿਲ ਸਰਵਿਸ ਦਾ ਮੋਢੀ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਅੰਗਰੇਜ਼ੀ ਸੈਨਾ ਵਿਚ ਭਾਰਤੀਆਂ ਅਤੇ ਅੰਗਰੇਜ਼ਾਂ ਵਿਚਾਲੇ ਕੀਤੀ ਜਾਣ ਵਾਲੀ ਭੇਦ-ਭਾਵ ਵਾਲੀ ਨੀਤੀ ‘ਤੇ ਨੋਟ ਲਿਖੋ ।
ਉੱਤਰ-
ਕੰਪਨੀ ਦੀ ਸੈਨਾ ਵਿਚ ਨਿਯੁਕਤ ਅੰਗਰੇਜ਼ਾਂ ਅਤੇ ਭਾਰਤੀਆਂ ਵਿਚਾਲੇ ਭੇਦ-ਭਾਵ ਵਾਲੀ ਨੀਤੀ ਅਪਣਾਈ ਜਾਂਦੀ ਸੀ । ਅੰਗਰੇਜ਼ ਸੈਨਿਕਾਂ ਦੀ ਤੁਲਨਾ ਵਿਚ ਭਾਰਤੀਆਂ ਨੂੰ ਬਹੁਤ ਘੱਟ ਤਨਖ਼ਾਹ ਮਿਲਦੀ ਸੀ । ਉਨ੍ਹਾਂ ਦੇ ਰਹਿਣ ਦੀ ਥਾਂ ਅਤੇ ਭੋਜਨ ਦਾ ਪ੍ਰਬੰਧ ਵੀ ਘਟੀਆ ਕਿਸਮ ਦਾ ਹੁੰਦਾ ਸੀ । ਭਾਰਤੀ ਸੈਨਿਕਾਂ ਦਾ ਉੱਚਿਤ ਸਨਮਾਨ ਨਹੀਂ ਕੀਤਾ ਜਾਂਦਾ ਸੀ । ਉਨ੍ਹਾਂ ਨੂੰ ਗੱਲ-ਗੱਲ ‘ਤੇ ਬੇਇੱਜ਼ਤ ਵੀ ਕੀਤਾ ਜਾਂਦਾ ਸੀ। ਭਾਰਤੀ ਵੱਧ ਤੋਂ ਵੱਧ ਉੱਨਤੀ ਕਰਕੇ ਸੂਬੇਦਾਰ ਦੇ ਅਹੁਦੇ ਤਕ ਹੀ ਪਹੁੰਚ ਸਕਦੇ ਸਨ । ਇਸਦੇ ਉਲਟ ਅੰਗਰੇਜ਼ ਸਿੱਧੇ ਹੀ ਅਧਿਕਾਰੀ ਅਹੁਦੇ ‘ਤੇ ਭਰਤੀ ਹੋ ਕੇ ਆਉਂਦੇ ਸਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੰਗਰੇਜ਼ੀ ਸਰਕਾਰ ਦੁਆਰਾ ਭਾਰਤ ਲਈ ਕੀਤੇ ਗਈ ਸੰਵਿਧਾਨਿਕ ਪਰਿਵਰਤਨਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਅੰਗਰੇਜ਼ੀ ਸਰਕਾਰ ਨੇ ਭਾਰਤ ਵਿਚ ਹੇਠ ਲਿਖੇ ਸੰਵਿਧਾਨਿਕ ਪਰਿਵਰਤਨ ਕੀੜੇ-

1. ਰੈਗੂਲੇਟਿੰਗ ਐਕਟ – 1773 ਈ: ਵਿਚ ਭਾਰਤ ਵਿਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਇਕ ਐਕਟ ਪਾਸ ਕੀਤਾ ਗਿਆ । ਇਸ ਨੂੰ ਰੈਗੁਲੇਟਿੰਗ ਐਕਟ ਕਹਿੰਦੇ ਹਨ । ਇਸ ਐਕਟ ਦੇ ਅਨੁਸਾਰ-

  • ਬ੍ਰਿਟਿਸ਼ ਸੰਸਦ ਨੂੰ ਭਾਰਤ ਵਿਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਦਾ ਅਧਿਕਾਰ ਮਿਲ ਗਿਆ ।
  • ਬੰਗਾਲ ਵਿਚ ਗਵਰਨਰ-ਜਨਰਲ ਅਤੇ ਚਾਰ ਮੈਂਬਰਾਂ ਦੀ ਇਕ ਕੌਂਸਲ ਸਥਾਪਿਤ ਕੀਤੀ ਗਈ । ਇਸ ਨੂੰ ਸ਼ਾਸਨਪ੍ਰਬੰਧ ਦੇ ਸਾਰੇ ਮਾਮਲਿਆਂ ਦੇ ਫ਼ੈਸਲੇ ਬਹੁਮਤ ਨਾਲ ਕਰਨ ਦਾ ਅਧਿਕਾਰ ਪ੍ਰਾਪਤ ਸੀ ।
  • ਗਵਰਨਰ-ਜਨਰਲ ਅਤੇ ਉਸਦੀ ਕੌਂਸਲ ਨੂੰ ਯੁੱਧ, ਸ਼ਾਂਤੀ ਅਤੇ ਰਾਜਨੀਤਿਕ ਸੰਧੀਆਂ ਦੇ ਮਾਮਲਿਆਂ ਵਿਚ ਬੰਬਈ ਅਤੇ ਮਦਰਾਸ ਦੀਆਂ ਸਰਕਾਰਾਂ ‘ਤੇ ਨਿਯੰਤਰਨ ਰੱਖਣ ਦਾ ਅਧਿਕਾਰ ਸੀ ।

2. ਪਿਟਸ ਇੰਡੀਆ ਐਕਟ – ਪਿਟਸ ਇੰਡੀਆ ਐਕਟ 1784 ਵਿਚ ਰੈਗੁਲੇਟਿੰਗ ਐਕਟ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਪਾਸ ਕੀਤਾ ਗਿਆ । ਇਸਦੇ ਅਨੁਸਾਰ

  • ਕੰਪਨੀ ਦੇ ਵਪਾਰਕ ਪ੍ਰਬੰਧ ਨੂੰ ਇਸਦੇ ਰਾਜਨੀਤਿਕ ਪ੍ਰਬੰਧ ਤੋਂ ਅਲੱਗ ਕਰ ਦਿੱਤਾ ਗਿਆ ।
  • ਕੰਪਨੀ ਦੇ ਕੰਮਾਂ ਨੂੰ ਨਿਯੰਤਰਿਤ ਕਰਨ ਲਈ ਇੰਗਲੈਂਡ ਵਿਚ ਇਕ ਬੋਰਡ ਆਫ਼ ਕੰਟਰੋਲ ਦੀ ਸਥਾਪਨਾ ਕੀਤੀ ਗਈ । ਇਸਦੇ 6 ਮੈਂਬਰ ਸਨ ।
  • ਗਵਰਨਰ-ਜਨਰਲ ਦੀ ਪਰਿਸ਼ਦ ਵਿਚ ਮੈਂਬਰਾਂ ਦੀ ਸੰਖਿਆ ਚਾਰ ਤੋਂ ਘਟਾ ਕੇ ਤਿੰਨ ਕਰ ਦਿੱਤੀ ਗਈ ।
  • ਬੰਬਈ ਅਤੇ ਮਦਰਾਸ ਵਿਚ ਵੀ ਇਸ ਪ੍ਰਕਾਰ ਦੀ ਵਿਵਸਥਾ ਕੀਤੀ ਗਈ ਉੱਥੋਂ ਦੇ ਗਵਰਨਰ ਦੀ ਪਰਿਸ਼ਦ ਵਿਚ ਤਿੰਨ ਮੈਂਬਰ ਹੁੰਦੇ ਸਨ । ਇਹ ਗਵਰਨਰ ਪੂਰੀ ਤਰ੍ਹਾਂ ਗਵਰਨਰ-ਜਨਰਲ ਦੇ ਅਧੀਨ ਹੋ ਗਏ ।

3. ਚਾਰਟਰ ਐਕਟ, 1833-

  • 1833 ਦੇ ਚਾਰਟਰ ਐਕਟ ਦੁਆਰਾ ਕੰਪਨੀ ਨੂੰ ਵਪਾਰ ਕਰਨ ਤੋਂ ਰੋਕ ਦਿੱਤਾ ਗਿਆ, ਤਾਂ ਕਿ ਉਹ ਆਪਣਾ ਪੂਰਾ ਧਿਆਨ ਸ਼ਾਸਨ-ਪ੍ਰਬੰਧ ਵਲ ਲਗਾ ਸਕੇ ।
  • ਬੰਗਾਲ ਦੇ ਗਵਰਨਰ-ਜਨਰਲ ਅਤੇ ਉਸਦੀ ਕੌਂਸਲ ਨੂੰ ਭਾਰਤ ਦਾ ਗਵਰਨਰ-ਜਨਰਲ ਅਤੇ ਕੌਂਸਲ ਦਾ ਨਾਂ ਦਿੱਤਾ ਗਿਆ ।
  • ਦੇਸ਼ ਦੇ ਕਾਨੂੰਨ ਬਣਾਉਣ ਲਈ ਗਵਰਨਰ-ਜਨਰਲ ਦੀ ਕੌਂਸਲ ਵਿਚ ਕਾਨੂੰਨੀ ਮੈਂਬਰ ਨੂੰ ਸ਼ਾਮਿਲ ਕੀਤਾ ਗਿਆ । ਪ੍ਰੈਜ਼ੀਡੈਂਸੀ ਸਰਕਾਰਾਂ ਤੋਂ ਕਾਨੂੰਨ ਬਣਾਉਣ ਦਾ ਅਧਿਕਾਰ ਖੋਹ ਲਿਆ ।
    ਇਸ ਪ੍ਰਕਾਰ ਕੇਂਦਰੀ ਸਰਕਾਰ ਨੂੰ ਬਹੁਤ ਹੀ ਸ਼ਕਤੀਸ਼ਾਲੀ ਬਣਾ ਦਿੱਤਾ ਗਿਆ ।

4. ਚਾਰਟਰ ਐਕਟ, 1853 – 1853 ਈ: ਵਿਚ ਇਕ ਹੋਰ ਚਾਰਟਰ ਐਕਟ ਪਾਸ ਕੀਤਾ ਗਿਆ । ਇਸਦੇ ਅਨੁਸਾਰ ਕਾਰਜਪਾਲਿਕਾ ਨੂੰ ਵਿਧਾਨਪਾਲਿਕਾ ਤੋਂ ਅਲੱਗ ਕਰ ਦਿੱਤਾ ਗਿਆ । ਵਿਧਾਨਪਾਲਿਕਾ ਵਿਚ ਕੁੱਲ 12 ਮੈਂਬਰ ਸਨ । ਹੁਣ ਕੰਪਨੀ ਦੇ ਪ੍ਰਬੰਧ ਵਿਚ ਕੇਂਦਰੀ ਸਰਕਾਰ ਦਾ ਦਖ਼ਲ ਵੱਧ ਗਿਆ । ਹੁਣ ਉਹ ਕਦੇ ਵੀ ਕੰਪਨੀ ਤੋਂ ਭਾਰਤ ਦਾ ਸ਼ਾਸਨ ਆਪਣੇ ਹੱਥ ਵਿਚ ਲੈ ਸਕਦੀ ਸੀ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

ਪ੍ਰਸ਼ਨ 2.
ਅੰਗਰੇਜ਼ੀ ਸਾਮਰਾਜ ਸਮੇਂ ਭਾਰਤ ਵਿਚ ਸਿਵਿਲ ਸਰਵਿਸ (ਸੇਵਾਵਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤ ਵਿਚ ਸਿਵਿਲ ਸਰਵਿਸ ਦਾ ਮੋਢੀ ਲਾਰਡ ਕਾਰਨਵਾਲਿਸ ਨੂੰ ਮੰਨਿਆ ਜਾਂਦਾ ਹੈ । ਉਸਨੇ ਰਿਸ਼ਵਤਖੋਰੀ ਨੂੰ ਖ਼ਤਮ ਕਰਨ ਲਈ ਅਧਿਕਾਰੀਆਂ ਦੀਆਂ ਤਨਖ਼ਾਹਾਂ ਵਧਾ ਦਿੱਤੀਆਂ । ਉਨ੍ਹਾਂ ਨੂੰ ਨਿੱਜੀ ਵਪਾਰ ਕਰਨ ਅਤੇ ਭਾਰਤੀਆਂ ਤੋਂ ਭੇਟਾਂ (ਤੋਹਫ਼ੇ ਲੈਣ ਤੋਂ ਰੋਕ ਦਿੱਤਾ ਗਿਆ । ਉਸਨੇ ਉੱਚ ਅਹੁਦਿਆਂ ‘ਤੇ ਕੇਵਲ ਯੂਰਪੀਆਂ ਨੂੰ ਹੀ ਨਿਯੁਕਤ ਕੀਤਾ ।

ਲਾਰਡ ਕਾਰਨਵਾਲਿਸ ਤੋਂ ਬਾਅਦ 1885 ਤਕ ਸਿਵਿਲ ਸਰਵਿਸ ਦਾ ਵਿਕਾਸ-

(1) 1806 ਈ: ਵਿਚ ਲਾਰਡ ਵਿਲੀਅਮ ਬੈਂਟਿੰਕ ਨੇ ਇੰਗਲੈਂਡ ਵਿਚ ਹੇਲਿਬਰੀ ਕਾਲਜ ਦੀ ਸਥਾਪਨਾ ਕੀਤੀ । ਇੱਥੇ ਸਿਵਿਲ ਸਰਵਿਸ ਦੇ ਨਵੇਂ ਨਿਯੁਕਤ ਕੀਤੇ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਸੀ । ਸਿਖਲਾਈ ਤੋਂ ਬਾਅਦ ਹੀ ਉਨ੍ਹਾਂ ਨੂੰ ਭਾਰਤ ਭੇਜਿਆ ਜਾਂਦਾ ਸੀ ।

(2) 1833 ਈ: ਦੇ ਚਾਰਟਰ ਐਕਟ ਵਿਚ ਕਿਹਾ ਗਿਆ ਸੀ ਕਿ ਭਾਰਤੀਆਂ ਨੂੰ ਧਰਮ, ਜਾਤ ਜਾਂ ਰੰਗ ਦੇ ਭੇਦ-ਭਾਵ ਤੋਂ ਬਿਨਾਂ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ । ਪਰ ਉਨ੍ਹਾਂ ਨੂੰ ਸਿਵਿਲ ਸਰਵਿਸ ਦੇ ਉੱਚੇ ਅਹੁਦਿਆਂ ਤੋਂ ਵਾਂਝਾ ਰੱਖਿਆ ਗਿਆ ।

(3) 1853 ਈ: ਤਕ ਭਾਰਤ ਆਉਣ ਵਾਲੇ ਅੰਗਰੇਜ਼ ਕਰਮਚਾਰੀਆਂ ਦੀ ਨਿਯੁਕਤੀ ਕੰਪਨੀ ਦੇ ਡਾਇਰੈਕਟਰ ਹੀ ਕਰਦੇ ਸਨ, ਪਰ 1853 ਦੇ ਚਾਰਟਰ ਐਕਟ ਤੋਂ ਬਾਅਦ ਕਰਮਚਾਰੀਆਂ ਦੀ ਨਿਯੁਕਤੀ ਲਈ ਮੁਕਾਬਲੇ ਦੀ ਪ੍ਰੀਖਿਆ ਸ਼ੁਰੂ ਕਰ ਦਿੱਤੀ ਗਈ । ਇਹ ਪ੍ਰੀਖਿਆ ਇੰਗਲੈਂਡ ਵਿਚ ਹੁੰਦੀ ਸੀ ਅਤੇ ਇਸਦਾ ਮਾਧਿਅਮ ਅੰਗਰੇਜ਼ੀ ਸੀ । ਪ੍ਰੀਖਿਆ ਵਿਚ ਹਿੱਸਾ ਲੈਣ ਲਈ ਵੱਧ ਤੋਂ ਵੱਧ ਉਮਰ 22 ਸਾਲ ਨਿਸ਼ਚਿਤ ਕੀਤੀ ਗਈ । ਇਹ ਉਮਰ 1864 ਵਿਚ 21 ਸਾਲ ਅਤੇ 1876 ਵਿਚ 19 ਸਾਲ ਕਰ ਦਿੱਤੀ ਗਈ । ਸਤਿੰਦਰ ਨਾਥ ਟੈਗੋਰ ਸਿਵਿਲ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਵਾਲਾ ਪਹਿਲਾ ਭਾਰਤੀ ਸੀ । ਉਸਨੇ 1863 ਈ: ਵਿਚ ਇਹ ਪ੍ਰੀਖਿਆ ਪਾਸ ਕੀਤੀ ਸੀ ।

(4) ਘੱਟ ਉਮਰ ਵਿਚ ਭਾਰਤੀਆਂ ਲਈ ਅੰਗਰੇਜ਼ੀ ਦੀ ਇਹ ਪ੍ਰੀਖਿਆ ਦੇ ਸਕਣਾ ਔਖਾ ਸੀ ਅਤੇ ਉਹ ਵੀ ਇੰਗਲੈਂਡ ਵਿਚ ਜਾ ਕੇ । ਇਸ ਲਈ ਭਾਰਤੀਆਂ ਨੇ ਪ੍ਰੀਖਿਆ ਵਿਚ ਪ੍ਰਵੇਸ਼ ਪਾਉਣ ਦੀ ਉਮਰ ਵਧਾਉਣ ਦੀ ਮੰਗ ਕੀਤੀ । ਉਨ੍ਹਾਂ ਨੇ ਇਹ ਮੰਗ ਕੀਤੀ ਕਿ ਪ੍ਰੀਖਿਆ ਇੰਗਲੈਂਡ ਦੇ ਨਾਲ-ਨਾਲ ਭਾਰਤ ਵਿਚ ਵੀ ਲਈ ਜਾਵੇ | ਲਾਰਡ ਰਿਪਨ ਨੇ ਇਸ ਮੰਗ ਦਾ ਸਮਰਥਨ ਕੀਤਾ ਪਰ ਭਾਰਤ ਸਰਕਾਰ ਨੇ ਇਹ ਮੰਗ ਸਵੀਕਾਰ ਨਾ ਕੀਤੀ ।
1886 ਦੇ ਬਾਅਦ ਸਿਵਿਲ ਸਰਵਿਸ ਦਾ ਵਿਕਾਸ-
(1) 1886 ਈ: ਵਿਚ ਵਾਇਸਰਾਏ ਲਾਰਡ ਰਿਪਨ ਨੇ 15 ਮੈਂਬਰਾਂ ਦਾ ਪਬਲਿਕ ਸਰਵਿਸ ਕਮਿਸ਼ਨ ਨਿਯੁਕਤ ਕੀਤਾ । ਇਸ ਕਮਿਸ਼ਨ ਨੇ ਸਿਵਿਲ ਸਰਵਿਸ ਨੂੰ ਹੇਠ ਲਿਖੇ ਤਿੰਨ ਭਾਗਾਂ ਵਿਚ ਵੰਡਣ ਦੀ ਸਿਫ਼ਾਰਿਸ਼ ਕੀਤੀ-

  • ਇੰਪੀਰੀਅਲ ਜਾਂ ਇੰਡੀਅਨ ਸਿਵਿਲ ਸਰਵਿਸ-ਇਸ ਦੇ ਲਈ ਪ੍ਰੀਖਿਆ ਇੰਗਲੈਂਡ ਵਿਚ ਹੋਵੇ ।
  • ਪ੍ਰਾਂਤਕ ਸਰਵਿਸ-ਇਸ ਦੀ ਪ੍ਰੀਖਿਆ ਅਲੱਗ-ਅਲੱਗ ਪ੍ਰਾਂਤਾਂ ਵਿਚ ਹੋਵੇ ।
  • ਪ੍ਰੋਫੈਸ਼ਨਲ ਸਰਵਿਸ-ਇਸ ਦੇ ਲਈ ਕਮਿਸ਼ਨ ਵਿਚ ਪ੍ਰੀਖਿਆ ਵਿਚ ਪ੍ਰਵੇਸ਼ ਪਾਉਣ ਦੀ ਉਮਰ 19 ਸਾਲ ਤੋਂ ਵਧਾ ਕੇ 23 ਸਾਲ ਕਰਨ ਦੀ ਸਿਫ਼ਾਰਿਸ਼ ਕੀਤੀ ।
    1892 ਈ: ਵਿਚ ਭਾਰਤ ਸਰਕਾਰ ਨੇ ਇਨ੍ਹਾਂ ਸਿਫ਼ਾਰਿਸ਼ਾਂ ਨੂੰ ਮੰਨ ਲਿਆ ।

(2) 1918 ਵਿਚ ਮੋਟੇਗੂ-ਚੈਮਸਫੋਰਡ ਰਿਪੋਰਟ ਦੁਆਰਾ ਇਹ ਸਿਫ਼ਾਰਿਸ਼ ਕੀਤੀ ਗਈ ਕਿ ਸਿਵਿਲ ਸੇਵਾਵਾਂ ਵਿਚ 337 ਸਥਾਨ ਭਾਰਤੀਆਂ ਨੂੰ ਦਿੱਤੇ ਜਾਣ ਅਤੇ ਹੌਲੀ-ਹੌਲੀ ਇਹ ਸੰਖਿਆ ਵਧਾਈ ਜਾਵੇ । ਇਸ ਰਿਪੋਰਟ ਨੂੰ ਭਾਰਤ ਸਰਕਾਰ, 1919 ਦੁਆਰਾ ਲਾਗੂ ਕੀਤਾ ਗਿਆ ।

(3) 1926 ਵਿਚ ਕੇਂਦਰੀ ਲੋਕ ਸੇਵਾ ਕਮਿਸ਼ਨ ਅਤੇ 1935 ਵਿਚ ਸੰਘੀ ਲੋਕ ਸੇਵਾ ਕਮਿਸ਼ਨ ਅਤੇ ਕੁੱਝ ਪਾਂਤਿਕ ਲੋਕ ਸੇਵਾ ਕਮਿਸ਼ਨ ਸਥਾਪਿਤ ਕੀਤੇ ਗਏ ।
ਇਹ ਸੱਚ ਹੈ ਕਿ ਇੰਡੀਅਨ ਸਿਵਿਲ ਸਰਵਿਸ ਵਿਚ ਭਾਰਤੀਆਂ ਨੂੰ ਵੱਡੀ ਗਿਣਤੀ ਵਿਚ ਨਿਯੁਕਤ ਕੀਤਾ ਗਿਆ, ਫਿਰ ਵੀ ਕੁੱਝ ਉੱਚੇ ਅਹੁਦਿਆਂ ‘ਤੇ ਆਮ ਤੌਰ ‘ਤੇ ਅੰਗਰੇਜ਼ਾਂ ਨੂੰ ਹੀ ਨਿਯੁਕਤ ਕੀਤਾ ਜਾਂਦਾ ਸੀ ।

ਪ੍ਰਸ਼ਨ 3.
ਅੰਗਰੇਜ਼ੀ ਸਾਮਰਾਜ ਸਮੇਂ ਭਾਰਤ ਵਿਚ ਸੈਨਿਕ, ਪੁਲਿਸ ਅਤੇ ਨਿਆਂ ਪ੍ਰਬੰਧ ਬਾਰੇ ਸੰਖੇਪ ਵਰਣਨ ਕਰੋ ।
ਉੱਤਰ-
ਅੰਗਰੇਜ਼ੀ ਸਾਮਰਾਜ ਵਿਚ ਭਾਰਤ ਵਿਚ ਸੈਨਿਕ, ਪੁਲਿਸ ਅਤੇ ਨਿਆਂ ਪ੍ਰਬੰਧ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ ।

1. ਸੈਨਿਕ ਪ੍ਰਬੰਧ – ਸੈਨਾ ਅੰਗਰੇਜ਼ੀ ਪ੍ਰਸ਼ਾਸਨ ਦਾ ਇਕ ਮਹੱਤਵਪੂਰਨ ਅੰਗ ਸੀ । ਇਸਨੇ ਭਾਰਤ ਵਿਚ ਅੰਗਰੇਜ਼ੀ ਸਾਮਰਾਜ ਦੀ ਸਥਾਪਨਾ ਅਤੇ ਵਿਸਥਾਰ ਵਿਚ ਵਰਣਨਯੋਗ ਯੋਗਦਾਨ ਪਾਇਆ ਸੀ । 1856 ਵਿਚ ਅੰਗਰੇਜ਼ੀ ਸੈਨਾ ਵਿਚ 2,33,000 ਭਾਰਤੀ ਅਤੇ ਲਗਪਗ 45,300 ਯੂਰਪੀ ਸੈਨਿਕ ਸ਼ਾਮਿਲ ਸਨ। ਭਾਰਤੀ ਸੈਨਿਕਾਂ ਨੂੰ ਅੰਗਰੇਜ਼ ਸੈਨਿਕਾਂ ਦੀ ਤੁਲਨਾ ਵਿਚ ਘੱਟ ਤਨਖ਼ਾਹ ਅਤੇ ਭੱਤੇ ਦਿੱਤੇ ਜਾਂਦੇ ਸਨ । ਉਹ ਵੱਧ ਤੋਂ ਵੱਧ ਸੁਬੇਦਾਰ ਦੇ ਅਹੁਦੇ ਤਕ ਪਹੁੰਚ ਸਕਦੇ ਸਨ । ਅੰਗਰੇਜ਼ ਅਧਿਕਾਰੀ ਭਾਰਤੀ ਸੈਨਿਕਾਂ ਨਾਲ ਬਹੁਤ ਮਾੜਾ ਵਰਤਾਓ ਕਰਦੇ ਸਨ । ਇਸੇ ਕਰਕੇ 1857 ਵਿਚ ਭਾਰਤੀ ਸੈਨਿਕਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ ।

1857 ਦੇ ਮਹਾਨ ਵਿਦਰੋਹ ਤੋਂ ਬਾਅਦ ਸੈਨਾ ਦਾ ਨਵੇਂ ਸਿਰੇ ਤੋਂ ਗਠਨ ਕਰਨਾ ਜ਼ਰੂਰੀ ਹੋ ਗਿਆ | ਅੰਗਰੇਜ਼ ਇਹ ਨਹੀਂ ਚਾਹੁੰਦੇ ਸਨ ਕਿ ਸੈਨਿਕ ਫਿਰ ਦੁਬਾਰਾ ਕੋਈ ਵਿਦਰੋਹ ਕਰਨ । ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤੀ ਸੈਨਾ ਵਿਚ ਹੇਠ ਲਿਖੇ ਪਰਿਵਰਤਨ ਕੀਤੇ ਗਏ-

  • ਅੰਗਰੇਜ਼ ਸੈਨਿਕਾਂ ਦੀ ਸੰਖਿਆ ਵਿਚ ਵਾਧਾ ਕੀਤਾ ਗਿਆ ।
  • ਤੋਪਖ਼ਾਨੇ ਵਿਚ ਕੇਵਲ ਅੰਗਰੇਜ਼ਾਂ ਨੂੰ ਹੀ ਨਿਯੁਕਤ ਕੀਤਾ ਜਾਣ ਲੱਗਾ ।
  • ਮਦਰਾਸ (ਚੇਨੱਈ ਅਤੇ ਬੰਬਈ (ਮੁੰਬਈ) ਦੀ ਸੈਨਾ ਵਿਚ ਭਾਰਤੀਆਂ ਅਤੇ ਯੂਰਪੀਅਨਾਂ ਨੂੰ 2 :1 ਵਿਚ ਰੱਖਿਆ ਗਿਆ ।
  • ਭੂਗੋਲਿਕ ਅਤੇ ਸੈਨਿਕ ਦ੍ਰਿਸ਼ਟੀ ਤੋਂ ਸਾਰੀਆਂ ਮਹੱਤਵਪੂਰਨ ਥਾਂਵਾਂ ‘ਤੇ ਯੂਰਪੀਅਨ ਟੁਕੜੀਆਂ ਰੱਖੀਆਂ ਗਈਆਂ।
  • ਹੁਣ ਇਕ ਸੈਨਿਕ ਟੁਕੜੀ ਵਿਚ ਵੱਖ-ਵੱਖ ਜਾਤੀਆਂ ਅਤੇ ਧਰਮਾਂ ਦੇ ਲੋਕ ਭਰਤੀ ਕੀਤੇ ਜਾਣ ਲੱਗੇ ਤਾਂ ਕਿ ਜੇਕਰ ਇਕ ਧਰਮ ਜਾਂ ਜਾਤੀ ਦੇ ਲੋਕ ਵਿਦਰੋਹ ਕਰਨ ਤਾਂ ਦੂਜੀ ਜਾਤੀ ਦੇ ਲੋਕ ਉਨ੍ਹਾਂ ‘ਤੇ ਗੋਲੀ ਚਲਾਉਣ ਲਈ ਤਿਆਰ ਰਹਿਣ ।
  • ਅਵਧ, ਬਿਹਾਰ ਅਤੇ ਮੱਧ ਭਾਰਤ ਦੇ ਸੈਨਿਕਾਂ ਨੇ 1857 ਈ: ਦੇ ਵਿਦਰੋਹ ਵਿਚ ਹਿੱਸਾ ਲਿਆ ਸੀ । ਇਸ ਲਈ ਉਨ੍ਹਾਂ ਨੂੰ ਸੈਨਾ ਵਿਚ ਬਹੁਤ ਘੱਟ ਭਰਤੀ ਕੀਤਾ ਜਾਣ ਲੱਗਾ | ਸੈਨਾ ਵਿਚ ਹੁਣ ਗੋਰਖਿਆਂ, ਸਿੱਖਾਂ ਅਤੇ ਪਠਾਣਾਂ ਨੂੰ ਲੜਾਕੂ ਜਾਤ ਮੰਨ ਕੇ ਵਧੇਰੇ ਸੰਖਿਆ ਵਿਚ ਭਰਤੀ ਕੀਤਾ ਜਾਣ ਲੱਗਾ ।

2. ਪੁਲਿਸ-ਸਾਮਰਾਜ ਵਿਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਸਥਾਪਿਤ ਕਰਨ ਲਈ ਪੁਲਿਸ ਵਿਵਸਥਾ ਨੂੰ ਲਾਰਡ ਕਾਰਨਵਾਲਿਸ ਨੇ ਇਕ ਨਵਾਂ ਰੂਪ ਦਿੱਤਾ ਸੀ । ਉਸਨੇ ਹਰੇਕ ਜ਼ਿਲ੍ਹੇ ਵਿਚ ਇਕ ਪੁਲਿਸ ਕਪਤਾਨ ਦੀ ਨਿਯੁਕਤੀ ਕੀਤੀ । ਜ਼ਿਲ੍ਹੇ ਨੂੰ ਅਨੇਕ ਥਾਣਿਆਂ ਵਿਚ ਵੰਡਿਆ ਗਿਆ ਅਤੇ ਪੁਰਾਣੀ ਥਾਣਾ-ਪ੍ਰਣਾਲੀ ਨੂੰ ਨਵੇਂ ਰੂਪ ਵਿਚ ਢਾਲਿਆ ਗਿਆ । ਹਰੇਕ ਥਾਣੇ ਦਾ ਪ੍ਰਬੰਧ ਇਕ ਦਰੋਗੇ ਨੂੰ ਸੌਂਪਿਆ ਗਿਆ । ਪਿੰਡਾਂ ਵਿਚ ਪੁਲਿਸ ਦਾ ਕੰਮ ਪਿੰਡ ਦੇ ਚੌਕੀਦਾਰ ਕਰਦੇ ਸਨ । ਪੁਲਿਸ ਵਿਭਾਗ ਵਿਚ ਭਾਰਤੀਆਂ ਨੂੰ ਉੱਚੇ ਅਹੁਦਿਆਂ ‘ਤੇ ਨਹੀਂ ਨਿਯੁਕਤ ਕੀਤਾ ਜਾਂਦਾ ਸੀ । ਉਨ੍ਹਾਂ ਦੀ ਤਨਖ਼ਾਹ ਵੀ ਅੰਗਰੇਜ਼ਾਂ ਦੀ ਤੁਲਨਾ ਵਿਚ ਬਹੁਤ ਘੱਟ ਸੀ । ਅੰਗਰੇਜ਼ ਪੁਲਿਸ ਕਰਮਚਾਰੀ ਭਾਰਤੀਆਂ ਨਾਲ ਚੰਗਾ ਵਰਤਾਓ ਨਹੀਂ ਕਰਦੇ ਸਨ ।

3. ਨਿਆਂ-ਪ੍ਰਬੰਧ – ਅੰਗਰੇਜ਼ਾਂ ਨੇ ਭਾਰਤ ਵਿਚ ਮਹੱਤਵਪੂਰਨ ਨਿਆਂ-ਪ੍ਰਬੰਧ ਸਥਾਪਿਤ ਕੀਤਾ । ਲਿਖਤੀ ਕਾਨੂੰਨ ਇਸਦੀ ਮੁੱਖ ਵਿਸ਼ੇਸ਼ਤਾ ਸੀ ।

  • ਵਾਰੇਨ ਹੇਸਟਿੰਗਜ਼ ਨੇ ਜ਼ਿਲ੍ਹਿਆਂ ਵਿਚ ਦੀਵਾਨੀ ਅਤੇ ਸਦਰ ਨਿਜ਼ਾਮਤ ਅਦਾਲਤਾਂ ਸਥਾਪਿਤ ਕੀਤੀਆਂ ।
  • 1773 ਦੇ ਰੈਗੂਲੇਟਿੰਗ ਐਕਟ ਦੁਆਰਾ ਕਲਕੱਤਾ (ਕੋਲਕਾਤਾ) ਵਿਚ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ । ਇਸਦੇ ਜੱਜਾਂ ਦੇ ਮਾਰਗ-ਦਰਸ਼ਨ ਲਈ ਲਾਰਡ ਕਾਰਨਵਾਲਿਸ ਨੇ ‘ਕਾਰਨਵਾਲਿਸ ਕੋਡ’ ਨਾਂ ਦੀ ਇਕ ਪੁਸਤਕ ਤਿਆਰ ਕੀਤੀ ।
  • 1832 ਵਿਚ ਲਾਰਡ ਵਿਲੀਅਮ ਬੈਂਟਿੰਕ ਨੇ ਬੰਗਾਲ ਵਿਚ ਜਿਉਰੀ ਪ੍ਰਥਾ ਦੀ ਸਥਾਪਨਾ ਕੀਤੀ ।
  • 1833 ਈ: ਦੇ ਚਾਰਟਰ ਐਕਟ ਦੁਆਰਾ ਕਾਨੂੰਨਾਂ ਦਾ ਸੰਗ੍ਰਹਿ ਕਰਨ ਲਈ ‘ਇੰਡੀਅਨ ਲਾਅ ਕਮਿਸ਼ਨ’ ਦੀ ਸਥਾਪਨਾ ਕੀਤੀ ਗਈ | ਸਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਗਵਰਨਰ-ਜਨਰਲ ਨੂੰ ਦਿੱਤਾ ਗਿਆ ।
  • ਦੇਸ਼ ਵਿਚ ਕਾਨੂੰਨ ਦਾ ਸ਼ਾਸਨ ਲਾਗੂ ਕਰ ਦਿੱਤਾ ਗਿਆ । ਇਸਦੇ ਅਨੁਸਾਰ ਸਾਰਿਆਂ ਭਾਰਤੀਆਂ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਕਾਨੂੰਨ ਦੀ ਨਜ਼ਰ ਵਿਚ ਬਰਾਬਰ ਸਮਝਿਆ ਜਾਣ ਲੱਗਾ ।

ਐਨਾ ਹੋਣ ‘ਤੇ ਵੀ ਭਾਰਤੀਆਂ ਦੇ ਪ੍ਰਤੀ ਭੇਦ-ਭਾਵ ਜਾਰੀ ਰਿਹਾ ਅਤੇ ਉਨ੍ਹਾਂ ਨੂੰ ਕੁੱਝ ਵਿਸ਼ੇਸ਼ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ । ਉਦਾਹਰਨ ਲਈ ਭਾਰਤੀ ਜੱਜਾਂ ਨੂੰ ਯੂਰਪੀਅਨਾਂ ਦੇ ਮੁਕੱਦਮੇ ਸੁਣਨ ਦਾ ਅਧਿਕਾਰ ਨਹੀਂ ਸੀ । 1883 ਈ: ਵਿਚ ਲਾਰਡ ਰਿਪਨ ਨੇ ਐਲਬਰਟ ਬਿੱਲ ਦੁਆਰਾ ਭਾਰਤੀ ਜੱਜਾਂ ਨੂੰ ਇਹ ਅਧਿਕਾਰ ਦਿਵਾਉਣ ਦਾ ਯਤਨ ਕੀਤਾ, ਪਰ ਉਹ ਅਸਫਲ ਰਿਹਾ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

Punjab State Board PSEB 9th Class Social Science Book Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ Textbook Exercise Questions and Answers.

PSEB Solutions for Class 9 Social Science Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

Social Science Guide for Class 9 PSEB ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ Textbook Questions and Answers

ਅਭਿਆਸ ਦੇ ਪ੍ਰਸ਼ਨ
I. ਵਸਤੂਨਿਸ਼ਠ ਪ੍ਰਸ਼ਨ
(ੳ) ਖ਼ਾਲੀ ਸਥਾਨ ਭਰੋ

ਪ੍ਰਸ਼ਨ 1.
ਸੰਸਾਰ ਦੀ ਕੁੱਲ ਗ਼ਰੀਬ ਜਨਸੰਖਿਆ ਦੇ ………. ਤੋਂ ਜ਼ਿਆਦਾ ਗ਼ਰੀਬ ਭਾਰਤ ਵਿਚ ਰਹਿੰਦੇ ਹਨ ।
ਉੱਤਰ-
1/5,

ਪ੍ਰਸ਼ਨ 2.
ਗ਼ਰੀਬੀ ਗ਼ਰੀਬ ਲੋਕਾਂ ਵਿਚ ……….. ਦੀ ਭਾਵਨਾ ਪੈਦਾ ਕਰਦੀ ਹੈ ।
ਉੱਤਰ-
ਅਸੁਰੱਖਿਆ,

ਪ੍ਰਸ਼ਨ 3.
………. ਲੋਕਾਂ ਨੂੰ ………….. ਨਾਲੋਂ ਜ਼ਿਆਦਾ ਕੈਲੋਰੀ ਦੀ ਲੋੜ ਹੁੰਦੀ ਹੈ ।
ਉੱਤਰ-
ਗ੍ਰਾਮੀਣ, ਸ਼ਹਿਰੀ,

ਪ੍ਰਸ਼ਨ 4.
ਪੰਜਾਬ ਰਾਜ ਨੇ ………….. ਦੀ ਸਹਾਇਤਾ ਨਾਲ ਗ਼ਰੀਬੀ ਘੱਟ ਕਰਨ ਵਿਚ ਸਫ਼ਲ ਰਹੇ ਹਨ ।
ਉੱਤਰ-
ਖੇਤੀਬਾੜੀ,

ਪ੍ਰਸ਼ਨ 5.
ਉਹ ਤਰੀਕਾ ਜਿਹੜਾ ਜ਼ਿੰਦਗੀ ਦੀਆਂ ਮੁੱਖ ਲੋੜਾਂ ਨੂੰ ਪੂਰਾ ਕਰਨ ਲਈ ਘੱਟੋ-ਘੱਟ ਜ਼ਰੂਰੀ ਆਮਦਨ ਨੂੰ ਮਾਪਣ ਦਾ ਹੈ ਨੂੰ …………. ਕਹਿੰਦੇ ਹਨ ।
ਉੱਤਰ-
ਗਰੀਬੀ ਰੇਖਾ,

ਪ੍ਰਸ਼ਨ 6.
……….. ਗ਼ਰੀਬੀ ਦੇ ਮਾਪਦੰਡ ਦਾ ਇਕ ਕਾਰਨ ਹੈ ।
ਉੱਤਰ-
ਸਾਪੇਖ ॥

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

(ਅ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਗ਼ਰੀਬੀ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਕਿੰਨੀ ਹੈ ?
(a) 20 ਕਰੋੜ
(b) 26 ਕਰੋੜ
(c) 25 ਕਰੋੜ
(d) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(d) ਇਨ੍ਹਾਂ ਵਿਚੋਂ ਕੋਈ ਨਹੀਂ ।

ਪ੍ਰਸ਼ਨ 2.
ਗਰੀਬੀ ਦਾ ਅਨੁਪਾਤ ………… ਵਿੱਚ ਘੱਟ ਹੈ –
(a) ਵਿਕਸਿਤ ਦੇਸ਼ਾਂ
(b) ਵਿਕਾਸਸ਼ੀਲ ਦੇਸ਼ਾਂ
(c) ਅਲਪ ਵਿਕਸਿਤ ਦੇਸ਼ਾਂ
(d) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(a) ਵਿਕਸਿਤ ਦੇਸ਼ਾਂ

ਪ੍ਰਸ਼ਨ 3.
ਭਾਰਤ ਵਿਚ ਸਭ ਤੋਂ ਜ਼ਿਆਦਾ ਗਰੀਬ ਰਾਜ ਕਿਹੜਾ ਹੈ ?
(a) ਪੰਜਾਬ
(b) ਉੱਤਰ ਪ੍ਰਦੇਸ਼
(c) ਓਡੀਸ਼ਾ
(d) ਰਾਜਸਥਾਨ ।
ਉੱਤਰ-
(c) ਓਡੀਸ਼ਾ

ਪ੍ਰਸ਼ਨ 4.
ਰਾਸ਼ਟਰੀ ਆਮਦਨ ……… ਕਿਸ ਦਾ ਸੂਚਕ ਹੈ ?
(a) ਗ਼ਰੀਬੀ ਰੇਖਾ
(b) ਜਨਸੰਖਿਆ
(c) ਸਾਪੇਖ ਗ਼ਰੀਬੀ
(d) ਨਿਰਪੇਖ ਗ਼ਰੀਬੀ ।
ਉੱਤਰ-
(c) ਸਾਪੇਖ ਗ਼ਰੀਬੀ

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

(ਈ) ਸਹੀ/ਗਲੜ –

ਪ੍ਰਸ਼ਨ 1.
ਵਿਸ਼ਵ ਵਿਆਪੀ ਗ਼ਰੀਬੀ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ ।
ਉੱਤਰ-
ਸਹੀ,

ਪ੍ਰਸ਼ਨ 2.
ਖੇਤੀਬਾੜੀ ਵਿੱਚ ਛੁਪੀ ਹੋਈ ਬੇਰੁਜ਼ਗਾਰੀ ਹੁੰਦੀ ਹੈ ।
ਉੱਤਰ-
ਸਹੀ,

ਪ੍ਰਸ਼ਨ 3.
ਪਿੰਡਾਂ ਵਿਚ ਪੜ੍ਹੀ-ਲਿਖੀ ਬੇਰੁਜ਼ਗਾਰੀ ਜ਼ਿਆਦਾ ਹੁੰਦੀ ਹੈ ।
ਉੱਤਰ-
ਗਲਤ,

ਪ੍ਰਸ਼ਨ 4.
ਨੈਸ਼ਨਲ ਸੈਂਪਲ ਸਰਵੇ ਆਰਗਨਾਈਜ਼ੇਸ਼ਨ (NSSO) ਸਰਵੇਖਣ ਕਰਕੇ ਜਨਸੰਖਿਆ ਵਿੱਚ ਹੋ ਰਹੇ ਵਾਧੇ ਦਾ ਅਨੁਮਾਨ ਲਗਾਉਂਦੇ ਹਨ ।
ਉੱਤਰ-
ਗਲਤ,

ਪ੍ਰਸ਼ਨ 5.
ਸਭ ਤੋਂ ਵੱਧ ਗ਼ਰੀਬੀ ਵਾਲੇ ਰਾਜ ਬਿਹਾਰ ਅਤੇ ਓਡੀਸਾ ਹਨ ।
ਉੱਤਰ-
ਸਹੀ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਪੇਖ ਗਰੀਬੀ ਤੋਂ ਕੀ ਭਾਵ ਹੈ ?
ਉੱਤਰ-
ਸਾਪੇਖ ਗ਼ਰੀਬੀ ਦਾ ਭਾਵ ਵੱਖ-ਵੱਖ ਦੇਸ਼ਾਂ ਦੀ ਪ੍ਰਤੀ ਵਿਅਕਤੀ ਆਮਦਨ ਦੀ ਤੁਲਨਾ ਦੇ ਆਧਾਰ ‘ਤੇ ਗ਼ਰੀਬੀ ਤੋਂ ਹੈ !

ਪ੍ਰਸ਼ਨ 2.
ਨਿਰਪੇਖ ਗ਼ਰੀਬੀ ਤੋਂ ਕੀ ਭਾਵ ਹੈ ?
ਉੱਤਰ-
ਨਿਰਪੇਖ ਗ਼ਰੀਬੀ ਤੋਂ ਭਾਵ ਕਿਸੇ ਦੇਸ਼ ਦੀ ਆਰਥਿਕ ਅਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਗ਼ਰੀਬੀ ਦੇ ਮਾਪ ਤੋਂ ਹੈ ।

ਪ੍ਰਸ਼ਨ 3.
ਸਾਪੇਖ ਗ਼ਰੀਬੀ ਦੇ ਦੋ ਸੰਕੇਤਕਾਂ ਦੇ ਨਾਂ ਦੱਸੋ ।
ਉੱਤਰ-
ਪ੍ਰਤੀ ਵਿਅਕਤੀ ਆਮਦਨ ਅਤੇ ਰਾਸ਼ਟਰੀ ਆਮਦਨ ਸਾਪੇਖ ਗਰੀਬੀ ਦੇ ਦੋ ਮਾਪ ਹਨ ।

ਪ੍ਰਸ਼ਨ 4.
ਗਰੀਬੀ ਰੇਖਾ ਤੋਂ ਕੀ ਭਾਵ ਹੈ ?
ਉੱਤਰ-
ਗ਼ਰੀਬੀ ਰੇਖਾ ਉਹ ਰੇਖਾ ਹੈ ਜੋ ਉਸ ਖ਼ਰੀਦ ਸ਼ਕਤੀ ਨੂੰ ਪ੍ਰਗਟ ਕਰਦੀ ਹੈ, ਜਿਸਦੇ ਦੁਆਰਾ ਲੋਕ ਆਪਣੀਆਂ ਘੱਟੋ-ਘੱਟ ਲੋੜਾਂ ਨੂੰ ਸੰਤੁਸ਼ਟ ਕਰ ਸਕਦੇ ਹਨ ।

ਪ੍ਰਸ਼ਨ 5.
ਗਰੀਬੀ ਰੇਖਾ ਨੂੰ ਨਿਰਧਾਰਿਤ ਕਰਨ ਲਈ ਭਾਰਤ ਦੇ ਯੋਜਨਾ ਕਮਿਸ਼ਨ ਨੇ ਕੀ ਮਾਪਦੰਡ ਅਪਣਾਇਆ ਹੋਇਆ ਹੈ ?
ਉੱਤਰ-
ਭਾਰਤ ਦਾ ਯੋਜਨਾ ਆਯੋਗ ਗ਼ਰੀਬੀ ਰੇਖਾ ਦਾ ਨਿਰਧਾਰਨ ਆਮਦਨ ਅਤੇ ਉਪਭੋਗ ਪੱਧਰ ‘ਤੇ ਕਰ ਸਕਦਾ ਹੈ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 6.
ਗਰੀਬੀ ਦੇ ਦੋ ਮਾਪਦੰਡਾਂ ਦੇ ਨਾਂ ਦੱਸੋ ।
ਉੱਤਰ-
ਆਮਦਨ ਅਤੇ ਉਪਭੋਗ ਗ਼ਰੀਬੀ ਦੇ ਦੋ ਮਾਪਦੰਡ ਹਨ ।

ਪ੍ਰਸ਼ਨ 7.
ਗਰੀਬ ਪਰਿਵਾਰਾਂ ਵਿੱਚ ਸਭ ਤੋਂ ਜ਼ਿਆਦਾ ਕੌਣ ਦੁੱਖ ਸਹਿੰਦਾ ਹੈ ?
ਉੱਤਰ-
ਗ਼ਰੀਬ ਪਰਿਵਾਰਾਂ ਵਿੱਚ ਬੱਚੇ ਸਭ ਤੋਂ ਵੱਧ ਦੁੱਖ ਸਹਿੰਦੇ ਹੁੰਦੇ ਹਨ ।

ਪ੍ਰਸ਼ਨ 8.
ਭਾਰਤ ਦੇ ਸਭ ਤੋਂ ਵੱਧ ਦੋ ਗਰੀਬ ਰਾਜਾਂ ਦੇ ਨਾਂ ਦੱਸੋ ।
ਉੱਤਰ-
ਓਡੀਸਾ ਅਤੇ ਬਿਹਾਰ ਦੇ ਸਭ ਤੋਂ ਵੱਧ ਗ਼ਰੀਬ ਰਾਜ ਹਨ ।

ਪ੍ਰਸ਼ਨ 9.
ਕੇਰਲਾ ਨੇ ਗ਼ਰੀਬੀ ਕਿਵੇਂ ਸਭ ਤੋਂ ਵੱਧ ਘਟਾਈ ਹੈ ?
ਉੱਤਰ-
ਕੇਰਲਾ ਨੇ ਮਨੁੱਖੀ ਸੰਸਾਧਨ ਵਿਕਾਸ ‘ਤੇ ਧਿਆਨ ਕੇਂਦਰਿਤ ਕੀਤਾ ਹੈ ।

ਪ੍ਰਸ਼ਨ 10.
ਪੱਛਮੀ ਬੰਗਾਲ ਨੂੰ ਗ਼ਰੀਬੀ ਘਟਾਉਣ ਵਿੱਚ ਕਿਸਨੇ ਸਹਾਇਤਾ ਕੀਤੀ ?
ਉੱਤਰ-
ਭੂਮੀ ਸੁਧਾਰ ਉਪਾਵਾਂ ਨੇ ਪੱਛਮੀ ਬੰਗਾਲ ਵਿਚ ਗ਼ਰੀਬੀ ਨੂੰ ਘੱਟ ਕਰਨ ਵਿੱਚ ਸਹਾਇਤਾ ਕੀਤੀ ਹੈ ।

ਪ੍ਰਸ਼ਨ 11.
ਦੋ ਰਾਜਾਂ ਦੇ ਨਾਂ ਦੱਸੋ ਜਿਨ੍ਹਾਂ ਨੇ ਉੱਚ ਖੇਤੀਬਾੜੀ ਵਾਧਾ ਦਰ ਦੀ ਸਹਾਇਤਾ ਨਾਲ ਗ਼ਰੀਬੀ ਘਟਾਈ ਹੈ ?
ਉੱਤਰ-
ਪੰਜਾਬ ਅਤੇ ਹਰਿਆਣਾ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 12.
ਚੀਨ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਗ਼ਰੀਬੀ ਘਟਾਉਣ ਵਿਚ ਕਿਵੇਂ ਸਮਰੱਥ ਹੋਏ ?
ਉੱਤਰ-
ਚੀਨ ਅਤੇ ਦੱਖਣ-ਪੂਰਬੀ ਦੇਸ਼ਾਂ ਨੇ ਤੇਜ਼ ਆਰਥਿਕ ਵਾਧੇ ਅਤੇ ਮਨੁੱਖੀ ਸੰਸਾਧਨ ਵਿਕਾਸ ਵਿਚ ਨਿਵੇਸ਼ ਨਾਲ ਗ਼ਰੀਬੀ ਨੂੰ ਘੱਟ ਕੀਤਾ ਹੈ ।

ਪ੍ਰਸ਼ਨ 13.
ਗ਼ਰੀਬੀ ਦੇ ਦੋ ਕਾਰਨ ਦੱਸੋ ।
ਉੱਤਰ-

  • ਘੱਟ ਆਰਥਿਕ ਵਾਧਾ
  • ਉੱਚ ਜਨਸੰਖਿਆ ਦਬਾਅ ।

ਪ੍ਰਸ਼ਨ 14.
ਦੋ ਗਰੀਬੀ ਘਟਾਉਣ ਵਾਲੇ ਪ੍ਰੋਗਰਾਮਾਂ ਦੇ ਨਾਂ ਦੱਸੋ ।
ਉੱਤਰ-

  1. ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਅਧਿਨਿਯਮ
  2. ਸੰਪੂਰਨ ਗ੍ਰਾਮੀਣ ਰੋਜ਼ਗਾਰ ਯੋਜਨਾ ।

ਪ੍ਰਸ਼ਨ 15.
ਉਸ ਪ੍ਰੋਗਰਾਮ ਦਾ ਨਾਂ ਦੱਸੋ ਜਿਹੜਾ ਸਰਕਾਰੀ ਸਕੂਲੀ ਬੱਚਿਆਂ ਨੂੰ ਮੁਫ਼ਤ ਭੋਜਨ ਪ੍ਰਦਾਨ ਕਰਵਾਉਂਦਾ ਹੈ ?
ਉੱਤਰ-
ਨਿਊਨਤਮ ਜ਼ਰੂਰਤ ਕਾਰਜਕ੍ਰਮ |

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਰੀਬੀ ਤੋਂ ਕੀ ਭਾਵ ਹੈ ? ਵਿਆਖਿਆ ਕਰੋ ।
ਉੱਤਰ-
ਗਰੀਬੀ ਤੋਂ ਭਾਵ ਹੈ, ਜੀਵਨ, ਸਿਹਤ ਅਤੇ ਕਾਰਜ-ਕੁਸ਼ਲਤਾ ਲਈ ਘੱਟੋ-ਘੱਟ ਉਪਭੋਗ ਲੋੜਾਂ ਦੀ ਪ੍ਰਾਪਤੀ ਦੀ ਅਯੋਗਤਾ । ਇਸ ਘੱਟੋ ਘੱਟ ਲੋੜਾਂ ਵਿੱਚ ਭੋਜਨ, ਕੱਪੜੇ, ਮਕਾਨ, ਸਿੱਖਿਆ ਅਤੇ ਸਿਹਤ ਸੰਬੰਧੀ ਨਿਊਨਤਮ ਮਨੁੱਖੀ ਲੋੜਾਂ ਸ਼ਾਮਲ ਹੁੰਦੀਆਂ ਹਨ । ਇਨ੍ਹਾਂ ਨਿਊਨਤਮ ਮਨੁੱਖੀ ਲੋੜਾਂ ਨੂੰ ਪੂਰਾ ਨਾ ਹੋਣ ਨਾਲ ਮਨੁੱਖਾਂ ਨੂੰ ਕਸ਼ਟ ਪੈਦਾ ਹੁੰਦਾ ਹੈ । ਸਿਹਤ ਅਤੇ ਕਾਰਜਕੁਸ਼ਲਤਾ ਦੀ ਹਾਨੀ ਹੁੰਦੀ ਹੈ । ਇਸਦੇ ਸਿੱਟੇ ਵਜੋਂ ਉਤਪਾਦਨ ਵਿਚ ਵਾਧਾ ਕਰਨਾ ਅਤੇ ਭਵਿੱਖ ਵਿੱਚ ਗ਼ਰੀਬੀ ਤੋਂ ਛੁਟਕਾਰਾ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ ।

ਪ੍ਰਸ਼ਨ 2.
ਸਾਪੇਖ ਅਤੇ ਨਿਰਪੇਖ ਗਰੀਬੀ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਸਾਪੇਖ ਗ਼ਰੀਬੀ ਤੋਂ ਭਾਵ ਵੱਖ-ਵੱਖ ਦੇਸ਼ਾਂ ਦੀ ਪ੍ਰਤੀ ਵਿਅਕਤੀ ਆਮਦਨ ਦੀ ਤੁਲਨਾ ਦੇ ਆਧਾਰ ‘ਤੇ ਗ਼ਰੀਬੀ ਤੋਂ ਹੈ । ਜਿਹੜੇ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਹੋਰ ਦੇਸ਼ਾਂ ਦੀ ਪ੍ਰਤੀ ਵਿਅਕਤੀ ਆਮਦਨ ਦੀ ਤੁਲਨਾ ਵਿੱਚ ਕਾਫ਼ੀ ਘੱਟ ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ ਹੈ ਉਹ ਦੇਸ਼ ਸਾਪੇਖ ਰੂਪ ਨਾਲ ਗ਼ਰੀਬ ਹਨ ।
ਨਿਰਪੇਖ ਗ਼ਰੀਬੀ ਤੋਂ ਭਾਵ ਕਿਸੇ ਦੇਸ਼ ਦੀ ਆਰਥਿਕ ਅਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਗ਼ਰੀਬੀ ਦੇ ਮਾਪ ਤੋਂ ਹੈ । ਅਰਥ-ਸ਼ਾਸਤਰੀਆਂ ਨੇ ਇਸ ਸੰਬੰਧ ਵਿਚ ਗ਼ਰੀਬੀ ਦੀਆਂ ਕਈ ਪਰਿਭਾਸ਼ਾਵਾਂ ਦਿੱਤੀਆਂ ਹਨ ਪਰ ਜ਼ਿਆਦਾਤਰ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਪਭੋਗ ਕੀਤੀ ਜਾਣ ਵਾਲੀ ਕੈਲੋਰੀ ਅਤੇ ਪ੍ਰਤੀ ਵਿਅਕਤੀ ਨਿਊਨਤਮ ਉਪਭੋਗ ਖ਼ਰਚ ਪੱਧਰ ਦੁਆਰਾ ਗ਼ਰੀਬੀ ਨੂੰ ਮਾਪਣ ਦਾ ਯਤਨ ਕੀਤਾ ਗਿਆ ਹੈ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 3.
ਗ਼ਰੀਬ ਲੋਕਾਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ?
ਉੱਤਰ-
ਗ਼ਰੀਬ ਲੋਕਾਂ ਨੂੰ ਕਈ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਅਸੁਰੱਖਿਆ, ਅਪਵਰਜਨ, ਭੁੱਖਮਰੀ ਆਦਿ । ਅਪਵਰਜਨ ਤੋਂ ਭਾਵ ਉਸ ਪ੍ਰਕਿਰਿਆ ਤੋਂ ਹੈ ਜਿਸਦੇ ਦੁਆਰਾ ਕੁੱਝ ਲੋਕ ਕੁਝ ਸਹੂਲਤਾਂ, ਲਾਭਾਂ ਅਤੇ ਮੌਕਿਆਂ ਤੋਂ ਅਪਵਰਜਿਤ ਹੋ ਜਾਂਦੇ ਹਨ ਜੋ ਬਾਕੀ ਲੋਕ ਉਪਭੋਗ ਕਰਦੇ ਹਨ ।

ਪ੍ਰਸ਼ਨ 4.
ਭਾਰਤ ਵਿਚ ਗ਼ਰੀਬੀ ਰੇਖਾ ਦਾ ਅਨੁਮਾਨ ਕਿਵੇਂ ਲਗਾਇਆ ਜਾਂਦਾ ਹੈ ? ਵਰਣਨ ਕਰੋ ।
ਉੱਤਰ-
ਭਾਰਤ ਵਿਚ ਗ਼ਰੀਬੀ ਰੇਖਾ ਦਾ ਅਨੁਮਾਨ ਕਰਦੇ ਸਮੇਂ ਜੀਵਨ ਵਿੱਚ ਗੁਜ਼ਾਰੇ ਲਈ ਖਾਧ ਜ਼ਰੂਰਤ, ਕੱਪੜਿਆਂ, ਜੁੱਤੀਆਂ, ਈਧਨ ਅਤੇ ਰੌਸ਼ਨੀ, ਸਿੱਖਿਆ ਅਤੇ ਚਿੱਕਿਤਸਾ ਸੰਬੰਧੀ ਜ਼ਰੂਰਤਾਂ ਆਦਿ ‘ਤੇ ਵਿਚਾਰ ਕੀਤਾ ਜਾਂਦਾ ਹੈ । ਇਨ੍ਹਾਂ ਭੌਤਿਕ ਮਾਤ੍ਰਾਵਾਂ ਨੂੰ ਰੁਪਇਆਂ ਵਿੱਚ ਉਨ੍ਹਾਂ ਦੀਆਂ ਕੀਮਤਾਂ ਨਾਲ ਗੁਣਾ ਕਰ ਦਿੱਤਾ ਜਾਂਦਾ ਹੈ । ਗ਼ਰੀਬੀ ਰੇਖਾ ਦਾ ਆਕਲਨ ਕਰਦੇ ਸਮੇਂ ਖਾਧ ਜ਼ਰੂਰਤ ਲਈ ਵਰਤਮਾਨ ਸੂਤਰ ਲੋੜੀਦੀਆਂ ਕੈਲੋਰੀ ਜ਼ਰੂਰਤਾਂ ‘ਤੇ ਆਧਾਰਿਤ ਹੈ ।

ਪ੍ਰਸ਼ਨ 5.
ਗ਼ਰੀਬੀ ਦੇ ਮੁੱਖ ਮਾਪ-ਦੰਡਾਂ ਦਾ ਵਰਣਨ ਕਰੋ ।
ਉੱਤਰ-
ਗ਼ਰੀਬੀ ਦੇ ਅਨੇਕ ਪਹਿਲੂ ਹਨ; ਸਮਾਜਿਕ, ਵਿਗਿਆਨਿਕ ਵਰਗੇ ਅਨੇਕ ਸੂਚਕਾਂ ਦੇ ਮਾਧਿਅਮ ਨੂੰ ਦੇਖਦੇ ਹਾਂ । ਆਮ ਪ੍ਰਯੋਗ ਕੀਤੇ ਜਾਣ ਵਾਲੇ ਸੂਚਕ ਉਹ ਹਨ, ਜੋ ਆਮਦਨ ਅਤੇ ਉਪਭੋਗ ਦੇ ਪੱਧਰ ਨਾਲ ਸੰਬੰਧਤ ਹਨ, ਪਰ ਹੁਣ ਗ਼ਰੀਬੀ ਨੂੰ ਅਨਪੜ੍ਹਤਾ ਪੱਧਰ, ਕੁਪੋਸ਼ਣ ਦੇ ਕਾਰਨ, ਰੋਗ ਪ੍ਰਤੀਰੋਧੀ ਸਮਰੱਥਾ ਦੀ ਕਮੀ, ਸਿਹਤ ਸੇਵਾਵਾਂ ਦੀ ਕਮੀ, ਰੋਜ਼ਗਾਰ ਦੇ ਮੌਕਿਆਂ ਦੀ ਕਮੀ, ਸੁਰੱਖਿਅਤ ਪੀਣ ਵਾਲਾ ਪਾਣੀ ਅਤੇ ਸਵੱਛਤਾ ਤਕ ਪਹੁੰਚ ਦੀ ਕਮੀ ਆਦਿ ਵਰਗੇ ਹੋਰ ਸਮਾਜਿਕ ਸੂਚਕਾਂ ਦੇ ਮਾਧਿਅਮ ਨੂੰ ਵੀ ਦੇਖਿਆ ਜਾਂਦਾ ਹੈ ।

ਪ੍ਰਸ਼ਨ 6.
1993-94 ਤੋਂ ਭਾਰਤ ਵਿਚ ਗਰੀਬੀ ਦੇ ਰੁਝਾਨਾਂ ਦਾ ਵਰਣਨ ਕਰੋ ।
ਉੱਤਰ-
ਪਿਛਲੇ ਦੋ ਦਹਾਕਿਆਂ ਤੋਂ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਮੀ ਆਈ ਹੈ । ਇਸ ਲਈ ਸ਼ਹਿਰੀ ਅਤੇ ਗ੍ਰਾਮੀਣ ਦੋਨਾਂ ਖੇਤਰਾਂ ਵਿੱਚ ਗ਼ਰੀਬ ਲੋਕਾਂ ਦੀ ਗਿਣਤੀ ਵਿੱਚ ਕਮੀ ਆਈ ਹੈ । 1993-94 ਵਿੱਚ 4037 ਮਿਲੀਅਨ ਲੋਕ ਜਾਂ 44.37 ਜਨਸੰਖਿਆ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਸੀ ।
ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੀ ਗਿਣਤੀ ਜੋ 2004-05 ਵਿੱਚ 37.2% ਸੀ ਉਹ 2011-12 ਵਿੱਚ ਹੋਰ ਘੱਟ ਕੇ 21.9% ਰਹਿ ਗਈ ।

ਪ੍ਰਸ਼ਨ 7.
ਭਾਰਤ ਵਿਚ ਗ਼ਰੀਬੀ ਦੀ ਅੰਤਰ ਰਾਜੀ ਅਸਮਾਨਤਾ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤ ਵਿੱਚ ਰਾਜਾਂ ਦੇ ਵਿਚਕਾਰ ਗਰੀਬੀ ਦਾ ਅਸਮਾਨ ਰੂਪ ਦੇਖਣ ਨੂੰ ਮਿਲਦਾ ਹੈ । ਭਾਰਤ ਵਿੱਚ ਸਾਲ 2011-12 ਵਿੱਚ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦਾ ਪ੍ਰਤੀਸ਼ਤ ਘੱਟ ਹੋ ਕੇ 21.7% ਹੋ ਗਿਆ ਹੈ, ਪਰ ਔਡੀਸ਼ਾ ਅਤੇ ਬਿਹਾਰ ਦੋ ਅਜਿਹੇ ਰਾਜ ਹਨ ਜਿੱਥੇ ਗ਼ਰੀਬੀ ਦਾ ਪ੍ਰਤੀਸ਼ਤ ਕੁਮਵਾਰ 32.6 ਅਤੇ 33.7 ਹੈ । ਇਸਦੇ ਦੂਜੇ ਪਾਸੇ ਕੇਰਲਾ, ਹਿਮਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, ਤਮਿਲਨਾਡੂ, ਗੁਜਰਾਤ, ਪੰਜਾਬ, ਹਰਿਆਣਾ ਆਦਿ ਕੁੱਝ ਅਜਿਹੇ ਰਾਜ ਹਨ ਜਿੱਥੇ ਗਰੀਬੀ ਕਾਫ਼ੀ ਘੱਟ ਹੋਈ ਹੈ । ਇਨ੍ਹਾਂ ਰਾਜਾਂ ‘ਤੇ ਖੇਤੀਬਾੜੀ ਵਾਧਾ ਦਰ ਅਤੇ ਮਨੁੱਖੀ ਪੂੰਜੀ ਵਾਧੇ ਵਿੱਚ ਨਿਵੇਸ਼ ਕਰਕੇ ਗ਼ਰੀਬੀ ਨੂੰ ਘੱਟ ਕੀਤਾ ਹੈ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 8.
ਭਾਰਤ ਵਿੱਚ ਗ਼ਰੀਬੀ ਦੇ ਤਿੰਨ ਮੁੱਖ ਕਾਰਨ ਕਿਹੜੇ ਹਨ ?
ਉੱਤਰ-
ਭਾਰਤ ਵਿੱਚ ਗ਼ਰੀਬੀ ਦੇ ਮੁੱਖ ਕਾਰਨ ਹੇਠ ਲਿਖੇ ਹਨ –
1. ਜਨਸੰਖਿਆ ਦਾ ਵਧੇਰੇ ਦਬਾਅ-ਭਾਰਤ ਵਿਚ ਜਨਸੰਖਿਆ ਵਿੱਚ ਤੇਜੀ ਸੁਤੰਤਰਤਾ ਪ੍ਰਾਪਤੀ ਦੇ ਬਾਅਦ ਜ਼ਿਆਦਾ ਹੋ ਗਈ । ਸੰਨ 1951 ਦੇ ਬਾਅਦ ਦੇ ਸਮੇਂ ਨੂੰ ਜਨਸੰਖਿਆ ਵਿਸਫੋਟ ਦਾ ਸਮਾਂ ਵੀ ਕਿਹਾ ਜਾਂਦਾ ਹੈ ਕਿਉਂਕਿ ਉਸ  ਸਮੇਂ ਜਨਸੰਖਿਆ ਵਿਚ ਤੇਜ਼ੀ ਆਈ । 1941-51 ਵਿੱਚ ਜਨਸੰਖਿਆ 1.0% ਸੀ ਜੋ 1981-91 ਵਿੱਚ ਵੱਧ ਕੇ 2.1% ਹੋ ਗਈ । 2.11 ਵਿੱਚ ਵੱਧ ਕੇ 121 ਕਰੋੜ ਹੋ ਗਈ | ਸਦੀ ਦੇ ਅੰਤ ਤਕ ਸਾਡੀ ਜਨਸੰਖਿਆ 100 ਕਰੋੜ ਪਹੁੰਚ ਚੁੱਕੀ ਹੈ । ਦੇਸ਼ ਦੀ ਸਹਿਮਤੀ ਦਾ ਮੁੱਖ ਭਾਗ ਇਸ ਵੱਧਦੀ ਜਨਸੰਖਿਆ ਦੀਆਂ ਲੋੜਾਂ ਦੀ ਸੰਤੁਸ਼ਟੀ ਵਿੱਚ ਖ਼ਰਚ ਹੋ ਜਾਂਦਾ ਹੈ ਜਿਸਦੇ ਸਿੱਟੇ ਵਜੋਂ ਦੇਸ਼ ਦੇ ਵਿਕਾਸ ਲਈ ਹੋਰ ਕੰਮਾਂ ਵਿੱਚ ਧਨ-ਘੱਟ ਪੈ ਜਾਂਦਾ ਹੈ । ਇਹੀ ਨਹੀਂ ਨਿਰੰਤਰ ਵਧਦੀ ਜਨਸੰਖਿਆ ਨਾਲ ਨਿਰਭਰ ਜਨਸੰਖਿਆ ਵਧੇਰੇ ਅਤੇ ਕਾਰਜਸ਼ੀਲ ਜਨਸੰਖਿਆ ਵਿੱਚ ਕਮੀ ਆ ਰਹੀ ਹੈ ਜਿਸ ਕਾਰਨ ਉਤਪਾਦਨ ਲਈ ਕਾਰਜਸ਼ੀਲ ਜਨਸੰਖਿਆ ਘੱਟ ਅਤੇ ਨਿਰਭਰ ਜਨਸੰਖਿਆ ਵਧੇਰੇ ਹੈ। ਜੋ ਦੇਸ਼ ਨੂੰ ਹੋਰ ਗ਼ਰੀਬ ਬਣਾ ਦਿੰਦੀ ਹੈ ।

2. ਬੇਰੁਜ਼ਗਾਰੀ-ਭਾਰਤ ਵਿੱਚ ਜਿਸ ਤਰ੍ਹਾਂ ਜਨਸੰਖਿਆ ਵੱਧ ਰਹੀ ਹੈ ਉਸੇ ਤਰ੍ਹਾਂ ਬੇਰੁਜ਼ਗਾਰੀ ਵੀ ਨਿਰੰਤਰ ਵੱਧਦੀ ਜਾ ਰਹੀ ਹੈ । ਇਹ ਵੱਧਦੀ ਬੇਰੁਜ਼ਗਾਰੀ ਗ਼ਰੀਬੀ ਨੂੰ ਜਨਮ ਦਿੰਦੀ ਹੈ ਜੋ ਦੇਸ਼ ਲਈ ਸਰਾਪ ਸਿੱਧ ਹੋ ਰਹੀ ਹੈ, ਭਾਰਤ ਵਿੱਚ ਨਾ ਸਿਰਫ਼ ਸਿੱਖਿਅਤ ਬੇਰੁਜ਼ਗਾਰੀ ਬਲਕਿ ਅਦਿਸ਼ ਬੇਰੁਜ਼ਗਾਰੀ ਦੀ ਸਮੱਸਿਆ ਵੀ ਪੈਦਾ ਹੁੰਦੀ ਜਾ ਰਹੀ ਹੈ । ਭਾਰਤ ਵਿੱਚ 2011-12 ਵਿੱਚ ਲਗਭਗ 2.34 ਕਰੋੜ ਲੋਕ ਬੇਰੁਜ਼ਗਾਰ ਸਨ | ਸਾਲ 2016-17 ਤੱਕ 0.59 ਕਰੋੜ ਬੇਰੁਜ਼ਗਾਰ ਰਹਿਣ ਦਾ ਅਨੁਮਾਨ ਹੈ ।

3. ਵਿਕਾਸ ਦੀ ਹੌਲੀ ਗਤੀ-ਭਾਰਤ ਦਾ ਵਿਕਾਸ ਜੋ ਹੌਲੀ ਗਤੀ ਨਾਲ ਹੋ ਰਿਹਾ ਹੈ, ਇਸ ਕਾਰਨ ਨਾਲ ਵੀ ਗ਼ਰੀਬੀ ਵੱਧਦੀ ਜਾ ਰਹੀ ਹੈ । ਯੋਜਨਾਵਾਂ ਦੀ ਅਵਧੀ ਵਿੱਚ ਸਕਲ ਘਰੇਲੂ ਉਤਪਾਦ ਦੀ ਵਿਕਾਸ ਦਰ ਲਗਭਗ 4 ਪ੍ਰਤੀਸ਼ਤ ਰਹੀ ਹੈ ਪਰ ਜਨਸੰਖਿਆ ਦਾ ਵਾਧਾ ਦਰ ਲਗਪਗ 1.76 ਪ੍ਰਤੀਸ਼ਤ ਹੋਣ ਨਾਲ ਪ੍ਰਤੀ
ਵਿਅਕਤੀ ਆਮਦਨ ਵਿੱਚ ਵਾਧਾ ਸਿਰਫ਼ 2.3 ਪ੍ਰਤੀਸ਼ਤ ਹੋ ਗਿਆ ਹੈ । 2013-14 ਵਿੱਚ ਵਿਕਾਸ ਦਰ 4.7% ਦੇ ਲਗਪਗ ਪ੍ਰਾਪਤ ਕੀਤੀ ਗਈ । ਭਾਰਤ ਵਿਚ ਜਨਸੰਖਿਆ ਦੀ ਵਾਧਾ ਦਰ 1.76 ਪ੍ਰਤੀਸ਼ਤ ਰਹੀ ਹੈ । ਜਨਸੰਖਿਆ ਦੇ ਇਸ ਵਾਧੇ ਦੇ ਅਨੁਸਾਰ ਵਿਕਾਸ ਦੀ ਗਤੀ ਹੌਲੀ ਹੈ ।

ਪ੍ਰਸ਼ਨ 9.
ਗ਼ਰੀਬੀ ਬੇਰੁਜ਼ਗਾਰੀ ਦਾ ਪ੍ਰਗਟਾਵਾ ਹੈ, ਸਪੱਸ਼ਟ ਕਰੋ ।
ਉੱਤਰ-
ਜਨਸੰਖਿਆ ਵਿੱਚ ਹੋਣ ਵਾਲੇ ਤੇਜ਼ ਵਾਧੇ ਨਾਲ ਦੀਰਘਕਾਲੀ ਬੇਰੁਜ਼ਗਾਰੀ ਅਤੇ ਅਲਪ ਰੋਜ਼ਗਾਰ ਦੀ ਸਮੱਸਿਆ ਪੈਦਾ ਹੋਈ ਹੈ । ਦੋਵੇਂ ਸਰਕਾਰੀ ਅਤੇ ਨਿੱਜੀ ਖੇਤਰ ਰੋਜ਼ਗਾਰ ਸੰਭਾਵਨਾਵਾਂ ਪੈਦਾ ਕਰਨ ਵਿੱਚ ਅਸਫ਼ਲ ਰਹੇ ਹਨ । ਅਨਿਯਮਿਤ ਘੱਟ ਆਮਦਨ, ਨੀਵੀਆਂ ਆਵਾਸ ਸਹੂਲਤਾਂ ਗ਼ਰੀਬੀ ਵਿੱਚ ਰੁਕਾਵਟ ਰਹੀਆਂ ਹਨ | ਸ਼ਹਿਰੀ ਖੇਤਰਾਂ ਵਿੱਚ ਸਿੱਖਿਅਕ ਬੇਰੁਜ਼ਗਾਰੀ ਪਾਈ ਜਾਂਦੀ ਹੈ ਜਦਕਿ ਪਿੰਡਾਂ ਵਿੱਚ ਅਦਿਸ਼ ਬੇਰੁਜ਼ਗਾਰੀ ਪਾਈ ਜਾਂਦੀ ਹੈ ਜੋ ਖੇਤੀਬਾੜੀ ਖੇਤਰ ਨਾਲ ਸੰਬੰਧਤ ਹੈ । ਇਸ ਤਰ੍ਹਾਂ ਗ਼ਰੀਬੀ, ਬੇਰੁਜ਼ਗਾਰੀ ਦਾ ਮਾਤਰ ਇੱਕ ਪ੍ਰਤਿਬਿੰਬ ਹੈ ।

ਪ੍ਰਸ਼ਨ 10.
ਆਰਥਿਕ ਵਾਧੇ ਵਿਚ ਪ੍ਰੋਤਸਾਹਨ ਗਰੀਬੀ ਘਟਾਉਣ ਵਿਚ ਸਹਾਇਤਾ ਕਰਦਾ ਹੈ, ਸਪੱਸ਼ਟ ਕਰੋਂ ।
ਉੱਤਰ-
ਭਾਰਤ ਵਿੱਚ ਗਰੀਬੀ ਨੂੰ ਦੂਰ ਕਰਨ ਦਾ ਇੱਕ ਮਹੱਤਵਪੂਰਨ ਉਪਾਅ ਆਰਥਿਕ ਵਾਧੇ ਦੀ ਗਤੀ ਨੂੰ ਤੇਜ਼ੀ ਨਾਲ ਵਧਾਉਣਾ ਹੈ । ਜਦੋਂ ਵਾਧੇ ਦੀ ਦਰ ਨੂੰ ਉਤਸ਼ਾਹ ਦਿੱਤਾ ਜਾਂਦਾ ਹੈ ਤਾਂ ਖੇਤੀਬਾੜੀ ਅਤੇ ਉਦਯੋਗਿਕ ਦੋਨੋਂ ਖੇਤਰਾਂ ਵਿੱਚ ਰੋਜ਼ਗਾਰ ਵੱਧਦਾ ਹੈ । ਆਰਥਿਕ ਰੋਜ਼ਗਾਰ ਦਾ ਅਰਥ ਹੈ ਘੱਟ ਗ਼ਰੀਬੀ । 80 ਦੇ ਦਹਾਕੇ ਤੋਂ ਭਾਰਤ ਦੀ ਵਾਧਾ ਦਰ ਵਿਸ਼ਵ ਵਿੱਚ ਇੱਕ ਉੱਭਰਦੀ ਹੋਈ ਵਾਧਾ ਦਰ ਹੈ | ਆਰਥਿਕ ਵਾਧੇ ਨੇ ਮਨੁੱਖੀ ਵਿਕਾਸ ਵਿੱਚ ਨਿਵੇਸ਼ ਦੁਆਰਾ ਰੋਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਵਧਾਇਆ ਹੈ ।

ਪ੍ਰਸ਼ਨ 11.
ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ, 2005 ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਉੱਤਰ-
ਰਾਸ਼ਟਰੀ ਪੇਂਡੂ ਰੁਜ਼ਗਾਰ ਐਕਟ, 2005 ਸਾਲ ਵਿੱਚ 100 ਦਿਨਾਂ ਦੇ ਰੋਜ਼ਗਾਰ ਦੀ ਗਾਰੰਟੀ ਦਿੰਦਾ ਹੈ । ਇਹ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਰੋਜ਼ਗਾਰ ਦੀ ਸੁਰੱਖਿਆ ਦਿੰਦਾ ਹੈ । ਇਸ ਵਿੱਚ ਕੁੱਲ ਰੋਜ਼ਗਾਰ ਦਾ 1/3 ਭਾਗ ਔਰਤਾਂ ਲਈ ਰਾਖਵਾਂ ਹੈ । ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਰੋਜ਼ਗਾਰ ਗਾਰੰਟੀ ਲਈ ਕਾਰਜ ਦਾ ਨਿਰਧਾਰਨ ਕਰਨਗੀਆਂ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 12.
ਭਾਰਤ ਸਰਕਾਰ ਵਲੋਂ ਚਲਾਏ ਗਏ ਕਿਸੇ ਤਿੰਨ ਗਰੀਬੀ ਘਟਾਓ ਪ੍ਰੋਗਰਾਮਾਂ ਨੂੰ ਸਪੱਸ਼ਟ ਕਰੋ ।
ਉੱਤਰ-
ਭਾਰਤ ਸਰਕਾਰ ਪੰਜ ਸਾਲਾ ਯੋਜਨਾਵਾਂ ਦੇ ਤਹਿਤ ਗ਼ਰੀਬੀ ਦੇ ਖ਼ਾਤਮੇ ਲਈ ਹੇਠ ਲਿਖੇ ਕਾਰਜਕ੍ਰਮ ਲਾਗੂ ਕਰ ਰਹੀ ਹੈ –
1. ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਐਕਟ (MGNREGA)-ਇਸ ਯੋਜਨਾ ਦੇ ਤਹਿਤ ਭਾਰਤ ਸਰਕਾਰ ਦੁਆਰਾ ਗ਼ਰੀਬੀ ਦੇ ਖ਼ਾਤਮੇ ਅਤੇ ਰੋਜ਼ਗਾਰ ਸਿਰਜਣ ਲਈ ਗ੍ਰਾਮੀਣ ਖੇਤਰ ਦੇ ਹਰੇਕ ਪਰਿਵਾਰ ਦੇ ਮੈਂਬਰ ਨੂੰ ਸਾਲ ਵਿੱਚ 100 ਦਿਨ ਦਾ ਰੋਜ਼ਗਾਰ ਪ੍ਰਦਾਨ ਕੀਤਾ ਜਾਂਦਾ ਹੈ । ਇਸ ਕਾਰਜਕ੍ਰਮ ਲਈ ਤੋਂ 33,000 ਕਰੋੜ ਖ਼ਰਚ ਕੀਤੇ ਜਾਣਗੇ ।

2. ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (NRLMਇਸ ਯੋਜਨਾ ਦਾ ਮੁੱਖ ਉਦੇਸ਼ ਸਾਲ 2024-25 ਤੱਕ ਗ੍ਰਾਮੀਣ ਖੇਤਰ ਦੇ ਹਰੇਕ ਗ਼ਰੀਬ ਪਰਿਵਾਰ ਦੀ ਇੱਕ ਮਹਿਲਾ ਮੈਂਬਰ ਨੂੰ ਸਵੈ ਸਹਾਇਤਾ ਸਮੂਹ (SHGs) ਦਾ ਮੈਂਬਰ ਬਣਾਉਣਾ ਹੈ ਤਾਂਕਿ ਉਹ ਗ਼ਰੀਬੀ ਰੇਖਾ ਤੋਂ ਉੱਪਰ ਉਠ ਸਕਣ । ਇਸ ਮਿਸ਼ਨ ਨੇ 97,391 ਪਿੰਡਾਂ ਨੂੰ ਕਵਰ ਕਰਦੇ ਹੋਏ 20 ਲੱਖ ਸਵੈ ਸਹਾਇਤਾ ਸਮੂਹ ਬਣਾਏ ਹਨ, ਜਿਸ ਵਿਚੋਂ 3.8 ਲੱਖ ਨਵੇਂ SHGs ਹਨ | ਸਾਲ 2013-14 ਦੌਰਾਨ ਤੋਂ 22121.18 ਕਰੋੜ ਦੀ ਬੈਂਕ ਸ਼ਾਖ ਇਨ੍ਹਾਂ SHGs ਨੂੰ ਪ੍ਰਦਾਨ ਕੀਤੀ ਜਾ ਚੁੱਕੀ ਹੈ । ਸਾਲ 2014-15 ਵਿੱਚ NRLM ਲਈ ਤੋਂ 3560 ਕਰੋੜ ਦੀ ਰਾਸ਼ੀ ਵੰਡੀ ਗਈ ਹੈ ।

3. ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ (NULM-ਸਤੰਬਰ, 2013 ਵਿੱਚ ਸਵਰਨ ਜਯੰਤੀ ਸ਼ਹਿਰੀ ਰੋਜ਼ਗਾਰ ਯੋਜਨਾ (SISRY) ਨੂੰ ਬਦਲ ਕੇ ਇਸਦਾ ਨਾਂ NULM ਰੱਖਿਆ ਗਿਆ ਹੈ । ਇਸਦਾ ਮੁੱਖ ਉਦੇਸ਼ ਸ਼ਹਿਰੀ ਗ਼ਰੀਬ ਪਰਿਵਾਰਾਂ ਨੂੰ ਕੌਸ਼ਲ ਨਿਰਮਾਣ ਅਤੇ ਸਿਖਲਾਈ ਦੁਆਰਾ ਲਾਭਦਾਇਕ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ ਅਤੇ ਸ਼ਹਿਰੀ ਬੇਘਰ ਲੋਕਾਂ ਨੂੰ ਆਸਰਾ ਪ੍ਰਦਾਨ ਕਰਨਾ | ਸਾਲ 2013-14 ਵਿੱਚ NULM ਦੇ ਤਹਿਤ ਨੂੰ 720.43 ਕਰੋੜ ਪ੍ਰਦਾਨ ਕੀਤੇ ਗਏ ਹਨ । ਇਸ ਨਾਲ 6,83,542 ਲੋਕਾਂ ਦੀ ਕੌਸ਼ਲ ਸਿਖਲਾਈ ਹੋਈ ਹੈ ਅਤੇ 1,06,205 ਲੋਕਾਂ ਨੂੰ ਸਵੈ-ਰੋਜ਼ਗਾਰ ਪ੍ਰਦਾਨ ਕੀਤਾ ਗਿਆ ਹੈ ।

ਕੁੱਝ ਹੋਰ ਪਾਠਕ੍ਰਮ ਪ੍ਰਸ਼ਨ
ਆਓ ਚਰਚਾ ਕਰੀਏ

ਪ੍ਰਸ਼ਨ 1.
ਚਰਚਾ ਕਰੋ ਕਿ ਤੁਹਾਡੇ ਪਿੰਡ ਜਾਂ ਸ਼ਹਿਰ ਵਿੱਚ ਗ਼ਰੀਬ ਪਰਿਵਾਰ ਕਿਹੜੀਆਂ ਦਸ਼ਾਵਾਂ ਵਿੱਚ ਰਹਿੰਦੇ ਹਨ ?
ਉੱਤਰ-
ਸਾਡੇ ਪਿੰਡ ਜਾਂ ਸ਼ਹਿਰ ਵਿੱਚ ਗ਼ਰੀਬ ਪਰਿਵਾਰਾਂ ਨੂੰ ਅਨਿਯਮਿਤ ਰੋਜ਼ਗਾਰ ਮੌਕੇ, ਖਾਧ ਸਹੂਲਤਾਂ ਦੀ ਘਾਟ, ਰਹਿਣ ਦੀਆਂ ਖ਼ਰਾਬ ਹਾਲਤਾਂ ਹਨ ਅਤੇ ਉਹ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਵੀ ਨਹੀਂ ਭੇਜਦੇ ਹਨ ।

ਪ੍ਰਸ਼ਨ 2.
ਪੇਂਡੂ ਅਤੇ ਸ਼ਹਿਰੀ ਗ਼ਰੀਬੀ ਦੇ ਮਾਮਲਿਆਂ ਦੇ ਅਧਿਐਨ ਦੇ ਉਪਰੰਤ ਹੇਠ ਲਿਖੇ ਗ਼ਰੀਬੀ ਦੇ ਕਾਰਨਾਂ ‘ਤੇ ਚਰਚਾ ਕਰੋ ਅਤੇ ਪਤਾ ਕਰੋ ਕਿ ਉਪਰਕੋਤ ਵਰਣਿਤ ਦੋਨਾਂ ਮਾਮਲਿਆਂ ਵਿੱਚ ਗ਼ਰੀਬੀ ਦੇ’ ਇਹੀ ਕਾਰਨ ਹਨ ਜਾਂ ਨਹੀਂ । ਭੂਮੀਹੀਣ ਪਰਿਵਾਰ ਬੇਰੁਜ਼ਗਾਰੀ ਵੱਡਾ ਪਰਿਵਾਰ ਅਸਿੱਖਿਆ ਕਮਜ਼ੋਰ ਸਿਹਤ ਅਤੇ ਕੁਪੋਸ਼ਿਤ।
ਉੱਤਰ-
ਭੂਮੀਹੀਣ ਪਰਿਵਾਰ-ਦੋਨਾਂ ਹੀ ਮਾਮਲਿਆਂ ਵਿੱਚ ਪਰਿਵਾਰ ਭੂਮੀਹੀਣ ਹੈ । ਉਨ੍ਹਾਂ ਦੇ ਕੋਲ ਖੇਤੀਬਾੜੀ ਲਈ ਭੂਮੀ ਨਹੀਂ ਹੈ ਇਸਦੇ ਕਾਰਨ ਉਹ ਗ਼ਰੀਬ ਹੈ ।
ਬੇਰੁਜ਼ਗਾਰੀ-ਗਾਮੀਣ ਅਤੇ ਸ਼ਹਿਰੀ ਖੇਤਰਾਂ ਦੇ ਦੋਨਾਂ ਹੀ ਮਾਮਲਿਆਂ ਵਿੱਚ ਲੋਕ ਬੇਰੁਜ਼ਗਾਰ ਹਨ । ਉਹ ਬਹੁਤ ਹੀ ਘੱਟ ਮਜ਼ਦੂਰੀ ‘ਤੇ ਕੰਮ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਦਾ ਪੇਟ ਵੀ ਨਹੀਂ ਭਰਦਾ ।

ਵੱਡਾ ਪਰਿਵਾਰ-ਉਨ੍ਹਾਂ ਦੇ ਪਰਿਵਾਰਾਂ ਦਾ ਆਕਾਰ ਵੀ ਵੱਡਾ ਹੈ ਜੋ ਕਿ ਉਨ੍ਹਾਂ ਦੀ ਗ਼ਰੀਬੀ ਦਾ ਕਾਰਨ ਹੈ । ਅਸਿੱਖਿਆ-ਪਰਿਵਾਰ ਅਨਪੜ੍ਹ ਹੈ । ਉਹ ਆਪਣੇ ਬੱਚਿਆਂ ਨੂੰ ਵੀ ਸਕੂਲ ਨਹੀ ਭੇਜ ਪਾ ਰਹੇ ਜਿਸ ਨਾਲ ਉਹ ਗ਼ਰੀਬੀ ਵਿੱਚ ਜਕੜੇ ਹੋਏ ਹਨ । ਕਮਜ਼ੋਰ ਸਿਹਤ ਅਤੇ ਕੁਪੋਸ਼ਿਤ-ਗ਼ਰੀਬੀ ਦਾ ਕਾਰਨ ਉਨ੍ਹਾਂ ਦੀ ਸਿਹਤ ਕਮਜੋਰ ਹੈ, ਕਿਉਂਕਿ ਖਾਣ ਨੂੰ ਭਰ ਪੇਟ ਨਹੀਂ ਮਿਲਦਾ । ਬੱਚੇ ਕੁਪੋਸ਼ਿਤ ਹਨ । ਉਨ੍ਹਾਂ ਲਈ ਜੁੱਤੇ, ਸਾਬੁਣ ਅਤੇ ਤੇਲ ਵਰਗੀਆਂ ਵਸਤਾਂ ਵੀ ਆਰਾਮਦਾਇਕ ਵਸਤਾਂ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ ।
PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ 1

ਆਓ ਚਰਚਾ ਕਰੀਏ –
(i) ਗਾਫ 3.1 ਨੂੰ ਦੇਖੋ, ਪੰਜ ਸਭ ਤੋਂ ਜ਼ਿਆਦਾ ਗ਼ਰੀਬ ਲੋਕਾਂ ਦੀ ਪ੍ਰਤੀਸ਼ਤਤਾ ਵਾਲੇ ਰਾਜਾਂ ਦੇ ਨਾਂ ਲਿਖੋ ।
(ii) ਉਨ੍ਹਾਂ ਰਾਜਾਂ ਦੇ ਨਾਂ ਦੱਸੋ ਜਿੱਥੇ ਗਰੀਬੀ ਦੇ ਅਨੁਮਾਨ 22% ਤੋਂ ਘੱਟ ਅਤੇ 15% ਤੋਂ ਵੱਧ ਹੈ ।
(iii) ਉਨ੍ਹਾਂ ਰਾਜਾਂ ਦੇ ਨਾਂ ਦੱਸੋ ਜਿੱਥੇ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਗ਼ਰੀਬੀ ਪ੍ਰਤੀਸ਼ਤ ਹੈ।
ਉੱਤਰ-
(i) ਪੰਜ ਰਾਜ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਗਰੀਬੀ ਦੀ ਪ੍ਰਤੀਸ਼ਤਤਾ ਹੈ-

  • ਬਿਹਾਰ,
  • ਔਡੀਸ਼ਾ,
  • ਅਸਾਮ,
  • ਮਹਾਂਰਾਸ਼ਟਰ,
  • ਉੱਤਰ ਪ੍ਰਦੇਸ਼ ।

(ii) ਅਜਿਹੇ ਰਾਜ ਪੱਛਮੀ ਬੰਗਾਲ, ਮਹਾਂਰਾਸ਼ਟਰ ਅਤੇ ਗੁਜਰਾਤ ਹਨ ।
(iii) ਸਭ ਤੋਂ ਵੱਧ ਗ਼ਰੀਬੀ ਪ੍ਰਤੀਸ਼ਤਤਾ ਬਿਹਾਰ ਅਤੇ ਸਭ ਤੋਂ ਘੱਟ ਕੇਰਲਾ ਵਿੱਚ ਹੈ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

PSEB 9th Class Social Science Guide ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ Important Questions and Answers

ਵਸਤੁਨਿਸ਼ਠ ਪ੍ਰਸ਼ਨ
I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
1993-94 ਵਿੱਚ ਭਾਰਤ ਵਿੱਚ ਗਰੀਬਾਂ ਦਾ ਪ੍ਰਤੀਸ਼ਤ ਸੀ –
(ਉ) 44.3%
(ਅ) 32%
(ਏ) 19.3%
(ਸ) 38.3%.
ਉੱਤਰ-
(ਉ) 44.3%

ਪ੍ਰਸ਼ਨ 2.
ਇਨ੍ਹਾਂ ਵਿੱਚ ਕੌਣ ਗ਼ਰੀਬੀ ਨਿਰਧਾਰਨ ਦਾ ਮਾਪਕ ਹੈ ?
(ਉ) ਵਿਅਕਤੀ ਗਣਨਾ ਅਨੁਪਾਤ
(ਅ) ਸੇਨ ਦਾ ਸੂਚਕਾਂਕ
(ਇ) ਗ਼ਰੀਬੀ ਅੰਤਰਾਲ ਸੂਚਕਾਂਕ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਕਿਹੜੇ ਦੇਸ਼ ਵਿੱਚ ਡਾਲਰ ਵਿੱਚ ਪ੍ਰਤੀ ਵਿਅਕਤੀ ਆਮਦਨ ਸਭ ਤੋਂ ਵੱਧ ਹੈ ?
(ਉ) ਯੂ.ਐੱਸ.ਏ.
(ਅ) ਸਵਿਟਜ਼ਰਲੈਂਡ |
(ਇ) ਨਾਰਵੇ
(ਸ) ਜਾਪਾਨ ।
ਉੱਤਰ-
(ਇ) ਨਾਰਵੇ

ਪ੍ਰਸ਼ਨ 4.
ਕਿਸ ਕਿਸਮ ਦੀ ਗ਼ਰੀਬੀ ਦੋ ਦੇਸ਼ਾਂ ਵਿੱਚ ਤੁਲਨਾ ਨੂੰ ਸੰਭਵ ਬਣਾਉਂਦੀ ਹੈ ?
(ਉ) ਨਿਰਪੇਖ
(ਅ) ਸਾਪੇਖ
(ਇ) ਦੋਨੋਂ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਸਾਪੇਖ

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 5.
ਕਿਹੜਾ ਰਾਜ ਭਾਰਤ ਵਿੱਚ ਸਭ ਤੋਂ ਵੱਧ ਗ਼ਰੀਬ ਰਾਜ ਹੈ ?
(ਉ), ਓਡੀਸ਼ਾ .
(ਅ) ਬਿਹਾਰ
(ਇ) ਮੱਧ ਪ੍ਰਦੇਸ਼
(ਸ) ਪੱਛਮੀ ਬੰਗਾਲ ।
ਉੱਤਰ-
(ਉ), ਓਡੀਸ਼ਾ

II. ਖਾਲੀ ਥਾਂਵਾਂ ਭਰੋ

ਪ੍ਰਸ਼ਨ 1.
………… ਤੋਂ ਭਾਵ ਹੈ ਜੀਵਨ, ਸਿਹਤ ਅਤੇ ਕਾਰਜਕੁਸ਼ਲਤਾ ਲਈ ਨਿਊਨਤਮ ਉਪਭੋਗ ਲੋੜਾਂ ਦੀ ਪ੍ਰਾਪਤੀ ਦੀ ਅਯੋਗਤਾ ।
ਉੱਤਰ-
ਗਰੀਬੀ,

ਪ੍ਰਸ਼ਨ 2.
………… ਗ਼ਰੀਬੀ ਤੋਂ ਭਾਵ ਕਿਸੇ ਦੇਸ਼ ਦੀ ਆਰਥਿਕ ਅਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਗ਼ਰੀਬੀ ਦੇ ਮਾਪ ਤੋਂ ਹੈ ।
ਉੱਤਰ-
ਸਾਪੇਖ,

ਪ੍ਰਸ਼ਨ 3.
………… ਗ਼ਰੀਬੀ ਤੋਂ ਭਾਵ ਵੱਖ-ਵੱਖ ਦੇਸ਼ਾਂ ਦੀ ਪ੍ਰਤੀ ਵਿਅਕਤੀ ਆਮਦਨ ਦੀ ਤੁਲਨਾ ਦੇ ਆਧਾਰ ‘ਤੇ ਗਰੀਬੀ ਤੋਂ ਹੈ ।
ਉੱਤਰ-
ਨਿਰਪੇਖ,

ਪ੍ਰਸ਼ਨ 4.
ਗਰੀਬੀ ਦੀਆਂ ………… ਕਿਸਮਾਂ ਹਨ ।
ਉੱਤਰ-
ਦੋ,

ਪ੍ਰਸ਼ਨ 5.
………… ਉਹ ਹੈ ਜੋ ਉਸ ਖ਼ਰੀਦ ਸ਼ਕਤੀ ਨੂੰ ਪ੍ਰਗਟ ਕਰਦੀ ਹੈ ਜਿਸਦੇ ਦੁਆਰਾ ਲੋਕ ਆਪਣੀਆਂ ਘੱਟੋ ਘੱਟ ਜ਼ਰੂਰਤਾਂ ਨੂੰ ਸੰਤੁਸ਼ਟ ਕਰ ਸਕਦੇ ਹਨ ।
ਉੱਤਰ-
ਗਰੀਬੀ ਰੇਖਾ ।

