PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.7

Punjab State Board PSEB 7th Class Maths Book Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.7 Textbook Exercise Questions and Answers.

PSEB Solutions for Class 7 Maths Chapter 2 ਭਿੰਨਾਂ ਅਤੇ ਦਸ਼ਮਲਵ Exercise 2.7

1. ਹੇਠ ਲਿਖਿਆਂ ਵਿਚ ਦਸ਼ਮਲਵ ਸੰਖਿਆ ਨੂੰ 10, 100 ਜਾਂ 100 ਨਾਲ ਭਾਗ ਕਰਕੇ ਹੱਲ ਕਰੋ :

ਪ੍ਰਸ਼ਨ (i).
2.7 ÷ 10
ਉੱਤਰ:
2.7 ÷ 10 = \(\frac{27}{10} \times \frac{1}{10}\)
= \(\frac{27}{100}\)
= 0.27

ਪ੍ਰਸ਼ਨ (ii).
3.35 ÷ 10
ਉੱਤਰ:
3.35 ÷ 10 = \(\frac{335}{100} \times \frac{1}{10}\)
= \(\frac {335}{1000}\)
= 0.335

ਪ੍ਰਸ਼ਨ (iii).
0.15 ÷ 10
ਉੱਤਰ:
0.15 ÷ 10 = \(\frac{15}{100} \times \frac{1}{10}\)
= \(\frac {15}{1000}\)
= 0.015

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.7

ਪ੍ਰਸ਼ਨ (iv).
32.7 ÷ 10
ਉੱਤਰ:
32.7 ÷ 10 = \(\frac{327}{10} \times \frac{1}{10}\)
= \(\frac {327}{100}\)
= 3.27

ਪ੍ਰਸ਼ਨ (v).
5.72 ÷ 100
ਉੱਤਰ:
5.72 ÷ 100 = \(\frac{572}{100} \times \frac{1}{100}\)
= \(\frac {572}{10000}\)
= 0.0572

ਪ੍ਰਸ਼ਨ (vi).
23.75 ÷ 100
ਉੱਤਰ:
23.75 ÷ 100 = \(\frac{2375}{100} \times \frac{1}{100}\)
= \(\frac {2375}{10000}\)
= 0.2375

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.7

ਪ੍ਰਸ਼ਨ (vii).
532.73 ÷ 100
ਉੱਤਰ:
532.73 ÷ 100 = \(\frac{53273}{100} \times \frac{1}{100}\)
= \(\frac {53273}{10000}\)
= 5.3273

ਪ੍ਰਸ਼ਨ (viii).
1.321 ÷ 100
ਉੱਤਰ:
1.321 ÷ 100 = \(\frac{1321}{1000} \times \frac{1}{100}\)
= \(\frac {1321}{10000}\)
= 0.01321

ਪ੍ਰਸ਼ਨ (ix).
2.5 ÷ 1000
ਉੱਤਰ:
2.5 ÷ 1000 = \(\frac{25}{10} \times \frac{1}{1000}\)
= \(\frac {25}{10000}\)
= 0.0025

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.7

ਪ੍ਰਸ਼ਨ (x).
53.83 ÷ 1000
ਉੱਤਰ:
53.83 ÷ 1000 = \(\frac{5383}{100} \times \frac{1}{1000}\)
= \(\frac {5383}{100000}\)
= 0.05383

ਪ੍ਰਸ਼ਨ (xi).
217.35 ÷ 1000
ਉੱਤਰ:
217.35 ÷ 1000 = \(\frac{21735}{100} \times \frac{1}{1000}\)
= \(\frac {21735}{100000}\)
= 0.21735

ਪ੍ਰਸ਼ਨ (xii).
0.2 ÷ 1000
ਉੱਤਰ:
0.2 ÷ 1000 = \(\frac{2}{10} \times \frac{1}{1000}\)
= \(\frac {2}{10000}\)
= 0.0002

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.7

2. ਦਸ਼ਮਲਵ ਸੰਖਿਆ ਨੂੰ ਪੂਰਨ ਸੰਖਿਆ ਨਾਲ ਭਾਗ ਕਰਕੇ ਹੱਲ ਕਰੋ-

ਪ੍ਰਸ਼ਨ (i).
7.5 ÷ 5
ਉੱਤਰ:
7.5 ÷ 5 = \(\frac{75}{10} \times \frac{1}{5}\)
= \(\frac {15}{10}\)
= 1.5

ਪ੍ਰਸ਼ਨ (ii).
16.9 ÷ 13
ਉੱਤਰ:
16.9 ÷ 13 = \(\frac{169}{10} \times \frac{1}{13}\)
= \(\frac {13}{10}\)
= 1.3

ਪ੍ਰਸ਼ਨ (iii).
65.4 ÷ 6
ਉੱਤਰ:
65.4 ÷ 6 = \(\frac{654}{10} \times \frac{1}{6}\)
= \(\frac {109}{10}\)
= 10.9

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.7

ਪ੍ਰਸ਼ਨ (iv).
0.121 ÷ 11
ਉੱਤਰ:
0.121 ÷ 11 = \(\frac{121}{1000} \times \frac{1}{11}\)
= \(\frac {11}{1000}\)
= 0.011

ਪ੍ਰਸ਼ਨ (v).
11.84 ÷ 4
ਉੱਤਰ:
11.84 ÷ 4 = \(\frac{1184}{100} \times \frac{1}{4}\)
= \(\frac {296}{100}\)
= 2.96

ਪ੍ਰਸ਼ਨ (vi).
47.6 ÷ 7
ਉੱਤਰ:
47.6 ÷ 7 = \(\frac{476}{10} \times \frac{1}{7}\)
= \(\frac {68}{10}\)
= 6.8

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.7

3. ਦਸ਼ਮਲਵ ਸੰਖਿਆ ਨੂੰ ਦਸ਼ਮਲਵ ਸੰਖਿਆ ਨਾਲ ਭਾਗ ਕਰਕੇ ਹੱਲ ਕਰੋ :

ਪ੍ਰਸ਼ਨ (i).
3.25 ÷ 0.5
ਉੱਤਰ:
3.25 ÷ 0.5 = \(\frac{325}{100} \div \frac{5}{10}\)
= \(\frac{325}{100} \times \frac{10}{5}\)
= \(\frac {65}{10}\)
= 6.5

ਪ੍ਰਸ਼ਨ (ii).
5.4 ÷ 1.2
ਉੱਤਰ:
5.4 ÷ 1.2 = \(\frac{54}{10} \div \frac{12}{10}\)
= \(\frac{54}{10} \times \frac{10}{12}\)
= \(\frac {9}{2}\)
= 4.5

ਪ੍ਰਸ਼ਨ (iii).
26.32 ÷ 3.5
ਉੱਤਰ:
26.32 ÷ 3.5 = \(\frac{2632}{100} \div \frac{35}{10}\)
= \(\frac{2632}{100} \times \frac{10}{35}\)
= \(\frac {752}{100}\)
= 7.52

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.7

ਪ੍ਰਸ਼ਨ (iv).
2.73 ÷ 13
ਉੱਤਰ:
2.73 ÷ 13 = \(\frac{273}{100} \times \frac{10}{13}\)
= \(\frac {21}{10}\)
= 2.1

ਪ੍ਰਸ਼ਨ (v).
12.321 ÷ 11.1
ਉੱਤਰ:
12.321 ÷ 11.1 = \(\frac{12321}{1000} \div \frac{111}{10}\)
= \(\frac{12321}{1000} \times \frac{10}{111}\)
= \(\frac {111}{100}\)
= 1.11

ਪ੍ਰਸ਼ਨ (vi).
0.0018 ÷ 0.15
ਉੱਤਰ:
0.0018 ÷ 0.15 = \(\frac{18}{10000} \div \frac{15}{100}\)
= \(\frac{18}{10000} \times \frac{100}{15}\)
= \(\frac {12}{1000}\)
= 0.012

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.7

ਪ੍ਰਸ਼ਨ 4.
ਇਕ ਸਕੂਲ ਨੇ 25 ਸਟੀਲ ਦੀਆਂ ਕੁਰਸੀਆਂ ਦੇ 11,883.75 ਵਿਚ ਖਰੀਦੀਆਂ । ਸਟੀਲ ਦੀ ਇੱਕ ਕੁਰਸੀ ਦਾ ਮੁੱਲ ਪਤਾ ਕਰੋ ।
ਹੱਲ :
25 ਸਟੀਲ ਦੀਆਂ ਕੁਰਸੀਆਂ ਦਾ ਮੁੱਲ = ₹
1,883.75
1 ਸਟੀਲ ਦੀ ਕੁਰਸੀ ਦਾ ਮੁੱਲ = ₹ 1,883.75 ÷ 15
= ₹ \(\frac{11,88375}{100} \times \frac{1}{15}\) = ₹ \(\frac{47535}{100}\)
= ₹ 475.35

ਪ੍ਰਸ਼ਨ 5.
ਇੱਕ ਕਾਰ 4.5 ਘੰਟਿਆਂ ਵਿਚ 276.75 km ਦੂਰੀ ਤੈਅ ਕਰਦੀ ਹੈ । ਕਾਰ ਦੀ ਔਸਤ ਗਤੀ ਕੀ ਹੈ ?
ਹੱਲ :
ਕੁੱਲ ਤੈਅ ਕੀਤੀ ਗਈ ਦੁਰੀ = 276.75 km
ਲੱਗਿਆ ਸਮਾਂ = 4.5 ਘੰਟੇ ,
ਕਾਰ ਦੀ ਔਸਤ ਗਤੀ = \(\frac{ਦੁਰੀ}{ਸਮਾਂ}\) = \(\frac{276.75}{4.5}\)
= \(\frac{27675}{100} \times \frac{10}{45}\) = \(\frac{615}{10}\) km/hr = 61.5 km/hr.

6. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
27.5 ÷ 10 = ?
(a) 275
(b) 0.275
(c) 2.75
(d) ਇਨ੍ਹਾਂ ਵਿਚੋਂ ਕੋਈ ਨਹੀਂ !
ਉੱਤਰ:
(c) 2.75

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.7

ਪ੍ਰਸ਼ਨ (ii).
1.5 ÷ 3 ਦਾ ਮੁੱਲ ………. ਹੈ ।
(a) 5
(b) 0.05
(c) 0.5
(d) 4.5.
ਉੱਤਰ:
(c) 0.5

ਪ੍ਰਸ਼ਨ (iii).
ਸੰਖਿਆਵਾਂ 1.1, 2.1 ਅਤੇ 31 ਦੀ ਔਸਤ ………. ਹੈ ।
(a) 2.5
(b) 1.1
(c) 2.1
(d) 6.3.
ਉੱਤਰ:
(c) 2.1

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.7

ਪ੍ਰਸ਼ਨ 7.
ਇੱਕ ਦਸ਼ਮਲਵ ਸੰਖਿਆ ਨੂੰ 100 ਨਾਲ ਭਾਗ ਕਰਨ ‘ਤੇ ਦਸ਼ਮਲਵ ਬਿੰਦੁ ਖੱਬੇ ਪਾਸੇ ਵੱਲ ਇੱਕ ਸਥਾਨ ਖਿਸਕਦਾ ਹੈ । ਸਹੀ/ਗਲਤ)
ਉੱਤਰ:
ਗ਼ਲਤ

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.6

Punjab State Board PSEB 7th Class Maths Book Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.6 Textbook Exercise Questions and Answers.

PSEB Solutions for Class 7 Maths Chapter 2 ਭਿੰਨਾਂ ਅਤੇ ਦਸ਼ਮਲਵ Exercise 2.6

1. ਹੇਠ ਲਿਖਿਆਂ ਦਾ ਗੁਣਨਫਲ ਪਤਾ ਕਰੋ :

ਪ੍ਰਸ਼ਨ (i).
1.31 × 10
ਉੱਤਰ:
1.31 × 10
= \(\frac {131}{100}\) × 10
= \(\frac {13}{10}\)
= 13.1

ਪ੍ਰਸ਼ਨ (ii).
25.7 × 10
ਉੱਤਰ:
25.7 × 10
= \(\frac {257}{10}\) × 10
= 257

ਪ੍ਰਸ਼ਨ (iii).
1.01 × 100
ਉੱਤਰ:
1.01 × 100
= \(\frac {101}{100}\) × 100
= 101

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.6

ਪ੍ਰਸ਼ਨ (iv).
0.45 × 100
ਉੱਤਰ:
0.45 × 100
= \(\frac {45}{100}\) × 100
= 45

ਪ੍ਰਸ਼ਨ (v).
9.7 × 100
ਉੱਤਰ:
9.7 × 100
= \(\frac {97}{10}\) × 100
= 970

ਪ੍ਰਸ਼ਨ (vi).
3.87 × 10
ਉੱਤਰ:
3.87 × 10
= \(\frac {387}{100}\) × 100
= \(\frac {387}{10}\)
= 38.7

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.6

ਪ੍ਰਸ਼ਨ (vii).
0.07 × 10
ਉੱਤਰ:
0.07 × 10
= \(\frac {7}{100}\) × 10
= \(\frac {70}{100}\)
= 0.70

ਪ੍ਰਸ਼ਨ (viii).
0.3 × 100
ਉੱਤਰ:
0.3 × 100
= \(\frac {3}{10}\) × 100
= 30

ਪ੍ਰਸ਼ਨ (ix).
5.37 × 1000
ਉੱਤਰ:
5.37 × 1000
= \(\frac {537}{10}\) × 1000
= 53700

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.6

ਪ੍ਰਸ਼ਨ (x).
0.02 × 1000
ਉੱਤਰ:
0.02 × 1000
= \(\frac {2}{100}\) × 1000
= 20

2. ਹੇਠ ਲਿਖਿਆਂ ਦਾ ਗੁਣਨਫਲ ਪਤਾ ਕਰੋ :

ਪ੍ਰਸ਼ਨ (i).
1.5 × 3
ਉੱਤਰ:
1.5 × 3 = \(\frac {15}{10}\) × 3
= \(\frac {45}{10}\)
= 4.5

ਪ੍ਰਸ਼ਨ (ii).
2.71 × 12
ਉੱਤਰ:
2.71 × 12 = \(\frac {271}{100}\) × 12
= \(\frac {3252}{100}\)
= 32.52

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.6

ਪ੍ਰਸ਼ਨ (iii).
7.05 × 4
ਉੱਤਰ:
7.05 × 4 = \(\frac {705}{100}\) × 4
= \(\frac {2820}{100}\)
= 28.2

ਪ੍ਰਸ਼ਨ (iv).
0.05 × 12
ਉੱਤਰ:
0.05 × 12 = \(\frac {5}{100}\) × 12
= \(\frac {60}{100}\)
= 0.6

ਪ੍ਰਸ਼ਨ (v).
112.03 × 8
ਉੱਤਰ:
112.03 × 8 = \(\frac {89624}{100}\)
= 896.24

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.6

ਪ੍ਰਸ਼ਨ (vi).
3 × 7.53
ਉੱਤਰ:
3 × 7.53 = 3 × \(\frac {753}{100}\)
= \(\frac {2259}{100}\)
= 22.59

3. ਹੇਠ ਲਿਖਿਆਂ ਦਾ ਮੁੱਲ ਪਤਾ ਕਰੋ :

ਪ੍ਰਸ਼ਨ (i).
3.7 × 0.4
ਉੱਤਰ:
3.7 × 0.4 = \(\frac{37}{10} \times \frac{4}{10}\)
= \(\frac {148}{100}\)
= 1.48

ਪ੍ਰਸ਼ਨ (ii).
2.75 × 1.1
ਉੱਤਰ:
2.75 × 1.1 = \(\frac{275}{100} \times \frac{11}{10}\)
= \(\frac {3025}{1000}\)
= 3.025

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.6

ਪ੍ਰਸ਼ਨ (iii).
0.07 × 1.9
ਉੱਤਰ:
0.07 × 1.9 = \(\frac{7}{100} \times \frac{19}{10}\)
= \(\frac {133}{1000}\)
= 0.133

ਪ੍ਰਸ਼ਨ (iv).
0.5 × 31.83
ਉੱਤਰ:
0.5 × 31.83 = \(\frac{5}{10} \times \frac{3183}{100}\)
= \(\frac {15915}{1000}\)
= 15.915

ਪ੍ਰਸ਼ਨ (v).
7.5 × 5.7
ਉੱਤਰ:
7.5 × 5.7 = \(\frac{75}{10} \times \frac{57}{10}\)
= \(\frac {4275}{100}\)
= 42.75

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.6

ਪ੍ਰਸ਼ਨ (vi).
10.02 × 1.02
ਉੱਤਰ:
10.02 × 1.02 = \(\frac{1002}{100} \times \frac{102}{100}\)
= \(\frac {1020}{10000}\)
= 10.2204

ਪ੍ਰਸ਼ਨ (vii).
0.08 × 0.53
ਉੱਤਰ:
0.08 × 0.53 = \(\frac{8}{10} \times \frac{53}{100}\)
= \(\frac {424}{10000}\)
= 0.0424

ਪ੍ਰਸ਼ਨ (viii).
21.12 × 1.21
ਉੱਤਰ:
21.12 × 1.21 = \(\frac{2112}{100} \times \frac{121}{100}\)
= \(\frac {255552}{10000}\)
= 25.5552

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.6

ਪ੍ਰਸ਼ਨ (ix).
1.06 × 0.04
ਉੱਤਰ:
1.06 × 0.04 = \(\frac{106}{100} \times \frac{4}{100}\)
= \(\frac {424}{1000}\)
= 0.0424

ਪ੍ਰਸ਼ਨ 4.
ਤਾਰ ਦੇ ਇਕ ਟੁਕੜੇ ਨੂੰ 15 ਬਰਾਬਰ ਭਾਗਾਂ ਵਿਚ ਵੰਡਿਆ ਜਾਂਦਾ ਹੈ । ਜੇਕਰ ਇਕ ਭਾਗ ਦੀ ਲੰਬਾਈ 2.03 m ਹੈ ਤਾਂ ਤਾਰ ਦੀ ਕੁੱਲ ਲੰਬਾਈ ਪਤਾ ਕਰੋ ।
ਹੱਲ :
ਇੱਕ ਭਾਗ ਦੀ ਲੰਬਾਈ = 2.03 m
15 ਭਾਗਾਂ ਦੀ ਲੰਬਾਈ = 15 × 2.03 m
= 30.45 m

ਪ੍ਰਸ਼ਨ 5.
ਇਕ ਮੀਟਰ ਕੱਪੜੇ ਦਾ ਮੁੱਲ ਤੇ 75.80 ਹੈ | 4.75 ਮੀਟਰ ਕੱਪੜੇ ਦਾ ਮੁੱਲ ਪਤਾ ਕਰੋ ।
ਹੱਲ :
ਇੱਕ ਮੀਟਰ ਕੱਪੜੇ ਦਾ ਮੁੱਲ = ₹ 75.80
4.75 ਮੀਟਰ ਕੱਪੜੇ ਦਾ ਮੁੱਲ = ₹ 75.80 × 4.75
= ₹ 360.05

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.6

6. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
1.25 × 10 = ?
(a) 0.125
(b) 125
(c) 12.5
(d) 1.25
ਉੱਤਰ:
(c) 12.5

ਪ੍ਰਸ਼ਨ (ii).
ਜੇ x × 100 = 135.72 ਹੋਵੇ ਤਾਂ x ਦਾ ਮੁੱਲ ਕੀ ਹੋਵੇਗਾ ?
(a) 13.572
(b) 1.3572
(c) 135.72
(d) 13572.
ਉੱਤਰ:
(b) 1.3572

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.6

ਪ੍ਰਸ਼ਨ (iii).
1.5 × 8 ਦਾ ਮੁੱਲ ……….. ਹੈ |
(a) 1.2
(b) 120
(c) 12
(d) 0.12.
ਉੱਤਰ:
(c) 12

ਪ੍ਰਸ਼ਨ 7.
(i) ਇਕ ਦਸ਼ਮਲਵ ਸੰਖਿਆ ਅਤੇ ਸਿਫ਼ਰ ਦਾ ਗੁਣਨਫਲ ਹਮੇਸ਼ਾ ਸਿਫ਼ਰ ਹੁੰਦਾ ਹੈ । (ਸਹੀ/ਗਲਤ)
(ii) ਇੱਕ ਦਸ਼ਮਲਵ ਸੰਖਿਆ ਨੂੰ 10 ਸਾਲ ਗੁਣਾ ਕਰਨ ’ਤੇ, ਦਸ਼ਮਲਵ ਬਿੰਦੁ ਖੱਬੇ ਪਾਸੇ ਇਕ ਸਥਾਨ ਖਿਸਕਾਇਆ ਜਾਂਦਾ ਹੈ । (ਸਹੀ/ਗਲਤ
ਉੱਤਰ :
(i) ਸਹੀ,
(ii) ਗ਼ਲਤ ।

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.5

Punjab State Board PSEB 7th Class Maths Book Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.5 Textbook Exercise Questions and Answers.

PSEB Solutions for Class 7 Maths Chapter 2 ਭਿੰਨਾਂ ਅਤੇ ਦਸ਼ਮਲਵ Exercise 2.5

1. ਹੇਠਾਂ ਲਿਖੀਆਂ ਵਿਚੋਂ ਕਿਹੜੀ ਦਸ਼ਮਲਵ ਸੰਖਿਆ ਵੱਡੀ ਹੈ ?

ਪ੍ਰਸ਼ਨ (i).
0.9 ਜਾਂ 0.4
ਉੱਤਰ:
0.9 ਜਾਂ 0.4
0.9 ਵਿਚ ਦਸਵਾਂ ਸਥਾਨ 0.4 ਦੇ ਦਸਵੇਂ ਸਥਾਨ ਨਾਲੋਂ ਵੱਡਾ ਹੈ ।
9 > 4
∴ 0.9 > 0.4

ਪ੍ਰਸ਼ਨ (ii).
1.35 ਜਾਂ 1.37
ਉੱਤਰ:
1.35 ਜਾਂ 1.37
ਦੋਵਾਂ ਸੰਖਿਆਵਾਂ ਦੇ ਪੂਰਨ ਸੰਖਿਆ ਭਾਗ ਸਮਾਨ ਹਨ । ਇਸ ਲਈ ਅਸੀਂ ਦਸ਼ਮਲਵ ਭਾਗ ਦੀ ਤੁਲਨਾ ਕਰਾਂਗੇ । ਇਨ੍ਹਾਂ ਸੰਖਿਆਵਾਂ ਦੇ ਦੱਸਵੇਂ ਸਥਾਨ ਦੇ ਅੰਕ ਵੀ ਸਮਾਨ ਹਨ ।
1.37 ਦਾ ਸੌਵੇਂ ਸਥਾਨ ਦਾ ਅੰਕ 1.35 ਦੇ ਸੌਵੇਂ ਸਥਾਨ ਦੇ ਅੰਕ ਨਾਲੋਂ ਵੱਡਾ ਹੈ ।
∴ 1.37 > 1.35

ਪ੍ਰਸ਼ਨ (iii).
10.10 ਜਾਂ 10.01
ਉੱਤਰ:
10.10 ਜਾਂ 10.01 .
ਦੋਵਾਂ ਸੰਖਿਆਵਾਂ ਦੇ ਪੂਰਨ ਭਾਗ ਬਰਾਬਰ ਹਨ । ਇਸ ਕਰਕੇ ਅਸੀਂ ਦਸ਼ਮਲਵ ਭਾਗ ਦੀ ਤੁਲਨਾ ਕਰਾਂਗੇ ।
10.10 ਦਾ ਦਸਵਾਂ ਭਾਗ 10.01 ਦੇ ਦਸਵੇਂ ਭਾਗ ਨਾਲੋਂ ਵੱਡਾ ਹੈ ।
∴ 10.10 > 10.01

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.5

ਪ੍ਰਸ਼ਨ (iv).
1735.101 ਜਾਂ 1734.101
ਉੱਤਰ:
1735.101 ਜਾਂ 1734.101
1735.101 ਦਾ ਪੂਰਨ ਭਾਗ 1734.101 ਦੇ ਪੂਰਨ ਭਾਗ ਨਾਲੋਂ ਵੱਡਾ ਹੈ ।
∴ 1735.101 > 1734.101

ਪ੍ਰਸ਼ਨ (v).
0.8 ਜਾਂ 0.88.
ਉੱਤਰ:
0.8 ਜਾਂ 0.88
ਇਨ੍ਹਾਂ ਦੇ ਦਸਵੇਂ ਸਥਾਨ ਬਰਾਬਰ ਹਨ ਅਤੇ 0.88 ਦਾ ਸੌਵੇਂ ਸਥਾਨ ਦਾ ਅੰਕ 0.8 ਦੇ ਸੌਵੇਂ ਸਥਾਨ ਦੇ ਅੰਕ ਨਾਲੋਂ ਵੱਡਾ ਹੈ ।
∴ 0.88 > 0.8

2. ਹੇਠ ਲਿਖੀਆਂ ਦਸ਼ਮਲਵ ਸੰਖਿਆਵਾਂ ਦਾ ਵਿਸਤਿਤ ਰੂਪ ਲਿਖੋ ।

ਪ੍ਰਸ਼ਨ (i).
40.38
ਉੱਤਰ:
40.38 = 40 + 0 + 0.3 + .08
= 4 × 10 + 0 + 3 × \(\frac {1}{10}\) + 8 × \(\frac {1}{100}\)

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.5

ਪ੍ਰਸ਼ਨ (ii).
4.038
ਉੱਤਰ:
4.038 = 4 + 0.0 + 0.03 + 0.008
= 4 + 0 × \(\frac {1}{10}\) + 3 × \(\frac {1}{100}\) + 8 × \(\frac {1}{1000}\)

ਪ੍ਰਸ਼ਨ (iii).
0.4038
ਉੱਤਰ:
0.4038 = 0 + 0.4 + 0.00 + 0.003 + 0.0008
= 0 + 4 × \(\frac {1}{10}\) + 0 × \(\frac {1}{100}\) + 3 × \(\frac {1}{1000}\) + 8 × \(\frac {1}{10000}\)

ਪ੍ਰਸ਼ਨ (iv).
4.38.
ਉੱਤਰ:
4.38 = 4 + 0.3 + 0.08
= 4 + 3 × \(\frac {1}{10}\) + 8 × \(\frac {1}{100}\)

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.5

3. ਹੇਠ ਲਿਖੀਆਂ ਦਸ਼ਮਲਵ ਸੰਖਿਆਵਾਂ ਵਿਚ 5 ਦਾ ਸਥਾਨਕ ਮੁੱਲ ਲਿਖੋ ।

ਪ੍ਰਸ਼ਨ (i).
17.56
ਉੱਤਰ:
17.56 ਵਿਚ 5 ਦਾ ਸਥਾਨਕ ਮੁੱਲ ਹੈ = 0.5
= \(\frac {5}{10}\)

ਪ੍ਰਸ਼ਨ (ii).
1.253
ਉੱਤਰ:
1.253 ਵਿਚ 5 ਦਾ ਸਥਾਨਕ ਮੁੱਲ = 0.05
= \(\frac {5}{100}\)

ਪ੍ਰਸ਼ਨ (iii).
10.25
ਉੱਤਰ:
10.25 ਵਿਚ 5 ਦਾ ਸਥਾਨਕ ਮੁੱਲ = 0.05
= \(\frac {5}{100}\)

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.5

ਪ੍ਰਸ਼ਨ (iv).
5.62.
ਉੱਤਰ:
5.62 ਵਿਚ 5 ਦਾ ਸਥਾਨਕ ਮੁੱਲ = 5

4. ਦਸ਼ਮਲਵ ਦਾ ਪ੍ਰਯੋਗ ਕਰਕੇ ਰੁਪਇਆਂ (%) ਵਿਚ ਲਿਖੋ ।

ਪ੍ਰਸ਼ਨ (i).
55 ਪੈਸੇ
ਉੱਤਰ:
55 ਪੈਸੇ = ₹ \(\frac {55}{100}\) = ₹ 0.55

ਪ੍ਰਸ਼ਨ (ii).
55 ਰੁਪਏ 5 ਪੈਸੇ
ਉੱਤਰ:
55 ਰੁਪਏ 5 ਪੈਸੇ = 55 ਰੁਪਏ +5 ਪੈਸੇ
= ₹ 55 + ₹ \(\frac {5}{100}\) = ₹ 55 + ₹ 0.5 = ₹ 5505

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.5

ਪ੍ਰਸ਼ਨ (iii).
347 ਪੈਸੇ
ਉੱਤਰ:
347 ਪੈਸੇ = ₹ \(\frac {347}{100}\) = ₹ 3.47

ਪ੍ਰਸ਼ਨ (iv).
2 ਪੈਸੇ
ਉੱਤਰ:
2 ਪੈਸੇ = ₹ \(\frac {2}{100}\) = ₹ 0.02.

5. ਹੇਠ ਲਿਖੀਆਂ ਨੂੰ ਕਿਲੋਮੀਟਰ (km) ਵਿਚ ਲਿਖੋ ।

ਪ੍ਰਸ਼ਨ (i).
350 m
ਉੱਤਰ:
350 m = \(\frac {350}{1000}\) km = 0.350 km
[ਕਿਉਂਕਿ 1000 m = 1 km, ∴ 1 m = \(\frac {1}{1000}\) km]

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.5

ਪ੍ਰਸ਼ਨ (ii).
4035 m
ਉੱਤਰ:
4035 m = \(\frac {4035}{1000}\) km = 4.035 km

ਪ੍ਰਸ਼ਨ (iii).
2 km 5 m
ਉੱਤਰ:
2 km 5 m = 2 km + 5 m = 2 km + \(\frac {5}{1000}\) km
= 2.05 km

6. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
3.02 ਵਿਚ 2 ਦਾ ਸਥਾਨਕ ਮੁੱਲ ………… ਹੈ ।
(a) 2
(b) 20
(c) \(\frac {2}{10}\)
(d) \(\frac {2}{100}\)
ਉੱਤਰ:
(d) \(\frac {2}{100}\)

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.5

ਪ੍ਰਸ਼ਨ (ii).
0.7, 0.07, 7 ਦਾ ਸਹੀ ਵੱਧਦਾਂ ਕੂਮ ਕੀ ਹੋਵੇਗਾ ?
(a) 7 < 0.07 < 0.7
(b) 0.07 < 0.7 < 7
(c) 0.7 < 0.07 < 7
(d) 0.07 < 7 < 0.7.
ਉੱਤਰ:
(b) 0.07 < 0.7 < 7

ਪ੍ਰਸ਼ਨ (iii).
5 ਕਿਲੋ 20 ਗ੍ਰਾਮ ਦਾ ਦਸ਼ਮਲਵ ਰੂਪ ……….. ਹੈ ।
(a) 5.2 kg
(b) 5.20 kg
(c) 5.02 kg
(d) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ:
(c) 5.02 kg

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.5

ਪ੍ਰਸ਼ਨ (iv).
2.38 ਦਾ ਵਿਸਤ੍ਰਿਤ ਰੂਪ ………. ਹੈ ।
(a) 2 + \(\frac {38}{10}\)
(b) 2 + 3 + \(\frac {8}{10}\)
(c) \(\frac {238}{100}\)
(d) 2 + \(\frac {3}{10}\) + \(\frac {80}{100}\)
ਉੱਤਰ:
(d) 2 + \(\frac {3}{10}\) + \(\frac {80}{100}\)

PSEB 7th Class Maths Solutions Chapter 6 ਤ੍ਰਿਭੁਜਾਂ Ex 6.1

Punjab State Board PSEB 7th Class Maths Book Solutions Chapter 6 ਤ੍ਰਿਭੁਜਾਂ Ex 6.1 Textbook Exercise Questions and Answers.

