Punjab State Board PSEB 7th Class Maths Book Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.4 Textbook Exercise Questions and Answers.
PSEB Solutions for Class 7 Maths Chapter 3 ਅੰਕੜਿਆਂ ਦਾ ਪ੍ਰਬੰਧਨ Exercise 3.4
1. ਦੱਸੋ ਕਿ ਹੇਠਾਂ ਲਿਖਿਆਂ ਵਿੱਚੋਂ ਕਿਸ ਦਾ ਹੋਣਾ ਨਿਸ਼ਚਿਤ ਹੈ, ਕਿਸਦਾ ਹੋਣਾ ਅਸੰਭਵ ਹੈ ਅਤੇ ਕਿਸਦਾ ਹੋਣਾ ਨਿਸ਼ਚਿਤ ਨਹੀਂ ਪਰ ਹੋਣ ਦੀ ਸੰਭਾਵਨਾ ਹੈ ?
ਪ੍ਰਸ਼ਨ (i).
ਮਾਰੂਤੀ ਕਾਰ ਵਿੱਚ 200 ਲੋਕ ਬੈਠਦੇ ਹਨ ।
ਉੱਤਰ:
ਇਹ ਹੋਣਾ ਅਸੰਭਵ ਹੈ ।
ਪ੍ਰਸ਼ਨ (ii).
ਤੁਸੀਂ ਕਲ ਨਾਲੋਂ ਵੱਡੇ ਹੋ ।
ਉੱਤਰ:
ਹੋਣਾ ਲਾਜ਼ਮੀ ਹੈ ।
ਪ੍ਰਸ਼ਨ (iii).
ਇੱਕ ਸਿੱਕੇ ਨੂੰ ਉਛਾਲਣ ’ਤੇ ਚਿੱਤ ਆਵੇਗਾ ।
ਉੱਤਰ:
ਹੋ ਸਕਦਾ ਹੈ, ਪਰ ਲਾਜ਼ਮੀ ਨਹੀਂ ਹੈ ।
ਪ੍ਰਸ਼ਨ (iv).
ਇੱਕ ਪਾਸੇ ਨੂੰ ਸੁੱਟਣ ਤੇ 8 ਆਵੇਗਾ ।
ਉੱਤਰ:
ਅਸੰਭਵ
ਪ੍ਰਸ਼ਨ (v).
ਕਲ੍ਹ ਬੱਦਲਵਾਈ ਹੋਵੇਗੀ ।
ਉੱਤਰ:
ਹੋ ਸਕਦਾ ਹੈ, ਪਰ ਲਾਜ਼ਮੀ ਨਹੀਂ ਹੈ ।
ਪ੍ਰਸ਼ਨ (vi).
ਭਾਰਤ ਅਗਲੀ ਟੈਸਟ ਲੜੀ ਜਿੱਤੇਗਾ ।
ਉੱਤਰ:
ਹੋ ਸਕਦਾ ਹੈ, ਪਰ ਲਾਜ਼ਮੀ ਨਹੀਂ ਹੈ ।
ਪ੍ਰਸ਼ਨ (vii).
ਅਗਲੀ ਟੈਫਿਕ ਲਾਈਟ ਹਰੀ ਦਿਖੇਗੀ ।
ਉੱਤਰ:
ਹੋ ਸਕਦਾ ਹੈ, ਪਰ ਲਾਜ਼ਮੀ ਨਹੀਂ ਹੈ ।
2. ਇੱਕ ਡੱਬੇ ਵਿੱਚ 6 ਬੰਟੇ ਹਨ ਜਿਹਨਾਂ ‘ ਤੇ 1 ਤੋਂ 6 ਸੰਖਿਆਵਾਂ ਅੰਕਿਤ ਹਨ ।
ਪ੍ਰਸ਼ਨ (i).
ਸੰਖਿਆ 5 ਵਾਲੇ ਬੰਦੇ ਨੂੰ ਕੱਢਣ ਦੀ ਸੰਭਾਵਨਾ ਕੀ ਹੈ ?
ਉੱਤਰ:
ਨਮੂਨਾ ਸਪੇਸ : {1, 2, 3, 4, 5, 6}
ਇੱਥੇ 6 ਬਰਾਬਰ ਸੰਭਾਵਤ ਨਤੀਜੇ ਹਨ ।
ਨਤੀਜੇ 1, 2, 3, 4, 5 ਅਤੇ 6.
ਸੰਖਿਆ 5 ਵਾਲੇ ਬੰਟੇ ਆਉਣ ਦੀ ਸੰਭਾਵਨਾ = \(\frac{1}{6}\)
ਪ੍ਰਸ਼ਨ (ii).
ਸੰਖਿਆ 2 ਵਾਲੇ ਬੰਦੇ ਨੂੰ ਕੱਢਣ ਦੀ ਸੰਭਾਵਨਾ ਕੀ ਹੈ ?
ਉੱਤਰ:
ਸੰਖਿਆ 2 ਵਾਲੇ ਬੰਟੇ ਆਉਣ ਦੀ ਸੰਭਾਵਨਾ = \(\frac{1}{6}\)
ਪ੍ਰਸ਼ਨ 3.
