PSEB 7th Class Punjabi Vyakaran ਵਿਸਰਾਮ ਚਿੰਨ੍ਹ

Punjab State Board PSEB 7th Class Punjabi Book Solutions Punjabi Grammar Vishram Chin ਵਿਸਰਾਮ ਚਿੰਨ੍ਹ Textbook Exercise Questions and Answers.

PSEB 7th Class Punjabi Grammar ਵਿਸਰਾਮ ਚਿੰਨ੍ਹ

‘ਵਿਸਰਾਮ’ ਦਾ ਅਰਥ ਹੈ “ਠਹਿਰਾਓ’ । ‘ਵਿਸਰਾਮ ਚਿੰਨ੍ਹ’ ਉਹ ਚਿੰਨ੍ਹ ਹੁੰਦੇ ਹਨ, ਜਿਹੜੇ ਲਿਖਤ ਵਿਚ ਠਹਿਰਾਓ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ । ਇਨ੍ਹਾਂ ਦਾ ਮੁੱਖ ਕਾਰਜ ਲਿਖਤ ਵਿਚ ਸਪੱਸ਼ਟਤਾ ਪੈਦਾ ਕਰਨਾ ਹੈ । ਇਨ੍ਹਾਂ ਚਿੰਨ੍ਹਾਂ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ
1. ਡੰਡੀ-(।) :
ਇਹ ਚਿੰਨ੍ਹ ਵਾਕ ਦੇ ਅੰਤ ਵਿਚ ਪੂਰਨ ਠਹਿਰਾਓ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ , ਜਿਵੇਂ-
(ੳ) ਇਹ ਮੇਰੀ ਪੁਸਤਕ ਹੈ ।
(ਅ) ਮੈਂ ਸਕੂਲ ਜਾਂਦਾ ਹਾਂ ।

2. ਪ੍ਰਸ਼ਨਿਕ ਚਿੰਨ-(?) :
ਇਹ ਚਿੰਨ ਉਨ੍ਹਾਂ ਪੁਰਨ ਵਾਕਾਂ ਦੇ ਅੰਤ ਵਿਚ ਆਉਂਦਾ ਹੈ, ਜਿਨ੍ਹਾਂ ਵਿਚ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ ; ਜਿਵੇਂ-
(ਉ) ਤੂੰ ਸਮੇਂ ਸਿਰ ਕਿਉਂ ਨਹੀਂ ਪੁੱਜਾ ?
(ਅ) ਕੀ ਤੂੰ ਘਰ ਵਿਚ ਹੀ ਰਹੇਂਗਾ ?

3. ਵਿਸਮਿਕ ਚਿੰਨ੍ਹ-(!) :
ਇਸ ਚਿੰਨ੍ਹ ਦੀ ਵਰਤੋਂ ਕਿਸੇ ਨੂੰ ਸੰਬੋਧਨ ਕਰਨ ਲਈ, ਖ਼ੁਸ਼ੀ, ਗ਼ਮੀ ਤੇ ਹੈਰਾਨੀ ਪੈਦਾ ਕਰਨ ਵਾਲੇ ਵਾਕ-ਅੰਸ਼ਾਂ ਤੇ ਵਾਕਾਂ ਦੇ ਨਾਲ ਹੁੰਦੀ ਹੈ , ਜਿਵੇਂ-
ਸੰਬੋਧਨ ਕਰਨ ਸਮੇਂ-ਓਇ ਕਾਕਾ ! ਇਧਰ ਆ !
ਹੈਰਾਨੀ, ਖ਼ੁਸ਼ੀ ਤੇ ਗ਼ਮੀ ਭਰੇ ਵਾਕ-ਅੰਸ਼ਾਂ ਤੇ ਵਾਕਾਂ ਦੇ ਨਾਲ ; ਜਿਵੇਂ-
(ਉ) ਸ਼ਾਬਾਸ਼ ! ਕਾਸ਼ !
(ਅ) ਵਾਹ ! ਕਮਾਲ ਹੋ ਗਿਆ !
(ਇ) ਹੈਂ! ਤੂੰ ਫ਼ੇਲ੍ਹ ਹੋ ਗਿਐਂ!
(ਸ) ਹਾਏ ! ਹਾਏ !

PSEB 7th Class Punjabi Vyakaran ਵਿਸਰਾਮ ਚਿੰਨ੍ਹ

4. ਕਾਮਾ-(,) :
(ੳ) ਜਦ ਕਿਸੇ ਵਾਕ ਦਾ ਕਰਤਾ ਲੰਮਾ ਹੋਵੇ ਤੇ ਉਹ ਇਕ ਛੋਟਾ ਜਿਹਾ ਵਾਕ ਬਣ ਜਾਵੇ, ਤਾਂ ਉਸ ਦੇ ਅਖ਼ੀਰ ਵਿਚ ਕਾਮਾ ਲਾਇਆ ਜਾਂਦਾ ਹੈ , ਜਿਵੇਂ-
ਬਜ਼ਾਰ ਵਿਚ ਰੇੜੀ ਵਾਲਿਆਂ ਦਾ ਰੌਲਾ-ਰੱਪਾ, ਸਭ ਦਾ ਸਿਰ ਖਾ ਰਿਹਾ ਸੀ ।

(ਅ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇ, ਤਾਂ ਉਸ ਸਮੇਂ ਦੁਵੱਲੀ ਕਾਮੇ ਲਾਏ ਹਨ , ਜਿਵੇਂ-
ਉਹ ਲੜਕੀ, ਜਿਹੜੀ ਕੱਲ੍ਹ ਬਿਮਾਰ ਹੋ ਗਈ ਸੀ, ਅੱਜ ਸਕੂਲ ਨਹੀਂ ਆਈ ।

(ੲ) ਜਦੋਂ ਕਿਸੇ ਵਾਕ ਵਿਚ ਅਨੁਕਰਮੀ ਸ਼ਬਦ ਵਰਤੇ ਗਏ ਹੋਣ, ਤਾਂ ਉਨ੍ਹਾਂ ਤੋਂ ਪਹਿਲਾਂ ਤੇ ਮਗਰੋਂ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ ; ਜਿਵੇਂ-
ਖਾਣਾ ਖਾ ਕੇ, ਹੱਥ ਧੋ ਕੇ, ਕੁੱਝ ਚਿਰ ਅਰਾਮ ਕਰ ਕੇ, ਸਾਰੇ ਪ੍ਰਾਹੁਣੇ ਚਲੇ ਗਏ ।

(ਸ) ਜਦੋਂ ਵਾਕ ਵਿਚ “ਕੀ’, ‘ਕਿਉਂਕਿ’, ‘ਤਾਂ ਜੋ, ਆਦਿ ਯੋਜਕ ਨਾ ਹੋਣ, ਤਾਂ ਇਨ੍ਹਾਂ ਦੀ ਥਾਂ ‘ਤੇ ਕਾਮਾ ਵਰਤਿਆ ਜਾਂਦਾ ਹੈ , ਜਿਵੇਂ-
ਸਭ ਚੰਗੀ ਤਰ੍ਹਾਂ ਜਾਣਦੇ ਹਨ, ਹਰ ਥਾਂ ਸੱਚਾਈ ਦੀ ਜਿੱਤ ਹੁੰਦੀ ਹੈ ।

(ਹ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਕਿਰਿਆ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇ, ਤਾਂ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ , ਜਿਵੇਂ
ਜੇ ਕਿਰਨ ਮਿਹਨਤ ਕਰਦੀ, ਤਾਂ ਪਾਸ ਹੋ ਜਾਂਦੀ ।

(ਕ) ਜਦੋਂ ਕਿਸੇ ਵੱਡੇ ਵਾਕ ਦੇ ਉਪਵਾਕ ‘ਤਾਹੀਓਂ, “ਇਸ ਲਈ, “ਸ’ ਅਤੇ ‘ਫਿਰ ਵੀ, ਆਦਿ ਯੋਜਕਾਂ ਨਾਲ ਜੁੜੇ ਹੋਣ, ਤਾਂ ਉਨ੍ਹਾਂ ਨੂੰ ਨਿਖੇੜਨ ਲਈ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ , ਜਿਵੇਂ-
ਹਰਜਿੰਦਰ ਧੋਖੇਬਾਜ਼ ਹੈ, ਤਾਹੀਓਂ ਤਾਂ ਮੈਂ ਉਸ ਨੂੰ ਚੰਗੀ ਨਹੀਂ ਸਮਝਦਾ ।

(ਖ) ਕਈ ਸਾਲ ਪਹਿਲਾ ਮੈਂ ਇਹ ਯੋਜਨਾ ਬਣਾਈ ਸੀ ਅਤੇ ਇਸ ਨੂੰ ਸਿਰੇ ਚੜ੍ਹਾਉਣ ਲਈ ਕਾਫ਼ੀ ਕੰਮ ਕੀਤਾ ਸੀ, ਪਰੰਤੂ ਮੈਨੂੰ ਲੋੜੀਂਦੀ ਸਫਲਤਾ ਪ੍ਰਾਪਤ ਨਹੀਂ ਸੀ ਹੋਈ ।

(ਗ) ਜਦੋਂ ਕਿਸੇ ਵਾਕ ਵਿਚ ਇਕੋ-ਜਿਹੇ ਵਾਕ-ਅੰਸ਼ ਜਾਂ ਉਪਵਾਕ ਹੋਣ ਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਵੇ, ਤਾਂ ਹਰ ਵਾਕੰਸ਼ ਜਾਂ ਉਪਵਾਕ ਦੇ ਮਗਰੋਂ ਕਾਮਾ ਲਾਇਆ ਜਾਂਦਾ ਹੈ ; ਜਿਵੇਂ-
ਰਾਮ ਦਾ ਘਰ 20 ਫੁੱਟ ਲੰਮਾ, 12 ਫੁੱਟ ਚੌੜਾ ਤੇ 150 ਫੁੱਟ ਉੱਚਾ ਹੈ ।

(ਘ) ਜਦੋਂ ਕਿਸੇ ਵਾਕ ਵਿਚ ਸ਼ਬਦਾਂ ਦੇ ਜੋੜੇ ਵਰਤੇ ਜਾਣ ਅਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਵੇ, ਤਾਂ ਹਰ ਜੋੜੇ ਤੋਂ ਮਗਰੋਂ ਕਾਮਾ ਲਾਇਆ ਜਾਂਦਾ ਹੈ , ਜਿਵੇਂ-
ਭਾਰਤੀ ਸੰਵਿਧਾਨ ਵਿਚ ਉਚ-ਨੀਚ, ਜਾਤ-ਪਾਤ ਅਤੇ ਅਮੀਰ-ਗ਼ਰੀਬ ਦਾ ਭੇਦ-ਭਾਵ ਨਹੀਂ ।

(ਙ) ਜਦੋਂ ਕਿਸੇ ਨਾਉਂ ਲਈ ਬਹੁਤ ਸਾਰੇ ਵਿਸ਼ੇਸ਼ਣ ਹੋਣ, ਤਾਂ ਅਖ਼ੀਰਲੇ ਦੋਹਾਂ ਦੇ ਵਿਚਕਾਰ ਕਾਮੇ ਦੀ ਥਾਂ ‘ਤੇ ਜਾਂ ‘ਅਤੇ ਲੱਗਦਾ ਹੈ ; ਜਿਵੇਂ-
‘ਸੁਦੇਸ਼ ਕੁਮਾਰ ਬਲੈਕੀਆ, ਬੇਈਮਾਨ, ਜੂਏਬਾਜ਼, ਸ਼ਰਾਬੀ, ਦੜੇਬਾਜ਼ ਅਤੇ ਮਿੱਤਰਮਾਰ ਹੈ ।

(ਚ) ਜਦੋਂ ਕਿਸੇ ਉਪਵਾਕ ਨੂੰ ਪੁੱਠੇ ਕਾਮਿਆਂ ਵਿਚ ਲਿਖਣਾ ਹੋਵੇ, ਤਾਂ ਪੁੱਠੇ ਕਾਮੇ ਸ਼ੁਰੂ ਕਰਨ ਤੋਂ ਪਹਿਲਾਂ ਕਾਮਾ ਲਾਇਆ ਜਾਂਦਾ ਹੈ , ਜਿਵੇਂ-
ਸੁਰਜੀਤ ਨੇ ਕਿਹਾ, “ਮੈਂ ਫ਼ਸਟ ਡਿਵੀਜ਼ਨ ਵਿਚ ਪਾਸ ਹੋ ਕੇ ਦਿਖਾਵਾਂਗਾ |

5. ਬਿੰਦੀ ਕਾਮਾ (;) :
ਬਿੰਦੀ ਕਾਮਾ ਉਸ ਸਮੇਂ ਲੱਗਦਾ ਹੈ, ਜਦੋਂ ਵਾਕ ਵਿਚ ਕਾਮੇ ਨਾਲੋਂ ਵਧੇਰੇ ਠਹਿਰਾਓ ਹੋਵੇ, ਇਸ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ-

(ਉ) ਜਦੋਂ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਨ ਦੇਣੀ ਹੋਵੇ, ਤਾਂ ਸ਼ਬਦ “ਜਿਵੇਂ ਜਾਂ ‘ਜਿਹਾ ਕਿ ਆਦਿ ਤੋਂ ਪਹਿਲਾਂ ਇਹ ਚਿੰਨ੍ਹ ਵਰਤਿਆ ਜਾਂਦਾ ਹੈ , ਜਿਵੇਂ-
ਵਿਅਕਤੀਆਂ, ਸਥਾਨਾਂ, ਪਸ਼ੂਆਂ ਜਾਂ ਵਸਤੂਆਂ ਦੇ ਨਾਂਵਾਂ ਨੂੰ ਨਾਉਂ ਆਖਿਆ ਜਾਂਦਾ ਹੈ; ਜਿਵੇਂ ; ਕੁਲਜੀਤ, ਮੇਜ਼, ਕੁੱਕੜ ਅਤੇ ਹੁਸ਼ਿਆਰਪੁਰ ।

(ਆ) ਜਦੋਂ ਕਿਸੇ ਵਾਕ ਵਿਚ ਅਜਿਹੇ ਉਪਵਾਕ ਹੋਣ, ਜਿਹੜੇ ਹੋਣ ਵੀ ਰੇ, ਪਰ ਇਕ ਦੂਜੇ ਨਾਲ ਸੰਬੰਧਿਤ ਵੀ ਹੋਣ, ਤਾਂ ਉਨ੍ਹਾਂ ਨੂੰ ਵੱਖਰੇ-ਵੱਖਰੇ ਕਰਨ ਲਈ ਇਹ ਚਿੰਨ੍ਹ ਵਰਤਿਆ ਜਾਂਦਾ ਹੈ ; ਜਿਵੇਂ-
ਜ਼ਿੰਦਗੀ ਵਿਚ ਕਾਮਯਾਬੀ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰੋ ; ਮਿਹਨਤ ਕਰਨ ਨਾਲ ਅਦੁੱਤੀ ਖ਼ੁਸ਼ੀ ਮਿਲਦੀ ਹੈ ; ਖ਼ੁਸ਼ੀ ਸਫਲਤਾ ਦੀ ਨਿਸ਼ਾਨੀ ਹੈ ।

PSEB 7th Class Punjabi Vyakaran ਵਿਸਰਾਮ ਚਿੰਨ੍ਹ

6. ਦੁਬਿੰਦੀ (:) :
ਜਿਸ ਸਮੇਂ ਕਿਸੇ ਸ਼ਬਦ ਦੇ ਅੱਖਰ ਪੂਰੇ ਨਾ ਲਿਖਣੇ ਹੋਣ, ਤਾਂ ਦੁਬਿੰਦੀ ਵਰਤੀ ਜਾਂਦੀ ਹੈ ; ਜਿਵੇਂ-ਸ: ਸਿਰਦਾਰ), ਪ੍ਰੋ: ਪ੍ਰੋਫੈਸਰ ।

ਜਦੋਂ ਕਿਸੇ ਵਾਕ ਵਿਚ ਦੋ ਹਿੱਸੇ ਹੋਣ, ਪਹਿਲਾ ਹਿੱਸਾ ਜਾਂ ਪਹਿਲਾ ਵਾਕ ਆਪਣੇ ਆਪ ਵਿਚ ਪੂਰਾ ਦਿਖਾਈ ਦੇਵੇ ਤੇ ਦੂਜਾ ਵਾਕ ਪਹਿਲੇ ਦੀ ਵਿਆਖਿਆ ਕਰਦਾ ਹੋਵੇ, ਤਾਂ ਉਨ੍ਹਾਂ ਦੇ ਵਿਚਕਾਰ ਬਿੰਦੀ ਲਾਈ ਜਾਂਦੀ ਹੈ , ਜਿਵੇਂ-‘ਪੰਡਿਤ ਨਹਿਰੂ ਇਕ ਸਫਲ ਪ੍ਰਧਾਨ ਮੰਤਰੀ ਤੇ ਕਾਂਗਰਸੀ ਆਗੂ ਸਨ ; ਵੱਡੇ-ਵੱਡੇ ਆਗੂ ਉਨ੍ਹਾਂ ਸਾਹਮਣੇ ਟਿਕ ਨਹੀਂ ਸਨ ਸਕਦੇ ।

7. ਡੈਸ਼ (-) :
(ਉ) ਜਦੋਂ ਕਿਸੇ ਵਾਕ ਵਿਚ ਕੋਈ ਵਾਧੂ ਗੱਲ ਆਖਣੀ ਹੋਵੇ ; ਜਿਵੇਂ-ਮੇਰੇ ਖ਼ਿਆਲ ਅਨੁਸਾਰ ਥੋੜ੍ਹਾ ਗਹੁ ਨਾਲ ਸੁਣਨਾ-ਤੇਰੀ ਲਾਪਰਵਾਹੀ ਹੀ ਤੇਰੀ ਅਸਫਲਤਾ ਦਾ ਮੁੱਖ ਕਾਰਨ ਹੈ ।
(ਆ) ਨਾਟਕੀ ਵਾਰਤਾਲਾਪ ਸਮੇਂਪਰਮਿੰਦਰ-ਨੀਂ ਤੂੰ ਬਹੁਤ ਮਜ਼ਾਕ ਕਰਨ ਲੱਗ ਪਈ ਏਂ ।
ਕਿਰਨ-ਆਹੋ, ਤੂੰ ਕਿਹੜੀ ਘੱਟ ਏਂ ।
(ਈ) ਥਥਲਾਉਣ ਜਾਂ ਅਧੂਰੀ ਗੱਲ ਪ੍ਰਗਟ ਕਰਦੇ ਸਮੇਂ ।
ਮੈਂ-ਮ-ਮੈਂ-ਅੱਜ, ਸ-ਸਕੂਲ ਨਹੀਂ ਗਿਆ ।

8. ਦੁਬਿੰਦੀ ਡੈਬ (:-)
(ੳ) ਦੁਕਾਨ ਤੇ ਜਾਓ ‘ਤੇ ਇਹ ਚੀਜ਼ਾਂ ਲੈ ਆਓ :ਸ਼ੱਕਰ, ਆਟਾ, ਲੂਣ, ਹਲਦੀ ਤੇ ਗੁੜ ।
(ਆ) ਚੀਜ਼ਾਂ, ਥਾਂਵਾਂ ਤੇ ਵਿਅਕਤੀਆਂ ਦੇ ਨਾਂਵਾਂ ਨੂੰ ਨਾਂਵ ਆਖਦੇ ਹਨ ; ਜਿਵੇਂ :- ਮੋਹਨ, ਘਰ, ਜਲੰਧਰ ਤੇ ਕੁਰਸੀ ।
(ਈ) ਇਸ ਚਿੰਨ੍ਹ ਦੀ ਵਰਤੋਂ ਚੀਜ਼ਾਂ ਦਾ ਵੇਰਵਾ, ਉਦਾਹਰਨ ਜਾਂ ਟੂਕ ਦੇਣ ਸਮੇਂ ਵੀ ਕੀਤੀ ਜਾਂਦੀ ਹੈ , ਜਿਵੇਂ-
ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਬਹੁਤ ਸਾਰੇ ਫ਼ਾਰਸੀ ਸ਼ਬਦਾਂ ਦੇ ਪ੍ਰਚਲਿਤ ਰੂਪਾਂ ਦੀ ਵਰਤੋਂ ਮਿਲਦੀ ਹੈ ; ਜਿਵੇਂ-ਕਾਗਦ, ਕਾਦੀਆਂ, ਰਜ਼ਾ, ਹੁਕਮ, ਸ਼ਾਇਰ, ਕਲਮ ਆਦਿ ।

9. ਪੁੱਠੇ ਕਾਮੇ (“ ”) :
ਪੁੱਠੇ ਕਾਮੇ ਦੋ ਤਰ੍ਹਾਂ ਦੇ ਹੁੰਦੇ ਹਨ : ਇਕਹਿਰੇ ਤੇ ਦੋਹਰੇ ।
(ਉ) ਜਦੋਂ ਕਿਸੇ ਦੀ ਕਹੀ ਹੋਈ ਗੱਲ ਨੂੰ ਜਿਉਂ ਦਾ ਤਿਉਂ ਲਿਖਿਆ ਜਾਵੇ, ਤਾਂ ਉਹ ਦੋਹਰੇ ਪੱਠੇ ਕਾਮਿਆਂ ਵਿਚ ਲਿਖੀ ਜਾਂਦੀ ਹੈ ; ਜਿਵੇਂ-ਹਰਜੀਤ ਨੇ ਗੁਰਦੀਪ ਨੂੰ ਕਿਹਾ, “ਮੈਂ ਹਰ ਤਰ੍ਹਾਂ ਤੁਹਾਡੀ ਮੱਦਦ ਕਰਾਂਗਾ ।”
(ਅ) ਕਿਸੇਂ ਉਪਨਾਮ, ਸ਼ਬਦ, ਜਾਂ ਰਚਨਾ ਵਲ ਖ਼ਾਸ ਧਿਆਨ ਦੁਆਉਣ ਲਈ ਇਕਹਿਰੇ ਪੁੱਠੇ ਕਾਮੇ ਵਰਤੇ ਜਾਂਦੇ ਹਨ , ਜਿਵੇਂ-ਇਹ ਸਤਰਾਂ ‘ਪੰਜਾਬੀ ਕਵਿਤਾ ਦੀ ਵੰਨਗੀ’ ਪੁਸਤਕ ਵਿਚ ਦਰਜ ਧਨੀ ਰਾਮ ‘ਚਾਤ੍ਰਿਕ` ਦੀ ਲਿਖੀ ਹੋਈ ਕਵਿਤਾ ‘ਸੁਰਗੀ ਜੀਊੜੇ’ ਵਿਚੋਂ ਲਈਆਂ ਗਈਆਂ ਹਨ |

10. ਬੈਕਟ (),[] :
(ੳ) ਨਾਟਕਾਂ ਵਿਚ ਕਿਸੇ ਪਾਤਰ ਦਾ ਹੁਲੀਆ ਜਾਂ ਉਸ ਦੇ ਦਿਲ ਦੇ ਭਾਵ ਸਮਝਾਉਣ ਲਈ , ਜਿਵੇਂ-
ਸੀਤਾ-(ਦੁਹੱਥੜ ਮਾਰ ਕੇ) ਹਾਏ ! ਮੈਂ ਲੁੱਟੀ ਗਈ ।

(ਅ) ਵਾਕ ਵਿਚ ਆਏ ਕਿਸੇ ਸ਼ਬਦ ਦੇ ਅਰਥ ਸਪੱਸ਼ਟ ਕਰਨ ਲਈ ; ਜਿਵੇਂ-
ਇਹ ਏ. ਆਈ. ਆਰ. ਆਲ ਇੰਡੀਆ ਰੇਡੀਓ) ਦੀ ਬਿਲਡਿੰਗ ਹੈ ।

PSEB 7th Class Punjabi Vyakaran ਵਿਸਰਾਮ ਚਿੰਨ੍ਹ

11. ਜੋੜਨੀ (-) :
ਜਦੋਂ ਕੋਈ ਵਾਕ ਲਿਖਦੇ ਸਮੇਂ ਸਤਰ ਦੇ ਅਖ਼ੀਰ ਵਿਚ ਸ਼ਬਦ ਪੂਰਾ ਨਾ ਆਉਂਦਾ ਹੋਵੇ, ਤਾਂ ਉਸ ਨੂੰ ਤੋੜ ਕੇ ਦੂਜੀ ਸਤਰ ਵਿਚ ਲਿਆਉਣ ਲਈ ਜੋੜਨੀ ਦੀ ਵਰਤੋਂ ਹੁੰਦੀ ਹੈ , ਜਿਵੇਂ-
(ਉ) ਉਨ੍ਹਾਂ ਵਲੋਂ ਪੁੱਜੀ ਸਹਾ ਇਤਾ ਬੜੇ ਕੰਮ ਆਈ ।
(ਅ) ਸਮਾਸ ਬਣਾਉਂਦੇ ਸਮੇਂ ; ਜਿਵੇਂ-ਲੋਕ-ਸਭਾ, ਰਾਜ-ਸਭਾ, ਜੰਗ-ਬੰਦੀ ਆਦਿ ।

12. ਬਿੰਦੀ (.) :
(ਉ) ਅੰਕਾਂ ਨਾਲ ; ਜਿਵੇਂ-1. 2. 3. 4
(ਅ) ਅੰਗਰੇਜ਼ੀ ਸ਼ਬਦਾਂ ਨੂੰ ਸੰਖੇਪ ਰੂਪ ਵਿਚ ਲਿਖਣ ਲਈ ; ਜਿਵੇਂ-ਐੱਮ. ਏ., ਐੱਮ. ਐੱਲ. ਏ., ਐੱਸ. ਪੀ. ।

13. ਛੁਟ ਮਰੋੜੀ (’) :
ਇਹ ਚਿੰਨ੍ਹ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਲਈ ਵਰਤਿਆ ਜਾਂਦਾ ਹੈ ; ਜਿਵੇਂ| ’ਚੋਂ = ਵਿਚੋਂ ।’ਤੇ = ਉੱਤੇ ।

ਪ੍ਰਸ਼ਨ 1.
ਪੰਜਾਬੀ ਵਿਚ ਹੇਠ ਲਿਖੇ ਵਿਸਰਾਮ ਚਿੰਨ੍ਹ ਸ਼ਾਬਦਿਕ ਰੂਪ ਵਿਚ ਲਿਖੇ ਗਏ ਹਨ । ਉਨ੍ਹਾਂ ਦੇ ਸਾਹਮਣੇ ਬਰੈਕਟ ਵਿਚ ਉਨ੍ਹਾਂ ਦਾ ਚਿੰਨ੍ਹ ਲਿਖੋ
(ਉ) ਪ੍ਰਸ਼ਨ ਚਿੰਨ੍ਹ ()
(ਅ) ਪੁੱਠੇ ਕਾਮੇ ()
(ਈ) ਡੈਸ਼ ()
(ਸ) ਵਿਸਮਿਕ ()
(ਹ) ਜੋੜਨੀ ()
(ਕ) ਛੁੱਟ ਮਰੋੜੀ ()
(ਖ) ਬਿੰਦੀ ਕਾਮਾ ()।
ਉੱਤਰ :
(ੳ) ਪ੍ਰਸ਼ਨਿਕ ਚਿੰਨ੍ਹ (?)
(ਅ) ਪੁੱਠੇ ਕਾਮੇ (”)
(ਇ) ਡੈਸ਼ (_)
(ਸ) ਵਿਸਮਿਕ (!)
(ਹ) ਜੋੜਨੀ (-)
(ਕ) ਛੁੱਟ ਮਰੋੜੀ (’)
(ਖ) ਬਿੰਦੀ ਕਾਮਾ (;) ।

PSEB 7th Class Punjabi Vyakaran ਵਿਸਰਾਮ ਚਿੰਨ੍ਹ

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚ ਵਿਸਰਾਮ ਚਿੰਨ੍ਹ ਲਗਾਓ
(ਉ) ਨੀਰੂ ਨੇ ਨੀਲੂ ਨੂੰ ਪੁੱਛਿਆ ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ :
(ਅ) ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ ਸਦਾ ਸੱਚ ਬੋਲੋ ਕਦੀ ਝੂਠ ਨਾ ਬੋਲੋ
(ਇ) ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ ਇੱਕ ਪੈਂਨਸਿਲ ਇੱਕ ਰਬੜ ਅਤੇ ਇੱਕ ਫੁੱਟਾ ਹੈ
(ਸ) ਸ਼ਾਬਾਸ਼ੇ ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ ਹਨ ਨੇਹਾ ਦੇ ਪਿਤਾ ਜੀ ਨੇ ਉਸ ਨੂੰ , ਕਿਹਾ
(ਹ) ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ਜਿਵੇਂ-ਬਿੱਲੀ ਦਾ ਰੋਣਾ ਕਾਲੀ ਬਿੱਲੀ ਦਾ ਰਸਤਾ ਕੱਟਣਾ ਛਿੱਕ ਮਾਰਨਾ ਅਤੇ ਪਿੱਛੋਂ ਆਵਾਜ਼ ਦੇਣਾ ਆਦਿ ।
ਉੱਤਰ :
(ੳ) ਨੀਰੂ ਨੇ ਨੀਲੂ ਨੂੰ ਪੁੱਛਿਆ, “ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ?”
(ਅ) ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ, “ਸਦਾ ਸੱਚ ਬੋਲੋ ; ਕਦੀ ਝੁਠ ਨਾ ਬੋਲੋ।”
(ਇ) ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ, ਇੱਕ ਪੈਂਨਸਿਲ, ਇੱਕ ਰਬੜ ਅਤੇ ਇੱਕ ਫੁੱਟਾ ਹੈ ।
(ਸ) “ਸ਼ਾਬਾਸ਼ੇ ! ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ ਹਨ ।” ਨੇਹਾ ਦੇ ਪਿਤਾ ਜੀ ਨੇ ਉਸ ਨੂੰ ਕਿਹਾ ।
(ਹ) ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ-ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ; ਜਿਵੇਂਬਿੱਲੀ ਦਾ ਰੋਣਾ, ਕਾਲੀ ਬਿੱਲੀ ਦਾ ਰਸਤਾ ਕੱਟਣਾ, ਛਿੱਕ ਮਾਰਨਾ ਅਤੇ ਪਿੱਛੋਂ ਆਵਾਜ਼ ਦੇਣਾ ਆਦਿ ।

ਪ੍ਰਸ਼ਨ 3.
ਵਿਸਰਾਮ ਚਿੰਨ੍ਹ ਲਾ ਕੇ ਲਿਖੋ-
(ਉ), ਸਮਝ ਗਿਆ ਸਮਝ ਗਿਆ ਡਾਕਟਰ ਨੇ ਕਿਹਾ ਤੁਹਾਡੇ ਅੰਦਰ ਵਿਟਾਮਿਨ ਬੀ ਦੀ ਕਮੀ ਹੈ ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ
(ਅ) ਉਹ ਨੌਕਰ ਨੂੰ ਕਹਿਣ ਲੱਗੇ ਸ਼ਕੰਜਵੀ ਪਿਲਾ ਕੇ ਕੁੱਝ ਪਾਥੀਆਂ ਅੰਦਰ ਸਾਂਭ ਦੇ, ਰਾਤੀਂ ਕਿਤੇ ਮੀਂਹ ਨਾ ਆ ਜਾਵੇ ਨੌਕਰ ਨੇ ਖੰਡ ਘੋਲਦੇ ਹੋਏ ਕਿਹਾ ਅੱਛਾਂ ਜੀ ।
ਉੱਤਰ :
(ੳ) ਸਮਝ ਗਿਆ, ਸਮਝ ਗਿਆ । ਡਾਕਟਰ ਨੇ ਕਿਹਾ, “ਤੁਹਾਡੇ ਅੰਦਰ ਵਿਟਾਮਿਨ ਬੀ ਦੀ ਕਮੀ ਹੈ । ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ ।’’
(ਅ) ਉਹ ਨੌਕਰ ਨੂੰ ਕਹਿਣ ਲੱਗੇ, “ਸ਼ਕੰਜਵੀ ਪਿਲਾ ਕੇ ਕੁੱਝ ਪਾਥੀਆਂ ਅੰਦਰ ਸਾਂਭ ਦੇ, ਰਾਤੀਂ ਕਿਤੇ ਮੀਂਹ ਨਾ ਆ ਜਾਵੇ” ਨੌਕਰ ਨੇ ਖੰਡ ਘੋਲਦੇ ਹੋਏ ਕਿਹਾ ਅੱਛਾ ਜੀ ।’’

ਪ੍ਰਸ਼ਨ 4.
ਵਿਸਰਾਮ ਚਿੰਨ੍ਹ ਲਾਓ
ਬੇਬੇ ਕਰਤਾਰੀ ਨੇ ਹਿੰਮਤ ਕਰਕੇ ਪੁੱਛਿਆ ਕਿਉਂ ਐਵੇਂ ਸ਼ਕਦਾ ਪਿਆ ਏਂ ਆਹ ਤੇਰੀ ਉਮਰ ਏ ਐਵੇਂ ਨਿਆਣਿਆਂ ਮਗਰ ਭੱਜਣ ਦੀ |
ਉੱਤਰ :
ਬੇਬੇ ਕਰਤਾਰੀ ਨੇ ਹਿੰਮਤ ਕਰਕੇ ਪੁੱਛਿਆ, “ਕਿਉਂ ਐਵੇਂ ਸ਼ੂਕਦਾ ਪਿਆ ਏਂ ? ਆਹ ਤੇਰੀ ਉਮਰ ਏ, ਐਵੇਂ ਨਿਆਣਿਆਂ ਮਗਰ ਭੱਜਣ ਦੀ ।’’

ਪ੍ਰਸ਼ਨ 5.
ਵਿਸਰਾਮ ਚਿੰਨ੍ਹ ਲਾਓ
ਗੁਰੂ ਜੀ ਕਹਿਣ ਲੱਗੇ ਤੂੰ ਤੇ ਅਜੇ ਛੋਟਾ ਜਿਹਾ ਬਾਲਕ ਹੈਂ ਤੂੰ ਏਨੀਆਂ ਵੱਡਿਆਂ ਵਾਲੀਆਂ ਗੱਲਾਂ ਕਰ ਰਿਹਾਂ ਹੈ ਤੈਨੂੰ ਕਿਸ ਨੇ ਇਹੋ ਜਿਹਾ ਡਰ ਪਾਇਆ ਹੈ।
ਉੱਤਰ :
ਗੁਰੂ ਜੀ ਕਹਿਣ ਲੱਗੇ, “ਤੂੰ ਤੇ ਅਜੇ ਛੋਟਾ ਜਿਹਾ ਬਾਲਕ ਹੈਂ । ਤੂੰ ਏਨੀਆਂ ਵੱਡਿਆਂ ਵਾਲੀਆਂ ਗੱਲਾਂ ਕਰ ਰਿਹਾਂ ਹੈਂ । ਤੈਨੂੰ ਕਿਸ ਨੇ ਇਹੋ ਜਿਹਾ ਡਰ ਪਾਇਆ ਹੈ ?”

