PSEB 6th Class Punjabi Vyakaran ਲਿੰਗ (1st Language)

Punjab State Board PSEB 6th Class Punjabi Book Solutions Punjabi Grammar Ling ਲਿੰਗ Exercise Questions and Answers.

PSEB 6th Class Hindi Punjabi Grammar ਲਿੰਗ (1st Language)

ਪ੍ਰਸ਼ਨ 1.
ਸ਼ਬਦ ਦੇ ਲਿੰਗ ਤੋਂ ਕੀ ਭਾਵ ਹੈ ?
ਜਾਂ
ਲਿੰਗ ਦੀ ਪਰਿਭਾਸ਼ਾ ਲਿਖੋ।
ਉੱਤਰ :
ਸ਼ਬਦ ਦਾ ਪੁਰਖਵਾਚਕ ਜਾਂ ਇਸਤਰੀਵਾਚਕ ਭਾਵ ਉਸ ਦਾ ਲਿੰਗ ਹੁੰਦਾ ਹੈ।

ਪ੍ਰਸ਼ਨ 2.
ਲਿੰਗ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ – ਪੁਲਿੰਗ ਤੇ ਇਸਤਰੀ ਲਿੰਗ।

ਪੁਲਿੰਗ – ਪੁਰਖਵਾਚਕ ਭਾਵ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਪੁਲਿੰਗ ਹੁੰਦਾ ਹੈ , ਜਿਵੇਂ – ਮੁੰਡਾ, ਕੁੱਤਾ, ਪਹਾੜ, ਕੜਾਹਾ ਆਦਿ।

ਇਸਤਰੀ ਲਿੰਗ – ਇਸਤਰੀਵਾਚਕ ਭਾਵ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਇਸਤਰੀ ਲਿੰਗ ਹੁੰਦਾ ਹੈ; ਜਿਵੇਂ – ਕੁੜੀ, ਕੁੱਤੀ, ਪਹਾੜੀ, ਕੜਾਹੀ ਆਦਿ।

PSEB 6th Class Punjabi Vyakaran ਲਿੰਗ (1st Language)

ਯਾਦ ਕਰੇ

PSEB 6th Class Punjabi Vyakaran ਲਿੰਗ (1st Language) 1
PSEB 6th Class Punjabi Vyakaran ਲਿੰਗ (1st Language) 2

PSEB 6th Class Punjabi Vyakaran ਲਿੰਗ (1st Language)

PSEB 6th Class Punjabi Vyakaran ਲਿੰਗ (1st Language) 3

PSEB 6th Class Punjabi Vyakaran ਲਿੰਗ (1st Language)

PSEB 6th Class Punjabi Vyakaran ਲਿੰਗ (1st Language) 4
PSEB 6th Class Punjabi Vyakaran ਲਿੰਗ (1st Language) 5
PSEB 6th Class Punjabi Vyakaran ਲਿੰਗ (1st Language) 6

PSEB 6th Class Punjabi Vyakaran ਲਿੰਗ (1st Language)

ਪ੍ਰਸ਼ਨ 3.
ਹੇਠ ਲਿਖੇ ਪੁਲਿੰਗ ਸ਼ਬਦਾਂ ਦੇ ਸਾਹਮਣੇ ਉਨ੍ਹਾਂ ਦਾ ਇਸਤਰੀ – ਲਿੰਗ ਰੂਪ ਲਿਖੋ
(ੳ) ਸੱਪ –
(ਆ) ਬੱਕਰਾ –
(ਇ) ਹਾਥੀ –
(ਸ) ਚਾਚਾ –
(ਹ) ਵੱਛਾ –
ਉੱਤਰ :
(ੳ) ਸੱਪ – ਸੱਪਣੀ,
(ਆ) ਬੱਕਰਾ – ਬੱਕਰੀ,
(ਇ) ਹਾਥੀ – ਹਥਣੀ,
(ਸ) ਚਾਚਾ – ਚਾਚੀ,
(ਹ) ਵੱਛਾ – ਵੱਛੀ।

ਪ੍ਰਸ਼ਨ 4.
ਹੇਠ ਲਿਖੇ ਇਸਤਰੀ – ਲਿੰਗ ਸ਼ਬਦਾਂ ਦੇ ਸਾਹਮਣੇ ਉਨ੍ਹਾਂ ਦਾ ਪੁਲਿੰਗ ਰੂਪ ਲਿਖੋ –
(ਉ) ਨਾਨਾ –
(ਅ) ਮਾਮਾ –
(ਇ) ਧੋਬਣ –
(ਸ) ਸੋਹਣੀ –
(ਹ) ਤੇਲਣ –
ਉੱਤਰ :
(ਉ) ਨਾਨਾ – ਨਾਨੀ,
(ਅ) ਮਾਮਾ – ਮਾਮੀ,
(ਇ) ਧੋਬਣ – ਧੋਬੀ,
(ਸ) ਸੋਹਣੀ – ਸੋਹਣਾ,
(ਹ) ਤੇਲਣ – ਤੇਲੀ॥

PSEB 6th Class Punjabi Vyakaran ਲਿੰਗ (1st Language)

ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਦੇ ਲਿੰਗ ਬਦਲੋ
(ਉ) ਪੁੱਤਰੀ
(ਅ) ਮੋਰਨੀ
(ਈ) ਨੌਕਰਾਣੀ
(ਸ) ਪੰਜਾਬੀ
(ਹ’) ਰਾਗ।
ਉੱਤਰ :
(ੳ) ਪੁੱਤਰੀ – ਪੁੱਤਰ,
(ਅ) ਮੋਰਨੀ – ਮੋਰ,
(ਈ) ਨੌਕਰਾਣੀ – ਨੌਕਰ,
(ਸ) ਪੰਜਾਬੀ ਪੰਜਾਬਣ,
(ਹ) ਰਾਗ – ਰਾਗਣੀ

ਪ੍ਰਸ਼ਨ 6.
ਹੇਠਾਂ ਦਿੱਤੇ ਵਾਕਾਂ ਵਿਚ ਲਕੀਰੇ ਗਏ ਨਾਂਵ ਸ਼ਬਦਾਂ ਦੇ ਲਿੰਗ ਬਦਲ ਕੇ ਵਾਕ ਦੁਬਾਰਾ ਲਿਖੋ
(ੳ) ਉਹ ਇਕ ਕਮਜ਼ੋਰ ਆਦਮੀ ਹੈ।
(ਆ) ਵੀਰ ਜੀ ਘਰ ਪਹੁੰਚ ਗਏ ਹਨ।
(ਈ) ਵਿਦਿਆਰਥੀ ਪੜ੍ਹ ਰਿਹਾ ਹੈ।
(ਸ) ਹਾਥੀ ਨਦੀ ਵਿਚ ਪਾਣੀ ਪੀ ਰਿਹਾ ਸੀ।
ਉੱਤਰ :
(ੳ) ਉਹ ਇਕ ਕਮਜ਼ੋਰ ਤੀਵੀਂ ਹੈ।
(ਅ) ਭੈਣ ਜੀ ਘਰ ਪਹੁੰਚ ਗਏ ਹਨ।
(ੲ) ਵਿਦਿਆਰਥਣ ਪੜ੍ਹ ਰਹੀ ਹੈ।
(ਸ) ਹਥਣੀ ਨਦੀ ਵਿਚ ਪਾਣੀ ਪੀ ਰਹੀ ਸੀ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

Punjab State Board PSEB 6th Class Science Book Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ Textbook Exercise Questions, and Answers.

PSEB Solutions for Class 6 Science Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

Science Guide for Class 6 PSEB ਸਾਡੇ ਆਲੇ-ਦੁਆਲੇ ਦੇ ਪਰਿਵਰਤਨ Intext Questions and Answers

ਸੋਚੋ ਅਤੇ ਉੱਤਰ ਦਿਓ (ਪੇਜ 53)

ਪ੍ਰਸ਼ਨ 1.
ਤੁਹਾਡੀ ਮਾਤਾ ਜੀ ਰੋਟੀ ਬਣਾਉਣ ਤੋਂ ਪਹਿਲਾਂ ਗੁੰਨੇ ਹੋਏ ਆਟੇ ਤੋਂ ਪੇੜਾ ਬਣਾਉਂਦੇ ਹਨ । ਕੀ ਪੇੜੇ ਤੋਂ ਮੁੜ ਆਟਾ ਉਲਟਾਇਆ ਜਾ ਸਕਦਾ ਹੈ ?
ਉੱਤਰ-
ਹਾਂ, ਇਸ ਕਰਕੇ ਇਹ ਉਲਟਾਉਣਯੋਗ ਪਰਿਵਰਤਨ ਹੈ ।

ਪ੍ਰਸ਼ਨ 2.
ਕਾਗਜ਼ ਦੇ ਟੁਕੜੇ ਤੋਂ ਪੇਪਰ ਬੋਟ (ਕਾਗਜ਼ ਦੀ ਕਿਸ਼ਤੀ ਬਣਾਈ ਜਾਂਦੀ ਹੈ । ਕੀ ਕਾਗਜ਼ ਦੀ ਕਿਸ਼ਤੀ ਤੋਂ ਮੁੜ ਕਾਗਜ਼ ਉਲਟਾਇਆ ਜਾ ਸਕਦਾ ਹੈ ?
ਉੱਤਰ-
ਹਾਂ, ਇਹ ਵੀ ਉਲਟਾਉਣਯੋਗ ਪਰਿਵਰਤਨ ਹੈ ।

ਸੋਚੋ ਅਤੇ ਉੱਤਰ ਦਿਓ (ਪੇਜ 54)

ਪ੍ਰਸ਼ਨ 1.
ਜਮਾਤ ਪੰਜਵੀਂ ਅਤੇ ਅੱਠਵੀਂ ਦੇ ਬੱਚਿਆਂ ਦੀ ਲੰਬਾਈ ਨੂੰ ਧਿਆਨ ਨਾਲ ਵੇਖੋ । ਕੀ ਲੰਬਾਈ ਵਿੱਚ ਵਾਧਾ ਉਲਟਾਉਣਯੋਗ ਪਰਿਵਰਤਨ ਹੈ ਜਾਂ ਨਾ-ਉਲਟਾਉਣਯੋਗ ?
ਉੱਤਰ-
ਲੰਬਾਈ ਵਿੱਚ ਵਾਧਾ ਇੱਕ ਨਾ-ਉਲਟਾਉਣਯੋਗ ਪਰਿਵਰਤਨ ਹੈ ।

ਪ੍ਰਸ਼ਨ 2.
ਕੀ ਮੋਮਬੱਤੀ ਦਾ ਜਲਣਾ ਉਲਟਾਉਣਯੋਗ ਹੈ ਜਾਂ ਨਾਉਲਟਾਉਣਯੋਗ ਪਰਿਵਰਤਨ ਹੈ ?
ਉੱਤਰ-
ਮੋਮਬੱਤੀ ਦਾ ਜਲਣਾ ਨਾ-ਉਲਟਾਉਣਯੋਗ ਪਰਿਵਰਤਨ ਹੈ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

ਸੋਚੋ ਅਤੇ ਉੱਤਰ ਦਿਓ (ਪੇਜ 55)

ਪ੍ਰਸ਼ਨ 1.
ਕਾਗਜ਼ ਦੇ ਫਾੜਨ ਨੂੰ ਕਿਸ ਤਰ੍ਹਾਂ ਦਾ ਪਰਿਵਰਤਨ ਕਿਹਾ ਜਾ ਸਕਦਾ ਹੈ ?
ਉੱਤਰ-
ਭੌਤਿਕ (Physical) ਪਰਿਵਰਤਨ ।

ਪ੍ਰਸ਼ਨ 2.
ਬਰਫ਼ ਤੋਂ ਪਾਣੀ ਦਾ ਬਣਨਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ?
ਉੱਤਰ-
ਭੌਤਿਕ ਪਰਿਵਰਤਨ ।

ਸੋਚੋ ਅਤੇ ਉੱਤਰ ਦਿਓ (ਪੇਜ 56)

ਪ੍ਰਸ਼ਨ 1.
ਦੁੱਧ ਤੋਂ ਪਨੀਰ ਤਿਆਰ ਕਰਨਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ?
ਉੱਤਰ-
ਰਸਾਇਣਿਕ ਪਰਿਵਰਤਨ ।

ਪ੍ਰਸ਼ਨ 2.
ਜਲਦੀ ਮੋਮਬੱਤੀ ਤੋਂ ਮੋਮ ਦਾ ਬਣਨਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ?
ਉੱਤਰ-
ਰਸਾਇਣਿਕ ਪਰਿਵਰਤਨ ।

ਸੋਚੋ ਅਤੇ ਉੱਤਰ ਦਿਓ (ਪੇਜ 56)

ਪ੍ਰਸ਼ਨ 1.
ਕੀ ਤੁਸੀਂ ਕਦੇ ਸੁਨਿਆਰੇ ਦੀ ਦੁਕਾਨ ਤੇ ਬਨਸਨ-ਬਰਨਰ ਵੇਖਿਆ ਹੈ ? ਇਸ ਦਾ ਕੀ ਉਪਯੋਗ ਹੈ ?
ਉੱਤਰ-
ਬਨਸਨ ਬਰਨਰ ਧਾਤੂ ਨੂੰ ਗਰਮ ਕਰਨ ਲਈ ਵਰਤਿਆ ਜਾਂਦਾ ਹੈ । ਜਿਸ ਨਾਲ ਧਾਤੁ ਪਿਘਲਦਾ ਹੈ ਤੇ ਉਸ ਨੂੰ ਕਿਸੇ ਵੀ ਆਕਾਰ ਦਾ ਬਣਾਇਆ ਜਾ ਸਕਦਾ ਹੈ । ਧਾਤੂ ਨੂੰ ਵੱਧ ਤਾਪਮਾਨ ਤੇ ਰੱਖਣ ਤੇ ਫੈਲਣਾ ਪਸਾਰ/Expansion) ਹੁੰਦਾ ਹੈ ।

ਪ੍ਰਸ਼ਨ 2.
ਜਦੋਂ ਤੁਸੀਂ ਡਾਕਟਰੀ ਥਰਮਾਮੀਟਰ ਨੂੰ ਮੁੰਹ ਵਿੱਚ ਰੱਖਦੇ ਹੋ ਤਾਂ ਥਰਮਾਮੀਟਰ ਦੀ ਨਲੀ ਵਿੱਚ ਮਰਕਰੀ ਉੱਪਰ ਕਿਉਂ ਚੜ੍ਹ ਜਾਂਦਾ ਹੈ । ਮੂੰਹ ਵਿੱਚੋਂ ਥਰਮਾਮੀਟਰ ਬਾਹਰ ਕੱਢ ਕੇ ਛਿੜਕਣ ਤੇ ਮਰਕਰੀ ਨਲੀ ਵਿਚੋਂ ਕਿਉਂ ਹੇਠਾਂ ਡਿੱਗ ਜਾਂਦਾ ਹੈ । ਨੋਟ ਕਰੋ ਮਰਕਰੀ ਕਮਰੇ ਦੇ ਤਾਪਮਾਨ ਤੇ ਤਰਲ ਧਾਤ ਹੈ) ।
ਉੱਤਰ-
ਜਦੋਂ ਮਰਕਰੀ ਮੁੰਹ ਵਿੱਚ ਰੱਖਦੇ ਹਾਂ ਤੇ ਉਸਦਾ ਉੱਪਰ ਚੜ੍ਹਨ ਦਾ ਕਾਰਨ ਹੈ ਕਿ ਤਾਪਮਾਨ ਦੇ ਵੱਧਣ ਨਾਲ ਮਰਕਰੀ ਜਾਂ ਧਾਤੂ ਫੈਲਦਾ ਹੈ ਤੇ ਠੰਢਾ ਹੋਣ ਤੇ ਜਾਂ ਮੂੰਹ ਵਿੱਚੋਂ ਕੱਢਦੇ ਹੀ ਉਹ ਹੇਠਾਂ ਡਿੱਗ ਜਾਂਦਾ ਹੈ ਤੇ ਇਸ ਨੂੰ ਸੁੰਗੜਨਾ ਆਖਦੇ ਹਨ । ਮਰਕਰੀ ਦੇ ਉੱਪਰ ਚੜ੍ਹਨ ਨਾਲ ਫੈਲਣਾ (Expansion) ਹੁੰਦਾ ਹੈ ਤੇ ਹੇਠਾਂ ਡਿੱਗਣ ਨਾਲ ਸੁੰਗੜਨਾ (Contraction) ਹੁੰਦਾ ਹੈ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

PSEB 6th Class Science Guide ਸਾਡੇ ਆਲੇ-ਦੁਆਲੇ ਦੇ ਪਰਿਵਰਤਨ Textbook Questions, and Answers

1. ਖ਼ਾਲੀ ਥਾਂਵਾਂ ਭਰੋ ਲੜ –

(i) ……………. ਪਰਿਵਰਤਨ ਵਿੱਚ ਨਵਾਂ ਪਦਾਰਥ ਬਣਦਾ ਹੈ ।
ਉੱਤਰ-
ਰਸਾਇਣਿਕ,

(ii) ਬਰਫ਼ ਦਾ ਪਿਘਲਣਾ …………. ਅਤੇ ………….. ਪਰਿਵਰਤਨ ਹੈ ।
ਉੱਤਰ-
ਭੌਤਿਕ, ਉਲਟਾਉਣਯੋਗ,

(iii) ਕਾਗਜ਼ ਦਾ ਜਲਣਾ ……………. ਪਰਿਵਰਤਨ ਹੈ ।
ਉੱਤਰ-
ਨਾ-ਉਲਟਾਉਣਯੋਗ,

(iv) ਧਾਤਾਂ ਗਰਮ ਕਰਨ ਤੇ ……………. ਹਨ ।
ਉੱਤਰ-
ਟੈਲਦੀਆਂ (Expand),

(v) ਉਹ ਪਰਿਵਰਤਨ ਜੋ ਕਿਸੇ ਆਵਰਤ ਸਮੇਂ ਤੋਂ ਬਾਅਦ ਦੁਹਰਾਏ ਜਾਂਦੇ ਹਨ ……………. ਪਰਿਵਰਤਨ ਅਖਵਾਉਂਦੇ ਹਨ ।
ਉੱਤਰ-
ਨਿਯਮਿਤ ।

2. ਸਹੀ ਜਾਂ ਗਲਤ ਕਰ –

(i) ਦੁੱਧ ਤੋਂ ਪਨੀਰ ਦਾ ਬਣਨਾ ਉਲਟਾਉਣਯੋਗ ਪਰਿਵਰਤਨ ਹੈ ।
ਉੱਤਰ-
ਗ਼ਲਤ,

(ii) ਲੋਹੇ ਨੂੰ ਜੰਗ ਲੱਗਣਾ ਇੱਕ ਧੀਮਾ ਪਰਿਵਰਤਨ ਹੈ ।
ਉੱਤਰ-
ਸਹੀ,

(iii) ਗਰਮ ਕਰਨ ਤੇ ਧਾਤਾਂ ਸੁੰਗੜਦੀਆਂ ਹਨ ।
ਉੱਤਰ-
ਗ਼ਲਤ,

(iv) ਪਹਾੜਾਂ ਤੋਂ ਬਰਫ਼ ਦਾ ਪਿਘਲਣਾ ਇੱਕ ਕੁਦਰਤੀ ਪਰਿਵਰਤਨ ਹੈ ।
ਉੱਤਰ-
ਸਹੀ,

(v) ਪਟਾਖਿਆਂ ਦਾ ਜਲਣਾ ਇੱਕ ਤੇਜ਼ ਪਰਿਵਰਤਨ ਹੈ ।
ਉੱਤਰ-
ਸਹੀ ।

3. ਕਾਲਮ ‘ਉੱ’ ਨੂੰ ਕਾਲਮ “ਅ” ਨਾਲ ਮਿਲਾਓ –

ਕਾਲਮ ‘ਅ
ਕਾਲਮ ਉੱ . ਦੇ ਪਾਣੀ ਦਾ ਜੰਮਣਾ (ਅ) ਦੁੱਧ ਤੋਂ ਦਹੀਂ ਬਣਨਾ (ੲ) ਮਾਚਿਸ ਦਾ ਜਲਣਾ (ਸ) ਭੂਚਾਲ (ਹ) ਮੌਸਮ ਦਾ ਬਦਲਣਾ
(1) ਅਨਿਯਮਿਤ (ii) ਭੌਤਿਕ ਅਤੇ ਉਲਟਾਉਣਯੋਗ (iii) ਨਿਯਮਿਤ ( iv ) ਤੇਜ਼ (1) ਰਸਾਇਣਿਕ
ਉੱਤਰ –

ਕਾਲਮ ‘ੴ (ਉ) ਪਾਣੀ ਦਾ ਜੰਮਣਾ (ਅ ਦੁੱਧ ਤੋਂ ਦਹੀਂ ਬਣਨਾ (੪ ਮਾਚਿਸ ਦਾ ਜਲਣਾ (ਸ) ਭੂਚਾਲ (ਹ) ਮੌਸਮ ਦਾ ਬਦਲਣਾ
ਅ ਕਾਲਮ ‘ (i) ਭੌਤਿਕ ਅਤੇ ਉਲਟਾਉਣਯੋਗ (V) ਰਸਾਇਣਿਕ (iv) ਤੇਜ਼
(i) ਅਨਿਯਮਿਤ ( iii) ਨਿਯਮਿਤ

4. ਸਹੀ ਉੱਤਰ ਦੀ ਚੋਣ ਕਰੋ :

(i) ਭੋਜਨ ਦਾ ਪੱਕਣਾ ਕਿਹੜਾ ਪਰਿਵਰਤਨ ਹੈ ?
(ੳ) ਭੌਤਿਕ
(ਅ) ਤੇਜ਼
(ਇ) ਉਲਟਾਉਣਯੋਗ
(ਸ) ਨਾ-ਉਲਟਾਉਣਯੋਗ ॥
ਉੱਤਰ-
(ਸ) ਨਾ-ਉਲਟਾਉਣਯੋਗ ।

(ii) ਕਿਹੜਾ ਅਨਿਯਮਿਤ ਪਰਿਵਰਤਨ ਹੈ ?
(ਉ) ਦਿਲ ਦਾ ਧੜਕਣਾ
(ਆ) ਭੂਚਾਲ
(ਇ) ਦਿਨ ਅਤੇ ਰਾਤ ਦਾ ਬਣਨਾ
(ਸ) ਪੇਂਡੂਲਮ ਦੀ ਗਤੀ ॥
ਉੱਤਰ-
(ਅ) ਭੂਚਾਲ ।

(iii) ਗਰਮ ਕਰਨ ਤੇ ਕੀ ਫੈਲਦਾ ਹੈ ?
(ੳ) ਲੱਕੜ
(ਅ) ਪੇਪਰ
(ਇ) ਧਾਤ
(ਸ) ਕੱਪੜਾ |
ਉੱਤਰ-
(ਇ) ਧਾਤ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

(iv) ਲੋਹੇ ਨੂੰ ਜੰਗ ਲੱਗਣਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ?
(ਉ) ਉਲਟਾਉਣਯੋਗ
(ਅ) ਧੀਮਾ
(ਇ) ਨਿਯਮਿਤ
(ਸ) ਤੇਜ਼ ।
ਉੱਤਰ-
(ਅ) ਧੀਮਾ ।

(v) ਪੌਦੇ ਅਤੇ ਜੰਤੂਆਂ ਵਿੱਚ ਵਾਧਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ?
(ਉ) ਧੀਮਾ
(ਅ) ਉਲਟਾਉਣਯੋਗ
(ਇ) ਰਸਾਇਣਿਕ ,
(ਸ) ਨਿਯਮਿਤ ॥
ਉੱਤਰ-
(ੳ) ਧੀਮਾ ॥

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਪਰਿਵਰਤਨ ਕੀ ਹੈ ?
ਉੱਤਰ-
ਕਿਸੇ ਪਦਾਰਥ ਵਿੱਚ ਬਦਲਾਓ ਆਉਣਾ ਪਰਿਵਰਤਨ ਹੈ ।

ਪ੍ਰਸ਼ਨ (ii)
ਧੀਮੇ ਅਤੇ ਤੇਜ਼ ਪਰਿਵਰਤਨ ਨੂੰ ਉਦਾਹਰਨ ਸਹਿਤ ਪਰਿਭਾਸ਼ਿਤ ਕਰੋ ।
ਉੱਤਰ-
ਜੋ ਪਰਿਵਰਤਨ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ, ਉਨ੍ਹਾਂ ਨੂੰ ਧੀਮੇ ਪਰਿਵਰਤਨ ਆਖਦੇ ਹਨ । ਉਦਾਹਰਨਰੁੱਖਾਂ ਦਾ ਵੱਡਾ ਹੋਣਾ । ਜੋ ਪਰਿਵਰਤਨ ਬਹੁਤ ਤੇਜ਼ੀ ਨਾਲ ਹੁੰਦੇ ਹਨ ਉਨ੍ਹਾਂ ਨੂੰ ਤੇਜ਼ ਪਰਿਵਰਤਨ ਆਖਦੇ ਹਨ !ਉਦਾਹਰਨਮਾਚਿਸ ਦਾ ਜਲਣਾ ॥

ਪ੍ਰਸ਼ਨ (iii)
ਉਲਟਾਉਣਯੋਗ ਪਰਿਵਰਤਨ ਦੀਆਂ ਦੋ ਉਦਾਹਰਨਾਂ ਲਿਖੋ ।
ਉੱਤਰ-
ਉਲਟਾਉਣਯੋਗ ਪਰਿਵਰਤਨ ਦੀਆਂ ਉਦਾਹਰਨਾਂ

  1. ਬਰਫ਼ ਦਾ ਪਿਘਲਣਾ
  2. ਕਾਗ਼ਜ਼ ਨੂੰ ਮੋੜਨਾ ।

ਪ੍ਰਸ਼ਨ (iv)
ਲੋਹੇ ਦਾ ਰੈਮ ਲੱਕੜ ਦੇ ਪਹੀਏ ਨਾਲੋਂ ਛੋਟਾ ਕਿਉਂ ਬਣਾਇਆ ਜਾਂਦਾ ਹੈ ?
ਉੱਤਰ-
ਜਿਵੇਂ ਧਾਤੂ ਨੂੰ ਗਰਮ ਜਾਂ ਤਾਪਮਾਨ ਵਧਾਉਣ ‘ਤੇ ਉਹ ਫੈਲਦਾ ਹੈ ਤੇ ਠੰਢਾ ਕਰਨ ਤੇ ਸੁੰਗੜਦਾ ਹੈ, ਉਸੇ ਤਰ੍ਹਾਂ ਧਾਤ ਰਿਮ ਗਰਮ ਕਰਨ ‘ਤੇ ਫੈਲਦਾ ਹੈ ਤੇ ਠੰਢਾ ਹੋਣ ਤੇ ਸੁੰਗੜ ਜਾਂਦਾ ਹੈ । ਇਸ ਕਰਕੇ ਧਾਤ ਰਿਮ ਲੋਹਾ ਰਿਮ ਲੱਕੜ ਦੇ ਪਹੀਏ ਨਾਲੋਂ ਛੋਟਾ ਬਣਾਇਆ ਜਾਂਦਾ ਹੈ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

ਪ੍ਰਸ਼ਨ (v)
ਰਸਾਇਣਿਕ ਪਰਿਵਰਤਨ ਦੀਆਂ ਦੋ ਉਦਾਹਰਨਾਂ ਲਿਖੋ ।
ਉੱਤਰ-
ਰਸਾਇਣਿਕ ਪਰਿਵਰਤਨ ਦੀਆਂ ਉਦਾਹਰਨਾਂ-

  • ਦੁੱਧ ਤੋਂ ਪਨੀਰ ਦਾ ਬਣਨਾ
  • ਅਗਰਬੱਤੀ ਦੀ ਜਲਣਾ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (1)
ਨਿਯਮਿਤ ਅਤੇ ਅਨਿਯਮਿਤ ਪਰਿਵਰਤਨਾਂ ਦਾ ਉਦਾਹਰਨਾਂ ਸਹਿਤ ਅੰਤਰ ਲਿਖੋ ।
ਉੱਤਰ –

ਨਿਯਮਿਤ ਪਰਿਵਰਤਨ ਅਨਿਯਮਿਤ ਪਰਿਵਰਤਨ
ਪਰਿਵਰਤਨ ਜੋ ਕੁੱਝ ਸਮੇਂ ਬਾਅਦ ਦੋਹਰਾਏ ਜਾਣ| । ਉਦਾਹਰਨਾਂ-ਦਿਨ ਤੇ ਰਾਤ ਦਾ ਬਦਲਣਾ| ਪਰਿਵਰਤਨ ਜੋ ਕੁੱਝ ਸਮੇਂ ਬਾਅਦ ਨਾ ਦੋਹਰਾਏ ਜਾਣ ਉਦਾਹਰਨਾਂ-ਭੂਚਾਲ ਆਉਣਾ, ਵਰਖਾ ਆਉਣੀ ਬਦਲਣਾ |

ਪ੍ਰਸ਼ਨ (ii)
ਉਲਟਾਉਣਯੋਗ ਅਤੇ ਨਾ-ਉਲਟਾਉਣਯੋਗ ਪਰਿਵਰਤਨਾਂ ਵਿੱਚ ਅੰਤਰ ਉਦਾਹਰਨਾਂ ਸਹਿਤ ਦੱਸੋ ।
ਉੱਤਰ –

ਉਲਟਾਉਣਯੋਗ ਪਰਿਵਰਤਨ ਨਾ-ਉਲਟਾਉਣਯੋਗ ਪਰਿਵਰਤਨ
ਪਰਿਵਰਤਨ ਜੋ ਬਦਲਾਵ ਤੋਂ ਬਾਅਦ ਆਪਣੀ ਪਹਿਲੀ ਸਥਿਤੀ ਵਿੱਚ ਆ ਸਕਦੇ ਹਨ । ਉਦਾਹਰਨਾਂ-ਬਰਫ਼ ਦਾ ਪਿਘਲਣਾ, ਕਾਗਜ਼ ਨੂੰ ਮੋੜਨਾ । ਪਰਿਵਰਤਨ ਜੋ ਉਲਟਾਏ ਨਾ ਜਾ ਸਕਣ । ਉਦਾਹਰਨਾਂ-ਪੌਦਿਆਂ ਦਾ ਵਾਧਾ, ਅੰਬ ਦਾ ਪੱਕਣਾ ।

ਪ੍ਰਸ਼ਨ (iii)
ਕਿਸੇ ਮੋਮਬੱਤੀ ਨੂੰ ਜਲਾਉਣ ਤੇ ਉਸਦਾ ਆਕਾਰ ਕਿਉਂ ਘਟ ਜਾਂਦਾ ਹੈ ?
ਉੱਤਰ-
ਮੋਮਬੱਤੀ ਦਾ ਜਲਣਾ ਭੌਤਿਕ ਤੇ ਰਸਾਇਣਿਕ ਦੋਨੋਂ ਪਰਿਵਰਤਨ ਹੁੰਦੇ ਹਨ । ਗਰਮ ਹੋਣ ਤੇ ਮੋਮ ਪਿਘਲਦੀ ਹੈ ਤੇ ਭਾਫ਼ ਬਣ ਜਾਂਦੀ ਹੈ । ਜੋ ਕਿ ਹਵਾ ਨਾਲ ਮਿਲ ਜਾਂਦੀ ਹੈ ਤਾਂ ਇਹ ਰਸਾਇਣਿਕ ਪਰਿਵਰਤਨ ਹੈ। ਮੋਮਬੱਤੀ ਦੇ ਪਿਘਲਣ ਤੇ ਕੁੱਝ ਮੋਮ ਤਰਲ ਬਣ ਜਾਂਦੀ ਹੈ ਤਾਂ ਕਰਕੇ ਇਹ ਇੱਕ ਭੌਤਿਕ ਪਰਿਵਰਤਨ ਵੀ ਹੈ ।

ਪ੍ਰਸ਼ਨ (iv)
ਭੌਤਿਕ ਅਤੇ ਰਸਾਇਣਿਕ ਪਰਿਵਰਤਨਾਂ ਵਿੱਚ ਅੰਤਰ ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਉੱਤਰ –

ਭੌਤਿਕ ਪਰਿਵਰਤਨ ਰਸਾਇਣਕ ਪਰਿਵਰਤਨ
(ੳ) ਇਸਦੇ ਵਿੱਚ ਮੂਲ ਪਦਾਰਥ ਇੱਕੋ ਜਿਹੇ ਰਹਿੰਦੇ  ਹਨ । (ਉ) ਇਸਦੇ ਵਿੱਚ ਮੂਲ ਪਦਾਰਥ ਬਦਲ ਜਾਂਦੇ ਹਨ ।
(ਅ) ਭੌਤਿਕ ਪਰਿਵਰਤਨ ਉਲਟਾਉਣਯੋਗ ਹੁੰਦੇ ਹਨ । ਉਦਾਹਰਨਾਂ-ਕਾਗਜ਼ ਦਾ ਮੋੜਨਾ, ਕਾਗਜ਼ ਨੂੰ ਬਰਫ਼ ਦਾ ਪਿਘਲਣਾ । (ਅ) ਇਹ ਨਾ ਉਲਟਾਉਣਯੋਗ ਹੁੰਦੇ ਹਨ । ਉਦਾਹਰਨਾਂ-ਲੋਹੇ ਨੂੰ ਜੰਗ ਲੱਗਣਾ, ਦੁੱਧ ਤੋਂ ਫਾੜ ਪਨੀਰ ਬਣਨਾ ।

7. ਵੱਡੇ ਉੱਤਰ ਵਾਲਾ ਪ੍ਰਸ਼ਨ-

ਪ੍ਰਸ਼ਨ-
ਪਸਾਰ ਦੀ ਪਰਿਭਾਸ਼ਾ ਲਿਖੋ । ਤਾਪ ਪਸਾਰ ਕੀ ਹੁੰਦਾ ਹੈ ? ਕੋਈ ਦੋ ਉਦਾਹਰਨਾਂ ਦੇ ਕੇ ਸਪੱਸ਼ਟ ਕਰੋ ।
ਉੱਤਰ-
ਜਦੋਂ ਕੋਈ ਪਦਾਰਥ ਜ਼ਿਆਦਾ ਤਾਪਮਾਨ ਤੇ ਜ਼ਿਆਦਾ ਦਬਾਓ ਵਿੱਚ ਰੱਖਿਆ ਜਾਵੇ, ਤਾਂ ਉਸ ਪਦਾਰਥ ਵਿੱਚ ਆਏ ਵਾਧੇ ਨੂੰ ਫੈਲ (Expansion) ਆਖਦੇ ਹਾਂ ।
ਜਦੋਂ ਫੈਲਾਅ ਤਾਪਮਾਨ ਦੇ ਵਧਾਉਣ ਨਾਲ ਹੁੰਦਾ ਹੈ ਤਾਂ ਉਸ ਨੂੰ ਤਾਪ ਪਸਾਰ (Thermal Expansion) ਆਖਿਆ ਜਾਂਦਾ ਹੈ ।
ਫੈਲਾਅ ਦੀਆਂ ਉਦਾਹਰਨਾਂ-ਧਾਤ ਨੂੰ ਗਰਮ ਕਰਨਾ, ਸੜਕਾਂ ‘ਤੇ ਚੀਰ, ਕਿਉਂਕਿ ਸੜਕ ਗਰਮ ਹੋਣ ਤੇ ਫੈਲਦੀ ਹੈ ।

PSEB Solutions for Class 6 Science ਸਾਡੇ ਆਲੇ-ਦੁਆਲੇ ਦੇ ਪਰਿਵਰਤਨ  Important Questions and Answers

1. ਖ਼ਾਲੀ ਥਾਂਵਾਂ ਭਰੋ ਬਣ

(i) ਬੱਚੇ ਤੋਂ ਵੱਡਾ ਹੋਣਾ ਇੱਕ ………….. ਹੈ ।
ਉੱਤਰ-
ਧੀਮਾ ਪਰਿਵਰਤਨ,

(ii) ਵਰਖਾ ਇੱਕ ………….. ਹੈ ।
ਉੱਤਰ-
ਅਨਿਯਮਿਤ ਪਰਿਵਰਤਨ,

(iii) ਪੈਨਸਿਲ ਦਾ ਘੜਨਾ (Sharpening) ਇੱਕ ………….. ਪਰਿਵਰਤਨ ਹੈ ।
ਉੱਤਰ-
ਨਾ-ਉਲਟਾਉਣਯੋਗ,

(iv) ਧਾਤੂ ਰਿਮ ਨੂੰ ਲੱਕੜ ਦੇ ਪਹੀਏ ਦੇ ਘੇਰੇ ਤੋਂ ਥੋੜ੍ਹਾ …………. ਬਣਾਇਆ ਜਾਂਦਾ ਹੈ ।
ਉੱਤਰ-
ਛੋਟਾ ।

2. ਸਹੀ ਜਾਂ ਗਲਤ ਲਿਖੋ ਨਾਲ –

(i) ਭੌਤਿਕ ਪਰਿਵਰਤਨ ਉਲਟਾਉਣਯੋਗ ਹੁੰਦੇ ਹਨ ।
ਉੱਤਰ-
ਸਹੀ,

(ii) ਮੋਮਬੱਤੀ ਦਾ ਜਣਾ ਇੱਕ ਭੌਤਿਕ ਤੇ ਰਸਾਇਣਿਕ ਪਰਿਵਰਤਨ ਵੀ ਹੈ ।
ਉੱਤਰ-
ਸਹੀ,

(iii) ਫੈਲਣਾ ਤੇ ਸੁੰਗੜਨਾ ਇੱਕੋ ਜਿਹੇ ਹੁੰਦੇ ਹਨ ।
ਉੱਤਰ-
ਗ਼ਲਤ,

(iv) ਠੰਢਾ ਹੋਣ ਤੇ ਵਸਤੂ/ਧਾਤੂ ਫੈਲਦੀ ਹੈ ।
ਉੱਤਰ-
ਗ਼ਲਤ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

3. ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(i) ਲੋਹੇ ਨੂੰ ਜੰਗ ਲਗਣਾ (ਉ) ਭੌਤਿਕ ਪਰਿਵਰਤਨ
(ii) ਪਾਣੀ ਦਾ ਜੰਮਣਾ (ਅ) ਧੀਮਾ ਪਰਿਵਰਤਨ
(iii) ਕੋਲੇ ਦਾ ਜਲਣਾ (ਇ) ਕੁਦਰਤੀ ਪਰਿਵਰਤਨ
(iv) ਮਾਚਸ ਦੀ ਤੀਲੀ ਦਾ ਜਲਣਾ (ਸ) ਰਸਾਇਣਿਕ ਪਰਿਵਰਤਨ
(v) ਸਰਦੀਆਂ ਵਿੱਚ ਨਾਰੀਅਲ ਦੇ ਤੇਲ ਦਾ ਜੰਮਣਾ (ਹ) ਤੇਜ਼ ਪਰਿਵਰਤਨ

ਉੱਤਰ –

ਕਾਲਮ ‘ੳ’ ਕਾਲਮ ‘ਅ’
(i) ਲੋਹੇ ਨੂੰ ਜੰਗ ਲਗਣਾ (ਸ) ਰਸਾਇਣਿਕ ਪਰਿਵਰਤਨ
(ii) ਪਾਣੀ ਦਾ ਜੰਮਣਾ (ੳ) ਭੌਤਿਕ ਪਰਿਵਰਤਨ
(iii) ਕੋਲੇ ਦਾ ਜਲਣਾ (ਈ) ਕੁਦਰਤੀ ਪਰਿਵਰਤਨ
(iv) ਮਾਚਸ ਦੀ ਤੀਲੀ ਦਾ ਜਲਣਾ (ਅ) ਧੀਮਾ ਪਰਿਵਰਤਨ
(v) ਸਰਦੀਆਂ ਵਿੱਚ ਨਾਰੀਅਲ ਦੇ ਤੇਲ ਦਾ ਜੰਮਣਾ (ਹ) ਤੇਜ਼ ਪਰਿਵਰਤਨ

4. ਸਹੀ ਉੱਤਰ ਚੁਣੋ ਅਮਰ ਕਰ –

(i) ਪਰਿਵਰਤਨ ਜੋ ਮਨੁੱਖ ਦੁਆਰਾ ਕੀਤੇ ਜਾਂਦੇ ਹਨ
(ੳ) ਨਿਯਮਿਤ
(ਅ) ਮਨੁੱਖੀ
(ਇ) ਕੁਦਰਤੀ
(ਸ) ਰਸਾਇਣਿਕ ।
ਉੱਤਰ-
ਅ ਮਨੁੱਖੀ ।

(ii) ਬਰਫ਼ ਦਾ ਪਾਣੀ ਵਿੱਚ ਪਰਿਵਰਤਨ ਨੂੰ ਕੀ ਆਖ ਸਕਦੇ ਹਾਂ ?
(ਉ) ਉਲਟਾਉਣਯੋਗ ਪਰਿਵਰਤਨ
(ਅ) ਕੁਦਰਤੀ ਪਰਿਵਰਤਨ
(ਇ) ਰਸਾਇਣਿਕ ਪਰਿਵਰਤਨ
(ਸ) ਕੋਈ ਵੀ ਨਹੀਂ ॥
ਉੱਤਰ-
(ੳ) ਉਲਟਾਉਣਯੋਗ ਪਰਿਵਰਤਨ ।

(iii) ਪੌਦੇ ਦਾ ਵੱਧਣਾ ਕਿਹੜਾ ਪਰਿਵਰਤਨ ਹੈ ?
(ਉ) ਰਸਾਇਣਿਕ
(ਅ) ਨਾ-ਉਲਟਾਉਣਯੋਗ
(ਬ) ਉਲਟਾਉਣਯੋਗ
(ਸ) ਕੋਈ ਨਹੀਂ ।
ਉੱਤਰ-
(ਅ ਨਾ-ਉਲਟਾਉਣਯੋਗ ।

(iv) ਸੁੰਘੜਨਾ ਦਾ ਵਿਰੋਧੀ/ਉਲਟ ਕੀ ਹੈ ?
(ਉ) ਉਲਟਾਉਣਯੋਗ
(ਅ ਰਸਾਇਣਿਕ
(ਈ) ਫੈਲਣਾ (Expansion)
(ਸ) ਕੋਈ ਨਹੀਂ ।
ਉੱਤਰ-
(ੲ) ਫੈਲਣਾ (Expansion) ।

(v) ਸੜਕਾਂ ‘ਤੇ ਚੀਰ ਹੋਣ ਦਾ ਕੀ ਕਾਰਨ ਹੈ ?
(ਉ) ਰਸਾਇਣਿਕ ਪਰਿਵਰਤਨ
(ਅ) ਭੌਤਿਕ ਪਰਿਵਰਤਨ
(ੲ) ਉਲਟਾਉਣਯੋਗ
(ਸ) ਤਾਪ ਪਸਾਰ (Thermal Expansion) ।
ਉੱਤਰ-
(ਸ) ਤਾਪ ਪਸਾਰ (Thermal Expansion) ।

(vi) ਭੋਜਨ ਦਾ ਪੱਕਣਾ ਪਰਿਵਰਤਨ ਹੈ
(ਉ) ਉਲਟਾਉਣਯੋਗ
(ਅ) ਨਾ-ਉਲਟਾਉਣਯੋਗ
(ੲ) ਤੀਬਰ
(ਸ) ਧੀਮਾ ।
ਉੱਤਰ-
(ਅ) ਨਾ-ਉਲਟਾਉਣਯੋਗ ॥

(vii) ਉਲਟਾਉਣਯੋਗ ਪਰਿਵਰਤਨ ਹੈ
(ਉ) ਬਰਫ਼ ਦਾ ਪਿਘਲਣਾ
(ਅ) ਮੋਮਬੱਤੀ ਦਾ ਜਲਣਾ
(ੲ) ਖਾਣੇ ਦਾ ਪੱਕਣਾ
(ਸ) ਬੀਜਾਂ ਦਾ ਪੁੰਗਰਨਾ ।
ਉੱਤਰ-
(ਉ) ਬਰਫ਼ ਦਾ ਪਿਘਲਣਾ ।

(viii) ਦੁੱਧ ਤੋਂ ਦਹੀਂ ਬਣਾਉਣ ਲਈ ਦੁੱਧ ਨੂੰ ਕੀਤਾ ਜਾਂਦਾ ਹੈ
(ੳ) ਗਰਮ
(ਅ) ਠੰਡਾ
(ੲ) ਉਬਾਲਿਆ
(ਸ) ਕੁੱਝ ਵੀ ਨਹੀਂ ।
ਉੱਤਰ-
(ੳ) ਗਰਮ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

(ix) ਧੂਫ਼ ਜਲਣ ਨਾਲ ਪੈਦਾ ਹੁੰਦੀ ਹੈ
(ਉ) ਸੁਆਹ
(ਅ) ਗੈਸ
(ੲ) ਖੁਸ਼ਬੂ
(ਸ) ਉੱਪਰ ਦਿੱਤੇ ਹੋਏ ਸਾਰੇ ।
ਉੱਤਰ-
(ਸ) ਉੱਪਰ ਦਿੱਤੇ ਹੋਏ ਸਾਰੇ ।

