PSEB 7th Class Physical Education Solutions Chapter 5 ਯੋਗਾ

Punjab State Board PSEB 7th Class Physical Education Book Solutions Chapter 5 ਯੋਗਾ Textbook Exercise Questions and Answers.

PSEB Solutions for Class 7 Physical Education Chapter 5 ਯੋਗਾ

Physical Education Guide for Class 7 PSEB ਯੋਗਾ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
‘ਯੋਗ` ਸ਼ਬਦ ਤੋਂ ਕੀ ਭਾਵ ਹੈ ?
ਉੱਤਰ-
‘ਯੋਗ ਸ਼ਬਦ ਸੰਸਕ੍ਰਿਤ ਦੇ ‘ਯੂਜ਼’ ਤੋਂ ਬਣਿਆ ਹੈ, ਜਿਸਦਾ ਭਾਵ ਹੈ ‘ਮਿਲਾਉਣਾ । ਸਾਧਾਰਨ ਸ਼ਬਦਾਂ ਵਿਚ ਯੋਗ ਦਾ ਅਰਥ ਵਿਅਕਤੀ ਨੂੰ ਪਰਮਾਤਮਾ ਨਾਲ ਮੇਲ ਕਰਨਾ ਹੈ | ਯੋਗ ਉਹ ਕਸਰਤ ਹੈ ਜਿਹੜੀ ਪ੍ਰਮਾਤਮਾ ਨਾਲ ਮਿਲਣ ਦਾ ਸਾਨੂੰ ਰਸਤਾ ਦਿਖਾਉਂਦੀ ਹੈ, ਉਸ ਨੂੰ ਯੋਗ ਕਹਿੰਦੇ ਹਨ । ਯੋਗ ਦਾ ਉਦੇਸ਼ ਏਕਤਾ, ਮਿਲਾਪ ਅਤੇ ਪੇਮ ਹੈ । ਮਨੁੱਖ ਦਾ ਮਨ ਚੰਚਲ ਹੋਣ ਦੇ ਕਾਰਨ ਇਹ ਹਰ ਸਮੇਂ ਭਟਕਦਾ ਰਹਿੰਦਾ ਹੈ ਜਿਹੜਾ ਕਦੇ ਵੀ ਰੁੱਕ ਨਹੀਂ ਸਕਦਾ | ਅਸੀਂ ਯੋਗ ਦੀ ਮੱਦਦ ਨਾਲ ਮਨ ਨੂੰ ਕੰਟਰੋਲ ਕਰ ਸਕਦੇ ਹਾਂ । ਮਹਾਂਰਿਸ਼ੀ ਪਤੰਜਲੀ ਦੇ ਅਨੁਸਾਰ ਅਲੱਗ-ਅਲੱਗ ਵਿਦਵਾਨਾਂ ਨੇ ਯੋਗ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ ।

ਪ੍ਰਸ਼ਨ 2.
ਰਿਸ਼ੀ ਪੰਤਾਲੀ ਦੇ ਅਨੁਸਾਰ ਯੋਗ ਕੀ ਹੈ ?
ਉੱਤਰ-
ਰਿਸ਼ੀ ਪੰਤਾਜਲੀ ਦੇ ਅਨੁਸਾਰ, “ਮਨ ਦੀਆਂ ਬਿਰਤੀਆਂ ਨੂੰ ਰੋਕਣਾ ਜਾਂ ਉਨ੍ਹਾਂ ਤੇ ਕੰਟਰੋਲ ਕਰਨਾ ਹੀ ਯੋਗ ਹੈ ।’’ .

ਪ੍ਰਸ਼ਨ 3.
ਯੋਗ ਦੀ ਕੋਈ ਇਕ ਪਰਿਭਾਸ਼ਾ ਲਿਖੋ ।
ਉੱਤਰ-
ਡਾ: ਰਾਧਾ ਕ੍ਰਿਸ਼ਨ ਦੇ ਅਨੁਸਾਰ, “ਯੋਗ ਉਹ ਮਾਰਗ ਹੈ ਜਿਹੜਾ ਵਿਅਕਤੀ ਨੂੰ ਅੰਧਕਾਰ ਤੋਂ ਪ੍ਰਕਾਸ਼ ਵੱਲ ਲੈ ਜਾਂਦਾ ਹੈ । ਸ੍ਰੀ ਰਾਮਚਰਣ ਦੇ ਅਨੁਸਾਰ, “ਯੋਗ ਵਿਅਕਤੀ ਨੂੰ ਤਨ ਤੋਂ ਸਿਹਤਮੰਦ, ਮਨ ਨੂੰ ਸ਼ਾਂਤੀ ਅਤੇ ਆਤਮਾ ਨੂੰ ਚੈਨ ਪ੍ਰਦਾਨ ਕਰਦਾ ਹੈ ।

ਪ੍ਰਸ਼ਨ 4.
ਆਸਣ’ ਸ਼ਬਦ ਤੋਂ ਕੀ ਭਾਵ ਹੈ ?
ਉੱਤਰ-
ਆਸਣ ਪ੍ਰਾਚੀਨ ਯੋਗਿਕ ਅਭਿਆਸ ਹੈ । ਜਿਸ ਵਿਚ ਪ੍ਰਾਣਾਯਾਮ, ਧਿਆਨ ਅਤੇ ਸਮਾਧੀ ਦਾ ਆਧਾਰ ਤਿਆਰ ਹੁੰਦਾ ਹੈ । ਆਸਣ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ “ਅਸ’ ਤੋਂ ਲਿਆ ਗਿਆ ਹੈ, ਜਿਸਦਾ ਮਤਲਬ ਹੈ ਬੈਠਣ ਦੀ ਕਲਾ । ਰਿਸ਼ੀ ਪੰਤਾਜਲੀ ਦੁਆਰਾ ਯੋਗਾਸਨ ਦਾ ਅਰਥ ਵਿਅਕਤੀ ਦੀ ਉਸ ਸਥਿਤੀ ਤੋਂ ਹੈ ਜਿਸ ਨਾਲ ਉਹ ਜ਼ਿਆਦਾ ਤੋਂ ਜ਼ਿਆਦਾ ਸਮੇਂ ਤਕ ਆਸਾਨੀ ਨਾਲ ਬੈਠ ਸਕੇ ।

PSEB 7th Class Physical Education Solutions Chapter 5 ਯੋਗਾ

ਪ੍ਰਸ਼ਨ 5.
ਆਸਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਵਿਸਥਾਰ ਪੂਰਵਕ ਲਿਖੋ !
ਉੱਤਰ-
ਆਸਣ ਦੀਆਂ ਕਿਸਮਾਂ-ਆਸਣ ਕਈ ਤਰ੍ਹਾਂ ਦੇ ਹੁੰਦੇ ਹਨ । ਯੋਗ ਵਿਚ ਆਸਣ ਬਹੁਤ ਮਹੱਤਵਪੂਰਨ ਹਨ | ਆਸਣ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ –
1. ਇਲਾਜ ਦੇ ਲਈ ਆਸਣ (Corrective Asana)- ਇਨ੍ਹਾਂ ਆਸਣਾਂ ਨਾਲ ਵਿਅਕਤੀ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਪੈਦਾ ਹੁੰਦਾ ਹੈ । ਉਪਚਾਰਕ ਆਸਣਾਂ ਨਾਲ ਸਰੀਰ ਦੀਆਂ ਕਈ ਤਰ੍ਹਾਂ ਦੀਆਂ ਕਰੂਪਤਾਵਾਂ ਨੂੰ ਠੀਕ ਕੀਤਾ ਜਾਂਦਾ ਹੈ । ਇਹ ਆਸਣ ਬੈਠ ਕੇ, ਲੇਟ ਕੇ ਅਤੇ ਖੜੇ ਹੋ ਕੇ ਕੀਤੇ ਜਾਂਦੇ ਹਨ । ਜਿਸ ਤਰ੍ਹਾਂ ਹਲ ਆਸਣ ਅਤੇ ਧਨੁਰ ਆਸਨ ।

2. ਸਾਧਨਾਂ ਦੇ ਲਈ ਆਸਣ (IMeditative Asara) – ਇਸ ਤਰ੍ਹਾਂ ਦੇ ਆਸਣਾਂ ਦਾ ਇਸਤੇਮਾਲ ਧਿਆਨ ਜਾਂ ਸਮਾਧੀ ਦੇ ਲਈ ਕੀਤਾ ਜਾਂਦਾ ਹੈ । ਇਨ੍ਹਾਂ ਆਸਣਾਂ ਵਿਚ ਸਰੀਰ ਨੂੰ ਉਸ ਸਥਿਤੀ ਵਿਚ ਰੱਖਿਆ ਜਾਂਦਾ ਹੈ ਜਿਸ ਵਿਚ ਬੈਠ ਕੇ ਆਪਣਾ ਧਿਆਨ ਕੇਂਦਰਿਤ ਕੀਤਾ ਜਾ ਸਕੇ । ਇਨ੍ਹਾਂ ਆਸਣਾਂ ਵਿਚ ਮਨ ਇਕਾਗਰ ਹੁੰਦਾ ਹੈ । ਉਦਾਹਰਨ ਦੇ ਤੌਰ ‘ਤੇ ਪਦਮ ਆਸਣ ਜਾਂ ਵਜਰ ਆਸਣ |

3. ਆਰਾਮ ਦੇ ਲਈ ਆਸਣ (Relaxative Asana)-ਇਸ ਤਰ੍ਹਾਂ ਦੇ ਆਸਣ ਜ਼ਮੀਨ ਉੱਤੇ ਲੇਟ ਕੇ ਕੀਤੇ ਜਾਂਦੇ ਹਨ । ਜਿਸਦਾ ਉਦੇਸ਼ ਸਰੀਰ ਨੂੰ ਆਰਾਮ ਪਹੁੰਚਾਉਣਾ ਹੁੰਦਾ ਹੈ । ਇਹ ਆਸਨ ਸਰੀਰਿਕ ਅਤੇ ਮਾਨਸਿਕ ਥਕਾਵਟ ਨੂੰ ਦੂਰ ਕਰਨ ਲਈ ਹੁੰਦੇ ਹਨ, ਜਿਸ ਨਾਲ ਸਰੀਰ ਤਰੋਤਾਜ਼ਾ ਹੋ ਜਾਂਦਾ ਹੈ; ਜਿਵੇਂ-ਸ਼ਵ ਆਸਣ ਅਤੇ ਮਕਰ ਆਸਣ ।

ਪ੍ਰਸ਼ਨ 6.
ਯੋਗ ਸਿਰਫ ਇੱਕ ਇਲਾਜ ਦੀ ਵਿਧੀ ਹੈ -ਇਸ ਧਾਰਨਾ ਸੰਬੰਧੀ ਆਪਣੇ ਵਿਚਾਰ ਦੱਸੋ |
ਉੱਤਰ-
ਯੋਗ ਕਰਨ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ । ਇਸ ਲਈ ਕਈ ਲੋਕ ਸੋਚਦੇ ਹਨ ਕਿ ਯੋਗ ਕੇਵਲ ਇਲਾਜ ਦੇ ਲਈ ਹੈ ਅਤੇ ਰੋਗੀਆਂ ਦੇ ਲਈ ਠੀਕ ਹੈ । ਇਹ ਧਾਰਨਾ ਵੀ ਗ਼ਲਤ ਹੈ ਕਿਉਂਕਿ ਕੋਈ ਵੀ ਸਿਹਤਮੰਦ ਮਨੁੱਖ ਯੋਗ ਕਰ ਸਕਦਾ ਹੈ ਅਤੇ ਸਰੀਰ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ ।

PSEB 7th Class Physical Education Solutions Chapter 5 ਯੋਗਾ

PSEB 7th Class Physical Education Guide ਯੋਗਾ Important Questions and Answers

ਪ੍ਰਸ਼ਨ 1.
ਆਸਨ ਦੀਆਂ ਕਿਸਮਾਂ :
(ਉ) ਤਿੰਨ
(ਅ) ਦੋ
(ਇ) ਇੱਕ
(ਸ) ਕੋਈ ਨਹੀਂ ।
ਉੱਤਰ-
(ਉ) ਤਿੰਨ

ਪ੍ਰਸ਼ਨ 2.
ਯੋਗ ਦਾ ਅਰਥ ਕੀ ਹੈ?
(ਉ) ਜੁੜਨਾ
(ਅ) ਜੋੜ
(ਈ) ਆਤਮਾ ਨੂੰ ਪਰਮਾਤਮਾ ਨਾਲ ਜੋੜਨਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਆਸਨ ਦੇ ਸਿਧਾਂਤ :
(ੳ) ਆਸਨ ਕਰਨ ਲਈ ਉਮਰ ਅਤੇ ਲਿੰਗ ਦਾ ਧਿਆਨ ਰੱਖਣਾ
(ਅ) ਆਸਨ ਕਰਦੇ ਸਮੇਂ ਜ਼ੋਰ ਨਾ ਲਗਾਉਣਾ ।
(ਇ) ਆਸਨ ਕਰਦੇ ਸਮੇਂ ਸਰੀਰ ਨੂੰ ਹੌਲੀ-ਹੌਲੀ ਮੋੜਨਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 4.
ਯੋਗ ਦੀਆਂ ਗਲਤ ਧਾਰਨਾਵਾਂ :
(ਉ) ਯੋਗ ਕਿਸੇ ਖ਼ਾਸ ਧਰਮ ਨਾਲ ਜੁੜਿਆ ਹੈ।
(ਅ) ਯੋਗ ਕੇਵਲ ਮਨੁੱਖ ਲਈ ਹੈ।
(ਇ) ਯੋਗ ਕੇਵਲ ਬਿਮਾਰਾਂ ਲਈ ਹੈ।
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 5.
ਆਸਨ ਕਰਨ ਦੇ ਸਿਧਾਂਤ :
(ੳ) ਆਸਨ ਕਰਦੇ ਸਮੇਂ ਮਾਸਪੇਸ਼ੀਆਂ ਵਿਚ ਤਨਾਓ ਜ਼ਰੂਰੀ ਹੈ।
(ਅ) ਗਰਭਵਤੀ ਇਸਤਰੀਆਂ ਨੂੰ ਅਤੇ ਦਿਲ ਦੇ ਮਰੀਜ਼ਾਂ ਨੂੰ ਕਠਿਨ ਆਸਨ ਨਹੀਂ ਕਰਨੇ ਚਾਹੀਦੇ
(ਇ) ਆਸਨ ਕੁਦਰਤ ਦੇ ਸਿਧਾਂਤ ਅਨੁਸਾਰ ਕਰਨੇ ਚਾਹੀਦੇ ਹਨ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਯੋਗ ਬਾਰੇ ਵਿਚਾਰ ਆਪਣੇ ਸ਼ਬਦਾਂ ਵਿਚ ਲਿਖੋ ।
ਉੱਤਰ-
ਯੋਗ ਸ਼ਬਦ ਸੰਸਕ੍ਰਿਤ ਸ਼ਬਦ “ਯੁਜ’ ਤੋਂ ਬਣਿਆ ਹੈ, ਜਿਸਦਾ ਅਰਥ ਹੈ ਮਿਲਣਾ, ਮਿਲਾਪ ਅਤੇ ਪ੍ਰੇਮ | ਯੋਗ ਨਾਲ ਵਿਅਕਤੀ ਦਾ ਪਰਮਾਤਮਾ ਨਾਲ ਮੇਲ :

ਪ੍ਰਸ਼ਨ 2.
ਯੋਗ ਦੀ ਕੋਈ ਪਰਿਭਾਸ਼ਾ ਲਿਖੋ ।
ਉੱਤਰ-
ਡਾ: ਰਾਧਾ ਕ੍ਰਿਸ਼ਨ ਦੇ ਅਨੁਸਾਰ, ਯੋਗ ਉਹ ਰਸਤਾ ਹੈ ਜੋ ਵਿਅਕਤੀ ਨੂੰ ਅੰਧਕਾਰ ਤੋਂ ਰੋਸ਼ਨੀ ਵੱਲ ਲੈ ਜਾਂਦਾ ਹੈ ।

ਪ੍ਰਸ਼ਨ 3.
ਯੋਗ ਸੰਬੰਧੀ ਕੋਈ ਇਕ ਗ਼ਲਤ ਧਾਰਨਾ ਲਿਖੋ ।
ਉੱਤਰ-
ਯੋਗ ਕਿਸੇ ਵਿਸ਼ੇਸ਼ ਧਰਮ ਨਾਲ ਸੰਬੰਧਿਤ ਨਹੀਂ ਹੈ ।

PSEB 7th Class Physical Education Solutions Chapter 5 ਯੋਗਾ

ਪ੍ਰਸ਼ਨ 4.
ਆਸਣ ਕੀ ਹਨ ?
ਉੱਤਰ-
ਰਿਸ਼ੀ ਪੰਤਾਜਲੀ ਅਨੁਸਾਰ, ਆਸਣ ਦਾ ਅਰਥ ਵਿਅਕਤੀ ਦੀ ਉਸ ਸਥਿਤੀ ਤੋਂ ਹੈ ਜਿਸ ਵਿਚ ਉਹ ਜ਼ਿਆਦਾ ਤੋਂ ਜ਼ਿਆਦਾ ਸਮੇਂ ਆਸਾਨੀ ਨਾਲ ਬੈਠ ਸਕੇ ।

ਛੋਟੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-ਆਸਣਾਂ ਦੇ ਕੋਈ ਤਿੰਨ ਸਿਧਾਂਤ ਲਿਖੋ ।
ਉੱਤਰ-

  • ਆਸਣ ਕਰਨ ਲਈ ਉਮਰ ਅਤੇ ਲਿੰਗ ਦਾ ਧਿਆਨ ਰੱਖਣਾ ਜ਼ਰੂਰੀ ਹੈ । ਬੱਚਿਆਂ ਨੂੰ ਜ਼ਿਆਦਾ ਕਠਿਨ ਆਸਣ ਨਹੀਂ ਕਰਨੇ ਚਾਹੀਦੇ ਜਿਸ ਨਾਲ ਉਨ੍ਹਾਂ ਦੇ ਸਰੀਰਿਕ ਵਾਧੇ ਤੇ ਅਸਰ ਪਵੇ !
  • ਆਸਣ ਕਰਦੇ ਸਮੇਂ ਜ਼ਿਆਦਾ ਜ਼ੋਰ ਨਹੀਂ ਲਗਾਉਣਾ ਚਾਹੀਦਾ | ਆਸਣ ਕਰਦੇ ਸਮੇਂ ਸਰੀਰ ਸਹਿਜ ਅਤੇ ਆਰਾਮਦਾਇਕ ਸਥਿਤੀ ਵਿਚ ਹੋਣਾ ਚਾਹੀਦਾ ਹੈ ।
  • ਆਸਣ ਦਾ ਅਭਿਆਸ ਕਰਦੇ ਸਮੇਂ ਸਰੀਰ ਨੂੰ ਹੌਲੀ-ਹੌਲੀ ਮੋੜਨਾ ਚਾਹੀਦਾ ਹੈ | ਆਸਣ ਕਰਦੇ ਸਮੇਂ ਇਕਦਮ ਝਟਕਾ ਨਹੀਂ ਦੇਣਾ ਚਾਹੀਦਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਯੋਗ ਸੰਬੰਧੀ ਗਲਤ ਧਾਰਨਾਵਾਂ ਬਾਰੇ ਲਿਖੋ ।
ਉੱਤਰ-
1. ਕੀ ਯੋਗ ਇਕ ਖ਼ਾਸ ਧਰਮ ਨਾਲ ਜੁੜਿਆ ਹੈ ? ਭਾਰਤ ਵਿਚ ਯੋਗ ਪ੍ਰਾਚੀਨ ਸਮੇਂ ਤੋਂ ਰਿਸ਼ੀਆਂ-ਮੁਨੀਆਂ ਦੁਆਰਾ ਸ਼ੁਰੂ ਕੀਤਾ ਗਿਆ ਹੈ । ਇਸ ਲਈ ਆਮ ਲੋਕ ਇਸਨੂੰ ਹਿੰਦੂ ਧਰਮ ਨਾਲ ਜੁੜਿਆ ਮੰਨਦੇ ਹਨ ਅਤੇ ਯੋਗ ਕੇਵਲ ਹਿੰਦੁਆਂ ਲਈ ਹੈ, ਇਹ ਧਾਰਨਾ ਬਿਲਕੁਲ ਗਲਤ ਹੈ । ਯੋਗ ਨੂੰ ਕੋਈ ਵੀ ਧਰਮ ਮੰਨਣ ਵਾਲਾ ਅਪਣਾ ਸਕਦਾ ਹੈ, ਕਿਉਂਕਿ ਯੋਗ ਤਾਂ ਇਕ ਕਿਸਮ ਦੀ ਸਰੀਰਿਕ ਕਸਰਤ ਹੈ ਜਿਸ ਦਾ ਕਿਸੇ ਧਰਮ ਨਾਲ ਲੈਣਾ ਦੇਣਾ ਨਹੀਂ ।

2. ਕੀ ਯੋਗ ਕੇਵਲ ਮਨੁੱਖਾਂ ਲਈ ਹੈ ?-ਕੁੱਝ ਲੋਕ ਮੰਨਦੇ ਹਨ ਕਿ ਯੋਗ ਕਰਨ ਵਾਲੇ ਵਿਅਕਤੀ ਨੂੰ ਮੁਸ਼ਕਿਲ ਨਿਯਮਾਂ ਦਾ ਪਾਲਨ ਕਰਨਾ ਪੈਂਦਾ ਹੈ ਅਤੇ ਯੋਗ ਕੇਵਲ ਆਦਮੀ ਹੀ ਕਰ ਸਕਦੇ ਹਨ | ਯੋਗ ਇਸਤਰੀਆਂ ਲਈ ਨਹੀਂ ਹੈ । ਇਹ ਸੱਚਾਈ ਹੈ ਕਿ ਯੋਗ ਦੇ ਲਈ ਕੋਈ ਮੁਸ਼ਕਿਲ ਨਿਯਮ ਨਹੀਂ ਹਨ ਅਤੇ ਯੋਗ ਇਸਤਰੀਆਂ ਦੇ ਲਈ ਵੀ ਓਨਾ ਹੀ ਲਾਭਦਾਇਕ ਹੈ। ਜਿੰਨਾ ਲਾਭਦਾਇਕ ਮਨੁੱਖਾਂ ਲਈ ਹੈ ।

3. ਕੀ ਯੋਗ ਕੇਵਲ ਬੀਮਾਰਾਂ ਲਈ ਹੈ ? ਯੋਗ ਕਰਨ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ । ਇਸ ਲਈ ਕਈ ਲੋਕ ਸੋਚਦੇ ਹਨ ਕਿ ਯੋਗ ਕੇਵਲ ਇਲਾਜ ਦੇ ਲਈ ਹੈ ਅਤੇ ਰੋਗੀਆਂ ਦੇ ਲਈ ਠੀਕ ਹੈ । ਇਹ ਧਾਰਨਾ ਵੀ ਗ਼ਲਤ ਹੈ ਕਿਉਂਕਿ ਕੋਈ ਵੀ ਸਿਹਤਮੰਦ ਮਨੁੱਖ ਯੋਗ ਕਰ ਸਕਦਾ ਹੈ ਅਤੇ ਸਰੀਰ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ ।

4. ਕੀ ਯੋਗ ਸਿਰਫ਼ ਸੰਨਿਆਸੀਆਂ ਦੇ ਲਈ ਹੈ ? ਰਿਸ਼ੀ-ਮੁਨੀ ਪ੍ਰਾਚੀਨ ਸਮੇਂ ਤੋਂ ਯੋਗ ਦਾ ਅਭਿਆਸ ਜੰਗਲਾਂ ਵਿਚ ਰਹਿ ਕੇ ਕਰਦੇ ਸਨ । ਹੁਣ ਵੀ ਕੁੱਝ ਲੋਕ ਸੋਚਦੇ ਹਨ ਯੋਗ ਕਰਨ ਲਈ ਮਨੁੱਖ ਨੂੰ ਘਰ ਛੱਡਣਾ ਪੈਂਦਾ ਹੈ । ਇਕ ਹਿਸਥੀ ਦੇ ਲਈ ਯੋਗ ਕਰਨਾ ਠੀਕ ਨਹੀਂ, ਇਹ ਬਿਲਕੁਲ ਗ਼ਲਤ ਹੈ । ਸੱਚ ਤਾਂ ਇਹ ਹੈ ਕਿ ਯੋਗ ਘਰ ਵਿਚ ਰਹਿ ਕੇ ਵੀ ਕਰ ਸਕਦੇ ਹਾਂ ।

ਪ੍ਰਸ਼ਨ 2.
ਆਸਣਾਂ ਦੇ ਸਿਧਾਂਤ ਵਿਸਤਾਰ ਨਾਲ ਲਿਖੋ ।
ਉੱਤਰ-
ਆਸਣ ਕਰਨ ਵਾਲੇ ਨੂੰ ਕੁੱਝ ਸਿਧਾਂਤਾਂ ਦਾ ਪਾਲਣ ਕਰਨਾ ਪੈਂਦਾ ਹੈ । ਇਨ੍ਹਾਂ ਸਿਧਾਂਤਾਂ ਦਾ ਪਾਲਣ ਕਰਨ ਨਾਲ ਸਾਨੂੰ ਆਸਣਾਂ ਦਾ ਪੂਰਾ ਲਾਭ ਮਿਲ ਸਕਦਾ ਹੈ । ਇਹ ਸਿਧਾਂਤ ਇਸ ਤਰ੍ਹਾਂ ਹਨ

  • ਆਸਣ ਕਰਦੇ ਸਮੇਂ ਮਾਸਪੇਸ਼ੀਆਂ ਵਿਚ ਤਨਾਅ ਪੈਦਾ ਹੋਣਾ ਜ਼ਰੂਰੀ ਹੈ । ਤਨਾਅ ਨਾਲ ਲਚਕ ਪੈਦਾ ਹੁੰਦੀ ਹੈ ।
  • ਆਸਣ ਕਰਦੇ ਸਮੇਂ ਉਮਰ ਅਤੇ ਲਿੰਗ ਦਾ ਧਿਆਨ ਰੱਖਣਾ ਜ਼ਰੂਰੀ ਹੈ । ਬੱਚਿਆਂ ਨੂੰ ਕਰ ਆਸਣ ਨਹੀਂ ਕਰਨੇ ਚਾਹੀਦੇ, ਜਿਸ ਨਾਲ ਉਨ੍ਹਾਂ ਦੇ ਸਰੀਰ ਦਾ ਵਾਧਾ ਰੁਕ ਜਾਵੇ । ਲੜਕਿਆਂ ਨੂੰ ਮਯੂਰ ਆਸਣ ਜ਼ਿਆਦਾ ਸਮੇਂ ਨਹੀਂ ਕਰਨਾ ਚਾਹੀਦਾ ।
  • ਆਸਣ ਕਰਦੇ ਸਮੇਂ ਜ਼ਿਆਦਾ ਜ਼ੋਰ ਨਹੀਂ ਲਾਉਣਾ ਚਾਹੀਦਾ | ਆਸਣ ਕਰਦੇ ਸਮੇਂ ਸਰੀਰ ਸਹਿਜ, ਸਥਿਰ ਅਤੇ ਆਰਾਮਦਾਇਕ ਸਥਿਤੀ ਵਿਚ ਰਹਿਣਾ ਚਾਹੀਦਾ ਹੈ ।
  • ਆਸਣ ਦਾ ਅਭਿਆਸ ਕਰਦੇ ਸਮੇਂ ਸਰੀਰ ਨੂੰ ਹੌਲੀ-ਹੌਲੀ ਮੋੜਨਾ ਚਾਹੀਦਾ ਹੈ | ਆਸਣ ਕਰਦੇ ਸਮੇਂ ਜਰਕ ਜਾਂ ਝਟਕਾ ਨਹੀਂ ਲੱਗਣਾ ਚਾਹੀਦਾ ।
  • ਆਸਣ ਹਮੇਸ਼ਾਂ ਕੁਦਰਤ ਦੇ ਸਿਧਾਂਤ ਅਨੁਸਾਰ ਕਰਨੇ ਹੁੰਦੇ ਹਨ । ਪਹਿਲਾਂ ਆਸਣ ਆਸਾਨ ਕਰਨੇ ਚਾਹੀਦੇ ਹਨ ਉਸਦੇ ਮਗਰੋਂ ਮੁਸ਼ਕਿਲ ਆਸਣਾਂ ਦਾ ਅਭਿਆਸ ਕਰਨਾ ਚਾਹੀਦਾ ਹੈ ।
  • ਗਰਭਵਤੀ ਇਸਤਰੀਆਂ ਨੂੰ ਅਤੇ ਦਿਲ ਦੇ ਰੋਗੀਆਂ ਨੂੰ ਕਠਿਨ ਆਸਣ ਨਹੀਂ ਕਰਨੇ ਚਾਹੀਦੇ ।
  • ਆਸਣ ਕਰਨ ਵਾਲੀ ਜਗ੍ਹਾ ਸਾਫ਼ ਅਤੇ ਸ਼ਾਂਤ ਹੋਣੀ ਚਾਹੀਦੀ ਹੈ । ਸਵੇਰੇ ਦਾ ਸਮਾਂ ਆਸਣ ਕਰਨ ਲਈ ਸਭ ਤੋਂ ਚੰਗਾ ਹੁੰਦਾ ਹੈ ।
  • ਆਸਣ ਖਾਣਾ ਖਾਣ ਤੋਂ ਚਾਰ ਘੰਟੇ ਮਗਰੋਂ ਖਾਲੀ ਪੇਟ ਕਰਨੇ ਚਾਹੀਦੇ ਹਨ ।

PSEB 7th Class Physical Education Solutions Chapter 4 ਖੇਡ – ਸੱਟਾਂ ਤੇ ਉਹਨਾਂ ਦਾ ਇਲਾਜ

Punjab State Board PSEB 7th Class Physical Education Book Solutions Chapter 4 ਖੇਡ – ਸੱਟਾਂ ਤੇ ਉਹਨਾਂ ਦਾ ਇਲਾਜ Textbook Exercise Questions and Answers.

PSEB Solutions for Class 7 Physical Education Chapter 4 ਖੇਡ – ਸੱਟਾਂ ਤੇ ਉਹਨਾਂ ਦਾ ਇਲਾਜ

Physical Education Guide for Class 7 PSEB ਖੇਡ – ਸੱਟਾਂ ਤੇ ਉਹਨਾਂ ਦਾ ਇਲਾਜ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਖੇਡ-ਸੱਟਾਂ ਤੋਂ ਕੀ ਭਾਵ ਹੈ ?
ਉੱਤਰ-
ਬਾਜ਼ੀਲ ਵਿਚ ਸੰਨ, 2014 ਵਿਚ ਵਿਸ਼ਵ ਕੱਪ ਫੁਟਬਾਲ ਵਿਚ ਬਰਾਜ਼ੀਲ ਵਿਸ਼ਵ ਕੱਪ ਜਿੱਤਣ ਲਈ ਵੱਡਾ ਦਾਵੇਦਾਰ ਸੀ ; ਬਰਾਜ਼ੀਲ ਫੁਟਬਾਲ ਦੀ ਟੀਮ ਆਪਣੇ ਸਾਰੇ ਵਿਰੋਧੀਆਂ ਦੀਆਂ ਟੀਮਾਂ ਨੂੰ ਹਰਾਉਂਦੀ ਹੋਈ ਵਿਸ਼ਵ ਚੈਂਪੀਅਨ ਜਿੱਤਣ ਲਈ ਅੱਗੇ ਵੱਧ ਰਹੀ ਸੀ । ਅਚਾਨਕ ਇੱਕ ਮੈਚ ਵਿਚ ਬਰਾਜ਼ੀਲ ਦੇ ਹੋਣਹਾਰ ਖਿਡਾਰੀ ਨੇਮਰ’ ਦੀ ਰੀੜ ਦੀ ਹੱਡੀ ਵਿਚ ਸੱਟ ਲੱਗ ਗਈ, ਜਿਸ ਕਰਕੇ ਨੇਮਰ ਅਗਲੇ ਮੈਚ ਵਿਚ ਭਾਗ ਨਹੀਂ ਲੈ ਸਕਿਆ ਅਤੇ ਹੋਣ ਵਾਲੇ ਦੋਨੋਂ ਮੈਚ ਹਾਰ ਗਿਆ ।

ਇਸ ਤਰ੍ਹਾਂ ਬਰਾਜ਼ੀਲ ਵਿਸ਼ਵ ਕੱਪ ਜਿੱਤਣ ਤੋਂ ਰਹਿ ਗਿਆ । ਕੋਈ ਵੀ ਕੰਮ ਕਰਦੇ ਹੋਏ ਜੀਵਨ ਵਿਚ ਮਨੁੱਖ ਨੂੰ ਸੱਟ ਲੱਗਣ ਦਾ ਡਰ ਬਣਿਆ ਰਹਿੰਦਾ ਹੈ । ਥੋੜੀ ਜਿਹੀ ਅਸਾਵਧਾਨੀ ਕਰਕੇ ਸੱਟ ਲੱਗ ਸਕਦੀ ਹੈ । ਇਸੇ ਤਰ੍ਹਾਂ ਖਿਡਾਰੀਆਂ ਨੂੰ ਖੇਡ ਦੇ ਮੈਦਾਨ ਵਿਚ ਸੱਟ ਲਗ ਸਕਦੀ ਹੈ । ਖਿਡਾਰੀ ਜਿੰਨੀ ਮਰਜ਼ੀ ਸਾਵਧਾਨੀ ਦਾ ਇਸਤੇਮਾਲ ਕਰਨ ਖਿਡਾਰੀਆਂ ਨੂੰ ਸੱਟ ਲੱਗ ਜਾਂਦੀ ਹੈ । ਖੇਡ ਦੇ ਮੈਦਾਨ ਵਿਚ ਲੱਗਣ ਵਾਲੀਆਂ ਸੱਟਾਂ, ਕੰਮਕਾਰ ਵਿਚ ਲੱਗਣ ਵਾਲੀਆਂ ਸੱਟਾਂ ਤੋਂ ਅਲੱਗ ਹੁੰਦੀਆਂ ਹਨ ।

ਜੇਕਰ ਖਿਡਾਰੀ ਤਿਆਰੀ ਅਤੇ ਸਾਵਧਾਨੀ ਨਾਲ ਖੇਡ ਦੇ ਮੈਦਾਨ ਵਿਚ ਆਉਂਦੇ ਹਨ, ਉਨ੍ਹਾਂ ਨੂੰ ਦੂਸਰੇ ਖਿਡਾਰੀਆਂ ਦੇ ਮੁਕਾਬਲੇ ਸੱਟਾਂ ਘੱਟ ਲਗਦੀਆਂ ਹਨ । ਹਰੇਕ ਖਿਡਾਰੀ ਦੇ ਖੇਡ ਜੀਵਨ ਵਿਚ ਕੋਈ ਨਾ ਕੋਈ ਸੱਟ ਜ਼ਰੂਰ ਲਗ ਜਾਂਦੀ ਹੈ । ਸਾਧਾਰਨ ਸੱਟ ਲੱਗਣ ਤੇ ਇਕ-ਦੋ ਦਿਨ ਵਿਚ ਸੱਟ ਠੀਕ ਹੋ ਜਾਂਦੀ ਹੈ ਪਰ ਖਤਰਨਾਕ ਸੱਟ ਲੱਗਣ ਤੇ ਖਿਡਾਰੀ ਕਈ ਦਿਨ ਤਕ ਖੇਡਣ ਦੇ ਕਾਬਿਲ ਨਹੀਂ ਹੁੰਦਾ ਅਤੇ ਖੇਡ ਮੈਦਾਨ ਤੋਂ ਦੂਰ ਰਹਿੰਦਾ ਹੈ । ਕਈ ਸੱਟਾਂ ਦੇ ਕਾਰਨ ਖੇਡਣ ਦੇ ਯੋਗ ਹੀ ਨਹੀਂ ਰਹਿੰਦਾ | ਖੇਡ ਦੇ ਮੈਦਾਨ ਵਿਚ ਖਿਡਾਰੀਆਂ ਨੂੰ ਲੱਗਣ ਵਾਲੀਆਂ ਸੱਟਾਂ, ਖੇਡ ਸੱਟਾਂ (Sports Injuries) ਕਹਿਲਾਉਂਦੀਆਂ ਹਨ ।

ਪ੍ਰਸ਼ਨ 2.
ਪ੍ਰਤੱਖ ਸੱਟਾਂ ਕੀ ਹੁੰਦੀਆਂ ਹਨ ?
ਉੱਤਰ-
ਪ੍ਰਤੱਖ ਜਾਂ ਸਿੱਧੀਆਂ ਸੱਟਾਂ (Exposed Injures)- ਇਸ ਤਰ੍ਹਾਂ ਦੀਆਂ ਸੱਟਾਂ ਖਿਡਾਰੀ ਨੂੰ ਆਮ ਲੱਗਦੀਆਂ ਰਹਿੰਦੀਆਂ ਹਨ ਜੋ ਸਰੀਰ ਦੇ ਬਾਹਰਲੇ ਭਾਗ ਉੱਤੇ ਲਗਦੀਆਂ ਹਨ ਅਤੇ ਇਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ | ਖੇਡਦੇ ਸਮੇਂ ਡਿੱਗਣ ਨਾਲ ਜਾਂ ਕਿਸੇ ਬਾਹਰ ਦੀ ਚੀਜ਼ ਦੇ ਟਕਰਾਉਣ ਨਾਲ ਸੱਟ ਲਗਦੀ ਹੈ । ਇਨ੍ਹਾਂ ਸੱਟਾਂ ਨੂੰ ਕਈ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।
(ਉ) ਰਗੜ (Abrasion)-ਇਸ ਤਰ੍ਹਾਂ ਦੀ ਸੱਟ ਕਰਕੇ ਸਰੀਰ ਦੀ ਉੱਪਰੀ ਜਾਂ ਅੰਦਰੂਨੀ | ਚਮੜੀ ਢਿੱਲੀ ਜਾਂਦੀ ਹੈ । ਇਸ ਤਰ੍ਹਾਂ ਦੀ ਸੱਟ ਕਰਕੇ ਚਮੜੀ ਦਾ ਬਾਹਰਲਾ ਭਾਗ ਛਿੱਲ ਜਾਂਦਾ ਹੈ ਅਤੇ ਖੂਨ ਵਹਿਣ ਲੱਗ ਜਾਂਦਾ ਹੈ । ਰਗੜ ਲੱਗਣ ਵਾਲੀ ਜਗ੍ਹਾ ਤੇ ਮਿੱਟੀ ਆਦਿ ਪੈ ਜਾਣ ਕਰਕੇ ਸਕਰਾਮਕ ਹੋ ਜਾਂਦਾ ਹੈ । ਇਸ ਤਰ੍ਹਾਂ ਦੀ ਸੱਟ ਦੇ ਜ਼ਖ਼ਮ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਸ ਉੱਤੇ ਮਰਹਮ ਪੱਟੀ ਕਰ ਦੇਣੀ ਚਾਹੀਦੀ ਹੈ ।

(ਅ) ਚਮੜੀ ਦਾ ਫਟਣਾ (Incision)-ਕਈ ਦਫਾ ਖਿਡਾਰੀ ਆਪਣੇ ਵਿਰੋਧੀ ਨਾਲ ਟਕਰਾ ਜਾਂਦੇ ਹਨ ਵਿਰੋਧੀ ਖਿਡਾਰੀ ਦੀ ਕੋਹਣੀ ਜਾਂ ਗੋਡੇ ਦਾ ਤਿੱਖਾ ਭਾਗ ਟਕਰਾਉਣ ਕਰਕੇ ਖਿਡਾਰੀ ਦੀ | ਚਮੜੀ ਫੱਟ ਜਾਂਦੀ ਹੈ । ਖਿਡਾਰੀ ਨੂੰ ਇਸ ਤਰ੍ਹਾਂ ਦੀ ਸੱਟ ਕਿਸੇ ਸਖ਼ਤ ਚੀਜ਼ ਨਾਲ ਟਕਰਾਉਣ
ਕਰਕੇ ਲੱਗਦੀ ਹੈ । ਖਿਡਾਰੀ ਦੀ ਚਮੜੀ ਕਟ ਜਾਂਦੀ ਹੈ ਅਤੇ ਉਸ ਵਿਚੋਂ ਲਹੂ ਤੇਜ਼ੀ ਨਾਲ ਵਗਣ | ਲਗ ਜਾਂਦਾ ਹੈ । ਇਸਦੇ ਇਲਾਜ ਲਈ ਜ਼ਖ਼ਮੇਂ ਨੂੰ ਸਾਫ਼ ਕਰਕੇ ਪੱਟੀ ਕਰਨੀ ਚਾਹੀਦੀ ਹੈ ।

(ਇ) ਗਹਿਰਾ ਜ਼ਖ਼ਮ (Punctual wound)-ਖੇਡ ਵਿਚ ਇਸ ਤਰ੍ਹਾਂ ਦੀ ਸੱਟ ਗੰਭੀਰ ਹੁੰਦੀ ਹੈ । ਇਹ ਸੱਟ ਖੇਡ ਸਮੇਂ ਕਿਸੇ ਨੁਕੀਲੀ ਚੀਜ਼ ਦੇ ਲੱਗਣ ਕਾਰਨ ਲਗ ਸਕਦੀ ਹੈ, ਜਿਵੇਂ ਜੈਵਲਿਨ ਜਾਂ ਕਿੱਲਾਂ ਵਾਲੇ ਸਪਾਇਕਮ ਦੀਆਂ ਨੁਕੀਲੀਆਂ ਕਿੱਲਾਂ ਲੱਗਣ ਕਾਰਨ ਇਹ ਸੱਟ ਲਗ ਸਕਦੀ ਹੈ । ਇਸ ਸੱਟ ਵਿਚ ਖਿਡਾਰੀ ਨੂੰ ਗਹਿਰਾ ਜ਼ਖਮ ਹੋ ਜਾਂਦਾ ਹੈ ਅਤੇ ਖੂਨ ਜ਼ਿਆਦਾ ਵੱਗਣ ਲੱਗਦਾ ਹੈ । ਇਸ ਤਰ੍ਹਾਂ ਦੀ ਸੱਟ ਲੱਗਣ ਤੇ ਖਿਡਾਰੀ ਨੂੰ ਜਲਦੀ ਤੋਂ ਜਲਦੀ ਡਾਕਟਰ ਦੇ ਕੋਲ ਲੈ ਜਾਣਾ ਚਾਹੀਦਾ ਹੈ ।

PSEB 7th Class Physical Education Solutions Chapter 4 ਖੇਡ – ਸੱਟਾਂ ਤੇ ਉਹਨਾਂ ਦਾ ਇਲਾਜ

ਪ੍ਰਸ਼ਨ 3.
ਅਪ੍ਰਤੱਖ ਸੱਟਾਂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਪ੍ਰਤੱਖ ਸੱਟਾਂ (Unexposed Injuries)-ਇਸ ਤਰ੍ਹਾਂ ਦੀਆਂ ਸੱਟਾਂ ਸਰੀਰ ਦੇ | ਬਾਹਰੀ ਭਾਗ ਵਿਚ ਦਿਖਾਈ ਨਹੀਂ ਦਿੰਦੀਆਂ, ਇਨ੍ਹਾਂ ਨੂੰ ਅੰਦਰੂਨੀ ਸੱਟਾਂ ਕਿਹਾ ਜਾਂਦਾ ਹੈ । ਇਸ ਤਰ੍ਹਾਂ ਦੀ ਸੱਟ ਮਾਸਪੇਸ਼ੀਆਂ ਜਾਂ ਜੋੜਾਂ ਉੱਤੇ ਲੱਗਦੀਆਂ ਹਨ । ਇਸ ਦਾ ਮੁੱਖ ਕਾਰਨ ਮਾਸਪੇਸ਼ੀਆਂ ਜਾਂ ਜੋੜਾਂ ਉੱਤੇ ਜ਼ਿਆਦਾ ਦਬਾਅ ਹੋਣਾ ਹੁੰਦਾ ਹੈ । ਇਸ ਤਰ੍ਹਾਂ ਦੀ ਸੱਟ ਕਾਰਨ ਖਿਡਾਰੀ ਨੂੰ ਤਿੱਖਾ ਦਰਦ ਹੁੰਦਾ ਹੈ ਅਤੇ ਠੀਕ ਹੋਣ ਵਿਚ ਕਾਫ਼ੀ ਸਮਾਂ ਲੱਗ ਜਾਂਦਾ ਹੈ ।

ਪ੍ਰਸ਼ਨ 4.
ਜੋੜ ਦਾ ਉਤਰਨਾ ਅਤੇ ਹੱਡੀ ਦੇ ਟੁੱਟਣ ਵਿੱਚ ਕੀ ਅੰਤਰ ਹੈ ?
ਉੱਤਰ-
ਜੋੜ ਦਾ ਉਤਰਨਾ-ਇਸ ਸੱਟ ਵਿਚ ਜੋੜ ਤੇ ਅਧਿਕ ਦਬਾਅ ਪੈਣ ਕਰਕੇ ਜਾਂ ਝਟਕਾ ਲੱਗਣ ਨਾਲ ਹੱਡੀ ਜੋੜ ਤੋਂ ਬਾਹਰ ਆ ਜਾਂਦੀ ਹੈ, ਜਿਸ ਨਾਲ ਜੋੜ ਹਰਕਤ ਕਰਨਾ ਬੰਦ ਕਰ ਦਿੰਦਾ ਹੈ ਅਤੇ ਖਿਡਾਰੀ ਖੇਡਣ ਦੇ ਯੋਗ ਨਹੀਂ ਰਹਿੰਦਾ । ਕਿਸੇ ਪੋਲ ਜਾਂ ਮੇਜ਼ ਨਾਲ ਟੱਕਰ ਜਾਂ ਡਿਗਣ ਸਮੇਂ ਜੋੜ ਦਾ ਜ਼ਿਆਦਾ ਮੁੜਨ ਕਰਕੇ ਇਹ ਸੱਟ ਲੱਗ ਸਕਦੀ ਹੈ । ਹੱਡੀ ਦਾ ਟੁੱਟਣਾ-ਜਦੋਂ ਸੱਟ ਲੱਗਣ ਤੇ ਹੱਡੀ ਦੇ ਦੋ ਟੁੱਕੜੇ ਹੋ ਜਾਣ ਉਸਨੂੰ ਹੱਡੀ ਦਾ ਟੁੱਟਣਾ ਕਿਹਾ ਜਾਂਦਾ ਹੈ । ਹੱਡੀ ਦਾ ਟੁੱਟਣਾ ਬਹੁਤ ਕਠਿਨ ਸੱਟ ਹੈ । ਇਸਨੂੰ ਠੀਕ ਹੋਣ ਵਿੱਚ ਕਾਫ਼ੀ ਸਮਾਂ ਲੱਗਦਾ ਹੈ । ਹੱਡੀ ਟੁੱਟਣ ਦੀਆਂ ਕਈ ਕਿਸਮਾਂ ਹਨ । ਇਸ ਵਿੱਚ ਕੁੱਝ ਸਾਧਾਰਨ ਅਤੇ ਕੁੱਝ ਗੰਭੀਰ ਤਰ੍ਹਾਂ ਦਾ ਹੱਡੀ ਟੁੱਟਣ ਹੁੰਦਾ ਹੈ । ਖੇਡ ਦੇ ਮੈਦਾਨ ਵਿੱਚ ਸੁਰੱਖਿਆ ਦੇ ਸਾਧਨਾਂ ਦਾ ਇਸਤੇਮਾਲ ਨਾ ਹੋਣ ਕਰਕੇ ਇਹ ਸੱਟ ਲੱਗ ਸਕਦੀ ਹੈ ।

ਪ੍ਰਸ਼ਨ 5.
ਮੋਚ ਕੀ ਹੈ ? ਇਸਦੇ ਕਾਰਨ, ਲੱਛਣ ਅਤੇ ਇਲਾਜ ਬਾਰੇ ਲਿਖੋ ।
ਉੱਤਰ-
ਮੋਚ ਜੋੜਾਂ ਦੀ ਸੱਟ ਹੈ । ਇਸ ਸੱਟ ਵਿਚ ਜੋੜਾਂ ਨੂੰ ਬੰਨਣ ਵਾਲੇ ਤੰਤੂ ਟੁੱਟ ਜਾਂਦੇ ਹਨ ਜਾਂ ਫੱਟ ਜਾਂਦੇ ਹਨ । ਖੇਡ ਦੇ ਮੈਦਾਨ ਵਿਚ ਦੌੜਦੇ ਸਮੇਂ ਖਿਡਾਰੀ ਦਾ ਸੰਤੁਲਨ ਵਿਗੜ ਜਾਂਦਾ ਹੈ। ਜਾਂ ਜੋੜਾਂ ਦੇ ਜ਼ਿਆਦਾ ਮੁੜਨ ਕਰਕੇ ਉਸਦੇ ਜੋੜਾਂ ਤੇ ਦਬਾਅ ਪੈ ਜਾਂਦਾ ਹੈ ਅਤੇ ਜੋੜ ਦੇ ਤੰਤੂਆਂ ਉੱਤੇ ਖਿਚਾਵ ਆ ਜਾਂਦਾ ਹੈ ।
ਇਸ ਨੂੰ ਮੋਚ ਕਹਿੰਦੇ ਹਨ ।
ਲੱਛਣ-

  1. ਸੱਟ ਵਾਲੀ ਜਗਾ ਤੇ ਤੇਜ਼ ਦਰਦ ਹੁੰਦਾ ਹੈ ।
  2. ਸੱਟ ਵਾਲੇ ਜੋੜ ਤੇ ਸੋਜ਼ ਆ ਜਾਂਦੀ ਹੈ ।
  3. ਸੱਟ ਵਾਲੀ ਜਗਾ ਦਾ ਰੰਗ ਲਾਲ ਹੋ ਜਾਂਦਾ ਹੈ ।
  4. ਸੱਟ ਵਾਲੇ ਜੋੜ ਨੂੰ ਹਿਲਾਉਣ ਤੇ ਖਿਡਾਰੀ ਨੂੰ ਤੇਜ਼ ਦਰਦ ਹੁੰਦਾ ਹੈ ।

ਇਲਾਜ-ਸੱਟ ਲੱਗਣ ਵਾਲੀ ਜਗਾ ਤੇ ਬਰਫ ਲਗਾਉਣੀ ਚਾਹੀਦੀ ਹੈ । ਜਿਸ ਨਾਲ ਜੋੜ ਵਿਚੋਂ ਵਗਣ ਵਾਲਾ ਖੁਨ ਬੰਦ ਹੋ ਜਾਂਦਾ ਹੈ । ਬਰਫ਼ ਲਾਉਣ ਨਾਲ ਸੱਟ ਵਾਲੀ ਜਗਾ ਤੇ ਸੋਜ਼ ਘੱਟ ਆਉਂਦੀ ਹੈ । ਸੱਟ ਲਗਣ ਪਿੱਛੋਂ 24 ਘੰਟੇ ਬਰਫ਼ ਦੀ ਟਕੋਰ ਕਰਨੀ ਚਾਹੀਦੀ ਹੈ ਅਤੇ ਸੱਟ ਤੇ ਮਾਲਿਸ਼ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਗਰਮ ਸੇਕ ਦੇਣਾ ਚਾਹੀਦਾ ਹੈ । ਜੋੜ ਨੂੰ ਸਹਾਰਾ ਦੇਣ ਲਈ ਪੱਟੀ ਬੰਨ੍ਹ ਲੈਣੀ ਚਾਹੀਦੀ ਹੈ । ਜੋੜ ਠੀਕ ਹੋਣ ਪਿੱਛੋਂ ਹਲਕੀ ਕਸਰਤ ਕਰਨੀ ਚਾਹੀਦੀ ਹੈ । ਇਸ ਤਰ੍ਹਾਂ ਦੀ ਸੱਟ ਨੂੰ ਠੀਕ ਹੋਣ ਵਿਚ ਕਾਫੀ ਸਮਾਂ ਲੱਗ ਜਾਂਦਾ ਹੈ ।

ਪ੍ਰਸ਼ਨ 6.
ਖੇਡ-ਸੱਟਾਂ ਲੱਗਣ ਦੇ ਮੁੱਖ ਕਾਰਨ ਕੀ ਹਨ ?
ਉੱਤਰ-
ਖੇਡਾਂ ਵਿਚ ਖਿਡਾਰੀਆਂ ਨੂੰ ਸੱਟਾਂ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ, ਜੋ ਇਸ ਤਰ੍ਹਾਂ ਹਨ

  • ਘੱਟ ਜਾਣਕਾਰੀ-ਖੇਡਾਂ ਦੇ ਨਿਯਮ ਖੇਡ ਸਮੱਗਰੀ ਬਾਰੇ ਖਿਡਾਰੀ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ | ਕਈ ਵਾਰ ਖਿਡਾਰੀ ਨੂੰ ਖੇਡ ਸਮੱਗਰੀ ਦੀ ਜਾਣਕਾਰੀ ਨਹੀਂ ਹੁੰਦੀ ਜਿਸ ਕਰ ਕੇ ਉਸਨੂੰ ਸੱਟ ਲਗ ਜਾਂਦੀ ਹੈ ।
  • ਠੀਕ ਸਿਖਲਾਈ ਵਿਚ ਘਾਟ-ਖੇਡਾਂ ਵਿਚ ਵਧੀਆ ਪ੍ਰਦਰਸ਼ਨ ਦੇ ਲਈ ਚੰਗੀ ਸਿਖਲਾਈ ਜ਼ਰੂਰੀ ਹੈ । ਜੇਕਰ ਸਿਖਲਾਈ ਤੋਂ ਬਿਨਾਂ ਖਿਡਾਰੀ ਖੇਡਦਾ ਹੈ ਉਸ ਸਰੀਰ ਵਿਚ ਸ਼ਕਤੀ, ਗਤੀ ਅਤੇ ਲਚਕ ਦੀ ਘਾਟ ਕਰਕੇ ਸੱਟ ਲੱਗ ਸਕਦੀ ਹੈ ।
  • ਅਸਾਵਧਾਨੀ-“ਸਾਵਧਾਨੀ ਹਟੀ ਅਤੇ ਦੁਰਘਟਨਾ ਘਟੀ’, ਖੇਡ ਦੇ ਮੈਦਾਨ ਵਿਚ ਥੋੜ੍ਹੀ ਲਾਪਰਵਾਹੀ ਨਾਲ ਸੱਟ ਲੱਗ ਸਕਦੀ ਹੈ । ਜੇਕਰ ਖਿਡਾਰੀ ਖੇਡ ਨਿਯਮਾਂ ਦਾ ਠੀਕ ਪਾਲਣ ਨਹੀਂ ਕਰਦਾ ਤਾਂ ਵੀ ਸੱਟ ਲਗ ਸਕਦੀ ਹੈ ।
  • ਸਰੀਰ ਨੂੰ ਠੀਕ ਢੰਗ ਨਾਲ ਨਾ ਗਰਮਾਉਣਾ-ਖੇਡ ਮੁਤਾਬਿਕ ਸਰੀਰ ਨੂੰ ਗਰਮਾਉਣਾ ਜ਼ਰੂਰੀ ਹੈ ਜਿਸ ਨਾਲ ਖਿਡਾਰੀਆਂ ਦੀਆਂ ਮਾਸਪੇਸ਼ੀਆਂ ਖੇਡ ਦੇ ਦਬਾਅ ਨੂੰ ਸਹਿਣ ਕਰ ਸਕਣ । ਜੇਕਰ ਖਿਡਾਰੀ ਪੂਰੀ ਤਰ੍ਹਾਂ ਸਰੀਰ ਨੂੰ ਨਹੀਂ ਗਰਮਾਉਂਦਾ ਤਾਂ ਉਸ ਦੀਆਂ ਮਾਸਪੇਸ਼ੀਆਂ ਵਿਚ ਖਿਚਾਵ ਆ ਸਕਦਾ ਹੈ ।
  • ਖੇਡ ਦਾ ਮੈਦਾਨ ਠੀਕ ਨਾ ਹੋਣਾ-ਖੇਡਦੇ ਸਮੇਂ ਖੇਡ ਮੈਦਾਨ ਸਮਤਲ ਹੋਣਾ ਜ਼ਰੂਰੀ ਹੈ । ਮੈਦਾਨ ਵਿਚ ਟੋਏ, ਤਿਖੀਆਂ ਚੀਜ਼ਾਂ, ਕੱਚ, ਕਿੱਲਾਂ ਆਦਿ ਬਿਖਰੇ ਹੋਣ ਕਾਰਨ ਖਿਡਾਰੀ ਨੂੰ ਸੱਟ ਲੱਗ ਸਕਦੀ ਹੈ । ਖੇਡਣ ਤੋਂ ਪਹਿਲਾਂ ਖੇਡ ਮੈਦਾਨ ਦੀ ਚੰਗੀ ਤਰ੍ਹਾਂ ਜਾਂਚ ਕਰ ਲੈਣੀ ਚਾਹੀਦੀ ਹੈ ।

PSEB 7th Class Physical Education Guide ਸਰੀਰਿਕ ਸਮਰੱਥਾ ਅਤੇ ਕਸਰਤ ਦੇ ਲਾਭ Important Questions and Answers

ਪ੍ਰਸ਼ਨ 1.
ਪਤੱਖ ਸੱਟਾਂ ਦੀਆਂ ਕਿਸਮਾਂ :
(ੳ) ਰਗੜ
(ਅ) ਚਮੜੀ ਦਾ ਫਟਣਾ ,
(ਇ) ਗਹਿਰਾ ਜ਼ਖ਼ਮ
(ਸ) ਉਪਰੋਕਤ ਸਾਰੇ |
ਉੱਤਰ-
(ਸ) ਉਪਰੋਕਤ ਸਾਰੇ |

ਪ੍ਰਸ਼ਨ 2.
ਜੋੜ ਉਤਰਨਾ ਕੀ ਹੁੰਦਾ ਹੈ ?
(ਉ) ਹੱਡੀ ਜੋੜ ਤੋਂ ਬਾਹਰ ਆ ਜਾਂਦੀ ਹੈ
(ਅ) ਜੋੜ ਹਰਕਤ ਕਰਨਾ ਬੰਦ ਕਰ ਦਿੰਦਾ ਹੈ
(ਇ) ਖਿਡਾਰੀ ਖੇਡ ਦੇ ਯੋਗ ਨਹੀਂ ਰਹਿੰਦਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 7th Class Physical Education Solutions Chapter 4 ਖੇਡ – ਸੱਟਾਂ ਤੇ ਉਹਨਾਂ ਦਾ ਇਲਾਜ

ਪ੍ਰਸ਼ਨ 3.
ਮੋਚ ਦੇ ਕਾਰਨ :
(ਉ) ਸੱਟ ਵਾਲੇ ਜੋੜ ਤੇ ਸੋਜ ਆ ਜਾਂਦੀ ਹੈ
(ਆ) ਸੱਟ ਵਾਲੀ ਜਗਾ ਤੇ ਤੇਜ਼ ਦਰਦ ਹੁੰਦਾ ਹੈ।
(ਇ) ਸੱਟ ਵਾਲੀ ਜਗ੍ਹਾ ਦਾ ਰੰਗ ਲਾਲ ਹੋ ਜਾਂਦਾ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 4.
ਖੇਡ ਵਿਚ ਸੱਟਾਂ ਲੱਗਣ ਦੇ ਕਾਰਨ :
(ੳ) ਖੇਡ ਬਾਰੇ ਘੱਟ ਜਾਣਕਾਰੀ ਹੋਣਾ
(ਅ) ਅਸਾਵਧਾਨੀ
(ਈ) ਠੀਕ ਨਾ ਗਰਮਾਉਣਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 5.
ਹੱਡੀ ਦੇ ਉਤਰਨ ਦੇ ਲੱਛਣ :
(ਉ) ਜੋੜ ਦਾ ਆਕਾਰ ਬਦਲ ਜਾਂਦਾ ਹੈ।
(ਅ) ਅੰਗ ਗਤੀ ਨਹੀਂ ਕਰ ਸਕਦਾ
ਇ) ਸੱਟ ਵਾਲੀ ਥਾਂ ਤੇ ਤੇਜ਼ ਦਰਦ ਹੁੰਦਾ ਹੈ ਅਤੇ ਸੋਜ ਆ ਜਾਂਦੀ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 6.
ਖਿਚਾਓ ਦੇ ਕਾਰਨ :
(ੳ) ਸੱਟ ਵਾਲੀ ਜਗਾ ਤੇ ਤੇਜ਼ ਦਰਦ ਹੁੰਦਾ ਹੈ।
(ਅ) ਖਿਡਾਰੀ ਦੌੜ ਨਹੀਂ ਸਕਦਾ।
(ਈ) ਸੱਟ ਵਾਲੀ ਥਾਂ ਤੇ ਸੋਜ ਆ ਜਾਂਦੀ ਹੈ।
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੇਡ ਦੇ ਮੈਦਾਨ ਵਿਚ ਕੀ ਨਹੀਂ ਹੋਣਾ ਚਾਹੀਦਾ ?
ਉੱਤਰ-
ਕੰਕਰ, ਕੱਚ ਦੇ ਟੁੱਕੜੇ ਅਤੇ ਛੋਟੇ ਪੱਥਰ ।

ਪ੍ਰਸ਼ਨ 2.
ਮੈਦਾਨ ਦੀਆਂ ਸੀਮਾ ਰੇਖਾਵਾਂ ਦੇ ਨੇੜੇ ਕੀ ਨਹੀਂ ਹੋਣਾ ਚਾਹੀਦਾ ?
ਉੱਤਰ-
ਤਾਰ ਅਤੇ ਦੀਵਾਰ ॥

ਪ੍ਰਸ਼ਨ 3.
ਖੇਡਾਂ ਦਾ ਸਾਮਾਨ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਅੰਤਰ-ਰਾਸ਼ਟਰੀ ਸਟੈਂਡਰਡ ਦਾ ਵਧੀਆ ।

ਪ੍ਰਸ਼ਨ 4.
ਕਿਹੜੀ ਭਾਵਨਾ ਨਾਲ ਖੇਡਣਾ ਨਹੀਂ ਚਾਹੀਦਾ ?
ਉੱਤਰ-
ਬਦਲੇ ਦੀ ਭਾਵਨਾ ਨਾਲ ।

ਪ੍ਰਸ਼ਨ 5.
ਖੇਡ ਦਾ ਮੈਦਾਨ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਸਮਤਲ ।

PSEB 7th Class Physical Education Solutions Chapter 4 ਖੇਡ – ਸੱਟਾਂ ਤੇ ਉਹਨਾਂ ਦਾ ਇਲਾਜ

ਪ੍ਰਸ਼ਨ 6.
ਖੇਡ-ਸੱਟਾਂ ਦੀਆਂ ਕਿਸਮਾਂ ਲਿਖੋ ।
ਉੱਤਰ-
ਸੱਟਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ –

  • ਪ੍ਰਤੱਖ ਸੱਟਾਂ
  • ਅਪ੍ਰਤੱਖ ਸੱਟਾਂ ।

ਪ੍ਰਸ਼ਨ 7.
ਮੋਚ ਕੀ ਹੈ ?
ਉੱਤਰ-
ਮੋਚ ਵਿਚ ਜੋੜਾਂ ਨੂੰ ਬੰਨ੍ਹਣ ਵਾਲੇ ਤੰਤੂ ਟੁੱਟ ਜਾਂਦੇ ਹਨ ।

ਪ੍ਰਸ਼ਨ 8.
ਖਿਚਾਵ ਕੀ ਹੈ ?
ਉੱਤਰ-
ਮਾਸਪੇਸ਼ੀਆਂ ਦੀ ਸੱਟ ਹੈ ਅਤੇ ਮਾਸਪੇਸ਼ੀਆਂ ਵਿਚ ਖਿਚਾਵ ਆ ਜਾਂਦਾ ਹੈ ।

ਪ੍ਰਸ਼ਨ 9.
ਹੱਡੀ ਦਾ ਉਤਰਨਾ ਕੀ ਹੈ ?
ਉੱਤਰ-
ਜੋੜ ਉੱਤੇ ਜ਼ਿਆਦਾ ਦਬਾਅ ਪੈਣ ਤੇ ਹੱਡੀ ਜੋੜ ਤੋਂ ਬਾਹਰ ਆ ਜਾਂਦੀ ਹੈ ।

ਪ੍ਰਸ਼ਨ 10.
ਹੱਡੀ ਦਾ ਟੁੱਟਣਾ ਕੀ ਹੈ ?
ਉੱਤਰ-
ਸੱਟ ਲੱਗਣ ਤੇ ਹੱਡੀ ਦੇ ਦੋ ਟੁਕੜੇ ਹੋ ਜਾਂਦੇ ਹਨ । ਉਸ ਨੂੰ ਹੱਡੀ ਦਾ ਟੁੱਟਣਾ ਕਿਹਾ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੱਡੀ ਦੇ ਉੱਤਰਨ ਦੇ ਲੱਛਣ ਲਿਖੋ ।
ਉੱਤਰ-

  1. ਜੋੜ ਦਾ ਆਕਾਰ ਬਦਲ ਜਾਂਦਾ ਹੈ ।
  2. ਅੰਗ ਗਤੀ ਨਹੀਂ ਕਰ ਸਕਦਾ ।
  3. ਸੱਟ ਵਾਲੀ ਜਗ੍ਹਾ ਤੇਜ਼ ਦਰਦ ਹੁੰਦਾ ਹੈ ।
  4. ਜੋੜ ਤੇ ਸੋਜ਼ ਆ ਜਾਂਦੀ ਹੈ ।

ਪ੍ਰਸ਼ਨ 2.
ਹੱਡੀ ਟੁੱਟਣ ਦੇ ਲੱਛਣ ਲਿਖੋ ।
ਉੱਤਰ-

  • ਹੱਡੀ ਦਾ ਆਕਾਰ ਬਦਲ ਜਾਂਦਾ ਹੈ ।
  • ਟੁੱਟਣ ਵਾਲੀ ਜਗਾ ਤੇ ਤੇਜ਼ ਦਰਦ ਹੁੰਦਾ ਹੈ ।
  • ਹੱਡੀ ਦੇ ਹਿਲਾਉਣ ਤੇ ਆਵਾਜ਼ ਆਉਣ ਲੱਗਦੀ ਹੈ ।
  • ਹੱਡੀ ਟੁੱਟਣ ਵਾਲੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ ।

ਪ੍ਰਸ਼ਨ 3.
ਖੇਡ ਦੇ ਮੈਦਾਨ ਵਿੱਚ ਸੱਟਾਂ ਲੱਗਣ ਦੇ ਪੰਜ ਕਾਰਨ ਲਿਖੋ ।
ਉੱਤਰ-

  1. ਘੱਟ ਜਾਣਕਾਰੀ ।
  2. ਘੱਟ ਸਿੱਖਿਆ ।
  3. ਅਸਾਵਧਾਨੀ |
  4. ਗਰਮਾਉਣ ਵਿਚ ਕਮੀ ।
  5. ਖੇਡ ਮੈਦਾਨ ਦਾ ਸਹੀ ਨਾ ਹੋਣਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖਿਚਾਓ ਕੀ ਹੁੰਦਾ ਹੈ ? ਉਸਦੇ ਲੱਛਣ ਅਤੇ ਉਪਾਅ ਲਿਖੋ ।
ਉੱਤਰ-
ਇਹ ਮਾਸਪੇਸ਼ੀਆਂ ਦੀ ਸੱਟ ਹੈ ਅਤੇ ਸਰੀਰ ਦੀਆਂ ਭਾਰੀ ਮਾਸਪੇਸ਼ੀਆਂ ਤੇ ਲੱਗਦੀ ਹੈ । ਇਸ ਵਿਚ ਖਿਡਾਰੀ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆ ਜਾਂਦਾ ਹੈ ਜਿਸ ਨਾਲ ਉੱਥੇ ਤੇਜ਼ ਦਰਦ ਹੋਣ ਲੱਗ ਜਾਂਦੀ ਹੈ । ਖਿਡਾਰੀ ਚਲਣ-ਫਿਰਣ ਅਤੇ ਦੌੜਨ ਦੇ ਕਾਬਿਲ ਨਹੀਂ ਰਹਿ ਜਾਂਦਾ । ਇਸ ਸੱਟ ਦੇ ਕਈ ਕਾਰਨ ਹੋ ਸਕਦੇ ਹਨ , ਜਿਵੇਂ-ਥਕਾਵਟ, ਸਰੀਰ ਨੂੰ ਨਾ ਗਰਮਾਉਂਣਾ, ਮਾਸਪੇਸ਼ੀਆਂ ਉੱਤੇ ਜ਼ਿਆਦਾ ਦਬਾਅ ।
ਲੱਛਣ-

  • ਸੱਟ ਵਾਲੀ ਜਗਾ ਤੇ ਤੇਜ਼ ਦਰਦ ਹੁੰਦਾ ਹੈ ।
  • ਖਿਡਾਰੀ ਨੂੰ ਦੌੜਨ ਅਤੇ ਚੱਲਣ ਵਿਚ ਮੁਸ਼ਕਿਲ ਆਉਂਦੀ ਹੈ ।
  • ਸੱਟ ਵਾਲੀ ਜਗ੍ਹਾ ਤੇ ਸੋਜ ਆ ਜਾਂਦੀ ਹੈ ।
  • ਖਿਡਾਰੀ ਦੇ ਆਸਨ ਵਿਚ ਬਦਲਾਅ ਆ ਜਾਂਦਾ ਹੈ ।

ਉਪਾਅ-ਸੱਟ ਲੱਗਣ ਤੇ ਖਿਡਾਰੀ ਨੂੰ ਜਲਦੀ ਤੋਂ ਜਲਦੀ ਮੈਦਾਨ ਤੋਂ ਬਾਹਰ ਕੱਢ ਲੈਣਾ ਚਾਹੀਦਾ ਹੈ ਅਤੇ ਆਰਾਮ ਨਾਲ ਲਿਟਾ ਦੇਣਾ ਚਾਹੀਦਾ ਹੈ । ਸੱਟ ਵਾਲੀ ਜਗ੍ਹਾ ਤੇ ਬਰਫ਼ ਮਲਣੀ ਚਾਹੀਦੀ ਹੈ ਅਤੇ 48 ਘੰਟੇ ਤਕ ਬਰਫ਼ ਮਲਣੀ ਚਾਹੀਦੀ ਹੈ । ਤੀਸਰੇ ਦਿਨ ਗਰਮ ਪਾਣੀ ਦੀ ਟਕੋਰ ਕਰੋ । ਚੌਥੇ ਅਤੇ ਪੰਜਵੇਂ ਦਿਨ ਤਕ ਇਸ ਪ੍ਰਤੀਕਿਰਿਆ ਨੂੰ ਦੁਹਰਾਉਂਦੇ ਰਹੋ । ਜਦੋਂ ਤਕ ਸੱਟ ਪੂਰੀ ਤਰ੍ਹਾਂ ਠੀਕ ਨਾ ਹੋ ਜਾਵੇ, ਖੇਡਣਾ ਨਹੀਂ ਚਾਹੀਦਾ ।

PSEB 7th Class Physical Education Solutions Chapter 4 ਖੇਡ – ਸੱਟਾਂ ਤੇ ਉਹਨਾਂ ਦਾ ਇਲਾਜ

ਪ੍ਰਸ਼ਨ 2.
ਹੱਡੀ ਦਾ ਟੁੱਟਣਾ (Fracture) ਕੀ ਹੁੰਦਾ ਹੈ ? ਇਸਦੇ ਲੱਛਣ ਅਤੇ ਇਲਾਜ ਲਿਖੋ ।
ਉੱਤਰ-
ਜਦੋਂ ਸੱਟ ਲੱਗਣ ਤੇ ਹੱਡੀ ਦੇ ਦੋ ਟੁਕੜੇ ਹੋ ਜਾਣ, ਉਸਨੂੰ ਹੱਡੀ ਦਾ ਟੁੱਟਣਾ ਕਿਹਾ ਜਾਂਦਾ ਹੈ । ਹੱਡੀ ਦਾ ਟੁੱਟਣਾ ਬਹੁਤ ਕਠਿਨ ਸੱਟ ਹੈ ਅਤੇ ਇਸ ਨੂੰ ਠੀਕ ਹੋਣ ਵਿਚ ਵੀ ਕਾਫ਼ੀ ਸਮਾਂ ਲਗਦਾ ਹੈ । ਹੱਡੀ ਟੁੱਟਣ ਦੀਆਂ ਕਈ ਕਿਸਮਾਂ ਹਨ । ਇਸ ਵਿਚ ਕੁੱਝ ਸਾਧਾਰਨ ਅਤੇ ਕੁੱਝ ਗੰਭੀਰ ਤਰ੍ਹਾਂ ਦੀ ਹੱਡੀ ਟੁੱਟਣਾ | ਖੇਡ ਦੇ ਮੈਦਾਨ ਵਿਚ ਸੁਰੱਖਿਆ ਦੇ ਸਾਧਨ ਦਾ ਇਸਤੇਮਾਲ ਨਾ ਕਰਨ ਕਰਕੇ ਇਹ ਸੱਟ ਲੱਗ ਸਕਦੀ ਹੈ ।
ਲੱਛਣ-

  • ਜਿੱਥੋਂ ਹੱਡੀ ਟੁੱਟੀ ਹੋਵੇ ਉਸਦਾ ਆਕਾਰ ਬਦਲ ਜਾਂਦਾ ਹੈ ।
  • ਟੁੱਟੀ ਹੱਡੀ ਵਾਲੀ ਜਗਾ ਤੇ ਤੇਜ਼ ਦਰਦ ਹੁੰਦੀ ਹੈ |
  • ਹੱਡੀ ਦੇ ਹਿਲਾਉਣ ਤੇ ਖਰ-ਖਰ ਦੀ ਆਵਾਜ਼ ਆਉਂਦੀ ਹੈ ।
  • ਸੱਟ ਲੱਗਣ ਵਾਲਾ ਅੰਗ ਕੰਮ ਨਹੀਂ ਕਰ ਸਕਦਾ ।

ਇਲਾਜ-ਹੱਡੀ ਟੁੱਟਣ ਵਾਲੀ ਜਗ੍ਹਾ ਤੇ ਖਿਡਾਰੀ ਨੂੰ ਲੱਕੜੀ ਜਾਂ ਲੋਹੇ ਦੀ ਫੱਟੀ ਬੰਨ੍ਹ ਕੇ ਸਹਾਰਾ ਦੇਣਾ ਚਾਹੀਦਾ ਹੈ। ਜਿੱਥੇ ਸੱਟ ਲੱਗੀ ਹੋਵੇ ਉਸ ਜਗਾ ਨੂੰ ਹਿਲਾਉਣਾ ਨਹੀਂ ਚਾਹੀਦਾ | ਖੁਨ ਬਹਿਣ ਤੇ ਖੁਨ ਨੂੰ ਰੋਕਣਾ ਜ਼ਰੂਰੀ ਹੈ । ਖਿਡਾਰੀ ਨੂੰ ਜਲਦੀ ਡਾਕਟਰੀ ਸਹਾਇਤਾ ਦੇਣੀ ਚਾਹੀਦੀ ਹੈ । ਜਿਸ ਨਾਲ ਐਕਸਰੇ ਕਰਕੇ ਟੁੱਟੀ ਹੱਡੀ ਦਾ ਪਤਾ ਲਗਾਇਆ ਜਾ ਸਕੇ । ਡਾਕਟਰ ਦੀ ਸਲਾਹ ਨਾਲ ਇਲਾਜ ਕਰਨਾ ਚਾਹੀਦਾ ਹੈ ਅਤੇ ਪੂਰੀ ਤਰ੍ਹਾਂ ਠੀਕ ਹੋਣ ਤਕ ਖਿਡਾਰੀ ਪੂਰੀ ਤਰ੍ਹਾਂ ਆਰਾਮ ਕਰੇ ।

PSEB 7th Class Physical Education Solutions Chapter 2 ਸਰੀਰਿਕ ਸਮਰੱਥਾ ਅਤੇ ਕਸਰਤ ਦੇ ਲਾਭ

Punjab State Board PSEB 7th Class Physical Education Book Solutions Chapter 2 ਸਰੀਰਿਕ ਸਮਰੱਥਾ ਅਤੇ ਕਸਰਤ ਦੇ ਲਾਭ Textbook Exercise Questions and Answers.

