PSEB 8th Class Punjabi Vyakaran ਬੋਲੀ, ਭਾਵਾਂਸ਼, ਸ਼ਬਦ, ਵਿਆਕਰਨ ਤੇ ਵਰਨ (1st Language)

Punjab State Board PSEB 8th Class Punjabi Book Solutions Punjabi Grammar Boli, Vyakarana ਬੋਲੀ, ਭਾਵਾਂਸ਼, ਸ਼ਬਦ, ਵਿਆਕਰਨ ਤੇ ਵਰਨ Textbook Exercise Questions and Answers.

PSEB 8th Class Punjabi Grammar ਬੋਲੀ, ਭਾਵਾਂਸ਼, ਸ਼ਬਦ, ਵਿਆਕਰਨ ਤੇ ਵਰਨ (1st Language)

ਬੋਲੀ

ਪ੍ਰਸ਼ਨ 1.
ਬੋਲੀ ਜਾਂ ਭਾਸ਼ਾ ਕਿਸ ਨੂੰ ਆਖਦੇ ਹਨ ?
ਜਾਂ
ਬੋਲੀ ਦੀ ਪਰਿਭਾਸ਼ਾ ਲਿਖੋ।
ਉੱਤਰ :
ਮਨੁੱਖ ਜਿਨ੍ਹਾਂ ਸਾਰਥਕ ਅਵਾਜ਼ਾਂ ਧੁਨੀਆਂ ਰਾਹੀਂ ਆਪਣੇ ਮਨੋਭਾਵਾਂ ਤੇ ਵਿਚਾਰਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਦਾ ਹੈ, ਉਨ੍ਹਾਂ ਦੇ ਸਮੂਹਾਂ ਨੂੰ “ਬੋਲੀ” ਜਾਂ “ਭਾਸ਼ਾਆਖਿਆ ਜਾਂਦਾ ਹੈ।

ਪ੍ਰਸ਼ਨ 2.
ਬੋਲੀ ਜਾਂ ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ :
ਮਨੁੱਖ ਆਪਣੇ ਮਨੋਭਾਵਾਂ ਨੂੰ ਦੋ ਤਰ੍ਹਾਂ ਲਿਖ ਕੇ ਜਾਂ ਬੋਲ ਕੇ ਪ੍ਰਗਟ ਕਰਦਾ ਹੈ। ਇਸ ਕਰਕੇ ਬੋਲੀ ਵੀ ਦੋ ਪ੍ਰਕਾਰ ਦੀ ਮੰਨੀ ਜਾਂਦੀ ਹੈ
(ਉ) ਬੋਲ-ਚਾਲ ਦੀ ਬੋਲੀ ਅਤੇ
(ਅ) ਸਾਹਿਤਕ ਜਾਂ ਟਕਸਾਲੀ ਬੋਲੀ।

PSEB 8th Class Punjabi Vyakaran ਬੋਲੀ, ਭਾਵਾਂਸ਼, ਸ਼ਬਦ, ਵਿਆਕਰਨ ਤੇ ਵਰਨ (1st Language)

ਵਿਆਕਰਨ

ਪ੍ਰਸ਼ਨ 3.
ਵਿਆਕਰਨ ਕਿਸ ਨੂੰ ਆਖਦੇ ਹਨ ? ਇਸ ਦੇ ਕਿੰਨੇ ਭਾਗ ਹੁੰਦੇ ਹਨ ? ਸੰਖੇਪ ਉੱਤਰ ਦਿਓ।
ਉੱਤਰ :
ਬੋਲੀ ਦੇ ਸ਼ਬਦ-ਰੂਪਾਂ ਤੇ ਵਾਕ-ਬਣਤਰ ਦੇ ਨੇਮਾਂ ਨੂੰ ਵਿਆਕਰਨ’ ਕਹਿੰਦੇ ਹਨ। ਬੋਲੀ ਦੀ ਠੀਕ ਵਰਤੋਂ ਕਰਨ ਲਈ ਵਿਆਕਰਨ ਦੇ ਨਿਯਮਾਂ ਤੋਂ ਜਾਣੂ ਹੋਣਾ ਜ਼ਰੂਰੀ ਹੈ। ਇਹ ਗੱਲ ਵੀ ਜਾਣ ਲੈਣੀ ਜ਼ਰੂਰੀ ਹੈ ਕਿ ਬੋਲੀ ਅਤੇ ਵਿਆਕਰਨ ਇਕੱਠੀਆਂ ਹੀ ਜਨਮ ਲੈਂਦੀਆਂ ਹਨ। ਵਿਆਕਰਨਿਕ ਨਿਯਮਾਂ ਵਿਚ ਬੱਝ ਕੇ ਬੋਲੀ ਸਾਹਿਤਕ ਰੂਪ ਧਾਰਨ ਕਰਦੀ ਹੈ।

ਪ੍ਰਸ਼ਨ 4.
ਵਿਆਕਰਨ ਦੇ ਕਿੰਨੇ ਭੇਦ ਹਨ ? ਵਿਸਥਾਰ ਸਹਿਤ ਲਿਖੋ।
ਉੱਤਰ :
ਵਿਦਵਾਨਾਂ ਨੇ ਵਿਆਕਰਨ ਨੂੰ ਹੇਠ ਲਿਖੇ ਤਿੰਨ ਭਾਗਾਂ ਵਿਚ ਵੰਡਿਆ ਹੈ

  • ਵਰਨ-ਬੋਧ-ਇਸ ਦੁਆਰਾ ਸਾਨੂੰ ਵਰਨਾਂ ਅਤੇ ਲਗਾਂ-ਮਾਤਰਾਂ ਦੇ ਉਚਾਰਨ ਤੇ ਸਹੀ ਵਰਤੋਂ ਦੇ ਨਿਯਮਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ।
  • ਸ਼ਬਦ ਬੋਧ-ਇਸ ਦੁਆਰਾ ਸ਼ਬਦ ਦੇ ਭਿੰਨ-ਭਿੰਨ ਰੂਪਾਂ, ਸ਼ਬਦ-ਰਚਨਾ ਤੇ ਸ਼ਬਦ-ਵੰਡ ਦੇ ਨਿਯਮਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ।
  • ਵਾਕ-ਬੋਧ-ਇਸ ਦੁਆਰਾ ਅਸੀਂ ਵਾਕ-ਰਚਨਾ, ਵਾਰ-ਵਟਾਂਦਰਾ, ਵਾਕ-ਵੰਡ ਤੇ ਵਿਸਰਾਮ ਚਿੰਨ੍ਹਾਂ ਦੀ ਵਰਤੋਂ ਦੇ ਨੇਮਾਂ ਬਾਰੇ ਗਿਆਨ ਪ੍ਰਾਪਤ ਕਰਦੇ ਹਾਂ।

ਪ੍ਰਸ਼ਨ 5.
ਸ਼ਬਦ ਕੀ ਹੁੰਦਾ ਹੈ ? ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ? ਉਦਾਹਰਨਾਂ ਸਹਿਤ ਉੱਤਰ ਦਿਓ।
ਉੱਤਰ :
ਸ਼ਬਦ ਬੋਲੀ ਦੀ ਇਕ ਸਭ ਤੋਂ ਛੋਟੀ ਸੁਤੰਤਰ ਇਕਾਈ ਹੁੰਦਾ ਹੈ। ਇਸ ਦਾ ਅਰਥ ਸਪੱਸ਼ਟ ਹੁੰਦਾ ਹੈ, ਜੋ ਕਿ ਛੋਟੇ ਤੋਂ ਛੋਟਾ ਹੁੰਦਾ ਹੈ। ਇਕ ਸ਼ਬਦ ਵਿਚ ਅਵਾਜ਼ਾਂ , ਧੁਨੀਆਂ ਦੀ ਗਿਣਤੀ ਇਕ ਵੀ ਹੋ ਸਕਦੀ ਹੈ ਤੇ ਇਕ ਤੋਂ ਵੱਧ ਵੀ ; ਜਿਵੇਂ-‘ਮੈਂ ਫੁੱਟਬਾਲ ਖੇਡਾਂਗਾ ਇਸ ਵਾਕ ਵਿਚ ਤਿੰਨ ਸ਼ਬਦ ਹਨ, ਜੋ ਆਪਣੇ ਆਪ ਵਿਚ ਬੋਲੀ ਦੀਆਂ ਸੁਤੰਤਰ ਇਕਾਈਆਂ ਹਨ ਇਨ੍ਹਾਂ ਦੇ ਅਰਥ ਸਪੱਸ਼ਟ ਅਤੇ ਆਪਣੇ-ਆਪ ਵਿਚ ਛੋਟੇ ਤੋਂ ਛੋਟੇ ਹਨ। ਇਨ੍ਹਾਂ ਸ਼ਬਦਾਂ ਵਿਚ ਅਵਾਜ਼ਾਂ (ਧੁਨੀਆਂ ਦੀ ਗਿਣਤੀ ਨਿਸਚਿਤ ਨਹੀਂ।

ਪਰੰਪਰਾਗਤ ਵਿਆਕਰਨਾਂ ਵਿਚ ਸ਼ਬਦਾਂ ਦੇ ਦੋ ਭੇਦ ਦੱਸੇ ਗਏ ਹਨ-ਸਾਰਥਕ ਤੇ ਨਿਰਾਰਥਕ ! ਪਰ ਇਹ ਠੀਕ ਨਹੀਂ! ਅਸਲ ਵਿਚ ਭਾਸ਼ਾ ਦਾ ਕੋਈ ਵੀ ਸ਼ਬਦ ਨਿਰਾਰਥਕ ਨਹੀਂ ਹੁੰਦਾ। ਜੇਕਰ ਅਸੀਂ ਕਹਿੰਦੇ ਹਾਂ ਕਿ “ਪਾਣੀ ਪੀਓ ਤਾਂ ‘ਪਾਣੀ ਦਾ ਅਰਥ ਕੇਵਲ ਪਾਣੀ ਹੀ ਹੈ, ਪਰ ਜੇਕਰ ਅਸੀਂ “ਪਾਣੀ-ਧਾਣੀ ਪੀਓ’ ਕਹਿੰਦੇ ਹਾਂ, ਤਾਂ ਪਾਣੀ-ਧਾਣੀ ਦਾ ਅਰਥ ਸ਼ਰਬਤ, ਸਕੰਜਵੀ, ਲੱਸੀ ਜਾਂ ਸ਼ਰਾਬ ਵੀ ਹੋ ਸਕਦਾ ਹੈ।

ਰੁਪ ਅਨੁਸਾਰ ਸ਼ਬਦਾਂ ਦੇ ਦੋ ਮੁੱਖ ਭੇਦ ਹਨ –

  1. ਵਿਕਾਰੀ
  2. ਅਵਿਕਾਰੀ।

PSEB 8th Class Punjabi Vyakaran ਬੋਲੀ, ਭਾਵਾਂਸ਼, ਸ਼ਬਦ, ਵਿਆਕਰਨ ਤੇ ਵਰਨ (1st Language)

1. ਵਿਕਾਰੀ-ਉਨ੍ਹਾਂ ਸ਼ਬਦਾਂ ਨੂੰ ਜਿਨ੍ਹਾਂ ਦਾ ਰੂਪ, ਲਿੰਗ, ਵਚਨ ਤੇ ਕਾਲ ਕਰਕੇ ਬਦਲ ਜਾਵੇ, ਵਿਕਾਰੀ ਸ਼ਬਦ ਕਹਿੰਦੇ ਹਨ। ਨਾਂਵ, ਪੜਨਾਂਵ, ਵਿਸ਼ੇਸ਼ਣ ਤੇ ਕਿਰਿਆ ਵਿਕਾਰੀ ਸ਼ਬਦ ਹਨ।

2. ਅਵਿਕਾਰੀ-ਉਹ ਸ਼ਬਦ ਅਵਿਕਾਰੀ ਹੁੰਦੇ ਹਨ, ਜਿਨ੍ਹਾਂ ਦੇ ਰੁਪ ਲਿੰਗ, ਵਚਨ ਤੇ ਕਾਲ ਕਰਕੇ ਨਾ ਬਦਲਣ। ਕਿਰਿਆ ਵਿਸ਼ੇਸ਼ਣ, ਯੋਜਕ, ਸੰਬੰਧਕ, ਵਿਸਮਿਕ, ਅਵਿਕਾਰੀ ਸ਼ਬਦ ਹਨ।

ਯੋਗ ਅਨੁਸਾਰ ਸ਼ਬਦ ਅੱਠ ਪ੍ਰਕਾਰ ਦੇ ਹੁੰਦੇ ਹਨ-ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਤੇ ਯੋਜਕ।

ਵਰਨਮਾਲਾ

ਪ੍ਰਸ਼ਨ 6.
ਲਿਪੀ ਕਿਸ ਨੂੰ ਆਖਦੇ ਹਨ ? ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਲਿਖੋ।
ਜਾਂ
ਲਿਪੀ ਦੀ ਪਰਿਭਾਸ਼ਾ ਲਿਖੋ।
ਉੱਤਰ :
ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਵਿਚ ਅੰਕਿਤ ਕਰਨ ਲਈ ਕੁੱਝ ਚਿੰਨ੍ਹ ਵਰਤੇ ਜਾਂਦੇ ਹਨ। ਇਨ੍ਹਾਂ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ’ ਕਿਹਾ ਜਾਂਦਾ ਹੈ। ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਗੁਰਮੁਖੀ ਹੈ।

ਪ੍ਰਸ਼ਨ 7.
ਵਰਨ ਕਿਸ ਨੂੰ ਆਖਦੇ ਹਨ ? ਇਨ੍ਹਾਂ ਦੇ ਕਿੰਨੇ ਭੇਦ ਹਨ ? ਸੰਖੇਪ ਰੂਪ ਵਿਚ ਉੱਤਰ ਦਿਓ।
ਉੱਤਰ :
ਮਨੁੱਖ ਜਦੋਂ ਬੋਲਦਾ ਹੈ, ਤਾਂ ਉਸ ਦੇ ਮੂੰਹੋਂ ਭਿੰਨ-ਭਿੰਨ ਪ੍ਰਕਾਰ ਦੀਆਂ ਅਵਾਜ਼ਾਂ ਧੁਨੀਆਂ) ਨਿਕਲਦੀਆਂ ਹਨ। ਇਨ੍ਹਾਂ ਅਵਾਜ਼ਾਂ ਨੂੰ ਪ੍ਰਗਟ ਕਰਨ ਲਈ, ਜੋ ਚਿੰਨ੍ਹ ਮਿੱਥੇ ਗਏ ਹਨ, ਉਨ੍ਹਾਂ ਨੂੰ ਵਰਨ ਜਾਂ ਅੱਖਰ ਆਖਿਆ ਜਾਂਦਾ ਹੈ ; ਜਿਵੇਂ-ਕ, ਚ, ਟ, ਤ, ੫।

ਇਨ੍ਹਾਂ ਅਵਾਜ਼ਾਂ ਨੂੰ ਪ੍ਰਗਟ ਕਰਨ ਲਈ ਮੂੰਹ ਦੇ ਸਾਰੇ ਅੰਗ ਬੁਲ਼, ਜੀਭ, ਦੰਦ, ਤਾਲੂ ਤੇ ਸੰਘ ਆਦਿ ਰਲ ਕੇ ਹਿੱਸਾ ਪਾਉਂਦੇ ਹਨ। ਮਨੁੱਖੀ ਸਾਹ ਜਦੋਂ ਬਾਹਰ ਨਿਕਲਦਾ ਹੈ, ਤਾਂ ਉਹ ਮੂੰਹ ਦੇ ਇਨ੍ਹਾਂ ਅੰਗਾਂ ਨਾਲ ਟਕਰਾਉਂਦਾ ਹੈ, ਤਦ ਮੂੰਹ ਵਿਚੋਂ ਭਿੰਨ-ਭਿੰਨ ਅਵਾਜ਼ਾਂ (ਧੁਨੀਆਂ) ਨਿਕਲਦੀਆਂ ਹਨ। ਇਨ੍ਹਾਂ ਅਵਾਜ਼ਾਂ ਨੂੰ ਲਿਖਣ ਲਈ, ਜੋ ਚਿੰਨ੍ਹ ਵਰਤੇ ਜਾਂਦੇ ਹਨ ਉਨ੍ਹਾਂ ਨੂੰ ਹੀ ਵਰਨ ਜਾਂ ਅੱਖਰ ਆਖਿਆ ਜਾਂਦਾ ਹੈ। ਇਹ ਅੱਖਰ ਮਿਲ ਕੇ ਸ਼ਬਦ ਬਣਦੇ ਹਨ।

ਪ੍ਰਸ਼ਨ 8.
ਗੁਰਮੁਖੀ ਲਿਪੀ ਦੇ ਕਿੰਨੇ ਵਰਨ (ਅੱਖਰ) ਹਨ ? ਇਨ੍ਹਾਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾਂਦਾ ਹੈ ?
ਉੱਤਰ :
ਗੁਰਮੁਖੀ ਲਿਪੀ ਦੇ 35 ਅੱਖਰ ਹਨ। ਇਨ੍ਹਾਂ ਵਿਚ ਫ਼ਾਰਸੀ ਦੀਆਂ ਪੰਜ ਧੁਨੀਆਂ ਸ਼, ਖ਼, ਗ਼, ਜ਼, ਫ਼-ਦੇ ਸ਼ਾਮਲ ਹੋਣ ਨਾਲ ਇਨ੍ਹਾਂ ਦੀ ਗਿਣਤੀ 40 ਹੋ ਜਾਂਦੀ ਹੈ। ਇਨ੍ਹਾਂ ਤੋਂ ਬਿਨਾਂ ਪੰਜਾਬੀ ਦੀ ਇਕ ਮੌਲਿਕ ਅਵਾਜ਼ ਨੂੰ ਪ੍ਰਗਟ ਕਰਨ ਲਈ ‘ੴ’ ਦੇ ਪੈਰ ਵਿਚ ਬਿੰਦੀ (ਲ ਲਾਉਣ ਦਾ ਰਿਵਾਜ ਵੀ ਪ੍ਰਚੱਲਤ ਹੋ ਗਿਆ ਹੈ। ਇਸ ਦੀ ਲੋੜ ਹੇਠਾਂ ਲਿਖੇ ਅੱਖਰਾਂ ਦਾ ਅਰਥ-ਭੇਦ ਦੱਸਣ ਨਾਲ ਸਪੱਸ਼ਟ ਹੋ ਜਾਂਦੀ ਹੈ।

  1. ਪਲ-ਉਹ ਇੱਥੇ ਘੜੀ-ਪਲ ਹੀ ਟਿਕੇਗਾ।
    ਪਲ-ਉਹ ਮਾੜਾ-ਮੋਟਾ ਖਾ ਕੇ ਪਲ ਗਿਆ।
  2. ਤਲ-ਪਾਣੀ ਦੇ ਤਲ ਉੱਤੇ ਲਹਿਰਾਂ ਨੱਚ ਰਹੀਆਂ ਹਨ।
    ਤਲ-ਹਲਵਾਈ ਪਕੌੜੇ ਤਲ ਰਿਹਾ ਹੈ।

PSEB 8th Class Punjabi Vyakaran ਬੋਲੀ, ਭਾਵਾਂਸ਼, ਸ਼ਬਦ, ਵਿਆਕਰਨ ਤੇ ਵਰਨ (1st Language)

ਗੁਰਮੁਖੀ ਵਰਨਮਾਲਾ ਦੇ ਵਰਨਾਂ ਨੂੰ ਹੇਠ ਲਿਖੇ ਅੱਠ ਵਰਨਾਂ ਵਿਚ ਵੰਡਿਆਂ ਗਿਆ ਹੈ।
PSEB 8th Class Punjabi Vyakaran ਬੋਲੀ, ਭਾਵਾਂਸ਼, ਸ਼ਬਦ, ਵਿਆਕਰਨ ਤੇ ਵਰਨ (1st Language) 1

ਪ੍ਰਸ਼ਨ 9.
ਪੰਜਾਬੀ ਵਰਨ (ਅੱਖਰ) ਕਿੰਨੀ ਪ੍ਰਕਾਰ ਦੇ ਹਨ ?
ਜਾਂ
ਪੰਜਾਬੀ ਦੇ ਕਿੰਨੇ ਵਰਨ ਸੂਰ, ਵਿਅੰਜਨ, ਅਨੁਨਾਸਿਕ ਤੇ ਦੁੱਤ ਹਨ ? ਉਦਾਹਰਨਾਂ ਸਹਿਤ ਦੱਸੋ।
ਉੱਤਰ :
ਰੂਪ ਅਤੇ ਉਚਾਰਨ ਦੇ ਫ਼ਰਕ ਕਰ ਕੇ ਪੰਜਾਬੀ ਵਰਨਾਂ ਅੱਖਰਾਂ ਦੇ ਚਾਰ ਭੇਦ ਹਨ –
(ਉ) ਸੂਰ
(ਅ) ਵਿਅੰਜਨ
(ਈ) ਅਨੁਨਾਸਿਕ
(ਸ) ਦੁੱਤ।

(ਉ) ਸੂਰ-ਉਨ੍ਹਾਂ ਵਰਨਾਂ ਨੂੰ ਸੂਰ ਆਖਿਆ ਜਾਂਦਾ ਹੈ, ਜਿਨ੍ਹਾਂ ਦਾ ਉਚਾਰਨ ਕਿਸੇ ਹੋਰ ਅਵਾਜ਼ ਦੀ ਸਹਾਇਤਾ ਤੋਂ ਬਿਨਾਂ ਹੀ ਹੋ ਸਕੇ ਪੰਜਾਬੀ ਵਿਚ ਕੇਵਲ ਤਿੰਨ ਵਰਨ ਹੀ ਸੁਰ ਹਨ-ਉ, ਅ, ੲ

(ਅ) ਵਿਅੰਜਨ-ਵਿਅੰਜਨ ਉਨ੍ਹਾਂ ਵਰਨਾਂ ਨੂੰ ਆਖਿਆ ਜਾਂਦਾ ਹੈ, ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਸਾਹ ਮੁੰਹ ਵਿਚੋਂ ਬੇਰੋਕ ਬਾਹਰ ਨਿਕਲਦਾ ਹੈ। ਪੰਜਾਬੀ ਵਿਚ ਸ ਤੋਂ ੜ ਤਕ ਸਾਰੇ ਵਰਨ ਤੇ ਨਵੇਂ ਅੱਖਰ ਸਾਰੇ ਹੀ ਵਿਅੰਜਨ ਹੀ ਹਨ !

(ਇ) ਅਨੁਨਾਸਿਕ-ਜਿਨ੍ਹਾਂ ਵਰਨਾਂ ਦੀਆਂ ਅਵਾਜ਼ਾਂ ਨੱਕ ਵਿਚੋਂ ਨਿਕਲਦੀਆਂ ਹਨ, ਉਹ ਅਨੁਨਾਸਿਕ ਹਨ ਪੰਜਾਬੀ ਦੇ ਇਹ ਵਰਨ ਅਨੁਨਾਸਿਕ ਹਨ-੩, , ਣ, ਨ, ਮ।

PSEB 8th Class Punjabi Vyakaran ਬੋਲੀ, ਭਾਵਾਂਸ਼, ਸ਼ਬਦ, ਵਿਆਕਰਨ ਤੇ ਵਰਨ (1st Language)

(ਸ) ਦੁੱਖ-ਦੁੱਤ ਵਰਨਾਂ ਦੀ ਪੰਜਾਬੀ ਵਿਚ ਬਹੁਤ ਘੱਟ ਵਰਤੋਂ ਹੁੰਦੀ ਹੈ। ਇਨ੍ਹਾਂ ਦੀ ਬਹੁਤੀ ਵਰਤੋਂ ਹਿੰਦੀ ਤੇ ਸੰਸਕ੍ਰਿਤ ਵਿਚ ਹੁੰਦੀ ਹੈ ਪੰਜਾਬੀ ਵਿਚ ਜੋ ਅੱਖਰ ਵਿਅੰਜਨਾਂ ਦੇ ਪੈਰਾਂ ਵਿਚ ਜੋੜ ਕੇ ਵਰਤੇ ਜਾਂਦੇ ਹਨ, ਉਹ ‘ਦੁੱਤ ਵਰਨ’ ਅਖਵਾਉਂਦੇ ਹਨ ਪੰਜਾਬੀ ਵਿਚ ਕੇਵਲ ਤਿੰਨਾਂ ਅੱਖਰਾਂ ਹ, ਰ, ਵ ਦੀ ਹੀ ਅਜਿਹੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਵਿਚੋਂ ਵ ਦੀ ਵਰਤੋਂ ਬਹੁਤ ਘੱਟ ਹੈ ਪਰ ਹ ਤੇ ਰ ਦੀ ਵਰਤੋਂ ਆਮ ਹੈ, ਜਿਵੇਂ ਪੜ੍ਹਨਾ, ਉਨ੍ਹਾਂ, ਇਨ੍ਹਾਂ, ਜਿਨ੍ਹਾਂ, ਪ੍ਰੇਮ, ਪ੍ਰੀਤਮ, ਸ਼੍ਰੀਮਾਨ, ਸ਼ੈ-ਮਾਨ, ਥੈ-ਜੀਵਨੀ ਆਦਿ।

ਪ੍ਰਸ਼ਨ 10.
ਲਗਾਂ-ਮਾਤਰਾਂ ਕੀ ਹੁੰਦੀਆਂ ਹਨ ? ਪੰਜਾਬੀ ਵਿਚ ਕਿੰਨੀਆਂ ਲਗਾਂ-ਮਾਤਰਾਂ ਦੀ ਵਰਤੋਂ ਹੁੰਦੀ ਹੈ ?
ਉੱਤਰ :
ਪੰਜਾਬੀ ਵਿਚ ਤਿੰਨ ਸ਼ਰ ਹਨ-ਉ, ਅ ਤੇ ੲ, ਪਰੰਤੂ ਵਰਤੋਂ ਵਿਚ ਇਨ੍ਹਾਂ ਦੀ ਗਿਣਤੀ 10 ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ ਅ ਆ ਇ ਈ ਏ ਐ ਉ ਊ ਓ ਔ।

ਬੋਲੀ ਨੂੰ ਲਿਖਦੇ ਸਮੇਂ ਵਿਅੰਜਨਾਂ ਨਾਲ ਇਨ੍ਹਾਂ ਦੇ ਕੇਵਲ ਚਿੰਨ੍ਹ ਹੀ ਵਰਤੇ ਜਾਂਦੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ –

ਇਨ੍ਹਾਂ ਲਗਾਂ-ਮਾਤਰਾਂ ਦੀ ਵਰਤੋਂ ਲਈ ਕੁੱਝ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਉੱਪਰ ਲਿਖੀਆਂ ਸਾਰੀਆਂ ਲਗਾਂ ਸਾਰੇ ਵਿਅੰਜਨਾਂ ਨਾਲ ਲਗਦੀਆਂ ਹਨ। ਪਰੰਤੂ ਰਾਂ-ਉ, ਅ ਅਤੇ ੲ-ਨਾਲ ਇਹ ਸਾਰੀਆਂ ਨਹੀਂ ਲੱਗ ਸਕਦੀਆਂ !

ਓ, ਅ, ੲ ਨਾਲ ਲਗਾਂ ਉੱਪਰ ਲਿਖੇ ਅਨੁਸਾਰ ਹੀ ਲਗਦੀਆਂ ਹਨ ਅਰਥਾਤ ਉ ਨੂੰ ਔਂਕੜ (ਉ, ਦੁਲੈਂਕੜ (ਊ ਤੇ ਹੋੜਾ (ਓ ਲਗਦੀਆਂ ਹਨ। “ਅ’ ਨੂੰ ਮੁਕਤਾ (ਅ ਕੰਨਾ ਆ) ਤੇ ਦੁਲਾਵਾਂ ਐ ਲਗਾਂ ਲਗਦੀਆਂ ਹਨ। ‘ਬ ਨੂੰ ਸਿਹਾਰੀ (ਇ, ਬਿਹਾਰੀ ਤੇ ਲਾਂ (ਏ ਲਗਾਂ ਲਗਦੀਆਂ ਹਨ।

ਪ੍ਰਸ਼ਨ 11.
ਲਗਾਖਰ ਕਿਸ ਨੂੰ ਆਖਦੇ ਹਨ ? ਉਨ੍ਹਾਂ ਦੇ ਨਾਂ ਲਿਖੋ।
ਉੱਤਰ :
ਇਨ੍ਹਾਂ ਤੋਂ ਬਿਨਾਂ ਗੁਰਮੁਖੀ ਵਿਚ ਲਗਾਂ ਦੇ ਨਾਲ ਕੁੱਝ ਚਿੰਨ੍ਹਾਂ ਦੀ ਵਰਤੋਂ ਵੀ ਹੁੰਦੀ ਹੈ, ਉਨ੍ਹਾਂ ਨੂੰ ਲਗਾਖਰ ਆਖਿਆ ਜਾਂਦਾ ਹੈ। ਪੰਜਾਬੀ ਵਿਚ ਇਹ ਚਿੰਨ੍ਹ ਤਿੰਨ ਹਨ

ਪ੍ਰਸ਼ਨ 12.
ਪੰਜਾਬੀ ਲਗਾਖਰਾਂ ਦੀ ਕਿਨ੍ਹਾਂ-ਕਿਨ੍ਹਾਂ ਲਗਾਂ ਨਾਲ ਤੇ ਕਿਉਂ ਵਰਤੋਂ ਹੁੰਦੀ ਹੈ ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਦਸਾਂ ਲਗਾਂ ਵਿਚੋਂ ਜਦੋਂ ਕਿਸੇ ਦਾ ਉਚਾਰਨ ਨੱਕ ਵਿਚੋਂ ਹੁੰਦਾ ਹੈ, ਤਾਂ ਉਸ ਦੇ ਨਾਲ ਬਿੰਦੀ ਅਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਦਸਾਂ ਲਗਾਂ ਵਿਚੋਂ ਛੇਆਂ ਨਾਲ ਬਿੰਦੀ ਲਗਦੀ ਹੈ ਅਤੇ ਚਹੁੰ ਨਾਲ ਟਿੱਪੀ। ਕੰਨਾ, ਬਿਹਾਰੀ, ਲਾਂ, ਦੁਲਾਂ, ਹੋੜਾ ਅਤੇ ਕਨੌੜਾ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ :

ਜਿਵੇਂ-ਗਾਂ, ਨਹੀਂ, ਗੇਂਦ, ਕੈਂਚੀ, ਜਦੋਂ, ਸੌਂ ! ਮੁਕਤਾ, ਸਿਹਾਰੀ, ਔਂਕੜ ਅਤੇ ਦੁਲੈਂਕੜ ਨਾਲ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ-ਚੰਦ, ਸਿੰਘ, ਚੁੰਝ, ਗੂੰਜ। ਇਸ ਤੋਂ ਬਿਨਾਂ ੳ, ਅ, ੲ ਨਾਲ ਲਗਾਖਰਾਂ ਦੀ ਵਰਤੋਂ ਦੇ ਨਿਯਮ ਕੁੱਝ ਭਿੰਨ ਹਨ, ਜਿਵੇਂ-ੳ, ਅ, ੲ ਨਾਲ ਲੱਗਣ ਵਾਲੀਆਂ ਅੱਠ ਲਗਾਂ-ਕੰਨਾ, ਬਿਹਾਰੀ, ਲਾਂ, ਦੁਲਾਂ, ਹੋੜਾ ਅਤੇ ਕਨੌੜਾ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ , ਜਿਵੇਂ-ਆਂਦਰ, ਸਾਈਂ, ਕਿਉਂ, ਖਾਊਂ, ਜਾਏਂ, ਐੱਠ, ਐੱਤਰਾ। ਜਦੋਂ “ਅ’ ਮੁਕਤਾ ਹੁੰਦਾ ਹੈ ਅਤੇ ‘ਇ’ ਨੂੰ ਸਿਹਾਰੀ ਲੱਗੀ ਹੁੰਦੀ ਹੈ, ਤਾਂ ਇਨ੍ਹਾਂ ਨਾਲ ਟਿੱਪੀ ( ) ਦੀ ਵਰਤੋਂ ਹੁੰਦੀ ਹੈ , ਜਿਵੇਂ-ਅੰਗ, ਇੰਦਰ।

PSEB 8th Class Punjabi Vyakaran ਬੋਲੀ, ਭਾਵਾਂਸ਼, ਸ਼ਬਦ, ਵਿਆਕਰਨ ਤੇ ਵਰਨ (1st Language)

ਅੱਧਕ-ਹਿੰਦੀ ਅਤੇ ਸੰਸਕ੍ਰਿਤ ਵਿਚ ਕਈ ਅੱਖਰਾਂ ਦੀ ਦੋਹਰੀ ਅਵਾਜ਼ ਪ੍ਰਗਟ ਕਰਨ ਲੱਗਿਆਂ, ਉਸੇ ਅੱਖਰ ਨੂੰ ਅੱਧਾ ਅਤੇ ਨਾਲ ਹੀ ਪਰਾ ਪਾ ਦਿੱਤਾ ਜਾਂਦਾ ਹੈ : ਜਿਵੇਂ-ਥਾ, ਸਥੀ, ਚਾ ਆਦਿ। ਪਰੰਤੂ ਪੰਜਾਬੀ ਵਿਚ ਦੋਹਰੀ ਅਵਾਜ਼ ਪ੍ਰਗਟ ਕਰਨ ਲਈ ਅੱਧੇ ਅੱਖਰ ਨਹੀਂ ਪਾਏ ਜਾਂਦੇ, ਸਗੋਂ ਜਿਸ ਅੱਖਰ ਦੀ ਅਵਾਜ਼ ਦੋਹਰੀ ਕਰਨੀ ਹੋਵੇ, ਉਸ ਤੋਂ ਪਹਿਲੇ ਅੱਖਰ ਉੱਪਰ ਅੱਧਕ ਪਾ ਕੇ ਹੀ ਕੰਮ ਸਾਰ ਲਿਆ ਜਾਂਦਾ ਹੈ। ਇਸ ਲਈ ਉਪਰੋਕਤ ਸ਼ਬਦ ਪੰਜਾਬੀ ਵਿਚ ਇਸ ਤਰ੍ਹਾਂ ਲਿਖੇ ਜਾਣਗੇ-ਬੱਚਾ, ਸੱਚਾ, ਅੱਛਾ ਆਦਿ।

ਪੰਜਾਬੀ ਵਿਚ ਅੱਧਕ ਦੀ ਵਰਤੋਂ ਉੱਥੇ ਹੀ ਹੁੰਦੀ ਹੈ, ਜਿੱਥੇ ਮੁਕਤਾ, ਸਿਹਾਰੀ ਤੇ ਔਂਕੜ ਲਗਾਂ ਲੱਗੀਆਂ ਹੋਣ ; ਜਿਵੇਂ–ਸੱਚ, ਹਿੱਕ, ਭੁੱਖਾ ਆਦਿ। ਅੰਗਰੇਜ਼ੀ ਦੇ ਕੁੱਝ ਅੱਖਰਾਂ ਨੂੰ ਪੰਜਾਬੀ ਵਿਚ ਲਿਖਣ ਸਮੇਂ ਦੁਲਾਵਾਂ (ਦੈ) ਨਾਲ ਵੀ ਇਸ ਦੀ ਵਰਤੋਂ ਹੁੰਦੀ ਹੈ; ਜਿਵੇਂ ਰੈੱਸ, ਪੈਂਨ ਆਦਿ।

ਪ੍ਰਸ਼ਨ 13.
ਖ਼ਾਲੀ ਸਥਾਨ ਭਰੋ
(ਓ) ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ………… ਹੈ।
(ਅ) ਗੁਰਮੁਖੀ ਲਿਪੀ ਵਿਚ ………… ਸੂਰ ਤੇ ………… ਵਿਅੰਜਨ ਹਨ।
(ਈ) ਹ, ਰ, ਵ ਗੁਰਮੁਖੀ ਵਿਚ ………… ਅੱਖਰ ਹਨ !
(ਸ) ਗੁਰਮੁਖੀ ਲਿਪੀ ਵਿਚ ……….. ਲਗਾਖਰ ਹਨ।
(ਹ) ਅੱਧਕ, ਬਿੰਦੀ ਤੇ ਟਿੱਪੀ ਨੂੰ ………… ਆਖਿਆ ਜਾਂਦਾ ਹੈ :
ਉੱਤਰ :
(ਉ) ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਗੁਰਮੁਖੀ ਹੈ।
(ਅ) ਗੁਰਮੁਖੀ ਲਿਪੀ ਵਿਚ ਤਿੰਨ ਰ ਤੇ 38 ਵਿਅੰਜਨ ਹਨ !
(ਈ) ਹ, ਰ, ਵ ਗੁਰਮੁਖੀ ਵਿਚ ਦੁੱਤ ਅੱਖਰ ਹਨ।
(ਸ) ਗੁਰਮੁਖੀ ਲਿਪੀ ਵਿਚ ਤਿੰਨ ਲਗਾਖਰ ਹਨ !
(ਹ) ਅੱਧਕ, ਬਿੰਦੀ ਤੇ ਟਿੱਪੀ ਨੂੰ ਲਗਾਖਰ ਆਖਿਆ ਜਾਂਦਾ ਹੈ।

ਪ੍ਰਸ਼ਨ 14.
ਹੇਠ ਲਿਖੇ ਵਾਕਾਂ ਵਿਚੋਂ ਠੀਕ ਵਾਕ ਦੇ ਸਾਹਮਣੇ ਡੱਬੀ ਵਿਚ ਸਹੀ ਅਤੇ ਗਲਤ ਵਾਕ ਦੇ ਸਾਹਮਣੇ (✗) ਨਿਸ਼ਾਨ ਲਗਾਓ –
(ਉ) ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ।
(ਅ) ਬੋਲੀ ਜਾਂ ਭਾਸ਼ਾ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਦੁਜਿਆਂ ਨਾਲ ਸਾਂਝੇ ਕਰ ਸਕਦੇ ਹਾਂ।
(ਈ) ਵਿਆਕਰਨ ਦੇ ਦੋ ਭਾਗ ਹੁੰਦੇ ਹਨ।
(ਸ) ਆਮ ਬੋਲ-ਚਾਲ ਦੀ ਭਾਸ਼ਾ ਵਿਚ ਸਾਹਿਤ ਦੀ ਰਚਨਾ ਕੀਤੀ ਜਾਂਦੀ ਹੈ।
(ਹ) ਪੰਜਾਬੀ ਬੋਲੀ ਦੀ ਲਿਪੀ ਗੁਰਮੁਖੀ ਹੈ !
ਉੱਤਰ :
(ਉ) (✓)
(ਅ) (✓)
(ਇ) (✗)
(ਸ) (✗)
(ਹ) (✓)

PSEB 8th Class Punjabi Solutions Chapter 26 ਗੱਗੂ

Punjab State Board PSEB 8th Class Punjabi Book Solutions Chapter 26 ਗੱਗੂ Textbook Exercise Questions and Answers.

PSEB Solutions for Class 8 Punjabi Chapter 26 ਗੱਗੂ (1st Language)

Punjabi Guide for Class 8 PSEB ਗੱਗੂ Textbook Questions and Answers

ਗੱਗੂ ਪਾਠ-ਅਭਿਆਸ

1. ਦੱਸੋ :

(ੳ) ਮੱਝ ਦਾ ਕੱਟਾ ਕਿਹੋ-ਜਿਹਾ ਸੀ ?
ਉੱਤਰ :
ਮੱਝ ਦਾ ਕੱਟਾ ਪੰਜ – ਕਲਿਆਣਾ ਸੀ। ਉਸ ਦਾ ਰੰਗ ਸ਼ਾਹ ਕਾਲਾ ਸੀ ਪਰ ਉਸ ਦੇ ਖੁਰਾਂ ਵਲੋਂ ਲੱਤਾਂ ਦਾ ਕੁੱਝ ਹਿੱਸਾ ਤੇ ਪੂਛ ਦਾ ਕੁੱਝ ਹਿੱਸਾ ਚਿੱਟਾ ਸੀ ਅਤੇ ਮੱਥੇ ਵਿਚ ਚਿੱਟਾ ਫੁੱਲ ਸੀ। ਇਸ ਪ੍ਰਕਾਰ ਉਹ ਬੜਾ ਸੋਹਣਾ ਸੀ।

(ਅ) ਮੱਝ ਕੱਟੇ ਨੂੰ ਕਿਵੇਂ ਮਮਤਾ ਵਿਖਾ ਰਹੀ ਸੀ ?
ਉੱਤਰ :
ਮੱਝ ਕੱਟੇ ਨੂੰ ਬੜੇ ਪਿਆਰ ਨਾਲ ਚੱਟ ਕੇ ਮਮਤਾ ਵਿਖਾ ਰਹੀ ਸੀ। ਉਹ ਉਸਦੇ ਮਿੱਟੀ ਨਾਲ ਲਿਬੜੇ ਪਿੰਡੇ ਨੂੰ ਆਪਣੀ ਜੀਭ ਨਾਲ ਸਾਫ਼ ਕਰ ਰਹੀ ਸੀ। ਉਹ ਕਦੇ ਉਸ ਦੀਆਂ ਅੱਖਾਂ, ਕਦੇ ਮੱਥਾ, ਕਦੇ ਕੰਨ ਚੱਟਦੀ ਤੇ ਕਦੇ ‘ਪੁੱਚ – ਪੁੱਚ’ ਕਰਦੀ ਹੋਈ ਉਸ ਦੇ ਸਾਰੇ ਪਿੰਡੇ ਉੱਤੇ ਜੀਭ ਫੇਰਦੀ ਸੀ।

PSEB 8th Class Punjabi Solutions Chapter 26 ਗੱਗੂ

(ਈ) ਕਿਹੜੀਆਂ ਗੱਲਾਂ ਤੋਂ ਲੇਖਕ ਅਤੇ ਗੱਗੂ ਦੇ ਪਿਆਰ ਦਾ ਪਤਾ ਲੱਗਦਾ ਹੈ ?
ਉੱਤਰ :
ਲੇਖਕ ਕਹਿੰਦਾ ਹੈ ਕਿ ਉਸ ਦਾ ਕੱਟੇ ਨੂੰ ਦੇਖਦਿਆਂ ਹੀ ਉਸ ਨਾਲ ਪਿਆਰ ਜਿਹਾ ਹੋ ਗਿਆ ਸੀ। ਉਸਨੇ ਉਸ ਦਾ ਨਾਂ ਗੱਗੂ ਰੱਖਿਆ। ਜਦੋਂ ਉਹ ਜ਼ਰਾ ਵੱਡਾ ਹੋਇਆ, ਤਾਂ ਘਰ ਦੇ ਬਾਕੀ ਜੀਆਂ ਦਾ ਗੱਗੂ ਨਾਲ ਪਿਆਰ ਘੱਟ ਗਿਆ, ਪਰ ਲੇਖਕ ਦਾ ਪਿਆਰ ਉਸੇ ਤਰ੍ਹਾਂ ਰਿਹਾ। ਫਿਰ ਜਦੋਂ ਉਸਨੂੰ ਪਤਾ ਲੱਗਾ ਕਿ ਉਸ ਦੀ ਮਾਂ ਨੇ ਉਸ ਦਾ ਦੁੱਧ ਛੁਡਵਾ ਦਿੱਤਾ ਹੈ, ਤਾਂ ਉਹ ਉਸ ਨੂੰ ਮੁਨੇਰੇ ਖੋਲ੍ਹ ਕੇ ਘਰਦਿਆਂ ਤੋਂ ਚੋਰੀ ਮਾਂ ਦਾ ਦੁੱਧ ਚੁੰਘਾ ਦਿੰਦਾ ਰਿਹਾ ! ਜਦੋਂ ਗੱਗੂ ਜ਼ਰਾ ਵੱਡਾ ਹੋਇਆ, ਤਾਂ ਉਹ ਆਪਣੇ ਹੱਥ ਵਿਚ ਫੜੀ ਰੋਟੀ ਦਿਖਾ ਕੇ ਤੇ “ਗੱਗੂ’ ਕਹਿ ਕੇ ਆਵਾਜ਼ ਮਾਰਦਾ, ਤਾਂ ਉਹ ਭੱਜਾ ਆਉਂਦਾ। ਉਹ ਰੋਟੀ ਖਾ ਕੇ ਉਸਦੇ ਹੱਥ ਚੱਟਦਾ ਤੇ ਲਾਡ ਨਾਲ ਉਸਦੇ ਪੋਲੀਆਂ – ਪੋਲੀਆਂ ਚੁੱਡਾਂ ਵੀ ਮਾਰਦਾ।

ਜੇਕਰ ਉਹ ਉਸ ਦੇ ਮੂੰਹ ਵਿਚ ਗੁੜ ਦੀਆਂ ਰੋੜੀਆਂ ਪਾਉਂਦਾ, ਤਾਂ ਗੁੜ ਖਾ ਕੇ ਉਹ ਉਸ ਦੀਆਂ ਉਂਗਲਾਂ ਚੱਟਣ ਲੱਗ ਪੈਂਦਾ ਕਈ ਵਾਰੀ ਉਹ ਹੱਥ ਵਿਚ ਫੜੀ ਰੋਟੀ ਉੱਤੇ ਚੁੱਕ ਲੈਂਦਾ, ਤਾਂ ਰੋਟੀ ਖੋਹਣ ਲਈ ਉਹ ਉਸ ਨੂੰ ਪੌਡੇ ਲਾਉਣ ਦਾ ਯਤਨ ਕਰਦਾ। ਰੋਟੀ ਖੁਆ ਕੇ ਜੇਕਰ ਉਹ ਉਸ ਨੂੰ ਕਹਿੰਦਾ ਕਿ ਉਹ ਆਪਣੇ ਕਿੱਲੇ ਉੱਤੇ ਚਲਿਆ ਜਾਵੇ, ਤਾਂ ਉਹ ਉੱਥੇ ਚਲਾ ਜਾਂਦਾ। ਕਈ ਵਾਰੀ ਉਹ ਉਸ ਨੂੰ ਕੋਈ ਖਾਣ ਲਈ ਚੀਜ਼ ਦਿਖਾ ਕੇ ਅੱਗੇ ਦੌੜ ਪੈਂਦਾ ਹੈ ਤੇ ਗੱਗੂ ਉਸ ਦੇ ਮਗਰ ਦੌੜਦਾ ਰਹਿੰਦਾ। ਪਸ਼ੂ ਚਾਰਦਾ ਹੋਇਆ ਲੇਖਕ ਗੱਗੂ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਉਧਰ ਚਰਨ ਲਈ ਛੱਡ ਦਿੰਦਾ, ਜਿੱਥੇ ਹਰਾ – ਹਰਾ ਘਾਹ ਹੁੰਦਾ। ਲੇਖਕ ਨੇ ਘਰ ਵਿਚ ਥਾਂ – ਥਾਂ ਉਸ ਦਾ ਨਾਂ ਲਿਖਿਆ ਹੁੰਦਾ।

ਲੇਖਕ ਜਦੋਂ ਸਕੂਲੋਂ ਆਉਂਦਾ, ਤਾਂ ਗੱਗੂ ਉਸਨੂੰ ਬੂਹੇ ਵਿਚ ਦੇਖ ਕੇ ਇਕ ਵਾਰੀ ਜ਼ਰੂਰ ਅੜਿਗਦਾ। ਲੇਖਕ ਬਸਤਾ ਰੱਖ ਕੇ ਉਸ ਦੇ ਸਿਰ ਅਤੇ ਪਿੰਡੇ ਉੱਤੇ ਹੱਥ ਫੇਰਦਾ ਤੇ ਉਹ ਵੀ ਉਸ ਨਾਲ ਲਾਡੀਆਂ – ਪਾਡੀਆਂ ਕਰਦਾ। ਉਹ ਉਸ ਨੂੰ ਰੱਜ ਕੇ ਪੱਠੇ ਖੁਆ ਕੇ ਖ਼ੁਸ਼ ਹੁੰਦਾ। ਉਹ ਦੋਵੇਂ ਇਕ – ਦੂਜੇ ਨੂੰ ਚੁੰਮਦੇ – ਚੱਟਦੇ ਰਹਿੰਦੇ।

ਫਿਰ ਜਦੋਂ ਲੇਖਕ ਦੇ ਬਾਪੂ ਨੇ ਗੱਗੂ ਨੂੰ ਵੇਚ ਦਿੱਤਾ, ਤਾਂ ਲੇਖਕ ਨੇ ਤਿੰਨ ਦਿਨ ਰੋਟੀ ਨਾ ਖਾਧੀ, ਫਿਰ ਜਦੋਂ ਉਸਨੇ ਗੱਗੂ ਦੇ ਨੱਥ ਪਾਉਣ ਦੀ ਦੁਖਦਾਇਕ ਘਟਨਾ ਸੁਣੀ, ਤਾਂ ਉਹ ਬੇਚੈਨ ਹੋਇਆ ਤੁਰੰਤ ਉਸ ਦੇ ਕੋਲ ਪਹੁੰਚਾ। ਫਿਰ ਜਦੋਂ ਉਸਨੇ ਦੇਖਿਆ ਕਿ ਦਲੀਪਾ ਉਸਨੂੰ ਰੇੜੀ ਅੱਗੇ ਜੋੜ ਕੇ ਸੋਟੀਆਂ ਮਾਰ ਰਿਹਾ ਹੈ, ਤਾਂ ਉਸ ਨੇ ਉਸ ਦਾ ਬੜਾ ਵਿਰੋਧ ਕੀਤਾ ਇਸ ਸਮੇਂ ਗੱਗ ਦਲੀਪੇ ਦੀਆਂ ਸੋਟੀਆਂ ਨਾਲ ਵੀ ਨਾ ਤੁਰਿਆ, ਪਰ ਲੇਖਕ ਦੇ ਕਹਿਣ ਨਾਲ ਹੀ ਉਹ ਉਸਦੇ ਘਰ ਵਲ ਤੁਰ ਪਿਆ।