(x) ਪਹੀਆ ਬਣਾਉਣ ਸਮੇਂ ਲੱਕੜੀ ਦੇ ਪਹੀਏ ਦੇ ਆਕਾਰ ਤੋਂ ………… ਧਾਤੂ ਦਾ ਰਿਮ ਲਿਆ ਜਾਂਦਾ ਹੈ
(ਉ) ਛੋਟਾ
(ਅ) ਵੱਡਾ
(ੲ) ਬਰਾਬਰ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੳ) ਛੋਟਾ ।

(xi) ਸੜਕ ਉੱਪਰ ਕੋਲਤਾਰ (ਲੁਕ ਪਾਉਣ ਤੋਂ ਪਹਿਲਾਂ ਲੁਕ ਨੂੰ …………. ਕੀਤਾ ਜਾਂਦਾ ਹੈ
(ਉ) ਗਰਮ
(ਅ) ਠੰਡਾ
(ੲ) ਉਬਾਲਿਆ
(ਸ) ਇਹਨਾਂ ਵਿੱਚੋਂ ਕੁੱਝ ਵੀ ਨਹੀਂ ।
ਉੱਤਰ-
(ੳ) ਗਰਮ ।

(xii) ਜਦੋਂ ਕੋਈ ਪਦਾਰਥ ਕਿਰਿਆ ਕਰਨ ਤੋਂ ਬਾਅਦ ਪਦਾਰਥ ਨੂੰ ਆਪਣੀ ਪਹਿਲੀ ਅਵਸਥਾ ਵਿੱਚ ਵਾਪਸ ਉਲਟਾਇਆ ਜਾ ਸਕਦਾ ਹੈ ਤਾਂ ਉਸ ਕਿਰਿਆ ਨੂੰ ਆਖਦੇ ਹਨ
(ਉ) ਧੀਮੀ
(ਅ) ਉਲਟਾਉਣਯੋਗ
(ਈ) ਨਾ-ਉਲਟਾਉਣਯੋਗ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਉਲਟਾਉਣਯੋਗ ॥

(xiii) ਗੁਬਾਰੇ ਨੂੰ ਫੁਲਾਉਣਾ ਕਿਹੋ ਜਿਹਾ ਪਰਿਵਰਤਨ ਹੈ ?
(ਉ) ਤੀਬਰ
(ਅ) ਧੀਮਾ
(ਇ) ਉਲਟਾਉਣਯੋਗ
(ਸ) ਨਾ-ਉਲਟਾਉਣਯੋਗ ॥
ਉੱਤਰ-
(ੲ) ਉਲਟਾਉਣਯੋਗ ॥

(xiv) ਗੁੰਨੇ ਹੋਏ ਆਟੇ ਨੂੰ ਕਈ ਵਿਭਿੰਨ ਸ਼ਕਲਾਂ ਦਿੱਤੀਆਂ ਜਾ ਸਕਦੀਆਂ ਹਨ । ਇਹ ਕਿਸ ਕਿਸਮ ਦਾ ਪਰਿਵਰਤਨ ਹੈ ?
(ਉ) ਤੀਬਰ
(ਅ) ਧੀਮਾ
(ਇ) ਉਲਟਾਉਣਯੋਗ
(ਸ) ਨਾ-ਉਲਟਾਉਣਯੋਗ ॥
ਉੱਤਰ-
(ੲ) ਉਲਟਾਉਣਯੋਗ ।

(xv) ਮੋਮਬੱਤੀ ਦਾ ਪਿਘਲਣਾ ਕਿਹੜਾ ਪਰਿਵਰਤਨ ਹੈ ?
(ੳ) ਭੌਤਿਕ
(ਅ) ਰਸਾਇਣਿਕ
(ਇ) ਭੌਤਿਕ ਅਤੇ ਰਸਾਇਣਿਕ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਭੌਤਿਕ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਹ ਸੰਦਾਂ ਦੇ ਨਾਂ ਦੱਸੋ ਜੋ ਫੈਲਾਅ (Expansion) ਤੇ ਸੁੰਗੜਨਾ (Contraction) ਦੋਵਾਂ ਨਾਲ ਬਣਦੇ ਹਨ ?
ਉੱਤਰ-
ਖੇਤੀਬਾੜੀ ਵਿੱਚ ਵਰਤੇ ਜਾਂਦੇ ਸੰਦ ਜਿਵੇਂ ਸੁਹਾਗਾ (Leveler), ਕੁਲਹਾੜੀ, ਹੱਲ ॥

ਪ੍ਰਸ਼ਨ 2.
ਰਸਾਇਣਿਕ ਪਰਿਵਰਤਨ ਸਥਾਈ ਹੁੰਦਾ ਹੈ ਜਾਂ ਅਸਥਾਈ ?
ਉੱਤਰ-
ਸਥਾਈ ॥

ਪ੍ਰਸ਼ਨ 3.
ਮਨੁੱਖੀ ਪਰਿਵਰਤਨ ਦੀ ਉਦਾਹਰਨ ਦਿਓ ।
ਉੱਤਰ-
ਆਟੇ ਤੋਂ ਫੁਲਕਿਆਂ (Chapatti) ਦਾ ਬਣਾਉਣਾ ।

ਪ੍ਰਸ਼ਨ 4.
ਕੀ ਸਾਰੇ ਕੁਦਰਤੀ ਪਰਿਵਰਤਨ ਨਿਯਮਿਤ ਹੁੰਦੇ ਹਨ ? ਉਦਾਹਰਨ ਨਾਲ ਦੱਸੋ ।
ਉੱਤਰ-
ਨਹੀਂ, ਸਾਰੇ ਕੁਦਰਤੀ ਪਰਿਵਰਤਨ ਨਿਯਮਿਤ ਨਹੀਂ ਹੁੰਦੇ । ਉਦਾਹਰਨ-ਭੁਚਾਲ ਕਈ ਸਮੇਂ ਬਾਅਦ ਆਉਂਦਾ ਹੈ, ਵਰਖਾ ਕਦੀ-ਕਦੀ ਆਉਂਦੀ ਹੈ ।

ਪ੍ਰਸ਼ਨ 5.
ਪਰਿਵਰਤਨ ਕਿਸਨੂੰ ਕਹਿੰਦੇ ਹਨ ? ਪਰਿਵਰਤਨਾਂ ਦੇ ਉਦਾਹਰਨ ਦਿਓ ।
ਉੱਤਰ-
ਪਰਿਵਰਤਨ-ਕਿਸੇ ਪਦਾਰਥ ਦੀ ਸ਼ਕਲ, ਆਕਾਰ ਅਤੇ ਗੁਣਾਂ ਵਿੱਚ ਹੋਏ ਬਦਲਾਓ ਨੂੰ ਪਰਿਵਰਤਨ ਆਖਦੇ ਹਨ । ਉਦਾਹਰਨ-ਨਹੁੰ ਦਾ ਵੱਧਣਾ, ਵਾਲਾਂ ਦਾ ਲੰਬਾ ਹੋਣਾ, ਖੇਤ ਵਿੱਚ ਫ਼ਸਲ ਦਾ ਪੱਕਣਾ ਅਤੇ ਪੱਤਿਆਂ ਦਾ ਡਿੱਗਣਾ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

ਪ੍ਰਸ਼ਨ 6.
ਪਰਤਵਾਂ ਪਰਿਵਰਤਨ ਕਿਸਨੂੰ ਆਖਦੇ ਹਨ ?
ਉੱਤਰ-
ਪਰਤਵਾਂ ਪਰਿਵਰਤਨ ਜਾਂ ਉਲਟਾਉਣਯੋਗ ਪਰਿਵਰਤਨ)-ਜੇ ਕਿਸੇ ਪਰਿਵਰਤਨ ਦਾ ਉਲਟਵਾਂ ਪਰਿਵਰਤਨ ਸੰਭਵ ਹੈ, ਤਾਂ ਅਜਿਹੇ ਪਰਿਵਰਤਨ ਨੂੰ ਪਰਤਵਾਂ ਪਰਿਵਰਤਨ ਆਖਿਆ ਜਾਂਦਾ ਹੈ ।
ਉਦਾਹਰਨ-

  • ਮੋਮ ਦਾ ਗਰਮ ਕਰਨ ਤੇ ਪਿਘਲਣਾ ਅਤੇ ਠੰਢਾ ਕਰਨ ‘ਤੇ ਮੁੜ ਠੋਸ ਅਵਸਥਾ ਹਿਣ ਕਰਨਾ ।
  • ਘੱਟ ਰੌਸ਼ਨੀ ਵਿੱਚ ਅੱਖਾਂ ਦੀਆਂ ਪੁਤਲੀਆਂ ਦਾ ਫੈਲਣਾ ਅਤੇ ਠੀਕ ਰੌਸ਼ਨੀ ਵਿੱਚ ਇਨ੍ਹਾਂ ਦਾ ਮੁੜ ਅਸਲੀ ਹਾਲਤ ਵਿੱਚ ਆ ਜਾਣਾ

ਪ੍ਰਸ਼ਨ 7.
ਕਾਗ਼ਜ਼ ਦਾ ਜਲਣਾ ਇੱਕ ਪਰਤਵਾਂ ਪਰਿਵਰਤਨ ਹੈ ਜਾਂ ਅਪਰਤਵਾਂ ਪਰਿਵਰਤਨ ?
ਉੱਤਰ-
ਅਪਰਤਵਾਂ ਪਰਿਵਰਤਨ ।

ਪ੍ਰਸ਼ਨ 8.
ਕੀ ਜੰਗਲਾਂ ਦੀ ਕਟਾਈ ਇੱਕ ਪਰਤਵਾਂ ਪਰਿਵਰਤਨ ਮੰਨਿਆ ਜਾਂਦਾ ਹੈ ?
ਉੱਤਰ-
ਹਾਂ, ਕਿਉਂਕਿ ਦਰੱਖ਼ਤ ਲਗਾਉਣ ਨਾਲ ਜੰਗਲ ਪੈਦਾ ਹੋ ਸਕਦੇ ਹਨ ।

ਪ੍ਰਸ਼ਨ 9.
ਛਪਾਈ ਇੱਕ ਪਰਤਵਾਂ ਪਰਿਵਰਤਨ ਹੈ ਜਾਂ ਅਪਰਤਵਾਂ ਪਰਿਵਰਤਨ ?
ਉੱਤਰ-
ਛਪਾਈ ਇੱਕ ਅਪਰਤਵਾਂ (ਨਾ-ਉਲਟਾਉਣਯੋਗ ਪਰਿਵਰਤਨ) ਪਰਿਵਰਤਨ ਹੈ ।

ਪ੍ਰਸ਼ਨ 10.
ਮੋਮਬੱਤੀ ਦੇ ਜਲਣ ਵਿੱਚ ਊਰਜਾ ਦਾ ਨਿਕਾਸ ਹੁੰਦਾ ਹੈ ਜਾਂ ਊਰਜਾ ਦਾ ਸੋਖਣ ?
ਉੱਤਰ-
ਮੋਮਬੱਤੀ ਦੇ ਜਲਣ ਵਿੱਚ ਊਰਜਾ ਦਾ ਨਿਕਾਸ ਉਤਸਰਜਨ ਹੁੰਦਾ ਹੈ ।

ਪ੍ਰਸ਼ਨ 11.
ਇੱਕ ਅਜਿਹੇ ਪਰਿਵਰਤਨ ਦਾ ਉਦਾਹਰਨ ਦਿਓ ਜਿਸ ਵਿੱਚ ਉਰਜਾ ਸੋਖੀ ਜਾਂਦੀ ਹੈ ?
ਉੱਤਰ-
ਹਰੇ ਪੌਦਿਆਂ ਦੁਆਰਾ ਭੋਜਨ ਬਣਾਉਣ ਦੀ ਪ੍ਰਕਿਰਿਆ ਵਿੱਚ ਊਰਜਾ ਦਾ ਸੋਖਣ ਹੁੰਦਾ ਹੈ ।

ਪ੍ਰਸ਼ਨ 12.
ਲੋਹੇ ਨੂੰ ਜੰਗਾਲ ਲੱਗਣਾ ਕਿਹੜਾ ਪਰਿਵਰਤਨ ਹੈ ? ਪਰਤਵਾਂ ਜਾਂ ਅਪਰਤਵਾਂ ਪਰਿਵਰਤਨ ਅਤੇ ਕਿਉਂ ?
ਉੱਤਰ-
ਲੋਹੇ ਨੂੰ ਜੰਗਾਲ ਲੱਗਣਾ ਇੱਕ ਅਪਰਤਵਾਂ ਪਰਿਵਰਤਨ ਗੁਣ ਹੈ ਕਿਉਂਕਿ ਲੋਹੇ ਦਾ ਜੰਗਾਲ ਲੋਹੇ ਦਾ ਆਕਸਾਈਡ ਹੈ ਜੋ ਕਿ ਨਵਾਂ ਅਤੇ ਨਵੇਂ ਗੁਣਾਂ ਵਾਲਾ ਪਦਾਰਥ ਹੈ । ਇਸ ਨੂੰ ਦੁਬਾਰਾ ਉਲਟਾ ਕੇ ਲੋਹਾ ਨਹੀਂ ਬਣਾਇਆ ਜਾ ਸਕਦਾ ।

ਪ੍ਰਸ਼ਨ 13.
ਡੱਬਾ ਬਣਾਉਣ ਤੋਂ ਪਹਿਲਾਂ ਲੋਹੇ ਦੀ ਚਾਦਰ ਨੂੰ ਟਿਨ ਲੇਪਿਤ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਡੱਬਾ ਬਣਾਉਣ ਤੋਂ ਪਹਿਲਾਂ ਲੋਹੇ ਤੇ ਟਿਨ ਦੀ ਪਰਤ ਚੜ੍ਹਾਈ ਜਾਂਦੀ ਹੈ ਤਾਂ ਜੋ ਇਸ ਨੂੰ ਜੰਗਾਲ ਨਾ ਲੱਗੇ । ਜੰਗਾਲ ਦਾ ਬਣਨਾ ਇੱਕ ਅਪਰਤਵਾਂ ਪਰਿਵਰਤਨ ਹੈ।

ਪ੍ਰਸ਼ਨ 14.
ਭੌਤਿਕ ਪਰਿਵਰਤਨ ਕਿਸ ਤਰ੍ਹਾਂ ਦਾ ਪਰਿਵਰਤਨ ਹੈ ? ਪਰਤਵਾਂ ਜਾਂ ਅਪਰਤਵਾਂ ਪਰਿਵਰਤਨ ?
ਉੱਤਰ-
ਭੌਤਿਕ ਪਰਿਵਰਤਨ ਇੱਕ ਪਰਤਵਾਂ ਪਰਿਵਰਤਨ ਹੈ ਕਿਉਂਕਿ ਇਸ ਵਿੱਚ ਬਣੇ ਪਦਾਰਥ ਨੂੰ ਮੁੜ ਪਹਿਲੀ ਅਵਸਥਾ ਵਿੱਚ ਲਿਆਇਆ ਜਾ ਸਕਦਾ ਹੈ ।

ਪ੍ਰਸ਼ਨ 15.
ਮਨੁੱਖ ਦਾ ਬੁੱਢਾ ਹੋਣਾ ਕਿਸ ਪ੍ਰਕਾਰ ਦਾ ਪਰਿਵਰਤਨ ਹੈ ?
ਉੱਤਰ-
ਮਨੁੱਖ ਦਾ ਬੁੱਢਾ ਹੋਣਾ ਇੱਕ ਅਪਰਤਵਾਂ ਪਰਿਵਰਤਨ ਹੈ ਕਿਉਂਕਿ ਉਸ ਵਿੱਚ ਹੋਏ ਪਰਿਵਰਤਨਾਂ ਨੂੰ ਉਲਟਾਇਆ ਨਹੀਂ ਜਾ ਸਕਦਾ ਜਿਸ ਕਰਕੇ ਉਹ ਆਪਣੀ ਪਹਿਲੀ ਅਵਸਥਾ ਵਿੱਚ ਨਹੀਂ ਆ ਸਕਦਾ ।

ਪ੍ਰਸ਼ਨ 16.
ਪਰਤਵੇਂ ਪਰਿਵਰਤਨ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-

  • ਉੱਨ ਦੇ ਧਾਗੇ ਤੋਂ ਸਵੈਟਰ ਬੁਣਨਾ ।
  • ਸਿੱਧੀ ਤਾਰ ਤੋਂ ਕੁੰਡਲੀ ਬਣਾਉਣਾ ।

ਪ੍ਰਸ਼ਨ 17.
ਦੋ ਅਪਰਤਵੇਂ ਪਰਿਵਰਤਨ ਦੀਆਂ ਉਦਾਹਰਨਾਂ ਦਿਓ ।
ਉੱਤਰ-

  • ਪੱਤਿਆਂ ਤੋਂ ਕੰਪੋਸਟ ਖਾਦ ਬਣਾਉਣਾ ।
  • ਗੋਬਰ ਤੋਂ ਬਾਇਓਗੈਸ ਤਿਆਰ ਕਰਨਾ ।

ਪ੍ਰਸ਼ਨ 18.
ਪਾਣੀ ਤੋਂ ਪਾਣੀ ਦੇ ਵਾਸ਼ਪ ਬਣਾਉਣਾ ਕਿਹੜਾ ਪਰਿਵਰਤਨ ਹੈ ਪਰਤਵਾਂ ਪਰਿਵਰਤਨ ਜਾਂ ਅਪਰਤਵਾਂ ਪਰਿਵਰਤਨ ?
ਉੱਤਰ-
ਪਾਣੀ ਤੋਂ ਪਾਣੀ ਦੇ ਵਾਸ਼ਪਾਂ ਦਾ ਬਣਨਾ ਪਰਤਵਾਂ ਪਰਿਵਰਤਨ ਹੈ ।

ਪ੍ਰਸ਼ਨ 19.
ਕੀ ਲੁੱਕ ਨੂੰ ਗਰਮ ਕਰਨਾ ਪਰਤਵਾਂ ਪਰਿਵਰਤਨ ਹੈ ?
ਉੱਤਰ-
ਹਾਂ, ਲੁੱਕ ਨੂੰ ਗਰਮ ਕਰਨਾ ਪਰਤਵਾਂ ਪਰਿਵਰਤਨ ਹੈ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

ਪ੍ਰਸ਼ਨ 20.
ਦੁੱਧ ਤੋਂ ਦਹੀਂ ਜੰਮਣਾ ਪਰਤਵਾਂ ਪਰਿਵਰਤਨ ਹੈ ਜਾਂ ਅਪਰਤਵਾਂ ਪਰਿਵਰਤਨ ?
ਉੱਤਰ-
ਦੁੱਧ ਤੋਂ ਦਹੀਂ ਦਾ ਜੰਮਣਾ ਇੱਕ ਅਪਰਤਵਾਂ ਪਰਿਵਰਤਨ ਹੈ ।

ਪ੍ਰਸ਼ਨ 21.
ਬਰਫ਼ ਦਾ ਪਿਘਲਣਾ ਕਿਹੜਾ ਪਰਿਵਰਤਨ ਹੈ ?
ਉੱਤਰ-
ਪਰਤਵਾਂ ਪਰਿਵਰਤਨ ਹੈ ।

ਪ੍ਰਸ਼ਨ 22.
ਮੋਮ ਨੂੰ ਗਰਮ ਕਰਨਾ ਕਿਹੜਾ ਪਰਿਵਰਤਨ ਹੈ ?
ਉੱਤਰ-
ਪਰਤਵਾਂ ਪਰਿਵਰਤਨ ।

ਪ੍ਰਸ਼ਨ 23.
ਮੋਮਬੱਤੀ ਨੂੰ ਜਲਾਉਣਾ ਕਿਹੜਾ ਪਰਿਵਰਤਨ ਹੈ ?
ਉੱਤਰ-
ਪਰਤਵਾਂ ਪਰਿਵਰਤਨ ।

ਪ੍ਰਸ਼ਨ 24.
ਘੁਲਣਸ਼ੀਲ ਪਦਾਰਥ ਕਿਸ ਨੂੰ ਆਖਦੇ ਹਨ ?
ਉੱਤਰ-
ਘੁਲਣਸ਼ੀਲ ਪਦਾਰਥ- ਜਿਹੜਾ ਪਦਾਰਥ ਪਾਣੀ ਵਿੱਚ ਅਲੋਪ ਹੋ ਕੇ ਸਮਅੰਗੀ ਮਿਸ਼ਰਣ ਬਣਾਏ, ਉਹ ਘੁਲਣਸ਼ੀਲ ਪਦਾਰਥ ਅਖਵਾਉਂਦਾ ਹੈ ।

ਪ੍ਰਸ਼ਨ 25.
ਸੰਤ੍ਰਿਪਤ ਘੋਲ ਕਿਸਨੂੰ ਕਹਿੰਦੇ ਹਨ ?
ਉੱਤਰ-
ਸੰਤ੍ਰਿਪਤ ਘੋਲ-ਅਜਿਹਾ ਘੋਲ ਜਿਹੜਾ ਇੱਕ ਨਿਸ਼ਚਿਤ ਤਾਪਮਾਨ ‘ਤੇ ਹੋਰ ਅਧਿਕ ਘੁਲਣਸ਼ੀਲ ਪਦਾਰਥ ਨੂੰ ਆਪਣੇ ਵਿੱਚ ਨਾ ਘੋਲ ਸਕੇ, ਉਸ ਨੂੰ ਸੰਤ੍ਰਿਪਤ ਘੋਲ ਕਹਿੰਦੇ ਹਨ ।

ਪ੍ਰਸ਼ਨ 26.
ਕੀ ਤਾਪਮਾਨ ਵਧਾਉਣ ‘ਤੇ ਸੰਤ੍ਰਿਪਤ ਘੋਲ ਵਿੱਚ ਹੋਰ ਆਰਥਿਕ ਘੁਲਣਸ਼ੀਲ ਪਦਾਰਥ ਘੋਲਿਆ ਜਾ ਸਕਦਾ ਹੈ ?
ਉੱਤਰ-
ਤਾਪਮਾਨ ਵਧਾਉਣ ਤੇ ਸੰਤ੍ਰਿਪਤ ਘੋਲ ਵਿੱਚ ਹੋਰ ਅਧਿਕ ਘੁਲਣਸ਼ੀਲ ਪਦਾਰਥ ਘੋਲਿਆ ਜਾ ਸਕਦਾ ਹੈ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲੋਹੇ ਦੇ ਫਾਲੇ ਵਿੱਚ ਦਸਤੇ ਦਾ ਘੇਰਾ ਛੋਟਾ ਕਿਉਂ ਹੁੰਦਾ ਹੈ ?
ਉੱਤਰ-
ਕਿਉਂਕਿ ਜਦੋਂ ਦਸਤੇ ਦੇ ਛੇਕ ਨੂੰ ਗਰਮ ਕੀਤਾ ਜਾਂਦਾ ਹੈ, ਉਸ ਦਾ ਆਕਾਰ ਫੈਲ ਜਾਂਦਾ ਹੈ । ਹੁਣ ਦਸਤਾ ਅਸਾਨੀ ਨਾਲ ਲੋਹੇ ਦੇ ਫਾਲੇ ਵਿੱਚ ਫਿੱਟ ਹੋ ਜਾਂਦਾ ਹੈ ਤੇ ਠੰਢਾ ਹੋਣ ਤੇ ਇਹ ਦੋਸਤੇ ਵਿੱਚ ਕੱਸਿਆ ਜਾਂਦਾ ਹੈ ।

ਪ੍ਰਸ਼ਨ 2.
ਸਾਡੇ ਚਾਰੇ ਪਾਸੇ ਕਿਹੜੇ ਪਰਿਵਰਤਨ ਹੋ ਰਹੇ ਹਨ ?
ਉੱਤਰ-
ਸਾਡੇ ਚਾਰੇ ਪਾਸੇ ਬਹੁਤ ਸਾਰੇ ਪਰਿਵਰਤਨ ਹੋ ਰਹੇ ਹਨ, ਜਿਵੇਂ ਖੇਤਾਂ ਵਿੱਚ ਫ਼ਸਲਾਂ ਸਮੇਂ ਅਨੁਸਾਰ ਬਦਲਦੀਆਂ ਹਨ, ਪੱਤੀਆਂ ਰੰਗ ਬਦਲਦੀਆਂ ਹਨ ਤੇ ਸੁੱਕ ਕੇ ਰੁੱਖ ਨਾਲੋਂ ਡਿੱਗ ਜਾਂਦੀਆਂ ਹਨ, ਫੁੱਲ ਖਿੜਦੇ ਹਨ ਅਤੇ ਮੁਰਝਾ ਜਾਂਦੇ ਹਨ ।

ਪ੍ਰਸ਼ਨ 3.
ਸਾਡੇ ਸਰੀਰ ਵਿੱਚ ਹੋਣ ਵਾਲੇ ਪਰਿਵਰਤਨ ਪਰਤਵੇਂ ਹਨ ਜਾਂ ਅਪਰਤਵੇਂ ?
ਉੱਤਰ-
ਸਾਡੇ ਸਰੀਰ ਵਿੱਚ ਹੋਣ ਵਾਲੇ ਪਰਿਵਰਤਨ ਅਪਰਤਵੇਂ ਹਨ, ਜਿਵੇਂ ਸਾਡੇ ਨਹੁੰ ਵੱਧਦੇ ਹਨ ਅਤੇ ਛੋਟੇ ਨਹੀਂ ਹੋ ਸਕਦੇ । ਕੇਵਲ ਉਨ੍ਹਾਂ ਨੂੰ ਕੱਟ ਕੇ ਹੀ ਛੋਟਾ ਕੀਤਾ ਜਾ ਸਕਦਾ ਹੈ । ਇਸੇ ਤਰ੍ਹਾਂ ਸਾਡੇ ਸਰੀਰ ਵਿੱਚ ਹੋਣ ਵਾਲੇ ਬਾਕੀ ਪਰਿਵਰਤਨ ਵੀ ਅਪਰਤਵੇਂ ਪਰਿਵਰਤਨ ਹਨ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

ਪ੍ਰਸ਼ਨ 4.
ਪਰਤਵੇਂ ਪਰਿਵਰਤਨ ਕਿਸ ਨੂੰ ਆਖਦੇ ਹਨ ? ਇਹਨਾਂ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਪਰਤਵਾਂ ਪਰਿਵਰਤਨ-ਅਜਿਹਾ ਪਰਿਵਰਤਨ ਜਿਸਦਾ ਉਲਟਵਾਂ ਪਰਿਵਰਤਨ ਸੰਭਵ ਹੋਵੇ, ਤਾਂ ਅਜਿਹੇ ਪਰਿਵਰਤਨ ਨੂੰ ਪਰਤਵਾਂ ਪਰਿਵਰਤਨ ਆਖਿਆ ਜਾਂਦਾ ਹੈ । ਉਦਾਹਰਨ-

  • ਮੋਮ ਦਾ ਗਰਮ ਕਰਨ ’ਤੇ ਪਿਘਲਣਾ ਅਤੇ ਠੰਢਾ ਕਰਨ ‘ਤੇ ਮੁੜ ਠੋਸ ਅਵਸਥਾ ਨੂੰ ਗ੍ਰਹਿਣ ਕਰਨਾ ।
  • ਪਾਣੀ ਦਾ ਵਾਸ਼ਪਾਂ ਵਿੱਚ ਤਬਦੀਲ ਹੋਣਾ ।
  • ਪਾਣੀ ਵਿੱਚ ਚੀਨੀ ਦਾ ਘੁਲਣਾ ।
  • ਘੱਟ ਰੌਸ਼ਨੀ ਵਿੱਚ ਅੱਖਾਂ ਦੀਆਂ ਪੁਤਲੀਆਂ ਦਾ ਫੈਲਣਾ ਅਤੇ ਠੀਕ ਰੌਸ਼ਨੀ ਵਿੱਚ ਇਨ੍ਹਾਂ ਦਾ ਮੁੜ ਆਪਣੀ ਪਹਿਲੀ ਹਾਲਤ ਵਿੱਚ ਵਾਪਸ ਆ ਜਾਣਾ ।

ਪ੍ਰਸ਼ਨ 5.
ਅਪਰਤਵਾਂ ਪਰਿਵਰਤਨ ਕਿਸਨੂੰ ਆਖਦੇ ਹਨ ? ਉਦਾਹਰਨ ਦਿਓ ।
ਉੱਤਰ-
ਅਪਰਤਵਾਂ ਪਰਿਵਰਤਨ-ਜੇ ਕਿਸੇ ਪਰਿਵਰਤਨ ਦਾ ਉਲਟਵਾਂ ਪਰਿਵਰਤਨ ਸੰਭਵ ਨਾ ਹੋਵੇ, ਤਾਂ ਅਜਿਹੇ ਪਰਿਵਰਤਨ ਨੂੰ ਅਪਰਤਵਾਂ ਨਾ-ਉਲਟਾਉਣਯੋਗ ਪਰਿਵਰਤਨ ਆਖਦੇ ਹਨ ।
ਉਦਾਹਰਨ-

  1. ਮੋਮਬੱਤੀ ਦਾ ਜਲਣਾ ।
  2. ਦੁੱਧ ਦਾ ਦਹੀਂ ਬਣਨਾ ।
  3. ਫ਼ਸਲਾਂ ਦਾ ਪੱਕਣਾ ।
  4. ਭੂਚਾਲ ਦਾ ਆਉਣਾ ।

ਪ੍ਰਸ਼ਨ 6.
ਹੇਠ ਲਿਖਿਆਂ ਨੂੰ ਪਰਤਵੇਂ ਅਤੇ ਅਪਰਤਵੇਂ ਪਰਿਵਰਤਨਾਂ ਵਿੱਚ ਵਰਗੀਕ੍ਰਿਤ ਕਰੋ ।
(i) ਪੌਦਿਆਂ ਦਾ ਵੱਧਣਾ ।
(ii) ਖੇਤਾਂ ਵਿੱਚ ਹਲ ਚਲਾਉਣਾ ।
(iii) ਮੋਮ ਦਾ ਪਿਘਲਣਾ ।
(iv) ਮੀਂਹ ਦਾ ਪੈਣਾ ।
(v) ਰਬੜ ਬੈਂਡ ਨੂੰ ਖਿੱਚਣਾ ।
(vi) ਕੱਚ ਦੀ ਛੜ ਨੂੰ ਤੋੜਨਾ ।
(vii) ਭੋਜਨ ਬਣਾਉਣਾ ।
ਉੱਤਰ-
(i) ਅਪਰਤਵਾਂ ਪਰਿਵਰਤਨ ।
(ii) ਪਰਤਵਾਂ ਪਰਿਵਰਤਨ ॥
(iii) ਪਰਤਵਾਂ ਪਰਿਵਰਤਨ ।
(iv) ਅਪਰਤਵਾਂ ਪਰਿਵਰਤਨ ।
(v) ਪਰਤਵਾਂ ਪਰਿਵਰਤਨ ।
(vi) ਅਪਰਤਵਾਂ ਪਰਿਵਰਤਨ ॥
(vii) ਅਪਰਤਵਾਂ ਪਰਿਵਰਤਨ ।

ਪ੍ਰਸ਼ਨ 7.
ਗੁਬਾਰੇ ਵਿੱਚ ਹਵਾ ਭਰਨ ਸਮੇਂ ਉਸ ਦੇ ਸਾਈਜ਼ ਅਤੇ ਸ਼ਕਲ ਵਿੱਚ ਹੋਇਆ ਪਰਿਵਰਤਨ ਕਿਹੜਾ ਪਰਿਵਰਤਨ ਹੈ-ਪਰਤਵਾਂ ਜਾਂ ਅਪਰਤਵਾਂ ਅਤੇ ਕਿਉਂ ?
ਉੱਤਰ-
ਗੁਬਾਰੇ ਵਿੱਚ ਹਵਾ ਭਰਨ ਨਾਲ ਉਸ ਦੇ ਆਕਾਰ ਅਤੇ ਸ਼ਕਲ ਵਿੱਚ ਹੋਇਆ ਪਰਿਵਰਤਨ ਪਰਤਵਾਂ ਪਰਿਵਰਤਨ ਹੈ ਕਿਉਂਕਿ ਹਵਾ ਨਿਕਲਣ ਤੋਂ ਬਾਅਦ ਗੁਬਾਰਾ ਦੋਬਾਰਾ ਆਪਣੀ ਪਹਿਲੀ ਅਵਸਥਾ ਵਿੱਚ ਉਲਟ ਆਉਂਦਾ ਹੈ ।

ਪ੍ਰਸ਼ਨ 8.
ਗੁੰਨੇ ਹੋਏ ਆਟੇ ਦੀ ਰੋਟੀ ਵੇਲ ਕੇ ਤਵੇ ਤੇ ਸੇਕਣਾ ਕਿਹੋ ਜਿਹਾ ਪਰਿਵਰਤਨ ਹੈ-ਪਰਤਵਾਂ ਜਾਂ ਅਪਰਤਵਾਂ ਪਰਿਵਰਤਨ ਅਤੇ ਕਿਉਂ ?
ਉੱਤਰ-
ਗੁੰਨ੍ਹੇ ਹੋਏ ਆਟੇ ਦੀ ਰੋਟੀ ਵੇਲ ਕੇ ਤਵੇ ਤੇ ਸੇਕਣਾ ਅਪਰਤਵਾਂ ਪਰਿਵਰਤਨ ਹੈ ਕਿਉਂਕਿ ਪੱਕੀ ਹੋਈ ਰੋਟੀ ਤੋਂ ਦੋਬਾਰਾ ਮੁੜ ਕੇ ਗੁੰਨਿਆ ਹੋਇਆ ਆਟਾ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਅਰਥਾਤ ਇਸ ਪਰਿਵਰਤਨ ਨੂੰ ਉਲਟਾਇਆ ਨਹੀਂ ਜਾ ਸਕਦਾ ।

ਪ੍ਰਸ਼ਨ 9.
ਹੇਠ ਸਾਰਨੀ ਵਿੱਚ ਕੁੱਝ ਪਰਿਵਰਤਨ ਦਿੱਤੇ ਗਏ ਹਨ । ਇਨ੍ਹਾਂ ਪਰਿਵਰਤਨਾਂ ਨੂੰ ਪਰਤਵੇਂ ਅਤੇ ਅਪਰਤਵੇਂ ਪਰਿਵਰਤਨਾਂ ਵਿੱਚ ਵਰਗੀਕ੍ਰਿਤ ਕਰੋ ।
PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ 1
ਉੱਤਰ-
PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ 2

ਪ੍ਰਸ਼ਨ 10.
ਮਿੱਟੀ ਪੁੱਟਣ ਵਾਲੇ ਸੰਦਾਂ (ਔਜ਼ਾਰਾਂ ਦੇ ਲੋਹੇ ਦੇ ਫਲਕ ਵਿੱਚ ਲੱਕੜੀ ਦੇ ਦਸਤੇ (ਹੱਥੇ) ਕਿਵੇਂ ਲਗਾਏ ਜਾਂਦੇ ਹਨ ?
ਉੱਤਰ-
ਮਿੱਟੀ ਪੁੱਟਣ ਵਾਲੇ ਸੰਦਾਂ ਔਜ਼ਾਰਾਂ) ਦੇ ਲੋਹੇ ਦੇ ਫਲਕ ਵਿੱਚ ਇੱਕ ਵੱਡਾ ਛੇਕ ਹੁੰਦਾ ਹੈ, ਜਿਸ ਵਿੱਚ ਲੱਕੜੀ ਦੇ ਦਸਤੇ ਨੂੰ ਫਸਾ ਦਿੱਤਾ ਜਾਂਦਾ ਹੈ | ਆਮ ਤੌਰ ‘ਤੇ ਇਸ ਛੇਕ ਦਾ ਆਕਾਰ ਲੱਕੜੀ ਦੇ ਦਸਤੇ ਦੇ ਘੇਰੇ ਤੋਂ ਥੋੜਾ ਛੋਟਾ ਹੁੰਦਾ ਹੈ । ਦਸਤੇ ਨੂੰ ਛੇਕ ਵਿੱਚ ਫਸਾਉਣ ਤੋਂ ਪਹਿਲਾਂ ਦਸਤੇ ਦੇ ਛੇਕ ਨੂੰ ਗਰਮ ਕਰਦੇ ਹਨ ਜਿਸ ਨਾਲ ਉਸਦਾ ਆਕਾਰ ਫੈਲ ਕੇ ਵੱਡਾ ਹੋ ਜਾਂਦਾ ਹੈ । ਹੁਣ ਦਸਤਾ ਆਸਾਨੀ ਨਾਲ ਛੇਕ ਵਿੱਚ ਜੜ ਦਿੱਤਾ ਜਾਂਦਾ ਹੈ | ਪਾਣੀ ਪਾ ਕੇ ਛੇਕ ਨੂੰ ਠੰਢਾ ਕਰ ਦਿੱਤਾ ਜਾਂਦਾ ਹੈ । ਜਿਵੇਂ ਹੀ ਛੇਕ ਠੰਢਾ ਹੁੰਦਾ ਹੈ ਤਾਂ ਇਹ ਸੁੰਗੜ ਕੇ ਦਸਤੇ ਨੂੰ ਕੱਸ ਲੈਂਦਾ ਹੈ । ਇਹ ਪਰਤਵੇਂ ਪਰਿਵਰਤਨ ਦਾ ਬਹੁਤ ਵਧੀਆ ਅਤੇ ਲਾਹੇਵੰਦ ਉਪਯੋਗ ਹੈ ।
PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ 4

ਪ੍ਰਸ਼ਨ 11.
ਬੈਲਗੱਡੀ ਦੇ ਪਹੀਏ ਤੇ ਲੋਹੇ ਦਾ ਰਿਮ ਕਿਸ ਤਰ੍ਹਾਂ ਫਿਟ ਕੀਤਾ ਜਾਂਦਾ ਹੈ ਅਤੇ ਇਸ ਪ੍ਰਕਿਰਿਆ ਵਿੱਚ ਕਿਸ ਪ੍ਰਕਾਰ ਦੇ ਪਰਿਵਰਤਨ ਦਾ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਲੋਹੇ ਦੇ ਬਣੇ ਰਿਮ ਨੂੰ ਪਹੀਏ ਦੇ ਆਕਾਰ ਨਾਲੋਂ ਥੋੜਾ ਘੇਰੇ ਵਿੱਚ ਛੋਟਾ ਬਣਾਇਆ ਜਾਂਦਾ ਹੈ । ਲੋਹੇ ਦੇ ਰਿਮ ਨੂੰ ਗਰਮ ਕੀਤਾ ਜਾਂਦਾ ਹੈ ਜਿਸ ਤੋਂ ਉਸ ਦਾ ਘੇਰਾ ਲੱਕੜੀ ਦੇ ਪਹੀਏ ਦੇ ਘੇਰੇ ਤੋਂ ਵੱਡਾ ਹੋ ਜਾਂਦਾ ਹੈ । ਹੁਣ ਰਿਮ ਨੂੰ ਲੱਕੜੀ ਦੇ ਪਹੀਏ ‘ਤੇ ਖਿਸਕਾ ਕੇ ਚੜ੍ਹਾ ਦਿੱਤਾ ਜਾਂਦਾ ਹੈ | ਪਾਣੀ ਪਾ ਕੇ ਰਿਮ ਨੂੰ ਠੰਢਾ ਕੀਤਾ ਜਾਂਦਾ ਹੈ । ਠੰਢਾ ਹੋਣ ਮਗਰੋਂ ਰਿਮ ਸੁੰਗੜ ਕੇ ਪਹੀਏ ਨੂੰ ਕੱਸ ਦਿੰਦਾ ਹੈ । ਇਸ ਲਈ ਬੈਲਗੱਡੀ ਦੇ ਲੱਕੜੀ ਦੇ ਬਣੇ ਪਹੀਏ ‘ਤੇ ਲੋਹੇ ਦਾ ਰਿਮ ਕੱਸਣ ਸਮੇਂ ਅਸੀਂ ਪਰਤਵੇਂ ਪਰਿਵਰਤਨ ਦਾ ਉਪਯੋਗ ਕਰਦੇ ਹਾਂ ।
PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ 5

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

ਪ੍ਰਸ਼ਨ 12.
ਜਦੋਂ ਪਾਣੀ ਨੂੰ ਗਰਮ ਕਰਕੇ ਵਾਸ਼ਪਾਂ ਵਿੱਚ ਬਦਲਿਆ ਜਾਂਦਾ ਹੈ ਤਾਂ ਕੀ ਪਰਿਵਰਤਨ ਹੁੰਦਾ ਹੈ ? ਕੀ ਇਹ ਪਰਿਵਰਤਨ ਪਰਤਵਾਂ ਹੈ ਜਾਂ ਅਪਰਤਵਾਂ ਅਤੇ ਕਿਉਂ ?
ਉੱਤਰ-
ਜਦੋਂ ਅਸੀਂ ਪਾਣੀ ਨੂੰ ਬਰਤਨ ਵਿੱਚ ਗਰਮ ਕਰਦੇ ਹਾਂ ਤਾਂ ਕੁੱਝ ਸਮੇਂ ਬਾਅਦ ਇਹ ਪਾਣੀ ਉਬਲਣਾ ਸ਼ੁਰੂ ਕਰਦਾ । ਹੈ । ਜੇਕਰ ਅਸੀਂ ਪਾਣੀ ਨੂੰ ਲਗਾਤਾਰ ਗਰਮ ਕਰਦੇ ਰਹੀਏ ਤਾਂ ਪਾਣੀ ਦੀ ਮਾਤਰਾ ਬਰਤਨ ਵਿੱਚ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ | ਅਜਿਹਾ ਇਸ ਕਾਰਨ ਹੁੰਦਾ ਹੈ ਕਿ ਪਾਣੀ ਵਾਸ਼ਪਾਂ ਵਿੱਚ ਪਰਿਵਰਤਿਤ ਹੋਣਾ ਸ਼ੁਰੂ ਕਰ ਦਿੰਦਾ ਹੈ । ਇਹ ਪਰਿਵਰਤਨ ਪਰਤਵਾਂ ਪਰਿਵਰਤਨ ਹੈ ਕਿਉਂਕਿ ਪਾਣੀ ਦੇ ਵਾਸ਼ਪਾਂ ਨੂੰ ਠੰਢਾ ਕਰਕੇ ਮੁੜ ਪਾਣੀ ਵਿੱਚ ਪਲਟਿਆ ਜਾ ਸਕਦਾ ਹੈ ।

ਪ੍ਰਸ਼ਨ 13.
ਜਦੋਂ ਅਸੀਂ ਬਰਫ਼ ਦੇ ਟੁਕੜੇ ਨੂੰ ਗਰਮ ਕਰਦੇ ਹਾਂ ਤਾਂ ਇਸ ਵਿੱਚ ਕੀ ਪਰਿਵਰਤਨ ਹੁੰਦਾ ਹੈ ? ਕੀ ਅਸੀਂ ਦੋਬਾਰਾ ਬਰਫ਼ ਪ੍ਰਾਪਤ ਕਰ ਸਕਦੇ ਹਾਂ ?
ਉੱਤਰ-
ਜਦੋਂ ਅਸੀਂ ਬਰਫ਼ ਨੂੰ ਗਰਮ ਕਰਦੇ ਹਾਂ ਤਾਂ ਬਰਫ਼ ਪਿਘਲ ਕੇ ਪਾਣੀ ਬਣ ਜਾਂਦੀ ਹੈ । ਪਾਣੀ ਨੂੰ ਠੰਢਾ ਕਰਕੇ ਮੁੜ ਬਰਫ਼ ਬਣਾਈ ਜਾ ਸਕਦੀ ਹੈ ਅਰਥਾਤ ਪਰਿਵਰਤਨ ਨੂੰ ਉਲਟਾਉਣਾ ਸੰਭਵ ਹੈ । ਇਸ ਲਈ ਇਹ ਪਰਿਵਰਤਨ ਪਰਤਵਾਂ ਪਰਿਵਰਤਨ ਹੈ ।

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਹੇਠ ਲਿਖੇ ਹਰੇਕ ਜੋੜੇ ਵਿੱਚ ਦੋ ਇੱਕੋ ਜਿਹੇ ਜਾਪਦੇ ਪਰਿਵਰਤਨ ਦਿੱਤੇ ਗਏ ਹਨ । ਦੋਨਾਂ ਪਰਿਵਰਤਨਾਂ ਵਿੱਚ ਅੰਤਰ ਸਪੱਸ਼ਟ ਕਰੋ ।
(i) ਗਰਮ ਕਰਨ ਤੋਂ ਪਿੰਨ ਲਾਲ ਹੋ ਜਾਂਦਾ ਹੈ ਅਤੇ ਜੰਗਾਲ ਲੱਗਣ ‘ਤੇ ਵੀ ਪਿੰਨ ਲਾਲ ਹੋ ਜਾਂਦਾ ਹੈ ।
(ii) ਦੁਰਘਟਨਾ ਵਿੱਚ ਕਾਰ ਦੇ ਢਾਂਚੇ ਦਾ ਟੇਢਾ ਹੋਣਾ ਅਤੇ ਕਾਰ ਦੇ ਢਾਂਚੇ ਨੂੰ ਮੁੜ ਪਹਿਲੀ ਸ਼ਕਲ ਵਿੱਚ ਲਿਆਉਣਾ ।
(iii) ਗੁਬਾਰੇ ਵਿੱਚ ਹਵਾ ਭਰ ਕੇ ਫੁੱਲਣਾ ਅਤੇ ਵੇਲੀ ਹੋਈ ਰੋਟੀ ਦਾ ਤਵੇ ਤੇ ਫੁਲਣਾ |
ਉੱਤਰ-
(i) ਜਦੋਂ ਪਿੰਨ ਨੂੰ ਲੌ ‘ਤੇ ਗਰਮ ਕੀਤਾ ਜਾਂਦਾ ਹੈ ਤਾਂ ਇਸ ਦਾ ਤਾਪਮਾਨ ਵੱਧ ਕੇ ਇਹ ਲਾਲ ਗਰਮ ਹੋ ਜਾਂਦਾ ਹੈ । ਜਿਸ ਨੂੰ ਠੰਢਾ ਕਰਕੇ ਪਹਿਲੀ ਸਥਿਤੀ ਵਿੱਚ ਪਲਟਿਆ ਜਾ ਸਕਦਾ ਹੈ । ਇਸ ਲਈ ਇਹ ਇੱਕ ਪਰਤਵਾਂ ਪਰਿਵਰਤਨ ਹੈ । ਦੂਸਰੇ ਪਾਸੇ ਲੋਹੇ ਦੀ ਪਿੰਨ ਸਿੱਲ੍ਹੀ ਹਵਾ ਦੀ ਉਪਸਥਿਤੀ ਵਿੱਚ ਆਕਸੀਜਨ ਨਾਲ ਕਿਰਿਆ ਕਰਕੇ ਲੋਹੇ ਦਾ ਆਕਸਾਈਡ ਬਣਾਉਂਦੀ ਹੈ, ਜਿਸ ਕਾਰਨ ਇਸ ਨੂੰ ਜੰਗਾਲ ਲੱਗ ਜਾਂਦਾ ਹੈ ਅਤੇ ਪਿੰਨ ਦਾ ਰੰਗ ਲਾਲ ਹੋ ਜਾਂਦਾ ਹੈ । ਪਰੰਤੁ ਇਸ ਜੰਗਾਲ ਲੱਗੀ ਪਿੰਨ ਦੇ ਪਰਿਵਰਤਨ ਨੂੰ ਪਲਟਿਆ ਨਹੀਂ ਜਾ ਸਕਦਾ । ਇਸ ਲਈ ਇਹ ਇੱਕ ਅਪਰਤਵਾਂ ਪਰਿਵਰਤਨ ਹੈ ।

(ii) ਦੁਰਘਟਨਾ ਹੋਈ ਕਾਰ ਦੇ ਢਾਂਚੇ ਦਾ ਟੇਢਾ ਹੋਣਾ ਅਪਰਤਵਾਂ ਪਰਿਵਰਤਨ ਹੈ । ਇਸ ਨੂੰ ਮੁੜ ਪਹਿਲੀ ਸ਼ਕਲ ਵਿੱਚ ਲਿਆਉਣਾ ਇੱਕ ਪਰਤਵਾਂ ਪਰਿਵਰਤਨ ਹੈ ।

(iii) ਗੁਬਾਰੇ ਵਿੱਚ ਹਵਾ ਭਰਨ ਨਾਲ ਗੁਬਾਰਾ ਫੁਲ ਜਾਂਦਾ ਹੈ ਤਾਂ ਇਸ ਦਾ ਆਕਾਰ ਅਤੇ ਸ਼ਕਲ ਬਦਲ ਜਾਂਦੀ ਹੈ । ਇਸ ਦੀ ਹਵਾ ਨਿਕਲਣ ਤੇ ਇਹ ਗੁਬਾਰਾ ਆਪਣੀ ਪਹਿਲੀ ਅਵਸਥਾ ਵਿੱਚ ਉਲਟ ਆਉਂਦਾ ਹੈ । ਇਸ ਲਈ ਇਹ ਪਰਿਵਰਤਨ ਪਰਤਵਾਂ ਪਰਿਵਰਤਨ ਹੁੰਦਾ ਹੈ । ਦੂਸਰੇ ਪਾਸੇ ਗੰਨੇ ਹੋਏ ਆਟੇ ਦੀ ਤਵੇ ਤੇ ਰੋਟੀ ਬਣਾਉਣ ਸਮੇਂ ਰੋਟੀ ਦਾ ਫੁੱਲਣਾ ਅਪਵਰਤੀ ਪਰਿਵਰਤਨ ਹੈ, ਕਿਉਂਕਿ ਇਸ ਰੋਟੀ ਤੋਂ ਮੁੜ ਗੰਨਿਆ ਆਟਾ ਵਾਪਸ ਨਹੀਂ ਕੀਤਾ ਜਾ ਸਕਦਾ ।

PSEB 6th Class Punjabi Vyakaran ਨਾਂਵ (1st Language)

Punjab State Board PSEB 6th Class Punjabi Book Solutions Punjabi Grammar Nanva ਨਾਂਵ Exercise Questions and Answers.