PSEB Solutions for Class 7 Physical Education Chapter 2 ਸਰੀਰਿਕ ਸਮਰੱਥਾ ਅਤੇ ਕਸਰਤ ਦੇ ਲਾਭ

Physical Education Guide for Class 7 PSEB ਸਰੀਰਿਕ ਸਮਰੱਥਾ ਅਤੇ ਕਸਰਤ ਦੇ ਲਾਭ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਸਰੀਰਿਕ ਸਮਰੱਥਾ ਤੋਂ ਕੀ ਭਾਵ ਹੈ ? ਸਰੀਰਿਕ ਸਮਰੱਥਾ ਦੀ ਪਰਿਭਾਸ਼ਾ ਲਿਖੋ ।
ਉੱਤਰ-
ਸਮਰੱਥਾ ਉਹ ਗੁਣ ਹੈ ਜਿਸ ਨਾਲ ਮਨੁੱਖ ਬਿਨਾਂ ਕਿਸੇ ਮੁਸ਼ਕਲ ਤੋਂ ਹਰ ਰੋਜ਼ ਦੇ ਕੰਮ ਆਸਾਨੀ ਨਾਲ ਕਰ ਸਕਦਾ ਹੈ । ਵਿਅਕਤੀ ਦੀ ਜ਼ਿਆਦਾ ਤੋਂ ਜ਼ਿਆਦਾ ਸਰੀਰਿਕ ਕੰਮ ਕਰਨ ਦੀ ਸਮਰੱਥਾ ਨੂੰ ਸਰੀਰਕ ਸਮਰੱਥਾ ਕਹਿੰਦੇ ਹਨ । ‘ਸਰੀਰਿਕ ਸਮਰੱਥਾ ਵਿਅਕਤੀ ਦੀ ਯੋਗਤਾ ਹੈ ਜਿਸਦੇ ਨਾਲ ਉਹ ਕਿਸੇ ਵਿਸ਼ੇਸ਼ ਕੰਮ ਨੂੰ ਆਪਣੇ ਤਰੀਕੇ ਨਾਲ ਪੂਰਾ ਕਰ ਸਕਦਾ ਹੈ । ਜਿਹੜੇ ਲੋਕਾਂ ਨੂੰ ਸਮਰੱਥਾ ਦਾ ਪੂਰਾ ਪਤਾ ਨਹੀਂ ਉਨ੍ਹਾਂ ਲਈ ਸਰੀਰਿਕ ਸਮਰੱਥਾ ਦੀ ਜ਼ਰੂਰਤ ਪਿੱਛੇ ਕਿਸਾਨ, ਮਜ਼ਦੂਰ, ਸੈਨਿਕ ਆਦਿ ਨੂੰ ਹੁੰਦੀ ਹੈ ਜਿਹੜੇ ਸਰੀਰਿਕ ਕੰਮ ਜ਼ਿਆਦਾ ਕਰਦੇ ਹਨ | ਸਰੀਰਿਕ ਸਮਰੱਥਾ ਨੂੰ ਖਿਡਾਰੀਆਂ ਨਾਲ ਜੋੜਿਆ ਜਾਂਦਾ ਹੈ ਜਿਨ੍ਹਾਂ ਨੇ ਖੇਡਾਂ ਵਿਚ ਸਖ਼ਤ ਮਿਹਨਤ ਕਰਕੇ ਖੇਡਾਂ ਵਿਚ ਨਾਂ ਉੱਚਾ ਕਰਨਾ ਹੁੰਦਾ ਹੈ ਅਤੇ ਢੇਰ ਸਾਰੇ ਇਨਾਮ ਜਿੱਤਣੇ ਹੁੰਦੇ ਹਨ ।

ਇਸ ਲਈ ਸਰੀਰਿਕ ਸਮਰੱਥਾ ਹਰ ਇਕ ਲਈ ਜ਼ਰੂਰੀ ਹੈ । ਕੰਮ ਮੁਸ਼ਕਲ ਹੋਵੇ ਜਾਂ ਆਸਾਨ, ਸਰੀਰਿਕ ਸਮਰੱਥਾ ਠੀਕ ਢੰਗ ਨਾਲ ਕੰਮ ਕਰਨ ਲਈ ਜ਼ਰੂਰੀ ਹੈ । ਸਰੀਰਿਕ ਸਮਰੱਥਾ ਦਾ ਪੱਧਰ ਮਨੁੱਖਾਂ ਵਿਚ ਅਲੱਗ-ਅਲੱਗ ਹੁੰਦਾ ਹੈ । ਇਹ ਮਨੁੱਖ ਦੀ ਕਸਰਤ ਅਤੇ ਅਜੀਵਿਕਾ ਉੱਤੇ ਪ੍ਰਭਾਵ ਪਾਉਂਦਾ ਹੈ । ਅਜੀਵਿਕਾ ਦਾ ਸਰੀਰਿਕ ਸਮਰੱਥਾ ਦੇ ਨਾਲ ਸੰਬੰਧ ਹੈ । ਦਫ਼ਤਰ ਵਿਚ ਬੈਠ ਕੇ ਕੰਮ ਕਰਨ ਵਾਲੇ ਦੀ ਸਮਰੱਥਾ ਮਜ਼ਦੂਰ ਦੀ ਸਰੀਰਿਕ ਸਮਰੱਥਾ ਤੋਂ ਘੱਟ ਹੁੰਦੀ ਹੈ । ਇਸ ਲਈ ਅਲੱਗ-ਅਲੱਗ ਖੇਡਾਂ ਖੇਡਣ ਵਾਲੇ ਖਿਡਾਰੀਆਂ ਦੀ ਸਰੀਰਿਕ ਸਮਰੱਥਾ ਵੀ ਅਲੱਗ-ਅਲੱਗ ਹੋਵੇਗੀ । ਇਕ ਫੁੱਟਬਾਲ ਖਿਡਾਰੀ ਦੀ ਸਰੀਰਿਕ ਸਮਰੱਥਾ ਅਤੇ ਕਬੱਡੀ ਖੇਡਣ ਵਾਲੇ ਖਿਡਾਰੀ ਦੀ ਸਮਰੱਥਾ ਵਿਚ ਫਰਕ ਹੁੰਦਾ ਹੈ । ਯੋਗਤਾ ਦੇ ਇਨ੍ਹਾਂ ਗੁਣਾਂ ਨੂੰ ਵਧੀਆ ਬਣਾਉਣ ਲਈ ਜਿੰਨੀ ਜ਼ਿਆਦਾ ਮਿਹਨਤ ਕੀਤੀ ਜਾਵੇਗੀ ਉਨੀ ਹੀ ਸਰੀਰਿਕ ਸਮਰੱਥਾ ਜ਼ਿਆਦਾ ਹੋਵੇਗੀ ।

ਪ੍ਰਸ਼ਨ 2.
ਸਰੀਰਿਕ ਸਮਰੱਥਾ ਦੇ ਗੁਣਾਂ ਦੇ ਨਾਂ ਲਿਖੋ ।
ਉੱਤਰ-
ਸਰੀਰਕ ਸਮਰੱਥਾ ਦੇ ਗੁਣ –

  • ਰਫਤਾਰ
  • ਤਾਕਤ
  • ਹੌਸਲਾ
  • ਲਚਕਤਾ
  • ਤਾਲਮੇਲ ।
    PSEB 7th Class Physical Education Solutions Chapter 2 ਸਰੀਰਿਕ ਸਮਰੱਥਾ ਅਤੇ ਕਸਰਤ ਦੇ ਲਾਭ 1

ਪ੍ਰਸ਼ਨ 3.
ਰਫਤਾਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਰਫਤਾਰ (Speed)-ਸਰੀਰਿਕ ਸਮਰੱਥਾ ਦਾ ਪਹਿਲਾ ਗੁਣ ਰਫਤਾਰ ਹੈ । ਕਿਸੇ ਕੰਮ ਨੂੰ ਘੱਟ ਤੋਂ ਘੱਟ ਸਮੇਂ ਵਿਚ ਪੂਰਾ ਕਰਨ ਦੀ ਯੋਗਤਾ ਨੂੰ ਰਫਤਾਰ ਕਹਿੰਦੇ ਹਨ । ਰਫਤਾਰ ਸਰੀਰਿਕ ਸਮਰੱਥਾ ਦਾ ਵੱਡਾ ਗੁਣ ਹੈ ਜਿਸਦਾ ਹਰ ਖੇਡ ਵਿਚ ਮਹੱਤਵਪੂਰਨ ਯੋਗਦਾਨ ਹੈ । ਜਿਸ ਖਿਡਾਰੀ ਦੀ ਰਫਤਾਰ ਜ਼ਿਆਦਾ ਹੋਵੇਗੀ ਉਸਨੂੰ ਹੀ ਗੁਣੀ ਮੰਨਿਆ ਜਾਵੇਗਾ ।

PSEB 7th Class Physical Education Solutions Chapter 2 ਸਰੀਰਿਕ ਸਮਰੱਥਾ ਅਤੇ ਕਸਰਤ ਦੇ ਲਾਭ

ਪ੍ਰਸ਼ਨ 4.
ਤਾਲਮੇਲ ਤੋਂ ਕੀ ਭਾਵ ਹੈ ? ਖਿਡਾਰੀ ਦੇ ਲਈ ਤਾਲਮੇਲ ਦੀ ਕੀ ਮਹੱਤਤਾ ਹੈ ?
ਉੱਤਰ-
ਤਾਲਮੇਲ ਦਾ ਭਾਵ ਖਿਡਾਰੀ ਦੇ ਸਰੀਰ ਅਤੇ ਦਿਮਾਗ ਦਾ ਆਪਸੀ ਤਾਲਮੇਲ ਹੈ । ਜੇਕਰ ਸਰੀਰ ਖਿਡਾਰੀ ਦੇ ਦਿਮਾਗ਼ ਤੋਂ ਮਿਲਣ ਵਾਲੇ ਨਿਰਦੇਸ਼ਾਂ ਨੂੰ ਠੀਕ ਤਰ੍ਹਾਂ ਪ੍ਰਾਪਤ ਕਰਦਾ ਹੈ ਅਤੇ ਉਸਨੂੰ ਜਲਦੀ ਪੂਰਾ ਕਰਦਾ ਹੈ, ਤਾਂ ਕੰਮ ਕਰਨ ਵਿਚ ਗਲਤੀਆਂ ਨਹੀਂ ਹੁੰਦੀਆਂ ।ਦਿਮਾਗ਼ ਅਤੇ ਸਰੀਰ ਦੇ ਤਾਲਮੇਲ ਤੋਂ ਬਿਨਾਂ ਕੋਈ ਕੰਮ ਨਹੀਂ ਹੋ ਸਕਦਾ । ਸਰੀਰਿਕ ਸਮਰੱਥਾ ਵਿਅਕਤੀ ਨੂੰ ਠੀਕ ਢੰਗ ਨਾਲ ਕੰਮ ਕਰਨ ਦੇ ਯੋਗ ਬਣਾਉਂਦੀ ਹੈ ।

ਪ੍ਰਸ਼ਨ 5.
ਸਰੀਰਿਕ ਸਮਰੱਥਾ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਨੋਟ ਲਿਖੋ
ਉੱਤਰ-

  • ਸਰੀਰਿਕ ਸਮਰੱਥਾ ਕਰਕੇ ਮਾਸਪੇਸ਼ੀਆਂ ਠੀਕ ਢੰਗ ਨਾਲ ਕੰਮ ਕਰਦੀਆਂ ਹਨ ਅਤੇ ਸਾਰੀਆਂ ਸਰੀਰਿਕ ਪ੍ਰਣਾਲੀਆਂ ਚੰਗੇ ਢੰਗ ਨਾਲ ਕੰਮ ਕਰਨ ਦੇ ਯੋਗ ਬਣਦੀਆਂ ਹਨ ।
  • ਸਰੀਰਿਕ ਤੌਰ ‘ਤੇ ਸ਼ਕਤੀਸ਼ਾਲੀ ਵਿਅਕਤੀ ਨੂੰ ਦਿਲ, ਫੇਫੜੇ ਦੇ ਰੋਗ, ਜਿਵੇ-ਹਾਈ ਬਲੱਡ ਪ੍ਰੈਸ਼ਰ, ਦਿਲ ਦਾ ਆਘਾਤ, ਦਮਾ, ਸਾਹ ਨਾਲ ਜੁੜੇ ਰੋਗ ਘੱਟ ਹੁੰਦੇ ਹਨ ।
  • ਸਰੀਰਿਕ ਸਮਰੱਥਾ ਰੱਖਣ ਵਾਲਾ ਮਨੁੱਖ ਸਿਹਤਮੰਦ ਅਤੇ ਸੁੰਦਰ ਹੁੰਦਾ ਹੈ । ਉਸਦੇ ਸਰੀਰ ਦਾ ਵਾਧਾ ਅਤੇ ਵਿਕਾਸ ਠੀਕ ਮਾਤਰਾ ਵਿਚ ਹੁੰਦਾ ਹੈ ।
  • ਸਰੀਰਿਕ ਸਮਰੱਥਾ ਨਾਲ ਵਿਅਕਤੀ ਦਾ ਆਪਣੇ ਸਰੀਰ ‘ਤੇ ਪੂਰਾ ਕੰਟਰੋਲ ਰਹਿੰਦਾ ਹੈ । ਉਸਦੇ ਦਿਮਾਗ ਅਤੇ ਮਾਸਪੇਸ਼ੀਆਂ ਵਿਚ ਤਾਲਮੇਲ ਵਿਚ ਸੁਧਾਰ ਹੁੰਦਾ ਰਹਿੰਦਾ ਹੈ ।

ਪ੍ਰਸ਼ਨ 6.
ਕਸਰਤ ਤੋਂ ਕੀ ਭਾਵ ਹੈ ? ਕਸਰਤ ਦੇ ਲਾਭ ਲਿਖੋ ।
ਉੱਤਰ-
ਚੱਲਣਾ, ਕੁੱਦਣਾ, ਦੌੜਨਾ, ਸੁੱਟਣਾ ਆਦਿ ਇਨ੍ਹਾਂ ਕੁਸ਼ਲਤਾਵਾਂ ਨੂੰ ਚੰਗੇ ਬਣਾਉਣ ਦੇ ਲਈ ਤੇਜ਼ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਕਸਰਤ ਕਹਿੰਦੇ ਹਨ | ਕਸਰਤ ਦਾ ਅਰਥ ਖੂਨ ਦੇ ਸੰਚਾਲਨ ਨੂੰ ਤੇਜ਼ ਕਰਨਾ ਹੈ । ਕਸਰਤ ਅਤੇ ਸਿਹਤ ਦਾ ਚੋਲੀ ਦਾਮਨ ਦਾ ਸਾਥ ਹੈ |

ਸਰੀਰ ਦੇ ਲਈ ਕਸਰਤ ਦੇ ਲਾਭ ਇਸ ਤਰ੍ਹਾਂ ਹਨ –

  • ਕਸਰਤ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਅਤੇ ਲਚਕਦਾਰ ਬਣਦੀਆਂ ਹਨ ਜਿਸ ਨਾਲ ਸਰੀਰਕ ਸ਼ਕਤੀ ਵਿਚ ਵਾਧਾ ਹੁੰਦਾ ਹੈ ।
  • ਕਸਰਤ ਕਰਦੇ ਸਮੇਂ ਫੇਫੜਿਆਂ ਨੂੰ ਜ਼ੋਰ ਨਾਲ ਫੈਲਣਾ ਅਤੇ ਸੁੰਗੜਨਾ ਪੈਂਦਾ ਹੈ । ਸੁੰਗੜਨ ਅਤੇ ਫੈਲਣ ਨਾਲ ਜ਼ਿਆਦਾ ਮਾਤਰਾ ਵਿਚ ਕਾਰਬਨ ਡਾਈਆਕਸਾਈਡ (CO)) ਸਰੀਰ ਤੋਂ ਬਾਹਰ ਨਿਕਲਦੀ ਹੈ ਅਤੇ ਜ਼ਿਆਦਾ ਆਕਸੀਜਨ ਸਰੀਰ ਨੂੰ ਮਿਲਦੀ ਹੈ ਜਿਸ ਨਾਲ ਸਾਡਾ ਖੂਨ ਸਾਫ਼ ਹੁੰਦਾ ਰਹਿੰਦਾ ਹੈ ।
  • ਹਰ ਰੋਜ਼ ਕਸਰਤ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਦਿਲ ਦੀ ਕਾਰਜ ਸਮਰਥਾ ਵਿੱਚ ਵਾਧਾ ਹੁੰਦਾ ਹੈ ?
  • ਕਸਰਤ ਕਰਨ ਵਾਲੇ ਵਿਅਕਤੀ ਨੂੰ ਦਿਲ ਦਾ ਦੌਰਾ ਨਹੀਂ ਪੈਂਦਾ ।
  • ਕਸਰਤ ਕਰਨ ਨਾਲ ਵਿਅਕਤੀ ਦੀ ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ ਅਤੇ ਲਗਾਤਾਰ ਭੁੱਖ ਲਗਦੀ ਹੈ ।
  • ਕਸਰਤ ਕਰਨ ਨਾਲ ਸਰੀਰ ਵਿਚ ਗਰਮੀ ਪੈਦਾ ਹੁੰਦੀ ਹੈ । ਜਿਸ ਨਾਲ ਪਸੀਨਾ ਆਉਂਦਾ ਹੈ ਅਤੇ ਸਾਰੇ ਵਿਅਰਥ ਪਦਾਰਥ ਅਤੇ ਜ਼ਹਿਰੀਲੇ ਪਦਾਰਥ ਸਰੀਰ ਤੋਂ ਬਾਹਰ ਨਿਕਲ ਜਾਂਦੇ ਹਨ ।
  • ਕਸਰਤ ਨਾਲ ਸਰੀਰਿਕ ਢਾਂਚੇ ਦੀਆਂ ਕਰੂਪਤਾਵਾਂ ਠੀਕ ਹੋ ਜਾਂਦੀਆਂ ਹਨ ।
  • ਕਸਰਤ ਕਰਨ ਨਾਲ ਸਰੀਰ ਵਿਚ ਨਵੀਆਂ ਕੋਸ਼ਿਕਾਵਾਂ ਬਣਦੀਆਂ ਹਨ ਅਤੇ ਨਵਾਂ ਖੁਨ ਬਣਦਾ ਹੈ । ਖੂਨ ਵਿਚ ਸਫ਼ੈਦ ਰਕਤਾਣੂਆਂ ਦੀ ਮਾਤਰਾ ਵਧ ਜਾਂਦੀ ਹੈ | ਸਰੀਰ ਰੋਗਾਂ ਨਾਲ ਮੁਕਾਬਲਾ ਕਰਨ ਦੇ ਕਾਬਿਲ ਹੋ ਜਾਂਦਾ ਹੈ ।
  • ਕਸਰਤ ਕਰਨ ਨਾਲ ਵਿਅਕਤੀ ਦੀ ਉਮਰ ਵੱਧ ਜਾਂਦੀ ਹੈ ਅਤੇ ਸਿਹਤ ਠੀਕ ਰਹਿੰਦੀ ਹੈ ।
  • ਕਸਰਤ ਕਰਨ ਵਾਲਾ ਵਿਅਕਤੀ ਗਲਤ ਧਾਰਨਾਵਾਂ ਵਿਚ ਨਹੀਂ ਪੈਂਦਾ, ਉਹ ਖਾਲੀ ਸਮੇਂ ਦਾ ਠੀਕ ਇਸਤੇਮਾਲ ਕਰਦਾ ਹੈ ।
  • ਕਸਰਤ ਕਰਨ ਨਾਲ ਸਰੀਰ ਦੀ ਫਾਲਤੂ ਚਰਬੀ ਖਤਮ ਹੋ ਜਾਂਦੀ ਹੈ, ਜਿਸ ਨਾਲ ਮਨੁੱਖ ਦਾ ਸਰੀਰ ਸਿਹਤਮੰਦ ਆਕਰਸ਼ਕ ਅਤੇ ਸੁੰਦਰ ਬਣਿਆ ਰਹਿੰਦਾ ਹੈ ।

PSEB 7th Class Physical Education Guide ਸਰੀਰਿਕ ਸਮਰੱਥਾ ਅਤੇ ਕਸਰਤ ਦੇ ਲਾਭ Important Questions and Answers

ਪ੍ਰਸ਼ਨ 1.
ਸਰੀਰਿਕ ਸਮਰੱਥਾ ਦੇ ਗੁਣ ਹਨ :
(ਉ) ਰਫ਼ਤਾਰ
(ਈ) ਲਚਕ ਅਤੇ ਹਰਕਤ
(ਅ) ਤਾਕਤ ਅਤੇ ਹੌਸਲਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਕਸਰਤ ਦੇ ਲਾਭ ਹਨ :
(ਉ) ਰੋਗ ਦੂਰ ਹੋ ਜਾਂਦੇ ਹਨ
(ਅ) ਸਰੀਰ ਵਿੱਚੋਂ ਵਿਅਰਥ ਪਦਾਰਥ ਬਾਹਰ ਨਿਕਲ ਜਾਂਦੇ ਹਨ
(ਈ) ਮਨੁੱਖ ਦੀ ਉਮਰ ਲੰਮੀ ਹੋ ਜਾਂਦੀ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 7th Class Physical Education Solutions Chapter 2 ਸਰੀਰਿਕ ਸਮਰੱਥਾ ਅਤੇ ਕਸਰਤ ਦੇ ਲਾਭ

ਪ੍ਰਸ਼ਨ 3.
ਕਸਰਤ ਦੇ ਲਾਭ :
(ੳ) ਖੂਨ ਸਾਫ਼ ਰਹਿੰਦਾ ਹੈ
(ਅ) ਮਾਸਪੇਸ਼ੀਆਂ ਮਜ਼ਬੂਤ ਹੋ ਜਾਂਦੀਆਂ ਹਨ
(ੲ) ਖੂਨ ਵਿਚ ਸਫ਼ੈਦ ਰਕਤਾਣੂਆਂ ਦੀ ਮਾਤਰਾ ਵੱਧ ਜਾਂਦੀ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਬਹੁਤ ਛੋਟੇ ਉੱਤਰਾਂ ਵਾਲੇ

ਪ੍ਰਸ਼ਨ 1.
ਸਾਡੇ ਚੱਲਣ-ਫਿਰਣ, ਕੁੱਦਣ, ਦੌੜਨ ਆਦਿ ਨਾਲ ਕੀ ਹੁੰਦਾ ਹੈ ?
ਉੱਤਰ-
ਕਸਰਤ ।

ਪ੍ਰਸ਼ਨ 2.
ਸਰੀਰ ਵਿਚੋਂ ਕਾਰਬਨ ਡਾਈਆਕਸਾਈਡ ਕਿਹੜਾ ਅੰਗ ਬਾਹਰ ਕੱਢਦਾ ਹੈ ?
ਉੱਤਰ-
ਫੇਫੜੇ ।

ਪ੍ਰਸ਼ਨ 3.
ਸਰੀਰਿਕ ਸਮਰੱਥਾ ਕਿਸ ਤਰ੍ਹਾਂ ਬਣਦੀ ਹੈ ?
ਉੱਤਰ-
ਲਗਾਤਾਰ ਕਸਰਤ ਕਰਨ ਅਤੇ ਸੰਤੁਲਿਤ ਭੋਜਨ ਖਾਣ ਨਾਲ |

ਪ੍ਰਸ਼ਨ 4.
ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਕਿਸ ਤਰ੍ਹਾਂ ਮਜ਼ਬੂਤ ਅਤੇ ਲਚਕਦਾਰ ਬਣਦੀਆਂ ਹਨ ?
ਉੱਤਰ-
ਕਸਰਤ ਕਰਨ ਨਾਲ ।

ਪ੍ਰਸ਼ਨ 5.
ਪਸੀਨਾ ਆਉਣ ਨਾਲ ਕੀ ਹੁੰਦਾ ਹੈ ?
ਉੱਤਰ-
ਸਰੀਰ ਵਿਚੋਂ ਵਿਅਰਥ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਮੁਸਾਮ ਖੁੱਲ੍ਹ ਜਾਂਦੇ ਹਨ ।

PSEB 7th Class Physical Education Solutions Chapter 2 ਸਰੀਰਿਕ ਸਮਰੱਥਾ ਅਤੇ ਕਸਰਤ ਦੇ ਲਾਭ

ਪ੍ਰਸ਼ਨ 6.
ਸਰੀਰਿਕ ਸਮਰੱਥਾ ਕੀ ਹੈ ?
ਉੱਤਰ-
ਸਰੀਰਿਕ ਸਮਰੱਥਾ ਵਿਅਕਤੀ ਦੀ ਯੋਗਤਾ ਹੈ ਜਿਸਦੇ ਨਾਲ ਉਹ ਕਿਸੇ ਖ਼ਾਸ ਕੰਮ ਨੂੰ ਪੂਰਾ ਕਰ ਸਕਦਾ ਹੈ ।

ਪ੍ਰਸ਼ਨ 7.
ਸਰੀਰਿਕ ਸਮਰੱਥਾ ਦੇ ਗੁਣਾਂ ਦੇ ਨਾਂ ਲਿਖੋ ।
ਉੱਤਰ-

  • ਰਫ਼ਤਾਰ
  • ਸਮਰੱਥਾ
  • ਦਮ ਸਾਹਸ
  • ਲਚਕਤਾ
  • ਤਾਲਮੇਲ।

ਪ੍ਰਸ਼ਨ 8.
ਸਰੀਰਕ ਸਮਰੱਥਾ ਦੇ ਕੋਈ ਦੋ ਮਹੱਤਵ ਲਿਖੋ ।
ਉੱਤਰ-

  1. ਸਰੀਰਿਕ ਸਮਰੱਥਾ ਨਾਲ ਸਰੀਰ ਸਿਹਤਮੰਦ ਅਤੇ ਸੁੰਦਰ ਰਹਿੰਦਾ ਹੈ ।
  2. ਸਰੀਰਿਕ ਸਮਰੱਥਾ ਨਾਲ ਵਿਅਕਤੀ ਦਾ ਆਪਣੇ ਸਰੀਰ ਤੇ ਕੰਟਰੋਲ ਬਣਿਆ ਰਹਿੰਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹ ਰੋਜ਼ ਸਰੀਰ ਦੇ ਸਾਰੇ ਅੰਗਾਂ ਦੀ ਲਗਾਤਾਰ ਕਸਰਤ ਕਰਨ ਨਾਲ ਕੀ ਹੁੰਦਾ ਹੈ ?
ਉੱਤਰ-
ਸਰ ਤਾਕਤਵਰ ਹੋ ਜਾਂਦਾ ਹੈ । ਮਨੁੱਖ ਵਿਚ ਜ਼ਿਆਦਾ ਕੰਮ ਕਰਨ ਦੀ ਤਾਕਤ ਆ ਜਾਂਦੀ ਹੈ । ਪਾਚਨ ਕਿ , ਠੀਕ ਰਹਿੰਦੀ ਹੈ ਅਤੇ ਭੁੱਖ ਠੀਕ ਲੱਗਦੀ ਹੈ ।

ਪ੍ਰਸ਼ਨ 2.
ਕਸਰਤ ਦੇ ਕੋਈ ਤਿੰਨ ਲਾਭ ਲਿਖੋ ।
ਉੱਤਰ-

  • ਕਸਰਤ ਨਾਲ ਰੋਗ ਦੂਰ ਹੋ ਜਾਂਦੇ ਹਨ ।
  • ਕਸਰਤ ਨਾਲ ਪਸੀਨਾ ਆਉਣ ਕਰਕੇ ਵਿਅਰਥ ਪਦਾਰਥ ਬਾਹਰ ਨਿਕਲ ਜਾਂਦੇ ਹਨ ।
  • ਕਸਰਤ ਕਰਨ ਨਾਲ ਮਨੁੱਖ ਦੀ ਉਮਰ ਲੰਬੀ ਹੁੰਦੀ ਹੈ ।

ਪ੍ਰਸ਼ਨ 3.
ਕਸਰਤ ਕਰਨ ਨਾਲ ਫੇਫੜਿਆਂ ‘ ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਕਸਰਤ ਕਰਨ ਨਾਲ ਫੇਫੜੇ ਜ਼ਿਆਦਾ ਜ਼ੋਰ ਨਾਲ ਸੁੰਗੜਦੇ ਅਤੇ ਫੈਲਦੇ ਹਨ ! ਜਿਸ ਨਾਲ ਗੰਦੀ ਹਵਾ ਬਾਹਰ ਨਿਕਲਦੀ ਹੈ ਅਤੇ ਆਕਸੀਜਨ ਸਰੀਰ ਵਿਚ ਆਉਂਦੀ ਹੈ |

ਪ੍ਰਸ਼ਨ 4.
ਕੰਮ ਦੀ ਕਸਰਤ ਦਾ ਸਾਡੇ ਸਰੀਰ ਉੱਤੇ ਕੀ ਅਸਰ ਪੈਂਦਾ ਹੈ ?
ਉੱਤਰ-
ਕੰਮ ਦੀਆਂ ਕਸਰਤਾਂ ਸਰਵ-ਵਿਆਪੀ ਨਹੀਂ ਹੁੰਦੀਆਂ ਜਿਸ ਨਾਲ ਸਾਡੇ ਸਰੀਰ ਦੇ ਕੁੱਝ ਅੰਗ ਜ਼ਿਆਦਾ ਸ਼ਕਤੀਸ਼ਾਲੀ ਹੋ ਜਾਂਦੇ ਹਨ ਅਤੇ ਕੁੱਝ ਅਧਿਕ ਕਮਜ਼ੋਰ ਹੋ ਜਾਂਦੇ ਹਨ, ਜਿਵੇਂ ਲੁਹਾਰ ਦੀਆਂ ਬਾਹਵਾਂ-ਲੱਤਾਂ ਨਾਲੋਂ ਜ਼ਿਆਦਾ ਤਾਕਤਵਰ ਹੋ ਜਾਂਦੀਆਂ ਹਨ । ਇਕ ਨੱਚਣ ਵਾਲੇ ਦੇ ਸਰੀਰ ਦਾ ਹੇਠਲਾ ਭਾਗ ਜ਼ਿਆਦਾ ਤਾਕਤਵਰ ਅਤੇ ਉਪਰਲਾ ਭਾਗ ਕਮਜ਼ੋਰ ਹੋ ਜਾਂਦਾ ਹੈ ।

PSEB 7th Class Physical Education Solutions Chapter 2 ਸਰੀਰਿਕ ਸਮਰੱਥਾ ਅਤੇ ਕਸਰਤ ਦੇ ਲਾਭ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖਿਡਾਰੀਆਂ ਦੀਆਂ ਖੇਡਾਂ ਦੇ ਖੇਤਰ ਵਿਚ ਕੀ ਪ੍ਰਾਪਤੀਆਂ ਹਨ ? ਲਿਖੋ ।
ਉੱਤਰ-
ਖੇਡਾਂ ਵਿਚ ਖਿਡਾਰੀ ਨਵੇਂ-ਨਵੇਂ ਰਿਕਾਰਡ ਬਣਾ ਰਹੇ ਹਨ ਅਤੇ ਖੇਡਾਂ ਦੇ ਖੇਤਰ ਵਿਚ ਆਪਣੇ ਦੇਸ਼ ਦਾ ਨਾਂ ਉੱਚਾ ਕਰ ਰਹੇ ਹਨ ! ਪਹਿਲਾਂ ਖੇਡਾਂ ਕੇਵਲ ਮਨੋਰੰਜਨ ਅਤੇ ਸ਼ੌਕ ਤਕ ਹੀ ਸੀਮਿਤ ਸਨ, ਪਰ ਹੁਣ ਖਿਡਾਰੀ ਖੇਡਾਂ ਤੋਂ ਨਾਂ ਅਤੇਂ ਧਨ ਕਮਾ ਰਹੇ ਹਨ । ਜਿਸ ਲਈ ਉਹ ਜਿੱਤਣ ਲਈ ਸਖ਼ਤ ਮਿਹਨਤ ਕਰਦੇ ਹਨ ਅਤੇ ਜਿੱਤਣ ਲਈ ਆਪਣੇ ਸਰੀਰ ਦੀ ਸਮਰੱਥਾ ਵਧਾਉਂਦੇ ਹਨ : ਇਕ ਦੁਨੀਆ ਦੇ ਰਿਕਾਰਡ ਜਾਂ ਉਲੰਪਿਕ ਖੇਡਾਂ ਵਿਚ ਪ੍ਰਾਪਤੀ ਹੋਣ ਕਾਰਨ ਖਿਡਾਰੀ ਇਕ ਹੀ ਦਿਨ ਵਿਚ ਦੁਨੀਆ ਦਾ ਸਿਤਾਰਾ ਬਣ ਜਾਂਦਾ ਹੈ ਅਤੇ ਅਮੀਰ ਬਣ ਜਾਂਦਾ ਹੈ !

ਹਰ ਇਕ ਖਿਡਾਰੀ ਦਾਹੁੰਦਾ ਹੈ ਕਿ ਉਹ ਵਿਸ਼ਵ ਰਿਕਾਰਡ ਬਣਾ ਸਕੇ । ਇਸ ਲਈ ਖਿਡਾਰੀਆਂ ਨੂੰ ਬਹੁਤ ਮੁਸ਼ਕਿਲ ਮਿਹਨਤ ਕਰਨੀ ਪੈਂਦੀ ਹੈ ਅਤੇ ਕਈ ਤਰ੍ਹਾਂ ਦੇ ਪਹਿਲੂਆਂ ਤੇ ਧਿਆਨ ਦੇਣਾ ਪੈਂਦਾ ਹੈ । ਸਿਖਲਾਈ ਠੀਕ ਮਾਤਰਾ ਵਿਚ ਆਧੁਨਿਕ ਖੇਡ ਸਮੱਗਰੀ, ਅਨੁਭਵੀ ਕੋਚ ਖਿਡਾਰੀ ਵਿਚ ਖੇਡ-ਖੇਡਣ ਦੀ ਤਾਕਤ ਪੈਦਾ ਕਰਦਾ ਹੈ । ਜਿਸ ਨਾਲ ਖਿਡਾਰੀ ਦਾ ਸਰੀਰ ਸਿੱਖ ਅਤੇ ਖੇਡ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਵੇ। ਜੇਕਰ ਖਿਡਾਰੀ ਵਿਚ ਸਰੀਰਕ ਤਾਕਤ ਦੀ ਘਾਟ ਹੁੰਦੀ ਹੈ ਤਾਂ ਉਹ ਵਿਰੋਧੀ ਖਿਡਾਰੀ ਦਾ ਮੁਕਾਬਲਾ ਨਹੀਂ ਕਰ ਸਕੇਗਾ । ਜੀਵਨ ਦੇ ਹਰ ਖੇਤਰ ਵਿਚ ਸ਼ਕਤੀ ਦਾ ਹੋਣਾ ਜ਼ਰੂਰੀ ਹੈ ।

ਪ੍ਰਸ਼ਨ 2.
ਸਰੀਰਿਕ ਸਮਰੱਥਾ ਦੇ ਗੁਣ ਦਿਸਥਾਰ ਨਾਲ ਲਿਖੋ ।
ਉੱਤਰ-
ਸਰੀਰਿਕ ਸਮਰੱਥਾ ਦੇ ਗੁਣ –

  1. ਰਫ਼ਤਾਰ
  2. ਤਾਕਤ
  3. ਹੌਸਲਾ
  4. ਲਚਕਤਾ
  5. ਤਾਲਮੇਲ ।

1. ਰਫ਼ਤਾਰ (Speed)-ਸਰੀਰਿਕ ਸਮਰੱਥਾ ਦਾ ਪਹਿਲਾ ਗੁਣ ਰਫ਼ਤਾਰ ਹੈ : ਕਿਸੇ ਕੰਮ ਨੂੰ ਘੱਟ ਤੋਂ ਘੱਟ ਸਮੇਂ ਵਿਚ ਪੂਰਾ ਕਰਨ ਦੀ ਯੋਗਤਾ ਨੂੰ ਰਫ਼ਤਾਰ ਕਹਿੰਦੇ ਹਨ । ਰਫਤਾਰ ਸਰੀਰਿਕ ਸਹੱਥਾ ਦਾ ਵੱਡਾ ਗੁਣ ਹੈ ਜਿਸਦਾ ਹਰ ਖੇਡ ਵਿਚ ਮਹੱਤਵਪੂਰਨ ਯੋਗਦਾਨ ਹੈ । ਜਿਸ ਖਿਡਾਰੀ ਦੀ ਗਤੀ ਜ਼ਿਆਦਾ ਹੋਵੇਗੀ ਉਸਨੂੰ ਹੀ ਗੁਣੀ ਮੰਨਿਆ ਜਾਵੇਗਾ ।

2. ਤਾਕਤ (Strengtla)-ਸਰੀਰਿਕ ਮਾਸਪੇਸ਼ੀਆਂ ਜਦੋਂ ਮਿਲ ਕੇ ਕੋਈ ਕੰਮ ਕਰਦੀਆਂ ਹਨ ਤਾਂ ਉਸ ਨੂੰ ਤਾਕਤ ਕਿਹਾ ਜਾਂਦਾ ਹੈ । ਕੰਮ ਹਲਕਾ ਜਾਂ ਭਾਰੀ ਹੋਵੇ ਸਰੀਰਿਕ ਸਮਰੱਥਾ ਤੋਂ ਬਿਨਾਂ ਪੂਰਾ ਨਹੀਂ ਕੀਤਾ ਜਾ ਸਕਦਾ ਅਤੇ ਕਰਨਾ ਮੁਸ਼ਕਿਲ ਹੁੰਦਾ ਹੈ । ਸ਼ਕਤੀਸ਼ਾਲੀ ਅਤੇ ਮੁਸ਼ਕਲ ਤੋਂ ਮੁਸ਼ਕਲ ਕੰਮ ਵੀ ਆਸਾਨੀ ਨਾਲ ਕਰ ਲੈਂਦਾ ਹੈ ।

3. ਦਮ ਹੌਸਲਾ (Endurance)-ਲਗਾਤਾਰ ਲੰਬੇ ਸਮੇਂ ਤੱਕ ਕਿਸੇ ਕੰਮ ਨੂੰ ਕਰਦੇ ਰਹਿਣ ਦੀ ਸਮਰੱਥਾ ਨੂੰ ਦਮ ਜਾਂ ਹੌਸਲਾ ਕਿਹਾ ਜਾਂਦਾ ਹੈ । ਦਮ ਸਰੀਰਿਕ ਸਮਰੱਥਾ ਦਾ ਮਹੱਤਵਪੂਰਨ ਗੁਣ ਹੈ । ਲੰਬੇ ਸਮੇਂ ਤਕ ਚੱਲਣ ਵਾਲੀਆਂ ਕਿਰਿਆਵਾਂ ਇਸ ਗੁਣ ਤੋਂ ਬਿਨਾਂ ਪੂਰੀ ਨਹੀਂ ਹੋ ਸਕਦੀ । ਜਿਸ ਮਨੁੱਖ ਵਿਚ ਜ਼ਿਆਦਾ ਦਮ ਹੋਵੇਗਾ । ਉਹ ਦੂਸਰੇ ਵਿਅਕਤੀਆਂ ਦੇ ਮੁਕਾਬਲੇ ਜ਼ਿਆਦਾ ਕੰਮ ਕਰਨ ਵਿਚ ਕਾਮਯਾਬ ਹੋਵੇਗਾ ।

4. ਲਚਕਤਾ (Flexibility)-ਖੇਡ ਦੇ ਖੇਤਰ ਵਿਚ ਖਿਡਾਰੀ ਦਾ ਪ੍ਰਦਰਸ਼ਨ ਉਸਦੇ ਸਰੀਰ ਦੀ ਲਚਕਤਾ ਉੱਤੇ ਨਿਰਭਰ ਕਰਦਾ ਹੈ । ਲਚਕ ਵਿਅਕਤੀ ਦੇ ਸਰੀਰਿਕ ਜੋੜਾਂ ਦੀ ਹਿਲਜੁਲ ਤੋਂ ਹੈ । ਵਿਅਕਤੀ ਜਿੰਨਾ ਜ਼ਿਆਦਾ ਆਪਣੇ ਜੋੜਾਂ ਨੂੰ ਮੋੜ ਸਕਦਾ ਹੈ, ਉਸਦੀ ਲਚਕਤਾ ਓਨੀ ਹੀ ਜ਼ਿਆਦਾ ਹੋਵੇਗੀ ! ਲਚਕਤਾ ਨਾਲ ਅਸੀਂ ਆਪਣੇ ਸਰੀਰ ਨੂੰ ਆਸਾਨੀ ਨਾਲ ਕਿਸੇ ਤਰਫ਼ ਵੀ ਮੋੜ ਸਕਦੇ ਹਾਂ ਜਿਸ ਨਾਲ ਅਸੀਂ ਕੰਮ ਆਸਾਨੀ ਨਾਲ ਕਰ ਸਕਦੇ ਹਾਂ ।

PSEB 7th Class Physical Education Solutions Chapter 2 ਸਰੀਰਿਕ ਸਮਰੱਥਾ ਅਤੇ ਕਸਰਤ ਦੇ ਲਾਭ

5. ਤਾਲਮੇਲ (Co-ordination)-ਤਾਲਮੇਲ ਵੀ ਸਰੀਰਿਕ ਸਮਰੱਥਾ ਦਾ ਮਹੱਤਵਪੂਰਨ ਗੁਣ ਹੈ । ਤਾਲਮੇਲ ਦਾ ਭਾਵ ਖਿਡਾਰੀ ਦੇ ਸਰੀਰ ਅਤੇ ਦਿਮਾਗ਼ ਦੇ ਆਪਸੀ ਸੰਬੰਧ ਤੋਂ ਹੈ । ਜੇਕਰ ਸਰੀਰ ਖਿਡਾਰੀ ਦੇ ਦਿਮਾਗ਼ ਤੋਂ ਮਿਲਣ ਵਾਲੇ ਨਿਰਦੇਸ਼ਾਂ ਨੂੰ ਠੀਕ ਤਰ੍ਹਾਂ ਪ੍ਰਾਪਤ ਕਰਦਾ ਹੈ। ਅਤੇ ਉਸਨੂੰ ਜਲਦੀ ਪੂਰਾ ਕਰਦਾ ਹੈ, ਤਾਂ ਕੰਮ ਕਰਨ ਵਿਚ ਗਲਤੀਆਂ ਨਹੀਂ ਹੁੰਦੀਆਂ । ਦਿਮਾਗ਼ ਅਤੇ ਸਰੀਰ ਦੇ ਤਾਲਮੇਲ ਤੋਂ ਬਿਨਾਂ ਕੋਈ ਕੰਮ ਨਹੀਂ ਹੋ ਸਕਦਾ । ਸਰੀਰਿਕ ਸਮਰੱਥਾ ਵਿਅਕਤੀ ਨੂੰ ਠੀਕ ਢੰਗ ਨਾਲ ਕੰਮ ਕਰਨ ਦੇ ਯੋਗ ਬਣਾਉਂਦੀ ਹੈ ।

PSEB 7th Class Physical Education Solutions Chapter 1 ਮਨੁੱਖੀ ਸਰੀਰ

Punjab State Board PSEB 7th Class Physical Education Book Solutions Chapter 1 ਮਨੁੱਖੀ ਸਰੀਰ Textbook Exercise Questions and Answers.

PSEB Solutions for Class 7 Physical Education Chapter 1 ਮਨੁੱਖੀ ਸਰੀਰ

Physical Education Guide for Class 7 PSEB ਮਨੁੱਖੀ ਸਰੀਰ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਮਨੁੱਖੀ ਸਰੀਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ:
ਮਨੁੱਖ ਦਾ ਸਰੀਰ ਮਾਸਪੇਸ਼ੀਆਂ, ਹੱਡੀਆਂ ਅਤੇ ਬਹੁਤ ਛੋਟੇ ਅਤੇ ਵੱਡੇ ਅੰਗ; ਜਿਵੇਂਦਿਲ, ਫੇਫੜੇ, ਜਿਗਰ ਅਤੇ ਗੁਰਦੇ ਆਦਿ ਨਾਲ ਬਣਿਆ ਹੋਇਆ ਹੈ ।
ਜਦੋਂ ਖਿਡਾਰੀਆਂ ਦਾ ਸਰੀਰ ਕਬੱਡੀ ਆਦਿ ਖੇਡ ਵਿਚ ਭਾਗ ਲੈਣ ਤੋਂ ਪਹਿਲਾਂ ਸਰੀਰ ਨੂੰ ਗਰਮਾਉਂਦੇ ਹੋਏ ਦੇਖਦੇ ਹਾਂ ਅਤੇ ਮੈਦਾਨ ਵਿਚ ਉਤਰਦੇ ਦੇਖਦੇ ਹਾਂ ਤਾਂ ਉਨ੍ਹਾਂ ਦਾ ਆਕਰਸ਼ਕ, ਸੁੰਦਰ ਅਤੇ ਡੀਲ-ਡੌਲ ਵਾਲਾ ਸਰੀਰ ਦੇਖਦੇ ਹਾਂ ਤਾਂ ਉਨ੍ਹਾਂ ਦੀ ਤਰ੍ਹਾਂ ਹੀ ਸੁੰਦਰ ਅਤੇ ਆਕਰਸ਼ਕ ਸਰੀਰ ਪਾਉਣ ਦੀ ਇੱਛਾ ਹੁੰਦੀ ਹੈ ।
ਖਿਡਾਰੀਆਂ ਨੂੰ ਆਪਣਾ ਸਰੀਰ ਆਕਰਸ਼ਕ ਅਤੇ ਸ਼ਕਤੀਸ਼ਾਲੀ ਬਣਾਉਣ ਲਈ ਮੁਸ਼ਕਲ ਤੋਂ ਮੁਸ਼ਕਲ ਮਿਹਨਤ ਕਰਨੀ ਪੈਂਦੀ ਹੈ । ਹਰ ਇਕ ਖਿਡਾਰੀ ਲਈ ਸਰੀਰ ਦਾ ਤੰਦਰੁਸਤ ਅਤੇ ਸ਼ਕਤੀਸ਼ਾਲੀ ਹੋਣਾ ਜ਼ਰੂਰੀ ਹੈ ।

ਖੇਡ ਵਿਚ ਖਿਡਾਰੀ ਦੀ ਤਰੱਕੀ ਉਸਦੇ ਸਰੀਰ ਦੀ ਸਮਰੱਥਾ ਉੱਤੇ ਨਿਰਭਰ ਕਰਦੀ ਹੈ | ਸਰੀਰ ਨੂੰ ਸਿਹਤਮੰਦ ਅਤੇ ਮਿਹਨਤੀ ਬਣਾਉਣ ਲਈ ਖਿਡਾਰੀ ਨੂੰ ਸਰੀਰ ਦੀ ਪੂਰਨ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ । ਜੇਕਰ ਖਿਡਾਰੀ ਨੂੰ ਸਰੀਰ ਦੇ ਸਾਰੇ ਅੰਗਾਂ, ਉਸਦੀ ਕਾਰਜਸ਼ੈਲੀ ਜਾਂ ਕਾਰਜ ਪ੍ਰਣਾਲੀ ਦੀ ਜਾਣਕਾਰੀ ਨਹੀਂ ਹੋਵੇਗੀ, ਤਾਂ ਉਸ ਨੂੰ ਸਰੀਰਕ ਕਸਰਤ ਕਰਦੇ ਸਮੇਂ ਸੱਟ ਲਗ ਸਕਦੀ ਹੈ ਜਾਂ ਸੱਟ ਲੱਗਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਉਸਦੀ ਸਰੀਰਕ ਕਾਰਜ ਸਮਰੱਥਾ ਵਿਚ ਵਾਧਾ ਨਹੀਂ ਹੋ ਸਕਦਾ ।

ਪ੍ਰਸ਼ਨ 2.
ਮਨੁੱਖੀ ਸਰੀਰ ਨੂੰ ਸਮਝਣ ਲਈ ਸਰੀਰ ਨੂੰ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ?
ਉੱਤਰ:
ਦੋ ਭਾਗਾਂ ਵਿਚ

  • ਸਰੀਰਿਕ ਢਾਂਚਾ
  • ਸਰੀਰਿਕ ਕਿਰਿਆਵਾਂ ।

ਪ੍ਰਸ਼ਨ 3.
ਸਰੀਰ ਵਿਚ ਕੁੱਲ ਕਿੰਨੀਆਂ ਹੱਡੀਆਂ ਹੁੰਦੀਆਂ ਹਨ ?
ਉੱਤਰ-
206 ਹੱਡੀਆਂ ਹੁੰਦੀਆਂ ਹਨ ।

ਪ੍ਰਸ਼ਨ 4.
ਲਹੂ-ਗੇੜ ਪ੍ਰਣਾਲੀ ਦੇ ਮੁੱਖ ਅੰਗ ਕਿਹੜੇ ਹਨ ?
ਉੱਤਰ –

  1. ਦਿਲ
  2. ਪਸਲੀਆਂ
  3. ਸ਼ਿਰਾਵਾਂ
  4. ਕੋਸ਼ਿਕਾਵਾਂ !

ਪ੍ਰਸ਼ਨ 5.
ਗਿਆਨ-ਇੰਦਰੀਆਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਗਿਆਨ-ਇੰਦਰੀਆਂ ਵਿਚ ਅੱਖਾਂ, ਕੰਨ, ਜੀਭ, ਨੱਕ ਅਤੇ ਚਮੜੀ ਸ਼ਾਮਿਲ ਹੁੰਦੇ ਹਨ । ਇਨ੍ਹਾਂ ਨਾਲ ਹੀ ਸਾਨੂੰ ਆਲੇ-ਦੁਆਲੇ ਦੀ ਸਾਰੀ ਜਾਣਕਾਰੀ ਮਿਲਦੀ ਰਹਿੰਦੀ ਹੈ । ਅੱਖਾਂ ਨਾਲ ਅਸੀਂ ਸਾਰੀਆਂ ਚੀਜ਼ਾਂ ਦੇਖਦੇ ਹਾਂ । ਨੱਕ ਨਾਲ ਸੁੰਘ ਕੇ ਸੁਗੰਧ ਅਤੇ ਦੁਰਗੰਧ ਦਾ ਪਤਾ ਚਲਦਾ ਹੈ । ਕੰਨਾਂ ਨਾਲ ਅਸੀਂ ਸੁਣਦੇ ਹਾਂ । ਜੀਭ ਨਾਲ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਸਵਾਦ ਦਾ ਪਤਾ ਚਲਦਾ ਹੈ । ਚਮੜੀ ਦੇ ਛੂਹਣ ਨਾਲ ਗਰਮੀ, ਸਰਦੀ ਦਾ ਪਤਾ ਚਲਦਾ ਹੈ । ਇਨ੍ਹਾਂ ਗਿਆਨ ਇੰਦਰੀਆਂ ਦਾ ਸਿੱਧਾ ਸੰਬੰਧ ਸਾਡੇ ਦਿਮਾਗ਼ ਨਾਲ ਹੁੰਦਾ ਹੈ ।

PSEB 7th Class Physical Education Solutions Chapter 1 ਮਨੁੱਖੀ ਸਰੀਰ

ਪ੍ਰਸ਼ਨ 6.
ਮਨੁੱਖ ਦੇ ਸਰੀਰ ਵਿਚ ਮਲ-ਤਿਆਗ ਪ੍ਰਣਾਲੀ ਦੀ ਕੀ ਮਹੱਤਤਾ ਹੈ ?
ਉੱਤਰ-
ਮਲ-ਤਿਆਗ ਪ੍ਰਣਾਲੀ ਦੀ ਮਹੱਤਤਾ-ਜਿਹੜਾ ਭੋਜਨ ਅਸੀਂ ਖਾਂਦੇ ਹਾਂ ਉਸ ਦਾ ਕੁੱਝ ਹਿੱਸਾ ਹੀ ਸਰੀਰ ਦੇ ਇਸਤੇਮਾਲ ਵਿਚ ਆਉਂਦਾ ਹੈ ਬਾਕੀ ਦਾ ਭੋਜਨ ਵਿਅਰਥ ਪਦਾਰਥ ਦੇ ਰੂਪ ਵਿਚ ਬਚ ਜਾਂਦਾ ਹੈ । ਇਸ ਤਰ੍ਹਾਂ ਜਦੋਂ ਅਸੀਂ ਕੰਮ ਕਰਦੇ ਹਾਂ ਤਾਂ ਸਰੀਰ ਵਿਚ ਊਰਜਾ ਦਾ ਇਸਤੇਮਾਲ ਹੁੰਦਾ ਹੈ ਜਿਸ ਨਾਲ ਕਈ ਵਿਅਰਥ ਪਦਾਰਥ ਸਰੀਰ ਵਿਚ ਬਚ ਜਾਂਦੇ ਹਨ । ਇਨ੍ਹਾਂ ਸਾਰੇ ਵਿਅਰਥ ਪਦਾਰਥਾਂ ਦਾ ਸਰੀਰ ਵਿਚੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈ, ਜੇਕਰ ਇਹ ਵਿਅਰਥ ਪਦਾਰਥ ਸਰੀਰ ਵਿਚੋਂ ਬਾਹਰ ਨਾ ਨਿਕਲਣ ਤਾਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਲਗ ਸਕਦੀਆਂ ਹਨ । ਮੱਲ ਤਿਆਗ ਪ੍ਰਣਾਲੀ ਇਨ੍ਹਾਂ ਹਾਨੀਕਾਰਕ ਪਦਾਰਥਾਂ ਨੂੰ ਸਰੀਰ ਵਿਚੋਂ ਬਾਹਰ ਕੱਢਣ ਦਾ ਕੰਮ ਕਰਦੀ ਹੈ । ਚਮੜੀ ਅਤੇ ਗੁਰਦੇ ਇਸ ਪ੍ਰਣਾਲੀ ਦੇ ਮੁੱਖ ਅੰਗ ਹਨ ਜੋ ਪਸੀਨੇ ਅਤੇ ਮੂਤਰ ਨਾਲ ਇਨ੍ਹਾਂ ਵਿਅਰਥ ਪਦਾਰਥਾਂ ਨੂੰ ਸਰੀਰ ਤੋਂ ਬਾਹਰ ਕੱਢਦੇ ਹਨ ।

ਪ੍ਰਸ਼ਨ 7.
ਸਰੀਰਿਕ ਢਾਂਚੇ ਦੇ ਮੁੱਖ ਕੰਮ ਕਿਹੜੇ ਹਨ ?
ਉੱਤਰ:
ਸਾਡਾ ਸਰੀਰਿਕ ਢਾਂਚਾ ਕਈ ਤਰ੍ਹਾਂ ਦੇ ਕੰਮ ਕਰਦਾ ਹੈ, ਜੋ ਇਸ ਤਰ੍ਹਾਂ ਹਨ-
1. ਸੁਰੱਖਿਆ-ਸਾਡੇ ਸਰੀਰ ਦੇ ਵਿਚ ਕਈ ਕੋਮਲ ਅੰਗ ਹਨ; ਜਿਵੇਂ-ਦਿਲ, ਫੇਫੜੇ, ਮਸਤਕ ਆਦਿ ਇਨ੍ਹਾਂ ਤੇ ਹਲਕੀ ਜਿਹੀ ਸੱਟ ਵੀ ਖਤਰਨਾਕ ਹੋ ਸਕਦੀ ਹੈ ! ਸਾਡਾ ਸਰੀਰਕ ਢਾਂਚਾ ਇਨ੍ਹਾਂ ਕੋਮਲ ਅੰਗਾਂ ਨੂੰ ਹੱਡੀਆਂ ਅਤੇ ਪੱਸਲੀਆਂ ਨਾਲ ਢੱਕ ਕੇ ਸੁਰੱਖਿਆ ਮਿਲਦੀ ਹੈ । ਜਿਸ ਤਰ੍ਹਾਂ ਖੋਪੜੀ ਦੀਆਂ ਹੱਡੀਆਂ ਸਾਡੇ ਦਿਮਾਗ਼ ਅਤੇ ਪਸਲੀਆਂ, ਦਿਲ ਅਤੇ ਫੇਫੜਿਆਂ ਨੂੰ ਸੁਰੱਖਿਆ ਦਿੰਦੀ ਹੈ !

2. ਆਕਾਰ-ਸਰੀਰਕ ਢਾਂਚਾ ਸਾਡੇ ਸਰੀਰ ਨੂੰ ਸ਼ੇਪ (ਆਕਾਰ) ਦਿੰਦਾ ਹੈ । ਜੇਕਰ ਸਾਡੇ ਸਰੀਰ ਵਿਚ ਹੱਡੀਆਂ ਨਾ ਹੋਣ ਤਾਂ ਸਰੀਰ ਮਾਸ ਦਾ ਲੋਥੜਾ ਬਣ ਕੇ ਰਹਿ ਜਾਂਦਾ ਹੈ ਅਤੇ ਇਸਨੂੰ ਕਿਸੇ ਕਿਸਮ ਦਾ ਆਕਾਰ ਨਹੀਂ ਮਿਲ ਸਕਦਾ ਸੀ ।

3. ਹਰਕਤ-ਸਰੀਰ ਵਿਚ ਹੋਣ ਵਾਲੀਆਂ ਸਾਰੀਆਂ ਹਰਕਤਾਂ ਸਰੀਰਿਕ ਢਾਂਚੇ ਕਾਰਨ ਹੀ ਸੰਭਵ ਹਨ । ਸਾਡੀਆਂ ਮਾਸਪੇਸ਼ੀਆਂ ਸਰੀਰਿਕ ਢਾਂਚੇ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ । ਮਾਸਪੇਸ਼ੀਆਂ ਦੇ ਸੁੰਗੜਨ ਅਤੇ ਫੈਲਣ ਨਾਲ ਹੱਡੀਆਂ ਵਿਚ ਗਤੀ ਆਉਂਦੀ ਹੈ, ਜਿਸ ਨਾਲ ਅਸੀਂ ਚਲਦੇ-ਫਿਰਦੇ, ਕੱਦਦੇ ਅਤੇ ਦੌੜ ਸਕਦੇ ਹਾਂ ।

4. ਖਣਿਜ ਭੰਡਾਰ-ਸਾਡੇ ਸਰੀਰ ਦੀਆਂ ਹੱਡੀਆਂ ਤਾਕਤ ਦੇ ਭੰਡਾਰ ਦਾ ਕੰਮ ਵੀ ਕਰਦੀਆਂ ਹਨ । ਹੱਡੀਆਂ ਵਿਚ ਵੱਡੀ ਮਾਤਰਾ ਵਿਚ ਕੈਲਸ਼ੀਅਮ ਅਤੇ ਫਾਸਫੋਰਸ ਹੁੰਦਾ ਹੈ, ਜਿਸ ਨਾਲ ਸਾਡੇ ਸਰੀਰ ਵਿਚ ਵਾਧਾ ਅਤੇ ਵਿਕਾਸ ਹੁੰਦਾ ਹੈ । ਇਨ੍ਹਾਂ ਖਣਿਜਾਂ ਲਈ ਸਾਨੂੰ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ।
ਜੇਕਰ ਸਰੀਰ ਵਿਚ ਇਨ੍ਹਾਂ ਤੱਤਾਂ ਦੀ ਘਾਟ ਹੋ ਜਾਵੇ ਤਾਂ ਹੱਡੀਆਂ ਇਸਦੀ ਪੂਰਤੀ ਕਰਦੀਆਂ ਹਨ ।

PSEB 7th Class Physical Education Guide ਮਨੁੱਖੀ ਸਰੀਰ Important Questions and Answers

ਪ੍ਰਸ਼ਨ 1.
ਮਨੁੱਖੀ ਸਰੀਰ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ?
(ਉ) ਦੋ
(ਅ) ਤਿੰਨ
(ਈ) ਚਾਰ
(ਸ) ਪੰਜ ।
ਉੱਤਰ-
(ਉ) ਦੋ

ਪ੍ਰਸ਼ਨ 2.
ਮਨੁੱਖੀ ਸਰੀਰ ਵਿਚ ਕਿੰਨੀਆਂ ਹੱਡੀਆਂ ਹਨ ?
(ਉ) 300
(ਅ) 250
(ਈ) 275
(ਸ) 206.
ਉੱਤਰ-
(ਸ) 206.

ਪ੍ਰਸ਼ਨ 3.
ਲਹੂ ਗੇੜ ਪ੍ਰਣਾਲੀ ਦੇ ਅੰਗ ਹਨ :
(ਉ) ਦਿਲ
(ਅ) ਪਸਲੀਆਂ
(ਇ) ਸ਼ਿਰਾਵਾਂ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 7th Class Physical Education Solutions Chapter 1 ਮਨੁੱਖੀ ਸਰੀਰ

ਪ੍ਰਸ਼ਨ 4.
ਸਰੀਰਿਕ ਢਾਂਚੇ ਦੇ ਕੰਮ :
(ਉ) ਸੁਰੱਖਿਆ
(ਅ ਆਕਾਰ
(ਇ) ਹਰਕਤ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 5.
ਮਨੁੱਖੀ ਸਰੀਰ ਵਿਚ ਮੁੱਖ ਪ੍ਰਣਾਲੀਆਂ ਹਨ :
(ਉ) ਮਾਸਪੇਸ਼ੀ ਪ੍ਰਣਾਲੀ
(ਅ) ਲਹੂ-ਗੇੜ ਪ੍ਰਣਾਲੀ
(ਇ) ਸਾਹ ਕਿਰਿਆ ਅਤੇ ਪਾਚਨ ਪ੍ਰਣਾਲੀ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਨੁੱਖ ਦਾ ਸਰੀਰ ਕਿਸ ਵਸਤੂ ਦਾ ਬਣਿਆ ਹੋਇਆ ਹੈ ?
ਉੱਤਰ-
ਮਾਸਪੇਸ਼ੀਆਂ, ਹੱਡੀਆਂ ਅਤੇ ਬਹੁਤ ਛੋਟੇ ਅਤੇ ਵੱਡੇ ਅੰਗਾਂ ਦਾ ਬਣਿਆ ਹੋਇਆ ਹੈ ।

ਪ੍ਰਸ਼ਨ 2.
ਮਨੁੱਖੀ ਸਰੀਰ ਵਿਚ ਤਿੰਨ ਮਹੱਤਵਪੂਰਨ ਅੰਗਾਂ ਦੇ ਨਾਂ ਲਿਖੋ ।
ਉੱਤਰ-

  • ਦਿਲ
  • ਫੇਫੜੇ
  • ਗੁਰਦੇ ।

ਪ੍ਰਸ਼ਨ 3.
ਸਰੀਰ ਦੇ ਕੋਮਲ ਅੰਗਾਂ ਦੀ ਰੱਖਿਆ ਕੌਣ ਕਰਦਾ ਹੈ ?
ਉੱਤਰ-
ਕੋਮਲ ਅੰਗਾਂ ਨੂੰ ਹੱਡੀਆਂ ਅਤੇ ਪਸਲੀਆਂ ਢੱਕ ਕੇ ਰੱਖਿਆ ਕਰਦੀਆਂ ਹਨ ।

ਪ੍ਰਸ਼ਨ 4.
ਖੋਪੜੀ ਦੀਆਂ ਹੱਡੀਆਂ ਸਰੀਰ ਦੇ ਕਿਸ ਅੰਗ ਦੀ ਰੱਖਿਆ ਕਰਦੀਆਂ ਹਨ ?
ਉੱਤਰ-
ਦਿਮਾਗ਼ ਦੀ ਰੱਖਿਆ ਕਰਦੀਆਂ ਹਨ ।

ਪ੍ਰਸ਼ਨ 5.
ਸਾਡੇ ਸਰੀਰ ਨੂੰ ਆਕਾਰ ਕੌਣ ਪ੍ਰਦਾਨ ਕਰਦਾ ਹੈ ?
ਉੱਤਰ-
ਸਰੀਰਿਕ ਢਾਂਚਾ ਸਰੀਰ ਨੂੰ ਆਕਾਰ ਦਿੰਦਾ ਹੈ ।

PSEB 7th Class Physical Education Solutions Chapter 1 ਮਨੁੱਖੀ ਸਰੀਰ

ਪ੍ਰਸ਼ਨ 6.
ਜੇਕਰ ਸਾਡੇ ਸਰੀਰ ਵਿਚ ਹੱਡੀਆਂ ਨਾ ਹੁੰਦੀਆਂ ਤਾਂ ਕੀ ਹੁੰਦਾ ?
ਉੱਤਰ-
ਸਾਡਾ ਸਰੀਰ ਮਾਸ ਦਾ ਲੋਥੜਾ ਬਣ ਜਾਂਦਾ ।

ਪ੍ਰਸ਼ਨ 7.
ਸਰੀਰ ਨੂੰ ਗਤੀਸ਼ੀਲਤਾ ਕਿਵੇਂ ਮਿਲਦੀ ਹੈ ?
ਉੱਤਰ-
ਮਾਸ-ਪੇਸ਼ੀਆਂ ਸਰੀਰ ਵਿਚ ਗਤੀ ਪੈਦਾ ਕਰਦੀਆਂ ਹਨ ।

ਪ੍ਰਸ਼ਨ 8.
ਖਣਿਜ ਭੰਡਾਰਨ ਦਾ ਕੰਮ ਕੌਣ ਕਰਦਾ ਹੈ ?
ਉੱਤਰ-
ਹੱਡੀਆਂ ਖਣਿਜ ਭੰਡਾਰਨ ਦਾ ਕੰਮ ਕਰਦੀਆਂ ਹਨ ।

ਪ੍ਰਸ਼ਨ 9.
ਸਾਡੇ ਸਰੀਰ ਵਿਚ ਕਿਹੜੀਆਂ-ਕਿਹੜੀਆਂ ਮਹੱਤਵਪੂਰਨ ਪ੍ਰਣਾਲੀਆਂ ਹਨ ?
ਉੱਤਰ-

  • ਲਹੂ-ਗੇੜ ਪ੍ਰਣਾਲੀ
  • ਸਾਹ ਕਿਰਿਆ ਪ੍ਰਣਾਲੀ ।

ਪ੍ਰਸ਼ਨ 10.
ਸਾਡੇ ਸਰੀਰ ਲਈ ਚਲਣ, ਫਿਰਨ, ਦੌੜਨ-ਕੁੱਦਣ ਲਈ ਕਿਹੜੀ ਪ੍ਰਣਾਲੀ ਕੰਮ ਕਰਦੀ ਹੈ ?
ਉੱਤਰ-
ਮਾਸਪੇਸ਼ੀ ਪ੍ਰਣਾਲੀ ।

ਪ੍ਰਸ਼ਨ 11.
ਸਾਹ ਪ੍ਰਣਾਲੀ ਦੇ ਮੁੱਖ ਅੰਗ ਕਿਹੜੇ-ਕਿਹੜੇ ਹਨ ?
ਉੱਤਰ-
ਨੱਕ, ਸਾਹ ਨਲੀ ਅਤੇ ਫੇਫੜੇ ।

ਪ੍ਰਸ਼ਨ 12.
ਸਾਡੇ ਸਰੀਰ ਨੂੰ ਊਰਜਾ ਕਿਹੜੀ ਪ੍ਰਣਾਲੀ ਦਿੰਦੀ ਹੈ ?
ਉੱਤਰ-
ਪਾਚਨ ਪ੍ਰਣਾਲੀ |

ਪ੍ਰਸ਼ਨ 13.
ਮੱਲ-ਤਿਆਗ ਪ੍ਰਣਾਲੀ ਦੇ ਦੋ ਮੁੱਖ ਅੰਗ ਲਿਖੋ ।
ਉੱਤਰ-
(i) ਚਮੜੀ
(ii) ਗੁਰਦੇ ।

ਪ੍ਰਸ਼ਨ 14.
ਨਾੜੀ-ਤੰਤਰ ਪ੍ਰਣਾਲੀ ਦਾ ਕੰਮ ਲਿਖੋ ।
ਉੱਤਰ-
ਦਿਮਾਗ਼ ਦੇ ਸੰਦੇਸ਼ਾਂ ਨੂੰ ਸਰੀਰਕ ਅੰਗਾਂ ਤਕ ਅਤੇ ਸਰੀਰਿਕ ਅੰਗਾਂ ਵਿਚ ਹੋਣ ਵਾਲੀਆਂ ਕਿਰਿਆਵਾਂ ਨੂੰ ਦਿਮਾਗ਼ ਤਕ ਪਹੁੰਚਾਉਣਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖਿਡਾਰੀਆਂ ਨੂੰ ਆਪਣਾ ਸਰੀਰ ਸੁੰਦਰ ਅਤੇ ਆਕਰਸ਼ਕ ਬਣਾਉਣ ਲਈ ਕੀ ਕਰਨਾ ਪੈਂਦਾ ਹੈ ?
ਉੱਤਰ-
ਖਿਡਾਰੀਆਂ ਨੂੰ ਆਪਣਾ ਸਰੀਰ ਸੁੰਦਰ ਅਤੇ ਸੁਡੌਲ ਬਣਾਉਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ ।

ਪ੍ਰਸ਼ਨ 2.
ਖਿਡਾਰੀਆਂ ਦੀ ਉੱਨਤੀ ਲਈ ਉਨ੍ਹਾਂ ਨੂੰ ਕੀ-ਕੀ ਜਾਨਣਾ ਜ਼ਰੂਰੀ ਹੈ ?
ਉੱਤਰ-
ਖਿਡਾਰੀਆਂ ਨੂੰ ਸਰੀਰ ਦੇ ਅੰਗਾਂ ਅਤੇ ਉਨ੍ਹਾਂ ਦੀ ਕਾਰਜ ਪ੍ਰਣਾਲੀ, ਕਾਰਜ-ਸਮਰੱਥਾ ਨੂੰ ਜਾਨਣਾ ਜ਼ਰੂਰੀ ਹੈ ।

PSEB 7th Class Physical Education Solutions Chapter 1 ਮਨੁੱਖੀ ਸਰੀਰ

ਪ੍ਰਸ਼ਨ 3.
ਹੱਡੀਆਂ ਵਿਚ ਕਿਹੜਾ ਖਣਿਜ ਭੰਡਾਰਨ ਹੁੰਦਾ ਹੈ ?
ਉੱਤਰ-
ਹੱਡੀਆਂ ਵਿਚ ਕੈਲਸ਼ੀਅਮ ਅਤੇ ਫ਼ਾਸਫੋਰਸ ਜਮਾਂ ਹੁੰਦਾ ਹੈ ।

ਪ੍ਰਸ਼ਨ 4.
ਸਾਡੇ ਸਰੀਰ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ ?
ਉੱਤਰ-
ਇਹ ਸ਼ਕਤੀ ਸਾਨੂੰ ਭੋਜਨ ਤੋਂ ਮਿਲਦੀ ਹੈ । ਅਸੀਂ ਜੋ ਭੋਜਨ ਖਾਂਦੇ ਹਾਂ, ਉਸ ਵਿਚ ਕਈ ਰਸਾਇਣਿਕ ਕਿਰਿਆਵਾਂ ਮਗਰੋਂ ਸਰੀਰ ਦੇ ਲਈ ਸ਼ਕਤੀ ਬਣਦੀ ਹੈ ।
ਭੋਜਨ ਪ੍ਰਣਾਲੀ ਤੋਂ ਸਾਨੂੰ ਪਤਾ ਚਲਦਾ ਹੈ ਕਿ ਸਰੀਰ ਦੁਆਰਾ ਭੋਜਨ ਕਿਵੇਂ ਪਚਦਾ ਹੈ ਅਤੇ ਸ਼ਕਤੀ ਦਾ ਇਸਤੇਮਾਲ ਕਿਵੇਂ ਹੁੰਦਾ ਹੈ ?

ਪ੍ਰਸ਼ਨ 5.
ਮਨੁੱਖੀ ਸਰੀਰ ਕਿਸ ਤਰ੍ਹਾਂ ਲੱਗਦਾ ਹੈ ?
ਉੱਤਰ-
ਮਨੁੱਖੀ ਸਰੀਰ ਮਸ਼ੀਨ ਵਰਗਾ ਹੈ । ਮਸ਼ੀਨ ਨੂੰ ਠੀਕ ਢੰਗ ਨਾਲ ਕੰਮ ਕਰਨ ਲਈ ਉਸਦੇ ਸਾਰੇ ਪੁਰਜ਼ੇ ਚੰਗੇ ਢੰਗ ਨਾਲ ਕੰਮ ਕਰਨੇ ਜ਼ਰੂਰੀ ਹੈ । ਉਸੇ ਤਰ੍ਹਾਂ ਸਰੀਰਿਕ ਕਿਰਿਆ ਪ੍ਰਣਾਲੀਆਂ ਹਨ, ਜੇਕਰ ਸਰੀਰ ਦੀ ਸਰੀਰਿਕ ਕਿਰਿਆ ਪ੍ਰਣਾਲੀ ਵਿਚ ਖਰਾਬੀ ਆਉਂਦੀ ਹੈ ਤਾਂ ਉਸਦਾ ਪ੍ਰਭਾਵ ਸਰੀਰ ਤੇ ਪੈਂਦਾ ਹੈ ਅਤੇ ਮਨੁੱਖ ਬੀਮਾਰ ਹੋ ਜਾਂਦਾ ਹੈ | ਸਰੀਰ ਨੂੰ ਸਿਹਤਮੰਦ ਰਹਿਣ ਲਈ ਸਰੀਰ ਦੀ ਪੂਰੀ ਜਾਣਕਾਰੀ ਜ਼ਰੂਰੀ ਹੈ ।

ਪ੍ਰਸ਼ਨ 6.
ਪਸਲੀਆਂ ਅਤੇ ਸ਼ਿਰਾਵਾਂ ਵਿਚ ਕੀ ਫ਼ਰਕ ਹੈ ?
ਉੱਤਰ-
ਪਸਲੀਆਂ ਉਹ ਨਲੀਆਂ ਹਨ ਜੋ ਖੁਨ ਨੂੰ ਦਿਲ ਤੋਂ ਸਰੀਰ ਦੇ ਹਰ ਇਕ ਅੰਗ ਨੂੰ ਪਹੁੰਚਾਉਂਦੀਆਂ ਹਨ । ਇਹ ਹੌਲੀ-ਹੌਲੀ ਬਰੀਕ ਸ਼ਾਖਾਵਾਂ ਵਿਚ ਵੰਡ ਜਾਂਦੀਆਂ ਹਨ ਜਿਨ੍ਹਾਂ ਨੂੰ ਕੋਸ਼ਿਕਾਵਾਂ ਕਿਹਾ ਜਾਂਦਾ ਹੈ । ਸ਼ਿਰਾਵਾਂ ਉਹ ਨਲੀਆਂ ਹਨ ਜਿਹੜੀਆਂ ਖੂਨ ਨੂੰ ਫੇਫੜੇ ਅਤੇ ਸਰੀਰ ਦੇ ਦੂਸਰੇ ਭਾਗਾਂ ਤੋਂ ਦਿਲ ਤਕ ਪਹੁੰਚਾਉਂਦੀਆਂ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਨੁੱਖ ਨੂੰ ਸਰੀਰਿਕ ਕਿਰਿਆਵਾਂ ਦੀ ਜਾਣ-ਪਹਿਚਾਣ ਹੋਣੀ ਕਿਉਂ ਜ਼ਰੂਰੀ ਹੈ ?
ਉੱਤਰ-
ਸਾਡੇ ਸਰੀਰ ਵਿਚ ਕਈ ਕਾਰਜ ਪ੍ਰਣਾਲੀਆਂ ਹਨ, ਜੋ ਮਿਲ ਕੇ ਅਲੱਗ-ਅਲੱਗ ਕੰਮ ਕਰਦੀਆਂ ਹਨ । ਇਨ੍ਹਾਂ ਸਾਰੀਆਂ ਪ੍ਰਣਾਲੀਆਂ ਦਾ ਠੀਕ ਕੰਮ ਕਰਨਾ ਅਤਿ ਜ਼ਰੂਰੀ ਹੈ । ਜੇਕਰ ਇਨ੍ਹਾਂ ਵਿਚੋਂ ਕੋਈ ਇਕ ਪ੍ਰਣਾਲੀ ਵੀ ਠੀਕ ਕੰਮ ਕਰਨਾ ਬੰਦ ਕਰ ਦੇਵੇ ਤਾਂ ਸਾਡੇ ਸਾਰੇ ਸਰੀਰ ਤੇ ਉਸਦਾ ਬੁਰਾ ਪ੍ਰਭਾਵ ਪਵੇਗਾ | ਸਰੀਰ ਰੋਗੀ ਹੋ ਸਕਦਾ ਹੈ ।

ਮਨੁੱਖੀ ਸਰੀਰ ਦੀਆਂ ਕੰਮ ਕਰਨ ਵਾਲੀਆਂ ਪ੍ਰਣਾਲੀਆਂ ਇਸ ਪ੍ਰਕਾਰ ਹਨ –
1. ਮਾਸਪੇਸ਼ੀ ਪ੍ਰਣਾਲੀ-ਇਸ ਪ੍ਰਣਾਲੀ ਨਾਲ ਮਾਸਪੇਸ਼ੀਆਂ ਬਾਰੇ ਜਾਣਕਾਰੀ ਮਿਲਦੀ ਹੈ । ਮਾਸਪੇਸ਼ੀਆਂ ਨਾਲ ਹੀ ਅਸੀਂ ਚੱਲਣ ਫਿਰਨ, ਕੁੱਦਣ ਅਤੇ ਦੌੜਨ ਦੇ ਕਾਬਿਲ ਹੁੰਦੇ ਹਾਂ । ਸਾਡੇ ਸਰੀਰ ਵਿੱਚ ਹੋਣ ਵਾਲੀ ਗਤੀਸ਼ੀਲਤਾ ਮਾਸਪੇਸ਼ੀਆਂ ਦੇ ਕਾਰਨ ਹੀ ਹੁੰਦੀ ਹੈ ।

2. ਲਹੂ-ਗੇੜ ਪ੍ਰਣਾਲੀ-ਸਾਡੇ ਸਰੀਰ ਵਿਚ ਲਹੂ ਦਾ ਦੌਰਾ ਲਗਾਤਾਰ ਹੁੰਦਾ ਰਹਿੰਦਾ ਹੈ ? ਲਹੂ ਦੇ ਦੌਰੇ ਦਾ ਮੁੱਖ ਅੰਗ ਦਿਲ, ਪਸਲੀਆਂ, ਸ਼ਿਰਾਵਾਂ ਅਤੇ ਕੋਸ਼ਿਕਾਵਾਂ ਹਨ । ਦਿਲ ਦੀ ਸ਼ਕਲ ਬੰਦ ਮੁੱਠੀ ਦੇ ਬਰਾਬਰ ਹੁੰਦੀ ਹੈ । ਦਿਲ ਹਮੇਸ਼ਾ ਧੜਕਦਾ ਰਹਿੰਦਾ ਹੈ । ਲਹੁ ਪੱਸਲੀਆਂ ਨਾਲ ਸਾਡੇ ਸਰੀਰ ਦੇ ਹਰੇਕ ਅੰਗ ਵਿਚ ਪਹੁੰਚਦਾ ਹੈ । ਅਸੀਂ ਆਪਣੇ ਹੱਥ ਦੇ ਉੱਪਰਲੇ ਭਾਗ ਤੇ ਨੀਲੇ | ਰੰਗ ਦੀਆਂ ਕੋਸ਼ਿਕਾਵਾਂ ਦੇਖ ਸਕਦੇ ਹਾਂ, ਜੋ ਲਹੁ ਨੂੰ ਦਿਲ ਦੀ ਤਰਫ ਲੈ ਕੇ ਜਾਂਦੀਆਂ ਹਨ ।

3. ਸਾਹ-ਕਿਰਿਆ ਪ੍ਰਣਾਲੀਮਨੁੱਖ ਨੂੰ ਜ਼ਿੰਦਾ ਰਹਿਣ ਦੇ ਲਈ ਹਰ ਵਕਤ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ । ਆਕਸੀਜਨ ਸਾਹ ਨਾਲ ਸਾਡੇ ਸਰੀਰ ਵਿਚ ਅੰਦਰ ਜਾਂਦੀ ਹੈ ਅਤੇ ਕਾਰਬਨਡਾਈਆਕਸਾਈਡ ਬਾਹਰ ਨਿਕਲਦੀ ਹੈ । ਨੱਕ, ਸਾਹ ਨਲੀ ਅਤੇ ਫੇਫੜੇ ਸਾਹ ਪ੍ਰਣਾਲੀ ਦੇ ਮੁੱਖ ਅੰਗ ਹਨ ।

4. ਪਾਚਨ ਪ੍ਰਣਾਲੀ-ਸਰੀਰ ਨੂੰ ਕੰਮ ਕਰਨ ਲਈ ਉਰਜਾ ਦੀ ਜ਼ਰੂਰਤ ਹੁੰਦੀ ਹੈ । ਇਹ ਉਰਜਾ ਸਾਨੂੰ ਭੋਜਨ ਤੋਂ ਮਿਲਦੀ ਹੈ । ਜਿਹੜਾ ਭੋਜਨ ਅਸੀਂ ਖਾਂਦੇ ਹਾਂ, ਕਈ ਤਰ੍ਹਾਂ ਦੀਆਂ ਰਸਾਇਣਿਕ ਕਿਰਿਆਵਾਂ ਵਿਚੋਂ ਗੁਜ਼ਰਨ ਤੋਂ ਮਗਰੋਂ ਸਰੀਰ ਕੰਮ ਕਰਨ ਦੇ ਯੋਗ ਬਣਦਾ ਹੈ । ਇਸ ਪ੍ਰਣਾਲੀ ਤੋਂ ਸਾਨੂੰ ਪਤਾ ਚਲਦਾ ਹੈ ਕਿ ਭੋਜਨ ਸਰੀਰ ਵਿਚ ਕਿਵੇਂ ਪਚਦਾ ਹੈ ਅਤੇ ਇਸ ਤੋਂ ਪੈਦਾ ਹੋਣ ਵਾਲੀ ਊਰਜਾ ਦਾ ਇਸਤੇਮਾਲ ਕਿਵੇਂ ਹੁੰਦਾ ਹੈ ।

5. ਮੱਲ-ਤਿਆਗ ਪ੍ਰਣਾਲੀ-ਜਿਹੜਾ ਭੋਜਨ ਅਸੀਂ ਖਾਂਦੇ ਹਾਂ ਉਸ ਦਾ ਕੁੱਝ ਹਿੱਸਾ ਹੀ ਸਰੀਰ ਦੇ ਇਸਤੇਮਾਲ ਵਿਚ ਆਉਂਦਾ ਹੈ ਬਾਕੀ ਦਾ ਭੋਜਨ ਵਿਅਰਥ ਪਦਾਰਥ ਦੇ ਰੂਪ ਵਿਚ ਬਚ ਜਾਂਦਾ ਹੈ ! ਇਸ ਤਰ੍ਹਾਂ ਜਦੋਂ ਅਸੀਂ ਕੰਮ ਕਰਦੇ ਹਾਂ ਤਾਂ ਸਰੀਰ ਵਿਚ ਊਰਜਾ ਦਾ ਇਸਤੇਮਾਲ ਹੁੰਦਾ ਹੈ ਜਿਸ ਨਾਲ ਕਈ ਵਿਅਰਥ ਪਦਾਰਥ ਸਰੀਰ ਵਿਚ ਬਚ ਜਾਂਦੇ ਹਨ । ਇਨ੍ਹਾਂ ਸਾਰੇ ਵਿਅਰਥ ਪਦਾਰਥਾਂ ਦਾ ਸਰੀਰ ਵਿਚੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈ, ਜੇਕਰ ਇਹ ਵਿਅਰਥ ਪਦਾਰਥ ਸਰੀਰ ਵਿਚੋਂ ਬਾਹਰ ਨਾ ਨਿਕਲਣ ਤਾਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਲਗ ਸਕਦੀਆਂ ਹਨ । ਸਰੀਰ ਵਿਚੋਂ ਬਾਹਰ ਨਾ ਨਿਕਲਣ ਤਾਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਲਗ ਸਕਦੀਆਂ ਹਨ | ਮੱਲ-ਤਿਆਗ ਪ੍ਰਣਾਲੀ ਇਨ੍ਹਾਂ ਹਾਨੀਕਾਰਕ ਪਦਾਰਥਾਂ ਨੂੰ ਸਰੀਰ ਵਿਚੋਂ ਬਾਹਰ ਕੱਢਣ ਦਾ ਕੰਮ ਕਰਦੀ ਹੈ । ਚਮੜੀ ਅਤੇ ਗੁਰਦੇ ਇਸ ਪ੍ਰਣਾਲੀ ਦੇ ਮੁੱਖ ਅੰਗ ਹਨ ਜੋ ਪਸੀਨੇ ਅਤੇ ਮੂਤਰ ਨਾਲ ਇਨ੍ਹਾਂ ਵਿਅਰਥ ਪਦਾਰਥਾਂ ਨੂੰ ਸਰੀਰ ਤੋਂ ਬਾਹਰ ਕੱਢਦੇ ਹਨ ।

6. ਨਾੜੀ ਤੰਤਰ ਪ੍ਰਣਾਲੀ-ਸਾਡੀਆਂ ਸਾਰੀਆਂ ਸਰੀਰਕ ਕਿਰਿਆਵਾਂ ਦਿਮਾਗ਼ ਤੋਂ ਸੰਚਾਲਿਤ ਹੁੰਦੀਆਂ ਹਨ । ਸਾਡੇ ਸਰੀਰ ਵਿਚ ਨਾੜੀ ਤੰਤਰ ਦਾ ਇਕ ਜਾਲ ਬਣਿਆ ਹੋਇਆ ਹੈ, ਜਿਹੜਾ ਦਿਮਾਗ ਦੇ ਸੰਦੇਸ਼ਾਂ ਨੂੰ ਸਰੀਰਿਕ ਅੰਗਾਂ ਤਕ ਅਤੇ ਸਰੀਰਿਕ ਅੰਗਾਂ ਦੀਆਂ ਕਿਰਿਆਵਾਂ ਨੂੰ ਦਿਮਾਗ਼ ਤਕ ਲੈ ਜਾਣ ਅਤੇ ਲੈ ਆਉਣ ਦਾ ਕੰਮ ਕਰਦੀਆਂ ਹਨ । ਇਸ ਵਿਚ ਰੀੜ ਦੀ ਹੱਡੀ ਦਾ ਵੀ ਮਹੱਤਵਪੂਰਨ ਯੋਗਦਾਨ ਹੁੰਦਾ ਹੈ । ਸਾਰੇ ਸੰਦੇਸ਼ ਇਸ ਨਾਲ ਹੀ ਅੱਗੇ ਜਾਂਦੇ ਹਨ ।

7.ਗਿਆਨ-ਇੰਦਰੀਆਂ-ਇਸ ਪ੍ਰਣਾਲੀ ਵਿਚ ਅੱਖਾਂ, ਕੰਨ, ਜੀਭ, ਨੱਕ ਅਤੇ ਚਮੜੀ ਸ਼ਾਮਿਲ ਹੁੰਦੇ ਹਨ ਇਨ੍ਹਾਂ ਗਿਆਨ-ਇੰਦਰੀਆਂ ਨਾਲ ਹੀ ਸਾਡੇ ਆਲੇ-ਦੁਆਲੇ ਸਾਰੀ ਜਾਣਕਾਰੀ ਮਿਲਦੀ ਰਹਿੰਦੀ ਹੈ ।
ਅੱਖਾਂ ਨਾਲ ਅਸੀਂ ਸਾਰੀਆਂ ਚੀਜ਼ਾਂ ਦੇਖਦੇ ਹਾਂ
ਨੱਕ ਨਾਲ ਸੁੰਘ ਕੇ ਸੁਗੰਧ ਅਤੇ ਦੁਰਗੰਧ ਦਾ ਪਤਾ ਚਲਦਾ ਹੈ ।
ਕੰਨਾਂ ਨਾਲ ਅਸੀਂ ਸੁਣਦੇ ਹਾਂ ।
ਜੀਭ ਨਾਲ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਸਵਾਦ ਦਾ ਪਤਾ ਚਲਦਾ ਹੈ ।
ਚਮੜੀ ਦੇ ਛੂਹਣ ਨਾਲ ਗਰਮੀ, ਸਰਦੀ ਦਾ ਪਤਾ ਚਲਦਾ ਹੈ । ਇਨ੍ਹਾਂ ਗਿਆਨ ਇੰਦਰੀਆਂ ਦਾ ਸਿੱਧਾ ਸੰਬੰਧ ਸਾਡੇ ਦਿਮਾਗ ਨਾਲ ਹੁੰਦਾ ਹੈ ।

PSEB 7th Class Physical Education Solutions Chapter 1 ਮਨੁੱਖੀ ਸਰੀਰ

ਪ੍ਰਸ਼ਨ 2.
ਸਰੀਰਿਕ ਕਾਰਜ ਪ੍ਰਣਾਲੀਆਂ ਦਾ ਮਹੱਤਵ ਲਿਖੋ ।
ਉੱਤਰ-
ਸਾਰੀਆਂ ਸਰੀਰਿਕ ਪ੍ਰਣਾਲੀਆਂ ਮਨੁੱਖ ਦੇ ਸਰੀਰ ਲਈ ਬਹੁਤ ਮਹੱਤਵਪੂਰਨ ਹਨ । ਇਸ ਵਿਚ ਲਹੂ ਸੰਚਾਰ ਪ੍ਰਣਾਲੀ ਅਤੇ ਸਾਹ ਕਿਰਿਆ ਪ੍ਰਣਾਲੀ ਬਹੁਤ ਮਹੱਤਵਪੂਰਨ ਹਨ । ਇਨ੍ਹਾਂ ਪ੍ਰਣਾਲੀਆਂ ਵਿਚੋਂ ਕੋਈ ਪ੍ਰਣਾਲੀ ਆਪਣਾ ਕੰਮ ਨਾ ਕਰੇ ਤਾਂ ਮਨੁੱਖ ਮਰ ਜਾਂਦਾ ਹੈ । ਕਿਸੇ ਵੀ ਮਨੁੱਖ ਨੂੰ ਜ਼ਿੰਦਾ ਰਹਿਣ ਲਈ ਸਰੀਰ ਨੂੰ ਆਕਸੀਜਨ ਦਾ ਮਿਲਣਾ ਬਹੁਤ ਜ਼ਰੂਰੀ ਹੈ । ਮਨੁੱਖ ਦਾ ਸਰੀਰ ਇਕ ਮਸ਼ੀਨ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਸਾਰੀਆਂ ਕਿਰਿਆ ਪ੍ਰਣਾਲੀਆਂ ਉਸ ਮਸ਼ੀਨ ਦੇ ਅਲੱਗ-ਅਲੱਗ ਅੰਗ ਹਨ । ਮਸ਼ੀਨ ਨੂੰ ਠੀਕ ਢੰਗ ਨਾਲ ਕੰਮ ਕਰਨ ਲਈ ਉਸਦੇ ਸਾਰੇ ਪੁਰਜ਼ੇ ਚੰਗੀ ਤਰ੍ਹਾਂ ਕੰਮ ਕਰਨ ਇਹ ਜ਼ਰੂਰੀ ਹੈ । ਜੇਕਰ ਸਰੀਰ ਦੀ ਕਿਸੇ ਪ੍ਰਣਾਲੀ ਵਿਚ ਕੋਈ ਨੁਕਸ ਪੈ ਜਾਂਦਾ ਹੈ ਤਾਂ ਉਸ ਦਾ ਅਸਰ ਸਾਰੇ ਸਰੀਰ ਤੇ ਪੈਂਦਾ ਹੈ ਅਤੇ ਮਨੁੱਖ ਰੋਗੀ ਹੋ ਜਾਂਦਾ ਹੈ । ਇਸ ਲਈ ਸਿਹਤਮੰਦ ਰਹਿਣ ਦੇ ਲਈ ਸਰੀਰ ਦੀ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਹੈ ।

PSEB 7th Class Physical Education Solutions Chapter 8 ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ

Punjab State Board PSEB 7th Class Physical Education Book Solutions Chapter 8 ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ Textbook Exercise Questions and Answers.

