PSEB 5th Class EVS Solutions Chapter 5 ਖੇਡ-ਖੇਡ ਵਿੱਚ

Punjab State Board PSEB 5th Class EVS Book Solutions Chapter 5 ਖੇਡ-ਖੇਡ ਵਿੱਚ Textbook Exercise Questions and Answers.

PSEB Solutions for Class 5 EVS Chapter 5 ਖੇਡ-ਖੇਡ ਵਿੱਚ

EVS Guide for Class 5 PSEB ਖੇਡ-ਖੇਡ ਵਿੱਚ Textbook Questions and Answers

ਪੇਜ-28

ਕਿਰਿਆ-ਕੀ ਤੁਹਾਡੇ ਪਿੰਡ ਜਾਂ ਸ਼ਹਿਰ ਵਿੱਚ ਵੀ ਇਸ ਤਰ੍ਹਾਂ ਦਾ ਖੇਡ-ਮੇਲਾ ਜਾਂ ਟੂਰਨਾਮੈਂਟ ਹੁੰਦਾ ਹੈ? ਜੇ ਹਾਂ ਤਾਂ ਪਤਾ ਕਰ ਕੇ ਲਿਖੋ ਕਿ ਉਸ ਵਿੱਚ ਕਿਹੜੀਆਂ ਖੇਡਾਂ ਦੇ ਮੁਕਾਬਲੇ ਹੁੰਦੇ ਹਨ?
ਉੱਤਰ :
ਸਾਡੇ ਪਿੰਡ ਵਿਚ ਫੁੱਟਬਾਲ, ਹਾਕੀ, ਖੋ-ਖੋ ਅਤੇ ਕਬੱਡੀ, ਕੁਸ਼ਤੀ ਲਈ ਖੇਡ ਮੇਲਾ ਕਰਵਾਇਆ ਜਾਂਦਾ ਹੈ। ਇਸ ਨੂੰ ਕੈਨੇਡਾ ਤੋਂ ਆਏ ਸਾਡੇ ਪਿੰਡ ਦੇ ਇੱਕ ਬਜ਼ੁਰਗ ਵੱਲੋਂ ਕਰਵਾਇਆ ਜਾਂਦਾ ਹੈ ਤੇ ਆਲੇ-ਦੁਆਲੇ ਦੇ ਪਿੰਡਾਂ ਅਤੇ ਸਕੂਲਾਂ, ਕਾਲਜਾਂ ਦੀਆਂ ਟੀਮਾਂ ਭਾਗ ਲੈਂਦੀਆਂ ਹਨ।

PSEB 5th Class EVS Solutions Chapter 5 ਖੇਡ-ਖੇਡ ਵਿੱਚ

ਪ੍ਰਸ਼ਨ 1.
ਠੀਕ ਉੱਤਰ ਸਾਹਮਣੇ ਸਹੀ (✓) ਦਾ ਨਿਸ਼ਾਨ ਲਗਾਓ :

(ਉ) ਯੋਗ ਦੀ ਸਾਹ ਕਿਰਿਆ ਹੈ।
ਸੀਸ ਆਸਣ
ਪ੍ਰਾਣਾਯਾਮ
ਫੁੱਟਬਾਲ
ਉੱਤਰ :
ਪ੍ਰਾਣਾਯਾਮ

(ਆ) ਪੰਜਾਬ ਦੇ ਕਿਹੜੇ ਪਿੰਡ ਦਾ ਖੇਡ ਮੇਲਾ ਪ੍ਰਸਿੱਧ ਹੈ?
ਸ਼ਾਹਕੋਟ
ਸੰਸਾਰਪੁਰ
ਕਿਲ੍ਹਾ ਰਾਏਪੁਰ
ਉੱਤਰ :
ਕਿਲ੍ਹਾ ਰਾਏਪੁਰ

(ਈ) ਬਾਜ਼ੀਗਰਾਂ ਦੇ ਕਰਤੱਬ ਕਿਸ ਖੇਡ ਨਾਲ ਮਿਲਦੇ ਹਨ?
ਜਿਮਨਾਸਟਿਕ
ਫੁੱਟਬਾਲ
ਹਾਕੀ
ਉੱਤਰ :
ਜਿਮਨਾਸਟਿਕ

PSEB 5th Class EVS Solutions Chapter 5 ਖੇਡ-ਖੇਡ ਵਿੱਚ

ਪ੍ਰਸ਼ਨ 2.
ਪੁਰਾਣੇ ਸਮਿਆਂ ਵਿੱਚ ਲੋਕ ਆਪਣਾ ਵਿਹਲਾ ਸਮਾਂ ਕਿਵੇਂ ਬਤੀਤ ਕਰਦੇ ਸਨ?
ਉੱਤਰ :
ਪੁਰਾਣੇ ਸਮੇਂ ਵਿੱਚ ਲੋਕ ਕਸਰਤ ਕਰਦੇ ਸਨ, ਕੁਸ਼ਤੀ ਕਰਦੇ ਸਨ ਅਤੇ ਬਾਜ਼ੀਗਰ ਦੀ ਬਾਜ਼ੀ ਦੇਖ ਕੇ ਮਨੋਰੰਜਨ ਕਰ ਲੈਂਦੇ ਸਨ।

ਪ੍ਰਸ਼ਨ 3.
ਵਿਹਲੇ ਸਮੇਂ ਵਿੱਚ ਕੀ ਕੁੱਝ ਕੀਤਾ ਜਾ ਸਕਦਾ ਹੈ?
ਉੱਤਰ :
ਵਿਹਲੇ ਸਮੇਂ ਵਿਚ ਕਈ ਕੁੱਝ ਕੀਤਾ ਜਾ ਸਕਦਾ ਹੈ , ਜਿਵੇਂ-ਖੇਡਣਾ, ਪੇਟਿੰਗ ਕਰਨਾ, ਕੁਕਿੰਗ ਕਰਨਾ, ਸਿਲਾਈ-ਕਢਾਈ ਕਰਨਾ, ਪੜਾਈ ਕਰਨਾ, ਕਹਾਣੀਆਂ ਪੜਨਾ, ਨਾਵਲ, ਕਵਿਤਾ, ਕਹਾਣੀ ਆਦਿ ਲਿਖਣਾ, ਗਾਣੇ ਸੁਣਨਾ ਆਦਿ।

ਪ੍ਰਸ਼ਨ 4.
ਕਿਹੜੇ-ਕਿਹੜੇ ਸ਼ੌਕ ਅੱਗੇ ਜਾ ਕੇ ਕਿੱਤਾ ਚੁਣਨ ਵਿੱਚ ਸਾਡੀ ਸਹਾਇਤਾ ਕਰ ਸਕਦੇ ਹਨ?
ਉੱਤਰ :
ਖੇਡ, ਪੇਟਿੰਗ, ਕੁਕਿੰਗ, ਸਿਲਾਈ ਕਢਾਈ, ਲਿਖਣ ਦਾ ਸ਼ੌਕ, ਗਾਣੇ ਲਿਖਣਾ ਆਦਿ ਨੂੰ ਕਿੱਤਾ ਬਣਾਇਆ ਜਾ ਸਕਦਾ ਹੈ।

ਪੇਜ-30

ਪ੍ਰਸ਼ਨ 5.
ਖ਼ਾਲੀ ਥਾਂਵਾਂ ਭਰੋ :
(ਉ) ਜ਼ਿਆਦਾ ਵੀਡੀਓ ਗੇਮ ਖੇਡਣ ਨਾਲ ………………………….. ਕਮਜ਼ੋਰ ਹੋ ਜਾਂਦੀਆਂ ਹਨ।
(ਅ) ………………………….. ਮੈਦਾਨਾਂ ਵਿੱਚ ਪਲਾਸਟਿਕ ਦੇ ਘਾਹ ਦੀ ਪਰਤ ਵਿਛੀ ਹੁੰਦੀ ਹੈ।
(ਬ) ………………………….. ਆਪਣੀ ਰੱਖਿਆ ਕਰਨ ਲਈ ਸਿੱਖਿਆ ਜਾਂਦਾ ਹੈ।
(ਸ) ਖੇਡਣ ਨਾਲ ਸਾਡਾ ………………………….. ਵਿਕਾਸ ਹੁੰਦਾ ਹੈ।
(ਹ) ਪੁਲਿਸ ਜਾਂ ਫ਼ੌਜ ਦੀ ਭਰਤੀ ਵੇਲੇ ………………………….. ਅਤੇ ਛਾਤੀ ਜ਼ਰੂਰ ਪੀ ਜਾਂਦੀ ਹੈ।
ਉੱਤਰ :
(ਉ) ਅੱਖਾਂ,
(ਅ) ਹਾਕੀ,
(ਬ) ਗਤਕਾ,
(ਸ) ਸਰੀਰਕ, ਮਾਨਸਿਕ,
(ਹ) ਕੱਦ।

PSEB 5th Class EVS Solutions Chapter 5 ਖੇਡ-ਖੇਡ ਵਿੱਚ

ਪ੍ਰਸ਼ਨ 6.
ਸੁਨੀਲ ਦੇ ਸਕੂਲ ਵਿੱਚ ਉੱਚੀ ਅਤੇ ਲੰਮੀ ਛਾਲ ਦੇ ਮੁਕਾਬਲੇ ਹੁੰਦੇ ਹਨ। ਤੁਹਾਡੇ ਸਕੂਲ ਵਿੱਚ ਕਿਹੜੀਆਂ-ਕਿਹੜੀਆਂ ਖੇਡਾਂ ਦੇ ਮੁਕਾਬਲੇ ਹੁੰਦੇ ਹਨ?
ਉੱਤਰ :
ਸਾਡੇ ਸਕੂਲ ਵਿੱਚ ਖੋ-ਖੋ ਅਤੇ ਦੌੜਾਂ ਦੇ ਮੁਕਾਬਲੇ ਹੁੰਦੇ ਹਨ।

ਪ੍ਰਸ਼ਨ 7.
ਤੁਸੀਂ ਕਿਸ ਖੇਡ ਵਿੱਚ ਹਿੱਸਾ ਲੈਂਦੇ ਹੋ?
ਉੱਤਰ :
ਖੋ-ਖੋ ਦੀ ਖੇਡ ਵਿਚ।

ਪ੍ਰਸ਼ਨ 8.
ਐਸਟਰੋਟਰਫ਼ ਕੀ ਹੈ?
ਉੱਤਰ :
ਇਹ ਬਨਾਵਟੀ ਪਲਾਸਟਿਕ ਦਾ ਘਾਹ ਹੈ ਜੋ ਹਾਕੀ ਅਤੇ ਹੋਰ ਖੇਡਾਂ ਲਈ ਮੈਦਾਨ ਵਿੱਚ ਵਿਛਾਇਆ। ਜਾਂਦਾ ਹੈ।

ਪ੍ਰਸ਼ਨ 9.
ਮਿਲਾਨ ਕਰੋ : ਰਾਜ ਜਾਂ ਦੇਸ਼ ਮਸ਼ਹੂਰ ਖੇਡ
1. ਕੋਰੀਆ – (ਉ) ਗਤਕਾ
2. ਪੰਜਾਬ – (ਅ) ਤਾਇਕਵਾਂਡੋ
3. ਮਨੀਪੁਰ – (ਇ) ਕੱਲਰੀਪਯੁੱਟੂ –
4. ਕੋਰਲ – (ਸ) ਕਰਾਟੇ।
5. ਜਪਾਨ – (ਹ) ਥਾਂਗ-ਤਾ
ਉੱਤਰ :
1. (ਅ)
2. (ਉ)
3. (ਹ)
4. (ਇ)
5. (ਸ)

PSEB 5th Class EVS Solutions Chapter 5 ਖੇਡ-ਖੇਡ ਵਿੱਚ

ਪ੍ਰਸ਼ਨ 10.
ਦਿਮਾਗੀ ਕਸਰਤ।
PSEB 5th Class EVS Solutions Chapter 5 ਖੇਡ-ਖੇਡ ਵਿੱਚ 1
ਉੱਤਰ :
PSEB 5th Class EVS Solutions Chapter 5 ਖੇਡ-ਖੇਡ ਵਿੱਚ 2

PSEB 5th Class EVS Guide ਖੇਡ-ਖੇਡ ਵਿੱਚ Important Questions and Answers

1. ਬਹੁ-ਵਿਕਲਪੀ ਚੋਣ (ਸਹੀ ਉੱਤਰ ਅੱਗੇ। ਸਹੀ ਦਾ ਨਿਸ਼ਾਨ (✓) ਲਗਾਓ)

(i) ਅਸ਼ਰਫ ਕੀ ਲੈ ਕੇ ਆਇਆ?
(ਉ) ਸੁੰਦਰ ਪੈਂਨ
(ਅ) ਸੁੰਦਰ ਕਾਪੀ
(ੲ) ਸੁੰਦਰ ਚਿੱਤਰ
(ਸ) ਖਿਡੌਣਾ।
ਉੱਤਰ :
(ੲ) ਸੁੰਦਰ ਚਿੱਤਰ

PSEB 5th Class EVS Solutions Chapter 5 ਖੇਡ-ਖੇਡ ਵਿੱਚ

(ii) ਸੁਨੀਲ ਨੂੰ ਕਿਸ ਨਾਲ ਪਿਆਰ ਹੈ?
(ਉ) ਕਾਰਾਂ ਨਾਲu
(ਅ) ਗੇਮਾਂ ਨਾਲ ਹ
(ਈ) ਫੁੱਲਾਂ ਨਾਲ
(ਸ) ਕੋਈ ਨਹੀਂ
ਉੱਤਰ :
(ਈ) ਫੁੱਲਾਂ ਨਾਲ

2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਸੰਦੀਪ ਨੂੰ ਕੀ ਸ਼ੌਕ ਹੈ?
ਉੱਤਰ :
ਕਬੱਡੀ ਦਾ

ਪ੍ਰਸ਼ਨ 2.
ਕੁਸ਼ਤੀ ਅਖਾੜਾ ਕੀ ਹੈ?
ਉੱਤਰ :
ਇਹ ਇੱਕ ਸਥਾਨ ਹੈ ਜਿੱਥੇ ਲੋਕ ਪਹਿਲਵਾਨ ਬਣਨ ਲਈ ਕਸਰਤ ਕਰਦੇ ਹਨ।

ਪ੍ਰਸ਼ਨ 3.
ਭਾਰਤੀ ਲੜਾਈ ਦੇ ਤਰੀਕੇ ਦੱਸੋ ਜਿਵੇਂ ਕਿ ਪੰਜਾਬ ਵਿਚ ਗੱਤਕਾ?
ਉੱਤਰ :
ਮਨੀਪੁਰ ਵਿਚ ਥਾਂਗ-ਤਾ, ਕੇਰਲਾ ਵਿਚ ਕੱਲਰੀਪਘੱਟੂ।

PSEB 5th Class EVS Solutions Chapter 5 ਖੇਡ-ਖੇਡ ਵਿੱਚ

3. ਖ਼ਾਲੀ ਥਾਂਵਾਂ ਭਰੋ

(i) ਯੋਗਾ ਵਿਚ ਸਾਹ ਦੇ ਅਭਿਆਸ ਨੂੰ ………………….. ਕਹਿੰਦੇ ਹਨ।
(ii) ਕਿਲ੍ਹਾ ਰਾਏਪੁਰ, ਲੁਧਿਆਣਾ ਤੋਂ ………………….. ਦੂਰ ਹੈ।
(iii) ………………….. ਇੱਕ ਯੁੱਧ ਕਲਾ ਹੈ।
ਉੱਤਰ :
(i) ਪ੍ਰਾਣਾਆਮ,
(ii) 15km
(iii) ਗਤਕਾ

4. ਸਹੀ/ਗਲਤ

(i) ਤਾਈਕਵਾਂਡੋ ਦਾ ਸੰਬੰਧ ਭਾਰਤ ਨਾਲ ਹੈ।
(ii) ਕੱਲਰੀਪਯੁੱਟੂ ਦਾ ਸੰਬੰਧ ਕੇਰਲਾ ਨਾਲ ਹੈ।
(iii) ਪਲਾਸਟਿਕ ਦੀ ਘਾਹ ਨੂੰ ਐਸਟਰੋਟਰਫ ਕਹਿੰਦੇ ਹਨ।
ਉੱਤਰ :
(i) ਗ਼ਲਤ,
(ii) ਸਹੀ,
(iii) ਸਹੀ।

5. ਮਿਲਾਨ ਕਰੋ-

(i) ਵੀਡੀਓ ਗੇਮ ਖੇਡਣਾ – (ਉ) ਵਧੀਆ ਸਿਹਤ
(ii) ਫੁੱਟਬਾਲ ਖੇਡਣਾ – (ਅ) ਗੱਤਕਾ
(iii) ਐਸਟਰੋਟਰਫ਼ – (ੲ) ਅੱਖਾਂ ਖਰਾਬ
(iv) ਪੰਜਾਬ – (ਸ) ਬਣਾਵਟੀ ਘਾਹ
ਉੱਤਰ :
(i) (ਈ)
(ii) (ੳ)
(iii) (ਸ)
(iv) (ਅ)

PSEB 5th Class EVS Solutions Chapter 5 ਖੇਡ-ਖੇਡ ਵਿੱਚ

6. ਦਿਮਾਗੀ ਕਸਰਤ (ਮਾਈਂਡ ਮੈਪਿੰਗ) –

PSEB 5th Class EVS Solutions Chapter 5 ਖੇਡ-ਖੇਡ ਵਿੱਚ 3
ਉੱਤਰ :
PSEB 5th Class EVS Solutions Chapter 5 ਖੇਡ-ਖੇਡ ਵਿੱਚ 4

7. ਵੱਡੇ ਉੱਤਰ ਵਾਲਾ ਪ੍ਰਸ਼ਨ

PSEB 5th Class EVS Solutions Chapter 5 ਖੇਡ-ਖੇਡ ਵਿੱਚ

ਪ੍ਰਸ਼ਨ-
ਕਿਲ੍ਹਾ ਰਾਏਪੁਰ ਵਿਖੇ ਖੇਡਾਂ ਬਾਰੇ ਦੱਸੋ।
ਉੱਤਰ :
ਇਹ ਖੇਡਾਂ 1933 ਵਿਚ ਸ਼ੁਰੂ ਹੋਈਆਂ ਅਤੇ ਇਨ੍ਹਾਂ ਨੂੰ ਫਰਵਰੀ ਦੇ ਮਹੀਨੇ ਵਿਚ ਕਰਵਾਇਆ ਜਾਂਦਾ ਹੈ। ਇਨ੍ਹਾਂ ਨੂੰ ਪੇਂਡੂ ਓਲੰਪਿਕ ਖੇਡਾਂ ਵੀ ਕਹਿੰਦੇ ਹਨ ਕਬੱਡੀ, ਕੁਸ਼ਤੀ, ਰੱਸੀ ਖਿੱਚਣਾ ਆਦਿ ਖੇਡਾਂ ਕਰਵਾਈਆਂ ਜਾਂਦੀਆਂ ਹਨ। ਲੋਕ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਹਨ ਉਹ ਆਪਣੇ ਦੰਦਾਂ ਨਾਲ ਟਰੈਕਟਰ ਤੇ ਟਰੱਕ ਆਦਿ ਨੂੰ ਖਿੱਚਦੇ ਹਨ। ਕੁੱਝ ਹੋਰ ਖੇਡਾਂ : ਜਿਵੇਂ-ਊਠਾਂ ਦੀਆਂ ਦੌੜਾਂ, ਬਲਦਾਂ ਦੀਆਂ ਦੌੜਾਂ ਆਦਿ ਵੀ ਕਰਵਾਈਆਂ ਜਾਂਦੀਆਂ ਹਨ।

PSEB 5th Class EVS Solutions Chapter 20 ਧਰਤੀ ਤੋਂ ਅਕਾਸ਼ ਤੱਕ

Punjab State Board PSEB 5th Class EVS Book Solutions Chapter 20 ਧਰਤੀ ਤੋਂ ਅਕਾਸ਼ ਤੱਕ Textbook Exercise Questions and Answers.

PSEB Solutions for Class 5 EVS Chapter 20 ਧਰਤੀ ਤੋਂ ਅਕਾਸ਼ ਤੱਕ

EVS Guide for Class 5 PSEB ਧਰਤੀ ਤੋਂ ਅਕਾਸ਼ ਤੱਕ Textbook Questions and Answers

ਪੇਜ-133

ਪ੍ਰਸ਼ਨ 1.
ਕੀ ਤੁਹਾਡਾ ਵੀ ਕੋਈ ਰਿਸ਼ਤੇਦਾਰ ਦੂਰ ਰਹਿੰਦਾ ਹੈ? ਜੇ ਹਾਂ ਤਾਂ ਲਿਖੋ ਕਿ ਤੁਸੀਂ ਉਸਨੂੰ ਮਿਲਣ ਕਿਸ ਸਾਧਨ ਰਾਹੀਂ ਜਾਂਦੇ ਹੋ? ਜੇ ਤੁਸੀਂ ਇਕ ਤੋਂ ਜ਼ਿਆਦਾ ਸਾਧਨਾਂ ਰਾਹੀਂ ਸਫ਼ਰ ਕਰਦੇ ਹੋ ਤਾਂ ਸਾਰਿਆਂ ਦੇ ਨਾਂ ਲਿਖ ਸਕਦੇ ਹੋ !
PSEB 5th Class EVS Solutions Chapter 20 ਧਰਤੀ ਤੋਂ ਅਕਾਸ਼ ਤੱਕ 3
ਉੱਤਰ :
PSEB 5th Class EVS Solutions Chapter 20 ਧਰਤੀ ਤੋਂ ਅਕਾਸ਼ ਤੱਕ 4

PSEB 5th Class EVS Solutions Chapter 20 ਧਰਤੀ ਤੋਂ ਅਕਾਸ਼ ਤੱਕ

ਪੇਜ਼-134

ਕੀ ਤੁਸੀਂ ਵੀ ਕੋਈ ਅਜਿਹਾ ਇਸ਼ਤਿਹਾਰ ਦੇਖਿਆ ਹੈ, ਜਿਸ ਉੱਪਰ ਇਸ ਤਰ੍ਹਾਂ ਦੀ ਚੇਤਾਵਨੀ ਲਿਖੀ ਹੋਵੇ? ਕੀ ਉਸ ਉੱਪਰ ਕੋਈ ਚਿੱਤਰ ਵੀ ਬਣਿਆ ਸੀ? ਆਓ ਲਿਖੀਏ ਅਤੇ ਚਿੱਤਰ ਬਣਾਈਏ।
PSEB 5th Class EVS Solutions Chapter 20 ਧਰਤੀ ਤੋਂ ਅਕਾਸ਼ ਤੱਕ 5
ਉੱਤਰ :
ਖ਼ੁਦ ਕਰੋ।

ਪੇਜ-135

ਕਿਰਿਆ 1.
ਹੇਠਾਂ ਕੁੱਝ ਚਿੱਤਰ ਦਿੱਤੇ ਹਨ, ਉਨ੍ਹਾਂ ਦੇ ਸਾਹਮਣੇ ਲੋੜੀਂਦੀ ਜਾਣਕਾਰੀ ਭਰੋ। ਇਸ ਵਿੱਚ ਤੁਸੀਂ ‘ਆਪਣੇ ਅਧਿਆਪਕ, ਮਾਤਾ-ਪਿਤਾ ਜਾਂ ਕਿਸੇ ਹੋਰ ਵੱਡੇ ਪਰਿਵਾਰਕ ਮੈਂਬਰ ਦੀ ਸਹਾਇਤਾ ਵੀ ਲੈ ਸਕਦੇ ਹੋ?
PSEB 5th Class EVS Solutions Chapter 20 ਧਰਤੀ ਤੋਂ ਅਕਾਸ਼ ਤੱਕ 6
ਉੱਤਰ :
PSEB 5th Class EVS Solutions Chapter 20 ਧਰਤੀ ਤੋਂ ਅਕਾਸ਼ ਤੱਕ 7
PSEB 5th Class EVS Solutions Chapter 20 ਧਰਤੀ ਤੋਂ ਅਕਾਸ਼ ਤੱਕ 8

PSEB 5th Class EVS Solutions Chapter 20 ਧਰਤੀ ਤੋਂ ਅਕਾਸ਼ ਤੱਕ

ਕਿਰਿਆ 2.
ਤੇਲ ਅਤੇ ਗੈਸ ਦੀ ਕੀਮਤ ਹਰ ਸਮੇਂ ਅਤੇ ਹਰ ਸ਼ਹਿਰ ਵਿੱਚ ਇੱਕੋ ਜਿਹੀ ਨਹੀਂ ਹੁੰਦੀ। ਪਤਾ ਕਰੋ ਕਿ ਤੁਹਾਡੇ ਇਲਾਕੇ ਵਿੱਚ ਕੀ ਕੀਮਤ ਹੈ?
ਪੈਟਰੋਲ ……………………………… ਰੁਪਏ ਪ੍ਰਤੀ ਲਿਟਰ
ਡੀਜ਼ਲ ……………………………… ਰੁਪਏ ਪ੍ਰਤੀ ਲਿਟਰ
ਮਿੱਟੀ ਦਾ ਤੇਲ ……………………………… ਰੁਪਏ ਪ੍ਰਤੀ ਲਿਟਰ
ਰਸੋਈ ਗੈਸ ……………………………… ਰੁਪਏ ਪ੍ਰਤੀ ਸਿਲੰਡਰ
ਉੱਤਰ :
ਖ਼ੁਦ ਕਰੋ

ਕਿਰਿਆ 3.
ਆਪਣੇ ਪਰਿਵਾਰ ਦਾ ਇਨ੍ਹਾਂ ਉੱਪਰ ਹਰ ਮਹੀਨੇ ਹੋਣ ਵਾਲਾ ਖ਼ਰਚ ਪਤਾ ਕਰੋ ਅਤੇ ਖ਼ਾਲੀ ਸਥਾਨ ‘ਤੇ ਲਿਖੋ
ਪੈਟਰੋਲ ……………………………… ਰੁਪਏ ਪ੍ਰਤੀ ਮਹੀਨਾ
ਡੀਜ਼ਲ ……………………………… ਰੁਪਏ ਪ੍ਰਤੀ ਮਹੀਨਾ
ਮਿੱਟੀ ਦਾ ਤੇਲ ……………………………… ਰੁਪਏ ਪ੍ਰਤੀ ਮਹੀਨਾ
ਰਸੋਈ ਗੈਸ ……………………………… ਰੁਪਏ ਪ੍ਰਤੀ ਮਹੀਨਾ
ਕੋਲਾ। ……………………………… ਰੁਪਏ ਪ੍ਰਤੀ ਮਹੀਨਾ
ਲੱਕੜ ……………………………… ਰੁਪਏ ਪ੍ਰਤੀ ਮਹੀਨਾ॥
ਉੱਤਰ :
ਖ਼ੁਦ ਕਰੋ।

ਪੇਜ – 136

ਪ੍ਰਸ਼ਨ 1.
ਤੁਸੀਂ ਰਸੋਈ ਗੈਸ, ਲੱਕੜ ਅਤੇ ਮਿੱਟੀ ਦੇ ਤੇਲ ਦੀ ਬੱਚਤ ਕਿਵੇਂ ਕਰੋਗੇ?
ਉੱਤਰ :
ਰਸੋਈ ਗੈਸ, ਲੱਕੜ ਅਤੇ ਮਿੱਟੀ ਦੇ ਤੇਲ ਦੀ ਵਰਤੋਂ ਮੁੱਖ ਤੌਰ ‘ਤੇ ਬਾਲਣ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਹਨਾਂ ਸਾਰੇ ਸਾਧਨਾਂ ਦੀ ਬੱਚਤ ਕਰਨ ਲਈ ਸੂਰਜੀ ਊਰਜਾ, ਗੋਬਰ ਗੈਸ ਦੀ ਵਰਤੋਂ ਵਿਚ ਵਾਧਾ ਕਰਨਾ ਚਾਹੀਦਾ ਹੈ। ਗੈਰ-ਪਰੰਪਰਾਗਤ ਬਾਲਣਾਂ ਦੀ ਵਰਤੋਂ ਨਾਲ ਪਰੰਪਰਾਗਤ ਬਾਲਣ ਸੋਮੇ ਬਚਾਏ ਜਾ ਸਕਦੇ ਹਨ। ਕੁਝ ਹੋਰ ਉਪਾਅ; ਜਿਵੇਂ-ਪ੍ਰੈਸ਼ਰ ਕੁੱਕਰ ਦੀ ਵਰਤੋਂ ਨਾਲ ਪਰੰਪਰਾਗਤ ਸੋਮੇ ਬਚਾਏ ਜਾ ਸਕਦੇ ਹਨ।

PSEB 5th Class EVS Solutions Chapter 20 ਧਰਤੀ ਤੋਂ ਅਕਾਸ਼ ਤੱਕ

ਕਿਰਿਆ 4.
ਤੁਸੀਂ ਆਪਣੇ ਦੂਰ ਰਹਿੰਦੇ ਰਿਸ਼ਤੇਦਾਰਾਂ ਬਾਰੇ ਦੱਸ ਚੁੱਕੇ ਹੋ। ਜਦੋਂ ਤੁਸੀਂ ਉਨ੍ਹਾਂ ਨੂੰ ਮਿਲਣ ਜਾਂਦੇ ਹੋ ਤਾਂ ਸਫ਼ਰ ਦੌਰਾਨ ਤੁਹਾਨੂੰ ਆਲੇ-ਦੁਆਲੇ ਬਹੁਤ ਕੁਝ ਦਿਖਾਈ ਦਿੰਦਾ ਹੈ।

ਆਓ ਇਕ ਸੂਚੀ ਬਣਾਈਏ
ਦਰੱਖ਼ਤ, ਦੁਕਾਨਾਂ, ……………….., ………………..
ਉੱਤਰ :
ਖ਼ੁਦ ਕਰੋ।

ਪੇਜ – 137

ਪ੍ਰਸ਼ਨ 2.
ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੋਗੇ?
ਉੱਤਰ :
ਮੈਂ ਵੱਡਾ ਹੋ ਕੇ ਡਾਕਟਰ ਬਣਨਾ ਚਾਹਾਂਗਾ।

ਪੇਜ – 138

ਪ੍ਰਸ਼ਨ 2.
(ਉ) ਕੀ ਤੁਹਾਨੂੰ ਕਿਸੇ ਪਹਾੜੀ ਸਥਾਨ ਦੀ ਯਾਤਰਾ ਦਾ ਮੌਕਾ ਮਿਲਿਆ ਹੈ?
ਉੱਤਰ :
ਹਾਂ ਜੀ।

ਪ੍ਰਸ਼ਨ 2.
(ਅ) ਇਹ ਯਾਤਰਾ ਤੁਸੀਂ ਕਿਸੇ ਵਾਹਨ ਦੁਆਰਾ ਕੀਤੀ ਹੈ? ਜਾਂ ਪੈਦਲ …………………………..
ਉੱਤਰ :
ਕੁੱਝ ਹਿੱਸਾ ਕਾਰ ਵਿੱਚ ਤੇ ਕੁਝ ਪੈਦਲ।

PSEB 5th Class EVS Solutions Chapter 20 ਧਰਤੀ ਤੋਂ ਅਕਾਸ਼ ਤੱਕ

ਪੇਜ – 139

ਕਿਰਿਆ –
ਕੀ ਤੁਸੀਂ ਕਦੇ ਪਿਕਨਿਕ ਦਾ ਆਨੰਦ ਮਾਣਿਆ ਹੈ? ਜੇ ਹਾਂ ਤਾਂ ਉਸ ਬਾਰੇ ਆਪਣਾ ਤਜ਼ਰਬਾ ਆਪਣੀ ਨੋਟਬੁੱਕ ਵਿੱਚ ਲਿਖੋ।
ਉੱਤਰ :
ਖ਼ੁਦ ਕਰੋ !

ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ :
ਪਾਇਲਟ, ਬਿਜਲੀ, ਗਰਮੀ, ਦਬਾਅ, ਹਵਾ, ਸੀਮਿਤ, ਪਰਬਤਾਰੋਹੀ)
(ਉ) ……………….. ਦੀ ਅਣਹੋਂਦ ਵਿੱਚ ਧਰਤੀ, ਅੰਦਰਲੀ ……………….. ਅਤੇ ਉੱਚ ……………….. ਕਾਰਨ ਇਹ ਤੇਲ, ਗੈਸ ਅਤੇ ਕੋਲੇ ਵਿੱਚ ਬਦਲ ਗਏ।
(ਅ) ਕੋਲੇ ਨੂੰ ਬਾਲ ਕੇ ……………….. ਪੈਦਾ ਕੀਤੀ ਜਾਂਦੀ ਹੈ।
(ਇ) ਸੁਖਦੀਪ ਕੌਰ ……………….. ਸੀ।
(ਸ) ਊਰਜਾ ਦੇ ਭੰਡਾਰ ……………….. ਹਨ।
(ਹ) ਪਹਾੜਾਂ ਤੇ ਚੜ੍ਹਨ ਵਾਲੇ ……………….. ਹੁੰਦੇ ਹਨ।
ਉੱਤਰ :
(ਉ) ਹਵਾ, ਗਰਮੀ, ਦਬਾਅ,
(ਅ) ਬਿਜਲੀ,
(ਇ) ਪਾਇਲਟ,
(ਸ) ਸੀਮਿਤ,
(ਹ) ਪਰਬਤਾਰੋਹੀ।

PSEB 5th Class EVS Solutions Chapter 20 ਧਰਤੀ ਤੋਂ ਅਕਾਸ਼ ਤੱਕ

ਪ੍ਰਸ਼ਨ 4.
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ।

1. ਬਡੇਂਦਰੀ ਪਾਲ ਕੌਣ ਸੀ?
ਉੱਤਰ :
ਬਸੇਂਦਰੀ ਪਾਲ ਇੱਕ ਪਰਬਤਾਰੋਹੀ ਹੈ। ਉਹ ਪਹਿਲੀ ਭਾਰਤੀ ਮਹਿਲਾ ਹੈ ਜਿਸਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ ਤੇ ਫਤਹਿ ਹਾਸਿਲ ਕੀਤੀ।

2. ਧਰਤੀ ਹੇਠਾਂ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਮਿੱਟੀ ਦਾ ਤੇਲ ਕਿਵੇਂ ਬਣੇ? ‘ ,
ਉੱਤਰ :
ਕਈ ਲੱਖਾਂ ਸਾਲ ਪਹਿਲਾਂ ਧਰਤੀ ਤੇ ਘਟੀ ਕਿਸੇ ਘਟਨਾ ਕਾਰਨ ਬਹੁਤ ਜੰਤੂ ਅਤੇ ਰੁੱਖ ਧਰਤੀ ਹੇਠਾਂ ਦਬੇ ਗਏ ਅਤੇ ਉਹਨਾਂ ਉੱਤੇ ਚੱਟਾਨਾਂ ਅਤੇ ਮਿੱਟੀ ਚੜ੍ਹਦੀ ਗਈ ਹਵਾ ਦੀ ਅਣਹੋਂਦ ਵਿੱਚ ਅਤੇ ਧਰਤੀ ਦੀ ਅੰਦਰਲੀ ਗਰਮੀ ਅਤੇ ਉੱਚ ਦਬਾਓ ਕਾਰਨ ਇਹ ਰੁੱਖ ਅਤੇ ਜੰਤੂ, ਇਹ ਤੇਲ, ਗੈਸ ਅਤੇ ਕੋਲੇ ਵਿੱਚ ਬਦਲ ਗਏ।

3. ਸੁਖਦੀਪ ਕੌਰ ਕੌਣ ਸੀ? ਉਹ ਬਚਪਨ ਵਿੱਚ ਕੀ ਬਣਨਾ ਚਾਹੁੰਦੀ ਸੀ?
ਉੱਤਰ :
ਸੁਖਦੀਪ ਕੌਰ ਇੱਕ ਪਾਇਲਟ ਹੈ ਉਹ ਬਚਪਨ ਵਿੱਚ ਪਾਇਲਟ ਹੀ ਬਣਨਾ ਚਾਹੁੰਦੀ ਸੀ।

4. ਪੈਟਰੋਲ ਅਤੇ ਡੀਜ਼ਲ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਤੋਂ ਕਿਵੇਂ ਬਚਿਆ ਜਾ ਸਕਦਾ ਹੈ?
ਉੱਤਰ :

  • ਲਾਲ ਬੱਤੀ ਹੋਣ ‘ਤੇ ਵਾਹਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
  • ਜੇਕਰ ਸੰਭਵ ਹੋਵੇ ਤਾਂ ਨੇੜੇ ਦੇ ਸਥਾਨਾਂ ‘ਤੇ ਜਾਣ ਲਈ ਪੈਦਲ ਜਾਂ ਸਾਈਕਲ ਤੇ ਜਾਉ ॥
  • ਨਿੱਜੀ ਵਾਹਨਾਂ ਦੀ ਥਾਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਵੱਧ ਕਰਨੀ ਚਾਹੀਦੀ ਹੈ।
  • ਵਾਹਨਾਂ ਦੀ ਸਰਵਿਸ ਸਮੇਂ ‘ਤੇ ਕਰਾਉਣ ਨਾਲ ਤੇਲ ਦੀ ਖਪਤ ਘੱਟ ਜਾਂਦੀ ਹੈ।

PSEB 5th Class EVS Guide ਧਰਤੀ ਤੋਂ ਅਕਾਸ਼ ਤੱਕ Important Questions and Answers

1. ਬਹੁ-ਵਿਕਲਪੀ ਚੋਣ ਸਹੀ ਉੱਤਰ ਅੱਗੇ। ਸਹੀ ਦਾ ਨਿਸ਼ਾਨ (ਲਗਾਓ)

(i) ਸਹੀ ਕਥਨ ਹੈ
(ਉ) LPG, ਕੋਲਾ ਆਦਿ ਕੁਦਰਤੀ ਸੋਮੇ ਹਨ
(ਅ) ਸਾਨੂੰ ਕੁਦਰਤੀ ਸੋਮੇ ਬਚਾਉਣੇ ਚਾਹੀਦੇ ਹਨ
(ਏ) ਸੁਖਦੀਪ ਸਾਲ 2009 ਵਿਚ ਕਮਰਸ਼ੀਅਲ ਪਾਇਲਟ ਬਣੀ
(ਸ) ਸਾਰੇ ਠੀਕ
ਉੱਤਰ :
(ਸ) ਸਾਰੇ ਠੀਕ

PSEB 5th Class EVS Solutions Chapter 20 ਧਰਤੀ ਤੋਂ ਅਕਾਸ਼ ਤੱਕ

(ii) ……………………………. ਕੁਦਰਤੀ ਸੋਮਾ ਨਹੀਂ ਹੈ।
(ਉ) ਹਵਾ
(ਆ) ਪਾਣੀ
(ਏ) ਪਾਲੀਥੀਨ
(ਸ) L.P.G.
ਉੱਤਰ :
(ਏ) ਪਾਲੀਥੀਨ

2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਵਿੱਚੋਂ ਪਹਿਲੀ ਮਹਿਲਾ ਪਾਇਲਟ ਇਨਸਟਰਕਟਰ ਕੌਣ ਸੀ?
ਉੱਤਰ :
ਸੁਖਦੀਪ ਕੌਰ

ਪ੍ਰਸ਼ਨ 2.
ਪਰਬਤਾਰੋਹਣ ਕੀ ਹੈ?
ਉੱਤਰ :
ਪਹਾੜਾਂ ‘ਤੇ ਸਿਰਫ ਪੈਰਾਂ ਸਹਾਰੇ ਚੜ੍ਹਨ ਨੂੰ ਪਰਬਤਾਰੋਹਣ ਕਹਿੰਦੇ ਹਨ।

ਪ੍ਰਸ਼ਨ 3.
ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ ‘ਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਮਹਿਲਾ ਕੌਣ ਸੀ?
ਉੱਤਰ :
ਬਸੇਂਦਰੀ ਪਾਲ ਪਹਿਲੀ ਭਾਰਤੀ ਮਹਿਲਾ ਹੈ ਜੋ ਮਾਊਂਟ ਐਵਰੇਸਟ ‘ਤੇ ਚੜ੍ਹੀ।

3. ਖ਼ਾਲੀ ਥਾਂਵਾਂ ਭਰੋ

(i) ਪੈਟਰੋਲ ਤੇ ਡੀਜ਼ਲ ਦੇ ਸੋਮੇ ………………….. ਹਨ।
(ii) ਪੈਟਰੋਲ ਅਤੇ ਡੀਜ਼ਲ ਤੋਂ ਇਲਾਵਾ ਕੁਝ ਹੋਰ ਸੋਮੇ ਜਿਵੇਂ ………………….. ਅਤੇ ਆਦਿ ਵੀ ਖ਼ਤਮ ਹੋ ਜਾਣਗੇ।
(iii) ਸੁਖਦੀਪ ਦਾ ਜਨਮ ………………….. ਨੂੰ ਹੋਇਆ।
(iv) ਸਿਰਫ਼ ਪੈਰਾਂ ਦੀ ਸਹਾਇਤਾ ਨਾਲ ਪਹਾੜ ਤੇ ਚੜ੍ਹਨ ਨੂੰ ………………….. ਕਹਿੰਦੇ ਹਨ।
ਉੱਤਰ :
(i) ਸੀਮਤ,
(ii) ਕੋਲਾ, ਗੈਸ,
(iii) 13 ਮਈ, 1986,
(iv) ਪਰਬਤਾਰੋਹਣ।

PSEB 5th Class EVS Solutions Chapter 20 ਧਰਤੀ ਤੋਂ ਅਕਾਸ਼ ਤੱਕ

4. ਸਹੀ/ਗਲਤ

(i) ਪੈਟਰੋਲ ਤੇ ਡੀਜ਼ਲ ਦੇ ਸੋਮੇ ਸੀਮਿਤ ਹਨ।
(ii) LPG ਕੁਦਰਤੀ ਸੋਮਾ ਹੈ।
(iii) ਕੋਲੇ ਨੂੰ ਜਲਾ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ।
ਉੱਤਰ :
(i) ਸਹੀ,
(ii) ਸਹੀ,
(iii) ਸਹੀ।

5. ਮਿਲਾਨ ਕਰੋ

(i) ਟਰੱਕ (ਉ) ਪੈਟਰੋਲ
(ii) ਟੋਨ (ਅ) ਡੀਜ਼ਲ
(iii) ਸਕੂਟਰ (ਇ) ਬਿਜਲੀ
(iv) ਰਸੋਈ ਵਿੱਚ ਚੁਲ੍ਹਾ (ਸ) ਗੈਸ।
ਉੱਤਰ :
(i) (ਅ)
(ii) (ਈ)
(iii) (ੳ)
(iv) (ਸ)

6. ਦਿਮਾਗੀ ਕਸਰਤ ਮਾਈਂਡ ਮੈਪਿੰਗ)

PSEB 5th Class EVS Solutions Chapter 20 ਧਰਤੀ ਤੋਂ ਅਕਾਸ਼ ਤੱਕ 1
ਉੱਤਰ :
PSEB 5th Class EVS Solutions Chapter 20 ਧਰਤੀ ਤੋਂ ਅਕਾਸ਼ ਤੱਕ 2

PSEB 5th Class EVS Solutions Chapter 20 ਧਰਤੀ ਤੋਂ ਅਕਾਸ਼ ਤੱਕ

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਬਦਰੀ ਪਾਲ ਦੁਆਰਾ ਪਹਿਲੀ ਵਾਰ ਪਹਾੜ ਦੀ ਚੜ੍ਹਾਈ ਕੀਤੇ ਜਾਣ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ :
ਬਸੇਂਦਰੀ ਪਾਲ ਜਦੋਂ 12 ਸਾਲ ਦੀ ਸੀ ਤਾਂ ਉਹ ਆਪਣੀਆਂ ਸਹੇਲੀਆਂ ਨਾਲ ਸਕੂਲ ਤੋਂ ਪਿਕਨਿਕ ਵਾਸਤੇ ਗਈ ਸੀ। ਉੱਥੇ ਉਸ ਨੇ ਸਹੇਲੀਆਂ ਨਾਲ ਪਹਾੜ ਤੇ ਚੜ੍ਹਾਈ ਸ਼ੁਰੂ ਕੀਤੀ ਅਤੇ ਉਹ 4000 ਮੀਟਰ ਤੱਕ ਚੜ੍ਹ ਗਈ। ਉਸ ਸਮੇਂ ਤੱਕ ਸ਼ਾਮ ਹੋ ਗਈ ਸੀ ਅਤੇ ਉਨ੍ਹਾਂ ਨੂੰ ਬਿਨਾਂ ਭੋਜਨ ਅਤੇ ਟੈਂਟ ਦੇ ਰਾਤ ਕੱਟਣੀ ਪਈ। ਇਸ ਤੋਂ ਬਾਅਦ ਉਸ ਨੇ ਪਰਬਤਾਰੋਹਣ ਦੀ ਸਿਖਲਾਈ ਲਈ ਅਤੇ ਐਵਰੈਸਟ ਉੱਤੇ ਤਿਰੰਗਾ ਲਹਿਰਾ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ।

PSEB 5th Class EVS Solutions Chapter 19 ਪਾਣੀ ਅੰਦਰਲੀ ਦੁਨੀਆ

Punjab State Board PSEB 5th Class EVS Book Solutions Chapter 19 ਪਾਣੀ ਅੰਦਰਲੀ ਦੁਨੀਆ Textbook Exercise Questions and Answers.

PSEB Solutions for Class 5 EVS Chapter 19 ਪਾਣੀ ਅੰਦਰਲੀ ਦੁਨੀਆ

EVS Guide for Class 5 PSEB ਪਾਣੀ ਅੰਦਰਲੀ ਦੁਨੀਆ Textbook Questions and Answers

ਪੇਜ – 128 – 129

ਕਿਰਿਆ 1.
ਇਕ ਮਠਿਆਈ ਵਾਲਾ ਜਾਂ ਜੁੱਤੀਆਂ ਵਾਲਾ ਖ਼ਾਲੀ ਡੱਬਾ ਲਓ। ਉਸ ਦੇ ਅੰਦਰ ਨੀਲੇ ਰੰਗ ਦਾ ਕਾਗਜ਼ ਚਿਪਕਾਓ। ਹੇਠਲੇ ਪਾਸੇ ਘਾਹ-ਫੂਸ ਦੀ ਸਹਾਇਤਾ ਨਾਲ ਸੁੰਦਰ ਬਨਸਪਤੀ ਦਰਸਾਓ ਥਰਮੋਕੋਲ ਦੇ ਟੁਕੜੇ ਰੰਗ ਕੇ ਚੱਟਾਨਾਂ/ਪੱਥਰ ਬਣਾਓ। ਹੁਣ ਇਸ ਵਿੱਚ ਮੱਛੀਆਂ/ਜਲੀ ਜੀਵਾਂ ਦੀਆਂ ਤਸਵੀਰਾਂ ਚਿਪਕਾਓ। ਅੰਤ ਵਿੱਚ ਇਸਨੂੰ ਉੱਪਰੋਂ ਲੈਮੀਨੇਸ਼ਨਸ਼ੀਟ ਨਾਲ ਕਵਰ ਕਰ ਦਿਓ। ਐਕੁਏਰੀਅਮ ਦਾ ਮਾਡਲ ਤਿਆਰ ਹੈ।
ਉੱਤਰ :
ਖੁਦ ਕਰੋ !
PSEB 5th Class EVS Solutions Chapter 19 ਪਾਣੀ ਅੰਦਰਲੀ ਦੁਨੀਆ 1
ਮਗਰਮੱਛ, ਕੱਛੂ, ਡੱਡੂ, ਆਕਟੋਪਸ, ਤਾਰਾ ਮੱਛੀ, ਡਾਲਫਿਨ, ਮਰਗਾਬੀ, ਬੱਤਖ।

PSEB 5th Class EVS Solutions Chapter 19 ਪਾਣੀ ਅੰਦਰਲੀ ਦੁਨੀਆ

ਪੇਜ – 129

ਕਿਰਿਆ 2.
ਬੱਚਿਆਂ ਨੂੰ ਵੱਖ-ਵੱਖ ਜਲੀ-ਜੀਵਾਂ ਦੀਆਂ ਤਸਵੀਰਾਂ ਵਿਖਾ ਕੇ ਹਰੇਕ ਬੱਚੇ ਨੂੰ ਵੱਖ-ਵੱਖ ਜੀਵਾਂ ਦੇ ਮਾਡਲ ਤਿਆਰ ਕਰਨ ਲਈ ਕਿਹਾ ਜਾਵੇ।
ਉੱਤਰ :
ਖ਼ੁਦ ਕਰੋ।

ਪੰਜ – 130

ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ : ਕਮਲ, ਦੁਨੀਆ, ਵੇਲ੍ਹ, ਜਲੀ

(ੳ) ਪਾਣੀ ਅੰਦਰ ਇੱਕ ਪੂਰੀ ………………………….. ਵੱਸਦੀ ਹੈ।
(ਅ) ………………………….. ਜੀਵ ਹਮੇਸ਼ਾ ਪਾਣੀ ਵਿੱਚ ਹੀ ਰਹਿੰਦੇ ਹਨ।
(ਇ) ਸਭ ਤੋਂ ਵੱਡਾ ਸਮੁੰਦਰੀ ਜੀਵ ………………………….. ਹੈ।
(ਸ) ………………………….. ਦਾ ਪੱਤਾ ਰੋਟੀ ਵਾਂਗ ਗੋਲ ਹੁੰਦਾ ਹੈ।
ਉੱਤਰ :
(ਉ) ਦੁਨੀਆ,
(ਅ) ਜਲੀ,
(ਏ) ਵੇਲ਼,
(ਸ) ਕਮਲ।

ਪ੍ਰਸ਼ਨ 2.
ਹੇਠ ਲਿਖੇ ਸਹੀ ਕਥਨ ਤੇ (✓) ਅਤੇ ਗਲਤ ਕਥਨ ਤੇ (✗) ਦਾ ਨਿਸ਼ਾਨ ਲਗਾਓ :

(ਉ) ਪਾਣੀ ਵਿੱਚ ਰਹਿਣ ਵਾਲੇ ਜੰਤੁ ਥਲੀ ਜੀਵ ਕਹਾਉਂਦੇ ਹਨ।
(ਅ) ਵੇਲ਼ ਸਭ ਤੋਂ ਵੱਡਾ ਸਮੁੰਦਰੀ ਜੀਵ ਹੈ।
(ਇ) ਜਲ ਲਿੱਲੀ ਤਾਜ਼ੇ ਪਾਣੀ ਵਿੱਚ ਹੋਣ ਵਾਲਾ ਪੌਦਾ ਹੈ।
(ਸ) ਸਮੁੰਦਰ ਦੇ ਅੰਦਰ ਬਨਸਪਤੀ ਵੀ ਮੌਜੂਦ ਹੁੰਦੀ ਹੈ।
ਉੱਤਰ :
(ੳ) ✗
(ਅ) ✓
(ਇ) ✓
(ਸ) ✓

PSEB 5th Class EVS Solutions Chapter 19 ਪਾਣੀ ਅੰਦਰਲੀ ਦੁਨੀਆ

ਪ੍ਰਸ਼ਨ 3.
ਸਹੀ ਮਿਲਾਨ ਕਰੋ :

1. ਸ਼ਾਰਕ – (ਉ) ਅੱਠ ਲੱਤਾਂ
2. ਆਕਟੋਪਸ – (ਅ) ਗਲਫ਼ੜੇ।
3. ਕੱਛੂ’ – (ਈ) ਤਿੱਖੇ ਦੰਦ
4. ਮੱਛੀ – (ਸ) ਸਖ਼ਤ-ਖੋਲ
ਉੱਤਰ :
1. (ਇ) ✗
2. (ੳ) ✓
3. (ਸ) ✓
4. (ਅ) ✓

ਪ੍ਰਸ਼ਨ 4.
ਹੇਠਾਂ ਦਿੱਤੇ ਪ੍ਰਸ਼ਨਾਂ ਦੇ ਠੀਕ ਉੱਤਰ ਤੇ ਸਹੀ (✓) ਦਾ ਨਿਸ਼ਾਨ ਲਗਾਓ :

(ਉ) ਹੇਠਾਂ ਲਿਖਿਆਂ ਵਿੱਚੋਂ ਕਿਹੜਾ ਜਲ-ਥਲੀ ਜੀਵ ਹੈ?
ਸ਼ਾਰਕ
ਮਗਰਮੱਛ
ਵੇਲ਼ੇ
ਉੱਤਰ :
ਮਗਰਮੱਛ।

(ਅ) ਹੇਠਾਂ ਲਿਖਿਆਂ ਵਿੱਚੋਂ ਕਿਹੜਾ ਫੁੱਲ ਪਾਣੀ ਵਿੱਚ ਖਿੜਦਾ ਹੈ?
ਗੁਲਾਬ
ਸੂਰਜਮੁਖੀ
ਜਲ-ਲਿਲੀ
ਉੱਤਰ :
ਜਲ-ਲਿਲੀ।

PSEB 5th Class EVS Solutions Chapter 19 ਪਾਣੀ ਅੰਦਰਲੀ ਦੁਨੀਆ

(ਇ) ਮੱਛੀਆਂ ਕਿਹੜੇ ਅੰਗ ਰਾਹੀਂ ਸਾਹ ਲੈਂਦੀਆਂ ਹਨ?
ਨੱਕ
ਫੇਫੜੇ
ਗਲਫ਼ੜੇ
ਉੱਤਰ :
ਗਲਫ਼ੜੇ !

(ਸ) ਹੇਠਾਂ ਲਿਖਿਆਂ ਵਿੱਚੋਂ ਕਿਹੜਾ ਪੰਛੀ ਪਾਣੀ ਉੱਪਰ ਰਹਿੰਦਾ ਹੈ?
ਟਟਿਹਰੀ
ਬੱਤਖ
ਮੋਰ
ਉੱਤਰ :
ਬੱਤਖ।

(ਹ) ਡੂੰਘੇ-ਖਾਰੇ ਸਮੁੰਦਰੀ ਪਾਣੀ ਵਿੱਚ ਰਹਿਣ ਵਾਲਾ ਜੀਵ ਕਿਹੜਾ ਹੈ?
ਡੱਡੂ
ਕੱਛੂ
ਤਾਰਾ ਮੱਛੀ
ਉੱਤਰ :
ਤਾਰਾ ਮੱਛੀ।

ਪ੍ਰਸ਼ਨ 5.
ਕੋਈ ਪੰਜ ਜਲੀ ਜੀਵਾਂ ਦੇ ਨਾਮ ਲਿਖੋ।
ਉੱਤਰ :
ਕੁੱਝ ਸਮੁੰਦਰੀ ਜੀਵ ਹਨ-ਸਟਾਰ ਫਿਸ਼, ਆਕਟੋਪਸ, ਸਮੁੰਦਰੀ ਘੋੜਾ, ਸੀਲ ਵੇਲ, ਸ਼ਾਰਕ ਮੱਛੀ ਆਦਿ।

PSEB 5th Class EVS Solutions Chapter 19 ਪਾਣੀ ਅੰਦਰਲੀ ਦੁਨੀਆ

ਪ੍ਰਸ਼ਨ 6.
ਕੋਈ ਤਿੰਨ ਜਲ-ਥਲੀ ਜੀਵਾਂ ਦੇ ਨਾਮ ਲਿਖੋ।
ਉੱਤਰ :
ਡੱਡੂ, ਮਗਰਮੱਛ, ਕੱਛੂਆ।

ਪ੍ਰਸ਼ਨ 7.
ਸਾਡਾ ਰਾਸ਼ਟਰੀ ਫੁੱਲ ਕਿਹੜਾ ਹੈ?
ਉੱਤਰ :
ਕਮਲ।

ਪ੍ਰਸ਼ਨ 8.
ਸਭ ਤੋਂ ਵੱਡਾ ਸਮੁੰਦਰੀ ਜੀਵ ਕਿਹੜਾ ਹੈ?
ਉੱਤਰ :
ਵੇਲ੍ਹ ਮੱਛੀ।

ਪ੍ਰਸ਼ਨ 9.
ਪਾਣੀ ਉੱਪਰ ਰਹਿਣ ਵਾਲੇ ਕੁੱਝ ਪੰਛੀਆਂ ਦੇ ਨਾਮ ਲਿਖੋ।
ਉੱਤਰ :
ਬੱਤਖਾਂ, ਹੰਸ, ਮੁਰਗਾਬੀਆਂ, ਬਗਲੇ

ਪ੍ਰਸ਼ਨ 10.
ਵੇਲ਼ (Whale) ਬਾਰੇ ਤੁਸੀਂ ਕੀ ਜਾਣਦੇ ਹੋ? 4-5 ਵਾਕ ਲਿਖੋ
ਉੱਤਰ :
ਇਹ ਸਭ ਤੋਂ ਵੱਡਾ ਸਮੁੰਦਰੀ ਜੀਵ ਹੈ। ਇਹ 90 ਤੋਂ 100 ਫੁੱਟ ਲੰਬੀ ਹੁੰਦੀ ਹੈ। ਇਸਦਾ ਭਾਰ 120 ਤੋਂ 150 ਟਨ ਹੋ ਸਕਦਾ ਹੈ।

PSEB 5th Class EVS Solutions Chapter 19 ਪਾਣੀ ਅੰਦਰਲੀ ਦੁਨੀਆ

ਪ੍ਰਸ਼ਨ 11.
ਮੱਛੀਆਂ ਸਾਹ ਕਿਵੇਂ ਲੈਂਦੀਆਂ ਹਨ? (4-5 ਵਾਕ ਲਿਖੋ
ਉੱਤਰ :
ਮੱਛੀਆਂ ਪਾਣੀ ਵਿੱਚ ਘੁਲੀ ਆਕਸੀਜਨ ਨੂੰ ਸਾਹ ਲੈਣ ਲਈ ਵਰਤੋਂ ਕਰਦੀਆਂ ਹਨ। ਇਹ ਆਪਣੇ ਵਿਸ਼ੇਸ਼ ਅੰਗ ਗਲਫ਼ੜਿਆਂ ਰਾਹੀਂ ਅਜਿਹਾ ਕਰਦੀਆਂ ਹਨ।

ਪ੍ਰਸ਼ਨ 12.
ਕਮਲ ਦੇ ਪੌਦੇ ਬਾਰੇ 4-5 ਵਾਕ ਲਿਖੋ।
ਉੱਤਰ :
ਕਮਲ ਸਾਡਾ ਰਾਸ਼ਟਰੀ ਫੱਲ ਹੈ। ਇਹ ਪੌਦਾ ਪਾਣੀ ਵਿਚ ਪੈਦਾ ਹੁੰਦਾ ਹੈ। ਇਸ ਦਾ ਪੱਤਾ ਬਹੁਤ ਵੱਡਾ ਰੋਟੀ ਵਾਂਗ ਗੋਲ ਹੁੰਦਾ ਹੈ। ਇਸ ਦੇ ਫੁੱਲ ‘ ਚਿੱਟੇ ਜਾਂ ਗੁਲਾਬੀ ਹੁੰਦੇ ਹਨ। ਇਸਦੀ ਡੰਡੀ ਲੰਬੀ ਹੁੰਦੀ ਹੈ।

PSEB 5th Class EVS Guide ਪਾਣੀ ਅੰਦਰਲੀ ਦੁਨੀਆ Important Questions and Answers

1. ਬਹੁ-ਵਿਕਲਪੀ ਚੋਣ (ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (✓) ਲਗਾਓ)

(i) ਕੀਟ-ਪਤੰਗਿਆਂ ਵਿਚ ਸਾਹ ਲੈਣ ਲਈ ……….. ਹੁੰਦੀ ਹੈ।
(ਉ) ਗਲਫੜੇ
(ਅ) ਫੇਫੜੇ
(ੲ) ਸਾਹ ਨਲੀ
(ਸ) ਕੋਈ ਨਹੀਂ
ਉੱਤਰ :
(ੲ) ਸਾਹ ਨਲੀ

(ii) ………… ਪੰਛੀ ਹੋਣ ਦੇ ਬਾਵਜੂਦ ਤੈਰਦਾ ਹੈ।
(ੳ) ਪੈਂਗੁਇਨ
(ਅ) ਡੱਡੂ
(ਈ) ਮੱਛੀ
(ਸ) ਸਾਰੇ
ਉੱਤਰ :
(ੳ) ਪੈਂਗੁਇਨ

PSEB 5th Class EVS Solutions Chapter 19 ਪਾਣੀ ਅੰਦਰਲੀ ਦੁਨੀਆ

(iii) ਮਗਰਮੱਛ ਧਰਤੀ ‘ਤੇ ਵੀ ਰਹਿ ਲੈਂਦਾ ਹੈ ਅਤੇ ਪਾਣੀ ਵਿੱਚ ਵੀ, ਇਸ ਲਈ ਉਹ ……………….. ਜੀਵ ਹੈ।
(ਉ) ਜਲੀ
(ਅ) ਥਲੀ
(ਈ) ਜਲਥਲੀ
(ਸ) ਭੱਦਾ
ਉੱਤਰ :
(ਈ) ਜਲਥਲੀ

2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੌਦਿਆਂ ਨੂੰ ਭੋਜਨ ਕੌਣ ਦਿੰਦਾ ਹੈ?
ਉੱਤਰ :
ਪੌਦੇ ਆਪਣਾ ਭੋਜਨ ਖੁਦ ਤਿਆਰ ਕਰਦੇ ਹਨ।

ਪ੍ਰਸ਼ਨ 2.
ਜਲ-ਕੁੰਭੀ ਪੌਦੇ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ :
ਇਹ ਵੇਲ-ਨੁਮਾ ਪੌਦਾ ਹੈ ਜੋ ਖੜੇ ਪਾਣੀ ਦੇ ਸੋਮਿਆਂ ਵਿਚ ਬਹੁਤ ਤੇਜ਼ੀ ਨਾਲ ਫੈਲਦਾ ਹੈ।

ਪ੍ਰਸ਼ਨ 3.
ਕੱਛੂ ਕਿਹੋ ਜਿਹਾ ਜੀਵ ਹੈ?
ਉੱਤਰ :
ਇਹ ਇੱਕ ਜਲ-ਥਲੀ ਜੀਵ ਹੈ ਅਤੇ ਬਹੁਤ ਸੁਸਤ ਹੈ।

3. ਖ਼ਾਲੀ ਥਾਂਵਾਂ ਭਰੋ

(i) ਮੱਛੀ ਦੇ ਸਾਹ ਲੈਣ ਲਈ …………………………………. ਹੁੰਦੇ ਹਨ
(ii) ਕੀਟ-ਪਤੰਗਿਆਂ ਵਿੱਚ ਸਾਹ ਲੈਣ ਲਈ …………………………………. ਹੁੰਦੀਆਂ ਹਨ।
(iii) ਜਲ ਲਿਲੀ ਤੇ ਜਲ …………………………………. ਪਾਣੀ ਤੇ ਤੈਰਦੇ ਹਨ।
(iv) ਨੀਲੀ ਵੇਲ ਦਾ ਭਾਰ …………………………………. ਹੁੰਦਾ ਹੈ।
ਉੱਤਰ :
(i) ਗਲਫੜੇ,
(ii) ਸਾਹ ਨਲੀਆਂ,
(iii) ਕੁੰਭੀ,
(iv) 120 ਤੋਂ 150 ਟਨ।

PSEB 5th Class EVS Solutions Chapter 19 ਪਾਣੀ ਅੰਦਰਲੀ ਦੁਨੀਆ

4. ਸਹੀ/ਗਲਤ

(i) ਪੈਂਗੁਇਨ ਪੰਛੀ ਹੈ ਪਰ ਤੈਰ ਸਕਦਾ ਹੈ।
(ii) ਮੱਛੀ ਦੇ ਸਰੀਰ ਤੇ ਸਕੇਲਾਂ ਇਸ ਨੂੰ ਗਿੱਲਾ ਨਹੀਂ ਹੋਣ ਦਿੰਦੀਆਂ।
(iii) ਸਮੁੰਦਰੀ ਘੋੜਾ, ਸਟਾਰਫਿਸ਼ ਆਦਿ ਸਮੁੰਦਰੀ ਪਾਣੀ ਵਿਚ ਹੁੰਦੇ ਹਨ।
(iv) ਕੱਛੂ, ਮਗਰਮੱਛ ਵਾਂਗ ਜਲਥਲੀ ਜੀਵ ਨਹੀਂ ਹੈ।
ਉੱਤਰ :
(i) ਸਹੀ
(ii) ਸ਼ਹੀ
(iii) ਸਹੀ
(iv) ਗਲਤ।

5. ਮਿਲਾਨ ਕਰੋ

(i) ਮਗਰਮੱਛ – (ਉ) ਚਮੜੀ
(ii) ਡੱਡੂ – (ਅ) ਜਲ-ਬਲੀ ਜੀਵ
(iii) ਮੱਛੀ – (ਇ) ਫੇਫੜੇ
(iv) ਕਛੂਆ – (ਸ) ਗਲਫੜੇ
ਉੱਤਰ :
(i) (ਅ)
(ii) (ੳ)
(iii) (ਸ)
(iv) (ਇ)

6. ਦਿਮਾਗੀ ਕਸਰਤ (ਮਾਈਂਡ ਮੈਪਿੰਗ)

PSEB 5th Class EVS Solutions Chapter 19 ਪਾਣੀ ਅੰਦਰਲੀ ਦੁਨੀਆ 2
ਉੱਤਰ :
PSEB 5th Class EVS Solutions Chapter 19 ਪਾਣੀ ਅੰਦਰਲੀ ਦੁਨੀਆ 3

PSEB 5th Class EVS Solutions Chapter 19 ਪਾਣੀ ਅੰਦਰਲੀ ਦੁਨੀਆ

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਦੋ ਜਲ-ਥਲੀ ਜੀਵਾਂ ਬਾਰੇ ਲਿਖੋ।
ਉੱਤਰ :
ਜਲ-ਥਲੀ ਜੀਵਾਂ ਤੋਂ ਭਾਵ ਹੈ ਅਜਿਹੇ ਜੀਵ ਜੋ ਪਾਣੀ ਅਤੇ ਧਰਤੀ ਦੋਵਾਂ ਸਥਾਨਾਂ ਤੇ ਰਹਿ ਸਕਦੇ ਹਨ। ਉਦਾਹਰਨਾਂ ਹਨ ਮਗਰਮੱਛ, ਡੱਡੂ, ਕੱਛੂ ਆਦਿ। ਮਗਰਮੱਛ-ਇਸ ਦੇ ਦੰਦ ਤਿੱਖੇ ਹੁੰਦੇ ਹਨ ਅਤੇ ਜਬਾੜਾ ਮਜ਼ਬੂਤ ਹੁੰਦਾ ਹੈ। ਇਹ ਆਪਣੇ ਸ਼ਿਕਾਰ ਨੂੰ ਪਲਾਂ ਵਿਚ ਹੀ ਦਬੋਚ ਲੈਂਦਾ ਹੈ।

ਡੱਡੂ-ਇਹ ਪਾਣੀ ਅੰਦਰ ਤੈਰਦਾ ਹੈ ਅਤੇ ਧਰਤੀ ਤੇ ਉੱਚੀਆਂ-ਲੰਬੀਆਂ ਛਾਲਾਂ ਮਾਰਦਾ ਹੈ ਆਪਣੀ ਲੰਬੀ ਜੀਭ ਨਾਲ ਕੀੜੇ-ਮਕੌੜੇ ਫੜ ਲੈਂਦਾ ਹੈ।

PSEB 5th Class EVS Solutions Chapter 23 ਖੇਤ ਤੋਂ ਪਲੇਟ ਤੱਕ

Punjab State Board PSEB 5th Class EVS Book Solutions Chapter 23 ਖੇਤ ਤੋਂ ਪਲੇਟ ਤੱਕ Textbook Exercise Questions and Answers.