PSEB 7th Class Punjabi Vyakaran ਵਿਸਰਾਮ ਚਿੰਨ੍ਹ

ਪ੍ਰਸ਼ਨ 6.
ਵਿਸਰਾਮ ਚਿੰਨ੍ਹ ਲਾਓ
ਸਕੂਲੋਂ ਘਰ ਪਹੁੰਚਦਿਆਂ ਹੀ ਉਸ ਨੇ ਆਪਣੇ ਪਾਪਾ ਨੂੰ ਪੁੱਛਿਆ ਪਾਪਾ ਅਸੀਂ ਛੁੱਟੀਆਂ ਵਿਚ ਘੁੰਮਣ ਕਿੱਥੇ ਜਾਵਾਂਗੇ ਛੁੱਟੀਆਂ ਤਾਂ ਅੱਜ ਤੋਂ ਹੀ ਹੋ ਗਈਆਂ ਹਨ
ਉੱਤਰ :
ਸਕੂਲੋਂ ਘਰ ਪਹੁੰਚਦਿਆਂ ਹੀ ਉਸ ਨੇ ਆਪਣੇ ਪਾਪਾ ਨੂੰ ਪੁੱਛਿਆ, “ਪਾਪਾ ਅਸੀਂ ਛੁੱਟੀਆਂ ਵਿਚ ਘੁੰਮਣ ਕਿੱਥੇ ਜਾਵਾਂਗੇ ? ਛੁੱਟੀਆਂ ਤਾਂ ਅੱਜ ਤੋਂ ਹੀ ਹੋ ਗਈਆਂ ਹਨ ।’’

ਪ੍ਰਸ਼ਨ 7.
ਵਿਸਰਾਮ ਚਿੰਨ੍ਹ ਲਾਓ
ਪਾਪਾ ਉਸ ਦੀ ਗੱਲ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ ਬੇਟਾ ਮੈਂ ਸੋਚਦਾ ਹਾਂ ਕਿ ਐਤਕੀਂ ਤੁਹਾਨੂੰ ਪਿੰਡ ਦੀ ਸੈਰ ਕਰਾਈ ਜਾਵੇ ਪਿੰਡ, ਜਿੱਥੇ ਤੇਰੇ ਦਾਦਾ ਦਾਦੀ ਤੇ ਤਾਇਆ ਤਾਈ ਰਹਿੰਦੇ ਹਨ।
ਉੱਤਰ :
ਪਾਪਾ ਉਸ ਦੀ ਗੱਲ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ, “ਬੇਟਾ ! ਮੈਂ ਸੋਚਦਾ ਹਾਂ ਕਿ ਐਤਕੀਂ ਤੁਹਾਨੂੰ ਪਿੰਡ ਦੀ ਸੈਰ ਕਰਾਈ ਜਾਵੇ । ਪਿੰਡ, ਜਿੱਥੇ ਤੇਰੇ ਦਾਦਾ, ਦਾਦੀ ਤੇ ਤਾਇਆ, ਤਾਈ ਰਹਿੰਦੇ ਹਨ ।’’

PSEB 7th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ

Punjab State Board PSEB 7th Class Punjabi Book Solutions Punjabi Grammar Bahute Shabda di Than ek-Sabada ਬਹੁਤੇ ਸ਼ਬਦਾਂ ਦੀ ਥਾਂ ਇੱਕ-ਸ਼ਬਦ Textbook Exercise Questions and Answers.

PSEB 7th Class Punjabi Grammar ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ

1. ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ – ਅਖਾੜਾ
2. ਉਹ ਪਾਠ ਜੋ ਅਰੰਭ ਤੋਂ ਲੈ ਕੇ ਅੰਤ ਤੱਕ ਅਰੁੱਕ ਕੀਤਾ ਜਾਵੇ – ਅਖੰਡ-ਪਾਠ
3. ਉਹ ਥਾਂ ਜੋ ਸਭ ਦੀ ਸਾਂਝੀ ਹੋਵੇ – ਸ਼ਾਮਲਾਟ
4. ਉਹ ਪੁਸਤਕ ਜਿਸ ਵਿਚ ਲਿਖਾਰੀ ਨੇ ਕਿਸੇ ਹੋਰ ਵਿਅਕਤੀ ਦੀ ਜੀਵਨੀ ਲਿਖੀ – ਹੋਵੇ
5. ਉਹ ਪੁਸਤਕ ਜਿਸ ਵਿਚ ਲਿਖਾਰੀ ਵਲੋਂ ਆਪਣੀ ਜੀਵਨੀ ਲਿਖੀ ਹੋਵੇ – ਸ਼ੈਜੀਵਨੀ
6. ਉਹ ਮੁੰਡਾ ਜਾਂ ਕੁੜੀ ਜਿਸ ਦਾ ਵਿਆਹ ਨਾ ਹੋਇਆ ਹੋਵੇ – ਕੁਆਰਾ/ਕੁਆਰੀ
7. ਉਹ ਵਿਅਕਤੀ ਜੋ ਹੱਥ ਨਾਲ ਮੂਰਤਾਂ (ਤਸਵੀਰਾਂ) ਬਣਾਵੇ – ਚਿਤਰਕਾਰ
8. ਉਹ ਅਖ਼ਬਾਰ ਜੋ ਹਫ਼ਤੇ ਬਾਅਦ ਨਿਕਲੇ – ਸਪਤਾਹਿਕ
9. ਉਹ ਥਾਂ ਜਿੱਥੋਂ ਚਾਰੇ ਪਾਸਿਆਂ ਵਲ ਰਸਤੇ ਨਿਕਲਦੇ ਹੋਣ – ਚੁਰਸਤਾ

PSEB 7th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇੱਕ-ਸ਼ਬਦ

10. ਉਹ ਧਰਤੀ ਜਿੱਥੇ ਦੂਰ ਤਕ ਰੇਤ ਹੀ ਰੇਤ ਹੋਵੇ – ਮਾਰੂਥਲ
11. ਉੱਚੇ ਤੇ ਸੁੱਚੇ ਆਚਰਨ ਵਾਲਾ – ਸਦਾਚਾਰੀ
12. ਆਗਿਆ ਦਾ ਪਾਲਣ ਕਰਨ ਵਾਲਾ – ਆਗਿਆਕਾਰੀ
13. ਉਹ ਥਾਂ ਜਿੱਥੇ ਘੋੜੇ ਬੱਝਦੇ ਹੋਣ – ਤਬੇਲਾ
14. ਉਹ ਧਰਤੀ ਜਿਸ ਵਿਚ ਕੋਈ ਫ਼ਸਲ ਨਾ ਉਗਾਈ ਜਾ ਸਕਦੀ ਹੋਵੇ – ਬੰਜਰ
15. ਆਪਣਾ ਉੱਲੂ ਸਿੱਧਾ ਕਰਨ ਵਾਲਾ – ਸਵਾਰਥੀ
16. ਆਪਣੀ ਮਰਜ਼ੀ ਕਰਨ ਵਾਲਾ – ਆਪਹੁਦਰਾ
17. ਸਾਹਿਤ ਦੀ ਰਚਨਾ ਕਰਨ ਵਾਲਾ – ਸਾਹਿਤਕਾਰ
18. ਕਹਾਣੀਆਂ ਲਿਖਣ ਵਾਲਾ – ਕਹਾਣੀਕਾਰ
19. ਕਵਿਤਾ ਲਿਖਣ ਵਾਲਾ – ਕਵੀ/ਕਵਿਤਰੀ
20. ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ – ਛਿੰਝਣ
21. ਚਾਰ ਪੈਰਾਂ ਵਾਲਾ ਜਾਨਵਰ – ਚੁਪਾਇਆ
22. ਸੋਨੇ ਚਾਂਦੀ ਦੇ ਗਹਿਣਿਆਂ ਦਾ ਵਪਾਰ ਕਰਨ ਵਾਲਾ – ਸਰਾਫ਼
23. ਕੰਮ ਤੋਂ ਜੀਅ ਚੁਰਾਉਣ ਵਾਲਾ – ਕੰਮ-ਚੋਰ
24. ਜਿਹੜਾ ਪਰਮਾਤਮਾ ਨੂੰ ਮੰਨੇ – ਆਸਤਕ
25. ਜਿਹੜਾ ਪਰਮਾਤਮਾ ਨੂੰ ਨਾ ਮੰਨੇ – ਨਾਸਤਕ
26. ਜਿਹੜਾ ਕਿਸੇ ਦੀ ਕੀਤੀ ਨੇਕੀ ਨਾ ਜਾਣੇ – ਅਕ੍ਰਿਤਘਣ
27. ਜਿਹੜਾ ਬੋਲ ਨਾ ਸਕਦਾ ਹੋਵੇ – ਗੂੰਗਾ

PSEB 7th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇੱਕ-ਸ਼ਬਦ

28. ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੋਵੇ – ਸਰਬ-ਸ਼ਕਤੀਮਾਨ
29. ਜਿਹੜਾ ਕੋਈ ਵੀ ਕੰਮ ਨਾ ਕਰੇ – ਵਿਹਲੜ,ਨਿਕੰਮਾ
30. ਜਿਹੜਾ ਕਦੇ ਨਾ ਥੱਕੇ – पाटव
31. ਜਿਹੜਾ ਕਦੇ ਨਾ ਟੁੱਟੇ – ਅਟੁੱਟ
32. ਜਿਹੜਾ ਕਿਸੇ ਚੀਜ਼ ਦੀ ਖੋਜ ਕਰੇ – ਖੋਜੀ
33. ਜਿਹੜਾ ਕੁੱਝ ਵੱਡਿਆਂ ਵਡੇਰਿਆਂ ਕੋਲੋਂ ਮਿਲੇ – ਵਿਰਸਾ
34. ਜਿਹੜਾ ਮਨੁੱਖ ਪੜਿਆ ਨਾ ਹੋਵੇ – ਅਨਪੜ੍ਹ
35. ਜਿਹੜਾ ਦੇਸ਼ ਨਾਲ ਗ਼ਦਾਰੀ ਕਰੇ – ਦੇਸ਼-ਧੋਹੀ/ਗੱਦਾਰ
36. ਜਿਹੜਾ ਬਹੁਤੀਆਂ ਗੱਲਾਂ ਕਰਦਾ ਹੋਵੇ – ਗਾਲੜੀ
37. ਜਿਹੜੇ ਗੁਣ ਜਾਂ ਔਗੁਣ ਜਨਮ ਤੋਂ ਹੋਣ – ਜਮਾਂਦਰੂ
38. ਜਿਹੜਾ ਬੱਚਾ ਘਰ ਵਿਚ ਸਭ ਬੱਚਿਆਂ ਤੋਂ ਪਹਿਲਾਂ ਪੈਦਾ ਹੋਇਆ ਹੋਵੇ – ਜੇਠਾ
39. ਜਿਹੜਾ ਮਨੁੱਖ ਕਿਸੇ ਨਾਲ ਪੱਖਪਾਤ ਨਾ ਕਰੇ – ਨਿਰਪੱਖ
40. ਜਿਹੜੇ ਮਨੁੱਖ ਇਕੋ ਸਮੇਂ ਹੋਏ ਹੋਣ – ਸਮਕਾਲੀ
41. ਜਿਸ ਨੇ ਧਰਮ ਜਾਂ ਦੇਸ਼-ਕੌਮ ਲਈ ਜਾਨ ਕੁਰਬਾਨ ਕੀਤੀ ਹੋਵੇ – ਸ਼ਹੀਦ
42. ਜਿਸ ਨੂੰ ਸਾਰੇ ਪਿਆਰ ਕਰਨ – ਹਰਮਨ-ਪਿਆਰਾ
43. ਜਿਸ ਨੂੰ ਕਿਹਾ ਜਾਂ ਬਿਆਨ ਨਾ ਕੀਤਾ ਜਾ ਸਕਦਾ ਹੋਵੇ – ਅਕਹਿ
44. ਜਿਸ ਉੱਤੇ ਕਹੀ ਹੋਈ ਕਿਸੇ ਗੱਲ ਦਾ ਉੱਕਾ ਅਸਰ ਨਾ ਹੋਵੇ – ਢੀਠ

PSEB 7th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇੱਕ-ਸ਼ਬਦ

45. ਜਦੋਂ ਮੀਂਹ ਨਾ ਪਵੇ ਜਾਂ ਮੀਂਹ ਦੀ ਘਾਟ ਹੋਵੇ – ਔੜ
46. ਜਿਸ ਸ਼ਬਦ ਦੇ ਅਰਥ ਹੋਣ – ਸਾਰਥਕ
47. ਜਿਸ ਸ਼ਬਦ ਦੇ ਕੋਈ ਅਰਥ ਨਾ ਨਿਕਲਦੇ ਹੋਣ – ਨਿਰਾਰਥਕ
48. ਜੋ ਦੁਸਰਿਆਂ ਦਾ ਭਲਾ ਕਰੇ – ਪਰਉਪਕਾਰੀ
49. ਜੋ ਬੇਮਤਲਬ ਖ਼ਰਚ ਕਰੇ – ਖ਼ਰਚੀਲਾ
50. ਜੋ ਆਪ ਨਾਲ ਬੀਤੀ ਹੋਵੇ – ਹੱਡ-ਬੀਤੀ
51. ਜੋ ਦੁਨੀਆਂ ਨਾਲ ਬੀਤੀ ਹੋਵੇ – ਜੱਗ-ਬੀਤੀ
52. ਪਿੰਡ ਦੇ ਝਗੜਿਆਂ ਦਾ ਫ਼ੈਸਲਾ ਕਰਨ ਵਾਲੀ ਸਭਾ – ਪੰਚਾਇਤ
53. ਜਿੱਥੇ ਰੁਪਏ ਪੈਸੇ ਜਾਂ ਸਿੱਕੇ ਬਣਾਏ ਜਾਣ – ਟਕਸਾਲ
54. ਹੋ ਸਹਿਣ ਨਾ ਕੀਤਾ ਜਾ ਸਕਦਾ ਹੋਵੇ – ਅਸਹਿ
55. ਜੋ ਪੈਸੇ ਕੋਲ ਹੁੰਦਿਆਂ ਹੋਇਆਂ ਵੀ ਜ਼ਰੂਰੀ ਖ਼ਰਚ ਨਾ ਕਰੇ – ਕੰਜੂਸ
56. ਪੈਦਲ ਸਫ਼ਰ ਕਰਨ ਵਾਲਾ – ਪਾਂਧੀ
57. ਪਿਉ ਦਾਦੇ ਦੀ ਗੱਲ – ਪਿਤਾ-ਪੁਰਖੀ
58. ਨਾਟਕ ਜਾਂ ਫ਼ਿਲਮਾਂ ਦੇਖਣ ਵਾਲਾ – ਦਰਸ਼ਕ
59. ਯੋਧਿਆਂ ਦੀ ਮਹਿਮਾ ਵਿਚ ਲਿਖੀ ਗਈ ਬਿਰਤਾਂਤਕ ਕਵਿਤਾ – ਵਾਰ
60. ਕਿਸੇ ਨੂੰ ਲਾ ਕੇ ਕਹੀ ਗੱਲ – ਮਿਹਣਾ/ਟਕੋਰ
61. ਲੜਾਈ ਵਿਚ ਨਿਡਰਤਾ ਨਾਲ ਲੜਨ ਵਾਲਾ – ਸੂਰਮਾ

PSEB 7th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇੱਕ-ਸ਼ਬਦ

62. ਭਾਸ਼ਨ ਜਾਂ ਗੀਤ-ਸੰਗੀਤ ਸੁਣਨ ਵਾਲਾ – ਸਰੋਤਾ
63. ਨਾਟਕ ਲਿਖਣ ਵਾਲਾ – ਨਾਟਕਕਾਰ
64. ਨਾਵਲ ਲਿਖਣ ਵਾਲਾ – ਨਾਵਲਕਾਰ
65. ਲੋਕਾਂ ਨੂੰ ਵਿਆਜ ਉੱਤੇ ਰੁਪਏ ਦੇਣ ਵਾਲਾ ਵਿਅਕਤੀ – ਸ਼ਾਹੂਕਾਰ
66. ਲੱਕੜਾਂ ਕੱਟਣ ਵਾਲਾ – ਲੱਕੜ੍ਹਾਰਾ
67. ਸਾਰਿਆਂ ਦੀ ਸਾਂਝੀ ਰਾਏ – ਸਰਬ-ਸੰਮਤੀ
68. ਭਾਰਤ ਦਾ ਵਸਨੀਕ – ਭਾਰਤੀ
69. ਪੰਜਾਬ ਦਾ ਵਸਨੀਕ – ਪੰਜਾਬੀ/ਪੰਜਾਬਣ
70. ਲੋਕਾਂ ਦੇ ਪ੍ਰਤਿਨਿਧਾਂ ਦੀ ਕਾਨੂੰਨ ਬਣਾਉਣ ਵਾਲੀ ਸਭਾ – ਲੋਕ-ਸਭਾ
71. ਜਿਸ ਰਾਤ ਨੂੰ ਪੂਰਾ ਚੰਦ ਚੜ੍ਹਿਆ ਹੋਵੇ – ਪੂਰਨਮਾਸ਼ੀ

PSEB 7th Class Punjabi Vyakaran ਵਿਰੋਧਾਰਥਕ ਸ਼ਬਦ

Punjab State Board PSEB 7th Class Punjabi Book Solutions Punjabi Grammar Virodharathaka Sabada ਵਿਰੋਧਾਰਥਕ ਸ਼ਬਦ Textbook Exercise Questions and Answers.

PSEB 7th Class Punjabi Grammar ਵਿਰੋਧਾਰਥਕ ਸ਼ਬਦ

ਉਚਾਣ – ਨਿਵਾਣ
ਉੱਦਮੀ – ਆਲਸੀ
ਉੱਚੀ – ਹੌਲੀ/ਨੀਵੀਂ
ਉੱਪਰ – ਹੇਠਾਂ
ਉਸਤਤ – ਨਿੰਦਿਆ
ਉੱਚਾ – ਨੀਵਾਂ
ਉਤਰਨਾ – ਚੜ੍ਹਨਾ
ਉਜਾੜਨਾ – ਵਸਾਉਣਾ
ਓਪਰਾ – ਜਾਣੂ/ਜਾਣਕਾਰ
ਉੱਠਣਾ – ਬੈਠਣਾ
ਉਰਲਾ – ਪਲਾ
ਊਚ – ਨੀਚ
ਉਣਾ – ਭਰਿਆ
ਅਮੀਰ – ਗਰੀਬ
ਅਜ਼ਾਦੀ – ਗੁਲਾਮੀ
ਅੰਤਲਾ – ਅਰੰਭਕ
ਅੰਦਰ – ਬਾਹਰ
ਅੰਨ੍ਹਾਂ – ਸੁਜਾਖਾ
ਅਸਲੀ – ਨਕਲੀ

PSEB 7th Class Punjabi Vyakaran ਵਿਰੋਧਾਰਥਕ ਸ਼ਬਦ

ਅਗਾਂਹ – ਪਿਛਾਂਹ
ਅਨੋਖਾ – ਸਧਾਰਨ
ਆਪਣਾ – ਪਰਾਇਆ/ਬੇਗਾਨਾ
ਆਮ – ਖ਼ਾਸ
ਔਖ – ਸੌਖ
ਆਸਤਕ – ਨਾਸਤਕ
ਆਕੜ – ਹਲੀਮੀ/ਨਿਮਰਤਾ
ਆਦਰ – ਨਿਰਾਦਰ
ਆਦਿ – ਅੰਤ
ਇੱਥੇ – ਉੱਥੇ
ਇਧਰ – ਉਧਰ
ਏਕਤਾ – ਫੁੱਟ
ਇੱਜ਼ਤ – ਬੇਇਜ਼ਤੀ
ਇਮਾਨਦਾਰ – ਬੇਈਮਾਨ
ਸਸਤਾ – ਮਹਿੰਗਾ
ਸੱਖਣਾ – ਭਰਿਆ
ਸੱਚ – ਝੂਠ
ਸੱਜਰ – ਤੋਕੜ
ਸਹੀ – ਗ਼ਲਤ
ਸਕਾ – ਮਤਰੇਆ
ਸੱਜਰਾ – ਬੇਹਾ
ਸਰਦੀ – ਗਰਮੀ
ਸਵਰਗ – ਨਰਕ
ਸਾਫ਼ – ਮੈਲਾ
ਸਿਆਣਾ – ਕਮਲਾ
ਸਿਧ – ਪੁੱਠਾ/ਉਲਟਾ
ਸੁਹਾਗਣ – ਦੁਹਾਗਣ/ਵਿਧਵਾ

PSEB 7th Class Punjabi Vyakaran ਵਿਰੋਧਾਰਥਕ ਸ਼ਬਦ

ਸੁਸਤ – ਚੁਸਤ
ਸੁੱਕਾ – ਗਿੱਲਾਹਰਾ
ਸੰਖੇਪ – ਵਿਸਥਾਰ
ਸੰਘਣਾ – ਵਿਰਲਾ
ਸੰਜੋਗ – ਵਿਜੋਗ
ਸੁਖੀ – ਦੁਖੀ
ਸੁਚੱਜਾ – ਕੁਚੱਜਾ
ਸੋਗ – ਖ਼ੁਸ਼ੀ
ਹਾਜ਼ਰ – ਗ਼ੈਰਹਾਜ਼ਰ
ਹਾਰੁ – ਜਿੱਤ
ਹੱਸਣਾ – ਰੋਣਾ
ਹਨੇਰਾ – ਚਾਨਣ
ਹਮਾਇਤੀ – ਵਿਰੋਧੀ
ਹਲਾਲ – ਹਰਾਮ
ਹਾੜ੍ਹੀ – ਸਾਉਣੀ
ਕੱਚਾ – ਪੱਕਾ
ਕਠੋਰ – ਨਰਮ/ਕੋਮਲ
ਕਾਲਾ – ਅੱਜ
ਕਪੁੱਤਰ – ਰਾ
ਕੁੜੱਤਣ – ਸਪੁੱਤਰ
ਕੌੜਾ – ਮਿਠਾਸ
ਖੱਟਣਾ – ਮਿੱਠਾ
ਖੁੱਲ੍ਹਾ – ਗੁਆਉਣਾ
ਖਰਾਂ – ਤੰਗ
ਖੁੰਢਾ – ਖੋਟਾ
ਗਰਮੀ – ਤਿੱਖਾ
ਗਿੱਲਾ – ਸਰਦੀ
ਗੁਣਾ – ਸੁੱਕਾ
ਗੁਪਤ – ਔਗੁਣ
ਗੰਦਾ – ਪ੍ਰਗਟ
ਗੂੜ੍ਹਾ – ਸਾਫ਼
ਘੱਟ – ਵਿੱਕਾ/ਮੱਧਮ
ਘਾਟਾਂ – ਵੱਧ
ਚਲਾਕ – ਵਾਧਾ

PSEB 7th Class Punjabi Vyakaran ਵਿਰੋਧਾਰਥਕ ਸ਼ਬਦ

ਚੜ੍ਹਦਾ – ਸਿੱਧਾ
ਚੜ੍ਹਾਈ – ਲਹਿੰਦਾ
ਛੂਤ – ਉਤਰਾਈ
ਛੋਟਾ – ਵੱਡਾ
ਛੂਹਲਾ- ਸੁਸਤ/ਢਿੱਲਾ/ਮੱਠਾ
ਜਨਮ – ਮਰਨ
ਜਾਗਣਾ – ਸੌਣਾ
ਠਰਨਾ – ਤਪਣਾ
ਠੰਢਾ – ਤੱਤਾ
ਡੋਬਣਾ – ਤਾਰਨਾ
ਡਰਾਕਲ – ਦਲੇਰ/ਨਿਡਰ
ਡਿਗਣਾ – ਉੱਠਣਾ
ਢਾਹੁਣਾ – ਉਸਾਰਨਾ
ਤਰ – ਖੁਸ਼ਕ
ਤੱਤਾ – ਠੰਢਾ
उवा – ਮਾੜਾ/ਕਮਜ਼ੋਰ
ਥੱਲੇ – ਉਡੋ
ਬੇਡਾ – ਬਹੁਤਾ
ਦਿਨ – ਰਾਤ
ਦੂਰ – ਨੇੜੇ
ਦੋਸ਼ – ਗੁਣ
ਦੇਸੀ – ਵਿਦੇਸ਼ੀ
ਧਰਤੀ – ਅਕਾਸ਼
ਧਨੀ – ਕੰਗਾਲ
ਧੁੱਪ – ਛਾਂ
ਨੇਕੀ – ਬਦੀ
ਨਿਰਮਲ – ਮੈਲਾ
ਨਿਰਜੀਵ – ਸਜੀਵ
ਨਕਦ – ਉਧਾਰ
ਨਵਾਂ – ਪੁਰਾਣਾ
ਪੱਧਰਾ – ਉੱਚਾ-ਨੀਵਾਂ

PSEB 7th Class Punjabi Vyakaran ਵਿਰੋਧਾਰਥਕ ਸ਼ਬਦ

ਪ੍ਰਤੱਖ – ਗੁੱਝੀ/ਢੁੱਕਵਾਂ
ਪੜ੍ਹਿਆ – ਅਨਪੜ੍ਹ
ਪੁੱਠਾ – ਸਿੱਧਾ
ਪਰਦੇਸ – ਸੁਦੇਸ
ਪਵਿੱਤਰ – ਅਪਵਿੱਤਰ
ਪੁੱਤਰ – ਕਪੁੱਤਰ
ਫਸਣਾ – ਨਿਕਲਣਾ/ਛੁੱਟਣਾ
ਫੜਨਾ – ਛੱਡਣਾ
ਫਿਁਕਾ – ਮਿੱਠਾ
ਬਰੀਕ – ਮੋਟਾ
ਬਹਾਦਰ – ਡਰਪੋਕ
ਬਲਵਾਨ – ਨਿਰਬਲ
ਬੁਰਾ – ਭਲਾ
ਭੰਡਣਾ – ਸਲਾਹੁਣਾ
ਭੋਲਾ – ਚਲਾਕ/ਤੇਜ਼
ਭੰਨਣਾ – ਘੜਨਾ
ਭਿੱਜਿਆ – ਸੁੱਕਿਆ
ਮਨਾਹੀ – ਬੁੱਲ
ਮਿੱਤਰ – ਵੈਰੀ
ਯਕੀਨ – ਸਁਕ
ਯੋਗ – ਅਯੋਗ

PSEB 7th Class Punjabi Vyakaran ਵਿਰੋਧਾਰਥਕ ਸ਼ਬਦ

ਪ੍ਰਸ਼ਨ 1.
ਵਿਰੋਧੀ ਸ਼ਬਦ ਲਿਖੋ ।
(ਉ) ਉੱਚਾ, ਅੰਨ੍ਹਾ, ਕਾਰੀਗਰ, ਹੌਲਾ, ਸਿਆਣਾ, ਈਰਖਾ ।
(ਅ) ਆਸਤਕ, ਪਿਛੇਤਰ, ਬੇਈਮਾਨ, ਸ਼ਰਮੀਲਾ, ਹਾਨੀ, ਕਠੋਰ ।
(ਈ) ਘਾਟਾ, ਗੁਟ, ਖੱਟਣਾ, ਬਲਵਾਨ, ਠੰਢਾ, ਨਰਕ ।
(ਸ) ਬੁਰਾ, ਪਿਆਰਾ, ਸ਼ਹਿਰ, ਘਿਣਾ, ਰਾਤ, ਪਿਛਲਾ ।
(ਹ) ਸਵੇਰ, ਜੀਵਨ, ਮਿੱਠਾ, ਹੱਸਣਾ, ਅੰਦਰ, ਉੱਨਤੀ ॥
(ਕ) ਉੱਚਾ, ਨਕਲੀ, ਔਖਾ, ਸੁਚੱਜਾ, ਹਾਜ਼ਰ, ਖੁੰਢਾ, ਘਾਟਾ ।
(ਖ) ਉੱਪਰ, ਉਣਾ, ਸੁਜਾਖਾ, ਸਾਉਣੀ, ਧਰਤੀ, ਤਕੜਾ, ਸਾਫ਼ ।
ਉੱਤਰ :
(ਉ) ਨੀਵਾਂ, ਸੁਜਾਖਾ, ਅਨਾੜੀ, ਭਾਰਾ, ਨਿਆਣਾ, ਪਿਆਰਾ ।
(ਆ) ਨਾਸਤਕ, ਅਗੇਤਰ, ਈਮਾਨਦਾਰ, ਬੇਸ਼ਰਮ, ਲਾਭ, ਨਰਮ ।
(ਈ) ਵਾਧਾ, ਔਗੁਣ, ਗੁਆਉਣਾ, ਕਮਜ਼ੋਰ, ਤੱਤਾ, ਸਵਰਗ ।
(ਸ) ਭਲਾ, ਦੁਧਿਆਰਾ, ਪਿੰਡ, ਪਿਆਰ, ਦਿਨ, ਅਗਲਾ ।
(ਹ) ਸ਼ਾਮ, ਮੌਤ, ਕੌੜਾ, ਰੋਣਾ, ਬਾਹਰ, ਅਵਨਤੀ ।
(ਕ) ਨੀਵਾਂ, ਅਸਲੀ, ਸੌਖਾ, ਕੁਚੱਜਾ, ਗੈਰਹਾਜ਼ਰ, ਤਿੱਖਾ, ਵਾਧਾ ।
(ਖ) ਹੇਠਾਂ, ਭਰਿਆ, ਅੰਨ੍ਹਾਂ, ਹਾੜੀ, ਅਕਾਸ਼, ਮਾੜਾ, ਮੈਲਾ ।

PSEB 7th Class Punjabi Vyakaran ਸਮਾਨਾਰਥਕ ਸ਼ਬਦ

Punjab State Board PSEB 7th Class Punjabi Book Solutions Punjabi Grammar Samanarathaka Sabada ਸਮਾਨਾਰਥਕ ਸ਼ਬਦ Textbook Exercise Questions and Answers.

