PSEB 7th Class Science Notes Chapter 11 ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ

This PSEB 7th Class Science Notes Chapter 11 ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ will help you in revision during exams.

PSEB 7th Class Science Notes Chapter 11 ਜੰਤੂਆਂ ਅਤੇ ਪੌਦਿਆਂ ਵਿੱਚ ਪਰਿਵਹਨ

→ ਸਾਰੇ ਜੀਵਾਂ ਨੂੰ ਵੱਖੋ-ਵੱਖਰੀਆਂ ਢਾਹੂ-ਉਸਾਰੂ ਕਿਰਿਆਵਾਂ ਲਈ ਊਰਜਾ ਦੀ ਲੋੜ ਹੁੰਦੀ ਹੈ ਜੋ ਪ੍ਰਾਪਤ ਕੀਤੇ ਗਏ । ਭੋਜਨ ਤੋਂ ਮਿਲਦੀ ਹੈ ।

→ ਪੱਤਿਆਂ ਨੂੰ ਪ੍ਰਕਾਸ਼ ਸੰਸ਼ਲੇਸ਼ਣ ਰਾਹੀਂ ਭੋਜਨ ਤਿਆਰ ਕਰਨ ਲਈ ਪਾਣੀ ਅਤੇ CO2, ਦੀ ਲੋੜ ਹੁੰਦੀ ਹੈ ।

→ ਜਾਨਵਰਾਂ ਵਿੱਚ ਭੋਜਨ, ਆਕਸੀਜਨ ਅਤੇ ਪਾਣੀ ਸਰੀਰ ਦੇ ਹਰੇਕ ਸੈੱਲ ਤੱਕ ਪਹੁੰਚਾਇਆ ਜਾਂਦਾ ਹੈ ਅਤੇ ਵਿਅਰਥ ਪਦਾਰਥ ਸੈੱਲਾਂ ਤੋਂ ਸਰੀਰ ਦੇ ਨਿਕਾਸੀ ਅੰਗ ਤੱਕ ਪਹੁੰਚਾਏ ਜਾਂਦੇ ਹਨ ।

→ ਜੀਵਾਂ ਵਿੱਚ ਪਦਾਰਥਾਂ ਦਾ ਇੱਕ ਥਾਂ ਤੋਂ ਦੂਜੀ ਥਾਂ ‘ਤੇ ਪਹੁੰਚਣਾ ਪਰਿਵਹਨ ਕਹਾਉਂਦਾ ਹੈ ।

→ ਵਿਕਸਿਤ ਜੀਵਾਂ ਦੀ ਲਹੁ-ਗੇੜ ਪ੍ਰਣਾਲੀ ਵਿੱਚ ਦਿਲ, ਲਹੁ ਵਹਿਣੀਆਂ ਅਤੇ ਲਹੁ ਹੁੰਦੇ ਹਨ ਜੋ ਆਕਸੀਜਨ, ਕਾਰਬਨ ਡਾਈਆਕਸਾਈਡ, ਭੋਜਨ, ਹਾਰਮੋਨਾਂ ਅਤੇ ਐਨਜਾਈਮਾਂ ਦਾ ਸਰੀਰ ਦੇ ਇੱਕ ਭਾਗ ਤੋਂ ਦੂਸਰੇ ਭਾਗਾਂ ਵਿੱਚ ਪਰਿਵਹਨ ਕਰਦੇ ਹਨ ।

→ ਇਕ ਸੈੱਲੀ ਜੀਵਾਂ ਵਿੱਚ ਲਹੂ ਗੇੜ ਪ੍ਰਣਾਲੀ ਨਹੀਂ ਹੁੰਦੀ ਹੈ ।

→ ਖ਼ੂਨ ਵਿੱਚ ਲਾਲ ਲਹੂ ਸੈੱਲ, ਸਫ਼ੈਦ ਲਹੂ ਸੈੱਲ, ਪਲੇਟਲੈਟਸ ਅਤੇ ਪਲਾਜ਼ਮਾ ਹੁੰਦੇ ਹਨ । ਲਹੂ ਦਾ ਲਾਲ ਰੰਗ ਹੀਮੋਗਲੋਬਿਨ ਨਾਂ ਦੇ ਵਰਣਕ ਕਾਰਨ ਹੁੰਦਾ ਹੈ ।

→ ਦਿਲ ਇੱਕ ਪੇਸ਼ੀਦਾਰ ਅੰਗ ਹੈ, ਜੋ ਲਹੂ ਦੇ ਸੰਚਾਰ ਲਈ ਪੰਪ ਦੀ ਤਰ੍ਹਾਂ ਲਗਾਤਾਰ ਧੜਕਦਾ ਰਹਿੰਦਾ ਹੈ ।

→ ਇੱਕ ਮਿੰਟ ਵਿੱਚ ਧੜਕਣਾਂ ਦੀ ਗਿਣਤੀ ਨੂੰ ਨਬਜ਼ ਦਰ ਕਿਹਾ ਜਾਂਦਾ ਹੈ ।

→ ਧਮਣੀਆਂ ਵਿੱਚ ਆਕਸੀਜਨ ਯੁਕਤ ਲਹੁ ਹੁੰਦਾ ਹੈ ਅਤੇ ਸ਼ਿਰਾਵਾਂ ਵਿੱਚ ਕਾਰਬਨ ਡਾਈਆਕਸਾਈਡ ਯੁਕਤ ਲਹੂ ਹੁੰਦਾ ਹੈ ।

→ ਲਹੂ ਅਤੇ ਟਿਸ਼ੂ ਤਰਲਾਂ ਦੇ ਵਿਚਕਾਰ ਪੋਸ਼ਕ ਤੱਤਾਂ, ਗੈਸਾਂ ਅਤੇ ਫੋਕਟ ਪਦਾਰਥਾਂ ਦਾ ਆਦਾਨ-ਪ੍ਰਦਾਨ ਕੇਸ਼ਿਕਾਵਾਂ ਰਾਹੀਂ ਹੁੰਦਾ ਹੈ ।

→ ਮਨੁੱਖ ਦੀ ਮਲ-ਨਿਕਾਸ ਪ੍ਰਣਾਲੀ ਵਿੱਚ ਇੱਕ ਜੋੜਾ ਗੁਰਦੇ, ਇੱਕ ਜੋੜਾ ਮੂਤਰ ਵਹਿਣੀਆਂ, ਇੱਕ ਮੂਤਰ ਮਸਾਨਾ ਅਤੇ ਇੱਕ ਮੂਤਰ ਦੁਆਰ ਹੁੰਦਾ ਹੈ ।

→ ਗੁਰਦੇ ਵਿਅਰਥ ਪਦਾਰਥਾਂ ਨੂੰ ਪੇਸ਼ਾਬ ਦੇ ਰੂਪ ਵਿੱਚ, ਫੇਫੜੇ ਕਾਰਬਨ ਡਾਈਆਕਸਾਈਡ ਦੇ ਰੂਪ ਵਿੱਚ ਅਤੇ ਚਮੜੀ ਪਸੀਨੇ ਦੇ ਰੂਪ ਵਿੱਚ ਸਰੀਰ ਤੋਂ ਬਾਹਰ ਕੱਢਦੇ ਹਨ ।

→ ਮਨੁੱਖੀ ਗੁਰਦਿਆਂ ਵਿੱਚ ਮੌਜੂਦ ਲਹੂ ਕੋਸ਼ਿਕਾਵਾਂ ਲਹੂ ਨੂੰ ਛਾਨਣ ਦਾ ਕੰਮ ਕਰਦੀਆਂ ਹਨ ।

→ ਇੱਕ ਮਸ਼ੀਨ ਦੀ ਮਦਦ ਨਾਲ ਖੂਨ ਵਿੱਚੋਂ ਬੇਲੋੜੇ ਪਦਾਰਥਾਂ ਅਤੇ ਵਾਧੂ ਤਰਲਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਡਾਇਆਲਿਸਿਸ ਕਹਿੰਦੇ ਹਨ ।

→ ਪ੍ਰਸ਼ਰਨ ਉਹ ਪ੍ਰਕਿਰਿਆ ਹੈ ਜਿਸ ਵਿੱਚ ਗੈਸਾਂ ਅਤੇ ਤਰਲਾਂ ਦੇ ਅਣੁ ਵੱਧ ਸੰਘਣਤਾ ਵਾਲੇ ਮਾਧਿਅਮ ਤੋਂ ਘੱਟ ਸੰਘਣਤਾ ਵਾਲੇ ਮਾਧਿਅਮ ਵੱਲ ਗਤੀ ਕਰਦੇ ਹਨ ।

→ ਪਰਾਸਰਣ ਉਹ ਪ੍ਰਕਿਰਿਆ ਹੈ ਜਿਸ ਵਿੱਚ ਘੋਲਕ ਇੱਕ ਅਰਧ ਪਾਰਗਾਮੀ (Semi Permeable) ਖ਼ਾਲੀ ਰਾਹੀਂ ਘੱਟ ਸੰਘਣਤਾ ਵਾਲੇ ਘੋਲ ਤੋਂ ਵੱਧ ਸੰਘਣਤਾ ਵਾਲੇ ਘੋਲ ਵੱਲ ਜਾਂਦਾ ਹੈ ।

→ ਇੱਕ ਸੈੱਲ ਜੀਵ ਬਾਹਰੀ ਵਾਤਾਵਰਨ ਵਿੱਚ ਪਦਾਰਥਾਂ ਦੀ ਅਦਲਾ-ਬਦਲੀ ਸੈੱਲ ਦੀ ਸੜਾ ਤੋਂ ਕਰਦੇ ਹਨ ।

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਪ੍ਰਕਾਸ਼ ਸੰਸ਼ਲੇਸ਼ਣ-ਸੂਰਜੀ ਪ੍ਰਕਾਸ਼ ਦੀ ਮੌਜੂਦਗੀ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਵਰਗੇ ਸਰਲ ਯੋਗਿਕਾਂ ਤੋਂ ਹਰੇ ਪੌਦਿਆਂ ਦੁਆਰਾ ਕਲੋਰੋਫਿਲ ਦੀ ਮੌਜੂਦਗੀ ਵਿੱਚ ਕਾਰਬੋਹਾਈਡੇਟ (ਭੋਜਨ) ਦੇ ਨਿਰਮਾਣ ਦੀ ਪ੍ਰਕਿਰਿਆ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਿਹਾ ਜਾਂਦਾ ਹੈ ।
  2. ਪਸਰਣ-ਇਹ ਉਹ ਪ੍ਰਕਿਰਿਆ ਹੈ ਜਿਸ ਵਿੱਚ ਘੋਲਕ ਇੱਕ ਅਰਧ ਪਾਰਗਾਮੀ ਝੱਲੀ ਰਾਹੀਂ ਘੱਟ ਸੰਘਣਤਾ ਵਾਲੇ ਘੋਲ ਤੋਂ ਵੱਧ ਸੰਘਣਤਾ ਵਾਲੇ ਘੋਲ ਵੱਲ ਜਾਂਦਾ ਹੈ ਅਤੇ ਦੋਵੇਂ ਪਾਸੇ ਦੇ ਘੋਲਾਂ ਦੀ ਸੰਘਣਤਾ ਬਰਾਬਰ ਹੋ ਜਾਂਦੀ ਹੈ । ਇਸ ਤਰ੍ਹਾਂ ਦਾ ਪਰਿਵਹਨ ਬਹੁਤ ਘੱਟ ਦੂਰੀ ਤੱਕ ਹੀ ਹੁੰਦਾ ਹੈ । ਪੌਦੇ ਦੇ ਜੜ੍ਹ ਵਾਲ ਪਰਾਸਰਣ ਵਿਧੀ ਰਾਹੀਂ ਮਿੱਟੀ ਵਿੱਚੋਂ ਪਾਣੀ ਗ੍ਰਹਿਣ ਕਰਦੇ ਹਨ ।
  3. ਵਾਸ਼ਪ ਉਤਸਰਜਨ-ਪੌਦਿਆਂ ਦੇ ਪੱਤਿਆਂ ਦੁਆਰਾ ਪਾਣੀ ਦਾ ਵਾਸ਼ਪਣ ਨੂੰ ਵਾਸ਼ਪ ਉਤਸਰਜਨ ਆਖਦੇ ਹਨ ।
  4. ਸਥਾਨੰਤਰਣ-ਪੱਤਿਆਂ ਤੋਂ ਭੋਜਨ ਦਾ ਪੌਦੇ ਦੇ ਹੋਰ ਭਾਗਾਂ ਤੱਕ ਪਹੁੰਚਣਾ ਸਥਾਨੰਤਰਣ ਅਖਵਾਉਂਦਾ ਹੈ ।
  5. ਫਲੋਇਮ-ਪੌਦਿਆਂ ਦੇ ਜਿਹੜੇ ਟਿਸ਼ੂ ਪੱਤਿਆਂ ਵਿੱਚ ਬਣੇ ਭੋਜਨ ਨੂੰ ਪੌਦਿਆਂ ਦੇ ਹੋਰ ਭਾਗਾਂ ਤੱਕ ਪਹੁੰਚਾਉਂਦਾ ਹੈ, ਉਸ ਨੂੰ ਫਲੋਇਮ ਕਹਿੰਦੇ ਹਨ ।
  6. ਧਮਣੀ-ਅਜਿਹੀਆਂ ਨਲੀਆਂ ਜੋ ਦਿਲ ਤੋਂ ਆਕਸੀਜਨ ਭਰਪੂਰ ਲਹੁ ਨੂੰ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾਉਂਦੀਆਂ ਹਨ, ਉਨ੍ਹਾਂ ਨੂੰ ਧਮਣੀਆਂ ਆਖਦੇ ਹਨ ।
  7. ਸ਼ਿਰਾਵਾਂ-ਅਜਿਹੀਆਂ ਨਲੀਆਂ ਜੋ ਸਰੀਰ ਦੇ ਵੱਖ-ਵੱਖ ਭਾਗਾਂ ਤੋਂ ਲਹੂ ਦਿਲ ਤੱਕ ਪਹੁੰਚਾਉਂਦੀਆਂ ਹਨ, ਉਨ੍ਹਾਂ ਨੂੰ ਸ਼ਿਰਾਵਾਂ ਆਖਦੇ ਹਨ ।
  8. ਮਲ-ਤਿਆਗ-ਸਰੀਰ ਵਿੱਚ ਢਾਹੁ-ਉਸਾਰੂ ਕਿਰਿਆਵਾਂ ਦੇ ਕਾਰਨ ਪੈਦਾ ਹੋਏ ਹਾਨੀਕਾਰਕ ਫੋਕਟ (ਵਿਅਰਥ) ਪਦਾਰਥਾਂ ਨੂੰ ਸਰੀਰ ਤੋਂ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਮਲ-ਤਿਆਗ ਕਹਿੰਦੇ ਹਨ।
  9. ਡਾਇਆਲਿਸਿਸ-ਸਰੀਰ ਦੇ ਗੁਰਦਿਆਂ ਵਿੱਚੋਂ ਬਨਾਉਟੀ ਮਸ਼ੀਨ ਦੀ ਸਹਾਇਤਾ ਨਾਲ ਯੂਰੀਆ ਅਤੇ ਹੋਰ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ ਦੀ ਪ੍ਰਣਾਲੀ ਨੂੰ ਡਾਇਆਲਿਸਿਸ ਆਖਦੇ ਹਨ ।

PSEB 7th Class Science Notes Chapter 10 ਸਜੀਵਾਂ ਵਿੱਚ ਸਾਹ ਕਿਰਿਆ

This PSEB 7th Class Science Notes Chapter 10 ਸਜੀਵਾਂ ਵਿੱਚ ਸਾਹ ਕਿਰਿਆ will help you in revision during exams.