III. ਸਹੀ/ਗ਼ਲਤ

ਪ੍ਰਸ਼ਨ 1.
ਗ਼ਰੀਬੀ ਦੀਆਂ ਦੋ ਕਿਸਮਾਂ ਹਨ ਸਾਪੇਖ ਅਤੇ ਨਿਰਪੇਖ ਗ਼ਰੀਬੀ ।
ਉੱਤਰ-
ਸਹੀ,

ਪ੍ਰਸ਼ਨ 2.
ਗ਼ਰੀਬੀ ਭਾਰਤ ਦੀ ਮੁੱਖ ਸਮੱਸਿਆ ਹੈ ।
ਉੱਤਰ-
ਸਹੀ,

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 3.
ਵਿਅਕਤੀ ਗਣਨਾ ਅਨੁਪਾਤ ਗ਼ਰੀਬੀ ਤੋਂ ਹੇਠਾਂ ਰਹਿਣ ਵਾਲੀ ਜਨਸੰਖਿਆ ਨੂੰ ਦਰਸਾਉਂਦੀ ਹੈ ।
ਉੱਤਰ-
ਸਹੀ,

ਪ੍ਰਸ਼ਨ 4.
ਵੱਧ ਰਹੀ ਜਨਸੰਖਿਆ ਵੱਧ ਰਹੀ ਗ਼ਰੀਬੀ ਨੂੰ ਪ੍ਰਗਟ ਕਰਦੀ ਹੈ ।
ਉੱਤਰ-
ਸਹੀ,

ਪ੍ਰਸ਼ਨ 5.
ਵਿਅਕਤੀ ਗਣਨਾ ਅਨੁਪਾਤ ਅਤੇ ਗਰੀਬੀ ਪ੍ਰਭਾਵ ਅਨੁਪਾਤ ਸਮਾਨ ਮਦਾਂ ਹਨ ।
ਉੱਤਰ-
ਸਹੀ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿੱਚ ਵਿਸ਼ਵ ਜਨਸੰਖਿਆ ਦਾ ਕਿੰਨਾ ਹਿੱਸਾ ਨਿਵਾਸ ਕਰਦਾ ਹੈ ?
ਉੱਤਰ-
ਭਾਰਤ ਵਿੱਚ ਵਿਸ਼ਵ ਦਾ 1/5 ਭਾਗ ਨਿਵਾਸ ਕਰਦਾ ਹੈ ।

ਪ੍ਰਸ਼ਨ 2. UNICEF ਦੇ ਅਨੁਸਾਰ ਭਾਰਤ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਮਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ?
ਉੱਤਰ-
ਲਗਪਗ 2.3 ਮਿਲੀਅਨ ਬੱਚੇ ।

ਪ੍ਰਸ਼ਨ 3.
ਸਾਲ 2011-12 ਵਿੱਚ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦਾ ਪ੍ਰਤੀਸ਼ਤ ਕਿੰਨਾ ਸੀ ?
ਉੱਤਰ-
21.7 ਪ੍ਰਤੀਸ਼ਤ 1

ਪ੍ਰਸ਼ਨ 4.
ਗ਼ਰੀਬੀ ਦੀਆਂ ਕਿਸਮਾਂ ਕੀ ਹਨ ?
ਉੱਤਰ-

  • ਨਿਰਪੇਖ ਗ਼ਰੀਬੀ
  • ਸਾਪੇਖ ਗ਼ਰੀਬੀ ।

ਪ੍ਰਸ਼ਨ 5.
ਕੈਲੋਰੀ ਕੀ ਹੁੰਦੀ ਹੈ ?
ਉੱਤਰ-
ਇੱਕ ਵਿਅਕਤੀ ਇੱਕ ਦਿਨ ਵਿੱਚ ਜਿੰਨਾ ਭੋਜਨ ਕਰਦਾ ਹੈ ਉਸ ਤੋਂ ਪ੍ਰਾਪਤ ਸ਼ਕਤੀ ਨੂੰ ਕੈਲੋਰੀ ਕਹਿੰਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਦੇ ਸਾਹਮਣੇ ਆਉਣ ਵਾਲੀ ਚੁਣੌਤੀ ਕੀ ਹੈ ?
ਉੱਤਰ-
ਭਾਰਤ ਵਿੱਚ ਗ਼ਰੀਬੀ ਵਿੱਚ ਨਿਸਚਿਤ ਰੂਪ ਵਿੱਚ ਕਮੀ ਆਈ ਹੈ, ਪਰ ਪ੍ਰਤੀ ਦੇ ਬਾਵਜੂਦ ਗ਼ਰੀਬੀ ਦਾ ਖ਼ਾਤਮਾ ਭਾਰਤ ਦੀ ਇੱਕ ਸਭ ਤੋਂ ਵੱਡੀ ਚੁਣੌਤੀ ਹੈ । ਆਉਣ ਵਾਲੀ ਚੁਣੌਤੀ ਗ਼ਰੀਬੀ ਦੀ ਅਵਧਾਰਨਾ ਦਾ ਵਿਸਤਾਰ ‘ਮਾਨਵ ਗ਼ਰੀਬੀ ਦੇ ਰੂਪ ਵਿੱਚ ਹੋਣ ਨਾਲ ਹੈ । ਇਸ ਲਈ ਭਾਰਤ ਦੇ ਸਾਹਮਣੇ ਸਾਰਿਆਂ ਨੂੰ ਸਿਹਤ ਸੇਵਾ, ਸਿੱਖਿਆ, ਰੁਜ਼ਗਾਰ ਸੁਰੱਖਿਆ ਮੁਹੱਈਆ ਕਰਵਾਉਣਾ, ਲਿੰਗਕ ਸਮਾਨਤਾ ਅਤੇ ਗ਼ਰੀਬਾਂ ਦਾ ਆਦਰ ਵਰਗੀਆਂ ਵੱਡੀਆਂ ਚੁਣੌਤੀਆਂ ਹੋਣਗੀਆਂ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 2.
ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਕੈਲੋਰੀ ਵਿੱਚ ਅੰਤਰ ਕਿਉਂ ਹੈ ?
ਉੱਤਰ-
ਇਹ ਅੰਤਰ ਇਸ ਲਈ ਹੈ ਕਿਉਂਕਿ ਪੇਂਡੂ ਖੇਤਰਾਂ ਵਿੱਚ ਲੋਕ ਸਰੀਰਿਕ ਕੰਮ ਜ਼ਿਆਦਾ ਕਰਦੇ ਹਨ ਜਿਸਦੇ ਨਾਲ ਉਨ੍ਹਾਂ ਨੂੰ ਜ਼ਿਆਦਾ ਥਕਾਵਟ ਹੁੰਦੀ ਹੈ । ਸ਼ਹਿਰਾਂ ਦੇ ਲੋਕਾਂ ਦੀ ਤੁਲਨਾ ਵਿਚ ਉਨ੍ਹਾਂ ਨੂੰ ਜ਼ਿਆਦਾ ਊਰਜਾ ਦੀ ਜ਼ਰੂਰਤ ਹੁੰਦੀ ਹੈ ।

ਪ੍ਰਸ਼ਨ 3.
ਗਰੀਬੀ ਦੂਰ ਕਰਨ ਦੇ ਲਈ ਉਪਾਅ ਦੱਸੋ ।
ਉੱਤਰ-
ਗ਼ਰੀਬੀ ਨੂੰ ਹੇਠਾਂ ਲਿਖੇ ਉਪਾਵਾਂ ਦੁਆਰਾ ਦੂਰ ਕੀਤਾ ਜਾ ਸਕਦਾ ਹੈ-

  1. ਛੋਟੇ ਅਤੇ ਕੁਟੀਰ ਉਦਯੋਗਾਂ ਨੂੰ ਉਤਸ਼ਾਹ ॥
  2. ਭਾਰੇ ਉਦਯੋਗਾਂ ਅਤੇ ਹਰੀ ਕ੍ਰਾਂਤੀ ਦੇ ਲਈ ਉਤਸ਼ਾਹ ।
  3. ਜਨਸੰਖਿਆ ਨਿਯੰਤਰਨ
  4. ਰੀਬੀ ਖ਼ਾਤਮਾ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਕਰਨਾ ।

ਪ੍ਰਸ਼ਨ 4.
ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਕ੍ਰਮ ਕੀ ਹੈ ?
ਉੱਤਰ-
ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਕੂਮ’ ਨੂੰ 2004 ਵਿੱਚ ਸਭ ਤੋਂ ਪਿਛੜੇ 150 ਜ਼ਿਲਿਆਂ ਵਿੱਚ ਗ਼ਰੀਬੀ ਖ਼ਾਤਮੇ ਦੇ ਲਈ ਲਾਗੂ ਕੀਤਾ ਗਿਆ ਸੀ । ਇਹ ਕਾਰਜਕ੍ਰਮ ਉਨ੍ਹਾਂ ਸਾਰੇ ਪੇਂਡੂ ਗਰੀਬਾਂ ਦੇ ਲਈ ਹੈ ਜਿਨ੍ਹਾਂ ਨੂੰ ਮਜ਼ਦੂਰੀ ਤੇ ਰੋਜ਼ਗਾਰ ਦੀ ਜ਼ਰੂਰਤ ਹੈ ਅਤੇ ਜਿਹੜੇ ਅਕੁਸ਼ਲ ਸਰੀਰਿਕ ਕੰਮ ਕਰਨ ਦੇ ਇੱਛੁਕ ਹਨ । ਇਸਦਾ ਕਾਰਜਰੁੱਪ ਸੌ ਫ਼ੀਸਦੀ ਕੇਂਦਰੀ ਵਿੱਤ ਪੋਸ਼ਣ ਕਾਰਜਕੂਮ ਦੇ ਰੂਪ ਵਿੱਚ ਕੀਤਾ ਗਿਆ ਹੈ ਅਤੇ ਰਾਜਾਂ ਨੂੰ ਖਾਧਅਨਾਜ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ ।

ਪ੍ਰਸ਼ਨ 5.
ਗ਼ਰੀਬੀ ਨਾਲ ਗ੍ਰਸਤ ਕਿਹੜੇ ਲੋਕ ਹਨ ?
ਉੱਤਰ-
ਅਨੁਸੂਚਿਤ ਜਨ-ਜਾਤੀਆਂ, ਅਨੁਸੂਚਿਤ ਜਾਤੀਆਂ, ਪੇਂਡੂ ਗ੍ਰਾਮੀਣ ਖੇਤੀ ਕਰਨ ਵਾਲੇ ਮਜ਼ਦੂਰ, ਨਗਰਾਂ ਵਿੱਚ ਰਹਿਣ ਵਾਲੇ ਅਨਿਯਮਿਤ ਮਜ਼ਦੂਰ, ਬਿਰਧ ਲੋਕ, ਢਾਬਿਆਂ ਵਿੱਚ ਕੰਮ ਕਰਨ ਵਾਲੇ ਬੱਚੇ, ਝੁੱਗੀਆਂ ਵਿੱਚ ਰਹਿਣ ਵਾਲੇ ਲੋਕ, ਭਿਖਾਰੀ ਆਦਿ ਗ਼ਰੀਬੀ ਨਾਲ ਗ੍ਰਸਤ ਲੋਕ ਹਨ ।

ਪ੍ਰਸ਼ਨ 6.
ਰਾਸ਼ਟਰੀ ਪੇਂਡੂ ਰੋਜ਼ਗਾਰ ਗਰੰਟੀ ਅਧਿਨਿਯਮ ਕੀ ਹੈ ?
ਉੱਤਰ-
ਇਹ ਵਿਧੇਅਕ ਸਤੰਬਰ 2005 ਵਿੱਚ ਪਾਸ ਕੀਤਾ ਗਿਆ ਹੈ ਜੋ ਹਰੇਂਕ ਸਾਲ ਦੇਸ਼ ਦੇ 200 ਜ਼ਿਲ੍ਹਿਆਂ ਵਿੱਚ ਹਰੇਕ ਗ੍ਰਾਮੀਣ ਪਰਿਵਾਰ ਨੂੰ 100 ਦਿਨ ਦੇ ਸੁਨਿਸਚਿਤ ਰੋਜ਼ਗਾਰ ਦੀ ਵਿਵਸਥਾ ਕਰਦਾ ਹੈ । ਬਾਅਦ ਵਿੱਚ ਇਸਦਾ ਵਿਸਤਾਰ 600 ਜ਼ਿਲ੍ਹਿਆਂ ਵਿੱਚ ਕੀਤਾ ਜਾਏਗਾ । ਇਸ ਵਿੱਚ ਇੱਕ ਤਿਹਾਈ ਰੋਜ਼ਗਾਰ ਮਹਿਲਾਵਾਂ ਲਈ ਰਾਖਵੇਂ ਹਨ ।

ਪ੍ਰਸ਼ਨ 7.
ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ‘ਤੇ ਨੋਟ ਲਿਖੋ ।
ਉੱਤਰ-
ਇਹ ਯੋਜਨਾ ਸਾਲ 1993 ਵਿੱਚ ਆਰੰਭ ਕੀਤੀ ਗਈ ਹੈ । ਇਸਦਾ ਉਦੇਸ਼ ਪੇਂਡੂ (ਗਾਮੀਣ ਖੇਤਰਾਂ ਅਤੇ ਛੋਟੇ ਸ਼ਹਿਰਾਂ ਵਿੱਚ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਦੇ ਲਈ ਸਵੈ-ਰੋਜ਼ਗਾਰ ਦੇ ਅਵਸਰ ਪੈਦਾ ਕਰਨਾ ਹੈ । ਉਨ੍ਹਾਂ ਨੂੰ ਲਘੂ ਵਿਵਸਾਇ ਅਤੇ ਉਦਯੋਗ ਸਥਾਪਿਤ ਕਰਨ ਲਈ ਸਹਾਇਤਾ ਦਿੱਤੀ ਜਾਂਦੀ ਹੈ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 8.
ਪੇਂਡੂ ਰੋਜ਼ਗਾਰ ਸਿਰਜਣ ਕਾਰਜਕ੍ਰਮ ‘ਤੇ ਨੋਟ ਲਿਖੋ ।
ਉੱਤਰ-
ਇਸਨੂੰ ਸਾਲ 1995 ਵਿੱਚ ਆਰੰਭ ਕੀਤਾ ਗਿਆ ਹੈ ਜਿਸਦਾ ਉਦੇਸ਼ ਗ੍ਰਾਮੀਣ ਖੇਤਰਾਂ ਅਤੇ ਛੋਟੇ ਸ਼ਹਿਰਾਂ ਵਿੱਚ ਸਵੈ-ਰੋਜ਼ਗਾਰ ਦੇ ਅਵਸਰ ਪੈਦਾ ਕਰਨਾ ਹੈ |ਦਸਵੀਂ ਪੰਜ-ਸਾਲਾ ਯੋਜਨਾ ਵਿੱਚ ਇਸ ਕਾਰਜਕ੍ਰਮ ਦੇ ਅੰਤਰਗਤ 25 ਲੱਖ ਨਵੇਂ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਦਾ ਉਦੇਸ਼ ਰੱਖਿਆ ਗਿਆ ਹੈ ।

ਪ੍ਰਸ਼ਨ 9.
ਸਵਰਨ ਜਯੰਤੀ ਸ਼ਾਮ ਸਵੈ-ਰੋਜ਼ਗਾਰ ਯੋਜਨਾ ਦਾ ਵਰਣਨ ਕਰੋ ।
ਉੱਤਰ-
ਇਸਦਾ ਆਰੰਭ ਸਾਲ 1999 ਵਿੱਚ ਕੀਤਾ ਗਿਆ ਜਿਸਦਾ ਉਦੇਸ਼ ਸਹਾਇਤਾ ਪ੍ਰਾਪਤ ਗ਼ਰੀਬ ਪਰਿਵਾਰਾਂ ਨੂੰ ਸਵੈਸਹਾਇਤਾ ਸਮੂਹਾਂ ਵਿੱਚ ਸੰਗਠਿਤ ਕਰਕੇ ਬੈਂਕ ਕਰਜ਼ ਅਤੇ ਸਰਕਾਰੀ ਸਹਾਇਕੀ ਦੇ ਸੰਯਜੋਨ ਦੁਆਰਾ ਗ਼ਰੀਬੀ ਰੇਖਾ ਤੋਂ ਉੱਪਰ ਲਿਆਉਣਾ ਹੈ ।

ਪ੍ਰਸ਼ਨ 10.
ਪ੍ਰਧਾਨ ਮੰਤਰੀ ਮੋਦਯ ਯੋਜਨਾ ਕੀ ਹੈ ?
ਉੱਤਰ-
ਇਸਨੂੰ ਸਾਲ 2000 ਵਿੱਚ ਆਰੰਭ ਕੀਤਾ ਗਿਆ । ਇਸਦੇ ਅੰਤਰਗਤ ਮੁੱਢਲੀ ਸਿਹਤ, ਮੁੱਢਲੀ ਸਿੱਖਿਆ, ਗ੍ਰਾਮੀਣ ਸਹਾਇਤਾ (ਸਹਾਰਾ), ਗ੍ਰਾਮੀਣ ਪੀਣ-ਵਾਲਾ ਪਾਣੀ ਅਤੇ ਗ੍ਰਾਮੀਣ ਬਿਜਲੀਕਰਨ ਵਰਗੀਆਂ ਮੂਲ ਸੁਵਿਧਾਵਾਂ ਦੇ ਲਈ ਰਾਜਾਂ ਨੂੰ ਵਾਧੂ ਕੇਂਦਰੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ।

ਪ੍ਰਸ਼ਨ 11.
ਵਿਸ਼ਵ ਗ਼ਰੀਬ ਪਰਿਦ੍ਰਿਸ਼ ‘ਤੇ ਨੋਟ ਲਿਖੋ ।
ਉੱਤਰ-
ਵਿਕਾਸਸ਼ੀਲ ਦੇਸ਼ਾਂ ਵਿੱਚ ਅਤਿਅੰਤ ਆਰਥਿਕ ਗ਼ਰੀਬੀ ਵਿਸ਼ਵ ਬੈਂਕ ਦੀ ਪਰਿਭਾਸ਼ਾ ਦੇ ਅਨੁਸਾਰ ਪ੍ਰਤੀਦਿਨ ॥ ਡਾਲਰ ਤੋਂ ਘੱਟ ’ਤੇ ਜੀਵਨ-ਨਿਰਵਾਹ ਕਰਨਾ) ਵਿੱਚ ਰਹਿਣ ਵਾਲੇ ਲੋਕਾਂ ਦਾ ਅਨੁਪਾਤ 1990 ਵਿੱਚ 28 ਪ੍ਰਤੀਸ਼ਤ ਤੋਂ ਡਿੱਗ ਕੇ 2001 ਵਿੱਚ 21 ਪ੍ਰਤੀਸ਼ਤ ਹੋ ਗਿਆ ਹੈ । ਭਾਵੇਂ ਕਿ ਵਿਸ਼ਵ ਗ਼ਰੀਬੀ ਵਿੱਚ ਵਰਣਨਯੋਗ ਗਿਰਾਵਟ ਆਈ ਹੈ, ਲੇਕਿਨ ਇਸ ਵਿੱਚ ਕਾਫ਼ੀ ਖੇਤਰੀ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ ।

ਪ੍ਰਸ਼ਨ 12.
ਭਾਰਤ ਵਿੱਚ ਗ਼ਰੀਬੀ ਰੇਖਾ ਦਾ ਨਿਰਧਾਰਨ ਕਿਵੇਂ ਹੁੰਦਾ ਹੈ ?
ਉੱਤਰ-
ਭਾਰਤ ਵਿੱਚ ਗ਼ਰੀਬੀ ਰੇਖਾ ਦਾ ਨਿਰਧਾਰਨ ਆਮਦਨ ਜਾਂ ਉਪਭੋਗ ਪੱਧਰਾਂ ਦੇ ਆਧਾਰ ‘ਤੇ ਕੀਤਾ ਜਾਂਦਾ ਹੈ । ਆਮਦਨ ਆਕਲਨ ਦੇ ਆਧਾਰ ‘ਤੇ 2000 ਵਿੱਚ ਕਿਸੇ ਵਿਅਕਤੀ ਦੇ ਲਈ ਗ਼ਰੀਬੀ ਰੇਖਾ ਦਾ ਨਿਰਧਾਰਨੇ ਗ੍ਰਾਮੀਣ ਖੇਤਰਾਂ ਵਿੱਚ 3 328 ਪ੍ਰਤੀ ਮਹੀਨਾ ਅਤੇ ਸ਼ਹਿਰੀ ਖੇਤਰਾਂ ਵਿੱਚ ਤੋਂ 454 ਪ੍ਰਤੀ ਮਹੀਨਾ ਕੀਤਾ ਗਿਆ ਸੀ । ਉਪਭੋਗ ਆਕਲਨ ਦੇ ਆਧਾਰ ‘ਤੇ ਭਾਰਤ ਵਿੱਚ ਸਵੀਕ੍ਰਿਤ ਕੈਲੋਰੀ ਜ਼ਰੂਰਤ ਗ੍ਰਾਮੀਣ ਖੇਤਰਾਂ ਵਿੱਚ 2400 ਕੈਲੋਰੀ ਪ੍ਰਤੀ ਵਿਅਕਤੀ ਪ੍ਰਤੀਦਿਨ ਅਤੇ ਸ਼ਹਿਰੀ ਖੇਤਰਾਂ ਵਿੱਚ 2100 ਕੈਲੋਰੀ ਪ੍ਰਤੀ ਵਿਅਕਤੀ ਪ੍ਰਤੀਦਿਨ ਹੈ ।

ਪ੍ਰਸ਼ਨ 13.
ਗਰੀਬੀ ਦੇ ਮੁੱਖ ਸੂਚਕ ਕੀ ਹਨ ?
ਉੱਤਰ-
ਗ਼ਰੀਬੀ ਦੇ ਮੁੱਖ ਸੂਚਕ ਹੇਠ ਲਿਖੇ ਹਨ-

  • ਗ਼ਰੀਬੀ ਦਾ ਅਰਥ ਭੁੱਖ ਅਤੇ ਅਵਾਸ ਦੀ ਘਾਟ ਹੈ ।
  • ਗ਼ਰੀਬੀ ਦਾ ਅਰਥ ਸ਼ੁੱਧ ਪਾਣੀ ਦੀ ਕਮੀ ਅਤੇ ਸਫ਼ਾਈ ਸਹੂਲਤਾਂ ਦੀ ਘਾਟ ਹੈ ।
  • ਗ਼ਰੀਬੀ ਇੱਕ ਅਜਿਹੀ ਅਵਸਥਾ ਹੈ, ਜਦੋਂ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਪਾਉਂਦੇ ਜਾਂ ਕੋਈ ਬਿਮਾਰ ਆਦਮੀ ਇਲਾਜ ਨਹੀਂ ਕਰਵਾ ਪਾਉਂਦਾ ।
  • ਗ਼ਰੀਬੀ ਦਾ ਅਰਥ ਨਿਯਮਿਤ ਰੋਜ਼ਗਾਰ ਦੀ ਕਮੀ ਵੀ ਹੈ ਅਤੇ ਨਿਊਨਤਮ ਸ਼ਾਲੀਨਤਾ ਪੱਧਰ ਦੀ ਘਾਟ ਵੀ ਹੈ ।
  • ਗ਼ਰੀਬੀ ਦਾ ਅਰਥ ਅਸਹਾਇਤਾ ਦੀ ਭਾਵਨਾ ਦੇ ਨਾਲ ਜੀਊਣਾ ਹੈ ।

ਪ੍ਰਸ਼ਨ 14.
ਅਗਲੇ ਦਸ ਜਾਂ ਪੰਦਰਾਂ ਸਾਲਾਂ ਵਿੱਚ ਗ਼ਰੀਬੀ ਦੇ ਖ਼ਾਤਮੇ ਵਿੱਚ ਪ੍ਰਤੀ ਹੋਵੇਗੀ ਇਸਦੇ ਲਈ ਜ਼ਿੰਮੇਵਾਰ ਕੁੱਝ ਕਾਰਨ ਦੱਸੋ ।
ਉੱਤਰ-

  • ਸਰਵਜਨਕ ਮੁਫ਼ਤ ਮੁੱਢਲੀ ਸਿੱਖਿਆ ਦਾ ਵਾਧੇ ‘ਤੇ ਜ਼ੋਰ ਦੇਣਾ ।
  • ਆਰਥਿਕ ਵਾਧਾ
  • ਜਨਸੰਖਿਆ ਵਾਧੇ ਵਿੱਚ ਗਿਰਾਵਟ
  • ਮਹਿਲਾਵਾਂ ਦੀਆਂ ਸ਼ਕਤੀਆਂ ਵਿੱਚ ਵਾਧਾ ।

ਪ੍ਰਸ਼ਨ 15.
ਗਰੀਬੀ ਵਿਰੋਧੀ ਕਾਰਜਕ੍ਰਮਾਂ ਦਾ ਸਿੱਟਾ ਮਿਸ਼ਰਿਤ ਰਿਹਾ ਹੈ । ਕੁੱਝ ਕਾਰਨ ਦੱਸੋ ।
ਉੱਤਰ-

  1. ਅਤਿ ਜਨਸੰਖਿਆ
  2. ਭ੍ਰਿਸ਼ਟਾਚਾਰ
  3. ਕਾਰਜਕੂਮਾਂ ਦੇ ਉੱਚਿਤ ਨਿਰਧਾਰਕ ਦੀ ਘੱਟ ਪ੍ਰਭਾਵਸ਼ੀਲਤਾ
  4. ਕਾਰਜਕੂਮਾਂ ਦੀ ਅਧਿਕਤਾ ।

ਪ੍ਰਸ਼ਨ 16.
ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਗ੍ਰਾਮ ਦੇ ਮੁੱਖ ਉਦੇਸ਼ ਕੀ ਹਨ ?
ਉੱਤਰ-

  1. ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਕ੍ਰਮ ਸੰਨ 2004 ਵਿੱਚ ਦੇਸ਼ ਦੇ 150 ਸਭ ਤੋਂ ਜ਼ਿਆਦਾ ਪਿਛੜੇ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤਾ ਗਿਆ ।
  2. ਇਹ ਕਾਰਜਕੂਮ ਸਾਰੇ ਗ੍ਰਾਮੀਣ ਗ਼ਰੀਬਾਂ ਲਈ ਹੈ, ਜਿਨ੍ਹਾਂ ਨੂੰ ਮਜ਼ਦੂਰੀ ਤੇ ਰੋਜ਼ਗਾਰ ਦੀ ਲੋੜ ਹੈ ਅਤੇ ਜੋ ਅਕੁਸ਼ਲ ਸਰੀਰਕ ਕੰਮ ਕਰਨ ਦੇ ਇੱਛੁਕ ਹਨ ।
  3. ਇਸ ਨੂੰ ਅਮਲੀ ਰੂਪ ਸੌ ਫ਼ੀਸਦੀ ਕੇਂਦਰੀ ਵਿੱਤ ਪੋਸ਼ਿਤ ਕਾਰਜਕ੍ਰਮ ਦੇ ਰੂਪ ਵਿੱਚ ਕੀਤਾ ਗਿਆ ਹੈ ।

ਪ੍ਰਸ਼ਨ 17.
ਭਾਰਤ ਵਿੱਚ ਸਰੀਬੀ ਦੇ ਕਾਰਨ ਦੱਸੋ ।
ਉੱਤਰ-ਭਾਰਤ ਵਿੱਚ ਗ਼ਰੀਬੀ ਦੇ ਕਾਰਨ ਹੇਠ ਲਿਖੇ ਹਨ-

  • ਬ੍ਰਿਟਿਸ਼ ਬਸਤੀਵਾਦੀ ਪ੍ਰਸ਼ਾਸਨ ਦੌਰਾਨ ਆਰਥਿਕ ਵਿਕਾਸ ਦਾ ਨੀਵਾਂ ਪੱਧਰ ।
  • ਵਿਕਲਪਿਕ ਵਿਵਸਾਇ ਨਾ ਹੋਣ ਦੇ ਕਾਰਨ ਗ੍ਰਾਮੀਣ ਲੋਕਾਂ ਦਾ ਮਾਤਰ ਖੇਤੀਬਾੜੀ ‘ਤੇ ਨਿਰਭਰ ਹੋਣਾ ।
  • ਆਮਦਨ ਦੀਆਂ ਅਸਮਾਨਤਾਵਾਂ ।
  • ਜਨਸੰਖਿਆ ਵਾਧਾ !
  • ਸਮਾਜਿਕ ਕਾਰਨ ਜਿਵੇਂ ਅਨਪੜ੍ਹਤਾ, ਵੱਡਾ ਪਰਿਵਾਰ, ਉੱਤਰਾਧਿਕਾਰ ਕਾਨੂੰਨ ਅਤੇ ਜਾਤੀ ਪ੍ਰਥਾ ਆਦਿ ।
  • ਸੱਭਿਆਚਾਰਕ ਕਾਰਨ ਜਿਵੇਂ ਮੇਲਿਆਂ, ਤਿਉਹਾਰਾਂ ਆਦਿ ‘ਤੇ ਫ਼ਜ਼ੂਲ-ਖ਼ਰਚੀ ।
  • ਆਰਥਿਕ ਕਾਰਨ ਜਿਵੇਂ ਕਰਜ਼ ਲੈ ਕੇ ਉਸਨੂੰ ਨਾ ਚੁਕਾ ਪਾਉਣਾ ।
  • ਅਸਮਰੱਥਾ ਅਤੇ ਭ੍ਰਿਸ਼ਟਾਚਾਰ ਕਾਰਨ ਗ਼ਰੀਬੀ ਉਮੂਲਨ ਕਾਰਜਕੂਮਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਨਾ ਲਾਗੂ ਹੋਣਾ |

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 18.
ਗ਼ਰੀਬੀ ਘਟਾਉਣ ਦੇ ਕੋਈ ਚਾਰ ਪ੍ਰੋਗਰਾਮਾਂ ਦਾ ਵਰਣਨ ਕਰੋ ।
ਉੱਤਰ-
ਗਰੀਬੀ ਘਟਾਉਣ ਦੇ ਪ੍ਰੋਗਰਾਮ ਹੇਠ ਲਿਖੇ ਹਨ-
1. ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ-ਇਸ ਨੂੰ 1993 ਵਿੱਚ ਸ਼ੁਰੂ ਕੀਤਾ ਗਿਆ ਜਿਸਦਾ ਉਦੇਸ਼ ਗ੍ਰਾਮੀਣ ਖੇਤਰਾਂ ਅਤੇ | ਛੋਟੇ ਸ਼ਹਿਰਾਂ ਵਿੱਚ ਸਿੱਖਿਅਤ ਬੇਰੁਜ਼ਗਾਰ ਨੌਜਵਾਨਾਂ ਲਈ ਸਵੈ-ਰੋਜ਼ਗਾਰ ਦੇ ਮੌਕੇ ਸਿਰਜਿਤ ਕਰਨਾ ਹੈ ।

2. ਗ੍ਰਾਮੀਣ ਰੋਜ਼ਗਾਰ ਸਿਰਜਣ ਕਾਰਜਕੁਮ-ਇਹ ਕਾਰਜਕ੍ਰਮ 1995 ਵਿੱਚ ਆਰੰਭ ਕੀਤਾ ਗਿਆ ਜਿਸਦਾ ਉਦੇਸ਼ ਗ੍ਰਾਮੀਣ ਖੇਤਰਾਂ ਅਤੇ ਛੋਟੇ ਸ਼ਹਿਰਾਂ ਵਿੱਚ ਸਵੈ-ਰੋਜ਼ਗਾਰ ਦੇ ਮੌਕੇ ਸਿਰਜਿਤ ਕਰਨਾ ਹੈ । ਦਸਵੀਂ ਪੰਜ ਸਾਲਾ ਯੋਜਨਾ ਵਿੱਚ ਇਸ ਕਾਰਜਕ੍ਰਮ ਦੇ ਤਹਿਤ 25 ਲੱਖ ਨਵੇਂ ਰੋਜ਼ਗਾਰ ਦੇ ਮੌਕੇ ਸਿਰਜਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ ।

3. ਸਵਰਨ ਜਯੰਤੀ ਰਾਅ ਸਵੈ-ਰੋਜ਼ਗਾਰ ਯੋਜਨਾ-ਇਸਦਾ ਆਰੰਭ 1999 ਵਿੱਚ ਕੀਤਾ ਗਿਆ ਜਿਸਦਾ ਉਦੇਸ਼ ਸਹਾਇਤਾ ਪ੍ਰਾਪਤ ਗ਼ਰੀਬ ਪਰਿਵਾਰਾਂ ਨੂੰ ਸਵੈ-ਸਹਾਇਤਾ ਸਮੂਹਾਂ ਵਿੱਚ ਸੰਗਠਿਤ ਕਰਕੇ ਬੈਂਕ ਕਰਜ਼ ਅਤੇ ਸਰਕਾਰੀ ਸਹਾਇਕੀ ਦੇ ਸੰਯੋਜਨ ਦੁਆਰਾ ਗਰੀਬੀ ਰੇਖਾ ਤੋਂ ਉੱਪਰ ਲਿਆਉਣਾ ਹੈ ।

4. ਪ੍ਰਧਾਨ ਮੰਤਰੀ ਮੋਦਯ ਯੋਜਨਾ-ਇਸਦਾ ਆਰੰਭ 2000 ਵਿੱਚ ਕੀਤਾ ਗਿਆ, ਜਿਸਦੇ ਤਹਿਤ ਮੁੱਢਲੀ ਸਿਹਤ, ਸਿੱਖਿਆ, ਗ੍ਰਾਮੀਣ ਆਸਰਾ, ਗ੍ਰਾਮੀਣ ਪੀਣ ਦਾ ਪਾਣੀ ਅਤੇ ਗ੍ਰਾਮੀਣ ਬਿਜਲੀਕਰਨ ਵਰਗੀਆਂ ਮੂਲ ਸਹੂਲਤਾਂ ਲਈ ਰਾਜਾਂ ਨੂੰ ਵਾਧੂ ਕੇਂਦਰੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ।

ਪ੍ਰਸ਼ਨ 19.
ਗਰੀਬੀ ਦਾ ਸਮਾਜਿਕ ਅਪਵਰਜਨ ਕੀ ਹੈ ?
ਉੱਤਰ-
ਇਸ ਧਾਰਨਾ ਦੇ ਅਨੁਸਾਰ ਗ਼ਰੀਬੀ ਨੂੰ ਇਸ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ ਕਿ ਗ਼ਰੀਬਾਂ ਨੂੰ ਬਿਹਤਰ ਮਾਹੌਲ ਅਤੇ ਚੰਗੇ ਵਾਤਾਵਰਨ ਵਿੱਚ ਰਹਿਣ ਵਾਲੇ ਸੰਪੰਨ ਲੋਕਾਂ ਦੀ ਸਮਾਜਿਕ ਸਮਾਨਤਾ ਤੋਂ ਅਪਵਰਜਿਤ ਰਹਿ ਕੇ ਸਿਰਫ਼ ਅਣਸੁਖਾਵੇਂ ਵਾਤਾਵਰਨ ਵਿੱਚ ਦੁਸਰੇ ਗਰੀਬਾਂ ਨਾਲ ਰਹਿਣਾ ਪੈਂਦਾ ਹੈ । ਆਮ ਅਰਥ ਵਿੱਚ ਸਮਾਜਿਕ ਅਪਵਰਜਨ ਗ਼ਰੀਬੀ ਦਾ ਇੱਕ ਕਾਰਨ ਅਤੇ ਨਤੀਜਾ ਦੋਵੇਂ ਹੋ ਸਕਦੇ ਹਨ ।

ਮੋਟੇ ਤੌਰ ‘ਤੇ ਇਹ ਇੱਕ ਪ੍ਰਕਿਰਿਆ ਹੈ ਜਿਸਦੇ ਦੁਆਰਾ ਵਿਅਕਤੀ ਜਾਂ ਸਮੂਹ ਉਨ੍ਹਾਂ ਸਹੂਲਤਾਂ, ਲਾਭਾਂ ਅਤੇ ਮੌਕਿਆਂ ਤੋਂ ਅਪਵਰਜਿਤ ਰਹਿੰਦੇ ਹਨ, ਜਿਨ੍ਹਾਂ ਦਾ ਉਪਭੋਗ ਦੂਸਰੇ ਕਰਦੇ ਹਨ। ਇਸਦਾ ਇੱਕ ਵਿਸ਼ਿਸ਼ਟ ਉਦਾਹਰਨ ਭਾਰਤ ਵਿੱਚ ਜਾਤੀ ਵਿਵਸਥਾ ਦੀ ਕਾਰਜ਼ ਸ਼ੈਲੀ ਹੈ, ਜਿਸ ਵਿੱਚ ਕੁੱਝ ਜਾਤੀਆਂ ਦੇ ਲੋਕਾਂ ਨੂੰ ਸਮਾਨ ਮੌਕਿਆਂ ਤੋਂ ਅਪਵਰਜਿਤ ਰੱਖਿਆ ਜਾਂਦਾ ਹੈ ।

ਪ੍ਰਸ਼ਨ 20.
ਗ਼ਰੀਬੀ ਦੀ ਅਸੁਰੱਖਿਆ ਧਾਰਨਾ ਤੋਂ ਕੀ ਭਾਵ ਹੈ ?
ਉੱਤਰ-
ਗ਼ਰੀਬੀ ਦੇ ਪ੍ਰਤੀ ਸੁਰੱਖਿਆ ਇੱਕ ਮਾਪ ਹੈ ਜੋ ਕੁੱਝ ਵਿਸ਼ੇਸ਼ ਸਮੁਦਾਇ ਜਾਂ ਵਿਅਕਤੀਆਂ ਦੇ ਭਾਵੀ ਸਾਲਾਂ ਵਿੱਚ ਗ਼ਰੀਬ ਹੋਣ ਜਾਂ ਗ਼ਰੀਬ ਬਣੇ ਰਹਿਣ ਦੀ ਵਧੇਰੇ ਸੰਭਾਵਨਾ ਜਤਾਉਂਦਾ ਹੈ । ਅਸੁਰੱਖਿਆ ਦਾ ਨਿਰਧਾਰਨ ਪਰਿਸੰਪੱਤੀਆਂ, ਸਿੱਖਿਆ, ਸਿਹਤ ਅਤੇ ਰੋਜ਼ਗਾਰ ਦੇ ਮੌਕਿਆਂ ਦੇ ਤੌਰ ‘ਤੇ ਜੀਵਿਕਾ ਖੋਜਣ ਲਈ ਵੱਖ-ਵੱਖ ਸਮੁਦਾਵਾਂ ਕੋਲ ਮੁਹੱਈਆ ਵਿਕਲਪਾਂ ਤੋਂ ਹੁੰਦਾ ਹੈ । ਇਸਦੇ ਇਲਾਵਾ ਇਸਦਾ ਵਿਸ਼ਲੇਸ਼ਣ ਕੁਦਰਤੀ ਆਫ਼ਤਾਂ, ਅੱਤਵਾਦ ਆਦਿ ਮਾਮਲਿਆਂ ਵਿੱਚ ਇਨ੍ਹਾਂ ਸਮੂਹਾਂ ਦੇ ਸਾਹਮਣੇ ਮੌਜੂਦ ਵੱਡੇ ਜ਼ੋਖ਼ਿਮਾਂ ਦੇ ਆਧਾਰ ‘ਤੇ ਕੀਤਾ ਜਾਂਦਾ ਹੈ ।

ਵਾਧੂ ਵਿਸ਼ਲੇਸ਼ਣ ਇਨ੍ਹਾਂ ਜ਼ੋਖ਼ਿਮਾਂ ਨਾਲ ਨਿਪਟਣ ਦੀ ਉਨ੍ਹਾਂ ਦੀ ਸਮਾਜਿਕ ਅਤੇ ਆਰਥਿਕ ਯੋਗਤਾ ਦੇ ਆਧਾਰ ‘ਤੇ ਕੀਤਾ ਜਾਂਦਾ ਹੈ । ਅਸਲ ਵਿਚ ਜਦੋਂ ਸਾਰੇ ਲੋਕਾਂ ਲਈ ਬੁਰਾ ਸਮਾਂ ਆਉਂਦਾ ਹੈ, ਚਾਹੇ ਕੋਈ ਹੜ੍ਹ ਹੋਵੇ ਜਾਂ ਭੂਚਾਲ ਜਾਂ ਫਿਰ ਨੌਕਰੀਆਂ ਦੀ ਉਪਲੱਬਤਾ ਵਿੱਚ ਕਮੀ, ਦੂਸਰੇ ਲੋਕਾਂ ਦੀ ਤੁਲਨਾ ਵਿੱਚ ਵਧੇਰੇ ਪ੍ਰਭਾਵਿਤ ਹੋਣ ਦੀ ਵੱਡੀ ਸੰਭਾਵਨਾ ਦਾ ਨਿਰੂਪਣ ਹੀ ਅਸੁਰੱਖਿਆ ਹੈ ।

ਪ੍ਰਸ਼ਨ 21.
ਭਾਰਤ ਵਿੱਚ ਅੰਤਰ-ਰਾਜੀ ਅਸਮਾਨਤਾਵਾਂ ਕੀ ਹਨ ?
ਉੱਤਰ-
ਭਾਰਤ ਵਿੱਚ ਗ਼ਰੀਬੀ ਦਾ ਇੱਕ ਹੋਰ ਪਹਿਲੂ ਹੈ । ਹਰੇਕ ਰਾਜ ਵਿੱਚ ਗ਼ਰੀਬ ਲੋਕਾਂ ਦਾ ਅਨੁਪਾਤ ਇੱਕ-ਸਮਾਨ ਨਹੀਂ ਹੈ । ਭਾਵੇਂ ਕਿ 1970 ਦੇ ਦਹਾਕੇ ਦੇ ਆਰੰਭ ਤੋਂ ਰਾਜ ਪੱਧਰੀ ਗ਼ਰੀਬੀ ਵਿੱਚ ਲੰਮੇ ਸਮੇਂ ਲਈ ਕਮੀ ਹੋਈ ਹੈ, ਗ਼ਰੀਬੀ ਘੱਟ ਕਰਨ ਵਿੱਚ ਸਫ਼ਲਤਾ ਦੀ ਦਰ ਵਿਭਿੰਨ ਰਾਜਾਂ ਵਿੱਚ ਅਲੱਗ-ਅਲੱਗ ਹੈ । ਹਾਲ ਹੀ ਦੇ ਅਨੁਮਾਨ ਦਰਸਾਉਂਦੇ ਹਨ ਕਿ 20 ਰਾਜਾਂ ਅਤੇ ਕੇਂਦਰ ਸ਼ਾਸਿਤ ਦੇਸ਼ਾਂ ਵਿੱਚ ਗ਼ਰੀਬੀ ਦਾ ਅਨੁਪਾਤ ਰਾਸ਼ਟਰੀ ਔਸਤ ਤੋਂ ਘੱਟ ਹੈ । ਦੂਸਰੇ ਪਾਸੇ, ਗਰੀਬੀ ਹੁਣ ਵੀ ਓਡੀਸ਼ਾ, ਬਿਹਾਰ, ਆਸਾਮ, ਤਿਪੁਰਾ ਅਤੇ ਉੱਤਰ ਪ੍ਰਦੇਸ਼ ਦੀ ਇੱਕ ਗੰਭੀਰ ਸਮੱਸਿਆ ਹੈ । ਇਸਦੀ ਤੁਲਨਾ ਵਿੱਚ ਕੇਰਲ, ਜੰਮੂ ਅਤੇ ਕਸ਼ਮੀਰ, ਆਂਧਰਾ ਪ੍ਰਦੇਸ਼, ਗੁਜਰਾਤ ਰਾਜਾਂ ਵਿੱਚ ਗਰੀਬੀ ਵਿੱਚ ਕਮੀ ਆਈ ਹੈ ।

ਪ੍ਰਸ਼ਨ 22.
ਰਾਸ਼ਟਰੀ ਗ੍ਰਾਮੀਣ ਬੇਰੁਜ਼ਗਾਰੀ ਉਮੂਲਨ ਵਿਧੇਅਕ (NREGA) ਦੀ ਗ਼ਰੀਬੀ ਉਨਮੂਲਨ (ਖ਼ਾਤਮਾ) ਵਿੱਚ ਸਹਾਇਕ ਪ੍ਰਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
ਰਾਸ਼ਟਰੀ ਬੇਰੁਜ਼ਗਾਰੀ ਉਮੂਲਨ (ਖ਼ਾਤਮਾ) ਵਿਧੇਅਕ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ –

  • ਇਹ ਵਿਧੇਅਕ ਹਰ ਇੱਕ ਗ੍ਰਾਮੀਣ ਪਰਿਵਾਰ ਨੂੰ 100 ਦਿਨ ਦੇ ਨਿਸਚਿਤ ਰੋਜ਼ਗਾਰ ਦਾ ਪ੍ਰਬੰਧ ਕਰਦਾ ਹੈ । ਇਹ ਵਿਧੇਅਕ 600 ਜ਼ਿਲਿਆਂ ਵਿੱਚ ਲਾਗੂ ਕਰਨ ਦਾ ਪ੍ਰਸਤਾਵ ਹੈ ਜਿਸ ਵਿੱਚ ਗ਼ਰੀਬੀ ਨੂੰ ਹਟਾਇਆ ਜਾ ਸਕੇ ।
  • ਪ੍ਰਸਤਾਵਿਤ ਰੋਜ਼ਗਾਰਾਂ ਦਾ ਇੱਕ ਤਿਹਾਈ ਰੋਜ਼ਗਾਰ ਔਰਤਾਂ ਦੇ ਲਈ ਰਾਖਵਾਂ ਹੈ ।
  • ਕਾਰਜਕੂਮ ਦੇ ਅੰਤਰਗਤ ਜੇਕਰ ਬੇਨਤੀ ਕਰਤਾ ਨੂੰ 15 ਦਿਨ ਦੇ ਅੰਦਰ ਰੋਜ਼ਗਾਰ ਮੁਹੱਈਆ ਨਹੀਂ ਕਰਾਇਆ ਗਿਆ ਤਾਂ ਉਹ ਦੈਨਿਕ ਬੇਰੁਜ਼ਗਾਰ ਭੱਤੇ ਦਾ ਹੱਕਦਾਰ ਹੋਵੇਗਾ ।

ਪ੍ਰਸ਼ਨ 23.
ਗਰੀਬੀ ਦੇ ਸਾਹਮਣੇ ਨਿਰਉਪਾਅ ਦੋ ਸਮਾਜਿਕ ਅਤੇ ਦੋ ਆਰਥਿਕ ਸਮੁਦਾਵਾਂ ਦੇ ਨਾਂ ਲਿਖੋ । ਇਸ ਪ੍ਰਕਾਰ ਦੇ ਸਮੁਦਾਇ ਦੇ ਲਈ ਹੋਰ ਜ਼ਿਆਦਾ ਬੁਰਾ ਸਮਾਂ ਕਦੋਂ ਆਉਂਦਾ ਹੈ ?
ਉੱਤਰ-
ਗ਼ਰੀਬੀ ਦੇ ਸਾਹਮਣੇ ਨਿਰਉਪਾਅ ਦੋ ਸਮਾਜਿਕ ਸਮੁਦਾਵਾਂ ਦੇ ਨਾਂ ਹਨ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ-ਜਾਤੀ ਦੇ ਪਰਿਵਾਰ ਜਦਕਿ ਆਰਥਿਕ ਸਮੁਦਾਇ ਵਿੱਚ ਗ੍ਰਾਮੀਣ ਮਜ਼ਦੂਰ ਪਰਿਵਾਰ ਅਤੇ ਨਗਰੀ ਅਨਿਯਤ ਮਜ਼ਦੂਰ ਪਰਿਵਾਰ ਹਨ । ਇਨ੍ਹਾਂ ਸਮੁਦਾਵਾਂ ਦੇ ਲਈ ਹੋਰ ਜ਼ਿਆਦਾ ਬੁਰਾ ਸਮਾਂ ਉਸ ਵਕਤ ਆਉਂਦਾ ਹੈ ਜਦੋਂ ਔਰਤਾਂ, ਬਜ਼ੁਰਗ ਅਤੇ ਬੱਚਿਆਂ ਨੂੰ ਵੀ ਚੰਗੇ ਢੰਗ ਦੇ ਨਾਲ ਪਰਿਵਾਰ ਨੂੰ ਮੁਹੱਈਆ ਕੀਤੇ ਸਾਧਨਾਂ ਤੱਕ ਪਹੁੰਚਣ ਤੋਂ ਵਾਂਝਾ ਕੀਤਾ ਜਾਂਦਾ ਹੈ ।

ਪ੍ਰਸ਼ਨ 24.
ਭਾਰਤ ਵਿੱਚ ਗ਼ਰੀਬੀ ਨੂੰ ਘੱਟ ਕਰਨ ਦੇ ਕਿਸੇ ਤਿੰਨ ਉਪਾਵਾਂ ਦਾ ਉਲੇਖ ਕਰੋ ।
ਉੱਤਰ-
ਸਰਕਾਰ ਦੁਆਰਾ ਗ਼ਰੀਬੀ ਨੂੰ ਘੱਟ ਕਰਨ ਦੇ ਲਈ ਸਰਕਾਰ ਨੇ ਕਈ ਕਾਰਜਕ੍ਰਮ ਅਪਣਾਏ ਹਨ-

  1. ਰਾਸ਼ਟਰੀ ਗ੍ਰਾਮੀਣ ਗਾਰੰਟੀ ਯੋਜਨਾ, 2005 ਨੂੰ ਸਤੰਬਰ ਵਿੱਚ ਪਾਸ ਕੀਤਾ ਗਿਆ । ਇਹ ਵਿਧੇਅਕ ਹਰ ਸਾਲ ਦੇਸ਼ ਦੇ 200 ਜ਼ਿਲਿਆਂ ਵਿੱਚ ਹਰ ਇੱਕ ਗਾਮੀਣ ਪਰਿਵਾਰ ਨੂੰ 100 ਦਿਨ ਦੇ ਨਿਸਚਿਤ ਰੋਜ਼ਗਾਰ ਦਾ ਪ੍ਰਬੰਧ ਕਰਦਾ ਹੈ ।
  2. ਦੂਸਰਾ, ਰਾਸ਼ਟਰੀ ਕੰਮ ਦੇ ਬਦਲੇ ਅਨਾਜ ਕਾਰਜਕ੍ਰਮ ਹੈ ਜਿਸ ਨੂੰ 2004 ਵਿੱਚ ਦੇਸ਼ ਦੇ ਸਭ ਤੋਂ ਪਿਛੜੇ 150 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ ਸੀ ।
  3. ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਇੱਕ ਰੋਜ਼ਗਾਰ ਸਿਰਜਨ ਯੋਜਨਾ ਹੈ, ਜਿਸਨੂੰ 1993 ਵਿੱਚ ਆਰੰਭ ਕੀਤਾ ਗਿਆ । ਇਸ ਕਾਰਜਕ੍ਰਮ ਦਾ ਉਦੇਸ਼ ਗ੍ਰਾਮੀਣ ਖੇਤਰਾਂ ਅਤੇ ਛੋਟੇ ਸ਼ਹਿਰਾਂ ਵਿੱਚ ਸਿੱਖਿਅਤ ਬੇਰੁਜ਼ਗਾਰ ਨੌਜਵਾਨਾਂ ਦੇ ਲਈ | ਸਵੈ-ਰੋਜ਼ਗਾਰ ਦੇ ਮੌਕੇ ਸਿਰਜਿਤ ਕਰਨਾ ਹੈ ।

ਪ੍ਰਸ਼ਨ 25.
ਸਰਵਜਨਕ ਵੰਡ-ਪ੍ਰਣਾਲੀ ਦੀਆਂ ਕਿਸੇ ਤਿੰਨ ਵਿਸ਼ੇਸ਼ਤਾਵਾਂ ਨੂੰ ਸਪੱਸ਼ਟ ਕਰੋ ।
ਉੱਤਰ-
ਭਾਰਤੀ ਵੰਡ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ-

  • ਸਰਵਜਨਕ ਵੰਡ ਪ੍ਰਣਾਲੀ ਭਾਰਤੀ ਖਾਧ ਨਿਗਮ ਦੁਆਰਾ ਪ੍ਰਾਪਤ ਅਨਾਜ ਨੂੰ ਸਰਕਾਰ ਵਿਨਿਯਮਿਤ ਰਾਸ਼ਨ ਦੀਆਂ ਦੁਕਾਨਾਂ ਦੁਆਰਾ ਸਮਾਜ ਦੇ ਗਰੀਬ ਵਰਗਾਂ ਵਿੱਚ ਵੰਡ ਕਰਦੀ ਹੈ ।
  • ਰਾਸ਼ਨ ਕਾਰਡ ਰੱਖਣ ਵਾਲਾ ਕੋਈ ਵੀ ਪਰਿਵਾਰ ਹਰ ਮਹੀਨੇ ਅਨਾਜ ਦੀ ਇੱਕ ਅਨੁਬੰਧਿਤ ਮਾਤਰਾ ਨੇੜਲੇ ਰਾਸ਼ਨ ਦੀਆਂ ਦੁਕਾਨਾਂ ਤੋਂ ਖ਼ਰੀਦ ਸਕਦਾ ਹੈ।
  • ਸਰਵਜਨਕ ਵੰਡ ਪ੍ਰਣਾਲੀ ਦਾ ਟੀਚਾ ਦੂਰ-ਦਰਾਜ ਅਤੇ ਪਿਛੜੇ ਖੇਤਰਾਂ ਵਿੱਚ ਸਸਤਾ ਅਨਾਜ ਪਹੁੰਚਾਉਣਾ ਹੈ ।

ਪ੍ਰਸ਼ਨ 26.
ਪਰਿਵਾਰਾਂ ਦੇ ਮੈਂਬਰਾਂ ਦੇ ਵਿਚਕਾਰ ਆਮਦਨ ਦੀ ਅਸਮਾਨਤਾ ਕਿਸ ਪ੍ਰਕਾਰ ਪ੍ਰਤਿਬਿੰਬਿਤ ਹੁੰਦੀ ਹੈ ? ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਉੱਤਰ-
ਪਰਿਵਾਰ ਦੇ ਵਿਭਿੰਨ ਮੈਂਬਰਾਂ ਦੀ ਆਮਦਨ ਭਿੰਨ-ਭਿੰਨ ਹੁੰਦੀ ਹੈ, ਤਾਂਕਿ ਇਹ ਆਮਦਨ ਦੀ ਅਸਮਾਨਤਾ ਨੂੰ ਪ੍ਰਤਿਬਿੰਬਿਤ ਕਰਦੀ ਹੈ । ਉਦਾਹਰਨ ਦੇ ਲਈ ਇੱਕ ਪਰਿਵਾਰ ਵਿੱਚ 5 ਮੈਂਬਰ ਹਨ । ਉਨ੍ਹਾਂ ਦੀ ਆਮਦਨ ਦਾ ਵੇਰਵਾ ਹੇਠਾਂ ਲਿਖਿਆ ਹੈ

ਪਰਿਵਾਰ ਦੇ ਮੈਂਬਰ ਮਹੀਨੇ ਦੀ ਆਮਦਨ (₹ ਵਿੱਚ)
1. 40,000
2. 25,000
3. 20,000
4. 10,000
5. 3,000

ਉੱਪਰ ਲਿਖੀ ਤਾਲਿਕਾ ਵਿੱਚ ਸਪੱਸ਼ਟ ਹੈ ਕਿ ਇਸ ਪਰਿਵਾਰ ਦੇ ਮੈਂਬਰਾਂ ਵਿੱਚ ਆਮਦਨ ਦੀ ਅਸਮਾਨਤਾ ਜ਼ਿਆਦਾ ਹੈ । ਪਹਿਲੇ ਮੈਂਬਰ ਦੀ ਆਮਦਨ ਜਿੱਥੇ ਤੋਂ 40,000 ਮਹੀਨਾ ਹੈ ਉੱਥੇ ਪੰਜਵੇਂ ਮੈਂਬਰ ਦੀ ਆਮਦਨ ਤੋਂ 3,000 ਮਹੀਨਾ ਹੈ ।

ਪ੍ਰਸ਼ਨ 27.
ਭਾਰਤ ਵਿੱਚ ਗ਼ਰੀਬੀ ਖ਼ਾਤਮੇ ਦੇ ਲਈ ਵਿਕਸਿਤ ਕੀਤੇ ਗਏ ਕਿਸੇ ਪੰਜ ਕਾਰਜਕ੍ਰਮਾਂ ‘ਤੇ ਨੋਟ ਲਿਖੋ ।
ਉੱਤਰ-
ਭਾਰਤ ਵਿੱਚ ਗਰੀਬੀ ਦੇ ਵਿਰੁੱਧ ਪੰਜ ਕਾਰਜਕ੍ਰਮ ਹੇਠਾਂ ਲਿਖੇ ਹਨ
1. ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ-ਇਸਨੂੰ 1993 ਵਿੱਚ ਆਰੰਭ ਕੀਤਾ ਗਿਆ । ਜਿਸਦਾ ਉਦੇਸ਼ ਗਾਮੀਣ ਖੇਤਰਾਂ ਅਤੇ ਛੋਟੇ ਸ਼ਹਿਰਾਂ ਵਿੱਚ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਦੇ ਲਈ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ ।

2. ਸਵਰਨ ਜਯੰਤੀ ਗ੍ਰਾਮ ਸਵੈ-ਰੋਜ਼ਗਾਰ ਯੋਜਨਾ-ਇਸਨੂੰ 1999 ਵਿੱਚ ਆਰੰਭ ਕੀਤਾ ਗਿਆ, ਜਿਸਦਾ ਉਦੇਸ਼ ਸਹਾਇਤਾ ਪ੍ਰਾਪਤ ਗਰੀਬ ਪਰਿਵਾਰਾਂ ਨੂੰ ਸਵੈ-ਸਹਾਇਤਾ ਸਮੂਹਾਂ ਵਿੱਚ ਸੰਗਠਿਤ ਕਰਕੇ ਬੈਂਕ ਕਰਜ਼ ਅਤੇ ਸਰਕਾਰੀ ਸਹਾਇਕੀ ਦੇ ਸੰਯੋਜਨ ਦੁਆਰਾ ਗ਼ਰੀਬੀ ਰੇਖਾ ਦੇ ਉੱਪਰ ਲਿਆਉਣਾ ਹੈ ।

3. ਪ੍ਰਧਾਨ ਮੰਤਰੀ ਬ੍ਰਾਮਉਦੈ ਯੋਜਨਾ-ਇਸਨੂੰ 2000 ਵਿੱਚ ਆਰੰਭ ਕੀਤਾ ਗਿਆ । ਜਿਸਦੇ ਤਹਿਤ ਪ੍ਰਾਥਮਿਕ ਸਿਹਤ, ਆਰੰਭਿਕ ਸਿੱਖਿਆ, ਗ੍ਰਾਮੀਣ ਸਹਾਰਾ, ਗ੍ਰਾਮੀਣ ਪੀਣ ਵਾਲਾ ਪਾਣੀ ਅਤੇ ਬਿਜਲੀਕਰਨ ਵਰਗੀਆਂ ਮੂਲ ਸੁਵਿਧਾਵਾਂ ਦੇ ਲਈ ਰਾਜਾਂ ਨੂੰ ਵਾਧੂ ਕੇਂਦਰੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ।

4. ਅੰਤੋਦਿਆ ਅੰਨ ਯੋਜਨਾ-ਇਹ ਯੋਜਨਾ ਦਸੰਬਰ, 2000 ਵਿੱਚ ਸ਼ੁਰੂ ਕੀਤੀ ਗਈ ਸੀ, ਜਿਸਦੇ ਤਹਿਤ ਰੱਖੇ ਗਏ ਟੀਚੇ ਦੀ ਵੰਡ ਪ੍ਰਣਾਲੀ ਵਿੱਚ ਆਉਣ ਵਾਲੇ ਗ਼ਰੀਬੀ ਰੇਖਾ ਤੋਂ ਹੇਠਾਂ ਦੇ ਪਰਿਵਾਰਾਂ ਵਿੱਚੋਂ ਇੱਕ ਕਰੋੜ ਲੋਕਾਂ ਦੀ ਪਹਿਚਾਣ ਕੀਤੀ ਗਈ ਹੈ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 28.
‘ਦੋ ਅੱਗੇ ਵਾਲੇ ਭਾਗਾਂ ‘ਤੇ ਅਸਫ਼ਲਤਾ: ਆਰਥਿਕ ਵਾਧੇ ਨੂੰ ਵਧਾਉਣਾ ਅਤੇ ਜਨਸੰਖਿਆ ਨਿਯੰਤਰਨ ਦੇ ਕਾਰਨ ਗ਼ਰੀਬੀ ਦਾ ਚੱਕਰ ਸਥਿਰ ਹੈ ।’ ਇਸ ਕਥਨ ‘ਤੇ ਟਿੱਪਣੀ ਕਰੋ ।
ਉੱਤਰ-
ਹੇਠਾਂ ਲਿਖੇ ਕਾਰਨਾਂ ਤੋਂ ਗ਼ਰੀਬੀ ਦਾ ਚੱਕਰ ਸਥਿਰ ਹੈ –

  1. ਰਾਜਾਂ ਦੀਆਂ ਅਸਮਾਨ ਵੱਧ ਦਰਾਂ
  2. ਉਦਯੋਗਿਕ ਦੀ ਦਰ ਦਾ ਜਨਸੰਖਿਆ ਵਾਧੇ ਦਰ ਤੋਂ ਘੱਟ ਹੋਣਾ ।
  3. ਸ਼ਹਿਰਾਂ ਦੇ ਵੱਲ ਕੋਸ਼ਿਸ਼ ।
  4. ਕਰਜ਼ਾ-ਸ਼ਤਤਾ ਦੇ ਉੱਚੇ-ਪੱਧਰ ।
  5. ਸਮਾਜਿਕ ਬੰਧਨ ।
  6. ਭੂਮੀ ਦੀ ਅਸਮਾਨ ਵੰਡ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿੱਚ ਗ਼ਰੀਬੀ ਰੇਖਾ ਦਾ ਨਿਰਧਾਰਨ ਕਿਸ ਤਰ੍ਹਾਂ ਹੁੰਦਾ ਹੈ ?
ਉੱਤਰ-
ਯੋਜਨਾ ਆਯੋਗ ਨੇ ਗ਼ਰੀਬੀ ਰੇਖਾ ਦੀ ਭੌਤਿਕ ਉੱਤਰਜੀਵਿਤਾ (Physical Survival) ਦੀ ਸੰਘਟਨਾ ਨੂੰ ਛੇਵੀ ਯੋਜਨਾ ਤੱਕ ਅਪਣਾਇਆ, ਜਿਸ ਦੇ ਅਨੁਸਾਰ ਉਸਨੇ ਪੇਂਡੂ ਖੇਤਰਾਂ ਦੇ ਲਈ ਇਕ ਦਿਨ ਵਿੱਚ ਇੱਕ ਵਿਅਕਤੀ ਦੇ ਲਈ 2400 ਕੈਲੋਰੀ ਅਤੇ ਸ਼ਹਿਰੀ ਖੇਤਰਾਂ ਦੇ ਲਈ ਇਕ ਦਿਨ ਵਿੱਚ 2100 ਕੈਲੋਰੀ ਦੀ ਨਿਊਨਤਮ ਪੋਸ਼ਕ ਜ਼ਰੂਰਤਾਵਾਂ ਦੇ ਆਧਾਰ ‘ਤੇ ਪਰਿਭਾਸ਼ਿਤ ਕੀਤਾ।

ਇਸ ਕੈਲੋਰੀ ਦੇਣ ਨੂੰ ਫਿਰ ਮਾਸਿਕ ਪ੍ਰਤੀ ਵਿਅਕਤੀ ਖ਼ਰਚ ਵਿੱਚ ਪਰਿਵਰਤਿਤ ਕੀਤਾ ਜਾਂਦਾ ਹੈ। ਯੋਜਨਾ ਆਯੋਗ ਨੂੰ ਵਿਧੀ ਇੱਕ ਅਧਿਐਨ ਸਮੂਹ, ਜਿਸ ਵਿੱਚ ਡੀ.ਆਰ. ਗਾਡਗਿਲ, ਪੀ. ਐੱਸ. ਲੋਕ ਨਾਥ.ਬੀ.ਐੱਨ. ਗਾਗੁਲੀ ਅਤੇ ਅਸ਼ੋਕ ਮੇਹਤਾ ਸਨ, ਨੇ ਸੁਝਾਈ । ਇਸ ਸਮੂਹ ਨੇ ਰਾਸ਼ਟਰੀ ਗਰੀਬੀ ਰੇਖਾ ਦਾ ਨਿਰਧਾਰਣ ਕੀਤਾ ਅਤੇ ਇਸ ਸਿੱਟੇ ‘ਤੇ ਪਹੁੰਚੇ ਕਿ 1960-61 ਕੀਮਤਾਂ ‘ਤੇ ਤੋਂ 20 ਪ੍ਰਤੀ ਵਿਅਕਤੀ ਮਹੀਨਾ ਨਿੱਜੀ ਉਪਭੋਗ ਖ਼ਰਚ ਨਿਊਨਤਮ ਨਿਰਵਾਹ ਸਤਰ ਹੈ । ਇਹ ਰਾਸ਼ੀ ਚੌਥੀ ਯੋਜਨਾ ਦੇ ਲਈ ਨਿਸ਼ਚਿਤ ਕੀਤੀ ਗਈ |

ਬਾਅਦ ਦੀਆਂ ਯੋਜਨਾਵਾਂ ਵਿਚ ਕੀਮਤਾਂ ਦੇ ਵੱਧਣ ਨਾਲ ਇਹ ਰਾਸ਼ੀ ਉੱਚੇ ਸਤਰ ‘ਤੇ ਨਿਸ਼ਚਿਤ ਕੀਤੀ ਗਈ । ਜੋ ਉਨ੍ਹਾਂ ਯੋਜਨਾਵਾਂ ਵਿੱਚ ਗ਼ਰੀਬੀ ਰੇਖਾ ਨਿਰਧਾਰਿਤ ਕੀਤੀ ਗਈ । ਛੇਵੀਂ ਯੋਜਨਾ ਵਿਚ ਤੋਂ 77 ਪ੍ਰਤੀ ਵਿਅਕਤੀ ਮਹੀਨਾ ਗਾਮੀਣ ਜਨਸੰਖਿਆ ਦੇ ਲਈ 88 ਪ੍ਰਤੀ ਵਿਅਕਤੀ ਮਹੀਨਾ ਸ਼ਹਿਰੀ ਜਨ-ਸੰਖਿਆ ਦੇ ਲਈ ਗ਼ਰੀਬੀ ਰੇਖਾ ਦਾ ਸਤਰ ਨਿਰਧਾਰਿਤ ਕੀਤਾ , ਇਸ ਆਧਾਰ ‘ਤੇ 1977-78 ਵਿਚ 50.82 ਪ੍ਰਤਿਸ਼ਤ ਪੇਂਡੂ ਅਤੇ 38.19 ਸ਼ਹਿਰੀ ਜਨਸੰਖਿਆ ਗਰੀਬ ਸੀ । ਦੋਵਾਂ ਨੂੰ ਇਕੱਠਾ ਕਰ ਲੈਣ ‘ਤੇ ਕੁੱਲ ਜਨਸੰਖਿਆ 48.13 ਪ੍ਰਤੀਸ਼ਤ ਗ਼ਰੀਬ ਸੀ ।

ਰਾਸ਼ਟਰੀ ਨਮੂਨਾ ਸਰਵੇਖਣ ਸੰਗਠਨ (NSSO) ਦੁਆਰਾ ਆਪਣੇ 55ਵੇਂ ਦੌਰ ਦੇ ਸਰਵੇਖਣ (ਜੁਲਾਈ 1999- ਜੂਨ 2000) ਵਿੱਚ ਉਪਭੋਗਤਾ ਖ਼ਰਚ ਦੇ ਸੰਬੰਧ ਵਿੱਚ ਉਪਲੱਬਧ ਕਰਵਾਏ ਗਏ ਵੱਡਾ ਨਮੂਨਾ ਸਰਵੇਖਣ ਅੰਕੜਿਆਂ ਦੇ ਅਨੁਸਾਰ 30 ਦਿਵਸਾਂ ਤਿਆਵਹਨ ਦੇ ਆਧਾਰ ‘ਤੇ ਤੇ ਦੇਸ਼ ਵਿੱਚ ਗ਼ਰੀਬੀ ਅਨੁਪਾਤ ਗ੍ਰਾਮੀਣ ਖੇਤਰਾਂ ਵਿੱਚ 27.09 ਪ੍ਰਤੀਸ਼ਤ ਅਨੁਮਾਇਤ ਹੈ । ਗਾਮੀਣ ਖੇਤਰਾਂ ਵਿੱਚ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੇ ਅਨੁਪਾਤ ਵਿੱਚ ਸਾਲ 1973-74 ਵਿੱਚ 54.54% ਤੋਂ ਲਗਾਤਾਰ ਗਿਰਾਵਟ ਆਈ ਹੈ ਜੋ ਸਾਲ 1991-2000 ਵਿੱਚ 27.09 ਪ੍ਰਤੀਸ਼ਤ ਤੇ ਸਤਰ ਤਕ ਪਹੁੰਚ ਗਈ । ਇਸ ਤਰ੍ਹਾਂ ਦੇਸ਼ ਵਿੱਚ ਅਜੇ ਵੀ ਲਗਭਗ 20 ਕਰੋੜ ਗ੍ਰਾਮੀਣ ਜਨਸੰਖਿਆ ਗ਼ਰੀਬੀ ਤੋਂ ਹੇਠਾਂ ਦਾ ਜੀਵਨ ਬਤੀਤ ਕਰ ਰਹੀ ਹੈ । ਜੇਕਰ ਦੇਸ਼ ਵਿੱਚ ਗ਼ਰੀਬੀ ਵਿੱਚ ਵਿਆਪਕ ਸਤਰ ‘ਤੇ ਗਿਰਾਵਟ ਆਈ ਹੈ । ਫਿਰ ਵੀ ਗ੍ਰਾਮੀਣ ਗ਼ਰੀਬੀ ਅਨੁਪਾਤ ਅਜੇ ਵੀ ਉੜੀਸਾ, ਬਿਹਾਰ ਅਤੇ ਉੱਤਰੀ ਪੂਰਵ ਰਾਜਾਂ ਵਿੱਚ ਉਨ੍ਹਾਂ ਦੀ ਤੁਲਨਾ ਵਿੱਚ ਵਧੇਰੇ ਹੈ ।

3. ਪ੍ਰਧਾਨ ਮੰਤਰੀ ਮਉਦੈ ਯੋਜਨਾ-ਇਸਨੂੰ 2000 ਵਿੱਚ ਆਰੰਭ ਕੀਤਾ ਗਿਆ । ਜਿਸਦੇ ਤਹਿਤ ਪ੍ਰਾਥਮਿਕ ਸਿਹਤ, ਆਰੰਭਿਕ ਸਿੱਖਿਆ, ਗ੍ਰਾਮੀਣ ਸਹਾਰਾ, ਗ੍ਰਾਮੀਣ ਪੀਣ ਵਾਲਾ ਪਾਣੀ ਅਤੇ ਬਿਜਲੀਕਰਨ ਵਰਗੀਆਂ ਮੂਲ ਸੁਵਿਧਾਵਾਂ ਦੇ ਲਈ ਰਾਜਾਂ ਨੂੰ ਵਾਧੂ ਕੇਂਦਰੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ।

4. ਅੰਤੋਦਿਆ ਅੰਨ ਯੋਜਨਾ-ਇਹ ਯੋਜਨਾ ਦਸੰਬਰ, 2000 ਵਿੱਚ ਸ਼ੁਰੂ ਕੀਤੀ ਗਈ ਸੀ, ਜਿਸਦੇ ਤਹਿਤ ਰੱਖੇ ਗਏ ਟੀਚੇ ਦੀ ਵੰਡ ਪ੍ਰਣਾਲੀ ਵਿੱਚ ਆਉਣ ਵਾਲੇ ਗਰੀਬੀ ਰੇਖਾ ਤੋਂ ਹੇਠਾਂ ਦੇ ਪਰਿਵਾਰਾਂ ਵਿੱਚੋਂ ਇੱਕ ਕਰੋੜ ਲੋਕਾਂ ਦੀ ਪਹਿਚਾਣ ਕੀਤੀ ਗਈ ਹੈ ।

ਪ੍ਰਸ਼ਨ 2.
‘‘ਦੋ ਅੱਗੇ ਵਾਲੇ ਭਾਗਾਂ ‘ਤੇ ਅਸਫ਼ਲਤਾ: ਆਰਥਿਕ ਵਾਧੇ ਨੂੰ ਵਧਾਉਣਾ ਅਤੇ ਜਨਸੰਖਿਆ ਨਿਯੰਤਰਨ ਦੇ ਕਾਰਨ ਗਰੀਬੀ ਦਾ ਚੱਕਰ ਸਥਿਰ ਹੈ ।” ਇਸ ਕਥਨ ‘ਤੇ ਟਿੱਪਣੀ ਕਰੋ ।
ਉੱਤਰ-
ਹੇਠਾਂ ਲਿਖੇ ਕਾਰਨਾਂ ਤੋਂ ਗ਼ਰੀਬੀ ਦਾ ਚੱਕਰ ਸਥਿਰ ਹੈ-

  • ਰਾਜਾਂ ਦੀਆਂ ਅਸਮਾਨ ਵੱਧ ਦਰਾਂ
  • ਉਦਯੋਗਿਕ ਦੀ ਦਰ ਦਾ ਜਨਸੰਖਿਆ ਵਾਧੇ ਦਰ ਤੋਂ ਘੱਟ ਹੋਣਾ ।
  • ਸ਼ਹਿਰਾਂ ਦੇ ਵੱਲ ਕੋਸ਼ਿਸ਼ ।
  • ਕਰਜ਼ਾ-ਸਤਤਾ ਦੇ ਉੱਚੇ-ਪੱਧਰ ।
  • ਸਮਾਜਿਕ ਬੰਧਨ ॥
  • ਭੂਮੀ ਦੀ ਅਸਮਾਨ ਵੰਡ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿੱਚ ਗ਼ਰੀਬੀ ਰੇਖਾ ਦਾ ਨਿਰਧਾਰਨ ਕਿਸ ਤਰ੍ਹਾਂ ਹੁੰਦਾ ਹੈ ?
ਉੱਤਰ-
ਯੋਜਨਾ ਆਯੋਗ ਨੇ ਗ਼ਰੀਬੀ ਰੇਖਾ ਦੀ ਭੌਤਿਕ ਉੱਤਰਜੀਵਿਤਾ (Physical Survival) ਦੀ ਸੰਘਟਨਾ ਨੂੰ ਛੇਵੀ ਯੋਜਨਾ ਤੱਕ ਅਪਣਾਇਆ, ਜਿਸ ਦੇ ਅਨੁਸਾਰ ਉਸਨੇ ਪੇਂਡੂ ਖੇਤਰਾਂ ਦੇ ਲਈ ਇਕ ਦਿਨ ਵਿੱਚ ਇੱਕ ਵਿਅਕਤੀ ਦੇ ਲਈ 2400 ਕੈਲੋਰੀ ਅਤੇ ਸ਼ਹਿਰੀ ਖੇਤਰਾਂ ਦੇ ਲਈ ਇਕ ਦਿਨ ਵਿੱਚ 2100 ਕੈਲੋਰੀ ਦੀ ਨਿਊਨਤਮ ਪੋਸ਼ਕ ਜ਼ਰੂਰਤਾਵਾਂ ਦੇ ਆਧਾਰ ‘ਤੇ ਪਰਿਭਾਸ਼ਿਤ ਕੀਤਾ।

ਇਸ ਕੈਲੋਰੀ ਦੇਣ ਨੂੰ ਫਿਰ ਮਾਸਿਕ ਪਤੀ ਵਿਅਕਤੀ ਖ਼ਰਚ ਵਿੱਚ ਪਰਿਵਰਤਿਤ ਕੀਤਾ ਜਾਂਦਾ ਹੈ। ਯੋਜਨਾ ਆਯੋਗ ਨੂੰ ਵਿਧੀ ਇੱਕ ਅਧਿਐਨ ਸਮੂਹ, ਜਿਸ ਵਿੱਚ ਡੀ.ਆਰ. ਗਾਡਗਿਲ, ਪੀ. ਐੱਸ. ਲੋਕ ਨਾਥ.ਬੀ.ਐੱਨ. ਗਾਗੂਲੀ ਅਤੇ ਅਸ਼ੋਕ ਮੇਹਤਾ ਸਨ, ਨੇ ਸੁਝਾਈ । ਇਸ ਸਮੂਹ ਨੇ ਰਾਸ਼ਟਰੀ ਗ਼ਰੀਬੀ ਰੇਖਾ ਦਾ ਨਿਰਧਾਰਣ ਕੀਤਾ ਅਤੇ ਇਸ ਸਿੱਟੇ ‘ਤੇ ਪਹੁੰਚੇ ਕਿ 1960-61 ਕੀਮਤਾਂ ‘ਤੇ ਤੋਂ 20 ਪ੍ਰਤੀ ਵਿਅਕਤੀ ਮਹੀਨਾ ਨਿੱਜੀ ਉਪਭੋਗ ਖ਼ਰਚ ਨਿਊਨਤਮ ਨਿਰਵਾਹ ਸਤਰ ਹੈ । ਇਹ ਰਾਸ਼ੀ ਚੌਥੀ ਯੋਜਨਾ ਦੇ ਲਈ ਨਿਸ਼ਚਿਤ ਕੀਤੀ ਗਈ । ਬਾਅਦ ਦੀਆਂ ਯੋਜਨਾਵਾਂ ਵਿਚ ਕੀਮਤਾਂ ਦੇ ਵੱਧਣ ਨਾਲ ਇਹ ਰਾਸ਼ੀ ਉੱਚੇ ਸਤਰ ‘ਤੇ ਨਿਸ਼ਚਿਤ ਕੀਤੀ ਗਈ । ਜੋ ਉਨ੍ਹਾਂ ਯੋਜਨਾਵਾਂ ਵਿੱਚ ਗ਼ਰੀਬੀ ਰੇਖਾ ਨਿਰਧਾਰਿਤ ਕੀਤੀ ਗਈ ।

ਛੇਵੀਂ ਯੋਜਨਾ ਵਿਚ ਤੇ 77 ਪਤੀ ਵਿਅਕਤੀ ਮਹੀਨਾ ਗਾਮੀਣ ਜਨਸੰਖਿਆ ਦੇ ਲਈ 88 ਪਤੀ ਵਿਅਕਤੀ ਮਹੀਨਾ ਸ਼ਹਿਰੀ ਜਨ-ਸੰਖਿਆ ਦੇ ਲਈ ਗਰੀਬੀ ਰੇਖਾ ਦਾ ਸਤਰ ਨਿਰਧਾਰਿਤ ਕੀਤਾ . ਇਸ ਆਧਾਰ ‘ਤੇ 1977-78 ਵਿਚ 50.82 ਪ੍ਰਤਿਸ਼ਤ ਪੇਂਡੂ ਅਤੇ 38.19 ਸ਼ਹਿਰੀ ਜਨਸੰਖਿਆ ਗ਼ਰੀਬ ਸੀ । ਦੋਵਾਂ ਨੂੰ ਇਕੱਠਾ ਕਰ ਲੈਣ ‘ਤੇ ਕੁੱਲ ਜਨਸੰਖਿਆ 48.13 ਪ੍ਰਤੀਸ਼ਤ ਗਰੀਬ ਸੀ । ਰਾਸ਼ਟਰੀ ਨਮੂਨਾ ਸਰਵੇਖਣ ਸੰਗਠਨ (NSSO) ਦੁਆਰਾ ਆਪਣੇ 55ਵੇਂ ਦੌਰ ਦੇ ਸਰਵੇਖਣ (ਜੁਲਾਈ 1999- ਜੂਨ 2000) ਵਿੱਚ ਉਪਭੋਗਤਾ ਖ਼ਰਚ ਦੇ ਸੰਬੰਧ ਵਿੱਚ ਉਪਲੱਬਧ ਕਰਵਾਏ ਗਏ ਵੱਡਾ ਨਮੂਨਾ ਸਰਵੇਖਣ ਅੰਕੜਿਆਂ ਦੇ ਅਨੁਸਾਰ 30 ਦਿਵਸਾਂ ਤਿਆਵਹਨ ਦੇ ਆਧਾਰ ‘ਤੇ ਤੇ ਦੇਸ਼ ਵਿੱਚ ਗ਼ਰੀਬੀ ਅਨੁਪਾਤ ਗ੍ਰਾਮੀਣ ਖੇਤਰਾਂ ਵਿੱਚ 27.09 ਪ੍ਰਤੀਸ਼ਤ ਅਨੁਮਾਇਤ ਹੈ ।

ਗ੍ਰਾਮੀਣ ਖੇਤਰਾਂ ਵਿੱਚ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੇ ਅਨੁਪਾਤ ਵਿੱਚ ਸਾਲ 1973-74 ਵਿੱਚ 54.54% ਤੋਂ ਲਗਾਤਾਰ ਗਿਰਾਵਟ ਆਈ ਹੈ ਜੋ ਸਾਲ 1991-2000 ਵਿੱਚ 27.09 ਪ੍ਰਤੀਸ਼ਤ ਤੇ ਸਤਰ ਤਕ ਪਹੁੰਚ ਗਈ । ਇਸ ਤਰ੍ਹਾਂ ਦੇਸ਼ ਵਿੱਚ ਅਜੇ ਵੀ ਲਗਭਗ 20 ਕਰੋੜ ਗਾਮੀਣ ਜਨਸੰਖਿਆ ਗ਼ਰੀਬੀ ਤੋਂ ਹੇਠਾਂ ਦਾ ਜੀਵਨ ਬਤੀਤ ਕਰ ਰਹੀ ਹੈ । ਜੇਕਰ ਦੇਸ਼ ਵਿੱਚ ਗ਼ਰੀਬੀ ਵਿੱਚ ਵਿਆਪਕ ਸਤਰ ‘ਤੇ ਗਿਰਾਵਟ ਆਈ ਹੈ । ਫਿਰ ਵੀ ਗਾਮੀਣ ਗਰੀਬੀ ਅਨੁਪਾਤ ਅਜੇ ਵੀ ਉੜੀਸਾ, ਬਿਹਾਰ ਅਤੇ ਉੱਤਰੀ ਪੂਰਵ ਰਾਜਾਂ ਵਿੱਚ ਉਨ੍ਹਾਂ ਦੀ ਤੁਲਨਾ ਵਿੱਚ ਵਧੇਰੇ ਹੈ ।

PSEB 9th Class SST Solutions Economics Chapter 3 ਗ਼ਰੀਬੀ-ਭਾਰਤ ਦੇ ਸਾਹਮਣੇ ਇੱਕ ਚੁਣੌਤੀ

ਪ੍ਰਸ਼ਨ 2.
ਗ਼ਰੀਬੀ ਨੂੰ ਦੂਰ ਕਰਨ ਦੇ ਉਪਾਅ ਦੱਸੋ !
ਉੱਤਰ-
ਇਹ ਉਪਾਅ ਹੇਠਾਂ ਲਿਖੇ ਹਨ
1. ਪੂੰਜੀ ਨਿਰਮਾਣ ਦੀ ਦਰ ਨੂੰ ਵਧਾਉਣਾ (High rate of capital formation)-ਇਹ ਤਾਂ ਸਾਰੇ ਜਾਣਦੇ ਹਨ ਕਿ ਪੂੰਜੀ ਨਿਰਮਾਣ ਦੀ ਦਰ ਜਿੰਨੀ ਉੱਚੀ ਹੋਵੇਗੀ, ਸਾਧਾਰਨ ਤੌਰ ‘ਤੇ ਆਰਥਿਕ ਵਿਕਾਸ ਵੀ ਓਨੀ ਹੀ ਤੇਜ਼ ਗਤੀ ਨਾਲ ਸੰਭਵ ਹੋ ਸਕੇਗਾ । ਇਸ ਦਾ ਕਾਰਨ ਇਹ ਹੈ ਕਿ ਵਿਕਾਸ ਹਰੇਕ ਪ੍ਰੋਗਰਾਮ ਦੇ ਲਈ ਚਾਹੇ ਉਸ ਦਾ ਸੰਬੰਧ ਖੇਤੀ ਦੀ ਉਤਪਾਦਤਾ ਵਿੱਚ ਵਾਧਾ ਲਿਆਉਣ ਨਾਲ ਹੋਵੇ ਜਾਂ ਉਦਯੋਗੀਕਰਨ ਜਾਂ ਸਿੱਖਿਆ ਜਾਂ ਸਿਹਤ ਦੀ ਵਿਵਸਥਾ ਵਧਾਉਣ ਤੋਂ ਹੋਵੇ, ਵਧੇਰੇ ਕਰਕੇ, ਮਾਤਰਾ ਵਿਚ ਪੂੰਜੀ ਦੀ ਜ਼ਰੂਰਤ ਹੁੰਦੀ ਹੈ । ਜੇਕਰ ਕਾਫ਼ੀ ਮਾਤਰਾ ਵਿੱਚ ਪੂੰਜੀ ਉਪਲੱਬਧ ਹੈ ਜੋ ਵਿਕਾਸ ਦਾ ਕੰਮ ਠੀਕ ਤਰ੍ਹਾਂ ਨਾਲ ਚਲ ਸਕੇਗਾ ਨਹੀ ਵਰਨਾ ਨਹੀਂ । ਇਸ ਲਈ ਦੇਸ਼ ਵਿੱਚ ਪੂੰਜੀ ਨਿਰਮਾਣ ਦੇ ਵੱਲ ਧਿਆਨ ਦੇਣਾ ਅਤਿਅੰਤ ਜ਼ਰੂਰੀ ਹੈ । ਪੂੰਜੀ ਨਿਰਮਾਣ ਦੇ ਲਈ ਜ਼ਰੂਰੀ ਹੈ ਕਿ ਲੋਕ ਆਪਣੀ ਕੁੱਲ ਆਮਦਨ ਨੂੰ ਵਰਤਮਾਨ ਉਪਭੋਗ ‘ਤੇ ਖ਼ਰਚ ਨਾ ਕਰਕੇ ਉਸਦੇ ਇਕ ਭਾਗ ਨੂੰ ਬਚਾਉਣ ਅਤੇ ਉਸਨੂੰ ਉਤਪਾਦਨ ਕੰਮਾਂ ਵਿੱਚ ਵਟਾਂਦਰਾ ਕਰਨ ਜਾਂ ਲਗਾਉਣ । ਇਸ ਦ੍ਰਿਸ਼ਟੀ ਤੋਂ ਸਾਨੂੰ ਚਾਹੀਦਾ ਹੈ ਕਿ ਹਰ ਢੰਗ ਤੋਂ ਲੋਕਾਂ ਨੂੰ ਪ੍ਰੋਤਸਾਹਿਤ ਕਰੋ ਕਿ ਉਹ ਉਪਭੋਗ ਦੇ ਸਤਰ ਨੂੰ ਸੀਮਿਤ ਕਰਨ ਨੂੰ ਫ਼ਿਜੂਲਖਰਚਿਆਂ ਤੋਂ ਬਚੋ ਅਤੇ ਆਮਦਨ ਦੇ ਜ਼ਿਆਦਾਤਰ ਭਾਗਾਂ ਨੂੰ ਬਚਾ ਕੇ ਉਤਪਾਦਨ ਖੇਤਰ ਵਿੱਚ ਲਗਾਓ । ਦੇਸ਼ ਵਿੱਚ ਸਾਖ਼ ਮੁਦਰਾ ਅਤੇ ਕਰ ਸੰਬੰਧੀ ਨੀਤੀਆਂ ਵਿੱਚ ਠੀਕ ਪਰਿਵਰਤਨ ਲਿਆ ਕੇ ਪੂੰਜੀ ਨਿਰਮਾਣ ਦੀ ਦਰ ਨੂੰ ਉੱਪਰ ਚੁੱਕਿਆ ਜਾ ਸਕਦਾ ਹੈ ।

2. ਉਤਪਾਦਨ ਨੀਤੀਆਂ ਵਿੱਚ ਸੁਧਾਰ (Improved methods of production)-ਉਤਪਾਦਨ ਦੀਆਂ ਆਧੁਨਿਕ ਵਿਧੀਆਂ ਅਤੇ ਸਾਜ-ਸਮਾਨ ਨੂੰ ਅਪਣਾਉਣਾ ਚਾਹੀਦਾ ਹੈ, ਤਦ ਉਤਪਾਦਨ ਦੀ ਮਾਤਰਾ ਵਿਚ ਜ਼ਿਆਦਾਤਰ ਵਾਧਾ ਲਿਆ ਕੇ ਲੋਕਾਂ ਦਾ ਜੀਵਨ-ਸਤਰ ਉੱਪਰ ਚੁੱਕਿਆ ਜਾ ਸਕਦਾ ਹੈ । ਪਰੰਤੂ ਇਸ ਤਰ੍ਹਾਂ ਕਰਦੇ ਸਮੇਂ ਸਾਨੂੰ ਆਪਣੀਆਂ ਖਾਸ ਪਰਿਸਥਿਤੀਆਂ ਨੂੰ ਧਿਆਨ ਵਿੱਚ ਰੱਖਣਾ ਪਵੇਗਾ ।
ਸਿਰਫ ਉੱਨਤ ਦੇਸ਼ਾਂ ਦੀ ਨਕਲ ਨਾਲ ਕੰਮ ਨਹੀਂ ਚਲੇਗਾ । ਜੇਕਰ ਉਨ੍ਹਾਂ ਦੀਆਂ ਅਤੇ ਸਾਡੀਆਂ ਪਰਿਸਥਿਤੀਆਂ ਵਿੱਚ ਬਹੁਤ ਵੱਡਾ ਅੰਤਰ ਹੈ । ਸਾਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਨਵੇਂ ਤਰੀਕਿਆਂ ਅਤੇ ਸਾਜ਼-ਸਾਮਾਨ ਨੂੰ ਅਪਣਾਓ ਜਿਨ੍ਹਾਂ ਵਿੱਚ ਜ਼ਰੂਰਤ ਅਨੁਸਾਰ ਬਹੁਤ ਜ਼ਿਆਦਾ ਮਾਤਰਾ ਵਿਚ ਪੂੰਜੀ ਦੀ ਜਰੂਰਤ ਨਾ ਪੈਂਦੀ ਹੋਵੇ ਅਤੇ ਮਜ਼ਦੂਰੀ ਦੀ ਵਧੇਰੇ ਖਪਤ ਹੋ ਸਕਦੀ ਹੋਵੇ ।

3. ਉੱਚਿਤ ਵੰਡ (Better distribution)-ਪੂੰਜੀ ਨਿਰਮਾਣ ਦੀ ਦਰ ਨੂੰ ਉੱਚਾ ਕਰਨ ਅਤੇ ਉਤਪਾਦਨ ਦੇ ਨਵੇਂ ਤਰੀਕਿਆਂ ਨੂੰ ਅਪਣਾਉਣ ਨਾਲ ਉਤਪਾਦਨ ਨੂੰ ਮਾਤਰਾ ਵਿੱਚ ਜ਼ਰੂਰ ਹੀ ਭਾਰੀ ਵਾਧਾ ਹੋਵੇਗਾ । ਫ਼ਲਸਰੂਪ ਰਾਸ਼ਟਰੀ ਆਮਦਨ ਵਿੱਚ ਵਾਧਾ ਲਾਉਣ ਨਾਲ ਹੀ ਸਰਵ-ਸਾਧਾਰਨ ਦੀ ਗ਼ਰੀਬੀ ਦੂਰ ਨਾ ਹੋਵੇਗੀ । ਉਨ੍ਹਾਂ ਦਾ ਜੀਵਨ ਸੰਤਰ ਉੱਪਰ ਨਾ ਉੱਠ ਸਕੇਗਾ । ਨਾਲ ਹੀ ਉਸਦੀ ਠੀਕ ਵੰਡ ਦੇ ਲਈ ਵੀ ਆਰਥਿਕ ਵਿਵਸਥਾ ਕਰਨਾ ਜ਼ਰੂਰੀ ਹੈ ਜਿਸ ਨਾਲ ਆਮਦਨ ਅਤੇ ਸੰਪਤੀ ਦੀ ਵਿਖਮਤਾ ਘਟੇ ਅਤੇ ਦੇਸ਼ ਵਿੱਚ ਆਰਥਿਕ ਸ਼ਕਤੀ ਦੀ ਵਧੇਰੇ ਸਮਾਨ ਵੰਡ ਸੰਭਵ ਹੋ ਸਕੇ । ਸਾਨੂੰ ਵਿਵਸਥਾ ਕਰਨੀ ਹੋਵੇਗੀ ਜਿਸ ਨਾਲ ਜਿਹੜੇ ਲੋਕਾਂ ਦੀ ਆਮਦਨ ਬਹੁਤ ਘੱਟ ਹੈ । ਉਨ੍ਹਾਂ ਦੀ ਆਮਦਨ ਦਾ ਅਤੇ ਉਨਾਂ ਨੂੰ ਜ਼ਿਆਦਾ ਲਾਭਦਾਇਕ ਮੌਕੇ ਮਿਲਣ ਅਤੇ ਨਾਲ ਹੀ ਜਿਸ ਨਾਲ ਧਨ ਦਾ ਇਕੱਠ ਇਕ ਸਥਾਨ ‘ਤੇ ਹੋ ਸਕੇ ਅਤੇ ਸਮਰਿੱਧਸ਼ਾਲੀਆਂ ਦੇ ਸਾਧਨਾਂ ਵਿੱਚ ਕਮੀ ਉਪੇਖਿਅਤ ਹੋਵੇ ।

4. ਜਨਸੰਖਿਆ ‘ਤੇ ਨਿਯੰਤਰਣ (Population conrol)-ਦੇਸ਼ ਦੇ ਤੇਜ਼ੀ ਨਾਲ ਆਰਥਿਕ ਵਿਕਾਸ ਦੇ ਲਈ ਸਾਨੂੰ ਇਕ ਹੋਰ ਕੰਮ ਕਰਨਾ ਹੋਵੇਗਾ ਉਹ ਹੈ ਤੇਜ਼ੀ ਨਾਲ ਵੱਧਦੀ ਹੋਈ ਦੇਸ਼ ਦੀ ਭਾਰੀ ਜਨਸੰਖਿਆ ‘ਤੇ ਨਿਯੰਤਰਣ ਕਰਨਾ । ਜਦੋਂ ਲੋਕਾਂ ਦੀ ਆਮਦਨ ਅਤੇ ਖ਼ਰਚ ਦਾ ਸਤਰ ਹੇਠਾਂ ਹੁੰਦਾ ਹੈ ਅਤੇ ਜਨਸੰਖਿਆ ਵਿਚ ਵਾਧਾ ਕ੍ਰਮ ਉੱਚਾ ਹੁੰਦਾ ਹੈ ਤਾਂ ਆਰਥਿਕ ਵਿਕਾਸ ਦੀ ਗਤੀ ਵਿੱਚ ਭਾਰੀ ਰੁਕਾਵਟ ਪੈਦਾ ਹੁੰਦੀ ਹੈ | ਕਾਰਨ, ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਵਿੱਚ ਮਜ਼ਦੂਰਾਂ ਨੂੰ ਵੱਧਦੀ ਹੋਈ ਸੰਖਿਆ ਦੇ ਲਈ ਉਪਯੋਗਤਾ ਪਦਾਰਥਾਂ (Consumer’s goods) ਦੀਆਂ ਜ਼ਰੂਰਤਾਂ ਅਤੇ ਲਾਭਦਾਇਕ ਰੋਜ਼ਗਾਰ ਦੀ ਕਮੀ ਹੈ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

Punjab State Board PSEB 8th Class Social Science Book Solutions History Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ Textbook Exercise Questions and Answers.