PSEB Solutions for Class 7 Physical Education Chapter 8 ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ

Physical Education Guide for Class 7 PSEB ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਸਿਗਰੇਟ ਅਤੇ ਬੀੜੀ ਇਹ ਦੋਨੋਂ ਨਸ਼ੇ ਕਿਸ ਤੋਂ ਬਣਦੇ ਹਨ ?
ਉੱਤਰ-
ਸਿਗਰੇਟ ਅਤੇ ਬੀੜੀ ਵਿਚ ਤੰਬਾਕੂ ਪਾਇਆ ਜਾਂਦਾ ਹੈ । ਸਿਗਰਟ ਤੰਬਾਕੂ ਪਾ ਕੇ ਬਣਾਈ ਜਾਂਦੀ ਹੈ ਅਤੇ ਬੀੜੀ ਕਿਸੇ ਖਾਸ ਦਰੱਖ਼ਤ ਦੇ ਪੱਤਿਆਂ ਵਿਚ ਤੰਬਾਕੂ ਪਾ ਕੇ ਬਣਾਈ ਜਾਂਦੀ ਹੈ । ਇਸ ਤਰ੍ਹਾਂ ਤੰਬਾਕੂ ਪੀਣ ਦੇ ਹੋਰ ਵੀ ਕਈ ਢੰਗ ਹਨ ਜਿਸ ਤਰ੍ਹਾਂ ਬੀੜੀ ਸਿਗਰੇਟ ਪੀਣਾ, ਹੁੱਕਾ, ਚਿਲਮ ਪੀਣਾ । ਤੰਬਾਕੂ ਦੇ ਖਾਣ ਦੇ ਵੀ ਭਿੰਨ-ਭਿੰਨ ਢੰਗ ਹਨ ਜਿਵੇਂ ਤੰਬਾਕੂ ਚੂਨੇ ਵਿਚ ਮਿਲਾ ਕੇ ਸਿੱਧਾ ਮੂੰਹ ਵਿਚ ਰੱਖ ਲਿਆ ਜਾਂਦਾ ਹੈ । ਤੰਬਾਕੂ ਵਿਚ ਖਤਰਨਾਕ ਜ਼ਹਿਰ ਨਿਕੋਟੀਨ ਹੁੰਦਾ ਹੈ । ਇਸ ਤੋਂ ਇਲਾਵਾ ਅਮੋਨੀਆ ਕਾਰਬਨ ਡਾਈਆਕਸਾਈਡ ਹੁੰਦਾ ਹੈ, ਜਿਸ ਦਾ ਬੁਰਾ ਅਸਰ ਸਿਰ ਤੇ ਪੈਂਦਾ ਹੈ ਜਿਸ ਨਾਲ ਸਿਰ ਦੇ ਚੱਕਰ ਆਉਣ ਲਗਦੇ ਹਨ ।

ਪ੍ਰਸ਼ਨ 2.
ਕਿਸ ਨਸ਼ੇ ਦੇ ਕਰਨ ਨਾਲ ਜੀਭ ਅਤੇ ਮੂੰਹ ਦਾ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ ?
ਉੱਤਰ-
ਤੰਬਾਕੂ ਦੇ ਖਾਣ ਜਾਂ ਪੀਣ ਨਾਲ ਜੀਭ, ਗਲੇ ਅਤੇ ਮੂੰਹ ਦੇ ਕੈਂਸਰ ਹੋਣ ਦਾ ਖ਼ਤਰਾ ਰਹਿੰਦਾ ਹੈ । ਤੰਬਾਕੂ ਵਿਚ ਨਿਕੋਟੀਨ ਨਾਂ ਦਾ ਜ਼ਹਿਰੀਲਾ ਪਦਾਰਥ ਹੁੰਦਾ ਹੈ ਜਿਸ ਕਾਰਨ ਕੈਂਸਰ ਦਾ ਰੋਗ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ । ਖਾਸਕਰ ਛਾਤੀ ਅਤੇ ਗਲੇ ਦੇ ਕੈਂਸਰ ਦਾ ਰੋਗ ।

ਤੰਬਾਕੂ ਦੇ ਸਿਹਤ ਉੱਤੇ ਪ੍ਰਭਾਵ 

ਸਾਡੇ ਦੇਸ਼ ਵਿਚ ਤੰਬਾਕੂ ਪੀਣਾ ਅਤੇ ਤੰਬਾਕੂ ਖਾਣਾ ਇਕ ਬਹੁਤ ਬੁਰੀ ਲਾਹਨਤ ਬਣ ਚੁੱਕਿਆ ਹੈ । ਤੰਬਾਕੂ ਪੀਣ ਦੇ ਵੱਖ-ਵੱਖ ਢੰਗ ਹਨ, ਜਿਵੇਂ ਬੀੜੀ/ਸਿਗਰਟ ਪੀਣਾ, ਸਿਗਾਰ ਪੀਣਾ, ਹੁੱਕਾ ਪੀਣਾ, ਚਿਲਮ ਪੀਣੀ ਆਦਿ । ਇਸੇ ਤਰ੍ਹਾਂ ਖਾਣ ਦੇ ਢੰਗ ਵੀ ਅਲੱਗ-ਅਲੱਗ ਹਨ, ਜਿਵੇਂ ਤੰਬਾਕੂ ਚੂਨੇ ਵਿਚ ਰਲਾ ਕੇ ਸਿੱਧੇ ਮੂੰਹ ਵਿਚ ਰੱਖ ਕੇ ਖਾਣਾ ਜਾਂ ਪਾਨ ਵਿਚ ਰੱਖ ਕੇ ਖਾਣਾ ਆਦਿ । ਤੰਬਾਕੂ ਵਿਚ ਖ਼ਤਰਨਾਕ ਜ਼ਹਿਰ ਨਿਕੋਟੀਨ (Nicotine) ਹੁੰਦਾ ਹੈ । ਇਸ ਤੋਂ ਇਲਾਵਾ ਅਮੋਨੀਆ, ਕਾਰਬਨ-ਡਾਈਆਕਸਾਈਡ ਆਦਿ ਵੀ ਹੁੰਦਾ ਹੈ । ਨਿਕੋਟੀਨ ਦਾ ਬੁਰਾ ਅਸਰ ਸਿਰ ਤੇ ਪੈਂਦਾ ਹੈ ਜਿਸ ਨਾਲ ਸਿਰ ਚਕਰਾਉਣ ਲੱਗ ਜਾਂਦਾ ਹੈ ਅਤੇ ਫਿਰ ਦਿਲ ਤੇ ਅਸਰ ਕਰਦਾ ਹੈ ।

ਤੰਬਾਕੂ ਦੇ ਨੁਕਸਾਨ ਇਸ ਤਰ੍ਹਾਂ ਹਨ –

  • ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ ।
  • ਇਸ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ । ਦਿਲ ਦਾ ਰੋਗ ਲੱਗ ਜਾਂਦਾ ਹੈ ਜੋ ਕਿ ਮੌਤ ਦਾ ਕਾਰਨ ਵੀ ਬਣ ਸਕਦਾ ਹੈ ।
  • ਖੋਜ ਤੋਂ ਪਤਾ ਲੱਗਾ ਹੈ ਕਿ ਤੰਬਾਕੂ ਪੀਣ ਜਾਂ ਖਾਣ ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ।
  • ਤੰਬਾਕੂ ਸਰੀਰ ਦੇ ਤੰਤੂਆਂ ਨੂੰ ਸੁੰਨ ਕਰੀ ਰੱਖਦਾ ਹੈ ਜਿਸ ਨਾਲ ਨੀਂਦ ਨਹੀਂ ਆਉਂਦੀ ਅਤੇ ਨੀਂਦ ਨਾ ਆਉਣ ਦੀ ਬਿਮਾਰੀ ਲੱਗ ਜਾਂਦੀ ਹੈ ।
  • ਤੰਬਾਕੂ ਦੀ ਵਰਤੋਂ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ :
  • ਤੰਬਾਕੂ ਦੀ ਵਰਤੋਂ ਨਾਲ ਖੰਘ ਲੱਗ ਜਾਂਦੀ ਹੈ ਜਿਸ ਨਾਲ ਫੇਫੜਿਆਂ ਦੀ ਟੀ. ਬੀ. ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ।
  • ਤੰਬਾਕੂ ਨਾਲ ਕੈਂਸਰ ਦੀ ਬਿਮਾਰੀ ਲੱਗਣ ਦਾ ਡਰ ਵੱਧ ਜਾਂਦਾ ਹੈ। ਖ਼ਾਸ ਕਰਕੇ ਛਾਤੀ ਦਾ ਕੈਂਸਰ ਅਤੇ ਗਲੇ ਦੇ ਕੈਂਸਰ ਦਾ ਡਰ ਵੀ ਰਹਿੰਦਾ ਹੈ ।

PSEB 7th Class Physical Education Solutions Chapter 8 ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ

ਪ੍ਰਸ਼ਨ 3.
ਸ਼ਰਾਬ ਮਨੁੱਖ ਦੇ ਲਈ ਕਿਸ ਤਰ੍ਹਾਂ ਨੁਕਸਾਨਦਾਇਕ ਹੈ ?
ਉੱਤਰ –
ਸ਼ਰਾਬ ਦਾ ਸਿਹਤ ਉੱਤੇ ਪ੍ਰਭਾਵ ਸ਼ਰਾਬ ਇਕ ਨਸ਼ੀਲਾ ਤਰਲ ਪਦਾਰਥ ਹੈ । ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ,’’ ਬਾਜ਼ਾਰ ਵਿਚ ਵੇਚਣ ਤੋਂ ਪਹਿਲਾਂ ਹਰ ਇਕ ਸ਼ਰਾਬ ਦੀ ਬੋਤਲ ਤੇ ਲਿਖਣਾ ਜ਼ਰੂਰੀ ਹੈ । ਫਿਰ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਦੀ ਲੱਤ ਲੱਗੀ ਹੋਈ ਹੈ ਜਿਸ ਨਾਲ ਸਿਹਤ ਤੇ ਭੈੜਾ ਅਸਰ ਪੈਂਦਾ ਹੈ । ਇਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ ।ਫੇਫੜੇ ਕਮਜ਼ੋਰ ਹੋ ਜਾਂਦੇ ਹਨ ਅਤੇ ਵਿਅਕਤੀ ਦੀ ਉਮਰ ਘੱਟ ਜਾਂਦੀ ਹੈ । ਇਹ ਸਰੀਰ ਦੇ ਸਾਰੇ ਅੰਗਾਂ ਤੇ ਬੁਰਾ ਅਸਰ ਪਾਉਂਦੀ ਹੈ | ਪਹਿਲਾਂ ਤਾਂ ਵਿਅਕਤੀ ਸ਼ਰਾਬ ਨੂੰ ਪੀਂਦਾ ਹੈ, ਕੁੱਝ ਦੇਰ ਪੀਣ ਮਗਰੋਂ ਸ਼ਰਾਬ ਆਦਮੀ ਨੂੰ ਪੀਣ ਲੱਗ ਜਾਂਦੀ ਹੈ । ਭਾਵ ਸ਼ਰਾਬ ਸਰੀਰ ਦੇ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਲੱਗ ਜਾਂਦੀ ਹੈ ।

ਸ਼ਰਾਬ ਪੀਣ ਦੇ ਨੁਕਸਾਨ ਹੇਠ ਲਿਖੇ ਹਨ-

  • ਸ਼ਰਾਬ ਦਾ ਅਸਰ ਪਹਿਲਾਂ ਦਿਮਾਗ਼ ਉੱਤੇ ਹੁੰਦਾ ਹੈ । ਨਾੜੀ ਪ੍ਰਬੰਧ ਵਿਗੜ ਜਾਂਦਾ ਹੈ। ਅਤੇ ਦਿਮਾਗ਼ ਕਮਜ਼ੋਰ ਹੋ ਜਾਂਦਾ ਹੈ। ਮਨੁੱਖ ਦੀ ਸੋਚਣ ਦੀ ਸ਼ਕਤੀ ਘੱਟ ਜਾਂਦੀ ਹੈ ।
  • ਸਰੀਰ ਵਿਚ ਗੁਰਦੇ ਕਮਜ਼ੋਰ ਹੋ ਜਾਂਦੇ ਹਨ ।
  • ਸ਼ਰਾਬ ਪੀਣ ਨਾਲ ਪਾਚਕ ਰਸ ਘੱਟ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ ।
  • ਸਾਹ ਦੀ ਗਤੀ ਤੇਜ਼ ਅਤੇ ਸਾਹ ਦੀਆਂ ਦੂਸਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
  • ਸ਼ਰਾਬ ਪੀਣ ਨਾਲ ਲਹੂ ਦੀਆਂ ਨਾੜੀਆਂ ਫੁੱਲ ਜਾਂਦੀਆਂ ਹਨ । ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਅਤੇ ਦਿਲ ਦੇ ਦੌਰੇ ਦਾ ਡਰ ਬਣਿਆ ਰਹਿੰਦਾ ਹੈ ।
  • ਲਗਾਤਾਰ ਸ਼ਰਾਬ ਪੀਣ ਨਾਲ ਪੱਠਿਆਂ ਦੀ ਸ਼ਕਤੀ ਘੱਟ ਜਾਂਦੀ ਹੈ | ਸਰੀਰ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਯੋਗ ਨਹੀਂ ਰਹਿੰਦਾ !
  • ਖੋਜ ਤੋਂ ਪਤਾ ਲੱਗਾ ਹੈ ਕਿ ਸ਼ਰਾਬ ਪੀਣ ਵਾਲਾ ਮਨੁੱਖ ਸ਼ਰਾਬ ਨਾ ਪੀਣ ਵਾਲੇ ਮਨੁੱਖ ਤੋਂ ਕੰਮ ਘੱਟ ਕਰਦਾ ਹੈ ! ਸ਼ਰਾਬ ਪੀਣ ਵਾਲੇ ਆਦਮੀ ਨੂੰ ਬਿਮਾਰੀਆਂ ਵੀ ਜਲਦੀ ਲਗਦੀਆਂ ਹਨ ।
  • ਸ਼ਰਾਬ ਨਾਲ ਘਰ, ਸਿਹਤ, ਪੈਸਾ ਆਦਿ ਬਰਬਾਦ ਹੁੰਦਾ ਹੈ ਅਤੇ ਇਹ ਇਕ ਸਮਾਜਿਕ ਬੁਰਾਈ ਹੈ ।

ਪ੍ਰਸ਼ਨ 4.
ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ ?
ਉੱਤਰ-

  • ਵਿਦਿਆਰਥੀਆਂ ਨੂੰ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਜਾਣ-ਪਹਿਚਾਣ ਕਰਵਾਉਣੀ ਚਾਹੀਦੀ ਹੈ ਜਿਸ ਕਰਕੇ ਉਹ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ ।
  • ਵਿਦਿਆਰਥੀ ਕਿਸ ਵੀ ਉਮਰ ਦੇ ਹੋਣ ਉਹਨਾਂ ਨੂੰ ਨਸ਼ੀਲੇ ਪਦਾਰਥਾਂ ਵੱਲ ਝੁਕਾਓ ਨਹੀਂ ਰੱਖਣਾ ਚਾਹੀਦਾ | ਉਨ੍ਹਾਂ ਦਾ ਇਰਾਦਾ ਕਮਜ਼ੋਰ ਨਹੀਂ ਹੋਣਾ ਚਾਹੀਦਾ ਉਹ ਪੱਕੇ ਇਰਾਦੇ ਵਾਲੇ ਹੋਣੇ ਚਾਹੀਦੇ ਹਨ ।
  • ਮਾਂ-ਬਾਪ ਅਤੇ ਅਧਿਆਪਕ ਨੂੰ ਬੱਚਿਆਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਦੇਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਨੂੰ ਖੇਡ ਵਿਚ ਭਾਗ ਲੈਣ ਵਾਸਤੇ ਅਤੇ ਦੂਜੀਆਂ ਮਨੋਰੰਜਨ ਕਿਰਿਆਵਾਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ।

PSEB 7th Class Physical Education Guide ਸਕਾਊਟਿੰਗ ਅਤੇ ਗਾਈਡਿੰਗ Important Questions and Answers

ਪ੍ਰਸ਼ਨ 1.
ਨਸ਼ੀਲੇ ਪਦਾਰਥਾਂ ਦੇ ਨਾਂ ਲਿਖੋ ।
(ਉ) ਸ਼ਰਾਬ
(ਅ) ਤੰਬਾਕੂ
(ੲ) ਭੰਗ ਅਤੇ ਅਫ਼ੀਮ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਨਸ਼ੀਲੇ ਪਦਾਰਥਾਂ ਦਾ ਪ੍ਰਭਾਵ ਕਿਹੜੀਆਂ ਦੋ ਪ੍ਰਣਾਲੀਆਂ ‘ਤੇ ਪੈਂਦਾ ਹੈ ?
(ਉ) ਪਾਚਨ ਪ੍ਰਣਾਲੀ
(ਅ) ਖੂਨ ਪ੍ਰਣਾਲੀ
(ਇ) ਸਰੀਰਿਕ ਢਾਂਚਾ ਪ੍ਰਣਾਲੀ
(ਸ) ਹੱਡੀ ਪ੍ਰਣਾਲੀ ।
ਉੱਤਰ-
(ਉ) ਪਾਚਨ ਪ੍ਰਣਾਲੀ|

PSEB 7th Class Physical Education Solutions Chapter 8 ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ

ਪ੍ਰਸ਼ਨ 3.
ਖਿਡਾਰੀ ਉੱਤੇ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ਲਿਖੋ ।
(ਉ) ਬੇਫ਼ਿਕਰੀ
(ਅ) ਗੈਰ-ਜ਼ਿੰਮੇਦਾਰੀ
(ਈ) ਲਾਪਰਵਾਹੀ
(ਸ) ਉਪਰੋਕਤ ਸਾਰੇ |
ਉੱਤਰ-
(ਸ) ਉਪਰੋਕਤ ਸਾਰੇ |

ਪ੍ਰਸ਼ਨ 4.
ਨਸ਼ੀਲੇ ਪਦਾਰਥਾਂ ਤੋਂ ਛੁਟਕਾਰਾ ਪਾਉਣ ਦੇ ਢੰਗ ਲਿਖੋ ।
(ਉ) ਪ੍ਰੇਰਣਾ
(ਅ) ਕਾਨਫਰੈਂਸ
(ਈ) ਮਾਨਸਿਕ ਤਰੀਕਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 5.
ਤੰਬਾਕੂ ਪੀਣ ਦੇ ਬੁਰੇ ਪ੍ਰਭਾਵ :
(ਉ) ਕੈਂਸਰ ਦਾ ਡਰ
(ਅ) ਰੋਗੀ ਨੂੰ ਟੀ.ਬੀ. ਹੋ ਸਕਦੀ ਹੈ।
(ਈ) ਪੇਟ ਖਰਾਬ ਰਹਿੰਦਾ ਹੈ ।
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 6.
ਸਾਡੀ ਸਿਹਤ ‘ਤੇ ਸ਼ਰਾਬ ਦੇ ਪ੍ਰਭਾਵ :
(ਓ) ਦਿਮਾਗ ‘ਤੇ ਬੁਰਾ ਪ੍ਰਭਾਵ ਪੈਂਦਾ ਹੈ
(ਅ) ਗੁਰਦੇ ਕਮਜ਼ੋਰ ਹੋ ਜਾਂਦੇ ਹਨ
(ਇ) ਪਾਚਨ ਪ੍ਰਣਾਲੀ ਖਰਾਬ ਹੋ ਜਾਂਦੀ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਸੇ ਦੋ ਨਸ਼ੀਲੇ ਪਦਾਰਥਾਂ ਦੇ ਨਾਂ ਲਿਖੋ |
ਉੱਤਰ-

  • ਸ਼ਰਾਬ,
  • ਹਸ਼ੀਸ਼ ।

ਪ੍ਰਸ਼ਨ 2.
ਨਸ਼ੀਲੀਆਂ ਵਸਤੂਆਂ ਕਿਹੜੀਆਂ ਦੋ ਕਿਰਿਆਵਾਂ ਤੇ ਜ਼ਿਆਦਾ ਪ੍ਰਭਾਵ ਪਾਉਂਦੀਆਂ ਹਨ ?
ਉੱਤਰ-

  1. ਪਾਚਨ ਕਿਰਿਆ,
  2. ਖੇਡਣ ਦੀ ਤਾਕਤ ਉੱਤੇ ।

ਪ੍ਰਸ਼ਨ 3.
ਨਸ਼ੀਲੀਆਂ ਵਸਤੂਆਂ ਦੇ ਕੋਈ ਦੋ ਦੋਸ਼ ਲਿਖੋ ।
ਉੱਤਰ-

  • ਚਿਹਰਾ ਪੀਲਾ ਪੈ ਜਾਂਦਾ ਹੈ ।
  • ਮਾਨਸਿਕ ਸੰਤੁਲਨ ਖ਼ਰਾਬ ਹੋ ਜਾਂਦਾ ਹੈ ।

ਪ੍ਰਸ਼ਨ 4.
ਨਸ਼ੀਲੀਆਂ ਵਸਤੂਆਂ ਦੇ ਖਿਡਾਰੀਆਂ ਉੱਤੇ ਕੋਈ ਦੋ ਬੁਰੇ ਪ੍ਰਭਾਵ ਲਿਖੋ ।
ਉੱਤਰ-

  • ਲਾਪਰਵਾਹੀ ਅਤੇ ਬੇਫਿਕਰੀ ।
  • ਖੇਡ ਦੀ ਭਾਵਨਾ ਦਾ ਖਾਤਮਾ ।

ਪ੍ਰਸ਼ਨ 5.
ਖੇਡ ਵਿਚ ਹਾਰ ਨਸ਼ੀਲੀਆਂ ਵਸਤੂਆਂ ਦੇ ਇਸਤੇਮਾਲ ਕਾਰਨ ਹੁੰਦੀ ਹੈ, ਠੀਕ ਜਾਂ ਗਲਤ ।
ਉੱਤਰ-
ਠੀਕ ।

PSEB 7th Class Physical Education Solutions Chapter 8 ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ

ਪ੍ਰਸ਼ਨ 6.
ਸ਼ਰਾਬ ਦਾ ਅਸਰ ਪਹਿਲਾਂ ਦਿਮਾਗ ਉੱਤੇ ਹੁੰਦਾ ਹੈ, ਠੀਕ ਜਾਂ ਗਲਤ ॥
ਉੱਤਰ-
ਠੀਕ :

ਪ੍ਰਸ਼ਨ 7.
ਤੰਬਾਕੂ ਤੋਂ ਕੈਂਸਰ ਦੀ ਬਿਮਾਰੀ ਦਾ ਡਰ ਵੱਧ ਜਾਂਦਾ ਹੈ, ਠੀਕ ਜਾਂ ਗਲਤ |
ਉੱਤਰ-
ਠੀਕ ।

ਪ੍ਰਸ਼ਨ 8.
ਤੰਬਾਕੂ ਖਾਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਠੀਕ ਜਾਂ ਗਲਤ |
ਉੱਤਰ-
ਠੀਕ ।

ਪ੍ਰਸ਼ਨ 9.
ਤੰਬਾਕੂ ਖਾਣ ਨਾਲ ਖਾਂਸੀ ਨਹੀਂ ਲਗਦੀ ਅਤੇ ਨਾ ਹੀ ਟੀ. ਬੀ. ਹੁੰਦੀ ਹੈ; ਠੀਕ ਹੈ ਜਾਂ ਗ਼ਲਤ
ਉੱਤਰ-
ਗ਼ਲਤ ।

ਪ੍ਰਸ਼ਨ 10.
ਨਸ਼ੇ ਕਰਨ ਵਾਲਾ ਖਿਡਾਰੀ ਲਾਪਰਵਾਹ ਹੋ ਜਾਂਦਾ ਹੈ, ਸਹੀ ਜਾਂ ਗਲਤ ।
ਉੱਤਰ-
ਸਹੀ |

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਸ਼ੀਲੀਆਂ ਵਸਤੂਆਂ ਦੀ ਸੂਚੀ ਬਣਾਓ ।
ਉੱਤਰ –
ਨਸ਼ੀਲੀਆਂ ਵਸਤੂਆਂ ਦੀ ਸੂਚੀ

  • ਸ਼ਰਾਬ
  • ਅਫ਼ੀਮ
  • ਤੰਬਾਕੂ
  • ਭੰਗ
  • ਹਸ਼ੀਸ਼ ।
  • ਨਸਵਾਰ
  • ਕੈਫ਼ੀਨ
  • ਐਡਰਵੀਨ ।

ਪ੍ਰਸ਼ਨ 2.
ਨਸ਼ੀਲੀਆਂ ਵਸਤੂਆਂ ਪਾਚਨ ਕਿਰਿਆ ਅਤੇ ਸੋਚਣ ਦੀ ਸ਼ਕਤੀ ਉੱਤੇ ਕਿਵੇਂ ਪ੍ਰਭਾਵ ਪਾਉਂਦੀਆਂ ਹਨ ?
ਉੱਤਰ-
ਨਸ਼ੀਲੇ ਪਦਾਰਥ ਇਹੋ ਜਿਹੇ ਹਨ ਜਿਸਦੇ ਖਾਣ ਜਾਂ ਪੀਣ ਨਾਲ ਕਿਸੇ ਪ੍ਰਕਾਰ ਦੀ ਉਤੇਜਨਾ ਆ ਜਾਂਦੀ ਹੈ। ਮਨੁੱਖ ਦੇ ਦਿਮਾਗ ‘ਤੇ ਸਾਰੇ ਨਸ਼ੀਲੇ ਪਦਾਰਥਾਂ ਦਾ ਪ੍ਰਭਾਵ ਪੈਂਦਾ ਹੈ । ਪਾਚਨ ਕਿਰਿਆ ‘ ਤੇ ਪ੍ਰਭਾਵ-ਨਸ਼ੀਲੀਆਂ ਵਸਤੂਆਂ ਦਾ ਪਾਚਨ ਕਿਰਿਆ ‘ਤੇ ਬਹੁਤ ਅਸਰ ਪੈਂਦਾ ਹੈ । ਇਹਨਾਂ ਵਿੱਚ ਤੇਜ਼ਾਬੀ ਅੰਸ਼ ਬਹੁਤ ਜ਼ਿਆਦਾ ਹੁੰਦੇ ਹਨ । ਇਹਨਾਂ ਅੰਸ਼ਾਂ ਕਾਰਨ ਮਿਹਦੇ ਦੀ ਕੰਮ ਕਰਨ ਦੀ ਸ਼ਕਤੀ ਘੱਟਦੀ ਜਾਂਦੀ ਹੈ ਅਤੇ ਕਈ ਤਰ੍ਹਾਂ ਦੇ ਪੇਟ ਦੇ ਰੋਗ ਪੈਦਾ ਹੋ ਜਾਂਦੇ ਹਨ । ਸੋਚਣ-ਸ਼ਕਤੀ ‘ਤੇ ਪ੍ਰਭਾਵ-ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾਲ ਵਿਅਕਤੀ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ ਅਤੇ ਉਹ ਬੋਲਣ ਦੀ ਥਾਂ ਥਥਲਾਉਂਦਾ ਹੈ । ਉਹ ਆਪਣੇ ਉੱਪਰ ਕਾਬੂ ਨਹੀਂ ਰੱਖ ਸਕਦਾ । ਉਹ ਖੇਡ ਵਿਚ ਆਈਆਂ ਚੰਗੀਆਂ ਸਥਿਤੀਆਂ ਬਾਰੇ ਸੋਚ ਨਹੀਂ ਸਕਦਾ ਅਤੇ ਨਾ ਹੀ ਇਹੋ ਜਿਹੀਆਂ ਸਥਿਤੀਆਂ ਤੋਂ ਲਾਭ ਉਠਾ ਸਕਦਾ ਹੈ ।

PSEB 7th Class Physical Education Solutions Chapter 8 ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ

ਪ੍ਰਸ਼ਨ 3.
ਖੇਡ ਵਿਚ ਹਾਰ ਨਸ਼ੀਲੇ ਪਦਾਰਥਾਂ ਦੇ ਇਸਤੇਮਾਲ ਕਾਰਨ ਹੁੰਦੀ ਹੈ ? ਕਿਵੇਂ ?
ਉੱਤਰ-

  1. ਨਸ਼ੇ ਵਿਚ ਖੇਡਦੇ ਹੋਏ ਖਿਡਾਰੀ ਕਈ ਇਹੋ ਜਿਹੇ ਕੰਮ ਕਰ ਜਾਂਦਾ ਹੈ ਜਿਸ ਨਾਲ ਟੀਮ ਹਾਰ ਜਾਂਦੀ ਹੈ ।
  2. ਨਸ਼ੇ ਵਿਚ ਖਿਡਾਰੀ ਵਿਰੋਧੀ ਟੀਮ ਦੀਆਂ ਚਾਲਾਂ ਨਹੀਂ ਸਮਝ ਸਕਦਾ ।
  3. ਜੇਕਰ ਖਿਡਾਰੀ ਨੂੰ ਨਸ਼ੇ ਵਿਚ ਖਡਦੇ ਹੋਏ ਫੜ ਲਿਆ ਜਾਵੇ ਤਾਂ ਉਸ ਨੂੰ ਖੇਡ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ । ਜੇਕਰ ਉਸ ਨੂੰ ਇਨਾਮ ਮਿਲਣਾ ਹੁੰਦਾ ਹੈ ਤਾਂ ਨਹੀਂ ਦਿੱਤਾ ਜਾਂਦਾ । ਇਸ ਤਰ੍ਹਾਂ ਉਸਦੀ ਜਿੱਤ ਹਾਰ ਵਿਚ ਬਦਲ ਜਾਂਦੀ ਹੈ ।

PSEB 7th Class Physical Education Solutions Chapter 7 ਸਕਾਊਟਿੰਗ ਅਤੇ ਗਾਈਡਿੰਗ

Punjab State Board PSEB 7th Class Physical Education Book Solutions Chapter 7 ਸਕਾਊਟਿੰਗ ਅਤੇ ਗਾਈਡਿੰਗ Textbook Exercise Questions and Answers.

PSEB Solutions for Class 7 Physical Education Chapter 7 ਸਕਾਊਟਿੰਗ ਅਤੇ ਗਾਈਡਿੰਗ

Physical Education Guide for Class 7 PSEB ਸਕਾਊਟਿੰਗ ਅਤੇ ਗਾਈਡਿੰਗ Textbook Questions and Answers

PSEB 7th Class Physical Education Solutions Chapter 7 ਸਕਾਊਟਿੰਗ ਅਤੇ ਗਾਈਡਿੰਗ 1
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਸਕਾਊਟਿੰਗ ਅਤੇ ਗਾਈਡਿੰਗ ਦੇ ਕੀ ਲਾਭ ਹਨ ? ਵਿਸਤਾਰ ਨਾਲ ਲਿਖੋ ।
ਉੱਤਰ-
ਸਕਾਊਟਿੰਗ ਅਤੇ ਗਾਈਡਿੰਗ ਦੇ ਹੇਠ ਲਿਖੇ ਲਾਭ ਹਨ –

  • ਸਕਾਊਟਿੰਗ ਅਤੇ ਗਾਈਡਿੰਗ ਬੱਚਿਆਂ ਨੂੰ ਪ੍ਰਸੰਨ, ਤਾਕਤਵਰ, ਵਫ਼ਾਦਾਰ, ਦੇਸ਼ਭਗਤ ਅਤੇ ਜਨ-ਸਹਾਇਕ ਬਣਾਉਂਦੀ ਹੈ ।
  • ਸਕਾਊਟਿੰਗ ਅਤੇ ਗਾਈਡਿੰਗ ਬੱਚਿਆਂ ਵਿਚੋਂ ਨਫ਼ਰਤ, ਊਚ-ਨੀਚ, ਜਾਤ-ਪਾਤ ਅਤੇ ਈਰਖਾ ਨੂੰ ਖ਼ਤਮ ਕਰਦੀ ਹੈ ।
  • ਸਕਾਊਟਿੰਗ ਅਤੇ ਗਾਈਡਿੰਗ ਤੋਂ ਬੱਚਿਆਂ ਨੂੰ “ਨਾ ਕੋ ਬੈਰੀ ਨਾਹਿ ਬੇਗਾਨਾ’ ਦੀ ਸਿੱਖਿਆ ਮਿਲਦੀ ਹੈ ।
  • ਸਕਾਊਟਿੰਗ ਅਤੇ ਗਾਈਡਿੰਗ ਰੈਲੀਆਂ ਨਾਲ ਬੱਚਿਆਂ ਨੂੰ ਦੂਸਰੇ ਪ੍ਰਾਂਤ ਅਤੇ ਦੇਸ਼ ਦੇ ਲੋਕਾਂ ਨੂੰ ਪਿਆਰ ਕਰਨ ਦੀ ਪ੍ਰਨਾ ਮਿਲਦੀ ਹੈ ।
  • ਭੂਚਾਲ, ਹੜ੍ਹ, ਤੂਫ਼ਾਨ, ਮਹਾਂਮਾਰੀ ਜਾਂ ਹੋਰ ਮੁਸੀਬਤ ਸਮੇਂ ਸਕਾਊਟ ਦੁਖੀਆਂ ਦੀ ਮੱਦਦ ਕਰ ਕੇ ਉਹਨਾਂ ਦਾ ਦੁੱਖ ਘੱਟ ਕਰਦੇ ਹਨ ।
  • ਸਕਾਊਟਿੰਗ ਅਤੇ ਗਾਈਡਿੰਗ ਨਾਲ ਬੱਚਿਆਂ ਨੂੰ ਬਹੁਤ ਚੰਗੇ ਸ਼ਹਿਰੀ ਬਣਾਇਆ ਜਾਂਦਾ ਹੈ ।
  • ਸਕਾਉਟਿੰਗ ਅਤੇ ਗਾਈਡਿੰਗ ਨਾਲ ਬੱਚੇ ਹਰ ਮੁਸੀਬਤ ਦਾ ਹੌਸਲੇ ਨਾਲ ਸਾਹਮਣਾ ਕਰਨਾ ਅਤੇ ਹਰ ਹਾਲ ਵਿਚ ਖ਼ੁਸ਼ ਰਹਿਣਾ ਸਿੱਖਦੇ ਹਨ ।
  • ਸਕਾਊਟਿੰਗ ਅਤੇ ਗਾਈਡਿੰਗ ਨਾਲ ਬੱਚਿਆਂ ਨੂੰ ਨਿਯਮਾਂ ਦੇ ਅਨੁਸਾਰ ਰਹਿਣਾ, ਵੱਡਿਆਂ ਛੋਟਿਆਂ ਦਾ ਸਤਿਕਾਰ ਕਰਨਾ ਅਤੇ ਸੇਵਾ ਭਾਵ ਦੀ ਸਿੱਖਿਆ ਮਿਲਦੀ ਹੈ ।

ਪ੍ਰਸ਼ਨ 2.
ਸਕਾਊਟਿੰਗ ਤੇ ਰਾਈਡਿੰਗ ਦੇ ਪ੍ਰਣ (promise) ਸਾਨੂੰ ਕੀ ਸਿੱਖਿਆ ਦਿੰਦੇ ਹਨ ?
ਉੱਤਰ-
ਕਿਸੇ ਵੀ ਧਰਮ ਜਾਂ ਸੰਸਥਾ ਵਿਚ ਦਾਖ਼ਲ ਹੋਣ ਤੋਂ ਬਾਅਦ ਇਕ ਖ਼ਾਸ ਤਰ੍ਹਾਂ ਦਾ ਪ੍ਰਣ ਕਰਨਾ ਪੈਂਦਾ ਹੈ । ਇਹ ਪ੍ਰਣ ਪੁਲਿਸ ਤੇ ਫ਼ੌਜ ਦੇ ਜਵਾਨਾਂ ਨੂੰ ਵੀ ਕਰਨਾ ਪੈਂਦਾ ਹੈ । ਸਕਾਊਟਿੰਗ ਤੇ ਗਾਈਡਿੰਗ ਵਿਚ ਹੇਠਾਂ ਲਿਖਿਆ ਪ੍ਰਣ ਲਿਆ ਜਾਂਦਾ ਹੈ-
PSEB 7th Class Physical Education Solutions Chapter 7 ਸਕਾਊਟਿੰਗ ਅਤੇ ਗਾਈਡਿੰਗ 2
ਮੈਂ ਪਰਮਾਤਮਾ ਨੂੰ ਪ੍ਰਤੱਖ ਮੰਨ ਕੇ ਪ੍ਰਣ ਕਰਦਾ ਹਾਂ ਕਿ ਮੈਂ –

  1. ਪਰਮਾਤਮਾ ਅਤੇ ਦੇਸ਼ ਸੰਬੰਧੀ ਆਪਣੇ ਕਰਤੱਵ ਨੂੰ ਨਿਭਾਉਣ,
  2. ਦੂਜਿਆਂ ਦੀ ਸਦਾ ਸਹਾਇਤਾ ਕਰਨ ਅਤੇ
  3. ਸਕਾਊਟਿੰਗ ਨਿਯਮਾਂ ਦੀ ਪਾਲਣਾ ਕਰਨ ਵਿਚ ਵੱਧ ਤੋਂ ਵੱਧ ਜ਼ੋਰ ਲਗਾਵਾਂਗਾ ।

ਉਪਰੋਕਤ ਪ੍ਰਣ ਸਾਨੂੰ ਪਰਮਾਤਮਾ ਵਿਚ ਵਿਸ਼ਵਾਸ ਕਰਨਾ ਸਿਖਾਉਂਦਾ ਹੈ । ਇਸ ਤਰ੍ਹਾਂ ਦਾ ਪ੍ਰਣ ਕਰਨ ਵਾਲਾ ਮਨੁੱਖ ਨਾਸਤਕ ਨਹੀਂ ਹੋਵੇਗਾ । ਇਹ ਪ੍ਰਣ ਮਨੁੱਖ ਵਿਚ ਦੇਸ਼-ਭਗਤੀ ਦੀ ਭਾਵਨਾ ਪੈਦਾ ਕਰਦਾ ਹੈ | ਇਸ ਦੇ ਨਾਲ ਹੀ ਇਹ ਪ੍ਰਣ ਮਨੁੱਖ ਨੂੰ ਆਪਣਾ ਫ਼ਰਜ਼ ਨਿਭਾਉਣ ਦੀ ਸਿੱਖਿਆ ਵੀ ਦਿੰਦਾ ਹੈ । ਇਸ ਪ੍ਰਣ ਨਾਲ ਮਨੁੱਖ ਵਿਚ ਸੇਵਾ ਭਾਵ ਪੈਦਾ ਹੋ ਜਾਂਦਾ ਹੈ । ਮਨੁੱਖ ਹਰ ਲੋੜਵੰਦ ਮਨੁੱਖ ਦੀ ਸਹਾਇਤਾ ਕਰਨ ਵਿਚ ਖੁਸ਼ੀ ਮਹਿਸੂਸ ਕਰਦਾ ਹੈ । ਇਸ ਪ੍ਰਣ ਨਾਲ ਬਚਪਨ ਤੋਂ ਹੀ ਮਨੁੱਖ ਨਿਯਮ ਅਨੁਸਾਰ ਜੀਵਨ ਜਿਉਣਾ ਸਿੱਖ ਜਾਂਦਾ ਹੈ ।

ਮਨੁੱਖ ਨੂੰ ਇਹ ਵੀ ਸਮਝ ਆ ਜਾਂਦੀ ਹੈ ਕਿ ਹਰ ਸੰਸਥਾ ਦੇ ਕੁਝ ਨਿਯਮ ਹਨ । ਨਿਯਮਾਂ ਦੀ ਪਾਲਣਾ ਕਰਨਾ ਹਰ ਮਨੁੱਖ ਦਾ ਫ਼ਰਜ਼ ਹੈ ! ਬੇ-ਨਿਯਮਾਂ ਜੀਵਨ ਨੀਰਸ ਹੁੰਦਾ ਹੈ । ਜਿਹੜੇ ਨਿਯਮ ਅਨੁਸਾਰ ਜੀਵਨ ਜਿਉਂਦੇ ਹਨ ਉਹ ਜੀਵਨ ਵਿਚ ਸੁਖੀ ਰਹਿੰਦੇ ਹਨ । ਇਹ ਪ੍ਰਣ ਮਨੁੱਖ ਨੂੰ ਆਦਰਸ਼ਵਾਦੀ ਬਣਨ ਅਤੇ ਉੱਨਤੀ ਕਰਨ ਦੀ ਪ੍ਰੇਰਣਾ ਦਿੰਦਾ ਹੈ । ਇਹ ਪ੍ਰਣ ਸਕਾਊਟ ਨੂੰ ਉੱਚਾ ਅਤੇ ਸੱਚਾ ਬਣਨ ਵਿਚ ਸਹਾਇਕ ਹੁੰਦੇ ਹਨ । ਅਜਿਹੇ ਪ੍ਰਾਣਾਂ ਤੇ ਚੱਲਣ ਵਾਲੇ ਨਾਗਰਿਕ ਵਧੀਆ ਨਾਗਰਿਕ ਬਣਦੇ ਹਨ । ਅਜਿਹੇ ਮਨੁੱਖਾਂ ਤੇ ਸੰਸਾਰਸ਼ਾਂਤੀ ਦੀ ਉਮੀਦ ਰੱਖੀ ਜਾ ਸਕਦੀ ਹੈ ।

PSEB 7th Class Physical Education Solutions Chapter 7 ਸਕਾਊਟਿੰਗ ਅਤੇ ਗਾਈਡਿੰਗ

ਪ੍ਰਸ਼ਨ 3.
ਸਕਾਊਟਿੰਗ ਨਿਯਮਾਂ ਦੀ ਵਿਸਥਾਰਪੂਰਵਕ ਵਿਆਖਿਆ ਕਰੋ ।
ਉੱਤਰ-
ਨਿਯਮਾਂ ਦੇ ਬਿਨਾਂ ਕੋਈ ਸੰਸਥਾ ਜਾਂ ਸੰਗਠਨ ਨਹੀਂ ਚਲ ਸਕਦਾ । ਇਹ ਸੰਸਾਰ ਵੀ ਨਿਯਮਾਂ ‘ਤੇ ਹੀ ਨਿਰਭਰ ਹੈ ! ਸਕਾਊਟਿੰਗ ਦੇ ਵੀ ਆਪਣੇ ਹੀ ਨਿਯਮ ਹਨ । ਇਹ ਬੜੇ ਸਰਲ ਅਤੇ ਸਾਧਾਰਨ ਨਿਯਮ ਹਨ । ਇਹ ਇਸ ਤਰ੍ਹਾਂ ਹਨ –
1. ਸਕਾਊਟਿੰਗ ਦੀ ਆਨ ਭਰੋਸੇ ਯੋਗ ਹੁੰਦੀ ਹੈ-ਸਕਾਊਟ ਸਦਾ ਸੱਚ ਬੋਲਦਾ ਹੈ । ਉਹ ਚੰਗੇ ਕੰਮ ਕਰਕੇ ਵਿਸ਼ਵਾਸ ਪੈਦਾ ਕਰਦਾ ਹੈ ਅਤੇ ਇੱਜ਼ਤ ਪ੍ਰਾਪਤ ਕਰਦਾ ਹੈ ।

2. ਸਕਾਊਟ ਵਫ਼ਾਦਾਰ ਹੁੰਦਾ ਹੈ-ਸਕਾਊਟ ਆਪਣੇ ਮਿੱਤਰਾਂ, ਨੇਤਾਵਾਂ ਅਤੇ ਦੇਸ਼ ਨਾਲ ਕਦੀ ਵੀ ਵਿਸ਼ਵਾਸਘਾਤ ਨਹੀਂ ਕਰਦਾ ।

3. ਸਕਾਉਟ ਆਸਤਕ, ਦੇਸ਼-ਭਗਤ ਅਤੇ ਜਨ-ਸੇਵਕ ਹੁੰਦਾ ਹੈ-ਸਕਾਉਟ ਪਰਮਾਤਮਾ ਨੂੰ ਕਿਸੇ ਨਾ ਕਿਸੇ ਰੂਪ ਵਿਚ ਮੰਨਦਾ ਹੈ । ਇਸ ਨਾਲ ਉਸ ਦਾ ਮਨ ਸ਼ੁੱਧ ਰਹਿੰਦਾ ਹੈ । ਉਹ |ਪਣੇ ਦੇਸ਼ ਪ੍ਰਤੀ ਵਫ਼ਾਦਾਰ ਹੁੰਦਾ ਹੈ । ਉਹ ਸੰਵਿਧਾਨ ਦੀ ਪੂਰੀ ਤਰ੍ਹਾਂ ਪਾਲਣਾ ਕਰਦਾ ਹੈ। ਤੇ ਦੇਸ਼ ਦੀ ਸ਼ਾਨ ਦੇ ਵਿਰੁੱਧ ਇਕ ਸ਼ਬਦ ਵੀ ਨਹੀਂ ਸੁਣਦਾ । ਇਹ ਲੋੜਵੰਦਾਂ ਦੀ ਦਿਲੋਂ ਹਾਇਤਾ ਕਰਦਾ ਹੈ । ਉਹ ਦਿਨ ਵਿਚ ਇਕ ਚੰਗਾ ਕੰਮ ਕਰਨ ਦਾ ਪ੍ਰਣ ਜ਼ਰੂਰ ਕਰਦਾ ਹੈ। :ਸ ਨੂੰ ਪੂਰਾ ਕਰਨ ਲਈ ਉਹ ਆਪਣੇ ਗਲ ਵਿਚ ਪਾਏ ਰੁਮਾਲ ਨੂੰ ਸਵੇਰੇ ਹੀ ਇਕ ਗੰਢ ਦੇ ਦਿੰਦਾ ਹੈ ।

4. ਸਕਾਊਟ ਸਭ ਦਾ ਮਿੱਤਰ, ਭਰਾ ਅਤੇ ਊਚ-ਨੀਚ ਤੋਂ ਉੱਚਾ ਹੁੰਦਾ ਹੈ-ਸਕਾਊਟ ਵਿਚ ਜਾਤ-ਪਾਤ, ਊਚਨੀਚ, ਰੰਗ, ਧਰਮ ਤੇ ਨਸਲ ਸੰਬੰਧੀ ਕੋਈ ਭੇਦ-ਭਾਵ ਨਹੀਂ ਹੁੰਦਾ । ਹਰ ਧਰਮ, ਦੇਸ਼, ਜਾਤ-ਪਾਤ ਤੇ ਨਸਲ ਦੇ ਸਕਾਉਟ ਆਪਸ ਵਿਚ ਮਿਲ ਕੇ ਬੈਠਦੇ, ਕੰਮ ਕਰਦੇ, ਇਕੱਠੇ ਭੋਜਨ ਪਕਾਉਂਦੇ ਅਤੇ ਖਾਂਦੇ ਹਨ | ਸਕਾਉਟ ਦੁਸਰੇ ਸਕਾਊਟਾਂ ਨੂੰ ਭਰਾ ਸਮਝਦਾ ਹੈ ।

5. ਸਕਾਊਟ ਮਿੱਠ-ਬੋਲੜਾ ਹੁੰਦਾ ਹੈ-ਸਕਾਊਟ ਹਰ ਮਨੁੱਖ ਨਾਲ ਬੜੇ ਪਿਆਰ ਨਾਲ ਬੋਲਦਾ ਹੈ । ਉਹ ਮਿੱਠਾ ਬੋਲ ਕੇ ਦੁਸਰਿਆਂ ਦਾ ਦਿਲ ਜਿੱਤ ਲੈਂਦਾ ਹੈ ।
PSEB 7th Class Physical Education Solutions Chapter 7 ਸਕਾਊਟਿੰਗ ਅਤੇ ਗਾਈਡਿੰਗ 3

6. ਸਕਾਊਟ ਜੀਵ-ਜੰਤੂਆਂ ਦਾ ਮਿੱਤਰ ਹੁੰਦਾ ਹੈ-ਸਕਾਊਟ ਕਿਸੇ ਵੀ ਪਸ਼ੂ ਜਾਂ ਪੰਛੀ ਨੂੰ ਕਦੀ ਵੀ ਦੁੱਖ ਨਹੀਂ ਪਹੁੰਚਾਉਂਦਾ ਹੈ । ਉਹ ਪਸ਼ੂਆਂ ਅਤੇ ਪੰਛੀਆਂ ਨਾਲ ਪਿਆਰ ਕਰਦਾ ਹੈ :

7. ਸਕਾਊਟ ਅਨੁਸ਼ਾਸਿਤ ਅਤੇ ਆਗਿਆਕਾਰੀ ਹੁੰਦਾ ਹੈ-ਸਕਾਊਟ ਸਦਾ ਹੀ ਨਿਯਮਾਂ ਦੀ ਪਾਲਣਾ ਕਰਦਾ ਹੈ । ਉਹ ਮਨਮਾਨੀ ਨਹੀਂ ਕਰ ਸਕਦਾ ਹੈ । ਉਹ ਵੱਡਿਆਂ ਦਾ ਹੁਕਮ ਖਿੜੇ ਮੱਥੇ ਮੰਨਦਾ ਹੈ ।

8. ਸਕਾਉਟ ਬਹਾਦਰ ਅਤੇ ਔਕੜ ਦਾ ਸਾਹਮਣਾ ਕਰਨ ਵਾਲਾ ਹੁੰਦਾ ਹੈ-ਸਕਾਉਟ ਦੁੱਖ ਅਤੇ ਔਕੜ ਦੇ ਸਮੇਂ ਘਬਰਾਉਂਦਾ ਨਹੀਂ ।ਉਹ ਹਰ ਮੁਸੀਬਤ ਦਾ ਸਾਹਮਣਾ ਬਹਾਦਰੀ ਨਾਲ ਕਰਦਾ ਹੈ ।

9. ਸਕਾਊਟ ਸੰਜਮੀ ਹੁੰਦਾ ਹੈ-ਸਕਾਊਟ ਸਦਾ ਸੰਜਮੀ ਹੁੰਦਾ ਹੈ । ਉਹ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਸੰਜਮ ਦੀ ਵਰਤੋਂ ਕਰਦਾ ਹੈ ।

10. ਸਕਾਊਟ ਮਨ, ਬਚਨ ਅਤੇ ਕਰਮ ਤੋਂ ਸ਼ੁੱਧ ਹੁੰਦਾ ਹੈ-ਸਕਾਊਟ ਮਨ ਦਾ ਪਵਿੱਤਰ, ਵਚਨ ਦਾ ਪੱਕਾ ਅਤੇ ਕਰਮ ਦਾ ਸ਼ੁੱਧ ਹੁੰਦਾ ਹੈ । ਉਹ ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦਾ । ਕਿਸੇ ਦੀ ਚੁਗਲੀ ਨਹੀਂ ਕਰਦਾ । ਉਹ ਕਸ਼ਟ ਸਮੇਂ ਪੂਰੀ ਤਾਕਤ ਲਗਾ ਕੇ ਮਾਨਵਤਾ ਦੀ ਸਹਾਇਤਾ ਕਰਦਾ ਹੈ ।

ਪ੍ਰਸ਼ਨ 4.
ਸਕਾਊਟਿੰਗ ਵਿਚ ਸਕਾਊਟ ਦੀ ਕੀ ਮਹਾਨਤਾ ਹੈ ? ਵਰਣਨ ਕਰੋ ।
ਉੱਤਰ-
ਸਕਾਊਟਿੰਗ ਲੋਕਾਂ ਦੀ ਲਹਿਰ ਹੋਣ ਕਰਕੇ ਬੱਚਿਆਂ ਨੂੰ ਦੇਸ਼-ਭਗਤ, ਆਗਿਆਕਾਰੀ ਅਤੇ ਸਿਹਤਮੰਦ ਬਣਾਉਂਦੀ ਹੈ । ਉਨ੍ਹਾਂ ਵਿਚੋਂ ਉਚ-ਨੀਚ, ਜਾਤ-ਪਾਤ ਅਤੇ ਸਾੜੇ ਨੂੰ ਕੱਢ ਕੇ ਉਹਨਾਂ ਨੂੰ ਚੰਗੇ ਨਾਗਰਿਕ ਬਣਾਉਂਦੀ ਹੈ । ਉਨ੍ਹਾਂ ਨੂੰ ‘‘ਨਾ ਕੋਈ ਵੈਰੀ ਨਾ ਹੀ ਬਿਗਾਨਾ” ਦਾ ਉਦੇਸ਼ ਦਿੰਦੀ ਹੈ | ਸਕਾਊਟਿੰਗ ਨਾਲ ਬੱਚੇ ਇਕ ਦੂਸਰੇ ਦੇ ਮਿੱਤਰ ਬਣਦੇ ਹਨ ਜਿਸ ਨਾਲ ਅੰਤਰਰਾਸ਼ਟਰੀ ਸੰਬੰਧ ਚੰਗੇ ਬਣਦੇ ਹਨ । ਸੰਸਾਰ ਵਿਚ ਸ਼ਾਂਤੀ ਬਣੀ ਰਹਿੰਦੀ ਹੈ । ਇਸ ਲਹਿਰ ਨਾਲ ਬੱਚੇ ਸੇਵਕ, ਪਰਉਪਕਾਰੀ ਅਤੇ ਦਾਨੀ ਬਣ ਜਾਂਦੇ ਹਨ । ਬੱਚੇ ਸਕਾਊਟ) ਮੇਲਿਆਂ ਵਿਚ ਸੇਵ ਕਰਦੇ ਹਨ ।

ਪ੍ਰਸ਼ਨ 5.
‘‘ਸਕਾਊਟਿੰਗ ਸਿੱਖਿਆ ਨਾਲ ਬੱਚੇ ਦਾ ਸਰਵ-ਪੱਖੀ ਵਿਕਾਸ ਹੁੰਦਾ ਹੈ।” ਆਪਣੇ ਵਿਚਾਰ ਦਿਓ ।
ਉੱਤਰ-
ਸਕਾਊਟਿੰਗ ਬੱਚੇ ਨੂੰ ਪਸੰਨ, ਤਾਕਤਵਰ, ਵਫ਼ਾਦਾਰ, ਦੇਸ਼-ਭਗਤ, ਆਗਿਆਕਾਰੀ ਅਤੇ ਜਨ-ਸਹਾਇਕ ਬਣਾਉਂਦੀ ਹੈ । ਉਨ੍ਹਾਂ ਵਿਚੋਂ ਨਫ਼ਰਤ, ਜਾਤ-ਪਾਤ, ਊਚ-ਨੀਚ ਆਦਿ ਦੂਰ ਕਰਦੀ ਹੈ । ਇਸ ਤੋਂ ਬੱਚਿਆਂ ਨੂੰ “ਨਾ ਕੋ ਬੈਰੀ ਨਾਹਿ ਬੇਗਾਨਾ” ਦੀ ਸਿੱਖਿਆ ਮਿਲਦੀ ਹੈ । | ਸਕਾਊਟ ਰੈਲੀਆਂ ਅਤੇ ਜੰਬੂਰੀਆਂ ਨਾਲ ਅੰਤਰਰਾਸ਼ਟਰੀ ਸੰਬੰਧ ਚੰਗੇ ਅਤੇ ਮਜ਼ਬੂਤ ਹੁੰਦੇ ਹਨ । ਸੰਸਾਰ ਵਿਚ ਅਸ਼ਾਂਤੀ ਨਹੀਂ ਰਹਿੰਦੀ। ਇਸ ਲਹਿਰ ਨਾਲ ਬੱਚੇ ਪਰਉਪਕਾਰੀ, ਸੇਵਕ, ਸਹਾਇਕ ਅਤੇ ਦਾਨੀ ਬਣ ਜਾਂਦੇ ਹਨ | ਬੱਚੇ ਮੇਲਿਆਂ ਤੇ ਮੁਸੀਬਤਾਂ ਦੇ ਸਮੇਂ ਲੋਕਾਂ ਦੀ ਸੇਵਾ ਕਰਦੇ ਹਨ ।

ਸਕਾਊਟਿੰਗ ਨਾਲ ਬੱਚੇ ਆਪਣੇ ਸਕਾਉਟ ਮਾਸਟਰ, ਅਫ਼ਸਰਾਂ ਅਤੇ ਮਾਪਿਆਂ ਦਾ ਹੁਕਮ ਹੱਸਦੇ ਹੋਏ ਮੰਨਦੇ ਹਨ । ਉਨ੍ਹਾਂ ਵਿਚ ਆਪਣੇ ਤੋਂ ਵੱਡਿਆਂ ਲਈ ਹੀ ਨਹੀਂ, ਸਗੋਂ ਛੋਟਿਆਂ ਲਈ ਵੀ ਵਫ਼ਾਦਾਰੀ ਭਰ ਜਾਂਦੀ ਹੈ । ਸਕਾਊਟਿੰਗ ਨਾਲ ਦੇਸ਼ ਦੇ ਪ੍ਰਤੀ ਪਿਆਰ ਅਤੇ ਸਨਮਾਨ ਵੱਧ ਜਾਂਦਾ ਹੈ । ਹੱਥ ਨਾਲ ਕੰਮ ਕਰਨ ਦਾ ਗੁਣ ਪੈਦਾ ਹੁੰਦਾ ਹੈ । ਬੱਚੇ ਹੱਥੀਂ ਕਿਰਤ ਕਰਕੇ ਕਿਤਾਬਾਂ, ਕਾਪੀਆਂ ਤੇ ਹੋਰ ਲੋੜੀਂਦੀਆਂ ਚੀਜ਼ਾਂ ਖਰੀਦਦੇ ਹਨ । ਸਕਾਊਟਿੰਗ ਸਿੱਖਿਆ ਤੋਂ ਬੱਚਿਆਂ ਨੂੰ ਮੁਸੀਬਤਾਂ, ਔਖਿਆਈਆਂ ਅਤੇ ਕਠਿਨਾਈਆਂ ਵਿਚੋਂ ਸਫਲ ਹੋ ਕੇ ਨਿਕਲਣ ਦਾ ਢੰਗ ਸਮਝ ਆ ਜਾਂਦਾ ਹੈ । ਬੱਚੇ ਵਿਚੋਂ ਹੀਨ ਭਾਵਨਾ ਨਿਕਲ ਜਾਂਦੀ ਹੈ ।

ਸਕਾਊਟਿੰਗ ਬੱਚਿਆਂ ਨੂੰ ਚੰਗੇ ਰਸਤਿਆਂ ‘ਤੇ ਪਾਉਂਦੀ ਹੈ । ਇਸ ਸਿੱਖਿਆ ਨਾਲ ਅਨੁਸ਼ਾਸਨ ਆਪਣੇ ਆਪ ਆ ਜਾਂਦਾ ਹੈ । ਉਹਨਾਂ ਵਿਚ ਆਤਮ-ਨਿਰਭਰਤਾ ਦੀ ਭਾਵਨਾ ਅਤੇ ਚੰਗੇ ਸ਼ਹਿਰੀ ਦੇ ਗੁਣ ਪੈਦਾ ਹੁੰਦੇ ਹਨ । ਇਹਨਾਂ ਗੱਲਾਂ ਤੋਂ ਪਤਾ ਲਗਦਾ ਹੈ ਕਿ ਸਕਾਊਟਿੰਗ ਬੱਚਿਆਂ ਦਾ ਸਰਵ-ਪੱਖੀ ਵਿਕਾਸ ਕਰਦੀ ਹੈ ਜਿਸ ਨਾਲ ਬੱਚਿਆਂ ਦਾ ਸਰੀਰਕ, ਮਾਨਸਿਕ, ਭਾਵਨਾਤਮਕ, ਸਮਾਜਿਕ ਅਤੇ ਅਧਿਆਤਮਿਕ ਵਿਕਾਸ ਹੁੰਦਾ ਹੈ ।

PSEB 7th Class Physical Education Solutions Chapter 7 ਸਕਾਊਟਿੰਗ ਅਤੇ ਗਾਈਡਿੰਗ

ਪ੍ਰਸ਼ਨ 6.
ਸਕਾਊਟ ਦਾ ਆਦਰਸ਼ (Motto) ‘‘ਤਿਆਰ’ ਹੈ । ਸਪੱਸ਼ਟ ਕਰੋ ।
ਉੱਤਰ-
ਸਕਾਊਟਸ (ਬੱਚੇ) ਪਰਉਪਕਾਰੀ ਸੇਵਕ ਅਤੇ ਸਹਾਇਕ ਹੁੰਦੇ ਹਨ । ਮੁਸੀਬਤ, ਭੂਚਾਲ, ਹੜ੍ਹ, ਤੁਫ਼ਾਨ, ਹਨੇਰੀ ਅਤੇ ਬਿਮਾਰੀ ਦੇ ਸਮੇਂ ਸਕਾਊਟਸ ਦੁਖੀਆਂ ਦੀ ਸੇਵਾ ਕਰਦੇ ਹਨ । ਉਹ ਹਰ ਲੋੜਵੰਦ ਦੀ ਸੇਵਾ ਕਰਨ ਲਈ ਤਿਆਰ ਰਹਿੰਦੇ ਹਨ ।ਉਹ ਵੱਡਿਆਂ ਦਾ ਹੁਕਮ ਮੰਨਣ ਲਈ ਤਿਆਰ ਰਹਿੰਦੇ ਹਨ । ਉਹ ਹੱਥੀਂ ਕੰਮ ਕਰਨ ਤੋਂ ਜੀਅ ਨਹੀਂ ਚੁਰਾਉਂਦੇ ਸਗੋਂ ਆਪਣੇ ਕੰਮ ਹੱਥੀਂ ਕਰਨ ਲਈ ਤਿਆਰ ਰਹਿੰਦੇ ਹਨ । ਰਾਹ ਭੁੱਲਿਆਂ, ਮਾਪਿਆਂ ਨਾਲੋਂ ਵਿਛੜੇ ਬੱਚਿਆਂ ਅਤੇ ਲੋੜਵੰਦਾਂ ਦੀ ਸੇਵਾ ਕਰਨ ਲਈ ਹਰ ਵਕਤ ਤਿਆਰ ਰਹਿੰਦੇ ਹਨ । ਉਹ ਹਰ ਕੰਮ ਫੌਰਨ ਕਰਦੇ ਹਨ ।

ਪ੍ਰਸ਼ਨ 7.
‘‘ਸਕਾਊਟ ਇਕ ਚੰਗਾ ਨਾਗਰਿਕ ਹੁੰਦਾ ਹੈ । ਵਿਆਖਿਆ ਕਰੋ ।
ਉੱਤਰ-
ਜਿਹੜੇ ਗੁਣ ਇਕ ਚੰਗੇ ਨਾਗਰਿਕ ਵਿਚ ਹੋਣੇ ਜ਼ਰੂਰੀ ਹੁੰਦੇ ਹਨ ਉਹ ਇਕ ਸਕਾਉਟ ਨੂੰ ਬਚਪਨ ਤੋਂ ਹੀ ਸਿਖਾਏ ਜਾਂਦੇ ਹਨ । ਚੰਗੇ ਨਾਗਰਿਕ ਹੀ ਕਿਸੇ ਦੇਸ਼ ਦਾ ਨਾਂ ਰੌਸ਼ਨ ਕਰਦੇ ਹਨ । | ਸਕਾਊਟ ਨੂੰ ਪਰਮਾਤਮਾ ਵਿਚ ਭਰੋਸਾ ਕਰਨ ਦਾ ਪ੍ਰਣ ਲੈਣਾ ਪੈਂਦਾ ਹੈ । ਇਸ ਤਰ੍ਹਾਂ ਉਸ ਦਾ ਧਾਰਮਿਕ ਵਿਕਾਸ ਹੁੰਦਾ ਹੈ । ਉਹ ਦੇਸ਼ ਦੀ ਸੇਵਾ ਕਰਨ ਲਈ ਪ੍ਰਣ ਕਰਦਾ ਹੈ ।

ਉਸ ਨੂੰ ਵੱਡਿਆਂ ਦਾ ਆਦਰ ਕਰਨਾ ਅਤੇ ਉਹਨਾਂ ਦੇ ਹੁਕਮ ਦੀ ਪਾਲਣਾ ਖਿੜੇ ਮੱਥੇ ਕਰ ਵੀ ਸਿਖਾਈ ਜਾਂਦੀ ਹੈ । ਉਸ ਨੂੰ ਸਾਥੀਆਂ ਨਾਲ ਪਿਆਰ ਕਰਨ ਦੀ ਸਿੱਖਿਆ ਮਿਲਦੀ ਹੈ | ਸਕਾਉਟ ਕੈਂਪਾਂ ਤੋਂ ਉਹਨਾਂ ਵਿਚ ਰਾਸ਼ਟਰੀ ਏਕਤਾ ਦੀ ਭਾਵਨਾ ਆ ਜਾਂਦੀ ਹੈ | ਸਕਾਊਟਸ ਕਾਨਫ਼ਰੰਸਾਂ ਅਤੇ ਜੰਬੂਰੀਆਂ ਤੋਂ ਬੱਚਿਆਂ ਵਿਚ ਵਿਸ਼ਵ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ । ਸਕਾਉਟ ਨੂੰ ਹਰ ਮੁਸ਼ਕਿਲ ਦਾ ਸਾਹਮਣਾ ਹੌਸਲੇ ਨਾਲ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ । ਉਨ੍ਹਾਂ ਨੂੰ ਹੱਥੀਂ ਕਿਰਤ ਦਾ ਸਬਕ ਸਿਖਾਇਆ ਜਾਂਦਾ ਹੈ । ਉਹ ਆਪਣਾ ਕੰਮ ਆਪ ਕਰਨ ਦੇ ਯੋਗ ਹੋ ਜਾਂਦੇ ਹਨ ।

ਔਕੜ, ਹੜ, ਤੁਫ਼ਾਨ ਜਾਂ ਮਹਾਂਮਾਰੀ ਸਮੇਂ ਉਹਨਾਂ ਨੂੰ ਮਨੁੱਖਤਾ ਦੀ ਸੇਵਾ ਕਰਨੀ ਸਿਖਾਈ ਜਾਂਦੀ ਹੈ । ਭੁੱਲਿਆਂ ਨੂੰ ਰਾਹ ਵਿਖਾਉਣਾ, ਬੁੱਢਿਆਂ ਤੇ ਬੱਚਿਆਂ ਦੀ ਯੋਗ ਸੇਵਾ ਕਰਨੀ ਉਹਨਾਂ ਦਾ ਪਹਿਲਾ ਫ਼ਰਜ਼ ਹੁੰਦਾ ਹੈ । ਉਪਰੋਕਤ ਗੁਣਾਂ ਵਾਲੇ ਬੱਚੇ ਚੰਗੇ ਨਾਗਰਿਕ ਹੀ ਹੁੰਦੇ ਹਨ । ਇਸ ਲਈ ਇਹ ਕਹਿਣਾ ਠੀਕ ਹੈ ਕਿ ਸਕਾਊਟ ਇਕ ਚੰਗਾ ਨਾਗਰਿਕ ਹੁੰਦਾ ਹੈ । ਸਕਾਊਟ ਵਿਚ ਹਮਦਰਦੀ, ਦੇਸ਼-ਪ੍ਰੇਮ, ਦਲੇਰੀ, ਬਹਾਦਰੀ, ਅਨੁਸ਼ਾਸਨ, ਨਿਮਰਤਾ, ਆਤਮ-ਨਿਰਭਰਤਾ ਆਦਿ ਸਾਰੇ ਗੁਣ ਹੁੰਦੇ ਹਨ । ਉਹ ਇਕ ਚੰਗਾ ਹੀ ਨਹੀਂ, ਸਗੋਂ ਆਦਰਸ਼ ਨਾਗਰਿਕ ਹੁੰਦਾ ਹੈ ।

ਪ੍ਰਸ਼ਨ 8.
ਸਕਾਊਟ ਲਹਿਰ ਆਰੰਭ ਕਰਨ ਲਈ ਲਾਰਡ ਬੇਡਨ ਪਾਵਲ ਦੀ ਦੇਣ ਬਾਰੇ ਨੋਟ ਲਿਖੋ ।
ਉੱਤਰ-
ਸਕਾਊਟਿੰਗ ਲਹਿਰ ਦੇ ਮੋਢੀ ਲਾਰਡ ਬੇਡਨ ਪਾਵਲ ਸਨ । ਉਹਨਾਂ ਨੇ ਪਹਿਲਾਂ ਅਮਲੀ ਤਜ਼ਰਬਾ ਬਰਤਾਨੀਆ ਦੇ ਇਕ ਟਾਪੂ ‘ਬਰਾਉਨ-ਸੀ’ ਵਿਚ 1907 ਈ: ਵਿਚ ਮੁੰਡਿਆਂ ਦੀ ਇਕ ਛੋਟੀ ਟੋਲੀ ’ਤੇ ਕੀਤਾ । ਮੁੰਡਿਆਂ ਨੇ ਇਸ ਸਕਾਊਟਿੰਗ ਸਿੱਖਿਆ ਕੈਂਪ ਵਿਚ ਪੂਰੀ ਰੁਚੀ ਦਿਖਾਈ 1908 ਵਿਚ ਬੇਡਨ ਪਾਵਲ ਨੇ ‘ਸਕਾਉਟਿੰਗ ਫ਼ਾਰ ਬੁਆਇਜ਼’ (Scouting for Boys) ਨਾਮੀ ਪੁਸਤਕ ਪ੍ਰਕਾਸ਼ਿਤ ਕੀਤੀ ਅਤੇ ਉਸ ਦੇ ਨਾਲ ਹੀ ‘‘ਦੀ ਸਕਾਊਟ’’ (The Photo Scout) ਨਾਂ ਦਾ ਇਕ ਹਫ਼ਤਾਵਾਰੀ ਅਖ਼ਬਾਰ ਛਾਪਣਾ ਸ਼ੁਰੂ ਕੀਤਾ ।

ਇਸ ਤਰ੍ਹਾਂ ਪੁਸਤਕ ਤੇ ਅਖ਼ਬਾਰ ਦੁਆਰਾ ਸਕਾਉਟਿੰਗ ਦਾ ਕਾਫ਼ੀ ਪ੍ਰਚਾਰ ਹੋ ਗਿਆ । 1909 ਵਿਚ ਵਿਸਟਲ ਪੈਲੇਸ਼ (Crystal Palace) ਲੰਦਨ ਵਿਚ ਸਕਾਉਟਾਂ ਦੀ ਇਕ ਵੱਡੀ ਰੈਲੀ ਕੀਤੀ ਗਈ । ਇਸ ਦੇ ਬਾਅਦ ਵੀ ਸਕਾਊਟਾਂ ਦੀਆਂ ਕਈ ਰੈਲੀਆਂ ਹੋਈਆਂ ਜਿਨ੍ਹਾਂ ਵਿਚ ਸਕਾਊਟਾਂ ਦੇ ਹੁਨਰ ਤੇ ਕਰਤੱਬ ਦੀ ਦਰਸ਼ਕਾਂ ਨੇ ਬਹੁਤ ਹੀ ਸ਼ਲਾਘਾ ਕੀਤੀ । ਸਿੱਟੇ ਵਜੋਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਕਾਉਟ ਲਹਿਰ ਵਿਚ ਭਾਗ ਲੈਣ ਲਈ ਭੇਜਿਆ | ਇਸ ਤਰ੍ਹਾਂ ਇਹ ਲਹਿਰ ਬਹੁਤ ਹੀ ਹਰਮਨ ਪਿਆਰੀ ਹੋ ਗਈ ਤੇ ਹੌਲੀ-ਹੌਲੀ ਸਾਰੇ ਸੰਸਾਰ ਵਿਚ ਫੈਲ ਗਈ ।

ਇਸ ਤੋਂ ਬਾਅਦ ਬੇਡਨ ਪਾਵਲ ਨੇ 7 ਤੋਂ 12 ਸਾਲ ਦੀ ਉਮਰ ਵਾਲੇ ਬੱਚਿਆਂ ਲਈ ਕਬਿੰਗ ਆਰੰਭ ਕੀਤੀ ਅਤੇ ਇਸ ਉੱਤੇ ‘ਦੀ ਵੁਲਫ਼ ਕੱਬ ਹੈਂਡ ਬੁਕ’ (The Wolf Cub Hand Book) ਨਾਂ ਦੀ ਇਕ ਪੁਸਤਕ ਛਾਪੀ ਅਤੇ ਇੰਝ ਹੀ ਬਾਅਦ ਵਿਚ ਵੱਡੀ ਉਮਰ ਵਾਲਿਆਂ ਭਾਵ ਰੋਵਰਜ਼ ਲਈ ਰੋਵਰਿੰਗ (Rovering) ਦੀ ਸੰਸਥਾ ਚਾਲੂ ਕੀਤੀ । ਉਹਨਾਂ ਦੀ ਅਗਵਾਈ ਲਈ ਇਕ ਪੁਸਤਕ ‘ਰੋਵਰਿੰਗ ਟੂ-ਸਕਸੈੱਸ’ (Rovering to Success ਦੀ ਰਚਨਾ ਕੀਤੀ । ਇਸਤਰੀ ਸਮਾਜ ਦਾ ਅੰਗ ਹੈ । ਇਸ ਨੂੰ ਛੱਡਿਆ ਨਹੀਂ ਜਾ ਸਕਦਾ । ਇਸ ਕਰਕੇ ਇਸ ਵਰਗ ਦਾ ਸੁਧਾਰ ਕਰਨ ਲਈ ਬੇਡਨ ਪਾਵਲ ਨੇ 1918 ਵਿਚ ਲੜਕੀਆਂ ਲਈ ਗਾਈਡਿੰਗ ਸ਼ੁਰੂ ਕੀਤੀ ਅਤੇ ਇਸ ਲਹਿਰ ਦੀ ਚੀਫ਼ ਗਾਈਡ ਆਪਣੀ ਪਤਨੀ ਨੂੰ ਬਣਾਇਆ । ਉਹਨਾਂ ਦੀ ਮਿਹਨਤ ਅਤੇ ਚੰਗੀ ਅਗਵਾਈ ਨਾਲ ਇਹ ਲਹਿਰ ਬਹੁਤ ਸਫਲ ਹੋਈ ।
PSEB 7th Class Physical Education Solutions Chapter 7 ਸਕਾਊਟਿੰਗ ਅਤੇ ਗਾਈਡਿੰਗ 4

PSEB 7th Class Physical Education Guide ਸਕਾਊਟਿੰਗ ਅਤੇ ਗਾਈਡਿੰਗ Important Questions and Answers

ਪ੍ਰਸ਼ਨ 1.
ਸਕਾਊਟਿੰਗ ਅਤੇ ਗਾਈਡਿੰਗ ਦੇ ਲਾਭ :
(ਉ) ਬੱਚਿਆਂ ਨੂੰ ਤਾਕਤਵਰ ਤੇ ਵਫ਼ਾਦਾਰ ਬਣਾਉਂਦੀਆਂ ਹਨ ।
(ਅ) ਉਚ-ਨੀਚ ਅਤੇ ਨਫ਼ਰਤ ਤੋਂ ਦੂਰ ਰੱਖਦੇ ਹਨ ।
(ਇ) ਦੂਜੇ ਪ੍ਰਾਂਤਾਂ ਦੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ ।
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਸਕਾਊਟਿੰਗ ਦੇ ਨਿਯਮ :
(ੳ) ਸਕਾਊਟਿੰਗ ਦੀ ਆਨ ਭਰੋਸੇਯੋਗ
(ਅ) ਸਕਾਊਟ ਵਫ਼ਾਦਾਰ ਹੁੰਦਾ ਹੈ
(ਈ ਸਕਾਊਟ ਸਭ ਦਾ ਮਿੱਤਰ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 7th Class Physical Education Solutions Chapter 7 ਸਕਾਊਟਿੰਗ ਅਤੇ ਗਾਈਡਿੰਗ

ਪ੍ਰਸ਼ਨ 3.
ਸਕਾਊਟਿੰਗ ਸਿੱਖਿਆ ਨਾਲ ਬੱਚੇ ਦਾ ਸਰਵ-ਪੱਖੀ ਵਿਕਾਸ :
(ਉ) ਸਕਾਊਟਿੰਗ ਤਾਕਤਵਰ, ਵਫ਼ਾਦਾਰ ਦੇਸ਼-ਭਗਤ ਬਣਾਉਂਦੀ ਹੈ ।
(ਅ) ਸਕਾਊਟ ਰੈਲੀਆਂ ਨਾਲ ਅੰਤਰਰਾਸ਼ਟਰੀ ਸੰਬੰਧ ਮਜ਼ਬੂਤ ਹੁੰਦੇ ਹਨ ।
(ਇ) ਸਕਾਉਟ ਆਪਣੇ ਅਧਿਆਪਕਾਂ, ਅਫ਼ਸਰਾਂ ਅਤੇ ਮਾਪਿਆਂ ਦਾ ਹੁਕਮ ਮੰਨਦੇ ਹਨ ।
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 4.
ਸਕਾਊਟਿੰਗ ਲਹਿਰ ਦਾ ਜਨਮ-ਦਾਤਾ ਕੌਣ ਸੀ :
(ਉ) ਲਾਰਡ ਬੇਡਨ ਪਾਵਲ
(ਅ) ਮੈਕ ਮਿਲਜ
(ਇ) ਮਾਊਂਟ ਬੈਟਨ
(ਸ) ਕੋਈ ਨਹੀਂ |
ਉੱਤਰ-
(ਉ) ਲਾਰਡ ਬੇਡਨ ਪਾਵਲ

ਪ੍ਰਸ਼ਨ 5.
ਸਕਾਊਟਿੰਗ ਲਹਿਰ ਸਭ ਤੋਂ ਪਹਿਲਾਂ ਕਿੱਥੋਂ ਸ਼ੁਰੂ ਹੋਈ ?
(ਉ) ਬਰਤਾਨੀਆ ਵਿਚ
(ਅ) ਹਾਲੈਂਡ ਵਿਚ
(ਇ) ਅਮਰੀਕਾ ਵਿਚ
(ਸ) ਉਪਰੋਕਤ ਕੋਈ ਨਹੀਂ ।
ਉੱਤਰ-
(ਉ) ਬਰਤਾਨੀਆ ਵਿਚ |

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਕਾਊਟਿੰਗ ਲਹਿਰ ਦਾ ਜਨਮਦਾਤਾ ਕੌਣ ਸੀ ?
ਉੱਤਰ-
ਲਾਰਡ ਬੇਡਨ ਪਾਵਲ |

ਪ੍ਰਸ਼ਨ 2.
ਸਕਾਊਟਿੰਗ ਲਹਿਰ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਈ ?
ਉੱਤਰ-
ਬਰਤਾਨੀਆ ਵਿਚ ।

ਪ੍ਰਸ਼ਨ 3.
ਸਭ ਤੋਂ ਪਹਿਲਾਂ ਸਕਾਉਟਿੰਗ ਸਿੱਖਿਆ ਕੈਂਪ ਕਿੱਥੇ ਲੱਗਿਆ ?
ਉੱਤਰ-
ਟਾਪੂ ਬਰਾਉਨ-ਸੀ (ਬਰਤਾਨੀਆ) ਵਿਚ ।

ਪ੍ਰਸ਼ਨ 4.
ਭਾਰਤ ਦੇ ਸਕਾਉਟਾਂ ਦੀ ਰੈਲੀ ਦਿੱਲੀ ਵਿਚ ਕਦੋਂ ਹੋਈ ਸੀ ?
ਉੱਤਰ-
1937 ਵਿਚ ।

ਪ੍ਰਸ਼ਨ 5.
ਸਕਾਊਟਾਂ ਨੂੰ ਖ਼ਾਸ ਕਰ ਕੇ ਕੀ ਸਿਖਾਇਆ ਜਾਂਦਾ ਹੈ ?
ਉੱਤਰ-
ਚੰਗੇ ਗੁਣ |

PSEB 7th Class Physical Education Solutions Chapter 7 ਸਕਾਊਟਿੰਗ ਅਤੇ ਗਾਈਡਿੰਗ

ਪ੍ਰਸ਼ਨ 6.
ਇਕ ਸਕਾਉਟ ਦੁਸਰੇ ਸਕਾਉਟ ਨੂੰ ਮਿਲਣ ਸਮੇਂ ਕੀ ਕਰਦਾ ਹੈ ?
ਉੱਤਰ-
ਤਿੰਨ ਉਂਗਲਾਂ ਨਾਲ ਸੈਲਿਉਟ ।

ਪ੍ਰਸ਼ਨ 7.
ਇਕ ਸਕਾਊਟ ਲਈ ਕਿਹੜੀ ਚੀਜ਼ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ?
ਉੱਤਰ-
ਸਕਾਉਟ ਨਿਯਮਾਂ ਦੀ ।

ਪ੍ਰਸ਼ਨ 8.
ਲਾਰਡ ਬੇਡਨ-ਪਾਵਲ ਨੇ ਲੜਕੀਆਂ ਲਈ ‘ਗਾਈਡਿੰਗ’ ਕਦੋਂ ਸ਼ੁਰੂ ਕੀਤੀ ?
ਉੱਤਰ-
ਸੰਨ 1918 ਵਿਚ :

ਪ੍ਰਸ਼ਨ 9.
ਗਾਈਡਿੰਗ ਲਹਿਰ ਦੀ ਪਹਿਲੀ ਚੀਫ਼ ਗਾਈਡ ਕੌਣ ਸੀ ?
ਉੱਤਰ-
ਲੇਡੀ ਬੇਡਨ-ਪਾਵਲ ਲਾਰਡ ਬੇਡਨ-ਪਾਵਲ ਦੀ ਪਤਨੀ) ।

ਪ੍ਰਸ਼ਨ 10.
ਲਾਰਡ ਬੇਡਨ-ਪਾਵਲ ਪਹਿਲੀ ਵਾਰ ਭਾਰਤ ਵਿਚ ਕਦੋਂ ਆਏ ?
ਉੱਤਰ-
ਸੰਨ 1921 ਵਿਚ |

ਪ੍ਰਸ਼ਨ 11.
ਲਾਰਡ ਬੇਡਨ ਪਾਵਲ ਨੇ ਹਿੰਦ ਸਰਕਾਰ ਨੂੰ ਕੀ ਸਿਫ਼ਾਰਿਸ਼ ਕੀਤੀ ?
ਉੱਤਰ-
ਭਾਰਤ ਦੇ ਮੁੰਡਿਆਂ ਤੇ ਕੁੜੀਆਂ ਨੂੰ ਸਕਾਊਟ ਦੀ ਸਿੱਖਿਆ ਦੇਣ ਦੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਕਾਊਟਿੰਗ ਲਹਿਰ ਦਾ ਮੋਢੀ ਕੌਣ ਸੀ ? ਸਭ ਤੋਂ ਪਹਿਲਾਂ ਸਕਾਉਟਿੰਗ ਲਹਿਰ ਕਿੱਥੇ ਸ਼ੁਰੂ ਹੋਈ ?
ਉੱਤਰ-
ਸਕਾਊਟਿੰਗ ਲਹਿਰ ਦਾ ਮੋਢੀ ਲਾਰਡ ਬੇਡਨ ਪਾਵਲ ਸੀ । ਉਸ ਨੇ ਬਰਤਾਨੀਆ ਵਿਚ ਸਕਾਊਟਿੰਗ ਲਹਿਰ ਸ਼ੁਰੂ ਕੀਤੀ । ਸਭ ਤੋਂ ਪਹਿਲਾ ਸਕਾਊਟਿੰਗ ਕੈਂਪ ਉਸ ਨੇ 1907 ਵਿਚ ਬਰਤਾਨੀਆ ਦੇ ਇਕ ਟਾਪੂ ਬਰਾਉਨ-ਸੀ ਵਿਚ ਲਾਇਆ !

ਪ੍ਰਸ਼ਨ 2.
ਬੇਡਨ-ਪਾਵਲ ਨੇ ਕਿਹੜੀਆਂ ਕਿਤਾਬਾਂ ਲਿਖੀਆਂ ?
ਉੱਤਰ-
ਬੇਡਨ-ਪਾਵਲ ਨੇ ‘ਸਕਾਊਟਿੰਗ ਫ਼ਾਰ ਬੁਆਇਜ਼’, ਦੀ ਵੁਲਫ ਕੱਬ ਹੈਂਡ ਬੁੱਕ ਅਤੇ ‘ਰੋਵਰਿੰਗ-ਟੂ-ਸਕਸੈੱਸ’ ਨਾਂ ਦੀਆਂ ਤਿੰਨ ਕਿਤਾਬਾਂ ਲਿਖੀਆਂ ।

ਪ੍ਰਸ਼ਨ 3.
ਸਕਾਊਟਿੰਗ ਰੈਲੀਆਂ ਦੇ ਕੀ ਲਾਭ ਹਨ ?
ਉੱਤਰ-
ਸਕਾਊਟਿੰਗ ਰੈਲੀਆਂ ਨਾਲ ਇਕ ਪ੍ਰਾਂਤ ਦੇ ਬੱਚਿਆਂ ਨੂੰ ਦੂਜੇ ਪ੍ਰਾਂਤ ਦੇ ਬੱਚਿਆਂ ਨਾਲ ਮਿਲਣ ਤੇ ਪਿਆਰ ਕਰਨ ਦਾ ਮੌਕਾ ਮਿਲਦਾ ਹੈ । ਇਕ ਦੇਸ਼ ਦੇ ਬੱਚਿਆਂ ਨੂੰ ਦੁਸਰੇ ਦੇਸ਼ ਦੇ ਬੱਚਿਆਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ । ਇਸ ਤਰ੍ਹਾਂ ਬੱਚਿਆਂ ਅੰਦਰੋਂ ਵੈਰ-ਭਾਵ ਤੇ ਰੰਗ ਨਸਲ ਦੇ ਭੇਦ-ਭਾਵ ਦੂਰ ਹੁੰਦੇ ਹਨ | ਸਕਾਊਟਿੰਗ ਰੈਲੀਆਂ ਸੰਸਾਰ-ਸ਼ਾਂਤੀ ਵੱਲ ਇਕ ਪ੍ਰਸੰਸਾਯੋਗ ਕਦਮ ਹਨ ।

PSEB 7th Class Punjabi ਰਚਨਾ ਕਹਾਣੀ-ਰਚਨਾ

Punjab State Board PSEB 7th Class Punjabi Book Solutions Punjabi Rachana ਕਹਾਣੀ-ਰਚਨਾ Textbook Exercise Questions and Answers.