PSEB Solutions for Class 7 Maths Chapter 6 ਤ੍ਰਿਭੁਜਾਂ Exercise 6.1

ਪ੍ਰਸ਼ਨ 1.
ਇੱਕ ਤ੍ਰਿਭੁਜ ABC ਵਿੱਚ, ਬਿੰਦੂ P ਭੁਜਾ BC ਦਾ ਮੱਧ ਬਿੰਦੁ ਹੈ ਤਾਂ :
(i) BP = ……
(ii) ∠ADC = ………….
(iii) BD = BC (ਸਹੀ/ਗਲਤ
(iv) AD, △ABC ਦਾ ………… ਹੈ ।
(v) AP, △ABC ਦਾ ………….. ਹੈ ।
ਹੱਲ :
PSEB 7th Class Maths Solutions Chapter 6 ਤ੍ਰਿਭੁਜਾਂ Ex 6.1 1
(i) PC
(ii) 90°
(iii) ਗ਼ਲਤ
(iv) ਸਿਖ਼ਰਲੰਬ
(v) ਮੱਧਿਆ

ਪ੍ਰਸ਼ਨ 2.
(a) ਇੱਕ △ABC ਬਣਾਓ ਅਤੇ ਉਸਦੀਆਂ ਮੱਧਿਕਾਵਾਂ AD, BE ਅਤੇ CF ਖਿੱਚੋ ।
(b) ਇੱਕ ਸਮਭੁਜੀ ਤਿਭੁਜ ਅਤੇ ਇਸਦੀਆਂ ਮੱਧਿਕਾਵਾਂ ਖਿੱਚੋ | ਇਨ੍ਹਾਂ ਮੱਧਿਕਾਵਾਂ ਦੀਆਂ ਲੰਬਾਈਆਂ ਦੀ ਤੁਲਨਾ ਕਰੋ ।
(c) ਇੱਕ ਸਮਦੋਭੁਜੀ ਤ੍ਰਿਭੁਜ ABC ਖਿੱਚੋ ਜਿਸ ਵਿੱਚ AB = BC ਹੈ । ਇਸ ਦਾ ਸਿਖਰ ਲੰਬ ਵੀ ਖਿੱਚੋ ।
ਹੱਲ :
(a) ਸਾਨੂੰ ਇੱਕ △ABC ਦਿੱਤੀ ਗਈ ਹੈ ਜਿਸ ਵਿੱਚ D, E ਅਤੇ F ਮੱਧ ਬਿੰਦੂ ਹਨ ਭੁਜਾਵਾਂ BC, CA ਅਤੇ AB ਹੈ । AD, BE ਅਤੇ CF ਨੂੰ ਮਿਲਾਉ ॥
AD, BE ਅਤੇ CF ਲੋੜੀਂਦੀਆਂ ਮਧਿਕਾਵਾਂ ਹਨ |
PSEB 7th Class Maths Solutions Chapter 6 ਤ੍ਰਿਭੁਜਾਂ Ex 6.1 2

(b) ਸਮਭੁਜੀ ਤ੍ਰਿਭੁਜ ABC ਬਣਾਉ ਜਿਸ ਵਿੱਚ D, E ਅਤੇ F ਭੁਜਾਵਾਂ BC, CA ਅਤੇ AB ਦੇ ਮੱਧ ਬਿੰਦੂ ਹਨ | AD, BE ਅਤੇ CF ਨੂੰ ਮਿਲਾਉਣ ਤੇ ਸਾਨੂੰ ਮੱਧਿਕਾ AD, BE ਅਤੇ CF ਪ੍ਰਾਪਤ ਹੁੰਦੀ ਹੈ । AD, BE ਅਤੇ CF ਦੀ ਲੰਬਾਈ ਮਾਪਣ ਤੇ ਸਾਨੂੰ ਪਤਾ ਲਗਦਾ ਹੈ ਕਿ ਮੱਧਿਕਾਵਾਂ AD, BE ਅਤੇ CF ਦੀ ਲੰਬਾਈ ਬਰਾਬਰ ਹੈ ।
∴AD = BE = CF.
ਸਾਰੀਆਂ ਮੱਧਿਕਾਵਾਂ ਦੀ ਲੰਬਾਈ ਸਮਾਨ ਹੁੰਦੀ ਹੈ ।
PSEB 7th Class Maths Solutions Chapter 6 ਤ੍ਰਿਭੁਜਾਂ Ex 6.1 3

(c) ਸਮਦੋਭੁ ਤ੍ਰਿਭੁਜ △ABC ਬਣਾਉ ਜਿਸ ਵਿੱਚ AB = AC ਹੈ ਸਿਖਰਲੰਬ ਹੇਠ ਲਿਖੇ ਅਨੁਸਾਰ ਹੈ ।
A ਅਤੇ D ਤੋਂ ਸਿਖਰਲੰਬ AD ਖਿੱਚਿਆ ਜਾਂਦਾ ਹੈ ।
PSEB 7th Class Maths Solutions Chapter 6 ਤ੍ਰਿਭੁਜਾਂ Ex 6.1 4

PSEB 7th Class Maths Solutions Chapter 6 ਤ੍ਰਿਭੁਜਾਂ Ex 6.1

3. ਦਿੱਤੇ ਚਿੱਤਰਾਂ ਵਿੱਚ x ਦਾ ਮੁੱਲ ਪਤਾ ਕਰੋ ।

ਪ੍ਰਸ਼ਨ (i)
PSEB 7th Class Maths Solutions Chapter 6 ਤ੍ਰਿਭੁਜਾਂ Ex 6.1 5
ਉੱਤਰ:
ਦਿੱਤੀ ਹੋਈ ਤ੍ਰਿਭੁਜ ਵਿੱਚ,
ਤ੍ਰਿਭੁਜ ਦੇ ਬਾਹਰਲੇ ਕੋਣ ਦੇ ਗੁਣ ਅਨੁਸਾਰ ਬਾਹਰਲਾ ਕੋਣ = ਅੰਦਰਲੇ ਸਨਮੁੱਖ ਕੋਣਾਂ
ਦਾ ਜੋੜ x = 100° + 40°
∴ x = 140°

ਪ੍ਰਸ਼ਨ (ii)
PSEB 7th Class Maths Solutions Chapter 6 ਤ੍ਰਿਭੁਜਾਂ Ex 6.1 6
ਉੱਤਰ:
ਭੁਜ ਦੇ ਬਾਹਰਲੇ ਕੋਣ ਦੇ ਗੁਣ ਅਨੁਸਾਰ ਬਾਹਰਲਾ ਕੋਣ = ਅੰਦਰਲੇ ਸਨਮੁੱਖ ਕੋਣਾਂ
ਦਾ ਜੋੜ x = 20° + 30°
∴ x = 50°

ਪ੍ਰਸ਼ਨ (iii)
PSEB 7th Class Maths Solutions Chapter 6 ਤ੍ਰਿਭੁਜਾਂ Ex 6.1 7
ਉੱਤਰ:
ਭੁਜ ਦੇ ਬਾਹਰਲੇ ਕੋਣ ਦੇ ਗੁਣ ਅਨੁਸਾਰ ਬਾਹਰਲਾ ਕੋਣ = ਅੰਦਰਲੇ ‘ਸਨਮੁੱਖ ਕੋਣਾਂ
ਦਾ ਜੋੜ x = 60° + 60°
∴ x = 120°

PSEB 7th Class Maths Solutions Chapter 6 ਤ੍ਰਿਭੁਜਾਂ Ex 6.1

ਪ੍ਰਸ਼ਨ (iv)
PSEB 7th Class Maths Solutions Chapter 6 ਤ੍ਰਿਭੁਜਾਂ Ex 6.1 8
ਉੱਤਰ:
ਤ੍ਰਿਭੁਜ ਦੇ ਬਾਹਰਲੇ ਕੋਣ ਦੇ ਗੁਣ ਅਨੁਸਾਰ ਬਾਹਰਲਾ ਕੋਣ = ਅੰਦਰਲੇ ਸਨਮੁੱਖ ਕੋਣਾਂ
ਦਾ ਜੋੜ x = 90° + 30°
∴ x = 120°

4. ਹੇਠ ਦਿੱਤੇ ਚਿੱਤਰਾਂ ਵਿੱਚ x ਦਾ ਮੁੱਲ ਪਤਾ ਕਰੋ ।

ਪ੍ਰਸ਼ਨ (i)
PSEB 7th Class Maths Solutions Chapter 6 ਤ੍ਰਿਭੁਜਾਂ Ex 6.1 9
ਉੱਤਰ:
ਭੁਜ ਦੇ ਬਾਹਰਲੇ ਕੋਣ ਦੇ ਗੁਣ ਅਨੁਸਾਰ ਬਾਹਰਲਾ ਕੋਣ = ਅੰਦਰਲੇ ਸਨਮੁੱਖ ਕੋਣਾਂ ਦਾ ਜੋੜ
120° = 40° + x
x = 120° – 40°
x = 80°

PSEB 7th Class Maths Solutions Chapter 6 ਤ੍ਰਿਭੁਜਾਂ Ex 6.1

ਪ੍ਰਸ਼ਨ (ii)
PSEB 7th Class Maths Solutions Chapter 6 ਤ੍ਰਿਭੁਜਾਂ Ex 6.1 10
ਉੱਤਰ:
ਤਿਭੁਜ ਦੇ ਬਾਹਰਲੇ ਕੋਣ ਦੇ ਗੁਣ ਅਨੁਸਾਰ ਬਾਹਰਲਾ ਕੋਣ = ਅੰਦਰਲੇ ਸਨਮੁੱਖ ਕੋਣਾਂ ਦਾ ਜੋੜ
135° = x + 90
x = 135° – 90°
x = 45°

ਪ੍ਰਸ਼ਨ (iii)
PSEB 7th Class Maths Solutions Chapter 6 ਤ੍ਰਿਭੁਜਾਂ Ex 6.1 11
ਉੱਤਰ:
ਤ੍ਰਿਭੁਜ ਦੇ ਬਾਹਰਲੇ ਕੋਣ ਦੇ ਗੁਣ ਅਨੁਸਾਰ ਬਾਹਰਲਾ ਕੋਣ = ਅੰਦਰਲੇ ਸਨਮੁੱਖ ਕੋਣਾਂ ਦਾ ਜੋੜ
130° = x + 80°
x = 130° – 80°
x = 50°

ਪ੍ਰਸ਼ਨ (iv)
PSEB 7th Class Maths Solutions Chapter 6 ਤ੍ਰਿਭੁਜਾਂ Ex 6.1 12
ਉੱਤਰ:
ਤ੍ਰਿਭੁਜਾਂ ਦੇ ਬਾਹਰਲੇ ਕੋਣ ਗੁਣ
ਬਾਹਰਲੇ ਕੋਣ = ਅੰਦਰਲੇ ਕੋਣਾਂ ਦਾ ਜੋੜ
x + 25° = 155°
x = 155° – 25°
x = 130°

PSEB 7th Class Maths Solutions Chapter 6 ਤ੍ਰਿਭੁਜਾਂ Ex 6.1

5. ਹੇਠ ਦਿੱਤੇ ਚਿੱਤਰਾਂ ਵਿੱਚ y ਦਾ ਮੁੱਲ ਪਤਾ ਕਰੋ ।

ਪ੍ਰਸ਼ਨ (i).
PSEB 7th Class Maths Solutions Chapter 6 ਤ੍ਰਿਭੁਜਾਂ Ex 6.1 13
ਉੱਤਰ:
ਤਿਭੁਜ ਦੇ ਬਾਹਰਲੇ ਕੋਣ ਦੇ ਗੁਣ ਅਨੁਸਾਰ ਬਾਹਰਲਾ ਕੋ = ਅੰਦਰਲੇ ਸਨਮੁੱਖ ਕੋਣਾਂ ਦਾ ਜੋੜ
140° = x +y
2y = 140°
y = \(\frac{140^{\circ}}{2}\)
y = 70°

ਪ੍ਰਸ਼ਨ (ii).
PSEB 7th Class Maths Solutions Chapter 6 ਤ੍ਰਿਭੁਜਾਂ Ex 6.1 14
ਉੱਤਰ:
ਤ੍ਰਿਭੁਜ ਦੇ ਬਾਹਰਲੇ ਕੋਣ ਦੇ ਗੁਣ ਅਨੁਸਾਰ ਬਾਹਰਲਾ ਕੋਣ = ਅੰਦਰਲੇ ਸਨਮੁੱਖ ਕੋਣਾਂ ਦਾ ਜੋੜ
160° = y + 90°
y = 160° – 90°
y = 70°

PSEB 7th Class Maths Solutions Chapter 6 ਤ੍ਰਿਭੁਜਾਂ Ex 6.1

ਪ੍ਰਸ਼ਨ (iii).
PSEB 7th Class Maths Solutions Chapter 6 ਤ੍ਰਿਭੁਜਾਂ Ex 6.1 15
ਉੱਤਰ:
ਤਿਭੁਜ ਦੇ ਬਾਹਰਲੇ ਕੋਣ ਦੇ ਗੁਣ ਅਨੁਸਾਰ ਬਾਹਰਲਾ ਕੋਣ = ਅੰਦਰਲੇ ਸਨਮੁੱਖ ਕੋਣਾਂ ਦਾ ਜੋੜ
5y = y + 80°
5y – y = 80°
4y = 80°
y = \(\frac{80^{\circ}}{4}\)
y = 20°

PSEB 8th Class Punjabi Solutions Chapter 13 ਧਰਤੀ

Punjab State Board PSEB 8th Class Punjabi Book Solutions Chapter 13 ਧਰਤੀ Textbook Exercise Questions and Answers.

PSEB Solutions for Class 8 Punjabi Chapter 13 ਧਰਤੀ (1st Language)

Punjabi Guide for Class 8 PSEB ਧਰਤੀ Textbook Questions and Answers

ਧਰਤੀ ਪਾਠ-ਅਭਿਆਸ

1. ਦੱਸੋ :

(ੳ) ਮੈਂ ਸੂਰਜ ਤੋਂ ਹੋਈ ਪੈਦਾ-ਇਸ ਸਤਰ ਦਾ ਕੀ ਭਾਵ ਹੈ ?
ਉੱਤਰ :
ਧਰਤੀ ਸੂਰਜ ਨਾਲੋਂ ਟੁੱਟਿਆ ਇਕ ਹਿੱਸਾ ਹੈ।

(ਅ) ਧਰਤੀ ਉੱਤੇ ਕਿਹੜੀਆਂ-ਕਿਹੜੀਆਂ ਰੁੱਤਾਂ ਆਉਂਦੀਆਂ ਹਨ ?
ਉੱਤਰ :
ਗਰਮੀ, ਸਿਆਲ, ਬਸੰਤ ਤੇ ਬਰਸਾਤ।

PSEB 8th Class Punjabi Solutions Chapter 13 ਧਰਤੀ

(ੲ) ਪਹਿਲਾਂ ਧਰਤੀ ਕਿਹੋ-ਜਿਹੀ ਸੀ ?
ਉੱਤਰ :
ਧਰਤੀ ਪਹਿਲਾਂ ਭਖਦੀਆਂ ਗੈਸਾਂ ਦਾ ਗੋਲਾ ਸੀ

(ਸ) ਧਰਤੀ ਦੇ ਸੂਰਜ ਦੁਆਲੇ ਘੁੰਮਣ ਕਾਰਨ ਧਰਤੀ ਉੱਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ :
ਸੂਰਜ ਦੁਆਲੇ ਘੁੰਮਣ ਨਾਲ ਧਰਤੀ ਉੱਤੇ ਰੁੱਤਾਂ ਬਣਦੀਆਂ ਹਨ।

(ਹ) ਧਰਤੀ ਦਾ ਆਕਾਰ ਤੇ ਵਾਤਾਵਤਨ ਕਿਹੋ-ਜਿਹਾ ਹੈ ?
ਉੱਤਰ :
ਧਰਤੀ ਉੱਤੇ ਇਕ ਹਿੱਸਾ ਥਲ ਤੇ ਤਿੰਨ ਹਿੱਸੇ ਪਾਣੀ ਹੈ। ਇਸਦੇ ਦੁਆਲੇ ਹਵਾ ਦਾ ਗਿਲਾਫ਼ ਹੈ, ਜਿਸ ਵਿਚ ਬਹੁਤ ਸਾਰੀਆਂ ਗੈਸਾਂ ਹਨ।

2. ਹੇਠ ਲਿਖੀਆਂ ਸਤਰਾਂ ਦਾ ਭਾਵ ਸਪਸ਼ਟ ਕਰੋ :

(ਉ) ਲਾਟੂ ਵਾਂਗੂੰ ਧੁਰੀ ਦੁਆਲੇ,
ਰਹਾਂ ਘੁੰਮਦੀ ਆਪਣੀ ਚਾਲੇ।
ਘੁੰਮਣ ਕਾਰਨ ਦਿਨ ਤੇ ਰਾਤ,
ਵਾਰੋ-ਵਾਰੀ ਮਾਰਨ ਝਾਤ।

ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਤੀ ਕਹਿੰਦੀ ਹੈ ਕਿ ਮੈਂ ਲਾਟੂ ਵਾਂਗ ਆਪਣੀ ਧੁਰੀ ਦੁਆਲੇ ਆਪਣੀ ਬੱਝੀ ਚਾਲ ਵਿਚ ਘੁੰਮਦੀ ਰਹਿੰਦੀ ਹਾਂ ! ਮੇਰੇ ਘੁੰਮਣ ਨਾਲ ਹੀ ਵਾਰੋ – ਵਾਰੀ ਦਿਨ ਤੇ ਰਾਤ ਬਣਦੇ ਹਨ।

PSEB 8th Class Punjabi Solutions Chapter 13 ਧਰਤੀ

ਪ੍ਰਸ਼ਨ 2.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ। :
ਉੱਤਰ :
ਧਰਤੀ ਆਪਣੀ ਬੱਝੀ ਚਾਲ ਵਿਚ ਆਪਣੀ ਧੁਰੀ ਦੁਆਲੇ ਘੁੰਮਦੀ ਰਹਿੰਦੀ ਹੈ ਅਤੇ ਉਸਦੇ ਘੁੰਮਣ ਨਾਲ ਹੀ ਦਿਨ ਤੇ ਰਾਤ ਬਣਦੇ ਹਨ।

ਔਖੇ ਸ਼ਬਦਾਂ ਦੇ ਅਰਥ – ਧੁਰੀ – ਕਿੱਲੀ, ਕਿੱਲੀ ਦਾ ਕੇਂਦਰ ਝਾਤ – ਦਿਖਾਈ ਦੇਣਾ।

(ਅ) ਇਹ ਹੈ ਮੇਰੀ ਕਥਾ-ਕਹਾਣੀ,
ਮੈ ਸੂਰਜ ਦੀ ਬੇਟੀ-ਰਾਣੀ।
ਆਖਣ ਲੋਕੀਂ ਧਰਤੀ-ਮਾਂ,
ਮੈਂ ਤਾਂ ਰੈਣ-ਬਸੇਰਾ ਹਾਂ।

ਪ੍ਰਸ਼ਨ 3.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਤੀ ਕਹਿੰਦੀ ਹੈ ਕਿ ਮੇਰੀ ਸੰਪੂਰਨ ਕਹਾਣੀ ਇਹ ਹੈ ਕਿ ਮੈਂ ਸੂਰਜ ਦੀ ਪਿਆਰੀ ਧੀ ਹਾਂ। ਲੋਕ ਮੈਨੂੰ ਧਰਤੀ ਮਾਂ ਆਖਦੇ ਹਨ, ਪਰ ਮੈਂ ਉਨ੍ਹਾਂ ਦੀ ਥੋੜ੍ਹੇ ਚਿਰ ਲਈ ਰਹਿਣ ਦੀ ਥਾਂ ਹਾਂ।

ਪ੍ਰਸ਼ਨ 4.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਧਰਤੀ ਦੀ ਕਹਾਣੀ ਇਹ ਹੈ ਕਿ ਇਹ ਸੂਰਜ ਦੀ ਪਿਆਰੀ ਧੀ ਹੈ। ਲੋਕ ਇਸਨੂੰ ਧਰਤੀ ਮਾਂ ਆਖਦੇ ਹਨ, ਪਰੰਤੂ ਇਹ ਉਨ੍ਹਾਂ ਦੀ ਥੋੜ੍ਹੇ ਚਿਰ ਲਈ ਰਹਿਣ ਦੀ ਥਾਂ ਹੈ।

PSEB 8th Class Punjabi Solutions Chapter 13 ਧਰਤੀ

3. ਔਖੇ ਸ਼ਬਦਾਂ ਦੇ ਅਰਥ :

  • ਰੈਣ-ਬਸੇਰਾ : ਉਹ ਥਾਂ ਜਿੱਥੇ ਮੁਸਾਫ਼ਰ ਰਾਤ ਕੱਟਦੇ ਹਨ
  • ਅਜਬ : ਹੈਰਾਨ ਕਰਨ ਵਾਲਾ, ਅਨੋਖਾ
  • ਵਾਯੂ : ਹਵਾ
  • ਧੂਰੀ : ਅਰੰਭ, ਮੁੱਢ ………… ਕੇਂਦਰ, ਬਿੰਦੂ
  • ਕਾਇਦਾ : ਢੰਗ, ਨੇਮ, ਅਸੂਲ, ਰੀਤ, ਦਸਤੂਰ

4. ਵਾਕਾਂ ਵਿੱਚ ਵਰਤੋ :

ਬੇਟੀ, ਥਲ, ਰੈਣ-ਬਸੇਰਾ, ਹੋਂਦ, ਅਜਬ, ਢੇਰੀ, ਸ਼ਕਲ, ਗੈਸ, ਆਖ਼ਰਕਾਰ, ਲਾਟੂ, ਵਾਯੂ।
ਉੱਤਰ :

  • ਬੇਟੀ (ਧੀ) – ਧਰਤੀ ਸੂਰਜ ਦੀ ਬੇਟੀ ਹੈ।
  • ਥਲ (ਜ਼ਮੀਨ – ਭਾਰੀ ਮੀਂਹ ਪੈਣ ਨਾਲ ਧਰਤੀ ਉੱਤੇ ਜਲ – ਥਲ ਇੱਕ ਹੋ ਗਏ।
  • ਰੈਣ – ਬਸੇਰਾ ਰਾਤ ਰਹਿਣ ਦੀ ਥਾਂ, ਮੁਸਾਫ਼ਰਖ਼ਾਨਾ) – ਅਸੀਂ ਅਣਜਾਣੇ ਸ਼ਹਿਰ ਵਿਚ ਕੋਈ ਰੈਣ – ਬਸੇਰਾ ਲੱਭ ਰਹੇ ਸਾਂ।
  • ਹੋਂਦ ਹੋਣਾ, ਬਣਨਾ) – ਧਰਤੀ ਉੱਤੇ ਮਨੁੱਖ ਕਰੋੜਾਂ ਸਾਲ ਪਹਿਲਾਂ ਹੋਂਦ ਵਿਚ ਆਇਆ।
  • ਅਜਬ (ਅ)ਜੀਬ, ਹੈਰਾਨ ਕਰਨ ਵਾਲੀ) – ਧਰਤੀ ਦੇ ਸੂਰਜ ਤੋਂ ਵੱਖ ਹੋਣ ਦੀ ਕਹਾਣੀ ਵੀ ਅਜਬ ਹੈ।
  • ਢੇਰੀ ਤੋਲੀਆਂ ਜਾਂ ਮਿਣੀਆਂ ਜਾਣ ਵਾਲੀਆਂ ਵਸਤਾਂ ਦਾ ਇਕੱਠ, ਜੋ ਤਰਲ ਨਾ ਹੋਣ – ਮੈਂ ਥੋੜ੍ਹੀ ਜਿਹੀ ਮਿੱਟੀ ਪੁੱਟ ਕੇ ਢੇਰੀ ਲਾ ਦਿੱਤੀ।
  • ਸ਼ਕਲ ਸੂਰਤ – ਦੋਹਾਂ ਭਰਾਵਾਂ ਦੀ ਸ਼ਕਲ ਆਪਸ ਵਿਚ ਮਿਲਦੀ ਹੈ।
  • ਗੈਸ (ਹਵਾ ਦੇ ਅੰਸ਼ ਆਕਸੀਜਨ ਇਕ ਗੈਸ ਹੈ।
  • ਆਖ਼ਰਕਾਰ (ਅ)ਤ) – ਸੂਰਜ ਨਾਲੋਂ ਟੁੱਟੀ ਧਰਤੀ ਆਖ਼ਰਕਾਰ ਠੰਢੀ ਹੋ ਗਈ।
  • ਲਾਟੂ (ਘੁੰਮਣ ਵਾਲਾ ਖਿਡਾਉਣਾ) – ਮੈਂ ਡੋਰ ਲਪੇਟ ਕੇ ਲਾਟੂ ਸੁੱਟਿਆ ਤੇ ਉਹ ਘੁੰਮਣ ਲੱਗਾ
  • ਵਾਯੂ (ਹਵਾ) – ਧਰਤੀ ਦੇ ਦੁਆਲੇ ਵਾਯੂ ਦਾ ਗਿਲਾਫ਼ ਚੜ੍ਹਿਆ ਹੋਇਆ ਹੈ।

ਅਧਿਆਪਕ ਬੱਚਿਆਂ ਨੂੰ ਧਰਤੀ ਦੇ ਮਹੱਤਵ ਬਾਰੇ ਸਮਝਾਵੇ

PSEB 8th Class Punjabi Guide ਧਰਤੀ Important Questions and Answers

1. ਨਿਬੰਧਾਤਮਕ ਤੇ ਸੰਖੇਪ ਉੱਤਰ ਵਾਲੇ ਪ੍ਰਸ਼ਨ

(ਉ) ਮੈਂ ਸੂਰਜ ਦੀ ਬੇਟੀ ਰਾਣੀ,
ਥਲ ਤੋਂ ਤਿੰਨ ਗੁਣਾ ਹੈ ਪਾਣੀ।
ਆਖਣ ਲੋਕੀਂ ਧਰਤੀ ਮਾਂ,
ਮੈਂ ਤਾਂ ਰੈਣ – ਬਸੇਰਾ ਹਾਂ।

PSEB 8th Class Punjabi Solutions Chapter 13 ਧਰਤੀ

ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਤੀ ਕਹਿੰਦੀ ਹੈ ਕਿ ਮੈਂ ਸੂਰਜ ਦੀ ਪਿਆਰੀ ਬੇਟੀ ਹਾਂ। ਮੇਰੀ ਬਣਤਰ ਵਿਚ ਇਕ ਹਿੱਸਾ ਜ਼ਮੀਨ ਅਤੇ ਉਸ ਤੋਂ ਤਿੰਨ ਗੁਣਾਂ ਪਾਣੀ ਸ਼ਾਮਿਲ ਹੈ। ਲੋਕ ਮੈਨੂੰ ‘ਧਰਤੀ – ਮਾਂ` ਆਖਦੇ ਹਨ, ਪਰੰਤੁ ਮੈਂ ਸਭ ਦੇ ਲਈ ਕੁੱਝ ਚਿਰ ਲਈ ਰਹਿਣ ਦੀ ਥਾਂ ਹਾਂ। ਮੇਰੇ ਉੱਤੇ ਕੋਈ ਸਦਾ ਲਈ ਨਹੀਂ ਰਹਿੰਦਾ।

ਪ੍ਰਸ਼ਨ 2.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਧਰਤੀ ਸੂਰਜ ਤੋਂ ਵੱਖ ਹੋ ਕੇ ਬਣੀ ਹੈ। ਇਸ ਉੱਪਰ ਇਕ ਹਿੱਸਾ ਜ਼ਮੀਨ ਅਤੇ ਤਿੰਨ ਹਿੱਸੇ ਪਾਣੀ ਹੈ। ਲੋਕ ਇਸਨੂੰ ਧਰਤੀ – ਮਾਂ ਕਹਿੰਦੇ ਹਨ, ਪਰੰਤੂ ਇਹ ਸਭ ਦੇ ਲਈ ਕੁੱਝ ਸਮਾਂ ਰਹਿਣ ਦੀ ਥਾਂ ਹੈ।

ਔਖੇ ਸ਼ਬਦਾਂ ਦੇ ਅਰਥ – ਥਲ – ਜ਼ਮੀਨ, ਮਿੱਟੀ ਨਾਲ ਬਣੀ ਥਾਂ ਰੈਣ – ਬਸੇਰਾ – ਰਾਤ ਰਹਿਣ ਦੀ ਥਾਂ, ਮੁਸਾਫ਼ਰਖ਼ਾਨਾ।

(ਅ) ਹੋਂਦ ਮੇਰੀ ਹੈ ਬੜੀ ਪੁਰਾਣੀ,
ਇਹ ਵੀ ਹੈ ਇਕ ਅਜਬ ਕਹਾਣੀ !
ਦਿਸਦੀ ਹਾਂ ਮਿੱਟੀ ਦੀ ਢੇਰੀ,
ਸ਼ਕਲ ਹੋਰ ਸੀ ਪਹਿਲਾਂ ਮੇਰੀ।

ਪ੍ਰਸ਼ਨ 3.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਤੀ ਕਹਿੰਦੀ ਹੈ ਕਿ ਉਹ ਬਹੁਤ ਪੁਰਾਣੇ ਸਮੇਂ ਵਿਚ ਬਣੀ ਸੀ। ਉਸਦੇ ਬਣਨ ਦੀ ਕਹਾਣੀ ਵੀ ਬੜੀ ਅਦਭੁਤ ਹੈ। ਉਹ ਇਸ ਵੇਲੇ ਮਿੱਟੀ ਦੀ ਢੇਰੀ ਦੇ ਰੂਪ ਵਿਚ ਦਿਸਦੀ ਹੈ। ਪਰੰਤੂ ਇਸ ਤੋਂ ਪਹਿਲਾਂ ਉਸ ਦੀ ਸ਼ਕਲ ਹੋਰ ਹੀ ਸੀ।

PSEB 8th Class Punjabi Solutions Chapter 13 ਧਰਤੀ

ਪ੍ਰਸ਼ਨ 4.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਧਰਤੀ ਬਹੁਤ ਹੀ ਪੁਰਾਣੇ ਸਮੇਂ ਵਿਚ ਬਣੀ ਸੀ। ਉਸ ਦੇ ਬਣਨ ਦੀ ਕਹਾਣੀ ਬੜੀ ਅਜੀਬ ਹੈ। ਇਸ ਸਮੇਂ ਇਹ ਮਿੱਟੀ ਦੀ ਢੇਰੀ ਦਿਸਦੀ ਹੈ, ਪਰੰਤੂ ਪਹਿਲਾਂ ਇਹ ਇਸ ਤਰ੍ਹਾਂ ਦੀ ਨਹੀਂ ਸੀ।

ਔਖੇ ਸ਼ਬਦਾਂ ਦੇ ਅਰਥ – ਹੋਂਦ – ਹੋਣਾ, ਬਣਨਾ ਅਜਬ – ਹੈਰਾਨ ਕਰਨ ਵਾਲੀ।

(ਇ) ਭਖਦੀਆਂ ਗੈਸਾਂ ਦਾ ਸੀ ਗੋਲਾ,
ਦਗਦਾ ਜਿਉਂ ਭੱਠੀ ਵਿਚ ਕੋਲਾ।
ਬੀਤੇ ਵਰੇ ਕਈ ਲੱਖ ਹਜ਼ਾਰ,
ਠੰਢੀ ਹੋ ਗਈ ਆਖ਼ਰਕਾਰ।

ਪ੍ਰਸ਼ਨ 5.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਤੀ ਕਹਿੰਦੀ ਹੈ ਕਿ ਪੁਰਾਤਨ ਸਮੇਂ ਵਿਚ ਸੂਰਜ ਨਾਲੋਂ ਟੁੱਟਣ ਪਿੱਛੋਂ ਮੈਂ ਬਲਦੀਆਂ ਗੈਸਾਂ ਦਾ ਗੋਲਾ ਸਾਂ ਅਤੇ ਇਸ ਤਰ੍ਹਾਂ ਭਖ ਰਹੀ ਸੀ, ਜਿਸ ਤਰ੍ਹਾਂ ਭੱਠੀ ਵਿਚ ਕੋਲਾ ਭਖਦਾ ਹੈ। ਇਸ ਹਾਲਤ ਵਿਚ ਮੈਨੂੰ ਕਰੋੜਾਂ ਵਰ੍ਹੇ ਬੀਤ ਗਏ। ਅੰਤ ਮੈਂ ਠੰਢੀ ਹੋ ਗਈ।