PSEB 7th Class Science Notes Chapter 10 ਸਜੀਵਾਂ ਵਿੱਚ ਸਾਹ ਕਿਰਿਆ

→ ਸਾਹ ਲੈਣਾ, ਸਾਹ ਕਿਰਿਆ ਦਾ ਇੱਕ ਹਿੱਸਾ ਹੈ ਜਿਸ ਦੌਰਾਨ ਸਜੀਵ ਆਕਸੀਜਨ ਭਰਪੁਰ ਹਵਾ ਅੰਦਰ ਲੈਂਦੇ ਹਨ ਅਤੇ ਕਾਰਬਨ ਡਾਈਆਕਸਾਈਡ ਭਰਪੂਰ ਹਵਾ ਬਾਹਰ ਕੱਢਦੇ ਹਨ ।

→ ਸਾਹ ਲੈਣ ਸਮੇਂ ਅਸੀਂ ਜਿਹੜੀ ਆਕਸੀਜਨ ਲੈਂਦੇ ਹਾਂ ਇਹ ਗੁਲੂਕੋਜ਼ ਨੂੰ ਪਾਣੀ ਅਤੇ ਕਾਰਬਨ-ਡਾਈਆਕਸਾਈਡ ਵਿੱਚ ਤੋੜਦੀ ਹੈ ਅਤੇ ਉਰਜਾ ਵੀ ਮੁਕਤ ਕਰਦੀ ਹੈ ਜੋ ਸਜੀਵਾਂ ਦੀ ਹੋਂਦ ਲਈ ਜ਼ਰੂਰੀ ਹੈ ।

→ ਸੈੱਲਮਈ ਸਾਹ ਕਿਰਿਆ ਦੌਰਾਨ ਜੀਵ ਦੇ ਸੈੱਲਾਂ ਵਿੱਚ ਗੁਲੂਕੋਜ਼ ਦਾ ਵਿਖੰਡਨ ਹੁੰਦਾ ਹੈ ।

→ ਆਕਸੀ-ਸਾਹ ਕਿਰਿਆ ਦੌਰਾਨ ਆਕਸੀਜਨ ਦੀ ਹੋਂਦ ਵਿੱਚ ਗੁਲੂਕੋਜ਼ ਦਾ ਖੰਡਨ ਹੁੰਦਾ ਹੈ ।

→ ਅਣ-ਆਕਸੀ ਸਾਹ ਕਿਰਿਆ ਦੌਰਾਨ ਗੁਲੂਕੋਜ਼ ਦਾ ਵਿਖੰਡਨ ਆਕਸੀਜਨ ਦੀ ਅਣਹੋਂਦ ਵਿੱਚ ਹੁੰਦਾ ਹੈ ।

→ ਭਾਰੀ ਕਸਰਤ ਸਮੇਂ ਜਦੋਂ ਆਕਸੀਜਨ ਦੀ ਪੂਰੀ ਉਪਲੱਬਧਤਾ ਨਹੀਂ ਹੁੰਦੀ ਤਾਂ ਭੋਜਨ ਦਾ ਵਿਖੰਡਨ ਅਣ-ਆਕਸੀ ਸਾਹ ਕਿਰਿਆ ਰਾਹੀਂ ਹੁੰਦਾ ਹੈ ।

→ ਤੇਜ਼ ਸਰੀਰਕ ਗਤੀਵਿਧੀਆਂ ਸਮੇਂ ਸਾਹ ਲੈਣ ਦੀ ਦਰ ਵੀ ਵਧ ਜਾਂਦੀ ਹੈ ।

→ ਭਿੰਨ-ਭਿੰਨ ਜੀਵਾਂ ਵਿੱਚ ਸਾਹ ਲੈਣ ਦੇ ਅੰਗ ਵੀ ਭਿੰਨ-ਭਿੰਨ ਹੁੰਦੇ ਹਨ ।

→ ਸਾਹ ਅੰਦਰ ਲੈਣ ਸਮੇਂ ਫੇਫੜੇ ਫੈਲਦੇ ਹਨ ਅਤੇ ਸਾਹ ਛੱਡਣ ਸਮੇਂ ਜਦੋਂ ਹਵਾ ਬਾਹਰ ਨਿਕਲਦੀ ਹੈ ਤਾਂ ਮੁੜ ਪਹਿਲੀ ਹਾਲਤ ਵਿੱਚ ਆ ਜਾਂਦੇ ਹਨ ।

→ ਲਹੂ ਵਿੱਚ ਹੀਮੋਗਲੋਬਿਨ ਹੁੰਦਾ ਹੈ ਜੋ ਆਕਸੀਜਨ ਨੂੰ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਲੈ ਜਾਂਦਾ ਹੈ ।

→ ਗਾਵਾਂ, ਮੱਝਾਂ, ਕੁੱਤੇ, ਬਿੱਲੀਆਂ ਅਤੇ ਹੋਰ ਥਣਧਾਰੀਆਂ ਵਿੱਚ ਵੀ ਸਾਹ ਅੰਗ ਮਨੁੱਖ ਦੇ ਸਾਹ ਅੰਗਾਂ ਵਰਗੇ ਹੁੰਦੇ ਹਨ ਅਤੇ ਸਾਹ ਕਿਰਿਆ ਵੀ ਮਨੁੱਖ ਦੀ ਤਰ੍ਹਾਂ ਹੁੰਦੀ ਹੈ ।

→ ਗੰਡੋਏ ਵਿੱਚ ਗੈਸਾਂ ਦੀ ਅਦਲਾ-ਬਦਲੀ ਸਿੱਲੀ ਚਮੜੀ ਰਾਹੀਂ ਹੁੰਦੀ ਹੈ । ਮੱਛੀਆਂ ਵਿੱਚ ਇਹ ਕਿਰਿਆ ਗਲਫੜਿਆਂ ਰਾਹੀਂ ਅਤੇ ਕੀਟਾਂ ਵਿੱਚ ਸਾਹ ਨਲੀਆਂ ਰਾਹੀਂ ਹੁੰਦੀ ਹੈ ।

→ ਪੌਦਿਆਂ ਵਿੱਚ ਵੀ ਗੁਲੂਕੋਜ਼ ਦਾ ਵਿਖੰਡਨ ਦੂਜੇ ਜੀਵਾਂ ਦੀ ਤਰ੍ਹਾਂ ਹੀ ਹੁੰਦਾ ਹੈ ।

→ ਪੌਦਿਆਂ ਵਿੱਚ ਜੜਾਂ ਮਿੱਟੀ ਤੋਂ ਹਵਾ ਲੈਂਦੀਆਂ ਹਨ ।

→ ਪੱਤਿਆਂ ਵਿੱਚ ਛੋਟੇ-ਛੋਟੇ ਮੁਸਾਮ ਜਾਂ ਛੇਦ ਹੁੰਦੇ ਹਨ, ਜਿਨ੍ਹਾਂ ਨੂੰ ਸਟੋਮੈਟਾ ਕਹਿੰਦੇ ਹਨ । ਇਨ੍ਹਾਂ ਰਾਹੀਂ ਗੈਸਾਂ ਦੀ ਅਦਲਾ-ਬਦਲੀ ਹੁੰਦੀ ਹੈ ।

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਸਾਹ ਲੈਣਾ-ਜੀਵਾਂ ਵਿੱਚ ਹੋਣ ਵਾਲੀ ਉਹ ਜੈਵ ਰਸਾਇਣਿਕ ਕਿਰਿਆ ਜਿਸ ਵਿੱਚ ਜਟਿਲ (ਗੁੰਝਲਦਾਰ) ਕਾਰਬਨਿਕ ਭੋਜਨ ਪਦਾਰਥਾਂ ਦਾ ਆਕਸੀਕਰਨ ਹੁੰਦਾ ਹੈ । ਜਿਸਦੇ ਨਤੀਜੇ ਵਜੋਂ ਕਾਰਬਨ-ਡਾਈਆਕਸਾਈਡ ਅਤੇ ਪਾਣੀ ਬਣਦੇ ਹਨ ਅਤੇ ਉਰਜਾ ਮੁਕਤ ਹੁੰਦੀ ਹੈ ।
  2. ਆਕਸੀ-ਸਾਹ ਕਿਰਿਆ-ਆਕਸੀਜਨ ਦੀ ਮੌਜੂਦਗੀ ਵਿੱਚ ਹੋਣ ਵਾਲੀ ਸਾਹ ਕਿਰਿਆ ਨੂੰ ਆਕਸੀ-ਸਾਹ ਕਿਰਿਆ ਕਿਹਾ ਜਾਂਦਾ ਹੈ ।
  3. ਅਣ-ਆਕਸੀ ਸਾਹ ਕਿਰਿਆ-ਆਕਸੀਜਨ ਦੀ ਗੈਰ-ਮੌਜੂਦਗੀ ਵਿੱਚ ਹੋਣ ਵਾਲੀ ਸਾਹ ਕਿਰਿਆ ਅਣ-ਆਕਸੀ ਸਾਹ ਕਿਰਿਆ ਕਹਾਉਂਦੀ ਹੈ ।
  4. ਸਟੋਮੈਟਾ-ਪੱਤਿਆਂ ਦੀ ਸਤਹਿ ਤੇ ਹਵਾ ਅਤੇ ਜਲਵਾਸ਼ਪਾਂ ਦੀ ਅਦਲਾ-ਬਦਲੀ ਦੇ ਲਈ ਖਾਸ ਪ੍ਰਕਾਰ ਦੇ ਬਹੁਤ ਸੁਖਮ ਛੇਕ ਹੁੰਦੇ ਹਨ, ਜਿਨ੍ਹਾਂ ਨੂੰ ਸਟੋਮੈਟਾ ਕਹਿੰਦੇ ਹਨ ।
  5. ਸਾਹ ਕਿਰਿਆ-ਇਹ ਸਰਲ ਯੰਤਰਿਕ ਕਿਰਿਆ ਹੈ ਜਿਸ ਵਿੱਚ ਆਕਸੀਜਨ ਨਾਲ ਭਰਪੂਰ ਹਵਾ ਵਾਤਾਵਰਨ ਵਿੱਚੋਂ ਖਿੱਚ ਕੇ ਫੇਫੜਿਆਂ ਸਾਹ ਅੰਗਾਂ ਵਿੱਚ ਜਾਂਦੀ ਹੈ । ਇਸ ਕਿਰਿਆ ਨੂੰ ਸਾਹ ਲੈਣਾ ਕਹਿੰਦੇ ਹਨ | ਸਾਹ ਲੈਣ ਤੋਂ ਬਾਅਦ ਕਾਰਬਨ-ਡਾਈਆਕਸਾਈਡ ਭਰਪੂਰ ਹਵਾ ਬਾਹਰ ਵਾਤਾਵਰਨ ਵਿੱਚ ਕੱਢ ਦਿੱਤੀ ਜਾਂਦੀ ਹੈ, ਜਿਸਨੂੰ ਸਾਹ ਛੱਡਣਾ ਕਹਿੰਦੇ ਹਨ, ਸਾਹ ਕਿਰਿਆ ਅਖਵਾਉਂਦੀ ਹੈ ।
  6. ਸਾਹ ਲੈਣਾ-ਵਾਤਾਵਰਨ ਵਿੱਚੋਂ ਆਕਸੀਜਨ ਨਾਲ ਭਰਪੂਰ ਹਵਾ ਖਿੱਚ ਕੇ ਸਾਹ ਅੰਗਾਂ (ਫੇਫੜਿਆਂ) ਨੂੰ ਭਰਨ ਦੀ ( ਕਿਰਿਆ ਨੂੰ ਸਾਹ ਲੈਣਾ ਆਖਦੇ ਹਨ ।
  7. ਸਾਹ ਨਿਕਾਸ ਕੱਢਣਾ)-ਅਜਿਹੀ ਕਿਰਿਆ ਜਿਸ ਵਿੱਚ ਕਾਰਬਨ-ਡਾਈਆਕਸਾਈਡ ਨਾਲ ਭਰਪੂਰ ਹਵਾ ਨੂੰ ਫੇਫੜਿਆਂ ਤੋਂ ਬਾਹਰ ਕੱਢਿਆ ਜਾਂਦਾ ਹੈ ।
  8. ਸੈੱਲਮਈ ਸਾਹ ਕਿਰਿਆ-ਸੈੱਲ ਦੇ ਅੰਦਰ ਹੋਣ ਵਾਲੀ ਉਹ ਪ੍ਰਕਿਰਿਆ ਜਿਸ ਵਿੱਚ ਭੋਜਨ ਦਾ ਰਸਾਇਣਿਕ ਅਪਘਟਨ ਹੋਣ ਉਪਰੰਤ ਉਰਜਾ ਪੈਦਾ ਹੁੰਦੀ ਹੈ, ਨੂੰ ਸੈਂਲਮਈ ਸਾਹ ਕਿਰਿਆ ਆਖਦੇ ਹਨ ।
  9. ਸਾਹ ਦਰ-ਕੋਈ ਵਿਅਕਤੀ ਇੱਕ ਮਿੰਟ ਵਿੱਚ ਜਿੰਨੀ ਵਾਰ ਸਾਹ ਲੈਂਦਾ ਹੈ, ਉਸਨੂੰ ਸਾਹ ਦਰ ਕਹਿੰਦੇ ਹਨ | ਆਮ ਵਿਅਕਤੀ ਦੀ ਸਾਹ ਦਰ 12 ਤੋਂ 20 ਪ੍ਰਤੀ ਮਿੰਟ ਹੁੰਦੀ ਹੈ ।
  10. ਗਲਫੜੇ-ਇਹ ਲਹੂ-ਵਹਿਣੀਆਂ (Blood Vessels) ਭਰਪੂਰ ਖੰਭਾਂ ਵਰਗੇ ਵਿਸ਼ੇਸ਼ ਅੰਗ ਹੁੰਦੇ ਹਨ ਜਿਨ੍ਹਾਂ ਦੀ ਮਦਦ ਨਾਲ ਕੁੱਝ ਜਲਜੀਵ ਜਿਵੇਂ ਮੱਛੀ ਆਦਿ ਸਾਹ ਲੈਂਦੇ ਹਨ । ਇਹਨਾਂ ਵਿੱਚ ਪਾਣੀ ਅਤੇ ਲਹੁ ਉਲਟ ਦਿਸ਼ਾ ਵਿੱਚ ਵਹਿੰਦੇ ਹਨ ਜਿਸ ਨਾਲ ਆਕਸੀਜਨ ਦਾ ਪ੍ਰਸਰਨ (Diffusion) ਵੱਧ ਹੁੰਦਾ ਹੈ ।

PSEB 7th Class Science Notes Chapter 9 ਮਿੱਟੀ

This PSEB 7th Class Science Notes Chapter 9 ਮਿੱਟੀ will help you in revision during exams.

PSEB 7th Class Science Notes Chapter 9 ਮਿੱਟੀ

→ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਜਿਸ ਵਿੱਚ ਪੌਦੇ ਜਾਂ ਫ਼ਸਲਾਂ ਉੱਗ ਸਕਦੀਆਂ ਹਨ, ਮਿੱਟੀ ਕਹਾਉਂਦੀ ਹੈ ।

→ ਮਿੱਟੀ, ਟੁੱਟੀਆਂ ਚੱਟਾਨਾਂ, ਕਾਰਬਨਿਕ ਪਦਾਰਥ, ਜੰਤੂ, ਪੌਦੇ ਅਤੇ ਸੂਖਮਜੀਵਾਂ ਤੋਂ ਬਣੀ ਹੁੰਦੀ ਹੈ ।

→ ਮਿੱਟੀ ਦੀਆਂ ਵੱਖ-ਵੱਖ ਪਰਤਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਮਿੱਟੀ ਦੇ ਖਾਤੇ ਵਿੱਚ ਦੇਖਿਆ ਜਾ ਸਕਦਾ ਹੈ ।

→ ਮਿੱਟੀ ਕਾਰਬਨਿਕ ਅਤੇ ਅਕਾਰਬਨਿਕ ਦੋਨੋਂ ਤਰ੍ਹਾਂ ਦੇ ਘਟਕਾਂ ਤੋਂ ਬਣੀ ਹੁੰਦੀ ਹੈ ।

→ ਪੌਦਿਆਂ ਦੇ ਮ੍ਰਿਤ ਅਤੇ ਗਲੇ ਸੜੇ ਪੱਤੇ ਜਾਂ ਪੌਦੇ, ਕੀਟ ਜਾਂ ਮ੍ਰਿਤ ਜੰਤੂਆਂ ਦੇ ਮਿੱਟੀ ਵਿੱਚ ਦੱਬੇ ਸਰੀਰ, ਪਸ਼ੂਆਂ ਦਾ ਗੋਬਰ ਆਦਿ ਮਿਲ ਕੇ ਕਾਰਬਨਿਕ ਪਦਾਰਥ ਬਣਾਉਂਦੇ ਹਨ ਜਿਸ ਨੂੰ ਮੱਲ੍ਹੜ (ਹਿਯੂਮਸ) ਕਹਿੰਦੇ ਹਨ ।

→ ਮਿੱਟੀ ਜਿਸ ਵਿੱਚ ਕਾਰਬਨਿਕ ਅਤੇ ਅਕਾਰਬਨਿਕ ਪਦਾਰਥਾਂ ਦਾ ਮਿਸ਼ਰਣ ਹੁੰਦਾ ਹੈ, ਫ਼ਸਲਾਂ ਲਈ ਜ਼ਿਆਦਾ ਲਾਹੇਵੰਦ ਹੁੰਦੀ ਹੈ ।