PSEB Solutions for Class 5 EVS Chapter 23 ਖੇਤ ਤੋਂ ਪਲੇਟ ਤੱਕ

EVS Guide for Class 5 PSEB ਖੇਤ ਤੋਂ ਪਲੇਟ ਤੱਕ Textbook Questions and Answers

ਪੇਜ – 67

ਪ੍ਰਸ਼ਨ 1.
ਨਾਨਾ ਜੀ ਦੇ ਦੱਸਣ ਅਨੁਸਾਰ ਪਹਿਲਾਂ ਖੇੜ ਕਿਵੇਂ ਵਾਹਿਆ ਜਾਂਦਾ ਸੀ?
ਉੱਤਰ :
ਪੁਰਾਣੇ ਸਮਿਆਂ ਵਿੱਚ ਖੇਤ ਬਲਦਾਂ ਨਾਲ ਹਲ ਚਲਾ ਕੇ ਵਾਹਿਆ ਜਾਂਦਾ ਸੀ।

ਪ੍ਰਸ਼ਨ 2.
ਅੱਜ-ਕੱਲ੍ਹ ਖੇਤ ਦੀ ਤਿਆਰੀ ਕਿਵੇਂ ਕੀਤੀ ਜਾਂਦੀ ਹੈ?
ਉੱਤਰ :
ਅੱਜ-ਕਲ੍ਹ ਖੇਤ ਦੀ ਤਿਆਰੀ ਲਈ ਟਰੈਕਟਰ ਦੀ ਵਰਤੋਂ ਕੀਤੀ ਜਾਂਦੀ ਹੈ। ਹੱਲ ਨੂੰ ਟਰੈਕਟਰ ਨਾਲ ਜੋੜ ਕੇ ਖੇਤ ਵਾਹਿਆ ਜਾਂਦਾ ਹੈ, ਸੁਹਾਗੇ ਦੀ ਵਰਤੋਂ ਕਰਕੇ ਮਿੱਟੀ ਦੇ ਢੇਲੇ ਤੋੜੇ ਜਾਂਦੇ ਹਨ, ਕਰਾਹੇ ਨਾਲ ਖੇਤ ਪੱਧਰਾ ਕੀਤਾ ਜਾਂਦਾ ਹੈ। ਕਿਆਰੇ ਬਣਾ ਲਏ ਜਾਂਦੇ ਹਨ ਅਤੇ ਇਨ੍ਹਾਂ ਵਿਚ ਖਾਦ ਮਿਲਾ ਦਿੱਤੀ ਜਾਂਦੀ ਹੈ। ਖੇਤ ਫ਼ਸਲ ਦੇ ਬੀਜਣ ਲਈ ਤਿਆਰ ਹੈ।

PSEB 5th Class EVS Solutions Chapter 23 ਖੇਤ ਤੋਂ ਪਲੇਟ ਤੱਕ

ਪ੍ਰਸ਼ਨ 3.
ਹੋਰ ਕਿਹੜੀਆਂ ਫ਼ਸਲਾਂ ਨੂੰ ਪਨੀਰੀ ਲਗਾ ਕੇ ਉਗਾਇਆ ਜਾਂਦਾ ਹੈ? ਉਨ੍ਹਾਂ ਦੇ ਨਾਂ ਲਿਖੋ।
ਉੱਤਰ :
ਝੋਨਾ, ਬੈਂਗਣ, ਟਮਾਟਰ ਆਦਿ।

ਪੇਜ – 168

ਪ੍ਰਸ਼ਨ 4.
ਕੋਈ ਪੰਜ ਫ਼ਸਲਾਂ ਦੇ ਨਾਂ ਲਿਖੋ ਜਿਹੜੀਆਂ ਖੇਤ ਵਿੱਚ ਬੀਜਾਂ ਦੁਆਰਾ ਉਗਾਈਆਂ ਜਾਂਦੀਆਂ ਹਨ?
ਉੱਤਰ :
ਕਣਕ, ਮੱਕੀ, ਬਾਜਰਾ, ਗੁਆਰਾ, ਜੁਆਰ

ਪ੍ਰਸ਼ਨ 5.
ਇੱਕ ਫ਼ਸਲ ਦਾ ਨਾਂ ਲਿਖੋ ਜਿਸ ਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ?
ਉੱਤਰ :
ਝੋਨਾ

ਪ੍ਰਸ਼ਨ 6.
ਫ਼ਸਲਾਂ ਦੀ ਸਿੰਚਾਈ ਕਿਉਂ ਕੀਤੀ ਜਾਂਦੀ ਹੈ?
ਉੱਤਰ :
ਪੌਦਿਆਂ ਦੇ ਵੱਧਣ-ਫੁੱਲਣ ਲਈ ਪਾਣੀ ਦੀ ਲੋੜ ਹੁੰਦੀ ਹੈ।

PSEB 5th Class EVS Solutions Chapter 23 ਖੇਤ ਤੋਂ ਪਲੇਟ ਤੱਕ

ਪੇਜ-169

ਪ੍ਰਸ਼ਨ 7.
ਕੀ ਫ਼ਸਲਾਂ ਦੀ ਸਿੰਚਾਈ ਦੇ ਕੁੱਝ ਹੋਰ ਸਾਧਨ ਵੀ ਹਨ, ਅਧਿਆਪਕ ਦੀ ਮੱਦਦ ਨਾਲ ਪਤਾ ਕਰਕੇ ਲਿਖੋ।
ਉੱਤਰ :
ਵਰਖਾ, ਖੂਹ, ਤਲਾਬ, ਨਦੀਆਂ, ਫੁਹਾਰਾ ਸਿੰਚਾਈ, ਤੁਬਕਾ ਸਿੰਚਾਈ ॥

ਪ੍ਰਸ਼ਨ 8.
ਹੇਠਾਂ ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਸੰਦਾਂ ਦੀਆਂ ਤਸਵੀਰਾਂ ਨਾਂਵਾਂ ਸਮੇਤ ਦਿੱਤੀਆਂ ਗਈਆਂ ਹਨ। ਇਨ੍ਹਾਂ ਸੰਦਾਂ ਦੀ ਵਰਤੋਂ ਖੇਤੀਬਾੜੀ ਵਿੱਚ ਕੀਕੀ ਕੰਮ ਲੈਣ ਲਈ ਕੀਤੀ ਜਾਂਦੀ ਹੈ, ਉਸ ਬਾਰੇ ਲਿਖੋ।

1. ਟਰੈਕਟਰ ………………………………… PSEB 5th Class EVS Solutions Chapter 23 ਖੇਤ ਤੋਂ ਪਲੇਟ ਤੱਕ 1
2. ਹਲ ………………………………… PSEB 5th Class EVS Solutions Chapter 23 ਖੇਤ ਤੋਂ ਪਲੇਟ ਤੱਕ 2
3. ਸੁਹਾਗਾ ………………………………… PSEB 5th Class EVS Solutions Chapter 23 ਖੇਤ ਤੋਂ ਪਲੇਟ ਤੱਕ 4
4. ਬੀਜ ਪੋਰ ………………………………… PSEB 5th Class EVS Solutions Chapter 23 ਖੇਤ ਤੋਂ ਪਲੇਟ ਤੱਕ 5
ਉੱਤਰ.
1. ਟਰੈਕਟਰ – ਇਸ ਦੀ ਵਰਤੋਂ ਨਾਲ ਖੇਤ ਦੀ ਤਿਆਰੀ ਕੀਤੀ ਜਾਂਦੀ ਹੈ ਅਤੇ ਹੋਰ ਵੀ ਬਹੁਤ ਅਜਿਹੇ ਕੰਮ ਕੀਤੇ ਜਾਂਦੇ ਹਨ।
2. ਹਲ ਖੇਤ ਵਾਹਿਆ ਜਾਂਦਾ ਹੈ।
3. ਸੁਹਾਗਾ – ਖੇਤ ਵਿੱਚ ਮਿੱਟੀ ਦੇ ਢੇਲੇ ਤੋੜੇ ਜਾਂਦੇ ਹਨ
4. ਬੀਜ ਪੋਰ – ਬੀਜਾਂ ਨੂੰ ਮਿੱਟੀ ਵਿੱਚ ਬੀਜ ਪੋਰ ਦੁਆਰਾ ਬੀਜਿਆ ਜਾਂਦਾ ਹੈ।

PSEB 5th Class EVS Solutions Chapter 23 ਖੇਤ ਤੋਂ ਪਲੇਟ ਤੱਕ

ਪੇਜ – 170

ਪ੍ਰਸ਼ਨ 9.
ਖ਼ਾਲੀ ਥਾਂਵਾਂ ਭਰੋ :
(ਹਾਨੀਕਾਰਕ, ਖਾਦ, ਨਦੀਨ, ਕੀਟਨਾਸ਼ਕ, ਨਦੀਨ ਨਾਸ਼ਕ)
1. ਫ਼ਸਲ ਨੂੰ ਕੀਟਾਂ ਤੋਂ ਬਚਾਉਣ ਲਈ …………………………. ਦਾ ਛਿੜਕਾਅ ਕੀਤਾ ਜਾਂਦਾ ਹੈ।
2. ਫ਼ਸਲ ਨੂੰ ਨਦੀਨਾਂ ਤੋਂ ਬਚਾਉਣ ਲਈ …………………………. ਦਾ ਛਿੜਕਾਅ ਕੀਤਾ ਜਾਂਦਾ ਹੈ।
3. ਖੇਤ ਵਿੱਚ ਪੋਸ਼ਕ ਤੱਤਾਂ ਦੀ ਪੂਰਤੀ ਲਈ …………………………. ਪਾਈ ਜਾਂਦੀ ਹੈ।
4. ਫ਼ਸਲ ਦੇ ਨਾਲ-ਨਾਲ ਕੁੱਝ …………………………. ਵੀ ਉੱਗ ਆਉਂਦੇ ਹਨ।
5. ਕੀਟਨਾਸ਼ਕ ਮਨੁੱਖੀ ਸਿਹਤ ਲਈ …………………………. ਹਨ।
ਉੱਤਰ :
1. ਕੀਟਨਾਸ਼ਕਾਂ,
2. ਨਦੀਨਨਾਸ਼ਕ,
3. ਖਾਦ,
4. ਨਦੀਨ,
5. ਹਾਨੀਕਾਰਕ।

ਪੇਜ਼ – 172

ਕਿਰਿਆ-
ਅਖ਼ਬਾਰਾਂ ਵਿੱਚੋਂ ਖੇਤੀਬਾੜੀ ਨਾਲ ਸੰਬੰਧਿਤ ਚਿੱਤਰ ਇਕੱਠੇ ਕਰਕੇ ਸਕਰੈਪ-ਬੁੱਕ ਵਿੱਚ ਲਗਾਓ।
ਉੱਤਰ :
ਖ਼ੁਦ ਕਰੋ।

ਪ੍ਰਸ਼ਨ 10.
ਫ਼ਸਲ ਨੂੰ ਕੱਟਣ ਅਤੇ ਦਾਣੇ ਕੱਢਣ ਦੀ ਪ੍ਰਕਿਰਿਆ ਬਾਰੇ ਲਿਖੋ।
ਉੱਤਰ :
ਜਦੋਂ ਫ਼ਸਲ ਪੱਕ ਜਾਂਦੀ ਹੈ ਤਾਂ ਉਸਨੂੰ ਦਾਤੀ ਨਾਲ ਕੱਟ ਲਿਆ ਜਾਂਦਾ ਹੈ। ਭਰੀਆਂ ਬਣਾ ਕੇ ਇੱਕ ਜਗਾ ਤੇ ਇਕੱਠਾ ਕਰ ਲਿਆ ਜਾਂਦਾ ਹੈ। ਦਾਣੇ ਕੱਢਣ ਵਾਲੀ ਮਸ਼ੀਨ ਥਰੈਸ਼ਰ ਦੀ ਵਰਤੋਂ ਕਰਕੇ ਦਾਣੇ ਅਤੇ ਤੂੜੀ ਵੱਖ-ਵੱਖ ਕਰ ਲਏ ਜਾਂਦੇ ਹਨ।

PSEB 5th Class EVS Solutions Chapter 23 ਖੇਤ ਤੋਂ ਪਲੇਟ ਤੱਕ

ਪ੍ਰਸ਼ਨ 11.
ਪੁਰਾਣੇ ਸਮੇਂ ਵਿੱਚ ਤੂੜੀ ਵਿਚੋਂ ਦਾਣੇ ਵੱਖ ਕਿਵੇਂ ਕੀਤੇ ਜਾਂਦੇ ਸਨ?
ਉੱਤਰ :
ਫ਼ਸਲ ਦੀ ਕਟਾਈ ਕਰਕੇ ਭਰੀਆਂ ਨੂੰ ਪਿੰਡ ਵਿੱਚ ਕਿਸੇ ਪੱਕੀ ਜਗਾ ਤੇ ਲਿਜਾ ਕੇ ਵਿਛਾ ਦਿੱਤਾ ਜਾਂਦਾ ਸੀ। ਗਹਾਈ ਕਰਕੇ ਦਾਣੇ ਕੱਢਣ ਲਈ ਬਲਦਾਂ ਦੀ ਮੱਦਦ ਲਈ ਜਾਂਦੀ ਸੀ!

ਪ੍ਰਸ਼ਨ 12.
ਕੰਬਾਈਨ ਨੇ ਕਿਸਾਨ ਦੇ ਕੰਮ ਨੂੰ ਸੁਖਾਲਾ ਕਿਵੇਂ ਕਰ ਦਿੱਤਾ ਹੈ?
ਉੱਤਰ :
ਕੰਬਾਈਨਾਂ ਫ਼ਸਲ ਕੱਟਦੇ-ਕੱਟਦੇ ਹੀ ਦਾਣੇ ਵੱਖ ਕਰ ਦਿੰਦੀਆਂ ਹਨ : ਕਿਸਾਨ ਦਾ ਕੰਮ ਸੌਖਾ ਹੋ ਜਾਂਦਾ ਹੈ ਤੇ ਸਮਾਂ ਵੀ ਬਚ ਜਾਂਦਾ ਹੈ।

ਪੇਜ – 174

ਪ੍ਰਸ਼ਨ 13.
ਤੁਹਾਡੇ ਘਰ ਵਿੱਚ ਕਣਕ ਦੇ ਆਟੇ ਤੋਂ ਕੀ-ਕੀ ਪਕਵਾਨ ਬਣਾਏ ਜਾਂਦੇ ਹਨ? .
ਉੱਤਰ :
ਕੜਾਹ, ਸੂਜੀ ਦਾ ਹਲਵਾ, ਸੂਜੀ ਦੀ ਖੀਰ, ਸੇਵੀਆਂ, ਦਲੀਆ, ਕਣਕ ਭੁੰਨ ਕੇ ਗੁੜ ਨਾਲ ਖਾਧੀ ਜਾਂਦੀ ਹੈ।

ਪ੍ਰਸ਼ਨ 14.
ਕੀ ਤੁਹਾਡੇ ਘਰ ਵਿੱਚ ਕਣਕ ਦੇ ਆਟੇ ਤੋਂ ਇਲਾਵਾ ਕਿਸੇ ਹੋਰ ਆਟੇ ਤੋਂ ਵੀ ਰੋਟੀ ਬਣਦੀ ਹੈ। ਇਹ ਕਿਸ ਮੌਸਮ ਵਿੱਚ ਬਣਾਈ ਜਾਂਦੀ ਹੈ?
ਉੱਤਰ :
ਮੱਕੀ ਦੇ ਆਟੇ ਤੋਂ, ਬਾਜਰੇ ਦੇ ਆਟੇ ਤੋਂ, ਸਰਦੀਆਂ ਵਿਚ), ਦਓ ਦੇ ਆਟੇ ਤੋਂ ਨਰਾਤਿਆਂ ਵਿਚ) .

ਪ੍ਰਸ਼ਨ 15.
ਆਪਣੇ ਘਰ ਵਿੱਚ ਕਿਸੇ ਖ਼ਾਸ ਮੌਕੇ, ਜਾਂ ਦਿਨ-ਤਿਉਹਾਰ ਤੇ ਬਣਾਏ ਜਾਣ ਵਾਲੇ ਪਕਵਾਨਾਂ ਬਾਰੇ ਲਿਖੋ।
ਉੱਤਰ :
ਸੰਗਰਾਂਦ ਵਾਲੇ ਦਿਨ ਹਲਵਾ, ਬਸੰਤ ਨੂੰ ਪੀਲੇ ਚੌਲ, ਲੋਹੜੀ ਮਾਘੀ ਤੇ ਸਰੋਂ ਦਾ ਸਾਗ, ਰੀਨੇ ਦੇ ਰਸ ਦੀ ਖੀਰ, ਕੰਜਕਾਂ ਵਾਲੇ ਦਿਨ ਪੁਰੀ ਹਲਵਾ ਆਦਿ।

PSEB 5th Class EVS Solutions Chapter 23 ਖੇਤ ਤੋਂ ਪਲੇਟ ਤੱਕ

ਪ੍ਰਸ਼ਨ 16.
ਫ਼ਸਲ ਦੇ ਪੱਕਣ ਦੀ ਖ਼ੁਸ਼ੀ ਵਿੱਚ ਪੰਜਾਬ ਵਿੱਚ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ? ਉਸ ਬਾਰੇ ਸੰਖੇਪ ਵਿੱਚ ਲਿਖੋ।
ਉੱਤਰ :
ਫ਼ਸਲ ਦੇ ਪੱਕਣ ਦੀ ਖ਼ੁਸ਼ੀ ਵਿਚ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਮੌਕੇ ਫ਼ਸਲ ਦੀ ਵਾਢੀ ਸ਼ੁਰੂ ਹੁੰਦੀ ਹੈ, ਕਈ ਥਾਂਵਾਂ ਤੇ ਮੇਲੇ ਲਗਦੇ ਹਨ ਸਾਰੇ ਖ਼ੁਸ਼ੀਆਂ ਮਨਾਉਂਦੇ ਹਨ, ਨਵੇਂ ਕੱਪੜੇ ਪਾਏ ਜਾਂਦੇ ਹਨ। ਗਿੱਧਾ, ਭੰਗੜਾ ਪਾਇਆ ਜਾਂਦਾ ਹੈ।

ਪ੍ਰਸ਼ਨ 17.
ਚਾਵਲ ਤੋਂ ਕਿਹੜੇ-ਕਿਹੜੇ ਪਕਵਾਨ ਬਣਾਏ ਜਾ ਸਕਦੇ ਹਨ?
ਉੱਤਰ :
ਮਿੱਠੇ ਚਾਵਲ, ਖੀਰ, ਪੁਲਾਵ, ਇੱਡਲੀ, ਡੋਸਾ ਆਦਿ।

PSEB 5th Class EVS Guide ਖੇਤ ਤੋਂ ਪਲੇਟ ਤੱਕ Important Questions and Answers

1. ਬਹੁ-ਵਿਕਲਪੀ ਚੋਣ (ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (✓) ਲਗਾਓ)

(i) ਰੱਬੀ ਫ਼ਸਲ ਹੈ
(ਉ) ਕਣਕ
(ਅ) ਸਰੋਂ
(ਈ) ਛੋਲੇ
(ਸ) ਸਾਰੇ
ਉੱਤਰ :
(ਸ) ਸਾਰੇ

(ii) ਖਰੀਫ਼ ਫ਼ਸਲ ਹੈ
(ਉ) ਝੋਨਾ
(ਆ) ਮੱਕੀ
(ਇ) ਦੋਵੇਂ
(ਸ) ਕੋਈ ਨਹੀਂ
ਉੱਤਰ :
(ਇ) ਦੋਵੇਂ

PSEB 5th Class EVS Solutions Chapter 23 ਖੇਤ ਤੋਂ ਪਲੇਟ ਤੱਕ

(iii) ਘਰਾਂ ਵਿੱਚ ਕਣਕ ਤੋਂ ਇਲਾਵਾ ਸਰਦੀ ਵਿੱਚ ਹੋਰ ਵੀ ਕਿਸੇ ਅਨਾਜ ਦੀ ਰੋਟੀ ਬਣਾਈ ਜਾਂਦੀ ਹੈ। ਉਹ ਹੇਠ ਲਿਖਿਆਂ ਵਿੱਚੋਂ ਕਿਹੜਾ ਹੋ ਸਕਦਾ ਹੈ?
(ਉ) ਜਵਾਰ
(ਅ) ਮੱਕੀ
(ਇ) ਚੌਲ
(ਸ) ਉਪਰੋਕਤ ਵਿੱਚੋਂ ਕੋਈ ਨਹੀਂ।
ਉੱਤਰ :
(ਅ) ਮੱਕੀ

(iv) ਫ਼ਸਲ ਪੱਕਣ ਦੀ ਖ਼ੁਸ਼ੀ ਵਿੱਚ ਪੰਜਾਬ ਵਿੱਚ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ?
(ਉ) ਦੀਵਾਲੀ
(ਅ ਰੱਖੜੀ
(ਇ) ਦੁਸਹਿਰਾ
(ਸ) ਵਿਸਾਖੀ
ਉੱਤਰ :
(ਸ) ਵਿਸਾਖੀ

(v) …………………………… ਪਾਉਣ ਨਾਲ ਫ਼ਸਲਾਂ ਦੀ ਪੈਦਾਵਾਰ ਵੱਧਦੀ ਹੈ।
(ਉ) ਮਿੱਟੀ
(ਅ) ਖਾਦ
(ਈ) ਪੱਥਰ
(ਸ) ਕੂੜਾ
ਉੱਤਰ :
(ਅ) ਖਾਦ

PSEB 5th Class EVS Solutions Chapter 23 ਖੇਤ ਤੋਂ ਪਲੇਟ ਤੱਕ

2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ)

ਪ੍ਰਸ਼ਨ 1.
ਰਬੀ ਫ਼ਸਲਾਂ ਦੇ ਨਾਂ ਦੱਸੋ।
ਉੱਤਰ :
ਕਣਕ, ਸਰੋਂ, ਛੋਲੇ ਆਦਿ।

ਪ੍ਰਸ਼ਨ 2.
ਰਬੀ ਫ਼ਸਲ ਕਦੋਂ ਬੀਜੀ ਜਾਂਦੀ ਹੈ?
ਉੱਤਰ :
ਅਕਤੂਬਰ ਮਹੀਨੇ ਵਿੱਚ ਬੀਜੀ ਅਤੇ ਅਪ੍ਰੈਲ ਵਿਚ ਕਟਾਈ ਕੀਤੀ ਜਾਂਦੀ ਹੈ।

ਪ੍ਰਸ਼ਨ 3.
ਖਰੀਫ ਦੀ ਫ਼ਸਲ ਕਦੋਂ ਬੀਜੀ ਜਾਂਦੀ ਹੈ?
ਉੱਤਰ :
ਜੂਨ-ਜੁਲਾਈ ਵਿਚ ਬੀਜੀ ਅਤੇ ਸਤੰਬਰਅਕਤੂਬਰ ਵਿਚ ਕਟਾਈ ਕੀਤੀ ਜਾਂਦੀ ਹੈ।

3. ਖ਼ਾਲੀ ਥਾਂਵਾਂ ਭਰੋ :

(i) …………………………………………. ਦੀ ਫ਼ਸਲ ਦੀ ਵਾਢੀ ਅਪ੍ਰੈਲ ਵਿਚ ਹੁੰਦੀ ਹੈ।
(ii) ਝੋਨਾ ਇੱਕ …………………………………………. ਦੀ ਫ਼ਸਲ ਹੈ।
(iii) …………………………………………. ਦੀ ਵਰਤੋਂ ਮਿੱਟੀ ਦੇ ਢੇਲੇ ਤੋੜਨ ਲਈ ਹੁੰਦੀ ਹੈ।
(iv) ਖੇਤੀ-ਬਾੜੀ ਵਿਗਿਆਨੀਆਂ ਨੇ ਕਿਸਾਨਾਂ ਨੂੰ …………………………………………. ਖੇਤੀ ਕਰਨ ਦੀ ਸਲਾਹ ਦਿੱਤੀ ਹੈ।
ਉੱਤਰ :
(i) ਰੱਬੀ
(ii) ਖਰੀਫ਼
(iii) ਕਰਾਹਾ
(iv) ਆਰਗੇਨਿਕ।

PSEB 5th Class EVS Solutions Chapter 23 ਖੇਤ ਤੋਂ ਪਲੇਟ ਤੱਕ

4. ਸਹੀ/ਗਲਤ

(i) ਕੀਟਨਾਸ਼ਕ ਮਨੁੱਖਾਂ ਲਈ ਹਾਨੀਕਾਰਕ ਹਨ।
(ii) ਘਾਹ, ਬਾਬੂ ਅਤੇ ਚੁਲਾਈ ਆਦਿ ਨਦੀਨ ਹਨ।
(iii) ਜਦੋਂ ਧਰਤੀ ਹੇਠਲਾ ਪਾਣੀ ਸੁੱਕ ਜਾਵੇਗਾ ਤਾਂ ਧਰਤੀ ਬੰਜਰ ਹੋ ਜਾਵੇਗੀ।
(iv) ਕਰਾਹਾ ਖੇਤ ਨੂੰ ਪੱਧਰਾ ਕਰਨ ਲਈ ਹੈ।
ਉੱਤਰ :
(i) ਸਹੀ,
(ii) ਸਹੀ,
(iii) ਸਹੀ,
(iv) ਗਲਤ।

5. ਮਿਲਾਨ ਕਰੋ

(i) ਝੋਨਾ – (ਉ) ਨਦੀਨ
(ii) ਕਰਾਹਾ (ਅ) ਰੱਬੀ
(iii) ਘਾਹ। – (ਈ) ਖਰੀਫ਼
(iv) ਕਣਕ – (ਮ) ਮਿੱਟੀ ਦੇ ਢੇਲੇ ਤੋੜਨ ਲਈ
ਉੱਤਰ :
(i) (ਏ)
(ii) (ਸ),
(iii) (ੳ),
(iv) ਅ।

6. ਦਿਮਾਗੀ ਕਸਰਤ (ਮਾਈਂਡ ਮੈਪਿੰਗ

PSEB 5th Class EVS Solutions Chapter 23 ਖੇਤ ਤੋਂ ਪਲੇਟ ਤੱਕ 6
ਉੱਤਰ :

PSEB 5th Class EVS Solutions Chapter 23 ਖੇਤ ਤੋਂ ਪਲੇਟ ਤੱਕ 7

PSEB 5th Class EVS Solutions Chapter 23 ਖੇਤ ਤੋਂ ਪਲੇਟ ਤੱਕ

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਧਨੀ ਰਾਮ ਚਾਤ੍ਰਿਕ ਦੀ ਵਿਸਾਖੀ ਨਾਲ ਸੰਬੰਧਿਤ ਕਵਿਤਾ ਲਿਖੋ।
ਉੱਤਰ :
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਪੱਗ ਝੱਗਾ ਚਾਦਰਾ ਨਵਾਂ ਸਿਵਾਇ ਕੇ, ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ, ਕੱਛੇ ਮਾਰ ਵੰਝਲੀ ਅਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

PSEB 5th Class EVS Solutions Chapter 22 ਕੁਦਰਤੀ ਸੋਤ

Punjab State Board PSEB 5th Class EVS Book Solutions Chapter 22 ਕੁਦਰਤੀ ਸੋਤ Textbook Exercise Questions and Answers.