ਇਨ੍ਹਾਂ ਗੱਲਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਲੇਖਕ ਤੇ ਗੱਗੂ ਦਾ ਆਪਸ ਵਿਚ ਬਹੁਤ ਪਿਆਰ ਸੀ।

(ਸ) ਨੱਥ ਨਾਲ ਗੱਗੂ ਦੇ ਨੱਕ ਦਾ ਕੀ ਹਾਲ ਹੋਇਆ ?
ਉੱਤਰ :
ਨੱਥ ਨਾਲ ਗੱਗੂ ਦਾ ਬਹੁਤ ਬੁਰਾ ਹਾਲ ਹੋਇਆ। ਉਹ ਪੀੜ ਕਰਕੇ ਨਾ ਲੇਖਕ ਨੂੰ ਦੇਖ ਕੇ ਅੜਿੱਗ ਸਕਿਆ ਤੇ ਨਾ ਹੀ ਉਸ ਦਾ ਹੱਥ ਚੱਟ ਸਕਿਆ। ਉਹ ਬੜਾ ਮਾੜਾ ਜਿਹਾ ਹੋਇਆ ਲਗਦਾ ਸੀ।

(ਹ) ਲੇਖਕ ਦਲੀਪੇ ਕੋਲੋਂ ਗੱਗੂ ਨੂੰ ਕਿਸ ਤਰ੍ਹਾਂ ਲੈ ਆਇਆ ?
ਉੱਤਰ :
ਜਦੋਂ ਲੇਖਕ ਗੱਗੂ ਦੇ ਕੋਲ ਖੜ੍ਹਾ ਸੀ ਤੇ ਦਲੀਪਾ ਉਸਦੇ ਸੋਟੀਆਂ ਮਾਰ ਕੇ ਉਸਨੂੰ ਤੋਰਨ ਦੀ ਅਸਫਲ ਕੋਸ਼ਿਸ਼ ਕਰ ਰਿਹਾ ਸੀ, ਤਾਂ ਲੇਖਕ ਨੇ ਕਿਹਾ ਕਿ ਉਹ ਉਸ ਦੇ ਕਹੇ ਨਹੀਂ ਤੁਰੇਗਾ, ਸਗੋਂ ਉਸ (ਲੇਖਕ ਦੇ ਕਹੇ ਹੀ ਤੁਰੇਗਾ। ਇਹ ਆਖ ਕੇ ਉਸਨੇ ਗੱਗੁ ਦੇ ਕੰਨ ਵਿਚ ਉਸਨੂੰ ਘਰ ਚਲਣ ਲਈ ਕਿਹਾ। ਇਹ ਸੁਣਦਿਆਂ ਹੀ ਉਹ ਰੇੜੀ ਸਮੇਤ ਲੇਖਕ ਦੇ ਘਰ ਵਲ ਚਲ ਪਿਆ। ਇਹ ਦੇਖ ਕੇ ਦਲੀਪਾ ਛਾਲ ਮਾਰ ਕੇ ਉੱਤਰ ਗਿਆ ਤੇ ਗੱਗੂ ਲੇਖਕ ਨਾਲ ਉਸ ਦੇ ਘਰ ਵਲ ਚਲ ਪਿਆ। ਇਸ ਤਰ੍ਹਾਂ ਲੇਖਕ ਦਲੀਪੇ ਕੋਲੋਂ ਗੱਗੂ ਨੂੰ ਲੈ ਆਇਆ।

PSEB 8th Class Punjabi Solutions Chapter 26 ਗੱਗੂ

(ਕ) ਰੇੜ੍ਹੀ ਅੱਗੇ ਜੁੜੇ ਗੱਗੂ ਦੀ ਹਾਲਤ ਬਿਆਨ ਕਰੋ।

2. ਔਖੇ ਸ਼ਬਦਾਂ ਦੇ ਅਰਥ :

  • ਮੀਣੀ : ਉਹ ਗਾਂ ਜਾਂ ਮੱਝ ਜਿਸ ਦੇ ਸਿੰਗ ਹੇਠਾਂ ਨੂੰ ਮੁੜੇ ਹੋਏ ਹੋਣ।
  • ਪੰਜ-ਕਲਿਆਣਾ : ਉਹ ਮੱਝ ਜਿਸ ਦੇ ਚਾਰੇ ਖੁਰ ਚਿੱਟੇ ਹੋਣ ਅਤੇ ਮੱਥੇ ਵਿੱਚ ਚਿੱਟਾ ਫੁੱਲ ਹੋਵੇ।
  • ਗਪਲ-ਪਲ : ਗਟ-ਗਟ ਕਰ ਕੇ ਪੀ ਜਾਣਾ।
  • ਅੜਿਗਦਾ : ਉੱਚੀ ਅਵਾਜ਼ ਨਾਲ ਬੋਲਣਾ।
  • ਆੜੀ : ਮਿੱਤਰ, ਦੋਸਤ।

3. ਵਾਕਾਂ ਵਿੱਚ ਵਰਤੋ :
ਪੈਰਾਂ ਹੇਠ ਅੱਗ ਮਚਾਉਣੀ, ਸਾਂਝ, ਮਹਿਸੂਸ, ਦੁੱਡ, ਆੜੀ, ਅੱਚਵੀ ਲੱਗਣੀ, ਸੂਟ ਵੱਟਣੀ।
ਉੱਤਰ :

  • ਪੈਰਾਂ ਹੇਠ ਅੱਗ ਮਚਾ ਦੇਣੀ (ਕਾਹਲੀ ਪਾ ਦੇਣੀ) – ਜੀਤੀ ਨੇ ਨਵਾਂ ਸੂਟ ਲੈਣ ਲਈ ਮਾਂ ਦੇ ਪੈਰਾਂ ਹੇਠ ਅੱਗ ਮਚਾ ਦਿੱਤੀ।
  • ਬੱਗਾ (ਚਿੱਟਾ) – ਬਗਲੇ ਦਾ ਰੰਗ ਬੱਗਾ ਹੁੰਦਾ ਹੈ।
  • ਮਮਤਾ (ਮਾਂ ਦਾ ਪਿਆਰ – ਮੱਝ ਕੱਟੇ ਨੂੰ ਪਿਆਰ ਨਾਲ ਚੱਟ ਕੇ ਮਮਤਾ ਵਿਖਾ ਰਹੀ ਸੀ।
  • ਸਾਂਝ ਭਿਆਲੀ – ਮੇਰੀ ਇਸ ਕਾਰਖ਼ਾਨੇ ਵਿਚ ਸਾਂਝ ਹੈ।
  • ਮਹਿਸੂਸ (ਅਨੁਭਵ – ਕੰਡਾ ਚੁੱਭੇਗਾ, ਤਾਂ ਦੁੱਖ ਮਹਿਸੂਸ ਹੋਵੇਗਾ ਹੀ।
  • ਫੁੱਡ (ਸਿਰ) – ਗੱਗੂ ਲੇਖਕ ਨੂੰ ਪੋਲੀਆਂ – ਪੋਲੀਆਂ ਚੁੱਡਾਂ ਮਾਰ ਕੇ ਲਾਡ ਕਰਦਾ।
  • ਆੜੀ ਖੇਡ ਦਾ ਸਾਥੀ) – ਅਸੀਂ ਸਾਰੇ ਆੜੀ ਖਿੱਦੋ ਖੂੰਡੀ ਖੇਡ ਰਹੇ ਸਾਂ।
  • ਅੱਚਵੀ ਲੱਗਣਾ (ਬੇਚੈਨੀ ਹੋਣੀ – ਗੱਗੂ ਨੂੰ ਘਰ ਨਾ ਦੇਖ ਕੇ ਲੇਖਕ ਨੂੰ ਇਹ ਜਾਣਨ ਦੀ ਅਚਵੀ ਲੱਗ ਗਈ ਕਿ ਉਹ ਕਿੱਥੇ ਹੈ।
  • ਭਰੇ ਪੀਤੇ ਗੱਸੇ ਭਰੇ) – ਪੰਚਾਇਤ ਵਿਚ ਬੇਇੱਜ਼ਤੀ ਹੋਣ ਮਗਰੋਂ ਦੋਵੇਂ ਭਰਾ ਭਰੇ – ਪੀਤੇ ਘਰ ਆ ਗਏ।
  • ਸ਼ੂਟ ਵੱਟਣੀ (ਤੇਜ਼ ਦੌੜਨਾ) – ਜਦੋਂ ਇਕ ਦਮ ਮੀਂਹ ਸ਼ੁਰੂ ਹੋ ਗਿਆ, ਤਾਂ ਮੈਂ ਸ਼ੂਟ ਵੱਟ ਕੇ ਥੋੜ੍ਹੀ ਦੂਰ ਇਕ ਬਰਾਂਡੇ ਵਿਚ ਜਾ ਕੇ ਖੜ੍ਹਾ ਹੋ ਗਿਆ।

4. ਪੜ੍ਹੋ ਤੇ ਅਮਲ ਕਰੋ:
ਵਿਆਕਰਨ : ਸਮਾਸ ਸ਼ਬਦ :
ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਬਣੇ ਸ਼ਬਦ ਨੂੰ ਸਮਾਸ ਕਹਿੰਦੇ ਹਨ।
ਇਸ ਪਾਠ ਵਿੱਚ ਆਏ ਸਮਾਸੀ ਸ਼ਬਦ ਚੁਣ ਕੇ ਕਾਪੀ ਵਿੱਚ ਲਿਖੋ।
ਜਿਵੇਂ : ਰੇ-ਸਵੇਰੇ, ਮਿੰਨਤ-ਤਰਲਾ, ਆਨੇ-ਬਹਾਨੇ, ਭਰੇ-ਪੀਤੇ।

PSEB 8th Class Punjabi Guide ਗੱਗੂ Important Questions and Answers

ਪ੍ਰਸ਼ਨ –
“ਗੱਗੂ’ ਪਾਠ ਦਾ ਸਾਰ ਲਿਖੋ !
ਉੱਤਰ :
ਸਕੂਲੋਂ ਆ ਕੇ ਚਾਹ ਪੀਂਦਿਆਂ ਕਹਾਣੀਕਾਰ ਨੂੰ ਆਪਣੀ ਮਾਂ ਤੋਂ ਪਤਾ ਲੱਗਾ ਕਿ ਉਨ੍ਹਾਂ ਦੀ ਮੀਣੀ ਮੱਝ ਸੂ ਪਈ ਹੈ ਤੇ ਉਸ ਨੇ ਪੰਜ ਕਲਿਆਣਾ ਕੱਟਾ ਦਿੱਤਾ ਹੈ। ਕਹਾਣੀਕਾਰ ਚਾਹ ਛੱਡ ਕੇ ਮੱਝ ਦੀ ਖੁਰਲੀ ਕੋਲ ਗਿਆ ਤੇ ਉਸ ਨੂੰ ਕੱਟਾ ਬਹੁਤ ਹੀ ਸੋਹਣਾ ਲੱਗਾ, ਜਿਸ ਦਾ ਰੰਗ ਕਾਲਾ ਸੀ, ਪਰ ਖੁਰਾਂ ਕੋਲੋਂ, ਲੱਤਾਂ ਤੇ ਪੂਛ ਦਾ ਕੁੱਝ ਹਿੱਸਾ ਚਿੱਟਾ ਸੀ ਤੇ ਮੱਥੇ ਉੱਪਰ ਚਿੱਟਾ ਫੁੱਲ ਸੀ। ਮੱਝ ਕੱਟੇ ਨੂੰ ਜੀਭ ਨਾਲ ਚੱਟ – ਚੱਟ ਕੇ ਪਿਆਰ ਕਰ ਰਹੀ ਸੀ। ਕਹਾਣੀਕਾਰ ਦੀ ਮਾਂ ਨੇ ਉਸ ਨੂੰ ਡੰਡਾ ਫੜ ਕੇ ਕੱਟੇ ਦੇ ਕੂਲੇ ਖੁਰਾਂ ਦੀ ਕਾਂ – ਕੁੱਤੇ ਤੋਂ ਰਾਖੀ ਕਰਨ ਲਈ ਕਿਹਾ।

PSEB 8th Class Punjabi Solutions Chapter 26 ਗੱਗੂ

ਕਹਾਣੀਕਾਰ ਨੇ ਕੱਟੇ ਦਾ ਨਾਂ ਗੱਗੂ ਰੱਖਿਆ ਤੇ ਫਿਰ ਘਰ ਵਿਚ ਸਾਰੇ ਉਸ ਨੂੰ ਗੱਗੂ ਹੀ ਸੱਦਣ ਲੱਗ ਪਏ। ਗੱਗੂ ਦੇ ਵੱਡਾ ਹੋਣ ਨਾਲ ਹੋਰਨਾਂ ਦਾ ਤਾਂ ਉਸ ਨਾਲ ਪਿਆਰ ਘੱਟ ਗਿਆ, ਪਰ ਕਹਾਣੀਕਾਰ ਦਾ ਪਿਆਰ ਉਸੇ ਤਰ੍ਹਾਂ ਹੀ ਰਿਹਾ ਹੁਣ ਉਹ ਵੀ ਕਹਾਣੀਕਾਰ ਦੇ ਪਿਆਰ ਨੂੰ ਮਹਿਸੂਸ ਕਰਨ ਲੱਗ ਪਿਆ। ਜਦੋਂ ਉਹ ਉਸ ਦੇ ਸਿਰ ਉੱਤੇ ਹੱਥ ਫੇਰਦਾ, ਤਾਂ ਉਹ ਉਸ ਦਾ ਹੱਥ ਚੱਟਣ ਲੱਗ ਪੈਂਦਾ ਤੇ ਜਦੋਂ ਉਹ ਉਸਦੇ ਨੇੜਿਓਂ ਲੰਘਦਾ, ਤਾਂ ਉਹ ਜ਼ਰੂਰ ਅੜਿਗਦਾ।

ਇਕ ਵਾਰੀ ਉਸ ਨੂੰ ਗੱਗੂ ਕੁੱਝ ਕਮਜ਼ੋਰ ਜਾਪਿਆ ਤੇ ਮਾਂ ਨੇ ਉਸ ਨੂੰ ਦੱਸਿਆ ਕਿ ਹੁਣ ਉਹ ਵੱਡਾ ਹੋ ਗਿਆ ਹੈ। ਇਸ ਕਰਕੇ ਉਸਨੇ ਹੌਲੀ – ਹੌਲੀ ਉਸਦਾ ਦੁੱਧ ਛੁਡਾ ਦਿੱਤਾ ਹੈ। ਕਹਾਣੀਕਾਰ ਨੂੰ ਇਹ ਗੱਲ ਚੰਗੀ ਨਾ ਲੱਗੀ।ਉਹ ਕਈ ਵਾਰੀ ਮੂਨੇਰੇ ਗੱਗੂ ਨੂੰ ਕਿੱਲੇ ਨਾਲੋਂ ਖੋਲ੍ਹ ਕੇ ਉਸ ਨੂੰ ਉਸ ਦੀ ਮਾਂ ਦਾ ਦੁੱਧ ਚੁੰਘਾ ਦਿੰਦਾ ਤੇ ਉਸ ਦੀ ਇਸ ਸ਼ਰਾਰਤ ਦਾ ਕਿਸੇ ਨੂੰ ਵੀ ਪਤਾ ਨਾ ਲੱਗਦਾ। ਗੱਗ ਹੋਰ ਵੱਡਾ ਹੋ ਗਿਆ ਤੇ ਕਹਾਣੀਕਾਰ ਆਪਣੇ ਹੱਥ ਵਿਚ ਫੜੀ ਰੋਟੀ ਦਿਖਾ ਕੇ ਉਸ ਨੂੰ ਅਵਾਜ਼ ਮਾਰਦਾ ਤੇ ਉਹ ਭੱਜਾ ਆਉਂਦਾ।

ਜਦੋਂ ਕਹਾਣੀਕਾਰ ਉਸਦੇ ਮੂੰਹ ਵਿਚ ਗੁੜ ਦੀਆਂ ਰੋੜੀਆਂ ਪਾਉਂਦਾ, ਤਾਂ ਉਹ ਗੁੜ ਖਾ ਕੇ ਉਸਦੀ ਉਂਗਲੀ ਚੱਟਣ ਲੱਗ ਪੈਂਦਾ। ਕਈ ਵਾਰੀ ਉਹ ਕਹਾਣੀਕਾਰ ਦੁਆਰਾ ਆਪਣੇ ਉੱਚੇ ਹੱਥ ਵਿਚ ਫੜੀ ਰੋਟੀ ਨੂੰ ਖਾਣ ਲਈ ਉਸਨੂੰ ਪੌਡੇ ਲਾਉਣ ਦੀ ਕੋਸ਼ਿਸ਼ ਕਰਦਾ। ਜਦੋਂ ਰੋਟੀ ਖੁਆ ਕੇ ਕਹਾਣੀਕਾਰ ਉਸਨੂੰ ਆਪਣੇ ਕਿੱਲੇ ਉੱਤੇ ਜਾਣ ਲਈ ਕਹਿੰਦਾ, ਤਾਂ ਉਹ ਉੱਥੇ ਚਲਾ ਜਾਂਦਾ। ਕਈ ਵਾਰੀ ਉਹ ਭੱਜ ਕੇ ਕਹਾਣੀਕਾਰ ਤੋਂ ਰੋਟੀ ਲੈਣ ਲਈ ਉਸਦੇ ਮਗਰ ਦੌੜਦਾ।

ਕਹਾਣੀਕਾਰ ਨੇ ਆਪਣੇ ਘਰ ਦੀਆਂ ਕੰਧਾਂ ਉੱਤੇ ਕੋਲੇ ਨਾਲ ਗੱਗੂ ਦਾ ਨਾਂ ਲਿਖ ਦਿੱਤਾ ਸੀ। ਇਕ ਵਾਰੀ ਉਸ ਦੀ ਕਾਪੀ ਵਿੱਚੋਂ ਗੱਗੁ ਲਿਖਿਆ ਪੜ੍ਹ ਕੇ ਮਾਸਟਰ ਜੀ ਨੇ ਉਸ ਬਾਰੇ ਪੁੱਛਿਆ ਤੇ ਕਹਾਣੀਕਾਰ ਨੇ ਕਿਹਾ ਸੀ ਕਿ ਇਹ ਉਸ ਦਾ ਆੜੀ ਹੈ।

ਗੱਗੂ ਹੁਣ ਵੱਡਾ ਹੋ ਗਿਆ ਸੀ। ਜਦੋਂ ਵੀ ਕਹਾਣੀਕਾਰ ਸਕੂਲੋਂ ਆਉਂਦਾ, ਤਾਂ ਉਹ ਉਸਨੂੰ ਦੇਖ ਕੇ ਇਕ ਵਾਰ ਜ਼ਰੂਰ ਅੜਿਗਦਾ ਕਹਾਣੀਕਾਰ ਵੀ ਬਸਤਾ ਰੱਖ ਕੇ ਉਸ ਨਾਲ ਪਿਆਰ ਕਰਦਾ।

ਇਕ ਦਿਨ ਕਹਾਣੀਕਾਰ ਸਕੂਲੋਂ ਪਰਤਿਆ, ਤਾਂ ਉਸਨੂੰ ਗੱਗੂ ਦਾ ਅੜਿੱਗਣਾ ਸੁਣਾਈ ਨਾ ਦਿੱਤਾ। ਉਸਨੇ ਅਵਾਜ਼ਾਂ ਮਾਰੀਆਂ, ਪਰ ਉਸਨੇ ਕੋਈ ਉੱਤਰ ਨਾ ਦਿੱਤਾ ਅਸਲ ਵਿਚ ਗੱਗੂ ਘਰ ਵਿਚ ਹੈ ਹੀ ਨਹੀਂ ਸੀ। ਪੁੱਛਣ ਤੇ ਕਹਾਣੀਕਾਰ ਦੀ ਮਾਂ ਨੇ ਪਹਿਲਾਂ ਤਾਂ ਆਨੇ – ਬਹਾਨੇ ਕੀਤੇ, ਪਰ ਫਿਰ ਦੱਸਿਆ ਕਿ ਗੱਗ ਨੂੰ ਉਸ ਦੇ ਬਾਪੂ ਨੇ ਵੇਚ ਦਿੱਤਾ ਹੈ, ਕਿਉਂਕਿ ਉਨ੍ਹਾਂ ਨੂੰ ਪੈਸਿਆਂ ਦੀ ਲੋੜ ਸੀ। ਕਹਾਣੀਕਾਰ ਰੋਂਦਾ ਰਿਹਾ ਤੇ ਤਿੰਨ ਦਿਨ ਉਸ ਨੇ ਰੋਟੀ ਨਾ ਖਾਧੀ।

ਅਖੀਰ ਮਾਂ ਨੇ ਮਿੰਨਤ – ਤਰਲਾ ਕਰ ਕੇ ਤੇ ਗੱਗੂ ਨੂੰ ਵਾਪਸ ਲਿਆਉਣ ਦਾ ਬਹਾਨਾ ਲਾ ਕੇ ਉਸਨੂੰ ਰੋਟੀ ਖਵਾਈ। ਬਾਪੂ ਨੇ ਕਿਹਾ ਕਿ ਵੇਚੀ ਹੋਈ ਚੀਜ਼ ਵਾਪਸ ਨਹੀਂ ਲਿਆਂਦੀ ਜਾਂਦੀ। ਕਈ ਦਿਨਾਂ ਮਗਰੋਂ ਕਹਾਣੀਕਾਰ ਨੂੰ ਆਪਣੇ ਜਮਾਤੀ ਪਾਲੇ ਤੋਂ ਪਤਾ ਲੱਗਾ ਕਿ ਗੱਗੂ ਉਨ੍ਹਾਂ ਦੇ ਪਿੰਡ ਦੇ ਦਲੀਪੇ ਕੋਲ ਹੀ ਵੇਚਿਆ ਗਿਆ ਹੈ ਤੇ ਉਸਨੇ ਉਸਨੂੰ ਕਿੱਕਰ ਨਾਲ ਨੂੜ ਕੇ ਉਸਦੇ ਨੱਕ ਵਿਚੋਂ ਸੁਆ ਲੰਘਾ ਕੇ ਉਸ ਨੂੰ ਰੱਸੀ ਦੀ ਨੱਥ ਪਾਈ ਹੈ। ਪਾਲੇ ਨੇ ਦੱਸਿਆ ਕਿ ਇਸ ਸਮੇਂ ਗੱਗੂ ਬਹੁਤ ਤੜਫਿਆ ਤੇ ਅੜਿੱਗਿਆ।

PSEB 8th Class Punjabi Solutions Chapter 26 ਗੱਗੂ

ਪਾਲੇ ਦੀ ਗੱਲ ਸੁਣਦਿਆਂ ਹੀ ਕਹਾਣੀਕਾਰ ਨੰਗੇ ਪੈਰੀਂ ਦਲੀਪੇ ਦੇ ਘਰ ਵਲ ਦੌੜਿਆ। ਉਸ ਦੀ ਮਾਂ ਵੀ ਮਗਰੇ ਗਈ। ਦਲੀਪੇ ਦੇ ਵਾੜੇ ਵਿਚ ਜਾ ਕੇ ਉਸਨੇ ਦੇਖਿਆ ਕਿ ਗੱਗੂ ਉਸ ਦੇ ਵਾੜੇ ਵਿਚ ਗੋਹੇ ਨਾਲ ਲਿੱਬੜਿਆ ਉਦਾਸ ਖੜ੍ਹਾ ਸੀ ! ਕਹਾਣੀਕਾਰ ਉਸ ਦੇ ਗਲ ਨਾਲ ਚਿੰਬੜ ਗਿਆ, ਪਰ ਨੱਕ ਦੇ ਬੁਰੇ ਹਾਲ ਕਾਰਨ ਨਾ ਉਹ ਅੜਿੱਗ ਸਕਿਆ ਤੇ ਨਾ ਹੀ ਉਸਦਾ ਹੱਥ ਚੱਟ ਸਕਿਆ। ਕਹਾਣੀਕਾਰ ਦੀ ਮਾਂ ਵੀ ਉੱਥੇ ਪਹੁੰਚ ਚੁੱਕੀ ਸੀ। ਕਹਾਣੀਕਾਰ ਨੇ ਉਸਨੂੰ ਕਿਹਾ ਕਿ ਉਹ ਗੱਗੂ ਨੂੰ ਘਰ ਲਿਜਾਣਾ ਚਾਹੁੰਦਾ ਹੈ, ਪਰ ਉਹ ਉਸ ਨੂੰ ਮਿੱਠੀਆਂ – ਮਿੱਠੀਆਂ ਗੱਲਾਂ ਵਿਚ ਲਾ ਕੇ ਘਰ ਲੈ ਆਈ ! ਅਗਲੇ ਦਿਨ ਕਹਾਣੀਕਾਰ ਨੇ ਦੇਖਿਆ ਕਿ ਦਲੀਪਾ ਗੱਗੂ ਨੂੰ ਰੇੜੀ ਅੱਗੇ ਜੋੜ ਕੇ ਪੱਠੇ ਲੱਦੀ ਲਿਜਾ ਰਿਹਾ ਸੀ।

ਗੱਗੁ ਮਸਾਂ ਤੁਰ ਰਿਹਾ ਸੀ ਤੇ ਦਲੀਪਾ ਉਸਨੂੰ ਜ਼ੋਰ ਨਾਲ ਸੋਟੀਆਂ ਮਾਰ ਰਿਹਾ ਸੀ। ਗੱਗੂ ਕਹਾਣੀਕਾਰ ਦੇ ਨੇੜੇ ਆਇਆ, ਤਾਂ ਉਸਨੇ ਉਸ ਦੇ ਪਿੰਡੇ ਉੱਪਰ ਲਾਸਾਂ ਦੇਖੀਆਂ। ਕਹਾਣੀਕਾਰ ਦੇ ਕੋਲ ਆ ਕੇ ਗੱਗੂ ਜ਼ੋਰ ਨਾਲ ਅੜਿੱਗਿਆ ਤੇ ਖੜਾ ਹੋ ਗਿਆ। ਕਹਾਣੀਕਾਰ ਨੇ ਦਲੀਪੇ ਹੱਥੋਂ ਸੋਟੀ ਖੋਹ ਲਈ ਤੇ ਉਸਨੂੰ ਪੁੱਛਣ ਲੱਗਾ ਕਿ ਉਹ ਉਸ ਨੂੰ ਕਿਉਂ ਕੁੱਟ ਰਿਹਾ ਹੈ ਤੇ ਨਾਲੇ ਉਸ ਦਾ ਨੱਕ ਪਾੜ ਕੇ ਨੱਥ ਕਿਉਂ ਪਾਈ ਹੈ। ਦਲੀਪੇ ਨੇ ਕਹਾਣੀਕਾਰ ਦੀ ਕਿਸੇ ਗੱਲ ਦਾ ਉੱਤਰ ਨਾ ਦਿੱਤਾ। ਕਹਾਣੀਕਾਰ ਨੇ ਕਿਹਾ ਕਿ ਉਹ ਵੱਡਾ ਹੋ ਕੇ ਉਸਦੇ ਪੈਸੇ ਦੇ ਦੇਵੇਗਾ, ਉਹ ਉਸ ਦਾ ਗੱਗੂ ਉਸਨੂੰ ਵਾਪਸ ਦੇ ਦੇਵੇ, ਪਰ ਦਲੀਪਾ ਕੁੱਝ ਨਾ ਬੋਲਿਆ।

ਦਲੀਪੇ ਨੇ ਉਸ ਦੇ ਹੱਥੋਂ ਸੋਟੀ ਖੋਹ ਕੇ ਇੱਕ ਦੋ ਸੋਟੀਆਂ ਮਾਰ ਕੇ ਗੱਗੂ ਨੂੰ ਤੋਰਨਾ ਚਾਹਿਆ, ਪਰ ਉਸਨੇ ਇਕ ਪੈਰ ਵੀ ਅੱਗੇ ਨਾ ਪੁੱਟਿਆ ਕਹਾਣੀਕਾਰ ਨੇ ਕਿਹਾ ਕਿ ਉਹ ਗੱਗੂ ਨੂੰ ਨਾ ਮਾਰੇ ਕਿਉਂਕਿ ਉਹ ਉਸ ਦਾ ਆੜੀ ਹੈ। ਦਲੀਪੇ ਨੂੰ ਇਹ ਗੱਲ ਫ਼ਜ਼ੂਲ ਜਾਪੀ। ਉਸ ਨੇ ਇਕ ਸੋਟੀ ਹੋਰ ਮਾਰ ਕੇ ਉਸਨੂੰ ਤੋਰਨਾ ਚਾਹਿਆ, ਪਰ ਉਹ ਨਾ ਤੁਰਿਆ ਤੇ ਉਸ ਦਾ ਧਿਆਨ ਕਹਾਣੀਕਾਰ ਵਿਚ ਸੀ।

ਕਹਾਣੀਕਾਰ ਨੇ ਕਿਹਾ ਕਿ ਉਹ ਉਸਦੇ ਆਖੇ ਨਹੀਂ ਤੁਰੇਗਾ, ਪਰ ਜੇ ਉਹ (ਕਹਾਣੀਕਾਰ) ਕਹੇਗਾ, ਤਾਂ ਉਹ ਤੁਰ ਪਵੇਗਾ ਉਸ ਨੇ ਬਸਤੇ ਵਿਚੋਂ ਰੋਟੀ ਕੱਢ ਕੇ ਗੱਗੂ ਨੂੰ ਖਵਾਈ ਤੇ ਉਸ ਨੇ ਉਸਦਾ ਹੱਥ ਚੱਟਿਆ। ਕਹਾਣੀਕਾਰ ਨੇ ਉਸ ਦੇ ਪਿੰਡੇ ਉੱਤੇ ਹੱਥ ਫੇਰ ਕੇ ਉਸਨੂੰ ਘਰ ਚਲਣ ਲਈ ਕਿਹਾ। ਗੱਗੂ ਇਕ ਦਮ ਰੇੜੀ ਸਮੇਤ ਤੇਜ਼ੀ ਨਾਲ ਉਸ ਦੇ ਘਰ ਦੇ ਰਸਤੇ ਪੈ ਗਿਆ। ਦਲੀਪਾ ਛਾਲ ਮਾਰ ਕੇ ਰੇੜੀ ਤੋਂ ਉੱਤਰ ਗਿਆ। ਹੁਣ ਕਹਾਣੀਕਾਰ ਤੇ ਗੱਗੂ ਘਰ ਨੂੰ ਜਾ ਰਹੇ ਸਨ।

1. ਵਾਰਤਕ – ਟੁਕੜੀ/ਪੈਰੇ ਦਾ ਬੋਧ

1. ਮੈਂ ਆਪਣੇ ਸਕੂਲੋਂ ਆਉਂਦਿਆਂ ਬਸਤਾ ਕੰਧੋਲੀ ‘ਤੇ ਰੱਖ ਕੇ ਚਾਹ ਪੀਣ ਲਈ ਮਾਂ ਦੇ ਪੈਰਾਂ ਹੇਠ ਅੱਗ ਮਚਾ ਦਿੱਤੀ। ਮਾਂ ਨੇ ਝੱਟ – ਪੱਟ ਪਿੱਤਲ ਦੇ ਗਲਾਸ ਵਿਚ ਚਾਹ ਪਾ ਕੇ ਫੜਾਉਂਦਿਆਂ ਕਿਹਾ, ‘‘ਭਲਕੇ ਤਾਂ ਮੈਂ ਆਪਣੇ ਪੁੱਤਰ ਨੂੰ ਬਾਹਲੀ ਖਾਣ ਨੂੰ ਦੇਵਾਂਗੀ। ‘‘ਬਾਹਲੀ !” ਮੈਂ ਹੈਰਾਨੀ ਨਾਲ ਪੁੱਛਿਆ। “ਹਾਂ, ਬਾਹਲੀ, ਅੱਜ ਦੁਪਹਿਰੇ ਆਪਣੀ ਮੀਣੀ ਮੱਝ ਸੂ ਪਈ ਹੈ, ਬਹੁਤ ਸੋਹਣਾ ਪੰਜ – ਕਲਿਆਣਾ ਕੱਟਾ ਦਿੱਤਾ ਐ।” ਇਹ ਸੁਣ ਕੇ ਮੈਂ ਅੱਧੀ ਚਾਹ ਗਲਾਸ ਵਿਚ ਹੀ ਛੱਡ ਕੇ ਮੀਣੀ ਮੱਝ ਦੀ ਖੁਰਲੀ ਵਲ ਨੂੰ ਭੱਜ ਗਿਆ।

ਖੁਰਲੀ ਦੇ ਮੁੱਢ ’ਚ ਮੱਝ ਮੂਹਰੇ ਬਹੁਤ ਸੋਹਣਾ, ਸ਼ਾਹ – ਕਾਲਾ ਕੱਟਾ ਪਿਆ ਸੀ। ਪਿਆਰਾ – ਪਿਆਰਾ ਤੇ ਭੋਲੂ ਜਿਹਾ ! ਉਸ ਦਾ ਬੱਲਾ ਮੱਥਾ (ਚਿੱਟੇ ਫੁੱਲ ਵਾਲਾ) ਮੈਨੂੰ ਗੋਰਾ – ਗੋਰਾ ਲੱਗਿਆ। ਚਾਰੇ ਖੁਰ ਹੇਠਾਂ ਇੱਕ – ਇੱਕ ਗਿੱਠ ਚਿੱਟੇ ਜਿਵੇਂ ਚਹੁੰਆਂ ਨੂੰ ਮਿਣ ਕੇ ਚਿੱਟਾ ਰੰਗ ਕੀਤਾ ਹੋਵੇ ਪੁਛ ਦਾ ਪਿਛਲਾ ਹਿੱਸਾ ਵੀ ਥੋੜ੍ਹਾ ਜਿਹਾ ਬੱਗਾ ਸੀ। ਮੱਝ, ਕੱਟੇ ਨੂੰ ਪਿਆਰ ਨਾਲ ਚੱਟ ਕੇ ਮਮਤਾ ਵੀ ਵਿਖਾ ਰਹੀ ਸੀ ਤੇ ਉਸ ਦੇ ਮਿੱਟੀ ਨਾਲ ਲਿੱਬੜੇ ਪਿੰਡੇ ਨੂੰ ਜੀਭ ਨਾਲ ਸਾਫ਼ ਵੀ ਕਰ ਰਹੀ ਸੀ। ਉਹ ਕਦੇ ਕੱਟੇ ਦੀਆਂ ਅੱਖਾਂ ਚੱਟਦੀ, ਕਦੇ ਮੱਥਾ ਚੱਟਦੀ, ਕਦੇ ਕੰਨ ਚੱਟਦੀ, ਕਦੇ ‘ਪੁੱਚ – ਪੁੱਚ’ ਕਰ ਕੇ ਉਹਦੇ ਸਾਰੇ ਪਿੰਡੇ ‘ਤੇ ਹੀ ਜੀਭ ਫੇਰ ਦਿੰਦੀ। ਪਹਿਲੀ – ਨਜ਼ਰੇ ਹੀ ਮੈਨੂੰ ਕੱਟੇ ਨਾਲ ਪਿਆਰ ਜਿਹਾ ਹੋ ਗਿਆ।

PSEB 8th Class Punjabi Solutions Chapter 26 ਗੱਗੂ

ਉੱਪਰ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਚੁਣੋ :

ਪ੍ਰਸ਼ਨ 1.
ਇਹ ਵਾਰਤਾ ਕਿਹੜੇ ਪਾਠ ਵਿਚੋਂ ਲਈ ਗਈ ਹੈ ?
(ਉ) ਛੱਲੀਆਂ ਦੇ ਰਾਖੇ
(ਅ) ਹਰਿਆਵਲ ਦੇ ਬੀਜ
(ਈ) ਗੱਗੂ
(ਸ) ਭੂਆ।
ਉੱਤਰ :
(ਈ) ਗੱਗੂ।

ਪ੍ਰਸ਼ਨ 2.
ਜਿਸ ਪਾਠ ਵਿਚੋਂ ਇਹ ਪੈਰਾ ਲਿਆ ਗਿਆ ਹੈ ? ਉਸਦੇ ਲੇਖਕ ਦਾ ਕੀ ਨਾਂ ਹੈ ?
(ਉ) ਬਲਵੰਤ ਗਾਰਗੀ
(ਅ) ਸੁਖਦੇਵ ਮਾਦਪੁਰੀ
(ਈ) ਪਿਆਰਾ ਸਿੰਘ ਪਦਮਸ
(ਸ) ਕੋਮਲ ਸਿੰਘ
ਉੱਤਰ :
(ਸ) ਕੋਮਲ ਸਿੰਘ।

ਪ੍ਰਸ਼ਨ 3.
ਲੇਖਕ ਕਿੱਥੋਂ ਆਇਆ ਸੀ ?
(ਉ) ਘਰੋਂ
(ਅ) ਸਕੂਲੋਂ
(ਈ) ਵੱਢਿਓ
(ਸ) ਗੁਰਦੁਆਰਿਓ।
ਉੱਤਰ :
(ਅ) ਸਕੂਲੋਂ।

PSEB 8th Class Punjabi Solutions Chapter 26 ਗੱਗੂ

ਪ੍ਰਸ਼ਨ 4,
“ਪੈਰਾਂ ਹੇਠ ਅੱਗ ਮਚਾ ਦਿੱਤੀ’ ਦਾ ਕੀ ਅਰਥ ਹੈ ?
(ਉ) ਅੱਗ ਬਾਲ ਦਿੱਤੀਆਂ
(ਅੱ) ਅੱਗ ਬੁਝਾ ਦਿੱਤੀ
(ਈ) ਬਹੁਤ ਕਾਹਲੀ ਪਾ ਦਿੱਤੀ
(ਸ) ਅੱਗ ਹੋਰ ਮਚਾ ਦਿੱਤੀ।
ਉੱਤਰ :
(ਈ) ਬਹੁਤ ਕਾਹਲੀ ਪਾ ਦਿੱਤੀ।

ਪ੍ਰਸ਼ਨ 5.
ਮਾਂ ਨੇ ਭਲਕੇ ਕੀ ਖੁਆਉਣ ਲਈ ਕਿਹਾ ?
(ੳ) ਖੀਰ।
(ਅ) ਹੋਬਲੂ
(ਈ) ਬਾਹਲੀ
(ਸ) ਖੋਆ।
ਉੱਤਰ :
(ਈ) ਬਾਹੁਲੀ।

ਪ੍ਰਸ਼ਨ 6.
ਮੱਝ ਨੇ ਕਿਹੋ ਜਿਹਾ ਕੱਟਾ ਦਿੱਤਾ ਸੀ ?
(ਉ) ਕਾਲਾ
(ਈ) ਚਿੱਟਾ
(ਸ) ਪੰਜ ਕਲਿਆਣਾ।
ਉੱਤਰ :
(ਸ) ਪੰਜ ਕਲਿਆਣਾ

PSEB 8th Class Punjabi Solutions Chapter 26 ਗੱਗੂ

ਪ੍ਰਸ਼ਨ 7.
ਕੱਟੇ ਦੇ ਮੱਥੇ ਉੱਤੇ ਕੀ ਸੀ ?
(ਉ) ਚਿੱਟਾ ਫੁੱਲ
(ਅ) ਕਾਲਾ ਫੁੱਲ
(ਈ) ਭੂਰਾ ਫੁੱਲ
(ਸ) ਪੀਲਾ ਫੁੱਲ।
ਉੱਤਰ :
(ਉ) ਚਿੱਟਾ ਫੁੱਲ।

ਪ੍ਰਸ਼ਨ 8.
ਕੱਟੇ ਦੇ ਖੁਰ ਕਿੰਨੇ ਕੁ ਚਿੱਟੇ ਸਨ ?
(ੳ) ਇੱਕ ਇੱਕ ਗਜ਼
(ਅ) ਇੱਕ ਇੱਕ ਫੁੱਟ
(ਇ) ਇੱਕ ਇੱਕ ਇੰਚ
(ਸ) ਇੱਕ ਇੱਕ ਗਿੱਠ।
ਉੱਤਰ :
(ਸ) ਇੱਕ ਇੱਕ ਗਿੱਠ।

ਪ੍ਰਸ਼ਨ 9.
ਮੱਝ ਕੱਟੇ ਨੂੰ ਕਿਸ ਤਰ੍ਹਾਂ ਮਮਤਾ ਦਿਖਾ ਰਹੀ ਸੀ ?
(ਉ) ਚੱਟ ਕੇ
(ਆ) ਦੇਖ – ਦੇਖ ਕੇ ਛੋਹ ਕੇ
(ਸ) ਦੁੱਧ ਚੁੰਘਾ ਕੇ।
ਉੱਤਰ :
(ਉ) ਚੱਟ ਕੇ।

PSEB 8th Class Punjabi Solutions Chapter 26 ਗੱਗੂ

ਪ੍ਰਸ਼ਨ 10.
ਕੱਟੇ ਨੂੰ ਚੱਟਦੀ ਮੱਝ ਕੋਲੋਂ ਕਿਸ ਤਰ੍ਹਾਂ ਦੀ ਆਵਾਜ਼ ਆ ਰਹੀ ਸੀ ?
(ੳ) ਪੁੱਚ – ਪੁੱਚ।
(ਅ) ਚੀਂ – ਚੀਂ
(ਈ) ਗੁੜੈ – ਗੁੜੈ
(ਸ) ਟੈਂ – ਟੈਂ।
ਉੱਤਰ :
(ੳ) ਪੁੱਚ – ਪੁੱਚ।

ਪ੍ਰਸ਼ਨ 11.
ਲੇਖਕ ਦਾ ਮੱਝ ਦੇ ਕੱਟੇ ਨਾਲ ਪਿਆਰ ਕਿਸ ਤਰ੍ਹਾਂ ਪਿਆ ?
(ਉ) ਹੌਲੀ – ਹੌਲੀ
(ਅ) ਪਹਿਲੀ ਨਜ਼ਰੇ ਹੀ
(ਈ) ਚੱਟ ਕੇ
(ਸ) ਹੱਥ ਲਾ ਕੇ।
ਉੱਤਰ :
(ਅ ਪਹਿਲੀ ਨਜ਼ਰੇ ਹੀ।

ਪ੍ਰਸ਼ਨ 12.
ਉਪਰੋਕਤ ਵਾਰਤਾ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਬਹੁਲੀ।
(ਆ) ਮਮਤਾ
(ਈ) ਰੰਗ
(ਸ) ਸਕੂਲੋਂ ਬਸਤਾ/ਕੰਧੋਲੀ/ਪੈਰਾਂ/ਅੱਗ/ਮਾਂ/ਗਲਾਸ/ਪੁੱਤਰ/ਮੱਝ/ਕੱਟਾ/ਖੁਰਲੀ/ ਮੁੱਢ/ਮੱਥਾ/ਫੁੱਲ/ਖੁਰ/ਰੰਗ/ਪੂਛਹਿੱਸਾ/ਪਿੰਡੇ/ਜੀਭ/ਅੱਖਾਂ/ਕੰਨ
ਉੱਤਰ :
(ਸ) ਸਕੂਲੋਂ/ਬਸਤਾ/ਕੰਧੋਲੀ/ਪੈਰਾਂ/ਅੱਗ/ਮਾਂ/ਗਲਾਸ/ਪੁੱਤਰ/ਮੱਝ/ਕੱਟਾ/ ਖੁਰਲੀ/ਮੁੱਢ/ਮੱਥਾ/ਫੁੱਲ/ਖੁਰ/ਰੰਗ/ਪੂਛਹਿੱਸਾ/ਪਿੰਡੇ/ਜੀਭ/ਅੱਖਾਂ/ਕੰਨ।

PSEB 8th Class Punjabi Solutions Chapter 26 ਗੱਗੂ

ਪ੍ਰਸ਼ਨ 13.
ਉਪਰੋਕਤ ਵਾਰਤਾ ਵਿਚ ਵਸਤੂਵਾਚਕ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਮਮਤਾ
(ਅ) ਮੱਝ
(ਈ) ਕੱਟਾ
(ਸ) ਚਾਹ/ਬਾਹੁਲੀ/ਪਿੱਤਲ/ਮਿੱਟੀ।
ਉੱਤਰ :
(ਸ) ਚਾਹ/ਬਹੁਲੀ/ਪਿੱਤਲ/ਮਿੱਟੀ।

ਪ੍ਰਸ਼ਨ 14.
ਉਪਰੋਕਤ ਵਾਰਤਾਂ ਵਿਚ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
ਉੱਤਰ :
ਮਮਤਾ/ਪਿਆਰ/ਨਜ਼ਰ।

ਪ੍ਰਸ਼ਨ 15.
ਉਪਰੋਕਤ ਵਾਰਤਾ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਮੈਂਆਪਣੀ/ਉਸ/ਮੈਨੂੰ/ਉਹ
(ਅ) ਮਾਂ
(ਈ) ਮੱਝ
(ਸ) ਪਿਆਰ।
ਉੱਤਰ :
(ੳ) ਮੈਂ/ਆਪਣੀ/ਉਸ/ਮੈਨੂੰ/ਉਹ।

ਪ੍ਰਸ਼ਨ 16.
ਉਪਰੋਕਤ ਵਾਰਤਾ ਵਿਚ ਗੁਣਵਾਚਕ ਵਿਸ਼ੇਸ਼ਣ ਦੀ ਠੀਕ ਉਦਾਹਰਨ ਕਿਹੜੀ ਹੈ ?
(ੳ) ਮਾਂ
(ਅ ਮੱਝ
(ਈ) ਪਿੱਤਲ
(ਸ) ਮੀਣੀ/ਬਹੁਤ ਸੋਹਣਾ ਪੰਜ ਕਲਿਆਣਾ/ਅੱਧੀ/ਸ਼ਾਹ ਕਾਲਾ/ਪਿਆਰਾ – ਪਿਆਰਾ ਭੋਲੂ ਜਿਹਾ/ਬੱਲਾ/ਚਿੱਟੇ/ਗੋਰਾ – ਗੋਰਾ/ਬੱਗਾ।
ਉੱਤਰ :
(ਸ) ਮੀਣੀ/ਬਹੁਤ ਸੋਹਣਾ ਪੰਜ ਕਲਿਆਣਾ/ਅੱਧੀ/ਸ਼ਾਹ ਕਾਲਾ/ਪਿਆਰਾ – ਪਿਆਰਾ/ ਭੋਲੂ ਜਿਹਾ/ਬੱਲਾ/ਚਿੱਟੇ/ਗੋਰਾ – ਗੋਰਾ/ਬੱਗਾ।

PSEB 8th Class Punjabi Solutions Chapter 26 ਗੱਗੂ

ਪ੍ਰਸ਼ਨ 17.
ਉਪਰੋਕਤ ਵਾਰਤਾ ਵਿਚ ਕਿਰਿਆ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਕੰਧੋਲੀ
(ਅ) ਪੈਰਾਂ
(ਈ) ਕੱਟਾ
(ਸ) ਮਚਾ ਦਿੱਤੀ/ਕਿਹਾ/ਦੇਵਾਂਗੀ/ਪੁੱਛਿਆ/ਸੁ ਪਈ ਹੈਦਿੱਤਾ ਹੈ/ਭੱਜ ਗਿਆ/ਪਿਆ ਸੀ/ਲੱਗਿਆ/ਕੀਤਾ ਹੋਵੇ/ਸੀ/ਵਿਖਾ ਰਹੀ ਸੀ/ਚੱਟਦੀ/ਫੇਰ ਦਿੰਦੀ/ਹੋ ਗਿਆ।
ਉੱਤਰ :
(ਸ) ਮਚਾ ਦਿੱਤੀ/ਕਿਹਾ/ਦੇਵਾਂਗੀ/ਪੁੱਛਿਆ/ਸੂ ਪਈ ਹੈ/ਦਿੱਤਾ ਹੈ/ਭੱਜ ਗਿਆ/ ਪਿਆ ਸੀ/ਲੱਗਿਆ/ਕੀਤਾ ਹੋਵੇ/ਸੀ/ਵਿਖਾ ਰਹੀ ਸੀ/ਚੱਟਦੀਫੇਰ ਦਿੰਦੀ/ਹੋ ਗਿਆ।

ਪ੍ਰਸ਼ਨ 18.
‘ਮੱਝ’ ਸ਼ਬਦ ਦਾ ਲਿੰਗ ਬਦਲੋ
(ਉ) ਕੱਟਾ
(ਅ) ਬਲਦ
(ਇ) ਝੋਟਾ/ਮੈਹਾਂ
ਸ) ਸਾਨ੍ਹ।
ਉੱਤਰ :
(ੲ) ਝੋਟਾ/ਮੈਹਾਂ।

ਪ੍ਰਸ਼ਨ 19.
ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਕਿਰਿਆ ਹੈ ?
(ਉ) ਚੱਟਦੀ
(ਅ) ਮਮਤਾ
(ਈ) ਨਜ਼ਰੇ
(ਸ) ਬੱਗਾ।
ਉੱਤਰ :
(ਉ) ਚੱਟਦੀ।

PSEB 8th Class Punjabi Solutions Chapter 26 ਗੱਗੂ

ਪ੍ਰਸ਼ਨ 20.
“ਬਾਹਲੀ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਇਸਤਰੀ ਲਿੰਗ।

ਪ੍ਰਸ਼ਨ 21.
ਉਪਰੋਕਤ ਪੈਰੇ ਵਿਚੋਂ ਦੋ ਪੜਨਾਂਵ ਲਿਖੋ
ਉੱਤਰ :
ਮੈਂ, ਉਹ।

ਪ੍ਰਸ਼ਨ 22.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਪ੍ਰਸ਼ਨਿਕ ਚਿੰਨ੍ਹ
(ਸ) ਵਿਸਮਿਕ ਚਿੰਨ੍ਹ
(ਹ) ਦੋਹਰੇ ਪੁੱਠੇ ਕਾਮੇ
(ਕ) ਇਕਹਿਰੇ ਪੁੱਠੇ ਕਾਮੇ
(ਖ) ਜੋੜਨੀ
(ਗ) ਛੁੱਟ – ਮਰੋੜੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਪ੍ਰਸ਼ਨਿਕ ਚਿੰਨ੍ਹ ( ? )
(ਸ) ਵਿਸਮਿਕ ਚਿੰਨ੍ਹ ( ! )
(ਹ) ਦੋਹਰੇ ਪੁੱਠੇ ਕਾਮੇ ( ” ” )
(ਕ) ਇਕਹਿਰੇ ਪੁੱਠੇ ਕਾਮੇ ( ‘ ‘ )
(ਖ) ਜੋੜਨੀ ( – )
(ਗ) ਛੁੱਟ – ਮਰੋੜੀ ( ‘ )

PSEB 8th Class Punjabi Solutions Chapter 26 ਗੱਗੂ

ਪ੍ਰਸ਼ਨ 23.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ
PSEB 8th Class Punjabi Solutions Chapter 26 ਗੱਗੂ 1
ਉੱਤਰ :
PSEB 8th Class Punjabi Solutions Chapter 26 ਗੱਗੂ 2

2. ਵਿਆਕਰਨ।

ਪ੍ਰਸ਼ਨ 1.
ਸਮਾਸ ਕੀ ਹੁੰਦਾ ਹੈ ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਬਣਾਏ ਸ਼ਬਦ ਨੂੰ ‘ਮਾਸ’ ਕਹਿੰਦੇ ਹਨ, ਜਿਵੇਂ – ਨੇਰੇ – ਸਵੇਰੇ, ਮਿੰਨਤ – ਤਰਲਾ, ਆਨੇ – ਬਹਾਨੇ, ਭਰੇ – ਪੀਤੇ, ਇੱਕ – ਟੁੱਕ, ਚਿੜੀ – ਪੂੰਝਾ।

PSEB 8th Class Punjabi Solutions Chapter 26 ਗੱਗੂ

ਪ੍ਰਸ਼ਨ 2.
ਆਪਣੇ ਪੜ੍ਹੇ ਹੋਏ ਪਾਠਾਂ ਵਿਚੋਂ ਵੀਹ ਸਮਾਸ ਚੁਣ ਕੇ ਲਿਖੋ।
ਉੱਤਰ :
ਵਾ – ਵਰੋਲਾ, ਅੱਜ – ਕਲ੍ਹ, ਹੀਲਾ – ਵਸੀਲਾ, ਸਾਫ਼ – ਸੁਥਰੀ, ਖਾਂਦੇ – ਪੀਂਦੇ, ਮਾਂ – ਪਿਓ, ਆਨੀ – ਬਹਾਨੀ, ਅੰਧ – ਵਿਸ਼ਵਾਸ, ਰੀਤੀ – ਰਿਵਾਜ, ਹੋਸ਼ – ਹਵਾਸ, ਦੁੱਖ – ਸੁਖ, ਲਿਸਾਨ – ਅਸ – ਆਜ਼ਾਦ, ਸੱਦਾ – ਪੱਤਰ, ਸਰਬ – ਹਿੰਦ, ਪ੍ਰੀਤ – ਪਿਆਰ, ਸ਼ਰਾ – ਸ਼ਰੀਅਤ, ਪੁੱਤ – ਪੋਤਰੇ, ਸੋਹਣੀ – ਸੁਨੱਖੀ, ਗੀਤ – ਗਾਣੇ, ਮੂੰਹ – ਮੱਥਾ।

PSEB 8th Class Punjabi Solutions Chapter 27 ਵੱਡੇ ਭੈਣ ਜੀ

Punjab State Board PSEB 8th Class Punjabi Book Solutions Chapter 27 ਵੱਡੇ ਭੈਣ ਜੀ Textbook Exercise Questions and Answers.