PSEB 6th Class Hindi Punjabi Grammar ਨਾਂਵ (1st Language)

ਪ੍ਰਸ਼ਨ 1.
ਨਾਂਵ ਕੀ ਹੁੰਦਾ ਹੈ ?
ਜਾਂ
ਨਾਂਵ ਦੀ ਪਰਿਭਾਸ਼ਾ ਲਿਖੋ।
ਉੱਤਰ :
ਨਾਂਵ ਉਨ੍ਹਾਂ ਸ਼ਬਦਾਂ ਨੂੰ ਆਖਿਆ ਜਾਂਦਾ ਹੈ ; ਜਿਨ੍ਹਾਂ ਰਾਹੀਂ ਅਸੀਂ ਚੀਜ਼ਾਂ, ਮਨੁੱਖਾਂ ਅਤੇ ਥਾਂਵਾਂ ਦੇ ਨਾਂ ਲੈਂਦੇ ਹਾਂ , ਜਿਵੇਂ – ਵਿਦਿਆਰਥੀ, ਸੁਰਜੀਤ ਸਿੰਘ, ਜਮਾਤ, ਸ਼ਹਿਰ, ਅੰਮ੍ਰਿਤਸਰ, ਸੋਨਾ, ਮਿੱਟੀ, ਮਿਠਾਸ, ਕੁੜੱਤਣ ਆਦਿ।

PSEB 6th Class Punjabi Vyakaran ਨਾਂਵ (1st Language)

ਪ੍ਰਸ਼ਨ 2.
ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ
1. ਆਮ ਨਾਂਵ ਜਾਂ ਜਾਤੀਵਾਚਕ ਨਾਂਵ – ਜਿਹੜੇ ਸ਼ਬਦ ਕਿਸੇ ਸਮੁੱਚੀ ਸ਼੍ਰੇਣੀ ਜਾਂ ਜਿਣਸ ਲਈ ਵਰਤੇ ਜਾਣ, ਨੂੰ ਆਮ ਨਾਂਵ ਜਾਂ ਜਾਤੀਵਾਚਕ ਨਾਂਵ ਕਿਹਾ ਜਾਂਦਾ ਹੈ ; ਜਿਵੇਂ – ਕਪਤਾਨ, ਪੁਸਤਕ, ਮਨੁੱਖ, ਨਗਰ, ਮੁੰਡਾ, ਵਿਦਿਆਰਥੀ, ਆਦਮੀ, ਪਿੰਡ, ਸ਼ਹਿਰ, ਦਰਿਆ, ਘੋੜਾ ॥

2. ਖ਼ਾਸ ਨਾਂਵ ਜਾਂ ਨਿੱਜਵਾਚਕ ਨਾਂਵ – ਜਿਹੜੇ ਸ਼ਬਦ ਕਿਸੇ ਖ਼ਾਸ ਪੁਰਖ, ਇਸਤਰੀ ਜਾਂ ਥਾਂ ਦਾ ਨਾਂ ਪ੍ਰਗਟ ਕਰਨ, ਉਨ੍ਹਾਂ ਨੂੰ ‘ਖ਼ਾਸ ਨਾਂਵ” ਜਾਂ “ਨਿੱਜਵਾਚਕ ਨਾਂਵ” ਕਿਹਾ ਜਾਂਦਾ ਹੈ; ਜਿਵੇਂ ਜਲੰਧਰ, ਗੁਰਮੀਤ, ਮਨਜੀਤ, ਪੰਜਾਬ, ਸੂਰਜ, ਅਮਰੀਕਾ, ਅਕਾਸ਼, ਸਤਲੁਜ, ਬਿਆਸ, ਰਾਵੀ, ਦਿੱਲੀ, ਚੰਡੀਗੜ੍ਹ, ਜੰਡਿਆਲਾ, ਗੁਰੂ ਗੋਬਿੰਦ ਸਿੰਘ, ਆਨੰਦਪੁਰ ਸਾਹਿਬ ਆਦਿ।

3. ਇਕੱਠਵਾਚਕ ਨਾਂਵ – ਜਿਹੜੇ ਸ਼ਬਦ ਗਿਣਨਯੋਗ ਵਸਤੂਆਂ ਦੇ ਇਕੱਠ ਜਾਂ ਸਮੂਹ ਲਈ ਵਰਤੇ ਜਾਣ, ਉਨ੍ਹਾਂ ਨੂੰ ‘ਇਕੱਠਵਾਚਕ ਨਾਂਵ” ਆਖਦੇ ਹਨ ; ਜਿਵੇਂ – ਟੀਮ, ਜਮਾਤ, ਸਭਾ, ਝੰਡ, ਮੰਡਲੀ, ਡਾਰ, ਹੇੜ, ਢੇਰ, ਕਮੇਟੀ, ਵੱਗ, ਕਤਾਰ, ਪਰਜਾ, ਲੋਕ ਆਦਿ।

4. ਵਸਤੂਵਾਚਕ ਨਾਂਵ – ਜਿਹੜੇ ਸ਼ਬਦ ਉਨ੍ਹਾਂ ਚੀਜ਼ਾਂ ਲਈ ਵਰਤੇ ਜਾਂਦੇ ਹਨ, ਜੋ ਕੇਵਲ ਤੋਲੀਆਂ ਜਾਂ ਮਿਣੀਆਂ ਹੀ ਜਾ ਸਕਣ, ਪਰ ਗਿਣੀਆਂ ਨਾ ਜਾ ਸਕਣ, ਉਨ੍ਹਾਂ ਨੂੰ “ਵਸਤਵਾਚਕ ਨਾਂਵ” ਆਖਦੇ ਹਨ : ਜਿਵੇਂ – ਸੋਨਾ, ਚਾਂਦੀ, ਪਾਣੀ, ਰੇਤ, ਲੋਹਾ, ਤੇਲ, ਖੰਡ, ਪੱਥਰ, ਸ਼ਰਬਤ, ਪਾਣੀ ਆਦਿ।

5. ਭਾਵਵਾਚਕ ਨਾਂਵ – ਜਿਹੜੀਆਂ ਚੀਜ਼ਾਂ ਨਾ ਦੇਖੀਆਂ ਜਾ ਸਕਦੀਆਂ ਹਨ, ਤੇ ਨਾ ਹੀ ਫੜੀਆਂ ਜਾ ਸਕਦੀਆਂ ਹਨ, ਕੇਵਲ ਅਨੁਭਵ ਹੀ ਕੀਤੀਆਂ ਜਾ ਸਕਦੀਆਂ ਹਨ, ਉਨ੍ਹਾਂ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ‘ਭਾਵਵਾਚਕ ਨਾਂਵ ਕਿਹਾ ਹੈ , ਜਿਵੇਂ – ਮਿਠਾਸ, ਖ਼ੁਸ਼ੀ,, ਗ਼ਮੀ, ਕੁੜੱਤਣ, ਜੁਆਨੀ, ਪਿਆਰ, ਸੇਵਾ, ਸੱਚ, ਪੁੰਨ, ਪਾਪ, ਦੁੱਖ, ਬਿਮਾਰੀ, ਹਾਸਾ, ਕਮਜ਼ੋਰੀ ਆਦਿ।

PSEB 6th Class Punjabi Vyakaran ਨਾਂਵ (1st Language)

ਪ੍ਰਸ਼ਨ 3.
ਹੇਠ ਲਿਖਿਆਂ ਦੀ ਪਰਿਭਾਸ਼ਾ ਲਿਖੋ
(ਉ) ਵਸਤੂਵਾਚਕ ਨਾਂਵ
(ਅ) ਇਕੱਠਵਾਚਕ ਨਾਂਵ ਭਾਵਵਾਚਕ ਨਾਂਵ।
ਉੱਤਰ :
ਨੋਟ – ਪ੍ਰਸ਼ਨਾਂ ਸੰਬੰਧੀ ਪ੍ਰਸ਼ਨ 2 ਦੇ ਉੱਤਰ ਵਿਚ ਪੜੋ।

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿਚੋਂ ਨਾਂਵ ਚੁਣੋ। ਉਨ੍ਹਾਂ ਦੀ ਕਿਸਮ ਵੀ ਦੱਸੋ –
(ਉ) ਸ਼ੇਰ ਜੰਗਲ ਦਾ ਰਾਜਾ ਮੰਨਿਆ ਗਿਆ ਹੈ।
(ਅ) ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ।
(ਇ) ਨੇਕੀ ਦਾ ਫਲ ਮਿੱਠਾ ਹੁੰਦਾ ਹੈ।
(ਸ) ਜਮਾਤ ਵਿਚ ਤੀਹ ਵਿਦਿਆਰਥੀ ਬੈਠੇ ਹਨ।
(ਹ) ਬਜ਼ਾਰੋਂ ਸਰੋਂ ਦਾ ਤੇਲ ਲਿਆਓ।
(ਕ) ਮੋਹਣ ਸਿੰਘ ਨੇ ਮੁੰਡੇ ਦਾ ਵਿਆਹ ਬੜੀ ਧੂਮ – ਧਾਮ ਨਾਲ ਕੀਤਾ।
(ਖ) ਬਿੱਲੀ ਨੇ ਚੂਹਿਆਂ ਨੂੰ ਮਾਰ ਮੁਕਾਇਆ।
(ਗ) ਜਵਾਨੀ ਦੀਵਾਨੀ ਹੁੰਦੀ ਹੈ।
(ਘ) ਅੱਜ ਬਹੁਤ ਗ਼ਰਮੀ ਹੈ।
(ਖੀ) ਮੋਰ ਪੈਲ ਪਾ ਕੇ ਥੱਕ ਗਿਆ ਹੈ।
ਉੱਤਰ :
(ਉ) ਸ਼ੇਰ, ਜੰਗਲ, ਰਾਜਾ – ਆਮ ਨਾਂਵ।
(ਆ) ਚੀਜ਼ – ਆਮ ਨਾਂਵ, ਸੋਨਾ – ਵਸਤੂਵਾਚਕ ਨਾਂਵ।
(ਇ) ਨੇਕੀ – ਭਾਵਵਾਚਕ ਨਾਂਵ, ਫਲ – ਆਮ ਨਾਂਵ॥
(ਸ) ਜਮਾਤ – ਇਕੱਠਵਾਚਕ ਨਾਂਵ , ਵਿਦਿਆਰਥੀ – ਆਮ ਨਾਂਵ !
(ਹ) ਬਜ਼ਾਰੋਂ – ਆਮ ਨਾਂਵ; ਸਰੋਂ, ਤੇਲ – ਵਸਤੂਵਾਚਕ ਨਾਂਵ।
(ਕ) ਮੋਹਣ ਸਿੰਘ – ਖ਼ਾਸ ਨਾਂਵ, ਮੁੰਡੇ – ਆਮ ਨਾਂਵ, ਵਿਆਹ – ਭਾਵਵਾਚਕ ਨਾਂਵ।
(ਖ) ਬਿੱਲੀ, ਚੂਹਿਆਂ – ਆਮ ਨਾਂਵ।
(ਗ) ਜਵਾਨੀ – ਭਾਵਵਾਚਕ ਨਾਂਵ।
(ਘ) ਗਰਮੀ – ਭਾਵਵਾਚਕ ਨਾਂਵ : ਕੇ ਮੋਰ – ਆਮ ਨਾਂਵ , ਪੈਲ – ਭਾਵਵਾਚਕ ਨਾਂਵ॥
(ਖੀ) ਸੁਗੰਧ

PSEB 6th Class Punjabi Vyakaran ਨਾਂਵ (1st Language)

ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਦੇ ਸਾਹਮਣੇ ਨਾਂਵ ਦੀ ਕਿਸਮ ਲਿਖੋ
(ਉ) ਸੁਹੱਪਣ –
(ਆ) ਫੁੱਲ –
(ਈ) ਇਸਤਰੀ –
(ਸ) ਲੋਹਾ –
(ਹ) ਖ਼ੁਸ਼ੀ –
(ਕ) ਤੋਲ –
(ਖ) ਸੁਰੀਧ –
(ਗ) ਮਨੁੱਖਤਾ –
(ਘ) ਗੰਗਾ –
(ਥੇ) ਜਮਾਤ –
ਉੱਤਰ :
(ਉ) ਸੁਹੱਪਣ – ਭਾਵਵਾਚਕ ਨਾਂਵ,
(ਆ) ਫੁੱਲ – ਆਮ ਨਾਂਵ
(ਈ) ਇਸਤਰੀ – ਆਮ ਨਾਂਵ,
(ਸ ਲੋਹਾ – ਵਸਤੂਵਾਚਕ ਨਾਂਵ,
(ਹ) ਖ਼ੁਸ਼ੀ – ਭਾਵਵਾਚਕ ਨਾਂਵ,
(ਕ) ਤੋਲ – ਵਸਤੂਵਾਚਕ ਨਾਂਵ,
(ਖ) ਸੁਰੀਧ – ਭਾਵਵਾਚਕ ਨਾਂਵ
(ਗ) ਮਨੁੱਖਤਾ – ਭਾਵਵਾਚਕ ਨਾਂਵ,
(ਘ) ਗੰਗਾ – ਖ਼ਾਸ ਨਾਂਵ
(ਥੇ) ਜਮਾਤ – ਇਕੱਠਵਾਚਕ ਨਾਂਵ।

PSEB 6th Class Punjabi Vyakaran ਨਾਂਵ (1st Language)

ਪ੍ਰਸ਼ਨ 6.
ਖ਼ਾਲੀ ਥਾਂਵਾਂ ਭਰੋ
(ਉ) ਨਾਂਵ ……………………………. ਪ੍ਰਕਾਰ ਦੇ ਹੁੰਦੇ ਹਨ।
(ਅ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਮਨੁੱਖ, ਵਸਤੂ, ਥਾਂ ਆਦਿ ਦਾ ਨਾਂ ਪਤਾ ਲੱਗੇ, ਉਨ੍ਹਾਂ ਨੂੰ ……………………………. ਕਹਿੰਦੇ ਹਨ।
(ਈ) ਆਮ ਨਾਂਵ ਦਾ ਦੂਸਰਾ ਨਾਂਵ ……………………………. ਨਾਂਵ ਹੈ।
(ਸ) ਨਿੱਜ – ਵਾਚਕ ਨਾਂਵ ਨੂੰ ……………………………. ਵੀ ਕਹਿੰਦੇ ਹਨ।
(ਹ) ਸ਼ੀਲਾ, ਮੀਨਾ ਤੇ ਸੁਨੀਤਾ ……………………………. ਨਾਂਵ ਅਖਵਾਉਂਦੇ ਹਨ।
(ਕ) ਸੈਨਾ, ਜਮਾਤ, ਇੱਜੜ ……………………………. ਨਾਂਵ ਅਖਵਾਉਂਦੇ ਹਨ।
(ਪ) ਸ਼ਹਿਰ, ਪਿੰਡ, ਪਹਾੜ ……………………………. ਨਾਂਵ ਅਖਵਾਉਂਦੇ ਹਨ।
(ਗ) ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬੰਦਾ ਬਹਾਦਰ ……………………………. ਨਾਂਵ ਅਖਵਾਉਂਦੇ ਹਨ।
(ਘ) ਖੰਡ, ਗੁੜ, ਕਣਕ, ……………………………. ਨਾਂਵ ਹਨ।
(ਖ) ਗ਼ਰਮੀ, ਸਰਦੀ, ਜਵਾਨੀ ……………………………. ਨਾਂਵ ਹਨ।
ਉੱਤਰ :
(ੳ) ਪੰਜ,
(ਅ) ਆਮ ਨਾਂਵ,
(ਇ) ਜਾਤੀਵਾਚਕ,
(ਸ) ਖ਼ਾਸ ਨਾਂਵ,
(ਹ) ਖ਼ਾਸ ਨਾਂਵ,
(ਕ) ਇਕੱਠਵਾਚਕ,
(ਪ) ਆਮ,
(ਗ) ਖ਼ਾਸ,
(ਘ) ਵਸਤਵਾਚਕ,
(ਖ) ਭਾਵਵਾਚਕ !

PSEB 6th Class Punjabi Vyakaran ਨਾਂਵ (1st Language)

ਪ੍ਰਸ਼ਨ 7.
ਠੀਕ ਵਾਕਾਂ ਦੇ ਸਾਹਮਣੇ ਦੀ (✓) ਅਤੇ ਗ਼ਲਤ ਵਾਕਾਂ ਦੇ ਸਾਹਮਣੇ (✗) ਲਗਾਓ –
(ੳ) ਖ਼ਾਸ ਸਥਾਨ, ਵਸਤੂ, ਵਿਅਕਤੀ ਦਾ ਗਿਆਨ ਦੇਣ ਵਾਲਾ ਸ਼ਬਦ ਆਮ ਨਾਂਵ ਹੁੰਦਾ ਹੈ।
(ਅ) ਸੈਨਾ, ਦਲ, ਸਭਾ, ਇੱਜੜ, ਡਾਰ, ਇਕੱਠਵਾਚਕ ਨਾਂਵ ਹਨ
(ਈ) ਖ਼ੁਸ਼ੀ, ਉਦਾਸੀ, ਗ਼ਮੀ ਵਸਤੂਵਾਚਕ ਨਾਂਵ ਹਨ।
(ਸ) ਪੁਸਤਕ, ਮਨੁੱਖ, ਸ਼ਹਿਰ, ਪਿੰਡ ਆਮ ਨਾਂਵ ਹਨ।
(ਹ) ਨਾਂਵ ਅੱਠ ਪ੍ਰਕਾਰ ਦੇ ਹੁੰਦੇ ਹਨ।
(ਕ) ਦਿੱਲੀ, ਹਿਮਾਲਾ, ਖ਼ਾਸ ਨਾਂਵ ਹਨ।
ਉੱਤਰ :
(ੳ) (✗)
(ਅ) (✓)
(ਈ) (✗)
(ਸ) (✓)
(ਹ) (✗)
(ਕ) (✓)

PSEB 6th Class Punjabi Vyakaran ਨਾਂਵ (1st Language)

ਪ੍ਰਸ਼ਨ 8.
ਹੇਠ ਲਿਖੇ ਨਾਂਵ ਸ਼ਬਦਾਂ ਵਿਚੋਂ ਖ਼ਾਸ ਨਾਂਵ ਤੇ ਆਮ ਨਾਂਵ ਚੁਣੋ –
ਸੈਨਾ, ਜਮਾਤ, ਇੱਜੜ, ਸੀ ਗੁਰੂ ਨਾਨਕ ਦੇਵ ਜੀ, ਡੱਬਾ, ਦਿੱਲੀ, ਹਿਮਾਲਾ, ਸਰਦੀ, ਹੁਸ਼ਿਆਰਪੁਰ, ਗਰਮੀ, ਜਵਾਨੀ, ਡਾਰ, ਖੰਡ, ਗੁੜ, ਕਣਕ, ਸ਼ਹਿਰ, ਪਿੰਡ, ਪਹਾੜ।
ਉੱਤਰ :
ਆਮ ਨਾਂਵ – ਸ਼ਹਿਰ, ਪਿੰਡ, ਪਹਾੜ, ਡੱਬਾ ! ਖ਼ਾਸ ਨਾਂਵ – ਸ੍ਰੀ ਗੁਰੂ ਨਾਨਕ ਦੇਵ ਜੀ, ਦਿੱਲੀ, ਹੁਸ਼ਿਆਰਪੁਰ, ਹਿਮਾਲਾ।

PSEB 6th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language)

Punjab State Board PSEB 6th Class Punjabi Book Solutions Punjabi Grammar Boli Vyakaran the Varnamala ਬੋਲੀ, ਵਿਆਕਰਨ ਤੇ ਵਰਨਮਾਲਾ Exercise Questions and Answers.

PSEB 6th Class Hindi Punjabi Grammar ਬੋਲੀ, ਵਿਆਕਰਨ ਤੇ ਵਰਨਮਾਲਾ (1st Language)

ਬੋਲੀ

ਪ੍ਰਸ਼ਨ 1.
ਬੋਲੀ ਜਾਂ ਭਾਸ਼ਾ ਕਿਸ ਨੂੰ ਆਖਦੇ ਹਨ ?
ਜਾਂ
ਬੋਲੀ ਦੀ ਪਰਿਭਾਸ਼ਾ ਲਿਖੋ।
ਉੱਤਰ :
ਮਨੁੱਖ ਜਿਨ੍ਹਾਂ ਸਾਰਕ ਅਵਾਜ਼ਾਂ ਧੁਨੀਆਂ ਰਾਹੀਂ ਆਪਣੇ ਮਨੋਭਾਵਾਂ ਤੇ ਵਿਚਾਰਾਂ ਨੂੰ ਦੂਜਿਆਂ ਅੱਗੇ ਪ੍ਰਟ ਕਰਦਾ ਹੈ, ਉਨ੍ਹਾਂ ਦੇ ਸਮੂਹਾਂ ਨੂੰ ਬੋਲੀ ਜਾਂ ‘ਭਾਸ਼ਾ’ ਆਖਿਆ ਜਾਂਦਾ ਹੈ।

PSEB 6th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language)

ਪ੍ਰਸ਼ਨ 2.
ਬੋਲੀ ਜਾਂ ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ :
ਮਨੁੱਖ ਆਪਣੇ ਮਨੋਭਾਵਾਂ ਨੂੰ ਦੋ ਤਰ੍ਹਾਂ ਲਿਖ ਕੇ ਜਾਂ ਬੋਲ ਕੇ ਪਟ ਕਰਦਾ ਹੈ। ਇਸ ਕਰਕੇ ਬੋਲੀ ਵੀ ਦੋ ਪ੍ਰਕਾਰ ਦੀ ਮੰਨੀ ਜਾਂਦੀ ਹੈ
(ਉੱ) ਬੋਲ – ਚਾਲ ਦੀ ਬੋਲੀ ਅਤੇ ਅ ਸਹਿਤ ਜਾਂ ਟਕਸਾਲੀ ਬੋਲੀ !

ਵਿਆਕਰਨ

ਪ੍ਰਸ਼ਨ 3.
ਵਿਆਕਰਨ ਕਿਸ ਨੂੰ ਆਖਦੇ ਹਨ ? ਇਸ ਦੇ ਕਿੰਨੇ ਭਾਰੀ ਹੁੰਦੇ ਹਨ ? ਸੰਖੇਪ ਉੱਤਰ ਦਿਓ।
मां
ਵਿਆਕਰਨ ਦੀ ਪਰਿਭਾਸ਼ਾ ਲਿਖੋ। ਇਸ ਦੇ ਨੇ ਵਾਗ ਹੁੰਦੇ ਹਨ ?
ਉੱਤਰ :
ਬੋਲੀ ਦੇ ਸ਼ਬਦ – ਰੂਪਾਂ ਤੇ ਵਾਕ – ਬਣਤਰ ਦੇ ਨੇਮਾਂ ਨੂੰ ਵਿਆਕਰਨ ਕਹਿੰਦੇ ਹਨ। ਬੋਲੀ ਦੀ ਠੀਕ ਵਰਤੋਂ ਕਰਨ ਲਈ ਵਿਆਕਰਨ ਦੇ ਨਿਯਮਾਂ ਤੋਂ ਜਾਣੂ ਹੋਣਾ ਜ਼ਰੂਰੀ ਹੈ। ਇਹ ਗੱਲ ਵੀ ਜਾਣ ਲੈਣੀ ਜ਼ਰੂਰੀ ਹੈ ਕਿ ਬੋਲੀ ਅਤੇ ਵਿਆਕਰਨ ਇਕੱਠੀਆਂ ਹੀ ਜਨਮ ਲੈਂਦੀਆਂ ਹਨ। ਵਿਆਕਰਨਿਕ ਨਿਯਮਾਂ ਵਿਚ ਬੱਝ ਕੇ ਬੋਲੀ ਸਾਹਿਤਕ ਰੂਪ ਧਾਰਨ ਕਰਦੀ ਹੈ।

ਪ੍ਰਸ਼ਨ 4.
ਵਿਆਕਰਨ ਦੇ ਕਿੰਨੇ ਭੇਦ (ਅੰਗ ਹਨ ? ਵਿਸਥਾਰ ਸਹਿਤ ਲਿਖੋ।
ਉੱਤਰ :
ਵਿਦਵਾਨਾਂ ਨੇ ਵਿਆਕਰਨ ਨੂੰ ਹੇਠ ਲਿਖੇ ਤਿੰਨ ਭਾਗਾਂ ਵਿਚ ਵੰਡਿਆ ਹੈ

  • ਵਰਨ – ਬੋਧ – ਇਸ ਦੁਆਰਾ ਸਾਨੂੰ ਵਰਨਾਂ ਅਤੇ ਲਗਾਂ – ਮਾਤਰਾਂ ਦੇ ਉਚਾਰਨ ਤੇ ਸਹੀ ਵਰਤੋਂ ਦੇ ਨਿਯਮਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ !
  • ਸ਼ਬਦ ਬੋਧ – ਇਸ ਦੁਆਰਾ ਸ਼ਬਦ ਦੇ ਭਿੰਨ – ਭਿੰਨ ਰੁ, ਸ਼ਬਦ – ਰਚਨਾ ਤੇ ਸ਼ਬਦ – ਵੰਡ ਦੇ ਨਿਯਮਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ !
  • ਵਾਕ – ਬੋਧ – ਇਸ ਦੁਆਰਾ ਅਸੀਂ ਵਾਕਚਨਾ, ਵਾਕ – ਵਟਾਂਦਰਾ, ਵਾਕ – ਵੰਡ ਤੇ ਵਿਸਰਾਮ ਚਿੰਨ੍ਹਾਂ ਦੀ ਵਰਤੋਂ ਦੇ ਨੇਮਾਂ ਬਾਰੇ ਗਿਆਨ ਪ੍ਰਾਪਤ ਕਰਦੇ ਹਾਂ !

PSEB 6th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language)

ਪ੍ਰਸ਼ਨ 5.
ਸ਼ਬਦ ਕੀ ਹੁੰਦਾ ਹੈ ? ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ? ਉਦਾਹਰਨਾਂ ਸਹਿਤ ਉੱਤਰ ਦਿਓ।
ਉੱਤਰ :
ਸ਼ਬਦ ਬੋਲੀ ਦੀ ਇਕ ਸਭ ਤੋਂ ਛੋਟੀ ਸੁਤੰਤਰ ਇਕਾਈ ਹੁੰਦੀ ਹੈ। ਇਸ ਦਾ ਅਰਥ ਸਪੱਸ਼ਟ ਹੁੰਦਾ ਹੈ, ਜੋ ਕਿ ਛੋਟੇ ਤੋਂ ਛੋਟਾ ਹੁੰਦਾ ਹੈ। ਇਕ ਸ਼ਬਦ ਵਿਚ ਅਵਾਜ਼ਾਂ ਧੁਨੀਆਂ ਦੀ ਗਿਣਤੀ ਇਕ ਵੀ ਹੋ ਸਕਦੀ ਹੈ ਤੇ ਇਕ ਤੋਂ ਵੱਧ ਵੀ ; ਜਿਵੇਂ – ‘ਮੈਂ ਫੁੱਟਬਾਲ ਖੇਡਾਂਗਾ। ਇਸ ਵਾਕ ਵਿਚ ਤਿੰਨ ਸ਼ਬਦ ਹਨ, ਜੋ ਆਪਣੇ ਆਪ ਵਿਚ ਬੋਲੀ ਦੀਆਂ ਸੁਤੰਤਰ ਇਕਾਈਆਂ ਹਨ। ਇਨ੍ਹਾਂ ਦੇ ਅਰਥ ਸਪੱਸ਼ਟ ਅਤੇ ਆਪਣੇ – ਆਪ ਵਿਚ ਛੋਟੇ ਤੋਂ ਛੋਟੇ ਹਨ। ਇਨ੍ਹਾਂ ਸ਼ਬਦਾਂ ਵਿਚ ਅਵਾਜ਼ਾਂ (ਧੁਨੀਆਂ ਦੀ ਗਿਣਤੀ ਨਿਸ਼ਚਿਤ ਨਹੀਂ।

ਰੰਪਰਾਗਤ ਵਿਆਕਰਨਾਂ ਵਿਚ ਸ਼ਬਦਾਂ ਦੇ ਦੋ ਭੇਦ ਦੱਸੇ ਗਏ ਹਨ – ਸਾਰਥਕ ਤੇ ਨਿਰਾਰਥਕ ਪਰ ਇਹ ਠੀਕ ਨਹੀਂ ਅਸਲ ਵਿਚ ਭਾਸ਼ਾ ਦਾ ਕੋਈ ਵੀ ਸ਼ਬਦ ਨਿਰਾਰਥਕ ਨਹੀਂ ਹੁੰਦਾ। ਜੇਕਰ ਅਸੀਂ ਕਹਿੰਦੇ ਹਾਂ ਕਿ “ਪਾਣੀ ਪੀਓ ਤਾਂ “ਪਾਣੀ ਦਾ ਅਰਥ ਕੇਵਲ ਪਾਣੀ ਹੀ ਹੈ, ਪਰ ਜੇਕਰ ਅਸੀਂ “ਪਾਣੀ – ਧਾਣੀ ਪੀਓ’ ਕਹਿੰਦੇ ਹਾਂ, ਤਾਂ “ਪਾਣੀ – ਧਾਣੀ ਦਾ ਅਰਥ ਸ਼ਰਬਤ, ਸਕੰਜਵੀ, ਲੱਸੀ ਜਾਂ ਸ਼ਰਾਬ ਵੀ ਹੋ ਸਕਦਾ ਹੈ।

ਰੁਪੇ ਅਨੁਸਾਰ ਸ਼ਬਦਾਂ ਦੇ ਦੋ ਮੁੱਖ ਭੇਦ ਹਨ

  1. ਵਿਕਾਰੀ
  2. ਅਵਿਕਾਰੀ!

1. ਵਿਕਾਰੀ – ਉਨ੍ਹਾਂ ਸ਼ਬਦਾਂ ਨੂੰ ਜਿਨ੍ਹਾਂ ਦਾ ਰੂਪ, ਲਿੰਗ, ਵਚਨ ਤੇ ਕਾਲ ਕਰਕੇ ਬਦਲ ਜਾਵੇ, ਵਿਕਾਰੀ ਸ਼ਬਦ ਕਹਿੰਦੇ ਹਨ। ਨਾਂਵ, ਪੜਨਾਂਵ, ਵਿਸ਼ੇਸ਼ਣ ਤੇ ਕਿਰਿਆ ਵਿਕਾਰੀ ਸ਼ਬਦ ਹਨ।
2. ਅਵਿਕਾਰੀ – ਉਹ ਸ਼ਬਦ ਅਵਿਕਾਰੀ ਹੁੰਦੇ ਹਨ, ਜਿਨ੍ਹਾਂ ਦੇ ਰੁਪ ਲਿੰਗ, ਵਚਨ ਤੇ ਕਾਲ ਕਰਕੇ ਨਾ ਬਦਲਣ। ਕਿਰਿਆ ਵਿਸ਼ੇਸ਼ਣ, ਯੋਜਕ, ਸੰਬੰਧਕ, ਵਿਸਮਿਕ, ਅਵਿਕਾਰੀ ਸ਼ਬਦ ਹਨ।

ਪ੍ਰਯੋਗ ਅਨੁਸਾਰ ਸ਼ਬਦ ਅੱਠ ਪ੍ਰਕਾਰ ਦੇ ਹੁੰਦੇ ਹਨ – ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ ਤੇ ਯੋਜਕ।

ਵਰਨਮਾਲਾ

ਪ੍ਰਸ਼ਨ 6.
ਲਿਪੀ ਕਿਸ ਨੂੰ ਆਖਦੇ ਹਨ ? ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਲਿਖੋ।
ਜਾਂ
ਲਿਪੀ ਦੀ ਪਰਿਭਾਸ਼ਾ ਲਿਖੋ। ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਕੀ ਹੈ ?
ਉੱਤਰ :
ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਵਿਚ ਅੰਕਿਤ ਕਰਨ ਲਈ ਕੁੱਝ ਚਿੰਨ੍ਹ ਵਰਤੇ ਜਾਂਦੇ ਹਨ। ਇਨ੍ਹਾਂ ਚਿੰਨ੍ਹਾਂ ਦੇ ਸਮੂਹ ਨੂੰ “ਲਿਪੀ’ ਕਿਹਾ ਜਾਂਦਾ ਹੈ। ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਗੁਰਮੁਖੀ ਹੈ।

PSEB 6th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language)

ਪ੍ਰਸ਼ਨ 7.
ਵਰਨ (ਅੱਖਰ) ਕਿਸ ਨੂੰ ਆਖਦੇ ਹਨ ? ਇਨ੍ਹਾਂ ਦੇ ਕਿੰਨੇ ਭੇਦ ਹਨ ? ਸੰਖੇਪ ਰੂਪ ਵਿਚ ਉੱਤਰ ਦਿਓ।
ਉੱਤਰ :
ਮਨੁੱਖ ਜਦੋਂ ਬੋਲਦਾ ਹੈ, ਤਾਂ ਉਸ ਦੇ ਮੂੰਹੋਂ ਭਿੰਨ – ਭਿੰਨ ਪ੍ਰਕਾਰ ਦੀਆਂ ਅਵਾਜ਼ਾਂ ਧੁਨੀਆਂ) ਨਿਕਲਦੀਆਂ ਹਨ। ਇਨ੍ਹਾਂ ਅਵਾਜ਼ਾਂ ਨੂੰ ਪ੍ਰਗਟ ਕਰਨ ਲਈ, ਜੋ ਚਿੰਨ੍ਹ ਮਿੱਥੇ ਗਏ ਹਨ, ਉਨ੍ਹਾਂ ਨੂੰ ਵਰਨ ਜਾਂ ਅੱਖਰ ਆਖਿਆ ਜਾਂਦਾ ਹੈ , ਜਿਵੇਂ – ਕ, ਚ, ਟ, ਤ, ਪ।

ਵਿਆਕਰਨ ਇਨ੍ਹਾਂ ਅਵਾਜ਼ਾਂ ਨੂੰ ਪ੍ਰਗਟ ਕਰਨ ਲਈ ਮੂੰਹ ਦੇ ਸਾਰੇ ਅੰਗ ਬੁਲ਼, ਜੀਭ, ਦੰਦ, ਤਾਲੂ ਤੇ ਸੰਘ ਆਦਿ ਰਲ ਕੇ ਹਿੱਸਾ ਪਾਉਂਦੇ ਹਨ। ਮਨੁੱਖੀ ਸਾਹ ਜਦੋਂ ਬਾਹਰ ਨਿਕਲਦਾ ਹੈ, ਤਾਂ ਉਹ ਮੂੰਹ ਦੇ ਇਨ੍ਹਾਂ ਅੰਗਾਂ ਨਾਲ ਟਕਰਾਉਂਦਾ ਹੈ, ਤਦ ਮੂੰਹ ਵਿਚੋਂ ਭਿੰਨ – ਭਿੰਨ ਅਵਾਜ਼ਾਂ ਧੁਨੀਆਂ) ਨਿਕਲਦੀਆਂ ਹਨ। ਇਨ੍ਹਾਂ ਅਵਾਜ਼ਾਂ ਨੂੰ ਲਿਖਣ ਲਈ, ਜੋ ਚਿੰਨ੍ਹ ਵਰਤੇ ਜਾਂਦੇ ਹਨ ਉਨ੍ਹਾਂ ਨੂੰ ਹੀ ਵਰਨ ਜਾਂ ਅੱਖਰ ਆਖਿਆ ਜਾਂਦਾ ਹੈ। ਇਹ ਅੱਖਰ ਮਿਲ ਕੇ ਸ਼ਬਦ ਬਣਦੇ ਹਨ।

ਪ੍ਰਸ਼ਨ 8.
ਗੁਰਮੁਖੀ ਲਿਪੀ ਦੇ ਕਿੰਨੇ ਵਰਨ (ਅੱਖਰ ਹਨ ? ਇਨ੍ਹਾਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾਂਦਾ ਹੈ ?
ਉੱਤਰ :
ਗੁਰਮੁਖੀ ਲਿਪੀ ਦੇ 35 ਅੱਖਰ ਹਨ। ਇਨ੍ਹਾਂ ਵਿਚ ਫ਼ਾਰਸੀ ਦੀਆਂ ਪੰਜ ਧੁਨੀਆਂ ਸ਼, ਖ਼, ਗ਼, ਜ਼, ਫ਼ – ਦੇ ਸ਼ਾਮਲ ਹੋਣ ਨਾਲ ਇਨ੍ਹਾਂ ਦੀ ਗਿਣਤੀ 40 ਹੋ ਜਾਂਦੀ ਹੈ। ਇਨ੍ਹਾਂ ਤੋਂ ਬਿਨਾਂ ਪੰਜਾਬੀ ਦੀ ਇਕ ਮੌਲਿਕ ਅਵਾਜ਼ ਨੂੰ ਪ੍ਰਗਟ ਕਰਨ ਲਈ “ਲਿ’ ਦੇ ਪੈਰ ਵਿਚ ਬਿੰਦੀ ਲ ਲਾਉਣ ਦਾ ਰਿਵਾਜ ਵੀ ਪ੍ਰਚੱਲਤ ਹੋ ਗਿਆ ਹੈ। ਇਸ ਦੀ ਲੋੜ ਹੇਠ ਲਿਖੇ ਅੱਖਰਾਂ ਦਾ ਅਰਥ – ਭੇਦ ਦੱਸਣ ਨਾਲ ਸਪੱਸ਼ਟ ਹੋ ਜਾਂਦੀ ਹੈ –

1. ਪਲ – ਉਹ ਇੱਥੇ ਘੜੀ – ਪਲ ਹੀ ਟਿਕੇਗਾ।
ਪਲ – ਉਹ ਮਾੜਾ – ਮੋਟਾ ਖਾ ਕੇ ਪਲ ਗਿਆ !
2. ਤਲ – ਪਾਣੀ ਦੇ ਤਲ ਉੱਤੇ ਲਹਿਰਾਂ ਨੱਚ ਰਹੀਆਂ ਹਨ।
ਤਲ – ਹਲਵਾਈ ਪਕੌੜੇ ਤਲ ਰਿਹਾ ਹੈ।

ਗੁਰਮੁਖੀ ਵਰਨਮਾਲਾ ਦੇ ਵਰਨਾਂ ਨੂੰ ਹੇਠ ਲਿਖੇ ਅੱਠ ਵਰਨਾਂ ਵਿਚ ਵੰਡਿਆ ਗਿਆ ਹੈ।
PSEB 6th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language) 1

ਪ੍ਰਸ਼ਨ 9.
ਪੰਜਾਬੀ ਵਰਨ (ਅੱਖਰ) ਕਿੰਨੀ ਪ੍ਰਕਾਰ ਦੇ ਹਨ ?
ਜਾਂ
ਪੰਜਾਬੀ ਦੇ ਕਿੰਨੇ ਵਰਨ ਸੂਰ, ਵਿਅੰਜਨ, ਅਨੁਨਾਸਿਕ ਤੇ ਦੁੱਤ ਹਨ ? ਉਦਾਹਰਨਾਂ ਸਹਿਤ ਦੱਸੋ।
ਉੱਤਰ :
ਰੂਪ ਅਤੇ ਉਚਾਰਨ ਦੇ ਫ਼ਰਕ ਕਰ ਕੇ ਪੰਜਾਬੀ ਵਰਨਾਂ ਅੱਖਰਾਂ) ਦੇ ਚਾਰ ਭੇਦ ਹਨ
(ੳ) ਰ
(ਅ) ਵਿਅੰਜਨ
(ਈ) ਅਨੁਨਾਸਿਕ
(ਸ) ਦੁੱਤ।

PSEB 6th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language)