PSEB 7th Class Punjabi Grammar ਸਮਾਨਾਰਥਕ ਸ਼ਬਦ

ਉੱਚਿਤ – ਠੀਕ, ਯੋਗ, ਸਹੀ ।
ਉਜੱਡ – ਅੱਖੜ, ਗਵਾਰ, ਮੂਰਖ ।
ਉੱਜਲ – ਸਾਫ਼, ਨਿਰਮਲ, ਸੁਥਰਾ ।
ਉਸਤਤ – ਉਪਮਾ, ਸ਼ਲਾਘਾ, ਪ੍ਰਸੰਸਾ ।
ਉਸਤਾਦ – ਅਧਿਆਪਕ, ਸਿੱਖਿਅਕ ।
ਉਜਾਲਾ – ਚਾਨਣ, ਲੋਅ, ਪ੍ਰਕਾਸ਼, ਰੌਸ਼ਨੀ ।
ਓਪਰਾ – ਬੇਗਾਨਾ, ਪਰਾਇਆ, ਬਾਹਰਲਾ, ਗੈਰ ।
ਓੜਕ – ਅਮੀਰ, ਅੰਤ, ਛੇਕੜ ।
ਉੱਤਮ – ਚੰਗਾ, ਸ਼ੇਸ਼ਟ, ਵਧੀਆ ।
ਉੱਨਤੀ – ਤਰੱਕੀ, ਵਿਕਾਸ, ਖ਼ੁਸ਼ਹਾਲੀ, ਪ੍ਰਗਤੀ ।
ਉਪਕਾਰ – ਭਲਾਈ, ਨੇਕੀ, ਅਹਿਸਾਨ, ਮਿਹਰਬਾਨੀ ।
ਉਪਯੋਗ – ਵਰਤੋਂ, ਲਾਭ, ਫ਼ਾਇਦਾ ।
ਉੱਦਮ – ਉਪਰਾਲਾ, ਜਤਨ, ਕੋਸ਼ਿਸ਼ ।
ਉਦਾਸ – ਚਿੰਤਾਤੁਰ, ਫ਼ਿਕਰਮੰਦ, ਪਰੇਸ਼ਾਨ, ਨਿਰਾਸ਼, ਉਪਰਾਮ ॥
ਉਮੰਗ – ਤਾਂਘ, ਉਤਸ਼ਾਹ, ਇੱਛਾ, ਚਾਓ ।
ਉਲਟਾ – ਮੂਧਾ, ਪੁੱਠਾ, ਵਿਰੁੱਧ ।
ਊਣਾ – ਹੋਛਾ, ਅਧੂਰਾ, ਅਪੂਰਨ ।

PSEB 7th Class Punjabi Vyakaran ਸਮਾਨਾਰਥਕ ਸ਼ਬਦ

ਅੱਡ – ਵੱਖ, ਅਲੱਗ, ਜੁਦਾ, ਭਿੰਨ ।
ਅਕਲ – ਮੱਤ, ਸਮਝ, ਸਿਆਣਪ ।
ਅੰਤਰ – ਭੇਦ, ਫ਼ਰਕ, ਵਿੱਥ ।
ਅੱਖ – ਨੇਤਰ, ਨੈਣ, ਲੋਚਨ ।
ਅਨਾਥ – ਯਤੀਮ, ਬੇਸਹਾਰਾ ।
ਅਸਮਾਨ – ਅਕਾਸ਼, ਗਗਨ, ਅੰਬਰ, ਅਰਸ਼ ।
ਅੰਞਾਣਾ – ਨਿਆਣਾ, ਅਣਜਾਣ, ਬੇਸਮਝ, ਬੱਚਾ ।
ਅਰਥ – ਭਾਵ, ਮਤਲਬ, ਮੰਤਵ, ਮਾਇਨਾ ।
ਅਰੰਭ – ਆਦਿ, ਸ਼ੁਰੂ, ਮੁੱਢ, ਮੂਲ ।
ਅਲੌਕਿਕ – ਅਲੋਕਾਰ, ਅਦਭੁਤ, ਅਨੋਖਾ, ਅਨੂਠਾ, ਬੇਮਿਸਾਲ ।
ਅਮਨ – ਸ਼ਾਂਤੀ, ਚੈਨ, ਟਿਕਾਓ ।
ਅਮੀਰ – ਧਨਵਾਨ, ਧਨਾਢ, ਦੌਲਤਮੰਦ ।
ਅਜ਼ਾਦੀ – ਸੁਤੰਤਰਤਾ, ਸਵਾਧੀਨਤਾ, ਮੁਕਤੀ, ਰਿਹਾਈ ।
ਆਥਣ – ਸ਼ਾਮ, ਸੰਝ, ਤਿਰਕਾਲਾਂ ।
ਆਦਰ – ਮਾਣ, ਇੱਜ਼ਤ, ਵਡਿਆਈ, ਸਤਿਕਾਰ, ਆਉ – ਭਗਤ ।
ਔਖ – ਬਿਪਤਾ, ਕਠਿਨਾਈ, ਦੁੱਖ, ਸਮੱਸਿਆ, ਰੁਕਾਵਟ, ਅੜਚਨ ।

PSEB 7th Class Punjabi Vyakaran ਸਮਾਨਾਰਥਕ ਸ਼ਬਦ

ਇਸਤਰੀ – ਤੀਵੀਂ, ਨਾਰੀ, ਜ਼ਨਾਨੀ, ਔਰਤ, ਮਹਿਲਾ, ਤੀਮਤ, ਰੰਨ, ਬੀਬੀ ।
ਇਕਰਾਰ – ਕੌਲ, ਵਚਨ, ਪ੍ਰਣ, ਪ੍ਰਤਿੱਗਿਆ ।
ਇੱਛਾ – ਤਾਂਘ, ਚਾਹ, ਉਮੰਗ, ਉਤਸ਼ਾਹ ।
ਇਨਸਾਨ – ਆਦਮੀ, ਬੰਦਾ, ਮਨੁੱਖ, ਪੁਰਖ, ਮਰਦ, ਮਾਨਵ ।
ਸਸਤਾ – ਸੁਵੱਲਾ, ਹਲਕਾ, ਮਾਮੂਲੀ, ਹੌਲਾ, ਆਮ ।
ਸਹਾਇਤਾ – ਮਦਦ, ਹਮਾਇਤ, ਸਮਰਥਨ ।
ਸਬਰ – ਸੰਤੋਖ, ਤ੍ਰਿਪਤੀ, ਟਿਕਾਉ, ਧੀਰਜ, ਰੱਜ ।
ਸਰੀਰ – ਤਨ, ਦੇਹ, ਜਿਸਮ, ਬਦਨ, ਜੁੱਸਾ, ਕਾਇਆ, ਵਜੂਦ ।
ਸੰਕੋਚ – ਸੰਗ, ਝਿਜਕ, ਸ਼ਰਮ, ਲੱਜਿਆ ।
ਸਭਿਅਤਾ – ਤਹਿਜ਼ੀਬ, ਸਿਸ਼ਟਾਚਾਰ ।
ਸਵਾਰਥ – ਗੋਂ, ਮਤਲਬ, ਗ਼ਰਜ਼ ।
ਸੂਖ਼ਮ – ਬਰੀਕ, ਨਾਜ਼ੁਕ, ਪਤਲਾ ।
ਸੰਜੋਗ – ਮੱਲ, ਸੰਗਮ, ਢੋ, ਸਮਾਗਮ ।
ਸੰਤੋਖ – ਸਬਰ, ਰੱਜ, ਤ੍ਰਿਪਤੀ ।
ਸਾਫ਼ – ਉੱਜਲ, ਨਿਰਮਲ, ਸਵੱਛ ।

PSEB 7th Class Punjabi Vyakaran ਸਮਾਨਾਰਥਕ ਸ਼ਬਦ

ਸੂਰਬੀਰ – ਬਹਾਦਰ, ਵੀਰ, ਸੂਰਮਾ, ਬਲਵਾਨ, ਦਲੇਰ, ਯੋਧਾ, ਵਰਿਆਮ ।
ਸੋਹਣਾ – ਸੁੰਦਰ, ਖ਼ੁਬਸੂਰਤ, ਮਨੋਹਰ, ਹੁਸੀਨ, ਸ਼ਾਨਦਾਰ ।
ਹੁਸ਼ਿਆਰ – ਸਾਵਧਾਨ, ਚੁਕੰਨਾ, ਸੰਗ, ਚਤਰ, ਚਲਾਕ, ਸੁਜਾਨ ।
ਹਵਾ – ਪੌਣ, ਸਮੀਰ, ਵਾਯੂ ।
ਕਮਜ਼ੋਰ – ਮਾੜਾ, ਨਿਰਬਲ, ਪਤਲਾ, ਮਾੜਕੂ ।
ਖ਼ੁਸ਼ੀ – ਪ੍ਰਸੰਨਤਾ, ਆਨੰਦ, ਸਰੂਰ ।
ਗ਼ਰੀਬੀ – ਕੰਗਾਲੀ, ਥੁੜ੍ਹ, ਨਿਰਧਨਤਾ ।
ਖ਼ਰਾਬ – ਰੀਦਾ, ਮੰਦਾ, ਭੈੜਾ, ਬੁਰਾ ।
ਖ਼ੁਸ਼ਬੂ – ਮਹਿਕ, ਸੁਗੰਧ ।
ਗੁੱਸਾ – ਨਰਾਜ਼ਗੀ, ਕ੍ਰੋਧ, ਕਹਿਰ ।
ਚਾਨਣ – ਪ੍ਰਕਾਸ਼, ਰੌਸ਼ਨੀ, ਲੋ, ਉਜਾਲਾ ।
ਛੋਟਾ – ਅਲਪ, ਨਿੱਕਾ, ਲਘੂ ।
ਜਾਨ – ਜ਼ਿੰਦਗੀ, ਜੀਵਨ, ਪਾਣ, ਜਿੰਦ ।
ਜਿਸਮ – ਦੇਹ, ਬਦਨ, ਸਰੀਰ, ਤਨ, ਜੁੱਸਾ, ਕਾਇਆ, ਵਜੂਦ ।
ਠਰਮਾ – ਸਬਰ, ਧੀਰਜ, ਸ਼ਾਂਤੀ, ਟਿਕਾਓ ।
ਠੀਕ – ਸਹੀ, ਦਰੁਸਤ, ਉੱਚਿਤ, ਢੁੱਕਵਾਂ, ਯੋਗ ।
ਤਾਕਤ – ਬਲ, ਸਮਰੱਥਾ, ਸ਼ਕਤੀ, ਜ਼ੋਰ ।

PSEB 7th Class Punjabi Vyakaran ਸਮਾਨਾਰਥਕ ਸ਼ਬਦ

ਤਰੱਕੀ – ਵਿਕਾਸ, ਉੱਨਤੀ, ਵਾਧਾ, ਖ਼ੁਸ਼ਹਾਲੀ ।
ਦੋਸਤਾਂ – ਮਿੱਤਰਤਾ, ਯਾਰੀ, ਸੱਜਣਤਾ ।
ਧਰਤੀ – ਜ਼ਮੀਨ, ਭੋਇੰ, ਭੂਮੀ, ਪ੍ਰਿਥਵੀ ।
ਨਿਰਧਨ – ਗ਼ਰੀਬ, ਕੰਗਾਲ, ਤੰਗ, ਥੁੜਿਆ ।
ਨਿਰਮਲ – ਸਾਫ਼, ਸ਼ੁੱਧ, ਸੁਥਰਾ ।
ਪਤਲਾ – ਮਾੜਾ, ਦੁਰਬਲ, ਕੋਮਲ, ਕਮਜ਼ੋਰ, ਬਰੀਕ ।
ਬਹਾਦਰ – ਵੀਰ, ਸੁਰਮਾ, ਦਲੇਰ, ਬਲਵਾਨ, ਵਰਿਆਮ !
ਮੰਤਵ – ਮਨੋਰਥ, ਉਦੇਸ਼, ਨਿਸ਼ਾਨਾ, ਆਸ਼ਾ ।
ਮਿੱਤਰ – ਦੋਸਤ, ਯਾਰ, ਆੜੀ, ਸੱਜਣ, ਬੇਲੀ ।
ਮੀਹ – ਵਰਖਾ, ਬਰਸਾਤ, ਬਾਰਸ਼ ।
ਵਚਨ – ਕੌਲ, ਇਕਰਾਰ, ਪ੍ਰਤਿੱਗਿਆ, ਪ੍ਰਣ ।
ਸ਼ਰਮ – ਸੰਕੋਚ, ਲੱਜਿਆ, ਸੰਗ, ਝਿਜਕ
ਸ਼ਾਮ – ਤ੍ਰਿਕਾਲਾਂ, ਸੰਝ, ਆਥਣ ।
ਖ਼ਰਾਬ – ਗੰਦਾ, ਮੰਦਾ, ਭੈੜਾ, ਬੁਰਾ ।
ਖੁਸ਼ੀ – ਪ੍ਰਸੰਨਤਾ, ਅਨੰਦ, ਸਰੂਰ ।
ਜ਼ਿੰਦਗੀ – ਜਾਨ, ਜੀਵਨ, ਪ੍ਰਣ ।
ਫ਼ਿਕਰ – ਚਿੰਤਾ, ਪਰੇਸ਼ਾਨੀ, ਸੋਚ ।
ਮਦਦ – ਸਹਾਇਤਾ, ਹਮਾਇਤ, ਸਮਰਥਨ ।
ਵੈਰੀ – ਵਿਰੋਧੀ, ਦੁਸ਼ਮਣ, ਸ਼ਤਰੂ ।
ਵਰਖਾ – ਮੀਂਹ, ਬਾਰਸ਼, ਬਰਸਾਤ ।
ਵਿਛੋੜਾ – ਜੁਦਾਈ, ਅਲਹਿਦਗੀ ।

PSEB 7th Class Punjabi Solutions Chapter 14 ਮਹਾਨ ਧੀਆਂ

Punjab State Board PSEB 7th Class Punjabi Book Solutions Chapter 14 ਮਹਾਨ ਧੀਆਂ Textbook Exercise Questions and Answers.

PSEB Solutions for Class 7 Punjabi Chapter 14 ਮਹਾਨ ਧੀਆਂ

(ਉ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ

(i) ਧੀਆਂ ਕੀ ਪੜ੍ਹ ਕੇ ਮਹਾਨ ਬਣਦੀਆਂ ਹਨ ?
(ੳ) ਖ਼ਬਰਾਂ
(ਅ) ਚਿੱਠੀਆਂ
(ਇ) ਵਿੱਦਿਆ ।
ਉੱਤਰ :
(ਇ) ਵਿੱਦਿਆ । ✓

(ii) ‘ਕਲਪਨਾ’ ਕਿਸ ਤਰ੍ਹਾਂ ਮਹਾਨ ਬਣੀ ਸੀ ?
(ੳ) ਸਿਫ਼ਾਰਿਸ਼ ਨਾਲ
(ਅ) ਵਿੱਦਿਆ ਪੜ੍ਹ ਕੇ
(ਈ) ਘਰ ਬੈਠ ਕੇ ।
ਉੱਤਰ :
(ਅ) ਵਿੱਦਿਆ ਪੜ੍ਹ ਕੇ ✓

(iii) ਅੰਮ੍ਰਿਤਾ ਕੌਣ ਸੀ ?
(ਉ) ਰਾਜਨੀਤਿਕ
(ਅ) ਕਵਿਤੀ
(ਈ) ਭਗਤਣੀ ।
ਉੱਤਰ :
(ਅ) ਕਵਿਤੀ ✓

PSEB 7th Class Punjabi Solutions Chapter 14 ਮਹਾਨ ਧੀਆਂ

(ਅ) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਧੀਆਂ ਆਪਣੇ ਸੁਪਨੇ ਕਿਵੇਂ ਪੂਰੇ ਕਰਦੀਆਂ ਹਨ ?
ਉੱਤਰ :
ਵਿੱਦਿਆ ਪੜ੍ਹ ਕੇ ।

ਪ੍ਰਸ਼ਨ 2.
ਕੁੜੀਆਂ ਕਲਪਨਾ ਚਾਵਲਾ ਵਰਗੀਆਂ ਕਿਵੇਂ ਬਣ ਸਕਦੀਆਂ ਹਨ ?
ਉੱਤਰ :
ਵਿੱਦਿਆ ਪੜ੍ਹ ਕੇ ।

ਪ੍ਰਸ਼ਨ 3.
ਮਾਪਿਆਂ ਦੇ ਦੁੱਖ ਵਿਚ ਧੀਆਂ ਕਿਵੇਂ ਸਹਾਈ ਹੁੰਦੀਆਂ ਹਨ ?
ਉੱਤਰ :
ਦੁਖ ਵੰਡਾ ਕੇ ।

ਪ੍ਰਸ਼ਨ 4.
ਕੀ ਧੀਆਂ ਨੂੰ ਦੁਰਕਾਰਨਾ ਠੀਕ ਹੈ ?
ਉੱਤਰ :
ਨਹੀਂ ।

ਪ੍ਰਸ਼ਨ 5.
ਧੀਆਂ ਦਾ ਮਾਣ ਕਿਵੇਂ ਵਧਾਉਣਾ ਚਾਹੀਦਾ ਹੈ ?
ਉੱਤਰ :
ਇਕੱਠੇ ਹੋ ਕੇ ।

PSEB 7th Class Punjabi Solutions Chapter 14 ਮਹਾਨ ਧੀਆਂ

(ੲ) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਸਮਾਨ ਨੂੰ ਛੂਹਣ ਲਈ ਕਿਹੜੇ ਕੰਮ ਕਰਨੇ ਚਾਹੀਦੇ ਹਨ ?
ਉੱਤਰ :
ਅਸਮਾਨ ਨੂੰ ਛੂਹਣ ਲਈ ਵੱਧ ਤੋਂ ਵੱਧ ਵਿੱਦਿਆ ਪ੍ਰਾਪਤ ਕਰਨੀ ਚਾਹੀਦੀ ਹੈ ।

ਪ੍ਰਸ਼ਨ 2.
ਧੀਆਂ ਦੇ ਦਿਲਾਂ ਵਿਚ ਕੀ ਸਮਾਇਆ ਹੋਇਆ ਹੈ ?
ਉੱਤਰ :
ਲੱਖਾਂ ਧੀਆਂ ਦੇ ਦਿਲਾਂ ਵਿਚ ਅਰਮਾਨ ਸਮਾਏ ਹੋਏ ਹਨ ਤੇ ਉਹ ਅੱਗੇ ਵਧਣਾ ਚਾਹੁੰਦੀਆਂ ਹਨ ।

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਕਿਹੜੇ ਸ਼ਬਦਾਂ ਨਾਲ ਸਨਮਾਨਿਤ ਕੀਤਾ ਹੈ ?
ਉੱਤਰ :
ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ‘ਜੱਗ-ਜਣਨੀ’ ਆਖ ਕੇ ਸਨਮਾਨਿਤ ਕੀਤਾ ਹੈ ।

ਪ੍ਰਸ਼ਨ 4.
ਕਾਵਿ-ਸਤਰਾਂ ਪੜ੍ਹ ਕੇ ਪ੍ਰਸ਼ਨ ਦਾ ਉੱਤਰ ਦਿਓ-
ਉੱਤਰ :
ਜੱਗ-ਜਣਨੀ ਅਖਵਾਉਂਦੀ ਹੈ ਇਹ,
ਬਾਬੇ ਨਾਨਕ ਦਾ ਫ਼ਰਮਾਨ ॥

ਪ੍ਰਸ਼ਨ 5.
ਧੀਆਂ ਨੂੰ ਇਸ ਕਾਵਿ-ਸਤਰ ਦੇ ਆਧਾਰ ‘ਤੇ ਕੀ ਕਿਹਾ ਗਿਆ ਹੈ ।
ਉੱਤਰ :
“ਜੱਗ-ਜਣਨੀ” ।

PSEB 7th Class Punjabi Solutions Chapter 14 ਮਹਾਨ ਧੀਆਂ

ਪ੍ਰਸ਼ਨ 6.
ਸਰਲ ਅਰਥ ਕਰੋ

ਵਿੱਚ ਵਿਹੜੇ ਦੇ ਰੌਣਕ ਲਾਵਣ,
ਮਾਂਪਿਆਂ ਦੇ ਇਹ ਦੁੱਖ ਵੰਡਾਵਣ ।
ਜਾਂ
‘ਕੱਠੇ ਹੋ ਕੇ ਮਾਣ ਵਧਾਈਏ,
ਇਹਨਾਂ ਦੇ ਰਲ ਮਿਲ ਦੁੱਖ ਵੰਡਾਈਏ ।
ਉੱਤਰ :
ਧੀਆਂ ਘਰ ਦੇ ਵਿਹੜੇ ਵਿਚ ਰੌਣਕ ਲਾਉਂਦੀਆਂ ਹਨ ਅਤੇ ਮਾਪਿਆਂ ਦਾ ਹਰ ਦੁੱਖ ਵੰਡਾਉਂਦੀਆਂ ਹਨ ।
ਜਾਂ
ਸਾਨੂੰ ਸਭ ਨੂੰ ਇਕ ਹੋ ਕੇ ਧੀਆਂ ਦਾ ਮਾਣ ਵਧਾਉਣਾ ਚਾਹੀਦਾ ਹੈ । ਸਾਨੂੰ ਸਭ ਨੂੰ ਰਲਮਿਲ ਕੇ ਇਨ੍ਹਾਂ ਦੇ ਦੁੱਖ ਵੰਡਾਉਣੇ ਚਾਹੀਦੇ ਹਨ ।

ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਮਹਾਨ, ਖ਼ਾਬ, ਛੂਹਣਾ, ਦੁੱਖ ਵੰਡਾਉਣਾ, ਅਰਮਾਨ, ਫ਼ਰਮਾਨ ।
ਉੱਤਰ :
1. ਮਹਾਨ (ਬਹੁਤ ਵੱਡਾ) – ਸ੍ਰੀ ਗੁਰੂ ਨਾਨਕ ਦੇਵ ਜੀ ਮਹਾਨ ਧਰਮ-ਗੁਰੂ ਸਨ ।
2. ਖ਼ਾਬ (ਸੁਪਨਾ) – ਮੈਨੂੰ ਰਾਤੀਂ ਬੜਾ ਡਰਾਉਣਾ ਖ਼ਾਬ ਆਇਆ ।
3. ਛੂਹਣਾ (ਨਾਲ ਲੱਗਣਾ, ਸਪਰਸ਼) – ਛੂਹਣ-ਛੁਹਾਈ ਦੀ ਖੇਡ ਵਿਚ ਮੀਢੀ ਦੇਣ ਵਾਲੇ ਬੱਚੇ ਦਾ ਕੰਮ ਦੁਜੇ ਨੂੰ ਛੂਹਣਾ ਹੁੰਦਾ ਹੈ ।
4. ਦੁੱਖ ਵੰਡਾਉਣਾ (ਦੁੱਖ ਸਾਂਝਾ ਕਰਨਾ, ਹਮਦਰਦੀ ਕਰਨੀ) – ਇਸ ਪਰਉਪਕਾਰੀ ਬੰਦੇ ਨੇ ਹਰ ਦੀਨ-ਦੁਖੀ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕੀਤੀ ।
5. ਅਰਮਾਨ (ਇੱਛਾ) – ਮੇਰੇ ਮਨ ਦਾ ਅਰਮਾਨ ਹੈ ਕਿ ਮੈਂ ਸਾਲਾਨਾ ਇਮਤਿਹਾਨ ਵਿਚ ਸਾਰੀ ਕਲਾਸ ਵਿਚੋਂ ਫ਼ਸਟ ਰਹਾਂ ।
6. ਫ਼ਰਮਾਨ (ਹੁਕਮ, ਕਥਨ) – ਗੁਰੂ ਨਾਨਕ ਦੇਵ ਜੀ ਦਾ ਫ਼ਰਮਾਨ ਹੈ ਕਿ ਸਾਨੂੰ ਇਸਤਰੀ ਨੂੰ ਨੀਵਾਂ ਦਰਜਾ ਨਹੀਂ ਦੇਣਾ ਚਾਹੀਦਾ ।

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਦੀਆਂ ਅਵਾਜ਼ਾਂ ਨੂੰ ਪ੍ਰਗਟ ਕਰਦੇ ਹੋਏ ਸ਼ਬਦ ਲਿਖੋ
ਮਹਾਨ : ਸ਼ਾਨ
ਅਸਮਾਨ : ………………
ਧਿਆਨ : ………………
ਦੁਰਕਾਰੋ : ………………
ਲਾਵਣ : ………………
ਵਧਾਈਏ : ………………
ਉੱਤਰ :
ਮਹਾਨ : ਸ਼ਾਨ
ਅਸਮਾਨ : ਮਹਾਨ
ਧਿਆਨ : ਅਰਮਾਨ
ਦੁਰਕਾਰੋ : ਮਾਰੋ
ਲਾਵਣ : ਦਿਖਾਵਣ
ਵਧਾਈਏ : ਵੰਡਾਈਏ ।

PSEB 7th Class Punjabi Solutions Chapter 14 ਮਹਾਨ ਧੀਆਂ

ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ-

ਧੀ : ਧੀਆਂ
ਸੁਪਨਾ : ………………
ਰੌਣਕ : ………………
ਲੱਖ : ………………
ਹੁਨਰ : ………………
ਘਰ : ………………
ਉੱਤਰ :
ਧੀ : ਧੀਆਂ
ਸੁਪਨਾ : ਸੁਪਨੇ
ਰੌਣਕ : ਰੌਣਕਾਂ
ਲੱਖ : ਲੱਖਾਂ
ਹੁਨਰ : ਹੁਨਰਾਂ
ਘਰ : ਘਰਾਂ ।

ਪ੍ਰਸ਼ਨ 10.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ ।
ਅਸਮਾਨ, ਸ਼ਾਨ, ਮਹਾਨ, ਅਰਮਾਨ, ਧਿਆਨ, ਫ਼ਰਮਾਨ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
1. ਅਸਮਾਨ – आकाश – Sky
2. ਸ਼ਾਨ – शान – Dignity
3. ਮਹਾਨ – महान् – Great
4. ਅਰਮਾਨ – लालसा – Longing
5. ਧਿਆਨ – ध्यान – Attention
6. ਫ਼ਰਮਾਨ – आदेश – Edict.

ਪ੍ਰਸ਼ਨ 11.
“ਮਹਾਨ ਧੀਆਂ ਕਵਿਤਾ ਨੂੰ ਜ਼ਬਾਨੀ ਯਾਦ ਕਰੋ ।
ਉੱਤਰ :
ਨੋਟ-ਵਿਦਿਆਰਥੀ ਆਪੇ ਹੀ ਕਰਨ ॥

PSEB 7th Class Punjabi Solutions Chapter 14 ਮਹਾਨ ਧੀਆਂ

ਕਾਵਿ-ਟੋਟਿਆਂ ਦੇ ਸਰਲ ਅਰਥ

ਪ੍ਰਸ਼ਨ 1.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-

(ਓ) ਵਿੱਦਿਆ ਪੜ੍ਹ ਕੇ ਬਣਨ ਮਹਾਨ,
ਧੀਆਂ ਸਾਡੇ ਘਰ ਦੀ ਸ਼ਾਨ ।
ਮਨ ਦੇ ਵਿੱਚ ਜੋ ਖ਼ਾਬ ਸਜਾਵਣ,
ਪੁਰੇ ਕਰਕੇ ਇਹ ਦਿਖਾਵਣੇ ।
ਵਿੱਦਿਆ ਪੜ੍ਹ ਕੇ ਬਣੀ ‘ਕਲਪਨਾ’,
ਤਾਂਹੀਓਂ ਛੂਹਿਆ ਹੈ ਅਸਮਾਨ ॥
ਵਿੱਦਿਆ ਪੜ੍ਹ ਕੇ ਬਣਨ ਮਹਾਨ,
ਧੀਆਂ ਸਾਡੇ ਘਰ ਦੀ ਸ਼ਾਨ ।

ਉੱਤਰ :
ਧੀਆਂ ਵਿੱਦਿਆ ਪੜ੍ਹ ਕੇ ਮਹਾਨ ਬਣ ਜਾਂਦੀਆਂ ਹਨ ਤੇ ਇਸ ਤਰ੍ਹਾਂ ਇਹ ਸਾਡੇ ਘਰਾਂ ਦੀ ਸ਼ਾਨ ਵਧਾਉਂਦੀਆਂ ਹਨ । ਇਹ ਇਰਾਦੇ ਦੀਆਂ ਬੜੀਆਂ ਪੱਕੀਆਂ ਹੁੰਦੀਆਂ ਹਨ । ਇਹ ਮਨ ਵਿਚ ਜੋ ਸੁਪਨੇ ਲੈਂਦੀਆਂ ਹਨ, ਉਹ ਉਸ ਨੂੰ ਪੂਰਾ ਕਰ ਕੇ ਦਿਖਾਉਂਦੀਆਂ ਹਨ ।ਵਿੱਦਿਆ ਪੜ੍ਹ ਕੇ ਹੀ ਕਲਪਨਾ ਚਾਵਲਾ ਪੁਲਾੜਾਂ ਵਿਚ ਉੱਚੀਆਂ ਉਡਾਰੀਆਂ ਮਾਰਨ ਦੇ ਯੋਗ ਹੋਈ ਸੀ । ਇਸ ਤਰ੍ਹਾਂ ਧੀਆਂ ਵਿੱਦਿਆ ਪੜ ਕੇ ਮਹਾਨ ਬਣਦੀਆਂ ਹਨ ਤੇ ਘਰ ਦੀ ਸ਼ਾਨ ਨੂੰ ਵਧਾਉਂਦੀਆਂ ਹਨ ।

ਔਖੇ ਸ਼ਬਦਾਂ ਦੇ ਅਰਥ : ਖ਼ਾਬ-ਸੁਪਨੇ । ਕਲਪਨਾ-ਕਲਪਨਾ ਚਾਵਲਾ, ਜਿਸ ਨੇ ਅਮਰੀਕਾ ਦੇ ਪੁਲਾੜੀ ਵਿਮਾਨਾਂ ਵਿਚ ਉਡਾਰੀਆਂ ਭਰੀਆਂ ਸਨ ।

ਪ੍ਰਸ਼ਨ 2.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-

(ਅ) ਵਿੱਚ ਵਿਹੜੇ ਦੇ ਰੌਣਕ ਲਾਵਣ,
ਮਾਂਪਿਆਂ ਦੇ ਇਹ ਦੁੱਖ ਵੰਡਾਵਣ ।
ਜੱਗ ਜਣਨੀ ਅਖਵਾਉਂਦੀ ਹੈ ਇਹ,
ਬਾਬੇ ਨਾਨਕ ਦਾ ਫ਼ਰਮਾਨ ॥
ਵਿੱਦਿਆ ਪੜ੍ਹ ਕੇ ……………!

ਉੱਤਰ :
ਧੀਆਂ ਘਰ ਦੇ ਵਿਹੜੇ ਵਿਚ ਰੌਣਕ ਲਾਉਂਦੀਆਂ ਹਨ ਅਤੇ ਮਾਪਿਆਂ ਦਾ ਹਰ ਦੁੱਖ ਵੰਡਾਉਂਦੀਆਂ ਹਨ । ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਦੁਨੀਆ ਦੇ ਸਭ ਮਨੁੱਖਾਂ ਨੂੰ ਜਨਮ ਦੇਣ ਵਾਲੀ ਆਖਿਆ ਹੈ । ਇਸ ਕਰਕੇ ਸਾਨੂੰ ਧੀਆਂ ਨੂੰ ਦਿਲੋਂ ਪਿਆਰ ਕਰਨਾ ਚਾਹੀਦਾ ਹੈ । ਇਹ ਪੜ੍ਹ ਲਿਖ ਕੇ ਮਹਾਨ ਬਣ ਜਾਂਦੀਆਂ ਹਨ ।

ਔਖੇ ਸ਼ਬਦਾਂ ਦੇ ਅਰਥ : ਜੱਗ ਜਣਨੀ-ਸਾਰੇ ਸੰਸਾਰ ਦੇ ਮਨੁੱਖਾਂ ਨੂੰ ਜਨਮ ਦੇਣ ਵਾਲੀ । ਫ਼ਰਮਾਨ-ਕਥਨ, ਹੁਕਮ ।

PSEB 7th Class Punjabi Solutions Chapter 14 ਮਹਾਨ ਧੀਆਂ

ਪ੍ਰਸ਼ਨ 3.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-

(ਈ) ਧੀਆਂ ਨੂੰ ਤੁਸੀਂ ਨਾ ਦੁਰਕਾਰੋ,
ਕੋਮਲ ਸੁਪਨਿਆਂ ਨੂੰ ਨਾ ਮਾਰੋ ।
ਹੁਨਰ ਕਈ ਨੇ ਛਿਪੇ ਇਹਨਾਂ ਵਿੱਚ,
ਪਾਲਣਾ ਕਰੀਏ ਨਾਲ ਧਿਆਨ ॥
ਵਿੱਦਿਆ ਪੜ੍ਹ ਕੇ ………… ।

ਉੱਤਰ :
ਸਾਨੂੰ ਧੀਆਂ ਨੂੰ ਆਪਣੇ ਪਿਆਰ ਤੋਂ ਦੂਰ ਨਹੀਂ ਕਰਨਾ ਚਾਹੀਦਾ । ਕੋਮਲ ਸੁਪਨੇ ਲੈਣ ਵਾਲੀਆਂ ਇਨ੍ਹਾਂ ਧੀਆਂ ਨੂੰ ਮਾਰੋ ਨਾ । ਇਨ੍ਹਾਂ ਵਿਚ ਕਈ ਹੁਨਰ ਛਿਪੇ ਹੋਏ ਹਨ । ਸਾਨੂੰ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਦੀ ਪਾਲਣਾ ਪੂਰੇ ਧਿਆਨ ਨਾਲ ਕਰੀਏ । ਇਹ ਪੜ੍ਹ ਲਿਖ ਕੇ ਬਹੁਤ ਮਹਾਨ ਬਣ ਜਾਂਦੀਆਂ ਹਨ । ਸਾਨੂੰ ਇਨ੍ਹਾਂ ਨੂੰ ਪੜ੍ਹਾਉਣਾ ਚਾਹੀਦਾ ਹੈ ।

ਔਖੇ ਸ਼ਬਦਾਂ ਦੇ ਅਰਥ : ਦੁਰਕਾਰਨਾ-ਦੂਰ ਕਰਨਾ, ਪਰੇ ਹਟਾਉਣ ਲਈ ਦੂਰ-ਦੂਰ ਕਰਨਾ । ਹੁਨਰ-ਕਲਾ ।

ਪ੍ਰਸ਼ਨ 4.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਕਰੋ-
(ਸ) ਕੱਠੇ ਹੋ ਕੇ ਮਾਣ ਵਧਾਈਏ,
ਇਹਨਾਂ ਦੇ ਰਲ ਮਿਲ ਦੁੱਖ ਵੰਡਾਈਏ ।
ਪ੍ਰਤਿਭਾ ਪਾਟਿਲ, ਅੰਮ੍ਰਿਤਾ ਵਾਂਗੂੰ,
ਇਹਨਾਂ ਦੇ ਲੱਖਾਂ ਅਰਮਾਨ ।
ਵਿੱਦਿਆ ਪੜ ਕੇ
ਧੀਆਂ ਸਾਡੇ ਘਰ ਦੀ ਸ਼ਾਨ ।

ਉੱਤਰ :
ਸਾਨੂੰ ਸਭ ਨੂੰ ਇਕ ਹੋ ਕੇ ਧੀਆਂ ਦਾ ਮਾਣ ਵਧਾਉਣਾ ਚਾਹੀਦਾ ਹੈ । ਸਾਨੂੰ ਸਭ ਨੂੰ ਰਲ-ਮਿਲ ਕੇ ਇਨ੍ਹਾਂ ਦੇ ਦੁੱਖ ਵੰਡਾਉਣੇ ਚਾਹੀਦੇ ਹਨ ਤੇ ਸਮਝਣਾ ਚਾਹੀਦਾ ਹੈ ਕਿ ਇਨ੍ਹਾਂ ਦੇ ਮਨ ਵਿਚ ਵੀ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਕਵਿਤ੍ਰੀ ਅੰਮ੍ਰਿਤਾ ਪ੍ਰੀਤਮ ਵਾਂਗੂੰ ਲੱਖਾਂ ਇੱਛਾਵਾਂ ਹਨ । ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਧੀਆਂ ਪੜ੍ਹ ਲਿਖ ਕੇ ਵਿਦਵਾਨ ਬਣ ਜਾਂਦੀਆਂ ਤੇ ਸਾਡੇ ਘਰ ਦੀ ਸ਼ਾਨ ਨੂੰ ਵਧਾਉਂਦੀਆਂ ਹਨ ।

ਔਖੇ ਸ਼ਬਦਾਂ ਦੇ ਅਰਥ : ‘ਕੱਠੇ-ਇਕੱਠੇ । ਪ੍ਰਤਿਭਾ ਪਾਟਿਲ-ਭਾਰਤ ਦੀ ਸਾਬਕਾ ਰਾਸ਼ਟਰਪਤੀ । ਅੰਮ੍ਰਿਤਾ-ਅੰਮ੍ਰਿਤਾ ਪ੍ਰੀਤਮ, ਪੰਜਾਬੀ ਦੀ ਪ੍ਰਸਿੱਧ ਕਵਿਤੀ । ਅਰਮਾਨ-ਇੱਛਾ, ਚਾਹ !