PSEB Solutions for Class 8 Punjabi Chapter 27 ਵੱਡੇ ਭੈਣ ਜੀ (1st Language)

Punjabi Guide for Class 8 PSEB ਵੱਡੇ ਭੈਣ ਜੀ Textbook Questions and Answers

ਵੱਡੇ ਭੈਣ ਜੀ ਪਾਠ-ਅਭਿਆਸ

1. ਦੱਸੋ :

(ਉ) ਲਤਾ ਕਿੱਥੇ ਗਈ ਸੀ ਅਤੇ ਕਿਉਂ ?
ਉੱਤਰ :
ਲਤਾ ਗੁਆਂਢੀਆਂ ਦੇ ਘਰ ਗਈ ਸੀ। ਉਹ ਉੱਥੇ ਸਵਾਲ ਕੱਢਣ ਲਈ ਗਈ ਸੀ ਤੇ ਉਹ ਉੱਥੇ ਹੀ ਬੈਠ ਗਈ ਸੀ।

(ਅ) ਸੋਨੂੰ ਅਨੁਸਾਰ ਲਤਾ ਗੁਆਂਢੀਆਂ ਦੇ ਘਰ ਕੀ ਕਰ ਰਹੀ ਸੀ ?
ਉੱਤਰ :
ਸੋਨੂੰ ਅਨੁਸਾਰ ਲਤਾ ਗੁਆਂਢੀਆਂ ਦੇ ਘਰ ਸਵਾਲ ਨਹੀਂ ਸੀ ਕੱਢ ਰਹੀ, ਸਗੋਂ ਬੁੱਲਾਂ ਨੂੰ ਲਾਲ ਸਿਆਹੀ ਲਾ ਕੇ, ਪਿੱਛੇ ਜੂੜਾ ਕਰ ਕੇ ਤੇ ਦੋ ਚੁੰਨੀਆਂ ਜੋੜ ਕੇ ਸਾੜੀ ਲਾ ਕੇ ਭੈਣ ਜੀ ਬਣ ਕੇ ਕੁਰਸੀ ਉੱਤੇ ਬੈਠੀ ਹੋਈ ਸੀ।

PSEB 8th Class Punjabi Solutions Chapter 27 ਵੱਡੇ ਭੈਣ ਜੀ

(ੲ) ਵਿੱਦਿਆ ਆਪਣੀ ਧੀ ਦੇ ਭਵਿਖ ਬਾਰੇ ਕੀ ਸੋਚਦੀ ਹੈ ਅਤੇ ਕਿਉਂ ?
ਉੱਤਰ :
ਵਿੱਦਿਆ ਆਪਣੀ ਧੀ ਦੇ ਭਵਿੱਖ ਬਾਰੇ ਇਹ ਸੋਚਦੀ ਸੀ ਕਿ ਉਹ ਉਸ ਨੂੰ ਪੜ੍ਹਾ ਲਿਖਾ ਕੇ ਇਕ ਅਜਿਹੀ ਚੰਗੀ ਭੈਣ ਜੀ ਬਣਾਏਗੀ, ਜਿਹੋ ਜਿਹੇ ਉਸ ਦੇ ਵੱਡੇ ਭੈਣ ਜੀ ਹੁੰਦੇ ਸਨ ਅਸਲ ਵਿਚ ਉਹ ਆਪ ਆਪਣੇ ਵੱਡੇ ਭੈਣ ਜੀ ਵਰਗੀ ਅਧਿਆਪਕਾ ਬਣਨਾ ਚਾਹੁੰਦੀ ਸੀ ਪਰੰਤੂ ਉਹ ਆਪ ਤਾਂ ਨਾ ਬਣ ਸਕੀ, ਪਰੰਤੂ ਉਹ ਆਪਣੀ ਧੀ ਨੂੰ ਪੜ੍ਹਾ – ਲਿਖਾ ਕੇ ਉਨ੍ਹਾਂ ਵਰਗੀ ਅਧਿਆਪਕਾ ਬਣਾਉਣ ਦੇ ਸੁਪਨੇ ਦੇਖਦੀ ਸੀ।

(ਸ) ਵਿੱਦਿਆ ਆਪਣੇ ‘ਵੱਡੇ ਭੈਣ ਜੀ ਨੂੰ ਇੱਕ ਆਦਰਸ਼ ਅਧਿਆਪਕਾ ਕਿਉਂ ਮੰਨਦੀ ਹੈ ?
ਉੱਤਰ :
ਵਿੱਦਿਆ ਆਪਣੇ ਵੱਡੇ ਭੈਣ ਜੀ ਨੂੰ ਇਕ ਆਦਰਸ਼ ਅਧਿਆਪਕਾ ਇਸ ਕਰਕੇ ਮੰਨਦੀ ਹੈ, ਕਿਉਂਕਿ ਉਨ੍ਹਾਂ ਵਿਚ ਇਕ ਆਦਰਸ਼ ਅਧਿਆਪਕਾ ਵਾਲੇ ਸਾਰੇ ਗੁਣ ਸਨ। ਉਹ ਨਾ ਤਾਂ ਬੱਚਿਆਂ ਨੂੰ ਪੜ੍ਹਾਉਂਦੇ ਹੋਏ ਥੱਕਦੇ ਸਨ, ਤੇ ਨਾ ਹੀ ਬੱਚੇ ਉਨ੍ਹਾਂ ਕੋਲ ਪੜ੍ਹਦੇ ਹੋਏ ਥੱਕਦੇ ਸਨ। ਉਹ ਜੇਕਰ ਕਦੇ ਬੱਚਿਆਂ ਨੂੰ ਮਾਰਦੇ ਵੀ ਸਨ, ਤਾਂ ਉਹ ਪਿਆਰ ਵੀ ਕਰਦੇ ਸਨ। ਉਹ ਬੱਚਿਆਂ ਨੂੰ ਕਹਿੰਦੇ ਸਨ ਕਿ ਜਿਵੇਂ ਘਰ ਵਿਚ ਉਨ੍ਹਾਂ ਦੀ ਮੰਮੀ ਹੈ, ਉਸੇ ਤਰ੍ਹਾਂ ਸਕੂਲ ਵਿਚ ਉਹ ਹੈ।

ਜੇਕਰ ਬੱਚੇ ਉਨ੍ਹਾਂ ਦਾ ਕੰਮ ਨਾ ਕਰਦੇ, ਤਾਂ ਉਹ ਉਨ੍ਹਾਂ ਨਾਲ ਗੁੱਸੇ ਹੋ ਜਾਂਦੇ ਤੇ ਜਦੋਂ ਬੱਚੇ ਮੁਆਫ਼ੀ ਮੰਗ ਲੈਂਦੇ, ਤਾਂ ਉਹ ਹੱਸ ਪੈਂਦੇ। ਉਹ ਪਹਿਲਾਂ ਬੱਚਿਆਂ ਨੂੰ ਸਵਾਲ ਕਢਵਾਉਂਦੇ ਤੇ ਫਿਰ ਚੰਗੀਆਂ – ਚੰਗੀਆਂ ਗੱਲਾਂ ਦੱਸਦੇ। ਸਨਿਚਰਵਾਰ ਨੂੰ ਬਾਲ ਸਭਾ ਵਿਚ ਬਹੁਤ ਚੰਗੀਆਂ ਗੱਲਾਂ ਦੱਸਦੇ ਤੇ ਕਹਿੰਦੇ ਕਿ ਜਿਸ ਤਰ੍ਹਾਂ ਸਕੂਲ ਵਿਚ ਉਹ ਉਸ ਦੇ ਕਹੇ ਲਗਦੇ ਹਨ, ਉਸੇ ਤਰ੍ਹਾਂ ਘਰ ਵਿਚ ਆਪਣੇ ਮਾਪਿਆਂ ਦੇ ਆਖੇ ਲੱਗਿਆ ਕਰਨ। ਉਹ ਬਾਪੂ ਦੇ ਤਿੰਨ ਬਾਂਦਰਾਂ ਦੀ ਮਿਸਾਲ ਦੇ ਕੇ ਭੈੜਾ ਬੋਲਣ, ਭੈੜਾ ਵੇਖਣ ਤੇ ਭੈੜਾ ਸੁਣਨ ਤੋਂ ਵਰਜਦੇ ਤੇ ਇਸ ਤਰ੍ਹਾਂ ਚੰਗੇ ਆਚਰਨ ਦੀ ਸਿੱਖਿਆ ਦਿੰਦੇ। ਇਸ ਪ੍ਰਕਾਰ ਉਨ੍ਹਾਂ ਵਿਚ ਇਕ ਆਦਰਸ਼ ਅਧਿਆਪਕਾ ਵਾਲੇ ਸਾਰੇ ਗੁਣ ਸਨ।

2. ਔਖੇ ਸ਼ਬਦਾਂ ਦੇ ਅਰਥ :

  • ਸੁਘੜ : ਸਿਆਣਾ, ਹੁਸ਼ਿਆਰ, ਸੁਸਿੱਖਿਅਤ
  • ਸ਼ਾਹੀ : ਸਿਆਹੀ, ਕਾਲਖ, ਦਵਾਤ ਵਿੱਚ ਪਾਉਣ ਵਾਲਾ ਰੰਗ
  • ਪਹਾੜਾ : ਕਿਸੇ ਅੰਕ ਦੇ ਗੁਣਨਫਲਾਂ ਦੀ ਸਿਲਸਿਲੇਵਾਰ ਸੂਚੀ, ਗੁਣਨ-ਸੂਚੀ
  • ਅਫ਼ਸੋਸ : ਸ਼ੋਕ, ਰੰਜ, ਗ਼ਮ
  • ਚਾਅ : ਤੀਬਰ ਇੱਛਾ, ਲਾਲਸਾ, ਸੱਧਰ
  • ਆਚਰਨ : ਚਾਲ-ਚਲਣ, ਆਚਾਰ, ਵਤੀਰਾ।

3. ਵਾਕਾਂ ਵਿੱਚ ਵਰਤੋ :

ਸਵਾਲ, ਸੁਘੜ, ਆਚਰਨ, ਬਾਲ-ਸਭਾ, ਚਾਅ
ਉੱਤਰ :

  • ਸੁਘੜ ਸਿਆਣਾ, ਹੁਸ਼ਿਆਰ) – ਪੜ੍ਹ ਲਿਖ ਕੇ ਬੱਚੇ ਸੁਘੜ ਸਿਆਣੇ ਬਣਦੇ ਹਨ।
  • ਚਾਅ (ਸ਼ੌਕ, ਸੱਧਰ – ਮੇਰੇ ਮਨ ਵਿਚ ਨਾਨਕਿਆਂ ਦੇ ਜਾਣ ਦਾ ਬਹੁਤ ਚਾਅ ਰਹਿੰਦਾ ਹੈ।
  • ਆਚਰਨ (ਚਾਲ – ਚਲਣ, ਵਰਤੋਂ ਵਿਹਾਰ – ਬੰਦੇ ਨੂੰ ਆਪਣਾ ਆਚਰਨ ਉੱਚਾ ਰੱਖਣਾ ਚਾਹੀਦਾ ਹੈ।
  • ਸਵਾਲ ਪ੍ਰਸ਼ਨ – ਉਹ ਮੇਰੇ ਕਿਸੇ ਵੀ ਸਵਾਲ ਦਾ ਜਵਾਬ ਨਾ ਦੇ ਸਕਿਆ।
  • ਬਾਲ – ਸਭਾ ਬੱਚਿਆਂ ਦੀ ਸਭਾ – ਸਕੂਲ ਵਿਚ ਬਹੁਤ ਸਾਰੀਆਂ ਬਾਲ – ਸਭਾਵਾਂ ਬਣੀਆਂ ਹੋਈਆਂ ਹਨ।

ਵਿਆਕਰਨ : ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ : ਤੁਸੀਂ ਵੇਖਿਆ ਹੋਣਾ ਹੈ ਕਿ ਕਈ ਵਾਰੀ ਜੋ ਗੱਲ ਇੱਕ ਵਾਕ ਜਾਂ ਬਹੁਤੇ ਸ਼ਬਦਾਂ ਰਾਹੀਂ ਆਖੀ ਜਾਂਦੀ ਹੈ, ਉਹ ਇੱਕ ਸ਼ਬਦ ਜਾਂ ਥੋੜੇ ਸ਼ਬਦਾਂ ਵਿੱਚ ਵੀ ਕਹੀ ਜਾ ਸਕਦੀ ਹੈ, ਜਿਵੇਂ : ਮਨੁੱਖ ਤੋਂ ਭੁੱਲਾਂ ਜਾਂ ਗ਼ਲਤੀਆਂ ਹੋ ਹੀ ਜਾਂਦੀਆਂ ਹਨ-ਮਨੁੱਖ ਭੁੱਲਣਹਾਰ ਹੈ।

ਬਹੁਤ ਬੋਲਣ ਵਾਲਾ-ਬੜਬੋਲਾ
ਰੱਬ ਨੂੰ ਨਾ ਮੰਨਣ ਵਾਲਾ-ਨਾਸਤਿਕ

ਹੁਣ ਤੱਕ ਪੜੇ ਪਿਛਲੇ ਪਾਠਾਂ ਵਿੱਚੋਂ ਅਜਿਹੇ ਸ਼ਬਦ ਚੁਣੋ ਜੋ ਬਹੁਤੇ ਸ਼ਬਦਾਂ ਦੀ ਥਾਂ ਵਰਤੇ ਗਏ ਹੋਣ।

PSEB 8th Class Punjabi Solutions Chapter 27 ਵੱਡੇ ਭੈਣ ਜੀ

ਬਹੁਅਰਥਕ ਸ਼ਬਦ :

ਕਈ ਸ਼ਬਦ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਵੱਖ-ਵੱਖ ਪ੍ਰਸੰਗ ਵਿੱਚ ਵੱਖ-ਵੱਖ ਅਰਥ ਹੁੰਦੇ ਹਨ : ਜਿਵੇਂ : ਲਾਲ, ਜੋੜ, ਸਹੀ ਆਦਿ। ਹੇਠਾਂ ਦਿੱਤੇ ਵਾਕਾਂ ਵਿੱਚੋਂ ਨਾਂਵ, ਪੜਨਾਂਵ, ਵਿਸ਼ੇਸ਼ਣ ਅਤੇ ਕਿਰਿਆ ਸ਼ਬਦ ਚੁਣੋ ਅਤੇ ਉਹਨਾਂ ਦੀਆਂ ਕਿਸਮਾਂ ਅਨੁਸਾਰ ਵੱਖ-ਵੱਖ ਕਰ ਕੇ ਲਿਖੋ :

(ਉ) “ਸਾਰਾ ਦਿਨ ਖੇਡਿਆ ਨਾ ਕਰ, ਕੁਝ ਪੜ੍ਹ ਲੈ।”
(ਅ) “ਕਿਉਂ ਲਤਾ, ਏਨੀ ਦੇਰ ਲੱਗੀ ਏ, ਅੱਜ ਸਵਾਲ ਕੱਢਣ ਨੂੰ ??
(ੲ) “ਮੰਮੀ, ਇਹ ਸਵਾਲ ਨਹੀਂ ਸੀ ਕੱਢਦੀ, ਕੁਰਸੀ ਤੇ ਬੈਠੀ ਸੀ। ਬੁੱਲਾਂ ਨੂੰ ਲਾਲ ਸ਼ਾਹੀ, ਪਿੱਛੇ ਜੂੜਾ ਅਤੇ ਦੋ ਚੁੰਨੀਆਂ ਜੋੜ ਕੇ ਸਾੜ੍ਹੀ ਬੰਨ੍ਹੀ ਹੋਈ ਸੀ।
(ਸ) “ਉਹ ਆਉਣ ਵਾਲੇ ਹਨ, ਉਹ ਤੈਨੂੰ ਗੁਆਂਢੀਆਂ ਦੇ ਘਰ ਜਾਣ ਤੋਂ ਮਨ੍ਹਾਂ ਕਰਦੇ ਹਨ।
(ਹ) “ਤੁਸੀਂ ਕਿਉਂ ਝੂਠ ਬੋਲਿਆ ? ਡੈਡੀ ਤਾਂ ਆਏ ਨਹੀਂ।
(ਕ) “ਸਾਡੇ ਭੈਣ ਜੀ ਦੀ ਸਾੜ੍ਹੀ ਤੇਰੇ ਭੈਣ ਜੀ ਦੀ ਸਾੜ੍ਹੀ ਨਾਲੋਂ ਕਿੰਨੀ ਸੋਹਣੀ ਹੁੰਦੀ ਹੈ।
(ਖ) “ਹੁਣ ਮੈਂ ਸਾਰਾ ਚਾਅ ਤੈਨੂੰ ਉਹੋ-ਜਿਹੀ ਭੈਣ ਜੀ ਬਣਾ ਕੇ ਪੂਰਾ ਕਰਾਂਗੀ।”
ਉੱਤਰ :
(ੳ)

  • ਸਾਰਾ – ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ।
  • ਦਿਨ – ਨਾਂਵ, ਭਾਵਵਾਚਕ।
  • ਖੇਡਿਆ ਕਰ – ਕਿਰਿਆ, ਅਕਰਮਕ ਕਿਰਿਆ।
  • ਨਾ – ਕਿਰਿਆ ਵਿਸ਼ੇਸ਼ਣ, ਨਿਰਨਾਵਾਚਕ ਕਿਰਿਆ ਵਿਸ਼ੇਸ਼ਣ।
  • ਕੁੱਝ – ਪੜਨਾਂਵ, ਪਰਿਮਾਣਵਾਚਕ ਪੜਨਾਂਵ।
  • ਪੜ੍ਹ ਲੈ – ਕਿਰਿਆ, ਸਕਰਮਕ ਕਿਰਿਆ।

(ਆ) ਕਿਉਂਕਿਰਿਆ ਵਿਸ਼ੇਸ਼ਣ, ਕਾਰਨਵਾਚਕ ਕਿਰਿਆ ਵਿਸ਼ੇਸ਼ਣ।

  • ਲਤਾ – ਨਾਂਵ, ਖ਼ਾਸ ਨਾਂਵ।
  • ਏਨੀ – ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ।
  • ਦੇਰ – ਨਾਂਵ, ਭਾਵਵਾਚਕ ਨਾਂਵ। ਲੱਗੀ
  • ਏ – ਕਿਰਿਆ, ਅਕਰਮਕ ਕਿਰਿਆ
  • ਅੱਜ – ਕਿਰਿਆ ਵਿਸ਼ੇਸ਼ਣ, ਕਾਲਵਾਚਕ ਕਿਰਿਆ ਵਿਸ਼ੇਸ਼ਣ।
  • ਸਵਾਲ – ਨਾਂਵ, ਭਾਵਵਾਚਕ ਨਾਂਵ।
  • ਕੱਢਣ – ਕਿਰਿਆ, ਸਕਰਮਕ ਕਿਰਿਆ।

PSEB 8th Class Punjabi Solutions Chapter 27 ਵੱਡੇ ਭੈਣ ਜੀ

(ਇ)

  • ਮੰਮੀ – ਨਾਂਵ, ਆਮ ਨਾਂਵ।
  • ਇਹ – ਵਿਸ਼ੇਸ਼ਣ, ਪੜਨਾਂਵੀ ਵਿਸ਼ੇਸ਼ਣ।
  • ਸਵਾਲ – ਨਾਂਵ, ਭਾਵਵਾਚਕ ਨਾਂਵ।
  • ਨਹੀਂ – ਕਿਰਿਆ ਵਿਸ਼ੇਸ਼ਣ, ਨਿਸਚੇਵਾਚਕ ਕਿਰਿਆ ਵਿਸ਼ੇਸ਼ਣ।
  • ਸੀ ਕੱਢਦੀ – ਕਿਰਿਆ, ਸਕਰਮਕ ਕਿਰਿਆ !
  • ਕੁਰਸੀ – ਨਾਂਵ, ਆਮ ਨਾਂਵ।
  • ਬੈਠੀ ਸੀ – ਕਿਰਿਆ, ਅਕਰਮਕ ਕਿਰਿਆ।
  • ਬੁਲ੍ਹਾ – ਨਾਂਵ, ਆਮ ਨਾਂਵ ਲਾਲ – ਵਿਸ਼ੇਸ਼ਣ, ਗੁਣਵਾਚਕ ਵਿਸ਼ੇਸ਼ਣ।
  • ਸ਼ਾਹੀ – ਨਾਂਵ, ਵਸਤੂਵਾਚਕ ਨਾਂਵ।
  • ਪਿੱਛੇ – ਕਿਰਿਆ ਵਿਸ਼ੇਸ਼ਣ, ਸਥਾਨਵਾਚਕ ਕਿਰਿਆ ਵਿਸ਼ੇਸ਼ਣ।
  • ਜੁੜਾ – ਨਾਂਵ, ਆਮ ਨਾਂਵ
  • ਦੋ – ਵਿਸ਼ੇਸ਼ਣ, ਸੰਖਿਆਵਾਚਕ ਵਿਸ਼ੇਸ਼ਣ।
  • ਚੁੰਨੀਆਂ – ਨਾਂਵ, ਵਸਤੂਵਾਚਕ ਨਾਂਵ
  • ਜੋੜ – ਕਿਰਿਆ।
  • ਸਾੜ੍ਹੀ – ਨਾਂਵ, ਵਸਤੂਵਾਚਕ ਨਾਂਵ।
  • ਬੰਨੀ ਹੋਈ ਸੀ – ਕਿਰਿਆ, ਸਕਰਮਕ ਕਿਰਿਆ, ਸੰਯੁਕਤ।

(ਸ)

  • ਉਹ – ਪੜਨਾਂਵ, ਪੁਰਖਵਾਚਕ ਪੜਨਾਂਵ, ਅਨਯ ਪੁਰਖ।
  • ਆਉਣ – ਕਿਰਿਆ
  • ਹਨ – ਕਿਰਿਆ, ਸੰਸਰਗੀ।
  • ਉਹ – ਪੜਨਾਂਵ, ਪੁਰਖਵਾਚਕ, ਅਨਯ ਪੁਰਖ।
  • ਤੁਹਾਨੂੰ – ਪੜਨਾਂਵ, ਪੁਰਖਵਾਚਕ, ਮੱਧਮ ਪੁਰਖ।
  • ਗੁਆਂਢੀਆਂ – ਨਾਂਵ, ਆਮ ਨਾਂਵ।
  • ਜਾਣ – ਕਿਰਿਆ।
  • ਮਨਾ – ਕਿਰਿਆ ਵਿਸ਼ੇਸ਼ਣ, ਨਿਸਚੇਵਾਚਕ !
  • ਕਰਦੇ ਹਨ – ਕਿਰਿਆ, ਸਕਰਮਕ ਕਿਰਿਆ।
  • ਜੇ ਤੁਸੀਂ – ਪੜਨਾਂਵ, ਪੁਰਖਵਾਚਕ, ਮੱਧਮ ਪੁਰਖ।
  • ਝੂਠ – ਨਾਂਵ, ਭਾਵਵਾਚਕ ਨਾਂਵ।
  • ਕਿਉਂ – ਕਿਰਿਆ ਵਿਸ਼ੇਸ਼ਣ, ਕਾਰਨਵਾਚਕ ਕਿਰਿਆ ਵਿਸ਼ੇਸ਼ਣ।
  • ਬੋਲਿਆ – ਕਿਰਿਆ, ਸਕਰਮਕ ਕਿਰਿਆ।
  • ਡੈਡੀ – ਨਾਂਵ, ਆਮ ਨਾਂਵ।
  • ਆਏ – ਕਿਰਿਆ, ਅਕਰਮਕ ਕਿਰਿਆ।
  • ਨਹੀਂ – ਕਿਰਿਆ ਵਿਸ਼ੇਸ਼ਣ, ਨਿਰਨਾਵਾਚਕ ਕਿਰਿਆ ਵਿਸ਼ੇਸ਼ਣ।

(ਕ)

  • ਸਾਡੇ – ਵਿਸ਼ੇਸ਼ਣ, ਪੜਨਾਵੀਂ ਵਿਸ਼ੇਸ਼ਣ।
  • ਭੈਣ ਜੀ – ਨਾਂਵ, ਆਮ ਨਾਂਵ
  • ਸਾੜ੍ਹੀ – ਨਾਂਵ, ਵਸਤੂਵਾਚਕ ਨਾਂਵ।
  • ਤੇਰੇ – ਵਿਸ਼ੇਸ਼ਣ, ਪੜਨਾਂਵੀਂ ਵਿਸ਼ੇਸ਼ਣ।
  • ਕਿੰਨੀ – ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ !
  • ਸੋਹਣੀ – ਵਿਸ਼ੇਸ਼ਣ, ਗੁਣਵਾਚਕ

PSEB 8th Class Punjabi Solutions Chapter 27 ਵੱਡੇ ਭੈਣ ਜੀ

(ਖ)

  • ਮੈਂ – ਪੜਨਾਂਵ, ਪੁਰਖਵਾਚਕ, ਉੱਤਮ ਪੁਰਖ।
  • ਸਾਰਾ – ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ।
  • ਚਾਅ – ਨਾਂਵ, ਭਾਵਵਾਚਕ ਨਾਂਵ।
  • ਤੈਨੂੰ – ਪੜਨਾਂਵ, ਪੁਰਖਵਾਚਕ, ਮੱਧਮ ਪੁਰਖ।
  • ਭੈਣ ਜੀ – ਨਾਂਵ, ਆਮ ਨਾਂਵ।
  • ਬਣਾ – ਕਿਰਿਆ।
  • ਕਰਾਂਗੀ – ਕਿਰਿਆ, ਸਧਾਰਨ।

ਤੁਹਾਨੂੰ ਆਪਣੇ ਸਕੂਲ ਦੇ ਜਿਹੜੇ ਅਧਿਆਪਕ ਜਾਂ ਅਧਿਆਪਕਾ ਚੰਗੇ ਲੱਗਦੇ ਹਨ , ਉਹਨਾਂ ਬਾਰੇ ਕੁਝ ਸਤਰਾਂ ਆਪਣੀਆਂ ਕਾਪੀਆਂ ਵਿੱਚ ਲਿਖੋ।
ਉੱਤਰ :
(ਨੋਟ – ਇਸ ਪ੍ਰਸ਼ਨ ਦਾ ਉੱਤਰ ਵਿਦਿਆਰਥੀ ਆਪੇ ਹੀ ਲਿਖਣ ਤੇ ਇਸ ਲਈ ‘ਲੇਖ – ਰਚਨਾਂ ਵਾਲੇ ਭਾਗ ਵਿਚੋਂ ‘ਮੇਰਾ ਮਨ – ਭਾਉਂਦਾ ਅਧਿਆਪਕ’ ਦੀ ਸਹਾਇਤਾ ਲਵੋ।

PSEB 8th Class Punjabi Guide ਵੱਡੇ ਭੈਣ ਜੀ Important Questions and Answers

ਪ੍ਰਸ਼ਨ –
“ਵੱਡੇ ਭੈਣ ਜੀ ਇਕਾਂਗੀ ਦੀ ਕਹਾਣੀ ਸੰਖੇਪ ਰੂਪ ਵਿਚ ਲਿਖੋ।
ਉੱਤਰ :
ਇਕ ਕਮਰੇ ਵਿਚ ਵਿੱਦਿਆ ਫ਼ਰਸ਼ ਉੱਤੇ ਕੱਪੜਾ ਵਿਛਾ ਕੇ ਮਸ਼ੀਨ ਚਲਾ ਰਹੀ ਹੈ। ਉਸ ਦਾ ਪੁੱਤਰ ਸੋਨੂੰ ਉਸ ਦੇ ਕੋਲ ਬੈਠਾ ਖੇਡਦਾ ਹੈ। ਵਿੱਦਿਆ ਉਸ ਨੂੰ ਕਹਿੰਦੀ ਹੈ ਕਿ ਸਾਰਾ ਦਿਨ ਖੇਡਿਆ ਨਾ ਕਰੇ, ਸਗੋਂ ਕੁੱਝ ਕਰਿਆ ਕਰੋ। ਉਹ ਉਸ ਨੂੰ ਆਪਣੀ ਭੈਣ ਜੀ ਦਾ ਦਿੱਤਾ ਹੋਮ ਵਰਕ ਪੂਰਾ ਕਰਨ ਲਈ ਕਹਿੰਦੀ ਹੈ। ਸੋਨੂੰ ਕਹਿੰਦਾ ਹੈ ਕਿ ਉਸ ਨੇ ਕੰਮ ਪੂਰਾ ਕਰ ਲਿਆ ਹੈ।ਉਹ ਉਸ ਨੂੰ ਅੱਠ ਦਾ ਪਹਾੜਾ ਯਾਦ ਕਰਵਾ ਦੇਣ।

ਮੰਮੀ ਸੱਤ ਦਾ ਪਹਾੜਾ ਸੁਣਾਉਣ ਲਈ ਕਹਿੰਦੀ ਹੈ। ਉਹ ਜਦੋਂ ਪਹਾੜਾ ਸੁਣਾਉਂਦਾ ਹੋਇਆ ਚਾਰ ਸਾਤੇ ਬੱਤੀ ਕਹਿੰਦਾ ਹੈ, ਤਾਂ ਵਿੱਦਿਆ ਉਸ ਦੀ ਗ਼ਲਤੀ ਠੀਕ ਕਰਦੀ ਹੋਈ ਕਹਿੰਦੀ ਹੈ ਕਿ ਉਸ ਦੀ ਭੈਣ ਉਸ ਨੂੰ ਪਹਾੜਾ ਯਾਦ ਕਰਾਏਗੀ, ਜੋ ਕਿ ਗੁਆਂਢੀਆਂ ਦੇ ਸਵਾਲ ਕੱਢਣ ਗਈ ਹੈ, ਪਰ ਉੱਥੇ ਹੀ ਬੈਠ ਗਈ ਹੈ।

ਸੋਨੂੰ ਉਸ ਨੂੰ ਬੁਲਾਉਣ ਲਈ ਜਾਂਦਾ ਹੈ, ਪਰ ਉਹ ਵੀ ਉੱਥੇ ਹੀ ਰਹਿ ਜਾਂਦਾ ਹੈ। ਵਿੱਦਿਆ ਉਨ੍ਹਾਂ ਨੂੰ ਅਵਾਜ਼ਾਂ ਮਾਰਦੀ ਕਹਿੰਦੀ ਹੈ ਕਿ ਉਨ੍ਹਾਂ ਦੇ ਡੈਡੀ ਆ ਗਏ ਹਨ। ਇਹ ਸੁਣ ਕੇ ਦੋਵੇਂ ਬੱਚੇ ਆ ਜਾਂਦੇ ਹਨ ਤੇ ਪੁੱਛਦੇ ਹਨ ਕਿ ਡੈਡੀ ਕਿੱਥੇ ਹਨ, ਤਾਂ ਵਿੱਦਿਆ ਦੱਸਦੀ ਹੈ ਕਿ ਉਹ ਨਹੀਂ ਆਏ ਪਰ ਉਸ ਨੇ ਉਨ੍ਹਾਂ ਦਾ ਨਾਂ ਲਿਆ ਹੈ, ਤਾਂ ਹੀ ਉਹ ਗੁਆਢੀਆਂ ਦੇ ਘਰੋਂ ਆਏ ਹਨ।

ਸੋਨੂੰ ਦੱਸਦਾ ਹੈ ਕਿ ਲਤਾ ਉੱਥੇ ਸਵਾਲ ਨਹੀਂ ਸੀ ਕੱਢ ਰਹੀ, ਸਗੋਂ ਉਨ੍ਹਾਂ ਨੂੰ ਲਾਲ ਸਿਆਹੀ, ਪਿੱਛੇ ਜੂੜਾ ਤੇ ਚੁੰਨੀਆਂ ਦੀ ਸਾੜੀ ਲਾ ਕੇ ਕੁਰਸੀ ਉੱਤੇ ਭੈਣ ਜੀ ਬਣ ਕੇ ਬੈਠੀ ਸੀ। ਵਿੱਦਿਆ ਉਸ ਨੂੰ ਕਹਿੰਦੀ ਹੈ ਕਿ ਅੱਗੋਂ ਉਸ ਨੇ ਗੁਆਂਢੀਆਂ ਦੇ ਘਰ ਸਵਾਲ ਕੱਢਣ ਲਈ ਨਹੀਂ ਜਾਣਾ। ਲਤਾ ਕਹਿੰਦੀ ਹੈ ਕਿ ਉਹ ਪੜ੍ਹ ਕੇ ਖੇਡਣ ਲੱਗੀ ਸੀ ਤੇ ਉਸ ਨੇ ਕੋਈ ਭੈੜੀ ਖੇਡ ਨਹੀਂ ਸੀ ਖੇਡੀ, ਸਗੋਂ ਉਹ ਭੈਣ ਜੀ ਹੀ ਬਣੀ ਸੀ।

ਵਿੱਦਿਆ ਲਤਾ ਨੂੰ ਕਹਿੰਦੀ ਹੈ ਕਿ ਉਹ ਪੜ੍ਹ ਲਵੇ, ਉਹ ਉਸ ਨੂੰ ਸੱਚਮੁੱਚ ਭੈਣ ਜੀ ਬਣਾ ਦੇਵੇਗੀ, ਜੋ ਕਿ ਆਪਣੇ ਬੁੱਲ ਲਾਲ ਕਰਨ ਦੀ ਥਾਂ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਚੰਗੇ ਬੱਚੇ ਬਣਾਏ, ਜਿਸ ਨਾਲ ਉਹ ਨਾ ਝੂਠ ਬੋਲਣ ਤੇ ਨਾ ਹੀ ਚੋਰੀ ਕਰਨ।

PSEB 8th Class Punjabi Solutions Chapter 27 ਵੱਡੇ ਭੈਣ ਜੀ

ਸੋਨੂੰ ਪੁੱਛਦਾ ਹੈ ਕਿ ਉਨ੍ਹਾਂ ਨੇ ਡੈਡੀ ਦੇ ਆਉਣ ਬਾਰੇ ਝੂਠ ਕਿਉਂ ਬੋਲਿਆ ਹੈ ? ਵਿੱਦਿਆ ਦੱਸਦੀ ਹੈ ਕਿ ਉਨ੍ਹਾਂ ਦੇ ਡੈਡੀ ਆਉਣ ਵਾਲੇ ਹੀ ਹਨ।ਉਹ ਉਸ ਨੂੰ ਗੁਆਂਢੀਆਂ ਦੇ ਘਰ ਜਾਣ ਤੋਂ ਰੋਕਦੇ ਹਨ। ਇਸ ਕਰਕੇ ਉਸ ਨੂੰ ਝੂਠ ਬੋਲਣਾ ਪਿਆ। ਵਿੱਦਿਆ ਦੱਸਦੀ ਹੈ ਕਿ ਉਸ ਨੂੰ ਇਕ ਭੈਣ ਜੀ ਨੇ ਪੜ੍ਹਾਇਆ ਸੀ। ਪਰੰਤੂ ਉਸ ਨੂੰ ਅਫ਼ਸੋਸ ਹੈ ਕਿ ਉਹ ਆਪ ਚਾਹੁੰਦੀ ਹੋਈ ਵੀ ਉਸ ਵਰਗੀ ਭੈਣ ਜੀ ਨਹੀਂ ਬਣ ਸਕੀ। ਹੁਣ ਉਹ ਆਪਣਾ ਸਾਰਾ ਚਾਅ ਉਸ ਨੂੰ ਭੈਣ ਜੀ ਬਣਾ ਕੇ ਲਾਹੇਗੀ। ਸੋਨੂੰ ਲੜਾ ਨੂੰ ਕਹਿੰਦਾ ਹੈ ਕਿ ਉਸ ਦੀ ਭੈਣ ਜੀ ਦਾ ਜੂੜਾ ਬਹੁਤ ਵੱਡਾ ਹੁੰਦਾ ਹੈ। ਉਹ ਉਸ ਵਰਗੀ ਭੈਣ ਜੀ ਨਹੀਂ ਬਣ

ਸਕੇਗੀ। ਲਤਾ ਕਹਿੰਦੀ ਹੈ ਕਿ ਉਸ ਦੀ ਭੈਣ ਜੀ ਦੀ ਸਾੜ੍ਹੀ ਉਸ ਦੀ ਭੈਣ ਜੀ ਨਾਲ ਵਧੇਰੇ ਸੋਹਣੀ ਹੁੰਦੀ ਹੈ। ਇਹ ਸੁਣ ਕੇ ਵਿੱਦਿਆ ਉਸ ਨੂੰ ਪੁੱਛਦੀ ਹੈ ਕਿ ਉਹ ਇਹ ਦੱਸੇ ਕਿ ਪੜਾਉਂਦੀ ਕੌਣ ਸੋਹਣਾ ਹੈ ? ਉਨ੍ਹਾਂ ਨਾਲ ਚੰਗੀਆਂ ਗੱਲਾਂ ਕੌਣ ਕਰਦੀ ਹੈ ? ਸੋਨੂੰ ਦੱਸਦਾ ਹੈ ਕਿ ਉਨ੍ਹਾਂ ਨੂੰ ਆਪਣੀ ਭੈਣ ਜੀ ਤੋਂ ਬਹੁਤ ਡਰ ਲਗਦਾ ਹੈ। ਵਿੱਦਿਆ ਕਹਿੰਦੀ ਹੈ ਕਿ ਉਸ ਨੇ ਆਪਣੀ ਲਤਾ ਨੂੰ ਡਰਾਉਣ ਵਾਲੀ ਭੈਣ ਜੀ ਨਹੀਂ ਬਣਾਉਣਾ।

ਉਹ ਦੱਸਦੀ ਹੈ ਕਿ ਉਸ ਨੇ ਪਹਿਲੀਆਂ ਤਿੰਨ ਸ਼੍ਰੇਣੀਆਂ ਤਾਂ ਡਰਾਉਣ ਵਾਲੀ ਭੈਣ ਜੀ ਕੋਲੋਂ ਪੜ੍ਹੀਆਂ ਸਨ। ਉਹ ਮੇਜ਼ ਉੱਤੇ ਡੰਡਾ ਮਾਰ ਕੇ ਡਰਾਉਂਦੀ ਰਹਿੰਦੀ ਸੀ। ਪਰ ਪੜ੍ਹਾਉਂਦੀ ਘੱਟ ਸੀ। ਚੌਥੀ ਤੇ ਪੰਜਵੀਂ ਉਸ ਨੇ ਵੱਡੇ ਭੈਣ ਜੀ ਕੋਲ ਪੜੀ, ਜੋ ਪੜ੍ਹਾਉਂਦੇ ਥੱਕਦੇ ਸਨ ਤੇ ਨਾ ਉਨ੍ਹਾਂ ਕੋਲੋਂ ਪੜ੍ਹਨ ਵਾਲੇ ਥੱਕਦੇ ਸਨ। ਉਹ ਕਦੇ – ਕਦੇ ਮਾਰਦੇ ਵੀ ਸਨ, ਪਰ ਪਿੱਛੋਂ ਪਿਆਰ ਵੀ ਕਰਦੇ ਸਨ, ਇਸ ਕਰਕੇ ਉਨ੍ਹਾਂ ਦੀ ਮਾਰ ਇਕ ਦਮ ਭੁੱਲ ਜਾਂਦੀ ਸੀ।

ਉਹ ਕਹਿੰਦੇ ਸਨ ਕਿ ਜਿਵੇਂ ਘਰ ਵਿਚ ਮੰਮੀ ਹੈ, ਉਸੇ ਤਰ੍ਹਾਂ ਸਕੂਲ ਵਿਚ ਉਹ ਉਨ੍ਹਾਂ ਦੀ ਮੰਮੀ ਹੈ। ਜਿਸ ਦਿਨ ਉਹ ਨਾ ਆਉਂਦੇ, ਉਸ ਦਿਨ ਸਕੂਲ ਵਿਚ ਉਨ੍ਹਾਂ ਦਾ ਦਿਲ ਨਾ ਲਗਦਾ। ਜਦੋਂ ਉਹ ਉਨ੍ਹਾਂ ਦਾ ਦਿੱਤਾ ਹੋਇਆਂ ਕੰਮ ਨਾ ਕਰਦੇ, ਉਹ ਉਨ੍ਹਾਂ ਨਾਲ ਗੁੱਸੇ ਹੋ ਜਾਂਦੇ। ਫਿਰ ਬੱਚਿਆਂ ਦੇ ਮਾਫ਼ੀ ਮੰਗਣ ‘ਤੇ ਉਹ ਹੱਸ ਪੈਂਦੇ।

ਉਹ ਪਹਿਲਾਂ ਉਨ੍ਹਾਂ ਤੋਂ ਸਵਾਲ ਕਢਵਾਉਂਦੇ ਤੇ ਫਿਰ ਚੰਗੀਆਂ ਗੱਲਾਂ ਦੱਸਦੇ। ਉਹ ਕਹਿੰਦੇ ਸਨ ਕਿ ਜਿਸ ਤਰ੍ਹਾਂ ਸਕੂਲ ਵਿਚ ਤੁਸੀਂ ਮੇਰੇ ਆਖੇ ਲਗਦੇ ਹੋ, ਉਸੇ ਤਰ੍ਹਾਂ ਤੁਸੀਂ ਘਰ ਵਿਚ ਮਾਪਿਆਂ ਦੇ ਆਖੇ ਲੱਗਿਆ ਕਰੋ। ਉਹ ਬਾਪੂ ਦੇ ਤਿੰਨ ਬਾਂਦਰਾਂ ਬਾਰੇ ਤੇ ਚੰਗੇ ਆਚਰਨ ਬਾਰੇ ਵੀ ਦੱਸਦੇ। ਸੋਨੂੰ ਦੇ ਪੁੱਛਣ ਤੇ ਵਿੱਦਿਆ ਨੇ ਦੱਸਿਆ ਕਿ ਚੰਗੇ ਆਚਰਨ ਤੋਂ ਹੀ ਚੰਗੇ ਬੱਚੇ, ਚੰਗੇ ਨੌਜਵਾਨ ਤੇ ਚੰਗੇ ਮਨੁੱਖ ਬਣਦੇ ਹਨ।

ਵਿੱਦਿਆ ਨੇ ਦੱਸਿਆ ਕਿ ਚੰਗੇ ਬੱਚੇ ਅੱਜ – ਕਲ੍ਹ ਦੇ ਬੱਚਿਆਂ ਵਾਂਗ ਨਾ ਮਾਪਿਆਂ ਨੂੰ ਧੋਖਾ ਦੇ ਕੇ ਫ਼ਿਲਮਾਂ ਵੇਖਣ ਜਾਂਦੇ ਹਨ, ਨਾ ਲੜਦੇ ਹਨ, ਨਾ ਸੈਰਾਂ ਕਰਨ ਜਾਂਦੇ ਹਨ ਤੇ ਨਾ ਨਸ਼ਾ ਕਰਦੇ ਹਨ। ਵਿੱਦਿਆ ਨੇ ਕਿਹਾ ਕਿ ਉਸ ਦੀ ਬੇਟੀ ਵੱਡੀ ਹੋ ਕੇ ਭੈਣ ਜੀ ਬਣੇਗੀ ਤੇ ਬੱਚਿਆਂ ਦਾ ਸੁਧਾਰ ਕਰੇਗੀ। ਸੋਨੂੰ ਦੇ ਪੁੱਛਣ ਤੇ ਵਿੱਦਿਆ ਨੇ ਬਾਪੂ ਦੇ ਤਿੰਨ ਬਾਂਦਰਾਂ ਬਾਰੇ ਦੱਸਿਆ ਕਿ ਇਕ ਨੇ ਮੂੰਹ ਉੱਤੇ ਹੱਥ ਰੱਖਿਆ ਹੋਇਆ ਹੈ, ਇਕ ਨੇ ਕੰਨਾਂ ਉੱਤੇ ਅਤੇ ਇਕ ਨੇ ਅੱਖਾਂ ਉੱਤੇ, ਜੋ ਸੰਦੇਸ਼ ਦਿੰਦੇ ਹਨ ਕਿ ਨਾ ਭੈੜਾ ਬੋਲੋ, ਨਾ ਭੈੜਾ ਵੇਖੋ ਅਤੇ ਨਾ ਹੀ ਭੈੜਾ ਸੁਣੋ। ਸੋਨੂੰ ਕਹਿੰਦਾ ਹੈ ਕਿ ਉਹ ਵੀ ਪੜ੍ਹ ਕੇ ਅਧਿਆਪਕ ਬਣੇਗਾ। ਇੰਨੇ ਨੂੰ ਲਤਾ ਤੇ ਸੋਨੂੰ ਦਾ ਡੈਡੀ ਦੀਨ – ਦਿਆਲ ਆ ਜਾਂਦਾ ਹੈ।

ਲਤਾ ਉਸ ਨੂੰ ਕਹਿੰਦੀ ਹੈ ਕਿ ਉਹ ਚੰਗੇ ਬੱਚੇ ਬਣਨਗੇ। ਉਹ ਰੱਜ ਕੇ ਪੜੇਗੀ ਅਤੇ ਬੱਚਿਆਂ ਨੂੰ ਪੜ੍ਹਾਵੇਗੀ। ਸੋਨੂੰ ਕਹਿੰਦਾ ਹੈ ਕਿ ਉਹ ਵੀ ਪੜ੍ਹ ਕੇ ਮਾਸਟਰ ਬਣੇਗਾ ਤੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਵੇਗਾ ਕਿ ਉਹ ਨਾ ਚੋਰੀ ਕਰਨ, ਨਾ ਝੂਠ ਬੋਲਣ ਤੇ ਨਾ ਹੀ ਨਸ਼ਾ ਕਰਨ। ਉਹ ਲਤਾ ਨੂੰ ਕਹਿੰਦਾ ਹੈ ਕਿ ਉਹ ਉਸ ਨੂੰ ਅੱਠ ਦਾ ਪਹਾੜਾ ਯਾਦ ਕਰਾਵੇ। ਵਿੱਦਿਆ ਦੇ ਪੁੱਛਣ ਉੱਤੇ ਦੀਨ ਦਿਆਲ ਦੱਸਦਾ ਹੈ ਕਿ ਉਸ ਦੇ ਘਰ ਲੇਟ ਪਰਤਣ ਦਾ ਕਾਰਨ ਇਹ ਹੈ ਕਿ ਜਦੋਂ ਉਹ ਚੰਗੀ ਕੋਲ ਪਹੁੰਚਿਆ, ਤਾਂ ਉੱਥੇ ਪਲੱਸ ਟੂ ਦੇ ਬੱਚਿਆਂ ਵਿਚ ਲੜਾਈ ਹੋ ਰਹੀ ਸੀ, ਜਿਸ ਵਿਚ ਉਸ ਦੇ ਦੋਸਤ ਦੇ ਮੁੰਡੇ ਦੇ ਬਹੁਤ ਸੱਟਾਂ ਲੱਗੀਆਂ ਹਨ ਤੇ ਉਹ ਉਸ ਨੂੰ ਹਸਪਤਾਲ ਛੱਡ ਕੇ ਆਇਆ ਹੈ।

PSEB 8th Class Punjabi Solutions Chapter 27 ਵੱਡੇ ਭੈਣ ਜੀ

ਹੁਣ ਉਹ ਉਨ੍ਹਾਂ ਦੇ ਘਰੋਂ ਆਇਆ ਹੈ। ਉਸ ਨੂੰ ਦੇਖ ਕੇ ਉਸ ਨੂੰ ਆਪਣੇ ਬੱਚਿਆਂ ਦੀ ਚਿੰਤਾ ਹੋ ਰਹੀ ਸੀ। ਵਿੱਦਿਆ ਕਹਿੰਦੀ ਹੈ ਕਿ ਉਹ ਆਪਣੇ ਬੱਚਿਆਂ ਦਾ ਫ਼ਿਕਰ ਨਾ ਕਰਨ, ਸਗੋਂ ਹੱਥ – ਮੂੰਹ ਧੋ ਕੇ ਰੋਟੀ ਖਾ ਲੈਣ। ਸੋਨੂੰ ਡੈਡੀ ਨੂੰ ਅੱਠ ਦਾ ਪਹਾੜਾ ਸੁਣਾਉਂਦਾ ਹੋਇਆ ਗ਼ਲਤੀ ਕਰਦਾ ਹੈ। ਜਦੋਂ ਉਹ ਕਹਿੰਦਾ ਹੈ ਕਿ ਉਸ ਨੂੰ ਮੰਮੀ ਨੇ ਹੀ ਤਿੰਨ ਆਠੇ ਬੱਤੀ ਦੱਸਿਆ ਸੀ, ਤਾਂ ਵਿੱਦਿਆ ਉਸ ਨੂੰ ਝੂਠ ਬੋਲਣ ਤੋਂ ਰੋਕਦੀ ਹੈ ਤੇ ਉਹ ਸੌਰੀ ਕਹਿੰਦਾ ਹੈ।

1. ਵਿਆਕਰਨ ਤੇ ਰਚਨਾਤਮਕ ਕਾਰਜ

ਪ੍ਰਸ਼ਨ 1.
ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਇਕ – ਸ਼ਬਦ ਲਿਖੋ
(ਉ) ਬਹੁਤੇ ਬੋਲਣ ਵਾਲਾ
(ਆ) ਰੱਬ ਨੂੰ ਨਾ ਮੰਨਣ ਵਾਲਾ।
ਉੱਤਰ :
(ੳ) ਬੜਬੋਲਾ (ਅ ਨਾਸਤਿਕ।

ਪ੍ਰਸ਼ਨ 2.
ਹੇਠ ਲਿਖੇ ਬਹੁ – ਅਰਥਕ ਸ਼ਬਦਾਂ ਦੇ ਵੱਖ – ਵੱਖ ਅਰਥ ਦਰਸਾਉਣ ਲਈ ਦੋ – ਦੋ ਵਾਕ ਬਣਾਓ : ਲਾਲ, ਜੋੜ, ਸਹੀ।
ਉੱਤਰ :
1. ਲਾਲ : – (ੳ) ਇਸ ਕੱਪੜੇ ਦਾ ਰੰਗ ਲਾਲ ਹੈ
(ਅ) ਮਾਂ ਨੇ ਕਿਹਾ, “ਆ ਮੇਰਾ ਲਾਲ ! ਮੇਰੇ ਕੋਲ ਆ
2. ਜੋੜ – (ੳ) ਇਹ ਟਿਉਬ ਜੋੜ ਤੋਂ ਪੈਂਚਰ ਹੋਈ ਹੈ।
(ਅ) 2 + 4 ਦਾ ਜੋੜ 6 ਹੁੰਦਾ ਹੈ।
3. ਸਹੀ – (ੳ) ਮੇਰਾ ਉੱਤਰ ਸਹੀ ਹੈ।
(ਅ) ਇਹ ਅਰਜ਼ੀ ਲਿਖ ਕੇ ਹੇਠਾਂ ਆਪਣੀ ਸਹੀ ਪਾ ਦਿਓ।

ਔਖੇ ਸ਼ਬਦਾਂ ਦੇ ਅਰਥ :

  • ਸੁਘੜ – ਸਿਆਣਾ
  • ਸ਼ਾਹੀ – ਸਿਆਹੀ।
  • ਪਹਾੜਾ – ਕਿਸੇ ਅੰਕ ਦੀ ਹੋਰਨਾਂ ਅੰਕਾਂ ਨਾਲ ਤਰਤੀਬਵਾਰ ਗੁਣਾ
  • ਅਫ਼ਸੋਸ – ਗ਼ਮ, ਦੁਖ
  • ਆਚਰਨ – ਚਾਲ – ਚਲਣ, ਵਤੀਰਾ

PSEB 8th Class Punjabi Solutions Chapter 25 ਰੱਬ ਦੀ ਪੌੜੀ

Punjab State Board PSEB 8th Class Punjabi Book Solutions Chapter 25 ਰੱਬ ਦੀ ਪੌੜੀ Textbook Exercise Questions and Answers.