(ਉ) ਸੁਰ – ਉਨਾਂ ਵਰਨਾਂ ਨੂੰ ਸੁਰ ਆਖਿਆ ਜਾਂਦਾ ਹੈ, ਜਿਨ੍ਹਾਂ ਦਾ ਉਚਾਰਨ ਕਿਸੇ ਹੋਰ ਅਵਾਜ਼ ਦੀ ਸਹਾਇਤਾ ਤੋਂ ਬਿਨਾਂ ਹੀ ਹੋ ਸਕੇ। ਪੰਜਾਬੀ ਵਿਚ ਕੇਵਲ ਤਿੰਨ ਵਰਨ ਹੀ ਸ਼ਰ ਹਨ – ਉ, ਅ, ੲ।
(ਆ) ਵਿਅੰਜਨ – ਵਿਅੰਜਨ ਉਨ੍ਹਾਂ ਵਰਨਾਂ ਨੂੰ ਆਖਿਆ ਜਾਂਦਾ ਹੈ, ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਸਾਹ ਮੁੰਹ ਵਿਚੋਂ ਬੇਰੋਕ ਬਾਹਰ ਨਿਕਲਦਾ ਹੈ। ਪੰਜਾਬੀ ਵਿਚ ਸ ਤੋਂ ੜ ਤਕ ਸਾਰੇ ਵਰਨ ਤੇ ਨਵੇਂ ਅੱਖਰ ਸਾਰੇ ਹੀ ਵਿਅੰਜਨ ਹੀ ਹਨ। ਇਨ੍ਹਾਂ ਦੀ ਗਿਣਤੀ 38 ਹੈ।
(ਇ) ਅਨੁਨਾਸਿਕ – ਜਿਨ੍ਹਾਂ ਵਰਨਾਂ ਦੀਆਂ ਅਵਾਜ਼ਾਂ ਨੱਕ ਵਿਚੋਂ ਨਿਕਲਦੀਆਂ ਹਨ, ਉਹ ਅਨੁਨਾਸਿਕ ਹਨ। ਪੰਜਾਬੀ ਦੇ ਇਹ ਵਰਨ ਅਨੁਨਾਸਿਕ ਹਨ – ਝ, ਬ, ਣ, ਨ, ਮ।

ਸਿ ਦੂਤ – ਦੁੱਤ ਵਰਨਾਂ ਦੀ ਪੰਜਾਬੀ ਵਿਚ ਬਹੁਤ ਘੱਟ ਵਰਤੋਂ ਹੁੰਦੀ ਹੈ। ਇਨ੍ਹਾਂ ਦੀ ਬਹੁਤੀ ਵਰਤੋਂ ਹਿੰਦੀ ਤੇ ਸੰਸਕ੍ਰਿਤ ਵਿਚ ਹੁੰਦੀ ਹੈ। ਪੰਜਾਬੀ ਵਿਚ ਜੋ ਅੱਖਰ ਵਿਅੰਜਨਾਂ ਦੇ ਪੈਰਾਂ ਵਿਚ ਜੋੜ ਕੇ ਵਰਤੇ ਜਾਂਦੇ ਹਨ, ਉਹ ‘ਦੁੱਤ ਵਰਨ ਅਖਵਾਉਂਦੇ ਹਨ। ਪੰਜਾਬੀ ਵਿਚ ਕੇਵਲ ਤਿੰਨਾਂ ਅੱਖਰਾਂ ਹ, ਰ, ਵ ਦੀ ਹੀ ਅਜਿਹੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਵਿਚੋਂ ਵ ਦੀ ਵਰਤੋਂ ਬਹੁਤ ਘੱਟ ਹੈ ਪਰ ਹ ਤੇ ਰ ਦੀ ਵਰਤੋਂ ਆਮ ਹੈ; ਜਿਵੇਂ – ਪੜ੍ਹਨਾ, ਉਨ੍ਹਾਂ, ਇਨ੍ਹਾਂ, ਜਿਨ੍ਹਾਂ, ਪ੍ਰੇਮ, ਪ੍ਰੀਤਮ, ਸ੍ਰੀਮਾਨ, ਸ਼ੈ – ਮਾਨ, ਸ਼ੈ – ਜੀਵਨੀ ਆਦਿ।

ਪ੍ਰਸ਼ਨ 10.
ਲਗਾਂ – ਮਾਤਰਾਂ ਕੀ ਹੁੰਦੀਆਂ ਹਨ ? ਪੰਜਾਬੀ ਵਿਚ ਕਿੰਨੀਆਂ ਲਗਾਂ – ਮਾਤਰਾਂ ਦੀ ਵਰਤੋਂ ਹੁੰਦੀ ਹੈ ?
ਉੱਤਰ :
ਪੰਜਾਬੀ ਵਿਚ ਤਿੰਨ ਰ ਹਨ – ਉ, ਅ ਤੇ ੲ, ਪਰੰਤੂ ਵਰਤੋਂ ਵਿਚ ਇਨ੍ਹਾਂ ਦੀ ਗਿਣਤੀ 10 ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ –
ਅ ਆ ਇ ਈ ਏ ਐ ਉ ਊ ਓ ਔ।

ਬੋਲੀ ਨੂੰ ਲਿਖਦੇ ਸਮੇਂ ਵਿਅੰਜਨਾਂ ਨਾਲ ਇਨ੍ਹਾਂ ਦੇ ਕੇਵਲ ਚਿੰਨ੍ਹ ਹੀ ਵਰਤੇ ਜਾਂਦੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ –

ਮੁਕਤਾ (ਇਸ ਦਾ ਕੋਈ ਚਿੰਨ੍ਹ ਨਹੀਂ, ਕੰਨਾ (τ), ਸਿਹਾਰੀ (ਿ), ਬਿਹਾਰੀ (ੀ). ਔਕੜ ( – ), ਦੁਲੈਂਕੜ (_), ਲਾਂ (‘), ਦੁਲਾਂ (‘) ਹੋੜਾ (‘), ਕਨੌੜਾ (‘)।

ਇਨ੍ਹਾਂ ਲਗਾਂ – ਮਾਤਰਾਂ ਦੀ ਵਰਤੋਂ ਲਈ ਕੁੱਝ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਉੱਪਰ ਲਿਖੀਆਂ ਸਾਰੀਆਂ ਲਗਾਂ ਸਾਰੇ ਵਿਅੰਜਨਾਂ ਨਾਲ ਲਗਦੀਆਂ ਹਨ। ਪਰੰਤੂ ਸੂਰਾਂਉ, ਅ ਅਤੇ ੲ – ਨਾਲ ਇਹ ਸਾਰੀਆਂ ਨਹੀਂ ਲੱਗ ਸਕਦੀਆਂ। ੳ, ਅ, ੲ ਨਾਲ ਲਗਾਂ ਉੱਪਰ ਲਿਖੇ ਅਨੁਸਾਰ ਹੀ ਲਗਦੀਆਂ ਹਨ ਅਰਥਾਤ ਉ ਨੂੰ ਅੱਕੜ (ਉ), ਦੁਲੈਂਕੜ (ਉ) ਤੇ ਹੋੜਾ (ਓ) ਲਗਦੀਆਂ ਹਨ। ‘ਆਂ ਨੂੰ ਮੁਕਤਾ (ਅ) ਕੰਨਾ (ਆ) ਤੇ ਦੁਲਾਵਾਂ ਐ ਲਗਾਂ ਲਗਦੀਆਂ ਹਨ। ੯ ਨੂੰ ਸਿਹਾਰੀ (ਇ) ਬਿਹਾਰੀ (ਈ) ਤੇ ਲਾਂ (ਏ) ਲਗਾਂ ਲਗਦੀਆਂ ਹਨ।

PSEB 6th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language)

ਪ੍ਰਸ਼ਨ 11.
ਲਗਾਖਰ ਕਿਸ ਨੂੰ ਆਖਦੇ ਹਨ ? ਉਨ੍ਹਾਂ ਦੇ ਨਾਂ ਲਿਖੋ।
ਉੱਤਰ :
ਇਨ੍ਹਾਂ ਤੋਂ ਬਿਨਾਂ ਗੁਰਮੁਖੀ ਵਿਚ ਲਗਾਂ ਦੇ ਨਾਲ ਕੁੱਝ ਚਿੰਨ੍ਹਾਂ ਦੀ ਵਰਤੋਂ ਵੀ ਹੁੰਦੀ ਹੈ, ਉਨਾਂ ਨੂੰ ਲਗਾਖਰ ਆਖਿਆ ਜਾਂਦਾ ਹੈ। ਪੰਜਾਬੀ ਵਿਚ ਇਹ ਚਿੰਨ ਤਿੰਨ ਹਨ
(ਉ) ਬਿੰਦੀ (‘)
(ਆ) ਟਿੱਪੀ (“)
(ਈ) ਅੱਧਕ (‘)!

ਪ੍ਰਸ਼ਨ 12.
ਪੰਜਾਬੀ ਲਗਾਖਰਾਂ ਦੀ ਕਿਨ੍ਹਾਂ – ਕਿਨ੍ਹਾਂ ਲਗਾਂ ਨਾਲ ਤੇ ਕਿਉਂ ਵਰਤੋਂ ਹੁੰਦੀ ਹੈ ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਦਸਾਂ ਲਗਾਂ ਵਿਚੋਂ ਜਦੋਂ ਕਿਸੇ ਦਾ ਉਚਾਰਨ ਨੱਕ ਵਿਚੋਂ ਹੁੰਦਾ ਹੈ, ਤਾਂ ਉਸ ਦੇ ਨਾਲ ਬਿੰਦੀ ਅਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ 1 ਦਸਾਂ ਲਗਾਂ ਵਿਚੋਂ ਛੇਆਂ ਨਾਲ ਬਿੰਦੀ ਲਗਦੀ ਹੈ ਅਤੇ ਚਹੁੰ ਨਾਲ ਟਿੱਪੀ। ਕੰਨਾ, ਬਿਹਾਰੀ, ਲਾਂ, ਦੁਲਾਂ, ਹੋੜਾ ਅਤੇ ਕਨੌੜਾ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ : ਜਿਵੇਂ – ਗਾਂ, ਨਹੀਂ, ਗੇਂਦ, ਕੈਂਚੀ, ਜਦੋਂ, ਸੌਂ।

ਮੁਕਤਾ, ਸਿਹਾਰੀ, ਔਂਕੜ ਅਤੇ ਦੁਲੈਂਕੜ ਨਾਲ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ – ਚੰਦ, ਸਿੰਘ, ਚੁੰਝ, ਗੂੰਜ।

ਇਸ ਤੋਂ ਬਿਨਾਂ ਉ, ਅ, ੲ ਨਾਲ ਲਗਾਖਰਾਂ ਦੀ ਵਰਤੋਂ ਦੇ ਨਿਯਮ ਕੁੱਝ ਭਿੰਨ ਹਨ; ਜਿਵੇਂ – ੳ, ਅ, ੲ ਨਾਲ ਲੱਗਣ ਵਾਲੀਆਂ ਅੱਠ ਲਗਾਂ – ਕੰਨਾ, ਬਿਹਾਰੀ, ਲਾਂ, ਦੁਲਾਂ, ਹੋੜਾ ਅਤੇ ਕਨੌੜਾ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ : ਜਿਵੇਂ – ਆਂਦਰ, ਸਾਈਂ, ਕਿਉਂ, ਖਾਉਂ, ਜਾਏਂ, ਐੱਠ, ਅੱਤਰਾ। ਜਦੋਂ ‘ਅ ਮੁਕਤਾ ਹੁੰਦਾ ਹੈ ਅਤੇ ‘’ ਨੂੰ ਸਿਹਾਰੀ ਲੱਗੀ ਹੁੰਦੀ ਹੈ, ਤਾਂ ਇਨ੍ਹਾਂ ਨਾਲ ਟਿੱਪੀ ( ) ਦੀ ਵਰਤੋਂ ਹੁੰਦੀ ਹੈ , ਜਿਵੇਂ – ਅੰਗ, ਇੰਦਰ।

ਅੱਧਕ – ਹਿੰਦੀ ਅਤੇ ਸੰਸਕ੍ਰਿਤ ਵਿਚ ਕਈ ਅੱਖਰਾਂ ਦੀ ਦੋਹਰੀ ਅਵਾਜ਼ ਪ੍ਰਗਟ ਕਰਨ ਲੱਗਿਆਂ, ਉਸੇ ਅੱਖਰ ਨੂੰ ਅੱਧਾ ਅਤੇ ਨਾਲ ਹੀ ਪੂਰਾ ਪਾ ਦਿੱਤਾ ਜਾਂਦਾ ਹੈ : ਜਿਵੇਂ – ਕਥਾ ਗ, ਜ ਆਦਿ। ਪਰੰਤੂ ਪੰਜਾਬੀ ਵਿਚ ਦੋਹਰੀ ਅਵਾਜ਼ ਪ੍ਰਗਟ ਕਰਨ ਲਈ ਅੱਧੇ ਅੱਖਰ ਨਹੀਂ ਪਾਏ ਜਾਂਦੇ, ਸਗੋਂ ਜਿਸ ਅੱਖਰ ਦੀ ਅਵਾਜ਼ ਦੋਹਰੀ ਕਰਨੀ ਹੋਵੇ, ਉਸ ਤੋਂ ਪਹਿਲੇ ਅੱਖਰ ਉੱਪਰ ਅੱਧਕ ਪਾ ਕੇ ਹੀ ਕੰਮ ਸਾਰ ਲਿਆ ਜਾਂਦਾ ਹੈ। ਇਸ ਲਈ ਉਪਰੋਕਤ ਸ਼ਬਦ ਪੰਜਾਬੀ ਵਿਚ ਇਸ ਤਰ੍ਹਾਂ ਲਿਖੇ ਜਾਣਗੇ – ਬੱਚਾ, ਸੱਚਾ, ਅੱਛਾ ਆਦਿ। ਪੰਜਾਬੀ ਵਿਚ ਅੱਧਕ ਦੀ ਵਰਤੋਂ ਉੱਥੇ ਹੀ ਹੁੰਦੀ ਹੈ, ਜਿੱਥੇ ਮੁਕਤਾ, ਸਿਹਾਰੀ ਤੇ ਔਂਕੜ ਲਗਾਂ ਲੱਗੀਆਂ ਹੋਣ ; ਜਿਵੇਂ – ਸੱਚ, ਹਿੱਕ, ਭੁੱਖਾ ਆਦਿ ਅੰਗਰੇਜ਼ੀ ਦੇ ਕੁੱਝ ਅੱਖਰਾਂ ਨੂੰ ਪੰਜਾਬੀ ਵਿਚ ਲਿਖਣ ਸਮੇਂ ਦੁਲਾਵ ਏ ਨਾਲ ਵੀ ਇਸ ਦੀ ਵਰਤੋਂ ਹੁੰਦੀ ਹੈ; ਜਿਵੇਂ ਰੈੱਸ, ਪੈੱਨ ਆਦਿ।

PSEB 6th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language)

ਪ੍ਰਸ਼ਨ 13.
ਖ਼ਾਲੀ ਸਥਾਨ ਭਰੋ
(ਉ) ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ……………………………. ਹੈ।
(ਅ) ਗੁਰਮੁਖੀ ਲਿਪੀ ਵਿਚ ……………………………. ਵਿਅੰਜਨ ਹਨ।
(ਈ) ਹ, ਰ, ਵ ਗੁਰਮੁਖੀ ਵਿਚ ……………………………. ਅੱਖਰ ਹਨ।
(ਸ) ਗੁਰਮੁਖੀ ਲਿਪੀ ਵਿਚ ……………………………. ਲਗਾਖਰ ਹਨ
(ਹ) ਅੱਧਕ, ਬਿੰਦੀ ਤੇ ਟਿੱਪੀ ਨੂੰ ……………………………. ਆਖਿਆ ਜਾਂਦਾ ਹੈ।
ਉੱਤਰ :
(ੳ) ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਗੁਰਮੁਖੀ ਹੈ।
(ਅ) ਗੁਰਮੁਖੀ ਲਿਪੀ ਵਿਚ ਤਿੰਨ ਰ ਤੇ 38 ਵਿਅੰਜਨ ਹਨ।
(ਇ) ਹ, ਰ, ਵ ਗੁਰਮੁਖੀ ਵਿਚ ਦੁੱਤ ਅੱਖਰ ਹਨ।
(ਸ) ਗੁਰਮੁਖੀ ਲਿਪੀ ਵਿਚ ਤਿੰਨ ਲਗਾਖਰ ਹਨ।
(ਹ) ਅੱਧਕ, ਬਿੰਦੀ ਤੇ ਟਿੱਪੀ ਨੂੰ ਲਗਾਖਰ ਆਖਿਆ ਜਾਂਦਾ ਹੈ।

ਪ੍ਰਸ਼ਨ 14.
ਹੇਠ ਲਿਖੇ ਵਾਕਾਂ ਵਿਚੋਂ ਠੀਕ ਵਾਕ ਦੇ ਸਾਹਮਣੇ ਡੱਬੀ ਵਿਚ ਸਹੀ ਜੀ (✓) ਅਤੇ ਗਲਤ ਵਾਕ ਦੇ ਸਾਹਮਣੇ (✗) ਨਿਸ਼ਾਨ ਲਗਾਓ –
(ਉ) ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ।
(ਅ) ਬੋਲੀ ਜਾਂ ਭਾਸ਼ਾ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਦੂਜਿਆਂ ਨਾਲ ਸਾਂਝੇ ਕਰ ਸਕਦੇ ਹਾਂ
(ਈ) ਵਿਆਕਰਨ ਦੇ ਦੋ ਭਾਗ ਹੁੰਦੇ ਹਨ।
(ਸ) ਆਮ ਬੋਲ – ਚਾਲ ਦੀ ਭਾਸ਼ਾ ਵਿਚ ਸਾਹਿਤ ਦੀ ਰਚਨਾ ਕੀਤੀ ਜਾਂਦੀ ਹੈ।
(ਹ) ਪੰਜਾਬੀ ਬੋਲੀ ਦੀ ਲਿਪੀ ਗੁਰਮੁਖੀ ਹੈ।
ਉੱਤਰ :
(ੳ) (✓)
(ਆ) (✓)
(ਏ) (✗)
(ਸ) (✗)
(ਹ) (✓)

PSEB 6th Class Punjabi Solutions Chapter 22 ਲੋਕ-ਨਾਇਕ ਦਾ ਚਲਾਣਾ

Punjab State Board PSEB 6th Class Punjabi Book Solutions Chapter 22 ਲੋਕ-ਨਾਇਕ ਦਾ ਚਲਾਣਾ Textbook Exercise Questions and Answers.

PSEB Solutions for Class 6 Punjabi Chapter 22 ਲੋਕ-ਨਾਇਕ ਦਾ ਚਲਾਣਾ (1st Language)

Punjabi Guide for Class 6 PSEB ਲੋਕ-ਨਾਇਕ ਦਾ ਚਲਾਣਾ Textbook Questions and Answers

ਲੋਕ-ਨਾਇਕ ਦਾ ਚਲਾਣਾ ਪਾਠ-ਅਭਿਆਸ

1. ਦੱਸੋ :

(ਉ) ਬੱਸ ਦੀਆਂ ਸਵਾਰੀਆਂ ਕਿਉਂ ਕਾਹਲੀਆਂ ਪੈ ਰਹੀਆਂ ਸਨ?
ਉੱਤਰ :
ਸਵਾਰੀਆਂ ਦੇਰ ਹੋਣ ਕਾਰਨ ਤੇ ਗਰਮੀ ਕਾਰਨ ਕਾਹਲੀਆਂ ਪੈ ਰਹੀਆਂ ਸਨ।

(ਅ) ਸਭ ਸਵਾਰੀਆਂ ਆਪੋ-ਆਪਣੀ ਹੈਰਾਨੀ ਕਿਉਂ ਪ੍ਰਗਟ ਕਰ ਰਹੀਆਂ ਸਨ?
ਉੱਤਰ :
ਸਾਰੀਆਂ ਸਵਾਰੀਆਂ ਆਪੋ – ਆਪਣੀ ਹੈਰਾਨੀ ਇਸ ਕਰ ਕੇ ਪ੍ਰਗਟ ਕਰ ਰਹੀਆਂ ਸਨ ਕਿਉਂਕਿ ਹਰ ਕਿਸੇ ਲਈ ਇਹ ਗੱਲ ਮੰਨਣੀ ਔਖੀ ਸੀ ਕਿ ਪੰਡਿਤ ਨਹਿਰੂ ਚਲਾਣਾ ਕਰ ਗਏ ਹਨ।

PSEB 6th Class Punjabi Solutions Chapter 22 ਲੋਕ-ਨਾਇਕ ਦਾ ਚਲਾਣਾ

(ੲ) ਚੈੱਕਰ ਨੇ ਖ਼ਬਰ ਦੀ ਵਿਆਖਿਆ ਕਰਕੇ ਕੀ ਦੱਸਿਆ?
ਉੱਤਰ :
ਚੈੱਕਰ ਨੇ ਦੱਸਿਆ ਕਿ ਪੰਡਿਤ ਨਹਿਰੂ ਸਵੇਰ ਤੋਂ ਬੇਹੋਸ਼ ਸਨ ਤੇ ਉਹ ਇਕ ਵਾਰੀ ਵੀ ਹੋਸ਼ ਵਿਚ ਨਹੀਂ ਸਨ ਆਏ। ਅੰਤ ਉਹ ਸਵਰਗਵਾਸ ਹੋ ਗਏ।

(ਸ) ਨਹਿਰੂ ਜੀ ਦੇ ਸੁਰਗਵਾਸ ਹੋਣ ਦੀ ਖ਼ਬਰ ਸੁਣ ਕੇ ਸਾਰੀਆਂ ਸਵਾਰੀਆਂ ਦਾ ਕੀ ਹਾਲ ਹੋਇਆ?
ਉੱਤਰ :
ਨਹਿਰੂ ਜੀ ਦੇ ਸਵਰਗਵਾਸ ਹੋਣ ਦੀ ਖ਼ਬਰ ਸੁਣ ਕੇ ਸਭ ਸਵਾਰੀਆਂ ਦੁਖੀ ਤੇ ਪਰੇਸ਼ਾਨ ਹੋ ਗਈਆਂ। ਸਾਰਿਆਂ ਦੇ ਚਿਹਰਿਆਂ ਉੱਤੇ ਮੁੜ੍ਹਕੇ ਦੀਆਂ ਬੂੰਦਾਂ ਸਨ। ਕੋਈ ਵੀ ਡਰਾਈਵਰ ਦੁਆਰਾ ਰੋਕੀ ਬੱਸ ਨੂੰ ਚਲਾਉਣ ਲਈ ਨਹੀਂ ਸੀ ਕਹਿ ਰਿਹਾ ਗਿਲਾ – ਗੁਜ਼ਾਰੀ ਮੁੱਕ ਗਈ ! ਹਰ ਕੋਈ ਇਸ ਉਡੀਕ ਵਿਚ ਸੀ ਕਿ ਕੋਈ ਕਹਿ ਦੇਵੇ ਕਿ ਇਹ ਖ਼ਬਰ ਝੂਠ ਹੈ।

(ਹ) ਡਾਈਵਰ ਦੇ ਹਾਰਨ ਵਜਾਉਣ ਤੇ ਭੀੜ ਗੁੱਸੇ ਵਿੱਚ ਕਿਉਂ ਆ ਗਈ ਸੀ?
ਉੱਤਰ :
ਮਾਤਮੀ ਜਲੂਸ ਕੱਢ ਰਹੇ ਲੋਕਾਂ ਦੀ ਭੀੜ ਦੇ ਨਾਂ ਉੱਤੇ ਸੁਤੰਤਰ ਭਾਰਤ ਦੇ ਲੋਕ ਨਾਇਕ ਦਾ ਚਲਾਣਾ ਭਾਰੁ ਸੀ। ਇਸ ਸੰਕਟ ਦੇ ਸਮੇਂ ਡਰਾਈਵਰ ਦੇ ਹੌਰਨ ਵਜਾਉਣ ‘ਤੇ ਭੀੜ ਗੁੱਸੇ ਵਿਚ ਆ ਗਈ।

2. ਖ਼ਾਲੀ ਥਾਂਵਾਂ ਭਰੋ :

(ੳ) ਤੈਨੂੰ ਪਤੈ ………………………………….. ਚੱਲ ਵਸੇ।
(ਅ) ਉਹ ਸਭ ………………………………….. ਬੋਲ ਰਹੀਆਂ ਸਨ।
(ਈ) ਇੱਕ ਵਾਰੀ ………………………………….. ਹੋਣ ਤੋਂ ਪਿੱਛੋਂ ………………………………….. ਨਹੀਂ ਸੀ ਆਈ।
(ਸ) ਹਰ ਕਿਸੇ ਦੀ ………………………………….. ਮੁੱਕ ਗਈ ਸੀ।
(ਹ) ਉਸ ਨੇ ਭੀੜ ਨੂੰ ਹਟਾਉਣ ਲਈ ………………………………….. ਦਿੱਤਾ।
ਉੱਤਰ :
(ੳ) ‘ਪੰਡਿਤ ਨਹਿਰੂ,
(ਆ) ਇੱਕੋ ਬੋਲ,
(ਈ) ਬੇਹੋਸ਼, ਹੋਸ਼,
(ਸ) ਗਿਲਾ ਗੁਜ਼ਾਰੀ,
(ਹ) ਹੌਰਨ,

PSEB 6th Class Punjabi Solutions Chapter 22 ਲੋਕ-ਨਾਇਕ ਦਾ ਚਲਾਣਾ

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :

ਪਰੇਸ਼ਾਨ, ਕੰਡਕਟਰ, ਝਾਈਵਰ, ਸੁਰਗਵਾਸ, ਸਿਆਸਤਦਾਨ, ਕਦਰਦਾਨ, ਪ੍ਰਧਾਨ ਮੰਤਰੀ, ਸਤਿਕਾਰ
ਉੱਤਰ :

  • ਪਰੇਸ਼ਾਨ ਉਲਝਣ ਭਰੀ ਸਥਿਤੀ – ਮੇਰਾ ਮਨ ਉਸਦੀਆਂ ਦੁੱਖ ਭਰੀਆਂ ਗੱਲਾਂ ਸੁਣ ਕੇ ਬਹੁਤ ਪਰੇਸ਼ਾਨ ਹੋਇਆ
  • ਕੰਡਕਟਰ ਬੱਸ ਵਿਚ ਟਿਕਟਾਂ ਆਦਿ ਦੇਣ ਵਾਲਾ – ਕੰਡਕਟਰ ਨੇ ਸੀਟੀ ਮਾਰ ਕੇ ਬੱਸ ਨੂੰ ਰੋਕ ਲਿਆ।
  • ਡਰਾਈਵਰ ਬੱਸ ਜਾਂ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਬੱਸ ਨੂੰ ਚਲਾ ਰਿਹਾ ਹੈ।
  • ਸਵਰਗਵਾਸ ਮੌਤ ਹੋ ਜਾਣੀ – 7 ਮਈ, 1964 ਨੂੰ ਪੰਡਿਤ ਨਹਿਰੂ ਸਵਰਗਵਾਸ ਹੋ ਗਏ।
  • ਸਿਆਸਤਦਾਨ ਰਾਜਨੀਤਕ – ਪੰਡਿਤ ਨਹਿਰੂ ਸੁਤੰਤਰ ਭਾਰਤ ਦੇ ਉੱਘੇ ਸਿਆਸਤਦਾਨ ਹੋਏ ਹਨ।
  • ਕਦਰਦਾਨ ਕਦਰ ਕਰਨ ਵਾਲਾ – ਪੰਡਿਤ ਨਹਿਰੂ ਵਿਦਵਾਨਾਂ ਦੇ ਕਦਰਦਾਨ ਸਨ।
  • ਪ੍ਰਧਾਨ ਮੰਤਰੀ ਮੰਤਰੀ – ਮੰਡਲ ਦਾ ਮੁਖੀ – ਪੰਡਿਤ ਨਹਿਰੂ ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ
  • ਸਤਿਕਾਰ ਆਦਰ – ਮਾਤਾ – ਪਿਤਾ ਦਾ ਸਤਿਕਾਰ ਕਰੋ।

ਵਿਆਕਰਨ :

ਇਸ ਪਾਠ ਵਿੱਚ ਜਿਹੜੇ ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ ਅਤੇ ਸੰਬੰਧਕ ਸ਼ਬਦ ਆਏ ਹਨ ਉਹਨਾਂ ਦੀ ਵੱਖਰੀ-ਵੱਖਰੀ ਸੂਚੀ ਤਿਆਰ ਕਰੋ।

ਅਧਿਆਪਕ ਲਈ :

ਵਿਦਿਆਰਥੀਆਂ ਨੂੰ ਪੰਡਤ ਜਵਾਹਰ ਲਾਲ ਨਹਿਰੂ ਦੇ ਜੀਵਨ ਸੰਬੰਧੀ ਹੋਰ ਜਾਣਕਾਰੀ ਇਕੱਠੀ ਕਰਨ ਤੇ ਉਹਨਾਂ ਦੀਆਂ ਤਸਵੀਰਾਂ ਲੱਭਣ ਲਈ ਆਖਿਆ ਜਾ ਸਕਦਾ ਹੈ।

PSEB 6th Class Punjabi Guide ਲੋਕ-ਨਾਇਕ ਦਾ ਚਲਾਣਾ Important Questions and Answers

ਪ੍ਰਸ਼ਨ –
“ਲੋਕ – ਨਾਇਕ ਦਾ ਚਲਾਣਾ ਪਾਠ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਪਟਿਆਲੇ ਤੋਂ ਦਿੱਲੀ ਜਾਣ ਵਾਲੀ ਬੱਸ ਰਾਜਪੁਰੇ ਨਹੀਂ ਸੀ ਰੁਕਦੀ ਪਰੰਤੂ ਕੰਡਕਟਰ ਨੇ ਅਚਾਨਕ ਹੀ ਰੋਕ ਲਈ। ਉਹ ਪੰਜ – ਸੱਤ ਮਿੰਟ ਬਾਹਰ ਲਾ ਕੇ ਆਇਆ, ਤਾਂ ਸਵਾਰੀਆਂ ਕਾਹਲੀਆਂ ਪਈਆਂ ਹੋਈਆਂ ਸਨ। ਹੁਣ ਕੰਡਕਟਰ ਦੇ ਨਾਲ ਚੈੱਕਰ ਵੀ ਸੀ।ਉਹ ਨਾ ਬੋਲਣ ਤੋਂ ਹਟਦੇ ਸਨ ਤੇ ਨਾ ਬੱਸ ਤੋਰ ਰਹੇ ਸਨ। ਗਰਮੀ ਕਾਰਨ ਸਵਾਰੀਆਂ ਦਾ ਬੁਰਾ ਹਾਲ ਸੀ। ਉਹ ਪਰੇਸ਼ਾਨ ਸਨ। ਕਹਾਣੀਕਾਰ ਦੇ ਕਹਿਣ ਤੇ ਕੰਡਕਟਰ ਨੇ ਬੱਸ ਤੋਰ ਦਿੱਤੀ।

ਚੈੱਕਰ ਨੇ ਕੰਡਕਟਰ ਨੂੰ ਕਿਹਾ ਕਿ ਕੀ ਉਸ ਨੂੰ ਪਤਾ ਹੈ ਕਿ ਪੰਡਿਤ ਨਹਿਰੁ ਜੀ ਚਲ ਵੱਸੇ ਹਨ। ਇਹ ਸੁਣ ਕੇ ਕੰਡਕਟਰ ਹੈਰਾਨ ਰਹਿ ਗਿਆ। ਜਦੋਂ ਚੈੱਕਰ ਨੇ ਦੱਸਿਆ ਕਿ ਉਸ ਨੇ ਇਹ ਖ਼ਬਰ ਰੇਡੀਓ ਤੋਂ ਸੁਣੀ ਹੈ, ਤਾਂ ਕਈ ਸਵਾਰੀਆਂ ਹੈਰਾਨ ਹੋਈਆਂ ਮੁੜ – ਮੁੜ ਉਸ ਨੂੰ ਪ੍ਰਸ਼ਨ ਕਰਨ ਲੱਗੀਆਂ ਜਿਵੇਂ ਉਨ੍ਹਾਂ ਨੂੰ ਪੰਡਿਤ ਨਹਿਰੂ ਦੇ ਮਰਨ ਦਾ ਯਕੀਨ ਹੀ ਨਾ ਆ ਰਿਹਾ ਹੋਵੇ ਬੱਸ ਡਰਾਈਵਰ ਨੇ ਵੀ ਇਕ ਦਮ ਬੱਸ ਨੂੰ ਬਰੇਕਾਂ ਲਾ ਦਿੱਤੀਆਂ ਤੇ ਹੈਰਾਨੀ ਨਾਲ ਆਪਣੇ ਕੰਨੀਂ ਪਈ ਖ਼ਬਰ ਦੀ ਸਚਾਈ ਜਾਣਨੀ ਚਾਹੀ।

PSEB 6th Class Punjabi Solutions Chapter 22 ਲੋਕ-ਨਾਇਕ ਦਾ ਚਲਾਣਾ

ਚੈੱਕਰ ਨੇ ਦੱਸਿਆ ਕਿ ਪੰਡਿਤ ਨਹਿਰੁ ਸਵੇਰ ਤੋਂ ਹੀ ਬੇਹੋਸ਼ ਸਨ ਤੇ ਮੁੜ ਹੋਸ਼ ਵਿਚ ਨਹੀਂ ਆਏ। ਹੁਣ ਸਭ ਨੂੰ ਯਕੀਨ ਹੋ ਗਿਆ ਕਿ ਇਹ ਖ਼ਬਰ ਸੱਚੀ ਸੀ। 27 ਮਈ ਦਾ ਦਿਨ ਸੀ। ਬਾਹਰ ਕਾਫ਼ੀ ਧੁੱਪ ਸੀ। ਹੁਣ ਕਿਸੇ ਨੂੰ ਵੀ ਬੱਸ ਦੇ ਖੜੀ ਹੋਣ ਦਾ ਗੁੱਸਾ ਨਹੀਂ ਸੀ। ਕਿਸੇ ਨੂੰ ਧੁੱਪ ਦਾ ਅਹਿਸਾਸ ਵੀ ਨਹੀਂ ਸੀ। ਸਾਰੇ ਇਸੇ ਉਡੀਕ ਵਿਚ ਜਾਪਦੇ ਸਨ ਕਿ ਕੋਈ ਕਹਿ ਦੇਵੇ ਕਿ ਇਹ ਖ਼ਬਰ ਝੂਠ ਹੈ। ਪਰ ਸੱਚ ਕਿਵੇਂ ਝੂਠ ਹੋ ਸਕਦਾ ਸੀ? “ਜਿਵੇਂ ਵਾਹਿਗੁਰੂ ਨੂੰ ਮਨਜ਼ੂਰ !” ਕਹਿ ਕੇ ਡਰਾਈਵਰ ਨੇ ਬੱਸ ਰੋਕ ਲਈ।

ਬੱਸ ਵਿਚ ਬੈਠੀ ਹਰ ਸਵਾਰੀ ਕੇਵਲ ਇਕ ਵਾਕ ਬੋਲ ਕੇ ਪੰਡਿਤ ਨਹਿਰੂ ਦੇ ਗੁਣਾਂ ਨੂੰ ਯਾਦ ਕਰ ਰਹੀ ਸੀ।

ਅੰਬਾਲੇ ਦੀ ਬੱਸ ਅੰਬਾਲੇ ਜਾ ਕੇ ਰੁਕੀ ਪਰ ਚੜਿਆ ਕੋਈ ਨਾ ਤੇ ਨਾਂ ਹੀ ਕੋਈ ਉਤਰਿਆ ਇੰਝ ਜਾਪਦਾ ਸੀ, ਜਿਵੇਂ ਹਰ ਚੀਜ਼ ਉੱਥੇ ਦੀ ਉੱਥੇ ਰੁਕ ਗਈ ਹੈ। ਸ਼ਾਹਬਾਦ ਪਹੁੰਚਣ ਤੇ ਬੱਸ ਨੂੰ ਇਕ ਮਾਤਮੀ ਜਲੂਸ ਨੇ ਰੋਕ ਲਿਆ। ਬੱਸ ਪਹਿਲਾਂ ਹੀ ਲੇਟ ਸੀ ਤੇ ਡਰਾਈਵਰ ਉਸ ਨੂੰ ਹੋਰ ਲੇਟ ਨਹੀਂ ਸੀ ਕਰਨਾ ਚਾਹੁੰਦਾ। ਉਸ ਨੇ ਹੌਰਨ ਦਿੱਤਾ ਪਰ ਭੀੜ ਨੂੰ ਇਹ ਗੱਲ ਪਸੰਦ ਨਹੀਂ ਸੀ। ਸਾਰੀ ਭੀੜ ਡਰਾਈਵਰ ਦੇ ਗਲ ਪੈ ਗਈ ਤੇ ਕਹਿ ਰਹੀ ਸੀ, “ਨਹਿਰੂ ਜੀ ਮਰ ਗਏ ਨੇ, ਤੂੰ ਹੌਰਨ ਵਜਾਉਂਦੈ!” ਡਰਾਈਵਰ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਕਰ ਰਿਹਾ ਸੀ, ਪਰ ਸੁਣ ਕੋਈ ਨਹੀਂ ਸੀ ਰਿਹਾ। ਉਹ ਡਰਾਈਵਰ ਨੂੰ ਥੱਲੇ ਉਤਾਰਨ ਲਈ ਤਿਆਰ ਸਨ।

ਸੁਤੰਤਰ ਭਾਰਤ ਦੇ ਨਾਇਕ ਦਾ ਚਲਾਣਾ ਲੋਕਾਂ ਦੇ ਮਨਾਂ ਉੱਤੇ ਭਾਰੁ ਸੀ। ਉਹ ਸੁਤੰਤਰਤਾ ਦਾ ਥੰਮ ਸੀ, ਜੋ ਅੱਜ ਢਹਿ ਗਿਆ ਸੀ। ਪੰਡਿਤ ਨਹਿਰੂ ਨੂੰ ਸਭ ਲੋਕ ਪਿਆਰ ਕਰਦੇ ਸਨ। ਭੀੜ ਦਾ ਗੁੱਸਾ ਇਸ ਗੱਲ ਦਾ ਗਵਾਹ ਸੀ।

ਔਖੇ ਸ਼ਬਦਾਂ ਦੇ ਅਰਥਡੀਲਕਸ ਬੱਸ – ਸਹੂਲਤਾਂ ਵਾਲੀ ਬੱਸ 1 ਚੈੱਕਰ – ਚੈੱਕ ਜਾਂਚ ਕਰਨ ਵਾਲਾ , ਅੱਖਾਂ ਅੱਡੀਆਂ ਰਹਿ ਜਾਣੀਆਂ – ਹੈਰਾਨ ਰਹਿ ਜਾਣਾ ਗਿਲਾ – ਗੁਜ਼ਾਰੀ ਸ਼ਕਾਇਤ। ਸਿਆਸਤਦਾਨ – ਰਾਜਨੀਤਿਕ। ਖੁਦੀ – ਹਉਂ, ਆਪਾ, ਮੈਂ। ਕਦਰਦਾਨ ਕਦਰ ਕਰਨ ਵਾਲਾ। ਗੱਚ – ਗੱਲਾਂ ਭਰਨਾ ਨਾਨ – ਸਟਾਪ – ਨਾ ਰੁਕਣ ਵਾਲੀ। ਮਾਤਮੀ ਅਫ਼ਸੋਸ ਪ੍ਰਗਟ ਕਰਨ ਵਾਲਾ। ਸੰਕਟ – ਮੁਸ਼ਕਿਲ ! ਨਾਇਕ – ਸਿਰਕੱਢ ਆਗੂ ਥੰਮ ਆਸਰਾ ਸ਼ੋਭਾ – ਵਡਿਆਈ।

PSEB 6th Class Punjabi Solutions Chapter 22 ਲੋਕ-ਨਾਇਕ ਦਾ ਚਲਾਣਾ

1. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ
(ੳ) ਜਵਾਹਰ ਲਾਲ ਨਹਿਰੂ ………………………………….. ਹੋ ਚੁੱਕੇ ਸਨ।
(ਆ) ………………………………….. ਦਾ ਕਿਸੇ ਨੂੰ ਅਹਿਸਾਸ ਨਹੀਂ ਸੀ ਜਾਪਦਾ।
(ਈ) ਪੰਡਿਤ ਨਹਿਰੂ ………………………………….. ਦਾ ਥੰਮ ਸੀ।
(ਸ) ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ………………………………….. ਬਹੁਤ ਸੀ।
ਉੱਤਰ :
(ੳ) ਸਵਰਗਵਾਸ,
(ਆ) ਧੁੱਪ,
(ਈ) ਸੁਤੰਤਰਤਾ,
(ਸ) ਸ਼ੋਭਾ।

ਪ੍ਰਸ਼ਨ 7.
ਹੇਠ ਲਿਖੇ ਵਾਕਾਂ ਵਿਚੋਂ ਠੀਕ ਵਾਕ ਉੱਤੇ (✓) ਅਤੇ ਗਲਤ ਉੱਤੇ ਕਾਂਟੇ (✗) ਦਾ ਨਿਸ਼ਾਨ ਲਗਾਓ
(ਉ) ਬੱਸ ਦਿੱਲੀ ਤੋਂ ਪਟਿਆਲੇ ਆ ਰਹੀ ਸੀ।
(ਆ) ਪੰਡਿਤ ਜਵਾਹਰ ਲਾਲ ਨਹਿਰੂ ਸੁਤੰਤਰ ਭਾਰਤ ਦੇ ਲੋਕ – ਨਾਇਕ ਸਨ।
(ਈ) ਪੰਡਿਤ ਨਹਿਰੂ ਦਾ ਦੇਹਾਂਤ 27 ਮਈ ਨੂੰ ਹੋਇਆ।
(ਸ) ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਸ਼ੋਭਾ ਬਹੁਤ ਸੀ।
(ਹ) ਸਵਾਰੀਆਂ ਆਮ ਬੱਸ ਵਿਚ ਬੈਠੀਆਂ ਸਨ।
ਉੱਤਰ :
(ੳ) (✗)
(ਅ) (✓)
(ਈ) (✓)
(ਸ) (✓)
(ਹ) (✗)

ਪ੍ਰਸ਼ਨ 1.
ਇਸ ਪਾਠ ਵਿੱਚ ਆਏ ਕੁੱਝ ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ ਅਤੇ ਸੰਬੰਧਕ ਸ਼ਬਦਾਂ ਦੀ ਸੂਚੀ ਤਿਆਰ ਕਰੋ।
ਉੱਤਰ :
ਨਾਂਵ – ਪਟਿਆਲਾ, ਦਿੱਲੀ, ਬੱਸ, ਰਾਜਪੁਰਾ, ਕੰਮ, ਮਿੰਟ, ਚੈੱਕਰ, ਗਰਮੀ, ਸਹੂਲਤ।
ਪੜਨਾਂਵ – ਉਹ, ਉਸ, ਉਹ, ਉਹਨਾਂ , ਕਿਸੇ, ਸਭ, ਹਰ ਕਿਸੇ, ਕੋਈ।
ਵਿਸ਼ੇਸ਼ਣ – ਕੋਈ ਜ਼ਰੂਰੀ, ਪੰਜ, ਸੱਤ, ਦੋਵੇਂ, ਡਾਢੀ, ਸਾਰੇ ਦੇ ਸਾਰੇ।
ਕਿਰਿਆ – ਜਾਣ, ਰੁਕਣੀ, ਰੋਕ ਲਈ ਸੀ, ਆ ਗਿਆ ਹੋਵੇ, ਆਇਆ, ਪੈ ਰਹੀਆਂ ਸਨ, ਰੁਕਿਆ ਜਾਂਦਾ, ਮੁੜਿਆ, ਦੇ ਰਹੇ ਸਨ, ਅੱਡੀਆਂ ਰਹਿ ਗਈਆਂ, ਕਰ ਸਕਦਾ।
ਸੰਬੰਧਕ – ਵਾਲੀ, ਦੇ, ਨਾਲ, ਨੂੰ, ਦੀ, ਦੇ, ਦਾ, ਤੋਂ, ਬਿਨਾਂ।

PSEB 6th Class Punjabi Solutions Chapter 22 ਲੋਕ-ਨਾਇਕ ਦਾ ਚਲਾਣਾ

2. ਪੈਰਿਆਂ ਸੰਬੰਧੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ

ਅੰਬਾਲੇ ਦੇ ਅੱਡੇ ਉੱਤੇ ਬੱਸ ਰੁਕੀ ਪਰ ਨਾ ਕੋਈ ਚੜਿਆ ਤੇ ਨਾ ਹੀ ਕੋਈ ਉੱਤਰਿਆ। ਭਾਵੇਂ ਨਾਨ – ਸਟਾਪ ਡੀਲਕਸ ਬੱਸ ਵਿੱਚ ਰਸਤੇ ਦੀ ਸਵਾਰੀ ਕਦੀ – ਕਦਾਈਂ ਹੀ ਹੁੰਦੀ ਹੈ। ਇੰਝ ਜਾਪਦਾ ਸੀ, ਜਿਵੇਂ ਹਰ ਇੱਕ ਚੀਜ਼ ਉੱਥੇ ਦੀ ਉੱਥੇ ਹੀ ਰੁਕ ਗਈ ਹੋਵੇ। ਕਿਸੇ ਦਾ ਵੀ ਕੋਈ ਗੱਲ ਕਰਨ ਨੂੰ ਜੀਅ ਨਹੀਂ ਸੀ ਕਰ ਰਿਹਾ ਸਾਡੀ ਬੱਸ ਨੂੰ ਲੋਕਾਂ ਦੀ ਬਹੁਤ ਵੱਡੀ ਭੀੜ ਨੇ ਰੋਕ ਲਿਆ। ਮੈਂ ਬਾਹਰ ਵੇਖਿਆ, ਤਾਂ ਅਸੀਂ ਸ਼ਾਹਬਾਦ ਵਿੱਚੋਂ ਲੰਘ ਰਹੇ ਸੀ।