PSEB 7th Class Punjabi Rachana ਕਹਾਣੀ-ਰਚਨਾ

1. ਸਿਆਣਾ ਕਾਂ

ਇਕ ਰਾਜੇ ਦਾ ਬਹੁਤ ਸੋਹਣਾ ਬਾਗ਼ ਸੀ, ਜਿਸਦੇ ਵਿਚਕਾਰ ਇਕ ਵੱਡਾ ਤਲਾਬ ਸੀ । ਰਾਜੇ ਦਾ ਰਾਜਕੁਮਾਰ ਹਰ ਰੋਜ਼ ਬਾਗ਼ ਵਿਚ ਆਉਂਦਾ ਸੀ ਤੇ ਕੁੱਝ ਸਮਾਂ ਸੈਰ-ਸਪਾਟਾ ਕਰਨ ਮਗਰੋਂ ਉਹ ਕੱਪੜੇ ਲਾਹ ਕੇ ਸਰੋਵਰ ਵਿਚ ਇਸ਼ਨਾਨ ਕਰਦਾ ਸੀ ।

ਉਸ ਤਲਾਬ ਤੋਂ ਕੁੱਝ ਦੂਰ ਇਕ ਪੁਰਾਣਾ ਬੋਹੜ ਦਾ ਦਰੱਖ਼ਤ ਸੀ । ਉਸ ਉੱਤੇ ਇਕ ਕਾਂ ਅਤੇ ਕਾਉਣੀ ਰਹਿੰਦੇ ਸਨ । ਬੋਹੜ ਦੀ ਇਕ ਖੋੜ ਵਿਚ ਇਕ ਵੱਡਾ ਸੱਪ ਰਹਿੰਦਾ ਸੀ । ਜਦੋਂ ਵੀ ਕਾਉਣੀ ਆਂਡੇ ਦਿੰਦੀ, ਤਾਂ ਸੱਪ ਅੱਖ ਬਚਾ ਕੇ ਉਨ੍ਹਾਂ ਨੂੰ ਪੀ ਜਾਂਦਾ ਸੀ । ਕਾਂ ਅਤੇ ਕਾਉਣੀ ਇਸ ਤੋਂ ਬਹੁਤ ਦੁਖੀ ਸਨ, ਪਰੰਤੂ ਉਨ੍ਹਾਂ ਨੂੰ ਇਸ ਤੋਂ ਛੁਟਕਾਰਾ ਪਾਉਣ ਦਾ ਕੋਈ ਰਾਹ ਨਹੀਂ ਸੀ ਲੱਭਦਾ ।

ਇਕ ਦਿਨ ਕਾਂ ਨੇ ਇਕ ਤਰੀਕਾ ਸੋਚਿਆ । ਜਦੋਂ ਰਾਜਕੁਮਾਰ ਬਾਗ਼ ਦੀ ਸੈਰ ਕਰਨ ਮਗਰੋਂ ਤਲਾਬ ਵਿਚ ਨੁਹਾਉਣ ਲਈ ਆਇਆ, ਤਾਂ ਉਸ ਨੇ ਆਪਣੇ ਕੱਪੜੇ ਲਾਹ ਕੇ ਤਲਾਬ ਦੇ ਕੰਢੇ ਉੱਤੇ ਰੱਖੇ ਤੇ ਨਾਲ ਹੀ ਆਪਣੇ ਗਲੋਂ ਲਾਹ ਕੇ ਸੋਨੇ ਦਾ ਹਾਰ ਵੀ ਰੱਖ ਦਿੱਤਾ !

ਜਦੋਂ ਰਾਜਕੁਮਾਰ ਨਹਾ ਰਿਹਾ ਸੀ, ਤਾਂ ਕਾਂ ਨੇ ਹਾਰ ਆਪਣੀ ਚੁੰਝ ਵਿਚ ਚੁੱਕ ਲਿਆ ਤੇ ਹੌਲੀ-ਹੌਲੀ ਉੱਡਣਾ ਸ਼ੁਰੂ ਕਰ ਦਿੱਤਾ । ਰਾਜਕੁਮਾਰ ਨੇ ਉਸਨੂੰ ਹਾਰ ਚੁੱਕਦਿਆਂ ਦੇਖ ਲਿਆ ਤੇ ਆਪਣੇ ਸਿਪਾਹੀਆਂ ਨੂੰ ਉਸਦੇ ਮਗਰ ਲਾ ਦਿੱਤਾ । ਕਾਂ ਨੇ ਬੋਹੜ ਦੇ ਦਰੱਖ਼ਤ ਕੋਲ ਪਹੁੰਚ ਕੇ ਹਾਰ ਉਸਦੀ ਖੋੜ੍ਹ ਵਿਚ ਸੁੱਟ ਦਿੱਤਾ । ਸਿਪਾਹੀਆਂ ਨੇ ਡਾਂਗ ਨਾਲ ਖੋੜ੍ਹ ਵਿਚੋਂ ਹਾਰ ਕੱਢਣ ਦੀ ਕੋਸ਼ਿਸ਼ ਕੀਤੀ ।

ਪਰੰਤੂ ਆਪਣੇ ਲਈ ਖ਼ਤਰਾ ਪੈਦਾ ਹੋਇਆ ਦੇਖ ਕੇ ਸੱਪ ਬਾਹਰ ਆ ਗਿਆ । ਸਿਪਾਹੀਆਂ ਨੇ ਸੱਪ ਨੂੰ ਮਾਰ ਦਿੱਤਾ ਤੇ ਹਾਰ ਖੋੜ੍ਹ ਵਿਚੋਂ ਕੱਢ ਲਿਆ । ਰਾਜਕੁਮਾਰ ਹਾਰ ਪ੍ਰਾਪਤ ਕਰਕੇ ਬਹੁਤ ਖ਼ੁਸ਼ ਹੋਇਆ । ਕਾਂ ਤੇ ਕਾਉਣੀ ਇਹ ਸਭ ਕੁੱਝ ਦੇਖ ਰਹੇ ਸਨ । ਉਹ ਸੱਪ ਨੂੰ ਮਰਿਆ ਦੇਖ ਕੇ ਬਹੁਤ ਖੁਸ਼ ਹੋਏ । ਹੁਣ ਉਨ੍ਹਾਂ ਦੇ ਆਂਡਿਆਂ ਨੂੰ ਕੋਈ ਖ਼ਤਰਾ ਨਹੀਂ ਸੀ । ਇਸ ਪ੍ਰਕਾਰ ਕਾਂ ਨੇ ਸਿਆਣਪ ਨਾਲ ਆਪਣੇ ਦੁਸ਼ਮਣ ਨੂੰ ਮਾਰ ਮੁਕਾ ਲਿਆ ਤੇ ਦੋਵੇਂ ਸੁਖੀ-ਸੁਖੀ ਰਹਿਣ ਲੱਗੇ ।

ਸਿੱਖਿਆ : ਮੁਸੀਬਤ ਸਮੇਂ ਸਿਆਣਪ ਹੀ ਕੰਮ ਆਉਂਦੀ ਹੈ ।

PSEB 7th Class Punjabi ਰਚਨਾ ਕਹਾਣੀ-ਰਚਨਾ

2. ਇਮਾਨਦਾਰ ਲੱਕੜਹਾਰਾ
ਜਾਂ
ਇਮਾਨਦਾਰੀ ਦਾ ਫਲ ਮਿੱਠਾ ਹੁੰਦਾ ਹੈ

ਇਕ ਪਿੰਡ ਵਿਚ ਇਕ ਗ਼ਰੀਬ ਲੱਕੜਹਾਰਾ ਰਹਿੰਦਾ ਸੀ । ਉਹ ਬਹੁਤ ਇਮਾਨਦਾਰ ਸੀ । ਉਹ ਹਰ ਰੋਜ਼ ਜੰਗਲ ਵਿਚ ਲੱਕੜਾਂ ਕੱਟਣ ਜਾਂਦਾ ਹੁੰਦਾ ਸੀ। ਇਕ ਦਿਨ ਉਹ ਜੰਗਲ ਵਿਚ ਨਦੀ ਦੇ ਕੰਢੇ ਉੱਤੇ ਪੁੱਜਾ ਅਤੇ ਇਕ ਦਰੱਖ਼ਤ ਨੂੰ ਕੱਟਣ ਲੱਗ ਪਿਆ । ਅਜੇ ਉਸ ਨੇ ਦਰੱਖ਼ਤ ਦੇ ਮੁੱਢ ਵਿਚ ਪੰਜ-ਸੱਤ ਕੁਹਾੜੇ ਹੀ ਮਾਰੇ ਸਨ ਕਿ ਉਸ ਦਾ ਕੁਹਾੜਾ ਹੱਥੋਂ ਛੁੱਟ ਕੇ ਨਦੀ ਵਿਚ ਡਿਗ ਪਿਆ ।

ਨਦੀ ਦਾ ਪਾਣੀ ਬਹੁਤ ਡੂੰਘਾ ਸੀ । ਲੱਕੜਹਾਰੇ ਨੂੰ ਨਾ ਤਰਨਾ ਆਉਂਦਾ ਸੀ ਤੇ ਨਾ ਚੁੱਭੀ ਲਾਉਣੀ । ਉਹ ਬਹੁਤ ਪਰੇਸ਼ਾਨ ਹੋਇਆ, ਪਰ ਕਰ ਕੁੱਝ ਨਹੀਂ ਸੀ ਸਕਦਾ ਉਹ ਬੈਠ ਕੇ ਰੋਣ ਲੱਗ ਪਿਆ । ਇੰਨੇ ਨੂੰ ਪਾਣੀ ਦਾ ਦੇਵਤਾ ਉਸ ਦੇ ਸਾਹਮਣੇ ਪ੍ਰਗਟ ਹੋਇਆ ਅਤੇ ਉਸ ਨੇ ਲੱਕੜਹਾਰੇ ਨੂੰ ਰੋਣ ਦਾ ਕਾਰਨ ਪੁੱਛਿਆ । ਵਿਚਾਰੇ ਲੱਕੜਹਾਰੇ ਨੇ ਉਸ ਨੂੰ ਆਪਣੀ ਸਾਰੀ ਦੁੱਖ ਭਰੀ ਕਹਾਣੀ ਸੁਣਾਈ ।

ਦੇਵਤੇ ਨੇ ਪਾਣੀ ਵਿਚ ਚੁੱਭੀ ਮਾਰੀ ਅਤੇ ਸੋਨੇ ਦਾ ਇਕ ਕੁਹਾੜਾ ਕੱਢ ਲਿਆਂਦਾ ।ਲੱਕੜ੍ਹਾਰੇ ਨੇ ਕਿਹਾ ਕਿ ਇਹ ਉਸ ਦਾ ਕੁਹਾੜਾ ਨਹੀਂ, ਇਸ ਕਰਕੇ ਉਹ ਇਹ ਨਹੀਂ ਲਵੇਗਾ । ਦੇਵਤੇ ਨੇ ਫਿਰ ਪਾਣੀ ਵਿਚ ਚੁੱਭੀ ਮਾਰੀ ਤੇ ਚਾਂਦੀ ਦਾ ਇਕ ਕੁਹਾੜਾ ਕੱਢ ਲਿਆਂਦਾ । ਲੱਕੜਹਾਰੇ ਨੇ ਕਿਹਾ ਕਿ ਇਹ ਵੀ ਉਸ ਦਾ ਕੁਹਾੜਾ ਨਹੀਂ ; ਉਸ ਦਾ ਕੁਹਾੜਾ ਲੋਹੇ ਦਾ ਹੈ ; ਇਸ ਕਰਕੇ ਉਹ ਚਾਂਦੀ ਦਾ ਕੁਹਾੜਾ ਨਹੀਂ ਲਵੇਗਾ । ਇਸ ਪਿੱਛੋਂ ਦੇਵਤੇ ਨੇ ਤੀਜੀ ਵਾਰੀ ਚੁੱਭੀ ਮਾਰੀ ਅਤੇ ਲੋਹੇ ਦਾ ਕੁਹਾੜਾ ਕੱਢ ਲਿਆਂਦਾ । ਲੱਕੜਹਾਰਾ ਆਪਣਾ ਕੁਹਾੜਾ ਦੇਖ ਕੇ ਬਹੁਤ ਖ਼ੁਸ਼ ਹੋਇਆ ਤੇ ਕਹਿਣ ਲੱਗਾ, “ਇਹ ਹੀ ਮੇਰਾ ਕੁਹਾੜਾ ਹੈ । ਮੈਨੂੰ ਇਹ ਦੇ ਦੇਵੋ ।” ਲੱਕੜਹਾਰੇ ਦੀ ਇਮਾਨਦਾਰੀ ਨੂੰ ਦੇਖ ਕੇ ਪਾਣੀ ਦਾ ਦੇਵਤਾ ਬਹੁਤ ਖੁਸ਼ ਹੋਇਆ ਅਤੇ ਉਸ ਨੇ ਲੱਕੜਹਾਰੇ ਨੂੰ ਬਾਕੀ ਦੋਨੋਂ ਕੁਹਾੜੇ ਵੀ ਇਨਾਮ ਵਜੋਂ ਦੇ ਦਿੱਤੇ ।

ਸਿੱਖਿਆ : ਇਮਾਨਦਾਰੀ ਦਾ ਫਲ ਮਿੱਠਾ ਹੁੰਦਾ ਹੈ ।

3. ਸ਼ੇਰ ਅਤੇ ਚੂਹੀ

ਇਕ ਦਿਨ ਬਹੁਤ ਗਰਮੀ ਸੀ । ਇਕ ਸ਼ੇਰ ਇਕ ਦਰੱਖ਼ਤ ਦੀ ਛਾਂ ਹੇਠ ਸੁੱਤਾ ਪਿਆ ਸੀ । ਨੇੜੇ ਹੀ ਇਕ ਖੁੱਡ ਵਿਚ ਇਕ ਚੂਹੀ ਰਹਿੰਦੀ ਸੀ । ਚੂਹੀ ਆਪਣੀ ਖੁੱਡ ਵਿਚੋਂ ਬਾਹਰ ਨਿਕਲੀ ਅਤੇ ਸ਼ੇਰ ਦੇ ਉੱਪਰ ਚੜ੍ਹ ਕੇ ਟੱਪਣ ਲੱਗੀ । ਸ਼ੇਰ ਨੂੰ ਜਾਗ ਆ ਗਈ । ਉਸ ਨੂੰ ਬਹੁਤ ਗੁੱਸਾ ਆਇਆ । ਉਸ ਨੇ ਚੂਹੀ ਨੂੰ ਆਪਣੇ ਪੰਜੇ ਵਿਚ ਫੜ ਲਿਆ । ਉਹ ਚੂਹੀ ਨੂੰ ਮਾਰਨ ਹੀ ਲੱਗਾ ਸੀ ਕਿ ਚੂਹੀ ਨੇ ਕਿਹਾ, “ਕਿਰਪਾ ਕਰ ਕੇ ਮੇਰੇ ਤੇ ਰਹਿਮ ਕਰੋ, ਮੈਥੋਂ ਭੁੱਲ ਹੋ ਗਈ ਹੈ । ਕਦੇ ਸਮਾਂ ਆਇਆ, ਤਾਂ ਮੈਂ ਤੁਹਾਡੀ ਮਿਹਰਬਾਨੀ ਦਾ ਬਦਲਾ ਚੁਕਾਵਾਂਗੀ ।” ਸ਼ੇਰ ਨੇ ਉਸ ਉੱਤੇ ਤਰਸ ਖਾਧਾ ਅਤੇ ਉਸ ਨੂੰ ਛੱਡ ਦਿੱਤਾ ।

ਕਝ ਦਿਨਾਂ ਮਗਰੋਂ ਇਕ ਸ਼ਿਕਾਰੀ ਨੇ ਸ਼ੇਰ ਨੂੰ ਆਪਣੇ ਜਾਲ ਵਿਚ ਫਸਾ ਲਿਆ । ਸ਼ੇਰ ਨੇ ਜਾਲ ਵਿਚੋਂ ਨਿਕਲਣ ਲਈ ਬਹੁਤ ਹੱਥ-ਪੈਰ ਮਾਰੇ, ਪਰ ਵਿਅਰਥ । ਉਹ ਦੁੱਖ ਨਾਲ ਗਰਜਣ ਲੱਗਾ । ਉਸ ਦੀ ਅਵਾਜ਼ ਚੂਹੀ ਦੇ ਕੰਨੀਂ ਪਈ ।

ਚੂਹੀ ਆਪਣੀ ਖੁੱਡ ਵਿਚੋਂ ਬਾਹਰ ਨਿਕਲੀ । ਉਸ ਨੇ ਜਾਲ ਦੀਆਂ ਰੱਸੀਆਂ ਨੂੰ ਟੁੱਕਣਾ ਸ਼ੁਰੂ ਕਰ ਦਿੱਤਾ । ਜਲਦੀ ਹੀ ਸ਼ੇਰ ਜਾਲ ਵਿਚੋਂ ਬਾਹਰ ਨਿਕਲ ਆਇਆ । ਉਸ ਨੇ ਚੂਹੀ ਦਾ ਬਹੁਤ ਧੰਨਵਾਦ ਕੀਤਾ ।

ਸਿੱਟਾ : ਅੰਤ ਭਲੇ ਦਾ ਭਲਾ ।

PSEB 7th Class Punjabi ਰਚਨਾ ਕਹਾਣੀ-ਰਚਨਾ

4. ਏਕਤਾ ਵਿਚ ਬਲ ਹੈ।
ਜਾਂ
ਕਿਸਾਨ ਅਤੇ ਉਸ ਦੇ ਪੁੱਤਰ

ਇਕ ਵਾਰੀ ਦੀ ਗੱਲ ਹੈ ਕਿ ਕਿਸੇ ਥਾਂ ਇਕ ਬੁੱਢਾ ਕਿਸਾਨ ਰਹਿੰਦਾ ਸੀ । ਉਸ ਦੇ ਚਾਰ ਪੁੱਤਰ ਸਨ । ਉਹ ਹਮੇਸ਼ਾ ਆਪਸ ਵਿਚ ਲੜਦੇ ਰਹਿੰਦੇ ਸਨ । ਕਿਸਾਨ ਨੇ ਉਨ੍ਹਾਂ ਨੂੰ ਬਹੁਤ ਵਾਰੀ ਸਮਝਾਇਆ ਸੀ ਕਿ ਉਹ ਪਿਆਰ ਅਤੇ ਏਕਤਾ ਨਾਲ ਰਿਹਾ ਕਰਨ, ਪਰ ਉਨ੍ਹਾਂ ਉੱਪਰ ਪਿਤਾ ਦੀਆਂ ਨਸੀਹਤਾਂ ਦਾ ਕੋਈ ਅਸਰ ਨਹੀਂ ਸੀ ਹੁੰਦਾ ।

ਇਕ ਵਾਰੀ ਉਹ ਬੁੱਢਾ ਕਿਸਾਨ ਬਿਮਾਰ ਹੋ ਗਿਆ । ਉਸ ਨੂੰ ਆਪਣੇ ਪੁੱਤਰਾਂ ਵਿਚਕਾਰ ਲੜਾਈ-ਝਗੜੇ ਦਾ ਬਹੁਤ ਫ਼ਿਕਰ ਰਹਿੰਦਾ ਸੀ । ਉਸ ਨੇ ਉਨ੍ਹਾਂ ਨੂੰ ਸਮਝਾਉਣ ਲਈ ਆਪਣੀ ਸਮਝ ਨਾਲ ਇਕ ਢੰਗ ਕੱਢਿਆ । ਉਸ ਨੇ ਪਤਲੀਆਂ-ਪਤਲੀਆਂ ਲੱਕੜਾਂ ਦਾ ਇਕ ਬੰਡਲ ਮੰਗਾਇਆ । ਉਸ ਨੇ ਬੰਡਲ ਵਿਚੋਂ ਇਕ-ਇਕ ਸੋਟੀ ਕੱਢ ਕੇ ਆਪਣੇ ਪੁੱਤਰਾਂ ਨੂੰ ਦਿੱਤੀ ਤੇ ਉਨ੍ਹਾਂ ਨੂੰ ਤੋੜਨ ਲਈ ਕਿਹਾ । ਚੌਹਾਂ ਪੁੱਤਰਾਂ ਨੇ ਇਕ-ਇਕ ਲੱਕੜੀ ਬੜੀ ਸੌਖ ਨਾਲ ਤੋੜ ਦਿੱਤੀ । ਫਿਰ ਕਿਸਾਨ ਨੇ ਸਾਰਾ ਬੰਡਲ ਘੁੱਟ ਕੇ ਬੰਨ੍ਹਿਆ ਤੇ ਉਨ੍ਹਾਂ ਨੂੰ ਦੇ ਕੇ ਕਿਹਾ ਕਿ ਇਕੱਲਾ-ਇਕੱਲਾ ਇਸ ਸਾਰੇ ਬੰਡਲ ਨੂੰ ਤੋੜੇ । ਕੋਈ ਵੀ ਪੁੱਤਰ ਉਸ ਬੰਨ੍ਹੇ ਹੋਏ ਬੰਡਲ ਨੂੰ ਨਾ ਤੋੜ ਸਕਿਆ । ਕਿਸਾਨ ਨੇ ਪੁੱਤਰਾਂ ਨੂੰ ਸਿੱਖਿਆ ਦਿੱਤੀ ਕਿ ਉਹ ਇਨ੍ਹਾਂ ਪਤਲੀਆਂਪਤਲੀਆਂ ਲੱਕੜੀਆਂ ਤੋਂ ਸਿੱਖਿਆ ਲੈਣ ਉਨ੍ਹਾਂ ਨੂੰ ਲੜਾਈ-ਝਗੜਾ ਕਰ ਕੇ ਇਕੱਲੇ-ਇਕੱਲੇ ਰਹਿਣ ਦੀ ਥਾਂ ਮਿਲ ਕੇ ਰਹਿਣਾ ਚਾਹੀਦਾ ਹੈ । ਇਸ ਤਰ੍ਹਾਂ ਉਨ੍ਹਾਂ ਦੀ ਤਾਕਤ ਬਹੁਤ ਹੋਵੇਗੀ । ਇਹ ਸੁਣ ਕੇ ਪੁੱਤਰਾਂ ਨੇ ਪਿਤਾ ਨੂੰ ਰਲ-ਮਿਲ ਕੇ ਰਹਿਣ ਦਾ ਵਚਨ ਦਿੱਤਾ । ਸਿੱਖਿਆ-ਏਕਤਾ ਵਿਚ ਬਲ ਹੈ ।

5. ਤਿਹਾਇਆ ਕਾਂ

ਇਕ ਵਾਰੀ ਇਕ ਕਾਂ ਨੂੰ ਬਹੁਤ ਤੇਹ ਲੱਗੀ । ਉਹ ਪਾਣੀ ਦੀ ਭਾਲ ਵਿਚ ਇਧਰ-ਉਧਰ ਉੱਡਿਆ । ਅੰਤ ਉਹ ਇਕ ਬਗੀਚੇ ਵਿਚ ਪੁੱਜਾ । ਉਸ ਨੇ ਪਾਣੀ ਦਾ ਇਕ ਘੜਾ ਦੇਖਿਆ । ਉਹ ਘੜੇ ਦੇ ਮੂੰਹ ਉੱਤੇ ਜਾ ਬੈਠਾ । ਉਸ ਨੇ ਦੇਖਿਆ ਕਿ ਘੜੇ ਵਿਚ ਪਾਣੀ ਥੋੜ੍ਹਾ ਹੈ । ਉਸ ਦੀ ਚੁੰਝ ਪਾਣੀ ਤਕ ਨਹੀਂ ਸੀ ਪਹੁੰਚਦੀ । ਉਸ ਨੇ ਘੜੇ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਿਹਾ ।

ਉਹ ਕਾਂ ਬਹੁਤ ਸਿਆਣਾ ਸੀ । ਉਸ ਨੇ ਘੜੇ ਦੇ ਨੇੜੇ ਕੁੱਝ ਰੋੜੇ ਤੇ ਠੀਕਰੀਆਂ ਦੇਖੀਆਂ । ਉਸ ਨੂੰ ਇਕ ਢੰਗ ਸੁੱਝਿਆ । ਉਸ ਨੇ ਠੀਕਰੀਆਂ ਤੇ ਰੋੜੇ ਚੁੱਕ ਕੇ ਘੜੇ ਵਿਚ ਪਾਉਣੇ ਸ਼ੁਰੂ ਕਰ ਦਿੱਤੇ । ਹੌਲੀ-ਹੌਲੀ ਘੜਾ ਰੋੜਿਆਂ ਅਤੇ ਠੀਕਰੀਆਂ ਨਾਲ ਭਰਨ ਲੱਗਾ ਤੇ ਉਸ ਵਿਚਲਾ ਪਾਣੀ ਉੱਪਰ ਆ ਗਿਆ । ਕਾਂ ਨੇ ਰੱਜ ਕੇ ਪਾਣੀ ਪੀਤਾ ਅਤੇ ਉੱਡ ਗਿਆ ।

ਸਿੱਖਿਆ : ਜਿੱਥੇ ਚਾਹ ਉੱਥੇ ਰਾਹ ।

6. ਲੇਲਾ ਤੇ ਬਘਿਆੜ

ਇਕ ਵਾਰੀ ਇਕ ਬਘਿਆੜ ਇਕ ਨਦੀ ਦੇ ਕੰਢੇ ਉੱਤੇ ਪਾਣੀ ਪੀ ਰਿਹਾ ਸੀ । ਦੂਜੇ ਪਾਸੇ ਨਿਵਾਣ ਵਲ ਉਸ ਨੇ ਇਕ ਲੇਲੇ ਨੂੰ ਪਾਣੀ ਪੀਂਦਿਆਂ ਦੇਖਿਆ। ਉਸ ਦਾ ਦਿਲ ਕੀਤਾ ਕਿ ਉਹ ਲੇਲੇ ਨੂੰ ਮਾਰ ਕੇ ਖਾ ਲਵੇ । ਉਹ ਮਨ ਵਿਚ ਉਸ ਨੂੰ ਖਾਣ ਦੇ ਬਹਾਨੇ ਸੋਚਣ ਲੱਗਾ । ਉਸਨੇ ਲੇਲੇ ਨੂੰ ਗੁੱਸੇ ਨਾਲ ਕਿਹਾ ਕਿ ਉਹ ਉਸ ਦੇ ਪੀਣ ਵਾਲੇ ਪਾਣੀ ਨੂੰ ਗੰਧਲਾ ਕਿਉਂ ਕਰ ਰਿਹਾ ਹੈ । ਲੇਲੇ ਨੇ ਡਰ ਕੇ ਨਿਮਰਤਾ ਨਾਲ ਕਿਹਾ, “ਮਹਾਰਾਜਾ ਪਾਣੀ ਤਾਂ ਤੁਹਾਡੇ ਵਲੋਂ ਮੇਰੀ ਵਲ ਆ ਰਿਹਾ ਹੈ । ਇਸ ਕਰਕੇ ਮੈਂ ਤੁਹਾਡੇ ਪੀਣ ਵਾਲੇ ਪਾਣੀ ਨੂੰ ਗੰਧਲਾ ਕਿਸ ਤਰ੍ਹਾਂ ਕਰ ਸਕਦਾ ਹਾਂ।”

ਬਘਿਆੜ ਨਿੱਠ ਜਿਹਾ ਹੋ ਗਿਆ, ਪਰ ਉਹ ਲੇਲੇ ਨੂੰ ਹੱਥੋਂ ਨਹੀਂ ਸੀ ਜਾਣ ਦੇਣਾ ਚਾਹੁੰਦਾ । ਉਸ ਨੇ ਉਸ ਨੂੰ ਕਿਹਾ, “ਤੂੰ ਮੈਨੂੰ ਪਿਛਲੇ ਸਾਲ ਗਾਲਾਂ ਕਿਉਂ ਕੱਢੀਆਂ ਸਨ ?” ਲੇਲੇ ਨੇ ਫਿਰ ਨਿਮਰਤਾ ਨਾਲ ਕਿਹਾ, “ਮਹਾਰਾਜ, ਪਿਛਲੇ ਸਾਲ ਤਾਂ ਮੈਂ ਜੰਮਿਆਂ ਵੀ ਨਹੀਂ ਸੀ।” ਹੁਣ ਬਘਿਆੜ ਕੋਲ ਚਾਰਾ ਨਾ ਰਿਹਾ ਤੇ ਗੁੱਸੇ ਨਾਲ ਕਹਿਣ ਲੱਗਾ, “ਜੇਕਰ ਉਦੋਂ ਤੂੰ ਨਹੀਂ ਸੀ, ਤਾਂ ਤੇਰਾ ਪਿਓ-ਦਾਦਾ ਹੋਵੇਗਾ । ਇਸ ਕਰਕੇ ਤੂੰ ਕਸੂਰਵਾਰ ਹੈਂ ।” ਇਹ ਕਹਿ ਕੇ ਉਸ ਨੇ ਝਪੱਟਾ ਮਾਰਿਆ ਤੇ ਉਸ ਨੂੰ ਪਾੜ ਕੇ ਖਾ ਗਿਆ ।

ਸਿੱਖਿਆ : ਡਾਢੇ ਦਾ ਸੱਤੀਂ ਵੀਹੀਂ ਸੌ ।
ਜਾਂ
ਜ਼ੁਲਮ ਕਰਨ ਵਾਲਾ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦਾ ਹੈ ।

PSEB 7th Class Punjabi ਰਚਨਾ ਕਹਾਣੀ-ਰਚਨਾ

7. ਕਾਂ ਅਤੇ ਲੂੰਬੜੀ
ਜਾਂ
ਚਲਾਕ ਲੂੰਬੜੀ

ਇਕ ਵਾਰੀ ਇਕ ਲੂੰਬੜੀ ਨੂੰ ਬਹੁਤ ਭੁੱਖ ਲੱਗੀ । ਉਹ ਕੋਈ ਖਾਣ ਵਾਲੀ ਚੀਜ਼ ਲੱਭਣ ਲਈ ਇਧਰ-ਉਧਰ ਘੁੰਮੀ, ਪਰ ਉਸ ਨੂੰ ਕੁੱਝ ਨਾ ਮਿਲਿਆ । ਅੰਤ ਉਹ ਦਰੱਖ਼ਤਾਂ ਦੇ ਇਕ ਝੁੰਡ ਹੇਠ ਪਹੁੰਚੀ । ਉਹ ਬਹੁਤ ਥੱਕੀ ਹੋਈ ਸੀ ਤੇ ਉਹ ਦਰੱਖ਼ਤਾਂ ਦੀ ਸੰਘਣੀ ਛਾਂ ਹੇਠਾਂ ਲੰਮੀ ਪੈ ਗਈ ।

ਇੰਨੇ ਨੂੰ ਲੂੰਬੜੀ ਨੇ ਉੱਪਰ ਵਲ ਧਿਆਨ ਮਾਰਿਆ । ਦਰੱਖ਼ਤ ਦੀ ਇਕ ਟਹਿਣੀ ਉੱਤੇ ਉਸ ਨੇ ਇਕ ਕਾਂ ਦੇਖਿਆ, ਜਿਸ ਦੀ ਚੁੰਝ ਵਿਚ ਪਨੀਰ ਦਾ ਇਕ ਟੁਕੜਾ ਸੀ । ਇਹ ਦੇਖ ਕੇ ਉਸ ਦੇ ਮੂੰਹ ਵਿਚ ਪਾਣੀ ਭਰ ਆਇਆ । ਉਸ ਨੇ ਕਾਂ ਕੋਲੋਂ ਪਨੀਰ ਦਾ ਟੁਕੜਾ ਖੋਹਣ ਦਾ ਇਕ ਢੰਗ ਕੱਢ ਲਿਆ ।

ਉਸ ਨੇ ਬੜੀ ਚਾਲਾਕੀ ਤੇ ਪਿਆਰ ਭਰੀ ਅਵਾਜ਼ ਨਾਲ ਕਾਂ ਨੂੰ ਕਿਹਾ, “ਬਹੁਤ ਹੀ ਮਨਮੋਹਣਾ ਪੰਛੀ ਹੈਂ । ਤੇਰੀ ਅਵਾਜ਼ ਬਹੁਤ ਹੀ ਸੁਰੀਲੀ ਹੈ । ਮੇਰਾ ਜੀ ਕਰਦਾ ਹੈ ਕਿ ਤੇਰਾ ਇਕ ਮਿੱਠਾ ਗੀਤ ਸੁਣਾਂ । ਕਿਰਪਾ ਕਰ ਕੇ ਮੈਨੂੰ ਗਾ ਕੇ ਸੁਣਾ ।” ਕਾਂ ਲੂੰਬੜੀ ਦੀ ਖ਼ੁਸ਼ਾਮਦ ਵਿਚ ਆ ਕੇ ਖ਼ੁਸ਼ੀ ਨਾਲ ਫੁੱਲ ਗਿਆ । ਜਿਉਂ ਹੀ ਉਸ ਨੇ ਗਾਉਣ ਲਈ ਮੂੰਹ ਖੋਲ੍ਹਿਆ, ਤਾਂ ਪਨੀਰ ਦਾ ਟੁਕੜਾ ਉਸ ਦੇ ਮੂੰਹ ਵਿਚੋਂ ਹੇਠਾਂ ਡਿਗ ਪਿਆ । ਲੂੰਬੜੀ ਪਨੀਰ ਦੇ ਟੁਕੜੇ ਨੂੰ ਝੱਟ-ਪੱਟ ਖਾ ਕੇ ਆਪਣੇ ਰਾਹ ਤੁਰਦੀ ਬਣੀ ਤੇ ਕਾਂ ਉਸ਼ ਵਲ ਦੇਖਦਾ ਹੀ ਰਹਿ ਗਿਆ ।

ਸਿੱਖਿਆ : ਖ਼ੁਸ਼ਾਮਦ ਤੋਂ ਬਚੋ ।

8. ਦਰਜ਼ੀ ਅਤੇ ਹਾਥੀ

ਇਕ ਰਾਜੇ ਕੋਲ ਇਕ ਹਾਥੀ ਸੀ । ਹਾਥੀ ਹਰ ਰੋਜ਼ ਨਦੀ ਵਿਚ ਨਹਾਉਣ ਲਈ ਜਾਂਦਾ ਹੁੰਦਾ ਸੀ । ਦਰਿਆ ਦੇ ਰਸਤੇ ਵਿਚ ਇਕ ਬਜ਼ਾਰ ਆਉਂਦਾ ਸੀ । ਬਜ਼ਾਰ ਵਿਚ ਇਕ ਦਰਜ਼ੀ ਦੀ ਦੁਕਾਨ ਸੀ । ਦਰਿਆ ਨੂੰ ਜਾਂਦਾ ਹੋਇਆ ਹਾਥੀ ਹਰ ਰੋਜ਼ ਦਰਜ਼ੀ ਦੀ ਦੁਕਾਨ ਕੋਲ ਰੁਕ ਜਾਂਦਾ ਸੀ । ਦਰਜ਼ੀ ਇਕ ਨਰਮ ਦਿਲ ਆਦਮੀ ਸੀ । ਉਹ ਹਰ ਰੋਜ਼ ਹਾਥੀ ਨੂੰ ਕੋਈ ਨਾ ਕੋਈ ਚੀਜ਼ ਖਾਣ ਨੂੰ ਦਿੰਦਾ । ਇਸ ਤਰ੍ਹਾਂ ਹਾਥੀ ਅਤੇ ਦਰਜ਼ੀ ਆਪਸ ਵਿਚ ਮਿੱਤਰ ਬਣ ਗਏ ।

ਇਕ ਦਿਨ ਦਰਜ਼ੀ ਘਰੋਂ ਆਪਣੀ ਪਤਨੀ ਨਾਲ ਲੜ ਕੇ ਆਇਆ ਸੀ । ਉਸ ਦਾ ਮਨ ਗੁੱਸੇ ਨਾਲ ਭਰਿਆ ਹੋਇਆ ਸੀ । ਇਸੇ ਵੇਲੇ ਹਾਥੀ ਵੀ ਉੱਥੇ ਆ ਗਿਆ । ਉਸ ਨੇ ਆਪਣੀ ਸੁੰਡ, ਦੁਕਾਨ ਦੇ ਅੰਦਰ ਕੀਤੀ । ਦਰਜ਼ੀ ਨੇ ਉਸ ਨੂੰ ਕੁੱਝ ਵੀ ਖਾਣ ਲਈ ਨਾ ਦਿੱਤਾ, ਸਗੋਂ ਉਸ ਦੀ ਸੁੰਡ ਵਿਚ ਸੂਈ ਚੋਭ ਦਿੱਤੀ ।

ਹਾਥੀ ਨੂੰ ਦਰਜ਼ੀ ਦੀ ਇਸ ਕਰਤੂਤ ‘ਤੇ ਬਹੁਤ ਗੁੱਸਾ ਆਇਆ । ਉਹ ਦਰਿਆ ‘ਤੇ ਪੁੱਜਾ । ਉਸ ਨੇ ਆਪਣੀ ਸੁੰਡ ਵਿਚ ਚਿੱਕੜ ਵਾਲਾ ਪਾਣੀ ਭਰ ਲਿਆ ! ਵਾਪਸੀ ‘ਤੇ ਉਸ ਨੇ ਸਾਰਾ ਚਿੱਕੜ ਲਿਆ ਕੇ ਦਰਜ਼ੀ ਦੀ ਦੁਕਾਨ ਵਿਚ ਸੁੱਟ ਦਿੱਤਾ । ਦਰਜ਼ੀ ਦੇ ਸਾਰੇ ਕੱਪੜੇ ਖ਼ਰਾਬ ਹੋ ਗਏ । ਉਹ ਡਰਦਾ ਦੁਕਾਨ ਛੱਡ ਕੇ ਦੌੜ ਗਿਆ । ਇਸ ਤਰ੍ਹਾਂ ਹਾਥੀ ਨੇ ਆਪਣਾ ਬਦਲਾ ਲੈ ਲਿਆ ।

ਸਿੱਟਾ : ਜਿਹਾ ਕਰੋਗੇ ਤਿਹਾ ਭਰੋਗੇ ।

PSEB 7th Class Punjabi ਰਚਨਾ ਕਹਾਣੀ-ਰਚਨਾ

9. ਆਜੜੀ ਅਤੇ ਬਘਿਆੜ

ਇਕ ਆਜੜੀ ਮੁੰਡਾ ਸੀ । ਉਹ ਆਪਣੇ ਪਿੰਡ ਤੋਂ ਬਾਹਰ ਜੰਗਲ ਵਿਚ ਭੇਡਾਂ ਚਾਰਨ ਜਾਂਦਾ ਹੁੰਦਾ ਸੀ । ਇਕ ਦਿਨ ਉਸ ਨੇ ਲੋਕਾਂ ਦਾ ਮਖੌਲ ਉਡਾਉਣਾ ਚਾਹਿਆ ।ਉਹ ਇਕ ਉੱਚੇ ਦਰੱਖ਼ਤ ਉੱਤੇ ਚੜ੍ਹ ਗਿਆ ਅਤੇ ਉੱਚੀ-ਉੱਚੀ ਰੌਲਾ ਪਾਉਣ ਲੱਗਾ, “ਬਘਿਆੜ ! ਬਘਿਆੜ ! ਮੈਨੂੰ ਬਚਾਓ ।” ਪਿੰਡ ਦੇ ਲੋਕਾਂ ਨੇ ਉਸ ਦੀਆਂ ਚੀਕਾਂ ਸੁਣੀਆਂ । ਉਹ ਆਪਣੇ ਕੰਮ-ਕਾਰ ਛੱਡ ਕੇ ਤੇ ਡਾਂਗਾਂ ਚੁੱਕ ਕੇ ਉਸ ਦੀ ਮੱਦਦ ਲਈ ਦੌੜੇ ਆਏ । ਜਦੋਂ ਉਹ ਉੱਥੇ ਪਹੁੰਚੇ, ਤਾਂ ਆਜੜੀ ਮੁੰਡਾ ਅੱਗੋਂ ਹੱਸਣ ਲੱਗ ਪਿਆ । ਉਨ੍ਹਾਂ ਨੇ ਪੁੱਛਿਆ, ‘ਬਘਿਆੜ ਕਿੱਥੇ ਹੈ ? ਆਜੜੀ ਮੁੰਡੇ ਨੇ ਉੱਤਰ ਦਿੱਤਾ ਕਿ ਉਸ ਨੇ ਸਿਰਫ਼ ਉਨ੍ਹਾਂ ਨਾਲ ਮਖੌਲ ਹੀ ਕੀਤਾ ਹੈ, ਬਘਿਆੜ ਕੋਈ ਨਹੀਂ ਆਇਆ । ਲੋਕਾਂ ਨੂੰ ਉਸ ਦੀ ਇਸ ਗੱਲ ‘ਤੇ ਬੜਾ ਗੁੱਸਾ ਆਇਆ । ਉਹ ਭਰੇ-ਪੀਤੇ ਵਾਪਸ ਮੁੜ ਗਏ ।

ਅਗਲੇ ਦਿਨ ਆਜੜੀ ਮੁੰਡਾ ਜਦੋਂ ਭੇਡਾਂ ਚਾਰ ਰਿਹਾ ਸੀ, ਤਾਂ ਬਆੜ ਸੱਚ-ਮੁੱਚ ਹੀ ਆ ਗਿਆ । ਉਹ ਉਸ ਦੀਆਂ ਭੇਡਾਂ ਨੂੰ ਮਾਰ-ਮਾਰ ਕੇ ਖਾਣ ਲੱਗਾ । ਮੁੰਡੇ ਨੇ ਬਹੁਤ ਰੌਲਾ ਪਾਇਆ । ਪਿੰਡ ਦੇ ਲੋਕਾਂ ਨੇ ਉਸ ਦੀਆਂ ਚੀਕਾਂ ਸੁਣੀਆਂ, ਪਰ ਕੋਈ ਵੀ ਉਸ ਦੀ ਮੱਦਦ ਲਈ ਨਾ ਆਇਆ । ਬਘਿਆੜ ਨੇ ਮੁੰਡੇ ਉੱਤੇ ਝਪਟਾ ਮਾਰਿਆ ਤੇ ਉਸ ਨੂੰ ਵੀ ਮਾਰ ਕੇ ਸੁੱਟ ਦਿੱਤਾ । ਇਸ ਤਰ੍ਹਾਂ ਇਕ ਵਾਰ ਝੂਠ ਬੋਲਣ ਕਰਕੇ ਉਸ ਮੁੰਡੇ ਨੇ ਆਪਣੀ ਜਾਨ ਗੁਆ ਲਈ । ਸੱਚ ਹੈ, ਝੂਠੇ ‘ਤੇ ਕੋਈ ਇਤਬਾਰ ਨਹੀਂ ਕਰਦਾ ।

ਸਿੱਖਿਆ : ਝੂਠੇ ‘ਤੇ ਕੋਈ ਇਤਬਾਰ ਨਹੀਂ ਕਰਦਾ ।

10. ਬੁਰੀ ਸੰਗਤ

ਇਕ ਅਮੀਰ ਆਦਮੀ ਦਾ ਪੁੱਤਰ ਬੁਰੀ ਸੰਗਤ ਵਿਚ ਪੈ ਗਿਆ । ਉਸ ਨੂੰ ਆਪਣੇ ਪੁੱਤਰ ਦੀ ਇਸ ਆਦਤ ਦਾ ਬਹੁਤ ਦੁੱਖ ਹੋਇਆ । ਉਸ ਨੇ ਆਪਣੇ ਪੁੱਤਰ ਨੂੰ ਬਹੁਤ ਸਮਝਾਇਆ ਕਿ ਉਹ ਬੁਰੀ ਸੰਗਤ ਛੱਡ ਦੇਵੇ, ਪਰ ਪੁੱਤਰ ਉੱਤੇ ਕੋਈ ਅਸਰ ਨਾ ਹੋਇਆ । ਅੰਤ ਉਸ ਨੇ । ਉਸ ਨੂੰ ਸਿੱਧੇ ਰਾਹ ਪਾਉਣ ਲਈ ਇਕ ਤਰੀਕਾ ਕੱਢਿਆ ।

ਉਸ ਨੇ ਬਜ਼ਾਰੋਂ ਵਧੀਆ ਸੇਬਾਂ ਦੀ ਇਕ ਟੋਕਰੀ ਮੰਗਵਾਈ ਅਤੇ ਨਾਲ ਹੀ ਇਕ ਗਲਿਆ । ਸੜਿਆ ਸੇਬ ਮੰਗਵਾ ਲਿਆ । ਉਸ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਉਹ ਗਲੇ-ਸੜੇ ਸੇਬ ਨੂੰ । ਬਾਕੀ ਚੰਗੇ ਸੇਬਾਂ ਦੇ ਵਿਚਕਾਰ ਰੱਖ ਦੇਵੇ । ਪੁੱਤਰ ਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਫੇਰ ਪਿਤਾ ਦੇ ਕਹੇ ਅਨੁਸਾਰ ਉਸ ਨੇ ਉਹ ਟੋਕਰੀ ਅਲਮਾਰੀ ਵਿਚ ਰੱਖ ਦਿੱਤੀ ।

ਅਗਲੇ ਦਿਨ ਪਿਤਾ ਨੇ ਪੁੱਤਰ ਨੂੰ ਕਿਹਾ ਕਿ ਉਹ ਟੋਕਰੀ ਵਿਚੋਂ ਇਕ ਸੇਬ ਲਿਆਵੇ । ਪੁੱਤਰ ਨੇ ਅਲਮਾਰੀ ਖੋਲ੍ਹੀ । ਜਦੋਂ ਉਸ ਨੇ ਟੋਕਰੀ ਚੁੱਕੀ, ਤਾਂ ਦੇਖਿਆ ਕਿ ਉਸ ਵਿਚ ਸਾਰੇ ਸੇਬ ਖ਼ਰਾਬ ਹੋ ਚੁੱਕੇ ਸਨ । ਉਹ ਟੋਕਰੀ ਆਪਣੇ ਪਿਤਾ ਕੋਲ ਚੁੱਕ ਲਿਆਇਆ ਤੇ ਕਹਿਣ ਲੱਗਾ ਕਿ ਸਾਰੇ ਸੇਬ ਖ਼ਰਾਬ ਹੋ ਚੁੱਕੇ ਸਨ । ਪਿਤਾ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਕਿ ਇਕ ਖ਼ਰਾਬ ਸੇਬ ਨੇ ਸਾਰੇ ਸੇਬ ਖ਼ਰਾਬ ਕਰ ਦਿੱਤੇ ਹਨ । ਤੈਨੂੰ ਇਸ ਤੋਂ ਸਬਕ ਸਿੱਖਣਾ ਚਾਹੀਦਾ ਹੈ । ਤੈਨੂੰ ਬੁਰੀ ਸੰਗਤ ਦਾ ਤਿਆਗ ਕਰ ਦੇਣਾ ਚਾਹੀਦਾ ਹੈ, ਨਹੀਂ ਤਾਂ ਇਹ ਤੈਨੂੰ ਵੀ ਬੁਰਾ ਬਣਾ ਦੇਵੇਗੀ । ਪਿਤਾ ਦੀ ਸਿੱਖਿਆ ਪੁੱਤਰ ਦੇ ਮਨ ਉੱਤੇ ਅਸਰ ਕਰ ਗਈ ਅਤੇ ਉਸ ਨੇ ਬੁਰੀ ਸੰਗਤ ਦਾ ਤਿਆਗ ਕਰ ਦਿੱਤਾ ।

ਸਿੱਖਿਆ : ‘ਬੁਰੀ ਸੰਗਤ ਨਾਲੋਂ ਇਕੱਲਾ ਭਲਾ’ ।।

PSEB 7th Class Punjabi ਰਚਨਾ ਕਹਾਣੀ-ਰਚਨਾ

11. ਖੂਹ ਪੁੱਟਦੇ ਨੂੰ ਖਾਤਾ ਤਿਆਰ
ਜਾਂ
ਲਾਲਚ ਬੁਰੀ ਬਲਾ ਹੈ

ਚਾਰ ਦੋਸਤ ਕਿਧਰੇ ਦੂਰ ਜਾ ਰਹੇ ਸਨ । ਜਦੋਂ ਉਹ ਇਕ ਉਜਾੜ ਵਿਚੋਂ ਲੰਘ ਰਹੇ ਸਨ, ਤਾਂ ਰਾਹ ਵਿਚ ਉਨ੍ਹਾਂ ਨੂੰ ਇਕ ਸੋਨੇ ਦੀ ਝਾੜੀ ਉੱਗੀ ਹੋਈ ਦਿਖਾਈ ਦਿੱਤੀ । ਸੋਨੇ ਦੀ ਝਾੜੀ ਦੇਖ ਕੇ ਉਨ੍ਹਾਂ ਕਿਸੇ ਹੋਰ ਦੀ ਨਜ਼ਰ ਪੈਣ ਤੋਂ ਪਹਿਲਾਂ ਉਸ ਨੂੰ ਪੁੱਟ ਲੈਣ ਦਾ ਫ਼ੈਸਲਾ ਕੀਤਾ । ਝਾੜੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਸਨ । ਦੁਪਹਿਰ ਤਕ ਉਹ ਥੱਕ ਗਏ ਤੇ ਉਨ੍ਹਾਂ ਨੂੰ ਭੁੱਖ ਲੱਗ ਗਈ । ਉਨ੍ਹਾਂ ਵਿੱਚੋਂ ਦੋ ਜਣੇ ਨੇੜੇ ਦੇ ਪਿੰਡ ਵਿੱਚ ਰੋਟੀ ਲੈਣ ਚਲੇ ਗਏ ਤੇ ਦੋ । ਉੱਥੇ ਹੀ ਬੈਠ ਕੇ ਝਾੜੀ ਦੀ ਰਾਖੀ ਕਰਨ ਬੈਠ ਗਏ ।ਉਨ੍ਹਾਂ ਝਾੜੀ ਉੱਤੇ ਚਾਦਰ ਪਾ ਕੇ ਉਸਨੂੰ । ਢੱਕ ਦਿੱਤਾ, ਤਾਂ ਜੋ ਉਸ ਉੱਤੇ ਕਿਸੇ ਹੋਰ ਦੀ ਨਜ਼ਰ ਨਾ ਪੈ ਜਾਵੇ ।

ਪਿੰਡ ਜਾ ਕੇ ਦੋਹਾਂ ਸਾਥੀਆਂ ਨੇ ਰੋਟੀ ਖਾ ਲਈ । ਫਿਰ ਦੂਜੇ ਦੋਹਾਂ ਦੋਸਤਾਂ ਲਈ ਰੌਟੀ ਪਕਵਾਉਣ ਸਮੇਂ ਉਨ੍ਹਾਂ ਵਿਚ ਲਾਲਚ ਜਾਗ ਪਿਆ । ਦੋਹਾਂ ਨੇ ਸੋਚਿਆ ਕਿ ਜੇ ਉਹ ਖਾਣੇ ਵਿਚ ਜ਼ਹਿਰ ਮਿਲਾ ਦੇਣ, ਤਾਂ ਰਾਖੀ ਕਰਨ ਵਾਲੇ ਦੋਵੇਂ ਮਰ ਜਾਣਗੇ ਤੇ ਫਿਰ ਉਹ ਦੋਵੇਂ ਅੱਧਾ ਅੱਧਾ ਸੋਨਾ ਆਪੋ ਵਿਚ ਵੰਡ ਲੈਣਗੇ । ਸੋ ਉਨ੍ਹਾਂ ਦੋਹਾਂ ਨੂੰ ਮਾਰਨ ਲਈ ਆਟੇ ਵਿਚ ਜ਼ਹਿਰ ਮਿਲਾ ਕੇ ਰੋਟੀ ਪਕਵਾ ਲਈ। । ਦੂਜੇ ਪਾਸੇ ਵਾਲੇ ਦੋਹਾਂ ਦੋਸਤਾਂ ਦੇ ਅੰਦਰ ਵੀ ਲੋਭ ਜਾਗ ਪਿਆ । ਉਨ੍ਹਾਂ ਵੀ ਰੋਟੀਆਂ ਲੈਣ ਗਏ ਦੋਹਾਂ ਦੋਸਤਾਂ ਨੂੰ ਮਾਰਨ ਦੀ ਸੋਚ ਲਈ । ਉਨ੍ਹਾਂ ਇਕ ਡੂੰਘਾ ਟੋਆ ਪੁੱਟ ਕੇ ਉੱਤੇ ਚਾਦਰ ਵਿਛਾ ਦਿੱਤੀ ।

ਜ਼ਦੋਂ ਉਹ ਰੋਟੀ ਲੈ ਕੇ ਆਏ, ਤਾਂ ਉੱਥੇ ਬੈਠੇ ਸਾਥੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਚਾਦਰ ਉੱਤੇ ਲੰਮੇ ਪੈ ਕੇ ਆਰਾਮ ਕਰ ਲੈਣ, ਤਦ ਤਕ ਉਹ ਰੋਟੀ ਖਾਂਦੇ ਹਨ । ਜਿਉਂ ਹੀ ਉਨ੍ਹਾਂ ਚਾਦਰ ਉੱਤੇ ਪੈਰ ਰੱਖੇ, ਦੋਵੇਂ ਟੋਏ ਵਿਚ ਡਿਗ ਪਏ । ਬਾਹਰ ਵਾਲੇ ਦੋਸਤਾਂ ਨੇ ਉੱਪਰ ਫਟਾਫਟ ਮਿੱਟੀ ਪਾ ਕੇ ਦੋਹਾਂ ਨੂੰ ਵਿੱਚੇ ਹੀ ਦੱਬ ਕੇ ਮਾਰ ਦਿੱਤਾ ।

ਫਿਰ ਉਨ੍ਹਾਂ ਰੋਟੀ ਖਾਧੀ ਤੇ ਉਹ ਵੀ ਜ਼ਹਿਰ ਦੇ ਅਸਰ ਨਾਲ ਮਰ ਗਏ । ਸੱਚ ਹੈ, “ਖੂਹ ਪੁੱਟਦੇ ਨੂੰ ਖਾਤਾ ਤਿਆਰ” ।

12. ਹੰਕਾਰੀ ਬਾਰਾਂਸਿੰਝਾ

ਇਕ ਵਾਰ ਇਕ ਬਾਰਾਂਸਿੰਝਾ ਇਕ ਤਲਾ ਦੇ ਕੰਢੇ ਪਾਣੀ ਪੀ ਰਿਹਾ ਸੀ । ਪਾਣੀ ਬਹੁਤ ਸਾਫ਼ ਸੀ । ਬਾਰਾਂਸਿੰਕੇ ਨੂੰ ਪਾਣੀ ਵਿਚ ਆਪਣਾ ਪਰਛਾਵਾਂ ਦਿਸਿਆ । ਉਸ ਨੇ ਆਪਣੇ ਖੂਬਸੂਰਤ ਸਿੰਝ ਦੇਖੇ ਤੇ ਬੜਾ ਖੁਸ਼ ਹੋਇਆ । ਉਸ ਨੂੰ ਆਪਣੇ ਸਿੰਘਾਂ ਦੀ ਸੁੰਦਰਤਾ ‘ਤੇ ਬੜਾ ਮਾਣ ਹੋਇਆ । ਫਿਰ ਉਸ ਦੀ ਨਜ਼ਰ ਆਪਣੀਆਂ ਪਤਲੀਆਂ ਤੇ ਭੱਦੀਆਂ ਲੱਤਾਂ ‘ਤੇ ਪਈ । ਉਹ ਉਨ੍ਹਾਂ ਦੀ ਬਦਸੂਰਤੀ ਦੇਖ ਕੇ ਉਦਾਸ ਹੋ ਗਿਆ । ਉਹ ਰੱਬ ਨੂੰ ਬੁਰਾ-ਭਲਾ ਕਹਿਣ ਲੱਗਾ ਕਿ ਉਸ ਨੇ ਉਸ ਦੀਆਂ ਲੱਤਾਂ ਬਹੁਤ ਭੱਦੀਆਂ ਬਣਾਈਆਂ ਹਨ ।

ਇਸੇ ਸਮੇਂ ਹੀ ਉਸ ਦੇ ਕੰਨੀਂ ਕੁੱਝ ਸ਼ਿਕਾਰੀ ਕੁੱਤਿਆਂ ਦੀ ਅਵਾਜ਼ ਪਈ । ਉਹ ਆਪਣੀ ਜਾਨ ਬਚਾਉਣ ਲਈ ਸਿਰ ‘ਤੇ ਪੈਰ ਰੱਖ ਕੇ ਦੌੜਿਆ । ਉਸ ਦੀਆਂ ਭੱਦੀਆਂ ਲੱਤਾਂ ਉਸ ਨੂੰ ਬਹੁਤ ਦੂਰ ਲੈ ਗਈਆਂ ਉਹ ਇਨ੍ਹਾਂ ਲੱਤਾਂ ਦੀ ਸਹਾਇਤਾ ਨਾਲ ਸ਼ਿਕਾਰੀ ਕੁੱਤਿਆਂ ਦੇ ਕਦੇ ਵੀ ਕਾਬੂ ਨਹੀਂ ਸੀ ਆ ਸਕਦਾ, ਪਰ ਬਦਕਿਸਮਤੀ ਨਾਲ ਉਸ ਦੇ ਸਿੰਝ ਇਕ ਝਾੜੀ ਵਿਚ ਫਸ ਗਏ । ਉਸ ਨੇ ਝਾੜੀ ਵਿਚੋਂ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਵਿਅਰਥ । ਇੰਨੇ ਨੂੰ ਸ਼ਿਕਾਰੀ ਕੁੱਤੇ ਉੱਥੇ ਪਹੁੰਚ ਗਏ ਅਤੇ ਉਨ੍ਹਾਂ ਨੇ ਉਸ ਨੂੰ ਫੜ ਕੇ ਮਾਰ ਦਿੱਤਾ । ਇਸ ਪ੍ਰਕਾਰ ਉਸ ਦੀਆਂ ਭੱਦੀਆਂ ਲੱਤਾਂ ਨੇ ਉਸ ਦੀ ਜਾਨ ਬਚਾਉਣ ਲਈ ਮੱਦਦ ਕੀਤੀ, ਪਰ ਸੁੰਦਰ ਸਿੰਨ੍ਹਾਂ ਨੇ ਉਸ ਦੀ ਜਾਨ ਲੈ ਲਈ ।

ਸਿੱਖਿਆ : ਹਰ ਇਕ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ।

PSEB 7th Class Punjabi ਰਚਨਾ ਚਿੱਠੀ-ਪੱਤਰ

Punjab State Board PSEB 7th Class Punjabi Book Solutions Punjabi Rachana ਚਿੱਠੀ-ਪੱਤਰ Textbook Exercise Questions and Answers.

PSEB 7th Class Punjabi Rachana ਚਿੱਠੀ-ਪੱਤਰ

1. ਆਪਣੇ ਪਿਤਾ ਜੀ ਨੂੰ ਆਪਣੇ ਸਾਲਾਨਾ ਇਮਤਿਹਾਨ ਵਿਚ ਪਾਸ ਹੋਣ ਦੀ ਖ਼ਬਰ ਦੇਣ . ਲਈ ਇਕ ਚਿੱਠੀ ਲਿਖੋ ।
ਜਾਂ
ਆਪਣੇ ਪਿਤਾ ਜੀ ਤੋਂ ਕਿਤਾਬਾਂ ਅਤੇ ਕਾਪੀਆਂ ਖ਼ਰੀਦਣ ਲਈ ਪੈਸੇ ਮੰਗਵਾਉਣ ਲਈ ਚਿੱਠੀ ਲਿਖੋ ।

ਪ੍ਰੀਖਿਆ ਭਵਨ,
………… ਸਕੂਲ,
………. ਸ਼ਹਿਰ ।
5 ਅਪਰੈਲ, 20…..

ਸਤਿਕਾਰਯੋਗ ਪਿਤਾ ਜੀ,

ਸਤਿ ਸ੍ਰੀ ਅਕਾਲ ।

ਆਪ ਜੀ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਮੈਂ ਛੇਵੀਂ ਜਮਾਤ ਦਾ ਇਮਤਿਹਾਨ ਪਾਸ ਕਰ ਲਿਆ ਹੈ । ਮੈਂ ਸਾਰੀ ਜਮਾਤ ਵਿਚੋਂ ਪਹਿਲੇ ਨੰਬਰ ‘ਤੇ ਰਿਹਾ ਹਾਂ । ਮੈਂ ਹੁਣ ਸੱਤਵੀਂ ਜਮਾਤ ਵਿਚ ਦਾਖ਼ਲ ਹੋਣਾ ਹੈ ਤੇ ਨਵੀਆਂ ਕਿਤਾਬਾਂ ਤੇ ਕਾਪੀਆਂ ਖ਼ਰੀਦਣੀਆਂ ਹਨ । ਆਪ ਜਲਦੀ ਤੋਂ ਜਲਦੀ ਮੈਨੂੰ 2500 ਰੁਪਏ ਭੇਜ ਦੇਵੋ । 15 ਤਰੀਕ ਤੋਂ ਸਾਡੀ ਸੱਤਵੀਂ ਜਮਾਤ ਦੀ ਪੜ੍ਹਾਈ ਸ਼ੁਰੂ ਹੋ ਰਹੀ ਹੈ । ਮਾਤਾ ਜੀ, ਸੰਦੀਪ ਅਤੇ ਨਵਨੀਤ ਵਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ।

ਆਪ ਦਾ ਸਪੁੱਤਰ,
ਅਰਸ਼ਦੀਪ ।

ਟਿਕਟ
ਸ: ਹਰਨੇਕ ਸਿੰਘ,
285, ਸੈਂਟਰਲ ਟਾਊਨ,
ਜਲੰਧਰ |

PSEB 7th Class Punjabi ਰਚਨਾ ਚਿੱਠੀ-ਪੱਤਰ

2. ਤੁਹਾਡੇ ਮਾਮਾ (ਚਾਚਾ) ਜੀ ਨੇ ਤੁਹਾਡੇ ਜਨਮ-ਦਿਨ ‘ਤੇ ਤੁਹਾਨੂੰ ਇਕ ਗੁੱਟ-ਘੜੀ ਭੇਜੀ ਹੈ । ਇਕ ਚਿੱਠੀ ਰਾਹੀਂ ਉਨ੍ਹਾਂ ਦਾ ਧੰਨਵਾਦ ਕਰੋ !

ਪ੍ਰੀਖਿਆ ਭਵਨ,
………….ਸਕੂਲ,
………. ਸ਼ਹਿਰ ।
16 ਜਨਵਰੀ, 20…..

ਸਤਿਕਾਰਯੋਗ ਮਾਮਾ ਜੀ,

ਸਤਿ ਸ੍ਰੀ ਅਕਾਲ ।

ਮੈਨੂੰ ਕਲ ਆਪਣੇ ਜਨਮ ਦਿਨ ‘ਤੇ ਤੁਹਾਡੀ ਭੇਜੀ ਹੋਈ ਗੁੱਟ-ਘੜੀ ਮਿਲ ਗਈ ਹੈ । ਇਹ ਬਹੁਤ ਹੀ ਸੋਹਣੀ ਹੈ । ਮੈਨੂੰ ਇਸ ਦੀ ਬਹੁਤ ਜ਼ਰੂਰਤ ਸੀ । ਮੇਰੇ ਮਿੱਤਰਾਂ ਨੇ ਇਸ ਦੀ ਬਹੁਤ ਪ੍ਰਸੰਸਾ ਕੀਤੀ ਹੈ । ਇਸ ਨਾਲ ਮੇਰਾ ਜੀਵਨ ਨਿਯਮਬੱਧ ਹੋ ਜਾਵੇਗਾ ਤੇ ਮੈਂ ਪੜ੍ਹਾਈ ਵਲ ਵਧੇਰੇ ਧਿਆਨ ਦੇ ਸਕਾਂਗਾ । ਮੈਂ ਆਪ ਵਲੋਂ ਭੇਜੇ ਇਸ ਤੋਹਫ਼ੇ ਲਈ ਆਪ ਦਾ ਬਹੁਤ ਧੰਨਵਾਦ ਕਰਦਾ ਹਾਂ ।

ਆਪ ਦਾ ਭਾਣਜਾ,
ਸੁਰਜੀਤ ਸਿੰਘ ॥

ਟਿਕਟ
ਸ: ਮਨਦੀਪ ਸਿੰਘ,
20, ਮਾਡਲ ਟਾਊਨ,
ਹੁਸ਼ਿਆਰਪੁਰ ।

PSEB 7th Class Punjabi ਰਚਨਾ ਚਿੱਠੀ-ਪੱਤਰ

3. ਆਪਣੀ ਸਹੇਲੀ / ਮਿੱਤਰ ਨੂੰ ਆਪਣੇ ਸਕੂਲ ਦੀਆਂ ਵਿਸ਼ੇਸ਼ਤਾਵਾਂ ਦੱਸਦੇ ਹੋਏ ਆਪਣੇ ਸਕੂਲ ਵਿਚ ਦਾਖ਼ਲ ਹੋਣ ਲਈ ਪ੍ਰੇਰਿਤ ਕਰੋ ।

2828 ਮਾਡਲ ਟਾਊਨ,
ਲੁਧਿਆਣਾ |
2 ਅਪਰੈਲ, 20 …..

ਪਿਆਰੇ ਗੁਰਜੀਤ,

ਮਿੱਠੀਆਂ ਯਾਦਾਂ,

ਅੱਜ ਹੀ ਮਾਤਾ ਜੀ ਦੀ ਚਿੱਠੀ ਤੋਂ ਪਤਾ ਲੱਗਾ ਹੈ ਕਿ ਤੂੰ ਛੇਵੀਂ ਜਮਾਤ ਵਿਚੋਂ ਚੰਗਾ ਗ੍ਰੇਡ ਲੈ ਕੇ ਪਾਸ ਹੋ ਗਿਆ ਹੈਂ । ਅੱਗੋਂ ਮੈਂ ਚਾਹੁੰਦਾ ਹਾਂ ਕਿ ਤੂੰ ਆਪਣੇ ਪਿੰਡ ਵਾਲਾ ਸਕੂਲ ਛੱਡ ਕੇ ਸ਼ਹਿਰ ਵਿਚ ਮੇਰੇ ਵਾਲੇ ਸਕੂਲ ਵਿਚ ਦਾਖ਼ਲ ਹੋ ਜਾਹ । ਇਸ ਨਾਲ ਇਕ ਤਾਂ ਆਪਾਂ ਦੋਵੇਂ ਦੋਸਤ +2 ਤਕ ਇੱਕੋ ਸਕੂਲ ਵਿੱਚ ਇਕੱਠੇ ਪੜ੍ਹ ਸਕਾਂਗੇ । ਦੂਜਾ ਇੱਥੋਂ ਦਾ ਸਟਾਫ਼ ਤੇਰੇ ਪਿੰਡ ਦੇ ਸਰਕਾਰੀ ਸਕੂਲ ਨਾਲੋਂ ਬਹੁਤ ਮਿਹਨਤੀ ਤੇ ਤਜ਼ਰਬੇਕਾਰ ਹੈ । ਇੱਥੇ ਪੜ੍ਹਾਈ ਬਹੁਤ ਚੰਗੀ ਹੈ । ਜੋ ਤੂੰ ਇਹ ਕਹਿੰਦਾ ਹੈ ਕਿ ਤੂੰ ਅੰਗਰੇਜ਼ੀ ਵਿਚ ਕਮਜ਼ੋਰ ਹੈਂ, ਤੇਰੀ ਇਹ ਸਾਰੀ ਕਮਜ਼ੋਰੀ ਦੋ-ਤਿੰਨ ਮਹੀਨਿਆਂ ਵਿਚ ਦੂਰ ਹੋ ਜਾਵੇਗੀ । ਇੱਥੇ ਹਿਸਾਬ ਤੇ ਸਮਾਜਿਕ ਵਿਗਿਆਨ ਪੜ੍ਹਾਉਣ ਵਾਲੇ ਅਧਿਆਪਕ ਵੀ ਬਹੁਤ ਸਿਆਣੇ ਹਨ । ਉਨ੍ਹਾਂ ਦੀ ਪੜਾਈ ਹਰ ਇਕ ਚੀਜ਼ ਫਟਾਫਟ ਸਮਝ ਆ ਜਾਂਦੀ ਹੈ । ਇੱਥੇ ਲਾਇਬਰੇਰੀ ਤੋਂ ਇਲਾਵਾ ਭਿੰਨ-ਭਿੰਨ ਪ੍ਰਕਾਰ ਦੇ ਖੇਡ-ਮੈਦਾਨਾਂ ਤੇ ਖੇਡਾਂ ਦੀ ਸਿਖਲਾਈ ਦਾ ਵੀ ਬਹੁਤ ਵਧੀਆ ਪ੍ਰਬੰਧ ਹੈ, ਇੱਥੇ ਸਵੀਮਿੰਗ ਪੂਲ ਵੀ ਹੈ । ਜਿੱਥੇ ਅਸੀਂ ਤੈਰਨਾ ਸਿਖਾਂਗੇ ਤੇ ਇਸ ਸੰਬੰਧੀ ਮੁਕਾਬਲਿਆਂ ਵਿੱਚ ਭਾਗ ਲਵਾਂਗੇ । ਮੇਰਾ ਖ਼ਿਆਲ ਹੈ ਕਿ ਇੱਥੇ ਆ ਕੇ ਤੇਰਾ ਦਿਲ ਬਹੁਤ ਲੱਗੇਗਾ ਤੇ ਪੜ੍ਹਾਈ ਵਿਚ ਵੀ ਤੇਰੀ ਹਰ ਪਾਸਿਉਂ ਤਰੱਕੀ ਹੋਵੇਗੀ ।

ਇਸ ਸੰਬੰਧੀ ਮੈਂ ਆਪਣੇ ਪਿਤਾ ਜੀ ਨਾਲ ਗੱਲ ਕੀਤੀ ਹੈ ।ਉਨ੍ਹਾਂ ਕਿਹਾ ਹੈ ਕਿ ਜੇਕਰ ਤੇਰਾ ਹੋਸਟਲ ਵਿਚ ਰਹਿਣ ਦਾ ਪ੍ਰਬੰਧ ਨਾ ਹੋਵੇ, ਤਾਂ ਤੂੰ ਸਾਡੇ ਘਰ ਹੀ ਰਹਿ ਕੇ ਆਪਣੀ ਪੜਾਈ ਕਰ ਸਕਦਾ ਹਾਂ । ਮੇਰਾ ਖ਼ਿਆਲ ਹੈ ਕਿ ਤੈਨੂੰ ਮੇਰੀ ਗੱਲ ਪਸੰਦ ਆਈ ਹੋਵੇਗੀ ਤੇ ਤੂੰ ਆਪਣੇ ਘਰ ਸਲਾਹ ਬਣਾ ਕੇ ਮੈਨੂੰ ਇਸ ਸੰਬੰਧੀ ਜਲਦੀ ਪਤਾ ਦੇਵੇਂਗਾ । ਜਲਦੀ ਉੱਤਰ ਦੀ ਉਡੀਕ ਵਿੱਚ ।

ਤੇਰਾ ਮਿੱਤਰ,
ਹਰਮਨਮੀਤ ।

ਟਿਕਟ
ਗੁਰਜੀਤ ਸਿੰਘ
ਪੁੱਤਰ ਸ : ਕਰਮਜੀਤ ਸਿੰਘ
ਪਿੰਡ ਤੇ ਡਾ: ਮੁੰਡੀਆਂ,
ਜ਼ਿਲ੍ਹਾ ਹੁਸ਼ਿਆਰਪੁਰ ।

4. ਤੁਹਾਡਾ ਮਿੱਤਰ/ਸਹੇਲੀ ਛੇਵੀਂ ਜਮਾਤ ਵਿਚੋਂ ਪਾਸ ਹੋ ਗਿਆ/ਗਈ ਹੈ । ਉਸ ਨੂੰ ਇਕ ਵਧਾਈ-ਪੱਤਰ ਲਿਖੋ ।

ਪ੍ਰੀਖਿਆ ਭਵਨ,
………. ਸਕੂਲ,
………… ਸ਼ਹਿਰ ।
28 ਅਪਰੈਲ, 20….

ਪਿਆਰੀ ਕੁਲਵਿੰਦਰ,

ਮੈਨੂੰ ਅੱਜ ਹੀ ਮਾਤਾ ਜੀ ਦੀ ਚਿੱਠੀ ਮਿਲੀ ।ਉਸ ਵਿਚੋਂ ਇਹ ਪੜ੍ਹ ਕੇ ਬਹੁਤ ਖ਼ੁਸ਼ੀ ਹੋਈ ਹੈ ਕਿ ਤੂੰ ਸਾਰੀ ਜਮਾਤ ਵਿੱਚੋਂ ਪਹਿਲੇ ਨੰਬਰ ‘ਤੇ ਰਹਿ ਕੇ ਛੇਵੀਂ ਦਾ ਇਮਤਿਹਾਨ ਪਾਸ ਕੀਤਾ ਹੈ । ਮੈਂ ਤੇਰੀ ਸਫਲਤਾ ਉੱਤੇ ਤੈਨੂੰ ਦਿਲੀ ਵਧਾਈ ਭੇਜਦੀ ਹਾਂ | ਆਪ ਦੇ ਮਾਤਾ-ਪਿਤਾ ਨੂੰ ਸਤਿ ਸ੍ਰੀ ਅਕਾਲ ।

ਤੇਰੀ ਸਹੇਲੀ,
ਹਰਜੀਤ |

ਟਿਕਟ
ਕੁਲਵਿੰਦਰ ਕੌਰ,
ਸਪੁੱਤਰੀ ਸ: ਮਹਿੰਦਰ ਸਿੰਘ,
823, ਹਰਨਾਮਦਾਸ ਪੁਰਾ,
ਜਲੰਧਰ ।

PSEB 7th Class Punjabi ਰਚਨਾ ਚਿੱਠੀ-ਪੱਤਰ

5. ਤੁਹਾਡਾ ਇਕ ਮਿੱਤਰ/ਸਹੇਲੀ ਛੇਵੀਂ ਜਮਾਤ ਵਿਚੋਂ ਫੇਲ੍ਹ ਹੋ ਗਿਆ/ਗਈ ਹੈ । ਉਸ ਨੂੰ ਇਕ ਚਿੱਠੀ ਰਾਹੀਂ ਹੌਸਲਾ ਦਿਓ ।

ਪ੍ਰੀਖਿਆ ਭਵਨ,
……….ਸਕੂਲ, .
……… ਸ਼ਹਿਰ ।
20 ਅਪਰੈਲ, 20….

ਪਿਆਰੇ ਬਰਜਿੰਦਰ,

ਮੈਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਹੈ ਕਿ ਤੂੰ ਛੇਵੀਂ ਜਮਾਤ ਵਿਚੋਂ ਫੇਲ੍ਹ ਹੋ ਗਿਆ ਹੈਂ । ਮੈਂ ਸਮਝਦਾ ਹਾਂ ਕਿ ਇਸ ਵਿਚ ਤੇਰਾ ਕੋਈ ਕਸੂਰ ਨਹੀਂ । ਤੂੰ ਪਿਛਲੇ ਸਾਲ ਦੋ ਮਹੀਨੇ ਬਿਮਾਰ ਰਿਹਾ ਸੀ ਤੇ ਸਕੂਲ ਨਹੀਂ ਸੀ ਜਾ ਸਕਿਆ । ਇਸ ਕਰਕੇ ਤੇਰੀ ਪੜ੍ਹਾਈ ਬਹੁਤ ਪਛੜ ਗਈ ਸੀ । ਜੇਕਰ ਤੂੰ ਬਿਮਾਰ ਨਾ ਹੁੰਦਾ, ਤਾਂ ਤੂੰ ਕਦੇ ਵੀ ਫੇਲ੍ਹ ਨਾ ਹੁੰਦਾ । ਤੈਨੂੰ ਮੇਰੀ ਇਹੋ ਹੀ ਸਲਾਹ ਹੈ ਕਿ ਤੂੰ ਹੌਸਲਾ ਬਿਲਕੁਲ ਨਾ ਹਾਰ, ਸਗੋਂ ਆਪਣੀ ਸਿਹਤ ਦਾ ਪੂਰਾ-ਪੂਰਾ ਖਿਆਲ ਰੱਖਦਾ ਹੋਇਆ ਅੱਗੋਂ ਪੜ੍ਹਾਈ ਨੂੰ ਜਾਰੀ ਰੱਖ । ਇਸ ਤਰ੍ਹਾਂ ਆਉਂਦੀ ਪ੍ਰੀਖਿਆ ਵਿਚ ਤੂੰ ਜ਼ਰੂਰ ਹੀ ਪਾਸ ਹੋ ਜਾਵੇਂਗਾ ।

ਤੇਰਾ ਮਿੱਤਰ,
ਹਰਜਿੰਦਰ ।

ਟਿਕਟ
ਬਰਜਿੰਦਰ ਸਿੰਘ
ਸਪੁੱਤਰ ਸ: ਲਾਲ ਸਿੰਘ,
88, ਫਰੈਂਡਜ਼ ਕਾਲੋਨੀ,
ਅੰਮ੍ਰਿਤਸਰ ।

6. ਆਪਣੇ ਜਨਮ-ਦਿਨ ਉੱਤੇ ਆਪਣੇ ਚਾਚੇ ਦੇ ਪੁੱਤਰ ਨੂੰ ਸੱਦਾ-ਪੱਤਰ ਭੇਜੋ ।

28, ਸੈਂਟਰਲ ਟਾਊਨ,
ਸੋਨੀਪਤ ॥
8 ਜਨਵਰੀ, 20…..

ਪਿਆਰੇ ਸਤੀਸ਼,

ਤੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ 11 ਜਨਵਰੀ ਨੂੰ ਮੇਰਾ 11ਵਾਂ ਜਨਮ-ਦਿਨ ਹੈ ਅਤੇ ਮੈਂ ਇਸ ਦਿਨ ਉੱਤੇ ਆਪਣੇ ਮਿੱਤਰਾਂ ਤੇ ਭਰਾਵਾਂ ਨੂੰ ਚਾਹ ਦੀ ਪਾਰਟੀ ਦੇ ਰਿਹਾ ਹਾਂ । ਇਸ ਲਈ ਮੈਂ ਤੈਨੂੰ ਇਸ ਦਿਨ ਆਪਣੇ ਜਨਮ-ਦਿਨ ਦੀ ਚਾਹ-ਪਾਰਟੀ ਵਿਚ ਸ਼ਾਮਲ ਹੋਣ ਲਈ ਸੱਦਾ ਦੇ ਰਿਹਾ ਹਾਂ । ਤੂੰ ਆਪਣੇ ਛੋਟੇ ਭਰਾ ਨੂੰ ਨਾਲ ਲੈ ਕੇ 4 ਵਜੇ ਬਾਅਦ ਦੁਪਹਿਰ ਸਾਡੇ ਘਰ ਜ਼ਰੂਰ ਪੁੱਜ ਜਾਵੀਂ । ਆਸ ਹੈ ਕਿ ਤੂੰ ਮੈਨੂੰ ਨਿਰਾਸ਼ ਨਹੀਂ ਕਰੇਂਗਾ । ਮੇਰੇ ਵੱਲੋਂ ਚਾਚਾ ਜੀ ਤੇ ਚਾਚੀ ਜੀ ਨੂੰ ਪ੍ਰਣਾਮ । ਸ਼ੁੱਭ ਇੱਛਾਵਾਂ ਸਹਿਤ ।

ਤੇਰਾ ਵੀਰ,
ਅਰੁਣ ਕੁਮਾਰ ।

ਟਿਕਟ
ਸਤੀਸ਼ ਕੁਮਾਰ,
9208, ਸੈਕਟਰ 26A,
ਚੰਡੀਗੜ੍ਹ ।

PSEB 7th Class Punjabi ਰਚਨਾ ਚਿੱਠੀ-ਪੱਤਰ

7. ਆਪਣੇ ਵੱਡੇ ਭਰਾ ਦੀ ਸ਼ਾਦੀ ਉੱਤੇ, ਬਰਾਤ ਵਿਚ ਸ਼ਾਮਲ ਹੋਣ ਲਈ, ਆਪਣੇ ਮਿੱਤਰ/ਸਹੇਲੀ ਨੂੰ ਇਕ ਚਿੱਠੀ ਲਿਖੋ ।

ਪ੍ਰੀਖਿਆ ਭਵਨ,
………. ਸਕੂਲ,
……….. ਸ਼ਹਿਰ ।
8 ਦਸੰਬਰ, 20……

ਪਿਆਰੀ ਅਮਨਦੀਪ,

ਸ਼ੁੱਭ ਇੱਛਾਵਾਂ !

ਤੈਨੂੰ ਪਤਾ ਹੀ ਹੈ ਕਿ ਮੇਰੇ ਵੱਡੇ ਭਰਾ ਦੀ ਸ਼ਾਦੀ 18 ਦਸੰਬਰ, 20…. ਦਿਨ ਐਤਵਾਰ ਨੂੰ ਹੋਣੀ ਨਿਸ਼ਚਿਤ ਹੋਈ ਹੈ । ਇਸ ਦਿਨ ਬਰਾਤ ਸਵੇਰੇ 6 ਵਜੇ ਚੰਡੀਗੜ੍ਹ ਲਈ ਤੁਰੇਗੀ । ਮੈਂ ਚਾਹੁੰਦੀ ਹਾਂ ਕਿ ਤੂੰ ਬਰਾਤ ਵਿਚ ਸ਼ਾਮਲ ਹੋ ਕੇ ਸਾਡੀਆਂ ਖੁਸ਼ੀਆਂ ਵਿਚ ਵਾਧਾ ਕਰੇਂ । ਇਸ ਸੰਬੰਧੀ ਮੰਮੀ ਨੇ ਮੈਨੂੰ ਵਿਸ਼ੇਸ਼ ਤੌਰ ਤੇ ਤੈਨੂੰ ਚਿੱਠੀ ਲਿਖਣ ਲਈ ਕਿਹਾ ਹੈ । ਸੋ ਬਰਾਤ ਵਿਚ ਸ਼ਾਮਿਲ ਹੋਣ ਲਈ ਤੂੰ ਇਕ ਰਾਤ ਪਹਿਲਾਂ ਸਾਡੇ ਕੋਲ ਪੁੱਜ ਜਾਵੇਂ, ਤਾਂ ਵਧੇਰੇ ਠੀਕ ਹੈ । ਅਸੀਂ ਸਾਰੇ ਤੀਬਰਤਾ ਨਾਲ ਤੇਰੀ ਉਡੀਕ ਕਰਾਂਗੇ ।

ਆਪ ਦੀ ਸਹੇਲੀ,
ਮਨਪ੍ਰੀਤ ।

ਟਿਕਟ
ਅਮਨਦੀਪ ਕੌਰ,
260 ਮਾਡਲ ਟਾਊਨ,
ਲੁਧਿਆਣਾ ।

8. ਤੁਹਾਡਾ ਭਰਾ ਖੇਡਾਂ ਵਿਚ ਬਹੁਤ ਦਿਲਚਸਪੀ ਰੱਖਦਾ ਹੈ, ਪਰ ਪੜ੍ਹਾਈ ਵਿਚ ਨਹੀਂ, ਉਸ ਨੂੰ ਇਕ ਚਿੱਠੀ ਰਾਹੀਂ ਪੜ੍ਹਾਈ ਕਰਨ ਦੀ ਪ੍ਰੇਰਨਾ ਦਿਓ ।

ਪ੍ਰੀਖਿਆ ਭਵਨ,
…….. ਸਕੂਲ,
ਅੰਮ੍ਰਿਤਸਰ ।
5 ਜਨਵਰੀ, 20….