PSEB Solutions for Class 8 Punjabi Chapter 25 ਰੱਬ ਦੀ ਪੌੜੀ (1st Language)

Punjabi Guide for Class 8 PSEB ਰੱਬ ਦੀ ਪੌੜੀ Textbook Questions and Answers

ਰੱਬ ਦੀ ਪੌੜੀ ਪਾਠ-ਅਭਿਆਸ ਦੱਸੋ :

(ੳ) ਲੇਖਕ ਨੇ ‘ਰੱਬ ਦੀ ਪੌੜੀ ਕਿਸ ਨੂੰ ਕਿਹਾ ਹੈ ਅਤੇ ਇਹ ਕਿੱਥੇ ਸਥਿਤ ਹੈ ?
ਉੱਤਰ :
ਲੇਖਕ ਨੇ ‘ਰੱਬ ਦੀ ਪੌੜੀ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਐਮਪਾਇਰ ਸਟੇਟ ਬਿਲਡਿੰਗ ਨੂੰ ਕਿਹਾ ਹੈ, ਜੋ ਕਿ ਨਿਊਯਾਰਕ (ਅਮਰੀਕਾ) ਵਿਚ ਸਥਿਤ ਹੈ।

(ਅ) ਲੇਖਕ ਨੇ ਨਿਊਯਾਰਕ ਅਤੇ ਟੋਕੀਓ ਦੇ ਸਟੋਰ-ਕਰਮਚਾਰੀਆਂ ਦੇ ਵਤੀਰੇ ਵਿੱਚ ਕੀ ਅੰਤਰ ਦੇਖਿਆ ?
ਉੱਤਰ :
ਲੇਖਕ ਨੇ ਟੋਕੀਓ ਦੇ ਇਕ ਅੱਠ – ਮੰਜ਼ਲਾ ਸਟੋਰ ਦੀ ਹਰ ਮੰਜ਼ਲ ਦੀ ਪੌੜੀ ਉੱਤੇ ਇਕ ਸਜੀ – ਸਜਾਈ ਜਪਾਨੀ ਕੁੜੀ ਨੂੰ ਇਸ ਲਈ ਖੜੀ ਦੇਖਿਆ ਕਿ ਉਹ ਹਰ ਆਉਣ – ਜਾਣ ਵਾਲੇ ਦਾ ਦੁਹਰੀ ਹੋ ਕੇ ਸਵਾਗਤ ਕਰੇ, ਗਾਹਕ ਭਾਵੇਂ ਚੀਜ਼ ਲਵੇ, ਭਾਵੇਂ ਨਾ। ਨਿਉਯਾਰਕ ਦੇ ਵੱਡੇ ਸਟੋਰ ਦੇ ਕਰਮਚਾਰੀ ਵਪਾਰੀ ਕਿਸਮ ਦੇ ਸਨ। ਉੱਥੇ ਲੇਖਕ ਨੇ ਜੁਰਾਬਾਂ ਵੇਚਣ ਵਾਲੇ ਵਿਭਾਗ ਦੇ ਨਿਗਰਾਨ ਨੂੰ ਆਪਣੇ ਮੇਚ ਦੀ ਜੁਰਾਬ ਬਾਰੇ ਪੁੱਛਿਆ, ਤਾਂ ਉਸ ਨੇ ਤਰ੍ਹਾਂ ਤਰ੍ਹਾਂ ਦੀਆਂ ਜੁਰਾਬਾਂ ਵਲ ਇਸ਼ਾਰਾ ਕੀਤਾ।

PSEB 8th Class Punjabi Solutions Chapter 25 ਰੱਬ ਦੀ ਪੌੜੀ

ਲੇਖਕ ਨੇ ਉਨ੍ਹਾਂ ਵਿਚੋਂ ਇਕ ਨੂੰ ਆਪਣੀ ਮੁੱਠੀ ਦੁਆਲੇ ਲਪੇਟ ਕੇ ਮੇਚ ਲਿਆ ਤੇ ਪੁੱਛਿਆ ਕਿ ਕੀ ਇਹ ਉਸ ਦੇ ਮੇਚ ਆ ਜਾਵੇਗੀ ? ਨਿਗਰਾਨ ਨੇ ਕਿਹਾ, “ਹੋਰਨਾਂ ਦੇ ਮੇਚ ਆਉਂਦੀ ਹੈ, ਤਾਂ ਉਸ ਦੇ ਮੇਚ ਕਿਉਂ ਨਹੀਂ ਆਵੇਗੀ ?” ਲੇਖਕ ਨੇ ਜਦੋਂ ਚੰਗੀ ਤਰ੍ਹਾਂ ਹਿਸਾਬ ਲਾ ਕੇ ਉਸ ਨੂੰ ਖ਼ਰੀਦਣ ਦਾ ਫ਼ੈਸਲਾ ਕਰ ਲਿਆ ਤੇ ਉਸ ਜੁਰਾਬ ਨੂੰ ਵੇਖਣ ਲਈ ਖੋਲਣ ਲੱਗਾ, ਤਾਂ ਨਿਗਰਾਨ ਨੇ ਝੱਟ ਕਿਹਾ, “ਪਹਿਲਾਂ ਪੈਸੇ ਰੱਖ, ਫਿਰ ਜੁਰਾਬ ਨੂੰ ਉਲਟਾਵੀਂ – ਪੁਲਟਾਵੀਂ।”

ਲੇਖਕ ਨੇ ਪੈਸੇ ਦਿੱਤੇ ਤੇ ਜੁਰਾਬ ਜੇਬ ਵਿਚ ਪਾ ਕੇ ਗਾਹਕਾਂ ਦੇ ਧੱਕਿਆਂ ਨਾਲ ਹੀ ਬਾਹਰ ਆ ਗਿਆ। ਇਸ ਦੇ ਉਲਟ ਲੇਖਕ ਨੂੰ ਟੋਕੀਓ ਦੇ ਸਟੋਰ ਦਾ ਅਨੁਭਵ ਇਹ ਸੀ ਕਿ ਜੇ ਉੱਥੋਂ ਤੁਸੀਂ ਫ਼ੀਤਾ ਵੀ ਖ਼ਰੀਦਣਾ ਹੋਵੇ, ਤਾਂ ਕਰਮਚਾਰੀ ਅੱਧਾ ਘੰਟਾ ਤੁਹਾਡੀ ਤਸੱਲੀ ਲਈ ਲਾ ਦਿੰਦੇ ਹਨ ਅਤੇ ਜੇਕਰ ਤੁਸੀਂ ਕੁੱਝ ਨਾ ਵੀ ਖ਼ਰੀਦੋ, ਤਾਂ ਬੜੀ ਨਰਮੀ ਨਾਲ ਤੁਹਾਡਾ ਧੰਨਵਾਦ ਕਰਦੇ ਹਨ ਕਿ ਤੁਸੀਂ ਉਨ੍ਹਾਂ ਦੀ ਦੁਕਾਨ ਵਿਚ ਚਰਨ ਪਾਏ।

(ਈ) “ਐਮਪਾਇਰ ਸਟੇਟ ਬਿਲਡਿੰਗ’ ਦੇ ਉੱਪਰੋਂ ਆਲੇ-ਦੁਆਲੇ ਦਾ ਦ੍ਰਿਸ਼ ਕਿਹੋ-ਜਿਹਾ ਦਿਖਾਈ ਦਿੰਦਾ ਹੈ ?
ਉੱਤਰ :
ਐਮਪਾਇਰ ਸਟੇਟ ਬਿਲਡਿੰਗ ਦੀ 86ਵੀਂ ਮੰਜ਼ਲ ਤੋਂ ਸਾਰਾ ਨਿਉਯਾਰਕ ਸ਼ਹਿਰ ਦਿਖਾਈ ਦਿੰਦਾ ਹੈ। ਇੱਥੇ ਪੂੰਜਿਆਂ ਉੱਤੇ ਦੂਰਬੀਨਾਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਵਿਚੋਂ 40 40 ਮੀਲ ਆਲੇ – ਦੁਆਲੇ ਦਾ ਨਜ਼ਾਰਾ ਦਿਸਦਾ ਹੈ। ਹੇਠਾਂ ਮਹਟਨ ਟਾਪੂ ਦਿਖਾਈ ਦਿੰਦਾ ਹੈ, ਜਿਸ ਵਿਚ ਘਰ ਡੱਬੀਆਂ ਤੇ ਸੜਕਾਂ ਉੱਤੇ ਮੋਟਰਾਂ ਕੀੜੀਆਂ ਵਾਂਗ ਤੁਰਦੀਆਂ ਦਿਖਾਈ ਦਿੰਦੀਆਂ ਹਨ। ਹਡਸਨ ਦਰਿਆ ਅਤੇ ਪੂਰਬੀ ਦਰਿਆ ਦੇ ਗੰਧਲੇ ਸਲੇਟੀ ਪਾਣੀਆਂ ਨੇ ਟਾਪੂ ਨੂੰ ਵਗਲਿਆ ਹੋਇਆ ਹੈ, ਜਿਨ੍ਹਾਂ ਵਿਚ ਕਿਸ਼ਤੀਆਂ ਅਤੇ ਜਹਾਜ਼ ਖੜ੍ਹੇ ਹਨ।

ਨਾਲ ਲਗਦੀ, ਸਟੇਟ ‘ਨਿਊ ਜਰਸੀ, ਉਸ ਤੋਂ ਪਰੇ ਫੈਕਟਰੀਆਂ, ਉਸ ਤੋਂ ਪਰੇ ਖੇਤ ਤੇ ਖੇਤਾਂ ਤੋਂ ਅੱਗੇ ਸ਼ਹਿਰ ਨਜ਼ਰ ਆਉਂਦੇ ਹਨ। ਇੱਥੇ ਪੁੱਜ ਕੇ ਹਵਾ ਦਾ ਦਬਾ ਬਦਲ ਜਾਂਦਾ ਹੈ ਤੇ ਠੰਢ ਵਧ ਜਾਂਦੀ ਹੈ। ਇਸ ਤੋਂ ਉੱਪਰ 16 ਮੰਜ਼ਲਾਂ ਹੋਰ ਚੜ੍ਹ ਕੇ ਬੰਦਾ ਇਸ ਦੇ ਸਿਖ਼ਰ ਉੱਤੇ ਧਰਤੀ ਤੋਂ 1250 ਫੁੱਟ ਉੱਚਾ ਪੁੱਜ ਜਾਂਦਾ ਹੈ। ਇਸ ਉੱਤੇ ਇਕ ਹੋਰ ਬੁਰਜੀ ਹੈ, ਜਿਸ ਦੀ ਨੋਕ 1472 ਫੁੱਟ ਤਕ ਹੈ। 102 ਵੀਂ ਮੰਜ਼ਲ ਦੇ ਜੰਗਲੇ ਉੱਪਰ ਖੜੇ ਹੋ ਕੇ ਦੂਰਬੀਨ ਨਾਲ ਦਰ ਤਕ ਵਿਸ਼ਾਲ ਧਰਤੀ ਅਤੇ ਇਸ ਦੇ ਬਦਲਦੇ ਰੰਗ ਦਿਖਾਈ ਦਿੰਦੇ ਹਨ।

ਇੱਥੋਂ ਚਮਕਦੇ ਸੂਰਜ ਵਿਚ 80 ਮੀਲ ਦੂਰ ਤਕ ਵੀ ਚੀਜ਼ ਨਜ਼ਰ ਆਉਂਦੀ ਹੈ। ਇੱਥੋਂ ਹਡਸਨ ਦਰਿਆ ਦੇ ਨਿੱਕੇ ਜਿਹੇ ਟਾਪੂ ਵਿਚੋਂ ਉਭਰੀ ਹੋਈ ਅਜ਼ਾਦੀ ਦੀ ਦੇਵੀ ਦੀ ਮੂਰਤੀ ਵੀ ਵਿਖਾਈ ਦਿੰਦੀ ਹੈ – ਉਸ ਦੀ ਉੱਚੀ ਬਾਂਹ ਅਮਰੀਕਾ ਦੀ ਅਜ਼ਾਦੀ ਦਾ ਪ੍ਰਤੀਕ ਹੈ। ਆਮ ਦਿਨਾਂ ਵਿਚ ਇਸ ਬਿਲਡਿੰਗ ਦੀਆਂ ਸਿਖਰਲੀਆਂ ਮੰਜ਼ਲਾਂ ਤੇ ਬੁਰਜੀ ਬੱਦਲਾਂ ਵਿਚ ਚੱਕੀਆਂ ਰਹਿੰਦੀਆਂ ਹਨ। ਇਸ ਦੀਆਂ ਖਿੜਕੀਆਂ ਤੋਂ ਹੇਠਲੇ ਬੱਦਲ ਮੀਂਹ ਵਰ੍ਹਾ ਰਹੇ ਹੁੰਦੇ ਹਨ। ਕਈ ਵਾਰੀ ਉੱਪਰਲੀ ਮੰਜ਼ਲ ਉੱਤੇ ਮੀਂਹ ਉਲਟਾ ਵਦਾ ਦਿਸਦਾ ਹੈ। ਤਾਪਮਾਨ ਦੇ ਬਦਲਣ ਅਤੇ ਲੋਹੜੇ ਦੀ ਉਚਾਈ ਹੋਣ ਕਰਕੇ ਵਰਖਾ ਦਾ ਰੰਗ ਵੀ ਸੁਰਖ਼ – ਸੁਰਖ਼ ਨਜ਼ਰ ਆਉਂਦਾ ਹੈ।

(ਸ) “ਐਮਪਾਇਰ ਸਟੇਟ ਬਿਲਡਿੰਗ ਕਦੋਂ ਬਣਨੀ ਸ਼ੁਰੂ ਹੋਈ ਅਤੇ ਇਹ ਕਿਵੇਂ ਤੇ ਕਿੰਨੇ ਸਮੇਂ ਵਿੱਚ ਮੁਕੰਮਲ ਹੋਈ ?
ਉੱਤਰ :
ਐਮਪਾਇਰ ਸਟੇਟ ਬਿਲਡਿੰਗ ਉਦੋਂ ਬਣਨੀ ਸ਼ੁਰੂ ਹੋਈ, ਜਦੋਂ 1930 ਵਿਚ ਅਮਰੀਕਾ ਵਿਚ ਬੇਹੱਦ ਮੰਦਾ ਆਇਆ ਹੋਇਆ ਸੀ ! ਪਹਿਲਾ ਟਰੱਕ 1 ਅਕਤੂਬਰ, 1929 ਨੂੰ ਇਸ ਥਾਂ ਪੁੱਜਾ, ਤਾਂ ਜੋ ਇਸ ਥਾਂ ਬਣੇ ਹੋਟਲ ਨੂੰ ਢਾਹਿਆ ਜਾ ਸਕੇ। ਹੋਟਲ ਦਾ ਲੱਖਾਂ ਟਨ ਮਲਬਾ ਉਠਾ ਕੇ ਇੱਥੇ 55 ਫੁੱਟ ਡੂੰਘੀ ਨੀਂਹ ਪੁੱਟੀ ਗਈ ਪੌਣੇ ਦੋ ਸਾਲਾਂ ਵਿਚ ਵਚਿੱਤਰ ਇਮਾਰਤ ਤਿਆਰ ਹੋ ਗਈ। ਇਸ ਦੀ ਉਸਾਰੀ ਦੀ ਰਫ਼ਤਾਰ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ। ਇਸਦੀਆਂ ਹਰ ਹਫ਼ਤੇ ਵਿਚ ਚਾਰ ਮੰਜ਼ਲਾਂ ਤਿਆਰ ਹੋ ਜਾਂਦੀਆਂ।

ਜਦੋਂ ਕੰਮ ਜ਼ੋਰਾਂ ਉੱਤੇ ਹੁੰਦਾ, ਤਾਂ ਇਕ – ਇਕ ਦਿਨ ਵਿਚ ਹੀ ਡੇਢ ਮੰਜ਼ਲ ਉੱਸਰ ਜਾਂਦੀ। ਟਰੱਕ ਉੱਨਾ ਹੀ ਮਾਲ ਮਿਣ – ਮਿਣ ਕੇ ਲਿਆਉਂਦੇ, ਜਿੰਨਾ ਰਾਤੋ – ਰਾਤ ਖ਼ਤਮ ਹੋ ਜਾਂਦਾ, ਕਿਉਂਕਿ ਫ਼ਾਲਤੂ ਸਮਾਨ ਨਾਲ ਆਲੇ – ਦੁਆਲੇ ਦੀਆਂ ਗਲੀਆਂ ਤੇ ਰਾਹ ਰੁਕਣ ਦਾ ਡਰ ਸੀ। ਇਸ ਦੀ ਉਸਾਰੀ ਲਈ 60 ਹਜ਼ਾਰ ਟਨ ਫ਼ੌਲਾਦ, ਸਾਢੇ ਅੱਠ ਮੀਲ ਲੰਮੀਆਂ ਪਾਣੀ ਦੀਆਂ ਨਾਲਾਂ, 3500 ਮੀਲ ਲੰਮੀ ਟੈਲੀਫੋਨ ਤੇ ਟੈਲੀਗਰਾਫ਼ ਦੀ ਤਾਰ ਦੀ ਵਰਤੋਂ ਹੋਈ !

PSEB 8th Class Punjabi Solutions Chapter 25 ਰੱਬ ਦੀ ਪੌੜੀ

(ਹ) ਇਸ ਇਮਾਰਤ ਦੀ ਵਰਤੋਂ ਕਿਹੜੇ-ਕਿਹੜੇ ਕੰਮਾਂ ਲਈ ਕੀਤੀ ਜਾਂਦੀ ਹੈ ?
ਉੱਤਰ :
ਐਮਪਾਇਰ ਸਟੇਟ ਇਮਾਰਤ ਵਿਚ ਸੈਂਕੜੇ ਦਫ਼ਤਰ ਹਨ ਤੇ ਹਜ਼ਾਰਾਂ ਆਦਮੀ ਕੰਮ ਕਰਦੇ ਹਨ। ਉੱਚੀ ਬੁਰਜੀ ਤੋਂ ਸਾਰੀਆਂ ਟੈਲੀਵਿਯਨ ਕੰਪਨੀਆਂ ਆਪਣਾ – ਆਪਣਾ ਪ੍ਰੋਗਰਾਮ ਪ੍ਰਸਾਰਿਤ ਕਰਦੀਆਂ ਹਨ, ਜਿਨ੍ਹਾਂ ਨੂੰ ਆਲੇ – ਦੁਆਲੇ ਦੀਆਂ ਸਟੇਟਾਂ ਦੇ 52 ਲੱਖ ਦਰਸ਼ਕ ਦੇਖਦੇ ਹਨ।

2. ਔਖੇ ਸ਼ਬਦਾਂ ਦੇ ਅਰਥ :

  • ਸਟੋਰ : ਗੁਦਾਮ, ਚੀਜ਼ਾਂ ਦੇ ਇੱਕਠੇ ਰੱਖਣ ਦੀ ਥਾਂ, ਵੱਡੀ ਦੁਕਾਨ
  • ਤਰਤੀਬ : ਸਿਲਸਿਲੇਵਾਰ, ਕ੍ਰਮ ਅਨੁਸਾਰ
  • ਨਿਗਰਾਨ : ਦੇਖ-ਭਾਲ ਕਰਨ ਵਾਲਾ, ਨਿਰੀਖਕ
  • ਬੁਰਜੀ : ਮਿਨਾਰ, ਗੁੰਬਦ, ਗੁੰਬਦ ਦੀ ਸ਼ਕਲ ਦਾ ਬਣਿਆ ਮਕਾਨ
  • ਡਾਕ-ਗੱਡੀ ਵਾਂਗ : ਤੇਜ਼ੀ ਨਾਲ
  • ਸੁਰਖ਼ : ਲਾਲ, ਰੱਤਾ, ਕਿਰਮਚੀ
  • ਮਾਹੀਗੀਰ : ਮੱਛੀਆਂ ਫੜਨ ਵਾਲੇ, ਮਾਛੀ, ਮਛੇਰੇ
  • ਖਪ ਜਾਂਦਾ: ਲੱਗ ਜਾਂਦਾ, ਮੁੱਕ ਜਾਂਦਾ, ਜਜ਼ਬ ਹੋ ਜਾਂਦਾ
  • ਫੌਲਾਦ : ਬਹੁਤ ਸਖ਼ਤ ਤੇ ਵਧੀਆ ਲੋਹਾ
  • ਫਿਫਥ ਐਵੇਨਿਊ : ਪੰਜਵੀਂ ਗਲੀ, ਪੰਜਵਾਂ ਰਾਹ
  • ਖਾੜੀ : ਸਮੁੰਦਰ ਦਾ ਉਹ ਹਿੱਸਾ ਜੋ ਦੂਰ ਤੱਕ ਖੁਸ਼ਕੀ ਦੇ ਅੰਦਰ ਚਲਾ ਗਿਆ ਹੋਵੇ।
  • ਕੈਫ਼ੇ : ਕਾਫ਼ੀ-ਹਾਊਸ, ਉਹ ਥਾਂ ਜਿੱਥੇ ਕਾਫ਼ੀ ਤਿਆਰ ਕਰ ਕੇ ਪਿਆਈ ਜਾਂਦੀ।

3. ਵਾਕਾਂ ਵਿੱਚ ਵਰਤੋਂ :
ਸਜਾਵਟ, ਸਿਖਰਲੀ, ਚਰਨ ਪਾਉਣੇ, ਪ੍ਰਤੀਕ, ਗੰਧਲਾ, ਵਿਚਿੱਤਰ, ਵਾਕਈ, ਸ਼ਾਹਕਾਰ
ਉੱਤਰ :

  • ਸਜਾਵਟ ਸ਼ਿੰਗਾਰਨ ਦਾ ਕੰਮ – ਵਿਆਹ ਵਾਲੇ ਘਰ ਬਿਜਲੀ ਦੀਆਂ ਲੜੀਆਂ ਤੇ ਫੁੱਲਾਂ ਨਾਲ ਖੂਬ ਸਜਾਵਟ ਕੀਤੀ ਹੋਈ ਹੈ।
  • ਸਿਖ਼ਰਲੀ ਸਭ ਤੋਂ ਉੱਪਰਲੀ – ਅਸੀਂ ਐਮਪਾਇਰ ਸਟੇਟ ਬਿਲਡਿੰਗ ਦੀ ਸਿਖ਼ਰਲੀ ਮੰਜ਼ਲ ਉੱਪਰ ਜਾ ਖੜੇ ਹੋਏ।
  • ਚਰਨ ਪਾਉਣੇ ਪੈਰ ਪਾਉਣੇ) – ਧੰਨ ਭਾਗ ! ਤੁਸੀਂ ਸਾਡੇ ਘਰ ਚਰਨ ਪਾਏ
  • ਪ੍ਰਤੀਕ ਚਿੰਨ੍ਹ – ਇਸ ਕਵਿਤਾ ਵਿਚ ਬਹੁਤ ਸਾਰੇ ਸਭਿਆਚਾਰਕ ਪ੍ਰਤੀਕਾਂ ਦੀ ਵਰਤੋਂ ਹੈ।
  • ਗੰਧਲਾ (ਮਿੱਟੀ ਮਿਲਿਆ ਤਰਲ – ਇਸ ਸਰੋਵਰ ਦਾ ਪਾਣੀ ਸਾਫ਼ ਨਹੀਂ, ਸਗੋਂ ਗੰਧਲਾ ਹੈ।
  • ਵਚਿੱਤਰ ਅਦਭੁਤ – ਕੰਪਿਊਟਰ ਮਨੁੱਖ ਦੀ ਵਚਿੱਤਰ ਕਾਢ ਹੈ।
  • ਵਾਕਈ (ਸਚਮੁੱਚ) – ਤਾਜ ਮਹੱਲ ਵਾਕਈ ਬਹੁਤ ਸੁੰਦਰ ਇਮਾਰਤ ਹੈ।
  • ਸ਼ਾਹਕਾਰ (ਸਭ ਤੋਂ ਉੱਤਮ ਰਚਨਾ) – ਹੀਰ ਵਾਰਿਸ ਸ਼ਾਹ 18ਵੀਂ ਸਦੀ ਦੀ ਸ਼ਾਹਕਾਰ ਰਚਨਾ ਹੈ।
  • ਖਾੜੀ (ਸਮੁੰਦਰ ਦਾ ਧਰਤੀ ਦੇ ਅੰਦਰ ਤਕ ਆਇਆ ਹਿੱਸਾ) – ਬੰਗਾਲ ਦੇਸ਼ ਬੰਗਾਲ ਦੀ ਖਾੜੀ ਦੇ ਕੰਢੇ ਨਾਲ ਲਗਦਾ ਹੈ।

PSEB 8th Class Punjabi Solutions Chapter 25 ਰੱਬ ਦੀ ਪੌੜੀ

ਵਿਆਕਰਨ :
ਆਪਣੇ ਮਨ ਦੇ ਭਾਵ ਪ੍ਰਗਟ ਕਰਨ ਲਈ ਤੁਸੀਂ ਵਾਕ ਬੋਲਦੇ ਹੋ । ਕਈ ਵਾਰੀ ਇੱਕ ਸ਼ਬਦ ਜਾਂ ਵਾਕਾਂਸ਼ ਰਾਹੀਂ ਹੀ ਭਾਵ ਪ੍ਰਗਟ ਹੋ ਜਾਂਦਾ ਹੈ। ਇਸ ਤਰ੍ਹਾਂ ਬੋਲ ਕੇ ਜਾਂ ਲਿਖ ਕੇ ਗੱਲ ਦੱਸਦੇ ਸਮੇਂ ਤੁਸੀਂ ਸ਼ਬਦਾਂ ਦੀ ਵਰਤੋਂ ਕਰਦੇ ਹੋ।

ਤੁਸੀਂ ਪਿਛਲੀ ਸ਼੍ਰੇਣੀ ਵਿੱਚ ਵੀ ਪੜ੍ਹ ਚੁੱਕੇ ਹੋ ਕਿ ਵਿਆਕਰਨ ਅਨੁਸਾਰ ਇਹਨਾਂ ਸ਼ਬਦਾਂ ਦੀਆਂ ਅੱਠ ਸ਼੍ਰੇਣੀਆਂ ਵਿੱਚ ਵੰਡ ਕੀਤੀ ਜਾਂਦੀ ਹੈ। ਇਸ ਵੰਡ ਨੂੰ ਸ਼ਬਦ-ਭੇਦ ਆਖਦੇ ਹਨ। ਇਹ ਅੱਠ ਸ਼ਬਦ-ਭੇਦ ਹਨ : ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ-ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਵਿਸਮਕ।

ਹਰ ਸ਼ਬਦ-ਭੇਦ ਦੀਆਂ ਅੱਗੋਂ ਕਈ-ਕਈ ਕਿਸਮਾਂ ਹਨ, ਜਿਵੇਂ : ਨਾਂਵ ਅਤੇ ਵਿਸ਼ੇਸ਼ਣ ਦੀਆਂ ਪੰਜਪੰਜ ਕਿਸਮਾਂ ਹਨ ਅਤੇ ਪੜਨਾਂਵ ਦੀਆਂ ਛੇ ਕਿਸਮਾਂ ਹਨ। ਇਸੇ ਤਰ੍ਹਾਂ ਦੂਜੇ ਸ਼ਬਦ-ਭੇਦਾਂ ਦੀਆਂ ਵੀ ਵੱਖ-ਵੱਖ ਕਿਸਮਾਂ ਹਨ।

ਇਸ ਪਾਠ ਵਿੱਚੋਂ ਤੇ ਪਿਛਲੇ ਪਾਠਾਂ ਵਿੱਚੋਂ ਸ਼ਬਦ-ਭੇਦਾਂ ਦੀਆਂ ਅਤੇ ਉਹਨਾਂ ਦੀਆਂ ਕਿਸਮਾਂ ਦੀਆਂ ਦੋ-ਦੋ ਉਦਾਹਰਨਾਂ ਦਿਓ।

ਇਹ ਲੇਖ ਪੰਜਾਬੀ ਦੇ ਪ੍ਰਸਿੱਧ ਲੇਖਕ ਬਲਵੰਤ ਗਾਰਗੀ ਦੇ ਸਫ਼ਰਨਾਮੇ “ਪਾਤਾਲ ਦੀ ਧਰਤੀ ਵਿੱਚੋਂ ਲਿਆ ਗਿਆ ਹੈ। ਆਪਣੇ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਲੇਖਕ ਦੀ ਇਹ ਪੁਸਤਕ ਲੈ ਕੇ ਪੜ੍ਹੋ।

ਆਪਣੇ ਪ੍ਰਾਂਤ, ਭਾਰਤ ਦੇ ਕਿਸੇ ਹੋਰ ਪ੍ਰਾਂਤ ਜਾਂ ਵਿਦੇਸ਼ ਵਿੱਚ ਕੀਤੀ ਆਪਣੀ ਯਾਤਰਾ ਦਾ ਸੰਖੇਪ ਹਾਲ ਲਿਖ ਕੇ ਆਪਣੇ ਅਧਿਆਪਕ ਜੀ ਨੂੰ ਦਿਖਾਓ।
ਉੱਤਰ :
(ਨੋਟ – ਵਿਦਿਆਰਥੀ ਆਪ ਹੀ ਲਿਖਣ)

PSEB 8th Class Punjabi Guide ਰੱਬ ਦੀ ਪੌੜੀ Important Questions and Answers

ਪ੍ਰਸ਼ਨ –
‘ਰੱਬ ਦੀ ਪੌੜੀ ਪਾਠ ਦਾ ਸਾਰ ਲਿਖੋ।
ਉੱਤਰ :
ਲੇਖਕ ਦੱਸਦਾ ਹੈ ਕਿ ਨਿਊਯਾਰਕ ਵਿਚ ਰਹਿੰਦਿਆਂ ਉਹ ਹਰ ਰੋਜ਼ ਐਮਪਾਇਰ ਸਟੇਟ ਬਿਲਡਿੰਗ ਦੇ ਕੋਲੋਂ ਲੰਘਦਾ ਸੀ ਪਰ ਕਦੇ ਉਸ ਦਾ ਉਸ ਉੱਤੇ ਚੜ੍ਹ ਕੇ ਦੇਖਣ ਨੂੰ ਜੀ ਨਹੀਂ ਸੀ ਕੀਤਾ। ਅਮਰੀਕਾ ਵਿਚ ਹਰ ਚੀਜ਼ ਦੇ ਨਾਲ “ਵੱਡਾ” ਸ਼ਬਦ ਜੁੜਿਆ ਹੋਇਆ ਹੈ।ਉੱਥੇ ਕੋਈ ਵੀ ਚੀਜ਼ ਨਿੱਕੀ ਨਹੀਂ। “ਐਮਪਾਇਰ ਸਟੇਟ ਬਿਲਡਿੰਗ ਇੱਥੋਂ ਦੀ ਸਭ ਤੋਂ ਉੱਚੀ ਬਿਲਡਿੰਗ ਹੈ।

ਇਕ ਦਿਨ ਲੇਖਕ ਆਪਣੇ ਮਿੱਤਰ ਰਾਲਫ਼ ਨਾਲ ਦੁਨੀਆ ਦੀ ਇਕ ਸਭ ਤੋਂ ਵੱਡੀ ਦੁਕਾਨ ਵਿਚ ਗਿਆ। ਉੱਥੇ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤਕ ਵਿਕਦਾ ਹੈ ਤੇ ਲੇਖਕ ਨੇ ਜੁਰਾਬਾਂ ਦਾ ਇਕ ਜੋੜਾ ਖ਼ਰੀਦਣਾ ਸੀ। ਇਸ ਤੋਂ ਪਹਿਲਾਂ ਲੇਖਕ ਪੈਰਸ ਅਤੇ ਟੋਕੀਓ ਦੇ ਵੱਡੇ ਸਟੋਰ ਦੇਖ ਚੁੱਕਾ ਸੀ। ਨਿਊਯਾਰਕ ਦੀ ਇਸ ਦੁਕਾਨ ਦੇ ਬੂਹੇ ਵੜਦਿਆਂ ਹੀ ਪੰਛੀਆਂ ਦੀ ਚਹਿਕਾਰ ਸੁਣਾਈ ਦਿੱਤੀ। ਫੁੱਲਾਂ ਦੇ ਬੂਟੇ ਤੇ ਗੁਲਦਸਤੇ ਦਿਖਾਈ ਦਿੱਤੇ। ਲੇਖਕ ਦਾ ਮਨ ਪ੍ਰਸੰਨ ਹੋਇਆ ਪਰ ਸੁਆਦ ਉਦੋਂ ਕਿਰਕਿਰਾ ਹੋ ਗਿਆ, ਜਦ ਉਸਨੂੰ ਪਤਾ ਲਗਾ ਕਿ ਪੰਛੀ, ਉਨ੍ਹਾਂ ਦੀ ਚਹਿਕਾਰ ਤੇ ਫੁੱਲ ਸਭ ਨਕਲੀ ਸਨ।

PSEB 8th Class Punjabi Solutions Chapter 25 ਰੱਬ ਦੀ ਪੌੜੀ

ਲੇਖਕ ਨੇ ਉੱਥੋਂ ਜੁਰਾਬਾਂ ਦਾ ਇਕ ਜੋੜਾ ਪਸੰਦ ਕਰਦਿਆ ਪੰਜ ਕੁ ਮਿੰਟ ਲਾ ਦਿੱਤੇ ਤੇ ਜਦ ਅਜੇ ਉਹ ਜੁਰਾਬਾਂ ਨੂੰ ਵੇਖ ਹੀ ਰਿਹਾ ਸੀ, ਤਾਂ ਨਿਗਰਾਨ ਬੋਲਿਆ, “ਪਹਿਲਾਂ ਪੈਸੇ ਰੱਖ ਤੇ ਫੇਰ ਜੁਰਾਬਾਂ ਨੂੰ ਉਲਟਾਵੀਂ ਪੁਲਟਾਵੀਂ।” ਲੇਖਕ ਨੇ ਪੈਸੇ ਦੇ ਕੇ ਜੁਰਾਬਾਂ ਜੇਬ ਵਿਚ ਪਾਈਆਂ ਤੇ ਆਪਣੇ ਮਿੱਤਰ ਰਾਲਫ਼ ਸਮੇਤ ਬਾਹਰ ਆ ਗਿਆ ਤੇ ਦਿਨ ਦੇ ਗਿਆਰਾਂ ਵੱਜੇ ਸਨ। ਫਿਰ ਦੋਵੇਂ ਐਮਪਾਇਰ ਸਟੇਟ ਬਿਲਡਿੰਗ ਦੇਖਣ ਗਏ। ਉਨ੍ਹਾਂ ਟਿਕਟ ਲਏ ਅਤੇ ਲਿਫਟ ਵਿਚ ਬੈਠ ਕੇ 80ਵੀਂ ਮੰਜ਼ਲ ਤੇ ਪਹੁੰਚ ਗਏ। ਫਿਰ ਛੇ ਮੰਜ਼ਲ ਹੋਰ ਚੜ੍ਹ ਗਏ।

ਇੱਥੋਂ ਸਾਰਾ ਨਿਊਯਾਰਕ ਤੇ ਮਨਹਟਨ ਦਾ ਟਾਪੂ ਦਿਸਦਾ ਹੈ। ਪੂੰਜਿਆਂ ਵਿਚ ਦੂਰਬੀਨਾਂ ਲੱਗੀਆਂ ਹੋਈਆਂ ਹਨ, ਜਿੱਥੋਂ 40 ਮੀਲ ਦੂਰ ਤਕ ਆਲੇ – ਦੁਆਲੇ ਦਾ ਨਜ਼ਾਰਾ ਦਿਖਾਈ ਦਿੰਦਾ ਹੈ ਘਰ ਡੱਬੀਆਂ ਵਰਗੇ ਤੇ ਮੋਟਰਾਂ ਕੀੜੀਆਂ ਵਾਂਗ ਦਿਖਾਈ ਦਿੰਦੀਆਂ ਹਨ। ਹਡਸਨ ਦਰਿਆ ਤੇ ਪੂਰਬੀ ਦਰਿਆ ਦੇ ਗੰਧਲੇ ਸਲੇਟੀ ਪਾਣੀਆਂ ਨੇ ਟਾਪੂ ਨੂੰ ਘੇਰਿਆ ਹੋਇਆ ਹੈ, ਜਿਸ ਵਿਚ ਕਿਸ਼ਤੀਆਂ ਅਤੇ ਜਹਾਜ਼ ਖੜ੍ਹੇ ਹਨ। ਇੱਥੇ ਹਵਾ ਦਾ ਦਬਾ ਘਟ ਜਾਂਦਾ ਹੈ ਤੇ ਠੰਢ ਵਧ ਜਾਂਦੀ ਹੈ।

ਫਿਰ ਦੋਵੇਂ 16ਵੀਂ ਮੰਜ਼ਲ ਤੇ ਚੜ ਗਏ ਅਰਥਾਤ ਧਰਤੀ ਤੋਂ 1250 ਫੁੱਟ ਦੀ ਉਚਾਈ ਤੇ ਪਹੁੰਚ ਗਏ। ਇਸ ਦੇ ਉੱਤੇ ਇਕ ਹੋਰ ਬੁਰਜੀ ਹੈ, ਜਿਸ ਦੀ ਨੋਕ 1472 ਫੁੱਟ ਤਕ ਪੁੱਜਦੀ ਹੈ। 102 ਵੀਂ ਮੰਜ਼ਲ ਤੇ ਚੜ੍ਹ ਕੇ ਦੋਹਾਂ ਨੇ ਦੂਰਬੀਨ ਨਾਲ ਵਿਸ਼ਾਲ ਧਰਤੀ ਦੇ ਬਦਲਦੇ ਰੰਗਾਂ ਨੂੰ ਵੇਖਿਆ। ਇੱਥੋਂ 80 ਮੀਲ ਦੂਰ ਤਕ ਦੀ ਚੀਜ਼ ਦਿਸਦੀ ਹੈ। ਇੱਥੋਂ ਉਨ੍ਹਾਂ ਹਡਸਨ ਦਰਿਆ ਦੇ ਨਿੱਕੇ ਜਿਹੇ ਟਾਪੂ ਵਿੱਚ ਉੱਭਰੀ ਹੋਈ ਅਜ਼ਾਦੀ ਦੀ ਦੇਵੀ ਦੀ ਮੂਰਤੀ ਵੀ ਦੇਖੀ।

ਇਸ ਇਮਾਰਤ ਦੀ ਸਿਖਰਲੀ ਮੰਜ਼ਲ ਅਤੇ ਬੁਰਜੀ ਬੱਦਲਾਂ ਵਿਚ ਲੁਕੀਆਂ ਰਹਿੰਦੀਆਂ ਹਨ। ਸਿਖਰਲੀ ਮੰਜ਼ਲ ਵਿਚ ਬੈਠੇ ਦਫ਼ਤਰ ਦੇ ਲੋਕ ਕੰਮ ਕਰਦੇ ਹਨ। ਖਿੜਕੀ ਤੋਂ ਹੇਠਾਂ ਬੱਦਲ ਹਨ, ਜੋ ਮੀਂਹ ਵਰਾ ਰਹੇ ਹੁੰਦੇ ਹਨ। ਕਈ ਵਾਰ ਇਸ ਮੰਜ਼ਲ ਉੱਤੇ ਮੀਂਹ ਉਲਟਾ ਵਦਾ ਪ੍ਰਤੀਤ ਹੁੰਦਾ ਹੈ ਤੇ ਉਚਾਈ ਕਾਰਨ ਵਰਖਾਂ ਦਾ ਰੰਗ ਵੀ ਸੁਰਖ਼ – ਸੁਰਖ਼ ਦਿਖਾਈ ਦਿੰਦਾ ਹੈ। ਉੱਚੀ ਬੁਰਜੀ ਤੋਂ ਸਾਰੀਆਂ ਟੈਲੀਵਿਯਨ ਕੰਪਨੀਆਂ ਆਪਣੇ ਪ੍ਰੋਗਰਾਮ ਪੇਸ਼ ਕਰਦੀਆਂ ਹਨ। ਇਸ ਇਮਾਰਤ ਨੂੰ ਦੁਨੀਆ ਦਾ ਅੱਠਵਾਂ ਅਜੂਬਾ ਕਿਹਾ ਜਾਂਦਾ ਹੈ ਤੇ ਪੁਰਾਣੇ ਮਾਹੀਗੀਰ ਇਸ ਨੂੰ “ਰੱਬ ਦੀ ਪੌੜੀ ਆਖਦੇ ਹਨ। ਇਹ ਇਮਾਰਤ 1930 ਵਿਚ ਉਦੋਂ ਬਣੀ ਸੀ, ਜਦੋਂ ਅਮਰੀਕਾ ਵਿਚ ਮੰਦਾ ਆਇਆ ਸੀ।

1 ਅਕਤੂਬਰ, 1929 ਨੂੰ ਇਸ ਥਾਂ ਪਹਿਲਾਂ ਬਣੀ ਹੋਟਲ ਨੂੰ ਢਾਹੁਣ ਦਾ ਕੰਮ ਆਰੰਭ ਹੋਇਆ। ਫਿਰ 55 ਫੁੱਟ ਡੂੰਘੀ ਨੀਂਹ ਪੁੱਟੀ ਗਈ। ਇਸ ਦੀ ਉਸਾਰੀ ਨੂੰ ਪੌਣੇ ਦੋ ਸਾਲ ਲੱਗੇ। ਇਕ ਦਿਨ ਵਿਚ ਹੀ ਡੇਢ – ਡੇਢ ਮੰਜ਼ਲ ਉਸਾਰੀ ਗਈ। ਇਨਸਾਨੀ ਕਾਰੀਗਰੀ ਦੇ ਇਸ ਸ਼ਾਹਕਾਰ ਦੇ ਮੁਕੰਮਲ ਹੋਣ ‘ਤੇ ਕਈ ਸਾਲਾਂ ਤਕ ਇਸ ਦੇ ਹਜ਼ਾਰਾਂ ਕਮਰੇ ਖ਼ਾਲੀ ਪਏ ਰਹੇ। ਦੋ – ਤਿੰਨ ਹੱਥਾਂ ਵਿਚ ਇਹ ਇਮਾਰਤ ਵਿਕੀ ਅਤੇ ਫਿਰ ਨਿਊਯਾਰਕ ਦੇ ਸ਼ਹਿਰੀਆਂ ਨੇ ਇਸਨੂੰ ਪ੍ਰਵਾਨ ਕਰ ਲਿਆ।

ਇਸ ਇਮਾਰਤ ਵਿਚ ਸੈਂਕੜੇ ਦਫ਼ਤਰ ਹਨ ਤੇ ਹਜ਼ਾਰਾਂ ਆਦਮੀ ਇਸ ਵਿਚ ਕੰਮ ਕਰਦੇ ਹਨ। ਇਸ ਨੂੰ ਬਣਾਉਣ ਲਈ 60 ਹਜ਼ਾਰ ਟਨ ਫ਼ੌਲਾਦ ਲੱਗਾ। ਸਾਢੇ ਅੱਠ ਮੀਲ ਲੰਬੀਆਂ ਪਾਣੀ ਦੀਆਂ ਨਾਲਾਂ ਤੇ 35000 ਮੀਲ ਲੰਮੀ ਟੈਲੀਫੋਨ ਤੇ ਟੈਲੀਗਰਾਫ਼ ਦੀ ਤਾਰ ਇਸ ਵਿਚ ਲੱਗੀ ਹੈ। ਇਸ ਵਿਚ 74 ਲਿਫਟਾਂ ਹਨ ਤੇ ਹਰ ਮਹੀਨੇ ਦੋ ਲੱਖ ਕਿਲੋਵਾਟ ਬਿਜਲੀ ਖ਼ਰਚ ਹੁੰਦੀ ਹੈ। ਇਸ ਦੀਆਂ 6500 ਖਿੜਕੀਆਂ ਹਨ, ਜਿਨ੍ਹਾਂ ਨੂੰ ਮਜ਼ਦੂਰ ਰਾਤ – ਦਿਨ ਸਾਫ਼ ਕਰਦੇ ਹਨ।