ਪ੍ਰਸ਼ਨ 6.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਕਰੋੜਾਂ ਸਾਲ ਪਹਿਲਾਂ ਸੂਰਜ ਤੋਂ ਵੱਖ ਹੋਣ ਮਗਰੋਂ ਧਰਤੀ ਭਖਦੀਆਂ ਗੈਸਾਂ ਦਾ ਗੋਲਾ ਸੀ, ਜੋ ਹੌਲੀ – ਹੌਲੀ ਠੰਢਾ ਹੋ ਕੇ ਧਰਤੀ ਦਾ ਇਹ ਰੂਪ ਧਾਰਨ ਕਰ ਗਿਆ।

ਔਖੇ ਸ਼ਬਦਾਂ ਦੇ ਅਰਥ – ਭਖਦੀਆਂ – ਬਲਦੀਆਂ। ਦਗਦਾ – ਭੁੱਖਦਾ, ਗਰਮੀ ਨਾਲ ਲਾਲ।

PSEB 8th Class Punjabi Solutions Chapter 13 ਧਰਤੀ

(ਸ) ਮੈਂ ਸੂਰਜ ਤੋਂ ਹੋਈ ਪੈਦਾ,
ਦੁਆਲੇ ਘੁੰਮਣਾ ਪੱਕਾ ਕਾਇਦਾ।
ਗਰਮੀ, ਮੀਂਹ, ਬਸੰਤ, ਸਿਆਲ,
ਆ ਕੇ ਪੁੱਛਣ ਮੇਰਾ ਹਾਲ ਨੂੰ

ਪ੍ਰਸ਼ਨ 7.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਤੀ ਕਹਿੰਦੀ ਹੈ ਕਿ ਮੈਂ ਸੂਰਜ ਤੋਂ ਪੈਦਾ ਹੋਈ ਹਾਂ ਅਤੇ ਮੈਂ ਆਪਣੇ ਪੱਕੇ ਨੇਮ ਅਨੁਸਾਰ ਸੂਰਜ ਦੁਆਲੇ ਹੀ ਘੁੰਮਦੀ ਰਹਿੰਦੀ ਹਾਂ ਗਰਮੀ, ਬਰਸਾਤ, ਬਸੰਤ ਤੇ ਸਿਆਲ ਆਦਿ ਰੁੱਤਾਂ ਸਭ ਮੇਰੇ ਕੋਲ ਆ ਕੇ ਮੇਰਾ ਹਾਲ ਪੁੱਛਦੀਆਂ ਹਨ।

ਪ੍ਰਸ਼ਨ 8.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਧਰਤੀ ਸੂਰਜ ਤੋਂ ਪੈਦਾ ਹੋਈ ਹੈ ਤੇ ਆਪਣੇ ਨੇਮ ਅਨੁਸਾਰ ਸੂਰਜ ਦੁਆਲੇ ਘੁੰਮਦੀ ਰਹਿੰਦੀ ਹੈ। ਉਸਦੇ ਘੁੰਮਣ ਨਾਲ ਹੀ ਗਰਮੀ, ਬਰਸਾਤ, ਬਸੰਤ ਤੇ ਸਿਆਲ ਆਦਿ ਰੁੱਤਾਂ ਆਉਂਦੀਆਂ ਹਨ।

ਔਖੇ ਸ਼ਬਦਾਂ ਦੇ ਅਰਥ – ਕਾਇਦਾ – ਨੇਮ, ਨਿਯਮ।

(ਹ) ਮੈਂ ਹਾਂ ਅੰਡੇ ਵਾਕੁਰ ਗੋਲ,
ਪਾਇਆ ਮੈਂ ਵਾਧੂ ਦਾ ਖੋਲ।
ਗੈਸਾਂ ਕਈ ਵਾਯੂ ਦੇ ਵਿਚ,
ਰੱਖਾਂ ਮੈਂ ਆਪਣੇ ਵਲ ਖਿੱਚ।

ਪ੍ਰਸ਼ਨ 9.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਤੀ ਕਹਿੰਦੀ ਹੈ ਕਿ ਮੈਂ ਆਂਡੇ ਵਾਂਗ ਗੋਲ ਹਾਂ ਅਤੇ ਮੇਰੇ ਉੱਪਰ ਹਵਾ ਦਾ ਗਿਲਾਫ਼ ਪਾਇਆ ਹੋਇਆ ਹੈ। ਮੇਰੇ ਦੁਆਲੇ ਦੀ ਹਵਾ ਵਿਚ ਬਹੁਤ ਸਾਰੀਆਂ ਗੈਸਾਂ ਹਨ, ਜਿਨ੍ਹਾਂ ਨੂੰ ਉਹ ਆਪਣੇ ਵਲ ਖਿੱਚ ਕੇ ਰੱਖਦੀ ਹੈ।

PSEB 8th Class Punjabi Solutions Chapter 13 ਧਰਤੀ

ਪ੍ਰਸ਼ਨ 10.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਧਰਤੀ ਆਂਡੇ ਵਰਗੀ ਗੋਲ ਹੈ।ਉਸਨੇ ਆਪਣੇ ਦੁਆਲੇ ਹਵਾ ਦਾ ਗਿਲਾਫ਼ ਚੜ੍ਹਾ ਕੇ ਰੱਖਿਆ ਹੋਇਆ ਹੈ, ਜਿਸ ਵਿਚ ਬਹੁਤ ਸਾਰੀਆਂ ਗੈਸਾਂ ਹਨ। ਧਰਤੀ ਇਸ ਹਵਾ ਨੂੰ ਆਪਣੇ ਵਲ ਖਿੱਚ ਕੇ ਰੱਖਦੀ ਹੈ।

ਔਖੇ ਸ਼ਬਦਾਂ ਦੇ ਅਰਥ – ਵਾਕੁਰ – ਵਾਂਗ। ਵਾਯੂ – ਹਵਾ ਖੋਲ – ਗਿਲਾਫ਼।

PSEB 7th Class Maths MCQ Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ

Punjab State Board PSEB 7th Class Maths Book Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ MCQ Questions with Answers.

PSEB 7th Class Maths Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ MCQ Questions

1. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
ਜੇਕਰ △ARC ≅ △DEF, ਹੈ, ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ?
(a) ∠A = ∠D
(b) ∠A = ∠E
(c) ∠B = ∠D
(d) ∠C = ∠E.
ਉੱਤਰ:
(a) ∠A = ∠D

ਪ੍ਰਸ਼ਨ (ii).
ਜੇਕਰ △ABC ≅ △DEF ਹੈ, ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ?
(a) AB = EF
(b) BC = DE
(c) BC = EF
(d) AB = EF
ਉੱਤਰ:
(c) BC = EF

ਪ੍ਰਸ਼ਨ (iii).
ਹੇਠ ਲਿਖਿਆਂ ਵਿੱਚੋਂ ਕਿਹੜਾ ਸਰਬੰਗਸਮ ਹੈ ?
(a) ਇੱਕ ਹੀ ਕੰਪਨੀ ਦੇ ਸੇਵਿੰਗ ਬਲੇਡ
(b) ਇੱਕ ਹੀ ਲੈਟਰ ਪੈਡ ਦੀਆਂ ਸ਼ੀਟਾਂ
(c) ਇੱਕ ਹੀ ਪੈਕਟ ਦੇ ਬਿਸਕੁਟ
(d) ਉੱਪਰਲੀਆਂ ਤਿੰਨੇ ਹੀ ਸਰਬੰਗਸ਼ਮ ਹਨ
ਉੱਤਰ:
(d) ਉੱਪਰਲੀਆਂ ਤਿੰਨੇ ਹੀ ਸਰਬੰਗਸ਼ਮ ਹਨ

PSEB 7th Class Maths MCQ Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ

ਪ੍ਰਸ਼ਨ (iv).
ਦੋ ਰੇਖਾਖੰਡ ਸਰਬੰਸਮ ਹਨ :
(a) ਉਹਨਾਂ ਦੇ ਆਕਾਰ ਬਰਾਬਰ ਹੋਣ
(b) ਦਿਸ਼ਾ ਬਰਾਬਰ ਹੋਵੇ
(c) ਲੰਬਾਈ ਬਰਾਬਰ ਹੋਵੇ
(d) ਉੱਪਰ ਦਿੱਤੇ ਹੋਏ ਸਾਰੇ ।
ਉੱਤਰ:
(c) ਲੰਬਾਈ ਬਰਾਬਰ ਹੋਵੇ

ਪ੍ਰਸ਼ਨ (v).
ਦੋ ਸਰਬੰਸ ਕੋਣਾ ਵਿੱਚੋਂ ਇੱਕ ਦਾ ਮਾਪ 70° ਹੈ, ਤਾਂ ਦੂਜੇ ਦਾ ਹੋਵੇਗਾ :
(a) 70°
(b) 110°
(c) 90°
(d) 140°
ਉੱਤਰ:
(a) 70°

ਪ੍ਰਸ਼ਨ (vi).
ਜਦੋਂ ਅਸੀਂ ਲਿਖਦੇ ਹਾਂ ∠A = ∠B ਤਾਂ ਸਾਡਾ ਅਸਲੀ ਮਤਲਬ ਹੈ !
(a) A = B
(b) M∠A = m∠B
(c) A ਅਤੇ B ਇੱਕੋ ਦਿਸ਼ਾ ਵਿਚ ਹਨ
(d) A ਅਤੇ B ਇੱਕ ਹੀ ਆਕਾਰ ਦੇ ਹਨ |
ਉੱਤਰ:
(b) M∠A = m∠B

PSEB 7th Class Maths MCQ Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ

ਪ੍ਰਸ਼ਨ (vii).
ਜਦੋਂ ਅਸੀਂ ਲਿਖਦੇ ਹਾਂ ਕਿ △ABC ≅ △DEF, ਤਾਂ ਸਾਡਾ ਅਸਲੀ ਮਤਲਬ ਹੈ ।
(a) AB = DE
(b) BC = EF
(c) AC = DF
(d) ਉੱਪਰ ਲਿਖੇ ਸਾਰੇ ।
ਉੱਤਰ:
(d) ਉੱਪਰ ਲਿਖੇ ਸਾਰੇ ।

ਪ੍ਰਸ਼ਨ (vii).
ਜੇਕਰ △ABC ≅ △QPR ਹੈ ਤਾਂ ਹੇਠ ਲਿਖੇ ਕਥਨਾਂ ਵਿਚੋਂ ਕਿਹੜਾ ਸਹੀ ਹੈ ?
(a) ∠A = ∠P
(b) ∠B = ∠R
(c) ∠B = ∠P
(d) ∠B = ∠Q
ਉੱਤਰ:
(c) ∠B = ∠P

2. ਖਾਲੀ ਥਾਂਵਾਂ ਭਰੋ :

ਪ੍ਰਸ਼ਨ (i).
ਜਦੋਂ ਅਸੀਂ ਲਿਖਦੇ ਹਾਂ ∠A = ∠B, ਇੱਥੇ ਸਾਡਾ ਅਸਲੀ ਮਤਲਬ ਹੈ ……
ਉੱਤਰ:
m∠A = m∠B

PSEB 7th Class Maths MCQ Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ

ਪ੍ਰਸ਼ਨ (ii).
ਦੋ ਰੇਖਾਖੰਡ ਬਰਾਬਰ ਹੁੰਦੇ ਹਨ, ਜੇਕਰ ਉਹਨਾਂ ਦੀ ਲੰਬਾਈ ………….. ਹੋਵੇ ।
ਉੱਤਰ:
ਬਰਾਬਹ

ਪ੍ਰਸ਼ਨ (iii).
…………….. ਚਿੰਨ੍ਹ ਦੋ ਚਿੱਤਰਾਂ ਵਿੱਚ ਸਰਬੰਗਸਤਾ ਦਿਖਾਉਣ ਲਈ ਵਰਤਿਆ ਜਾਂਦਾ ਹੈ ।
ਉੱਤਰ:

ਪ੍ਰਸ਼ਨ (iv).
ਜਿਨ੍ਹਾਂ ਚਿੱਤਰਾਂ ਦੇ ਇੱਕੋ ਜਿਹੇ ਮਾਪ ਅਤੇ ਆਕਾਰ ਹੋਣ ਉਨ੍ਹਾਂ ਨੂੰ …………… ਕਿਹਾ ਜਾਂਦਾ ਹੈ ।
ਉੱਤਰ:
ਸਰਬੰਗਸਮ

PSEB 7th Class Maths MCQ Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ

ਪ੍ਰਸ਼ਨ (v).
……………….. ਦਾ ਮਤਲਬ ਹੈ ਕੋਣ, ਕਰਨ, ਭੁਜਾ ।
ਉੱਤਰ:
RHS

3. ਸਹੀ ਜਾਂ ਗ਼ਲਤ :

ਪ੍ਰਸ਼ਨ (i).
ਇੱਕ ਹੀ ਕੰਪਨੀ ਦੇ ਸੇਵਿੰਗ ਬਲੇਡ ਸਰਬੰਗਮ ਹੁੰਦੇ ਹਨ | (ਸਹੀ/ਗਲਤ)
ਉੱਤਰ:
ਸਹੀ

ਪ੍ਰਸ਼ਨ (ii).
ਇੱਕ ਹੀ ਲੈਟਰ ਪੈਡ ਦੀਆਂ ਸ਼ੀਟਾਂ ਸਰਬੰਗਸਮ ਹੁੰਦੀਆਂ ਹਨ । (ਸਹੀ/ਗ਼ਲਤ)
ਉੱਤਰ:
ਸਹੀ

PSEB 7th Class Maths MCQ Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ

ਪ੍ਰਸ਼ਨ (iii).
ਦੋ ਰੇਖਾਖੰਡ ਸਰਬੰਗਸਮ ਹੁੰਦੇ ਹਨ । ਜੇਕਰ ਉਨ੍ਹਾਂ ਦੇ ਆਕਾਰ ਬਰਾਬਰ ਹੋਣ । (ਸਹੀ/ਗਲਤ)
ਉੱਤਰ:
ਗਲਤ

ਪ੍ਰਸ਼ਨ (iv).
AAA ਸਰਬੰਗਸਮਤਾ ਦੇ ਮਾਪਦੰਡ ਦਾ ਇੱਕ ਨਿਯਮ ਹੈ । (ਸਹੀ/ਗ਼ਲਤ)
ਉੱਤਰ:
ਗਲਤ

ਪ੍ਰਸ਼ਨ (v).
ਇੱਕ ਹੀ ਪੈਕਟ ਦੇ ਬਿਸਕੁਟ ਸਰਬੰਗਮ ਹੁੰਦੇ ਹਨ । (ਸਹੀ/ਗਲਤ)
ਉੱਤਰ:
ਸਹੀ

PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2

Punjab State Board PSEB 7th Class Maths Book Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2 Textbook Exercise Questions and Answers.

PSEB Solutions for Class 7 Maths Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Exercise 7.2

1. ਤ੍ਰਿਭੁਜਾਂ ਦੇ ਹੇਠ ਦਿੱਤੇ ਜੋੜਿਆਂ ਵਿੱਚ ਜਾਂਚ ਕਰੋ ਕਿ ਕੀ ਇਹ ਤ੍ਰਿਭੁਜਾਂ ਸਰਬੰਗਸਮ ਹਨ ਜਾਂ ਨਹੀਂ । ਜੇਕਰ ਸਰਬੰਗਸਮ ਹਨ ਤਾਂ ਉਹਨਾਂ ਦੇ ਸਰਬੰਸਮ ਨਿਯਮ ਲਿਖੋ ।

ਪ੍ਰਸ਼ਨ (i)
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2 1
ਉੱਤਰ:
△ABC ਅਤੇ △PQR ਵਿੱਚ
ਭੁਜਾ AB = ਭੁਜਾ PR ….(ਦਿੱਤਾ ਹੈ।)
ਭੁਜਾ BC = ਭੁਜਾ PQ ਦਿੱਤਾ ਹੈ।
ਭੁਜਾ AC = ਭੁਜਾ QR …(ਦਿੱਤਾ ਹੈ।)
ਇਸ ਲਈ, SSS ਸਰਬੰਗਸਮਤਾ ਦੇ ਨਿਯਮ ਦੇ ਅਨੁਸਾਰ
△ABC ≅ △PQR

ਪ੍ਰਸ਼ਨ (ii)
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2 2
ਉੱਤਰ:
△ABC ਅਤੇ △EDF ਵਿੱਚ,
∠B = ∠D ….(ਹਰੇਕ 90°)
ਕਰਨ AC = ਕਰਨ EF (ਦਿੱਤਾ ਹੈ।)
ਭੁਜਾ AB = ਭੁਜਾ DE ….(ਦਿੱਤਾ ਹੈ।)
ਇਸ ਲਈ RHS ਸਰਬੰਗਸ਼ਮਤਾ ਦੇ ਨਿਯਮ ਅਨੁਸਾਰ
△ABC ≅ △EDF.

ਪ੍ਰਸ਼ਨ (iii)
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2 3
ਉੱਤਰ:
△XYZ ਅਤੇ △LMN ਵਿੱਚ
∠X = ∠L …(ਦਿੱਤਾ ਹੈ।)
ਭੁਜਾ XY = ਭੁਜਾ LN …(ਦਿੱਤਾ ਹੈ।)
∠Y = ∠N …..(ਦਿੱਤਾ ਹੈ।)
ਇਸ ਲਈ ASA ਸਰਬੰਗਸ਼ਮਤਾ ਦੇ ਨਿਯਮ ਅਨੁਸਾਰ
△XYZ ≅ △LNM

PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2

ਪ੍ਰਸ਼ਨ (iv)
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2 4
ਉੱਤਰ:
△OPQ ਅਤੇ △OSR ਵਿੱਚ
ਭੁਜਾ , OQ = ਭੁਜਾ OS ….(ਦਿੱਤਾ ਹੈ।)
∠POQ = ∠SOR ….(ਸਿਖਰ ਸਨਮੁੱਖ ਕੋਣ)
ਭੁਜਾ OP = ਭੁਜਾ OR ….(ਦਿੱਤਾ ਹੈ।)
ਇਸ ਲਈ SAS ਸਰਬੰਗਸਮਤਾ ਦੇ ਨਿਯਮ ਅਨੁਸਾਰ
△OPQ ≅ △ORS

ਪ੍ਰਸ਼ਨ (v)
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2 5
ਉੱਤਰ:
△OML ਅਤੇ △MON ਵਿੱਚ
∠LOM = ∠OMN ….(ਦਿੱਤਾ ਹੈ।)
ਭੁਜਾ OM = ਭੁਜਾ MO ….(ਸਾਂਝਾ ਹੈ।)
∠OML = ∠MON …..(ਦਿੱਤਾ ਹੈ।)
ਇਸ ਲਈ, ASA ਸਰਬੰਗਸ਼ਮਤਾ ਨਿਯਮ ਦੇ ਅਨੁਸਾਰ
△LOM ≅ △OMN

ਪ੍ਰਸ਼ਨ (vi)
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2 6
ਉੱਤਰ:
△ACD ਅਤੇ △ACB ਵਿਚ
ਭੁਜਾ AC = ਭੁਜਾ AC …..(ਸਾਂਝਾ ਹੈ।)
ਭੁਜਾ CD = ਭੁਜਾ AB ….(ਦਿੱਤਾ ਹੈ।)
ਭੁਜਾ AD = ਭੁਜਾ BC …(ਦਿੱਤਾ ਹੈ।)
ਇਸ ਲਈ, SSS ਸਰਬੰਗਸਮਤਾ ਨਿਯਮ ਦੁਆਰਾ
△ACD ≅ △ACB.

PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2

ਪ੍ਰਸ਼ਨ 2.
ਚਿੱਤਰ ਵਿੱਚ △AMP ≅ △AMQ ਹੇਠ ਲਿਖੇ ਪਗਾਂ ਲਈ ਢੁੱਕਵੇਂ ਕਾਰਨ ਲਿਖੋ ।
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2 7
ਹੱਲ :
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2 8

ਪ੍ਰਸ਼ਨ 3.
ਦਿੱਤੇ ਗਏ ਚਿੱਤਰ ਵਿੱਚ AB = AC ਅਤੇ BD = DC. ਸਿੱਧ ਕਰੋ ਕਿ :
(i) △ABD ≅ △ACD
(ii) ∠B = ∠C
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2 9
ਹੱਲ :
△ABD ਅਤੇ △ACD ਵਿੱਚ
ਭੁਜਾ AB = ਭੁਜਾ AC …(ਦਿੱਤਾ ਹੈ।)
ਭੁਜਾ BD = ਭੁਜਾ DC …(ਦਿੱਤਾ ਹੈ।)
ਜਾ AD = ਭੁਜਾ AD …(ਸਾਂਝਾ)
ਇਸ ਲਈ, SSS ਸਰਬੰਸਮਤਾ ਨਿਯਮ ਦੁਆਰਾ
(i) △ABD ≅ △ACD ….(SSS ਨਿਯਮ ਦੁਆਰਾ)
(ii) ∠B = ∠C
(ਸਰਬੰਗਸਮ ਤਿਭੁਜ ਦੇ ਸੰਗਤ ਭਾਗ ਬਰਾਬਰ ਹਨ ॥)

PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2

ਪ੍ਰਸ਼ਨ 4.
ਦਿੱਤੇ ਗਏ ਹਿੱਤਰ ਵਿੱਚ AC : CE ਅਤੇ BC = CD. ਸਿੱਧ ਕਰੇ ਕਿ △ACB ≅ △ECD.
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2 10
ਹੱਲ :
△ACB ਅਤੇ △ECD ਵਿੱਚ
ਭੁਜਾ AC = ਭੁਜਾ CE …..(ਦਿੱਤਾ ਹੈ) ।
∠ACB = ∠ECD (ਸਿਖਰ ਸਨਮੁੱਖ ਕੋਣ)
ਭੁਜਾ BC = ਭੁਜਾ CD
(SAS ਸਰਬੰਗਸਮਤਾ ਨਿਯਮ ਦੁਆਰਾ)

5. ਚਿੱਤਰ ਵਿੱਚ
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2 11

ਪ੍ਰਸ਼ਨ (i).
△ADC ਅਤੇ △CBA ਦੇ ਬਰਾਬਰ ਭਾਗ ਲਿਖੋ ।
ਉੱਤਰ:
△ADC ਅਤੇ △CBA ਵਿੱਚ, ਬਰਾਬਰ ਭਾਗਾਂ ਦੇ ਤਿੰਨ ਜੋੜੇ ਹਨ –
ਭੁਜਾ DC = ਭੁਜਾ AB (ਦਿੱਤਾ ਹੈ।)
∠ACD = ∠BAC (ਹਰ ਇੱਕ 40°)
ਭੁਜਾ AC = ਭੁਜਾ CA . (ਸਾਂਝਾ ਹੈ।

ਪ੍ਰਸ਼ਨ (ii).
ਕੀ △ADC ≅ △CBA ? ਕਾਰਨ ਦੱਸੋ ।
ਉੱਤਰ:
ਹਾਂ, ਭਾਗ (i) ਤੋਂ SAS ਸਰਬੰਗਸਮਤਾ ਨਿਯਮ ਦੁਆਰਾ
ਅਸੀਂ ਨਤੀਜਾ ਕੱਢਦੇ ਹਾਂ ਕਿ △ADC ≅ △CBA A → C, D → B, C → A ਨਾਲ ਸੰਗਤ ਵਿੱਚ ਹੈ ।

PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2

ਪ੍ਰਸ਼ਨ (iii).
ਕੀ AD = CB ? ਕਾਰਨ ਦੱਸੋ ।
ਉੱਤਰ:
ਹਾਂ, ਭਾਗ (ii) ਤੋਂ △ADC ≅ △CBA ਅਸੀਂ ਜਾਣਦੇ ਹਾਂ ਕਿ ਸਰਬੰਗਸਮ ਤਿਭੁਜਾਂ ਦੇ ਸੰਗਤ ਭਾਗ ਬਰਾਬਰ ਹੁੰਦੇ ਹਨ ।
ਇਸ ਲਈ AD = CB

ਪ੍ਰਸ਼ਨ 6.
ਦਿੱਤੇ ਗਏ ਚਿੱਤਰ ਵਿੱਚ PQ || Rs ਅਤੇ PQ = RS ਸਿੱਧ ਕਰੋ ਕਿ
(i) △POQ ≅ △SOR
(ii) ∠POQ = ∠SOR
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2 12
ਹੱਲ :
△POQ ਅਤੇ △SOR ਵਿੱਚ
∠OPQ = ∠OSR (ਇਕਾਂਤਰ ਅੰਦਰਲੇ ਕੋਣ)
ਭੁਜਾ PQ = ਭੁਜਾ Rs (ਦਿੱਤਾ ਹੈ। |
∠OQP = ∠ORS (ਇਕਾਂਤਰ ਅੰਦਰਲੇ ਕੋਣ)
(i) ASA ਸਰਬੰਗਸ਼ਮਤਾ ਦੇ ਨਿਯਮ ਅਨੁਸਾਰ,
△POQ ≅ △SOR
(ii) ਭਾਗ (i) ਤੋਂ △POQ ≅ △SOR ਅਸੀਂ ਜਾਣਦੇ ਹਾਂ ਕਿ ਸਰਬੰਗਸਮ ਤਿਭੁਜਾਂ ਦੇ ਸੰਗਤ ਭਾਗ ਬਰਾਬਰ ਹੁੰਦੇ ਹਨ ।
∴ ∠POQ = ∠SOR

ਪ੍ਰਸ਼ਨ 7.
ਦਿੱਤੇ ਗਏ ਚਿੱਤਰ ਵਿੱਚ ਭੁਜਾ AD ਦਾ ਮੱਧ ਧੁੰਦ M ਹੈ ਅਤੇ ∠A = ∠D ਸਿੱਧ ਕਰੋ ਕਿ △AMB ≅ △DMC
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2 13
ਹੱਲ :
△AMB ਅਤੇ △DMC ਵਿੱਚ
∠A = ∠D …..(ਦਿੱਤਾ ਹੈ।)
ਭੁਜਾ AM = ਭੁਜਾ MD
(∵ M, AD ਦਾ ਮੱਧ ਬਿੰਦੂ ਹੈ ∴)
∠AMB = ∠DMC (ਸਿਖਰ ਸਨਮੁੱਖ ਕੋਣ)
ਇਸ ਲਈ ASA ਸਰਬੰਗਸਮਤਾ ਦੇ ਨਿਯਮ ਅਨੁਸਾਰ
△AMB ≅ △DMC

PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2

ਪ੍ਰਸ਼ਨ 8.
ਚਿੱਤਰ ਵਿੱਚ SP ⊥ PQ, RQ ⊥ PQ ਅਤੇ PR = QS
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2 14
(i) △PQR ਅਤੇ △SPQ ਦੇ ਬਰਾਬਰ ਭਾਗ ਲਿਖੋ ।
(ii) ਸਿੱਧ ਕਰੋ ਕਿ △PQR ≅ △QPS.
ਹੱਲ :
(i) △PQR ਅਤੇ △SPQ ਵਿੱਚ, ਤਿੰਨ ਬਰਾਬਰ ਭਾਗ ਹਨ
∠PQR = ∠SPQ (ਹਰੇਕ 90°)
ਕਰਨ PR = ਕਰਨ SQ ….(ਦਿੱਤਾ ਹੈ।)
ਭੁਜਾ PQ = ਭੁਜਾ PQ (ਸਾਂਝਾ ਹੈ।)

(ii) ਭਾਗ (i) ਤੋਂ RHS ਸਰਬੰਗਸਮਤਾ ਨਿਯਮ ਦੁਆਰਾ
ਅਸੀਂ ਨਤੀਜਾ ਦੇਖਦੇ ਹਾਂ ਕਿ △PQR ≅ △QPS
P ↔ Q, Q ↔ P, R ↔ S ਨਾਲ ਸੰਗਤ ਵਿੱਚ ਹਨ ।

ਪ੍ਰਸ਼ਨ 9.
ਚਿੱਤਰ ਵਿੱਚ AB ⊥ QR, AC ⊥ QP ਅਤੇ QC = QB | ਸਿੱਧ ਕਰੋ ਕਿ
(i) △QAB ≅ △QAC
(ii) ∠AQB ≅ ∠AQC
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2 15
ਹੱਲ :
(i) △QAB ਅਤੇ △QAC
∠ABQ = ∠ACQ (ਹਰੇਕ 90°)
ਕਰਨ AQ = ਕਰਨ AQ (ਸਾਂਝੀ ਭੁਜਾ)
ਭੁਜਾ QB = ਭੁਜਾ QC …(ਦਿੱਤਾ ਹੈ।)
ਇਸ ਲਈ, RHS ਸਰਬੰਗਸਮਤਾ ਨਿਯਮ ਅਨੁਸਾਰ
△QAB ≅ △QAC

(ii) ਭਾਗ (i) ਤੋਂ △QAB ≅ △QAC.
ਅਸੀਂ ਜਾਣਦੇ ਹਾਂ ਕਿ ਸਰਬੰਗਮ ਤਿਭੁਜਾਂ ਦੇ ਸੰਗਤ ਭਾਗ ਬਰਾਬਰ ਹੁੰਦੇ ਹਨ ।
ਇਸ ਲਈ,
∠AQB = ∠AQC.

PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2

10. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸਰਬੰਗਸ਼ਮਤਾ ਨਿਯਮ ਨਹੀਂ ਹੈ ?
(a) ASA
(b) SAS
(c) SSS
(d) AAA.
ਉੱਤਰ:
(d) AAA.

ਪ੍ਰਸ਼ਨ (ii).
ਜੇਕਰ △ABC ≅ △PQR ਹੈ, ਤਾਂ ਸਹੀ ਕਥਨ ਦੀ ਚੋਣ ਕਰੋ ।
(a) ∠A = ∠Q
(b) ∠A = ∠R
(c) ∠A = ∠P
(d) AB = QR.
ਉੱਤਰ:
(c) ∠A = ∠P

PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2

ਪ੍ਰਸ਼ਨ (iii).
ਜੇਕਰ ∠A = ∠D, ∠B = E ਅਤੇ AB = DE ਹੈ, ਤਾਂ ਫਿਰ △ABC ≅ △DEF, ਸਰਬੰਗਸਮਤਾ ਨਿਯਮ ਲਿਖੋ ।
(a) SSS
(b) ASA
(c) SAS
(d) RHS.
ਉੱਤਰ:
(b) ASA

ਪ੍ਰਸ਼ਨ 11.
ASA ਸਰਬੰ ਸਮਤਾ ਨਿਯਮ ਅਤੇ SAS ਸਰਬੰਗਸਮਤਾ ਨਿਯਮ ਇੱਕ ਹੀ ਹਨ । (ਸਹੀ/ਗਲਤ)
ਉੱਤਰ:
ਗਲਤ

ਪ੍ਰਸ਼ਨ 12.
ਦੋ ਸਮਕੋਣ ਤ੍ਰਿਭੁਜਾਂ ਹਮੇਸ਼ਾਂ ਸਰਬੰਗਸਮ ਹੁੰਦੀਆਂ ਹਨ | (ਸਹੀ/ਗਲਤ)
ਉੱਤਰ:
ਗਲਤ

PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.2

ਪ੍ਰਸ਼ਨ 13.
ਸਰਬੰਗਸਮਤਾ ਦਰਸਾਉਣ ਲਈ ਚਿੰਨ੍ਹ ‘=’ ਦੀ ਵਰਤੋਂ ਕੀਤੀ ਜਾਂਦੀ ਹੈ । (ਸਹੀ/ਗਲਤ)
ਉੱਤਰ:
ਗਲਤ

PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1

Punjab State Board PSEB 7th Class Maths Book Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1 Textbook Exercise Questions and Answers.