PSEB Solutions for Class 8 Social Science History Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

SST Guide for Class 8 PSEB ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਭਾਰਤ ਵਿਚ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ ਕੌਣ ਸੀ ?
ਉੱਤਰ-
ਭਾਰਤ ਵਿਚ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ, ਵਾਸਕੋ-ਡੀ-ਗਾਮਾ ਸੀ ।

ਪ੍ਰਸ਼ਨ 2.
ਭਾਰਤ ਵਿਚ ਪੁਰਤਗਾਲੀਆਂ ਦੀਆਂ ਚਾਰ ਬਸਤੀਆਂ ਦੇ ਨਾਂ ਲਿਖੋ ।
ਉੱਤਰ-
ਗੋਆ, ਦਮਨ, ਸਾਲਸੈਟ ਅਤੇ ਬਸੀਨ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 3.
ਡੱਚ ਲੋਕਾਂ ਨੇ ਭਾਰਤ ਵਿਚ ਕਿੱਥੇ-ਕਿੱਥੇ ਬਸਤੀਆਂ ਸਥਾਪਿਤ ਕੀਤੀਆਂ ?
ਉੱਤਰ-
ਡੱਚ ਲੋਕਾਂ ਨੇ ਭਾਰਤ ਵਿਚ ਆਪਣੀਆਂ ਬਸਤੀਆਂ ਕੋਚੀਨ, ਸੁਰਤ, ਨਾਗਾਪਟਮ, ਪੁਲਿਕਟ ਅਤੇ ਚਿਨਸੁਰਾ ਵਿਚ ਸਥਾਪਿਤ ਕੀਤੀਆਂ ।

ਪ੍ਰਸ਼ਨ 4.
ਅੰਗਰੇਜ਼ਾਂ ਨੂੰ ਬੰਗਾਲ ਵਿਚ ਬਿਨਾਂ ਚੁੰਗੀ ਕਰ ਦੇ ਵਪਾਰ ਕਰਨ ਦੀ ਰਿਆਇਤ ਕਿਸ ਮੁਗ਼ਲ ਬਾਦਸ਼ਾਹ ਤੋਂ ਅਤੇ ਕਦੋਂ ਮਿਲੀ ?
ਉੱਤਰ-
ਅੰਗਰੇਜ਼ਾਂ ਨੂੰ ਬੰਗਾਲ ਵਿਚ ਬਿਨਾਂ ਚੁੰਗੀ ਕਰ ਦੇ ਵਪਾਰ ਕਰਨ ਦੀ ਰਿਆਇਤ ਮੁਗ਼ਲ ਬਾਦਸ਼ਾਹ ਫਰੁਖ਼ਸੀਅਰ ਵੱਲੋਂ 1717 ਈ: ਵਿਚ ਮਿਲੀ ।

ਪ੍ਰਸ਼ਨ 5.
ਕਰਨਾਟਕ ਦਾ ਪਹਿਲਾ ਯੁੱਧ ਕਿਹੜੀਆਂ ਦੋ ਯੂਰਪੀ ਕੰਪਨੀਆਂ ਵਿਚਕਾਰ ਹੋਇਆ ਅਤੇ ਇਸ ਯੁੱਧ ਵਿਚ ਕਿਸ ਦੀ ਜਿੱਤ ਹੋਈ ?
ਉੱਤਰ-
ਕਰਨਾਟਕ ਦਾ ਪਹਿਲਾ ਯੁੱਧ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚਕਾਰ ਹੋਇਆ । ਇਸ ਯੁੱਧ ਵਿਚ ਫ਼ਰਾਂਸੀਸੀਆਂ ਦੀ ਜਿੱਤ ਹੋਈ ।

ਪ੍ਰਸ਼ਨ 6.
ਪਲਾਸੀ ਦੀ ਲੜਾਈ ਕਦੋਂ ਅਤੇ ਕਿਸ ਦੇ ਵਿਚਕਾਰ ਹੋਈ ?
ਉੱਤਰ-
ਪਲਾਸੀ ਦੀ ਲੜਾਈ 23 ਜੂਨ, 1757 ਈ: ਨੂੰ ਅੰਗਰੇਜ਼ਾਂ ਅਤੇ ਬੰਗਾਲ ਦੇ ਨਵਾਬ ਸਿਰਾਜੂਦੌਲਾ ਦੇ ਵਿਚਾਲੇ ਹੋਈ ।

ਪ੍ਰਸ਼ਨ 7.
ਬਕਸਰ ਦੀ ਲੜਾਈ ਕਦੋਂ ਅਤੇ ਕਿਸ ਦੇ ਵਿਚਕਾਰ ਹੋਈ ?
ਉੱਤਰ-
ਬਕਸਰ ਦੀ ਲੜਾਈ 1764 ਈ: ਵਿਚ ਅੰਗਰੇਜ਼ਾਂ ਅਤੇ ਬੰਗਾਲ ਦੇ ਨਵਾਬ ਮੀਰ ਕਾਸਿਮ ਦੇ ਵਿਚਕਾਰ ਹੋਈ । ਇਸ ਲੜਾਈ ਵਿਚ ਅਵਧ ਦੇ ਨਵਾਬ ਸੁਜਾਉਦੌਲਾ ਅਤੇ ਮੁਗ਼ਲ ਸਮਰਾਟ ਸ਼ਾਹ ਆਲਮ ਦੂਜੇ ਨੇ ਮੀਰ ਕਾਸਿਮ ਦਾ ਸਾਥ ਦਿੱਤਾ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 8.
ਕਰਨਾਟਕ ਦੇ ਤੀਜੇ ਯੁੱਧ ਦਾ ਸੰਖੇਪ ਵਰਣਨ ਕਰੋ ।
ਉੱਤਰ-
ਕਰਨਾਟਕ ਦਾ ਤੀਜਾ ਯੁੱਧ 1756 ਈ: ਤੋਂ 1763 ਈ: ਤਕ ਲੜਿਆ ਗਿਆ । ਦੁਸਰੇ ਯੁੱਧ ਵਾਂਗ ਇਸ ਯੁੱਧ ਵਿਚ ਵੀ ਫ਼ਰਾਂਸੀਸੀ ਹਾਰ ਗਏ ਅਤੇ ਅੰਗਰੇਜ਼ · ਜੇਤੂ ਰਹੇ ।

ਕਾਰਨ – 1756 ਈ: ਵਿਚ ਇੰਗਲੈਂਡ ਅਤੇ ਫ਼ਰਾਂਸ ਦੇ ਵਿਚਾਲੇ ਯੂਰਪ ਵਿਚ ਸੱਤ ਸਾਲਾ ਯੁੱਧ ਸ਼ੁਰੂ ਹੋ ਗਿਆ | ਨਤੀਜਾ ਇਹ ਹੋਇਆ ਕਿ ਭਾਰਤ ਵਿਚ ਵੀ ਫ਼ਰਾਂਸੀਸੀਆਂ ਅਤੇ ਅੰਗਰੇਜ਼ਾਂ ਵਿਚਾਲੇ ਯੁੱਧ ਸ਼ੁਰੂ ਹੋ ਗਿਆ ।

ਘਟਨਾਵਾਂ – ਫ਼ਰਾਂਸ ਦੀ ਸਰਕਾਰ ਨੇ ਭਾਰਤ ਵਿਚ ਅੰਗਰੇਜ਼ੀ ਸ਼ਕਤੀ ਨੂੰ ਕੁਚਲਣ ਲਈ ਕਾਉਂਟ ਡਿ ਕੋਰਟ ਲਾਲੀ ਨੂੰ ਭੇਜਿਆ ਪਰ ਉਹ ਅਸਫਲ ਰਿਹਾ 1760 ਈ: ਵਿਚ ਇਕ ਅੰਗਰੇਜ਼ ਸੈਨਾਪਤੀ ਆਇਰਕੁਟ ਨੇ ਬੰਦੀਵਾਸ਼ ਦੀ ਲੜਾਈ ਵਿਚ ਵੀ ਫ਼ਰਾਂਸੀਸੀਆਂ ਨੂੰ ਬੁਰੀ ਤਰ੍ਹਾਂ ਹਰਾਇਆ 1763 ਈ: ਵਿਚ ਪੈਰਿਸ ਦੀ ਸੰਧੀ ਦੇ ਅਨੁਸਾਰ ਯੂਰਪ ਵਿਚ ਸੱਤ ਸਾਲਾ ਯੁੱਧ ਬੰਦ ਹੋ ਗਿਆ । ਫਲਸਰੂਪ ਭਾਰਤ ਵਿਚ ਦੋਹਾਂ ਜਾਤੀਆਂ ਵਿਚ ਯੁੱਧ ਖ਼ਤਮ ਹੋ ਗਿਆ ।

ਸਿੱਟੇ-

  1. ਫ਼ਰਾਂਸੀਸੀਆਂ ਦੀ ਸ਼ਕਤੀ ਲਗਪਗ ਨਸ਼ਟ ਹੋ ਗਈ ।ਉਨ੍ਹਾਂ ਕੋਲ ਹੁਣ ਵਪਾਰ ਲਈ ਕੇਵਲ ਪਾਂਡੇਚੇਰੀ, ਮਾਹੀ ਅਤੇ ਚੰਦਰਨਗਰ ਦੇ ਪ੍ਰਦੇਸ਼ ਰਹਿ ਗਏ । ਉਨ੍ਹਾਂ ਨੂੰ ਇਨ੍ਹਾਂ ਦੇਸ਼ਾਂ ਦੀ ਕਿਲ੍ਹੇਬੰਦੀ ਕਰਨ ਦੀ ਆਗਿਆ ਨਹੀਂ ਸੀ ।
  2. ਅੰਗਰੇਜ਼ ਭਾਰਤ ਦੀ ਸਭ ਤੋਂ ਵੱਡੀ ਸ਼ਕਤੀ ਬਣ ਗਏ ।

ਪ੍ਰਸ਼ਨ 9.
ਅੰਗਰੇਜ਼ਾਂ ਦੁਆਰਾ ਬੰਗਾਲ ਦੀ ਜਿੱਤ ਦਾ ਸੰਖੇਪ ਵਰਣਨ ਕਰੋ ।
ਉੱਤਰ-
ਅੰਗਰੇਜ਼ਾਂ ਨੇ ਬੰਗਾਲ ‘ਤੇ ਅਧਿਕਾਰ ਕਰਨ ਲਈ ਬੰਗਾਲ ਦੇ ਨਵਾਬ ਨਾਲ ਦੋ ਯੁੱਧ ਲੜੇ-ਪਲਾਸੀ ਦਾ ਯੁੱਧ ਅਤੇ ਬਕਸਰ ਦਾ ਯੁੱਧ । ਪਲਾਸੀ ਦਾ ਯੁੱਧ 1757 ਈ: ਵਿਚ ਹੋਇਆ । ਉਸ ਸਮੇਂ ਬੰਗਾਲ ਦਾ ਨਵਾਬ ਸਿਰਾਜੂਦੌਲਾ ਸੀ । ਅੰਗਰੇਜ਼ਾਂ ਨੇ ਸਾਜ਼ਿਸ਼ ਦੁਆਰਾ ਉਸਦੇ ਸੈਨਾਪਤੀ ਮੀਰ ਜਾਫ਼ਰ ਨੂੰ ਆਪਣੇ ਨਾਲ ਮਿਲਾ ਲਿਆ, ਜਿਸਦੇ ਕਾਰਨ ਸਿਰਾਜੂਦੌਲਾ ਦੀ ਹਾਰ ਹੋਈ । ਇਸ ਤੋਂ ਬਾਅਦ ਅੰਗਰੇਜ਼ਾਂ ਨੇ ਮੀਰ ਜਾਫ਼ਰ ਨੂੰ ਬੰਗਾਲ ਦਾ ਨਵਾਬ ਬਣਾ ਦਿੱਤਾ । ਕੁੱਝ ਸਮੇਂ ਬਾਅਦ ਅੰਗਰੇਜ਼ਾਂ ਨੇ ਮੀਰ ਜਾਫ਼ਰ ਨੂੰ ਗੱਦੀ ਤੋਂ ਉਤਾਰ ਦਿੱਤਾ ਅਤੇ ਮੀਰ ਕਾਸਿਮ ਨੂੰ ਨਵਾਬ ਬਣਾਇਆ, ਪਰ ਥੋੜੇ ਹੀ ਸਮੇਂ ਵਿਚ ਅੰਗਰੇਜ਼ ਉਸ ਦੇ ਵੀ ਵਿਰੁੱਧ ਹੋ ਗਏ । ਬਕਸਰ ਦੇ ਸਥਾਨ ‘ਤੇ ਮੀਰ ਕਾਸਿਮ ਅਤੇ ਅੰਗਰੇਜ਼ਾਂ ਵਿਚਾਲੇ ਯੁੱਧ ਹੋਇਆ । ਇਸ ਯੁੱਧ ਵਿਚ ਮੀਰ ਕਾਸਿਮ ਹਾਰ ਗਿਆ ਅਤੇ ਬੰਗਾਲ ਅੰਗਰੇਜ਼ਾਂ ਦੇ ਅਧਿਕਾਰ ਵਿਚ ਆ ਗਿਆ ।

ਪ੍ਰਸ਼ਨ 10.
ਪਲਾਸੀ ਦੀ ਲੜਾਈ ਦਾ ਸੰਖੇਪ ਵਰਣਨ ਕਰੋ ।
ਉੱਤਰ-
ਪਲਾਸੀ ਦਾ ਯੁੱਧ 23 ਜੂਨ, 1757 ਈ: ਨੂੰ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਅਤੇ ਬੰਗਾਲ ਦੇ ਨਵਾਬ ਸਿਰਾਜੁਦੌਲਾ ਵਿਚਾਲੇ ਲੜਿਆ ਗਿਆ | ਨਵਾਬ ਕਈ ਕਾਰਨਾਂ ਕਰਕੇ ਅੰਗਰੇਜ਼ਾਂ ਤੋਂ ਨਾਰਾਜ਼ ਸੀ ।ਉਸਨੇ ਕਾਸਿਮ ਬਾਜ਼ਾਰ ‘ਤੇ ਹਮਲਾ ਕਰਕੇ ਅੰਗਰੇਜ਼ਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ । ਇਸਦਾ ਬਦਲਾ ਲੈਣ ਲਈ ਕਲਾਈਵ ਨੇ ਸਾਜ਼ਿਸ਼ ਦੁਆਰਾ ਬੰਗਾਲ ਦੇ ਸੈਨਾਪਤੀ ਮੀਰ ਜਾਫ਼ਰ ਨੂੰ ਆਪਣੇ ਨਾਲ ਮਿਲਾ ਲਿਆ । ਜਦੋਂ ਲੜਾਈ ਆਰੰਭ ਹੋਈ ਤਾਂ ਮੀਰ ਜਾਫ਼ਰ ਯੁੱਧ ਦੇ ਮੈਦਾਨ ਵਿਚ ਇਕ ਪਾਸੇ ਖੜ੍ਹਾ ਰਿਹਾ । ਇਸ ਵਿਸ਼ਵਾਸਘਾਤ ਦੇ ਕਾਰਨ ਸਿਰਾਜੁਦੌਲਾ ਦਾ ਸਾਹਸ ਟੁੱਟ ਗਿਆ ਅਤੇ ਉਹ ਯੁੱਧ ਦੇ ਮੈਦਾਨ ਵਿਚੋਂ ਦੌੜ ਗਿਆ | ਮੀਰ ਜਾਫ਼ਰ ਦੇ ਪੁੱਤਰ ਮੀਰੇਨ ਨੇ ਉਸਦਾ ਪਿੱਛਾ ਕੀਤਾ ਅਤੇ ਉਸਦਾ ਕਤਲ ਕਰ ਦਿੱਤਾ । ਇਤਿਹਾਸਿਕ ਨਜ਼ਰੀਏ ਤੋਂ ਇਹ ਯੁੱਧ ਅੰਗਰੇਜ਼ਾਂ ਲਈ ਬਹੁਤ ਮਹੱਤਵਪੂਰਨ ਸਿੱਧ ਹੋਇਆ । ਅੰਗਰੇਜ਼ ਬੰਗਾਲ ਦੇ ਅਸਲੀ ਸ਼ਾਸਕ ਬਣ ਗਏ ਅਤੇ ਉਨ੍ਹਾਂ ਲਈ ਭਾਰਤ ਜਿੱਤ ਦੇ ਰਾਹ ਖੁੱਲ੍ਹ ਗਏ ।
PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 1

ਪ੍ਰਸ਼ਨ 11.
ਬੰਗਾਲ ਵਿਚ ਦੋਹਰੀ ਸ਼ਾਸਨ ਪ੍ਰਣਾਲੀ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਕਲਾਈਵ ਨੇ ਬੰਗਾਲ ਵਿਚ ਸ਼ਾਸਨ ਦੀ ਇਕ ਨਵੀਂ ਪ੍ਰਣਾਲੀ ਆਰੰਭ ਕੀਤੀ । ਇਸਦੇ ਅਨੁਸਾਰ ਬੰਗਾਲ ਦਾ ਸ਼ਾਸਨ ਦੋ ਭਾਗਾਂ ਵਿਚ ਵੰਡ ਦਿੱਤਾ ਗਿਆ | ਕਰ ਇਕੱਠਾ ਕਰਨ ਦਾ ਕੰਮ ਅੰਗਰੇਜ਼ਾਂ ਦੇ ਹੱਥ ਵਿਚ ਰਿਹਾ | ਪਰ ਸ਼ਾਸਨ ਚਲਾਉਣ ਦਾ ਕੰਮ ਨਵਾਬ ਨੂੰ ਦੇ ਦਿੱਤਾ ਗਿਆ | ਸ਼ਾਸਨ ਚਲਾਉਣ ਲਈ ਉਸਨੂੰ ਇਕ ਨਿਸ਼ਚਿਤ ਧਨ-ਰਾਸ਼ੀ ਦਿੱਤੀ ਜਾਂਦੀ ਸੀ । ਇਸ ਤਰ੍ਹਾਂ ਬੰਗਾਲ ਵਿਚ ਦੋ ਪ੍ਰਕਾਰ ਦਾ ਸ਼ਾਸਨ ਚੱਲਣ ਲੱਗਾ । ਇਸ ਕਾਰਨ ਇਹ ਪ੍ਰਣਾਲੀ ਦੋਹਰੀ (ਦਵੈਧ) ਸ਼ਾਸਨ ਪ੍ਰਣਾਲੀ ਦੇ ਨਾਂ ਨਾਲ ਪ੍ਰਸਿੱਧ ਹੈ । ਇਸ ਪ੍ਰਣਾਲੀ ਦੁਆਰਾ ਬੰਗਾਲ ਦੀ ਵਾਸਤਵਿਕ ਸ਼ਕਤੀ ਤਾਂ ਅੰਗਰੇਜ਼ਾਂ ਦੇ ਹੱਥ ਵਿਚ ਆ ਗਈ । ਪਰ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ । ਦੂਜੇ ਪਾਸੇ ਨਵਾਬ ਦੇ ਕੋਲ ਨਾ ਤਾਂ ਕੋਈ ਅਸਲੀ ਸ਼ਕਤੀ ਸੀ ਅਤੇ ਨਾ ਆਮਦਨ ਦਾ ਕੋਈ ਸਾਧਨ । ਪਰ ਸ਼ਾਸਨ ਦੀ ਸਾਰੀ ਜ਼ਿੰਮੇਵਾਰੀ ਉਸੇ ‘ਤੇ ਸੀ । ਇਸ ਲਈ ਬੰਗਾਲ ਦੇ ਲੋਕਾਂ ਲਈ ਇਹ ਸ਼ਾਸਨ ਪ੍ਰਣਾਲੀ ਮੁਸੀਬਤ ਬਣ ਗਈ ।.

ਪ੍ਰਸ਼ਨ 12.
ਸਹਾਇਕ ਸੰਧੀ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਹਾਇਕ ਸੰਧੀ 1798 ਈ: ਵਿਚ ਲਾਰਡ ਵੈਲਜ਼ਲੀ ਨੇ ਚਲਾਈ ਸੀ । ਉਹ ਭਾਰਤ ਵਿਚ ਕੰਪਨੀ ਰਾਜ ਦਾ ਵਿਸਤਾਰ ਕਰਕੇ ਕੰਪਨੀ ਨੂੰ ਭਾਰਤ ਦੀ ਸਭ ਤੋਂ ਵੱਡੀ ਸ਼ਕਤੀ ਬਣਾਉਣਾ ਚਾਹੁੰਦਾ ਸੀ । ਇਹ ਕੰਮ ਤਾਂ ਹੀ ਹੋ ਸਕਦਾ ਸੀ, ਜਦੋਂ ਸਾਰੇ ਦੇਸੀ ਰਾਜੇ ਅਤੇ ਨਵਾਬ ਕਮਜ਼ੋਰ ਹੁੰਦੇ । ਉਨ੍ਹਾਂ ਨੂੰ ਸ਼ਕਤੀਹੀਣ ਕਰਨ ਲਈ ਹੀ ਉਸਨੇ ਸਹਾਇਕ ਸੰਧੀ ਦਾ ਸਹਾਰਾ ਲਿਆ ।

ਸੰਧੀ ਦੀਆਂ ਸ਼ਰਤਾਂ – ਸਹਾਇਕ ਸੰਧੀ ਕੰਪਨੀ ਅਤੇ ਦੇਸੀ ਰਾਜਾਂ ਦੇ ਵਿਚਾਲੇ ਹੁੰਦੀ ਸੀ । ਕੰਪਨੀ ਸੰਧੀ ਸਵੀਕਾਰ ਕਰਨ ਵਾਲੇ ਰਾਜੇ ਨੂੰ ਅੰਦਰੂਨੀ ਅਤੇ ਬਾਹਰੀ ਖ਼ਤਰੇ ਦੇ ਸਮੇਂ ਸੈਨਿਕ ਸਹਾਇਤਾ ਦੇਣ ਦਾ ਵਚਨ ਦਿੰਦੀ ਸੀ । ਇਸਦੇ ਬਦਲੇ ਦੇਸੀ ਰਾਜਾਂ ਨੂੰ ਹੇਠ ਲਿਖੀਆਂ ਸ਼ਰਤਾਂ ਦਾ ਪਾਲਣ ਕਰਨਾ ਪੈਂਦਾ ਸੀ-

  1. ਉਸਨੂੰ ਕੰਪਨੀ ਨੂੰ ਆਪਣਾ ਸਵਾਮੀ ਮੰਨਣਾ ਪੈਂਦਾ ਸੀ । ਉਹ ਕੰਪਨੀ ਦੀ ਆਗਿਆ ਤੋਂ ਬਿਨਾਂ ਕੋਈ ਯੁੱਧ ਜਾਂ ਸੰਧੀ ਨਹੀਂ ਕਰ ਸਕਦਾ ਸੀ ।
  2. ਉਸਨੂੰ ਆਪਣੀ ਸਹਾਇਤਾ ਲਈ ਆਪਣੇ ਰਾਜ ਵਿਚ ਇਕ ਅੰਗਰੇਜ਼ ਸੈਨਿਕ ਟੁਕੜੀ ਰੱਖਣੀ ਪੈਂਦੀ ਸੀ, ਜਿਸਦਾ ਖ਼ਰਚਾ ਉਸਨੂੰ ਖ਼ੁਦ ਦੇਣਾ ਪੈਂਦਾ ਸੀ ।
  3. ਉਸਨੂੰ ਆਪਣੇ ਦਰਬਾਰ ਵਿਚ ਇਕ ਅੰਗਰੇਜ਼ ਰੇਜ਼ੀਡੈਂਟ ਰੱਖਣਾ ਪੈਂਦਾ ਸੀ ।

ਪ੍ਰਸ਼ਨ 13.
ਲੈਪਸ ਦੀ ਨੀਤੀ ਕੀ ਸੀ ?
ਉੱਤਰ-
ਲੈਪਸ ਦੀ ਨੀਤੀ ਲਾਰਡ ਡਲਹੌਜ਼ੀ ਨੇ ਅਪਣਾਈ । ਇਸਦੇ ਅਨੁਸਾਰ ਜੇਕਰ ਕੋਈ ਦੇਸੀ ਰਾਜਾ ਬੇਔਲਾਦ ਮਰ ਜਾਂਦਾ ਸੀ, ਤਾਂ ਉਸਦਾ ਰਾਜ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਜਾਂਦਾ ਸੀ । ਉਹ ਅੰਗਰੇਜ਼ਾਂ ਦੀ ਆਗਿਆ ਤੋਂ ਬਿਨਾਂ ਪੁੱਤਰ ਗੋਦ ਲੈ ਕੇ ਉਸਨੂੰ ਆਪਣਾ ਉੱਤਰਾਧਿਕਾਰੀ ਨਹੀਂ ਬਣਾ ਸਕਦਾ ਸੀ । ਡਲਹੌਜ਼ੀ ਦੇ ਸ਼ਾਸਨ ਕਾਲ ਵਿਚ ਪੁੱਤਰ ਗੋਦ ਲੈਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਸੀ । ਇਸ ਪ੍ਰਕਾਰ ਬਹੁਤ ਸਾਰੇ ਦੇਸੀ ਰਾਜ ਅੰਗਰੇਜ਼ੀ ਰਾਜ ਵਿਚ ਮਿਲਾ ਲਏ ਗਏ ।
ਲੈਪਸ ਦੇ ਸਿਧਾਂਤ ਦਾ ਸਤਾਰਾ, ਸੰਭਲਪੁਰ, ਜੈਪੁਰ, ਉਦੈਪੁਰ, ਝਾਂਸੀ, ਨਾਗਪੁਰ ਆਦਿ ‘ਤੇ ਪ੍ਰਭਾਵ ਪਿਆ । ਇਨ੍ਹਾਂ ਸਭ ਰਾਜਾਂ ਦੇ ਸ਼ਾਸਕ ਬੇਔਲਾਦ ਮਰ ਗਏ ਅਤੇ ਉਨ੍ਹਾਂ ਦੇ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਗਿਆ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

PSEB 8th Class Social Science Guide ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਦੋਹਰੀ ਸ਼ਾਸਨ ਪ੍ਰਣਾਲੀ ਬੰਗਾਲ ਵਿੱਚ ਲਾਗੂ ਕੀਤੀ ਗਈ ਸੀ ਜਿਸ ਨੂੰ 1772 ਈ: ਵਿੱਚ ਖ਼ਤਮ ਕਰ ਦਿੱਤਾ ਗਿਆ । ਇਸ ਨੂੰ ਕਿਸ ਨੇ ਖ਼ਤਮ ਕੀਤਾ ?
ਉੱਤਰ-
ਵਾਰੇਨ ਹੇਸਟਿੰਗਜ਼ ਨੇ ।

ਪ੍ਰਸ਼ਨ 2.
ਮੁਗਲ ਸਮਾਟ ਸ਼ਾਹ ਆਲਮ ਅਤੇ ਅੰਗ੍ਰੇਜ਼ਾਂ ਦੇ ਵਿੱਚ 1765 ਵਿੱਚ ਇਕ ਸੰਧੀ ਹੋਈ । ਇਸ ਵਿੱਚ ਸ਼ੁਜਾਊਦੌਲਾ ਵੀ ਸ਼ਾਮਿਲ ਸੀ ? ਇਹ ਸੰਧੀ ਕਿਹੜੀ ਸੀ ?
ਉੱਤਰ-
ਇਲਾਹਾਬਾਦ ਦੀ ਸੰਧੀ ।

ਪ੍ਰਸ਼ਨ 3.
ਬੇ ਔਲਾਦ ਨ ਵਾਲੇ ਦੇਸ਼ੀ ਰਾਜਿਆਂ ਦੇ ਰਾਜ ਨੂੰ ਹੜੱਪਨ ਵਾਲੀ ਨੀਤੀ ਕਿਹੜੀ ਸੀ ਅਤੇ ਇਸ ਨੂੰ ਕਿਸਨੇ ਚਲਾਈ ਸੀ ?
ਉੱਤਰ-
ਲੈਪਸ ਦੀ ਨੀਤੀ ਜੋ ਲਾਰਡ ਡਲਹੌਜ਼ੀ ਨੇ ਚਲਾਈ ।

ਪ੍ਰਸ਼ਨ 4.
ਲੈਪਸ ਵਿੱਚ ਦਰਸਾਇਆ ਗਿਆ ਵਿਅਕਤੀ ਅੰਗ੍ਰੇਜ਼ਾਂ ਦੇ ਨਾਲ ਬਹਾਦਰੀ ਨਾਲ ਲੜਿਆ ਪਰ ਹਾਰ ਗਿਆ ਅਤੇ ਮਾਰਿਆ ਗਿਆ । ਇਹ ਕਿੱਥੋਂ ਦਾ ਸ਼ਾਸਕ ਸੀ ਅਤੇ ਕਿੱਥੇ ਮਾਰਿਆ ਗਿਆ ?
PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 2
ਉੱਤਰ-
ਉਹ ਮੈਸੂਰ ਦਾ ਸ਼ਾਸਕ ਸੀ ਜੋ ਰੰਗਾਪੱਟਮ ਵਿੱਚ ਮਾਰਿਆ ਗਿਆ ।

ਪ੍ਰਸ਼ਨ 5.
ਪਲਾਸੀ ਅਤੇ ਬਕਸਰ ਦੀ ਜਿੱਤ ਨੇ ਅੰਗਰੇਜ਼ਾਂ ਨੂੰ ਇਕ ਮਹੱਤਵਪੂਰਨ ਪ੍ਰਦੇਸ਼ ਦਾ ਵਾਸਤਵਿਕ ਸ਼ਾਸਕ ਬਣਾ ਦਿੱਤਾ । ਉਹ ਕਿਹੜਾ ਦੇਸ਼ ਸੀ ?
ਉੱਤਰ-
ਬੰਗਾਲ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਚਿੱਤਰ ਵਿੱਚ ਦਿਖਾਇਆ ਗਿਆ ਵਿਅਕਤੀ ਇੱਕ ਪੁਰਤਗਾਲੀ ਕਪਤਾਨ ਸੀ ਜੋ 27 ਮਈ, 1498 ਨੂੰ ਭਾਰਤ ਆਇਆ ਸੀ । ਉਹ ਭਾਰਤ ਵਿੱਚ ਕਿਸ ਸਥਾਨ ਤੇ ਪਹੁੰਚਿਆ ਸੀ ?
PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 3
(i) ਕੋਚੀਨ
(ii) ਕਾਲੀਕਟ
(iii) ਬੰਬਈ
(iv) ਮਦਰਾਸ ।
ਉੱਤਰ-
(ii) ਕਾਲੀਕਟ

ਪ੍ਰਸ਼ਨ 2.
ਮਾਨਚਿੱਤਰ ਵਿੱਚ PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 4 ਨਿਸ਼ਾਨਾਂ ਨਾਲ ਦਿਖਾਏ ਗਏ ਪ੍ਰਦੇਸ਼ ਵਿੱਚ ਅੰਗ੍ਰੇਜ਼ਾਂ ਅਤੇ ਫ਼ਾਂਸੀਸੀਆਂ ਦੇ ਵਿਚਕਾਰ ਤਿਨ ਯੁੱਧ ਹੋਏ । ਇਸ ਪ੍ਰਦੇਸ਼ ਦਾ ਨਾਂ ਦੱਸੋ ।
PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 5
(i) ਤਮਿਲਨਾਡੂ
(ii) ਕੇਰਲ
(iii) ਕਰਨਾਟਕ
(iv) ਮਧ ਪ੍ਰਦੇਸ਼ ।
ਉੱਤਰ-
(iii) ਕਰਨਾਟਕ

ਪ੍ਰਸ਼ਨ 3.
ਚਿੱਤਰ ਵਿੱਚ ਦਿਖਾਏ ਗਏ ਵਿਅਕਤੀ ਨੇ ਭਾਰਤ ਵਿੱਚ ਐਂਗਲੋ-ਟ੍ਰਾਂਸੀਸੀ ਸੰਘਰਸ਼ ਵਿੱਚ ਅੰਗ੍ਰੇਜ਼ਾਂ ਦੀ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ । ਇਹ ਵਿਅਕਤੀ ਕੌਣ ਸੀ ?
PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 6
(i) ਰਾਬਰਟ ਕਲਾਈਵ
(ii) ਡੁਪਲੇ
(iii) ਗੌਡਹਯੂ
(iv) ਸਿਰਾਜੁਦੌਲਾ ।
ਉੱਤਰ-
(i) ਰਾਬਰਟ ਕਲਾਈਵ

ਪ੍ਰਸ਼ਨ 4.
ਦਿੱਤੇ ਗਏ ਚਿੱਤਰ ਵਿੱਚ ਦਰਸਾਏ ਗਏ ਵਿਅਕਤੀ (ਸਿਰਾਜੁਦੌਲਾ) ਦਾ ਸੰਬੰਧ ਕਿਸ ਲੜਾਈ ਨਾਲ ਸੀ ?
PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 7
(i) ਬਕਸਰ ਦੀ ਲੜਾਈ
(ii) ਕਰਨਾਟਕ ਦੀ ਦੂਸਰੀ ਲੜਾਈ
(iii) ਪਲਾਸੀ ਦਾ ਯੁੱਧ
(iv) ਪਹਿਲਾ ਮਰਾਠਾ ਯੁੱਧ ।
ਉੱਤਰ-
(iii) ਪਲਾਸੀ ਦਾ ਯੁੱਧ

ਪ੍ਰਸ਼ਨ 5.
ਵਾਸਕੋ-ਡੀ-ਗਾਮਾ ਦਾ ਸਮੁੰਦਰ ਦੇ ਰਾਹੀਂ ਭਾਰਤ ਆਉਣ ਦਾ ਕੀ ਕਾਰਨ ਸੀ ?
(i) ਭਾਰਤ ਦੇ ਸ਼ਾਸਨ ਕਰਨਾ
(ii) ਭਾਰਤ ਪਹੁੰਚਣ ਲਈ ਨਵੇਂ ਰਸਤੇ ਦੀ ਖੋਜ ਕਰਨਾ
(iii) ਭਾਰਤ ਦੇ ਹਮਲਾ ਕਰਨਾ
(iv) ਸੈਰ-ਸਪਾਟਾ ਕਰਨਾ ।
ਉੱਤਰ-
(ii) ਭਾਰਤ ਪਹੁੰਚਣ ਲਈ ਨਵੇਂ ਰਸਤੇ ਦੀ ਖੋਜ ਕਰਨਾ

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 6.
ਭਾਰਤ ਵਿੱਚ ਈਸਟ ਇੰਡਿਆ ਕੰਪਨੀ ਬੰਗਾਲ ਦੀ ਵਾਸਤਵਿਕ ਸ਼ਾਸਕ ਕਦੋਂ ਬਣੀ ?
(i) ਕਰਨਾਟਕ ਦੀ ਪਹਿਲੀ ਅਤੇ ਦੂਜੀ ਲੜਾਈ ਤੋਂ ਬਾਅਦ
(ii) ਅੰਗੇਜ਼-ਮਰਾਠਾ ਯੁੱਧਾਂ ਤੋਂ ਬਾਅਦ
(iii) ਅੰਗੇਜ਼-ਮੈਸੂਰ ਯੁੱਧਾਂ ਤੋਂ ਬਾਅਦ
(iv) ਪਲਾਸੀ ਅਤੇ ਬਕਸਰ ਦੇ ਯੁੱਧਾਂ ਤੋਂ ਬਾਅਦ ।
ਉੱਤਰ-
(iv) ਪਲਾਸੀ ਅਤੇ ਬਕਸਰ ਦੇ ਯੁੱਧਾਂ ਤੋਂ ਬਾਅਦ ।

ਪ੍ਰਸ਼ਨ 7.
ਭਾਰਤ ਵਿੱਚ ਅੰਗ੍ਰੇਜ਼ੀ ਸਾਮਰਾਜ ਦੇ ਵਿਸਥਾਰ ਵਿੱਚ ਲਾਰਡ ਡਲਹੌਜ਼ੀ ਨੇ ਮਹੱਤਵਪੂਰਨ ਯੋਗਦਾਨ ਦਿੱਤਾ । ਇਸ ਲਈ ਉਸ ਨੇ ਕਿਹੜੀ ਨੀਤੀ ਅਪਣਾਈ ?
(i) ਉਪਾਧੀਆਂ ਅਤੇ ਪੈਂਸ਼ਨਾਂ ਦੇਣਾ
(ii) ਉਪਾਧੀਆਂ ਅਤੇ ਪੈਂਸ਼ਨਾਂ ਬੰਦ ਕਰਨਾ
(iii) ਕੁਸ਼ਾਸਨ ਵਿਵਸਥਾ ਦੀ ਆੜ੍ਹ ਲੈਣਾ
(iv) ਲੈਪਸ ਦੀ ਨੀਤੀ ਦੀ ਵਰਤੋਂ ।
ਉੱਤਰ-
(i) ਉਪਾਧੀਆਂ ਅਤੇ ਪੈਂਸ਼ਨਾਂ ਦੇਣਾ

ਪ੍ਰਸ਼ਨ 8.
ਲੈਪਸ ਦੀ ਨੀਤੀ (ਲਾਰਡ ਡਲਹੌਜ਼ੀ) ਰਾਹੀਂ ਅੰਗ੍ਰੇਜ਼ੀ ਰਾਜ ਵਿੱਚ ਮਿਲਾਈ ਗਈ ਰਿਆਸਤ ਸੀ-
(i) ਝਾਂਸੀ
(ii) ਉਦੈਪੁਰ
(iii) ਸਤਾਰਾ
(iv) ਉਪਰੋਕਤ ਸਾਰੇ ।
ਉੱਤਰ-
(iv) ਉਪਰੋਕਤ ਸਾਰੇ ।

ਪ੍ਰਸ਼ਨ 9.
ਅਵਧ ਨੂੰ ਅੰਗ੍ਰੇਜ਼ੀ ਰਾਜ ਵਿੱਚ ਕਦੋਂ ਮਿਲਾਇਆ ਗਿਆ ?
(i) 1828 ਈ:
(ii) 1834 ਈ:
(iii) 1846 ਈ:
(iv) 1849 ਈ: ।
ਉੱਤਰ-
(ii) 1834 ਈ:

ਪ੍ਰਸ਼ਨ 10.
ਪੰਜਾਬ ਨੂੰ ਅੰਗ੍ਰੇਜ਼ੀ ਸਾਮਰਾਜ ਵਿਚ ਕਿਸ ਨੇ ਮਿਲਾਇਆ ?
(i) ਲਾਰਡ ਹੇਸਟਿੰਗਜ਼
(ii) ਲਾਰਡ ਹਾਰਡਿੰਗ
(iii) ਲਾਰਡ ਡਲਹੌਜ਼ੀ
(iv) ਲਾਰਡ ਵਿਲਿਅਮ ਬੈਂਟਿੰਕ ।
ਉੱਤਰ-
(iii) ਲਾਰਡ ਡਲਹੌਜ਼ੀ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਅੰਗਰੇਜ਼ਾਂ, ਸਿਰਾਜੂਦੌਲਾ ਅਤੇ ਮੁਗ਼ਲ ਬਾਦਸ਼ਾਹ ਵਿਚਕਾਰ ………………………. ਦੀ ਲੜਾਈ ਤੋਂ ਬਾਅਦ 1765 ਈ: ਵਿੱਚ ਅਲਾਹਾਬਾਦ ਦੀ ਸੰਧੀ ਹੋਈ ।
2. 1772 ਈ: ਵਿਚ ਬੰਗਾਲ ਵਿੱਚ ……………………… ਪ੍ਰਣਾਲੀ ਖ਼ਤਮ ਕਰ ਦਿੱਤੀ ਗਈ ।
3. ਲਾਰਡ ਵੈਲਜ਼ਲੀ ਨੇ ਅੰਗਰੇਜ਼ੀ ਸਾਮਰਾਜ ਦਾ ਵਿਸਥਾਰ ਕਰਨ ਲਈ …………………. ਪ੍ਰਣਾਲੀ ਸ਼ੁਰੂ ਕੀਤੀ ।
ਉੱਤਰ-
1. ਬਕਸਰ,
2. ਦੋਹਰੀ ਸ਼ਾਸਨ,
3. ਸਹਾਇਕ ਸੰਧੀ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. ਪੁਰਤਗਾਲੀ ਕਪਤਾਨ ਵਾਸਕੋ-ਡੀ-ਗਾਮਾ 27 ਮਈ, 1498 ਈ: ਨੂੰ ਭਾਰਤ ਵਿਚ ਕਾਲੀਕਟ ਨਾਮ ਦੇ ਸਥਾਨ ਵਿਖੇ ਪਹੁੰਚਿਆ ।
2. ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਕਰਨਾਟਕ ਦੇ ਦੋ ਯੁੱਧ ਲੜੇ ਗਏ ।
3. ਅੰਗਰੇਜ਼ਾਂ ਨਾਲ ਪਲਾਸੀ ਦੀ ਲੜਾਈ ਸਮੇਂ ਬੰਗਾਲ ਦਾ ਨਵਾਬ ਮੀਰ ਜਾਫ਼ਰ ਸੀ ।
ਉੱਤਰ-
1. (√)
2. (×)
3. (√)

(ਹ) ਸਹੀ ਜੋੜੇ ਬਣਾਓ :

1. ਪਲਾਸੀ ਦਾ ਯੁੱਧ ਲਾਰਡ ਹੇਸਟਿੰਗਜ਼
2. ਬਕਸਰ ਦਾ ਯੁੱਧ ਸਿਰਾਜੂਦੌਲਾ
3. ਅਰਾਕਾਟ ‘ਤੇ ਹਮਲਾ ਮੀਰ ਕਾਸਿਮ
4. ਅੰਗਰੇਜ਼ੀ-ਗੋਰਖਾ ਯੁੱਧ ਰਾਬਰਟ ਕਲਾਈਵ ।

ਉੱਤਰ-

1. ਪਲਾਸੀ ਦਾ ਯੁੱਧ ਸਿਰਾਜੂਦੌਲਾ
2. ਬਕਸਰ ਦਾ ਯੁੱਧ ਮੀਰ ਕਾਸਿਮ
3. ਅਰਾਕਾਟ ‘ਤੇ ਹਮਲਾ ਰਾਬਰਟ ਕਲਾਈਵ
4. ਅੰਗਰੇਜ਼ੀ-ਗੋਰਖਾ ਯੁੱਧ ਲਾਰਡ ਹੇਸਟਿੰਗਜ਼ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਯੂਰਪ ਤੋਂ ਭਾਰਤ ਪਹੁੰਚਣ ਦੇ ਨਵੇਂ ਸਮੁੰਦਰੀ ਮਾਰਗ ਦੀ ਖੋਜ ਕਿਸ ਨੇ ਕੀਤੀ ?
ਉੱਤਰ-
ਯੂਰਪ ਤੋਂ ਭਾਰਤ ਪਹੁੰਚਣ ਦੇ ਨਵੇਂ ਸਮੁੰਦਰੀ ਮਾਰਗ ਦੀ ਖੋਜ ਪੁਰਤਗਾਲੀ ਮਲਾਹ (ਕਪਤਾਨ) ਵਾਸਕੋ-ਡੀਗਾਮਾ ਨੇ ਕੀਤੀ ।

ਪ੍ਰਸ਼ਨ 2.
ਵਾਸਕੋ-ਡੀ-ਗਾਮਾ ਭਾਰਤ ਵਿਚ ਕਦੋਂ ਅਤੇ ਕਿਸ ਬੰਦਰਗਾਹ ‘ਤੇ ਪਹੁੰਚਿਆ ?
ਉੱਤਰ-
27 ਮਈ, 1498 ਈ: ਨੂੰ ਕਾਲੀਕਟ ਦੀ ਬੰਦਰਗਾਹ ‘ਤੇ ।

ਪ੍ਰਸ਼ਨ 3.
ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ?
ਉੱਤਰ-
31 ਦਸੰਬਰ, 1600 ਈ: ਨੂੰ ।

ਪ੍ਰਸ਼ਨ 4.
ਫ਼ਰਾਂਸੀਸੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1664 ਈ: ਵਿਚ ।

ਪ੍ਰਸ਼ਨ 5.
ਭਾਰਤ ਵਿਚ ਦੋ ਫ਼ਰਾਂਸੀਸੀ ਗਵਰਨਰਾਂ ਦੇ ਨਾਂ ਦੱਸੋ ਜਿਨ੍ਹਾਂ ਦੇ ਅਧੀਨ ਫ਼ਰਾਂਸੀਸੀ ਸ਼ਕਤੀ ਦਾ ਵਿਸਤਾਰ ਹੋਇਆ ?
ਉੱਤਰ-
ਡੁਮਾ ਅਤੇ ਡੂਪਲੇ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 6.
ਅੰਗਰੇਜ਼ਾਂ ਨੇ ਵਪਾਰ ਵਿਚ ਰਿਆਇਤਾਂ ਲੈਣ ਲਈ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿਚ ਕਿਹੜੇ ਦੋ ਪ੍ਰਤੀਨਿਧੀ ਭੇਜੇ ਸਨ ?
ਉੱਤਰ-
ਵਿਲੀਅਮ ਹਾਕਿੰਜ਼ ਅਤੇ ਸਰ ਟਾਮਸ ਰੋ ।

ਪ੍ਰਸ਼ਨ 7.
ਚੇਨੱਈ (ਮਦਰਾਸ) ਅਤੇ ਕੋਲਕਾਤਾ (ਕਲਕੱਤਾ) ਦੇ ਨੇੜੇ ਫ਼ਰਾਂਸੀਸੀ ਬਸਤੀਆਂ ਦੇ ਨਾਂ ਦੱਸੋ ।
ਉੱਤਰ-
ਚੇਨੱਈ ਦੇ ਨੇੜੇ ਪਾਂਡੀਚੇਰੀ ਅਤੇ ਕੋਲਕਾਤਾ ਦੇ ਨੇੜੇ ਚੰਦਰਨਗਰ ਫ਼ਰਾਂਸੀਸੀ ਬਸਤੀਆਂ ਸਨ ।

ਪ੍ਰਸ਼ਨ 8.
ਕਰਨਾਟਕ ਦਾ ਤੀਸਰਾ ਯੁੱਧ ਕਿਹੜੀਆਂ-ਕਿਹੜੀਆਂ ਯੂਰਪੀਅਨ ਕੰਪਨੀਆਂ ਦੇ ਵਿਚਾਲੇ ਹੋਇਆ ?
ਉੱਤਰ-
ਇਹ ਯੁੱਧ ਫ਼ਰਾਂਸ ਦੀ ਈਸਟ ਇੰਡੀਆ ਕੰਪਨੀ ਅਤੇ ਇੰਗਲੈਂਡ ਦੀ ਈਸਟ ਇੰਡੀਆ ਕੰਪਨੀ ਦੇ ਵਿਚਾਲੇ ਹੋਇਆ ।

ਪ੍ਰਸ਼ਨ 9.
ਕਰਨਾਟਕ ਦੇ ਪਹਿਲੇ ਯੁੱਧ (1746-48) ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
ਯੂਰਪ ਵਿਚ ਆਸਟਰੀਆ ਦੇ ਉੱਤਰਾਧਿਕਾਰ ਦੇ ਪ੍ਰਸ਼ਨ ‘ਤੇ ਇੰਗਲੈਂਡ ਅਤੇ ਫਰਾਂਸ ਦੇ ਵਿਚਾਲੇ ਯੁੱਧ ਸ਼ੁਰੂ ਹੋ ਗਿਆ । ਇਸਦੇ ਫਲਸਰੂਪ ਭਾਰਤ ਵਿਚ ਵੀ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਾਲੇ ਯੁੱਧ ਸ਼ੁਰੂ ਹੋ ਗਿਆ ।

ਪ੍ਰਸ਼ਨ 10.
ਕਰਨਾਟਕ ਦਾ ਪਹਿਲਾ ਯੁੱਧ ਕਦੋਂ ਖ਼ਤਮ ਹੋਇਆ ? ਇਸ ਦਾ ਇਕ ਸਿੱਟਾ ਲਿਖੋ ।
ਉੱਤਰ-
ਕਰਨਾਟਕ ਦਾ ਪਹਿਲਾ ਯੁੱਧ 1748 ਈ: ਵਿਚ ਖ਼ਤਮ ਹੋਇਆ । ਸ਼ਾਂਤੀ ਸੰਧੀ ਦੇ ਅਨੁਸਾਰ ਅੰਗਰੇਜ਼ਾਂ ਨੂੰ ਮਦਰਾਸ (ਅਜੋਕਾ ਚੇਨੱਈ) ਦਾ ਪ੍ਰਦੇਸ਼ ਵਾਪਸ ਮਿਲ ਗਿਆ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 11.
ਕਰਨਾਟਕ ਦੇ ਦੂਸਰੇ ਯੁੱਧ ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
ਫ਼ਰਾਂਸੀਸੀਆਂ ਨੇ ਹੈਦਰਾਬਾਦ ਅਤੇ ਕਰਨਾਟਕ ਵਿਚ ਆਪਣੇ ਪ੍ਰਭਾਵ ਦੇ ਉੱਤਰਾਧਿਕਾਰੀਆਂ ਅਰਥਾਤ ਹੈਦਰਾਬਾਦ ਵਿਚ ਨਾਸਿਰ ਜੰਗ ਨੂੰ ਅਤੇ ਕਰਨਾਟਕ ਵਿਚ ਚੰਦਾ ਸਾਹਿਬ ਨੂੰ ਉੱਥੋਂ ਦਾ ਸ਼ਾਸਨ ਸੌਂਪ ਦਿੱਤਾ । ਅੰਗਰੇਜ਼ ਇਸ ਨੂੰ ਸਹਿਣ ਨਾ ਕਰ ਸਕੇ । ਉਨ੍ਹਾਂ ਨੇ ਵਿਰੋਧੀ ਉੱਤਰਾਧਿਕਾਰੀਆਂ ਨੂੰ ਮਾਨਤਾ ਦੇ ਕੇ ਯੁੱਧ ਸ਼ੁਰੂ ਕਰ ਦਿੱਤਾ ।

ਪ੍ਰਸ਼ਨ 12.
ਕਰਨਾਟਕ ਦੇ ਦੂਜੇ ਯੁੱਧ ਦਾ ਕੀ ਨਤੀਜਾ ਨਿਕਲਿਆ ?
ਉੱਤਰ-
ਕਰਨਾਟਕ ਦੇ ਦੂਜੇ ਯੁੱਧ ਵਿਚ ਫ਼ਰਾਂਸੀਸੀ ਹਾਰ ਗਏ । ਇਸ ਨਾਲ ਭਾਰਤ ਵਿਚ ਅੰਗਰੇਜ਼ੀ ਸ਼ਕਤੀ ਦੀ ਧਾਕ ਜੰਮ ਗਈ ।

ਪ੍ਰਸ਼ਨ 13.
ਕਰਨਾਟਕ ਦੇ ਦੂਜੇ ਯੁੱਧ ਵਿਚ ਕਿਹੜੀਆਂ ਭਾਰਤੀ ਸ਼ਕਤੀਆਂ ਲਪੇਟ ਵਿਚ ਆਈਆਂ ?
ਉੱਤਰ-
ਕਰਨਾਟਕ ਦੇ ਦੂਸਰੇ ਯੁੱਧ ਵਿਚ ਹੇਠ ਲਿਖੀਆਂ ਸ਼ਕਤੀਆਂ ਲਪੇਟ ਵਿਚ ਆਈਆਂ-

  1. ਕਰਨਾਟਕ ਰਾਜ ਦੇ ਉੱਤਰਾਧਿਕਾਰੀ
  2. ਹੈਦਰਾਬਾਦ ਰਾਜ ਦੇ ਉੱਤਰਾਧਿਕਾਰੀ ।

ਪ੍ਰਸ਼ਨ 14.
ਕਰਨਾਟਕ ਦੇ ਤੀਜੇ ਯੁੱਧ (1756-1763) ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
1756 ਈ: ਵਿਚ ਇੰਗਲੈਂਡ ਅਤੇ ਫ਼ਰਾਂਸ ਦੇ ਵਿਚਾਲੇ ਸੱਤ ਸਾਲਾ ਯੁੱਧ ਸ਼ੁਰੂ ਹੋ ਗਿਆ । ਫਲਸਰੂਪ ਭਾਰਤ ਵਿਚ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚਾਲੇ ਯੁੱਧ ਆਰੰਭ ਹੋ ਗਿਆ । ਇਹ ਕਰਨਾਟਕ ਦਾ ਤੀਜਾ ਯੁੱਧ ਸੀ ।

ਪ੍ਰਸ਼ਨ 15.
ਕਰਨਾਟਕ ਦਾ ਤੀਜਾ ਯੁੱਧ ਕਦੋਂ ਹੋਇਆ ? ਇਸ ਵਿਚ ਕੌਣ ਹਾਰਿਆ ?
ਉੱਤਰ-
ਕਰਨਾਟਕ ਦਾ ਤੀਜਾ ਯੁੱਧ 1756 ਈ: ਵਿਚ ਆਰੰਭ ਹੋਇਆ । ਇਸ ਵਿਚ ਫ਼ਰਾਂਸੀਸੀ ਹਾਰ ਗਏ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 16.
ਕਰਨਾਟਕ ਦੇ ਤੀਜੇ ਯੁੱਧ ਦਾ ਕੀ ਸਿੱਟਾ ਨਿਕਲਿਆ ?
ਉੱਤਰ-
ਕਰਨਾਟਕ ਦੇ ਤੀਜੇ ਯੁੱਧ ਦੇ ਫਲਸਰੂਪ ਭਾਰਤ ਵਿਚ ਫ਼ਰਾਂਸੀਸੀ ਸ਼ਕਤੀ ਦਾ ਸੂਰਜ ਡੁੱਬ ਗਿਆ । ਅੰਗਰੇਜ਼ ਭਾਰਤ ਦੀ ਸਭ ਤੋਂ ਵੱਡੀ ਸ਼ਕਤੀ ਬਣ ਗਏ ।

ਪ੍ਰਸ਼ਨ 17.
ਡੁਪਲੇ ਕੌਣ ਸੀ ? ਉਸਦੀ ਯੋਜਨਾ ਕੀ ਸੀ ?
ਉੱਤਰ-
ਡੁਪਲੇ ਭਾਰਤ ਵਿਚ ਇਕ ਫ਼ਰਾਂਸੀਸੀ ਗਵਰਨਰ ਸੀ । ਉਸਨੇ ਸਾਰੇ ਦੱਖਣੀ ਭਾਰਤ ‘ਤੇ ਫ਼ਰਾਂਸੀਸੀ ਪ੍ਰਭਾਵ ਵਧਾਉਣ ਦੀ ਯੋਜਨਾ ਬਣਾਈ ।

ਪ੍ਰਸ਼ਨ 18.
ਡੁਪਲੇ ਨੂੰ ਵਾਪਸ ਕਿਉਂ ਬੁਲਾਇਆ ਗਿਆ ?
ਉੱਤਰ-
ਡੁਪਲੇ ਨੂੰ ਇਸ ਲਈ ਵਾਪਸ ਬੁਲਾਇਆ ਗਿਆ ਕਿਉਂਕਿ ਕਰਨਾਟਕ ਦੇ ਦੂਸਰੇ ਯੁੱਧ ਵਿਚ ਫ਼ਰਾਂਸੀਸੀਆਂ ਦੀ ਹਾਰ ਹੋਈ ਸੀ ।

ਪ੍ਰਸ਼ਨ 19.
ਰਾਬਰਟ ਕਲਾਈਵ ਕੌਣ ਸੀ ? ਉਸਨੇ ਕਰਨਾਟਕ ਦੇ ਦੂਸਰੇ ਯੁੱਧ ਵਿਚ ਕੀ ਭੂਮਿਕਾ ਨਿਭਾਈ ?
ਉੱਤਰ-
ਰਾਬਰਟ ਕਲਾਈਵ ਬਹੁਤ ਹੀ ਯੋਗ ਸੈਨਾਪਤੀ ਸੀ । ਉਸਨੇ ਕਰਨਾਟਕ ਦੇ ਦੂਜੇ ਯੁੱਧ ਵਿਚ ਚੰਦਾ ਸਾਹਿਬ ਦੀ ਰਾਜਧਾਨੀ ਅਰਕਾਟ ‘ਤੇ ਅਧਿਕਾਰ ਕਰਕੇ ਚੰਦਾ ਸਾਹਿਬ ਨੂੰ ਤਿਚਨਾਪੱਲੀ ਛੱਡਣ ਲਈ ਮਜਬੂਰ ਕਰ ਦਿੱਤਾ । ਇਸੇ ਦੇ ਫਲਸਰੂਪ ਇਸ ਯੁੱਧ ਵਿਚ ਅੰਗਰੇਜ਼ਾਂ ਦੀ ਜਿੱਤ ਹੋਈ ।

ਪ੍ਰਸ਼ਨ 20.
ਪੈਰਿਸ ਦੀ ਸੰਧੀ ਕਦੋਂ ਅਤੇ ਕਿਸ-ਕਿਸ ਦੇ ਵਿਚਾਲੇ ਹੋਈ ? ਭਾਰਤ ‘ ਤੇ ਇਸ ਸੰਧੀ ਦਾ ਕੀ ਪ੍ਰਭਾਵ ਪਿਆ ?
ਉੱਤਰ-
ਪੈਰਿਸ ਦੀ ਸੰਧੀ 1763 ਈ: ਵਿਚ ਫ਼ਰਾਂਸ ਅਤੇ ਇੰਗਲੈਂਡ ਦੇ ਵਿਚਾਲੇ ਹੋਈ । ਇਸ ਸੰਧੀ ਦੇ ਫਲਸਰੂਪ ਭਾਰਤ ਵਿਚ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚਾਲੇ ਕਰਨਾਟਕ ਦਾ ਤੀਜਾ ਯੁੱਧ ਖ਼ਤਮ ਹੋ ਗਿਆ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 21.
ਕਰਨਾਟਕ ਦੇ ਯੁੱਧ ਵਿਚ ਫ਼ਰਾਂਸੀਸੀਆਂ ਦੇ ਵਿਰੁੱਧ ਅੰਗਰੇਜ਼ਾਂ ਦੀ ਸਫਲਤਾ ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
ਅੰਗਰੇਜ਼ਾਂ ਦੇ ਕੋਲ ਇਕ ਸ਼ਕਤੀਸ਼ਾਲੀ ਬੇੜਾ ਸੀ । ਉਹ ਇਸ ਬੇੜੇ ਦੀ ਸਹਾਇਤਾ ਨਾਲ ਆਪਣੀ ਸੈਨਾ ਨੂੰ ਇਕ ਸਥਾਨ ਤੋਂ ਦੂਜੇ ਸਥਾਨ ‘ਤੇ ਆਸਾਨੀ ਨਾਲ ਪਹੁੰਚਾ ਸਕਦੇ ਸਨ ।

ਪ੍ਰਸ਼ਨ 22.
ਪਲਾਸੀ ਦਾ ਯੁੱਧ ਕਿਸ-ਕਿਸ ਦੇ ਵਿਚਕਾਰ ਹੋਇਆ ?
ਉੱਤਰ-
ਅੰਗਰੇਜ਼ੀ ਈਸਟ ਇੰਡੀਆ ਕੰਪਨੀ ਅਤੇ ਬੰਗਾਲ ਦੇ ਨਵਾਬ ਸਿਰਾਜੁਦੌਲਾ ਦੇ ਵਿਚਕਾਰ ।

ਪ੍ਰਸ਼ਨ 23.
ਪਲਾਸੀ ਦੇ ਯੁੱਧ ਦਾ ਕੋਈ ਇਕ ਕਾਰਨ ਦੱਸੋ ।
ਉੱਤਰ-
ਅੰਗਰੇਜ਼ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਕਲਕੱਤਾ (ਕੋਲਕਾਤਾ) ਦੀ ਕਿਲ੍ਹੇਬੰਦੀ ਕਰ ਰਹੇ ਸਨ । ਕਲਕੱਤਾ (ਕੋਲਕਾਤਾ) ਨਵਾਬ ਦੇ ਰਾਜ ਦਾ ਇਕ ਭਾਗ ਸੀ । ਇਸ ਲਈ ਅੰਗਰੇਜ਼ਾਂ ਅਤੇ ਨਵਾਬ ਦੇ ਵਿਚਕਾਰ ਦੁਸ਼ਮਣੀ ਪੈਦਾ ਹੋ ਗਈ ।

ਪ੍ਰਸ਼ਨ 24.
ਪਲਾਸੀ ਦੇ ਯੁੱਧ ਦਾ ਕੋਈ ਇਕ ਸਿੱਟਾ ਲਿਖੋ ।
ਉੱਤਰ-
ਇਸ ਯੁੱਧ ਵਿਚ ਨਵਾਬ ਸਿਰਾਜੁਦੌਲਾ ਹਾਰ ਗਿਆ ਅਤੇ ਮੀਰ ਜਾਫ਼ਰ ਬੰਗਾਲ ਦਾ ਨਵਾਂ ਨਵਾਬ ਬਣਿਆ । ਮੀਰ ਜਾਫ਼ਰ ਨੇ ਅੰਗਰੇਜ਼ਾਂ ਨੂੰ ਬਹੁਤ ਸਾਰਾ ਧਨ ਅਤੇ 24 ਪਰਗਨੇ ਦਾ ਪ੍ਰਦੇਸ਼ ਦਿੱਤਾ ।

ਪ੍ਰਸ਼ਨ 25.
ਪਲਾਸੀ ਦੇ ਯੁੱਧ ਦਾ ਅੰਗਰੇਜ਼ਾਂ ਲਈ ਕੀ ਮਹੱਤਵ ਸੀ ?
ਉੱਤਰ-
ਇਸ ਯੁੱਧ ਵਿਚ ਅੰਗਰੇਜ਼ਾਂ ਦੀ ਸ਼ਕਤੀ ਅਤੇ ਮਾਣ-ਸਨਮਾਨ ਵਿਚ ਬਹੁਤ ਵਾਧਾ ਹੋਇਆ । ਉਹ ਹੁਣ ਭਾਰਤ ਦੇ ਸਭ ਤੋਂ ਵੱਡੇ ਅਤੇ ਅਮੀਰ ਪ੍ਰਾਂਤ ਬੰਗਾਲ ਦੇ ਮਾਲਕ ਬਣ ਗਏ । ਫਲਸਰੂਪ ਭਾਰਤ ਜਿੱਤ ਦੀ ਚਾਬੀ ਅੰਗਰੇਜ਼ਾਂ ਦੇ ਹੱਥ ਵਿਚ ਆ ਗਈ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 26.
ਬਕਸਰ ਦੇ ਯੁੱਧ ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
ਅੰਗਰੇਜ਼ੀ ਕੰਪਨੀ ਨੂੰ ਬੰਗਾਲ ਵਿਚ ਕਰ ਮੁਕਤ ਵਪਾਰ ਕਰਨ ਦਾ ਆਗਿਆ ਪੱਤਰ ਮਿਲਿਆ ਹੋਇਆ ਸੀ । ਪਰ ਕੰਪਨੀ ਦੇ ਕਰਮਚਾਰੀ ਇਸਦੀ ਆੜ ਵਿਚ ਨਿੱਜੀ ਵਪਾਰ ਕਰ ਰਹੇ ਸਨ । ਇਸ ਨਾਲ ਬੰਗਾਲ ਦੇ ਨਵਾਬ ਨੂੰ ਆਰਥਿਕ ਨੁਕਸਾਨ ਪਹੁੰਚ ਰਿਹਾ ਸੀ ।

ਪ੍ਰਸ਼ਨ 27.
“ਕਲਾਈਵ ਨੂੰ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਸੰਸਥਾਪਕ ਮੰਨਿਆ ਜਾਂਦਾ ਹੈ ।” ਇਸ ਦੇ ਪੱਖ ਵਿਚ ਇਕ ਤਰਕ ਦਿਓ ।
ਉੱਤਰ-
ਕਲਾਈਵ ਨੇ ਭਾਰਤ ਵਿਚ ਅੰਗਰੇਜ਼ਾਂ ਲਈ ਕਰਨਾਟਕ ਦਾ ਦੂਜਾ ਯੁੱਧ ਜਿੱਤਿਆ ਅਤੇ ਪਲਾਸੀ ਦੀ ਲੜਾਈ ਜਿੱਤੀ । ਇਹ ਦੋਵੇਂ ਜਿੱਤਾਂ ਅੰਗਰੇਜ਼ੀ ਸਾਮਰਾਜ ਦੀ ਸਥਾਪਨਾ ਲਈ ਨੀਂਹ ਪੱਥਰ ਸਿੱਧ ਹੋਈਆਂ ।

ਪ੍ਰਸ਼ਨ 28.
ਮੀਰ ਜਾਫ਼ਰ ਕੌਣ ਸੀ ? ਉਹ ਕਦੋਂ ਤੋਂ ਕਦੋਂ ਤਕ ਬੰਗਾਲ ਦਾ ਨਵਾਬ ਰਿਹਾ ?
ਉੱਤਰ-
ਮੀਰ ਜਾਫ਼ਰ ਬੰਗਾਲ ਦੇ ਨਵਾਬ ਸਿਰਾਜੁਦੌਲਾ ਦਾ ਵਿਸ਼ਵਾਸਘਾਤੀ ਸੈਨਾਪਤੀ ਸੀ । ਉਹ 1757 ਈ: ਤੋਂ 1760 ਈ: ਤਕ ਬੰਗਾਲ ਦਾ ਨਵਾਬ ਰਿਹਾ ।

ਪ੍ਰਸ਼ਨ 29.
ਇਲਾਹਾਬਾਦ ਦੀ ਸੰਧੀ ਕਦੋਂ ਅਤੇ ਕਿਸ-ਕਿਸ ਦੇ ਵਿਚਕਾਰ ਹੋਈ ?
ਉੱਤਰ-
ਇਲਾਹਾਬਾਦ ਦੀ ਸੰਧੀ 3 ਮਈ, 1765 ਈ: ਨੂੰ ਹੋਈ । ਇਹ ਸੰਧੀ ਕਲਾਈਵ (ਅੰਗਰੇਜ਼ਾਂ) ਅਤੇ ਅਵਧ ਦੇ ਨਵਾਬ ਅਤੇ ਮੁਗ਼ਲ ਸਮਰਾਟ ਸ਼ਾਹ ਆਲਮ ਦੇ ਵਿਚਕਾਰ ਹੋਈ ।

ਪ੍ਰਸ਼ਨ 30.
ਇਲਾਹਾਬਾਦ ਦੀ ਸੰਧੀ ਦੀ ਕੋਈ ਇਕ ਸ਼ਰਤ ਲਿਖੋ ।
ਉੱਤਰ-
ਅੰਗਰੇਜ਼ੀ ਕੰਪਨੀ ਨੂੰ ਮੁਗ਼ਲ ਸਮਰਾਟ ਸ਼ਾਹ ਆਲਮ ਤੋਂ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਪ੍ਰਾਪਤ ਹੋਈ । ਇਸ ਤਰ੍ਹਾਂ ਅੰਗਰੇਜ਼ ਬੰਗਾਲ ਦੇ ਅਸਲੀ ਸ਼ਾਸਕ ਬਣ ਗਏ ।

ਪ੍ਰਸ਼ਨ 31.
‘‘ਬਕਸਰ ਨੇ ਪਲਾਸੀ ਦੇ ਕੰਮ ਨੂੰ ਪੂਰਾ ਕੀਤਾ ।” ਇਸ ਕਥਨ ਦੀ ਪੁਸ਼ਟੀ ਕਰੋ ।
ਉੱਤਰ-
ਬਕਸਰ ਦੀ ਲੜਾਈ ਤੋਂ ਬਾਅਦ ਅੰਗਰੇਜ਼ ਬੰਗਾਲ ਦੇ ਅਸਲੀ ਸ਼ਾਸਕ ਬਣ ਗਏ । ਅਵਧ ਦਾ ਨਵਾਬ ਸ਼ੁਜਾਉਦੌਲਾ ਅਤੇ ਮੁਗ਼ਲ ਸਮਰਾਟ ਸ਼ਾਹ ਆਲਮ ਵੀ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਅਧੀਨ ਹੋ ਗਏ । ਇਸ ਲਈ ਇਹ ਕਿਹਾ ਜਾਂਦਾ ਹੈ ਕਿ ਬਕਸਰ ਨੇ ਪਲਾਸੀ ਦੇ ਕੰਮ ਨੂੰ ਪੂਰਾ ਕੀਤਾ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 32.
ਲਾਰਡ ਵੈਲਜ਼ਲੀ ਨੇ ਆਪਣੀ ਵਿਸਤਾਰਵਾਦੀ ਨੀਤੀ ਲਈ ਕਿਸ ਸੰਧੀ ਨੂੰ ਲਾਗੂ ਕੀਤਾ ?
ਉੱਤਰ-
ਲਾਰਡ ਵੈਲਜ਼ਲੀ ਨੇ ਆਪਣੀ ਵਿਸਤਾਰਵਾਦੀ ਨੀਤੀ ਲਈ ਸਹਾਇਕ ਸੰਧੀ ਨੂੰ ਲਾਗੂ ਕੀਤਾ ।

ਪ੍ਰਸ਼ਨ 33.
ਲੈਪਸ ਸਿਧਾਂਤ ਦੇ ਅਧੀਨ ਪ੍ਰਭਾਵਿਤ ਦੋ ਰਾਜਾਂ ਦੇ ਨਾਂ ਦੱਸੋ ।
ਉੱਤਰ-
ਲੈਪਸ ਸਿਧਾਂਤ ਨਾਲ ਝਾਂਸੀ ਅਤੇ ਨਾਗਪੁਰ ਦੇ ਰਾਜ ਪ੍ਰਭਾਵਿਤ ਹੋਏ । ਇਨ੍ਹਾਂ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।

ਪ੍ਰਸ਼ਨ 34.
ਅੰਗਰੇਜ਼ਾਂ ਨੇ ਅਵਧ ’ਤੇ ਅਧਿਕਾਰ ਕਦੋਂ ਕੀਤਾ ?
ਉੱਤਰ-
ਅੰਗਰੇਜ਼ਾਂ ਨੇ ਅਵਧ ‘ਤੇ 1856 ਈ: ਵਿਚ ਅਧਿਕਾਰ ਕੀਤਾ ।

ਪ੍ਰਸ਼ਨ 35.
ਸਹਾਇਕ ਸੰਧੀ ਦੀ ਇਕ ਸ਼ਰਤ ਲਿਖੋ ।
ਉੱਤਰ-
ਸਹਾਇਕ ਸੰਧੀ ਦੇ ਅਨੁਸਾਰ ਦੇਸੀ ਰਾਜਾ ਕੰਪਨੀ ਦੀ ਆਗਿਆ ਤੋਂ ਬਿਨਾਂ ਕਿਸੇ ਬਾਹਰੀ ਸ਼ਕਤੀ ਜਾਂ ਹੋਰ ਦੇਸੀ ਰਾਜਾਂ ਨਾਲ ਕਿਸੇ ਪ੍ਰਕਾਰ ਦਾ ਰਾਜਨੀਤਿਕ ਸੰਬੰਧ ਨਹੀਂ ਰੱਖ ਸਕਦਾ ਸੀ ।

ਪ੍ਰਸ਼ਨ 36.
ਸਹਾਇਕ ਵਿਵਸਥਾ ਦੇ ਅੰਤਰਗਤ ਅੰਗਰੇਜ਼ੀ ਕੰਪਨੀ ਦੇਸੀ ਰਾਜਿਆਂ ਨੂੰ ਕੀ ਵਚਨ ਦਿੰਦੀ ਸੀ ?
ਉੱਤਰ-
ਸਹਾਇਕ ਵਿਵਸਥਾ ਦੇ ਅੰਤਰਗਤ ਅੰਗਰੇਜ਼ੀ ਕੰਪਨੀ ਦੇਸੀ ਰਾਜਾ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਵਚਨ ਦਿੰਦੀ ਸੀ । ਉਸਨੇ ਰਾਜ ਵਿਚ ਅੰਦਰੂਨੀ ਵਿਦਰੋਹ ਜਾਂ ਬਾਹਰੀ ਹਮਲੇ ਦੇ ਸਮੇਂ ਦੇ ਰਾਜਾ ਦੀ ਰੱਖਿਆ ਦੀ ਜ਼ਿੰਮੇਵਾਰੀ ਦਾ ਵਚਨ ਦਿੱਤਾ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 37.
ਸਹਾਇਕ ਵਿਵਸਥਾ ਨਾਲ ਅੰਗਰੇਜ਼ੀ ਕੰਪਨੀ ਨੂੰ ਕੀ ਲਾਭ ਪਹੁੰਚਿਆ ? ਕੋਈ ਇਕ ਲਾਭ ਲਿਖੋ ।
ਉੱਤਰ-
ਸਹਾਇਕ ਵਿਵਸਥਾ ਦੇ ਫਲਸਰੂਪ ਭਾਰਤ ਵਿਚ ਅੰਗਰੇਜ਼ੀ ਕੰਪਨੀ ਦੀ ਰਾਜਨੀਤਿਕ ਸਥਿਤੀ ਕਾਫ਼ੀ ਮਜ਼ਬੂਤ ਹੋ ਗਈ ।

ਪ੍ਰਸ਼ਨ 38.
ਸਹਾਇਕ ਵਿਵਸਥਾ ਦਾ ਦੇਸੀ ਰਾਜਿਆਂ ‘ਤੇ ਕੀ ਪ੍ਰਭਾਵ ਪਿਆ ? ਕੋਈ ਇਕ ਪ੍ਰਭਾਵ ਲਿਖੋ ।
ਉੱਤਰ-
ਦੇਸੀ ਰਾਜੇ ਅੰਦਰੂਨੀ ਅਤੇ ਬਾਹਰੀ ਖ਼ਤਰਿਆਂ ਤੋਂ ਨਿਸਚਿੰਤ ਹੋ ਕੇ ਭੋਗ-ਵਿਲਾਸ ਦਾ ਜੀਵਨ ਬਤੀਤ ਕਰਨ ਲੱਗੇ । ਉਨ੍ਹਾਂ ਨੂੰ ਆਪਣੀ ਗ਼ਰੀਬ ਪਰਜਾ ਦੀ ਕੋਈ ਚਿੰਤਾ ਨਾ ਰਹੀ ।

ਪ੍ਰਸ਼ਨ 39.
ਬੰਗਾਲ ਵਿਚ ਦੋਹਰੀ ਸ਼ਾਸਨ ਪ੍ਰਣਾਲੀ ਕਦੋਂ ਸਮਾਪਤ ਹੋਈ ?
ਉੱਤਰ-
1772 ਈ: ਵਿਚ ।

ਪ੍ਰਸ਼ਨ 40.
ਉਨ੍ਹਾਂ ਤਿੰਨ ਗਵਰਨਰ-ਜਨਰਲਾਂ ਦੇ ਨਾਂ ਦੱਸੋ ਜਿਨ੍ਹਾਂ ਦੇ ਅਧੀਨ ਅੰਗਰੇਜ਼ੀ ਸਾਮਰਾਜ ਦਾ ਸਭ ਤੋਂ ਜ਼ਿਆਦਾ ਵਿਸਤਾਰ ਹੋਇਆ ।
ਉੱਤਰ-
ਲਾਰਡ ਵੈਲਜ਼ਲੀ, ਲਾਰਡ ਹੇਸਟਿੰਗਜ਼, ਲਾਰਡ ਡਲਹੌਜ਼ੀ ।

ਪ੍ਰਸ਼ਨ 41.
ਸੁਤੰਤਰ ਮੈਸੂਰ ਰਾਜ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ ?
ਉੱਤਰ-
ਸੁਤੰਤਰ ਮੈਸੂਰ ਰਾਜ ਦੀ ਸਥਾਪਨਾ 1761 ਈ: ਵਿਚ ਹੈਦਰ ਅਲੀ ਨੇ ਕੀਤੀ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 42.
ਪਹਿਲਾ ਮੈਸੂਰ ਯੁੱਧ ਕਦੋਂ ਹੋਇਆ ? ਇਸ ਵਿਚ ਕਿਸ ਦੀ ਜਿੱਤ ਹੋਈ ?
ਉੱਤਰ-
ਪਹਿਲਾ ਮੈਸੂਰ ਯੁੱਧ 1767-1769 ਈ: ਵਿਚ ਹੋਇਆ । ਇਸ ਵਿਚ ਹੈਦਰ ਅਲੀ ਦੀ ਜਿੱਤ ਹੋਈ ।

ਪ੍ਰਸ਼ਨ 43.
ਹੈਦਰ ਅਲੀ ਦੀ ਮੌਤ ਕਦੋਂ ਹੋਈ ? ਉਸ ਤੋਂ ਬਾਅਦ ਮੈਸੂਰ ਦਾ ਸੁਲਤਾਨ ਕੌਣ ਬਣਿਆ ?
ਉੱਤਰ-
ਹੈਦਰ ਅਲੀ ਦੀ ਮੌਤ 1782 ਵਿਚ ਹੋਈ । ਉਸ ਤੋਂ ਬਾਅਦ ਉਸਦਾ ਪੁੱਤਰ ਟੀਪੂ ਸੁਲਤਾਨ ਮੈਸੂਰ ਦਾ ਸੁਲਤਾਨ ਬਣਿਆ ।

ਪ੍ਰਸ਼ਨ 44.
ਟੀਪੂ ਸੁਲਤਾਨ ਦੀ ਮੌਤ ਕਦੋਂ ਅਤੇ ਕਿਸ ਪ੍ਰਕਾਰ ਹੋਈ ?
ਉੱਤਰ-
ਟੀਪੂ ਸੁਲਤਾਨ ਦੀ ਮੌਤ 1799 ਈ: ਵਿਚ ਹੋਈ ।ਉਹ ਮੈਸੂਰ ਦੇ ਚੌਥੇ ਯੁੱਧ ਵਿਚ ਅੰਗਰੇਜ਼ਾਂ ਦੇ ਵਿਰੁੱਧ ਲੜਦਾ ਹੋਇਆ ਮਾਰਿਆ ਗਿਆ ।

ਪ੍ਰਸ਼ਨ 45.
ਬਸੀਨ ਅਤੇ ਦੇਵਗਾਉਂ ਦੀਆਂ ਸੰਧੀਆਂ ਕਦੋਂ-ਕਦੋਂ ਹੋਈਆਂ ?
ਉੱਤਰ-
ਕ੍ਰਮਵਾਰ : 1802 ਅਤੇ 1803 ਈ: ਵਿਚ ।

ਪ੍ਰਸ਼ਨ 46.
ਦੇਵਗਾਉਂ ਦੀ ਸੰਧੀ ਕਿਸ-ਕਿਸ ਵਿਚਕਾਰ ਹੋਈ ? ਇਸ ਸੰਧੀ ਨਾਲ ਅੰਗਰੇਜ਼ਾਂ ਨੂੰ ਕਿਹੜੇ ਦੋ ਪ੍ਰਦੇਸ਼ ਪ੍ਰਾਪਤ ਹੋਏ ?
ਉੱਤਰ-
ਦੇਵਗਾਉਂ ਦੀ ਸੰਧੀ ਮਰਾਠਾ ਸਰਦਾਰ ਭੌਸਲੇ ਅਤੇ ਅੰਗਰੇਜ਼ਾਂ ਦੇ ਵਿਚਾਲੇ ਹੋਈ । ਇਸ ਸੰਧੀ ਨਾਲ ਅੰਗਰੇਜ਼ਾਂ ਨੂੰ ਕਟਕ ਅਤੇ ਬਲਾਸੌਰ ਦੇ ਪ੍ਰਦੇਸ਼ ਪ੍ਰਾਪਤ ਹੋਏ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 47.
ਲਾਰਡ ਹੇਸਟਿੰਗਜ਼ ਦੇ ਸਮੇਂ ਰਾਜਸਥਾਨ ਦੀਆਂ ਕਿੰਨੀਆਂ ਰਿਆਸਤਾਂ ਨੇ ਅੰਗਰੇਜ਼ਾਂ ਦੀ ਅਧੀਨਤਾ ਸਵੀਕਾਰ ਕੀਤੀ ? ਇਨ੍ਹਾਂ ਵਿਚੋਂ ਚਾਰ ਮੁੱਖ ਰਿਆਸਤਾਂ ਦੇ ਨਾਂ ਦੱਸੋ ।
ਉੱਤਰ-
ਲਾਰਡ ਹੇਸਟਿੰਗਜ਼ ਦੇ ਸਮੇਂ ਰਾਜਸਥਾਨ ਦੀਆਂ 19 ਰਿਆਸਤਾਂ ਨੇ ਅੰਗਰੇਜ਼ਾਂ ਦੀ ਅਧੀਨਤਾ ਸਵੀਕਾਰ ਕੀਤੀ । ਇਨ੍ਹਾਂ ਵਿਚੋਂ ਚਾਰ ਮੁੱਖ ਰਿਆਸਤਾਂ ਜੈਪੁਰ, ਜੋਧਪੁਰ, ਉਦੈਪੁਰ ਅਤੇ ਬੀਕਾਨੇਰ ਸਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਯੂਰਪ ਦੀਆਂ ਵਪਾਰਿਕ ਕੰਪਨੀਆਂ ਦੇ ਵਿਚਾਲੇ ਟਕਰਾਅ ਕਿਉਂ ਹੋਇਆ ਅਤੇ ਇਸਦਾ ਕੀ ਸਿੱਟਾ ਨਿਕਲਿਆ ?
ਉੱਤਰ-
ਟਕਰਾਓ ਦੇ ਕਾਰਨ – ਭਾਰਤ ਵਿਚ ਕਈ ਯੂਰਪੀਅਨ ਕੰਪਨੀਆਂ ਵਪਾਰ ਕਰਨ ਦੇ ਲਈ ਆਈਆਂ ਸਨ । ਇਨ੍ਹਾਂ ਕੰਪਨੀਆਂ ਦੇ ਵਪਾਰੀ ਬਹੁਤ ਲਾਲਚੀ, ਸਵਾਰਥੀ ਅਤੇ ਲਾਲਸੀ ਸਨ । ਸਾਰੀਆਂ ਕੰਪਨੀਆਂ ਭਾਰਤ ਦੇ ਵਪਾਰ ‘ਤੇ ਪੂਰੀ ਤਰ੍ਹਾਂ ਆਪਣਾ ਅਧਿਕਾਰ ਸਥਾਪਿਤ ਕਰਨਾ ਚਾਹੁੰਦੀਆਂ ਸਨ । ਇਸ ਲਈ ਇਨ੍ਹਾਂ ਦੇ ਹਿੱਤ ਆਪਸ ਵਿਚ ਟਕਰਾਉਂਦੇ ਸਨ, ਜਿਸ ਦੇ ਕਾਰਨ ਇਨ੍ਹਾਂ ਵਿਚ ਭਿਆਨਕ ਟਕਰਾਓ ਹੋਣ ਲੱਗਾ ।

ਟਕਰਾਓ ਅਤੇ ਉਨ੍ਹਾਂ ਦੇ ਸਿੱਟੇ – ਸਭ ਤੋਂ ਪਹਿਲਾਂ ਪੁਰਤਗਾਲੀਆਂ ਨੇ ਡੱਚਾਂ ਨੂੰ ਹਰਾ ਕੇ ਸਾਰਾ ਵਪਾਰ ਆਪਣੇ ਹੱਥਾਂ ਵਿਚ ਲੈ ਲਿਆ । ਇਸੇ ਵਿਚਾਲੇ ਅੰਗਰੇਜ਼ਾਂ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕੀਤੀਆਂ । ਉਨ੍ਹਾਂ ਨੇ ਡੱਚਾਂ ਨੂੰ ਹਰਾ ਦਿੱਤਾ ਅਤੇ ਵਪਾਰ ‘ਤੇ ਆਪਣਾ ਅਧਿਕਾਰ ਕਰ ਲਿਆ । ਡੇਨਸ ਖ਼ੁਦ ਭਾਰਤ ਛੱਡ ਕੇ ਚਲੇ ਗਏ । ਇਸ ਤਰ੍ਹਾਂ ਭਾਰਤ ਵਿਚ ਕੇਵਲ ਅੰਗਰੇਜ਼ ਅਤੇ ਫ਼ਰਾਂਸੀਸੀ ਹੀ ਰਹਿ ਗਏ । ਇਨ੍ਹਾਂ ਦੋਹਾਂ ਜਾਤੀਆਂ ਦੇ ਵਿਚਾਲੇ ਇਕ ਲੰਬਾ ਸੰਘਰਸ਼ ਹੋਇਆ | ਇਸ ਸੰਘਰਸ਼ ਵਿਚ ਅੰਗਰੇਜ਼ ਜੇਤੂ ਰਹੇ ਅਤੇ ਭਾਰਤ ਦੇ ਵਪਾਰ ‘ਤੇ ਉਨ੍ਹਾਂ ਦਾ ਏਕਾਧਿਕਾਰ ਸਥਾਪਿਤ ਹੋ ਗਿਆ । ਹੌਲੀ-ਹੌਲੀ ਉਨ੍ਹਾਂ ਨੇ ਭਾਰਤ ਵਿਚ ਆਪਣੀ ਰਾਜਨੀਤਿਕ ਸੱਤਾ ਵੀ ਸਥਾਪਿਤ ਕਰ ਲਈ ।

ਪ੍ਰਸ਼ਨ 2.
ਕਰਨਾਟਕ ਦੇ ਪਹਿਲੇ ਯੁੱਧ ਦਾ ਵਰਣਨ ਕਰੋ ।
ਉੱਤਰ-
ਯੂਰਪ ਵਿਚ 1740-48 ਦੇ ਵਿਚਾਲੇ ਆਸਟਰੀਆ ਦੇ ਸਿੰਘਾਸਨ ਲਈ ਯੁੱਧ ਸ਼ੁਰੂ ਹੋਇਆ । ਇਸ ਯੁੱਧ ਵਿਚ ਇੰਗਲੈਂਡ ਅਤੇ ਫ਼ਰਾਂਸ ਇਕ-ਦੂਜੇ ਦੇ ਵਿਰੁੱਧ ਲੜੇ । ਫਲਸਰੂਪ 1746 ਈ: ਵਿਚ ਭਾਰਤ ਵਿਚ ਵੀ ਇਨ੍ਹਾਂ ਦੋਹਾਂ ਜਾਤੀਆਂ ਦੇ ਵਿਚਾਲੇ ਯੁੱਧ ਸ਼ੁਰੂ ਹੋ ਗਿਆ | ਫ਼ਰਾਂਸੀਸੀਆਂ ਨੇ ਅੰਗਰੇਜ਼ਾਂ ਦੇ ਵਪਾਰਿਕ ਕੇਂਦਰ ਫੋਰਟ ਸੇਂਟ ਜਾਰਜ (ਚੇਨੱਈ ਨੂੰ ਲੁੱਟਿਆ | ਕਰਨਾਟਕ ਦੇ ਨਵਾਬ ਨੇ ਜਦੋਂ ਉਨ੍ਹਾਂ ਦੇ ਵਿਰੁੱਧ ਆਪਣੀ ਸੈਨਾ ਭੇਜੀ, ਤਾਂ ਉਸਨੂੰ ਵੀ ਫ਼ਰਾਂਸੀਸੀਆਂ ਦੇ ਹੱਥੋਂ ਹਾਰਨਾ ਪਿਆ । ਉਨ੍ਹਾਂ ਦਿਨਾਂ ਵਿਚ ਡੁਪਲੇ ਫ਼ਰਾਂਸੀਸੀਆਂ ਦਾ ਗਵਰਨਰ ਸੀ । ਭਾਰਤ ਵਿਚ ਫ਼ਰਾਂਸੀਸੀਆਂ ਦੇ ਸਨਮਾਨ ਨੂੰ ਚਾਰ ਚੰਦ ਲੱਗ ਗਏ । 1748 ਵਿਚ ਯੂਰਪ ਵਿਚ ਫ਼ਰਾਂਸ ਅਤੇ ਇੰਗਲੈਂਡ ਦੇ ਵਿਚਾਲੇ ਯੁੱਧ ਬੰਦ ਹੋ ਗਿਆ । ਇਸੇ ਸਾਲ ਭਾਰਤ ਵਿਚ ਦੋਹਾਂ ਪੱਖਾਂ ਵਿਚ ਸੰਧੀ ਹੋ ਗਈ । ਇਸ ਸੰਧੀ ਦੇ ਅਨੁਸਾਰ ਫ਼ਰਾਂਸੀਸੀਆਂ ਨੇ ਮਦਰਾਸ (ਚੇਨੱਈ), ਅੰਗਰੇਜ਼ਾਂ ਨੂੰ ਵਾਪਸ ਕਰ ਦਿੱਤਾ ।

ਪ੍ਰਸ਼ਨ 3.
ਦੂਜੇ ਕਰਨਾਟਕ ਯੁੱਧ ਦੇ ਕੀ ਸਿੱਟੇ ਨਿਕਲੇ ?
ਉੱਤਰ-

  1. ਚੰਦਾ ਸਾਹਿਬ ਮਾਰਿਆ ਗਿਆ ਅਤੇ ਅਰਕਾਟ ’ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ।
  2. ਅੰਗਰੇਜ਼ਾਂ ਨੇ ਮੁਹੰਮਦ ਅਲੀ ਨੂੰ ਕਰਨਾਟਕ ਦਾ ਸ਼ਾਸਕ ਘੋਸ਼ਿਤ ਕੀਤਾ ।
  3. ਹੈਦਰਾਬਾਦ ਵਿਚ ਫ਼ਰਾਂਸੀਸੀ ਪ੍ਰਭਾਵ ਬਣਿਆ ਰਿਹਾ ।ਉੱਥੇ ਉਨ੍ਹਾਂ ਨੂੰ ਮਾਮਲਾ ਉਗਰਾਹੁਣ ਦਾ ਅਧਿਕਾਰ ਮਿਲ ਗਿਆ ਅਤੇ ਉਨ੍ਹਾਂ ਨੇ ਉੱਥੇ ਆਪਣੀ ਸੈਨਾ ਦੀ ਟੁਕੜੀ ਰੱਖ ਦਿੱਤੀ ।
  4. ਇਸ ਯੁੱਧ ਦੇ ਫਲਸਰੂਪ ਕਲਾਈਵ ਨਾਂ ਦਾ ਇਕ ਅੰਗਰੇਜ਼ ਉੱਭਰ ਕੇ ਸਾਹਮਣੇ ਆਇਆ । ਇਹ ਹੀ ਬਾਅਦ ਵਿਚ ਅੰਗਰੇਜ਼ੀ ਰਾਜ ਦਾ ਸੰਸਥਾਪਕ ਬਣਿਆ ।

ਪ੍ਰਸ਼ਨ 4.
ਕਰਨਾਟਕ ਦੇ ਤੀਜੇ ਯੁੱਧ ਦੇ ਕੀ ਸਿੱਟੇ ਨਿਕਲੇ ?
ਉੱਤਰ-
ਕਰਨਾਟਕ ਦਾ ਤੀਜਾ ਯੁੱਧ 1756 ਈ: ਵਿਚ ਸ਼ੁਰੂ ਹੋਇਆ ਅਤੇ 1763 ਈ: ਵਿਚ ਖ਼ਤਮ ਹੋਇਆ । ਇਸ ਦੇ ਹੇਠ ਲਿਖੇ ਸਿੱਟੇ ਨਿਕਲੇ

  1. ਫ਼ਰਾਂਸੀਸੀਆਂ ਦੇ ਹੱਥੋਂ ਹੈਦਰਾਬਾਦ ਨਿਕਲ ਗਿਆ ਅਤੇ ਉੱਥੇ ਅੰਗਰੇਜ਼ਾਂ ਦਾ ਪ੍ਰਭੂਤਵ ਸਥਾਪਿਤ ਹੋ ਗਿਆ ।
  2. ਅੰਗਰੇਜ਼ਾਂ ਨੂੰ ਉੱਤਰੀ ਸਰਕਾਰ ਦਾ ਦੇਸ਼ ਮਿਲਿਆ ।
  3. ਭਾਰਤ ਵਿਚ ਫ਼ਰਾਂਸੀਸੀ ਸ਼ਕਤੀ ਦਾ ਅੰਤ ਹੋ ਗਿਆ ਅਤੇ ਹੁਣ ਅੰਗਰੇਜ਼ਾਂ ਲਈ ਭਾਰਤ ਨੂੰ ਜਿੱਤਣਾ ਆਸਾਨ ਹੋ ਗਿਆ ।

ਪਸ਼ਨ 5.
18ਵੀਂ ਸਦੀ ਵਿਚ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚਾਲੇ ਦੁਸ਼ਮਣੀ ਦੇ ਕੀ ਕਾਰਨ ਸਨ ?
ਉੱਤਰ-
18ਵੀਂ ਸਦੀ ਵਿਚ ਦੋਹਾਂ ਜਾਤੀਆਂ ਵਿਚਾਲੇ ਦੁਸ਼ਮਣੀ ਦੇ ਤਿੰਨ ਮੁੱਖ ਕਾਰਨ ਸਨ-

  1. ਇੰਗਲੈਂਡ ਅਤੇ ਫ਼ਰਾਂਸ ਕਾਫ਼ੀ ਸਮੇਂ ਤੋਂ ਇਕ-ਦੂਜੇ ਦੇ ਦੁਸ਼ਮਣ ਬਣੇ ਹੋਏ ਸਨ ।
  2. ਭਾਰਤ ਵਿਚ ਦੋਹਾਂ ਜਾਤੀਆਂ ਵਿਚਾਲੇ ਵਪਾਰਿਕ ਮੁਕਾਬਲੇਬਾਜ਼ੀ ਚਲ ਰਹੀ ਸੀ ।
  3. ਦੋਵੇਂ ਜਾਤੀਆਂ ਭਾਰਤ ਵਿਚ ਰਾਜਨੀਤਿਕ ਸੱਤਾ ਸਥਾਪਿਤ ਕਰਨਾ ਚਾਹੁੰਦੀਆਂ ਸਨ ।

ਅਸਲ ਵਿਚ ਜਦੋਂ ਕਦੇ ਇੰਗਲੈਂਡ ਅਤੇ ਫ਼ਰਾਂਸ ਦਾ ਯੂਰਪ ਵਿਚ ਯੁੱਧ ਆਰੰਭ ਹੁੰਦਾ ਸੀ, ਤਾਂ ਭਾਰਤ ਵਿਚ ਵੀ ਦੋਹਾਂ ਜਾਤੀਆਂ ਦਾ ਸੰਘਰਸ਼ ਆਰੰਭ ਹੋ ਗਿਆ ਸੀ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 6.
ਇਲਾਹਾਬਾਦ ਦੀ ਸੰਧੀ ਦੀਆਂ ਕੀ ਸ਼ਰਤਾਂ ਹਨ ?
ਉੱਤਰ-
ਇਲਾਹਾਬਾਦ ਦੀ ਸੰਧੀ ( 1765 ਈ:) ਦੀਆਂ ਸ਼ਰਤਾਂ ਹੇਠ ਲਿਖੀਆਂ ਸਨ-

  1. ਅੰਗਰੇਜ਼ਾਂ ਅਤੇ ਅਵਧ ਦੇ ਨਵਾਬ ਨੇ ਯੁੱਧ ਦੇ ਸਮੇਂ ਇਕ-ਦੂਜੇ ਦੀ ਸਹਾਇਤਾ ਕਰਨ ਦਾ ਵਚਨ ਦਿੱਤਾ ।
  2. ਯੁੱਧ ਦੀ ਹਾਨੀ-ਪੂਰਤੀ ਲਈ ਬੰਗਾਲ ਦੇ ਨਵਾਬ ਨੇ ਅੰਗਰੇਜ਼ਾਂ ਨੂੰ 50 ਲੱਖ ਰੁਪਏ ਦੇਣ ਦਾ ਵਚਨ ਦਿੱਤਾ ।
  3. ਮੁਗਲ ਸਮਰਾਟ ਸ਼ਾਹ ਆਲਮ ਨੇ ਅੰਗਰੇਜ਼ਾਂ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਸੌਂਪ ਦਿੱਤੀ | ਬਦਲੇ ਵਿਚ ਅੰਗਰੇਜ਼ਾਂ ਨੇ ਸ਼ਾਹ ਆਲਮ ਨੂੰ 26 ਲੱਖ ਰੁਪਏ ਸਾਲਾਨਾ ਪੈਨਸ਼ਨ ਦੇਣਾ ਸਵੀਕਾਰ ਕਰ ਲਿਆ ।
  4. ਅਵਧ ਦੇ ਨਵਾਬ ਨੇ ਇਹ ਵਚਨ ਦਿੱਤਾ ਕਿ ਉਹ ਮੀਰ ਕਾਸਿਮ ਨੂੰ ਆਪਣੇ ਰਾਜ ਵਿਚ ਆਸਰਾ ਨਹੀਂ ਦੇਵੇਗਾ ।

ਪ੍ਰਸ਼ਨ 7.
ਕਰਨਾਟਕ ਦੇ ਤਿੰਨਾਂ ਯੁੱਧਾਂ ਵਿਚੋਂ ਸਭ ਤੋਂ ਮਹੱਤਵਪੂਰਨ ਯੁੱਧ ਕਿਹੜਾ ਸੀ ਅਤੇ ਕਿਉਂ ?
ਉੱਤਰ-
ਕਰਨਾਟਕ ਦੇ ਤਿੰਨ ਯੁੱਧਾਂ ਵਿਚੋਂ ਦੂਸਰਾ ਯੁੱਧ ਸਭ ਤੋਂ ਮਹੱਤਵਪੂਰਨ ਸੀ । ਇਹ ਯੁੱਧ ਅੰਗਰੇਜ਼ਾਂ ਦੀ ਕੂਟਨੀਤਿਕ ਜਿੱਤ ਦਾ ਪ੍ਰਤੀਕ ਸੀ । ਇਸ ਤੋਂ ਪਹਿਲਾਂ ਕਰਨਾਟਕ ਦੇ ਪਹਿਲੇ ਯੁੱਧ ਵਿਚ ਅੰਗਰੇਜ਼ ਫ਼ਰਾਂਸੀਸੀਆਂ ਤੋਂ ਬੁਰੀ ਤਰ੍ਹਾਂ ਹਾਰੇ ਸਨ । ਨਤੀਜੇ ਵਜੋਂ ਭਾਰਤ ਵਿਚ ਫ਼ਰਾਂਸੀਸੀ ਸ਼ਕਤੀ ਕਾਫ਼ੀ ਮਜ਼ਬੂਤ ਹੋ ਗਈ ਸੀ | ਕਰਨਾਟਕ ਦੇ ਦੂਜੇ ਯੁੱਧ ਵਿਚ ਵੀ ਅੰਗਰੇਜ਼ ਹਾਰਨ ਹੀ ਵਾਲੇ ਸਨ ਪਰ ਰਾਬਰਟ ਕਲਾਈਵ ਨੇ ਆਪਣੀ ਚਲਾਕੀ ਨਾਲ ਯੁੱਧ ਦੀ ਸਥਿਤੀ ਹੀ ਬਦਲ ਦਿੱਤੀ । ਉਸਨੇ ਫ਼ਰਾਂਸੀਸੀਆਂ ਦੀ ਯੁੱਧ ਯੋਜਨਾ ਨੂੰ ਪੂਰੀ ਤਰ੍ਹਾਂ ਅਸਫਲ ਬਣਾ ਦਿੱਤਾ । ਇਸ ਯੁੱਧ ਤੋਂ ਬਾਅਦ ਫ਼ਰਾਂਸੀਸੀ ਸ਼ਕਤੀ ਕਦੇ ਵੀ ਪੂਰੀ ਤਰ੍ਹਾਂ ਉੱਭਰ ਨਾ ਸਕੀ । ਫਲਸਰੂਪ ਅੰਗਰੇਜ਼ਾਂ ਨੇ ਕਰਨਾਟਕ ਦੇ ਤੀਜੇ ਯੁੱਧ ਵਿਚ ਫ਼ਰਾਂਸੀਸੀਆਂ ਨੂੰ ਆਸਾਨੀ ਨਾਲ ਹਰਾ ਦਿੱਤਾ । ਜੇਕਰ ਅੰਗਰੇਜ਼ ਕਰਨਾਟਕ ਦੇ ਦੂਸਰੇ ਯੁੱਧ ਵਿਚ ਹਾਰ ਜਾਂਦੇ ਤਾਂ ਉਨ੍ਹਾਂ ਨੂੰ ਨਾ ਕੇਵਲ ਭਾਰਤੀ ਵਪਾਰ ਤੋਂ ਹੱਥ ਧੋਣਾ ਪੈਂਦਾ, ਬਲਕਿ ਪੁਰਤਗਾਲੀਆਂ ਅਤੇ ਡੱਚਾਂ ਵਾਂਗ ਭਾਰਤ ਛੱਡ ਕੇ ਦੌੜਨਾ ਵੀ ਪੈਂਦਾ ।

ਪ੍ਰਸ਼ਨ 8.
ਪਲਾਸੀ ਦੇ ਯੁੱਧ ਵਿਚ ਸਿਰਾਜੂਦੌਲਾ ਕਿਉਂ ਹਾਰਿਆ ?
ਉੱਤਰ-
ਪਲਾਸੀ ਦੇ ਯੁੱਧ ਵਿਚ ਸਿਰਾਜੁਦੌਲਾ ਦੀ ਹਾਰ ਦੇ ਹੇਠ ਲਿਖੇ ਕਾਰਨ ਸਨ-