ਇੱਥੇ 1860 ਪੌੜੀਆਂ ਹਨ। ਦੋ ਸੌ ਔਰਤਾਂ ਕਮਰਿਆਂ ਦੀ ਸਫ਼ਾਈ ਕਰਦੀਆਂ ਹਨ। 35000 ਦਰਸ਼ਕ ਹਰ ਰੋਜ਼ ਇਸ ਉੱਪਰ ਚੜ੍ਹ ਕੇ ਨਿਊਯਾਰਕ ਦੇ ਦ੍ਰਿਸ਼ ਦੇਖਦੇ ਹਨ। 90ਵੀਂ ਮੰਜ਼ਲ ਤੇ ਬੁਰਜ ਵਿਚ ਤੇਜ਼ ਰੌਸ਼ਨੀਆਂ ਦੀ ਜੜਤ ਹੈ, ਜੋ ਰਾਤ ਵੇਲੇ ਚਾਨਣ ਦੀਆਂ ਧਾਰਾਂ ਵਗਾਉਂਦੀਆਂ ਹੋਈਆਂ ਘੁੰਮਦੀਆਂ ਹਨ। ਇਹ ਦੁਨੀਆ ਦੀ ਸਭ ਤੋਂ ਤੇਜ਼ ਰੌਸ਼ਨੀ ਹੈ, ਜੋ 300 ਮੀਲ ਦੀ ਦੂਰੀ ਤੋਂ ਦਿਖਾਈ ਦਿੰਦੀ ਹੈ। ਇਸ ਦੀਆਂ ਤਸਵੀਰਾਂ ਦੇ ਲੱਖਾਂ ਕਾਰਡ ਅੱਜ ਤਕ ਵਿਕ ਚੁੱਕੇ ਹਨ ਤੇ ਫ਼ਿਲਮਾਂ ਵਿਚ ਇਸ ਨੂੰ ਦਿਖਾਇਆ ਗਿਆ ਹੈ।

PSEB 8th Class Punjabi Solutions Chapter 25 ਰੱਬ ਦੀ ਪੌੜੀ

ਮਹਾਨ ਚਿਤਰਕਾਰ, ਫ਼ਿਲਮ ਸਟਾਰ ਅਤੇ ਵਿਦਵਾਨ ਇਸ ਉੱਪਰ ਚੜ੍ਹ ਕੇ ਆਲੇ – ਦੁਆਲੇ ਦੇ ਅਦਭੁਤ ਦ੍ਰਿਸ਼ ਦਾ ਆਨੰਦ ਲੈ ਚੁੱਕੇ ਹਨ। ਇਸ ਇਮਾਰਤ ਉਪਰ ਚੜ੍ਹ ਕੇ ਵੇਖਣਾ ਸਚਮੁੱਚ ਹੀ ਇਕ ਅਦਭੁਤ ਅਨੁਭਵ ਹੈ। ਠੰਢੀ ਧੁੱਪ ਵਿਚ ਖੜ੍ਹੇ ਲੇਖਕ ਤੇ ਉਸ ਦਾ ਸਾਥੀ ਹੇਠਾਂ ਵਿਛੇ ਸ਼ਹਿਰ ਤੇ ਖਾੜੀਆਂ ਨੂੰ ਤੱਕਦੇ ਰਹੇ। ਇੱਥੋਂ ਹਰ ਚੀਜ਼ ਨੀਵੀਂ ਤੇ ਛੋਟੀ ਨਜ਼ਰ ਆ ਰਹੀ ਸੀ। ਫਿਰ ਉਨ੍ਹਾਂ 86ਵੀਂ ਮੰਜ਼ਲ ਉੱਤੇ ਜਾ ਕੇ ਸ਼ੀਸ਼ੇ ਦੇ ਬਣੇ ਕੈਫ਼ੇ ਵਿਚ ਗ਼ਰਮ ਹੈਮਬਰਗਰ ਖਾਧੇ। ਇਸ ਨਜ਼ਾਰੇ ਪਿੱਛੋਂ ਵੱਡੀ ਦੁਕਾਨ ਦੀ ਬੇਸੁਆਦੀ ਦੂਰ ਹੋ ਗਈ। ਲੇਖਕ ਨੇ ਜੁਰਾਬਾਂ ਪਾਈਆਂ, ਤਾਂ ਸਚਮੁੱਚ ਉਸ ਦੇ ਮੇਚ ਆ ਗਈਆਂ।

1. ਵਾਰਤਕ – ਟੁਕੜੀ/ਪੈਰੇ ਦਾ ਬੋਧ।

1. ਇਸ ਤੋਂ ਉੱਪਰ 16 ਮੰਜ਼ਲਾਂ ਹੋਰ ਚੜ੍ਹ ਕੇ ਅਸੀਂ ਇਸ ਦੇ ਸਿਖਰ ਉੱਤੇ ਪੁੱਜ ਗਏ ਧਰਤੀ ਤੋਂ 1250 ਫੁੱਟ ਉੱਚਾ। ਇਸ ਉੱਤੇ ਹੋਰ ਉੱਚੀ ਬੁਰਜੀ ਹੈ, ਜਿਸ ਦੀ ਨੋਕ 1472 ਫੁੱਟ ਤੀਕ ਪੁੱਜਦੀ ਹੈ – ਕੁਤਬ ਦੀ ਲਾਠ ਤੋਂ ਚੌਗੁਣੀ ਉੱਚੀ। 102ਵੀਂ ਮੰਜ਼ਲ ਦੇ ਜੰਗਲੇ ਵਿਚ ਖੜੋ ਕੇ ਦੂਰਬੀਨ ਨਾਲ ਅਸੀਂ ਵਿਸ਼ਾਲ ਧਰਤੀ ਤੇ ਇਸ ਦੇ ਬਦਲਦੇ ਰੰਗ – ਰੂਪ ਤਕ ਰਹੇ ਸਾਂ। ਇੱਥੋਂ 80 ਮੀਲ ਦੂਰ ਤਕ ਦੀ ਚੀਜ਼ ਨਜ਼ਰ ਆਉਂਦੀ ਹੈ। ਜੇਕਰ ਸੂਰਜ ਚਮਕ ਰਿਹਾ ਹੋਵੇ ਤੇ ਅਸਮਾਨ ਨਿੱਖਰਿਆ ਹੋਵੇ। ਜਿਵੇਂ ਆਦਮੀ ਦਿੱਲੀ ਖੜ੍ਹਾ ਹੋਵੇ ਤੇ ਉਸ ਨੂੰ ਮਥਰਾ ਦਿਖਾਈ ਦੇ ਰਹੀ ਹੋਵੇ ! ਇੱਥੇ ਖੜੇ ਅਸੀਂ ਹਡਸਨ ਦਰਿਆ ਦੇ ਨਿੱਕੇ – ਜਿਹੇ ਟਾਪੂ ਵਿਚੋਂ ਉੱਭਰੀ ਹੋਈ ਅਜ਼ਾਦੀ ਦੀ ਦੇਵੀ ਦੀ ਮੂਰਤੀ ਵੀ ਤੱਕੀ – ਉੱਚੀ ਬਾਂਹ – ਅਮਰੀਕਾ ਦੀ ਅਜ਼ਾਦੀ ਦੀ ਪ੍ਰਤੀਕ।

ਉੱਪਰ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਚੁਣੋ :

ਪ੍ਰਸ਼ਨ 1.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਛੱਲੀਆਂ ਦੇ ਰਾਖੇ
(ਅ) ਰੱਬ ਦੀ ਪੌੜੀ
(ਇ) ਹਰਿਆਵਲ ਦੇ ਬੀਜ
(ਸ) ਲੋਹੜੀ।
ਉੱਤਰ :
(ਅ) ਰੱਬ ਦੀ ਪੌੜੀ।

ਪ੍ਰਸ਼ਨ 2. ਜਿਸ ਪਾਠ ਵਿਚੋਂ ਇਹ ਪੈਰਾ ਲਿਆ ਗਿਆ ਹੈ, ਉਸਦਾ ਲੇਖਕ ਕੌਣ ਹੈ ?
(ਉ) ਹਰਭਜਨ ਸਿੰਘ ਹੁੰਦਲ
(ਅ) ਸੁਖਦੇਵ ਮਾਣਪੁਰੀ
(ਈ) ਰਵਿੰਦਰ ਕੌਰ
(ਸ) ਬਲਵੰਤ ਗਾਰਗੀ।
ਉੱਤਰ :
(ਸ) ਬਲਵੰਤ ਗਾਰਗੀ।

PSEB 8th Class Punjabi Solutions Chapter 25 ਰੱਬ ਦੀ ਪੌੜੀ

ਪ੍ਰਸ਼ਨ 3.
ਕਿੰਨੀਆਂ ਮੰਜ਼ਲਾਂ ਹੋਰ ਉੱਪਰ ਚੜ੍ਹ ਕੇ ਇਮਾਰਤ ਦਾ ਸਿਖਰ ਸੀ ?
(ਉ) 15 ਮੰਜ਼ਲਾਂ
(ਅ) 16 ਮੰਜ਼ਲਾਂ
(ਈ) 17 ਮੰਜ਼ਲਾਂ
(ਸ) 21 ਮੰਜ਼ਲਾਂ !
ਉੱਤਰ :
(ਅ) 16 ਮੰਜ਼ਲਾਂ।

ਪ੍ਰਸ਼ਨ 4.
ਸਿਖਰ ਧਰਤੀ ਤੋਂ ਕਿੰਨਾ ਉੱਚਾ ਸੀ ?
(ਉ) 1250 ਫੁੱਟ
(ਅ) 1350 ਫੁੱਟ
(ਈ) 1450 ਫੁੱਟ
(ਸ) 1150 ਫੁੱਟ।
ਉੱਤਰ :
(ੳ) 1250 ਫੁੱਟ।

ਪ੍ਰਸ਼ਨ 5.
ਹੋਰ ਉੱਚੀ ਬੁਰਜੀ ਦੀ ਨੋਕ ਕਿੰਨੀ ਉੱਚੀ ਸੀ ?
(ਉ) 1475 ਫੁੱਟ
(ਅ) 1472 ਫੁੱਟ
(ਈ) 1375 ਫੁੱਟ
(ਸ) 1372 ਫੁੱਟ।
ਉੱਤਰ :
(ਅ) 1472 ਫੁੱਟ।

ਪ੍ਰਸ਼ਨ 6.
ਬੁਰਜੀ ਦੀ ਉਚਾਈ ਕੁਤਬ ਦੀ ਲਾਠ ਤੋਂ ਕਿੰਨੀ ਵੱਧ ਉੱਚੀ ਸੀ ?
(ਉ) ਦੁੱਗਣੀ
(ਅ) ਤਿਗੁਣੀ
(ਈ) ਚੌਗੁਣੀ
(ਸ) ਦਸ – ਗੁਣੀ।
ਉੱਤਰ :
(ਇ) ਚੌਗੁਣੀ।

ਪ੍ਰਸ਼ਨ 7.
ਕਿੰਨਵੀਂ ਮੰਜ਼ਲ ‘ਤੇ ਪੁੱਜ ਕੇ ਦੂਰਬੀਨ ਨਾਲ ਵਿਸ਼ਾਲ ਧਰਤੀ ਦੇ ਬਦਲਦੇ ਰੰਗ ਰੂਪ ਦਿਖਾਈ ਦਿੰਦੇ ਹਨ ?
(ਉ) 101ਵੀਂ
(ਅ 102ਵੀਂ
(ਈ) 103ਵੀਂ
(ਸ) 104ਵੀਂ।
ਉੱਤਰ :
(ਆ) 102ਵੀਂ।

PSEB 8th Class Punjabi Solutions Chapter 25 ਰੱਬ ਦੀ ਪੌੜੀ

ਪ੍ਰਸ਼ਨ 8.
102 ਵੀਂ ਮੰਜ਼ਲ ਉੱਤੋਂ ਕਿੰਨੇ ਮੀਲ ਤਕ ਦੀ ਚੀਜ਼ ਨਜ਼ਰ ਆਉਂਦੀ ਹੈ ?
(ਉ) ਚਾਲੀ ਮੀਲ
(ਅ) ਸੱਠ ਮੀਲ
(ਇ) ਅੱਸੀ ਮੀਲ
(ਸ) ਸੌ ਮੀਲ।
ਉੱਤਰ :
(ਈ) ਅੱਸੀ ਮੀਲ

ਪ੍ਰਸ਼ਨ 9.
102 ਵੀਂ ਮੰਜ਼ਲ ਤੋਂ ਸਾਨੂੰ ਹਡਸਨ ਦਰਿਆ ਵਿਚ ਕੀ ਦਿਖਾਈ ਦਿੰਦਾ ਹੈ ?
(ਉ) ਅਜ਼ਾਦੀ ਦੀ ਦੇਵੀ ਦੀ ਮੂਰਤੀ
(ਅ) ਹਰਾ – ਭਰਾ ਟਾਪੂ
(ਈ) ਉੱਚੀਆਂ ਬਿਲਡਿੰਗਾਂ
(ਸ) ਤਰਦੇ ਜਹਾਜ਼।
ਉੱਤਰ :
(ਉ) ਅਜ਼ਾਦੀ ਦੀ ਦੇਵੀ ਦੀ ਮੂਰਤੀ।

ਪ੍ਰਸ਼ਨ 10.
ਉਪਰੋਕਤ ਪੈਰੇ ਵਿਚ ਖ਼ਾਸ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਬੁਰਜੀ
(ਅ) ਚਮਕ
(ਈ) ਪ੍ਰਤੀਕ
(ਸ) ਕੁਤਬ ਦੀ ਲਾਠ/ਸੂਰਜ/ਹਡਸਨ/ਅਜ਼ਾਦੀ ਦੀ ਦੇਵੀ/ਅਮਰੀਕਾ/ਧਰਤੀ/ਦਿੱਲੀ/ਖ਼ਥਰਾ।
ਉੱਤਰ :
(ਸ) ਕੁਤਬ ਦੀ ਲਾਠ/ਸੂਰਜ/ਹਡਸਨ/ਅਜ਼ਾਦੀ ਦੀ ਦੇਵੀ/ਅਮਰੀਕਾ/ਧਰਤੀ/ਦਿੱਲੀ/ਮਥਰਾ।

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਅਮਰੀਕਾ
(ਅ) ਹਡਸਨ
(ਈ) ਸੂਰਜ
(ਸ) ਮੰਜ਼ਲਾਂ/ਸਿਖਰ/ਫੁੱਟ/ਨੋਕ/ਬੁਰਜੀ/ਜੰਗਲੇ/ਦੂਰਬੀਨ/ਰੰਗ – ਰੂਪ/ਮੀਲ/ਚੀਜ਼/ਆਦਮੀ/ਟਾਪੂ/ਮੂਰਤੀ/ਬਾਂਹ।
ਉੱਤਰ :
(ਸ) ਮੰਜ਼ਲਾਂ/ਸਿਖਰ/ਫੁੱਟ/ਨੋਕ/ਬੁਰਜੀ/ਜੰਗਲੇ/ਦੂਰਬੀਨ/ਰੰਗ – ਰੂਪ/ਮੀਲ/ਚੀਜ਼/ਆਦਮੀ/ਟਾਪੂ/ਮੂਰਤੀ/ਬਾਂਹ।

PSEB 8th Class Punjabi Solutions Chapter 25 ਰੱਬ ਦੀ ਪੌੜੀ

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਸਹੀ ਉਦਾਹਰਨ ਚੁਣੋ
(ੳ) ਸੂਰਜ
(ਅ) ਮੀਲ
(ਇ) ਬਾਂਹ
(ਸ) ਇਸਅਸੀਂ/ਜਿਸ/ਉਸ।
ਉੱਤਰ :
(ਸ) ਇਸ/ਅਸੀਂ/ਜਿਸ/ਉਸ।

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਸੰਖਿਆਵਾਚਕ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) ਵਿਸ਼ਾਲ
(ਅ) ਨਿੱਕੇ ਜਿਹੇ
(ਈ) ਉੱਚੀ
(ਸ) 16/1250/ਚੌਗੁਣੀ/102/1472.
ਉੱਤਰ :
(ਸ) 16/1250/ਚੌਗੁਣੀ/102/1472.

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ਉ) ਅਜ਼ਾਦੀ
(ਅ) ਇੱਥੇ
(ਇ) ਮਥਰਾ
(ਸ) ਪੁੱਜ ਗਏ/ਹੈ/ਪੁੱਜਦੀ ਹੈਤੱਕ ਰਹੇ ਸਾਂ/ਆਉਂਦੀ ਹੈ/ਨਿੱਖਰਿਆ ਹੋਵੇਖੜ੍ਹਾ ਹੋਵੇ/ਦਿਖਾਈ ਦੇ ਰਹੀ ਹੋਵੇਗੀ।
ਉੱਤਰ :
(ਸ) ਪੁੱਜ ਗਏ/ਹੈ/ਪੁੱਜਦੀ ਹੈ/ਤੱਕ ਰਹੇ ਹਾਂ/ਆਉਂਦੀ ਹੈ/ਨਿੱਖਰਿਆ ਹੋਵੇਖ ਹੋਵੇ ਦਿਖਾਈ ਦੇ ਰਹੀ ਹੋਵੇ/ਤੱਕੀ।

ਪ੍ਰਸ਼ਨ 15.
“ਦੇਵੀਂ ਦਾ ਪੁਲਿੰਗ ਰੂਪ ਕੀ ਹੋਵੇਗਾ ?
(ਉ) ਦੇਵਾਂ
(ਅ) ਦੇਵਤੀ
(ਇ) ਦੇਵਤਾ
(ਸ) ਦੇਵ।
ਉੱਤਰ :
(ਈ) ਦੇਵਤਾ।

PSEB 8th Class Punjabi Solutions Chapter 25 ਰੱਬ ਦੀ ਪੌੜੀ

ਪ੍ਰਸ਼ਨ 16.
ਉਪਰੋਕਤ ਪੈਰੇ ਵਿਚ ਕਿਰਿਆ ਸ਼ਬਦ ਕਿਹੜਾ ਹੈ ?
(ਉ) ਤੱਕੀ
(ਅ) ਇੱਥੇ
(ਈ) ਅਸੀਂ
(ਸ) ਜਿਸ।
ਉੱਤਰ :
(ੳ) ਤੱਕੀ

ਪ੍ਰਸ਼ਨ 17.
ਉਪਰੋਕਤ ਪੈਰੇ ਵਿਚੋਂ ਕੋਈ ਦੋ ਭਾਵਵਾਚਕ ਨਾਂਵ ਲਿਖੋ।
ਉੱਤਰ :
ਅਜ਼ਾਦੀ, ਪ੍ਰਤੀਕ।

ਪ੍ਰਸ਼ਨ 18.
“ਦਰਿਆ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ।
ਉੱਤਰ :
ਪੁਲਿੰਗ।

ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਜੋੜਨੀ
(ਸ) ਡੈਸ਼
ਉੱਤਰ :
(ਉ) ਡੰਡੀ
(ਅ) ਕਾਮਾ
(ਈ) ਜੋੜਨੀ
(ਸ) ਡੈਸ਼

ਪ੍ਰਸ਼ਨ 20.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
PSEB 8th Class Punjabi Solutions Chapter 25 ਰੱਬ ਦੀ ਪੌੜੀ 1
ਉੱਤਰ :
PSEB 8th Class Punjabi Solutions Chapter 25 ਰੱਬ ਦੀ ਪੌੜੀ 2

PSEB 8th Class Punjabi Solutions Chapter 25 ਰੱਬ ਦੀ ਪੌੜੀ

2. ਇਸ ਵਿਚ ਸੈਂਕੜੇ ਦਫ਼ਤਰ ਹਨ, ਜਿਨ੍ਹਾਂ ਵਿਚ ਹਜ਼ਾਰਾਂ ਆਦਮੀ ਕੰਮ ਕਰਦੇ ਹਨ। ਇਸ ਦੇ ‘ਬਣਾਉਣ ਵਿਚ 60 ਹਜ਼ਾਰ ਟਨ ਫ਼ੌਲਾਦ ਖ਼ਰਚ ਹੋਇਆ। ਸਾਢੇ ਅੱਠ ਮੀਲ ਲੰਮੀਆਂ ਪਾਣੀ ਦੀਆਂ ਨਾਲਾਂ ਤੋਂ 3500 ਮੀਲ ਲੰਮੀ ਟੈਲੀਫੂਨ ਤੇ ਟੈਲੀਗਰਾਫ ਦੀਆਂ ਤਾਰਾਂ ਵਰਤੀਆਂ ਗਈਆਂ ਹਨ। 74 ਲਿਫ਼ਟਾਂ ਹਨ, ਦੋ ਲੱਖ ਕਿਲੋਵਾਟ ਬਿਜਲੀ ਹਰ ਮਹੀਨੇ ਖ਼ਰਚ ਹੁੰਦੀ ਹੈ, ਇਸ ਦੀਆਂ ਸਾਢੇ ਛੇ ਹਜ਼ਾਰ ਖਿੜਕੀਆਂ ਨੂੰ ਮਜ਼ਦੂਰ ਦਿਨ – ਰਾਤ ਸਾਫ਼ ਕਰਦੇ ਰਹਿੰਦੇ ਹਨ ਅਤੇ ਇਕ ਖਿੜਕੀ ਦੀ ਵਾਰੀ ਪੰਦਰਾਂ ਦਿਨਾਂ ਪਿੱਛੋਂ ਆਉਂਦੀ ਹੈ।

ਇੱਥੇ 1860 ਪੌੜੀਆਂ ਹਨ। ਦੋ ਸੌ ਔਰਤਾਂ ਇਸ ਦੇ ਕਮਰਿਆਂ ਨੂੰ ਹਰ ਰੋਜ਼ ਸਾਫ਼ ਕਰਦੀਆਂ ਹਨ ਅਤੇ 3500 ਦਰਸ਼ਕ ਇਸ ਉੱਤੇ, ਚੜ ਕੇ ਨਿਉਯਾਰਕ ਦਾ ਨਜ਼ਾਰਾ ਮਾਣਦੇ ਹਨ। 90ਵੀਂ ਮੰਜ਼ਲ ਦੇ ਬਰਜ ਵਿਚ ਤੇਜ਼ ਰੋਸ਼ਨੀਆਂ ਜੁੜੀਆਂ ਹੋਈਆਂ ਹਨ, ਜੋ ਰਾਤ ਵੇਲੇ ਚਾਨਣ ਦੀਆਂ ਧਾਰਾਂ ਵਗਾਉਂਦੀਆਂ ਹੋਈਆਂ ਘੁੰਮਦੀਆਂ ਹਨ। ਇਹ 300 ਮੀਲ ਦੀ ਵਿੱਥ ਤੋਂ ਨਜ਼ਰ ਆਉਂਦੀਆਂ ਹਨ – ਦੁਨੀਆਂ ਦੀ ਸਭ ਤੋਂ ਤੇਜ਼ ਰੋਸ਼ਨੀ।

ਉੱਪਰ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਇਸਦੇ ਸੈਂਕੜੇ ਦਫ਼ਤਰਾਂ ਵਿਚ ਕਿੰਨੇ ਬੰਦੇ ਕੰਮ ਕਰਦੇ ਹਨ ?
(ਉ) ਪੰਜ ਸੌ
(ਅ) ਇਕ ਹਜ਼ਾਰ।
(ਈ) ਹਜ਼ਾਰਾਂ
(ਸ) ਬਹੁਤ ਸਾਰੇ।
ਉੱਤਰ :
(ਈ) ਹਜ਼ਾਰਾਂ

ਪ੍ਰਸ਼ਨ 2.
ਇਸਨੂੰ ਬਣਾਉਣ ਵਿਚ ਕਿੰਨਾ ਫ਼ੌਲਾਦ ਖ਼ਰਚ ਹੋਇਆ ਹੈ ?
(ਉ) ਵੀਹ ਹਜ਼ਾਰ ਟਨ
(ਅ) ਤੀਹ ਹਜ਼ਾਰ ਟਨ
(ਇ) ਚਾਲੀ ਹਜ਼ਾਰ ਟਨ
(ਸ) ਸੱਠ ਹਜ਼ਾਰ ਟਨ।
ਉੱਤਰ :
(ਸ) ਸੱਠ ਹਜ਼ਾਰ ਟਨ।

ਪ੍ਰਸ਼ਨ 3.
ਇਸ ਵਿਚ ਅੱਠ ਮੀਲ ਲੰਮੀ ਕਿਹੜੀ ਚੀਜ਼ ਹੈ ?
(ਉ) ਬਿਜਲੀ ਦੀਆਂ ਤਾਰਾਂ
(ਅ) ਪਾਣੀ ਦੀਆਂ ਨਾਲਾਂ
(ਈ) ਕੇਬਲਾਂ
(ਸ) ਟੈਲੀਫ਼ੋਨ ਤਾਰਾਂ।
ਉੱਤਰ :
(ਅ) ਪਾਣੀ ਦੀਆਂ ਨਾਲਾਂ।

PSEB 8th Class Punjabi Solutions Chapter 25 ਰੱਬ ਦੀ ਪੌੜੀ

ਪ੍ਰਸ਼ਨ 4.
ਇਸ ਵਿਚ ਟੈਲੀਫੋਨ ਤੇ ਟੈਲੀਗ੍ਰਾਫ ਦੀਆਂ ਕਿੰਨੀਆਂ ਲੰਮੀਆਂ ਤਾਰਾਂ ਲੱਗੀਆਂ ਹਨ ?
(ਉ) 3500 ਮੀਲ
(ਅ) 4000 ਮੀਲ
(ਈ) 4500 ਮੀਲ
(ਸ) 5000 ਮੀਲ।
ਉੱਤਰ :
(ਉ) 3500 ਮੀਲ !

ਪ੍ਰਸ਼ਨ 5.
ਇਸ ਇਮਾਰਤ ਵਿਚ ਕਿੰਨੀਆਂ ਲਿਫ਼ਟਾਂ ਹਨ ?
(ਉ) ਚਾਲੀ
(ਅ) ਪੰਜਾਹ
(ਇ) ਚੁਹੱਤਰ
(ਸ) ਨੱਬੇ।
ਉੱਤਰ :
(ਈ) ਚੁਹੱਤਰ !

ਪ੍ਰਸ਼ਨ 6.
ਇੱਥੇ ਕਿੰਨੀ , ਬਿਜਲੀ ਹਰ ਮਹੀਨੇ ਖ਼ਰਚ ਹੁੰਦੀ ਹੈ ?
(ਉ) ਦੋ ਹਜ਼ਾਰ ਕਿਲੋਵਾਟ
(ਅ) ਦੋ ਲੱਖ ਕਿਲੋਵਾਟ
(ਇ) ਦਸ ਹਜ਼ਾਰ ਕਿਲੋਵਾਟ
(ਸ) 5 ਲੱਖ ਕਿਲੋਵਾਟ
ਉੱਤਰ :
(ਅ) ਦੋ ਲੱਖ ਕਿਲੋਵਾਟ

ਪ੍ਰਸ਼ਨ 7.
ਇਸ ਇਮਾਰਤ ਦੀਆਂ ਕਿੰਨੀਆਂ ਖਿੜਕੀਆਂ ਹਨ ?
(ਉ) ਸਾਢੇ ਤਿੰਨ ਹਜ਼ਾਰ
(ਅ) ਸਾਢੇ ਚਾਰ ਹਜ਼ਾਰ
(ਇ) ਸਾਢੇ ਪੰਜ ਹਜ਼ਾਰ
(ਸ) ਸਾਢੇ ਛੇ ਹਜ਼ਾਰ।
ਉੱਤਰ :
(ਸ) ਸਾਢੇ ਛੇ ਹਜ਼ਾਰ।

PSEB 8th Class Punjabi Solutions Chapter 25 ਰੱਬ ਦੀ ਪੌੜੀ

ਪ੍ਰਸ਼ਨ 8.
ਇਸ ਇਮਾਰਤ ਵਿਚ ਕਿੰਨੀਆਂ ਪੌੜੀਆਂ ਹਨ ?
(ਉ) 1840
(ਅ) 1850
(ਇ) 1860
(ਸ) 1870
ਉੱਤਰ :
(ਉ) 1860

ਪ੍ਰਸ਼ਨ 9.
ਕਿੰਨਵੀਂ ਮੰਜ਼ਲ ਉੱਤੇ ਤੇਜ਼ ਰੋਸ਼ਨੀਆਂ ਜੜੀਆਂ ਹੋਈਆਂ ਹਨ ?
(ਉ) 90ਵੀਂ
(ਅ) 92ਵੀਂ
(ਇ) 95ਵੀਂ
(ਸ) 100ਵੀਂ।
ਉੱਤਰ :
(ੳ) 90ਵੀਂ।

ਪ੍ਰਸ਼ਨ 10.
ਰੋਸ਼ਨੀਆਂ ਕਿੰਨੀ ਦੂਰੋਂ ਨਜ਼ਰ ਆਉਂਦੀਆਂ ਹਨ ?
(ਉ) 800 ਮੀਲ ਤੋਂ
(ਅ) 500 ਮੀਲ ਤੋਂ
(ਈ) 300 ਮੀਲ ਤੋਂ
(ਸ) 100 ਮੀਲ ਤੋਂ।
ਉੱਤਰ :
(ਇ) 300 ਮੀਲ ਤੋਂ।

ਪ੍ਰਸ਼ਨ 11.
ਉਪਰੋਕਤ ਪੈਰੇ ਵਿਚ ਆਮ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਸੈਂਕੜੇ
(ਅ) ਹਜ਼ਾਰਾਂ
(ਈ) ਇਹ
(ਸ) ਦਫ਼ਤਰ/ਆਦਮੀ/ਮੀਲ/ਟਨ/ਟੈਲੀਫੋਨ/ਟੈਲੀਗ੍ਰਾਫ/ਲਿਫਟਾਂ/ਕਿਲੋਵਾਟ/ਔਰਤਾਂ/ਬਿਜਲੀ/ਮਹੀਨੇ/ਖਿੜਕੀਆਂ/ਮਜ਼ਦੂਰ/ਖਿੜਕੀ/ਦਿਨਾਂ/ਦਰਸ਼ਕ ਨਜ਼ਾਰਾ/ਮੰਜ਼ਲ/ਬੁਰਜ/ਤ/ਚਾਨਣ/ਧਾਰਾਂ/ਰੋਸ਼ਨੀਆਂ।
ਉੱਤਰ :
(ਸ) ਦਫ਼ਤਰ/ਆਦਮੀ/ਮੀਲਟਨ/ਟੈਲੀਫੋਨ/ਟੈਲੀਫ/ਲਿਫਟਾਂ/ਕਿਲੋਵਾਟ/ਔਰਤਾਂ/ਬਿਜਲੀ/ਮਹੀਨੇ/ਖਿੜਕੀਆਂ/ਮਜ਼ਦੂਰ/ਖਿੜਕੀ/ਦਿਨਾਂ/ਦਰਸ਼ਕ/ਨਜ਼ਾਰਾ/ਮੰਜ਼ਲ/ ਬੁਰਜ/ਰਾਤ/ਚਾਨਣ/ਧਾਰਾਂ/ਰੋਸ਼ਨੀਆਂ।

PSEB 8th Class Punjabi Solutions Chapter 25 ਰੱਬ ਦੀ ਪੌੜੀ

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਨਿਉਯਾਰਕ
(ਅ) ਰੋਸ਼ਨੀਆਂ
(ਇ) ਔਰਤਾਂ
(ਸ) ਸਾਫ਼
ਉੱਤਰ :
(ੳ) ਨਿਊਯਾਰਕ।

ਪ੍ਰਸ਼ਨ 13.
ਉਪਰੋਕਤ ਪੈਰੇ ਵਿਚ ਵਸਤੂਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਚਾਨਣ
(ਅ) ਰਾਤ
(ਈ) ਦੁਨੀਆ
(ਸ) ਫ਼ੌਲਾਦ/ਪਾਣੀ/ਨਾਲਾਂ/ਤਾਰਾਂ।
ਉੱਤਰ :
(ਸ) ਫ਼ੌਲਾਦ/ਪਾਣੀ/ਨਾਲਾਂ/ਤਾਰਾਂ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਵਿੱਥ
(ਅ) ਹੋਈਆਂ
(ਇ) ਸਾਢੇ
(ਸ) ਇਸ/ਜਿਨ੍ਹਾਂ/ਜੋਇਹ
ਉੱਤਰ :
(ਸ) ਇਸ/ਜਿਨ੍ਹਾਂ/ਜੋ/ਇਹ।

ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ – –
(ਉ) 1860
(ਅ) ਦੋ ਸੌ
(ਇ) ਰੋਜ਼
(ਸ) ਹਨ/ਕਰਦੇ ਹਨ/ਖ਼ਰਚ ਹੋਇਆ/ਵਰਤੀਆਂ ਗਈਆਂ ਹਨ/ਖ਼ਰਚ ਹੁੰਦੀ ਹੈ। ਕਰਦੇ ਰਹਿੰਦੇ ਹਨ/ਆਉਂਦੀ ਹੈਕਰਦੀਆਂ ਹਨ/ਮਾਣਦੇ ਹਨ/ਜੜੀਆਂ ਹੋਈਆਂ ਹਨ/ਘੁੰਮਦੀਆਂ ਹਨ/ਆਉਂਦੀਆਂ ਹਨ।
ਉੱਤਰ :
(ਸ) ਹਨਕਰਦੇ ਹਨ/ਖ਼ਰਚ ਹੋਇਆ/ਵਰਤੀਆਂ ਗਈਆਂ ਹਨ/ਖ਼ਰਚ ਹੁੰਦੀ ਹੈ/ਕਰਦੇ ਰਹਿੰਦੇ ਹਨ/ਆਉਂਦੀ ਹੈ/ਕਰਦੀਆਂ ਹਨ/ਮਾਣਦੇ ਹਨ/ਜੜੀਆਂ ਹੋਈਆਂ ਹਨ। ਘੁੰਮਦੀਆਂ ਹਨ/ਆਉਂਦੀਆਂ ਹਨ।

PSEB 8th Class Punjabi Solutions Chapter 25 ਰੱਬ ਦੀ ਪੌੜੀ

ਪ੍ਰਸ਼ਨ 16.
“ਔਰਤਾਂ ਦਾ ਲਿੰਗ ਬਦਲੋ
(ਉ) ਮਰਦਾਂ
(ਅ) ਜ਼ਨਾਨਾ
(ਈ) ਮਰਦਊ
(ਸ) ਆਦਮੀਆਂ।
ਉੱਤਰ :
(ਇ) ਮਰਦਾਂ।

ਪ੍ਰਸ਼ਨ 17.
ਉਪਰੋਕਤ ਪੈਰੇ ਵਿਚੋਂ ਦੋ ਸੰਖਿਆਵਾਚਕ ਤੇ ਦੋ ਗੁਣਵਾਚਕ ਵਿਸ਼ੇਸ਼ਣ ਲਿਖੋ।
ਉੱਤਰ :
ਸੰਖਿਆਵਾਚਕ ਵਿਸ਼ੇਸ਼ਣ – ਸੈਂਕੜੇ, ਹਜ਼ਾਰਾਂ। ਗੁਣਵਾਚਕ ਵਿਸ਼ੇਸ਼ਣ – ਲੰਮੀ, ਤੇਜ਼।

ਪ੍ਰਸ਼ਨ 18.
ਆਦਮੀ / ‘ਬੁਰਜ / ‘ਮਜ਼ਦੂਰ/ਦਰਸ਼ਕ’ ਸ਼ਬਦ ਪੁਲਿੰਗ ਹਨ ਜਾਂ ਇਸਤਰੀ ਲਿੰਗ।
ਉੱਤਰ :
ਪੁਲਿੰਗ।

ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ।
(ਉ) ਡੰਡੀ
(ਅ) ਕਾਮਾ
(ਈ) ਜੋੜਨੀ
(ਸ) ਡੈਸ਼
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਜੋੜਨੀ ( – )
(ਸ) ਡੈਸ਼ ( – )

ਪ੍ਰਸ਼ਨ 20.
ਉਪਰੋਕਤ ਪੈਰੇ ਵਿਚਲੇ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋਆਦਮੀ
PSEB 8th Class Punjabi Solutions Chapter 25 ਰੱਬ ਦੀ ਪੌੜੀ 3
ਉੱਤਰ :
PSEB 8th Class Punjabi Solutions Chapter 25 ਰੱਬ ਦੀ ਪੌੜੀ 4

PSEB 8th Class Punjabi Solutions Chapter 25 ਰੱਬ ਦੀ ਪੌੜੀ

2. ਵਿਆਕਰਨ ਤੇ ਰਚਨਾ।

ਪ੍ਰਸ਼ਨ 1.
ਸ਼ਬਦਾਂ ਦੀਆਂ ਕਿੰਨੀਆਂ ਕਿਸਮਾਂ ਹਨ ?
ਉੱਤਰ :
ਸ਼ਬਦਾਂ ਦੀਆਂ ਅੱਠ ਕਿਸਮਾਂ ਹਨ – ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ !

ਪ੍ਰਸ਼ਨ 2.
ਆਪਣੇ ਪੜ੍ਹੇ ਹੋਏ ਪਾਠਾਂ ਵਿਚੋਂ ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਸੰਬੰਧਕ, ਯੋਜਕ ਤੇ ਵਿਸਮਿਕ ਦੀਆਂ ਪੰਜ – ਪੰਜ ਉਦਾਹਰਨਾਂ ਦਿਓ।
ਉੱਤਰ :
ਨਾਂਵ – ਦੁਨੀਆ, ਗਾਹਕ, ਗੁਲਦਸਤੇ, ਫੁੱਲ, ਸੂਈ। ਪੜਨਾਂਵ – ਮੈਂ, ਅਸੀਂ, ਉਹ, ਇਹ, ਤੂੰ। ਵਿਸ਼ੇਸ਼ਣ – ਨਕਲੀ, ਵੱਡੀ, ਸੁੰਦਰ, ਸ਼ਾਹੀ, ਖੂਨੀ। ਕਿਰਿਆ – ਲੰਘਦਾ, ਕਰੇ, ਰੱਖੀ, ਗਿਆ, ਆਉਂਦੀ। ਕਿਰਿਆ ਵਿਸ਼ੇਸ਼ਣ – ਰੋਜ਼, ਬਾਹਰ, ਨੇੜੇ, ਕਿੱਥੇ, 1930 ਵਿਚ। ਸੰਬੰਧਕ – ਉੱਤੇ, ਦਾ, ਦੇ, ਨੂੰ, ਵਿਚ। ਯੋਜਕ – ਅਤੇ, ਪਰ, ਤਾਂ ਜੋ, ਕਿਉਂਕਿ, ਫਿਰ ਵੀ। ਵਿਸਮਿਕ – ਓ ਰੱਬਾ ! ਉਹੋ ! ਕੁੜੇ ! ਮਾਂ ਸਦਕੇ ! ਹਾਏ !

3. ਔਖੇ ਸ਼ਬਦਾਂ ਦੇ ਅਰਥ

  • ਸਟੋਰ–ਵੱਡੀ ਦੁਕਾਨ, ਗੁਦਾਮ
  • ਤਰਤੀਬ – ਸਿਲਸਿਲੇਵਾਰ।
  • ਨਿਗਰਾਨ – ਦੇਖ – ਭਾਲ ਕਰਨ ਵਾਲਾ।
  • ਬੁਰਜੀ – ਮੀਨਾਰ, ਗੁੰਬਦ।
  • ਡਾਕ – ਗੱਡੀ ਵਾਂਗ – ਤੇਜ਼ੀ ਨਾਲ।
  • ਸੁਰਖ਼ – ਲਾਲ !
  • ਮਾਹੀਗੀਰ – ਮੱਛੀਆਂ ਫੜਨ ਵਾਲੇ
  • ਖਪ ਜਾਂਦਾ – ਲਗ ਜਾਂਦਾ, ਵਰਤ ਹੋ ਜਾਂਦਾ।
  • ਫ਼ੌਲਾਦਸੋਧਿਆ ਹੋਇਆ ਵਧੀਆ ਲੋਹਾ।
  • ਫਿਫਥ ਐਵਨਿਊ – ਪੰਜਵੀਂ ਗਲੀ, ਪੰਜਵਾਂ ਰਾਹ !
  • ਖਾੜੀਸਮੁੰਦਰ ਦਾ ਧਰਤੀ ਵੱਲ ਵਧਿਆ ਹਿੱਸਾ
  • ਕੈਫ਼ੇ – ਕਾਫ਼ੀ ਹਾਉਸ।

PSEB 8th Class Punjabi Solutions Chapter 24 ਭੂਆ

Punjab State Board PSEB 8th Class Punjabi Book Solutions Chapter 24 ਭੂਆ Textbook Exercise Questions and Answers.

PSEB Solutions for Class 8 Punjabi Chapter 24 ਭੂਆ (1st Language)

Punjabi Guide for Class 8 PSEB ਭੂਆ Textbook Questions and Answers

ਭੂਆ ਪਾਠ-ਅਭਿਆਸ ਦੱਸੋ :

(ੳ) ਲੇਖਕ ਨੂੰ ਤੀਹ-ਪੈਂਤੀ ਵਰ੍ਹੇ ਪਹਿਲਾਂ ਭੂਆ ਦੀਆਂ ਕਿਹੜੀਆਂ ਗੱਲਾਂ ਯਾਦ ਸਨ ?
ਉੱਤਰ :
ਕਹਾਣੀਕਾਰ ਨੂੰ ਯਾਦ ਸੀ ਕਿ ਤੀਹ – ਪੈਂਤੀ ਵਰੇ ਪਹਿਲਾਂ ਜਦੋਂ ਉਹ ਅਜੇ ਨਿੱਕਾ ਹੁੰਦਾ ਸੀ, ਤਾਂ ਭੂਆ ਉਸ ਨੂੰ ਉਂਗਲੀ ਲਾ ਕੇ, ਪਿਆਰ – ਪੁਚਕਾਰ ਕੇ ਸਕੂਲ ਛੱਡਣ ਜਾਂਦੀ ਸੀ ਅਤੇ ਅੱਧੀ ਛੁੱਟੀ ਵੇਲੇ ਉਹ ਉਸ ਲਈ ਮਲਾਈ ਵਾਲੇ ਦੁੱਧ ਦਾ ਕੌਲ ਲੈ ਕੇ ਸਕੂਲ ਆਇਆ ਕਰਦੀ ਸੀ।

(ਅ) ਲੇਖਕ ਭੂਆ ਦੇ ਪਿੰਡ ਕਿਉਂ ਗਿਆ?
ਉੱਤਰ :
ਲੇਖਕ ਭੂਆ ਦੇ ਪਿੰਡ ਇਸ ਕਰਕੇ ਗਿਆ ਸੀ, ਕਿਉਂਕਿ ਭੂਆ ਦਾ ਉਸ ਨਾਲ ਬਚਪਨ ਤੋਂ ਹੀ ਬੜਾ ਪਿਆਰ ਸੀ ਅਤੇ ਹੁਣ ਉਸ ਨੂੰ ਭੂਆ ਨੂੰ ਮਿਲਿਆਂ ਦਸਾਂ ਵਰ੍ਹਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਸੀ। ਨਾਲ ਹੀ ਭੂਆ ਕਹਾਣੀਕਾਰ ਦੇ ਵੱਡੇ – ਵਡੇਰਿਆਂ ਵਿਚੋਂ, ਜਿਹੜੇ ਉਸ ਨੂੰ “ਕਾਕਾ’ ‘ਪੁੱਤਰ” ਆਖ ਕੇ ਬੁਲਾਉਣ ਦਾ ਅਧਿਕਾਰ ਰੱਖਦੇ ਸਨ, ਇੱਕੋ ਇਕ ਬਚੀ ਹੋਈ ਪੁਰਾਣੀ ਬੁੱਢੀ ਸੀ।

PSEB Solutions

(ਈ) ਭੂਆ ਨੇ ਆਪਣੇ ਭਤੀਜੇ ਲਈ ਮੋਹ ਕਿਵੇਂ ਪ੍ਰਗਟ ਕੀਤਾ ?
ਉੱਤਰ :
ਅੰਧਰਾਤੇ ਦੀ ਕਸਰ ਹੋਣ ਕਰਕੇ ਪਹਿਲਾਂ ਤਾਂ ਭੂਆ ਨੇ ਕਹਾਣੀਕਾਰ ਨੂੰ ਪਛਾਣਿਆ ਹੀ ਨਹੀਂ ਸੀ, ਪਰੰਤੂ ਜਦੋਂ ਉਸ ਨੇ ਆਪਣਾ ਨਾਂ ਦੱਸਿਆ, ਤਾਂ ਸਾਰੀ ਦੀ ਸਾਰੀ ਭੂਆ ਉਸ ਦੇ ਦੁਆਲੇ ਲਿਪਟ ਗਈ। ਚੁੰਮ – ਚੁੰਮ ਕੇ ਉਸ ਨੇ ਉਸ ਦਾ ਮੂੰਹ ਗਿੱਲਾ ਕਰ ਛੱਡਿਆ ਤੇ ਖ਼ੁਸ਼ੀ ਵਿਚ ਆਪਣੇ ਪੋਤੇ – ਪੋਤਰੀਆਂ ਨੂੰ ਵਾਜਾਂ ਮਾਰਦੀ ਹੋਈ ਦੱਸਣ ਲੱਗੀ ਕਿ ਉਨ੍ਹਾਂ ਦਾ ਤਾਇਆ ਆਇਆ ਹੈ। ਉਹ ਆਪਣੇ ਦੋਹਾਂ ਹੱਥਾਂ ਨਾਲ ਕਹਾਣੀਕਾਰ ਦੀ ਪਿੱਠ, ਸਿਰ ਤੇ ਮੁੰਹ ਨੂੰ ਪਿਆਰਦੀ ਹੋਈ ਉਸ ਦੇ ਬਾਲ – ਬੱਚਿਆਂ ਦਾ ਹਾਲ – ਚਾਲ ਪੁੱਛਣ ਲੱਗੀ।

ਫਿਰ ਉਸ ਨੇ ਆਪਣੀ ਨੂੰਹ ਨੂੰ ਹੁਕਮ ਦੇ ਕੇ ਕਹਾਣੀਕਾਰ ਦੀ ਨਾਂਹ – ਨੁੱਕਰ ਦੀ ਪਰਵਾਹ ਕੀਤੇ ਬਿਨਾਂ ਉਸ ਨੂੰ ਪਰਾਉਂਠਿਆਂ, ਸੇਵੀਆਂ, ਸ਼ੱਕਰ, ਘਿਓ ਤੇ ਦੁੱਧ ਨਾਲ ਰਜਾਉਣਾ ਚਾਹਿਆ।ਉਹ ਸਮਝਦੀ ਸੀ ਕਿ ਕਹਾਣੀਕਾਰ ਭੁੱਖਾ ਹੈ। ਜਦੋਂ ਕਹਾਣੀ ਦੇ ਅੰਤ ਵਿਚ ਭੁਆ ਨੇ ਦੇਖਿਆ ਕਿ ਉਸ ਦੇ ਭਤੀਜੇ ਲਈ ਦੁੱਧ ਨਹੀਂ ਮਿਲਿਆ, ਤਾਂ ਉਹ ਸ਼ਰਮਿੰਦਗੀ ਤੇ ਰਹਿਮ ਭਰੇ ਭਾਵਾਂ ਨਾਲ ਕਹਾਣੀਕਾਰ ਦੀ ਪਿੱਠ ਉੱਤੇ ਹੱਥ ਫੇਰਦੀ ਹੋਈ ਬੋਲੀ, “ਕਾਕਾ, ਭੁੱਖਾ ਈ ਸਵੇਂਗਾ ਹੁਣ ?