PSEB Solutions for Class 7 Maths Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Exercise 7.1

1. ਦਿੱਤੇ ਗਏ ਚਿੱਤਰਾਂ ਵਿੱਚੋਂ ਸਰਬੰਗਸਮ ਚਿੱਤਰ ਪਛਾਣੋ ਅਤੇ ਉਸਨੂੰ ਸਰਬੰਗਸਮ ਦੇ ਚਿੰਨ੍ਹ ਅਨੁਸਾਰ ਲਿਖੋ ।

ਪ੍ਰਸ਼ਨ (i).
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1 1
ਉੱਤਰ:
ਚਿੱਤਰ ਵਿੱਚ
C1 ਚੱਕਰ ਦਾ ਅਰਧ ਵਿਆਸ
= 2 ਸੈਂ.ਮੀ.
C2 ਚੱਕਰ ਦਾ ਅਰਧ ਵਿਆਸ
= 1.5 ਸੈਂ.ਮੀ.
ਜਿਵੇਂ ਕਿ C1 ਚੱਕਰ ਦਾ ਅਰਧ ਵਿਆਸ ≠ C2 ਚੱਕਰ ਦਾ ਅਰਧ ਵਿਆਸ
∴ C1 ਚੱਕਰ C2 ਦਾ ਸਰਬੰਗਸ਼ਮ ਨਹੀਂ ਹੈ

ਪ੍ਰਸ਼ਨ (ii).
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1 2
ਉੱਤਰ:
ਚਿੱਤਰ ਵਿੱਚ
AB ਰੇਖਾਖੰਡ ਦੀ ਲੰਬਾਈ = 6 ਸੈਂ.ਮੀ.
MN ਰੇਖਾਖੰਡ ਦੀ ਲੰਬਾਈ = 7 ਸੈਂ.ਮੀ.
ਜਿਵੇਂ ਕਿ ਰੇਖਾਖੰਡ AB ਦੀ ਲੰਬਾਈ ≠ MN ਰੇਖਾਖੰਡ ਦੀ ਲੰਬਾਈ
∴ AB, MN ਦਾ ਸਰਬੰਗਸਮ ਨਹੀਂ ਹੈ

ਪ੍ਰਸ਼ਨ (iii).
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1 3
ਉੱਤਰ:
△XYZ ਅਤੇ △PQR ਵਿੱਚ
XY = PQ, YZ = PR, XZ = QR
ਇਸ ਲਈ, △XYZ ਅਤੇ △PQR ਦਾ ਬਰਾਬਰ ਮਾਪ ਅਤੇ ਆਕਾਰ ਹੈ ।
∴ △XYZ ≅ △QPR

PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1

ਪ੍ਰਸ਼ਨ (iv).
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1 4
ਉੱਤਰ:
ਚਿੱਤਰ ਵਿੱਚ △ABC ਅਤੇ △DEF ਦਾ ਆਕਾਰ ਅਤੇ ਮਾਪ ਇੱਕੋ ਜਿਹਾ ਨਹੀਂ ਹੈ ।
∴ △ABC ਅਤੇ △DEF ਸਰਬੰਗਸਮ ਨਹੀਂ ਹਨ ।

ਪ੍ਰਸ਼ਨ (v).
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1 5
ਉੱਤਰ:
ਚਿੱਤਰ ਵਿੱਚ PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1 7 ABCD ਅਤੇ PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1 7 PORS ਦਾ ਆਕਾਰ ਅਤੇ ਮਾਪ ਇੱਕੋ ਜਿਹਾ ਹੈ ।
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1 7 ABCD ≅ PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1 7 PQRS

ਪ੍ਰਸ਼ਨ (vi).
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1 6
ਉੱਤਰ:
ਚਿੱਤਰ ਵਿੱਚ PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1 7 ABCD ਅਤੇ PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1 7 PQRS ਦਾ ਆਕਾਰ ਅਤੇ ਮਾਪ ਇੱਕੋ ਜਿਹਾ ਨਹੀਂ ਹੈ ।
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1 7 ABCD ਅਤੇ PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1 7 PQRS ਸਰਬੰਗਸਮ ਨਹੀਂ ਹਨ !

PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1

ਪ੍ਰਸ਼ਨ 2.
ਜੇਕਰ ਸੁਮੇਲ PQR ↔ OMN ਅਨੁਸਾਰ △PQR ≅ △OMN ਹੋਵੇ ਤਾਂ ਫਿਰ ਸਾਰੇ ਸਰਬੰਗਸਮ ਸੰਗਤ ਭਾਗ ਲਿਖੋ ।
ਹੱਲ :
ਸਭ ਤੋਂ ਪਹਿਲਾਂ ਅਸੀਂ ਤ੍ਰਿਭੁਜਾਂ ਦੇ ਸੰਗਤ ਭਾਗਾਂ ਨੂੰ ਸਮਝਣ ਅਤੇ ਪਛਾਣਨ ਲਈ ਚਿੱਤਰ ਬਣਾਉਂਦੇ ਹਾਂ ।
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1 8
PQR → OMN ਸੰਗਤ ਵਿੱਚ ਹਨ ।
ਸੰਗਤ ਸਿਖਰ : P ↔ O,
Q ↔ M, R ↔ N
ਸੰਗਤ ਭੁਜਾਵਾਂ : PQ ↔ OM, QR ↔ MN, RP ↔ NO
ਅਤੇ ਸੰਗਤ ਕੋਣ : ∠PQR ↔ ∠OMN,
∠QRP ↔ ∠MNO, ∠RPQ ↔ ∠NOM ਹੈ ।

ਪ੍ਰਸ਼ਨ 3.
ਸਰਬੰਗਸਮ ਤ੍ਰਿਭੁਜਾਂ ਦੇ ਦੋ ਜੋੜੇ ਬਣਾਓ ।
ਹੱਲ :
ਸਰਬੰਗਸਮ ਤ੍ਰਿਭੁਜਾਂ ਦੇ ਦੋ ਜੋੜੇ ਹਨ :
(i) △ABC ਖਿੱਚੋ ਜਿਸ ਵਿੱਚ AB = 5 ਸੈਂ.ਮੀ. BC = 4 ਸੈਂ.ਮੀ. ਅਤੇ CA = 6 ਸੈਂ.ਮੀ. ਹੈ ।
ਇਕ ਹੋਰ △PQR ਬਣਾਓ ਜਿਸ ਵਿੱਚ PQ = 6 ਸੈਂ.ਮੀ. , OR = 5 ਸੈਂ.ਮੀ. ਅਤੇ RP = 4 ਸੈਂ.ਮੀ. ਚਿੱਤਰ ਵਿੱਚ ਦਿਖਾਇਆ ਗਿਆ ਹੈ ।
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1 9
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1 10
△ABC ਦਾ ਨਕਲ ਚਿੱਤਰ ਨਕਲ ਪੇਪਰ ਇਸਤੇਮਾਲ ਕਰਕੇ ਬਣਾਓ ਅਤੇ ਇਸਨੂੰ △PQR ਦੇ ਉੱਪਰ ਰੱਖੋ ਜਿੱਥੇ ਕਿ C, Pਉੱਤੇ A, Q ਉੱਤੇ ਅਤੇ B, R ਉੱਤੇ ਸਥਿਤ ਹੈ | ਅਸੀਂ ਦੇਖਦੇ ਹਾਂ ਕਿ △ABC, △PQR ਦੇ ਸਰਬੰਗਸਮ ਹੈ ।
∴ △ABC ≅ △QRP

(ii) △XYZ ਬਣਾਓ ਜਿਸ ਵਿੱਚ XY = 5 ਸੈਂ.ਮੀ., YZ = 6 ਸੈਂ.ਮੀ. ਅਤੇ ZX = 3 ਸੈਂ.ਮੀ. ਹੈ ।
ਇੱਕ ਹੋਰ △LMN ਬਣਾਓ ਜਿਸ ਵਿੱਚ LM = 5 ਸੈਂ.ਮੀ., MN= 6 ਸੈਂ.ਮੀ. ਅਤੇ NL = 3 ਸੈਂ.ਮੀ. ਹੈ । ਇਸ ਲਈ △XYZ ਅਤੇ △LMN ਦੋਵਾਂ ਦੇ ਇੱਕੋ ਜਿਹੇ ਆਕਾਰ ਅਤੇ ਮਾਪ ਹਨ ।
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1 11

ਪ੍ਰਸ਼ਨ 4.
ਜੇਕਰ △ABC ੬ △ZYX ਹੋਵੇ, ਤਾਂ △ZYX ਦੇ ਉਹ ਭਾਗ ਲਿਖੋ ਜੋ △ABC ਦੇ ਦਿੱਤੇ ਗਏ ਭਾਗਾਂ ਦੇ ਸੰਗਤ ਹਨ :
(i) ∠B
(ii) CA
(iii) AB
(iv) ∠C
ਹੱਲ :
ਇਸ ਸਰਬੰਗਸਮਤਾ ਨੂੰ ਚੰਗੀ ਤਰ੍ਹਾਂ ਸਮਝਣ ਲਈ ਆਓ ਅਸੀਂ ਇੱਕ ਚਿੱਤਰ ਦਾ ਪ੍ਰਯੋਗ ਕਰਦੇ ਹਾਂ ।
PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1 12
ਇੱਥੇ ਸੁਮੇਲਨ A ↔ Z, B ↔ Y,C ↔ X ਇਸ ਲਈ
(a) ∠B = ∠Y
(b) CA = XZ
(c) AB =ZY
(d) ∠C = ∠X

PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1

5. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
ਜੇਕਰ △ABC ≅ △XYZ ਅਨੁਸਾਰ ABC ↔ XYZ
(a) ∠A = ∠Z
(b) ∠X = ∠B
(c) ∠A = ∠X
(d) ∠C = ∠X
ਉੱਤਰ:
(c) ∠A = ∠X

ਪ੍ਰਸ਼ਨ (ii).
ਦੋ ਰੇਖਾਖੰਡ ਸਰਬੰਗਮ ਹੋਣਗੇ ਜੇਕਰ,
(a) ਇਹ ਸਮਾਂਤਰ ਹੋਣ ।
(b) ਉਹ ਇਕ-ਦੂਸਰੇ ਨੂੰ ਕੱਟਦੇ ਹੋਣ ।
(c) ਉਹ ਇਕ ਹੀ ਰੇਖਾ ਦੇ ਭਾਗ ਹੋਣ ।
(d) ਉਹ ਸਮਾਨ ਲੰਬਾਈ ਦੇ ਹੋਣ ।
ਉੱਤਰ:
(d) ਉਹ ਸਮਾਨ ਲੰਬਾਈ ਦੇ ਹੋਣ ।

PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1

ਪ੍ਰਸ਼ਨ (iii).
ਦੋ ਤਿਭੁਜਾਂ △ABC ਅਤੇ △LMN ਸਰਬੰਗਸਮ ਹਨ AB = LM, BC = MN ਅਤੇ ਜੇਕਰ AC = 5 cm ਹੋਵੇ ਤਾਂ LN = …….. ਹੋਵੇਗੀ :
(a) 3 cm
(b) 15 cm
(c) 5 cm
(d) ਪਤਾ ਨਹੀਂ ਕੀਤਾ ਜਾ ਸਕਦਾ ।
ਉੱਤਰ:
(c) 5 cm

ਪ੍ਰਸ਼ਨ 6.
ਦੋ ਸਮਕੋਣ ਹਮੇਸ਼ਾ ਸਰਬੰਗਸਮ ਹੁੰਦੇ ਹਨ । (ਸਹੀ/ਗਲਤ)
ਉੱਤਰ:
ਸਹੀ

PSEB 7th Class Maths Solutions Chapter 7 ਤ੍ਰਿਭੁਜਾਂ ਦੀ ਸਰਬੰਗਸ਼ਮਤਾ Ex 7.1

ਪ੍ਰਸ਼ਨ 7.
ਆਇਤ ਦੀਆਂ ਦੋ ਸਨਮੁੱਖ ਭੁਜਾਵਾਂ ਸਰਬੰਗਸਮ ਹੁੰਦੀਆਂ ਹਨ । (ਸਹੀ/ਗਲਤ)
ਉੱਤਰ:
ਸਹੀ

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

Punjab State Board PSEB 8th Class Punjabi Book Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ Textbook Exercise Questions and Answers.

PSEB Solutions for Class 8 Punjabi Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ (1st Language)

Punjabi Guide for Class 8 PSEB ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ Textbook Questions and Answers

ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ ਪਾਠ-ਅਭਿਆਸ

1. ਦੱਸੋ :

(ਉ) ਡਾ. ਮਹਿੰਦਰ ਸਿੰਘ ਰੰਧਾਵਾ ਕਿੱਥੋਂ ਦੇ ਜੰਮ-ਪਲ ਸਨ ? ਉਹਨਾਂ ਨੇ ਕਿਹੜੀ-ਕਿਹੜੀ ਵਿੱਦਿਅਕ ਯੋਗਤਾ ਪ੍ਰਾਪਤ ਕੀਤੀ ?
ਉੱਤਰ :
ਡਾ: ਮਹਿੰਦਰ ਸਿੰਘ ਰੰਧਾਵਾ ਪੰਜਾਬ ਦੇ ਜੰਮਪਲ ਸਨ। ਆਪ ਨੇ ਲਾਹੌਰ ਤੋਂ ਐੱਮ. ਐੱਸ. ਸੀ. ਕਰਨ ਮਗਰੋਂ 1934 ਵਿਚ ਲੰਡਨ ਤੋਂ ਆਈ. ਸੀ. ਐੱਸ. ਦੀ ਪ੍ਰਤੀਯੋਗਤਾ ਪਾਸ ਕੀਤੀ। ਬਨਸਪਤੀ ਵਿਗਿਆਨ ਸੰਬੰਧੀ ਖੋਜ ਕਰਨ ਤੇ ਆਪ ਨੂੰ ਪੰਜਾਬ ਯੂਨੀਵਰਸਿਟੀ ਨੇ ਡਾਕਟਰ ਦੀ ਡਿਗਰੀ ਦਿੱਤੀ।

(ਅ) ਇੱਕ ਅਧਿਕਾਰੀ ਵਜੋਂ ਡਾ. ਰੰਧਾਵਾ ਕਿਹੜੇ-ਕਿਹੜੇ ਮੁੱਖ ਅਹੁਦਿਆਂ ‘ਤੇ ਸਸ਼ੋਭਿਤ ਰਹੇ ?
ਉੱਤਰ :
ਇਕ ਅਧਿਕਾਰੀ ਵਜੋਂ ਡਾ: ਰੰਧਾਵਾ ਉੱਤਰ : ਪ੍ਰਦੇਸ਼, ਦਿੱਲੀ, ਹਰਿਆਣਾ ਤੇ ਪੰਜਾਬ ਵਿਚ ਵੱਖ – ਵੱਖ ਅਹੁਦਿਆਂ ‘ਤੇ ਕੰਮ ਕਰਦੇ ਰਹੇ। ਆਪ ਨੇ ਪੰਜਾਬ ਦੇ ਵਿਕਾਸ ਕਮਿਸ਼ਨਰ ਵਜੋਂ ਵੀ ਕੰਮ ਕੀਤਾ। ਆਪ ਚੰਡੀਗੜ੍ਹ ਦੇ ਮੁੱਖ ਕਮਿਸ਼ਨਰ ਵੀ ਰਹੇ ਤੇ ਪੰਜਾਬ ਖੇਤੀ – ਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ – ਕੁਲਪਤੀ ਵੀ ਰਹੇ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

(ੲ) ਪੰਜਾਬ ਵਿੱਚ ਖੇਤੀ-ਬਾੜੀ ਨੂੰ ਉੱਨਤ ਕਰਨ ਲਈ ਡਾ. ਰੰਧਾਵਾ ਦਾ ਕੀ ਯੋਗਦਾਨ ਹੈ ?
ਉੱਤਰ :
ਪੰਜਾਬ ਵਿਚ ਖੇਤੀਬਾੜੀ ਨੂੰ ਉੱਨਤ ਕਰਨ ਲਈ ਡਾ: ਰੰਧਾਵਾ ਨੇ ਇੱਥੋਂ ਦੀ ਖੇਤੀ ਦਾ ਟਰੈਕਟਰਾਂ ਤੇ ਟਿਊਬਵੈੱਲਾਂ ਰਾਹੀਂ ਮਸ਼ੀਨੀਕਰਨ ਕਰਨ ਤੋਂ ਇਲਾਵਾ ਕਿਸਾਨਾਂ ਵਿਚ ਵਿਗਿਆਨਿਕ ਢੰਗਾਂ ਨਾਲ ਖੇਤੀ ਕਰਨ ਦੀ ਸੂਝ ਪੈਦਾ ਕਰਨ ਦਾ ਇਰਾਦਾ ਕੀਤਾ, ਤਾਂ ਜੋ ਉਨ੍ਹਾਂ ਨੂੰ ਚੰਗੇ ਬੀਜਾਂ, ਰਸਾਇਣਿਕ ਖਾਦਾਂ ਤੇ ਕੀੜੇ – ਮਾਰ ਦਵਾਈਆਂ ਦੀ ਵਰਤੋਂ ਦਾ ਪਤਾ ਲੱਗ ਸਕੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵਾਗ – ਡੋਰ ਸੰਭਾਲ ਕੇ ਆਪ ਨੇ ਕਿਸਾਨਾਂ ਨੂੰ ਉੱਨਤ ਖੇਤੀ ਦੇ ਢੰਗਾਂ ਦੀ ਸਿਖਲਾਈ ਦੇਣ ਲਈ ਵਿਸ਼ੇਸ਼ ਕੰਮ ਕੀਤੇ।

ਇਸ ਸੰਬੰਧੀ ਆਪ ਨੇ ਯੂਨੀਵਰਸਿਟੀ ਵਿਚ ਇਕ ਵਿਭਾਗ ਕਾਇਮ ਕੀਤਾ, ਜੋ ਕਿ ਉੱਨਤ ਖੇਤੀ ਬਾਰੇ ਜਾਣਕਾਰੀ ਦੇਣ ਵਾਲਾ ਸਾਹਿਤ ਛਾਪ ਕੇ ਕਿਸਾਨਾਂ ਵਿਚ ਮੁਫ਼ਤ ਵੰਡਦਾ ਹੈ। ਆਪ ਦੀਆਂ ਕੋਸ਼ਿਸ਼ਾਂ ਸਦਕਾ ਹੀ ਹੁਣ ਤਕ ਖੇਤੀ ਦੇ ਮਾਹਰ ਕਿਸਾਨ ਮੇਲੇ ਲਾ ਕੇ ਜ਼ਿਮੀਂਦਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਅਮਲੀ ਰੂਪ ਵਿਚ ਹਾਜ਼ਰ ਹੁੰਦੇ ਹਨ।

(ਮ) ਮਹਿੰਦਰ ਸਿੰਘ ਰੰਧਾਵਾ ਸਾਹਿਤ ਦੇ ਖੇਤਰ ਵਿੱਚ ਕਿਉਂ ਪ੍ਰਸਿੱਧ ਹੋਏ ?
ਉੱਤਰ :
ਡਾ: ਰੰਧਾਵਾ ਨੇ ਸਾਹਿਤ, ਸਭਿਆਚਾਰ ਤੇ ਗਿਆਨ – ਵਿਗਿਆਨ ਨਾਲ ਸੰਬੰਧਿਤ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਆਪ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਕਾਂਗੜੇ ਤੇ ਕੁੱਲੂ ਦੇ ਖੇਤਰ ਵਿਚੋਂ ਲੋਕ – ਗੀਤ ਇਕੱਠੇ ਕੀਤੇ ਤੇ ਉਨ੍ਹਾਂ ਨੂੰ ਲੋਕਾਂ ਦੇ ਅੰਦਾਜ਼ ਵਿਚ ਲਿਖਿਆ। ਇਸ ਤੋਂ ਬਿਨਾਂ ਉਹ ਆਪ ਕਲਾਕਾਰਾਂ ਤੇ ਸਾਹਿਤਕਾਰਾਂ ਦੇ ਕਦਰਦਾਨ ਸਨ ਤੇ ਪੰਜਾਬੀ ਬੋਲੀ ਨੂੰ ਬਹੁਤ ਪਿਆਰ ਕਰਦੇ ਸਨ। ਇਸੇ ਕਰਕੇ ਉਹ ਸਾਹਿਤ ਦੇ ਖੇਤਰ ਵਿਚ ਪ੍ਰਸਿੱਧ ਹੋਏ।

(ਹ) ਵਿਗਿਆਨ ਦੇ ਖੇਤਰ ਨਾਲ ਡਾ. ਰੰਧਾਵਾ ਦਾ ਨਾਂ ਕਿਵੇਂ ਜੁੜਿਆ ਹੋਇਆ ਹੈ ?
ਉੱਤਰ :
ਡਾ: ਰੰਧਾਵਾ ਐੱਮ. ਐੱਸ. ਸੀ. ਪਾਸ ਹੋਣ ਕਰ ਕੇ ਇਕ ਵਿਗਿਆਨੀ ਸਨ। ਉਨ੍ਹਾਂ ਨੂੰ ਬਨਸਪਤੀ ਵਿਗਿਆਨ ਬਾਰੇ ਖੋਜ ਕਰਨ ਉੱਤੇ ਪੰਜਾਬ ਯੂਨੀਵਰਸਿਟੀ ਨੇ ਡਾਕਟਰ ਦੀ ਡਿਗਰੀ ਦਿੱਤੀ। ਇਸ ਤਰ੍ਹਾਂ ਉਨ੍ਹਾਂ ਦਾ ਨਾਂ ਵਿਗਿਆਨ ਦੇ ਖੇਤਰ ਨਾਲ ਜੁੜਿਆ ਹੋਇਆ ਹੈ।

(ਕ) ਡਾ. ਮਹਿੰਦਰ ਸਿੰਘ ਰੰਧਾਵਾ ਦੀ ਸੋਚ ਤੇ ਸੁਭਾਅ ਬਾਰੇ ਪਾਠ ਵਿੱਚ ਕੀ ਦੱਸਿਆ ਹੋਇਆ ਹੈ ?

(੫) ਪੰਜਾਬ ਨੂੰ ਸੋਹਣਾ ਬਣਾਉਣ ਲਈ ਡਾ. ਰੰਧਾਵਾ ਨੇ ਕੀ ਜਤਨ ਕੀਤੇ ?
ਉੱਤਰ :
ਜਦੋਂ ਡਾ: ਰੰਧਾਵਾ ਪੰਜਾਬ ਦੇ ਵਿਕਾਸ ਕਮਿਸ਼ਨਰ ਬਣੇ ਤਾਂ ਉਨਾਂ ਨੇ ਦਿੜ ਇਰਾਦਾ ਕਰ ਲਿਆ ਕਿ ਉਹ ਪੰਜਾਬ ਦੇ ਪਿੰਡਾਂ ਨੂੰ ਅਜਿਹੇ ਬਣਾ ਦੇਣਗੇ, ਜਿੱਥੇ ਟਰੈਕਟਰ ਫਪ ਫਪ ਕਰਦੇ ਫਿਰਨ। ਟਿਊਬਵੈੱਲ ਖੇਤਾਂ ਨੂੰ ਪਾਣੀ ਨਾਲ ਸਿੰਜਦੇ ਹੋਣ। ਕਿਸਾਨਾਂ ਵਿਚ ਨਵੇਂ ਢੰਗ ਨਾਲ ਖੇਤੀ ਕਰਨ ਦੀ ਸੂਝ ਹੋਵੇ ਅਤੇ ਖੇਤਾਂ ਵਿਚ ਹੀ ਉਨ੍ਹਾਂ ਦੇ ਸੁੰਦਰ ਫੁੱਲਾਂ ਨਾਲ ਸਜੇ ਘਰ ਹੋਣ ! ਹਰ ਪਿੰਡ ਵਿਚ ਮਸ਼ੀਨਾਂ ਦੀ ਮੁਰੰਮਤ ਦੀਆਂ ਸਹੂਲਤਾਂ ਹੋਣ ਅਤੇ ਲੋਕ ਰਸਾਇਣਿਕ ਖਾਦਾਂ ਤੇ ਖੇਤੀ ਦੇ ਉੱਨਤ ਢੰਗਾਂ ਦੇ ਗੁਣ ਅਤੇ ਵਰਤੋਂ ਜਾਣਦੇ ਹੋਣ।

ਫਿਰ ਜਦੋਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ – ਕੁਲਪਤੀ ਬਣੇ, ਤਾਂ ਉਨ੍ਹਾਂ ਨੇ ਲੋਕਾਂ ਨੂੰ ਵਿਗਿਆਨਿਕ ਖੇਤੀਬਾੜੀ ਸੰਬੰਧੀ ਜਾਣਕਾਰੀ ਦੇਣ ਲਈ ਯੂਨੀਵਰਸਿਟੀ ਵਿਚ ਇਕ ਵਿਭਾਗ ਕਾਇਮ ਕੀਤਾ, ਜੋ ਫ਼ਸਲਾਂ ਸੰਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਨੂੰ ਛਾਪ ਕੇ ਕਿਸਾਨਾਂ ਵਿਚ ਮੁਫ਼ਤ ਵੰਡਦਾ ਹੈ। ਉਨ੍ਹਾਂ ਨੇ ਕਿਸਾਨ ਮੇਲੇ ਆਰੰਭ ਕੀਤੇ, ਜਿਨ੍ਹਾਂ ਵਿਚ ਖੇਤੀਬਾੜੀ ਮਾਹਰ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਆਪ ਹਾਜ਼ਰ ਹੁੰਦੇ ਹਨ !

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

(ਗ) ਡਾ. ਰੰਧਾਵਾ ਨੇ ਲੁਧਿਆਣਾ ਵਿਖੇ ‘ਪੇਂਡੂ ਅਜਾਇਬ-ਘਰ’ ਕਿਸ ਮਨੋਰਥ ਨਾਲ ਸਥਾਪਿਤ ਕੀਤਾ ?
ਉੱਤਰ :
ਡਾ: ਰੰਧਾਵਾ ਇਸ ਗੱਲ ਬਾਰੇ ਸਪੱਸ਼ਟ ਸਨ ਕਿ ਪੱਛਮ ਦੀ ਰੌਸ਼ਨੀ ਪੰਜਾਬ ਦੇ ਘਰਾਂ ਦੀਆਂ ਅੰਦਰਲੀਆਂ ਨੁੱਕਰਾਂ ਤਕ ਪਹੁੰਚ ਚੁੱਕੀ ਹੈ। ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਚੱਕੀ, ਚਿਮਟਾ, ਚਰਖਾ, ਪੀੜੀਆਂ ਤੇ ਮੁੜੇ ਛੇਤੀ ਹੀ ਪੰਜਾਬ ਦੇ ਜੀਵਨ ਵਿਚੋਂ ਨਿਕਲ ਜਾਣਗੇ ਤੇ ਜੇਕਰ ਇਹ ਲਾਪਰਵਾਹੀ ਵਿਚ ਹੀ ਅਲੋਪ ਹੋ ਗਏ, ਤਾਂ ਪੰਜਾਬੀਆਂ ਦਾ ਅਮੀਰ ਵਿਰਸਾ ਅਲੋਪ ਹੋ ਜਾਵੇਗਾ। ਸੋ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਆਪ ਨੇ ਲੁਧਿਆਣਾ ਵਿਖੇ ਪੇਂਡੂ ਜੀਵਨ ਦਾ ਅਜਾਇਬ ਘਰ ਕਾਇਮ ਕੀਤਾ।

ਇਸ ਕਰਕੇ ਇਸ ਦੀ ਇਮਾਰਤ ਨਾਨਕਸ਼ਾਹੀ ਇੱਟਾਂ ਨਾਲ ਬਣਾਈ ਗਈ। ਇਸ ਵਿਚ ਪਿੰਡਾਂ ਵਿਚ ਵਰਤੀਆਂ ਜਾਂਦੀਆਂ ਰਸੋਈ ਦੀਆਂ ਚੀਜ਼ਾਂ ਥਾਲ, ਕੌਲੇ, ਗਲਾਸ, ਛੰਨੇ, ਮਿੱਟੀ ਦੀਆਂ ਟਿੰਡਾਂ, ਝਵੱਕਲੀ ਤੇ ਬੈੜ ਆਦਿ ਤੋਂ ਲੈ ਕੇ ਪੇਂਡੂ ਸਵਾਣੀਆਂ ਦੀਆਂ ਹੱਥੀਂ ਤਿਆਰ ਕੀਤੀਆਂ ਦਰੀਆਂ, ਫੁੱਲਕਾਰੀਆਂ ਤੇ ਬਾਗਾਂ ਨੂੰ ਇਸ ਅਜਾਇਬ – ਘਰ ਵਿਚ ਸਾਂਭਿਆ ਗਿਆ ਹੈ। ਇਸ ਤਰ੍ਹਾਂ ਪੁਰਾਣੇ ਪੰਜਾਬ ਦਾ ਚਿਹਰਾ – ਮੋਹਰਾ ਦੇਖਣ ਲਈ ਇਹ ਅਜਾਇਬ – ਘਰ ਸ਼ੀਸ਼ੇ ਦਾ ਕੰਮ ਕਰਦਾ ਰਹੇਗਾ।

(ਘ) ਚੰਡੀਗੜ੍ਹ ਨੂੰ ਡਾ. ਰੰਧਾਵਾ ਦੀ ਕੀ ਦੇਣ ਹੈ ?
ਉੱਤਰ :
ਚੰਡੀਗੜ੍ਹ ਨੂੰ ਸੋਹਣਾ ਬਣਾਉਣ ਵਿਚ ਵੀ ਡਾ: ਰੰਧਾਵਾ ਦਾ ਅਹਿਮ ਹਿੱਸਾ ਹੈ। ਚੰਡੀਗੜ੍ਹ ਦੇ ਰੋਜ਼ ਗਾਰਡਨ ਵਿਚ ਇਕ ਹਜ਼ਾਰ ਤੋਂ ਵੱਧ ਗੁਲਾਬ ਦੇ ਫੁੱਲਾਂ ਦੀਆਂ ਵੰਨਗੀਆਂ ਹਨ, ਜਿਹੜੀਆਂ ਦੂਜੇ ਮੁਲਕਾਂ ਅਤੇ ਰਾਜਾਂ ਤੋਂ ਉਚੇਚੇ ਤੌਰ ‘ਤੇ ਮੰਗਵਾਈਆਂ ਗਈਆਂ ਸਨ। ਚੰਡੀਗੜ੍ਹ ਦੀਆਂ ਸੜਕਾਂ ਦੇ ਦੋਹੀਂ ਪਾਸੀਂ ਲੱਗੇ ਸਜਾਵਟੀ ਬੂਟੇ ਅਤੇ ਦਰੱਖ਼ਤ ਦੂਰ – ਦੁਰਾਡੀਆਂ ਧਰਤੀਆਂ ਤੋਂ ਮੰਗਵਾਏ ਗਏ।

ਡਾ: ਰੰਧਾਵਾ ਵਲੋਂ ਚੰਡੀਗੜ ਦੇ ਸੈਕਟਰ 10 ਵਿਚ ਬਣਾਈ ਗਈ ਆਰਟ ਗੈਲਰੀ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਭਾਰਤ ਅਤੇ ਪੰਜਾਬ ਦੇ ਵੱਡੇ – ਵੱਡੇ ਕਲਾਕਾਰਾਂ ਦੀਆਂ ਕਲਾ – ਕਿਰਤਾਂ ਦੀ ਪਰਦਰਸ਼ਨੀ ਆਮ ਦਰਸ਼ਕਾਂ ਨੂੰ ਮੋਹ ਲੈਂਦੀ ਹੈ ਸਮੇਂ – ਸਮੇਂ ਚਿਤਰਾਂ ਦੀ ਨੁਮਾਇਸ਼ ਲਾਉਣ ਲਈ ਇਕ ਵਿਸ਼ੇਸ਼ ਹਾਲ ਬਣਾਇਆ ਗਿਆ, ਜਿੱਥੇ ਕਿਸੇ ਨਾ ਕਿਸੇ ਕਲਾਕਾਰ ਦੀਆਂ ਕਿਰਤਾਂ ਦੀ ਨੁਮਾਇਸ਼ ਲੱਗੀ ਹੀ ਰਹਿੰਦੀ ਹੈ।