ਪਿਆਰੇ ਜਸਵਿੰਦਰ,

ਸ਼ੁੱਭ ਇੱਛਾਵਾਂ !

ਮੈਨੂੰ ਅੱਜ ਹੀ ਮਾਤਾ ਜੀ ਦੀ ਚਿੱਠੀ ਮਿਲੀ, ਜਿਸ ਵਿਚ ਉਹਨਾਂ ਮੈਨੂੰ ਲਿਖਿਆ ਹੈ ਕਿ ਤੂੰ ਹਰ ਵੇਲੇ ਖੇਡਾਂ ਵਿਚ ਹੀ ਮਸਤ ਰਹਿੰਦਾ ਹੈਂ ਤੇ ਪੜ੍ਹਾਈ ਵਲ ਬਿਲਕੁਲ ਧਿਆਨ ਨਹੀਂ ਦਿੰਦਾ, ਜਿਸ ਕਰਕੇ ਤੂੰ ਆਪਣੇ ਨੌਮਾਹੀ ਇਮਤਿਹਾਨਾਂ ਵਿਚ ਸਾਰੇ ਮਜ਼ਮੂਨਾਂ ਵਿਚੋਂ ਫੇਲ੍ਹ ਹੋ ਗਿਆ ਹੈਂ । ਮੈਨੂੰ ਤੇਰੀ ਪੜ੍ਹਾਈ ਵਲੋਂ ਇਸ ਲਾਪਰਵਾਹੀ ਨੂੰ ਜਾਣ ਕੇ ਬਹੁਤ ਦੁੱਖ ਹੋਇਆ ਹੈ । ਤੈਨੂੰ ਪਤਾ ਹੈ ਕਿ ਤੇਰਾ ਇਮਤਿਹਾਨ ਤੇਰੇ ਸਿਰ ‘ਤੇ ਆ ਗਿਆ ਹੈ । ਤੈਨੂੰ ਹੁਣ ਖੇਡਾਂ ਵਿਚ ਸਮਾਂ ਖ਼ਰਾਬ ਨਹੀਂ ਕਰਨਾ ਚਾਹੀਦਾ ।

ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਖੇਡਾਂ ਦੀ ਵਿਦਿਆਰਥੀ ਜੀਵਨ ਵਿਚ ਬਹੁਤ ਮਹਾਨਤਾ ਹੈ, ਪਰ ਇਹ ਖੇਡਾਂ ਤਾਸ਼ ਜਾਂ ਵੀ. ਡੀ. ਓ. ਮਾਂ ਨਹੀਂ ਬਲਕਿ ਹਾਕੀ, ਫੁੱਟਬਾਲ, ਵਾਲੀਵਾਲ ਜਾਂ ਕਬੱਡੀ ਆਦਿ ਹਨ, ਜੇਕਰ ਤੇਰਾ ਦਿਲ ਚਾਹੇ, ਤਾਂ ਤੂੰ ਇਹਨਾਂ ਖੇਡਾਂ ਵਿਚੋਂ ਕਿਸੇ ਇਕ ਵਿਚ ਹਰ ਰੋਜ਼ ਘੰਟਾ, ਡੇਢ ਘੰਟਾ ਭਾਗ ਲੈ ਸਕਦਾ ਹੈਂ। ਇਸ ਨਾਲ ਤੇਰੇ ਕਿਤਾਬੀ ਪੜ੍ਹਾਈ ਨਾਲ ਥੱਕੇ ਦਿਮਾਗ਼ ਨੂੰ ਤਾਜ਼ਗੀ ਮਿਲੇਗੀ । ਤੈਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਵਿਦਿਆਰਥੀ ਨੂੰ ਆਪਣੀ ਪੜ੍ਹਾਈ ਦਾ ਨੁਕਸਾਨ ਕਰਨ ਵਾਲਾ ਕੋਈ ਕੰਮ ਨਹੀਂ ਕਰਨਾ ਚਾਹੀਦਾ । ਤੈਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ‘ਖੇਡਾਂ ਸਾਡੇ ਜੀਵਨ ਲਈ ਹਨ, ਨਾ ਕਿ ਜੀਵਨ ਖੇਡਾਂ ਲਈ । ਇਸ ਲਈ ਤੈਨੂੰ ਪੜ੍ਹਾਈ ਵਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਤੇ ਖੇਡਣ ਲਈ ਉਸ ਸਮੇਂ ਹੀ ਜਾਣਾ ਚਾਹੀਦਾ ਹੈ, ਜਦੋਂ ਤੇਰਾ ਦਿਮਾਗ਼ ਪੜ੍ਹ-ਪੜ੍ਹ ਕੇ ਥੱਕ ਚੁੱਕਾ ਹੋਵੇ । ਇਸ ਨਾਲ ਤੇਰੀ ਸਿਹਤ ਵੀ ਠੀਕ ਰਹੇਗੀ ਤੇ ਤੇਰੀ ਪੜ੍ਹਾਈ ਵੀ ਠੀਕ ਤਰ੍ਹਾਂ ਚਲਦੀ ਰਹੇਗੀ ।

ਆਸ ਹੈ ਕਿ ਤੂੰ ਮੇਰੀਆਂ ਉਪਰੋਕਤ ਨਸੀਹਤਾਂ ਨੂੰ ਧਿਆਨ ਵਿਚ ਰੱਖੇਂਗਾ ਤੇ ਅੱਗੋਂ ਮੈਨੂੰ ਮਾਤਾ ਜੀ ਵਲੋਂ ਤੇਰੇ ਵਿਰੁੱਧ ਕੋਈ ਸ਼ਿਕਾਇਤ ਨਹੀਂ ਮਿਲੇਗੀ ।

ਤੇਰਾ ਵੱਡਾ ਵੀਰ,
ਗੁਰਜੀਤ ਸਿੰਘ ॥

ਟਿਕਟ
ਜਸਵਿੰਦਰ ਸਿੰਘ,
ਰੋਲ ਨੰ: 88 VII A,
ਸਰਕਾਰੀ ਹਾਈ ਸਕੂਲ,
ਕੋਹਾ,
ਜ਼ਿਲ੍ਹਾ ਜਲੰਧਰ ।

9. ਤੁਹਾਡੇ ਮੁਹੱਲੇ ਵਿਚ ਸਫ਼ਾਈ, ਰੌਸ਼ਨੀ ਤੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਠੀਕ ਨਹੀਂ । ਇਸ ਨੂੰ ਠੀਕ ਕਰਨ ਲਈ ਆਪਣੇ ਸ਼ਹਿਰ ਦੀ ਨਗਰ ਸਭਾ (ਮਿਊਂਸਿਪਲ ਕਮੇਟੀ ਦੇ ਪ੍ਰਧਾਨ ਵੱਲ ਪੱਤਰ ਲਿਖੋ ।

ਪ੍ਰੀਖਿਆ ਭਵਨ,
………….ਸਕੂਲ,
………. ਸ਼ਹਿਰ ।
19 ਅਗਸਤ, 20…

ਸੇਵਾ ਵਿਖੇ,

ਪ੍ਰਧਾਨ ਸਾਹਿਬ,
ਨਗਰ ਪਾਲਿਕਾ,
……… ਸ਼ਹਿਰ ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਅਸੀਂ ਆਪ ਦਾ ਧਿਆਨ ਆਪਣੇ ਮੁਹੱਲੇ ਸੈਂਟਰਲ ਟਾਉਨ ਵਲ ਦਿਵਾਉਣਾ ਚਾਹੁੰਦੇ ਹਾਂ । ਇੱਥੇ ਗੰਦਗੀ ਦੇ ਢੇਰ ਲੱਗੇ ਤੇ ਪਾਣੀ ਦੇ ਛੱਪੜ ਭਰੇ ਰਹਿੰਦੇ ਹਨ | ਰਾਤ ਨੂੰ ਗਲੀਆਂ ਵਿਚ ਰੌਸ਼ਨੀ ਦਾ ਕੋਈ ਪ੍ਰਬੰਧ ਨਹੀਂ, ਜਿਸ ਕਰਕੇ ਇੱਥੇ ਲੋਕਾਂ ਦਾ ਰਹਿਣਾ ਬਹੁਤ ਔਖਾ ਹੋਇਆ ਪਿਆ ਹੈ ।

ਇਸ ਮੁਹੱਲੇ ਦੀਆਂ ਗਲੀਆਂ ਵਿਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ । ਲੋਕ ਗਲੀਆਂ ਵਿਚ ਪਸ਼ੂ ਬੰਦੇ ਹਨ ਅਤੇ ਇਹ ਗੋਹੇ ਨਾਲ ਭਰੀਆਂ ਰਹਿੰਦੀਆਂ ਹਨ । ਲੋਕ ਬੱਚਿਆਂ ਨੂੰ ਨਾਲੀਆਂ ਵਿਚ ਹੀ ਟੱਟੀਆਂ ਫਿਰਾਉਂਦੇ ਹਨ | ਸਾਡੇ ਮੁਹੱਲੇ ਦਾ ਕੁੱਝ ਭਾਗ ਕਾਫ਼ੀ ਨੀਵਾਂ ਹੈ, ਜਿਸ ਕਰਕੇ ਥੋੜ੍ਹੀ ਜਿਹੀ ਬਰਸਾਤ ਹੋਣ ਨਾਲ ਇੱਥੇ ਪਾਣੀ ਖੜ੍ਹਾ ਹੋ ਜਾਂਦਾ ਹੈ ? ਸਫ਼ਾਈ-ਸੇਵਕ ਬੜੀ ਬੇਪਰਵਾਹੀ ਨਾਲ ਸਫ਼ਾਈ ਕਰਦੇ ਹਨ | ਅਸੀਂ ਉਹਨਾਂ ਨੂੰ ਕਈ ਵਾਰ ਕਿਹਾ ਹੈ, ਪਰ ਉਹਨਾਂ ਦੇ ਕੰਨਾਂ ‘ਤੇ ਜੂੰ ਨਹੀਂ ਸਰਕਦੀ । ਕਈ ਵਾਰੀ ਸੀਵਰੇਜ ਬੰਦ ਹੋਣ ਮਗਰੋਂ ਗਲੀਆਂ ਬੁਰੀ ਤਰ੍ਹਾਂ ਸੜਾਂਦ ਮਾਰਦੇ ਪਾਣੀ ਨਾਲ ਭਰ ਜਾਂਦੀਆਂ ਹਨ । ਪਾਣੀ ਦੇ ਨਿਕਾਸ ਦਾ ਕੋਈ ਯੋਗ ਪ੍ਰਬੰਧ ਨਹੀਂ । ਮੱਛਰ ਤੇ ਮੱਖੀਆਂ ਬੜੇ ਮਜ਼ੇ ਨਾਲ ਪਲ ਰਹੇ ਹਨ । ਪਿਛਲੇ ਹਫ਼ਤੇ ਹੈਜ਼ੇ ਦੇ ਦੋ ਕੇਸ ਹੋ ਚੁੱਕੇ ਹਨ | ਅਜਿਹੀਆਂ ਘਟਨਾਵਾਂ ਕਰਕੇ ਲੋਕਾਂ ਵਿਚ ਬਿਮਾਰੀਆਂ ਦਾ ਸਹਿਮ ਛਾਇਆ ਹੋਇਆ ਹੈ ।

ਇਸ ਤੋਂ ਇਲਾਵਾ ਮੁਹੱਲੇ ਦੀਆਂ ਗਲੀਆਂ ਵਿਚ ਲੱਗੇ ਹੋਏ ਬਹੁਤ ਸਾਰੇ ਬਲਬ ਟੁੱਟ ਚੁੱਕੇ ਹਨ ਤੇ ਕਈ ਫਿਊਜ਼ ਹੋ ਚੁੱਕੇ ਹਨ । ਪਿਛਲੇ ਛੇ ਮਹੀਨਿਆਂ ਤੋਂ ਇਸ ਪਾਸੇ ਵਲ ਕੋਈ ਕਰਮਚਾਰੀ ਰੌਸ਼ਨੀ ਦਾ ਪ੍ਰਬੰਧ ਠੀਕ ਕਰਨ ਨਹੀਂ ਆਇਆ ਹਾਲਾਂਕਿ ਇਸ ਸੰਬੰਧੀ ਵਾਰ-ਵਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ । ਨਗਰਪਾਲਿਕਾ ਦੇ ਕਰਮਚਾਰੀਆਂ ਦੀ ਇਸ ਮੁਹੱਲੇ ਵਲ ਅਣਗਹਿਲੀ ਦੇਖ ਕੇ ਇਸ ਤਰ੍ਹਾਂ ਜਾਪਦਾ ਹੈ, ਜਿਵੇਂ ਸਾਡਾ ਮੁਹੱਲਾ ਨਗਰਪਾਲਿਕਾ ਦੇ ਨਕਸ਼ੇ ਵਿਚ ਹੀ ਨਹੀਂ ਹੁੰਦਾ ।

ਅਸੀਂ ਆਸ ਕਰਦੇ ਹਾਂ ਕਿ ਆਪ ਸਾਡੀ ਬੇਨਤੀ ਨੂੰ ਧਿਆਨ ਵਿਚ ਰੱਖਦੇ ਹੋਏ ਮਹੱਲਾ ਨਿਵਾਸੀਆਂ ਨੂੰ ਆਉਣ ਵਾਲੇ ਕਿਸੇ ਛੂਤ ਦੇ ਰੋਗ ਤੋਂ ਬਚਾਉਣ ਲਈ ਇਸਦੀ ਸਫ਼ਾਈ ਦੇ ਨਾਲ-ਨਾਲ ਗੰਦੇ ਪਾਣੀ ਦੇ ਨਿਕਾਸ ਦਾ ਉੱਚਿਤ ਪ੍ਰਬੰਧ ਕਰੋਗੇ ਤੇ ਨਾਲ ਹੀ ਰੌਸ਼ਨੀ ਦਾ ਪ੍ਰਬੰਧ ਠੀਕ ਕਰਨ ਵਲ ਵੀ ਧਿਆਨ ਦਿਉਗੇ ।

ਧੰਨਵਾਦ ਸਹਿਤ

ਆਪ ਦਾ ਵਿਸ਼ਵਾਸ-ਪਾਤਰ,
ਦਰਬਾਰਾ ਸਿੰਘ,
ਤੇ ਬਾਕੀ ਮੁਹੱਲਾ ਨਿਵਾਸੀ ।

PSEB 7th Class Punjabi ਰਚਨਾ ਚਿੱਠੀ-ਪੱਤਰ

10. ਆਪਣੇ ਮਿੱਤਰ ਜਾਂ ਸਹੇਲੀ ਨੂੰ ਆਪਣੇ ਸਕੂਲ ਵਿਚ ਗਣਤੰਤਰ ਦਿਵਸ ਮਨਾਏ ਜਾਣ ਸੰਬੰਧੀ ਇਕ ਚਿੱਠੀ ਲਿਖੋ ।

……… ਸਕੂਲ,
ਹੁਸ਼ਿਆਰਪੁਰ |
28 ਜਨਵਰੀ, 20…

ਪਿਆਰੀ ਹਰਪ੍ਰੀਤ,

ਪਰਸੋਂ ਛੱਬੀ ਜਨਵਰੀ ਦਾ ਦਿਨ ਸੀ । ਤੈਨੂੰ ਪਤਾ ਹੀ ਹੈ ਇਸ ਦਿਨ 1950 ਵਿਚ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਤੇ ਇਸ ਨੂੰ ਹਰ ਸਾਲ ਦੇਸ਼ ਭਰ ਵਿਚ ਗਣਤੰਤਰ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ।

ਹਰ ਸਾਲ ਵਾਂਗ ਐਤਕੀਂ ਵੀ ਸਾਡੇ ਸਕੂਲ ਵਿਚ ਇਹ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸਵੇਰੇ ਸਾਢੇ 8 ਵਜੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਕੂਲ ਵਿਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ । ਇਸਦੇ ਨਾਲ ਹੀ ਰਾਸ਼ਟਰੀ ਗੀਤ ‘ਜਨ ਗਨ ਮਨ……’ ਗਾਇਆ ਗਿਆ, ਜਿਸ ਵਿਚ ਸਾਰਿਆਂ ਨੇ ਸਾਵਧਾਨ ਖੜੇ ਹੋ ਕੇ ਭਾਗ ਲਿਆ |

ਇਸ ਪਿੱਛੋਂ ਸਾਰੇ ਅਧਿਆਪਕ ਮੁੱਖ ਮਹਿਮਾਨਾਂ ਸਮੇਤ ਕੁਰਸੀਆਂ ਉੱਤੇ ਬੈਠ ਗਏ ਤੇ ਵਿਦਿਆਰਥੀ ਸਾਹਮਣੇ ਦਰੀਆਂ ਉੱਪਰ : ਦੇਸ਼ ਦੀ ਗਣਤੰਤਰਤਾ ਦਿਵਸ ਤੇ ਅਜ਼ਾਦੀ ਦੇ ਇਤਿਹਾਸ ਸੰਬੰਧੀ ਕੁੱਝ ਭਾਸ਼ਨਾਂ ਤੋਂ ਇਲਾਵਾ ਦੇਸ਼ ਦੀ ਤਰੱਕੀ ਸੰਬੰਧੀ ਵੀ ਵਿਦਿਆਰਥੀਆਂ ਨੂੰ ਦੱਸਿਆ ਗਿਆ । ਕੁੱਝ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ | ਕੁੜੀਆਂ ਨੇ ਗਿੱਧਾ ਤੇ ਮੁੰਡਿਆਂ ਨੇ ਭੰਗੜਾ ਪੇਸ਼ ਕੀਤਾ । ਇਸ ਸਮੇਂ ਵੱਖ-ਵੱਖ ਵਿਸ਼ਿਆਂ, ਖੇਡਾਂ ਤੇ ਮੁਕਾਬਲਿਆਂ ਵਿਚ ਵਿਸ਼ੇਸ਼ਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ | ਅੰਤ ਵਿਚ ਮੁੱਖ ਅਧਿਆਪਕ ਸਾਹਿਬ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ !

ਪ੍ਰੋਗਰਾਮ ਦੇ ਅੰਤ ਵਿਚ ਸਕੂਲ ਵਲੋਂ ਸਾਰੇ ਮਹਿਮਾਨਾਂ, ਅਧਿਆਪਕਾਂ ਤੇ ਵਿਦਿਆਰਥੀਆਂ ਵਿਚ ਲੱਡੂ ਵੰਡੇ ਗਏ । ਇਸ ਪ੍ਰਕਾਰ ਸਾਡੇ ਸਕੂਲ ਵਿਚ ਵਿਦਿਆਰਥੀਆਂ ਵਿਚ ਦੇਸ਼ ਪਿਆਰ ਦੀ ਭਾਵਨਾ ਪੈਦਾ ਕੀਤੀ ਗਈ ।

ਤੇਰੀ ਸਹੇਲੀ,
ਅੰਮ੍ਰਿਤਪਾਲ ।

11. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਘਰ ਵਿਚ ਜ਼ਰੂਰੀ ਕੰਮ ਦੀ ਛੁੱਟੀ ਲੈਣ ਲਈ ਇਕ ਬੇਨਤੀ-ਪੱਤਰ ਲਿਖੋ ।

ਸੇਵਾ ਵਿਖੇ

ਮੁੱਖ ਅਧਿਆਪਕ ਜੀ,
………ਸਕੂਲ,
ਪਿੰਡ……….
ਜ਼ਿਲ੍ਹਾ ……….

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਨੂੰ ਘਰ ਵਿਚ ਇਕ ਜ਼ਰੂਰੀ ਕੰਮ ਪੈ ਗਿਆ ਹੈ । ਇਸ ਕਰਕੇ ਮੈਂ ਅੱਜ ਸਕੂਲ ਨਹੀਂ ਆ ਸਕਦਾ । ਕਿਰਪਾ ਕਰਕੇ ਮੈਨੂੰ ਇਕ ਦਿਨ ਦੀ ਛੁੱਟੀ ਦਿੱਤੀ ਜਾਵੇ । ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ |

ਆਪ ਦਾ ਆਗਿਆਕਾਰ,
………… ਸਿੰਘ,
ਰੋਲ ਨੰ: ………..
ਸੱਤਵੀਂ ‘ਏ’ ।

ਮਿਤੀ : 23 ਜਨਵਰੀ, 20..

PSEB 7th Class Punjabi ਰਚਨਾ ਚਿੱਠੀ-ਪੱਤਰ

12. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਆਪਣੀ ਵੱਡੀ ਭੈਣ ਜਾਂ ਵੱਡੇ ਭਰਾ ਦੇ ਵਿਆਹ ’ਤੇ ਚਾਰ ਦਿਨ ਦੀ ਛੁੱਟੀ ਲੈਣ ਲਈ ਬੇਨਤੀ-ਪੱਤਰ ਲਿਖੋ ।

ਸੇਵਾ ਵਿਖੇ,

ਮੁੱਖ ਅਧਿਆਪਕ ਸਾਹਿਬ,
…………….ਸਕੂਲ,
…………. ਸ਼ਹਿਰ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੇਰੀ ਵੱਡੀ ਭੈਣ/ਭਰਾ ਦਾ ਵਿਆਹ 10 ਜਨਵਰੀ 20… ਨੂੰ ਹੋਣਾ ਨਿਯਤ ਹੋਇਆ ਹੈ । ਵਿਆਹ ਦਾ ਪ੍ਰਬੰਧ ਕਰਨ ਲਈ ਮੈਨੂੰ ਘਰ ਵਿਚ ਬਹੁਤ ਕੰਮ ਹੈ । ਇਸ ਕਰਕੇ ਮੈਂ ਸਕੂਲ ਨਹੀਂ ਆ ਸਕਦਾ । ਕਿਰਪਾ ਕਰ ਕੇ ਮੈਨੂੰ 8 ਤੋਂ 11 ਜਨਵਰੀ ਤਕ ਚਾਰ ਦਿਨ ਦੀ ਛੁੱਟੀ ਦਿੱਤੀ ਜਾਵੇ । ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ।

ਆਪ ਦਾ ਆਗਿਆਕਾਰ,
…………… ਸਿੰਘ,
ਰੋਲ ਨੂੰ………..
ਸੱਤਵੀਂ ‘ਸੀ ।

ਮਿਤੀ : 7 ਜਨਵਰੀ, 20….

13. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬਿਮਾਰੀ ਦੀ ਛੁੱਟੀ ਲੈਣ ਲਈ ਬੇਨਤੀ-ਪੱਤਰ ਲਿਖੋ ।

ਸੇਵਾ ਵਿਖੇ,

ਮੁੱਖ ਅਧਿਆਪਕ ਸਾਹਿਬ,
………… ਸਕੂਲ,
……… ਸ਼ਹਿਰ ।

ਸੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਬਿਮਾਰ ਹਾਂ, ਇਸ ਕਰਕੇ ਮੈਂ ਅੱਜ ਸਕੂਲ ਨਹੀਂ ਆ ਸਕਦਾ । ਕਿਰਪਾ ਕਰ ਕੇ ਮੈਨੂੰ ਦੋ ਦਿਨ ਦੀ ਛੁੱਟੀ ਦਿੱਤੀ ਜਾਵੇ । ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ।

ਆਪ ਦਾ ਆਗਿਆਕਾਰ,
………….. ਕੁਮਾਰ,
ਰੋਲ ਨੂੰ …………….. ,
ਸੱਤਵੀਂ ‘ਬੀ’ ।

ਮਿਤੀ : 12 ਫ਼ਰਵਰੀ, 20…

PSEB 7th Class Punjabi ਰਚਨਾ ਚਿੱਠੀ-ਪੱਤਰ

14. ਸਕੂਲ ਛੱਡਣ ਦਾ ਸਰਟੀਫ਼ਿਕੇਟ ਅਤੇ ਚਰਿੱਤਰ ਸਰਟੀਫ਼ਿਕੇਟ ਲੈਣ ਲਈ ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬੇਨਤੀ-ਪੱਤਰ ਲਿਖੋ ।

ਸੇਵਾ ਵਿਖੇ,

ਮੁੱਖ ਅਧਿਆਪਕ ਸਾਹਿਬ,
…………. ਸਕੂਲ,
………… ਸ਼ਹਿਰ ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਸੱਤਵੀਂ ਜਮਾਤ ਦਾ ਵਿਦਿਆਰਥੀ ਹਾਂ । | ਮੇਰੇ ਪਿਤਾ ਜੀ ਜਨਰਲ ਪੋਸਟ ਆਫਿਸ, ਜਲੰਧਰ ਵਿਚ ਕਲਰਕ ਲੱਗੇ ਹੋਏ ਹਨ । ਪਿਛਲੇ ਮਹੀਨੇ ਉਹਨਾਂ ਦੀ ਬਦਲੀ ਲੁਧਿਆਣੇ ਦੀ ਹੋ ਗਈ ਸੀ । ਇਸ ਲਈ ਮੇਰਾ ਜਲੰਧਰ ਵਿਚ ਰਹਿਣਾ ਮੁਸ਼ਕਿਲ ਹੋ ਗਿਆ ਹੈ । ਹੁਣ ਮੈਂ ਲੁਧਿਆਣੇ ਜਾ ਕੇ ਹੀ ਪੜ੍ਹ ਸਕਾਂਗਾ । ਕਿਰਪਾ ਕਰ ਕੇ ਮੈਨੂੰ ਸਕੂਲ ਛੱਡਣ ਦਾ ਸਰਟੀਫ਼ਿਕੇਟ ਤੇ ਚਰਿੱਤਰ ਸਰਟੀਫ਼ਿਕੇਟ ਦਿੱਤੇ ਜਾਣ । ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ।

ਆਪ ਦਾ ਆਗਿਆਕਾਰ,
………. ਚੰਦਰ,
ਸੱਤਵੀਂ ‘ਡੀ ।

ਮਿਤੀ : 5 ਦਸੰਬਰ, 20….

PSEB 7th Class Punjabi ਰਚਨਾ ਚਿੱਠੀ-ਪੱਤਰ

15. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਫੀਸ ਮਾਫੀ ਲਈ ਪ੍ਰਾਰਥਨਾ-ਪੱਤਰ ਲਿਖੋ ।

ਸੇਵਾ ਵਿਖੇ,

ਮੁੱਖ ਅਧਿਆਪਕ ਸਾਹਿਬ,
…………… ਸਕੂਲ,
………….. ਪਿੰਡ,
ਜ਼ਿਲ੍ਹਾ………….. !

ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਸੱਤਵੀਂ ਜਮਾਤ ਦਾ ਵਿਦਿਆਰਥੀ ਹਾਂ । ਮੈਂ ਛੇਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਵਿਚ ਸਾਰੀ ਜਮਾਤ ਵਿਚੋਂ ਅੱਵਲ ਰਿਹਾ ਹਾਂ । ਮੇਰਾ ਪੜ੍ਹਨ ਨੂੰ ਬਹੁਤ ਦਿਲ ਕਰਦਾ ਹੈ, ਪਰ ਮੇਰੇ ਪਿਤਾ ਜੀ ਇਕ ਕਾਰਖ਼ਾਨੇ ਵਿਚ ਚਪੜਾਸੀ ਹਨ । ਉਹਨਾਂ ਦੀ ਤਨਖ਼ਾਹ ਬਹੁਤੀ ਨਹੀਂ । ਉਹਨਾਂ ਦੀ ਤਨਖ਼ਾਹ ਨਾਲ ਸਾਡੇ ਘਰ ਦੇ ਪੰਜ ਜੀਆਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਦਾ ਹੈ । ਇਸ ਗ਼ਰੀਬੀ ਕਰਕੇ ਮੇਰੇ ਪਿਤਾ ਜੀ ਮੇਰੀ ਸਕੂਲ ਦੀ ਫ਼ੀਸ ਨਹੀਂ ਦੇ ਸਕਦੇ । ਕਿਰਪਾ ਕਰ ਕੇ ਮੇਰੀ ਪੜ੍ਹਾਈ ਵਿਚ ਰੁਚੀ ਨੂੰ ਧਿਆਨ ਵਿਚ ਰੱਖਦੇ ਹੋਏ | ਆਪ ਮੇਰੀ ਪੂਰੀ ਫ਼ੀਸ ਮਾਫ਼ ਕਰ ਦਿਓ । ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ।

ਆਪ ਦਾ ਆਗਿਆਕਾਰ,
………… ਕੁਮਾਰ,
ਰੋਲ ਨੰ:……….,
ਸੱਤਵੀਂ “ਏ” ।

ਮਿਤੀ : 17 ਅਪਰੈਲ, 20…..

16. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਜੁਰਮਾਨੇ ਦੀ ਮਾਫ਼ੀ ਲਈ ਬੇਨਤੀ-ਪੱਤਰ ਲਿਖੋ ।

ਸੇਵਾ ਵਿਖੇ,

ਮੁੱਖ ਅਧਿਆਪਕ ਸਾਹਿਬ,
…………… ਸਕੂਲ,
…………… ਸ਼ਹਿਰ ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਚ ਸੱਤਵੀਂ ਜਮਾਤ ਦਾ ਵਿਦਿਆਰਥੀ ਹਾਂ । ਪਿਛਲੇ ਮਹੀਨੇ ਹੋਈ ਪ੍ਰੀਖਿਆ ਵਿਚ ਹਿਸਾਬ ਦਾ ਪੇਪਰ ਨਾ ਦੇ ਸਕਣ ਕਰਕੇ ਮੈਨੂੰ ਪੰਜ ਰੁਪਏ ਜੁਰਮਾਨਾ ਹੋ ਗਿਆ ਹੈ । ਅਸਲ ਵਿਚ ਮੈਂ ਉਸ ਦਿਨ ਬਹੁਤ ਬਿਮਾਰ ਸਾਂ, ਇਸ ਕਰਕੇ ਮੈਂ ਉਹ ਪੇਪਰ ਨਾ ਦੇ ਸਕਿਆ । ਮੇਰੇ ਪਿਤਾ ਜੀ ਦੀ ਆਮਦਨ ਬਹੁਤ ਘੱਟ ਹੈ । ਉਹ ਮੇਰੀ ਪੜ੍ਹਾਈ ਦਾ ਖ਼ਰਚ ਬੜੀ ਮੁਸ਼ਕਿਲ ਨਾਲ ਚਲਾਉਂਦੇ ਹਨ । ਕਿਰਪਾ ਕਰਕੇ ਮੇਰਾ ਜ਼ੁਰਮਾਨਾ ਮਾਫ਼ ਕਰ ਦਿੱਤਾ ਜਾਵੇ । ਮੈਂ ਆਪ ਦਾ ਬਹੁਤ

ਧੰਨਵਾਦੀ ਹੋਵਾਂਗਾ ।

ਆਪ ਦਾ ਆਗਿਆਕਾਰ,
……………. ਸਿੰਘ,
ਰੋਲ ਨੰ:…………. ,
ਸੱਤਵੀਂ ‘ਬੀ’ ।

ਮਿਤੀ : 19 ਜਨਵਰੀ, 20…..

PSEB 7th Class Punjabi ਰਚਨਾ ਚਿੱਠੀ-ਪੱਤਰ

17. ਆਪਣੇ ਸਕੂਲ ਦੇ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਨੂੰ ਆਪਣਾ ਸੈਕਸ਼ਨ ਬਦਲਣ ਲਈ ਬੇਨਤੀ-ਪੱਤਰ ਲਿਖੋ ।

ਸੇਵਾ ਵਿਖੇ,

ਮੁੱਖ ਅਧਿਆਪਕ ਜੀ,
………. ਸਕੂਲ,
ਪਿੰਡ……….,
ਜ਼ਿਲ੍ਹਾ ………..।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਤੇ ਮੇਰਾ ਭਰਾ ਕੁਲਬੀਰ ਸਿੰਘ ਰੋਲ ਨੰ: 87 ਆਪ ਦੇ ਸਕੂਲ ਵਿਖੇ ਸੱਤਵੀਂ ਜਮਾਤ ਵਿਚ ਪੜ੍ਹਦੇ ਹਾਂ । ਪਰ ਬੀਤੇ ਹਫ਼ਤੇ ਨਵੇਂ ਬਣੇ ਸੈਕਸ਼ਨਾਂ ਵਿਚ ਮੇਰਾ ਰੋਲ ਨੰ: “ਏ ਸੈਕਸ਼ਨ ਵਿਚ ਸ਼ਾਮਲ ਹੋ ਗਿਆ ਹੈ ਤੇ ਮੇਰੇ ਭਰਾ ਦਾ ਰੋਲ ਨੰਬਰ ‘ਬੀ’ ਸੈਕਸ਼ਨ ਵਿਚ ਚਲਾ ਗਿਆ ਹੈ । ਪਰ ਸਾਡੇ ਕੋਲ ਕੁੱਝ ਕਿਤਾਬਾਂ ਸਾਂਝੀਆਂ ਹਨ, ਜਿਸ ਕਰਕੇ ਅਸੀਂ ਦੋਵੇਂ ਵੱਖ-ਵੱਖ ਸੈਕਸ਼ਨਾਂ ਵਿਚ ਨਹੀਂ ਪੜ੍ਹ ਸਕਦੇ ਤੇ ਗ਼ਰੀਬੀ ਕਾਰਨ ਸਾਡੇ ਘਰ ਦੇ ਸਾਨੂੰ ਵੱਖ-ਵੱਖ ਕਿਤਾਬਾਂ ਵੀ ਖ਼ਰੀਦ ਕੇ ਨਹੀਂ ਦੇ ਸਕਦੇ । ਇਸ ਕਰਕੇ ਬੇਨਤੀ ਹੈ ਕਿ ਆਪ ਮੈਨੂੰ ਮੇਰੇ ਭਰਾ ਵਾਲੇ ਸੈਕਸ਼ਨ ਵਿਚ ਭੇਜ ਦੇਵੋ । ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ।

ਆਪ ਦਾ ਆਗਿਆਕਾਰੀ,
ਉ, ਅ, ੲ,
ਰੋਲ ਨੰ: 88,
ਸੱਤਵੀਂ ‘ਏ’।

ਮਿਤੀ : 16 ਅਪਰੈਲ, 20…..

18. ਸਕੂਲ ਮੁਖੀ ਨੂੰ ਐੱਨ. ਸੀ. ਸੀ. /ਸਕਾਊਟ/ਗਰਲ ਗਾਈਡ ਟੀਮ ਵਿਚ ਸ਼ਾਮਲ ਕਰਨ ਲਈ ਬਿਨੈ-ਪੱਤਰ ਲਿਖੋ ।

ਸੇਵਾ ਵਿਖੇ,

ਮੁੱਖ ਅਧਿਆਪਕ ਜੀ,
ਸਰਕਾਰੀ ਮਿਡਲ ਸਕੂਲ,
ਬੁੱਲੋਵਾਲ ॥

ਸ੍ਰੀ ਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਆਪਣੇ ਸਕੂਲ ਦੀ ਐੱਨ. ਸੀ. ਸੀ. ਟੀਮ ਵਿਚ ਸ਼ਾਮਲ ਹੋਣਾ ਚਾਹੁੰਦਾ/ਚਾਹੁੰਦੀ ਹਾਂ । ਕਿਰਪਾ ਕਰਕੇ ਮੈਨੂੰ ਇਸ ਸੰਬੰਧੀ ਆਗਿਆ ਦਿੱਤੀ ਜਾਵੇ । ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ/ਹੋਵਾਂਗੀ ।

ਆਪ ਦਾ/ਆਪ ਦੀ ਆਗਿਆਕਾਰ,
ਉ, ਅ, ੲ,

ਮਿਤੀ 18 ਸਤੰਬਰ 20 ……

PSEB 7th Class Punjabi ਰਚਨਾ ਚਿੱਠੀ-ਪੱਤਰ

19. ਆਪਣੇ ਇਲਾਕੇ ਦੇ ਡਾਕੀਏ ਦੀ ਲਾਪਰਵਾਹੀ ਵਿਰੁੱਧ ਪੋਸਟ ਮਾਸਟਰ ਨੂੰ ਸ਼ਿਕਾਇਤ ਕਰੋ ।

ਸੇਵਾ ਵਿਖੇ,

ਪੋਸਟ ਮਾਸਟਰ ਸਾਹਿਬ,
ਜਨਰਲ ਪੋਸਟ ਆਫ਼ਿਸ,
………..ਸ਼ਹਿਰ ।

ਸ੍ਰੀਮਾਨ ਜੀ,

ਮੈਂ ਆਪ ਅੱਗੇ ਇਸ ਪ੍ਰਾਰਥਨਾ-ਪੱਤਰ ਰਾਹੀਂ ਆਪਣੇ ਮੁਹੱਲੇ ਦੇ ਡਾਕੀਏ ਰਾਮ ਨਾਥ ਦੀ ਸ਼ਿਕਾਇਤ ਕਰਨੀ ਚਾਹੁੰਦਾ ਹਾਂ । ਮੈਂ ਉਸ ਨੂੰ ਮੂੰਹ ਨਾਲ ਬਹੁਤ ਵਾਰੀ ਕਿਹਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਵੇ, ਪਰ ਉਸ ਦੇ ਕੰਨਾਂ ‘ਤੇ ਜੂੰ ਨਹੀਂ ਸਰਕਦੀ । ਅੱਕ ਕੇ ਮੈਂ ਆਪ ਅੱਗੇ ਸ਼ਿਕਾਇਤ ਕਰ ਰਿਹਾ ਹਾਂ । ਉਹ ਸਾਡੇ ਮੁਹੱਲੇ ਵਿਚ ਕਦੇ ਵੀ ਡਾਕ ਸਮੇਂ ਸਿਰ ਨਹੀਂ ਵੰਡਦਾ । ਕਈ ਵਾਰ ਤਾਂ ਦੋ-ਦੋ ਦਿਨਾਂ ਦੀ ਡਾਕ ਇਕੱਠੀ ਹੀ ਵੰਡਦਾ ਹੈ |

ਕਈ ਵਾਰ ਉਹ ਚਿੱਠੀਆਂ ਇਧਰ-ਉਧਰ ਗ਼ਲਤ ਲੋਕਾਂ ਨੂੰ ਦੇ ਜਾਂਦਾ ਹੈ, ਜਿਸ ਕਰਕੇ ਲੋਕਾਂ : ਨੂੰ ਬਹੁਤ ਮੁਸ਼ਕਿਲ ਬਣਦੀ ਹੈ । ਪਰਸੋਂ ਮੈਨੂੰ ਨੌਕਰੀ ਲਈ ਇੰਟਰਵਿਊ ਦੀ ਇਕ ਚਿੱਠੀ ਆਈ ਸੀ, ਜੋ ਕਿ ਮੈਨੂੰ ਦੋ ਦਿਨ ਲੇਟ ਮਿਲੀ, ਜਿਸ ਕਰਕੇ ਮੈਂ ਆਪਣੀ ਇੰਟਰਵਿਊ ਨਾ ਦੇ ਸਕਿਆ । ਮੈਂ | ਇਹ ਸ਼ਿਕਾਇਤ ਆਪਣੇ ਅਤੇ ਲੋਕਾਂ ਦੇ ਭਲੇ ਲਈ ਕਰ ਰਿਹਾ ਹਾਂ । ਮੇਰਾ ਇਸ ਡਾਕੀਏ ਨਾਲ ਕੋਈ ਨਿੱਜੀ ਵੈਰ ਨਹੀਂ।

ਮੈਂ ਆਸ ਕਰਦਾ ਹਾਂ ਕਿ ਆਪ ਮੇਰੇ ਇਸ ਬੇਨਤੀ-ਪੱਤਰ ਨੂੰ ਧਿਆਨ ਵਿਚ ਰੱਖ ਕੇ ਇਸ ਡਾਕੀਏ ਨੂੰ ਤਾੜਨਾ ਕਰੋਗੇ ਕਿ ਉਹ ਧਿਆਨ ਨਾਲ ਪੜੇ ਪੜ੍ਹ ਕੇ ਡਾਕ ਦੀ ਵੰਡ ਸਮੇਂ ਸਿਰ ਕਰਿਆ ਕਰੇ ।

ਧੰਨਵਾਦ ਸਹਿਤ

ਆਪ ਦਾ ਵਿਸ਼ਵਾਸ-ਪਾਤਰ,
……………. ਰੋਲ ਨੰ… .।

PSEB 7th Class Punjabi ਰਚਨਾ ਚਿੱਠੀ-ਪੱਤਰ

20. ਤੁਹਾਡਾ ਸਾਈਕਲ ਗੁਆਚ ਗਿਆ ਹੈ । ਤੁਸੀਂ ਉਸ ਦੀ ਥਾਣੇ ਵਿਚ ਰਿਪੋਰਟ ਲਿਖਾਉਣ ਲਈ ਮੁੱਖ ਥਾਣਾ ਅਫ਼ਸਰ (ਐੱਸ. ਐੱਚ. ਓ.) ਨੂੰ ਬੇਨਤੀ-ਪੱਤਰ ਲਿਖੋ ।

ਸੇਵਾ ਵਿਖੇ,

ਐੱਸ. ਐੱਚ. ਓ. ਸਾਹਿਬ,
ਚੌਕੀ ਨੰਬਰ 4,
…… ਸ਼ਹਿਰ ।

ਸੀਮਾਨ ਜੀ..

ਬੇਨਤੀ ਹੈ ਕਿ ਅੱਜ ਸਵੇਰੇ ਮੇਰਾ ਸਾਈਕਲ ਗੁੰਮ ਹੋ ਗਿਆ ਹੈ । ਉਸ ਦੀ ਭਾਲ ਕਰਨ ਵਿਚ ਆਪ ਆਪਣੇ ਕਰਮਚਾਰੀਆਂ ਦੀ ਸਹਾਇਤਾ ਦਿਓ । | ਮੈਂ ਅੱਜ ਸਵੇਰੇ 11 ਵਜੇ ਪੰਜਾਬ ਨੈਸ਼ਨਲ ਬੈਂਕ ਵਿਚ ਰੁਪਏ ਕਢਵਾਉਣ ਲਈ ਗਿਆ ਅਤੇ ਸਾਈਕਲ ਨੂੰ ਜਿੰਦਰਾ ਲਾ ਕੇ ਬਾਹਰ ਖੜ੍ਹਾ ਕਰ ਗਿਆ ਸਾਂ | ਪਰ ਜਦੋਂ 11.30 ‘ਤੇ ਬਾਹਰ ਆਇਆ, ਤਾਂ ਉੱਥੇ ਸਾਈਕਲ ਨਾ ਦੇਖ ਕੇ ਮੈਂ ਹੈਰਾਨ ਰਹਿ ਗਿਆ । ਮੈਂ ਸਮਝ ਗਿਆ ਕਿ ਉਸ ਨੂੰ ਕੋਈ ਸਾਈਕਲ-ਚੋਰ ਚੁੱਕ ਕੇ ਲੈ ਗਿਆ ਹੈ ।

ਮੇਰਾ ਸਾਈਕਲ ਰਾਬਨ-ਹੁੱਡ ਹੈ ਅਤੇ ਉਸ ਦਾ ਨੰਬਰ A-334060 ਹੈ । ਮੈਂ ਇਸ ਸਾਈਕਲ ਨੂੰ ਖ਼ਾਲਸਾ ਸਾਈਕਲ ਸਟੋਰ, ਜਲੰਧਰ ਤੋਂ ਮਾਰਚ, 2000 ਵਿਚ ਖ਼ਰੀਦਿਆ ਸੀ । ਉਸ ਦੀ ਰਸੀਦ ਮੇਰੇ ਕੋਲ ਹੈ । ਇਸ ਦੇ ਚੇਨ-ਕਵਰ ਉੱਤੇ ਮੇਰਾ ਨਾਂ ਲਿਖਿਆ ਹੋਇਆ ਹੈ । ਇਸ ਦੀ ਉਚਾਈ 22 ਇੰਚ ਅਤੇ ਰੰਗ ਹਰਾ ਹੈ । ਮੈਂ ਸਾਈਕਲ ਦੀ ਸੂਹ ਦੇਣ ਵਾਲੇ ਨੂੰ 100 ਰੁਪਏ ਇਨਾਮ ਦੇਣ ਲਈ ਵੀ ਤਿਆਰ ਹਾਂ ।

ਮੈਂ ਆਸ ਕਰਦਾ ਹਾਂ ਕਿ ਆਪ ਆਪਣੇ ਕਰਮਚਾਰੀਆਂ ਨੂੰ ਹੁਕਮ ਦੇ ਕੇ ਮੇਰਾ ਸਾਈਕਲ ਲਭਾਉਣ ਵਿਚ ਮੇਰੀ ਪੂਰੀ-ਪੂਰੀ ਮੱਦਦ ਕਰੋਗੇ ।

ਧੰਨਵਾਦ ਸਹਿਤ ।

ਆਪ ਦਾ ਵਿਸ਼ਵਾਸ-ਪਾਤਰ,
……… ਸਿੰਘ,
ਮਾਡਲ ਟਾਉਨ,
…..ਸ਼ਹਿਰ ।

ਮਿਤੀ : 10 ਦਸੰਬਰ, 20….

21. ਆਪਣੇ ਪਿੰਡ ਦੇ ਸਰਪੰਚ ਨੂੰ ਆਪਣੀਆਂ ਗਲੀਆਂ ਤੇ ਨਾਲੀਆਂ ਪੱਕੀਆਂ ਕਰਵਾਉਣ ਲਈ ਬਿਨੈ-ਪੱਤਰ ਲਿਖੋ ।

ਸੇਵਾ ਵਿਖੇ
ਸਰਪੰਚ ਸਾਹਿਬ,
ਬੇਗ਼ਮਪੁਰ ਜੰਡਿਆਲਾ,
ਜ਼ਿਲ੍ਹਾ ਹੁਸ਼ਿਆਰਪੁਰ ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਆਪ ਜਾਣਦੇ ਹੀ ਹੋ ਕਿ ਪੰਚਾਇਤ ਨੇ ਆਪ ਦੀ ਅਗਵਾਈ ਹੇਠ ਪਿਛਲੇ ਸਾਲ ਤੋਂ ਪਿੰਡ ਵਿਚ ਸਾਰੀਆਂ ਗਲੀਆਂ ਤੇ ਨਾਲੀਆਂ ਪੱਕੀਆਂ ਕਰਨ ਦਾ ਕੰਮ ਆਰੰਭਿਆ ਸੀ, ਇਸ ਸੰਬੰਧੀ ਪਿੰਡ ਵਿਚੋਂ ਪੰਚਾਇਤ ਦੀ ਸਹਾਇਤਾ ਲਈ ਮਾਇਆ ਵੀ ਇਕੱਠੀ ਕੀਤੀ ਗਈ ਸੀ । ਸਾਡੀ ਗਲੀ ਵਿਚ ਜਿੰਨੇ ਘਰ ਹਨ, ਸਾਰਿਆਂ ਨੇ ਆਪਣੇ ਜ਼ਿੰਮੇ ਲੱਗੇ ਪੈਸੇ ਪੰਚਾਇਤ ਨੂੰ ਦਿੱਤੇ ਸਨ, ਪਰੰਤੂ ਅਫ਼ਸੋਸ ਦੀ ਗੱਲ ਹੈ ਕਿ ਹੋਰ ਸਾਰੇ ਪਿੰਡ ਦੀਆਂ ਗਲੀਆਂ ਤੇ ਨਾਲੀਆਂ ਪੱਕੀਆਂ ਬਣ ਚੁੱਕੀਆਂ ਹਨ, ਪਰ ਸਾਡੀ ਗਲੀ ਅਜੇ ਤਕ ਕੱਚੀ ਹੈ, ਜਿਸ ਵਿਚ ਘਰਾਂ ਦਾ ਪਾਣੀ ਜਮ੍ਹਾਂ ਹੋਣ ਕਰਕੇ ਖੋਭਾ ਤੇ ਚਿੱਕੜ ਹੋਇਆ ਰਹਿੰਦਾ ਹੈ । ਇਸ ਵਿਚ ਕਈ ਨਿੱਕੀਆਂ-ਨਿੱਕੀਆਂ ਛੱਪੜੀਆਂ ਹੋਣ ਕਰਕੇ ਇੱਥੇ ਮੱਖੀਆਂ ਤੇ ਮੱਛਰ ਪਲ ਰਹੇ ਹਨ, ਜੋ ਕਿ ਸਾਰੇ ਪਿੰਡ ਵਾਸੀਆਂ ਦੀ ਸਿਹਤ ਲਈ ਹਾਨੀਕਾਰਕ ਹਨ । ਇਸ ਕਰਕੇ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਪਿੰਡ ਦੀ ਇਸ ਰਹਿੰਦੀ ਕੱਚੀ ਗਲੀ ਵਿਚ ਵੀ ਇੱਟਾਂ ਦਾ ਫ਼ਰਸ਼ ਲੁਆ ਕੇ ਨਾਲ-ਨਾਲ ਪੱਕੀ ਨਾਲੀ ਬਣਵਾ ਦਿਓ, ਤਾਂ ਜੋ ਗਲੀ ਸਾਫ਼-ਸੁਥਰੀ, ਸੁੱਕੀ ਤੇ ਸੋਹਣੀ ਰਹੇ ਅਤੇ ਲੰਘਣ-ਵੜਨ ਵਾਲਿਆਂ ਨੂੰ ਤੰਗੀ ਨਾ ਹੋਵੇ ।

ਆਸ ਹੈ ਕਿ ਆਪ ਸਾਡੇ ਘਰਾਂ ਦੀ ਮੁਸ਼ਕਿਲ ਵਲ ਜਲਦੀ ਧਿਆਨ ਦਿਓਗੇ ਤੇ ਸਾਡੀ ਗਲੀ ਵਿਚ ਫ਼ਰਸ਼ ਲੁਆਉਣ ਲਈ ਜਲਦੀ ਹੀ ਕੰਮ ਸ਼ੁਰੂ ਕਰਾ ਦਿਓਗੇ ।

ਧੰਨਵਾਦ ਸਹਿਤ ।

ਆਪ ਦਾ ਵਿਸ਼ਵਾਸ-ਪਾਤਰ,
ਰੋਲ ਨੰਬਰ ……. !

ਮਿਤੀ : ਸਤੰਬਰ 30, 20…..

PSEB 7th Class Punjabi ਰਚਨਾ ਚਿੱਠੀ-ਪੱਤਰ

22. ਕਿਸੇ ਕਿਤਾਬਾਂ ਦੇ ਦੁਕਾਨਦਾਰ ਨੂੰ ਚਿੱਠੀ ਲਿਖੋ, ਜਿਸ ਵਿਚ ਕੁੱਝ ਕਿਤਾਬਾਂ ਮੰਗਾਉਣ ਲਈ ਆਰਡਰ ਭੇਜੋ ।

ਪ੍ਰੀਖਿਆ ਭਵਨ,
ਗੌਰਮਿੰਟ ਗਰਲਜ਼ ਹਾਈ ਸਕੂਲ,
ਜ਼ਿਲ੍ਹਾ ਰੋਪੜ ।
28 ਅਪਰੈਲ, 20……

ਸੇਵਾ ਵਿਖੇ

ਮੈਸਰਜ਼ ਮਲਹੋਤਰਾ ਬੁੱਕ ਡਿਪੋ,
ਐੱਮ. ਬੀ. ਡੀ. ਹਾਊਸ,
ਰੇਲਵੇ ਰੋਡ,
ਜਲੰਧਰ |

ਸ੍ਰੀਮਾਨ ਜੀ,

ਮੈਨੂੰ ਹੇਠ ਲਿਖੀਆਂ ਕਿਤਾਬਾਂ ਜਲਦੀ ਤੋਂ ਜਲਦੀ ਵੀ. ਪੀ. ਪੀ. ਕਰ ਕੇ ਭੇਜ ਦਿਓ । ਕਿਤਾਬਾਂ ਦਾ ਐਡੀਸ਼ਨ ਨਵਾਂ ਤੇ ਉਹਨਾਂ ਦੀਆਂ ਜਿਲਦਾਂ ਮਜ਼ਬੂਤ ਹੋਣੀਆਂ ਚਾਹੀਦੀਆਂ ਹਨ । ਛਪਾਈ ਸਾਫ਼-ਸੁਥਰੀ ਹੋਵੇ । ਕੀਮਤ ਵੀ ਵਾਜਬ ਹੀ ਲੱਗਣੀ ਚਾਹੀਦੀ ਹੈ ਅਤੇ ਲੋੜੀਂਦਾ ਕਮਿਸ਼ਨ ਕੱਟ ਦਿੱਤਾ ਜਾਵੇ ।

ਕਿਤਾਬਾਂ ਦੀ ਸੂਚੀ
1. ਐੱਮ. ਬੀ. ਡੀ. ਪੰਜਾਬੀ ਗਾਈਡ                            (ਸੱਤਵੀਂ ਸ਼੍ਰੇਣੀ)                            1 ਪੁਸਤਕ
2. ਐੱਮ. ਬੀ. ਡੀ. ਗਣਿਤ                                          ”       ”                                   ”    ”
3. ਐੱਮ. ਬੀ. ਡੀ. ਇੰਗਲਿਸ਼ ਟੈਸਟ ਪੇਪਰ                       ”       ”                                  ”     ”
4. ਐੱਮ. ਬੀ. ਡੀ. ਹਿੰਦੀ ਗਾਈਡ                                   ”       ”                                  ”    ”

ਧੰਨਵਾਦ ਸਹਿਤ ।

ਆਪ ਦਾ ਵਿਸ਼ਵਾਸ-ਪਾਤਰ,
ਰੋਲ ਨੰ: …….

23. ਸੰਪਾਦਕ, ਮੈਗਜ਼ੀਨ ਸੈਕਸ਼ਨ, ‘ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਦਿਆਰਥੀਆਂ ਲਈ ਛਪਦੇ ਰਸਾਲੇ ਮੰਗਵਾਉਣ ਲਈ ਇਕ ਬੇਨਤੀ ਪੱਤਰ ਲਿਖੋ ।

2202 ਆਦਰਸ਼ ਨਗਰ, ਜਲੰਧਰ ।
ਜਲੰਧਰ ।
12 ਸਤੰਬਰ, 20……….

ਸੇਵਾ ਵਿਖੇ

ਸੰਪਾਦਕ,
ਮੈਗਜ਼ੀਨ ਸੈਕਸ਼ਨ,
ਪੰਜਾਬ ਸਕੂਲ ਸਿੱਖਿਆ ਬੋਰਡ,
ਸਾਹਿਬਜ਼ਾਦਾ ਅਜੀਤ ਸਿੰਘ ਨਗਰ ।

ਸੀਮਾਨ ਜੀ,

ਬੇਨਤੀ ਹੈ ਕਿ ਆਪ ਵਲੋਂ ਵਿਦਿਆਰਥੀਆਂ ਲਈ ਪ੍ਰਕਾਸ਼ਿਤ ਕੀਤੇ ਜਾਂਦੇ ਰਸਾਲੇ ‘ਪੰਖੜੀਆਂ” ਅਤੇ ‘ਪਾਇਮਰੀ ਸਿੱਖਿਆ’ ਨੂੰ ਮੈਂ ਆਪਣੇ ਸਕੂਲ ਦੀ ਲਾਇਬਰੇਰੀ ਵਿਚ ਨਿਯਮਿਤ ਤੌਰ ਤੇ ਪੜ੍ਹਦਾ ਹਾਂ ! ਇਹ ਰਸਾਲੇ ਵਿਦਿਆਰਥੀਆਂ ਦੀ ਅਗਵਾਈ ਕਰਨ, ਜਾਣਕਾਰੀ ਵਧਾਉਣ ਤੇ ਉਨ੍ਹਾਂ ਵਿਚ ਰਚਨਾਤਮਕ ਰੁਚੀਆਂ ਪੈਦਾ ਕਰਨ ਵਾਲੇ ਹਨ । ਮੈਂ ਚਾਹੁੰਦਾ ਹਾਂ ਕਿ ਘਰ ਵਿਚ ਇਨ੍ਹਾਂ ਨੂੰ ਮੇਰੇ ਹੋਰ ਭੈਣ-ਭਰਾ ਤੇ ਗੁਆਂਢੀ ਬੱਚੇ ਵੀ ਪੜ੍ਹਨ । ਇਸ ਕਰਕੇ ਆਪ ਮੇਰੇ ਉੱਪਰ ਲਿਖੇ ਪਤੇ ਉੱਤੇ ਇਹ ਰਸਾਲੇ ਇਕ ਸਾਲ ਲਈ ਭੇਜਣੇ ਸ਼ੁਰੂ ਕਰ ਦਿਓ । ਮੈਂ ਆਪ ਜੀ ਨੂੰ ਇਨ੍ਹਾਂ ਦੇ ਚੰਦੇ ਦਾ ਬੈਂਕ ਡਰਾਫ਼ਟ ਨੰ: PQ 1628196 ਮਿਤੀ 12 ਸਤੰਬਰ, 20…… ਪੰਜਾਬ ਐਂਡ ਸਿੰਧ ਬੈਂਕ ਤੋਂ ਬਣਵਾ ਕੇ ਇਸ ਪੱਤਰ ਦੇ ਨਾਲ ਹੀ ਭੇਜ ਰਿਹਾ ਹਾਂ ।

ਧੰਨਵਾਦ ਸਹਿਤ ।

ਆਪ ਦਾ ਵਿਸ਼ਵਾਸ-ਪਾਤਰ,
ਮਨਪ੍ਰੀਤ ਸਿੰਘ ॥

PSEB 7th Class Punjabi ਰਚਨਾ ਚਿੱਠੀ-ਪੱਤਰ

24. ਤੁਹਾਡੀ ਸ਼੍ਰੇਣੀ ਕੋਈ ਮੈਚ ਦੇਖਣਾ ਚਾਹੁੰਦੀ ਹੈ । ਇਸ ਸੰਬੰਧ ਵਿਚ ਆਪਣੇ ਮੁੱਖ ਅਧਿਆਪਕ ਜੀ ਤੋਂ ਆਗਿਆ ਲੈਣ ਲਈ ਬਿਨੈ-ਪੱਤਰ ਲਿਖੋ ।

ਸੇਵਾ ਵਿਖੇ,

ਮੁੱਖ ਅਧਿਆਪਕ ਜੀ,
………..ਸਕੂਲ, ‘
………. ਸ਼ਹਿਰ ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਅੱਜ ਚੌਥੇ ਪੀਰੀਅਡ ਤੋਂ ਮਗਰੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜੀ. ਟੀ. ਰੋਡ ਦੀ ਗਰਾਉਂਡ ਵਿਚ ਸਾਡੇ ਸਕੂਲ ਤੇ ਸਾਈਂ ਦਾਸ ਸੀਨੀਅਰ ਸੈਕੰਡਰੀ ਸਕੂਲ ਦੀਆਂ ਟੀਮਾਂ ਵਿਚਕਾਰ ਹਾਕੀ ਦਾ ਮੈਚ ਹੋ ਰਿਹਾ ਹੈ । ਸਾਡੀ ਸਾਰੀ ਜਮਾਤ ਇਸ ਮੈਚ ਨੂੰ ਦੇਖਣਾ ਚਾਹੁੰਦੀ ਹੈ । ਕਿਉਂਕਿ ਇਸ ਵਿਚ ਸਾਡੀ ਜਮਾਤ ਦੇ ਦੋ ਖਿਡਾਰੀ ਖੇਡ ਰਹੇ ਹਨ । ਜੇਕਰ ਆਪ ਸਾਡੀ ਸਾਰੀ ਜਮਾਤ ਨੂੰ ਇਹ ਮੈਚ ਦੇਖਣ ਦੀ ਆਗਿਆ ਦੇ ਦੇਵੋ, ਤਾਂ ਆਪ ਦੀ ਬਹੁਤ ਮਿਹਰਬਾਨੀ ਹੋਵੇਗੀ ।

ਧੰਨਵਾਦ ਸਹਿਤ ।

ਆਪ ਦਾ ਵਿਸ਼ਵਾਸ-ਪਾਤਰ,
ਮਨਿੰਦਰ ਸਿੰਘ,
ਮਨੀਟਰ,
ਸੱਤਵੀਂ “ਏ” ।

ਮਿਤੀ : 10 ਨਵੰਬਰ, 20……

25. ਤੁਹਾਡਾ ਮੋਬਾਈਲ ਫ਼ੋਨ ਗੁੰਮ ਹੋ ਗਿਆ ਹੈ । ਇਸ ਦੀ ਰਿਪੋਰਟ ਲਿਖਾਉਣ ਲਈ ਆਪਣੇ ਥਾਣੇ ਦੇ ਐੱਸ. ਐੱਚ. ਓ. ਨੂੰ ਇਕ ਪੱਤਰ ਲਿਖੋ ।

1186 ਅਮਨ ਨਗਰ,
ਜਲੰਧਰ |
18 ਸਤੰਬਰ, 20……

ਸੇਵਾ ਵਿਖੇ

ਅੱਸ. ਐੱਚ. ਓ. ਸਾਹਿਬ
ਚੌਕੀ ਨੰ: 8,
ਜਲੰਧਰ ।

ਵਿਸ਼ਾ-ਮੋਬਾਈਲ ਫ਼ੋਨ ਦੇ ਗੁਆਚ ਜਾਣ ਸੰਬੰਧੀ ।

ਸ੍ਰੀ ਮਾਨ ਜੀ,

ਬੇਨਤੀ ਹੈ ਕਿ ਮੇਰਾ ਮੋਬਾਈਲ ਫ਼ੋਨ ਸੈਮਸੰਗ ਗਲੈਕਸੀ GXS1113i, ਜਿਸ ਵਿਚ ਏਅਰਟੈੱਲ ਕੰਪਨੀ ਦਾ ਸਿਮ ਕਾਰਡ ਹੈ ਤੇ ਇਸ ਦਾ ਨੰਬਰ 9141213861 ਹੈ, ਮੇਰੀ ਜੇਬ ਵਿਚੋਂ ਕਿਧਰੇ ਡਿਗ ਪੈਣ ਕਰ ਕੇ ਗੁਆਚ ਗਿਆ ਹੈ । ਇਸ ਸੰਬੰਧੀ ਰਿਪੋਰਟ ਲਿਖ ਕੇ ਅਗਲੀ ਕਾਰਵਾਈ ਕੀਤੀ ਜਾਵੇ, ਤਾਂ ਜੋ ਮੈਨੂੰ ਕੰਪਨੀ ਤੋਂ ਇਸ ਨੰਬਰ ਦਾ ਸਿਮ ਕਾਰਡ ਜਲਦੀ ਤੋਂ ਜਲਦੀ ਮਿਲ ਸਕੇ ।

ਧੰਨਵਾਦ ਸਹਿਤ ।

ਆਪ ਦਾ ਵਿਸ਼ਵਾਸ-ਪਾਤਰ,
ਉ. ਅ. ਬ.

PSEB 7th Class Punjabi ਰਚਨਾ ਚਿੱਠੀ-ਪੱਤਰ

26. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਦੂਜੇ ਸਕੂਲ ਦੀ ਟੀਮ ਨਾਲ ਮੈਂਚ ਖੇਡਣ ਦੀ ਆਗਿਆ ਲੈਣ ਲਈ ਬੇਨਤੀ-ਪੱਤਰ ਲਿਖੋ ।

ਸੇਵਾ ਵਿਖੇ

ਮੁੱਖ ਅਧਿਆਪਕ ਸਾਹਿਬ,
……………. ਸਕੂਲ,
…………… ਸ਼ਹਿਰ ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਅਸੀਂ ਖ਼ਾਲਸਾ ਹਾਈ ਸਕੂਲ, ਮੁਕੇਰੀਆਂ ਦੀ ਹਾਕੀ ਟੀਮ ਨਾਲ ਉਹਨਾਂ ਦੇ ਖੇਡ ਦੇ ਮੈਦਾਨ ਵਿਚ ਮੈਚ ਖੇਡਣਾ ਚਾਹੁੰਦੇ ਹਾਂ । ਸਾਨੂੰ ਉਮੀਦ ਹੈ ਕਿ ਅਸੀਂ ਇਹ ਮੈਚ ਜ਼ਰੂਰ ਜਿੱਤ ਜਾਵਾਂਗੇ । ਕਿਰਪਾ ਕਰ ਕੇ ਮੈਚ ਖੇਡਣ ਦੀ ਆਗਿਆ ਦਿੱਤੀ ਜਾਵੇ ।

ਆਪ ਦਾ ਆਗਿਆਕਾਰੀ,
……… ਸਿੰਘ,
ਰੋਲ ਨੰ: …..

ਮਿਤੀ : ਨਵੰਬਰ, 20……

PSEB 7th Class Punjabi ਰਚਨਾ ਲੇਖ (ਪ੍ਰਸਤਾਵ)

Punjab State Board PSEB 7th Class Punjabi Book Solutions Punjabi Rachana ਲੇਖ (ਪ੍ਰਸਤਾਵ) Textbook Exercise Questions and Answers.

PSEB 7th Class Punjabi Rachana ਲੇਖ (ਪ੍ਰਸਤਾਵ)

1. ਗੁਰੂ ਨਾਨਕ ਦੇਵ ਜੀ

ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ । ਆਪ ਦਾ ਜਨਮ 15 ਅਪਰੈਲ, 1469 ਈ: ਨੂੰ ਰਾਏ ਭੋਇ ਦੀ ਤਲਵੰਡੀ (ਅੱਜ-ਕਲ੍ਹ ਨਨਕਾਣਾ ਸਾਹਿਬ, ਪਾਕਿਸਤਾਨ ਵਿਚ ਹੋਇਆ ।ਉੱਬ ਸਿੱਖਾਂ ਵਿਚ ਪ੍ਰਚਲਿਤ ਰਵਾਇਤ ਅਨੁਸਾਰ ਆਪ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ । ਆਪ ਦੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਅਤੇ ਮਾਤਾ ਜੀ ਦਾ ਨਾਂ ਤ੍ਰਿਪਤਾ ਸੀ । ਜਿਸ ਸਮੇਂ ਆਪ ਸੰਸਾਰ ਵਿਚ ਆਏ, ਉਸ ਸਮੇਂ ਹਰ ਪਾਸੇ ਜਬਰ-ਜ਼ੁਲਮ ਹੋ ਰਿਹਾ ਸੀ । ਹਰ ਪਾਸੇ ਪਾਖੰਡ ਤੇ ਅਨਿਆਂ ਪ੍ਰਧਾਨ ਸੀ ।

ਸੱਤ ਸਾਲ ਦੀ ਉਮਰ ਵਿਚ ਆਪ ਨੂੰ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਗਿਆ । ਆਪ ਨੇ ਆਪਣੇ ਵਿਚਾਰ ਦੱਸ ਕੇ ਪਾਂਧੇ ਨੂੰ ਨਿਹਾਲ ਕੀਤਾ । ਜਵਾਨ ਹੋਣ ‘ਤੇ ਆਪ ਦਾ ਮਨ ਘਰ ਦੇ ਕੰਮਾਂ ਵਿਚ ਨਾ ਲੱਗਾ । ਪਿਤਾ ਮਹਿਤਾ ਕਾਲ ਨੇ ਆਪ ਨੂੰ ਆਪ ਦੀ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਭੇਜ ਦਿੱਤਾ । ਇੱਥੇ ਆਪ ਨੇ ਨਵਾਬ ਦੌਲਤ ਖਾਂ ਲੋਧੀ ਦਾ ਮੋਦੀਖ਼ਾਨਾ ਚਲਾਇਆ । ਸੁਲਤਾਨਪੁਰ ਵਿਚ ਹੀ ਇਕ ਦਿਨ ਆਪ ਵੇਈਂ ਨਦੀ ਵਿਚ ਇਸ਼ਨਾਨ ਕਰਨ ਗਏ ਤੇ ਤਿੰਨ ਦਿਨ ਅਲੋਪ ਰਹੇ । ਇਸ ਸਮੇਂ ਆਪ ਨੂੰ ਨਿਰੰਕਾਰ ਵਲੋਂ ਸੰਸਾਰ ਦਾ ਕਲਿਆਣ ਕਰਨ ਦਾ ਸੁਨੇਹਾ ਪ੍ਰਾਪਤ ਹੋਇਆ ।

ਇਸ ਤੋਂ ਪਿੱਛੋਂ ਆਪ ਨੇ ਸੰਸਾਰ ਨੂੰ ਤਾਰਨ ਲਈ ਪੁਰਬ, ਦੱਖਣ, ਉੱਤਰ ਤੇ ਪੱਛਮ ਦੀਆਂ ਚਾਰ ਉਦਾਸੀਆਂ ਕੀਤੀਆਂ ਤੇ ਸੰਸਾਰ ਨੂੰ ਸੱਚ ਦਾ ਉਪਦੇਸ਼ ਦਿੱਤਾ । ਆਪ ਹਿੰਦੂਆਂ ਦੇ ਗੁਰੂ ਤੇ ਮੁਸਲਮਾਨਾਂ ਦੇ ਪੀਰ ਕਹਾਏ । ਆਪ ਨੇ ਬਹੁਤ ਸਾਰੀ ਬਾਣੀ ਰਚੀ ।

ਆਪ ਨੇ ਆਪਣੀ ਗੱਦੀ ਦਾ ਵਾਰਸ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਨਾਂ ਨਾਲ ਸੁਸ਼ੋਭਿਤ ਕਰਕੇ ਚੁਣਿਆ । 22 ਸਤੰਬਰ, 1539 ਈ: ਨੂੰ ਆਪ ਕਰਤਾਰਪੁਰ ਵਿਚ ਜੋਤੀ-ਜੋਤ ਸਮਾ ਗਏ ।

PSEB 7th Class Punjabi ਰਚਨਾ ਲੇਖ (ਪ੍ਰਸਤਾਵ)

2. ਗੁਰੂ ਗੋਬਿੰਦ ਸਿੰਘ ਜੀ ।

ਗੁਰੁ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ । ਆਪ ਦਾ ਜਨਮ 1666 ਈ: ਵਿਚ ਪਟਨਾ ਸ਼ਹਿਰ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ । ਗੁਰੂ ਤੇਗ਼ ਬਹਾਦਰ ਜੀ ਆਪ ਦੇ ਪਿਤਾ ਸਨ । ਬਚਪਨ ਵਿਚ ਆਪ ਆਪਣੇ ਹਾਣੀਆਂ ਨਾਲ ਕਈ ਤਰ੍ਹਾਂ ਦੇ ਚੋਜ ਕਰਦੇ ਰਹਿੰਦੇ ਸਨ ।

1672 ਈ: ਵਿਚ ਆਪ ਦੇ ਪਿਤਾ ਜੀ ਪਟਨੇ ਤੋਂ ਆਨੰਦਪੁਰ ਸਾਹਿਬ ਆ ਗਏ । ਇੱਥੇ ਆਪ ਨੇ ਸ਼ਸਤਰ ਵਿੱਦਿਆ ਤੇ ਧਾਰਮਿਕ ਵਿੱਦਿਆ ਪ੍ਰਾਪਤ ਕੀਤੀ । ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਖ਼ਤਮ ਕਰਨ ਲਈ ਅੱਤ ਚੁੱਕੀ ਹੋਈ ਸੀ । ਕਸ਼ਮੀਰੀ ਪੰਡਤ ਦੁਖੀ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਸਹਾਇਤਾ ਲਈ ਫ਼ਰਿਆਦ ਲੈ ਕੇ ਆਏ। ਉਸ ਸਮੇਂ ਆਪ ਕੇਵਲ 9 ਸਾਲਾਂ ਦੇ ਸਨ । ਆਪ ਨੇ ਆਪਣੇ ਪਿਤਾ ਜੀ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਵਿਰੁੱਧ ਕੁਰਬਾਨੀ ਦੇਣ ਲਈ ਦਿੱਲੀ ਭੇਜਿਆ ।

ਪਿਤਾ ਜੀ ਦੀ ਸ਼ਹੀਦੀ ਪਿੱਛੋਂ ਆਪ ਨੇ ਕੌਮ ਨੂੰ ਇਕ-ਮੁੱਠ ਕਰ ਕੇ ਸ਼ਸਤਰ ਵਿੱਦਿਆ ਦੇਣੀ ਸ਼ੁਰੂ ਕੀਤੀ । 1699 ਈ: ਵਿਚ ਵਿਸਾਖੀ ਵਾਲੇ ਦਿਨ ਆਪ ਨੇ ਖ਼ਾਲਸਾ ਪੰਥ ਸਾਜਿਆ ਤੇ ਅੰਮ੍ਰਿਤ ਦੀ ਦਾਤ ਬਖ਼ਸ਼ੀ ।

ਇਸ ਪਿੱਛੋਂ ਗੁਰੂ ਜੀ ਨੂੰ ਪਹਾੜੀ ਰਾਜਿਆਂ ਤੇ ਮੁਗ਼ਲ ਫ਼ੌਜਾਂ ਨਾਲ ਕਈ ਲੜਾਈਆਂ ਲੜਨੀਆਂ ਪਈਆਂ । ਆਪ ਦੇ ਦੁਸ਼ਮਣਾਂ ਨੂੰ ਹਰ ਥਾਂ ਹਾਰ ਦਾ ਮੂੰਹ ਦੇਖਣਾ ਪਿਆ । ਆਪ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਨੇ ਨੀਹਾਂ ਵਿਚ ਚਿਣਵਾ ਦਿੱਤਾ । ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ, ਗਏ । ਅੰਤ ਆਪ ਨੰਦੇੜ ਪੁੱਜੇ । 1708 ਈ: ਵਿਚ ਆਪ ਇੱਥੇ ਹੀ ਜੋਤੀ-ਜੋਤ ਸਮਾ ਗਏ ।

3. ਮਹਾਤਮਾ ਗਾਂਧੀ

ਮਹਾਤਮਾ ਗਾਂਧੀ ਭਾਰਤ ਦੇ ਰਾਸ਼ਟਰ-ਪਿਤਾ ਸਨ । ਆਪ ਨੇ ਭਾਰਤ ਦੀ ਅਜ਼ਾਦੀ ਲਈ ‘ ਘੋਲ ਕੀਤਾ । ਆਪ ਅਹਿੰਸਾ ਦੇ ਅਵਤਾਰ ਸਨ ।

ਆਪ ਦਾ ਜਨਮ 2 ਅਕਤੂਬਰ, 1869 ਈ: ਨੂੰ ਪੋਰਬੰਦਰ (ਕਾਠੀਆਵਾੜ, ਗੁਜਰਾਤ ਵਿਚ ਹੋਇਆ । ਆਪ ਦਾ ਪੂਰਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ । ਆਪ ਸਦਾ ਸੱਚ ਬੋਲਦੇ ਸਨ ਤੇ ਮਾਤਾ-ਪਿਤਾ ਦੀ ਆਗਿਆ ਦਾ ਪਾਲਣ ਕਰਦੇ ਸਨ । ਦੇਸ਼ ਵਿਚ ਬੀ. ਏ. ਪਾਸ ਕਰ ਕੇ ਆਪ ਨੇ ਵਲਾਇਤ ਤੋਂ ਬੈਰਿਸਟਰੀ ਦੀ ਡਿਗਰੀ ਪ੍ਰਾਪਤ ਕੀਤੀ ।

ਅਪ ਦੇ ਮਨ ਵਿਚ ਦੇਸ਼-ਪਿਆਰ ਠਾਠਾਂ ਮਾਰ ਰਿਹਾ ਸੀ । ਆਪ ਨੇ ਭਾਰਤ ਨੂੰ ਅਜ਼ਾਦ ਕਰਾਉਣ ਦਾ ਨਿਸਚਾ ਕਰ ਲਿਆ । ਆਪ ਨੇ ਕਾਂਗਰਸ ਪਾਰਟੀ ਦੀ ਵਾਗ-ਡੋਰ ਸੰਭਾਲ ਕੇ ਅੰਗਰੇਜ਼ਾਂ ਵਿਰੁੱਧ ਘੋਲ ਸ਼ੁਰੂ ਕੀਤਾ ਤੇ ਨਾ-ਮਿਲਵਰਤਨ ਲਹਿਰ ਤੇ ਹੋਰ ਲਹਿਰਾਂ ਚਲਾਈਆਂ । ਗਾਂਧੀ ਜੀ ਕਈ ਵਾਰ ਜੇਲ ਗਏ । 1930 ਈ: ਵਿਚ ਆਪ ਨੇ ਲੁਣ ਦਾ ਸਤਿਆਗ੍ਰਹਿ ਕੀਤਾ । 1942 ਈ: ਵਿਚ ਆਪ ਨੇ ਅੰਗਰੇਜ਼ਾਂ ਵਿਰੁੱਧ ‘ਭਾਰਤ ਛੱਡੋ’ ਲਹਿਰ ਚਲਾਈ ।

ਅੰਤ ਅੰਗਰੇਜ਼ਾਂ ਨੇ ਮਜਬੂਰ ਹੋ ਕੇ 15 ਅਗਸਤ, 1947 ਈ: ਨੂੰ ਹਥਿਆਰ ਸੁੱਟ ਦਿੱਤੇ ਅਤੇ ਭਾਰਤ ਨੂੰ ਅਜ਼ਾਦ ਕਰ ਦਿੱਤਾ । ਇਸ ਸਮੇਂ ਦੇਸ਼ ਦੀ ਵੰਡ ਕਾਰਨ ਹੋਏ ਫ਼ਿਰਕੂ ਫ਼ਸਾਦਾਂ ਨੂੰ ਦੇਖ ਕੇ ਆਪ ਬਹੁਤ ਦੁਖੀ ਹੋਏ । ਆਪ ਅਛੂਤ-ਉਧਾਰ ਦੇ ਬਹੁਤ ਹਾਮੀ ਸਨ ਅਤੇ ਆਪ ਨੇ ਜਾਤ-ਪਾਤ ਤੇ ਛੂਤ-ਛਾਤ ਦੇ ਭੇਦ-ਭਾਵ ਨੂੰ ਖ਼ਤਮ ਕਰਨ ਲਈ ਸਿਰਤੋੜ ਯਤਨ ਕੀਤੇ । 30 ਜਨਵਰੀ, 1948 ਈ: ਨੂੰ ਹਤਿਆਰੇ ਨੱਥੂ ਰਾਮ ਗੌਡਸੇ ਨੇ ਗੋਲੀਆਂ ਮਾਰ ਕੇ ਆਪ ਨੂੰ ਸ਼ਹੀਦ ਕਰ ਦਿੱਤਾ।

PSEB 7th Class Punjabi ਰਚਨਾ ਲੇਖ (ਪ੍ਰਸਤਾਵ)

4. ਪੰਡਿਤ ਜਵਾਹਰ ਲਾਲ ਨਹਿਰੂ

ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ, 1889 ਈ: ਨੂੰ ਅਲਾਹਾਬਾਦ ਵਿਚ ਉੱਘੇ ਵਕੀਲ ਤੇ ਦੇਸ਼-ਭਗਤ ਪੰਡਿਤ ਮੋਤੀ ਲਾਲ ਨਹਿਰੂ ਦੇ ਘਰ ਹੋਇਆ । ਆਪ ਨੇ ਇੰਗਲੈਂਡ ਤੋਂ ਬੈਰਿਸਟਰੀ ਦੀ ਡਿਗਰੀ ਪ੍ਰਾਪਤ ਕੀਤੀ । ਇੰਗਲੈਂਡ ਤੋਂ ਵਾਪਸ ਪਰਤ ਕੇ ਆਪ ਭਾਰਤ ਦੀ ਅਜ਼ਾਦੀ ਦੀ ਲਹਿਰ ਵਿਚ ਹਿੱਸਾ ਲੈਣ ਲੱਗੇ ।

1920 ਈ: ਵਿਚ ਜਦੋਂ ਗਾਂਧੀ ਜੀ ਨੇ ਨਾ-ਮਿਲਵਰਤਨ ਲਹਿਰ ਚਲਾਈ, ਤਾਂ ਨਹਿਰੁ ਜੀ ਨੇ ਪਰਿਵਾਰ ਸਮੇਤ ਇਸ ਲਹਿਰ ਵਿਚ ਹਿੱਸਾ ਲਿਆ । 1930 ਈ: ਵਿਚ ਪੰਡਿਤ ਨਹਿਰੂ ਕਾਂਗਰਸ ਪਾਰਟੀ ਦੇ ਪ੍ਰਧਾਨ ਚੁਣੇ ਗਏ । ਆਪ ਕਈ ਵਾਰ ਜੇਲ ਗਏ ।

ਅੰਤ 15 ਅਗਸਤ, 1947 ਈ: ਨੂੰ ਭਾਰਤ ਅਜ਼ਾਦ ਹੋ ਗਿਆ । ਭਾਰਤ ਦੇ ਦੋ ਟੋਟੇ ਹੋ ਗਏ ।ਆਪ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ । ਪੰਡਿਤ ਨਹਿਰੂ ਦੀ ਅਗਵਾਈ ਹੇਠ ਭਾਰਤ ਨੇ ਬਹੁਤ ਤਰੱਕੀ ਕੀਤੀ । ਆਪ ਨੇ ਹਰ ਇਕ ਦੇਸ਼ ਨਾਲ ਮਿੱਤਰਤਾ ਵਧਾਈ । ਆਪ ਜੰਗ ਦੇ ਵਿਰੋਧੀ ਅਤੇ ਸ਼ਾਂਤੀ ਦੇ ਪੁਜਾਰੀ ਸਨ ।

ਪੰਡਿਤ ਨਹਿਰੂ ਦੇ ਦਿਲ ਵਿਚ ਦੇਸ਼-ਵਾਸੀਆਂ ਨਾਲ ਅਥਾਹ ਪਿਆਰ ਸੀ । ਬੱਚੇ ਉਨ੍ਹਾਂ ਨੂੰ “ਚਾਚਾ ਨਹਿਰੂ’ ਆਖ ਕੇ ਪੁਕਾਰਦੇ ਸਨ । ਭਾਰਤ ਵਾਸੀਆਂ ਦਾ ਇਹ ਹਰਮਨ-ਪਿਆਰਾ ਨੇਤਾ 27 ਮਈ, 1964 ਨੂੰ ਦਿਲ ਦੀ ਧੜਕਣ ਬੰਦ ਹੋਣ ਨਾਲ ਅੱਖਾਂ ਮੀਟ, ਗਿਆ ।

5. ਸ਼ਹੀਦ ਸ: ਭਗਤ ਸਿੰਘ

ਸ: ਭਗਤ ਸਿੰਘ ਭਾਰਤ ਦੀ ਅਜ਼ਾਦੀ ਦੇ ਇਤਿਹਾਸ ਦਾ ਸਿਰਲੱਥ ਯੋਧਾ ਸੀ । ਉਸ ਦਾ ਪਿਤਾ ਸ: ਕਿਸ਼ਨ ਸਿੰਘ ਕਾਂਗਰਸ ਦਾ ਉੱਘਾ ਲੀਡਰ ਸੀ । ਸ: ਅਜੀਤ ਸਿੰਘ ਜਲਾਵਤਨ ਉਸ ਦਾ ਚਾਚਾ ਸੀ । ਉਸ ਦਾ ਜਨਮ 28 ਸਤੰਬਰ, 1907 ਈ: ਨੂੰ ਚੱਕ ਨੰਬਰ 105, ਜ਼ਿਲ੍ਹਾ ਲਾਇਲਪੁਰ ਵਿਚ ਹੋਇਆ । ਖਟਕੜ ਕਲਾਂ (ਜ਼ਿਲ੍ਹਾ ਜਲੰਧਰ) ਉਸ ਦਾ ਜੱਦੀ ਪਿੰਡ ਸੀ ।

ਬਚਪਨ ਵਿਚ ਜਲਿਆਂ ਵਾਲੇ ਬਾਗ ਦੇ ਖੂਨੀ ਕਾਂਡ ਨੇ ਉਸ ਦੇ ਮਨ ਉੱਪਰ ਡੂੰਘਾ ਅਸਰ ਪਾਇਆ । 1925 ਵਿਚ ਭਗਤ ਸਿੰਘ, ਸੁਖਦੇਵ, ਭਗਵਤੀ ਚਰਨ ਤੇ ਧਨਵੰਤੀ ਆਦਿ ਨੇ ‘ਨੌਜਵਾਨ ਭਾਰਤ ਸਭਾ’ ਬਣਾਈ ਤੇ ਅੰਗਰੇਜ਼ਾਂ ਵਿਰੁੱਧ ਘੋਲ ਆਰੰਭ ਕਰ ਦਿੱਤਾ । ਸ: ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੇ ਕਤਲ ਦਾ ਬਦਲਾ ਲੈਣ ਲਈ ਸਾਂਡਰਸ ਨੂੰ ਮਾਰਿਆ । ਇਸ ਪਿੱਛੋਂ 8 ਅਪਰੈਲ, 1929 ਨੂੰ ਭਗਤ ਸਿੰਘ ਤੇ ਬੀ. ਕੇ. ਦੱਤ ਨੇ ਧਮਾਕੇ ਵਾਲੇ ਦੋ ਬੰਬ ਅਸੈਂਬਲੀ ਹਾਲ ਵਿਚ ਸੁੱਟੇ ਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਉਂਦਿਆਂ ਗ੍ਰਿਫ਼ਤਾਰੀ ਦੇ ਦਿੱਤੀ ।