PSEB 7th Class Punjabi Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ

Punjab State Board PSEB 7th Class Punjabi Book Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ Textbook Exercise Questions and Answers.

PSEB Solutions for Class 7 Punjabi Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ

(ਉ) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਾਈ ਭਾਗੋ ਦਾ ਜਨਮ ਕਿਹੜੇ ਪਿੰਡ ਵਿਚ ਹੋਇਆ ?
ਉੱਤਰ :
ਝਬਾਲ, ਜ਼ਿਲ੍ਹਾ ਤਰਨਤਾਰਨ ਵਿਚ ।

ਪ੍ਰਸ਼ਨ 2.
ਮਾਈ ਭਾਗੋ ਜੀ ਨੇ ਘਰ ਵਿਚ ਕਿਹੜੇ ਸ਼ਸਤਰ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ ?
ਉੱਤਰ :
ਨੇਜ਼ੇਬਾਜ਼ੀ ਦੀ ।

ਪ੍ਰਸ਼ਨ 3.
ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਨੂੰ ਕਿਹੜਾ ਨਾਂ ਬਖ਼ਸ਼ਿਆ ?
ਉੱਤਰ :
ਮੁਕਤਸਰ ।

ਪ੍ਰਸ਼ਨ 4.
ਗੁਰੂ ਜੀ ਨੇ ਕਿੰਨੇ ਮੁਕਤਿਆਂ ਦਾ ਸਸਕਾਰ ਆਪਣੇ ਹੱਥੀਂ ਕੀਤਾ ?
ਉੱਤਰ :
ਚਾਲੀ ॥

PSEB 7th Class Punjabi Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ

ਪ੍ਰਸ਼ਨ 5.
ਕਿਹੜੇ ਪਿੰਡ ਵਿਚ ਮਾਈ ਭਾਗੋ ਜੀ ਗੁਰੂ ਚਰਨਾਂ ਵਿਚ ਜਾ ਬਿਰਾਜੇ ?
ਉੱਤਰ :
ਜਿੰਦਵਾੜਾ ਵਿਚ ।

(ਅ) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਾਈ ਭਾਗੋ ਜੀ ਦਾ ਜਨਮ ਕਿੱਥੇ ਹੋਇਆ ? ਉਨ੍ਹਾਂ ਨੇ ਪਿਤਾ ਜੀ ਦਾ ਨਾਂ ਕੀ ਸੀ ?
ਉੱਤਰ :
ਮਾਈ ਭਾਗੋ ਜੀ ਦਾ ਜਨਮ ਝਬਾਲ, ਜ਼ਿਲ੍ਹਾ ਤਰਨਤਾਰਨ ਵਿਚ ਹੋਇਆ । ਉਨ੍ਹਾਂ ਦੇ ਪਿਤਾ ਜੀ ਦਾ ਨਾਂ ਸ੍ਰੀ ਮਾਲੇ ਸ਼ਾਹ ਸੀ ।

ਪ੍ਰਸ਼ਨ 2.
ਮਾਈ ਭਾਗੋ ਜੀ ਦਾ ਸੁਭਾਅ ਕਿਹੋ ਜਿਹਾ ਸੀ ?
ਉੱਤਰ :
ਮਾਈ ਭਾਗੋ ਬਹਾਦਰ, ਹੌਂਸਲੇ ਵਾਲੇ ਤੇ ਸਿੱਖੀ ਪਿਆਰ ਨਾਲ ਭਰਪੂਰ ਸੀ । ਉਹ ਜ਼ੁਲਮ ਨਹੀਂ ਸਨ ਬਰਦਾਸ਼ਤ ਕਰਦੇ ।

ਪ੍ਰਸ਼ਨ 3.
ਕਿਲ੍ਹੇ ਅੰਦਰ ਰਸਦ-ਪਾਣੀ ਦੀ ਘਾਟ ਕਿਉਂ ਹੋ ਰਹੀ ਸੀ ?
ਉੱਤਰ :
ਕਿਲ੍ਹੇ ਨੂੰ ਆਲੇ-ਦੁਆਲੇ ਤੋਂ ਮੁਗ਼ਲ ਫ਼ੌਜਾਂ ਤੇ ਪਹਾੜੀ ਰਾਜਿਆਂ ਦੀ ਫ਼ੌਜ ਨੇ ਘੇਰਿਆ ਹੋਇਆ ਸੀ । ਇਸ ਕਰਕੇ ਕਿਲ੍ਹੇ ਅੰਦਰ ਰਸਦ-ਪਾਣੀ ਦੀ ਘਾਟ ਹੋ ਰਹੀ ਸੀ ।

ਪ੍ਰਸ਼ਨ 4.
ਮਹਾਂ ਸਿੰਘ ਨੇ ਗੁਰੂ ਜੀ ਨੂੰ ਕਿਹੜੀ ਇੱਛਾ ਦੱਸੀ ?
ਉੱਤਰ :
ਮਹਾਂ ਸਿੰਘ ਨੇ ਗੁਰੂ ਜੀ ਨੂੰ ਇਹ ਇੱਛਾ ਦੱਸੀ ਕਿ ਉਹ ਚਾਹੁੰਦਾ ਹੈ ਕਿ ਗੁਰੂ ਜੀ ਬੇਦਾਵੇ ਵਾਲਾ ਕਾਗ਼ਜ਼ ਪਾੜ ਦੇਣ ।

ਪ੍ਰਸ਼ਨ 5.
ਕਿਸ ਦੀ ਪ੍ਰੇਰਨਾ ਨਾਲ ਮਾਝੇ ਦੇ ਸਿੱਖਾਂ ਦਾ ਗੁਰੂ ਜੀ ਨਾਲ ਦੁਬਾਰਾ ਮੇਲ ਹੋਇਆ ?
ਉੱਤਰ :
ਮਾਈ ਭਾਗੋ ਜੀ ਦੀ ਪ੍ਰੇਰਨਾ ਨਾਲ ਮਾਝੇ ਦੇ ਸਿੱਖਾਂ ਦਾ ਗੁਰੂ ਜੀ ਨਾਲ ਦੁਬਾਰਾ ਮੇਲ ਹੋਇਆ ?

PSEB 7th Class Punjabi Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ

(ੲ) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਾਈ ਭਾਗੋ ਜੀ ਨੇ ਅਨਿਆਂ ਵਿਰੁੱਧ ਲੜਨ ਦਾ ਫ਼ੈਸਲਾ ਕਿਉਂ ਕੀਤਾ ?
ਉੱਤਰ :
ਮਾਈ ਭਾਗੋ ਦੇ ਮਨ ਉੱਤੇ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਤੇ ਸਿੱਖਾਂ ਨਾਲ ਹੋ ਰਹੀ ਬੇਇਨਸਾਫੀ ਦਾ ਡੂੰਘਾ ਅਸਰ ਹੋਇਆ, ਇਸ ਕਰਕੇ ਉਨ੍ਹਾਂ ਇਸ ਅਨਿਆਂ ਵਿਰੁੱਧ ਲੜਨ ਦਾ ਫ਼ੈਸਲਾ ਕੀਤਾ ।

ਪ੍ਰਸ਼ਨ 2.
ਆਨੰਦਪੁਰ ਸਾਹਿਬ ਵਿਖੇ ਔਖਾ ਵੇਲਾ ਕਿਉਂ ਬਣਿਆ ਹੋਇਆ ਸੀ ?
ਉੱਤਰ :
ਆਨੰਦਪੁਰ ਸਾਹਿਬ ਦੇ ਕਿਲ੍ਹੇ ਵਿਚ ਔਖਾ ਵੇਲਾ ਇਸ ਕਰਕੇ ਬਣਿਆ ਹੋਇਆ ਸੀ, ਕਿਉਂਕਿ ਬਾਹਰੋਂ ਉਸ ਦੁਆਲੇ ਮੁਗ਼ਲ ਫ਼ੌਜਾਂ ਤੇ ਪਹਾੜੀ ਰਾਜਿਆਂ ਦੀ ਫ਼ੌਜ ਨੇ ਘੇਰਾ ਪਾਇਆ ਹੋਇਆ ਸੀ, ਜਿਸ ਕਰਕੇ ਅੰਦਰ ਰਸਦ-ਪਾਣੀ ਦੀ ਕਮੀ ਆ ਗਈ ਸੀ ।

ਪ੍ਰਸ਼ਨ 3.
ਬੇਦਾਵਾ ਦੇਣ ਵਾਲੇ ਸਿੱਖ ਜਦੋਂ ਘਰ ਪਹੁੰਚੇ, ਤਾਂ ਉਨ੍ਹਾਂ ਨਾਲ ਕੀ ਸਲੂਕ ਹੋਇਆ ?
ਉੱਤਰ :
ਬੇਦਾਵਾ ਦੇਣ ਵਾਲੇ ਸਿੱਖ ਜਦੋਂ ਆਪਣੇ ਘਰੀਂ ਪਹੁੰਚੇ, ਤਾਂ ਉਨ੍ਹਾਂ ਦੀਆਂ ਮਾਂਵਾਂ, ਭੈਣਾਂ ਤੇ ਇਸਤਰੀਆਂ ਉਨ੍ਹਾਂ ਨੂੰ ਲਾਹਣਤਾਂ ਪਾਉਣ ਲੱਗੀਆਂ । ਜਦੋਂ ਇਨ੍ਹਾਂ ਸਿੱਖਾਂ ਦਾ ਮਾਈ ਭਾਗੋ ਨਾਲ ਮੇਲ ਹੋਇਆ, ਤਾਂ ਉਨ੍ਹਾਂ ਨੇ ਵੰਗਾਰ ਕੇ ਉਨ੍ਹਾਂ ਨੂੰ ਕਿਹਾ ਕਿ ਉਹ ਘਰ ਬੈਠਣ ਤੇ ਉਹ ਆਪ ਉਨ੍ਹਾਂ ਦੀ ਥਾਂ ਮੈਦਾਨ ਵਿਚ ਜਾ ਕੇ ਲੜਨਗੀਆਂ । ਮਾਈ ਭਾਗੋ ਦੇ ਇਨ੍ਹਾਂ ਬੋਲਾਂ ਨੇ ਇਨ੍ਹਾਂ ਬੇਦਾਵੀਏ ਸਿੱਖਾਂ ਦੀ ਆਤਮਾ ਨੂੰ ਝੰਜੋੜ ਸੁੱਟਿਆ ।

ਪ੍ਰਸ਼ਨ 4.
ਗੁਰੂ ਜੀ ਨੇ ਬੇਦਾਵੇ ਵਾਲਾ ਕਾਗ਼ਜ਼ ਪਾੜ ਕੇ ਕੀ ਕੀਤਾ ?
ਉੱਤਰ :
ਗੁਰੂ ਜੀ ਨੇ ਬੇਦਾਵੇ ਵਾਲਾ ਕਾਗ਼ਜ਼ ਪਾੜ ਕੇ ਟੁੱਟੀ ਗੰਢ ਦਿੱਤੀ ਅਤੇ ਸ਼ਹੀਦ ਸਿੰਘਾਂ ਨੂੰ ਮੁਕਤੀ ਦਾ ਵਰ ਦਿੱਤਾ । ਉਨ੍ਹਾਂ ਨੇ ਸ਼ਹੀਦ ਚਾਲੀ ਸਿੰਘਾਂ ਦਾ ਆਪਣੀ ਹੱਥੀਂ ਸੰਸਕਾਰ ਕੀਤਾ ।

ਪ੍ਰਸ਼ਨ 5.
ਅੱਜ-ਕਲ੍ਹ ਮਾਈ ਭਾਗੋ ਜੀ ਦੇ ਨਾਂ ਨੂੰ ਕਿਵੇਂ ਯਾਦ ਰੱਖਿਆ ਜਾ ਰਿਹਾ ਹੈ ?
ਉੱਤਰ :
ਅੱਜ-ਕਲ੍ਹ ਮਾਈ ਭਾਗੋ ਜੀ ਦੇ ਨਾਂ ਨੂੰ ਯਾਦ ਰੱਖਣ ਲਈ ਉਨ੍ਹਾਂ ਦੇ ਨਾਂ ਉੱਤੇ ਬਹੁਤ ਸਾਰੇ ਵਿੱਦਿਅਕ ਤੇ ਹੋਰ ਅਦਾਰੇ ਚਲਾਏ ਜਾ ਰਹੇ ਹਨ ।

PSEB 7th Class Punjabi Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ

(ਸ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ
ਸਿੱਧ, ਨੇਜ਼ੇਬਾਜ਼ੀ, ਰਸਦ-ਪਾਣੀ, ਸੰਸਕਾਰ, ਪ੍ਰੇਰਨਾਦਾਇਕ ।
ਉੱਤਰ :
1. ਪ੍ਰਸਿੱਧ (ਮਸ਼ਹੂਰ) – ਜਲੰਧਰ ਦੁਨੀਆ ਭਰ ਵਿਚ ਖੇਡਾਂ ਦਾ ਸਮਾਨ ਬਣਾਉਣ ਲਈ ਪ੍ਰਸਿੱਧ ਸ਼ਹਿਰ ਹੈ ।
2. ਨੇਜ਼ੇਬਾਜ਼ੀ (ਨੇਜ਼ਾ ਚਲਾਉਣ ਦੀ ਕਲਾ) – ਮਾਈ ਭਾਗੋ ਜੀ ਨੇ ਘਰ ਵਿਚ ਹੀ ਨੇਜ਼ੇਬਾਜ਼ੀ ਦੀ ਸਿਖਲਾਈ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ ।
3. ਰਸਦ-ਪਾਣੀ (ਖਾਣ-ਪੀਣ ਦਾ ਸਮਾਨ) – ਮੁਗ਼ਲ ਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਦੁਆਰਾ ਘੇਰਾ ਪਾਇਆ ਹੋਣ ਕਰਕੇ ਸ੍ਰੀ ਆਨੰਦਪੁਰ ਦੇ ਕਿਲ੍ਹੇ ਵਿਚ ਰਸਦ-ਪਾਣੀ ਦੀ ਕਮੀ ਆ ਗਈ ।
4. ਸੰਸਕਾਰ (ਮੁਰਦੇ ਨੂੰ ਸਾੜਨਾ) – ਸ਼ਮਸ਼ਾਨ ਘਾਟ ਵਿੱਚ ਮੁਰਦਿਆਂ ਦਾ ਦਾਹ-ਸੰਸਕਾਰ ਕੀਤਾ ਜਾਂਦਾ ਹੈ ।
5. ਪ੍ਰੇਰਨਾਦਾਇਕ (ਪ੍ਰੇਰਨਾ ਦੇਣ ਵਾਲੀ) – ਗੁਰਬਾਣੀ ਮਨੁੱਖ ਦੇ ਜੀਵਨ ਲਈ ਬਹੁਤ ਹੀ ਪ੍ਰੇਰਨਾਦਾਇਕ ਹੈ ।

ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋ-
(ੳ) ਇਕਲੌਤੀ ਧੀ ਹੋਣ ਕਰਕੇ ਉਨ੍ਹਾਂ ਦਾ ਨਾਂ …………… ਰੱਖਿਆ ਗਿਆ ।
(ਅ) ਗੁਰੁ ਜੀ ਨੇ ਟਿੱਬੀ ਤੋਂ ਹੇਠਾਂ ਉੱਤਰ ਕੇ ……….. ਸ਼ਹੀਦ ਸਿੱਖ ਨੂੰ ਛਾਤੀ ਨਾਲ ਲਾਇਆ ।
(ਈ) ਹਰ ਸਾਲ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਇਸ ………….. ’ਤੇ ਹਾਜ਼ਰੀਆਂ ਭਰਦੀਆਂ ਹਨ ।
(ਸ) ਚਾਲੀ ਮੁਕਤਿਆਂ ਨੂੰ ਰੋਜ਼ਾਨਾ ਦੀ …………… ਵਿਚ ਯਾਦ ਕੀਤਾ ਜਾਂਦਾ ਹੈ ।
(ਹ) ਮਾਈ ਭਾਗੋ ਜੀ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ……… ਰਹੇਗਾ ।
ਉੱਤਰ :
(ੳ) ਇਕਲੌਤੀ ਧੀ ਹੋਣ ਕਾਰਨ ਉਨ੍ਹਾਂ ਦਾ ਨਾਂ ਭਾਗ ਭਰੀ ਰੱਖਿਆ ਗਿਆ ।
(ਆ) ਗੁਰੂ ਜੀ ਨੇ ਟਿੱਬੀ ਤੋਂ ਹੇਠਾਂ ਉੱਤਰ ਕੇ ਇਕੱਲੇ-ਇਕੱਲੇ ਸ਼ਹੀਦ ਸਿੱਖ ਨੂੰ ਛਾਤੀ ਨਾਲ ਲਾਇਆ ।
(ਇ) ਹਰ ਸਾਲ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਇਸ ਪਾਵਨ ਅਸਥਾਨ ‘ਤੇ ਹਾਜ਼ਰੀਆਂ ਭਰਦੀਆਂ ਹਨ ।
(ਸ) ਚਾਲੀ ਮੁਕਤਿਆਂ ਨੂੰ ਰੋਜ਼ਾਨਾ ਦੀ ਅਰਦਾਸ ਵਿਚ ਯਾਦ ਕੀਤਾ ਜਾਂਦਾ ਹੈ ।
(ਹ) ਮਾਈ ਭਾਗੋ ਜੀ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਨਾਦਾਇਕ ਰਹੇਗਾ ।

ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਜਨਮ, ਯੁੱਧ, ਜਲ, ਸੰਸਕਾਰ, ਪ੍ਰੇਰਨਾ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਜਨਮ – जन्म – Birth
ਯੁੱਧ – युद्ध – Battle
ਜਲ – जल – Water
ਸੰਸਕਾਰ – संस्कार – Cremation
ਪ੍ਰੇਰਨਾ – प्रेरणा – Motivation.

PSEB 7th Class Punjabi Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ

ਪ੍ਰਸ਼ਨ 4.
ਪੰਜ ਪ੍ਰਸਿੱਧ ਸਿੱਖ ਇਸਤਰੀਆਂ ਦੇ ਨਾਂ ਲਿਖੋ ।
ਉੱਤਰ :
ਮਾਤਾ ਖੀਵੀ ਜੀ, ਮਾਤਾ ਭਾਨੀ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਈ ਭਾਗੋ ਜੀ ।

ਪ੍ਰਸ਼ਨ 5.
ਹੇਠ ਲਿਖੇ ਪੈਰੇ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ ।
ਮਾਈ ਭਾਗੋ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਦਮਦਮਾ ਸਾਹਿਬ ਤੋਂ ਬਾਅਦ ਦੱਖਣ ਵਲ ਨੂੰ ਚੱਲ ਪਏ ਅਤੇ ਨਾਂਦੇੜ ਪਹੁੰਚੇ।

ਔਖੇ ਸ਼ਬਦਾਂ ਦੇ ਅਰਥ :

ਇਕਲੌਤੀ-ਇਕੱਲੀ । ਦਲੇਰੀ-ਹੌਸਲਾ । ਵਿਰਸੇ ਵਿਚੋਂ-ਪਿਓਦਾਦਿਆਂ ਤੋਂ । ਸ਼ਸਤਰ ਵਿੱਦਿਆ-ਹਥਿਆਰ ਚਲਾਉਣ ਦੀ ਕਲਾ । ਨੇਜ਼ੇਬਾਜ਼ੀ-ਨੇਜ਼ਾ ਚਲਾਉਣ ਦੀ ਕਲਾ । ਕੁਰਬਾਨੀ-ਬਲੀਦਾਨ । ਅਨਿਆਂ-ਬੇਇਨਸਾਫ਼ੀ । ਰਸਦ-ਪਾਣੀਖਾਣ- ਪੀਣ ਦਾ ਸਮਾਨ । ਬੇਦਾਵਾ-ਸੰਬੰਧ ਨਾ ਰੱਖਣਾ । ਝੰਜੋੜਿਆ-ਹਿਲਾਇਆ ਦਰਮਿਆਨਵਿਚਕਾਰ । ਗਹਿਗੱਚ-ਡੱਟ ਕੇ । ਖ਼ਿਲਾਫ਼-ਵਿਰੁੱਧ । ਸਹਿਕ ਰਹੇ-ਕੋਈ ਕੋਈ ਸਾਹ ਲੈਂਦੇ ਹੋਣਾ । ਟੁੱਟੀ ਗੰਢ ਦਿੱਤੀ-ਟੁੱਟਿਆਂ ਨੂੰ ਨਾਲ ਜੋੜ ਲਿਆ । ਸਸ਼ੋਭਿਤ-ਸੋਭਾ ਦੇਣਾ । ਪਾਵਨਪਵਿੱਤਰ । ਪ੍ਰੇਰਨਾਦਾਇਕ-ਪ੍ਰੇਰਨਾ ਦੇਣ ਵਾਲਾ ।

ਦਲੇਰੀ ਭਰੀ ਮੂਰਤ-ਮਾਈ ਭਾਗੋ Summary

ਦਲੇਰੀ ਭਰੀ ਮੂਰਤ-ਮਾਈ ਭਾਗੋ ਪਾਠ ਦਾ ਸਾਰ

ਸਿੱਖ ਇਤਿਹਾਸ ਵਿਚ ਮਾਈ ਭਾਗੋ ਦਾ ਨਾਂ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ । ਉਸ ਦਾ ਜਨਮ ਪਿੰਡ ਝਬਾਲ, ਜ਼ਿਲ੍ਹਾ ਤਰਨਤਾਰਨ ਵਿਚ ਪਿਤਾ ਸ੍ਰੀ ਮਾਲੇ ਸ਼ਾਹ ਜੀ ਦੇ ਘਰ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਭਾਗ ਭਰੀ ਸੀ । ਉਨ੍ਹਾਂ ਦਾ ਸੁਭਾ ਬਚਪਨ ਤੋਂ ਹੀ ਬੜਾ ਦਲੇਰੀ ਭਰਿਆ ਸੀ । ਆਪ ਦੇ ਪਿਤਾ ਜੀ ਗੁਰੂ ਹਰਗੋਬਿੰਦ ਜੀ ਦੀ ਫ਼ੌਜ ਵਿਚ ਸ਼ਾਮਲ ਹੋ ਕੇ ਮੁਗਲਾਂ ਵਿਰੁੱਧ ਲੜੇ । ਬਹਾਦਰੀ, ਹੌਂਸਲਾ ਅਤੇ ਸਿੱਖੀ ਪਿਆਰ ਉਨ੍ਹਾਂ ਨੂੰ ਵਿਰਸੇ ਤੋਂ ਹੀ ਪ੍ਰਾਪਤ ਹੋਇਆ ਸੀ । ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖਾਂ ਨੂੰ ਦਿੱਤੀ ਜਾਂਦੀ ਸ਼ਸਤਰ ਵਿੱਦਿਆ ਬਾਰੇ ਸੁਣ ਕੇ ਘਰ ਵਿਚ ਹੀ ਨੇਜ਼ੇਬਾਜ਼ੀ ਸਿੱਖਣੀ ਆਰੰਭ ਕਰ ਦਿੱਤੀ । ਗੁਰੂ ਅਰਜਨ ਦੇਵ ਜੀ ਤੇ ਸਿੱਖਾਂ ਨਾਲ ਹੋ ਰਹੀ ਬੇਇਨਸਾਫ਼ੀ ਦਾ ਆਪ ਦੇ ਮਨ ਉੱਤੇ ਬਹੁਤ ਡੂੰਘਾ ਅਸਰ ਪਿਆ ।

ਜਦੋਂ ਸ੍ਰੀ ਆਨੰਦਪੁਰ ਸਾਹਿਬ ਦਾ ਯੁੱਧ ਚਲ ਰਿਹਾ ਸੀ ਤਾਂ ਮੁਗਲਾਂ ਤੇ ਪਹਾੜੀ ਰਾਜਿਆਂ ਦੀ ਫ਼ੌਜ ਨੇ ਕਿਲ੍ਹੇ ਨੂੰ ਘੇਰਾ ਪਾਇਆ ਹੋਇਆ ਹੈ । ਕਿਲ੍ਹੇ ਵਿਚ ਰਸਦ ਪਾਣੀ ਦੀ ਤੰਗੀ ਆ ਗਈ । ਇਸ ਮੌਕੇ ਕੁੱਝ ਸਿੰਘ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਘਰ ਵਾਪਸ ਆ ਗਏ । ਜਦੋਂ ਉਹ ਘਰ ਵਾਪਸ ਪੁੱਜੇ, ਤਾਂ ਉਨ੍ਹਾਂ ਦੀਆਂ ਮਾਂਵਾਂ, ਭੈਣਾਂ ਤੇ ਇਸਤਰੀਆਂ ਨੇ ਉਨ੍ਹਾਂ ਨੂੰ ਬਹੁਤ ਲਾਹਣਤਾਂ, ਪਾਈਆਂ । ਇਸ ਸਮੇਂ ਮਾਈ ਭਾਗੋ ਨੇ ਉਨ੍ਹਾਂ ਨੂੰ ਵੰਗਾਰ ਕੇ ਕਿਹਾ ਕਿ ਉਹ ਘਰ ਬੈਠਣ, ਪਰ ਉਹ ਮੈਦਾਨ ਵਿਚ ਜਾ ਕੇ ਲੜਨਗੀਆਂ ।

ਮਾਈ ਭਾਗੋ ਦੇ ਇਨ੍ਹਾਂ ਬੋਲਾਂ ਨੇ ਸਿੰਘਾਂ ਦੀ ਆਤਮਾ ਨੂੰ ਝੰਜੋੜਿਆ । ਮਾਈ ਭਾਗੋ ਦੀ ਪ੍ਰੇਰਨਾ ਨਾਲ ਉਹ ਸਿੰਘ ਗੁਰੂ ਜੀ ਦੀ ਭਾਲ ਵਿਚ ਖਿਦਰਾਣੇ ਪੁੱਜੇ । ਇੱਥੇ ਗੁਰੂ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਸੂਬਾ ਸਰਹੰਦ ਦੀਆਂ ਫ਼ੌਜਾਂ ਨਾਲ ਉਨ੍ਹਾਂ ਦਾ ਟਾਕਰਾ ਹੋ ਗਿਆ। ਇੱਥੇ ਗਹਿਗਚ ਲੜਾਈ ਹੋਈ । ਬੇਦਾਵੀਏ ਸਿੰਘ ਨੇ ਬੜੀ ਵਿਉਂਤਬੰਦ ਅਤੇ ਬਹਾਦਰੀ ਨਾਲ ਲੜਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ । ਗੁਰੂ ਜੀ ਨੇ ਨੇੜਿਓਂ ਹੀ ਟਿੱਬੀ ਤੋਂ ਤੀਰਾਂ ਦੀ ਅਜਿਹੀ ਵਰਖਾ ਕੀਤੀ ਕਿ ਦੁਸ਼ਮਣਾਂ ਨੂੰ ਭਾਜੜਾ ਪੈ ਗਈਆਂ ।

PSEB 7th Class Punjabi Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ

ਮਾਈ ਭਾਗੋ ਵੀ ਇਸ ਲੜਾਈ ਵਿਚ ਬੜੀ ਬਹਾਦਰੀ ਨਾਲ ਲੜੇ ਗੰਭੀਰ ਜ਼ਖ਼ਮੀ ਹੋ ਗਏ । ਲੜਾਈ ਖ਼ਤਮ ਹੋਣ ਮਗਰੋਂ ਗੁਰੂ ਜੀ ਉਨ੍ਹਾਂ ਕੋਲ ਆਏ ਤੇ ਇਕੱਲੇ-ਇਕੱਲੇ ਸ਼ਹੀਦ ਸਿੰਘ ਨੂੰ ਛਾਤੀ ਨਾਲ ਲਾਇਆ ਇਨ੍ਹਾਂ ਵਿਚੋਂ ਇਕ ਸਿੰਘ ਭਾਈ ਮਹਾਂ ਸਿੰਘ ਸਹਿਕ ਰਹੇ ਸਨ । ਗੁਰੂ ਜੀ ਨੇ ਉਸ ਦੇ ਮੂੰਹ ਵਿਚ ਪਾਣੀ ਪਾਇਆ ਤੇ ਕਿਹਾ ਕਿ ਉਹ ਆਪਣੀ ਇੱਛਾ ਦੱਸੋ । ਮਹਾਂ ਸਿੰਘ ਨੇ ਗੁਰੂ ਜੀ ਨੂੰ ਬੇਦਾਵੇ ਵਾਲਾ ਕਾਗ਼ਜ਼ ਪਾੜਨ ਲਈ ਕਿਹਾ । ਗੁਰੂ ਜੀ ਨੇ ਬੇਦਾਵਾ ਪਾੜ ਕੇ ਟੁੱਟੀ ਗੰਢ ਲਈ ਤੇ ਸਿੰਘਾਂ ਨੂੰ ਮੁਕਤੀ ਦਾ ਵਰ ਦਿੱਤਾ ਤੇ ਖਿਦਰਾਣੇ ਦੀ ਢਾਬ ਨੂੰ ਮੁਕਤਸਰ ਦਾ ਨਾਂ ਬਖ਼ਸ਼ਿਆ । ਇੱਥੇ ਗੁਰਦੁਆਰਾ ਦਰਬਾਰ ਸਾਹਿਬ ਸੁਸ਼ੋਭਿਤ ਹੈ । ਜਿੱਥੇ ਗੁਰੂ ਜੀ ਨੇ ਚਾਲੀ ਮੁਕਤਿਆਂ ਦਾ ਅੰਤਿਮ ਸੰਸਕਾਰ ਕੀਤਾ ।

ਉੱਥੇ ਸਰੋਵਰ ਦੇ ਕਿਨਾਰੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਥਿਤ ਹੈ । ਇਸ ਤਰ੍ਹਾਂ ਮਾਈ ਭਾਗੋ ਜੀ ਦੀ ਪ੍ਰੇਰਨਾ ਨਾਲ ਮਾਝੇ ਦੇ ਸਿੰਘਾਂ ਦਾ ਗੁਰੂ ਜੀ ਨਾਲ ਦੁਬਾਰਾ ਮਿਲਾਪ ਹੋਇਆ । ਸ੍ਰੀ ਮੁਕਤਸਰ ਸਾਹਿਬ ਵਿਖੇ ਉਸ ਅਸਥਾਨ ‘ਤੇ ਮਾਈ ਭਾਗੋ ਜੀ ਦਾ ਗੁਰਦੁਆਰਾ ਸੁਸ਼ੋਭਿਤ ਹੈ, ਜਿੱਥੇ ਉਨ੍ਹਾਂ ਜਾਲਮਾਂ ਦਾ ਡਟ ਕੇ ਟਾਕਰਾ ਕੀਤਾ ਸੀ ।

ਮਾਈ ਭਾਗੋ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਦਮਦਮਾ ਸਾਹਿਬ ਤੋਂ ਮਗਰੋਂ ਦੱਖਣ ਵਲ ਚੱਲ ਪਏ ਅਤੇ ਨਾਂਦੇੜ ਪਹੁੰਚੇ । ਇੱਥੋਂ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਲ ਭੇਜਿਆ । ਮਾਈ ਭਾਗੋ ਜੀ ਨਾਂਦੇੜ ਵਿਖੇ ਭਜਨ-ਬੰਦਗੀ ਕਰਦੇ ਰਹੇ । ਇੱਥੇ ਉਨ੍ਹਾਂ ਦੀ ਯਾਦ ਵਿਚ ਤਪ-ਜਪ ਸਥਾਨ ਹੈ । ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਮਗਰੋਂ ਆਪ ਬਿਦਰ ਦੇ ਇਲਾਕੇ ਵਿਚ ਧਰਮ-ਪ੍ਰਚਾਰ ਕਰਦੇ ਰਹੇ ਤੇ ਨਾਮ-ਬੰਦਗੀ ਕਰਦੇ ਪਿੰਡ ਜਿੰਦਵਾੜਾ ਵਿਚ ਗੁਰੂ ਚਰਨਾਂ ਵਿਚ ਜਾ ਬਿਰਾਜੇ । ਇੱਥੇ ਮਾਈ ਭਾਗੋ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਸੁਸ਼ੋਭਿਤ ਹੈ । ਅੱਜ-ਕਲ੍ਹ ਇੱਥੇ ਮਾਈ ਭਾਗੋ ਜੀ ਦੇ ਨਾਂ ਉੱਤੇ ਬਹੁਤ ਸਾਰੇ ਵਿੱਦਿਅਕ ਤੇ ਹੋਰ ਅਦਾਰੇ ਚਲ ਰਹੇ ਹਨ । ਮਾਈ ਭਾਗੋ ਜੀ ਦਾ ਜੀਵਨ ਆਉਂਦੀਆਂ ਪੀੜੀਆਂ ਨੂੰ ਸਦਾ ਪ੍ਰੇਰਿਤ ਕਰਦਾ ਰਹੇਗਾ ।

PSEB 7th Class Punjabi Solutions Chapter 12 ਸਮਾਂ ਨਾ ਗੁਆ ਬੋਲੀਆ

Punjab State Board PSEB 7th Class Punjabi Book Solutions Chapter 12 ਸਮਾਂ ਨਾ ਗੁਆ ਬੋਲੀਆ Textbook Exercise Questions and Answers.