ਰੰਧਾਵਾ ਸਾਹਿਬ ਦੇ ਯਤਨਾਂ ਸਦਕਾ ਹੀ ਕਲਾਕਾਰਾਂ ਦੀਆਂ ਕਲਾ – ਕਿਰਤਾਂ ਖ਼ਰੀਦ ਕੇ ਸਰਕਾਰੀ ਦਫ਼ਤਰਾਂ ਅਤੇ ਅਮੀਰ ਲੋਕਾਂ ਦੇ ਘਰਾਂ ਵਿਚ ਸਜਾਈਆਂ ਜਾਂਦੀਆਂ ਹਨ। ਰੋਜ਼ – ਗਾਰਡਨ ਦੇ ਉੱਤਰ ਵਾਲੇ ਹਿੱਸੇ ਵਿਚ ਆਪ ਨੇ ਪੰਜਾਬ ਦੇ ਸਾਹਿਤਕਾਰਾਂ, ਨਾਟਕਕਾਰਾਂ ਅਤੇ ਕਲਾਕਾਰਾਂ ਦੀਆਂ ਸ਼ਖ਼ਸੀਅਤਾਂ ਨੂੰ ਉਭਾਰਨ ਲਈ ‘ਪੰਜਾਬ ਕਲਾ ਪਰਿਸ਼ਦ ਕਾਇਮ ਕੀਤੀ। ਉਨ੍ਹਾਂ ਪੁਰਾਣੀ ਅਤੇ ਨਵੀਂ ਪੀੜ੍ਹੀ ਦੇ ਹਜ਼ਾਰਾਂ ਕਲਾਕਾਰਾਂ ਨੂੰ ਉਤਸ਼ਾਹ ਦਿੱਤਾ।

2. ਔਖੇ ਸ਼ਬਦਾਂ ਦੇ ਅਰਥ :

  • ਬਹੁਪੱਖੀ : ਕਈ ਪੱਖਾਂ ਜਾਂ ਪਹਿਲੂਆਂ ਵਾਲੀ
  • ਕਾਰਜ-ਖੇਤਰ : ਕੰਮ-ਕਾਜ ਦਾ ਦਾਇਰਾ
  • ਅੰਦਾਜ਼ ; ਤੌਰ-ਤਰੀਕਾ
  • ਪ੍ਰਤਿਯੋਗਤਾ : ਮੁਕਾਬਲਾ
  • ਵਿਕਾਸ : ਤਰੱਕੀ, ਉੱਨਤੀ
  • ਯੋਗਦਾਨ : ਦੇਣ, ਸਹਿਯੋਗ
  • ਹੁਨਰ : ਕਿਸੇ ਕੰਮ ਵਿੱਚ ਮੁਹਾਰਤ, ਕਲਾ, ਕਾਰੀਗਰੀ
  • ਪ੍ਰਮਾਣਿਕ : ਸਹੀ, ਜਿਸ ਦਾ ਕੋਈ ਪ੍ਰਮਾਣ ਹੋਵੇ
  • ਵਿਸ਼ਾਲ : ਵੱਡਾ
  • ਸਿਰਜਣਾ : ਰਚਨਾ, ਬਣਾਉਣਾ, ਉਤਪੰਨ
  • ਪਸਾਰ : ਫੈਲਾਅ, ਖਿਲਾਰ, ਵਿਸਥਾਰ

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

3. ਵਾਕਾਂ ਵਿੱਚ ਵਰਤੋਂ :

ਸਸ਼ੋਭਿਤ, ਖ਼ਲਕਤ, ਸਹੂਲਤ, ਉਪਰਾਲੇ, ਤਿਭਾ, ਵਾਗ-ਡੋਰ, ਸੁਹਿਰਦਤਾ, ਸਹਿਯੋਗੀ, ਰੁਜ਼ਗਾਰ, ਸ਼ਖ਼ਸੀਅਤ, ਤਾੜਨਾ, ਰਿਣੀ
ਉੱਤਰ :

  • ਸੁਸ਼ੋਭਿਤ (ਸ)਼ੋਭ ਰਿਹਾ) – ਮਹਾਰਾਜਾ ਆਪਣੇ ਸਿੰਘਾਸਣ ਉੱਤੇ ਸੁਸ਼ੋਭਿਤ ਸੀ।
  • ਖ਼ਲਕਤ ਦੁਨੀਆ) – ਮੇਲੇ ਵਿਚ ਬੜੀ ਖ਼ਲਕਤ ਆਈ ਹੋਈ ਸੀ।
  • ਸਹੂਲਤ (ਸ)ਖ – ਇਸ ਪਿੰਡ ਨੂੰ ਬੱਸ – ਸੇਵਾ ਦੀ ਸਹੂਲਤ ਪ੍ਰਾਪਤ ਨਹੀਂ।
  • ਉਪਰਾਲੇ (ਯਤਨ – ਡਾ: ਰੰਧਾਵਾ ਨੇ ਪੰਜਾਬ ਨੂੰ ਸੋਹਣਾ ਬਣਾਉਣ ਦੇ ਉਪਰਾਲੇ ਕੀਤੇ।
  • ਤਿਭਾ (ਬੌਧਿਕ ਯੋਗਤਾ) – ਪ੍ਰੋ: ਪੂਰਨ ਸਿੰਘ ਦੀ ਕਾਵਿ – ਪ੍ਰਤਿਭਾ ਲਾਸਾਨੀ ਸੀ।
  • ਸੁਹਿਰਦਤਾ ਸੋਹਣੇ ਦਿਲ ਵਾਲਾ ਹੋਣਾ) – ਜਿਹੜਾ ਵੀ ਕੰਮ ਕਰੋ, ਪੂਰੀ ਸੁਹਿਰਦਤਾ ਨਾਲ ਕਰੋ !
  • ਵਾਗ – ਡੋਰ ਪ੍ਰਬੰਧ, ਜ਼ਿੰਮੇਵਾਰੀ) – ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਮਗਰੋਂ ਉਸ ਦੇ ਰਾਜ ਦੀ ਵਾਗ – ਡੋਰ ਸੰਭਾਲਣ ਵਾਲਾ ਕੋਈ ਯੋਗ ਉੱਤਰਾਧਿਕਾਰੀ ਨਾ ਰਿਹਾ।
  • ਰੁਜ਼ਗਾਰ ਕੰਮ – ਕੰਮ ਨਾ ਮਿਲਣ ਕਰਕੇ ਉਹ ਬੇਰੁਜ਼ਗਾਰ ਫਿਰ ਰਿਹਾ ਹੈ।
  • ਸ਼ਖ਼ਸੀਅਤ ਵਿਅਕਤਿੱਤਵ) – ਡਾ: ਰੰਧਾਵਾ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ।
  • ਤਾੜਨਾ (ਖ਼ਬਰਦਾਰ ਕਰਨਾ) – ਜੇਕਰ ਬੱਚੇ ਗ਼ਲਤੀ ਕਰਨ, ਤਾਂ ਉਨ੍ਹਾਂ ਨੂੰ ਤਾੜਨਾ ਚਾਹੀਦਾ ਹੈ।
  • ਰਿਣੀ ਦੇਣਦਾਰ) – ਅਸੀਂ ਦੇਸ਼ – ਭਗਤਾਂ ਦੇ ਸਦਾ ਰਿਣੀ ਹਾਂ।

ਵਿਆਕਰਨ : ਤੁਸੀਂ ਪਿਛਲੀ ਸ਼੍ਰੇਣੀ ਵਿੱਚ ਪੜ੍ਹ ਚੁੱਕੇ ਹੋ ਕਿ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ :
ਜਸਮੀਨ ਬਹੁਤ ਸੁਰੀਲਾ ਗਾਉਂਦੀ ਹੈ।
ਹਰਸ਼ਪ੍ਰੀਤ ਸਕੂਲ ਤੋਂ ਹੁਣੇ ਆਈ ਹੈ।

ਉਪਰੋਕਤ ਵਾਕਾਂ ਵਿੱਚ ਲਕੀਰੇ ਸ਼ਬਦ ਕਿਰਿਆ-ਵਿਸ਼ੇਸ਼ਣ ਹਨ।

ਕਿਰਿਆ-ਵਿਸ਼ੇਸ਼ਣ ਸ਼ਬਦ ਅੱਠ ਪ੍ਰਕਾਰ ਦੇ ਹੁੰਦੇ ਹਨ :

  1. ਕਾਲਵਾਚਕ ਕਿਰਿਆ ਵਿਸ਼ੇਸ਼ਣ
  2. ਸਥਾਨਵਾਚਕ ਕਿਰਿਆ ਵਿਸ਼ੇਸ਼ਣ
  3. ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ
  4. ਕਾਰਨਵਾਚਕ ਕਿਰਿਆ ਵਿਸ਼ੇਸ਼ਣ
  5. ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ
  6. ਸੰਖਿਆਵਾਚਕ ਕਿਰਿਆ ਵਿਸ਼ੇਸ਼ਣ
  7. ਨਿਰਨਾਵਾਚਕ ਕਿਰਿਆ ਵਿਸ਼ੇਸ਼ਣ
  8. ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ

1. ਕਾਲਵਾਚਕ ਕਿਰਿਆ ਵਿਸ਼ੇਸ਼ਣ : ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦੇ ਸਮੇਂ ਦਾ ਪਤਾ ਲੱਗੇ, ਉਸ ਨੂੰ ਕਾਲਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ : ਕੱਲ੍ਹ , ਪਰਸੋਂ, ਸਵੇਰੇ, ਛੇ ਵਜੇ, ਕਦੋਂ, ਜਦੋਂ, ਕਦੇ ਆਦਿ।

2. ਸਥਾਨਵਾਚਕ ਕਿਰਿਆ-ਵਿਸ਼ੇਸ਼ਣ : ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦੇ ਸਥਾਨ ਦਾ ਪਤਾ ਲੱਗੇ, ਉਸ ਨੂੰ ਸਥਾਨਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ : ਘਰ, ਅੰਦਰ, ਬਾਹਰ , ਇੱਧਰ, ਉੱਧਰ, ਉੱਪਰ, ਹੇਠਾਂ, ਜਿੱਥੇ, ਕਿੱਥੇ, ਸੱਜੇ, ਖੱਬੇ, ਵਿਚਕਾਰ ਆਦਿ।

3. ਕਾਰਵਾਚਕ ਕਿਰਿਆ-ਵਿਸ਼ੇਸ਼ਣ : ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦੇ ਢੰਗ, ਤਰੀਕੇ ਜਾਂ ਪ੍ਰਕਾਰ ਦਾ ਪਤਾ ਲੱਗੇ, ਉਸ ਨੂੰ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ : ਜਿਸ ਤਰ੍ਹਾਂ, ਇਸ ਤਰ੍ਹਾਂ, ਇਉਂ, ਇਵੇਂ, ਹੌਲੀ, ਤੇਜ਼, ਕਾਹਲੀ, ਛੇਤੀ, ਆਦਿ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

4. ਕਾਰਨਵਾਚਕ ਕਿਰਿਆ-ਵਿਸ਼ੇਸ਼ਣ : ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ, ਕੀਤੇ ਜਾਣ ਜਾਂ ਨਾ ਕੀਤੇ ਜਾਣ ਦੇ ਕਾਰਨ ਦਾ ਪਤਾ ਲੱਗੇ, ਉਸ ਨੂੰ ਕਾਰਨਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ : ਕਿਉਂ, ਇਸ ਲਈ, ਇਸ ਕਰਕੇ, ਤਾਂਜੋ, ਤਦੇ, ਤਾਂਹੀ ਆਦਿ।

ਡਾ. ਮਹਿੰਦਰ ਸਿੰਘ ਰੰਧਾਵਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਇੱਕ ਮਹਾਨ ਇਨਸਾਨ ਸਨ। ਕੀ ਤੁਸੀਂ ਕਿਸੇ ਹੋਰ ਅਜਿਹੀ ਸ਼ਖ਼ਸੀਅਤ ਬਾਰੇ ਜਾਣਦੇ ਹੋ ਜਿਸ ਦਾ ਪੰਜਾਬ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਹੋਵੇ। ਆਪਣੇ ਅਧਿਆਪਕ ਜੀ ਦੀ ਮਦਦ ਨਾਲ ਸੰਖੇਪ ਵਿੱਚ ਲਿਖੋ।

ਇਸ ਪਾਠ ਵਿੱਚ ਖੇਤੀ-ਬਾੜੀ ਨਾਲ ਸੰਬੰਧਿਤ ਸੰਦਾਂ ਦਾ ਜ਼ਿਕਰ ਆਇਆ ਹੈ, ਉਹਨਾਂ ਦੀ ਸੂਚੀ ਬਣਾਓ।

PSEB 8th Class Punjabi Guide ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ Important Questions and Answers

ਪ੍ਰਸ਼ਨ –
“ਪੰਜਾਬ ਦਾ ਸੁਪਨਸਾਜ਼ : ਡਾ: ਮਹਿੰਦਰ ਸਿੰਘ ਰੰਧਾਵਾਂ ਪਾਠ ਦਾ ਸਾਰ ਲਿਖੋ।
ਉੱਤਰ :
ਉੱਘੇ ਵਿਗਿਆਨੀ, ਕਲਾ ਤੇ ਸਾਹਿਤ ਦੇ ਰਸੀਏ ਡਾ: ਮਹਿੰਦਰ ਸਿੰਘ ਰੰਧਾਵਾ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ। ਆਪ ਨੇ ਸਾਹਿਤ, ਸੱਭਿਆਚਾਰ ਤੇ ਗਿਆਨ – ਵਿਗਿਆਨ ਨਾਲ ਸੰਬੰਧਿਤ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਆਪ ਨੂੰ ਪੰਜਾਬ ਦੀ ਖ਼ਲਕਤ, ਸੱਭਿਆਚਾਰ ਅਤੇ ਇੱਥੋਂ ਦੀ ਹਰ ਵਸਤੂ ਤੇ ਮਿੱਟੀ ਨਾਲ ਦਿਲੋਂ ਮੁਹੱਬਤ ਸੀ।

ਰੰਧਾਵਾ ਜੀ ਖ਼ੁਦ ਇਕ ਵਿਗਿਆਨੀ ਸਨ ਆਪ ਨੇ ਲੋਕ – ਗੀਤ ਇਕੱਠੇ ਕਰਨ ਵੇਲੇ ਵੀ ਵਿਗਿਆਨਿਕ ਸੋਝੀ ਨੂੰ ਅਪਣਾਇਆ। ਲੋਕ – ਗੀਤਾਂ ਨੂੰ ਇਕੱਤਰ ਕਰਨ ਲਈ ਆਪ ਨੇ ਲੋਕਾਂ ਨਾਲ ਸਿੱਧਾ ਮੇਲ – ਮਿਲਾਪ ਕਾਇਮ ਕੀਤਾ ਤੇ ਉਨ੍ਹਾਂ ਤੋਂ ਉਨ੍ਹਾਂ ਦੀ ਬੋਲੀ ਵਿਚ, ਉਨ੍ਹਾਂ ਦੇ ਕਾਰਜ – ਖੇਤਰ ਵਿਚ ਵਿਚਰ ਕੇ ਗੀਤਾਂ ਨੂੰ ਸੁਣਿਆ ਤੇ ਬਿਨਾਂ ਕਿਸੇ ਵਾਧੇ – ਘਾਟੇ ਜਾਂ ਸੋਧ ਦੇ ਇਨ੍ਹਾਂ ਨੂੰ ਸੰਭਾਲਿਆ ! ਆਪ ਨੂੰ ਪਤਾ ਸੀ ਕਿ ਲੋਕਾਂ ਤੋਂ ਇਸ ਤਰ੍ਹਾਂ ਇਕੱਠੇ ਕੀਤੇ ਗਏ ਗੀਤਾਂ ਦੀ ਮਹੱਤਤਾ ਸਮਾਂ ਪਾ ਕੇ ਕਿੰਨੀ ਵਧ ਜਾਂਦੀ ਹੈ। ਇਸ ਕਰਕੇ ਆਪ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਕਾਂਗੜਾ, ਕੁੱਲ ਤੇ ਹਰਿਆਣੇ ਦੇ ਲੋਕ – ਗੀਤ ਉੱਥੋਂ ਦੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੇ ਅੰਦਾਜ਼ ਵਿਚ ਹੀ ਲਿਖੇ।

ਡਾ: ਰੰਧਾਵਾ ਦਾ ਜਨਮ 2 ਫ਼ਰਵਰੀ, 1909 ਈ: ਨੂੰ ਸ: ਸ਼ੇਰ ਸਿੰਘ ਜੀ ਦੇ ਘਰ ਜ਼ੀਰਾ ਵਿਖੇ ਹੋਇਆ।1924 ਵਿਚ ਖ਼ਾਲਸਾ ਹਾਈ ਸਕੂਲ ਮੁਕਤਸਰ ਤੋਂ ਦਸਵੀਂ ਅਤੇ 1930 ਵਿਚ ਗੌਰਮਿੰਟ ਕਾਲਜ ਲਾਹੌਰ ਤੋਂ ਐੱਮ. ਐੱਸ. ਸੀ. ਕਰਨ ਪਿੱਛੋਂ 1934 ਵਿਚ ਆਪ ਨੇ ਲੰਡਨ ਤੋਂ ਆਈ. ਸੀ. ਐੱਸ. ਦੀ ਪ੍ਰਤੀਯੋਗਤਾ ਪਾਸ ਕੀਤੀ। ਉਸ ਪਿੱਛੋਂ ਆਪ ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਪੰਜਾਬ ਵਿਚ ਵੱਖ – ਵੱਖ ਉੱਚੇ ਅਹੁਦਿਆਂ ਉੱਤੇ ਕੰਮ ਕਰਦੇ ਰਹੇ।

ਆਪ ਚੰਡੀਗੜ੍ਹ ਦੇ ਮੁੱਖ ਕਮਿਸ਼ਨਰ ਵੀ ਰਹੇ ਤੇ ਪੰਜਾਬ ਖੇਤੀ – ਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ – ਕੁਲਪਤੀ ਵੀ ਬਣੇ ਆਪ ਵਲੋਂ ਬਨਸਪਤੀ ਵਿਗਿਆਨ ਸੰਬੰਧੀ ਕੀਤੀ ਖੋਜ ਉੱਤੇ ਪੰਜਾਬ ਯੂਨੀਵਰਸਿਟੀ ਵਲੋਂ ਆਪ ਨੂੰ ਡਾਕਟਰੇਟ ਦੀ ਡਿਗਰੀ ਦਿੱਤੀ ਗਈ। ਜਦੋਂ ਆਪ ਪੰਜਾਬ ਦੇ ਵਿਕਾਸ ਕਮਿਸ਼ਨਰ ਬਣੇ, ਤਾਂ ਉਦੋਂ ਤੋਂ ਹੀ ਆਪ ਨੇ ਪੰਜਾਬ ਦੀ ਖੇਤੀ – ਬਾੜੀ ਦਾ ਮਸ਼ੀਨੀਕਰਨ ਤੇ ਕਿਸਾਨਾਂ ਵਿਚ ਨਵੇਂ ਵਿਗਿਆਨਿਕ ਢੰਗ ਨਾਲ ਖੇਤੀ ਕਰਨ ਦੀ ਸੂਝ ਪੈਦਾ ਕਰਨ ਦਾ ਇਰਾਦਾ ਕਰ ਲਿਆ ਖੇਤੀਬਾੜੀ ਦੀ ਉੱਨਤੀ ਲਈ ਆਪ ਨੇ ਖੇਤੀ ਦੀ ਮਹਾਨਤਾ ਨੂੰ ਸਮਝਿਆ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਭਾਰਤ ਵਿਚ ਖੇਤੀਬਾੜੀ ਯੂਨੀਵਰਸਿਟੀਆਂ ਦੀ ਸਥਾਪਨਾ ਦੀ ਪ੍ਰੇਰਨਾ ਦੇਣ ਵਾਲੇ ਵੀ ਆਪ ਹੀ ਸਨ ਖੇਤੀ – ਬਾੜੀ ਵਿਚ ਨਵੀਆਂ ਖੋਜਾਂ ਨੂੰ ਕਿਸਾਨਾਂ ਤੀਕ ਪਹੁੰਚਾਉਣ ਲਈ ਆਪ ਨੇ ਵਿਸ਼ੇਸ਼ ਸਕੀਮਾਂ ਬਣਾਈਆਂ, ਜਿਨ੍ਹਾਂ ਵਿਚੋਂ ਘਣੀ – ਖੇਤੀ ਜ਼ਿਲ੍ਹਾ – ਪ੍ਰੋਗਰਾਮ, ਘਣੀ – ਖੇਤੀ ਇਲਾਕਾ – ਪ੍ਰੋਗਰਾਮ, ਵਿਸ਼ੇਸ਼ ਖੇਤੀ ਰੇਡੀਓ ਪ੍ਰੋਗਰਾਮ ਅਤੇ ਖੇਤੀ – ਸਾਹਿਤ ਦੀ ਸਿਰਜਣਾ, ਪ੍ਰਚਾਰ ਤੇ ਪਸਾਰ ਸ਼ਾਮਿਲ ਹੈ। ਖੇਤੀ – ਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਵਾਗ – ਡੋਰ ਸੰਭਾਲ ਕੇ ਆਪ ਨੇ ਕਿਸਾਨਾਂ ਵਲ ਵਿਸ਼ੇਸ਼ ਧਿਆਨ ਦੇਣਾ ਸ਼ੁਰੂ ਕੀਤਾ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਯੂ.ਪੀ. ਦੇ ਪਿੰਡਾਂ ਦਾ ਵਿਕਾਸ ਆਪ ਦੇ ਉੱਦਮਾਂ ਕਰ ਕੇ ਹੋਇਆ ਹੈ।

ਭਾਰਤੀ ਖੇਤੀ – ਬਾੜੀ, ਪਸ਼ੂ – ਪਾਲਣ ਅਤੇ ਫਲਾਂ – ਫੁੱਲਾਂ ਦੀ ਖੋਜ ਅਤੇ ਵਿਕਾਸ ਦੇ ਖੇਤਰ ਵਿਚ ਡਾਕਟਰ ਰੰਧਾਵਾ ਨੇ ਭਾਰੀ ਹਿੱਸਾ ਪਾਇਆ। ਆਪ ਜਿਸ ਪਦਵੀਂ ਉੱਤੇ ਵੀ ਰਹੇ, ਉਸ ਉੱਤੇ ਬੜੀ ਸੁਹਿਰਦਤਾ ਤੇ ਦ੍ਰਿੜਤਾ ਨਾਲ ਕੰਮ ਕੀਤਾ, ਆਪ ਦੁਆਬੇ ਦੀ ਠੇਠ ਪੰਜਾਬੀ ਬੋਲਦੇ ਸਨ। ਆਪ ਆਲਸ ਨੂੰ ਕਦੇ ਆਪਣੇ ਨੇੜੇ ਨਹੀਂ ਸਨ ਆਂਉਣ ਦਿੰਦੇ। ਉਨ੍ਹਾਂ ਵਿਚ ਆਪਣੇ ਸਹਿਯੋਗੀਆਂ ਪਾਸੋਂ ਕੰਮ ਲੈਣ ਦਾ ਹੁਨਰ ਸੀ। ਸ਼ਾਇਦ ਹੀ ਜ਼ਿੰਦਗੀ ਵਿਚ ਉਨ੍ਹਾਂ ਨੇ ਕਿਸੇ ਨੂੰ ਨਾਜਾਇਜ਼ ਸਜ਼ਾ ਦਿੱਤੀ ਹੋਵੇ। ਕਲਾਕਾਰਾਂ, ਲੇਖਕਾਂ ਤੇ ਬੁੱਧੀਜੀਵੀਆਂ ਦੀ ਉਹ ਵਿਸ਼ੇਸ਼ ਕਦਰ ਕਰਦੇ ਸਨ ਕਲਾਕਾਰਾਂ ਦੀਆਂ ਕਲਾ – ਕ੍ਰਿਤਾਂ ਖ਼ਰੀਦਣ ਲਈ ਉਨ੍ਹਾਂ ਨੇ ਲੋਕਾਂ ਨੂੰ ਕ੍ਰਿਆ।

ਆਪ ਨੇ ਲੇਖਕਾਂ, ਗਾਇਕਾਂ ਤੇ ਬੁੱਧੀਜੀਵੀਆਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦਿੱਤੇ। ਆਪ ਨੇ ਭਾਰਤੀ ਖੇਤੀ ਦਾ ਇਤਿਹਾਸ ਚਾਰ ਜਿਲਦਾਂ ਵਿਚ ਲਿਖਿਆ, ਜਿਹੜਾ ਕਿ ਅਸਲ ਵਿਚ ਭਾਰਤੀ ਖੇਤੀ ਦਾ ਸਭ ਤੋਂ ਪ੍ਰਮਾਣਿਕ ਇਤਿਹਾਸ ਹੈ। ਰੰਧਾਵਾ ਜੀ ਮਿਹਨਤ ਦੇ ਕਦਰਦਾਨ ਸਨ। ਉਨ੍ਹਾਂ ਨੂੰ ਅਹਿਸਾਸ ਸੀ ਕਿ ਪੰਜਾਬ ਦਾ ਜ਼ਿਮੀਂਦਾਰ ਮਿਹਨਤ ਬਹੁਤ ਕਰਦਾ ਹੈ ਪਰ ਉਸ ਦੇ ਪੱਲੇ ਕੁੱਝ ਨਹੀਂ ਪੈਦਾ। ਜਿੰਨੀ ਦੇਰ ਆਪ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਰਹੇ, ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਭਰਪੂਰ ਸੇਵਾ ਕੀਤੀ।

ਆਪ ਨੇ ਖੇਤਾਂ ਨੂੰ ਵਾਹੁਣ ਤੇ ਬੀਜਣ ਦੇ ਵਿਗਿਆਨਿਕ ਢੰਗ ਨਾਲ ਫ਼ਸਲਾਂ ਨੂੰ ਖ਼ਾਦਾਂ ਪਾਉਣ ਅਤੇ ਉਨ੍ਹਾਂ ਉੱਤੇ ਕੀੜੇਮਾਰ ਦਵਾਈਆਂ ਛਿੜਕਣ ਦੇ ਢੰਗ ਦੱਸਣ ਲਈ ਯੂਨੀਵਰਸਿਟੀ ਵਿਚ ਇਕ ਵਿਭਾਗ ਕਾਇਮ ਕੀਤਾ। ਇਹ ਵਿਭਾਗ ਫ਼ਸਲਾਂ ਸੰਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਵਾਲਾ ਸਾਹਿਤ ਛਾਪ ਕੇ ਕਿਸਾਨਾਂ ਵਿਚ ਮੁਫ਼ਤ ਵੰਡਦਾ ਹੈ। ਰੰਧਾਵਾ ਜੀ ਦੀਆਂ ਕੋਸ਼ਿਸ਼ਾਂ ਨਾਲ ਹੀ ਹੁਣ ਤਕ ਖੇਤੀ – ਬਾੜੀ ਦੇ ਮਾਹਿਰ ਕਿਸਾਨ ਮੇਲੇ ਲਾ ਕੇ ਜ਼ਿਮੀਂਦਾਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਯਤਨ ਕਰਦੇ ਹਨ।

ਜ਼ਿਮੀਂਦਾਰਾਂ ਦੀ ਆਮਦਨ ‘ ਵਧਾਉਣ ਲਈ ਖੇਤੀਬਾੜੀ ਦੇ ਨਾਲ – ਨਾਲ ਸਹਾਇਕ ਕਿੱਤਿਆਂ ਦੀ ਸਿਖਲਾਈ ਵੀ ਮੁਫ਼ਤ ਦਿੱਤੀ ਜਾਂਦੀ ਹੈ। ਰੰਧਾਵਾ ਜੀ ਦੀ ਸ਼ਖ਼ਸੀਅਤ ਦਾ ਦੂਜਾ ਅਹਿਮ ਪੱਖ ਪੰਜਾਬ ਦੇ ਸੱਭਿਆਚਾਰ ਤੇ ਸਾਹਿਤ ਨਾਲ ਜੁੜਿਆ ਹੋਇਆ ਹੈ। ਆਪ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਚੱਕੀ, ਚਿਮਟਾ, ਚਰਖਾ, ਪੀੜੀਆਂ ਤੇ ਮੁੜੇ ਛੇਤੀ – ਛੇਤੀ ਸਾਡੀ ਜ਼ਿੰਦਗੀ ਵਿਚੋਂ ਨਿਕਲ ਜਾਣਗੇ ਤੇ ਆਪਣੇ ਅਮੀਰ ਸੱਭਿਆਚਾਰ ਨੂੰ ਸੰਭਾਲਣ ਲਈ ਡਾ: ਰੰਧਾਵਾ ਨੇ ਵਿਸ਼ੇਸ਼ ਯਤਨ ਕੀਤੇ। ਵੱਡੇ – ਵੱਡੇ ਪਿੰਡਾਂ ਵਿਚ ‘ਪੇਂਡੂ ਅਜਾਇਬ – ਘਰ’ ਬਣਵਾਏ। ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚ ਪੇਂਡੂ ਸੱਭਿਆਚਾਰ ਦਾ ਜਿਉਂਦਾ – ਜਾਗਦਾ ਅਜਾਇਬ – ਘਰ ਬਣਵਾਇਆ।