ਸਰਕਾਰ ਨੇ ਮੁਕੱਦਮੇ ਦਾ ਡਰਾਮਾ ਰਚ ਕੇ ਬੰਬ ਸੁੱਟਣ ਦੇ ਦੋਸ਼ ਵਿਚ ਭਗਤ ਸਿੰਘ ਤੇ ਬੀ. ਕੇ. ਦੱਤ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ । ਸਾਂਡਰਸ ਦੇ ਕਤਲ ਦੇ ਦੋਸ਼ ਵਿਚ ਅਦਾਲਤ ਨੇ 7 ਅਕਤੂਬਰ, 1930 ਨੂੰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ । ਇਸ ਸਮੇਂ ਗਾਂਧੀ ਜੀ ਦਾ ਲੂਣ ਦਾ ਮੋਰਚਾ ਚਲ ਰਿਹਾ ਸੀ । ਲੋਕ ਬੜੇ ਜੋਸ਼ ਵਿਚ ਸਨ । ਅੰਗਰੇਜ਼ ਸਰਕਾਰ ਨੇ ਲੋਕਾਂ ਤੋਂ ਡਰਦਿਆਂ 23 ਮਾਰਚ, 1931 ਨੂੰ ਰਾਤ ਵੇਲੇ ਹੀ ਭਗਤ ਸਿੰਘ ਤੇ ਉਸ ਦੇ ਦੋਹਾਂ ਸਾਥੀਆਂ ਨੂੰ ਫਾਂਸੀ ਲਾਇਆ ਤੇ ਲੋਥਾਂ ਵਾਰਸਾਂ ਦੇ ਹਵਾਲੇ ਕਰਨ ਦੀ ਥਾਂ ਪਿਛਲੇ ਚੋਰ ਦਰਵਾਜ਼ੇ ਥਾਈਂ ਕੱਢ ਕੇ ਫ਼ਿਰੋਜ਼ਪੁਰ ਲੈ ਗਏ । ਤਿੰਨਾਂ ਦੀ ਇਕੱਠੀ ਚਿਖਾ ਬਣਾ ਕੇ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ । ਅੱਧ-ਸੜੀਆਂ ਲਾਸ਼ਾਂ ਪੁਲਿਸ ਨੇ ਦਰਿਆ ਸਤਲੁਜ ਵਿਚ ਰੋੜ੍ਹ ਦਿੱਤੀਆਂ ।

ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਇਸ ਕੁਰਬਾਨੀ ਨੇ ਸਾਰੇ ਦੇਸ਼ ਨੂੰ ਜਗਾ ਦਿੱਤਾ ਤੇ ਲੋਕ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣ ਲਈ ਹੋਰ ਵੀ ਜ਼ੋਰ ਨਾਲ ਘੋਲ ਕਰਨ ਲੱਗੇ । ਅੰਤ 15 ਅਗਸਤ, 1947 ਨੂੰ, ਅਜਿਹੇ ਸਿਰਲੱਥ ਸੂਰਮਿਆਂ ਦੀਆਂ ਕੁਰਬਾਨੀਆਂ ਸਦਕਾ ਭਾਰਤ ਅਜ਼ਾਦ ਹੋ ਗਿਆ ।

PSEB 7th Class Punjabi ਰਚਨਾ ਲੇਖ (ਪ੍ਰਸਤਾਵ)

6. ਦੀਵਾਲੀ

ਦੀਵਾਲੀ ਭਾਰਤ ਦਾ ਇਕ ਪ੍ਰਸਿੱਧ ਤਿਉਹਾਰ ਹੈ । ਇਹ ਹਰ ਸਾਲ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਇਸ ਤੋਂ ਕੁੱਝ ਦਿਨ ਪਹਿਲਾਂ ਲੋਕ ਆਪਣੇ ਘਰਾਂ ਦੀ ਸਫ਼ਾਈ ਕਰਦੇ ਹਨ । ਉਹ ਆਪਣੇ ਮਕਾਨਾਂ ਨੂੰ ਸਫ਼ੈਦੀ ਤੇ ਰੰਗ-ਬੈਂਗਨ ਕਰਾਉਂਦੇ ਅਤੇ ਸ਼ਿੰਗਾਰਦੇ ਹਨ । ਇਸ ਤਿਉਹਾਰ ਦਾ ਸੰਬੰਧ ਉਸ ਦਿਨ ਨਾਲ ਹੈ, ਜਦੋਂ ਸ੍ਰੀ ਰਾਮਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਤੇ ਰਾਵਣ ਨੂੰ ਮਾਰ ਕੇ ਵਾਪਸ ਅਯੁੱਧਿਆ ਪਹੁੰਚੇ ਸਨ । ਉਸ ਦਿਨ ਲੋਕਾਂ ਨੇ ਖ਼ੁਸ਼ੀ ਵਿਚ ਦੀਪਮਾਲਾ ਕੀਤੀ ਸੀ । ਉਸੇ ਦਿਨ ਦੀ ਯਾਦ ਵਿਚ ਅੱਜ ਵੀ ਇਹ ਤਿਉਹਾਰ ਮਨਾਇਆ ਜਾਂਦਾ ਹੈ । ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜਹਾਂਗੀਰ ਦੀ ਨਜ਼ਰਬੰਦੀ ਤੋਂ ਰਿਹਾ ਹੋ ਕੇ ਆਏ ਸਨ । ਪੰਜਾਬ ਵਿਚ ਅੰਮ੍ਰਿਤਸਰ ਦੀ ਦੀਵਾਲੀ ਦੇਖਣ ਯੋਗ
ਹੁੰਦੀ ਹੈ ।

ਦੀਵਾਲੀ ਵਾਲੇ ਦਿਨ ਲੋਕਾਂ ਵਿਚ ਬੜਾ ਚਾ ਤੇ ਉਮਾਹ ਹੁੰਦਾ ਹੈ । ਲੋਕ ਪਟਾਕੇ, ਸਜਾਵਟ, ਪੂਜਾ ਦਾ ਸਮਾਨ ਤੇ ਮਠਿਆਈਆਂ ਖ਼ਰੀਦਦੇ ਹਨ ਅਤੇ ਇਕ-ਦੂਜੇ ਨੂੰ ਮਠਿਆਈਆਂ ਤੇ ਤੋਹਫ਼ੇ ਦੇ ਕੇ ਦੀਵਾਲੀ ਦੀਆਂ ਸ਼ੁੱਭ-ਇੱਛਾਵਾਂ ਦਿੰਦੇ ਹਨ । ਹਨੇਰਾ ਹੋਣ ਤੇ ਲੋਕ ਆਪਣੇ ਘਰਾਂ ਵਿਚ ਦੀਪਮਾਲਾ ਕਰਦੇ ਹਨ । ਚਾਰੇ ਪਾਸਿਓਂ ਪਟਾਕੇ ਚੱਲਣ ਦੀਆਂ ਅਵਾਜ਼ਾਂ ਆਉਂਦੀਆਂ ਹਨ । ਅਸਮਾਨ ਵਲ ਚੜ੍ਹ ਰਹੀਆਂ ਆਤਸ਼ਬਾਜ਼ੀਆਂ ਤੇ ਹਵਾਈਆਂ ਕੜਕਵੀਂ ਆਵਾਜ਼ ਨਾਲ ਫਟਦੀਆਂ ਤੇ ਅੱਗ ਦੇ ਫੁੱਲਾਂ ਦੀ ਵਰਖਾ ਕਰਦੀਆਂ ਹੋਈਆਂ ਵਾਤਾਵਰਨ ਨੂੰ ਬਹੁਤ ਹੀ ਦਿਲ-ਖਿੱਚਵਾਂ ਬਣਾ ਦਿੰਦੀਆਂ ਹਨ ।

ਲੋਕ ਰਾਤ ਭਰ ਲੱਛਮੀ ਦੀ ਪੂਜਾ ਕਰਦੇ ਹਨ ਤੇ ਦਰਵਾਜ਼ੇ ਖੁੱਲ੍ਹੇ ਰੱਖਦੇ ਹਨ, ਤਾਂ ਜੋ ਲੱਛਮੀ ਉਹਨਾਂ ਦੇ ਘਰ ਫੇਰਾ ਪਾ ਸਕੇ । ਦੀਵਾਲੀ ਦੀ ਰਾਤ ਨੂੰ ਕਈ ਲੋਕ ਸ਼ਰਾਬ ਪੀਂਦੇ, ਜੁਆ ਖੇਡਦੇ ਤੇ ਟੂਣੇ ਆਦਿ ਕਰਦੇ ਹਨ । ਸਾਨੂੰ ਇਹਨਾਂ ਬੁਰਾਈਆਂ ਨੂੰ ਦੂਰ ਕਰਨ ਲਈ ਯਤਨ ਕਰਨਾ ਚਾਹੀਦਾ ਹੈ ਤੇ ਦੀਵਾਲੀ ਦੇ ਤਿਉਹਾਰ ਨੂੰ ਵੱਧ ਤੋਂ ਵੱਧ ਪਵਿੱਤਰ ਬਣਾਉਣਾ ਚਾਹੀਦਾ ਹੈ ।

7. ਦੁਸਹਿਰਾ

ਦੁਸਹਿਰਾ ਭਾਰਤ ਦਾ ਇਕ ਬਹੁਤ ਪੁਰਾਣਾ ਤਿਉਹਾਰ ਹੈ । ਇਹ ਦੀਵਾਲੀ ਤੋਂ 20 ਦਿਨ ਪਹਿਲਾਂ ਮਨਾਇਆ ਜਾਂਦਾ ਹੈ । ਦੁਸਹਿਰੇ ਦਾ ਤਿਉਹਾਰ ਉਸ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਦੋਂ ਸ੍ਰੀ ਰਾਮ ਚੰਦਰ ਜੀ ਨੇ ਲੰਕਾ ਦੇ ਰਾਜੇ ਰਾਵਣ ਨੂੰ ਮਾਰ ਕੇ ਆਪਣੀ ਪਤਨੀ ਸੀਤਾ ਜੀ ਨੂੰ ਮੁੜ ਪ੍ਰਾਪਤ ਕੀਤਾ ਸੀ ।

ਦੁਸਹਿਰੇ ਤੋਂ ਪਹਿਲਾਂ ਨੌਂ ਨਰਾਤੇ ਹੁੰਦੇ ਹਨ । ਇਹਨਾਂ ਦਿਨਾਂ ਵਿਚ ਰਾਤ ਨੂੰ ਸ਼ਹਿਰਾਂ ਵਿਚ ਥਾਂ-ਥਾਂ ਰਾਮ-ਲੀਲਾ ਹੁੰਦੀ ਹੈ । ਲੋਕ ਬੜੇ ਉਮਾਹ ਤੇ ਸ਼ਰਧਾ ਨਾਲ ਰਾਮ-ਲੀਲਾ ਵੇਖਣ ਜਾਂਦੇ ਹਨ । ਦਿਨ ਸਮੇਂ ਬਜ਼ਾਰਾਂ ਵਿਚ ਰਾਮ-ਲੀਲ੍ਹਾ ਦੀਆਂ ਝਾਕੀਆਂ ਵੀ ਨਿਕਲਦੀਆਂ ਹਨ । ਦਸਵੀਂ ਵਾਲੇ ਦਿਨ ਕਿਸੇ ਖੁੱਲੇ ਥਾਂ ਵਿਚ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਕਾਗ਼ਜ਼ਾਂ ਤੇ ਬਾਂਸਾਂ ਦੇ ਬਣੇ ਪੁਤਲੇ ਗੱਡ ਦਿੱਤੇ ਜਾਂਦੇ ਹਨ । ਦੂਰ-ਨੇੜੇ ਦੇ ਲੋਕ ਰਾਵਣ ਦੇ ਸਾੜਨ ਦਾ ਦ੍ਰਿਸ਼ ਦੇਖਣ ਲਈ ਟੁੱਟ ਪੈਂਦੇ ਹਨ । ਲੋਕ ਪੰਡਾਲ ਵਿਚ ਚਲ ਰਹੀ ਆਤਸ਼ਬਾਜ਼ੀ ਤੇ ਠਾਹਠਾਹ ਚਲਦੇ ਪਟਾਕਿਆਂ ਦਾ ਆਨੰਦ ਲੈਂਦੇ ਹਨ । ਰਾਮ-ਲੀਲਾ ਦੀ ਅੰਤਮ ਝਾਕੀ ਪੇਸ਼ ਕੀਤੀ

ਜਾਂਦੀ ਹੈ ਤੇ ਰਾਵਣ, ਸੀ ਰਾਮਚੰਦਰ ਹੱਥੋਂ ਮਾਰਿਆ ਜਾਂਦਾ ਹੈ । ਇਸ ਸਮੇਂ ਸਰਜ ਛਿਪਣ ਵਾਲਾ ਹੁੰਦਾ ਹੈ । ਰਾਵਣ ਸਮੇਤ ਸਾਰੇ ਪੁਤਲਿਆਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ । ਇਸ ਸਮੇਂ ਲੋਕਾਂ ਵਿਚ ਹਫ਼ੜਾ-ਦਫ਼ੜੀ ਮਚ ਜਾਂਦੀ ਹੈ ਤੇ ਉਹ ਘਰਾਂ ਵਲ ਚਲ ਪੈਂਦੇ ਹਨ । ਕਈ ਲੋਕ ਰਾਵਣ ਦੇ ਪੁਤਲੇ ਦੇ ਅੱਧ-ਜਲੇ ਬਾਂਸ ਵੀ ਚੁੱਕ ਕੇ ਨਾਲ ਲੈ ਜਾਂਦੇ ਹਨ ।

ਵਾਪਸੀ ‘ਤੇ ਲੋਕ ਬਜ਼ਾਰਾਂ ਵਿਚੋਂ ਲੰਘਦੇ ਹੋਏ ਮਠਿਆਈਆਂ ਦੀਆਂ ਦੁਕਾਨਾਂ ਦੁਆਲੇ ਭੀੜਾਂ ਪਾ ਲੈਂਦੇ ਹਨ ਤੇ ਮਨ-ਭਾਉਂਦੀਆਂ ਮਠਿਆਈਆਂ ਖ਼ਰੀਦ ਕੇ ਘਰਾਂ ਨੂੰ ਜਾਂਦੇ ਹਨ । ਫਿਰ ਰਾਤੀਂ ਖਾ-ਪੀ ਕੇ ਸੌਂਦੇ ਹਨ । ਇਸ ਪ੍ਰਕਾਰ ਦੁਸਹਿਰਾ ਮਨ-ਪਰਚਾਵੇ ਦਾ ਇਕ ਤਿਉਹਾਰ ਹੈ । ਇਹ ਭਾਰਤੀ ਲੋਕਾਂ ਦੇ ਆਪਣੇ ਧਾਰਮਿਕ ਤੇ ਇਤਿਹਾਸਕ ਵਿਰਸੇ ਪ੍ਰਤੀ ਸਤਿਕਾਰ ਨੂੰ ਪ੍ਰਗਟ ਕਰਦਾ ਹੈ ।

8. ਬਸੰਤ ਰੁੱਤ

ਭਾਰਤ ਰੁੱਤਾਂ ਦਾ ਦੇਸ਼ ਹੈ । ਸਾਰੀਆਂ ਰੁੱਤਾਂ ਵਿਚੋਂ ਬਸੰਤ ਸਭ ਤੋਂ ਹਰਮਨ-ਪਿਆਰੀ ਰੁੱਤ ਹੈ । ਇਹ ਖੁੱਲੀ ਤੇ ਨਿੱਘੀ ਰੁੱਤ ਹੈ । ਇਸ ਨਾਲ ਸਰਦੀ ਦਾ ਅੰਤ ਹੋ ਜਾਂਦਾ ਹੈ । ਇਸ ਦਾ ਆਰੰਭ ਬਸੰਤ-ਪੰਚਮੀ ਦੇ ਤਿਉਹਾਰ ਨਾਲ ਹੁੰਦਾ ਹੈ ।

ਬਸੰਤ-ਪੰਚਮੀ ਦੇ ਦਿਨ ਥਾਂ-ਥਾਂ ਮੇਲੇ ਲਗਦੇ ਹਨ । ਖਿਡੌਣਿਆਂ ਤੇ ਮਠਿਆਈਆਂ ਦੀਆਂ ਦੁਕਾਨਾਂ ਸਜਦੀਆਂ ਹਨ । ਲੋਕ ਬਸੰਤੀ ਰੰਗ ਦੇ ਕੱਪੜੇ ਪਾਉਂਦੇ ਹਨ । ਘਰ-ਘਰ ਬਸੰਤੀ ਹਲਵਾ, ਚਾਵਲ ਅਤੇ ਕੇਸਰੀ ਰੰਗ ਦੀ ਖੀਰ ਬਣਾਈ ਜਾਂਦੀ ਹੈ । ਬੱਚੇ ਅਤੇ ਜਵਾਨ ਪਤੰਗਬਾਜ਼ੀਆਂ ਕਰਦੇ ਹਨ । ਮੇਲਿਆਂ ਵਿਚ ਪਹਿਲਵਾਨਾਂ ਦੀਆਂ ਕੁਸ਼ਤੀਆਂ ਅਤੇ ਹੋਰ ਖੇਡਾਂ-ਤਮਾਸ਼ਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ ।

ਇਸ ਦਿਨ ਦਾ ਸੰਬੰਧ ਬਾਲ ਹਕੀਕਤ ਰਾਏ ਧਰਮੀ ਦੀ ਸ਼ਹੀਦੀ ਨਾਲ ਵੀ ਹੈ । ਇਸ ਦਿਨ ਉਸ ਵੀਰ ਨੂੰ ਆਪਣੇ ਧਰਮ ਵਿਚ ਪੱਕਾ ਰਹਿਣ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ । ਇਹ ਰੁੱਤ ਬਹੁਤ ਹੀ ਸੁਹਾਵਣੀ ਹੁੰਦੀ ਹੈ । ਇਹ ਨਿੱਘੀ ਤੇ ਮਨ-ਭਾਉਣੀ ਹੁੰਦੀ ਹੈ । ਜੀਵ-ਜੰਤੂਆਂ ਅਤੇ ਪੌਦਿਆਂ ਵਿਚ ਨਵੇਂ ਜੀਵਨ ਦਾ ਸੰਚਾਰ ਹੁੰਦਾ ਹੈ । ਸਰੋਂ ਦੇ ਬਸੰਤੀ ਰੰਗ ਦੇ ਫੁੱਲਾਂ ਨਾਲ ਭਰਿਆ ਹੋਇਆ ਆਲਾ-ਦੁਆਲਾ ਇਸ ਤਰ੍ਹਾਂ ਲਗਦਾ ਹੈ, ਜਿਵੇਂ ਕੁਦਰਤ ਆਪ ਪੀਲੇ ਗਹਿਣੇ ਪਹਿਨ ਕੇ ਬਸੰਤ ਦਾ ਤਿਉਹਾਰ ਮਨਾ ਰਹੀ ਹੋਵੇ ।

ਇਹ ਰੁੱਤ ਮਨੁੱਖ ਦੀ ਸਿਹਤ ਨੂੰ ਵਧਾਉਣ ਵਿਚ ਵੀ ਸਹਾਇਤਾ ਕਰਦੀ ਹੈ । ਇਸ ਰੁੱਤ ਵਿਚ ਚੰਗੀ ਖੁਰਾਕ ਖਾਣੀ ਚਾਹੀਦੀ ਹੈ ਤੇ ਕਸਰਤ ਆਦਿ ਕਰਨੀ ਚਾਹੀਦੀ ਹੈ ।

PSEB 7th Class Punjabi ਰਚਨਾ ਲੇਖ (ਪ੍ਰਸਤਾਵ)

9. ਵਰਖਾ ਰੁੱਤ
ਜਾਂ
ਬਰਸਾਤ ਦੀ ਰੁੱਤ

ਪੰਜਾਬ ਦੀਆਂ ਰੁੱਤਾਂ :
ਪੰਜਾਬ ਇਕ ਬਹੁ-ਰੁੱਤਾ ਦੇਸ਼ ਹੈ । ਇੱਥੇ ਹਰ ਦੋ ਮਹੀਨਿਆਂ ਮਗਰੋਂ ਰੁੱਤ ਬਦਲ ਜਾਂਦੀ ਹੈ । ਇਸ ਕਰਕੇ ਇੱਥੇ ਸਾਲ ਵਿਚ ਛੇ ਰੁੱਤਾਂ ਆਉਂਦੀਆਂ ਹਨ । ਇਹ ਰੁੱਤਾਂ ਹਨ-ਬਸੰਤ ਰੁੱਤ, ਗਰਮ ਰੁੱਤ, ਵਰਖਾ ਰੁੱਤ, ਸਰਦ ਰੁੱਤ, ਪਤਝੜ ਰੁੱਤ ਤੇ ਸੀਤ ਰੁੱਤ । ਇਹ ਸਾਰੀਆਂ ਰੁੱਤਾਂ ਆਪੋ-ਆਪਣੀ ਥਾਂ ਬਹੁਤ ਹੀ ਮਹੱਤਵਪੂਰਨ ਹਨ, ਪਰੰਤੂ ਇਨ੍ਹਾਂ ਵਿਚੋਂ ਵਧੇਰੇ ਹਰਮਨ-ਪਿਆਰੀਆਂ ਰੁੱਤਾਂ ਬਸੰਤ ਰੁੱਤ ਤੇ ਵਰਖਾ ਰੁੱਤ ਹਨ ।

ਵਰਖਾ ਰੁੱਤ ਦਾ ਵਾਤਾਵਰਨ :
ਵਰਖਾ ਰੁੱਤ ਦਾ ਆਰੰਭ ਜੂਨ ਮਹੀਨੇ ਦੇ ਅੰਤ ਵਿਚ ਹੁੰਦਾ ਹੈ, ਜਦੋਂ ਗਰਮੀ ਦੀ ਰੁੱਤ ਆਪਣੇ ਸਿਖ਼ਰ ‘ਤੇ ਪੁੱਜ ਚੁੱਕੀ ਹੁੰਦੀ ਹੈ। ਸੂਰਜ ਅਸਮਾਨ ਤੋਂ ਅੱਗ ਵਰਾ ਰਿਹਾ ਹੁੰਦਾ ਹੈ ਤੇ ਧਰਤੀ ਭੱਠੀ ਵਾਂਗ ਤਪ ਰਹੀ ਹੁੰਦੀ ਹੈ । ਇਸ ਮਹੀਨੇ ਵਿਚ ਬੰਦੇ ਤਾਂ ਕੀ, ਸਗੋਂ ਧਰਤੀ ਦੇ ਸਾਰੇ ਜੀਵ ਤੇ ਪਸ਼ੂ-ਪੰਛੀ ਗਰਮੀ ਤੋਂ ਤੰਗ ਆਏ ਮੀਂਹ ਦੀ ਮੰਗ ਕਰ ਰਹੇ ਹੁੰਦੇ ਹਨ । ਜੂਨ ਮਹੀਨੇ ਦੇ ਅੰਤ ਵਿਚ ਵਗਦੀ ਲੂ ਇਕ ਦਮ ਠੰਢੀ ਹਵਾ ਵਿਚ ਬਦਲ ਜਾਂਦੀ ਹੈ ਤੇ ਅਸਮਾਨ ਉੱਪਰ ਬੱਦਲ ਘਨਘੋਰਾਂ ਪਾਉਣ ਲੱਗ ਪੈਂਦੇ ਹਨ । ਪਹਿਲਾਂ ਕਿਣਮਿਣ ਹੁੰਦੀ ਹੈ ਤੇ ਫਿਰ ਮੋਹਲੇਧਾਰ ਮੀਂਹ ਆਰੰਭ ਹੋ ਜਾਂਦਾ ਹੈ ਤੇ ਘੜੀਆਂ ਵਿਚ ਹੀ ਚਾਰੇ ਪਾਸੇ ਜਲਥਲ ਹੋਇਆ ਦਿਖਾਈ ਦਿੰਦਾ ਹੈ । ਇਸ ਤੋਂ ਮਗਰੋਂ ਹਰ ਰੋਜ਼ ਅਸਮਾਨ ਉੱਪਰ ਬੱਦਲ ਮੰਡਲਾਉਂਦੇ ਰਹਿੰਦੇ ਹਨ । ਦਿਨ ਨੂੰ ਸੂਰਜ ਤੇ ਰਾਤ ਨੂੰ ਚੰਦ ਉਨ੍ਹਾਂ ਵਿਚ ਲੁਕਣ-ਮੀਟੀ ਖੇਡਦਾ ਹੈ । ਮੀਂਹ ਦਾ ਕੋਈ ਵੇਲਾ ਨਹੀਂ ਹੁੰਦਾ ।

ਮਾੜਾ ਜਿਹਾ ਹੱਸੜ ਹੁੰਦਾ ਹੈ ਤੇ ਬੱਸ ਕੁੱਝ ਪਲਾਂ ਮਗਰੋਂ ਹੀ ਬੱਦਲ ਗੜਗੜਾਹਟ ਪਾਉਣ ਲਗਦਾ ਹੈ । ਮੀਂਹ ਪੈਣ ਨਾਲ ਬਨਸਪਤੀ ਹਰੀ-ਭਰੀ ਹੋ ਜਾਂਦੀ ਹੈ । ਅੰਬ ਤੇ ਜਾਮਣੁ ਰਸ ਜਾਂਦੇ ਹਨ । ਕੋਇਲ ਦੀ ਕੁ-ਕੁ ਬੰਦ ਹੋ ਜਾਂਦੀ ਹੈ ਤੇ ਛੱਪੜਾਂ, ਟੋਭਿਆਂ ਦੇ ਕੰਢਿਆਂ ਉੱਪਰ ਡੱਡੂ ਗੁਡੈਂ-ਗੜੈ ਕਰਨ ਲਗਦੇ ਹਨ । ਮੱਛਰਾਂ ਤੇ ਮੱਖੀਆਂ ਦੀ ਭਰਮਾਰ ਹੋ ਜਾਂਦੀ ਹੈ । ਸੱਪ, ਅਠ ਤੇ ਹੋਰ ਅਨੇਕਾਂ ਪ੍ਰਕਾਰ ਦੇ ਕੀੜੇ-ਪਤੰਗੇ, ਘੁਮਿਆਰ ਤੇ ਚੀਚ-ਵਹੁਟੀਆਂ ਘੁੰਮਣ ਲਗਦੀਆਂ ਹਨ । ਖੱਬਲ ਘਾਹ ਦੀਆਂ ਹਰੀਆਂ ਤਿੜਾਂ ਤੇ ਅਨੇਕਾਂ ਪ੍ਰਕਾਰ ਦੇ ਹੋਰ ਹਰੇ ਪੌਦਿਆਂ ਨਾਲ ਧਰਤੀ ਕੱਜੀ ਜਾਂਦੀ ਹੈ । ਸਾਉਣ-ਭਾਦੋਂ ਦੇ ਦੋ ਮਹੀਨੇ ਅਜਿਹਾ ਲੁਭਾਉਣਾ ਵਾਤਾਵਰਨ ਪਸਰਿਆ ਰਹਿੰਦਾ ਹੈ । ਕੁੜੀਆਂ ਬਾਗਾਂ ਵਿਚ ਪੀਂਘਾਂ ਝੂਟਦੀਆਂ ਹਨ, ਤੀਆਂ ਲਗਦੀਆਂ ਹਨ ਤੇ ਗਿੱਧੇ ਮਚਦੇ ਹਨ । ਪੰਜਾਬੀ ਸੱਭਿਆਚਾਰ ਤੇ ਇਸ ਕੁਦਰਤੀ ਵਾਤਾਵਰਨ ਦਾ ਚਿਤਰਨ ਧਨੀ ਰਾਮ ਚਾਤ੍ਰਿਕ ਨੇ ਆਪਣੀ ਕਵਿਤਾ ਵਿਚ ਹੇਠ ਲਿਖੇ ਅਨੁਸਾਰ ਕੀਤਾ ਹੈ-

ਸਾਉਣ ਮਾਹ ਝੜੀਆਂ ਗਰਮੀ ਝਾੜ ਸੁੱਟੀ,
ਧਰਤੀ ਪੁੰਗਰੀ ਟਹਿਕੀਆਂ ਡਾਲੀਆਂ ਨੇ ।
ਰਾਹ ਰੋਕ ਲਏ ਛੱਪੜਾਂ ਟੋਭਿਆਂ ਨੇ,
ਨਦੀ ਨਾਲਿਆਂ ਜੂਹਾਂ ਹੰਘਾਲੀਆਂ ਨੇ ।

ਵਰਖਾ ਧਰਤੀ ਲਈ ਪਰਮਾਤਮਾ ਦੀ ਇਕ ਮਹਾਨ ਬਖ਼ਸ਼ਿਸ਼ ਹੈ । ਇਹ ਸਭ ਜੀਵਾਂ ਤੇ ਬਨਸਪਤੀ ਦੇ ਜੀਵਨ ਦਾ ਅਧਾਰ ਹੈ । ਇਸ ਤੋਂ ਪ੍ਰਾਪਤ ਹੋਇਆ ਪਾਣੀ ਜੀਵਾਂ ਤੇ ਬਨਸਪਤੀ ਦੇ ਜੀਵਨ ਦਾ ਮੁੱਖ ਅਧਾਰ ਬਣਦਾ ਹੈ । ਇਹੋ ਪਾਣੀ ਹੀ ਜ਼ਮੀਨ ਵਿਚ ਰਚ ਕੇ ਸਾਰਾ ਸਾਲ ਖੂਹਾਂ, ਨਲਕਿਆਂ ਤੇ ਟਿਊਬਵੈੱਲਾਂ ਰਾਹੀਂ ਖੇਤਾਂ, ਮਨੁੱਖਾਂ ਤੇ ਜੀਵਾਂ ਦੀ ਪਾਣੀ ਦੀ ਲੋੜ ਪੂਰੀ ਕਰਦਾ ਹੈ । ਜੇ ਵਰਖਾ ਨਾ ਹੋਵੇ, ਤਾਂ ਸੂਰਜ ਦੀ ਗਰਮੀ ਨਾਲ ਸਭ ਕੁੱਝ ਸੁੱਕ ਜਾਵੇ ਤੇ ਧਰਤੀ ਤੋਂ ਜ਼ਿੰਦਗੀ ਨਸ਼ਟ ਹੋ ਜਾਵੇ । ਇਸ ਕਰਕੇ ਅੱਡੀਆਂ ਰਗੜ-ਰਗੜ ਕੇ ਮੀਂਹ ਦੀ ਮੰਗ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ-
ਰੱਬਾ ਰੱਬਾ ਮੀਂਹ ਵਰ੍ਹਾ, ਸਾਡੀ ਕੋਠੀ ਦਾਣੇ ਪਾ ।

PSEB 7th Class Punjabi ਰਚਨਾ ਲੇਖ (ਪ੍ਰਸਤਾਵ)

10. ਮੇਰਾ ਮਨ-ਭਾਉਂਦਾ ਅਧਿਆਪਕ
ਜਾਂ
ਸਾਡਾ ਮੁੱਖ ਅਧਿਆਪਕ

ਉਂਝ ਤਾਂ ਸਾਡੇ ਸਕੂਲ ਦੇ ਸਾਰੇ ਅਧਿਆਪਕ ਹੀ ਬੜੇ ਸਤਿਕਾਰਯੋਗ ਹਨ, ਪਰ ਮੇਰਾ ਮਨ-ਭਾਉਂਦਾ ਅਧਿਆਪਕ ਸਾਡਾ ਮੁੱਖ ਅਧਿਆਪਕ ਹੈ । ਉਹਨਾਂ ਦਾ ਨਾਂ ਸ: ਹਰਜਿੰਦਰ ਸਿੰਘ ਹੈ । ਉਹਨਾਂ ਨੇ ਐੱਮ. ਏ., ਬੀ. ਐੱਡ. ਤਕ ਵਿੱਦਿਆ ਹਾਸਲ ਕੀਤੀ ਹੋਈ ਹੈ । ਉਹ ਸਾਨੂੰ ਹਿਸਾਬ ਪੜ੍ਹਾਉਂਦੇ ਹਨ ।

ਉਹਨਾਂ ਵਿੱਚ ਸਭ ਤੋਂ ਵੱਡੀ ਵਿਸ਼ੇਸ਼ਤਾ ਉਹਨਾਂ ਦੇ ਪੜ੍ਹਾਉਣ ਦਾ ਢੰਗ ਹੈ । ਉਹਨਾਂ ਦੀ ਪੜ੍ਹਾਈ ਇਕ-ਇਕ ਚੀਜ਼ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਯਾਦ ਹੋ ਜਾਂਦੀ ਹੈ । ਉਹ ਔਖੇ ਪ੍ਰਸ਼ਨਾਂ ਦੇ ਤਰੀਕਿਆਂ ਨੂੰ ਸਮਝਾਉਣ ਲਈ ਬੜੇ ਸਰਲ ਅਤੇ ਸੌਖੇ ਢੰਗਾਂ ਦੀ ਵਰਤੋਂ ਕਰਦੇ ਹਨ । । ਉਹ ਵਿਦਿਆਰਥੀਆਂ ਨਾਲ ਬਹੁਤ ਪਿਆਰ ਕਰਦੇ ਹਨ । ਉਹ ਕਿਸੇ ਵਿਦਿਆਰਥੀ ਨੂੰ ਕੋਈ ਚੀਜ਼ ਸਮਝ ਨਾ ਆਉਣ ‘ਤੇ ਉਸ ਨੂੰ ਮਾਰਦੇ-ਕੁੱਟਦੇ ਨਹੀਂ, ਸਗੋਂ ਪਿਆਰ ਤੇ ਹਮਦਰਦੀ ਨਾਲ ਵਾਰ-ਵਾਰ ਸਮਝਾਉਂਦੇਂ ਹਨ ।

ਇਸ ਦੇ ਨਾਲ ਹੀ, ਸਾਡੇ ਮੁੱਖ ਅਧਿਆਪਕ ਸਾਹਿਬ ਨੇ ਸਕੂਲ ਵਿਚ ਵਿਦਿਆਰਥੀਆਂ ਨੂੰ ਡਿਸਿਪਲਨ ਵਿਚ ਰਹਿਣ ਦੀ ਚੰਗੀ ਸਿੱਖਿਆ ਦਿੱਤੀ ਹੈ । ਉਹ ਵਿਦਿਆਰਥੀ ਜੀਵਨ ਵਿਚ ਖੇਡਾਂ ਦੀ ਮਹਾਨਤਾ ਨੂੰ ਵੀ ਸਪੱਸ਼ਟ ਕਰਦੇ ਹਨ । ਉਹ ਵਿਦਿਆਰਥੀਆਂ ਨੂੰ ਸਿਖਾਉਂਦੇ ਹਨ ਕਿ ਉਹਨਾਂ ਨੂੰ ਮਾਤਾ-ਪਿਤਾ ਤੇ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ।

ਮੁੱਖ ਅਧਿਆਪਕ ਸਾਹਿਬ ਹਰ ਰੋਜ਼ ਸਮੇਂ ਸਿਰ ਸਕੂਲ ਪੁੱਜਦੇ ਤੇ ਪ੍ਰਾਰਥਨਾ ਵਿਚ ਸ਼ਾਮਲ ਹੁੰਦੇ ਹਨ । ਉਹ ਸਾਡੀ ਕਲਾਸ ਦੇ ਇੰਚਾਰਜ ਵੀ ਹਨ । ਉਹ ਚੰਗੇ ਤਕੜੇ ਸਰੀਰ ਦੇ ਮਾਲਕ ਹਨ । ਉਹ ਹਰ ਇਕ ਨਾਲ ਮਿੱਤਰਤਾ ਤੇ ਪਿਆਰ ਰੱਖਦੇ ਹਨ । ਸਕੂਲ ਦੇ ਸਾਰੇ ਅਧਿਆਪਕ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ । ਉਹਨਾਂ ਦੀਆਂ ਕਲਾਸਾਂ ਦੇ ਨਤੀਜੇ ਹਰ ਸਾਲ ਸ਼ਾਨਦਾਰ ਆਉਂਦੇ ਹਨ । ਇਸ ਕਰਕੇ ਉਹ ਮੇਰੇ ਮਨ-ਭਾਉਂਦੇ, ਅਧਿਆਪਕ ਹਨ ।

11. ਵਿਸਾਖੀ ਦਾ ਅੱਖੀਂ ਡਿੱਠਾ ਮੇਲਾ

ਵਿਸਾਖੀ ਦਾ ਤਿਉਹਾਰ ਹਰ ਸਾਲ 13 ਅਪਰੈਲ ਨੂੰ ਭਾਰਤ ਭਰ ਵਿਚ ਮਨਾਇਆ ਜਾਂਦਾ ਹੈ । ਇਹ ਤਿਉਹਾਰ ਹਾੜੀ ਦੀ ਫ਼ਸਲ ਦੇ ਪੱਕਣ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ । ਵਿਸਾਖੀ ਦੇ ਤਿਉਹਾਰ ਨੂੰ ਮਨਾਉਣ ਲਈ ਸਾਡੇ ਪਿੰਡ ਤੋਂ ਦੋ ਮੀਲ ਦੀ ਵਿੱਥ ‘ਤੇ ਭਾਰੀ ਮੇਲਾ ਲਗਦਾ ਹੈ । ਐਤਕੀਂ ਮੈਂ ਆਪਣੇ ਪਿਤਾ ਜੀ ਨਾਲ ਵਿਸਾਖੀ ਦਾ ਇਹ ਮੇਲਾ ਵੇਖਣ ਲਈ , ਗਿਆ ।

ਰਸਤੇ ਵਿਚ ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਇਸ ਮਹਾਨ ਦਿਨ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ । ਇਸੇ ਦਿਨ ਹੀ ਜ਼ਾਲਮ ਅੰਗਰੇਜ਼ ਜਨਰਲ ਡਾਇਰ ਨੇ ਜਲਿਆਂ ਵਾਲੇ ਬਾਗ਼ ਅੰਮ੍ਰਿਤਸਰ ਵਿਚ ਨਿਹੱਥੇ ਲੋਕਾਂ ਉੱਪਰ ਗੋਲੀ ਚਲਾਈ ਸੀ । ਹੁਣ ਅਸੀਂ ਮੇਲੇ ਵਿਚ ਪਹੁੰਚ ਗਏ । ਮੇਲੇ ਵਿਚ ਕਾਫ਼ੀ ਭੀੜ-ਭੜੱਕਾ ਅਤੇ ਰੌਲਾ-ਰੱਪਾ ਸੀ । ਆਲੇ-ਦੁਆਲੇ ਮਠਿਆਈਆਂ ਤੇ ਖਿਡੌਣਿਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ ।

ਇਧਰ ਉਧਰ ਖੇਡਾਂ-ਤਮਾਸ਼ਿਆਂ ਦੇ ਪੰਡਾਲ ਲੱਗੇ ਹੋਏ ਸਨ। ਅਸੀਂ ਇਕ ਦੁਕਾਨ ‘ਤੇ ਬੈਠ ਕੇ ਤੱਤੀਆਂ-ਤੱਤੀਆਂ ਜਲੇਬੀਆਂ ਖਾਧੀਆਂ । ਫਿਰ ਅਸੀਂ ਇਕ ਥਾਂ ਚਾਟ ਖਾਧੀ ਤੇ ਫਿਰ ਕੁੱਝ ਦੇਰ ਮਗਰੋਂ ਮਾਈ ਬੁੱਢੀ ਦਾ ਝਾਟਾ ਤੇ ਫਿਰ ਆਈਸਕ੍ਰੀਮ । ਮੇਲੇ ਵਿਚ ਇਸਤਰੀਆਂ ਤੇ ਬੱਚੇ ਪੰਘੂੜੇ ਝੂਟ ਰਹੇ ਸਨ । ਮੈਂ ਵੀ ਪੰਘੂੜੇ ਵਿਚ ਝੂਟੇ ਲਏ ਤੇ ਫਿਰ ਜਾਦੂ ਦੇ ਖੇਲ੍ਹ ਦੇਖੇ । ਅਸੀਂ ਇਕ ਸਰਕਸ ਵੀ ਦੇਖੀ, ਜਿਸ ਵਿਚ ਮਨੁੱਖਾਂ ਤੇ ਪਸ਼ੂਆਂ ਦੇ ਅਦਭੁਤ ਕਰਤੱਬ ਦਿਖਾਏ ਗਏ ।

ਇੰਨੇ ਨੂੰ ਸੂਰਜ ਛਿਪ ਰਿਹਾ ਸੀ । ਮੇਲੇ ਵਿਚ ਇਕ ਪਾਸੇ ਕੁਝ ਲੋਕਾਂ ਵਿਚ ਲੜਾਈ ਹੋ ਪਈ । ਮੇਰੇ ਪਿਤਾ ਜੀ ਨੇ ਮੈਨੂੰ ਨਾਲ ਲੈ ਕੇ ਛੇਤੀ-ਛੇਤੀ ਪਿੰਡ ਦਾ ਰਸਤਾ ਫੜ ਲਿਆ । ਕਾਫ਼ੀ ਹਨੇਰੇ ਹੋਏ ਅਸੀਂ ਘਰ ਪਹੁੰਚੇ ।

PSEB 7th Class Punjabi ਰਚਨਾ ਲੇਖ (ਪ੍ਰਸਤਾਵ)

12. ਮੇਰਾ ਸਕੂਲ

ਮੇਰੇ ਸਕੂਲ ਦਾ ਨਾਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹੈ । ਇਹ ਜਲੰਧਰ ਸ਼ਹਿਰ ਵਿਚ ਨਕੋਦਰ ਰੋਡ ਉੱਤੇ ਸਥਿਤ ਹੈ । ਇਸ ਸਕੂਲ ਦੀ ਇਮਾਰਤ ਬਹੁਤ ਵੱਡੀ ਹੈ । ਇਸ ਦੇ 25 ਤੋਂ ਵੱਧ ਵੱਡੇ ਕਮਰੇ ਹਨ । ਇਕ ਵੱਡਾ ਹਾਲ ਹੈ । ਇਸ ਵਿਚ ਸਾਇੰਸ ਦੇ ਵਿਦਿਆਰਥੀਆਂ ਲਈ ਹਰ ਪੱਖ ਤੋਂ ਸੰਪੂਰਨ ਪ੍ਰਯੋਗਸ਼ਾਲਾਵਾਂ ਬਣੀਆਂ ਹੋਈਆਂ ਹਨ । ਇਸ ਵਿਚ ਇਕ ਵੱਡੀ ਲਾਇਬਰੇਰੀ ਵੀ ਹੈ ।

ਇਸ ਸਕੂਲ ਵਿਚ 800 ਵਿਦਿਆਰਥੀ ਪੜ੍ਹਦੇ ਹਨ । ਉਹਨਾਂ ਨੂੰ ਪੜ੍ਹਾਉਣ ਲਈ 25 ਅਧਿਆਪਕ ਹਨ । ਇੱਥੋਂ ਦੇ ਮੁੱਖ ਅਧਿਆਪਕ ਸਾਹਿਬ ਬੜੇ ਲਾਇਕ ਤੇ ਤਜਰਬੇਕਾਰ ਹਨ ।

ਇਸ ਸਕੂਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਵਿਚ ਵਿਦਿਆਰਥੀਆਂ ਦੁਆਰਾ ਅਨੁਸ਼ਾਸਨ ਦੀ ਪਾਲਣਾ ਹੈ । ਅਧਿਆਪਕ ਅਤੇ ਵਿਦਿਆਰਥੀ ਸਮੇਂ ਸਿਰ ਸਕੂਲ ਪੁੱਜਦੇ ਹਨ । ਅਧਿਆਪਕ ਪੂਰੀ ਮਿਹਨਤ ਨਾਲ ਪੜ੍ਹਾਉਂਦੇ ਹਨ ਤੇ ਉਹ ਵਿਦਿਆਰਥੀਆਂ ਨਾਲ ਨਿੱਜੀ ਸੰਬੰਧ ਪੈਦਾ ਕਰ ਕੇ ਉਹਨਾਂ ਦੀਆਂ ਪੜਾਈ ਸੰਬੰਧੀ ਮੁਸ਼ਕਿਲਾਂ ਨੂੰ ਦੂਰ ਕਰਦੇ ਹਨ । ਉਹ ਬੜੇ ਤਜਰਬੇਕਾਰ ਤੇ ਆਪਣੇ-ਆਪਣੇ ਵਿਸ਼ੇ ਵਿਚ ਨਿਪੁੰਨੇ ਹਨ । ਇਹ ਉਹਨਾਂ ਦੀ ਮਿਹਨਤ ਦਾ ਹੀ ਸਿੱਟਾ ਹੈ ਕਿ ਇਸ ਸਕੂਲ ਦੇ ਨਤੀਜੇ ਹਰ ਸਾਲ ਚੰਗੇ ਰਹਿੰਦੇ ਹਨ ।

ਇਸ ਸਕੂਲ ਦਾ ਬਗੀਚਾ ਹਰਾ-ਭਰਾ ਤੇ ਫੁੱਲਾਂ ਨਾਲ ਲੱਦਿਆ ਪਿਆ ਹੈ । ਇਸ ਸਕੂਲ ਦੀ ਬਿਲਡਿੰਗ ਨਵੀਂ ਹੈ, ਜਿਸ ਵਿਚ ਕਮਰੇ ਖੁੱਲ੍ਹੇ ਤੇ ਹਵਾਦਾਰ ਹਨ । ਇਸ ਸਕੂਲ ਕੋਲ ਹਾਕੀ, ਫੁੱਟਬਾਲ, ਬਾਸਕਟਬਾਲ ਤੇ ਕ੍ਰਿਕਟ ਖੇਡਣ ਲਈ ਖੁੱਲੀਆਂ ਤੇ ਪੱਧਰੀਆਂ ਗਰਾਉਂਡਾਂ ਹਨ । ਮੈਂ ਆਪਣੇ ਇਸ ਸਕੂਲ ਨੂੰ ਬਹੁਤ ਪਿਆਰ ਕਰਦਾ ਹਾਂ ।

13. ਮੇਰਾ ਮਿੱਤਰ

ਅਰਸ਼ਦੀਪ ਮੇਰਾ ਮਿੱਤਰ ਹੈ । ਉਹ ਮੇਰਾ, ਸਹਿਪਾਠੀ ਹੈ । ਅਸੀਂ ਦੋਵੇਂ ਸੱਤਵੀਂ ਜਮਾਤ ਵਿਚ ਪੜ੍ਹਦੇ ਹਾਂ । ਅਸੀਂ ਦੋਵੇਂ ਇਕੋ ਡੈਸਕ ਉੱਤੇ ਬੈਠਦੇ ਹਾਂ । ਅਸੀਂ ਦੋਵੇਂ ਵੱਧ ਤੋਂ ਵੱਧ ਸਮਾਂ ਇਕੱਠੇ ਰਹਿੰਦੇ ਹਾਂ । ਰਾਤ ਨੂੰ ਅਸੀਂ ਇਕੱਠੇ ਪੜ੍ਹਦੇ ਹਾਂ । ਉਸ ਦੇ ਮਾਤਾ-ਪਿਤਾ ਬਹੁਤ ਨੇਕ ਵਿਅਕਤੀ ਹਨ । ਉਸ ਦਾ ਪਿਤਾ ਇਕ ਡਾਕਟਰ ਹੈ । ਉਸ ਦੀ ਮਾਤਾ ਇਕ ਸਕੂਲ ਵਿਚ ਅਧਿਆਪਕਾ ਹੈ ।

ਮੇਰਾ ਮਿੱਤਰ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੈ । ਉਹ ਹਰ ਸਾਲ ਕਲਾਸ ਵਿਚੋਂ ਅੱਵਲ ਰਹਿੰਦਾ ਹੈ ਤੇ ਇਨਾਮ ਪ੍ਰਾਪਤ ਕਰਦਾ ਹੈ । ਉਹ, ਹਿਸਾਬ ਅਤੇ ਅੰਗਰੇਜ਼ੀ ਵਿਚ ਬਹੁਤ ਹੀ ਹੁਸ਼ਿਆਰ ਹੈ ।

ਉਹ ਫ਼ਜ਼ੂਲ-ਖ਼ਰਚੀ ਨਹੀਂ ਕਰਦਾ । ਉਹ ਆਪਣੇ ਜੇਬ-ਖ਼ਰਚ ਵਿਚੋਂ ਬਚਾਏ ਪੈਸਿਆਂ ਨਾਲ ਗ਼ਰੀਬ ਵਿਦਿਆਰਥੀਆਂ ਦੀ ਮੱਦਦ ਕਰਦਾ ਹੈ । ਸਕੂਲ ਤੋਂ ਘਰ ਆ ਕੇ ਉਹ ਪਹਿਲਾਂ ਸਕੂਲ ਦਾ ਸਾਰਾ ਕੰਮ ਮੁਕਾਉਂਦਾ ਹੈ । ਉਹ ਕਿਤਾਬੀ ਕੀੜਾ ਨਹੀਂ। ਉਹ ਹਰ ਰੋਜ਼ ਫੁੱਟਬਾਲ ਖੇਡਣ ਜਾਂਦਾ ਹੈ ।

ਉਹ ਇਕ ਨੇਕ ਤੇ ਵਫ਼ਾਦਾਰ ਮਿੱਤਰ ਹੈ । ਉਸ ਦਾ ਸਰੀਰ ਸੁੰਦਰ ਅਤੇ ਤਕੜਾ ਹੈ । ਉਹ ਹਰ ਸਮੇਂ ਮੇਰੀ ਸਹਾਇਤਾ ਕਰਨ ਲਈ ਤਿਆਰ ਰਹਿੰਦਾ ਹੈ । ਸਕੂਲ ਦੇ ਸਾਰੇ ਅਧਿਆਪਕ ਅਤੇ ਮੁੱਖ ਅਧਿਆਪਕ ਸਾਹਿਬ ਉਸ ਨੂੰ ਬਹੁਤ ਪਿਆਰ ਕਰਦੇ ਹਨ । ਮੈਨੂੰ ਆਪਣੇ ਇਸ ਮਿੱਤਰ ਉੱਤੇ ਬਹੁਤ ਮਾਣ ਹੈ !

PSEB 7th Class Punjabi ਰਚਨਾ ਲੇਖ (ਪ੍ਰਸਤਾਵ)

14. ਸਵੇਰ ਦੀ ਸੈਰ

ਸਵੇਰ ਦੀ ਸੈਰ ਹਰ ਉਮਰ ਦੇ ਵਿਅਕਤੀ ਲਈ ਲਾਭਦਾਇਕ ਹੈ । ਇਹ ਇਕ ਪ੍ਰਕਾਰ ਦੀ ਹਲਕੀ ਕਸਰਤ ਹੈ, ਜਿਸ ਤੋਂ ਸਰੀਰ ਨੂੰ ਬਹੁਮੁੱਲਾ ਲਾਭ ਪ੍ਰਾਪਤ ਹੁੰਦਾ ਹੈ । ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਖੇਡਾਂ ਖੇਡਣ ਜਾਂ ਭਾਰੀ ਕਸਰਤ ਕਰਨ ਦੀ ਸ਼ਕਤੀ ਨਹੀਂ ਹੁੰਦੀ, ਉਹਨਾਂ ਲਈ ਸੈਰ ਬੜੀ ਗੁਣਕਾਰੀ ਸਾਬਤ ਹੁੰਦੀ ਹੈ । ਇਹ ਚੰਗੇ ਰਿਸ਼ਟ-ਪੁਸ਼ਟ ਵਿਅਕਤੀ ਦੇ ਜੀਵਨ ਵਿਚ, ਵੀ ਭਾਰੀ ਮਹਾਨਤਾ ਰੱਖਦੀ ਹੈ ।

ਸਵੇਰ ਦੀ ਸੈਰ ਸੂਰਜ ਚੜ੍ਹਨ ਤੋਂ ਪਹਿਲਾਂ ਕਰਨੀ ਚਾਹੀਦੀ ਹੈ । ਇਸ ਸਮੇਂ ਸਾਡੇ ਫੇਫੜਿਆਂ ਨੂੰ ਤਾਜ਼ੀ ਅਤੇ ਖੁੱਲ੍ਹੀ ਹਵਾ ਮਿਲਦੀ ਹੈ, ਜੋ ਸਾਡੀ ਸਰੀਰਕ ਅਤੇ ਮਾਨਸਿਕ ਅਰੋਗਤਾ ਲਈ ਬਹੁਤ ਹੀ ਲਾਭਦਾਇਕ ਸਿੱਧ ਹੁੰਦੀ ਹੈ । ਇਸ ਨਾਲ ਸਾਡੇ ਸਰੀਰ ਦੇ ਹਰ ਇਕ ਅੰਗ ਨੂੰ ਲਾਭ ਪਹੁੰਚਦਾ ਹੈ । ਇਸ ਨਾਲ ਸਰੀਰ ਵਿਚ ਚੁਸਤੀ ਤੇ ਦਿਮਾਗ਼ ਵਿਚ ਫੁਰਤੀ ਪੈਦਾ ਹੁੰਦੀ ਅਤੇ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ।

ਸਵੇਰ ਦੀ ਸੈਰ ਨਾਲ ਸਾਡੀ ਉਮਰ ਲੰਮੀ ਹੁੰਦੀ ਹੈ । ਇਸ ਨਾਲ ਸਾਡਾ ਸਰੀਰ ਕਈ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ । ਇਸ ਨਾਲ ਸਾਡੀ ਭੁੱਖ ਵਧਦੀ ਹੈ ਤੇ ਪਾਚਨ-ਸ਼ਕਤੀ ਤੇਜ਼ ਹੁੰਦੀ ਹੈ । ਜਿਹੜੇ ਹਰ ਰੋਜ਼ ਸੈਰ ਨਹੀਂ ਕਰਦੇ, ਉਹ ਕਿਸੇ ਨਾ ਕਿਸੇ ਬਿਮਾਰੀ ਦੇ ਸਹਿਜੇ ਹੀ ਸ਼ਿਕਾਰ ਹੋ ਜਾਂਦੇ ਹਨ । ਸੈਰ ਉੱਤੇ ਮਨੁੱਖ ਦਾ ਕੋਈ ਮੁੱਲ ਨਹੀਂ ਲਗਦਾ ਪਰ ਇਹ ਸਰੀਰ ਨੂੰ ਇੰਨੇ ਫ਼ਾਇਦੇ ਦਿੰਦੀ ਹੈ, ਜੋ ਕੀਮਤੀ ਤੋਂ ਕੀਮਤੀ ਖ਼ੁਰਾਕ ਜਾਂ ਦੁਆਈ ਵੀ ਨਹੀਂ ਦੇ ਸਕਦੀ । ਵਿਦਿਆਰਥੀ, ਜੋ ਸਾਰਾ ਦਿਨ ਕਿਤਾਬਾਂ ਨਾਲ ਮੱਥਾ ਮਾਰਦਾ ਹੈ, ਉਸ ਲਈ ਇਹ ਬਹੁਤ ਹੀ ਜ਼ਰੂਰੀ ਹੈ । ਇਹ ਉਸ ਦੇ ਦਿਮਾਗ਼ ਦੀ ਥਕਾਵਟ ਲਾਹ ਕੇ ਉਸ ਨੂੰ ਤਾਜ਼ਗੀ ਬਖ਼ਸ਼ਦੀ ਹੈ । ਇਸ ਨਾਲ ਉਸ ਦੀ ਬੁੱਧੀ ਤੇਜ਼ ਹੁੰਦੀ ਹੈ ਤੇ ਯਾਦ ਕਰਨ ਦੀ ਸ਼ਕਤੀ ਵਧਦੀ ਹੈ ; ਇਸ ਕਰਕੇ ਵਿਦਿਆਰਥੀਆਂ ਨੂੰ ਹਰ ਰੋਜ਼ ਸੈਰ ਕਰਨੀ ਚਾਹੀਦੀ ਹੈ ।

15. ਲੋਹੜੀ

ਪੰਜਾਬ ਦਾ ਜੀਵਨ ਮੇਲਿਆਂ ਅਤੇ ਤਿਉਹਾਰਾਂ ਨਾਲ ਭਰਪੂਰ ਹੈ । ਸਾਲ ਵਿਚ ਸ਼ਾਇਦ ਹੀ , ਕੋਈ ਅਜਿਹਾ ਮਹੀਨਾ ਹੋਵੇਗਾ, ਜਿਸ ਵਿਚ ਕੋਈ ਨਾ ਕੋਈ ਤਿਉਹਾਰ ਨਾ ਆਉਂਦਾ ਹੋਵੇ । ਲੋਹੜੀ ਵੀ ਪੰਜਾਬ ਦਾ ਇਕ ਖ਼ੁਸ਼ੀਆਂ ਭਰਿਆ ਤਿਉਹਾਰ ਹੈ, ਜੋ ਜਨਵਰੀ ਮਹੀਨੇ ਵਿਚ ਮਾਘੀ · ਤੋਂ ਇਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ ।

ਲੋਹੜੀ ਦੇ ਤਿਉਹਾਰ ਦੀ ਪਰੰਪਰਾ ਬਹੁਤ ਪੁਰਾਣੀ ਹੈ । ਵੈਦਿਕ ਕਾਲ ਵਿਚ ਵੀ ਰਿਸ਼ੀ ਲੋਕ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਹਵਨ ਕਰਦੇ ਸਨ । ਇਸ ਧਾਰਮਿਕ ਕੰਮ ਵਿਚ ਪਰਿਵਾਰ ਦੇ ਬੰਦੇ ਹਵਨ ਵਿਚ ਘਿਓ, ਸ਼ਹਿਦ, ਤਿਲ ਅਤੇ ਗੁੜ ਆਦਿ ਪਾਉਂਦੇ ਸਨ । ਇਸ ਤਿਉਹਾਰ ਨਾਲ ਬਹੁਤ ਸਾਰੀਆਂ ਕਥਾਵਾਂ ਵੀ ਜੋੜੀਆਂ ਜਾਂਦੀਆਂ ਹਨ । ਇਕ ਕਥਾ ਅਨੁਸਾਰ ਲੋਹੜੀ ਦੇਵੀ ਨੇ ਇਕ ਅੱਤਿਆਚਾਰੀ ਰਾਕਸ਼ ਨੂੰ ਮਾਰਿਆ ਤੇ ਉਸ਼ ਦੇਵੀ ਦੀ ਯਾਦ ਵਿਚ ਇਹ ਤਿਉਹਾਰ ਮਨਾਇਆ ਜਾਂਦਾ ਹੈ । ਇਸ ਤਿਉਹਾਰ ਦਾ ਸੰਬੰਧ ਪੌਰਾਣਿਕ ਕਥਾ ‘ਸਤੀ-ਦਿਨ’ ਨਾਲ ਵੀ ਜੋੜਿਆ ਜਾਂਦਾ ਹੈ ।

ਇਸ ਤੋਂ ਬਿਨਾਂ ਇਸ ਨਾਲ ਇਕ ਹੋਰ ਲੋਕ-ਕਥਾ ਵੀ ਸੰਬੰਧਿਤ ਹੈ, ਜੋ ਇਸ ਪ੍ਰਕਾਰ ਹੈ । ਕਿਸੇ ਗ਼ਰੀਬ ਬ੍ਰਾਹਮਣ ਦੀ ਸੁੰਦਰੀ ਨਾਂ ਦੀ ਧੀ ਸੀ । ਬ੍ਰਹਮਣ ਨੇ ਉਸ ਦੀ ਕੁੜਮਾਈ ਇਕ ਥਾਂ ਪੱਕੀ ਕਰ ਦਿੱਤੀ, ਪਰੰਤੂ ਉੱਥੋਂ ਦੇ ਦੁਸ਼ਟ ਹਾਕਮ ਨੇ ਕੁੜੀ ਦੀ ਸੁੰਦਰਤਾ ਬਾਰੇ ਸੁਣ ਕੇ ਉਸ ਨੂੰ ਪ੍ਰਾਪਤ ਕਰਨ ਦੀ ਠਾਣ ਲਈ । ਇਹ ਸੁਣ ਕੇ ਕੁੜੀ ਦੇ ਬਾਪ ਨੇ ਮੁੰਡੇ ਵਾਲਿਆਂ ਨੂੰ ਕਿਹਾ ਕਿ ਉਹ ਕੁੜੀ ਨੂੰ ਵਿਆਹ ਤੋਂ ਪਹਿਲਾਂ ਹੀ ਆਪਣੇ ਘਰ ਲੈ ਜਾਣ, ਪਰ ਮੁੰਡੇ ਵਾਲੇ ਡਰ ਗਏ । ਜਦੋਂ ਕੁੜੀ ਦਾ ਬਾਪ ਨਿਰਾਸ਼ ਹੋ ਕੇ ਵਾਪਸ ਜਾ ਰਿਹਾ ਸੀ, ਤਾਂ ਰਸਤੇ ਵਿਚ ਉਸ ਨੂੰ ਦੁੱਲਾ ਭੱਟੀ ਡਾਕੂ ਮਿਲਿਆ ।

ਬਾਂਹਮਣ ਦੀ ਰਾਮ-ਕਹਾਣੀ ਸੁਣ ਕੇ ਉਸ ਨੇ ਉਸ ਨੂੰ ਮੱਦਦ ਕਰਨ ਤੇ ਉਸ ਦੀ ਧੀ ਨੂੰ ਆਪਣੀ ਧੀ ਬਣਾ ਕੇ ਵਿਹਾਉਣ ਦਾ ਭਰੋਸਾ ਦਿੱਤਾ ।ਉਹ ਮੁੰਡੇ ਵਾਲਿਆਂ ਦੇ ਘਰ ਗਿਆ ਤੇ ਪਿੰਡ ਦੇ ਸਾਰਿਆਂ ਬੰਦਿਆਂ ਨੂੰ ਮਿਲ ਕੇ ਉਸ ਨੇ ਰਾਤ ਵੇਲੇ ਜੰਗਲ ਨੂੰ ਅੱਗ ਲਾ ਕੇ ਕੁੜੀ ਦਾ ਵਿਆਹ ਕਰ ਦਿੱਤਾ । ਗ਼ਰੀਬ ਬਾਹਮਣ ਦੀ ਧੀ ਦੇ ਕੱਪੜੇ ਵਿਆਹ ਸਮੇਂ ਵੀ ਫਟੇ-ਪੁਰਾਣੇ ਸਨ । ਦੁੱਲੇ ਭੱਟੀ ਦੇ ਕੋਲ ਉਸ ਸਮੇਂ ਕੇਵਲ ਸ਼ੱਕਰ ਸੀ । ਉਸ ਨੇ ਉਹ ਸ਼ੱਕਰ ਹੀ ਕੁੜੀ ਦੀ । ਝੋਲੀ ਵਿਚ ਸ਼ਗਨ ਵਜੋਂ ਪਾਈ । ਮਗਰੋਂ ਇਸ ਘਟਨਾ ਦੀ ਯਾਦ ਵਿਚ ਇਹ ਤਿਉਹਾਰ ਅੱਗ ਬਾਲ ਕੇ ਮਨਾਇਆ ਜਾਣ ਲੱਗਾ ।

ਲੋਹੜੀ ਦਾ ਦਿਨ ਆਉਣ ਤੋਂ ਕੁੱਝ ਦਿਨ ਪਹਿਲਾਂ ਹੀ ਗਲੀਆਂ ਵਿਚ ਮੁੰਡਿਆਂ-ਕੁੜੀਆਂ ਦੀਆਂ ਢਾਣੀਆਂ ਗੀਤ-ਗਾਉਂਦੀਆਂ ਹੋਈਆਂ ਲੋਹੜੀ ਮੰਗਦੀਆਂ ਫਿਰਦੀਆਂ ਹਨ । ਕੋਈ ਉਨ੍ਹਾਂ · ਨੂੰ ਦਾਣੇ ਦਿੰਦਾ ਹੈ, ਕੋਈ ਗੁੜ, ਕੋਈ ਪਾਥੀਆਂ ਅਤੇ ਕੋਈ ਪੈਸੇ । ਲੋਹੜੀ ਮੰਗਣ ਵਾਲੀਆਂ ਟੋਲੀਆਂ ਦੇ ਗਲੀਆਂ ਵਿਚ ਗੀਤ ਗੂੰਜਦੇ ਹਨ-
ਸੁੰਦਰ ਮੁੰਦਰੀਏ ਹੋ,
ਤੇਰਾ ਕੌਣ ਵਿਚਾਰਾ ? ਹੋ ।
ਦੁੱਲਾ ਭੱਟੀ ਵਾਲਾ, ਹੋ।
ਦੁੱਲੇ ਦੀ ਧੀ ਵਿਆਹੀ, ਹੋ ।
ਸੇਰ ਸ਼ੱਕਰ ਪਾਈ, ਹੋ ।
ਕੁੜੀ ਦਾ ਬੋਝਾ ਪਾਟਾ, ਹੋ ।
ਜੀਵੇ ਕੁੜੀ ਦਾ ਚਾਚਾ, ਹੋ ।
ਲੰਬੜਦਾਰ ਸਦਾਏ, ਹੋ ।
ਗਿਣ ਗਿਣ ਪੌਲੇ ਲਾਏ, ਹੋ ।
ਇਕ ਪੌਲਾ ਰਹਿ ਗਿਆ,
ਸਿਪਾਹੀ ਫੜ ਕੇ ਲੈ ਗਿਆ ।
ਇਸ ਦਿਨ ਭਰਾ ਭੈਣ ਲਈ ਲੋਹੜੀ ਲੈ ਕੇ ਜਾਂਦੇ ਹਨ । ਉਹ ਪਿੰਨੀਆਂ ਤੇ ਖਾਣ-ਪੀਣ ਦੇ ਹੋਰ ਸਮਾਨ ਸਹਿਤ ਕੋਈ ਹੋਰ ਸੁਗਾਤ ਵੀ ਭੈਣ ਦੇ ਘਰ ਪੁਚਾਉਂਦੇ ਹਨ ।

ਜਿਨ੍ਹਾਂ ਘਰਾਂ ਵਿਚ ਬੀਤੇ ਸਾਲ ਵਿਚ ਮੁੰਡੇ ਨੇ ਜਨਮ ਲਿਆ ਹੁੰਦਾ ਹੈ, ਉਸ ਘਰ ਵਿਚ ਵਿਸ਼ੇਸ਼ ਰੌਣਕਾਂ ਹੁੰਦੀਆਂ ਹਨ । ਇਸ ਘਰ ਦੀਆਂ ਇਸਤਰੀਆਂ ਸਾਰੇ ਮੁਹੱਲੇ ਵਿਚ ਮੁੰਡੇ ਦੀ ਲੋਹੜੀ ਵੰਡਦੀਆਂ ਹਨ, ਜਿਸ ਵਿਚ ਗੁੜ, ਮੂੰਗਫਲੀ ਤੇ ਰਿਉੜੀਆਂ ਆਦਿ ਸ਼ਾਮਲ ਹੁੰਦੀਆਂ ਹਨ । ਸਾਰਾ ਦਿਨ ਉਸ ਘਰ ਵਿਚ ਲੋਹੜੀ ਮੰਗਣ ਵਾਲੇ ਮੁੰਡਿਆਂ-ਕੁੜੀਆਂ ਦੇ ਗੀਤਾਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ । ਰਾਤ ਵੇਲੇ ਵੱਡੇ ਵੀ ਇਨ੍ਹਾਂ ਰੌਣਕਾਂ ਵਿਚ ਸ਼ਾਮਲ ਹੋ ਜਾਂਦੇ ਹਨ । ਖੁੱਲ੍ਹੇ ਵਿਹੜੇ ਵਿਚ ਲੱਕੜਾਂ ਤੇ ਪਾਥੀਆਂ ਇਕੱਠੀਆਂ ਕਰ ਕੇ ਵੱਡੀ ਧੂਣੀ ਲਾਈ ਜਾਂਦੀ ਹੈ ।

ਕਈ ਇਸਤਰੀਆਂ ਘਰ ਵਿਚ ਮੁੰਡਾ ਹੋਣ ਦੀ ਖ਼ੁਸ਼ੀ ਵਿਚ ਧੂਣੀ ਵਿੱਚ ਆਪਣਾ ਚਰਖਾ ਵੀ ਬਾਲ ਦਿੰਦੀਆਂ ਹਨ । ਇਸਤਰੀਆਂ ਤੇ ਮਰਦ ਰਾਤ ਦੇਰ ਤਕ ਧੂਣੀ ਸੇਕਦੇ ਹੋਏ ਰਿਉੜੀਆਂ, ਮੂੰਗਫਲੀ, ਭੁੱਗਾ ਆਦਿ ਖਾਂਦੇ ਹਨ ਤੇ ਧੂਣੀ ਵਿਚ ਤਿਲਚੌਲੀ ਆਦਿ ਸੁੱਟਦੇ ਹਨ । ਅੱਧੀ ਰਾਤ ਤੋਂ ਪਿੱਛੋਂ ਧੂਣੀ ਦੀ ਅੱਗ ਦੇ ਠੰਢੀ ਪੈਣ ਤਕ ਇਹ ਮਹਿਫ਼ਲ ਲੱਗੀ ਰਹਿੰਦੀ ਹੈ ।

PSEB 7th Class Punjabi ਰਚਨਾ ਲੇਖ (ਪ੍ਰਸਤਾਵ)

16. ਅੱਖੀਂ ਡਿੱਠਾ ਮੈਚ
ਜਾਂ
ਫੁੱਟਬਾਲ ਦਾ ਮੈਚ

ਐਤਵਾਰ ਦਾ ਦਿਨ ਸੀ । ਪਿਛਲੇ ਦੋ ਦਿਨਾਂ ਤੋਂ ਲਾਇਲਪੁਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੇ ਖੇਡ ਦੇ ਮੈਦਾਨ ਵਿਚ ਫੁੱਟਬਾਲ ਦੇ ਮੈਚ ਹੋ ਰਹੇ ਸਨ । ਫਾਈਨਲ ਮੈਚ ਸਾਡੇ ਸਕੁਲ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਟਾਉਨ ਹਾਲ, ਅੰਮ੍ਰਿਤਸਰ) ਦੀ ਟੀਮ ਅਤੇ ਦੁਆਬਾ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੀ ਟੀਮ ਵਿਚਕਾਰ ਖੇਡਿਆ ਜਾਣਾ ਸੀ ।

ਸ਼ਾਮ ਦੇ ਚਾਰ ਵਜੇ ਖਿਡਾਰੀ ਖੇਡ ਦੇ ਮੈਦਾਨ ਵਿਚ ਆ ਗਏ । ਰੈਫ਼ਰੀ ਨੇ ਠੀਕ ਸਮੇਂ ‘ਤੇ . ਵਿਸਲ ਵਜਾਈ ਅਤੇ ਦੋਵੇਂ ਟੀਮਾਂ ਮੈਚ ਖੇਡਣ ਲਈ ਤਿਆਰ ਹੋ ਗਈਆਂ । ਸਾਡੀ ਟੀਮ ਦਾ ਕੈਪਟਨ ਸਰਦੂਲ ਸਿੰਘ ਅਤੇ ਦੁਆਬਾ ਸਕੂਲ ਦੀ ਟੀਮ ਦਾ ਕੈਪਟਨ ਕਰਮ ਚੰਦ ਸੀ ।ਟਾਸ ਸਾਡੇ ਸਕੂਲ ਦੀ ਟੀਮ ਨੇ ਜਿੱਤਿਆ । ਸਾਰੇ ਖਿਡਾਰੀ ਖੇਡ ਦੇ ਮੈਦਾਨ ਵਿਚ ਖਿੰਡ ਗਏ ਤੇ ਉਹਨਾਂ ਨੇ ਆਪਣੀਆਂ ਪੁਜ਼ੀਸ਼ਨਾਂ ਸੰਭਾਲ ਲਈਆਂ ।

ਰੈਫ਼ਰੀ ਦੀ ਵਿਸਲ ਨਾਲ ਅੱਖ ਫ਼ਰਕਣ ਦੇ ਸਮੇਂ ਵਿਚ ਹੀ ਖੇਡ ਆਰੰਭ ਹੋ ਗਈ । ਮੈਚ ਦੇਖਣ ਵਾਲਿਆਂ ਦੀ ਗਿਣਤੀ 5 ਹਜ਼ਾਰ ਤੋਂ ਵੀ ਜ਼ਿਆਦਾ ਸੀ । ਪਹਿਲਾਂ ਤਾਂ 15 ਕੁ ਮਿੰਟ ਸਾਡੀ ਟੀਮ ਖੂਬ ਅੜੀ ਰਹੀ, ਪਰ ਦੁਆਬਾ ਹਾਈ ਸਕੂਲ ਦੇ ਫਾਰਵਰਡਾਂ ਨੇ ਬਾਲ ਨੂੰ ਸਾਡੇ ਗੋਲਾਂ ਵਲ ਹੀ ਰੱਖਿਆ । ਸਾਡਾ ਬਿੱਲਾ ਰਾਈਟ-ਆਉਟ ਖੇਡਦਾ ਸੀ । ਜਦੋਂ ਬਾਲ ਉਸ ਕੋਲ ਆਇਆ, ਤਾਂ ਉਹ ਜਲਦੀ ਹੀ ਮੈਦਾਨ ਦੀ ਹੱਦ ਦੇ ਨਾਲ-ਨਾਲ ਉਨ੍ਹਾਂ ਦੇ ਗੋਲਾਂ ਪਾਸ ਪੁੱਜ ਗਿਆ । ਉਸ ਨੇ ਬਾਲ ਕੈਪਟਨ ਸਰਦੂਲ ਸਿੰਘ ਨੂੰ ਦਿੱਤਾ ਹੀ ਸੀ ਕਿ ਉਨ੍ਹਾਂ ਦੇ ਫੁੱਲ-ਬੈਕਾਂ ਨੇ ਉਸ ਪਾਸੋਂ ਬਾਲ ਲੈ ਲਿਆ ਤੇ ਇੰਨੀ ਜ਼ੋਰ ਦੀ ਕਿੱਕ ਮਾਰੀ ਕਿ ਬਾਲ ਮੁੜ ਸਾਡੇ ਗੋਲਾਂ ਵਿਚ ਆ ਗਿਆ । ਪਰ ਸਾਡਾ ਗੋਲਕੀਪਰ ਬਹੁਤ ਚੌਕੰਨਾ ਸੀ । ਬਾਲ ਉਸ ਦੇ ਪਾਸ ਪੁੱਜਾ ਹੀ ਸੀ ਕਿ ਉਸ ਨੇ ਰੋਕ ਲਿਆ । ਅਚਾਨਕ ਹੀ ਅੱਧੇ ਸਮੇਂ ਦੀ ਵਿਸਲ ਵੱਜ ਗਈ ।

ਕੁੱਝ ਮਿੰਟਾਂ ਮਗਰੋਂ ਖੇਡ ਦੂਜੀ ਵਾਰ ਆਰੰਭ ਹੋਈ । ਉਨ੍ਹਾਂ ਦੇ ਲਿਫਟ-ਆਉਟ ਨੇ ਅਜਿਹੀ ਕਿੱਕ ਮਾਰੀ ਕਿ ਬਾਲ ਉਨ੍ਹਾਂ ਦੇ ਕੈਪਟਨ ਪਾਸ ਪੁੱਜ ਗਿਆ । ਦਰਸ਼ਕਾਂ ਨੇ ਤਾੜੀਆਂ ਵਜਾਈਆਂ ।

ਅਚਾਨਕ ਹੀ ਬਾਲ ਸਾਡੇ ਫੁੱਲ-ਬੈਕ ਕੋਲੋਂ ਹੁੰਦਾ ਹੋਇਆ ਸਾਡੇ ਗੋਲਾਂ ਕੋਲ ਜਾ ਪੁੱਜਾ । ਗੋਲਚੀ ਦੇ ਬਹੁਤ ਯਤਨ ਕਰਨ ‘ਤੇ ਵੀ ਸਾਡੇ ਸਿਰ ਇਕ ਗੋਲ ਹੋ ਗਿਆ । ਹੁਣ ਉਨ੍ਹਾਂ ਦੀ ਚੜ੍ਹ ਬਹੁਤ ਜ਼ਿਆਦਾ ਮਚ ਗਈ । ਸਮਾਂ ਕੇਵਲ 10 ਮਿੰਟ ਹੀ ਰਹਿ ਗਿਆ । ਸਾਡੇ ਕੈਪਟਨ ਨੇ ਬਾਲ ਉਹਨਾਂ ਦੇ ਦੋ ਖਿਡਾਰੀਆਂ ਵਿਚੋਂ ਕੱਢ ਕੇ ਰਾਈਟ-ਆਉਟ ਨੂੰ ਦਿੱਤਾ । ਉਸ ਨੇ ਨੁੱਕਰ ਉੱਤੇ ਜਾ ਕੇ ਅਜਿਹੀ ਕਿੱਕ ਮਾਰੀ ਕਿ ਗੋਲ ਉਤਾਰ ਦਿੱਤਾ ।

ਇਸ ਵੇਲੇ ਖੇਡ ਬਹੁਤ ਗਰਮਜ਼ੋਸ਼ੀ ਨਾਲ ਖੇਡੀ ਜਾ ਰਹੀ ਸੀ । ਅਚਾਨਕ ਬਾਲ ਸਾਡੇ ਗੋਲਾਂ ਵਿਚ ਪੁੱਜ ਗਿਆ । ਜੇਕਰ ਸਾਡਾ ਗੋਲਚੀ ਚੁਸਤੀ ਨਾ ਦਿਖਾਉਂਦਾ, ਤਾਂ ਗੋਲ ਹੋ ਜਾਂਦਾ । ਇਸ ਪਿੱਛੋਂ ਸਾਡੇ ਕੈਪਟਨ ਨੇ ਸੈਂਟਰ ਵਿਚੋਂ ਅਜਿਹੀ ਕਿੱਕ ਮਾਰੀ ਕਿ ਉਨ੍ਹਾਂ ਦੇ ਗੋਲਚੀ ਨੇ ਰੋਕ ਤਾਂ ਲਈ, ਪਰੰਤੁ ਬਾਲ ਖਿਸਕ ਕੇ ਗੋਲਾਂ ਵਿਚੋਂ ਲੰਘ ਗਿਆ । ਰੈਂਫ਼ਰੀ ਨੇ ਵਿਸਲ ਮਾਰ ਕੇ ਗੋਲ ਦਾ ਐਲਾਨ ਕਰ ਦਿੱਤਾ । ਇਕ ਮਿੰਟ ਮਗਰੋਂ ਹੀ ਖੇਡ ਸਮਾਪਤ ਹੋ ਗਈ । ਅਸੀਂ ਮੈਚ ਜਿੱਤ ਗਏ । ਇਹ ਮੈਚ ਜਿੱਤ ਕੇ ਅਸੀਂ ਜ਼ਿਲ੍ਹੇ ਵਿਚੋਂ ਪਹਿਲੇ ਨੰਬਰ ਤੇ ਰਹੇ ।

17. ਸਿਨਮੇ ਦੇ ਲਾਭ ਤੇ ਹਾਨੀਆਂ

ਸਿਨਮਾ ਵਰਤਮਾਨ ਮਨੁੱਖੀ ਜੀਵਨ ਦਾ ਇਕ ਮਹੱਤਵਪੂਰਨ ਅੰਗ ਹੈ । ਉਂਞ ਹੁਣ ਘਰਘਰ ਟੈਲੀਵਿਜ਼ਨ ਦੇ ਆਉਣ ਨਾਲ ਇਸਦੀ ਲੋਕ-ਪ੍ਰਿਅਤਾ ਪਹਿਲਾਂ ਜਿੰਨੀ ਨਹੀਂ ਰਹੀ ਪਰ ਫਿਰ ਵੀ ਲੋਕ ਸਿਨਮਾ ਦੇਖਣ ਜਾਂਦੇ ਹਨ । ਇਸ ਦੇ ਬਹੁਤ ਸਾਰੇ ਲਾਭ ਵੀ ਹਨ ਤੇ ਨੁਕਸਾਨ ਵੀ । ਇਸ ਦੇ ਲਾਭ ਹੇਠ ਲਿਖੇ ਹਨ-
ਸਿਨਮੇ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਲੋਕਾਂ ਦੇ ਦਿਲੋਂ-ਪਰਚਾਵੇ ਦਾ ਸਭ ਤੋਂ ਵਧੀਆ ਤੇ ਸਸਤਾ ਸਾਧਨ ਹੈ । ਦਿਨ ਭਰ ਦਾ ਕੰਮ ਨਾਲ ਥੱਕਿਆ-ਟੁੱਟਿਆ ਬੰਦਾ ਸਿਨਮੇ ਵਿਚ ਜਾ ਕੇ ਭਿੰਨ-ਭਿੰਨ ਪ੍ਰਕਾਰ ਦੀਆਂ ਫ਼ਿਲਮਾਂ, ਨਾਚਾਂ, ਗਾਣਿਆਂ, ਹਸਾਉਣੇ ਤੇ ਰੁਆਉਣੇ ਦਿਸ਼ਾਂ, ਮਾਰ-ਕੁਟਾਈ ਤੇ ਕੁਦਰਤੀ ਦ੍ਰਿਸ਼ਾਂ ਨਾਲ ਆਪਣਾ ਮਨ ਪਰਚਾ ਲੈਂਦਾ ਹੈ ।

ਸਿਨਮੇ ਦਾ ਦੂਜਾ ਵੱਡਾ ਲਾਭ ਇਹ ਹੈ ਕਿ ਇਸ ਰਾਹੀਂ ਅਸੀਂ ਭਿੰਨ-ਭਿੰਨ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ । ਇਸ ਤੋਂ ਬਿਨਾਂ ਸਿਨਮੇ ਰਾਹੀਂ ਖੇਤੀਬਾੜੀ, ਸਿਹਤ, ਪਰਿਵਾਰ ਭਲਾਈ, ਸੁਰੱਖਿਆ ਤੇ ਵਿੱਦਿਆ ਦੇ ਮਹਿਕਮੇਂ ਲੋਕਾਂ ਨੂੰ ਭਿੰਨ-ਭਿੰਨ ਪ੍ਰਕਾਰ ਦੀ ਜਾਣਕਾਰੀ ਦਿੰਦੇ ਹਨ । ਸਿਨਮੇ ਦਾ ਦੇਸ਼ ਦੀ ਵਿੱਦਿਅਕ ਉੱਨਤੀ ਵਿਚ ਕਾਫ਼ੀ ਹਿੱਸਾ ਹੈ । ਸਿਨਮੇ ਰਾਹੀਂ ਵਿਦਿਆਰਥੀਆਂ ਨੂੰ ਕਾਫ਼ੀ ਲਾਭ ਪੁਚਾਇਆ ਜਾ ਸਕਦਾ ਹੈ ।

ਸਿਨਮੇ ਤੋਂ ਵਪਾਰੀ ਲੋਕ ਵੀ ਖੂਬ ਲਾਭ ਉਠਾਉਂਦੇ ਹਨ । ਉਹ ਆਪਣੀਆਂ ਚੀਜ਼ਾਂ ਦੀ ਸਿਨਮੇ ਰਾਹੀਂ ਮਸ਼ਹੂਰੀ ਕਰ ਕੇ ਲਾਭ ਉਠਾਉਂਦੇ ਹਨ । ਸਿਨਮੇ ਦਾ ਇਕ ਹੋਰ ਲਾਭ ਇਹ ਵੀ ਹੈ ਕਿ ਫ਼ਿਲਮ ਸਨਅਤ ਅਤੇ ਸਿਨਮਾ-ਘਰਾਂ ਵਿਚ ਸੈਂਕੜੇ ਲੋਕ ਕੰਮ ਕਰ ਕੇ ਆਪਣੇ ਪੇਟ ਪਾਲ ਰਹੇ ਹਨ ।