PSEB Solutions for Class 5 EVS Chapter 22 ਕੁਦਰਤੀ ਸੋਤ

EVS Guide for Class 5 PSEB ਕੁਦਰਤੀ ਸੋਤ Textbook Questions and Answers

ਪੇਜ – 154

ਪ੍ਰਸ਼ਨ 1.
ਤੇਂਦੁਏ ਜਾਂ ਹੋਰ ਜੰਗਲੀ ਜਾਨਵਰ ਸਾਡੇ ਰਿਹਾਇਸ਼ੀ ਖੇਤਰਾਂ ਵੱਲ ਕਿਉਂ ਆ ਰਹੇ ਹਨ ?
ਉੱਤਰ :
ਮਨੁੱਖ ਜੰਗਲਾਂ ਨੂੰ ਕੱਟ ਕੇ ਜਾਨਵਰਾਂ ਦੇ ਦੇ ਨਿਵਾਸ ਸਥਾਨ ਨਸ਼ਟ ਕਰ ਰਿਹਾ ਹੈ। ਜੰਗਲੀ ਜਾਨਵਰਾਂ ਦੇ ਰਹਿਣ ਦੇ ਸਥਾਨ ਦੀ ਕਮੀ ਹੋ ਰਹੀ ਹੈ। ਅਤੇ ਭੋਜਨ ਵੀ ਪ੍ਰਾਪਤ ਨਹੀਂ ਹੋ ਰਿਹਾ ਹੈ। ਇਸ ਲਈ ਜੰਗਲੀ ਜਾਨਵਰ ਸਾਡੇ ਰਿਹਾਇਸ਼ੀ ਖੇਤਰਾਂ ਵਲ ਆ ਰਹੇ ਹਨ

PSEB 5th Class EVS Solutions Chapter 22 ਕੁਦਰਤੀ ਸੋਤ

ਪ੍ਰਸ਼ਨ 2.
ਕੀ ਤੁਹਾਡੇ ਇਲਾਕੇ ਵਿੱਚ ਵੀ ਕੋਈ ਅਜਿਹੀ ਘਟਨਾ ਵਾਪਰੀ ਹੈ ਭਾਵ ਕਿਸੇ ਜੰਗਲੀ ਜੀਵ ਨੇ ਰਿਹਾਇਸ਼ੀ ਖੇਤਰ ਵਿੱਚ ਆ ਕੇ ਕੋਈ ਨੁਕਸਾਨ ਕੀਤਾ ਹੈ ਜਾਂ ਫਿਰ ਕਿਸੇ ਅਖ਼ਬਾਰ ਜਾਂ ਟੈਲੀਵਿਜ਼ਨ ਉੱਤੇ ਕਿਸੇ ਅਜਿਹੀ ਘਟਨਾ ਬਾਰੇ ਸੁਣਿਆ ਹੈ। ਆਪਣੇ – ਅਧਿਆਪਕ ਦੀ ਮਦਦ ਨਾਲ ਲਿਖੋ।
ਉੱਤਰ :
ਸਾਡੇ ਇਲਾਕੇ ਵਿੱਚ ਸਾਂਬਰ ਆ ਗਿਆ ਸੀ। ਜਿਸ ਦੀ ਸੂਚਨਾ ਪੁਲਿਸ ਨੂੰ ਅਤੇ ਜੰਗਲਾਤ ਅਫ਼ਸਰਾਂ ਨੂੰ ਦਿੱਤੀ ਗਈ। ਉਨ੍ਹਾਂ ਨੇ ਆ ਕੇ ਇਸ ਨੂੰ ਕਾਬੂ ਕਰ ਲਿਆ ਤੇ ਜੰਗਲ ਵਿੱਚ ਲੈ ਗਏ

ਪੇਜ-155

ਪ੍ਰਸ਼ਨ 1.
ਕੁਦਰਤੀ ਸ੍ਰੋਤ ਕੀ ਹਨ ? ਵੱਖ-ਵੱਖ ਕੁਦਰਤੀ ਸੋਤਾਂ ਦੀ ਸੂਚੀ ਬਣਾਉ।
ਉੱਤਰ :
ਮਨੁੱਖ ਆਪਣੀਆਂ ਮੁਢਲੀਆਂ ਲੋੜਾਂ ਲਈ ਕੁਦਰਤ ਤੋਂ ਪ੍ਰਾਪਤ ਸੋਮਿਆਂ ਤੇ ਨਿਰਭਰ ਕਰਦਾ ਹੈ ਮਨੁੱਖ ਜਿਹੜੇ ਕੁਦਰਤੀ ਸ੍ਰੋਤਾਂ ਦੀ ਵਰਤੋਂ ਕਰਦਾ ਹੈ ਉਹ ਹਨ-ਹਵਾ, ਪਾਣੀ, ਕੋਲਾ, ਮਿੱਟੀ, ਪੈਟਰੋਲੀਅਮ, ਜੰਗਲ, ਕੁਦਰਤੀ ਗੈਸ ਆਦਿ।

ਪ੍ਰਸ਼ਨ 2.
ਹੇਠਾਂ ਵੱਖ-ਵੱਖ ਕਿਸਮ ਦੇ ਕੁਦਰਤੀ ਸੋਤਾਂ ਦੀ ਇੱਕ-ਇੱਕ ਉਦਾਹਰਨ ਦਿੱਤੀ ਗਈ ਹੈ ਬਾਕੀ ਸੂਚੀ ਪੂਰੀ ਕਰੋ :
ਉੱਤਰ :
ਨਵਿਆਉਣਯੋਗ – ਨਾ-ਨਵਿਆਉਣਯੋਗ
ਕੁਦਰਤੀ ਸੋਤ – ਕੁਦਰਤੀ ਸੋਤ
ਜੰਗਲ – ਕੋਲਾ
ਹਵਾ – ਪੈਟਰੋਲੀਅਮ
ਪਾਣੀ – ਕੁਦਰਤੀ ਗੈਸ
ਮਿੱਟੀ – ਡੀਜ਼ਲ

PSEB 5th Class EVS Solutions Chapter 22 ਕੁਦਰਤੀ ਸੋਤ

ਕਿਰਿਆ 1.
ਕਿਸੇ ਦਰੱਖ਼ਤ ਦੀ ਇੱਕ ਟਾਹਣੀ ਨੂੰ। ਬਿਨਾਂ ਤੋੜੇ ਪਕੜ ਕੇ ਇੱਕ ਪੋਲੀਥੀਨ ਦੇ ਲਿਫਾਫੇ ਵਿੱਚ ਪਾ ਦਿਓ ਅਤੇ ਲਿਫਾਫੇ ਦਾ ਮੂੰਹ ਚੰਗੀ ਤਰ੍ਹਾਂ ਕੱਸ ਕੇ ! ਬੰਨ੍ਹ ਦੇਵੋ। ਦੂਸਰੇ ਦਿਨ ਵੇਖੋ।
ਤੁਸੀਂ ਕੀ ਵੇਖਦੇ ਹੋ ? ਕੀ ਪੋਲੀਥੀਨ ਦੇ ਲਿਫਾਫੇ ਅੰਦਰ ਕੁਝ ਪਾਣੀ ਇਕੱਠਾ ਹੋਇਆ ਹੈ ? ਇਸ ਤੋਂ ਜੋ ਸਿੱਟਾ ਨਿਕਲਿਆ ਉਸਨੂੰ ਕਾਪੀ ਵਿੱਚ ਨੋਟ ਕਰੋ।
ਉੱਤਰ :
ਖੁਦ ਕਰੋ।

ਪੇਜ-156

ਪ੍ਰਸ਼ਨ 3.
ਜੰਗਲਾਂ ਤੋਂ ਸਾਨੂੰ ਕਿਹੜੇ-ਕਿਹੜੇ ਪਦਾਰਥ ਪ੍ਰਾਪਤ ਹੁੰਦੇ ਹਨ?
ਉੱਤਰ :
ਜੰਗਲਾਂ ਤੋਂ ਸਾਨੂੰ ਲੱਕੜੀ, ਫਲ, ਜੜੀਆਂਬੂਟੀਆਂ, ਗੂੰਦ, ਰਬੜ, ਰੰਗ ਆਦਿ ਪ੍ਰਾਪਤ ਹੁੰਦੇ ਹਨ। ਘਰ ਬਣਾਉਣ, ਬਾਲਣ ਅਤੇ ਫ਼ਰਨੀਚਰ ਬਣਾਉਣ ਲਈ ਲੱਕੜੀ ਵੀ ਪ੍ਰਾਪਤ ਹੁੰਦੀ ਹੈ।

ਪ੍ਰਸ਼ਨ 4.
ਜੰਗਲ ਮਿੱਟੀ ਨੂੰ ਉਪਜਾਊ ਬਣਾਉਣ ਵਿੱਚ ਕਿਵੇਂ ਸਹਾਇਤਾ ਕਰਦੇ ਹਨ ?
ਉੱਤਰ :
ਬਨਸਪਤੀ ਦੇ ਕੁਝ ਭਾਗ ਜਿਵੇਂ-ਸੱਕ, ਪੱਤੇ, ਫੁੱਲ, ਟਾਹਣੀਆਂ, ਫ਼ਲ, ਆਦਿ ਗਲਣ-ਸੜਨ ਤੋਂ ਬਾਅਦ ਮਿੱਟੀ ਵਿੱਚ ਮਿਲ ਜਾਂਦੇ ਹਨ। ਇਸ ਤਰ੍ਹਾਂ ਇਹ ਮਿੱਟੀ ਨੂੰ ਉਪਜਾਊ ਬਣਾਉਂਦੇ ਹਨ।

ਪ੍ਰਸ਼ਨ 5.
ਜੰਗਲ ਦੀ ਕਟਾਈ ਦੇ ਕਾਰਨ ਦੱਸੋ।
ਉੱਤਰ :
ਵੱਧਦੀ ਹੋਈ ਆਬਾਦੀ ਦੇ ਕਾਰਨ ਰਹਿਣ ਲਈ, ਖੇਤੀਬਾੜੀ ਦੇ ਖੇਤਰ ਵਿੱਚ ਵਾਧਾ ਕਰਨ ਲਈ, ਕਾਰਖ਼ਾਨੇ ਲਗਾਉਣ ਲਈ, ਜਗ੍ਹਾ ਦੇ ਘਾਟੇ ਨੂੰ ਪੂਰਾ ਕਰਨ ਲਈ, ਜੰਗਲਾਂ ਨੂੰ ਕੱਟਿਆ ਜਾ ਰਿਹਾ ਹੈ। ਸ਼ਹਿਰ ਵਸਾਉਣ ਲਈ, ਸੜਕਾਂ ਅਤੇ ਰੇਲਵੇ ਲਾਈਨਾਂ ਵਿਛਾਉਣ ਲਈ ਵੀ ਜੰਗਲ ਕੱਟੇ ਜਾ ਰਹੇ ਹਨ।

PSEB 5th Class EVS Solutions Chapter 22 ਕੁਦਰਤੀ ਸੋਤ

ਪੇਜ – 157

ਕਿਰਿਆ 2.
ਆਓ ! ਇਕ ਪੌਣ ਚੱਕੀ ਬਣਾਈਏ।

  • ਇੱਕ ਵਰਗਾਕਾਰ ਕਾਗਜ਼ ਲਓ
  • ਉਸ ਦੇ ਚਾਰੋਂ ਕਿਨਾਰਿਆਂ ਤੋਂ ਕੇਂਦਰ ਵੱਲ ਨੂੰ ਕੱਟ ਲਗਾਓ।.
  • ਚਾਰੋਂ ਕਿਨਾਰਿਆਂ ਤੋਂ ਪਕੜ ਕੇ ਕੇਂਦਰ ਵੱਲ ਮੋੜੋ ਤੇ ਇਕੱਠਿਆਂ ਨੂੰ ਇੱਕ ਪਿੰਨ ਲਗਾਓ।
  • ਪਿੰਨ ਨੂੰ ਇੱਕ ਕਾਨੇ ਵਿੱਚ ਲਗਾ ਕੇ ਥੋੜ੍ਹਾ ਜਿਹਾ ਮੋੜ ਦਿਓ।
  • ਹੁਣ ਪੌਣ ਚੱਕੀ ਤਿਆਰ ਹੈ।

ਇਸ ਨੂੰ ਹੱਥ ਵਿੱਚ ਪਕੜ ਕੇ ਥੋੜ੍ਹਾ ਦੌੜੋ ਜਾਂ ਚੱਲਦੇ ਹੋਏ ਪੱਖੇ ਵੱਲ ਕਰ ਦਿਓ। ਇਹ ਘੁੰਮਣ ਲੱਗ ਜਾਂਦੀ ਹੈ।
PSEB 5th Class EVS Solutions Chapter 22 ਕੁਦਰਤੀ ਸੋਤ 1

ਚਿੱਤਰ-ਪੌਣ ਚੱਕੀ ਦਾ ਸਿਧਾਂਤ ਸਮਝਾਉਣ ਲਈ ਬਣਾਈ ਗਈ ਕਾਗ਼ਜ਼ ਦੀ ਭੰਬੀਰੀ
PSEB 5th Class EVS Solutions Chapter 22 ਕੁਦਰਤੀ ਸੋਤ 2
ਚਿੱਤਰ-ਪੌਣ ਚੱਕੀ ਦੁਆਰਾ ਬਿਜਲੀ ਦਾ ਉਤਪਾਦਨ

PSEB 5th Class EVS Solutions Chapter 22 ਕੁਦਰਤੀ ਸੋਤ

ਪੇਜ਼ – 158

ਪ੍ਰਸ਼ਨ 6.
ਜੰਗਲਾਂ ਨੂੰ ਬਚਾਉਣ ਲਈ ਤੁਸੀਂ ਕੀ ਕਰੋਗੇ ?
ਉੱਤਰ :

  • ਕਾਗਜ਼ਾਂ ਦੀ ਘੱਟ ਵਰਤੋਂ ਕਰ ਕੇ।
  • ਲੱਕੜ ਦੀ ਵਰਤੋਂ ਘੱਟ ਕਰਕੇ।
  • ਜੰਗਲ ਬਚਾਉਣ ਵਾਲੀਆਂ ਸੰਸਥਾਵਾਂ ਦੀ ਪੈਸੇ ਨਾਲ ਮਦਦ ਕਰਕੇ।
  • ਵੱਧਦੀ ਆਬਾਦੀ ਦੀਆਂ ਮੰਗਾਂ ਦੀ ਪੂਰਤੀ ਦੇ ਲਈ ਜੰਗਲ ਕੱਟਣ ਤੋਂ ਇਲਾਵਾ ਹੋਰ ਪ੍ਰਬੰਧ ਕਰਨੇ ਚਾਹੀਦੇ ਹਨ।

ਪ੍ਰਸ਼ਨ 7.
ਪੌਦੇ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਲਈ ਹਵਾ ਵਿਚੋਂ ਕਿਸ ਗੈਸ ਦੀ ਵਰਤੋਂ ਕਰਦੇ ਹਨ ?
ਉੱਤਰ :
ਕਾਰਬਨ-ਡਾਈਆਕਸਾਈਡ

ਪਸ਼ਨ 8.
ਸਜੀਵ (ਪੌਦੇ ਅਤੇ ਜੰਤ) ਸਾਹ ਲੈਣ ਲਈ ਹਵਾ ਵਿਚੋਂ ਕਿਹੜੀ ਗੈਸ ਦੀ ਵਰਤੋਂ ਕਰਦੇ ਹਨ ?
ਉੱਤਰ :
ਆਕਸੀਜਨ।

ਪ੍ਰਸ਼ਨ 9.
ਸਜੀਵ (ਪੌਦੇ ਅਤੇ ਜੰਤੂ) ਸਾਹ ਲੈਣ ਸਮੇਂ ਹਵਾ ਵਿੱਚ ਕਿਹੜੀ ਗੈਸ ਛੱਡਦੇ ਹਨ ?
ਉੱਤਰ :
ਕਾਰਬਨ-ਡਾਈਆਕਸਾਈਡ।

PSEB 5th Class EVS Solutions Chapter 22 ਕੁਦਰਤੀ ਸੋਤ

ਪੇਜ – 160

ਪ੍ਰਸ਼ਨ 10.
ਹੇਠਾਂ ਕੁੱਝ ਕਿਰਿਆਵਾਂ ਦਿੱਤੀਆਂ ਗਈਆਂ ਹਨ, ਦੱਸੋ ਕਿਨ੍ਹਾਂ ਕਿਰਿਆਵਾਂ ਦੁਆਰਾ ਹਵਾ ਪ੍ਰਦੂਸ਼ਿਤ ਹੁੰਦੀ ਹੈ ਅਤੇ ਕਿਨ੍ਹਾਂ ਦੁਆਰਾ ਨਹੀਂ ?
ਉੱਤਰ :

  • ਲੱਕੜ ਜਲਾਉਣ ਨਾਲ – ਹੁੰਦੀ ਹੈ
  • ਟਾਇਰਾਂ ਵਿੱਚ ਹਵਾ ਭਰਨ ਨਾਲ – ਨਹੀਂ ਹੁੰਦਾ
  • ਸਾਹ ਲੈਣ ਨਾਲ – ਨਹੀਂ ਹੁੰਦੀ
  • ਪੱਖਾ ਚਲਾਉਣ ਨਾਲ – ਨਹੀਂ
  • ਹਨੇਰੀ ਆਉਣ ਨਾਲ – ਨਹੀਂ
  • ਕੂੜੇ ਨੂੰ ਅੱਗ ਲਗਾਉਣ ਨਾਲ – ਹੁੰਦੀ ਹੈ
  • ਖੇਤਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ – ਹੁੰਦੀ ਹੈ।
  • ਆਤਿਸ਼ਬਾਜ਼ੀ ਅਤੇ ਪਟਾਖੇ ® ਚਲਾਉਣ ਨਾਲ ਪੈਦਾ ਹੋਏ ਧੁੰਏਂ ਕਾਰਨ – ਹੁੰਦੀ ਹੈ।

ਪੇਜ – 161

ਪ੍ਰਸ਼ਨ 11.
ਤੁਸੀਂ ਰੋਜ਼ਾਨਾ ਜੀਵਨ ਵਿੱਚ ਪਾਣੀ ਦੀ ਵਰਤੋਂ ਕਿੱਥੇ-ਕਿੱਥੇ ਕਰਦੇ ਹੋ ?
ਉੱਤਰ :
ਪਾਣੀ ਦੀ ਵਰਤੋਂ ਪੀਣ ਲਈ, ਨਹਾਉਣ ਲਈ, ਕੱਪੜੇ ਧੋਣ ਲਈ, ਫਲਾਂ ਸਬਜ਼ੀਆਂ ਧੋਣ ਲਈ, ਖੇਤਾਂ ਵਿੱਚ ਸਿੰਚਾਈ ਲਈ, ਮੱਛੀ ਪਾਲਣ ਲਈ, ਬਿਜਲੀ ਪੈਦਾ ਕਰਨ ਲਈ, ਕਾਰਖ਼ਾਨਿਆਂ ਆਦਿ ਵਿੱਚ ਕਰਦੇ ਹਾਂ।

ਪ੍ਰਸ਼ਨ 12.
ਸਾਡੇ ਹਰ ਰੋਜ਼ ਦੇ ਕੰਮਾਂ ਦੌਰਾਨ ਪਾਣੀ ਪ੍ਰਦੂਸ਼ਿਤ ਹੁੰਦਾ ਰਹਿੰਦਾ ਹੈ ਜਾਂ ਅਜਾਈਂ ਜਾਂਦਾ ਹੈ। ਤੁਸੀਂ ਇਸ ਨੂੰ ਘੱਟ ਕਰਨ ਲਈ ਕੀ ਕਰੋਗੇ ?
ਉੱਤਰ :

  • ਦੰਦਾਂ ਤੇ ਬੁਰਸ਼ ਕਰਨ ਸਮੇਂ ਪਾਣੀ ਚਲਦਾ ਨਾ ਛੱਡ ਕੇ।
  • ਸਬਜ਼ੀਆਂ ਧੋ ਕੇ ਬਚੇ ਪਾਣੀ ਨੂੰ ਬੂਟਿਆਂ ਵਿੱਚ ਪਾ ਕੇ।
  • ਕੱਪੜੇ ਧੋ ਕੇ ਪਾਣੀ ਨਾਲ ਪੋਚਾ ਲਗਾਓ।
  • ਕਾਰਾਂ ਆਦਿ ਨੂੰ ਗਿੱਲੇ ਕੱਪੜੇ ਨਾਲ ਸਾਫ਼ ਕਰਕੇ। ਖੁੱਲ੍ਹੇ ਪਾਣੀ ਨਾਲ ਨਾ ਧੋਇਆ ਜਾਵੇ।
  • ਵਰਖਾ ਦੇ ਪਾਣੀ ਨੂੰ ਇਕੱਠਾ ਕਰਕੇ ਸਿੰਚਾਈ ਲਈ, ਸਫ਼ਾਈ ਲਈ ਵਰਤਿਆ ਜਾ ਸਕਦਾ ਹੈ।

PSEB 5th Class EVS Solutions Chapter 22 ਕੁਦਰਤੀ ਸੋਤ

ਪੇਜ-162

ਪ੍ਰਸ਼ਨ 13.
ਆਮ ਜੀਵਨ ਵਿੱਚ ਮਿੱਟੀ ਦੀ ਵਰਤੋਂ ਕਿੱਥੇ-ਕਿੱਥੇ ਕੀਤੀ ਜਾਂਦੀ ਹੈ ?
ਉੱਤਰ :
ਖੇਤ ਵਿਚ, ਬਰਤਨ ਬਣਾਉਣ ਲਈ, ਇੱਟਾਂ ਬਣਾਉਣ ਵਿਚ ਅਤੇ ਘਰ ਬਣਾਉਣ ਵਿੱਚ ਆਦਿ।

ਪ੍ਰਸ਼ਨ 14.
ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕੁਝ ਸੁਝਾਅ ਲਿਖੋ।
ਉੱਤਰ :

  • ਰਸਾਇਣਿਕ ਖਾਦਾਂ ਦੀ ਵਰਤੋਂ ਲੋੜ ਤੋਂ ਵੱਧ ਨਾ ਕੀਤੀ ਜਾਵੇ।
  • ਪਾਲੀਥੀਨ, ਪਲਾਸਟਿਕ, ਥਰਮੋਕੋਲ ਵਰਗੇ ਵਿਅਰਥ ਪਦਾਰਥਾਂ ਨੂੰ ਮਿੱਟੀ ਵਿਚ ਨਾ ਸੁੱਟੋ ਅਤੇ ਇਹਨਾਂ ਦੀ ਵਰਤੋਂ ਹੀ ਨਾ ਕਰੋ।
  • ਕੀਟਨਾਸ਼ਕਾਂ ਦੀ ਵਰਤੋਂ ਘੱਟ ਕਰਕੇ।
  • ਨਦੀਨਨਾਸ਼ਕਾਂ ਦੀ ਵਰਤੋਂ ਘਟਾ ਕੇ।
  • ਖੁੱਲ੍ਹੀ ਮਿੱਟੀ ਨੂੰ ਰੁੜ੍ਹਨ ਤੋਂ ਬਚਾ ਕੇ।

ਪੇਜ – 163

ਕਿਰਿਆ 3.
ਵਾਹਨ ਚਾਲਕ ਕੋਲ ਪ੍ਰਦੂਸ਼ਣ ਸੰਬੰਧੀ ਕਿਸ ਸਰਟੀਫਿਕੇਟ ਦਾ ਹੋਣਾ ਕਾਨੂੰਨੀ ਤੌਰ ‘ਤੇ ਜ਼ਰੂਰੀ ਹੈ। ਇਸ ਸੰਬੰਧੀ ਜਾਣਕਾਰੀ ਇਕੱਠੀ ਕਰਕੇ ਆਪਣੀ ਕਾਪੀ ਵਿੱਚ ਨੋਟ ਕਰੋ।
PSEB 5th Class EVS Solutions Chapter 22 ਕੁਦਰਤੀ ਸੋਤ 3
ਉੱਤਰ :
ਖੁਦ ਕਰੋ।

PSEB 5th Class EVS Solutions Chapter 22 ਕੁਦਰਤੀ ਸੋਤ

ਕਿਰਿਆ 4.
ਆਪਣੇ ਮਾਤਾ ਜੀ ਦੀ ਮਦਦ ਨਾਲ ਪਤਾ ਕਰਕੇ ਲਿਖੋ ਕਿ ਉਹ ਘਰ ਵਿੱਚ ਕਿਸ ਬਾਲਣ ਦੀ ਵਰਤੋਂ ਕਰਦੇ ਹਨ ? ਕੀ ਇਹ ਬਾਲਣ ਨਵਿਆਉਣਯੋਗ ਹੈ ਜਾਂ ਨਾ-ਨਵਿਆਉਣਯੋਗ ? ਇਹ ਵੀ ਲਿਖੋ ਕਿ ਉਹ ਬਾਲਣ ਦੀ ਬੱਚਤ ਕਰਨ ਲਈ ਕੀ ਕੁੱਝ ਕਰਦੇ ਹਨ ?
PSEB 5th Class EVS Solutions Chapter 22 ਕੁਦਰਤੀ ਸੋਤ 4
ਉੱਤਰ :
PSEB 5th Class EVS Solutions Chapter 22 ਕੁਦਰਤੀ ਸੋਤ 5

ਪ੍ਰਸ਼ਨ 15.
ਹੇਠਾਂ ਕੁੱਝ ਨਾ-ਨਵਿਆਉਣਯੋਗ ਸ੍ਰੋਤ ਦਿੱਤੇ ਗਏ ਹਨ, ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਉਪਯੋਗ ਲਿਖੋ।
ਉੱਤਰ :

ਪੇਜ-164

ਪ੍ਰਸ਼ਨ 16.
ਤੁਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਹਵਾ ਦੀ ਵਰਤੋਂ ਕਿੱਥੇ-ਕਿੱਥੇ ਕਰਦੇ ਹੋ ?
ਉੱਤਰ :
ਸਾਹ ਲੈਣ, ਅੱਗ ਬਾਲਣ, ਪਤੰਗ ਉਡਾਉਣ, ਤੂੜੀ ਵਿਚੋਂ ਦਾਣੇ ਵੱਖ ਕਰਨ ਲਈ।

ਪ੍ਰਸ਼ਨ 17.
ਜਦੋਂ ਸਕੂਟਰ, ਕਾਰਾਂ, ਬੱਸਾਂ ਅਤੇ ਟਰੱਕ ‘ ਆਦਿ ਵਾਹਨਾਂ ਵਿੱਚ ਈਂਧਨ (ਬਾਲਣ ਬਲਦਾ ਹੈ ਤਾਂ ਉਹ ਹਵਾ ਵਿੱਚੋਂ ਕਿਹੜੀ ਗੈਸ ਦੀ ਵਰਤੋਂ ਕਰਦੇ ਹਨ ਅਤੇ ਕਿਹੜੀ ਗੈਸ ਹਵਾ ਵਿੱਚ ਛੱਡਦੇ ਹਨ ?
ਉੱਤਰ :
ਆਕਸੀਜਨ ਗੈਸ ਦੀ ਵਰਤੋਂ ਕਰਕੇ ਬਾਲਣ ਬਲਦਾ ਹੈ ਅਤੇ ਹਵਾ ਵਿੱਚ ਕਾਰਬਨਡਾਈਆਕਸਾਈਡ ਗੈਸ ਛੱਡਦੇ ਹਨ।

PSEB 5th Class EVS Solutions Chapter 22 ਕੁਦਰਤੀ ਸੋਤ

ਪੇਜ-165

ਪ੍ਰਸ਼ਨ 18.
ਹਵਾ ਪ੍ਰਦੂਸ਼ਣ ਦੇ ਕਾਰਨ ਲਿਖੋ।
ਉੱਤਰ :
ਹਵਾ ਪ੍ਰਦੂਸ਼ਣ ਦੇ ਅੱਗੇ ਲਿਖੇ ਕਾਰਨ ਹੋ ਸਕਦੇ ਹਨ

  • ਫ਼ਸਲ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ।
  • ਕੂੜੇ-ਕਰਕਟ ਨੂੰ ਇਕੱਠਾ ਕਰਕੇ ਜਲਾ ਦੇਣਾ।
  • ਕੂੜੇ-ਕਰਕਟ ਨੂੰ ਇੱਧਰ-ਉੱਧਰ ਖੁੱਲ੍ਹੇ ਵਿੱਚ ਸੁੱਟਣਾ, ਸਿਗਰੇਟ ਦਾ ਧੂੰਆਂ ਆਦਿ।
  • ਕਾਰਖ਼ਾਨਿਆਂ, ਵਾਹਨਾਂ ਆਦਿ ਤੋਂ ਪੈਦਾ ਹੋਏ ਧੂੰਏਂ ਅਤੇ ਪ੍ਰਦੂਸ਼ਕ ਗੈਸਾਂ ਕਾਰਨ।
  • ਜੰਗਲਾਂ ਦੀ ਅੱਗ।
  • ਦੀਵਾਲੀ ਅਤੇ ਹੋਰ ਮੌਕਿਆਂ ਤੇ ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣਾ।

ਪ੍ਰਸ਼ਨ 19.
ਤੁਸੀਂ ਹਵਾ ਨੂੰ ਗੰਦਾ ਪ੍ਰਦੂਸ਼ਿਤ) ਹੋਣ ਤੋਂ ਬਚਾਉਣ ਲਈ ਕੀ ਕਰੋਗੇ ?
ਉੱਤਰ :

  • ਕਾਰਾਂ ਦੀ ਵਰਤੋਂ ਘੱਟ ਕਰਾਂਗੇ।
  • ਲਾਲ ਬੱਤੀ ਹੋਣ ਤੇ ਵਾਹਨ ਨੂੰ ਬੰਦ ਕਰ ਦੇਵਾਂਗੇ।
  • ਫ਼ਸਲ ਦੀ ਕਟਾਈ ਤੋਂ ਬਾਅਦ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ।
  • ਪਟਾਖੇ, ਆਤਿਸ਼ਬਾਜੀ ਨਹੀਂ ਚਲਾਵਾਂਗੇ।

PSEB 5th Class EVS Guide ਕੁਦਰਤੀ ਸੋਤ Important Questions and Answers

1. ਬਹੁ-ਵਿਕਲਪੀ ਚੋਣ (ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (✓) ਲਗਾਓ)

(i) ਪਾਣੀ ਦੀ ਵਰਤੋਂ
(ਉ) ਪਾਣੀ ਦੇ ਜਹਾਜ਼ ਚਲਾਉਣ ਵਿਚ
(ਆ) ਫੈਕਟਰੀਆਂ ਵਿਚ
(ਇ) ਸਿੰਚਾਈ ਲਈ
(ਸ) ਸਾਰੇ।
ਉੱਤਰ :
(ਸ) ਸਾਰੇ।

(ii) ਨਾ-ਨਵਿਆਉਣਯੋਗ ਕੁਦਰਤੀ ਸੋਮੇ ਹਨ
(ੳ) ਕੋਲਾ
(ਅ) L.P.G.
(ਇ) ਪੈਟਰੋਲ
(ਸ) ਸਾਰੇ
ਉੱਤਰ :
(ਸ) ਸਾਰੇ

PSEB 5th Class EVS Solutions Chapter 22 ਕੁਦਰਤੀ ਸੋਤ

(iii) ਹੇਠ ਲਿਖਿਆਂ ਵਿੱਚੋਂ ਕਿਹੜਾ ਨਵਿਆਉਣਯੋਗ ਕੁਦਰਤੀ ਸੋਤ ਹੈ ?
(ਉ) ਕੋਲਾ
(ਅ) ਹਵਾ
(ਇ) ਪੈਟਰੋਲ
(ਸ) ਰਸੋਈ ਗੈਸ।
ਉੱਤਰ :
(ਅ) ਹਵਾ

2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ)