ਹਾਏ ਮਾਂ ਸਦਕੇ ! ਕਿਹਾ ਰਮਾਣ ਪਿਆ ਲੱਗਦਾ ਏ ਮੈਨੂੰ।” ਇਸ ਪ੍ਰਕਾਰ ਕਹਾਣੀਕਾਰ ਦੀ ਭੂਆ ਨੇ ਉਸ ਪ੍ਰਤੀ ਆਪਣਾ ਬੇਹੱਦ ਮੋਹ ਪ੍ਰਗਟ ਕੀਤਾ।

(ਸ) “ਅੱਗੇ ਜਿਠਾਣੀ ਦੇ ਫੁੱਲ ਲੈ ਕੇ ਗਈ ਸੈਂ, ਹੁਣ ਭਾਵੇਂ ਭਤੀਜੇ ਦੇ ਫੁੱਲਾਂ ਦੀ ਵਾਰੀ ਹੈ। ਇਹ ਗੱਲ ਭਤੀਜੇ ਨੇ ਕਿਉਂ ਸੋਚੀ ?
ਉੱਤਰ :
ਕਹਾਣੀਕਾਰ ਨੇ ਜੰਬ ਵਿਚ ਦੁਪਹਿਰ ਦੀ ਰੋਟੀ ਨਾਲ ਆਪਣੀ ਤਬੀਅਤ ਖ਼ਰਾਬ ਹੋਈ ਦੇਖ ਕੇ ਰਾਤੀਂ ਰੋਟੀ ਨਾ ਖਾਣ ਦਾ ਫ਼ੈਸਲਾ ਕੀਤਾ ਸੀ, ਪਰੰਤੂ ਜਦੋਂ ਉਸ ਦੇ ਵਾਰ – ਵਾਰ ਨਾਂਹ ਕਰਨ ਤੇ ਵੀ ਭੂਆ ਦੇ ਹੁਕਮ ਅਨੁਸਾਰ ਉਸ ਦੀ ਨੂੰਹ ਨੇ ਉਸ ਅੱਗੇ ਰੋਟੀ ਦਾ ਥਾਲ ਲਿਆ ਰੱਖਿਆ, ਜਿਸ ਵਿਚ ਘਿਓ ਨਾਲ ਗੰਨੇ ਹੋਏ ਦੋ ਚੱਕੀ ਦੇ ਪੁੜ ਜਿੱਡੇ – ਜਿੱਡੇ ਪਰਾਉਂਠੇ ਪਏ ਸਨ ਤੇ ਇਕ ਪਾਸੇ ਮੋਟੀਆਂ – ਮੋਟੀਆਂ ਸੇਵੀਆਂ ਦਾ ਅੰਬਾਰ ਉੱਸਰਿਆ ਪਿਆ ਸੀ, ਜਿਸ ਉੱਪਰ ਬੁੱਕ ਸਾਰੀ ਸ਼ੱਕਰ ਦੀ ਤਹਿ ਵਿਛੀ ਹੋਈ ਸੀ, ਤਾਂ ਉਸ ਨੂੰ ਆਪਣੇ ਢਿੱਡ ਵਲ ਦੇਖ ਕੇ ਇਹ ਪ੍ਰਤੀਤ ਹੋ ਰਿਹਾ ਸੀ ਕਿ ਇੰਨਾ ਕੁੱਝ ਖਾ ਕੇ ਉਹ ਬਚ ਨਹੀਂ ਸਕੇਗਾ।

ਜਦੋਂ ਕੋਲ ਬੈਠੀ ਭੂਆ ਉਸ ਨੂੰ ਖਾਣ ਲਈ ਵਾਰ – ਵਾਰ ਮਜਬੂਰ ਕਰ ਰਹੀ ਸੀ ਤੇ ਨਾਲ ਹੀ ਗੱਲਾਂ – ਗੱਲਾਂ ਵਿਚ ਦੱਸਣ ਲਗੀ ਕਿ ਉਹ ਆਪਣੇ ਪਤੀ ਨਾਲ ਜਿਠਾਣੀ ਦੇ ਫੁੱਲ ਲੈ ਕੇ ਗੰਗਾ ਗਈ ਸੀ, ਤਾਂ ਇਹ ਸੁਣ ਕੇ ਕਹਾਣੀਕਾਰ ਦੇ ਮਨ ਵਿਚ ਉਪਰੋਕਤ ਖ਼ਿਆਲ ਚੱਕਰ ਲਾ ਰਿਹਾ ਸੀ। ਉਸ ਨੂੰ ਜਾਪਿਆ ਕਿ ਭੂਆ ਜਿੰਨਾ ਖਾਣਾ ਖਾਣ ਲਈ ਉਸ ਨੂੰ ਮਜਬਰ ਕਰ ਰਹੀ ਹੈ, ਇਨੇ ਨਾਲ ਉਹ ਮਰ ਜਾਵੇਗਾ ਅਤੇ ਅੱਗੇ ਤਾਂ ਉਹ ਮਰੀ ਜਿਠਾਣੀ ਦੇ ਫੁੱਲ ਲੈ ਕੇ ਗੰਗਾ ਗਈ ਸੀ, ਪਰ ਹੁਣ ਸ਼ਾਇਦ ਉਸ ਨੂੰ ਬਹੁਤਾ ਖਾਣਾ ਖੁਆ ਕੇ ਮਾਰੇ ਭਤੀਜੇ ਦੇ ਫੁੱਲ ਗੰਗਾ ਜਾਣੇ ਪੈਣ।

(ਹ) ‘ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਈਂ ਛੁੱਟੀ’, ਇਸ ਕਹਾਵਤ ਦਾ ਕੀ ਅਰਥ ਹੈ? ਇਸ ਕਹਾਣੀ ਵਿੱਚ ਇਹ ਕਿਸ ਨੇ ਆਖੀ ਅਤੇ ਕਿਉਂ ?
ਉੱਤਰ :
ਇਸ ਕਹਾਵਤ ਦਾ ਅਰਥ ਇਹ ਹੈ ਕਿ ਇਹ ਚੰਗਾ ਹੋਇਆ ਹੈ ਕਿ ਉਹ ਸਾਧਨ ਹੀ ਖ਼ਤਮ ਹੋ ਗਿਆ ਹੈ, ਜਿਸ ਕਾਰਨ ਕੋਈ ਦੁਖਦਾਈ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਸੀ। ‘ਭੂਆ ਕਹਾਣੀ ਵਿਚ ਇਹ ਕਹਾਵਤ ਕਹਾਣੀਕਾਰ ਨੇ ਆਖੀ ਹੈ। ਗੱਲ ਇਸ ਤਰ੍ਹਾਂ ਹੋਈ ਕਿ ਕਹਾਣੀਕਾਰ ਭੂਆ ਦੇ ਮਜਬੂਰ ਕਰਨ ਤੇ ਬਹੁਤਾ ਖਾ – ਖਾ ਕੇ ਪੇਟ ਦੀ ਤਕਲੀਫ ਕਾਰਨ ਮਰਨਹਾਰਾ ਹੋਇਆ ਪਿਆ ਸੀ, ਪਰੰਤੂ ਭੂਆ ਉਸ ਨੂੰ ਅਜੇ ਵੀ ਦੁੱਧ ਦਾ ਛੰਨਾ ਪੀਣ ਲਈ ਮਜਬੂਰ ਕਰ ਰਹੀ ਸੀ।

ਕਹਾਣੀਕਾਰ ਨੇ ਜ਼ਰਾ ਹੁਸ਼ਿਆਰੀ ਨਾਲ ਦੁੱਧ ਦੇ ਛੰਨੇ ਨੂੰ ਮੰਜੇ ਦੀ ਨੀਂਹ ’ਤੇ ਰੱਖ ਦਿੱਤਾ, ਜੋ ਕਿ ਬਹੁਤੀ ਚੌੜੀ ਨਹੀਂ ਸੀ। ਛੰਨਾ ਡਿਗ ਪਿਆ ਤੇ ਦੁੱਧ ਚੁੰਜੇ ਡੁਲ੍ਹ ਗਿਆ। ਭੂਆ ਨੇ ਆਪਣੀ ਨੂੰਹ ਨੂੰ ਹੋਰ ਦੁੱਧ ਲਿਆਉਣ ਲਈ ਕਿਹਾ। ਜਦੋਂ ਉਸ ਨੂੰ ਪਤਾ ਲੱਗਾ ਕਿ ਘਰ ਦੇ ਦੁੱਧ ਨੂੰ ਜਾਗ ਲੱਗ ਚੁੱਕਾ ਹੈ, ਤਾਂ ਉਸ ਨੇ ਨੂੰਹ ਨੂੰ ਰਾਮੇ ਕਿਆਂ ਦਿਓ ਦੁੱਧ ਲੈਣ ਲਈ ਭੇਜ ਦਿੱਤਾ। ਪਰੰਤੁ ਨੂੰਹ ਉੱਥੋਂ ਖ਼ਾਲੀ ਛੰਨਾ ਲੈ ਕੇ ਮੁੜੀ, ਕਿਉਂਕਿ ਉਨ੍ਹਾਂ ਦੀ ਕੱਟੀ ਦੁੱਧ ਚੁੰਘ ਗਈ ਸੀ।

PSEB Solutions

ਇਸ ’ਤੇ ਭੂਆ ਭਾਵੇਂ ਬਹੁਤ ਔਖੀ ਹੋਈ, ਪਰੰਤੂ ਕਹਾਣੀਕਾਰ ਭੁੰਜੇ ਡੁੱਲ੍ਹੇ ਦੁੱਧ ਨੂੰ ਦੇਖ ਕੇ ਦਿਲ ਵਿਚ ਉਪਰੋਕਤ ਕਹਾਵਤ ਬੋਲ ਰਿਹਾ ਸੀ ਉਸ ਦਾ ਭਾਵ ਇਹ ਸੀ ਕਿ ਚੰਗਾ ਹੋਇਆ ਹੈ ਕਿ ਪਹਿਲਾ ਦੁੱਧ ਡੁੱਲ ਗਿਆ ਹੈ ਤੇ ਹੋਰ ਦੁੱਧ ਕਿਤਿਓਂ ਮਿਲਿਆ ਨਹੀਂ, ਕਿਉਂਕਿ ਹੋਰ ਦੁੱਧ ਪੀ ਕੇ ਉਸ ਨੂੰ ਹੋਰ ਵੀ ਤਕਲੀਫ਼ ਹੋਣੀ ਸੀ, ਜਿਸ ਤੋਂ ਉਹ ਬਚ ਗਿਆ ਸੀ।

(ਕ) ਇਸ ਕਹਾਣੀ ਵਿੱਚ ਲੇਖਕ ਨੂੰ ਖਾਣ-ਪੀਣ ਦੀਆਂ ਚੀਜ਼ਾਂ ਤੋਂ ਏਨਾ ਡਰ ਕਿਉਂ ਲੱਗਦਾ ਹੈ ?
ਉੱਤਰ :
ਇਸ ਦਾ ਕਾਰਨ ਇਹ ਸੀ ਕਿ ਕਹਾਣੀਕਾਰ ਨੇ ਭੂਆ ਦੇ ਘਰ ਜਾਣ ਤੋਂ ਪਹਿਲਾਂ ਆਪਣੇ ਇਕ ਰਿਸ਼ਤੇਦਾਰ ਦੇ ਮੁੰਡੇ ਦੀ ਜੰਝ ਵਿਚ ਦੋ ਰਾਤਾਂ ਤੇ ਤਿੰਨ ਦਿਨ ਕੱਟੇ ਸਨ। ਚਹੁੰ ਡੰਗਾਂ ਵਿਚ ਕੱਚਘਰੜ ਪੂਰੀਆਂ ਤੇ ਹੋਰ ਇਹੋ ਜਿਹਾ ਨਿਕ – ਸੁਕ ਖਾ ਕੇ ਉਸ ਦਾ ਦਿਲ ਭਰ ਗਿਆ ਸੀ। ਸ਼ੁਕਰ – ਸ਼ੁਕਰ ਕਰ ਕੇ ਉਸ ਨੇ ਦੋ ਦਿਨ ਕੱਟੇ। ਤੀਜੇ ਦਿਨ ਉਹ ਜੰਵ ਦੀ ਵਿਦਾਇਗੀ ਵੇਲੇ ਦੀ ਰੋਟੀ ਨਾਲ ਕੁੱਝ ਮਠਿਆਈ ਖਾ ਕੇ ਭੂਆ ਦੇ ਪਿੰਡ ਨੂੰ ਚਲ ਪਿਆ।

ਦੁਪਹਿਰ ਦੀ ਇਸ ਰੋਟੀ ਨਾਲ ਉਸ ਦੀ ਤਬੀਅਤ ਖ਼ਰਾਬ ਹੋ ਗਈ ਸੀ ਤੇ ਉਸ ਨੇ ਫ਼ੈਸਲਾ ਕੀਤਾ ਸੀ ਕਿ ਭੂਆ ਦੇ ਪਿੰਡ ਜਾ ਕੇ ਉਹ ਰਾਤੀਂ ਕੁੱਝ ਨਹੀਂ ਖਾਵੇਗਾ ਪਰੰਤੂ ਜਦੋਂ ਉਹ ਭੂਆ ਦੇ ਪਿੰਡ ਪੁੱਜਾ, ਤਾਂ ਭੂਆ ਨੇ ਉਸ ਦੇ ਵਾਰ – ਵਾਰ ਨਾਂਹ ਕਰਨ ਤੇ ਵੀ ਨੂੰਹ ਨੂੰ ਉਸ ਦੀ ਰੋਟੀ ਦਾ ਹੁਕਮ ਦੇ ਦਿੱਤਾ ਕਹਾਣੀਕਾਰ ਨੂੰ ਅਜੇ ਵੀ ਦੁਪਹਿਰ ਦੀ ਰੋਟੀ ਦੇ ਡਕਾਰ ਆ ਰਹੇ ਸਨ। ਇਸੇ ਕਰਕੇ ਹੀ ਉਸ ਨੂੰ ਭੂਆ ਦੀ ਨੂੰਹ ਦੁਆਰਾ ਆਪਣੇ ਅੱਗੇ ਰੱਖੇ ਵੱਡੇ – ਵੱਡੇ ਪਰਾਉਂਠਿਆਂ, ਸੇਵੀਆਂ ਦੇ ਅੰਬਾਰ ਤੇ ਦੁੱਧ ਤੋਂ ਡਰ ਆਉਂਦਾ ਹੈ।

2. ਔਖੇ ਸ਼ਬਦਾਂ ਦੇ ਅਰਥ :

  • ਸੋਤੇ ਪਏ : ਸੌਣ ਵੇਲੇ
  • ਧੇਤਿਆਂ ਦੀ : ਧੀ ਵਾਲਿਆਂ ਦੀ, ਧੀ ਦੇ ਮਾਪਿਆਂ ਦੀ
  • ਅੰਧਰਾਤਾ : ਇੱਕ ਰੋਗ ਜਿਸ ਵਿੱਚ ਰਾਤ ਨੂੰ ਕੁਝ ਨਹੀਂ ਦਿਸਦਾ
  • ਆਹਰ : ਕੰਮ, ਧੰਦਾ, ਰੁਝੇਵਾਂ
  • ਤਬੀਅਤ ਦਿੱਕ ਹੋ ਗਈ : ਮਨ ਖ਼ਰਾਬ ਹੋ ਗਿਆ
  • ਅੰਬਾਰ : ਢੇਰ
  • ਬਾਬਤ : ਬਾਰੇ, ਸੰਬੰਧ ਵਿੱਚ
  • ਗੁਰਾਹੀ : ਬੁਰਕੀ, ਰੋਟੀ ਦਾ ਟੁਕੜਾ ਜੋ ਇੱਕੋ ਵਾਰੀ ਮੂੰਹ ਵਿੱਚ ਪਾਇਆ ਜਾਵੇ।
  • ਅੰਬਰਸਰ : ਅੰਮ੍ਰਿਤਸਰ
  • ਸਬੱਬ ਨਾਲ : ਸੁਭਾਵਿਕ ਹੀ, ਅਚਾਨਕ ਹੀ
  • ਪੁਆੜੇ : ਝਗੜੇ
  • ਕਮਬਖ਼ਤ : ਬਦਨਸੀਬ, ਭਾਗਹੀਣ
  • ਪਥੱਲਾ ਮਾਰ ਕੇ : ਚੌਕੜੀ ਮਾਰ ਕੇ
  • ਲੱਪ : ਇੱਕ ਹੱਥ ਦਾ ਰੁੱਗ
  • ਕਾਲ-ਰੂਪੀ : ਮੌਤ-ਰੂਪੀ
  • ਖ਼ਲਾਸੀ : ਛੁਟਕਾਰਾ, ਮੁਕਤੀ
  • ਇੰਤਜ਼ਾਮ : ਪ੍ਰਬੰਧ, ਬੰਦੋਬਸਤ
  • ਖੇਚਲ : ਕਸ਼ਟ, ਤਕਲੀਫ਼
  • ਉਤਾਵਲੇ : ਕਾਹਲੇ, ਤੇਜ਼, ਬੇਸਬਰੇ
  • ਤਰਜੀਹ ਦੇਣੀ : ਪਹਿਲ ਦੇਣੀ
  • ਸੰਕੋਚ : ਸੰਗ, ਸ਼ਰਮ, ਝਿਜਕ
  • ਤਾਣ : ਬਲ, ਤਾਕਤ
  • ਨੀਂਹ : ਮੰਜੀ ਦੀ ਬਾਹੀ
  • ਸੰਧਿਆ ਵੇਲੇ : ਸੰਝ , ਤਕਾਲਾਂ ਵੇਲੇ
  • ਘੁਰਕੀ : ਨਰਾਜ਼ਗੀ ਦੀ ਨਜ਼ਰ, ਡਰਾਵਾ, ਧਮਕੀ

PSEB Solutions

3. ਵਾਕਾਂ ਵਿੱਚ ਵਰਤੋਂ :
ਖ਼ਾਹਸ਼, ਭੁੱਖਾ-ਭਾਣਾ, ਸਦਕੇ ਜਾਣਾ, ਜਸ ਖੱਟਣਾ, ਅੱਧ-ਪਚੱਧਾ, ਮੁਹਿੰਮ, ਮੱਛੀ ਵਾਂਗ ਤੜਫਣਾ, ਬਰਦਾਸ਼ਤ ਕਰਨਾ, ਚਿਤਾਵਨੀ, ਜਫ਼ਰ ਜਾਲਣੇ।
ਉੱਤਰ :

  • ਖ਼ਾਹਸ਼ (ਇੱਛਾ) – ਮੇਰੀ ਖ਼ਾਹਸ਼ ਸੀ ਕਿ ਮੈਂ ਪ੍ਰੀਖਿਆ ਯੂਨੀਵਰਸਿਟੀ ਵਿੱਚੋਂ ਫ਼ਸਟ ਰਹਿ ਕੇ ਪਾਸ ਕਰਾਂ।
  • ਭੁੱਖਾ – ਭਾਣਾ ਬਹੁਤ ਦੇਰ ਦਾ ਭੁੱਖਾ) – ਗੁਰਦਾਸ ਨੰਗਲ ਦੀ ਗੜੀ ਵਿਚ ਭੁੱਖਣ – ਭਾਣੇ ਸਿੱਖ ਲੰਮਾ ਸਮਾਂ ਮੁਗ਼ਲ ਫ਼ੌਜ ਨਾਲ ਟੱਕਰਾਂ ਦੇ ਰਹੇ।
  • ਸਦਕੇ ਜਾਣਾ (ਕੁਰਬਾਨ ਜਾਣਾ) – ਮਾਂ ਨੇ ਕਿਹਾ ‘‘ਸਦਕੇ ਜਾਵਾਂ ਇਹੋ ਜਿਹੇ ਪੁੱਤਰ ਤੋਂ, ਜਿਸ ਨੇ ਦੁਨੀਆ ਵਿਚ ਮੇਰਾ ਨਾਂ ਰੌਸ਼ਨ ਕੀਤਾ।
  • ਜੱਸ ਖੱਟਣਾ ਪ੍ਰਸੰਸਾ ਮਿਲਣੀ, ਵਡਿਆਈ ਮਿਲਣੀ – ਆਪਣੇ ਨੇਕ ਕੰਮਾਂ ਨਾਲ ਹੀ ਬੰਦਾ ਦੁਨੀਆ ਵਿਚ ਜੱਸ ਖੱਟਦਾ ਹੈ।
  • ਅੱਧ – ਪਚੱਧਾ ਅੱਧ ਦੇ ਨੇੜੇ – ਤੇੜੇ – ਤੁਸੀਂ ਸਾਰਾ ਕੰਮ ਮੁਕਾ ਦਿਓ, ਐਵੇਂ ਅੱਧ – ਪਚੱਧਾ ਵਿੱਚੇ ਛੱਡ ਕੇ ਨਾ ਜਾਓ।
  • ਮੁਹਿੰਮ (ਲੜਾਈ, ਕਿਸੇ ਖ਼ਾਸ ਮੰਤਵ ਲਈ ਕਾਰਵਾਈ) – ਪੁਲਿਸ ਨੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜ਼ੋਰਦਾਰ ਮੁਹਿੰਮ ਛੇੜ ਦਿੱਤੀ।
  • ਮੱਛੀ ਵਾਂਗ ਤੜਫਣਾ ਬੁਰੀ ਤਰ੍ਹਾਂ ਤੜਫਣਾ) – ਰੋਗੀ ਪੇਟ ਦਰਦ ਕਾਰਨ ਮੱਛੀ ਵਾਂਗ ਤੜਫ ਰਿਹਾ ਸੀ।
  • ਬਰਦਾਸ਼ਤ ਕਰਨਾ (ਸ਼ਹਿਣਾ) – ਮੈਂ ਕਾਰੋਬਾਰ ਵਿਚ ਇੰਨਾ ਘਾਟਾ ਬਰਦਾਸ਼ਤ ਨਹੀਂ ਕਰ ਸਕਦਾ।
  • ਚਿਤਾਵਨੀ (ਚੇਤੇ ਕਰਾਉਣਾ, ਸਾਵਧਾਨ ਰਹਿਣ ਦੀ ਸੂਚਨਾ) – ਮੈਂ ਕੁਰਾਹੇ ਪਏ ਮੁੰਡੇ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਸ ਨੇ ਆਪਣੀਆਂ ਆਦਤਾਂ ਨਾ ਛੱਡੀਆ, ਤਾਂ ਉਸ ਦਾ ਭਵਿੱਖ ਤਬਾਹ ਹੋ ਜਾਵੇਗਾ।
  • ਜਫ਼ਰ ਜਾਲਣੇ (ਦੁੱਖ ਸਹਿਣੇ) – ਵਿਚਾਰੀ ਵਿਧਵਾ ਨੂੰ ਆਪਣੇ ਪੁੱਤਰਾਂ ਦੀ ਪਾਲਣਾ ਲਈ ਪਤਾ ਨਹੀਂ ਕੀ – ਕੀ ਜਫ਼ਰ ਜਾਲਣੇ ਪਏ।

ਵਿਆਕਰਨ :
ਪਿਛਲੇ ਪਾਠ ਵਿੱਚ ਤੁਸੀਂ ਵਾਕਾਂ ਦੀ ਇੱਕ ਪ੍ਰਕਾਰ ਦੀ ਸ਼੍ਰੇਣੀ-ਵੰਡ ਪੜੀ ਹੈ। ਵਾਕ ਦੀ ਦੂਜੀ

ਪ੍ਰਕਾਰ ਦੀ ਸ਼੍ਰੇਣੀ-ਵੰਡ ਹੇਠਾਂ ਦਿੱਤੇ ਅਨੁਸਾਰ ਹੈ :

  1. ਵਿਸਮੈ-ਵਾਚਕ ਵਾਕ
  2. ਪ੍ਰਸ਼ਨ-ਵਾਚਕ ਵਾਕ
  3. ਨਾਂਹ-ਵਾਚਕ ਵਾਕ
  4. ਹਾਂ-ਵਾਚਕ ਵਾਕ

1. ਵਿਸਮੈ-ਵਾਚਕ ਵਾਕ : ਜਿਸ ਵਾਕ ਵਿੱਚ ਹੈਰਾਨੀ ਜਾਂ ਵਿਸਮੈ ਦਾ ਭਾਵ ਪ੍ਰਗਟ ਕੀਤਾ ਗਿਆ ਹੋਵੇ, ਉਸਨੂੰ ਵਿਸਮੈ-ਵਾਚਕਵਾਕ ਆਖਦੇ ਹਨ।
2. ਪ੍ਰਸ਼ਨ-ਵਾਚਕ ਵਾਕ : ਜਿਸ ਵਾਕ ਵਿੱਚ ਕੋਈ ਸਵਾਲ ਜਾਂ ਪ੍ਰਸ਼ਨ ਪੁੱਛਿਆ ਗਿਆ ਹੋਵੇ, ਉਸ ਨੂੰ ਪ੍ਰਸ਼ਨ-ਵਾਚਕ ਵਾਕ ਕਹਿੰਦੇ ਹਨ।
3. ਨਾਂਹ-ਵਾਚਕ ਵਾਕ : ਜਿਸ ਵਾਕ ਵਿੱਚ ਕਿਰਿਆ ਨਾਂਹ-ਵਾਚਕ ਹੋਵੇ, ਉਸ ਨੂੰ ਨਾਂਹ ਵਾਚਕ ਵਾਕ ਕਹਿੰਦੇ ਹਨ।
4. ਹਾਂ-ਵਾਚਕ ਵਾਕ : ਜਿਸ ਵਾਕ ਵਿੱਚ ਕਿਰਿਆ ਹਾਂ-ਵਾਚਕ, ਸਹਿਮਤੀ ਪ੍ਰਗਟ ਕਰਨ ਜਾਂ ਮੰਨਣ ਦਾ ਭਾਵ ਪ੍ਰਗਟ ਕਰਦੀ ਹੋਵੇ, ਉਸ ਨੂੰ ਹਾਂ-ਵਾਚਕ ਵਾਕ ਕਿਹਾ ਜਾਂਦਾ ਹੈ।

PSEB Solutions

ਵਾਕਾਂ ਦੀ ਸ਼੍ਰੇਣੀ-ਵੰਡ ਅਨੁਸਾਰ ਅੱਗੇ ਦਿੱਤੇ ਵਾਕਾਂ ਦੀਆਂ ਵੰਨਗੀਆਂ ਦੱਸੋ :

(ੳ) ਉਸ ਦੀ ਨੂੰਹ ਭੱਜੀ ਆਈ।
(ਅ) ਸਵਾਰੀ ਦਾ ਕੋਈ ਪ੍ਰਬੰਧ ਨਾ ਹੋ ਸਕਿਆ।
(ੲ) “ਤੇ ਭੂਆ ਜੀ! ਏਨੀਆਂ ਸੇਵੀਂਆਂ ਕੌਣ ਖਾਵੇਗਾ ? ਮੈਂ ਇੱਕ ਵਾਰੀ ਫੇਰ ਕਿਹਾ।
(ਸ) “ਕੁੜੇ ! ਆਈਂ ਨੀ, ਭੱਜ ਕੇ ! ਨੀ ਮੇਰਾ ਸਿੰਘ …….. ਆਇਆ ਈ, ਸੁੱਖ ਨਾਲ।”
(ਹ) ਉਹ ਸ਼ਾਇਦ ਆਪਣੇ ਜੇਠ ਨੂੰ ਏਨੀ ਖੇਚਲ ਨਹੀਂ ਸੀ ਦੇਣਾ ਚਾਹੁੰਦੀ।
(ਕ) ਇੱਕ ਘੁੱਟ, ਦੋ ਘੁੱਟ, ਚਾਰ ਘੱਟ ਪਰ ਕੀ ਏਸ ਤਰ੍ਹਾਂ ਇਹ ਛੱਪੜ ਜਿੱਡਾ ਛੰਨਾ ਮੁੱਕਣ ਵਾਲਾ ਸੀ?
ਉੱਤਰ :
(ਉ) ਹਾਂ – ਵਾਚਕ ਵਾਕ।
(ਅ) ਨਾਂਹ – ਵਾਚਕ ਵਾਕ।
(ਈ) ਪ੍ਰਸ਼ਨਵਾਚਕ ਵਾਕ !
(ਸ) ਵਿਸਮੈਵਾਚਕ ਵਾਕ।
(ਹ) ਨਾਂਹ – ਵਾਚਕ ਵਾਕ
(ਕ) ਪ੍ਰਸ਼ਨਵਾਚਕ ਵਾਕ।

ਤੁਹਾਨੂੰ ਵੀ ਇਸ ਕਹਾਣੀ ਵਿੱਚ ਦੱਸੋ ਵਾਂਗ ਕੋਈ ਮੋਹ-ਭਿੱਜੀ ਘਟਨਾ ਯਾਦ ਹੋਵੇਗੀ, ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।

PSEB Solutions

ਇਸ ਕਹਾਣੀ ਵਿੱਚ ਲੇਖਕ ਨੇ ਬਹੁਤ ਸਾਰੇ ਮੁਹਾਵਰੇ ਅਤੇ ਅਖਾਉਤਾਂ ਵਰਤੀਆਂ ਹਨ। ਇਹਨਾਂ ਦੀ ਸੂਚੀ ਬਣਾਓ।

PSEB 8th Class Punjabi Guide ਭੂਆੜੀ Important Questions and Answers

ਪ੍ਰਸ਼ਨ –
‘ਭੂਆ ਕਹਾਣੀ ਦਾ ਸਾਰ ਲਿਖੋ।
ਉੱਤਰ :
ਕਹਾਣੀਕਾਰ ਇਕ ਰਿਸ਼ਤੇਦਾਰ ਦੀ ਜੰਵ ਵਿਚ ਤਿੰਨ ਦਿਨ ਖਾ – ਪੀ ਕੇ ਭੂਆ ਨੂੰ ਮਿਲਣ ਲਈ ਪੰਜ ਮੀਲ ਪੈਦਲ ਤੁਰ ਕੇ ਉਸ ਦੇ ਪਿੰਡ ਪੁੱਜਾ। ਅੰਧਰਾਤੇ ਦੀ ਕਸਰ ਹੋਣ ਕਰਕੇ ਭੂਆ ਕਹਾਣੀਕਾਰ ਨੂੰ ਪਛਾਣ ਨਾ ਸਕੀ, ਪਰੰਤੂ ਜਦੋਂ ਕਹਾਣੀਕਾਰ ਨੇ ਉਸ ਨੂੰ ਆਪਣਾ ਨਾਂ ਦੱਸਿਆ, ਤਾਂ ਉਸ ਨੇ ਉਸ ਨੂੰ ਬਹੁਤ ਪਿਆਰ ਕੀਤਾ ! ਭੂਆ ਦੇ ਘਰ ਉਸ ਦੇ ਪੋਤੇ, ਪੋਤੀਆਂ ਅਤੇ ਨੂੰਹ ਵੀ ਸੀ।

ਸੁਖ – ਸਾਂਦ ਪੁੱਛਣ ਪਿੱਛੋਂ ਭੂਆ ਨੇ ਨੂੰਹ ਨੂੰ ਕਹਾਣੀਕਾਰ ਲਈ ਰੋਟੀ ਤਿਆਰ ਕਰਨ ਦਾ ਹੁਕਮ ਦਿੱਤਾ ਕਹਾਣੀਕਾਰ, ਜਿਸ ਦੀ ਜੰਝ ਵਿਚ ਦੁਪਹਿਰ ਦੀ ਰੋਟੀ ਖਾਣ ਮਗਰੋਂ ਪਹਿਲਾਂ ਹੀ ਤਬੀਅਤ ਖ਼ਰਾਬ ਸੀ, ਨੇ ਬਥੇਰੀ ਨਾਂਹ – ਨੁੱਕਰ ਕੀਤੀ, ਪਰ ਭੂਆ ਨੇ ਇਕ ਨਾ ਮੰਨੀ ਅਤੇ ਥੋੜੇ ਚਿਰ ਬਾਅਦੇ ਕਹਾਣੀਕਾਰ ਦੇ ਅੱਗੇ ਨੱਕੋ – ਨੱਕ ਪਰੋਸਿਆ ਇਕ ਥਾਲ ਆ ਗਿਆ, ਜਿਸ ਵਿਚ ਘਿਓ ਨਾਲ ਗੁੰਨੇ ਹੋਏ ਚੱਕੀ ਦੇ ਪੁੜ ਜਿੱਡੇ – ਜਿੱਡੇ ਦੋ ਪਰਾਉਂਠੇ ਤੇ ਸੇਵੀਆਂ ਦਾ ਇਕ ਤਕੜਾ ਅੰਬਾਰ ਲੱਗਾ ਹੋਇਆ ਸੀ ਤੇ ਉਸ ਉੱਤੇ ਬੁੱਕ ਸਾਰੀ ਸ਼ਕਰ ਦੀ ਤਹਿ ਵਿਛੀ ਹੋਈ ਸੀ।

ਕਹਾਣੀਕਾਰ ਦੇ ਵਾਰ – ਵਾਰ ਨਾਂਹ ਕਰਨ ‘ਤੇ ਵੀ ਭੂਆ ਉਸ ਨੂੰ ਖਾਣ ਲਈ ਮਜਬੂਰ ਕਰ ਰਹੀ ਸੀ ਤੇ ਨਾਲ ਹੀ ਉਹ ਆਪਣੀ ਅੰਮ੍ਰਿਤਸਰ ਦੀ ਯਾਤਰਾ ਤੇ ਗੰਗਾ ਮਾਈ ਦੇ ਇਸ਼ਨਾਨ ਦੀ ਕਹਾਣੀ ਸੁਣਾ ਰਹੀ ਸੀ।

ਹਾਰ ਕੇ ਕਹਾਣੀਕਾਰ ਨੇ ਖਾਣਾ ਸ਼ੁਰੂ ਕੀਤਾ, ਤਾਂ ਉਸ ਦੀ ਭਰਜਾਈ (ਭੂਆ ਦੀ ਨੂੰਹ ਨੇ ਪੰਘਰੇ ਹੋਏ ਘਿਓ ਦਾ ਇਕ ਕੌਲ ਲਿਆ ਕੇ ਸੇਵੀਆਂ ਉੱਤੇ ਉਲੱਦ ਦਿੱਤਾ ਕਹਾਣੀਕਾਰ ਨੇ ਡੇਢ – ਕ ਪਰਾਉਂਠਾ ਤਾਂ ਤੰਨ – ਤੰਨ ਕੇ ਲੰਘਾ ਲਿਆ, ਪਰ ਸੇਵੀਆਂ ਖਾਣ ਦੀ ਉਸ ਵਿਚ ਹਿੰਮਤ ਨਹੀਂ ਸੀ।

ਇੰਨੇ ਨੂੰ ਉਸ ਦੀ ਭਰਜਾਈ ਉੱਠ ਕੇ ਅੰਦਰ ਗਈ, ਤਾਂ ਉਸ ਨੇ ਸੇਵੀਆਂ ਦਾ ਰੁੱਗ ਭਰ ਕੇ ਕੰਧ ਦੀ ਨੁੱਕਰੇ ਬਣੇ ਤੰਦੂਰ ਵਿਚ ਸੁੱਟਣ ਦਾ ਫ਼ੈਸਲਾ ਕੀਤਾ ਅਜੇ ਉਸ ਨੇ ਰੁੱਗ ਭਰ ਕੇ ਸੇਵੀਆਂ ਚੁੱਕੀਆਂ ਹੀ ਸਨ ਕਿ ਭਰਜਾਈ ਉਸੇ ਵੇਲੇ ਫਿਰ ਆ ਧਮਕੀ ਤੇ ਉਸ ਨੇ ਇਕ ਪਰਾਉਂਠਾ ਹੋਰ ਥਾਲੀ ਵਿਚ ਰੱਖ ਦਿੱਤਾ। ਕਹਾਣੀਕਾਰ ਸੇਵੀਆਂ ਮੁੜ ਥਾਲੀ ਦੇ ਹਵਾਲੇ ਕਰ ਕੇ ਹੱਥ – ਪੈਰ ਛੱਡ ਬੈਠਾ ਅੰਤ ਅੱਧ ਪਚੱਧਾ ਮੁਕਾ ਕੇ ਉਸ ਦਾ ਉਸ ਕਾਲ – ਰੂਪੀ ਥਾਲੀ ਤੋਂ ਛੁਟਕਾਰਾ ਹੋ ਗਿਆ।

ਹੁਣ ਕਹਾਣੀਕਾਰ ਵਿਹੜੇ ਵਿਚ ਵਿਛੇ ਹੋਏ ਬਿਸਤਰੇ ਉੱਤੇ ਜਾ ਡਿਗਿਆ ਉਸ ਦਾ ਪੇਟ ਪਾਟਣ ਵਾਲਾ ਹੋ ਗਿਆ ਸੀ ਅਫ਼ਰੇਵਾਂ ਵਧਦਾ ਜਾ ਰਿਹਾ ਸੀ ਤੇ ਉੱਪਰੋਂ ਆਖਰਾਂ ਦੇ ਵੱਟ ਨਾਲ ਉਸ ਦੀ ਜਾਨ ਨੂੰ ਬਣ ਗਈ ਅੱਧਾ – ਪੌਣਾ ਘੰਟਾ ਮੱਛੀ ਵਾਂਗ ਤੜਫਦਿਆਂ ਬੀਤ ਗਿਆ ਤੇ ਫਿਰ ਉਹ ਉੱਠ ਕੇ ਬੈਠ ਗਿਆ।

ਉਸ ਨੇ ਸੋਚਿਆ ਕਿ ਕੋਈ ਮੁੰਡਾ ਕੁੜੀ ਜਾਗਦਾ ਹੋਵੇ, ਉਹ ਉਸ ਤੋਂ ਥੋੜ੍ਹੀ ਜਿਹੀ ਜਵੈਣ ਮੰਗ ਕੇ ਖਾਵੇ। ਇੰਨੇ ਨੂੰ ਉਸ ਦੀ ਭਰਜਾਈ ਕੰਢਿਆਂ ਤੀਕ ਭਰਿਆ ਦੁੱਧ ਦਾ ਛੰਨਾ ਲੈ ਕੇ ਆ ਗਈ। ਕਹਾਣੀਕਾਰ ਨੂੰ ਇੰਝ ਪ੍ਰਤੀਤ ਹੋਇਆ ਕਿ ਉਸ ਦੀ ਮੌਤ ਵਿਚ ਜਿਹੜੀ ਥੋੜੀ – ਬਹੁਤੀ ਕਸਰ ਰਹਿੰਦੀ ਹੈ, ਉਹ ਉਸ ਨੂੰ ਪੂਰੀ ਕਰਨ ਲਈ ਆਈ ਹੈ। ਉਸ ਨੇ ਬਥੇਰਾ ਇਨਕਾਰ ਕੀਤਾ, ਪਰ ਵਿਅਰਥ ਆਖ਼ਰ ਉਸ ਨੇ ਛੰਨਾ ਫੜ ਕੇ ਮੰਜੇ ਦੀ ਪੈਂਦ ਉੱਤੇ ਟਿਕਾਉਂਦਿਆਂ ਕਿਹਾ ਕਿ ਉਸ ਨੂੰ ਠੰਢਾ ਪੀਣ ਦੀ ਆਦਤ ਹੈ।

PSEB Solutions

ਪਰੰਤੂ ਭਰਜਾਈ ਗੜਵੀ ਲਿਆ ਕੇ ਦੁੱਧ ਨੂੰ ਫੈਂਟ – ਫੈਂਟ ਕੇ ਠੰਢਾ ਕਰਨ ਲੱਗ ਪਈ। ਹੁਣ ਛੰਨਾ ਫਿਰ ਕਹਾਣੀਕਾਰ ਦੇ ਹੱਥ ਵਿਚ ਸੀ। ਇਕ – ਦੋ ਘੁੱਟ ਪੀਤੇ, ਪਰ ਛੰਨਾ ਕਿੱਥੇ ਮੁੱਕੇ ? ਉਸ ਨੇ ਕਿਹਾ ਕਿ ਉਹ ਜ਼ਰਾ ਠਹਿਰ ਕੇ ਪੀਏਗਾ। ਇਹ ਕਹਿ ਕੇ ਉਸ ਨੇ ਛੰਨੇ ਨੂੰ ਮੰਜੇ ਦੀ ਨੀਂਹ ਤੇ ਰੱਖ ਦਿੱਤਾ, ਜੋ ਇੰਨੀ ਚੌੜੀ ਜਿਹੀ ਨਹੀਂ ਸੀ ਕਿ ਛੰਨੇ ਦਾ ਭਾਰ ਸੰਭਾਲ ਸਕਦੀ। ਛੰਨਾ ਥੱਲੇ ਡਿਗ ਪਿਆ ਅਤੇ ਦੁੱਧ ਡੁੱਲ੍ਹ ਗਿਆ। ਜਦੋਂ ਭੂਆ ਨੂੰ ਪਤਾ ਲੱਗਾ ਕਿ ਦੁੱਧ ਡੁੱਲ੍ਹ ਗਿਆ ਹੈ, ਤਾਂ ਉਸ ਨੇ ਨੂੰਹ ਨੂੰ ਹੋਰ ਦੁੱਧ ਲਿਆਉਣ ਲਈ ਕਿਹਾ।

ਜਦੋਂ ਨੂੰਹ ਨੇ ਦੱਸਿਆ ਕਿ ਦੁੱਧ ਨੂੰ ਜਾਗ ਲੱਗ ਚੁੱਕਾ ਹੈ, ਤਾਂ ਭੂਆ ਗੁੱਸੇ ਵਿਚ ਆ ਗਈ ਤੇ ਕਹਿਣ ਲੱਗੀ, “……….. ਸਾਰੇ ਦੁੱਧ ਨੂੰ ਕਾਹਨੂੰ ਜਾਗ ਫੂਕਣੀ ਸੀ। ਮੁੰਡਾ ਵਿਚਾਰਾ ਹੁਣ ਝਾਟਾ ਮੇਰਾ ਪੀਵੇਗਾ। ਸਵੇਰ ਦਾ ਭੁੱਖਣ – ਭਾਣਾ ……………… ਇਹ ਕਹਿੰਦਿਆਂ ਉਸ ਨੇ ਕਹਾਣੀਕਾਰ ਦੇ ਰੋਕਦਿਆਂ – ਰੋਕਦਿਆਂ ਵੀ ਨੂੰਹ ਨੂੰ ਰਾਮੇ ਕਿਆਂ ਦੇ ਘਰੋਂ ਦੁੱਧ ਲੈਣ ਲਈ ਭੇਜ ਦਿੱਤਾ। ਨੂੰਹ ਦੇ ਜਾਣ ਮਗਰੋਂ ਭੂਆ ਨੇ ਕਹਾਣੀਕਾਰ ਨੂੰ ਦੱਸਣਾ ਸ਼ੁਰੂ ਕੀਤਾ ਕਿ ਕਿਸ ਤਰ੍ਹਾਂ ਉਸ ਦੇ ਘਰ ਮੰਨਤਾਂ ਮੰਨ – ਮੰਨ ਕੇ ਉਸ ਦਾ ਜਨਮ ਹੋਇਆ ਸੀ।

ਇੰਨੇ ਨੂੰ ਨੂੰਹ ਨੇ ਆ ਕੇ ਭੂਆ ਨੂੰ ਦੱਸਿਆ ਕਿ ਰਾਮੇ ਕਿਆਂ ਦੀ ਕੱਟੀ ਅੱਜ ਸਾਰਾ ਦੁੱਧ ਚੁੰਘ ਗਈ ਹੈ। ਇਹ ਸੁਣਦਿਆਂ ਸਾਰ ਭੂਆ ਇਕ ਦਮ ਗੁੱਸੇ ਨਾਲ ਭੜਕ ਉੱਠੀ ਤੇ ਬੋਲ – ਕੁਬੋਲ ਬੋਲਣ ਲੱਗੀ। ਉਹ ਸ਼ਰਮਿੰਦਗੀ ਤੇ ਰਹਿਮ ਭਰੇ ਭਾਵਾਂ ਨਾਲ ਕਹਾਣੀਕਾਰ ਦੀ ਪਿੱਠ ਉੱਤੇ ਹੱਥ ਫੇਰਦੀ ਹੋਈ ਕਹਿ ਰਹੀ ਸੀ, ‘ਤੇ ਕਾਕਾ ਭੁੱਖਾ ਈ ਸਵੇਂਗਾ ਹੁਣ ? ਹਾਏ ਮਾਂ ਸਦਕੇ।” ਪਰੰਤੂ ਕਹਾਣੀਕਾਰ ਭੁੰਜੇ ਡੁੱਲ੍ਹੇ ਹੋਏ ਦੁੱਧ ਨੂੰ ਦੇਖ ਕੇ ਦਿਲ ਵਿਚ ਕਹਿ ਰਿਹਾ ਸੀ, “ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜ਼ਾਥੋਂ ਛੁੱਟੀ ”

1. ਵਾਰਤਕ – ਟੁਕੜੀ/ਪੈਰੇ ਦਾ ਬੋਧ

‘ਤੇ ਭੂਆ ਜੀ ! ਇਹ ਏਨੀਆਂ ਸੇਵੀਂਆਂ ਕੌਣ ਖਾਵੇਗਾ ?” ਮੈਂ ਇੱਕ ਵਾਰੀ ਫੇਰ ਕਿਹਾ। ਉਹ ਬੋਲੀ, “ਖਾ ਲੈ, ਬੀਬਾ ਪੁੱਤ ! ਸੇਵੀਆਂ ਦਾ ਕੀ ਏ, ਇਹ ਤਾਂ ਐਵੇਂ – ਮੂੰਹ ਮਿੱਠਾ ਕਰਨ ਲਈ ਨੇ। ਵੇਖੇਂ ਨਾ ਪੁੱਤ, ਏਥੇ ਬਾਹਰ ਥਾਂਵੇਂ ਕੀ ਪਿਆ ਲੱਭਦਾ ਏ ! ਸ਼ਹਿਰਾਂ, ਨਗਰਾਂ ਦੀ ਕੀ ਗੱਲ ਕਰਨਾ ਏਂ, ਉੱਥੇ ਤੇ ਜੋ ਬੱਤੀਆਂ ਦੰਦਾਂ ‘ਚੋਂ ਮੰਗੋ ਮਿਲ ਜਾਂਦਾ ਏ। ਸੱਚ ਕਿਸੇ ਆਖਿਆ ਏ ਅਖੇ ‘ਸ਼ਹਿਰ ਵਸੰਦੇ ਦੇਵਤੇ, ਬਾਹਰ ਵਸੰਦੇ ਪ੍ਰੇਤ ! ਏਥੇ ਤੇ ਵੀਰਾ ਇਹੋ ਦਾਲ ਸਾਗ ਈ ਜੁੜਦਾ ਏ।ਤੇਰਾ ਫੁੱਫੜ ਜਿਉਂਦਾ ਸੀ, ਅਸੀਂ ਇੱਕ ਵਾਰੀ ਅੰਬਰਸਰ ਗਏ।

ਸਦਕੇ ਜਾਈਏ, ਗੁਰੂ ਦੀ ਨਗਰੀ ਤੋਂ ਸਬੱਬ ਨਾਲ ਮਹਾਰਾਜ ਦੇ ਦਰਸ਼ਨ ਹੋ ਗਏ, ਘਰਾਂ ਦੇ ਪੁਆੜਿਆਂ ‘ਚੋਂ ਕਿੱਥੇ ਕਿਸੇ ਦਾ ਨਿਕਾਲ ਹੁੰਦਾ ਏ। ਇੱਕ ਵਾਰੀ ਮੇਰੀ ਜਿਠਾਣੀ ਦੇ ਫੁੱਲ ਗੰਗਾ ਜੀ ਲਿਜਾਣੇ ਸੀ ਤੇ ਮੈਨੂੰ ਆਖਣ ਲੱਗਾ, “ਬੈਂਕਰ ਦੀ ਮਾਂ, ਕਿਹੜਾ ਰੋਜ਼ – ਰੋਜ਼ ਜਾਇਆ ਜਾਂਦਾ ਏ, ਖ਼ਸਮ ਨੂੰ ਖਾਣੀਆਂ ਲੋੜਾਂ ਤੇ ਪੂਰੀਆਂ ਹੁੰਦੀਆਂ ਨਹੀਂ, ਉਹ ਜਾਣੇ, ਤੂੰ ਵੀ ਚਲੀ ਚੱਲ 1” ਤੇ ਮੈਂ ਵੀ ਏਸੇ ਸਬੱਬ ਚਲੀ ਗਈ।

ਦਿਲ ਤੇ ਬਥੇਰਾ ਕਰਦਾ ਏ ਪਈ ਇੱਕ ਵਾਰੀ ਫੇਰ ਗੰਗਾ ਮਾਈ ਦੇ ਇਸ਼ਨਾਨ ਕਰ ਆਵਾਂ……… ਬੈਂਕਰ ਨੂੰ ਕਿੰਨੀ ਵੇਰਾ ਵਾਸਤੇ ਪਾ ਚੁੱਕੀ ਆਂ, ਪਈ ਮੁੰਡਿਆ, ਜਿੱਥੇ ਹੋਰ ਸੈਂਕੜੇ ਖ਼ਰਚਨਾਂ, ਖਾਨਾ ਏਂ, ਇਹ ਵੀ ਜਸ ਖੱਟ ਛੱਡ, ਪਰ ਉਹ ਤੇ ਸੁਣਦਾ ਈ ਨਹੀਂ ਮੇਰੀ ਗੱਲ …………..।

PSEB Solutions

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਗੱਗੂ
(ਅ) ਭੂਆ
(ਇ) ਪੇਮੀ ਦੇ ਨਿਆਣੇ
(ਸ) ਹਰਿਆਵਲ ਦੇ ਬੀਜ।
ਉੱਤਰ :
(ਅ) ਭੂਆ।

ਪ੍ਰਸ਼ਨ 2.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਲਿਆ ਗਿਆ ਹੈ, ਉਸਦਾ ਲੇਖਕ ਕੌਣ ਹੈ ?
(ਉ) ਦਰਸ਼ਨ ਸਿੰਘ ਆਸ਼ਟ
(ਅ) ਨਾਨਕ ਸਿੰਘ
(ਈ ਗੁਲਜ਼ਾਰ ਸਿੰਘ ਸੰਧੂ
(ਸ) ਗੋਪਾਲ ਸਿੰਘ।
ਉੱਤਰ :
(ਅ) ਨਾਨਕ ਸਿੰਘ।

ਪ੍ਰਸ਼ਨ 3.
ਲੇਖਕ ਕਿਹੜੀ ਚੀਜ਼ ਨਾ ਖਾਣ ਦੀ ਗੱਲ ਕਰ ਰਿਹਾ ਹੈ ?
(ਉ ਸੇਵੀਆਂ
(ਅ) ਚੌਲ
(ਇ) ਪਰੌਠੇ
(ਸ) ਸ਼ੱਕਰ – ਘਿਓ।
ਉੱਤਰ :
(ੳ) ਸੇਵੀਆਂ।

ਪ੍ਰਸ਼ਨ 4.
ਭੂਆ ਅਨੁਸਾਰ ਸੇਵੀਆਂ ਕਿਸ ਲਈ ਖਾਧੀਆਂ ਜਾਂਦੀਆਂ ਹਨ ?
(ਉ) ਢਿੱਡ ਭਰਨ ਲਈ
(ਅ) ਮੂੰਹ ਮਿੱਠਾ ਕਰਨ ਲਈ
(ਇ) ਭੁੱਖ ਮਿਟਾਉਣ ਲਈ
(ਸ) ਭੁੱਖ ਵਧਾਉਣ ਲਈ।
ਉੱਤਰ :
(ਅ) ਮੂੰਹ ਮਿੱਠਾ ਕਰਨ ਲਈ।

ਪ੍ਰਸ਼ਨ 5.
ਭੂਆ ਕਿੱਥੋਂ ਦੇ ਜੀਵਨ ਨੂੰ ਚੰਗਾ ਕਹਿ ਰਹੀ ਸੀ ?
(ਉ) ਪਿੰਡ ਦੇ
(ਅ) ਸ਼ਹਿਰਾਂ ਦੇ
(ਇ) ਸਰਾਵਾਂ ਦੇ
(ਸ) ਘਰਾਂ ਦੇ।
ਉੱਤਰ :
(ਅ) ਸ਼ਹਿਰਾਂ ਦੇ।

PSEB Solutions

ਪ੍ਰਸ਼ਨ 6.
ਅਖਾਣ ਅਨੁਸਾਰ ਪਿੰਡਾਂ ਵਿਚ ਕੌਣ ਵਸਦਾ ਹੈ ?
(ਉ) ਦੇਵਤੇ
(ਅ) ਰਾਕਸ਼
(ਈ) ਵਿਹਲੜ
(ਸ) ਪ੍ਰੇਤ !
ਉੱਤਰ :
(ਸ) ਪ੍ਰੇਤ

ਪ੍ਰਸ਼ਨ 7.
ਪਿੰਡਾਂ ਵਿਚ ਖਾਣ ਲਈ ਕੀ ਮਿਲਦਾ ਹੈ ?
(ਉ) ਡਬਲ ਰੋਟੀ।
(ਅ) ਪੀਜ਼ੇ
(ਇ) ਸੈਂਡਵਿਚ
(ਸ) ਦਾਲ – ਸਾਗ
ਉੱਤਰ :
(ਸ) ਦਾਲ – ਸਾਗ।

ਪ੍ਰਸ਼ਨ 8.
ਭੂਆ ਫੁੱਫੜ ਨਾਲ ਕਿਹੜੀ ਗੁਰੂ ਦੀ ਨਗਰੀ ਗਈ ਸੀ ?
(ਉ) ਅੰਮ੍ਰਿਤਸਰ
(ਅ) ਕਰਤਾਰਪੁਰ
(ਈ) ਖਡੂਰ ਸਾਹਿਬ
(ਸ) ਗੋਇੰਦਵਾਲ ਸਾਹਿਬ !
ਉੱਤਰ :
(ਉ) ਅੰਮ੍ਰਿਤਸਰ।

ਪ੍ਰਸ਼ਨ 9.
ਭੂਆ ਦੇ ਪੁੱਤਰ ਦਾ ਨਾਂ ਕੀ ਸੀ ?
(ਉ) ਸ਼ੰਕਰਸ਼ੰਕਰ
(ਅ) ਚਾਨਣ
(ਇ) ਪ੍ਰਭੂ
(ਸ) ਵੀ ਦਿੱਤਾ।
ਉੱਤਰ :
(ੳ) ਸ਼ੰਕਰ/ਬੈਂਕਰ।

ਪ੍ਰਸ਼ਨ 10.
ਭੂਆ ਜਿਠਾਣੀ ਦੇ ਫੁੱਲ ਲੈ ਕੇ ਕਿੱਥੇ ਗਈ ਸੀ ?
(ਉ) ਗੰਗਾ (ਹਰਦੁਆਰ
(ਅ) ਕੀਰਤਪੁਰ ਸਾਹਿਬ
(ਇ) ਹੋਏ
(ਸ) ਅਲਾਹਾਬਾਦ।
ਉੱਤਰ :
(ਉ) ਗੰਗਾ (ਹਰਦੁਆਰ)।

PSEB Solutions

ਪ੍ਰਸ਼ਨ 11.
ਭੂਆ ਦਾ ਦਿਲ ਕੀ ਕਰਨ ਨੂੰ ਕਰਦਾ ਸੀ ?
(ਉ) ਜਮਨਾ – ਇਸ਼ਨਾਨ
(ਅ) ਗੰਗਾ – ਇਸ਼ਨਾਨ
(ਇ) ਬ੍ਰਹਮ – ਇਸ਼ਨਾਨ
(ਸ) ਸੰਗਮ – ਇਸ਼ਨਾਨ।
ਉੱਤਰ :
(ਅ) ਗੰਗਾ – ਇਸ਼ਨਾਨ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਸੇਵੀਆਂ
(ਅ) ਇਸ਼ਨਾਨ
(ਇ) ਸਬੱਬ
(ਸ) ਅੰਬਰਸਰ/ਗੰਗਾ/ਬੈਂਕਰ।
ਉੱਤਰ :
(ਸ) ਅੰਬਰਸਰ/ਗੰਗਾ/ਬੈਂਕਰ।

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਵਸਤੂਵਾਚਕ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਗੰਗਾ।
(ਅ) ਇਸ਼ਨਾਨ
(ਇ) ਰੋਜ਼ – ਰੋਜ਼
(ਸ) ਸੇਵੀਆਂ/ ਫੁੱਲਦਾਲ – ਸਾਗ
ਉੱਤਰ :
(ਸ) ਸੇਵੀਆਂ ਫੁੱਲਦਾਲ – ਸਾਗ

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਗੰਗਾ
(ਅ) ਅੰਬਰਸਰ
(ਇ) ਇਸ਼ਨਾਨ
(ਸ) ਇਹ/ਮੈਂ/ਉਹ/ਕੀ/ਕਿਸੇ/ਅਸੀਂ/ਮੇਰੀ/ਮੈਨੂੰ ਤੂੰ।
ਉੱਤਰ :
(ਸ) ਇਹ/ਮੈਂ/ਉਹ/ਕੀ/ਕਿਸੇ/ਅਸੀਂ/ਮੇਰੀ/ਮੈਨੂੰ/ਤੂੰ।

ਪ੍ਰਸ਼ਨ 15.
‘ਜਿਠਾਣੀ ਸ਼ਬਦ ਦਾ ਪੁਲਿੰਗ ਕਿਹੜਾ ਹੈ ?
(ਉ) ਜੂਠ
(ਅ) ਜੇਠ
(ਇ) ਜੇਠਾ
(ਸ) ਜਿੱਠਾ।
ਉੱਤਰ :
(ਆ) ਜੇਠ

PSEB Solutions

ਪ੍ਰਸ਼ਨ 16.
ਉਪਰੋਕਤ ਮੈਰੇ ਵਿਚੋਂ ਦੋ ਉੱਤਮ ਪੁਰਖ ਤੇ ਦੋ ਅਨਯ ਪੁਰਖ ਪੜਨਾਂਵ ਚੁਣੋ
ਉੱਤਰ :
ਉੱਤਮ ਪੁਰਖ – ਮੈਂ, ਅਸੀਂ। ਅਨਯ ਪੁਰਖਇਹ, ਉਹ।

ਪ੍ਰਸ਼ਨ 17.
‘ਮਹਾਰਾਜ / ‘ਪੇਤ/ਇਸ਼ਨਾਨ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ !

ਪ੍ਰਸ਼ਨ 18.
“ਪ੍ਰੇਤ ਦਾ ਇਸਤਰੀ ਲਿੰਗ ਕੀ ਹੋਵੇਗਾ ?
(ੳ) ਖੇਤੀ
(ਅ) ਪ੍ਰੇਤ
(ਇ) ਭੂਤਨੀ
(ਸ) ਭੂਤਾਨੀ।
ਉੱਤਰ :
(ਸ) ਭੂਤਨੀ !

ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਇ) ਜੋੜਨੀ
(ਸ) ਦੋਹਰੇ ਪੁੱਠੇ ਕਾਮੇ
(ਹ) ਵਿਸਮਿਕ ਚਿੰਨ੍ਹ
(ਕਿ) ਪ੍ਰਸ਼ਨਿਕ ਚਿੰਨ੍ਹ
(ਖ) ਛੁੱਟ – ਮਰੋੜੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਇ) ਜੋੜਨੀ ( – )
(ਸ) ਦੋਹਰੇ ਪੁੱਠੇ ਕਾਮੇ (” “)
(ਹ) ਵਿਸਮਿਕ ਚਿੰਨ੍ਹ ( ! )
(ਕਿ) ਪ੍ਰਸ਼ਨਿਕ ਚਿੰਨ੍ਹ ( ? )
(ਖ) ਛੁੱਟ – ਮਰੋੜੀ ( ‘ )

PSEB Solutions

ਪ੍ਰਸ਼ਨ 2.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
PSEB 8th Class Punjabi Solutions Chapter 24 ਭੂਆ 1
ਉੱਤਰ :
PSEB 8th Class Punjabi Solutions Chapter 24 ਭੂਆ 2

2.  ਵਿਆਕਰਨ ਤੇ ਰਚਨਾਤਮਕ ਕਾਰਜ

ਪ੍ਰਸ਼ਨ 1.
ਕਾਰਜ ਦੇ ਆਧਾਰ ਤੇ ਵਾਕ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ ?
ਉੱਤਰ :
ਕਾਰਜ ਦੇ ਆਧਾਰ ਤੇ ਵਾਕ ਚਾਰ ਕਿਸਮਾਂ ਦੇ ਹੁੰਦੇ ਹਨ

  1. ਹਾਂ – ਵਾਚਕ ਵਾਕ
  2. ਨਾਂਹ – ਵਾਚਕ ਵਾਕ
  3. ਪ੍ਰਸ਼ਨਵਾਚਕ ਵਾਕ
  4. ਵਿਸਮੈਵਾਚਕ ਵਾਕ।

1. ਹਾਂ – ਵਾਚਕ ਵਾਕ – ਜਿਸ ਵਾਕ ਵਿਚ ਕਿਰਿਆ ਹਾਂ – ਵਾਚਕ ਅਰਥਾਤ ਸਹਿਮਤੀ ਜਾਂ ਮੰਨਣ ਦਾ ਭਾਵ ਪ੍ਰਗਟ ਕਰਦੀ ਹੋਵੇ, ਉਸ ਨੂੰ ਹਾਂ – ਵਾਚਕ ਵਾਕ ਆਖਦੇ ਹਨ, ਜਿਵੇਂ: ਮੈਂ ਫੁੱਟਬਾਲ ਖੇਡਦਾ ਹਾਂ’।
2. ਨਾਂਹ – ਵਾਚਕ ਵਾਕ – ਜਿਸ ਵਾਕ ਵਿਚ ਕਿਰਿਆ ਨਾਂਹ – ਵਾਚਕ ਅਰਥਾਤ ਅਸਹਿਮਤੀ ਜਾਂ ਨਾ ਮੰਨਣ ਦਾ ਭਾਵ ਪ੍ਰਗਟ ਕਰਦੀ ਹੋਵੇ, ਉਸ ਨੂੰ ਨਾਂਹ – ਵਾਚਕ ਵਾਕ ਕਹਿੰਦੇ ਹਨ; ਜਿਵੇਂ: ਸੁਰਜ ਅਜੇ ਨਹੀਂ ਚੜਿਆ ਤੂੰ
3. ਪ੍ਰਸ਼ਨਵਾਚਕ ਵਾਕ – ਜਿਸ ਵਾਕ ਵਿਚ ਕੋਈ ਪ੍ਰਸ਼ਨ ਜਾਂ ਸਵਾਲ ਪੁੱਛਿਆ ਜਾਵੇ, ਉਸ ਨੂੰ ਪ੍ਰਸ਼ਨਵਾਚਕ ਵਾਕ ਕਹਿੰਦੇ ਹਨ, ਜਿਵੇਂ: ਤੁਹਾਡਾ ਕੀ ਨਾਂ ਹੈ ?
4. ਵਿਸਮੈਵਾਚਕ ਵਾਕ – ਜਿਸ ਵਾਕ ਵਿਚ ਹੈਰਾਨੀ ਦਾ ਪ੍ਰਗਟਾ ਕੀਤਾ ਗਿਆ ਹੋਵੇ, ਉਸ ਨੂੰ ਵਿਸਮੈਵਾਚਕ ਵਾਕ ਕਿਹਾ ਜਾਂਦਾ ਹੈ; ਜਿਵੇਂ – ਹੈਂ ! ਤੂੰ ਫੇਲ੍ਹ ਹੋ ਗਿਆ।

ਪ੍ਰਸ਼ਨ 2.
ਤੁਹਾਨੂੰ ਕੋਈ ਮੋਹ – ਭਿੱਜੀ ਘਟਨਾ ਯਾਦ ਹੋਵੇਗੀ, ਉਸਨੂੰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਇਕ ਵਾਰੀ ਮੈਂ ਲੁਧਿਆਣੇ ਜਾਣ ਲਈ ਜਲੰਧਰ ਤੋਂ ਬੱਸ ਵਿਚ ਚੜਿਆ। ਉਸ ਵਿਚ ਮੇਰੀ ਭੂਆ ਬੈਠੀ ਸੀ, ਜੋ ਮੈਨੂੰ ਬਹੁਤ ਦੇਰ ਮਗਰੋਂ ਮਿਲੀ ਸੀ। ਮੈਂ ਭੂਆ ਨੂੰ ਲਿਸ਼ਕਦੀਆਂ ਅੱਖਾਂ ਨਾਲ ਆਪਣੇ ਵਲ ਵੇਖਦੀ ਦੇਖਿਆ, ਤਾਂ ਉਹ ਮੁਸਕਰਾ ਪਈ। ਮੈਂ ਉਸਦੇ ਨਾਲ ਜਾ ਬੈਠਾ ਤੇ ਭੂਆ ਨੇ ਮੈਨੂੰ ਇਕ ਬਾਂਹ ਨਾਲ ਕਲਾਵੇ ਵਿਚ ਲੈ ਲਿਆ ਤੇ ਮੈਨੂੰ ਮੇਰਾ, ਮੇਰੀ ਪਤਨੀ ਤੇ ਬੱਚਿਆਂ ਦਾ ਹਾਲ – ਚਾਲ ਪੁੱਛਣ ਲੱਗੀ। ਉਸਨੇ ਉਸੇ ਸਮੇਂ ਆਪਣੇ ਬੈਗ ਵਿਚੋਂ ਪਿੰਨੀਆਂ ਕੱਢੀਆਂ ਤੇ ਮੈਨੂੰ ਇਕ ਪਿੰਨੀ ਖਾਣ ਲਈ ਦਿੱਤੀ ਫਗਵਾੜੇ ਪਹੁੰਚ ਕੇ ਭੂਆ ਨੇ ਕੋਕਾ ਕੋਲਾ ਦੀ ਬੋਤਲ ਲੈ ਕੇ ਫੜਾ ਦਿੱਤੀ ਤੇ ਮੈਨੂੰ ਮੁੜ ਇਕ ਬਾਂਹ ਵਿਚ ਘੁੱਟ ਕੇ ਆਪਣੇ ਨਾਲ ਲਾ ਲਿਆ ਅੱਜ ਮੈਂ ਅਨੁਭਵ ਕਰ ਰਿਹਾ ਸੀ ਕਿ ਮੈਂ ਕਿਸੇ ਮੋਹ ਭਿੱਜੀ ਆਤਮਾ ਨਾਲ ਸਫ਼ਰ ਕਰ ਰਿਹਾ ਹਾਂ।

ਭੂਆ ਮੈਨੂੰ ਮੇਰੇ ਬਚਪਨ ਦੀਆਂ ਗੱਲਾਂ ਤੇ ਸ਼ਰਾਰਤਾਂ ਬਾਰੇ ਦੱਸ ਕੇ ਮੈਨੂੰ ਵੀ ਖ਼ੁਸ਼ ਕਰ ਰਹੀ ਸੀ ਤੇ ਆਪ ਵੀ ਖ਼ੁਸ਼ ਹੋ ਰਹੀ ਸੀ। ਭੂਆ ਨਾਲ ਬੱਸ ਵਿਚ ਕੀਤਾ ਇਹ ਸਫ਼ਰ ਮੈਨੂੰ ਕਦੇ – ਕਦੇ ਯਾਦ ਆਉਂਦਾ ਹੈ ਤੇ ਮੇਰਾ ਮਨ ਖਿੜ ਜਾਂਦਾ ਹੈ।

PSEB Solutions

ਪ੍ਰਸ਼ਨ 4.
‘ਭੂਆ ਕਹਾਣੀ ਵਿਚ ਲੇਖਕ ਨੇ ਬਹੁਤ ਸਾਰੇ ਮੁਹਾਵਰਿਆਂ ਤੇ ਅਖਾਣਾਂ ਦੀ ਵਰਤੋਂ ਕੀਤੀ ਹੈ, ਉਨ੍ਹਾਂ ਦੀ ਇਕ ਸੂਚੀ ਬਣਾਓ।
ਉੱਤਰ :
ਮੁਹਾਵਰੇ – ਦਿਲ ਕਰਨਾ, ਜੁਗ ਬੀਤਣੇ, ਖਹਿੜਾ ਛੁਡਾਉਣਾ, ਘੱਟਾ ਫੱਕਣਾ, ਜਾਨ ਵਿਚ ਜਾਨ ਆਉਣੀ, ਵਾਸਤੇ ਪਾਉਣੇ, ਬੱਤੀਆਂ ਦੰਦਾਂ ’ਚੋਂ ਮੰਗਣਾ, ਜੱਸ ਖੱਟਣਾ, ਉੱਸਲ ਵੱਟੇ ਲੈਣੇ, ਅਕਲ ਕਾਂਦ ’ਚ ਜਾਨ ਆਉਣੀ, ਮੱਛੀ ਵਾਂਗ ਤੜਫਣਾ, ਜਫ਼ਰ ਜਾਲਣੇ, ਅੱਗ ਲੱਗਣੀ, ਕਾਲ ਪੈਣਾ, ਜਾਨ ਵਿਚ ਜਾਨ ਆਉਣੀ, ਸਾਹ ਨਾਲ ਸਾਹ ਨਾ ਰਲਣਾ

ਅਖਾਣਾਂ – ਕੰਧੀ ਉੱਤੇ ਰੁਖੜਾ, ਧੇਤਿਆਂ ਦੀ ਨੱਕ – ਵਢੀ ਹੋਣੀ, ਮੂਸਾ ਮੌਤੋਂ ਭੱਜਿਆ ਅੱਗੇ ਮੌਤ ਖੜੀ, ਸ਼ਹਿਰ ਵਸੰਦੇ ਦੇਵਤੇ ਬਾਹਰ ਵਸਦੇ ਪੇਤ, ਉਖਲੀ ਵਿਚ ਸਿਰ ਦਿੱਤਾ ਚਾਰ ਸੱਟਾਂ ਵੱਧ ਕੀ ਤੇ ਘੱਟ ਕੀ, ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜ਼ਾਥੋਂ ਛੁੱਟੀ।

3. ਔਖੇ ਸ਼ਬਦਾਂ ਦੇ ਅਰਥ

  • ਸੋਤੇ ਪਏ – ਸੌਣ ਵੇਲੇ।
  • ਧੇਤਿਆਂ ਦੀ – ਧੀ ਵਾਲਿਆਂ ਦੀ
  • ਅੰਧਰਾਤਾ – ਅੱਖਾਂ ਦਾ ਰੋਗ, ਜਿਸ ਨਾਲ ਰਾਤ ਵੇਲੇ ਨਹੀਂ ਦਿਸਦਾ
  • ਆਹਰ – ਰੁਝੇਵਾਂ, ਕੰਮ
  • ਤਬੀਅਤ ਦਿੱਕ ਹੋ ਗਈ – ਮਨ ਖ਼ਰਾਬ ਹੋ ਗਿਆ !
  • ਅੰਬਾਰ – ਢੇਰ
  • ਬਾਬਤ – ਬਾਰੇ।
  • ਗਰਾਹੀ – ਬੁਰਕੀ।
  • ਅੰਬਰਸਰ – ਅੰਮ੍ਰਿਤਸਰ।
  • ਸਬੱਬ ਨਾਲ – ਮੌਕੇ ਨਾਲ, ਅਚਾਨਕ
  • ਪੁਆੜੇ – ਝਗੜੇ
  • ਕਮਬਖ਼ਤ – ਬਦਨਸੀਬ।
  • ਪਥੱਲਾ ਮਾਰ ਕੇ – ਚੌਂਕੜੀ ਮਾਰ ਕੇ।
  • ਲੱਖ – ਇੱਕ ਖੁੱਲ੍ਹੇ ਹੱਥ ਉੱਤੇ ਆਉਂਣ ਜੋਗੇ ਦਾਣੇ ਆਦਿ।
  • ਕਾਲ ਰੂਪੀ – ਮੌਤ ਰੂਪੀ
  • ਖ਼ਲਾਸੀ – ਛੁਟਕਾਰਾ
  • ਇੰਤਜ਼ਾਮ – ਪ੍ਰਬੰਧ
  • ਖੇਚਲ – ਤਕਲੀਫ਼ ਉਤਾਵਲੇ ਕਾਹਲੇ।
  • ਤਰਜੀਹ ਦੇਣੀ – ਪਹਿਲ ਦੇਣੀ।
  • ਤਾਣ – ਤਰਕਤ।
  • ਨੀਂਹ – ਮੰਜੇ ਦੀ ਬਾਹੀ।
  • ਸੰਧਿਆ ਵੇਲੇ – ਤਿਰਕਾਲਾਂ ਵੇਲੇ
  • ਘੁਰਕੀ – ਧਮਕੀ।
  • ਸੁਨੱਖਾ – ਸੁੰਦਰ ! PSEB Solutions
  • ਖ਼ਾਨਗਾਹ – ਮਜਾਰ, ਕਬਰ।

PSEB 8th Class Social Science Solutions Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ

Punjab State Board PSEB 8th Class Social Science Book Solutions Civics Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ Textbook Exercise Questions and Answers.

PSEB Solutions for Class 8 Social Science Civics Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ

SST Guide for Class 8 PSEB ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1 ਤੋਂ 15 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਅਧਿਕਾਰਾਂ ਤੋਂ ਕੀ ਭਾਵ ਹੈ ?
ਉੱਤਰ-
ਅਧਿਕਾਰ ਸਾਨੂੰ ਸਮਾਜ ਵਿਚ ਪ੍ਰਾਪਤ ਸਹੂਲਤਾਂ ਹਨ । ਸਧਾਰਨ ਅਰਥਾਂ ਵਿਚ ਅਧਿਕਾਰ ਮਨੁੱਖ ਦੀਆਂ ਉਹ ਉੱਚਿਤ ਮੰਗਾਂ ਹਨ ਜਿਹੜੀਆਂ ਉਸਦੇ ਵਿਕਾਸ ਅਤੇ ਕਲਿਆਣ ਲਈ ਜ਼ਰੂਰੀ ਹਨ । ਅਧਿਕਾਰਾਂ ਨੂੰ ਰਾਜ ਅਤੇ ਸਮਾਜ ਦੀ ਮਾਨਤਾ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 2.
ਮੁੱਢਲੇ ਅਧਿਕਾਰ ਦੇ ਸ਼ਬਦੀ ਅਰਥ ਲਿਖੋ ।
ਉੱਤਰ-
ਮੁੱਢਲੇ ਅਧਿਕਾਰ ਉਹ ਅਧਿਕਾਰ ਹਨ ਜਿਨ੍ਹਾਂ ਨੂੰ ਦੇਸ਼ ਦੇ ਸੰਵਿਧਾਨ ਵਿਚ ਅੰਕਿਤ ਕੀਤਾ ਗਿਆ ਹੈ । ਇਨ੍ਹਾਂ ਨੂੰ ਸੰਵਿਧਾਨਿਕ ਉਪਚਾਰਾਂ ਦੁਆਰਾ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ । ਇਹ ਅਧਿਕਾਰ ਮਨੁੱਖ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹਨ ।

PSEB 8th Class Social Science Solutions Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ

ਪ੍ਰਸ਼ਨ 3.
ਕਿਸੇ ਦੋ ਅਧਿਕਾਰਾਂ ਨਾਲ ਸੰਬੰਧਿਤ ਦੋ ਫ਼ਰਜ਼ ਲਿਖੋ ।
ਉੱਤਰ-

  1. ਕਾਨੂੰਨ ਸਾਰਿਆਂ ਨੂੰ ਸਮਾਨ ਮੰਨਦਾ ਹੈ । ਇਸ ਲਈ ਸਾਡਾ ਫ਼ਰਜ਼ ਹੈ ਕਿ ਅਸੀਂ ਕਿਸੇ ਨਾਲ ਕੋਈ ਭੇਦਭਾਵ ਨਾ ਕਰੀਏ ।
  2. ਸਾਨੂੰ ਕਈ ਪ੍ਰਕਾਰ ਦੀ ਸੁਤੰਤਰਤਾ ਦਾ ਅਧਿਕਾਰ ਪ੍ਰਾਪਤ ਹੈ । ਇਸ ਅਧਿਕਾਰ ਨਾਲ ਇਹ ਫ਼ਰਜ਼ ਜੁੜਿਆ ਹੈ ਕਿ ਅਸੀਂ ਦੂਸਰਿਆਂ ਦੀਆਂ ਸੁਤੰਤਰਤਾਵਾਂ ਦਾ ਧਿਆਨ ਰੱਖੀਏ ।

ਪ੍ਰਸ਼ਨ 4.
ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਤੋਂ ਕੀ ਭਾਵ ਹੈ ?
ਉੱਤਰ-
ਸੰਵਿਧਾਨਿਕ ਮੌਲਿਕ ਅਧਿਕਾਰ ਉਪਚਾਰਾਂ ਦੇ ਅਧਿਕਾਰ ਅਨੁਸਾਰ ਰਾਜ ਕਿਸੇ ਵਿਅਕਤੀ ਦੇ ਮੌਲਿਕ ਅਧਿਕਾਰ ਨਹੀਂ ਖੋਹ ਸਕਦਾ । ਜੇਕਰ ਕਿਸੇ ਵਿਅਕਤੀ ਦੇ ਮੌਲਿਕ ਅਧਿਕਾਰਾਂ ਦਾ ਉਲੰਘਣ ਹੁੰਦਾ ਹੈ ਤਾਂ ਉਹ ਵਿਅਕਤੀ ਨਿਆਂਪਾਲਿਕਾ ਦੀ ਸ਼ਰਣ ਲੈ ਸਕਦਾ ਹੈ ।

ਪ੍ਰਸ਼ਨ 5.
ਛੂਤ-ਛਾਤ ਦੀ ਸਮਾਪਤੀ ਕਿਹੜੇ ਅਨੁਛੇਦ ਰਾਹੀਂ ਹੋਈ ?
ਉੱਤਰ-
ਛੂਤ-ਛਾਤੇ ਦੀ ਸਮਾਪਤੀ ਸੰਵਿਧਾਨ ਦੇ ਅਨੁਛੇਦ 17 ਦੁਆਰਾ ਹੋਈ ਹੈ ।

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਸਿੱਖਿਆ ਦੇ ਅਧਿਕਾਰ ’ਤੇ ਸੰਖੇਪ ਨੋਟ ਲਿਖੋ ।
ਉੱਤਰ-
ਸੰਵਿਧਾਨ ਵਿਚ ਸਿੱਖਿਆ ਦਾ ਅਧਿਕਾਰ ਸੰਵਿਧਾਨ ਦੀ 86ਵੀਂ ਸੋਧ ਦੇ ਅਨੁਸਾਰ ਸ਼ਾਮਲ ਕੀਤਾ ਗਿਆ । ਅਨੁਛੇਦ 21-A ਵਿਚ ਸ਼ਾਮਲ ਇਸ ਅਧਿਕਾਰ ਦੇ ਅਨੁਸਾਰ 6 ਤੋਂ 14 ਸਾਲ ਦੇ ਹਰੇਕ ਬੱਚੇ ਨੂੰ ਮੁਫ਼ਤ ਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ । ਇਸ ਬਾਰੇ 2009 ਵਿਚ ਇਕ ਐਕਟ (ਕਾਨੂੰਨ ਪਾਸ ਕੀਤਾ ਗਿਆ । ਇਹ ਕਾਨੂੰਨ ਅਪ੍ਰੈਲ, 2010 ਤੋਂ ਜੰਮੂ ਅਤੇ ਕਸ਼ਮੀਰ ਨੂੰ ਛੱਡ ਕੇ ਸਾਰੇ ਦੇਸ਼ ਵਿਚ ਲਾਗੂ ਹੋ ਗਿਆ | ਅੱਜ 6-14 ਸਾਲ ਦੇ ਉਮਰ ਵਰਗ ਦੇ ਸਾਰੇ ਬੱਚੇ ਮੁਫ਼ਤ ਤੇ ਲਾਜ਼ਮੀ ਮੁੱਢਲੀ ਸਿੱਖਿਆ ਦਾ ਲਾਭ ਪ੍ਰਾਪਤ ਕਰ ਰਹੇ ਹਨ ।

ਪ੍ਰਸ਼ਨ 2.
ਸੰਵਿਧਾਨ ਵਿਚ ਕਿਹੜੇ-ਕਿਹੜੇ ਮੌਲਿਕ ਅਧਿਕਾਰ ਦਰਜ ਹਨ ? ਉੱਤਰ-ਸੰਵਿਧਾਨ ਵਿਚ ਹੇਠ ਲਿਖੇ ਮੌਲਿਕ ਅਧਿਕਾਰ ਦਰਜ ਹਨ-

  1. ਸਮਾਨਤਾ ਦਾ ਅਧਿਕਾਰ
  2. ਸੁਤੰਤਰਤਾ ਦਾ, ਅਧਿਕਾਰ
  3. ਸ਼ੋਸ਼ਣ ਦੇ ਵਿਰੁੱਧ ਅਧਿਕਾਰ ।
  4. ਧਾਰਮਿਕ ਸੁਤੰਤਰਤਾ ਦਾ ਅਧਿਕਾਰ
  5. ਸੰਸਕ੍ਰਿਤਿਕ ਅਤੇ ਸਿੱਖਿਆ ਸੰਬੰਧੀ ਅਧਿਕਾਰ
  6. ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ
  7. ਸਿੱਖਿਆ ਦਾ ਅਧਿਕਾਰ ।

ਪ੍ਰਸ਼ਨ 3.
“ਅਧਿਕਾਰ ਅਤੇ ਕਰਤੱਵ ਇੱਕ ਸਿੱਕੇ ਦੇ ਦੋ ਪਾਸੇ ਹਨ” ਕਿਵੇਂ ?
ਉੱਤਰ-
ਅਧਿਕਾਰ ਅਤੇ ਕਰਤੱਵ ਇਕ ਹੀ ਸਿੱਕੇ ਦੇ ਦੋ ਪਾਸੇ ਹਨ । ਇਹ ਇਕ-ਦੂਜੇ ਦੇ ਪੂਰਕ ਹਨ । ਅਧਿਕਾਰਾਂ ਤੋਂ ਬਿਨਾਂ ਕਰਤੱਵਾਂ ਅਤੇ ਕਰਤੱਵਾਂ ਤੋਂ ਬਿਨਾਂ ਅਧਿਕਾਰਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ । ਇਸ ਲਈ ਆਮ ਤੌਰ ‘ਤੇ ਇਹ ਕਿਹਾ ਜਾਂਦਾ ਹੈ ਕਿ ਇਕ ਨਾਗਰਿਕ ਦੇ ਅਧਿਕਾਰ ਦੂਸਰੇ ਦੇ ਕਰਤੱਵ ਹਨ । ਜੇਕਰ ਅਸੀਂ ਕੇਵਲ ਆਪਣੇ ਅਧਿਕਾਰਾਂ ਦਾ ਹੀ ਪ੍ਰਯੋਗ ਕਰਦੇ ਹਾਂ ਅਤੇ ਆਪਣੇ ਕਰਤੱਵ ਨਹੀਂ ਨਿਭਾਉਂਦੇ, ਤਾਂ ਇਸਦਾ ਅਰਥ ਹੋਵੇਗਾ ਕਿ ਅਸੀਂ ਕੇਵਲ ਦੁਸਰੇ ਨਾਗਰਿਕਾਂ ਦੇ ਅਧਿਕਾਰਾਂ ਦਾ ਉਲੰਘਣ ਕਰ ਰਹੇ ਹਾਂ । ਉਦਾਹਰਨ ਵਜੋਂ, ਨਾਗਰਿਕ ਨੂੰ ਆਪਣੇ ਜੀਵਨ ਦੀ ਰੱਖਿਆ ਦਾ ਅਧਿਕਾਰ ਪ੍ਰਾਪਤ ਹੈ । ਇਸ ਲਈ ਸਾਡਾ ਇਹ ਵੀ ਕਰਤੱਵ ਹੈ ਕਿ ਅਸੀਂ ਦੂਸਰੇ ਨਾਗਰਿਕਾਂ ਦੇ ਜੀਵਨ ਦੀ ਰੱਖਿਆ ਦੇ ਵਿਰੁੱਧ ਕੰਮ ਨਾ ਕਰੀਏ । ਇਸ ਤਰ੍ਹਾਂ ਸਪੱਸ਼ਟ ਹੈ ਕਿ ਅਧਿਕਾਰਾਂ ਅਤੇ ਕਰਤੱਵਾਂ ਵਿਚ ਡੂੰਘਾ ਸੰਬੰਧ ਹੈ ।

PSEB 8th Class Social Science Solutions Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ

ਪ੍ਰਸ਼ਨ 4.
ਸ਼ੋਸ਼ਣ ਵਿਰੁੱਧ ਅਧਿਕਾਰ ਦੀ ਵਿਆਖਿਆ ਕਰੋ ।
ਉੱਤਰ-
ਸਾਡੇ ਸਮਾਜ ਵਿਚ ਪੁਰਾਣੇ ਸਮੇਂ ਤੋਂ ਹੀ ਗਰੀਬ ਵਿਅਕਤੀਆਂ, ਔਰਤਾਂ ਅਤੇ ਬੱਚਿਆਂ ਦਾ ਸ਼ੋਸ਼ਣ ਹੁੰਦਾ ਆ ਰਿਹਾ ਹੈ । ਇਸ ਨੂੰ ਖ਼ਤਮ ਕਰਨ ਲਈ ਸੰਵਿਧਾਨ ਵਿਚ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦੀ ਵਿਵਸਥਾ ਕੀਤੀ ਗਈ ਹੈ । ਇਸਦੇ ਅਨੁਸਾਰ-

  • ਮਨੁੱਖੀ ਵਪਾਰ ਅਤੇ ਬਿਨਾਂ ਤਨਖ਼ਾਹ ਤੋਂ ਜ਼ਬਰਦਸਤੀ ਕੰਮ ਕਰਵਾਉਣ ‘ਤੇ ਰੋਕ ਲਗਾ ਦਿੱਤੀ ਗਈ ਹੈ । ਇਸ ਦਾ . ਉਲੰਘਣ ਕਰਨ ਵਾਲੇ ਨੂੰ ਕਾਨੂੰਨ ਦੇ ਅਨੁਸਾਰ ਵੰਡ ਦਿੱਤਾ ਜਾ ਸਕਦਾ ਹੈ ।
  • 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਾਰਖ਼ਾਨਿਆਂ, ਖਾਣਾਂ ਜਾਂ ਜ਼ੋਖ਼ਮ ਵਾਲੀ ਨੌਕਰੀ ‘ਤੇ ਨਹੀਂ ਲਗਾਇਆ ਜਾ ਸਕਦਾ । ਅਸਲ ਵਿਚ ਉਨ੍ਹਾਂ ਤੋਂ ਕੋਈ ਅਜਿਹਾ ਕੰਮ ਨਹੀਂ ਲਿਆ ਜਾ ਸਕਦਾ ਜੋ ਉਨ੍ਹਾਂ ਦੇ ਵਿਕਾਸ ਵਿਚ ਰੁਕਾਵਟ ਪਾਵੇ ।

ਪ੍ਰਸ਼ਨ 5.
ਅਸੀਂ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਿਵੇਂ ਕਰ ਸਕਦੇ ਹਾਂ ?
ਉੱਤਰ-
ਅਸੀਂ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰਾਂ ਦੇ ਅਧੀਨ ਕਰ ਸਕਦੇ ਹਾਂ । ਇਸਦੇ ਅਨੁਸਾਰ ਜੇਕਰ ਕੋਈ ਸਾਡੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਤਾਂ ਅਸੀਂ ਉਸਦੇ ਵਿਰੁੱਧ ਅਦਾਲਤ ਵਿਚ ਜਾ ਸਕਦੇ ਹਾਂ । ਇੱਥੋਂ ਤਕ ਕਿ ਸਰਕਾਰ ਵੀ ਸਾਡੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਨਹੀਂ ਕਰ ਸਕਦੀ । ਨਿਆਂਸੰਗਤ ਹੋਣ ‘ਤੇ ਅਦਾਲਤ ਸਾਨੂੰ ਸਾਡੇ ਅਧਿਕਾਰ ਵਾਪਸ ਦੁਆਉਂਦੀ ਹੈ ।

PSEB 8th Class Social Science Guide ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ Important Questions and Answers

ਵਸਤੁਨਿਸ਼ਠ ਪ੍ਰਸ਼ਨ
(ਉ) ਘੱਟ-ਤੋਂ-ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਭਾਰਤੀ ਸੰਵਿਧਾਨ ਵਿਚ ਮੌਲਿਕ ਅਧਿਕਾਰ ਕਿਨ੍ਹਾਂ ਅਨੁਛੇਦਾਂ ਵਿਚ ਅੰਕਿਤ ਹਨ ?
ਉੱਤਰ-
ਭਾਰਤੀ ਸੰਵਿਧਾਨ ਵਿਚ ਮੌਲਿਕ ਅਧਿਕਾਰ ਅਨੁਛੇਦ 14 ਤੋਂ 32 ਤਕ ਅੰਕਿਤ ਹਨ ।

ਪ੍ਰਸ਼ਨ 2.
ਮਨੁੱਖੀ ਅਧਿਕਾਰਾਂ ਤੋਂ ਕੀ ਭਾਵ ਹੈ ?
ਉੱਤਰ-
ਉਹ ਅਧਿਕਾਰ ਜੋ ਮਨੁੱਖ ਨੂੰ ਮਾਨਵੀ ਜੀਵਨ ਜਿਉਣ ਦੇ ਯੋਗ ਬਣਾਉਂਦੇ ਹਨ, ਉਨ੍ਹਾਂ ਨੂੰ ਮਨੁੱਖੀ ਅਧਿਕਾਰ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਸਮਾਨਤਾ ਦਾ ਅਧਿਕਾਰ ਕੀ ਹੈ ?
ਉੱਤਰ-
ਇਸਦੇ ਅਨੁਸਾਰ ਸਾਰੇ ਵਿਅਕਤੀ ਕਾਨੂੰਨ ਦੇ ਸਾਹਮਣੇ ਸਮਾਨ ਹਨ ।

ਪ੍ਰਸ਼ਨ 4.
ਧਰਮ ਦੇ ਅਧਿਕਾਰ ਨਾਲ ਕਿਹੜਾ ਕਰਤੱਵ ਜੁੜਿਆ ਹੋਇਆ ਹੈ ?
ਉੱਤਰ-
ਸਾਡਾ ਫ਼ਰਜ਼ ਹੈ ਕਿ ਅਸੀਂ ਸਾਰਿਆਂ ਧਰਮਾਂ ਦਾ ਸਨਮਾਨ ਕਰੀਏ ।

PSEB 8th Class Social Science Solutions Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ

ਪ੍ਰਸ਼ਨ 5.
ਸਮਾਨਤਾ ਦੇ ਅਧਿਕਾਰ ਨੂੰ ਕਾਇਮ ਰੱਖਣ ਲਈ ਸੰਵਿਧਾਨ ਦੀ ਧਾਰਾ
(i) 15 ਅਤੇ
(ii) 25 ਵਿਚ ਕੀਕੀ ਕਿਹਾ ਗਿਆ ਹੈ ?
ਉੱਤਰ-
(i) ਸੰਵਿਧਾਨ ਦੀ ਧਾਰਾ 15 ਦੇ ਅਨੁਸਾਰ ਕਿਸੇ ਵੀ ਨਾਗਰਿਕ ਨਾਲ ਧਰਮ, ਜਾਤ, ਲਿੰਗ ਅਤੇ ਨਸਲ ਦੇ ਆਧਾਰ ‘ਤੇ ਕੋਈ ਭੇਦ-ਭਾਵ ਨਹੀਂ ਕੀਤਾ ਜਾ ਸਕਦਾ ।
(ii) ਸੰਵਿਧਾਨ ਦੀ ਧਾਰਾ 25 ਦੇ ਅਨੁਸਾਰ ਕਿਸੇ ਵੀ ਵਿਅਕਤੀ ਲਈ ਧਰਮ ਦੇ ਆਧਾਰ ‘ਤੇ ਭੇਦ-ਭਾਵ ਕਰਨਾ । ਮਨ੍ਹਾਂ ਹੈ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਸਾਲ 2002 ਵਿੱਚ ਸੰਵਿਧਾਨ ਦੀ 86ਵੀਂ ਸੋਧ ਰਾਹੀਂ ਇਹ ਅਧਿਕਾਰ ਦਿੱਤਾ ਗਿਆ । ਇਸ ਨੂੰ ਅਮਲੀ ਰੂਪ ਦੇਣ ਲਈ 2009 ਵਿੱਚ ਐਕਟ ਪਾਸ ਕੀਤਾ ਗਿਆ । ਅਪਰੈਲ 2010 ਵਿੱਚ ਸਾਰੇ ਭਾਰਤ ਵਿੱਚ ਇਸ ਨੂੰ ਲਾਗੂ ਕੀਤਾ ਗਿਆ । ਹੇਠਾਂ ਦਰਜ ਵਿੱਚੋਂ ਇਹ ਕਿਹੜਾ ਅਧਿਕਾਰ ਹੈ ?
(i) ਸੂਚਨਾ ਦਾ ਅਧਿਕਾਰ
(ii) ਸਿੱਖਿਆ ਦਾ ਅਧਿਕਾਰ
(iii) ਜੀਵਨ ਦਾ ਅਧਿਕਾਰ
(iv) ਸਮਾਨਤਾ ਦਾ ਅਧਿਕਾਰ
ਉੱਤਰ-
(ii) ਸਿੱਖਿਆ ਦਾ ਅਧਿਕਾਰ

ਪ੍ਰਸ਼ਨ 2.
ਜੈਵੀਰ ਆਪਣੀ ਕੱਪੜੇ ਦੀ ਦੁਕਾਨ ਤੇ ਆਪਣੇ ਕਰਮਚਾਰੀ ਰਵੀ ਕੋਲੋਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਬਿਨਾਂ ਛੁੱਟੀ ਦਿੱਤੇ ਲਗਾਤਾਰ ਕੰਮ ਕਰਵਾਉਂਦਾ ਹੈ । ਇਸ ਨਾਲ ਰਵੀ ਦੇ ਕਿਹੜੇ ਅਧਿਕਾਰ ਦੀ ਉਲੰਘਣਾ ਹੋਈ ਹੈ ?
(i) ਸਮਾਨਤਾ ਦਾ ਅਧਿਕਾਰ
(ii) ਸ਼ੋਸ਼ਣ ਦੇ ਵਿਰੁੱਧ ਅਧਿਕਾਰ
(iii) ਸਿੱਖਿਆ ਦਾ ਅਧਿਕਾਰ
(iv) ਧਾਰਮਿਕ ਸੁਤੰਤਰਤਾ ਦਾ ਅਧਿਕਾਰ ।
ਉੱਤਰ-
(ii) ਸ਼ੋਸ਼ਣ ਦੇ ਵਿਰੁੱਧ ਅਧਿਕਾਰ

ਪ੍ਰਸ਼ਨ 3.
‘ਮੁਫ਼ਤ ਤੇ ਲਾਜ਼ਮੀ ਵਿੱਦਿਆ ਦਾ ਅਧਿਕਾਰ ਕਿਹੜੀ ਜਮਾਤ ਤੱਕ ਲਾਗੂ ਹੈ ?
(i) ਪੰਜਵੀਂ
(ii) ਅੱਠਵੀਂ
(iii) ਦਸਵੀਂ
(iv) ਬਾਰਵੀਂ ।
ਉੱਤਰ-
(ii) ਅੱਠਵੀਂ

ਪ੍ਰਸ਼ਨ 4.
ਮਨੁੱਖ ਦਾ ਵਪਾਰ ਕਰਨ ਦੀ ਮਨਾਹੀ ਕਿਸ ਅਧਿਕਾਰ ਅਧੀਨ ਦਰਜ਼ ਹੈ ?
(i) ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ
(i) ਸਮਾਨਤਾ ਦਾ ਅਧਿਕਾਰ
(iii) ਸ਼ੋਸ਼ਣ ਵਿਰੁੱਧ ਅਧਿਕਾਰ
(iv) ਇਨ੍ਹਾਂ ‘ਚੋਂ ਕੋਈ ਨਹੀਂ ।
ਉੱਤਰ-
(iii) ਸ਼ੋਸ਼ਣ ਵਿਰੁੱਧ ਅਧਿਕਾਰ

ਪ੍ਰਸ਼ਨ 5.
ਭਾਰਤ ਵਿੱਚ ਸਿੱਖਿਆ ਅਧਿਕਾਰ ਐਕਟ ਕਦੋਂ ਤੋਂ ਲਾਗੂ ਹੈ ?
(i) 4 ਅਗਸਤ, 2009
(ii) ਦਸੰਬਰ, 2002
(iii) 1 ਅਪ੍ਰੈਲ, 2010
(iv) 1 ਅਪ੍ਰੈਲ, 2009.
ਉੱਤਰ-
(iv) 1 ਅਪ੍ਰੈਲ, 2009.