ਜਿੱਥੇ ਸਿਨਮੇ ਦੇ ਇੰਨੇ ਲਾਭ ਹਨ, ਉੱਥੇ ਇਸ ਦੀਆਂ ਹਾਨੀਆਂ ਵੀ ਹਨ। ਇਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਅਸ਼ਲੀਲ ਫ਼ਿਲਮਾਂ ਦਾ ਨੌਜਵਾਨਾਂ ਦੇ ਆਚਰਨ ਉੱਪਰ ਬਹੁਤ ਬੁਰਾ ਅਸਰ ਪੈਂਦਾ ਹੈ । ਨੌਜਵਾਨ ਤੇ ਮੁਟਿਆਰਾਂ ਇਹਨਾਂ ਨੂੰ ਦੇਖ ਕੇ ਫ਼ੈਸ਼ਨ-ਪ੍ਰਸਤੀ ਵਲ ਪੈ ਜਾਂਦੇ ਹਨ ਤੇ ਜੀਵਨ ਦੇ ਅਸਲ ਮੰਤਵ ਨੂੰ ਭੁੱਲ ਜਾਂਦੇ ਹਨ । ਪਰ ਹੁਣ ਇਸ ਦੋਸ਼ ਵਿਚ ਟੀ. ਵੀ. ਸਿਨਮੇ ਨਾਲੋਂ ਅੱਗੇ ਨਿਕਲ ਗਿਆ ਹੈ । ਸਿਨਮੇ ਉੱਪਰ ਤਾਂ ਸੈਂਸਰ ਬੋਰਡ ਬੈਠਾ ਹੈ, ਪਰ ਟੀ.ਵੀ. ਦੀਆਂ ਲਗਾਮਾਂ ਵਧੇਰੇ ਖੁੱਲ੍ਹੀਆਂ ਹਨ ਤੇ ਉਹ ਦੇਖਿਆ ਵੀ ਘਰਘਰ ਜਾਂਦਾ ਹੈ ।

ਬਹੁਤਾ ਸਿਨਮਾ ਵੇਖਣ ਨਾਲ ਟੀ.ਵੀ. ਸਕਰੀਨ ਵਾਂਗ ਹੀ ਸਿਨਮੇ ਦੇ ਪਰਦੇ ਉੱਪਰ ਪੈ ਰਹੀ . ਤੇਜ਼ ਰੌਸ਼ਨੀ ਦਾ ਮਨੁੱਖੀ ਨਜ਼ਰ ਉੱਪਰ ਬੁਰਾ ਅਸਰ ਪੈਂਦਾ ਹੈ । ਮੁੱਕਦੀ ਗੱਲ ਇਹ ਹੈ ਕਿ ਸਿਨਮਾ ਦਿਲ-ਪਰਚਾਵੇ ਦਾ ਵਧੀਆ ਤੇ ਸਸਤਾ ਸਾਧਨ ਹੈ, ਪਰ ਇਸ ਦੀਆਂ ਹਾਨੀਆਂ ਨੂੰ ਦੂਰ ਕਰਨ ਵਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ।

PSEB 7th Class Punjabi ਰਚਨਾ ਲੇਖ (ਪ੍ਰਸਤਾਵ)

18. ਅਖ਼ਬਾਰਾਂ ਦੇ ਲਾਭ-ਹਾਨੀਆਂ

ਅਖ਼ਬਾਰਾਂ ਵਰਤਮਾਨ ਜੀਵਨ ਦਾ ਮਹੱਤਵਪੂਰਨ ਅੰਗ ਹਨ । ਆਦਮੀ ਨੂੰ ਸਵੇਰੇ ਉੱਠਦਿਆਂ ਹੀ ਇਹ ਆਪਣੇ ਰਸ ਵਿਚ ਕੀਲ ਲੈਂਦੀਆਂ ਹਨ । ਅਖ਼ਬਾਰਾਂ ਤੋਂ ਸਾਨੂੰ ਬਹੁਤ ਸਾਰੇ ਲਾਭ ਹਨ, ਜੋ ਹੇਠ ਲਿਖੇ ਹਨ
ਅਖ਼ਬਾਰਾਂ ਦਾ ਸਾਨੂੰ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਸਵੇਰੇ ਉੱਠਦਿਆਂ ਹੀ ਸਾਨੂੰ ਦੁਨੀਆਂ ਭਰ ਦੀਆਂ ਖ਼ਬਰਾਂ ਲਿਆ ਦਿੰਦੀਆਂ ਹਨ । ਅਸੀਂ ਘਰ ਬੈਠੇ-ਬਿਠਾਏ ਸੰਸਾਰ ਭਰ ਦੇ ਹਾਲਾਤਾਂ ਤੋਂ ਜਾਣੂ ਹੋ ਜਾਂਦੇ ਹਾਂ ! ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿੱਥੇ ਹੜਤਾਲ ਹੋਈ ਹੈ, ਕਿੱਥੇ ਪੁਲਿਸ ਨੇ ਲਾਠੀ-ਗੋਲੀ ਚਲਾਈ ਹੈ ਤੇ ਕਿੱਥੇ ਦੁਰਘਟਨਾਵਾਂ ਹੋਈਆਂ ਹਨ ।

ਅਖ਼ਬਾਰਾਂ ਤੋਂ ਅਸੀਂ ਭਿੰਨ-ਭਿੰਨ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ । ਇਹ ਸੂਚਨਾਸੰਚਾਰ ਦਾ ਮੁੱਖ ਸਾਧਨ ਹੈ, ਜਿਸ ਤੋਂ ਅਸੀਂ ਖੇਤੀ-ਬਾੜੀ, ਵਿੱਦਿਆ, ਸਿਹਤ ਤੇ ਆਪਣੇ ਸੱਭਿਆਚਾਰ ਨੂੰ ਉੱਨਤ ਕਰਨ ਲਈ ਕਾਫ਼ੀ ਲਾਭ ਪ੍ਰਾਪਤ ਕਰ ਸਕਦੇ ਹਾਂ । ਇਨ੍ਹਾਂ ਨੂੰ ਪੜ੍ਹਨ ਨਾਲ ਮਨੁੱਖ ਦੇ ਗਿਆਨ ਵਿਚ ਬਹੁਪੱਖੀ ਵਾਧਾ ਹੁੰਦਾ ਹੈ ।

ਇਸ ਤੋਂ ਇਲਾਵਾ ਅਖ਼ਬਾਰਾਂ ਵਿਚ ਭਿੰਨ-ਭਿੰਨ ਅਦਾਰਿਆਂ ਵਲੋਂ ਆਪਣੀਆਂ ਚੀਜ਼ਾਂ ਤੇ ਪ੍ਰੋਗਰਾਮਾਂ ਬਾਰੇ ਇਸ਼ਤਿਹਾਰ ਦਿੱਤੇ ਜਾਂਦੇ ਹਨ, ਜਿਨ੍ਹਾਂ ਤੋਂ ਅਸੀਂ ਕਾਫ਼ੀ ਲਾਭ ਉਠਾ ਸਕਦੇ ਹਾਂ । ਅਸੀਂ ਅਖ਼ਬਾਰਾਂ ਵਿਚੋਂ ਰੁਜ਼ਗਾਰ ਲਈ ਖ਼ਾਲੀ ਥਾਂਵਾਂ ਦੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਾਂ ।

ਮਨੁੱਖ ਦੇ ਦਿਲ-ਪਰਚਾਵੇ ਲਈ ਅਖ਼ਬਾਰਾਂ ਵਿਚ ਬਹੁਤ ਕੁੱਝ ਹੁੰਦਾ ਹੈ । ਇਸ ਵਿਚ ਸਾਹਿਤ, ਲੋਕ-ਸਾਹਿਤ, ਫ਼ਿਲਮਾਂ, ਚੁਟਕਲਿਆਂ, ਭਿੰਨ-ਭਿੰਨ ਵਿਸ਼ਿਆਂ ਸੰਬੰਧੀ ਗੰਭੀਰ ਲੇਖਾਂ ਤੇ ਜੀਵਨ ਦੇ ਹੋਰ ਬਹੁਤ ਸਾਰੇ ਪੱਖਾਂ ਬਾਰੇ ਅਗਵਾਈ ਕਰਨ ਵਾਲੀ ਬਹੁਮੁੱਲੀ ਜਾਣਕਾਰੀ ਹੁੰਦੀ ਹੈ । ਅਖ਼ਬਾਰਾਂ ਵਿਚੋਂ ਅਸੀਂ ਦਿਲ-ਪਰਚਾਵੇ ਦੇ ਸਾਧਨਾਂ ਫਿਲਮਾਂ, ਰੇਡੀਓ ਤੇ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ।

ਪੁਰਾਣੀਆਂ ਅਖ਼ਬਾਰਾਂ ਬੇਕਾਰ ਨਹੀਂ ਜਾਂਦੀਆਂ, ਸਗੋਂ ਇਹਨਾਂ ਦੇ ਕਾਗਜ਼ ਨੂੰ ਰੱਦੀ ਦੇ ਰੂਪ ਵਿਚ ਵੇਚ ਕੇ ਪੈਸੇ ਵੱਟ ਲਏ ਜਾਂਦੇ ਹਨ ।

ਅਖ਼ਬਾਰਾਂ ਇੰਨਾ ਲਾਭ ਪਹੁੰਚਾਉਣ ਤੋਂ ਇਲਾਵਾ ਕਈ ਵਾਰ ਸਮਾਜ ਨੂੰ ਨੁਕਸਾਨ ਵੀ ਪੁਚਾਉਂਦੀਆਂ ਹਨ । ਸਭ ਤੋਂ ਹਾਨੀਕਾਰਕ ਗੱਲ ਇਹਨਾਂ ਵਿਚ ਭੜਕਾਉ ਖ਼ਬਰਾਂ ਦਾ ਛਪਣਾ ਹੈ । ਕਈ ਵਾਰ ਖ਼ੁਦਗਰਜ਼ ਤੇ ਸਵਾਰਥੀ ਹੱਥਾਂ ਵਿਚ ਚਲ ਰਹੀਆਂ ਅਖ਼ਬਾਰਾਂ ਝੂਠੀਆਂ ਖ਼ਬਰਾਂ ਛਾਪ ਕੇ ਸਮਾਜਿਕ ਵਾਤਾਵਰਨ ਨੂੰ ਗੰਧਲਾ ਕਰਦੀਆਂ ਹਨ ।

ਅਖ਼ਬਾਰਾਂ ਵਿਚ ਅਸ਼ਲੀਲ ਫੋਟੋਆਂ ਤੇ ਮਨ-ਘੜਤ ਕਹਾਣੀਆਂ ਦਾ ਛਪਣਾ ਨੌਜਵਾਨਾਂ ਦੇ ਆਚਰਨ ‘ਤੇ ਬੁਰਾ ਅਸਰ ਪਾਉਂਦਾ ਹੈ । ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਅਖ਼ਬਾਰਾਂ ਕੁੱਝ ਹਾਨੀਆਂ ਦੇ ਬਾਵਜੂਦ ਸਾਡੇ ਜੀਵਨ ਲਈ ਬਹੁਤ ਲਾਭਦਾਇਕ ਹਨ ।

PSEB 7th Class Punjabi ਰਚਨਾ ਲੇਖ (ਪ੍ਰਸਤਾਵ)

19. ਵਿਗਿਆਨ ਦੇ ਚਮਤਕਾਰ

20ਵੀਂ ਸਦੀ ਨੂੰ ਵਿਗਿਆਨ ਦਾ ਯੁਗ ਕਿਹਾ ਜਾਂਦਾ ਹੈ ਤੇ ਇਹ ਆਪਣੀਆਂ ਕਾਢਾਂ ਤੇ ਖੋਜਾਂ ਨਾਲ ਮਨੁੱਖੀ ਜੀਵਨ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਂਦਾ ਹੋਇਆ ਅੱਜ 21ਵੀਂ ਸਦੀ ਵਿਚ ਪ੍ਰਵੇਸ਼ ਕਰ ਚੁੱਕਾ ਹੈ । ਵਿਗਿਆਨ ਦੀਆਂ ਕਾਢਾਂ ਨੇ ਸਾਡੇ ਹਰ ਪ੍ਰਕਾਰ ਦੇ ਜੀਵਨ ਵਿਚ ਨਵਾਂ ਪਲਟਾ ਲੈ ਆਂਦਾ ਹੈ । ਇਸ ਨੇ ਜਿੱਥੇ ਬਹੁਤ ਸਾਰੀਆਂ ਲਾਭਦਾਇਕ ਕਾਢਾਂ ਕੱਢ ਕੇ ਮਨੁੱਖ ਨੂੰ ਸੁਖ ਦਿੱਤਾ ਹੈ, ਉੱਥੇ ਇਸ ਨੇ ਐਟਮ ਤੇ ਹਾਈਡਰੋਜਨ ਬੰਬਾਂ ਜਿਹੇ ਭਿਆਨਕ ਹਥਿਆਰ ਬਣਾ ਕੇ ਤੇ ਵਾਤਾਵਰਨ ਨੂੰ ਪਲੀਤ ਕਰ ਕੇ ਧਰਤੀ ਉੱਤੇ ਮਨੁੱਖ ਸਮੇਤ ਸਮੁੱਚੇ ਜੀਵਾਂ ਤੇ ਬਨਸਪਤੀ ਦੀ ਹੋਂਦ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ ।

ਵਿਗਿਆਨ ਦੀਆਂ ਮਾਰੂ ਕਾਢਾਂ ਤੇ ਦੇਣਾਂ ਦੇ ਉਲਟ ਉਸਾਰੁ ਕਾਢਾਂ ਨੇ ਸਾਡੇ ਰੋਜ਼ਾਨਾ ਜੀਵਨ ਨੂੰ ਬੜੇ ਸੁਖ, ਅਰਾਮ ਅਤੇ ਲਾਭ ਪਹੁੰਚਾ ਕੇ ਇਸ ਵਿਚ ਤੇਜ਼ੀ ਲੈ ਆਂਦੀ ਹੈ ।

ਇਹਨਾਂ ਵਿਚੋਂ ਵਿਗਿਆਨ ਦੀ ਸਭ ਤੋਂ ਮਹੱਤਵਪੂਰਨ ਕਾਢ ਬਿਜਲੀ ਹੈ । ਸਾਡੇ ਜੀਵਨ ਦੇ ਬਹੁਤੇ ਕੰਮ ਇਸੇ ਨਾਲ ਚਲਦੇ ਹਨ । ਇਹ ਸਾਡੇ ਘਰਾਂ ਵਿਚ ਰੌਸ਼ਨੀ ਕਰਦੀ ਹੈ, ਪੱਖੇ ਚਲਾਉਂਦੀ ਹੈ, ਖਾਣਾ ਬਣਾਉਣ ਵਿਚ ਸਹਾਇਤਾ ਕਰਦੀ ਹੈ, ਕੱਪੜੇ ਪ੍ਰੈੱਸ ਕਰਨ ਵਿਚ ਮੱਦਦ ਦਿੰਦੀ ਹੈ । ਗਰਮੀਆਂ ਵਿਚ ਕਮਰਿਆਂ ਨੂੰ ਠੰਢੇ ਕਰਨ ਤੇ ਸਰਦੀਆਂ ਵਿਚ ਕਮਰਿਆਂ ਨੂੰ ਗਰਮ ਕਰਨ ਵਿਚ ਮੱਦਦ ਦਿੰਦੀ ਹੈ । ਇਹੋ ਹੀ ਕਾਰਖ਼ਾਨੇ ਚਲਾਉਂਦੀ ਹੈ, ਜਿੱਥੇ ਬਹੁਤ ਸਾਰਾ ਉਤਪਾਦਨ ਹੁੰਦਾ ਹੈ । ਇਹੋ ਹੀ ਕੰਪਿਊਟਰ, ਫੋਟੋ-ਸਟੇਟ ਤੇ ਰੋਬੋਟ ਆਦਿ ਚਲਾਉਂਦੀ ਹੈ ।

ਵਿਗਿਆਨ ਦੀ ਦੂਜੀ ਮਹੱਤਵਪੂਰਨ ਕਾਂਢ ਆਵਾਜਾਈ ਦੇ ਮਸ਼ੀਨੀ ਸਾਧਨਾਂ ਦੀ ਹੈ, ਜਿਨ੍ਹਾਂ ਵਿਚ ਸਕੂਟਰ, ਮੋਟਰ-ਸਾਈਕਲ, ਮੋਟਰਾਂ, ਕਾਰਾਂ, ਗੱਡੀਆਂ ਤੇ ਹਵਾਈ ਜਹਾਜ਼ ਸ਼ਾਮਲ ਹਨ । ਇਹ ਸਾਧਨ ਸਾਨੂੰ ਬਹੁਤ ਥੋੜੇ ਸਮੇਂ ਵਿਚ ਤੇ ਘੱਟ ਖ਼ਰਚ ਨਾਲ ਇਕ ਥਾਂ ਤੋਂ ਦੂਜੀ ਥਾਂ ‘ਤੇ ਪੁਚਾ ਦਿੰਦੇ ਹਨ । ਇਹਨਾਂ ਤੋਂ ਬਿਨਾਂ ਸਾਡਾ ਵਰਤਮਾਨ ਜੀਵਨ ਇਕ ਘੜੀ ਵੀ ਨਹੀਂ ਚਲ ਸਕਦਾ ।

ਇਸ ਦੇ ਨਾਲ ਹੀ ਵਿਗਿਆਨ ਦੀ ਮਹੱਤਵਪੂਰਨ ਕਾਢ ਸੰਚਾਰ ਦੇ ਸਾਧਨਾਂ ਦੀ ਹੈ, ਜਿਨ੍ਹਾਂ ਵਿਚ ਟੈਲੀਫ਼ੋਨ, ਤਾਰ, ਵਾਇਰਲੈਂਸ, ਟੈਲੀਪਿੰਟਰ, ਰੇਡੀਓ, ਟੈਲੀਵਿਜ਼ਨ, ਸੈਲੂਲਰ ਫ਼ੋਨ ਤੇ ਇੰਟਰਨੈੱਟ ਸ਼ਾਮਲ ਹਨ । ਇਹਨਾਂ ਰਾਹੀਂ ਅਸੀਂ ਘਰ ਬੈਠਿਆਂ ਹੀ ਦੂਰ-ਦੂਰ ਤਕ ਸੁਨੇਹੇ ਭੇਜ ਸਕਦੇ ਹਾਂ ।

ਵਿਗਿਆਨ ਨੇ ਬਹੁਤ ਸਾਰੇ ਮਨ-ਪਰਚਾਵੇ ਦੇ ਸਾਧਨ ਵੀ ਵਿਕਸਿਤ ਕੀਤੇ ; ਜਿਵੇਂ ਰੇਡੀਓ, ਵਾਂਜਿਸਟਰ, ਟੈਲੀਵਿਯਨ, ਸਿਨੇਮਾ, ਵੀ.ਡੀ.ਓ. ਗੇਮਾਂ, ਕੰਪਿਊਟਰ, ਸੀ.ਡੀ. ਪਲੇਅਰ, ਕੈਸਟ ਪਲੇਅਰ ਤੇ ਇੰਟਰਨੈੱਟ ਵਿਚ ਪ੍ਰਾਪਤ ਹੋਣ ਵਾਲੀ ਭਿੰਨ-ਭਿੰਨ ਪ੍ਰਕਾਰ ਦੀ ਸਾਮਗਰੀ ਆਦਿ ਸ਼ਾਮਲ ਹਨ ।

ਵਿਗਿਆਨ ਦੀ ਕਾਢ ਕੰਪਿਉਟਰ ਨੇ ਅਜੋਕੇ ਯੁਗ ਵਿਚ ਇਨਕਲਾਬ ਲੈ ਆਂਦਾ ਹੈ । ਕੰਪਿਊਟਰ ਇਕ ਤਰ੍ਹਾਂ ਦਾ ਮਨੁੱਖੀ ਦਿਮਾਗ਼ ਹੈ, ਜੋ ਬਹੁਤ ਹੀ ਤੇਜ਼ੀ ਅਤੇ ਸੁਯੋਗਤਾ ਨਾਲ ਮਨੁੱਖੀ ਦਿਮਾਗ਼ ਵਾਲੇ ਸਾਰੇ ਕੰਮ ਕਰਦਾ ਹੈ । ਕੰਪਿਊਟਰ ਦੀ ਵਰਤੋਂ ਵੱਡੇ-ਵੱਡੇ ਉਤਪਾਦਨ ਕੇਂਦਰਾਂ, ਵਪਾਰਕ ਅਦਾਰਿਆਂ, ਦਫ਼ਤਰਾਂ ਤੇ ਘਰਾਂ, ਗੱਲ ਕੀ ਜੀਵਨ ਦੇ ਹਰ ਖੇਤਰ ਵਿਚ ਹੁੰਦੀ ਹੈ । ਇਸ ਨਾਲ ਕੰਮ-ਕਾਰ ਵਿਚ ਬਹੁਤ ਤੇਜ਼ੀ ਆ ਗਈ ਹੈ । ਇਹ ਵਿਗਿਆਨੀਆਂ, ਡਾਕਟਰਾਂ ਤੇ ਕਲਾਕਾਰਾਂ ਦੇ ਕੰਮਾਂ ਵਿੱਚ ਵੀ ਸ਼ਾਮਲ ਹੁੰਦਾ ਹੈ । ਇੰਟਰਨੈੱਟ ਰਾਹੀਂ ਇਸਨੇ ਸਾਰੀ ਦੁਨੀਆ ਲਈ ਗਿਆਨ, ਜਾਣਕਾਰੀ ਅਤੇ ਭਿੰਨ-ਭਿੰਨ ਸੇਵਾਵਾਂ ਦੇ ਭੰਡਾਰ ਖੋਣ ਦੇ ਨਾਲਨਾਲ ਬਹੁਪੱਖੀ ਆਪਸੀ ਸੰਚਾਰ ਵਿਚ ਭਾਰੀ ਤੇਜ਼ੀ ਲੈ ਆਂਦੀ ਹੈ । ਕੰਪਿਊਟਰੀਕਿਤ ਰੋਬੋਟ ਮਨੁੱਖ ਵਾਂਗ ਬਹੁਤ ਸਾਰੇ ਔਖੇ ਤੇ ਜ਼ੋਖ਼ਮ ਭਰੇ ਕੰਮ ਲੰਮਾ ਸਮਾਂ ਬਿਨਾਂ ਅੱਕੇ-ਥੱਕੇ ਕਰ ਸਕਦਾ ਹੈ !

ਵਿਗਿਆਨ ਨੇ ਮਨੁੱਖੀ ਸਰੀਰ ਦੇ ਰੋਗਾਂ ਨੂੰ ਯੰਤਰਾਂ ਤੇ ਦਵਾਈਆਂ ਨਾਲ ਬਹੁਤ ਹੱਦ ਤਕ ਕਾਬੂ ਕਰ ਲਿਆ ਹੈ । ਵਿਗਿਆਨ ਨੇ ਖਾਦਾਂ ਤੇ ਕੀੜੇਮਾਰ ਦਵਾਈਆਂ ਨਾਲ ਫ਼ਸਲਾਂ ਦੀ ਉਪਜ ਵੀ ਵਧਾਈ ਹੈ । ਲਗਪਗ ਹਰ ਖੇਤਰ ਵਿਚ ਕੰਮ ਕਰਨ ਲਈ ਨਵੀਂ ਤਕਨੀਕ ਨਾਲ ਬਣੀਆਂ ਮਸ਼ੀਨਾਂ ਮਿਲ ਜਾਂਦੀਆਂ ਹਨ । ਇਸਦੇ ਨਾਲ ਹੀ ਇਸਨੇ ਮਨੁੱਖੀ ਜੀਵਨ ਵਿਚੋਂ ਅੰਧ-ਵਿਸ਼ਵਾਸਾਂ ਦਾ ਬਿਸਤਰਾ ਗੋਲ ਕਰ ਕੇ ਉਸਨੂੰ ਵਿਗਿਆਨਿਕ ਲੀਹਾਂ ਉੱਤੇ ਤੋਰ ਦਿੱਤਾ ਹੈ । ਇਸ ਪ੍ਰਕਾਰ ਵਿਗਿਆਨ ਦੀਆਂ ਕਾਢਾਂ ਦੀ ਸਾਂਡੇ ਰੋਜ਼ਾਨਾ ਜੀਵਨ ਵਿਚ ਬਹੁਤ ਮਹਾਨਤਾ ਹੈ ਤੇ ਇਹਨਾਂ ਨੇ ਸਾਡੇ ਰੋਜ਼ਾਨਾ ਜੀਵਨ ਵਿਚ ਤੇਜ਼ੀ, ਸੁਖ ਤੇ ਅਰਾਮ ਲਿਆਂਦਾ ਹੈ ।

PSEB 7th Class Punjabi ਰਚਨਾ ਲੇਖ (ਪ੍ਰਸਤਾਵ)

20. ਟੈਲੀਵਿਜ਼ਨ ਦੇ ਲਾਭ ਤੇ ਹਾਨੀਆਂ

ਟੈਲੀਵਿਜ਼ਨ ਦੂਰਦਰਸ਼ਨ ਆਧੁਨਿਕ ਵਿਗਿਆਨ ਦੀ ਇਕ ਅਦਭੁਤ ਕਾਢ ਹੈ । ਇਸ ਵਿਚ ਰੇਡੀਓ ਅਤੇ ਸਿਨੇਮਾ ਦੋਹਾਂ ਦੇ ਗੁਣ ਸਮੋਏ ਪਏ ਹਨ ਤੇ ਇਸ ਦਾ ਵਰਤਮਾਨ ਦਿਲ-ਪਰਚਾਵੇ ਦੇ ਸਾਧਨਾਂ ਵਿਚ ਆਪਣਾ ਮੌਲਿਕ ਤੇ ਵਿਸ਼ੇਸ਼ ਸਥਾਨ ਹੈ ।

ਭਾਰਤ ਵਿਚ ਸਭ ਤੋਂ ਪਹਿਲਾ ਟੈਲੀਵਿਜ਼ਨ ਇਕ ਨੁਮਾਇਸ਼ ਵਿਚ ਆਇਆ ਸੀ । ਅਕਤੂਬਰ, 1959 ਵਿਚ ਡਾ: ਰਜਿੰਦਰ ਪ੍ਰਸ਼ਾਦ ਨੇ ਦਿੱਲੀ ਵਿਖੇ ਆਕਾਸ਼ਵਾਣੀ ਦੇ ਟੈਲੀਵਿਜ਼ਨ ਵਿਭਾਗ ਦਾ ਉਦਘਾਟਨ ਕੀਤਾ ਫਿਰ ਇਸ ਦਾ ਦੇਸ਼ ਦੇ ਹੋਰਨਾਂ ਭਾਗਾਂ ਵਿਚ ਵਿਕਾਸ ਹੋਇਆ ।

ਮਗਰੋਂ ਉਪ-ਗ੍ਰਹਿਆਂ ਦੀ ਮੱਦਦ ਨਾਲ ਭਾਰਤ ਦੇ ਟੈਲੀਵਿਜ਼ਨ ਪ੍ਰਸਾਰਨ ਨੂੰ ਦੂਰ-ਦੂਰ ਦੀਆਂ ਥਾਂਵਾਂ ਉੱਤੇ ਭੇਜਣਾ ਸੰਭਵ ਹੋ ਗਿਆ ਹੈ ਤੇ ਇਸ ਤਰ੍ਹਾਂ ਭਾਰਤ ਵਿੱਚ ਟੈਲੀਵਿਜ਼ਨ ਦਿਨੋ-ਦਿਨ ਵਿਕਸਿਤ ਹੋ ਰਿਹਾ ਹੈ । ਅੱਜ-ਕੱਲ੍ਹ ਤਾਂ 80-90 ਦੇ ਲਗਪਗ ਕੇਬਲ ਟੀ.ਵੀ. ਪਸਾਰਨ ਵੀ ਸ਼ੁਰੂ ਹੋ ਚੁੱਕੇ ਹਨ ।

ਟੈਲੀਵਿਜ਼ਨ ਦੇ ਵਰਤਮਾਨ ਮਨੁੱਖ ਨੂੰ ਬਹੁਤ ਲਾਭ ਹਨ, ਜੋ ਕਿ ਹੇਠ ਲਿਖੇ ਹਨ-
ਉੱਪਰ ਦੱਸੇ ਅਨੁਸਾਰ ਟੈਲੀਵਿਜ਼ਨ ਵਰਤਮਾਨ ਮਨੁੱਖ ਦੇ ਮਨੋਰੰਜਨ ਦਾ ਪ੍ਰਮੁੱਖ ਸਾਧਨ ਹੈ । ਘਰ ਬੈਠੇ ਹੀ ਅਸੀਂ ਨਵੀਆਂ-ਪੁਰਾਣੀਆਂ ਫ਼ਿਲਮਾਂ, ਨਾਟਕ, ਚਲ ਰਹੇ ਮੈਚ, ਭਾਸ਼ਨ, ਨਾਚ, . ਗਾਣੇ ਦੇਖਦੇ ਤੇ ਸੁਣਦੇ ਹਾਂ ਤੇ ਇਸ ਪ੍ਰਕਾਰ ਆਪਣਾ ਮਨ ਪਰਚਾਉਂਦੇ ਹਾਂ । ਟੈਲੀਵਿਜ਼ਨ ਉੱਤੇ ਹਰ ਉਮਰ, ਹਰ ਵਰਗ ਤੇ ਹਰ ਰੁਚੀ ਦੇ ਵਿਅਕਤੀ ਲਈ ਮਨੋਰੰਜਨ ਦੀ ਸਾਮਗਰੀ ਪੇਸ਼ ਕੀਤੀ ਜਾਂਦੀ ਹੈ ।

ਟੈਲੀਵਿਜ਼ਨ ਦਾ ਅਗਲਾ ਵੱਡਾ ਲਾਭ ਇਹ ਹੈ ਕਿ ਇਸ ਰਾਹੀਂ ਸਾਨੂੰ ਭਿੰਨ-ਭਿੰਨ ਵਿਸ਼ਿਆਂ ਤੇ ਮਸਲਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ । ਇਸ ਰਾਹੀਂ ਸਾਨੂੰ ਗਿਆਨ-ਵਿਗਿਆਨ ਦੀਆਂ ਖੋਜਾਂ, ਇਤਿਹਾਸ, ਮਿਥਿਹਾਸ, ਵਣਜ-ਵਪਾਰ, ਵਿੱਦਿਆ, ਕਾਨੂੰਨ, ਚਿਕਿੱਤਸਾ-ਵਿਗਿਆਨ, ਸਿਹਤ-ਵਿਗਿਆਨ, ਭਿੰਨ-ਭਿੰਨ ਪ੍ਰਕਾਰ ਦੇ ਪਕਵਾਨ ਬਣਾਉਣ, ਫ਼ੈਸ਼ਨ, ਧਰਤੀ ਦੇ ਵੱਖ-ਵੱਖ ਖਿੱਤਿਆਂ ਵਿਚ ਰਹਿਣ ਵਾਲੇ ਲੋਕਾਂ, ਜੰਗਲੀ ਪਸ਼ੂਆਂ ਤੇ ਸਮੁੰਦਰੀ ਜੀਵਾਂ, ਗੁਪਤਚਰਾਂ ਦੇ ਕੰਮਾਂ ਤੇ ਪ੍ਰਾਪਤੀਆਂ ਅਤੇ ਬਹੁਤ ਸਾਰੀਆਂ ਹੋਰ ਅਣਦੇਖੀਆਂ ਤੇ ਅਚੰਭੇਪੁਰਨ ਕਾਢਾਂ, ਖੋਜਾਂ, ਸਥਾਨਾਂ ਤੇ ਹੋਂਦਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਨਾਲ ਦਿਲ-ਪਰਚਾਵੇ ਨਾਲ ਸਾਡਾ ਬੌਧਿਕ ਵਿਕਾਸ ਵੀ ਹੁੰਦਾ ਹੈ ।

ਟੈਲੀਵਿਜ਼ਨ ਦਾ ਤੀਜਾ ਵੱਡਾ ਲਾਭ ਵਪਾਰਕ ਅਦਾਰਿਆਂ ਨੂੰ ਹੈ। ਇਸ ਰਾਹੀਂ ਵਪਾਰੀ ਲੋਕ ਆਪਣੇ ਮਾਲ ਦੀ ਮਸ਼ਹੂਰੀ ਕਰ ਕੇ ਲਾਭ ਕਮਾਉਂਦੇ ਹਨ ।

ਇਸ ਦਾ ਚੌਥਾ ਵੱਡਾ ਲਾਭ ਤਾਜ਼ੀਆਂ ਵਾਪਰੀਆਂ ਘਟਨਾਵਾਂ ਦੀ ਜਾਣਕਾਰੀ ਦੇਣਾ ਹੈ । ਇਸ ਸੰਬੰਧੀ ਤਾਂ ਬਹੁਤ ਸਾਰੇ ਵਿਸ਼ੇਸ਼ ਚੈਨਲ ਰਾਤ-ਦਿਨ ਖ਼ਬਰਾਂ ਦਾ ਚਲ-ਚਿਤਰਾਂ ਰਾਹੀਂ ਪ੍ਰਸਾਰਨ ਕਰਦੇ ਰਹਿੰਦੇ ਹਨ । ਇਸ ਦਾ ਅਗਲਾ ਵੱਡਾ ਲਾਭ ਇਹ ਹੈ ਕਿ ਟੈਲੀਵਿਜ਼ਨ ਸਟੇਸ਼ਨਾਂ ਉੱਤੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਤੇ ਨਾਲ ਹੀ ਕਲਾਕਾਰ ਧਨ ਨਾਲ ਮਾਲਾ-ਮਾਲ ਹੁੰਦੇ ਹਨ ।

ਜਿੱਥੇ ਟੈਲੀਵਿਜ਼ਨ ਦੇ ਬਹੁਤ ਸਾਰੇ ਲਾਭ ਹਨ, ਉੱਥੇ ਇਸ ਦੀਆਂ ਕੁੱਝ ਹਾਨੀਆਂ ਵੀ ਹਨ ।ਇਸ ਦੀ ਸਭ ਤੋਂ ਵੱਡੀ ਹਾਨੀ ਇਹ ਹੈ ਕਿ ਇਹ ਸੁਆਦਲੇ ਤੇ ਵੰਨ-ਸੁਵੰਨੇ ਪ੍ਰੋਗਰਾਮ ਪੇਸ਼ ਕਰ ਕੇ ਮਨੁੱਖ ਦਾ ਬਹੁਤ ਸਾਰਾ ਸਮਾਂ ਨਸ਼ਟ ਕਰਦਾ ਹੈ । ਟੈਲੀਵਿਜ਼ਨ ਨੇ ਗਲੀਆਂ-ਮੁਹੱਲਿਆਂ ਵਿਚ ਰੌਲੇ-ਰੱਪੇ ਨੂੰ ਵੀ ਵਧਾਇਆ ਹੈ ।

ਕੇਬਲ ਟੀ. ਵੀ. ਦੇ ਪਸਾਰ ਰਾਹੀਂ ਟੈਲੀਵਿਜ਼ਨ ਨੇ ਸਾਡੇ ਸਭਿਆਚਾਰ ਉੱਤੇ ਮਾਰੂ ਹਮਲਾ ਬੋਲਿਆ ਹੈ, ਫਲਸਰੂਪ ਇਸਦਾ ਤੇਜ਼ੀ ਨਾਲ ਪੱਛਮੀਕਰਨ ਹੋ ਰਿਹਾ ਹੈ । ਵੱਖ-ਵੱਖ ਕੰਪਨੀਆਂ ਟੈਲੀਵਿਜ਼ਨ ਉੱਤੇ ਆਪਣੇ ਮਾਲ ਸੰਬੰਧੀ ਕੁੜ-ਪਰਚਾਰ ਤੇ ਇਸ਼ਤਿਹਾਰਬਾਜ਼ੀ ਕਰ ਕੇ ਜਿੱਥੇ ਲੋਕਾਂ ਤੋਂ ਪੈਸੇ ਬਟੋਰਦੀਆਂ ਹਨ, ਉੱਥੇ ਉਨ੍ਹਾਂ ਦੇ ਖਾਣ-ਪੀਣ ਤੇ ਰਹਿਣ-ਸਹਿਣ ਦੀਆਂ ਆਦਤਾਂ ਨੂੰ ਵੀ ਬਦਲ ਰਹੀਆਂ ਹਨ । ਕਈ ਵਾਰ ਫ਼ਿਲਮਾਂ ਤੇ ਲੜੀਵਾਰ ਨਾਟਕਾਂ ਵਿਚਲੇ ਦ੍ਰਿਸ਼ ਇੰਨੇ ਨੰਗੇਜ਼ਵਾਦੀ ਹੁੰਦੇ ਹਨ ਕਿ ਸਾਊ ਲੋਕ ਉਹਨਾਂ ਨੂੰ ਆਪਣੇ ਪਰਿਵਾਰ ਵਿੱਚ ਬੈਠ ਕੇ ਦੇਖ ਨਹੀਂ ਸਕਦੇ । ਇਸ ਤੋਂ ਇਲਾਵਾ ਟੈਲੀਵਿਜ਼ਨ ਸਕਰੀਨ ਦੀ ਤੇਜ਼ ਰੌਸ਼ਨੀ ਤੇ ਰੇਡਿਆਈ ਕਿਰਨਾਂ ਅੱਖਾਂ ਦੀ ਨਜ਼ਰ ਉੱਪਰ ਬੁਰਾ ਅਸਰ ਪਾਉਂਦੀਆਂ ਹਨ ।

ਟੈਲੀਵਿਜ਼ਨ ਨੇ ਲੋਕਾਂ ਦੇ ਸਮਾਜਿਕ ਜੀਵਨ ਉੱਪਰ ਬਹੁਤ ਬੁਰਾ ਅਸਰ ਪਾਇਆ ਹੈ । ਲੋਕ ਸ਼ਾਮ ਵੇਲੇ ਇਕ-ਦੂਜੇ ਦੇ ਘਰ ਜਾਣਾ ਤੇ ਮਿਲਣਾ-ਗਿਲਣਾ ਛੱਡ ਕੇ ਆਪਣੇ ਘਰ ਵਿਚ ਟੈਲੀਵਿਜ਼ਨ ਦੇ ਮੋਹਰੇ ਬੈਠਣਾ ਵਧੇਰੇ ਪਸੰਦ ਕਰਦੇ ਹਨ । ਜਦੋਂ ਮਿੱਤਰ ਜਾਂ ਗੁਆਂਢੀ ਦੂਸਰੇ ਦੇ ਘਰ ਜਾਂਦਾ ਹੈ, ਤਾਂ ਉਸ ਨੂੰ ਰੰਗ ਵਿਚ ਭੰਗ ਪਾਉਣ ਵਾਲਾ ਸਮਝਿਆ ਜਾਂਦਾ ਹੈ ।

ਉਪਰੋਕਤ ਸਾਰੀ ਚਰਚਾ ਤੋਂ ਅਸੀਂ ਇਸ ਸਿੱਟੇ ‘ਤੇ ਪੁੱਜਦੇ ਹਾਂ ਕਿ ਟੈਲੀਵਿਜ਼ਨ ਆਧੁਨਿਕ ਵਿਗਿਆਨ ਦੀ ਇਕ ਅਦਭੁਤ ਕਾਢ ਹੈ । ਇਸ ਦੇ ਵਿਕਾਸ ਤੋਂ ਬਿਨਾਂ ਵਰਤਮਾਨ ਸਭਿਆਚਾਰ ਉੱਨਤੀ ਨਹੀਂ ਕਰ ਸਕਦਾ । ਇਹ ਵਰਤਮਾਨ ਮਨੁੱਖਾਂ ਦੇ ਮਨ-ਪਰਚਾਵੇ ਤੇ ਜੀਵਨ ਦੀਆਂ ਹੋਰ ਲੋੜਾਂ ਪੂਰੀਆਂ ਕਰਨ ਦਾ ਜ਼ਰੂਰੀ ਸਾਧਨ ਹੈ । ਇਸ ਦੇ ਪ੍ਰੋਗਰਾਮ ਦਾ ਪ੍ਰਬੰਧ ਕਰਨ ਵਾਲੇ ਵਿਅਕਤੀਆਂ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਨੂੰ ਵੱਧ ਤੋਂ ਵੱਧ ਉਸਾਰੁ ਰੋਲ ਅਦਾ ਕਰਨ ਦੇ ਯੋਗ ਬਣਾਉਣ ।

PSEB 7th Class Punjabi ਰਚਨਾ ਲੇਖ (ਪ੍ਰਸਤਾਵ)

21. ਮੇਰੇ ਮਾਤਾ ਜੀ

ਪ੍ਰੋ: ਮੋਹਨ ਸਿੰਘ ਨੇ ਸੱਚ ਕਿਹਾ ਹੈ-
ਮਾਂ ਵਰਗਾ ਘਣਛਾਵਾਂ ਬੂਟਾ, ਮੈਨੂੰ ਨਜ਼ਰ ਨਾ ਆਏ ।
ਲੈ ਕੇ ਇਸ ਤੋਂ ਛਾਂ ਉਧਾਰੀ, ਰੱਬ ਨੇ ਸੁਰਗ ਬਣਾਏ ।
ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ੍ਹ ਸੁੱਕਿਆਂ ਮੁਰਝਾਂਦੇ ।
ਐਪਰ ਫੁੱਲਾਂ ਦੇ ਮੁਰਝਾਇਆਂ, ਇਹ ਬੂਟਾ ਸੁੱਕ ਜਾਏ ।
ਸੰਸਾਰ ਭਰ ਦੇ ਚਿੰਤਕਾਂ ਨੇ ਮਾਂ ਦੀ ਮਹਿਮਾ ਗਾਈ ਹੈ । ਮਾਂ ਦਾ ਰਿਸ਼ਤਾ ਸਭ ਤੋਂ ਪਵਿੱਤਰ ਤੇ ਉੱਚਾ-ਸੁੱਚਾ ਹੈ । ਸੰਸਾਰ ਵਿਚ ਬੰਦੇ ਦੀ ਮਾਂ ਦੇ ਬਰਾਬਰ ਹੋਰ ਕੋਈ ਨਹੀਂ ਹੋ ਸਕਦਾ, ਜਿਹੜੀ ਕਿ ਉਸ ਨੂੰ ਜਨਮ ਦਿੰਦੀ ਹੈ, ਪਾਲਦੀ ਹੈ, ਤੁਰਨਾ ਤੇ ਬੋਲਣਾ ਸਿਖਾਉਂਦੀ ਹੈ ਤੇ ਸੰਸਾਰ ਵਿਚ ਜਿਉਣ ਦੇ ਯੋਗ ਬਣਾਉਂਦੀ ਹੈ ।

ਮੇਰੇ ਮਾਤਾ ਜੀ ਵੀ ਮੈਨੂੰ ਬਹੁਤ ਪਿਆਰੇ ਹਨ ।ਉਨ੍ਹਾਂ ਦਾ ਨਾਂ ਸ੍ਰੀਮਤੀ ਮਨਜੀਤ ਕੌਰ ਹੈ । ਉਹਨਾਂ ਦੀ ਉਮਰ 35 ਸਾਲਾਂ ਦੀ ਹੈ । ਉਹ ਬੀ. ਏ., ਬੀ. ਐੱਡ. ਪਾਸ ਹਨ ਅਤੇ ਉਹ ਇਕ ਸੀਨੀਅਰ ਸੈਕੰਡਰੀ ਸਕੂਲ ਵਿਚ ਅਧਿਆਪਕ ਲੱਗੇ ਹੋਏ ਹਨ । ਉਹ ਸਕੂਲ ਵਿਚ ਅੰਗਰੇਜ਼ੀ ਅਤੇ ਸੋਸ਼ਲ ਸਟੱਡੀ ਪੜ੍ਹਾਉਂਦੇ ਹਨ । ਉਹ ਆਪਣੇ ਸਕੂਲ ਵਿਚ ਬਹੁਤ ਹੀ ਹਰਮਨ-ਪਿਆਰੇ ਹਨ ।

ਉਹ ਸਵੇਰੇ ਉੱਠਦੇ ਹਨ ਤੇ ਹਰ ਰੋਜ਼ ਇਸ਼ਨਾਨ ਕਰਦੇ ਹਨ । ਉਹ ਹਰ ਰੋਜ਼ ਸਵੇਰੇ ‘ਜਪੁਜੀ ਸਾਹਿਬ ਦਾ ਪਾਠ ਕਰਦੇ ਹਨ । ਸ਼ਾਮ ਵੇਲੇ ਉਹ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਨ । ਉਹ ਸਦਾ ਸਾਫ਼-ਸੁਥਰੇ ਕੱਪੜੇ ਪਹਿਨਦੇ ਹਨ । ਉਹ ਚੰਗੇ ਖਾਣੇ ਬਣਾਉਂਦੇ ਹਨ । ਉਹ ਘਰ ਦਾ ਸਾਰਾ ਕੰਮ ਆਪ ਕਰਦੇ ਹਨ । ਉਹ ਸਦਾ ਕੰਮ ਵਿਚ ਜੁੱਟੇ ਰਹਿੰਦੇ ਹਨ । ਉਨ੍ਹਾਂ ਦਾ ਸੁਭਾ ਬਹੁਤ ਚੰਗਾ ਹੈ । ਉਹ ਸਦਾ ਖੁਸ਼ ਰਹਿੰਦੇ ਹਨ ਉਨ੍ਹਾਂ ਦੇ ਚਿਹਰੇ ਉੱਤੇ ਅਨੋਖੀ ਚਮਕ ਤੇ ਖਿੱਚ ਕਾਇਮ ਰਹਿੰਦੀ ਹੈ ।

ਉਹ ਸਾਨੂੰ ਸਭ ਨੂੰ ਬਹੁਤ ਪਿਆਰ ਕਰਦੇ ਹਨ । ਅਸੀਂ ਸਭ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਾਂ । ਗਲੀ-ਗੁਆਂਢ ਵਿਚ ਉਨ੍ਹਾਂ ਦਾ ਬਹੁਤ ਸਤਿਕਾਰ ਹੈ । ਉਹ ਮੁਹੱਲੇ ਦੀ ਇਸਤਰੀ ਸਭਾ ਦੇ ਪ੍ਰਧਾਨ ਹਨ । ਲੋਕ ਆਪਣੇ ਘਰਾਂ ਦੇ ਕੰਮਾਂ ਵਿਚ ਉਨ੍ਹਾਂ ਦੀ ਸਲਾਹ ਲੈਂਦੇ ਹਨ ।

ਮੇਰੇ ਮਾਤਾ ਜੀ ਦਾ ਫੁੱਲਾਂ ਤੇ ਪੌਦਿਆਂ ਨਾਲ ਬਹੁਤ ਪਿਆਰ ਹੈ । ਉਨ੍ਹਾਂ ਨੇ ਘਰ ਵਿਚ ਕਿਆਰੀਆਂ ਅਤੇ ਗਮਲਿਆਂ ਵਿਚ ਬਹੁਤ ਸਾਰੇ ਰੰਗ-ਬਰੰਗੇ ਪੱਤਿਆਂ ਤੇ ਫੁੱਲਾਂ ਦੇ ਬੂਟੇ ਲਾਏ ਹੋਏ ਹਨ 1 ਦੋ-ਤਿੰਨ ਮਹੀਨਿਆਂ ਬਾਅਦ ਮੌਸਮੀ ਫੁੱਲਾਂ ਦੀ ਪਨੀਰੀ ਆਪ ਤਿਆਰ ਕਰਕੇ ਪੌਦੇ ਤਿਆਰ ਕਰਦੇ ਹਨ । ਉਹ ਪੌਦਿਆਂ ਨੂੰ ਆਪ ਪਾਣੀ ਦਿੰਦੇ ਹਨ । ਉਨ੍ਹਾਂ ਦੀ ਇਸ ਲਗਨ ਸਦਕਾ ਸਾਡਾ ਘਰ ਫੁੱਲਾਂ ਨਾਲ ਭਰਿਆ ਰਹਿੰਦਾ ਹੈ । ਫੁੱਲਾਂ ਤੋਂ ਇਲਾਵਾ ਉਹ ਕਿਆਰੀਆਂ ਵਿਚ ਕਈ ਪ੍ਰਕਾਰ ਦੀਆਂ ਸਬਜ਼ੀਆਂ ਵੀ ਲਾਉਂਦੇ ਹਨ । ਸਾਡੇ ਘਰ ਦੀ ਰਸੋਈ ਵਿਚ ਉਨ੍ਹਾਂ ਦੇ ਹੱਥਾਂ ਦੀਆਂ ਪਾਲੀਆਂ ਸਬਜ਼ੀਆਂ ਹੀ ਬਣਦੀਆਂ ਹਨ ।

ਮੇਰੇ ਮਾਤਾ ਜੀ ਮੈਨੂੰ ਤੇ ਮੇਰੀ ਛੋਟੀ ਭੈਣ ਦੀ ਸਿਹਤ ਤੇ ਪੜਾਈ ਦਾ ਬਹੁਤ ਖ਼ਿਆਲ ਰੱਖਦੇ ਹਨ । ਉਹ ਪਿਤਾ ਜੀ ਨਾਲ ਕਦੇ ਕੌੜਾ ਨਹੀਂ ਬੋਲਦੇ ਤੇ ਨਾ ਹੀ ਹੋਰ ਕਿਸੇ ਨਾਲ । ਉਨ੍ਹਾਂ ਨੂੰ ਗੁੱਸਾ ਬਹੁਤ ਘੱਟ ਆਉਂਦਾ ਹੈ । ਇਸ ਪ੍ਰਕਾਰ ਮੇਰੇ ਮਾਤਾ ਜੀ ਇਕ ਆਦਰਸ਼ ਇਸਤਰੀ ਹੈ ।

22. ਜਰਗ ਦਾ ਮੇਲਾ

ਮੇਲਾ ਬੀਜ ਰੂਪ ਵਿਚ ਪੰਜਾਬੀ ਚਰਿੱਤਰ ਵਿਚ ਹੀ ਸਮਾਇਆ ਹੋਇਆ ਹੈ । ਪੰਜਾਬੀਆਂ : ਲਈ ਹਰ ਪਲ ਪੁਰਬ ਤੇ ਹਰ ਦਿਨ ਮੇਲਾ ਹੁੰਦਾ ਹੈ । ਜਿੱਥੇ ਚਾਰ-ਪੰਜ ਪੰਜਾਬੀ ਜੁੜ ਜਾਣ, , ਉਹ ਤੁਰਦਾ-ਫਿਰਦਾ ਮੇਲਾ ਬਣ ਜਾਂਦਾ ਹੈ । ਪਰ ਜਦੋਂ ਸੱਚ-ਮੁੱਚ ਹੀ ਕੋਈ ਤਿਉਹਾਰ ਜਾਂ ਮੇਲਾ ਹੋਵੇ, ਫੇਰ ਤਾਂ ਪੰਜਾਬੀਆਂ ਦਾ ਭਖਦਾ ਉਤਸ਼ਾਹ ਵੇਖਣ ਵਾਲਾ ਹੁੰਦਾ ਹੈ ।

ਮੇਲਾ ਇਕ ਅਜਿਹਾ ਇਕੱਠ ਹੈ, ਜਿਸ ਵਿਚ ਸਾਰੇ ਲਾੜੇ ਹੁੰਦੇ ਹਨ, ਪਰ ਬਰਾਤੀ ਕੋਈ ਵੀ ਨਹੀਂ ਹੁੰਦਾ । ਮੇਲੇ ਵਿਚ ਪੰਜਾਬੀ ਦਾ ‘ਨਿੱਜ’ ਘੋੜੀ ਚੜ੍ਹਿਆ ਹੁੰਦਾ ਹੈ । ਪੰਜਾਬ ਦੇ ਹਰ ਮੇਲੇ ਦਾ ਆਪਣਾ ਰੰਗ ਤੇ ਚਰਿੱਤਰ ਹੈ । ਇਸ ਦਾ ਹਰ ਦ੍ਰਿਸ਼ ਦਿਲਖਿੱਚਵਾਂ ਹੋਣ ਦੇ ਨਾਲ ਸੱਭਿਆਚਾਰਕ ਪ੍ਰਤੀਨਿਧਤਾ ਵੀ ਕਰਦਾ ਹੈ ।

ਜਰਗ ਦਾ ਮੇਲਾ ਧਾਰਮਿਕ ਵੰਨਗੀ ਦਾ ਹੈ । ਇਹ ਮੇਲਾ ਚੇਤਰ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਲੁਧਿਆਣੇ ਜ਼ਿਲ੍ਹੇ ਦੇ ਮਸ਼ਹੂਰ ਕਸਬੇ ਜਰਗ ਵਿਚ ਸੀਤਲਾ ਦੇਵੀ ਨੂੰ ਖੁਸ਼ ਕਰਨ ਲਈ ਲਗਦਾ ਹੈ । ਲੋਕਾਂ ਦਾ ਵਿਸ਼ਵਾਸ ਹੈ ਕਿ ਬੱਚਿਆਂ ਨੂੰ ਚੇਚਕ ਸੀਤਲਾ ਦੇਵੀ ਦੇ ਪ੍ਰਵੇਸ਼ ਕਰਨ ਨਾਲ ਨਿਕਲਦੀ ਹੈ । ਇਸੇ ਕਰਕੇ ਚੇਚਕ ਦਾ ਨਾਂ ਲੈਣਾ ਵੀ ਭੈੜਾ ਸਮਝਿਆ ਜਾਂਦਾ ਹੈ। ਤੇ ਇਸਨੂੰ ਆਮ ਕਰਕੇ ‘ਮਾਤਾ ਨਿਕਲੀ’ ਕਿਹਾ ਜਾਂਦਾ ਹੈ । ਜਿਨ੍ਹਾਂ ਮਾਂਵਾਂ ਦੇ ਬੱਚੇ ਅਰੋਗ ਹੋ ਜਾਂਦੇ ਹਨ, ਉਹ ਖ਼ਾਸ ਤੌਰ ਉੱਤੇ ਜਰਗ ਦੇ ਮੇਲੇ ਤੇ ਸੁਖਣਾ ਦੇਣ ਆਉਂਦੀਆਂ ਹਨ ।

ਇਹ ਮੇਲਾ ਇਕ ਟੋਭੇ ਦੁਆਲੇ ਲਗਦਾ ਹੈ । ਮਾਤਾ ਦੀ ਪੂਜਾ ਕਰਨ ਵਾਲੇ ਟੋਭੇ ਵਿੱਚੋਂ ਮਿੱਟੀ ਕੱਢ, ਇਕ ਮਟੀਲਾ ਖੜਾ ਕਰ ਲੈਂਦੇ ਹਨ ਤੇ ਇਸ ਨੂੰ ਮਾਤਾ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ ।

ਇਸ ਮੇਲੇ ਵਿਚ, ਦੇਵੀ ਮਾਤਾ ਨੂੰ ਬਹਿੜੀਏ ਬਹੇ ਗੁਲਗੁਲੇ ਭੇਟ ਕੀਤੇ ਜਾਂਦੇ ਹਨ, ਜਿਸ ਕਰਕੇ ਇਸ ਮੇਲੇ ਨੂੰ ‘ਬਹਿੜੀਏ ਦਾ ਮੇਲਾ’ ਵੀ ਕਿਹਾ ਜਾਂਦਾ ਹੈ । ਜਿਨ੍ਹਾਂ ਲੋਕਾਂ ਨੇ ਸੁੱਖਾਂ । ਸੁੱਖੀਆਂ ਹੁੰਦੀਆਂ ਹਨ, ਉਹ ਮੇਲੇ ਤੋਂ ਇਕ ਦਿਨ ਪਹਿਲਾਂ ਮਾਈ ਦੀ ਭੇਟਾ ਲਈ ਗੁਲਗੁਲੇ ਪਕਾ ਕੇ ਪਹਿਲਾਂ ਸੀਤਲਾ ਦੇਵੀ ਦੇ ਵਾਹਣ ਖੋਤੇ ਨੂੰ ਖਵਾਉਂਦੇ ਹਨ ਤੇ ਫਿਰ ਕੁੱਝ ਵੰਡਦੇ ਤੇ ਕੁੱਝ ਆਪ ਖਾਂਦੇ ਹਨ । ਇਸ ਮੇਲੇ ਵਿਚ ਖੋਤਿਆਂ ਦੀ ਕਦਰ ਹੋਣ ਕਰਕੇ ਘੁਮਿਆਰ ਆਪਣੇ ਖੋਤਿਆਂ ਨੂੰ ਸਜਾ ਸ਼ਿੰਗਾਰ ਕੇ ਲਿਆਉਂਦੇ ਹਨ । ਲੋਕ ਖੋਤਿਆਂ ਨੂੰ

ਗੁਲਗੁਲਿਆਂ ਤੋਂ ਇਲਾਵਾ ਤਰ੍ਹਾਂ-ਤਰ੍ਹਾਂ ਦਾ ਦਾਣਾ ਤੇ ਬੱਕਲੀਆਂ ਆਦਿ ਖਵਾਉਂਦੇ ਹੋਏ ਆਪਣੇ ਬਾਲ-ਬੱਚਿਆਂ ਦੀ ਖ਼ੈਰ ਮੰਗਦੇ ਹੋਏ ਕਹਿੰਦੇ ਹਨ ।

ਮਾਤਾ ਰਾਣੀਏ, ਗੁਲਗੁਲੇ ਖਾਣੀਏ ।
ਬਾਲ-ਬੱਚਾ ਰਾਜ਼ੀ ਰੱਖਣਾ ।

ਇਹ ਸ਼ਾਇਦ ਇਕ ਵਹਿਮ ਹੀ ਹੋਵੇ ਕਿ ਇਸ ਤਰ੍ਹਾਂ ਚੇਚਕ ਠੀਕ ਹੋ ਜਾਂਦੀ ਹੈ ਪਰੰਤ ਲੋਕਾਂ ਦਾ ਅਜਿਹਾ ਵਿਸ਼ਵਾਸ ਸਾਡੇ ਸਭਿਆਚਾਰ ਦਾ ਇਕ ਅੰਗ ਹੈ, ਜਿਸ ਕਰਕੇ ਇਨ੍ਹਾਂ ਦਾ ਜਿਕਰ ਲੋਕ ਗੀਤਾਂ ਵਿਚ ਵੀ ਹੈ ।

ਦੇਵੀ ਦੀ ਮੈਂ ਕਰਾਂ ਕੜਾਹੀ,
ਪੀਰ ਫ਼ਕੀਰ ਧਿਆਵਾਂ ।
ਹੈਦਰ ਸ਼ੇਖ ਦੇ ਦੇਵਾਂ ਬੱਕਰੇ,
ਨੰਗੇ ਪੈਰੀਂ ਜਾਵਾਂ ।
ਹਨੂੰਮਾਨ ਦੀ ਦੇਵਾਂ ਮੰਨੀ,
ਰਤੀ ਫ਼ਰਕ ਨਾ ਪਾਵਾਂ !
ਨੀ ਮਾਤਾ ਭਗਵਤੀਏ,
ਮੈਂ ਤੇਰਾ ਜੱਸ ਗਾਵਾਂ ।

ਬੇਸ਼ੱਕ ਅੱਚ ਟੀਕਿਆਂ ਤੇ ਲੋਦਿਆਂ ਦੇ ਜ਼ਮਾਨੇ ਵਿਚ ਯੂ. ਐੱਨ. ਓ. ਵਲੋਂ ਸੰਸਾਰ ਵਿਚੋਂ ਚੇਚਕ ਦਾ ਅੰਤ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ, ਪਰ ਇਹ ਮੇਲਾ ਅਜੇ ਵੀ ਲਗਦਾ ਹੈ ਤੇ ਇੱਥੇ ਖੂਬ ਰੌਣਕ ਹੁੰਦੀ ਹੈ । ਲੋਕਾਂ ਦੇ ਮਨਾਂ ਵਿਚ ਇਸ ਮੇਲੇ ਉੱਤੇ ਜਾਣ ਦਾ ਉਤਸ਼ਾਹ ਅਜੇ ਵੀ ਹੈ

ਚਲ ਚਲੀਏ ਜਰਗ ਦੇ ਮੇਲੇ,
ਮੁੰਡਾ ਤੇਰਾ ਮੈਂ ਚੁੱਕ ਲਊਂ ॥

PSEB 7th Class Punjabi ਰਚਨਾ ਲੇਖ (ਪ੍ਰਸਤਾਵ)

23. ਡਾਕੀਆ

ਡਾਕੀਆ ਸਾਡੇ ਜੀਵਨ ਦੇ ਹਰ ਖੇਤਰ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ । ਉਸ ਦੀ ਹਰ ਘਰ, ਹਰ ਦਫ਼ਤਰ ਤੇ ਹਰ ਸਥਾਨ ਉੱਤੇ ਉਡੀਕ ਕੀਤੀ ਜਾਂਦੀ ਹੈ । ਉਹ ਸਾਡੇ ਘਰਾਂ ਵਿਚ ਮਿੱਤਰਾਂ ਅਤੇ ਸੰਬੰਧੀਆਂ ਦੀਆਂ ਚਿੱਠੀਆਂ ਲੈ ਕੇ ਆਉਂਦਾ ਹੈ । ਉਹ ਘਰਾਂ ਤੇ ਦਫ਼ਤਰਾਂ ਵਿਚ ਨਿੱਜੀ, ਸਰਕਾਰੀ ਤੇ ਵਪਾਰਕ ਚਿੱਠੀਆਂ, ਰਜਿਸਟਰੀਆਂ, ਪਾਰਸਲ ਤੇ ਮਨੀਆਰਡਰ ਪੁਚਾਉਂਦਾ ਹੈ । ਉਸ ਦੀ ਹਰ ਥਾਂ ਉੱਤੇ ਤੀਬਰਤਾ ਨਾਲ ਉਡੀਕ ਕੀਤੀ ਜਾਂਦੀ ਹੈ । ਉਸ ਨੂੰ ਦੇਖ ਕੇ ਆਮ ਕਰਕੇ ਹਰ ਇਕ ਦਾ ਚਿਹਰਾ ਖਿੜ ਜਾਂਦਾ ਹੈ ।

ਇਕ ਥਾਂ ਤੋਂ ਦੂਜੀ ਥਾਂ ਸੁਨੇਹੇ ਪੁਚਾਉਣ ਦਾ ਕੰਮ ਤਾਂ ਬਹੁਤ ਪੁਰਾਣਾ ਹੈ । ਸੁਨੇਹਾ ਪੁਚਾਉਣ ਲਈ ਅੱਜ-ਕਲ੍ਹ ਟੈਲੀਫੋਨ, ਤਾਰ, ਕੋਰੀਅਰ, ਫੈਕਸ, ਮੋਬਾਈਲ ਫੋਨ ਤੇ ਇੰਟਰਨੈੱਟ ਦੀ ਵਰਤੋਂ ਵੀ ਹੁੰਦੀ ਹੈ ਤੇ ਇਨ੍ਹਾਂ ਰਾਹੀਂ ਸੁਨੇਹੇ ਝਟਪਟ ਪਹੁੰਚ ਜਾਂਦੇ ਹਨ, ਪਰ ਸਾਡੇ ਹੱਥਾਂ ਨਾਲ ਲਿਖਿਆ ਸੁਨੇਹਾ ਕੇਵਲ ਡਾਕੀਆ ਹੀ ਦੂਜਿਆਂ ਤਕ ਪੁਚਾਉਂਦਾ ਹੈ । ਇਸ ਪ੍ਰਕਾਰ ਡਾਕੀਏ ਦੀ ਸਾਡੇ ਜੀਵਨ ਵਿਚ ਭਾਰੀ ਤੇ ਸਦੀਵੀ ਮਹਾਨਤਾ ਹੈ ।

ਡਾਕੀਆ ਸਰਕਾਰੀ ਮੁਲਾਜ਼ਮ ਹੈ । ਉਹ ਖ਼ਾਕੀ ਵਰਦੀ ਪਾਉਂਦਾ ਹੈ । ਉਸ ਦੇ ਸਾਈਕਲ ਦੀ ਟੋਕਰੀ ਵਿਚ ਚਿੱਠੀਆਂ ਤੇ ਰਜਿਸਟਰੀਆਂ ਹੁੰਦੀਆਂ ਹਨ । ਉਸ ਦੇ ਬੈਗ ਵਿਚ ਮਨੀਆਰਡਰਾਂ ਦੇ ਪੈਸੇ ਤੇ ਪਾਰਸਲ ਹੁੰਦੇ ਹਨ । ਉਹ ਦੋ ਵਾਰੀ ਡਾਕ ਵੰਡਣ ਲਈ ਜਾਂਦਾ ਹੈ । ਉਸ ਦੀ ਤਨਖ਼ਾਹ ਬਹੁਤੀ ਨਹੀਂ ਹੁੰਦੀ, ਪਰ ਉਹ ਇਕ ਈਮਾਨਦਾਰ ਆਦਮੀ ਹੁੰਦਾ ਹੈ । ਉਹ ਹਰ ਅਮੀਰ-ਗ਼ਰੀਬ ਤੇ ਹਰ ਖ਼ੁਸ਼ੀ-ਗ਼ਮੀ ਵਿਚ ਘਿਰੇ ਬੰਦੇ ਦੀ ਆਸ ਹੁੰਦਾ ਹੈ । ਇਸ ਪ੍ਰਕਾਰ ਉਹ ਹੋਰ ਥਾਂ ਹਰਮਨ-ਪਿਆਰਾ ਬਣਿਆ ਰਹਿੰਦਾ ਹੈ ।

24. ਕਿਸੇ ਕਾਮੇ ਦੇ ਜੀਵਨ ਦਾ ਇਕ ਦਿਨ

ਮੈਂ ਇਕ ਕਾਮਾ ਹਾਂ । ਮੈਨੂੰ ਮਜ਼ਦੂਰ ਵੀ ਕਹਿੰਦੇ ਹਨ । ਮੈਂ ਦਿਹਾੜੀ ਉੱਤੇ ਕੰਮ ਕਰਦਾ । ਹਾਂ । ਮੈਂ ਆਮ ਕਰਕੇ ਮਕਾਨ ਬਣਾਉਣ ਦੇ ਕੰਮਾਂ ਵਿਚ ਸਹਾਇਤਾ ਕਰਦਾ ਹਾਂ । ਮੈਂ ਇੱਟਾਂ ਵੀ ਢੋਂਦਾ ਹਾਂ । ਸੀਮਿੰਟ ਅਤੇ ਰੇਤ ਮਿਲਾ ਕੇ ਮਸਾਲਾ ਵੀ ਬਣਾਉਂਦਾ ਹਾਂ । ਪਾਣੀ ਨਾਲ ਤਰਾਈ ਵੀ ਕਰਦਾ ਹਾਂ ਅਤੇ ਮਿੱਟੀ ਵੀ ਪੁੱਟਦਾ ਹਾਂ ।

ਅੱਜ ਮੈਂ ਸਵੇਰੇ-ਸਵੇਰੇ ਮਜ਼ਦੂਰਾਂ ਤੇ ਮਿਸਤਰੀਆਂ ਦੇ ਅੱਡੇ ਉੱਪਰ ਖੜਾ ਕਿਸੇ ਕੰਮ ਕਰਾਉਣ ਵਾਲੇ ਦੀ ਉਡੀਕ ਕਰ ਰਿਹਾ ਸਾਂ । ਇੰਨੇ ਨੂੰ ਇਕ ਬਾਬੂ ਆ ਗਿਆ । ਉਸ ਦੇ ਦੁਆਲੇ ਬਹੁਤ ਸਾਰੇ ਮਜ਼ਦੂਰਾਂ ਨੇ ਝੁਰਮੁਟ ਪਾ ਲਿਆ । ਉਹਨਾਂ ਵਿਚ ਮੈਂ ਵੀ ਖੜ੍ਹਾ ਸਾਂ । ਮੈਂ ਪਿਛਲੇ ਤਿੰਨ ਦਿਨਾਂ ਤੋਂ ਵਿਹਲਾ ਸਾਂ । ਜੇਕਰ ਮੈਨੂੰ ਅੱਜ ਵੀ ਕੋਈ ਕੰਮ ਨਾ ਮਿਲਦਾ, ਤਾਂ ਅੱਜ ਰਾਤ ਨੂੰ ਮੇਰੇ ਘਰ ਰੋਟੀ ਪੱਕਣੀ ਔਖੀ ਹੋ ਜਾਣੀ ਸੀ । ਮੇਰੀ ਛੋਟੀ ਧੀ ਨੂੰ ਬੁਖ਼ਾਰ ਸੀ । ਮੈਂਉਸ ਲਈ ਦਵਾਈ ਵੀ ਲਿਆਉਣੀ ਸੀ ।

ਬਾਬੂ ਨੇ ਪੁੱਛਿਆ ਕਿ ਕਿੰਨੀ ਦਿਹਾੜੀ ਲਵੋਗੇ ? ਤਿੰਨ-ਚਾਰ ਇਕੱਠੇ ਬੋਲ ਪਏ, 200 ਰੁਪਏ ।” ਬਾਬੂ ਨੇ ਕਿਹਾ, “ ਮੈਂ ਤਾਂ 180 ਹੀ ਦੇਵਾਂਗਾ, ਜਿਸ ਦੀ ਮਰਜ਼ੀ ਹੋਵੇ ਚਲ ਪਏ ।” ਮੈਂ 180 ਰੁਪਏ ਲੈਣੇ ਮਨਜ਼ੂਰ ਕਰ ਕੇ ਉਸ ਨਾਲ ਤੁਰ ਪਿਆ । ਥੋੜੀ ਦੂਰ ਉਸ ਦੀ ਕੋਠੀ ਬਣ ਰਹੀ ਸੀ । ਮੈਨੂੰ ਉਸ ਨੇ ਰੋੜੀ ਕੁੱਟਣ ਦੇ ਕੰਮ ਉੱਤੇ ਲਾ ਦਿੱਤਾ । ਮੈਂ ਆਪਣੀਆਂ ਉਂਗਲੀਆਂ ਨੂੰ ਸੱਟਾਂ ਤੋਂ ਬਚਾਉਣ ਲਈ ਪੱਟੀਆਂ ਬੰਨ੍ਹ ਕੇ ਹਥੌੜੇ ਨਾਲ ਰੋੜੀ ਕੁੱਟਣ ਲੱਗ ਪਿਆ ।

ਥੋੜੀ ਦੇਰ ਮਗਰੋਂ ਉਹ ਬਾਬੂ ਆਇਆ ਤੇ ਬੜੇ ਗੁੱਸੇ ਨਾਲ ਕਹਿਣ ਲੱਗਾ, “ਤੂੰ ਕੰਮ ਬੜਾ ਹੌਲੀ ਕਰਦਾ ਹੈਂ, ਪਰ ਰੁਪਏ 180 ਮੰਗਦਾ ਹੈਂ ।” ਮੈਂ ਕਿਹਾ, “ਜੀ ਦਿਹਾੜੀ ਤਾਂ 180 ਹੀ ਲਵਾਂਗਾ ।” ਇਹ ਗੱਲ ਕਰਦਿਆਂ ਹਥੌੜਾ ਮੇਰੀਆਂ ਉਂਗਲੀਆਂ ਉੱਤੇ ਜਾ ਵੱਜਾ ਤੇ ਇਕ ਉਂਗਲੀ ਵਿਚੋਂ ਖੂਨ ਵਹਿਣ ਲੱਗਾ । ਮੈਨੂੰ ਕਾਫ਼ੀ ਦਰਦ ਹੋ ਰਹੀ ਸੀ, ਪਰ ਉੱਥੇ ਸੁਣਨ ਵਾਲਾ 1 ਕੌਣ ਸੀ ? ਮੈਂ ਪਾਣੀ ਪੀਤਾ ਤੇ ਫਿਰ ਪੱਟੀਆਂ ਬੰਨ੍ਹ ਕੇ ਰੋੜੀ ਕੁੱਟਦਾ ਰਿਹਾ ।

ਇਕ ਵਾਰੀ ਫਿਰ ਬਾਬੂ ਨੇ ਮੇਰੇ ਕੰਮ ਹੌਲੀ ਕਰਨ ਦੀ ਸ਼ਿਕਾਇਤ ਕੀਤੀ । ਦੁਪਹਿਰੇ ਉਸ ਨੇ ਮੈਨੂੰ ਚੁਕੰਨਾ ਕੀਤਾ ਕਿ ਮੈਂ ਅੱਧੇ ਘੰਟੇ ਤੋਂ ਵੱਧ ਛੁੱਟੀ ਨਾ ਕਰਾਂ । ਸ਼ਾਮ ਤਕ ਮੇਰਾ ਮੂੰਹ-ਸਿਰ ਘੱਟੇ ਨਾਲ ਤੇ ਹੱਥ ਸੱਟਾਂ ਨਾਲ ਭਰ ਗਏ ਸਨ । 5 1/2 ਵਜੇ ਬਾਬੂ ਨੇ ਮਸਾਂ-ਮਸਾਂ 180 ਰੁਪਏ ਦਿੱਤੇ ਤੇ ਮੈਂ ਸੁਖ ਦਾ ਸਾਹ ਲੈ ਕੇ ਘਰ ਪੁੱਜਾ । ਇਸ ਸਮੇਂ ਮੇਰਾ ਸਰੀਰ ਥਕੇਵੇਂ ਤੇ ਸੱਟਾਂ ਨਾਲ ਦੁੱਖ ਰਿਹਾ ਸੀ, ਪਰ ਬੱਚੀ ਦੇ ਬੁਖ਼ਾਰ ਨੇ ਮੈਨੂੰ ਸਭ ਕੁੱਝ ਭੁਲਾ ਦਿੱਤਾ ।

PSEB 7th Class Punjabi ਰਚਨਾ ਲੇਖ (ਪ੍ਰਸਤਾਵ)

25. ਜੰਗਲਾਂ ਦੇ ਲਾਭ

ਸ: ਊਧਮ ਸਿੰਘ ਦਾ ਨਾਂ ਭਾਰਤ ਦੀ ਅਜ਼ਾਦੀ ਦੇ ਯੋਧਿਆਂ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ । ਉਸਨੂੰ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜ਼ਾਦ ਵਧੇਰੇ ਪਸੰਦ ਸੀ, ਜੋ . ਹਿੰਦੂ, ਸਿੱਖ, ਮੁਸਲਮਾਨ ਸਾਂਝ ਦਾ ਪ੍ਰਤੀਕ ਸੀ । ਰੇਲਵੇ ਫਾਟਕ ਦੇ ਚੌਂਕੀਦਾਰ ਦਾ ਸੰਬੰਧ ਕੰਬੋਜ ਬਰਾਦਰੀ ਨਾਲ ਸੀ । ਉਸ ਦਾ ਜਨਮ ਟਹਿਲ ਸਿੰਘ ਦੇ ਘਰ 26 ਦਸੰਬਰ, 1898 ਨੂੰ ਮਾਤਾ ਨਾਰਾਇਣ ਕੌਰ ਦੀ ਕੁੱਖੋਂ ਹੋਇਆ । ਬਚਪਨ ਵਿਚ ਮਾਤਾ-ਪਿਤਾ ਦੀ ਮੌਤ ਹੋਣ ਕਾਰਨ ਪਿੰਡ ਦੇ ਰਹਿਮ ਦਿਲ ਵਿਅਕਤੀ ਚੈਂਚਲ ਸਿੰਘ ਨੇ ਉਸ ਨੂੰ ਅੰਮ੍ਰਿਤਸਰ ਖ਼ਾਲਸਾ ਕੇਂਦਰੀ ਯਤੀਮਖ਼ਾਨੇ ਵਿਚ ਦਾਖ਼ਲ ਕਰਵਾ ਦਿੱਤਾ । ਵੱਡੇ ਭਰਾ ਸਾਧੂ ਸਿੰਘ ਦੀ ਮੌਤ ਮਗਰੋਂ ਉਹ ਇਕੱਲਾ ਰਹਿ ਗਿਆ ।

ਸਕੂਲ ਵਿਚ ਊਧਮ ਸਿੰਘ ਨੇ ਦਸਵੀਂ ਪਾਸ ਕੀਤੀ । ਇਸੇ ਸਮੇਂ ਹੀ ਜਲ੍ਹਿਆਂਵਾਲੇ ਬਾਗ਼ ਦਾ ਖੂਨੀ ਸਾਕਾ ਵਾਪਰਿਆ ! ਯਤੀਮਖ਼ਾਨੇ ਵਲੋਂ ਉਧਮ ਸਿੰਘ ਦੀ ਅਗਵਾਈ ਵਿਚ ਇਕ ਜਥਾ ਜ਼ਖ਼ਮੀਆਂ ਦੀ ਦੇਖ-ਭਾਲ ਲਈ ਭੇਜਿਆ ਗਿਆ । ਇਸ ਸਾਕੇ ਨੇ ਉਧਮ ਸਿੰਘ ਨੂੰ ਝੰਜੋੜ ਕੇ ਰੱਖ ਦਿੱਤਾ । ਉਸ ਤੇ ਇਸ ਦਾ ਇੰਨਾ ਅਸਰ ਹੋਇਆ ਕਿ ਉਸ ਦੇ ਮਨ ਵਿਚ ਇਸ ਦਾ ਬਦਲਾ ਲੈਣ ਦੀ ਭਾਵਨਾ ਜਾਗ ਪਈ 1 ਹੰਟਰ ਕਹਾਣੀ ਦੀ ਰਿਪੋਰਟ ਅਨੁਸਾਰ ਇਸ ਸਾਕੇ ਵਿੱਚ 379 ਬੰਦੇ ਮਾਰੇ ਗਏ ਤੇ ਇਸ ਤੋਂ ਤਿੰਨ ਗੁਣਾਂ ਫੱਟੜ ਹੋਏ । ਉਸਨੇ ਇਸ ਖ਼ੂਨੀ ਸਾਕੇ ਦਾ ਬਦਲਾ ਲੈਣ ਦਾ ਪ੍ਰਣ ਕੀਤਾ ।

ਭਾਰਤ ਛੱਡ ਕੇ ਪਹਿਲਾਂ ਉਹ ਅਫ਼ਰੀਕਾ ਤੇ ਫਿਰ ਅਮਰੀਕਾ ਪੁੱਜਾ । ਫਿਰ ਉਹ ਵਾਪਸ ਆ ਕੇ ਅੰਮ੍ਰਿਤਸਰ ਵਿਚ ਕਿਰਾਏ ਦੇ ਇਕ ਮਕਾਨ ਵਿਚ ਰਹਿਣ ਲੱਗਾ । ਉਸਨੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜ਼ਾਦ ਰੱਖ ਲਿਆ । ਉਸ ਦਾ ਘਰ ਕ੍ਰਾਂਤੀਕਾਰੀਆਂ ਦਾ ਅੱਡਾ ਬਣ ਗਿਆ । 30 ਅਗਸਤ, 1927 ਨੂੰ ਉਸਨੂੰ ਸੀ. ਆਈ. ਡੀ. ਨੇ ਗ੍ਰਿਫ਼ਤਾਰ ਕਰ ਲਿਆ ਤੇ ਉਹ ਪੰਜ ਸਾਲ ਕੈਦ ਰਿਹਾ । 1932 ਵਿਚ ਉਹ ਰਿਹਾ ਹੋਇਆ । ਉਹ ਸੁਭਾਸ਼ ਚੰਦਰ ਬੋਸ ਨੂੰ ਵੀ ਮਿਲਿਆ ਤੇ ਫਿਰ ਫਰਾਂਸ, ਜਰਮਨੀ ਤੇ ਸਵਿਟਜ਼ਰਲੈਂਡ ਵਿਚ ਦੇਸ਼ ਦੀ ਅਜ਼ਾਦੀ ਦਾ ਪ੍ਰਚਾਰ ਕਰਦਾ ਰਿਹਾ । ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਫਾਂਸੀ ਦਾ ਉਸਨੇ ਮਨ ਉੱਤੇ ਬਹੁਤ ਅਸਰ ਹੋਇਆ। ਫਿਰ ਉਸਨੇ ਲੰਡਨ ਜਾ ਕੇ ਇੰਜੀਨੀਅਰਿੰਗ ਕੀਤੀ ਤੇ ਨੌਕਰੀ ਕਰਨ ਲੱਗਾ ।

ਇਸ ਸਮੇਂ ਤਕ ਜਨਰਲ ਡਾਇਰ ਤਾਂ ਮਰ ਚੁੱਕਾ ਸੀ, ਪਰ ਪੰਜਾਬ ਦਾ ਰਹਿ ਚੁੱਕਾ ਗਵਰਨਰ ਸਰ ਮਾਈਕਲ ਉਡਵਾਇਰ ਅਜੇ ਜਿਊਂਦਾ ਸੀ । 13 ਮਾਰਚ 1940 ਨੂੰ ਇਕ ਦਿਨ ਉਧਮ ਸਿੰਘ ਨੂੰ ਪਤਾ ਲਗਾ ਕਿ ਓਡਵਾਇਰ ਕੈਕਸਟਨ ਹਾਲ ਵਿਚ ਹੋ ਰਹੀ ਇੱਕ ਮੀਟਿੰਗ ਵਿਚ ਹਿੱਸਾ ਲਵੇਗਾ । ਊਧਮ ਸਿੰਘ ਵੀ ਅਗਰੇਜ਼ੀ ਭੇਸ ਵਿਚ ਮੀਟਿੰਗ ਵਿਚ ਪਹੁੰਚ ਗਿਆ । ਜਦੋਂ ਓਡਵਾਇਰ ਭਾਸ਼ਨ ਦੇ ਰਿਹਾ ਸੀ, ਤਾਂ ਊਧਮ ਸਿੰਘ ਨੇ ਪਿਸਤੌਲ ਨਾਲ ਉਸ ਨੂੰ ਚਿੱਤ ਕਰ ਦਿੱਤਾ। ਜੇ ਉਹ ਚਾਹੁੰਦਾ, ਤਾਂ ਉਹ ਉੱਥੋਂ ਭੱਜ ਸਕਦਾ ਸੀ, ਪਰ ਉਹ ਗ੍ਰਿਫ਼ਤਾਰ ਹੋ ਗਿਆ । ਉਸਨੂੰ ਬਹਿਕਸਟਨ ਜੇਲ੍ਹ ਵਿਚ ਰੱਖਿਆ ਗਿਆ ਤੇ ਮੁਕੱਦਮਾ ਚਲਾ ਕੇ ਉਸਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ।ਉਹ ਕਹਿ ਰਿਹਾ ਸੀ, “ਮੈਂ ਮਰਨ ਤੋਂ ਨਹੀਂ ਡਰਦਾ । ਮੈਂ ਓਡਵਾਇਰ ਨੂੰ ਮਾਰ ਕੇ ਹਜ਼ਾਰਾਂ ਬੇਗੁਨਾਹਾਂ ਦੇ ਖੂਨ ਦਾ ਬਦਲਾ ਲਿਆ । 31 ਜੁਲਾਈ, 1940 ਨੂੰ ਉਸਨੂੰ ਫਾਂਸੀ ਦੇ ਦਿੱਤੀ ਗਈ ।

31 ਜੁਲਾਈ, 1974 ਨੂੰ ਭਾਰਤ ਸਰਕਾਰ ਦੁਆਰਾ ਉਸਦੀਆਂ ਅਰਥੀਆਂ ਭਾਰਤ ਲਿਆ ਕੇ ਉਸਦੇ ਜੱਦੀ ਪਿੰਡ ਵਿਚ ਉਸਦਾ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ । ਉਸਦਾ ਇਕ ਆਕਮ ਕੱਦ ਬੁੱਤ ਅੰਮ੍ਰਿਤਸਰ ਵਿਚ ਲਾਇਆ ਗਿਆ ਹੈ । ਉਸ ਦੇ ਨਾਂ ਤੇ ਸਕੂਲ, ਕਾਲਜ, ਹਸਪਤਾਲ, ਲਾਇਬਰੇਰੀਆਂ, ਨਗਰ ਤੇ ਕਈ ਸੰਸਥਾਵਾਂ ਕਾਇਮ ਕੀਤੀਆਂ ਗਈਆਂ ਹਨ ।

PSEB 7th Class Punjabi ਰਚਨਾ ਲੇਖ (ਪ੍ਰਸਤਾਵ)