ਪ੍ਰਸ਼ਨ 1.
ਕੁਦਰਤੀ ਵਰਤਾਰੇ ਨਾਲ ਮਿੱਟੀ ਕਿਵੇਂ ਨਸ਼ਟ ਹੋ ਜਾਂਦੀ ਹੈ ?
ਉੱਤਰ :
ਹੜ੍ਹਾਂ ਕਾਰਨ ਤੇ ਹਨੇਰੀ ਕਾਰਨ ਉਪਜਾਊ ਮਿੱਟੀ ਨਸ਼ਟ ਹੋ ਜਾਂਦੀ ਹੈ।

ਪ੍ਰਸ਼ਨ 2.
ਹਵਾ ਦਾ ਇੱਕ ਪ੍ਰਯੋਗ ਦੱਸੋ।
ਉੱਤਰ :
ਪੌਣ ਚੱਕੀ ਦੀ ਵਰਤੋਂ ਕਰਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ।

3. ਖ਼ਾਲੀ ਥਾਂਵਾਂ ਭਰੋ

(i) ਜੰਗਲ ਮਹੱਤਵਪੂਰਨ …………………………….. ਸੋਮੇ ਹਨ।
(ii) ਪ੍ਰਕਾਸ਼ ਸੰਸ਼ਲੇਸ਼ਣ ਸਮੇਂ ਪੌਦੇ …………………………….. ਗੈਸ ਲੈਂਦੇ ਹਨ ਤੇ …………………………….. ਗੈਸ ਛੱਡਦੇ ਹਨ।
(iii) ਬਾਲਣ ਜਲਣ ਲਈ। …………………………….. ਗੈਸ ਦੀ ਲੋੜ ਹੁੰਦੀ ਹੈ।
(iv) …………………………….. ਨਾ-ਨਵਿਆਉਣਯੋਗ ਕੁਦਰਤੀ ਸੋਮਾ ਹੈ
ਉੱਤਰ :
(i) ਕੁਦਰਤੀ,
(ii) ਕਾਰਬਨ-ਡਾਈ ਆਕਸਾਈਡ, ਆਕਸੀਜਨ,
(iii) ਆਕਸੀਜਨ,
(iv) ਕੋਲਾ।

PSEB 5th Class EVS Solutions Chapter 22 ਕੁਦਰਤੀ ਸੋਤ

4. ਸਹੀ/ਗਲਤ

(i) ਵਿਸ਼ਵ ਵਾਤਾਵਰਨ ਦਿਵਸ 5 ਜੂਨ ਨੂੰ ਮਨਾਇਆ ਜਾਂਦਾ ਹੈ।
(ii) ਰੁੱਖਾਂ ਵਿਚੋਂ ਪਾਣੀ ਦਾ ਵਾਸ਼ਪੀਕਰਨ ਹੁੰਦਾ ਰਹਿੰਦਾ ਹੈ।
(iii) ਮਿੱਟੀ ਇੱਕ ਕੁਦਰਤੀ ਸੋਮਾ ਹੈ।
ਉੱਤਰ :
(i) ਸਹੀ,
(ii) ਸਹੀ,
(iii) ਸਹੀ।

5. ਮਿਲਾਨ ਕਰੋ :

(i) ਵਿਸ਼ਵ ਧਰਤੀ ਦਿਵਸ – (ਉ) ਜੁਲਾਈ ਦਾ ਪਹਿਲਾ ਹਫ਼ਤਾ
(ii) ਵਣ ਮਹਾਂਉਤਸਵ – (ਅ) ਨਾ-ਨਵਿਆਉਣਯੋਗ ਸੋਮਾ
(iii) ਕੋਲਾ – (ਈ) 22 ਅਪ੍ਰੈਲ
(iv) ਹਵਾ (ਸ) ਨਵਿਆਉਣਯੋਗ ਸੋਮਾ।
ਉੱਤਰ :
(i) (ਬ),
(ii) (ੳ),
(iii) (ਅ),
(iv) (ਸ)।

6. ਦਿਮਾਗੀ ਕਸਰਤ (ਮਾਈਂਡ ਮੈਪਿੰਗ)

PSEB 5th Class EVS Solutions Chapter 22 ਕੁਦਰਤੀ ਸੋਤ 6
ਉੱਤਰ :
PSEB 5th Class EVS Solutions Chapter 22 ਕੁਦਰਤੀ ਸੋਤ 7

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੰਗਲਾਂ ਦੇ ਸਾਨੂੰ ਕੀ ਲਾਭ ਹਨ ?
ਉੱਤਰ :
ਜੰਗਲ ਇੱਕ ਬਹੁਤ ਹੀ ਮਹੱਤਵਪੂਰਨ ਕੁਦਰਤੀ ਸੋਮਾ ਹਨ। ਇਹ ਕੁਦਰਤੀ ਸੰਤੁਲਨ ਲਈ ਬਹੁਤ ਜ਼ਰੂਰੀ ਹਨ। ਇਹ ਬਹੁਤ ਵੱਡੀ ਮਾਤਰਾ ਵਿੱਚ ਆਕਸੀਜਨ ਛੱਡਦੇ ਹਨ ਅਤੇ ਕਾਰਬਨ ਡਾਈਆਕਸਾਈਡ ਸੋਖਦੇ ਹਨ। ਇਸ ਤਰ੍ਹਾਂ ਵਾਯੂਮੰਡਲ ਵਿੱਚ ਗੈਸਾਂ ਦਾ ਅਨੁਪਾਤ ਬਣਿਆ ਰਹਿੰਦਾ ਹੈ। ਜੰਗਲ ਵਾਸ਼ਪੀਕਰਨ ਕਿਰਿਆ ਰਾਹੀਂ ਹਵਾ ਵਿੱਚ ਪਾਣੀ ਦੇ ਵਾਸ਼ਪ ਛੱਡਦੇ ਰਹਿੰਦੇ ਹਨ ਜੋ ਵਾਯੂਮੰਡਲ ਵਿੱਚ ਤਾਪਮਾਨ ਨੂੰ ਕਾਬੂ ਰੱਖਣ ਵਿੱਚ ਸਹਾਇਕ ਹੁੰਦੇ ਹਨ। ਜੰਗਲ ਵਰਖਾ ਹੋਣ ਵਿਚ ਸਹਾਈ ਹੁੰਦੇ ਹਨ ਅਤੇ ਧੁਨੀ ਪ੍ਰਦੂਸ਼ਣ ਨੂੰ ਵੀ ਘਟ ਕਰਦੇ ਹਨ।

PSEB 5th Class EVS Solutions Chapter 22 ਕੁਦਰਤੀ ਸੋਤ

ਪ੍ਰਸ਼ਨ 2.
ਦੀਵਾਲੀ ਸਮੇਂ ਪਟਾਕੇ ਚਲਾਉਣ ਦੇ ਮਾੜੇ ਪ੍ਰਭਾਵਾਂ ‘ਤੇ ਚਰਚਾ ਕਰੋ।
ਉੱਤਰ :

  • ਪਟਾਕੇ ਚਲਾਉਣ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ।
  • ਧੁਨੀ ਪ੍ਰਦੂਸ਼ਣ ਹੁੰਦਾ ਹੈ।
  • ਕਈ ਵਾਰ ਬੱਚੇ ਦਾ ਹੱਥ ਜਲ ਜਾਂਦਾ ਹੈ।
  • ਮਾਤਾ-ਪਿਤਾ ਦੇ ਮਿਹਨਤ ਨਾਲ ਕਮਾਏ ਪੈਸਿਆਂ ਦਾ ਪਟਾਕਿਆਂ ਦੇ ਰੂਪ ਵਿਚ ਨੁਕਸਾਨ ਹੁੰਦਾ ਹੈ।

PSEB 5th Class EVS Solutions Chapter 21 ਝਲਕ ਬੀਤੇ ਸਮੇਂ ਦੀ

Punjab State Board PSEB 5th Class EVS Book Solutions Chapter 21 ਝਲਕ ਬੀਤੇ ਸਮੇਂ ਦੀ Textbook Exercise Questions and Answers.

PSEB Solutions for Class 5 EVS Chapter 21 ਝਲਕ ਬੀਤੇ ਸਮੇਂ ਦੀ

EVS Guide for Class 5 PSEB ਝਲਕ ਬੀਤੇ ਸਮੇਂ ਦੀ Textbook Questions and Answers

PSEB 5th Class EVS Solutions Chapter 21 ਝਲਕ ਬੀਤੇ ਸਮੇਂ ਦੀ 1
ਚਿੱਤਰ – ਫ਼ਰੀਦਕੋਟ ਦਾ ਵਿਕਟੋਰੀਆ ਮੈਮੋਰੀਅਲ ਘੰਟਾ ਘਰ

PSEB 5th Class EVS Solutions Chapter 21 ਝਲਕ ਬੀਤੇ ਸਮੇਂ ਦੀ

ਪ੍ਰਸ਼ਨ 1.
(ੳ) ਇਸ ਇਮਾਰਤ ਬਾਰੇ ਜੋ ਗੱਲਾਂ ਸਾਨੂੰ ਪਤਾ ਲਗਦੀਆਂ ਹਨ, ਆਓ, ਉਨ੍ਹਾਂ ਨੂੰ ਹੇਠਾਂ ਦਿੱਤੇ ਸਥਾਨਾਂ ਵਿੱਚ ਲਿਖੋ।
(ੳ) ਇਮਾਰੂਤ ਦਾ ਨਾਮ ……………………………….
(ਅ) ਇਹ ਇਮਾਰਤ ਕਿੱਥੇ ਸਥਿਤ ਹੈ ……………………………….
(ਇ) ਇਹ ਇਮਾਰਤ ਕਦੋਂ ਬਣੀ ……………………………….
(ਸ) ਇਹ ਇਮਾਰਤ ਦੀ ਉੱਚਾਈ ਕਿੰਨੀ ਹੈ ……………………………….
(ਹ) ਇਸਨੂੰ ਕਿਸ ਨੇ ਬਣਵਾਇਆ ……………………………….
ਉੱਤਰ :
(ੳ) ਵਿਕਟੋਰੀਆ ਮੈਮੋਰੀਅਲ ਘੰਟਾ ਘਰ।
(ਅ) ਫਰੀਦਕੋਟ, 1902, ਵਿਚ,
(ਸ) 115 ਫੁੱਟ,
(ਹ) ਰਾਜਾ ਬਲਬੀਰ ਸਿੰਘ ਨੇ।

ਇਸ ਵਿੱਚ ਲਗੀਆਂ ਘੜੀਆਂ ਹਰ ਘੰਟੇ ਖੜਕਦੀਆਂ ਹਨ। ਇਹ ਇੱਕ ਇਤਿਹਾਸਿਕ ਇਮਾਰਤ ਹੈ। ਇਸ ਤੋਂ ਉਸ ਸਮੇਂ ਦੀ ਨਿਰਮਾਣ ਕਲਾ ਬਾਰੇ ਵੀ ਪਤਾ ਲਗਦਾ ਹੈ।

ਪੇਜ਼ – 44

ਪ੍ਰਸ਼ਨ 1.
(ਅ) ਕਿਲ੍ਹਾ ਮੁਬਾਰਕ ਬਠਿੰਡਾ ਬਾਰੇ ਜਾਣਕਾਰੀ ਲਿਖੋ।
(ੳ) ਇਮਾਰਤ ਦਾ ਨਾਮ ……………………………….
(ਅ) ਇਹ ਇਮਾਰਤ ਕਿੱਥੇ ਸਥਿਤ ਹੈ ……………………………….
(ਇ) ਇਸ ਇਮਾਰਤ ਦਾ ਨਿਰਮਾਣ ਕਿਸਨੇ ਕਰਵਾਇਆ ……………………………….
(ਸ) ਰਾਜਾ ਜੈਪਾਲ ਤੋਂ ਬਾਅਦ ਇਹ ਕਿਸ ਦੇ ਕਬਜ਼ੇ ਵਿੱਚ ਰਿਹਾ ……………………………….
(ਹ) ਰਜ਼ੀਆ ਸੁਲਤਾਨ ਨੇ ਕਿੰਨਾ ਸਮਾਂ ਰਾਜ ਕੀਤਾ ……………………………….
ਉੱਤਰ :
(ੳ) ਕਿਲਾ ਮੁਬਾਰਕ (ਕਿਲ੍ਹਾ ਗੋਬਿੰਦਗੜ੍ਹ
(ਅ) ਬਠਿੰਡਾ
(ਇ) ਬਿਨੈਪਾਲ ਦੇ ਵੰਸ਼ ਵਿੱਚ ਰਾਜਾ ਦੇਵ ਨੇ,
(ਸ) ਮਹਿਮੂਦ ਗਜ਼ਨਵੀ,
(ਹ) ਲਗਭਗ 4 ਸਾਲ

PSEB 5th Class EVS Solutions Chapter 21 ਝਲਕ ਬੀਤੇ ਸਮੇਂ ਦੀ

ਪ੍ਰਸ਼ਨ 1.
(ਈ) ਕਿਲ੍ਹਾ ਮੁਬਾਰਕ ਬਾਰੇ ਤੁਸੀਂ ਜੋ ਕੁੱਝ ਜਾਣਦੇ ਹੋ, ਉਸ ਬਾਰੇ ਸੰਖੇਪ ਵਿੱਚ ਦੱਸੋ।
ਉੱਤਰ :
ਕਿਲ੍ਹਾ ਮੁਬਾਰਕ ਬਠਿੰਡਾ ਵਿੱਚ ਸਥਿਤ ਹੈ। ਇਸਦਾ ਨਿਰਮਾਣ ਬਿਨੈਪਾਲ ਦੇ ਵੰਸ਼ ਵਿੱਚ ਰਾਜਾ ਦੇਵ ਨੇ ਕਰਵਾਇਆ ਸੀ। ਰਾਜਾ ਜੈਪਾਲ ਤੋਂ ਬਾਅਦ ਇਸ ਤੇ ਮਹਿਮੂਦ ਗਜ਼ਨਵੀ ਦਾ ਕਬਜ਼ਾ ਹੋ ਗਿਆ। ਦਿੱਲੀ ਦੀ ਰਾਣੀ ਰਜ਼ੀਆ ਸੁਲਤਾਨ ਨੂੰ ਇਸ ਕਿਲ੍ਹੇ ਵਿਚ ਕੈਦ ਕੀਤਾ ਗਿਆ ਸੀ। 1754 ਵਿੱਚ ਇਸ ਕਿਲ੍ਹੇ ਨੂੰ ਫੁਲਕੀਆ ਮੁਖੀ ਆਲਾ ਸਿੰਘ ਨੇ ਜਿੱਤ ਲਿਆ। ਇਸ ਦੇ 32 ਛੋਟੇ ਅਤੇ 4 ਵੱਡੇ ਬੁਰਜ ਹੈ। ਇਸ ਦਾ ਮੁੱਖ ਦਰਵਾਜਾ ਉੱਤਰ ਵਲ ਹੈ।

PSEB 5th Class EVS Solutions Chapter 21 ਝਲਕ ਬੀਤੇ ਸਮੇਂ ਦੀ 2
ਚਿੱਤਰ 1. ਡਾਟਾਂ ਵਾਲੀ ਇਮਾਰਤ
PSEB 5th Class EVS Solutions Chapter 21 ਝਲਕ ਬੀਤੇ ਸਮੇਂ ਦੀ 3
ਚਿੱਤਰ 2. ਡਾਟ ਅੰਦਰ ਡਾਟਾਂ

PSEB 5th Class EVS Solutions Chapter 21 ਝਲਕ ਬੀਤੇ ਸਮੇਂ ਦੀ

ਕਿਰਿਆ 1.
ਕੀ ਤੁਸੀਂ ਕਿਸੇ ਇਮਾਰਤ ਵਿੱਚ ਉੱਪਰ ਦਿੱਤੇ ਡਾਟਾਂ ਦੇ ਨਮੂਨਿਆਂ ਵਿੱਚੋਂ ਕੋਈ ਨਮੂਨਾ ਵੇਖਿਆ ਹੈ ? ਜੇ ਵੇਖਿਆ ਹੈ ਤਾਂ ਯਾਦ ਕਰਕੇ ਲਿਖੋ ਕਿੱਥੇ ਵੇਖਿਆ ਹੈ ? ਉਸ ਇਮਾਰਤ ਦੀ ਕੋਈ ਹੋਰ ਖ਼ਾਸ ਗੱਲ ਤੁਹਾਨੂੰ ਯਾਦ ਹੋਵੇ ਉਹ ਵੀ ਲਿਖ ਸਕਦੇ ਹੋ ?
ਉੱਤਰ :
ਖ਼ੁਦ ਲਿਖੋ।

ਪੇਜ – 147

ਪ੍ਰਸ਼ਨ 2.
ਅੱਜ – ਕੱਲ੍ਹ ਸੜਕੀ ਦੂਰੀ ਦੱਸਣ ਲਈ ਕਿਹੜਾ ਤਰੀਕਾ ਵਰਤਿਆ ਜਾਂਦਾ ਹੈ ?
ਉੱਤਰ :
ਸੜਕਾਂ ਦੇ ਕਿਨਾਰਿਆਂ ਤੇ ਮੀਲ ਪੱਥਰ ( ਲੱਗੇ ਹੁੰਦੇ ਹਨ। ਕਈ ਥਾਂਵਾਂ ਤੇ ਵੱਡੇ – ਵੱਡੇ ਬੋਰਡਾਂ ਤੇ ਦੂਰੀਆਂ ਦੀ ਜਾਣਕਾਰੀ ਲਿਖੀ ਹੁੰਦੀ ਹੈ।

ਪੇਜ – 148

ਪ੍ਰਸ਼ਨ 3.
ਆਪਣੇ ਅਧਿਆਪਕ ਜਾਂ ਘਰ ਦੇ ਕਿਸੇ ਵੱਡੇ ਮੈਂਬਰ ਤੋਂ ਪਤਾ ਕਰੋ ਅਤੇ ਲਿਖੋ ਕਿ ਸਰਾਵਾਂ ਬਣਵਾਉਣ ਦਾ ਕੀ ਉਦੇਸ਼ ਸੀ ?
ਉੱਤਰ :
ਪਹਿਲੇ ਜ਼ਮਾਨੇ ਵਿੱਚ ਆਵਾਜਾਈ ਦੇ ਸਾਧਨ ਘੱਟ ਸਨ ਤੇ ਰਾਹਗੀਰਾਂ ਨੂੰ ਰਸਤੇ ਵਿੱਚ ਰਾਤ ਹੋ ਜਾਂਦੀ ਸੀ। ਰਾਤ ਕੱਟਣ ਲਈ ਸਰਾਵਾਂ ਦਾ ਨਿਰਮਾਣ ਕੀਤਾ ਗਿਆ ਸੀ।

ਪੇਜ – 149

ਪ੍ਰਸ਼ਨ 4.
ਪੰਜਾਬ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਹਨ ? ਅਧਿਆਪਕ ਦੀ ਮਦਦ ਨਾਲ ਨਕਸ਼ੇ ਵਿੱਚ ਉਨ੍ਹਾਂ ਦੇ ਨਾਂ ਭਰੋ।
ਉੱਤਰ :
PSEB 5th Class EVS Solutions Chapter 21 ਝਲਕ ਬੀਤੇ ਸਮੇਂ ਦੀ 5

PSEB 5th Class EVS Solutions Chapter 21 ਝਲਕ ਬੀਤੇ ਸਮੇਂ ਦੀ

ਪ੍ਰਸ਼ਨ 5.
ਪੰਜ ਇਤਿਹਾਸਕ ਇਮਾਰਤਾਂ ਦੇ ਨਾਂ ਲਿਖੋ। ਇਹ ਇਮਾਰਤਾਂ ਜਿਸ ਜ਼ਿਲ੍ਹੇ ਵਿੱਚ ਸਥਿਤ ਹਨ ਨਕਸ਼ੇ ਵਿੱਚ ਉਨ੍ਹਾਂ ਜ਼ਿਲ੍ਹਿਆਂ ਵਿੱਚ ਰੰਗ ਭਰ ਕੇ ਇਤਿਹਾਸਕ ਇਮਾਰਤ ਦਾ ਨਾਂ ਲਿਖੋ। ਇਸ ਕਾਰਜ ਲਈ ਅਧਿਆਪਕ ਦੀ ਮਦਦ ਲਈ ਜਾਵੇ।
ਉੱਤਰ :
ਸਰਾਏ ਅਕਬਰ (ਸ੍ਰੀ ਅੰਮ੍ਰਿਤਸਰ ਸਾਹਿਬ), ਤਖ਼ਤੇ ਅਕਬਰੀ (ਗੁਰਦਾਸਪੁਰ), ਸਰਾਏ ਨੂਰ ਮਹਿਲ (ਜਲੰਧਰ), ਕਿਲ੍ਹਾ ਮੁਬਾਰਕ (ਬਠਿੰਡਾ), ‘ਕੋਸ ਮਿਨਾਰ (ਲੁਧਿਆਣਾ)।

ਪ੍ਰਸ਼ਨ 6.
ਸਹੀ ਮਿਲਾਨ ਕਰੋ :
1. ਨੂਰ ਮਹਿਲ ਦੀ ਸਰਾਂ (ੳ) ਸੰਘੋਲ
2. ਤਖ਼ਤੇ ਅਕਬਰੀ। (ਅ) ਅਮਾਨਤ ਖਾਂ
3. ਆਮ ਖਾਸ ਬਾਗ਼ (ਬ) ਨੂਰ ਮਹਿਲ
4. ਬੋਧੀ ਸਤੂਪ (ਸ) ਕਲਾਨੌਰ
5. ਸਰਾਏ ਅਕਬਰ (ਹ) ਸਰਹੰਦ ॥
ਉੱਤਰ :
1. (ਇ),
2. (ਸ),
3. (ਹ),
4. (ਉ),
5. (ਅ)।

ਪ੍ਰਸ਼ਨ 7.
ਦਿਮਾਗੀ ਕਸਰਤ :
PSEB 5th Class EVS Solutions Chapter 21 ਝਲਕ ਬੀਤੇ ਸਮੇਂ ਦੀ 6
ਉੱਤਰ :
PSEB 5th Class EVS Solutions Chapter 21 ਝਲਕ ਬੀਤੇ ਸਮੇਂ ਦੀ 7

ਪ੍ਰਸ਼ਨ 8.
ਪੰਜਾਬ ਸਰਕਾਰ ਦਾ ਕਿਹੜਾ ਮਹਿਕਮਾ ਇਤਿਹਾਸਕ ਇਮਾਰਤਾਂ ਦੀ ਸਾਂਭ – ਸੰਭਾਲ ਕਰਦਾ ਹੈ ?
ਉੱਤਰ :
ਪੁਰਾਤੱਤਵ ਵਿਭਾਗ।

PSEB 5th Class EVS Solutions Chapter 21 ਝਲਕ ਬੀਤੇ ਸਮੇਂ ਦੀ

ਪ੍ਰਸ਼ਨ 9.
ਕਿਸੇ ਵਿਰਾਸਤੀ ਇਮਾਰਤ ਤੋਂ ਸਾਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ ?
ਉੱਤਰ :
ਸਾਨੂੰ ਉਸ ਸਮੇਂ ਦੀ ਨਿਰਮਾਣ ਕਲਾ, ਇਮਾਰਤ ਬਣਾਉਣ ਵਿਚ ਵਰਤੋਂ ਕੀਤਾ ਸਾਮਾਨ, ਇਸ ਨੂੰ ਕਦੋਂ ਅਤੇ ਕਿਸ ਨੇ ਬਣਾਇਆ ਆਦਿ ਜਾਣਕਾਰੀ ਮਿਲਦੀ ਹੈ

ਪ੍ਰਸ਼ਨ 10.
ਰਜ਼ੀਆ ਦਿੱਲੀ ਦੇ ਕਿਸ ਬਾਦਸ਼ਾਹ ਦੀ ਧੀ ਸੀ ?
ਉੱਤਰ :
ਇਲਤੁਤਮਿਸ਼।

ਪ੍ਰਸ਼ਨ 11.
ਰਜ਼ੀਆ ਅਤੇ ਉਸ ਦੇ ਪਤੀ ਦਾ ਕਤਲ ਕਿੱਥੇ ਅਤੇ ਕਿਉਂ ਕੀਤਾ ਗਿਆ ?
ਉੱਤਰ :
ਰਜ਼ੀਆ ਅਤੇ ਉਸ ਦੇ ਪਤੀ ਦਾ ਰਜ਼ੀਆ ਦੇ ਭਰਾ ਮੁਇਜ਼ਦੀਨ ਬਹਿਰਾਮ ਸ਼ਾਹ ਨੇ ਕੈਥਲ ਨੇੜੇ ਕਤਲ ਕਰ ਦਿੱਤਾ। ਅਜਿਹਾ ਰਾਜ ਪ੍ਰਾਪਤੀ ਲਈ ਹੋਇਆ।

PSEB 5th Class EVS Guide ਝਲਕ ਬੀਤੇ ਸਮੇਂ ਦੀ Important Questions and Answers

1. ਬਹੁ – ਵਿਕਲਪੀ ਚੋਣ (ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (✓) ਲਗਾਓ)

(i) ਦੌਲਤੇ ਖ਼ਾਸ ਨੂੰ ਨੇ ਬਣਾਇਆ।
(ਉ) ਜਹਾਂਗੀਰ
(ਅ) ਸ਼ਾਹਜਹਾਂ
(ਈ) ਅਲਤੂਨੀਆ
(ਸ) ਰਜੀਆ ਸੁਲਤਾਨ
ਉੱਤਰ :
(ਅ) ਸ਼ਾਹਜਹਾਂ

PSEB 5th Class EVS Solutions Chapter 21 ਝਲਕ ਬੀਤੇ ਸਮੇਂ ਦੀ

(ii) ਨੂਰਮਹਿਲ .. ਦੇ ਨੇੜੇ ਸ਼ਹਿਰ ਹੈ।
(ਉ) ਲੁਧਿਆਣਾ
(ਅ) ਜਲੰਧਰ
(ਏ) ਅੰਮ੍ਰਿਤਸਰ
(ਸ) ਸੰਗਰੂਰ
ਉੱਤਰ :
(ਅ) ਜਲੰਧਰ

2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਮਾਮ ਅਤੇ ਸਰੋਦਖਾਨਾ ਕਿਸਨੇ ਬਣਾਇਆ ?
ਉੱਤਰ :
ਜਹਾਂਗੀਰ।

ਪ੍ਰਸ਼ਨ 2.
ਕੋਸ ਮਿਨਾਰ ਕੀ ਹੈ ?
ਉੱਤਰ :
ਮੁਗ਼ਲ ਰਾਜਿਆਂ ਨੇ ਕੋਸ ਮਿਨਾਰ ਬਣਵਾਏ ਸਨ। ਇਹ ਰਸਤਿਆਂ ਤੇ ਹਰੇਕ ਮੀਲ ਬਾਅਦ ਬਣਵਾਏ ਗਏ ਸਨ। ਇਸ ਨਾਲ ਦੂਰੀਆਂ ਦਾ ਪਤਾ ਲਗਦਾ ਰਹਿੰਦਾ ਸੀ।

ਪ੍ਰਸ਼ਨ 3.
ਨੂਰਮਹਿਲ ਦੀ ਸਰ੍ਹਾਂ ਕਿਸਨੇ ਬਣਾਉਣ ਦਾ ਹੁਕਮ ਦਿੱਤਾ ?
ਉੱਤਰ :
ਇਸ ਨੂੰ ਮਲਕਾ ਨੂਰਜਹਾਂ ਦੇ ਹੁਕਮ ਨਾਲ ਬਣਵਾਇਆ ਗਿਆ। ਉਹ ਜਹਾਂਗੀਰ ਦੀ ਬੇਗਮ ਸੀ।

3. ਖ਼ਾਲੀ ਥਾਂਵਾਂ ਭਰੋ

(i) ਨਾਨਕਸ਼ਾਹੀ ਇੱਟਾਂ ਨੂੰ ਇੱਟਾਂ ਵੀ ਕਹਿੰਦੇ ਹਨ।
(ii) ਨੂੰ ਕਿਲ੍ਹਾ ਮੁਬਾਰਕ ਵਿਚ ਕੈਦ ਕੀਤਾ ਗਿਆ ਸੀ।
(iii) ਨੇ ਆਮ ਖਾਸ ਬਾਗ ਬਣਾਉਣਾ ਸ਼ੁਰੂ ਕੀਤਾ।
(iv) ਨੂਰਮਹਿਲ ਦੇ ਨੇੜੇ ਇੱਕ ਕਸਬਾ ਹੈ।
(v) ਮੁਗ਼ਲ ਰਾਜਿਆਂ ਨੇ ਤੇ ਕੋਸ ਮੀਨਾਰ ਬਣਵਾਏ।
ਉੱਤਰ :
(i) ਲਾਹੌਰੀ,
(i) ਰਜ਼ੀਆ ਸੁਲਤਾਨ,
(iii) ਬਾਬਰ,
(iv) ਜਲੰਧਰ,
(v) ਹਰੇਕ ਮੀਲ।

PSEB 5th Class EVS Solutions Chapter 21 ਝਲਕ ਬੀਤੇ ਸਮੇਂ ਦੀ

4. ਸਹੀ/ਗਲਤ

(i) ਕਿਲ੍ਹਾ ਮੁਬਾਰਕ ਲੁਧਿਆਣਾ ਵਿੱਚ ਹੈ।
(ii) ਨੂਰਮਹਿਲ ਅੰਮ੍ਰਿਤਸਰ ਵਿਚ ਹੈ।
(iii) ਪੁਰਾਤੱਤਵ ਵਿਭਾਗ ਇਤਿਹਾਸਿਕ ਇਮਾਰਤਾਂ ਦੀ ਦੇਖਭਾਲ ਕਰਦਾ ਹੈ।
ਉੱਤਰ :
(i) ਗ਼ਲਤ,
(ii) ਗ਼ਲਤ,
(iii) ਸਹੀ

5. ਮਿਲਾਨ ਕਰੋ

(i) ਕਿਲਾ ਮੁਬਾਰਕ – (ਉ) ਲਾਹੌਰੀ ਇੱਟਾਂ
(ii) ਨਾਨਕਸ਼ਾਹੀ ਇੱਟਾਂ – (ਅ) ਜਹਾਂਗੀਰ .
(iii) ਸ਼ੀਸ਼ ਮਹਿਲ – (ਬ) ਮਲਕਾ ਨੂਰਜਹਾਂ
(iv) ਨੂਰਮਹਿਲ ਦੀ ਸਰਾਂ – (ਸ) ਬਠਿੰਡਾ
ਉੱਤਰ :
(i) (ਸ),
(ii) (ੳ),
(iii) (ਆ),
(iv) (ਈ)

6. ਦਿਮਾਗੀ ਕਸਰਤ (ਮਾਈਂਡ ਮੈਪਿੰਗ)

PSEB 5th Class EVS Solutions Chapter 21 ਝਲਕ ਬੀਤੇ ਸਮੇਂ ਦੀ 8
ਉੱਤਰ :
PSEB 5th Class EVS Solutions Chapter 21 ਝਲਕ ਬੀਤੇ ਸਮੇਂ ਦੀ 9
(* ਜੰਮੂ – ਕਸ਼ਮੀਰ ਹੁਣ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਿਆ ਹੈ।)

PSEB 5th Class EVS Solutions Chapter 21 ਝਲਕ ਬੀਤੇ ਸਮੇਂ ਦੀ

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੋਈ ਪੰਜ ਵਿਰਾਸਤੀ ਸਥਾਨਾਂ ਦੇ ਨਾਂ ਅਤੇ ਕਿਸ ਜ਼ਿਲੇ ਵਿਚ ਹਨ, ਲਿਖੋ।
ਉੱਤਰ :

  • ਕੱਚਾ ਕਿਲ੍ਹਾ – ਫਾਜ਼ਿਲਕਾ
  • ਥੇਹ ਗੱਟੀ – ਜਲੰਧਰ
  • ਬੋਧੀ ਸਤੂਪ – ਫ਼ਤਿਹਗੜ੍ਹ ਸਾਹਿਬ
  • ਕੋਸ ਮੀਨਾਰ – ਲੁਧਿਆਣਾ
  • ਸਰਾਏ ਅਕਬਰ – ਸ੍ਰੀ ਅੰਮ੍ਰਿਤਸਰ ਸਾਹਿਬ
  • ਕਿਲ੍ਹਾ ਮੁਬਾਰਕ – ਬਠਿੰਡਾ

ਪ੍ਰਸ਼ਨ 2.
ਪੰਜਾਬ ਦੇ ਨਕਸ਼ੇ ਵਿੱਚ ਕੋਈ ਚਾਰ ਜ਼ਿਲ੍ਹਿਆਂ ਦੇ ਨਾਮ ਭਰੋ :
ਜਾਂ
ਇਤਹਾਸਿਕ ਇਮਾਰਤਾਂ ਬਾਰੇ ਹੇਠ ਲਿਖੇ ਚਾਰ ਜਿਲ੍ਹੇ ਪੰਜਾਬ ਦੇ ਨਕਸ਼ੇ ਵਿੱਚ ਭਰੋ।
(ੳ) ਸ੍ਰੀ ਅੰਮ੍ਰਿਤਸਰ ਸਾਹਿਬ
(ਅ) ਬਠਿੰਡਾ
(ਈ) ਫਤਿਹਗੜ੍ਹ ਸਾਹਿਬ
(ਸ) ਜਲੰਧਰ
PSEB 5th Class EVS Solutions Chapter 21 ਝਲਕ ਬੀਤੇ ਸਮੇਂ ਦੀ 4
ਉੱਤਰ :
PSEB 5th Class EVS Solutions Chapter 21 ਝਲਕ ਬੀਤੇ ਸਮੇਂ ਦੀ 10

PSEB 5th Class EVS Solutions Chapter 15 ਆਵਾਸ ਵਿਭਿੰਨਤਾ

Punjab State Board PSEB 5th Class EVS Book Solutions Chapter 15 ਆਵਾਸ ਵਿਭਿੰਨਤਾ Textbook Exercise Questions and Answers.