→ ਕਣਾਂ ਦੇ ਆਕਾਰ ਦੇ ਆਧਾਰ ਤੇ ਮਿੱਟੀ ਚੀਕਣੀ, ਰੇਤਲੀ, ਪੱਥਰੀਲੀ ਅਤੇ ਦੋਮਟ ਹੁੰਦੀ ਹੈ ।

→ ਰਸਾਇਣਿਕ ਸੁਭਾਅ ਦੇ ਆਧਾਰ ‘ਤੇ ਮਿੱਟੀ ਤੇਜ਼ਾਬੀ, ਖਾਰੀ ਜਾਂ ਉਦਾਸੀਨ ਹੋ ਸਕਦੀ ਹੈ ।

→ ਤੇਜ਼ਾਬੀ ਮਿੱਟੀ ਦੀ pH 1 ਤੋਂ 6 ਤੱਕ ਹੁੰਦੀ ਹੈ ।

→ ਖਾਰੀ ਮਿੱਟੀ ਦੀ pH 8 ਤੋਂ 14 ਤੱਕ ਹੁੰਦੀ ਹੈ ।

→ ਉਦਾਸੀਨ ਮਿੱਟੀ ਦੀ pH 7 ਹੁੰਦੀ ਹੈ ।

→ ਮਿੱਟੀ ਦਾ ਸੁਭਾਅ ਪਤਾ ਕਰਨ ਲਈ pH ਪੇਪਰ ਦੀ ਵਰਤੋਂ ਕੀਤੀ ਜਾਂਦੀ ਹੈ ।

→ ਕਾਲੀ ਮਿੱਟੀ ਵਿੱਚ ਲੋਹੇ ਦੇ ਲੂਣ ਹੁੰਦੇ ਹਨ ਅਤੇ ਇਹ ਕਪਾਹ ਉਗਾਉਣ ਲਈ ਵਧੀਆ ਹੁੰਦੀ ਹੈ ।

→ ਜਿਸ ਮਿੱਟੀ ਵਿੱਚ ਗੰਧਕ ਹੁੰਦੀ ਹੈ ਉਹ ਮਿੱਟੀ ਪਿਆਜ਼ ਉਗਾਉਣ ਲਈ ਚੰਗੀ ਹੁੰਦੀ ਹੈ ।

→ ਭਿੰਨ-ਭਿੰਨ ਫ਼ਸਲਾਂ ਉਗਾਉਣ ਲਈ ਵੱਖ-ਵੱਖ ਤਰ੍ਹਾਂ ਦੀ ਮਿੱਟੀ ਦੀ ਲੋੜ ਹੁੰਦੀ ਹੈ ।

→ ਮਿੱਟੀ ਦੀ ਉੱਪਰਲੀ ਪਰਤ ਬਣਨ ਨੂੰ ਕਈ ਸਾਲ ਲਗਦੇ ਹਨ ।

→ ਹੜਾਂ, ਹਨੇਰੀਆਂ, ਤੂਫ਼ਾਨਾਂ ਅਤੇ ਖਾਨਾਂ ਪੁੱਟਣ ਕਾਰਨ ਮਿੱਟੀ ਦੀ ਉੱਪਰਲੀ ਪਰਤ ਨਸ਼ਟ ਹੋ ਜਾਣ ਨੂੰ ਕੌਂ-ਖੋਰ ਕਹਿੰਦੇ ਹਨ ।

→ ਖਾਨਾਂ ਪੁੱਟਣ ਨਾਲ, ਚਰਨ ਵਾਲੇ ਪਸ਼ੂਆਂ ਦੇ ਖੁਰਾਂ ਨਾਲ ਮਿੱਟੀ ਪੋਲੀ ਹੋ ਜਾਂਦੀ ਅਤੇ ਹਨੇਰੀ, ਪਾਣੀ ਨਾਲ ਪੋਲੀ ਹੋਈ ਮਿੱਟੀ ਦਾ ਛੇਤੀ ਕੌਂ-ਖੋਰ ਹੋ ਜਾਂਦਾ ਹੈ ।

→ ਰੁੱਖ ਉਗਾ ਕੇ, ਚੈੱਕ ਡੈਮ ਬਣਾ ਕੇ, ਖੇਤਾਂ ਦੀਆਂ ਵੱਟਾਂ ਤੇ ਘਾਹ ਲਗਾ ਕੇ ਅਤੇ ਨਦੀਆਂ ਜਾਂ ਨਹਿਰਾਂ ਦੇ ਕਿਨਾਰੇ , ਪੱਕੇ ਕਰਕੇ ਕੌਂ-ਖੋਰ ਨੂੰ ਰੋਕਿਆ ਜਾ ਸਕਦਾ ਹੈ ।

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਮਿੱਟੀ-ਮਿੱਟੀ ਚੱਟਾਨ ਦੇ ਕਣਾਂ ਅਤੇ ਹਿਊਮਸ ਦਾ ਮਿਸ਼ਰਣ ਮਿੱਟੀ ਕਹਾਉਂਦਾ ਹੈ ।
  2. ਮਿੱਟੀ ਖਾਕਾ-ਮਿੱਟੀ ਖਾਕਾ ਵੱਖ-ਵੱਖ ਤਹਿਆਂ ਵਿੱਚੋਂ ਲੰਘਦੀ ਖੜੇ ਦਾਅ ਕਾਟ ਮਿੱਟੀ ਖਾਕਾ ਅਖਵਾਉਂਦੀ ਹੈ ।
  3. ਹਿਉਮਸ-ਮਿੱਟੀ ਵਿੱਚ ਮੌਜੂਦ ਸੜੇ-ਗਲੇ ਜੈਵ ਪਦਾਰਥ ਹਿਉਮਸ ਅਖਵਾਉਂਦੇ ਹਨ ।
  4. ਮਿੱਟੀ ਨਮੀ-ਮਿੱਟੀ ਆਪਣੇ ਵਿੱਚ ਪਾਣੀ ਨੂੰ ਰੋਕ ਕੇ ਰੱਖਦੀ ਹੈ, ਜਿਸ ਨੂੰ ਮਿੱਟੀ ਨਮੀ ਕਹਿੰਦੇ ਹਨ ।
  5. ਭੋਂ-ਖੋਰ-ਪਾਣੀ, ਪੌਣ ਜਾਂ ਬਰਫ਼ ਦੇ ਦੁਆਰਾ ਮਿੱਟੀ ਦੀ ਉੱਪਰਲੀ ਤਹਿ ਦਾ ਹਟਣਾ ਕੌਂ-ਖੋਰ ਅਖਵਾਉਂਦਾ ਹੈ ।
  6. ਛਿੱਜਣ-ਉਹ ਵਿਧੀ ਜਿਸ ਵਿੱਚ ਪੌਣ-ਪਾਣੀ ਤੇ ਜਲਵਾਯੂ ਦੀ ਕਿਰਿਆ ਨਾਲ ਚੱਟਾਨਾਂ ਦੇ ਟੁੱਟਣ ਨਾਲ ਮਿੱਟੀ ਦਾ ਨਿਰਮਾਣ ਹੁੰਦਾ ਹੈ, ਛਿੱਜਣ ਅਖਵਾਉਂਦੀ ਹੈ ।

PSEB 7th Class Science Notes Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ

This PSEB 7th Class Science Notes Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ will help you in revision during exams.

PSEB 7th Class Science Notes Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ

→ ਸਾਡੇ ਆਲੇ-ਦੁਆਲੇ ਦੀ ਹਵਾ ਦਬਾਓ ਪਾਉਂਦੀ ਹੈ ।

→ ਗਤੀਸ਼ੀਲ ਹਵਾ ਨੂੰ ਪੌਣਹਨੇਰੀ ਕਹਿੰਦੇ ਹਨ ।

→ ਬਹੁਤ ਤੇਜ਼ ਹਵਾ ਚੱਲਣ ਨਾਲ ਦਬਾਓ ਘੱਟਦਾ ਹੈ ।

→ ਗਰਮ ਹੋਣ ਤੇ ਹਵਾ ਫੈਲਦੀ ਹੈ ਅਤੇ ਠੰਢੀ ਹੋਣ ਤੇ ਸੁੰਗੜਦੀ ਹੈ ।

→ ਠੰਢੀ ਹਵਾ ਦੀ ਤੁਲਨਾ ਵਿੱਚ ਗਰਮ ਹਵਾ ਹਲਕੀ ਹੁੰਦੀ ਹੈ ।

→ ਹਵਾ ਵੱਧ ਦਬਾਉ ਵਾਲੇ ਖੇਤਰਾਂ ਤੋਂ ਘੱਟ ਦਬਾਓ ਵਾਲੇ ਖੇਤਰਾਂ ਵੱਲ ਚੱਲਦੀ ਹੈ ।

→ ਹਵਾ ਦੀ ਗਤੀ ਅਨੀਮੋਮੀਟਰ ਯੰਤਰ ਨਾਲ ਮਾਪੀ ਜਾਂਦੀ ਹੈ ।

→ ਹਵਾ ਦੀ ਗਤੀ ਦੀ ਦਿਸ਼ਾ ਪੌਣ-ਕੁੱਕੜਵਿੰਡ ਵੇਨ (Wind Vane) ਨਾਲ ਮਾਪੀ ਜਾਂਦੀ ਹੈ ।

→ ਪੌਣ ਧਾਰਾਵਾਂ ਪ੍ਰਿਥਵੀ ਦੇ ਅਸਮਾਨ ਰੂਪ ਦੇ ਗਰਮ ਹੋਣ ਦੇ ਕਾਰਨ ਪੈਦਾ ਹੁੰਦੀਆਂ ਹਨ ।

→ ਮਾਨਸੂਨੀ ਪੌਣਾਂ ਜਲ ਨਾਲ ਭਰੀਆਂ ਹੁੰਦੀਆਂ ਹਨ ਅਤੇ ਵਰਖਾ ਲਿਆਉਂਦੀਆਂ ਹਨ ।

→ ਚੱਕਰਵਾਤ ਵਿਨਾਸ਼ਕਾਰੀ ਹੁੰਦੇ ਹਨ ।

→ ਉੜੀਸਾ ਦੇ ਤਟ ਨੂੰ 18 ਅਕਤੂਬਰ, 1999 ਵਿੱਚ ਇੱਕ ਚੱਕਰਵਾਤ ਨੇ ਪਾਰ ਕੀਤਾ ਸੀ ।

→ ਚੱਕਰਵਾਤ ਦਾ ਪੌਣ ਵੇਗ ਜ਼ਿਆਦਾ ਹੁੰਦਾ ਹੈ ।

→ ਚੱਕਰਵਾਤ, ਬਹੁਤ ਹੀ ਸ਼ਕਤੀਸ਼ਾਲੀ ਘੁੰਮਣਘੇਰੀ ਵਾਲੀ ਹਵਾ ਵਾਲਾ ਤੁਫ਼ਾਨ ਹੁੰਦਾ ਹੈ ਜੋ ਬਹੁਤ ਹੀ ਘੱਟ ਦਬਾਉ ਵਾਲੇ ਕੇਂਦਰ ਦੁਆਲੇ ਘੁੰਮਦਾ ਹੈ ।

→ ਕੀਪ ਆਕਾਰ ਦੇ ਬੱਦਲ ਨਾਲ ਘੁੰਮਦੀਆਂ ਤੇਜ਼ ਹਵਾਵਾਂ ਵਾਲੇ ਭਿਆਨਕ ਤੂਫ਼ਾਨ ਨੂੰ ਝੱਖੜ ਕਹਿੰਦੇ ਹਨ ।

→ ਅਸਮਾਨੀ ਬਿਜਲੀ (Lightning) ਸਮੇਂ ਪੈਦਾ ਹੋਈ ਉੱਚੀ ਆਵਾਜ਼ ਨੂੰ ਗਰਜਨ (Thunder) ਕਹਿੰਦੇ ਹਨ ।

→ ਤੇਜ਼ ਹਨੇਰੀ ਨਾਲ ਆਉਣ ਵਾਲੇ ਭਾਰੀ ਮੀਂਹ ਨੂੰ ਤੁਫ਼ਾਨ (Storm) ਕਹਿੰਦੇ ਹਨ ।

→ ਅਮਰੀਕਾ ਦਾ ਹਰੀਕੇਨ ਅਤੇ ਜਾਪਾਨ ਦਾ ਟਾਈਫੁਨ ਚੱਕਰਵਾਤ ਹੀ ਹੈ ।

→ ਟੱਰਨੇਡੋ ਗੂੜੇ ਰੰਗ ਦੇ ਕੀਪ ਵਰਗੇ ਬੱਦਲ ਹੁੰਦੇ ਹਨ, ਜਿਹੜੇ ਧਰਤੀ ਦੇ ਤਲ ਅਤੇ ਆਕਾਸ਼ ਦੇ ਵਿਚਾਲੇ ਸਮਾਉਂਦੇ ਹਨ ।

→ ਹਰ ਤਰ੍ਹਾਂ ਦੀਆਂ ਪਾਕ੍ਰਿਤਿਕ ਆਫ਼ਤਾਂ ਜਿਵੇਂ ਕਿ ਚੱਕਰਵਾਤ, ਟੱਰਨੇਡੋ, ਆਦਿ ਸੰਪੱਤੀ, ਤਾਰਾਂ, ਸੰਚਾਰ ਪ੍ਰਣਾਲੀਆਂ ਅਤੇ ਰੁੱਖਾਂ ਦਾ ਵਿਨਾਸ਼ ਕਰਦੀਆਂ ਹਨ ।

→ ਆਫ਼ਤਾਂ ਦੇ ਸਮੇਂ ਵਿਸ਼ੇਸ਼ ਨੀਤੀਆਂ ਅਪਣਾਈਆਂ ਜਾਂਦੀਆਂ ਹਨ ।

→ ਉਪਗ੍ਰਹਿ ਅਤੇ ਰਾਡਾਰ ਦੀ ਸਹਾਇਤਾ ਨਾਲ ਚੱਕਰਵਾਤ ਚੇਤਾਵਨੀ 48 ਘੰਟੇ ਪਹਿਲਾਂ ਦਿੱਤੀ ਜਾਂਦੀ ਹੈ ।

→ ਖ਼ੁਦ ਦੀ ਸਹਾਇਤਾ ਸਭ ਤੋਂ ਚੰਗੀ ਸਹਾਇਤਾ ਹੈ । ਇਸ ਲਈ ਕਿਸੇ ਵੀ ਚੱਕਰਵਾਤ ਦੇ ਆਉਣ ਤੋਂ ਪਹਿਲਾਂ ਹੀ ਆਪਣੀ ਸੁਰੱਖਿਆ ਦੀ ਯੋਜਨਾ ਬਣਾ ਲੈਣੀ ਅਤੇ ਸੁਰੱਖਿਆ ਦੇ ਉਪਾਵਾਂ ਨੂੰ ਤਿਆਰ ਰੱਖਣਾ ਲਾਹੇਵੰਦ ਰਹਿੰਦਾ ਹੈ ।

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  • ਪੌਣ-ਗਤੀਸ਼ੀਲ ਹਵਾ ਪੌਣ ਅਖਵਾਉਂਦੀ ਹੈ ।
  • ਮਾਨਸੂਣ ਪੌਣ-ਸਮੁੰਦਰ ਤੋਂ ਆਉਣ ਵਾਲੀ ਪੌਣ ਜੋ ਜਲਵਾਸ਼ਪਾਂ ਨਾਲ ਭਰੀ ਹੁੰਦੀ ਹੈ, ਮਾਨਸੂਨ ਪੌਣ ਅਖਵਾਉਂਦੀ ਹੈ ।
  • ਟੱਰਨੇਡੋ-ਗੂੜ੍ਹੇ ਰੰਗ ਦੇ ਕੀਪ ਦੇ ਬੱਦਲ ਜਿਨ੍ਹਾਂ ਦੀ ਕੰਪਦਾਰ ਸੰਰਚਨਾ ਆਕਾਸ਼ ਤੋਂ ਧਰਤੀ ਤਲ ਦੇ ਵਲ ਆਉਂਦੀ ਜਾਪਦੀ ਹੈ, ਟੱਰਨੇਡੋ ਅਖਵਾਉਂਦੀ ਹੈ ।
  • ਚੱਕਰਵਾਤ-ਉੱਚ ਵੇਗ ਨਾਲ ਹਵਾ ਦੀਆਂ ਅਨੇਕ ਪਰਤਾਂ ਦਾ ਕੁੰਡਲੀ ਦੇ ਰੂਪ ਵਿੱਚ ਘੁੰਮਣਾ ਚੱਕਰਵਾਤ ਅਖਵਾਉਂਦਾ ਹੈ ।

PSEB 7th Class Science Notes Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

This PSEB 7th Class Science Notes Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ will help you in revision during exams.