PSEB Solutions for Class 7 Punjabi Chapter 12 ਸਮਾਂ ਨਾ ਗੁਆ ਬੋਲੀਆ

(ਉ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ

(i) ਕਿਹੜੀ ਚੀਜ਼ ਗੁਆਉਣ ਤੋਂ ਮਨ੍ਹਾ ਕੀਤਾ ਗਿਆ ਹੈ ?
(ਉ) ਸਮਾਂ
(ਅ) ਪੈਨ
(ਈ) ਪੈਸੇ ।
ਉੱਤਰ :
(ਉ) ਸਮਾਂ ✓

(ii) ਕਾਹਦੇ ਦਿਨ ਨੇੜੇ ਆ ਗਏ ਹਨ ?
(ਉ) ਵਿਆਹ ਦੇ
(ਅ) ਨਤੀਜੇ ਦੇ
(ਇ) ਇਮਤਿਹਾਨ ਦੇ ।
ਉੱਤਰ :
(ਇ) ਇਮਤਿਹਾਨ ਦੇ । ✓

(iii) ਕਿਸ ਚੀਜ਼ ਨਾਲ ਆੜੀ ਪਾਉਣ ਲਈ ਕਿਹਾ ਗਿਆ ਹੈ ?’
(ਉ) ਮੁੰਡਿਆਂ ਨਾਲ
(ਅ) ਹਾਣੀਆਂ ਨਾਲ
(ਈ) ਕਿਤਾਬਾਂ ਨਾਲ ।
ਉੱਤਰ :
(ਈ) ਕਿਤਾਬਾਂ ਨਾਲ । ✓

PSEB 7th Class Punjabi Solutions Chapter 12 ਸਮਾਂ ਨਾ ਗੁਆ ਬੋਲੀਆ

(iv) ਚੰਗੀ ਲਿਖਾਈ ਦਾ ਕੀ ਫਲ ਮਿਲਦਾ ਹੈ ?
(ਉ) ਚੰਗੇ ਨੰਬਰ
(ਅ) ਨੌਕਰੀ
(ਈ) ਪ੍ਰਸੰਸਾ !
ਉੱਤਰ :
(ਉ) ਚੰਗੇ ਨੰਬਰ ✓

(v) ਨਸੀਬ ਕਿਸ ਤਰ੍ਹਾਂ ਬਣਾਏ ਜਾਂਦੇ ਹਨ ?
(ਉ) ਪੈਸਿਆਂ ਨਾਲ
(ਅ) ਕੰਮ ਨਾਲ
(ਈ) ਹਿੰਮਤ ਨਾਲ ।
ਉੱਤਰ :
(ਈ) ਹਿੰਮਤ ਨਾਲ । ✓

(ਅ) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬੇਲੀ ਕੌਣ ਹੁੰਦੇ ਹਨ ?
ਉੱਤਰ :
ਮਿੱਤਰ ।

ਪ੍ਰਸ਼ਨ 2.
ਕਵੀ ਆਪਣੇ ਦੋਸਤ ਨੂੰ ਕਿਸ ਗੱਲ ਤੋਂ ਵਰਜਦਾ ਹੈ ?
ਉੱਤਰ :
ਅਜਾਈਂ ਸਮਾਂ ਗੁਆਉਣ ਤੋਂ ।

ਪ੍ਰਸ਼ਨ 3.
ਕਵੀ ਵਿਦਿਆਰਥੀ ਨੂੰ ਕੀ ਸਲਾਹ ਦਿੰਦਾ ਹੈ ?
ਉੱਤਰ :
ਸਮਾਂ ਨਾ ਖ਼ਰਾਬ ਕਰਨ ਤੇ ਪੜ੍ਹਾਈ ਲਈ ਮਿਹਨਤ ਕਰਨ ਦੀ ।

PSEB 7th Class Punjabi Solutions Chapter 12 ਸਮਾਂ ਨਾ ਗੁਆ ਬੋਲੀਆ

ਪ੍ਰਸ਼ਨ 4.
ਕਵੀ ਕਿਹੜੇ ਗੁਣਾਂ ਦੀ ਮਾਲਾ ਪਾਉਣ ਲਈ ਕਹਿੰਦਾ ਹੈ ?
ਉੱਤਰ :
ਚੰਗੇ ਗੁਣਾਂ ਦੀ ।

(ੲ) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਵੀ ਆਪਣੇ ਦੋਸਤ ਨੂੰ ਕੀ ਸਮਝਾਉਂਦਾ ਹੈ ?
ਉੱਤਰ :
ਕਵੀ ਆਪਣੇ ਦੋਸਤ ਨੂੰ ਫ਼ਜ਼ੂਲ ਗੱਲਾਂ ਛੱਡ ਕੇ ਇਮਤਿਹਾਨ ਦੀ ਤਿਆਰੀ ਲਈ ਮਿਹਨਤ ਕਰਨ ਦੀ ਗੱਲ ਸਮਝਾਉਂਦਾ ਹੈ । ਉਹ ਕਹਿੰਦਾ ਹੈ ਕਿ ਉਹ ਖੇਡਾਂ ਤੇ ਟੀ. ਵੀ. ਦੇਖਣਾ ਛੱਡ ਕੇ ਕਿਤਾਬਾਂ ਨਾਲ ਪਿਆਰ ਪਾਵੇ ।ਉਹ ਮਾਪਿਆਂ ਤੇ ਅਧਿਆਪਕਾਂ ਦਾ ਕਿਹਾ ਮੰਨੇ । ਉਹ ਚੰਗੇ ਗੁਣ ਧਾਰਨ ਕਰੇ, ਉਹ ਚੰਗੇ ਨੰਬਰ ਪ੍ਰਾਪਤ ਕਰਨ ਲਈ ਲਿਖਾਈ ਵੀ ਸੁੰਦਰ ਕਰੇ ।

ਪ੍ਰਸ਼ਨ 2.
ਕਿਹੜੇ ਗੁਣਾਂ ਕਰ ਕੇ ਚੰਗੇ ਨੰਬਰ ਪ੍ਰਾਪਤ ਕੀਤੇ ਜਾ ਸਕਦੇ ਹਨ ?
ਉੱਤਰ :
ਪ੍ਰਸ਼ਨਾਂ ਦੇ ਠੀਕ ਉੱਤਰ ਦੇ ਕੇ ਅਤੇ ਸੁੰਦਰ ਲਿਖਾਈ ਕਰ ਕੇ ਚੰਗੇ ਨੰਬਰ ਪ੍ਰਾਪਤ ਕੀਤੇ ਜਾ ਸਕਦੇ ਹਨ ।

ਪ੍ਰਸ਼ਨ 3.
ਕਿਹੜੀਆਂ ਚੰਗੀਆਂ ਗੱਲਾਂ ਨੂੰ ਪਿਆਰ ਕਰਨਾ ਚਾਹੀਦਾ ਹੈ ?
ਉੱਤਰ :
ਸਮਾਂ ਅਜਾਈਂ ਨਾ ਆਉਣਾ, ਮਿਹਨਤ ਕਰਨੀ, ਕਿਤਾਬਾਂ ਨਾਲ ਪਿਆਰ ਕਰਨਾ, ਹਿੰਮਤ ਧਾਰਨ ਕਰਨੀ ਤੇ ਸੁੰਦਰ ਲਿਖਾਈ ਕਰਨੀ ਚੰਗੀਆਂ ਗੱਲਾਂ ਹਨ । ਵਿਦਿਆਰਥੀ ਨੂੰ ਇਨ੍ਹਾਂ ਨੂੰ ਪਿਆਰ ਕਰਨਾ ਚਾਹੀਦਾ ਹੈ ।

ਪ੍ਰਸ਼ਨ 4.
ਨੰਬਰ ਵਧਾਉਣ ਲਈ ਕਿਹੜੀ ਚੀਜ਼ ਬਹੁਤ ਜ਼ਰੂਰੀ ਹੈ ?
ਉੱਤਰ :
ਨੰਬਰ ਵਧਾਉਣ ਲਈ ਸੁੰਦਰ ਲਿਖਾਈ ਬਹੁਤ ਜ਼ਰੂਰੀ ਹੈ ।

PSEB 7th Class Punjabi Solutions Chapter 12 ਸਮਾਂ ਨਾ ਗੁਆ ਬੋਲੀਆ

(ਸ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਸਮਾਂ, ਜੀਅ, ਆੜੀ, ਹਿੰਮਤ, ਨਸੀਬ, ਗੁਰ ।
ਉੱਤਰ :
1. ਸਮਾਂ (ਵਕਤ, ਟਾਈਮ) – ਸਾਨੂੰ ਸਮੇਂ ਨੂੰ ਅਜਾਈਂ ਨਹੀਂ ਗੁਆਉਣਾ ਚਾਹੀਦਾ ।
2. ਜੀਅ (ਮਨ) – ਭਿਆਨਕ ਦੁਰਘਟਨਾ ਵਿਚ ਮੌਤਾਂ ਨੇ ਮੇਰਾ ਜੀਅ ਖ਼ਰਾਬ ਕਰ ਦਿੱਤਾ ।
3. ਆੜੀ (ਸਾਥੀ, ਬੇਲੀ) – ਅਸੀਂ ਸਾਰੇ ਆੜੀ ਲੁਕਣ-ਮੀਚੀ ਖੇਡ ਰਹੇ ਸਾਂ ।
4. ਹਿੰਮਤ (ਉੱਦਮ) – ਹਿੰਮਤ ਕਰਨ ਵਾਲਾ ਆਦਮੀ ਆਪਣੀ ਕਿਸਮਤ ਬਦਲ ਲੈਂਦਾ ਹੈ ।
5. ਨਸੀਬ (ਕਿਸਮਤ) – ਵਿਚਾਰੀ ਦੇ ਨਸੀਬ ਹੀ ਮਾੜੇ ਸਨ । ਵਿਆਹ ਤੋਂ ਇਕ ਮਹੀਨੇ ਮਗਰੋਂ ਉਸ ਦੇ ਪਤੀ ਦੀ ਮੌਤ ਹੋ ਗਈ । |
6. ਗੁਰ (ਤਰੀਕਾ) – ਪੁਰਾਣੇ ਸਮੇਂ ਵਿਚ ਬੱਚੇ ਕੰਮ ਦੇ ਗੁਰ ਆਪਣੇ ਪੁਰਖਿਆ ਤੋਂ ਹੀ ਸਿੱਖ ਲੈਂਦੇ ਸਨ ।

ਪ੍ਰਸ਼ਨ 2.
ਇਕੋ-ਜਿਹੀਆਂ ਅਵਾਜ਼ਾਂ ਨੂੰ ਪ੍ਰਗਟ ਕਰਦੇ ਹੋਏ ਕੁੱਝ ਸ਼ਬਦ ਲਿਖੋ
ਅਭਿਆਸ – ਆਸ
ਨਾਮ – …………..
ਗੁਆਉਂਦਾ – …………..
ਪਿਆਰ – …………..
ਬੱਚੇ – …………..
ਮੰਨ – …………..
ਉੱਤਰ :
ਅਭਿਆਸ – ਆਸ
ਨਾਮ – ਸ਼ਾਮ
ਗੁਆਉਂਦਾ – ਸਮਝਾਉਂਦਾ
ਪਿਆਰ – ਤਿਆਰ
ਬੱਚੇ – ਸੱਚੇ
ਮੰਨ – ਧੰਨ ।

PSEB 7th Class Punjabi Solutions Chapter 12 ਸਮਾਂ ਨਾ ਗੁਆ ਬੋਲੀਆ

ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ
(ਕਹਿਣਾ, ਗਲ, ਪਰੀਖਿਆ, ਜੀਅ, ਨਸੀਬ)
(ਉ) ਦਿਨ ……….. ਦੇ ਨੇੜੇ ਗਏ ਆ ਬੇਲੀਆ।
(ਅ) ਟੀ.ਵੀ. ਤੇ ਨਾਟਕਾਂ ਨਾਲ ……….. ਪਰਚਾ ਲਿਆ ।
(ੲ) ਮਾਪੇ, ਅਧਿਆਪਕਾਂ ਦਾ ‘ ……….. ਲੈ ਮੰਨ ਵੇ ।
(ਸ) ਨਾਲ ਹਿੰਮਤਾਂ ……….. ਲੈ ਬਣਾ ਬੇਲੀਆ ।
(ਹ) ਗੁਣਾਂ ਵਾਲੀ ਮਾਲਾ …………. ਪਾ ਬੇਲੀਆ ।
ਉੱਤਰ :
(ਉ) ਦਿਨ ਪਰੀਖਿਆ ਦੇ ਨੇੜੇ ਗਏ ਆ ਬੇਲੀਆ।
(ਅ) ਟੀ.ਵੀ. ਤੇ ਨਾਟਕਾਂ ਨਾਲ ਜੀਅ ਪਰਚਾ ਲਿਆ ।
(ੲ) ਮਾਪੇ, ਅਧਿਆਪਕਾਂ ਦਾ ਕਹਿਣਾ ਲੈ ਮੰਨ ਵੇ ।
(ਸ) ਨਾਲ ਹਿੰਮਤਾਂ ਨਸੀਬ ਲੈ ਬਣਾ ਬੇਲੀਆ 1
(ਹ) ਗੁਣਾਂ ਵਾਲੀ ਮਾਲਾ ਗਲ ਪਾ ਬੇਲੀਆ |

ਪ੍ਰਸ਼ਨ 4.
ਸਰਲ ਅਰਥ ਕਰੋ-
(ਉ) ਮਾਪੇ ਅਧਿਆਪਕ ਦਾ ਕਹਿਣਾ ਲੈ ਮੰਨ ਵੇ,
ਚੰਗੇ ਨੰਬਰਾਂ ਦੇ ਨਾਲ, ਹੋ ਜਾਊ ਧੰਨ ਧੰਨ ਵੇ ।
ਉੱਤਰ :
ਹੇ ਮਿੱਤਰਾ ! ਮਾਪਿਆਂ ਤੇ ਅਧਿਆਪਕਾਂ ਦਾ ਕਿਹਾ ਮੰਨ ਕੇ ਪੜ੍ਹਾਈ ਵਿਚ ਜੁੱਟ ਜਾ । ਜੇਕਰ ਇਮਤਿਹਾਨਾਂ ਵਿਚ ਤੂੰ ਚੰਗੇ ਨੰਬਰ ਪ੍ਰਾਪਤ ਕਰੇਗਾ, ਤਾਂ ਤੇਰੀ ਹਰ ਪਾਸੇ ਬੱਲੇਬੱਲੇ ਹੋ ਜਾਵੇਗੀ ।

(ਅ) ਸਭਨਾਂ ਨੂੰ ਹਿੰਮਤਾਂ ਦੇ, ਗੁਰ ਸਮਝਾਉਂਦਾ ਹੈ ।
ਗੁਣਾਂ ਵਾਲੀ ਮਾਲਾ, ਗਲ ਪਾ ਬੇਲੀਆ ।
ਉੱਤਰ :
ਹੇ ਮਿੱਤਰਾ ! ਉਹ ਸਭ ਨੂੰ ਦੱਸਦਾ ਹੈ ਕਿ ਹਿੰਮਤ ਅਜਿਹਾ ਤਰੀਕਾ ਹੈ, ਜਿਸ ਨਾਲ ਕਿਸਮਤ ਬਦਲੀ ਜਾ ਸਕਦੀ ਹੈ । ਤੈਨੂੰ ਚੰਗੇ ਗੁਣਾਂ ਦੀ ਮਾਲਾ ਗਲ ਪਾ ਕੇ ਚੰਗਾ ਪੁੱਤਰ ਤੇ ਚੰਗਾ ਵਿਦਿਆਰਥੀ ਬਣਨਾ ਚਾਹੀਦਾ ਹੈ ਅਤੇ ਇਮਤਿਹਾਨ ਦੀ ਤਿਆਰੀ ਲਈ ਮਿਹਨਤ ਕਰਨ ਵਿਚ ਜੁੱਟ ਜਾਣਾ ਚਾਹੀਦਾ ਹੈ ।

ਪ੍ਰਸ਼ਨ 5.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਸਮਾਂ, ਖੇਡ, ਵਿਸ਼ਾ, ਮਾਪੇ, ਅਧਿਆਪਕ, ਮਿੱਤਰ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਸਮਾਂ – समय – Time
ਖੇਡ – खेल – Game
ਵਿਸ਼ਾ – विषय – Subject
ਮਾਪੇ – मायके – Parents
ਅਧਿਆਪਕ – अध्यापक – Teacher
ਮਿੱਤਰ – मित्र – Friends.

ਪ੍ਰਸ਼ਨ 6.
‘ਸਮਾਂ ਨਾ ਗੁਆ ਬੋਲੀਆ’ ਕਵਿਤਾ ਨੂੰ ਜ਼ਬਾਨੀ ਯਾਦ ਕਰੋ ।
ਉੱਤਰ :
ਨੋਟ-ਵਿਦਿਆਰਥੀ ਆਪੇ ਯਾਦ ਕਰਨ ॥

PSEB 7th Class Punjabi Solutions Chapter 12 ਸਮਾਂ ਨਾ ਗੁਆ ਬੋਲੀਆ

ਕਾਵਿ-ਟੋਟਿਆਂ ਦੇ ਸਰਲ ਅਰਥ

ਪ੍ਰਸ਼ਨ 1.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਉ) ਹੁਣ ਗੱਲੀਂ ਬਾਤੀਂ, ਸਮਾਂ ਨਾ ਗੁਆ ਬੇਲੀਆ,
ਮਿਹਨਤਾਂ ਦਾ ਸਮਾਂ ਗਿਆ, ਆ ਬੇਲੀਆ।
ਖੇਡਾਂ ਅਤੇ ਸੌਣ ਵਿਚ, ਸਮਾਂ ਤੂੰ ਬਿਤਾ ਲਿਆ,
ਟੀ.ਵੀ. ਤੇ ਨਾਟਕਾਂ ਨਾਲ, ਜੀਅ ਪਰਚਾ ਲਿਆ ।
ਹੁਣ ਗੱਲੀਂ ਬਾਤੀ …………..!

ਉੱਤਰ :
ਹੇ ਮਿੱਤਰਾ ! ਹੁਣ ਤੂੰ ਐਵੇਂ ਗੱਲਾਂ-ਬਾਤਾਂ ਵਿਚ ਸਮਾਂ ਨਾ ਗੁਜ਼ਾਰ ਸਗੋਂ ਸਚਮੁੱਚ ਮਿਹਨਤ ਕਰ । ਤੇਰਾ ਇਮਤਿਹਾਨ ਸਿਰ ‘ਤੇ ਹੈ । ਹੁਣ ਮਿਹਨਤ ਕਰਨ ਦਾ ਸਮਾਂ ਆ ਗਿਆ ਹੈ । ਹੁਣ ਤੂੰ ਖੇਡਾਂ ਅਤੇ ਸੌਣ ਵਿਚ ਸਮਾਂ ਨਾ ਗੁਜ਼ਾਰ । ਤੂੰ ਬੀਤੇ ਸਮੇਂ ਵਿਚ ਟੈਲੀਵਿਯਨ ਉੱਤੇ ਨਾਟਕਾਂ ਤੇ ਹੋਰ ਪ੍ਰੋਗਰਾਮਾਂ ਨੂੰ ਦੇਖ-ਦੇਖ ਕੇ ਬਥੇਰਾ ਜੀ ਪਰਚਾ ਲਿਆ ਹੈ । ਹੁਣ ਤੇਰੇ ਕੋਲ ਅਜਿਹੀਆਂ ਫ਼ਜ਼ੂਲ ਗੱਲਾਂ ਵਿਚ ਸਮਾਂ ਖ਼ਰਾਬ ਕਰਨ ਦਾ ਵੇਲਾ ਨਹੀਂ । ਹੁਣ ਤੂੰ ਪੜ੍ਹਾਈ ਲਈ ਮਿਹਨਤ ਕਰ ।

ਔਖੇ ਸ਼ਬਦਾਂ ਦੇ ਅਰਥ-ਬੇਲੀਆ-ਮਿੱਤਰਾ ।

ਪ੍ਰਸ਼ਨ 2.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਅ) ਦਿਨ ਪਰੀਖਿਆ ਦੇ ਨੇੜੇ ਗਏ, ਆ ਬੇਲੀਆ,
ਲਾ ਕੇ ਮਨ ਹਰ ਵਿਸ਼ਾ ਕਰ ਲੈ ਤਿਆਰ,
ਘਰ ਤੇ ਸਕੂਲ ਵਿਚ, ਮਿਲੂ ਤੈਨੂੰ ਪਿਆਰ ॥
ਕਿਤਾਬਾਂ ਨਾਲ ਆੜੀ ਲੈ ਤੂੰ, ਪਾ ਬੇਲੀਆ |
ਹੁਣ ਗੱਲੀਂ ਬਾਤੀਂ …………… !

ਉੱਤਰ :
ਹੇ ਮਿੱਤਰਾ ! ਦੇਖ ਤੇਰੇ ਇਮਤਿਹਾਨ ਦੇ ਦਿਨ ਨੇੜੇ ਆ ਗਏ ਹਨ । ਤੂੰ ਆਪਣੀ ਪੜ੍ਹਾਈ ਦੇ ਹਰ ਵਿਸ਼ੇ ਨੂੰ ਮਨ ਲਾ ਕੇ ਤਿਆਰ ਕਰ ਲੈ । ਇਸ ਨਾਲ ਤੈਨੂੰ ਘਰ ਵਿਚੋਂ ਮਾਪਿਆਂ ਦਾ ਤੇ ਸਕੂਲ ਵਿਚੋਂ ਅਧਿਆਪਕਾਂ ਦਾ ਪਿਆਰ ਮਿਲੇਗਾ । ਤੈਨੂੰ ਹੋਰ ਸਾਰੀਆਂ ਫ਼ਜ਼ੂਲ ਗੱਲਾਂ ਛੱਡ ਕੇ ਸਿਰਫ਼ ਕਿਤਾਬਾਂ ਨਾਲ ਪਿਆਰ ਪਾ ਲੈਣਾ ਚਾਹੀਦਾ ਹੈ । ਹੁਣ ਤੇਰੇ ਕੋਲ ਇਧਰ-ਉਧਰ ਦੀਆਂ ਗੱਲਾਂ ਲਈ ਸਮਾਂ ਨਹੀਂ ਬਚਿਆ ।

ਔਖੇ ਸ਼ਬਦਾਂ ਦੇ ਅਰਥ-ਪਰੀਖਿਆ-ਇਮਤਿਹਾਨ । ਆੜੀ-ਮਿੱਤਰਤਾ ।

PSEB 7th Class Punjabi Solutions Chapter 12 ਸਮਾਂ ਨਾ ਗੁਆ ਬੋਲੀਆ

ਪ੍ਰਸ਼ਨ 3.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ੲ) ਕਰ ਲੈ ਤੂੰ ਯਾਦ, ਨਾਲੇ ਕਰ ਅਭਿਆਸ ਵੇ,
ਸੁੰਦਰ ਲਿਖਾਈ ਕਰੇ, ਨੰਬਰਾਂ ਦੀ ਆਸ ਵੇ ।
ਹਰ ਵਿਸ਼ੇ ਨੂੰ ਮਨ ‘ਚ ਵਸਾ ਬੇਲੀਆ ।
ਹੁਣ ਗੱਲੀਂ ਬਤੀਂ ………..

ਉੱਤਰ :
ਹੇ ਮਿੱਤਰਾ ! ਤੂੰ ਆਪਣੀ ਪੜ੍ਹਾਈ ਨਾਲ ਸੰਬੰਧਿਤ ਹਰ ਇਕ ਪਾਠ ਨੂੰ ਯਾਦ ਕਰ ਲੈ ਅਤੇ ਨਾਲ ਹੀ ਇਨ੍ਹਾਂ ਨਾਲ ਸੰਬੰਧਿਤ ਅਭਿਆਸ ਦੇ ਪ੍ਰਸ਼ਨ ਵੀ ਮੁੜ ਮੁੜ ਲਿਖ ਕੇ ਯਾਦ ਕਰ ਲੈ । ਜੇਕਰ ਤੂੰ ਚੰਗੇ ਨੰਬਰਾਂ ਦੀ ਆਸ ਕਰਦਾ ਹੈ, ਤਾਂ ਤੈਨੂੰ ਲਿਖਾਈ ਵੀ ਸੁੰਦਰ ਕਰਨੀ ਚਾਹੀਦੀ ਹੈ । ਤੂੰ ਆਪਣੀਆਂ ਪੁਸਤਕਾਂ ਵਿਚਲੇ ਸਾਰੇ ਵਿਸ਼ੇ ਤੇ ਗੱਲਾਂ-ਬਾਤਾਂ ਮਨ ਵਿਚ ਬਿਠਾ ਲੈ ਤੇ ਇਸ ਤਰ੍ਹਾਂ ਇਮਤਿਹਾਨ ਦੀ ਪੂਰੀ ਤਿਆਰੀ ਕਰ ਲੈ ।

ਔਖੇ ਸ਼ਬਦਾਂ ਦੇ ਅਰਥ-ਅਭਿਆਸ-ਲਿਖ ਕੇ ਯਾਦ ਕਰਨਾ, ਜ਼ਬਾਨੀ ਲਿਖਣਾ ।

ਪ੍ਰਸ਼ਨ 4.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਸ) ਮਾਪੇ ਅਧਿਆਪਕਾਂ ਦਾ ਕਹਿਣਾ ਲੈ ਮੰਨ ਵੇ,
ਚੰਗੇ ਨੰਬਰਾਂ ਦੇ ਨਾਲ ਹੋ ਜਾਉ ਧੰਨ ਧੰਨ ਵੇ
ਨਾਲ ਹਿੰਮਤਾਂ ਨਸੀਬ ਲੈ ਬਣਾ ਬੇਲੀਆ ,
ਹੁਣ ਗੱਲੀਂ ਬਾਤੀਂ …………।

ਉੱਤਰ :
ਹੇ ਮਿੱਤਰਾ ! ਹੁਣ ਤੂੰ ਫ਼ਜ਼ੂਲ ਗੱਲਾਂ-ਬਾਤਾਂ ਕਰਨੀਆਂ ਛੱਡ ਅਤੇ ਮਾਪਿਆਂ ਤੇ ਅਧਿਆਪਕਾਂ ਦਾ ਕਿਹਾ ਮੰਨ ਕੇ ਪੜ੍ਹਾਈ ਵਿਚ ਜੁੱਟ ਜਾ । ਜੇਕਰ ਇਮਤਿਹਾਨਾਂ ਵਿਚ ਤੂੰ ਚੰਗੇ ਨੰਬਰ ਪ੍ਰਾਪਤ ਕਰੇਂਗਾ, ਤਾਂ ਤੇਰੀ ਹਰ ਪਾਸੇ ਬੱਲੇ-ਬੱਲੇ ਹੋ ਜਾਵੇਗੀ । ਤੂੰ ਹਿਮੰਤ ਕਰ ਅਤੇ ਮਿਹਨਤ ਕਰ ਕੇ ਆਪਣੀ ਕਿਸਮਤ ਬਣਾ ਲੈ ।

ਔਖੇ ਸ਼ਬਦਾਂ ਦੇ ਅਰਥ-ਧੰਨ-ਧੰਨ-ਬੱਲੇ-ਬੱਲੇ । ਨਸੀਬ-ਕਿਸਮਤ ।

PSEB 7th Class Punjabi Solutions Chapter 12 ਸਮਾਂ ਨਾ ਗੁਆ ਬੋਲੀਆ

ਪ੍ਰਸ਼ਨ 5.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਹ) ਮਿਹਨਤੀ ਮਨੁੱਖ ਕਦੇ ਸਮਾਂ ਨਾ ਗੁਆਉਂਦਾ ਹੈ। |
ਸਭਨਾਂ ਨੂੰ ਹਿੰਮਤਾਂ ਦੇ, ਗੁਰ ਸਮਝਾਉਂਦਾ ਹੈ ।
ਗੁਣਾਂ ਵਾਲੀ ਮਾਲਾ, ਗਲ ਪਾ ਬੇਲੀਆ।
ਹੁਣ ਗੱਲੀਂ ਬਾਤੀਂ…………।

ਉੱਤਰ :
ਹੇ ਮਿੱਤਰਾ ! ਮਿਹਨਤੀ ਆਦਮੀ ਕਦੇ ਵੀ ਆਪਣਾ ਸਮਾਂ ਨਹੀਂ ਗੁਆਉਂਦਾ । ਉਹ ਸਭ ਨੂੰ ਦੱਸਦਾ ਹੈ ਕਿ ਹਿੰਮਤ ਅਜਿਹਾ ਤਰੀਕਾ ਹੈ, ਜਿਸ ਨਾਲ ਕਿਸਮਤ ਬਦਲੀ ਜਾ ਸਕਦੀ ਹੈ । ਤੈਨੂੰ ਚੰਗੇ ਗੁਣਾਂ ਦੀ ਮਾਲਾ ਗਲ ਪਾ ਕੇ ਚੰਗਾ ਪੁੱਤਰ ਤੇ ਚੰਗਾ ਵਿਦਿਆਰਥੀ ਬਣਨਾ ਚਾਹੀਦਾ ਹੈ ਅਤੇ ਇਮਤਿਹਾਨ ਦੀ ਤਿਆਰੀ ਲਈ ਮਿਹਨਤ ਕਰਨ ਵਿਚ ਜੁੱਟ ਜਾਣਾ ਚਾਹੀਦਾ ਹੈ । ਹੁਣ ਤੈਨੂੰ ਕੇਵਲ ਗੱਲਾਂ ਹੀ ਨਹੀਂ ਕਰਨੀਆਂ ਚਾਹੀਦੀਆਂ, ਸਗੋਂ ਸਚਮੁੱਚ ਮਿਹਨਤ ਕਰਨੀ ਚਾਹੀਦੀ ਹੈ ।

PSEB 7th Class Punjabi Solutions Chapter 11 ਭਾਰਤੀ ਫੁੱਟਬਾਲ ਦਾ ਸਿਰਾ : ਉਲੰਪੀਅਨ ਜਰਨੈਲ ਸਿੰਘ

Punjab State Board PSEB 7th Class Punjabi Book Solutions Chapter 11 ਭਾਰਤੀ ਫੁੱਟਬਾਲ ਦਾ ਸਿਰਾ : ਉਲੰਪੀਅਨ ਜਰਨੈਲ ਸਿੰਘ Textbook Exercise Questions and Answers.