  • ਕਲਾਈਵ ਦੀ ਸਾਜ਼ਿਸ਼ – ਕਲਾਈਵ ਨੇ ਆਪਣੀ ਸਾਜ਼ਿਸ਼ ਨਾਲ ਸਿਰਾਜੂਦੌਲਾ ਦਾ ਲੱਕ ਹੀ ਤੋੜ ਦਿੱਤਾ । ਉਸਨੇ ਸੈਨਾਪਤੀ ਮੀਰ ਜਾਫ਼ਰ ਨੂੰ ਆਪਣੇ ਨਾਲ ਮਿਲਾ ਕੇ ਸਿਰਾਜੁਦੌਲਾ ਨੂੰ ਅਸਾਨੀ ਨਾਲ ਹਰਾ ਦਿੱਤਾ ।
  • ਸਿਰਾਜੂਦੌਲਾ ਵਿਚ ਦੂਰਦਰਸ਼ਿਤਾ ਦੀ ਘਾਟ – ਸਿਰਾਜੁਦੌਲਾ ਦੂਰਦਰਸ਼ੀ ਸ਼ਾਸਕ ਨਹੀਂ ਸੀ । ਜੇਕਰ ਉਹ ਦੂਰਦਰਸ਼ੀ ਹੁੰਦਾ ਤਾਂ ਅੰਗਰੇਜ਼ਾਂ ਦੀਆਂ ਗਤੀਵਿਧੀਆਂ ਅਤੇ ਵਿਰੋਧੀਆਂ ‘ਤੇ ਪੂਰੀ ਨਜ਼ਰ ਰੱਖਦਾ ਅਤੇ ਸਾਜ਼ਿਸ਼ ਦਾ ਪਹਿਲਾਂ ਹੀ ਪਤਾ ਲਗਾ ਲੈਂਦਾ । ਇਸ ਪ੍ਰਕਾਰ ਉਸਦੀ ਦੁਰਦਰਸ਼ਿਤਾ ਦੀ ਘਾਟ ਹੀ ਉਸਦੀ ਹਾਰ ਦਾ ਕਾਰਨ ਬਣੀ ।
  • ਸੈਨਿਕ ਕਮੀਆਂ – ਸਿਰਾਜੁਦੌਲਾ ਦਾ ਸੈਨਿਕ ਸੰਗਠਨ ਤਰੁੱਟੀਪੂਰਨ ਸੀ । ਉਸਦੇ ਸੈਨਿਕ ਨਾ ਤਾਂ ਅੰਗਰੇਜ਼ੀ ਸੈਨਿਕਾਂ ਵਾਂਗ ਸਿਖਲਾਈ ਪ੍ਰਾਪਤ ਸਨ ਅਤੇ ਨਾ ਹੀ ਉਨ੍ਹਾਂ ਕੋਲ ਅੰਗਰੇਜ਼ਾਂ ਵਰਗੇ ਆਧੁਨਿਕ ਹਥਿਆਰ ਸਨ । ਯੁੱਧ ਵਿਚ ਨਵਾਬ ਦੇ ਸੈਨਿਕ ਇਕ ਭੀੜ ਵਾਂਗ ਲੜੇ । ਉਨ੍ਹਾਂ ਵਿਚ ਅਨੁਸ਼ਾਸਨ ਬਿਲਕੁਲ ਵੀ ਨਹੀਂ ਸੀ ।

ਪ੍ਰਸ਼ਨ 9.
ਭਾਰਤ ਵਿਚ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਦੇ ਟਕਰਾਓ ਅਤੇ ਅੰਗਰੇਜ਼ਾਂ ਦੀ ਸਫਲਤਾ ਦੇ ਕੀ ਕਾਰਨ ਸਨ ?
ਉੱਤਰ-
ਭਾਰਤ ਵਿਚ ਫ਼ਰਾਂਸੀਸੀਆਂ ਦੇ ਵਿਰੁੱਧ ਅੰਗਰੇਜ਼ਾਂ ਦੀ ਸਫਲਤਾ ਦੇ ਮੁੱਖ ਕਾਰਨ ਹੇਠ ਲਿਖੇ ਸਨ-

  • ਅੰਗਰੇਜ਼ਾਂ ਦੀ ਸ਼ਕਤੀਸ਼ਾਲੀ ਨੌ-ਸੈਨਾ – ਅੰਗਰੇਜ਼ੀ ਨੌ-ਸੈਨਾ ਫ਼ਰਾਂਸੀਸੀ ਨੌ-ਸੈਨਾ ਤੋਂ ਵਧੇਰੇ ਸ਼ਕਤੀਸ਼ਾਲੀ ਸੀ । ਅੰਗਰੇਜ਼ਾਂ ਦੇ ਕੋਲ ਇਕ ਸ਼ਕਤੀਸ਼ਾਲੀ ਸਮੁੰਦਰੀ ਬੇੜਾ ਸੀ । ਇਸਦੀ ਸਹਾਇਤਾ ਨਾਲ ਉਹ ਲੋੜ ਸਮੇਂ ਇੰਗਲੈਂਡ ਤੋਂ ਸੈਨਿਕ ਅਤੇ ਯੁੱਧ ਦਾ ਸਾਮਾਨ ਮੰਗਵਾ ਸਕਦੇ ਸਨ ।
  • ਵਧੀਆ ਆਰਥਿਕ ਦਸ਼ਾ – ਅੰਗਰੇਜ਼ਾਂ ਦੀ ਆਰਥਿਕ ਦਸ਼ਾ ਕਾਫ਼ੀ ਵਧੀਆ ਸੀ । ਉਹ ਯੁੱਧ ਦੇ ਸਮੇਂ ਵੀ ਆਪਣਾ ਵਪਾਰ ਜਾਰੀ ਰੱਖਦੇ ਸਨ | ਪਰੰਤੁ ਫ਼ਰਾਂਸੀਸੀ ਰਾਜਨੀਤੀ ਵਿਚ ਵਧੇਰੇ ਉਲਝੇ ਰਹਿੰਦੇ ਸਨ ਜਿਸ ਕਰਕੇ ਉਨ੍ਹਾਂ ਕੋਲ ਧਨ ਦੀ ਘਾਟ ਰਹਿੰਦੀ ਸੀ ।
  • ਅੰਗਰੇਜ਼ਾਂ ਦੀ ਬੰਗਾਲ ਜਿੱਤ – ਬੰਗਾਲ ਜਿੱਤ, ਦੇ ਕਾਰਨ ਭਾਰਤ ਦਾ ਇਕ ਧੁਨੀ ਤ ਅੰਗਰੇਜ਼ਾਂ ਦੇ ਹੱਥ ਆ ਗਿਆ । ਯੁੱਧ ਜਿੱਤਣ ਲਈ ਧਨ ਦੀ ਬਹੁਤ ਲੋੜ ਹੁੰਦੀ ਹੈ । ਯੁੱਧ ਦੇ ਦਿਨਾਂ ਵਿਚ ਅੰਗਰੇਜ਼ਾਂ ਦਾ ਬੰਗਾਲ ਵਿਚ ਵਪਾਰ ਚਲਦਾ ਰਿਹਾ । ਇੱਥੋਂ ਪ੍ਰਾਪਤ ਧਨ ਦੇ ਕਾਰਨ ਉਨ੍ਹਾਂ ਨੂੰ ਦੱਖਣ ਦੇ ਯੁੱਧਾਂ ਵਿਚ ਜਿੱਤ ਪ੍ਰਾਪਤ ਹੋਈ ।
  • ਚੰਗੀ ਥਲ ਸੈਨਾ ਅਤੇ ਯੋਗ ਸੈਨਾ ਅਧਿਕਾਰੀ – ਅੰਗਰੇਜ਼ਾਂ ਦੀ ਥਲ ਸੈਨਾ ਫ਼ਰਾਂਸੀਸੀ ਥਲ ਸੈਨਾ ਤੋਂ ਕਾਫ਼ੀ ਚੰਗੀ ਸੀ । ਅੰਗਰੇਜ਼ਾਂ ਵਿਚ ਕਲਾਈਵ, ਸਰ ਆਇਰਕੂਟ ਅਤੇ ਮੇਜਰ ਲਾਰੇਂਸ ਆਦਿ ਅਧਿਕਾਰੀ ਬਹੁਤ ਯੋਗ ਸਨ । ਇਸਦੇ ਉਲਟ ਫ਼ਰਾਂਸੀਸੀ ਸੈਨਾ ਅਧਿਕਾਰੀ ਡੁਪਲੇ, ਲਾਲੀ ਅਤੇ ਬੁਸੇ ਐਨੇ ਯੋਗ ਨਹੀਂ ਸਨ । ਇਹ ਗੱਲ ਵੀ ਅੰਗਰੇਜ਼ਾਂ ਦੀ ਜਿੱਤ ਦਾ ਕਾਰਨ ਬਣੀ ।

ਪ੍ਰਸ਼ਨ 10.
ਸਿਰਾਜੂਦੌਲਾ ਦੀ ਅੰਗਰੇਜ਼ਾਂ ਨਾਲ ਪਲਾਸੀ ਦੀ ਲੜਾਈ ਦੇ ਕੀ ਕਾਰਨ ਸਨ ?
ਉੱਤਰ-
ਸਿਰਾਜੂਦੌਲਾ ਅਤੇ ਅੰਗਰੇਜ਼ਾਂ ਵਿਚਾਲੇ ਟਕਰਾਓ (ਲੜਾਈ) ਦੇ ਹੇਠ ਲਿਖੇ ਕਾਰਨ ਸਨ-

  • ਅੰਗਰੇਜ਼ਾਂ ਨੇ ਸਿਰਾਜੂਦੌਲਾ ਨੂੰ ਬੰਗਾਲ ਦਾ ਨਵਾਬ ਬਣਨ ‘ਤੇ ਕੋਈ ਭੇਂਟ ਨਹੀਂ ਦਿੱਤੀ ਸੀ । ਇਸ ਕਾਰਨ ਉਹ ਅੰਗਰੇਜ਼ਾਂ ਤੋਂ ਨਰਾਜ਼ ਸੀ ।
  • ਅੰਗਰੇਜ਼ਾਂ ਨੇ ਨਵਾਬ ਦੇ ਇਕ ਵਿਦਰੋਹੀ ਅਧਿਕਾਰੀ ਨੂੰ ਆਪਣੇ ਕੋਲ ਸ਼ਰਨ ਦਿੱਤੀ । ਨਵਾਬ ਨੇ ਅੰਗਰੇਜ਼ਾਂ ਤੋਂ ਮੰਗ ਕੀਤੀ ਕਿ ਉਹ ਇਸ ਗੱਦਾਰ ਨੂੰ ਵਾਪਸ ਮੋੜ ਦੇਣ । ਪਰ ਅੰਗਰੇਜ਼ਾਂ ਨੇ ਉਸਦੀ ਇਕ ਨਾ ਸੁਣੀ ।
  • ਅੰਗਰੇਜ਼ਾਂ ਨੇ ਕਲਕੱਤੇ (ਕੋਲਕਾਤੇ) ਵਿਚ ਕਿਲਾਬੰਦੀ ਆਰੰਭ ਕਰ ਦਿੱਤੀ । ਨਵਾਬ ਦੇ ਮਨਾ ਕਰਨ ‘ਤੇ ਵੀ ਉਹ ਕਿਲਾਬੰਦੀ ਕਰਦੇ ਰਹੇ । ਇਸ ਲਈ ਨਵਾਬ ਉਨ੍ਹਾਂ ਤੋਂ ਨਾਰਾਜ਼ ਹੋ ਗਿਆ ।
  • ਨਵਾਬ ਦੇ ਢਾਕਾ ਦੇ ਖ਼ਜ਼ਾਨੇ ਵਿਚ ਗਬਨ ਹੋਇਆ ਸੀ । ਨਵਾਬ ਦਾ ਵਿਚਾਰ ਸੀ ਕਿ ਗਬਨ ਦੀ ਰਾਸ਼ੀ ਅੰਗਰੇਜ਼ਾਂ ਦੇ ਕੋਲ ਹੈ । ਉਸਨੇ ਅੰਗਰੇਜ਼ਾਂ ਤੋਂ ਇਹ ਰਾਸ਼ੀ ਵਾਪਸ ਮੰਗੀ, ਪਰ ਉਨ੍ਹਾਂ ਨੇ ਇਸ ਨੂੰ ਮੋੜਨ ਤੋਂ ਨਾਂਹ ਕਰ ਦਿੱਤੀ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 11.
ਭਾਰਤੀ ਇਤਿਹਾਸ ਵਿਚ ਬਕਸਰ ਦੀ ਲੜਾਈ ਦਾ ਕੀ ਮਹੱਤਵ ਹੈ ?
ਉੱਤਰ-
ਬਕਸਰ ਦੀ ਲੜਾਈ ਦਾ ਭਾਰਤ ਦੇ ਇਤਿਹਾਸ ਵਿਚ ਪਲਾਸੀ ਦੀ ਲੜਾਈ ਤੋਂ ਵੀ ਜ਼ਿਆਦਾ ਮਹੱਤਵ ਹੈ । ਇਸ ਲੜਾਈ ਦੇ ਕਾਰਨ ਬੰਗਾਲ, ਬਿਹਾਰ ਅਤੇ ਉੜੀਸਾ ਵਿਚ ਅੰਗਰੇਜ਼ਾਂ ਦੀ ਸਥਿਤੀ ਮਜ਼ਬੂਤ ਹੋ ਗਈ । ਇੱਥੋਂ ਤਕ ਕਿ ਉਨ੍ਹਾਂ ਦਾ ਪ੍ਰਭਾਵ ਦਿੱਲੀ ਤਕ ਪਹੁੰਚ ਗਿਆ । ਅਵਧ ਦਾ ਨਵਾਬ ਸ਼ੁਜਾਉਦੌਲਾ ਅਤੇ ਮੁਗਲ ਸਮਰਾਟ ਸ਼ਾਹ ਆਲਮ ਵੀ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਅਧੀਨ ਹੋ ਗਏ । ਇਸ ਪ੍ਰਕਾਰ ਅੰਗਰੇਜ਼ਾਂ ਲਈ ਸਾਰੇ ਭਾਰਤ ‘ਤੇ ਅਧਿਕਾਰ ਕਰਨ ਦਾ ਰਸਤਾ ਸਾਫ਼ ਹੋ ਗਿਆ ।

ਪ੍ਰਸ਼ਨ 12.
ਬਕਸਰ ਦੀ ਲੜਾਈ ਦੇ ਕੀ ਕਾਰਨ ਸਨ ?
ਉੱਤਰ-
ਬਕਸਰ ਦੀ ਲੜਾਈ ਦੇ ਹੇਠ ਲਿਖੇ ਕਾਰਨ ਸਨ-

  1. ਅੰਗਰੇਜ਼ੀ ਕੰਪਨੀ ਦੇ ਕਰਮਚਾਰੀ ਆਪਣੀਆਂ ਵਪਾਰਿਕ ਸਹੂਲਤਾਂ ਦੀ ਦੁਰਵਰਤੋਂ ਕਰ ਰਹੇ ਸਨ, ਜਿਸਦੇ ਕਾਰਨ ਬੰਗਾਲ ਦੇ ਨਵਾਬ ਦੀ ਆਮਦਨ ਵਿਚ ਕਮੀ ਹੋ ਗਈ ਸੀ ।
  2. ਮੀਰ ਕਾਸਿਮ ਨੇ ਆਪਣੀ ਸੈਨਾ ਨੂੰ ਮਜ਼ਬੂਤ ਬਣਾਇਆ, ਹਥਿਆਰਾਂ ਦਾ ਕਾਰਖਾਨਾ ਸਥਾਪਿਤ ਕੀਤਾ ਅਤੇ ਖ਼ਜ਼ਾਨਾ । ਕਲਕੱਤਾ ਕੋਲਕਾਤਾ) ਤੋਂ ਮੁੰਗੇਰ ਲੈ ਗਿਆ । ਅੰਗਰੇਜ਼ਾਂ ਨੂੰ ਇਹ ਗੱਲਾਂ ਪਸੰਦ ਨਹੀਂ ਸਨ ।
  3. ਮੀਰ ਕਾਸਿਮ ਨੇ ਅੰਗਰੇਜ਼ਾਂ ਦੇ ਨਾਲ-ਨਾਲ ਭਾਰਤੀ ਵਪਾਰੀਆਂ ਨੂੰ ਵੀ ਬਿਨਾਂ ਕਰ ਦਿੱਤੇ ਵਪਾਰ ਕਰਨ ਦੀ ਆਗਿਆ ਦੇ ਦਿੱਤੀ । ਨਤੀਜੇ ਵਜੋਂ ਅੰਗਰੇਜ਼ਾਂ ਅਤੇ ਨਵਾਬ ਵਿਚਾਲੇ ਦੁਸ਼ਮਣੀ ਵਧ ਗਈ ।

ਪ੍ਰਸ਼ਨ 13.
ਟੀਪੂ ਸੁਲਤਾਨ ਕੌਣ ਸੀ ? ਉਸਦੇ ਅੰਗਰੇਜ਼ਾਂ ਨਾਲ ਸੰਘਰਸ਼ ਦਾ ਵਰਣਨ ਕਰੋ ।
ਉੱਤਰ-
ਟੀਪੂ ਸੁਲਤਾਨ ਮੈਸੂਰ ਦੇ ਸ਼ਾਸਕ ਹੈਦਰ ਅਲੀ ਦਾ ਪੁੱਤਰ ਸੀ । ਉਹ 1782 ਵਿਚ ਹੈਦਰ ਅਲੀ ਦੀ ਮੌਤ ਤੋਂ ਬਾਅਦ ਮੈਸੂਰ ਦਾ ਸੁਲਤਾਨ ਬਣਿਆ । ਉਸ ਸਮੇਂ ਮੈਸੂਰ ਦਾ ਦੂਸਰਾ ਯੁੱਧ ਚਲ ਰਿਹਾ ਸੀ । ਟੀਪੂ ਨੇ ਯੁੱਧ ਨੂੰ ਜਾਰੀ ਰੱਖਿਆ । ਸ਼ੁਰੂ ਵਿਚ ਤਾਂ ਉਸ ਨੂੰ ਕੁੱਝ ਸਫਲਤਾ ਮਿਲੀ, ਪਰ ਮੈਸੂਰ ਦੇ ਤੀਜੇ ਯੁੱਧ (1790-92 ਈ:) ਵਿਚ ਉਹ ਹਾਰ ਗਿਆ । ਉਸ ਨੂੰ ਆਪਣੇ ਰਾਜ ਦਾ ਕਾਫੀ ਪ੍ਰਦੇਸ਼ ਅੰਗਰੇਜ਼ਾਂ ਨੂੰ ਦੇਣਾ ਪਿਆ । ਇਸ ਹਾਰ ਦਾ ਬਦਲਾ ਲੈਣ ਲਈ ਉਸਨੇ ਅੰਗਰੇਜ਼ਾਂ ਨਾਲ ਇਕ ਵਾਰ ਫਿਰ ਯੁੱਧ ਕੀਤਾ । ਇਸ ਯੁੱਧ (1799 ਈ:) ਵਿਚ ਟੀਪੂ ਸੁਲਤਾਨ ਮਾਰਿਆ ਗਿਆ ਅਤੇ ਰਾਜ ਦਾ ਬਹੁਤ ਸਾਰਾ ਭਾਗ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ਗਿਆ । ਰਾਜ ਦੇ ਬਾਕੀ ਹਿੱਸੇ ਮੈਸੂਰ ਦੇ ਪੁਰਾਣੇ ਰਾਜਵੰਸ਼ ਦੇ ਰਾਜਕੁਮਾਰ ਕ੍ਰਿਸ਼ਨ ਰਾਓ ਨੂੰ ਦੇ ਦਿੱਤੇ ਗਏ ।

ਪ੍ਰਸ਼ਨ 14.
ਅੰਗਰੇਜ਼-ਗੋਰਖਾ ਯੁੱਧ (1814-1816 ਈ:) ’ਤੇ ਇਕ ਨੋਟ ਲਿਖੋ ।
ਉੱਤਰ-
ਨੇਪਾਲ ਦੇ ਗੋਰਖਿਆਂ ਨੇ ਸਰਹੱਦੀ ਖੇਤਰ ਵਿਚ ਅੰਗਰੇਜ਼ਾਂ ਦੇ ਕੁੱਝ ਦੇਸ਼ਾਂ ‘ਤੇ ਅਧਿਕਾਰ ਕਰ ਲਿਆ ਸੀ । ਇਸ ਲਈ ਲਾਰਡ ਹੇਸਟਿੰਗਜ਼ ਨੇ ਗੋਰਖਿਆਂ ਦੀ ਸ਼ਕਤੀ ਨੂੰ ਕੁਚਲਣ ਲਈ ਇਕ ਵਿਸ਼ਾਲ ਸੈਨਾ ਭੇਜੀ । ਇਸ ਦੀ ਅਗਵਾਈ ਅਰੰਤਰਲੋਨੀ ਨੇ ਕੀਤੀ । ਇਸ ਯੁੱਧ ਵਿਚ ਗੋਰਖਿਆਂ ਦੀ ਹਾਰ ਹੋਈ । ਇਸ ਲਈ ਉਨ੍ਹਾਂ ਨੂੰ ਬਹੁਤ ਸਾਰੇ ਦੇਸ਼ ਅੰਗਰੇਜ਼ਾਂ ਨੂੰ ਦੇਣੇ ਪਏ । ਇਸ ਤੋਂ ਇਲਾਵਾ ਨੇਪਾਲੀ ਸਰਕਾਰ ਨੇ ਆਪਣੀ ਰਾਜਧਾਨੀ ਕਾਠਮੰਡੂ ਵਿਚ ਇਕ ਬ੍ਰਿਟਿਸ਼ ਰੈਜ਼ੀਡੈਂਟ ਰੱਖਣਾ ਮੰਨ ਲਿਆ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਪਾਰਵਾਦ ਅਤੇ ਵਪਾਰ ਯੁੱਧਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤ ਅਤੇ ਯੂਰਪ ਦੇ ਵਿਚਾਲੇ ਪ੍ਰਾਚੀਨ ਕਾਲ ਤੋਂ ਹੀ ਵਪਾਰਿਕ ਸੰਬੰਧ ਸਨ । ਇਸ ਵਪਾਰ ਦੇ ਤਿੰਨ ਮੁੱਖ ਮਾਰਗ ਸਨ-

  1. ਪਹਿਲਾ ਉੱਤਰੀ ਮਾਰਗ ਸੀ । ਇਹ ਮਾਰਗ ਅਫ਼ਗਾਨਿਸਤਾਨ, ਕੈਸਪੀਅਨ ਸਾਗਰ ਅਤੇ ਕਾਲਾ ਸਾਗਰ ਤੋਂ ਹੋ ਕੇ ਜਾਂਦਾ ਸੀ ।
  2. ਦੁਸਰਾ ਮੱਧ ਮਾਰਗ ਸੀ, ਜੋ ਈਰਾਨ, ਇਰਾਕ ਅਤੇ ਸੀਰੀਆ ਤੋਂ ਹੋ ਕੇ ਜਾਂਦਾ ਸੀ ।
  3. ਤੀਸਰਾ ਦੱਖਣੀ ਮਾਰਗ, ਸੀ । ਇਹ ਮਾਰਗ ਹਿੰਦ ਮਹਾਂਸਾਗਰ, ਅਰਬ ਸਾਗਰ, ਲਾਲ ਸਾਗਰ ਅਤੇ ਮਿਸਰ ਤੋਂ ਹੋ ਕੇ ਜਾਂਦਾ ਸੀ ।

15ਵੀਂ ਸਦੀ ਵਿਚ ਪੱਛਮੀ ਏਸ਼ੀਆ ਅਤੇ ਦੱਖਣ-ਪੂਰਬੀ ਯੂਰਪ ਦੇ ਦੇਸ਼ਾਂ ‘ਤੇ ਤੁਰਕਾਂ ਦਾ ਅਧਿਕਾਰ ਹੋ ਗਿਆ । ਇਸ ਨਾਲ ਭਾਰਤ ਅਤੇ ਯੂਰਪ ਦੇ ਵਿਚਾਲੇ ਵਪਾਰ ਦੇ ਪੁਰਾਣੇ ਰਸਤੇ ਬੰਦ ਹੋ ਗਏ । ਇਸ ਲਈ ਯੂਰਪੀ ਦੇਸ਼ਾਂ ਨੇ ਭਾਰਤ ਪਹੁੰਚਣ ਲਈ ਨਵੇਂ ਸਮੁੰਦਰੀ ਰਸਤੇ ਲੱਭਣੇ ਸ਼ੁਰੂ ਕਰ ਦਿੱਤੇ । ਸਭ ਤੋਂ ਪਹਿਲਾਂ ਪੁਰਤਗਾਲੀ ਮਲਾਹ ਵਾਸਕੋ-ਡੀ-ਗਾਮਾ 27 ਮਈ, 1498 ਨੂੰ ਭਾਰਤ ਦੀ ਕਾਲੀਕਟ ਬੰਦਰਗਾਹ ‘ਤੇ ਪਹੁੰਚਿਆ । ਇਸ ਤਰ੍ਹਾਂ ਪੁਰਤਗਾਲੀਆਂ ਨੇ ਭਾਰਤ ਨਾਲ ਵਪਾਰ ਕਰਨਾ ਸ਼ੁਰੂ ਕਰ ਦਿੱਤਾ । ਇਸ ਪ੍ਰਕ੍ਰਿਆ ਨੂੰ ਵਪਾਰਵਾਦ ਕਿਹਾ ਜਾਂਦਾ ਹੈ ਜਿਸਦਾ ਉਦੇਸ਼ ਧਨ ਕਮਾਉਣਾ ਸੀ ।

ਵਪਾਰ ਯੁੱਧ – ਪੁਰਤਗਾਲੀਆਂ ਨੂੰ ਧਨ ਕਮਾਉਂਦੇ ਦੇਖ ਡੱਚਾਂ, ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਨੇ ਵੀ ਭਾਰਤ ਦੇ ਨਾਲ ਵਪਾਰ ਸੰਬੰਧ ਸਥਾਪਿਤ ਕਰ ਲਏ । ਭਾਰਤੀ ਵਪਾਰ ‘ਤੇ ਆਪਣਾ ਅਧਿਕਾਰ ਕਰਨ ਲਈ ਉਨ੍ਹਾਂ ਵਿਚਕਾਰ ਯੁੱਧ ਆਰੰਭ ਹੋ ਗਏ । ਇਨ੍ਹਾਂ ਯੁੱਧਾਂ ਨੂੰ ਵਪਾਰ ਯੁੱਧ ਕਿਹਾ ਜਾਂਦਾ ਹੈ । ਹੌਲੀ-ਹੌਲੀ ਉਨ੍ਹਾਂ ਨੇ ਭਾਰਤ ਵਿਚ ਆਪਣੀਆਂ ਬਸਤੀਆਂ ਸਥਾਪਿਤ ਕਰ ਲਈਆਂ ।

  1. ਭਾਰਤ ਵਿਚ ਪੁਰਤਗਾਲੀਆਂ ਦੀਆਂ ਪ੍ਰਮੁੱਖ ਬਸਤੀਆਂ ਗੋਆ, ਦਮਨ, ਸਾਲਸੇਟ, ਬਸੀਨ, ਮੁੰਬਈ ਸੈਂਟ-ਟੋਮ ਅਤੇ ਹੁਗਲੀ ਸਨ ।
  2. ਡੱਚਾਂ ਦੀਆਂ ਮੁੱਖ ਬਸਤੀਆਂ ਕੋਚੀਨ, ਸੂਰਤ, ਨਾਗਾਪਟਮ, ਪੁਲਿਕਟ ਅਤੇ ਚਿਨਸੁਰਾ ਸਨ ।
  3. ਅੰਗਰੇਜ਼ਾਂ ਦੀਆਂ ਮੁੱਖ ਬਸਤੀਆਂ ਸੂਰਤ, ਅਹਿਮਦਾਬਾਦ, ਬਲੋਚ (ਭੜੈਚ), ਆਗਰਾ, ਬੰਬਈ ਮੁੰਬਈ ਅਤੇ ਕਲਕੱਤਾ (ਕੋਲਕਾਤਾ) ਸਨ ।
  4. ਫ਼ਰਾਂਸੀਸੀਆਂ ਦੀਆਂ ਮੁੱਖ ਬਸਤੀਆਂ ਸਨ ਪਾਂਡੀਚੇਰੀ, ਚੰਦਰਨਗਰ ਅਤੇ ਕਾਰੀਕਲ ।

ਸਮਾਂ ਬੀਤਣ ਦੇ ਨਾਲ-ਨਾਲ ਇਨ੍ਹਾਂ ਚਾਰਾਂ ਯੂਰਪੀ ਸ਼ਕਤੀਆਂ ਦੇ ਵਿਚਾਲੇ ਇਕ-ਦੂਜੇ ਦੀਆਂ ਬਸਤੀਆਂ ‘ਤੇ ਅਧਿਕਾਰ ਕਰਨ ਲਈ ਸੰਘਰਸ਼ ਸ਼ੁਰੂ ਹੋ ਗਿਆ । ਇਸ ਸੰਘਰਸ਼ ਦੇ ਫਲਸਰੂਪ 17ਵੀਂ ਸਦੀ ਤਕ ਭਾਰਤ ਵਿਚ ਪੁਰਤਗਾਲੀਆਂ ਅਤੇ ਡੱਚਾਂ ਦਾ ਪ੍ਰਭਾਵ ਘੱਟ ਹੋ ਗਿਆ । ਹੁਣ ਭਾਰਤ ਵਿਚ ਕੇਵਲ ਅੰਗਰੇਜ਼ ਅਤੇ ਫ਼ਰਾਂਸੀਸੀ ਹੀ ਰਹਿ ਗਏ । ਇਨ੍ਹਾਂ ਵਿਚਾਲੇ ਵੀ ਕਾਫੀ ਸਮੇਂ ਤਕ ਭਾਰਤੀ ਵਪਾਰ ’ਤੇ ਏਕਾਧਿਕਾਰ ਲਈ ਸੰਘਰਸ਼ ਹੁੰਦਾ ਰਿਹਾ । ਇਸ ਸੰਘਰਸ਼ ਵਿਚ ਅੰਗਰੇਜ਼ਾਂ ਨੂੰ ਅੰਤਿਮ ਜਿੱਤ ਪ੍ਰਾਪਤ ਹੋਈ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 2.
ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਦਾ ਵਰਣਨ ਕਰੋ ।
ਉੱਤਰ-
ਕੰਪਨੀ ਦੀ ਸਥਾਪਨਾ – ਪੁਰਤਗਾਲੀਆਂ ਅਤੇ ਡੱਚਾਂ ਦੇ ਲਾਭਦਾਇਕ ਵਪਾਰ ਨੂੰ ਦੇਖ ਕੇ ਅੰਗਰੇਜ਼ਾਂ ਨੇ ਵੀ ਭਾਰਤ ਨਾਲ ਵਪਾਰ ਕਰਨ ਦਾ ਇਰਾਦਾ ਕੀਤਾ । 31 ਦਸੰਬਰ, 1600 ਈ: ਨੂੰ ਇੰਗਲੈਂਡ ਦੇ ਵਪਾਰੀਆਂ ਦੇ ਮਰਚੈਂਟ ਐਂਡਵੇਂਚਰਜ਼ ਨਾਂ ਦੇ ਇਕ ਸਮੂਹ ਨੇ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ । ਇਸ ਕੰਪਨੀ ਨੂੰ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਨੇ ਭਾਰਤ ਦੇ ਨਾਲ 15 ਸਾਲ ਤਕ ਵਪਾਰ ਕਰਨ ਦਾ ਏਕਾਧਿਕਾਰ ਪ੍ਰਦਾਨ ਕੀਤਾ । ਕੰਪਨੀ ਨੇ ਪਹਿਲਾ ਪੂਰਬੀ ਦੀਪ ਸਮੂਹ ਦੇ ਨਾਲ ਵਪਾਰਿਕ ਸੰਬੰਧ ਸਥਾਪਿਤ ਕਰਨੇ ਚਾਹੇ । ਪਰੰਤੁ ਪੂਰਬੀ ਦੀਪ ਸਮੂਹਾਂ ‘ਤੇ ਡੱਚਾਂ ਦਾ ਅਧਿਕਾਰ ਸੀ । ਡੱਚਾਂ ਨੇ ਬ੍ਰਿਟਿਸ਼ ਵਪਾਰੀਆਂ ਦਾ ਵਿਰੋਧ ਕੀਤਾ । ਇਸ ਲਈ ਉਹ ਆਪਣੇ ਉਦੇਸ਼ ਵਿਚ ਸਫਲ ਨਾ ਹੋ ਸਕੇ ।

ਮੁਗਲ ਸਮਰਾਟ ਕੋਲੋਂ ਸਹੁਲਤਾਂ – 1607 ਈ: ਵਿਚ ਅੰਗਰੇਜ਼ੀ ਕਪਤਾਨ ਵਿਲੀਅਮ ਹਾਕਿੰਜ਼ ਨੇ ਮੁਗ਼ਲ ਸਮਰਾਟ ਜਹਾਂਗੀਰ ਤੋਂ ਵਪਾਰਿਕ ਸਹੂਲਤਾਂ ਪ੍ਰਾਪਤ ਕਰਨ ਦਾ ਯਤਨ ਕੀਤਾ, ਪਰ ਉਹ ਅਸਫਲ ਰਿਹਾ | 1615 ਈ: ਵਿਚ ਸਰ ਟਾਮਸ

ਰੋ ਇੰਗਲੈਂਡ ਦੇ ਸਮਰਾਟ ਜੇਮਜ਼ ਪਹਿਲੇ ਦਾ ਰਾਜਦੂਤ ਬਣ ਕੇ ਜਹਾਂਗੀਰ ਦੇ ਦਰਬਾਰ ਵਿਚ ਆਇਆ । ਉਸਨੇ ਜਹਾਂਗੀਰ ਤੋਂ ਸੂਰਤ ਵਿਚ ਕੋਠੀਆਂ ਬਣਾਉਣ ਦੀ ਆਗਿਆ ਲੈਣ ਦੇ ਨਾਲ-ਨਾਲ ਹੋਰ ਵੀ ਕਈ ਪ੍ਰਕਾਰ ਦੀਆਂ ਸਹੂਲਤਾਂ ਪ੍ਰਾਪਤ ਕਰ ਲਈਆਂ । ਇਸ ਪ੍ਰਕਾਰ ਸੁਰਤ ਅੰਗਰੇਜ਼ਾਂ ਦਾ ਵਪਾਰਿਕ ਕੇਂਦਰ ਬਣ ਗਿਆ | ਅੰਗਰੇਜ਼ਾਂ ਨੇ ਅਹਿਮਦਾਬਾਦ, ਭੜੈਚ ਅਤੇ ਆਗਰੇ ਵਿਚ ਵੀ ਆਪਣੀਆਂ ਬਸਤੀਆਂ ਸਥਾਪਿਤ ਕੀਤੀਆਂ ।

ਕੰਪਨੀ ਦੀ ਸ਼ਕਤੀ ਦਾ ਵਿਕਾਸ-

  1. 1640 ਈ: ਵਿਚ ਅੰਗਰੇਜ਼ਾਂ ਨੇ ਮਦਰਾਸ (ਚੇਨੱਈ ਦੇ ਨੇੜੇ ਕੁੱਝ ਜ਼ਮੀਨ ਮੁੱਲ ਲੈ ਕੇ ਮਦਰਾਸ (ਚੇਨੱਈ) ਨਗਰ ਦੀ ਸਥਾਪਨਾ ਕੀਤੀ ਅਤੇ ਇਕ ਫੈਕਟਰੀ ਦਾ ਨਿਰਮਾਣ ਕੀਤਾ ।
  2. 1674 ਈ: ਵਿਚ ਸੂਰਤ ਦੇ ਸਥਾਨ ‘ਤੇ ਬੰਬਈ ਨੂੰ ਕੰਪਨੀ ਦਾ ਮੁੱਖ ਕੇਂਦਰ ਬਣਾ ਲਿਆ ਗਿਆ ।
  3. 1690 ਈ: ਵਿਚ ਅੰਗਰੇਜ਼ਾਂ ਨੇ ਕਲਕੱਤਾ ਕੋਲਕਾਤਾ ਵਿਚ ਆਪਣੀ ਬਸਤੀ ਸਥਾਪਿਤ ਕੀਤੀ ਅਤੇ ਉੱਥੇ ਫੋਰਟ ਵਿਲੀਅਮ ਨਾਂ ਦੇ ਕਿਲ੍ਹੇ ਦਾ ਨਿਰਮਾਣ ਕਰਾਇਆ ।
  4. 1717 ਈ: ਵਿਚ ਈਸਟ ਇੰਡੀਆ ਕੰਪਨੀ ਨੂੰ ਮੁਗ਼ਲ ਸਮਰਾਟ ਫ਼ਰੁਖਸੀਅਰ ਤੋਂ 3000 ਰੁਪਏ ਸਾਲਾਨਾ ਦੇ ਬਦਲੇ ਬਿਹਾਰ, ਬੰਗਾਲ ਅਤੇ ਉੜੀਸਾ ਵਿਚ ਬਿਨਾਂ ਚੰਗੀ ਦਿੱਤੇ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ |

ਅੰਗਰੇਜ਼ ਭਾਰਤ ਵਿਚ ਕਲਈ, ਪਾਰਾ, ਸਿੱਕਾ ਅਤੇ ਕੱਪੜਾ ਭੇਜਦੇ ਸਨ । ਉਸ ਦੇ ਬਦਲੇ ਵਿਚ ਉਹ ਭਾਰਤ ਤੋਂ ਸੁਤੀ ਅਤੇ ਰੇਸ਼ਮੀ ਕੱਪੜਾ, ਗਰਮ ਮਸਾਲੇ, ਨੀਲ ਅਤੇ ਅਫ਼ੀਮ ਮੰਗਵਾਉਂਦੇ ਸਨ । ਹੌਲੀ-ਹੌਲੀ ਉਨ੍ਹਾਂ ਨੇ ਭਾਰਤ ਦੇ ਰਾਜਨੀਤਿਕ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ । ਇਸ ਤਰ੍ਹਾਂ ਉਨ੍ਹਾਂ ਨੇ ਭਾਰਤ ਵਿਚ ਬਹੁਤ ਜ਼ਿਆਦਾ ਸ਼ਕਤੀ ਪ੍ਰਾਪਤ ਕਰ ਲਈ ।

ਪ੍ਰਸ਼ਨ 3.
ਐਂਗਲੋ-ਫ਼ਰਾਂਸੀਸੀ ਸੰਘਰਸ਼ ਦਾ ਵਰਣਨ ਕਰੋ ।
ਉੱਤਰ-
ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਦੇ ਵਿਚਾਲੇ ਸੰਘਰਸ਼ ਦੱਖਣੀ ਭਾਰਤ ਵਿਚ ਹੋਇਆ । ਇਹ ਸੰਘਰਸ਼ ਕਰਨਾਟਕ ਦੇ ਯੁੱਧਾਂ ਦੇ ਨਾਂ ਨਾਲ ਪ੍ਰਸਿੱਧ ਹੈ । ਇਸ ਸੰਘਰਸ਼ ਵਿਚ ਹੇਠ ਲਿਖੇ ਪੜਾਅ ਆਏ-
ਕਰਨਾਟਕ ਦਾ ਪਹਿਲਾ ਯੁੱਧ – ਕਰਨਾਟਕ ਦਾ ਪਹਿਲਾ ਯੁੱਧ 1746 ਈ: ਤੋਂ 1748 ਈ: ਤਕ ਹੋਇਆ । ਇਸ ਯੁੱਧ ਦਾ ਵਰਣਨ ਇਸ ਪ੍ਰਕਾਰ ਹੈ-
ਕਾਰਨ-

  1. ਅੰਗਰੇਜ਼ ਅਤੇ ਫ਼ਰਾਂਸੀਸੀ ਭਾਰਤ ਦੇ ਸਾਰੇ ਵਪਾਰ ‘ਤੇ ਆਪਣਾ-ਆਪਣਾ ਅਧਿਕਾਰ ਕਰਨਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਵਿਚਾਲੇ ਦੁਸ਼ਮਣੀ ਪਈ ਹੋਈ ਸੀ ।
  2. ਇਸੇ ਵਿਚਾਲੇ ਯੂਰਪ ਵਿਚ ਇੰਗਲੈਂਡ ਅਤੇ ਫ਼ਰਾਂਸ ਦਾ ਯੁੱਧ ਆਰੰਭ ਹੋ ਗਿਆ । ਇਸਦੇ ਫਲਸਰੂਪ ਭਾਰਤ ਵਿਚ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚ ਲੜਾਈ ਸ਼ੁਰੂ ਹੋ ਗਈ ।

ਘਟਨਾਵਾਂ – 1746 ਈ: ਵਿਚ ਫ਼ਰਾਂਸੀਸੀਆਂ ਨੇ ਅੰਗਰੇਜ਼ਾਂ ‘ਤੇ ਹਮਲਾ ਕਰਕੇ ਮਦਰਾਸ (ਅਜੋਕਾ ਚੇਨੱਈ ‘ਤੇ ਅਧਿਕਾਰ ਕਰ ਲਿਆ ਕਿਉਂਕਿ ਮਦਰਾਸ (ਚੇਨੱਈ) ਕਰਨਾਟਕ ਰਾਜ ਵਿਚ ਸਥਿਤ ਸੀ, ਇਸ ਲਈ ਅੰਗਰੇਜ਼ਾਂ ਨੇ ਕਰਨਾਟਕ ਦੇ ਨਵਾਬ ਤੋਂ ਰੱਖਿਆ ਲਈ ਪਾਰਥਨਾ ਕੀਤੀ । ਨਵਾਬ ਨੇ ਦੋਹਾਂ ਪੱਖਾਂ ਦੇ ਯੁੱਧ ਨੂੰ ਰੋਕਣ ਲਈ 10 ਹਜ਼ਾਰ ਸੈਨਿਕ ਭੇਜ ਦਿੱਤੇ । ਇਸ ਸੈਨਾ ਦਾ ਸਾਹਮਣਾ ਫ਼ਰਾਂਸੀਸੀਆਂ ਦੀ ਇਕ ਛੋਟੀ ਜਿਹੀ ਸੈਨਿਕ ਟੁਕੜੀ ਨਾਲ ਹੋਇਆ । ਫ਼ਰਾਂਸੀਸੀ ਸੈਨਾ ਨੇ ਨਵਾਬ ਦੀਆਂ ਸੈਨਾਵਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ । 1748 ਈ: ਵਿਚ ਯੂਰਪ ਵਿਚ ਯੁੱਧ ਬੰਦ ਹੋ ਗਿਆ । ਫਲਸਰੂਪ ਭਾਰਤ ਵਿਚ ਦੋਹਾਂ ਜਾਤੀਆਂ ਵਿਚਾਲੇ ਯੁੱਧ ਖ਼ਤਮ ਹੋ ਗਿਆ ।

ਸਿੱਟੇ-

  1. ਇਸ ਯੁੱਧ ਵਿਚ ਫ਼ਰਾਂਸੀਸੀ ਜੇਤੂ ਰਹੇ ਅਤੇ ਭਾਰਤ ਵਿਚ ਉਨ੍ਹਾਂ ਦੀ ਸ਼ਕਤੀ ਦੀ ਧਾਂਕ ਜੰਮ ਗਈ ।
  2. ਸ਼ਾਂਤੀ ਸੰਧੀ ਦੇ ਅਨੁਸਾਰ ਚੇਨੱਈ (ਮਦਰਾਸ) ਅੰਗਰੇਜ਼ਾਂ ਨੂੰ ਵਾਪਸ ਮਿਲ ਗਿਆ ।

ਕਰਨਾਟਕ ਦਾ ਦੂਸਰਾ ਯੁੱਧ – ਕਰਨਾਟਕ ਦਾ ਦੂਸਰਾ ਯੁੱਧ 1748 ਈ: ਤੋਂ 1755 ਈ: ਤਕ ਹੋਇਆ ।
ਕਾਰਨ – ਕਰਨਾਟਕ ਦਾ ਦੂਸਰਾ ਯੁੱਧ ਹੈਦਰਾਬਾਦ ਅਤੇ ਕਰਨਾਟਕ ਰਾਜਾਂ ਦੀ ਸਥਿਤੀ ਦੇ ਕਾਰਨ ਹੋਇਆ । ਇਨ੍ਹਾਂ ਦੋਹਾਂ ਰਾਜਾਂ ਵਿਚ ਰਾਜ-ਗੱਦੀ ਲਈ ਦੋ-ਦੋ ਵਿਰੋਧੀ ਖੜੇ ਹੋ ਗਏ । ਹੈਦਰਾਬਾਦ ਵਿਚ ਨਾਸਿਰ ,ਜੰਗ ਅਤੇ ਮੁਜੱਫਰ ਜੰਗ ਅਤੇ ਕਰਨਾਟਕ ਵਿਚ ਅਨਵਰੂਦੀਨ ਅਤੇ ਚੰਦਾ ਸਾਹਿਬ । ਫ਼ਰਾਂਸੀਸੀ ਸੈਨਾਪਤੀ ਡੁਪਲੇ ਨੇ ਮੁਜੱਫਰ ਜੰਗ ਅਤੇ ਚੰਦਾ ਸਾਹਿਬ ਦਾ ਸਾਥ ਦਿੱਤਾ ਅਤੇ ਉਨ੍ਹਾਂ ਨੂੰ ਰਾਜਗੱਦੀ ‘ਤੇ ਬੈਠਾ ਦਿੱਤਾ ।

ਅੰਗਰੇਜ਼ ਵੀ ਸ਼ਾਂਤ ਨਾ ਰਹੇ । ਉਨ੍ਹਾਂ ਨੇ ਹੈਦਰਾਬਾਦ ਵਿਚ ਨਾਸਿਰ ਜੰਗ ਅਤੇ ਕਰਨਾਟਕ ਵਿਚ ਅਨਵਰੂਦੀਨ ਦੇ ਪੁੱਤਰ ਮੁਹੰਮਦ ਅਲੀ ਦਾ ਸਾਥ ਦਿੱਤਾ ਅਤੇ ਯੁੱਧ ਲਈ ਉੱਤਰ ਆਏ ।

ਘਟਨਾਵਾਂ – ਯੁੱਧ ਦੇ ਆਰੰਭ ਵਿਚ ਫ਼ਰਾਂਸੀਸੀਆਂ ਨੂੰ ਸਫਲਤਾ ਮਿਲੀ । ਚੰਦਾ ਸਾਹਿਬ ਨੇ ਫ਼ਰਾਂਸੀਸੀਆਂ ਦੀ ਸਹਾਇਤਾ ਨਾਲ ਤਿਚਨਾਪੱਲੀ ਵਿਚ ਆਪਣੇ ਦੁਸ਼ਮਣਾਂ ਨੂੰ ਘੇਰ ਲਿਆ | ਪਰ ਅੰਗਰੇਜ਼ ਸੈਨਾਪਤੀ ਰਾਬਰਟ ਕਲਾਈਵ ਨੇ ਯੁੱਧ ਦੀ ਸਥਿਤੀ ਬਦਲ ਦਿੱਤੀ ।ਉਸਨੇ ਚੰਦਾ ਸਾਹਿਬ ਦੀ ਰਾਜਧਾਨੀ ਅਰਕਾਟ ਨੂੰ ਘੇਰਾ ਪਾ ਲਿਆ | ਚੰਦਾ ਸਾਹਿਬ ਆਪਣੀ ਰਾਜਧਾਨੀ ਦੀ ਰੱਖਿਆ ਕਰਨ ਲਈ ਤ੍ਰਿਚਨਾਪੱਲੀ ਤੋਂ ਦੌੜ ਗਿਆ ਪਰ ਨਾ ਤਾਂ ਉਹ ਆਪਣੀ ਰਾਜਧਾਨੀ ਨੂੰ ਬਚਾ ਸਕਿਆ ਅਤੇ ਨਾ ਹੀ ਆਪਣੇ ਆਪ ਨੂੰ । ਇਸ ਪ੍ਰਕਾਰ ਕਰਨਾਟਕ `ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ।

ਸਿੱਟੇ-

  1. 1755 ਈ: ਵਿਚ ਦੋਹਾਂ ਪੱਖਾਂ ਵਿਚ ਸੰਧੀ ਹੋ ਗਈ । ਦੋਹਾਂ ਨੇ ਇਹ ਫ਼ੈਸਲਾ ਕੀਤਾ ਕਿ ਉਹ ਦੇਸੀ ਰਾਜਿਆਂ ਦੇ ਝਗੜਿਆਂ ਵਿਚ ਹਿੱਸਾ ਨਹੀਂ ਲੈਣਗੇ ।
  2. ਇਸ ਯੁੱਧ ਨਾਲ ਅੰਗਰੇਜ਼ਾਂ ਦੀ ਸਾਖ ਵੱਧ ਗਈ ।

ਕਰਨਾਟਕ ਦਾ ਤੀਸਰਾ ਯੁੱਧ – ਕਰਨਾਟਕ ਦਾ ਤੀਸਰਾ ਯੁੱਧ 1756 ਤੋਂ 1763 ਈ: ਤਕ ਹੋਇਆ ।
ਕਾਰਨ – 1756 ਈ: ਵਿਚ ਯੂਰਪ ਵਿਚ ਸੱਤ ਸਾਲਾ ਯੁੱਧ ਛਿੜ ਗਿਆ । ਇਸ ਯੁੱਧ ਵਿਚ ਫ਼ਰਾਂਸ ਅਤੇ ਇੰਗਲੈਂਡ ਇਕਦੂਜੇ ਦੇ ਵਿਰੁੱਧ ਲੜ ਰਹੇ ਸਨ । ਇਸ ਲਈ ਭਾਰਤ ਵਿਚ ਵੀ ਇਨ੍ਹਾਂ ਦੋਹਾਂ ਸ਼ਕਤੀਆਂ ਵਿਚ ਯੁੱਧ ਸ਼ੁਰੂ ਹੋ ਗਿਆ ।

ਕਾਰਨ – ਫ਼ਰਾਂਸੀਸੀ ਸਰਕਾਰ ਨੇ 1758 ਵਿਚ ਕਾਉਂਟ ਲਾਲੀ ਨੂੰ ਭਾਰਤ ਵਿਚ ਫ਼ਰਾਂਸੀਸੀਆਂ ਦਾ ਗਵਰਨਰ-ਜਨਰਲ ਅਤੇ ਸੈਨਾਪਤੀ ਬਣਾ ਕੇ ਭੇਜਿਆ । ਫ਼ਰਾਂਸੀਸੀ ਸਰਕਾਰ ਨੇ ਉਸ ਨੂੰ ਹੁਕਮ ਦਿੱਤਾ ਕਿ ਉਹ ਭਾਰਤ ਦੇ ਤਟੀ ਦੇਸ਼ਾਂ ਨੂੰ ਹੀ ਜਿੱਤਣ ਦਾ ਯਤਨ ਕਰੇ ਪਰ ਉਹ ਅਸਫ਼ਲ ਰਿਹਾ । 1760 ਈ: ਵਿਚ ਅੰਗਰੇਜ਼ ਸੈਨਾਪਤੀ ਆਇਰਕੁਟ ਨੇ ਬੰਦੀਵਾਸ਼ ਦੇ ਸਥਾਨ ‘ਤੇ ਫ਼ਰਾਂਸੀਸੀਆਂ ਨੂੰ ਬੁਰੀ ਤਰ੍ਹਾਂ ਹਰਾਇਆ | ਬੁਸੇ ਨੂੰ ਬੰਦੀ ਬਣਾ ਲਿਆ ਗਿਆ । 1761 ਈ: ਵਿਚ ਅੰਗਰੇਜ਼ਾਂ ਨੇ ਪਾਂਡੇਚੇਰੀ ‘ਤੇ ਵੀ ਆਪਣਾ ਅਧਿਕਾਰ ਕਰ ਲਿਆ । 1763 ਈ: ਵਿਚ ਪੈਰਿਸ ਦੀ ਸੰਧੀ ਦੇ ਅਨੁਸਾਰ ਯੂਰਪ ਵਿਚ ਸੱਤ ਸਾਲਾ ਯੁੱਧ ਬੰਦ ਹੋ ਗਿਆ । ਇਸਦੇ ਨਾਲ ਹੀ ਭਾਰਤ ਵਿਚ ਵੀ ਦੋਹਾਂ ਸ਼ਕਤੀਆਂ ਵਿਚਾਲੇ ਯੁੱਧ ਖ਼ਤਮ ਹੋ ਗਿਆ ।

ਸਿੱਟੇ – ਹੈਦਰਾਬਾਦ ਵਿਚ ਫ਼ਰਾਂਸੀਸੀਆਂ ਦੇ ਪ੍ਰਭਾਵ ਦਾ ਅੰਤ ਹੋ ਗਿਆ | ਅੰਗਰੇਜ਼ਾਂ ਨੇ ਫ਼ਰਾਂਸੀਸੀਆਂ ਨੂੰ ਚੰਦਰਨਗਰ, ਮਾਹੀ, ਪਾਂਡੀਚੇਰੀ ਅਤੇ ਕੁੱਝ ਹੋਰ ਦੇਸ਼ ਵਾਪਸ ਕਰ ਦਿੱਤੇ । ਉਹ ਹੁਣ ਇਨ੍ਹਾਂ ਦੇਸ਼ਾਂ ਵਿਚ ਕੇਵਲ ਵਪਾਰ ਹੀ ਕਰ ਸਕਦੇ ਸਨ । ਇਸ ਪ੍ਰਕਾਰ ਭਾਰਤ ਵਿਚ ਰਾਜ ਸਥਾਪਿਤ ਕਰਨ ਦੀਆਂ ਉਨ੍ਹਾਂ ਦੀਆਂ ਸਾਰੀਆਂ ਆਸਾਂ ‘ਤੇ ਪਾਣੀ ਫਿਰ ਗਿਆ ।

ਪ੍ਰਸ਼ਨ 4.
ਲਾਰਡ ਵੈਲਜ਼ਲੀ ਦੇ ਸ਼ਾਸਨ ਕਾਲ ਸਮੇਂ ਅੰਗਰੇਜ਼ੀ ਸਾਮਰਾਜ ਦੇ ਵਿਸਤਾਰ ਦਾ ਵਰਣਨ ਕਰੋ ।
ਉੱਤਰ-
ਲਾਰਡ ਵੈਲਜ਼ਲੀ 1798 ਈ: ਵਿਚ ਗਵਰਨਰ ਜਨਰਲ ਬਣ ਕੇ ਭਾਰਤ ਆਇਆ । ਉਹ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਵਿਸਤਾਰ ਕਰਨਾ ਚਾਹੁੰਦਾ ਸੀ । ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਉਸਨੇ ਵੱਖ-ਵੱਖ ਸਾਧਨ ਅਪਣਾਏ ਅਤੇ ਅਨੇਕ ਦੇਸ਼ਾਂ ਨੂੰ ਆਪਣੇ ਰਾਜ ਵਿਚ ਮਿਲਾ ਲਿਆ । ਸੰਖੇਪ ਵਿਚ, ਉਸਨੇ ਹੇਠ ਲਿਖੇ ਢੰਗ ਨਾਲ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਵਿਸਤਾਰ ਕੀਤਾ-

1. ਯੁੱਧਾਂ ਦੁਆਰਾ – 1799 ਈ: ਵਿਚ ਵੈਲਜ਼ਲੀ ਨੇ ਟੀਪੂ ਸੁਲਤਾਨ ਨੂੰ ਮੈਸੂਰ ਦੇ ਚੌਥੇ ਯੁੱਧ ਵਿਚ ਹਰਾ ਕੇ ਕਾਫ਼ੀ ਸਾਰਾ ਖੇਤਰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ. । 1802 ਈ: ਵਿਚ ਉਸਨੇ ਮਰਾਠਿਆਂ ਨੂੰ ਵੀ ਹਰਾ ਦਿੱਤਾ ਅਤੇ ਦਿੱਲੀ, ਆਗਰਾ, ਕਟਕ, ਬਲਾਸੌਰ, ਭੜੋਚ, ਬੁੰਦੇਲਖੰਡ ਆਦਿ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ਗਿਆ । ਵੈਲਜ਼ਲੀ ਨੇ ਮਰਾਠਾ ਸਰਦਾਰ ਜਸਵੰਤ ਰਾਓ ਹੋਲਕਰ ਦੀ ਰਾਜਧਾਨੀ ਇੰਦੌਰ ‘ਤੇ ਵੀ ਆਪਣਾ ਅਧਿਕਾਰ ਕਰ ਲਿਆ ।

2. ਸਹਾਇਕ ਸੰਧੀ ਦੁਆਰਾ – ਵੈਲਜ਼ਲੀ ਨੇ ਅੰਗਰੇਜ਼ੀ ਰਾਜ ਦਾ ਵਿਸਤਾਰ ਕਰਨ ਲਈ ਅਧੀਨ ਮਿੱਤਰ ਰਾਜ ਜਾਂ ਸਹਾਇਕ ਸੰਧੀ ਦੀ ਨੀਤੀ ਅਪਣਾਈ । ਇਸ ਸੰਧੀ ਨੂੰ ਸਵੀਕਾਰ ਕਰਨ ਵਾਲੇ ਰਾਜਾ ਜਾਂ ਨਵਾਬ ਲਈ ਇਹ ਜ਼ਰੂਰੀ ਸੀ ਕਿ ਉਹ ਆਪਣੇ ਆਪ ਨੂੰ ਕੰਪਨੀ ਦੇ ਅਧੀਨ ਸਮਝੇ । ਉਹ ਆਪਣੇ ਰਾਜ ਵਿਚ ਅੰਗਰੇਜ਼ਾਂ ਦੀ ਇਕ ਸੈਨਿਕ ਟੁਕੜੀ ਰੱਖੇ ਅਤੇ ਅੰਗਰੇਜ਼ਾਂ ਦੀ ਆਗਿਆ ਤੋਂ ਬਿਨਾਂ ਕਿਸੇ ਨਾਲ ਯੁੱਧ ਜਾਂ ਸੰਧੀ ਨਾ ਕਰੇ । ਇਹ ਸ਼ਰਤਾਂ ਨੂੰ ਮੰਨਣ ਵਾਲੇ ਦੇਸੀ ਸ਼ਾਸਕ ਦੀ ਅੰਦਰੂਨੀ ਅਤੇ ਬਾਹਰੀ ਖ਼ਤਰੇ ਤੋਂ ਰੱਖਿਆ ਦੀ ਜ਼ਿੰਮੇਵਾਰੀ ਅੰਗਰੇਜ਼ਾਂ ਦੀ ਹੁੰਦੀ ਸੀ ।

ਇਸ ਸੰਧੀ ਨੂੰ ਸਭ ਤੋਂ ਪਹਿਲਾਂ 1798 ਈ: ਵਿਚ ਨਿਜ਼ਾਮ ਹੈਦਰਾਬਾਦ ਨੇ ਸਵੀਕਾਰ ਕੀਤਾ । ਉਸਨੇ ਆਪਣੇ ਕੁੱਝ ਪ੍ਰਦੇਸ਼ ਵੀ ਅੰਗਰੇਜ਼ਾਂ ਨੂੰ ਦੇ ਦਿੱਤੇ । ਨਿਜ਼ਾਮ ਤੋਂ ਬਾਅਦ ਅਵਧ ਦੇ ਨਵਾਬ ਨੇ ਇਸ ਸੰਧੀ ਨੂੰ ਸਵੀਕਾਰ ਕੀਤਾ | ਸੈਨਾ ਦਾ ਖ਼ਰਚ ਚਲਾਉਣ ਲਈ ਉਸਨੇ ਰੁਹੇਲਖੰਡ ਅਤੇ ਗੰਗਾ-ਯਮੁਨਾ ਦੇ ਦੋਆਬ ਦਾ ਖੇਤਰ ਕੰਪਨੀ ਨੂੰ ਦੇ ਦਿੱਤਾ ।

3. ਪੈਨਸ਼ਨਾਂ ਦੁਆਰਾ- 1800 ਈ: ਵਿਚ ਵੈਲਜ਼ਲੀ ਨੇ ਸੂਰਤ ਦੇ ਰਾਜਾ ਨੂੰ ਪੈਨਸ਼ਨ ਦੇ ਕੇ ਸੂਰਤ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਕਰ ਲਿਆ । 1801 ਈ: ਵਿਚ ਕਰਨਾਟਕ ਦੇ ਨਵਾਬ ਦੀ ਮੌਤ ਹੋ ਗਈ । ਅੰਗਰੇਜ਼ਾਂ ਨੇ ਉਸਦੇ ਪੁੱਤਰ ਦੀ ਵੀ ਪੈਨਸ਼ਨ ਨਿਸਚਿਤ ਕਰ ਦਿੱਤੀ ਅਤੇ ਉਸਦੇ ਰਾਜ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।
ਇਸ ਪ੍ਰਕਾਰ ਲਾਰਡ ਵੈਲਜ਼ਲੀ ਨੇ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਖੂਬ ਵਿਸਤਾਰ ਕੀਤਾ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 5.
ਲਾਰਡ ਡਲਹੌਜ਼ੀ ਦੇ ਸ਼ਾਸਨ ਕਾਲ ਸਮੇਂ ਅੰਗਰੇਜ਼ੀ ਸਾਮਰਾਜ ਦੇ ਵਿਸਤਾਰ ਦਾ ਵਰਣਨ ਕਰੋ ।
ਉੱਤਰ-
ਲਾਰਡ ਡਲਹੌਜ਼ੀ ਨੇ ਭਾਰਤ ਵਿਚ ਹੇਠ ਲਿਖੇ ਚਾਰ ਤਰੀਕਿਆਂ ਨਾਲ ਅੰਗਰੇਜ਼ੀ ਸਾਮਰਾਜ ਦਾ ਵਿਸਤਾਰ ਕੀਤਾ-

  1. ਜਿੱਤਾਂ ਦੁਆਰਾ
  2. ਲੈਪਸ ਦੀ ਨੀਤੀ ਦੁਆਰਾ
  3. ਕੁਸ਼ਾਸਨ ਦੇ ਆਧਾਰ ‘ਤੇ
  4. ਪਦਵੀਆਂ ਅਤੇ ਪੈਨਸ਼ਨਾਂ ਸਮਾਪਤ ਕਰਕੇ ।

1. ਯੁੱਧਾਂ ਜਾਂ ਜਿੱਤਾਂ ਦੁਆਰਾ-

  • 1848 ਵਿਚ ਉਸਨੇ ਪੰਜਾਬ ਵਿਚ ਮੂਲ ਰਾਜ ਅਤੇ ਚਤਰ ਸਿੰਘ ਦੇ ਵਿਰੋਧ ਦਾ ਲਾਭ ਉਠਾ ਕੇ ਲਾਹੌਰ ਦਰਬਾਰ ਦੇ ਵਿਰੁੱਧ ਯੁੱਧ ਛੇੜ ਦਿੱਤਾ । ਇਸਨੂੰ ਦੂਸਰਾ ਅੰਗਰੇਜ਼-ਸਿੱਖ ਯੁੱਧ (1848-49 ਈ:) ਕਿਹਾ ਜਾਂਦਾ ਹੈ । ਇਸ ਵਿਚ ਅੰਗਰੇਜ਼ਾਂ ਦੀ ਜਿੱਤ ਹੋਈ । ਫਲਸਰੂਪ 29 ਮਾਰਚ, 1849 ਨੂੰ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਗਿਆ ।
  • 1850 ਈ: ਵਿਚ ਲਾਰਡ ਡਲਹੌਜ਼ੀ ਨੇ ਸਿੱਕਿਮ ’ਤੇ ਹਮਲਾ ਕਰਕੇ ਉੱਥੋਂ ਦੇ ਸ਼ਾਸਕ ਨੂੰ ਹਰਾ ਦਿੱਤਾ । ਇਸ ਪ੍ਰਕਾਰ ਸਿੱਕਿਮ ਨੂੰ ਵੀ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਕਰ ਲਿਆ ਗਿਆ ।
  • ਸਿੱਕਿਮ ਤੋਂ ਬਾਅਦ ਬਰਮਾ ਦੀ ਵਾਰੀ ਆਈ । 1852 ਈ: ਵਿਚ ਦੂਸਰੇ ਅੰਗਰੇਜ਼-ਬਰਮਾ ਯੁੱਧ ਵਿਚ ਅੰਗਰੇਜ਼ ਜੇਤੂ ਰਹੇ । ਇਸ ਤਰ੍ਹਾਂ ਡਲਹੌਜ਼ੀ ਨੇ ਬਰਮਾ ਦੇ ਰੋਮ ਅਤੇ ਪੇਗ ਪ੍ਰਦੇਸ਼ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਏ ।

2. ਲੈਪਸ ਦੀ ਨੀਤੀ – ਲਾਰਡ ਡਲਹੌਜ਼ੀ ਨੇ ਭਾਰਤੀ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾਉਣ ਲਈ ਲੈਪਸ ਦੀ ਨੀਤੀ ਅਪਣਾਈ । ਇਸਦੇ ਅਨੁਸਾਰ ਜਿਨ੍ਹਾਂ ਭਾਰਤੀ ਸ਼ਾਸਕਾਂ ਦੀ ਕੋਈ ਸੰਤਾਨ ਨਹੀਂ ਸੀ, ਉਨ੍ਹਾਂ ਨੂੰ ਪੁੱਤਰ ਗੋਦ ਲੈਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ । ਅਜਿਹੇ ਸ਼ਾਸਕਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਜਾਂਦਾ ਸੀ । ਇਸ ਨੀਤੀ ਦੁਆਰਾ ਲਾਰਡ ਡਲਹੌਜ਼ੀ ਨੇ ਸਤਾਰਾ, ਸੰਭਲਪੁਰ, ਬਘਾਟ, ਉਦੈਪੁਰ, ਝਾਂਸੀ ਆਦਿ ਕਈ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ।

3. ਕੁਸ਼ਾਸਨ ਦੇ ਆਧਾਰ `ਤੇ – 1856 ਵਿਚ ਲਾਰਡ ਡਲਹੌਜ਼ੀ ਨੇ ਅਵਧ ਦੇ ਨਵਾਬ ’ਤੇ ਮਾੜੇ ਸ਼ਾਸਨ ਦਾ ਦੋਸ਼ ਲਗਾਇਆ ਅਤੇ ਉਸਦੇ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਿਲ ਕਰ ਲਿਆ । ਡਲਹੌਜ਼ੀ ਦਾ ਇਹ ਕੰਮ ਬਿਲਕੁੱਲ ਅਣਉੱਚਿਤ ਸੀ ।

4. ਪਦਵੀਆਂ ਅਤੇ ਪੈਨਸ਼ਨਾਂ ਸਮਾਪਤ ਕਰਕੇ – ਲਾਰਡ ਡਲਹੌਜ਼ੀ ਨੇ ਕਰਨਾਟਕ, ਪੂਨਾ, ਤੰਜੌਰ ਅਤੇ ਸੁਰਤ ਰਿਆਸਤਾਂ ਦੇ ਸ਼ਾਸਕਾਂ ਦੀਆਂ ਪਦਵੀਆਂ ਖੋਹ ਲਈਆਂ ਅਤੇ ਉਨ੍ਹਾਂ ਦੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ । ਇਨ੍ਹਾਂ ਸਾਰੀਆਂ ਰਿਆਸਤਾਂ ਨੂੰ ਵੀ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ਗਿਆ ।

ਪ੍ਰਸ਼ਨ 6.
1823 ਤੋਂ 1848 ਈ: ਤਕ ਭਾਰਤ ਵਿਚ ਅੰਗਰੇਜ਼ੀ ਸਾਮਰਾਜ ਦੇ ਵਿਸਤਾਰ ਦਾ ਵਰਣਨ ਕਰੋ ।
ਉੱਤਰ-
1823 ਤੋਂ 1848 ਈ: ਤਕ ਅੰਗਰੇਜ਼ੀ ਸਾਮਰਾਜ ਦਾ ਵਿਸਤਾਰ ਲਾਰਡ ਐਮਸਟਰ, ਲਾਰਡ ਵਿਲੀਅਮ ਬੈਂਟਿੰਕ, ਲਾਰਡ ਆਕਲੈਂਡ, ਲਾਰਡ ਐਲਨਬਰੋ ਅਤੇ ਲਾਰਡ ਹਾਰਡਿੰਗ ਨੇ ਕੀਤਾ ਜਿਸਦਾ ਵਰਣਨ ਇਸ ਪ੍ਰਕਾਰ ਹੈ-

  1. ਲਾਰਡ ਐਮਸਟਰ ਨੇ ਪਹਿਲੇ ਅੰਗਰੇਜ਼-ਬਰਮਾ ਯੁੱਧ (1824-26 ਈ:) ਵਿਚ ਜਿੱਤ ਪ੍ਰਾਪਤ ਕੀਤੀ ਅਤੇ ਅਰਾਕਾਨ ਅਤੇ ਆਸਾਮ ਦੇ ਪ੍ਰਦੇਸ਼ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਏ ।
  2. ਇਸ ਤੋਂ ਬਾਅਦ ਲਾਰਡ ਵਿਲੀਅਮ ਬੈਂਟਿੰਕ ਨੇ ਕੱਛ, ਮੈਸੂਰ ਅਤੇ ਕੁਰਗ ‘ਤੇ ਅਧਿਕਾਰ ਕਰ ਲਿਆ । 1832 ਵਿਚ ਉਸਨੇ ਸਿੰਧ ਦੇ ਅਮੀਰਾਂ ਨਾਲ ਇਕ ਵਪਾਰਕ ਸੰਧੀ ਕੀਤੀ । ਇਸ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਇਸ ਦਿਸ਼ਾ ਵਿਚ ਵਿਸਤਾਰ ਰੁਕ ਗਿਆ ।
  3. ਲਾਰਡ ਆਕਲੈਂਡ ਨੇ 1839 ਈ: ਵਿਚ ਸਿੰਧ ਦੇ ਅਮੀਰਾਂ ਨਾਲ ਸਹਾਇਕ ਸੰਧੀ ਕਰਕੇ ਅੰਗਰੇਜ਼ੀ ਸਾਮਰਾਜ ਦਾ ਵਿਸਤਾਰ ਕੀਤਾ ।
  4. ਲਾਰਡ ਐਲਨਬਰੋ ਦੇ ਸਮੇਂ ਵਿਚ ਚਾਰਲਸ ਨੇਪੀਅਰ ਨੇ 1843 ਈ: ਵਿਚ ਸਿੰਧ ’ਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।
  5. ਲਾਰਡ ਹਾਰਡਿੰਗ ਨੇ ਪਹਿਲੇ ਅੰਗਰੇਜ਼-ਸਿੱਖ ਯੁੱਧ ਵਿਚ ਸਿੱਖਾਂ ਨੂੰ ਹਰਾਇਆ । ਫਲਸਰੂਪ ਜਲੰਧਰ, ਕਾਂਗੜਾ ਅਤੇ ਕਸ਼ਮੀਰ ਦੇ ਦੇਸ਼ਾਂ ‘ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ।

ਪ੍ਰਸ਼ਨ 7.
ਮਰਾਠਿਆਂ ਦੇ ਇਲਾਕਿਆਂ ਨੂੰ ਅੰਗਰੇਜ਼ਾਂ ਨੇ ਕਿਵੇਂ ਜਿੱਤ ਲਿਆ ?
ਉੱਤਰ-
1772 ਈ: ਤਕ ਮਰਾਠਿਆਂ ਦਾ ਮੁਖੀ ਪੇਸ਼ਵਾ ਸ਼ਕਤੀਸ਼ਾਲੀ ਰਿਹਾ । ਉਸ ਤੋਂ ਬਾਅਦ ਮਰਾਠਾ ਸਰਦਾਰ ਨਾਨਾ ਫੜਨਵੀਸ ਨੇ ਮਰਾਠਿਆਂ ਦੀ ਸ਼ਕਤੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਾਇਮ ਰੱਖਿਆ । ਉਸ ਸਮੇਂ ਦੇ ਵੱਡੇ-ਵੱਡੇ ਮਰਾਠਾ ਸਰਦਾਰ ਸਿੰਧੀਆ, ਭੌਸਲੇ, ਹੋਲਕਰ ਅਤੇ ਗਾਇਕਵਾੜ ਸਨ । ਅੰਗਰੇਜ਼ ਨੇ ਵਾਰੀ-ਵਾਰੀ ਪੇਸ਼ਵਾ ਅਤੇ ਇਨ੍ਹਾਂ ਸਰਦਾਰਾਂ ਦੀ ਸ਼ਕਤੀ ਨੂੰ ਖ਼ਤਮ ਕੀਤਾ ।

1. ਪੇਸ਼ਵਾ ਦਾ ਪਤਨ – 1772 ਈ: ਵਿਚ ਚੌਥੇ ਪੇਸ਼ਵਾ ਮਾਧਵ ਰਾਓ ਦੀ ਮੌਤ ‘ਤੇ ਉਸਦਾ ਪੁੱਤਰ ਨਾਰਾਇਣ ਰਾਵ ਪੇਸ਼ਵਾ ਬਣਿਆ । ਪਰ ਉਸਦੇ ਚਾਚੇ ਰਾਘੋਬਾ ਨੇ ਉਸਦਾ ਕਤਲ ਕਰਵਾ ਦਿੱਤਾ । ਇਸ ਸੰਕਟ ਦੀ ਘੜੀ ਵਿਚ ਨਾਨਾ ਫੜਨਵੀਸ ਨੇ ਮਰਾਠਿਆਂ ਦੀ ਅਗਵਾਈ ਕੀਤੀ । ਉਸਨੇ ਨਾਰਾਇਣ ਰਾਵ ਦੇ ਨਿੱਕੇ ਜਿਹੇ ਪੁੱਤਰ ਨੂੰ ਪੇਸ਼ਵਾ ਘੋਸ਼ਿਤ ਕਰ ਦਿੱਤਾ ਅਤੇ ਖੁਦ ਉਸਦਾ ਸੰਰੱਖਿਅਕ ਬਣ ਗਿਆ । ਉਸਨੇ ਅੰਗਰੇਜ਼ਾਂ ਦੇ ਨਾਲ ਬਹੁਤ ਲੰਬੇ ਸਮੇਂ ਤੱਕ ਯੁੱਧ ਲੜਿਆ, ਪਰ ਸਹਾਇਕ ਸੰਧੀ ਸਵੀਕਾਰ ਨਾ ਕੀਤੀ । ਉਸਦੀ ਮੌਤ ਤੋਂ ਬਾਅਦ ਮਰਾਠਾ ਸਰਦਾਰਾਂ ਵਿਚ ਆਪਸੀ ਫੁੱਟ ਪੈ ਗਈ । ਪੇਸ਼ਵਾ, ਮਰਾਠਾ ਸਰਦਾਰ ਹੋਲਕਰ ਤੋਂ ਡਰਿਆ ਹੋਇਆ ਸੀ । ਇਸ ਲਈ ਉਸਨੇ 1802 ਈ: ਵਿਚ ਅੰਗਰੇਜ਼ਾਂ ਦੀ ਸ਼ਰਨ ਲੈ ਲਈ ਅਤੇ ਬਸੀਨ ਦੀ ਸੰਧੀ ਦੇ ਅਨੁਸਾਰ ਸੰਧੀ ਸਵੀਕਾਰ ਕਰ ਲਈ ।

2. ਸਿੰਧੀਆ ਅਤੇ ਭੌਸਲੇ ਦੀ ਸ਼ਕਤੀ ਦਾ ਅੰਤ – ਪੇਸ਼ਵਾ ਦੁਆਰਾ ਸਹਾਇਕ ਸੰਧੀ ਸਵੀਕਾਰ ਕਰਨਾ ਸਿੰਧੀਆ ਅਤੇ ਭੌਸਲੇ ਨੂੰ ਚੰਗਾ ਨਾ ਲੱਗਾ | ਉਨ੍ਹਾਂ ਨੇ ਇਸ ਨੂੰ ਮਰਾਠਾ ਜਾਤੀ ਦਾ ਅਪਮਾਨ ਸਮਝਿਆ । ਬਦਲਾ ਲੈਣ ਲਈ ਉਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਯੁੱਧ ਛੇੜ ਦਿੱਤਾ । ਗਾਇਕਵਾੜ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ । ਲਾਰਡ ਲੇਕ ਨੇ ਸਿੰਧੀਆ ਨੂੰ ਹਰਾ ਕੇ ਦਿੱਲੀ, ਆਗਰਾ ਅਤੇ ਅਲੀਗੜ੍ਹ ’ਤੇ ਅਧਿਕਾਰ ਕਰ ਲਿਆ । ਇਧਰ ਕਟਕ ਅਤੇ ਬਾਲਾਸੌਰ ਦੇ ਖੇਤਰ ਵੀ ਅੰਗਰੇਜ਼ਾਂ ਦੇ ਅਧੀਨ ਹੋ ਗਏ । ਸਿੰਧੀਆ ਅਤੇ ਭੌਸਲੇ ਨੇ ਸਹਾਇਕ ਸੰਧੀ ਸਵੀਕਾਰ ਕਰ ਲਈ ।

3, ਹੋਰ ਮਰਾਠਾ ਸਰਦਾਰਾਂ ਦੀ ਸ਼ਕਤੀ ਦਾ ਅੰਤ – ਪੇਸ਼ਵਾ ਨੇ ਇਕ ਵਾਰ ਫਿਰ ਮਰਾਠਿਆਂ ਵਿਚ ਏਕਤਾ ਸਥਾਪਿਤ ਕਰਨ ਦਾ ਯਤਨ ਕੀਤਾ । 1817 ਈ: ਵਿਚ ਲਾਰਡ ਹੇਸਟਿੰਗਜ਼ ਨੇ ਪੇਸ਼ਵਾ, ਭੌਸਲੇ ਅਤੇ ਹੋਲਕਰ ਦੀਆਂ ਸੈਨਾਵਾਂ ਨੂੰ ਦਿੱਤਾ | ਪੇਸ਼ਵਾ ਨੂੰ ਪੈਨਸ਼ਨ ਦੇ ਕੇ ਉਸਦਾ ਅਹੁਦਾ ਖ਼ਤਮ ਕਰ ਦਿੱਤਾ ਗਿਆ | ਉਸਦਾ ਸਾਰਾ ਖੇਤਰ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ ਗਿਆ । ਇਸ ਤੋਂ ਬਾਅਦ ਮਰਾਠਾ ਸਰਦਾਰਾਂ ਨੇ ਵੀ ਅੰਗਰੇਜ਼ਾਂ ਦੀ ਅਧੀਨਗੀ ਸਵੀਕਾਰ ਕਰ ਲਈ । ਇਸ ਪ੍ਰਕਾਰ ਅੰਗਰੇਜ਼ਾਂ ਨੇ ਮਰਾਠਿਆਂ ਦੇ ਸਾਰਿਆਂ ਇਲਾਕਿਆਂ ਨੂੰ ਜਿੱਤ ਲਿਆ ।

ਪ੍ਰਸ਼ਨ 8.
ਅੰਗਰੇਜ਼-ਮੈਸੂਰ ਯੁੱਧਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਮੈਸੂਰ ਰਾਜ ਬਹੁਤ ਸ਼ਕਤੀਸ਼ਾਲੀ ਸੀ । ਹੈਦਰ ਅਲੀ ਦੇ ਅਧੀਨ ਇਹ ਰਾਜ ਕਾਫ਼ੀ ਖੁਸ਼ਹਾਲ ਬਣਿਆ ਅਤੇ ਰਾਜ ਦੀ ਸੈਨਿਕ ਸ਼ਕਤੀ ਵਧੀ । ਅੰਗਰੇਜ਼ਾਂ ਨੇ ਇਸ ਰਾਜ ਦੀ ਸ਼ਕਤੀ ਨੂੰ ਕੁਚਲਣ ਲਈ ਹੈਦਰ ਅਲੀ ਦੇ ਦੁਸ਼ਮਣਾਂ-ਮਰਾਠਿਆਂ ਅਤੇ ਹੈਦਰਾਬਾਦ ਦੇ ਨਿਜ਼ਾਮ ਦੇ ਨਾਲ ਗਠਜੋੜ ਕਰ ਲਿਆ । ਹੈਦਰ ਅਲੀ ਇਸ ਨੂੰ ਸਹਿਣ ਨਾ ਕਰ ਸਕਿਆ । ਇਸ ਲਈ ਉਸਦਾ ਅੰਗਰੇਜ਼ਾਂ ਦੇ ਨਾਲ ਯੁੱਧ ਛਿੜ ਗਿਆ ।
PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 8
1. ਮੈਸੂਰ ਦਾ ਪਹਿਲਾ ਯੁੱਧ – ਇਹ ਯੁੱਧ ਹੈਦਰ ਅਲੀ, ਅਤੇ ਅੰਗਰੇਜ਼ਾਂ ਦੇ ‘ ਵਿਚਾਲੇ 1767 ਈ: ਤੋਂ 1769 ਈ: ਤਕ ਹੋਇਆ । ਇਸ ਯੁੱਧ ਵਿਚ ਹੈਦਰ ਅਲੀ ਵਧਦਾ ਹੋਇਆ ਮਦਰਾਸ (ਚੇਨੱਈ ਤਕ ਜਾ ਪਹੁੰਚਿਆ 1 1769 ਈ: ਵਿਚ ਦੋਹਾਂ ਪੱਖਾਂ ਵਿਚ ਇਕ ਰੱਖਿਆਤਮਕ ਸੰਧੀ ਹੋ ਗਈ । ਇਸਦੇ ਅਨੁਸਾਰ ਦੋਨਾਂ ਨੇ ਇਕ ਦੂਜੇ ਦੇ ਜਿੱਤੇ ਹੋਏ ਦੇਸ਼ ਵਾਪਸ ਕਰ ਦਿੱਤੇ ।

2. ਮੈਸੂਰ ਦਾ ਦੂਜਾ ਯੁੱਧ – ਮੈਸੂਰ ਦੇ ਦੂਜੇ ਯੁੱਧ (1780-84) ਵਿਚ ਵੀ ਹੈਦਰ ਅਲੀ ਨੇ ਬਹੁਤ ਬਹਾਦਰੀ ਦਿਖਾਈ । ਪਰ ਫ਼ਰਾਂਸੀਸੀਆਂ ਕੋਲੋਂ ਲੋੜੀਂਦੀ ਸਹਾਇਤਾ ਨਾ ਮਿਲਣ ਦੇ ਕਾਰਨ ਉਹ ਪੋਰਟੋਨੋਵਾ ਦੇ ਸਥਾਨ ‘ਤੇ ਹਾਰ ਗਿਆ । 1782 ਈ: ਵਿਚ ਹੈਦਰ ਅਲੀ ਦੀ ਮੌਤ ਹੋ ਗਈ ਅਤੇ ਟੀਪੂ ਸੁਲਤਾਨ ਨੇ ਯੁੱਧ ਜਾਰੀ ਰੱਖਿਆ | ਆਖਿਰ 1784 ਈ: ਵਿਚ ਮੰਗਲੌਰ ਦੀ ਸੰਧੀ ਦੇ ਅਨੁਸਾਰ ਦੋਹਾਂ ਪੱਖਾਂ ਨੇ ਇਕ-ਦੂਜੇ ਦੇ ਜਿੱਤੇ ਹੋਏ ਦੇਸ਼ ਵਾਪਸ ਕਰ ਦਿੱਤੇ ।

3. ਮੈਸੂਰ ਦਾ ਤੀਜਾ ਯੁੱਧ – ਮੈਸੂਰ ਦੇ ਤੀਜੇ ਯੁੱਧ (1790-92 ਈ:) ਵਿਚ ਟੀਪੂ ਸੁਲਤਾਨ ਨੇ ਅੰਗਰੇਜ਼ੀ ਸੈਨਾ ਤੇ ਸਖ਼ਤ ਹਮਲੇ ਕੀਤੇ | ਪਰ ਅੰਤ ਵਿਚ ਉਹ ਲਾਰਡ ਕਾਰਨਵਾਲਿਸ ਦੇ ਹੱਥੋਂ ਹਾਰ ਗਿਆ | ਸੀਰੰਗਾਪੱਟਮ ਦੀ ਸੰਧੀ ਦੇ ਅਨੁਸਾਰ ਟੀਪੂ ਸੁਲਤਾਨ ਨੂੰ ਆਪਣਾ ਅੱਧਾ ਰਾਜ ਅਤੇ 3 ਕਰੋੜ ਰੁਪਏ ਨੁਕਸਾਨ-ਪੂਰਤੀ ਦੇ ਰੂਪ ਵਿਚ ਅੰਗਰੇਜ਼ਾਂ ਨੂੰ ਦੇਣੇ ਪਏ ।

4. ਮੈਸੂਰ ਦਾ ਚੌਥਾ ਯੁੱਧ – ਮੈਸੂਰ ਦੇ ਚੌਥੇ ਯੁੱਧ (1799 ਈ:) ਵਿਚ ਟੀਪੂ ਸੁਲਤਾਨ ਆਪਣੀ ਰਾਜਧਾਨੀ ਦੀ ਰੱਖਿਆ ਕਰਦੇ ਹੋਏ ਮਾਰਿਆ ਗਿਆ । ਉਸਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਮੈਸੂਰ ਰਾਜ ਦਾ ਕੁੱਝ ਖੇਤਰ ਉੱਥੋਂ ਦੇ ਪੁਰਾਣੇ ਰਾਜਵੰਸ਼ ਨੂੰ ਅਤੇ ਕੁੱਝ ਭਾਗ ਹੈਦਰਾਬਾਦ ਦੇ ਨਿਜ਼ਾਮ ਨੂੰ ਦੇ ਕੇ ਬਾਕੀ ਭਾਗ ਆਪਣੇ ਨਿਯੰਤਰਨ ਵਿਚ ਲੈ ਲਿਆ ।
ਇਸ ਪ੍ਰਕਾਰ ਅੰਗਰੇਜ਼ਾਂ ਨੇ ਹੈਦਰ ਅਲੀ ਅਤੇ ਟੀਪੂ ਸੁਲਤਾਨ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ।

PSEB 10th Class SST Solutions Civics Chapter 3 ਰਾਜ ਸਰਕਾਰ

Punjab State Board PSEB 10th Class Social Science Book Solutions Civics Chapter 3 ਰਾਜ ਸਰਕਾਰ Textbook Exercise Questions and Answers.