PSEB 7th Class Science Notes Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

→ ਕਿਸੇ ਥਾਂ ਦਾ ਮੌਸਮ ਦਿਨ-ਪ੍ਰਤੀਦਿਨ ਅਤੇ ਹਫ਼ਤੇ-ਦਰ-ਹਫ਼ਤੇ ਬਦਲਦਾ ਰਹਿੰਦਾ ਹੈ ।

→ ਮੌਸਮ ਤਾਪਮਾਨ, , ਨਮੀ ਅਤੇ ਵਰਖਾ ਉੱਤੇ ਨਿਰਭਰ ਕਰਦਾ ਹੈ ।

→ ਨਮੀ, ਹਵਾ ਵਿਚਲੇ ਜਲਵਾਸ਼ਪਾਂ ਦਾ ਮਾਪ ਹੈ ।

→ ਭਾਰਤੀ ਮੌਸਮ ਵਿਭਾਗ, ਮੌਸਮ ਦੇ ਪੂਰਵ ਅਨੁਮਾਨ ਦੇ ਲਈ ਪ੍ਰਤੀਦਿਨ ਵਿਭਿੰਨ ਥਾਵਾਂ ਦੇ ਤਾਪ, ਹਵਾ ਵੇਗ ਆਦਿ ਦੇ ਅੰਕੜੇ ਇਕੱਠੇ ਕਰਦਾ ਹੈ ।

→ ਕਿਸੇ ਥਾਂ ਦੇ ਤਾਪਮਾਨ, ਨਮੀ, ਮੀਂਹ, ਹਵਾ ਗਤੀ ਆਦਿ ਦੇ ਵਿਸ਼ੇ ਵਿੱਚ ਹਵਾ-ਮੰਡਲ ਦੀ ਪਰਿਸਥਿਤੀ ਉਸ ਥਾਂ ਦਾ ਮੌਸਮ ਕਹਾਉਂਦੀ ਹੈ ।

→ ਮੌਸਮ ਪਲ ਵਿੱਚ ਹੀ ਪਰਿਵਰਤਿਤ ਹੋ ਸਕਦਾ ਹੈ ।

→ ਉਹ ਕਾਰਕ ਜਿਨ੍ਹਾਂ ਉੱਤੇ ਮੌਸਮ ਨਿਰਭਰ ਕਰਦਾ ਹੈ, ਮੌਸਮ ਦੇ ਘਟਕ ਕਹਾਉਂਦੇ ਹਨ ।

→ ਤਾਪਮਾਨ ਮਾਪਣ ਦੇ ਲਈ ਵਿਸ਼ੇਸ਼ ਉੱਚਤਮ-ਨਿਊਨਤਮ ਤਾਪਮਾਪੀ ਉਪਯੋਗ ਵਿੱਚ ਲਿਆਏ ਜਾਂਦੇ ਹਨ ।

→ ਦਿਨ ਦਾ ਉੱਚਤਮ ਤਾਪਮਾਨ ਆਮ ਤੌਰ ‘ਤੇ ਦੁਪਹਿਰ ਤੋਂ ਬਾਅਦ ਹੁੰਦਾ ਹੈ ਅਤੇ ਨਿਊਨਤਮ ਤਾਪਮਾਨ ਆਮ ਤੌਰ ‘ਤੇ ਸਵੇਰ ਵੇਲੇ ਹੁੰਦਾ ਹੈ ।

→ ਮੌਸਮ ਵਿੱਚ ਸਾਰੇ ਪਰਿਵਰਤਨ ਸੂਰਜ ਦੇ ਕਾਰਨ ਹੁੰਦੇ ਹਨ ।

→ ਸਰਦੀਆਂ ਵਿੱਚ ਦਿਨ ਦੀ ਲੰਬਾਈ ਘੱਟ ਹੁੰਦੀ ਹੈ ਅਤੇ ਰਾਤ ਜਲਦੀ ਹੋ ਜਾਂਦੀ ਹੈ ।

→ ਕਿਸੇ ਥਾਂ ਦੇ ਮੌਸਮ ਦੀ ਲੰਬਾਈ, ਉਸ ਥਾਂ ਵਿੱਚ ਇਕੱਠੇ ਅੰਕੜਿਆਂ ਦੇ ਆਧਾਰ ਉੱਤੇ ਬਣਿਆ ਮੌਸਮ ਦਾ ਪੈਟਰਨ, ਉਸ ਥਾਂ ਦੀ ਜਲਵਾਯੂ ਕਹਾਉਂਦਾ ਹੈ ।

→ ਵਿਭਿੰਨ ਸਥਾਨਾਂ ਦਾ ਜਲਵਾਯੂ ਅੱਡ-ਅੱਡ ਕਿਸਮ ਦਾ ਹੁੰਦਾ ਹੈ । ਇਹ ਗਰਮ ਅਤੇ ਖ਼ੁਸ਼ਕ ਤੋਂ ਗਰਮ ਅਤੇ ਨਮੀ ਤਕ ਬਦਲਦਾ ਹੈ ।

→ ਜਲਵਾਯੂ ਦਾ ਜੀਵਾਂ ਉੱਤੇ ਬਹੁਤ ਪ੍ਰਭਾਵ ਹੈ ।

→ ਜੰਤੂ ਉਹਨਾਂ ਸਥਿਤੀਆਂ ਵਿੱਚ ਜਿਉਣ ਦੇ ਲਈ ਅਨੁਕੂਲਿਤ ਹੁੰਦੇ ਹਨ ਜਿਨ੍ਹਾਂ ਵਿੱਚ ਉਹ ਰਹਿੰਦੇ ਹਨ ।

→ ਧਰੁਵੀ ਖੇਤਰ, ਧਰੁਵਾਂ ਦੇ ਨੇੜੇ ਸਥਿਤ ਹੁੰਦੇ ਹਨ, ਜਿਵੇਂ-ਉੱਤਰੀ ਧਰੁਵ ਅਤੇ ਦੱਖਣੀ ਧਰੁਵ ॥

→ ਕੈਨੇਡਾ, ਗਰੀਨਲੈਂਡ, ਆਈਸਲੈਂਡ, ਨਾਰਵੇ, ਸਵੀਡਨ, ਫਿਨਲੈਂਡ, ਅਮਰੀਕਾ ਵਿੱਚ ਅਲਾਸਕਾ ਅਤੇ ਅਲਾਸਕਾ ਅਤੇ ਰੂਸ ਦੇ ਸਾਈਬੇਰੀਆਈ ਖੇਤਰ ਧਰੁਵੀ ਖੇਤਰ ਹਨ ।

→ ਭਾਰਤ, ਮਲੇਸ਼ੀਆ, ਇੰਡੋਨੇਸ਼ੀਆ, ਬਾਜ਼ੀਲ, ਕਾਂਗੋ ਗਣਤੰਤਰ, ਕੀਨੀਆ, ਯੁਗਾਂਡਾ ਅਤੇ ਨਾਈਜੀਰੀਆ ਵਿੱਚ ਊਸ਼ਣ-ਕਟੀਬੰਧ ਵਰਖਾ ਵਣ ਮਿਲਦੇ ਹਨ |

→ ਧਰੁਵੀ ਖੇਤਰਾਂ ਵਿੱਚ ਸਰਦ ਜਲਵਾਯੂ ਪਾਈ ਜਾਂਦੀ ਹੈ ।

→ ਪੈਨਗੁਇਨ ਅਤੇ ਧਰੁਵੀ ਰਿੱਛ, ਧਰੁਵੀ ਖੇਤਰਾਂ ਵਿੱਚ ਰਹਿੰਦੇ ਹਨ !

→ ਧਰੁਵੀ ਖੇਤਰ ਸਫ਼ੈਦ ਬਰਫ਼ ਨਾਲ ਢੱਕੇ ਰਹਿੰਦੇ ਹਨ । ਧਰੁਵੀ ਰਿੱਛ ਦੇ ਸਰੀਰ ਉੱਪਰ ਸਫ਼ੈਦ ਵਾਲ ਉਸਦੀ ਰੱਖਿਆ ਅਤੇ ਸ਼ਿਕਾਰ ਫੜਨ ਵਿੱਚ ਮੱਦਦ ਕਰਦੇ ਹਨ ।

→ ਪੈਨਗੁਇਨ ਵੀ ਚੰਗੇ ਤਾਰੁ ਹੁੰਦੇ ਹਨ । ਇਸ ਲਈ ਇਹ, ਆਸਾਨੀ ਨਾਲ ਸਫ਼ੈਦ ਪਿੱਠਭੂਮੀ ਵਿੱਚ ਮਿਲ ਜਾਂਦੇ ਹਨ ।

→ ਧਰੁਵੀ ਰਿੱਛ ਅਤੇ ਪੈਨਗੁਇਨ ਦੇ ਨਾਲ-ਨਾਲ ਕਈ ਹੋਰ ਜੰਤੂ ਵੀ ਧਰੁਵੀ ਖੇਤਰਾਂ ਵਿੱਚ ਪਾਏ ਜਾਂਦੇ ਹਨ |

→ ਕਈ ਮੱਛੀਆਂ ਠੰਡੇ ਪਾਣੀ ਵਿੱਚ · ਰਹਿ ਸਕਦੀਆਂ ਹਨ ।

→ ਊਸ਼ਣ-ਕਟੀਬੰਧ ਖੇਤਰਾਂ ਦੀ ਜਲਵਾਯੂ ਆਮ ਤੌਰ ਤੇ ਗਰਮ ਹੁੰਦੀ ਹੈ, ਕਿਉਂਕਿ ਇਹ ਖੇਤਰ ਭੂ-ਮੱਧ ਰੇਖਾ ਦੇ ਨੇੜੇਤੇੜੇ ਸਥਿਤ ਹੁੰਦੇ ਹਨ । ਇਹਨਾਂ ਖੇਤਰਾਂ ਵਿੱਚ ਤਾਪਮਾਨ 15°C ਤੋਂ 40°C ਤਕ ਬਦਲਦਾ ਰਹਿੰਦਾ ਹੈ ।

→ ਭੂ-ਮੱਧ ਰੇਖਾ ਦੇ ਨੇੜੇ-ਤੇੜੇ ਖੇਤਰਾਂ ਵਿੱਚ ਸਾਲ ਭਰ ਰਾਤ ਅਤੇ ਦਿਨ ਦੀ ਲੰਬਾਈ ਲਗਭਗ ਬਰਾਬਰ ਹੁੰਦੀ ਹੈ ।

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਮੌਸਮ-ਕਿਸੇ ਸਥਾਨ ‘ਤੇ ਤਾਪਮਾਨ, ਨਮੀ, ਵਰਖਾ, ਹਵਾ ਗਤੀ ਆਦਿ ਦੇ ਸੰਦਰਭ ਵਿੱਚ ਵਾਯੂਮੰਡਲ ਦੀ ਹਰ ਰੋਜ਼ ਦੀ ਅਵਸਥਾ, ਉਸ ਥਾਂ ਦਾ ਮੌਸਮ ਅਖਵਾਉਂਦੀ ਹੈ ।
  2. ਜਵਲਾਯੂ-ਕਿਸੇ ਸਥਾਨ ਦੀ ਲੰਮੇ ਸਮੇਂ, ਜਿਵੇਂ 25 ਸਾਲਾਂ ਵਿੱਚ ਇਕੱਠੇ ਅੰਕੜਿਆਂ ਦੇ ਆਧਾਰ ‘ਤੇ ਬਣਿਆ ਮੌਸਮ ਦਾ ਪੈਟਰਨ ਉਸ ਥਾਂ ਦੀ ਜਲਵਾਯੂ ਅਖਵਾਉਂਦਾ ਹੈ ।
  3. ਅਨੁਕੂਲਨ-ਪੌਦੇ ਅਤੇ ਜੀਵਾਂ ਦੇ ਵਿਸ਼ੇਸ਼ ਲੱਛਣ ਅਰਥਾਤ ਸੁਭਾਅ ਜਿਹੜਾ ਉਨ੍ਹਾਂ ਨੂੰ ਇੱਕ ਆਵਾਸ ਵਿੱਚ ਰਹਿਣ ਦੇ ਅਨੁਕੂਲ ਬਣਾਉਂਦਾ ਹੈ, ਨੂੰ ਅਨੁਕੂਲਣ ਕਹਿੰਦੇ ਹਨ ।
  4. ਪ੍ਰਵਾਸ-ਜੰਤੂਆਂ ਦੁਆਰਾ ਸਖ਼ਤ ਜਲਵਾਯੂ ਪਰਿਸਥਿਤੀਆਂ ਤੋਂ ਬਚਣ ਦੇ ਲਈ ਇੱਕ ਥਾਂ ‘ਤੋ ਦੁਸਰੇ ਥਾਂ ਦਾ ਸਥਾਨਾਂਤਰਨ, ਪ੍ਰਵਾਸ ਕਹਾਉਂਦਾ ਹੈ ।

PSEB 7th Class Science Notes Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ

This PSEB 7th Class Science Notes Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ will help you in revision during exams.

PSEB 7th Class Science Notes Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ

→ ਪਰਿਵਰਤਨ ਜੀਵਨ ਦੀ ਪ੍ਰਵਿਰਤੀ ਹੈ । ਸਾਡੇ ਰੋਜ਼ਾਨਾ ਜੀਵਨ ਵਿੱਚ ਕਈ ਪਰਿਵਰਤਨ ਹੁੰਦੇ ਹਨ ।

→ ਪਰਿਵਰਤਨ ਦੋ ਕਿਸਮਾਂ ਦੇ ਹੁੰਦੇ ਹਨ-
(i) ਭੌਤਿਕ ਪਰਿਵਰਤਨ ਅਤੇ
(ii) ਰਸਾਇਣਿਕ ਪਰਿਵਰਤਨ ।

→ ਪਰਿਵਰਤਨ ਦਾ ਹਮੇਸ਼ਾ ਕੋਈ ਕਾਰਨ ਹੁੰਦਾ ਹੈ ।

→ ਕੁੱਝ ਪਰਿਵਰਤਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਕੁੱਝ ਹੋਰਨਾਂ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ ਹੈ ।

→ ਭੌਤਿਕ ਪਰਿਵਰਤਨ ਵਿੱਚ ਕੋਈ ਨਵਾਂ ਪਦਾਰਥ ਨਹੀਂ ਬਣਦਾ ਹੈ ।

→ ਰਸਾਇਣਿਕ ਪਰਿਵਰਤਨ ਆਮ ਤੌਰ ‘ਤੇ ਪਰਤੇ ਨਹੀਂ ਜਾ ਸਕਦੇ ਹਨ ।

→ ਰਸਾਇਣਿਕ ਪਰਿਵਰਤਨਾਂ ਵਿੱਚ ਪੈਦਾ ਹੋਣ ਵਾਲੇ ਨਵੇਂ ਪਦਾਰਥਾਂ ਦੇ ਗੁਣ ਬਿਲਕੁਲ ਵੱਖ ਨਵੇਂ ਹੁੰਦੇ ਹਨ ।

PSEB 7th Class Science Notes Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ

→ ਪਰਿਵਰਤਨਾਂ ਨੂੰ ਉਹਨਾਂ ਦੀਆਂ ਸਮਾਨਤਾਵਾਂ ਦੇ ਆਧਾਰ ‘ਤੇ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ ।

→ ਪਦਾਰਥਾਂ ਦੇ ਸਾਈਜ਼, ਮਾਪ, ਰੰਗ, ਅਵਸਥਾ ਵਰਗੇ ਗੁਣ ਉਸਦੇ ਭੌਤਿਕ ਗੁਣ ਅਖਵਾਉਂਦੇ ਹਨ ।

→ ਉਹ ਪਰਿਵਰਤਨ, ਜਿਸ ਵਿੱਚ ਕਿਸੇ ਪਦਾਰਥ ਦੇ ਭੌਤਿਕ ਗੁਣਾਂ ਵਿੱਚ ਪਰਿਵਰਤਨ ਹੋ ਜਾਂਦਾ ਹੈ, ਭੌਤਿਕ ਪਰਿਵਰਤਨ ਅਖਵਾਉਂਦਾ ਹੈ ।

→ ਮੈਗਨੀਸ਼ੀਅਮ ਦੀ ਪੱਟੀ (ਰਿਬਨ) ਚਮਕੀਲੇ ਸਫ਼ੈਦ ਪ੍ਰਕਾਸ਼ ਨਾਲ ਜਲਦੀ ਹੈ ।

→ ਜਦੋਂ ਚੂਨੇ ਦੇ ਪਾਣੀ ਵਿੱਚੋਂ ਕਾਰਬਨ ਡਾਈਆਕਸਾਈਡ ਗੁਜ਼ਾਰੀ (ਲੰਘਾਈ) ਜਾਂਦੀ ਹੈ, ਤਾਂ ਉਹ ਦੁਧੀਆ ਹੋ ਜਾਂਦਾ ਹੈ ।

→ ਰਸਾਇਣਿਕ ਪਰਿਵਰਤਨਾਂ ਵਿੱਚ ਧੁਨੀ, ਪ੍ਰਕਾਸ਼, ਤਾਪ, ਗੰਧ, ਗੈਸ, ਰੰਗ ਆਦਿ ਉਪਜਦੀਆਂ ਹਨ ।

→ ਜਲਣਾ ਇੱਕ ਰਸਾਇਣਿਕ ਪਰਿਵਰਤਨ ਹੈ ਜਿਸ ਵਿੱਚ ਹਮੇਸ਼ਾ ਉਸ਼ਮਾ ਦਾ ਨਿਕਾਸ ਹੁੰਦਾ ਹੈ ।

→ ਵਾਯੂਮੰਡਲ ਵਿੱਚ ਓਜ਼ੋਨ ਦੀ ਇੱਕ ਪਰਤ ਹੈ ।

→ ਜੰਗਾਲ ਲੱਗਣ ਲਈ ਆਕਸੀਜਨ ਅਤੇ ਪਾਣੀ ਦੋਨਾਂ ਦੀ ਜ਼ਰੂਰਤ ਹੁੰਦੀ ਹੈ ।

→ ਗੈਲਵੇਨਾਈਜੇਸ਼ਨ ਪ੍ਰਕਿਰਿਆ ਵਿੱਚ ਲੋਹੇ ਦੇ ਉੱਪਰ ਜ਼ਿੰਕ ਦੀ ਪਰਤ ਚੜਾਈ ਜਾਂਦੀ ਹੈ ।

→ ਲੋਹੇ ਨੂੰ ਪੇਂਟ ਕਰਕੇ ਜੰਗ ਲੱਗਣ ਤੋਂ ਬਚਾਇਆ ਜਾ ਸਕਦਾ ਹੈ ।

→ ਕ੍ਰਿਸਟਲੀਕਰਣ ਵਿਧੀ ਦੁਆਰਾ ਕਿਸੇ ਪਦਾਰਥ ਦੇ ਘੋਲ ਵਿੱਚੋਂ ਵੱਡੇ ਆਕਾਰ ਦੇ ਕ੍ਰਿਸਟਲ ਪ੍ਰਾਪਤ ਕੀਤੇ ਜਾ ਸਕਦੇ ਹਨ ।