PSEB Solutions for Class 5 EVS Chapter 15 ਆਵਾਸ ਵਿਭਿੰਨਤਾ

EVS Guide for Class 5 PSEB ਆਵਾਸ ਵਿਭਿੰਨਤਾ Textbook Questions and Answers

ਪੇਜ – 99

ਪ੍ਰਸ਼ਨ 1.
ਢਲਾਣਦਾਰ ਛੱਤਾਂ ਵਾਲੇ ਘਰ ਕਿੱਥੇ ਵੇਖੇ ਜਾ ਸਕਦੇ ਹਨ?
ਉੱਤਰ :
ਅਜਿਹੇ ਘਰ ਪਹਾੜੀ ਖੇਤਰਾਂ ਵਿਚ ਜਾਂ ਉਹਨਾਂ ਖੇਤਰਾਂ ਵਿਚ ਬਣਾਏ ਜਾਂਦੇ ਹਨ ਜਿਨ੍ਹਾਂ ਖੇਤਰਾਂ ਵਿਚ ਵਰਖਾ ਅਤੇ ਬਰਫ਼ਬਾਰੀ ਬਹੁਤ ਹੁੰਦੀ ਹੈ। ਇਹ ਘਰ ਸ਼ਿਮਲਾ ਅਤੇ ਮਨੀਲਾ ਵਰਗੇ ਖੇਤਰਾਂ ਵਿਚ ਹੁੰਦੇ ਹਨ।

ਪ੍ਰਸ਼ਨ 2.
ਇਗਲੂ ਕਿਹੜੇ ਖੇਤਰਾਂ ਵਿੱਚ ਬਣਾਏ ਜਾਂਦੇ ਹਨ?
ਉੱਤਰ :
ਇਹ ਅਜਿਹੇ ਖੇਤਰਾਂ ਵਿਚ ਬਣਾਏ ਜਾਂਦੇ ਹਨ ਜਿੱਥੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ। ਇਹ ਧਰਤੀ ਦੇ ਧਰੁਵੀ ਖੇਤਰਾਂ ਵਿਚ ਬਣਾਏ ਜਾਂਦੇ ਹਨ।

PSEB 5th Class EVS Solutions Chapter 15 ਆਵਾਸ ਵਿਭਿੰਨਤਾ

ਪੇਜ – 100

ਪ੍ਰਸ਼ਨ 3.
ਪਾਣੀ ਉੱਪਰ ਤੈਰਦੇ ਘਰਾਂ ਨੂੰ ਕੀ ਆਖਦੇ ਹਨ?
ਉੱਤਰ :
ਅਜਿਹੇ ਘਰਾਂ ਨੂੰ ਬੋਟ ਹਾਊਸ ਕਹਿੰਦੇ ਹਨ।

ਪ੍ਰਸ਼ਨ 4.
ਤੰਬੂ ਦੀ ਵਰਤੋਂ ਕਿਹੜੇ ਲੋਕਾਂ ਦੁਆਰਾ ਕੀਤੀ ਜਾਂਦੀ ਹੈ?
ਉੱਤਰ :
ਫ਼ੌਜੀ, ਪਹਾੜਾਂ ਤੇ ਚੜ੍ਹਨ ਵਾਲੇ ਅਤੇ ਕਿਸੇ ਕੈਂਪ ਵਿੱਚ ਭਾਗ ਲੈਣ ਵਾਲੇ ਜਾਂ ਸਰਕਸ ਵਾਲੇ ਲੋਕ ਤੰਬੂ ਦੀ ਵਰਤੋਂ ਕਰਦੇ ਹਨ।

ਕਿਰਿਆ 1.
ਬੱਚਿਓ !ਆਪੋ – ਆਪਣੇ ਘਰੋਂ ਆਪਣੀ ਡਰਾਇੰਗ ਬੁੱਕ ਜਾਂ ਡਰਾਇੰਗ ਸ਼ੀਟ ਉੱਤੇ ਆਪਣੇ ਘਰ ਦੀ ਨੇਮ ਪਲੇਟ ਨਾਮ ਤਖ਼ਤੀ ਬਣਾ ਕੇ ਲਿਆਓ ਅਤੇ ਜੋ ਮਕਾਨ ਦੀ ਕਿਸਮ ਵੀ ਦੱਸੋ !
ਉੱਤਰ :
ਖ਼ੁਦ ਕਰੋ !

ਪੇਜ – 101

ਕਿਰਿਆ 2.
ਆਪੋ – ਆਪਣੇ ਘਰ ਨੂੰ ਵੇਖ ਕੇ ਆਪਣੀ ਕਾਪੀ ‘ਤੇ ਇਸ ਵਿੱਚ ਵਰਤੀ ਸਮੱਗਰੀ ਦੀ ਸੂਚੀ ਬਣਾ ਕੇ ਲਿਆਓ।
ਉੱਤਰ :
ਖ਼ੁਦ ਕਰੋ।

ਪੇਜ – 102

ਪ੍ਰਸ਼ਨ 1.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :
(ਢਲਾਣਦਾਰ, ਚੁਗਾਠਾਂ, ਨੇਮ – ਪਲੇਟਾਂ, ਅਸਥਾਈ, ਰੁੱਖਾਂ
(ਉ) ਘਰਾਂ ਨੂੰ ਲੱਭਣ ਲਈ …………………………………… ਲਗਾਈਆਂ ਜਾਂਦੀਆਂ ਹਨ।
(ਅ) ਪਹਾੜਾਂ ਵਿੱਚ …………………………………… ਛੱਤਾਂ ਵਾਲੇ ਘਰ ਬਣਾਏ ਜਾਂਦੇ ਹਨ।
(ਇ )ਤੰਬੂ …………………………………… ਘਰ ਹੁੰਦੇ ਹਨ।
(ਸ) ਟਰੀ – ਹਾਊਸ …………………………………… ਉੱਪਰ ਬਣਾਏ ਜਾਂਦੇ ਹਨ।
(ਹ) ਅੱਜ – ਕਲ …………………………………… ਲੱਕੜ ਦੀ ਥਾਂ ਲੋਹੇ ਦੀਆਂ ਬਣਨ ਲੱਗੀਆਂ ਹਨ।
ਉੱਤਰ :
(ਉ) ਨੇਮ – ਪਲੇਟਾਂ,
(ਅ) ਢਲਾਣਦਾਰ,
(ਇ) ਅਸਥਾਈ,
(ਸ) ਰੁੱਖਾਂ,
(ਹ) ਚੁਗਾਠਾਂ।

PSEB 5th Class EVS Solutions Chapter 15 ਆਵਾਸ ਵਿਭਿੰਨਤਾ

ਪ੍ਰਸ਼ਨ 2.
ਹੇਠ ਲਿਖੇ ਸਹੀ ਕਥਨ ਤੇ (✓) ਅਤੇ ਗਲਤ ਕਥਨ ਤੇ (✗) ਦਾ ਨਿਸ਼ਾਨ ਲਗਾਓ :
(ਉ) ਪੱਕੇ ਘਰ ਮਿੱਟੀ ਅਤੇ ਗਾਰੇ ਦੇ ਬਣਦੇ ਹਨ।
(ਅ ਕਾਰਵਾਂ ਚਲਦੇ – ਫਿਰਦੇ ਘਰ ਹੁੰਦੇ ਹਨ।
(ਇ) ਗਲੂ ਬਰਫ਼ ਦੇ ਘਰ ਹੁੰਦੇ ਹਨ।
(ਸ) ਰੇਗਿਸਤਾਨ ਵਿੱਚ ਪੱਕੇ ਘਰ ਬਣਾਏ ਜਾਂਦੇ ਹਨ।
(ਹ) ਟਰੀ – ਹਾਊਸ ਪਾਣੀ ਵਿੱਚ ਬਣਾਏ ਜਾਂਦੇ ਹਨ।
ਉੱਤਰ :
(ੳ)
(ਅ)
(ਇ)
(ਸ)
(ਹ)

ਪ੍ਰਸ਼ਨ 3.
ਸਹੀ ਮਿਲਾਨ ਕਰੋ :
1. ਧਰੁਵੀ ਖੇਤਰ – (ਉ) ਬਹੁਮੰਜ਼ਲੀ ਇਮਾਰਤਾਂ
2. ਝੀਲਾਂ – (ਅ) ਘਾਹ – ਫੂਸ ਦੀਆਂ ਛੱਤਾਂ
3. ਮਹਾਂਨਗਰ – (ਇ) ਗਲੂ
4. ਰੇਗਿਸਤਾਨ – (ਸ) ਬਾਂਸ ਦੇ ਘਰ
5. ਆਸਾਮ, – (ਹ) ਬੋਟ ਹਾਊਸ
ਉੱਤਰ :
1. (ਇ),
2. (ਹ),
3. (ਉ),
4. (ਅ),
5. (ਸ)।

PSEB 5th Class EVS Solutions Chapter 15 ਆਵਾਸ ਵਿਭਿੰਨਤਾ

ਪ੍ਰਸ਼ਨ 4.
ਠੀਕ ਉੱਤਰ ਸਾਹਮਣੇ ਸਹੀ (V) ਦਾ ਨਿਸ਼ਾਨ ਲਗਾਓ :
(ਉ) ਬਹੁਮੰਜ਼ਲੀ ਇਮਾਰਤਾਂ ਵਿੱਚ ਬਣੇ ਘਰਾਂ ਨੂੰ ਕੀ ਆਖਦੇ ਹਨ?
ਕਾਰਵਾਂ
ਫ਼ਲੈਟ
ਪਲਾਟ
ਉੱਤਰ :
ਫ਼ਲੈਟ।

(ਅ) ਤੰਬੂ ਦੀ ਵਰਤੋਂ ਹੇਠ ਲਿਖਿਆਂ ਵਿੱਚੋਂ ਕੌਣ ਕਰਦਾ ਹੈ?
ਫ਼ੌਜੀ
ਡਾਕਟਰ
ਐਸਕੀਮੋ
ਉੱਤਰ :
ਫ਼ੌਜੀ।

(ੲ)’ ਬੋਟ ਹਾਊਸ ਆਮ ਤੌਰ ‘ਤੇ ਕਿੱਥੇ ਵੇਖੇ ਜਾ ਸਕਦੇ ਹਨ?
ਰਾਜਸਥਾਨ
ਚੰਡੀਗੜ੍ਹ
ਸ੍ਰੀਨਗਰ
ਉੱਤਰ :
ਸ੍ਰੀਨਗਰ।

(ਸ) ਐਸਕੀਮੋ ਕਿਸ ਤਰ੍ਹਾਂ ਦੇ ਘਰ ਵਿੱਚ ਰਹਿੰਦੇ ਹਨ?
ਇਗਲੂ
ਕਾਰਵਾਂ
ਟਰੀ ਹਾਊਸ
ਉੱਤਰ :
ਇਗਲੁ

PSEB 5th Class EVS Solutions Chapter 15 ਆਵਾਸ ਵਿਭਿੰਨਤਾ

(ਹ) ਹੇਠ ਲਿਖਿਆਂ ਵਿੱਚ ਘਰ ਬਣਾਉਣ ਲਈ ਵਰਤੀ ਜਾਣ ਵਾਲੀ ਆਧੁਨਿਕ ਸਮੱਗਰੀ ਕਿਹੜੀ ਹੈ?
ਲੱਕੜ
ਪੱਥਰ
ਐਲੂਮੀਨੀਅਮ
ਉੱਤਰ :
ਐਲੂਮੀਨੀਅਮ।

ਪ੍ਰਸ਼ਨ 5.
ਕੱਚੇ ਘਰ ਬਣਾਉਣ ਲਈ ਕਿਹੜੀ ਸਮੱਗਰੀ ਦੀ ਲੋੜ ਪੈਂਦੀ ਹੈ?
ਉੱਤਰ :
ਮਿੱਟੀ, ਗੋਬਰ, ਗਾਰਾ, ਲੱਕੜ ਪਰਾਲੀ ਆਦਿ।

ਪ੍ਰਸ਼ਨ 6.
ਪੱਕੇ ਘਰ ਬਣਾਉਣ ਲਈ ਕਿਹੜੀ ਸਮੱਗਰੀ ਦੀ ਲੋੜ ਪੈਂਦੀ ਹੈ?
ਉੱਤਰ :
ਰੇਤਾ, ਬਜਰੀ, ਸੀਮਿੰਟ, ਇੱਟਾਂ, ਲੱਕੜ, ਲੋਹਾ, ਐਲੂਮੀਨੀਅਮ ਆਦਿ। ਪੇਜ – 104 – 105

ਪ੍ਰਸ਼ਨ 7.
ਮਹਾਂਨਗਰਾਂ ਵਿੱਚ ਲੋਕ ਆਮ ਤੌਰ ‘ਤੇ ਕਿਹੋ ਜਿਹੇ ਘਰਾਂ ਵਿੱਚ ਰਹਿੰਦੇ ਹਨ?
ਉੱਤਰ :
ਮਹਾਂਨਗਰਾਂ ਵਿੱਚ ਲੋਕ ਬਹੁ – ਮੰਜ਼ਲੀ ਇਮਾਰਤਾਂ ਵਿੱਚ ਬਣੇ ਘਰਾਂ ਵਿੱਚ ਰਹਿੰਦੇ ਹਨ। ਇਹਨਾਂ ਨੂੰ ਫ਼ਲੈਟ ਕਿਹਾ ਜਾਂਦਾ ਹੈ।

ਪ੍ਰਸ਼ਨ 8.
ਬਰਫ਼ ਦੇ ਘਰਾਂ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ :
ਇਗਲੂ।

ਪ੍ਰਸ਼ਨ 9.
ਟਰੀ ਹਾਊਸ ਕਿੱਥੇ ਬਣਾਏ ਜਾਂਦੇ ਹਨ?
ਉੱਤਰ :
ਜੰਗਲੀ ਇਲਾਕਿਆਂ ਵਿਚ ਰੁੱਖਾਂ ਉੱਪਰ।

PSEB 5th Class EVS Solutions Chapter 15 ਆਵਾਸ ਵਿਭਿੰਨਤਾ

ਪ੍ਰਸ਼ਨ 10.
ਆਵਾਸ ਵਿਭਿੰਨਤਾ ਦੇ ਕਿਹੜੇ – ਕਿਹੜੇ ਆਧਾਰ ਹਨ?
ਉੱਤਰ :
ਆਵਾਸ ਵਿਭਿੰਨਤਾ ਦੇ ਹੇਠ ਲਿਖੇ ਆਧਾਰ ਹਨ – ਆਰਥਿਕ ਸਥਿਤੀ, ਜਲਵਾਯੂ, ਭੌਤਿਕ ਸਥਿਤੀ, ਸਮੱਗਰੀ ਦੀ ਉਪਲੱਬਧਤਾ।

ਪ੍ਰਸ਼ਨ 11.
ਆਸਾਮ ਪ੍ਰਾਂਤ ਵਿੱਚ ਲੋਕ ਬਾਂਸ ਦੇ ਘਰ ਕਿਉਂ ਬਣਾਉਂਦੇ ਹਨ?
ਉੱਤਰ :
ਆਸਾਮ ਵਿੱਚ ਬਾਂਸ ਬਹੁਤ ਮਾਤਰਾ ਵਿੱਚ ਮਿਲ ਜਾਂਦੇ ਹਨ ਅਤੇ ਇੱਥੇ ਵਰਖਾ ਵੀ ਵੱਧ ਹੁੰਦੀ ਹੈ ਤੇ ਹੜ੍ਹ ਵੀ ਕਾਫ਼ੀ ਆਉਂਦੇ ਹਨ। ਇਸ ਲਈ ਆਸਾਮ ਵਿੱਚ ਬਾਂਸ ਦੇ ਘਰ ਬਣਾਏ ਜਾਂਦੇ ਹਨ।

ਪ੍ਰਸ਼ਨ 12.
ਘਰ ਬਣਾਉਣ ਲਈ ਵਰਤੀ ਜਾਣ ਵਾਲੀ ਆਧੁਨਿਕ ਸਮੱਗਰੀ ਬਾਰੇ ਲਿਖੋ।
ਉੱਤਰ :
ਪਲਾਸਟਿਕ, ਐਲੂਮੀਨੀਅਮ, ਕੱਚ, ਫਾਈਬਰ।

PSEB 5th Class EVS Guide ਆਵਾਸ ਵਿਭਿੰਨਤਾ Important Questions and Answers

1. ਬਹੁ – ਵਿਕਲਪੀ ਚੋਣ ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (✓) ਲਗਾਓ)
(i) ਠੀਕ ਕਥਨ ਹੈ –
(ਉ) ਬਹੁ – ਮੰਜ਼ਲੀ ਇਮਾਰਤ ਵਿਚ ਘੱਟ ਲੋਕ ਰਹਿੰਦੇ ਹਨ।
(ਅ) ਬੋਟ ਹਾਊਸ, ਪੰਜਾਬ ਵਿਚ ਹੁੰਦੇ ਹਨ ਪਹਾੜੀ
(ਇ) ਲਾਕੇ ਵਿੱਚ ਘਰ ਦੀਆਂ ਛੱਤਾਂ ਢਲਾਣਦਾਰ ਹੁੰਦੀਆਂ ਹਨ।
(ਸ) ਸਾਰੇ ਠੀਕ !
ਉੱਤਰ :
(ਇ) ਲਾਕੇ ਵਿੱਚ ਘਰ ਦੀਆਂ ਛੱਤਾਂ ਢਲਾਣਦਾਰ ਹੁੰਦੀਆਂ ਹਨ।

PSEB 5th Class EVS Solutions Chapter 15 ਆਵਾਸ ਵਿਭਿੰਨਤਾ

(ii) ……. ਸਥਾਈ ਘਰ ਨਹੀਂ ਹੈ
(ਉ) ਪੱਕਾ ਘਰ
(ਅ) ਫਲੈਟ
(ਇ) ਟੈਂਟ
(ਸ) ਕੋਈ ਨਹੀਂ
ਉੱਤਰ :
(ਇ) ਟੈਂਟ

2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਐਸਕੀਮੋ ਲੋਕ ਕਿਸ ਜਾਨਵਰ ਦੀ ਚਮੜੀ ਦੀ ਵਰਤੋਂ ਬੈਠਣ ਲਈ ਕਰਦੇ ਹਨ?
ਉੱਤਰ :
ਉਹ ਰੈੱਡੀਅਰ ਦੀ ਚਮੜੀ ਦੀ ਵਰਤੋਂ ਕਰਦੇ ਹਨ।

ਪ੍ਰਸ਼ਨ 2.
ਬਰਫ਼ ਦਾ ਪਿਘਲਾਓ ਦਰਜਾ ਕਿੰਨਾ ਹੈ?
ਉੱਤਰ :
ਇਹ 0°C ਹੈ।

ਪ੍ਰਸ਼ਨ 3.
ਬੋਟ ਹਾਉਸ ਵਿਚ ਕੌਣ ਰਹਿੰਦਾ ਹੈ?
ਉੱਤਰ :
ਟੂਰਿਸਟ ਲੋਕ ਬੋਟ ਹਾਊਸ ਵਿਚ ਰਹਿੰਦੇ ਹਨ।

ਪ੍ਰਸ਼ਨ 4.
ਨੈੱਟ ਬਣਾਉਣ ਲਈ ਕਿਹੜੇ ਪਦਾਰਥ ਦੀ ਵਰਤੋਂ ਹੁੰਦੀ ਹੈ?
ਉੱਤਰ :
ਟੈਂਟ ਮਜ਼ਬੂਤ ਕੈਨਵਸ ਦੇ ਕੱਪੜੇ ਦੇ ਬਣਦੇ ਹਨ।

PSEB 5th Class EVS Solutions Chapter 15 ਆਵਾਸ ਵਿਭਿੰਨਤਾ

ਪ੍ਰਸ਼ਨ 5.
ਸੜਕਾਂ ਦੇ ਕਿਨਾਰੇ ਬਣੇ ਤਰਪਾਲਾਂ, ਲੱਕੜਾਂ ਅਤੇ ਘਾਹ – ਫੂਸ ਦੇ ਘਰਾਂ ਨੂੰ ਕੀ ਕਹਿੰਦੇ ਹਨ?
ਉੱਤਰ :
ਅਜਿਹੇ ਘਰਾਂ ਨੂੰ ਸੌਂਪੜੀਆਂ ਕਹਿੰਦੇ ਹਨ।

3. ਖ਼ਾਲੀ ਥਾਂਵਾਂ ਭਰੋ :

(i) ਪੱਕੇ ਘਰ ਦੀ ਛੱਤ ਤੇ ………… ਹੁੰਦਾ ਹੈ।
(ii) ਕੱਚੇ ਘਰ ਦੀ ਛੱਤ ………… ਦੀ ਬਣੀ ਹੁੰਦੀ ਹੈ।
(iii) ਜਿਹੜੇ ਲੋਕ ………… ਵਿਚ ਰਹਿੰਦੇ ਹਨ ਉਨ੍ਹਾਂ ਨੂੰ ਐਸਕੀਮੋ ਕਹਿੰਦੇ ਹਨ।
(iv) ………… ਉਹ ਪਦਾਰਥ ਹਨ ਜਿਨ੍ਹਾਂ ਵਿਚੋਂ ਗਰਮੀ ਲੰਘ ਨਹੀਂ ਸਕਦੀ।
(v) ………… ਖੇਤਰਾਂ ਵਿਚ ਛੱਤਾਂ ਸਲੇਟ ਪੱਥਰ ਦੀਆਂ ਹੁੰਦੀਆਂ ਹਨ।
ਉੱਤਰ :
(i) ਲੈਂਟਰ,
(ii) ਬਾਂਸਾਂ,
(iii) ਇਗਲੂ,
(iv) ਕੁਚਾਲਕ,
(v) ਪਰਬਤੀ।

4. ਸਹੀ/ਗਲਤ :

(i) ਬੋਟ ਹਾਊਸ, ਕੇਰਲਾ ਦੀਆਂ ਝੀਲਾਂ ਵਿਚ ਹੁੰਦੇ ਹਨ।
(ii) ਬਹੁ – ਮੰਜ਼ਲੀ ਇਮਾਰਤਾਂ ਵਿੱਚ ਬਹੁਤ ਸਾਰੇ ਪਰਿਵਾਰ ਰਹਿ ਸਕਦੇ ਹਨ
(iii) ਘਾਹ – ਫੂਸ ਅਤੇ ਪਰਾਲੀ ਤੋਂ ਝੌਪੜੀਆਂ ਬਣੀਆਂ ਹਨ।
(iv) ਐਸਕੀਮੋ ਰੈੱਡੀਅਰ ਦੀ ਚਮੜੀ ਦੀ ਵਰਤੋਂ ਜ਼ਮੀਨ ਤੇ ਬੈਠਣ ਲਈ ਕਰਦੇ ਹਨ।
ਉੱਤਰ :
(i) ਸਹੀ,
(ii) ਸਹੀ,
(iii) ਸਹੀ,
(iv) ਸਹੀ।

PSEB 5th Class EVS Solutions Chapter 15 ਆਵਾਸ ਵਿਭਿੰਨਤਾ

5. ਮਿਲਾਨ ਕਰੋ :

(i) ਕੱਚਾ ਘਰ – (ਉ) ਪਹਾੜੀ ਇਲਾਕਾ
(ii) ਫਲੈਟ – (ਅ) ਬਰਫ਼ ਦਾ ਘਰ
(iii) ਇਗਲੂ – (ਏ) ਝੀਲਾਂ ਵਿਚ
(iv) ਢਲਾਣਦਾਰ ਛੱਤਾਂ – (ਸ) ਸ਼ਹਿਰ
(v) ਬੋਟ ਹਾਊਸ – (ਹ) ਰਾਜਸਥਾਨ
ਉੱਤਰ :
(i) (ਹ)
(ii) (ਸ)
(iii) (ਅ)
(iv) (ੳ)
(v) (ਏ)

6. ਦਿਮਾਗੀ ਕਸਰਤ (ਮਾਈਂਡ ਮੈਪਿੰਗ) –

PSEB 5th Class EVS Solutions Chapter 15 ਆਵਾਸ ਵਿਭਿੰਨਤਾ 1
ਉੱਤਰ :
PSEB 5th Class EVS Solutions Chapter 15 ਆਵਾਸ ਵਿਭਿੰਨਤਾ 2

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰਾਜਸਥਾਨ ਵਿਚ ਕੱਚੇ ਘਰ ਕਿਉਂ ਹੁੰਦੇ ਹਨ?
ਉੱਤਰ :
ਕੱਚੇ ਘਰ, ਪੱਕੇ ਘਰਾਂ ਨਾਲੋਂ ਠੰਡੇ ਹੁੰਦੇ ਹਨ। ਰਾਜਸਥਾਨ ਵਿਚ ਵਰਖਾ ਵੀ ਘੱਟ ਹੁੰਦੀ ਹੈ ਇਸ ਲਈ ਹੜਾਂ ਜਾਂ ਵਰਖਾ ਕਾਰਨ ਘਰਾਂ ਦੇ ਡਿੱਗ ਜਾਣ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਇਸ ਲਈ ਰਾਜਸਥਾਨ ਵਿੱਚ ਕੱਚੇ ਘਰ ਹੁੰਦੇ ਹਨ।

PSEB 5th Class EVS Solutions Chapter 15 ਆਵਾਸ ਵਿਭਿੰਨਤਾ

ਪ੍ਰਸ਼ਨ 2.
ਤਸਵੀਰਾਂ ਪਹਿਚਾਣੋ ਅਤੇ ਨਾਮ ਲਿਖੋ।
PSEB 5th Class EVS Solutions Chapter 15 ਆਵਾਸ ਵਿਭਿੰਨਤਾ 3
ਉੱਤਰ :

  1. ਟਰੀ ਹਾਉਸ,
  2. ਕਾਰਵਾਂ,
  3. ਟੈਂਟ ਹਾਊਸ,
  4. ਬੋਟ ਹਾਊਸ।

PSEB 5th Class EVS Solutions Chapter 14 ਕੀਟ ਆਹਾਰੀ ਪੌਦੇ

Punjab State Board PSEB 5th Class EVS Book Solutions Chapter 14 ਕੀਟ ਆਹਾਰੀ ਪੌਦੇ Textbook Exercise Questions and Answers.