PSEB Solutions for Class 10 Social Science Civics Chapter 3 ਰਾਜ ਸਰਕਾਰ

SST Guide for Class 10 PSEB ਰਾਜ ਸਰਕਾਰ Textbook Questions and Answers

ਅਭਿਆਸ ਦੇ ਪ੍ਰਸ਼ਨ
(ਓ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਲਾਈਨ (1-15 ਸ਼ਬਦਾਂ) ਵਿੱਚ ਦਿਉ-

ਪ੍ਰਸ਼ਨ 1.
ਰਾਜ ਵਿਧਾਨ ਮੰਡਲ ਦੇ ਕਿੰਨੇ ਸਦਨ ਹੁੰਦੇ ਹਨ ? ਉਨ੍ਹਾਂ ਦੇ ਨਾਂ ਦੱਸੋ ।
ਉੱਤਰ-
ਦੋ ਸਦਨ-ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ।

ਪ੍ਰਸ਼ਨ 2.
ਰਾਜ ਵਿਧਾਨ ਸਭਾ ਬਾਰੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ-
(ਉ) ਮੈਂਬਰ ਬਣਨ ਲਈ ਕੀ ਯੋਗਤਾਵਾਂ ਹਨ ?
(ਅ) ਇਸ ਦੇ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਹਨ ?
(ੲ) ਸਾਧਾਰਨ ਬਿਲ ਨੂੰ ਕਾਨੂੰਨ ਬਣਨ ਲਈ ਕਿਨ੍ਹਾਂ ਪ੍ਰਸਥਿਤੀਆਂ ਵਿਚੋਂ ਲੰਘਣਾ ਪੈਂਦਾ ਹੈ ?
(ਸ) ਵਿਧਾਨ ਸਭਾ ਦਾ ਮੈਂਬਰ ਬਣਨ ਦੀ ਘੱਟੋ-ਘੱਟ ਉਮਰ ਕਿੰਨੀ ਹੈ ?
(ਹ) ਸਪੀਕਰ ਕਿਵੇਂ ਚੁਣਿਆ ਜਾਂਦਾ ਹੈ ?
ਉੱਤਰ-
(ੳ) ਰਾਜ ਵਿਧਾਨ ਸਭਾ ਦਾ ਮੈਂਬਰ ਬਣਨ ਲਈ ਯੋਗਤਾਵਾਂ-

  1. ਉਹ ਭਾਰਤ ਦਾ ਨਾਗਰਿਕ ਹੋਵੇ ।
  2. ਉਸ ਦੀ ਉਮਰ ਘੱਟ ਤੋਂ ਘੱਟ 25 ਸਾਲ ਹੋਵੇ ।
  3. ਉਹ ਪਾਗਲ ਜਾਂ ਦੀਵਾਲੀਆ ਨਾ ਹੋਵੇ ।
  4. ਉਹ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਦੇ ਕਿਸੇ ਲਾਹੇਵੰਦ ਅਹੁਦੇ ਉੱਤੇ ਨਾ ਹੋਵੇ ।

(ਅ) ਮੈਂਬਰ ਸੰਖਿਆ – ਵਿਧਾਨ ਸਭਾ ਦੀ ਮੈਂਬਰ ਸੰਖਿਆ ਰਾਜ ਦੀ ਜਨਸੰਖਿਆ ਦੇ ਅਨੁਸਾਰ ਨਿਸਚਿਤ ਕੀਤੀ ਜਾਂਦੀ ਹੈ । ਮੂਲ ਸੰਵਿਧਾਨ ਦੇ ਅਨੁਸਾਰ ਰਾਜ ਵਿਧਾਨ ਸਭਾ ਦੇ ਵੱਧ ਤੋਂ ਵੱਧ 500 ਅਤੇ ਘੱਟ ਤੋਂ ਘੱਟ 60 ਮੈਂਬਰ ਹੋ ਸਕਦੇ ਹਨ ।

(ੲ) ਸਾਧਾਰਨ ਬਿਲ ਦੀਆਂ ਪ੍ਰਸਥਿਤੀਆਂਪਹਿਲੀ ਪ੍ਰਸਥਿਤੀ ਵਿਚ ਬਿਲ ਦਾ ਪੇਸ਼ ਕਰਨਾ ਅਤੇ ਉਸ ਦੀ ਪਹਿਲੀ ਪੜ੍ਹਤ ਹੁੰਦੀ ਹੈ । ਦੂਸਰੀ ਪ੍ਰਸਥਿਤੀ ਵਿਚ ਬਿਲ ਦੀ ਹਰੇਕ ਧਾਰਾ ਉੱਤੇ ਬਹਿਸ ਹੁੰਦੀ ਹੈ ।ਤੀਸਸ੍ਰੀ ਪਰਿਸਥਿਤੀ ਵਿਚ ਬਿਲ ਉੱਤੇ ਸਾਂਝੇ ਰੂਪ ਵਿਚ ਮਤਦਾਨ ਹੁੰਦਾ ਹੈ । ਇਸ ਤੋਂ ਬਾਅਦ ਬਿਲ ਦੂਸਰੇ ਸਦਨ ਨੂੰ ਭੇਜ ਦਿੱਤਾ ਜਾਂਦਾ ਹੈ ।

(ਸ) ਵਿਧਾਨ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ ਉਮਰ 25 ਸਾਲ ।

(ਹ) ਸਪੀਕਰ ਦੀ ਚੋਣ – ਵਿਧਾਨ ਸਭਾ ਦੀ ਪ੍ਰਧਾਨਗੀ ਅਤੇ ਇਸ ਦੀ ਕਾਰਵਾਈ ਦਾ ਸੰਚਾਲਨ ਸਪੀਕਰ ਕਰਦਾ ਹੈ । ਇਸ ਦੀ ਚੋਣ ਵਿਧਾਨ ਸਭਾ ਦੇ ਮੈਂਬਰ ਆਪਣੇ ਵਿਚੋਂ ਕਰਦੇ ਹਨ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 3.
ਰਾਜ ਦੀ ਵਿਧਾਨ ਪਰਿਸ਼ਦ ਬਾਰੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
(ਉ) ਵਿਧਾਨ ਪਰਿਸ਼ਦ ਦੇ ਕਿੰਨੇ ਮੈਂਬਰ ਹੋ ਸਕਦੇ ਹਨ ?
(ਅ) ਵਿਧਾਨ ਪਰਿਸ਼ਦ ਦੇ ਮੈਂਬਰਾਂ ਦਾ ਕਾਰਜ ਕਾਲ ਦੱਸੋ ।
ਉੱਤਰ-
(ਉ) ਵਿਧਾਨ ਪਰਿਸ਼ਦ ਦੀ ਮੈਂਬਰ ਸੰਖਿਆ – ਮੈਂਬਰਾਂ ਦੀ ਗਿਣਤੀ ਰਾਜ ਵਿਧਾਨ ਸਭਾ ਦੇ ਇਕ-ਤਿਹਾਈ ਮੈਂਬਰਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਘੱਟੋ-ਘੱਟ ਸੰਖਿਆ 40 ਹੋਣੀ ਚਾਹੀਦੀ ਹੈ ।

(ਅ) ਵਿਧਾਨ ਪਰਿਸ਼ਦ ਦਾ ਕਾਰਜ ਕਾਲ – ਵਿਧਾਨ ਪਰਿਸ਼ਦ ਦੇ ਹਰੇਕ ਮੈਂਬਰ ਦਾ ਕਾਰਜਕਾਲ ਛੇ ਸਾਲ ਦਾ ਹੈ ।

ਪ੍ਰਸ਼ਨ 4.
ਰਾਜ ਵਿਧਾਨ ਮੰਡਲ ਦੀਆਂ ਚਾਰ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-

  1. ਮੰਤਰੀ ਪਰਿਸ਼ਦ ਉੱਤੇ ਨਿਯੰਤਰਨ ਰੱਖਣਾ ।
  2. ਕਰ ਲਗਾਉਣ, ਕਰਾਂ ਵਿਚ ਸੋਧ ਕਰਨ ਅਤੇ ਬਜਟ ਪਾਸ ਕਰਨ ਦਾ ਅਧਿਕਾਰ ।
  3. ਰਾਜ ਸੂਚੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾਉਣਾ ।
  4. ਸਦਨ ਦੀ ਮਰਿਆਦਾ ਭੰਗ ਕਰਨ ਵਾਲਿਆਂ ਨੂੰ ਸਜ਼ਾ ਦੇਣ ਦਾ ਅਧਿਕਾਰ । ਕੋਈ ਇਕ ਲਿਖੋ)

ਪ੍ਰਸ਼ਨ 5.
ਰਾਜ ਦੇ ਰਾਜਪਾਲ ਦੀ ਨਿਯੁਕਤੀ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਰਾਜ ਦੇ ਰਾਜਪਾਲ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਪੰਜ ਸਾਲ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 6.
ਮੁੱਖ ਮੰਤਰੀ ਦੀ ਨਿਯੁਕਤੀ ਕਿਵੇਂ ਅਤੇ ਕਿਸ ਦੁਆਰਾ ਕੀਤੀ ਜਾਂਦੀ ਹੈ ?
ਉੱਤਰ-
ਮੁੱਖ ਮੰਤਰੀ ਦੀ ਨਿਯੁਕਤੀ ਰਾਜ ਦੇ ਰਾਜਪਾਲ ਵਲੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 7.
ਸੰਵਿਧਾਨਿਕ ਸੰਕਟ ਸਮੇਂ ਰਾਜਪਾਲ ਦੀ ਕੀ ਸਥਿਤੀ ਹੁੰਦੀ ਹੈ ?
ਉੱਤਰ-
ਸੰਵਿਧਾਨਿਕ ਸੰਕਟ ਦੇ ਸਮੇਂ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਹੋ ਜਾਂਦਾ ਹੈ ਅਤੇ ਰਾਜਪਾਲ ਰਾਜ ਦਾ ਅਸਲੀ ਕਾਰਜਕਾਰੀ ਮੁਖੀ ਬਣ ਜਾਂਦਾ ਹੈ ।

ਪ੍ਰਸ਼ਨ 8.
ਰਾਜਪਾਲ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
ਰਾਜਪਾਲ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 9.
ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇਕ ਸ਼ਬਦ ਜਾਂ ਲਾਈਨ ਵਿਚ ਦਿਉ-
(ਉ) ਹਾਈਕੋਰਟ ਦੇ ਜੱਜਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
(ਅ) ਹਾਈਕੋਰਟ ਦੇ ਜੱਜ ਬਣਨ ਦੀਆਂ ਕੀ ਯੋਗਤਾਵਾਂ ਹਨ ?
(ੲ) ਹਾਈਕੋਰਟ ਦੇ ਵਿਚ ਕਿੰਨੇ ਜੱਜ ਹੁੰਦੇ ਹਨ ?
(ਸ) ਲੋਕ ਅਦਾਲਤਾਂ ਤੋਂ ਤੁਹਾਡਾ ਕੀ ਭਾਵ ਹੈ ?
(ਹ) ਕੀ ਤੁਹਾਡੇ ਰਾਜ ਵਿਚ ਦੋ-ਸਦਨੀ ਵਿਧਾਨ ਪਾਲਿਕਾ ਹੈ ?
ਉੱਤਰ-
(ੳ) ਹਾਈ ਕੋਰਟ ਦੇ ਜੱਜਾਂ ਦਾ ਕਾਰਜਕਾਲ – ਹਾਈ ਕੋਰਟ ਦੇ ਜੱਜ 62 ਸਾਲ ਦੀ ਉਮਰ ਤਕ ਆਪਣੇ ਅਹੁਦੇ ਉੱਤੇ ਰਹਿ ਸਕਦੇ ਹਨ ।

(ਅ) ਹਾਈ ਕੋਰਟ ਦੇ ਜੱਜਾਂ ਦੀਆਂ ਯੋਗਤਾਵਾਂ-

  1. ਉਹ ਭਾਰਤ ਦਾ ਨਾਗਰਿਕ ਹੋਵੇ ।
  2. ਉਹ ਦਸ ਸਾਲ ਤਕ ਕਿਸੇ ਹੇਠਲੀ ਅਦਾਲਤ ਵਿਚ ਜੱਚ ਰਹਿ ਚੁੱਕਾ ਹੋਵੇ ।
  3. ਉਸ ਨੇ ਦਸ ਸਾਲ ਤਕ ਕਿਸੇ ਉੱਚ ਅਦਾਲਤ ਵਿਚ ਵਕਾਲਤ ਕੀਤੀ ਹੋਵੇ ।

(ੲ) ਹਾਈ ਕੋਰਟ ਵਿਚ ਜੱਜਾਂ ਦੀ ਗਿਣਤੀ – ਹਾਈਕੋਰਟ ਵਿਚ ਇਕ ਮੁੱਖ ਜੱਜ ਅਤੇ ਕੁੱਝ ਹੋਰ ਜੱਜ ਹੁੰਦੇ ਹਨ । ਉਨ੍ਹਾਂ ਦੀ ਗਿਣਤੀ ਨਿਸਚਿਤ ਨਹੀਂ ਹੁੰਦੀ । ਉਨ੍ਹਾਂ ਦੀ ਗਿਣਤੀ ਰਾਸ਼ਟਰਪਤੀ ਦੀ ਮਰਜ਼ੀ ਉੱਤੇ ਨਿਰਭਰ ਕਰਦੀ ਹੈ ।

(ਸ) ਲੋਕ ਅਦਾਲਤਾਂ – ਗ਼ਰੀਬ ਅਤੇ ਸ਼ੋਸ਼ਿਤ ਲੋਕਾਂ ਨੂੰ ਜਲਦੀ ਨਿਆਂ ਦਿਵਾਉਣ ਦੇ ਲਈ ਕੁੱਝ ਸਮਾਂ ਪਹਿਲਾਂ ਦੇਸ਼ ਵਿਚ ਲੋਕ ਅਦਾਲਤਾਂ ਕਾਇਮ ਕੀਤੀਆਂ ਗਈਆਂ । 6 ਅਕਤੂਬਰ, 1985 ਨੂੰ ਪਹਿਲੀ ਲੋਕ ਅਦਾਲਤ ਦਿੱਲੀ ਵਿਚ ਬੈਠੀ ਸੀ । ਇਸ ਵਿਚ ਹਾਦਸਿਆਂ ਸੰਬੰਧੀ 150 ਕੇਸਾਂ ਨੂੰ ਨਿਪਟਾਇਆ ਗਿਆ ਸੀ ।

(ਹ) ਨਹੀਂ, ਸਾਡੇ ਰਾਜ ਵਿਚ ਇਕ ਸਦਨੀ ਵਿਧਾਨਪਾਲਿਕਾ ਹੈ ।

(ਅ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 50-60 ਸ਼ਬਦਾਂ ਵਿੱਚ ਦਿਉ-

ਪ੍ਰਸ਼ਨ 1.
ਰਾਜ ਦੇ ਰਾਜਪਾਲ ਦੀਆਂ ਪ੍ਰਸ਼ਾਸਨਿਕ ਸ਼ਕਤੀਆਂ ਦਾ ਵੇਰਵਾ ਦਿਓ ।
ਉੱਤਰ-
ਰਾਜਪਾਲ ਦੀਆਂ ਪ੍ਰਸ਼ਾਸਨਿਕ ਸ਼ਕਤੀਆਂ ਹੇਠ ਲਿਖੀਆਂ ਹਨ-

  • ਰਾਜ ਦਾ ਸਾਰਾ ਸ਼ਾਸਨ-ਪ੍ਰਬੰਧ ਉਸ ਦੇ ਨਾਂ ਉੱਤੇ ਚਲਦਾ ਹੈ ।
  • ਰਾਜ ਵਿਚ ਅਮਨ ਤੇ ਸੁਰੱਖਿਆ ਬਣਾਈ ਰੱਖਣੀ ਉਸ ਦੀ ਜ਼ਿੰਮੇਵਾਰੀ ਹੈ । ਇਸ ਵਿਚ ਉਸ ਦੀ ਮੱਦਦ ਕਰਨ ਅਤੇ ਸਲਾਹ ਦੇਣ ਲਈ ਮੁੱਖ ਮੰਤਰੀ ਸਮੇਤ ਮੰਤਰੀ ਪਰਿਸ਼ਦ ਦਾ ਪ੍ਰਬੰਧ ਹੈ ।
  • ਉਹ ਵਿਧਾਨ ਸਭਾ ਵਿਚ ਬਹੁਮਤ ਦਲ ਦੇ ਆਗੂ ਨੂੰ ਮੁੱਖ ਮੰਤਰੀ ਨਿਯੁਕਤ ਕਰਦਾ ਹੈ । ਮੁੱਖ ਮੰਤਰੀ ਦੀ ਸਲਾਹ ਉੱਤੇ ਉਹ ਦੁਸਰੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ।
  • ਰਾਜ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਨਿਯੁਕਤ ਕਰਦਾ ਹੈ । ਉਹ ਰਾਜ ਦੇ ਐਡਵੋਕੇਟ ਜਨਰਲ ਅਤੇ ਰਾਜ ਲੋਕ ਸੇਵਾ ਆਯੋਗ ਦੇ ਚੇਅਰਮੈਨ ਅਤੇ ਹੋਰ ਮੈਂਬਰਾਂ ਦੀ ਨਿਯੁਕਤੀ ਕਰਦਾ ਹੈ ।
  • ਉਹ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਵਿਚ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਹੈ । (ਕੋਈ ਤਿੰਨ ਲਿਖੋ )

ਪ੍ਰਸ਼ਨ 2.
ਰਾਜ ਦੇ ਮੁੱਖ-ਮੰਤਰੀ ਦੀ ਨਿਯੁਕਤੀ ਦਾ ਵਰਣਨ ਕਰੋ ।
ਉੱਤਰ-
ਕੇਂਦਰ ਵਾਂਗ ਰਾਜਾਂ ਵਿਚ ਵੀ ਸ਼ਾਸਨ ਦੀ ਸੰਸਦੀ ਪ੍ਰਣਾਲੀ ਅਪਣਾਈ ਗਈ ਹੈ । ਰਾਜਪਾਲ ਨਾਂ-ਮਾਤਰ ਦਾ ਮੁਖੀ ਹੁੰਦਾ ਹੈ । ਉਸ ਦੀ ਮੱਦਦ ਅਤੇ ਸਲਾਹ ਲਈ ਮੁੱਖ ਮੰਤਰੀ ਤੇ ਉਸ ਦਾ ਮੰਤਰੀ ਮੰਡਲ ਹੁੰਦਾ ਹੈ । ਮੰਤਰੀ ਮੰਡਲ ਰਾਜ ਦੀ ਅਸਲੀ ਕਾਰਜਪਾਲਿਕਾ ਹੁੰਦੀ ਹੈ । ਰਾਜਪਾਲ ਵਿਧਾਨ ਸਭਾ ਦੇ ਬਹੁਮਤ ਦਲ ਦੇ ਨੇਤਾ ਨੂੰ ਮੁੱਖ ਮੰਤਰੀ ਨਿਯੁਕਤ ਕਰਦਾ ਹੈ । ਮੁੱਖ ਮੰਤਰੀ ਦੀ ਸਲਾਹ ਉੱਤੇ ਉਹ ਦੂਸਰੇ ਮੰਤਰੀਆਂ ਨੂੰ ਨਿਯੁਕਤ ਕਰਦਾ ਹੈ । ਰਾਜਪਾਲ ਮੁੱਖ ਮੰਤਰੀ ਵਲੋਂ ਦਿੱਤੀ ਗਈ ਸੂਚੀ ਵਿਚ ਨਾ ਤਾਂ ਆਪਣੀ ਮਰਜ਼ੀ ਨਾਲ ਕੋਈ ਨਾਂ ਜੋੜ ਸਕਦਾ ਹੈ ਅਤੇ ਨਾ ਹੀ ਸੂਚੀ ਵਿਚ ਦਿੱਤੇ ਗਏ ਨਾਂਵਾਂ ਵਿਚੋਂ ਕਿਸੇ ਨਾਂ ਨੂੰ ਕੱਟ ਸਕਦਾ ਹੈ ।

ਪ੍ਰਸ਼ਨ 3.
ਵਿਧਾਨ ਮੰਡਲ ਦੀਆਂ ਚਾਰ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-
ਵਿਧਾਨ ਮੰਡਲ ਦੀਆਂ ਸ਼ਕਤੀਆਂ ਦਾ ਵਰਣਨ ਇਸ ਤਰ੍ਹਾਂ ਹੈ
1. ਵਿਧਾਨਕ ਸ਼ਕਤੀਆਂ – ਵਿਧਾਨ ਮੰਡਲ ਰਾਜ ਦੀ ਸੂਚੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ ।

2. ਕਾਰਜਪਾਲਿਕਾ ਸ਼ਕਤੀਆਂ-

  • ਰਾਜ ਦੀ ਮੰਤਰੀ ਪਰਿਸ਼ਦ ਵਿਧਾਨ ਮੰਡਲ ਅੱਗੇ ਜਵਾਬਦੇਹ ਹੁੰਦੀ ਹੈ ।
  • ਉਹ ਮੰਤਰੀ ਪਰਿਸ਼ਦ ਦੇ ਵਿਰੁੱਧ ਅਵਿਸ਼ਵਾਸ ਦਾ ਮਤਾ ਪਾਸ ਕਰਕੇ ਉਸ ਨੂੰ ਹਟਾ ਸਕਦਾ ਹੈ ।
  • ਇਸ ਦੇ ਮੈਂਬਰ ਮੰਤਰੀਆਂ ਤੋਂ ਪ੍ਰਸ਼ਨ ਪੁੱਛ ਸਕਦੇ ਹਨ ।
  • ਇਸ ਦੇ ਮੈਂਬਰ ਵੱਖ-ਵੱਖ ਮਤੇ ਪੇਸ਼ ਕਰਕੇ ਵੀ ਮੰਤਰੀ ਪਰਿਸ਼ਦ ਉੱਤੇ ਨਿਯੰਤਰਨ ਰੱਖਦੇ ਹਨ ।

3. ਵਿੱਤੀ ਸ਼ਕਤੀਆਂ – ਵਿਧਾਨ ਮੰਡਲ ਰਾਜ ਦੇ ਆਮਦਨ-ਖ਼ਰਚ ਉੱਤੇ ਨਿਯੰਤਰਨ ਰੱਖਦਾ ਹੈ । ਇਹ ਰਾਜ ਦਾ ਸਾਲਾਨਾ ਬਜਟ ਪਾਸ ਕਰਦਾ ਹੈ । ਇਸ ਦੀ ਪ੍ਰਵਾਨਗੀ ਤੋਂ ਬਗੈਰ ਨਾ ਤਾਂ ਕੋਈ ਕਰ ਲਾਇਆ ਜਾ ਸਕਦਾ ਹੈ ਅਤੇ ਨਾ ਹੀ ਕੁੱਝ ਖ਼ਰਚ ਕੀਤਾ ਜਾ ਸਕਦਾ ਹੈ ।

4. ਵੱਖ-ਵੱਖ ਸ਼ਕਤੀਆਂ-

  • ਵਿਧਾਨ ਮੰਡਲ ਦੇ ਹੇਠਲੇ ਸਦਨ ਵਿਧਾਨ ਸਭਾ) ਦੇ ਚੁਣੇ ਹੋਏ ਮੈਂਬਰ ਰਾਸ਼ਟਰਪਤੀ ਦੀ ਚੋਣ ਵਿਚ ਹਿੱਸਾ ਲੈਂਦੇ ਹਨ ।
  • ਵਿਧਾਨ ਸਭਾ ਦੇ ਮੈਂਬਰ ਵਿਧਾਨ ਪਰਿਸ਼ਦ ਦੇ ਇਕ-ਤਿਹਾਈ ਮੈਂਬਰਾਂ ਦੀ ਚੋਣ ਕਰਦੇ ਹਨ ।
  • ਵਿਧਾਨ ਸਭਾ ਰਾਜ ਵਿਚ ਵਿਧਾਨ ਪਰਿਸ਼ਦ ਦੀ ਸਥਾਪਨਾ ਜਾਂ ਸਮਾਪਤੀ ਦਾ ਮਤਾ ਪਾਸ ਕਰਦੀ ਹੈ । (ਕੋਈ ਤਿੰਨ ਲਿਖੋ )

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 4.
ਰਾਜਪਾਲ ਦੀਆਂ ਇੱਛੁਕ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-
ਰਾਜਪਾਲ ਦੀ ਸਥਿਤੀ ਉਹੋ ਜਿਹੀ ਨਹੀਂ ਜਿਹੋ-ਜਿਹੀ ਕੇਂਦਰ ਵਿਚ ਰਾਸ਼ਟਰਪਤੀ ਦੀ ਹੈ । ਕੇਂਦਰ ਵਿਚ ਇਹ ਸੰਵਿਧਾਨਿਕ ਪ੍ਰਬੰਧ ਹੈ ਕਿ ਰਾਸ਼ਟਰਪਤੀ ਨੂੰ ਮੰਤਰੀ ਪਰਿਸ਼ਦ ਦੀ ਸਲਾਹ ਦੇ ਅਨੁਸਾਰ ਕੰਮ ਕਰਨਾ ਪੈਂਦਾ ਹੈ । ਇਸ ਦੇ ਉਲਟ ਰਾਜਪਾਲ ਕੁੱਝ ਹਾਲਤਾਂ ਵਿਚ ਆਪਣੇ ਵਿਵੇਕ ਦੇ ਅਨੁਸਾਰ ਕੰਮ ਕਰ ਸਕਦਾ ਹੈ । ਰਾਜਪਾਲ ਦੀ ਇਸ ਸ਼ਕਤੀ ਨੂੰ ਸ਼ੈ-ਵਿਵੇਕ ਦੀ ਸ਼ਕਤੀ ਜਾਂ ਇੱਛੁਕ ਸ਼ਕਤੀ ਆਖਦੇ ਹਨ ।

ਰਾਜਪਾਲ ਹੇਠ ਲਿਖੀਆਂ ਹਾਲਤਾਂ ਵਿਚ ਆਪਣੇ ਵਿਵੇਕ ਨਾਲ ਕੰਮ ਕਰ ਸਕਦਾ ਹੈ-

  1. ਜੇ ਵਿਧਾਨ ਸਭਾ ਵਿਚ ਕਿਸੇ ਇਕ ਦਲ ਨੂੰ ਸਪੱਸ਼ਟ ਬਹੁਮਤ ਪ੍ਰਾਪਤ ਨਾ ਹੋਵੇ ਤਾਂ ਉਹ ਸ਼ੈ-ਵਿਵੇਕ ਨਾਲ ਮੁੱਖ ਮੰਤਰੀ ਦੀ ਨਿਯੁਕਤੀ ਕਰ ਸਕਦਾ ਹੈ ।
  2. ਜੇ ਰਾਸ਼ਟਰਪਤੀ ਨੂੰ ਸੰਵਿਧਾਨਿਕ ਯੰਤਰ ਦੇ ਨਾਕਾਮ ਹੋ ਜਾਣ ਉੱਤੇ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ · ਸਿਫ਼ਾਰਸ਼ ਕਰਨੀ ਹੈ ।
  3. ਰਾਜ ਵਿਚ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਲਈ ।
  4. ਰਾਜ ਵਿਧਾਨ ਮੰਡਲ ਵਲੋਂ ਪਾਸ ਕੀਤੇ ਗਏ ਕਿਸੇ ਬਿਲ ਨੂੰ ਰਾਸ਼ਟਰਪਤੀ ਦੇ ਵਿਚਾਰ-ਵਟਾਂਦਰੇ ਲਈ ਰਾਖਵਾਂ ਰੱਖਣ ਵਾਸਤੇ । (ਕੋਈ ਤਿੰਨ ਲਿਖੋ )

ਪ੍ਰਸ਼ਨ 5.
ਮੰਤਰੀ-ਮੰਡਲ ਦੇ ਚਾਰ ਕਾਰਜਾਂ ਦੀ ਵਿਆਖਿਆ ਕਰੋ ।
ਉੱਤਰ-
ਮੰਤਰੀ-ਮੰਡਲ ਦੇ ਤਿੰਨ ਕਾਰਜਾਂ ਦਾ ਵਰਣਨ ਇਸ ਤਰ੍ਹਾਂ ਹੈ-

  • ਨੀਤੀ ਨਿਰਮਾਣ – ਰਾਜ ਦੇ ਮੰਤਰੀ ਮੰਡਲ ਦਾ ਮੁੱਖ ਕਰਤੱਵ ਰਾਜ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਹੁੰਦਾ ਹੈ । ਇਸ ਦੇ ਲਈ ਉਹ ਆਰਥਿਕ, ਸਮਾਜਿਕ, ਉਦਯੋਗਿਕ ਅਤੇ ਖੇਤੀਬਾੜੀ ਸੰਬੰਧੀ ਨੀਤੀ ਤਿਆਰ ਕਰਦਾ ਹੈ ।
  • ਪ੍ਰਸ਼ਾਸਨ – ਹਰੇਕ ਮੰਤਰੀ ਰਾਜ ਦੇ ਕਿਸੇ ਵਿਭਾਗ ਦਾ ਮੁਖੀ ਹੁੰਦਾ ਹੈ । ਉਹ ਵਿਭਾਗ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸਹਾਇਤਾ ਨਾਲ ਆਪਣੇ ਵਿਭਾਗ ਦਾ ਪ੍ਰਸ਼ਾਸਨ ਚਲਾਉਂਦਾ ਹੈ ।
  • ਵਿਧਾਨਕ ਸ਼ਕਤੀਆਂ – ਰਾਜ ਵਿਧਾਨ ਮੰਡਲ ਵਿਚ ਬਹੁਤੇ ਬਿਲ ਮੰਤਰੀਆਂ ਵਲੋਂ ਪੇਸ਼ ਕੀਤੇ ਜਾਂਦੇ ਹਨ । ਮੰਤਰੀ ਪਰਿਸ਼ਦ ਦੀ ਇੱਛਾ ਦੇ ਵਿਰੁੱਧ ਕੋਈ ਵੀ ਬਿਲ ਪਾਸ ਨਹੀਂ ਹੋ ਸਕਦਾ । ਰਾਜ ਵਿਧਾਨ ਮੰਡਲ ਦੀਆਂ ਬੈਠਕਾਂ ਰਾਜਪਾਲ ਮੰਤਰੀ ਮੰਡਲ ਦੀ ਸਲਾਹ ਨਾਲ ਹੀ ਬੁਲਾਉਂਦਾ ਹੈ । ਮੰਤਰੀ ਮੰਡਲ ਦੀ ਸਲਾਹ ਨਾਲ ਹੀ ਉਹ ਵਿਧਾਨ ਸਭਾ ਨੂੰ ਭੰਗ ਕਰਦਾ ਹੈ ਅਤੇ ਅਧਿਆਦੇਸ਼ ਜਾਰੀ ਕਰਦਾ ਹੈ ।
  • ਵਿੱਤੀ ਸ਼ਕਤੀਆਂ – ਰਾਜ ਦਾ ਸਾਲਾਨਾ ਬਜਟ ਮੰਤਰੀ ਮੰਡਲ ਹੀ ਤਿਆਰ ਕਰਦਾ ਹੈ । ਵਿੱਤ ਮੰਤਰੀ ਇਸ ਨੂੰ ਵਿਧਾਨ ਮੰਡਲ ਵਿਚ ਪੇਸ਼ ਕਰਦਾ ਹੈ । ਮੰਤਰੀ ਮੰਡਲ ਹੀ ਇਹ ਨਿਰਣਾ ਕਰਦਾ ਹੈ ਕਿ ਕਿਹੜੇ ਨਵੇਂ ਕਰ ਲਾਏ ਜਾਣ, ਕਿਹੜੇ ਕਰਾਂ ਨੂੰ ਘਟਾਇਆ ਜਾਂ ਵਧਾਇਆ ਜਾਵੇ ਅਤੇ ਧਨ ਦੀ ਵਰਤੋਂ ਕਿਸ ਤਰ੍ਹਾਂ ਨਾਲ ਕੀਤੀ ਜਾਵੇ । (ਕੋਈ ਤਿੰਨ ਲਿਖੋ)

ਪ੍ਰਸ਼ਨ 6.
ਸੰਵਿਧਾਨਿਕ ਸੰਕਟ ਦੀ ਘੋਸ਼ਣਾ ਸਮੇਂ ਰਾਜ ਦੇ ਪ੍ਰਸ਼ਾਸਨ ‘ ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਰਾਜ ਵਿਚ ਸੰਵਿਧਾਨਿਕ ਸੰਕਟ ਦੀ ਹਾਲਤ ਵਿਚ ਰਾਜਪਾਲ ਦੀ ਸਲਾਹ ਉੱਤੇ ਰਾਸ਼ਟਰਪਤੀ ਰਾਜ ਵਿਚ · ਸੰਵਿਧਾਨਿਕ ਸੰਕਟਕਾਲ ਦਾ ਐਲਾਨ ਕਰ ਸਕਦਾ ਹੈ । ਸਿੱਟਾ ਇਹ ਹੁੰਦਾ ਹੈ ਕਿ ਸੰਬੰਧਿਤ ਰਾਜ ਦੀ ਵਿਧਾਨ ਸਭਾ ਨੂੰ ਭੰਗ ਜਾਂ ਮੁਅੱਤਲ ਕਰ ਦਿੱਤਾ ਜਾਂਦਾ ਹੈ । ਰਾਜ ਦੀ ਮੰਤਰੀ ਪਰਿਸ਼ਦ ਨੂੰ ਵੀ ਭੰਗ ਕਰ ਦਿੱਤਾ ਜਾਂਦਾ ਹੈ । ਰਾਜ ਦਾ ਸ਼ਾਸਨ ਰਾਸ਼ਟਰਪਤੀ ਆਪਣੇ ਹੱਥ ਵਿਚ ਲੈ ਲੈਂਦਾ ਹੈ । ਇਸ ਦਾ ਅਰਥ ਇਹ ਹੈ ਕਿ ਕੁੱਝ ਸਮੇਂ ਦੇ ਲਈ ਰਾਜ ਦਾ ਸ਼ਾਸਨ ਕੇਂਦਰ ਚਲਾਉਂਦਾ ਹੈ । ਵਿਵਹਾਰ ਵਿਚ ਰਾਸ਼ਟਰਪਤੀ ਰਾਜਪਾਲ ਨੂੰ ਰਾਜ ਦਾ ਪ੍ਰਸ਼ਾਸਨ ਚਲਾਉਣ ਦੀਆਂ ਅਸਲ ਸ਼ਕਤੀਆਂ ਸੌਂਪ ਦਿੰਦਾ ਹੈ । ਵਿਧਾਨ ਮੰਡਲ ਦੀਆਂ ਸਾਰੀਆਂ ਸ਼ਕਤੀਆਂ, ਅਸਥਾਈ ਤੌਰ ‘ਤੇ ਕੇਂਦਰੀ ਸੰਸਦ ਨੂੰ ਹਾਸਲ ਹੋ ਜਾਂਦੀਆਂ ਹਨ ।

ਪ੍ਰਸ਼ਨ 7.
ਲੋਕ ਅਦਾਲਤਾਂ ਦੇ ਕਾਰਜਾਂ/ਸ਼ਕਤੀਆਂ ਦੀ ਵਿਆਖਿਆ ਕਰੋ ।
ਉੱਤਰ-
ਲੋਕ ਅਦਾਲਤਾਂ ਨਿਆਂ ਕਰਨ ਦੇ ਲਈ ਬਿਲਕੁਲ ਨਵੀਂ ਵਿਵਸਥਾ ਹੈ । ਇਸ ਦੇ ਜਨਮਦਾਤਾ ਜੱਜ ਪੀ. ਐੱਨ. ਭਗਵਤੀ ਮੰਨੇ ਜਾਂਦੇ ਹਨ । ਇਸ ਦਾ ਮੁੱਖ ਕੰਮ ਗ਼ਰੀਬ ਅਤੇ ਸ਼ੋਸ਼ਿਤ ਲੋਕਾਂ ਨੂੰ ਜਲਦੀ ਨਿਆਂ ਦਿਵਾਉਣਾ ਹੈ । ਸਾਡੀਆਂ ਅਦਾਲਤਾਂ ਵਿਚ ਕੰਮ ਦਾ ਬਹੁਤ ਬੋਝ ਹੈ । ਲੱਖਾਂ ਕੇਸ ਫਾਈਲਾਂ ਵਿਚ ਬੰਦ ਪਏ ਹੋਏ ਹਨ । ਲੋਕ ਅਦਾਲਤਾਂ ਵਿਚ ਆਪਸੀ ਸਹਿਮਤੀ ਰਾਹੀਂ ਸੈਂਕੜੇ ਕੇਸਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ । ਇਸ ਤਰ੍ਹਾਂ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮੁਕੱਦਮੇ ਲੋਕ ਅਦਾਲਤਾਂ ਵਿਚ ਜਲਦੀ ਹੀ ਨਿਪਟ ਜਾਣਗੇ ਅਤੇ ਅਦਾਲਤਾਂ ਦਾ ਕਾਰਜਭਾਰ ਹਲਕਾ ਹੋ ਜਾਵੇਗਾ । 1987 ਵਿਚ ਲੋਕ ਅਦਾਲਤਾਂ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੋ ਗਈ ਹੈ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 8.
ਕੇਂਦਰ ਅਤੇ ਰਾਜਾਂ ਦੇ ਵਿਧਾਨਕ, ਪ੍ਰਬੰਧਕੀ ਅਤੇ ਵਿੱਤੀ ਸੰਬੰਧਾਂ ਦਾ ਵਰਣਨ ਕਰੋ ।
ਉੱਤਰ-
1. ਵਿਧਾਨਕ ਸੰਬੰਧ – ਸੰਘੀ ਸ਼ਾਸਨ ਤੋਂ ਸਾਡਾ ਭਾਵ ਅਜਿਹੇ ਸ਼ਾਸਨ ਤੋਂ ਹੈ ਜਿਸ ਵਿਚ ਸ਼ਕਤੀਆਂ ਸੰਘ ਅਤੇ ਉਸ ਦੀਆਂ ਇਕਾਈਆਂ ਵਿਚ ਵੰਡ ਦਿੱਤੀਆਂ ਜਾਂਦੀਆਂ ਹਨ । ਸੰਖੇਪ ਵਿਚ ਇਨ੍ਹਾਂ ਸ਼ਕਤੀਆਂ ਦੀ ਵੰਡ ਇਸ ਤਰ੍ਹਾਂ ਹੁੰਦੀ ਹੈ-

  • ਸੰਘੀ ਸੂਚੀ- ਸੰਘੀ ਸਰਕਾਰ ਨੂੰ ਉਨ੍ਹਾਂ ਵਿਸ਼ਿਆਂ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਜਿਹੜੇ ਰਾਸ਼ਟਰੀ ਮਹੱਤਵ ਦੇ ਹੁੰਦੇ ਹਨ । ਸੁਰੱਖਿਆ, ਡਾਕ-ਤਾਰ, ਮੁਦਰਾ ਆਦਿ ਸਾਰੇ ਸੰਘੀ ਸੂਚੀ ਦੇ ਵਿਸ਼ੇ ਹੁੰਦੇ ਹਨ ।
  • ਰਾਜ ਸੂਚੀ – ਰਾਜ ਸੂਚੀ ਵਿਚ ਉਹ ਵਿਸ਼ੇ ਆਉਂਦੇ ਹਨ ਜਿਨ੍ਹਾਂ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਸਿਰਫ਼ ਰਾਜ ਵਿਧਾਨ ਮੰਡਲਾਂ ਨੂੰ ਹੁੰਦਾ ਹੈ । ਵਿਕਰੀ-ਕਰ, ਰਾਜ-ਵਿੱਤ, ਖੇਤੀ ਆਦਿ ਰਾਜ ਸੂਚੀ ਦੇ ਵਿਸ਼ੇ ਹਨ । ਜੇ ਕੋਈ ਰਾਜ-ਸੂਚੀ ਦਾ ਵਿਸ਼ਾ ਰਾਸ਼ਟਰੀ ਮਹੱਤਵ ਧਾਰਨ ਕਰ ਲੈਂਦਾ ਹੈ ਤਾਂ ਇਕ ਵਿਸ਼ੇਸ਼ ਪ੍ਰਕਿਰਿਆ ਰਾਹੀਂ ਸੰਘੀ ਸਰਕਾਰ ਨੂੰ ਉਸ ਵਿਸ਼ੇਸ਼ ਵਿਸ਼ੇ ਉੱਤੇ ਕਾਨੂੰਨ ਬਣਾਉਣ ਦੇ ਅਧਿਕਾਰ ਹਾਸਲ ਹੋ ਜਾਂਦੇ ਹਨ ।
  • ਸਮਵਰਤੀ ਸੁਚੀ – ਇਸ ਸੂਚੀ ਵਿਚ ਦਿੱਤੇ ਗਏ ਵਿਸ਼ਿਆਂ ਉੱਤੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੋਹਾਂ ਨੂੰ ਹੀ ਕਾਨੂੰਨ ਬਣਾਉਣ ਦਾ ਅਧਿਕਾਰ ਹਾਸਲ ਹੈ । ਪਰ ਜੇ ਕਿਸੇ ਇਕ ਹੀ ਵਿਸ਼ੇ ਉੱਤੇ ਰਾਜ ਤੇ ਕੇਂਦਰ ਵਲੋਂ ਬਣਾਏ ਗਏ ਕਾਨੂੰਨ ਵਿਚ ਵਿਰੋਧ ਪੈਦਾ ਹੋ ਜਾਵੇ ਤਾਂ ਕੇਂਦਰ ਵਲੋਂ ਬਣਾਇਆ ਗਿਆ ਕਾਨੂੰਨ ਹੀ ਮੰਨਣਯੋਗ ਸਮਝਿਆ ਜਾਂਦਾ ਹੈ ।

2. ਪ੍ਰਬੰਧਕੀ ਸੰਬੰਧ – ਪ੍ਰਬੰਧਕੀ ਸ਼ਕਤੀਆਂ ਦੀ ਵੰਡ ਕਰਨ ਸਮੇਂ ਕੇਂਦਰੀ ਸਰਕਾਰ ਨੂੰ ਜ਼ਿਆਦਾ ਸ਼ਕਤੀਸ਼ਾਲੀ ਬਣਾਇਆ ਗਿਆ ਹੈ । ਉਦਾਹਰਨ ਵਜੋਂ ਰਾਜਪਾਲ ਦੀ ਨਿਯੁਕਤੀ ਕੇਂਦਰ ਦੁਆਰਾ ਕੀਤੀ ਜਾਂਦੀ ਹੈ । ਕੇਂਦਰੀ ਸਰਕਾਰ, ਕੇਂਦਰੀ ਜਾਇਦਾਦ ਰੇਲ ਮਾਰਗਾਂ ਤੇ ਸੰਚਾਰ ਦੇ ਸਾਧਨਾਂ ਦੀ ਸੰਭਾਲ ਲਈ ਰਾਜ ਸਰਕਾਰਾਂ ਨੂੰ ਨਿਰਦੇਸ਼ ਜਾਰੀ ਕਰ ਸਕਦੀ ਹੈ, ਜਿਨ੍ਹਾਂ ਦਾ ਪਾਲਣ ਕਰਨਾ ਰਾਜ ਸਰਕਾਰ ਲਈ ਜ਼ਰੂਰੀ ਹੁੰਦਾ ਹੈ ?

3. ਵਿੱਤੀ ਸੰਬੰਧੀ – ਕੇਂਦਰੀ ਸਰਕਾਰ ਦੀ ਆਮਦਨ ਦੇ ਸਾਧਨ ਰਾਜ ਸਰਕਾਰਾਂ ਨਾਲੋਂ ਵਧੇਰੇ ਹੁੰਦੇ ਹਨ । ਭਾਰਤ ਦੇ ਸਾਰੇ ਰਾਜ ਵਿੱਤੀ ਸਹਾਇਤਾ ਲਈ ਕੇਂਦਰ ਦੇ ਅਨੁਦਾਨ ‘ਤੇ ਨਿਰਭਰ ਕਰਦੇ ਹਨ ਕਿਉਂਕਿ ਉਨ੍ਹਾਂ ਦੀ ਆਪਣੀ ਆਮਦਨ ਨਾਲ ਗੁਜ਼ਾਰਾ ਨਹੀਂ ਹੁੰਦਾ ।

ਪ੍ਰਸ਼ਨ 9.
ਹਾਈਕੋਰਟ ਨੂੰ ਅਭਿਲੇਖਾ ਅਦਾਲਤ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਹਾਈਕੋਰਟ ਨੂੰ ਰਿਕਾਰਡ ਕੋਰਟ ਮੰਨਿਆ ਜਾਂਦਾ ਹੈ । ਇਸ ਦਾ ਭਾਵ ਹੈ ਕਿ ਹਾਈਕੋਰਟ ਦੇ ਫ਼ੈਸਲੇ ਲਿਖਿਤ ਰੂਪ ਵਿਚ ਰਿਕਾਰਡ ਕੀਤੇ ਜਾਂਦੇ ਹਨ ਅਤੇ ਹੇਠਲੀਆਂ ਅਦਾਲਤਾਂ ਲਈ ਅਜਿਹੇ ਫ਼ੈਸਲੇ ਦ੍ਰਿਸ਼ਟਾਂਤ ਹੁੰਦੇ ਹਨ, ਜਿਨ੍ਹਾਂ ਦੇ ਆਧਾਰ ‘ਤੇ ਆਉਣ ਵਾਲੇ ਸਮੇਂ ਵਿਚ ਵੀ ਫ਼ੈਸਲੇ ਕੀਤੇ ਜਾਂਦੇ ਹਨ ।

ਪ੍ਰਸ਼ਨ 10.
ਹਾਈਕੋਰਟ ਦੇ ਅਪੀਲੀ ਅਧਿਕਾਰ ਖੇਤਰ ਦਾ ਵਰਣਨ ਕਰੋ ।
ਉੱਤਰ-
ਮੂਲ ਰੂਪ ਵਿਚ ਹਾਈ ਕੋਰਟ ਇੱਕ ਅਪੀਲਾਂ ਸੁਣਨ ਵਾਲੀ ਅਦਾਲਤ ਹੁੰਦੀ ਹੈ । ਇਹ ਆਪਣੇ ਅਧੀਨ ਅਦਾਲਤਾਂ ਦੇ ਵਿਰੁੱਧ ਵੱਖ-ਵੱਖ ਦੀਵਾਨੀ ਅਤੇ ਫ਼ੌਜਦਾਰੀ ਮਾਮਲਿਆਂ ਵਿਚ ਅਪੀਲਾਂ ਸੁਣ ਸਕਦੀ ਹੈ । ਉਦਾਹਰਨ ਦੇ ਲਈ ਕਿਸੇ ਅਪਰਾਧੀ ਨੂੰ ਉਦੋਂ ਤਕ ਫਾਂਸੀ ਨਹੀਂ ਲਗਾਈ ਜਾ ਸਕਦੀ, ਜਦ ਤਕ ਕਿ ਸੈਸ਼ਨ ਅਦਾਲਤ ਵਲੋਂ ਦਿੱਤੇ ਗਏ ਫਾਂਸੀ ਦੇ ਫ਼ੈਸਲੇ ਦਾ ਹਾਈ ਕੋਰਟ ਅਨੁਮੋਦਨ ਨਹੀਂ ਕਰਦੀ । ਜੇ ਹਾਈਕੋਰਟ ਫਾਂਸੀ ਦੀ ਸਜ਼ਾ ਨੂੰ ਠੀਕ ਐਲਾਨ ਕਰਦੀ ਹੈ, ਤਾਂ ਹੀ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ ।

PSEB 10th Class Social Science Guide ਰਾਜ ਸਰਕਾਰ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਭਾਰਤੀ ਸੰਘ ਵਿਚ ਕਿੰਨੇ ਕਿਸਮ ਦੀਆਂ ਇਕਾਈਆਂ ਹਨ ? ਨਾਂ ਦੱਸੋ ।
ਉੱਤਰ-
ਭਾਰਤ ਸੰਘ ਵਿਚ ਦੋ ਕਿਸਮ ਦੀਆਂ ਇਕਾਈਆਂ ਹਨ-ਰਾਜ ਅਤੇ ਕੇਂਦਰ-ਸ਼ਾਸਿਤ ਪ੍ਰਦੇਸ਼ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 2.
(i) ਰਾਜਾਂ ਦਾ ਵਰਗੀਕਰਨ ਕਿਹੜੇ ਆਧਾਰ ਉੱਤੇ ਕੀਤਾ ਗਿਆ ਹੈ ?
(ii) ਰਾਜਾਂ ਨੂੰ ਭਾਸ਼ਾਈ ਰਾਜ ਕਿਉਂ ਆਖਿਆ ਜਾਂਦਾ ਹੈ ?
ਉੱਤਰ-
(i) ਭਾਰਤ ਵਿਚ ਰਾਜਾਂ ਦਾ ਵਰਗੀਕਰਨ ਭਾਸ਼ਾ ਦੇ ਆਧਾਰ ਉੱਤੇ ਕੀਤਾ ਗਿਆ ਹੈ ।
(ii) ਰਾਜਾਂ ਦਾ ਗਠਨ ਭਾਸ਼ਾ ਦੇ ਆਧਾਰ ਉੱਤੇ ਹੋਣ ਦੇ ਕਾਰਨ ਇਨ੍ਹਾਂ ਨੂੰ ਭਾਸ਼ਾਈ ਰਾਜ ਆਖਿਆ ਜਾਂਦਾ ਹੈ ।

ਪ੍ਰਸ਼ਨ 3.
ਕੇਂਦਰ-ਸ਼ਾਸਿਤ ਪ੍ਰਦੇਸ਼ ਕਿਸ ਨੂੰ ਆਖਦੇ ਹਨ ?
ਉੱਤਰ-
ਕੇਂਦਰ ਸ਼ਾਸਿਤ ਪ੍ਰਦੇਸ਼ ਉਹ ਪ੍ਰਸ਼ਾਸਨਿਕ ਇਕਾਈ ਹੈ, ਜਿਸ ਦਾ ਸ਼ਾਸਨ ਕੇਂਦਰ ਸਰਕਾਰ ਦੇ ਅਧੀਨ ਹੁੰਦਾ ਹੈ ।

ਪ੍ਰਸ਼ਨ 4.
ਦੋ ਕੇਂਦਰ ਸ਼ਾਸਿਤ ਦੇਸ਼ਾਂ ਦੇ ਨਾਂ ਲਿਖੋ ।
ਉੱਤਰ-
ਪਾਂਡੇਚੇਰੀ ਅਤੇ ਚੰਡੀਗੜ੍ਹ ।

ਪ੍ਰਸ਼ਨ 5.
(i) ਰਾਜ ਸਰਕਾਰ ਕਿਹੜੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ ?
(ii) ਸੂਚੀ ਵਿਚ ਕਿਹੜੇ-ਕਿਹੜੇ ਵਿਸ਼ੇ ਹਨ ?
ਉੱਤਰ-
(i) ਰਾਜ ਸਰਕਾਰ ਰਾਜ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ ।
(ii) ਖੇਤੀ, ਭੂਮੀ, ਸਿੰਜਾਈ, ਸਰਵਜਨਕ ਸਿਹਤ ਆਦਿ ਰਾਜ ਸੂਚੀ ਦੇ ਵਿਸ਼ੇ ਹਨ ।

ਪ੍ਰਸ਼ਨ 6.
(i) ਵਿੱਤ ਸੰਬੰਧੀ ਬਿਲ ਰਾਜ ਵਿਧਾਨ ਮੰਡਲ ਦੇ ਕਿਹੜੇ ਸਦਨ ਵਿਚ ਪੇਸ਼ ਕੀਤੇ ਜਾ ਸਕਦੇ ਹਨ ?
(ii) ਵਿਧਾਨ ਸਭਾ ਵਲੋਂ ਭੇਜੇ ਗਏ ਬਿਲ ਨੂੰ ਵਿਧਾਨ ਪਰਿਸ਼ਦ ਕਿੰਨੇ ਸਮੇਂ ਤਕ ਰੋਕ ਸਕਦੀ ਹੈ ?
ਉੱਤਰ-
(i) ਵਿੱਤ ਸੰਬੰਧੀ ਬਿਲ ਵਿਧਾਨ ਸਭਾ ਵਿਚ ਪੇਸ਼ ਕੀਤੇ ਜਾ ਸਕਦੇ ਹਨ ।
(ii) ਵਿਧਾਨ ਸਭਾ ਵਲੋਂ ਸਲਾਹ ਲਈ ਭੇਜੇ ਗਏ ਬਿਲ ਨੂੰ ਵਿਧਾਨ ਪਰਿਸ਼ਦ ਵੱਧ ਤੋਂ ਵੱਧ 14 ਦਿਨ ਤਕ ਰੋਕ ਸਕਦੀ ਹੈ ।

ਪ੍ਰਸ਼ਨ 7.
(i) ਰਾਜ ਸਰਕਾਰ ਦਾ ਅਸਲੀ ਮੁਖੀ ਕੌਣ ਹੁੰਦਾ ਹੈ ?
(ii) ਮੁੱਖ ਮੰਤਰੀ ਦੀ ਨਿਯੁਕਤੀ ਕਿਸ ਰਾਹੀਂ ਕੀਤੀ ਜਾਂਦੀ ਹੈ ?
ਉੱਤਰ-
(i) ਰਾਜ ਸਰਕਾਰ ਦਾ ਅਸਲੀ ਮੁਖੀ ਮੁੱਖ ਮੰਤਰੀ ਹੁੰਦਾ ਹੈ ।
(ii) ਮੁੱਖ ਮੰਤਰੀ ਦੀ ਨਿਯੁਕਤੀ ਰਾਜਪਾਲ ਵਲੋਂ ਕੀਤੀ ਜਾਂਦੀ ਹੈ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 8.
ਰਾਜਪਾਲ ਦੇ ਅਹੁਦੇ ਲਈ ਘੱਟ ਤੋਂ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ?
ਉੱਤਰ-
35 ਸਾਲ ।

ਪ੍ਰਸ਼ਨ 9.
(i) ਰਾਜ ਵਿਧਾਨ ਮੰਡਲ ਦੇ ਇਕ ਸਾਲ ਵਿਚ ਕਿੰਨੇ ਇਜਲਾਸ ਹੋਣੇ ਜ਼ਰੂਰੀ ਹਨ ?
(ii) ਰਾਜ ਵਿਧਾਨ ਮੰਡਲ ਦੇ ਦੋ ਇਜਲਾਸਾਂ ਵਿਚਕਾਚ ਘੱਟੋ-ਘੱਟ ਕਿੰਨਾ ਫ਼ਰਕ ਹੋਣਾ ਚਾਹੀਦਾ ਹੈ ?
ਉੱਤਰ-
(i) ਰਾਜ ਵਿਧਾਨ ਮੰਡਲ ਦੇ ਇਕ ਸਾਲ ਵਿਚ ਘੱਟੋ-ਘੱਟ ਦੋ ਇਜਲਾਸ ਹੋਣੇ ਜ਼ਰੂਰੀ ਹਨ ।
(ii) ਰਾਜ ਵਿਧਾਨ ਮੰਡਲ ਦੇ ਦੋ ਇਜਲਾਸਾਂ ਵਿਚਕਾਰ ਛੇ ਮਹੀਨਿਆਂ ਤੋਂ ਵੱਧ ਦਾ ਫ਼ਰਕ ਨਹੀਂ ਹੋਣਾ ਚਾਹੀਦਾ ।

ਪ੍ਰਸ਼ਨ 10.
ਰਾਜਪਾਲ ਦਾ ਮੁੱਖ ਸਲਾਹਕਾਰ ਕੌਣ ਹੁੰਦਾ ਹੈ ?
ਉੱਤਰ-
ਰਾਜਪਾਲ ਦਾ ਮੁੱਖ ਸਲਾਹਕਾਰ ਮੁੱਖ ਮੰਤਰੀ ਹੁੰਦਾ ਹੈ ।

ਪ੍ਰਸ਼ਨ 11.
ਭਾਰਤ ਵਿਚ ਕਿੰਨੇ ਰਾਜ (ਰਾਜ ਸਰਕਾਰਾਂ ਹਨ ?
ਉੱਤਰ-
28.

ਪ੍ਰਸ਼ਨ 12.
ਭਾਰਤ ਵਿਚ ਕਿੰਨੇ ਸੰਘੀ ਖੇਤਰ ਹਨ ?
ਉੱਤਰ-
8.

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 13.
ਦੋ ਰਾਜਾਂ ਦੇ ਨਾਂ ਦੱਸੋ, ਜਿੱਥੇ ਦੋ-ਸਦਨੀ ਵਿਧਾਨ ਮੰਡਲ ਹਨ ?
ਉੱਤਰ-
ਮਹਾਂਰਾਸ਼ਟਰ ਅਤੇ ਕਰਨਾਟਕਾ ।

ਪ੍ਰਸ਼ਨ 14.
ਪੰਜਾਬ ਵਿਚ ਕਿੰਨੇ ਸਦਨੀ ਵਿਧਾਨ ਮੰਡਲ/ਵਿਧਾਨਪਾਲਿਕਾ ਹਨ ?
ਉੱਤਰ-
ਇਕ ਸਦਨੀ ।

ਪ੍ਰਸ਼ਨ 15.
ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਘੱਟ ਤੋਂ ਘੱਟ ਕਿੰਨੀ ਗਿਣਤੀ ਨਿਸ਼ਚਿਤ ਕੀਤੀ ਗਈ ਹੈ ?
ਉੱਤਰ-
40.

ਪ੍ਰਸ਼ਨ 16.
ਵਿਧਾਨ ਸਭਾ ਦਾ ਮੈਂਬਰ ਬਣਨ ਲਈ ਨਾਗਰਿਕ ਦੀ ਘੱਟ ਤੋਂ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ?
ਉੱਤਰ-
25 ਸਾਲ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 17.
ਵਿਧਾਨ ਪਰਿਸ਼ਦ ਦਾ ਮੈਂਬਰ ਬਣਨ ਲਈ ਨਾਗਰਿਕ ਦੀ ਘੱਟ ਤੋਂ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ?
ਉੱਤਰ-
30 ਸਾਲ ।

ਪ੍ਰਸ਼ਨ 18.
ਵਿਧਾਨ ਪਰਿਸ਼ਦ ਦੇ ਹਰੇਕ ਮੈਂਬਰ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
6 ਸਾਲ ।

ਪ੍ਰਸ਼ਨ 19.
ਵਿਧਾਨ ਪਰਿਸ਼ਦ ਵਿਚ ਰਾਜਪਾਲ ਦੁਆਰਾ ਨਾਮਜ਼ਦ ਮੈਂਬਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ ?
ਉੱਤਰ-
12.

ਪ੍ਰਸ਼ਨ 20.
ਰਾਜ ਦਾ ਸੰਵਿਧਾਨਿਕ ਮੁਖੀ ਕੌਣ ਹੁੰਦਾ ਹੈ ?
ਉੱਤਰ-
ਰਾਜਪਾਲ ।

ਪ੍ਰਸ਼ਨ 21.
ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਰਾਸ਼ਟਰਪਤੀ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 22.
ਰਾਜ ਵਿਚ ਅਧਿਆਦੇਸ਼ ਕੌਣ ਜਾਰੀ ਕਰ ਸਕਦਾ ਹੈ ?
ਉੱਤਰ-
ਰਾਜਪਾਲ ।

ਪ੍ਰਸ਼ਨ 23.
ਰਾਜਪਾਲ ਆਪਣੀਆਂ ਕਿਹੜੀਆਂ ਸ਼ਕਤੀਆਂ ਦੀ ਵਰਤੋਂ ਆਪਣੀ ਇੱਛਾ ਅਨੁਸਾਰ ਕਰ ਸਕਦਾ ਹੈ ?
ਉੱਤਰ-
ਵਿਵੇਕਸ਼ੀਲ ।

ਪ੍ਰਸ਼ਨ 24.
ਰਾਜ ਵਿਚ ਰਾਸ਼ਟਰਪਤੀ ਸ਼ਾਸਨ ਦੌਰਾਨ ਰਾਜ ਦੀਆਂ ਵਿਧਾਨਿਕ ਸ਼ਕਤੀਆਂ ਕਿਸਨੂੰ ਪ੍ਰਾਪਤ ਹੋ ਜਾਂਦੀਆਂ ਹਨ ?
ਉੱਤਰ-
ਸੰਸਦ ਨੂੰ ।

ਪ੍ਰਸ਼ਨ 25.
ਉੱਚ ਅਦਾਲਤ ਦਾ ਜੱਜ ਕਿੰਨੀ ਉਮਰ ਤਕ ਆਪਣੇ ਅਹੁਦੇ ‘ਤੇ ਰਹਿ ਸਕਦਾ ਹੈ ?
ਜਾਂ
ਉੱਚ ਅਦਾਲਤ ਦੇ ਨਿਆਂਧੀਸ਼ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
62 ਸਾਲ ਦੀ ਉਮਰ ਤਕ ਆਪਣੇ ਪਦ ‘ਤੇ ਰਹਿ ਸਕਦੇ ਹਨ ।

ਪ੍ਰਸ਼ਨ 26.
ਪੰਜਾਬ ਅਤੇ ਹਰਿਆਣਾ ਦੀ ਸਾਂਝੀ ਉੱਚ ਅਦਾਲਤ ਕਿੱਥੇ ਸਥਿਤ ਹੈ ?
ਉੱਤਰ-
ਚੰਡੀਗੜ੍ਹ ਵਿਚ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 27.
ਜ਼ਿਲ੍ਹਾ ਜੱਜ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਰਾਜਪਾਲ ।

ਪ੍ਰਸ਼ਨ 28.
ਲੋਕ ਅਦਾਲਤਾਂ ਦੀ ਧਾਰਨਾ ਦਾ ਜਨਕ ਥਿਸਨੂੰ ਮੰਨਿਆ ਜਾਂਦਾ ਹੈ ?
ਉੱਤਰ-
ਪੀ. ਐੱਨ. ਭਗਵਤੀ ਨੂੰ ।

ਪ੍ਰਸ਼ਨ 29.
ਸੰਘ ਸੂਚੀ ਵਿਚ ਕਿੰਨੇ ਵਿਸ਼ੇ ਸ਼ਾਮਿਲ ਹਨ ?
ਉੱਤਰ-
97.

ਪ੍ਰਸ਼ਨ 30.
ਰਾਜ ਸੂਚੀ ਵਿਚ ਕਿੰਨੇ ਵਿਸ਼ੇ ਸ਼ਾਮਿਲ ਹਨ ?
ਉੱਤਰ-
66.

ਪ੍ਰਸ਼ਨ 31.
ਸਮਵਰਤੀ ਸੂਚੀ ਵਿਚ ਕਿੰਨੇ ਵਿਸ਼ੇ ਸ਼ਾਮਿਲ ਹਨ ?
ਉੱਤਰ-
47.

ਪ੍ਰਸ਼ਨ 32.
ਸੰਘ ਸੁਦੀ ਦੇ ਕੋਈ ਦੋ ਵਿਸ਼ੇ ਦੱਸੋ ।
ਉੱਤਰ-
ਰੇਲਵੇ ਅਤੇ ਰੱਖਿਆ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 33.
ਸਮਵਰਤੀ ਸੂਚੀ ਦਾ ਕੋਈ ਇਕ ਵਿਸ਼ਾ ਦੱਸੋ ।
ਉੱਤਰ-
ਮਜ਼ਦੂਰ ਕਲਿਆਣ ।

II. ਖ਼ਾਲੀ ਥਾਂਵਾਂ ਭਰੋ-

1. ਭਾਰਤ ਵਿਚ ………………………… ਰਾਜ ਹਨ ।
ਉੱਤਰ-
28

2. ਭਾਰਤ ਵਿਚ …………………………. ਸੰਘੀ (ਕੇਂਦਰ ਸ਼ਾਸਿਤ) ਖੇਤਰ ਹਨ ।
ਉੱਤਰ-
8

3. ਪੰਜਾਬ ਵਿਚ …………………………. ਸਦਨੀ ਵਿਧਾਨ-ਮੰਡਲ ਹੈ ।
ਉੱਤਰ-
ਇਕ

4. ਵਿਧਾਨ ਸਭਾ ਦਾ ਮੈਂਬਰ ਬਣਨ ਲਈ ਘੱਟ ਤੋਂ ਘੱਟ …………………………. ਸਾਲ ਦੀ ਉਮਰ ਹੋਣੀ ਚਾਹੀਦੀ ਹੈ ।
ਉੱਤਰ-
25

5. ਸੰਵਿਧਾਨਿਕ ਸੰਕਟ ਦੇ ਸਮੇਂ ……………………. ਰਾਜ ਦਾ ਅਸਲੀ ਕਾਰਜ-ਪ੍ਰਧਾਨ ਬਣ ਜਾਂਦਾ ਹੈ ।
ਉੱਤਰ-
ਰਾਜਪਾਲ

PSEB 10th Class SST Solutions Civics Chapter 3 ਰਾਜ ਸਰਕਾਰ

6. ਰਾਜ ਦੀ ਸਭ ਤੋਂ ਵੱਡੀ ਅਦਾਲਤ ਨੂੰ ………………………. ਅਦਾਲਤ ਕਹਿੰਦੇ ਹਨ ।
ਉੱਤਰ-
ਉੱਚ

7. ਰਾਜਪਾਲ ਆਪਣੀਆਂ …………………………. ਸ਼ਕਤੀਆਂ ਦੀ ਵਰਤੋਂ ਆਪਣੀ ਮਰਜ਼ੀ ਨਾਲ ਕਰ ਸਕਦਾ ਹੈ ।
ਉੱਤਰ-
ਵਿਵੇਕੀ

8. ਉੱਚ ਅਦਾਲਤ ਦੇ ਜੱਜ ………………………… ਸਾਲ ਦੀ ਉਮਰ ਤੱਕ ਆਪਣੇ ਅਹੁਦੇ ‘ਤੇ ਰਹਿ ਸਕਦੇ ਹਨ ।
ਉੱਤਰ-
62

9. ਰਾਜਪਾਲ ਦੀ ਨਿਯੁਕਤੀ …………………………… ਕਰਦਾ ਹੈ ।
ਉੱਤਰ-
ਰਾਸ਼ਟਰਪਤੀ

10. ਵਿਧਾਨ ਪਰਿਸ਼ਦ ਵਿਚ …………………… ਮੈਂਬਰ ਰਾਜਪਾਲ ਨਾਮਜ਼ਦ ਕਰਦਾ ਹੈ ।
ਉੱਤਰ-
1/6

PSEB 10th Class SST Solutions Civics Chapter 3 ਰਾਜ ਸਰਕਾਰ

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਹੇਠ ਲਿਖੇ ਰਾਜ ਵਿਚ ਦੋ-ਸਦਨੀ ਵਿਧਾਨ-ਮੰਡਲ ਹੈ-
(A) ਬਿਹਾਰ
(B) ਮਹਾਂਰਾਸ਼ਟਰ
(C) ਉੱਤਰ-ਪ੍ਰਦੇਸ਼
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

ਪ੍ਰਸ਼ਨ 2.
ਹੇਠ ਲਿਖੇ ਰਾਜ ਵਿਚ ਦੋ-ਸਦਨੀ ਵਿਧਾਨ-ਮੰਡਲ ਵਿਧਾਨ-ਪਰਿਸ਼ਦ) ਨਹੀਂ ਹੈ-
(A) ਪੰਜਾਬ / ਹਰਿਆਣਾ
(B) ਝਾਰਖੰਡ
(C) ਜੰਮੂ ਅਤੇ ਕਸ਼ਮੀਰ
(D) ਕਰਨਾਟਕ ।
ਉੱਤਰ-
(A) ਪੰਜਾਬ / ਹਰਿਆਣਾ

ਪ੍ਰਸ਼ਨ 3.
ਵਿਧਾਨ ਸਭਾ ਦੇ ਸਪੀਕਰ ਦੀ ਚੋਣ ਹੁੰਦੀ ਹੈ-
(A) ਰਾਜਪਾਲ ਦੁਆਰਾ
(B) ਵਿਧਾਨ ਸਭਾ ਦੇ ਮੈਂਬਰਾਂ ਦੁਆਰਾ
(C) ਮੁੱਖ ਮੰਤਰੀ ਦੁਆਰਾ
(D) ਵਿਧਾਨ ਪਰਿਸ਼ਦ ਦੇ ਮੈਂਬਰਾਂ ਦੁਆਰਾ
ਉੱਤਰ-
(B) ਵਿਧਾਨ ਸਭਾ ਦੇ ਮੈਂਬਰਾਂ ਦੁਆਰਾ

ਪ੍ਰਸ਼ਨ 4.
ਹੇਠ ਲਿਖਿਆਂ ਵਿਚੋਂ ਕਿਹੜਾ ਕੇਂਦਰ ਸ਼ਾਸਿਤ (ਸੰਘੀ ਖੇਤਰ ਨਹੀਂ ਹੈ ?
(A) ਰਾਜਸਥਾਨ
(B) ਦਿੱਲੀ
(C) ਚੰਡੀਗੜ੍ਹ
(D) ਪਾਂਡੀਚਰੀ ।
ਉੱਤਰ-
(A) ਰਾਜਸਥਾਨ

ਪ੍ਰਸ਼ਨ 5.
ਰਾਜ ਵਿਧਾਨ ਮੰਡਲ ਦੇ ਕਿਹੜੇ-ਕਿਹੜੇ ਦੋ ਸਦਨ ਹੁੰਦੇ ਹਨ ?
(A) ਲੋਕ ਸਭਾ ਅਤੇ ਵਿਧਾਨ ਸਭਾ
(B) ਵਿਧਾਨ ਸਭਾ ਅਤੇ ਰਾਜ ਸਭਾ
(C) ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ
(D) ਲੋਕ ਸਭਾ ਅਤੇ ਰਾਜ ਸਭਾ ।
ਉੱਤਰ-
(C) ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 6.
ਰਾਜ ਵਿਚ ਰਾਸ਼ਟਰਪਤੀ ਸ਼ਾਸਨ ਦੇ ਦੌਰਾਨ ਰਾਜ ਦੀਆਂ ਵਿਧਾਨਿਕ ਸ਼ਕਤੀਆਂ ਕਿਸ ਦੇ ਕੋਲ ਹੁੰਦੀਆਂ ਹਨ ?
(A) ਵਿਧਾਨ ਪਰਿਸ਼ਦ
(B) ਸੰਸਦ
(C) ਪ੍ਰਧਾਨ ਮੰਤਰੀ
(D) ਰਾਜ ਸਭਾ ।
ਉੱਤਰ-
(B) ਸੰਸਦ

ਪ੍ਰਸ਼ਨ 7.
ਸ਼ਕਤੀਆਂ ਦੀ ਵੰਡ ਦੇ ਸੰਬੰਧ ਵਿਚ ਹੇਠ ਲਿਖਿਆ ਕਿਹੜਾ ਕਥਨ ਸਹੀ ਹੈ ?
(A) ਸੰਘ ਸੂਚੀ 47 ਵਿਸ਼ੇ, ਰਾਜ ਸੂਚੀ 97 ਵਿਸ਼ੇ, ਸਮਵਰਤੀ ਸੂਚੀ 66 ਵਿਸ਼ੇ
(B) ਸੰਘ ਸੁਦੀ 66 ਵਿਸ਼ੇ, ਰਾਜ ਸੂਚੀ 47 ਵਿਸ਼ੇ, ਸਮਵਰਤੀ ਸੁਚੀ 97 ਵਿਸ਼ੇ
(C) ਸੰਘ ਸੂਚੀ 97 ਵਿਸ਼ੇ, ਰਾਜ ਸੂਚੀ 66 ਵਿਸ਼ੇ, ਸਮਵਰਤੀ ਸੂਚੀ 47 ਵਿਸ਼ੇ
(D) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(C) ਸੰਘ ਸੂਚੀ 97 ਵਿਸ਼ੇ, ਰਾਜ ਸੂਚੀ 66 ਵਿਸ਼ੇ, ਸਮਵਰਤੀ ਸੂਚੀ 47 ਵਿਸ਼ੇ

ਪ੍ਰਸ਼ਨ 8.
ਰਾਜ ਦਾ ਸੰਵਿਧਾਨਿਕ ਮੁਖੀ ਕੌਣ ਹੁੰਦਾ ਹੈ ?
(A) ਰਾਜਪਾਲ
(B) ਮੁੱਖ ਮੰਤਰੀ
(C) ਵਿਧਾਨ ਸਭਾ ਦਾ ਸਪੀਕਰ
(D) ਰਾਸ਼ਟਰਪਤੀ ।
ਉੱਤਰ-
(A) ਰਾਜਪਾਲ

IV. ਸਹੀ-ਗਲਤ-
ਕਥਨਪ੍ਰਸ਼ਨ-ਸਹੀ ਕਥਨਾਂ ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਵਿਧਾਨ ਸਭਾ ਦੇ ਪ੍ਰਧਾਨ ਦੀ ਚੋਣ ਵਿਧਾਨ ਸਭਾ ਦੇ ਮੈਂਬਰ ਆਪਣੇ ਵਿਚੋਂ ਹੀ ਕਰਦੇ ਹਨ ।
2. ਵਿਧਾਨ ਪਰਿਸ਼ਦ ਦੇ ਹਰ ਮੈਂਬਰ ਦਾ ਕਾਰਜਕਾਲ ਛੇ ਸਾਲ ਹੁੰਦਾ ਹੈ ।
3. ਮੁੱਖ ਮੰਤਰੀ ਦੀ ਨਿਯੁਕਤੀ ਰਾਜ ਦੇ ਰਾਜਪਾਲ ਦੁਆਰਾ ਕੀਤੀ ਜਾਂਦੀ ਹੈ ।
4. ਪੰਜਾਬ ਅਤੇ ਹਰਿਆਣਾ ਕੇਂਦਰ ਸ਼ਾਸਿਤ ਪ੍ਰਦੇਸ਼ ਹਨ ।
5. ਰਾਜ ਵਿਚ ਮੁੱਖ ਮੰਤਰੀ ਹੀ ਅਧਿਆਦੇਸ਼ ਜਾਰੀ ਕਰ ਸਕਦਾ ਹੈ ।
ਉੱਤਰ-
1. √
2. √
3. √
4. ×
5. ×

PSEB 10th Class SST Solutions Civics Chapter 3 ਰਾਜ ਸਰਕਾਰ

V. ਸਹੀ-ਮਿਲਾਨ ਕਰੋ-

1. ਮੁੱਖ ਮੰਤਰੀ ਦੋ ਸਦਨੀ ਵਿਧਾਨ ਮੰਡਲ
2. ਰਾਜਪਾਲ ਇਕ ਸਦਨੀ ਵਿਧਾਨ ਮੰਡਲ
3. ਪੰਜਾਬ ਰਾਜ ਸਰਕਾਰ ਦਾ ਵਾਸਤਵਿਕ ਪ੍ਰਧਾਨ
4. ਬਿਹਾਰ ਰਾਜ ਦਾ ਸੰਵਿਧਾਨਿਕ ਮੁਖੀ ।

ਉੱਤਰ-

1. ਮੁੱਖ ਮੰਤਰੀ ਰਾਜ ਸਰਕਾਰ ਦਾ ਵਾਸਤਵਿਕ ਪ੍ਰਧਾਨ
2. ਰਾਜਪਾਲ ਰਾਜ ਦਾ ਸੰਵਿਧਾਨਿਕ ਮੁਖੀ
3. ਪੰਜਾਬ ਇਕ ਸਦਨੀ ਵਿਧਾਨ ਮੰਡਲ
4. ਬਿਹਾਰ ਦੋ ਸਦਨੀ ਵਿਧਾਨ ਮੰਡਲ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਵਿਧਾਨ ਸਭਾ ਦੀ ਰਚਨਾ ਦਾ ਵਰਣਨ ਕਰੋ |
ਉੱਤਰ-
ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਰਾਜ ਦੇ ਆਕਾਰ ਅਤੇ ਉੱਥੋਂ ਦੀ ਜਨਸੰਖਿਆ ਉੱਤੇ ਨਿਰਭਰ ਕਰਦੀ ਹੈ । ਪਰ ਸੰਵਿਧਾਨ ਦੇ ਅਨੁਸਾਰ ਕਿਸੇ ਰਾਜ ਦੀ ਵਿਧਾਨ ਸਭਾ ਵਿਚ ਵੱਧ ਤੋਂ ਵੱਧ 500 ਮੈਂਬਰ ਹੋ ਸਕਦੇ ਹਨ । ਇਨ੍ਹਾਂ ਦੀ ਚੋਣ ਬਾਲਗ ਵੋਟ ਅਧਿਕਾਰ ਦੇ ਆਧਾਰ ਉੱਤੇ ਪ੍ਰਤੱਖ ਰੂਪ ਵਿਚ ਲੋਕਾਂ ਵਲੋਂ ਕੀਤੀ ਜਾਂਦੀ ਹੈ । ਵਿਧਾਨ ਸਭਾ ਦਾ ਮੈਂਬਰ ਬਣਨ ਲਈ ਕਿਸੇ ਵਿਅਕਤੀ ਦੀ ਉਮਰ 25 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ ।

ਵਿਧਾਨ ਸਭਾ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ ।
ਵਿਧਾਨ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਨ ਦੇ ਲਈ ਇਕ ਸਪੀਕਰ ਅਤੇ ਇਕ ਡਿਪਟੀ ਸਪੀਕਰ ਹੁੰਦਾ ਹੈ । ਇਨ੍ਹਾਂ ਦੀ ਚੋਣ ਵਿਧਾਨ ਸਭਾ ਦੇ ਮੈਂਬਰ ਆਪਣੇ ਵਿੱਚੋਂ ਹੀ ਕਰਦੇ ਹਨ ।

ਪ੍ਰਸ਼ਨ 2.
ਵਿਧਾਨ ਪਰਿਸ਼ਦ ਦੀ ਰਚਨਾ ਕਿਸ ਤਰ੍ਹਾਂ ਹੁੰਦੀ ਹੈ ?
ਉੱਤਰ-
ਕਿਸੇ ਰਾਜ ਦੀ ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਗਿਣਤੀ ਉਸ ਰਾਜ ਦੀ ਵਿਧਾਨ ਸਭਾ ਦੇ ਮੈਂਬਰਾਂ ਦੇ ਇੱਕਤਿਹਾਈ ਭਾਗ ਤੋਂ ਵੱਧ ਨਹੀਂ ਹੋ ਸਕਦੀ । ਇਸ ਸਦਨ ਦੀ ਰਚਨਾ ਇਸ ਤਰ੍ਹਾਂ ਹੁੰਦੀ ਹੈ –

  • ਇਸ ਦੇ ਇੱਕ-ਤਿਹਾਈ ਮੈਂਬਰ ਸਥਾਨਿਕ ਨਗਰਪਾਲਿਕਾਵਾਂ ਤੇ ਪਰਿਸ਼ਦਾਂ ਵਲੋਂ ਚੁਣੇ ਜਾਂਦੇ ਹਨ ।
  • ਇਸ ਦੇ ਹੋਰ ਇੱਕ-ਤਿਹਾਈ ਮੈਂਬਰ ਰਾਜ ਦੀ ਵਿਧਾਨ ਸਭਾ ਦੇ ਮੈਂਬਰਾਂ ਵਲੋਂ ਚੁਣੇ ਜਾਂਦੇ ਹਨ ।
  • ਮੈਂਬਰ ਸੰਖਿਆ ਦਾ ਬਾਰਵਾਂ ਹਿੱਸਾ ਗੈਜੁਏਟਾਂ ਵਲੋਂ ਚੁਣਿਆ ਜਾਂਦਾ ਹੈ ।
  • ਇੱਕ ਹੋਰ ਬਾਰੁਵਾਂ ਹਿੱਸਾ ਸੈਕੰਡਰੀ ਸਕੂਲਾਂ, ਕਾਲਜਾਂ ਤੇ ਵਿਸ਼ਵ ਵਿਦਿਆਲਿਆਂ ਦੇ ਅਧਿਆਪਕਾਂ ਵਲੋਂ ਚੁਣਿਆ ਜਾਂਦਾ ਹੈ ।
  • ਬਾਕੀ 1/6 ਭਾਗ ਮੈਂਬਰ ਰਾਜ ਦਾ ਰਾਜਪਾਲ ਨਾਮਜ਼ਦ ਕਰ ਸਕਦਾ ਹੈ । ਇਹ ਮੈਂਬਰ ਸਾਹਿਤ, ਕਲਾ, ਵਿਗਿਆਨ, ਸਹਿਕਾਰੀ ਅੰਦੋਲਨ ਜਾਂ ਸਮਾਜਿਕ ਸੇਵਾਵਾਂ ਦੇ ਖੇਤਰ ਵਿਚ ਪ੍ਰਸਿੱਧੀ ਪ੍ਰਾਪਤ ਹੁੰਦੇ ਹਨ ।

ਵਿਧਾਨ ਪਰਿਸ਼ਦ ਦੇ ਹਰੇਕ ਮੈਂਬਰ ਦਾ ਕਾਰਜਕਾਲ 6 ਸਾਲ ਹੁੰਦਾ ਹੈ । ਹਰੇਕ ਦੋ ਸਾਲਾਂ ਬਾਅਦ ਇਸ ਦੇ 1/3 ਮੈਂਬਰ ਸੇਵਾ-ਮੁਕਤ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਥਾਂ ਉੱਤੇ ਨਵੇਂ ਮੈਂਬਰਾਂ ਦੀ ਚੋਣ ਕਰ ਲਈ ਜਾਂਦੀ ਹੈ । ਇਸ ਤਰ੍ਹਾਂ ਵਿਧਾਨ ਪਰਿਸ਼ਦ ਇੱਕ ਸਥਾਈ ਸਦਨ ਹੈ ।

ਪ੍ਰਸ਼ਨ 3.
ਕੇਂਦਰ ਸਰਕਾਰ ਦੇ ਪ੍ਰਤੀਨਿਧ ਦੇ ਰੂਪ ਵਿਚ ਰਾਜਪਾਲ ਦੀ ਸਥਿਤੀ ਦਾ ਵਰਣਨ ਕਰੋ ।
ਉੱਤਰ-
ਰਾਜਪਾਲ ਰਾਜ ਸਰਕਾਰ ਦਾ ਸਰਵ-ਉੱਚ ਅਧਿਕਾਰੀ ਹੁੰਦਾ ਹੈ । ਪਰ ਉਹ ਕੇਂਦਰ ਸਰਕਾਰ ਦੇ ਪ੍ਰਤੀਨਿਧ ਦੇ ਰੂਪ ਵਿਚ ਆਪਣਾ ਕੰਮ ਕਰਦਾ ਹੈ । ਹੇਠ ਲਿਖੇ ਤੱਥ ਇਸ ਦੀ ਪੁਸ਼ਟੀ ਕਰਦੇ ਹਨ-

(i) ਉਹ ਕੇਂਦਰ ਅਤੇ ਰਾਜ ਸਰਕਾਰ ਦੇ ਵਿਚਕਾਰ ਕੁੜੀ ਦਾ ਕੰਮ ਕਰਦਾ ਹੈ । ਉਹ ਵਿਧਾਇਕਾਂ ਵਲੋਂ ਪਾਸ ਕੀਤੇ ਕਿਸੇ ਬਿਲ ਨੂੰ ਰਾਸ਼ਟਰਪਤੀ ਦੇ ਵਿਚਾਰ ਲਈ ਰਾਖਵਾਂ ਰੱਖ ਸਕਦਾ ਹੈ ।

(ii) ਰਾਜਪਾਲ ਵਲੋਂ ਰਾਜ ਵਿਚ ਸੰਵਿਧਾਨਿਕ ਤੰਤਰ ਦੀ ਨਾਕਾਮਯਾਬੀ ਦੀ ਸੂਚਨਾ ਮਿਲਣ ਉੱਤੇ ਰਾਸ਼ਟਰਪਤੀ ਸੰਬੰਧਿਤ ਰਾਜ ਵਿਚ ‘ਰਾਸ਼ਟਰਪਤੀ ਸ਼ਾਸਨ’ ਲਾਗੂ ਕਰ ਸਕਦਾ ਹੈ । ਅਜਿਹੀ ਹਾਲਤ ਵਿਚ ਰਾਜ ਦੀ ਵਿਧਾਨ ਸਭਾ ਅਤੇ ਮੰਤਰੀ ਪਰਿਸ਼ਦ ਨੂੰ ਭੰਗ ਜਾਂ ਮੁਅੱਤਲ ਕਰ ਦਿੱਤਾ ਜਾਂਦਾ ਹੈ ਅਤੇ ਰਾਜ ਦਾ ਪ੍ਰਸ਼ਾਸਨ ਰਾਜਪਾਲ ਦੇ ਅਧੀਨ ਹੋ ਜਾਂਦਾ ਹੈ । ਅਜਿਹੇ ਸਮੇਂ ਉੱਤੇ ਰਾਜਪਾਲ ਰਾਸ਼ਟਰਪਤੀ ਦਾ ਵਿਵਹਾਰਿਕ ਪ੍ਰਤੀਨਿਧ ਬਣ ਜਾਂਦਾ ਹੈ । ਉਹ ਰਾਜ ਦਾ ਪ੍ਰਸ਼ਾਸਨ ਕੁੱਝ ਸਲਾਹਕਾਰਾਂ ਦੀ ਸਹਾਇਤਾ ਨਾਲ ਚਲਾਉਂਦਾ ਹੈ ।

ਪ੍ਰਸ਼ਨ 4.
ਜਿਨ੍ਹਾਂ ਆਧਾਰਾਂ ਉੱਤੇ ਰਾਜਪਾਲ ਆਪਣੇ ਰਾਜ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫ਼ਾਰਿਸ਼ ਕਰ ਸਕਦਾ ਹੈ, ਉਨ੍ਹਾਂ ਦਾ ਵਰਣਨ ਕਰੋ ।
ਉੱਤਰ-
ਰਾਜਪਾਲ ਹੇਠ ਲਿਖੇ ਆਧਾਰਾਂ ਉੱਤੇ ਆਪਣੇ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਿਫ਼ਾਰਿਸ਼ ਕਰ ਸਕਦਾ ਹੈ-

  1. ਜਦੋਂ ਰਾਜ ਦਾ ਸ਼ਾਸਨ ਸੰਵਿਧਾਨ ਅਨੁਸਾਰ ਚਲਾਉਣ ਵਿਚ ਰੁਕਾਵਟ ਪੈ ਰਹੀ ਹੋਵੇ ।
  2. ਜਦੋਂ ਰਾਜਪਾਲ ਦੇ ਲਈ ਇਹ ਨਿਸਚਿਤ ਕਰਨਾ ਮੁਸ਼ਕਿਲ ਹੋ ਜਾਵੇ ਕਿ ਵਿਧਾਨ ਸਭਾ ਵਿਚ ਕਿਹੜੇ ਰਾਜਨੀਤਿਕ ਦਲ ਨੂੰ ਸਪੱਸ਼ਟ ਬਹੁਮਤ ਹਾਸਲ ਹੈ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 5.
ਕੇਂਦਰ ਸ਼ਾਸਿਤ ਖੇਤਰ ਉੱਤੇ ਇੱਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਭਾਰਤ ਵਿਚ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ । ਇਹ ਜਨਸੰਖਿਆ ਅਤੇ ਖੇਤਰਫਲ ਪੱਖੋਂ ਛੋਟੇ ਪ੍ਰਦੇਸ਼ ਹਨ । ਇਹ ਸੁਤੰਤਰ ਨਹੀਂ ਹਨ । ਇਨ੍ਹਾਂ ਖੇਤਰਾਂ ਦਾ ਪ੍ਰਸ਼ਾਸਨ ਕੇਂਦਰ ਦੇ ਅਧੀਨ ਹੈ ਅਤੇ ਉਸ ਦੀ ਦੇਖ-ਰੇਖ ਵਿਚ ਚਲਾਇਆ ਜਾਂਦਾ ਹੈ । ਕੇਂਦਰ ਸ਼ਾਸਿਤ ਖੇਤਰ ਦੇ ਪ੍ਰਸ਼ਾਸਨ ਦਾ ਪ੍ਰਧਾਨ ਉਪ-ਰਾਜਪਾਲ, ਮੁੱਖ ਕਮਿਸ਼ਨਰ ਜਾਂ ਪ੍ਰਸ਼ਾਸਕ ਹੁੰਦਾ ਹੈ । ਉਸ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਕੀਤੀ ਜਾਂਦੀ ਹੈ । ਸੰਸਦ ਕਾਨੂੰਨ ਬਣਾ ਕੇ ਕਿਸੇ ਖੇਤਰ ਦੇ ਲਈ ਵਿਧਾਨ ਸਭਾ ਦੀ ਸਥਾਪਨਾ ਵੀ ਕਰ ਸਕਦੀ ਹੈ । ਅਜਿਹੇ ਖੇਤਰ ਦਾ ਸ਼ਾਸਨ ਮੁੱਖ ਮੰਤਰੀ ਅਤੇ ਉਸ ਦੀ ਮੰਤਰੀ ਪਰਿਸ਼ਦ ਵਲੋਂ ਚਲਾਇਆ ਜਾਂਦਾ ਹੈ । ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿਚ ਇਹੀ ਪ੍ਰਬੰਧ ਹੈ।

ਪ੍ਰਸ਼ਨ 6.
ਕੇਂਦਰ ਤੇ ਰਾਜ ਸਰਕਾਰਾਂ ਵਿਚਕਾਰ ਰਚਨਾ ਸੰਬੰਧੀ ਤਿੰਨ ਮੁੱਖ ਸਮਾਨਤਾਵਾਂ ਲਿਖੋ ।
ਉੱਤਰ-
ਭਾਰਤ ਵਿਚ ਕੇਂਦਰ ਅਤੇ ਰਾਜ ਸਰਕਾਰਾਂ ਵਿਚਕਾਰ ਰਚਨਾ ਸੰਬੰਧੀ ਤਿੰਨ ਮੁੱਖ ਸਮਾਨਤਾਵਾਂ ਹੇਠ ਲਿਖੀਆਂ ਹਨ-

  1. ਕੇਂਦਰ ਅਤੇ ਰਾਜ ਦੋਵੇਂ ਸੰਸਦੀ ਕਾਰਜਪਾਲਿਕਾਵਾਂ ਹਨ ।
  2. ਕੇਂਦਰ ਅਤੇ ਰਾਜਾਂ ਵਿਚ ਆਜ਼ਾਦ ਤੇ ਨਿਰਪੱਖ ਨਿਆਂਪਾਲਿਕਾ ਹੈ ।
  3. ਕੇਂਦਰ ਵਿਚ ਵਿਧਾਨ ਮੰਡਲ (ਸੰਸਦ) ਦੇ ਦੋ ਸਦਨ ਹਨ । ਇਸੇ ਤਰ੍ਹਾਂ ਕੁੱਝ ਰਾਜਾਂ ਦੇ ਵਿਧਾਨ ਮੰਡਲਾਂ ਵਿਚ ਵੀ ਦੋ ਸਦਨ ਹਨ ।

ਪ੍ਰਸ਼ਨ 7.
ਕੇਂਦਰ ਅਤੇ ਰਾਜ ਸਰਕਾਰਾਂ ਵਿਚ ਰਚਨਾ ਸੰਬੰਧੀ ਤਿੰਨ ਫ਼ਰਕ ਦੱਸੋ ।
ਉੱਤਰ-
ਕੇਂਦਰ ਅਤੇ ਰਾਜ ਸਰਕਾਰਾਂ ਵਿਚ ਰਚਨਾ ਸੰਬੰਧੀ ਤਿੰਨ ਫ਼ਰਕ ਹੇਠ ਲਿਖੇ ਹਨ-

  1. ਕੇਂਦਰ ਵਿਚ ਚੁਣਿਆ ਹੋਇਆ ਰਾਸ਼ਟਰਪਤੀ ਹੁੰਦਾ ਹੈ, ਜਦ ਕਿ ਰਾਜਾਂ ਵਿਚ ਨਿਯੁਕਤ ਕੀਤੇ ਗਏ ਰਾਜਪਾਲ ਹੁੰਦੇ ਹਨ ।
  2. ਕੇਂਦਰ ਦੀ ਸੰਸਦ ਦੇ ਦੋ ਸਦਨ ਹਨ । ਪਰ ਬਹੁਤੇ ਰਾਜਾਂ ਵਿਚ ਇੱਕ-ਸਦਨੀ ਵਿਧਾਨ ਮੰਡਲ ਹੈ ।
  3. ਰਾਜ ਵਿਚ ਭਾਰਤ ਦੇ ਉਪ-ਰਾਸ਼ਟਰਪਤੀ ਦੇ ਵਾਂਗ ਕੋਈ ਪਦ ਨਹੀਂ ਹੈ ।

ਪ੍ਰਸ਼ਨ 8.
ਰਾਜ ਵਿਧਾਨ ਮੰਡਲਾਂ ਦੇ ਚਾਰ ਗ਼ੈਰ-ਸਰਕਾਰੀ ਕੰਮ ਦੱਸੋ ।
ਉੱਤਰ-
ਰਾਜ ਵਿਧਾਨ ਮੰਡਲਾਂ ਦੇ ਹੇਠਾਂ ਲਿਖੇ ਚਾਰ ਗ਼ੈਰ-ਸਰਕਾਰੀ ਕੰਮ ਹਨ-

  1. ਵਿਧਾਨ ਮੰਡਲ ਦੇ ਮੈਂਬਰ ਮੰਤਰੀਆਂ ਤੋਂ ਪ੍ਰਸ਼ਨ ਪੁੱਛ ਸਕਦੇ ਹਨ ।
  2. ਵਿਧਾਨ ਮੰਡਲ ਰਾਜ ਦੇ ਮੰਤਰੀ ਪਰਿਸ਼ਦ ਦੇ ਵਿਰੁੱਧ ਅਵਿਸ਼ਵਾਸ ਦੇ ਮਤੇ ‘ਤੇ ਵਿਚਾਰ ਕਰਦਾ ਹੈ ।
  3. ਰਾਜ ਵਿਧਾਨ ਮੰਡਲ ਦੇ ਚੁਣੇ ਹੋਏ ਮੈਂਬਰ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕਰਦੇ ਹਨ।
  4. ਵਿਧਾਨ ਮੰਡਲ ਦਾ ਹਰੇਕ ਸਦਨ ਆਪਣੇ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਕਰਦਾ ਹੈ ।

ਪ੍ਰਸ਼ਨ 9.
ਰਾਜਪਾਲ ਦੀਆਂ ਤਿੰਨ ਮੁੱਖ ਵਿਧਾਨਕ ਸ਼ਕਤੀਆਂ ਦੱਸੋ ।
ਉੱਤਰ-
ਰਾਜਪਾਲ ਦੀਆਂ ਤਿੰਨ ਵਿਧਾਨਕ ਸ਼ਕਤੀਆਂ ਹੇਠ ਲਿਖੀਆਂ ਹਨ –

  • ਉਹ ਰਾਜ ਵਿਧਾਨ ਮੰਡਲ ਦੀ ਬੈਠਕ ਬੁਲਾ ਸਕਦਾ ਹੈ ਅਤੇ ਉਸ ਨੂੰ ਸੰਬੋਧਿਤ ਕਰ ਸਕਦਾ ਹੈ ।
  • ਉਹ ਰਾਜ ਵਿਧਾਨ ਮੰਡਲ ਵਲੋਂ ਪਾਸ ਕੀਤੇ ਗਏ ਬਿਲਾਂ ਨੂੰ ਪ੍ਰਵਾਨ ਕਰ ਸਕਦਾ ਹੈ, ਪੁਨਰ-ਵਿਚਾਰ ਲਈ ਵਾਪਸ ਭੇਜ ਸਕਦਾ ਹੈ ਜਾਂ ਰਾਸ਼ਟਰਪਤੀ ਦੇ ਵਿਚਾਰ ਲਈ ਰਾਖਵਾਂ ਰੱਖ ਸਕਦਾ ਹੈ ।
  • ਉਹ ਰਾਜ ਵਿਧਾਨ ਮੰਡਲ ਦੀ ਗੈਰ-ਹਾਜ਼ਰੀ ਛੁੱਟੀ) ਸਮੇਂ ਅਧਿਆਦੇਸ਼ ਜਾਰੀ ਕਰ ਸਕਦਾ ਹੈ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 10.
ਰਾਜਪਾਲ ਦੀਆਂ ਤਿੰਨ ਮੁੱਖ ਕਾਰਜਕਾਰੀ ਸ਼ਕਤੀਆਂ ਦੱਸੋ ।
ਉੱਤਰ-
ਰਾਜਪਾਲ ਦੀਆਂ ਤਿੰਨ ਮੁੱਖ ਕਾਰਜਕਾਰੀ ਸ਼ਕਤੀਆਂ ਹੇਠ ਲਿਖੀਆਂ ਹਨ-

  1. ਉਹ ਮੁੱਖ ਮੰਤਰੀ ਦੀ ਚੋਣ ਕਰਦਾ ਹੈ ਅਤੇ ਮੁੱਖ ਮੰਤਰੀ ਦੀ ਸਲਾਹ ਨਾਲ ਰਾਜ ਮੰਤਰੀ ਪਰਿਸ਼ਦ ਦੇ ਹੋਰ ਮੈਂਬਰਾਂ ਦੀ ਨਿਯੁਕਤੀ ਕਰਦਾ ਹੈ ।
  2. ਉਹ ਰਾਜ ਲੋਕ ਸੇਵਾ ਆਯੋਗ ਦੇ ਮੈਂਬਰਾਂ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਕਰਦਾ ਹੈ ।
  3. ਉਹ ਆਪਣੇ ਰਾਜ ਵਿਚ ਰਾਸ਼ਟਰਪਤੀ ਰਾਜੇ ਦੀ ਸਿਫ਼ਾਰਸ਼ ਕਰ ਸਕਦਾ ਹੈ ।

ਪ੍ਰਸ਼ਨ 11.
ਰਾਜ ਸਰਕਾਰਾਂ ਦੇ ਚਾਰ ਮੁੱਖ ਕੰਮ ਦੱਸੋ ।
ਉੱਤਰ-
ਰਾਜ ਸਰਕਾਰਾਂ ਹੇਠ ਲਿਖੇ ਚਾਰ ਮੁੱਖ ਕੰਮ ਕਰਦੀਆਂ ਹਨ-

  1. ਉਹ ਆਪਣੇ ਰਾਜ ਵਿਚ ਕਾਨੂੰਨ ਅਤੇ ਅਮਨ ਨੂੰ ਬਣਾਈ ਰੱਖਣ ਲਈ ਕਾਨੂੰਨ ਬਣਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਲਾਗੂ ਕਰਦੀਆਂ ਹਨ ।
  2. ਉਹ ਆਪਣੇ ਰਾਜ ਵਿਚ ਜ਼ਰੂਰੀ ਵਸਤਾਂ ਲੋਕਾਂ ਨੂੰ ਲਗਾਤਾਰ ਮੁਹੱਈਆ ਕਰਾਉਣ ਦਾ ਕੰਮ ਕਰਦੀਆਂ ਹਨ ।
  3. ਉਹ ਆਪਣੇ ਰਾਜ ਵਿਚ ਸਿੱਖਿਆ ਦਾ ਪ੍ਰਸਾਰ ਅਤੇ ਹੋਰ ਕਲਿਆਣਕਾਰੀ ਕੰਮ ਕਰਦੀਆਂ ਹਨ ।
  4. ਉਹ ਆਪਣੇ ਰਾਜ ਵਿੱਚ ਵਿਕਾਸ ਨੂੰ ਉਤਸ਼ਾਹ ਦਿੰਦੀਆਂ ਹਨ ।

ਪ੍ਰਸ਼ਨ 12.
ਮੁੱਖ ਮੰਤਰੀ ਦੀਆਂ ਸ਼ਕਤੀਆਂ ਅਤੇ ਸਥਿਤੀ ਦਾ ਵਰਣਨ ਕਰੋ ।
ਉੱਤਰ-
ਮੁੱਖ ਮੰਤਰੀ ਦੀਆਂ ਸ਼ਕਤੀਆਂ ਹੇਠ ਲਿਖੀਆਂ ਹਨ –

  1. ਮੰਤਰੀਆਂ ਦੀ ਨਿਯੁਕਤੀ – ਮੁੱਖ ਮੰਤਰੀ ਆਪਣੇ ਮੰਤਰੀਆਂ ਦੀ ਸੂਚੀ ਤਿਆਰ ਕਰਕੇ ਰਾਜਪਾਲ ਨੂੰ ਭੇਜਦਾ ਹੈ ।
  2. ਵਿਭਾਗਾਂ ਦੀ ਵੰਡ – ਮੁੱਖ ਮੰਤਰੀ ਮੰਤਰੀਆਂ ਵਿਚ ਵਿਭਾਗ ਵੰਡਦਾ ਹੈ ।
  3. ਮੰਤਰੀਆਂ ਨੂੰ ਹਟਾਉਣਾ – ਉਹ ਕਿਸੇ ਵੀ ਮੰਤਰੀ ਤੋਂ ਤਿਆਗ-ਪੱਤਰ ਮੰਗ ਸਕਦਾ ਹੈ । ਜੇ ਕੋਈ ਮੰਤਰੀ ਤਿਆਗਪੱਤਰ ਦੇਣ ਤੋਂ ਇਨਕਾਰ ਕਰ ਦੇਵੇ ਤਾਂ ਮੁੱਖ ਮੰਤਰੀ ਉਸ ਨੂੰ ਰਾਜਪਾਲ ਨੂੰ ਆਖ ਕੇ ਹਟਾ ਸਕਦਾ ਹੈ ।
  4. ਮੰਤਰੀ ਪਰਿਸ਼ਦ ਦਾ ਮੁਖੀ – ਮੁੱਖ ਮੰਤਰੀ ਮੰਤਰੀ ਪਰਿਸ਼ਦ ਦੀ ਬੈਠਕ ਦਾ ਪ੍ਰੋਗਰਾਮ ਨਿਸਚਿਤ ਕਰਦਾ ਹੈ ਅਤੇ ਇਸ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ।

ਮੁੱਖ ਮੰਤਰੀ ਦੀ ਸਥਿਤੀ – ਸੱਚ ਤਾਂ ਇਹ ਹੈ ਕਿ ਮੁੱਖ ਮੰਤਰੀ ਰਾਜ ਦਾ ਇਕ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਅਧਿਕਾਰੀ ਹੈ । ਰਾਜ ਪ੍ਰਸ਼ਾਸਨ ਦਾ ਕੋਈ ਵੀ ਖੇਤਰ ਅਜਿਹਾ ਨਹੀਂ ਹੈ ਜਿਸ ‘ਤੇ ਉਸ ਦਾ ਕੰਟਰੋਲ ਨਾ ਹੋਵੇ । ਕੋਈ ਮੰਤਰੀ ਮੁੱਖ ਮੰਤਰੀ ਦੀ ਇੱਛਾ ਦੇ ਬਿਨਾਂ ਮੰਤਰੀ ਪਦ ‘ਤੇ ਨਹੀਂ ਰਹਿ ਸਕਦਾ । ਉਹ ਅਜਿਹੀ ਧੁਰੀ ਹੈ ਜਿਸ ਦੇ ਚਾਰੇ ਪਾਸੇ ਰਾਜ ਦਾ ਪ੍ਰਸ਼ਾਸਨ ਚੱਕਰ ਕੱਟਦਾ ਹੈ ।

ਪ੍ਰਸ਼ਨ 13.
ਹਾਈ ਕੋਰਟ ਦੇ ਪ੍ਰਸ਼ਾਸਕੀ ਅਧਿਕਾਰ ਖੇਤਰ ਦਾ ਵਰਣਨ ਕਰੋ ।
ਉੱਤਰ-
ਹਾਈ ਕੋਰਟ ਨੂੰ ਹੇਠ ਲਿਖੇ ਪ੍ਰਸ਼ਾਸਕੀ ਅਧਿਕਾਰ ਪ੍ਰਾਪਤ ਹਨ-
(ਉ) ਅਧੀਨ ਅਦਾਲਤਾਂ ਦਾ ਨਿਰੀਖਣ ਕਰਨਾ ਅਤੇ ਉਨ੍ਹਾਂ ਉੱਤੇ ਨਿਯੰਤਰਨ ਕਰਨਾ ।
(ਅ) ਜ਼ਿਲ੍ਹਾਂ ਜੱਜਾਂ ਦੀ ਨਿਯੁਕਤੀ ਵਿਚ ਰਾਜਪਾਲ ਨੂੰ ਸਲਾਹ ਦੇਣੀ ।
(ੲ) ਜੱਜਾਂ ਦੀ ਤਰੱਕੀ ਆਦਿ ਦੇ ਮਾਮਲੇ ।

ਪ੍ਰਸ਼ਨ 14.
ਜ਼ਿਲ੍ਹਾ ਅਦਾਲਤ ਉੱਤੇ ਇੱਕ ਟਿੱਪਣੀ ਲਿਖੋ ।
ਉੱਤਰ-
ਨਿਆਇਕ ਪ੍ਰਸ਼ਾਸਨ ਦੇ ਲਈ ਹਰੇਕ ਰਾਜ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿਚ ਵੰਡਿਆ ਜਾਂਦਾ ਹੈ । ਹਰੇਕ ਜ਼ਿਲ੍ਹਾ ਇਕ ਜ਼ਿਲਾ ਜੱਜ ਦੇ ਅਧੀਨ ਕੰਮ ਕਰਦਾ ਹੈ । ਜ਼ਿਲਾ ਅਦਾਲਤਾਂ ਦੇ ਜੱਜਾਂ ਨੂੰ ਰਾਜ ਦੀ ਉੱਚ-ਅਦਾਲਤ ਦੇ ਜੱਜ ਦੀ ਸਲਾਹ ਨਾਲ ਰਾਜਪਾਲ ਨਿਯੁਕਤ ਕਰਦਾ ਹੈ । ਉਨ੍ਹਾਂ ਹੀ ਵਿਅਕਤੀਆਂ ਨੂੰ ਜ਼ਿਲ੍ਹਾ ਜੱਜ ਦੇ ਅਹੁਦੇ ਉੱਤੇ ਨਿਯੁਕਤ ਕੀਤਾ ਜਾ ਸਕਦਾ ਹੈ। ਜੋ ਕਿ ਘੱਟ ਤੋਂ ਘੱਟ ਸੱਤ ਸਾਲ ਤਕ ਵਕੀਲ ਦੇ ਤੌਰ ‘ਤੇ ਕੰਮ ਕਰ ਚੁੱਕੇ ਹੋਣ ਜਾਂ ਜੋ ਕਿ ਸੰਘ ਜਾਂ ਰਾਜ ਸਰਕਾਰ ਦੀ ਸੇਵਾ ਵਿਚ ਅਧਿਕਾਰੀ ਦੇ ਰੂਪ ਵਿਚ ਕੰਮ ਕਰ ਚੁੱਕੇ ਹੋਣ । ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਜੱਜ ਸੁਤੰਤਰਤਾ ਨਾਲ ਨਿਆਂ ਕਰ ਸਕਣ ਅਤੇ ਜਨਤਾ ਦਾ ਨਿਆਂਪਾਲਿਕਾ ਵਿਚ ਵਿਸ਼ਵਾਸ ਦਿੜ ਹੋਵੇ ।

ਪ੍ਰਸ਼ਨ 15.
ਭਾਰਤੀ ਸੰਘ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ ?
ਉੱਤਰ-
ਭਾਰਤੀ ਸੰਘ ਵਿਚ ਸੰਘੀ ਢਾਂਚੇ ਵਾਂਗ ਕੇਂਦਰੀ ਅਤੇ ਰਾਜ ਪੱਧਰ ਉੱਤੇ ਵੱਖ-ਵੱਖ ਸਰਕਾਰਾਂ ਹਨ । ਸ਼ਕਤੀਆਂ ਦੀ ਵੰਡ ਤਿੰਨ ਸੂਚੀਆਂ-ਸੰਘ ਸੂਚੀ, ਰਾਜ ਸੂਚੀ ਅਤੇ ਸਮਵਰਤੀ ਸੁਚੀ ਵਿਚ ਕੀਤੀ ਗਈ ਹੈ । ਸੁਤੰਤਰ ਅਦਾਲਤ ਦਾ ਵੀ ਪ੍ਰਬੰਧ ਹੈ । ਭਾਰਤੀ ਸੰਘ ਵਿਚ ਕੇਂਦਰ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਇਆ ਗਿਆ ਹੈ । ਸਾਰੇ ਮਹੱਤਵਪੂਰਨ ਵਿਸ਼ੇ ਕੇਂਦਰੀ ਸੂਚੀ ਵਿਚ ਰੱਖੇ ਗਏ ਹਨ। ਕੇਂਦਰ ਸਾਂਝੀ ਸੂਚੀ ਉੱਤੇ ਵੀ ਕਾਨੂੰਨ ਬਣਾ ਸਕਦਾ ਹੈ । ਸੰਕਟਕਾਲ ਵਿਚ ਇਸ ਨੂੰ ਰਾਜ ਸੂਚੀ ਦੇ ਵਿਸ਼ਿਆਂ ਉੱਤੇ ਵੀ ਕਾਨੂੰਨ ਬਣਾਉਣ ਦਾ ਅਧਿਕਾਰ ਹੈ । ਇਸ ਦੇਸ਼ ਵਿਚ ਸਭ ਨੂੰ ਇਕਹਿਰੀ ਨਾਗਰਿਕਤਾ ਹਾਸਲ ਹੈ । ਭਾਰਤੀ ਸੰਘ ਅਮਰੀਕਾ ਵਾਂਗ ਇਕ ਸੰਘ ਨਹੀਂ ਹੈ ।

PSEB 10th Class SST Solutions Civics Chapter 3 ਰਾਜ ਸਰਕਾਰ

ਪ੍ਰਸ਼ਨ 16.
ਰਾਜਪਾਲ ਅਤੇ ਮੰਤਰੀ ਪਰਿਸ਼ਦ ਦਾ ਸੰਬੰਧ ਦੱਸੋ ।
ਉੱਤਰ-
ਰਾਜਪਾਲ ਭਾਰਤੀ ਸੰਘ ਵਿਚ ਰਾਜ ਦਾ ਮੁਖੀ ਹੁੰਦਾ ਹੈ । ਪਰ ਉਹ ਨਾਂ ਦਾ ਹੀ ਮੁਖੀ ਹੁੰਦਾ ਹੈ । ਉਸ ਨੂੰ ਰਾਜ ਦੀ ਮੰਤਰੀ ਪਰਿਸ਼ਦ ਦੀ ਸਲਾਹ ਨਾਲ ਹੀ ਕੰਮ ਕਰਨਾ ਪੈਂਦਾ ਹੈ । ਫਿਰ ਵੀ ਕੁੱਝ ਵਿਸ਼ੇਸ਼ ਹਾਲਤਾਂ ਵਿਚ ਉਹ ਰਾਜ ਦਾ ਅਸਲੀ ਮੁਖੀ ਵੀ ਹੁੰਦਾ ਹੈ । ਉਹੈ-ਜੇ ਦੇ ਮੁੱਖ ਮੰਤਰੀ ਦੀ ਨਿਯੁਕਤੀ ਕਰਦਾ ਹੈ । ਦੂਸਰੇ ਮੰਤਰੀ ਵੀ ਉਸੇ ਵਲੋਂ ਨਿਯੁਕਤ ਕੀਤੇ ਜਾਂਦੇ ਹਨ । ਉਹ ਰਾਜ ਮੰਤਰੀ ਪਰਿਸ਼ਦ ਦੇ ਫ਼ੈਸਲਿਆਂ ਬਾਰੇ ਮੁੱਖ ਮੰਤਰੀ ਤੋਂ ਪੁੱਛ-ਗਿੱਛ ਕਰ ਸਕਦਾ ਹੈ । ਪਰ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਦੀ ਨਿਯੁਕਤੀ ਕਰਦੇ ਸਮੇਂ ਰਾਜਪਾਲ ਆਪਣੀ ਇੱਛਾ ਤੋਂ ਕੰਮ ਨਹੀਂ ਲੈ ਸਕਦਾ ਹੈ । ਉਹ ਸਿਰਫ਼ ਰਾਜ ਵਿਧਾਨ ਸਭਾ ਦੇ ਬਹੁਮਤ ਦਲ ਦੇ ਆਗੂ ਨੂੰ ਹੀ ਮੁੱਖ ਮੰਤਰੀ ਨਿਯੁਕਤ ਕਰ ਸਕਦਾ ਹੈ । ਦੂਸਰੇ ਮੰਤਰੀਆਂ ਦੀ ਨਿਯੁਕਤੀ ਉਹ ਮੁੱਖ ਮੰਤਰੀ ਦੀ ਸਲਾਹ ਨਾਲ ਕਰਦਾ ਹੈ ।

ਪ੍ਰਸ਼ਨ 17.
ਰਾਜਪਾਲ ਦੇ ਕੀ ਅਧਿਕਾਰ ਹਨ ?
ਉੱਤਰ-
ਰਾਜਪਾਲ ਨੂੰ ਅਨੇਕਾਂ ਵਿਧਾਨਕ, ਕਾਰਜਕਾਰੀ, ਧਨ ਸੰਬੰਧੀ ਅਤੇ ਨਿਆਇਕ ਅਧਿਕਾਰ ਪ੍ਰਾਪਤ ਹਨ ।

  1. ਉਹ ਮੰਤਰੀ ਪਰਿਸ਼ਦ ਦਾ ਗਠਨ ਕਰਦਾ ਹੈ ਅਤੇ ਰਾਜ ਲੋਕ ਸੇਵਾ ਆਯੋਗ ਦੇ ਮੈਂਬਰਾਂ ਦੀ ਨਿਯੁਕਤੀ ਕਰਦਾ ਹੈ ।
  2. ਉਹ ਰਾਜ ਵਿਧਾਨ ਮੰਡਲ ਦੁਆਰਾ ਪਾਸ ਬਿਲਾਂ ਨੂੰ ਪ੍ਰਵਾਨਗੀ ਦੇ ਕੇ ਕਾਨੂੰਨ ਬਣਾਉਂਦਾ ਹੈ ਅਤੇ ਅਪ੍ਰੈਲ ਤੋਂ ਪਹਿਲਾਂ ਵਿੱਤ ਮੰਤਰੀ ਕੋਲੋਂ ਬਜਟ ਪੇਸ਼ ਕਰਵਾਉਂਦਾ ਹੈ ।
  3. ਉਹ ਉੱਚ-ਅਦਾਲਤ ਦੇ ਜੱਜਾਂ ਦੀ ਨਿਯੁਕਤੀ ਵਿਚ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਹੈ ।
  4. ਉਹ ਆਪਣੇ ਵਿਵੇਕ ਅਨੁਸਾਰ ਕਿਸੇ ਬਿਲ ਨੂੰ ਰਾਸ਼ਟਰਪਤੀ ਦੇ ਲਈ ਰਾਖਵਾਂ ਰੱਖ ਸਕਦਾ ਹੈ ।
  5. ਉਹ ਰਾਜ ਵਿਚ ਸ਼ਾਸਨ ਤੰਤਰ ਦੀ ਨਾਕਾਮਯਾਬੀ ਦੀ ਸੂਚਨਾ ਆਪਣੇ ਵਿਵੇਕ ਅਨੁਸਾਰ ਰਾਸ਼ਟਰਪਤੀ ਨੂੰ ਦੇ ਸਕਦਾ ਹੈ ।

ਪ੍ਰਸ਼ਨ 18.
ਰਾਜ ਦੇ ਵਿਧਾਨ ਮੰਡਲ ਵਿਚ ਵਿੱਤੀ ਬਿਲ ਕਿਸ ਤਰ੍ਹਾਂ ਪਾਸ ਹੁੰਦਾ ਹੈ ?
ਉੱਤਰ-
ਵਿੱਤੀ ਬਿਲ ਮੰਤਰੀਆਂ ਵੱਲੋਂ ਰੱਖੇ ਜਾਂਦੇ ਹਨ । ਇਹ ਬਿਲ ਸਿਰਫ਼ ਵਿਧਾਨ ਸਭਾ ਵਿਚ ਪੇਸ਼ ਕੀਤੇ ਜਾ ਸਕਦੇ ਹਨ । ਜਿਨ੍ਹਾਂ ਰਾਜਾਂ ਵਿਚ ਦੋ ਸਦਨ ਹੁੰਦੇ ਹਨ, ਉੱਥੇ ਵਿਧਾਨ ਸਭਾ ਤੋਂ ਪਾਸ ਹੋਣ ਤੋਂ ਬਾਅਦ ਬਿਲ ਵਿਧਾਨ ਪਰਿਸ਼ਦ ਵਿਚ ਭੇਜਿਆ ਜਾਂਦਾ ਹੈ । ਵਿਧਾਨ ਪਰਿਸ਼ਦ ਇਸ ਨੂੰ 14 ਦਿਨਾਂ ਤਕ ਰੋਕ ਸਕਦੀ ਹੈ । ਉਸ ਤੋਂ ਬਾਅਦ ਇਹ ਬਿਲ ਨੂੰ ਵਿਧਾਨ ਸਭਾ ਨੂੰ ਸੁਝਾਵਾਂ ਦੇ ਨਾਲ ਜਾਂ ਸੁਝਾਵਾਂ ਤੋਂ ਬਿਨਾਂ ਭੇਜ ਦਿੰਦੀ ਹੈ । ਵਿਧਾਨ ਸਭਾ ਇਨ੍ਹਾਂ ਸੁਝਾਵਾਂ ਨੂੰ ਪ੍ਰਵਾਨ ਜਾਂ ਅਪ੍ਰਵਾਨ ਵੀ ਕਰ ਸਕਦੀ ਹੈ । ਇਸ ਤਰ੍ਹਾਂ ਪਾਸ ਬਿਲ ਰਾਜਪਾਲ ਦੀ ਮਨਜ਼ੂਰੀ ਦੇ ਲਈ ਭੇਜਿਆ ਜਾਂਦਾ ਹੈ । ਰਾਜਪਾਲ ਦੀ ਮਨਜ਼ੂਰੀ ਮਿਲਣ ਉੱਤੇ ਬਿਲ ਕਾਨੂੰਨ ਬਣ ਜਾਂਦਾ ਹੈ ।

PSEB 12th Class Maths Solutions Chapter 7 Integrals Ex 7.6

Punjab State Board PSEB 12th Class Maths Book Solutions Chapter 7 Integrals Ex 7.6 Textbook Exercise Questions and Answers.