ਬਹੁਤ ਸਾਰੇ ਲੋਕ ਮਾਤਮੀ ਜਲੂਸ ਦੇ ਰੂਪ ਵਿੱਚ ਸੜਕ ਉੱਤੇ ਤੁਰ ਰਹੇ ਸਨ ਬੱਸ ਪਹਿਲੋਂ ਹੀ ਲੇਟ ਸੀ। ਡਾਈਵਰ ਵਧੇਰੇ ਲੋਟ ਨਹੀਂ ਸੀ ਕਰਨਾ ਚਾਹੁੰਦਾ ! ਉਸ ਨੇ ਭੀੜ ਨੂੰ ਹਟਾਉਣ ਲਈ ਹਾਰਨ ਦਿੱਤਾ ਪਰ ਭੀੜ ਨੇ ਇਹ ਗੱਲ ਪਸੰਦ ਨਹੀਂ ਸੀ ਕੀਤੀ। ਲੋਕਾਂ ਨੇ ਬੱਸ ਰੋਕ ਲਈ। “ਨਹਿਰੂ ਜੀ ਮਰ ਗਏ ਨੇ, ਤੂੰ ਹਾਰਨ ਵਜਾਉਂਦੈ। ਸਾਰੀ ਭੀੜ ਝਾਈਵਰ ਦੇ ਗਲ ਪੈ ਗਈ।ਡਾਈਵਰ ਹਾਰਨ ਦਾ ਕਾਰਨ ਸਮਝਾਉਣ ਦਾ ਯਤਨ ਕਰ ਰਿਹਾ ਸੀ ਪਰ ਕੋਈ ਸੁਣਦਾ ਵਿਖਾਈ ਨਹੀਂ ਸੀ ਦਿੰਦਾ।

‘‘ਉਤਾਰੋ ਇਹਨੂੰ ਥੱਲੇ, ਭੀੜ ਵਿੱਚੋਂ ਕਿਸੇ ਦੀ ਅਵਾਜ਼ ਆਈ। ‘‘ਅਜਿਹੇ ਸੰਕਟ ਦੇ ਸਮੇਂ ਹਾਰਨ ਦਾ ਕੀ ਕੰਮ?”ਸੁਤੰਤਰ ਭਾਰਤ ਦੇ ਨਾਇਕ ਦਾ ਚਲਾਣਾ ਲੋਕਾਂ ਦੇ ਮਨਾਂ ‘ਤੇ ਭਾਰੂ ਸੀ।ਪੰਡਤ ਨਹਿਰੁ ਸੁਤੰਤਰਤਾ ਦਾ ਬੰਮ ਸੀ { ਅੱਜ ਉਹ ਥੰਮ ਢਹਿ ਗਿਆ ਸੀ। ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਸੋਭਾ ਹੀ ਬਹੁਤ ਸੀ। ਹਿੰਦੂ, ਮੁਸਲਿਮ, ਸਿੱਖ, ਈਸਾਈ, ਸਾਰੇ ਉਹਨਾਂ ਨੂੰ ਬਹੁਤ ਚਾਹੁੰਦੇ ਸਨ। ਹਰ ਕੋਈ ਉਹਨਾਂ ਦਾ ਸਤਿਕਾਰ ਕਰਦਾ ਸੀ। ਭੀੜ ਦਾ ਗੁੱਸਾ ਇਸ ਗੱਲ ਦੀ ਪੁਰੀ ਗਵਾਹੀ ਭਰ ਰਿਹਾ ਸੀ।

1. ਕਿਸ ਬੱਸ ਵਿਚ ਰਸਤੇ ਦੀ ਸਵਾਰੀ ਕਦੀ – ਕਦਾਈਂ ਹੀ ਹੁੰਦੀ ਹੈ?
(ਉ) ਨਾਨ – ਸਟਾਪ ਡੀਲਕਸ
(ਅ) ਸਧਾਰਨ
(ਇ) ਸਰਕਾਰੀ
(ਸ) ਪ੍ਰਾਈਵੇਟ।
ਉੱਤਰ :
(ਉ) ਨਾਨ – ਸਟਾਪ ਡੀਲਕਸ

2. ਬੱਸ ਨੂੰ ਕਿਸਨੇ ਰੋਕ ਲਿਆ?
(ਉ) ਪੁਲਿਸ ਨੇ
(ਅ) ਟ੍ਰੈਫ਼ਿਕ ਇੰਸਪੈਕਟਰ ਨੇ।
(ਇ) ਲੋਕਾਂ ਦੀ ਭੀੜ ਨੇ
(ਸ) ਸਵਾਰੀ ਨੇ।
ਉੱਤਰ :
(ਇ) ਲੋਕਾਂ ਦੀ ਭੀੜ ਨੇ

PSEB 6th Class Punjabi Solutions Chapter 22 ਲੋਕ-ਨਾਇਕ ਦਾ ਚਲਾਣਾ

3. ਬੱਸ ਕਿਸ ਅੱਡੇ ਉੱਤੇ ਰੋਕੀ ਗਈ?
(ਉ) ਅੰਬਾਲੇ
(ਅ) ਸ਼ਾਹਬਾਦ
(ਈ) ਕੁਰੂਕਸ਼ੇਤਰ
(ਸ) ਕਰਨਾਲ।
ਉੱਤਰ :
(ਅ) ਸ਼ਾਹਬਾਦ

4. ਡਾਈਵਰ ਨੇ ਹਾਰਨ ਕਿਉਂ ਦਿੱਤਾ?
(ਉ) ਬੱਸ ਚਲਾਉਣ ਲਈ
(ਅ) ਭੀੜ ਨੂੰ ਹਟਾਉਣ ਲਈ
(ਈ) ਕੰਡਕਟਰ ਨੂੰ ਬੁਲਾਉਣ ਲਈ
(ਸ) ਐਵੇਂ ਹੀ।
ਉੱਤਰ :
(ਅ) ਭੀੜ ਨੂੰ ਹਟਾਉਣ ਲਈ

5. ਕੌਣ ਮਰ ਗਿਆ ਸੀ?
(ੳ) ਸ੍ਰੀ ਨਹਿਰੂ
(ਅ) ਸੀ ਸ਼ਾਸਤਰੀ
(ਈ) ਸ੍ਰੀਮਤੀ ਗਾਂਧੀ
(ਸ) ਡਾ: ਜ਼ਾਕਿਰ ਹੁਸੈਨ ਨੂੰ
ਉੱਤਰ :
(ੳ) ਸ੍ਰੀ ਨਹਿਰੂ

6. ਲੋਕਾਂ ਦੇ ਮਨਾਂ ਉੱਤੇ ਕਿਸ ਨਾਇਕ ਦਾ ਚਲਾਣਾ ਭਾਰੂ ਸੀ?
(ਉ) ਸੁਤੰਤਰ ਭਾਰਤ ਦੇ
(ਅ) ਪੰਜਾਬ ਦੇ
(ਈ) ਦੁਨੀਆ ਦੇ
(ਸ) ਉੱਤਰੀ ਭਾਰਤ ਦੇ।
ਉੱਤਰ :
(ਉ) ਸੁਤੰਤਰ ਭਾਰਤ ਦੇ

PSEB 6th Class Punjabi Solutions Chapter 22 ਲੋਕ-ਨਾਇਕ ਦਾ ਚਲਾਣਾ

7. ਪੰਡਤ ਨਹਿਰੂ ਕਿਸ ਦੇ ਥੰਮ ਸਨ?
(ੳ) ਸੁਤੰਤਰਤਾ ਦੇ
(ਆ) ਸੰਸਾਰ ਦੇ
(ਈ) ਉੱਤਰੀ ਭਾਰਤ ਦੇ
(ਸ) ਦੱਖਣੀ ਭਾਰਤ ਦੇ।
ਉੱਤਰ :
(ੳ) ਸੁਤੰਤਰਤਾ ਦੇ

8. ਕਿਸਨੂੰ ਸਾਰੇ ਹਿੰਦੂ, ਮੁਸਲਮਾਨ, ਸਿੱਖ, ਇਸਾਈ ਪਿਆਰ ਕਰਦੇ ਸਨ?
(ਉ) ਸ੍ਰੀ ਜਵਾਹਰ ਲਾਲ ਨਹਿਰੂ ਨੂੰ
(ਅ) ਸ਼ਾਸਤਰੀ ਨੂੰ
(ਈ) ਡਾ: ਰਾਜਿੰਦਰ ਪ੍ਰਸਾਦ ਨੂੰ
(ਸ) ਸ੍ਰੀ ਲਾਲ ਬਹਾਦਰ ਸ਼ਾਸਤਰੀ ਨੂੰ।
ਉੱਤਰ :
(ਉ) ਸ੍ਰੀ ਜਵਾਹਰ ਲਾਲ ਨਹਿਰੂ ਨੂੰ

9. ਲੋਕਾਂ ਦੀ ਭੀੜ ਦਾ ਗੁੱਸਾ ਲੋਕਾਂ ਦੇ ਮਨਾਂ ਵਿਚ ਸੀ ਨਹਿਰੂ ਲਈ ਕਿਸ ਭਾਵਨਾ ਦੀ ਗਵਾਹੀ ਸੀ?
(ਉ) ਪਿਆਰ ਤੇ ਸਤਿਕਾਰ
(ਅ) ਸੰਸਾ
(ਇ) ਤ੍ਰਿਸਕਾਰ
(ਸ) ਨਰਾਜ਼ਗੀ।
ਉੱਤਰ :
(ਉ) ਪਿਆਰ ਤੇ ਸਤਿਕਾਰ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਅੰਬਾਲਾ, ਸ਼ਾਹਬਾਦ, ਭੀੜ, ਬੱਸ, ਡਾਈਵਰ।
(ii) ਮੈਂ, ਕਿਸੇ, ਕੋਈ, ਅਸੀਂ, ਉਸ।
(iii) ਨਾਨ – ਸਟਾਪ ਡੀਲਕਸ, ਸਾਡੀ, ਵੱਡੀ, ਮਾਤਮੀ, ਸੁਤੰਤਰ।
(iv) ਚੜਿਆ, ਉੱਤਰਿਆ, ਰੁੱਕ ਗਈ ਹੋਵੇ, ਰੋਕ ਲਿਆ, ਆਈ।

PSEB 6th Class Punjabi Solutions Chapter 22 ਲੋਕ-ਨਾਇਕ ਦਾ ਚਲਾਣਾ

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) “ਨਾਇਕ ਸ਼ਬਦ ਦਾ ਲਿੰਗ ਬਦਲੋ
(ਉ) ਨੈਕਾ
(ਅ) ਨਾਇਕਾ
(ਇ) ਨਾਇਕਣ
(ਸ) ਨੈਕਣੀ
ਉੱਤਰ :
(ਅ) ਨਾਇਕਾ

(iii) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ਉ) ਪੂਰੀ
(ਅ) ਗਵਾਹੀ
(ਇ) ਭਰੀ
(ਸ) ਸੀ।
ਉੱਤਰ :
(ਉ) ਪੂਰੀ

(iv) ਸਤਿਕਾਰ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ੳ) ਆਦਰ
(ਅ) ਮਾਣ
(ਇ) ਮਾਨ
(ਸ) ਸਤਿਕਰਤਾਰ॥
ਉੱਤਰ :
(ੳ) ਆਦਰ

PSEB 6th Class Punjabi Solutions Chapter 22 ਲੋਕ-ਨਾਇਕ ਦਾ ਚਲਾਣਾ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(iii) ਜੋੜਨ
(iv) ਦੋਹਰੇ ਪੁੱਠੇ ਕਾਮੇ
(v) ਪ੍ਰਸ਼ਨਿਕ ਚਿੰਨ੍ਹ
(vi) ਛੁੱਟ – ਮਰੋੜੀ।
ਉੱਤਰ :
(i) ਡੰਡੀ (।)
(ii) ਕਾਮਾ (,)
(iii) ਜੋੜਨ (-)
(iv) ਦੋਹਰੇ ਪੁੱਠੇ ਕਾਮੇ (” “)
(v) ਪ੍ਰਸ਼ਨਿਕ ਚਿੰਨ੍ਹ (?)
(vi) ਛੁੱਟ – ਮਰੋੜੀ। (‘)

ਪ੍ਰਸ਼ਨ 5.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 22 ਲੋਕ-ਨਾਇਕ ਦਾ ਚਲਾਣਾ 1
ਉੱਤਰ :
PSEB 6th Class Punjabi Solutions Chapter 22 ਲੋਕ-ਨਾਇਕ ਦਾ ਚਲਾਣਾ 2

PSEB 6th Class Punjabi Vyakaran ਵਿਰੋਧਾਰਥਕ ਸ਼ਬਦ (1st Language)

Punjab State Board PSEB 6th Class Punjabi Book Solutions Punjabi Grammar Samanarthaka Shabd ਵਿਰੋਧਾਰਥਕ ਸ਼ਬਦ Exercise Questions and Answers.

PSEB 6th Class Hindi Punjabi Grammar ਵਿਰੋਧਾਰਥਕ ਸ਼ਬਦ (1st Language)

PSEB 6th Class Punjabi Vyakaran ਵਿਰੋਧਾਰਥਕ ਸ਼ਬਦ (1st Language) 1

PSEB 6th Class Punjabi Vyakaran ਵਿਰੋਧਾਰਥਕ ਸ਼ਬਦ (1st Language)

PSEB 6th Class Punjabi Vyakaran ਵਿਰੋਧਾਰਥਕ ਸ਼ਬਦ (1st Language) 2

PSEB 6th Class Punjabi Vyakaran ਵਿਰੋਧਾਰਥਕ ਸ਼ਬਦ (1st Language)

PSEB 6th Class Punjabi Vyakaran ਵਿਰੋਧਾਰਥਕ ਸ਼ਬਦ (1st Language) 3

PSEB 6th Class Punjabi Vyakaran ਵਿਰੋਧਾਰਥਕ ਸ਼ਬਦ (1st Language)

PSEB 6th Class Punjabi Vyakaran ਵਿਰੋਧਾਰਥਕ ਸ਼ਬਦ (1st Language) 4

PSEB 6th Class Punjabi Vyakaran ਵਿਰੋਧਾਰਥਕ ਸ਼ਬਦ (1st Language)

ਪ੍ਰਸ਼ਨ –
ਵਿਰੋਧੀ ਸ਼ਬਦ ਲਿਖੋ।
(ਉੱ) ਉੱਚਾ, ਅੰਨਾ, ਕਾਰੀਗਰ, ਹੌਲਾ, ਸਿਆਣਾ, ਈਰਖਾ
(ਆ) ਆਮਤਕ, ਪਿਛੇਤਰ, ਬੇਈਮਾਨ, ਸ਼ਰਮੀਲਾ, ਹਾਨੀ, ਕਠੋਰ।
(ਇ) ਘਾਟਾ, ਗੁਣ, ਖੱਟਣਾ, ਬਲਵਾਨ, ਠੰਢਾ, ਨਰਕ।
(ਮ) ਬੁਰਾ, ਪਿਆਰਾ, ਸ਼ਹਿਰ, ਣਾ, ਰਾਤ, ਪਿਛਲਾ।
(ਹ) ਸਵੇਰ, ਜੀਵਨ, ਮਿੱਠਾ, ਹੱਸਣਾ, ਅੰਦਰ, ਉੱਨਤੀ।
(ਕ) ਹਲਾਲ, ਥੱਲੇ, ਦੇਸੀ, ਧੁੱਪ, ਗੁੱਝਾ, ਫਸਣਾ।
ਉੱਤਰ :
(ਉ) ਨੀਵਾਂ, ਸੁਜਾਖਾ, ਅਨਾੜੀ, ਭਾਰਾ, ਨਿਆਣਾ, ਪਿਆਰਾ।
(ਅ) ਨਾਸਤਕ, ਅਗੇਤਰ, ਈਮਾਨਦਾਰ, ਬੇਸ਼ਰਮ, ਲਾਭ, ਨਰਮ॥
(ਇ) ਵਾਧਾ, ਔਗੁਣ, ਗੁਆਉਣਾ, ਕਮਜ਼ੋਰ, ਤੱਤਾ, ਸਵਰਗ॥
(ਸ) ਭਲਾ, ਦੂਧਿਆਰਾ, ਪਿੰਡ, ਪਿਆਰ, ਦਿਨ, ਅਗਲਾ।
(ਹ) ਸ਼ਾਮ, ਮੌਤ, ਕੌੜਾ, ਰੋਣਾ, ਬਾਹਰ, ਅਨਤੀ।
(ਕ) ਹਰਾਮ, ਉੱਪਰ, ਵਿਦੇਸ਼ੀ, ਛਾਂ, ਰੁੱਖ, ਛੁੱਟਣਾ।

PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ

Punjab State Board PSEB 6th Class Punjabi Book Solutions Chapter 21 ਪਿੰਡ ਇਉਂ ਬੋਲਦੈ Textbook Exercise Questions and Answers.

PSEB Solutions for Class 6 Punjabi Chapter 21 ਪਿੰਡ ਇਉਂ ਬੋਲਦੈ (1st Language)

Punjabi Guide for Class 6 PSEB ਪਿੰਡ ਇਉਂ ਬੋਲਦੈ Textbook Questions and Answers

ਪਿੰਡ ਇਉਂ ਬੋਲਦੈ ਪਾਠ-ਅਭਿਆਸ

1. ਦੱਸੋ :

(ੳ) ਪਿੰਡ ਵਿੱਚ ਦੀਪ ਦੇ ਕਿਹੜੇ-ਕਿਹੜੇ ਰਿਸ਼ਤੇਦਾਰ ਰਹਿੰਦੇ ਸਨ?
ਉੱਤਰ :
ਪਿੰਡ ਵਿਚ ਦੀਪ ਦਾ ਦਾਦਾ, ਦਾਦੀ, ਤਾਇਆ, ਤਾਈ ਤੇ ਉਨ੍ਹਾਂ ਦੇ ਬੱਚੇ ਰਹਿੰਦੇ ਸਨ।

(ਅ) ਦੀਪ ਦੇ ਦੋਸਤ ਕਿੱਥੇ-ਕਿੱਥੇ ਘੁੰਮਣ ਜਾ ਰਹੇ ਸਨ?
ਉੱਤਰ :
ਦੀਪ ਦਾ ਦੋਸਤ ਰਮਨ ਸੈਰ ਕਰਨ ਲਈ ਜੈਪੁਰ ਜਾ ਰਿਹਾ ਸੀ ਤੇ ਏਕਮ ਲੰਡਨ ਜਾ ਰਿਹਾ ਸੀ।

PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ

(ੲ) ਪਿੰਡ ਵਿੱਚ ਗੋਹੇ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ?
ਉੱਤਰ :
ਪਿੰਡ ਵਿਚ ਸਾਰੇ ਪਿੰਡ ਦਾ ਗੋਹਾ ਗੋਬਰ ਗੈਸ ਪਲਾਂਟ ਦੇ ਕੋਲ ਇਕੱਠਾ ਕਰ ਕੇ ਉਸ ਦੀ ਗੈਸ ਬਣਾਈ ਜਾਂਦੀ ਹੈ।

(ਸ) ਪਿੰਡਾਂ ਨੇ ਕਿਹੋ-ਜਿਹੀ ਤਰੱਕੀ ਕੀਤੀ ਹੈ?
ਉੱਤਰ :
ਪਿੰਡਾਂ ਵਿਚ ਸੜਕਾਂ ਪੱਕੀਆਂ ਬਣ ਗਈਆਂ ਹਨ। ਗੋਬਰ ਗੈਸ ਪਲਾਂਟ ਲੱਗ ਗਏ ਹਨ। ਖੇਤੀ ਯੂਨੀਵਰਿਸਟੀ ਦੇ ਮਾਹਿਰਾਂ ਦੀ ਰਾਏ ਅਨੁਸਾਰ ਫ਼ਸਲਾਂ ਅਤੇ ਫਲਦਾਰ ਬੂਟੇ ਬੀਜੇ ਜਾਂਦੇ ਹਨ। ਇਸ ਤੋਂ ਇਲਾਵਾ ਉੱਥੇ ਪਣ – ਚੱਕੀਆਂ ਤੇ ਤੇਲ ਕੱਢਣ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਹਨ ਤੇ ਸਾਫ਼ – ਸੁਥਰੇ, ਪੋਲਟਰੀ ਫਾਰਮ ਬਣੇ ਹੋਏ ਹਨ।

(ਹ) ਦੀਪ ਦੇ ਤਾਇਆ ਜੀ ਕਿਸ ਦੀਆਂ ਹਿਦਾਇਤਾਂ ਅਨੁਸਾਰ ਖੇਤੀ ਕਰਦੇ ਸਨ?
ਉੱਤਰ :
ਦੀਪ ਦੇ ਤਾਇਆ ਜੀ ਖੇਤੀ – ਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦੀਆਂ ਹਦਾਇਤਾਂ ਅਨੁਸਾਰ ਖੇਤੀ ਕਰਦੇ ਹਨ।

(ਕ) ਦੀਪ ਨੇ ਦਰਿਆ ਉੱਤੇ ਕੀ-ਕੀ ਦੇਖਿਆ?
ਉੱਤਰ :
ਦੀਪ ਨੇ ਦਰਿਆ ਉੱਤੇ ਪਣ – ਚੱਕੀ ਤੇ ਤੇਲ ਕੱਢਣ ਦੀ ਚੱਕੀ ਦੇਖੀ।

(ਖ) ਦਾਦੀ ਜੀ ਨੇ ਗੱਡੀ ਵਿੱਚ ਕੀ ਕੁਝ ਰਖਵਾਇਆ?
ਉੱਤਰ :
ਦਾਦੀ ਜੀ ਨੇ ਗੱਡੀ ਵਿਚ ਗੰਨੇ, ਸਾਗ, ਮੱਕੀ ਦਾ ਆਟਾ, ਦਾਲਾਂ ਤੇ ਕਣਕ ਆਦਿ ਰਖਵਾ ਦਿੱਤੇ।

2. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :

ਤਰੱਕੀ, ਘੁਮਸੁਮਾ, ਇੰਤਜ਼ਾਮ, ਟਪੂਸੀਆਂ, ਸਰਸਰਾਹਟ, ਜੈਵਿਕ
ਉੱਤਰ :

  • ਤਰੱਕੀ ਵਿਕਾਸ, ਉੱਨਤੀ – ਅਜ਼ਾਦੀ ਪਿੱਛੋਂ ਭਾਰਤ ਨੇ ਬਹੁਤ ਤਰੱਕੀ ਕੀਤੀ ਹੈ।
  • ਘੁਸਮੁਸਾ ਸ਼ਾਮ ਵੇਲੇ ਘੱਟ ਹਨੇਰੇ ਦਾ ਸਮਾਂ – ਅਸੀਂ ਸਵੇਰ ਦੇ ਤੁਰੇ ਸ਼ਾਮੀਂ ਘੁਸਮੁਸੇ ਪਿੰਡ ਪਹੁੰਚੇ !
  • ਇੰਤਜ਼ਾਮ (ਪ੍ਰਬੰਧ) – ਇੱਥੇ ਪੀਣ ਲਈ ਸਾਫ਼ ਪਾਣੀ ਦਾ ਇੰਤਜ਼ਾਮ ਹੈ।
  • ਟਪੂਸੀਆਂ (ਛਾਲਾਂ) – ਛੱਪੜ ਕੰਢੇ ਡੱਡੂ ਟਪੂਸੀਆਂ ਮਾਰ ਰਹੇ ਹਨ।
  • ਸਰਸਰਾਹਟ ਰੁੱਖਾਂ ਦੀ ਟਹਿਣੀਆਂ ਜਾਂ ਉੱਠੀਆਂ ਫ਼ਸਲਾਂ ਵਿਚੋਂ ਹਵਾ ਦੇ ਲੰਘਣ ਦੀ ਅਵਾਜ਼) – ਵਗਦੀ ਹਵਾ ਕਾਰਨ ਬਾਜਰੇ ਦੇ ਖੇਤ ਵਿਚ ਸਰਸਰਾਹਟ ਹੋ ਰਹੀ ਸੀ।
  • ਇੰਤਜ਼ਾਮ (ਪ੍ਰਬੰਧ) – ਮੇਲੇ ਵਿਚ ਪੁਲਿਸ ਦਾ ਇੰਤਜ਼ਾਮ ਬਹੁਤ ਵਧੀਆ ਸੀ।
  • ਜੈਵਿਕ ਬਨਸਪਤੀ ਜਾਂ ਜੀਵ ਸੰਬੰਧੀ) – ਅੱਜ – ਕਲ੍ਹ ਜੈਵਿਕ ਖੇਤੀ ਦਾ ਰੁਝਾਨ ਵਧ ਰਿਹਾ ਹੈ !

PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ

3. ਹੇਠ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ :

(ੳ) “ਬੇਟਾ! ਮੈਂ ਸੋਚਦਾ ਹਾਂ ਐਤਕੀਂ ਤੁਹਾਨੂੰ ਪਿੰਡ ਦੀ ਸੈਰ ਕਰਵਾਈ ਜਾਵੇ।
(ਅ) “ਅੱਜ-ਕੱਲ ਪਿੰਡਾਂ ਨੇ ਤਾਂ ਬਹੁਤ ਤਰੱਕੀ ਕਰ ਲਈ ਏ।
(ੲ) “ਆਪਾਂ ਸਵੇਰੇ-ਸਵੇਰੇ ਨਹਿਰ ਤੇ ਜਾਵਾਂਗੇ। ਉੱਖੇ ਖੂਬ ਮੌਜ ਮਸਤੀ ਕਰਾਂਗੇ।”
(ਸ) “ਅਜੇ ਤਾਂ ਹੋਰ ਵੀ ਕਈ ਕੁਝ ਦੇਖਣ ਵਾਲਾ ਰਹਿ ਗਿਆ ਏ ਤੇ ਨਾਲੇ ਹੁਣ ਤਾਂ ਸ਼ਹਿਰ ਜਾਣ ਨੂੰ ਵੀ ਦਿਲ ਨਹੀਂ ਕਰਦਾ।
ਉੱਤਰ :
(ੳ) ਇਹ ਸ਼ਬਦ ਪਾਪਾ ਨੇ ਦੀਪ ਨੂੰ ਕਹੇ।
(ਆ) ਇਹ ਸ਼ਬਦ ਦੀਪ ਦੀ ਭੈਣ ਰਾਣੋ ਨੇ ਪਾਪਾ ਨੂੰ ਕਹੇ।
(ਏ) ਇਹ ਸ਼ਬਦ ਰੇਨੁ ਤੇ ਰਾਜ ਨੇ ਦੀਪ ਤੇ ਰਾਣੇ ਨੂੰ ਕਹੇ।
(ਸ) ਇਹ ਸ਼ਬਦ ਦੀਪ ਨੇ ਪਾਪਾ ਨੂੰ ਕਹੇ।

ਵਿਆਕਰਨ :
ਨਾਂਵ ਦੇ ਜਿਸ ਰੂਪ ਤੋਂ ਜ਼ਨਾਨੇ ਅਤੇ ਮਰਦਾਨੇ ਦਾ ਭੇਦ ਪਤਾ ਲੱਗਦਾ ਹੈ, ਉਸ ਨੂੰ ਲਿਗ ਕਹਿੰਦੇ ਹਨ। ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ :
(1) ਪੁਲਿੰਗ
(2) ਇਸਤਰੀ-ਲਿੰਗ

ਪਾਪਾ, ਦਾਦਾ, ਦੋਸਤ, ਕੀੜਾ, ਤਾਇਆ, ਆਦਿ ਪੁਲਿੰਗ ਸ਼ਬਦ ਹਨ।

ਭੈਣ, ਮਾਸੀ, ਦਾਦੀ, ਮਾਤਾ ਜੀ, ਬੇਟੀ, ਤਾਈ, ਕੁਕੜੀਆਂ ਇਸਤਰੀ-ਲਿੰਗ ਸ਼ਬਦ ਹਨ।

4. ਪੁਲਿੰਗ ਤੇ ਇਸਤਰੀ-ਲਿੰਗ ਠੀਕ ਢੰਗ ਨਾਲ ਆਪਸ ਵਿੱਚ ਜੋੜੋ :

ਪਾਪਾ – ਸਹੇਲੀ
ਦਾਦਾ – ਕੀੜੀ
ਦੋਸਤ – ਮੰਮੀ
ਦਾਦੀ – ਕੀੜਾ
ਤਾਇਆ – ਕੁਕੜੀ
ਭੈਣ – ਤਾਈ
ਕੁੱਕੜ – ਭਰਾ
ਉੱਤਰ :
ਪੁਲਿੰਗ – ਦੀਪ, ਸਕੂਲ, ਤਾਇਆ, ਘਰ, ਪਾਪਾ।
ਇਸਤਰੀ ਲਿੰਗ – ਮਾਸੀ, ਕੰਚੂ, ਭੈਣ, ਤਾਈ, ਦਾਦੀ।

PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ

ਅਧਿਆਪਕ ਲਈ :
ਅਧਿਆਪਕ ਵਿਦਿਆਰਥੀਆਂ ਨੂੰ ਹੋਰ ਪੁਲਿੰਗ ਤੇ ਇਸਤਰੀ-ਲਿੰਗ ਸ਼ਬਦ ਲਿਖਣ ਲਈ ਪ੍ਰੇਰਿਤ ਕਰੇਗਾ।

ਵਿਦਿਆਰਥੀਆਂ ਨੂੰ ਪਿੰਡ ਦੀਆਂ ਵਿਸ਼ੇਸ਼ਤਾਵਾਂ ਦਰਸਾਉਂਦਾ ਲੇਖ ਲਿਖਣ ਲਈ ਉਤਸ਼ਾਹਿਤ ਕੀਤਾ ਜਾਵੇ।

PSEB 6th Class Punjabi Guide ਪਿੰਡ ਇਉਂ ਬੋਲਦੈ Important Questions and Answers

ਪ੍ਰਸ਼ਨ –
ਪਿੰਡ ਇਉਂ ਬੋਲਦੈ ਪਾਠ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਦੀਪ ਨੂੰ ਸਕੂਲ ਵਿਚ ਛੁੱਟੀਆਂ ਹੋ ਗਈਆਂ ਸਨ। ਉਸ ਦਾ ਇਕ ਦੋਸਤ ਰਮਨ ਜੈਪੁਰ ਤੇ ਦੂਜਾ ਏਕਮ ਲੰਡਨ ਸੈਰ ਕਰਨ ਜਾ ਰਿਹਾ ਸੀ ਤੇ ਉਹ ਵੀ ਕਿਸੇ ਵੱਡੇ ਸ਼ਹਿਰ ਦੀ ਸੈਰ ਕਰਨ ਜਾਣਾ ਚਾਹੁੰਦਾ ਸੀ ਪਰ ਉਸ ਦੇ ਪਿਤਾ ਜੀ ਨੇ ਕਿਹਾ ਕਿ ਐਤਕੀਂ ਉਹ ਉਨ੍ਹਾਂ ਨੂੰ ਸ਼ਹਿਰ ਦੀ ਸੈਰ ਕਰਨ ਲਈ ਲਿਜਾਣਗੇ। ਦੀਪ ਪਿੰਡ ਨਹੀਂ ਸੀ ਜਾਣਾ ਚਾਹੁੰਦਾ ਕਿਉਂਕਿ ਉਸ ਦੀ ਮਾਸੀ ਦੀ ਬੇਟੀ ਕੰਦੂ ਨੇ ਦੱਸਿਆ ਸੀ ਕਿ ਪਿੰਡ ਵਿਚ ਤਾਂ ਗੋਹੇ ਦੀ ਬਦਬੂ ਹੁੰਦੀ ਹੈ। ਪਿਤਾ ਜੀ ਨੇ ਦੱਸਿਆ ਕਿ ਹੁਣ ਪਿੰਡਾਂ ਵਿਚ ਗੋਹੇ ਦੀ ਬਦਬੂ ਨਹੀਂ ਹੁੰਦੀ ਕਿਉਂਕਿ ਹੁਣ ਸਾਰੇ ਪਿੰਡ ਦਾ ਗੋਹਾ ਗੋਬਰ ਗੈਸ ਪਲਾਂਟ ਕੋਲ ਗੈਸ ਬਣਾਉਣ ਲਈ ਇਕੱਠਾ ਕਰ ਲਿਆ ਜਾਂਦਾ ਹੈ। ਇਸ ਸਮੇਂ ਦੀਪ ਦੀ ਭੈਣ ਰਾਣੋ ਨੇ ਵੀ ਪਿੰਡ ਜਾਣ ਦੀ ਹਾਮੀ ਭਰੀ।

ਦੀਪ ਦੀ ਮਾਤਾ ਜੀ ਨੇ ਪਿੰਡ ਜਾਣ ਦੀ ਤਿਆਰੀ ਆਰੰਭ ਕਰ ਦਿੱਤੀ। ਅਗਲੇ ਦਿਨ ਉਹ ਆਪਣੀ ਕਾਰ ਵਿਚ ਘੁਸਮੁਸੇ ਤਕ ਪਿੰਡ ਪਹੁੰਚ ਗਏ। ਉਨ੍ਹਾਂ ਨੂੰ ਦੇਖ ਕੇ ਦੀਪ ਦੇ ਦਾਦਾ – ਦਾਦੀ, ਤਾਇਆ – ਤਾਈ ਅਤੇ ਰੇਨੂੰ ਤੇ ਰਾਜ ਬਹੁਤ ਖੁਸ਼ ਹੋਏ। ਦੇਖਦਿਆਂ – ਦੇਖਦਿਆਂ ਸਾਰਾ ਵਿਹੜਾ ਲੋਕਾਂ ਨਾਲ ਭਰ ਗਿਆ। ਸਾਰੇ ਉਨ੍ਹਾਂ ਦਾ ਹਾਲ – ਚਾਲ ਪੁੱਛ ਰਹੇ ਸਨ ਤੇ ਬੱਚਿਆਂ ਨੂੰ ਪਿਆਰ ਦੇ ਰਹੇ ਸਨ। ਭੈਣ ਨੇ ਦੀਪ ਨੂੰ ਦੱਸਿਆ ਕਿ ਪਿੰਡਾਂ ਵਿਚ ਸ਼ਹਿਰਾਂ ਦੇ ਮੁਕਾਬਲੇ ਆਂਢ – ਗੁਆਂਢ ਦਾ ਬਹੁਤ ਪਿਆਰ ਹੁੰਦਾ ਹੈ।

ਰਾਤ ਨੂੰ ਗੱਲਾਂ ਕਰਦੇ ਉਹ ਸੌਂ ਗਏ ਅਗਲੇ ਦਿਨ ਚਿੜੀਆਂ ਦੀ ਚੀਂ – ਚੀਂ, ਰੁੱਖਾਂ ਦੀ ਸਰਸਰਾਹਟ ’ਤੇ ਗਲੈਹਰੀਆਂ ਦੀਆਂ ਟਪੂਸੀਆਂ ਨੇ ਉਨ੍ਹਾਂ ਨੂੰ ਸਵੇਰੇ ਹੀ ਜਗਾ ਦਿੱਤਾ ਰਾਤੀਂ ਰੇਨੂੰ ਤੇ ਰਾਜ ਦੇ ਬਣਾਏ ਪ੍ਰੋਗਰਾਮ ਅਨੁਸਾਰ ਉਹ ਨਹਿਰ ਵਲ ਨੂੰ ਸੈਰ ਕਰਨ ਲਈ ਚਲੇ ਗਏ। ਥੱਕ – ਟੁੱਟ ਕੇ ਜਦੋਂ ਉਹ ਵਾਪਸ ਮੁੜੇ, ਤਾਂ ਉਨ੍ਹਾਂ ਦੀ ਦਾਦੀ ਜੀ ਨੇ ਉਨ੍ਹਾਂ ਨੂੰ ਮਿੱਠੀਆਂ ਰੋਟੀਆਂ, ਤਾਜ਼ੀ ਲੱਸੀ ਤੇ ਮੱਖਣ ਖਾਣ ਲਈ ਦਿੱਤੇ। ਦੀਪ ਨੂੰ ਮਿੱਸੀ ਰੋਟੀ ਬਹੁਤ ਸੁਆਦ ਲੱਗੀ। ਦਿਨ ਵੇਲੇ ਉਨ੍ਹਾਂ ਦੇ ਤਾਇਆ ਜੀ ਉਨ੍ਹਾਂ ਨੂੰ ਫ਼ਾਰਮ ਉੱਤੇ ਲੈ ਗਏ।

ਉੱਥੇ ਫਲਾਂ ਨਾਲ ਲੱਦੇ ਬੂਟੇ ਸਨ। ਇਕ ਬੂਟੇ ਨੂੰ ਬਹੁਤ ਸਾਰੇ ਅਮਰੂਦ ਲੱਗੇ ਹੋਏ ਸਨ, ਜਿਨ੍ਹਾਂ ਵਿਚ ਕੀੜਾ ਨਹੀਂ ਸੀ ਪੈਂਦਾ ਕਿਉਂਕਿ ਬੂਟੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਹਿਦਾਇਤਾਂ ਅਨੁਸਾਰ ਲਾਏ ਗਏ ਸਨ। ਉਨ੍ਹਾਂ ਅਨੁਸਾਰ ਹੀ ਹੁਣ ਉੱਥੇ ਆਰਗੈਨਿਕ ਖੇਤੀ ਦਾ ਰੁਝਾਨ ਵਧ ਰਿਹਾ ਸੀ ਤੇ ਕਣਕ ਦਾ ਝਾੜ ਵਧ ਗਿਆ ਸੀ। ਰਾਹੀਂ ਉਨ੍ਹਾਂ ਨੇ ਬੜੇ ਸੁਆਦ ਨਾਲ ਸਾਗ ਤੇ ਮੱਕੀ ਦੀ ਰੋਟੀ ਖਾਧੀ। ਅਗਲੇ ਦਿਨ ਉਨ੍ਹਾਂ ਦਰਿਆ ਵਿਚ ਪਣ – ਚੱਕੀ ਤੇ ਤੇਲ ਕੱਢਣ ਵਾਲੀ ਚੱਕੀ ਦੇਖੀ ਉੱਥੇ ਨੇੜੇ ਹੀ ਇਕ ਪੋਲਟਰੀ ਫਾਰਮ ਸੀ, ਜਿੱਥੇ ਕੁੱਕੜੀਆਂ ਆਂਡੇ ਦਿੰਦੀਆਂ ਸਨ। ਉਨ੍ਹਾਂ ਕੁੱਕੜੀਆਂ ਦੀ ਖੁਰਾਕ ਤੇ ਸਾਫ਼ ਸਫ਼ਾਈ ਤੇ ਇੰਤਜ਼ਾਮ ਬਾਰੇ ਸਭ ਕੁੱਝ ਦੇਖਿਆ।

PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ

ਇਸ ਪ੍ਰਕਾਰ ਹਫ਼ਤਾ ਲੰਘ ਗਿਆ ਤੇ ਉਨ੍ਹਾਂ ਦਾ ਦਿਲ ਪਿੰਡ ਤੋਂ ਵਾਪਸ ਆਉਣ ਨੂੰ ਨਹੀਂ ਸੀ ਕਰਦਾ ਅਗਲੇ ਦਿਨ ਜਦੋਂ ਉਹ ਵਾਪਸ ਮੁੜਨ ਲੱਗੇ ਤਾਂ ਗੰਨੇ, ਸਾਗ, ਮੱਕੀ ਦਾ ਆਟਾ ਦਾਲਾਂ ਤੇ ਕਣਕ ਆਦਿ ਦਾਦੀ ਜੀ ਨੇ ਪਹਿਲਾਂ ਹੀ ਗੱਡੀ ਵਿਚ ਰਖਵਾ ਦਿੱਤੀਆਂ ਸਨ। ਹੁਣ ਦੀਪ ਕਹਿ ਰਿਹਾ ਸੀ ਕਿ ਉਹ ਹਰ ਵਾਰ ਛੁੱਟੀਆਂ ਵਿਚ ਪਿੰਡ ਆਇਆ ਕਰਨਗੇ। ਔਖੇ ਸ਼ਬਦਾਂ ਦੇ ਅਰਥ – ਘੁਸਮੁਸੇ ਤਕ – ਥੋੜਾ ਹਨੇਰਾ ਹੋਣ ਤਕ ਸਰਸਰਾਹਟ – ਰੁੱਖਾਂ ਜਾਂ ਫ਼ਸਲਾਂ ਵਿਚੋਂ ਲੰਘਦੀ ਹਵਾ ਦੀ ਅਵਾਜ਼ !

ਗਲੈਹਰੀ – ਕਾਟੋ। ਟਪੂਸੀਆਂ – ਛਾਲਾਂ, ਛੜੱਪੇ। ਆਰਗੈਨਿਕ ਖੇਤੀ – ਕੁਦਰਤੀ ਖਾਦਾਂ ਦੀ ਵਰਤੋਂ ਵਾਲੀ ਖੇਤੀ ਮਾਹਿਰ – ਕਿਸੇ ਕੰਮ ਦਾ ਪੂ ਜਾਣਕਾਰ ਪਣਚੱਕੀ – ਪਾਣੀ ਦੀ ਸ਼ਕਤੀ ਨਾਲ ਚੱਲਣ ਵਾਲੀ ਚੱਕੀ। ਇੰਤਜ਼ਾਮ – ਪ੍ਰਬੰਧ !

1. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 1. ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਰੋ
(ਉ) ਦੀਪ ਨੂੰ ਸਕੂਲ ਵਿਚ …………………………………….. ਹੋ ਗਈਆਂ ਸਨ।
(ਆ) ਮੈਂ ਸੋਚਦਾ ਹਾਂ ਕਿ …………………………………….. ਤੁਹਾਨੂੰ ਪਿੰਡ ਦੀ ਸੈਰ ਕਰਾਈ ਜਾਵੇ।
(ਇ) ਹੁਣ ਪਿੰਡ ਵਿਚ ਗੋਹੇ ਦੀ …………………………………….. ਨਹੀਂ ਆਉਂਦੀ।
(ਸ) ਦੇਖਦਿਆਂ – ਦੇਖਦਿਆਂ ਪਿੰਡ ਦਾ …………………………………….. ਲੋਕਾਂ ਨਾਲ ਭਰ ਗਿਆ।
(ਹ) ਦੀਪ ਨੂੰ …………………………………….. ਰੋਟੀ ਬਹੁਤ ਸੁਆਦ ਲੱਗੀ।
(ਕ) …………………………………….. ਦੇ ਸੁਝਾਵਾਂ ਅਨੁਸਾਰ ਹੁਣ ਆਰਗੈਨਿਕ ਖੇਤੀ ਦਾ ਵੀ ਰੁਝਾਨ ਹੋ ਗਿਆ ਹੈ।
(ਖ) ਸਾਰਿਆਂ ਨੇ ਬੜੇ ਸੁਆਦ ਨਾਲ …………………………………….. ਤੇ ਮੱਕੀ ਦੀ ਰੋਟੀ ਖਾਧੀ !
(ਗ) ਸਭ ਨੇ ਰਲ ਕੇ ਖੂਬ …………………………………….. ਕੀਤੀ।
ਉੱਤਰ :
(ੳ) ਛੁੱਟੀਆਂ,
(ਅ) ਐਤਕੀਂ,
(ਇ) ਬਦਬੂ,
(ਸ) ਵਿਹੜਾ,
(ਹ) ਮਿੱਸੀ,
(ਕ) ਯੂਨੀਵਰਸਿਟੀ,
(ਖ) ਸਾਗ,
(ਗ) ਮੌਜ ਮਸਤੀ।
ਨੋਟ – ਵਿਦਿਆਰਥੀ ਆਪ ਹੀ ਲਿਖਣ

2. ਵਿਆਕਰਨ

ਪ੍ਰਸ਼ਨ 1.
ਲਿੰਗ ਕੀ ਹੁੰਦਾ ਹੈ? ਇਸਦੀਆਂ ਕਿਸਮਾਂ ਦੱਸੋ।
ਉੱਤਰ :
ਨਾਂਵ ਦੇ ਜਿਸ ਰੂਪ ਤੋਂ ਜ਼ਨਾਨੇ ਅਤੇ ਮਰਦਾਨੇ ਦਾ ਭੇਦ ਪਤਾ ਲਗਦਾ ਹੈ, ਉਸ ਨੂੰ ਲਿਤਾ fਖਦੇ ਹਨ। ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ – ਪਾਪਾ, ਦਾਦਾ, ਦੋਸਤ, ਕੀੜਾ, ਪਿਤਾ, ਤਾਇਆ, ਚਾਚਾ, ਕੁੱਕੜ, ਤੋਤਾ, ਝੋਟਾ ਆਦਿ ਸ਼ਬਦ ਪੁਲਿੰਗ ਹਨ। ਭੈਣ, ਮਾਸੀ, ਦਾਦੀ, ਮਾਤਾ, ਬੇਟੀ, ਚਾਚੀ, ਤਾਈ, ਸਹੇਲੀ, ਤੋੜੀ, ਮੱਝ, ਕੁਕੜੀ ਆਦਿ ਸ਼ਬਦ ਇਸਤਰੀ ਲਿੰਗ ਹਨ।

PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ

3. ਪੈਰਿਆਂ ਸੰਬੰਧੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ –
ਦੀਪੂ ਨੂੰ ਸਕੂਲ ਵਿੱਚ ਛੁੱਟੀਆਂ ਹੋ ਗਈਆਂ ਸਨ। ਉਹ ਮਾਡਲ ਸਕੂਲ ਵਿੱਚ ਪੜ੍ਹਦਾ ਸੀ। ਉਸ ਦੇ ਦੋਸਤ ਕਿਧਰੇ ਨਾ ਕਿਧਰੇ ਸੈਰ ਕਰਨ ਜਾ ਰਹੇ ਸਨ। ਉਹ ਵੀ ਚਾਹੁੰਦਾ ਸੀ ਕਿ ਕਿਸੇ ਵੱਡੇ ਸ਼ਹਿਰ – ਜੈਪੁਰ, ਜੋਧਪੁਰ, ਪਾਲਮਪੁਰ ਜਾਂ ਬੈਂਗਲੁਰੂ ਜਾਵੇ ਸਕੂਲੋਂ ਘਰ ਪਹੁੰਚਦਿਆਂ ਹੀ ਉਸ ਨੇ ਆਪਣੇ ਪਾਪਾ ਨੂੰ ਪੁੱਛਿਆ, “ਪਾਪਾ, ਅਸੀਂ ਛੁੱਟੀਆਂ ਵਿੱਚ ਘੁੰਮਣ ਕਿੱਥੇ ਜਾਵਾਂਗੇ? ਛੁੱਟੀਆਂ ਤਾਂ ਅੱਜ ਤੋਂ ਹੀ ਹੋ ਗਈਆਂ ਹਨ।” ਪਾਪਾ ਉਸ ਦੀ ਗੱਲ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ, “ਬੇਟਾ !