ਪਿੰਡਾਂ ਵਿਚ ਵਰਤੀਆਂ ਜਾਂਦੀਆਂ ਰਸੋਈ ਦੀਆਂ ਚੀਜ਼ਾਂ ਥਾਲ, ਕੌਲੇ, ਗਲਾਸ, ਛੰਨੇ ਤੇ ਮਿੱਟੀ ਦੀਆਂ ਟਿੰਡਾਂ, ਝਵੱਕਲੀ ਤੇ ਬੈੜ ਆਦਿ ਤੋਂ ਲੈ ਕੇ ਪੇਂਡੂ ਸਵਾਣੀਆਂ ਦੀਆਂ ਹੱਥੀਂ ਤਿਆਰ ਕੀਤੀਆਂ ਦਰੀਆਂ, ਫੁਲਕਾਰੀਆਂ ਤੇ ਬਾਗ਼ ਇਸ ਅਜਾਇਬ – ਘਰ ਵਿਚ ਰੱਖੇ ਗਏ ਹਨ ਆਉਣ ਵਾਲੇ ਸਮਿਆਂ ਵਿਚ ਪੰਜਾਬ ਭਾਵੇਂ ਕਿੰਨਾ ਵੀ ਬਦਲ ਜਾਵੇ ਪਰ ਪੁਰਾਣੇ ਪੰਜਾਬ ਦਾ ਚਿਹਰਾ – ਮੁਹਰਾ ਦੇਖਣ ਨਾਲ ਨਾਨਕਸ਼ਾਹੀ ਇੱਟਾਂ ਦਾ ਬਣਿਆ ਇਹ ਅਜਾਇਬ – ਘਰ ਸ਼ੀਸ਼ੇ ਦਾ ਕੰਮ ਕਰੇਗਾ। ਜਦੋਂ ਡਾ: ਰੰਧਾਵਾ ਟਿਬਿਉਨ ਦੇ ਟਰੱਸਟੀ ਬਣੇ, ਤਾਂ ਉਨ੍ਹਾਂ ਨੇ ਪੰਜਾਬੀ ਦੀ ਰੋਜ਼ਾਨਾ ਅਖ਼ਬਾਰ ਕੱਢ ਦਿੱਤੀ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪੰਜਾਬੀ ਬੋਲੀ ਨਾਲ ਉਹ ਇੰਨਾ ਪਿਆਰ ਕਰਦੇ ਸਨ ਕਿ ਉਹ ਆਪਣੇ ਘਰ ਅਤੇ ਦੋਸਤਾਂ – ਮਿੱਤਰਾਂ ਨਾਲ ਸਦਾ ਪੰਜਾਬੀ ਵਿਚ ਹੀ ਗੱਲ – ਬਾਤ ਕਰਦੇ। ਉਹ ਕਹਿੰਦੇ ਸਨ ਕਿ ਆਪਣੀ ਮਾਤਾ – ਭਾਸ਼ਾ ਤੋਂ ਵਧੀਆ ਕੋਈ ਹੋਰ ਬੋਲੀ ਨਹੀਂ ਹੁੰਦੀ। ਚੰਡੀਗੜ੍ਹ ਨੂੰ ਸੋਹਣਾ ਬਣਾਉਣ ਵਿਚ ਵੀ ਡਾ: ਰੰਧਾਵਾ ਦਾ ਅਹਿਮ ਹਿੱਸਾ ਹੈ 1 ਚੰਡੀਗੜ੍ਹ ਦੇ ਰੋਜ਼ ਗਾਰਡਨ ਵਿਚ ਇਕ ਹਜ਼ਾਰ ਤੋਂ ਵੱਧ ਗੁਲਾਬ ਦੇ ਫੁੱਲਾਂ ਦੀਆਂ ਵੰਨਗੀਆਂ ਹਨ, ਜਿਹੜੀਆਂ ਦੂਜੇ ਮੁਲਕਾਂ ਅਤੇ ਰਾਜਾਂ ਤੋਂ ਉਚੇਰੇ ਤੌਰ ‘ਤੇ ਮੰਗਵਾਈਆਂ ਗਈਆਂ। ਚੰਡੀਗੜ੍ਹ ਦੀਆਂ ਸੜਕਾਂ ਦੇ ਦੋਹੀਂ ਪਾਸੀਂ ਲੱਗੇ ਸਜਾਵਟੀ ਬੂਟੇ ਅਤੇ ਦਰੱਖ਼ਤ ਦੂਰ – ਦੁਰਾਡੀਆਂ ਧਰਤੀਆਂ ਤੋਂ ਮੰਗਵਾਏ ਗਏ।

ਡਾ: ਰੰਧਾਵਾ ਵਲੋਂ ਚੰਡੀਗੜ੍ਹ ਦੇ ਸੈਕਟਰ 10 ਵਿਚ ਬਣਾਈ ਗਈ ਆਰਟ ਗੈਲਰੀ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਭਾਰਤ ਅਤੇ ਪੰਜਾਬ ਦੇ ਵੱਡੇ – ਵੱਡੇ ਕਲਾਕਾਰਾਂ ਦੀਆਂ ਕਲਾ – ਕਿਰਤਾਂ ਦੀ ਪਰਦਰਸ਼ਨੀ ਆਮ ਦਰਸ਼ਕਾਂ ਨੂੰ ਮੋਹ ਲੈਂਦੀ ਹੈ। ਸਮੇਂ – ਸਮੇਂ ਚਿਤਰਾਂ ਦੀ ਨੁਮਾਇਸ਼ ਲਾਉਣ ਲਈ ਇਕ ਵਿਸ਼ੇਸ਼ ਹਾਲ ਬਣਾਇਆ ਗਿਆ, ਜਿੱਥੇ ਕਿਸੇ ਨਾ ਕਿਸੇ ਕਲਾਕਾਰ ਦੀਆਂ ਕਿਰਤਾਂ ਦੀ ਨੁਮਾਇਸ਼ ਲੱਗੀ ਹੀ ਰਹਿੰਦੀ ਹੈ।

ਰੰਧਾਵਾ ਸਾਹਿਬ ਦੇ ਯਤਨਾਂ ਸਦਕਾਂ ਹੀ ਕਲਾਕਾਰਾਂ ਦੀਆਂ ਕਲਾ – ਕਿਰਤਾਂ ਖ਼ਰੀਦ ਕੇ ਸਰਕਾਰੀ ਦਫ਼ਤਰਾਂ ਅਤੇ ਅਮੀਰ ਲੋਕਾਂ ਦੇ ਘਰਾਂ ਵਿਚ ਸਜਾਈਆਂ ਜਾਂਦੀਆਂ ਹਨ। ਰੋਜ਼ – ਗਾਰਡਨ ਦੇ ਉੱਤਰ ਵਾਲੇ ਹਿੱਸੇ ਵਿਚ ਆਪ ਨੇ ਪੰਜਾਬ ਦੇ ਸਾਹਿਤਕਾਰਾਂ, ਨਾਟਕਕਾਰਾਂ ਅਤੇ ਕਲਾਕਾਰਾਂ ਦੀਆਂ ਸ਼ਖ਼ਸੀਅਤਾਂ ਨੂੰ ਉਭਾਰਨ ਲਈ ‘ਪੰਜਾਬ ਕਲਾ ਪਰਿਸ਼ਦ ਕਾਇਮ ਕੀਤੀ ਆਪ ਇਸ ਕਲਾ ਪਰਿਸ਼ਦ ਦੇ ਪਹਿਲੇ ਪ੍ਰਧਾਨ ਬਣੇ।

ਉਨ੍ਹਾਂ ਪੁਰਾਣੀ ਅਤੇ ਨਵੀਂ ਪੀੜ੍ਹੀ ਦੇ ਹਜ਼ਾਰਾਂ ਕਲਾਕਾਰਾਂ ਨੂੰ ਉਤਸ਼ਾਹ ਦਿੱਤਾ ਪੰਜਾਬ ਦੀ ਧਰਤੀ ਨੂੰ ਅਥਾਹ ਪਿਆਰ ਕਰਨ ਵਾਲੇ ਅਤੇ ਏਨੀ ਵਿਸ਼ਾਲ ਸੋਚ ਵਾਲੇ ਡਾ: ਮਹਿੰਦਰ ਸਿੰਘ ਰੰਧਾਵਾ 3 ਮਾਰਚ, 1986 ਨੂੰ ਸਾਡੇ ਤੋਂ ਸਦਾ ਲਈ ਵਿਛੜ ਗਏ। ਆਉਣ ਵਾਲੀਆਂ ਪੀੜੀਆਂ ਉਨ੍ਹਾਂ ਦੇ ਕੰਮਾਂ ਦੀਆਂ ਰਿਣੀ ਰਹਿਣਗੀਆਂ।

1. ਨਿਬੰਧਾਤਮਕ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਡਾ: ਮਹਿੰਦਰ ਸਿੰਘ ਰੰਧਾਵਾ ਦੀ ਸੋਚ ਤੇ ਸੁਭਾ ਬਾਰੇ ਪਾਠ ਵਿਚ ਕੀ ਦੱਸਿਆ ਗਿਆ ਹੈ ?
ਉੱਤਰ :
ਡਾ: ਰੰਧਾਵਾ ਵਿਸ਼ਾਲ ਵਿਗਿਆਨਿਕ ਸੋਚ ਵਾਲੇ ਵਿਅਕਤੀ ਸਨ। ਇਕ ਵਿਗਿਆਨੀ ਦੇ ਰੂਪ ਵਿਚ ਉਨ੍ਹਾਂ ਪੰਜਾਬ ਵਿਚ ਖੇਤੀਬਾੜੀ ਨੂੰ ਵਿਗਿਆਨਿਕ ਲੀਹਾਂ ‘ਤੇ ਪਾਉਣ ਲਈ ਭਾਰੀ ਕੰਮ ਕੀਤਾ। ਵਿਗਿਆਨੀ ਹੋਣ ਤੋਂ ਬਿਨਾਂ ਆਪ ਕਲਾ ਤੇ ਸਾਹਿਤ ਦੇ ਰਸੀਏ, ਖੋਜੀ ਤੇ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ। ਆਪ ਨੂੰ ਪੰਜਾਬੀ ਬੋਲੀ, ਪੰਜਾਬ ਦੇ ਸੱਭਿਆਚਾਰ ਤੇ ਮਿੱਟੀ ਨਾਲ ਬਹੁਤ ਪਿਆਰ ਸੀ। ਆਪ ਜਿਸ ਪਦਵੀ ਉੱਤੇ ਵੀ ਰਹੇ, ਬੜੀ ਸੁਹਿਰਦਤਾ ਤੇ ਦਿਤਾ ਨਾਲ ਕੰਮ ਕਰਦੇ ਰਹੇ। ਆਲਸ ਨੂੰ ਆਪ ਨੇੜੇ ਨਹੀਂ ਸਨ ਲੱਗਣ ਦਿੰਦੇ !

ਆਪ ਵਿਚ ਆਪਣੇ ਸਹਿਯੋਗੀਆਂ ਤੋਂ ਕੰਮ ਲੈਣ ਦਾ ਹੁਨਰ ਸੀ ਆਪ ਨੇ ਕਦੇ ਕਿਸੇ ਨੂੰ ਨਾਜਾਇਜ਼ ਸਜ਼ਾ ਨਹੀਂ ਸੀ ਦਿੱਤੀ। ਕਲਾਕਾਰਾਂ, ਲੇਖਕਾਂ ਤੇ ਬੁੱਧੀਜੀਵੀਆਂ ਦੀ ਉਹ ਬਹੁਤ ਕਦਰ ਕਰਦੇ ਸਨ ਆਪ ਮਿਹਨਤ ਦੇ ਕਦਰਦਾਨ ਸਨ ਆਪ ਦਾ ਫੁੱਲਾਂ ਤੇ ਸੋਹਣੇ ਦਰੱਖ਼ਤਾਂ ਨਾਲ ਬਹੁਤ ਪਿਆਰ ਸੀ। ਉਨ੍ਹਾਂ ਦੇ ਸੁਭਾ ਦੇ ਇਸੇ ਗੁਣ ਕਰਕੇ ਹੀ ਚੰਡੀਗੜ੍ਹ ਇੰਨਾ ਸੋਹਣਾ ਸ਼ਹਿਰ ਬਣ ਸਕਿਆ ਹੈ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

2. ਵਾਰਤਕ – ਟੁਕੜੀ/ਪੈਰੇ ਦਾ ਬੋਧ।

1. ਰੰਧਾਵਾ ਜੀ ਖ਼ੁਦ ਇੱਕ ਵਿਗਿਆਨੀ ਸਨ। ਉਨ੍ਹਾਂ ਨੇ ਲੋਕ – ਗੀਤ ਇਕੱਠੇ ਕਰਨ ਵੇਲੇ ਵੀ ਆਪਣੀ ਇਸ ਵਿਗਿਆਨਿਕ ਸੋਝੀ ਨੂੰ ਅਪਣਾਇਆ। ਲੋਕ – ਗੀਤਾਂ ਨੂੰ ਇਕੱਤਰ ਕਰਨ ਲਈ ਲੋਕਾਂ ਨਾਲ ਸਿੱਧਾ ਮੇਲ – ਮਿਲਾਪ ਰੱਖਿਆ। ਲੋਕਾਂ ਤੋਂ ਉਨ੍ਹਾਂ ਦੀ ਬੋਲੀ ਵਿਚ, ਉਨ੍ਹਾਂ ਦੇ ਕਾਰਜ ਖੇਤਰ ਵਿਚ ਵਿਚਰ ਕੇ ਗੀਤਾਂ ਨੂੰ ਸੁਣਿਆ ਤੇ ਬਿਨਾਂ ਕਿਸੇ ਅੱਖਰ ਦੇ ਵਾਧੇ – ਘਾਟੇ ਜਾਂ ਭਾਸ਼ਾਈ ਸੋਧ ਦੇ ਇਨ੍ਹਾਂ ਗੀਤਾਂ ਨੂੰ ਸੰਭਾਲਿਆ। ਡਾ: ਮਹਿੰਦਰ ਸਿੰਘ ਰੰਧਾਵਾ ਨੂੰ ਪਤਾ ਸੀ ਕਿ ਲੋਕਾਂ ਤੋਂ ਉਨ੍ਹਾਂ ਦੇ ਕਾਰਜ – ਖੇਤਰ ਵਿਚ, ਉਨ੍ਹਾਂ ਦੀ ਆਪਣੀ ਠੇਠ ਤੇ ਟੁੱਕਦਾਰ ਸਥਾਨਿਕ ਭਾਸ਼ਾ ਵਿਚ ਇਕੱਤਰ ਕੀਤੇ ਗੀਤਾਂ ਦੀ ਮਹੱਤਤਾ ਸਮਾਂ ਪਾ ਕੇ ਕਿੰਨੀ ਵਧ ਜਾਂਦੀ ਹੈ।

ਇਸੇ ਲਈ ਉਨ੍ਹਾਂ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਕਾਂਗੜਾ, ਕੁੱਲੂ ਤੇ ਹਰਿਆਣਾ ਦੇ ਲੋਕ – ਗੀਤ ਉੱਥੋਂ ਦੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੇ ਅੰਦਾਜ਼ ਵਿਚ ਹੀ ਲਿਖੇ ਪੰਜਾਬ ਦੇ ਲੋਕ – ਗੀਤ’, ‘ਕੁੱਲੂ ਦੇ ਲੋਕ – ਗੀਤ”, ‘ਕਾਂਗੜਾ ਦੇ ਲੋਕ – ਗੀਤ ਤੇ ‘ਹਰਿਆਣਾ ਦੇ ਲੋਕ – ਗੀਤ ਡਾ: ਰੰਧਾਵਾ ਦੀਆਂ ਸਦਾ ਯਾਦ ਰੱਖਣ ਵਾਲੀਆਂ ਪੁਸਤਕਾਂ ਹਨ।

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਇਹ ਪੈਰਾ ਕਿਹੜੇ ਪਾਠ ਵਿੱਚੋਂ ਲਿਆ ਗਿਆ ਹੈ ?
(ਉ) ਪੰਜਾਬ ਦਾ ਸੁਪਨ ਸਾਜ਼ : ਡਾ: ਮਹਿੰਦਰ ਸਿੰਘ ਰੰਧਾਵਾ
(ਆ) ਲੋਹੜੀ
(ਈ) ਗੱਗੂ
(ਸ) ਪੰਜਾਬ।
ਉੱਤਰ :
(ੳ) ਪੰਜਾਬ ਦਾ ਸੁਪਨ ਸਾਜ਼ : ਡਾ: ਮਹਿੰਦਰ ਸਿੰਘ ਰੰਧਾਵਾ।

ਪ੍ਰਸ਼ਨ 2.
ਇਹ ਪੈਰਾ ਜਿਸ ਪਾਠ ਵਿਚੋਂ ਲਿਆ ਗਿਆ ਹੈ, ਉਸਦਾ ਲੇਖਕ ਕੌਣ ਹੈ ?
ਉ) ਸੁਖਦੇਵ ਮਾਦਪੁਰੀ
(ਅ) ਜਨਕਰਾਜ ਸਿੰਘ
(ਇ) ਕੁਲਦੀਪ ਸਿੰਘ
(ਸ) ਅੰਮ੍ਰਿਤਾ ਪ੍ਰੀਤਮ
ਉੱਤਰ :
(ਅ) ਜਨਕ ਰਾਜ ਸਿੰਘ।

ਪ੍ਰਸ਼ਨ 3.
ਰੰਧਾਵਾ ਜੀ ਨੇ ਲੋਕ – ਗੀਤ ਇਕੱਠੇ ਕਰਨ ਵਾਲੀ ਕਿਹੋ ਜਿਹੀ ਸੋਝੀ ਨੂੰ ਅਪਣਾਇਆ ?
(ਉ) ਵਿਗਿਆਨਿਕ
(ਅ) ਯਥਾਰਥਕ
(ਈ) ਧਾਰਮਿਕ
(ਸ) ਸਮਾਜਿਕ।
ਉੱਤਰ :
(ੳ) ਵਿਗਿਆਨਿਕ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 4.
ਡਾ: ਰੰਧਾਵਾ ਖੁਦ ਆਪ ਕੀ ਸਨ ?
(ਉ) ਇਕ ਧਰਮੀ ਪੁਰਸ਼
(ਆ) ਇਕ ਵਿਗਿਆਨੀ
(ਇ) ਇਕ ਰਾਜਨੀਤਕ
(ਸ) ਇਕ ਅਰਥ – ਸ਼ਾਸਤਰੀ।
ਉੱਤਰ :
(ਉ) ਇਕ ਵਿਗਿਆਨੀ।

ਪ੍ਰਸ਼ਨ 5.
ਡਾ: ਰੰਧਾਵਾ ਨੇ ਲੋਕ – ਗੀਤ ਇਕੱਤਰ ਕਰਨ ਲਈ ਕਿਨ੍ਹਾਂ ਨਾਲ ਸਿੱਧਾ ਮੇਲ ਮਿਲਾਪ ਰੱਖਿਆ ?
(ਉ) ਲੋਕਾਂ ਨਾਲ
(ਆ) ਸਾਥੀਆਂ ਨਾਲ
(ਈ) ਅਫ਼ਸਰਾਂ ਨਾਲ
(ਸ) ਪੁਲਿਸ ਨਾਲ।
ਉੱਤਰ :
(ੳ) ਲੋਕਾਂ ਨਾਲ।

ਪ੍ਰਸ਼ਨ 6.
ਡਾ: ਰੰਧਾਵਾ ਨੇ ਲੋਕ – ਗੀਤਾਂ ਨੂੰ ਕਿਸ ਤਰ੍ਹਾਂ ਸੰਭਾਲਿਆ ?
(ਉ) ਬਿਨਾਂ ਅੱਖਰ ਦੇ ਵਾਧੇ – ਘਾਟੇ ਦੇ/ਬਿਨਾਂ ਕਿਸੇ ਭਾਸ਼ਾਈ ਸੋਧ ਤੋਂ
(ਅ) ਸੋਧ ਕੇ
(ਈ) ਵਿਗਾੜ ਕੇ
(ਸ) ਜਿਵੇਂ ਠੀਕ ਲੱਗਾ।
ਉੱਤਰ :
(ਉ) ਬਿਨਾਂ ਅੱਖਰ ਦੇ ਵਾਧੇ – ਘਾਟੇ ਦੇ/ਬਿਨਾਂ ਕਿਸੇ ਭਾਸ਼ਾਈ ਸੋਧ ਤੋਂ।

ਪ੍ਰਸ਼ਨ 7.
ਲੋਕ – ਗੀਤਾਂ ਦੀ ਭਾਸ਼ਾ ਕਿਹੋ ਜਿਹੀ ਹੁੰਦੀ ਹੈ ?
(ੳ) ਸਥਾਨਿਕ, ਠੇਠ ਤੇ ਰੁੱਕਦਾਰ
(ਅੇ) ਟਕਸਾਲੀ
(ਈ) ਵਿਗੜੀ ਹੋਈ
(ਸ) ਜਟਕੀ
ਉੱਤਰ :
(ੳ) ਸਥਾਨਿਕ, ਠੇਠ ਤੇ ਟੁੱਕਦਾਰ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 8.
ਕਿਸ ਭਾਸ਼ਾ ਵਿਚ ਇਕੱਤਰ ਕੀਤੇ ਲੋਕ – ਗੀਤਾਂ ਦੀ ਸਮਾਂ ਪਾ ਕੇ ਮਹੱਤਤਾ ਵਧ ਜਾਂਦੀ ਹੈ ?
(ਉ) ਠੇਠ ਤੇ ਸਥਾਨਿਕ
(ਆ) ਆਪਣੀ ਭਾਸ਼ਾ ਵਿਚ
(ਈ) ਸੋਧੀ ਹੋਈ
(ਸ) ਵਿਗੜੀ ਹੋਈ
ਉੱਤਰ :
(ੳ) ਠੇਠ ਤੇ ਸਥਾਨਿਕ।

ਪ੍ਰਸ਼ਨ 9.
ਜਿਨ੍ਹਾਂ ਦੇਸ਼ਾਂ ਤੇ ਇਲਾਕਿਆਂ ਵਿਚੋਂ ਡਾ: ਰੰਧਾਵਾ ਨੇ ਲੋਕ – ਗੀਤ ਇਕੱਤਰ ਕੀਤੇ, ਉਨ੍ਹਾਂ ਵਿਚੋਂ ਇਕ ਕਿਹੜਾ ਹੈ ?
(ਉ) ਬੰਗਾਲ
(ਅ) ਬਿਹਾਰ
(ਈ) ਅਸਾਮ
(ਸ) ਪੰਜਾਬ/ਹਿਮਾਚਲ ਪ੍ਰਦੇਸ਼/ਕੁੱਲ/ਕਾਂਗੜਾ/ਹਰਿਆਣਾ।
ਉੱਤਰ :
(ਸ) ਪੰਜਾਬ/ਹਿਮਾਚਲ ਪ੍ਰਦੇਸ਼/ਕੁੱਲੂ/ਕਾਂਗੜਾ/ਹਰਿਆਣਾ।

ਪ੍ਰਸ਼ਨ 10.
ਡਾ: ਰੰਧਾਵਾ ਦਾ ਲੋਕ – ਗੀਤ ਸੰਹਿ ਕਿਹੜਾ ਹੈ ?
(ਉ) ਧਰਤੀ ਦੇ ਗੀਤ
(ਅ) ਲੋਕ – ਬੋਲੀਆਂ
(ਈ) ਮਿੱਟੀ ਦੀ ਮਹਿਕ
(ਸ) ਪੰਜਾਬ ਦੇ ਲੋਕ – ਗੀਤ/ਕੁੱਲੂ ਦੇ ਲੋਕ – ਗੀਤ/ਕਾਂਗੜਾ ਦੇ ਲੋਕ – ਗੀਤ/ਹਰਿਆਣਾ ਦੇ ਲੋਕ – ਗੀਤ
ਉੱਤਰ :
(ਸ) ਪੰਜਾਬ ਦੇ ਲੋਕ – ਗੀਤ/ਕੁੱਲੂ ਦੇ ਲੋਕ – ਗੀਤਕਾਂਗੜਾ ਦੇ ਲੋਕ – ਗੀਤ/ਹਰਿਆਣਾ ਦੇ ਲੋਕ – ਗੀਤ।

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ –
(ਉ) ਵਿਗਿਆਨੀ
(ਅ) ਅੱਖਰ
(ਈ) ਕਿੰਨੀ
(ਸ) ਖ਼ੁਦ/ਉਨ੍ਹਾਂ।
ਉੱਤਰ :
(ਸ) ਖ਼ੁਦ/ਉਨ੍ਹਾਂ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 12.
ਉਪਰੋਕਤ ਪੈਰੇ ਵਿੱਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਉਨ੍ਹਾਂ
(ਇ) ਲਈ
(ਸ) ਰੰਧਾਵਾ/ਡਾ: ਮਹਿੰਦਰ ਸਿੰਘ ਰੰਧਾਵਾ/ਪੰਜਾਬ/ਹਿਮਾਚਲ ਪ੍ਰਦੇਸ਼ ਕਾਂਗੜਾ ਕੁੱਲੂ/ਹਰਿਆਣਾ।
ਉੱਤਰ :
(ਸ) ਰੰਧਾਵਾ/ਡਾ: ਮਹਿੰਦਰ ਸਿੰਘ ਰੰਧਾਵਾ/ਪੰਜਾਬ/ਹਿਮਾਚਲ ਪ੍ਰਦੇਸ਼/ਕਾਂਗੜਾ ਕੁੱਲੂ/ਹਰਿਆਣਾ।

ਪ੍ਰਸ਼ਨ 13.
“ਲਿਖੇ’ ਸ਼ਬਦ ਦਾ ਲਿੰਗ ਬਦਲੋ :
(ਉ) ਲਿਖਿਆ।
(ਅ) ਲਿਖੀ
(ਈ) ਲਿਖੀਆਂ
(ਸ) ਲਿਖੋ।
ਉੱਤਰ :
(ਈ) ਲਿਖੀਆਂ।

ਪ੍ਰਸ਼ਨ 14.
ਹੇਠ ਲਿਖਿਆਂ ਵਿਚੋਂ ਕਿਰਿਆ ਸ਼ਬਦ ਕਿਹੜਾ ਹੈ ?
(ਉ) ਸੰਭਾਲਿਆ/ਅਪਣਾਇਆ/ਖਿਆ/ਜਾਂਦੀ ਹੈ।
(ਅ) ਵਿਗਿਆਨੀ
(ਈ) ਹਰਿਆਣਾ
(ਸ) ਇਕੱਤਰ।
ਉੱਤਰ :
(ੳ) ਸੰਭਾਲਿਆ/ਅਪਣਾਇਆ/ਰੱਖਿਆ/ਜਾਂਦੀ ਹੈ।

ਪ੍ਰਸ਼ਨ 15.
ਮਹੱਤਤਾ ‘ਪੁਸਤਕ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ !
ਉੱਤਰ :
ਇਸਤਰੀ ਲਿੰਗ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 16,
“ਵਿਗਿਆਨੀਂ ‘ਮੇਲ – ਮਿਲਾਪ / ‘ਗੀਤ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ।

ਪ੍ਰਸ਼ਨ 17.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਜੋੜਨੀ
(ਇ) ਦੁਬਿੰਦੀ
(ਸ) ਇਕਹਿਰੇ ਪੁੱਠੇ ਕਾਮੇ
(ਹ) ਕਾਮਾ
ਉੱਤਰ :
(ਉ) ਡੰਡੀ ( । )
(ਅ) ਜੋੜਨੀ ( – )
(ਇ) ਦੁਬਿੰਦੀ ( : )
(ਸ) ਇਕਹਿਰੇ ਪੁੱਠੇ ਕਾਮੇ ( ‘ ‘ )
(ਹ) ਕਾਮਾ ( , )

ਪ੍ਰਸ਼ਨ 18.
ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ 1
ਉੱਤਰ :
PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ 2

2. ਡਾ: ਮਹਿੰਦਰ ਸਿੰਘ ਰੰਧਾਵਾ ਦਾ ਜਨਮ 2 ਫ਼ਰਵਰੀ, 1909 ਈ: ਨੂੰ ਪਿਤਾ ਸ਼ੇਰ ਸਿੰਘ ਜੀ ਦੇ ਘਰ ਜ਼ੀਰਾ ਵਿਖੇ ਹੋਇਆ, ਉਨ੍ਹਾਂ ਦਾ ਜੱਦੀ ਪਿੰਡ ਬੋਦਲਾਂ (ਜ਼ਿਲ੍ਹਾ ਹੁਸ਼ਿਆਰਪੁਰ) ਹੈ। 1924 ਈ: ਵਿੱਚ ਖ਼ਾਲਸਾ ਹਾਈ ਸਕੂਲ ਮੁਕਤਸਰ ਤੋਂ ਦਸਵੀਂ ਅਤੇ ਗੌਰਮਿੰਟ ਕਾਲਜ ਲਾਹੌਰ ਤੋਂ 1930 ਈ: ਵਿੱਚ ਐੱਮ. ਐੱਸ – ਸੀ. ਕਰਨ ਪਿੱਛੋਂ 1934 ਈ: ਵਿੱਚ ਲੰਡਨੋਂ ਆਈ. ਸੀ. ਐੱਸ. ਦੀ ਪ੍ਰਤਿਯੋਗਤਾ ਪਾਸ ਕੀਤੀ। ਉਸ ਪਿੱਛੋਂ ਆਪ ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਪੰਜਾਬ ਵਿੱਚ ਵੱਖ – ਵੱਖ ਉੱਚੇ ਅਹੁਦਿਆਂ ਉੱਤੇ ਕੰਮ ਕਰਦੇ ਰਹੇ ਤੇ ਫਿਰ ਆਪ ਨੂੰ ਚੰਡੀਗੜ੍ਹ ਦਾ ਮੁੱਖ ਕਮਿਸ਼ਨਰ ਲਾਇਆ ਗਿਆ ਬਾਅਦ ਵਿੱਚ ਇੱਕ ਅਰਸੇ ਲਈ ਆਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ – ਕੁਲਪਤੀ ਬਣੇ। ਆਪ ਵਲੋਂ ਬਨਸਪਤੀ ਵਿਗਿਆਨ ਦੇ ਸੰਬੰਧ ਵਿਚ ਕੀਤੀ ਖੋਜ ਉੱਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਆਪ ਨੂੰ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ !

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਡਾ: ਰੰਧਾਵਾ ਦਾ ਜਨਮ ਕਿੱਥੇ ਹੋਇਆ ?
(ਉ) ਬਠਿੰਡਾ
(ਅ) ਸ੍ਰੀ ਮੁਕਤਸਰ ਸਾਹਿਬ
(ਇ) ਜ਼ੀਰਾ
(ਸ) ਫ਼ਰੀਦਕੋਟ।
ਉੱਤਰ :
(ੲ) ਜ਼ੀਰਾ।

ਪ੍ਰਸ਼ਨ 2.
ਡਾ: ਰੰਧਾਵਾ ਨੇ ਦਸਵੀਂ ਕਿਹੜੇ ਸਾਲ ਵਿੱਚ ਪਾਸ ਕੀਤੀ ?
(ਉ) 1924
(ਆ) 1920
(ੲ) 1930
(ਸ) 1934
ਉੱਤਰ :
(ਸ) 1934

ਪ੍ਰਸ਼ਨ 3.
ਡਾ: ਰੰਧਾਵਾ ਨੂੰ ਮੁੱਖ ਕਮਿਸ਼ਨਰ ਕਿਹੜੇ ਸ਼ਹਿਰ ਵਿੱਚ ਲਾਇਆ ਗਿਆ ?
(ਉ) ਅੰਮ੍ਰਿਤਸਰ
(ਆ) ਚੰਡੀਗੜ੍ਹ
(ੲ) ਜਲੰਧਰ
(ਸ) ਦਿੱਲੀ।
ਉੱਤਰ :
(ਅ) ਚੰਡੀਗੜ੍ਹ।

ਪ੍ਰਸ਼ਨ 4.
ਡਾ: ਮਹਿੰਦਰ ਸਿੰਘ ਰੰਧਾਵਾ ਨੇ ਪੰਜਾਬ ਯੂਨੀਵਰਸਿਟੀ ਤੋਂ ਕਿਹੜੀ ਡਿਗਰੀ ਪ੍ਰਾਪਤ ਕੀਤੀ ?
(ਉ) ਐੱਮ. ਏ.
(ਅ) ਡਾਕਟਰੇਟ
(ਈ) ਬੀ.ਐੱਡ.
(ਸ) ਬੀ.ਏ
ਉੱਤਰ :
(ਅ) ਡਾਕਟਰੇਟ

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪਸ਼ਨ 5.
ਡਾ: ਮਹਿੰਦਰ ਸਿੰਘ ਰੰਧਾਵਾ ਦੇ ਪਿਤਾ ਦਾ ਨਾਂ ਕੀ ਸੀ ?
(ਉ) ਜਤਿੰਦਰ ਸਿੰਘ
(ਅ) ਮਹਿੰਦਰ ਸਿੰਘ
(ੲ) ਸ਼ੇਰ ਸਿੰਘ
(ਸ) ਬਹਾਦਰ ਸਿੰਘ
ਉੱਤਰ :
(ੲ) ਸ਼ੇਰ ਸਿੰਘ

ਪ੍ਰਸ਼ਨ 6.
ਉਪਰੋਕਤ ਪੈਰੇ ਵਿੱਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ :
(ੳ) ਲੁਧਿਆਣਾ
(ਅ) ਬਨਸਪਤੀ
(ੲ) ਵਿਗਿਆਨ
(ਸ) ਪਿੰਡ।
ਉੱਤਰ :
(ਉ) ਲੁਧਿਆਣਾ।

ਪ੍ਰਸ਼ਨ 7.
ਡਾ: ਮਹਿੰਦਰ ਸਿੰਘ ਰੰਧਾਵਾ ਨੇ ਆਈ. ਸੀ. ਐੱਸ. ਦੀ ਪ੍ਰਤਿਯੋਗਤਾ ਕਿੱਥੋਂ ਪਾਸ ਕੀਤੀ ?
(ੳ) ਇੰਗਲੈਂਡ
(ਅ) ਲੰਡਨ
(ੲ) ਅਮਰੀਕਾ
(ਸ) ਕੈਨੇਡਾ।
ਉੱਤਰ :
(ਅ) ਲੰਡਨ।

ਪ੍ਰਸ਼ਨ 8.
ਡਾ: ਮਹਿੰਦਰ ਸਿੰਘ ਰੰਧਾਵਾ ਵਲੋਂ ਕਿਹੜੇ ਵਿਸ਼ੇ ਦੇ ਸੰਬੰਧ ਵਿਚ ਖੋਜ ਕੀਤੀ ਗਈ ?
(ੳ) ਧੁਨੀ – ਵਿਗਿਆਨ
(ਅ) ਬਨਸਪਤੀ – ਵਿਗਿਆਨ
(ਈ) ਸਮਾਜ – ਵਿਗਿਆਨ
(ਸ) ਚਿੰਨ੍ਹ – ਵਿਗਿਆਨ।
ਉੱਤਰ :
(ਅ) ਬਨਸਪਤੀ ਵਿਗਿਆਨ !