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  • ਭੌਤਿਕ ਪਰਿਵਰਤਨ-ਅਜਿਹੇ ਪਰਿਵਰਤਨ ਜਿਨ੍ਹਾਂ ਵਿੱਚ ਸਿਰਫ਼ ਪਦਾਰਥਾਂ ਦੇ ਭੌਤਿਕ ਗੁਣ ਹੀ ਬਦਲਣ ਅਤੇ ਕੋਈ ਨਵੇਂ ਪਦਾਰਥ ਨਾ ਪੈਦਾ ਹੋਣ, ਭੌਤਿਕ ਪਰਿਵਰਤਨ ਅਖਵਾਉਂਦੇ ਹਨ ।
  • ਉਦਾਹਰਨ-ਪਾਣੀ ਵਿੱਚ ਨਮਕ ਦਾ ਘੋਲ ।
  • ਰਸਾਇਣਿਕ ਪਰਿਵਰਤਨ-ਅਜਿਹੇ ਪਰਿਵਰਤਨ ਜਿਨ੍ਹਾਂ ਵਿੱਚ ਨਵੇਂ ਗੁਣਾਂ ਵਾਲੇ ਨਵੇਂ ਪਦਾਰਥ ਬਣਨ, ਰਸਾਇਣਿਕ ਪਰਿਵਰਤਨ ਅਖਵਾਉਂਦੇ ਹਨ ।
  • ਉਦਾਹਰਨ-ਕੋਲੇ ਨੂੰ ਜਲਾਉਣਾ ।
  • ਜੰਗਾਲ (ਢੰਗ) ਲੱਗਣਾ-ਲੋਹੇ ਦੁਆਰਾ ਨਮੀ (ਸਿਲ਼) ਯੁਕਤ ਹਵਾ ਵਿੱਚ ਭੂਰੇ ਰੰਗ ਦੀ ਪਰਤ ਨਾਲ ਢੱਕੇ ਜਾਣ ਦੀ ਪ੍ਰਕਿਰਿਆ ਨੂੰ ਜੰਗਾਲ ਲੱਗਣਾ ਆਖਦੇ ਹਨ।

PSEB 7th Class Science Notes Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ

  • ਗੈਲਵੇਨਾਈਜੇਸ਼ਨ-ਲੋਹੇ ਨੂੰ ਜੰਗ ਤੋਂ ਬਚਾਉਣ ਲਈ ਇਸ ਉੱਪਰ ਜ਼ਿੰਕ ਦੀ ਪਰਤ ਜਮਾਂ ਕਰਨ ਦੀ ਪ੍ਰਕਿਰਿਆ ਨੂੰ ਗੈਲਵੇਨਾਈਜੇਸ਼ਨ ਆਖਦੇ ਹਨ । | ਕ੍ਰਿਸਟਲੀਕਰਣ-ਕਿਸੇ ਘੁਲਣਸ਼ੀਲ ਪਦਾਰਥ ਦੇ ਵੱਡੇ ਮਾਪ ਦੇ ਭ੍ਰਿਸ਼ਟਲ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਕ੍ਰਿਸਟਲੀਕਰਣ ਆਖਦੇ ਹਨ ।

PSEB 7th Class Science Notes Chapter 5 ਤੇਜ਼ਾਬ, ਖਾਰ ਅਤੇ ਲੂਣ

This PSEB 7th Class Science Notes Chapter 5 ਤੇਜ਼ਾਬ, ਖਾਰ ਅਤੇ ਲੂਣ will help you in revision during exams.

PSEB 7th Class Science Notes Chapter 5 ਤੇਜ਼ਾਬ, ਖਾਰ ਅਤੇ ਲੂਣ

→ ਅਸੀਂ ਰੋਜ਼ਾਨਾ ਜੀਵਨ ਵਿੱਚ ਵਿਭਿੰਨ ਸੁਆਦ ਵਾਲੇ ਕਈ ਪਦਾਰਥ ਖਾਂਦੇ ਹਾਂ |

→ ਕੁੱਝ ਪਦਾਰਥਾਂ ਦਾ ਸੁਆਦ ਕੌੜਾ, ਖੱਟਾ, ਮਿੱਠਾ ਅਤੇ ਨਮਕੀਨ ਹੁੰਦਾ ਹੈ ।

→ ਪਦਾਰਥਾਂ ਦਾ ਖੱਟਾ ਸੁਆਦ ਇਹਨਾਂ ਵਿੱਚ ਮੌਜੂਦ ਤੇਜ਼ਾਬ (ਐਸਿਡ) ਕਾਰਨ ਹੁੰਦਾ ਹੈ ।

→ ਐਸਿਡ ਸ਼ਬਦ ਦੀ ਉੱਤਪਤੀ ਲੈਟਿਨ ਸ਼ਬਦ ਐਸਿਯਰ (Acere) ਤੋਂ ਹੋਈ ਜਿਸਦਾ ਅਰਥ ਹੈ ਖੱਟਾ ।

→ ਅਜਿਹੇ ਪਦਾਰਥ ਜਿਨ੍ਹਾਂ ਦਾ ਸੁਆਦ ਕੌੜਾ ਹੁੰਦਾ ਹੈ ਅਤੇ ਜਿਹੜੇ ਛੂਹਣ ਵਿੱਚ ਸਾਬਣ ਵਰਗੇ ਚੀਕਣੇ ਜਾਪਦੇ ਹਨ, ਖਾਰ ਅਖਵਾਉਂਦੇ ਹਨ ।

PSEB 7th Class Science Notes Chapter 5 ਤੇਜ਼ਾਬ, ਖਾਰ ਅਤੇ ਲੂਣ

→ ਸੁਚਕ ਉਹ ਪਦਾਰਥ ਹਨ ਜਿਹੜੇ ਤੇਜ਼ਾਬੀ ਅਤੇ ਖਾਰੀ ਪ੍ਰਕਿਰਤੀ ਦੇ ਪਦਾਰਥਾਂ (ਘੋਲਾਂ ਨਾਲ ਵੱਖ-ਵੱਖ ਰੰਗ ਦਿੰਦੇ ਹਨ । ਇਹਨਾਂ ਨੂੰ ਪਦਾਰਥਾਂ ਦੀ ਤੇਜ਼ਾਬੀ ਜਾਂ ਖਾਰੀ ਪ੍ਰਕਿਰਤੀ ਦੇ ਪਰੀਖਣ ਲਈ ਵਰਤਿਆ ਜਾਂਦਾ ਹੈ ।

→ ਹਲਦੀ, ਲਿਟਮਸ ਅਤੇ ਗੁੜ੍ਹਲ ਚਾਇਨਾ ਰੋਜ਼ ਦੀਆਂ ਪੰਖੜੀਆਂ ਕੁਦਰਤੀ ਸੂਚਕ ਹਨ ।

→ ਉਦਾਸੀਨ ਘੋਲ, ਲਾਲ ਜਾਂ ਨੀਲੇ ਲਿਟਮਸ ਦੇ ਰੰਗ ਨੂੰ ਨਹੀਂ ਬਦਲਦੇ ਕਿਉਂਕਿ ਇਹ ਨਾ ਤਾਂ ਤੇਜ਼ਾਬੀ ਹੁੰਦੇ ਹਨ ਅਤੇ ਨਾ ਹੀ ਖਾਰੀ ਹੁੰਦੇ ਹਨ ।

→ ਫੀਨੌਲਫਥੈਲੀਨ ਇੱਕ ਸੰਸ਼ਲਿਸ਼ਟ ਸੂਚਕ ਹੈ ਜਿਸ ਨੂੰ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਜਾਂਦਾ ਹੈ ।

→ ਕੁੱਝ ਤੇਜ਼ਾਬ (ਐਸਿਡ) ਪ੍ਰਬਲ (ਤੇਜ਼) ਅਤੇ ਕੁੱਝ ਦੁਸਰੇ ਦੁਰਬਲ ਕਮਜ਼ੋਰ ਹੁੰਦੇ ਹਨ ।

→ ਕਿਸੇ ਤੇਜ਼ਾਬ ਅਤੇ ਖਾਰ ਦੀ ਆਪਸ ਵਿੱਚ ਹੋਣ ਵਾਲੀ ਪ੍ਰਤੀਕਿਰਿਆ, ਉਦਾਸੀਨੀਕਰਨ ਕਿਰਿਆ ਅਖਵਾਉਂਦੀ ਹੈ ।

→ ਅਪਚਨ (ਬਦਹਜ਼ਮੀ ਨੂੰ ਦੂਰ ਕਰਨ ਲਈ ਪ੍ਰਤੀ ਅਮਲ ਐਂਟਐਸਿਡ) ਦਾ ਪ੍ਰਯੋਗ ਕੀਤਾ ਜਾਂਦਾ ਹੈ ।

→ ਕੀੜੇ ਦੇ ਡੰਗ ਦੇ ਪ੍ਰਭਾਵ ਦੇ ਉਪਚਾਰ ਲਈ ਖਾਣ ਵਾਲੇ ਸੋਡੇ (ਬੇਕਿੰਗ ਸੋਡਾ) ਨਾਲ ਰਗੜ ਕੇ ਜਾਂ ਕੈਲਾਮਾਈਨ (ਜਿਕ ਕਾਰਬੋਨੇਟ) ਦਾ ਘੋਲ ਲਗਾਇਆ ਜਾਂਦਾ ਹੈ ।

→ ਮਿੱਟੀ ਦੇ ਤੇਜ਼ਾਬੀਪਨ ਦਾ ਚੂਨੇ ਜਾਂ ਬੁਝੇ ਹੋਏ ਚੂਨੇ (ਖਾਰ) ਨਾਲ ਉਪਚਾਰ ਕੀਤਾ ਜਾਂਦਾ ਹੈ ।

→ ਇਹ ਉਦਾਸੀਨੀਕਰਨ ਦੀ ਹੀ ਉਦਾਹਰਨ ਹੈ । ਮਿੱਟੀ ਦੇ ਖਾਰੇਪਨ ਨੂੰ ਜੈਵ ਪਦਾਰਥ ਦੀ ਵਰਤੋਂ ਕਰਕੇ ਸਮਾਪਤ ਕੀਤਾ ਜਾਂਦਾ ਹੈ ।

→ ਕਾਰਖ਼ਾਨਿਆਂ ਵਿੱਚੋਂ ਨਿਕਲੇ ਅਪਸ਼ਿਸ਼ਟ ਉਤਪਾਦ (ਵਿਅਰਥ ਉਤਪਾਦ) ਨੂੰ ਖਾਰੇ ਪਦਾਰਥਾਂ ਨਾਲ ਉਦਾਸੀਨ ਕਰਨ ਮਗਰੋਂ ਹੀ ਪਾਣੀ ਵਿੱਚ ਛੱਡਣਾ ਚਾਹੀਦਾ ਹੈ ।

PSEB 7th Class Science Notes Chapter 5 ਤੇਜ਼ਾਬ, ਖਾਰ ਅਤੇ ਲੂਣ

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਤੇਜ਼ਾਬ (ਐਸਿਡ)-ਅਜਿਹੇ ਪਦਾਰਥ, ਜਿਨ੍ਹਾਂ ਦਾ ਸੁਆਦ ਖੱਟਾ ਹੁੰਦਾ ਹੈ ਅਤੇ ਜਿਹੜੇ ਨੀਲੇ ਲਿਟਮਸ ਦੇ ਘੋਲ ਨਾਲ ਕਿਰਿਆ ਕਰਕੇ ਉਸ ਦੇ ਰੰਗ ਨੂੰ ਲਾਲ ਕਰ ਦਿੰਦੇ ਹਨ, ਤੇਜ਼ਾਬ ਅਖਵਾਉਂਦੇ ਹਨ ।
  2. ਖਾਰ (ਐਲਕਲੀ)-ਅਜਿਹੇ ਪਦਾਰਥ ਜਿਨ੍ਹਾਂ ਦਾ ਸੁਆਦ ਕੌੜਾ ਹੁੰਦਾ ਹੈ ਅਤੇ ਜਿਹੜੇ ਲਾਲ ਲਿਮਸ ਦੇ ਘੋਲ ਨਾਲ ਕਿਰਿਆ ਕਰਕੇ ਉਸਦਾ ਰੰਗ ਨੀਲਾ ਕਰ ਦਿੰਦੇ ਹਨ, ਖਾਰ ਅਖਵਾਉਂਦੇ ਹਨ ।
  3. ਉਦਾਸੀਨੀਕਰਨ-ਕਿਸੇ ਤੇਜ਼ਾਬ ਅਤੇ ਖਾਰ ਦੀ ਆਪਸ ਵਿੱਚ ਹੋਣ ਵਾਲੀ ਪ੍ਰਤੀਕਿਰਿਆ ਉਦਾਸੀਨੀਕਰਨ ਕਿਰਿਆ ਅਖਵਾਉਂਦੀ ਹੈ ।
  4. ਉਦਾਸੀਨ ਘੋਲ-ਅਜਿਹਾ ਘੋਲ ਜਿਹੜਾ ਨਾ ਤੇਜ਼ਾਬੀ ਪ੍ਰਕਿਰਤੀ ਦਾ ਹੈ ਅਤੇ ਨਾ ਹੀ ਖਾਰੀ ਪ੍ਰਕਿਰਤੀ ਦਾ ਹੈ, ਉਸ ਨੂੰ ਉਦਾਸੀਨ ਘੋਲ ਆਖਦੇ ਹਨ ਜਾਂ ਫਿਰ ਜਿਹੜਾ ਘੋਲ ਸੂਚਕ ਦੇ ਰੰਗ ਨੂੰ ਨਹੀਂ ਬਦਲਦਾ ਹੈ, ਉਦਾਸੀਨ ਘੋਲ ਅਖਵਾਉਂਦਾ ਹੈ ।
  5. ਸੂਚਕ-ਅਜਿਹੇ ਪਦਾਰਥਾਂ ਦੇ ਘੋਲ ਜਾਂ ਅਜਿਹੇ ਪਦਾਰਥ ਜੋ ਵਿਭਿੰਨ ਤੇਜ਼ਾਬਾਂ, ਖਾਰਾਂ ਅਤੇ ਉਦਾਸੀਨ ਪਦਾਰਥਾਂ ਨਾਲ ਕਿਰਿਆ ਕਰਕੇ ਵੱਖ-ਵੱਖ ਰੰਗ ਦਰਸਾਉਂਦੇ ਹਨ, ਨੂੰ ਸੂਚਕ ਆਖਦੇ ਹਨ ।

PSEB 7th Class Science Notes Chapter 4 ਤਾਪ

This PSEB 7th Class Science Notes Chapter 4 ਤਾਪ will help you in revision during exams.