ਮੈਂ ਸੋਚਦਾ ਹਾਂ ਕਿ ਐਤਕੀਂ ਤੁਹਾਨੂੰ ਪਿੰਡ ਦੀ ਸੈਰ ਕਰਾਈ ਜਾਵੇ। ਪਿੰਡ, ਜਿੱਥੇ ਤੇਰੇ ਦਾਦਾ, ਦਾਦੀ ਤੇ ਤਾਇਆ, ਤਾਈ ਰਹਿੰਦੇ ਹਨ। “ਲੈ ਬਸ ! ਪਿੰਡ ਹੀ, ਮੇਰਾ ਦੋਸਤ ਰਮਨ ਤਾਂ ਜੈਪੁਰ ਜਾ ਰਿਹਾ ਹੈ ਤੇ ਏਕਮ ਤਾਂ ਲੰਡਨ ਕੇਵਲ ਸੈਰ ਕਰਨ ਹੀ ਜਾ ਰਿਹੈ ਤੇ ਮੈਂ ਪਿੰਡ ਉਸ ਨੇ ਗੁੱਸੇ ਹੁੰਦੇ ਕਿਹਾ। “ਬੇਟਾ ! ਤੂੰ ਪਿੰਡ ਜਾ ਕੇ ਦੇਖੀ ਤਾਂ ਸਹੀ, ਤੈਨੂੰ ਕਿੰਨਾ ਚੰਗਾ ਲੱਗੇਗਾ “ਨਹੀਂ ! ਨਹੀਂ, ਮੈਂ ਪਿੰਡ ਨਹੀਂ ਜਾਣਾ ਮਾਸੀ ਜੀ ਦੀ ਬੇਟੀ ਕੰਚੁ ਦੱਸਦੀ ਸੀ ਕਿ ਪਿੰਡ ਵਿੱਚ ਤਾਂ ਗੋਹੇ ਦੀ ਬਦਬੋ ਆਉਂਦੀ ਰਹਿੰਦੀ ਏ !”

1. ਦੀਪੂ ਕਿਹੜੇ ਸਕੂਲ ਵਿਚ ਪੜ੍ਹਦਾ ਸੀ?
(ੳ) ਮਿਡਲ ਸਕੂਲ
(ਆ) ਮਾਡਲ ਸਕੂਲ
(ਇ) ਮਾਡਰਨ ਸਕੂਲ
(ਸ) ਪਬਲਿਕ ਸਕੂਲ
ਉੱਤਰ :
(ਆ) ਮਾਡਲ ਸਕੂਲ

2. ਕੌਣ ਕਿਧਰੇ ਨਾ ਕਿਧਰੇ ਸੈਰ ਕਰਨ ਜਾ ਰਹੇ ਸਨ?
(ਉ) ਦੀਪੂ ਦੇ ਦੋਸਤ
(ਅ) ਦੀਪੂ ਦੇ ਸਹਿਪਾਠੀ
(ਇ) ਦੀਪੂ ਦੇ ਗੁਆਂਢੀ
(ਸ) ਦੀਪੂ ਦੇ ਚਚੇਰੇ ਭਰਾ॥
ਉੱਤਰ :
(ਉ) ਦੀਪੂ ਦੇ ਦੋਸਤ

PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ

3. ਦੀਪੂ ਨੇ ਘਰ ਜਾ ਕੇ ਕਿਸਨੂੰ ਪੁੱਛਿਆ ਕਿ ਉਹ ਛੁੱਟੀਆਂ ਵਿਚ ਘੁੰਮਣ ਕਿੱਥੇ ਜਾਣਗੇ?
(ਉ) ਪਾਪਾ ਨੂੰ
(ਅ) ਮੰਮੀ ਨੂੰ
(ਇ) ਭਰਾ ਨੂੰ
(ਸ) ਭੈਣ ਨੂੰ।
ਉੱਤਰ :
(ਉ) ਪਾਪਾ ਨੂੰ

4. ਪਿਤਾ ਜੀ ਨੇ ਦੀਪੂ ਨੂੰ ਸੈਰ ਲਈ ਕਿੱਥੇ ਲਿਜਾਣ ਬਾਰੇ ਕਿਹਾ?
(ਉ) ਪਾਲਮਪੁਰ
(ਅ) ਬੈਂਗਲੁਰੂ
(ਇ) ਪਿੰਡ
(ਸ) ਸ਼ਹਿਰ।
ਉੱਤਰ :
(ਇ) ਪਿੰਡ

5. ਦੀਪੂ ਦਾ ਦੋਸਤ ਰਮਨ ਕਿੱਥੇ ਜਾ ਰਿਹਾ ਸੀ?
(ਉ) ਜੈਪੁਰ
(ਅ) ਪਾਲਮਪੁਰ
(ਇ) ਜੋਧਪੁਰ
(ਸ) ਚੰਡੀਗੜ੍ਹ।
ਉੱਤਰ :
(ਉ) ਜੈਪੁਰ

6. ਏਕਮ ਕਿੱਥੇ ਸੈਰ ਕਰਨ ਲਈ ਜਾ ਰਿਹਾ ਸੀ?
(ਉ) ਜੈਪੁਰ
(ਅ) ਜੋਧਪੁਰ
(ਇ) ਪਾਲਮਪੁਰ
(ਸ) ਲੰਡਨ।
ਉੱਤਰ :
(ਸ) ਲੰਡਨ।

7. ਮਾਸੀ ਦੀ ਬੇਟੀ ਦਾ ਨਾਂ ਕੀ ਸੀ?
(ੳ) ਰੰਜੂ
(ਅ) ਮੰਜੂ।
(ਇ) ਕੰਚੁ
(ਸ) ਤਨੂ !
ਉੱਤਰ :
(ਇ) ਕੰਚੁ

PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ

8. ਪਿੰਡ ਵਿਚ ਕਿਸਦੀ ਬਦਬੋ ਆਉਂਦੀ ਰਹਿੰਦੀ ਹੈ?
(ਉ) ਪਸ਼ੂਆਂ ਦੀ
(ਅ) ਢੇਰਾਂ ਦੀ
(ਇ) ਫ਼ਸਲਾਂ ਦੀ
(ਸ) ਗੋਹੇ ਦੀ।
ਉੱਤਰ :
(ਸ) ਗੋਹੇ ਦੀ।

9. ਦੀਪੂ ਦੇ ਪਾਪਾ ਕਿਸ ਥਾਂ ਦੀ ਸੈਰ ਚੰਗੀ ਸਮਝਦੇ ਹਨ?
(ਉ) ਸ਼ਹਿਰ ਦੀ
(ਆ) ਪਿੰਡ ਦੀ।
(ਇ) ਲੰਡਨ ਦੀ
(ਸ) ਜੈਪੁਰ ਦੀ।
ਉੱਤਰ :
(ਆ) ਪਿੰਡ ਦੀ।

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਦੀਪੂ, ਸਕੂਲ, ਛੁੱਟੀਆਂ, ਦੋਸਤ, ਲੰਡਨ।
(ii) ਅਸੀਂ, ਮੈਂ, ਉਸ, ਤੂੰ, ਤੈਨੂੰ।
(iii) ਮਾਡਲ, ਵੱਡੇ, ਤੇਰੇ, ਮੇਰਾ।
(iv) ਹੋ ਗਈਆਂ ਸਨ, ਜਾ ਰਹੇ ਸਨ, ਪੁੱਛਿਆ, ਜਾਵਾਂਗੇ, ਰਹਿੰਦੇ ਹਨ।

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) “ਤਾਇਆ ਸ਼ਬਦ ਦਾ ਲਿੰਗ ਬਦਲੋ
(ਉ) ਤਾਈ
(ਆ) ਤਾਊ
(ਇ) ਤਾਈਆਂ
(ਸ) ਤਾਇਆ।
ਉੱਤਰ :
(ਉ) ਤਾਈ

PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ

(ii) ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ਉ) ਵੱਡੇ
(ਅ) ਵਡਾਰੂ
(ਈ) ਸ਼ਹਿਰ
ਉੱਤਰ :
(ਉ) ਵੱਡੇ

(iii) ‘ਬਦਬੋ ਦਾ ਸਮਾਨਾਰਥੀ ਸ਼ਬਦ ਕਿਹੜਾ ਹੈ?
(ਉ) ਬੋ
(ਅ) ਸੜਿਆਂਦ
(ਈ) ਮਹਿਕ
(ਸ) ਖ਼ੁਸ਼ਬੋ।
ਉੱਤਰ :
(ਅ) ਸੜਿਆਂਦ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(iii) ਦੋਹਰੇ ਪੁੱਠੇ ਕਾਮੇ
(iv) ਵਿਸਮਿਕ ਚਿੰਨ੍ਹ
(v) ਜੋੜਨੀ
(vi) ਡੈਸ਼।
(vii) ਬੈਕਟ
ਉੱਤਰ :
(i) ਡੰਡੀ (।)
(ii) ਕਾਮਾ (,)
(iii) ਦੋਹਰੇ ਪੁੱਠੇ ਕਾਮੇ (” “)
(iv) ਵਿਸਮਿਕ ਚਿੰਨ੍ਹ (!)
(v) ਜੋੜਨੀ (-)
(vi) ਡੈਸ਼ (-)
(vii) ਬੈਕਟ {( )}

PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ

ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ 1
ਉੱਤਰ :
PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ 2

ਪ੍ਰਸ਼ਨ 2.
ਹੇਠ ਦਿੱਤੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ : ਦੀਪ ਦੇ ਮਾਤਾ ਜੀ ਨੇ ਪਿੰਡ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਦੂਜੇ ਦਿਨ ਉਹ ਆਪਣੀ ਕਾਰ ਰਾਹੀਂ ਪਿੰਡ ਨੂੰ ਤੁਰ ਪਏ ਤੇ ਸ਼ਾਮ ਦੇ ਘੁਸਮੁਸੇ ਤੱਕ ਪਿੰਡ ਪਹੁੰਚ ਗਏ। ਉਹਨਾਂ ਨੂੰ ਦੇਖ ਕੇ ਦੀਪ ਦੇ ਦਾਦਾ – ਦਾਦੀ ਤੇ ਤਾਇਆ – ਤਾਈ ਤੇ ਉਹਨਾਂ ਦੇ ਬੱਚੇ ਰੇਨੂੰ ਤੇ ਰਾਜ ਬਹੁਤ ਖ਼ੁਸ਼ ਹੋਏ। ਦੇਖਦਿਆਂ – ਦੇਖਦਿਆਂ ਪਿੰਡ ਦਾ ਵਿਹੜਾ ਲੋਕਾਂ ਨਾਲ ਭਰ ਗਿਆ ! ਸਾਰੇ ਉਹਨਾਂ ਦਾ ਹਾਲ ਚਾਲ ਪੁੱਛ ਰਹੇ ਸਨ ਬੱਚਿਆਂ ਦੇ ਸਿਰਾਂ ‘ਤੇ ਹੱਥ ਰੱਖ ਪਿਆਰ ਦੇ ਰਹੇ ਸਨ ਦੀਪ ਆਪਣੀ ਭੈਣ ਨੂੰ ਕਹਿਣ ਲੱਗਾ, “ਭੈਣ ਸ਼ਹਿਰ ਵਿੱਚ ਤਾਂ ਮੈਂ ਕਦੀ ਨਹੀਂ ਹੁੰਦਾ।’’ ਭੈਣ ਨੇ ਸਮਝਾਇਆ, ‘‘ਦੀਪ !

ਇਹੀ ਤਾਂ ਫ਼ਰਕ ਹੈ ਪਿੰਡਾਂ ਤੇ ਸ਼ਹਿਰਾਂ ਦਾ, ਇੱਥੇ ਆਪਸ ਵਿੱਚ ਆਂਢ – ਗੁਆਂਢ ਦਾ ਬਹੁਤ ਪਿਆਰ ਹੁੰਦਾ ਏ।” ਇੰਨੇ ਨੂੰ ਰੇਨੂੰ ਤੇ ਰਾਜ ਭੱਜੇ – ਭੱਜੇ ਉਹਨਾਂ ਕੋਲ ਆਏ ਤੇ ਕੰਨ ਵਿੱਚ ਕਹਿਣ ਲੱਗੇ, ‘ਆਪਾਂ ਸਵੇਰੇ – ਸਵੇਰੇ ਨਹਿਰ ‘ਤੇ ਜਾਵਾਂਗੇ। ਉੱਥੇ ਖੂਬ ਮੌਜ – ਮਸਤੀ ਕਰਾਂਗੇ। ਉੱਥੇ ਨੇੜੇ ਹੀ ਬੋਹੜ ਉੱਤੇ ਅਸੀਂ ਪੀਂਘ ਵੀ ਪਾਈ ਹੋਈ ਹੈ, ਝੂਟੇ ਲਵਾਂਗੇ। ਗੱਲਾਂ ਕਰਦੇ – ਕਰਦੇ ਉਹ ਰਾਤ ਨੂੰ ਸੌਂ ਗਏ ਸਵੇਰੇ ਚਿੜੀਆਂ ਦੀ ਚੀਂ – ਚੀਂ ਨੇ, ਰੁੱਖਾਂ ਦੀ ਸਰਸਰਾਹਟ ਨੇ, ਗਾਲ੍ਹੜਾਂ ਦੀਆਂ ਟਪੂਸੀਆਂ ਨੇ ਉਹਨਾਂ ਨੂੰ ਆਪਣੇ – ਆਪ ਹੀ ਜਗਾ ਦਿੱਤਾ ਤੇ ਉਹ ਸਾਰੇ ਨਹਿਰ ਵਲ ਨੂੰ ਸੈਰ ਕਰਨ ਤੁਰ ਪਏ।

PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ

1. ਦੀਪ ਦੇ ਮਾਤਾ ਜੀ ਨੇ ਕਿੱਥੇ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ?
(ਉ) ਪਿੰਡ
(ਆ) ਸ਼ਹਿਰ
(ਈ) ਜੈਪੁਰ
(ਸ) ਪਾਲਮਪੁਰ।
ਉੱਤਰ :
(ਉ) ਪਿੰਡ

2. ਦੀਪ ਹੋਰੀਂ ਕਿਸ ਤਰ੍ਹਾਂ ਪਿੰਡ ਪਹੁੰਚੇ?
(ਉ) ਸਾਈਕਲਾਂ ਉੱਤੇ
(ਅ) ਬੱਸ ਵਿਚ
(ਈ) ਕਾਰ ਰਾਹੀਂ
(ਸ) ਗੱਡੇ ਵਿਚ।
ਉੱਤਰ :
(ਈ) ਕਾਰ ਰਾਹੀਂ

3. ਦੀਪ ਹੋਰੀਂ ਕਿਸ ਕੁ ਵੇਲੇ ਪਿੰਡ ਪਹੁੰਚੇ?
(ੳ) ਰਾਤੀਂ
(ਅ) ਦੁਪਹਿਰੇ
(ਇ) ਸ਼ਾਮ ਦੇ ਘੁਸਮੁਸੇ
(ਸ) ਸਵੇਰੇ – ਸਵੇਰੇ !
ਉੱਤਰ :
(ਇ) ਸ਼ਾਮ ਦੇ ਘੁਸਮੁਸੇ

PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ

4. ਦੀਪ ਹੋਰਾਂ ਨੂੰ ਪਿੰਡ ਆਏ ਦੇਖ ਕੇ ਖੁਸ਼ ਹੋਣ ਵਾਲਿਆਂ ਵਿਚ ਕੌਣ ਸ਼ਾਮਲ ਸਨ?
(ਉ) ਦਾਦਾ – ਦਾਦੀ/ਤਾਇ
(ਆ) ਤਾਈ ਅ ਚਾਚਾ – ਚਾਚੀ
(ਇ) ਨਾਨਾ – ਨਾਨੀ
(ਸ) ਮਾਮਾ – ਮਾਮੀ।
ਉੱਤਰ :
(ਉ) ਦਾਦਾ – ਦਾਦੀ/ਤਾਇ

5. ਵਿਹੜਾ ਕਿਸ ਚੀਜ਼ ਨਾਲ ਭਰ ਗਿਆ?
(ੳ) ਖ਼ੁਸ਼ੀ ਨਾਲ
(ਅ) ਰੌਣਕ ਨਾਲ
(ਈ) ਚਾਵਾਂ ਨਾਲ
(ਸ) ਲੋ ਨਾਲ।
ਉੱਤਰ :
(ਈ) ਚਾਵਾਂ ਨਾਲ

6. ਭੈਣ ਨੇ ਦੀਪ ਨੂੰ ਕਿਹੜੀ ਗੱਲ ਸਮਝਾਈ?
(ਉ) ਭੈਣ ਤੇ ਭਰਾ ਦਾ ਫ਼ਰਕ
(ਅ) ਦਾਦੇ – ਦਾਦੀ ਦਾ ਫ਼ਰਕ
(ਈ) ਤਾਏ – ਤਾਈ ਦਾ ਫ਼ਰਕ
(ਸ) ਤੇ ਸ਼ਹਿਰ ਦਾ ਫ਼ਰਕ।
ਉੱਤਰ :
(ਸ) ਤੇ ਸ਼ਹਿਰ ਦਾ ਫ਼ਰਕ।

7. ਪਿੰਡਾਂ ਵਿਚ ਕਿਨ੍ਹਾਂ ਦਾ ਆਪਸ ਵਿਚ ਬਹੁਤ ਪਿਰ ਹੁੰਦਾ ਹੈ?
(ਉ) ਆਂਢ – ਗੁਆਂਢ ਦਾ
(ਅ) ਭੈਣਾਂ – ਭਰਾਵਾਂ ਦਾ।
(ਇ) ਭਰਾਵਾਂ – ਭਰਾਵਾਂ ਦਾ
(ਸ) ਭੈਣਾਂ – ਭੈਣਾਂ ਦਾ।
ਉੱਤਰ :
(ਉ) ਆਂਢ – ਗੁਆਂਢ ਦਾ

PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ

8. ਰੇਨੂੰ ਤੇ ਰਾਜ ਨੇ ਸਵੇਰੇ – ਸਵੇਰੇ ਕਿੱਥੇ ਜਾਣ ਦੀ ਗੱਲ ਕੀਤੀ?
(ੳ) ਖੇਤਾਂ ਵਿਚ
(ਅ) ਬਾਗ਼ ਵਿਚ
(ਇ) ਗਲੀਆਂ ਵਿਚ
(ਸ) ਨਹਿਰ ਉੱਤੇ।
ਉੱਤਰ :
(ਸ) ਨਹਿਰ ਉੱਤੇ।

9. ਪੀਘ ਕਿੱਥੇ ਪਾਈ ਹੋਈ ਸੀ?
(ਉ) ਪਿੱਪਲ ਉੱਤੇ
(ਅ) ਬੋਹੜ ਉੱਤੇ
(ਈ) ਸ਼ਰੀਂਹ ਉੱਤੇ
(ਸ) ਤੂਤ ਉੱਤੇ।
ਉੱਤਰ :
(ਅ) ਬੋਹੜ ਉੱਤੇ

10. ਸਵੇਰੇ – ਸਵੇਰੇ ਦੀਪੂ ਹੋਰਾਂ ਨੂੰ ਜਗਾਉਣ ਵਾਲੀਆਂ ਚੀਜ਼ਾਂ ਵਿੱਚੋਂ ਇਕ ਕਿਹੜੀ ਸੀ?
(ਉ) ਚਿੜੀਆਂ ਦੀ ਚੀਂ – ਚੀਂ
(ਅ) ਕਾਵਾਂ ਦਾ ਬੋਲਣਾ
(ਈ) ਗਿੱਦੜਾਂ ਦਾ ਹਵਾਕਣਾ
(ਸ) ਖੂਹਾਂ ਦੀ ਟਿੱਚ – ਟਿੱਚ।
ਉੱਤਰ :
(ਉ) ਚਿੜੀਆਂ ਦੀ ਚੀਂ – ਚੀਂ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ !
(iv) ਉਪਰੋਕਤ ਪੈਰੇ ਵਿਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਦੀਪ, ਮਾਤਾ, ਪਿੰਡ, ਦਾਦਾ, ਤਾਇਆ !
(ii) ਉਹ, ਉਹਨਾਂ, ਸਾਰੇ, ਆਪਾਂ, ਅਸੀਂ।
(iii) ਦੂਜੇ, ਬਹੁਤ, ਖੂਬ, ਆਪਣੀ, ਸਾਰੇ।
(iv) ਕਰ ਦਿੱਤੀ, ਤੁਰ ਪਏ, ਹੋਏ, ਹੁੰਦਾ ਏ, ਲਵਾਂਗੇ।

PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ :
(i) ‘ਭੈਣ ਸ਼ਬਦ ਦਾ ਲਿੰਗ ਬਦਲੋ
(ਉ) ਬਹਿਨ
(ਅ) ਦੀਦੀ
(ਇ) ਭਰਾ
(ਸ) ਬੀਬਾ।
ਉੱਤਰ :
(ਇ) ਭਰਾ

(ii) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ੳ) ਖੂਬ
(ਅ) ਨਹਿਰ
(ਈ) ਸੈਰ
(ਸ) ਪੀਂਘ।
ਉੱਤਰ :
(ੳ) ਖੂਬ

(iii) ‘ਭਰਾ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ਉ) ਬਾਬਾ
(ਅ) ਵੀਰ/ਭਾਈ
(ਈ) ਬਾਉ
(ਸ) ਕਾਕਾ
ਉੱਤਰ :
(ਅ) ਵੀਰ/ਭਾਈ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੀ
(ii) ਕਾਮਾ।
(iii) ਜੋੜਨੀ
(iv) ਦੋਹਰੇ ਪੁੱਠੇ ਕਾਮੇ
(v) ਛੁੱਟ – ਮਰੋੜੀ
ਉੱਤਰ :
(i) ਡੰਡੀ ( । )
(ii) ਕਾਮਾ ( , )
(iii) ਜੋੜਨੀ ( – )
(iv) ਦੋਹਰੇ ਪੁੱਠੇ ਕਾਮੇ (” “)
(v) ਛੁੱਟ – ਮਰੋੜੀ ( ‘ )

PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ

ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ 5
ਉੱਤਰ :
PSEB 6th Class Punjabi Solutions Chapter 21 ਪਿੰਡ ਇਉਂ ਬੋਲਦੈ 6

PSEB 6th Class Punjabi Vyakaran ਸਮਾਨਾਰਥਕ ਸ਼ਬਦ (1st Language)

Punjab State Board PSEB 6th Class Punjabi Book Solutions Punjabi Grammar Samanarthaka Shabd ਸਮਾਨਾਰਥਕ ਸ਼ਬਦ Exercise Questions and Answers.

PSEB 6th Class Hindi Punjabi Grammar ਸਮਾਨਾਰਥਕ ਸ਼ਬਦ (1st Language)

ਪ੍ਰਸ਼ਨ 1.
ਹੇਠ ਲਿਖਿਆਂ ਡੱਬਿਆਂ ਵਿੱਚੋਂ 20 ਸਾਰਥਕ ਸ਼ਬਦ ਚੁਣੋ –
PSEB 6th Class Punjabi Vyakaran ਸਮਾਨਾਰਥਕ ਸ਼ਬਦ (1st Language) 1

PSEB 6th Class Punjabi Vyakaran ਸਮਾਨਾਰਥਕ ਸ਼ਬਦ (1st Language)

ਪ੍ਰਸ਼ਨ 2.
ਹੇਠ ਲਿਖੇ ਡੱਬਿਆਂ ਵਿੱਚੋਂ 20 ਸਾਰਥਕ ਸ਼ਬਦ ਚੁਣ ਕੇ ਲਿਖੋ –
PSEB 6th Class Punjabi Vyakaran ਸਮਾਨਾਰਥਕ ਸ਼ਬਦ (1st Language) 2

ਪ੍ਰਸ਼ਨ 3.
ਹੇਠ ਦਿੱਤੇ ਡੱਬਿਆਂ ਵਿੱਚੋਂ 20 ਸਾਰਥਕ ਸ਼ਬਦ ਚੁਣੋ –
PSEB 6th Class Punjabi Vyakaran ਸਮਾਨਾਰਥਕ ਸ਼ਬਦ (1st Language) 3

PSEB 6th Class Punjabi Vyakaran ਸਮਾਨਾਰਥਕ ਸ਼ਬਦ (1st Language)

ਪ੍ਰਸ਼ਨ 4.
ਹੇਠ ਲਿਖੇ ਡੱਬਿਆਂ ਵਿੱਚੋਂ 20 ਸਾਰਥਕ ਸ਼ਬਦ ਚੁਣ ਕੇ ਲਿਖੋ –
PSEB 6th Class Punjabi Vyakaran ਸਮਾਨਾਰਥਕ ਸ਼ਬਦ (1st Language) 4

ਪ੍ਰਸ਼ਨ 5.
ਹੇਠ ਲਿਖੇ ਡੱਬਿਆਂ ਵਿੱਚੋਂ 20 ਸਾਰਥਕ ਸ਼ਬਦ ਚੁਣ ਕੇ ਲਿਖੋ –
PSEB 6th Class Punjabi Vyakaran ਸਮਾਨਾਰਥਕ ਸ਼ਬਦ (1st Language) 5

PSEB 6th Class Punjabi Vyakaran ਸਮਾਨਾਰਥਕ ਸ਼ਬਦ (1st Language)

ਸਮਾਨਾਰਥਕ ਸ਼ਬਦ

ਉੱਚਿਤ ਠੀਕ, ਯੋਗ, ਸਹੀ।
ਉਜੱਡ ਅੱਖੜ, ਗਵਾਰ, ਮੁਰਖ।
ਉੱਜਲ ਸਾਫ਼, ਨਿਰਮਲ, ਸੁਥਰਾ।
ਉਸਤਤ ਉਪਮਾ, ਸ਼ਲਾਘਾ, ਪ੍ਰਸੰਸਾ
ਉਸਤਾਦ ਅਧਿਆਪਕ, ਸਿੱਖਿਅਕ।
ਉਜਾਲਾ ਚਾਨਣ, ਲੋਅ, ਪ੍ਰਕਾਸ਼, ਰੌਸ਼ਨੀ।
ਓਪਰਾ ਬੇਗਾਨਾ, ਪਰਾਇਆ, ਬਾਹਰਲਾ, ਗੈਰ।
ਓੜਕ ਅਮੀਰ, ਅੰਤ, ਛੋਕੜ।
ਉੱਤਮ ਚੰਗਾ, ਸੇਸ਼ਟ, ਵਧੀਆ।
ਉੱਨਤੀ ਤਰੱਕੀ, ਵਿਕਾਸ, ਖ਼ੁਸ਼ਹਾਲੀ, ਪ੍ਰਗਤੀ।
ਉਪਕਾਰ ਭਲਾਈ, ਨੇਕੀ, ਅਹਿਸਾਨ, ਮਿਹਰਬਾਨੀ !
ਉਪਯੋਗ ਵਰਤੋਂ, ਲਾਭ, ਫ਼ਾਇਦਾ ॥
ਉੱਦਮ ਉਪਰਾਲਾ, ਜਤਨ, ਕੋਸ਼ਿਸ਼।
ਉਦਾਸ ਚਿੰਤਾਤੁਰ, ਫ਼ਿਕਰਮੰਦ, ਪਰੇਸ਼ਾਨ, ਨਿਰਾਸ਼, ਉਪਮ।
ਉਮੰਗ ਤਾਂਘ, ਉਤਸ਼ਾਹ, ਇੱਛਾ, ਚਾਓ।
ਉਲਟਾ ਮੂਧਾ, ਪੁੱਠਾ, ਵਿਰੁੱਧ।
ਊਣਾ ਹੋਛਾ, ਅਧੂਰਾ, ਅਪੂਰਨ।
ਅੱਡ ਵੱਖ, ਅਲੱਗ, ਜੁਦਾ, ਤਿੰਨ।
ਅਕਲ ਮੱਤ, ਸਮਝ, ਸਿਆਣਪ।
ਅੰਤ ਭੇਦ, ਫ਼ਰਕ, ਵਿੱਥ।
ਅੱ ਨੇਤਰ, ਨੈਣ, ਲੋਚਨ। PSEB 6th Class Punjabi Vyakaran ਸਮਾਨਾਰਥਕ ਸ਼ਬਦ (1st Language)
ਅਨਾਥ ਯਤੀਮ, ਬੇਸਹਾਰਾ !
ਅਸਮਾਨ ਅਕਾਸ਼, ਗਗਨ, ਅੰਬਰ, ਅਰਸ਼।
ਐਵਾਣਾ ਨਿਆਣਾ, ਅਣਜਾਣ, ਬੇਸਮਝ, ਬੱਚਾ।
ਅਰਥ ਭਾਵ, ਮਤਲਬ, ਮੰਤਵ, ਮਾਇਨਾ !
ਅਰੰਭ ਆਦਿ, ਸ਼ੁਰੂ, ਮੁੱਢ, ਮੂਲ।
ਅਲੌਕਿ ਅਲੋਕਾਰ, ਅਦਭੁਤ, ਅਨੋਖਾ, ਅਨੂਠਾ, ਬੇਮਿਸਾਲ
ਅਮਨ ਸ਼ਾਂਤੀ, ਚੈਨ, ਟਿਕਾਓ !
ਅਮੀਰਾਧ ਨਵਾਨ, ਧਨਾਢ, ਦੌਲਤਮੰਦ।
ਅਜ਼ਾਦੀ ਸੁਤੰਤਰਤਾ, ਸਵਾਧੀਨਤਾ, ਮੁਕਤੀ, ਰਿਹਾਈ।
ਆਥਣ ਸ਼ਾਮ, ਸੰਝ, ਤਿਰਕਾਲਾਂ।
ਆਦਰ ਮਾਣ, ਇੱਜ਼ਤ, ਵਡਿਆਈ, ਸਤਿਕਾਰ, ਆਉ ਭਗਤ।
ਬਿਪਤਾ, ਕਠਿਨਾਈ, ਦੁੱਖ, ਸਮੱਸਿਆ, ਰੁਕਾਵਟ, ਅੜਚਨ
ਇਸਤਰੀ ਤੀਵੀ, ਨਾਰੀ, ਜ਼ਨਾਨੀ, ਔਰਤ, ਮਹਿਲਾ, ਤੀਮਤ, ਰੰਨ, ਬੀਬੀ।
ਇਕਰਾਰ ਕੌਲ, ਵਚਨ, ਪ੍ਰਾਣ, ਤਿੱਗਿਆ।
ਇੰਤ ਤਾਂਘ, ਚਾਹ, ਉਮੰਗ, ਉਤਸ਼ਾਹ !
ਇਨਸਾਨ ਆਦਮੀ, ਬੰਦਾ, ਮਨੁੱਖ, ਪੁਰਖ, ਮਰਦ, ਮਾਨਵ।
ਸਸਤਾ ਸੁਵੱਲਾ, ਹਲਕਾ, ਮਾਮੂਲੀ, ਹੌਲਾ, ਆਮ।
ਸਹਾਇਤਾ ਮੱਦਦ, ਹਮਾਇਤ, ਸਮਰਥਨ
ਸਬਰ ਸੰਤੋਖ, ਤ੍ਰਿਪਤੀ, ਟਿਕਾਉ, ਧੀਰਜ, ਰੱਜ।
ਸਰੀਰ ਤਨ, ਦੇਹ, ਜਿਸਮ, ਬਦਨ, ਜੁੱਸਾ, ਕਾਇਆ, ਵਜੂਦ।
ਸੰਕੋਚ ਸੰਗ, ਝਿਜਕ, ਸ਼ਰਮ, ਲੱਜਿਆ
ਸਭਿਅਤਾ ਤਹਿਜ਼ੀਬ, ਸਿਸ਼ਟਾਚਾਰ।
ਸਵਾਰਥ ਗੋਂ, ਮਤਲਬ, ਗ਼ਰਜ਼। PSEB 6th Class Punjabi Vyakaran ਸਮਾਨਾਰਥਕ ਸ਼ਬਦ (1st Language)
ਸੁਖਮ ਬਰੀਕ, ਨਾਜ਼ੁਕ, ਪਤਲਾ।
ਸੰਜੋਗ ਮੇਲ, ਸੰਗਮ, ਢੋ, ਸਮਾਗਮ।
ਸੰਤੋਖ ਸਬਰ, ਰੱਜ, ਤ੍ਰਿਪਤੀ।
ਸਾਨ ਉੱਜਲ, ਨਿਰਮਲ, ਸਵੱਛ।
ਸਰਬੀਰ ਬਹਾਦਰ, ਵੀਰ, ਸੁਰਮਾ, ਬਲਵਾਨ, ਦਲੇਰ, ਯੋਧਾ, ਵਰਿਆਮ
ਸੋਹਣਾ ਸੁੰਦਰ, ਖੂਬਸੂਰਤ, ਮਨੋਹਰ, ਹੁਸੀਨ, ਸ਼ਾਨਦਾਰ।
ਹੁਸ਼ਿਆਰ ਸਾਵਧਾਨ, ਚੁਕੰਨਾ, ਸਜੱਗ, ਚਤਰ, ਚਲਾਕ, ਸੁਜਾਨ।
ਹਵਾ ਪੌਣ, ਸਮੀਰ, ਵਾਯੂ।
ਕਮਜ਼ੋਰ ਮਾੜਾ, ਨਿਰਬਲ, ਪਤਲਾ, ਮਾੜਕੂ।
ਖ਼ੁਸ਼ੀ ਪ੍ਰਸੰਨਤਾ, ਆਨੰਦ, ਸਰੂਰ।
ਗਰੀਬੀ ਕੰਗਾਲੀ, ਧੂੜ, ਨਿਰਧਤਾ !
ਖ਼ਰਾਬ ਗੰਦਾ, ਮੰਦਾ, ਭੈੜਾ, ਬੁਰਾ।
ਖ਼ੁਸ਼ਬੂ ਮਹਿਕ, ਸੁਗੰਧ। PSEB 6th Class Punjabi Vyakaran ਸਮਾਨਾਰਥਕ ਸ਼ਬਦ (1st Language)
ਗੁੱਸਾ ਨਰਾਜ਼ਗੀ, ਕ੍ਰੋਧ, ਕਹਿਰ।
ਚਾਨਣ ਪ੍ਰਕਾਸ਼, ਰੌਸ਼ਨੀ, ਲੋ, ਉਜਾਲਾ।
ਛੋਟਾ ਅਲਪ, ਨਿੱਕਾ, ਲਘੂ।
ਜਾਨ ਜ਼ਿੰਦਗੀ, ਜੀਵਨ, ਪ੍ਰਾਣ, ਜਿੰਦ।
ਜਿਸਮ ਦੇਹ, ਬਦਨ, ਸਰੀਰ, ਤਨ, ਜੁੱਸਾ, ਕਾਇਆ, ਵਜੂਦ।
ਠਰੂਮਾ ਸਬਰ, ਧੀਰਜ, ਸ਼ਾਂਤੀ, ਟਿਕਾਓ।
ਠੀਕ ਸਹੀ, ਦਸਤ, ਉੱਚਿਤ, ਢੁੱਕਵਾਂ, ਯੋਗ।
ਤਾਕਤ ਬਲ, ਸਮਰੱਥਾ, ਸ਼ਕਤੀ, ਜ਼ੋਰ।
ਤਰੱਕੀ ਵਿਕਾਸ, ਉੱਨਤੀ, ਵਾਧਾ, ਖ਼ੁਸ਼ਹਾਲੀ।
ਦੋਸਤਾਂ ਮਿੱਤਰਤਾ, ਯਾਰੀ, ਸੱਜਣਤਾ।
ਧਰਤੀ ਜ਼ਮੀਨ, ਭੋਇੰ, ਭੂਮੀ, ਪ੍ਰਵੀ।
ਨਿਰਧਨ ਗ਼ਰੀਬ, ਕੰਗਾਲ, ਤੰਗ, ਥੁੜਿਆ !
ਨਿਰਮਲ ਸਾਫ਼, ਸ਼ੁੱਧ, ਸੁਥਰਾ।
ਪਤਲਾ ਮਾੜਾ, ਦੁਰਬਲ, ਕੋਮਲ, ਕਮਜ਼ੋਰ, ਬਰੀਕ।
ਬਹਾਦਰ ਵੀਰ, ਸੂਰਮਾ, ਦਲੇਰ, ਬਲਵਾਨ, ਵਰਿਆਮ।
ਮੰਤਵ ਮਨੋਰਥ, ਉਦੇਸ਼, ਨਿਸ਼ਾਨਾ, ਆਸ਼ਾ।
ਮਿੱਤਰ ਦੋਸਤ, ਯਾਰ, ਆੜੀ, ਸੱਜਣ, ਬੇਲੀ।
ਮੀਹ ਵਰਖਾ, ਬਰਸਾਤ, ਬਾਰਸ਼।
ਵਚਨ ਕੌਲ, ਇਕਰਾਰ, ਤਿੱਗਿਆ, ਪ੍ਰਣ
ਸ਼ਰਮ ਸੰਕੋਚ, ਲੱਜਿਆ, ਸੰਗ, ਝਿਜਕ।
ਸ਼ਾਮ ਤ੍ਰਿਕਾਲਾਂ, ਸੰਝ, ਆਥਣ।
ਖ਼ਰਾਬ ਗੰਦਾ, ਮੰਦਾ, ਭੈੜਾ, ਬੁਰਾ।
ਖ਼ੁਸ਼ੀ ਸੰਨਤਾ, ਅਨੰਦ, ਸਰੂਰ।
ਜ਼ਿੰਦਗੀ ਜਾਨ, ਜੀਵਨ, ਪ੍ਰਣ। PSEB 6th Class Punjabi Vyakaran ਸਮਾਨਾਰਥਕ ਸ਼ਬਦ (1st Language)
ਫ਼ਿਕਰ ਚਿੰਤਾ, ਪਰੇਸ਼ਾਨੀ, ਸੋਚ
ਮੱਦਦ ਸਹਾਇਤਾ, ਹਮਾਇਤ, ਸਮਰਥਨ
ਵੈਰੀ ਵਿਰੋਧੀ, ਦੁਸ਼ਮਣ, ਸ਼ਤਰੂ !
ਵਰਖਾ ਮੀਂਹ, ਬਾਰਸ਼, ਬਰਸਾਤ।
ਵਿਛੋੜਾ ਜੁਦਾਈ, ਅਲਹਿਦਗੀ।

PSEB 6th Class Punjabi Solutions Chapter 26 ਫੁੱਲਾਂ ਦਾ ਸੁਨੇਹਾ

Punjab State Board PSEB 6th Class Punjabi Book Solutions Chapter 26 ਫੁੱਲਾਂ ਦਾ ਸੁਨੇਹਾ Textbook Exercise Questions and Answers.