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 9.
ਡਾ: ਮਹਿੰਦਰ ਸਿੰਘ ਰੰਧਾਵਾ ਦਾ ਜੱਦੀ ਪਿੰਡ ਕਿਹੜਾ ਹੈ ?
(ਉ ਲੰਬੀ
(ਆ) ਤਰਨਤਾਰਨ
(ਈ) ਸ਼ੇਰਪੁਰ
(ਸ) ਬੋਦਲਾਂ
ਉੱਤਰ :
(ਸ) ਬੋਦਲਾਂ।

ਪ੍ਰਸ਼ਨ 10.
ਉਪਰੋਕਤ ਪੈਰੇ ਵਿੱਚ ਪੜਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਜ਼ੀਰਾ
(ਅ) ਪੰਜਾਬ
(ਈ) ਖੋਜ
(ਸ) ਉਹਨਾਂ/ਆਪ।
ਉੱਤਰ :
(ਸ) ਉਹਨਾਂ/ਆਪ

ਪ੍ਰਸ਼ਨ 11.
ਪਿਤਾ ਸ਼ਬਦ ਦਾ ਲਿੰਗ ਬਦਲੋ :
(ੳ) ਮਾਮੀ
(ਅ) ਦਾਦੀ
(ਈ) ਮਾਤਾ
(ਸ) ਨਾਨੀ
ਉੱਤਰ :
(ਈ) ਮਾਤਾ

ਪ੍ਰਸ਼ਨ 12.
ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਕਿਰਿਆ ਹੈ ?
(ਉ) ਹੁਸ਼ਿਆਰਪੁਰ
(ਅ) ਬੋਦਲਾਂ
(ਈ) ਰੂਪਨਗਰ
(ਸ) ਹੋਇਆ/ਕੀਤੀ/ਕਰਦੇ ਰਹੇ/ਲਾਇਆ ਗਿਆ/ਬਣੇ/ਕੀਤੀ ਗਈ।
ਉੱਤਰ :
(ਸ) ਹੋਇਆ/ਕੀਤੀ/ਕਰਦੇ ਰਹੇ/ਲਾਇਆ ਗਿਆ/ਬਣੇ/ਕੀਤੀ ਗਈ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 13.
“ਪਹਾੜ ਇਸਤਰੀ – ਲਿੰਗ ਹੈ ਜਾਂ ਪੁਲਿੰਗ।
ਉੱਤਰ :
ਪੁਲਿੰਗ।

ਪ੍ਰਸ਼ਨ 14.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਜੋੜ੍ਹਨੀ
(ਅ) ਡੰਡੀ
(ਈ) ਕਾਮਾ
(ਸ) ਬੈਕਟ
ਉੱਤਰ :
(ਉ) ਜੋੜ੍ਹਨੀ (-)
(ਅ) ਡੰਡੀ (।)
(ਈ) ਕਾਮਾ (,)
(ਸ) ਬੈਕਟ {()}

ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ 3
ਉੱਤਰ :
PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ 4

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

3. ਰੰਧਾਵਾ ਜੀ ਦੀ ਸ਼ਖ਼ਸੀਅਤ ਦਾ ਦੂਜਾ ਅਹਿਮ ਪੱਖ ਪੰਜਾਬ ਦੇ ਸੱਭਿਆਚਾਰ ਤੇ ਸਾਹਿਤ ਦੀ ਪ੍ਰਫੁੱਲਤਾ ਨਾਲ ਜੁੜਿਆ ਹੋਇਆ ਹੈ। ਰੰਧਾਵਾ ਜੀ ਇਸ ਪ੍ਰਭਾਵ ਬਾਰੇ ਸਪੱਸ਼ਟ ਸਨ ਕਿ ਪੱਛਮ ਦੀ ਰੋਸ਼ਨੀ ਪੰਜਾਬ ਦੇ ਘਰਾਂ ਦੀਆਂ ਅੰਦਰਲੀਆਂ ਨੁੱਕਰਾਂ ਤੱਕ ਪਹੁੰਚ ਰਹੀ ਹੈ। ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਚੱਕੀ, ਚਿਮਟਾ, ਚਰਖਾ, ਪੀੜ੍ਹੀਆਂ ਤੇ ਮੁੜੇ ਛੇਤੀ – ਛੇਤੀ ਸਾਡੀ ਜ਼ਿੰਦਗੀ ਵਿੱਚੋਂ ਨਿਕਲ ਜਾਣਗੇ ਤੇ ਜੇ ਇਹ ਲਾਪਰਵਾਹੀ ਵਿੱਚ ਲੋਪ ਹੋ ਗਏ, ਤਾਂ ਪੰਜਾਬੀਆਂ ਦਾ ਅਮੀਰ ਵਿਰਸਾ ਅਲੋਪ ਹੋ ਜਾਵੇਗਾ।

ਆਪਣੇ ਅਮੀਰ ਸੱਭਿਆਚਾਰ ਨੂੰ ਸੰਭਾਲਨ ਲਈ ਡਾ: ਰੰਧਾਵਾ ਨੇ ਵਿਸ਼ੇਸ਼ ਉਪਰਾਲੇ ਕੀਤੇ ਵੱਡੇ – ਵੱਡੇ ਪਿੰਡਾਂ ਵਿੱਚ ਪੇਂਡੂ ਅਜਾਇਬ – ਘਰ ਬਣਵਾਏ। ਖੇਤੀ – ਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਪੇਂਡੂ ਸੱਭਿਆਚਾਰ ਦਾ ਜਿਊਂਦਾ – ਜਾਗਦਾ ਅਜਾਇਬ – ਘਰ ਬਣਵਾਇਆ। ਇਸ ਅਜਾਇਬ – ਘਰ ਦੀ ਨਿਗਰਾਨੀ ਉਹ ਆਪ ਕਰਦੇ ਰਹੇ।

ਪਿੰਡਾਂ ਵਿੱਚ ਵਰਤੀਆਂ ਜਾਂਦੀਆਂ ਰਸੋਈ ਦੀਆਂ ਚੀਜ਼ਾਂ ਥਾਲ, ਕੌਲੇ, ਗਲਾਸ, ਛੰਨੇ ਤੇ ਮਿੱਟੀ ਦੀਆਂ ਟਿੰਡਾਂ, ਚੁਵੱਕਲੀ ਤੇ ਬੈੜ ਆਦਿ ਤੋਂ ਲੈ ਕੇ ਪੇਂਡੂ ਸਵਾਣੀਆਂ ਦੀਆਂ ਹੱਥੀਂ ਤਿਆਰ ਕੀਤੀਆਂ ਦਰੀਆਂ, ਫੁਲਕਾਰੀਆਂ ਤੇ ਬਾਗ ਇਸ ਅਜਾਇਬ – ਘਰ ਦੇ ਭੰਡਾਰ ਵਿੱਚ ਸ਼ਾਮਲ ਹਨ ਆਉਣ ਵਾਲੇ ਸਮਿਆਂ ਵਿੱਚ ਪੰਜਾਬ ਭਾਵੇਂ ਕਿੰਨਾ ਵੀ ਬਦਲ ਜਾਵੇ ਪਰ ਪੁਰਾਣੇ ਪੰਜਾਬ ਦਾ ਚਿਹਰਾ – ਮੁਹਰਾ ਵੇਖਣ ਲਈ ਇਹ ਅਜਾਇਬ – ਘਰ (ਜੋ ਅਮੀਰ ਸੱਭਿਆਚਾਰਿਕ ਵਿਰਸੇ ਨੂੰ ਸੰਭਾਲੀ ਬੈਠਾ ਨਾਨਕਸ਼ਾਹੀ ਇੱਟਾਂ ਦਾ ਬਣਿਆ ਹੈ। ਸ਼ੀਸ਼ੇ ਦਾ ਕੰਮ ਕਰੇਗਾ।

ਉਪਰੋਕਤ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਲਿਆ ਗਿਆ ਹੈ, ਉਸਦਾ ਲੇਖਕ ਕੌਣ ਹੈ ?
(ਉ) ਜਨਕਰਾਜ ਸਿੰਘ
(ਅ) ਸੁਖਦੇਵ ਮਾਦਪੁਰੀ
(ਇ) ਰਵਿੰਦਰ ਸਿੰਘ
(ਸ) ਪ੍ਰੋ: ਸੁਰਜੀਤ ਸਿੰਘ ਮਾਨ।
ਉੱਤਰ :
(ਉ) ਜਨਕਰਾਜ ਸਿੰਘ

ਪ੍ਰਸ਼ਨ 2.
ਡਾ: ਰੰਧਾਵਾ ਦੀ ਸ਼ਖ਼ਸੀਅਤ ਦਾ ਦੂਜਾ ਅਹਿਮ ਪੱਖ ਕਿਸ ਦੀ ਪ੍ਰਫੁਲਤਾ ਨਾਲ ਜੁੜਿਆ ਹੋਇਆ ਹੈ ?
(ਉ) ਪੰਜਾਬ ਦੇ ਸਭਿਆਚਾਰ ਤੇ ਸਾਹਿਤ ਦੀ
(ਅ) ਪੰਜਾਬ ਦੀ ਖੇਤੀਬਾੜੀ ਦੀ
(ਈ) ਪੰਜਾਬ ਦੇ ਵਿੱਦਿਅਕ ਖੇਤਰ ਦੀ
(ਸ) ਪੰਜਾਬ ਦੀ ਬਾਗ਼ਬਾਨੀ ਦੀ।
ਉੱਤਰ :
(ੳ) ਪੰਜਾਬ ਦੇ ਸਭਿਆਚਾਰ ਤੇ ਸਾਹਿਤ ਦੀ।

ਪ੍ਰਸ਼ਨ 3.
ਕਿਹੜੀ ਰੋਸ਼ਨੀ ਪੰਜਾਬ ਦੇ ਘਰਾਂ ਦੀਆਂ ਅੰਦਰਲੀਆਂ ਨੁੱਕਰਾਂ ਤਕ ਪਹੁੰਚ ਰਹੀ ਹੈ ?
(ਉ) ਪੂਰਬ ਦੀ
(ਅ) ਪੱਛਮ ਦੀ
(ਈ) ਦੱਖਣ ਦੀ
(ਸ) ਉੱਤਰ ਦੀ।
ਉੱਤਰ :
(ਅ) ਪੱਛਮ ਦੀ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 4.
ਚੱਕੀ, ਚਿਮਟੇ, ਚਰਖੇ, ਪੀੜ੍ਹੀਆਂ ਤੇ ਮੂੜਿਆਂ ਦਾ ਸੰਬੰਧ ਕਿਸ ਨਾਲ ਹੈ ?
(ੳ) ਪੰਜਾਬ ਦੇ ਅਮੀਰ ਵਿਰਸੇ ਨਾਲ
(ਅ) ਕਸ਼ਮੀਰ ਦੇ ਅਮੀਰ ਵਿਰਸੇ ਨਾਲ
(ਈ) ਭਾਰਤ ਦੇ ਅਮੀਰ ਵਿਰਸੇ ਨਾਲ
(ਸ) ਪੱਛਮ ਦੇ ਅਮੀਰ ਵਿਰਸੇ ਨਾਲ।
ਉੱਤਰ :
(ਉ) ਪੰਜਾਬ ਦੇ ਅਮੀਰ ਵਿਰਸੇ ਨਾਲ !

ਪ੍ਰਸ਼ਨ 5.
ਡਾ: ਰੰਧਾਵਾ ਨੇ ਪੰਜਾਬ ਦੇ ਕਿਹੜੇ ਵਿਰਸੇ ਨੂੰ ਸੰਭਾਲਣ ਲਈ ਵਿਸ਼ੇਸ਼ ਉਪਰਾਲੇ ਕੀਤੇ ?
(ਉ) ਅਮੀਰ ਸਭਿਆਚਾਰਕ ਵਿਰਸੇ ਨੂੰ
(ਅ) ਅਮੀਰ ਪਰਿਵਾਰਕ ਵਿਰਸੇ ਨੂੰ
(ਏ) ਧਰਮਾਂ ਦੇ ਵਿਰਸੇ ਨੂੰ
(ਸ) ਜਾਤਾਂ – ਪਾਤਾਂ ਦੇ ਵਿਰਸੇ ਨੂੰ।
ਉੱਤਰ :
(ਉ) ਅਮੀਰ ਸਭਿਆਚਾਰਕ ਵਿਰਸੇ ਨੂੰ।

ਪ੍ਰਸ਼ਨ 6.
ਡਾ: ਰੰਧਾਵਾ ਨੇ ਵੱਡੇ – ਵੱਡੇ ਪਿੰਡਾਂ ਵਿਚ ਕੀ ਬਣਵਾਏ ?
(ਉ) ਪੰਚਾਇਤ ਘਰ
(ਅ) ਲਾਇਬਰੇਰੀਆਂ
(ਈ) ਸਕੂਲ
(ਸ) ਪੇਂਡੂ ਅਜਾਇਬ ਘਰ।
ਉੱਤਰ :
(ਸ) ਪੇਂਡੂ ਅਜਾਇਬ ਘਰ ਨੂੰ

ਪ੍ਰਸ਼ਨ 7.
ਡਾ: ਰੰਧਾਵਾ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਕੀ ਬਣਵਾਇਆ ?
(ਉ) ਪ੍ਰਮਾਣੂ ਖੋਜ ਕੇਂਦਰ
(ਅ) ਅਣੂ ਖੋਜ ਕੇਂਦਰ
(ਈ) ਸਭਿਆਚਾਰ ਦਾ ਅਜਾਇਬ – ਘਰ
(ਸ) ਚਿੜੀਆ – ਘਰ।
ਉੱਤਰ :
(ੲ) ਪੇਂਡੂ ਸਭਿਆਚਾਰ ਦਾ ਅਜਾਇਬ – ਘਰ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 8.
ਮਿੱਟੀ ਦੀਆਂ ਟਿੰਡਾਂ, ਚੁਵੱਕਲੀ ਅਤੇ ਬੈੜ ਦਾ ਸੰਬੰਧ ਕਿਸ ਨਾਲ ਹੈ ?
(ਉ) ਪੁਰਾਤਨ ਟਿੰਡਾਂ ਵਾਲੇ ਖੂਹ ਨਾਲ
(ਅ) ਟਿਊਬਵੈਲ ਨਾਲ
(ਈ) ਗੱਡੇ ਨਾਲ
(ਸ) ਹਲ – ਪੰਜਾਲੀ ਨਾਲ !
ਉੱਤਰ :
(ੳ) ਪੁਰਾਤਨ ਟਿੰਡਾਂ ਵਾਲੇ ਖੂਹ ਨਾਲ।

ਪ੍ਰਸ਼ਨ 9.
ਪੇਂਡੂ ਸਭਿਆਚਾਰ ਦੇ ਅਜਾਇਬ – ਘਰ ਵਿਚ ਪੰਜਾਬ ਦੀਆਂ ਪੇਂਡੂ ਸਵਾਣੀਆਂ ਦੇ ਹੱਥਾਂ ਦੀਆਂ ਬਣੀਆਂ ਕਿਹੜੀਆਂ ਚੀਜਾਂ ਰੱਖੀਆਂ ਗਈਆਂ ਹਨ ?
(ਉ ਦਰੀਆਂ, ਬਾਗ਼ ਤੇ ਫੁਲਕਾਰੀਆਂ
(ਅ) ਕੱਪੜੇ
(ਈ) ਪੱਖੀਆਂ
(ਸ) ਮੂੜੇ।
ਉੱਤਰ :
(ਉ) ਦਰੀਆਂ, ਬਾਗ਼ ਤੇ ਫੁਲਕਾਰੀਆਂ।

ਪ੍ਰਸ਼ਨ 10.
ਪੇਂਡੂ ਜੀਵਨ ਦਾ ਅਜਾਇਬ – ਘਰ ਕਿਹੜੀਆਂ ਇੱਟਾਂ ਦਾ ਬਣਿਆ ਹੋਇਆ ਹੈ ?
(ਉ) ਨਵੀਆਂ ਇੱਟਾਂ ਦਾ
(ਅ) ਕੱਚੀਆਂ ਇੱਟਾਂ ਦਾ
(ਇ) ਅੱਵਲ ਇੱਟਾਂ ਦਾ
(ਸ) ਨਾਨਕਸ਼ਾਹੀ ਇੱਟਾਂ ਦਾ।
ਉੱਤਰ :
(ਸ) ਨਾਨਕਸ਼ਾਹੀ ਇੱਟਾਂ ਦਾ।

ਪ੍ਰਸ਼ਨ 1.
ਉਪਰੋਕਤ ਪੈਰੇ ਵਿਚ ਖ਼ਾਸ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ੳ) ਰੰਧਾਵਾ/ਪੰਜਾਬ/ਪੱਛਮ/ਖੇਤੀਬਾੜੀ ਯੂਨੀਵਰਸਿਟੀ/ਲੁਧਿਆਣਾ
(ਅ) ਟਿੰਡਾਂ
(ਇ) ਨਾਨਕਸ਼ਾਹੀ
(ਸ) ਗਲਾਸ !
ਉੱਤਰ :
(ੳ) ਰੰਧਾਵਾ/ਪੰਜਾਬ/ਪੱਛਮ/ਖੇਤੀਬਾੜੀ ਯੂਨੀਵਰਸਿਟੀ/ਲੁਧਿਆਣਾ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਉਹਨਾਂ/ਉਹ/ਆਪ/ਜੋ
(ਅ) ਅਜਾਇਬ – ਘਰ
(ਇ) ਪਿੰਡਾਂ
(ਸ) ਜ਼ਿੰਦਗੀ।
ਉੱਤਰ :
(ੳ) ਉਹਨਾਂ/ਉਹ/ਆਪ/ਜੋ।

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ੳ) ਦੂਜਾ/ਅਹਿਮ/ਅੰਦਰਲੀਆਂ/ਅਮੀਰ/ਵਿਸ਼ੇਸ਼/ਵੱਡੇ – ਵੱਡੇ/ਪੇਂਡੂ/ਜਿਊਂਦਾ ਜਾਗਦਾ/ਨਾਨਕਸ਼ਾਹੀ
(ਅ) ਦਰੀਆਂ
(ਈ) ਖੇਤੀਬਾੜੀ
(ਸ) ਭੰਡਾਰ
ਉੱਤਰ :
(ੳ) ਦੂਜਾ/ਅਹਿਮ/ਅੰਦਰਲੀਆਂ/ਅਮੀਰ/ਵਿਸ਼ੇਸ਼/ਵੱਡੇ – ਵੱਡੇ/ਪੇਂਡੂ/ਜਿਊਂਦਾ ਜਾਗਦਾ/ਨਾਨਕਸ਼ਾਹੀ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚ ਕਿਰਿਆ ਦੀ ਠੀਕ ਉਦਾਹਰਨ ਕਿਹੜੀ ਹੈ ?
ਉ) ਥਾਲ
(ਅ) ਆਪ
(ਈ) ਵਿਚ
(ਸ) ਜੁੜਿਆ ਹੋਇਆ ਹੈ/ਪਹੁੰਚ ਰਹੀ ਹੈਨਿਕਲ ਜਾਣਗੇ/ਹੋ ਗਏ ਹੋ/ਜਾਵੇਗਾ।/ਕੀਤੇ/ਬਣਵਾਏ/ਬਣਵਾਇਆ/ਕਰਦੇ ਰਹੇ/ਬਦਲ ਜਾਵੇਕਰੇਗਾ।
ਉੱਤਰ :
(ਸ) ਜੁੜਿਆ ਹੋਇਆ ਹੈ/ਪਹੁੰਚ ਰਹੀ ਹੈ/ਨਿਕਲ ਜਾਣਗੇ/ਹੋ ਗਏ/ਹੋ ਜਾਵੇਗਾ ਕੀਤੇ/ਬਣਵਾਏ/ਬਣਵਾਇਆ/ਕਰਦੇ ਰਹੇ/ਬਦਲ ਜਾਵੇਕਰੇਗਾ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 15.
ਸਵਾਣੀਆਂ ਸ਼ਬਦ ਦਾ ਲਿੰਗ ਬਦਲੋ ?
(ੳ) ਮਰਦਾਂ
(ਅ) ਬੰਦਿਆਂ
(ਈ) ਨਰਾਂ
(ਸ) ਪੁਰਸ਼ਾਂ।
ਉੱਤਰ :
(ਉ) ਮਰਦਾਂ।

ਪ੍ਰਸ਼ਨ 16.
ਹੇਠ ਲਿਖਿਆਂ ਵਿਚੋਂ ਕਿਰਿਆ ਸ਼ਬਦ ਕਿਹੜਾ ਹੈ ?
(ੳ) ਕਰੇਗਾ
(ਅ) ਕਰਿੰਦਾ
(ਈ) ਕਾਮਾ
(ਸ) ਕਰਨਹਾਰ।
ਉੱਤਰ :
(ੳ) ਕਰੇਗਾ !

ਪ੍ਰਸ਼ਨ 7.
“ਫੁਲਕਾਰੀਆਂ ਅਤੇ ‘ਬਾਰਾ ਸ਼ਬਦ ਵਿਚੋਂ ਕਿਹੜਾ ਪੁਲਿੰਗ ਹੈ ?
ਉੱਤਰ :
ਬਾਗ

ਪ੍ਰਸ਼ਨ 18.
‘ਦਰੀਆਂ ਸ਼ਬਦ ਦਾ ਇਕਵਚਨ ਲਿਖੋ।
ਉੱਤਰ :
ਦਰੀ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਜੋੜਨੀ
(ਈ) ਕਾਮਾ
(ਸ) ਬੈਕਟ
(ਹ) ਬਿੰਦੀ
ਉੱਤਰ :
(ਉ) ਡੰਡੀ (।)
(ਅ) ਜੋੜਨੀ (-)
(ਈ) ਕਾਮਾ (,)
(ਸ) ਬੈਕਟ { () }
(ਹ) ਬਿੰਦੀ (.)

ਪ੍ਰਸ਼ਨ 20.
ਹੇਠਾਂ ਇਸ ਪੈਰੇ ਵਿਚੋਂ ਚੁਣੇ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
ਉੱਤਰ :
PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ 5
ਉੱਤਰ :
PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ 6

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

4. ਜੇ ਚੰਡੀਗੜ੍ਹ ਅੱਜ ਏਨਾ ਸੋਹਣਾ ਹੈ, ਤਾਂ ਇਹ ਡਾ: ਰੰਧਾਵਾ ਦਾ ਫੁੱਲ – ਬੂਟਿਆਂ ਅਤੇ ਸੋਹਣੇ ਦਰਖ਼ਤਾਂ ਨਾਲ ਪਿਆਰ ਦੇ ਸਦਕਾ ਹੀ ਹੈ। ਚੰਡੀਗੜ੍ਹ ਦੇ ਰੋਜ਼ਗਾਰਡਨ ਵਿਚ ਇੱਕ ਹਜ਼ਾਰ ਤੋਂ ਵੱਧ ਗੁਲਾਬ ਦੇ ਫੁੱਲਾਂ ਦੀਆਂ ਵੰਨਗੀਆਂ ਹਨ, ਜਿਹੜੀਆਂ ਦੂਜੇ ਮੁਲਕਾਂ ਅਤੇ ਰਾਜਾਂ ਤੋਂ ਉਚੇਚੇ ਤੌਰ ‘ਤੇ ਮੰਗਵਾਈਆਂ ਗਈਆਂ ਹਨ। ਚੰਡੀਗੜ੍ਹ ਦੀਆਂ ਸੜਕਾਂ ਦੇ ਦੋਹੀਂ ਪਾਸੀਂ ਲਾਉਣ ਲਈ ਸਜਾਵਟੀ ਬੂਟੇ ਅਤੇ ਦਰਖ਼ਤ ਦੂਰ – ਦੁਰਾਡੀਆਂ ਧਰਤੀਆਂ ਤੋਂ ਮੰਗਵਾਏ ਗਏ।

ਡਾ: ਰੰਧਾਵਾ ਵਲੋਂ ਚੰਡੀਗੜ੍ਹ ਦੇ ਸੈਕਟਰ 10 ਵਿਚ ਬਣਾਈਆਂ ਵੱਡੇ – ਵੱਡੇ ਕਲਾਕਾਰਾਂ ਦੀਆਂ ਕਲਾ – ਕਿਰਤਾਂ ਦੀ ਪ੍ਰਦਰਸ਼ਨੀ ਆਮ ਦਰਸ਼ਕ ਨੂੰ ਕੀਲ ਲੈਂਦੀ ਹੈ। ਸਮੇਂ – ਸਮੇਂ ਚਿਤਰਾਂ ਦੀ ਨੁਮਾਇਸ਼ ਲਾਉਣ ਲਈ ਇਕ ਵਿਸ਼ੇਸ਼ ਹਾਲ ਬਣਾਇਆ ਗਿਆ ਹੈ, ਜਿੱਥੇ ਕਿਸੇ ਨਾ ਕਿਸੇ ਕਲਾਕਾਰ ਦੀਆਂ ਪੇਂਟਿੰਗਜ਼ ਦੀ ਨੁਮਾਇਸ਼ ਲੱਗੀ ਹੀ ਰਹਿੰਦੀ ਹੈ।

ਰੰਧਾਵਾ ਸਾਹਿਬ ਦੇ ਜਤਨਾਂ ਤੇ ਪ੍ਰੇਰਨਾ ਸਦਕਾ ਹੀ ਕਲਾਕਾਰਾਂ ਨੂੰ ਉਤਸ਼ਾਹ ਦੇਣ ਲਈ ਉਨ੍ਹਾਂ ਦੀਆਂ ਕਲਾਕ੍ਰਿਤਾਂ ਨੂੰ ਖ਼ਰੀਦ ਕੇ ਸਰਕਾਰੀ ਦਫ਼ਤਰਾਂ ਅਤੇ ਅਮੀਰ ਲੋਕਾਂ ਦੇ ਘਰਾਂ ਵਿਚ ਸਜਾਇਆ ਜਾਂਦਾ ਹੈ। ਰੋਜ਼ ਗਾਰਡਨ ਦੇ ਉੱਤਰ ਵਾਲੇ ਹਿੱਸੇ ਵਿਚ ਪੰਜਾਬ ਦੇ ਸਾਹਿਤਕਾਰਾਂ, ਨਾਟਕਕਾਰਾਂ ਅਤੇ ਕਲਾਕਾਰਾਂ ਦੀਆਂ ਸ਼ਖ਼ਸੀਅਤਾਂ ਨੂੰ ਉੱਚਾ ਚੁੱਕਣ ਲਈ ‘ਪੰਜਾਬ ਕਲਾ ਪ੍ਰੀਸ਼ਦ ਨਾਂ ਦੀ ਇਕ ਸੰਸਥਾ ਕਾਇਮ ਕੀਤੀ, ਜਿੱਥੇ ਕੋਮਲ – ਕਲਾਵਾਂ ਨਾਲ ਜੁੜਨ ਵਾਲੇ ਲੋਕ ਇੱਕ – ਦੂਜੇ ਨਾਲ ਵਿਚਾਰ – ਵਟਾਂਦਰਾ ਕਰ ਕੇ ਆਪਣੇ ਤਜਰਬਿਆਂ ਨੂੰ ਅਮੀਰ ਬਣਾ ਸਕਣ।

ਡਾ: ਮਹਿੰਦਰ ਸਿੰਘ ਰੰਧਾਵਾ ਇਸ ਕਲਾ ਪ੍ਰੀਸ਼ਦ ਦੇ ਪਹਿਲੇ ਪ੍ਰਧਾਨ ਬਣੇ। ਉਨ੍ਹਾਂ ਪੁਰਾਣੀ ਅਤੇ ਨਵੀਂ ਪੀੜ੍ਹੀ ਦੇ ਹਜ਼ਾਰਾਂ ਕਲਾਕਾਰਾਂ ਨੂੰ ਉਤਸ਼ਾਹ ਦੇ ਕੇ ਉਨ੍ਹਾਂ ਦੀ ਕਲਾ ਦੀ ਕਦਰ ਕੀਤੀ ਤੇ ਆਮ ਲੋਕਾਂ ਦੀ ਪਹੁੰਚ ਦੇ ਕਾਬਲ ਬਣਾਇਆ। ਉਨ੍ਹਾਂ ਦੀ ਯਾਦ ਵਿਚ ‘ਰੰਧਾਵਾ ਆਡੀਟੋਰੀਅਮ’ ਬਣਾਇਆ ਗਿਆ।

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਡਾ: ਰੰਧਾਵਾ ਦਾ ਕਿਨ੍ਹਾਂ ਚੀਜ਼ਾਂ ਨਾਲ ਪਿਆਰ ਸੀ ?
(ਉ) ਸ਼ਹਿਰਾਂ ਨਾਲ
(ਅ) ਫੁੱਲ – ਬੂਟਿਆਂ ਤੇ ਸੋਹਣੇ ਰੁੱਖਾਂ ਨਾਲ
(ਈ) ਉੱਚੀਆਂ ਇਮਾਰਤਾਂ ਨਾਲ
(ਸ) ਫ਼ਿਲਮਾਂ ਨਾਲ।
ਉੱਤਰ :
(ਅ) ਫੁੱਲ – ਬੂਟਿਆਂ ਤੇ ਸੋਹਣੇ ਰੁੱਖਾਂ ਨਾਲ।

ਪ੍ਰਸ਼ਨ 2.
ਚੰਡੀਗੜ੍ਹ ਵਿਚ ਜਿੱਥੇ ਇਕ ਹਜ਼ਾਰ ਤੋਂ ਵੱਧ ਗੁਲਾਬ ਦੀਆਂ ਵੰਨਗੀਆਂ ਹਨ ?
(ਉ) ਰਾਕ ਗਾਰਡਨ ਵਿਚ
(ਅ) ਰੋਜ਼ ਗਾਰਡਨ ਵਿਚ
(ਈ) ਸੁਖਨਾ ਝੀਲ ਉੱਤੇ
(ਸ) ਸੜਕਾਂ ਉੱਤੇ।
ਉੱਤਰ :
(ਅ) ਰੋਜ਼ ਗਾਰਡਨ ਵਿਚ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 3.
ਚੰਡੀਗੜ੍ਹ ਵਿਚ ਸੜਕਾਂ ਉੱਤੇ ਲਾਉਣ ਲਈ ਸਜਾਵਟੀ ਬੂਟੇ ਕਿੱਥੋਂ ਮੰਗਵਾਏ ਗਏ ?
(ਉ) ਨੇਪਾਲ ਤੋਂ
(ਅ) ਤਿੱਬਤ ਤੋਂ
(ਈ) ਪਾਕਿਸਤਾਨ ਤੋਂ
(ਸ) ਦੂਰ – ਦੁਰਾਡੀਆਂ ਧਰਤੀਆਂ ਤੋਂ।
ਉੱਤਰ :
(ਸ) ਦੂਰ – ਦੁਰਾਡੀਆਂ ਧਰਤੀਆਂ ਤੋਂ।

ਪ੍ਰਸ਼ਨ 4.
ਚੰਡੀਗੜ੍ਹ ਵਿਚ ਵੱਡੇ – ਵੱਡੇ ਕਲਾਕਾਰਾਂ ਦੀਆਂ ਕਲਾ – ਕਿਰਤਾਂ ਦੀ ਪ੍ਰਦਰਸ਼ਨੀ ਕਿੱਥੇ ਹੈ ?
(ਉ) ਸੈਕਟਰ 17
(ਅ) ਸੈਕਟਰ 22
(ੲ) ਸੈਕਟਰ 10
(ਸ) ਸੈਕਟਰ
ਉੱਤਰ :
(ਈ) ਸੈਕਟਰ 10.