PSEB Solutions for Class 7 Punjabi Chapter 11 ਭਾਰਤੀ ਫੁੱਟਬਾਲ ਦਾ ਸਿਰਾ : ਉਲੰਪੀਅਨ ਜਰਨੈਲ ਸਿੰਘ

(ਉ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ

(i) ਜਰਨੈਲ ਸਿੰਘ ਦਾ ਜਨਮ ਕਦੋਂ ਹੋਇਆ ?
(ਉ) 20 ਫ਼ਰਵਰੀ, 1937
(ਅ) 21 ਫ਼ਰਵਰੀ, 1935
(ੲ) 20 ਫ਼ਰਵਰੀ, 1936.
ਉੱਤਰ :
(ੲ) 20 ਫ਼ਰਵਰੀ, 1936. ✓

(ii) ਜਰਨੈਲ ਸਿੰਘ ਦੇ ਪਿਤਾ ਦਾ ਨਾਂ ਕੀ ਸੀ ?
(ਉ) ਸ: ਉਜਾਗਰ ਸਿੰਘ
(ਅ) ‘ਸ: ਮਹਿੰਦਰ ਸਿੰਘ
(ੲ) ਸ: ਗੁਰਬਚਨ ਸਿੰਘ ॥
ਉੱਤਰ :
(ਉ) ਸ: ਉਜਾਗਰ ਸਿੰਘ ✓

(iii) ਜਰਨੈਲ ਸਿੰਘ ਕਦੋਂ ਰੋਮ ਉਲੰਪਿਕ ਵਿਚ ਖੇਡਿਆ ?
(ਉ) 1958
(ਅ) 1960
(ੲ) 1965.
ਉੱਤਰ :
(ਅ) 1960 ✓

PSEB 7th Class Punjabi Solutions Chapter 11 ਭਾਰਤੀ ਫੁੱਟਬਾਲ ਦਾ ਸਿਰਾ : ਉਲੰਪੀਅਨ ਜਰਨੈਲ ਸਿੰਘ

(iv) 1966 ਤੋਂ 1967 ਵਿਚ ਜਰਨੈਲ ਸਿੰਘ ਕਿਹੜੀ ਟੀਮ ਦਾ ਕੈਪਟਨ ਰਿਹਾ ?
(ੳ) ਭਾਰਤੀ ਫੁੱਟਬਾਲ ਟੀਮ
(ਅ) ਮੋਹਨ ਬਾਗਾਨ
(ੲ) ਪੰਜਾਬ ਫੁੱਟਬਾਲ ਟੀਮ ॥
ਉੱਤਰ :
(ਅ) ਮੋਹਨ ਬਾਗਾਨ ✓

(v) ਜਰਨੈਲ ਸਿੰਘ ਦਾ ਦੇਹਾਂਤ ਕਦੋਂ ਹੋਇਆ ?
(ਉ) 21 ਅਕਤੂਬਰ, 2000
(ਅ) 12 ਅਕਤੂਬਰ, 2001
(ੲ) 16 ਅਕਤੂਬਰ, 2000.
ਉੱਤਰ :
(ਉ) 21 ਅਕਤੂਬਰ, 2000 ✓

(ਅ) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤੀ ਫੁੱਟਬਾਲ ਦਾ ਸਿਤਾਰਾ ਕੌਣ ਸੀ ?
ਉੱਤਰ :
ਜਰਨੈਲ ਸਿੰਘ ॥

ਪ੍ਰਸ਼ਨ 2.
ਭਾਰਤੀ ਪੰਜਾਬ ਵਿਚ ਜਰਨੈਲ ਸਿੰਘ ਦਾ ਪਿੰਡ ਕਿਹੜਾ ਸੀ ?
ਉੱਤਰ :
ਪਨਾਮ ।

ਪ੍ਰਸ਼ਨ 3.
ਬਚਪਨ ਵਿਚ ਜਰਨੈਲ ਸਿੰਘ ਕਿਸ ਚੀਜ਼ ਨਾਲ ਖੇਡਦਾ ਸੀ ?
ਉੱਤਰ :
ਖਿੱਦੋ ਨਾਲ ।

PSEB 7th Class Punjabi Solutions Chapter 11 ਭਾਰਤੀ ਫੁੱਟਬਾਲ ਦਾ ਸਿਰਾ : ਉਲੰਪੀਅਨ ਜਰਨੈਲ ਸਿੰਘ

ਪ੍ਰਸ਼ਨ 4.
ਜਰਨੈਲ ਸਿੰਘ ਦਾ ਪਿਤਾ ਅਕਸਰ ਕੀ ਆਖਦਾ ਸੀ ?
ਉੱਤਰ :
ਉਹ ਆਖਦਾ ਸੀ, “ਪੁੱਤ ਨਿਸ਼ਾਨਾ ਠੀਕ ਰੱਖੀਂ ।”

ਪ੍ਰਸ਼ਨ 5.
ਜਰਨੈਲ ਸਿੰਘ ਮੋਹਨ ਬਾਗਾਨ ਵਲੋਂ ਕਦੋਂ ਖੇਡਿਆ ?
ਉੱਤਰ :
1966-67 ਵਿਚ ।

(ੲ) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਲੰਪੀਅਨ ਜਰਨੈਲ ਸਿੰਘ ਦਾ ਜਨਮ ਕਦੋਂ ਹੋਇਆ । ਉਸ ਦੇ ਮਾਤਾ-ਪਿਤਾ ਅਤੇ ਜਨਮ ਦਾ ਸਥਾਨ ਵੀ ਦੱਸੋ ।
ਉੱਤਰ :
ਉਲੰਪੀਅਨ ਜਰਨੈਲ ਸਿੰਘ ਦਾ ਜਨਮ 20 ਫ਼ਰਵਰੀ, 1936 ਨੂੰ ਹੋਇਆ । ਉਸ ਦੇ ਪਿਤਾ ਦਾ ਨਾਂ ਸ: ਉਜਾਗਰ ਸਿੰਘ ਤੇ ਮਾਤਾ ਦਾ ਨਾਂ ਸ੍ਰੀਮਤੀ ਗੁਰਬਚਨ ਕੌਰ ਸੀ । ਉਸ ਦਾ ਜਨਮ ਸਥਾਨ ਚੱਕ ਨੰ: 272, ਤਹਿਸੀਲ ਅਤੇ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਸੀ ।

ਪ੍ਰਸ਼ਨ 2.
ਉਲੰਪੀਅਨ ਜਰਨੈਲ ਸਿੰਘ ਕਿਹੜੀਆਂ-ਕਿਹੜੀਆਂ ਕਲੱਬਾਂ ਵਲੋਂ ਖੇਡਿਆ ?
ਉੱਤਰ :
ਉਲੰਪੀਅਨ ਜਰਨੈਲ ਸਿੰਘ ਖ਼ਾਲਸਾ ਸਪੋਰਟਿੰਗ ਕਲੱਬ, ਰਾਜਸਥਾਨ ਕਲੱਬ ਤੇ ਮੋਹਨ ਬਾਗਾਨ ਕਲੱਬਾਂ ਵਲੋਂ ਖੇਡਿਆ ।

PSEB 7th Class Punjabi Solutions Chapter 11 ਭਾਰਤੀ ਫੁੱਟਬਾਲ ਦਾ ਸਿਰਾ : ਉਲੰਪੀਅਨ ਜਰਨੈਲ ਸਿੰਘ

ਪ੍ਰਸ਼ਨ 3.
ਅੰਤਰਰਾਸ਼ਟਰੀ ਪੱਧਰ ‘ਤੇ ਉਲੰਪੀਅਨ ਜਰਨੈਲ ਸਿੰਘ ਦੀਆਂ ਪ੍ਰਾਪਤੀਆਂ ਬਾਰੇ ਦੱਸੋ ।
ਉੱਤਰ :
1960 ਵਿਚ ਜਰਨੈਲ ਸਿੰਘ ਭਾਰਤੀ ਫੁੱਟਬਾਲ ਟੀਮ ਵਲੋਂ ਰੋਮ ਉਲੰਪਿਕ ਵਿਚ ਖੇਡਿਆ, ਜਿੱਥੇ ਉਹ ਵਰਲਡ ਇਲੈਵਨ ਲਈ ਵੀ ਚੁਣਿਆ ਗਿਆ । ਇਸੇ ਉਲੰਪਿਕ ਵਿਚ ਇਟਲੀ ਦੇ ਲੋਕ ਉਸ ਦੇ ਆਸ਼ਕ ਬਣ ਗਏ । 1962 ਵਿਚ ਜਕਾਰਤਾਂ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿਚ ਜਰਨੈਲ ਸਿੰਘ ਨੇ ਸੱਟ ਲੱਗਣ ਦੇ ਬਾਵਜੂਦ ਵਿਰੋਧੀ ਟੀਮਾਂ ਸਿਰ ਗੋਲ ਕੀਤੇ ਅਤੇ ਭਾਰਤ ਲਈ ਸੋਨੇ ਦਾ ਤਮਗਾ ਜਿੱਤਿਆ । 1966-67 ਵਿਚ ਉਹ “ਏਸ਼ੀਅਨ ਆਲ ਸਟਾਰ ਟੀਮ ਦਾ ਕਪਤਾਨ ਬਣਿਆ ।

(ਸ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ
(ਰੋਮ ਉਲੰਪਿਕ, ਅਰਜੁਨ ਐਵਾਰਡ, ਤਿੰਨ, ਫੁਟਬਾਲ, 1967)
(ੳ) ਉਸ ਨੂੰ ਭਾਰਤ ਸਰਕਾਰ ਵਲੋਂ ……………… ਨਾਲ ਸਨਮਾਨਿਤ ਕੀਤਾ ਗਿਆ ।
(ਅ) ਮੁੱਢ ਤੋਂ ਹੀ ਜਰਨੈਲ ਸਿੰਘ ਵਿਚ ………… ਖੇਡਣ ਦਾ ਅਵੱਲਾ ਸ਼ੌਕ ਸੀ ।
(ੲ) ਜਰਨੈਲ ਸਿੰਘ 1960 ਵਿਚ ਭਾਰਤੀ ਫੁੱਟਬਾਲ ਟੀਮ ਵਲੋਂ ……….. ਖੇਡਿਆ ।
(ਸ) 1958 ਤੋਂ …………. ਤਕ ਜਰਨੈਲ ਸਿੰਘ ਭਾਰਤ ਦੀ ਫੁੱਟਬਾਲ ਟੀਮ ਵਿੱਚ ਖੇਡਿਆ ।
(ਹ) ਜਰਨੈਲ ਸਿੰਘ ਨੇ ………… ਸਾਲ ਭਾਰਤੀ ਫੁੱਟਬਾਲ ਟੀਮ ਦੀ ਕਪਤਾਨੀ ਕੀਤੀ ।
ਉੱਤਰ :
(ੳ) ਉਸ ਨੂੰ ਭਾਰਤ ਸਰਕਾਰ ਵਲੋਂ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ !
(ਅ) ਮੁੱਢ ਤੋਂ ਹੀ ਜਰਨੈਲ ਸਿੰਘ ਵਿਚ ਫੁੱਟਬਾਲ ਖੇਡਣ ਦਾ ਅਵੱਲਾ ਸ਼ੌਕ ਸੀ ।
(ੲ) ਜਰਨੈਲ ਸਿੰਘ 1960 ਵਿਚ ਭਾਰਤੀ ਫੁੱਟਬਾਲ ਟੀਮ ਵਲੋਂ ਰੋਮ ਉਲੰਪਿਕ ਖੇਡਿਆ ।
(ਸ) 1958 ਤੋਂ 1967 ਤਕ ਜਰਨੈਲ ਸਿੰਘ ਭਾਰਤ ਦੀ ਫੁੱਟਬਾਲ ਟੀਮ ਵਿੱਚ ਖੇਡਿਆ ।
(ਹ) ਜਰਨੈਲ ਸਿੰਘ ਨੇ ਤਿੰਨ ਸਾਲ ਭਾਰਤੀ ਫੁੱਟਬਾਲ ਟੀਮ ਦੀ ਕਪਤਾਨੀ ਕੀਤੀ ।

ਪ੍ਰਸ਼ਨ 2.
ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਹਿੰਦੀ ਤੇ ਅੰਗਰੇਜ਼ੀ ਸਮਾਨਾਰਥੀ ਲਿਖੋ-
ਖਿਡਾਰੀ, ਅਭਿਆਸ, ਪਰਿਵਾਰ, ਕਪਤਾਨ, ਫੁੱਟਬਾਲ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਖਿਡਾਰੀ – खिलाड़ी – Player
ਅਭਿਆਸ – अभ्यास – Exercise
ਪਰਿਵਾਰ – परिवार – Family
ਕਪਤਾਨ – कप्तान – Captain
ਫੁੱਟਬਾਲ – फुटबाल – Football.

PSEB 7th Class Punjabi Solutions Chapter 11 ਭਾਰਤੀ ਫੁੱਟਬਾਲ ਦਾ ਸਿਰਾ : ਉਲੰਪੀਅਨ ਜਰਨੈਲ ਸਿੰਘ

ਪ੍ਰਸ਼ਨ 3.
ਸਹੀ ਵਿਕਲਪ ਚੁਣੋ-

(i) ਸ਼ੁੱਧ ਸ਼ਬਦ ਕਿਹੜਾ ਹੈ ?
(ਉ) ਮੁਹਾਰਿਤ
(ਅ) ਮੁਹਰਤ
(ਈ) ਮੁਹਾਰਤ
(ਸ) ਮੁਹਿਰਤ ।
ਉੱਤਰ :
(ਈ) ਮੁਹਾਰਤ ✓

(ii) ‘ਹਿੰਮਤ’ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ-
(ੳ) ਆਲਸ
(ਅ) ਉੱਦਮ
(ਈ) ਕਪਤਾਨ
(ਸ) ਜਿੱਤ ।
ਉੱਤਰ :
(ਅ) ਉੱਦਮ ✓

(iii) ਵਿਸ਼ੇਸ਼ਣ ਸ਼ਬਦ ਚੁਣੋ
(ਉ) ਫੁੱਟਬਾਲ
(ਅ) ਗੋਲ
(ਈ) ਕਪਤਾਨ
(ਸ) ਮਹਾਨ ।
ਉੱਤਰ :
(ਸ) ਮਹਾਨ । ✓

PSEB 7th Class Punjabi Solutions Chapter 11 ਭਾਰਤੀ ਫੁੱਟਬਾਲ ਦਾ ਸਿਰਾ : ਉਲੰਪੀਅਨ ਜਰਨੈਲ ਸਿੰਘ

(ਹ) ਕਿਰਿਆਤਮਕ ਕਾਰਜ 

ਪ੍ਰਸ਼ਨ 1.
ਆਪਣੇ ਇਲਾਕੇ ਦੇ ਕਿਸੇ ਪ੍ਰਸਿੱਧ ਖਿਡਾਰੀ ਬਾਰੇ ਦਸ ਸਤਰਾਂ ਲਿਖੋ ।
ਉੱਤਰ :
ਹਰਭਜਨ ਸਿੰਘ ਪੰਜਾਬ ਨਾਲ ਸੰਬੰਧਿਤ ਅੰਤਰਰਾਸ਼ਟਰੀ ਪੱਧਰ ਦਾ ਪ੍ਰਸਿੱਧ ਕ੍ਰਿਕਟ ਖਿਡਾਰੀ ਹੈ । ਉਸ ਦਾ ਜਨਮ 3 ਜੁਲਾਈ, 1980 ਨੂੰ ਸ: ਸਰਦੇਵ ਸਿੰਘ ਪਲਾਹਾ ਦੇ ਘਰ ਜਲੰਧਰ ਵਿਚ ਹੋਇਆ । ਉਸ ਦੇ ਪਿਤਾ ਨੇ ਉਸ ਨੂੰ ਫ਼ਿਕਟ ਵਿਚ ਲਗਨ ਨਾਲ ਹਿੱਸਾ ਲੈਣ ਤੇ ਉੱਚੇ ਪੱਧਰ ਦਾ ਖਿਡਾਰੀ ਬਣਨ ਲਈ ਪ੍ਰੇਰਿਆ । ਉਸ ਨੂੰ ਉਸ ਦੇ ਪਹਿਲੇ ਕੋਚ ਚਰਨਜੀਤ ਸਿੰਘ ਭੁੱਲਰ ਤੋਂ ਬੈਟਸਮੈਨ ਦੀ ਟ੍ਰੇਨਿੰਗ ਪ੍ਰਾਪਤ ਹੋਈ, ਪਰੰਤੂ ਉਸ ਦੀ ਅਚਾਨਕ ਮੌਤ ਮਗਰੋਂ ਉਹ ਸਪਿੰਨ ਬਾਉਲਿੰਗ ਕਰਨ ਲੱਗਾ । ਦਵਿੰਦਰ ਸਿੰਘ ਅਰੋੜਾ ਨੇ ਉਸ ਨੂੰ ਕ੍ਰਿਕਟ ਦਾ ਸਖ਼ਤ ਅਭਿਆਸ ਕਰਾਇਆ । ਉਸ ਨੇ ਇਕ ਕ੍ਰਿਕਟ ਖਿਡਾਰੀ ਦੇ ਰੂਪ ਵਿਚ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ।ਉਹ ਇਕ ਅਜਿਹਾ ਵਿਸ਼ੇਸ਼ ਆਫ ਸਪਿੰਨਰ ਹੈ, ਜਿਸ ਨੇ ਇਕ ਭਾਰਤੀ ਦੇ ਰੂਪ ਵਿਚ ਟੈਸਟ ਕ੍ਰਿਕਟ ਵਿਚ ਪਹਿਲੀ ਵਾਰੀ ਹੈਟਿਕ ਬਣਾਈ । ਉਸ ਨੇ ਇਕ ਕੌਮਾਂਤਰੀ ਖਿਡਾਰੀ ਦੇ ਰੂਪ ਵਿਚ ਆਪਣਾ ਜੀਵਨ 1998 ਵਿਚ ਆਸਟ੍ਰੇਲੀਆ ਦੇ ਖਿਲਾਫ਼ ਮੈਚ ਖੇਡਦਿਆਂ ਆਰੰਭ ਕੀਤਾ । ਉਸ ਦੀ ਹਮਲਾਵਰ ਬਾਊਲਿੰਗ ਦੇਖ ਕੇ ਦਰਸ਼ਕ ਦੰਗ ਰਹਿ ਜਾਂਦੇ ਹਨ । ਉਸ ਦਾ ਘਰ ਜਲੰਧਰ ਵਿਚ ਹੀ ਹੈ । 2015 ਵਿਚ ਉਸ ਦਾ ਵਿਆਹ ਐਕਟ੍ਰੈਸ ਗੀਤਾ ਬਸਰਾ ਨਾਲ ਹੋਇਆ । ਜਲੰਧਰ ਤੇ ਪੰਜਾਬ ਦੇ ਲੋਕ ਉਸ ਉੱਤੇ ਬਹੁਤ ਮਾਣ ਕਰਦੇ ਹਨ ।

ਪ੍ਰਸ਼ਨ 2.
ਆਪਣੀ ਮਨ-ਪਸੰਦ ਖੇਡ ਬਾਰੇ ਸਤਰਾਂ ਲਿਖੋ ।
ਉੱਤਰ :
ਪੰਜਾਬੀ ਕਬੱਡੀ ਮੇਰੀ ਮਨ-ਪਸੰਦ ਖੇਡ ਹੈ । ਇਸਨੂੰ ਪੰਜਾਬੀਆਂ ਦੀ ‘ਮਾਂ ਖੇਡ ਕਿਹਾ ਜਾਂਦਾ ਹੈ । ਇਸ ਵਿਚ ਲਗਪਗ ਸਾਰੀਆਂ ਖੇਡਾਂ ਦਾ ਸੁਮੇਲ ਹੈ । ਇਸ ਵਿਚ ਸਰੀਰਕ ਤਕੜਾਈ, ਦਮ, ਦੌੜ, ਘੋਲ, ਛਾਲਾਂ, ਵੀਣੀ ਫ਼ੜਨਾ, ਧੱਕੇ-ਧੱਫੇ, ਚੁਸਤੀ ਫੁਰਤੀ ਸਭ ਕੁੱਝ ਸ਼ਾਮਿਲ ਹੈ ।

ਇਹ ਇਕ ਟੀਮ-ਖੇਡ ਹੈ । ਇਸ ਵਿਚ ਸੱਤ-ਸੱਤ ਖਿਡਾਰੀਆਂ ਦੀਆਂ ਦੋ ਟੀਮਾਂ ਹੁੰਦੀਆਂ ਹਨ, ਜੋ ਖੇਡ ਦੇ ਮੈਦਾਨ ਦਾ ਅੱਧਾ-ਅੱਧਾ ਹਿੱਸਾ ਵੰਡ ਕੇ ਖੇਡਦੀਆਂ ਹਨ । ਇਸਦੇ ਅੱਧ ਵਿਚਕਾਰ ਇਕ ਕੇਂਦਰੀ ਲਕੀਰ ਹੁੰਦੀ ਹੈ ਤੇ ਉਸ ਦੇ ਵਿਚਕਾਰ ਕੁੱਝ ਥਾਂ ਹੁੰਦੇ ਬਣਾ ਕੇ ਰਾਖਵੀਂ ਰੱਖੀ ਜਾਂਦੀ ਹੈ, ਜੋ ਖਿਡਾਰੀ ਦੇ ਦੂਜੀ ਧਿਰ ਉੱਤੇ ਹਮਲਾ ਕਰਨ ਲਈ ਮਿੱਥੀ ਹੁੰਦੀ ਹੈ । ਇਕ ਟੀਮ ਦਾ ਇਕ ਖਿਡਾਰੀ ਕਬੱਡੀ-ਕਬੱਡੀ ਬੋਲਦਾ ਹੋਇਆ, ਦੂਜੀ ਧਿਰ ਦੇ ਖੇਤਰ ਵਿਚ ਜਾਂਦਾ ਹੈ । ਉਸਨੇ ਦੂਜੀ ਧਿਰ ਦੇ ਕਿਸੇ ਖਿਡਾਰੀ ਨੂੰ ਛੂਹ ਕੇ ਦਮ ਟੁੱਟਣ ਤੋਂ ਪਹਿਲਾਂ ਆਪਣੇ ਪਾਸੇ ਵਲ ਆਉਣਾ ਹੁੰਦਾ ਹੈ । ਦੂਜੀ ਧਿਰ ਦਾ ਛੂਹਿਆ ਜਾਣ ਵਾਲਾ ਖਿਡਾਰੀ ਉਸ ਨੂੰ ਗੁੱਟ ਜਾਂ ਲੱਤਾਂ ਤੋਂ ਫੜ ਕੇ ਜਾਂ ਜੱਫਾ ਮਾਰ ਕੇ ਵਾਪਸ ਜਾਣ ਤੋਂ ਰੋਕਦਾ ਹੈ । ਇਸ ਸਮੇਂ ਧੌਲ-ਧੱਫੇ ਵੱਜਦੇ ਹਨ, ਗੁੱਟ ਤੇ ਲੱਤਾਂ ਫੜਨ ਤੇ ਛੁਡਾਉਣ ਉੱਤੇ ਜ਼ੋਰ ਲਗਦਾ ਹੈ, ਤਕੜਾ ਘੋਲ ਹੁੰਦਾ ਹੈ । ਜੇਕਰ ਹਮਲਾਵਾਰ ਖਿਡਾਰੀ ਦਮ ਟੁੱਟਣ ਤੋਂ ਪਹਿਲਾਂ ਛੁੱਟ ਕੇ ਆਪਣੇ ਪਾਸੇ ਚਲਾ ਜਾਂਦਾ ਹੈ, ਤਾਂ ਨੰਬਰ ਉਸ ਨੂੰ ਮਿਲ ਜਾਂਦਾ ਹੈ, ਪਰ ਜੇਕਰ ਉਸ ਦਾ ਫੜੋ-ਫੜੇ ਦਾ ਦਮ ਟੁੱਟ ਜਾਵੇ, ਤਾਂ ਨੰਬਰ ਫੜਨ ਵਾਲੇ ਖਿਡਾਰੀ ਨੂੰ ਮਿਲਦਾ ਹੈ । ਇਸ ਵਿਚ ਛੱਡਵੀਂ ਕੈਂਚੀ ਮਾਰਨ ਨੂੰ ਫਾਉਲ ਮੰਨਿਆ ਜਾਂਦਾ ਹੈ । ਫੜਿਆ ਜਾਣ ਵਾਲਾ ਖਿਡਾਰੀ ਖੇਡ ਤੋਂ ਬਾਹਰ ਹੋ ਜਾਂਦਾ ਹੈ । ਇਸ ਤਰ੍ਹਾਂ ਜੇਕਰ ਕਿਸੇ ਟੀਮ ਦੇ ਸਾਰੇ ਖਿਡਾਰੀ ਸਮੇਂ ਤੋਂ ਪਹਿਲਾਂ ਆਉਟ ਹੋ ਜਾਣ, ਤਾਂ ਖੇਡ ਖ਼ਤਮ ਹੋ ਜਾਂਦੀ ਹੈ । ਉਂਝ ਇਹ ਮੈਚ 40 ਕੁ ਮਿੰਟ ਚਲਦਾ ਹੈ । ਵੱਧ ਨੰਬਰ ਪ੍ਰਾਪਤ ਕਰਨ ਵਾਲੀ ਟੀਮ ਜੇਤੂ ਸਮਝੀ ਜਾਂਦੀ ਹੈ । ਇਹ ਖੇਡ ਖੇਡ ਕੇ ਜਾਂ ਦੇਖ ਕੇ ਮੈਨੂੰ ਬਹੁਤ ਆਨੰਦ ਆਉਂਦਾ ਹੈ ।

PSEB 7th Class Punjabi Solutions Chapter 11 ਭਾਰਤੀ ਫੁੱਟਬਾਲ ਦਾ ਸਿਰਾ : ਉਲੰਪੀਅਨ ਜਰਨੈਲ ਸਿੰਘ

ਪ੍ਰਸ਼ਨ 3.
ਪੰਜ ਖਿਡਾਰੀਆਂ ਦੀਆਂ ਤਸਵੀਰਾਂ ਆਪਣੀ ਕਾਪੀ ਵਿਚ ਚਿਪਕਾਓ ।
ਉੱਤਰ :
PSEB 7th Class Punjabi Solutions Chapter 11 ਭਾਰਤੀ ਫੁੱਟਬਾਲ ਦਾ ਸਿਰਾ ਉਲੰਪੀਅਨ ਜਰਨੈਲ ਸਿੰਘ 1

ਪ੍ਰਸ਼ਨ 4.
ਹੇਠ ਲਿਖੇ ਪੈਰੇ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ ।
ਦਰਖ਼ਤਾਂ ਵਰਗੀ ਹਲੀਮੀ ਦਾ ਮਾਲਕ ਜਰਨੈਲ ਸਿੰਘ ਭਾਰਤੀ ਫੁੱਟਬਾਲ ਦੇ “ਬੱਬਰ ਸ਼ੇਰ’ ਵਜੋਂ ਜਾਣਿਆ ਜਾਂਦਾ ਸੀ । ਅੰਤਰਰਾਸ਼ਟਰੀ ਪ੍ਰਸਿੱਧੀ ਵਾਲਾ ਜਰਨੈਲ ਫੁੱਟਬਾਲ ਦਾ ਸ਼ਾਹ ਸਵਾਰ ਸੀ ।

ਭਾਰਤੀ ਫੁੱਟਬਾਲ ਦਾ ਸਿਤਾਰਾ : ਉਲੰਪੀਅਨ ਜਰਨੈਲ ਸਿੰਘ Summary

ਭਾਰਤੀ ਫੁੱਟਬਾਲ ਦਾ ਸਿਤਾਰਾ : ਉਲੰਪੀਅਨ ਜਰਨੈਲ ਸਿੰਘ ਪਾਠ ਦਾ ਸੰਖੇਪ

ਜਰਨੈਲ ਸਿੰਘ ਭਾਰਤੀ ਫੁੱਟਬਾਲ ਦੇ “ਬੱਬਰ ਸ਼ੇਰ` ਵਜੋਂ ਜਾਣਿਆ ਜਾਂਦਾ ਸੀ । ਉਸ ਦਾ ਜਨਮ 20 ਫ਼ਰਵਰੀ, 1936 ਨੂੰ ਪਿਤਾ ਸ: ਉਜਾਗਰ ਸਿੰਘ ਤੇ ਮਾਤਾ ਗੁਰਬਚਨ ਕੌਰ ਦੇ ਘਰ ਚੱਕ ਨੰਬਰ 272, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਚ ਹੋਇਆ । ਉਸ ਨੂੰ ਮੁੱਢ ਤੋਂ ਹੀ ਫੁਟਬਾਲ ਖੇਡਣ ਦਾ ਸ਼ੌਕ ਸੀ । ਉਹ ਨਿੱਕਾ ਹੁੰਦਾ ਹੀ ਲੀਰਾਂ ਦੀ ਖਿੱਦੋ ਬਣਾ ਕੇ ਖੇਡਦਾ ਹੁੰਦਾ ਸੀ । ਉਹ ਕਹਿੰਦਾ ਹੁੰਦਾ ਸੀ ਕਿ ਜੇਕਰ ਤੁਸੀਂ ਫੁੱਟਬਾਲ ਖੇਡਣਾ ਸਿੱਖਣਾ ਹੈ, ਤਾਂ ਤੁਸੀਂ ਖਿੱਦੋ ਨਾਲ ਖੇਡਣਾ ਆਰੰਭ ਕਰੋ ।

ਉਸ ਨੇ ਆਪਣੇ ਪਿੰਡ ਵਿਚੋਂ ਚੌਥੀ ਜਮਾਤ ਪਾਸ ਕੀਤੀ ਤੇ ਫਿਰ ਉਹ ਬਾਰ ਖ਼ਾਲਸਾ ਸਕੂਲ, ਚੱਕ ਨੰ: 48 ਵਿਖੇ ਪੰਜਵੀਂ ਜਮਾਤ ਵਿਚ ਦਾਖ਼ਲ ਹੋ ਗਿਆ । ਇੱਥੇ ਉਹ ਆਪਣੇ ਸਾਥੀਆਂ ਨਾਲ ਫੁੱਟਬਾਲ ਖੇਡਦਾ ਰਹਿੰਦਾ । ਦੇਸ਼ ਦੀ ਵੰਡ ਮਗਰੋਂ ਉਸ ਦਾ ਪਰਿਵਾਰ ਭਾਰਤ ਪੁੱਜਾ, ਤਾਂ ਉਹ ਸਰਕਾਰੀ ਹਾਈ ਸਕੂਲ, ਗੜ੍ਹਸ਼ੰਕਰ, ਜ਼ਿਲਾ ਹੁਸ਼ਿਆਰਪੁਰ ਵਿਚ ਪੜ੍ਹਨ ਲੱਗਾ ਤੇ ਇੱਥੋਂ ਅੱਠਵੀਂ ਪਾਸ ਕੀਤੀ । 1951-52 ਵਿਚ ਉਸ ਨੇ 10ਵੀਂ ਸਰਹਾਲ ਮੁੰਡੀ ਤੋਂ ਪਾਸ ਕੀਤੀ । ਫਿਰ ਉਹ ਆਰ. ਕੇ. ਆਰੀਆ ਕਾਲਜ, ਨਵਾਂ ਸ਼ਹਿਰ ਵਿਚ ਦਾਖ਼ਲ ਹੋ ਗਿਆ । ਇਸ ਸਮੇਂ ਤਕ ਉਸ ਨੂੰ ਇਕ ਚੰਗੇ ਫੁੱਟਬਾਲ ਖਿਡਾਰੀ ਦੇ ਤੌਰ ਤੇ ਮਾਨਤਾ ਮਿਲ ਚੁੱਕੀ ਸੀ। ਫੁੱਟਬਾਲ ਦੇ ਇਸ ਹੀਰੇ ਦੀ ਪਰਖ ਸਭ ਤੋਂ ਪਹਿਲਾਂ ਪੀ. ਟੀ. ਆਈ. ਸ: ਹਰਬੰਸ ਸਿੰਘ ਨੇ ਕੀਤੀ । ਫਿਰ ਗੁਰੁ ਗੋਬਿੰਦ ਸਿੰਘ ਕਾਲਜ, ਮਹਿਲਪੁਰ ਦੇ ਡੀ. ਪੀ. ਆਈ. ਸ: ਹਰਦਿਆਲ ਸਿੰਘ ਦੇ ਯਤਨਾਂ ਨਾਲ ਉਹ ਮਹਿਲਪੁਰ ਕਾਲਜ ਵਿਚ ਦਾਖ਼ਲ ਹੋ ਗਿਆ ਤੇ 1954 ਤਕ ਉਨ੍ਹਾਂ ਨੇ ਹੀ ਉਸ ਨੂੰ ਹੋਰ ਤਰਾਸ਼ਿਆ । ਇੱਥੋਂ ਦੇ ਉਸ ਸਮੇਂ ਦੇ ਪ੍ਰਿੰਸੀਪਲ ਸ: ਹਰਭਜਨ ਸਿੰਘ ਆਪ ਫੁੱਟਬਾਲ ਦੇ ਬੇਹੱਦ ਸ਼ੁਕੀਨ ਸਨ ।

PSEB 7th Class Punjabi Solutions Chapter 11 ਭਾਰਤੀ ਫੁੱਟਬਾਲ ਦਾ ਸਿਰਾ : ਉਲੰਪੀਅਨ ਜਰਨੈਲ ਸਿੰਘ