PSEB Solutions for Class 12 Maths Chapter 7 Integrals Ex 7.6

Direction (1 – 22): Integrate the functions:

Question 1.
x sin x
Solution.
Let I = ∫ x sin x dx
Taking x as first function and sin x as second function and integrating by parts, we get
I = x ∫ sin x dx – ∫ {(\(\frac{d}{d x}\) (x)) ∫ sin x dx} dx
= x (- cos x) – ∫ 1 . (- cos x) dx
= – x cos x + sin x + C

Question 2.
x sin 3x
Solution.
Let I = ∫ x sin 3x dx
Taking x as first function and sin3x as second function and integrating by parts, we get

PSEB 12th Class Maths Solutions Chapter 7 Integrals Ex 7.6 1

PSEB 12th Class Maths Solutions Chapter 7 Integrals Ex 7.6

Question 3.
x2 ex
Solution.
Let I = ∫ x2 ex dx
Taking x2 as first function and ex as second function and integrating by parts,we get
I = x2 ∫ ex dx – ∫ {(\(\frac{d}{d x}\) x2) ∫ ex dx} dx
= x2 ex – ∫ 2x . ex dx
= x2 ex – 2 ∫ x . ex dx
Again integrating by parts, we get
= x2 ex – 2 [x . ∫ ex dx – ∫ {(\(\frac{d}{d x}\) x) ∫ ex dx} dx]
= x2 ex – 2 [x ex – ex dx]
= x2 ex – 2 [x ex – ex]
= x2 ex – 2x ex + 2 ex + C
= ex (x2 – 2x + 2) + C

Question 4.
x log x
Solution.
Let I = ∫ x log x dx
Taking log x as first function and x as second function and integrating by parts, we get

PSEB 12th Class Maths Solutions Chapter 7 Integrals Ex 7.6 2

Question 5.
x log 2x
Solution.
Let I = ∫ x log 2x dx
Taking log 2x as first function and x as second function and integrating by parts, we get

PSEB 12th Class Maths Solutions Chapter 7 Integrals Ex 7.6 3

PSEB 12th Class Maths Solutions Chapter 7 Integrals Ex 7.6

Question 6.
x2 log x
Solution.
Let I = ∫ x2 log x dx
Taking log x as first function and x2 as second function and integrating by parts, we get

PSEB 12th Class Maths Solutions Chapter 7 Integrals Ex 7.6 4

Question 7.
x sin-1 x
Solution.
Let I = ∫ x sin-1 x dx
Taking sin-1 x as first function and x as second function and integrating by parts, we get

PSEB 12th Class Maths Solutions Chapter 7 Integrals Ex 7.6 5

PSEB 12th Class Maths Solutions Chapter 7 Integrals Ex 7.6

Question 8.
x tan-1 x
Solution.
Let I = ∫ x tan-1 x dx
Taking tan-1 x as first function and x as second function and integrating by parts, we get

PSEB 12th Class Maths Solutions Chapter 7 Integrals Ex 7.6 6

Question 9.
x cos-1 x
Solution.
Let I = ∫ x cos-1 x dx
Taking cos-1 x as first function and x as second function and integrating by parts, we get

PSEB 12th Class Maths Solutions Chapter 7 Integrals Ex 7.6 7

PSEB 12th Class Maths Solutions Chapter 7 Integrals Ex 7.6 8

PSEB 12th Class Maths Solutions Chapter 7 Integrals Ex 7.6

Question 10.
(sin -1 x)2
Solution.
Let I = ∫ (sin -1 x)2 dx
Taking (sin -1 x)2 as first function and x as second function and integrating by parts, we get

PSEB 12th Class Maths Solutions Chapter 7 Integrals Ex 7.6 9

Question 11.
\(\frac{x \cos ^{-1} x}{\sqrt{1-x^{2}}}\)
Solution.
Let I = ∫ \(\frac{x \cos ^{-1} x}{\sqrt{1-x^{2}}}\) dx

= \(\frac{-1}{2} \int \frac{-2 x}{\sqrt{1-x^{2}}} \cdot \cos ^{-1} x\) dx

Taking cos x as first function and \(\left(\frac{-2 x}{\sqrt{1-x^{2}}}\right)\) as second function and integrating by parts, we get

PSEB 12th Class Maths Solutions Chapter 7 Integrals Ex 7.6 10

PSEB 12th Class Maths Solutions Chapter 7 Integrals Ex 7.6

Question 12.
x sec2 x
Solution.
Let I = ∫ x sec2 x dx
Taking x as first function and sec2 x as second function and integrating by parts, we get
I = x ∫ sec2 x dx – ∫ [(\(\frac{d}{d x}\) (x)) ∫ sec2 x dx] dx
= x tan x – ∫ 1 . tan x dx
= x tan x + log |cos x| + C

Question 13.
tan-1 x
Solution.
Let I = ∫ 1 . tan-1 x dx
Taking tan-1 x as first function and 1 as second function and integrating by parts, we get

PSEB 12th Class Maths Solutions Chapter 7 Integrals Ex 7.6 11

Question 14.
x (log x)2
Solution.
Let I = ∫ x (log x)2 dx
Taking (log x)2 as first function and x as second function and integrating by parts, we get

PSEB 12th Class Maths Solutions Chapter 7 Integrals Ex 7.6 12

PSEB 12th Class Maths Solutions Chapter 7 Integrals Ex 7.6 13

PSEB 12th Class Maths Solutions Chapter 7 Integrals Ex 7.6

Question 15.
(x2 + 1) log x
Solution.
Let I = ∫ (x2 + 1) log x dx
= ∫ (log x) . (x2 + 1) dx
Taking (log x) as first function and (x2 + 1) as second function and integrating by parts, we get

PSEB 12th Class Maths Solutions Chapter 7 Integrals Ex 7.6 14

Question 16.
ex (sin x + cos x)
Solution.
Let I = ∫ ex (sin x + cos x) dx
Let f(x) = sin x
⇒ f’(x) = cos x
∴ I = ∫ ex {f(x) + f'(x)}dx
We know that, ∫ex {f(x) + f’(x)}dx = ex f(x) + C
∴ I = ex sin x + C

Question 17.
\(\frac{x e^{x}}{(1+x)^{2}}\)
Solution.

PSEB 12th Class Maths Solutions Chapter 7 Integrals Ex 7.6 15

Question 18.
ex \(\left(\frac{1+\sin x}{1+\cos x}\right)\)
Solution.

PSEB 12th Class Maths Solutions Chapter 7 Integrals Ex 7.6 16

PSEB 12th Class Maths Solutions Chapter 7 Integrals Ex 7.6

Question 19.
ex \(\left(\frac{1}{x}-\frac{1}{x^{2}}\right)\)
Solution.
Let I = ∫ ex \(\left(\frac{1}{x}-\frac{1}{x^{2}}\right)\) dx
Put \(\frac{e^{x}}{x}\) = t; i.e., \(\frac{1}{x}\) = t, so that,

\(\left[e^{x} \cdot\left(-\frac{1}{x^{2}}\right)+\frac{1}{x} \cdot e^{x}\right]\) dx = dt

I = ∫ dt = t + C = \(\frac{e^{x}}{x}\) + C

Question 20.
\(\frac{(x-3) e^{x}}{(x-1)^{3}}\)
Solution.

PSEB 12th Class Maths Solutions Chapter 7 Integrals Ex 7.6 17

Question 21.
e2x sin x
Solution.
Let I = ∫ e2x sin x dx …………….(i)
Integrating by parts, we get

PSEB 12th Class Maths Solutions Chapter 7 Integrals Ex 7.6 18

PSEB 12th Class Maths Solutions Chapter 7 Integrals Ex 7.6

Question 22.
sin-1 \(\left(\frac{2 x}{1+x^{2}}\right)\)
Solution.
Let x = tan θ so that dx = sec2 θ dθ
∴ sin-1 \(\left(\frac{2 x}{1+x^{2}}\right)\) = sin-1 \(\left(\frac{2 \tan \theta}{1+\tan ^{2} \theta}\right)\)
= sin-1 (sin 2θ) = 2θ

∴ ∫ sin-1 \(\left(\frac{2 x}{1+x^{2}}\right)\) dx = ∫ 2θ . secsup>2 θ dθ
= 2 ∫ θ . sec2 θ dθ
Integrating by parts, we get
\(2\left[\theta \cdot \int \sec ^{2} \theta d \theta-\int\left\{\left(\frac{d}{d \theta} \theta\right) \int \sec ^{2} \theta d \theta\right\} d \theta\right]\) = 2 [θ . tan θ – ∫ tan θ dθ]

= 2 [θ tan θ + log |cos θ|] + C

= 2 [x tan-1 x + log \(\left|\frac{1}{\sqrt{1+x^{2}}}\right|\)] + C
= 2x tan-1 x + 2 log (1 + x2)–\(\frac{1}{2}\) + C
= 2x tan-1 x + 2 [- \(\frac{1}{2}\) log (1 + x2)] + C
= 2x tan-1 x – log (1 + x2) + C

Direction (23 – 24): Choose the correct answer in the given question.

Question 23.
∫ x2 ex3 dx equals
(A) \(\frac{1}{3}\) ex3 + C
(B) \(\frac{1}{3}\) ex2 + C
(C) \(\frac{1}{2}\) ex3 + C
(D) \(\frac{1}{2}\) ex2 + C
Sol.
Let I = ∫ x2 ex3 dx
Also, let x3 = t
⇒ 3x2 dx = dt
⇒ I = \(\frac{1}{3}\) ∫ et dt
= \(\frac{1}{3}\) (et) + C
= \(\frac{1}{3}\) ex3 + C
Hence, the correct answer is (A).

Question 24.
∫ ex sec x (1 + tan x) dx equals
(A) ex cos x + C
(B) ex sec x + C
(C) ex sin x + C
(D) ex tan x + C
Sol.
∫ ex secx(1 + tan x) dx
Let I = ∫ ex sec x (1 + tan x) dx
= ∫ ex (sec x + sec x tan x) dx
Also, let sec x = f(x). sec x tan x = f’(x)
We know that, ∫ ex {f(x) + f’(x)}dr = ex f(x) + C
∴ I = ex sec x + C
Hence, the correct answer is (B). Textbook Exercise Questions and Answers.

PSEB 9th Class SST Solutions Economics Chapter 2 ਮਨੁੱਖੀ ਸੰਸਾਧਨ

Punjab State Board PSEB 9th Class Social Science Book Solutions Economics Chapter 2 ਮਨੁੱਖੀ ਸੰਸਾਧਨ Textbook Exercise Questions and Answers.

PSEB Solutions for Class 9 Social Science Economics Chapter 2 ਮਨੁੱਖੀ ਸੰਸਾਧਨ

Social Science Guide for Class 9 PSEB ਮਨੁੱਖੀ ਸੰਸਾਧਨ Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਖਾਲੀ ਸਥਾਨ ਭਰੋ

ਪ੍ਰਸ਼ਨ 1.
ਭਾਰਤ ਦਾ ਦੁਨੀਆ ਵਿੱਚ ਜਨਸੰਖਿਆ ਦੇ ਆਕਾਰ ਵਜੋਂ ………… ਸਥਾਨ ਹੈ ।
ਉੱਤਰ-
ਦੂਜਾ,

ਪ੍ਰਸ਼ਨ 2.
ਅਨਪੜ ਲੋਕ ਸਮਾਜ ਲਈ ਪਰਿਸੰਪਤੀ ਦੀ ਬਜਾਏ ………….. ਬਣਦੇ ਹਨ ।
ਉੱਤਰ-
ਦਾਇਤਵ,

ਪ੍ਰਸ਼ਨ 3.
ਦੇਸ਼ ਦੀ ਜਨਸੰਖਿਆ ਦਾ ਆਕਾਰ, ਇਸ ਦੀ ਕੁਸ਼ਲਤਾ ਵਿੱਦਿਅਕ ਗੁਣ, ਉਤਪਾਦਕਤਾ ਆਦਿ ………………………….. ਕਹਾਉਂਦੇ ਹਨ ।
ਉੱਤਰ-
ਮਨੁੱਖੀ ਸਾਧਨ,

ਪ੍ਰਸ਼ਨ 4.
………… ਖੇਤਰ ਵਿੱਚ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਉਤਪਾਦਨ ਕੀਤਾ ਜਾਂਦਾ ਹੈ ।
ਉੱਤਰ-
ਮੁੱਢਲੇ,

ਪ੍ਰਸ਼ਨ 5.
………… ਕਿਰਿਆਵਾਂ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ ਵਿੱਚ ਸਹਾਇਤਾ ਕਰਦੀਆਂ ਹਨ ।
ਉੱਤਰ-
ਆਰਥਿਕ ।

(ਅ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਖੇਤੀਬਾੜੀ ਅਰਥਵਿਵਸਥਾ ਕਿਸ ਖੇਤਰ ਦੀ ਉਦਾਹਰਣ ਹੈ ?
(a) ਮੁੱਢਲਾ
(b) ਸੇਵਾ
(c) ਗੌਣ ।
ਉੱਤਰ-
(a) ਮੁੱਢਲਾ

ਪ੍ਰਸ਼ਨ 2.
ਖੇਤੀਬਾੜੀ ਖੇਤਰ ਵਿੱਚ 5 ਤੋਂ 7 ਮਹੀਨੇ ਬੇਰੁਜ਼ਗਾਰ ਰਹਿੰਦੇ ਹਨ । ਇਸ ਬੇਰੁਜ਼ਗਾਰੀ ਨੂੰ ਕੀ ਕਹਿੰਦੇ ਹਨ ? |
(a) ਛੁਪੀ ਬੇਰੁਜ਼ਗਾਰੀ
(b) ਮੌਸਮੀ ਬੇਰੁਜ਼ਗਾਰੀ
(c) ਪੜੀ ਲਿਖੀ ਬੇਰੁਜ਼ਗਾਰੀ ।
ਉੱਤਰ-
(b) ਮੌਸਮੀ ਬੇਰੁਜ਼ਗਾਰੀ

ਪ੍ਰਸ਼ਨ 3.
ਭਾਰਤ ਵਿੱਚ ਜਨਸੰਖਿਆ ਦੀ ਕਾਰਜਸ਼ੀਲਤਾ ਉਮਰ ਹੱਦ ਕੀ ਹੈ ?
(a) 15 ਸਾਲ ਤੋਂ 59 ਸਾਲ ਤੱਕ’
(b) 18 ਸਾਲ ਤੋਂ 58 ਸਾਲ ਤੱਕ
(c) 16 ਸਾਲ ਤੋਂ 60 ਸਾਲ ਤੱਕ ।
ਉੱਤਰ-
(a) 15 ਸਾਲ ਤੋਂ 59 ਸਾਲ ਤੱਕ’

ਪ੍ਰਸ਼ਨ 4.
2011 ਦੀ ਜਨਗਨਣਾ ਅਨੁਸਾਰ ਭਾਰਤ ਦੀ ਜਨਸੰਖਿਆ ……….. ਹੈ ।
(a) 1210.19 ਮਿਲੀਅਨ
(b) 130 ਮਿਲੀਅਨ
(c) 121.19 ਮਿਲੀਅਨ ।
ਉੱਤਰ-
(a) 1210.19 ਮਿਲੀਅਨ

(ਇ) ਸਹੀ/ਗਲਤ-

ਪ੍ਰਸ਼ਨ 1.
ਇੱਕ ਹਿਣੀ ਦਾ ਆਪਣੇ ਘਰ ਵਿਚ ਕੰਮ ਕਰਨਾ ਇਕ ਆਰਥਿਕ ਕਿਰਿਆ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 2.
ਸ਼ਹਿਰਾਂ ਵਿੱਚ ਜ਼ਿਆਦਾ ਛੁਪੀ ਹੋਈ ਬੇਰੁਜ਼ਗਾਰੀ ਹੁੰਦੀ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 3.
ਮਨੁੱਖੀ ਪੂੰਜੀ ਵਿਚ ਨਿਵੇਸ਼ ਕਰਨ ਨਾਲ ਦੇਸ਼ ਵਿਕਸਿਤ ਹੁੰਦਾ ਹੈ ।
ਉੱਤਰ-
ਸਹੀ,

ਪ੍ਰਸ਼ਨ 4.
ਅਰਥਵਿਵਸਥਾ ਦੇ ਵਿਕਾਸ ਲਈ ਇੱਕ ਦੇਸ਼ ਦੀ ਜਨਸੰਖਿਆ ਦਾ ਸਿਹਤਮੰਦ ਹੋਣਾ ਜ਼ਰੂਰੀ ਹੈ ।
ਉੱਤਰ-
ਸਹੀ,

ਪ੍ਰਸ਼ਨ 5.
ਸਾਲ 1951 ਤੋਂ ਲੈ ਕੇ ਸਾਲ 2011 ਤੱਕ ਭਾਰਤ ਦੀ ਸਾਖ਼ਰਤਾ ਦਰ ਵਿਚ ਵਾਧਾ ਹੋਇਆ ਹੈ ।
ਉੱਤਰ-
ਸਹੀ ।

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦੋ ਕੁਦਰਤੀ ਸਾਧਨਾਂ ਦੇ ਨਾਂ ਦੱਸੋ ।
ਉੱਤਰ-
ਦੋ ਕੁਦਰਤੀ ਸਾਧਨ ਹੇਠ ਲਿਖੇ ਹਨ-

  • ਹਵਾ
  • ਖਣਿਜ |

ਪ੍ਰਸ਼ਨ 2.
ਜਰਮਨੀ ਅਤੇ ਜਾਪਾਨ ਜਿਹੇ ਦੇਸ਼ਾਂ ਨੇ ਤੇਜ਼ੀ ਨਾਲ ਆਰਥਿਕ ਵਿਕਾਸ ਕਿਵੇਂ ਕੀਤਾ ?
ਉੱਤਰ-
ਜਰਮਨੀ ਅਤੇ ਜਾਪਾਨ ਵਰਗੇ ਦੇਸ਼ਾਂ ਨੇ ਮਨੁੱਖੀ ਪੂੰਜੀ ਨਿਰਮਾਣ ਵਿੱਚ ਨਿਵੇਸ਼ ਕਰਕੇ, ਤੇਜ਼ ਆਰਥਿਕ ਵਿਕਾਸ ਕੀਤਾ ਹੈ ।

ਪਸ਼ਨ 3.
ਆਰਥਿਕ ਕਿਰਿਆਵਾਂ ਕੀ ਹਨ ?
ਉੱਤਰ-
ਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹਨ ਜੋ ਧਨ ਕਮਾਉਣ ਦੇ ਉਦੇਸ਼ ਨਾਲ ਕੀਤੀਆਂ ਜਾਂਦੀਆਂ ਹਨ ।

ਪ੍ਰਸ਼ਨ 4.
ਗੁਰਪ੍ਰੀਤ ਅਤੇ ਮਨਦੀਪ ਦੁਆਰਾ ਕੀਤੀਆਂ ਗਈਆਂ ਦੋ ਆਰਥਿਕ ਕਿਰਿਆਵਾਂ ਕਿਹੜੀਆਂ ਹਨ ?
ਉੱਤਰ-
ਗੁਰਪ੍ਰੀਤ ਖੇਤ ਵਿਚ ਕੰਮ ਕਰਦਾ ਹੈ ਅਤੇ ਮਨਦੀਪ ਨੂੰ ਇਕ ਨਿਜੀ ਕੰਪਨੀ ਵਿਚ ਰੁਜ਼ਗਾਰ ਮਿਲ ਗਿਆ ਹੈ ।

ਪ੍ਰਸ਼ਨ 5.
ਗੌਣ ਖੇਤਰ ਦੀਆਂ ਦੋ ਉਦਾਹਰਣਾਂ ਲਿਖੋ ।
ਉੱਤਰ-
ਗੌਣ ਖੇਤਰ ਦੇ ਦੋ ਉਦਾਹਰਨ ਹੇਠ ਲਿਖੇ ਹਨ –

  1. ਖੰਡ ਦਾ ਗੰਨੇ ਤੋਂ ਨਿਰਮਾਣ ।
  2. ਕਪਾਹ ਤੋਂ ਕੱਪੜੇ ਦਾ ਨਿਰਮਾਣ ।

ਪ੍ਰਸ਼ਨ 6.
ਗੈਰ-ਆਰਥਿਕ ਕਿਰਿਆਵਾਂ ਕਿਹੜੀਆਂ ਹਨ ?
ਉੱਤਰ-
ਗੈਰ-ਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹਨ ਜੋ ਧਨ ਕਮਾਉਣ ਦੇ ਉਦੇਸ਼ ਨਾਲ ਨਹੀਂ ਕੀਤੀਆਂ ਜਾਂਦੀਆਂ ਹਨ ।

ਪ੍ਰਸ਼ਨ 7.
ਜਨਸੰਖਿਆ ਦੀ ਗੁਣਵੱਤਾ ਦੇ ਦੋ ਨਿਰਧਾਰਕਾਂ ਦੇ ਨਾਂ ਲਿਖੋ ।
ਉੱਤਰ-

  • ਚੰਗੀ ਸਿੱਖਿਆ
  • ਲੋਕਾਂ ਦੀ ਸਿਹਤ ॥

ਪ੍ਰਸ਼ਨ 8.
ਸਭ ਤੋਂ ਵੱਧ ਸਾਖ਼ਰਤਾ ਵਾਲੇ ਰਾਜ ਦਾ ਨਾਂ ਦੱਸੋ ।
ਉੱਤਰ-
ਕੇਰਲਾ ।

ਪ੍ਰਸ਼ਨ 9.
6 ਤੋਂ 14 ਸਾਲ ਦੀ ਉਮਰ ਵਰਗ ਦੇ ਸਾਰੇ ਬੱਚਿਆਂ ਨੂੰ ਐਲੀਮੈਂਟਰੀ ਸਿੱਖਿਆ ਪ੍ਰਦਾਨ ਕਰਨ ਲਈ ਚੁੱਕੇ ਗਏ ਕਦਮ ਦਾ ਨਾਂ ਦੱਸੋ।
ਉੱਤਰ-
ਸਰਵ ਸਿੱਖਿਆ ਅਭਿਆਨ ।

ਪ੍ਰਸ਼ਨ 10.
ਭਾਰਤ ਵਿੱਚ ਜਨਸੰਖਿਆ ਦੀ ਕਾਰਜਸ਼ੀਲਤਾ ਉਮਰ ਹੱਦ ਕੀ ਹੈ ?
ਉੱਤਰ-
15-59 ਸਾਲ ।

ਪ੍ਰਸ਼ਨ 11.
ਭਾਰਤ ਸਰਕਾਰ ਦੁਆਰਾ ਰੋਜ਼ਗਾਰ ਅਵਸਰ ਪ੍ਰਦਾਨ ਕਰਨ ਲਈ ਚਲਾਏ ਗਏ ਦੋ ਪ੍ਰੋਗਰਾਮਾਂ ਦੇ ਨਾਂ ਦੱਸੋ ।
ਉੱਤਰ-

  • ਸਵਰਨ ਜਯੰਤੀ ਗ੍ਰਾਮ ਸਵੈ-ਰੁਜ਼ਗਾਰ ਯੋਜਨਾ ।
  • ਸੰਪੂਰਨ ਗ੍ਰਾਮੀਣ ਰੁਜ਼ਗਾਰ ਯੋਜਨਾ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਨੁੱਖੀ ਸੰਸਾਧਨਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਕਿਸੇ ਦੇਸ਼ ਦੀ ਜਨਸੰਖਿਆ ਦਾ ਉਹ ਭਾਗ ਜੋ ਕੁਸ਼ਲਤਾ, ਸਿੱਖਿਆ ਉਤਪਾਦਕਤਾ ਅਤੇ ਤੰਦਰੁਸਤੀ ਨਾਲ ਸੰਪੰਨ ਹੁੰਦਾ ਹੈ, ਉਸਨੂੰ ਮਨੁੱਖੀ ਸੰਸਾਧਨ ਕਹਿੰਦੇ ਹਨ ।
ਮਨੁੱਖੀ ਸਾਧਨ ਇੱਕ ਮਹੱਤਵਪੂਰਨ ਸਾਧਨ ਹੈ ਕਿਉਂਕਿ ਇਹ ਕੁਦਰਤੀ ਸਾਧਨਾਂ ਨੂੰ ਵਧੇਰੇ ਲਾਭਦਾਇਕ ਬਣਾ ਦਿੰਦਾ ਹੈ । ਇੱਕ ਦੇਸ਼ ਜਿਸ ਵਿੱਚ ਸਿੱਖਿਅਤ ਵਿਅਕਤੀ ਵਧੇਰੇ ਗਿਣਤੀ ਵਿੱਚ ਹੋਣ, ਉਨ੍ਹਾਂ ਦੀ ਉਤਪਾਦਕਤਾ ਵਧੇਰੇ ਹੁੰਦੀ ਹੈ ।

ਪ੍ਰਸ਼ਨ 2.
ਮਨੁੱਖੀ ਸੰਸਾਧਨ ਕਿਸ ਤਰ੍ਹਾਂ ਦੂਜੇ ਸਾਧਨਾਂ ਜਿਵੇਂ ਕਿ ਭੂਮੀ ਅਤੇ ਭੌਤਿਕੀ ਪੁੰਜੀ ਨਾਲੋਂ ਸ੍ਰੇਸ਼ਟ ਹਨ ?
ਉੱਤਰ-
ਮਨੁੱਖੀ ਸਾਧਨ ਹੋਰ ਸਾਧਨਾਂ ਜਿਵੇਂ ਭੂਮੀ ਅਤੇ ਭੌਤਿਕ ਪੂੰਜੀ ਤੋਂ ਇਸ ਲਈ ਉੱਤਮ ਹਨ ਕਿਉਂਕਿ ਇਹ ਹੋਰ ਸਾਧਨ ਸਵੈ ਨਿਯੋਜਿਤ ਨਹੀਂ ਹੋ ਸਕਦੇ । ਮਨੁੱਖੀ ਸਾਧਨ ਹੀ ਇਨ੍ਹਾਂ ਸਾਧਨਾਂ ਦੀ ਵਰਤੋਂ ਕਰਦਾ ਹੈ । ਇਸ ਤਰ੍ਹਾਂ ਵੱਡੀ ਜਨਸੰਖਿਆ ਇੱਕ ਦਾਇਤੱਵ ਨਹੀਂ ਹੈ । ਇਨ੍ਹਾਂ ਨੂੰ ਮਨੁੱਖੀ ਪੂੰਜੀ ਵਿੱਚ ਨਿਵੇਸ਼ ਕਰਕੇ ਸੰਪੱਤੀ ਵਿੱਚ ਬਦਲਿਆ ਜਾ ਸਕਦਾ ਹੈ । ਉਦਾਹਰਨ ਲਈ ਸਿੱਖਿਆ ਅਤੇ ਸਿਹਤ ਤੇ ਕੀਤਾ ਜਾਣ ਵਾਲਾ ਖ਼ਰਚ ਲੋਕਾਂ ਨੂੰ ਸਿੱਖਿਅਤ ਅਤੇ ਸਿਹਤਮੰਦ ਬਣਾਉਂਦਾ ਹੈ।
ਜਿਸ ਨਾਲ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਦੇਸ਼ ਦਾ ਵਿਕਾਸ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 3.
ਆਰਥਿਕ ਅਤੇ ਅਣ-ਆਰਥਿਕ ਕਿਰਿਆਵਾਂ ਵਿੱਚ ਕੀ ਅੰਤਰ ਹੈ ?
ਉੱਤਰ-
ਇਨ੍ਹਾਂ ਵਿੱਚ ਅੰਤਰ ਹੇਠ ਲਿਖੇ ਹਨ-

ਆਰਥਿਕ ਕਿਰਿਆਵਾਂ ਅਣ-ਆਰਥਿਕ ਕਿਰਿਆਵਾਂ
1. ਆਰਥਿਕ ਕਿਰਿਆਵਾਂ ਅਰਥ-ਵਿਵਸਥਾ ਵਿੱਚ ਵਸਤੂਆਂ ਅਤੇ ਸੇਵਾਵਾਂ ਦਾ ਪ੍ਰਵਾਹ ਕਰਦੀਆਂ ਹਨ । 1. ਅਣ-ਆਰਥਿਕ ਕਿਰਿਆਵਾਂ ਨਾਲ ਵਸਤੂਆਂ ਅਤੇ ਸੇਵਾਵਾਂ ਦਾ ਕੋਈ ਪ੍ਰਵਾਹ ਅਰਥ-ਵਿਵਸਥਾ ਵਿੱਚ ਨਹੀਂ ਹੁੰਦਾ ।
2. ਜਦੋਂ ਆਰਥਿਕ ਕਿਰਿਆਵਾਂ ਵਿੱਚ ਵਾਧਾ ਹੁੰਦਾ ਤਾਂ ਇਸਦਾ ਅਰਥ ਹੈ ਅਰਥ-ਵਿਵਸਥਾ ਤਰੱਕੀ ਵਿੱਚ ਹੈ । 2. ਅਣ-ਆਰਥਿਕ ਕਿਰਿਆਵਾਂ ਵਿੱਚ ਹੋਣ ਵਾਲਾ ਕੋਈ ਵੀ ਵਾਧਾ ਅਰਥ-ਵਿਵਸਥਾ ਦੀ ਤਰੱਕੀ ਦਾ ਨਿਰਧਾਰਕ ਨਹੀਂ ਹੈ ।
3. ਆਰਥਿਕ ਕਿਰਿਆਵਾਂ ਨਾਲ ਵਾਸਤਵਿਕ ਅਤੇ ਰਾਸ਼ਟਰੀ ਆਮਦਨ ਵਿੱਚ ਵਾਧਾ ਹੁੰਦਾ ਹੈ । 3. ਅਣ-ਆਰਥਿਕ ਕਿਰਿਆਵਾਂ ਵਿਚੋਂ ਕੋਈ ਰਾਸ਼ਟਰੀ ਆਮਦਨ ਅਤੇ ਵਾਸਤਵਿਕ ਆਮਦਨ ਵਿਚ ਵਾਧਾ ਨਹੀਂ ਹੁੰਦਾ ।

ਪ੍ਰਸ਼ਨ 4.
ਮਨੁੱਖੀ ਪੂੰਜੀ ਨਿਰਮਾਣ ਵਿੱਚ ਸਿੱਖਿਆ ਦੀ ਕੀ ਭੂਮਿਕਾ ਹੈ ?
ਉੱਤਰ-
ਮਨੁੱਖੀ ਪੂੰਜੀ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ –

  • ਸਿੱਖਿਆ ਆਰਥਿਕ ਅਤੇ ਸਮਾਜਿਕ ਵਿਕਾਸ ਦਾ ਮੁੱਖ ਸਾਧਨ ਹੈ ।
  • ਸਿੱਖਿਆ ਵਿਗਿਆਨ ਅਤੇ ਤਕਨੀਕ ਦੇ ਵਿਕਾਸ ਵਿੱਚ ਸਹਾਇਤਾ ਕਰਦੀ ਹੈ ।
  • ਸਿੱਖਿਆ ਮਜ਼ਦੂਰਾਂ ਦੀ ਕਾਰਜ ਕੁਸ਼ਲਤਾ ਨੂੰ ਵਧਾਉਂਦੀ ਹੈ ।
  • ਸਿੱਖਿਆ ਲੋਕਾਂ ਦੀਆਂ ਮਾਨਸਿਕ ਸਮਰਥਾਵਾਂ ਨੂੰ ਵਧਾਉਣ ਵਿੱਚ ਸਹਾਇਤਾ ਕਰਦੀ ਹੈ ।
  • ਸਿੱਖਿਆ ਰਾਸ਼ਟਰੀ ਆਮਦਨ ਨੂੰ ਵਧਾਉਂਦੀ ਹੈ । ਕੁਦਰਤੀ ਗੁਣਵੱਤਾ ਨੂੰ ਵਧਾਉਂਦੀ ਹੈ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਵਿੱਚ ਵਾਧਾ ਕਰਦੀ ਹੈ ।

ਪ੍ਰਸ਼ਨ 5.
ਭਾਰਤ ਸਰਕਾਰ ਦੁਆਰਾ ਸਿੱਖਿਆ ਦੇ ਪਸਾਰ ਲਈ ਕੀ ਕਦਮ ਚੁੱਕੇ ਹਨ ?
ਉੱਤਰ-
ਭਾਰਤ-ਸਰਕਾਰ ਨੇ ਹੇਠ ਲਿਖੇ ਕਦਮ ਉਠਾਏ ਹਨ-

  1. ਸਿੱਖਿਆ ਸੰਸਥਾਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ।
  2. ਪ੍ਰਾਇਮਰੀ ਸਕੂਲਾਂ ਨੂੰ ਲਗਪਗ 5,00,000 ਪਿੰਡਾਂ ਵਿੱਚ ਖੋਲ੍ਹਿਆ ਗਿਆ ਹੈ ।
  3. ‘ਸਰਵ-ਸਿੱਖਿਆ ਅਭਿਆਨ’ ਸਾਰਿਆਂ ਨੂੰ ਲਾਜ਼ਮੀ ਸਿੱਖਿਆ ਪ੍ਰਦਾਨ ਕਰਵਾਉਣ ਦੀ ਸਿਫ਼ਾਰਿਸ਼ ਕਰਦੀ ਹੈ ਜਿਹੜੀ 6-14 ਸਾਲ ਦੇ ਸਾਰੇ ਬੱਚਿਆਂ ਨੂੰ ਲਾਜ਼ਮੀ ਸਿੱਖਿਆ ਦਿੰਦੀ ਹੈ ।
  4. ਬੱਚਿਆਂ ਦੇ ਪੌਸ਼ਟਿਕ ਪੱਧਰ ਨੂੰ ਵਧਾਉਣ ਦੇ ਲਈ ਮਿਡ-ਡੇ-ਮੀਲ’ (ਯੋਜਨਾ ਸ਼ੁਰੂ ਕੀਤੀ ਗਈ ਹੈ ।
  5. ਸਾਰੇ ਜ਼ਿਲ੍ਹਿਆਂ ਵਿੱਚ ਨਵੋਦਯ ਵਿਦਿਆਲਿਆ ਖੋਲ੍ਹੇ ਗਏ ਹਨ ।

ਪ੍ਰਸ਼ਨ 6.
ਬੇਰੁਜ਼ਗਾਰੀ ਸ਼ਬਦ ਦੀ ਵਿਆਖਿਆ ਕਰੋ । ਦੇਸ਼ ਦੀ ਬੇਰੁਜ਼ਗਾਰੀ ਦਰ ਪਤਾ ਲਗਾਉਣ ਲੱਗੇ ਕਿਹੜੇ ਵਰਗ ਦੇ ਲੋਕਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ?
ਉੱਤਰ-
ਬੇਰੁਜ਼ਗਾਰੀ ਉਹ ਸਥਿਤੀ ਹੈ ਜਿਸ ਵਿੱਚ ਉਹ ਵਿਅਕਤੀ ਜਿਹੜੇ ਪ੍ਰਚਲਿਤ ਮਜ਼ਦੂਰੀ ਦੀ ਦਰ ‘ਤੇ ਕੰਮ ਕਰਨ ਨੂੰ ਤਿਆਰ ਹੁੰਦੇ ਹਨ ਪਰ ਉਨ੍ਹਾਂ ਨੂੰ ਕੰਮ ਨਹੀਂ ਮਿਲਦਾ ਹੈ । ਕਿਸੇ ਦੇਸ਼ ਵਿੱਚ ਕਾਰਜਸ਼ੀਲ ਜਨ-ਸੰਖਿਆ ਉਹ ਜਨਸੰਖਿਆ ਹੁੰਦੀ ਹੈ ਜਿਹੜੀ 15-59 ਸਾਲ ਦੀ ਉਮਰ ਦੇ ਵਿਚਕਾਰ ਹੁੰਦੀ ਹੈ । 15 ਤੋਂ ਘੱਟ ਉਮਰ ਦੇ ਬੱਚਿਆਂ ਅਤੇ 59 ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਜੇਕਰ ਕੰਮ ਲੱਭਦੇ ਵੀ ਹਨ ਤਾਂ ਉਨ੍ਹਾਂ ਨੂੰ ਬੇਰੁਜ਼ਗਾਰ ਨਹੀਂ ਕਿਹਾ ਜਾਂਦਾ ।

ਪ੍ਰਸ਼ਨ 7.
ਭਾਰਤ ਵਿੱਚ ਬੇਰੁਜ਼ਗਾਰੀ ਦੇ ਦੋ ਕਾਰਨ ਦੱਸੋ ।
ਉੱਤਰ-
ਕਾਰਨ (Causes)

  1. ਜਨ-ਸੰਖਿਆ ਵਿੱਚ ਵਾਧਾ (Increase in Population)-ਭਾਰਤ ਵਿੱਚ ਬੇਰੁਜ਼ਗਾਰੀ ਦਾ ਮੁੱਖ ਕਾਰਨ ਜਨਸੰਖਿਆ ਵਿੱਚ ਹੋਣ ਵਾਲਾ ਵਾਧਾ ਹੈ ।ਜਨਸੰਖਿਆ ਦੇ ਵੱਧਣ ਦੇ ਕਾਰਨ ਦੇਸ਼ ਦੀ ਸੰਪਤੀ ਦਾ ਇੱਕ ਵੱਡਾ ਹਿੱਸਾ ਇਸ ਜਨਸੰਖਿਆ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਖ਼ਰਚ ਹੋ ਜਾਂਦਾ ਹੈ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਦੇ ਲਈ ਘੱਟ ਸਾਧਨ ਬਚਦੇ ਹਨ ।
  2. ਦੋਸ਼ਪੂਰਨ ਸਿੱਖਿਆ ਪ੍ਰਣਾਲੀ (Defected Education System)-ਸਰਕਾਰ ਨੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਕਈ ਕਾਲਜਾਂ ਅਤੇ ਸਕੂਲਾਂ ਦੀ ਸਥਾਪਨਾ ਕੀਤੀ ਹੈ ਜਿਸ ਵਿੱਚ ਅੱਜ ਕਰੋੜਾਂ ਵਿਦਿਆਰਥੀ ਸਿੱਖਿਆ ਗ੍ਰਹਿਣ ਕਰ ਰਹੇ ਹਨ । ਪਰੰਤੂ ਉਨ੍ਹਾਂ ਨੂੰ ਰੋਜ਼ਗਾਰ ਨਹੀਂ ਮਿਲਦਾ, ਜਿਸਦਾ ਮੁੱਖ ਕਾਰਨ ਦੋਸ਼ਪੂਰਨ ਸਿੱਖਿਆ ਪ੍ਰਣਾਲੀ ਦਾ ਹੋਣਾ ਹੈ ।

ਪ੍ਰਸ਼ਨ 8.
ਛੁਪੀ ਬੇਰੁਜ਼ਗਾਰੀ ਅਤੇ ਮੌਸਮੀ ਬੇਰੁਜ਼ਗਾਰੀ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ –

ਛੁਪੀ ਬੇਰੁਜ਼ਗਾਰੀ , ਮੌਸਮੀ ਬੇਰੁਜ਼ਗਾਰੀ
1. ਇਹ ਬੇਰੁਜ਼ਗਾਰੀ ਦੀ ਉਹ ਕਿਸਮ ਹੈ ਜਿਸ ਵਿੱਚ ਮਜ਼ਦੂਰ ਕੰਮ ਕਰਦੇ ਹੋਏ ਪ੍ਰਤੀਤ ਹੁੰਦੇ ਹਨ ਪਰ ਉਹ ਅਸਲ ਵਿੱਚ ਹੁੰਦੇ ਨਹੀਂ ਹਨ । 1. ਇਹ ਬੇਰੁਜ਼ਗਾਰੀ ਦੀ ਉਹ ਕਿਸਮ ਹੈ ਜਿਸ ਵਿੱਚ ਮਜ਼ਦੂਰ ਕੁੱਝ ਵਿਸ਼ੇਸ਼ ਮੌਸਮ ਵਿੱਚ ਹੀ ਕੰਮ ਪ੍ਰਾਪਤ ਕਰਦੇ ਹਨ ।
2. ਇਹ ਆਮ ਤੌਰ ‘ਤੇ ਖੇਤੀ ਖੇਤਰ ਵਿੱਚ ਪਾਈ ਜਾਂਦੀ ਹੈ । 2. ਇਹ ਆਮ ਤੌਰ ‘ਤੇ ਖੇਤੀ ਸੰਬੰਧੀ ਉਦਯੋਗਾਂ ਵਿੱਚ ਪਾਈ ਜਾਂਦੀ ਹੈ |
3. ਇਹ ਆਮ ਤੌਰ ‘ਤੇ ਗ੍ਰਾਮੀਣ ਖੇਤਰਾਂ ਵਿੱਚ ਪਾਈ  ਜਾਂਦੀ ਹੈ । 3. ਇਹ ਗ੍ਰਾਮੀਣ ਅਤੇ ਸ਼ਹਿਰੀ ਦੋਵੇਂ ਤਰ੍ਹਾਂ ਦੇ ਖੇਤਰਾਂ ਵਿੱਚ ਪਾਈ ਜਾਂਦੀ ਹੈ ।

ਪਸ਼ਨ 9.
ਸ਼ਹਿਰੀ ਖੇਤਰ ਵਿੱਚ ਪੜੀ ਲਿਖੀ ਬੇਰੁਜ਼ਗਾਰੀ ਤੇਜ਼ੀ ਨਾਲ ਕਿਉਂ ਵੱਧਦੀ ਜਾ ਰਹੀ ਹੈ ?
ਉੱਤਰ-
ਪੜੀ ਲਿਖੀ ਬੇਰੁਜ਼ਗਾਰੀ ਸ਼ਹਿਰੀ ਬੇਰੁਜ਼ਗਾਰੀ ਦਾ ਉਦਾਹਰਣ ਹੈ । ਇਹ ਸ਼ਹਿਰੀ ਖੇਤਰਾਂ ਵਿੱਚ ਗਾਮੀ ਲੋਕਾਂ ਦੀ ਤੁਲਨਾ ਵਿੱਚ ਜ਼ਿਆਦਾ ਪਾਈ ਜਾਂਦੀ ਹੈ |
ਸ਼ਹਿਰਾਂ ਵਿੱਚ ਤੇਜ਼ ਗਤੀ ਦੇ ਨਾਲ ਖੁੱਲ੍ਹਣ ਵਾਲੇ ਸਕੂਲ ਅਤੇ ਸਿੱਖਿਅਕ ਸੰਸਥਾਨਾਂ ਨੇ ਸਿੱਖਿਅਤ ਬੇਰੁਜ਼ਗਾਰੀ ਨੂੰ ਵਧਾਇਆ ਕਿਉਂਕਿ ਰੁਜ਼ਗਾਰ ਦਾ ਪੱਧਰ ਇੰਨਾ ਨਹੀਂ ਵਧਿਆ ਹੈ ਜਿੰਨੀ ਸਕੂਲਾਂ ਦੀ ਗਿਣਤੀ ਵਧੀ ਹੈ ।

ਪ੍ਰਸ਼ਨ 10.
ਬੇਰੁਜ਼ਗਾਰ ਲੋਕ ਸਮਾਜ ਲਈ ਪਰਿਸੰਪਤੀ ਦੀ ਬਜਾਏ ਦੇਣਦਾਰੀ ਬਣ ਜਾਂਦੇ ਹਨ । ਸਪੱਸ਼ਟ ਕਰੋ ।
ਉੱਤਰ-
ਬੇਰੁਜ਼ਗਾਰ ਵਿਅਕਤੀ ਇੱਕ ਦੇਸ਼ ਦੇ ਲਈ ਸੰਪੱਤੀ ਦੇ ਸਥਾਨ ‘ਤੇ ਦਾਇਤੱਵ ਹੁੰਦਾ ਹੈ ਕਿਉਂਕਿ ਇਸ ਨਾਲ ਮਨੁੱਖੀ ਸ਼ਕਤੀ ਸਾਧਨਾਂ ਦੀ ਦੁਰਵਰਤੋਂ ਹੁੰਦੀ ਹੈ ।ਬੇਰੁਜ਼ਗਾਰੀ ਗ਼ਰੀਬੀ ਨੂੰ ਵਧਾਉਂਦੀ ਹੈ । ਇਸ ਨਾਲ ਨਿਰਾਸ਼ਾ ਦੀ ਸਥਿਤੀ ਪੈਦਾ ਹੁੰਦੀ ਹੈ । ਬੇਰੁਜ਼ਗਾਰ ਲੋਕ ਕਾਰਜਸ਼ੀਲ ਜਨਸੰਖਿਆ ‘ਤੇ ਨਿਰਭਰ ਰਹਿੰਦੇ ਹਨ।

ਪ੍ਰਸ਼ਨ 11.
ਅਨਪੜ੍ਹਤਾ ਅਤੇ ਸਿਹਤ ਪੱਖੋਂ ਕਮਜ਼ੋਰ ਲੋਕ ਅਰਥਵਿਵਸਥਾ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਜਨਸੰਖਿਆ ਦੀ ਗੁਣਵੱਤਾ ਕਿਸੇ ਦੇਸ਼ ਦੇ ਵਾਧੇ ਦਾ ਨਿਰਧਾਰਨ ਕਰਦੀ ਹੈ । ਸਿੱਖਿਅਤ ਜਨਸੰਖਿਆ ਦੇਸ਼ ਦੇ ਲਈ ਸੰਪੱਤੀ ਹੁੰਦੀ ਹੈ ਅਤੇ ਗੈਰ-ਸਿਹਤਮੰਦ ਲੋਕ ਅਰਥਵਿਵਸਥਾ ਦੇ ਲਈ ਦਾਇਤੱਵ ਹੁੰਦਾ ਹੈ । ਕਿਸੇ ਦੇਸ਼ ਦੇ ਵਾਧੇ ਦੇ ਲਈ ਸਿੱਖਿਅਤ ਜਨਸੰਖਿਆ ਇੱਕ ਮਹੱਤਵਪੂਰਨ ਆਗਤ ਹੈ । ਇਹ ਆਧੁਨਿਕੀਕਰਨ ਅਤੇ ਸਮਰੱਥਾ ਨੂੰ ਵਧਾਉਂਦਾ ਹੈ । ਸਿੱਖਿਅਤ ਵਿਅਕਤੀ ਨਾ ਸਿਰਫ਼ ਆਪਣੇ ਵਿਅਕਤੀਗਤ ਵਾਧੇ ਨੂੰ ਵਧਾਉਂਦਾ ਹੈ ਬਲਕਿ ਸਮੁਦਾਇ ਦਾ ਵੀ ਵਾਧਾ ਵਧਾਉਂਦਾ ਹੈ ਜਦਕਿ ਦੂਸਰੇ ਪਾਸੇ ਗ਼ੈਰ-ਤੰਦਰੁਸਤੀ ਇਸ ਤਰ੍ਹਾਂ ਦੀ ਸਥਿਤੀ ਹੈ, ਜਿਸ ਵਿੱਚ ਲੋਕ ਸਰੀਰਿਕ ਅਤੇ ਬੌਧਿਕ ਤੌਰ ‘ਤੇ ਠੀਕ ਨਹੀਂ ਹੁੰਦੇ ਹਨ ।

ਕੁੱਝ ਹੋਰ ਪਾਠਕ੍ਰਮ ਪ੍ਰਸ਼ਨ
ਕਿਰਿਆ ਕਲਾਪ-1

ਆਪਣੇ ਆਸ-ਪਾਸ ਦੇ ਪਿੰਡ ਅਤੇ ਬਸਤੀ ਵਿੱਚ ਜਾਓ ਅਤੇ ਹੇਠ ਲਿਖਿਆਂ ਦੀ ਜਾਂਚ ਕਰੋ –
(i) ਵਿਭਿੰਨ ਵਰਗਾਂ ਦੀਆਂ ਔਰਤਾਂ ਆਪਣੇ ਘਰ ਵਿੱਚ ਕੰਮ ਕਰਦੀਆਂ ਹਨ ਜਾਂ ਕੰਮ ਦੇ ਲਈ ਬਾਹਰ ਜਾਂਦੀਆਂ ਹਨ ?
(ii) ਉਨ੍ਹਾਂ ਦਾ ਕੰਮ ਆਰਥਿਕ ਕਿਰਿਆ ਹੈ ਜਾਂ ਗੈਰ-ਆਰਥਿਕ ਕਿਰਿਆ ਹੈ ।
(iii) ਆਰਥਿਕ ਅਤੇ ਗੈਰ-ਆਰਥਿਕ ਕਿਰਿਆ ਦੇ ਦੋ-ਦੋ ਉਦਾਹਰਨ ਦਿਓ ।
(iv) ਤੁਹਾਡੀ ਮਾਤਾ ਜੀ ਦੁਆਰਾ ਕੀਤਾ ਗਿਆ ਕੰਮ ਆਰਥਿਕ ਕਿਰਿਆ ਹੈ ਜਾਂ ਗ਼ੈਰ-ਆਰਥਿਕ ਕਿਰਿਆ ਹੈ ।
ਉੱਤਰ –
(i) ਮੇਰੇ ਪਿੰਡ ਵਿੱਚ ਜ਼ਿਆਦਾਤਰ ਔਰਤਾਂ ਆਪਣੇ ਘਰਾਂ ਵਿੱਚ ਹੀ ਕੰਮ ਕਰਦੀਆਂ ਹਨ । ਕੁੱਝ ਔਰਤਾਂ ਬਾਹਰ ਕੰਮ ਕਰਨ ਲਈ ਵੀ ਜਾਂਦੀਆਂ ਹਨ, ਜੋ ਦਫ਼ਤਰਾਂ ਵਿੱਚ, ਦੁਸਰੇ ਘਰਾਂ ਵਿੱਚ ਸਾਫ਼-ਸਫ਼ਾਈ ਦੇ ਲਈ ਵੀ ਜਾਂਦੀਆਂ ਹਨ ।
(ii) ਜਿਹੜੀਆਂ ਔਰਤਾਂ ਆਪਣੇ ਘਰਾਂ ਵਿੱਚ ਘਰੇਲੂ ਕੰਮ ਕਰ ਰਹੀਆਂ ਹਨ । ਜਿਵੇਂ-ਖਾਣਾ ਬਣਾਉਣਾ, ਸਾਫ਼-ਸਫਾਈ ਕਰਨਾ, ਬੱਚਿਆਂ ਦੀ ਦੇਖ-ਭਾਲ ਕਰਨਾ,
ਪਸ਼ੂਆਂ ਨੂੰ ਚਾਰਾ ਪਾਉਣਾ ਆਦਿ ਸਾਰੀਆਂ ਕਿਰਿਆਵਾਂ ਗ਼ੈਰ-ਆਰਥਿਕ ਕਿਰਿਆਵਾਂ ਹੀ ਹਨ । ਦੂਸਰੇ ਪਾਸੇ ਜਿਹੜੀਆਂ ਔਰਤਾਂ ਦਫ਼ਤਰਾਂ ਵਿੱਚ ਕੰਮ ਕਰ ਰਹੀਆਂ ਹਨ ਅਤੇ ਦੂਸਰਿਆਂ ਦੇ ਘਰਾਂ ਵਿੱਚ ਕੰਮ ਕਰ ਰਹੀਆਂ ਹਨ, ਉਹ ਕਿਰਿਆਂਵਾਂ ਆਰਥਿਕ ਕਿਰਿਆਵਾਂ ਹਨ ।
(iii) ਆਰਥਿਕ ਕਿਰਿਆ ਦੇ ਉਦਾਹਰਨ-

  • ਰਾਜ ਦੁਆਰਾ ਇੱਕ ਬਹੁ-ਰਾਸ਼ਟਰੀ ਕੰਪਨੀ ਵਿੱਚ ਕੰਮ ਕਰਨਾ ।
  • ਡਾਕਟਰ ਦੁਆਰਾ ਹਸਪਤਾਲ ਵਿੱਚ ਰੋਗੀਆਂ ਦੀ ਦੇਖ-ਭਾਲ ਕਰਨਾ ।

ਗੈਰ-ਆਰਥਿਕ ਕਿਰਿਆ ਦੇ ਉਦਾਹਰਨ-

  • ਹਿਣੀ ਦੁਆਰਾ ਕੀਤਾ ਗਿਆ ਘਰੇਲੂ ਕੰਮ ।
  • ਇੱਕ ਅਧਿਆਪਕ ਦੁਆਰਾ ਆਪਣੇ ਬੱਚਿਆਂ ਨੂੰ ਘਰ ਵਿੱਚ ਪੜ੍ਹਾਉਣਾ ।
  • ਮੇਰੇ ਮਾਤਾ ਜੀ ਇੱਕ ਅਧਿਆਪਕ ਹਨ । ਉਨ੍ਹਾਂ ਦਾ ਕੰਮ ਆਰਥਿਕ ਕਿਰਿਆ ਵਿੱਚ ਮੰਨਿਆ ਜਾਂਦਾ ਹੈ ।

ਕਿਰਿਆ ਕਲਾਪ-2
PSEB 9th Class SST Solutions Economics Chapter 2 ਮਨੁੱਖੀ ਸੰਸਾਧਨ 1

ਗਾਫ਼ ਦਾ ਅਧਿਐਨ ਕਰੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ।
(i) ਕੀ ਸਾਖ਼ਰਤਾ ਦਰ ਸਾਲ 1951 ਤੋਂ 2011 ਤੱਕ ਵਧੀ ਹੈ ?
(ii) ਭਾਰਤ ਵਿੱਚ ਸਾਖ਼ਰਤਾ ਦਰ ਕਿਹੜੇ ਸਾਲ 50% ਤੋਂ ਪਾਰ ਹੋਈ ਹੈ ?
(iii) ਕਿਹੜੇ ਸਾਲ ਵਿੱਚ ਭਾਰਤ ਵਿੱਚ ਸਾਖ਼ਰਤਾ ਦਰ ਸਭ ਤੋਂ ਜ਼ਿਆਦਾ ਹੈ ?
(iv) ਕਿਹੜੇ ਸਾਲ ਵਿੱਚ ਔਰਤਾਂ ਦੀ ਸਾਖ਼ਰਤਾ ਦਰ ਸਭ ਤੋਂ ਜ਼ਿਆਦਾ ਹੈ ?
(v) ਭਾਰਤ ਵਿੱਚ ਮਰਦਾਂ ਦੇ ਬਜਾਏ ਔਰਤਾਂ ਦੀ ਸਾਖ਼ਰਤਾ ਦਰ ਘੱਟ ਕਿਉਂ ਹੈ ? ਆਪਣੇ ਅਧਿਆਪਕ ਦੇ ਨਾਲ ਚਰਚਾ ਕਰੋ ।
ਉੱਤਰ-
(i) ਹਾਂ, ਸਾਲ 1951 ਤੋਂ 2011 ਤੱਕ ਸਾਖਰਤਾ ਦਰ ਲਗਾਤਾਰ ਵਧੀ ਹੈ, ਜੋ ਕਿ ਗਾਫ 2.1 ਤੋਂ ਸਪੱਸ਼ਟ ਹੈ ।
(ii) ਸਾਲ 2001 ਵਿੱਚ ਭਾਰਤ ਵਿੱਚ ਸਾਖ਼ਰਤਾ ਦਰ 50% ਤੋਂ ਪਾਰ ਹੋਈ ਸੀ ।
(iii) ਸਾਲ 2011 ਵਿੱਚ ਭਾਰਤ ਦੀ ਸਾਖ਼ਰਤਾ ਦਰ ਸਭ ਤੋਂ ਜ਼ਿਆਦਾ ਹੈ ।
(iv) ਸਾਲ 2011 ਵਿੱਚ ਔਰਤਾਂ ਦੀ ਸਾਖ਼ਰਤਾ ਦਰ ਸਭ ਤੋਂ ਜ਼ਿਆਦਾ ਹੈ ।
(v) ਭਾਰਤ ਵਿੱਚ ਮਰਦਾਂ ਦੀ ਬਜਾਏ ਔਰਤਾਂ ਦੀ ਸਾਖ਼ਰਤਾ ਦਰ ਇਸ ਲਈ ਘੱਟ ਹੈ ਕਿਉਂਕਿ ਲੋਕ ਲੜਕਿਆਂ ਦੀ ਬਜਾਏ ਲੜਕੀਆਂ ਨੂੰ ਸਕੂਲ ਘੱਟ ਭੇਜਦੇ ਹਨ ।ਲੜਕੀਆਂ ਨੂੰ ਉਹ ਘਰੇਲੂ ਕੰਮਾਂ ਵਿੱਚ ਲਗਾ ਦਿੰਦੇ ਹਨ ।

ਕਿਰਿਆ ਕਲਾਪ-3
ਤਾਲਿਕਾ 2.2. ਭਾਰਤ ਵਿਚ ਸਿਹਤ ਸੇਵਾ ਸਿਹਤ ਸੇਵਾਵਾਂ
PSEB 9th Class SST Solutions Economics Chapter 2 ਮਨੁੱਖੀ ਸੰਸਾਧਨ 2

ਆਓ ਚਰਚਾ ਕਰੀਏ
ਤਾਲਿਕਾ 2.2 ਨੂੰ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
(i) ਸਾਲ 1951 ਤੋਂ 2010 ਤੱਕ ਦਵਾਖਾਨਿਆਂ (ਡਿਸਪੈਂਸਰੀਆਂ) ਅਤੇ ਹਸਪਤਾਲਾਂ ਦੀ ਗਿਣਤੀ ਵਧੀ ਹੈ ।
(ii) ਸਾਲ 2001-2016 ਤੱਕ ਡਾਕਟਰਾਂ ਦੀ ਗਿਣਤੀ ਵਧੀ ਹੈ ।
(iii) ਸਾਲ 1981-2016 ਤੱਕ ਬਿਸਤਰਿਆਂ ਦੀ ਗਿਣਤੀ ਘਟੀ ਹੈ ।
(iv) ਆਪਣੇ ਪਿੰਡ ਦਾ ਜਾਂ ਨੇੜੇ ਦੇ ਦਵਾਖਾਨੇ ਦਾ ਦੌਰਾ ਕਰੋ ਅਤੇ ਪਤਾ ਕਰੋ ਕਿ ਇਨ੍ਹਾਂ ਵਿੱਚ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਜਿਨ੍ਹਾਂ ਦੀ ਜ਼ਰੂਰਤ ਜ਼ਿਆਦਾ ਹੈ ।
ਉੱਤਰ –
(i) ਤਾਲਿਕਾ 2.2 ਵਿੱਚ ਸਪੱਸ਼ਟ ਹੈ ਕਿ ਸਾਲ 1951 ਤੋਂ 2010 ਤਕ ਦਵਾਖ਼ਾਨਿਆਂ ਤੇ ਹਸਪਤਾਲਾਂ ਦੀ ਸੰਖਿਆ ਵਧੀ ਨਹੀਂ ਹੈ ਭਾਵ ਕੁਝ ਸਾਲਾਂ ਵਿੱਚ ਵਧੀ ਹੈ ਅਤੇ ਕੁਝ ਸਾਲਾਂ ਵਿੱਚ ਘੱਟ ਹੋਈ ਹੈ ।
(ii) ਹਾਂ, ਸਾਲ 2001 ਤੋਂ 2016 ਤਕ ਡਾਕਟਰਾਂ ਦੀ ਸੰਖਿਆ ਵਧੀ ਹੈ ।
(iii) ਹਾਂ, ਸਾਲ 1981-2016 ਤੱਕ ਬਿਸਤਰਿਆਂ ਦੀ ਸੰਖਿਆ ਵਧੀ ਹੈ ।
(iv) ਨੇੜੇ ਦੇ ਦਵਾਖ਼ਾਨਿਆਂ ਦਾ ਦੌਰਾ ਕਰਨ ਤੋਂ ਪਤਾ ਲੱਗਿਆ ਹੈ ਕਿ ਉੱਥੇ ਸਟਾਫ ਦੀ ਕਮੀ ਵੀ ਹੈ । ਇੱਥੋਂ ਤਕ ਕਿ ਉੱਥੇ ਡਾਕਟਰ ਵੀ ਉਪਲੱਬਧ ਨਹੀਂ ਸੀ ।
ਸਿਰਫ ਇੱਕ ਫਾਰਮਾਸਿਸਟ ਅਤੇ ਚੌਥੀ ਸ਼੍ਰੇਣੀ ਦੇ ਕਰਮਚਾਰੀ ਸਨ । ਹੋਰ ਸਹੂਲਤਾਂ ਠੀਕ ਸਨ ।

PSEB 9th Class Social Science Guide ਮਨੁੱਖੀ ਸੰਸਾਧਨ Important Questions and Answers

ਵਸਤੂਨਿਸ਼ਠ ਪ੍ਰਸ਼ਨ
I. ਬਹੁ-ਵਿਕਲਪੀ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਸਹੀ ਵਿਕਲਪ ਚੁਣੋ

ਪ੍ਰਸ਼ਨ 1.
ਜਨਸੰਖਿਆ ਅਰਥ-ਵਿਵਸਥਾ ‘ਤੇ ਹੋ ਸਕਦੀ ਹੈ ?
(ਉ) ਦਾਇਤੱਵ
(ਅ) ਪਰਿਸੰਪੱਤੀ
(ਈ) ਉਪਰੋਕਤ ਦੋਨੋਂ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਈ) ਉਪਰੋਕਤ ਦੋਨੋਂ

ਪ੍ਰਸ਼ਨ 2.
ਮਾਨਵ ਪੂੰਜੀ ਨਿਰਮਾਣ ਕਿਸ ਦੇ ਨਿਵੇਸ਼ ਦੇ ਨਾਲ ਹੁੰਦਾ ਹੈ ?
(ਉ) ਸਿੱਖਿਆ
(ਅ) ਚਿਕਿਤਸਾ
(ਈ) ਸਿਖਲਾਈ
(ਸ) ਉਪਰਕੋਤ ਸਾਰੇ ।
ਉੱਤਰ-
(ਸ) ਉਪਰਕੋਤ ਸਾਰੇ ।

ਪ੍ਰਸ਼ਨ 3.
ਭਾਰਤ ਵਿੱਚ ਮਾਨਵ ਪੂੰਜੀ ਨਿਰਮਾਣ ਨੂੰ ਦਰਸਾਉਂਦਾ ਹੈ –
(ਉ) ਹਰੀ ਕ੍ਰਾਂਤੀ
(ਅ) ਸੂਚਨਾ ਤਕਨੀਕੀ ਕਾਂਤੀ
(ਇ) ਉਪਰੋਕਤ ਦੋਵੇਂ
(ਸ) ਮਜ਼ਦੂਰ ਕ੍ਰਾਂਤੀ ।
ਉੱਤਰ-
(ਅ) ਸੂਚਨਾ ਤਕਨੀਕੀ ਕਾਂਤੀ

ਪ੍ਰਸ਼ਨ 4.
ਸ਼ੀਲਾ ਦੁਆਰਾ ਆਪਣੇ ਘਰ ਵਿੱਚ ਖਾਣਾ ਬਣਾਉਣ, ਕੱਪੜੇ ਧੋਣੇ, ਬਰਤਨ ਸਾਫ਼ ਕਰਨਾ ਆਦਿ ਕਿਹੜੀਆਂ ਕਿਹੜੀਆਂ ਕਿਰਿਆਵਾਂ ਹਨ ?
(ਉ) ਆਰਥਿਕ
(ਅ) ਗੈਰ-ਆਰਥਿਕ
(ਈ) ਧਨ ਕਿਰਿਆ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਗੈਰ-ਆਰਥਿਕ

ਪ੍ਰਸ਼ਨ 5.
ਖੇਤੀਬਾੜੀ ਵਣ-ਵਿਗਿਆਨ ਅਤੇ ਪਸ਼ੂਪਾਲਣ ਕਿਹੜੇ ਖੇਤਰ ਦੇ ਅੰਤਰਗਤ ਆਉਂਦੇ ਹਨ ?
(ੳ) ਪ੍ਰਾਥਮਿਕ
(ਅ) ਸੈਕੰਡਰੀ
(ਈ) ਤੀਜੇ
(ਸ) ਉਪਰੋਕਤ ਸਾਰੇ ।
ਉੱਤਰ-
(ੳ) ਪ੍ਰਾਥਮਿਕ

ਪ੍ਰਸ਼ਨ 6.
ਖ਼ਾਣਾਂ ਪੁੱਟਣੀਆਂ ਅਤੇ ਵਿਨਿਰਮਾਣ ਕਿਹੜੇ ਖੇਤਰ ਵਿੱਚ ਆਉਂਦੇ ਹਨ ?
(ਉ) ਸੈਕੰਡਰੀ
(ਅ) ਤੀਜੇ
(ਈ) ਪ੍ਰਾਥਮਿਕ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਸੈਕੰਡਰੀ

ਪ੍ਰਸ਼ਨ 7.
ਵਪਾਰ, ਆਵਾਜਾਈ, ਸੰਚਾਰ ਅਤੇ ਬੈਂਕਿੰਗ ਸੇਵਾਵਾਂ ਆਦਿ ਕਿਹੜੇ ਖੇਤਰ ਵਿੱਚ ਆਉਂਦੀਆਂ ਹਨ ?
(ੳ) ਪ੍ਰਾਥਮਿਕ
(ਅ) ਸੈਕੰਡਰੀ
(ਈ) ਤੀਜਾ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਈ) ਤੀਜਾ

ਪ੍ਰਸ਼ਨ 8.
ਭਾਰਤ ਵਿੱਚ ਜੀਵਨ ਔਸਤ ਉਮਰ ਕਿੰਨੇ ਸਾਲ ਹੈ ?
(ਉ) 66
(ਅ) 70
(ਈ) 55
(ਸ) 75.8.
ਉੱਤਰ-
(ਸ) 75.8.

ਪ੍ਰਸ਼ਨ 9.
ਭਾਰਤ ਵਿੱਚ ਅਸ਼ੋਧਿਤ ਜਨਮ-ਦਰ ਪ੍ਰਤੀ ਹਜ਼ਾਰ ਵਿਅਕਤੀਆਂ ਦੇ ਪਿੱਛੇ ਕਿੰਨੀ ਹੈ ?
(ਉ) 26.1
(ਅ 28.2
(ਈ) 20.4
(ਸ) 35.1.
ਉੱਤਰ-
(ਉ) 26.1

ਪ੍ਰਸ਼ਨ 10.
ਭਾਰਤ ਵਿੱਚ ਮੌਤ-ਦਰ ਪ੍ਰਤੀ ਹਜ਼ਾਰ ਵਿਅਕਤੀਆਂ ਦੇ ਪਿੱਛੇ ਕਿੰਨੀ ਹੈ ?
(ਉ) 9.8
(ਅ) 8.7
(ਈ) 11.9
(ਸ) 25.1.
ਉੱਤਰ-
(ਅ) 8.7

ਪ੍ਰਸ਼ਨ 11.
2001 ਵਿੱਚ ਭਾਰਤ ਵਿੱਚ ਸਾਖ਼ਰਤਾ ਦਰ ਕਿੰਨੇ ਪ੍ਰਤੀਸ਼ਤ ਸੀ ?
(ਉ) 65
(ਅ) 75
(ਇ) 60
(ਸ) 63.
ਉੱਤਰ-
(ਉ) 65

ਪ੍ਰਸ਼ਨ 12.
2001 ਵਿੱਚ ਪੇਂਡੂ ਖੇਤਰ ਵਿੱਚ ਕਿਹੜੀ ਬੇਰੁਜ਼ਗਾਰੀ ਪਾਈ ਜਾਂਦੀ ਹੈ ?
(ਉ) ਮੌਸਮੀ
(ਅ) ਛੁਪੀ ਹੋਈ ਬੇਰੁਜ਼ਗਾਰੀ
(ਈ) ਉਪਰੋਕਤ ਦੋਵੇਂ
(ਸ) ਇੱਛੁਕ ਬੇਰੁਜ਼ਗਾਰੀ ।
ਉੱਤਰ-
(ਈ) ਉਪਰੋਕਤ ਦੋਵੇਂ

ਪ੍ਰਸ਼ਨ 13.
ਸ਼ਹਿਰੀ ਖੇਤਰਾਂ ਵਿੱਚ ਕਿਹੜੀ ਬੇਰੁਜ਼ਗਾਰੀ ਜ਼ਿਆਦਾਤਰ ਪਾਈ ਜਾਂਦੀ ਹੈ ?
(ਉ) ਮੌਸਮੀ
(ਅ) ਇੱਛੁਕ
(ਇ) ਛੁਪੀ ਹੋਈ
(ਸ) ਸਿੱਖਿਅਤ ।
ਉੱਤਰ-
(ਸ) ਸਿੱਖਿਅਤ ।

ਪ੍ਰਸ਼ਨ 14.
ਮਜ਼ਦੂਰਾਂ ਦਾ ਪਿੰਡ ਤੋਂ ਸ਼ਹਿਰਾਂ ਵੱਲ ਕੰਮ ਦੀ ਭਾਲ ਵਿੱਚ ਜਾਣਾ ਕੀ ਕਹਾਉਂਦਾ ਹੈ ?
(ਉ) ਪ੍ਰਵਾਸ ।
(ਅ) ਆਵਾਸ
(ਇ) ਖੋਜ
(ਸ) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
(ਉ) ਪ੍ਰਵਾਸ ।

ਪ੍ਰਸ਼ਨ 15.
ਦੇਸ਼ ਦੀ ਉਤਪਾਦਨ ਸਮਰੱਥਾ ਵਿੱਚ ਵਾਧਾ ਕਿਸਦੇ ਨਿਵੇਸ਼ ਨਾਲ ਹੁੰਦਾ ਹੈ ?
(ੳ) ਭੂਮੀ ਵਿੱਚ ।
(ਅ) ਭੌਤਿਕ ਪੂੰਜੀ ਵਿੱਚ
(ਇ) ਮਨੁੱਖੀ ਪੂੰਜੀ ਵਿੱਚ
(ਸ) ਉਪਰੋਕਤ ਸਾਰਿਆਂ ਵਿੱਚ ।
ਉੱਤਰ-
(ਸ) ਉਪਰੋਕਤ ਸਾਰਿਆਂ ਵਿੱਚ ।

ਪ੍ਰਸ਼ਨ 16.
ਇਨ੍ਹਾਂ ਵਿਚੋਂ ਕੌਣ ਮੁੱਢਲਾ ਖੇਤਰ ਦਾ ਉਦਾਹਰਨ ਹੈ ?
(ੳ) ਖੇਤੀਬਾੜੀ
(ਅ) ਵਟਾਂਦਰਾ
(ਈ) ਸੰਚਾਰ
(ਸ) ਵਿਉਪਾਰ ।
ਉੱਤਰ-
(ੳ) ਖੇਤੀਬਾੜੀ

ਪ੍ਰਸ਼ਨ 17.
ਇਨ੍ਹਾਂ ਵਿਚੋਂ ਕੌਣ ਗੌਣ ਖੇਤਰ ਦਾ ਉਦਾਹਰਨ ਹੈ ?
(ੳ) ਖੇਤੀਬਾੜੀ
(ਅ) ਵਿਨਿਰਮਾਣ
(ਈ) ਸੰਚਾਰ
(ਸ) ਬੈਂਕਿੰਗ ॥
ਉੱਤਰ-
(ਅ) ਵਿਨਿਰਮਾਣ

ਪ੍ਰਸ਼ਨ 18.
ਇਨ੍ਹਾਂ ਵਿਚੋਂ ਕੌਣ ਸੇਵਾ ਖੇਤਰ ਦਾ ਉਦਾਹਰਨ ਹੈ ?
(ੳ) ਖੇਤੀਬਾੜੀ
(ਅ) ਨਿਰਮਾਣ
(प्ट) वैविता
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(प्ट) वैविता

ਪ੍ਰਸ਼ਨ 19.
ਆਰਥਿਕ ਕਿਰਿਆਵਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ?
(ਉ) ਇੱਕ
(ਅ) ਦੋ .
(प्ट) ਤਿੰਨ
(ਸ) ਚਾਰ ॥
ਉੱਤਰ-
(ਅ) ਦੋ

ਪ੍ਰਸ਼ਨ 20.
ਕਿਹੜੇ ਸਾਲ ਭਾਰਤ ਵਿੱਚ ਸਾਖਰਤਾ ਦਰ ਸਭ ਤੋਂ ਵੱਧ ਸੀ ?
(ਉ) 2001
(ਅ 1991
(ਈ 2000
(ਸ) 1981.
ਉੱਤਰ-
(ਉ) 2001

ਪ੍ਰਸ਼ਨ 21.
ਕਿਸ ਤਰ੍ਹਾਂ ਦੇ ਲੋਕ ਸਮਾਜ ਦੇ ਲਈ ਦਾਇਤੱਵ ਹੁੰਦੇ ਹਨ ?
(ੳ) ਸਿੱਖਿਅਤ
(ਅ) ਸਵਰੂਪ
(ਇ) ਅਸਵਰੂਪ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਇ) ਅਸਵਰੂਪ

ਪ੍ਰਸ਼ਨ 22.
ਭਾਰਤ ਵਿੱਚ ਸਰਵ-ਸਿੱਖਿਆ ਅਭਿਆਨ ਕਦੋਂ ਲਾਗੂ ਕੀਤਾ ਗਿਆ ?
(ਉ) 2008
(ਅ) 2010
ਈ 2007
(ਸ) 2005.
ਉੱਤਰ-
(ਅ) 2010

ਪ੍ਰਸ਼ਨ 23.
ਇਨ੍ਹਾਂ ਵਿਚੋਂ ਕਿਹੜੇ ਦੇਸ਼ ਨੇ ਮਨੁੱਖੀ ਸੰਸਾਧਨ ‘ਤੇ ਜ਼ਿਆਦਾ ਮਾਤਰਾ ਵਿੱਚ ਨਿਵੇਸ਼ ਕੀਤਾ ਹੈ ?
(ਉ) ਪਾਕਿਸਤਾਨ
(ਅ) ਚੀਨ,
(ਇ) ਭਾਰਤ
(ਸ) ਜਾਪਾਨ |
ਉੱਤਰ-
(ਸ) ਜਾਪਾਨ |

ਪ੍ਰਸ਼ਨ 24.
ਇਨ੍ਹਾਂ ਵਿਚੋਂ ਕੌਣ ਇੱਕ ਬਜ਼ਾਰ ਕਿਰਿਆ ਹੈ ?
(ਉ) ਇੱਕ ਸਿੱਖਿਅਕ ਦੁਆਰਾ ਸਕੂਲ ਵਿੱਚ ਪੜ੍ਹਾਉਣਾ ।
(ਅ) ਇੱਕ ਸਿੱਖਿਅਕ ਦੁਆਰਾ ਆਪਣੇ ਬੱਚੇ ਨੂੰ ਪੜ੍ਹਾਉਣਾ ।
(ਇ) ਇੱਕ ਕਿਸਾਨ ਦੁਆਰਾ ਆਪਣੇ ਉਪਭੋਗ ਦੇ ਲਈ ਸਬਜ਼ੀਆਂ ਉਗਾਉਣਾ ।
(ਸ) ਇਕ ਮਾਤਾ ਦੁਆਰਾ ਬੱਚਿਆਂ ਦੀ ਦੇਖਭਾਲ ਕਰਨਾ ।
ਉੱਤਰ-
(ਉ) ਇੱਕ ਸਿੱਖਿਅਕ ਦੁਆਰਾ ਸਕੂਲ ਵਿੱਚ ਪੜ੍ਹਾਉਣਾ ।

II. ਖਾਲੀ ਥਾਂਵਾਂ ਭਰੋ

ਪ੍ਰਸ਼ਨ 1.
ਜਨ-ਸੰਖਿਆ ਦੇ ਆਕਾਰ ਵਿੱਚ ਚੀਨ ਵਿਸ਼ਵ ਵਿੱਚ ……….. ਸਥਾਨ ‘ਤੇ ਹੈ ।
ਉੱਤਰ-
ਪਹਿਲਾ,

ਪ੍ਰਸ਼ਨ 2.
ਗੈਰ-ਸਿਹਤਮੰਦ ਲੋਕ ਸਮਾਜ ਦੇ ਲਈ ……….. ਹੁੰਦੇ ਹਨ, ਨਾ ਕਿ ਇੱਕ ਪਰਿਸੰਪਤੀ ।
ਉੱਤਰ-
ਦਾਇਤਵ,

ਪ੍ਰਸ਼ਨ 3.
ਜਾਪਾਨ ਨੇ ………. ਸੰਸਾਧਨਾਂ ਵਿੱਚ ਨਿਵੇਸ਼ ਕੀਤਾ ਹੈ ।
ਉੱਤਰ-
ਮਨੁੱਖ,

ਪ੍ਰਸ਼ਨ 4.
ਹਿਣੀ ਦੁਆਰਾ ਕੀਤਾ ਗਿਆ ਘਰੇਲੂ ਕੰਮ ਇੱਕ ……….. ਕਿਰਿਆ ਹੈ ।
ਉੱਤਰ-
ਗੈਰ-ਆਰਥਿਕ,

ਪ੍ਰਸ਼ਨ 5.
ਸਾਲ 2011 ਵਿੱਚ ਭਾਰਤ ਵਿੱਚ …………. ਰਾਜ ਦੀ ਸਾਖ਼ਰਤਾ ਦਰ ਸਭ ਤੋਂ ਘੱਟ ਸੀ ।
ਉੱਤਰ-
ਬਿਹਾਰ,

ਪ੍ਰਸ਼ਨ 6.
2011 ਜਨ-ਗਣਨਾ ਦੇ ਅਨੁਸਾਰ ਭਾਰਤ ਦੀ ਸਾਖ਼ਰਤਾ ਦਰ ……….. ਪ੍ਰਤੀਸ਼ਤ ਹੈ ।
ਉੱਤਰ-
6. 74.