PSEB Solutions for Class 5 EVS Chapter 14 ਕੀਟ ਆਹਾਰੀ ਪੌਦੇ

EVS Guide for Class 5 PSEB ਕੀਟ ਆਹਾਰੀ ਪੌਦੇ Textbook Questions and Answers

ਪੇਜ – 90

ਕਿਰਿਆ 1.
ਆਪਣੇ ਅਧਿਆਪਕ ਜਾਂ ਵੱਡਿਆਂ ਕੋਲੋਂ ਕਿਸਾਨ ਦੁਆਰਾ ਬੱਕਰੀ, ਘਾਹ ਅਤੇ ਚੀਤੇ ਨੂੰ ਨਦੀ ਪਾਰ ਕਰਵਾਉਣ ਵਾਲੀ ਕਹਾਣੀ ਸੁਣੋ
ਉੱਤਰ :
ਖ਼ੁਦ ਕਰੋ।

PSEB 5th Class EVS Solutions Chapter 14 ਕੀਟ ਆਹਾਰੀ ਪੌਦੇ

ਪੇਜ – 91

ਪ੍ਰਸ਼ਨ 1.
ਭੋਜਨ ਲੜੀ ਕੀ ਹੁੰਦੀ ਹੈ?
ਉੱਤਰ :
ਕੁਦਰਤ ਵਿਚ ਇੱਕ ਜੀਵ ਦੂਸਰੇ ਨੂੰ ਖਾਂਦਾ ਹੈ ਤੇ ਇਸ ਜੀਵ ਨੂੰ ਕੋਈ ਹੋਰ ਜੀਵ ਖਾਂਦਾ ਹੈ ਤੇ ਇਸ ਨੂੰ ਕੋਈ ਹੋਰ, ਇਸ ਤਰ੍ਹਾਂ ਭੋਜਨ ਲੜੀ ਬਣਦੀ ਹੈ।

ਕਿਰਿਆ 2.
ਆਪਣੇ ਆਲੇ – ਦੁਆਲੇ ਮਿਲਦੇ ਜੀਵਾਂ ਨੂੰ ਧਿਆਨ ਨਾਲ ਦੇਖੋ , ਅਤੇ ਉਨ੍ਹਾਂ ਦੇ ਇੱਕ ਦੂਜੇ ਨੂੰ ਖਾਣ ਅਤੇ ਖਾਧੇ ਜਾਣ ਦੇ ਸੰਬੰਧਾਂ ਅਨੁਸਾਰ ਇੱਕ ਭੋਜਨ ਲੜੀ ਬਣਾਓ।
ਉੱਤਰ :

  • ਅਨਾਜ → ਟਿੱਡਾ → ਚੂਹਾ → ਉੱਲੂ
  • ਘਾਹ → ਖਰਗੋਸ਼ → ਭੇੜੀਆ → ਸ਼ੇਰ
  • ਘਾਹ – ਕੀੜੇ → ਡੱਡੂ → ਸੱਪ → ਬਾਜ਼

ਖ਼ੁਦ ਕਰੋ। ਭੋਜਨ ਲੜੀ ਵਿਚ ਸ਼ਾਮਿਲ ਜੀਵਾਂ ਦੇ ਚਿੱਤਰ ਚਿਪਕਾਓ।

ਕਿਰਿਆ 3.
ਜੇਕਰ ਕਿਸੇ ਭੋਜਨ ਲੜੀ ਵਿਚਲਾ ਕੋਈ ਜੀਵ ਅਲੋਪ ਹੋ ਜਾਵੇ ਤਾਂ ਸੋਚੋ ਭੋਜਨ ਲੜੀ ਵਿਚਲੇ ਬਾਕੀ ਜੀਵਾਂ ਨਾਲ ਕੀ ਵਾਪਰੇਗਾ? ਇਸ ਸੰਬੰਧੀ ਜਮਾਤ ਵਿਚ ਚਰਚਾ ਕਰੋ ਅਤੇ ਹੇਠਾਂ ਲਿਖੋ।
ਉੱਤਰ :
ਖੁਦ ਚਰਚਾ ਕਰੋ। ਇੱਕ ਉਦਾਹਰਨ ਹੇਠਾਂ ਦਿੱਤੀ ਹੈ ਇਸ ਨੂੰ ਸਮਝਣ ਲਈ ਇੱਕ ਭੋਜਨ ਲੜੀ ਜਿਸ ਵਿੱਚ ਘਾਹ, ਕੀੜੇ, ਡੱਡੂ, ਸੱਪ ਅਤੇ ਬਾਜ਼ ਹੋਣ, ਲਓ। ਮੰਨ ਲਓ ਕਿਸੇ ਕਾਰਨ ਸਾਰੇ ਸੱਪ ਖ਼ਤਮ ਹੋ ਜਾਣ ਤਾਂ ਬਾਜ਼ ਕੀ ਖਾਣਗੇ। ਇਸ ਤਰ੍ਹਾਂ ਹੌਲੀ – ਹੌਲੀ ਸਾਰੇ ਬਾਜ਼ ਮਰ ਜਾਣਗੇ। ਡੱਡੂਆਂ ਨੂੰ ਖਾਣ ਵਾਲਾ ਕੋਈ ਜੀਵ ਨਹੀਂ ਹੋਵੇਗਾ। ਇਸ ਲਈ ਡੱਡੂਆਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧਾ ਹੋ ਜਾਵੇਗਾ। ਉਹ ਬਹੁਤ ਤੇਜ਼ੀ ਨਾਲ ਸਾਰੇ ਕੀੜਿਆਂ ਨੂੰ ਖਾ ਜਾਣਗੇ, ਤੇ ਡੱਡੂਆਂ ਲਈ ਹੁਣ ਕੁੱਝ ਨਹੀਂ ਬਚੇਗਾ ਤੇ ਸਾਰੇ ਡੱਡੂ ਵੀ ਮਰ ਜਾਣਗੇ।

ਕਿਰਿਆ 4.
ਵਿਦਿਆਰਥੀਆਂ ਨੂੰ ਵੱਖ – ਵੱਖ ਜੀਵਾਂ ਦੇ ਨਾਂ ਲਿਖ ਕੇ ਕਾਰਡ ਵੰਡ ਦੇਵੋ। ਇਸ ਤੋਂ ਬਾਅਦ ਕੌਣ ਕਿਸ ਨੂੰ ਖਾਂਦਾ ਹੈ, ਉਸਨੂੰ ਧਾਗੇ ਦੀ ਮਦਦ ਨਾਲ ਜੋੜੋ। ਇਸ ਤਰ੍ਹਾਂ ਨਾਲ ਇੱਕ ਭੋਜਨ ਜਾਲ ਬਣ ਜਾਵੇਗਾ
ਉੱਤਰ :
ਖੁਦ ਕਰੋ।

ਪੇਜ਼ – 92

ਪ੍ਰਸ਼ਨ 2.
ਭੋਜਨ ਨਾਲ ਕੀ ਹੁੰਦਾ ਹੈ?
ਉੱਤਰ :
ਸਾਰੇ ਜੀਵ ਇੱਕੋ ਜਿਹਾ ਭੋਜਨ ਖਾਂਦੇ ਹਨ। ਜਦੋਂ ਇੱਕ ਭੋਜਨ ਲੜੀ ਦਾ ਕੋਈ ਜੰਤੂ ਕਿਸੇ ਹੋਰ ਭੋਜਨ ਲੜੀ ਵਿੱਚ ਸ਼ਾਮਲ ਹੋ ਜਾਵੇ ਤਾਂ ਬਹੁਤ ਸਾਰੀਆਂ ਭੋਜਨ ਲੜੀਆਂ ਆਪਸ ਵਿਚ ਜੁੜ ਜਾਂਦੀਆਂ ਹਨ ਤੇ ਭੋਜਨ ਜਾਲ ਬਣ ਜਾਂਦਾ ਹੈ।

ਪੇਜ – 93

ਕਿਰਿਆ 5.
ਗਮਲੇ ਵਿੱਚ ਲੱਗਿਆ ਇੱਕ ਪੌਦਾ ਲਓ। ਉਸਨੂੰ ਇੱਕ ਗੱਤੇ ਦੇ ਡੱਬੇ ਵਿੱਚ ਰੱਖੋ ਜਿਸ ਵਿੱਚ ਇੱਕ ਪਾਸੇ ਸੁਰਾਖ ਕੀਤਾ ਹੋਵੇ। ਕੁੱਝ ਦਿਨਾਂ ਬਾਅਦ ਪੌਦੇ ਵਿੱਚ ਆਈਆਂ ਤਬਦੀਲੀਆਂ ਨੋਟ ਕਰੋ।
ਉੱਤਰ :
ਇਹ ਕਿਰਿਆ ਖ਼ੁਦ ਕਰੋ। ਪੌਦੇ ਰੌਸ਼ਨੀ ਵੱਲ ਨੂੰ ਭੁੱਕ ਜਾਂਦੇ ਹਨ। ਇਸ ਲਈ ਇਹ ਸੁਰਾਖ ਵੱਲ ਨੂੰ ਭੁੱਕ ਜਾਵੇਗਾ।

ਪੇਜ – 94

ਕਿਰਿਆ 6.
ਆਪਣੇ ਘਰ ਵਿੱਚ ਜ਼ਮੀਨ ਜਾਂ ਗ਼ਮਲੇ ਵਿੱਚ ਇੱਕ ਪੌਦਾ ਲਗਾਓ। ਪਤਾ ਕਰੋ ਕਿ ਉਸਨੂੰ ਵਧਣ – ਫੁੱਲਣ ਲਈ ਕੀ ਕੁੱਝ ਲੋੜੀਂਦਾ ਹੈ ਅਤੇ ਉਹ ਆਪਣੀਆਂ ਲੋੜਾਂ ਕਿੱਥੋਂ ਪੂਰੀਆਂ ਕਰਦਾ ਹੈ। ਇਸ ਵਿੱਚ ਤੁਹਾਡੇ ਵੱਡੇ ਜਾਂ ਅਧਿਆਪਕ ਤੁਹਾਡੀ ਮਦਦ ਕਰਨਗੇ।

ਪੌਦੇ ਦੀਆਂ ਜ਼ਰੂਰਤਾਂ  ਪੌਦਾ ਇਸ ਨੂੰ ਕਿੱਥੋਂ ਪ੍ਰਾਪਤ ਕਰਦਾ ਹੈ।

ਉੱਤਰ :

ਪੌਦੇ ਦੀਆਂ ਜ਼ਰੂਰਤਾਂ  ਪੌਦਾ ਇਸ ਨੂੰ ਕਿੱਥੋਂ ਪ੍ਰਾਪਤ ਕਰਦਾ ਹੈ।
1. ਕਾਰਬਨ ਡਾਈਆਕਸਾਈਡ ਵਾਯੂਮੰਡਲ ਵਿਚੋਂ
ਪਾਣੀ ਜ਼ਮੀਨ ਵਿਚੋਂ
ਰੋਸ਼ਨੀ ਸੂਰਜ ਤੋਂ
ਪੋਸ਼ਕ ਤੱਤ ਮਿੱਟੀ ਵਿਚੋਂ।

ਪੇਜ਼ – 95

ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ :
(ਗਲੇ – ਸੜੇ, ਕਾਰਬਨ – ਡਾਈਆਕਸਾਈਡ, ਭੋਜਨ ਜਾਲ, ਹਰੇ, ਸੂਰਜ, ਭੋਜਨ – ਲੜੀ, ਘੜਾ – ਬੂਟੀ, ਸਨਡਿਊ).

(ੳ) …………………………… ਵਿੱਚ ਇੱਕ ਜੀਵ, ਕਈ ਜੀਵਾਂ ਨੂੰ ਖਾ ਸਕਦਾ ਹੈ।
(ਅ) …………………………… ਵਿੱਚ ਇੱਕ ਜੀਵ, ਇੱਕ ਜੀਵ ਨੂੰ ਹੀ ਖਾਂਦਾ ਹੈ।
(ਈ) …………………………… ਪੌਦੇ …………………………… ਦੀ ਰੋਸ਼ਨੀ ਵਿੱਚ ਆਪਣਾ ਭੋਜਨ ਆਪ ਤਿਆਰ ਕਰਦੇ ਹਨ।
(ਸ) ਪੌਦੇ ਭੋਜਨ ਬਣਾਉਣ ਲਈ ਹਵਾ ਵਿੱਚੋਂ …………………………… ਗੈਸ ਸੋਖਦੇ ਹਨ।
(ਹ) …………………………… ਅਤੇ …………………………… ਕੀਟ ਆਹਾਰੀ ਪੌਦੇ ਹਨ।
(ਕ) ਖੁੰਬਾਂ ਆਪਣਾ ਭੋਜਨ …………………………… ਪਦਾਰਥਾਂ ਤੋਂ ਪ੍ਰਾਪਤ ਕਰਦੀਆਂ ਹਨ।
ਉੱਤਰ :
(ੳ) ਭੋਜਨ – ਜਾਲ,
(ਅ) ਭੋਜਨ – ਲੜੀ,
(ਈ) ਹਰੇ, ਸੂਰਜ,
(ਸ) ਕਾਰਬਨ ਡਾਈਆਕਸਾਈਡ,
(ਹ) ਘੜਾ – ਬੂਟੀ, ਸਡਿਊ,
(ਕ) ਗਲੇ – ਸੜੇ ! .

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਦੇ ਸਾਹਮਣੇ ਠੀਕ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :
(ੳ) ਭੋਜਨ ਲੜੀਆਂ ਆਪਸ ਵਿੱਚ ਮਿਲ ਕੇ ਭੋਜਨ ਜਾਲ ਬਣਾਉਂਦੀਆਂ ਹਨ
(ਅ) ਕਲੋਰੋਫਿਲ ਵਰਣਕ ਕਾਰਨ ਪੱਤੇ ਹਰੇ ਦਿਖਾਈ ਦਿੰਦੇ ਹਨ।
(ਈ) ਪੌਦੇ ਭੋਜਨ ਦੇ ਰੂਪ ਵਿੱਚ ਗੁਲੂਕੋਜ਼ ਪੈਦਾ ਕਰਦੇ ਹਨ।
(ਸ) ਪੌਦੇ ਵਾਤਾਵਰਨ ਗੰਦਾ ਕਰਦੇ ਹਨ ਹ) ਸਨਡਿਊ ਪੌਦੇ ਦੇ ਪੱਤੇ ਸੂਰਜ ਵਰਗੇ ਹੁੰਦੇ ਹਨ।
ਉੱਤਰ :
(ਉ) ✓
(ਅ) ✓
(ਈ) ✓
(ਸ) ✗
(ਹ) ✓

ਪ੍ਰਸ਼ਨ 5.
ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਕੀ ਹੁੰਦੀ ਹੈ?
ਉੱਤਰ :
ਪੱਤੇ ਸੂਰਜ ਦੀ ਰੌਸ਼ਨੀ ਵਿੱਚ, ਹਵਾ ਵਿੱਚੋਂ ਕਾਰਬਨ – ਡਾਇਆਕਸਾਈਡ (CO) ਅਤੇ ਜ਼ਮੀਨ ਵਿੱਚੋਂ ਪਾਣੀ (HO) ਅਤੇ ਖਣਿਜ ਸੋਖ਼ਦੇ ਹਨ। ਇਸ ਭੋਜਨ ਤਿਆਰ ਕਰਨ ਦੀ ਵਿਧੀ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਹਿੰਦੇ ਹਨ।

ਪੇਜ਼ – 96

ਪ੍ਰਸ਼ਨ 6.
“ਘੜਾ ਬੂਟੀ ਆਪਣੀ ਨਾਈਟਰੋਜਨ ਅਤੇ ਫਾਸਫੋਰਸ ਦੀ ਜ਼ਰੂਰਤ ਕਿਵੇਂ ਪੂਰੀ ਕਰਦੀ ਹੈ?
ਉੱਤਰ :
ਇਹ ਕੀਟ ਪਤੰਗਿਆਂ ਨੂੰ ਆਪਣੇ ਘੜੇ ਦੇ ਆਕਾਰ ਵਰਗੇ ਪੱਤਿਆਂ ਵਿੱਚ ਫੜ ਲੈਂਦੇ ਹਨ। ਇਨ੍ਹਾਂ ਤੋਂ ਪੌਦਿਆਂ ਨੂੰ ਨਾਈਟਰੋਜਨ ਅਤੇ ਫਾਸਫੋਰਸ ਮਿਲਦੀ ਹੈ।

PSEB 5th Class EVS Guide ਕੀਟ ਆਹਾਰੀ ਪੌਦੇ Important Questions and Answers

1. ਬਹੁ – ਵਿਕਲਪੀ ਚੋਣ, (ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (✓) ਲਗਾਓ)

(i) …………………………………. ਦਾ ਕੀੜੇ ਖਾਂਦਾ ਹੈ।
(ਉ) ਘੜਾ ਬੂਟੀ
(ਅ) ਛੂਈ – ਮੂਈ
(ਇ) ਗੇਂਦਾ
(ਸ) ਕੋਈ ਨਹੀਂ
ਉੱਤਰ :
(ਉ) ਘੜਾ ਬੂਟੀ

(ii) …………………………………. ਦੀ ਜੀਭ ਲੰਬੀ ਹੁੰਦੀ ਹੈ।
(ਉ) ਕੀੜੀ
(ਆ) ਕੁੱਤਾ
(ਇ) ਗਿਰਗਿਟ
(ਸ) ਕੋਈ ਨਹੀਂ
ਉੱਤਰ :
(ਇ) ਗਿਰਗਿਟ

(iii) ਭੋਜਨ ਲੜੀ ਦੀ ਤਸਵੀਰ ਦੇਖ ਕੇ ਸਹੀ ਕਥਨ ‘ਤੇ ਸਹੀ ਦਾ ਨਿਸ਼ਾਨ ਲਗਾਓ:
PSEB 5th Class EVS Solutions Chapter 14 ਕੀਟ ਆਹਾਰੀ ਪੌਦੇ 1
(ਉ) ਬਾਜ ਘਾਹ ਖਾਂਦਾ ਹੈ।
(ਅ) ਖਰਗੋਸ਼ ਬਾਜ ਨੂੰ ਖਾਂਦਾ ਹੈ।
(ੲ) ਖਰਗੋਸ਼ ਘਾਹ ਖਾਂਦਾ ਹੈ।
(ਸ) ਘਾਹ ਖਰਗੋਸ਼ ਨੂੰ ਖਾਂਦਾ ਹੈ।
ਉੱਤਰ :
(ੲ) ਖਰਗੋਸ਼ ਘਾਹ ਖਾਂਦਾ ਹੈ।

(iv) ਭੋਜਨ ਲੜੀਆਂ ਆਪਸ ਵਿੱਚ ਮਿਲ ਕੇ …………………………………. ਬਣਾਉਂਦੀਆਂ ਹਨ।
(ਉ) ਜੰਗਲ
(ਅ) ਮਿਸ਼ਰਣ
(ਈ) ਭੋਜਨ ਜਾਲ
(ਸ) ਜੰਤੂਆਂ ਦਾ ਸਮੂਹ।
ਉੱਤਰ :
(ਈ) ਭੋਜਨ ਜਾਲ

2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ)

ਪ੍ਰਸ਼ਨ 1.
ਜਦੋਂ ਇੱਕ ਭੋਜਨ ਲੜੀ ਵਿਚਲਾ ਇੱਕ ਜੰਤੂ ਕਿਸੇ ਹੋਰ ਭੋਜਨ ਲੜੀ ਦਾ ਵੀ ਘਟਕ ਹੋਵੇ ਤਾਂ ਇਸ ਨੂੰ ਕੀ ਕਹਿੰਦੇ ਹਨ?
ਉੱਤਰ :
ਇਸ ਨੂੰ ਭੋਜਨ ਨਾਲ ਕਹਿੰਦੇ ਹਨ।

ਪ੍ਰਸ਼ਨ 2.
ਪੌਦੇ ਆਪਣਾ ਭੋਜਨ ਕਿਵੇਂ ਬਣਾਉਂਦੇ ਹਨ?
ਉੱਤਰ :
ਪੌਦੇ ਆਪਣਾ ਭੋਜਨ ਸੂਰਜ ਦੀ ਰੌਸ਼ਨੀ ਵਿਚ ਅਤੇ ਹਵਾ ਵਿੱਚੋਂ ਕਾਰਬਨ – ਡਾਈਆਕਸਾਈਡ ਲੈ ਕੇ ਬਣਾਉਂਦੇ ਹਨ।

ਪ੍ਰਸ਼ਨ 3.
ਪੌਦਿਆਂ ਦੁਆਰਾ ਭੋਜਨ ਬਣਾਉਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ?
ਉੱਤਰ :
ਇਸ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਹਿੰਦੇ ਹਨ।

ਪ੍ਰਸ਼ਨ 4.
ਪੌਦੇ ਪੋਸ਼ਕ ਤੱਤ ਕਿਵੇਂ ਪ੍ਰਾਪਤ ਕਰਦੇ। ਹਨ?
ਉੱਤਰ :
ਪੌਦੇ ਪੋਸ਼ਕ ਤੱਤ ਮਿੱਟੀ ਵਿਚੋਂ ਜੜਾਂ ਦੁਆਰਾ ! ਪ੍ਰਾਪਤ ਕਰਦੇ ਹਨ।

ਪ੍ਰਸ਼ਨ 5.
ਘੜਾ – ਬੂਟੀ ਨੂੰ ਇਸ ਨਾਂ ਨਾਲ ਕਿਉਂ ਜਾਣਿਆ ਜਾਂਦਾ ਹੈ?
ਉੱਤਰ :
ਘੜਾ – ਬੂਟੀ ਦੇ ਪੱਤਿਆਂ ਦਾ ਆਕਾਰ ਘੜੇ ਵਰਗਾ ਹੁੰਦਾ ਹੈ।

3. ਖ਼ਾਲੀ ਥਾਂਵਾਂ ਭਰੋ

(i) ਗਿਰਗਿਟ ਦੀ ਜੀਭ ……………………………………. ਹੁੰਦੀ ਹੈ।
(ii) ਪੌਦੇ ……………………………………. ਵਿਚ ਆਪਣਾ ਭੋਜਨ ਤਿਆਰ ਕਰਦੇ ਹਨ।
(iii) ਪੌਦੇ ……………………………………. ਗੈਸ ਲੈਂਦੇ ਹਨ।
(iv) ਘੜਾ – ਬੂਟੀ ਕੀੜਿਆਂ ਤੋਂ ਨਾਈਟਰੋਜਨ ਅਤੇ ……………………………………. ਪ੍ਰਾਪਤ ਕਰਦੇ ਹਨ।
(v) ……………………………………. ਫੁੱਲ ਦੇ ਆਲੇ – ਦੁਆਲੇ ਵਾਲਾਂ ਵਰਗੀ ਰਚਨਾ ਹੁੰਦੀ ਹੈ ਜੋ ਕੀੜੇ ਨੂੰ ਫੜਨ ਵਿੱਚ ਸਹਾਇਤਾ ਕਰਦੇ ਹਨ।
ਉੱਤਰ :
(i) ਲੰਬੀ,
(ii) ਸੂਰਜ ਦੀ ਰੌਸ਼ਨੀ,
(iii) ਕਾਰਬਨ – ਡਾਈਆਕਸਾਈਡ,
(iv) ਫਾਸਫੋਰਸ
(v) ਸਨਡਿਊ।

4. ਸਹੀ/ਗਲਤ

(i) ਗਿਰਗਿਟ ਦੀ ਜੀਭ ਲੰਬੀ ਹੁੰਦੀ ਹੈ।
(ii) ਡੱਡੂ ਦੀ ਜੀਭ ਲੰਬੀ ਹੁੰਦੀ ਹੈ।
(iii) ਸਾਰੇ ਪੌਦੇ ਕੀੜੇ – ਮਕੌੜੇ ਨਹੀਂ ਖਾਂਦੇ !
(iv) ਮਨੀਪਲਾਂਟ ਕੀੜੇ ਖਾਂਦਾ ਹੈ।
ਉੱਤਰ :
(i) ਸਹੀ,
(ii) ਸਹੀ,
(iii) ਗ਼ਲਤ,
(iv) ਗਲਤ।

5. ਮਿਲਾਨ ਕਰੋ –

(i) ਕੀੜੇ ਖਾਣ ਵਾਲਾ ਪੌਦਾ। – (ੳ) ਡੱਡੂ
(ii) ਲੰਬੀ ਜੀਭ – (ਅ) ਸਨਡਿਊ
(iii) ਪ੍ਰਕਾਸ਼ ਸੰਸ਼ਲੇਸ਼ਣ – (ੲ) ਪੌਦੇ
ਉੱਤਰ :
(i) (ਅ),
(ii) (ੳ),
(iii) (ਈ)

6. ਦਿਮਾਗੀ ਕਸਰਤ (ਮਾਈਂਡ ਮੈਪਿੰਗ

PSEB 5th Class EVS Solutions Chapter 14 ਕੀਟ ਆਹਾਰੀ ਪੌਦੇ 2
ਉੱਤਰ :
PSEB 5th Class EVS Solutions Chapter 14 ਕੀਟ ਆਹਾਰੀ ਪੌਦੇ 3

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ –
ਜਾਨਵਰ ਭੋਜਣ ਖਾਣ ਦੀਆਂ ਆਦਤਾਂ ਅਨੁਸਾਰ ਕਿੰਨੀ ਤਰ੍ਹਾਂ ਦੇ ਹੁੰਦੇ ਹਨ?
ਉੱਤਰ :
ਜਾਨਵਰ, ਭੋਜਣ ਖਾਣ ਦੀਆਂ ਆਦਤਾਂ ਅਨੁਸਾਰ ਤਿੰਨ ਤਰ੍ਹਾਂ ਦੇ ਹੁੰਦੇ ਹਨ

  • ਸ਼ਾਕਾਹਾਰੀ – ਅਜਿਹੇ ਜਾਨਵਰ ਸਿਰਫ਼ ਘਾਹ, ਤੋਂ ਪੱਤੇ, ਫ਼ਲ ਆਦਿ ਦੀ ਖਾਂਦੇ ਹਨ, ਜਿਵੇਂ – ਹਿਰਨ, ਤੇ ਬਕਰੀ, ਗਾਂ ਆਦਿ।
  • ਮਾਸਾਹਾਰੀ – ਅਜਿਹੇ ਜਾਨਵਰ ਦੂਸਰੇ ਜਾਨਵਰਾਂ ਦਾ ਮਾਸ ਖਾਂਦੇ ਹਨ, ਜਿਵੇਂ – ਸ਼ੇਰ, ਚੀਤਾ ਆਦਿ।
  • ਸਰਬ ਆਹਾਰੀ – ਅਜਿਹੇ ਜਾਨਵਰ ਪੌਦਿਆਂ ਤੋਂ ਪ੍ਰਾਪਤ ਭੋਜਨ ਅਤੇ ਮਾਸ ਵੀ ਖਾ ਲੈਂਦੇ ਹਨ ਜਿਵੇਂ – ਰਿਛ।

PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ

Punjab State Board PSEB 5th Class EVS Book Solutions Chapter 18 ਪਾਣੀ-ਖੇਤੀ ਦਾ ਆਧਾਰ Textbook Exercise Questions and Answers.

PSEB Solutions for Class 5 EVS Chapter 18 ਪਾਣੀ-ਖੇਤੀ ਦਾ ਆਧਾਰ

EVS Guide for Class 5 PSEB ਪਾਣੀ-ਖੇਤੀ ਦਾ ਆਧਾਰ Textbook Questions and Answers

ਪੇਜ – 121

ਕਿਰਿਆ 1.
ਪਲਾਸਟਿਕ ਦੀ ਇੱਕ ਬੋਤਲ ਲਓ। ਉਸਨੂੰ ਹੇਠਲੇ ਪਾਸੇ ਤੋਂ ਕੱਟ ਲਓ। ਉਸਦਾ ਢੱਕਣ ਬੰਦ ਹੀ ਰਹਿਣ ਦਿਓ। ਢੱਕਣ ਵਿਚ ਇੱਕ ਸੁਰਾਖ਼ ਕਰੋ। ਹੁਣ ਇਸ ਬੋਤਲ ਨੂੰ ਉਲਟਾ ਕੇ ਪੌਦੇ ਦੇ ਤਣੇ ਨਾਲ ਬੰਨ੍ਹ ਦਿਓ। ਉੱਪਰੋਂ ਇਸਨੂੰ ਪਾਣੀ ਨਾਲ ਭਰ ਦਿਓ। ਤੁਸੀਂ ਵੇਖੋਗੇ ਕਿ ਬੋਤਲ ਵਿਚਲੇ ਪਾਣੀ ਨਾਲ ਤੁਪਕਾ-ਤੁਪਕਾ ਕਰਕੇ ਪੌਦੇ ਦੀ ਸਿੰਜਾਈ ਹੋ ਰਹੀ ਹੈ।
ਉੱਤਰ :
ਖੁਦ ਕਰੋ।

ਕਿਰਿਆ 2.
ਆਪਣੇ ਬਜ਼ੁਰਗਾਂ ਤੋਂ ਪਤਾ ਕਰੋ ਕਿ ਪੁਰਾਣੇ ਸਮਿਆਂ ਵਿੱਚ ਮੁੱਖ ਤੌਰ ‘ਤੇ ਕਿਹੜੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਸਨ?
ਉੱਤਰ :
ਖੁਦ ਕਰੋ

PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ

ਪੇਜ – 123

ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ :
(ੳ) ………………….. ਜੁਲਾਈ ਦੇ ਪਹਿਲੇ ਹਫ਼ਤੇ ਮਨਾਇਆ ਜਾਂਦਾ ਹੈ
(ਅ) ਹਾੜੀ (ਰਬੀ) ਦੀ ਮੁੱਖ ਫ਼ਸਲ ………………….. ਹੈ।
(ਇ) ਸਾਉਣੀ ਖ਼ਰੀਫ਼ ਦੀ ਮੁੱਖ ਫ਼ਸਲ ………………….. ਹੈ।
(ਸ) ………………….. ਅਪਣਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਵਧਦੀ ਹੈ।
(ਹ) ਦੱਖਣੀ ਭਾਰਤ ਵਿੱਚ ………………….. ਰਾਹੀਂ ਸਿੰਜਾਈ ਕੀਤੀ ਜਾਂਦੀ ਹੈ।
ਉੱਤਰ :
(ੳ) ਵਣ-ਮਹਾਂਉਤਸਵ,
(ਅ) ਕਣਕ,
(ਈ) ਚੌਲ,
(ਸ) ਫ਼ਸਲੀ ਚੱਕਰ,
(ਹ) ਤਲਾਬ।

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਦੇ ਸਾਹਮਣੇ ਠੀਕ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :
(ਉ) ਵਰਖਾ ਸਭ ਤੋਂ ਪੁਰਾਤਨ ਸਿੰਜਾਈ ਦਾ ਸਾਧਨ ਹੈ।
(ਅ) ਕਣਕ ਸਾਉਣੀ ਦੀ ਮੁੱਖ ਫ਼ਸਲ ਹੈ।
(ਇ) ਝੋਨੇ ਦੀ ਕਾਸ਼ਤ ਪੰਜਾਬ ਲਈ ਖ਼ਤਰੇ ਦੀ ਘੰਟੀ ਹੈ
(ਸ) ਪਾਣੀ ਤੋਂ ਬਿਨਾਂ ਵੀ ਫ਼ਸਲਾਂ ਉਗਾਈਆਂ ਜਾ ਸਕਦੀਆਂ ਹਨ।
ਹ ਫ਼ਸਲੀ ਵਿਭਿੰਨਤਾ ਉੱਪਰ ਜ਼ੋਰ ਦੇਣਾ ਚਾਹੀਦਾ ਹੈ।
ਉੱਤਰ :
(ੳ)
(ਅ)
(ਈ)
(ਸ)

PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ

ਪੇਜ – 124

ਪ੍ਰਸ਼ਨ 3.
ਠੀਕ ਉੱਤਰ ਸਾਹਮਣੇ ਸਹੀ (✓) ਦਾ ਨਿਸ਼ਾਨ ਲਗਾਓ :
(ੳ) ਵਣ-ਮਹਾਂਉਤਸਵ ਕਿਹੜੇ ਮਹੀਨੇ ਮਨਾਇਆ ਜਾਂਦਾ ਹੈ।
ਜੂਨ
ਜੁਲਾਈ
ਅਗਸਤ
ਉੱਤਰ :
ਜੁਲਾਈ।

(ਅ) ਹੇਠ ਲਿਖਿਆਂ ਵਿੱਚੋਂ ਕਿਹੜਾ ਪੁਰਾਤਨ ਸਿੰਜਾਈ ਦਾ ਸਾਧਨ ਹੈ?
ਟਿਊਬਵੈੱਲ
ਖੂਹ, ਗੰਨਾ
ਤਲਾਬ
ਉੱਤਰ :
ਖੁਹ।

(ਈ) ਪੰਜਾਬ ਵਿੱਚ ਸਿੰਜਾਈ ਦਾ ਮੁੱਖ ਸਾਧਨ ਕਿਹੜਾ ਹੈ?
ਟਿਊਬਵੈੱਲ
ਨਹਿਰਾਂ
ਤਲਾਬ
ਉੱਤਰ :
ਟਿਊਬਵੈੱਲ।

PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ

(ਸ) ਕਿਹੜੀ ਫ਼ਸਲ ਵੱਧ ਪਾਣੀ ਲੈਂਦੀ ਹੈ?
ਜਵਾਰ
ਬਾਜਰਾ
ਝੋਨਾ।
ਉੱਤਰ :
ਝੋਨਾ।

(ਹ) ਕਿਹੜੀ ਫ਼ਸਲ ਘੱਟ ਪਾਣੀ ਲੈਂਦੀ ਹੈ?
ਛੋਲੇ
ਕਪਾਹ
ਉੱਤਰ :
ਛੋਲੇ।

ਪ੍ਰਸ਼ਨ 4.
ਸਿੰਜਾਈ ਦੇ ਪੁਰਾਤਨ ਸਾਧਨਾਂ ਦੇ ਨਾਮ ਲਿਖੋ।
ਉੱਤਰ :
ਵਰਖਾ, ਖੂਹ, ਨਹਿਰਾਂ, ਸੂਏ।

ਪ੍ਰਸ਼ਨ 5.
ਸਿੰਜਾਈ ਦੇ ਆਧੁਨਿਕ ਸਾਧਨਾਂ ਦੇ ਨਾਂ ਲਿਖੋ।
ਉੱਤਰ :
ਟਿਊਬਵੈੱਲ, ਤਲਾਬ, ਨਹਿਰਾਂ, ਡਿਪ ਪ੍ਰਣਾਲੀ, ਫੁਹਾਰਾਂ ਪ੍ਰਣਾਲੀ।

ਪ੍ਰਸ਼ਨ 6.
ਰੁੱਤਾਂ ਦੇ ਆਧਾਰ ‘ਤੇ ਦੋ ਤਰ੍ਹਾਂ ਦੀਆਂ ਫ਼ਸਲਾਂ ਦੇ ਨਾਂ ਲਿਖੋ।
ਉੱਤਰ :
ਰਬੀ ਦੀਆਂ ਫ਼ਸਲਾਂ ਜਿਵੇਂ-ਕਣਕ, ਜੌ, ਸਰੋਂ ॥
ਖਰੀਫ ਦੀਆਂ ਫ਼ਸਲਾਂ ਜਿਵੇਂ-ਚੌਲ, ਮੱਕੀ, ਕਪਾਹ ਆਦਿ।

PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ

ਪ੍ਰਸ਼ਨ 7.
ਵੱਧ ਪਾਣੀ ਲੈਣ ਵਾਲੀਆਂ ਫ਼ਸਲਾਂ ਦੇ ਨਾਂ ਲਿਖੋ।
ਉੱਤਰ :
ਝੋਨਾ, ਗੰਨਾ।

ਪ੍ਰਸ਼ਨ 8.
ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਦੇ ਨਾਮ ਲਿਖੋ।
ਉੱਤਰ :
ਛੋਲੇ, ਗੁਆਰ, ਬਾਜਰਾ।

ਪ੍ਰਸ਼ਨ 9.
ਪੰਜਾਬ ਵਿੱਚ ਝੋਨੇ ਦੀ ਬਿਜਾਈ ਖ਼ਤਰੇ ਦੀ ਘੰਟੀ ਕਿਉਂ ਹੈ?
ਉੱਤਰ :
ਝੋਨੇ ਦੀ ਫ਼ਸਲ ਨੂੰ ਬਹੁਤ ਪਾਣੀ ਦੀ ਲੋੜ ਹੁੰਦੀ ਹੈ ਜਿਸ ਨਾਲ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਲਈ ਪੰਜਾਬ ਵਿੱਚ ਝੋਨੇ ਦੀ ਬਿਜਾਈ ਖ਼ਤਰੇ ਦੀ ਘੰਟੀ ਹੈ।

ਪਸ਼ਨ 10.
ਜੇਕਰ ਪਾਣੀ ਨਹੀਂ ਹੋਵੇਗਾ ਤਾਂ ਕੀ ਹੋਵੇਗਾ?
ਉੱਤਰ :
ਪਾਣੀ ਤੋਂ ਬਿਨਾਂ ਜੀਵ-ਜੰਤੂ ਤੇ ਪੌਦੇ ਜਿਊਂਦੇ ਨਹੀਂ ਰਹਿ ਸਕਦੇ।

PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ

ਪ੍ਰਸ਼ਨ 11.
ਧਰਤੀ ਹੇਠਲੇ ਪਾਣੀ ਦੇ ਡੂੰਘਾ ਹੋਣ ਦੇ ਕੀ ਕਾਰਨ ਹਨ?
ਉੱਤਰ :
ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਦੇ ਕਾਰਨ ਹਨ

  • ਟਿਊਬਵੈੱਲਾਂ ਦਾ ਬਹੁਤ ਜ਼ਿਆਦਾ ਗਿਣਤੀ ਵਿੱਚ ਹੋਣਾ।
  • ਪਾਣੀ ਦੀ ਦੁਰਵਰਤੋਂ
  • ਰੁੱਖਾਂ ਦੀ ਘਾਟ ਹੋਣ ਕਾਰਨ ਵਰਖਾ ਦਾ ਘੱਟ ਹੋਣਾ
  • ਜ਼ਮੀਨ ਦਾ ਸੀਮੇਂਟ, ਮਾਰਬਲ ਆਦਿ ਨਾਲ ਢੱਕਿਆ ਹੋਣਾ,’ ਜਿਸ ਨਾਲ਼ ਵਰਖਾ ਦਾ ਪਾਣੀ ਜ਼ਮੀਨ ਅੰਦਰ ਸਿਮਦਾ ਨਹੀਂ ਹੈ।
  • ਪੋਲੀਥੀਨ ਦੀ ਵਧੇਰੇ ਵਰਤੋਂ ਨਾਲ ਵੀ ਜ਼ਮੀਨ ਉੱਤੇ ਵਰਖਾ ਦਾ ਪਾਣੀ ਜ਼ਮੀਨ ਹੇਠਾਂ ਨਹੀਂ ਸਿਮਦਾ।

ਪ੍ਰਸ਼ਨ 12.
ਧਰਤੀ ਹੇਠਲੇ ਪਾਣੀ ਨੂੰ ਡੂੰਘਾ ਹੋਣ ਤੋਂ ਬਚਾਉਣ ਲਈ ਸੁਝਾਅ ਲਿਖੋ।
ਉੱਤਰ :

  • ਖੇਤਾਂ ਵਿੱਚ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਦੀ ਬਿਜਾਈ ਕਰੋ
  • ਲੱਕੜੀ ਉੱਪਰ ਨਿਰਭਰਤਾ ਘਟਾਓ।
  • ਵੱਧ ਤੋਂ ਵੱਧ ਰੁੱਖ ਲਾਓ।
  • ਵਰਖਾ ਦੇ ਪਾਣੀ ਨੂੰ ਸੰਹਿ ਕਰੋ।

PSEB 5th Class EVS Guide ਪਾਣੀ-ਖੇਤੀ ਦਾ ਆਧਾਰ Important Questions and Answers

1. ਬਹੁ-ਵਿਕਲਪੀ ਚੋਣ (ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (ਲਗਾਓ)

(i) ਰੱਬੀ ਦੀ ਫ਼ਸਲ ਨਹੀਂ ਹੈ
(ਉ) ਕਣਕ
(ਅ) ਸੌਂ
(ਈ) ਮੱਕੀ
(ਸ) ਸਰੋਂ
ਉੱਤਰ :
(ਈ) ਮੱਕੀ

(ii) ਖਰੀਫ਼ ਦੀਆਂ ਫ਼ਸਲਾਂ ਹਨ
(ਉ) ਜਵਾਰ
(ਅ) ਮੱਕੀ
(ਈ) ਪਟਸਨ
(ਸ) ਸਾਰੇ ਠੀਕ
ਉੱਤਰ :
(ਸ) ਸਾਰੇ ਠੀਕ

PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ

2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਸਿੰਚਾਈ ਦੇ ਪੁਰਾਤਨ ਸਾਧਨ ਕਿਹੜੇ ਹਨ?
ਉੱਤਰ :
ਖੂਹ, ਨਹਿਰਾਂ, ਸੂਏ, ਕੱਸੀਆਂ।

ਪ੍ਰਸ਼ਨ 2.
ਸਿੰਚਾਈ ਦੇ ਆਧੁਨਿਕ ਸਾਧਨ ਕਿਹੜੇ ਹਨ?
ਉੱਤਰ :
ਟਿਊਬਵੈੱਲ, ਤਲਾਬ, ਨਹਿਰਾਂ, ਡਿਪ ਪ੍ਰਣਾਲੀ, ਫੁਹਾਰਾ ਪ੍ਰਣਾਲੀ

ਪ੍ਰਸ਼ਨ 3.
ਰੱਬੀ ਦੀਆਂ ਫ਼ਸਲਾਂ ਬਾਰੇ ਲਿਖੋ।
ਉੱਤਰ :
ਕਣਕ, ਜੌਂ, ਸਰੋਂ ਆਦਿ।

ਪ੍ਰਸ਼ਨ 4.
ਧਰਤੀ ਹੇਠਲੇ ਪਾਣੀ ਦੇ ਡੂੰਘਾ ਹੋਣ ਦੇ ਦੋ ਪ੍ਰਭਾਵ ਲਿਖੋ।
ਉੱਤਰ :

  • ਪੀਣ ਵਾਲੇ ਪਾਣੀ ਦੀ ਘਾਟ ਹੋ ਜਾਵੇਗੀ।
  • ਜੰਗਲ ਸੁੱਕ ਜਾਣਗੇ।

3. ਖ਼ਾਲੀ ਥਾਂਵਾਂ ਭਰੋ

(i) ਵਣ-ਮਹਾਂਉਤਸਵ ਹਰ ਸਾਲ …………………………….. ਮਹੀਨੇ ਵਿਚ ਮਨਾਇਆ ਜਾਂਦਾ ਹੈ।
(ii) ਪੌਦੇ ਵੀ …………………………….. ਹੁੰਦੇ ਹਨ।
(iii) …………………………….. ਧਰਤੀ ਵਿਚੋਂ ਪਾਈਪਾਂ ਰਾਹੀਂ ਪਾਣੀ ਕੱਢਦਾ ਹੈ।
(iv) ਪਾਣੀ ਬਚਾਉਣ ਲਈ …………………………….. ਪ੍ਰਣਾਲੀ ਅਤੇ ਫੁਹਾਰਾ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ।
ਉੱਤਰ :
(i) ਜੁਲਾਈ,
(ii) ਸਜੀਵ,
(ii) ਟਿਊਬਵੈੱਲ
(iv) ਫ਼ਿਪ !

PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ

4. ਸਹੀ/ਗਲਤ

(i) ਡਿਪ ਪ੍ਰਣਾਲੀ ਨਾਲ ਪਾਣੀ ਦੀ ਬਚਤ ਹੁੰਦੀ
(ii) ਰੁੱਤਾਂ ਅਨੁਸਾਰ ਚਾਰ ਤਰ੍ਹਾਂ ਦੀਆਂ ਫ਼ਸਲਾਂ ਹਨ
(iii) ਕਣਕ ਖਰੀਫ਼ ਦੀ ਫ਼ਸਲ ਹੈ।
(iv) ਰੱਬੀ ਦੀਆਂ ਫ਼ਸਲਾਂ ਨਵੰਬਰ ਵਿਚ ਬੀਜੀਆਂ ਜਾਂਦੀਆਂ ਹਨ
ਉੱਤਰ :
(i) ਸਹੀ,
(ii) ਗਲਤ,
(iii) ਗਲਤ,
(iv) ਸਹੀ

5. ਮਿਲਾਨ ਕਰੋ

(i) ਕਣਕ – (ਉ) ਕਣਕ,
(ii) ਮੱਕੀ – (ਅ) ਰੱਬੀ
(iii) ਸਿੰਚਾਈ ਦਾ ਪੁਰਾਤਨ ਸਾਧਨ – (ਈ) ਡਿਪ ਪ੍ਰਣਾਲੀ
(iv) ਸਿੰਚਾਈ ਦਾ ਆਧੁਨਿਕ ਸਾਧਨ – (ਸ) ਖੂਹ
ਉੱਤਰ :
(i) (ਅ)
(ii) (ੳ)
(iii) (ਸ)
(iv) (ਈ)

PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ

6. ਦਿਮਾਗੀ ਕਸਰਤ (ਮਾਈਂਡ ਮੈਪਿੰਗ)

PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ 1
ਉੱਤਰ :
PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ 2

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਧਰਤੀ ਹੇਠਲੇ ਪਾਣੀ ਦੇ ਡੂੰਘਾ ਹੋਣ ਦੇ ਪ੍ਰਭਾਵ ਲਿਖੋ।
ਉੱਤਰ :

  • ਪੀਣ ਵਾਲੇ ਪਾਣੀ ਦੀ ਕਮੀ ਹੋ ਜਾਵੇਗੀ।
  • ਜੰਗਲ ਸੁੱਕ ਜਾਣਗੇ ਅਤੇ ਮੀਂਹ ਹੋਰ ਘਟ ਪੈਣਗੇ।
  • ਖੇਤਾਂ ਵਿੱਚ ਫ਼ਸਲਾਂ ਨਹੀਂ ਹੋਣਗੀਆਂ ਅਤੇ ਅਨਾਜ-ਸੰਕਟ ਪੈਦਾ ਹੋ ਜਾਵੇਗਾ
  • ਪਾਣੀ ਦੀ ਘਾਟ ਕਾਰਨ ਪਾਣੀ ਦੇ ਸੋਮੇ ਸੁੱਕ ਜਾਣਗੇ ਅਤੇ ਜੀਵ-ਜੰਤੂ ਪਾਣੀ ਬਗੈਰ ਮਰ ਜਾਣਗੇ।

PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ

ਪ੍ਰਸ਼ਨ 2.
ਪੰਜਾਬ ਵਿਚ ਝੋਨੇ ਦੀ ਖੇਤੀ ਖਤਰੇ ਦੀ ਘੰਟੀ ਕਿਉਂ ਹੈ?
ਉੱਤਰ :
ਝੋਨੇ ਦੀ ਖੇਤੀ ਲਈ ਬਹੁਤ ਪਾਣੀ ਦੀ ਲੋੜ ਹੁੰਦੀ ਹੈ, ਜਿਸ ਨਾਲ ਧਰਤੀ ਦੇ ਹੇਠਲਾ ਪਾਣੀ ਹੋਰ ਵੀ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਲਈ ਪੰਜਾਬ ਵਿਚ ਝੋਨੇ ਦੀ ਖੇਤੀ ਖਤਰੇ ਦੀ ਘੰਟੀ ਹੈ।

PSEB 5th Class EVS Solutions Chapter 13 ਤਰੁਟੀ ਰੋਗ

Punjab State Board PSEB 5th Class EVS Book Solutions Chapter 13 ਤਰੁਟੀ ਰੋਗ Textbook Exercise Questions and Answers.

PSEB Solutions for Class 5 EVS Chapter 13 ਤਰੁਟੀ ਰੋਗ

EVS Guide for Class 5 PSEB ਤਰੁਟੀ ਰੋਗ Textbook Questions and Answers

ਪੇਜ – 84

ਪ੍ਰਸ਼ਨ 1.
ਸਰੀਰ ਵਿੱਚ ਖੂਨ ਦੀ ਕਮੀ ਕਾਰਨ ਕਿਹੜਾ ਰੋਗ ਹੋ ਜਾਂਦਾ ਹੈ?
ਉੱਤਰ :
ਸਰੀਰ ਵਿੱਚ ਖੂਨ ਦੀ ਕਮੀ ਕਾਰਨ ਅਨੀਮੀਆ ਨਾਂ ਦਾ ਰੋਗ ਹੋ ਜਾਂਦਾ ਹੈ।

ਪ੍ਰਸ਼ਨ 2.
ਛੋਟੇ ਬੱਚਿਆਂ ਨੂੰ ਮਾਂ ਦਾ ਦੁੱਧ ਨਾ ਮਿਲਣ ਤੇ, ਹੋਣ ਵਾਲੇ ਕੁੱਝ ਤਰੁਟੀ ਰੋਗਾਂ ਦੇ ਨਾਂ ਲਿਖੋ।
ਉੱਤਰ :
ਮੈਰਾਸਮਸ ਅਤੇ ਕਵਾਸ਼ੀਅਰਕਰ।

PSEB 5th Class EVS Solutions Chapter 13 ਤਰੁਟੀ ਰੋਗ

ਪੇਜ-87

ਕਿਰਿਆ 1.
ਆਪਣੇ ਦਾਦਾ ਜੀ ਤੋਂ ਪੁਰਾਣੇ ਸਮੇਂ ਵਿੱਚ ਪਈ ਕਿਸੇ ਵੀ ਭੁੱਖ ਮਰੀ ਬਾਰੇ ਜਾਣਕਾਰੀ ਪ੍ਰਾਪਤ ਕਰੋ ਅਤੇ ਸਕੂਲ ਵਿੱਚ ਆਪਣੇ ਅਧਿਆਪਕ ਅਤੇ ਦੋਸਤਾਂ ਨਾਲ ਸਾਂਝੀ ਕਰੋ।
ਉੱਤਰ :
ਖੁਦ ਕਰੋ।

ਪ੍ਰਸ਼ਨ 3.
ਠੀਕ ਜਾਂ ਗਲਤ ਚੁਣੋ :
(ਉ) ਵਿਟਾਮਿਨ ਏ ਦੀ ਕਮੀ ਨਾਲ ਅੰਧਰਾਤਾ ਹੋ ਜਾਂਦਾ ਹੈ।
(ਅ) ਪੋਸ਼ਕ ਤੱਤ ਲੋਹੇ ਦੀ ਕਮੀ ਕਾਰਨ ਅਨੀਮੀਆ ਹੋ ਜਾਂਦਾ ਹੈ।
(ਈ) ਖੱਟੇ ਫਲਾਂ ਵਿੱਚ ਵਿਟਾਮਿਨ ਡੀ ਹੁੰਦਾ ਹੈ।
(ਸ) ਗਿੱਲੜ੍ਹ ਰੋਗ ਕਾਰਨ ਲੱਤਾਂ ਸੁੱਜ ਜਾਂਦੀਆਂ ਹਨ।
(ਹ) ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਖ਼ੁਰਾਕ ਹੈ।
ਉੱਤਰ :
(ੳ) ✓
(ਆ) ✓
(ਈ) ✗
(ਸ) ✗
(ਹੀ) ✓

ਪੇਜ-88

ਪ੍ਰਸ਼ਨ 4.
ਖ਼ਾਲੀ ਥਾਂਵਾਂ ਭਰੋ :
(ਦੁੱਧ, ਸਮੁੰਦਰੀ ਭੋਜਨ, ਆਇਓਡੀਨ, ਵਿਟਾਮਿਨਸੀ, ਹੱਡੀਆਂ)
(ਉ) ਰਿਕੇਟਸ ਅਤੇ ਕਵਾਸ਼ੀਅਰਕਰ ………………………….. ਦੇ ਰੋਗ ਹਨ !
(ਆ) ………………………….. ਦੀ ਘਾਟ ਕਾਰਨ ਮਸੂੜਿਆਂ ਵਿੱਚੋਂ ਖੂਨ ਆਉਂਦਾ ਹੈ।
(ਈ) ਗਿੱਲੜ੍ਹ ਰੋਗ ………………………….. ਦੀ ਕਮੀ ਕਾਰਨ ਹੁੰਦਾ ਹੈ।
(ਸ) ਆਇਓਡੀਨ ਦੀ ਕਮੀ ………………………….. ਨਾਲੇ ਪੂਰੀ ਕੀਤੀ ਜਾਂਦੀ ਹੈ।
ਉੱਤਰ :
(ਉ) ਹੱਡੀਆਂ,
(ਅ) ਵਿਟਾਮਿਨ-ਸੀ,
(ੲ) ਆਇਓਡੀਨ,
(ਸ) ਸਮੁੰਦਰੀ ਭੋਜਨ।

PSEB 5th Class EVS Solutions Chapter 13 ਤਰੁਟੀ ਰੋਗ

ਪ੍ਰਸ਼ਨ 5.
ਤਰੁਟੀ ਰੋਗ ਕੀ ਹੁੰਦੇ ਹਨ?
ਉੱਤਰ :
ਸਰੀਰ ਵਿੱਚ ਕਿਸੇ ਜ਼ਰੂਰੀ ਪੋਸ਼ਕ ਤੱਤ ਦੀ ਕਮੀ ਕਾਰਨ ਹੋਣ ਵਾਲੇ ਰੋਗ ਨੂੰ ਤਰੁਟੀ ਰੋਗ ਕਿਹਾ ਜਾਂਦਾ ਹੈ ਜਿਵੇਂ-ਲੋਹੇ ਦੀ ਕਮੀ ਕਾਰਨ ਅਨੀਮੀਆ ਰੋਗ ਹੋ ਜਾਂਦਾ ਹੈ।

ਪ੍ਰਸ਼ਨ 6.
ਸੰਤੁਲਿਤ ਭੋਜਨ ਵਿੱਚ ਕਿਹੜੇ-ਕਿਹੜੇ ਪੋਸ਼ਕ ਤੱਤ ਹੁੰਦੇ ਹਨ?
ਉੱਤਰ :
ਸੰਤੁਲਿਤ ਭੋਜਨ ਵਿੱਚ ਸਾਰੇ ਹੀ ਪੋਸ਼ਕ ਤੱਤ ਹੁੰਦੇ ਹਨ, ਜਿਵੇਂ-ਚਰਬੀ, ਕਾਰਬੋਹਾਈਡੇਟਸ, ਵਿਟਾਮਿਨ, ਖਣਿਜ ਆਦਿ।

ਪ੍ਰਸ਼ਨ 7.
ਨਹੁੰਆਂ ਵਿੱਚ ਧੱਬੇ ਕਿਹੜੇ ਰੋਗ ਦੀ ਨਿਸ਼ਾਨੀ ਹੈ?
ਉੱਤਰ :
ਅਨੀਮੀਆ

ਪੇਜ – 89

ਕਿਰਿਆ 2.
ਵਿਦਿਆਰਥੀ ਆਪਣੇ ਘਰ ਵਿੱਚ ਖਾਣੇ ਦੀ ਇੱਕ ਹਫ਼ਤੇ ਦੀ ਸੂਚੀ ਬਣਾਉਣ।
PSEB 5th Class EVS Solutions Chapter 13 ਤਰੁਟੀ ਰੋਗ 3
ਉੱਤਰ :
ਖ਼ੁਦ ਕਰੋ।

ਕਿਰਿਆ 3.
ਇਸ ਪਾਠ ਵਿੱਚ ਪੜ੍ਹੇ ਤਰੁਟੀ ਰੋਗਾਂ ਸੰਬੰਧੀ ਹੇਠਾਂ ਲਿਖਿਆ ਖਾਕਾ ਪੂਰਾ ਕਰੋ :
PSEB 5th Class EVS Solutions Chapter 13 ਤਰੁਟੀ ਰੋਗ 4
ਉੱਤਰ :
PSEB 5th Class EVS Solutions Chapter 13 ਤਰੁਟੀ ਰੋਗ 5

PSEB 5th Class EVS Guide ਤਰੁਟੀ ਰੋਗ Important Questions and Answers

1. ਬਹੁ-ਵਿਕਲਪੀ ਚੋਣ (ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (✓) ਲਗਾਓ)

(i) ਨਹੁੰਆਂ ਉੱਤੇ ਸਫੇਦ ਧੱਬੇ ………………………….. ਦੀ ਨਿਸ਼ਾਨੀ ਹਨ
(ਉ) ਅਨੀਮੀਆ
(ਅ) ਗਿਲੜ੍ਹ
(ਇ) ਸਕਰਵੀ
(ਸ) ਮਰਾਸਮਸ
ਉੱਤਰ :
(ਉ) ਅਨੀਮੀਆ

PSEB 5th Class EVS Solutions Chapter 13 ਤਰੁਟੀ ਰੋਗ

(ii) ਵਿਟਾਮਿਨ ਏ ਦੀ ਕਮੀ ਕਾਰਨ ………………………….. ਰੋਗ ਹੁੰਦਾ ਹੈ :
(ਉ) ਦੰਦਾਂ ਦਾ
(ਅ) ਅੱਖਾਂ ਦੀ ਰੌਸ਼ਨੀ ਖ਼ਰਾਬ ਹੋਣ ਦਾ
(ਇ) ਹੱਡੀਆਂ ਦਾ
(ਸ) ਕੋਈ ਨਹੀਂ
ਉੱਤਰ :
(ਅ) ਅੱਖਾਂ ਦੀ ਰੌਸ਼ਨੀ ਖ਼ਰਾਬ ਹੋਣ ਦਾ

(iii) ਹੇਠ ਲਿਖਿਆਂ ਵਿਚੋਂ ਕਿਹੜਾ ਵਾਕ ਗਲਤ ਹੈ
(ਉ) ਵਿਟਾਮਿਨ ਸਾਨੂੰ ਬੀਮਾਰੀਆਂ ਤੋਂ ਬਚਾਉਂਦੇ ਹਨ।
(ਅ) ਦੁੱਧ ਇੱਕ ਸੰਪੂਰਨ ਖ਼ੁਰਾਕ ਹੈ।
(ਇ) ਚਾਵਲ ਅਤੇ ਕਣਕ ਵਿੱਚ ਵਿਟਾਮਿਨ ਹੁੰਦੇ ਹਨ
(ਸ) ਖੰਡ ਅਤੇ ਸਟਾਰਚ ਮੁੱਖ ਕਾਰਬੋਹਾਈਡੇਟਸ ਹਨ।
ਉੱਤਰ :
(ਇ) ਚਾਵਲ ਅਤੇ ਕਣਕ ਵਿੱਚ ਵਿਟਾਮਿਨ ਹੁੰਦੇ ਹਨ

(iv) ਕਿਹੜਾ ਵਿਟਾਮਿਨ ਸੂਰਜ ਦੀ ਰੌਸ਼ਨੀ ਵਿੱਚੋਂ ਮਿਲਦਾ ਹੈ?
(ਉ) ਏ
(ਆ) ਬੀ
(ਈ) ਸੀ
(ਸ) ਡੀ।
ਉੱਤਰ :
(ਸ) ਡੀ।

(v) ਇੱਕ ਬੱਚੇ ਦੀਆਂ ਹੱਡੀਆਂ ਕੁੱਝ ਤੱਤਾਂ ਦੀ ਕਮੀ ਕਾਰਨ ਟੇਢੀਆਂ ਅਤੇ ਕਮਜ਼ੋਰ ਸਨ। ਉਸਨੂੰ ਕਿਹੜਾ ਰੋਗ ਹੋ ਸਕਦਾ ਹੈ?
(ਉ) ਗਿੱਲੜ
(ਅ) ਅਨੀਮੀਆ
(ਇ) ਰਿਕੇਟਸ
(ਸ) ਸਕਰਵੀ।
ਉੱਤਰ :
(ਇ) ਰਿਕੇਟਸ

PSEB 5th Class EVS Solutions Chapter 13 ਤਰੁਟੀ ਰੋਗ

2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲੋਹੇ ਦੀ ਕਮੀ ਦੇ ਲੱਛਣ ਦੱਸੋ।
ਉੱਤਰ :
ਨਹੁੰਆਂ ’ਤੇ ਸਫੇਦ ਧੱਬੇ ਪੈ ਜਾਣਾ।

ਪ੍ਰਸ਼ਨ 2.
ਜੇ ਕਿਸੇ ਵਿਅਕਤੀ ਨੂੰ ਅਨੀਮੀਆ ਹੋਇਆ ਹੋਵੇ ਤਾਂ ਡਾਕਟਰ ਕੀ ਸੁਝਾਅ ਦਿੰਦਾ ਹੈ?
ਉੱਤਰ :
ਲੋਹੇ ਤੇ ਫੋਲਿਕ ਐਸਿਡ ਦੀਆਂ ਗੋਲੀਆਂ ਹਫ਼ਤੇ ਵਿੱਚ ਦੋ ਵਾਰੀ ਭੋਜਨ ਤੋਂ ਬਾਅਦ।

ਪ੍ਰਸ਼ਨ 3.
ਜੇ ਬੱਚੇ ਦੇ ਦੰਦਾਂ, ਹੱਡੀਆਂ ਵਿੱਚ ਸਮੱਸਿਆ ਹੋਵੇ ਤਾਂ ਕਿਸ ਚੀਜ਼ ਦੀ ਘਾਟ ਹੋਵੇਗੀ?
ਉੱਤਰ :
ਇਹ ਵਿਟਾਮਿਨ ਡੀ, ਕੈਲਸ਼ੀਅਮ ਅਤੇ ਫਾਸਫੋਰਸ ਦੀ ਘਾਟ ਕਾਰਨ ਹੋ ਸਕਦੀ ਹੈ।

3. ਖ਼ਾਲੀ ਥਾਂਵਾਂ ਭਰੋ :

(i) ਅੱਖਾਂ ਦੀ ਰੌਸ਼ਨੀ ਬਚਾਉਣ ਲਈ 9 ਮਹੀਨੇ ਤੋਂ 5 ਸਾਲ ਤੱਕ ਦੀ ਉਮਰ ਵਿੱਚ ……………………….. ਦੀਆਂ ਬੂੰਦਾਂ ਪਿਲਾਈਆਂ ਜਾਂਦੀਆਂ ਹਨ।
(ii) ……………………….. ਪ੍ਰੋਟੀਨ ਊਰਜਾ ਕਮੀ ਵਾਲਾ ਰੋਗ ਹੈ।
(iii) ਸੂਰਜ ਦੀ ਰੌਸ਼ਨੀ ਵਿਚ ਬੈਠ ਕੇ ……………………….. ਦੀ ਘਾਟ ਤੋਂ ਬਚਿਆ ਜਾ ਸਕਦਾ ਹੈ।
(iv) ਵਿਟਾਮਿਨ ਸੀ ਦੀ ਕਮੀ ਕਾਰਨ ……………………….. ਰੋਗ ਹੁੰਦਾ ਹੈ।
(v) ਆਇਓਡੀਨ ਦੀ ਕਮੀ ਕਾਰਨ ……………………….. ਰੋਗ ਹੁੰਦਾ ਹੈ।
ਉੱਤਰ :
(i) ਵਿਟਾਮਿਨ ਏ,
(ii) ਮਰਾਸਮਸ ਅਤੇ ਕਵਾਸ਼ੀਆਰਕਰ,
(iii) ਵਿਟਾਮਿਨ ਡੀ,
(iv) ਸਕਰਵੀ,
(v) ਗਿਲੜ੍ਹ।

PSEB 5th Class EVS Solutions Chapter 13 ਤਰੁਟੀ ਰੋਗ

4. ਸਹੀ/ਗਲਤ :

(i) ਜੇ ਕਿਸੇ ਨੂੰ ਅਨੀਮੀਆ ਹੈ, ਤਾਂ ਇਹ ਆਇਓਡੀਨ ਦੀ ਘਾਟ ਕਾਰਨ ਹੈ।
(ii) ਖੱਟੇ ਫਲਾਂ ਵਿਚ ਵਿਟਾਮਿਨ ਸੀ ਹੁੰਦਾ ਹੈ।
(iii) ਲੋਹੇ ਦੀ ਕਮੀ ਨਾਲ ਅਨੀਮੀਆ ਹੁੰਦਾ ਹੈ।
(iv) ਵਿਟਾਮਿਨ ਏ ਦਾ ਸੰਬੰਧ ਅੱਖਾਂ ਦੀ ਰੌਸ਼ਨੀ ਨਾਲ ਹੈ।
ਉੱਤਰ :
(i) ਗ਼ਲਤ,
(ii) ਸਹੀ,
(iii) ਸਹੀ,
(iv) ਸਹੀ।

5. ਮਿਲਾਨ ਕਰੋ :

(i) ਵਿਟਾਮਿਨ ਏ – (ਉ) ਗਿੱਲੜ੍ਹ
(ii) ਲੋਹਾ – (ਅ) ਮਰਾਸਮਸ
(iii) ਪ੍ਰੋਟੀਨ ਊਰਜਾ – (ਬ) ਨਜ਼ਰ ਕਮਜ਼ੋਰ
(iv) ਆਇਓਡੀਨ – (ਸ) ਅਨੀਮੀਆ
(v) ਵਿਟਾਮਿਨ ਡੀ – (ਹ) ਹੱਡੀਆਂ
ਉੱਤਰ :
(i) (ਈ),
(ii) (ਸ),
(iii) (ਅ),
(iv) (ੳ),
(iv) (ਹ)।

PSEB 5th Class EVS Solutions Chapter 13 ਤਰੁਟੀ ਰੋਗ

6. ਦਿਮਾਗੀ ਕਸਰਤ (ਮਾਈਂਡ ਮੈਪਿੰਗ) :

PSEB 5th Class EVS Solutions Chapter 13 ਤਰੁਟੀ ਰੋਗ 1
ਉੱਤਰ :
PSEB 5th Class EVS Solutions Chapter 13 ਤਰੁਟੀ ਰੋਗ 2

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਇਕ ਸਾਰਨੀ ਬਣਾਓ ਜਿਸ ਵਿੱਚ ਪੰਜ ਤਰੁਟੀ ਰੋਗਾਂ ਦਾ ਨਾਂ ਤੇ ਕਾਰਨ ਦੱਸੇ ਹੋਣ।
ਉੱਤਰ :

ਰੋਗ ਕਾਰਨ
1. ਅੰਧਰਾਤਾ ਵਿਟਾਮਿਨ A ਦੀ ਘਾਟ
2. ਗਲੇ ਦੇ ਹੇਠਲੇ ਪਾਸੇ ਫੁੱਲ ਜਾਣਾ ਆਇਉਡੀਨ ਦੀ ਘਾਟ
3. ਸਕਰਵੀ ਵਿਟਾਮਿਨ C
4. ਰਿਕੇਟਸ ਵਿਟਾਮਿਨ D
5. ਅਨੀਮੀਆ ਲੋਹਾ