ਦੋ ਟੀਮਾਂ A ਅਤੇ B ਹਨ । ਇਹ ਫੈਸਲਾ ਕਰਨ ਲਈ ਕਿ ਕਿਹੜੀ ਟੀਮ ਖੇਡ ਸ਼ੁਰੂ ਕਰੇਗੀ, ਸਿੱਕਾ ਉਛਾਲਿਆ ਜਾਂਦਾ ਹੈ । ਕੀ ਸੰਭਾਵਨਾ ਹੈ ਕਿ ਟੀਮ ਨੇ ਸ਼ੁਰੂਆਤ ਕਰੇਗੀ ?
ਹੱਲ :
ਜਦੋਂ ਸਿੱਕਾ ਉਛਾਲਿਆ ਜਾਵੇਗਾ, ਜਿੱਤ ਅਤੇ ਪੱਟ ਦੋਨਾਂ ਵਿੱਚੋਂ ਇੱਕ ਆਉਣ ਦੀ ਸੰਭਾਵਨਾ ਹੈ ।
ਨਮੂਨਾ ਸਪੇਸ : [H, T]
ਚਿੱਤ ਅਤੇ ਪੱਟ ਆਉਣ ਦੀ ਸੰਭਾਵਨਾ ਬਰਾਬਰ ਹੈ = \(\frac{1}{2}\)
∴ ਟੀਮ A ਦੇ ਮੈਚ ਸ਼ੁਰੂ ਕਰਨ ਦੀ ਸੰਭਾਵਨਾ = \(\frac{1}{2}\).
ਪ੍ਰਸ਼ਨ 4.
ਇੱਕ ਥੈਲੇ ਵਿੱਚ 3 ਲਾਲ ਅਤੇ 7 ਹਰੀਆਂ ਗੇਂਦਾਂ ਹਨ । ਬਿਨਾਂ ਦੇਖੇ ਥੈਲੇ ‘ਚੋਂ ਇੱਕ ਗੇਂਦ ਕੱਢੀ ਜਾਂਦੀ ਹੈ । ਸੰਭਾਵਨਾ ਪਤਾ ਕਰੋ ਕਿ ਕੱਢੀ ਹੋਈ ਗੇਂਦ
(i) ਲਾਲ ਹੋਵੇ
(ii) ਹਰੀ ਹੋਵੇ ।
ਹੱਲ :
ਕੁੱਲ ਗੇਂਦਾਂ ਦੀ ਗਿਣਤੀ = 3 +7 = 10
(i) ਲਾਲ ਗੇਂਦ ਆਉਣ ਦੀ ਸੰਭਾਵਨਾ = \(\frac{3}{10}\)
(ii) ਹਰੀ ਗੇਂਦ ਆਉਣ ਦੀ ਸੰਭਾਵਨਾ = \(\frac{7}{10}\)
ਬਹੁਵਿਕਲਪੀ ਪ੍ਰਸ਼ਨ :
ਪ੍ਰਸ਼ਨ 5.
ਕਿਸੇ ਅਸੰਭਵ ਘਟਨਾ ਦੀ ਸੰਭਾਵਨਾ ਹੈ :
(a) -1
(b) 0
(c) 2
(d) 1.
ਉੱਤਰ:
(b) 0
ਪ੍ਰਸ਼ਨ 6.
“GIRL` ਸ਼ਬਦ ਦੇ ਅੱਖਰਾਂ ਵਿੱਚੋਂ 6 ਅੱਖਰ ਚੁਣੇ ਜਾਣ ਦੀ ਸੰਭਾਵਨਾ ਹੈ :
(a) 1
(b) \(\frac{1}{2}\)
(c) \(\frac{1}{4}\)
(d) \(\frac{1}{3}\)
ਉੱਤਰ:
(c) \(\frac{1}{4}\)
ਪ੍ਰਸ਼ਨ 7.
ਇੱਕ ਪਾਸੇ ਨੂੰ ਸੁੱਟਣ ‘ਤੇ, ਸੰਖਿਆ ‘4’ ਪ੍ਰਾਪਤ ਕਰਨ ਦੀ ਸੰਭਾਵਨਾ ਹੈ ।
(a) \(\frac{1}{2}\)
(b) \(\frac{1}{3}\)
(c) \(\frac{4}{6}\)
(d) \(\frac{1}{6}\)
ਉੱਤਰ:
(d) \(\frac{1}{6}\)
ਪ੍ਰਸ਼ਨ 8.
ਇੱਕ ਥੈਲੇ ਵਿੱਚ 5 ਚਿੱਟੀਆਂ ਗੇਂਦਾਂ ਅਤੇ 10 ਕਾਲੀਆਂ ਗੇਂਦਾਂ ਹਨ । ਥੈਲੇ ਵਿੱਚੋਂ ਚਿੱਟੀ ਗੇਂਦ ਨਿਕਲਣ ਦੀ ਸੰਭਾਵਨਾ ਹੈ :
(a) \(\frac{5}{10}\)
(b) \(\frac{5}{15}\)
(c) \(\frac{10}{15}\)
(d) 1
ਉੱਤਰ:
(b) \(\frac{5}{15}\)