PSEB 7th Class Science Notes Chapter 4 ਤਾਪ

→ ਕਿਸੇ ਵਸਤੂ ਨੂੰ ਛੂਹ ਕੇ ਉਸ ਦੇ ਗਰਮ ਜਾਂ ਠੰਢਾ ਹੋਣ ਦਾ ਪਤਾ ਕਰਨ ਦਾ ਤਰੀਕਾ ਭਰੋਸੇਯੋਗ ਨਹੀਂ ਹੈ |

→ ਤਾਪਮਾਨ ਕਿਸੇ ਵਸਤੂ ਦੀ ਗਰਮੀ ਜਾਂ ਠੰਢਕ ਦਾ ਦਰਜਾ ਹੈ ।

→ ਕਿਸੇ ਵਸਤੂ ਦੇ ਗਰਮ ਜਾਂ ਠੰਢਾ ਹੋਣ ਦਾ ਦਰਜਾ ਅਰਥਾਤ ਤਾਪਮਾਨ ਇਕ ਯੰਤਰ ਥਰਮਾਮੀਟਰ ਨਾਲ ਮਾਪਿਆ ਜਾਂਦਾ ਹੈ ।

→ ਮਨੁੱਖੀ ਸਰੀਰ ਜਾਂ ਸਜੀਵ ਦਾ ਤਾਪਮਾਨ ਪਤਾ ਕਰਨ ਲਈ ਡਾਕਟਰੀ ਥਰਮਾਮੀਟਰ (ਜਾਂ ਕਲੀਨੀਕਲ ਥਰਮਾਮੀਟਰ) ਨਾਲ ਮਾਪਿਆ ਜਾਂਦਾ ਹੈ ।

→ ਡਾਕਟਰੀ ਥਰਮਾਮੀਟਰ ਤੇ ਇੱਕ ਸਕੇਲ ਵੇਖਿਆ ਜਾਂਦਾ ਹੈ । ਇਹ ਸਕੇਲ ਜਾਂ ਤਾਂ ਸੈਲਸੀਅਸ [C] ਜਾਂ ਫਾਰਨਹੀਟ [F] ਜਾਂ ਫਿਰ ਦੋਵਾਂ ਵਿੱਚ ਹੁੰਦੀ ਹੈ ।

→ ਡਾਕਟਰੀ ਥਰਮਾਮੀਟਰ ਵਿੱਚ ਇੱਕ ਕੱਚ ਦੀ ਤੰਗ, ਸਮਰੂਪ ਨਲੀ ਹੁੰਦੀ ਹੈ ਜਿਸ ਦੇ ਹੇਠਲੇ ਸਿਰੇ ਤੇ ਇੱਕ ਬਲਬ ਹੁੰਦਾ ਹੈ । ਡਾਕਟਰੀ ਥਰਮਾਮੀਟਰ ਦੇ ਬਲਬ ਉੱਪਰ ਇੱਕ ਟੇਢਾਪਣ ਜਾਂ ਗੰਢ (kink) ਹੁੰਦਾ ਹੈ ਜੋ ਪਾਰੇ ਦੇ ਲੇਵਲ ਨੂੰ ਭਾਰ ਵਜੋਂ ਹੇਠਾਂ ਨਹੀਂ ਡਿੱਗਣ ਦਿੰਦਾ ।

PSEB 7th Class Science Notes Chapter 4 ਤਾਪ

→ ਡਾਕਟਰੀ ਥਰਮਾਮੀਟਰ ਦੀ ਵਰਤੋਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਐਂਟੀਸੈਪਟਿਕ ਦੇ ਘੋਲ ਨਾਲ ਸਾਫ਼ ਕਰ ਲੈਣਾ ਚਾਹੀਦਾ ਹੈ ।

→ ਡਾਕਟਰੀ ਥਰਮਾਮੀਟਰ ਦੀ ਸਕੇਲ ਦਾ ਰੇਂਜ 35°C ਤੋਂ 42°C ਹੁੰਦਾ ਹੈ ।

→ ਡਾਕਟਰੀ ਥਰਮਾਮੀਟਰ ਨੂੰ ਵਰਤਣ ਤੋਂ ਪਹਿਲਾਂ ਇਹ ਸੁਨਿਸ਼ਚਿਤ ਕਰ ਲੈਣਾ ਚਾਹੀਦਾ ਹੈ ਕਿ ਪਾਰੇ ਦਾ ਲੇਵਲ 35°C ਤੋਂ ਘੱਟ ਹੈ, ਜੇਕਰ ਅਜਿਹਾ ਨਹੀਂ ਹੈ ਤਾਂ ਥਰਮਾਮੀਟਰ ਨੂੰ ਮਜ਼ਬੂਤੀ ਨਾਲ ਫੜ ਕੇ ਝਟਕਾ ਮਾਰ ਕੇ ਲੇਵਲ ਨੂੰ 35°C ਤੋਂ ਹੇਠਾਂ ਲੈ ਆਉਣਾ ਚਾਹੀਦਾ ਹੈ ।

→ ਨਿਰੋਗ ਮਨੁੱਖ ਦਾ ਆਮ ਤਾਪਮਾਨ 37°C ਜਾਂ 98.4°F ਹੈ ।

→ ਵਸਤੂਆਂ ਦਾ ਤਾਪਮਾਨ ਮਾਪਣ ਲਈ ਹੋਰ ਥਰਮਾਮੀਟਰ ਹੁੰਦੇ ਹਨ । ਇਹਨਾਂ ਵਿੱਚੋਂ ਇੱਕ ਹੈ ਲੈਬ ਥਰਮਾਮੀਟਰ । ਲੈਬ ਥਰਮਾਮੀਟਰ ਦੀ ਰੇਂਜ -10°C ਤੋਂ 110°C ਹੁੰਦੀ ਹੈ ।

→ ਲੈਬ ਥਰਮਾਮੀਟਰ ਨਾਲ ਵਸਤੂ ਦਾ ਤਾਪਮਾਨ ਉਸ ਵੇਲੇ ਮਾਪਣਾ ਚਾਹੀਦਾ ਹੈ ਜਦੋਂ ਥਰਮਾਮੀਟਰ ਦੇ ਪਾਰੇ ਦਾ ਲੇਵਲ ਸਥਿਰ ਹੋ ਜਾਏ ।

→ ਉਹ ਵਿਧੀ ਜਿਸ ਵਿੱਚ ਤਾਪ ਦਾ ਸੰਚਾਰ ਕਿਸੇ ਵਸਤੂ ਦੇ ਗਰਮ ਸਿਰੇ ਤੋਂ ਠੰਢੇ ਸਿਰੇ ਵੱਲ ਪਦਾਰਥ ਦੇ ਕਣਾਂ ਰਾਹੀਂ ਹੁੰਦਾ ਹੈ, ਉਸ ਨੂੰ ਚਾਲਣ ਕਹਿੰਦੇ ਹਨ । ਠੋਸ ਪਦਾਰਥ ਚਾਲਣ ਵਿਧੀ ਦੁਆਰਾ ਗਰਮ ਹੁੰਦੇ ਹਨ ।

→ ਉਹ ਪਦਾਰਥ ਜਿਹੜੇ ਤਾਪ ਦਾ ਵਧੀਆ ਸੰਚਾਰ ਕਰਦੇ ਹਨ, ਚਾਲਕ ਜਾਂ ਸੂਚਾਲਕ ਅਖਵਾਉਂਦੇ ਹਨ ।

→ ਲੋਹਾ, ਚਾਂਦੀ, ਤਾਂਬਾ, ਐਲੂਮੀਨੀਅਮ ਨਾਲ ਬਣੀਆਂ ਵਸਤੂਆਂ ਤਾਪ ਦੀਆਂ ਚਾਲੱਕ ਹੁੰਦੀਆਂ ਹਨ ।

→ ਉਹ ਪਦਾਰਥ ਜਿਹੜੇ ਤਾਪ ਦਾ ਵਧੀਆ ਸੰਚਾਰ ਨਹੀਂ ਕਰਦੇ ਉਹਨਾਂ ਨੂੰ ਰੋਧਕ ਜਾਂ ਕੁਚਾਲਕ ਆਖਦੇ ਹਨ, ਜਿਵੇਂ ਲੱਕੜੀ, ਪਲਾਸਟਿਕ ਅਤੇ ਰਬੜ । ਹੁ ਹਵਾ ਤਾਪ ਦਾ ਵਧੀਆ ਚਾਲਕ ਨਹੀਂ ਹੈ ।

→ ਤਾਪ ਸੰਚਾਰ ਦੀ ਉਹ ਵਿਧੀ ਜਿਸ ਵਿੱਚ ਤਾਪ ਦਾ ਸੰਚਾਰ ਪਦਾਰਥ ਦੇ ਗਰਮ ਅਣੂਆਂ ਦੀ ਗਤੀ ਕਾਰਨ ਹੁੰਦਾ ਹੈ, ਸੰਵਹਿਣ ਆਖਦੇ ਹਨ ।

→ ਤਰਲ ਅਤੇ ਗੈਸਾਂ ਵਿੱਚ ਤਾਪ ਦਾ ਸੰਚਾਰ ਸੰਵਹਿਣ ਵਿਧੀ ਰਾਹੀਂ ਹੁੰਦਾ ਹੈ ।

→ ਤਟਵਰਤੀ ਇਲਾਕਿਆਂ ਵਿੱਚ ਦਿਨ ਦੇ ਸਮੇਂ ਸਮੁੰਦਰ ਤੋਂ ਤੱਟ ਵੱਲ ਵਗਦੀ ਹਵਾ ਨੂੰ ਜਲ ਸਮੀਰ ਆਖਦੇ ਹਨ । ਤਟਵਰਤੀ ਇਲਾਕਿਆਂ ਵਿੱਚ ਰਾਤ ਵੇਲੇ ਤੱਟ ਤੋਂ ਸਮੁੰਦਰ ਵੱਲ ਵੱਗਦੀ ਹਵਾ ਨੂੰ ਥਲ ਸਮੀਰ ਆਖਦੇ ਹਨ ।

→ ਮਾਧਿਅਮ ਤੋਂ ਬਗੈਰ ਗਰਮ ਵਸਤੂਆਂ ਦੁਆਰਾ ਵਿਕਿਰਣ ਛੱਡਣ ਕਾਰਨ ਤਾਪ ਦਾ ਸੰਚਾਰ ਹੋਣ ਨੂੰ ਵਿਕਿਰਣ ਆਖਦੇ ਹਨ । ਤਾਪ ਦੇ ਵਿਕਿਰਣ ਲਈ ਮਾਧਿਅਮ ਦੀ ਲੋੜ ਨਹੀਂ ਪੈਂਦੀ ।

→ ਗੜੇ ਰੰਗ ਦੇ ਕੱਪੜੇ ਹਲਕੇ ਰੰਗ ਦੇ ਕੱਪੜਿਆਂ ਦੇ ਮੁਕਾਬਲੇ ਤਾਪ ਨੂੰ ਵੱਧ ਸੋਖਦੇ ਹਨ । ਇਸ ਲਈ ਸਰਦੀਆਂ ਨੂੰ ਅਸੀਂ ਗੂੜ੍ਹੇ ਰੰਗ ਅਤੇ ਗਰਮੀਆਂ ਨੂੰ ਅਸੀਂ ਹਲਕੇ ਰੰਗ ਦੇ ਕੱਪੜੇ ਪਹਿਨਦੇ ਹਾਂ।

PSEB 7th Class Science Notes Chapter 4 ਤਾਪ

→ ਉੱਨ ਦੇ ਕੱਪੜੇ ਸਰਦੀਆਂ ਵਿੱਚ ਨਿੱਘ ਦਿੰਦੇ ਹਨ ਕਿਉਂਕਿ ਉੱਨ ਦੇ ਰੇਸ਼ਿਆਂ ਵਿੱਚ ਹਵਾ ਫਸੀ ਹੁੰਦੀ ਹੈ ਜਿਸ ਕਰਕੇ ਉਹ ਤਾਪ ਦੀ ਕੁਚਾਲਕ ਹੁੰਦੀ ਹੈ ।

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ-

  1. ਤਾਪ-ਇਹ ਇੱਕ ਕਾਰਕ ਹੈ ਜਿਹੜਾ ਸਾਨੂੰ ਗਰਮੀ ਅਨੁਭਵ ਕਰਾਉਂਦਾ ਹੈ । ਇਹ ਇੱਕ ਪ੍ਰਕਾਰ ਦੀ ਉਰਜਾ ਹੈ ।
  2. ਤਾਪਮਾਨ-ਤਾਪਮਾਨ ਕਿਸੇ ਵਸਤੂ ਦੀ ਗਰਮੀ ਜਾਂ ਠੰਢਕ ਦਾ ਦਰਜਾ ਹੈ । ਇਹ ਤਾਪ ਦੇ ਪ੍ਰਵਾਹ ਦੀ ਦਿਸ਼ਾ ਦਾ ਪਤਾ ਲਗਾਉਂਦਾ ਹੈ ।
  3. ਥਰਮਾਮੀਟਰ-ਇਹ ਇੱਕ ਯੰਤਰ ਹੈ ਜਿਸ ਦੀ ਮਦਦ ਨਾਲ ਕਿਸੇ ਵਸਤੂ ਦਾ ਤਾਪਮਾਨ ਮਾਪਿਆ ਜਾਂਦਾ ਹੈ ।
  4. ਸੈਲਸੀਅਸ ਸਕੇਲ-ਸੈਲਸੀਅਸ ਸਕੇਲ ਤਾਪਮਾਨ ਮਾਪਣ ਦੀ ਸਕੇਲ ਹੈ । ਕਈ ਵਾਰ ਇਸ ਨੂੰ ਸੈਂਟੀਗਰੇਡ ਸਕੇਲ ‘ ਵੀ ਆਖਦੇ ਹਨ ।
  5. ਰੋਧਕ-ਉਹ ਪਦਾਰਥ ਜਿਸ ਵਿੱਚੋਂ ਤਾਪ ਦਾ ਵਧੀਆ ਸੰਚਾਰ ਨਹੀਂ ਹੋ ਸਕਦਾ, ਉਸ ਵਸਤੂ ਨੂੰ ਰੋਧਕ ਜਾਂ ਤਾਪ ਦੀ ਰੋਧਕ ਮੰਨਿਆ ਜਾਂਦਾ ਹੈ ।
  6. ਚਾਲਣ-ਇਹ ਤਾਪ ਸੰਚਾਰ ਦੀ ਉਹ ਵਿਧੀ ਹੈ ਜਿਸ ਵਿੱਚ ਤਾਪ ਵਸਤੂ ਦੇ ਗਰਮ ਸਿਰੇ ਤੋਂ ਠੰਢੇ ਸਿਰੇ ਵੱਲ ਵਸਤ ਦੇ ਪਦਾਰਥ ਦੇ ਅਣੂਆਂ ਰਾਹੀਂ ਹੁੰਦਾ ਹੈ, ਪਰੰਤੂ ਵਸਤੂ ਦੇ ਅਣੂ ਆਪਣੇ ਸਥਾਨ ‘ਤੇ ਸਥਿਰ ਰਹਿੰਦੇ ਹਨ ।
  7. ਸੰਵਹਿਣ ਤਰਲ ਜਾਂ ਗੈਸ) ਦੇ ਅਣੂ-ਇਹ ਤਾਪ ਸੰਚਾਰ ਦੀ ਉਹ ਵਿਧੀ ਹੈ ਜਿਸ ਵਿੱਚ ਤਾਪ ਗਰਮ ਅਣੂਆਂ ਦੀ | ਗਤੀ ਕਾਰਨ ਤਾਪ ਦੇ ਸੋਤ ਤੋਂ ਠੰਢੇ ਭਾਗ ਵੱਲ ਜਾਂਦੇ ਹਨ ਅਤੇ ਠੰਢੇ ਅਣੁ ਉਹਨਾਂ ਦੀ ਥਾਂ ਲੈਣ ਲਈ ਪਾਸਿਓਂ ਦੀ । ‘ ਹੋ ਕੇ ਤਾਪ ਦੇ ਸੋਤ ਵੱਲ ਹੇਠਾਂ ਆਉਂਦੇ ਹਨ । ਇਸ ਵਿਧੀ ਦੁਆਰਾ ਤਰਲ ਦ੍ਰਵ ਅਤੇ ਗੈਸਾਂ ਗਰਮ ਹੁੰਦੀਆਂ ਹਨ ।
  8. ਵਿਕਿਰਣ-ਇਹ ਤਾਪੁ ਸੰਚਾਰ ਦੀ ਉਹ ਵਿਧੀ ਹੈ ਜਿਸ ਵਿਚ ਮਾਧਿਅਮ ਨੂੰ ਬਿਨਾਂ ਪ੍ਰਭਾਵਿਤ ਕੀਤਿਆਂ (ਅਰਥਾਤ ਬਿਨਾਂ ਗਰਮ ਕੀਤਿਆਂ) ਗਰਮ ਸ੍ਰੋਤ ਜਾਂ ਪਿੰਡ ਤੋਂ ਠੰਢੇ ਪਿੰਡ ਵੱਲ ਤਾਪ ਦਾ ਸੰਚਾਰ ਕਰਦੀ ਹੈ ।
  9. ਜਲ ਸਮੀਰ-ਦਿਨ ਦੇ ਸਮੇਂ ਸੂਰਜ ਦੀ ਗਰਮੀ ਕਾਰਨ ਥਲ ਦੀ ਮਿੱਟੀ ਦੇ ਅਣੂ ਛੇਤੀ ਗਰਮ ਹੋ ਜਾਂਦੇ ਹਨ ਜਦਕਿ ਸਮੁੰਦਰ ਦੇ ਪਾਣੀ ਦੇ ਅਣੂ ਐਨੇ ਗਰਮ ਨਹੀਂ ਹੁੰਦੇ ਹਨ । ਇਸ ਲਈ ਥਲ ਦੇ ਨੇੜੇ ਵਾਲੀ ਹਵਾ ਗਰਮ ਹੋ ਕੇ ਹਲਕੀ ਹੋਣ ਕਾਰਨ ਉੱਪਰ ਵੱਲ ਨੂੰ ਉੱਠਦੇ ਹਨ । ਇਸ ਦਾ ਸਥਾਨ ਲੈਣ ਲਈ ਸਮੁੰਦਰ ਤੋਂ ਠੰਢੀ ਹਵਾ ਤੱਟ ਵੱਲ ਵਗਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਸੰਵਹਿਣ ਧਾਰਾਵਾਂ ਵਗਣੀਆਂ ਸ਼ੁਰੂ ਹੋ ਜਾਂਦੀਆਂ ਹਨ । ਇਹ ਸਮੁੰਦਰ ਤੋਂ ਤੱਟ ਵੱਲ ਵਗਦੀ ਹਵਾ ਜਲ ਸਮੀਰ ਅਖਵਾਉਂਦੀ ਹੈ ।
  10. ਥਲ ਸਮੀਰ-ਵੱਧ ਤਾਪ ਸੋਖਣ ਸਮਰੱਥਾ ਕਾਰਨ ਜਲ, ਥਲ ਨਾਲੋਂ ਦੇਰ ਨਾਲ ਠੰਢਾ ਹੁੰਦਾ ਹੈ ਜਿਸ ਕਾਰਨ ਥਲ ਦੀ ਠੰਢੀ ਹਵਾ, ਸਮੁੰਦਰੀ ਜਲ ਵੱਲ ਵੱਗਣੀ ਸ਼ੁਰੂ ਹੋ ਜਾਂਦੀ ਹੈ ਜਿਸ ਨੂੰ ਥਲ ਸਮੀਰ ਆਖਦੇ ਹਨ ।
  11. ਫਾਰਨਹੀਟ ਸਕੇਲ-ਫਾਰਨਹੀਟ ਸਕੇਲ ਤਾਪਮਾਨ ਮਾਪਣ ਲਈ ਬਣਾਈ ਗਈ ਸਕੇਲ ਹੈ ।

PSEB 7th Class Science Notes Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ

This PSEB 7th Class Science Notes Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ will help you in revision during exams.