26. ਸ਼ਹੀਦ ਉਧਮ ਸਿੰਘ

ਸ: ਊਧਮ ਸਿੰਘ ਦਾ ਨਾਂ ਭਾਰਤ ਦੀ ਅਜ਼ਾਦੀ ਦੇ ਯੋਧਿਆਂ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ । ਉਸਨੂੰ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜ਼ਾਦ ਵਧੇਰੇ ਪਸੰਦ ਸੀ, ਜੋ . ਹਿੰਦੂ, ਸਿੱਖ, ਮੁਸਲਮਾਨ ਸਾਂਝ ਦਾ ਪ੍ਰਤੀਕ ਸੀ । ਰੇਲਵੇ ਫਾਟਕ ਦੇ ਚੌਂਕੀਦਾਰ ਦਾ ਸੰਬੰਧ ਕੰਬੋਜ ਬਰਾਦਰੀ ਨਾਲ ਸੀ । ਉਸ ਦਾ ਜਨਮ ਟਹਿਲ ਸਿੰਘ ਦੇ ਘਰ 26 ਦਸੰਬਰ, 1898 ਨੂੰ ਮਾਤਾ ਨਾਰਾਇਣ ਕੌਰ ਦੀ ਕੁੱਖੋਂ ਹੋਇਆ । ਬਚਪਨ ਵਿਚ ਮਾਤਾ-ਪਿਤਾ ਦੀ ਮੌਤ ਹੋਣ ਕਾਰਨ ਪਿੰਡ ਦੇ ਰਹਿਮ ਦਿਲ ਵਿਅਕਤੀ ਚੈਂਚਲ ਸਿੰਘ ਨੇ ਉਸ ਨੂੰ ਅੰਮ੍ਰਿਤਸਰ ਖ਼ਾਲਸਾ ਕੇਂਦਰੀ ਯਤੀਮਖ਼ਾਨੇ ਵਿਚ ਦਾਖ਼ਲ ਕਰਵਾ ਦਿੱਤਾ । ਵੱਡੇ ਭਰਾ ਸਾਧੂ ਸਿੰਘ ਦੀ ਮੌਤ ਮਗਰੋਂ ਉਹ ਇਕੱਲਾ ਰਹਿ ਗਿਆ ।

ਸਕੂਲ ਵਿਚ ਊਧਮ ਸਿੰਘ ਨੇ ਦਸਵੀਂ ਪਾਸ ਕੀਤੀ । ਇਸੇ ਸਮੇਂ ਹੀ ਜਲ੍ਹਿਆਂਵਾਲੇ ਬਾਗ਼ ਦਾ ਖੂਨੀ ਸਾਕਾ ਵਾਪਰਿਆ ! ਯਤੀਮਖ਼ਾਨੇ ਵਲੋਂ ਉਧਮ ਸਿੰਘ ਦੀ ਅਗਵਾਈ ਵਿਚ ਇਕ ਜਥਾ ਜ਼ਖ਼ਮੀਆਂ ਦੀ ਦੇਖ-ਭਾਲ ਲਈ ਭੇਜਿਆ ਗਿਆ । ਇਸ ਸਾਕੇ ਨੇ ਉਧਮ ਸਿੰਘ ਨੂੰ ਝੰਜੋੜ ਕੇ ਰੱਖ ਦਿੱਤਾ । ਉਸ ਤੇ ਇਸ ਦਾ ਇੰਨਾ ਅਸਰ ਹੋਇਆ ਕਿ ਉਸ ਦੇ ਮਨ ਵਿਚ ਇਸ ਦਾ ਬਦਲਾ ਲੈਣ ਦੀ ਭਾਵਨਾ ਜਾਗ ਪਈ 1 ਹੰਟਰ ਕਹਾਣੀ ਦੀ ਰਿਪੋਰਟ ਅਨੁਸਾਰ ਇਸ ਸਾਕੇ ਵਿੱਚ 379 ਬੰਦੇ ਮਾਰੇ ਗਏ ਤੇ ਇਸ ਤੋਂ ਤਿੰਨ ਗੁਣਾਂ ਫੱਟੜ ਹੋਏ । ਉਸਨੇ ਇਸ ਖ਼ੂਨੀ ਸਾਕੇ ਦਾ ਬਦਲਾ ਲੈਣ ਦਾ ਪ੍ਰਣ ਕੀਤਾ ।

ਭਾਰਤ ਛੱਡ ਕੇ ਪਹਿਲਾਂ ਉਹ ਅਫ਼ਰੀਕਾ ਤੇ ਫਿਰ ਅਮਰੀਕਾ ਪੁੱਜਾ । ਫਿਰ ਉਹ ਵਾਪਸ ਆ ਕੇ ਅੰਮ੍ਰਿਤਸਰ ਵਿਚ ਕਿਰਾਏ ਦੇ ਇਕ ਮਕਾਨ ਵਿਚ ਰਹਿਣ ਲੱਗਾ । ਉਸਨੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜ਼ਾਦ ਰੱਖ ਲਿਆ । ਉਸ ਦਾ ਘਰ ਕ੍ਰਾਂਤੀਕਾਰੀਆਂ ਦਾ ਅੱਡਾ ਬਣ ਗਿਆ । 30 ਅਗਸਤ, 1927 ਨੂੰ ਉਸਨੂੰ ਸੀ. ਆਈ. ਡੀ. ਨੇ ਗ੍ਰਿਫ਼ਤਾਰ ਕਰ ਲਿਆ ਤੇ ਉਹ ਪੰਜ ਸਾਲ ਕੈਦ ਰਿਹਾ । 1932 ਵਿਚ ਉਹ ਰਿਹਾ ਹੋਇਆ । ਉਹ ਸੁਭਾਸ਼ ਚੰਦਰ ਬੋਸ ਨੂੰ ਵੀ ਮਿਲਿਆ ਤੇ ਫਿਰ ਫਰਾਂਸ, ਜਰਮਨੀ ਤੇ ਸਵਿਟਜ਼ਰਲੈਂਡ ਵਿਚ ਦੇਸ਼ ਦੀ ਅਜ਼ਾਦੀ ਦਾ ਪ੍ਰਚਾਰ ਕਰਦਾ ਰਿਹਾ । ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਫਾਂਸੀ ਦਾ ਉਸਨੇ ਮਨ ਉੱਤੇ ਬਹੁਤ ਅਸਰ ਹੋਇਆ। ਫਿਰ ਉਸਨੇ ਲੰਡਨ ਜਾ ਕੇ ਇੰਜੀਨੀਅਰਿੰਗ ਕੀਤੀ ਤੇ ਨੌਕਰੀ ਕਰਨ ਲੱਗਾ ।

ਇਸ ਸਮੇਂ ਤਕ ਜਨਰਲ ਡਾਇਰ ਤਾਂ ਮਰ ਚੁੱਕਾ ਸੀ, ਪਰ ਪੰਜਾਬ ਦਾ ਰਹਿ ਚੁੱਕਾ ਗਵਰਨਰ ਸਰ ਮਾਈਕਲ ਉਡਵਾਇਰ ਅਜੇ ਜਿਊਂਦਾ ਸੀ । 13 ਮਾਰਚ 1940 ਨੂੰ ਇਕ ਦਿਨ ਉਧਮ ਸਿੰਘ ਨੂੰ ਪਤਾ ਲਗਾ ਕਿ ਓਡਵਾਇਰ ਕੈਕਸਟਨ ਹਾਲ ਵਿਚ ਹੋ ਰਹੀ ਇੱਕ ਮੀਟਿੰਗ ਵਿਚ ਹਿੱਸਾ ਲਵੇਗਾ । ਊਧਮ ਸਿੰਘ ਵੀ ਅਗਰੇਜ਼ੀ ਭੇਸ ਵਿਚ ਮੀਟਿੰਗ ਵਿਚ ਪਹੁੰਚ ਗਿਆ । ਜਦੋਂ ਓਡਵਾਇਰ ਭਾਸ਼ਨ ਦੇ ਰਿਹਾ ਸੀ, ਤਾਂ ਊਧਮ ਸਿੰਘ ਨੇ ਪਿਸਤੌਲ ਨਾਲ ਉਸ ਨੂੰ ਚਿੱਤ ਕਰ ਦਿੱਤਾ। ਜੇ ਉਹ ਚਾਹੁੰਦਾ, ਤਾਂ ਉਹ ਉੱਥੋਂ ਭੱਜ ਸਕਦਾ ਸੀ, ਪਰ ਉਹ ਗ੍ਰਿਫ਼ਤਾਰ ਹੋ ਗਿਆ । ਉਸਨੂੰ ਬਹਿਕਸਟਨ ਜੇਲ੍ਹ ਵਿਚ ਰੱਖਿਆ ਗਿਆ ਤੇ ਮੁਕੱਦਮਾ ਚਲਾ ਕੇ ਉਸਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ।ਉਹ ਕਹਿ ਰਿਹਾ ਸੀ, “ਮੈਂ ਮਰਨ ਤੋਂ ਨਹੀਂ ਡਰਦਾ । ਮੈਂ ਓਡਵਾਇਰ ਨੂੰ ਮਾਰ ਕੇ ਹਜ਼ਾਰਾਂ ਬੇਗੁਨਾਹਾਂ ਦੇ ਖੂਨ ਦਾ ਬਦਲਾ ਲਿਆ । 31 ਜੁਲਾਈ, 1940 ਨੂੰ ਉਸਨੂੰ ਫਾਂਸੀ ਦੇ ਦਿੱਤੀ ਗਈ ।

31 ਜੁਲਾਈ, 1974 ਨੂੰ ਭਾਰਤ ਸਰਕਾਰ ਦੁਆਰਾ ਉਸਦੀਆਂ ਅਰਥੀਆਂ ਭਾਰਤ ਲਿਆ ਕੇ ਉਸਦੇ ਜੱਦੀ ਪਿੰਡ ਵਿਚ ਉਸਦਾ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ । ਉਸਦਾ ਇਕ ਆਕਮ ਕੱਦ ਬੁੱਤ ਅੰਮ੍ਰਿਤਸਰ ਵਿਚ ਲਾਇਆ ਗਿਆ ਹੈ । ਉਸ ਦੇ ਨਾਂ ਤੇ ਸਕੂਲ, ਕਾਲਜ, ਹਸਪਤਾਲ, ਲਾਇਬਰੇਰੀਆਂ, ਨਗਰ ਤੇ ਕਈ ਸੰਸਥਾਵਾਂ ਕਾਇਮ ਕੀਤੀਆਂ ਗਈਆਂ ਹਨ ।

PSEB 7th Class Punjabi ਰਚਨਾ ਲੇਖ (ਪ੍ਰਸਤਾਵ)

27. ਬਾਬਾ ਦੀਪ ਸਿੰਘ

ਸਿੱਖ ਇਤਿਹਾਸ ਵਿਚ ਮਾਈ ਭਾਗੋ ਦਾ ਨਾਂ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ । ਉਸ ਦਾ ਜਨਮ ਪਿੰਡ ਝਬਾਲ, ਜ਼ਿਲ੍ਹਾ ਤਰਨਤਾਰਨ ਵਿਚ ਪਿਤਾ ਸ੍ਰੀ ਮਾਲੇ ਸ਼ਾਹ ਜੀ ਦੇ ਘਰ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਭਾਗ ਭਰੀ ਸੀ । ਉਨ੍ਹਾਂ ਦਾ ਸੁਭਾ ਬਚਪਨ ਤੋਂ ਹੀ ਬੜਾ ਦਲੇਰੀ ਭਰਿਆ ਸੀ । ਆਪ ਦੇ ਪਿਤਾ ਜੀ ਗੁਰੂ ਹਰਗੋਬਿੰਦ ਜੀ ਦੀ ਫ਼ੌਜ ਵਿਚ ਸ਼ਾਮਲ ਹੋ ਕੇ ਮੁਗਲਾਂ ਵਿਰੁੱਧ ਲੜੇ । ਬਹਾਦਰੀ, ਹੌਂਸਲਾ ਅਤੇ ਸਿੱਖੀ ਪਿਆਰ ਉਨ੍ਹਾਂ ਨੂੰ ਵਿਰਸੇ ਤੋਂ ਹੀ ਪ੍ਰਾਪਤ ਹੋਇਆ ਸੀ । ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖਾਂ ਨੂੰ ਦਿੱਤੀ ਜਾਂਦੀ ਸ਼ਸਤਰ ਵਿੱਦਿਆ ਬਾਰੇ ਸੁਣ ਕੇ ਘਰ ਵਿਚ ਹੀ ਨੇਜ਼ੇਬਾਜ਼ੀ ਸਿੱਖਣੀ ਆਰੰਭ ਕਰ ਦਿੱਤੀ । ਗੁਰੂ ਅਰਜਨ ਦੇਵ ਜੀ ਤੇ ਸਿੱਖਾਂ ਨਾਲ ਹੋ ਰਹੀ ਬੇਇਨਸਾਫ਼ੀ ਦਾ ਆਪ ਦੇ ਮਨ ਉੱਤੇ ਬਹੁਤ ਡੂੰਘਾ ਅਸਰ ਪਿਆ ।

ਜਦੋਂ ਸ੍ਰੀ ਆਨੰਦਪੁਰ ਸਾਹਿਬ ਦਾ ਯੁੱਧ ਚਲ ਰਿਹਾ ਸੀ ਤਾਂ ਮੁਗਲਾਂ ਤੇ ਪਹਾੜੀ ਰਾਜਿਆਂ ਦੀ ਫ਼ੌਜ ਨੇ ਕਿਲ੍ਹੇ ਨੂੰ ਘੇਰਾ ਪਾਇਆ ਹੋਇਆ ਹੈ । ਕਿਲ੍ਹੇ ਵਿਚ ਰਸਦ ਪਾਣੀ ਦੀ ਤੰਗੀ ਆ ਗਈ । ਇਸ ਮੌਕੇ ਕੁੱਝ ਸਿੰਘ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਘਰ ਵਾਪਸ ਆ ਗਏ । ਜਦੋਂ ਉਹ ਘਰ ਵਾਪਸ ਪੁੱਜੇ, ਤਾਂ ਉਨ੍ਹਾਂ ਦੀਆਂ ਮਾਂਵਾਂ, ਭੈਣਾਂ ਤੇ ਇਸਤਰੀਆਂ ਨੇ ਉਨ੍ਹਾਂ ਨੂੰ ਬਹੁਤ ਲਾਹਣਤਾਂ, ਪਾਈਆਂ । ਇਸ ਸਮੇਂ ਮਾਈ ਭਾਗੋ ਨੇ ਉਨ੍ਹਾਂ ਨੂੰ ਵੰਗਾਰ ਕੇ ਕਿਹਾ ਕਿ ਉਹ ਘਰ ਬੈਠਣ, ਪਰ ਉਹ ਮੈਦਾਨ ਵਿਚ ਜਾ ਕੇ ਲੜਨਗੀਆਂ ।

ਮਾਈ ਭਾਗੋ ਦੇ ਇਨ੍ਹਾਂ ਬੋਲਾਂ ਨੇ ਸਿੰਘਾਂ ਦੀ ਆਤਮਾ ਨੂੰ ਝੰਜੋੜਿਆ । ਮਾਈ ਭਾਗੋ ਦੀ ਪ੍ਰੇਰਨਾ ਨਾਲ ਉਹ ਸਿੰਘ ਗੁਰੂ ਜੀ ਦੀ ਭਾਲ ਵਿਚ ਖਿਦਰਾਣੇ ਪੁੱਜੇ । ਇੱਥੇ ਗੁਰੂ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਸੂਬਾ ਸਰਹੰਦ ਦੀਆਂ ਫ਼ੌਜਾਂ ਨਾਲ ਉਨ੍ਹਾਂ ਦਾ ਟਾਕਰਾ ਹੋ ਗਿਆ। ਇੱਥੇ ਗਹਿਗਚ ਲੜਾਈ ਹੋਈ । ਬੇਦਾਵੀਏ ਸਿੰਘ ਨੇ ਬੜੀ ਵਿਉਂਤਬੰਦ ਅਤੇ ਬਹਾਦਰੀ ਨਾਲ ਲੜਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ । ਗੁਰੂ ਜੀ ਨੇ ਨੇੜਿਓਂ ਹੀ ਟਿੱਬੀ ਤੋਂ ਤੀਰਾਂ ਦੀ ਅਜਿਹੀ ਵਰਖਾ ਕੀਤੀ ਕਿ ਦੁਸ਼ਮਣਾਂ ਨੂੰ ਭਾਜੜਾ ਪੈ ਗਈਆਂ ।

ਮਾਈ ਭਾਗੋ ਵੀ ਇਸ ਲੜਾਈ ਵਿਚ ਬੜੀ ਬਹਾਦਰੀ ਨਾਲ ਲੜੇ ਗੰਭੀਰ ਜ਼ਖ਼ਮੀ ਹੋ ਗਏ । ਲੜਾਈ ਖ਼ਤਮ ਹੋਣ ਮਗਰੋਂ ਗੁਰੂ ਜੀ ਉਨ੍ਹਾਂ ਕੋਲ ਆਏ ਤੇ ਇਕੱਲੇ-ਇਕੱਲੇ ਸ਼ਹੀਦ ਸਿੰਘ ਨੂੰ ਛਾਤੀ ਨਾਲ ਲਾਇਆ ਇਨ੍ਹਾਂ ਵਿਚੋਂ ਇਕ ਸਿੰਘ ਭਾਈ ਮਹਾਂ ਸਿੰਘ ਸਹਿਕ ਰਹੇ ਸਨ । ਗੁਰੂ ਜੀ ਨੇ ਉਸ ਦੇ ਮੂੰਹ ਵਿਚ ਪਾਣੀ ਪਾਇਆ ਤੇ ਕਿਹਾ ਕਿ ਉਹ ਆਪਣੀ ਇੱਛਾ ਦੱਸੋ । ਮਹਾਂ ਸਿੰਘ ਨੇ ਗੁਰੂ ਜੀ ਨੂੰ ਬੇਦਾਵੇ ਵਾਲਾ ਕਾਗ਼ਜ਼ ਪਾੜਨ ਲਈ ਕਿਹਾ । ਗੁਰੂ ਜੀ ਨੇ ਬੇਦਾਵਾ ਪਾੜ ਕੇ ਟੁੱਟੀ ਗੰਢ ਲਈ ਤੇ ਸਿੰਘਾਂ ਨੂੰ ਮੁਕਤੀ ਦਾ ਵਰ ਦਿੱਤਾ ਤੇ ਖਿਦਰਾਣੇ ਦੀ ਢਾਬ ਨੂੰ ਮੁਕਤਸਰ ਦਾ ਨਾਂ ਬਖ਼ਸ਼ਿਆ । ਇੱਥੇ ਗੁਰਦੁਆਰਾ ਦਰਬਾਰ ਸਾਹਿਬ ਸੁਸ਼ੋਭਿਤ ਹੈ । ਜਿੱਥੇ ਗੁਰੂ ਜੀ ਨੇ ਚਾਲੀ ਮੁਕਤਿਆਂ ਦਾ ਅੰਤਿਮ ਸੰਸਕਾਰ ਕੀਤਾ ।

ਉੱਥੇ ਸਰੋਵਰ ਦੇ ਕਿਨਾਰੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਥਿਤ ਹੈ । ਇਸ ਤਰ੍ਹਾਂ ਮਾਈ ਭਾਗੋ ਜੀ ਦੀ ਪ੍ਰੇਰਨਾ ਨਾਲ ਮਾਝੇ ਦੇ ਸਿੰਘਾਂ ਦਾ ਗੁਰੂ ਜੀ ਨਾਲ ਦੁਬਾਰਾ ਮਿਲਾਪ ਹੋਇਆ । ਸ੍ਰੀ ਮੁਕਤਸਰ ਸਾਹਿਬ ਵਿਖੇ ਉਸ ਅਸਥਾਨ ‘ਤੇ ਮਾਈ ਭਾਗੋ ਜੀ ਦਾ ਗੁਰਦੁਆਰਾ ਸੁਸ਼ੋਭਿਤ ਹੈ, ਜਿੱਥੇ ਉਨ੍ਹਾਂ ਜਾਲਮਾਂ ਦਾ ਡਟ ਕੇ ਟਾਕਰਾ ਕੀਤਾ ਸੀ ।

ਮਾਈ ਭਾਗੋ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਦਮਦਮਾ ਸਾਹਿਬ ਤੋਂ ਮਗਰੋਂ ਦੱਖਣ ਵਲ ਚੱਲ ਪਏ ਅਤੇ ਨਾਂਦੇੜ ਪਹੁੰਚੇ । ਇੱਥੋਂ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਲ ਭੇਜਿਆ । ਮਾਈ ਭਾਗੋ ਜੀ ਨਾਂਦੇੜ ਵਿਖੇ ਭਜਨ-ਬੰਦਗੀ ਕਰਦੇ ਰਹੇ । ਇੱਥੇ ਉਨ੍ਹਾਂ ਦੀ ਯਾਦ ਵਿਚ ਤਪ-ਜਪ ਸਥਾਨ ਹੈ । ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਮਗਰੋਂ ਆਪ ਬਿਦਰ ਦੇ ਇਲਾਕੇ ਵਿਚ ਧਰਮ-ਪ੍ਰਚਾਰ ਕਰਦੇ ਰਹੇ ਤੇ ਨਾਮ-ਬੰਦਗੀ ਕਰਦੇ ਪਿੰਡ ਜਿੰਦਵਾੜਾ ਵਿਚ ਗੁਰੂ ਚਰਨਾਂ ਵਿਚ ਜਾ ਬਿਰਾਜੇ । ਇੱਥੇ ਮਾਈ ਭਾਗੋ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਸੁਸ਼ੋਭਿਤ ਹੈ । ਅੱਜ-ਕਲ੍ਹ ਇੱਥੇ ਮਾਈ ਭਾਗੋ ਜੀ ਦੇ ਨਾਂ ਉੱਤੇ ਬਹੁਤ ਸਾਰੇ ਵਿੱਦਿਅਕ ਤੇ ਹੋਰ ਅਦਾਰੇ ਚਲ ਰਹੇ ਹਨ । ਮਾਈ ਭਾਗੋ ਜੀ ਦਾ ਜੀਵਨ ਆਉਂਦੀਆਂ ਪੀੜੀਆਂ ਨੂੰ ਸਦਾ ਪ੍ਰੇਰਿਤ ਕਰਦਾ ਰਹੇਗਾ ।

28. ਅਸੀਂ ਪਿਕਨਿਕ ’ਤੇ ਗਏ

ਪਿਛਲੇ ਸ਼ਨਿਚਰਵਾਰ ਅਸੀਂ ਸਤਲੁਜ ਦਰਿਆ ਦੇ ਕੰਢੇ ਪਿਕਨਿਕ ਲਈ ਗਏ । ਇਸ ਵਿਚ ਸਾਡੀ ਕਲਾਸ ਦੇ ਦਸ ਮੁੰਡੇ ਸ਼ਾਮਲ ਸਨ । ਇਸ ਲਈ ਮੈਂ ਆਪਣੇ ਘਰੋਂ ਗੈਸ ਦਾ ਛੋਟਾ ਸਿਲੰਡਰ ਤੇ ਛੋਟਾ ਚੁੱਲਾ ਲੈ ਗਿਆ । ਮਨਜੀਤ ਨੇ ਪਤੀਲੀ, ਕੱਪ ਪਲੇਟਾਂ ਤੇ ਚਾਹ ਬਣਾਉਣ ਦਾ ਸਮਾਨ ਲੈ ਲਿਆ । ਗੁਰਜੀਤ ਦੀ ਮੰਮੀ ਨੇ ਸਾਨੂੰ ਪਕੌੜੇ ਬਣਾਉਣ ਲਈ ਤੇਲ, ਵੇਸਣ, ਪਾਲਕ-ਪਿਆਜ਼ ਤੇ ਲੂਣ-ਮਸਾਲਾ ਆਦਿ ਦੇ ਦਿੱਤਾ । ਅਸੀਂ ਕੁੱਝ ਪਲਾਸਟਿਕ ਦੇ ਕੱਪ ਤੇ ਪਲੇਟਾਂ ਲੈ ਲਈਆਂ । ਇਸ ਦੇ ਨਾਲ ਬਿਸਕੁਟਾਂ ਦੇ ਕੁੱਝ ਪੈਕਟ ਵੀ ਲੈ ਲਏ । ਸਤਲੁਜ ਦਰਿਆ ਸਾਡੇ ਪਿੰਡਾਂ ਪੰਦਰਾਂ ਕਿਲੋਮੀਟਰ ਸੀ । ਅਸੀਂ ਸਾਰੇ ਸਾਈਕਲਾਂ ਉੱਤੇ ਸਮਾਨ ਰੱਖ ਕੇ ਚਲ ਪਏ । ਦਰਿਆ ਦੇ ਕੰਢੇ ਪਹੁੰਚ ਕੇ ਅਸੀਂ ਇਕ ਸਾਫ਼-ਸੁਥਰੀ ਥਾਂ ਚੁਣ ਲਈ ਤੇ ਉੱਥੇ ਬੈਠ ਗਏ ।

ਸਾਡੇ ਵਿਚੋਂ ਸਭ ਨੂੰ ਤਰਨਾ ਆਉਂਦਾ ਸੀ । ਅਸੀਂ ਸਭ ਨੇ ਕੱਪੜੇ ਲਾਹ ਕੇ ਕੰਢੇ ਉੱਤੇ ਰੱਖ ਦਿੱਤੇ ਤੇ ਇਕ ਘੰਟਾ-ਖੁਬ ਤਾਰੀਆਂ ਲਾਉਂਦੇ ਰਹੇ । ਇੰਨੇ ਨੂੰ ਸਾਨੂੰ ਇਕ ਕਿਸ਼ਤੀ ਦਿਸ ਪਈ । ਮਲਾਹ ਮੱਛੀਆਂ ਫੜ ਰਿਹਾ ਸੀ । ਅਸੀਂ ਉਸਨੂੰ ਬੇਨਤੀ ਕੀਤੀ ਤਾਂ ਉਹ ਸਾਡੇ ਵਿਚੋਂ ਤਿੰਨਾਂਤਿੰਨਾਂ ਨੂੰ ਕਿਸ਼ਤੀ ਵਿਚ ਬਿਠਾ ਕੇ ਘੁੰਮਾਉਣਾ ਮੰਨ ਗਿਆ । ਅਸੀਂ ਤਿੰਨ-ਤਿੰਨ ਗਰੁੱਪ ਬਣਾ ਕੇ ਪੰਦਰਾਂ-ਪੰਦਰਾਂ ਵਿਚ ਕਿਸ਼ਤੀ ਵਿਚ ਚੜ੍ਹ ਕੇ ਦਰਿਆ ਦਾ ਆਨੰਦ ਮਾਣਿਆ । ਸਾਡੇ ਵਿਚੋਂ ਕੁੱਝ ਨੇ ਆਪ ਚੱਪੂ ਚਲਾਏ ਤੇ ਇਕ-ਦੋ ਨੇ ਮੱਛੀਆਂ ਲਈ ਕੁੰਡੀ ਵੀ ਲਾਈ । ਫਿਰ ਸਾਨੂੰ ਭੁੱਖ ਲੱਗ ਗਈ ।

ਦਰਿਆ ਤੋਂ ਬਾਹਰ ਆ ਕੇ ਮੈਂ ਨੇੜੇ ਦੇ ਗੈਸਟ ਹਾਊਸ ਵਿਚ ਜਾ ਕੇ ਪਾਣੀ ਦੀ ਬਾਲਟੀ ਲੈ ਆਂਦੀ ਤੇ ਮੈਂ ਗੈਸ ਦਾ ਚੁੱਲ੍ਹਾ ਬਾਲ ਦਿੱਤਾ । ਗੁਰਜੀਤ ਨੇ ਕੜਾਹੀ ਉੱਤੇ ਰੱਖ ਕੇ ਤੇਲ ਗਰਮ ਕਰਨਾ ਸ਼ੁਰੂ ਕਰ ਦਿੱਤਾ । ਬਲਵੀਰ ਨੇ ਕੁੱਝ ਵੇਸਣ ਵਿਚ ਪਾਲਕ ਤੇ ਕੁੱਝ ਵਿਚ ਪਿਆਜ਼ ਮਿਲਾ ਕੇ ਘੋਲ ਤਿਆਰ ਕਰ ਲਿਆ ਤੇ ਪਕੌੜੇ ਤਲਣ ਲੱਗਾ । ਉਹ ਗਰਮ-ਗਰਮ ਪਕੌੜੇ ਕੱਢ ਰਿਹਾ ਸੀ ਤੇ ਅਸੀਂ ਖਾ ਰਹੇ ਸੀ ।

ਫਿਰ ਅਸੀਂ ਚਾਹ ਬਣਾਈ ਤੇ ਉਸ ਨਾਲ ਬਿਸਕੁਟ ਖਾਧੇ । ਇਸ ਪਿੱਛੋਂ ਅਸੀਂ ਸਾਰੇ ਗੋਲ ਘੇਰਾ ਬਣਾ ਕੇ ਬੈਠ ਗਏ । ਰਾਕੇਸ਼ ਨੇ ਲਤੀਫ਼ੇ ਸੁਣਾ-ਸੁਣਾ ਕੇ ਸਾਨੂੰ ਖੂਬ ਹਸਾਇਆ । ਜੋਤੀ ਤੇ ਮਿੱਕੀ ਨੇ ਗੀਤ ਸੁਣਾਏ । ਹਰਦੀਪ ਨੇ ਕੁੱਝ ਮੰਤਰੀਆਂ ਤੇ ਐਕਟਰਾਂ ਦੀਆਂ ਨਕਲਾਂ ਲਾ ਕੇ ਖੂਬ ਹਸਾਇਆ । ਇਸ ਤਰ੍ਹਾਂ ਤਿੰਨ-ਚਾਰ ਘੰਟੇ ਪਿਕਨਿਕ ਦਾ ਮਜ਼ਾ ਲੈਣ ਮਗਰੋਂ ਅਸੀਂ ਘਰ ਪਰਤ ਆਏ ।

PSEB 7th Class Punjabi ਰਚਨਾ ਲੇਖ (ਪ੍ਰਸਤਾਵ)

29. ਅੱਖੀਂ ਡਿੱਠੇ ਵਿਆਹ ਦਾ ਹਾਲ

ਪਿਛਲੇ ਐਤਵਾਰ ਮੇਰੇ ਮਿੱਤਰ ਦੇ ਵੱਡੇ ਭਰਾ ਦਾ ਵਿਆਹ ਸੀ । ਉਸ ਦੀ ਬਰਾਤ ਸਾਡੇ ਸ਼ਹਿਰ ਤੋਂ ਕੋਈ 20 ਕੁ ਕਿਲੋਮੀਟਰ ਦੂਰ ਫਗਵਾੜੇ ਵਿਚ ਜਾਣੀ ਸੀ । ਮੈਂ ਵੀ ਉਸ ਬਰਾਤ ਵਿਚ ਸ਼ਾਮਿਲ ਸਾਂ ! ਬਰਾਤ ਦੇ 50 ਕੁ ਆਦਮੀ ਸਨ । ਅਸੀਂ ਸਾਰੇ ਸਵੇਰ ਦੇ 10 ਕੁ ਵਜੇ ਬੱਸ ਵਿਚ ਸਵਾਰ ਹੋ ਕੇ ਚੱਲ ਪਏ । ਕੁੱਝ ਬਰਾਤੀ ਪੰਜ-ਛੇ ਕਾਰਾਂ ਵਿਚ ਸਵਾਰ ਸਨ । ਸਿਹਰਿਆਂ ਨਾਲ ਸਜੇ ਲਾੜੇ ਦੀ ਫੁੱਲਾਂ ਨਾਲ ਸ਼ਿੰਗਾਰੀ ਕਾਰ ਸਭ ਤੋਂ ਅੱਗੇ ਸੀ । ਸਵੇਰ ਦੇ ਕੋਈ 11 ਕੁ ਵਜੇ ਅਸੀਂ ਮਿੱਥੇ ਪ੍ਰੋਗਰਾਮ ਅਨੁਸਾਰ ਫਗਵਾੜੇ ਪਹੁੰਚੇ ਤੇ ਸ਼ਹਿਰ ਦੇ ਅੰਦਰ ਇਕ ਥਾਂ ਬਣੇ ਮੈਰਿਜ ਪੈਲਿਸ ਦੇ ਅੱਗੇ ਜਾ ਰੁਕੇ !

। ਸਾਰੇ ਬਰਾਤੀ ਬੱਸ ਤੋਂ ਕਾਰਾਂ ਵਿਚੋਂ ਉਤਰੇ ਤੇ ਮਿਲਣੀ ਲਈ ਖੜ੍ਹੇ ਹੋ ਗਏ । ਲੜਕੀ ਵਾਲਿਆਂ ਦੇ ਰਿਸ਼ਤੇਦਾਰਾਂ ਤੇ ਸੰਬੰਧੀਆਂ ਨੇ ਸ਼ਬਦ ਪੜੇ ਤੇ ਅਰਦਾਸ ਕਰਨ ਪਿੱਛੋਂ ਮਿਲਣੀਆਂ ਹੋਈਆਂ । ਪਹਿਲੀ ਮਿਲਣੀ ਸੁਰਿੰਦਰ ਦੇ ਪਿਤਾ ਅਤੇ ਲੜਕੀ ਦੇ ਪਿਤਾ ਦੀ ਸੀ । ਫਿਰ ਮਾਮਿਆਂ, ਚਾਚਿਆਂ ਤੇ ਭਰਾਵਾਂ ਤੋਂ ਇਲਾਵਾ ਹੋਰ ਸੰਬੰਧੀਆਂ ਦੀਆਂ ਮਿਲਣੀਆਂ ਹੋਈਆਂ । ਲੜਕੀ ਵਾਲਿਆਂ ਨੇ ਮਿਲਣੀ ਕਰਨ ਵਾਲੇ ਸੰਬੰਧੀਆਂ ਨੂੰ ਕੰਬਲ ਦਿੱਤੇ, ਪਰ ਸੁਰਿੰਦਰ ਦੇ ਪਿਤਾ ਤੇ ਮਾਮੇ ਨੂੰ ਸੋਨੇ ਦੀਆਂ ਮੁੰਦਰੀਆਂ ਪਹਿਨਾਈਆਂ ਗਈਆਂ । ਵੀਡੀਓ ਕੈਮਰਾ ਨਾਲੋ-ਨਾਲ ਫ਼ਿਲਮ ਬਣਾ ਰਿਹਾ ਸੀ ।

ਮਿਲਣੀ ਤੋਂ ਮਗਰੋਂ ਕੁੜੀਆਂ ਮੈਰਿਜ ਪੈਲਿਸ ਦੇ ਮੁੱਖ ਦੁਆਰ ਨੂੰ ਰਿਬਨ ਬੰਨ੍ਹ ਕੇ ਰੋਕ ਕੇ ਖੜ੍ਹੀਆਂ ਹੋ ਗਈਆਂ । ਕਾਫ਼ੀ ਹਾਸੇ-ਮਖੌਲ ਭਰੇ ਤਕਰਾਰ ਪਿੱਛੋਂ ਲਾੜੇ ਨੇ 1100 ਰੁਪਏ ਦਿੱਤੇ ਤੇ ਅੱਗੇ ਲੰਘਣ ਦਿੱਤਾ ਗਿਆ । ਇਸ ਸਮੇਂ ਲਾੜੇ ਦੇ ਕੁੱਝ ਮਨਚਲੇ ਮਿੱਤਰਾਂ ਨੇ ਰਾਹ ਰੋਕ ਕੇ । ਖੜੀਆਂ ਸਾਲੀਆਂ ਉੱਤੇ ਵੱਖ-ਵੱਖ ਸਪਰੇਆਂ ਦੀ ਬੁਛਾੜ ਕੀਤੀ, ਜਿਸਨੇ ਕਈਆਂ ਦਾ ਮੁੰਹ ਤੇ ਕੱਪੜੇ ਝੱਗ ਨਾਲ ਭਰ ਦਿੱਤੇ ਤੇ ਕਈਆਂ ਨੂੰ ਕੱਚੇ ਜਿਹੇ ਰੱਸਿਆਂ ਵਿਚ ਲਪੇਟ ਦਿੱਤਾ । ਕੁੱਝ ਸਪਰੇ ਖੁਸ਼ਬੂ ਖਿਲਾਰਨ ਵਾਲੇ ਵੀ ਸਨ ।

ਫਿਰ ਸਾਰੇ ਬਰਾਤੀ ਸਾਹਮਣੇ ਮੇਜ਼ਾਂ ਉੱਤੇ ਲੱਗੇ ਨਾਸ਼ਤੇ ਤੇ ਹੋਰ ਪਕਵਾਨਾਂ ਦੇ ਸਟਾਲਾਂ ਵਲ ਵਧੇ । ਹਰ ਕੋਈ ਪਲੇਟ ਚਮਚਾ ਚੁੱਕ ਕੇ ਆਪਣੇ ਮਨ-ਭਾਉਂਦੇ ਪਕਵਾਨ ਖਾਣ ਲੱਗਾ । ਇਨ੍ਹਾਂ ਵਿਚ ਬਹੁਤ ਕੁੱਝ ਸ਼ਾਕਾਹਾਰੀ ਤੇ ਮਾਸਾਹਾਰੀ ਸ਼ਾਮਿਲ ਸੀ ।ਦਸ-ਬਾਰਾਂ ਸੁਨੈਕਸਾਂ ਦੇ ਸਟਾਲ ਸਨ । ਕਿਸੇ ਪਾਸੇ ਸਾਫ਼ਟ ਡਰਿੰਕ ਦੇ ਸਟਾਲ ਤੇ ਕਿਸੇ ਪਾਸੇ ਕਾਫ਼ੀ, ਚਾਹ ਤੇ ਕੇਸਰੀ ਦੁੱਧ ਤੋਂ ਇਲਾਵਾ ਮਠਿਆਈਆਂ, ਨੂਡਲਾਂ, ਗੋਲ-ਗੱਪਿਆਂ, ਚਾਟਾਂ ਤੇ ਕਈ ਪ੍ਰਕਾਰ ਦੇ ਜੂਸਾਂ ਦੇ ਸਟਾਲ ਸਨ ।

ਇਸ ਪਿੱਛੋਂ ਗੁਰਦੁਆਰੇ ਵਿਚ ਲਾਵਾਂ ਹੋਈਆਂ । ਇਸ ਸਮੇਂ ਬਹੁਤੇ ਬਰਾਤੀ ਮੈਰਿਜ ਪੈਲਿਸ ਵਿਚ ਬੈਠੇ ਰਹੇ ਤੇ ਸਾਹਮਣੇ ਗਾਇਕ-ਟੋਲੀ ਵਲੋਂ ਪੇਸ਼ ਕੀਤੇ ਜਾ ਰਹੇ ਗਾਣਿਆਂ ਤੇ ਨੱਚਦੀਆਂ ਕੁੜੀਆਂ ਦੇ ਪ੍ਰੋਗਰਾਮ ਨੂੰ ਦੇਖਦੇ ਰਹੇ ਅਤੇ ਨਾਲ-ਨਾਲ ਖਾਂਦੇ-ਪੀਂਦੇ ਵੀ ਰਹੇ ।
ਲਾਵਾਂ ਪਿੱਛੋਂ ਲਾੜੇ-ਲਾੜੀ ਨੂੰ ਲਿਆ ਕੇ ਸਭ ਦੇ ਸਾਹਮਣੇ ਸਟੇਜ ਦੇ ਇਕ ਪਾਸੇ ਲੱਗੀਆਂ ਸ਼ਾਹੀ ਕੁਰਸੀਆਂ ਉੱਤੇ ਬਿਠਾ ਦਿੱਤਾ ਗਿਆ । ਲੜਕੀ ਗਹਿਣਿਆਂ ਨਾਲ ਸਜੀ ਹੋਈ ਸੀ । ਸਭ ਰਿਸ਼ਤੇਦਾਰ ਵਾਰੋ-ਵਾਰੀ ਸ਼ਗਨ ਪਾਉਣ ਲੱਗੇ : ਵੀ. ਡੀ. ਓ. ਰਾਹੀਂ ਨਾਲੋਨਾਲ ਫੋਟੋਗ੍ਰਾਫ਼ੀ ਹੋ ਰਹੀ ਸੀ । ਉਧਰ ਕੁੱਝ ਬਰਾਤੀ ਵਰਤਾਈ ਜਾ ਰਹੀ ਸ਼ਰਾਬ ਪੀ-ਪੀ ਕੇ ਭੰਗੜਾ ਪਾਉਣ ਲੱਗ ਪਏ ਸਨ । ਕੁੱਝ ਕੁੜੀਆਂ ਵੀ ਇਸ ਨਾਚ ਵਿਚ ਸ਼ਾਮਿਲ ਹੋ ਗਈਆਂ ।

ਫਿਰ ਦੁਪਹਿਰ ਤੋਂ ਪਿੱਛੋਂ ਦਾ ਖਾਣਾ ਆਰੰਭ ਹੋ ਗਿਆ, ਜਿਸ ਵਿਚ ਬਹੁਤ ਕਿਸਮਾਂ ਦੇ ਸੂਪ, ਸ਼ਾਕਾਹਾਰੀ ਤੇ ਮਾਸਾਹਾਰੀ ਭੋਜਨ, ਕਈ ਪ੍ਰਕਾਰ ਦੇ ਸਲਾਦ, ਆਈਸ ਕ੍ਰੀਮਾਂ ਤੇ ਮਠਿਆਈਆਂ ਸ਼ਾਮਿਲ ਸਨ । ਉੱਧਰ ਨਾਲ-ਨਾਲ ਭੰਗੜਾ ਪੈ ਰਿਹਾ ਸੀ ਤੇ ਵਾਰਨੇ ਹੋ ਰਹੇ ਸਨ । ਗਾਇਕ ਟੋਲੀ ਦਾ ਮੁਖੀ ਬਖ਼ਸ਼ੇ ਜਾ ਰਹੇ ਵੇਲਾਂ ਦੇ ਨੋਟ ਸੰਭਾਲੀ ਜਾ ਰਿਹਾ ਸੀ । ਇਕ- ਦੋ ਸ਼ਰਾਬੀਆਂ ਨੇ ਨਿੱਕੀਆਂ-ਮੋਟੀਆਂ ਸ਼ਰਾਰਤਾਂ ਵੀ ਕੀਤੀਆਂ । ਸਭ ਤੋਂ ਮਗਰੋਂ ਲਾੜੇ-ਲਾੜੀ ਸਮੇਤ ਉਨ੍ਹਾਂ ਨੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਇਕ ਟੇਬਲ ਉੱਤੇ ਬੈਠ ਕੇ ਰੋਟੀ ਖਾਧੀ ।

ਖਾਣਾ ਖਾਣ ਮਗਰੋਂ ਸੁਰਿੰਦਰ ਦੇ ਪਿਤਾ ਨੇ ਵਰੀ ਦਾ ਕੀਮਤੀ ਸਮਾਨ ਦਿਖਾਇਆ ਤੇ ਫਿਰ ਕੁੜੀ ਵਾਲਿਆਂ ਨੇ ਦਾਜ । ਅੰਤ ਕੁੜੀ ਨੂੰ ਤੋਰ ਦਿੱਤਾ ਗਿਆ । ਤੁਰਨ ਸਮੇਂ ਸੁਰਿੰਦਰ ਦੇ ਪਿਤਾ ਨੇ ਜੋੜੀ ਉੱਪਰੋਂ ਪੈਸੇ ਸੁੱਟੇ ।

ਇਹ ਸਾਰਾ ਕੁੱਝ ਦੇਖ ਕੇ ਮੇਰਾ ਮਨ ਬੜਾ ਹੈਰਾਨ ਹੋ ਰਿਹਾ ਸੀ ਕਿ ਸਾਡਾ ਸਮਾਜ ਵਿਆਹਾਂ ਉੱਪਰ ਕਿਸ ਤਰ੍ਹਾਂ ਫ਼ਜੂਲ-ਖ਼ਰਚੀ ਕਰਦਾ ਹੈ ਤੇ ਰੁਪਏ ਨੂੰ ਉਸਾਰੂ ਕੰਮਾਂ ਵਿਚ ਲਾਉਣ ਦੀ ਬਜਾਏ ਅਜਿਹੀਆਂ ਰਸਮਾਂ ਉੱਪਰ ਰੋੜਦਾ ਹੈ । ਵਿਆਹਾਂ ਵਿਚ ਮਹਿੰਗੇ ਮੈਰਿਜ ਪੈਲਿਸਾਂ, ਹੋਟਲਾਂ ਤੇ ਨੱਚਣ-ਗਾਉਣ ਵਾਲਿਆਂ ਦੀ ਕੋਈ ਲੋੜ ਨਹੀਂ ।

ਵਿਆਹ ਸਮੇਂ ਸ਼ਰਾਬ ਪੀਣ ਦੀ ਕੋਈ ਵੀ ਪ੍ਰਸੰਸਾ ਨਹੀਂ ਕਰ ਸਕਦਾ ਕਿਉਂਕਿ ਸ਼ਰਾਬੀ ਆਪਣੇ ਹੋਸ਼-ਹਵਾਸ ਗੁਆ ਕੇ ਰੰਗ ਵਿਚ ਭੰਗ ਪਾ ਦਿੰਦੇ ਹਨ । ਇਸ ਕਰਕੇ ਵਿਆਹ ਹਰ ਤਰ੍ਹਾਂ ਸਾਦੇ ਹੋਣੇ ਚਾਹੀਦੇ ਹਨ । ਸ਼ਾਮੀਂ 7 ਵਜੇ ਅਸੀਂ ਵਾਪਸ ਘਰ ਪਹੁੰਚ ਗਏ । ਵਹੁਟੀ ਨੂੰ ਕਾਰ ਵਿਚੋਂ ਉਤਾਰ ਕੇ ਘਰ ਲਿਆਂਦਾ ਗਿਆ । ਸੱਸ ਨੇ ਪਾਣੀ ਵਾਰ ਕੇ ਪੀਤਾ । ਵਹੁਟੀ ਤੇ ਲਾੜੇ ਦੇ ਘਰ ਪਹੁੰਚਣ ਮਗਰੋਂ ਸਾਰੇ ਜਾਂਦੀ ਤੇ ਹੋਰ ਪ੍ਰਾਹੁਣੇ ਆਪਣੇ-ਆਪਣੇ ਘਰਾਂ ਨੂੰ ਖਿਸਕਣ ਲੱਗੇ ।

PSEB 7th Class Punjabi ਰਚਨਾ ਲੇਖ (ਪ੍ਰਸਤਾਵ)

30. ਸਾਡਾ ਰਾਸ਼ਟਰੀ ਪੰਛੀ-ਮੋਰ

ਮੋਰ ਸਾਡਾ ਰਾਸ਼ਟਰੀ ਪੰਛੀ ਹੈ । ਇਹ ਸੁੰਦਰਤਾ, ਸ਼ਿਸ਼ਟਤਾ ਅਤੇ ਰਹੱਸ ਦਾ ਚਿੰਨ੍ਹ ਹੈ । ਇਹ ਭਾਰਤ ਵਿਚ 1972 ਵਿਚ ਇਕ ਐਕਟ ਰਾਹੀਂ ਇਸ ਨੂੰ ਮਾਰਨ ਜਾਂ ਕੈਦ ਕਰ ਕੇ ਰੱਖਣ ਉੱਤੇ ਪੂਰੀ ਪਾਬੰਦੀ ਲਾਈ ਗਈ ਹੈ । ਮੋਰ ਬੜਾ ਸੁੰਦਰ ਪੰਛੀ ਹੈ । ਇਸ ਦੇ ਸਿਰ ਉੱਪਰ ਸੁੰਦਰ ਕਲਗੀ ਹੁੰਦੀ ਹੈ । ਇਸ ਦੀ ਛੋਟੀ ਜਿਹੀ ਚੁੰਝ ਤੇ ਨੀਲੇ ਰੰਗ ਦੀ ਲੰਮੀ ਧੌਣ ਹੁੰਦੀ ਹੈ । ਇਸ ਦੇ ਲੰਮੇ-ਲੰਮੇ ਪਰ ਹੁੰਦੇ ਹਨ । ਪਰਾਂ ਦਾ ਚਮਕੀਲਾ ਰੰਗ, ‘ਨੀਲਾ, ਕਾਲਾ ਤੇ ਸੁਨਹਿਰੀ ਹੁੰਦਾ ਹੈ । ਹਰੇਕ ਪਰ ਦੇ ਸਿਰੇ ਉੱਤੇ ਇਨ੍ਹਾਂ ਹੀ ਮਿਲੇ-ਜੁਲੇ ਰੰਗਾਂ ਦਾ ਇਕ ਸੁੰਦਰ ਗੋਲ ਜਿਹਾ ਚੱਕਰ ਹੁੰਦਾ ਹੈ । ਕ੍ਰਿਸ਼ਨ ਜੀ ਨੇ ਮੋਰ ਮੁਕਟ ਰਾਹੀਂ ਇਸ ਨੂੰ ਗੌਰਵ ਬਖ਼ਸ਼ਿਆ ਹੈ ।

ਮੋਰ ਖੇਤਾਂ ਵਿਚ ਜਾਂ ਰੁੱਖਾਂ ਦੀ ਓਟ ਵਿਚ ਆਪਣੇ ਪਰ ਫੈਲਾ ਕੇ ਪੈਲ ਪਾਉਂਦਾ ਹੈ । ਉਸ ਦੇ ਪਰ ਪੱਖੇ ਵਰਗੇ ਲਗਦੇ ਹਨ । ਪੈਲ ਪਾਉਂਦਿਆਂ ਉਹ ਮਸਤੀ ਵਿਚ ਨੱਚਦਾ ਹੈ । ਇਹ ਦ੍ਰਿਸ਼ ਬੜਾ ਲੁਭਾਉਣਾ ਹੁੰਦਾ ਹੈ । ਜੇਕਰ ਪੈਲ ਪਾਉਂਦੇ ਮੋਰ ਦੇ ਕੋਲ ਜਾਵੇ, ਤਾਂ ਉਹ ਪੈਲ ਪਾਉਣੀ ਬੰਦ ਕਰ ਕੇ ਲੁਕ ਜਾਂਦਾ ਹੈ ।

ਮੋਰ ਆਪਣੇ ਲੰਮੇ ਤੇ ਭਾਰੇ ਪਰਾਂ ਕਰਕੇ ਲੰਮੀ ਉਡਾਰੀ ਨਹੀਂ ਮਾਰ ਸਕਦਾ । ਮੋਰਨੀ ਦੇ ਪਰ ਨਹੀਂ ਹੁੰਦੇ । ਮੋਰ ਮੋਰਨੀ, ਨਾਲੋਂ ਇਸੇ ਤਰ੍ਹਾਂ ਹੀ ਵਧੇਰੇ ਸੁੰਦਰ ਹੁੰਦਾ ਹੈ, ਜਿਸ ਤਰ੍ਹਾਂ ਕੁੱਕੜ ਕੁਕੜੀ ਨਾਲੋਂ । ਮੋਰ-ਮੋਰਨੀ ਕੁੱਕੜ-ਕੁਕੜੀ ਵਾਂਗ ਆਪਣੇ ਪਰਿਵਾਰ ਨਾਲ ਰਹਿੰਦੇ ਹਨ । ਮੋਰ ਸੁਤੰਤਰਤਾ ਨਾਲ ਰਹਿਣਾ ਪਸੰਦ ਕਰਦਾ ਹੈ । ਪਿੰਜਰੇ ਜਾਂ ਕਮਰੇ ਵਿਚ ਕੈਦ ਕੀਤੇ ਜਾਣ ਨਾਲ ਉਹ ਕੁੱਝ ਦਿਨਾਂ ਵਿਚ ਹੀ ਮਰ ਜਾਂਦਾ ਹੈ । ਉਸ ਦੀ ਡੀਲ-ਡੌਲ ਤੋਂ ਪਤਾ ਲਗਦਾ ਹੈ ਕਿ ਉਸ ਨੂੰ ਆਪਣੇ ਸ਼ੈਮਾਨ ਦੀ ਬਹੁਤ ਸੂਝ ਹੁੰਦੀ ਹੈ । ਕਿਹਾ ਜਾਂਦਾ ਹੈ ਕਿ ਉਹ ਆਪਣੇ ਭੱਦੇ ਪੈਰਾਂ ਵਲ ਵੇਖ ਕੇ ਝੂਰਦਾ ਹੈ ।

ਮੋਰ ਆਮ ਕਰਕੇ ਸੰਘਣੇ ਰੁੱਖਾਂ ਵਿਚ ਰਹਿੰਦਾ ਹੈ । ਫ਼ਸਲਾਂ, ਘਾਹ ਦੇ ਮੈਦਾਨਾਂ ਤੇ ਨਹਿਰ ਦੇ ਕੰਢਿਆਂ ਦੇ ਨੇੜੇ ਤੁਰਨਾ-ਫਿਰਨਾ ਪਸੰਦ ਕਰਦਾ ਹੈ । ਇਹ ਬੱਦਲਾਂ ਨੂੰ ਦੇਖ ਕੇ ਨੱਚਦਾ ਤੇ ਪੈਲਾਂ ਪਾਉਂਦਾ ਹੈ । ਇਹ ਮੀਂਹ ਵਿਚ ਨੱਚ, ਟੱਪ ਅਤੇ ਨਹਾ ਕੇ ਬੜਾ ਖ਼ੁਸ਼ ਹੁੰਦਾ ਹੈ ।

ਮੋਰ ਸਾਡਾ ਮਿੱਤਰ ਪੰਛੀ ਹੈ । ਇਹ ਹਾਨੀਕਾਰਕ ਕੀੜਿਆਂ ਨੂੰ ਖਾ ਜਾਂਦਾ ਹੈ । ਇਹ ਸੱਪ ਦਾ ਬੜਾ ਵੈਰੀ ਹੈ ਤੇ ਉਸ ਨੂੰ ਮਾਰ ਦਿੰਦਾ ਹੈ । ਸੱਪ ਮੋਰ ਤੋਂ ਬਹੁਤ ਡਰਦਾ ਹੈ । ਮੋਰ ਦੀ ਅਵਾਜ਼ ਸੁਣ ਕੇ ਸੱਪ ਬਾਹਰ ਨਹੀਂ ਨਿਕਲਦਾ ।

ਮੋਰ ਦੇ ਖੰਭਾਂ ਦੇ ਚੌਰ ਬਣਾਏ ਜਾਂਦੇ ਹਨ, ਜੋ ਮੰਦਰਾਂ, ਗੁਰਦੁਆਰਿਆਂ ਤੇ ਪੂਜਾ-ਸਥਾਨਾਂ ਉੱਤੇ ਵਰਤੇ ਜਾਂਦੇ ਹਨ । ਕਹਿੰਦੇ ਹਨ ਕਿ ਮੋਰ ਦੇ ਪਰਾਂ ਦੀ ਹਵਾ ਕਈ ਰੋਗਾਂ ਨੂੰ ਠੀਕ ਕਰਦੀ ਹੈ । ਜੋਗੀ.ਤੇ ਮਾਂਦਰੀ ਲੋਕ ਚੌਰ ਦੀ ਵਰਤੋਂ ਨਾਲ ਰੋਗ ਨੂੰ ਝਾੜਦੇ ਹਨ । ਕਈ ਚਿਤਰਾਂ ਵਿਚ ਰਾਜੇ-ਰਾਣੀਆਂ ਨੂੰ ਉਨ੍ਹਾਂ ਦੇ ਦਾਸ-ਦਾਸੀਆਂ ਮੋਰਾਂ ਦੇ ਖੰਭਾਂ ਦੇ ਚੌਰ ਨਾਲ ਹਵਾ ਝੱਲ ਰਹੇ ਹੁੰਦੇ ਹਨ । ਕਈ ਚਿਤਰਾਂ ਵਿਚ ਮੋਰ ਦੇ ਮੂੰਹ ਵਿਚ ਸੱਪ ਹੁੰਦਾ ਹੈ । ਇਸ ਪ੍ਰਕਾਰ ਮੋਰ ਦਾ ਸੰਬੰਧ ਜਨ-ਜੀਵਨ ਨਾਲ ਜੁੜਿਆ ਹੋਇਆ ਹੈ । ਇਸੇ ਕਰਕੇ ਮੋਰ ਨੂੰ ਸਾਡਾ ਰਾਸ਼ਟਰੀ ਪੰਛੀ ਮੰਨਿਆ ਗਿਆ ਹੈ । ਇਸ ਦਾ ਸ਼ਿਕਾਰ ਕਰਨ ਦੀ ਆਗਿਆ ਨਹੀਂ । ਸਾਨੂੰ ਇਸ ਉੱਤੇ ਮਾਣ ਹੋਣਾ ਚਾਹੀਦਾ ਹੈ ।

31. ਸਾਡਾ ਰਾਸ਼ਟਰੀ ਝੰਡਾ ਤਿਰੰਗਾ

ਸਾਡਾ ਰਾਸ਼ਟਰੀ ਝੰਡਾ ਤਿਰੰਗਾ ਹੈ । ਇਸਨੂੰ ਇਸਦੀ ਵਰਤਮਾਨ ਸ਼ਕਲ ਵਿੱਚ 15 ਅਗਸਤ, 1947 ਵਾਲੇ ਦਿਨ ਅਜ਼ਾਦੀ ਪ੍ਰਾਪਤ ਹੋਣ ਤੋਂ 24 ਦਿਨ ਪਹਿਲਾਂ ਭਾਰਤ ਵਿਚ 22 ਜੁਲਾਈ, 1947 ਨੂੰ ਸੰਵਿਧਾਨ ਸਭਾ ਦੀ ਹੋਈ ਐਡਹਾਕ ਮੀਟਿੰਗ ਵਿਚ ਪ੍ਰਵਾਨ ਕੀਤਾ ਗਿਆ ਸੀ । ਇਸ ਤੋਂ ਪਿੱਛੋਂ 15 ਅਗਸਤ, 1947 ਤੋਂ ਲੈ ਕੇ 26 ਜਨਵਰੀ, 1950 ਭਾਰਤ ਦੇ ਗਣਤੰਤਰਤਾ ਦਿਵੰਸ ਤਕ ਇਸ ਨੂੰ ਡੋਮੀਨੀਅਨ ਆਫ਼ ਇੰਡੀਆ ਦੇ ਕੌਮੀ ਝੰਡੇ ਵਜੋਂ ਅਪਣਾਇਆ ਗਿਆ ਸੀ । ਇਹ ਝੰਡਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਝੰਡੇ ਉੱਤੇ ਆਧਾਰਿਤ ਸੀ, ਜਿਸ ਦਾ ਡਿਜ਼ਾਈਨ ਪਿੰਗਾਲੀ ਵੈਨਕਾਇਆ ਨਾਂ ਦੇ ਇਕ ਵਿਦਵਾਨ ਨੇ ਕੀਤਾ ਸੀ । ਉਂਝ ਭਾਰਤ ਦੀ ਅਜ਼ਾਦੀ ਲਈ 1913-14 ਵਿਚ ਸੰਘਰਸ਼ ਕਰਨ ਵਾਲੀ ਗ਼ਦਰ ਪਾਰਟੀ ਦਾ ਝੰਡਾ ਵੀ ਤਿੰਨਰੰਗਾ ਹੀ ਸੀ ।

ਇਸ ਝੰਡੇ ਦੇ ਤਿੰਨ ਰੰਗ ਹਨ-ਕੇਸਰੀ, ਚਿੱਟਾ ਤੇ ਹਰਾ । ਇਸਦਾ ਕੇਸਰੀ ਰੰਗ ਸਭ ਤੋਂ ਉੱਪਰ ਹੁੰਦਾ ਹੈ, ਚਿੱਟਾ ਵਿਚਕਾਰ ਤੇ ਹਰਾ ਸਭ ਤੋਂ ਥੱਲੇ । ਚਿੱਟੇ ਦੇ ਵਿਚਕਾਰ ਉਸ ਦੀ ਚੌੜਾਈ ਦੇ ਨੇਵੀ ਬਲਿਊ ਰੰਗ ਅਸ਼ੋਕ ਚੱਕਰ ਦਾ ਚਿੰਨ੍ਹ ਹੁੰਦਾ ਹੈ, ਜਿਸਨੂੰ ਸਾਰਨਾਥ ਵਿਚ ਬਣੇ ਅਸ਼ੋਕ ਦੇ ਥੰਮ ਤੋਂ ਲਿਆ ਗਿਆ ਹੈ । ਇਸ ਵਿਚਲਾ ਕੇਸਰੀ ਰੰਗ ਕੁਰਬਾਨੀ ਦਾ, ਚਿੱਟਾ ਰੰਗ ਅਮਨ ਦਾ ਤੇ ਹਰਾ ਰੰਗ ਖ਼ੁਸ਼ਹਾਲੀ ਦਾ ਪ੍ਰਤੀਕ ਹੈ । ਅਸ਼ੋਕ ਚੱਕਰ ਵਿਕਾਸ ਤੇ ਤਰੱਕੀ ਦਾ ਚਿੰਨ੍ਹ ਹੈ । ਇਹ ਝੰਡਾ ਭਾਰਤ ਦੀਆਂ ਫ਼ੌਜਾਂ ਦਾ ਜੰਗੀ ਝੰਡਾ ਵੀ ਹੈ ਅਤੇ ਇਹ ਫ਼ੌਜੀ ਕੇਂਦਰਾਂ ਉੱਤੇ ਝੁਲਾਇਆ ਜਾਂਦਾ ਹੈ । ਇਹ ਹੱਥ ਦੇ ਕੱਤੇ ਖੱਦਰ ਦਾ ਬਣਿਆ ਹੁੰਦਾ ਹੈ ।

26 ਜਨਵਰੀ ਨੂੰ ਗਣਤੰਤਰਤਾ ਦਿਵਸ ਉੱਤੇ ਰਾਸ਼ਟਰਪਤੀ ਇਸਨੂੰ ਬੁਲਾਉਂਦੇ ਹਨ ਤੇ ਤਿੰਨਾਂ ਫ਼ੌਜਾਂ ਦੇ ਯੂਨਿਟਾਂ ਵਲੋਂ ਇਸਨੂੰ ਸਲਾਮੀ ਦਿੱਤੀ ਜਾਂਦੀ ਹੈ ! 15 ਅਗਸਤ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਇਸਨੂੰ ਲਾਲ ਕਿਲ੍ਹੇ ਉੱਤੇ ਝੁਲਾਉਂਦੇ ਹਨ । ਇਸ ਝੰਡੇ ਨੂੰ ਝੁਲਾਉਣ ਮਗਰੋਂ ਭਾਰਤ ਦਾ ਕੌਮੀ ਗੀਤ ‘ਜਨ ਗਨ ਮਨ….’ ਗਾਇਆ ਜਾਂਦਾ ਹੈ ਤੇ ਸਭ ਸਾਵਧਾਨ ਹੋ ਕੇ ਖੜ੍ਹੇ ਹੋ ਜਾਂਦੇ ਹਨ ।

ਇੰਡੀਅਨ ਫਲੈਗ ਕੋਡ ਦੁਆਰਾ ਇਸ ਝੰਡੇ ਦੀ ਉਚਾਈ ਤੇ ਚੌੜਾਈ ਨਿਸਚਿਤ ਹੈ ਤੇ ਨਾਲ ਹੀ ਇਸਨੂੰ ਭੁਲਾਉਣ ਦੇ ਨਿਯਮ ਅਤੇ ਉਤਾਰਨ ਦੇ ਨਿਯਮ ਵੀ ਨਿਰਧਾਰਿਤ ਹਨ । ਜਦੋਂ ਕਿਸੇ ਵੱਡੇ ਨੇਤਾ ਦੀ ਮੌਤ ਹੋ ਜਾਂਦੀ ਹੈ, ਤਾਂ ਇਸਨੂੰ ਝੁਕਾ ਦਿੱਤਾ ਜਾਂਦਾ ਹੈ ।
ਤਿਰੰਗੇ ਝੰਡੇ ਦੇ ਸਤਿਕਾਰ ਤੇ ਮਹੱਤਤਾ ਨੂੰ ਪ੍ਰਗਟ ਕਰਨ ਲਈ ਬਹੁਤ ਸਾਰੇ ਕਵੀਆਂ ਨੇ ਗੀਤ ਲਿਖੇ ਹਨ, ਜਿਵੇਂ-
ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ ।
ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਣ ਏ ।
ਇਕ ਇਕ ਤਾਰ ਤੇਰੀ ਜਾਪੇ ਮੂੰਹੋਂ ਬੋਲਦੀ
ਮੁੱਲ ਹੈ ਅਜ਼ਾਦੀ ਸਦਾ ਲਹੂਆਂ ਨਾਲ ਤੋਲਦੀ ।
ਉੱਚਾ ਸਾਡਾ ਅੰਬਰਾਂ ‘ਤੇ ਝੂਲਦਾ ਨਿਸ਼ਾਨ ਏ ।
ਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ । ਇਸ ਪ੍ਰਕਾਰ ਸਾਡਾ ਝੰਡਾ ਮਹਾਨ ਹੈ । ਇਹ ਸਦਾ ਉੱਚਾ ਰਹੇ । ਇਹ ਭਾਰਤ ਵਾਸੀਆਂ ਦੀ ਆਨ-ਸ਼ਾਨ ਦਾ ਪ੍ਰਤੀਕ ਹੈ । ਸਾਨੂੰ ਇਸ ਉੱਪਰ ਮਾਣ ਕਰਨਾ ਚਾਹੀਦਾ ਹੈ ।

PSEB 7th Class Punjabi ਰਚਨਾ ਲੇਖ (ਪ੍ਰਸਤਾਵ)

32. ਟਰੈਫਿਕ ਸਪਤਾਹ

ਸਾਡੇ ਸ਼ਹਿਰ ਵਿਚ ਪੁਲਿਸ ਵਲੋਂ ਬੀਤੇ 1 ਜਨਵਰੀ ਤੋਂ 7 ਜਨਵਰੀ ਤਕ ਟਰੈਫ਼ਿਕ ਸਪਤਾਹ ਮਨਾਇਆ ਗਿਆ, 1 ਸਾਰੇ ਸ਼ਹਿਰ ਵਿਚ ਟਰੈਫ਼ਿਕ ਨਿਯਮਾਂ ਦੀ ਪਾਲਣਾ ਸੰਬੰਧੀ ਚਿੱਟੇ ਰੰਗ ਦੇ ਬੈਨਰ ਲੱਗੇ ਹੋਏ ਸਨ । ਟਰੈਫ਼ਿਕ ਦੇ ਸਿਪਾਹੀ ਆਪਣੇ ਹੱਥਾਂ ਉੱਤੇ ਚਿੱਟੇ ਰੰਗ ਦੇ ਦਸਤਾਨੇ ਪਾਈ ਥਾਂ-ਥਾਂ ਸਰਗਰਮ ਦਿਖਾਈ ਦੇ ਰਹੇ ਸਨ । ਭਿੰਨ-ਭਿੰਨ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਇਸ ਮੁਹਿੰਮ ਵਿਚ ਸ਼ਾਮਿਲ ਕੀਤਾ ਗਿਆ ਸੀ, ਤੇ ਉਹ ਵੀ ਹੱਥਾਂ ਵਿਚ ਬੈਨਰ ਫੜ ਕੇ ਤੇ ਟੋਲੀਆਂ ਬਣਾ ਕੇ ਸੜਕਾਂ ਉੱਤੇ ਤੁਰ ਰਹੇ ਸਨ । ਇਹ ਸਾਲ ਦਾ ਉਹ ਹਫ਼ਤਾ ਸੀ, ਜਿਸ ਵਿਚ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਤੇ ਉਨ੍ਹਾਂ ਦੀ ਪਾਲਣਾ : ਸੰਬੰਧੀ ਸੁਚੇਤ ਕੀਤਾ ਜਾ ਰਿਹਾ ਸੀ ।

ਇਸ ਉਦੇਸ਼ ਦੀ ਪ੍ਰਾਪਤੀ ਲਈ ਥਾਂ-ਥਾਂ ਵਰਕਸ਼ਾਪਾਂ, ਡਰਾਈਵਿੰਗ ਟੈਸਟਾਂ, ਲੈਕਚਰਾਂ ਤੇ ਭਾਸ਼ਨ-ਮੁਕਾਬਲਿਆਂ ਦੇ ਆਯੋਜਨ ਵੀ ਕੀਤੇ ਜਾ ਰਹੇ ਸਨ । ਇਸੇ ਲੜੀ ਵਿਚ ਸਾਡੇ ਸਕੁਲੇ ਵਿਚ ਵੀ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਸੰਬੰਧੀ ਜਾਗਰੂਕ ਕਰਨ ਲਈ ਇਕ ਅੰਤਰਸਕੂਲ ਭਾਸ਼ਨ ਮੁਕਾਬਲਾ ਹੋ ਰਿਹਾ ਸੀ । ਇਸ ਵਿਚ ਮੁੱਖ ਮਹਿਮਾਨ ਸਾਡੇ ਇਲਾਕੇ ਦੇ ਪੁਲਿਸ ਸਟੇਸ਼ਨ ਦੇ ਟਰੈਫ਼ਿਕ-ਇਨਸਪੈਕਟਰ ਸਨ ।

ਭਾਸ਼ਨ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਕਤਿਆਂ ਨੇ ਸਰੋਤਿਆਂ ਨੂੰ ਭਾਰਤ ਵਿਚ ਸੜਕਾਂ ਉੱਤੇ ਦਿਨੋ-ਦਿਨ ਵਧ ਰਹੇ ਹਾਦਸਿਆਂ, ਅਜਾਈਂ ਜਾਂਦੀਆਂ ਜਾਨਾਂ ਤੇ ਅਪੰਗ ਹੋਣ ਵਾਲੇ ਵਿਅਕਤੀਆਂ ਦੀ ਲੂੰ ਕੰਡੇ ਕਰਨ ਵਾਲੀ ਗਿਣਤੀ ਬਾਰੇ ਦੱਸਦਿਆਂ ਟਰੈਫਿਕ ਨਿਯਮਾਂ ਦੀ ਉਲੰਘਣਾ, ਟਰੈਫ਼ਿਕ ਨਿਯਮਾਂ ਵਿਚ ਢਿੱਲ ਅਤੇ ਇਸ ਸੰਬੰਧ ਵਿਚ ਪੁਲਿਸ ਅਤੇ ਨੇਤਾ ਲੋਕਾਂ ਦੀ ਕਾਰਗੁਜ਼ਾਰੀ ਬਾਰੇ ਕਾਫ਼ੀ ਚਾਨਣਾ ਪਾਇਆ । ਉਨ੍ਹਾਂ ਦਿਨੋਦਿਨ ਵੱਧ ਰਹੇ ਤਰ੍ਹਾਂ-ਤਰ੍ਹਾਂ ਦੇ ਵਾਹਨਾਂ ‘ਤੇ ਸੜਕਾਂ ਦੀ ਮੰਦੀ ਹਾਲਤ ਬਾਰੇ ਵੀ ਆਪਣੇ-ਆਪਣੇ ਵਿਚਾਰ ਰੱਖੇ।

ਮੁੱਖ ਮਹਿਮਾਨ ਟਰੈਫ਼ਿਕ ਇਨਸਪੈਕਟਰ ਨੇ ਆਪਣੇ ਭਾਸ਼ਨ ਵਿਚ ਵਿਦਿਆਰਥੀਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਆਪਣੀ ਸੁਰੱਖਿਆ ਲਈ ਤੇ ਆਵਾਜਾਈ ਨੂੰ ਨਿਰਵਿਘਨ ਚਲਦਾ ਰੱਖਣ ਲਈ ਟਰੈਫ਼ਿਕ ਨਿਯਮਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ । ਉਨ੍ਹਾਂ ਡਰਾਈਵਿੰਗ ਸਿੱਖਣ, ਲਾਈਸੈਂਸ ਪ੍ਰਾਪਤ ਕਰਨ, ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਤੇ ਪਾਰਕਿੰਗ ਆਦਿ ਸੰਬੰਧੀ ਵਿਦਿਆਰਥੀਆਂ ਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ ।

ਉਨ੍ਹਾਂ ਇਹ ਵੀ ਕਿਹਾ ਕਿ ਟਰੈਫ਼ਿਕ ਨਿਯਮਾਂ ਦੀ ਪਾਲਣਾ ਵਿਚ ਪੁਲਿਸ ਸੱਚੇ ਦਿਲੋਂ ਉਨ੍ਹਾਂ ਦੇ ਨਾਲ ਹੈ ਤੇ ਆਮ ਲੋਕਾਂ ਦਾ ਇਸ ਵਿਚ ਸਹਿਯੋਗ ਬਹੁਤ ਜ਼ਰੂਰੀ ਹੈ । ਇਸ ਲਈ ਸਾਡਾ ਸਭ ਦਾ ਫ਼ਰਜ਼ ਹੈ ਕਿ ਆਪਣੀ ਸੁਰੱਖਿਆ, ਆਵਾਜਾਈ ਨੂੰ ਨਿਰਵਿਘਨ ਚਲਦਾ ਰੱਖਣ ਤੇ ਦੇਸ਼ ਦੀ ਤਰੱਕੀ ਦੀ ਰਫ਼ਤਾਰ ਨੂੰ ਤੇਜ਼ ਰੱਖਣ ਲਈ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰੀਏ ।

ਅੰਤ ਵਿਚ ਸਾਡੇ ਮੁੱਖ ਅਧਿਆਪਕ ਸਾਹਿਬ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਤੇ ਭਾਸ਼ਨ ਮੁਕਾਬਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਆਪਣੇ ਸਕੂਲ ਦੇ ਵਿਦਿਆਰਥੀਆਂ ਦੁਆਰਾ ਟਰੈਫ਼ਿਕ ਸਪਤਾਹ ਵਿਚ ਹਿੱਸਾ ਲੈਣ ਉੱਤੇ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫ਼ਿਕ ਨਿਯਮਾਂ ਦੀ ਪਾਲਣਾ ਦੇ ਨਾਲ ਦਿਨੋ-ਦਿਨ ਵਧ ਰਹੇ ਵਾਹਨਾਂ ਤੇ ਆਵਾਜਾਈ ਲਈ ਚੰਗੀਆਂ ਸੜਕਾਂ, ਟਰੈਫ਼ਿਕ ਲਾਈਟਾਂ ਦਾ ਚੰਗੀ ਹਾਲਤ ਵਿਚ ਹੋਣਾ, ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਪੁਲਿਸ ਦਾ ਬੇਲਿਹਾਜ਼ ਹੋਣਾ, ਪੈਦਲਾਂ ਲਈ ਜ਼ੈਬਰਾ ਕਰਾਸਿੰਗ ਤੇ ਫੁੱਟਪਾਥਾਂ ਦੇ ਹੋਣ ਤੋਂ ਇਲਾਵਾ ਟਰੈਫ਼ਿਕ ਭੀੜਾਂ ਨੂੰ ਰੋਕਣ ਲਈ ਥਾਂ-ਥਾਂ ਫਲਾਈਓਵਰਾਂ ਦਾ ਬਣੇ ਹੋਣਾ ਵੀ ਜ਼ਰੂਰੀ ਹੈ ।

ਅੰਤ ਵਿਚ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਟਰੈਫ਼ਿਕ ਸਪਤਾਹ ਤੋਂ ਬਹੁਤ ਸਾਰੇ ਲੋਕ ਟਰੈਫ਼ਿਕ ਨਿਯਮਾਂ ਸੰਬੰਧੀ ਜਾਗਰੂਕ ਹੋਏ ਹੋਣਗੇ ਤੇ ਅੱਗੋਂ ਟਰੈਫ਼ਿਕ ਸ਼ਹਿਰ ਵਿਚ ਟਰੈਫ਼ਿਕ ਦੀ ਸਮੱਸਿਆ ਬਹੁਤ ਹੱਦ ਤਕ ਘੱਟ ਜਾਵੇਗੀ ।

PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ

Punjab State Board PSEB 7th Class Punjabi Book Solutions Punjabi Grammar Sudara Likhai te Sudha Sabada-Jora ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ Textbook Exercise Questions and Answers.

PSEB 7th Class Punjabi Grammar ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ

ਅਸ਼ੁੱਧ – मॅप

ਏਨਕ – ਐਨਕ
ਅਮਰ – ਉਮਰ
ਓੜ – ਔੜ
ਉੱਗਲੀ – ਉਂਗਲੀ
ਸ਼ੜਕ – मइव
ਸੁਕਰ – ਸ਼ੁਕਰ
ਸੀਸਾ – ਸ਼ੀਸ਼ਾ
ਛੁੱਕਰ – ਸ਼ੱਕਰ
ਬਿਆਹ – ਵਿਆਹ
ਸਵੈਜੀਵਨੀ – ਸੈ-ਜੀਵਨੀ
ਕਠਿਨ – ਕਠਨ
ਪੜੌਣਾ – ਪੜ੍ਹਾਉਣਾ
ਅੰਘ – ਅੰਗ
ਸੁੰਗਣਾ – ਸੁੰਘਣਾ
ਪੰਘਾ – ਪੰਗਾ
ਰੰਜੂ – ਰੰਝ
ਕੁੱਜ – ਕੁੱਝ
ਪੂੰਜ – ਪੂੰਝ
ਬਕੀਲ – ਵਕੀਲ

PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ

ਵਾਹਰਲਾਂ – ਬਾਹਰਲਾ
ਹਬਾ – ਹਵਾ
ਉੱਘ – ਉੱਘ
ਇੰਜ – ਇੰਝ
ਕਿਉਂ – ਕਿਉਂ
ਸਾਂਗ – ਸਾਂਗ
ਗੇਂਦ – ਗੇਂਦ
ਡੰਗ – ਡੀਗ
ਗੈਂਡਾ – ਗੈਂਡਾ
ਚੌਦਾ – ਚੋਂਦਾ
ਸ਼ਪਾਹੀ – ਸਿਪਾਹੀ
ਜਹਾਜ – ਜਹਾਜ਼
ਜੁਲਮ – ਜ਼ੁਲਮ
ਅਵਾਜ – ਅਵਾਜ਼
ਗਾਲ – ਗਾਲ
ਵਾਲ – ਵਾਲ
ਪੀਲਾ – ਪੀਲਾ
ਪਾਲਾ – ਪਾਲਾ
ਵਰਹਾ – ਵਜ੍ਹਾ
ਸੋਵਰ – ਸੂਰ
ਸਵੈਮਾਨ – ਸ਼ੈ-ਮਾਨ
ਉਦਾਰ – ਉਧਾਰ

PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ

ਦੂੱਦ – ਦੂਪ
पैपा – ਧੰਦਾ
ਰਿਢਾ – ਗਿੱਧਾ
ਬੁੱਦੀ – ਬੁੱਪੀ
ਰੈਹਣਾ – ਰਹਿਣਾ
ਮਾਲਾ – ਮਾਲਾ
ਪਰਿੰਸੀਪਲ – ਪ੍ਰਿੰਸੀਪਲ
ਪਰੇਮ – ਪਰੰਤੂ
ਜੰਜ – ਜੰਝ
ਸਾਂਜ – ਸਾਂਝ
ਸੌਹਰਾ – ਸਹੁਰਾ
ਮੌਹਰਾ – ਮਹੁਰਾ
ਮੁਕਤਿ – ਮੁਕਤੀ
ਗਤਿ – ਗਤੀ
ਸ਼ਾਂ – ਛਾਂ
ਸ਼ੰਨਾ – ਛੰਨਾ
ਛੈਹਿਰ – ਸ਼ਹਿਰ
ਸ਼ਤ – ਛੱਤ

PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ

ਵੱਸ਼ਾ – ਵੱਛਾ
ਮੇਹਨਤ – ਮਿਹਨਤ
ਮੇਹਰ – ਮਿਹਰ
ਜੇਹੜਾ – ਜਿਹੜਾ
ਕੇਹੜਾ – ਕਿਹੜਾ
ਜੇਹਾ – ਜਿਹਾ
ਏਹ – ਇਹ
ਠੰਡ – ਠੰਢ
ਸਾਂਡੂ – ਸਾਂਢੂ
ਆੜਾਂ – ਆਢਾ
ਟੇਡਾ – ਟੇਢ
ਚੂੰਡੀ- ਚੂੰਢੀ
ਧੁੰਧ – ਧੁੰਦ
ਓ ਕਿਰਸਾਨਾਂ – ਓ ਕਿਸਾਨਾ
ਬਲੇ ਜਵਾਨਾਂ – ਬੱਲੇ ਜਵਾਨਾ
ਮਾਮਾਂ – ਮਾਮਾ
ਨੈਹਰ – ਨਹਿਰ
ਬੈਹਰਾ – ਬਹਿਰਾ
ਪੈਹਰਾ – ਪਹਿਰਾ
‘ਗਯਾਨੀ – ਗਿਆਨੀ
ਵਯਾਕਰਨ – ਵਿਆਕਰਨ
सपज – ਮੱਧ
ਵਾਂਗ – ਵਾਂਛ
ਵਿਆਕਰਨ
ਮਿਤ – ਮਿੱਤਰ
ਪਰੈਸ – ਪ੍ਰੈੱਸ
ਇੰਦ – ਇੰਦਰ
ਸ਼ਕਤਿ – ਸ਼ਕਤੀ

PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ

ਸੁਧਾਰਿਕ – ਸੁਧਾਰਕ
ਆਰਥਿਕ – ਆਰਥਕ
ਰਾਜਨੀਤਿਕ – ਰਾਜਨੀਤਕ
ਕਵਿ – ਕਵੀ
ਵਰੁਣਾ – ਵਰੁਨਾ
ਖੁਰਣਾ – ਖੁਰਨਾ
ਫੈਦਾ – ਫਾਇਦਾ
ਸੇਹਤ – ਸਿਹਤ
ਸ਼ੈਤ – ਸ਼ਾਇਦ
ਸੁਹਣਾ – ਸੋਹਣਾ
ਲੈਕ – ਲਾਇਕ
ਲੋਬ – ਲੋਭ
ਸ਼ਕੈਤ – ਸ਼ਕਾਇਤ
ਸਬ – ਸਭ
ਗੌਣਾ – ਗਾਉਣਾ
ਬਚੌਣਾ – ਬਚਾਉਣਾ
ਭਾਭੀ – ਭਾਬੀ

PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ-
(ੳ) ਮੇਹਨਤ, ਵੇਹੜਾ, ਦੁਪੈਹਰ, ਔਰਤ, ਸ਼ੈਹਰ, ਬੋਹਤਾ, ਚੋਲ ।
(ਅ) ਵੋਹਟੀ, ਭਿਖਾਰਣ, ਆਯਾ, ਅਬਿਆਸ, ਦੁੱਦ, ਰੈਂਹਦਾ ।
(ਇ) ਨੈਹਰ, ਕਚੈਹਰੀ, ਘੰਗ, ਗੋਬੀ, ਸੌਂਹ, ਜੇਹੜਾ, ਕੇਹੜਾ, ਪੈਹਰ ।
(ਸ) ਗੈਹਣਾ, ਸੀਤਲ, ਸ਼ਿਖ਼ਰ, ਸ਼ੜਕ, ਸੌਹਰਾ, ਬੋਹਵਚਨ, ਨੌਂਹ ।
(ਹ) ਸੇਹਤ, ਲੋਬੀ, ਬਚੌਣਾ, ਸ਼ਕਤ, ਗਯਾਨੀ, ਧੂਪ, ਨੈਣ ।
(ਕ) ਪੜੈਣਾ, ਝੜਾਈ, ਹਬਾ, ਆਵਾਜ, ਉਦਾਰ, ਜਬਾਨ, ਮਧਯ ॥
ਉੱਤਰ :
(ੳ) ਮਿਹਨਤ, ਵਿਹੜਾ, ਦੁਪਹਿਰ, ਔਰਤ, ਸ਼ਹਿਰ, ਬਹੁਤਾ, ਚੌਲ ।
(ਅ) ਵਹੁਟੀ, ਭਿਖਾਰਨ, ਆਇਆ, ਅਭਿਆਸ, ਦੁੱਧ, ਰਹਿੰਦਾ ।
(ਇ) ਨਹਿਰ, ਕਚਹਿਰੀ, ਪੀਂਘ, ਗੋਭੀ, ਸਹੁੰ, ਜਿਹੜਾ, ਕਿਹੜਾ, ਪਹਿਰ ।
(ਸ) ਗਹਿਣਾ, ਸੀਤਲ, ਸਿਖਰ, ਸੜਕ, ਸਹੁਰਾ, ਬਹੁਵਚਨ, ਨਹੁੰ ।
(ਹ) ਸਿਹਤ, ਲੋਭੀ, ਬਚਾਉਣਾ, ਸ਼ਕਤੀ, ਗਿਆਨੀ, ਧੁੱਪ, ਨਾਇਣ ।
(ਕ) ਪੜ੍ਹਾਉਂਣਾ, ਚੜ੍ਹਾਈ, ਹਵਾ, ਅਵਾਜ਼, ਉਧਾਰ, ਜ਼ਬਾਨ, ਮੱਧ ।