1958 ਵਿਚ ਜਰਨੈਲ ਸਿੰਘ ਨੇ ਪੰਜਾਬ ਦੀ ਨਾਮਵਰ ਕਲੱਬ ਖ਼ਾਲਸਾ ਸਪੋਰਟਿਗ ਕਲੱਬ ਦਾ ਸਟਾਪਰ ਬਣ ਕੇ ਦਿੱਲੀ ਦਾ ਡੀ. ਸੀ. ਐੱਮ. ਟੂਰਨਾਮੈਂਟ ਖੇਡਿਆ । ਇਨ੍ਹਾਂ ਦਿਨਾਂ ਵਿਚ ਹੀ ਉਸ ਦੀ ਫੁੱਟਬਾਲ ਮੁਹਾਰਤ ਨੂੰ ਦੇਖ ਕੇ ਰਾਜਸਥਾਨ ਕਲੱਬ ਨੇ ਉਸ ਨਾਲ ਕੁੱਝ ਸਾਲਾਂ ਲਈ ਇਕਰਾਰਨਾਮਾ ਕਰ ਲਿਆ, ਪਰੰਤੂ ਜਰਨੈਲ ਸਿੰਘ ਦਾ ਅਸਲ ਨਿਸ਼ਾਨਾ ਕਲਕੱਤੇ ਦੀ ਨਾਮਵਰ ਕਲੱਬ ਮੋਹਨ ਬਾਗਾਨ ਵੱਲੋਂ ਖੇਡਣ ਦਾ ਸੀ ਅਤੇ ਉਸ ਦਾ ਇਹ ਸੁਪਨਾ 1959 ਈਸਵੀ ਵਿਚ ਪੂਰਾ ਹੋਇਆ। 1960 ਵਿਚ ਜਰਨੈਲ ਸਿੰਘ ਭਾਰਤੀ ਫੁੱਟਬਾਲ ਟੀਮ ਵੱਲੋਂ ਰੋਮ ਉਲੰਪਿਕ ਵਿਚ ਖੇਡਿਆ ਅਤੇ ਇੱਥੇ ਉਹ ਵਰਲਡ ਇਲੈਵਨ ਲਈ ਚੁਣਿਆ ਗਿਆ । 1964 ਵਿਚ ਉਹ ਕਲਕੱਤੇ ਦਾ ਬੈਸਟ ਪਲੇਅਰ ਐਲਾਨਿਆ ਗਿਆ । ਇਸੇ ਸਾਲ ਹੀ ਉਸ ਨੂੰ ਭਾਰਤ ਸਰਕਾਰ ਵਲੋਂ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । 1966 ਅਤੇ 67 ਵਿਚ ਉਹ ਮੋਹਨ ਬਾਗਾਨ ਦਾ ਕੈਪਟਨ ਰਿਹਾ ਤੇ ਬਹੁਤ ਸਾਰੇ ਟੂਰਨਾਮੈਂਟ ਵਿਚ ਜਿੱਤਾਂ ਪ੍ਰਾਪਤ ਕੀਤੀਆਂ ।

1958 ਤੋਂ 1967 ਤਕ ਜਰਨੈਲ ਸਿੰਘ ਭਾਰਤ ਦੀ ਫੁੱਟਬਾਲ ਟੀਮ ਵਿਚ ਖੇਡਿਆ ॥ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਖੇਡ ਦਾ ਲੋਹਾ ਮਨਵਾਇਆ । 1962 ਵਿਚ ਜਕਾਰਤਾ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਸੱਟ ਲੱਗਣ ਦੇ ਬਾਵਜੂਦ ਉਸਨੇ ਵਿਰੋਧੀਆਂ ਸਿਰ ਕਈ ਗੋਲ ਕਰ ਕੇ ਭਾਰਤ ਲਈ ਸੋਨ ਤਗਮਾ ਜਿੱਤਿਆ । 1965 ਤੋਂ 1967 ਤਕ ਉਸਨੇ ਭਾਰਤੀ ਟੀਮ ਦੀ ਕਪਤਾਨੀ ਕੀਤੀ । 1966-67 ਵਿਚ ਉਸਨੂੰ ਏਸ਼ੀਅਨ ਆਲ ਸਟਾਰ ਟੀਮ ਦਾ ਕਪਤਾਨ ਵੀ ਬਣਾਇਆ ਗਿਆ 1 1962 ਵਿਚ ਉਸ ਦੀ ਖੇਡ-ਕਲਾ ਨੂੰ ਦੇਖ ਕੇ ਪੰਜਾਬ ਦੇ ਖੇਡ ਸੈਕਟਰੀ ਏ. ਐੱਲ. ਫ਼ਲੈਟਰ ਨੇ ਉਸਨੂੰ ਖੇਡ ਮਹਿਕਮੇ ਵਿਚ ਨੌਕਰੀ ਦੁਆ ਦਿੱਤੀ । 1970 ਵਿਚ ਉਸਨੇ ਸੰਤੋਸ਼ ਟਰਾਫੀ ਜਿੱਤ ਕੇ ਇਸ ਨੌਕਰੀ ਦਾ ਮੁੱਲ ਤਾਰਿਆ ਤੇ 1974 ਵਿਚ ਇਸ ਪ੍ਰਾਪਤੀ ਨੂੰ ਦੁਬਾਰਾ ਦੁਹਰਾਇਆ | ਜਰਨੈਲ ਸਿੰਘ ਖੇਡ ਵਿਭਾਗ ਪੰਜਾਬ ਵਿਚ ਸੀਨੀਅਰ ਡਿਪਟੀ ਡਾਇਰੈਕਟਰ ਦੇ ਅਹੁਦਿਆਂ ਉੱਤੇ ਰਿਹਾ ਤੇ 1994 ਵਿਚ ਸੇਵਾ ਮੁਕਤ ਹੋਇਆ ।

ਜਰਨੈਲ ਸਿੰਘ ਇਕ ਖਿਡਾਰੀ ਦੇ ਨਾਲ ਇਕ ਚੰਗਾ ਕਿਸਾਨ ਵੀ ਸੀ । 2000 ਈ: ਵਿਚ ਉਹ ਆਪਣੇ ਸਪੁੱਤਰ ਹਰਸ਼ ਮੋਹਨ ਨੂੰ ਮਿਲਣ ਲਈ ਕੈਨੇਡਾ ਗਿਆ । ਜਿੱਥੇ 13 ਅਕਤੂਬਰ, 2000 ਦੀ ਸ਼ਾਮ ਨੂੰ ਉਹ ਛਾਤੀ ਵਿਚ ਦਰਦ ਹੋਣ ਨਾਲ ਪਰਲੋਕ ਸੁਧਾਰ ਗਿਆ ।

ਜਰਨੈਲ ਸਿੰਘ ਦੀ ਸ਼ਖ਼ਸੀਅਤ ਤੇ ਪ੍ਰਾਪਤੀਆਂ ਨੂੰ ਉਜਾਗਰ ਕਰਨ ਦਾ ਯਤਨ ਗੜ੍ਹਸ਼ੰਕਰ ਇਲਾਕੇ ਦੇ ਖੇਡ-ਪ੍ਰੇਮੀਆਂ ਵਲੋਂ ਸਾਲ 2002 ਵਿਚ ਉਨ੍ਹਾਂ ਦੇ ਨਾਂ ਉੱਤੇ ‘ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ’ ਗੜ੍ਹਸ਼ੰਕਰ ਦਾ ਗਠਨ ਕਰ ਕੇ ਕੀਤਾ । ਇਸ ਸੰਸਥਾ ਵੱਲੋਂ ਜਿੱਥੇ ਹਰ ਸਾਲ ਖ਼ਾਲਸਾ ਕਾਲਜ ਗੜਸ਼ੰਕਰ ਵਿਚ ਰਾਜ-ਪੱਧਰੀ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ ਕਰਕੇ ਉਸਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਦਾ ਯਤਨ ਕੀਤਾ ਜਾਂਦਾ ਹੈ, ਉੱਥੇ ਇਸ ਰਾਹੀਂ ਨੌਜਵਾਨ ਪੀੜੀ ਨੂੰ ਫੁੱਟਬਾਲ ਖੇਡ ਨਾਲ ਜੋੜਨ ਲਈ ਸ਼ਲਾਘਾਯੋਗ ਉੱਪਰਾਲਾ ਹੋ ਰਿਹਾ ਹੈ ।

PSEB 7th Class Punjabi Solutions Chapter 21 ਨਿੱਕੀਆਂ ਜਿੰਦਾਂ ਵੱਡਾ ਸਾਕਾ

Punjab State Board PSEB 7th Class Punjabi Book Solutions Chapter 21 ਨਿੱਕੀਆਂ ਜਿੰਦਾਂ ਵੱਡਾ ਸਾਕਾ Textbook Exercise Questions and Answers.

PSEB Solutions for Class 7 Punjabi Chapter 21 ਨਿੱਕੀਆਂ ਜਿੰਦਾਂ ਵੱਡਾ ਸਾਕਾ

(ਓ) ਵਿਕ ਪ੍ਰਸ਼ਨ

ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ

(i) ਸਿੱਖਾਂ ਦੇ ਪਹਿਲੇ ਗੁਰੂ ਜੀ ਕੌਣ ਸਨ ?
(ਉ) ਗੁਰੂ ਗੋਬਿੰਦ ਸਿੰਘ ਜੀ
(ਅ) ਗੁਰੂ ਨਾਨਕ ਦੇਵ ਜੀ
(ਇ) ਗੁਰੂ ਅਰਜਨ ਦੇਵ ਜੀ ।
ਉੱਤਰ :
(ਅ) ਗੁਰੂ ਨਾਨਕ ਦੇਵ ਜੀ

(ii) ਗੁਰੁ ਗ੍ਰੰਥ ਸਾਹਿਬ ਦੀ ਸੰਪਾਦਨਾ ਕਿਸ ਗੁਰੂ ਸਾਹਿਬ ਨੇ ਕੀਤੀ ?
(ਉ) ਗੁਰੂ ਗੋਬਿੰਦ ਸਿੰਘ ਜੀ
(ਅ) ਗੁਰੂ ਨਾਨਕ ਦੇਵ ਜੀ
(ਇ) ਗੁਰੂ ਅਰਜਨ ਦੇਵ ਜੀ ।
ਉੱਤਰ :
(ਇ) ਗੁਰੂ ਅਰਜਨ ਦੇਵ ਜੀ ।

(iii) ਕਸ਼ਮੀਰੀ ਪੰਡਿਤ ਗੁਰੂ ਤੇਗ਼ ਬਹਾਦਰ ਜੀ ਪਾਸ ਕਿੱਥੇ ਆਏ ?
(ਉ) ਅੰਮ੍ਰਿਤਸਰ ਸਾਹਿਬ
(ਅ) ਪਟਨਾ ਸਾਹਿਬ
(ਇ) ਅਨੰਦਪੁਰ ਸਾਹਿਬ ।
ਉੱਤਰ :
(ਇ) ਅਨੰਦਪੁਰ ਸਾਹਿਬ ।

(iv) ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਅਸਥਾਨ ਦੱਸੋ ।
(ੳ) ਸ੍ਰੀ ਰਕਾਬ ਗੰਜ
(ਅ) ਚਾਂਦਨੀ ਚੌਂਕ
(ਇ) ਆਗਰਾ ।
ਉੱਤਰ :
(ਅ) ਚਾਂਦਨੀ ਚੌਂਕ

PSEB 7th Class Punjabi Solutions Chapter 21 ਨਿੱਕੀਆਂ ਜਿੰਦਾਂ ਵੱਡਾ ਸਾਕਾ

(v) ਵਜ਼ੀਰ ਖਾਂ ਕਿੱਥੋਂ ਦਾ ਸੂਬੇਦਾਰ ਸੀ ?
(ਉ) ਫ਼ਤਿਹਗੜ੍ਹ ਸਾਹਿਬ
(ਅ) ਸਰਹਿੰਦ
(ਇ) ਪਟਿਆਲਾ ।
ਉੱਤਰ :
(ਅ) ਸਰਹਿੰਦ

(ਆ) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਸ ਮੁਗ਼ਲ ਬਾਦਸ਼ਾਹ ਨੇ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਸੀ ?
ਉੱਤਰ :
ਔਰੰਗਜ਼ੇਬ ਨੇ ।

ਪ੍ਰਸ਼ਨ 2.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਪੰਥ ਦੀ ਵਾਗ-ਡੋਰ ਕਿਸ ਨੇ ਸੰਭਾਲੀ ?
ਉੱਤਰ :
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ।

ਪਸ਼ਨ 3.
ਵੱਡੇ ਸਾਹਿਬਜ਼ਾਦਿਆਂ ਦੇ ਨਾਂ ਲਿਖੋ ।
ਉੱਤਰ :
ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ॥

ਪ੍ਰਸ਼ਨ 4.
ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਕਿਹੜਾ ਨਗਾਰਾ ਗੁੰਜਦਾ ਸੀ ?
ਉੱਤਰ :
ਰਣਜੀਤ ਨਗਾਰਾ ।

PSEB 7th Class Punjabi Solutions Chapter 21 ਨਿੱਕੀਆਂ ਜਿੰਦਾਂ ਵੱਡਾ ਸਾਕਾ

ਪ੍ਰਸ਼ਨ 5.
ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ ਕਿਹੜੇ ਰਸੋਈਏ ਨਾਲ ਕਿਸ ਪਿੰਡ ਵਿਖੇ ਰਹੇ ?
ਉੱਤਰ :
ਗੰਗੂ ਰਸੋਈਏ ਨਾਲ ਉਸਦੇ ਪਿੰਡ ਸਹੇੜੀ ।

(ੲ) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਸ਼ਮੀਰੀ ਪੰਡਿਤ ਗੁਰੂ ਤੇਗ਼ ਬਹਾਦਰ ਜੀ ਕੋਲ ਕਿਉਂ ਗਏ ?
ਉੱਤਰ :
ਕਸ਼ਮੀਰੀ ਪੰਡਿਤ ਗੁਰੂ ਤੇਗ਼ ਬਹਾਦਰ ਜੀ ਕੋਲ ਸਹਾਇਤਾ ਲਈ ਗਏ, ਕਿਉਂਕਿ ਉਨ੍ਹਾਂ ਨੂੰ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਜਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਸੀ ।

ਪ੍ਰਸ਼ਨ 2.
ਛੋਟੇ ਸਾਹਿਬਜ਼ਾਦਿਆਂ ਦੇ ਨਾਂ ਤੇ ਉਨ੍ਹਾਂ ਦੇ ਬਚਪਨ ਬਾਰੇ ਦੱਸੋ ।
ਉੱਤਰ :
ਛੋਟੇ ਸਾਹਿਬਜ਼ਾਦਿਆਂ ਦੇ ਨਾਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਸਨ । ਬਚਪਨ ਵਿਚ ਉਨ੍ਹਾਂ ਨੂੰ ਸ਼ਸਤਰ ਵਿੱਦਿਆ ਤਾਂ ਨਹੀਂ ਸੀ ਦਿੱਤੀ ਜਾਂਦੀ ਪਰ ਉਨ੍ਹਾਂ ਨੂੰ ਪੜ੍ਹਨਾ-ਲਿਖਣਾ ਸਿਖਾਉਣ ਦੇ ਨਾਲ ਉਚੇਰਾ ਗਿਆਨ ਵੀ ਦਿੱਤਾ ਜਾਂਦਾ ਸੀ । ਕੇਵਲ 7 ਅਤੇ 9 ਸਾਲਾਂ ਦੇ ਸਨ, ਜਦੋਂ ਉਨ੍ਹਾਂ ਨੂੰ ਸਰਹਿੰਦ ਦੇ ਨਵਾਬ ਨੇ ਨੀਂਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ !

ਪ੍ਰਸ਼ਨ 3.
ਖ਼ਾਲਸਾ ਫ਼ੌਜ ਦੇ ਕੰਮਾਂ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ :
ਖ਼ਾਲਸਾ ਫ਼ੌਜ ਹਰ ਵੇਲੇ ਜੰਗੀ ਤਿਆਰੀ ਲਈ ਮਸ਼ਕਾ ਕਰਦੀ ਰਹਿੰਦੀ ਸੀ । ਉਹ ਘੋੜ-ਸਵਾਰੀ, ਤੀਰ-ਅੰਦਾਜ਼ੀ ਅਤੇ ਸ਼ਸਤਰ ਵਿੱਦਿਆ ਵਿਚ ਮੁਹਾਰਤ ਹਾਸਲ ਕਰ ਰਹੀ ਸੀ । ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਰਣਜੀਤ ਨਗਾਰਾ ਗੰਜਦਾ ਸੀ ।

ਪ੍ਰਸ਼ਨ 4.
ਆਨੰਦਪੁਰ ਸਾਹਿਬ ਦੇ ਕਿਲ੍ਹੇ ਦੀ ਘੇਰਾਬੰਦੀ ਵਿਚ ਖ਼ਾਲਸਾ ਫ਼ੌਜ ਦਾ ਕੀ ਨੁਕਸਾਨ ਹੋਇਆ ?
ਉੱਤਰ :
ਆਨੰਦਪੁਰ ਸਾਹਿਬ ਦੀ ਮੁਗ਼ਲ ਫ਼ੌਜਾਂ ਵਲੋਂ ਘੇਰਾਬੰਦੀ ਕਰਨ ਨਾਲ ਬਾਹਰੋਂ ਰਾਸ਼ਨ ਪਾਣੀ ਜਾਣਾ ਬੰਦ ਹੋ ਗਿਆ । ਫਲਸਰੂਪ ਇਕ ਰਾਤ ਖ਼ਾਲਸਾ ਫ਼ੌਜ ਕਿਲ੍ਹੇ ਨੂੰ ਖ਼ਾਲੀ ਕਰਕੇ ਤੁਰ ਪਈ, ਪਰ ਰਸਤੇ ਵਿਚ ਸਰਸਾ ਨਦੀ ਵਿਚ ਹੜ੍ਹ ਆਇਆ ਹੋਣ ਕਰਕੇ ਤੇ ਪਿੱਛੋਂ ਮੁਗ਼ਲ ਫ਼ੌਜ ਦੁਆਰਾ ਹਮਲਾ ਕੀਤੇ ਜਾਣ ਨਾਲ ਬਹੁਤ ਨੁਕਸਾਨ ਹੋਇਆ ਤੇ ਖ਼ਾਲਸਾ ਫ਼ੌਜ · ਖਿੰਡ-ਪੁੰਡ ਗਈ ।

PSEB 7th Class Punjabi Solutions Chapter 21 ਨਿੱਕੀਆਂ ਜਿੰਦਾਂ ਵੱਡਾ ਸਾਕਾ

ਪ੍ਰਸ਼ਨ 5.
ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਕੀ-ਕੀ ਸਥਾਪਿਤ ਕੀਤਾ ਗਿਆ ਹੈ ?
ਉੱਤਰ :
ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਸਰਹਿੰਦ ਵਿਖੇ ਸਕੂਲ, ਕਾਲਜ ਤੇ ਹਸਪਤਾਲ ਸਥਾਪਿਤ ਕੀਤੇ ਗਏ ਹਨ ਤੇ ਇੱਥੇ ਹਰ ਸਾਲ 26, 27 ਤੇ 28 ਦਸੰਬਰ ਨੂੰ ਸ਼ਹੀਦੀ ਜੋੜ-ਮੇਲਾ ਲਗਦਾ ਹੈ ।

(ਸ) ਕੁੱਝ ਹੋਰ ਪ੍ਰਸ਼ਨ ਦੇ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਸਮਕਾਲੀ, ਸ਼ਹੀਦ, ਹਾਹਾਕਾਰ, ਹ ਤ੍ਰਾਹ ਕਰਨਾ, ਈਨ ਮੰਨਣੀ ।
ਉੱਤਰ :
1. ਸਮਕਾਲੀ (ਇੱਕੋ ਸਮੇਂ ਹੋਣ ਵਾਲੇ) – ਕਵੀ ਦਮੋਦਰ ਅਕਬਰ ਦਾ ਸਮਕਾਲੀ ਸੀ ।
2. ਸ਼ਹੀਦ (ਦੇਸ਼, ਕੌਮ ਜਾਂ ਧਰਮ ਲਈ ਨਿਰਸਵਾਰਥ ਜਾਨ ਦੇਣ ਵਾਲਾ) – ਸ: ਭਗਤ ਸਿੰਘ ਅਜ਼ਾਦੀ ਦੀ ਲਹਿਰ ਦਾ ਸਿਰਮੌਰ ਸ਼ਹੀਦ ਹੈ ।
3. ਹਾਹਾਕਾਰ (ਵਿਰਲਾਪ, ਹੈ ਹੈ ਦੀ ਧੁਨੀ) – ਬਾਬਰ ਦੇ ਜ਼ੁਲਮਾਂ ਨੇ ਸਾਰੇ ਦੇਸ਼ ਵਿਚ ਹਾਹਾਕਾਰ ਮਚਾ ਦਿੱਤੀ ।
4. ਤ੍ਰਾਹ ਤ੍ਰਾਹ ਕਰਨਾ (ਬਚਾਉਣ ਲਈ ਪੁਕਾਰਨਾ) – ਹੜ੍ਹ ਦੇ ਮਾਰੇ ਲੋਕ ਤਾਹ ਤ੍ਰਾਹ ਕਰ ਰਹੇ ਸਨ, ਪਰ ਸਰਕਾਰ ਦਿਸਦੀ ਹੀ ਨਹੀਂ ਸੀ ਕਿ ਕਿੱਥੇ ਹੈ ।.
5. ਈਨ ਮੰਨਣੀ (ਅਧੀਨਗੀ ਕਬੂਲ ਕਰਨੀ) – ਰਾਣਾ ਪ੍ਰਤਾਪ ਨੇ ਅਕਬਰ ਦੀ ਈਨ ਨਾ ਮੰਨੀ ।

ਪ੍ਰਸ਼ਨ 2.
ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਚੁਣ ਕੇ ਭਰੋ-
ਫ਼ਰਿਆਦ, ਕੁਰਬਾਨੀ, ਮਹੀਨੇ, ਤਿੱਖੇ, ਠੰਢੇ ਬੁਰਜ
(ਉ) ਗੁਰੂ ਤੇਗ ਬਹਾਦਰ ਜੀ ਨੇ ਚਾਂਦਨੀ ਚੌਕ ਵਿਖੇ . ………. ਦਿੱਤੀ ।
(ਅ) ਕਿਸੇ ਪਾਸੇ ਕੋਈ …………….. ਨਹੀਂ ਸੀ ਸੁਣੀ ਜਾ ਰਹੀ ।
(ਈ) ਦਸੰਬਰ ………………. ਦੇ ਆਖ਼ਰੀ ਦਿਨ ਸਨ ।
(ਸ) ਮਾਤਾ ਗੁਜਰੀ ਜੀ ਨੇ ……………. ਵਿਖੇ ਪ੍ਰਾਣ ਤਿਆਗੇ !
(ਹ) ਸੂਲਾਂ ਜੰਮਦੀਆਂ ਦੇ ਮੂੰਹ …. ……………. ਹੁੰਦੇ ਹਨ ।
ਉੱਤਰ :
(ਉ) ਗੁਰੂ ਤੇਗ਼ ਬਹਾਦਰ ਜੀ ਨੇ ਚਾਂਦਨੀ ਚੌਕ ਵਿਖੇ ਕੁਰਬਾਨੀ ਦਿੱਤੀ ।
(ਅ) ਕਿਸੇ ਪਾਸੇ ਕੋਈ ਫਰਿਆਦ ਨਹੀਂ ਸੀ ਸੁਣੀ ਜਾ ਰਹੀ ।
(ਈ) ਦਸੰਬਰ ਮਹੀਨੇ ਦੇ ਆਖ਼ਰੀ ਦਿਨ ਸਨ ।
(ਸ) ਮਾਤਾ ਗੁਜਰੀ ਜੀ ਨੇ ਠੰਢੇ ਬੁਰਜ ਵਿਖੇ ਪ੍ਰਾਣ ਤਿਆਗੇ ।
(ਹ) ਸੁਲਾਂ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ ਹਨ ।

PSEB 7th Class Punjabi Solutions Chapter 21 ਨਿੱਕੀਆਂ ਜਿੰਦਾਂ ਵੱਡਾ ਸਾਕਾ

ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋਆਜ਼ਾਦੀ, ਬੇਨਤੀ, ਗਰੀਬ, ਰਾਤ, ਮਾਤਾ ਜੀ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਅਜ਼ਾਦੀ – स्वतंत्रता – Freedom
ਬੇਨਤੀ – प्रार्थना – Request
ਗਰੀਬ – दरिद्र – Poor
ਰਾਤ – रात – Night
ਮਾਤਾ ਜੀ – ਸਾਰੀ ਜੀ – Mother.

ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ :
ਮਾਹਾਨ : …………..
ਬਾਦਸ਼ਾਹ : …………….
ਗ੍ਰਿਫ਼ਤਾਰ : …………
ਹਾਸਪਤਾਲ : ………….
ਜੋੜ ਮੇਲਾ : …………..
ਉੱਤਰ :
ਅਸ਼ੁੱਧ : ਸ਼ੁੱਧ
ਮਾਹਾਨ : ਮਹਾਨ
ਬਾਦਸ਼ਾਹ : ਬਾਦਸ਼ਾਹ
ਗਿਫ਼ਤਾਰ : ਰਿਫਤਾਰ
ਹਾਸਪਤਾਲ : ਹਸਪਤਾਲ
ਜੋੜ ਮੇਲਾ : ਜੋੜ-ਮੇਲਾ ।

ਪ੍ਰਸ਼ਨ 5.
ਗੁਰੂ ਗੋਬਿੰਦ ਸਿੰਘ ਜੀ ਬਾਰੇ ਇਕ ਲੇਖ ਲਿਖੋ ।
ਉੱਤਰ :
ਨੋਟ-ਪੜੋ ਅਗਲੇ ਸਫ਼ਿਆਂ ਵਿਚ ‘ਲੇਖ-ਰਚਨਾ ਵਾਲਾ ਭਾਗ ।

ਪ੍ਰਸ਼ਨ 6.
ਹੇਠ ਦਿੱਤੇ ਵਾਕਾਂ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ ।
ਪੰਜਾਬ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ । ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਸਮਕਾਲੀ ਬਾਦਸ਼ਾਹ ਬਾਬਰ ਨੂੰ ਜਾਬਰ ਕਿਹਾ ਸੀ ।

PSEB 7th Class Punjabi Solutions Chapter 21 ਨਿੱਕੀਆਂ ਜਿੰਦਾਂ ਵੱਡਾ ਸਾਕਾ

ਨਿੱਕੀਆਂ ਜਿੰਦਾਂਵੱਡਾ ਸਾਕਾ Summary

ਨਿੱਕੀਆਂ ਜਿੰਦਾਂਵੱਡਾ ਸਾਕਾ ਪਾਠ ਦਾ ਸਾਰ

ਪੰਜਾਬ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ । ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਕਾਲੀ ਬਾਦਸ਼ਾਹ ਬਾਬਰ ਨੂੰ “ਜਾਬਰ” ਕਿਹਾ । ਜ਼ਬਰ-ਜ਼ੁਲਮ ਦੇ ਖ਼ਿਲਾਫ ਬਾਕੀ ਗੁਰੂ ਸਾਹਿਬਾਨ ਨੇ ਲਗਭਗ 300 ਸਾਲ ਸੰਘਰਸ਼ ਕੀਤਾ । ਗੁਰੂ ਅਰਜਨ ਦੇਵ ਨੂੰ ਇਸ ਕਰਕੇ ਸ਼ਹੀਦ ਕਰ ਦਿੱਤਾ ਗਿਆ, ਕਿਉਂਕਿ ਉਨ੍ਹਾਂ ਨੇ ਮਾਨਵ-ਜਾਤੀ ਦੇ ਕਲਿਆਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਸੀ । ਇਸ ਤੋਂ ਕੁੱਝ ਸਮਾਂ ਮਗਰੋਂ ਔਰੰਗਜ਼ੇਬ ਨੇ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਚਾਰੇ ਪਾਸੇ ਹਾਹਾਕਾਰ ਮਚ ਗਈ । ਨਿਰਾਸ਼ ਹੋ ਕੇ ਕੁੱਝ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਜੀ ਕੋਲ ਆਨੰਦਪੁਰ ਸਾਹਿਬ ਵਿਖੇ ਆਏ । ਉਨ੍ਹਾਂ ਦੀ ਬੇਨਤੀ ਸੁਣ ਕੇ ਗੁਰੂ ਸਾਹਿਬ ਨੇ ਜਬਰੀ ਧਰਮ-ਬਦਲੀ ਦੇ ਖਿਲਾਫ਼ ਦਿੱਲੀ ਜਾ ਕੇ ਆਪਣੀ ਕੁਰਬਾਨੀ ਦਿੱਤੀ ।

ਗੁਰੂ ਤੇਗ਼ ਬਹਾਦਰ ਜੀ ਤੋਂ ਮਗਰੋਂ ਪੰਥ ਦੀ ਅਗਵਾਈ ਗੁਰੁ ਗੋਬਿੰਦ ਸਿੰਘ ਜੀ ਨੇ ਸੰਭਾਲੀ । ਜ਼ੁਲਮ ਤੋਂ ਤੰਗ ਆਏ ਲੋਕ ਗੁਰੂ ਜੀ ਦੀ ਫ਼ੌਜ ਵਿਚ ਭਰਤੀ ਹੋਣ ਲੱਗੇ ।ਆਨੰਦਪੁਰ ਸਾਹਿਬ ਵਿਚ ਬਾਕੀ ਫ਼ੌਜ ਦੇ ਨਾਲ ਹੀ ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ ਨੂੰ ਸ਼ਸ਼ਤਰ ਵਿੱਦਿਆ, ਤੀਰ-ਅੰਦਾਜ਼ੀ ਅਤੇ ਘੋੜ ਸਵਾਰੀ ਦੀ ਸਿੱਖਿਆ ਦਿੱਤੀ ਜਾਣ ਲੱਗੀ । ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਅਜੇ ਬਹੁਤ ਛੋਟੇ ਸਨ ।

ਇਨੀਂ ਦਿਨੀਂ ਖ਼ਾਲਸਾ ਫ਼ੌਜ ਨੇ ਆਪਣੀਆਂ ਮਸ਼ਕਾਂ ਤੇਜ ਕਰ ਦਿੱਤੀਆਂ । ਆਨੰਦਪੁਰ ਸਾਹਿਬ ਵਿਚ ਰਣਜੀਤ ਨਗਾਰਾ ਵੱਜਣ ਲੱਗ ਪਿਆ। ਗੁਰੂ ਜੀ ਕਲਗੀ-ਤੋੜਾ ਸਜਾਉਣ ਲੱਗੇ । ਗੁਰੂ ਜੀ ਕਹਿਣ ਲੱਗੇ, “ਇਸ ਗ਼ਰੀਬ ਸਿਖਨ ਕੋ ਮੈਂ ਦੀਓ ਪਾਤਸ਼ਾਹੀ ‘ ਫਿਰ ਉਹ ਵੀ ਕਹਿੰਦੇ, “ਇਹ ਵੀ ਕਹਿੰਦੇ, ‘ਇਨ ਹੀ ਕੀ ਕਿਰਪਾ ਸੇ ਸਜੇ ਹਮ ਹੈਂ, ਨਹੀਂ ਮੋ-ਸੋ ਗ਼ਰੀਬ ਕਰੋਰ ਪਰੇ।

ਇਹ ਦੇਖ ਕੇ ਬਾਈਧਾਰ ਦੇ ਪਹਾੜੀ ਰਾਜਿਆਂ ਨੇ ਦਿੱਲੀ ਦੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਮੌਕਾ ਸੰਭਾਲਣ ਲਈ ਕਿਹਾ । ਇਸ ‘ਤੇ ਔਰੰਗਜ਼ੇਬ ਦੀ ਸ਼ਾਹੀ ਸੈਨਾ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ ਤੇ ਪਹਾੜੀ ਰਾਜਿਆਂ ਨੇ ਉਸਦਾ ਸਾਥ ਦਿੱਤਾ ।

ਕਈ ਦਿਨ ਯੁੱਧ ਚਲਦਾ ਰਿਹਾ । ਬਾਹਰੋਂ ਰਾਸ਼ਨ-ਪਾਣੀ ਨਾ ਆਉਂਦਾ ਦੇਖ ਕੇ ਖ਼ਾਲਸਾ ਫ਼ੌਜ ਕਿਲ੍ਹਾ ਖਾਲੀ ਕਰ ਕੇ ਰਾਤ ਦੇ ਹਨੇਰੇ ਵਿਚ ਨਿਕਲ ਤੁਰੀ । ਉਸ ਵੇਲੇ ਮੀਂਹ ਪੈਣ ਕਾਰਨ ਸਰਸਾ ਨਦੀ ਚੜ੍ਹੀ ਹੋਈ ਸੀ । ਜਦੋਂ ਖ਼ਾਲਸਾ ਫ਼ੌਜ ਸਰਸਾ ਪਾਰ ਕਰ ਰਹੀ ਸੀ, ਤਾਂ ਪਿੱਛੋਂ ਮੁਗ਼ਲ ਫ਼ੌਜ ਨੇ ਹਮਲਾ ਕਰ ਦਿੱਤਾ । ਫਲਸਰੂਪ ਸਾਰੀ ਫ਼ੌਜ ਖਿੰਡ-ਪੁੰਡ ਗਈ । ਗੁਰੂ ਜੀ ਦਾ ਪਰਿਵਾਰ ਵਿਛੜ ਗਿਆ । ਵੱਡੇ ਸਾਹਿਬਜ਼ਾਦੇ ਤੇ ਗੁਰੂ ਜੀ 40 ਸਿੰਘਾਂ ਨਾਲ ਚਮਕੌਰ ਦੀ ਗੜੀ ਵਿਚ ਜਾ ਡਟੇ । ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਗੰਗੂ ਰਸੋਈਏ ਨਾਲ ਪਿੰਡ ਸਹੇੜੀ ਚਲੇ ਗਏ, ਜਿੱਥੋਂ ਮਰਿੰਡੇ ਦੇ ਕੋਤਵਾਲ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ।