PSEB 7th Class Science Notes Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ

→ ਉੱਨ ਅਤੇ ਰੇਸ਼ਮ ਦੇ ਰੇਸ਼ੇ ਕੁਦਰਤ ਵਿੱਚ ਜੰਤੂਆਂ ਤੋਂ ਪ੍ਰਾਪਤ ਹੁੰਦੇ ਹਨ ।

→ ਉੱਨ ਦੇ ਰੇਸ਼ੇ ਭੇਡ, ਬੱਕਰੀ ਜਾਂ ਯਾਕ ਤੋਂ ਪ੍ਰਾਪਤ ਹੁੰਦੇ ਹਨ ।

→ ਭੇਡ ਦੀ ਪਤਲੀ ਚਮੜੀ ਉੱਪਰ ਦੋ ਤਰ੍ਹਾਂ ਦੇ ਰੇਸ਼ੇ ਹੁੰਦੇ ਹਨ

  • ਦਾੜ੍ਹੀ ਦੇ ਰੁੱਖੇ ਵਾਲ ਅਤੇ
  • ਚਮੜੀ ਦੇ ਨੇੜੇ ਮੌਜੂਦ ਤੰਤੂ ਰੂਪੀ ਮੁਲਾਇਮ ਵਾਲ ।

→ ਚੋਣਵੀਂ ਜਣਨ ਵਿਧੀ ਦੁਆਰਾ ਮਾਪਿਆਂ ਦੀ ਚੋਣ ਕਰਕੇ ਲੋੜੀਂਦੇ ਵਿਸ਼ੇਸ਼ ਗੁਣ ਜਿਵੇਂ ਮੁਲਾਇਮ ਵਾਲਾਂ ਵਾਲੀਆਂ ਭੇਡਾਂ ਜਾਂ ਸੰਘਣੀ ਜੱਤ ਵਾਲੀਆਂ ਭੇਡਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ ।

PSEB 7th Class Science Notes Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ

→ ਵਿਭਿੰਨ ਕਿਸਮ ਦੀ ਉੱਨ ਹੁੰਦੀ ਹੈ, ਜਿਵੇਂ ਭੇਡ ਦੀ ਉੱਨ, ਅੰਗੋਰਾ ਉੱਨ ਅਤੇ ਕਸ਼ਮੀਰੀ ਉੱਨ ।

→ ਉੱਨ ਪ੍ਰਾਪਤ ਕਰਨ ਲਈ ਭੇਡਾਂ ਨੂੰ ਪਾਲਿਆ ਜਾਂਦਾ ਹੈ । ਹੁ ਸੋਟਰਸ ਰੋਗ ਐਂਥਰੈਕਸ ਜੀਵਾਣੂ ਦੁਆਰਾ ਫੈਲਦਾ ਹੈ ।

→ ਰੇਸ਼ਮ ਪ੍ਰਾਪਤ ਕਰਨ ਲਈ ਰੇਸ਼ਮ ਦੇ ਕੀੜੇ ਨੂੰ ਪਾਲਣਾ ਸੇਰੀ ਕਲਚਰ ਅਖਵਾਉਂਦਾ ਹੈ । ਹੁ ਮਾਦਾ ਰੇਸ਼ਮ ਦੇ ਕੀੜੇ ਸੈਂਕੜੇ ਅੰਡੇ ਦਿੰਦੇ ਹਨ ।

→ ਅੰਡਿਆਂ ਵਿਚੋਂ ਨਿਕਲਣ ਵਾਲੇ ਲਾਰਵਾ ਕੇਟਰ ਪਿੱਲਰ ਅਖਵਾਉਂਦਾ ਹੈ ।

→ ਕੇਟਰ ਪਿੱਲਰ ਸਾਈਜ਼ ਵਿੱਚ ਵਾਧਾ ਕਰਦੇ ਹਨ ਅਤੇ ਪਿਊਪਾ (ਬਾਲਗ) ਬਣ ਜਾਂਦੇ ਹਨ ।

→ ਪਿਉਪਾ ਆਪਣੇ ਆਲੇ-ਦੁਆਲੇ ਇੱਕ 8 ਸ਼ਕਲ ਦਾ ਪ੍ਰੋਟੀਨ ਦਾ ਜਾਲ ਬੁਣ ਲੈਂਦਾ ਹੈ ਜੋ ਹਵਾ ਦੇ ਸੰਪਰਕ ਵਿੱਚ । ਆ ਕੇ ਸਖ਼ਤ ਹੋ ਕੇ ਰੇਸ਼ਮ ਦਾ ਫਾਈਬਰ ਬਣ ਜਾਂਦਾ ਹੈ ।

→ ਪਿਊਪਾ ਇਹਨਾਂ ਰੇਸ਼ਿਆਂ ਨਾਲ ਆਪਣੇ-ਆਪ ਨੂੰ ਢੱਕ ਲੈਂਦਾ ਹੈ ਅਤੇ ਇਸ ਆਕ੍ਰਿਤੀ ਨੂੰ ਕੋਕੂਨ ਆਖਦੇ ਹਨ ।

→ ਸਭ ਤੋਂ ਆਮ ਰੇਸ਼ਮ ਕੀੜਾ ਸ਼ਹਿਤੂਤ ਰੇਸ਼ਮ ਕੀੜਾ ਹੈ । ਰੇਸ਼ਮ ਦੀਆਂ ਹੋਰ ਕਿਸਮਾਂ ਟੱਸਰ ਰੇਸ਼ਮ, ਮੁਗਾ ਰੇਸ਼ਮ ਅਤੇ ਕੋਸਾ ਰੇਸ਼ਮ ਹਨ ।

→ ਜਿਸ ਪ੍ਰਕਿਰਿਆ ਦੁਆਰਾ ਕੋਕੂਨਾਂ ਨੂੰ ਪਾਣੀ ਵਿੱਚ ਉਬਾਲ ਕੇ ਜਾਂ ਭਾਫ਼ ਦੇ ਕੇ ਰੇਸ਼ੇ ਕੱਢੇ ਜਾਂਦੇ ਹਨ ਉਸਨੂੰ ਰੀਲਿੰਗ ਕਹਿੰਦੇ ਹਨ ।

→ ਰੀਲਿੰਗ ਵਿਸ਼ੇਸ਼ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ । ਰੇਸ਼ਮੀ ਕੱਪੜੇ ਬਣਨ ਲਈ ਰੇਸ਼ਮੀ ਧਾਗੇ ਦੀ ਵਰਤੋਂ ਕਰਦੇ ਹਨ ।

PSEB 7th Class Science Notes Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਜੱਤ-ਭੇਡ ਦੇ ਸਰੀਰ ਦੇ ਵਾਲਾਂ ਦਾ ਗੁੱਛਾ ।
  2. ਰੀਲਿੰਗ-ਰੇਸ਼ਮ ਦੇ ਕੋਕੂਨ ਨੂੰ ਪਾਣੀ ਵਿੱਚ ਉਬਾਲ ਕੇ ਜਾਂ ਭਾਫ਼ ਦੇ ਕੇ ਰੇਸ਼ਮ ਦੇ ਰੇਸ਼ਿਆਂ ਨੂੰ ਕੱਢਣ ਦੀ ਪ੍ਰਕਿਰਿਆ ਨੂੰ ਰੀਲਿੰਗ ਆਖਦੇ ਹਨ ।
  3. ਸਕੋਰਿੰਗ ਜਾਂ ਅਭਿਮਾਰਜਨ-ਕੱਟੀ ਹੋਈ ਚਮੜੀ ਸਮੇਤ ਵਾਲਾਂ ਨੂੰ ਟੈਂਕੀਆਂ ਵਿੱਚ ਪਾ ਕੇ ਚਿਕਨਾਈ (ਗਰੀਸ), ਧੂੜ, ਮੈਲ ਅਤੇ ਪਸੀਨਾ ਆਦਿ ਨੂੰ ਹਟਾਉਣ ਲਈ ਚੰਗੀ ਤਰ੍ਹਾਂ ਧੋਣਾ, ਸਕੋਰਿੰਗ ਕਹਾਉਂਦਾ ਹੈ ।
  4. ਕੋਕੂਨ-ਰੇਸ਼ਮ ਦੇ ਰੇਸ਼ਿਆਂ ਨਾਲ ਬਣੀ ਹੋਈ ਪਰਤ ਜਿਹੜੀ ਕੇਟਰਪਿੱਲਰ ਨੂੰ ਢੱਕ ਲੈਂਦੀ ਹੈ, ਕੋਕੂਨ ਕਹਾਉਂਦੀ ਹੈ ।
  5. ਸੇਰੀ-ਕਲਚਰ (ਰੇਸ਼ਮ ਦੇ ਕੀੜੇ ਨੂੰ ਪਾਲਣਾ)-ਰੇਸ਼ਮ ਪ੍ਰਾਪਤ ਕਰਨ ਲਈ ਰੇਸ਼ਮ ਦੇ ਕੀੜਿਆਂ ਨੂੰ ਪਾਲਣਾ ਸੇਰੀ ਕਲਚਰ ਕਹਾਉਂਦਾ ਹੈ ।
  6. ਸ਼ੀਅਰਿੰਗ ਜਾਂ ਕਟਾਈ-ਭੇਡ ਦੇ ਵਾਲਾਂ ਅਤੇ ਚਮੜੀ ਦੀ ਪਤਲੀ ਪਰਤ ਨੂੰ ਭੇਡ ਦੇ ਸਰੀਰ ਤੋਂ ਹਟਾਉਣ ਦੀ ਪ੍ਰਕਿਰਿਆ ਨੂੰ ਸ਼ੀਅਰਿੰਗ ਜਾਂ ਉੱਨ ਦੀ ਕਟਾਈ ਕਿਹਾ ਜਾਂਦਾ ਹੈ ।
  7. ਥਰੋਇੰਗ-ਕੱਚੇ ਰੇਸ਼ਮ ਨੂੰ, ਕੱਤੇ ਹੋਏ ਰੇਸ਼ਮ ਨੂੰ ਮਜ਼ਬੂਤ (ਮੋਟਾ) ਕਰਨ ਲਈ ਕੱਤਿਆ ਜਾਂਦਾ ਹੈ । ਇਸ ਪ੍ਰਕਿਰਿਆ ਨੂੰ ਥਰੋਇੰਗ ਕਹਿੰਦੇ ਹਨ । ਇਹ ਅੱਡ-ਅੱਡ ਰੇਸ਼ਿਆਂ ਨੂੰ ਟੁੱਟਣ ਤੋਂ ਬਚਾਉਂਦਾ ਹੈ ।
  8. ਕੌਂਬਿੰਗ ਜਾਂ ਕੰਘੀ ਕਰਨਾ-ਛੋਟੇ ਫੁੱਲੇ ਹੋਏ ਰੇਸ਼ੇ ਜਿਨ੍ਹਾਂ ਨੂੰ ਬੁਰ ਜਾਂ ਗੰਢਾਂ ਕਿਹਾ ਜਾਂਦਾ ਹੈ, ਨੂੰ ਹਟਾਉਣ ਦੀ ਪ੍ਰਕਿਰਿਆ ਕੌਂਬਿੰਗ ਜਾਂ ਕੰਘੀ ਕਰਨਾ ਕਹਿੰਦੇ ਹਨ ।
  9. ਡਾਇੰਗ ਜਾਂ ਰੰਗਾਈ ਕਰਨਾ-ਭੇਡਾਂ ਦੀ ਉੱਨ ਨੂੰ ਵੱਖ-ਵੱਖ ਰੰਗਾਂ ਵਿੱਚ ਰੰਗਿਆ ਜਾ ਸਕਦਾ ਹੈ, ਕਿਉਂ ਜੋ ਕੁਦਰਤੀ ਰੰਗ ਤਾਂ ਸਿਰਫ਼ ਕਾਲਾ, ਭੂਰਾ ਜਾਂ ਚਿੱਟਾ ਹੁੰਦਾ ਹੈ ।
  10. ਵਰਣਾਤਮਕ ਪ੍ਰਜਣਨ-ਵਿਸ਼ੇਸ਼ ਲੋੜੀਂਦੇ ਗੁਣਾਂ ਦੀਆਂ ਦੋ ਭੇਡਾਂ ਨੂੰ ਉਤਪੰਨ ਕਰਨ ਲਈ ਮਾਪਿਆਂ ਵਜੋਂ ਚੁਣ ਲਿਆ ਜਾਂਦਾ ਹੈ ਫਿਰ ਦੋਵਾਂ ਮਾਪਿਆਂ ਨੂੰ ਪ੍ਰਜਣਨ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਇਸ ਪ੍ਰਕਿਰਿਆ ਨੂੰ ਚੋਣਵਾਂ ਪ੍ਰਜਣਨ ਕਹਿੰਦੇ ਹਨ ।

PSEB 7th Class Science Notes Chapter 1 ਪੌਦਿਆਂ ਵਿੱਚ ਪੋਸ਼ਣ

This PSEB 7th Class Science Notes Chapter 1 ਪੌਦਿਆਂ ਵਿੱਚ ਪੋਸ਼ਣ will help you in revision during exams.

PSEB 7th Class Science Notes Chapter 1 ਪੌਦਿਆਂ ਵਿੱਚ ਪੋਸ਼ਣ

→ ਸਾਰੇ ਜੀਵਾਂ (ਪੌਦਿਆਂ ਅਤੇ ਜੰਤੂਆਂ ਲਈ ਭੋਜਨ ਜ਼ਰੂਰੀ ਹੁੰਦਾ ਹੈ ।

→ ਭੋਜਨ ਦੇ ਮੁੱਖ ਅੰਸ਼-ਕਾਰਬੋਹਾਈਡਰੇਟਸ, ਚਰਬੀ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਹਨ, ਜੋ ਸਰੀਰ ਦੇ ਨਿਰਮਾਣ ਅਤੇ ਧੀ (ਵੱਧਣ ਲਈ ਜ਼ੂਰਰੀ ਹੁੰਦੇ ਹਨ ।

→ ਜੀਵ ਦੁਆਰਾ ਭੋਜਨ ਪ੍ਰਾਪਤ ਕਰਨ ਅਤੇ ਉਸਦੀ ਸਹੀ ਵਰਤੋਂ ਪੋਸ਼ਣ ਅਖਵਾਉਂਦੀ ਹੈ ।

→ ਵੱਖ-ਵੱਖ ਜੀਵਾਂ ਲਈ ਵੱਖ-ਵੱਖ ਪੋਸ਼ਣ ਹੁੰਦਾ ਹੈ ।

→ ਭੋਜਨ ਸੰਬੰਧੀ ਆਦਤਾਂ ਦੇ ਆਧਾਰ ‘ਤੇ ਪੋਸ਼ਣ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ-

  • ਸਵੈਪੋਸ਼ੀ ਪੋਸ਼ਣ,
  • ਪਰਪੋਸ਼ੀ ਪੋਸ਼ਣ

→ ਜਿਹੜੇ ਸਜੀਵ ਸਰਲ ਪਦਾਰਥਾਂ ਤੋਂ ਆਪਣਾ ਭੋਜਨ ਆਪ ਤਿਆਰ ਕਰਦੇ ਹਨ, ਉਨਾਂ ਨੂੰ ਸਵੈਪੋਸ਼ੀ ਕਿਹਾ ਜਾਂਦਾ ਹੈ ਅਤੇ ਇਸ ਪ੍ਰਕਾਰ ਦੇ ਪੋਸ਼ਣ ਨੂੰ ਸਵੈਪੋਸ਼ੀ ਪੋਸ਼ਣ ਆਖਦੇ ਹਨ ।

→ ਸਾਰੇ ਹਰੇ ਪੌਦੇ ਅਤੇ ਬੈਕਟੀਰੀਆ (ਜੀਵਾਣੂ ਸਵੈਪੋਸ਼ੀ ਹੁੰਦੇ ਹਨ ।

→ ਯੁਗਲੀਨਾ ਇੱਕ ਅਜਿਹਾ ਜੀਵ ਹੈ ਜੋ ਦੋਨੋਂ ਸਵੈਪੋਸ਼ਣ ਅਤੇ ਪਰਪੋਸ਼ਣ ਕਰ ਸਕਦਾ ਹੈ ।

→ ਪੱਤਿਆਂ ਨੂੰ ਪੌਦਿਆਂ ਦਾ ਭੋਜਨ ਤਿਆਰ ਕਰਨ ਦਾ ਕਾਰਖ਼ਾਨਾ ਕਿਹਾ ਜਾਂਦਾ ਹੈ ।

PSEB 7th Class Science Notes Chapter 1 ਪੌਦਿਆਂ ਵਿੱਚ ਪੋਸ਼ਣ

→ ਪੌਦੇ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਦੁਆਰਾ ਆਪਣਾ ਭੋਜਨ ਤਿਆਰ ਕਰਦੇ ਹਨ । ਇਸ ਕਿਰਿਆ ਦੌਰਾਨ ਪੱਤਿਆਂ ਵਿਚ ਮੌਜੂਦ ਹਰੇ ਰੰਗ ਦਾ ਵਰਣਕ (ਕਲੋਰੋਫਿਲ, ਸੂਰਜੀ ਪ੍ਰਕਾਸ਼ ਦੀ ਉਪਸਥਿਤੀ ਵਿੱਚ ਹਵਾ ਦੀ ਕਾਰਬਨ-ਡਾਈਆਕਸਾਈਡ ਅਤੇ ਪਾਣੀ ਉਪਸਥਿਤੀ ਵਿਚ ਕਾਰਬੋਹਾਈਡਰੇਟਸ ਰੂਪੀ ਭੋਜਨ ਦਾ ਨਿਰਮਾਣ ਕਰਦੇ ਹਨ ।