III. ਸਹੀ/ਗਲਤ
ਪ੍ਰਸ਼ਨ 1.
ਸਿੱਖਿਅਤ ਅਤੇ ਤੰਦਰੁਸਤ ਜਨਸੰਖਿਆ ਦਾਇਤੱਵ ਹੁੰਦੀ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 2.
2011 ਦੀ ਜਨਗਣਨਾ ਦੇ ਅਨੁਸਾਰ ਪੁਰਸ਼ਾਂ ਦੀ ਸਾਖ਼ਰਤਾ ਦਰ 82.10 ਪ੍ਰਤੀਸ਼ਤ ਹੈ !
ਉੱਤਰ-
ਸਹੀ,

ਪ੍ਰਸ਼ਨ 3.
ਭਾਰਤ ਵਿਚ ਸਾਲ 1983 ਤੋਂ 2011 ਤੱਕ ਔਸਤ ਬੇਰੁਜ਼ਗਾਰੀ ਦਰ 9 ਪ੍ਰਤੀਸ਼ਤ ਰਹੀ ਹੈ ।
ਉੱਤਰ-
ਸਹੀ,

ਪ੍ਰਸ਼ਨ 4.
ਗੁਣਵੱਤਾ ਵਾਲੀ ਜਨਸੰਖਿਆ ਚੰਗੀ ਸਿੱਖਿਆ ਅਤੇ ਸਿਹਤ ‘ਤੇ ਨਿਰਭਰ ਨਹੀਂ ਕਰਦੀ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 5.
ਖਾਣਾਂ ਪੁੱਟਣਾ ਅਤੇ ਵਣ-ਵਿਗਿਆਨ ਦੁਸਰੇ ਖੇਤਰ ਦੀਆਂ ਕਿਰਿਆਵਾਂ ਹਨ ।
ਉੱਤਰ-
ਗ਼ਲਤ ॥

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜਨਸੰਖਿਆ ਮਨੁੱਖੀ ਪੂੰਜੀ ਵਿੱਚ ਕਦੋਂ ਬਦਲਦੀ ਹੈ ?
ਉੱਤਰ-
ਜਦੋ ਸਿੱਖਿਆ, ਸਿਖਲਾਈ ਅਤੇ ਚਿਕਿਤਸਾ ਸੇਵਾਵਾਂ ਵਿੱਚ ਨਿਵੇਸ਼ ਕੀਤਾ ਜਾਂਦਾ ਹੈ, ਤਾਂ ਜਨਸੰਖਿਆ ਮਨੁੱਖੀ ਪੂੰਜੀ ਵਿੱਚ ਬਦਲ ਜਾਂਦੀ ਹੈ ।

ਪ੍ਰਸ਼ਨ 2.
ਮਨੁੱਖੀ ਪੂੰਜੀ ਨਿਰਮਾਣ ਤੋਂ ਕੀ ਭਾਵ ਹੈ ?
ਉੱਤਰ-
ਜਦੋਂ ਮਨੁੱਖੀ ਸੰਸਾਧਨ ਨੂੰ ਹੋਰ ਜ਼ਿਆਦਾ ਸਿੱਖਿਆ ਅਤੇ ਸਿਹਤ ਦੁਆਰਾ ਵਿਕਸਿਤ ਕੀਤਾ ਜਾਂਦਾ ਹੈ, ਤਾਂ ਉਸਨੂੰ ਮਨੁੱਖੀ ਪੂੰਜੀ ਨਿਰਮਾਣ ਕਹਿੰਦੇ ਹਨ ।

ਪ੍ਰਸ਼ਨ 3.
ਮਨੁੱਖੀ ਪੂੰਜੀ ਨਿਰਮਾਣ ਦੇ ਭਾਰਤ ਨੂੰ ਦੋ ਲਾਭ ਦੱਸੋ ।
ਉੱਤਰ-
ਮਨੁੱਖੀ ਪੂੰਜੀ ਨਿਰਮਾਣ ਦੇ ਨਾਲ ਭਾਰਤ ਵਿੱਚ ਹਰੀ ਕ੍ਰਾਂਤੀ ਆਈ ਹੈ ਜਿਸ ਨਾਲ ਖਾਧ ਅਨਾਜ ਦੀ ਉਤਪਾਦਕਤਾ ਵਿੱਚ ਕਈ ਗੁਣਾ ਵਾਧਾ ਹੋਇਆ ਹੈ । ਮਨੁੱਖੀ ਪੂੰਜੀ ਨਿਰਮਾਣ ਨੇ ਹੀ ਭਾਰਤ ਵਿੱਚ ਸੂਚਨਾ ਤਕਨੀਕੀ ਵਿਚ ਸ਼ਾਂਤੀ ਇੱਕ ਹੈਰਾਨੀਜਨਕ ਉਦਾਹਰਨ ਹੈ ।

ਪ੍ਰਸ਼ਨ 4.
ਜਾਪਾਨ ਕਿਸ ਤਰ੍ਹਾਂ ਵਿਕਸਿਤ ਦੇਸ਼ ਬਣਿਆ ?
ਉੱਤਰ-
ਜਾਪਾਨ ਨੇ ਮਨੁੱਖੀ ਸੰਸਾਧਨ ’ਤੇ ਨਿਵੇਸ਼ ਕੀਤਾ ਹੈ । ਉਨ੍ਹਾਂ ਦੇ ਕੋਲ ਕੁਦਰਤੀ ਸੰਸਾਧਨ ਨਹੀਂ ਸਨ । ਉਹ ਹੁਣ ਆਪਣੇ ਦੇਸ਼ ਦੇ ਲਈ ਜ਼ਰੂਰੀ ਕੁਦਰਤੀ ਸੰਸਾਧਨਾਂ ਦਾ ਅਯਾਤ ਕਰ ਲੈਂਦੇ ਹਨ ।

ਪ੍ਰਸ਼ਨ 5.
ਕੀ 1951 ਵਿੱਚ ਜਨਸੰਖਿਆ ਦੀ ਸਾਖ਼ਰਤਾ ਦਰ ਵਧੀ ਹੈ ?
ਉੱਤਰ-
ਹਾਂ, ਸਾਖ਼ਰਤਾ ਦਰ 1951 ਵਿੱਚ 18 ਪ੍ਰਤੀਸ਼ਤ ਤੋਂ ਵੱਧ ਕੇ 2001 ਵਿੱਚ 65 ਪ੍ਰਤੀਸ਼ਤ ਹੋ ਗਈ ਹੈ ।

ਪ੍ਰਸ਼ਨ 6.
ਕੋਈ ਦੇਸ਼ ਵਿਕਸਿਤ ਕਿਵੇਂ ਬਣ ਸਕਦਾ ਹੈ ?
ਉੱਤਰ-
ਕੋਈ ਵੀ ਦੇਸ਼ ਲੋਕਾਂ ਵਿੱਚ ਵਿਸ਼ੇਸ਼ ਰੂਪ ਨਾਲ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਨਿਵੇਸ਼ ਨਾਲ ਵਿਕਸਿਤ ਬਣ ਸਕਦਾ ਹੈ ।

ਪ੍ਰਸ਼ਨ 7.
ਭਾਰਤ ਵਿੱਚ ਜੀਵਨ ਔਸਤ ਉਮਰ ਕਿੰਨੀ ਹੈ ?
ਉੱਤਰ-
ਇਹ ਸਾਲ 2017 ਵਿੱਚ 75.8 ਸਾਲ ਸੀ ।

ਪ੍ਰਸ਼ਨ 8. ਬੇਰੁਜ਼ਗਾਰੀ ਕੀ ਹੁੰਦੀ ਹੈ ?
ਉੱਤਰ-
ਬੇਰੁਜ਼ਗਾਰੀ ਉਸ ਸਮੇਂ ਮੌਜੂਦ ਕਹੀ ਜਾਂਦੀ ਹੈ, ਜਦੋਂ ਪ੍ਰਚੱਲਿਤ ਮਜ਼ਦੂਰੀ ਦੀ ਦਰ ‘ਤੇ ਕੰਮ ਕਰਨ ਦੇ ਲਈ ਇੱਛੁਕ ਲੋਕ ਰੋਜ਼ਗਾਰ ਨਹੀਂ ਹਾਸਿਲ ਕਰ ਸਕੇ ।

ਪ੍ਰਸ਼ਨ 9.
ਜਨਮ-ਦਰ ਤੋਂ ਕੀ ਭਾਵ ਹੈ ?
ਉੱਤਰ-
ਜਨਮ-ਦਰ ਤੋਂ ਭਾਵ ਪ੍ਰਤੀ ਹਜ਼ਾਰ ਵਿਅਕਤੀਆਂ ਦੇ ਪਿੱਛੇ ਜਿੰਨੇ ਬੱਚੇ ਜਨਮ ਲੈਂਦੇ ਹਨ, ਉਸ ਨਾਲ ਹੈ ।

ਪ੍ਰਸ਼ਨ 10.
ਮੌਤ-ਦਰ ਤੋਂ ਕੀ ਭਾਵ ਹੈ ?
ਉੱਤਰ-
ਪ੍ਰਤੀ ਹਜ਼ਾਰ ਵਿਅਕਤੀਆਂ ਦੇ ਪਿੱਛੇ ਜਿੰਨੇ ਲੋਕਾਂ ਦੀ ਮੌਤ ਹੁੰਦੀ ਹੈ, ਉਹ ਮੌਤ-ਦਰ ਕਹਾਉਂਦੀ ਹੈ ।

ਪ੍ਰਸ਼ਨ 11.
ਬੇਰੁਜ਼ਗਾਰੀ ਕੀ ਹੈ ?
ਉੱਤਰ-
ਇੱਕ ਸਥਿਤੀ ਜਿਸ ਵਿੱਚ ਮਜ਼ਦੂਰ ਬਾਜ਼ਾਰ ਵਿੱਚ ਪ੍ਰਚਲਿਤ ਮਜ਼ਦੂਰੀ ‘ਤੇ ਕੰਮ ਕਰਨ ਨੂੰ ਤਿਆਰ ਹਨ, ਪਰ ਉਨ੍ਹਾਂ ਨੂੰ ਕੰਮ ਨਹੀਂ ਮਿਲਦਾ ਹੈ ।

ਪ੍ਰਸ਼ਨ 12.
ਰਾਸ਼ਟਰੀ ਆਮਦਨ ਕੀ ਹੁੰਦੀ ਹੈ ?
ਉੱਤਰ-
ਇਹ ਇੱਕ ਦੇਸ਼ ਦੁਆਰਾ ਉਤਪਾਦਿਤ ਵਸਤੂਆਂ ਅਤੇ ਸੇਵਾਵਾਂ ਦਾ ਕੁੱਲ ਯੋਗ ਹੁੰਦਾ ਹੈ ।

ਪ੍ਰਸ਼ਨ 13.
ਛੁਪੀ ਬੇਰੁਜ਼ਗਾਰੀ ਤੋਂ ਕੀ ਭਾਵ ਹੈ ?
ਉੱਤਰ-
ਜਿੱਥੇ ਘੱਟ ਵਿਅਕਤੀ ਕੰਮ ਲਈ ਚਾਹੀਦੇ ਹੋਣ, ਪਰ ਜ਼ਿਆਦਾ ਵਿਅਕਤੀ ਕੰਮ ਤੇ ਹੋਣ ।

ਪ੍ਰਸ਼ਨ 14.
ਸਰਵ-ਸਿੱਖਿਆ ਅਭਿਆਨ ਕੀ ਹੈ ?
ਉੱਤਰ-
ਇਹ ਇੱਕ ਇਸ ਤਰ੍ਹਾਂ ਦਾ ਕਾਰਜਕ੍ਰਮ ਹੈ ਜਿਸ ਵਿੱਚ 6-14 ਸਾਲ ਦੇ ਸਾਰੀ ਉਮਰ ਦੇ ਬੱਚਿਆਂ ਨੂੰ ਆਰੰਭਿਕ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ।

ਪ੍ਰਸ਼ਨ 15.
ਕਾਰਜ ਬਲ ਸੰਖਿਆ ਵਿੱਚ ਕਿਸ ਵਰਗ ਦੀ ਜਨਸੰਖਿਆ ਨੂੰ ਸ਼ਾਮਿਲ ਕੀਤਾ ਗਿਆ ਹੈ ?
ਉੱਤਰ-
ਕਾਰਜ ਬਲ ਜਨ-ਸੰਖਿਆ ਵਿੱਚ 15 ਤੋਂ 59 ਸਾਲ ਦੇ ਵਿਅਕਤੀਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ।

ਪ੍ਰਸ਼ਨ 16.
ਕਿਸੇ ਕਾਰਜ ਨੂੰ ਕਰਨ ਦੇ ਲਈ ਪੰਜ ਵਿਅਕਤੀ ਚਾਹੀਦੇ ਹਨ, ਪਰ ਉਸ ਵਿੱਚ 8 ਵਿਅਕਤੀ ਲੱਗੇ ਹਨ । ਇਸਨੂੰ ਕਿਹੜੀ ਬੇਰੁਜ਼ਗਾਰੀ ਕਿਹਾ ਜਾਵੇਗਾ ?
ਉੱਤਰ-
ਛੁਪੀ ਹੋਈ ਬੇਰੁਜ਼ਗਾਰੀ ।

ਪ੍ਰਸ਼ਨ 17.
ਮੌਸਮੀ ਬੇਰੁਜ਼ਗਾਰੀ ਕੀ ਹੈ ?
ਉੱਤਰ-
ਇਸ ਤਰ੍ਹਾਂ ਦੀ ਬੇਰੁਜ਼ਗਾਰੀ ਵਿੱਚ ਵਿਅਕਤੀ ਸਾਲ ਦੇ ਕੁੱਝ ਵਿਸ਼ੇਸ਼ ਮਹੀਨਿਆਂ ਵਿੱਚ ਕੰਮ ਪ੍ਰਾਪਤ ਕਰ ਸਕਦੇ ਹਨ ।

ਪ੍ਰਸ਼ਨ 18.
ਇਨ੍ਹਾਂ ਵਿਚੋਂ ਕਿਹੜੇ ਤੱਤ ਮਨੁੱਖ ਦੇ ਵਿਕਾਸ ਦੇ ਗੁਣਾਂ ਨੂੰ ਵਧਾਉਂਦੇ ਹਨ ?
ਉੱਤਰ-
ਸਿੱਖਿਆ ਤਕਨੀਕੀ ਅਤੇ ਸਿਹਤ ।

ਪ੍ਰਸ਼ਨ 19.
ਸੇਵਾ (ਤੀਸਰੇ) ਖੇਤਰ ਨਾਲ ਸੰਬੰਧਿਤ ਦੋ ਕਾਰਜ ਖੇਤਰ ਦੱਸੋ ।
ਉੱਤਰ-

  • ਆਵਾਜਾਈ,
  • ਬੈਂਕਿੰਗ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦੀ

ਪ੍ਰਸ਼ਨ 1.
ਜਨਸੰਖਿਆ ਦੀ ਗੁਣਵੱਤਾ ਦੀ ਵਿਆਖਿਆ ਕਰੋ ।
ਉੱਤਰ-
ਜਨਸੰਖਿਆ ਦੀ ਗੁਣਵੱਤਾ ਸਾਖ਼ਰਤਾ-ਦਰ ਜੀਵਨ ਔਸਤ ਉਮਰ ਤੋਂ ਨਿਰੂਪਿਤ ਵਿਅਕਤੀਆਂ ਦੀ ਸਿਹਤ ਅਤੇ ਦੇਸ਼ ਦੇ ਲੋਕਾਂ ਦੁਆਰਾ ਪ੍ਰਾਪਤ ਕੋਸ਼ਲ ਨਿਰਮਾਣ ‘ਤੇ ਨਿਰਭਰ ਕਰਦੀ ਹੈ । ਇਹ ਅਮੀਰ ਦੇਸ਼ ਦੀ ਵਾਧੇ ਦੀ ਦਰ ਨਿਰਧਾਰਿਤ ਕਰਦੀ ਹੈ । ਗ਼ੈਰ-ਸਿਹਤਮੰਦ ਅਤੇ ਅਨਪੜ੍ਹ ਜਨਸੰਖਿਆ ਅਰਥ-ਵਿਵਸਥਾ ‘ਤੇ ਬੋਝ ਹੁੰਦੀ ਹੈ ਅਤੇ ਤੰਦਰੁਸਤ ਅਤੇ ਸਾਖ਼ਰ ਜਨ-ਸੰਖਿਆ ਪਰਿਸੰਪਤੀਆਂ ਹੁੰਦੀਆਂ ਹਨ ।

ਪ੍ਰਸ਼ਨ 2.
ਸਿੱਖਿਆ ਦੇ ਮਹੱਤਵ ਦੀ ਵਿਆਖਿਆ ਕਰੋ ।
ਉੱਤਰ-
ਸਿੱਖਿਆ ਦਾ ਮਹੱਤਵ ਹੇਠ ਲਿਖਿਆ ਹੈ-

  1. ਸਿੱਖਿਆ ਚੰਗੀ ਨੌਕਰੀ ਅਤੇ ਚੰਗੀ ਤਨਖ਼ਾਹ ਦੇ ਰੂਪ ਵਿਚ ਫਲ ਦਿੰਦੀ ਹੈ ।
  2. ਇਹ ਵਿਕਾਸ ਦੇ ਲਈ ਮਹੱਤਵਪੂਰਨ ਆਗਤ ਹੈ ।
  3. ਇਸਦੇ ਨਾਲ ਜੀਵਨ ਦੇ ਮੁੱਲ ਵਿਕਸਿਤ ਹੁੰਦੇ ਹਨ ।
  4. ਇਹ ਰਾਸ਼ਟਰੀ ਆਮਦਨ ਅਤੇ ਸੱਭਿਆਚਾਰਕ ਖ਼ੁਸ਼ਹਾਲੀ ਵਿਚ ਵਾਧਾ ਕਰਦੀ ਹੈ ।
  5. ਇਹ ਪ੍ਰਸ਼ਾਸਨ ਦੀ ਕਾਰਜ-ਸਮਰੱਥਾ ਵਧਾਉਂਦੀ ਹੈ ।

ਪ੍ਰਸ਼ਨ 3.
ਬੇਰੁਜ਼ਗਾਰੀ ਦੇ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ-
ਬੇਰੁਜ਼ਗਾਰੀ ਦੇ ਹੇਠ ਲਿਖੇ ਪ੍ਰਭਾਵ ਪੈਂਦੇ ਹਨ –

  • ਬੇਰੋਜ਼ਗਾਰੀ ਨਾਲ ਜਨ-ਸ਼ਕਤੀ ਸੰਸਾਧਨ ਦੀ ਬਰਬਾਦੀ ਹੁੰਦੀ ਹੈ । ਜਿਹੜੇ ਲੋਕ ਅਰਥ-ਵਿਵਸਥਾ ਦੇ ਲਈ ਪਰਿਸੰਪਤੀ ਹੁੰਦੇ ਹਨ, ਬੇਰੋਜ਼ਗਾਰੀ ਦੇ ਕਾਰਨ ਬੋਝ ਵਿਚ ਬਦਲ ਜਾਂਦੇ ਹਨ ।
  • ਇਸ ਨਾਲ ਨੌਜਵਾਨਾਂ ਵਿਚ ਨਿਰਾਸ਼ਾ ਅਤੇ ਨਿਰਉਤਸ਼ਾਹ ਦੀ ਭਾਵਨਾ ਵੱਧਦੀ ਹੈ ।
  • ਬੇਰੋਜ਼ਗਾਰੀ ਨਾਲ ਆਰਥਿਕ ਬੋਝ ਵਿਚ ਵਾਧਾ ਹੁੰਦਾ ਹੈ । ਕਾਰਜਸ਼ੀਲ ਜਨਸੰਖਿਆ ‘ਤੇ ਬੇਰੋਜ਼ਗਾਰੀ ਦੀ ਨਿਰਭਰਤਾ ਵੱਧਦੀ ਹੈ ।
  • ਇਸ ਨਾਲ ਸਮਾਜ ਦੇ ਜੀਵਨ ਦੀ ਗੁਣਵੱਤਾ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ।
  • ਕਿਸੇ ਅਰਥ-ਵਿਵਸਥਾ ਦੇ ਸਾਰੇ ਵਿਕਾਸ ‘ਤੇ ਬੇਰੋਜ਼ਗਾਰੀ ਦਾ ਜ਼ਿਆਦਾਤਰ ਪ੍ਰਭਾਵ ਪੈਂਦਾ ਹੈ । ਇਸ ਵਿਚ ਵਾਧਾ ਮੰਦੀ ਨਾਲ ਗ੍ਰਸਤ ਅਰਥ-ਵਿਵਸਥਾ ਦਾ ਸੂਚਕ ਹੈ ।

ਪ੍ਰਸ਼ਨ 4.
ਛੁਪੀ ਬੇਰੋਜ਼ਗਾਰੀ ਤੋਂ ਕੀ ਭਾਵ ਹੈ ?
ਉੱਤਰ-
ਛੁਪੀ ਬੇਰੋਜ਼ਗਾਰੀ ਦੇ ਅੰਤਰਗਤ ਲੋਕ ਨਿਯੋਜਿਤ ਪ੍ਰਤੀਤ ਹੁੰਦੇ ਹਨ, ਉਨ੍ਹਾਂ ਦੇ ਕੋਲ ਭੂਮੀ ਹੁੰਦੀ ਹੈ, ਜਿੱਥੇ ਉਨ੍ਹਾਂ ਨੂੰ ਕੰਮ ਮਿਲਦਾ ਹੈ । ਇਸ ਤਰ੍ਹਾਂ ਆਮ ਤੌਰ ‘ਤੇ ਖੇਤੀਬਾੜੀ ਦੇ ਕੰਮਾਂ ਵਿਚ ਲੱਗੇ ਪਰਿਵਾਰਾਂ ਦੇ ਮੈਂਬਰਾਂ ਵਿਚ ਹੁੰਦਾ ਹੈ । ਕਿਸੇ ਕੰਮ ਵਿਚ ਪੰਜ ਲੋਕਾਂ ਦੀ ਜ਼ਰੂਰਤ ਹੁੰਦੀ ਹੈ, ਪਰ ਉਸ ਵਿਚ ਅੱਠ ਲੋਕ ਲੱਗੇ ਹੁੰਦੇ ਹਨ । ਇਸ ਵਿਚ ਤਿੰਨ ਮੈਂਬਰ ਵਾਧੂ ਹਨ | ਜੇਕਰ ਤਿੰਨ ਲੋਕਾਂ ਨੂੰ ਹਟਾ ਦਿੱਤਾ ਜਾਵੇ ਤਾਂ ਖੇਤੀ ਦੀ ਉਤਪਾਦਕਤਾ ਵਿਚ ਕੋਈ ਕਮੀ ਨਹੀਂ ਆਵੇਗੀ । ਖੇਤ ਵਿਚ ਪੰਜ ਲੋਕਾਂ ਦੇ ਕੰਮ ਦੀ ਜ਼ਰੂਰਤ ਹੈ ਅਤੇ ਤਿੰਨ ਵਾਧੂ ਲੋਕ ਛੁਪੇ ਰੂਪ ਵਿਚ ਨਿਯੋਜਿਤ ਹਨ ।

ਪ੍ਰਸ਼ਨ 5.
ਮੌਸਮੀ ਬੇਰੋਜ਼ਗਾਰੀ ਤੋਂ ਕੀ ਭਾਵ ਹੈ ?
ਉੱਤਰ-
ਮੌਸਮੀ ਬੇਰੋਜ਼ਗਾਰੀ ਤਦ ਹੁੰਦੀ ਹੈ, ਜਦੋਂ ਲੋਕ ਸਾਲ ਦੇ ਕੁਝ ਮਹੀਨਿਆਂ ਵਿਚ ਰੋਜ਼ਗਾਰ ਪ੍ਰਾਪਤ ਨਹੀਂ ਕਰਦੇ ਹਨ । ਖੇਤੀ ‘ਤੇ ਨਿਰਭਰ ਲੋਕ ਆਮਤੌਰ ‘ਤੇ ਇਸ ਤਰ੍ਹਾਂ ਦੀ ਸਮੱਸਿਆ ਦੇ ਨਾਲ ਜੱਦੋ-ਜਹਿਦ ਕਰਦੇ ਹਨ । ਸਾਲ ਵਿਚ ਕੁਝ ਰੁੱਝੇ ਮੌਸਮ ਹੁੰਦੇ ਹਨ ਜਦੋਂ ਬਿਜਾਈ, ਕਟਾਈ ਅਤੇ ਗੋਡਾਈ ਹੁੰਦੀ ਹੈ । ਕੁਝ ਵਿਸ਼ੇਸ਼ ਮਹੀਨਿਆਂ ਵਿਚ ਖੇਤੀ ‘ਤੇ ਨਿਰਭਰ ਲੋਕਾਂ ਨੂੰ ਜ਼ਿਆਦਾ ਕੰਮ ਨਹੀਂ ਮਿਲਦਾ ।

ਪ੍ਰਸ਼ਨ 6.
ਸਿੱਖਿਅਤ ਬੇਰੋਜ਼ਗਾਰੀ ਤੋਂ ਕੀ ਭਾਵ ਹੈ ?
ਉੱਤਰ-
ਸ਼ਹਿਰੀ ਖੇਤਰਾਂ ਦੇ ਮਾਮਲੇ ਵਿਚ ਸਿੱਖਿਅਤ ਬੇਰੋਜ਼ਗਾਰੀ ਇਕ ਸਾਧਾਰਨ ਘਟਨਾ ਬਣ ਗਈ ਹੈ । ਮੈਟਿਕ, ਗੈਜੂਏਟ, ਪੋਸਟ ਗ੍ਰੈਜੂਏਟ ਅਤੇ ਡਿਗਰੀਧਾਰੀ ਅਨੇਕਾਂ ਨੌਜਵਾਨ ਰੋਜ਼ਗਾਰ ਪਾਉਣ ਵਿਚ ਅਸਮਰਥ ਹਨ । ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮੈਟ੍ਰਿਕ ਦੀ ਤੁਲਨਾ ਵਿਚ ਗੈਜੂਏਟ ਨੌਜਵਾਨਾਂ ਵਿਚ ਬੇਰੋਜ਼ਗਾਰੀ ਜ਼ਿਆਦਾ ਤੇਜ਼ੀ ਦੇ ਨਾਲ ਵਧੀ ਹੈ । ਇਕ ਵਿਰੋਧਾਭਾਸੀ ਜਨ-ਸ਼ਕਤੀ ਸਥਿਤੀ ਸਾਹਮਣੇ ਆਈ ਹੈ ਕਿ ਕੁਝ ਵਿਸ਼ੇਸ਼ ਸ਼੍ਰੇਣੀਆਂ ਵਿਚ ਜਨ-ਸ਼ਕਤੀ ਦੇ ਵਾਧੇ ਦੇ ਨਾਲ ਹੀ ਕੁਝ ਹੋਰ ਸ਼੍ਰੇਣੀਆਂ ਵਿਚ ਜਨ-ਸ਼ਕਤੀ ਦੀ ਕਮੀ ਮੌਜੂਦ ਹੈ ।

ਪ੍ਰਸ਼ਨ 7.
ਬਾਜ਼ਾਰ ਅਤੇ ਗ਼ੈਰ-ਬਾਜ਼ਾਰ ਕਿਰਿਆਵਾਂ ਦਾ ਅਰਥ ਸਪੱਸ਼ਟ ਕਰੋ ।
ਉੱਤਰ-
ਬਾਜ਼ਾਰ ਕਿਰਿਆਵਾਂ ਵਿਚ ਤਨਖ਼ਾਹ ਜਾਂ ਲਾਭ ਦੇ ਉਦੇਸ਼ ਨਾਲ ਕੀਤੀਆਂ ਗਈਆਂ ਕਿਰਿਆਵਾਂ ਦੇ ਲਈ ਮਜ਼ਦਰੀ ਦਾ ਭੁਗਤਾਨ ਕੀਤਾ ਜਾਂਦਾ ਹੈ । ਇਨ੍ਹਾਂ ਵਿਚ ਸਰਕਾਰੀ ਸੇਵਾ ਸਹਿਤ ਵਸਤੁ ਸੇਵਾਵਾਂ ਦਾ ਉਤਪਾਦਨ ਸ਼ਾਮਿਲ ਹੈ । ਗੈਰ-ਬਾਜ਼ਾਰ ਕਿਰਿਆਵਾਂ ਤੋਂ ਭਾਵ ਸਵੈ-ਉਪਭੋਗ ਦੇ ਲਈ ਉਤਪਾਦਨ ਹੈ । ਇਨ੍ਹਾਂ ਵਿਚ ਪ੍ਰਾਥਮਿਕ ਉਤਪਾਦਾਂ ਦਾ ਉਪਭੋਗ ਅਤੇ ਸੰਸਕਰਣ ਅਤੇ ਅਚਲ ਸੰਪੱਤੀਆਂ ਦਾ ਸਵੈ ਲੇਖਾ ਉਤਪਾਦਨ ਕਹਾਉਂਦਾ ਹੈ ।

ਪ੍ਰਸ਼ਨ 8.
ਜਨਸੰਖਿਆ ਇਕ ਮਨੁੱਖੀ ਸਾਧਨ ਹੈ, ਵਿਆਖਿਆ ਕਰੋ ।
ਉੱਤਰ-
ਇਹ ਵਿਸ਼ਾਲ ਜਨਸੰਖਿਆ ਦਾ ਇਕ ਸਕਾਰਾਤਮਕ ਪਹਿਲੂ ਹੈ ਜਿਸਨੂੰ ਆਮਤੌਰ ‘ਤੇ ਉਸ ਸਮੇਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ ਜਦੋਂ ਅਸੀਂ ਇਸਦੇ ਨਕਾਰਾਤਮਕ ਪਹਿਲੂ ਨੂੰ ਦੇਖਦੇ ਹਾਂ ਅਰਥਾਤ ਭੋਜਨ, ਸਿੱਖਿਆ ਅਤੇ ਸਿਹਤ ਸੁਵਿਧਾਵਾਂ ਤੱਕ ਜਨਸੰਖਿਆ ਦੀ ਪਹੁੰਚ ਦੀਆਂ ਸਮੱਸਿਆਵਾਂ ‘ਤੇ ਵਿਚਾਰ ਕਰਦੇ ਸਮੇਂ । ਜਦੋਂ ਇਸ ਵਿਚ ਮੌਜੂਦ ਮਨੁੱਖੀ ਸੰਸਾਧਨ ਨੂੰ ਜ਼ਿਆਦਾ ਸਿੱਖਿਆ ਅਤੇ ਸਿਹਤ ਦੁਆਰਾ ਵਿਕਸਿਤ ਕੀਤਾ ਜਾਂਦਾ ਹੈ, ਤਦ ਅਸੀਂ ਇਸਨੂੰ ਮਾਨਵ ਪੂੰਜੀ ਨਿਰਮਾਣ ਕਹਿੰਦੇ ਹਾਂ ।

ਪ੍ਰਸ਼ਨ 9.
ਗੌਣ ਅਤੇ ਸੇਵਾ ਖੇਤਰਾਂ ਵਿਚ ਕਿਹੜੀਆਂ-ਕਿਹੜੀਆਂ ਕਿਰਿਆਵਾਂ ਕੀਤੀਆਂ ਜਾਣੀਆਂ ਹਨ ?
ਉੱਤਰ-
ਗੌਣ ਖੇਤਰਾਂ ਵਿਚ ਖਾਣਾਂ ਆਦਿ ਪੁੱਟਣ ਅਤੇ ਵਿਨਿਰਮਾਣ ਸ਼ਾਮਿਲ ਹੈ, ਜਦਕਿ ਸੇਵਾ ਖੇਤਰ ਵਿਚ ਆਵਾਜਾਈ, ਬੈਂਕਿੰਗ, ਸੰਚਾਰ, ਬੀਮਾ, ਵਪਾਰ, ਸਿੱਖਿਆ ਆਦਿ ਕੀਤੇ ਜਾਂਦੇ ਹਨ ।

ਪ੍ਰਸ਼ਨ 10.
ਆਰਥਿਕ ਕਿਰਿਆਵਾਂ ਕੀ ਹੁੰਦੀਆਂ ਹਨ ? ਵਿਆਖਿਆ ਕਰੋ ।
ਉੱਤਰ-
ਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹੁੰਦੀਆਂ, ਜਿਨ੍ਹਾਂ ਦੇ ਸਿੱਟੇ ਵਜੋਂ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਹੁੰਦਾ ਹੈ । ਇਹ ਕਿਰਿਆਵਾਂ ਰਾਸ਼ਟਰੀ ਆਮਦਨ ਦੇ ਮੁੱਲ ਵਿਚ ਵਾਧਾ ਕਰਦੀਆਂ ਹਨ ।
ਆਰਥਿਕ ਕਿਰਿਆਵਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ ।
(i) ਬਾਜ਼ਾਰ ਕਿਰਿਆਵਾਂ
(ii) ਗੈਰ-ਬਾਜ਼ਾਰ ਕਿਰਿਆਵਾਂ ।
(i) ਬਾਜ਼ਾਰ ਕਿਰਿਆਵਾਂ-ਬਾਜ਼ਾਰ ਕਿਰਿਆਵਾਂ ਵਿਚ ਤਨਖ਼ਾਹ ਜਾਂ ਲਾਭ ਦੇ ਉਦੇਸ਼ ਨਾਲ ਕੀਤੀਆਂ ਗਈਆਂ ਕਿਰਿਆਵਾਂ ਦੇ ਲਈ ਮਜ਼ਦੂਰੀ ਦਾ ਭੁਗਤਾਨ ਕੀਤਾ ਜਾਂਦਾ ਹੈ ।
(ii) ਗੈਰ-ਬਾਜ਼ਾਰ ਕਿਰਿਆਵਾਂ-ਇਸ ਵਿਚ ਸਵੈ-ਉਪਭੋਗ ਦੇ ਲਈ ਉਤਪਾਦਨ ਕਿਰਿਆਵਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ । ਇਨ੍ਹਾਂ ਵਿਚ ਪ੍ਰਾਥਮਿਕ ਉਤਪਾਦਾਂ ਦਾ ਉਪਭੋਗ ਅਤੇ ਪ੍ਰਸੰਸਕਰਣ ਅਤੇ ਅਚਲ ਸੰਪੱਤੀਆਂ ਦਾ ਸਵੈ-ਲੇਖਾ ਉਤਪਾਦਨ ਆਉਂਦਾ ਹੈ ।

ਪ੍ਰਸ਼ਨ 11.
ਬਾਜ਼ਾਰ ਕਿਰਿਆਵਾਂ ਅਤੇ ਗੈਰ-ਬਾਜ਼ਾਰ ਕਿਰਿਆਵਾਂ ਵਿਚ ਅੰਤਰ ਕਰੋ ।
ਉੱਤਰ-
ਬਾਜ਼ਾਰ ਕਿਰਿਆਵਾਂ ਅਤੇ ਗ਼ੈਰ-ਬਾਜ਼ਾਰ ਕਿਰਿਆਵਾਂ ਵਿਚ ਹੇਠਾਂ ਲਿਖੇ ਅਨੁਸਾਰ ਅੰਤਰ ਹਨ –

ਬਾਜ਼ਾਰ ਕਿਰਿਆਵਾਂ ਗ਼ੈਰ-ਬਾਜ਼ਾਰ ਕਿਰਿਆਵਾਂ
1. ਬਾਜ਼ਾਰ ਕਿਰਿਆਵਾਂ ਵਿਚ ਤਨਖ਼ਾਹ ਜਾਂ ਲਾਭ ਦੇ ਉਦੇਸ਼ ਨਾਲ ਕੀਤੀਆਂ ਗਈਆਂ ਸੇਵਾਵਾਂ ਦੇ ਲਈ ਮਜ਼ਦੂਰੀ ਦਾ ਭੁਗਤਾਨ ਕੀਤਾ ਜਾਂਦਾ ਹੈ । 1. ਗੈਰ-ਬਾਜ਼ਾਰ ਕਿਰਿਆਵਾਂ ਵਿਚ ਸਵੈ-ਉਪਭੋਗ ਦੇ ਲਈ ਉਤਪਾਦਨ ਕੀਤਾ ਜਾਂਦਾ ਹੈ ।
2. ਇਸ ਵਿਚ ਪ੍ਰਾਥਮਿਕ ਉਤਪਾਦਾਂ ਦਾ ਉਪਭੋਗ ਅਤੇ ਸਰਕਾਰੀ ਸੇਵਾਵਾਂ ਦੇ ਨਾਲ ਕੀਤਾ ਜਾਂਦਾ ਹੈ । 2. ਇਸ ਵਿਚ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਪਸੰਸਕਰਣ ਅਤੇ ਅਚਲ ਸੰਪਤੀਆਂ ਦਾ ਸਵੈ-ਲੇਖਾ ਉਤਪਾਦਨ ਆਉਂਦਾ ਹੈ ।
3. ਇਸਦੇ ਮੁੱਖ ਉਦਾਹਰਨ, ਸਿੱਖਿਅਕ ਦੁਆਰਾ ਸਕੂਲ ਵਿਚ ਪੜ੍ਹਾਉਣਾ, ਖਨਨ ਦਾ ਕੰਮ ਆਦਿ ਹਨ । 3. ਪ੍ਰਾਥਮਿਕ ਉਤਪਾਦਾਂ ਦਾ ਉਪਭੋਗ ਅਤੇ ਅਚਲੇ ਸੰਪੱਤੀਆਂ ਦਾ ਸਵੈ-ਲੇਖਾ ਆਦਿ ਇਸਦੇ ਉਦਾਹਰਨ ਹਨ ।

ਪ੍ਰਸ਼ਨ 12.
(i) ਗ੍ਰਾਮੀਣ ਖੇਤਰਾਂ ਵਿਚ ਪਾਈਆਂ ਜਾਣ ਵਾਲੀਆਂ ਦੋ ਕਿਸਮਾਂ ਦੀਆਂ ਬੇਰੋਜ਼ਗਾਰੀਆਂ ਕਿਹੜੀਆਂ ਹਨ ?
(ii) ਉਨ੍ਹਾਂ ਚਾਰ ਕਾਰਨਾਂ ਨੂੰ ਦੱਸੋ ਜਿਨ੍ਹਾਂ ‘ਤੇ ਸੰਖਿਆ ਦੀ ਗੁਣਵੱਤਾ ਨਿਰਭਰ ਕਰਦੀ ਹੈ ।
(iii) ਕਿਹੜਾ ਖੇਤਰ (ਮੁੱਢਲੇ ਖੇਤਰ ਵਿਚ) ਅਰਥ-ਵਿਵਸਥਾ ਵਿਚ ਸਭ ਤੋਂ ਜ਼ਿਆਦਾ ਜਨ-ਸ਼ਕਤੀ ਨੂੰ ਨਿਯੋਜਿਤ ਕਰਦਾ ਹੈ ?
ਉੱਤਰ-
(i)

  • ਛੁਪੀ ਹੋਈ ਬੇਰੋਜ਼ਗਾਰੀ ਅਤੇ
  • ਮੌਸਮੀ ਬੇਰੋਜ਼ਗਾਰੀ ਜਾਂ ਪੇਂਡੂ ਖੇਤਰਾਂ ਵਿਚ ਪਾਈਆਂ ਜਾਣ ਵਾਲੀਆਂ ਦੋ ਮੁੱਖ ਬੇਰੋਜ਼ਗਾਰੀਆਂ ਹਨ ।

(ii)

  • ਸਿਹਤ
  • ਜੀਵਨ ਆਸ
  • ਸਿੱਖਿਆ
  • ਕਾਰਜ-ਕੁਸ਼ਲਤਾ ।

(iii) ਖੇਤੀ ਖੇਤਰ ਇਕ ਇਸ ਤਰ੍ਹਾਂ ਦਾ ਖੇਤਰ ਹੈ ਜਿਹੜਾ ਅਰਥ-ਵਿਵਸਥਾ ਵਿਚ ਜ਼ਿਆਦਾਤਰ ਜਨ-ਸ਼ਕਤੀ ਨੂੰ ਨਿਯੋਜਿਤ ਕਰਦਾ ਹੈ ।

ਪ੍ਰਸ਼ਨ 13.
(i) ਉਹ ਦੋ ਮੁੱਖ ਕਿਰਿਆਵਾਂ ਦੱਸੋ ਜਿਹੜੀਆਂ ਮੁੱਢਲੇ ਖੇਤਰ ਵਿਚ ਕੀਤੀਆਂ ਜਾਂਦੀਆਂ ਹਨ ?
(ii) ਉਹ ਦੋ ਮੁੱਖ ਕਿਰਿਆਵਾਂ ਦੱਸੋ ਜਿਹੜੀਆਂ ਸੇਵਾ ਖੇਤਰ ਵਿਚ ਕੀਤੀਆਂ ਜਾਂਦੀਆਂ ਹਨ ?
(iii) ਉਹ ਦੋ ਮੁੱਖ ਕਿਰਿਆਵਾਂ ਦੱਸੋ ਜਿਹੜੀਆਂ ਗੌਣ ਖੇਤਰਾਂ ਵਿੱਚ ਕੀਤੀਆਂ ਜਾਂਦੀਆਂ ਹਨ ?
ਉੱਤਰ-
(i)

  • ਮੱਛੀ ਪਾਲਣ
  • ਖਨਨ

(ii)

  • ਬੈਂਕਿੰਗ
  • ਬੀਮਾ

(iii)

  • ਖਾਣਾਂ ਆਦਿ ਪੁੱਟਣ ਦਾ ਕੰਮ
  • ਵਿਨਿਰਮਾਣ ॥

ਪ੍ਰਸ਼ਨ 14.
(i) ਇਸ ਤਰ੍ਹਾਂ ਦੇ ਚਾਰ ਤੱਤ ਦੱਸੋ ਜਿਹੜੇ ਮਨੁੱਖੀ ਸੰਸਾਧਨ ਦੀ ਗੁਣਵੱਤਾ ਨੂੰ ਵਧਾਉਂਦੇ ਹਨ ?
(ii) ਉਤਪਾਦਨ ਦੇ ਚਾਰ ਸੰਸਾਧਨਾਂ ਦੇ ਨਾਂ ਦੱਸੋ ।
ਉੱਤਰ-
(i)

  • ਸਿੱਖਿਆ
  • ਸਿਹਤ
  • ਤਕਨੀਕੀ
  • ਸਿੱਖਿਆ ।

(ii)

  • ਭੂਮੀ
  • ਪੂੰਜੀ
  • ਕਿਰਤ
  • ਉੱਦਮੀ ।

ਪ੍ਰਸ਼ਨ 15.
ਸਰਵ-ਸਿੱਖਿਆ ਅਭਿਆਨ ਕੀ ਹੈ ?
ਉੱਤਰ-
ਸਰਵ-ਸਿੱਖਿਆ ਅਭਿਆਨ 6-14 ਸਾਲ ਦੀ ਉਮਰ ਦੇ ਵਰਗਾਂ ਦੇ ਸਾਰੇ ਸਕੂਲੀ ਬੱਚਿਆਂ ਨੂੰ ਸਾਲ 2010 ਤੱਕ ਮੁੱਢਲੀ ਸਿੱਖਿਆ ਸਰਵ-ਭੌਮਿਕ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਸਮੁਦਾਵਾਂ ਦੀ ਸਹਿਭਾਗਿਤਾ ਦੇ ਨਾਲ ਕੇਂਦਰੀ ਸਰਕਾਰ ਦੀ ਇਕ ਸਮੇਂ ਬੱਧ ਪਹਿਲ ਹੈ ।

ਪ੍ਰਸ਼ਨ 16.
(i) ਖੇਤੀ ਖੇਤਰ ਵਿਚ ਕਿਹੜੀਆਂ ਬੇਰੋਜ਼ਗਾਰੀਆਂ ਪਾਈਆਂ ਜਾਂਦੀਆਂ ਹਨ ?
(ii) ਛੁਪੀ ਹੋਈ ਬੇਰੋਜ਼ਗਾਰੀ ਦਾ ਅਰਥ ਦੱਸੋ ।
ਉੱਤਰ-
(i) ਛਪੀ ਹੋਈ ਜਾਂ ਮੌਸਮੀ ਬੇਰੋਜ਼ਗਾਰੀ ਖੇਤੀ ਖੇਤਰ ਵਿਚ ਪਾਈ ਜਾਂਦੀ ਹੈ ।
(ii) ਛੁਪੀ ਹੋਈ ਬੇਰੋਜ਼ਗਾਰੀ ਤੋਂ ਭਾਵ ਉਸ ਬੇਰੋਜ਼ਗਾਰੀ ਤੋਂ ਹੈ ਜਿਸ ਵਿਚ ਲੋਕ ਕੰਮ ਕਰਦੇ ਹੋਏ ਪ੍ਰਤੀਤ ਹੁੰਦੇ ਹਨ, ਪਰ ਉਹ ਹੁੰਦੇ ਨਹੀਂ ਹਨ ।

ਪ੍ਰਸ਼ਨ 17.
ਮਨੁੱਖੀ ਪੂੰਜੀ ਵਿਚ ਕੀਤਾ ਜਾਣ ਵਾਲਾ ਨਿਵੇਸ਼ ਬਾਅਦ ਵਿਚ ਬਦਲ ਕੇ ਭੌਤਿਕ ਪੂੰਜੀ ਵਿਚ ਕੀਤੇ ਗਏ ਨਿਵੇਸ਼ ਦਾ ਰੂਪ ਧਾਰਨ ਕਰ ਲੈਂਦਾ ਹੈ । ਵਿਆਖਿਆ ਕਰੋ ।
ਉੱਤਰ-

  1. ਮਨੁੱਖੀ ਪੂੰਜੀ ਮਜ਼ਦੂਰਾਂ ਦੀ ਉਤਪਾਦਕਤਾ ਨੂੰ ਵਧਾਉਂਦਾ ਹੈ ।
  2. ਮਨੁੱਖੀ ਪੁੰਜੀ ਮਜ਼ਦੂਰਾਂ ਦੀ ਗੁਣਵੱਤਾ ਵਿਚ ਵਾਧਾ ਕਰਦੀ ਹੈ ।
  3. ਸਿਹਤ, ਸਿੱਖਿਅਤ ਜਾਂ ਸਿੱਖਿਅਤ ਵਿਅਕਤੀ ਉਤਪਾਦਨ ਦੇ ਸਾਧਨਾਂ ਦਾ ਕੁਸ਼ਲ ਪ੍ਰਯੋਗ ਕਰ ਸਕਦੇ ਹਨ ।
  4. ਇਕ ਦੇਸ਼ ਮਨੁੱਖੀ ਸੰਸਾਧਨਾਂ ਦਾ ਨਿਰਯਾਤ ਕਰਕੇ ਵਿਦੇਸ਼ੀ ਨਿਮਯ ਪ੍ਰਾਪਤ ਕਰ ਸਕਦਾ ਹੈ ।

ਪ੍ਰਸ਼ਨ 18.
ਇਨ੍ਹਾਂ ਸਾਰੇ ਕੰਮਾਂ ਨੂੰ ਮੁੱਢਲੇ (ਪਹਿਲੇ), ਗੌਣ (ਸੈਕੰਡਰੀ) ਜਾਂ ਸੇਵਾ (ਤੀਸਰੇ) ਸਮੂਹਾਂ ਵਿਚ ਵੰਡੋ । ਬੈਂਕਿੰਗ, ਬੀਮਾ, ਡੇਅਰੀ, ਖਾਣਾਂ ਆਦਿ ਪੁੱਟਣਾ, ਖਨਨ, ਸੰਚਾਰ, ਸਿੱਖਿਆ, ਮੱਛੀ ਪਾਲਣ, ਮੁਰਗੀ ਪਾਲਣ, ਖੇਤੀ, ਵਿਨਿਰਮਾਣ, ਵਣ-ਵਿਗਿਆਨ, ਸੈਰ ਸਪਾਟਾ ਅਤੇ ਵਿਉਪਾਰ ।
ਉੱਤਰ-

ਮੁੱਢਲਾ ਖੇਤਰ ਗੌਣ ਖੇਤਰ ਸੇਵਾ ਖੇਤਰ
(i) ਡੇਅਰੀ (i) ਖਾਣਾ ਆਦਿ ਪੁੱਟਣਾ (i) ਬੈਂਕਿੰਗ
(ii) ਖਨਨ (ii) ਵਿਨਿਰਮਾਣ (ii) ਬੀਮਾ
(iii) ਮੱਛੀ ਪਾਲਣ (iii) ਸੰਚਾਰ
(iv) ਮੁਰਗੀ ਪਾਲਣ (iv) ਸਿੱਖਿਆ
(v) ਖੇਤੀ (v) ਸੈਰ-ਸਪਾਟਾ
(vi) ਵਣ-ਵਿਗਿਆਨ (vi) ਵਪਾਰ ।

ਪ੍ਰਸ਼ਨ 19.
ਸਿੱਖਿਆ ਦੇ ਖੇਤਰ ਵਿਚ ਦਸਵੀਂ ਪੰਜ ਸਾਲਾ ਯੋਜਨਾ ਦੇ ਮੁੱਖ ਉਦੇਸ਼ ਕੀ ਹਨ ?
ਉੱਤਰ-
ਸਿੱਖਿਆ ਦੇ ਖੇਤਰ ਵਿਚ ਦਸਵੀਂ ਪੰਜ ਸਾਲਾ ਯੋਜਨਾ ਦੇ ਮੁੱਖ ਉਦੇਸ਼ ਹੇਠਾਂ ਲਿਖੇ ਹਨ –
(i) ਦਸਵੀਂ ਯੋਜਨਾ ਦੇ ਅਖ਼ੀਰ ਤਕ ਉੱਚ-ਸਿੱਖਿਆ ਵਿਚ 18-23 ਸਾਲ ਉਮਰ ਵਰਗ ਦੇ ਨਾਮਕਣ ਵਿਚ ਵਰਤਮਾਨ 6 ਪ੍ਰਤੀਸ਼ਤ ਤੋਂ 9 ਪ੍ਰਤੀਸ਼ਤ ਤੱਕ ਦਾ ਵਾਧਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।
(ii) ਇਹ ਰਣਨੀਤੀ ਪਹੁੰਚ ਵਿਚ ਵਾਧਾ, ਗੁਣਵੱਤਾ, ਰਾਜਾਂ ਦੇ ਲਈ ਵਿਸ਼ੇਸ਼ ਪਾਠਕ੍ਰਮ ਵਿਚ ਪਰਿਵਰਤਨ ਨੂੰ ਸਵੀਕਾਰ ਕਰਨਾ, ਵਪਾਰੀਕਰਨ ਅਤੇ ਸੂਚਨਾ ਤਕਨੀਕੀ ਦੇ ਉਪਯੋਗ ਦਾ ਜਾਲ ਵਿਛਾਉਣ ‘ਤੇ ਕੇਂਦਰਿਤ ਹੈ ।
(iii) ਦਸਵੀਂ ਯੋਜਨਾ ਦੂਰਸਥ (ਡਿਸਟੈਂਸ) ਸਿੱਖਿਆ, ਸੰਚਾਰ ਤਕਨੀਕੀ ਦੀ ਸਿੱਖਿਆ ਦੇਣ ਵਾਲੀਆਂ ਸਿੱਖਿਆ ਸੰਸਥਾਵਾਂ ਦੇ ਸੰਬੰਧਾਂ ‘ਤੇ ਵੀ ਕੇਂਦਰਿਤ ਹੈ ।

ਪ੍ਰਸ਼ਨ 20.
ਬੇਰੋਜ਼ਗਾਰੀ ਕੀ ਹੈ ? ਭਾਰਤ ਵਿਚ ਬੇਰੋਜ਼ਗਾਰੀ ਦੀਆਂ ਮੁੱਖ ਕਿਸਮਾਂ ਕੀ ਹਨ ?
ਉੱਤਰ-
ਬੇਰੋਜ਼ਗਾਰੀ ਉਹ ਸਥਿਤੀ ਹੈ ਜਿਸ ਵਿਚ ਮਜ਼ਦੂਰ ਮਜ਼ਦੂਰੀ ਦੀ ਵਰਤਮਾਨ ਦਰ ‘ਤੇ ਕੰਮ ਕਰਨ ਦੇ ਲਈ ਤਿਆਰ ਹੁੰਦੇ ਹਨ, ਪਰ ਉਨ੍ਹਾਂ ਨੂੰ ਕੰਮ ਨਹੀਂ ਮਿਲਦਾ ਹੈ । ਬੇਰੋਜ਼ਗਾਰੀ ਦੀਆਂ ਕਿਸਮਾਂ –

  • ਮੌਸਮੀ ਬੇਰੋਜ਼ਗਾਰੀ ,
  • ਸਿੱਖਿਅਤ ਬੇਰੋਜ਼ਗਾਰੀ
  • ਛੁਪੀ ਹੋਈ ਬੇਰੋਜ਼ਗਾਰੀ
  • ਸੰਰਚਨਾਤਮਕ ਬੇਰੋਜ਼ਗਾਰੀ
  • ਤਕਨੀਕੀ ਬੇਰੋਜ਼ਗਾਰੀ ।

ਪ੍ਰਸ਼ਨ 21.
ਗ੍ਰਾਮੀਣ ਖੇਤਰਾਂ ਵਿਚ ਪਾਈ ਜਾਣ ਵਾਲੀ ਮੁੱਖ ਬੇਰੋਜ਼ਗਾਰੀ ਕੀ ਹੈ ? ਇਸਦੇ ਲਈ ਮੁੱਖ ਚਾਰ ਕਾਰਨ ਦੱਸੋ ।
ਉੱਤਰ-
ਮੌਸਮੀ ਬੇਰੋਜ਼ਗਾਰੀ ਅਤੇ ਛੁਪੀ ਹੋਈ ਬੇਰੋਜ਼ਗਾਰੀ ਗ੍ਰਾਮੀਣ ਖੇਤਰਾਂ ਵਿਚ ਪਾਈਆਂ ਜਾਣ ਵਾਲੀਆਂ ਮੁੱਖ ਬੇਰੋਜ਼ਗਾਰੀਆਂ ਹਨ । ਕਾਰਨ –

  1. ਖੇਤੀ ਖੇਤਰ ਵਿਚ ਵਿਭਿੰਨਤਾ ਦੀ ਕਮੀ ।
  2. ਪੂੰਜੀ ਦੀ ਕਮੀ ॥
  3. ਅਤਿ ਜਨਸੰਖਿਆ ਦੇ ਕਾਰਨ ਵੱਡੇ ਪਰਿਵਾਰ ।
  4. ਛੋਟੇ ਅਤੇ ਕੁਟੀਰ ਉਦਯੋਗਾਂ ਦਾ ਘੱਟ ਵਿਕਾਸ !

ਪ੍ਰਸ਼ਨ 22.
ਛੁਪੀ ਹੋਈ ਬੇਰੋਜ਼ਗਾਰੀ ਅਤੇ ਸਿੱਖਿਅਤ ਬੇਰੋਜ਼ਗਾਰੀ ਵਿਚ ਅੰਤਰ ਕਰੋ ।
ਉੱਤਰ-
ਛੁਪੀ ਹੋਈ ਬੇਰੋਜ਼ਗਾਰੀ ਅਤੇ ਸਿੱਖਿਅਤ ਬੇਰੋਜ਼ਗਾਰੀ ਵਿਚ ਹੇਠਾਂ ਲਿਖੇ ਅਨੁਸਾਰ ਅੰਤਰ ਹਨ –

ਛੁਪੀ ਹੋਈ ਬੇਰੋਜ਼ਗਾਰੀ ਸਿੱਖਿਅਤ ਬੇਰੋਜ਼ਗਾਰੀ
1. ਛੁਪੀ ਹੋਈ ਬੇਰੋਜ਼ਗਾਰੀ ਉਹ ਬੇਰੋਜ਼ਗਾਰੀ ਹੈ ਜਿਸ ਵਿਚ ਲੋਕ ਕੰਮ ਕਰਦੇ ਹੋਏ ਪ੍ਰਤੀਤ ਹੁੰਦੇ ਹਨ, ਪਰ ਉਹ ਹੁੰਦੇ ਨਹੀਂ ਹਨ । 1. ਸਿੱਖਿਅਤ ਬੇਰੋਜ਼ਗਾਰੀ ਉਹ ਸਥਿਤੀ ਹੈ ਜਿਸ ਵਿਚ ਵਿਅਕਤੀ ਸਿੱਖਿਅਤ ਹੁੰਦੇ ਹਨ ਪਰ ਉਨ੍ਹਾਂ ਦੇ ਕੋਲ ਰੋਜ਼ਗਾਰ ਨਹੀਂ ਹੁੰਦਾ ਹੈ ।
2. ਇਹ ਆਮਤੌਰ ਤੇ ਗ੍ਰਾਮੀਣ ਖੇਤਰਾਂ ਵਿਚ ਪਾਈ ਜਾਂਦੀ ਹੈ । 2. ਇਹ ਆਮਤੌਰ ‘ਤੇ ਸ਼ਹਿਰੀ ਖੇਤਰਾਂ ਵਿਚ ਪਾਈ ਜਾਂਦੀ ਹੈ ।

ਪ੍ਰਸ਼ਨ 23.
ਤਿੰਨਾਂ ਖੇਤਰਾਂ ਵਿਚ ਰੋਜ਼ਗਾਰ ਦੀ ਸਥਿਤੀ ਦਾ ਵਰਣਨ ਕਰੋ ।
ਉੱਤਰ –

  1. ਮੁੱਢਲਾ ਖੇਤਰ-ਭਾਰਤ ਵਿਚ ਮੁੱਢਲੇ ਖੇਤਰ ਵਿਚ ਅਰਥ-ਵਿਵਸਥਾ ਦੀ ਜ਼ਿਆਦਾਤਰ ਜਨਸੰਖਿਆ ਨਿਯੋਜਿਤ ਹੈ, ਪਰੰਤੂ ਇਸ ਵਿਚ ਛੁਪੀ ਹੋਈ ਬੇਰੋਜ਼ਗਾਰੀ ਮੌਜੂਦ ਹੈ । ਇਸ ਵਿਚ ਹੁਣ ਹੋਰ ਜ਼ਿਆਦਾ ਵਿਅਕਤੀ ਨਿਯੋਜਿਤ ਕਰਨ ਦੀ ਸਮਰੱਥਾ ਨਹੀਂ ਹੈ । ਇਸ ਲਈ ਬਾਕੀ ਮਜ਼ਦੂਰ ਸੌਣ ਤੇ ਸੇਵਾ ਖੇਤਰਾਂ ਦੇ ਵੱਲ ਜਾ ਰਹੇ ਹਨ ।
  2. ਗੌਣ ਖੇਤਰ-ਗੌਣ ਖੇਤਰ ਵਿਚ ਛੋਟੇ ਪੱਧਰ ਦੇ ਵਿਨਿਰਮਾਣ ਵੀ ਜ਼ਿਆਦਾ ਵਿਅਕਤੀਆਂ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ । ਪੇਂਡੂ ਖੇਤਰਾਂ ਵਿਚ ਹੋਰ ਜ਼ਿਆਦਾ ਵਿਅਕਤੀਆਂ ਨੂੰ ਨਿਯੋਜਿਤ ਕਰਨ ਦੇ ਲਈ ਪਿੰਡਾਂ ਵਿਚ ਕੁਟੀਰ ਉਦਯੋਗਾ ਦੀ ਸਥਾਪਨਾ ਕਰਨੀ ਚਾਹੀਦੀ ਹੈ ।
  3. ਸੇਵਾ ਖੇਤਰ-ਸੇਵਾ ਖੇਤਰ ਭਾਰਤ ਵਿਚੋਂ ਬੇਰੋਜ਼ਗਾਰੀ ਨੂੰ ਦੂਰ ਕਰਨ ਦੇ ਲਈ ਇਕ ਮਹੱਤਵਪੂਰਨ ਖੇਤਰ ਹੈ ।

ਪ੍ਰਸ਼ਨ 4.
ਮੌਸਮੀ ਬੇਰੋਜ਼ਗਾਰੀ ਕੀ ਹੁੰਦੀ ਹੈ ? ਇਸ ਬੇਰੋਜ਼ਗਾਰੀ ਦੇ ਲਈ ਉੱਤਰਦਾਈ ਮੁੱਖ ਕਾਰਨ ਕੀ ਹਨ ?
ਉੱਤਰ-
ਮੌਸਮੀ ਬੇਰੋਜ਼ਗਾਰੀ ਉਦੋਂ ਹੁੰਦੀ ਹੈ ਜਦੋਂ ਲੋਕ ਸਾਲ ਦੇ ਕੁਝ ਮਹੀਨਿਆਂ ਲਈ ਰੋਜ਼ਗਾਰ ਪ੍ਰਾਪਤ ਨਹੀਂ ਕਰ ਸਕਦੇ ।
ਖੇਤੀ ‘ਤੇ ਨਿਰਭਰ ਲੋਕ ਆਮਤੌਰ ‘ਤੇ ਇਸ ਤਰ੍ਹਾਂ ਦੀ ਸਮੱਸਿਆ ਦੇ ਨਾਲ ਜੂਝਦੇ ਹਨ । ਕਾਰਨ-

  • ਖੇਤੀ ਦੀ ਵਿਭਿੰਨਤਾ ਵਿਚ ਕਮੀ ।
  • ਗ੍ਰਾਮੀਣ ਖੇਤਰਾਂ ਵਿਚ ਲਘੂ ਅਤੇ ਕੁਟੀਰ ਉਦਯੋਗਾਂ ਦੀ ਕਮੀ ॥
  • ਖੇਤੀ ਦੇ ਵਪਾਰੀਕਰਨ ਦੀ ਘਾਟ ।

ਪ੍ਰਸ਼ਨ 25.
ਛੁਪੀ ਹੋਈ ਬੇਰੋਜ਼ਗਾਰੀ ਕੀ ਹੈ ? ਉਦਾਹਰਨ ਸਹਿਤ ਵਿਆਖਿਆ ਕਰੋ ।
ਉੱਤਰ-
ਛੁਪੀ ਹੋਈ ਬੇਰੋਜ਼ਗਾਰੀ ਦੇ ਅੰਤਰਗਤ ਲੋਕ ਨਿਯੋਜਿਤ ਪ੍ਰਤੀਤ ਹੁੰਦੇ ਹਨ । ਉਨ੍ਹਾਂ ਦੇ ਕੋਲ ਭੂ-ਖੰਡ ਹੁੰਦਾ ਹੈ, ਜਿੱਥੇ ਉਨ੍ਹਾਂ ਨੂੰ ਕੰਮ ਮਿਲਦਾ ਹੈ । ਇਸ ਤਰ੍ਹਾਂ ਆਮਤੌਰ ‘ਤੇ ਕਿਸਾਨਾਂ ਦੇ ਕੰਮ ‘ਤੇ ਲੱਗੇ ਪਰਿਵਾਰ ਦੇ ਮੈਂਬਰ ਹੁੰਦੇ ਹਨ । ਕਿਸੇ ਕੰਮ ਵਿਚ ਪੰਜ ਲੋਕਾਂ ਦੀ ਜ਼ਰੂਰਤ ਹੁੰਦੀ ਹੈ, ਪਰ ਉਸ ਵਿਚ ਸੱਤ ਲੋਕ ਲੱਗੇ ਹੁੰਦੇ ਹਨ । ਇਸ ਵਿਚ ਤਿੰਨ ਲੋਕ ਜ਼ਿਆਦਾ ਹਨ । ਇਹ ਤਿੰਨੋਂ ਉਸੇ ਖੇਤ ਵਿਚ ਕੰਮ ਕਰਦੇ ਹਨ ਜਿਸ ‘ਤੇ ਪੰਜ ਲੋਕ ਕੰਮ ਕਰਦੇ ਹਨ । ਇਨ੍ਹਾਂ ਤਿੰਨਾਂ ਦੁਆਰਾ ਕੀਤਾ ਗਿਆ ਅੰਸ਼ਦਾਨ ਪੰਜ ਲੋਕਾਂ ਦੁਆਰਾ ਕੀਤੇ ਗਏ ਯੋਗਦਾਨ ਵਿਚ ਕੋਈ ਵਾਧਾ ਨਹੀਂ ਕਰਦਾ । ਜੇਕਰ ਤਿੰਨ ਲੋਕਾਂ ਨੂੰ ਹਟਾ ਦਿੱਤਾ ਜਾਵੇ ਤਾਂ ਉਤਪਾਦਕਤਾ ਵਿਚ ਕੋਈ ਕਮੀ ਨਹੀਂ ਆਵੇਗੀ । ਖੇਤ ਵਿਚ ਪੰਜ ਲੋਕਾਂ ਦੇ ਕੰਮ ਦੀ ਜ਼ਰੂਰਤ ਹੁੰਦੀ ਹੈ ਅਤੇ ਤਿੰਨ ਵਾਧੂ ਲੋਕ ਛੁਪੇ ਰੂਪ ਵਿਚ ਨਿਯੋਜਿਤ ਹੁੰਦੇ ਹਨ ।

ਪ੍ਰਸ਼ਨ 26.
ਮਨੁੱਖੀ ਪੂੰਜੀ ਉਤਪਾਦਨ ਦਾ ਸਭ ਤੋਂ ਮਹੱਤਵਪੂਰਨ ਸਾਧਨ ਕਿਉਂ ਹੈ ? ਤਿੰਨ ਕਾਰਨ ਦਿਓ ।
ਉੱਤਰ-
ਮਨੁੱਖੀ ਪੂੰਜੀ ਉਤਪਾਦਨ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੇਠਾਂ ਲਿਖੇ ਕਾਰਨਾਂ ਤੋਂ ਹੈ –

  • ਕੁਝ ਉਤਪਾਦਨ ਕਿਰਿਆਵਾਂ ਵਿਚ ਜ਼ਰੂਰੀ ਕੰਮਾਂ ਨੂੰ ਕਰਨ ਦੇ ਲਈ ਬਹੁਤ ਜ਼ਿਆਦਾ ਪੜ੍ਹੇ-ਲਿਖੇ ਕਰਮਚਾਰੀਆਂ ਦੀ । ਜ਼ਰੂਰਤ ਹੁੰਦੀ ਹੈ ।
  • ਬਹੁਤ ਸਾਰੀਆਂ ਕਿਰਿਆਵਾਂ ਵਿਚ ਸਰੀਰਿਕ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਜ਼ਰੂਰਤ ਹੁੰਦੀ ਹੈ ।
  • ਸਿਰਫ਼ ਮਨੁੱਖੀ ਪੂੰਜੀ ਵਿਚ ਹੀ ਉੱਦਮ ਵਿਤੀ ਦਾ ਗੁਣ ਪਾਇਆ ਜਾਂਦਾ ਹੈ ।

ਪ੍ਰਸ਼ਨ 27.
ਜਾਪਾਨ ਵਰਗੇ ਦੇਸ਼ ਕਿਵੇਂ ਅਮੀਰ ਅਤੇ ਵਿਕਸਿਤ ਬਣੇ ? ਤਿੰਨ ਕਾਰਨਾਂ ਦੀ ਵਿਆਖਿਆ ਕਰੋ ।
ਉੱਤਰ-
ਜਾਪਾਨ ਵਰਗੇ ਦੇਸ਼ ਦੇ ਅਮੀਰ ਅਤੇ ਵਿਕਸਿਤ ਬਣਨ ਦੇ ਤਿੰਨ ਕਾਰਨਾਂ ਦੀ ਵਿਆਖਿਆ ਹੇਠਾਂ ਲਿਖੇ ਅਨੁਸਾਰ ਹੈ –

  1. ਉਨ੍ਹਾਂ ਨੇ ਲੋਕਾਂ ਵਿਚ ਵਿਸ਼ੇਸ਼ ਰੂਪ ਨਾਲ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਨਿਵੇਸ਼ ਕੀਤਾ ਹੈ ।
  2. ਉਨ੍ਹਾਂ ਲੋਕਾਂ ਨੇ ਭੂਮੀ ਅਤੇ ਪੂੰਜੀ ਵਰਗੇ ਹੋਰ ਸੰਸਾਧਨਾਂ ਦਾ ਕੁਸ਼ਲ ਉਪਯੋਗ ਕੀਤਾ ਹੈ ।
  3. ਇਨ੍ਹਾਂ ਲੋਕਾਂ ਨੇ ਜੋ ਕੁਸ਼ਲਤਾ ਅਤੇ ਤਕਨੀਕ ਵਿਕਸਿਤ ਕੀਤੀ, ਉਸੇ ਦੇ ਨਾਲ ਹੀ ਇਹ ਦੇਸ਼ ਵਿਕਸਿਤ ਬਣੇ ਹਨ ।

ਪ੍ਰਸ਼ਨ 28.
ਭਾਰਤ ਵਿਚ ਸਿਹਤ ਪੱਧਰ ਦੀ ਸਥਿਤੀ ਦੀ ਵਿਆਖਿਆ ਕਰੋ ।
ਉੱਤਰ-
ਕਿਸੇ ਵਿਅਕਤੀ ਦੀ ਸਿਹਤ ਉਸਨੂੰ ਆਪਣੀ ਸਮਰੱਥਾ ਨੂੰ ਪ੍ਰਾਪਤ ਕਰਨ ਅਤੇ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੀ ਹੈ । ਗ਼ੈਰ-ਸਿਹਤਮੰਦ ਲੋਕ ਕਿਸੇ ਸੰਗਠਨ ਦੇ ਲਈ ਬੋਝ ਬਣ ਜਾਂਦੇ ਹਨ | ਅਸਲ ਵਿਚ, ਸਿਹਤ ਆਪਣਾ ਕਲਿਆਣ ਕਰਨ ਦਾ ਇਕ ਜ਼ਰੂਰੀ ਆਧਾਰ ਹੈ । ਇਸ ਲਈ ਜਨਸੰਖਿਆ ਦੀ ਸਿਹਤ ਸੰਬੰਧੀ ਸਥਿਤੀ ਨੂੰ ਸੁਧਾਰਨਾ ਕਿਸੇ ਦੇਸ਼ ਦੀ ਪ੍ਰਾਥਮਿਕਤਾ ਹੁੰਦੀ ਹੈ ।

ਸਾਡੀ ਰਾਸ਼ਟਰੀ ਨੀਤੀ ਦਾ ਟੀਚਾ ਵੀ ਜਨਸੰਖਿਆ ਦੇ ਘੱਟ ਸੁਵਿਧਾ ਪ੍ਰਾਪਤ ਵਰਗਾਂ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਸਿਹਤ ਸੇਵਾਵਾਂ, ਪਰਿਵਾਰ ਕਲਿਆਣ ਅਤੇ ਪੌਸ਼ਟਿਕ ਸੇਵਾ ਤਕ ਇਨ੍ਹਾਂ ਦੀ ਪਹੁੰਚ ਨੂੰ ਵਧੀਆ ਬਣਾਉਣਾ ਹੈ । ਪਿਛਲੇ ਪੰਜ ਦਹਾਕਿਆਂ ਵਿਚ ਭਾਰਤ ਨੇ ਸਰਕਾਰੀ ਅਤੇ ਨਿੱਜੀ ਖੇਤਰਾਂ ਵਿਚ ਪ੍ਰਾਥਮਿਕ, ਸੈਕੰਡਰੀ ਅਤੇ ਤੀਸਰੀਆਂ ਸੇਵਾਵਾਂ ਦੇ ਲਈ ਇਕ ਵਿਸਤਰਿਤ ਸਿਹਤ ਆਧਾਰਿਤ ਸੰਰਚਨਾ ਅਤੇ ਜਨ-ਸ਼ਕਤੀ ਦਾ ਨਿਰਮਾਣ ਕੀਤਾ ਹੈ ।

ਪ੍ਰਸ਼ਨ 29.
ਬੇਰੋਜ਼ਗਾਰੀ ਕੀ ਹੈ ? ਇਸਦੇ ਮੁੱਖ ਪ੍ਰਭਾਵ ਕੀ ਹੁੰਦੇ ਹਨ ?
ਉੱਤਰ-
ਬੇਰੋਜ਼ਗਾਰੀ ਉਸ ਸਮੇਂ ਮੌਜੂਦ ਕਹੀ ਜਾਂਦੀ ਹੈ, ਜਦੋਂ ਪ੍ਰਚੱਲਿਤ ਮਜ਼ਦੂਰੀ ਦੀ ਦਰ ‘ਤੇ ਕੰਮ ਕਰਨ ਦੇ ਲਈ ਇੱਛੁਕ ਲੋਕ ਰੋਜ਼ਗਾਰ ਨਹੀਂ ਪ੍ਰਾਪਤ ਕਰ ਸਕੇ । ਪ੍ਰਭਾਵ-ਬੇਰੋਜ਼ਗਾਰੀ ਨਾਲ ਜਨ-ਸ਼ਕਤੀ ਸੰਸਾਧਨ ਦੀ ਬਰਬਾਦੀ ਹੁੰਦੀ ਹੈ । ਜਿਹੜੇ ਲੋਕ ਅਰਥ-ਵਿਵਸਥਾ ਦੇ ਲਈ ਪਰਿਸੰਪੱਤੀ ਹੁੰਦੇ ਹਨ, ਬੇਰੋਜ਼ਗਾਰੀ ਦੇ ਕਾਰਨ ਦਾਇਤਵ ਵਿਚ ਬਦਲ ਜਾਂਦੇ ਹਨ, ਨੌਜਵਾਨਾਂ ਵਿਚ ਨਿਰਾਸ਼ਾ ਅਤੇ ਨਿਰਉਤਸ਼ਾਹ ਦੀ ਭਾਵਨਾ ਹੁੰਦੀ ਹੈ ।

ਲੋਕਾਂ ਦੇ ਕੋਲ ਆਪਣੇ ਪਰਿਵਾਰ ਦਾ ਭਰਨ-ਪੋਸ਼ਣ ਕਰਨ ਦੇ ਲਈ ਕਾਫ਼ੀ ਮੁਦਰਾ ਨਹੀਂ ਹੁੰਦੀ । ਸਿੱਖਿਅਤ ਲੋਕਾਂ ਦੇ ਨਾਲ ਜਿਹੜੇ ਕਾਰਜ ਕਰਨ ਦੇ ਇੱਛੁਕ ਹਨ ਅਤੇ ਸਾਰਥਕ ਰੋਜ਼ਗਾਰ ਪ੍ਰਾਪਤ ਕਰਨ ਵਿਚ ਅਸਮਰੱਥ ਹਨ, ਇਹ ਇਕ ਵੱਡਾ ਸਮਾਜਿਕ ਹੈ । ਬੇਰੋਜ਼ਗਾਰੀ ਨਾਲ ਆਰਥਿਕ ਬੋਝ ਵਿਚ ਵਾਧਾ ਹੁੰਦਾ ਹੈ | ਕਾਰਜਗਤ ਜਨਸੰਖਿਆ ‘ਤੇ ਬੇਰੋਜ਼ਗਾਰੀ ਦੀ ਨਿਰਭਰਤਾ ਵੱਧਦੀ ਹੈ । ਕਿਸੇ ਵਿਅਕਤੀ ਅਤੇ ਨਾਲ ਹੀ ਨਾਲ ਸਮਾਜ ਦੇ ਜੀਵਨ ਦੀ ਗੁਣਵੱਤਾ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ।

ਪ੍ਰਸ਼ਨ 30.
‘ਮਨੁੱਖੀ ਪੂੰਜੀ ਨਿਰਮਾਣ ਕੀ ਹੈ ? ਮਨੁੱਖੀ ਪੂੰਜੀ ਸੰਸਾਧਨ ਹੋਰ ਸੰਸਾਧਨਾਂ ਤੋਂ ਭਿੰਨ ਕਿਵੇਂ ਹੈ ?
ਉੱਤਰ-
ਮਨੁੱਖੀ ਪੂੰਜੀ ਨਿਰਮਾਣ ਤੋਂ ਭਾਵ ਇਸ ਤਰ੍ਹਾਂ ਦੇ ਵਿਅਕਤੀ ਉਪਲੱਬਧ ਕਰਵਾਉਣੇ ਅਤੇ ਉਨ੍ਹਾਂ ਦੀ ਸੰਖਿਆ ਵਿਚ ਵਾਧਾ ਕਰਨਾ ਹੈ, ਜੋ ਸਿੱਖਿਅਤ, ਕੁਸ਼ਲ ਅਤੇ ਅਨੁਭਵ ਸੰਪੰਨ ਹੋਣ, ਜਿਹੜਾ ਇਕ ਦੇਸ਼ ਦੇ ਆਰਥਿਕ ਵਿਕਾਸ ਦੇ ਲਈ ਬਹੁਤ ਜ਼ਰੂਰੀ ਹੈ । ਵਿਅਕਤੀਆਂ ਨੂੰ ਚੰਗੀ ਸਿੱਖਿਆ, ਸਿਹਤ ਸੰਬੰਧੀ ਸੁਵਿਧਾਵਾਂ, ਉਨ੍ਹਾਂ ਦੇ ਜੀਵਨ ਆਸ ਵਿਚ ਵਾਧਾ, ਸ਼ਿਸ਼ੂ ਮੌਤ-ਦਰ ਵਿਚ ਕਮੀ ਕਰਕੇ ਅਤੇ ਉਨ੍ਹਾਂ ਨੂੰ ਤਕਨੀਕੀ ਗਿਆਨ ਦੇ ਕੇ ਉਨ੍ਹਾਂ ਨੂੰ ਮਨੁੱਖੀ ਪੂੰਜੀ ਬਣਾਇਆ ਜਾ ਸਕਦਾ ਹੈ । ਮਨੁੱਖੀ ਪੂੰਜੀ ਸੰਸਾਧਨ ਭੂਮੀ ਅਤੇ ਭੌਤਿਕ ਪੂੰਜੀ, ਵਰਗੇ ਹੋਰ ਸੰਸਾਧਨਾਂ ਤੋਂ ਭਿੰਨ ਹੈ ਕਿਉਂਕਿ ਮਨੁੱਖੀ ਸੰਸਾਧਨ ਭੂਮੀ ਅਤੇ ਭੌਤਿਕ ਪੂੰਜੀ ਵਰਗੇ ਹੋਰ ਸੰਸਾਧਨਾਂ ਦਾ ਪ੍ਰਯੋਗ ਕਰ ਸਕਦਾ ਹੈ । ਹੋਰ ਸਾਧਨ ਆਪਣੇ ਆਪ ਉਪਯੋਗੀ ਨਹੀਂ ਹੋ ਸਕਦੇ ।

ਪ੍ਰਸ਼ਨ 31.
(i) ਸਕਲ ਰਾਸ਼ਟਰੀ ਉਤਪਾਦਕ ਕੀ ਹੁੰਦਾ ਹੈ ?
(ii) ਜਾਪਾਨ ਦੇ ਕੋਲ ਕੋਈ ਕੁਦਰਤੀ ਸੰਸਾਧਨ ਨਹੀਂ ਹੈ, ਫਿਰ ਵੀ ਉਹ ਵਿਕਸਿਤ ਦੇਸ਼ ਕਿਵੇਂ ਹੈ ? ਕਾਰਨ ਦੱਸੋ ।
ਉੱਤਰ-
(i) ਸਕਲ ਰਾਸ਼ਟਰੀ ਉਤਪਾਦਨ ਇਕ ਦੇਸ਼ ਦੇ ਨਿਵਾਸੀਆਂ ਦੁਆਰਾ ਇਕ ਸਾਲ ਦੇ ਸਮੇਂ ਵਿਚ ਉਤਪਾਦਿਤ ਸਾਰੀਆਂ ਆਖ਼ਰੀ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਕ ਦਾ ਮੁੱਲ ਹੈ ।
(ii)

  • ਜਾਪਾਨ ਦੇਸ਼ ਨੇ ਮਨੁੱਖੀ ਸੰਸਾਧਨ ‘ਤੇ ਭਾਰੀ ਨਿਵੇਸ਼ ਕੀਤਾ ਹੈ ।
  • ਉਨ੍ਹਾਂ ਨੇ ਲੋਕਾਂ ਵਿਚ ਵਿਸ਼ੇਸ਼ ਰੂਪ ਨਾਲ ਉਨ੍ਹਾਂ ਦੀ ਸਿੱਖਿਆ ਅਤੇ ਸਿਹਤ ‘ਤੇ ਨਿਵੇਸ਼ ਕੀਤਾ।
  • ਸਿੱਖਿਅਤ ਅਤੇ ਸਿਹਤਮੰਦ ਵਿਅਕਤੀ ਭੂਮੀ ਅਤੇ ਪੂੰਜੀ ਵਰਗੇ ਸਾਧਨਾਂ ਦਾ ਜ਼ਿਆਦਾ ਕੁਸ਼ਲ ਉਪਯੋਗ ਕਰ ਸਕਦੇ ਹਨ ।

ਪ੍ਰਸ਼ਨ 32.
ਕਿਸੇ ਦੇਸ਼ ਦੇ ਲਈ ਉਸਦੀ ਜਨਸੰਖਿਆ ਦੇ ਸਿਹਤ ਦੇ ਪੱਧਰ ਵਿਚ ਸੁਧਾਰ ਕਰਨਾ ਮੁੱਖ ਪਹਿਲ ਹੁੰਦੀ ਹੈ । ਕਾਰਨ ਦੱਸੋ ।
ਉੱਤਰ-

  1. ਚੰਗੀ ਸਿਹਤ ਮਜ਼ਦੂਰਾਂ ਦੀ ਨਿਪੁੰਨਤਾ ਨੂੰ ਵਧਾਉਂਦੀ ਹੈ ।
  2. ਇਕ ਗੈਰ-ਸਿਹਤਮੰਦ ਮਜ਼ਦੂਰ ਦੇਸ਼ ਦੇ ਲਈ ਦਾਇਤਵ ਹੁੰਦਾ ਹੈ ।
  3. ਸਿਹਤਮੰਦ ਨਾਗਰਿਕ ਉਤਪਾਦਨ ਦਾ ਮੁੱਢਲਾ ਸੰਸਾਧਨ ਹੁੰਦਾ ਹੈ ।
  4. ਕਿਸੇ ਵਿਅਕਤੀ ਦੀ ਸਿਹਤ ਉਸਨੂੰ ਆਪਣੀ ਸਮਰੱਥਾ ਨੂੰ ਪ੍ਰਾਪਤ ਕਰਨ ਅਤੇ ਬਿਮਾਰੀਆਂ ਦੇ ਨਾਲ ਲੜਨ ਦੀ ਤਾਕਤ ਦਿੰਦੀ ਹੈ ।

ਪ੍ਰਸ਼ਨ 33.
ਕਿਸ ਤਰ੍ਹਾਂ ਅਰਥ-ਵਿਵਸਥਾ ਦੇ ਸਮੁੱਚੇ ਵਿਕਾਸ ‘ਤੇ ਬੇਰੋਜ਼ਗਾਰੀ ਦਾ ਅਹਿੱਤਕ ਪ੍ਰਭਾਵ ਪੈਂਦਾ ਹੈ । ਚਾਰ ਬਿੰਦੂਆਂ ‘ਤੇ ਇਸਦੀ ਵਿਆਖਿਆ ਕਰੋ ।
ਉੱਤਰ-

  • ਬੇਰੋਜ਼ਗਾਰੀ ਨਾਲ ਜਨ-ਸ਼ਕਤੀ ਸੰਸਾਧਨ ਦੀ ਬਰਬਾਦੀ ਹੁੰਦੀ ਹੈ ਜਿਹੜੇ ਲੋਕ ਅਰਥ-ਵਿਵਸਥਾ ਦੇ ਲਈ ਪਰਿਸੰਪਤੀ ਹੁੰਦੇ ਹਨ | ਬੇਰੋਜ਼ਗਾਰੀ ਦੇ ਕਾਰਨ ਦਾਇਤਵ ਵੀ ਬਦਲ ਜਾਂਦੇ ਹਨ ।
  • ਨੌਜਵਾਨਾਂ ਵਿਚ ਇਸ ਨਾਲ ਨਿਰਾਸ਼ਾ ਅਤੇ ਨਿਰਉਤਸ਼ਾਹ ਦੀ ਭਾਵਨਾ ਹੁੰਦੀ ਹੈ ਕਿਉਂਕਿ ਇਨ੍ਹਾਂ ਦੇ ਕੋਲ ਆਪਣੇ ਪਰਿਵਾਰ ਦਾ ਭਰਨ ਪੋਸ਼ਣ ਕਰਨ ਦੇ ਲਈ ਲੋੜੀਂਦੀ ਮੁਦਰਾ ਨਹੀਂ ਹੁੰਦੀ ।
  • ਬੇਰੋਜ਼ਗਾਰੀ ਨਾਲ ਆਰਥਿਕ ਬੋਝ ਵਿਚ ਵਾਧਾ ਹੁੰਦਾ ਹੈ ।
  • ਕਾਰਜਸ਼ੀਲ ਜਨਸੰਖਿਆ ‘ਤੇ ਬੇਰੋਜ਼ਗਾਰੀ ਦੀ ਨਿਰਭਰਤਾ ਵੱਧਦੀ ਜਾਂਦੀ ਹੈ ਜਿਸ ਨਾਲ ਸਮਾਜ ਦੇ ਜੀਵਨ ਦੀ ਗੁਣਵੱਤਾ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ।

ਪ੍ਰਸ਼ਨ 34.
ਭਾਰਤੀ ਅਰਥ-ਵਿਵਸਥਾ ਵਿਚ ਦੁਸਰੇ ਖੇਤਰ ਦੇ ਮਹੱਤਵ ਦੇ ਬਿੰਦੁ ਦੱਸੋ ।
ਉੱਤਰ-
ਇਸਦੇ ਮਹੱਤਵ ਦੇ ਹੇਠਾਂ ਲਿਖੇ ਬਿੰਦੂ ਹਨ-

  1. ਇਸ ਖੇਤਰ ਵਿਚ ਵਿਨਿਰਮਾਣ ਦੁਆਰਾ ਕੁਦਰਤੀ ਸੰਸਾਧਨਾਂ ਨੂੰ ਹੋਰ ਵਸਤੂਆਂ ਵਿਚ ਬਦਲਿਆ ਜਾਂਦਾ ਹੈ ।
  2. ਸਾਰੀਆਂ ਉਦਯੋਗਿਕ ਕਿਰਿਆਵਾਂ ਇਸ ਖੇਤਰ ਵਿਚ ਹੁੰਦੀਆਂ ਹਨ ।
  3. ਇਸ ਖੇਤਰ ਦੀਆਂ ਕਿਰਿਆਵਾਂ ਪ੍ਰਾਥਮਿਕ ਅਤੇ ਤੀਸਰੇ ਖੇਤਰ ਦੇ ਵਿਕਾਸ ਵਿਚ ਸਹਾਇਤਾ ਕਰਦੀਆਂ ਹਨ
  4. ਇਸ ਖੇਤਰ ਦੇ ਉਤਪਾਦਨ ਤੋਂ ਅਰਥ-ਵਿਵਸਥਾ ਵਿਚ ਪ੍ਰਤਿਯੋਗਤਾ ਸੰਭਵ ਹੁੰਦੀ ਹੈ ।

ਪ੍ਰਸ਼ਨ 35.
ਔਪਚਾਰਿਕ (ਰਸਮੀ) ਅਤੇ ਅਣਔਪਚਾਰਿਕ (ਗੈਰ-ਰਸਮੀ ਖੇਤਰ ਵਿਚ ਤੁਲਨਾ ਕਰੋ ।
ਉੱਤਰ-
ਇਸ ਵਿਚ ਅੰਤਰ ਹੇਠਲੇ ਬਿੰਦੂਆਂ ਦੁਆਰਾ ਦਰਸਾਇਆ ਜਾ ਸਕਦਾ ਹੈ –

ਔਪਚਾਰਿਕ ਰਸਮੀ ਖੇਤਰ ਅਣਔਪਚਾਰਿਕ (ਗੈਰ-ਰਸਮੀ) ਖੇਤਰ
1. ਇਸ ਖੇਤਰ ਵਿਚ 10 ਜਾਂ 10 ਤੋਂ ਜ਼ਿਆਦਾ ਵਿਅਕਤੀ ਨਿਯੋਜਿਤ ਹੁੰਦੇ ਹਨ । 1. ਇਸ ਖੇਤਰ ਵਿਚ 10 ਤੋਂ ਘੱਟ ਵਿਅਕਤੀ ਜਾਂ ਕਈ ਵਾਰ ਇਕ ਵੀ ਵਿਅਕਤੀ ਨਿਯੋਜਿਤ ਨਹੀਂ ਹੁੰਦਾ ਹੈ ।
2. ਇਸ ਵਿਚ ਮਜ਼ਦੂਰੀ ਦਾ ਬਹੁਤ ਘੱਟ ਪ੍ਰਤਿਸ਼ਤ ਲਗਪਗ 7 ਪ੍ਰਤੀਸ਼ਤ ਨਿਯੋਜਿਤ ਹੁੰਦਾ ਹੈ । 2. ਇਸ ਵਿਚ ਮਜ਼ਦੂਰੀ ਦਾ ਬਹੁਤ ਜ਼ਿਆਦਾ ਭਾਗ ਲਗਪਗ 93 ਪ੍ਰਤੀਸ਼ਤ ਨਿਯੋਜਿਤ ਹੁੰਦਾ ਹੈ ।
3. ਇਸ ਵਿਚ ਮਜ਼ਦੂਰ ਸਮਾਜਿਕ ਸੁਰੱਖਿਆ ਲਾਭ ਪ੍ਰਾਪਤ ਕਰਦੇ ਹਨ । 3. ਇਸ ਵਿਚ ਮਜ਼ਦੂਰਾਂ ਨੂੰ ਸਮਾਜਿਕ ਸੁਰੱਖਿਆ ਦਾ ਲਾਭ ਪ੍ਰਾਪਤ ਨਹੀਂ ਹੁੰਦਾ ।
4. ਇਸ ਵਿਚ ਵਾਧੇ ਦੇ ਵੱਧਣ ਨਾਲ ਰੋਜ਼ਗਾਰ ਵੀ ਵੱਧਦਾ ਹੈ । 4. ਇਸ ਵਿਚ ਵਾਧਾ ਵੱਧਣ ਦੇ ਨਾਲ ਰੋਜ਼ਗਾਰ ਘੱਟ ਹੁੰਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿੱਚ ਮਨੁੱਖੀ ਪੂੰਜੀ ਨਿਰਮਾਣ ਵਿੱਚ ਕਿਹੜੀਆਂ ਸਮੱਸਿਆਵਾਂ ਹਨ ? ਸਮਝਾਓ।
ਉੱਤਰ-
ਭਾਰਤ ਵਿੱਚ ਪੂੰਜੀ ਨਿਰਮਾਣ ਵਿੱਚ ਹੇਠਾਂ ਲਿਖੀਆਂ ਸਮੱਸਿਆਵਾਂ ਹਨ

  1. ਗਰੀਬੀ (Poverty)-ਭਾਰਤ ਦੇ ਜ਼ਿਆਦਾਤਰ ਲੋਕ ਗ਼ਰੀਬ ਹਨ ਜਿਹੜੇ ਮੁੱਢਲੀ ਸਤਰ ਦੀ ਸਿੱਖਿਆ ਅਤੇ ਸਿਹਤ ਸੰਬੰਧੀ ਸੁਵਿਧਾਵਾਂ ਇਕੱਠੀਆਂ ਕਰਨ ਵਿੱਚ ਅਸਫ਼ਲ ਹਨ । ਇਸ ਲਈ ਗਰੀਬੀ ਮਨੁੱਖੀ ਜੀ ਨਿਰਮਾਣ ਦੀ ਇੱਕ ਮੁੱਖ ਸਮੱਸਿਆ ਹੈ ।
  2. ਅਨਪੜ੍ਹਤਾ (Illiteracy)-ਭਾਰਤ ਦੇ ਜ਼ਿਆਦਾਤਰ ਲੋਕ ਅਨਪੜ੍ਹ ਹਨ ਜਿਸ ਨਾਲ ਉਹ ਸਿੱਖਿਆ ਅਤੇ ਸਿਹਤ ਸੰਬੰਧੀ ਸੁਵਿਧਾਵਾਂ ਦੇ ਲਾਭ ਨੂੰ ਨਹੀਂ ਸਮਝ ਪਾਉਂਦੇ ਹਨ ਅਤੇ ਮਨੁੱਖੀ ਪੂੰਜੀ ਨਿਰਮਾਣ ਵਿਚ ਸਹਿਯੋਗ ਨਹੀਂ ਦਿੰਦੇ ਹਨ ।
  3. ਸੀਮਿਤ ਖੇਤਰਾਂ ਵਿੱਚ ਗਿਆਨ (Knowledge in limited area)-ਮਨੁੱਖੀ ਪੂੰਜੀ ਦਾ ਗਿਆਨ ਕੁੱਝ ਖੇਤਰਾਂ ਤਕ ਹੀ ਸੀਮਿਤ ਹੈ | ਅਜੇ ਬਹੁਤ ਸਾਰੇ ਖੇਤਰ ਅਜਿਹੇ ਹਨ, ਜਿੱਥੇ ਇਸ ਦਾ ਅਰਥ ਵੀ ਪਤਾ ਨਹੀਂ ਹੈ ।
  4. ਸਿਹਤ ਸੰਬੰਧੀ ਸੁਵਿਧਾਵਾਂ ਦਾ ਅਭਾਵ (Lack of Medical Facilities)-ਭਾਰਤ ਵਿੱਚ ਸਿਹਤ ਸੰਬੰਧੀ ਸਵਿਧਾਵਾਂ ਕੁੱਝ ਹੀ ਖੇਤਰਾਂ ਤੱਕ ਸੀਮਿਤ ਹਨ । ਸਾਰੇ ਖੇਤਰਾਂ ਵਿੱਚ ਵਧੀਆ ਸਿਹਤ ਸੁਵਿਧਾਵਾਂ ਉਪਲੱਬਧ ਨਾ ਹੋਣ ਦੇ ਕਾਰਨ ਸਾਰੇ ਲੋਕ ਸਰੀਰਿਕ ਅਤੇ ਮਾਨਸਿਕ ਰੂਪ ਤੋਂ ਤੰਦਰੁਸਤ ਨਹੀਂ ਹਨ ।
  5. ਸਿੱਖਿਆਂ ਸੰਬੰਧੀ ਸੁਵਿਧਾਵਾਂ ਦਾ ਅਭਾਵ (Lack of Educational Facilities)-ਭਾਰਤ ਵਿੱਚ ਸਿੱਖਿਆ ਸੰਬੰਧੀ ਸੁਵਿਧਾਵਾਂ ਵੀ ਕੁੱਝ ਖੇਤਰਾਂ ਤਕ ਹੀ ਸੀਮਿਤ ਹਨ | ਅਜੇ ਤਕ ਕੁੱਝ ਖੇਤਰਾਂ ਵਿੱਚ ਤਾਂ ਮੁੱਢਲੀ ਸਤਰ ਦੀ ਸਿੱਖਿਆ ਵੀ ਉਪਲੱਬਧ ਨਹੀਂ ਹੈ । ਇਸ ਲਈ ਇਹ ਵੀ ਮਨੁੱਖੀ ਪੂੰਜੀ ਨਿਰਮਾਣ ਦੀ ਇਕ ਮੁੱਖ ਸਮੱਸਿਆ ਹੈ ।
  6. ਜਨ-ਸੰਖਿਆ ਵਿੱਚ ਵਾਧਾ (Increase in population)-ਦੇਸ਼ ਵਿੱਚ ਜਨ-ਸੰਖਿਆ ਵਿੱਚ ਹੋ ਰਿਹਾ ਤੇਜ਼ੀ ਨਾਲ ਵਾਧਾ ਵੀ ਮਨੁੱਖੀ ਪੂੰਜੀ ਨਿਰਮਾਣ ਵਿੱਚ ਹਮੇਸ਼ਾ ਰੁਕਾਵਟ ਆਉਂਦੀ ਰਹੀ ਹੈ।

ਪ੍ਰਸ਼ਨ 2.
ਮਨੁੱਖੀ ਪੂੰਜੀ ਦੀ ਆਰਥਿਕ ਵਿਕਾਸ ਵਿੱਚ ਭੂਮਿਕਾ ਦੱਸੋ ।
ਉੱਤਰ-
ਮਨੁੱਖੀ ਪੂੰਜੀ ਹੇਠ ਲਿਖੇ ਅਨੁਸਾਰ ਆਰਥਿਕ ਵਿਕਾਸ ਵਿਚ ਸਹਾਇਕ ਹੁੰਦੀ ਹੈ

  1. ਮਜ਼ਦੂਰੀ ਦੀ ਕਾਰਜਕੁਸ਼ਲਤਾ (Efficiency of labour)-ਮਨੁੱਖੀ ਪੂੰਜੀ ਮਜ਼ਦੂਰਾਂ ਦੀ ਕਾਰਜਕੁਸ਼ਲਤਾ ਨੂੰ ਵਧਾਉਣ ਵਿੱਚ ਸਹਾਇਕ ਹੁੰਦੀ ਹੈ ਅਤੇ ਕੁਸ਼ਲ ਮਜ਼ਦੂਰਾਂ ਨੂੰ ਰੋਜ਼ਗਾਰ ਪ੍ਰਦਾਨ ਕਰਕੇ ਉਤਪਾਦਕਤਾ ਨੂੰ ਵਧਾਇਆ ਜਾ ਸਕਦਾ ਹੈ ਜੋ ਆਰਥਿਕ ਵਿਕਾਸ ਦੇ ਲਈ ਬਹੁਤ ਜ਼ਰੂਰੀ ਹੈ ।
  2. ਸਿਖਲਾਈ ਅਤੇ ਤਕਨੀਕੀ ਗਿਆਨ (Training and technical knowledge)-ਮਨੁੱਖੀ ਮਜ਼ਦੂਰ ਬਣਨ ਦੇ ਲਈ ਲੋਕਾਂ ਵਿੱਚ ਸਿਖਲਾਈ ਅਤੇ ਤਕਨੀਕੀ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ । ਸਿਖਲਾਈ ਮਜ਼ਦੂਰ ਹੀ ਆਪਣੇ ਕੰਮ ਨੂੰ ਜ਼ਿਆਦਾ ਤੇਜ਼ੀ, ਜ਼ਿਆਦਾ ਮਾਤਰਾ ਅਤੇ ਜ਼ਿਆਦਾ ਕੁਸ਼ਲਤਾ ਨਾਲ ਕਰ ਸਕਦੇ ਹਨ ਜੋ ਆਰਥਿਕ ਵਿਕਾਸ ਦੇ ਲਈ ਜ਼ਰੂਰੀ ਹੈ ।
  3. ਵਪਾਰ ਦਾ ਵੱਧਦਾ ਹੋਇਆ ਆਕਾਰ Large size of business)-ਵਪਾਰ ਦੇ ਵੱਧਦੇ ਹੋਏ ਆਕਾਰ ਦੇ ਕਾਰਨ ਯੰਤਰੀਕਰਨ ਕੀਤਾ ਗਿਆ ਹੈ ਜੋ ਸਿਰਫ ਮਜ਼ਦੂਰਾਂ ਦੁਆਰਾ ਸੰਚਾਲਿਤ ਕੀਤੇ ਜਾ ਸਕਦੇ ਹਨ ਅਤੇ ਉਤਪਾਦਨ ਵਿੱਚ ਸਹਾਇਕ ਹੁੰਦੇ ਹਨ ।
  4. ਉਤਪਾਦਨ ਲਾਗਤ ਵਿੱਚ ਕਮੀ (Decrease in production cost)-ਜੇਕਰ ਉਤਪਾਦਨ ਸਿੱਖਿਅਤ ਮਜ਼ਦੂਰਾਂ ਦੁਆਰਾ ਕੀਤਾ ਜਾਦਾ ਹੈ ਤਾਂ ਉਤਪਾਦਨ ਜ਼ਿਆਦਾ ਹੁੰਦਾ ਹੈ ਅਤੇ ਉਤਪਾਦਨ ਲਾਗਤ ਘੱਟ ਆਉਂਦੀ ਹੈ ਜਿਸ ਨਾਲ ਉਦਮੀਆਂ ਦੇ ਲਾਭ ਵੱਧਦੇ ਹਨ ਅਤੇ ਉਨ੍ਹਾਂ ਨੂੰ ਵਪਾਰ ਵਿੱਚ ਹੋਰ ਜ਼ਿਆਦਾ ਨਿਵੇਸ਼ ਦੀ ਪ੍ਰੇਰਣਾ ਮਿਲਦੀ ਹੈ ।
  5. ਉਦਯੋਗੀਕਰਨ ਦਾ ਆਧਾਰ (Bases of industrialisation)-ਅਲਪਵਿਕਸਿਤ ਦੇਸ਼ਾਂ ਵਿੱਚ ਉਦਯੋਗੀਕਰਨ ਦਾ ਆਧਾਰ ਰੱਖਣ ਦੇ ਲਈ ਮਨੁੱਖੀ ਪੂੰਜੀ ਨਿਰਮਾਣ ਵਿੱਚ ਨਿਵੇਸ਼ ਕਰਨਾ ਜ਼ਰੂਰੀ ਹੈ ਕਿਉਂਕਿ ਮਨੁੱਖੀ ਪੂੰਜੀ ਹੋਣ ਨਾਲ ਉਦਯੋਗੀਕਰਨ ਦਾ ਵਿਸਤਾਰ ਹੋਵੇਗਾ ।

PSEB 12th Class Maths Solutions Chapter 9 Differential Equations Ex 9.4

Punjab State Board PSEB 12th Class Maths Book Solutions Chapter Differential Equations Ex 9.4 Textbook Exercise Questions and Answers.

PSEB Solutions for Class 12 Maths Chapter 9 Differential Equations Ex 9.4

Direction (1 -1 0): For each of the differential equations in given questions, find the general solution.

Question 1.
\(\frac{d y}{d x}=\frac{1-\cos x}{1+\cos x}\)
Solution.

PSEB 12th Class Maths Solutions Chapter 9 Differential Equations Ex 9.4 1

⇒ y = 2 tan \(\frac{x}{2}\) – x + C
This is the required general solution of the given differential equation.

PSEB 12th Class Maths Solutions Chapter 9 Differential Equations Ex 9.4

Question 2.
\(\frac{d y}{d x}=\sqrt{4-y^{2}}\) (- 2 < y < 2)
Solution.
Given, \(\frac{d y}{d x}=\sqrt{4-y^{2}}\)
Separating the variables, we get
⇒ \(\frac{d y}{\sqrt{4-y^{2}}}\) = dx
⇒ sin-1 \(\frac{y}{2}\) = x + C
Now, integrating both sides of this equation, we get
∫ \(\frac{d y}{\sqrt{4-y^{2}}}\) = ∫ dx
\(\frac{y}{2}\) = sin(x + C)
⇒ y = 2 sin (x + C)
This is the required general solution of the given differential equation.

Question 3.
\(\frac{d y}{d x}\) + y = 1 (y ≠ 1)
Solution.
Given, \(\frac{d y}{d x}\) + y = 1
⇒ dy + y dx = dx
⇒ dy = (1 – y) dx
Separating the variables, we get
⇒ \(\frac{d y}{1-y}\) = dx
Now, integrating both sides, we get
∫ \(\frac{d y}{1-y}\) = ∫ dx
⇒ log(l – y) = x + log C
⇒ – log C – log (1 – y) = x
⇒ log C(1 – y) = – x
⇒ C (1 – y) = e-x
⇒ 1 – y = \(\frac{1}{C}\) e-x
⇒ y = 1 – \(\frac{1}{C}\) e-x
⇒ y = 1 + A e-x (where A = Question )
This is the required general solution of the given differential equation.

PSEB 12th Class Maths Solutions Chapter 9 Differential Equations Ex 9.4

Question 4.
sec2 x tan y dx + sec2 y tan x dy = 0
Solution.
Given, sec2 x tan y dx + sec2 y tan x dy = 0

⇒ \(\frac{\sec ^{2} x \tan y d x+\sec ^{2} y \tan x d y}{\tan x \tan y}\) = 0

⇒ \(\frac{\sec ^{2} x}{\tan x} d x+\frac{\sec ^{2} y}{\tan y} d y\) = 0

Integrating bothsides, we get

⇒ \(\int \frac{\sec ^{2} x}{\tan x} d x+\int \frac{\sec ^{2} y}{\tan y} d y\) = 0
⇒ log | tan x | + log | tan y | = log C
⇒ log | tan x tan y | = log C
⇒ tan x tan y = C
Which is the required solution, where x ≠ odd multiple of \(\frac{\pi}{2}\) and x ∈ R.

Question 5.
(ex + e– x) dy – (ex – e– x) dx = 0
Solution.
Given, (ex + e– x) dy – (ex – e– x) dx = 0
⇒ (ex + e– x) dy = (ex – e– x) dx
⇒ dy = \(\left[\frac{e^{x}-e^{-x}}{e^{x}+e^{-x}}\right]\) dx
Integrating both sides, we get
∫ dy = ∫ \(\left[\frac{e^{x}-e^{-x}}{e^{x}+e^{-x}}\right]\) dx + C

⇒ y = ∫ \(\left[\frac{e^{x}-e^{-x}}{e^{x}+e^{-x}}\right]\) dx + C …………….(i)

Let (ex + e– x) = t
Differentiating both sides w.r.t. x, we get
\(\frac{d}{d x}\) (ex + e– x) = \(\frac{d t}{d x}\)
⇒ ex – e– x = \(\frac{d t}{d x}\)
⇒ (ex – e– x) dx = dt
Substituting this value in equation (i), we get
y = ∫ \(\frac{1}{t}\) dt + C
⇒ y = log (t) + C
⇒ y = log (ex + e– x) + C
This is the required general solution of the given differential equation.

PSEB 12th Class Maths Solutions Chapter 9 Differential Equations Ex 9.4

Question 6.
\(\frac{d y}{d x}\) = (1 + x2) (1 + y2)
Solution.
Given, \(\frac{d y}{d x}\) = (1 + x2) (1 + y2)
⇒ \(\frac{d y}{1+y^{2}}\) = (1 + x2) dx
Integrating both sides, we get
∫ \(\frac{d y}{1+y^{2}}\) = ∫ (1 + x2) dx
⇒ tan-1 y = ∫ dx + ∫ x2 dx
⇒ tan-1 y = x + \(\frac{x^{3}}{3}\) + C
This is the required general solution of the given differential equation.

Question 7.
y log y dx – x dy = 0
Solution.
Given, y log y dx – x dy = 0
⇒ y log y dx = x dy
⇒ \(\frac{d y}{y \log y}=\frac{d x}{x}\)
Integrating both sides, we get
⇒ \(\int \frac{d y}{y \log y}=\int \frac{d x}{x}\)
Let log y = t
Differentiating w.r.t. y, we get
⇒ \(\frac{d}{d y}\) (log y) = \(\frac{d t}{d y}\)

⇒ \(\frac{1}{y}=\frac{d t}{d y}\)

⇒ \(\frac{1}{y}\) dy = dt
Substituting this value in equation (i), we get
\(\int \frac{d t}{t}=\int \frac{d x}{x}\)

⇒ log t = log x + log C
⇒ log (log y) = log Cx
⇒ log y = Cx
⇒ y = eCx

PSEB 12th Class Maths Solutions Chapter 9 Differential Equations Ex 9.4

Question 8.
x5 \(\frac{d y}{d x}\) = – y5
Solution.

PSEB 12th Class Maths Solutions Chapter 9 Differential Equations Ex 9.4 2

⇒ x– 4 + y– 4 = – 4 k
⇒ x– 4 + y– 4 = C (C = – 4k)
This is the required general solution of the given differential equation.

Question 9.
\(\frac{d y}{d x}\) = sin– 1 x
Solution.
Given, \(\frac{d y}{d x}\) = sin– 1 x
⇒ dy = sin– 1 x dx
Integrating both sides, we get
∫ dy = ∫ sin– 1 x dx
⇒ y = ∫ (sin– 1 x . 1) dx
⇒ y = sin– 1 x . ∫ (1) dx – ∫ \(\left[\left(\frac{d}{d x}\left(\sin ^{-1} x\right) \cdot \int(1) d x\right)\right]\) dx

⇒ y = sin– 1 x . x – ∫ \(\left(\frac{1}{\sqrt{1-x^{2}}} \cdot x\right)\) dx

⇒ y = x sin– 1 x + ∫ \(\frac{-x}{\sqrt{1-x^{2}}}\) dx
Let 1 – x2 = t
Differentiating w.r.t x, we get
⇒ \(\frac{d}{d x}\) (1 – x2) = \(\frac{d t}{d x}\)
⇒ – 2x = \(\frac{d t}{d x}\)
⇒ x dx = – \(\frac{1}{2}\) dt
Substituting this value in equation (i), we get
y = x sin-1 x + ∫ \(\frac{1}{2 \sqrt{t}}\) dt

⇒ y = x sin-1 x + \(\frac{1}{2} \cdot \int(t)^{-\frac{1}{2}}\) dt

⇒ y = x sin-1 x + \(\frac{1}{2} \cdot \frac{t^{\frac{1}{2}}}{\frac{1}{2}}\) + C

⇒ y = x sin-1 x + √t + C

⇒ y = x sin-1 x + √1 – x2 + C

This is the required general solution of the given differential equation.

PSEB 12th Class Maths Solutions Chapter 9 Differential Equations Ex 9.4

Question 10.
ex tan y dx + (1 – ex) sec2 y dy = 0
Solution.
Given, ex tan y dx + (1 – ex) sec2 y dy = 0
(1 – ex)sec2 y dy = – ex tan y dx
Separating the variables, we get
\(\frac{\sec ^{2} y}{\tan y} d y=\frac{-e^{x}}{1-e^{x}} d x\) ………………(i)
Integrating both sides, we get
\(\int \frac{\sec ^{2} y}{\tan y} d y=\int \frac{-e^{x}}{1-e^{x}} d x\)
Let tan y = u
Differentiating w.r.t. y, we get

PSEB 12th Class Maths Solutions Chapter 9 Differential Equations Ex 9.4 3

Substituting the value of \(\int \frac{\sec ^{2} y}{\tan y}\) dy and \(\int \frac{-e^{x}}{1-e^{x}}\) dx in equation (i), we get
⇒ log (tan y) = log(1 – ex) + logC
⇒ log (tan y) = log [C(1 – ex)]
⇒ tan y = C (1 – ex)
This is the required general solution of the given differential equation.

Direction (11 – 14): For each of the differential equation in given questions, find a particular solution satisfying the given condition.
Question 11.
(x3 + x2 + x + 1)\(\frac{d y}{d x}\) = 2x2 + x y = 1 when x = 0.
Solution.

PSEB 12th Class Maths Solutions Chapter 9 Differential Equations Ex 9.4 4

PSEB 12th Class Maths Solutions Chapter 9 Differential Equations Ex 9.4 5

PSEB 12th Class Maths Solutions Chapter 9 Differential Equations Ex 9.4

Question 12.
x (x2 – 1) \(\frac{d y}{d x}\) = 1; y = 0 when x = 2
Solution.

PSEB 12th Class Maths Solutions Chapter 9 Differential Equations Ex 9.4 6

PSEB 12th Class Maths Solutions Chapter 9 Differential Equations Ex 9.4 7

Question 13.
cos (\(\frac{d y}{d x}\)) = a, (a ∈ R); y = 1 when x = 0
Solution.
Given, cos (\(\frac{d y}{d x}\)) = a
⇒ \(\frac{d y}{d x}\) = cos-1 a
⇒ dy = cos-1 a dx
Integrating both sides, we get
∫ dy = ∫ cos-1 a dx
⇒ y = cos-1 a . x + C
⇒ y = x cos-1 a + C
Now, y = 1 when x = 0
⇒ 1 = 0 . cos-1 a + C
⇒ C = 1
Substituting C = 1 in equation (i), we get
y = x cos-1 a + C
⇒ \(\frac{y-1}{x}\) = cos-1 a
⇒ cos (\(\frac{y-1}{x}\)) = a.

PSEB 12th Class Maths Solutions Chapter 9 Differential Equations Ex 9.4

Question 14.
\(\frac{d y}{d x}\) = y tan x; y = 1 when x = 0
Solution.
Given, \(\frac{d y}{d x}\) = y tan x
⇒ \(\frac{d y}{y}\) = tan x dx
Integrating both sides, we get
∫ \(\frac{d y}{y}\) = ∫ tan x dx
⇒ log y = log (sec x) + log C
⇒ log y = log (C sec x)
⇒ y = C sec x
Now, y = 1 when x = 0
⇒ 1 + C × sec 0
⇒ 1 = C × 1
Substituting C = 1 in equation (j), we get
y = sec x

Question 15.
Find the equation of curve passing through the point (0, 0) and whose differential equation is y’ = ex sin x.
Solution.
Differential equation is
y’ = ex sin x or \(\frac{d y}{d x}\) = ex sin x
∴ dy = ex sin x dx
Integrating both sides, we get
∫ dy = ∫ ex sin x dx
Integrating by parts taking ex as the first function
y= ex (- cos x) – ∫ ex (- cos x) dx
= – ex cos x + ∫ ex cos x dx
Again integrating by parts taking ex as first function
= – ex cosx + ex sin x – ∫ ex sin x dx
or 2y = – ex cos x + ex sec + C
y = \(\frac{e^{x}}{2}\) (- cos x + sin x) + C ………….(i)
Put x = 0, y = 0
On substituting C = \(\frac{1}{2}\) in equation (i), we get
y = \(\frac{e^{x}}{2}\) (sin x – cos x) + \(\frac{1}{2}\)
⇒ 2y = ex (sin x – cos x) + 1
⇒ 2y – 1 = ex (sin x – cos x)
Hence, the required equation of the curve is 2y – 1 = ex (sin x – cos x).