PSEB Solutions for Class 6 Punjabi Chapter 26 ਫੁੱਲਾਂ ਦਾ ਸੁਨੇਹਾ (1st Language)

Punjabi Guide for Class 6 PSEB ਫੁੱਲਾਂ ਦਾ ਸੁਨੇਹਾ Textbook Questions and Answers

ਫੁੱਲਾਂ ਦਾ ਸੁਨੇਹਾ ਪਾਠ-ਅਭਿਆਸ

1. ਦੱਸੋ :

(ਉ) ਤਿਤਲੀ ਨੇ ਆਪਣੇ ਰੰਗ ਕਿਸ ਤੋਂ ਲਏ ਹਨ ਅਤੇ ਉਸ ਦੇ ਦਿਲ ਦੀ ਕੀ ਉਮੰਗ ਹੈ
ਉੱਤਰ :
ਤਿਤਲੀ ਨੇ ਆਪਣੇ ਰੰਗ ਫੁੱਲਾਂ ਤੋਂ ਲਏ ਹਨ ਉਸਦੇ ਦਿਲ ਦੀ ਉਮੰਗ ਹੈ ਕਿ ਇਹ ਫੁੱਲ ਹਮੇਸ਼ਾ ਖਿੜੇ ਰਹਿਣ।

(ਅ) ਭੌਰਾ ਫੁੱਲਾਂ ਨੂੰ ਕੀ ਸੁਣਾਉਂਦਾ ਹੈ?
ਉੱਤਰ :
ਭੌਰਾ ਫੁੱਲਾਂ ਨੂੰ ਸੁਣਾਉਂਦਾ ਹੈ ਕਿ ਉਹ ਸੁੰਦਰ ਬਾਗ਼ ਦਾ ਭੌਰਾ ਹੈ। ਉਸ ਦਾ ਫੁੱਲਾਂ ਨਾਲ ਪਿਆਰ ਹੈ। ਉਸ ਦੇ ਸਾਹਾਂ ਵਿਚ ਫੁੱਲਾਂ ਦੀ ਬਹਾਰ ਮਹਿਕਦੀ ਹੈ। ਉਹ ਫੁੱਲਾਂ ਦਾ ਰਸ ਪੀ ਕੇ ਜਿਊਂਦਾ ਹੈ ਤੇ ਉਸ ਨੂੰ ਇਕ ਖੁਮਾਰ ਚੜਿਆ ਰਹਿੰਦਾ ਹੈ ਉਸ ਨੂੰ ਫੁੱਲਾਂ ਕਰ ਕੇ ਸਾਰਾ ਸੰਸਾਰ ਸੁੰਦਰ ਜਾਪਦਾ ਹੈ। ਉਹ ਆਪਣੇ ਦਿਲ ਦੇ ਤਾਰ ਛੇੜ ਕੇ ਫੁੱਲਾਂ ਨੂੰ ਹਰ ਰੋਜ਼ ਰਾਗ ਸੁਣਾਉਂਦਾ ਹੈ। ਉਹ ਫੁੱਲਾਂ ਦਾ ਬਿਨ ਤਨਖ਼ਾਹ ਤੋਂ ਨੌਕਰ ਹੈ।

PSEB 6th Class Punjabi Solutions Chapter 26 ਫੁੱਲਾਂ ਦਾ ਸੁਨੇਹਾ

(ਇ) ਜੋ ਜਾਗਦੇ ਹਨ, ਉਹਨਾਂ ਨੂੰ ਕਿਹੜੀ ਚੀਜ਼ ਪ੍ਰਾਪਤ ਹੁੰਦੀ ਹੈ?
ਉੱਤਰ :
ਜਿਹੜੇ ਜਾਗਦੇ ਹਨ, ਉਹ ਹੀ ਕਦਮ ਅੱਗੇ ਵਧਾ ਕੇ ਆਪਣੀਆਂ ਮੰਜ਼ਲਾਂ ਉੱਤੇ ਪਹੁੰਚਦੇ ਹਨ।

(ਸ) ਫੁੱਲ ਤਿਤਲੀ ਤੇ ਭੌਰੇ ਨੂੰ ਕੀ ਸੁਨੇਹਾ ਦਿੰਦਾ ਹੈ?
ਉੱਤਰ :
ਫੁੱਲ, ਤਿਤਲੀ ਤੇ ਭੌਰੇ ਨੂੰ ਸੁਨੇਹਾ ਦਿੰਦਾ ਹੈ ਕਿ ਉਹ ਆਪਸ ਵਿਚ ਲੜਨ ਨਾ। ਉਹ ਦੋਹਾਂ ਨੂੰ ਪਿਆਰ ਕਰਦਾ ਹੈ। ਉਨ੍ਹਾਂ ਵਿੱਚੋਂ ਕੋਈ ਵੀ ਉੱਚਾ ਨੀਵਾਂ ਨਹੀਂ। ਉਹ ਉਸ ਨੂੰ ਅਸੀਸਾਂ ਦੇਣ ਕਿ ਉਸਦੀ ਗੁਲਜ਼ਾਰ ਮਹਿਕਦੀ ਰਹੇ। ਉਸ ਦੀ ਖ਼ੁਸ਼ਬੋ ਤੇ ਰੰਗ ਉਨਾਂ ਲਈ ਹੀ ਹਨ। ਇਸ ਕਰਕੇ ਉਹ ਉਸ ਨੂੰ ਬਚਨ ਦੇਣ ਕਿ ਉਹ ਕਦੇ ਲੜਨਗੇ ਨਹੀਂ

2. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :

ਸੁੰਦਰ, ਸੰਸਾਰ, ਮਿੱਤਰ, ਭੰਡਾਰ, ਵਚਨ
ਉੱਤਰ :

  • ਸੁੰਦਰ (ਸੋਹਣਾ) – ਬਾਗ਼ ਵਿਚ ਸੁੰਦਰ ਫੁੱਲ ਖਿੜੇ ਹੋਏ ਹਨ।
  • ਸੰਸਾਰ ਦੁਨੀਆ) – ਸਾਰਾ ਸੰਸਾਰ ਅਮਨ ਚਾਹੁੰਦਾ ਹੈ।
  • ਮਿੱਤਰ ਦੋਸਤ – ਜਸਬੀਰ ਮੇਰਾ ਪੱਕਾ ਮਿੱਤਰ ਹੈ।
  • ਭੰਡਾਰ ਚੀਜ਼ਾਂ ਇਕੱਠੀਆਂ ਕਰਨ ਦੀ ਥਾਂ) – ਮਹਾਰਾਜਾ ਰਣਜੀਤ ਸਿੰਘ ਨੇ ਕਾਲ – ਪੀੜਤ ਪਰਜਾ ਲਈ ਅੰਨ ਦੇ ਭੰਡਾਰ ਖੋਲ੍ਹ ਦਿੱਤੇ।
  • ਵਚਨ ਇਕਰਾਗੇ – ਅਸੀਂ ਸਾਰੇ ਮਿਲ ਕੇ ਰਹਿਣ ਦਾ ਵਚਨ ਕਰਦੇ ਹਾਂ।

3. ਔਖੇ ਸ਼ਬਦਾਂ ਦੇ ਅਰਥ :

  • ਮਸਤ-ਮਲੰਗ : ਮਨਮੌਜੀ, ਬੇਪਰਵਾਹ
  • ਨਿਸੰਗ : ਬੇਝਿਜਕ, ਨਿਡਰ
  • ਹਮੇਸ਼ : ਹਮੇਸ਼ਾਂ, ਸਦਾ
  • ਉਮੰਗ : ਇੱਛਾ, ਤਾਂਘ
  • ਖ਼ੁਮਾਰ : ਮਸਤੀ, ਨਸ਼ਾ
  • ਗੁਲਜ਼ਾਰ : ਬਾਗ਼, ਫੁਲਵਾੜੀ, ਫੁੱਲਾਂ ਦੀ ਕਿਆਰੀ
  • ਦੁਸ਼ਮਣ : ਵੈਰੀ, ਵਿਰੋਧੀ
  • ਕੰਤ : ਘਰਵਾਲਾ, ਪਤੀ, ਖ਼ਾਵੰਦ

PSEB 6th Class Punjabi Solutions Chapter 26 ਫੁੱਲਾਂ ਦਾ ਸੁਨੇਹਾ

4. ਇਸ ਕਵਿਤਾ ਵਿੱਚੋਂ ਇੱਕ ਲੈਅ ਵਾਲੇ ਹੋਰ ਸ਼ਬਦ ਚੁਣੋ, ਜਿਵੇਂ ਕਿ ਉਦਾਹਰਨ ਵਿੱਚ ਦੱਸਿਆ ਗਿਆ ਹੈ :

ਉਦਾਹਰਨ- ਵੰਗ-ਸੰਗ
ਉੱਤਰ :
ਰੰਗ – ਜੰਗ, ਮਲੰਗ – ਨਿਸੰਗ, ਪਿਆਰ – ਬਹਾਰ, ਖੁਮਾਰ – ਸੰਸਾਰ, ਸਵਾ – ਜਗਾ, ਵੈਰ – ਖ਼ੈਰ, ਪੈਰ – ਗੈਰ, ਭੰਡਾਰ – ਗੁਲਜ਼ਾਰ।

ਵਿਆਕਰਨ :

ਮੈਂ ਤਿਤਲੀ ਸੁੰਦਰ ਬਾਗ਼ ਦੀ, ਮੇਰੇ ਫੁੱਲਾਂ ਦੇ ਕਈ ਰੰਗ
ਜਿਉਂ ਚੁੰਨੀਆਂ ਰੰਗ-ਬਰੰਗੀਆ, ਕੋਈ ਥਾਂ-ਥਾਂ ਦੇਵੇ ਟੰਗ
ਇਹ ਰੰਗ ਨਹੀਂ ਮੇਰੇ ਆਪਣੇ, ਫੁੱਲਾਂ ਤੋਂ ਲਏ ਨੇ ਮੰਗ
ਮੈਂ ਫੁੱਲਾਂ ਗਿਰਦੇ ਘੁੰਮਦੀ, ਨਿੱਤ ਹੋ ਕੇ ਮਸਤ-ਮਲੰਗ
ਮੈਨੂੰ ਡਰ ਨਹੀਂ ਕਿਸੇ ਵੀ ਹੋਰ ਦਾ, ਮੈਂ ਹੋ ਕੇ ਫਿਰਾਂ ਨਿਸੰਗ
ਰਹੇ ਖਿੜਿਆ ਫੁੱਲ ਹਮੇਸ਼ ਇਹ, ਮੇਰੇ ਦਿਲ ਦੀ ਇਹੋ

ਉਮੰਗ ਉੱਪਰ ਲਿਖੀਆਂ ਸਤਰਾਂ ਵਿੱਚੋਂ ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ ਅਤੇ ਸਮਾਸੀ ਸ਼ਬਦ ਚੁਣ ਕੇ ਆਪਣੀ ਕਾਪੀ ਵਿੱਚ ਲਿਖੋ।
ਉੱਤਰ :
ਨਾਂਵ – ਤਿਤਲੀ, ਬਾਗ਼, ਫੁੱਲਾਂ, ਰੰਗ, ਚੰਨੀਆਂ, ਡਰ, ਦਿਲ, ਉਮੰਗ॥ ਪੜਨਾਂਵ – ਕੋਈ, ਮੈਂ, ਮੈਨੂੰ, ਕਿਸੇ, ਹੋਰ, ਮੈਂ।
ਵਿਸ਼ੇਸ਼ਣ – ਸੁੰਦਰ, ਮੇਰੇ, ਕਈ, ਰੰਗ – ਬਰੰਗੀਆਂ, ਇਹ, ਮੇਰੇ ਆਪਣੇ, ਮਸਤ – ਮਲੰਗ, ਨਿਸੰਗ, ਮੇਰੇ !
ਕਿਰਿਆ – ਦੰਗ, ਲਏ ਨੇ, ਮੰਗ, ਘੁੰਮਦੀ, ਹੋ ਫਿਰਾਂ, ਰਹੇ ਖਿੜਿਆ। ਸਮਾਸੀ ਸ਼ਬਦ – ਰੰਗ – ਬਰੰਗੀਆਂ, ਥਾਂ – ਥਾਂ, ਮਸਤ – ਮਲੰਗ॥

ਅਧਿਆਪਕ ਲਈ :
ਅਧਿਆਪਕ ਇਸ ਕਾਵਿ-ਨਾਟਕ ਨੂੰ ਜਮਾਤ ਜਾਂ ਸਵੇਰ ਦੀ ਸਭਾ ਜਾਂ ਖੇਡ-ਮੈਦਾਨ ‘ਚ ਮੰਚਨ ਕਰੇ।

PSEB 6th Class Punjabi Guide ਫੁੱਲਾਂ ਦਾ ਸੁਨੇਹਾ Important Questions and Answers

1. ਕਾਵਿ – ਟੋਟਿਆਂ ਦੇ ਸਰਲ ਅਰਥ

(ਉ) ਮੈਂ ਤਿਤਲੀ ਸੁੰਦਰ ਬਾਗ਼ ਦੀ, ਮੇਰੇ ਫੁੱਲਾਂ ਦੇ ਕਈ ਰੰਗ।
ਜਿਉਂ ਚੁੰਨੀਆਂ ਰੰਗ – ਬਰੰਗੀਆਂ, ਕੋਈ ਥਾਂ – ਥਾਂ ਦੇਵੇ ਟੰਗ
ਨੂੰ ਇਹ ਰੰਗ ਨਹੀਂ ਮੇਰੇ ਆਪਣੇ, ਫੁੱਲਾਂ ਤੋਂ ਲਏ ਨੇ ਮੰਗ।
ਮੈਂ ਫੁੱਲਾਂ ਗਿਰਦੇ ਘੁੰਮਦੀ, ਨਿੱਤ ਹੋ ਕੇ ਮਸਤ ਮਲੰਗ।
ਮੈਨੂੰ ਡਰ ਨਹੀਂ ਕਿਸੇ ਵੀ ਹੋਰ ਦਾ, ਮੈਂ ਹੋ ਕੇ ਫਿਰਾਂ ਨਿਸੰਗ।
ਰਹੇ ਖਿੜਿਆ ਫੁੱਲ ਹਮੇਸ਼ਾ ਇਹ, ਮੇਰੇ ਦਿਲ ਦੀ ਇਹੋ ਉਮੰਗ।

ਔਖੇ ਸ਼ਬਦਾਂ ਦੇ ਅਰਥ – ਗਿਰਦੇ – ਦੁਆਲੇ ਹੋ ਮਸਤ ਮਲੰਗ – ਬੇਪਰਵਾਹ। ਨਿਸੰਗ ਬੇਝਿਜਕ।

PSEB 6th Class Punjabi Solutions Chapter 26 ਫੁੱਲਾਂ ਦਾ ਸੁਨੇਹਾ

ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਤਿਤਲੀ ਕਹਿੰਦੀ ਹੈ ਕਿ ਮੈਂ ਬਾਗ਼ ਦੀ ਸੁੰਦਰ ਚੀਜ਼ ਹਾਂ। ਮੇਰੇ ਖੰਭਾਂ ਉੱਤੇ ਫੁੱਲਾਂ ਦੇ ਕਈ ਰੰਗ ਹਨ, ਜੋ ਇੰਝ ਲਗਦੇ ਹਨ ਜਿਵੇਂ ਕਿਸੇ ਨੇ ਰੰਗ – ਬਰੰਗੀਆਂ ਚੁੰਨੀਆਂ ਥਾਂ – ਥਾਂ ਟੰਗ ਦਿੱਤੀਆਂ ਹੋਣ। ਇਹ ਰੰਗ ਮੇਰੇ ਆਪਣੇ ਨਹੀਂ, ਸਗੋਂ ਮੈਂ ਫੁੱਲਾਂ ਤੋਂ ਮਾਂਗਵੇਂ ਲਏ ਹਨ। ਮੈਂ ਹਰ ਸਮੇਂ ਮਸਤ – ਮਲੰਗ ਹੋਈ ਹਰ ਰੋਜ਼ ਫੁੱਲਾਂ ਦੁਆਲੇ ਘੁੰਮਦੀ ਰਹਿੰਦੀ ਹਾਂ। ਮੈਨੂੰ ਇੱਥੇ ਕਿਸੇ ਦਾ ਡਰ ਨਹੀਂ ਤੇ ਮੈਂ ਨਿਸੰਗ ਹੋ ਕੇ ਘੁੰਮਦੀ ਹਾਂ। ਮੇਰੇ ਦਿਲ ਵਿਚ ਇੱਛਾ ਹੈ ਕਿ ਸਟੇਜ ਉੱਤੇ ਪਿਆ ਇਹ ਫੁੱਲ ਹਮੇਸ਼ਾ ਖਿੜਿਆ ਰਹਿਣਾ ਚਾਹੀਦਾ ਹੈ।

(ਆ) ਮੈਂ ਭੌਰਾ ਸੁੰਦਰ ਬਾਗ਼ ਦਾ, ਮੇਰਾ ਫੁੱਲਾਂ ਨਾਲ ਪਿਆਰ।
ਮੇਰੇ ਸਾਹਾਂ ਅੰਦਰ ਮਹਿਕਦੀ, ਇਨ੍ਹਾਂ ਫੁੱਲਾਂ ਜਿਹੀ ਬਹਾਰ।
ਮੈਂ ਪੀ – ਪੀ ਰਸ ਜਿਊਂਦਾ, ਮੈਨੂੰ ਚੜ੍ਹਿਆ ਰਹੇ ਖ਼ੁਮਾਰ।
ਇਨ੍ਹਾਂ ਫੁੱਲਾਂ ਕਰਕੇ ਜਾਪਦਾ, ਮੈਨੂੰ ਸੁੰਦਰ ਸਭ ਸੰਸਾਰ
ਨਿੱਤ ਰਾਗ ਸੁਣਾਵਾਂ ਇਨ੍ਹਾਂ ਨੂੰ ਮੈਂ ਛੇੜ ਕੇ ਦਿਲ ਦੀ ਤਾਰ !
ਮੈਂ ਨੌਕਰ ਬਿਨ ਤਨਖ਼ਾਹ ਦੇ, ਇਨ੍ਹਾਂ ਫੁੱਲਾਂ ਦੇ ਦਰਬਾਰ।

ਔਖੇ ਸ਼ਬਦਾਂ ਦੇ ਅਰਥ – ਖ਼ਮਾਰ – ਮਸਤੀ।

ਪ੍ਰਸ਼ਨ 2.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਭੌਰਾ ਕਹਿੰਦਾ ਹੈ, ਮੈਂ ਸੁੰਦਰ ਬਾਗ਼ ਦਾ ਰਹਿਣ ਵਾਲਾ ਹਾਂ। ਮੇਰਾ ਫੁੱਲਾਂ ਨਾਲ ਬਹੁਤ ਪਿਆਰ ਹੈ। ਇਨ੍ਹਾਂ ਫੁੱਲਾਂ ਦੀ ਬਹਾਰ ਮੇਰੇ ਸਾਹਾਂ ਵਿਚ ਮਹਿਕਦੀ ਹੈ। ਮੈਂ ਫੁੱਲਾਂ ਦਾ ਰਸ ਪੀ ਕੇ ਜਿਊਂਦਾ ਹਾਂ, ਜਿਸਦੀ ਮੈਨੂੰ ਮਸਤੀ ਚੜੀ ਰਹਿੰਦੀ ਹੈ। ਇਨ੍ਹਾਂ ਫੁੱਲਾਂ ਕਰ ਕੇ ਮੈਨੂੰ ਸਾਰਾ ਸੰਸਾਰ ਹੀ ਸੁੰਦਰ ਜਾਪਦਾ ਹੈ। ਮੈਂ ਤਾਂ ਇਨ੍ਹਾਂ ਫੁੱਲਾਂ ਦੇ ਦਰਬਾਰ ਵਿਚ ਬਿਨਾਂ ਤਨਖ਼ਾਹ ਤੋਂ ਨੌਕਰ ਹਾਂ।

(ਈ) ਜਾ ਬੈਠ ਪਰਾ ਬੜਬੋਲਿਆ, ਨਾ ਸਿਰ ‘ਤੇ ਚੜ੍ਹਦਾ ਜਾ !
ਮੈਂ ਖੰਭ ਹਿਲਾ ਕੇ ਆਪਣੇ, ਹਰ ਫੁੱਲ ਨੂੰ ਦਿਆਂ ਹਵਾ !
ਜਿਉਂ ਪੱਖਾ ਝਲਾਂ ਕੇ ਸੁੰਦਰੀ, ਦਏ ਆਪਣਾ ਕੰਤ ਸਵਾ।
ਤੂੰ ਉਲਟਾ ਕਰ ਕੇ ਤੂੰ – ਤੂੰ ਰਿਹਾਂ ਸੁੱਤਿਆਂ ਤਾਈਂ ਜਗਾ।

ਔਖੇ ਸ਼ਬਦਾਂ ਦੇ ਅਰਥ – ਬੜਬੋਲਿਆ – ਬਹੁਤ ਬੋਲਣ ਵਾਲਾ ਕੰਤ – ਪਤੀ। ਸਵਾ – ਸੁਲਾ !

PSEB 6th Class Punjabi Solutions Chapter 26 ਫੁੱਲਾਂ ਦਾ ਸੁਨੇਹਾ

ਪ੍ਰਸ਼ਨ 3.
ਉੱਪਰ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਭੌਰੇ ਦੀਆਂ ਗੱਲਾਂ ਸੁਣ ਕੇ ਤਿਤਲੀ ਜ਼ਰਾ ਗੁੱਸੇ ਨਾਲ ਉਸ ਨੂੰ ਕਹਿਣ ਲੱਗੀ, “ਜਾਹ ਬੜਬੋਲਿਆ, ਜ਼ਰਾ ਪਰਾਂ ਜਾ ਕੇ ਬੈਠ। ਤੂੰ ਮੇਰੇ ਸਿਰ ਉੱਤੇ ਨਾ ਚੜ੍ਹਦਾ ਜਾਹ। ਮੈਂ ਆਪਣੇ ਖੰਭ ਹਿਲਾ ਕੇ ਹਰ ਫੁੱਲ ਨੂੰ ਇਸ ਤਰਾਂ ਹਵਾ ਦਿੰਦੀ ਹਾਂ, ਜਿਸ ਤਰ੍ਹਾਂ ਕੋਈ ਸੁੰਦਰ ਮੁਟਿਆਰ ਪੱਖਾ ਝੱਲ ਕੇ ਆਪਣੇ ਪਤੀ ਨੂੰ ਸੁਲਾ ਦਿੰਦੀ ਹੈ ਪਰ ਤੂੰ ਤਾਂ ਤੂੰ – ਤੂੰ ਕਰ ਕੇ ਉਲਟਾ ਸੁੱਤਿਆ ਨੂੰ ਜਗਾ ਦਿੰਦਾ ਹੈਂ।

(ਸ) ਜਾ ਨੀ ਵੱਡੀਆਂ ਅਕਲਾਂ ਵਾਲੀਏ, ਤੇਰਾ ਨਾਲ ਅਕਲ ਦੇ ਵੈਰ।
ਜੋ ਸੁੱਤੇ ਰਹੇ ਸੋ ਮਰ ਗਏ, ਨਹੀਂ ਪੈਂਦੀ ਉਨ੍ਹਾਂ ਨੂੰ ਖੈਰ।
ਜੋ ਜਾਗਣ ਮਾਰਨ ਮੰਜ਼ਲਾਂ, ਨੀ ਉਹ ਅਗਾਂਹ ਵਧਾ ਕੇ ਪੈਰ
ਤੂੰ ਮਿੱਤਰ ਨਹੀਂ ਏ ਫੁੱਲ ਦੀ, ਤੂੰ ਦੁਸ਼ਮਣ ਕੋਈ ਗੈਰ।

ਔਖੇ ਸ਼ਬਦਾਂ ਦੇ ਅਰਥ – ਖੈਰ – ਖਿੱਖਿਆ। ਗੈਰ – ਪਰਾਇਆ, ਓਪਰਾ।

ਪ੍ਰਸ਼ਨ 4.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਤਿਤਲੀ ਦੀ ਗੱਲ ਸੁਣ ਕੇ ਭੌਰੇ ਨੇ ਉਸ ਨੂੰ ਕਿਹਾ ਕਿ ਤੂੰ ਪਰੇ ਜਾਹ। ਵੱਡੀ ਅਕਲ ਵਾਲੀ ਬਣੀ ਫਿਰਦੀ ਹੈ। ਮੈਨੂੰ ਜਾਪਦਾ ਹੈ ਕਿ ਤੇਰਾ ਤਾਂ ਅਕਲ ਨਾਲ ਵੈਰ ਹੈ। ਤੂੰ ਕਹਿੰਦੀ ਹੈਂ ਕਿ ਮੈਂ ਹਰ ਫੁੱਲ ਨੂੰ ਹਵਾ ਨਾਲ ਸੁਲਾ ਦਿੰਦੀ ਹੈ ਪਰ ਕੀ ਤੂੰ ਇਹ ਜਾਣਦੀ ਹੈਂ ਕਿ ਜਿਹੜੇ ਸੁੱਤੇ ਰਹਿੰਦੇ ਹਨ, ਉਹ ਇਕ ਤਰ੍ਹਾਂ ਮਰ ਗਏ ਹੁੰਦੇ ਹਨ। ਮੰਜ਼ਲਾਂ ਉਹੀ ਮਾਰਦੇ ਹਨ ਤੇ ਕਦਮ ਉਹ ਹੀ ਅੱਗੇ ਵਧਾਉਂਦੇ ਹਨ, ਜੋ ਜਾਗਦੇ ਰਹਿੰਦੇ ਹਨ। ਅਸਲ ਵਿਚ ਤੂੰ ਫੁੱਲ ਦੀ ਮਿੱਤਰ ਨਹੀਂ, ਸਗੋਂ ਕੋਈ ਓਪਰੀ ਤੇ ਦੁਸ਼ਮਣ ਹੈਂ।

PSEB 6th Class Punjabi Solutions Chapter 26 ਫੁੱਲਾਂ ਦਾ ਸੁਨੇਹਾ

(ਹ) ਮੈਂ ਫੁੱਲਾਂ ਅੰਦਰ ਵਸਦੀ, ਜਿਉਂ ਉਨ੍ਹਾਂ ਵਿੱਚ ਖ਼ੁਸ਼ਬੋ।
ਕੁੱਲ ਰੰਗ ਰਚਾ ਕੇ ਰੋਮ – ਰੋਮ, ਮੈਂ ਆਪ ਗਿਆ ਰੰਗ ਹੋ !
ਕਿਉਂ ਲੜਦੇ ਹੋ ਮੇਰੇ ਆਸ਼ਕੋ ਮੈਨੂੰ ਦੋਹਾਂ ਨਾਲ ਪਿਆਰ
ਨਹੀਂ ਉੱਚਾ ਨੀਵਾਂ ਕੋਈ ਵੀ, ਮੈਂ ਜਾਣਾ ਸਭ ਇਕਸਾਰ।
ਮੈਂ ਭਰ – ਭਰ ਵੰਡਾਂ ਝੋਲੀਆਂ, ਮੇਰਾ ਭਰਿਆ ਰਹੇ ਭੰਡਾਰ !
ਤੁਸੀਂ ਦਿਓ ਅਸੀਸਾਂ ਸੋਹਣਿਓ, ਮੇਰੀ ਮਹਿਕੀ ਰਹੇ ਗੁਲਜ਼ਾਰ।
ਇਹ ਖ਼ੁਸ਼ਬੋ ਤੁਹਾਡੇ ਵਾਸਤੇ, ਤੇ ਤੁਹਾਡੇ ਲਈ ਨੇ ਰੰਗ !
ਰਹੋ ਵਸਦੇ ਰਸਦੇ ਖੇਡਦੇ, ਮੇਰੇ ਦਿਲ ਦੀ ਇਹੋ ਉਮੰਗ।
ਨਾ ਖੰਭੜੀ ਟੁੱਟੇ ਕਿਸੇ ਦੀ, ਨਾ ਵੀਣੀਓਂ ਟੁੱਟੇ ਵੰਗ।
ਰਲ ਵਚਨ ਦਿਓ ਮੈਨੂੰ ਸੁੱਚੜਾ, ਨਹੀਂ ਕਦੇ ਕਰਾਂਗੇ ਜੰਗ।

ਔਖੇ ਸ਼ਬਦਾਂ ਦੇ ਅਰਥ – ਰੋਮ – ਰੋਮ – ਵਾਲ – ਵਾਲ ਆਸ਼ਕੋ – ਪ੍ਰੇਮੀਓ। ਭੰਡਾਰ – ਮਾਲ ਦਾ ਸੰਗਹਿ। ਗੁਲਜ਼ਾਰ – ਬਾਗ ਖੰਭੜੀ – ਖੰਭ ਵਚਨ – ਪਿਆਰ। ਸੋਚੜਾ – ਸੁੱਚਾ।

ਪ੍ਰਸ਼ਨ 5.
ਪਿੱਛੇ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਤਿਤਲੀ ਨੇ ਕਿਹਾ ਕਿ ਉਹ ਫੁੱਲਾਂ ਅੰਦਰ ਇਸ ਤਰ੍ਹਾਂ ਵਸਦੀ ਹੈ, ਜਿਸ ਤਰ੍ਹਾਂ ਉਨ੍ਹਾਂ ਵਿਚ ਖ਼ੁਸ਼ਬੋ ਵਸਦੀ ਹੈ। ਭੌਰੇ ਨੇ ਕਿਹਾ ਕਿ ਉਸ ਨੇ ਸਾਰੇ ਰੰਗਾਂ ਨੂੰ ਆਪਣੇ ਰੋਮ – ਰੋਮ ਵਿਚ ਰਚਾ ਕੇ ਆਪਣੇ ਆਪ ਨੂੰ ਰੰਗ ਲਿਆ ਹੈ। ਤਿਤਲੀ ਤੇ ਭੌਰੇ ਨੂੰ ਆਪਸ ਵਿਚ ਝਗੜਦਿਆਂ ਦੇਖ ਕੇ ਫੁੱਲ ਨੇ ਕਿਹਾ, “ਮੇਰੇ ਪੇਮੀਓ ਤੁਸੀਂ ਆਪਸ ਵਿਚ ਕਿਉਂ ਲੜਦੇ ਹੋ। ਮੈਂ ਤੁਹਾਨੂੰ ਦੋਹਾਂ ਨੂੰ ਪਿਆਰ ਕਰਦਾ ਹਾਂ। ਮੇਰੀ ਨਜ਼ਰ ਵਿਚ ਕੋਈ ਵੀ ਉੱਚਾ – ਨੀਵਾਂ ਨਹੀਂ। ਮੈਂ ਦੋਹਾਂ ਨੂੰ ਬਰਾਬਰ ਸਮਝਦਾ ਹਾਂ। ਮੈਂ ਤਾਂ ਖ਼ੁਸ਼ਬੂਆਂ ਦੀਆਂ ਝੋਲੀਆਂ ਭਰ – ਭਰ ਵੰਡਦਾ ਹਾਂ। ਮੈਂ ਚਾਹੁੰਦਾ ਹਾਂ ਕਿ ਇਸ ਕੰਮ ਲਈ ਮੇਰਾ ਭੰਡਾਰ ਭਰਿਆ ਰਹੇ। ਸੋਹਣਿਓ ! ਤੁਸੀਂ ਮੈਨੂੰ ਅਸੀਸਾਂ ਦਿਓ ਕਿ ਮੇਰਾ ਬਗੀਚਾ ਹਮੇਸ਼ਾ ਮਹਿਕਦਾ ਰਹੇ ! ਮੇਰੇ ਰੰਗ ਵੀ ਤੁਹਾਡੇ ਲਈ ਹਨ ਤੇ ਮੇਰੀ ਖ਼ੁਸ਼ਬੋ ਵੀ ਤੁਹਾਡੇ ਲਈ ਹੈ। ਮੇਰੇ ਦਿਲ ਵਿਚ ਇਹੋ ਇੱਛਾ ਹੈ ਕਿ ਤੁਸੀਂ ਸਦਾ ਵਸਦੇ – ਰਸਦੇ ਰਹੋ। ਨਾ ਕਿਸੇ ਦਾ ਖੰਭ ਟੁੱਟੇ ਤੇ ਨਾ ਵੀਣੀ ਤੋਂ ਵੰਗ। ਮੈਨੂੰ ਤੁਸੀਂ ਰਲ ਕੇ ਇਹ ਬਚਨ ਦਿਓ ਕਿ ਤੁਸੀਂ ਕਦੇ ਲੜੋਗੇ ਨਹੀਂ।

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

Punjab State Board PSEB 6th Class Punjabi Book Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ Textbook Exercise Questions and Answers.

PSEB Solutions for Class 6 Punjabi Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ (1st Language)

Punjabi Guide for Class 6 PSEB ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ Textbook Questions and Answers

ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ ਪਾਠ-ਅਭਿਆਸ

1. ਦੱਸੋ :

(ਉ) ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਕਿਸ ਦੇਸ਼ ਵਿੱਚ ਤੇ ਕਦੋਂ ਹੋਇਆ ਸੀ?
ਉੱਤਰ :
ਡਾ: ਭੀਮ ਰਾਓ ਅੰਬੇਦਕਰ ਦਾ ਜਨਮ 14 ਅਪਰੈਲ, 1891 ਈ: ਨੂੰ ਬੜੌਦਾ ਰਿਆਸਤ ਦੀ ਛਾਉਣੀ ਮਹੂ (ਮੱਧ ਪ੍ਰਦੇਸ਼) ਵਿਚ ਹੋਇਆ

(ਅ) ਭੀਮ ਰਾਓ ਦੇ ਮਾਤਾ-ਪਿਤਾ ਦਾ ਕੀ ਨਾਂ ਸੀ?
ਉੱਤਰ :
ਡਾ: ਭੀਮ ਰਾਓ ਦੇ ਪਿਤਾ ਦਾ ਨਾਂ ਰਾਮ ਜੀ ਅਤੇ ਮਾਤਾ ਦਾ ਨਾਂ ਭੀਮਾ ਬਾਈ ਸੀ।

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

(ੲ) ਭੀਮ ਰਾਓ ਨੇ ਪੰਜਵੀਂ ਤੇ ਦਸਵੀਂ ਜਮਾਤ ਕਿੱਥੋਂ ਪਾਸ ਕੀਤੀ ਸੀ?
ਉੱਤਰ :
ਭੀਮ ਰਾਓ ਨੇ ਪੰਜਵੀਂ ਸਤਾਰਾ ਦੇ ਕੈਂਪ ਸਕੂਲ ਵਿੱਚੋਂ ਅਤੇ ਦਸਵੀਂ ਐਲਫ਼ਿਸਟੋਨ ਹਾਈ ਸਕੂਲ ਤੋਂ ਪਾਸ ਕੀਤੀ।

(ਸ) ਅਧਿਆਪਕ ਭੀਮ ਰਾਓ ਨੂੰ ਕਿਉਂ ਪਿਆਰ ਕਰਦੇ ਸਨ?
ਉੱਤਰ :
ਅਧਿਆਪਕ ਭੀਮ ਰਾਓ ਦੀ ਪੜ੍ਹਾਈ ਵਿਚ ਲਗਨ ਦੇਖ ਕੇ ਅਤੇ ਉਨ੍ਹਾਂ ਦੇ ਹਸਮੁੱਖ ਤੇ ਮਿਠ – ਬੋਲੜੇ ਸੁਭਾ ਕਰਕੇ ਉਨ੍ਹਾਂ ਨੂੰ ਪਿਆਰ ਕਰਦੇ ਸਨ।

(ਹ) ਭੀਮ ਰਾਓ ਨੂੰ ਵਜ਼ੀਫ਼ਾ ਪ੍ਰਾਪਤ ਕਰਨ ਲਈ ਕੀ ਕਰਨਾ ਪਿਆ ਸੀ?
ਉੱਤਰ :
ਭੀਮ ਰਾਓ ਨੇ ਵਜੀਫ਼ਾ ਪ੍ਰਾਪਤ ਕਰਨ ਲਈ ਬੜੌਦਾ ਦੇ ਮਹਾਰਾਜੇ ਸੀਆ ਜੀ ਗਾਇਕਵਾੜ ਦੇ ਪ੍ਰਸ਼ਨਾਂ ਦੇ ਠੀਕ ਉੱਤਰ ਦਿੱਤੇ। ਇਸ ‘ਤੇ ਮਹਾਰਾਜੇ ਨੇ ਖ਼ੁਸ਼ ਹੋ ਕੇ ਉਨ੍ਹਾਂ ਨੂੰ ਵਜੀਫ਼ਾ ਲਾ ਦਿੱਤਾ।

(ਕ) ਅਮਰੀਕਾ ਵਿੱਚ ਭੀਮ ਰਾਓ ਦਾ ਜੀਵਨ ਕਿਹੋ-ਜਿਹਾ ਸੀ
ਉੱਤਰ :
ਅਮਰੀਕਾ ਵਿਚ ਭੀਮ ਰਾਓ ਦਾ ਜੀਵਨ ਬੜਾ ਸਾਦਾ ਸੀ। ਉਹ ਆਮ ਕਰ ਕੇ ਇਕ ਚਾਹ ਦੇ ਕੱਪ ਤੇ ਡਬਲਰੋਟੀ ਨਾਲ ਹੀ ਗੁਜ਼ਾਰਾ ਕਰ ਲੈਂਦੇ iਉਂ ਪੜ੍ਹਾਈ ਪੂਰੀ ਕਰਨ ਲਈ ਉਨ੍ਹਾਂ ਸਖ਼ਤ ਮਿਹਨਤ ਕੀਤੀ।

(ਖ) ਡਾ. ਭੀਮ ਰਾਓ ਨੇ ਪੀਪਲਜ਼ ਐਜੂਕੇਸ਼ਨਲ ਸੁਸਾਇਟੀ ਕਿਉਂ ਬਣਾਈ ਸੀ?
ਉੱਤਰ :
ਡਾ: ਭੀਮ ਰਾਓ ਨੇ ਜਾਤ – ਪਾਤ ਨੂੰ ਵਿੱਦਿਆ ਦੇ ਪਸਾਰ ਨਾਲ ਖ਼ਤਮ ਕਰਨ ਲਈ ਪੀਪਲਜ਼ ਐਜੂਕੇਸ਼ਨਲ ਸੁਸਾਇਟੀ ਬਣਾਈ।

(ਗ) ਭਾਰਤ ਦਾ ਸੰਵਿਧਾਨ ਕਿਸ ਨੇ ਲਿਖਿਆ ਅਤੇ ਇਹ ਕਦੋਂ ਲਾਗੂ ਹੋਇਆ ਸੀ?
ਉੱਤਰ :
ਭਾਰਤ ਦਾ ਸੰਵਿਧਾਨ ਡਾ: ਅੰਬੇਦਕਰ ਨੇ ਲਿਖਿਆ ਤੇ ਇਹ 26 ਜਨਵਰੀ, 1950 ਨੂੰ ਲਾਗੂ ਹੋਇਆ।

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

2. ਖ਼ਾਲੀ ਥਾਂਵਾਂ ਭਰੋ :

(ਓ) ਭੀਮ ਰਾਓ ਦਾ ਪਿੰਡ …………………….. ਸੀ।
(ਅ) ਅਧਿਆਪਕ ਨੇ ਸਕੂਲ ਦੇ ਰਜਿਸਟਰ ਵਿੱਚ ਭੀਮ ਰਾਓ ਦਾ ਨਾਂ ………. ਦਿੱਤਾ।
(ੲ) ਇੱਕ ਅਧਿਆਪਕ ………………. ਉਹਨਾਂ ਦੀ ਮਦਦ ਕਰਨ ਲਈ ਅੱਗੇ ਆ ਗਏ।
(ਸ) ਬੜੌਦਾ ਦੇ ਮਹਾਰਾਜਾ ……………….. ਨੇ ਭੀਮ ਰਾਓ ਨੂੰ ਉਚੇਰੀ ਪੜ੍ਹਾਈ ਕਰਨ ਲਈ ਅਮਰੀਕਾ ਭੇਜਿਆ।
(ਹ) ਭਾਰਤ ਅਜਾਦ ਹੋਇਆ ਤਾਂ ਉਹਨਾਂ ਨੂੰ ਪਹਿਲੇ ,………………. ਬਣਾਇਆ ਗਿਆ।
ਉੱਤਰ :
(ਉ) ਅੰਬਾ ਵੱਡੇ,
(ਅ) ਅੰਬੇਦਕਰ,
(ਈ) ਕਲੁਸਕਰ,
(ਸ) ਸੀਆ ਜੀ ਗਾਇਕਵਾੜ,
(ਹ)ਕਾਨੂੰਨ ਮੰਤਰੀ,

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :

ਸੰਘਰਸ਼, ਸਮਾਗਮ, ਹੁਸ਼ਿਆਰ, ਨਫ਼ਰਤ, ਸੁਘੜ-ਸਿਆਣੀ, ਛੂਤ-ਛਾਤ, ਲੋਅ
ਉੱਤਰ :

  • ਸੰਘਰਸ਼ ਘੋਲ) – ਦੇਸ਼ – ਭਗਤਾਂ ਨੇ ਦੇਸ਼ ਦੀ ਆਜ਼ਾਦੀ ਲਈ ਲੰਮਾ ਕੁਰਬਾਨੀਆਂ ਨਾਲ ਭਰਿਆ ਸੰਘਰਸ਼ ਕੀਤਾ।
  • ਸਮਾਗਮ ਜੋੜ – ਮੇਲਾ) – ਸ਼ਹਿਰ ਦੇ ਸਾਰੇ ਪਤਵੰਤੇ ਇਸ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਏ।
  • ਹੁਸ਼ਿਆਰ ਤੇਜ਼, ਚੇਤੰਨ) – ਇਹ ਮੁੰਡਾ ਪੜ੍ਹਾਈ ਵਿਚ ਹੁਸ਼ਿਆਰ ਹੈ।
  • ਨਫ਼ਰਤ (ਣਾ) – ਗ਼ਰੀਬਾਂ ਨਾਲ ਨਫ਼ਰਤ ਨਾ ਕਰੋ।
  • ਸੁਘੜ – ਸਿਆਣੀ ਸਿਆਣੀ, ਸਮਝਦਾਰ) – ਮੇਰੀ ਨੂੰਹ ਬੜੀ ਸੁਘੜ – ਸਿਆਣੀ ਹੈ।
  • ਛੂਤ – ਛਾਤ ਜਾਤ – ਪਾਤ ਦਾ ਵਿਤਕਰਾ) – ਅਜ਼ਾਦੀ ਤੋਂ ਪਹਿਲਾਂ ਭਾਰਤੀ ਸਮਾਜ ਵਿਚ ਛੂਤ – ਛਾਤ ਦਾ ਜ਼ੋਰ ਸੀ।
  • ਲੋਅ ਚਾਨਣ – ਦੀਵਾ ਜਗਣ ਨਾਲ ਸਾਰੇ ਕਮਰੇ ਵਿਚ ਲੋਅ ਹੋ ਗਈ।
  • ਦੰਗ ਰਹਿਣਾ ਹੈਰਾਨ ਰਹਿਣਾ – ਅਧਿਆਪਕ ਭੀਮ ਰਾਓ ਦੀ ਪੜਾਈ ਵਿਚ ਲਗਨ ਦੇਖ ਕੇ ਦੰਗ ਰਹਿ ਗਏ।
  • ਪਰਿਵਾਰ ਟੱਬਰ) – ਸਾਡਾ ਸਾਰਾ ਪਰਿਵਾਰ ਸੁਰਭੀ ਦੇ ਵਿਆਹ ਵਿਚ ਸ਼ਾਮਿਲ ਹੋਇਆ।
  • ਮਾਨਸਿਕ (ਮਨ ਦਾ) – ਇਹ ਮਾਨਸਿਕ ਰੋਗਾਂ ਦਾ ਹਸਪਤਾਲ ਹੈ।
  • ਪੀੜਾ ਦੁੱਖ – ਉਸ ਦੀ ਚੁੱਭਦੀ ਗੱਲ ਨੇ ਮੇਰੇ ਮਨ ਨੂੰ ਬਹੁਤ ਪੀੜਾ ਪੁਚਾਈ।
  • ਠਾਣ ਲੈਣਾ (ਇਰਾਦਾ ਕਰ ਲਿਆ) – ਮੈਂ ਉਸ ਨੂੰ ਸਬਕ ਸਿਖਾਉਣ ਦੀ ਠਾਣ ਲਈ।
  • ਮਿਆਦ (ਮਿੱਥਿਆ ਸਮਾਂ – ਇਸ ਜਮਾਂ ਰਕਮ ਦੀ ਮਿਆਦ 15 ਸਾਲ ਹੈ।
  • ਨਿਯੁਕਤ ਨਿਯਤ, ਮੁਕੱਰਰ) – ਇਸ ਦਫ਼ਤਰ ਵਿਚ ਕੋਈ ਨਵਾਂ ਹੀ ਅਫ਼ਸਰ ਨਿਯੁਕਤ ਹੋ ਕੇ ਆਇਆ ਹੈ।
  • ਸਥਿਤੀ ਹਾਲਤ) – ਅਸੀਂ ਸਾਰੀ ਸਥਿਤੀ ਦੇਖ ਕੇ ਹੀ ਫ਼ੈਸਲਾ ਕਰਾਂਗੇ ਕਿ ਕੀ ਕਰਨਾ ਹੈ।

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

ਵਿਆਕਰਨ

ਇਸ ਪਾਠ ਵਿੱਚੋਂ ਵਸਤੂਵਾਚਕ ਨਾਂਵ ਅਤੇ ਵਿਸ਼ੇਸ਼ਣ ਚੁਣੋ।
ਉੱਤਰ :
ਭਾਵਵਾਚਕ ਨਾਂਵ – ਸੰਘਰਸ਼, ਕਹਾਣੀ, ਪਦਵੀ, ਧੂੰਆਂ, ਬਚਪਨ, ਕਾਰਜ, ਭਲਾਈ, ਤੰਗੀ, ਮੱਦਦ, ਨਫ਼ਰਤ, ਅਹਿਸਾਸ, ਰੋਸ਼ਨੀ, ਜੀਵਨ।

ਵਸਤੂਵਾਚਕ ਨਾਂਵ – ਚਾਹ, ਡਬਲ ਰੋਟੀ॥ ਵਿਸ਼ੇਸ਼ਣ – ਲੰਬੇ, ਲਾਡਲੇ, ਸੂਬੇਦਾਰ, ਤਿੰਨ ਕੁ, ਜੱਦੀ, ਪੰਜ, ਵੱਡੇ, ਉੱਚੀ, ਜ਼ੋਰਦਾਰ, ਡੂੰਘਾ, ਮਾਨਸਿਕ, ਸੁਘੜ – ਸਿਆਣੀ, ਮੁਸ਼ਕਿਲ, ਮਹਾਰਾਜਾ, ਠੀਕ, ਸਖ਼ਤ, ਇਕ, ਪਛੜੇ, ਬੁਨਿਆਦੀ।

PSEB 6th Class Punjabi Guide ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ Important Questions and Answers

ਪ੍ਰਸ਼ਨ –
ਭਾਰਤ ਰਤਨ : ਡਾ: ਭੀਮ ਰਾਉ ਅੰਬੇਦਕਰ’ ਪਾਠ ਦਾ ਸਾਰ ਲਿਖੋ।
ਉੱਤਰ :
ਡਾ: ਭੀਮ ਰਾਓ ਅੰਬੇਦਕਰ ਦਾ ਜਨਮ 14 ਅਪਰੈਲ, 1891 ਨੂੰ ਬੜੌਦਾ ਰਿਆਸਤ ਦੀ ਛਾਉਣੀ ਮਹੂ (ਮੱਧ ਪ੍ਰਦੇਸ਼) ਵਿਚ ਹੋਇਆ। ਭੀਮ ਰਾਓ ਦੇ ਪਿਤਾ ਫ਼ੌਜ ਵਿਚ ਸੂਬੇਦਾਰ ਸਨ ਤੇ ਉਹ ਪੈਨਸ਼ਨ ਲੈ ਕੇ ਘਰ ਆ ਗਏ। ਉਨ੍ਹਾਂ ਦਾ ਜੱਦੀ ਪਿੰਡ ਅੰਬਾ ਵੱਡੇ ਸੀ ਪਰ ਭੀਮ ਰਾਓ ਨੂੰ ਪੜ੍ਹਾਉਣ ਦੀ ਖ਼ਾਤਰ ਉਹ ਸਤਾਰਾ ਵਿਚ ਆ ਕੇ ਰਹਿਣ ਲੱਗ ਪਏ ਤੇ ਪੰਜ ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਕੈਂਪ ਸਕੂਲ ਵਿਚ ਦਾਖ਼ਲ ਕਰਾ ਦਿੱਤਾ। ਉਨ੍ਹਾਂ ਦੀ ਮਾਤਾ ਚਾਹੁੰਦੀ ਸੀ ਕਿ ਉਨ੍ਹਾਂ ਦਾ ਪੁੱਤਰ ਪੜ੍ਹ ਕੇ ਉੱਚੀ ਪਦਵੀ ਪ੍ਰਾਪਤ ਕਰੇ ਪਰ ਉਹ ਕੁੱਝ ਸਮਾਂ ਬਿਮਾਰ ਰਹਿ ਕੇ ਚਲਾਣਾ ਕਰ ਗਈ।’