→ ਪੌਦੇ ਦੇ ਪੱਤਿਆਂ ਦੀ ਸਤਹਿ ਉੱਪਰ ਛੋਟੇ-ਛੋਟੇ ਮੁਸਾਮ (ਛੇਕ) ਹੁੰਦੇ ਹਨ, ਜਿਨ੍ਹਾਂ ਰਾਹੀਂ ਹਵਾ ਦੀ ਕਾਰਬਨਡਾਈਆਕਸਾਈਡ ਅਤੇ ਨਿਰਮਿਤ ਆਕਸੀਜਨ ਦੀ ਅਦਲਾ-ਬਦਲੀ ਹੁੰਦੀ ਹੈ । ਇਨ੍ਹਾਂ ਨੂੰ ਸਟੋਮੈਟਾ ਦਾ ਨਾਂ ਦਿੱਤਾ ਗਿਆ ਹੈ ।

→ ਸਟੋਮੈਟਾ ਗਾਰਡ ਸੈੱਲਾਂ ਨਾਲ ਘਿਰੇ ਹੁੰਦੇ ਹਨ ।

→ ਮਿੱਟੀ ਵਿੱਚੋਂ ਪਾਣੀ ਅਤੇ ਖਣਿਜ ਪੌਦਿਆਂ ਦੀਆਂ ਜੜ੍ਹਾਂ ਰਾਹੀਂ ਸੋਖੇ ਜਾਂਦੇ ਹਨ ਅਤੇ ਫਿਰ ਜ਼ਾਈਲਮ ਟਿਸ਼ੂ ਰਾਹੀਂ | ਪੌਦੇ ਦੇ ਹੋਰ ਭਾਗਾਂ ਨੂੰ ਭੇਜੇ ਜਾਂਦੇ ਹਨ ।

→ ਸਾਰੇ ਜੀਵਾਂ ਲਈ ਸੂਰਜ ਹੀ ਊਰਜਾ ਦਾ ਮੂਲ ਸਰੋਤ ਹੈ ।

→ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਵਿੱਚ ਸੂਰਜੀ ਪ੍ਰਕਾਸ਼ ਉਰਜਾ ਨੂੰ ਰਸਾਇਣਿਕ ਉਰਜਾ ਵਿੱਚ ਪਰਿਵਰਤਿਤ ਕੀਤਾ ਜਾਂਦਾ ਹੈ ।

→ ਕੁੱਝ ਅਜਿਹੇ ਪੌਦੇ ਹੁੰਦੇ ਹਨ ਜਿਨ੍ਹਾਂ ਦੇ ਪੱਤਿਆਂ ਦਾ ਰੰਗ ਹਰਾ ਨਹੀਂ ਹੁੰਦਾ ਪਰੰਤ ਕਿਸੇ ਹੋਰ ਰੰਗ ਦੇ ਵਰਣਕ ਹੁੰਦੇ ਹਨ ਜਿਵੇਂ ਕੌਲੀਅਸ ਵਿੱਚ ਲਾਲ ਰੰਗ ਦਾ ਵਰਣਕ ਅਤੇ ਲਾਲ ਬੰਦ ਗੋਭੀ ਵਿੱਚ ਬੈਂਗਨੀ ਰੰਗ ਦਾ ਵਰਣਕ ਹੁੰਦਾ ਹੈ । ਅਜਿਹੇ ਪੱਤਿਆਂ ਵਿੱਚ ਵੀ ਪ੍ਰਕਾਸ਼ ਸੰਸ਼ਲੇਸ਼ਣ ਹੁੰਦਾ ਹੈ, ਕਿਉਂਕਿ ਇਨ੍ਹਾਂ ਰੰਗਾਂ ਦੇ ਪੱਤਿਆਂ ਵਿੱਚ ਹਰੇ ਰੰਗ ਦਾ ਵਰਣਕ ਕਲੋਰੋਫਿਲ ਵੀ ਹੁੰਦਾ ਹੈ ।

→ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੇ ਮੁੱਢਲੇ ਉਤਪਾਦ ਆਕਸੀਜਨ ਗੈਸ ਅਤੇ ਗੁਲੂਕੋਜ਼ ਹਨ ।

→ ਪਰਪੋਸ਼ੀਆਂ ਨੂੰ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ-

  • ਮ੍ਰਿਤ ਆਹਾਰੀ,
  • ਪਰਜੀਵੀ,
  • ਕੀਟ ਆਹਾਰੀ ਅਤੇ
  • ਸਹਿਜੀਵੀ ।

→ ਜਿਹੜੇ ਜੀਵ ਦੂਜੇ ਜੀਵਾਂ ਦੇ ਸਰੀਰ ਤੋਂ ਪੋਸ਼ਣ ਪ੍ਰਾਪਤ ਕਰਦੇ ਹਨ ਉਨ੍ਹਾਂ ਨੂੰ ਪਰਜੀਵੀ ਕਹਿੰਦੇ ਹਨ ।

→ ਜਿਹੜੇ ਜੀਵ ਪੋਸ਼ਣ ਲਈ ਮ੍ਰਿਤ ਸਰੀਰਾਂ ਅਤੇ ਗਲੇ-ਸੜੇ ਪਦਾਰਥਾਂ ‘ਤੇ ਨਿਰਭਰ ਕਰਦੇ ਹਨ ਉਨ੍ਹਾਂ ਨੂੰ ਮ੍ਰਿਤ ਆਹਾਰੀ ਕਹਿੰਦੇ ਹਨ । ਸਹਿਜੀਵੀ ਸੰਬੰਧ ਵਿੱਚ ਦੋ ਤਰ੍ਹਾਂ ਦੇ ਜੀਵ ਭੋਜਨ ਲਈ ਇੱਕ-ਦੂਜੇ ‘ਤੇ ਨਿਰਭਰ ਕਰਦੇ ਹਨ, ਜਿਸ ਵਿੱਚ ਦੋਵਾਂ ਨੂੰ ਲਾਭ ਹੁੰਦਾ ਹੈ । ਮ੍ਰਿਤ ਜੰਤੂਆਂ, ਗਲੇ-ਸੜੇ ਪੌਦਿਆਂ ਅਤੇ ਪੱਤਿਆਂ ਨੂੰ ਨਿਖੇੜਕਾਂ ਦੁਆਰਾ ਨਿਖੇੜਨ ਕਾਰਨ ਮਿੱਟੀ ਦੀ ਜ਼ਰੂਰੀ ਪੋਸ਼ਕ ਤੱਤਾਂ ਦੀ ਪ੍ਰਤੀ ਪੂਰਤੀ ਹੁੰਦੀ ਰਹਿੰਦੀ ਹੈ ।

PSEB 7th Class Science Notes Chapter 1 ਪੌਦਿਆਂ ਵਿੱਚ ਪੋਸ਼ਣ

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਪੋਸ਼ਕ ਤੱਤ-ਭੋਜਨ ਦੇ ਮੁੱਖ ਅੰਸ਼ ਜਿਵੇਂ-ਕਾਰਬੋਹਾਈਡਰੇਟਸ, ਚਰਬੀ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਜਿਹੜੇ | ਸਰੀਰ ਦੇ ਨਿਰਮਾਣ ਵਿੱਚ ਸਹਾਈ ਹੁੰਦੇ ਹਨ, ਨੂੰ ਪੋਸ਼ਕ ਤੱਤ ਕਹਿੰਦੇ ਹਨ ।
  2. ਸਵੈ-ਪੋਸ਼ਣ-ਜਿਹੜੇ ਸਜੀਵ ਸਰਲ ਪਦਾਰਥਾਂ ਤੋਂ ਆਪਣਾ ਭੋਜਨ ਆਪ ਤਿਆਰ ਕਰਦੇ ਹਨ ਉਨ੍ਹਾਂ ਨੂੰ ਸਵੈਪੋਸ਼ੀ ਕਿਹਾ ਜਾਂਦਾ ਹੈ । ਇਸ ਪ੍ਰਕਾਰ ਦੇ ਪੋਸ਼ਣ ਨੂੰ ਸਵੈਪੋਸ਼ੀ ਕਹਿੰਦੇ ਹਨ ।
  3. ਪਰਪੋਸ਼ਣ-ਜਿਹੜੇ ਜੀਵ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ ਪਰੰਤ ਆਪਣੇ ਭੋਜਨ ਲਈ ਦੂਜੇ ਜੀਵਾਂ ‘ਤੇ ਨਿਰਭਰ ਕਰਦੇ ਹਨ, ਉਨ੍ਹਾਂ ਨੂੰ ਪਰਪੋਸ਼ੀ ਕਿਹਾ ਜਾਂਦਾ ਹੈ । ਇਸ ਪ੍ਰਕਾਰ ਦੇ ਪੋਸ਼ਣ ਨੂੰ ਪਰਪੋਸ਼ੀ ਪੋਸ਼ਣ ਕਹਿੰਦੇ ਹਨ ।
  4. ਮਿਤ ਆਹਾਰ-ਅਜਿਹਾ ਪੋਸ਼ਣ ਜਿਸ ਵਿੱਚ ਮਰੇ ਹੋਏ ਜੀਵ ਜਾਂ ਗਲੇ-ਸੜੇ ਪਦਾਰਥ ਜਿਨ੍ਹਾਂ ਤੋਂ ਜੀਵਾਂ ਦਾ ਭੋਜਨ ਪ੍ਰਾਪਤ ਹੁੰਦਾ ਹੈ ।
  5. ਪਰਜੀਵੀ-ਉਹ ਜੀਵ ਜਿਹੜੇ ਭੋਜਨ ਲਈ ਦੂਜੇ ਪੌਦੇ ਅਤੇ ਜੀਵਾਂ ‘ਤੇ ਨਿਰਭਰ ਕਰਦੇ ਹਨ ਉਨ੍ਹਾਂ ਨੂੰ ਪਰਜੀਵੀ ਕਿਹਾ ਜਾਂਦਾ ਹੈ ।
  6. ਪ੍ਰਕਾਸ਼-ਸੰਸ਼ਲੇਸ਼ਣ-ਇਹ ਇੱਕ ਅਜਿਹੀ ਕਿਰਿਆ ਹੈ ਜਿਸ ਵਿੱਚ ਪੌਦੇ ਦੀਆਂ ਪੱਤੀਆਂ ਜਿਨ੍ਹਾਂ ਵਿੱਚ ਹਰੇ ਰੰਗ ਦਾ ਵਰਣਕ ਕਲੋਰੋਫਿਲ ਹੁੰਦਾ ਹੈ, ਹਵਾ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਅਤੇ ਪਾਣੀ ਤੋਂ ਸੂਰਜੀ ਪ੍ਰਕਾਸ਼ ਉਰਜਾ ਦੀ ਮੌਜੂਦਗੀ ਵਿੱਚ ਭੋਜਨ ਕਾਰਬੋਹਾਈਡੇਟਸ (ਭੋਜਨ) ਦੇ ਰੂਪ ਵਿੱਚ ਤਿਆਰ ਕਰਦੇ ਹਨ । ਇੱਥੇ ਸੂਰਜੀ ਉਰਜਾ ਰਸਾਇਣਿਕ ਉਰਜਾ ਵਿੱਚ ਪਰਿਵਰਤਿਤ ਹੁੰਦੀ ਹੈ ।
  7. ਕਲੋਰੋਫਿਲ-ਇਹ ਇੱਕ ਹਰੇ ਰੰਗ ਦਾ ਵਰਣਕ ਹੈ ਜਿਹੜਾ ਪੌਦਿਆਂ ਵਿੱਚ ਉਪਸਥਿਤ ਹੁੰਦਾ ਹੈ । ਇਹ ਪੌਦਿਆਂ ਨੂੰ ਆਪਣਾ ਭੋਜਨ ਤਿਆਰ ਕਰਨ ਲਈ ਜ਼ਰੂਰੀ ਹੁੰਦਾ ਹੈ ।
  8. ਕਾਰਬੋਹਾਈਡਰੇਟਸ-ਇੱਕ ਕਿਸਮ ਦਾ ਸੂਖ਼ਮ ਪੋਸ਼ਕ ਹੈ ਜਿਹੜਾ ਕਈ ਖਾਧ ਪਦਾਰਥਾਂ, ਚੀਨੀ, ਸਟਾਰਚ ਅਤੇ ਰੇਸ਼ਿਆਂ ਵਿੱਚ ਮੌਜੂਦ ਹੁੰਦਾ ਹੈ । ਸਿਹਤਮੰਦ ਰਹਿਣ ਲਈ ਸਾਡੇ ਸਰੀਰ ਨੂੰ ਇਸ ਸੂਖ਼ਮ ਪੋਸ਼ਕ ਤੱਤ ਦੀ ਲੋੜ ਹੁੰਦੀ ਹੈ ।
  9. ਸਟੋਮੈਟਾ-ਪੌਦਿਆਂ ਦੇ ਹਵਾ ਨਾਲ ਭਰਪੂਰ ਹਿੱਸਿਆਂ ਦੀ ਬਾਹਰਲੀ ਸਤਹਿ ’ਤੇ ਸਟੋਮੈਟਾ (ਛੇਕ) ਪਾਏ ਜਾਂਦੇ ਹਨ । ਪੱਤਿਆਂ ਉੱਪਰ ਸਟੋਮੈਟਾ ਦੀ ਸੰਖਿਆ ਸਭ ਤੋਂ ਵੱਧ ਹੁੰਦੀ ਹੈ । ਸਟੋਮੈਟਾ (ਜਾਂ ਛੇਕਾਂ) ਰਾਹੀਂ ਗੈਸਾਂ ਦੀ ਅਦਲਾ ਬਦਲੀ ਹੁੰਦੀ ਹੈ ।
  10. ਮੇਜ਼ਬਾਨ-ਜਿਸ ਪੌਦੇ ਜਾਂ ਜੀਵ ਉੱਤੇ ਪਰਜੀਵੀ ਆਪਣੇ ਭੋਜਨ ਲਈ ਨਿਰਭਰ ਕਰਦਾ ਹੈ, ਉਸਨੂੰ ਮੇਜ਼ਬਾਨ (Host) ਕਿਹਾ ਜਾਂਦਾ ਹੈ ।
  11. ਰਸਾਇਣਿਕ ਖਾਦ-ਇਹ ਫੈਕਟਰੀ ਵਿੱਚ ਤਿਆਰ ਕੀਤੇ ਗਏ ਰਸਇਣਾਂ (ਅਕਾਰਬਨਿਕ ਲੂਣਾਂ ਦਾ ਮਿਸ਼ਰਣ ਹੁੰਦਾ ਹੈ । ਇਸ ਵਿੱਚ ਕਾਫ਼ੀ ਮਾਤਰਾ ਵਿੱਚ ਪੌਦਿਆਂ ਦੇ ਲਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ । ਇਹ ਮਿੱਟੀ ਦੇ ਵਿਚ ਮੌਜੂਦ ਪੋਸ਼ਕ ਤੱਤਾਂ ਦੀ ਘਾਟ ਨੂੰ ਦੁਬਾਰਾ ਪੂਰਾ ਕਰਦੀ ਹੈ ਤਾਂ ਜੋ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹੇ ।
  12. ਰਾਈਜ਼ੋਬੀਅਮ-ਇਹ ਇੱਕ ਬੈਕਟੀਰੀਆ ਹੈ ਜੋ ਫਲੀਦਾਰ ਪੌਦਿਆਂ ਦੀਆਂ ਜੜਾਂ ਤੇ ਗੰਢਾਂ ਵਿੱਚ ਹੁੰਦਾ ਹੈ । ਇਹ ਹਵਾ ਵਿਚਲੀ ਨਾਈਟ੍ਰੋਜਨ ਨੂੰ ਵਰਤੋਂ ਯੋਗ ਬਣਾ ਦਿੰਦਾ ਹੈ, ਜਿਸ ਦੀ ਵਰਤੋਂ ਪੌਦੇ ਕਰਦੇ ਹਨ ਅਤੇ ਇਸ ਦੇ ਬਦਲੇ ਵਿੱਚ ਪੌਦੇ ਇਸ ਬੈਕਟੀਰੀਆ ਨੂੰ ਆਸਰਾ ਅਤੇ ਭੋਜਨ ਪ੍ਰਦਾਨ ਕਰਦੇ ਹਨ ।