ਪ੍ਰਸ਼ਨ 5.
ਕਲਾਕਾਰਾਂ ਦੀਆਂ ਪੇਂਟਿੰਗਾਂ ਦੀ ਨੁਮਾਇਸ਼ ਲਾਉਣ ਲਈ ਚੰਡੀਗੜ੍ਹ ਵਿਚ ਕੀ ਬਣਿਆ ਹੈ ?
(ਉ) ਮੈਦਾਨ
(ਆ) ਵਿਸ਼ੇਸ਼ ਹਾਲ
(ਈ) ਮਹੱਲ
(ਸ) ਅਜਾਇਬ – ਘਰ।
ਉੱਤਰ :
(ਅ) ਵਿਸ਼ੇਸ਼ ਹਾਲ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 6.
ਪੰਜਾਬ ਦੇ ਸਾਹਿਤਕਾਰਾਂ, ਨਾਟਕਕਾਰਾਂ ਤੇ ਕਲਾਕਾਰਾਂ ਦੀਆਂ ਸ਼ਖ਼ਸੀਅਤਾਂ ਨੂੰ ਉੱਚਾ ਚੁੱਕਣ ਲਈ ਡਾ: ਰੰਧਾਵਾ ਨੇ ਕਿਹੜੀ ਸੰਸਥਾ ਕਾਇਮ ਕੀਤੀ ?
(ਉ) ਪੰਜਾਬ ਆਰਟ ਸਭਾ
(ਆ) ਪੰਜਾਬ ਕਲਾ ਕੇਂਦਰ
(ਈ) ਪੰਜਾਬ ਕਲਾ ਪ੍ਰੀਸ਼ਦ
(ਸ) ਪੰਜਾਬ ਪ੍ਰੀਸ਼ਦ।
ਉੱਤਰ :
ਪੰਜਾਬ ਕਲਾ ਪ੍ਰੀਸ਼ਦ।

ਪ੍ਰਸ਼ਨ 7.
ਪੰਜਾਬੀ ਕਲਾ ਪ੍ਰੀਸ਼ਦ ਦਾ ਪਹਿਲਾ ਪ੍ਰਧਾਨ ਕੌਣ ਸੀ ?
(ਉ) ਡਾ: ਮਹਿੰਦਰ ਸਿੰਘ ਰੰਧਾਵਾ
(ਅ) ਪ੍ਰੋ: ਮੋਹਨ ਸਿੰਘ
(ਈ) ਸੰਤ ਸਿੰਘ ਸੇਖੋਂ
(ਸ) ਬਲਰਾਜ ਸਾਹਨੀ।
ਉੱਤਰ :
ਉ) ਡਾ: ਮਹਿੰਦਰ ਸਿੰਘ ਰੰਧਾਵਾ।

ਪ੍ਰਸ਼ਨ 8.
ਡਾ: ਮਹਿੰਦਰ ਸਿੰਘ ਰੰਧਾਵਾ ਦੀ ਯਾਦ ਵਿਚ ਚੰਡੀਗੜ੍ਹ ਵਿਚ ਕੀ ਬਣਿਆ ਹੈ ?
(ੳ) ਰੰਧਾਵਾ ਆਡੀਟੋਰੀਅਮ
(ਅ) ਰੰਧਾਵਾ ਥੀਏਟਰ
(ਈ) ਰੰਧਾਵਾ ਕਲਾ ਸੰਗਮ
(ਸ) ਰੰਧਾਵਾ ਨਾਟ – ਘਰ।
ਉੱਤਰ :
(ੳ) ਰੰਧਾਵਾ ਆਡੀਟੋਰੀਅਮ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 9.
ਨਵੀਂ ਪੀੜ੍ਹੀ ਦੇ ਹਜ਼ਾਰਾਂ ਕਲਾਕਾਰਾਂ ਨੂੰ ਕਿਸ ਨੇ ਉਤਸ਼ਾਹ ਦਿੱਤਾ ?
(ਉ) ਡਾ: ਮਹਿੰਦਰ ਸਿੰਘ ਰੰਧਾਵਾ ਨੇ
(ਅ) ਡਾ: ਮਨਮੋਹਨ ਸਿੰਘ ਨੇ
(ਈ) ਗਿ: ਜ਼ੈਲ ਸਿੰਘ ਨੇ
(ਸ) ਨਵੇਂ ਚੀਫ਼ ਕਮਿਸ਼ਨਰ ਨੇ।
ਉੱਤਰ :
(ੳ) ਡਾ: ਮਹਿੰਦਰ ਸਿੰਘ ਰੰਧਾਵਾ ਨੇ

ਪ੍ਰਸ਼ਨ 10.
ਉਪਰੋਕਤ ਪੈਰੇ ਵਿਚ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਚੰਡੀਗੜ੍ਹ
(ਅ) ਡਾ: ਰੰਧਾਵਾ
(ਈ) ਉਹਨਾਂ
(ਸ) ਫੁੱਲ – ਬੂਟਿਆਂ/ਦਰਖ਼ਤਾਂ/ਗੁਲਾਬ/ਫੁਲਾਂ/ਵੰਨਗੀਆਂ/ਮੁਲਕਾਂ/ਰਾਜਾਂ/ਸੜਕਾਂ/ ਧਰਤੀ/ਬੂਟੇ/ਕਲਾਕਾਰਾਂ/ਨੁਮਾਇਸ਼ਹਾਲ/ਪੇਂਟਿੰਗਜ਼/ਸੈਕਟਰ/ਕਲਾ ਕਿਰਤਾਂ ਪ੍ਰਦਰਸ਼ਨੀ/ਦਰਸ਼ਕ/ਚਿਤਰਾਂ/ਦਫ਼ਤਰਾਂ/ਘਰਾਂ/ਹਿੱਸੇ/ਸਾਹਿਤਕਾਰਾਂ/ਨਾਟਕਕਾਰਾਂ/ ਸ਼ਖ਼ਸੀਅਤਾਂ ਕੋਮਲ – ਕਲਾਵਾਂ/ਸੰਸਥਾ/ਤਜਰਬਿਆਂ/ਪ੍ਰਧਾਨ/ਪੀੜ੍ਹੀ।
ਉੱਤਰ :
(ਸ) ਫੁੱਲ – ਬੂਟਿਆਂ/ਦਰਖ਼ਤਾਂ/ਗੁਲਾਬ/ਫੁਲਾਂ/ਵੰਨਗੀਆਂ/ਮੁਲਕਾਂ/ਰਾਜਾਂ/ਸੜਕਾਂ ਧਰਤੀ/ਬੂਟੇ/ਕਲਾਕਾਰਾਂ/ਨੁਮਾਇਸ਼ਹਾਲ/ਪੇਂਟਿੰਗਜ਼/ਸੈਕਟਰ/ਕਲਾ ਕਿਰਤਾਂ/ਪ੍ਰਦਰਸ਼ਨੀ ਦਰਸ਼ਕ/ਚਿਤਰਾਂ/ਦਫ਼ਤਰਾਂ/ਘ/ਹਿੱਸੇ /ਸਾਹਿਤਕਾਰਾਂ/ਨਾਟਕਕਾਰਾਂ/ਸ਼ਖ਼ਸੀਅਤਾਂ/ ਕੋਮਲ – ਕਲਾਵਾਂ/ਸੰਸਥਾ/ਤਜਰਬਿਆਂ/ਪ੍ਰਧਾਨ/ਪੀੜੀ।

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਨੁਮਾਇਸ਼
(ਅ) ਹਾਲ
(ਈ) ਆਪਣੇ
(ਸ) ਚੰਡੀਗੜ੍ਹ ਰੋਜ਼ ਗਾਰਡਨ/ਸੈਕਟਰ 10/ਪੰਜਾਬ ਕਲਾ ਪ੍ਰੀਸ਼ਦ/ਰੰਧਾਵਾ ਆਡੀਟੋਰੀਅਮ।
ਉੱਤਰ :
(ਸ) ਚੰਡੀਗੜ੍ਹ ਰੋਜ਼ ਗਾਰਡਨ/ਸੈਕਟਰ 10/ਪੰਜਾਬ ਕਲਾ ਪ੍ਰੀਸ਼ਦਰੰਧਾਵਾ ਆਡੀਟੋਰੀਅਮ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਸੰਖਿਆਵਾਚਕ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ।
(ਉ) ਸੋਹਣਾ
(ਅ) ਏਨਾ
(ਈ) ਪੁਰਾਣੀ
(ਸ) ਇਕ ਹਜ਼ਾਰ ਤੋਂ ਵੱਧ/ਦੋਹੀਂ/10/ਇਕ/ਪਹਿਲੇ।
ਉੱਤਰ :
(ਸ) ਇਕ ਹਜ਼ਾਰ ਤੋਂ ਵੱਧ ਦੋਹੀਂ/10/ਇਕ/ਪਹਿਲੇ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਜਿਹੜੀਆਂ/ਕਿਸੇ ਨਾ ਕਿਸੇ/ਉਹਨਾਂ/ਇਕ – ਦੂਜੇ/ਉਹਨਾਂ
(ਆ) ਕਲਾਕਾਰਾਂ।
(ਈ) ਕਲਾ
(ਸ) ਪੁਰਾਣੀ।
ਉੱਤਰ :
(ਉ) ਜਿਹੜੀਆਂ/ਕਿਸੇ ਨਾ ਕਿਸੇ/ਉਹਨਾਂ/ਇਕ – ਦੂਜੇ/ਉਹਨਾਂ !

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ਉ) ਸੋਹਣਾ
(ਅ) ਕਲਾਕਾਰਾਂ
(ਇ) ਕਦਰ
(ਸ) ਹੈ/ਹਨ/ਮੰਗਵਾਈਆਂ ਗਈਆਂ ਹਨਮੰਗਵਾਏ ਗਏ/ਕੀਲ ਲੈਂਦੀ ਹੈ/ਬਣਾਇਆ ਗਿਆ ਹੈ/ਲੱਗੀ ਰਹਿੰਦੀ ਹੈ/ਸਜਾਇਆ ਜਾਂਦਾ ਹੈ/ਕੀਤੀਬਣਾ ਸਕਣਬਣੇ ਬਣਾਇਆ/ਬਣਾਇਆ ਗਿਆ।
ਉੱਤਰ :
(ਸ) ਹੈ/ਹਨਮੰਗਵਾਈਆਂ ਗਈਆਂ ਹਨ/ਮੰਗਵਾਏ ਗਏ/ਕੀਲ ਲੈਂਦੀ ਹੈ। ਬਣਾਇਆ ਗਿਆ ਹੈ/ਲੱਗੀ ਰਹਿੰਦੀ ਹੈ/ਸਜਾਇਆ ਜਾਂਦਾ ਹੈ/ਕੀਤੀ/ਬਣਾ ਸਕਣਬਣੇ ਬਣਾਇਆ/ਬਣਾਇਆ ਗਿਆ

ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਜੋੜਨੀ
(ਈ) ਕਾਮਾ
(ਸ) ਇਕਹਿਰੇ ਪੁੱਠੇ ਕਾਮੇ
ਉੱਤਰ :
(ਉ) ਡੰਡੀ
(ਅ) ਜੋੜਨੀ
(ਈ) ਕਾਮਾ
(ਸ) ਇਕਹਿਰੇ ਪੁੱਠੇ ਕਾਮੇ

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

3. ਵਿਆਕਰਨ ਤੇ ਰਚਨਾਤਮਕ ਕਾਰਜ

ਪ੍ਰਸ਼ਨ 1.
ਕਿਰਿਆ ਵਿਸ਼ੇਸ਼ਣ ਕੀ ਹੁੰਦਾ ਹੈ ?
ਉੱਤਰ :
ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਅਰਥਾਤ ਕਿਰਿਆ ਦਾ ਢੰਗ, ਸਮਾਂ ਜਾਂ ਸਥਾਨ ਪ੍ਰਗਟ ਕਰੇ ਜਾਂ ਵਿਸ਼ੇਸ਼ਤਾ ਦੱਸੇ, ਉਸ ਨੂੰ ‘ਕਿਰਿਆ – ਵਿਸ਼ੇਸ਼ਣ ਕਿਹਾ ਜਾਂਦਾ ਹੈ। ਅੱਗੇ ਲਿਖੇ ਵਾਕਾਂ ਨੂੰ ਧਿਆਨ ਨਾਲ ਪੜ੍ਹੋ

(ਉ) ਸ਼ੀਲਾ ਤੇਜ਼ ਤੁਰਦੀ ਹੈ।
(ਅ) ਕੁੱਤਾ ਉੱਚੀ – ਉੱਚੀ ਭੌਕਦਾ ਹੈ।
(ਏ) ਬੱਚੇ ਕੋਠੇ ਉੱਪਰ ਖੇਡਦੇ ਹਨ।
(ਸ) ਉਹ ਸਵੇਰੇ – ਸਵੇਰੇ ਸੈਰ ਕਰਨ ਜਾਂਦਾ ਹੈ।

ਇਨ੍ਹਾਂ ਵਾਕਾਂ ਵਿਚ ‘ਤੇਜ਼’, ‘ਉੱਚੀ – ਉੱਚੀ’, ‘ਕੋਠੇ ਉੱਪਰ’ ਤੇ ‘ਸਵੇਰੇ – ਸਵੇਰੇ’ ਸ਼ਬਦ ਕਿਰਿਆ ਵਿਸ਼ੇਸ਼ਣ ਹਨ।

ਪ੍ਰਸ਼ਨ 2.
ਕਿਰਿਆ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਹਰ ਇਕ ਬਾਰੇ ਵਿਸਥਾਰਪੂਰਵਕ ਲਿਖੋ।
ਉੱਤਰ :
ਕਿਰਿਆ ਵਿਸ਼ੇਸ਼ਣ ਅੱਠ ਪ੍ਰਕਾਰ ਦੇ ਹੁੰਦੇ ਹਨ

  1. ਕਾਲਵਾਚਕ ਕਿਰਿਆ ਵਿਸ਼ੇਸ਼ਣ – ਉਹ ਕਿਰਿਆ ਵਿਸ਼ੇਸ਼ਣ, ਜੋ ਕਿਰਿਆ ਦੇ ਕੰਮ ਦੇ ਹੋਣ ਦਾ ਸਮਾਂ ਦੱਸਣ ; ਜਿਵੇਂ – ਕਲ੍ਹ, ਜਦੋਂ, ਕਦੋਂ, ਉਦੋਂ, ਕਦ, ਕਦੀ, ਹੁਣ, ਸਵੇਰੇ, ਸ਼ਾਮ, ਦੁਪਹਿਰੇ, ਕੁਵੇਲੇ, ਸਵੇਲੇ, ਕਦੀ ਕਦਾਈਂ, ਸਮੇਂ ਸਿਰ ਆਦਿ।
  2. ਸਥਾਨਵਾਚਕ ਕਿਰਿਆ ਵਿਸ਼ੇਸ਼ਣ – ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦਾ ਸਥਾਨ ਪਤਾ ਲੱਗੇ; ਜਿਵੇਂ – ਉੱਪਰ, ਉੱਤੇ, ਥੱਲੇ, ਵਿਚ, ਵਿਚਕਾਰ, ਅੰਦਰ, ਬਾਹਰ, ਉਰੇ, ਪਰੇ, ਇਧਰ, ਉਧਰ, ਉੱਥੇ, ਇੱਥੇ, ਕਿਧਰ, ਜਿੱਥੇ, ਕਿੱਥੇ, ਨੇੜੇ, ਦੂਰ, ਸੱਜੇ, ਖੱਬੇ ਆਦਿ !
  3. ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ – ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦੀ ਮਿਕਦਾਰ ਜਾਂ ਗਿਣਤੀ ਪਤਾ ਲੱਗੇ ; ਜਿਵੇਂ – ਘੱਟ, ਵੱਧ, ਕੁੱਝ, ਪੂਰਾ, ਥੋੜਾ, ਇੰਨਾ, ਕਿੰਨਾ, ਜਿੰਨਾ, ਜ਼ਰਾ, ਰਤਾ ਆਦਿ।
  4. ਕਾਰਵਾਚਕ ਕਿਰਿਆ ਵਿਸ਼ੇਸ਼ਣ – ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਕਰਨ ਦਾ ਢੰਗ ਪਤਾ ਲੱਗੇ; ਜਿਵੇਂ – ਇੰਦ, ਉੱਦ, ਇਸ ਤਰ੍ਹਾਂ, ਉੱਦਾਂ, ਇੱਦਾਂ, ਜਿਵੇਂ, ਕਿਵੇਂ, ਹੌਲੀ, ਧੀਰੇ, ਛੇਤੀ ਆਦਿ।
  5. ਕਾਰਨਵਾਚਕ ਕਿਰਿਆ ਵਿਸ਼ੇਸ਼ਣ – ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦਾ ਕਾਰਨ ਪਤਾ ਲੱਗੇ ; ਜਿਵੇਂ – ਕਿਉਂਕਿ, ਤਾਂ ਕਿ, ਇਸ ਕਰਕੇ, ਤਾਂ, ਤਦੇ ਹੀ ਆਦਿ।
  6. ਸੰਖਿਆਵਾਚਕ ਕਿਰਿਆ ਵਿਸ਼ੇਸ਼ਣ – ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦੀ ਗਿਣਤੀ ਜਾਂ ਦਹਰਾਓ ਪਤਾ ਲੱਗੇ : ਜਿਵੇਂ – ਇਕਹਿਰਾ, ਦੋਹਰਾ, ਡਿਉਢਾ, ਕਈ ਵਾਰ, ਘੜੀ – ਮੜੀ ਇਕ – ਇਕ, ਦੋ – ਦੋ, ਦੁਬਾਰਾ ਆਦਿ।
  7. ਨਿਸਚੇਵਾਚਕ ਕਿਰਿਆ ਵਿਸ਼ੇਸ਼ਣ – ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਦੀ ਵਰਤੋਂ ਕਿਰਿਆ ਦੇ ਕੰਮ ਦੀ ਤਾਕੀਦ ਜਾਂ ਪਕਿਆਈ ਲਈ ਕੀਤੀ ਜਾਂਦੀ ਹੈ; ਜਿਵੇਂ – ਜ਼ਰੂਰ, ਬਿਲਕੁਲ, ਵੀ, ਹੀ, ਠੀਕ, ਆਹੋ, ਬੇਸ਼ੱਕ, ਸਤਿਬਚਨ, ਬਹੁਤ ਅੱਛਾ, ਸ਼ਾਇਦ, ਹਾਂ ਜੀ, ਆਦਿ।
  8. ਨਿਰਣਾਵਾਚਕ ਕਿਰਿਆ ਵਿਸ਼ੇਸ਼ਣ – ਜੋ ਕਿਰਿਆ – ਵਿਸ਼ੇਸ਼ਣ ਕਿਸੇ ਕਿਰਿਆ ਦੇ ਕੰਮ ਦੇ ਹੋਣ ਜਾਂ ਨਾ ਹੋਣ ਸੰਬੰਧੀ ਨਿਰਣਾ ਪ੍ਰਗਟ ਕਰਦੇ ਹਨ , ਜਿਵੇਂ – ਨਹੀਂ, ਕਦੇ ਨਹੀਂ, ਨਿੱਜ, ਮਤੇ, ਬਿਲਕੁਲ, ਨਾ ਜੀ, ਜੀ ਨਹੀਂ, ਨਹੀਂ ਜੀ ਆਦਿ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 3.
ਡਾ: ਮਹਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਪਿਆਰ ਕਰਨ ਵਾਲੀ ਕਿਸੇ ਹੋਰ ਸ਼ਖ਼ਸੀਅਤ ਬਾਰੇ ਕੁੱਝ ਵਾਕ ਲਿਖੋ।
ਉੱਤਰ :
ਬਲਰਾਜ ਸਾਹਨੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਇਕ ਮਹਾਨ ਲੇਖਕ ਤੇ ਫ਼ਿਲਮ ਕਲਾਕਾਰ ਹੋਇਆ ਹੈ। ਉਸਦੀ ਵਿੱਦਿਅਕ ਯੋਗਤਾ ਭਾਵੇਂ ਅੰਗਰੇਜ਼ੀ ਦੀ ਐੱਮ. ਏ. ਸੀ ਤੇ ਪਹਿਲਾਂ ਪਹਿਲਾਂ ਉਸ ਨੇ ਅੰਗਰੇਜ਼ੀ ਵਿਚ ਹੀ ਲਿਖਣਾ ਆਰੰਭ ਕੀਤਾ, ਪਰੰਤੂ ਡਾ: ਰਾਵਿੰਦਰ ਨਾਥ ਟੈਗੋਰ ਦੀ ਪ੍ਰੇਰਨਾ ਨਾਲ ਉਹ ਪੰਜਾਬੀ ਲਿਖਣ ਲੱਗਾ।ਉਹ ਪੰਜਾਬੀ ਬੋਲੀ ਤੇ ਸਭਿਆਚਾਰ ਨੂੰ ਬਹੁਤ ਪਿਆਰ ਕਰਦਾ ਸੀ।

ਉਹ ਜਦੋਂ ਕਦੇ ਪਿੰਡਾਂ ਵਿਚ ਜਾਂਦਾ, ਤਾਂ ਉਹ ਤੰਬਾ ਲਾ ਕੇ ਹਲ ਵਾਹੁਣ ਲੱਗ ਪੈਂਦਾ। ਉਹ ਆਪਣੀ ਮਾਂ ਦੀ ਮੰਗ ਪੂਰੀ ਕਰਨ ਲਈ ਚਰਖੇ ਨੂੰ ਹਵਾਈ ਜਹਾਜ਼ ਰਾਹੀਂ ਮੁੰਬਈ ਲੈ ਕੇ ਗਿਆ। ਉਹ ਆਪਣੇ ਜੀਵਨ ਦੇ ਅੰਤ ਤਕ ਪੰਜਾਬੀ ਵਿਚ ਲਿਖਦਾ ਰਿਹਾ ਤੇ ਪੰਜਾਬੀਅਤ ਨੂੰ ਪਿਆਰ ਕਰਦਾ ਰਿਹਾ।

ਪ੍ਰਸ਼ਨ 4.
ਪੰਜਾਬ ਦਾ ਸੁਪਨਸਾਜ਼ : ਡਾ: ਮਹਿੰਦਰ ਸਿੰਘ ਰੰਧਾਵਾਂ ਪਾਠ ਵਿਚ ਖੇਤੀਬਾੜੀ ਨਾਲ ਸੰਬੰਧਿਤ ਕੁੱਝ ਸੰਦਾਂ ਦਾ ਜ਼ਿਕਰ ਆਇਆ ਹੈ, ਉਨ੍ਹਾਂ ਦੇ ਨਾਂ ਲਿਖੋ।
ਉੱਤਰ :
ਟੈਕਟਰ, ਟਿਊਬਵੈੱਲ ਤੇ ਮਿੱਟੀ ਦੀਆਂ ਟਿੰਡਾਂ ਆਦਿ।

4. ਔਖੇ ਸ਼ਬਦਾਂ ਦੇ ਅਰਥ

  • ਬਹੁਪੱਖੀ – ਕਈ ਪੱਖਾਂ ਵਾਲਾ ਕਾਰਜ
  • ਖੇਤਰ – ਕੰਮ ਕਰਨ ਦਾ ਘੇਰਾ।
  • ਅੰਦਾਜ਼ – ਤੌਰ ਤਰੀਕਾ
  • ਪ੍ਰਤੀਯੋਗਤਾ – ਮੁਕਾਬਲਾ।
  • ਵਿਕਾਸ – ਉੱਨਤੀ।
  • ਹੁਨਰ – ਕਲਾ, ਮੁਹਾਰਤ
  • ਪ੍ਰਮਾਣਿਕ – ਪੱਕਾ, ਸਬੂਤ ਵਾਲਾ।
  • ਵਿਸ਼ਾਲ – ਵੱਡਾ
  • ਸਿਰਜਣਾ – ਰਚਨਾ
  • ਪਸਾਰ – ਖਿਲਾਰਾ।
  • ਵਿਰਸਾ – ਪੁਰਖਿਆਂ ਤੋਂ ਮਿਲਣ ਵਾਲੀ ਵਸਤੂ।

PSEB 7th Class Maths MCQ Chapter 6 ਤ੍ਰਿਭੁਜਾਂ

Punjab State Board PSEB 7th Class Maths Book Solutions Chapter 6 ਤ੍ਰਿਭੁਜਾਂ MCQ Questions with Answers.

PSEB 7th Class Maths Chapter 6 ਤ੍ਰਿਭੁਜਾਂ MCQ Questions

1. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
ਤਿੰਨ ਭੁਜਾਵਾਂ ਨਾਲ ਬਣੀ ਬੰਦ ਆਕ੍ਰਿਤੀ ਕਹਾਉਂਦੀ ਹੈ ?
(a) ਸਮਚਤੁਰਭੁਜ
(b) ਤ੍ਰਿਭੁਜ
(c) ਆਇਤ
(d) ਵਰਗ ।
ਉੱਤਰ:
(b) ਤ੍ਰਿਭੁਜ

ਪ੍ਰਸ਼ਨ (ii).
ਤ੍ਰਿਭੁਜ ਦੀਆਂ ਮੱਧਿਕਾਵਾਂ ਹੁੰਦੀਆਂ ਹਨ :
(a) 2
(b) 1
(c) 3
(d) 4.
ਉੱਤਰ:
(c) 3

ਪ੍ਰਸ਼ਨ (iii).
ਤਿਭੁਜ ਦੇ ਸਿਖਰ ਲੰਬਾਂ ਦੀ ਸੰਖਿਆ ਹੈ :
(a) 3
(b) 1
(c) 3
(d) 2.
ਉੱਤਰ:
(a) 3

PSEB 7th Class Maths MCQ Chapter 6 ਤ੍ਰਿਭੁਜਾਂ

ਪ੍ਰਸ਼ਨ (iv).
x ਦਾ ਮੁੱਲ ਪਤਾ ਕਰੋ :
PSEB 7th Class Maths MCQ Chapter 6 ਤ੍ਰਿਭੁਜਾਂ 1
(a) 50°
(b) 70°
(c) 120°
(d) 60°
ਉੱਤਰ:
(c) 120°

ਪ੍ਰਸ਼ਨ (v).
ਦਿੱਤੇ ਚਿੱਤਰ ਵਿੱਚ 1 ਦਾ ਮੁੱਲ ਪਤਾ ਕਰੋ :
PSEB 7th Class Maths MCQ Chapter 6 ਤ੍ਰਿਭੁਜਾਂ 2
(a) 50°
(b) 1150
(c) 65°
(d) 130°.
ਉੱਤਰ:
(c) 65°

2. ਖਾਲੀ ਥਾਂਵਾਂ ਭਰੋ :

ਪ੍ਰਸ਼ਨ (i).
ਤਿਭੁਜ ਦੀਆਂ …………. ਮੱਧਿਕਾਵਾਂ ਹੋ ਸਕਦੀਆਂ ਹਨ ।
ਉੱਤਰ:
ਤਿੰਨ

PSEB 7th Class Maths MCQ Chapter 6 ਤ੍ਰਿਭੁਜਾਂ

ਪ੍ਰਸ਼ਨ (ii).
ਤਿਭੁਜ ਦਾ ਬਾਹਰਲਾ ਕੋਣ ਅੰਦਰਲੇ ਸਨਮੁੱਖੀ ਕੋਣਾਂ ਦੇ ……….. ਦੇ ਬਰਾਬਰ ਹੁੰਦਾ ਹੈ ।
ਉੱਤਰ:
ਜੋੜ

ਪ੍ਰਸ਼ਨ (iii).
ਤ੍ਰਿਭੁਜ ਇੱਕ …………. ਆਕ੍ਰਿਤੀ ਹੈ ।
ਉੱਤਰ:
ਬੰਦ

ਪ੍ਰਸ਼ਨ (iv).
ਤਿਭੁਜ ਦੇ ਕੋਣਾਂ ਦਾ ਜੋੜ …………… ਹੈ ।
ਉੱਤਰ:
180°

PSEB 7th Class Maths MCQ Chapter 6 ਤ੍ਰਿਭੁਜਾਂ

ਪ੍ਰਸ਼ਨ (v).
ਤਿਭੁਜ ਦੇ ਸਿਖਰ ਤੋਂ ਸਨਮੁੱਖ ਭੁਜਾ ਦੇ ਮੱਧ ਬਿੰਦੂ ਨੂੰ ਮਿਲਾਉਣ ਵਾਲੀ ਰੇਖਾਖੰਡ ਨੂੰ ………………. ਕਹਿੰਦੇ ਹਨ ।
ਉੱਤਰ:
ਮੱਧਿਕਾ

3. ਸਹੀ ਜਾਂ ਗ਼ਲਤ :

ਪ੍ਰਸ਼ਨ (i).
ਇੱਕ ਤਿਭੁਜ ਦੇ ਤਿੰਨ ਸਿਖਰ ਲੰਬ ਹੋ ਸਕਦੇ ਹਨ । (ਸਹੀ/ਗ਼ਲਤ)
ਉੱਤਰ:
ਸਹੀ

ਪ੍ਰਸ਼ਨ (ii).
ਇੱਕ ਤ੍ਰਿਭੁਜ ਵਿੱਚ ਤਿੰਨ ਕੋਣ ਸਮਭਾਜਕ ਹੁੰਦੇ ਹਨ । (ਸਹੀ/ਗਲਤ)
ਉੱਤਰ:
ਸਹੀ

PSEB 7th Class Maths MCQ Chapter 6 ਤ੍ਰਿਭੁਜਾਂ

ਪ੍ਰਸ਼ਨ (iii).
ਇਕ ਤਿਭੁਜ ਦੇ ਕੋਣ 60°, 70°, 80° ਹੋ ਸਕਦੇ ਹਨ । (ਸਹੀ/ਗਲਤ)
ਉੱਤਰ:
ਗਲਤ

ਪ੍ਰਸ਼ਨ (iv).
ਤਿਭੁਜ ਦੇ ਅੰਦਰੂਨੀ ਕੋਣਾਂ ਦਾ ਜੋੜ 180° ਹੁੰਦਾ ਹੈ । (ਸਹੀ/ਗ਼ਲਤ)
ਉੱਤਰ:
ਸਹੀ

PSEB 7th Class Maths MCQ Chapter 6 ਤ੍ਰਿਭੁਜਾਂ

ਪ੍ਰਸ਼ਨ (v).
ਇਕ ਸਮਭੁਜੀ ਤ੍ਰਿਭੁਜ ਦੇ ਹਰੇਕ ਅੰਦਰੂਨੀ ਕੋਣ ਦਾ ਮਾਪ 60° ਹੁੰਦਾ ਹੈ । (ਸਹੀ/ਗਲਤ)
ਉੱਤਰ:
ਸਹੀ