ਇਨ੍ਹਾਂ ਦਿਨਾਂ ਵਿਚ ਦਸੰਬਰ ਦੀ ਕੜਾਕੇ ਦੀ ਸਰਦੀ ਪੈ ਰਹੀ ਸੀ । ਛੋਟੇ ਸਾਹਿਬਜ਼ਾਦਿਆਂ ਦੀ ਉਮਰ ਕੇਵਲ 9 ਅਤੇ 7 ਸਾਲਾਂ ਦੀ ਸੀ । ਰਾਤ ਉਹ ਭੁੱਖੇ ਭਾਣੇ ਰਹੇ । ਸਵੇਰੇ ਛੋਟੇ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿਚ ਪੇਸ਼ ਕਰਨ ਲਈ ਸਿਪਾਹੀ ਮਾਤਾ ਜੀ ਕੋਲੋਂ ਲੈ ਗਏ । ਕਚਹਿਰੀ ਵਿਚ ਸੂਬੇਦਾਰ ਨੇ ਸਾਹਿਬਜ਼ਾਦਿਆਂ ਨੂੰ ਬਥੇਰੇ ਲਾਲਚ ਦਿੱਤੇ, ਪਰ ਉਹ ਅਡੋਲ ਰਹੇ । ਰਾਤ ਨੂੰ ਉਨ੍ਹਾਂ ਨੂੰ ਫਿਰ ਮਾਤਾ ਜੀ ਕੋਲ ਠੰਢੇ ਬੁਰਜ ਵਿਚ ਬੰਦ ਕਰ ਦਿੱਤਾ । ਇਸ ਰਾਤ ਗੁਰੁ . ਜੀ ਦੇ ਇਕ ਸ਼ਰਧਾਲੂ ਮੋਤੀ ਨਾਲ ਮਹਿਰੇ ਨੇ ਬੜੀ ਜੁਗਤ ਨਾਲ ਮਾਤਾ ਜੀ ਅਤੇ ਬੱਚਿਆਂ ਨੂੰ ਦੁੱਧ ਪਿਲਾਇਆ । ਮਾਤਾ ਜੀ ਨੇ ਬੱਚਿਆਂ ਨੂੰ ਸਮਝਾਇਆ ਕਿ ਜ਼ਾਲਮਾਂ ਦੀ ਈਨ ਨਹੀਂ ਮੰਨਣੀ ।

PSEB 7th Class Punjabi Solutions Chapter 21 ਨਿੱਕੀਆਂ ਜਿੰਦਾਂ ਵੱਡਾ ਸਾਕਾ

ਅਖ਼ੀਰ ਤੀਜੇ ਦਿਨ ਫਿਰ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ । ਉਸਨੇ ਉਨ੍ਹਾਂ ਨੂੰ ਡਰਾਇਆ ਕਿ ਜੇਕਰ ਉਨ੍ਹਾਂ ਨੇ ਆਪਣਾ ਧਰਮ ਨਾ ਬਦਲਿਆ, ਤਾਂ ਉਨ੍ਹਾਂ ਨੂੰ ਕਤਲ ਕਰ ਦਿੱਤਾ ਜਾਵੇਗਾ । ਸਾਹਿਬਜ਼ਾਦਿਆਂ ਨੇ ਉਸਦੀ ਈਨ ਨਾ ਮੰਨੀ । ਇਕ ਵਜ਼ੀਰ ਦੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਛੱਡ ਦਿੱਤਾ ਗਿਆ, ਤਾਂ ਉਹ ਫ਼ੌਜ ਤਿਆਰ ਕਰ ਕੇ ਜ਼ੁਲਮ ਨਾਲ ਟੱਕਰ ਲੈਣਗੇ । ਇਹ ਸੁਣ ਕੇ ਦੀਵਾਨ ਸੁੱਚਾ ਨੰਦ ਨੇ ਕਿਹਾ, ‘ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ ਹਨ, ਇਸ ਕਰਕੇ ਇਨ੍ਹਾਂ ਨੂੰ ਹੁਣੇ ਹੀ ਖ਼ਤਮ ਕਰ ਦਿੱਤਾ ਜਾਵੇ । ਦੂਜੇ ਪਾਸੇ ਮਲੇਰਕੋਟਲੇ ਦੇ ਨਵਾਬ ਸ਼ੇਰ ਖਾਂ ਨੇ ਵਜ਼ੀਰ ਖਾਂ ਨੂੰ ਸਮਝਾਇਆ ਕਿ ਇਹ ਤਾਂ ਬੱਚੇ ਹਨ । ਇਨ੍ਹਾਂ ਨਾਲ ਸਾਡਾ ਕੀ ਵੈਰ ? ਟੱਕਰ ਲੈਣੀ ਹੈ, ਤਾਂ ਇਨ੍ਹਾਂ ਦੇ ਪਿਤਾ ਨਾਲ ਲਈ ਜਾਵੇ ।

ਅੰਤ ਵਜ਼ੀਰ ਖਾਂ ਨੇ ਔਰੰਗਜ਼ੇਬ ਨੂੰ ਖ਼ੁਸ਼ ਕਰਨ ਲਈ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾ ਦਿੱਤਾ । ਜਦੋਂ ਮਾਤਾ ਗੁਜਰੀ ਜੀ ਨੂੰ ਇਸ ਗੱਲ ਦਾ ਪਤਾ ਲਗਾ ਤਾਂ ਉਨ੍ਹਾਂ ਵੀ ਪ੍ਰਾਣ ਤਿਆਗ ਦਿੱਤੇ । ਇਸ ਸਾਕੇ ਨੂੰ ਸੁਣ ਕੇ ਲੋਕ ਤਾਹ-ਤ੍ਰਾਹ ਕਰ ਉੱਠੇ । ਕੁੱਝ ਸਮੇਂ ਮਗਰੋਂ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਉੱਤੇ ਚੜ੍ਹਾਈ ਕਰਕੇ ਸੂਬੇ ਵਜ਼ੀਰ ਖਾਂ ਨੂੰ ਇਸ ਜੁਲਮ ਦੀ ਸਜ਼ਾ ਦਿੱਤੀ ।

ਅੱਜ ਸਾਹਿਬਜ਼ਾਦਿਆਂ ਦੀ ਯਾਦ ਵਿਚ ਫ਼ਤਹਿਗੜ੍ਹ ਸਾਹਿਬ ਵਿਖੇ ਸਕੂਲ, ਕਾਲਜ ਤੇ ਹਸਪਤਾਲ ਖੁੱਲ੍ਹੇ ਹੋਏ ਹਨ । ਹਰ ਸਾਲ ਇੱਥੇ 26, 27 ਅਤੇ 28 ਦਸੰਬਰ ਨੂੰ ਸ਼ਹੀਦੀ ਜੋੜ-ਮੇਲਾ ਲਗਦਾ ਹੈ ।

PSEB 7th Class Punjabi Solutions Chapter 20 ਕੌਣ ਕਦੇ ਰੁਕਿਆ ਹੈ

Punjab State Board PSEB 7th Class Punjabi Book Solutions Chapter 20 ਕੌਣ ਕਦੇ ਰੁਕਿਆ ਹੈ Textbook Exercise Questions and Answers.

PSEB Solutions for Class 7 Punjabi Chapter 20 ਕੌਣ ਕਦੇ ਰੁਕਿਆ ਹੈ

(ਓ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ

(i) ਕਵਿਤਾ ਅਨੁਸਾਰ ਵਤਨ ‘ਤੇ ਕਿਸ ਦਾ ਪਰਛਾਵਾਂ ਸੀ ?
(ਉ) ਕਾਲਿਆਂ ਦਾ
(ਅ) ਵਿਦੇਸ਼ੀਆਂ ਦਾ
(ਈ) ਗੋਰਿਆਂ ਦਾ ।
ਉੱਤਰ :
(ਈ) ਗੋਰਿਆਂ ਦਾ । ✓

(ii) ਕਿਨ੍ਹਾਂ ਲੋਕਾਂ ਦਾ ਜਿਊਣਾ ਮੁਹਾਲ ਹੈ ?
(ੳ) ਖ਼ਾਲੀ ਪੇਟ ਵਾਲਿਆਂ ਦਾ
(ਅ) ਬਹੁਤਾ ਖਾਣ ਵਾਲਿਆਂ ਦਾ
(ਈ) ਕੰਮ ਕਰਨ ਵਾਲਿਆਂ ਦਾ ।
ਉੱਤਰ :
(ੳ) ਖ਼ਾਲੀ ਪੇਟ ਵਾਲਿਆਂ ਦਾ ✓

(iii) ਕਿਸ ਰੰਗ ਦੇ ਚੋਲੇ ਪਹਿਨੇ ਜਾਣ ਲੱਗੇ :
(ਉ) ਕੇਸਰੀ
(ਅ) ਸਫ਼ੈਦ
(ਇ) ਬਸੰਤੀ ।
ਉੱਤਰ :
(ਇ) ਬਸੰਤੀ । ✓

PSEB 7th Class Punjabi Solutions Chapter 20 ਕੌਣ ਕਦੇ ਰੁਕਿਆ ਹੈ

(iv) ਕਿੰਨੇ ਲੋਕ ਉਸ ਪਰਛਾਵੇਂ ਪਿੱਛੇ ਹੋ ਟੁਰੇ :
(ਉ) ਲੱਖਾਂ ਲੋਕੀਂ
(ਅ) ਕਰੋੜਾਂ
(ਈ) ਅਣਗਿਣਤ ।
ਉੱਤਰ :
(ਅ) ਕਰੋੜਾਂ ✓

(ਅ) ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ-ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਜਾਂ ਦੋ ਸ਼ਬਦਾਂ ਵਿਚ ਦਿਓ

(ਉ) ਸਾਡਾ ਵਤਨ ਕਿਹੜਾ ਹੈ ?
(ਅ) “ਗੋਰਾ ਪਰਛਾਂਵਾਂ ਕਿਨ੍ਹਾਂ ਲੋਕਾਂ ਲਈ ਵਰਤਿਆ ਗਿਆ ਹੈ ?
(ਇ) ਸਾਡੀਆਂ ਜੱਦੀ-ਪੁਸ਼ਤੀ ਥਾਂਵਾਂ ਕਿਸ ਨੇ ਮੱਲ ਲਈਆਂ ?
(ਸ) ਮੌਤੋਂ ਵੱਡੀ ਗੱਲ ਕਿਸ ਦੇ ਗੁੰਮ ਜਾਣ ਨਾਲ ਹੁੰਦੀ ਹੈ ?
(ਹ) ‘ਸਿਰਲੱਥ’ ਸ਼ਬਦ ਕਿਨ੍ਹਾਂ ਬਾਰੇ ਵਰਤਿਆ ਗਿਆ ਹੈ ?
ਉੱਤਰ :
(ੳ) ਭਾਰਤ ।
(ਅ) ਅੰਗਰੇਜ਼ਾਂ ਲਈ ।
(ਇ) ਬੇਗਾਨੇ ਨੇ ।
(ਸ). ਸਿਰਨਾਵੇਂ ਦੇ ।
(ਹ) ਦੇਸ਼-ਭਗਤਾਂ ਲਈ ।

(ੲ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋਵਤਨ, ਸਰਨਾਵਾਂ, ਪਰਛਾਵੇਂ, ਸਿਆਣੇ, ਦਰਿਆਵਾਂ ।
ਉੱਤਰ :
1. ਵਤਨ (ਜਨਮ) – ਭੂਮੀ-ਭਾਰਤ ਮੇਰਾ ਵਤਨ ਹੈ ।
2. ਸਰਨਾਵਾਂ (ਪਤਾ) – ਚਿੱਠੀ ਉੱਤੇ ਸਰਨਾਵਾਂ ਠੀਕ-ਠੀਕ ਲਿਖੋ ।
3. ਪਰਛਾਵੇਂ (ਛਾਂਵਾਂ) – ਦੁਪਹਿਰ ਤੋਂ ਪਿੱਛੋਂ ਪਰਛਾਵੇਂ ਢਲ ਜਾਂਦੇ ਹਨ ।
4. ਸਿਆਣੇ (ਅਕਲਮੰਦ, ਸੂਝ-ਬੂਝ ਵਾਲੇ) – ਤੁਹਾਨੂੰ ਇਸ ਔਖੇ ਕੰਮ ਵਿਚ ਕਿਸੇ ਸਿਆਣੇ ਬੰਦੇ ਦੀ ਸਲਾਹ ਲੈ ਲੈਣੀ ਚਾਹੀਦੀ ਹੈ ।
5. ਦਰਿਆਵਾਂ (ਨਦੀਆਂ) – ਪੰਜਾਬ ਪੰਜ ਦਰਿਆਵਾਂ ਦਾ ਦੇਸ਼ ਹੈ ।

PSEB 7th Class Punjabi Solutions Chapter 20 ਕੌਣ ਕਦੇ ਰੁਕਿਆ ਹੈ

ਪ੍ਰਸ਼ਨ 2.
ਹੇਠ ਦਿੱਤੀ ਉਦਾਹਰਨ ਨੂੰ ਦੇਖ ਕੇ ਇੱਕੋ ਜਿਹੀ ਲੈਅ ਵਾਲੇ ਸ਼ਬਦ ਲਿਖੋ ।
ਜਾਵਾਂ – ਛਾਂਵਾਂ
ਦੇਸ – …………..
ਸਿਆਣੇ – ……………
ਮਿੱਟੀ – ……………
ਰੁੱਖ – ………………
ਉੱਤਰ :
ਜਾਵਾਂ – ਛਾਵਾਂ
ਦੇਸ਼ – ਤੇਸ
ਸਿਆਣੇ – ਨਿਆਣੇ
ਮਿੱਟੀ – ਪਿੱਟੀ
ਰੁੱਖ – ਭੁੱਖ

ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ-
ਹਰ ਕੋਈ ਸੋਚਣ ਲੱਗਾ ਏਹੋ, “ ………….
…………………. ਨਾ ਮੇਰਾ ਘਰ ਆਪਣਾ ।
ਕਿਸੇ ਬਗਾਨੇ ਆ ਕੇ ਮੱਲੀਆਂ ……………..।
ਉੱਤਰ :
ਹਰ ਕੋਈ ਸੋਚਣ ਲੱਗਾ ਏਹੋ, “ਹੁਣ ਕਿੱਧਰ ਨੂੰ ਜਾਵਾਂ ?
ਨਾ ਇਹ ਮੇਰੀ ਮਿੱਟੀ ਆਪਣੀ, ਨਾ ਮੇਰਾ ਘਰ ਆਪਣਾ ।”
ਕਿਸੇ ਬੇਗਾਨੇ ਆ ਕੇ ਮੱਲੀਆਂ, ਜੱਦੀ ਪੁਸ਼ਤੀ ਥਾਂਵਾਂ ।

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿਚੋਂ ਨਾਂਵ-ਸ਼ਬਦ ਚੁਣੋ
(ੳ) ਰੁੱਖ ਬੇਗਾਨੇ ਜਾਪਣ ਲੱਗੇ, ਤੇ ਮਤਰੇਈਆਂ ਛਾਂਵਾਂ ।
(ਅ) ਪੇਟ ਜਿਨ੍ਹਾਂ ਦੇ ਖ਼ਾਲੀ ਖ਼ਾਲੀ, ਟੁੱਕਰ ਖੋਹ ਲਏ ਕਾਂਵਾਂ ।
() ਅਸੀਂ ਦੇਸ ਤੇ ਦੇਸ ਅਸਾਡਾ, ਸਭ ਦਾ ਇਕ ਸਰਨਾਂਵਾਂ ।
(ਸ) ਕੌਣ ਕਦੇ ਰੁਕਿਆ ਹੈ ਸਾਹਵੇਂ, ਸ਼ੂਕਦਿਆਂ ਦਰਿਆਵਾਂ ।
ਉੱਤਰ :
(ਉ) ਰੁੱਖ, ਛਾਂਵਾਂ ।
(ਅ), ਪੇਟ, ਟੱਕਰ, ਕਾਂਵਾਂ ।
(ਇ) ਦੇਸ਼, ਦੇਸ, ਸਰਨਾਵਾਂ ।
(ਸ) ਦਰਿਆਵਾਂ

ਪ੍ਰਸ਼ਨ 5.
ਇਸ ਕਵਿਤਾ ਦੀਆਂ ਕੋਈ ਚਾਰ ਸ਼ਤਰਾਂ ਸੁੰਦਰ ਕਰ ਕੇ ਲਿਖੋ-
ਉੱਤਰ :
ਵਤਨ ਮੇਰੇ ਦੀ ਮਿੱਟੀ ‘ਤੇ ਸੀ, ਜਦ “ਗੋਰਾ’ ਪਰਛਾਂਵਾਂ,
ਰੁੱਖ ਬੇਗਾਨੇ ਜਾਪਣ ਲੱਗੇ ’ਤੇ ਮਤਰੇਈਆਂ ਛਾਂਵਾਂ ।
ਧੁੱਪ ਤਾਂ ਆਖ਼ਰ ਧੁੱਪ ਹੁੰਦੀ ਏ, ਸਭ ਨੂੰ ਲੱਗਣ ਲੱਗੀ,
ਹਰ ਕੋਈ ਸੋਚਣ ਲੱਗਾ ਏਹੋ, “ਹੁਣ ਕਿੱਧਰ ਨੂੰ ਜਾਵਾਂ ?

PSEB 7th Class Punjabi Solutions Chapter 20 ਕੌਣ ਕਦੇ ਰੁਕਿਆ ਹੈ

ਕਾਵਿ-ਟੋਟਿਆਂ ਸੰਬੰਧੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਉ) ਵਤਨ ਮੇਰੇ ਦੀ ਮਿੱਟੀ ‘ਤੇ ਸੀ ਜਦ ‘ਗੋਰਾ ਪਰਛਾਵਾਂ ।
ਦਾ ਰੁੱਖ ਬੇਗਾਨੇ ਜਾਪਣ ਲੱਗੇ ਤੇ ਮਤਰੇਈਆਂ ਛਾਵਾਂ ।

ਉੱਤਰ :
ਕਵੀ ਕਹਿੰਦਾ ਹੈ ਕਿ ਜਦੋਂ ਮੇਰੇ ਦੇਸ਼ ਦੀ ਧਰਤੀ ਉੱਪਰ ਗੋਰੇ ਅੰਗਰੇਜ਼ਾਂ ਦਾ ਕਬਜ਼ਾ ਸੀ, ਉਦੋਂ ਸਾਨੂੰ ਆਪਣੇ ਰੁੱਖ ਬਿਗਾਨੇ ਜਾਪਣ ਲੱਗ ਪਏ ਸਨ ਅਤੇ ਉਨ੍ਹਾਂ ਦੀਆਂ ਛਾਵਾਂ ਮਤਰੇਈਆਂ ਮਾਂਵਾਂ ਵਾਂਗ ਓਪਰੀਆਂ ਜਾਪਣ ਲੱਗ ਪਈਆਂ ਸਨ ।

ਔਖੇ ਸ਼ਬਦਾਂ ਦੇ ਅਰਥ : ਵਤਨ-ਮਾਤ-ਭੂਮੀ । ਗੋਰਾ-ਅੰਗਰੇਜ਼ । ਪਰਛਾਵਾਂ-ਗੁਲਾਮੀ ॥ ਮਤਰੇਈਆਂ-ਓਪਰੀਆਂ, ਦੁੱਖ ਦੇਣ ਵਾਲੀਆਂ ।

ਪ੍ਰਸ਼ਨ 2.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-

(ਅ) ਧੁੱਪ ਤਾਂ ਆਖ਼ਿਰ ਧੁੱਪ ਹੁੰਦੀ ਏ, ਸਭ ਨੂੰ ਲੱਗਣ ਲੱਗੀ ।
ਹਰ ਕੋਈ ਸੋਚਣ ਲੱਗਾ ਏਹੋ, “ਹੁਣ ਕਿੱਧਰ ਨੂੰ ਜਾਵਾਂ ?
ਨਾ ਇਹ ਮੇਰੀ ਮਿੱਟੀ ਆਪਣੀ, ਨਾ ਮੇਰਾ ਘਰ ਆਪਣਾ ।
ਕਿਸੇ ਬੇਗਾਨੇ ਆ ਕੇ ਮੱਲੀਆਂ, ਜੱਦੀ-ਪੁਸ਼ਤੀ ਥਾਂਵਾਂ ।

ਉੱਤਰ :
ਕਵੀ ਕਹਿੰਦਾ ਹੈ ਕਿ ਗੁਲਾਮੀ ਦੀ ਧੁੱਪ ਤਾਂ ਆਖ਼ਰ ਆਪਣਾ ਸੇਕ ਰੱਖਦੀ ਹੀ ਸੀ, ਜੋ ਕਿ ਸਾਰਿਆਂ ਨੂੰ ਮਹਿਸੂਸ ਹੋਣ ਲੱਗ ਪਈ । ਇਸ ਸਥਿਤੀ ਵਿਚ ਹਰ ਕੋਈ ਸੋਚਣ ਲੱਗ ਪਿਆ ਕਿ ਉਹ ਕੀ ਕਰੇ । ਨਾ ਗੁਲਾਮ ਹੋਈ ਇਸ ਧਰਤੀ ਦੀ ਮਿੱਟੀ ਮੇਰੀ ਆਪਣੀ ਰਹੀ ਹੈ ਤੇ ਨਾ ਹੀ ਮੇਰਾ ਘਰ ਆਪਣਾ ਰਿਹਾ ਹੈ । ਕਿਸੇ ਓਪਰੇ ਨੇ ਆ ਕੇ ਸਾਡੀਆਂ ਜੱਦੀ-ਪੁਸ਼ਤੀ ਥਾਂਵਾਂ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਸੀ ।

ਔਖੇ ਸ਼ਬਦਾਂ ਦੇ ਅਰਥ : ਬੇਗਾਨੇ-ਓਪਰੇ, ਪਰਾਏ । ਜੱਦੀ-ਪੁਸ਼ਤੀ-ਖ਼ਾਨਦਾਨੀ ।

PSEB 7th Class Punjabi Solutions Chapter 20 ਕੌਣ ਕਦੇ ਰੁਕਿਆ ਹੈ

ਪ੍ਰਸ਼ਨ 3.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਈ) ਨਾ ਏਧਰ ਨਾ ਓਧਰ ਦਾ ਮੈਂ, ਨਾ ਕੋਈ ਥਹੁ-ਟਿਕਾਣਾ ।
ਮੌਤੋਂ ਵੱਡੀ ਗੱਲ ਹੋਵੇ ਜਦ ਗੁੰਮ ਜਾਏ ਸਿਰਨਾਵਾਂ ।
ਕੀ ਉਹਨਾਂ ਦਾ ਜੀਣ ਵੇ ਲੋਕੋ, ਜੋ ਹੱਥ ਅੱਡੀ ਫਿਰਦੇ ।
ਪੇਟ ਜਿਨ੍ਹਾਂ ਦੇ ਖ਼ਾਲੀ-ਖ਼ਾਲੀ, ਟੁੱਕਰ ਖੋਹ ਲਏ ਕਾਂਵਾਂ ।

ਉੱਤਰ :
ਕਵੀ ਕਹਿੰਦਾ ਹੈ ਕਿ ਅੰਗਰੇਜ਼ ਗੁਲਾਮੀ ਦਾ ਸ਼ਿਕਾਰ ਬਣਿਆ ਹਰ ਇਕ ਮਨੁੱਖ ਇਹ ਅਨੁਭਵ ਕਰ ਰਿਹਾ ਸੀ ਕਿ ਉਸ ਦਾ ਕੋਈ ਪੱਕਾ ਥਾਂ-ਟਿਕਾਣਾ ਨਹੀਂ, ਉਹ ਨਾ ਇਧਰ ਦਾ ਰਿਹਾ ਹੈ, ਨਾ ਉਧਰ ਦਾ । ਜਦੋਂ ਕਿਸੇ ਬੰਦੇ ਦਾ ਅਤਾ-ਪਤਾ ਹੀ ਮਿਟ ਜਾਵੇ, ਇਹ ਗੱਲ
ਉਸ ਲਈ ਮੌਤ ਤੋਂ ਵੀ ਵੱਡੀ ਹੁੰਦੀ ਹੈ । ਅਜਿਹਾ ਬੰਦਾ ਪੁਕਾਰ-ਪੁਕਾਰ ਕੇ ਕਹਿੰਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਦੂਜਿਆਂ ਅੱਗੇ ਹੱਥ ਅੱਡਣੇ ਪੈਂਦੇ ਹੋਣ, ਜਿਨ੍ਹਾਂ ਦੇ ਹੱਥੋਂ ਰੋਟੀ ਦੇ ਟੁਕੜੇ ਕਾਂਵਾਂ ਨੇ ਖੋਹ ਲਏ ਹੋਣ ਤੇ ਉਨ੍ਹਾਂ ਦੇ ਢਿੱਡ ਭੁੱਖੇ ਹੋਣ, ਉਨ੍ਹਾਂ ਲੋਕਾਂ ਦਾ ਜੀਉਣ ਦਾ ਕੋਈ ਹੱਜ ਨਹੀਂ ਹੁੰਦਾ ।

ਔਖੇ ਸ਼ਬਦਾਂ ਦੇ ਅਰਥ : ਗੁੰਮ-ਗੁਆਚਾ । ਹੱਥ ਅੱਡੀ ਫਿਰਦੇ-ਮੰਗਦੇ ਫਿਰਦੇ ।

ਪ੍ਰਸ਼ਨ 4.
ਕਿਨ੍ਹਾਂ ਲੋਕਾਂ ਦੇ ਜੀਉਣ ਦਾ ਕੋਈ ਹੱਜ ਨਹੀਂ ਹੁੰਦਾ ?
ਉੱਤਰ :
ਉਨ੍ਹਾਂ ਲੋਕਾਂ ਦੇ ਜੀਉਣ ਦਾ ਕੋਈ ਹੱਜ ਨਹੀਂ ਹੁੰਦਾ, ਜਿਨ੍ਹਾਂ ਦੀ ਰੋਟੀ ਕੋਈ ਹੋਰ ਖੋਹ ਲੈਣ ਤੇ ਉਨ੍ਹਾਂ ਨੂੰ ਦੂਜਿਆਂ ਦੇ ਅੱਗੇ ਹੱਥ ਅੱਡਣੇ ਪੈਣ ।

ਪ੍ਰਸ਼ਨ 5.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ
(ਸ) ਏਦਾਂ ਦੀ ਹਾਲਤ ਵਿੱਚ ਫਿਰ ਕੁੱਝ ਸਿਰਲੱਥ ਅੱਗੇ ਆਏ ।
ਆਖਣ ਲੱਗੇ, , ਰੁੱਖ ਵੀ ਸਾਡੇ, ਸਾਡੀਆਂ ਹੀ ਨੇ ਛਾਵਾਂ ।
ਕਈ ਕਰੋੜਾਂ ਉੱਠ ਤੁਰੇ ਫਿਰ, ਉਸ ਪਰਛਾਵੇਂ ਪਿੱਛੇ ।
ਅਸੀਂ ਦੇਸ ਦੇ ਦੇਸ ਅਡਾ, ਸਭ ਦਾ ਇੱਕ ਸਿਰਨਾਵਾਂ ।

ਉੱਤਰ :
ਕਵੀ ਕਹਿੰਦਾ ਹੈ ਕਿ ਜਦੋਂ ਅੰਗਰੇਜ਼ਾਂ ਦੀ ਗੁਲਾਮੀ ਕਾਰਨ ਭਾਰਤੀ ਲੋਕਾਂ ਨੂੰ ਆਪਣਾ ਅਤਾ-ਪਤਾ ਹੀ ਗੁਆਚ ਗਿਆ ਲਗਦਾ ਸੀ ਅਤੇ ਉਨ੍ਹਾਂ ਨੂੰ ਦੂਜਿਆਂ ਦੇ ਅੱਗੇ ਹੱਥ ਅੱਡਣੇ ਪੈ ਰਹੇ ਸਨ, ਤਾਂ ਅਜਿਹੀ ਦੁਰਦਸ਼ਾ ਭਰੀ ਹਾਲਤ ਵਿਚ ਕੁੱਝ ਜਾਨ ਦੀ ਪਰਵਾਹ ਨਾ ਕਰਨ ਵਾਲੇ ਸੂਰਮੇ ਅੰਗਰੇਜ਼ ਗੁਲਾਮੀ ਦੇ ਵਿਰੁੱਧ ਲੜਨ ਲਈ ਅੱਗੇ ਆਏ । ਉਹ ਕਹਿਣ ਲੱਗੇ ਕਿ ਸਾਡੇ ਦੇਸ਼ ਦੇ ਰੁੱਖ ਵੀ ਸਾਡੇ ਹਨ ਤੇ ਉਨ੍ਹਾਂ ਦੀਆਂ ਛਾਵਾਂ ਵੀ ਸਾਡੀਆਂ ਹੀ ਹਨ । ਫਿਰ । ਉਨ੍ਹਾਂ ਸੂਰਬੀਰਾਂ ਦੇ ਪਰਛਾਵੇਂ , ਪਿੱਛੇ ਕਰੋੜਾਂ ਭਾਰਤੀ ਲੋਕ ਉੱਠ ਕੇ ਤੁਰ ਪਏ ਤੇ ਕਹਿਣ ਲੱਗੇ ਕਿ ਅਸੀਂ ਹੀ ਭਾਰਤ ਦੇਸ਼ ਹਾਂ ਤੇ ਭਾਰਤ ਦੇਸ਼ ਸਾਡਾ ਹੈ । ਸਾਡਾ ਸਭ ਦਾ ਇੱਕੋ ਸਿਰਨਾਵਾਂ ਹੈ ਅਰਥਾਤ ਅਸੀਂ ਸਾਰੇ ਇਕ ਭਾਰਤ ਦੇ ਵਾਸੀ ਹਾਂ ।

ਔਖੇ ਸ਼ਬਦਾਂ ਦੇ ਅਰਥ : ਸਿਰਲੱਥ-ਜਾਨ ਦੀ ਪਰਵਾਹ ਨਾ ਕਰਨ ਵਾਲੇ ।

PSEB 7th Class Punjabi Solutions Chapter 20 ਕੌਣ ਕਦੇ ਰੁਕਿਆ ਹੈ

ਪ੍ਰਸ਼ਨ 6.
ਕਰੋੜਾਂ ਲੋਕਾਂ ਨੇ ਕੀ ਕਿਹਾ ?
ਉੱਤਰ :
ਕਰੋੜਾਂ ਲੋਕਾਂ ਨੇ ਇਕ ਅਵਾਜ਼ ਹੋ ਕੇ ਕਿਹਾ ਕਿ ਅਸੀਂ ਹੀ ਭਾਰਤ ਦੇਸ਼ ਹਾਂ ਤੇ ਭਾਰਤ ਦੇਸ਼ ਸਾਡਾ ਹੈ । ਅਸੀਂ ਸਾਰੇ ਭਾਰਤਵਾਸੀ ਹਾਂ ।

ਪ੍ਰਸ਼ਨ 7.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਹ) ਮੈਂ ਵੀ ਸਾਂ ਤੂੰ ਵੀ ਸੈਂ, ਇਹ ਵੀ ਤੇ ‘ਅਹੁ’ ਵੀ ਤਾਂ ਸੀ।
ਪਹਿਨ ਬਸੰਤੀ ਚੋਲੇ ਚੱਲੇ, ਉੱਭਰਨ ਲੱਗੀਆਂ ਬਾਂਹਵਾਂ ।
ਤੁਸੀਂ ਸਿਆਣੇ ਸਭ ਕੁੱਝ ਜਾਣੋ ਕੀ ਕੁੱਝ ਅੱਗੇ ਹੋਇਆ ।
ਕੌਣ ਕਦੇ ਰੁਕਿਆ ਹੈ ਸਾਹਵੇਂ ਸ਼ੁਕਦਿਆਂ ਦਰਿਆਵਾਂ ।

ਉੱਤਰ :
ਕਵੀ ਕਹਿੰਦਾ ਹੈ ਕਿ ਭਾਰਤ ਦੀ ਅਜ਼ਾਦੀ ਦੇ ਸੰਗਰਾਮ ਵਿਚ ਹਿੱਸਾ ਲੈਣ ਵਾਲਿਆਂ ਵਿਚ ਮੈਂ ਵੀ ਸਾਂ, ਤੂੰ ਵੀ ਸੈਂ; ਇਹ ਵੀ ਸੀ ਤੇ ਔਹ ਵੀ ਸੀ । ਸਾਰਿਆਂ ਨੇ ਸ਼ਹੀਦੀਆਂ ਅਜ਼ਾਦੀ ਦੀ ਮੰਗ ਕਰਨ ਲੱਗੀਆਂ । ਕਵੀ ਕਹਿੰਦਾ ਹੈ ਕਿ ਹੇ ਪਾਠਕੋ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਅੱਗੋਂ ਕੀ ਕੁੱਝ ਹੋਇਆ। ਅਸੀਂ ਜਾਣਦੇ ਹਾਂ ਕਿ ਕਦੇ ਵੀ ਲੋਕਾਂ ਦੀ ਤਾਕਤ ਦੇ ਸ਼ੂਕਦੇ ਦਰਿਆਵਾਂ ਅੱਗੇ ਕੋਈ ਨਹੀਂ ਰੁਕ ਸਕਿਆ । ਇਸੇ ਤਰ੍ਹਾਂ ਹੀ ਭਾਰਤੀ ਲੋਕਾਂ ਦੀ ਸਾਂਝੀ ਤਾਕਤ ਅੱਗੇ ਅੰਗਰੇਜ਼ ਨਾ ਟਿਕ ਸਕਿਆ ਤੇ ਉਹ ਭਾਰਤ ਛੱਡ ਗਿਆ ।