PSEB 12th Class Maths Solutions Chapter 9 Differential Equations Ex 9.4

Question 16.
For the differential equation xy \(\frac{d y}{d x}\) = (x + 2)(y + 2), find the solution curve passing through the point (1, – 1).
Solution.
The differential equation is xy \(\frac{d y}{d x}\) = (x + 2) (y +2)
or xy dy = (x + 2) (y + 2) dx
Dividing by x (y +2)
\(\frac{y}{y+2} \frac{d y}{d x}=\frac{x+2}{x} d x\)
Integrating both sides, we get
\(\int y \frac{d y}{y+2}=\int \frac{x+2}{x} d x\)

\(\int \frac{y+2-2}{x+2} d y=\int\left(1+\frac{2}{x}\right) d x\) \(\int\left(1-\frac{2}{y+2}\right) d y=\int\left(1+\frac{2}{x}\right) d x\)

y – 2 log (y + 2) = x + 2 log x + C
y – x – C = log [x2 (y + 2)2]
The curve passes through (1, -1)
∴ – 1 – 2 log 1 = 1 + 2 log 1 + C [∵ log 1 = 0]
– 1 = 1 + C
∴ C = – 2
Substituting C = – 2 in equation (i), we get
y – x + 2 = log [x2 (y + 2)2]
This is the required solution of the given curve.

Question 17.
Find the equation of a curve passing through the point (0, -2) given that at any point (x, y) on the curve, the product of the slope of its tangents and y-coordinate of the point is equal to the x-coordinate of the point.
Sol.
Let x and y be the x-coordinate and y-coordinate of the curve respectively.
We know that the slope of a tangent to the curve in the coordinate axis is given by the \(\frac{d y}{d x}\).
According to the given information, we get
y . \(\frac{d y}{d x}\) = x dx
y dy = x dx
Integratin both sides, we get
∫ y dy = ∫ x dx
⇒ \(\frac{y^{2}}{2}=\frac{x^{2}}{2}\) + C
⇒ y2 – x2 = 2C …………..(i)
Now, the curve passes through the point (0, – 2).
∴ (- 2)2 – 02 = 2C
⇒ 2C = 4
Substituting 2C = 4 in equation (i), we get
y2 – x2 = 4
This is the required equation of the curve.

PSEB 12th Class Maths Solutions Chapter 9 Differential Equations Ex 9.4

Question 18.
At any point (x, y) of a curve, the slope of the tangent is twice the slope of the line segment joining the point of contact to the point (- 4, – 3). Find the equation of the curve given that it passes through (- 2, 1).
Solution.
It is given that (x, y) is the point of contact of the curve and its tangent.
The slope (m1) of the line segment joining (x, y) and (- 4, – 3) is \(\frac{y+3}{x+4}\).
We know that the slope of the tangent to the curve is given by the relation, \(\frac{d y}{d x}\)
∴ slope (m2) of the tangent = \(\frac{d y}{d x}\)
According to the question,
m2 = 2m
⇒ \(\frac{d y}{d x}=\frac{2(y+3)}{x+4}\)

⇒ \(\frac{d y}{y+3}=\frac{2 d x}{x+4}\)

Integrating both sides, we get

\(\int \frac{d y}{y+3}=2 \int \frac{d y}{x+4}\)
⇒ log (y + 3) = 2log (x + 4) + log C
⇒ log (y + 3) = log C (x + 4)2
⇒ y + 3 = C (x + 4)2 ………………(i)
This is the general equation of the curve.
It is given that it passes through point (- 2, 1)
⇒ 1 + 3 = C(- 2 + 4)2
⇒ 4 = 4C
⇒ C = 1
Substituting C = 1 in equation (i), we get
y + 3 = C(x + 4)
This is the required equation of the curve.

PSEB 12th Class Maths Solutions Chapter 9 Differential Equations Ex 9.4

Question 19.
The volume of spherical balloon being inflated changes at a constant rate, If initially its radius is 3 units and after 3 seconds it is 6 units. Find the radius of balloon after t seconds.
Solution.
Let the rate of change of the volume of the balloon be k (where k is a constant).
⇒ \(\frac{d V}{d t}\) = k

⇒ \(\frac{d}{d t}\left(\frac{4}{3} \pi r^{3}\right)\) = k [Volume of sphere = \(\frac{4}{3}\) πr3]

⇒ \(\frac{4}{3}\) π . 3r2 . \(\frac{d r}{d t}\) = k

⇒ 4πr2 dr = k dt
Integrating both sides, we get
4π ∫ r2 dr = k ∫ dt
⇒ 4π . \(\frac{r^{3}}{3}\) = kt + C
⇒ 4πr3 = 3 (kt + C) ……………(i)
Now, at t = 0, r = 3
⇒ 4π × 33 = 3 (k × 0 + C)
⇒ 108 π = 3C
⇒ C = 36π
At t = 3, r = 6;
⇒ 4π × 63 = 3(k × 3 + C)
⇒ 864π = 3 (3k + 36π)
⇒ 3k = – 288π – 36π = 252π
k = 84π
Substituting the values of k and C in equation (i), we get
4πr3 = 3 [84π + 36π]
⇒ 4πr3 = 4π (63t + 27)
⇒ r3 = (63t + 27)
⇒ r = (63π + 27)\(\frac{1}{3}\)
Thus, the radius of the balloon after t seconds is (63t + 27)\(\frac{1}{3}\).

PSEB 12th Class Maths Solutions Chapter 9 Differential Equations Ex 9.4

Question 20.
In a bank, principal increases continuously at the rate of r% per year. Find the value of r if loo double itself in 10 years
Sol.
Let p, t and r represent the principal, time and rate of interest respectively.
It is given that the principal increases continuously at the rate r% per year.

PSEB 12th Class Maths Solutions Chapter 9 Differential Equations Ex 9.4 8

It is given that when t = 0, p = 100
⇒ 100 = ek ………….(ii)
Now, if t = 10, then p = 2 × 100 = 200
Therefore, equation (i) becomes
200 = \(e^{\frac{r}{10}+k}\)
200 = \(e^{\frac{r}{10}}\) . ek
⇒ 200 = \(e^{\frac{r}{10}}\) . 100 [From equation (ii)]
⇒ \(e^{\frac{r}{10}}\) = 2
⇒ \(\frac{r}{10}\) = loge 2
⇒ \(\frac{r}{10}\) = 0.6931
⇒ r = 6.931
Hence, the value of r is 6.93%.

PSEB 12th Class Maths Solutions Chapter 9 Differential Equations Ex 9.4

Question 21.
In a bank, principal increases continuously at the rate of 5% per year. An amount oR 1000 is deposited with this bank, how much will it worth after 10 years (e0.5 = 1.648).
Solution.
Let p and t be the principal and time respectively.
It is given that the principal increases continuously at the rate of 5% per year.

PSEB 12th Class Maths Solutions Chapter 9 Differential Equations Ex 9.4 9

Now, if t = 0 then p = 1000
⇒ 1000 = ec ………….(ii)
At t = 10, equation (i) becomes
⇒ p = \(e^{\frac{1}{2}+C}\)
⇒ p = e0.5 x eC
⇒ p = 1.648 × 1000
⇒ p = 1648
Hence, after lo years the amount will worth ₹ 1648.

Question 22.
In a culture, the bacteria count is 1,00,000. The number is increased by 10% in 2 hours. In how many hours will the count reach 2,00,000,11 the rate of growth of bacteria is proportional to the number present?
Solution.
Let y be the number of bacteria at any instant t.
It is given that the rate of growth of the bacteria is proportional to the number present.
∴ \(\frac{d y}{d t}\) ∝ y

\(\frac{d y}{d t}\) = ky (where k is a constant)

⇒ \(\frac{d y}{y}\) = k dt

Integrating both sides, we get
∫ \(\frac{d y}{y}\) = k ∫ dt
⇒ logy = kt + C
Let y0 be the number of bacteria at t = 0.
log y0 = C
Substituting the value of C in equation (i), we get
log y = kt + log y0
⇒ log y – log y0 = kt
log \(\left(\frac{y}{y_{0}}\right)\) = kt
⇒ kt = log \(\left(\frac{y}{y_{0}}\right)\) ………… (ii)

Also, it is given that the number of bacteria increases by 10% in 2 hours.
⇒ y = \(\frac{110}{100}\) y0
⇒ \(\frac{y}{y_{0}}=\frac{11}{10}\) ………….(iii)
Substituting the value in equation (ii), we get

PSEB 12th Class Maths Solutions Chapter 9 Differential Equations Ex 9.4 10

PSEB 12th Class Maths Solutions Chapter 9 Differential Equations Ex 9.4

Question 23.
The general solution of the differential equation \(\frac{d y}{d x}\) = ex + y is
(A) ex + e– y = C
(B) ex + ey = C
(C) e– x + ey = C
(D) e– x + e– y = C
Solution.
\(\frac{d y}{d x}\) = ex + y
= ex . ey
∫ \(\frac{d y}{e^{y}}\) = ex dx
e– y dy = ex dx
Integrating both sides, we get
⇒ ∫ e– y dy = ∫ ex dx
⇒ – e– y = ex + k
⇒ ex + e– y = – k
⇒ ex + e– y = C (C = – k)
Hence, the correct answer is (A).

PSEB 8th Class Social Science Solutions Chapter 15 1857 ਈ. ਦਾ ਵਿਦਰੋਹ

Punjab State Board PSEB 8th Class Social Science Book Solutions History Chapter 15 1857 ਈ. ਦਾ ਵਿਦਰੋਹ Textbook Exercise Questions and Answers.

PSEB Solutions for Class 8 Social Science History Chapter 15 1857 ਈ. ਦਾ ਵਿਦਰੋਹ

SST Guide for Class 8 PSEB 1857 ਈ. ਦਾ ਵਿਦਰੋਹ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
1857 ਈ: ਦੇ ਵਿਦਰੋਹ ਦੇ ਕਿਹੜੇ ਦੋ ਰਾਜਨੀਤਿਕ ਕਾਰਨ ਸਨ ?
ਉੱਤਰ-

  1. ਲਾਰਡ ਡਲਹੌਜ਼ੀ ਨੇ ਪੇਸ਼ਵਾ ਬਾਜੀਰਾਵ ਦੂਸਰੇ ਦੇ ਉੱਤਰਾਧਿਕਾਰੀ ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰ ਦਿੱਤੀ ।
  2. ਡਲਹੌਜ਼ੀ ਨੇ ਅਵਧ ਦੇ ਨਵਾਬ ਵਾਜਿਦ ਅਲੀ ਸ਼ਾਹ ਨੂੰ ਗੱਦੀ ਤੋਂ ਹਟਾ ਕੇ ਅਵਧ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ । ਇਸ ਨਾਲ ਅਵਧ ਵਿਚ ਇਕ ਵਿਦਰੋਹ ਦੀ ਭਾਵਨਾ ਭੜਕ ਉੱਠੀ ।

ਪ੍ਰਸ਼ਨ 2.
ਬਹਾਦਰ ਸ਼ਾਹ ਜ਼ਫ਼ਰ ਨੂੰ ਕੀ ਸਜ਼ਾ ਦਿੱਤੀ ਗਈ ?
ਉੱਤਰ-
ਬਹਾਦਰ ਸ਼ਾਹ ਜ਼ਫ਼ਰ ਨੂੰ ਕੈਦੀ ਬਣਾ ਕੇ ਰੰਗੂਨ ਭੇਜ ਦਿੱਤਾ ਗਿਆ । ਉਸ ਦੇ ਪੁੱਤਰ ਨੂੰ ਗੋਲੀ ਮਾਰ ਦਿੱਤੀ ਗਈ ।

PSEB 8th Class Social Science Solutions Chapter 15 1857 ਈ. ਦਾ ਵਿਦਰੋਹ

ਪ੍ਰਸ਼ਨ 3.
1857 ਈ: ਦੇ ਵਿਦਰੋਹ ਦਾ ਤਤਕਾਲੀ ਕਾਰਨ ਕੀ ਸੀ ?
ਉੱਤਰ-
ਭਾਰਤੀ ਸੈਨਿਕ ਅੰਗਰੇਜ਼ੀ ਸਰਕਾਰ ਤੋਂ ਖ਼ੁਸ਼ ਨਹੀਂ ਸਨ । ਉਹ ਅੰਗਰੇਜ਼ਾਂ ਤੋਂ ਬਦਲਾ ਲੈਣਾ ਚਾਹੁੰਦੇ ਸਨ । 1857 ਈ: ਵਿਚ ਅੰਗਰੇਜ਼ੀ ਸਰਕਾਰ ਨੇ ਰਾਈਫ਼ਲਾਂ ਵਿਚ ਨਵੇਂ ਕਿਸਮ ਦੇ ਕਾਰਤੂਸ ਦਾ ਪ੍ਰਯੋਗ ਆਰੰਭ ਕੀਤਾ । ਇਨ੍ਹਾਂ ਕਾਰਤੂਸਾਂ ’ਤੇ ਗਾਂ ਅਤੇ ਸੁਰ ਦੀ ਚਰਬੀ ਲੱਗੀ ਹੋਈ ਸੀ ਅਤੇ ਵਰਤੋਂ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਮੂੰਹ ਨਾਲ ਛੱਲਣਾ ਪੈਂਦਾ ਸੀ । ਅਜਿਹਾ ਕਰਨ ਨਾਲ ਹਿੰਦੂ ਅਤੇ ਮੁਸਲਮਾਨ ਸੈਨਿਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਸੀ । ਇਸ ਲਈ ਉਹ ਭੜਕ ਉੱਠੇ | ਸਭ ਤੋਂ ਪਹਿਲਾਂ ਮੰਗਲ ਪਾਂਡੇ ਨਾਂ ਦੇ ਇਕ ਸੈਨਿਕ ਨੇ 29 ਮਾਰਚ, 1857 ਈ: ਨੂੰ ਇਨ੍ਹਾਂ ਕਾਰਤੂਸਾਂ ਦੀ ਵਰਤੋਂ ਕਰਨ ਤੋਂ ਨਾਂਹ ਕਰ ਦਿੱਤੀ । ਗੁੱਸੇ ਵਿਚ ਆ ਕੇ ਉਸਨੇ ਇਕ ਅੰਗਰੇਜ਼ ਅਧਿਕਾਰੀ ਦੀ ਹੱਤਿਆ ਵੀ ਕਰ ਦਿੱਤੀ । ਇਹੀ ਘਟਨਾ 1857 ਈ: ਦੇ ਵਿਦਰੋਹ ਦਾ ਤੱਤਕਾਲੀ ਕਾਰਨ ਬਣੀ ।

ਪ੍ਰਸ਼ਨ 4.
1857 ਈ: ਦੇ ਵਿਦਰੋਹ ਨੂੰ ਹੋਰ ਕਿਹੜੇ ਦੋ ਨਾਂਵਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
1857 ਈ: ਦੇ ਵਿਦਰੋਹ ਨੂੰ ‘ਭਾਰਤ ਦੀ ਸੁਤੰਤਰਤਾ ਦਾ ਸੰਗਰਾਮ’ ਅਤੇ ‘ਸੈਨਿਕ ਵਿਦਰੋਹ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਕੁੱਝ ਇਤਿਹਾਸਕਾਰਾਂ ਨੇ ਇਸ ਨੂੰ ਕੁੱਝ ਅਸੰਤੁਸ਼ਟ ਸ਼ਾਸਕਾਂ ਅਤੇ ਜਾਗੀਰਦਾਰਾਂ ਦਾ ਵਿਦਰੋਹ’ ਕਿਹਾ ਹੈ ।

ਪ੍ਰਸ਼ਨ 5.
1857 ਈ: ਦੇ ਵਿਦਰੋਹ ਦੇ ਸਮਾਜਿਕ ਕਾਰਨਾਂ ਉੱਤੇ ਨੋਟ ਲਿਖੋ ।
ਉੱਤਰ-
1857 ਈ: ਦੇ ਸਮਾਜਿਕ ਕਾਰਨਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਸਮਾਜਿਕ ਅਤੇ ਧਾਰਮਿਕ ਰੀਤੀ-ਰਿਵਾਜਾਂ ਵਿਚ ਦਖ਼ਲ – ਅੰਦਾਜ਼ੀ-ਅੰਗਰੇਜ਼ ਗਵਰਨਰ ਜਨਰਲਾਂ ਵਿਲੀਅਮ ਬੈਂਟਿੰਕ ਅਤੇ ਲਾਰਡ ਡਲਹੌਜ਼ੀ ਨੇ ਭਾਰਤੀ ਸਮਾਜ ਵਿਚ ਸੁਧਾਰ ਕੀਤੇ । ਉਨ੍ਹਾਂ ਨੇ ਸਤੀ ਪ੍ਰਥਾ ਅਤੇ ਕੰਨਿਆ ਹੱਤਿਆ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ । ਵਿਧਵਾ ਵਿਆਹ ਦੀ ਆਗਿਆ ਦੇ ਦਿੱਤੀ ਗਈ । ਜਾਤ-ਪਾਤ ਅਤੇ ਛੂਤ-ਛਾਤ ਦੀ ਮਨਾਹੀ ਕਰ ਦਿੱਤੀ ਗਈ । ਪਰ ਇਨ੍ਹਾਂ ਸੁਧਾਰਾਂ ਦਾ ਭਾਰਤੀਆਂ ‘ਤੇ ਉਲਟ ਪ੍ਰਭਾਵ ਪਿਆ । ਇਸ ਲਈ ਉਹ ਅੰਗਰੇਜ਼ੀ ਸਾਮਰਾਜ ਦਾ ਅੰਤ ਕਰਨ ਦੀ ਯੋਜਨਾ ਬਣਾਉਣ ਲੱਗੇ ।

2. ਈਸਾਈ ਧਰਮ ਦਾ ਪ੍ਰਚਾਰ – ਭਾਰਤ ਵਿਚ ਈਸਾਈ ਪਾਦਰੀ ਲੋਕਾਂ ਨੂੰ ਲਾਲਚ ਦੇ ਕੇ ਈਸਾਈ ਬਣਾ ਰਹੇ ਸਨ । ਇਸ ਤੋਂ ਇਲਾਵਾ ਉਹ ਭਾਰਤੀ ਧਰਮਾਂ ਦੀ ਨਿੰਦਾ ਵੀ ਕਰਦੇ ਸਨ । ਇਸ ਲਈ ਭਾਰਤ ਦੇ ਲੋਕ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ ।

3. ਭਾਰਤੀਆਂ ਨਾਲ ਬੁਰਾ ਸਲੂਕ – ਅੰਗਰੇਜ਼ ਭਾਰਤੀਆਂ ਨਾਲ ਬੁਰਾ ਸਲੂਕ ਕਰਦੇ ਸਨ । ਉਨ੍ਹਾਂ ਨਾਲ ਹੋਟਲਾਂ, ਸਿਨਮਾ ਘਰਾਂ ਅਤੇ ਹੋਰ ਸਰਵਜਨਕ ਥਾਂਵਾਂ ‘ਤੇ ਭੇਦ-ਭਾਵ ਕੀਤਾ ਜਾਂਦਾ ਸੀ । ਇਸ ਲਈ ਭਾਰਤੀਆਂ ਵਿਚ ਅੰਗਰੇਜ਼ਾਂ ਦੇ ਵਿਰੁੱਧ ਰੋਸ ਸੀ ।

ਪ੍ਰਸ਼ਨ 6.
1857 ਈ: ਦੇ ਵਿਦਰੋਹ ਦੀ ਅਸਫਲਤਾ ਦੇ ਕਾਰਨ ਦੱਸੋ !
ਉੱਤਰ-
1857 ਈ: ਦੇ ਵਿਦਰੋਹ ਦੀ ਅਸਫਲਤਾ ਦੇ ਮੁੱਖ ਕਾਰਨ ਹੇਠ ਲਿਖੇ ਹਨ-

  1. ਇਸ ਵਿਦਰੋਹ ਲਈ 31 ਮਈ, 1857 ਈ: ਦਾ ਦਿਨ ਨਿਸ਼ਚਿਤ ਕੀਤਾ ਗਿਆ ਸੀ । ਪਰ ਇਹ 29 ਮਾਰਚ ਨੂੰ ਹੀ ਸ਼ੁਰੂ ਹੋ ਗਿਆ । ਇਸ ਸਮੇਂ ਤਕ ਵਿਦਰੋਹੀ ਪੂਰੀ ਤਰ੍ਹਾਂ ਤਿਆਰ ਨਹੀਂ ਸਨ ।
  2. ਵਿਦਰੋਹ ਪੂਰੇ ਭਾਰਤ ਵਿਚ ਨਹੀਂ ਫੈਲ ਸਕਿਆ ।
  3. ਵਿਦਰੋਹੀਆਂ ਵਿਚ ਏਕਤਾ ਦੀ ਘਾਟ ਸੀ ।
  4. ਉਨ੍ਹਾਂ ਕੋਲ ਸਾਧਨਾਂ ਦੀ ਕਮੀ ਸੀ ।
  5. ਵਿਦਰੋਹੀ ਕਿਸੇ ਸਾਂਝੇ ਉਦੇਸ਼ ਨਾਲ ਨਹੀਂ ਲੜ ਰਹੇ ਸਨ ।
  6. ਉਨ੍ਹਾਂ ਕੋਲ ਯੋਗ ਸੈਨਾਪਤੀ ਨਹੀਂ ਸਨ ।
  7. ਕੁੱਝ ਦੇਸ਼ੀ ਰਿਆਸਤਾਂ ਦੇ ਸ਼ਾਸਕਾਂ ਨੇ ਵਿਦਰੋਹ ਨੂੰ ਕੁਚਲਣ ਵਿਚ ਅੰਗਰੇਜ਼ਾਂ ਦਾ ਸਾਥ ਦਿੱਤਾ ।
  8. ਆਵਾਜਾਈ ਦੇ ਸਾਧਨਾਂ ‘ਤੇ ਅੰਗਰੇਜ਼ਾਂ ਦਾ ਅਧਿਕਾਰ ਸੀ ।
  9. ਅੰਗਰੇਜ਼ਾਂ ਦੀ ਜਾਸੂਸ ਪ੍ਰਣਾਲੀ ਬਹੁਤ ਹੀ ਕੁਸ਼ਲ ਸੀ ।
  10. ਉਨ੍ਹਾਂ ਨੇ ਆਪਣੇ ਸੈਨਿਕ ਬਲ ਨਾਲ ਵਿਦਰੋਹ ਨੂੰ ਕੁਚਲ ਦਿੱਤਾ ।

PSEB 8th Class Social Science Solutions Chapter 15 1857 ਈ. ਦਾ ਵਿਦਰੋਹ

ਪਸ਼ਨ 7.
1857 ਈ: ਦੇ ਵਿਦਰੋਹ ਵਿਚ ਪੰਜਾਬੀਆਂ ਦੇ ਯੋਗਦਾਨ ਦਾ ਵਰਣਨ ਕਰੋ ।
ਉੱਤਰ-
1857 ਈ: ਦੇ ਵਿਦਰੋਹ ਵਿਚ ਪੰਜਾਬ ਵਾਸੀਆਂ ਦਾ ਆਪਣਾ ਵਿਸ਼ੇਸ਼ ਯੋਗਦਾਨ ਰਿਹਾ । ਪੰਜਾਬ ਦੀਆਂ ਕਈ ਛਾਉਣੀਆਂ ਵਿਚ ਸੈਨਿਕਾਂ ਨੇ ਅੰਗਰੇਜ਼ਾਂ ਦਾ ਡੱਟ ਕੇ ਵਿਰੋਧ ਕੀਤਾ । ਪਰ ਪੰਜਾਬ ਦੇ ਕੁੱਝ ਰਾਜਿਆਂ ਅਤੇ ਮਹਾਰਾਜਿਆਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ । ਸਿੱਟੇ ਵਜੋਂ ਪੰਜਾਬ ਵਿਚ, 1857 ਈ: ਦਾ ਵਿਦਰੋਹ ਸਫਲ ਨਾ ਹੋ ਸਕਿਆ । ਸੰਖੇਪ ਵਿਚ, ਇਸ ਵਿਦਰੋਹ ਵਿਚ ਪੰਜਾਬੀਆਂ ਦੇ ਯੋਗਦਾਨ ਦਾ ਵਰਣਨ ਇਸ ਪ੍ਰਕਾਰ ਹੈ-

1. ਸੈਨਿਕਾਂ ਦੁਆਰਾ ਬਗ਼ਾਵਤ – 1857 ਈ: ਦਾ ਪਹਿਲਾ ਸੁਤੰਤਰਤਾ ਸੰਗਰਾਮ 10 ਮਈ ਨੂੰ ਮੇਰਠ ਤੋਂ ਸ਼ੁਰੂ ਹੋਇਆ । 12 ਮਈ, 1857 ਈ: ਨੂੰ ਇਸ ਵਿਦਰੋਹ ਦੀ ਖ਼ਬਰ ਲਾਹੌਰ ਪੁੱਜੀ । ਇਸ ਲਈ ਪੰਜਾਬ ਵਿਚ ਵਿਦਰੋਹ ਭੜਕਣ ਦੇ ਡਰ ਕਾਰਨ ਮੀਆਂ ਮੀਰ ਛਾਉਣੀ ਦੇ ਭਾਰਤੀ ਅਤੇ ਪੰਜਾਬੀ ਸੈਨਿਕਾਂ ਕੋਲੋਂ ਹਥਿਆਰ ਵਾਪਸ ਲੈ ਲਏ ਗਏ । ਉਸ ਤੋਂ ਬਾਅਦ ਲਾਹੌਰ, ਪਿਸ਼ਾਵਰ, ਨਵਾਂ ਸ਼ਹਿਰ, ਮੁਲਤਾਨ, ਅੰਬਾਲਾ, ਜਲੰਧਰ, ਰਾਵਲਪਿੰਡੀ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਡੇਰਾਜਾਤ ਦੇ ਪੰਜਾਬੀ ਅਤੇ ਭਾਰਤੀ ਸੈਨਿਕਾਂ ਨੂੰ ਬੇ-ਹਥਿਆਰ ਕਰ ਦਿੱਤਾ ਗਿਆ । ਫਿਰ ਵੀ ਪੰਜਾਬ ਦੇ ਪੂਰਬੀ ਖੇਤਰਾਂ ਵਿਚ ਪੰਜਾਬੀ ਸੈਨਿਕਾਂ ਨੇ ਬਗ਼ਾਵਤ ਕਰ ਦਿੱਤੀ । ਜਲੰਧਰ, ਫ਼ਿਲੌਰ, ਜੇਹਲਮ, ਸਿਆਲਕੋਟ ਅਤੇ ਥਾਨੇਸਰ ਵਿਚ ਸੈਨਿਕ ਵਿਦਰੋਹ ਹੋਏ । ਦੂਜੀਆਂ ਸਾਰੀਆਂ ਮਹੱਤਵਪੂਰਨ ਛਾਉਣੀਆਂ ਵਿਚ ਵੀ ਕੁੱਝ ਭਾਰਤੀ ਅਤੇ ਪੰਜਾਬੀ ਸੈਨਿਕਾਂ ਨੇ ਬਗ਼ਾਵਤ ਕਰ ਦਿੱਤੀ । ਕਈ ਸੈਨਿਕਾਂ ਨੇ ਆਪਣੇ ਹੀ ਕਮਾਂਡਰਾਂ ਦਾ ਕਤਲ ਕਰ ਦਿੱਤਾ ।

2. ਲੋਕਾਂ ਦੁਆਰਾ ਬਗ਼ਾਵਤ – ਅੰਗਰੇਜ਼ੀ ਸਰਕਾਰ ਦੀ ਕਮਜ਼ੋਰ ਸਥਿਤੀ ਨੂੰ ਵੇਖਦੇ ਹੋਏ ਪੰਜਾਬ ਵਿਚ ਕਈ ਥਾਂਵਾਂ ‘ਤੇ ਲੋਕਾਂ ਨੇ ਵੀ ਬਗ਼ਾਵਤ ਵਿਚ ਹਿੱਸਾ ਲਿਆ । ਉਦਾਹਰਨ ਲਈ ਸਿਆਲਕੋਟ ਅਤੇ ਸਰਸਾ ਦੇ ਲੋਕਾਂ ਨੇ ਭਾਰਤੀ ਸੈਨਿਕਾਂ ਦਾ ਸਾਥ ਦਿੱਤਾ । ਇਸ ਤੋਂ ਇਲਾਵਾ ਮਿੰਟਗੁਮਰੀ, ਮੁਲਤਾਨ ਆਧੁਨਿਕ ਪਾਕਿਸਤਾਨ ਵਿਚ), ਬਹਾਵਲਪੁਰ ਅਤੇ ਫਾਜ਼ਿਲਕਾ ਦੇ ਮੁਸਲਿਮ ਕਬੀਲਿਆਂ ਨੇ ਵੀ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਦੀ ਅੱਗ ਭੜਕਾਈ ।

ਇਸ ਪ੍ਰਕਾਰ ਕਰਨਾਲ, ਰੋਹਤਕ ਅਤੇ ਰਿਵਾੜੀ ਆਦਿ ਥਾਂਵਾਂ ‘ਤੇ ਪੰਜਾਬੀਆਂ ਨੇ ਅੰਗਰੇਜ਼ੀ ਸਰਕਾਰ ਵਿਰੁੱਧ ਖੁੱਲ੍ਹਾ ਵਿਦਰੋਹ ਕੀਤਾ । ਕਰਨਾਲ ਦੇ ਕੁੱਝ ਜਾਟਾਂ ਨੇ ਅੰਗਰੇਜ਼ਾਂ ਨੂੰ ਭੁਮੀ-ਕਰ (ਲਗਾਨ) ਦੇਣ ਤੋਂ ਨਾਂਹ ਕਰ ਦਿੱਤੀ ।

ਪ੍ਰਸ਼ਨ 8.
1857 ਈ: ਦੇ ਵਿਦਰੋਹ ਦੇ ਕੋਈ ਦੋ ਸਮਾਜਿਕ ਕਾਰਨਾਂ ਦੇ ਨਾਂ ਲਿਖੋ ।
ਉੱਤਰ-

  1. ਭਾਰਤ ਦੇ ਸਮਾਜਿਕ ਰੀਤੀ-ਰਿਵਾਜਾਂ ਵਿਚ ਅੰਗਰੇਜ਼ਾਂ ਦੀ ਦਖਲ-ਅੰਦਾਜ਼ੀ ।
  2. ਭਾਰਤੀਆਂ ਨਾਲ ਬੁਰਾ-ਵਿਵਹਾਰ ।

ਪ੍ਰਸ਼ਨ 9.
1857 ਦੇ ਵਿਦਰੋਹ ਦੇ ਕੋਈ ਦੋ-ਤਿੰਨ ਆਰਥਿਕ ਕਾਰਨਾਂ ਦੇ ਨਾਂ ਲਿਖੋ ।
ਉੱਤਰ-

  1. ਭਾਰਤੀ ਉਦਯੋਗਾਂ ਅਤੇ ਵਪਾਰ ਦਾ ਵਿਨਾਸ਼ ।
  2. ਜ਼ਿਮੀਦਾਰਾਂ ਦੀ ਬੁਰੀ ਦਸ਼ਾ ।
  3. ਨੌਕਰੀਆਂ ਵਿਚ ਅਸਮਾਨਤਾ ।

ਪ੍ਰਸ਼ਨ 10.
1857 ਈ: ਦੇ ਵਿਦਰੋਹ ਦੀਆਂ ਕੋਈ ਚਾਰ ਘਟਨਾਵਾਂ ਦੇ ਨਾਂ ਲਿਖੋ ।
ਉੱਤਰ-

  1. ਮੰਗਲ ਪਾਂਡੇ ਦੀ ਸ਼ਹੀਦੀ
  2. ਮੇਰਠ ਦੀ ਘਟਨਾ
  3. ਦਿੱਲੀ ਦੀ ਘਟਨਾ
  4. ਲਖਨਊ ਦੀ ਘਟਨਾ ।

PSEB 8th Class Social Science Guide 1857 ਈ. ਦਾ ਵਿਦਰੋਹ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
(i) ਕੀ ਤੁਸੀਂ ਦੱਸ ਸਕਦੇ ਹੋ ਕਿ 1857 ਈ: ਦਾ ਵਿਦਰੋਹ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਇਆ ਅਤੇ
(ii) ਇਸਦਾ ਪਹਿਲਾ ਸ਼ਹੀਦ ਕੌਣ ਸੀ ?
ਉੱਤਰ-
(i) ਇਹ ਵਿਦਰੋਹ ਸਭ ਤੋਂ ਪਹਿਲਾਂ ਬੈਰਕਪੁਰ ਛਾਉਣੀ ਤੋਂ ਸ਼ੁਰੂ ਹੋਇਆ ।
(ii) ਇਸ ਵਿਦਰੋਹ ਦਾ ਪਹਿਲਾ ਸ਼ਹੀਦ ਮੰਗਲ ਪਾਂਡੇ ਸੀ ।

PSEB 8th Class Social Science Solutions Chapter 15 1857 ਈ. ਦਾ ਵਿਦਰੋਹ

ਪ੍ਰਸ਼ਨ 2.
1857 ਈ: ਦੇ ਵਿਦਰੋਹ ਦਾ ਧਾਰਮਿਕ ਕਾਰਨ ਲਿਖੋ ।
ਉੱਤਰ-
ਅੰਗਰੇਜ਼ ਭਾਰਤ ਵਿਚ ਲੋਕਾਂ ਨੂੰ ਵੱਖ-ਵੱਖ ਕਿਸਮ ਦੇ ਲਾਲਚ ਦੇ ਕੇ ਈਸਾਈ ਬਣਾ ਰਹੇ ਸਨ ।

ਪ੍ਰਸ਼ਨ 3.
1857 ਈ: ਦੇ ਵਿਦਰੋਹ ਦੇ ਪ੍ਰਮੁੱਖ ਨੇਤਾਵਾਂ ਦੇ ਨਾਂ ਲਿਖੋ ।
ਉੱਤਰ-
ਇਸ ਵਿਦਰੋਹ ਦੇ ਮੁੱਖ ਨੇਤਾਵਾਂ ਦੇ ਨਾਂ ਸਨ-ਨਾਨਾ ਸਾਹਿਬ, ਤਾਂਤੀਆ ਟੋਪੇ, ਰਾਣੀ ਲਕਸ਼ਮੀ ਬਾਈ ਅਤੇ ਕੁੰਵਰ ਸਿੰਘ ।

ਪ੍ਰਸ਼ਨ 4.
1857 ਈ: ਦੇ ਵਿਦਰੋਹ ਦੇ ਪ੍ਰਮੁੱਖ ਚਾਰ ਕੇਂਦਰ ਦੱਸੋ ।
ਉੱਤਰ-
ਮੇਰਠ, ਦਿੱਲੀ, ਕਾਨ੍ਹਪੁਰ ਅਤੇ ਲਖਨਊ ।

ਪ੍ਰਸ਼ਨ 5.
ਖਾਂਸੀ ਦੀ ਰਾਣੀ ਨੇ 1857 ਈ: ਦੇ ਵਿਦਰੋਹ ਵਿਚ ਅੰਗਰੇਜ਼ਾਂ ਦੀ ਇਕ ਵਿਸ਼ੇਸ਼ ਗਲਤੀ ਦੇ ਕਾਰਨ ਭਾਗ ਲਿਆ ਸੀ । ਕੀ ਤੁਸੀਂ ਜਾਣਦੇ ਹੋ ਕਿ ਉਹ ਕੀ ਸੀ ?
ਉੱਤਰ-
1857 ਈ: ਦੇ ਵਿਦਰੋਹ ਵਿਚ ਝਾਂਸੀ ਦੀ ਰਾਣੀ ਦੁਆਰਾ ਭਾਗ ਲੈਣ ਦਾ ਕਾਰਨ ਇਹ ਸੀ ਕਿ ਅੰਗਰੇਜ਼ਾਂ ਨੇ ਉਸ ਰਾਹੀਂ ਗੋਦ ਲਏ ਪੁੱਤਰ ਨੂੰ ਝਾਂਸੀ ਦਾ ਉੱਤਰਾਧਿਕਾਰੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਬਹਾਦਰ ਸ਼ਾਹ ਜ਼ਫ਼ਰ ਨੂੰ ਬੰਦੀ ਬਣਾ ਕੇ ਰੱਖਿਆ ਗਿਆ-
(i) ਅਫ਼ਗਾਨਿਸਤਾਨ
(ii) ਪਾਕਿਸਤਾਨ
(ii) ਰੰਗੁਨ
(iv) ਭੂਟਾਨ ।
ਉੱਤਰ-
(ii) ਰੰਗੁਨ

ਪ੍ਰਸ਼ਨ 2.
ਉਪਰੋਕਤ ਤਸਵੀਰ ਵਿੱਚ ਦਰਸਾਏ ਵਿਅਕਤੀਆਂ ਦਾ ਸੰਬੰਧ ਇਤਿਹਾਸ ਦੀ ਕਿਸ ਘਟਨਾ ਨਾਲ ਹੈ ?
PSEB 8th Class Social Science Solutions Chapter 15 1857 ਈ. ਦਾ ਵਿਦਰੋਹ 1
(i) ਪਹਿਲਾ ਵਿਸ਼ਵ ਯੁੱਧ
(ii) 1857 ਦਾ ਵਿਦਰੋਹ
(iii) ਕਿਸਾਨ ਵਿਦਰੋਹ
(iv) ਨੀਲ ਵਿਦਰੋਹ
ਉੱਤਰ-
(ii) 1857 ਦਾ ਵਿਦਰੋਹ

PSEB 8th Class Social Science Solutions Chapter 15 1857 ਈ. ਦਾ ਵਿਦਰੋਹ

ਪ੍ਰਸ਼ਨ 3.
1857 ਈ: ਵਿਚ ਵਿਦਰੋਹੀ (ਕ੍ਰਾਂਤੀਕਾਰੀ ਸੈਨਿਕਾਂ ਨੇ ਭਾਰਤ ਦਾ ਸਮਰਾਟ ਘੋਸ਼ਿਤ ਕੀਤਾ-
(i) ਤਾਂਤੀਆ ਟੋਪੇ
(ii) ਰਾਣੀ ਲਕਸ਼ਮੀ ਬਾਈ
(iii) ਨਾਨਾ ਸਾਹਿਬ
(iv) ਬਹਾਦਰ ਸ਼ਾਹ ਜ਼ਫ਼ਰ ।
ਉੱਤਰ-
(iv) ਬਹਾਦਰ ਸ਼ਾਹ ਜ਼ਫ਼ਰ ।

ਪ੍ਰਸ਼ਨ 4.
ਲੈਪਸ ਦੀ ਨੀਤੀ ਚਲਾਈ-
(i) ਲਾਰਡ ਡਲਹੌਜ਼ੀ
(ii) ਨਿਕਲਸਨ
(iii) ਲਾਰਡ ਮੈਕਾਲੇ
(iv) ਲਾਰਡ ਵਾਰੇਨ ਹੇਸਟਿੰਗਜ਼ ।
ਉੱਤਰ-
(iv) ਲਾਰਡ ਵਾਰੇਨ ਹੇਸਟਿੰਗਜ਼ ।

ਪ੍ਰਸ਼ਨ 5.
ਨਾਨਾ ਸਾਹਿਬ ਦੀ ਪੈਨਸ਼ਨ ਕਿਸਨੇ ਦ ਕੀਤੀ ਸੀ ?
(i) ਲਾਰਡ ਡਲਹੌਜ਼ੀ
(ii) ਲਾਰਡ ਕਾਰਨਵਾਲਿਸ
(iii) ਲਾਰਡ ਵਿਲੀਅਮ ਬੈਂਟਿੰਕ
(iv) ਲਾਰਡ ਵੈਲਜ਼ਲੀ ।
ਉੱਤਰ-
(i) ਲਾਰਡ ਡਲਹੌਜ਼ੀ

ਪ੍ਰਸ਼ਨ 6.
ਚਰਬੀ ਵਾਲੇ ਕਾਰਤੂਸਾਂ ਨੂੰ ਚਲਾਉਣ ਤੋਂ ਇਨਕਾਰ ਕਰਨ ਵਾਲਾ ਸੈਨਿਕ ਕੌਣ ਸੀ ?
(i) ਬਹਾਦੁਰ ਸ਼ਾਹ ਜ਼ਫ਼ਰ
(ii) ਤਾਂਤਿਆ ਟੋਪੇ
(iii) ਨਾਨਾ ਸਾਹਿਬ
(iv) ਮੰਗਲ ਪਾਂਡੇ ।
ਉੱਤਰ-
(iv) ਮੰਗਲ ਪਾਂਡੇ ।

ਪ੍ਰਸ਼ਨ 7.
1857 ਵਿਚ ਪੰਜਾਬ ਵਿਚ ਅੰਗਰੇਜ਼ਾਂ ਦੇ ਖ਼ਿਲਾਫ਼ ਕਿਸ ਸਥਾਨ ‘ਤੇ ਸੈਨਿਕ ਵਿਦਰੋਹ ਹੋਇਆ ?
(i) ਫ਼ਿਰੋਜ਼ਪੁਰ
(ii) ਪਿਸ਼ਾਵਰ
(iii) ਜਲੰਧਰ
(iv) ਉਪਰੋਕਤ ਸਾਰੇ ।
ਉੱਤਰ-
(iv) ਉਪਰੋਕਤ ਸਾਰੇ ।

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਕਾਰਤੂਸਾਂ ਤੇ ਗਊ ਅਤੇ ……………………. ਦੇ ਮਾਸ ਦੀ ਚਰਬੀ ਲੱਗੀ ਹੁੰਦੀ ਹੈ ।
2. ਲਾਰਡ ……………………… ਦੀ ਲੈਪਸ ਦੀ ਨੀਤੀ ਦੇ ਅਨੁਸਾਰ ਬਹੁਤ ਸਾਰੇ ਭਾਰਤੀ ਰਾਜ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਲ ਕਰ ਲਏ ਗਏ ।
3. ਸਭ ਤੋਂ ਪਹਿਲਾਂ ਇਹ ਵਿਦਰੋਹ ………………………. ਤੋਂ ਸ਼ੁਰੂ ਹੋਇਆ ।
4. ਨਾਨਾ ਸਾਹਿਬ ਦਾ ਪ੍ਰਸਿੱਧ ਜਰਨੈਲ ……………………….. ਸੀ ।
5. ਭਾਰਤੀ ਸੈਨਿਕਾਂ ਨੇ ਮੁਗ਼ਲ ਬਾਦਸ਼ਾਹ ……………………… ਨੂੰ ਆਪਣਾ ਬਾਦਸ਼ਾਹ ਐਲਾਨ ਕਰ ਦਿੱਤਾ |
ਉੱਤਰ-
1. ਸੂਰ,
2. ਡਲਹੌਜ਼ੀ,
3. ਬੈਰਕਪੁਰ,
4. ਤਾਂਤੀਆ ਟੋਪੇ,
5. ਬਹਾਦਰ ਸ਼ਾਹ ਜ਼ਫ਼ਰ ।

PSEB 8th Class Social Science Solutions Chapter 15 1857 ਈ. ਦਾ ਵਿਦਰੋਹ

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. ਅੰਗਰੇਜ਼ੀ ਕਾਲ ਵਿਚ ਭਾਰਤੀਆਂ ਨੂੰ ਉੱਚੇ ਅਹੁਦਿਆਂ ‘ਤੇ ਲਗਾਇਆ ਜਾਂਦਾ ਸੀ ।
2. ਭਾਰਤੀਆਂ ਨਾਲ ਵਧੀਆ ਸਲੂਕ ਕੀਤਾ ਜਾਂਦਾ ਸੀ ।
3. ਅੰਗਰੇਜ਼ਾਂ ਨੇ ਬਹੁਤ ਸਾਰੇ ਸਮਾਜਿਕ ਸੁਧਾਰ ਕੀਤੇ ।
4. ਭਾਰਤੀ ਉਦਯੋਗ ਅਤੇ ਵਪਾਰ ਹੌਰ ਤੀ-ਹੌਲੀ ਨਸ਼ਟ ਹੋਣਾ ਸ਼ੁਰੂ ਹੋ ਗਿਆ ।
5. ਅੰਗਰੇਜ਼ਾਂ ਨੇ “ਪੜੋ ਤੇ ਰਾਜ }’ ਦੀ ਨੀਤੀ ਅਪਣਾਈ ।
ਉੱਤਰ-
1. (×)
2. (×)
3. (√)
4. (√)
5. (√)

(ਹ) ਸਹੀ ਜੋੜੇ ਬਣਾਓ

1. ਨਵਾਬ ਵਾਜਿਦ ਅਲੀ ਸ਼ਾਹ ਦਿੱਲੀ
2. ਨਾਨਾ ਸਾਹਿਬ ਅਵਧ
3. ਬਹਾਦੁਰ ਸ਼ਾਹ ਜ਼ਫ਼ਰ ਕਾਨਪੁਰ
4. ਰਾਤ ਹਿਮਦ ਖ਼ਾਨ ਅਰਲ ਪੰਜਾਬ ।

ਉੱਤਰ-

1. ਨਵਾਬ ਵਾਜਿਦ ਅਲੀ ਸ਼ਾਹ ਅਵਧ
2. ਨਾਨਾ ਸਾਹਿਬ ਕਾਨ੍ਹਪੁਰ
3. ਬਹਾਦੁਰ ਸ਼ਾਹ ਜ਼ਫ਼ਰ ਦਿੱਲੀ
4. ਰਾਤ ਹਿਮਦ ਖ਼ਾਨ ਅਰਲ ਪੰਜਾਬ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
1857 ਈ: ਦਾ ਵਿਦਰੋਹ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਇਆ ਅਤੇ ਇਸਦਾ ਪਹਿਲਾ ਸ਼ਹੀਦ ਕੌਣ ਸੀ ?
ਉੱਤਰ-
ਇਹ ਵਿਦਰੋਹ ਸਭ ਤੋਂ ਪਹਿਲਾਂ ਬੈਰਕਪੁਰ ਛਾਉਣੀ ਤੋਂ ਸ਼ੁਰੂ ਹੋਇਆ । ਇਸ ਵਿਦਰੋਹ ਦਾ ਪਹਿਲਾ ਸ਼ਹੀਦ ਮੰਗਲ ਪਾਂਡੇ ਸੀ ।

ਪ੍ਰਸ਼ਨ 2.
ਅਵਧ ਦੇ ਸੈਨਿਕ ਅੰਗਰੇਜ਼ਾਂ ਦੇ ਕਿਉਂ ਵਿਰੁੱਧ ਸਨ ?
ਉੱਤਰ-
ਈਸਟ ਇੰਡੀਆ ਕੰਪਨੀ ਦੀ ਸਭ ਤੋਂ ਚੰਗੀ ਸੈਨਾ ਬੰਗਾਲ ਦੀ ਸੈਨਾ ਸੀ । ਇਸ ਸੈਨਾ ਵਿਚ ਵਧੇਰੇ ਸੈਨਿਕ ਅਵਧ ਦੇ ਰਹਿਣ ਵਾਲੇ ਸਨ । ਲਾਰਡ ਡਲਹੌਜ਼ੀ ਨੇ ਅਵਧ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ । ਇਹ ਗੱਲ ਅਵਧ ਦੇ ਸੈਨਿਕਾਂ ਨੂੰ ਚੰਗੀ ਨਾ ਲੱਗੀ ਅਤੇ ਉਹ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ । ਅੰਗਰੇਜ਼ਾਂ ਨੇ ਅਵਧ ਦੇ ਨਵਾਬ ਦੀ ਸੈਨਾ ਨੂੰ ਵੀ ਤੋੜ ਦਿੱਤਾ ਜਿਸ ਦੇ ਕਾਰਨ ਹਜ਼ਾਰਾਂ ਸੈਨਿਕ ਬੇਕਾਰ ਹੋ ਗਏ । ਉਨ੍ਹਾਂ ਨੇ ਕੰਪਨੀ ਤੋਂ ਬਦਲਾ ਲੈਣ ਦਾ ਨਿਸਚਾ ਕਰ ਲਿਆ ।

ਪ੍ਰਸ਼ਨ 3.
1857 ਈ: ਦੇ ਵਿਦਰੋਹ ਦੇ ਸੈਨਿਕ ਸਿੱਟਿਆਂ ਦਾ ਵਰਣਨ ਕਰੋ ।
ਉੱਤਰ-
1857 ਈ: ਦੇ ਵਿਦਰੋਹ ਦੇ ਸੈਨਿਕ ਸਿੱਟੇ ਹੇਠ ਲਿਖੇ ਸਨ-

  • ਕੰਪਨੀ ਦੀ ਸੈਨਾ ਦੀ ਸਮਾਪਤੀ – ਵਿਦਰੋਹ ਤੋਂ ਪਹਿਲਾਂ ਦੋ ਪ੍ਰਕਾਰ ਦੇ ਸੈਨਿਕ ਹੁੰਦੇ ਸਨ-ਕੰਪਨੀ ਦੁਆਰਾ ਨਿਯੁਕਤ ਕੀਤੇ ਗਏ ਅਤੇ ਬ੍ਰਿਟਿਸ਼ ਸਰਕਾਰ ਦੁਆਰਾ ਨਾਮਜ਼ਦ ਕੀਤੇ ਗਏ । ਵਿਦਰੋਹ ਦੇ ਮਗਰੋਂ ਦੋਹਾਂ ਖੇਤਰਾਂ ਦਾ ਏਕੀਕਰਨ ਕਰ ਦਿੱਤਾ ਗਿਆ ।
  • ਯੂਰਪੀਅਨ ਸੈਨਿਕਾਂ ਦਾ ਵਾਧਾ – ਸੈਨਾ ਵਿਚ ਯੂਰਪੀਅਨ ਸੈਨਿਕਾਂ ਦੀ ਸੰਖਿਆ ਵਧਾ ਦਿੱਤੀ ਗਈ । ਭਾਰਤੀ ਸੈਨਿਕਾਂ ਦੀ ਸੰਖਿਆ ਘਟਾ ਦਿੱਤੀ ਗਈ । ਭਾਰਤੀ ਸੈਨਿਕਾਂ ਦੀ ਸੰਖਿਆ ਘਟਾ ਦਿੱਤੀ ਗਈ । ਪਰ ਪੰਜਾਬ ਦੇ ਸਿੱਖਾਂ ਅਤੇ ਨੇਪਾਲ ਦੇ ਗੋਰਖਿਆਂ ਨੂੰ ਵੱਡੀ ਗਿਣਤੀ ਵਿਚ ਭਰਤੀ ਕੀਤਾ ਜਾਣ ਲੱਗਾ ।
  • ਭਾਰਤੀ ਸੈਨਾ ਦਾ ਪੁਨਰ-ਗਠਨ – ਤੋਪਖ਼ਾਨੇ ਯੂਰਪੀ ਸੈਨਿਕਾਂ ਅਧੀਨ ਕਰ ਦਿੱਤੇ ਗਏ । ਭਾਰਤੀ ਸੈਨਾ ਨੂੰ ਨਿਮਨ ਕੋਟੀ ਦੇ ਸ਼ਸਤਰ ਦਿੱਤੇ ਜਾਣ ਲੱਗੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
1857 ਈ: ਦੇ ਵਿਦਰੋਹ ਦੀਆਂ ਕੋਈ ਚਾਰ ਮੁੱਖ ਘਟਨਾਵਾਂ ਦਾ ਵਰਣਨ ਕਰੋ ।
ਜਾਂ
1857 ਈ: ਦੇ ਵਿਦਰੋਹ ਦੀਆਂ ਮੁੱਖ ਘਟਨਾਵਾਂ ਦਾ ਵਰਣਨ ਕਰੋ ।
ਉੱਤਰ-
1857 ਈ: ਵਿਚ ਭਾਰਤੀਆਂ ਨੇ ਪਹਿਲੀ ਵਾਰ ਅੰਗਰੇਜ਼ਾਂ ਦਾ ਵਿਰੋਧ ਕੀਤਾ । ਕ੍ਰਾਂਤੀ ਦੀ ਯੋਜਨਾ ਤਿਆਰ ਹੋ ਚੁੱਕੀ ਸੀ । ਕਮਲ ਦੇ ਫੁੱਲ ਅਤੇ ਰੋਟੀਆਂ ਦੇ ਸੰਕੇਤਾਂ ਦੁਆਰਾ ਸੈਨਿਕਾਂ ਅਤੇ ਪੇਂਡੂ ਜਨਤਾ ਤਕ ਕ੍ਰਾਂਤੀ ਦਾ ਸੰਦੇਸ਼ ਪਹੁੰਚਾਇਆ ਗਿਆ । ਸ਼ਾਂਤੀ ਲਈ 31 ਮਈ, 1857 ਈ: ਦਾ ਦਿਨ ਨਿਸ਼ਚਿਤ ਕਰ ਲਿਆ ਗਿਆ ਸੀ । ਪਰ ਚਰਬੀ ਵਾਲੇ ਕਾਰਤੂਸਾਂ ਦੀ ਘਟਨਾ ਦੇ ਕਾਰਨ ਕਾਂਤੀ ਸਮੇਂ ਤੋਂ ਪਹਿਲਾਂ ਹੀ ਆਰੰਭ ਹੋ ਗਈ । ਇਸ ਕ੍ਰਾਂਤੀ ਦੀਆਂ ਮੁੱਖ ਘਟਨਾਵਾਂ ਦੇ ਕਾਰਨਾਂ ਦਾ ਵਰਣਨ ਇਸ ਤਰ੍ਹਾਂ ਹੈ-

1. ਬੈਰਕਪੁਰ – ਵਿਦਰੋਹ ਦਾ ਆਰੰਭ ਬੰਗਾਲ ਦੀ ਬੈਰਕਪੁਰ ਛਾਉਣੀ ਤੋਂ ਹੋਇਆ | ਇਸ ਦੀ ਅਗਵਾਈ ਮੰਗਲ ਪਾਂਡੇ ਨਾਂ ਦੇ ਇਕ ਸੈਨਿਕ ਨੇ ਕੀਤੀ । 29 ਮਾਰਚ, 1857 ਈ: ਨੂੰ ਮੰਗਲ ਪਾਂਡੇ ਨੇ ਚਰਬੀ ਵਾਲੇ ਕਾਰਤੂਸਾਂ ਦੀ ਵਰਤੋਂ ਤੋਂ ਨਾਂਹ ਕਰ ਦਿੱਤੀ ਅਤੇ ਉਸ ਨੇ ਆਪਣੇ ਸਾਥੀਆਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ । ਉਸ ਨੇ ਗੁੱਸੇ ਵਿਚ ਆ ਕੇ ਇਕ ਅੰਗਰੇਜ਼ ਅਧਿਕਾਰੀ ਹਸਨ ਨੂੰ ਗੋਲੀ ਵੀ ਮਾਰ ਦਿੱਤੀ ! ਮੰਗਲ ਪਾਂਡੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ । ਇਸ ਘਟਨਾ ਤੋਂ ਬੈਰਕਪੁਰ ਛਾਉਣੀ ਦੇ ਸੈਨਿਕ ਭੜਕ ਉੱਠੇ ।

2. ਮੇਰਠ – 10 ਮਈ, 1857 ਈ: ਨੂੰ ਮੇਰਠ ਵਿਚ ਵੀ ਵਿਦਰੋਹ ਦੀ ਅੱਗ ਭੜਕ ਉੱਠੀ । ਉੱਥੋਂ ਦੀ ਜਨਤਾ ਅਤੇ ਸੈਨਿਕਾਂ ਨੇ ਅੰਗਰੇਜ਼ਾਂ ਵਿਰੁੱਧ ਖੁੱਲ੍ਹਾ ਵਿਦਰੋਹ ਕਰ ਦਿੱਤਾ । ਸਾਰਾ ਨਗਰ ‘ਮਾਰੋ ਫ਼ਰੰਗੀ ਨੂੰ ਦੇ ਨਾਅਰਿਆਂ ਨਾਲ ਗੂੰਜ ਉੱਠਿਆ । ਸੈਨਿਕਾਂ ਨੇ ਜੇਲ੍ਹ ਦੇ ਦਰਵਾਜ਼ੇ ਤੋੜ ਦਿੱਤੇ ਅਤੇ ਆਪਣੇ ਕੈਦੀ ਸਾਥੀਆਂ ਨੂੰ ਆਜ਼ਾਦ ਕਰਵਾਇਆ । ਇੱਥੋਂ ਉਹ ਦਿੱਲੀ ਵੱਲ ਚੱਲ ਪਏ ।

3. ਦਿੱਲੀ – ਦਿੱਲੀ ਵਿਚ ਅੰਗਰੇਜ਼ ਅਫ਼ਸਰਾਂ ਨੇ ਕ੍ਰਾਂਤੀਕਾਰੀਆਂ ਨੂੰ ਰੋਕਣ ਦਾ ਯਤਨ ਕੀਤਾ, ਪਰ ਉਹ ਅਸਫ਼ਲ ਰਹੇ । ਵਿਦਰੋਹੀ ਸੈਨਿਕਾਂ ਨੇ ਬਹਾਦਰ ਸ਼ਾਹ ਜ਼ਫ਼ਰ ਨੂੰ ਆਪਣਾ ਸਮਰਾਟ ਘੋਸ਼ਿਤ ਕਰ ਦਿੱਤਾ । ਉਨ੍ਹਾਂ ਨੇ ਚਾਰ-ਪੰਜ ਦਿਨਾਂ ਵਿਚ ਦਿੱਲੀ ‘ਤੇ ਪੂਰੀ ਤਰ੍ਹਾਂ ਅਧਿਕਾਰ ਕਰ ਲਿਆ । ਪਰੰਤੂ 14 ਸਤੰਬਰ, 1857 ਈ: ਨੂੰ ਦਿੱਲੀ ਦੇ ਕ੍ਰਾਂਤੀਕਾਰੀਆਂ ਵਿਚ ਫੁੱਟ ਪੈ ਗਈ । ਇਸ ਦਾ ਲਾਭ ਉਠਾ ਕੇ ਅੰਗਰੇਜ਼ ਸੈਨਾਪਤੀ ਨਿਕਲਸਨ ਨੇ ਮੁੜ ਦਿੱਲੀ ’ਤੇ ਅਧਿਕਾਰ ਕਰ ਲਿਆ । ਨਾਗਰਿਕਾਂ ‘ਤੇ ਅਨੇਕਾਂ ਅੱਤਿਆਚਾਰ ਕੀਤੇ ਗਏ । ਬਹਾਦਰ ਸ਼ਾਹ ਜ਼ਫ਼ਰ ਨੂੰ ਕੈਦ ਕਰਕੇ ਰੰਗੂਨ ਭੇਜ ਦਿੱਤਾ ਗਿਆ । ਉਸਦੇ ਦੋ ਪੁੱਤਰਾਂ ਨੂੰ ਗੋਲੀ ਮਾਰ ਦਿੱਤੀ ਗਈ ।

4. ਕਾਨਪੁਰ – ਕਾਨਪੁਰ ਵਿਚ ਨਾਨਾ ਸਾਹਿਬ ਨੇ ਆਪਣੇ ਪ੍ਰਸਿੱਧ ਸੈਨਾਪਤੀ ਤਾਂਤੀਆ ਟੋਪੇ ਦੀ ਸਹਾਇਤਾ ਨਾਲ ਉੱਥੇ ਆਪਣਾ ਅਧਿਕਾਰ ਕਰ ਲਿਆ ਪਰ 17 ਜੁਲਾਈ, 1857 ਈ: ਨੂੰ ਕਰਨਲ ਹੈਵਲਾਕ ਨੇ ਨਾਨਾ ਸਾਹਿਬ ਨੂੰ ਹਰਾ ਕੇ ਕਾਨਪੁਰ ‘ਤੇ ਫਿਰ ਦੁਬਾਰਾ ਅਧਿਕਾਰ ਕਰ ਲਿਆ । ਤਾਂਤੀਆ ਟੋਪੇ ਨੇ ਦੁਬਾਰਾ ਆਪਣੇ ਅਧਿਕਾਰ ਸਥਾਪਿਤ ਕਰਨ ਦਾ ਯਤਨ ਕੀਤਾ, ਪਰ ਉਹ ਸਫਲ ਨਾ ਹੋ ਸਕਿਆ । ਇਸੇ ਵਿਚਾਲੇ ਨਾਨਾ ਸਾਹਿਬ ਨੇ ਦੌੜ ਕੇ ਨੇਪਾਲ ਵਿਚ ਸ਼ਰਨ ਲੈ ਲਈ । ਤਾਂਤੀਆ ਟੋਪੇ ਭੱਜ ਕੇ ਝਾਂਸੀ ਦੀ ਰਾਣੀ ਕੋਲ ਚਲਾ ਗਿਆ ।

5. ਲਖਨਊ – ਲਖਨਊ ਅਵਧ ਦੀ ਰਾਜਧਾਨੀ ਸੀ । ਅੰਗਰੇਜ਼ ਸੈਨਾਪਤੀ ਹੈਵਲਾਕ ਨੇ ਇਕ ਵਿਸ਼ਾਲ ਸੈਨਾ ਦੀ ਸਹਾਇਤਾ ਨਾਲ ਲਖਨਊ ‘ਤੇ ਹਮਲਾ ਕੀਤਾ । 31 ਮਾਰਚ, 1858 ਈ: ਨੂੰ ਇੱਥੇ ਉਨ੍ਹਾਂ ਦਾ ਅਧਿਕਾਰ ਹੋ ਗਿਆ । ਕੁੱਝ ਸਮੇਂ ਬਾਅਦ ਅਵਧ ਦੇ ਤਾਲੁੱਕੇਦਾਰਾਂ ਨੇ ਵੀ ਹਥਿਆਰ ਸੁੱਟ ਦਿੱਤੇ । ਇਸ ਤਰ੍ਹਾਂ ਅਵਧ ਵਿਚ ਸ਼ਾਂਤੀ ਦੀ ਜਵਾਲਾ ਬੁਝ ਗਈ ।

6. ਝਾਂਸੀ – ਝਾਂਸੀ ਦੀ ਰਾਣੀ ਲਕਸ਼ਮੀ ਬਾਈ ਨੇ ਕ੍ਰਾਂਤੀ ਦੀ ਅਗਵਾਈ ਕੀਤੀ । ਉਸ ਦੇ ਸਾਹਮਣੇ ਅੰਗਰੇਜ਼ਾਂ ਦੀ ਇਕ ਨਾ ਚੱਲੀ 1 ਜਨਵਰੀ, 1853 ਈ: ਨੂੰ ਸਰ ਹਿਊਰੋਜ਼ ਨੇ ਝਾਂਸੀ ਨੂੰ ਜਿੱਤਣਾ ਚਾਹਿਆ, ਪਰ ਹਾਰ ਗਿਆ । ਅਪਰੈਲ, 1858 ਈ: ਨੂੰ ਝਾਂਸੀ ‘ਤੇ ਫਿਰ ਹਮਲਾ ਕੀਤਾ ਗਿਆ । ਇਸ ਵਾਰ ਰਾਣੀ ਦੇ ਕੁੱਝ ਸਹਿਯੋਗੀ ਅੰਗਰੇਜ਼ਾਂ ਨਾਲ ਜਾ ਮਿਲੇ, ਪਰ ਰਾਣੀ ਨੇ ਆਖ਼ਰੀ ਸਾਹ ਤਕ ਅੰਗਰੇਜ਼ਾਂ ਦਾ ਸਾਹਮਣਾ ਕੀਤਾ । ਅੰਤ ਵਿਚ ਉਸਨੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਝਾਂਸੀ ‘ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ । ਕੁੱਝ ਸਮੇਂ ਬਾਅਦ ਤਾਂਤੀਆ ਟੋਪੇ ਫੜਿਆ ਗਿਆ । 1859 ਈ: ਵਿਚ ਉਸ ਨੂੰ ਫਾਂਸੀ ਦੇ ਦਿੱਤੀ ਗਈ ।

7. ਪੰਜਾਬ – ਭਾਵੇਂ ਕਿ ਪੰਜਾਬ ਦੀਆਂ ਰਿਆਸਤਾਂ ਦੇ ਕੁੱਝ ਸ਼ਾਸਕਾਂ ਨੇ ਵਿਦਰੋਹ ਵਿਚ ਅੰਗਰੇਜ਼ਾਂ ਦਾ ਸਾਥ ਦਿੱਤਾ, ਫਿਰ ਵੀ ਕਈ ਥਾਂਵਾਂ ‘ਤੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਵੀ ਹੋਏ । ਫ਼ਿਰੋਜ਼ਪੁਰ, ਪਿਸ਼ਾਵਰ, ਜਲੰਧਰ ਆਦਿ ਸਥਾਨਾਂ ‘ਤੇ ਭਾਰਤੀ ਸੈਨਿਕਾਂ ਨੇ ਵਿਦਰੋਹ ਕੀਤੇ । ਅੰਗਰੇਜ਼ਾਂ ਨੇ ਇਨ੍ਹਾਂ ਵਿਦਰੋਹਾਂ ਨੂੰ ਦਬਾ ਦਿੱਤਾ ਅਤੇ ਬਹੁਤ ਸਾਰੇ ਸੈਨਿਕਾਂ ਨੂੰ ਮਾਰ ਸੁੱਟਿਆ ।

ਆਧੁਨਿਕ ਹਰਿਆਣਾ ਰਾਜ ਵਿਚ ਰੇਵਾੜੀ, ਭਿਵਾਨੀ, ਬੱਲਭਗੜ੍ਹ, ਹਾਂਸੀ ਆਦਿ ਸਥਾਨਾਂ ਦੇ ਨੇਤਾਵਾਂ ਨੇ ਵੀ 1857 ਈ: ਦੇ ਵਿਦਰੋਹ ਵਿਚ ਅੰਗਰੇਜ਼ਾਂ ਨਾਲ ਟੱਕਰ ਲਈ ਪਰ ਅੰਗਰੇਜ਼ਾਂ ਨੇ ਉਨ੍ਹਾਂ ਦਾ ਦਮਨ ਕਰ ਦਿੱਤਾ ।

PSEB 8th Class Social Science Solutions Chapter 15 1857 ਈ. ਦਾ ਵਿਦਰੋਹ

ਪ੍ਰਸ਼ਨ 2.
1857 ਈ: ਦੇ ਵਿਦਰੋਹ ਦੇ ਰਾਜਨੀਤਿਕ, ਆਰਥਿਕ ਅਤੇ ਸੈਨਿਕ ਕਾਰਨਾਂ ਦਾ ਵਰਣਨ ਕਰੋ ।
ਉੱਤਰ-
1857 ਈ: ਵਿਚ ਭਾਰਤੀਆਂ ਨੇ ਪਹਿਲੀ ਵਾਰ ਅੰਗਰੇਜ਼ਾਂ ਦਾ ਵਿਰੋਧ ਕੀਤਾ । ਉਹ ਉਨ੍ਹਾਂ ਨੂੰ ਆਪਣੇ ਦੇਸ਼ ਤੋਂ ਬਾਹਰ ਕੱਢਣਾ ਚਾਹੁੰਦੇ ਸਨ । ਇਸ ਸੰਘਰਸ਼ ਨੂੰ ਪਹਿਲਾ ਸੁਤੰਤਰਤਾ ਸੰਗਰਾਮ ਦਾ ਨਾਂ ਦਿੱਤਾ ਜਾਂਦਾ ਹੈ । ਇਸ ਸੰਗਰਾਮ ਦੇ ਰਾਜਨੀਤਿਕ, ਆਰਥਿਕ ਅਤੇ ਸੈਨਿਕ ਕਾਰਨ ਹੇਠ ਲਿਖੇ ਸਨ-

I. ਰਾਜਨੀਤਿਕ ਕਾਰਨ-
1. ਡਲਹੌਜ਼ੀ ਦੀ ਲੈਪਸ ਨੀਤੀ – ਲਾਰਡ ਡਲਹੌਜ਼ੀ ਭਾਰਤ ਵਿਚ ਬ੍ਰਿਟਿਸ਼ ਰਾਜ ਦਾ ਵੱਧ ਤੋਂ ਵੱਧ ਵਿਸਥਾਰ ਕਰਨਾ ਚਾਹੁੰਦਾ ਸੀ । ਇਸ ਲਈ ਉਸ ਨੇ ਲੈਪਸ ਨੀਤੀ ਅਪਣਾਈ । ਇਸ ਅਨੁਸਾਰ ਕੋਈ ਵੀ ਪੁੱਤਰਹੀਣ ਰਾਜਾ ਪੁੱਤਰ ਨੂੰ ਗੋਦ ਲੈ ਕੇ ਉਸ ਨੂੰ ਆਪਣਾ ਉੱਤਰਾਧਿਕਾਰੀ ਨਹੀਂ ਬਣਾ ਸਕਦਾ ਸੀ । ਇਸ ਨੀਤੀ ਦੁਆਰਾ ਉਸ ਨੇ ਸਤਾਰਾ; ਨਾਗਪੁਰ, ਸੰਭਲਪੁਰ, ਉਦੈਪੁਰ ਆਦਿ ਰਾਜ ਬਿਟਿਸ਼ ਰਾਜ ਵਿਚ ਮਿਲਾ ਲਏ । ਇਧਰ ਅੰਗਰੇਜ਼ਾਂ ਨੇ ਝਾਂਸੀ ਦੀ ਵਿਧਵਾ ਰਾਣੀ ਨੂੰ ਪੁੱਤਰ ਗੋਦ ਲੈਣ ਦੀ ਇਜਾਜ਼ਤ ਨਾ ਦਿੱਤੀ ਜਿਸ ਦੇ ਕਾਰਨ ਉਹ ਅੰਗਰੇਜ਼ਾਂ ਦੀ ਕੱਟੜ ਦੁਸ਼ਮਣ ਬਣ ਗਈ ।

2. ਨਾਨਾ ਸਾਹਿਬ ਨਾਲ ਅਨਿਆਂ – ਨਾਨਾ ਸਾਹਿਬ ਮਰਾਠਿਆਂ ਦੇ ਆਖ਼ਰੀ ਪੇਸ਼ਵਾ ਬਾਜੀਰਾਓ ਦੂਜੇ ਦਾ ਗੋਦ ਲਿਆ ਹੋਇਆ ਪੁੱਤਰ ਸੀ । ਬਾਜੀਰਾਓ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਉਸ ਦੀ ਸਾਲਾਨਾ ਪੈਨਸ਼ਨ ਨਾਨਾ ਸਾਹਿਬ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਨਾਲ ਉਹ ਅੰਗਰੇਜ਼ਾਂ ਦੇ ਵਿਰੁੱਧ ਹੋ ਗਿਆ ।

3. ਬਹਾਦਰ ਸ਼ਾਹ ਦੀ ਬੇਇੱਜ਼ਤੀ – 1856 ਈ: ਵਿਚ ਅੰਗਰੇਜ਼ਾਂ ਨੇ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਇਹ ਚੇਤਾਵਨੀ ਦਿੱਤੀ ਕਿ ਉਸ ਦੀ ਮੌਤ ਤੋਂ ਬਾਅਦ ਲਾਲ ਕਿਲ੍ਹੇ ‘ਤੇ ਅਧਿਕਾਰ ਕਰ ਲਿਆ ਜਾਵੇਗਾ । ਬਹਾਦਰ ਸ਼ਾਹ ਨੇ ਇਸ ਨੂੰ ਆਪਣੀ ਬੇਇੱਜ਼ਤੀ ਸਮਝਿਆ ਅਤੇ ਭਾਰਤ ਵਿਚੋਂ ਅੰਗਰੇਜ਼ੀ ਰਾਜ ਨੂੰ ਖ਼ਤਮ ਕਰਨ ਲਈ ਪ੍ਰਣ ਕਰ ਲਿਆ । ਇਸ ਫ਼ੈਸਲੇ ਤੋਂ ਬਾਦਸ਼ਾਹ ਦੀ ਬੇਗਮ ਜ਼ੀਨਤ ਮਹੱਲ ਨੂੰ ਇੰਨਾ ਗੁੱਸਾ ਆਇਆ ਕਿ ਉਹ ਬ੍ਰਿਟਿਸ਼ ਸ਼ਾਸਨ ਨੂੰ ਉਲਟਾਉਣ ਦੀ ਯੋਜਨਾ ਬਣਾਉਣ ਲੱਗੀ । ਦੇਸ਼ ਦੀ ਮੁਸਲਿਮ ਜਨਤਾ ਵੀ ਅਕਬਰ ਅਤੇ ਔਰੰਗਜ਼ੇਬ ਦੇ ਪਰਿਵਾਰ ਦਾ ਅਜਿਹਾ ਨਿਰਾਦਰ ਹੁੰਦਾ ਦੇਖ ਕੇ ਅੰਗਰੇਜ਼ਾਂ ਵਿਰੁੱਧ ਭੜਕ ਉੱਠੀ ।

4. ਅਵਧ ਦੀ ਅਨਿਆਂਪੂਰਨ ਸ਼ਮੂਲੀਅਤ – ਅਵਧ ਦਾ ਨਵਾਬ ਵਾਜਿਦ ਅਲੀ ਸ਼ਾਹ ਅੰਗਰੇਜ਼ਾਂ ਦਾ ਬਹੁਤ ਵਫ਼ਾਦਾਰ ਦੋਸਤ ਸੀ । ਪਰੰਤੂ ਅੰਗਰੇਜ਼ਾਂ ਨੇ ਅਵਧ ਦੇ ਨਵਾਬ ’ਤੇ ਕੁਸ਼ਾਸਨ ਦਾ ਦੋਸ਼ ਲਗਾ ਕੇ ਅਵਧ ਨੂੰ ਬ੍ਰਿਟਿਸ਼ ਰਾਜ ਵਿਚ ਮਿਲਾ ਲਿਆ । ਇਸ ਲਈ ਨਵਾਬ ਅੰਗਰੇਜ਼ਾਂ ਤੋਂ ਬਦਲਾ ਲੈਣ ਦੀ ਸੋਚਣ ਲੱਗਾ ।

II. ਆਰਥਿਕ ਕਾਰਨ-
1. ਭਾਰਤੀ ਉਦਯੋਗ ਅਤੇ ਵਪਾਰ ਦਾ ਖ਼ਾਤਮਾ – ਅੰਗਰੇਜ਼ ਭਾਰਤ ਵਿਚ ਵਪਾਰ ਕਰਨ ਲਈ ਆਏ ਸਨ । ਉਹ ਭਾਰਤ ਤੋਂ ਕਪਾਹ, ਪਟਸਨ ਆਦਿ ਕੱਚਾ ਮਾਲ ਸਸਤੇ ਭਾਅ ਖ਼ਰੀਦ ਕੇ ਇੰਗਲੈਂਡ ਲੈ ਜਾਂਦੇ ਸਨ ਅਤੇ ਉੱਥੋਂ ਦੇ ਕਾਰਖਾਨਿਆਂ ਦਾ ਤਿਆਰ ਮਾਲ ਭਾਰਤ ਲਿਆ ਕੇ ਮਹਿੰਗੇ ਭਾਅ ‘ਤੇ ਵੇਚਦੇ ਸਨ । ਇਸ ਪ੍ਰਕਾਰ ਭਾਰਤ ਦਾ ਧਨ ਲਗਾਤਾਰ ਇੰਗਲੈਂਡ ਜਾਣ ਲੱਗਾ । ਉਨ੍ਹਾਂ ਨੇ ਭਾਰਤ ਦੇ ਉਦਯੋਗਾਂ ‘ਤੇ ਵੀ ਕਈ ਪਾਬੰਦੀਆਂ ਲਗਾ ਦਿੱਤੀਆਂ | ਇਸ ਪ੍ਰਕਾਰ ਭਾਰਤ ਦੇ ਉਦਯੋਗ ਅਤੇ ਵਪਾਰ ਨਸ਼ਟ ਹੋਣ ਲੱਗੇ । ਇਸ ਨਾਲ ਭਾਰਤੀਆਂ ਵਿਚ ਅੰਗਰੇਜ਼ਾਂ ਦੇ ਵਿਰੁੱਧ ਰੋਸ ਫੈਲ ਗਿਆ ।

2. ਨੌਕਰੀਆਂ ਵਿਚ ਅਸਮਾਨਤਾ – ਅੰਗਰੇਜ਼ੀ ਸ਼ਾਸਨ ਵਿਚ ਪੜੇ-ਲਿਖੇ ਭਾਰਤੀਆਂ ਨੂੰ ਉੱਚੇ ਅਹੁਦੇ ਨਹੀਂ ਦਿੱਤੇ ਜਾਂਦੇ ਸਨ । ਦੂਸਰੇ, ਭਾਰਤੀ ਕਰਮਚਾਰੀਆਂ ਨੂੰ ਅੰਗਰੇਜ਼ ਕਰਮਚਾਰੀਆਂ ਤੋਂ ਘੱਟ ਤਨਖ਼ਾਹ ਦਿੱਤੀ ਜਾਂਦੀ ਸੀ । ਇਸ ਅਸਮਾਨਤਾ ਦੇ ਕਾਰਨ ਭਾਰਤੀ ਵਿਦਰੋਹ ‘ਤੇ ਉਤਾਰੂ ਹੋ ਗਏ ।

3. ਜ਼ਿਮੀਂਦਾਰਾਂ ਦੀ ਬੁਰੀ ਦਸ਼ਾ – ਜ਼ਿਮੀਂਦਾਰਾਂ ਅਤੇ ਜਾਗੀਰਦਾਰਾਂ ਨੂੰ ਕੁੱਝ ਜ਼ਮੀਨਾਂ ਬਾਦਸ਼ਾਹ ਦੁਆਰਾ ਇਨਾਮ ਵਿਚ ਦਿੱਤੀਆਂ ਗਈਆਂ ਸਨ । ਇਹ ਜ਼ਮੀਨਾਂ ਕਰ-ਮੁਕਤ ਸਨ ਪਰ ਲਾਰਡ ਵਿਲੀਅਮ ਨੇ ਇਨ੍ਹਾਂ ਜ਼ਮੀਨਾਂ ‘ਤੇ ਕਰ ਲਗਾ ਦਿੱਤਾ | ਲਗਾਨ ਦੀ ਦਰ ਵੀ ਵਧਾ ਦਿੱਤੀ ਗਈ । ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀ ਲਗਾਨ ਇਕੱਠਾ ਕਰਦੇ ਸਮੇਂ ਜ਼ਿਮੀਂਦਾਰਾਂ ਦਾ ਕਈ ਤਰ੍ਹਾਂ ਨਾਲ ਸ਼ੋਸ਼ਣ ਕਰਦੇ ਸਨ । ਇਸ ਲਈ ਜ਼ਿਮੀਂਦਾਰਾਂ ਨੇ ਵਿਦਰੋਹ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ।

III. ਸੈਨਿਕ ਕਾਰਨ-

  • ਘੱਟ ਤਨਖ਼ਾਹ – ਭਾਰਤੀ ਸੈਨਿਕਾਂ ਦੀਆਂ ਤਨਖ਼ਾਹਾਂ ਬਹੁਤ ਘੱਟ ਸਨ | ਯੋਗ ਹੋਣ ‘ਤੇ ਵੀ ਉਨ੍ਹਾਂ ਨੂੰ ਉੱਚਾ ਅਹੁਦਾ ਨਹੀਂ ਦਿੱਤਾ ਜਾਂਦਾ ਸੀ । ਉਨ੍ਹਾਂ ਲਈ ਅਹੁਦੇ ਦੀ ਤਰੱਕੀ ਦੇ ਮੌਕੇ ਵੀ ਬਹੁਤ ਘੱਟ ਸਨ ।
  • ਬੁਰਾ ਸਲੂਕ – ਅੰਗਰੇਜ਼ੀ ਸ਼ਾਸਨ ਵਿਚ ਭਾਰਤੀ ਸੈਨਿਕਾਂ ਨੂੰ ਯੂਰਪੀ ਸੈਨਿਕਾਂ ਤੋਂ ਘਟੀਆ ਸਮਝਿਆ ਜਾਂਦਾ ਸੀ । ਇਸ ਲਈ ਅੰਗਰੇਜ਼ ਅਫ਼ਸਰ ਭਾਰਤੀ ਸੈਨਿਕਾਂ ਨਾਲ ਭੈੜਾ ਸਲੂਕ ਕਰਦੇ ਸਨ ।
  • 1856 ਈ: ਦਾ ਸੈਨਿਕ ਕਾਨੂੰਨ – 1856 ਈ: ਵਿਚ ਲਾਰਡ ਕੈਨਿੰਗ ਨੇ ਇਕ ਸੈਨਿਕ ਕਾਨੂੰਨ ਪਾਸ ਕੀਤਾ ਜਿਸਦੇ ਅਨੁਸਾਰ ਸੈਨਿਕਾਂ ਨੂੰ ਸਮੁੰਦਰ ਪਾਰ ਭੇਜਿਆ ਜਾ ਸਕਦਾ ਸੀ । ਪਰ ਭਾਰਤੀ ਸੈਨਿਕ ਸਮੁੰਦਰ ਪਾਰ ਜਾਣਾ ਆਪਣੇ ਧਰਮ ਦੇ ਵਿਰੁੱਧ ਸਮਝਦੇ ਸਨ । ਸਿੱਟੇ ਵਜੋਂ ਭਾਰਤੀ ਸੈਨਿਕਾਂ ਵਿਚ ਅਸੰਤੋਖ ਫੈਲ ਗਿਆ ।
  • ਅਵਧ ਦੀ ਸ਼ਮੂਲੀਅਤ – ਬੰਗਾਲ ਦੀ ਅੰਗਰੇਜ਼ੀ ਫ਼ੌਜ ਵਿਚ ਜ਼ਿਆਦਾਤਰ ਸਿਪਾਹੀ ਭਾਰਤੀ ਸਨ । ਉਹ ਅਵਧ ਨੂੰ ਅੰਗਰੇਜ਼ੀ ਰਾਜ ਵਿਚ ਮਿਲਾਏ ਜਾਣ ਦੇ ਕਾਰਨ ਅੰਗਰੇਜ਼ਾਂ ਤੋਂ ਅਸੰਤੁਸ਼ਟ ਸਨ ।
  • ਚਰਬੀ ਵਾਲੇ ਕਾਰਤੂਸ – 1856 ਈ: ਵਿਚ ਭਾਰਤੀ ਸੈਨਿਕਾਂ ਨੂੰ ਗਾਂ ਅਤੇ ਸੂਰ ਦੀ ਚਰਬੀ ਵਾਲੇ ਕਾਰਤੂਸ ਵਰਤਣ ਲਈ ਦਿੱਤੇ ਗਏ । ਇਨ੍ਹਾਂ ਦੇ ਕਾਰਨ ਭਾਰਤੀ ਸੈਨਿਕਾਂ ਵਿਚ ਗੁੱਸਾ ਵੱਧ ਗਿਆ । ਭਾਰਤੀ ਸੈਨਿਕਾਂ ਵਿਚ ਫੈਲੇ ਇਸੇ ਅਸੰਤੋਖ ਨੇ ਹੀ 1857 ਈ: ਵਿਚ ਵਿਦਰੋਹ ਦਾ ਰੂਪ ਧਾਰਨ ਕਰ ਲਿਆ ।

ਪ੍ਰਸ਼ਨ 3.
1857 ਈ: ਦੇ ਵਿਦਰੋਹ ਦੇ ਨਤੀਜਿਆਂ ਦਾ ਵਰਣਨ ਕਰੋ ।
ਉੱਤਰ-
1857 ਈ: ਦੇ ਵਿਦਰੋਹ ਦੇ ਮਹੱਤਵਪੂਰਨ ਨਤੀਜੇ ਨਿਕਲੇ ਜਿਨ੍ਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-
1. ਰਾਜਨੀਤਿਕ ਨਤੀਜੇ-

  • ਭਾਰਤ ਵਿਚ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਖ਼ਤਮ ਹੋ ਗਿਆ । ਹੁਣ ਭਾਰਤ ਦਾ ਸ਼ਾਸਨ ਸਿੱਧਾ ਇੰਗਲੈਂਡ ਦੀ ਸਰਕਾਰ ਦੇ ਅਧੀਨ ਹੋ ਗਿਆ ।
  • ਭਾਰਤ ਦੇ ਗਵਰਨਰ-ਜਨਰਲ ਨੂੰ ਵਾਇਸਰਾਇ ਦੀ ਨਵੀਂ ਉਪਾਧੀ ਦਿੱਤੀ ਗਈ ।
  • ਭਾਰਤ ਵਿਚ ਮੁਗ਼ਲ ਸੱਤਾ ਦਾ ਅੰਤ ਹੋ ਗਿਆ ।
  • ਭਾਰਤੀ ਰਾਜਿਆਂ ਨੂੰ ਪੁੱਤਰ ਗੋਦ ਲੈਣ ਦੀ ਆਗਿਆ ਦੇ ਦਿੱਤੀ ਗਈ ।
  • ਅੰਗਰੇਜ਼ਾਂ ਨੇ ਭਾਰਤ ਦੇ ਦੇਸੀ ਰਾਜਾਂ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾਉਣ ਦੀ ਨੀਤੀ ਦਾ ਤਿਆਗ ਕਰ ਦਿੱਤਾ ।

2. ਸਮਾਜਿਕ ਨਤੀਜੇ-

  • 1 ਨਵੰਬਰ, 1858 ਈ: ਨੂੰ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਨੇ ਇਕ ਘੋਸ਼ਣਾ ਕੀਤੀ । ਇਸ ਵਿਚ ਕਿਹਾ ਗਿਆ ਕਿ ਭਾਰਤ ਵਿਚ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਜਾਏਗੀ, ਭਾਰਤੀਆਂ ਨੂੰ ਸਰਕਾਰੀ ਨੌਕਰੀਆਂ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਉੱਚੇ ਅਹੁਦੇ ਵੀ ਦਿੱਤੇ ਜਾਣਗੇ ।
  • ਅੰਗਰੇਜ਼ਾਂ ਨੇ ‘ਫੁੱਟ ਪਾਓ ਅਤੇ ਰਾਜ ਕਰੋ’ ਦੀ ਨੀਤੀ ਅਪਣਾ ਲਈ । ਇਸ ਨੀਤੀ ਦੇ ਅਨੁਸਾਰ ਅੰਗਰੇਜ਼ਾਂ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਆਪਸ ਵਿਚ ਲੜਾਉਂਣਾ ਸ਼ੁਰੂ ਕਰ ਦਿੱਤਾ ਤਾਂ ਕਿ ਭਾਰਤ ਵਿਚ ਅੰਗਰੇਜ਼ੀ ਰਾਜ ਨੂੰ ਕੋਈ ਹਾਨੀ ਨਾ ਪਹੁੰਚੇ ।

3. ਸੈਨਿਕ ਨਤੀਜੇ-

  • ਵਿਦਰੋਹ ਤੋਂ ਬਾਅਦ ਭਾਰਤੀ ਸੈਨਿਕਾਂ ਦੀ ਸੰਖਿਆ ਘੱਟ ਕਰਕੇ ਯੂਰਪੀ ਸੈਨਿਕਾਂ ਦੀ ਸੰਖਿਆ ਵਧਾ ਦਿੱਤੀ ਗਈ ਤਾਂ ਕਿ ਵਿਦਰੋਹ ਦੇ ਖ਼ਤਰੇ ਨੂੰ ਟਾਲਿਆ ਜਾ ਸਕੇ ।
  • ਤੋਪਖ਼ਾਨੇ ਵਿਚ ਕੇਵਲ ਯੂਰਪੀ ਸੈਨਿਕਾਂ ਨੂੰ ਹੀ ਨਿਯੁਕਤ ਕੀਤਾ ਜਾਣ ਲੱਗਾ ।
  • ਜਾਤ ਅਤੇ ਧਰਮ ਦੇ ਆਧਾਰ ‘ਤੇ ਸੈਨਿਕਾਂ ਦੀਆਂ ਅਲੱਗ-ਅਲੱਗ ਟੁਕੜੀਆਂ ਬਣਾਈਆਂ ਗਈਆਂ ਤਾਂ ਕਿ ਉਹ ਇਕ ਹੋ ਕੇ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਵਿਦਰੋਹ ਨਾ ਕਰ ਸਕਣ ।
  • ਉੱਚੇ ਅਹੁਦਿਆਂ ਅਤੇ ਮਹੱਤਵਪੂਰਨ ਸਥਾਨਾਂ ‘ਤੇ ਯੂਰਪੀ ਸੈਨਿਕਾਂ ਨੂੰ ਨਿਯੁਕਤ ਕੀਤਾ ਗਿਆ | ਭਾਰਤੀ ਸੈਨਾ ਨੂੰ ਘੱਟ ਮਹੱਤਵਪੂਰਨ ਕੰਮ ਸੌਂਪੇ ਗਏ ।
  • ਕੁੱਝ ਇਸ ਪ੍ਰਕਾਰ ਦੀ ਵਿਵਸਥਾ ਕੀਤੀ ਗਈ ਜਿਸ ਨਾਲ ਭਾਰਤੀ ਸੈਨਿਕ ਅਤੇ ਅਧਿਕਾਰੀ ਹਰੇਕ ਪੱਧਰ ‘ਤੇ ਯੂਰਪੀ ਸੈਨਾ ਦੀ ਨਿਗਰਾਨੀ ਵਿਚ ਰਹਿਣ ।
  • ਯੂਰਪੀ ਸੈਨਾ ਦਾ ਖ਼ਰਚ ਭਾਰਤੀ ਜਨਤਾ ‘ਤੇ ਪਾ ਦਿੱਤਾ ਗਿਆ ।

4. ਆਰਥਿਕ ਨਤੀਜੇ – ਇੰਗਲੈਂਡ ਦੀ ਸਰਕਾਰ ਨੇ ਭਾਰਤੀਆਂ ‘ਤੇ ਕਈ ਪ੍ਰਕਾਰ ਦੇ ਵਪਾਰਕ ਪ੍ਰਤੀਬੰਧ ਲਾ ਦਿੱਤੇ । ਨਤੀਜੇ ਵਜੋਂ ਭਾਰਤੀ ਵਪਾਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ।

PSEB 8th Class Social Science Solutions Chapter 15 1857 ਈ. ਦਾ ਵਿਦਰੋਹ

ਪ੍ਰਸ਼ਨ 4.
1857 ਈ: ਦੇ ਵਿਦਰੋਹ ਵਿਚ ਭਾਰਤੀਆਂ ਦੀ ਅਸਫਲਤਾ ਦੇ ਕਾਰਨ ਦੱਸੋ ।
ਉੱਤਰ-
ਪਹਿਲੇ ਸੁਤੰਤਰਤਾ ਸੰਗਰਾਮ ਦੀ ਅਸਫਲਤਾ ਦੇ ਮੁੱਖ ਕਾਰਨ ਹੇਠ ਲਿਖੇ ਸਨ-

  • ਸਮੇਂ ਤੋਂ ਪਹਿਲਾਂ ਕ੍ਰਾਂਤੀ ਦਾ ਆਰੰਭ ਹੋਣਾ – ਬਹਿਰਾਮਪੁਰ, ਬੈਰਕਪੁਰ ਅਤੇ ਮੇਰਠ ਦੀਆਂ ਘਟਨਾਵਾਂ ਦੇ ਕਾਰਨ ਕ੍ਰਾਂਤੀ ਸਮੇਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ । ਇਸ ਨਾਲ ਕ੍ਰਾਂਤੀਕਾਰੀਆਂ ਦੀ ਏਕਤਾ ਟੁੱਟ ਗਈ ਅਤੇ ਅੰਗਰੇਜ਼ਾਂ ਨੂੰ ਸੰਭਲਣ ਦਾ ਮੌਕਾ ਮਿਲ ਗਿਆ ।
  • ਇਕ ਉਦੇਸ਼ ਨਾ ਹੋਣਾ – ਸੰਗਰਾਮ ਵਿਚ ਹਿੱਸਾ ਲੈਣ ਵਾਲੇ ਨੇਤਾ ਕਿਸੇ ਇਕ ਉਦੇਸ਼ ਨੂੰ ਲੈ ਕੇ ਨਹੀਂ ਲੜ ਰਹੇ ਸਨ । ਕੋਈ ਧਰਮ ਦੀ ਰੱਖਿਆ ਲਈ, ਕੋਈ ਆਪਣੇ ਰਾਜ ਦੀ ਰੱਖਿਆ ਲਈ ਅਤੇ ਕੋਈ ਦੇਸ਼ ਦੀ ਆਜ਼ਾਦੀ ਲਈ ਲੜ ਰਿਹਾ ਸੀ । ਇਸ ਲਈ ਕ੍ਰਾਂਤੀ ਦਾ ਅਸਫਲ ਹੋਣਾ ਸੁਭਾਵਿਕ ਹੀ ਸੀ ।
  • ਸੰਗਠਨ ਦੀ ਘਾਟ – ਕ੍ਰਾਂਤੀਕਾਰੀਆਂ ਵਿਚ ਅਜਿਹਾ ਕੋਈ ਯੋਗ ਨੇਤਾ ਨਹੀਂ ਸੀ ਜੋ ਸਭ ਨੂੰ ਏਕਤਾ ਦੇ ਸੂਤਰ ਵਿਚ ਬੰਨ੍ਹ ਸਕਦਾ । ਇਸ ਲਈ ਸੰਗਠਨ ਦੀ ਘਾਟ ਵਿਚ ਭਾਰਤੀ ਹਾਰ ਗਏ ।
  • ਸਿਖਲਾਈ ਰਹਿਤ ਸੈਨਿਕ – ਕ੍ਰਾਂਤੀਕਾਰੀਆਂ ਕੋਲ ਸਿਖਲਾਈ ਪ੍ਰਾਪਤ ਸੈਨਿਕਾਂ ਦੀ ਘਾਟ ਸੀ ਅਤੇ ਕਾਫ਼ੀ ਯੁੱਧ-ਸਮੱਗਰੀ ਨਹੀਂ ਸੀ । ਉਨ੍ਹਾਂ ਵਿਚ ਜ਼ਿਆਦਾਤਰ ਉਹ ਲੋਕ ਸਨ ਜੋ ਫ਼ੌਜ ਵਿਚੋਂ ਕੱਢੇ ਗਏ ਸਨ । ਇਨ੍ਹਾਂ ਸੈਨਿਕਾਂ ਵਿਚ ਤਜਰਬੇ ਦੀ ਘਾਟ ਸੀ ਇਸ ਲਈ ਕਾਂਤੀ ਅਸਫਲ ਹੋ ਗਈ ।
  • ਸੀਮਿਤ ਪ੍ਰਦੇਸ਼ ਵਿਚ ਫੈਲਣਾ – ਇਹ ਸੰਗਰਾਮ ਸਿਰਫ਼ ਉੱਤਰੀ ਭਾਰਤ ਤਕ ਸੀਮਿਤ ਰਿਹਾ | ਦੱਖਣੀ ਭਾਰਤ ਦੇ ਲੋਕਾਂ ਨੇ ਇਸ ਵਿਚ ਹਿੱਸਾ ਨਹੀਂ ਲਿਆ । ਜੇ ਸਾਰਾ ਭਾਰਤ ਇਕੱਠਾ ਅੰਗਰੇਜ਼ਾਂ ਦੇ ਵਿਰੁੱਧ ਉੱਠ ਖੜ੍ਹਾ ਹੁੰਦਾ, ਤਾਂ ਪਹਿਲਾ ਸੁਤੰਤਰਤਾ ਸੰਗਰਾਮ ਅਸਫਲ ਨਾ ਹੁੰਦਾ ।
  • ਆਵਾਜਾਈ ਦੇ ਸਾਧਨਾਂ ‘ਤੇ ਅੰਗਰੇਜ਼ਾਂ ਦਾ ਨਿਯੰਤਰਨ – ਰੇਲ, ਡਾਕ-ਤਾਰ ਅਤੇ ਆਵਾਜਾਈ ਦੇ ਸਾਧਨਾਂ ‘ਤੇ ਅੰਗਰੇਜ਼ਾਂ ਦਾ ਨਿਯੰਤਰਨ ਸੀ । ਉਹ ਸੈਨਿਕਾਂ ਅਤੇ ਯੁੱਧ-ਸਮੱਗਰੀ ਨੂੰ ਆਸਾਨੀ ਨਾਲ ਇਕ ਥਾਂ ਤੋਂ ਦੂਜੀ ਥਾਂ ਭੇਜ ਸਕਦੇ ਸਨ ।
  • ਕ੍ਰਾਂਤੀਕਾਰੀਆਂ ‘ਤੇ ਅੱਤਿਆਚਾਰ – ਅੰਗਰੇਜ਼ਾਂ ਨੇ ਕ੍ਰਾਂਤੀਕਾਰੀਆਂ ਉੱਤੇ ਬਹੁਤ ਅੱਤਿਆਚਾਰ ਕੀਤੇ । ਸ਼ਹਿਰਾਂ ਨੂੰ ਲੁੱਟ ਕੇ ਜਲਾ ਦਿੱਤਾ ਗਿਆ | ਕਈ ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ । ਇਨ੍ਹਾਂ ਅੱਤਿਆਚਾਰਾਂ ਤੋਂ ਜਨਤਾ ਡਰ ਗਈ ਅਤੇ ਡਰਦੇ ਮਾਰੇ ਕਈ ਲੋਕਾਂ ਨੇ ਸੰਗਰਾਮ ਵਿਚ ਹਿੱਸਾ ਨਹੀਂ ਲਿਆ ।
  • ਆਰਥਿਕ ਕਠਿਨਾਈਆਂ – ਕ੍ਰਾਂਤੀਕਾਰੀਆਂ ਕੋਲ ਧਨ ਦੀ ਘਾਟ ਸੀ । ਇਸ ਲਈ ਉਹ ਚੰਗੇ ਹਥਿਆਰ ਨਹੀਂ ਖ਼ਰੀਦ ਸਕਦੇ ਸਨ। ਸਿੱਟੇ ਵਜੋਂ ਕ੍ਰਾਂਤੀਕਾਰੀ ਆਪਣੇ ਉਦੇਸ਼ਾਂ ਵਿਚ ਅਸਫਲ ਰਹੇ ।