ਭੀਮ ਰਾਓ ਉਦਾਸ ਰਹਿਣ ਲੱਗ ਪਏ ਤੇ ਉਨ੍ਹਾਂ ਦਾ ਮਨ ਪੜ੍ਹਾਈ ਵਿਚ ਨਾ ਲਗਦਾ ਪਰ ਵੱਡੇ ਭਰਾ ਅਨੰਦ ਰਾਓ ਦੁਆਰਾ ਮਾਤਾ ਦੀ ਇੱਛਾ ਯਾਦ ਕਰਾਉਣ ‘ਤੇ ਉਹ ਫਿਰ ਦਿਲ ਲਾ ਕੇ ਪੜ੍ਹਾਈ ਕਰਨ ਲੱਗ ਪਏ। ਇਸ ਵਾਰੀ ਜਦੋਂ ਉਹ ਜ਼ੋਰਦਾਰ ਮੀਂਹ ਵਿਚ ਭਿੱਜਦੇ ਹੋਏ ਸਕੂਲ ਪਹੁੰਚੇ, ਤਾਂ ਅਧਿਆਪਕ ਉਨ੍ਹਾਂ ਦੀ ਪੜ੍ਹਾਈ ਵਿਚ ਲਗਨ ਦੇਖ ਕੇ ਦੰਗ ਰਹਿ ਗਏ। ‘ ਭੀਮ ਰਾਓ ਆਪਣੇ ਪਿੰਡ ਦਾ ਨਾਂ ਅੰਬਾ ਵੱਡੇ ਆਪਣੇ ਨਾਂ ਨਾਲ ਲਿਖਦੇ ਸਨ, ਪਰੰਤੂ ਅਧਿਆਪਕ ਨੇ ਇਸ ਨਾਂ ਨੂੰ ਬੋਲਣ ਵਿਚ ਔਖਾ ਦੇਖ ਕੇ ਉਨ੍ਹਾਂ ਨੂੰ ਆਪਣੇ ਨਾਂ ਨਾਲ ਅੰਬੇਦਕਰ ਲਿਖਣ ਦੀ ਸਲਾਹ ਦਿੱਤੀ ਤੇ ਨਾਲ ਹੀ ਆਪਣੇ ਰਜਿਸਟਰ ਉੱਤੇ ਉਨ੍ਹਾਂ ਦਾ ਨਾਂ ਅੰਬੇਦਕਰ ਲਿਖ ਲਿਆ।

ਜਦੋਂ ਭੀਮ ਰਾਓ ਨੇ ਸਤਾਰਾ ਦੇ ਕੈਂਪ ਸਕੂਲ ਤੋਂ ਪੰਜਵੀਂ ਪਾਸ ਕਰ ਲਈ, ਤਾਂ ਉਨ੍ਹਾਂ ਨੂੰ ਅੱਗੇ ਪੜ੍ਹਾਉਣ ਲਈ ਉਨ੍ਹਾਂ ਦੇ ਪਿਤਾ ਰਾਮ ਜੀ ਬੰਬਈ ਚਲੇ ਗਏ ਤੇ ਉੱਥੇ ਉਨ੍ਹਾਂ ਨੂੰ ਐਲਫ਼ਿਸਟੋਨ ਹਾਈ ਸਕੂਲ ਵਿਚ ਦਾਖ਼ਲ ਕਰਾ ਦਿੱਤਾ ਉਸ ਸਮੇਂ ਛੂਤ – ਛਾਤ ਦਾ ਜ਼ੋਰ ਸੀ। ਭੀਮ ਰਾਓ ਨੂੰ ਛੋਟੀ ਉਮਰ ਵਿਚ ਹੀ ਇਨ੍ਹਾਂ ਕੁਰੀਤੀਆਂ ਦਾ ਸਾਹਮਣਾ ਕਰਨਾ ਪਿਆ। ਇਸ ਸਕੂਲ ਵਿਚ ਉਨ੍ਹਾਂ ਨੂੰ ਸੰਸਕ੍ਰਿਤ ਪੜ੍ਹਨ ਤੋਂ ਮਨ੍ਹਾਂ ਕਰ ਦਿੱਤਾ ਗਿਆ।

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

ਭੀਮ ਰਾਓ ਨੇ ਮਨ ਵਿਚ ਜਾਤ – ਪਾਤ ਵਿਰੁੱਧ ਸੰਘਰਸ਼ ਕਰਨ ਦਾ ਫ਼ੈਸਲਾ ਕਰ ਲਿਆ 1907 ਵਿਚ ਆਪ ਨੇ ਦਸਵੀਂ ਪਾਸ ਕਰ ਲਈ। ਭੀਮ ਰਾਓ ਦਾ ਵਿਆਹ ਸਤਾਰਾਂ ਸਾਲਾਂ ਦੀ ਉਮਰ ਵਿਚ ਹੀ ਸੁਘੜ – ਸਿਆਣੀ ਰਾਮਾ ਬਾਈ ਨਾਲ ਹੋ ਗਿਆ ਆਪ ਦੇ ਘਰ ਇਕ ਪੁੱਤਰ ਨੇ ਜਨਮ ਲਿਆ, ਜਿਸਦਾ ਨਾਂ ਜਸਵੰਤ ਰਾਓ ਰੱਖਿਆ ਗਿਆ। ਇਸ ਪਿੱਛੋਂ ਭੀਮ ਰਾਓ ਐਲਫ਼ਿਸਟੋਨ ਕਾਲਜ, ਬੰਬਈ ਵਿਚ ਦਾਖ਼ਲ ਹੋ ਗਏ ਘਰ ਵਿਚ ਆਰਥਿਕ ਤੰਗੀ ਸੀ। ਇਸ ਸਮੇਂ ਇਕ ਅਧਿਆਪਕ ਕਲਸਕਰ ਨੇ ਉਨ੍ਹਾਂ ਦੀ ਮੱਦਦ ਕੀਤੀ ਤੇ ਉਹ ਉਨ੍ਹਾਂ ਨੂੰ ਬੜੌਦਾ ਦੇ ਮਹਾਰਾਜੇ ਕੋਲ ਲੈ ਗਏ।

ਭੀਮ ਰਾਓ ਨੇ ਮਹਾਰਾਜਾ ਸੀਆ ਜੀ ਗਾਇਕਵਾੜ ਦੇ ਪ੍ਰਸ਼ਨਾਂ ਦੇ ਠੀਕ ਉੱਤਰ ਦਿੱਤੇ ਤੇ ਮਹਾਰਾਜੇ ਨੇ ਖੁਸ਼ ਹੋ ਕੇ ਉਨ੍ਹਾਂ ਦਾ ਵਜੀਫ਼ਾ ਲਾ ਦਿੱਤਾ। ਇਸ ਤਰ੍ਹਾਂ 1912 ਵਿਚ ਭੀਮ ਰਾਓ ਨੇ ਬੀ. ਏ. ਪਾਸ ਕਰ ਲਈ। ਆਪ ਉੱਚੀ ਵਿੱਦਿਆ ਪ੍ਰਾਪਤ ਕਰਨੀ ਚਾਹੁੰਦੇ ਸਨ। ਮਹਾਰਾਜਾ ਬੜੌਦਾ ਉਸ ਸਮੇਂ ਕੁੱਝ ਹੁਸ਼ਿਆਰ ਵਿਦਿਆਰਥੀਆਂ ਨੂੰ ਪੜ੍ਹਨ ਲਈ ਅਮਰੀਕਾ ਭੇਜ ਰਹੇ ਸਨ। ਆਪ ਮਹਾਰਾਜੇ ਨੂੰ ਖੁਦ ਜਾ ਕੇ ਮਿਲੇ। ਮਹਾਰਾਜੇ ਨੇ ਉਨ੍ਹਾਂ ਦੀ ਬੇਨਤੀ ਮੰਨ ਕੇ ਉਨ੍ਹਾਂ ਨੂੰ ਉਚੇਰੀ ਪੜ੍ਹਾਈ ਲਈ ਅਮਰੀਕਾ ਜਾਣ ਦਾ ਮੌਕਾ ਦੇ ਦਿੱਤਾ।

ਆਪ ਨੇ ਕੋਲੰਬੀਆਂ ਯੂਨੀਵਰਸਿਟੀ ਤੋਂ ਐੱਮ. ਏ. ਤੇ ਫਿਰ ਪੀ. ਐੱਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ ਆਪ ਨੇ ਇੱਥੇ ਬਿਲਕੁਲ ਸਾਦਾ ਜੀਵਨ ਗੁਜ਼ਾਰਿਆ ਆਪ ਦਿਨ ਵਿਚ ਇਕ ਕੱਪ ਚਾਹ ਪੀ ਕੇ ਤੇ ਡਬਲ ਰੋਟੀ ਖਾ ਕੇ ਹੀ ਗੁਜ਼ਾਰਾ ਕਰ ਲੈਂਦੇ ਸਨ। ਇਸ ਤੋਂ ਮਗਰੋਂ ਆਪ ਨੇ ਲੰਡਨ ਆ ਕੇ ਅਰਥ – ਸ਼ਾਸਤਰ ਤੇ ਕਾਨੂੰਨ ਦੀ ਪੜ੍ਹਾਈ ਕੀਤੀ। ਕੁੱਝ ਚਿਰ ਮਗਰੋਂ ਵਜੀਫ਼ੇ ਦੀ ਮਿਆਦ ਖ਼ਤਮ ਹੋ ਜਾਣ ‘ਤੇ ਆਪ ਦੇਸ਼ ਪਰਤ ਆਏ।

ਭਾਰਤ ਆ ਕੇ ਆਪ ਮਹਾਰਾਜਾ ਬੜੌਦਾ ਦੇ ਮਿਲਟਰੀ ਸਕੱਤਰ ਲੱਗ ਗਏ। ਦਫ਼ਤਰ ਵਿਚ ਜਾਤੀ ਭੇਦ – ਭਾਵ ਦੇਖ ਕੇ ਆਪ ਨੇ ਨੌਕਰੀ ਛੱਡ ਦਿੱਤੀ। ਫਿਰ ਬੰਬਈ ਵਿਚ ਉਹ ਸਿਡਹਿਨਮ ਕਾਲਜ ਵਿਚ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਲੱਗ ਗਏ। ਇੱਥੇ ਵੀ ਜਾਤੀ ਭੇਦ – ਭਾਵ ਕਰਕੇ ਆਪ ਲੰਡਨ ਪੁੱਜ ਗਏ ਇੱਥੇ ਅਰਥ – ਸ਼ਾਸਤਰ ਦੀ ਉਚੇਰੀ ਡਿਗਰੀ ਪ੍ਰਾਪਤ ਕਰ ਕੇ ਵਕਾਲਤ ਪਾਸ ਕੀਤੀ। ਫਿਰ ਉਨ੍ਹਾਂ ਬੰਬਈ ਆ ਕੇ ਵਕਾਲਤ ਸ਼ੁਰੂ ਕਰ ਦਿੱਤੀ ਹੈ। ਫਿਰ ਉਹ ਸਰਕਾਰੀ ਲਾਅ ਕਾਲਜ ਬੰਬਈ ਦੇ ਪ੍ਰਿੰਸੀਪਲ ਨਿਯੁਕਤ ਹੋ ਗਏ। ਡਾ: ਭੀਮ ਰਾਓ ਅੰਬੇਦਕਰ ਨੇ ਬਚਪਨ ਤੋਂ ਹੀ ਮਨੁੱਖ – ਮਨੁੱਖ ਪ੍ਰਤੀ ਕੀਤੀ ਨਫ਼ਰਤ ਨੂੰ ਸਹਿਆ ਸੀ।

ਉਨ੍ਹਾਂ ਮਹਿਸੂਸ ਕੀਤਾ ਕਿ ਜਾਤ – ਪਾਤ ਵਿੱਦਿਆ ਦੀ ਰੌਸ਼ਨੀ ਨਾਲ ਹੀ ਦੂਰ ਹੋ ਸਕਦੀ ਹੈ। ਵਿੱਦਿਆ ਦੇ ਪਸਾਰ ਲਈ ਉਨ੍ਹਾਂ ਪੀਪਲਜ਼ ਐਜੂਕੇਸ਼ਨ ਸੁਸਾਇਟੀ ਬਣਾਈ। ਸਮਾਜ ਭਲਾਈ ਦੇ ਕਾਰਜ ਨੂੰ ਘਰ – ਘਰ ਪੁਚਾਉਣ ਲਈ ਉਨ੍ਹਾਂ “ਮੂਕਨਾਇਕ’ ਤੇ ‘ਹਿਸਕ੍ਰਿਤ ਭਾਰਤ ਅਖ਼ਬਾਰ ਕੱਢੇ। ਲੰਡਨ ਵਿਚ ਹੋਈਆਂ ਗੋਲਮੇਜ਼ ਕਾਨਫ਼ਰੰਸਾਂ ਵਿਚ ਉਨ੍ਹਾਂ ਪਛੜੇ ਵਰਗਾਂ ਦੀ ਸਥਿਤੀ ਬਿਆਨ ਕੀਤੀ। ਉਨ੍ਹਾਂ ਦੇ ਯਤਨਾਂ ਨਾਲ ਪਛੜੇ ਵਰਗਾਂ ਨੂੰ ਕੁੱਝ ਸਹੂਲਤਾਂ ਮਿਲੀਆਂ। ਗ਼ਰੀਬ ਸਮਾਜ ਦੀ ਭਲਾਈ ਲਈ ਕੰਮ ਕਰਨ ਕਰ ਕੇ ਉਹ 1927 ਵਿਚ ਵਿਧਾਨ ਪ੍ਰੀਸ਼ਦ ਬੰਬਈ ਦੇ ਮੈਂਬਰ ਚੁਣੇ ਗਏ।

ਭਾਰਤ ਦੇ ਅਜ਼ਾਦ ਹੋਣ ‘ਤੇ ਉਹ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਣੇ। ਉਨ੍ਹਾਂ ਰਾਤ ਦਿਨ ਮਿਹਨਤ ਕਰ ਕੇ ਭਾਰਤ ਦਾ ਸੰਵਿਧਾਨ ਲਿਖਿਆ, ਜੋ 26 ਜਨਵਰੀ, 1950 ਨੂੰ ਲਾਗੂ ਹੋਇਆ। ਜੀਵਨ ਦੇ ਅੰਤਲੇ ਦਿਨਾਂ ਵਿਚ ਉਹ ਬੁੱਧ ਧਰਮ ਦੀ ਸ਼ਰਨ ਵਿਚ ਚਲੇ ਗਏ।ਉਨ੍ਹਾਂ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਉਨ੍ਹਾਂ ਦੇ ਸੌ ਸਾਲਾ ਜਨਮ – ਦਿਨ ਉੱਤੇ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਭਾਰਤ ਰਤਨ ਦੀ ਉਪਾਧੀ ਨਾਲ ਸਨਮਾਨਿਤ ਕੀਤਾ। 6 ਦਸੰਬਰ, 1956 ਨੂੰ ਉਹ ਅਕਾਲ ਚਲਾਣਾ ਕਰ ਗਏ।

ਔਖੇ ਸ਼ਬਦਾਂ ਦੇ ਅਰਥ – ਸੰਘਰਸ਼ – ਘੋਲ। ਜੱਦੀ ਪਿੰਡ – ਪਿਓ – ਦਾਦਿਆਂ ਨਾਲ ਸੰਬੰਧਿਤ , ਪਿੰਡ। ਪਦਵੀ – ਅਹੁਦਾ। ਮਾਨਸਿਕ – ਮਨ ਦੀ। ਸੁਘੜ – ਸਿਆਣੀ। ਬੁਨਿਆਦੀ – ਮੁੱਢਲੀਆਂ।

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

1. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ
(ਉ) ਡਾ: ਭੀਮ ਰਾਓ ਅੰਬੇਦਕਰ ਦਾ ਜੀਵਨ ਇਕ ਲੰਬੇ ………………. ਦੀ ਕਹਾਣੀ ਹੈ।
(ਅ) ਭੀਮ, ਮਾਂ ਤੈਨੂੰ ਪੜ੍ਹਾ – ਲਿਖਾ ਕੇ ਇਕ ਵੱਡਾ ਬਣਾਉਣਾ ਚਾਹੁੰਦੀ ਸੀ।
(ਈ) ਭੀਮ ਰਾਓ ਦੀ ਪੜ੍ਹਾਈ ਵਿਚ ਲਗਨ ਦੇਖ ਕੇ ਅਧਿਆਪਕ ਰਹਿ ਗਏ।
(ਸ) ਡਾ: ਭੀਮ ਰਾਓ ਨੇ ਬਚਪਨ ਤੋਂ ਹੀ ਮਨੁੱਖ ਵਲੋਂ ਮਨੁੱਖ ਪ੍ਰਤੀ ਕੀਤੀ ਜਾਂਦੀ ………. ਸਹਿਣ ਕੀਤੀ ਸੀ।
(ਹ) ਉਨ੍ਹਾਂ ਰਾਤ – ਦਿਨ ਇਕ ਕਰ ਕੇ ਭਾਰਤ ਦਾ ………….. ਲਿਖਿਆ।
ਉੱਤਰ :
(ਉ) ਸੰਘਰਸ਼
(ਅ) ਅਫ਼ਸਰ
(ਈ) ਦੰਗ
(ਸ) ਨਫ਼ਰਤ
(ਹ) ਸੰਵਿਧਾਨ

2. ਪੈਰਿਆਂ ਸੰਬੰਧੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜ੍ਹੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ –
ਡਾ: ਭੀਮ ਰਾਓ ਅੰਬੇਦਕਰ ਦਾ ਜੀਵਨ ਇਕ ਲੰਮੇ ਸੰਘਰਸ਼ ਦੀ ਕਹਾਣੀ ਹੈ। ਉਹਨਾਂ ਦਾ ਜਨਮ 14 ਅਪਰੈਲ, 1891 ਈ: ਨੂੰ ਬੜੌਦਾ ਰਿਆਸਤ ਦੀ ਛਾਉਣੀ ਮਹੂ ਮੱਧ ਪ੍ਰਦੇਸ਼ ਵਿੱਚ ਹੋਇਆ। ਉਹਨਾਂ ਦੀ ਮਾਤਾ ਦਾ ਨਾਂ ਭੀਮਾ ਬਾਈ ਤੇ ਪਿਤਾ ਦਾ ਨਾਂ ਰਾਮ ਜੀ ਸੀ ਮਾਂ ਨੇ ਆਪਣੇ ਲਾਡਲੇ ਪੁੱਤਰ ਦਾ ਨਾਂ ਭੀਮ ਰਾਓ ਰੱਖਿਆ। ਭੀਮ ਰਾਓ ਦੇ ਪਿਤਾ ਫ਼ੌਜ ਵਿੱਚ ਸੂਬੇਦਾਰ ਸਨ। ਭੀਮ ਰਾਓ ਤਿੰਨ ਕੁ ਸਾਲ ਦੇ ਸਨ, ਜਦੋਂ ਪਿਤਾ ਰਾਮ ਜੀ ਫ਼ੌਜ ਵਿੱਚੋਂ ਪੈਨਸ਼ਨ ਲੈ ਕੇ ਘਰ ਆ ਗਏ।

ਉਹਨਾਂ ਦਾ ਜੱਦੀ ਪਿੰਡ ‘ਅੰਬਾਵੱਡੇ ਮਹਾਂਰਾਸ਼ਟਰ ਰਾਜ ਵਿੱਚ ਸੀ। ਭੀਮ ਰਾਓ ਨੂੰ ਪੜ੍ਹਨ ਪਾਉਣ ਲਈ ਉਹ ਕਸਬਾ ਸਤਾਰਾ ਵਿਚ ਰਹਿਣ ਲੱਗ ਪਏ। ਪੰਜ ਸਾਲ ਦੀ ਉਮਰ ਵਿੱਚ ਭੀਮ ਰਾਓ ਨੂੰ ਸਤਾਰਾ ਦੇ ਕੈਂਪ ਸਕੂਲ ਵਿੱਚ ਦਾਖ਼ਲ ਕਰਾ ਦਿੱਤਾ ਗਿਆ। ਮਾਂ ਚਾਹੁੰਦੀ ਸੀ ਕਿ ਉਸਦਾ ਪੁੱਤਰ ਪੜ੍ਹ ਕੇ ਉੱਚੀ ਪਦਵੀ ਪਾਵੇ। ਇਸ ਲਈ ਉਹ ਭੀਮ ਰਾਓ ਨੂੰ ਵੱਡੇ ਭਰਾ ਅਨੰਦ ਰਾਓ ਦੇ ਕੋਲ ਪੜ੍ਹਨ ਬਿਠਾ ਦਿੰਦੀ ਪਰ ਮੌਕਾ ਦੇਖ ਕੇ ਭੀਮ ਰਾਓ ਹਾਣੀਆਂ ਨਾਲ ਖੇਡਣ ਤੁਰ ਜਾਂਦੇ ਨੂੰ ਥੋੜ੍ਹੀ ਦੇਰ ਬੀਮਾਰ ਰਹਿਣ ਤੋਂ ਬਾਅਦ ਉਹਨਾਂ ਦੀ ਮਾਂ ਭੀਮਾ ਬਾਈ ਸਵਰਗਵਾਸ ਹੋ ਗਈ।

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

1. ਡਾ: ਭੀਮ ਰਾਓ ਅੰਬੇਦਕਰ ਦਾ ਜੀਵਨ ਕਿਹੋ ਜਿਹੀ ਕਹਾਣੀ ਹੈ?
(ਉ) ਲੰਮੇ ਸੰਘਰਸ਼
(ਅ) ਦੀਆਂ ਦੁੱਖਾਂ ਦੀ
(ਏ) ਪੀੜਾ ਦੀ
(ਸ) ਦਰਦਾਂ ਦੀ।
ਉੱਤਰ :
(ਉ) ਲੰਮੇ ਸੰਘਰਸ਼

2. ਡਾ: ਅੰਬੇਦਕਰ ਦਾ ਜਨਮ ਕਦੋਂ ਹੋਇਆ?
(ਉ) 14 ਅਪਰੈਲ, 1891
(ਅ) 13 ਅਪਰੈਲ, 1892
(ਇ) 13 ਅਪਰੈਲ, 1890
(ਸ) 20 ਅਪਰੈਲ, 1988।
ਉੱਤਰ :
(ਉ) 14 ਅਪਰੈਲ, 1891

3. ਡਾ: ਅੰਬੇਦਕਰ ਦੀ ਮਾਤਾ ਦਾ ਨਾਂ ਕੀ ਹੈ?
(ੳ) ਰੀਮਾ ਰਾਣੀ,
(ਅ) ਭੀਮਾ ਬਾਈ
(ਈ) ਦਇਆ ਵੰਤੀ
(ਸ) ਗਾਇਤੀ ਦੇਵੀ।
ਉੱਤਰ :
(ਅ) ਭੀਮਾ ਬਾਈ

4. ਡਾ: ਅੰਬੇਦਕਰ ਦੇ ਪਿਤਾ ਦਾ ਨਾਂ ਕੀ ਸੀ?
(ਉ) ਸ਼ਾਮ ਜੀ
(ਅ) ਰਾਮ ਜੀ
(ਇ) ਘਣਸ਼ਾਮ ਜੀ
(ਸ) ਸ੍ਰੀ ਰਾਮ ਜੀ!
ਉੱਤਰ :
(ਅ) ਰਾਮ ਜੀ

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

5. ਡਾ: ਅੰਬੇਦਕਰ ਦੇ ਪਿਤਾ ਜੀ ਫ਼ੌਜ ਵਿੱਚ ਕੀ ਸਨ?
(ਉ) ਦਫ਼ੇਦਾਰ,
(ਅ) ਸੂਬੇਦਾਰ
(ਈ) ਕੈਪਟਨ
(ਸ) ਕਰਨਲ।
ਉੱਤਰ :
(ਅ) ਸੂਬੇਦਾਰ

6. ਡਾ: ਅੰਬੇਦਕਰ ਦੇ ਜੱਦੀ ਪਿੰਡ ਦਾ ਨਾਂ ਕੀ ਸੀ?
(ਉ) ਅੰਬਾਬਾੜੀ
(ਅ) ਅੰਬੀਬਾੜਾ
(ਈ) ਅੰਬਾਵੱਡੇ
(ਸ) ਸੁੰਭਾਵਡੇ।
ਉੱਤਰ :
(ਈ) ਅੰਬਾਵੱਡੇ

7. ਡਾ: ਭੀਮ ਰਾਓ ਪੜ੍ਹਨ ਲਈ ਕਿੱਥੇ ਰਹਿਣ ਲੱਗੇ?
(ੳ) ਸਤਾਰਾ ਵਿੱਚ
(ਅ) ਪਟਗਾਉਂ ਵਿੱਚ
(ਈ) ਮੁੰਬਈ ਵਿੱਚ
(ਸ) ਮਹਾਂਬਲੇਸ਼ਵਰ ਵਿੱਚ।
ਉੱਤਰ :
(ੳ) ਸਤਾਰਾ ਵਿੱਚ

8. ਡਾ: ਭੀਮ ਰਾਓ ਨੇ ਸਤਾਰਾ ਦੇ ਕਿਸ ਸਕੂਲ ਵਿੱਚ ਦਾਖ਼ਲਾ ਲਿਆ?
(ਉ) ਹਾਈ ਸਕੂਲ
(ਆ) ਮਿਡਲ ਸਕੂਲ
(ਈ) ਕੈਂਪ ਸਕੂਲ
(ਸ) ਮਾਡਲ ਸਕੂਲ
ਉੱਤਰ :
(ਈ) ਕੈਂਪ ਸਕੂਲ

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

9. ਡਾ: ਭੀਮ ਰਾਓ ਦੇ ਵੱਡੇ ਭਰਾ ਦਾ ਨਾਂ ਕੀ ਸੀ?
(ਉ) ਬਲਵੰਤ ਰਾਓ
(ਅ) ਅਨੰਦ ਰਾਓ
(ਈ) ਸਿਕੰਦ ਰਾਓ
(ਸ) ਮਨਿੰਦ ਰਾਓ।
ਉੱਤਰ :
(ਅ) ਅਨੰਦ ਰਾਓ

10. ਡਾ: ਭੀਮ ਰਾਓ ਦੀ ਮਾਤਾ ਕਿਸ ਤਰ੍ਹਾਂ ਚਲਾਣਾ ਕਰ ਗਈ?
(ਉ) ਅਚਾਨਕ
(ਅ) ਕੁੱਝ ਦਿਨ ਬਿਮਾਰ ਰਹਿ ਕੇ
(ਈ) ਦੁਰਘਟਨਾ ਕਾਰਨ
(ਸ) ਇਲਾਜ ਦੀ ਕਮੀ ਕਾਰਨ।
ਉੱਤਰ :
(ਅ) ਕੁੱਝ ਦਿਨ ਬਿਮਾਰ ਰਹਿ ਕੇ

ਪ੍ਰਸ਼ਨ 2.
ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
() ਉਪਰੋਕਤ ਪੈਰੇ ਵਿੱਚੋਂ ਪੜਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿ ਸ਼ਬਦ ਚੁਣੋ।
ਉੱਤਰ :
(1) ਡਾ: ਭੀਮ ਰਾਓ ਅੰਬੇਦਕਰ, ਜੀਵਨ, ਕਣੀ, ਅਪਰੈਲ, ਰਿਆਸਤ।
(ii) ਉਹਨਾਂ, ਉਸੇ।
(iii) ਲੰਮੇ, ਤਿੰਨ ਕੁ, ਜੱਦੀ, ਪੰਚ, ਉੱਚੀ।
(iv) ਹੋਇਆ, ਰੱਖਿਆ,ਆ ਗਏ, ਰਹਿਣ ਲੱਗ ਪਏ, ਪਾਵੇ।

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

(i) “ਹਾਣੀਆਂ ਸ਼ਬਦ ਦਾ ਲਿੰਗ ਬਦਲੋ
(ਉ) ਹਾਣਨਾਂ
(ਅ) ਹਾਨੀਆਂ
(ਈ) ਹਾਨਣਾਂ
(ਸ) ਹਾਣਨਾਂ।
ਉੱਤਰ :
(ਉ) ਹਾਣਨਾਂ

(ii) ਹੇਠ ਲਿਖਿਆਂ ਵਿੱਚੋਂ ਵਿਸ਼ੇਸ਼ਣ, ਕਿਹੜਾ ਹੈ?
(ਉ) ਲੰਮੇ
(ਅ) ਦੇਖ
(ਈ) ਉਹ
(ਸ) ਰਾਜ।
ਉੱਤਰ :
(ਉ) ਲੰਮੇ

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

(ii) ‘ਸਾਲ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?

(ਉ) ਸਾਲਾ
(ਅ) ਬਰਸ/ਵਰ੍ਹਾ
(ਈ) ਵਰਿਆਂ
(ਸ) ਵਰੇ।
ਉੱਤਰ :
(ਅ) ਬਰਸ/ਵਰ੍ਹਾ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(ii) ਬਿੰਦੀ
(iv) ਬੈਕਟ
ਉੱਤਰ :
(i) ਡੰਡੀ (।)
(ii) ਕਾਮਾ (.);
(iii) ਬਿੰਦੀ (.);
(iv) ਬੈਕਟ {()}

ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਮਿਲਾਨ ਕਰੋ :
PSEB 6th Class Punjabi Solutions Chapter 25 ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ 1
ਉੱਤਰ :
PSEB 6th Class Punjabi Solutions Chapter 25 ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ 2

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

ਪ੍ਰਸ਼ਨ 2.
ਹੇਠ ਲਿਖੇ ਪੈਰੇ ਨੂੰ ਪੜੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣ ਕੇ ਲਿਖੋ –
ਡਾ: ਭੀਮ ਰਾਓ ਅੰਬੇਦਕਰ ਨੇ ਬਚਪਨ ਤੋਂ ਹੀ ਮਨੁੱਖ ਵਲੋਂ ਮਨੁੱਖ ਪ੍ਰਤਿ ਕੀਤੀ ਜਾਂਦੀ ਨਫ਼ਰਤ ਸਹਿਣ ਕੀਤੀ ਸੀ। ਉਹਨਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਜਾਤ ਪਾਤ ਵਿੱਦਿਆ ਦੀ ਰੌਸ਼ਨੀ ਨਾਲ ਦੂਰ ਹੋ ਸਕਦੀ ਹੈ। ਸਮਾਜ ਵਿੱਚ ਵਿੱਦਿਆ ਦਾ ਦੀਪ ਜਗਾਉਣ ਲਈ ਉਹਨਾਂ ਨੇ ਪੀਪਲਜ਼ ਐਜੂਕੇਸ਼ਨਲ ਸੁਸਾਇਟੀ ਬਣਾਈ : ਇਮ ਵਲ ਗ਼ ਬ ਬੱਚਿਆਂ ਪੜ੍ਹਾਈ ਲਈ ਸਕੂਲ, ਕਾਲਜ ਤੇ ਹੋਸਟਲ ਖੋਲ੍ਹੇ ਗਏ। ਸਮਾਜ ਭਲਾਈ ਦੇ ਕਾਰਜ ਨੂੰ ਘਰ – ਘਰ ਪਹੁੰਚਾਉਣ ਲਈ ਉਹਨਾਂ ਨੇ “ਮੂਕ ਨਾਇਕ’ ਤੇ ‘ਹਿਸਕ੍ਰਿਤ ਭਾਰਤ’ ‘ਹਫ਼ਤਾਵਾਰ’ ਅਖ਼ਬਾਰ ਕੱਢੇ। ਲੰਡਨ ਵਿੱਚ ਹੋਈਆਂ ਗੋਲਮੇਜ਼ ਕਾਨਫ਼ਰੰਸਾਂ ਵਿੱਚ ਜਾ ਕੇ ਪਛੜੇ ਵਰਗਾਂ ਦੀ ਸਥਿਤੀ ਬਿਆਨ ਕੀਤੀ।

ਉਹਨਾਂ ਦੇ ਯਤਨਾਂ ਨਾਲ ਪਛੜੀਆਂ ਸ਼੍ਰੇਣੀਆਂ ਨੂੰ ਕੁੱਝ ਬੁਨਿਆਦੀ ਸਹੂਲਤਾਂ ਮਿਲੀਆਂ। ਗ਼ਰੀਬ ਸਮਾਜ ਦੀ ਭਲਾਈ ਹਿਤ ਸੰਘਰਸ਼ ਕਰਦਿਆਂ ਉਹ 1927 ਵਿੱਚ ਵਿਧਾਨ ਪ੍ਰੀਸ਼ਦ ਮੁੰਬਈ ਦੇ ਮੈਂਬਰ ਚੁਣੇ ਗਏ। ਭਾਰਤ ਅਜ਼ਾਦ ਹੋਇਆ ਤਾਂ ਉਹਨਾਂ ਨੂੰ ਦੇਸ਼ ਦੇ ਪਹਿਲੇ ਕਨੂੰਨ ਮੰਤਰੀ ਬਣਾਇਆ ਗਿਆ। ਇਸ ਪਦ ‘ਤੇ ਕੰਮ ਕਰਦਿਆਂ ਉਹਨਾਂ ਨੇ ਬੱਚਿਆਂ, ਔਰਤਾਂ ਤੇ ਦਲਿਤ ਸਮਾਜ ਦਾ ਜੀਵਨ – ਪੱਧਰ ਉੱਚਾ ਚੁੱਕਣ ਲਈ ਭਰਪੂਰ ਉਪਰਾਲੇ ਕੀਤੇ।

ਉਹਨਾਂ ਨੇ ਦਿਨ – ਰਾਤ ਮਿਹਨਤ ਕਰ ਕੇ ਭਾਰਤ ਦਾ ਸੰਵਿਧਾਨ ਲਿਖਿਆ ਜੋ 26 ਜਨਵਰੀ, 1950 ਨੂੰ ਲਾਗੂ ਹੋਇਆ। ਜੀਵਨ ਦੇ ਅੰਤਲੇ ਦਿਨਾਂ ਵਿੱਚ ਉਹ ਬੁੱਧ ਧਰਮ ਦੀ ਸ਼ਰਨ ਵਿੱਚ ਚਲੇ ਗਏ। ਦੇਸ ਦੇ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਉਹਨਾਂ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਡਾ: ਭੀਮ ਰਾਓ ਅੰਬੇਦਕਰ ਦੇ ਸੌ ਸਾਲਾ ਜਨਮ ਦਿਵਸ ਉੱਤੇ ਭਾਰਤ ਸਰਕਾਰ ਵਲੋਂ ਉਹਨਾਂ ਨੂੰ ‘ਭਾਰਤ ਰਤਨ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।

ਇਹ ਮਹਾਨ ਸਮਾਜ ਸੁਧਾਰਕ, ਕਾਨੂੰਨਦਾਨ ਤੇ ਫ਼ਿਲਾਸਫ਼ਰ 6 ਦਸੰਬਰ, 1956 ਨੂੰ ਸਮਦਲ ਸਮਾਜ ਦੀ ਉਸਾਰੀ ਹਿੱਤ ਜੱਦੋਜਹਿਦ ਕਰਦਿਆਂ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਏ।

1. ਡਾ: ਅੰਬੇਦਕਰ ਨੇ ਮਨੁੱਖ ਤੋਂ ਮਨੁੱਖ ਨਾਲ ਕੀਤੀ ਜਾਂਦੀ ਨਫ਼ਰਤ ਕਦੋਂ ਮਹਿਸੂਸ ਕੀਤੀ?
(ਉ) ਬਚਪਨ ਵਿੱਚ ਹੀ
(ਅ) ਜਵਾਨੀ ਵਿੱਚ ਹੀ
(ਇ) ਬੁਢਾਪੇ ਵਿੱਚ ਹੀ
(ਸ) ਸਕੂਲ ਵਿੱਚ ਹੀ।
ਉੱਤਰ :
(ਉ) ਬਚਪਨ ਵਿੱਚ ਹੀ

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

2. ਡਾ: ਅੰਬੇਦਕਰ ਅਨੁਸਾਰ ਜਾਤ – ਪਾਤ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ?
(ਉ) ਪਰਚਾਰ ਨਾਲ
(ਅ) ਦੇ ਉਪਦੇਸ਼ ਨਾਲ
(ਇ) ਵਿੱਦਿਆ ਦੀ ਰੌਸ਼ਨੀ ਨਾਲ
(ਸ) ਕਾਨੂੰਨ ਨਾਲ।
ਉੱਤਰ :
(ਇ) ਵਿੱਦਿਆ ਦੀ ਰੌਸ਼ਨੀ ਨਾਲ

3. ਡਾ: ਅੰਬੇਦਕਰ ਨੇ ਵਿੱਦਿਆ ਦਾ ਦੀਪ ਜਗਾਉਣ ਲਈ ਕਿਹੜੀ ਸੁਸਾਇਟੀ ਬਣਾਈ?
(ਉ) ਪੀਪਲਜ਼ ਐਜੂਕੇਸ਼ਨਲ ਸੁਸਾਇਟੀ
(ਅ) ਭਾਰਤ ਐਜੂਕੇਸ਼ਨ ਸੁਸਾਇਟੀ
(ਈ) ਆਲ ਇੰਡੀਆਂ ਐਜੂਕੇਸ਼ਨ ਸੁਸਾਇਟੀ
(ਸ) ਆਦਰਸ਼ ਐਜੂਕੇਸ਼ਨ ਸੁਸਾਇਟੀ।
ਉੱਤਰ :
(ਉ) ਪੀਪਲਜ਼ ਐਜੂਕੇਸ਼ਨਲ ਸੁਸਾਇਟੀ

4. ਡਾ: ਅੰਬੇਦਕਰ ਨੇ ਸਮਾਜ ਭਲਾਈ ਦੇ ਕਾਰਜ ਨੂੰ ਘਰ – ਘਰ ਪੁਚਾਉਣ ਲਈ ਜਿਹੜੇ ਹਫ਼ਤਾਵਾਰ ਅਖ਼ਬਾਰ ਕੱਢੇ, ਉਨ੍ਹਾਂ ਵਿੱਚੋਂ ਇੱਕ ਕਿਹੜਾ ਸੀ?
(ਉ) ਮੂਕ ਨਾਇਕ
(ਅ) ਦਲਿਤ ਨਾਇਕ
(ਈ) ਅਸਲ ਨਾਇਕ
(ਸ) ਉੱਤਮ ਨਾਇਕ !
ਉੱਤਰ :
(ਉ) ਮੂਕ ਨਾਇਕ

5. ਲੰਡਨ ਵਿਚ ਕਿਹੜੀਆਂ ਕਾਨਫ਼ਰੰਸਾਂ ਹੋਈਆਂ?
(ਉ) ਮਿੱਤਰਤਾ
(ਅ) ਗੋਲ – ਮੇਜ਼
(ਈ) ਰਾਜਸੀ
(ਸ) ਵਿਚਾਰਧਾਰਕ।
ਉੱਤਰ :
(ਅ) ਗੋਲ – ਮੇਜ਼

6. ਡਾ: ਅੰਬੇਦਕਰ ਕਦੋਂ ਵਿਧਾਨ ਪ੍ਰੀਸ਼ਦ ਦੇ ਮੈਂਬਰ ਚੁਣੇ ਗਏ?
(ਉ) 1925
(ਅ) 1926
(ਇ) 1927
(ਸ) 1928
ਉੱਤਰ :
(ਇ) 1927

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

7. ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ?
(ਉ) 15 ਅਗਸਤ, 1947
(ਅ) 26 ਜਨਵਰੀ, 1950
(ਇ) 26 ਜਨਵਰੀ, 1951
(ਸ) 2 ਅਕਤੂਬਰ, 1952.
ਉੱਤਰ :
(ਅ) 26 ਜਨਵਰੀ, 1950

8. ਡਾ: ਅੰਬੇਦਕਰ ਨੇ ਆਪਣੇ ਅੰਤਮ ਜੀਵਨ ਵਿਚ ਕਿਹੜਾ ਧਰਮ ਗ੍ਰਹਿਣ ਕੀਤਾ?
(ੳ) ਸਿੱਖ ਧਰਮ
(ਅ) ਬੁੱਧ ਧਰਮ
(ਇ) ਜੈਨ ਧਰਮ
(ਸ) ਇਸਾਈ ਧਰਮ।
ਉੱਤਰ :
(ਅ) ਬੁੱਧ ਧਰਮ

9. ਭਾਰਤ ਸਰਕਾਰ ਨੇ ਡਾ: ਅੰਬੇਦਕਰ ਦੇ ਸੌ ਸਾਲਾ ਜਨਮ ਦਿਨ ਉੱਤੇ ਉਨ੍ਹਾਂ ਦਾ ਸਨਮਾਨ ਕਿਸ ਤਰ੍ਹਾਂ ਕੀਤਾ?
(ੳ) ਭਾਰਤ ਰਤਨ ਉਪਾਧੀ ਨਾਲ
(ਆ) ਫੀਲਡ ਮਾਰਸ਼ਲ ਉਪਾਧੀ ਨਾਲ
(ਇ) ਪਦਮ ਸ੍ਰੀ ਉਪਾਧੀ ਨਾਲ
(ਸ) ਪਦਮ ਭੂਸ਼ਣ ਉਪਾਧੀ ਨਾਲ।
ਉੱਤਰ :
(ੳ) ਭਾਰਤ ਰਤਨ ਉਪਾਧੀ ਨਾਲ

10. ਡਾ: ਅੰਬੇਦਕਰ ਕਦੋਂ ਅਕਾਲ ਚਲਾਣਾ ਕਰ ਗਏ?
(ਉ) 6 ਨਵੰਬਰ, 1956
(ਅ) 6 ਦਸੰਬਰ, 1950
(ਈ) 6 ਦਸੰਬਰ, 1956
(ਸ) 16 ਦਸੰਬਰ, 1959.
ਉੱਤਰ :
(ਈ) 6 ਦਸੰਬਰ, 1956

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਪੜਨਾਂਵ ਸ਼ਬਦ ਚਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਡਾ: ਭੀਮ ਰਾਓ ਅੰਬੇਦਕਰ, ਬਚਪਨ, ਮਨੁੱਖ, ਅਹਿਸਾਸ, ਸਮਾਜ।
(ii) ਉਹਨਾਂ, ਉਹ, ਇਹ।
(iii) ਗ਼ਰੀਬ, ਹਫ਼ਤਾਵਾਰ, ਪਛੜੀਆਂ, ਬੁਨਿਆਦੀ, ਪਹਿਲੇ।
(iv) ਸਹਿਣ ਕੀਤੀ ਸੀ, ਹੋ ਸਕਦੀ ਹੈ, ਬਣਾਈ, ਖੋਲ੍ਹੇ ਗਏ, ਚੁਣੇ ਗਏ।

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ –

(i) ‘ਬੱਚਿਆਂ ਸ਼ਬਦ ਦਾ ਲਿੰਗ ਬਦਲੋ
(ਉ) ਬੱਚੇ
(ਅ) ਬੱਚੀ
(ਈ) ਬੱਬੂ
(ਸ) ਬੱਚੀਆਂ।
ਉੱਤਰ :
(ਸ) ਬੱਚੀਆਂ।

(ii) ਹੇਠ ਲਿਖਿਆਂ ਵਿੱਚੋਂ ਵਿਸ਼ੇਸ਼ਣ ਸ਼ਬਦ ਕਿਹੜਾ ਹੈ?
(ਉ) ਪਛੜੇ
(ਅ) ਜਨਮ
(ਈ) ਦਿਵਸ
(ਸ) ਅਕਾਲ।
ਉੱਤਰ :
(ਉ) ਪਛੜੇ

(ii) ਜੱਦੋਜਹਿਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ਉ) ਜੰਗ – ਜੁਦਲ
(ਆ) ਸੰਘਰਸ਼/ਘੋਲ
(ਈ) ਕੁਸ਼ਤੀ
(ਸ) ਭਲਵਾਨੀ।
ਉੱਤਰ :
(ਆ) ਸੰਘਰਸ਼/ਘੋਲ

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ।
(iii) ਜੋੜਨੀ
(iv) ਇਕਹਿਰੇ ਪੁੱਠੇ ਕਾਮੇ
(v) ਛੁੱਟ – ਮਰੋੜੀ
ਉੱਤਰ :
(i) ਡੰਡੀ (।)
(ii) ਕਾਮਾ (,)
(iii) ਜੋੜਨੀ ( – )
(iv) ਇਕਹਿਰੇ ਪੁੱਠੇ ਕਾਮੇ (”)
(v) ਛੁੱਟ – ਮਰੋੜੀ (‘)

ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 25 ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ 3
ਉੱਤਰ :
PSEB 6th Class Punjabi Solutions Chapter 25 ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ 4