PSEB 8th Class Social Science Solutions Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ

ਪ੍ਰਸ਼ਨ 6.
ਸਿੱਖਿਆ ਦਾ ਅਧਿਕਾਰ ਸੰਵਿਧਾਨ ‘ਚ ਕਿਸ ਧਾਰਾ ਅਧੀਨ ਦਰਜ਼ ਹੈ ?
(i) ਧਾਰਾ 21
(ii) 21-A
(iii) ਧਾਰਾ 20
(iv) ਇਨ੍ਹਾਂ ‘ਚੋਂ ਕੋਈ ਨਹੀਂ ।
ਉੱਤਰ-
(ii) 21-A

(ੲ) ਹੇਠ ਲਿਖੀਆਂ ਖਾਲੀ ਥਾਂਵਾਂ ਭਰੋ :

1. ਭਾਰਤੀ ਸੰਵਿਧਾਨ ਵਿਚ ………………………… ਮੌਲਿਕ ਅਧਿਕਾਰ ਦਰਜ ਕੀਤੇ ਗਏ ਹਨ ।
2. ਭਾਰਤੀ ਸੰਵਿਧਾਨ ‘ਚ ਮੌਲਿਕ ਅਧਿਕਾਰ ਅਨੁਛੇਦ …………………….. ਵਿਚ ਦਰਜ ਹਨ ।
3. ਸੰਵਿਧਾਨ ਦੀ ਧਾਰਾ 25 ………………….. ਦੀ ਮਨਾਹੀ ਕਰਦੀ ਹੈ ।
4. ਪਹਿਲਾ ਮੌਲਿਕ ਅਧਿਕਾਰ ……………………….. ਹੈ ।
5. ਪ੍ਰੈੱਸ ਦੀ ਆਜ਼ਾਦੀ …………………….. ਦੇ ਅਧੀਨ ਦਿੱਤੀ ਗਈ ਹੈ ।
ਉੱਤਰ-
1. ਸੱਤ ਤਰ੍ਹਾਂ ਦੇ,
2. 14-32,
3. ਧਰਮ ਦੇ ਅਧਾਰ ਤੇ ਭੇਦਭਾਵ,
4. ਸਮਾਨਤਾ ਦਾ ਅਧਿਕਾਰ,
5. ਸੁਤੰਤਰਤਾ ਦੇ ਅਧਿਕਾਰ ।

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :

1. ਸੰਵਿਧਾਨ ਦੇ ਸਾਹਮਣੇ ਅਸੀਂ ਸਾਰੇ ਬਰਾਬਰ ਹਾਂ ।
2. ਅਧਿਕਾਰ ਅਤੇ ਕਰਤੱਵਾਂ ਵਿਚਕਾਰ ਕੋਈ ਸੰਬੰਧ ਨਹੀਂ ਹੈ ।
3. ਨਿਆਂਪਾਲਿਕਾ ਮੌਲਿਕ ਅਧਿਕਾਰਾਂ ਦੀ ਰੱਖਿਅਕ ਹੈ ।
4. ਸਿੱਖਿਆ ਦਾ ਅਧਿਕਾਰ ਮੌਲਿਕ ਅਧਿਕਾਰ ਹੈ ।
5. ਸਰਕਾਰੀ ਵਿੱਦਿਅਕ ਸੰਸਥਾਵਾਂ ‘ਚ ਧਰਮ, ਜਾਤ ਜਾਂ ਰੰਗ ਦੇ ਆਧਾਰ ਤੇ ਦਾਖ਼ਲਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ ।
ਉੱਤਰ-
1. (√)
2. (×)
3. (√)
4. (√)
5. (×)

(ਹ) ਸਹੀ ਜੋੜੇ ਬਣਾਓ :

1. ਅਧਿਕਾਰ ਸੰਵਿਧਾਨ ਵਿਚ ਦਰਜ
2. ਮੌਲਿਕ ਅਧਿਕਾਰ ਮਨੁੱਖ ਦੀਆਂ ਉੱਚਿਤ ਮੰਗਾਂ
3. ਸੁਤੰਤਰਤਾ ਦਾ ਅਧਿਕਾਰ ਨਿਆਂਪਾਲਿਕਾ ਦੀ ਸ਼ਰਨ
4. ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਵਿਚਾਰ ਪ੍ਰਗਟ ਕਰਨਾ ।

ਉੱਤਰ-

1. ਅਧਿਕਾਰ ਮਨੁੱਖ ਦੀਆਂ ਉੱਚਿਤ ਮੰਗਾਂ
2. ਮੌਲਿਕ ਅਧਿਕਾਰ ਸੰਵਿਧਾਨ ਵਿਚ ਦਰਜ
3. ਸੁਤੰਤਰਤਾ ਦਾ ਅਧਿਕਾਰ ਵਿਚਾਰ ਪ੍ਰਗਟ ਕਰਨਾ
4. ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਨਿਆਂਪਾਲਿਕਾ ਦੀ ਸ਼ਰਨ ।

PSEB 8th Class Social Science Solutions Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੱਭਿਆਚਾਰਕ ਅਤੇ ਸਿੱਖਿਆ ਦੇ ਮੂਲ ਅਧਿਕਾਰ ਅਤੇ ਇਸ ਨਾਲ ਜੁੜੇ ਕਰਤੱਵ ਦੀ ਵਿਆਖਿਆ ਕਰੋ ।
ਉੱਤਰ-
ਨਾਗਰਿਕਾਂ ਨੂੰ ਆਪਣੀ ਭਾਸ਼ਾ, ਲਿਪੀ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਅਧਿਕਾਰ ਹੈ । ਭਾਸ਼ਾ ਜਾਂ ਨਸਲ ਦੇ ਆਧਾਰ ‘ਤੇ ਕਿਸੇ ਵੀ ਨਾਗਰਿਕ ਨੂੰ ਅਜਿਹੀਆਂ ਸਿੱਖਿਆ ਸੰਸਥਾਵਾਂ ਵਿਚ ਦਾਖ਼ਲਾ ਲੈਣ ਤੋਂ ਰੋਕਿਆ ਨਹੀਂ ਜਾਏਗਾ ਜਿਹੜੀਆਂ ਸਰਕਾਰ ਜਾਂ ਸਰਕਾਰੀ ਸਹਾਇਤਾ ਦੁਆਰਾ ਚਲਾਈਆਂ ਜਾ ਰਹੀਆਂ ਹਨ ।

ਇਸ ਲਈ ਸਾਡਾ ਕਰਤੱਵ ਹੈ ਕਿ ਅਸੀਂ ਇਸ ਅਧਿਕਾਰ ਦਾ ਸਨਮਾਨ ਕਰੀਏ । ਸਾਨੂੰ ਰੰਗ, ਨਸਲ, ਜਾਤੀ ਦੇ ਆਧਾਰ ‘ਤੇ ਕਿਸੇ ਨੂੰ ਵੀ ਸਰਕਾਰੀ ਸਿੱਖਿਆ ਸੰਸਥਾਵਾਂ ਵਿਚ ਦਾਖ਼ਲਾ ਲੈਣ ਤੋਂ ਰੋਕਣਾ ਨਹੀਂ ਚਾਹੀਦਾ । ਸਾਨੂੰ ਚਾਹੀਦਾ ਹੈ ਕਿ ਅਸੀਂ ਸਾਰਿਆਂ ਦੀ ਲਿਪੀ, ਸੱਭਿਆਚਾਰ, ਬੋਲੀ ਅਤੇ ਧਰਮ ਦਾ ਸਨਮਾਨ ਕਰੀਏ । ਰਾਜਕੀ ਸੰਸਥਾਵਾਂ ਨੂੰ ਸਹਾਇਤਾ ਦਿੰਦੇ ਸਮੇਂ ਵੀ ਕਿਸੇ ਪ੍ਰਕਾਰ ਦਾ ਕੋਈ ਭੇਦ-ਭਾਵ ਨਾ ਹੋਵੇ ।

ਪ੍ਰਸ਼ਨ 2.
ਭਾਰਤੀ ਨਾਗਰਿਕ ਨੂੰ ਪ੍ਰਾਪਤ ਕਿਸੇ ਚਾਰ ਮੌਲਿਕ ਅਧਿਕਾਰਾਂ ਦਾ ਵਰਣਨ ਕਰੋ ।
ਉੱਤਰ-

  1. ਸੁਤੰਤਰਤਾ ਦਾ ਅਧਿਕਾਰ – ਭਾਰਤੀ ਨਾਗਰਿਕਾਂ ਨੂੰ ਸੈਰ-ਸਪਾਟਾ ਕਰਨ, ਵਿਚਾਰ ਪ੍ਰਗਟ ਕਰਨ ਅਤੇ ਕਿੱਤੇ ਸੰਬੰਧੀ ਸੁਤੰਤਰਤਾ ਦਿੱਤੀ ਗਈ ਹੈ ।
  2. ਧਾਰਮਿਕ ਸੁਤੰਤਰਤਾ – ਭਾਰਤ ਦੇ ਲੋਕਾਂ ਨੂੰ ਕਿਸੇ ਵੀ ਧਰਮ ਨੂੰ ਮੰਨਣ ਜਾਂ ਛੱਡਣ ਦੀ ਸੁਤੰਤਰਤਾ ਦਿੱਤੀ ਗਈ ਹੈ । ਉਹ ਧਾਰਮਿਕ ਸੰਸਥਾਵਾਂ ਦਾ ਨਿਰਮਾਣ ਕਰ ਸਕਦੇ ਹਨ ਜਾਂ ਉਨ੍ਹਾਂ ਨੂੰ ਚਲਾ ਸਕਦੇ ਹਨ ।
  3. ਸਿੱਖਿਆ ਦਾ ਅਧਿਕਾਰ – ਭਾਰਤਵਾਸੀਆਂ ਨੂੰ ਕਿਸੇ ਵੀ ਭਾਸ਼ਾ ਨੂੰ ਪੜ੍ਹਨ ਅਤੇ ਆਪਣੀ ਸੰਸਕ੍ਰਿਤੀ ਅਤੇ ਲਿਪੀ ਦੀ ਰੱਖਿਆ ਦਾ ਅਧਿਕਾਰ ਵੀ ਪ੍ਰਦਾਨ ਕੀਤਾ ਗਿਆ ਹੈ ।
  4. ਸਮਾਨਤਾ ਦਾ ਅਧਿਕਾਰ – ਹਰੇਕ ਨਾਗਰਿਕ ਨੂੰ ਸਮਾਨਤਾ ਦਾ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ ਅਤੇ ਹਰ ਪ੍ਰਕਾਰ ਦੇ ਭੇਦ-ਭਾਵ ਨੂੰ ਮਿਟਾ ਦਿੱਤਾ ਗਿਆ ਹੈ । ਕੋਈ ਵੀ ਵਿਅਕਤੀ ਆਪਣੀ ਯੋਗਤਾ ਦੇ ਬਲ ‘ਤੇ ਉੱਚੇ ਤੋਂ ਉੱਚਾ ਅਹੁਦਾ ਪ੍ਰਾਪਤ ਕਰ ਸਕਦਾ ਹੈ ।

ਪ੍ਰਸ਼ਨ 3.
ਅਧਿਕਾਰਾਂ ਅਤੇ ਕਰਤੱਵਾਂ ਵਿਚ ਕੀ ਸੰਬੰਧ ਹੈ ?
ਉੱਤਰ-
ਅਧਿਕਾਰ ਅਤੇ ਕਰਤੱਵ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ । ਇਹ ਇਕ-ਦੂਸਰੇ ਨਾਲ ਜੁੜੇ ਹੋਏ ਹਨ । ਇਨ੍ਹਾਂ ਨੂੰ ਇਕ-ਦੂਜੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ । ਇਕ ਤੋਂ ਬਿਨਾਂ ਦੁਜੇ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਹੈ ।

ਪ੍ਰਸ਼ਨ 4.
ਭਾਰਤੀ ਸੰਵਿਧਾਨ ਵਿਚ ਮੌਲਿਕ ਅਧਿਕਾਰ ਮੁੱਢਲੇ ਅਧਿਕਾਰ ਸ਼ਾਮਲ ਕਿਉਂ ਕੀਤੇ ਗਏ ਹਨ ?
ਉੱਤਰ-
ਕੁੱਝ ਅਧਿਕਾਰ ਮਨੁੱਖ ਦੇ ਸਰੀਰਕ, ਮਾਨਸਿਕ, ਨੈਤਿਕ ਅਤੇ ਸੰਸਕ੍ਰਿਤਿਕ ਵਿਕਾਸ ਲਈ ਜ਼ਰੂਰੀ ਹਨ । ਇਨ੍ਹਾਂ ਤੋਂ ਬਿਨਾਂ ਵਿਅਕਤੀ ਦਾ ਸਰਵਪੱਖੀ ਵਿਕਾਸ ਨਹੀਂ ਹੋ ਸਕਦਾ । ਇਨ੍ਹਾਂ ਨੂੰ ਮੌਲਿਕ ਅਧਿਕਾਰ ਕਿਹਾ ਜਾਂਦਾ ਹੈ । ਨਾਗਰਿਕਾਂ ਨੂੰ ਇਨ੍ਹਾਂ ਅਧਿਕਾਰਾਂ ਦੀ ਗਾਰੰਟੀ ਦੇਣ ਲਈ ਇਨ੍ਹਾਂ ਨੂੰ ਸੰਵਿਧਾਨ ਵਿਚ ਸ਼ਾਮਲ ਕੀਤਾ ਗਿਆ ਹੈ । ਇੰਨਾ ਹੀ ਨਹੀਂ, ਸੰਵਿਧਾਨਿਕ ਉਪਚਾਰਾਂ ਦੁਆਰਾ ਇਨ੍ਹਾਂ ਅਧਿਕਾਰਾਂ ਨੂੰ ਸੁਰੱਖਿਆ ਵੀ ਪ੍ਰਦਾਨ ਕੀਤੀ ਗਈ ਹੈ । ਜੇਕਰ ਰਾਜ ਜਾਂ ਕੋਈ ਹੋਰ ਵਿਅਕਤੀ ਇਨ੍ਹਾਂ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਤਾਂ ਪੀੜਤ ਵਿਅਕਤੀ ਅਦਾਲਤ ਦੀ ਸ਼ਰਣ ਲੈ ਸਕਦਾ ਹੈ ।

ਪ੍ਰਸ਼ਨ 5.
ਧਰਮ ਦੀ ਆਜ਼ਾਦੀ ਸਾਡੇ ਸੰਵਿਧਾਨ ਅਨੁਸਾਰ ਕਿਵੇਂ ਲਾਗੂ ਕੀਤੀ ਗਈ ਹੈ ?
ਉੱਤਰ-
ਸਾਡੇ ਸੰਵਿਧਾਨ ਵਿਚ ਧਰਮ ਦੀ ਆਜ਼ਾਦੀ ਨੂੰ ਹੇਠ ਲਿਖੇ ਢੰਗ ਨਾਲ ਲਾਗੂ ਕੀਤਾ ਗਿਆ ਹੈ-

  1. ਹਰੇਕ ਵਿਅਕਤੀ ਨੂੰ ਆਪਣੀ ਇੱਛਾ ਅਨੁਸਾਰ ਕਿਸੇ ਵੀ ਧਰਮ ਨੂੰ ਮੰਨਣ, ਉਸ ‘ਤੇ ਆਚਰਣ ਕਰਨ ਅਤੇ ਉਸਦਾ ਪ੍ਰਚਾਰ ਕਰਨ ਦਾ ਸਮਾਨ ਅਧਿਕਾਰ ਹੈ ।
  2. ਲੋਕ ਆਪਣੀ ਇੱਛਾ ਨਾਲ ਧਾਰਮਿਕ ਅਤੇ ਪਰਉਪਕਾਰੀ ਸੰਸਥਾਵਾਂ ਦੀ ਸਥਾਪਨਾ ਕਰ ਸਕਦੇ ਹਨ ਅਤੇ ਉਨ੍ਹਾਂ ਦਾ ਪ੍ਰਬੰਧ ਚਲਾ ਸਕਦੇ ਹਨ ।
  3. ਕਿਸੇ ਵੀ ਵਿਅਕਤੀ ਨੂੰ ਅਜਿਹੇ ਕਰ ਦੇਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ ਜਿਨ੍ਹਾਂ ਦਾ ਮਨੋਰਥ ਕਿਸੇ ਵਿਸ਼ੇਸ਼ ਧਰਮ ਦਾ ਪ੍ਰਚਾਰ ਕਰਨਾ ਹੈ ।
  4. ਸਿੱਖਿਆ ਸੰਸਥਾਵਾਂ ਵਿਚ ਕਿਸੇ ਵਿਦਿਆਰਥੀ ਨੂੰ ਕਿਸੇ ਵਿਸ਼ੇਸ਼ ਧਰਮ ਦੀ ਸਿੱਖਿਆ ਪ੍ਰਾਪਤ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ।

ਪ੍ਰਸ਼ਨ 6.
ਕੀ ਅਜੇ ਵੀ ਸਾਡੇ ਦੇਸ਼ ਵਿਚ ਰੰਗ, ਨਸਲ, ਧਰਮ ਅਤੇ ਜਾਤ ਆਧਾਰਿਤ ਵਿਤਕਰਾ ਹੈ ?
ਉੱਤਰ-
ਭਾਰਤੀ ਸੰਵਿਧਾਨ ਦੁਆਰਾ ਰੰਗ, ਨਸਲ, ਧਰਮ ਅਤੇ ਜਾਤ ਦੇ ਆਧਾਰ ‘ਤੇ ਹੋਣ ਵਾਲੇ ਵਿਤਕਰੇ ਨੂੰ ਖ਼ਤਮ ਕਰ ਦਿੱਤਾ ਗਿਆ ਹੈ, ਪਰੰਤੁ ਦੁੱਖ ਦੀ ਗੱਲ ਇਹ ਹੈ ਕਿ ਅਜੇ ਇਸ ਵਿਤਕਰੇ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਿਆ । ਅੱਜ ਵੀ ਆਪਣੇ ਆਪ ਨੂੰ ਉੱਚਾ ਕਹਿਣ ਵਾਲੇ ਲੋਕ ਦੂਜਿਆਂ ਤੋਂ ਨਫ਼ਰਤ ਕਰਦੇ ਹਨ ਅਤੇ ਉਨ੍ਹਾਂ ਨਾਲ ਅਪਮਾਨਜਨਕ ਵਰਤਾਓ ਕਰਦੇ ਹਨ । ਇਸ ਕਰਕੇ ਇਸ ਲਈ ਵਿਸ਼ੇਸ਼ ਕਦਮ ਚੁੱਕਣ ਦੀ ਲੋੜ ਹੈ । ਇਸ ਪ੍ਰਕਾਰ ਦੇ ਵਿਤਕਰੇ ਦੇ ਵਿਰੁੱਧ ਜੋ ਕਾਨੂੰਨ ਬਣੇ ਹਨ, ਉਨ੍ਹਾਂ ਨੂੰ ਸਾਰਿਆਂ ਲੋਕਾਂ ਤਕ ਪਹੁੰਚਾਉਣਾ ਜ਼ਰੂਰੀ ਹੈ । ਇਨ੍ਹਾਂ ਨੂੰ ਕਠੋਰਤਾ ਨਾਲ ਲਾਗੂ ਕਰਨ ਦੀ ਵੀ ਲੋੜ ਹੈ ।

ਪ੍ਰਸ਼ਨ 7.
ਭਾਰਤੀ ਨਾਗਰਿਕਾਂ ਨੂੰ ਪ੍ਰਾਪਤ ਕਿਸੇ ਤਿੰਨ ਮੌਲਿਕ ਅਧਿਕਾਰਾਂ ਦਾ ਵਰਣਨ ਕਰੋ ।
ਉੱਤਰ-

  1. ਸੁਤੰਤਰਤਾ ਦਾ ਅਧਿਕਾਰ – ਭਾਰਤੀ ਨਾਗਰਿਕਾਂ ਨੂੰ ਸੈਰ ਕਰਨ, ਵਿਚਾਰ ਪ੍ਰਗਟ ਕਰਨ ਅਤੇ ਕਿੱਤੇ ਸੰਬੰਧੀ ਸੁਤੰਤਰਤਾ ਦਿੱਤੀ ਗਈ ਹੈ ।
  2. ਧਾਰਮਿਕ ਸੁਤੰਤਰਤਾ ਦਾ ਅਧਿਕਾਰ – ਭਾਰਤ ਦੇ ਲੋਕਾਂ ਨੂੰ ਕਿਸੇ ਵੀ ਧਰਮ ਨੂੰ ਮੰਨਣ ਜਾਂ ਛੱਡਣ ਦੀ ਸੁਤੰਤਰਤਾ ਦਿੱਤੀ ਗਈ ਹੈ । ਉਹ ਧਾਰਮਿਕ ਸੰਸਥਾਵਾਂ ਦਾ ਨਿਰਮਾਣ ਕਰ ਸਕਦੇ ਹਨ ਜਾਂ ਉਨ੍ਹਾਂ ਨੂੰ ਚਲਾ ਸਕਦੇ ਹਨ ।
  3. ਬਰਾਬਰਤਾ ਦਾ ਅਧਿਕਾਰ – ਹਰੇਕ ਨਾਗਰਿਕ ਨੂੰ ਬਰਾਬਰਤਾ ਦਾ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ ਅਤੇ ਹਰ ਪ੍ਰਕਾਰ ਦੇ ਭੇਦਭਾਵ ਨੂੰ ਮਿਟਾ ਦਿੱਤਾ ਗਿਆ ਹੈ । ਕੋਈ ਵੀ ਵਿਅਕਤੀ ਆਪਣੀ ਯੋਗਤਾ ਦੇ ਬਲ ਤੇ ਉੱਚ ਪਦ ਪ੍ਰਾਪਤ ਕਰ ਸਕਦਾ ਹੈ।

PSEB 8th Class Social Science Solutions Chapter 25 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ

Punjab State Board PSEB 8th Class Social Science Book Solutions Civics Chapter 25 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ Textbook Exercise Questions and Answers.

PSEB Solutions for Class 8 Social Science Civics Chapter 25 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ

SST Guide for Class 8 PSEB ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1 ਤੋਂ 15 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਧਰਮ-ਨਿਰਪੱਖਤਾ ਦਾ ਅਰਥ ਲਿਖੋ ।
ਉੱਤਰ-
ਧਰਮ-ਨਿਰਪੱਖਤਾ ਦਾ ਅਰਥ ਹੈ ਕਿ ਰਾਜ ਜਾਂ ਸਰਕਾਰ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ । ਰਾਜ ਦੀ ਨਜ਼ਰ ਵਿਚ ਸਭ ਧਰਮ ਬਰਾਬਰ ਹਨ । ਧਰਮ ਦੇ ਆਧਾਰ ‘ਤੇ ਰਾਜ ਕਿਸੇ ਨਾਲ ਕੋਈ ਭੇਦ-ਭਾਵ ਨਹੀਂ ਕਰਦਾ ।

ਪ੍ਰਸ਼ਨ 2.
ਧਰਮ-ਨਿਰਪੱਖਤਾ ਦੀ ਕੋਈ ਉਦਾਹਰਨ ਦਿਓ ।
ਉੱਤਰ-ਸਾਡੇ ਦੇਸ਼ ਵਿਚ ਸਮੇਂ-ਸਮੇਂ ਤੇ ਭਿੰਨ-ਭਿੰਨ ਧਰਮਾਂ ਦੇ ਰਾਸ਼ਟਰਪਤੀ ਰਹੇ ਹਨ । ਇਸੇ ਪ੍ਰਕਾਰ ਪ੍ਰਧਾਨ ਮੰਤਰੀ ਅਤੇ ਹੋਰ ਅਹੁਦਿਆਂ ‘ਤੇ ਵੀ ਭਿੰਨ-ਭਿੰਨ ਧਰਮਾਂ ਦੇ ਲੋਕ ਰਹੇ ਹਨ ।

PSEB 8th Class Social Science Solutions Chapter 25 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ

ਪ੍ਰਸ਼ਨ 3.
ਸੰਵਿਧਾਨ ਵਿਚ ਸ਼ਾਮਲ ਆਦਰਸ਼ਾਂ ਤੋਂ ਕੀ ਭਾਵ ਹੈ ?
ਉੱਤਰ-
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸੰਵਿਧਾਨ ਦੇ ਮੁੱਖ ਉਦੇਸ਼ ਅਤੇ ਮੌਲਿਕ ਸਿਧਾਂਤ ਦਿੱਤੇ ਗਏ ਹਨ । ਇਨ੍ਹਾਂ ਨੂੰ ਸੰਵਿਧਾਨ ਦੇ ਆਦਰਸ਼ ਕਿਹਾ ਜਾਂਦਾ ਹੈ । ਇਹ ਆਦਰਸ਼ ਭਾਰਤੀ ਰਾਸ਼ਟਰ ਦੇ ਸਰੂਪ ਨੂੰ ਨਿਸ਼ਚਿਤ ਕਰਦੇ ਹਨ ।

ਪ੍ਰਸ਼ਨ 4.
ਪ੍ਰਸਤਾਵਨਾ ਵਿਚ ਦਰਜ਼ ਆਦਰਸ਼ਾਂ ਨੂੰ ਪੂਰਾ ਕਿਵੇਂ ਕੀਤਾ ਗਿਆ ਹੈ ?
ਉੱਤਰ-
ਸੰਵਿਧਾਨ ਦੇ ਆਦਰਸ਼ਾਂ ਨੂੰ ਕਾਨੂੰਨੀ ਰੂਪ ਦੇ ਕੇ ਪੂਰਾ ਕੀਤਾ ਜਾ ਸਕਦਾ ਹੈ । ਉਦਾਹਰਨ ਲਈ ਸਮਾਨਤਾ ਦੇ ਆਦਰਸ਼ ਨੂੰ ਪਾਉਣ ਲਈ ਛੂਤ-ਛਾਤ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕੀਤਾ ਗਿਆ ਹੈ ।

ਪ੍ਰਸ਼ਨ 5.
ਪ੍ਰਸਤਾਵਨਾ ਕੀ ਹੈ ?
ਉੱਤਰ-
ਪ੍ਰਸਤਾਵਨਾ ਸੰਵਿਧਾਨ ਦੀ ਆਤਮਾ, ਹੈ । ਇਸ ਵਿਚ ਸੰਵਿਧਾਨ ਦੇ ਮੁੱਢਲੇ ਉਦੇਸ਼ ਅਤੇ ਆਦਰਸ਼ ਦਿੱਤੇ ਗਏ ਹਨ ।

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਨਿਆਂ ਤੋਂ ਕੀ ਭਾਵ ਹੈ ? ਇਸ ਆਦਰਸ਼ ਨੂੰ ਕਿਵੇਂ ਲਾਗੂ ਕੀਤਾ ਗਿਆ ਹੈ ?
ਉੱਤਰ-
ਨਿਆਂ ਤੋਂ ਭਾਵ ਇਹ ਹੈ ਕਿ ਭਾਰਤ ਵਿਚ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਮਿਲੇ । ਇਸ ਦੇ ਲਈ ਸਭ ਨੂੰ ਬਰਾਬਰ ਮੌਕੇ ਪ੍ਰਦਾਨ ਕਰਨਾ ਜ਼ਰੂਰੀ ਹੈ । ਇਸੇ ਉਦੇਸ਼ ਨਾਲ ਸੰਵਿਧਾਨ ਦੇ ਤੀਸਰੇ ਅਨੁਛੇਦ ਵਿਚ ਧਰਮ, ਨਸਲ, ਰੰਗ ਆਦਿ ਦੇ ਆਧਾਰ ‘ਤੇ ਭੇਦ-ਭਾਵ ਦੀ ਮਨਾਹੀ ਕੀਤੀ ਗਈ ਹੈ । ਇਸੇ ਅਨੁਛੇਦ ਵਿਚ ਮੌਲਿਕ ਅਧਿਕਾਰਾਂ ਦੁਆਰਾ ਸਭ ਨਾਗਰਿਕਾਂ ਨੂੰ ਮੌਕੇ ਦੀ ਸਮਾਨਤਾ ਪ੍ਰਦਾਨ ਕੀਤੀ ਗਈ ਹੈ । ਇਹ ਸਮਾਨਤਾ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਨਿਆਂ ਦੀ ਗਾਰੰਟੀ ਹੈ । ਇਸ ਸਮਾਨਤਾ ਨੂੰ ਕਾਇਮ ਰੱਖਣ ਲਈ ਵਿਸ਼ੇਸ਼ ਕਾਨੂੰਨ ਬਣਾਏ ਗਏ ਹਨ । ਇਨ੍ਹਾਂ ਕਾਨੂੰਨਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਵੰਡ ਦਿੱਤਾ ਜਾਂਦਾ ਹੈ ।

ਪ੍ਰਸ਼ਨ 2.
ਸਮਾਨਤਾ ਤੋਂ ਕੀ ਭਾਵ ਹੈ ? ਸੰਵਿਧਾਨ ਅਨੁਸਾਰ ਕਿਹੜੀਆਂ ਸਮਾਨਤਾਵਾਂ ਦਿੱਤੀਆਂ ਗਈਆਂ ਹਨ ?
ਉੱਤਰ-
ਸਮਾਨਤਾ ਤੋਂ ਭਾਵ ਇਹ ਹੈ ਕਿ ਰਾਜ ਦੇ ਸਾਰੇ ਨਾਗਰਿਕ, ਭਾਵੇਂ ਉਹ ਕਿਸੇ ਵੀ ਜਾਤੀ ਜਾਂ ਧਰਮ ਨਾਲ ਸੰਬੰਧ ਰੱਖਦੇ ਹੋਣ, ਸਮਾਨ (ਬਰਾਬਰ) ਹਨ । ਸੰਵਿਧਾਨ ਵਿਚ ਹੇਠ ਲਿਖੀਆਂ ਸਮਾਨਤਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ-

  1. ਕਾਨੂੰਨ ਦੇ ਸਾਹਮਣੇ ਸਭ ਲੋਕ ਬਰਾਬਰ ਹਨ ।
  2. ਛੂਤ-ਛਾਤ ਨੂੰ ਗੈਰ-ਕਾਨੂੰਨੀ ਘੋਸ਼ਿਤ ਕੀਤਾ ਗਿਆ ਹੈ, ਤਾਂ ਕਿ ਸਮਾਜਿਕ ਸਮਾਨਤਾ ਨੂੰ ਨਿਸਚਿਤ ਕੀਤਾ ਜਾ ਸਕੇ ।
  3. ਸੈਨਿਕ ਅਤੇ ਸਿੱਖਿਆ ਸੰਬੰਧੀ ਉਪਾਧੀਆਂ ਨੂੰ ਛੱਡ ਕੇ ਬਾਕੀ ਸਭ ਉਪਾਧੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ ।
  4. ਕਿਸੇ ਵੀ ਧਰਮ, ਜਾਤੀ, ਨਸਲ ਜਾਂ ਵਰਗ ਨੂੰ ਕੋਈ ਵਿਸ਼ੇਸ਼ ਅਧਿਕਾਰ ਪ੍ਰਾਪਤ ਨਹੀਂ ਹੈ ।
  5. ਸਮਾਨਤਾਵਾਂ ਨੂੰ ਲਾਗੂ ਕਰਨ ਲਈ ਨਿਆਂਪਾਲਿਕਾ ਨੂੰ ਵਿਸ਼ੇਸ਼ ਅਧਿਕਾਰ ਪ੍ਰਦਾਨ ਕੀਤੇ ਗਏ ਹਨ ।

ਪ੍ਰਸ਼ਨ 3.
ਸੰਵਿਧਾਨ ਦੀ ਪ੍ਰਸਤਾਵਨਾ ਦੀ ਕੀ ਮਹੱਤਤਾ ਹੈ ?
ਉੱਤਰ-
ਸੰਵਿਧਾਨ ਦੀ ਪ੍ਰਸਤਾਵਨਾ ਸੰਵਿਧਾਨ ਦੇ ਸ਼ੁਰੂ ਵਿਚ ਦਿੱਤੀ ਗਈ ਹੈ । ਇਹ ਸੰਵਿਧਾਨ ਦੇ ਮੁੱਖ ਉਦੇਸ਼, ਮੂਲ ਸਿਧਾਂਤਾਂ ਅਤੇ ਆਦਰਸ਼ਾਂ ਤੇ ਰੌਸ਼ਨੀ ਪਾਉਂਦੀ ਹੈ ।
ਪ੍ਰਸਤਾਵਨਾ ਦੇ ਅਨੁਸਾਰ ਸੰਵਿਧਾਨ ਦੇ ਮੁੱਖ ਆਦਰਸ਼ ਹਨ-

  1. ਪ੍ਰਭੂਸੱਤਾ ਸੰਪੰਨ
  2. ਧਰਮ-ਨਿਰਪੱਖਤਾ, ਸਾਰਿਆਂ ਲਈ ਸਮਾਨ ਨਿਆਂ
  3. ਸੁਤੰਤਰਤਾ ਅਤੇ ਸਮਾਨਤਾ
  4. ਭਾਈਚਾਰਾ ਅਤੇ
  5. ਰਾਸ਼ਟਰੀ ਏਕਤਾ ਅਤੇ ਅਖੰਡਤਾ ।ਇਨ੍ਹਾਂ ਆਦਰਸ਼ਾਂ ਨੂੰ ਕਾਨੂੰਨੀ ਰੂਪ ਦਿੱਤਾ ਗਿਆ ਹੈ ।

PSEB 8th Class Social Science Solutions Chapter 25 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ

ਪ੍ਰਸ਼ਨ 4.
ਰਾਸ਼ਟਰੀ ਏਕਤਾ ਅਤੇ ਅਖੰਡਤਾ ਤੋਂ ਕੀ ਭਾਵ ਹੈ ?
ਉੱਤਰ-
ਰਾਸ਼ਟਰੀ ਏਕਤਾ ਅਤੇ ਅਖੰਡਤਾ ਦਾ ਅਰਥ ਇਹ ਹੈ ਕਿ ਪੁਰਾ ਭਾਰਤ ਇਕ ਰਾਸ਼ਟਰ ਹੈ । ਦੇਸ਼ ਦੀ ਕੋਈ ਵੀ ਇਕਾਈ ਇਸ ਤੋਂ ਅਲੱਗ ਨਹੀਂ ਹੈ । ਸਾਡੇ ਸੰਵਿਧਾਨ ਨਿਰਮਾਤਾ ਰਾਸ਼ਟਰੀ ਏਕਤਾ ਦੇ ਇੱਛੁਕ ਸਨ । ਇਸ ਆਦਰਸ਼ ਨੂੰ ਸੰਵਿਧਾਨ ਦੀ 42ਵੀਂ ਸੋਧ ਦੁਆਰਾ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸ਼ਾਮਲ ਕੀਤਾ ਗਿਆ ਹੈ । ਇਸ ਆਦਰਸ਼ ਦੀ ਪ੍ਰਾਪਤੀ ਲਈ ਭਿੰਨ-ਭਿੰਨ ਕਾਨੂੰਨ ਬਣਾਏ ਗਏ ਹਨ । ਜੇਕਰ ਕੋਈ ਇਨ੍ਹਾਂ ਕਾਨੂੰਨਾਂ ਨੂੰ ਤੋੜਦਾ ਹੈ, ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ । ਪਰੰਤੂ ਅੱਜ ਕੁੱਝ ਅਸਮਾਜਿਕ ਅਤੇ ਅਲਗਾਵਵਾਦੀ ਵਿੱਖਵਾਦੀ) ਤੱਤ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰ ਰਹੇ ਹਨ । ਕੁੱਝ ਵਿਰੋਧੀ ਸ਼ਕਤੀਆਂ ਵੀ ਭਾਰਤ ਦੀ ਏਕਤਾ ਨੂੰ ਭੰਗ ਕਰਨ ਦੀ ਤਾਕ ਵਿਚ ਰਹਿੰਦੀਆਂ ਹਨ । ਸਾਨੂੰ ਇਨ੍ਹਾਂ ਤੱਤਾਂ ਅਤੇ ਸ਼ਕਤੀਆਂ ਨਾਲ ਕਠੋਰਤਾ ਨਾਲ ਨਿਪਟਣਾ ਪਵੇਗਾ । ਸਾਨੂੰ ਪੂਰੀ ਆਸ ਹੈ ਕਿ ਅਸੀਂ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਵਿਚ ਸਫ਼ਲ ਹੋਵਾਂਗੇ ।

ਪ੍ਰਸ਼ਨ 5.
ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਤੋਂ ਕੀ ਭਾਵ ਹੈ ?
ਉੱਤਰ-

  1. ਸਮਾਜਿਕ ਨਿਆਂ – ਸਮਾਜਿਕ ਨਿਆਂ ਤੋਂ ਭਾਵ ਹੈ ਕਿਸੇ ਨਾਗਰਿਕ ਨਾਲ ਜਾਤੀ, ਧਰਮ, ਰੰਗ ਅਤੇ ਨਸਲ ਦੇ ਆਧਾਰ ‘ਤੇ ਕੋਈ ਭੇਦਭਾਵ ਨਾ ਕਰਨਾ | ਸਮਾਜਿਕ ਨਿਆਂ ਨੂੰ ‘ਸਮਾਨਤਾ ਦੇ ਮੂਲ ਅਧਿਕਾਰ’ ਦੁਆਰਾ ਯਕੀਨੀ ਬਣਾਇਆ ਗਿਆ ਹੈ ।
  2. ਆਰਥਿਕ ਨਿਆਂ – ਇਸ ਤੋਂ ਭਾਵ ਹੈ ਸਮਾਜ ਵਿਚ ਆਰਥਿਕ ਅਸਮਾਨਤਾ ਨੂੰ ਦੂਰ ਕਰਕੇ ਆਰਥਿਕ ਸਮਾਨਤਾ ਲਿਆਉਣਾ । ਇਸ ਉਦੇਸ਼ ਤੋਂ ਸਾਰੇ ਨਾਗਰਿਕਾਂ ਨੂੰ ਰੋਜ਼ੀ-ਰੋਟੀ ਕਮਾਉਣ ਲਈ ਬਰਾਬਰ ਮੌਕੇ ਅਤੇ ਇਕ ਸਮਾਨ ਕੰਮ ਲਈ ਸਮਾਨ ਮਜ਼ਦੂਰੀ ਦੀ ਵਿਵਸਥਾ ਕੀਤੀ ਗਈ ਹੈ ।
  3. ਰਾਜਨੀਤਿਕ ਨਿਆਂ – ਭਾਰਤੀ ਨਾਗਰਿਕਾਂ ਨੂੰ ਰਾਜਨੀਤਿਕ ਨਿਆਂ ਦੇਣ ਲਈ ਇਹ ਵਿਵਸਥਾ ਕੀਤੀ ਗਈ ਹੈ ਕਿ-
    • ਸਾਰਿਆਂ ਨੂੰ ਬਿਨਾਂ ਭੇਦਭਾਵ ਦੇ ਵੋਟ ਦੇਣ ਦਾ ਅਧਿਕਾਰ
    • ਚੁਣੇ ਜਾਣ ਦਾ ਅਧਿਕਾਰ
    • ਸਰਕਾਰੀ ਅਹੁਦਾ ਪ੍ਰਾਪਤ ਕਰਨ ਦਾ ਅਧਿਕਾਰ ਅਤੇ
    • ਸਰਕਾਰ ਦੀ ਆਲੋਚਨਾ ਦੀ ਸੁਤੰਤਰਤਾ ਦਾ ਅਧਿਕਾਰ ।

PSEB 8th Class Social Science Guide ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਸਾਡੇ ਸੰਵਿਧਾਨ ਵਿਚ ਕਈ ਆਦਰਸ਼ਾਂ ਦਾ ਉਲੇਖ ਹੈ । ਕਿਸੇ ਇਕ ਦਾ ਨਾਮ ਦੱਸੋ ।
ਉੱਤਰ-

  1. ਸੰਪੂਰਨ ਪ੍ਰਭੂਸੱਤਾ-ਸੰਪੰਨ
  2. ਧਰਮ-ਨਿਰਪੱਖ
  3. ਸਾਰਿਆਂ ਨੂੰ ਸਮਾਨ ਨਿਆਂ
  4. ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ
  5. ਰਾਸ਼ਟਰੀ ਏਕਤਾ ਅਤੇ ਅਖੰਡਤਾ
  6. ਗਣਰਾਜ ।

ਪ੍ਰਸ਼ਨ 2.
ਰਾਜ ਦੀ ਧਰਮ-ਨਿਰਪੱਖਤਾ ਦਾ ਕੀ ਮਹੱਤਵ ਹੈ ? ਕੋਈ ਇਕ ਲਿਖੋ ।
ਉੱਤਰ-
ਅਜਿਹੇ ਰਾਜ ਵਿਚ ਸਭ ਧਰਮਾਂ ਦੇ ਲੋਕ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿ ਸਕਦੇ ਹਨ ।

ਪ੍ਰਸ਼ਨ 3.
ਅੰਗਰੇਜ਼ੀ ਸ਼ਾਸਨ ਵਿਚ ਦੇਸ਼ ਨੂੰ ਧਾਰਮਿਕ ਸੌੜੇਪਨ ਦੇ ਕੀ-ਕੀ ਪਰਿਣਾਮ ਭੁਗਤਣੇ ਪਏ ? ਕੋਈ ਇਕ ਪਰਿਣਾਮ ਦੱਸੋ ।
ਉੱਤਰ-
ਧਰਮ ਦੇ ਨਾਂ ‘ਤੇ ਦੇਸ਼ ਵਿਚ ਝਗੜੇ ਅਤੇ ਦੰਗੇ-ਫਸਾਦ ਹੁੰਦੇ ਰਹੇ ਜਿਸ ਦੇ ਕਾਰਨ ਬਹੁਤ ਖੂਨ-ਖ਼ਰਾਬਾ ਹੋਇਆ । ਦੇਸ਼ ਦੀ ਵੰਡ ਕਰ ਦਿੱਤੀ ਗਈ ।

ਪ੍ਰਸ਼ਨ 4.
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਕੀ ਮਹੱਤਵ ਹੈ ?
ਉੱਤਰ-
ਪ੍ਰਸਤਾਵਨਾ ਇਕ ਅਜਿਹਾ ਦਸਤਾਵੇਜ਼ ਹੁੰਦਾ ਹੈ ਜਿਸ ਵਿਚ ਸੰਵਿਧਾਨ ਦੇ ਮੁੱਖ ਉਦੇਸ਼ ਅਤੇ ਮੌਲਿਕ ਸਿਧਾਂਤ ਦਿੱਤੇ ਹੁੰਦੇ ਹਨ ।

PSEB 8th Class Social Science Solutions Chapter 25 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ

ਪ੍ਰਸ਼ਨ 5.
ਭਾਰਤੀ ਸੰਵਿਧਾਨ ਦਾ ਪਹਿਲਾ ਆਦਰਸ਼ (ਉਦੇਸ਼) ਕੀ ਸੀ ?
ਉੱਤਰ-
ਭਾਰਤੀ ਸੰਵਿਧਾਨ ਦਾ ਪਹਿਲਾ ਉਦੇਸ਼ ਅੰਦਰੂਨੀ ਅਤੇ ਬਾਹਰੀ ਸੁਤੰਤਰਤਾ ਪ੍ਰਾਪਤ ਕਰਨਾ ਸੀ ।

ਪ੍ਰਸ਼ਨ 6.
ਅਸੀਂ ਅਜੇ ਤਕ ਸੰਵਿਧਾਨ ਦੇ ਆਦਰਸ਼ਾਂ ਨੂੰ ਪੂਰਾ ਕਰਨ ਵਿਚ ਕਿਉਂ ਸਫਲ ਨਹੀਂ ਹੋ ਸਕੇ ? ਕੋਈ ਇਕ ਕਾਰਨ ਦੱਸੋ ।
ਉੱਤਰ-
ਅਜੇ ਵੀ ਲੋਕ ਜਾਤ, ਧਰਮ, ਭਾਸ਼ਾ ਅਤੇ ਖੇਤਰ ਦੇ ਨਾਂ ‘ਤੇ ਆਪਸ ਵਿਚ ਲੜਦੇ-ਝਗੜਦੇ ਹਨ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਜੇਕਰ ਕਿਸੇ ਵਿਅਕਤੀ ਨੂੰ ਕੋਈ ਵੋਟ ਦੇਣ ਦੇ ਅਧਿਕਾਪ ਦਾ ਪ੍ਰਯੋਗ ਕਰਨ ਤੋਂ ਰੋਕੇ ਤਾਂ ਇਹ ਨਿਆਂ ਦੇ ਵਿਰੁੱਧ ਹੋਵੇਗਾ ?
(i) ਰਾਜਨੀਤਿਕ ਨਿਆਂ
(ii) ਆਰਥਿਕ ਨਿਆਂ
(iii) ਸਮਾਜਿਕ ਨਿਆਂ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(i) ਰਾਜਨੀਤਿਕ ਨਿਆਂ

ਪ੍ਰਸ਼ਨ 2.
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸਾਡੇ ਸੰਵਿਧਾਨ ਦੇ ਆਦਰਸ਼ ਦਿੱਤੇ ਗਏ ਹਨ । ਹੇਠ ਲਿਖਿਆਂ ਵਿਚੋਂ ਇਨ੍ਹਾਂ ਆਦਰਸ਼ਾਂ ਵਿੱਚੋਂ ਕਿਹੜਾ ਆਦਰਸ਼ ਸ਼ਾਮਿਲ ਨਹੀਂ ਹੈ ?
(i) ਸਾਮਰਾਜਵਾਦ
(ii) ਨਿਆਂ
(iii) ਬਰਾਬਰਤਾ
(iv) ਭਾਈਚਾਰਾ ।
ਉੱਤਰ-
(iv) ਭਾਈਚਾਰਾ ।

ਪ੍ਰਸ਼ਨ 3.
ਮੁਫ਼ਤ ਅਤੇ ਜ਼ਰੂਰੀ ਸਿੱਖਿਆ ਦਾ ਅਧਿਕਾਰ ਕਿਹੜੀ ਕਲਾਸ ਤਕ ਲਾਗੂ ਹੈ ?
(i) ਪੰਜਵੀਂ
(ii) ਅੱਠਵੀਂ
(iii) ਦਸਵੀਂ
(iv) ਬਾਰਵੀਂ ।
ਉੱਤਰ-
(ii) ਅੱਠਵੀਂ

PSEB 8th Class Social Science Solutions Chapter 25 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ

ਪ੍ਰਸ਼ਨ 4.
ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਹਨ ?
(i) ਪਹਿਲਾ ਭਾਗ
(ii) ਦੂਜਾ ਭਾਗ
(iii) ਤੀਸਰਾ ਭਾਗ
(iv) ਚੌਥਾ ਭਾਗ
ਉੱਤਰ-
(iii) ਤੀਸਰਾ ਭਾਗ

ਪ੍ਰਸ਼ਨ 5.
ਆਦਰਸ਼ਾਂ ਲਈ ਕਾਨੂੰਨ ਕਿੱਥੇ ਦਰਜ਼ ਹਨ ?
(i) ਕਾਨੂੰਨ ਦੀਆਂ ਕਿਤਾਬਾਂ ‘ਚ
(ii) ਪ੍ਰਸਤਾਵਨਾ ‘ਚ
(iii) ਭਾਰਤੀ ਸੰਵਿਧਾਨ ‘ਚ
(iv) ਇਨ੍ਹਾਂ ‘ਚੋਂ ਕੋਈ ਵੀ ਨਹੀਂ ।
ਉੱਤਰ-
(iii) ਭਾਰਤੀ ਸੰਵਿਧਾਨ ‘ਚ

ਪ੍ਰਸ਼ਨ 6.
ਸੰਵਿਧਾਨ ਦੇ ਕਿਹੜੇ ਅਨੁਛੇਦ ‘ ਚ ਭਾਰਤੀ ਨਾਗਰਿਕਾਂ ਨੂੰ ਛੇ ਸੁਤੰਤਰਤਾਵਾਂ ਦਿੱਤੀਆਂ ਹਨ ?
(i) ਅਨੁਛੇਦ 18
(ii) ਅਨੁਛੇਦ 14
(iii) ਅਨੁਛੇਦ 19
(iv) ਅਨੁਛੇਦ 17.
ਉੱਤਰ-
(iii) ਅਨੁਛੇਦ 19

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਪ੍ਰਸਤਾਵਨਾ ਨੂੰ ਸੰਵਿਧਾਨ ਦੀ ……………………. ਵੀ ਕਿਹਾ ਜਾਂਦਾ ਹੈ ।
2. ਭਾਰਤੀ ਸੰਵਿਧਾਨ ਦੇ ਅਨੁਛੇਦ …………………….. ਤੱਕ …………………… ਅਧਿਕਾਰ ਦਰਜ ਹੈ।
3. ਸੰਵਿਧਾਨ ਦੀ 42ਵੀਂ ਸੋਧ ਰਾਹੀਂ ਪ੍ਰਸਤਾਵਨਾ ’ਚ …………………… ਸ਼ਬਦ ਦਰਜ ਕੀਤੇ ਗਏ ।
4. ਸਾਰੇ ਧਰਮਾਂ ਨੂੰ ਬਰਾਬਰ ਸਮਝਣਾ ……………………. ਹੈ ।
ਉੱਤਰ-
1. ਸੰਵਿਧਾਨ ਨਿਰਮਾਤਾਵਾਂ ਦੇ ਮਨ ਦੀ ਕੁੰਜੀ
2. 14 ਤੋਂ 18, ਸਮਾਨਤਾ ਦੇ ਮੌਲਿਕ,
3. ਸਮਾਨਤਾ ਅਤੇ ਭਾਈਚਾਰਾ,
4. ਸਾਡਾ ਕਰਤੱਵ ।

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :

1. ਪ੍ਰਸਤਾਵਨਾ ਦਾ ਆਰੰਭ ‘ਭਾਰਤ ਦੇ ਲੋਕ’ ਸ਼ਬਦਾਂ ਨਾਲ ਹੁੰਦਾ ਹੈ ।
2. ਪ੍ਰਸਤਾਵਨਾ ਵਿੱਚ ਸਮਾਨਤਾ ਸ਼ਬਦ ਦਰਜ ਨਹੀਂ ਕੀਤਾ ਗਿਆ ।
3. ਸੰਵਿਧਾਨ ਅਨੁਸਾਰ ਧਰਮ, ਜਾਤ, ਲਿੰਗ, ਨਸਲ ਦੇ ਆਧਾਰ ‘ਤੇ ਭੇਦ-ਭਾਵ ਕੀਤਾ ਜਾ ਸਕਦਾ ਹੈ ।
4. ਵੋਟ ਦਾ ਅਧਿਕਾਰ ਰਾਜਨੀਤਿਕ ਨਿਆਂ ਪ੍ਰਦਾਨ ਕਰਦਾ ਹੈ ।
5. ਪ੍ਰਸਤਾਵਨਾ ਨੂੰ ਭਾਰਤੀ ਸੰਵਿਧਾਨ ਦੇ ਅੰਤ ਵਿਚ ਲਿਖਿਆ ਗਿਆ ਹੈ ।
ਉੱਤਰ-
1. (√)
2. (×)
3. (×)
4. (√)
5. (×)

PSEB 8th Class Social Science Solutions Chapter 25 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ

(ਹ) ਸਹੀ ਜੋੜੇ ਬਣਾਓ :

1. ਭਾਰਤੀ ਸੰਵਿਧਾਨ ਦਾ ਆਰੰਭ ਸਮਾਨਤਾ ਦਾ ਰੂਪ
2. ਭਾਰਤੀ ਸੰਵਿਧਾਨ ਦਾ ਇਕ ਆਦਰਸ਼ ਪ੍ਰਸਾਤਵਨਾ
3. ਛੂਤ-ਛਾਤ ਦਾ ਖ਼ਾਤਮਾ ਸਮਾਨ ਨਿਆਂ ।

ਉੱਤਰ-

1. ਭਾਰਤੀ ਸੰਵਿਧਾਨ ਦਾ ਆਰੰਭ ਪ੍ਰਸਤਾਵਨਾ
2. ਭਾਰਤੀ ਸੰਵਿਧਾਨ ਦਾ ਇਕ ਆਦਰਸ਼ ਸਮਾਨ ਨਿਆਂ
3. ਛੂਤ-ਛਾਤ ਦਾ ਖ਼ਾਤਮਾ ਸਮਾਨਤਾ ਦਾ ਰੂਪ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਧਰਮ-ਨਿਰਪੱਖਤਾ ਦਾ ਸਿਧਾਂਤ ਭਾਰਤੀ ਸੰਵਿਧਾਨ ਵਿਚ ਕਿਉਂ ਸ਼ਾਮਲ ਕੀਤਾ ਗਿਆ ਹੈ ?
ਉੱਤਰ-
ਭਾਰਤੀ ਸੰਵਿਧਾਨ ਵਿਚ ਧਰਮ-ਨਿਰਪੱਖਤਾ ਦੇ ਸਿਧਾਂਤ ਨੂੰ ਸ਼ਾਮਲ ਕਰਨ ਦਾ ਮੁੱਖ ਕਾਰਨ ਭਾਰਤ ਦੀ ਗੁਲਾਮੀ ਸੀ । ਭਾਰਤ ਸਦੀਆਂ ਤਕ ਅੰਗਰੇਜ਼ਾਂ ਦਾ ਗੁਲਾਮ ਰਿਹਾ । ਅੰਗਰੇਜ਼ਾਂ ਨੇ ਕਦੇ ਭਾਰਤ ਦੇ ਇਕ ਧਰਮ ਨੂੰ ਉਕਸਾਇਆ ਤੇ ਕਦੇ ਦੂਸਰੇ ਧਰਮ ਨੂੰ ਤਾਂ ਕਿ ਦੇਸ਼ ਵਿਚ ਧਾਰਮਿਕ ਸਦਭਾਵੰਨਾ ਨਾ ਰਹਿ ਸਕੇ । ਕਦੇ ਸਾਡਾ ਦੇਸ਼ ਨਕਸਲਵਾੜੀ ਵਿਚਾਰਧਾਰਾ ਦਾ ਸ਼ਿਕਾਰ ਰਿਹਾ । ਇਸ ਪ੍ਰਕਾਰ ਦੇਸ਼ ਵਿਚ ਧਾਰਮਿਕ ਸੌੜੇਪਨ ਦਾ ਵਾਤਾਵਰਨ ਬਣਿਆ ਰਿਹਾ ਜਿਸ ਨੇ ਸਾਡੇ ਦੇਸ਼ ਦੀ ਵੰਡ ਕਰ ਦਿੱਤੀ । ਧਰਮ ਦੇ ਨਾਂ ‘ਤੇ ਦੰਗੇ-ਫਸਾਦ ਵੀ ਹੁੰਦੇ ਰਹੇ । ਅਜਿਹੇ ਹਾਲਾਤ ਵਿਚ ਰਾਜ ਨੂੰ ਧਰਮ-ਨਿਰਪੱਖ ਬਣਾਉਣਾ ਜ਼ਰੂਰੀ ਸੀ । ਇਸੇ ਕਾਰਨ ਭਾਰਤੀ ਸੰਵਿਧਾਨ ਵਿਚ ਧਰਮ-ਨਿਰਪੱਖਤਾ ਦੇ ਸਿਧਾਂਤ ਨੂੰ ਸ਼ਾਮਲ ਕੀਤਾ ਗਿਆ ।

ਪ੍ਰਸ਼ਨ 2.
ਸੰਵਿਧਾਨ ਵਿਚ ਆਦਰਸ਼ਾਂ ਨੂੰ ਕਿਉਂ ਸ਼ਾਮਲ ਕੀਤਾ ਗਿਆ ਹੈ ?
ਉੱਤਰ-
ਸੰਵਿਧਾਨ ਦੁਆਰਾ ਕਿਸੇ ਦੇਸ਼ ਦੇ ਪ੍ਰਸ਼ਾਸਨ ਦੇ ਸਰੂਪ ਅਤੇ ਰਾਜ ਤੇ ਨਾਗਰਿਕਾਂ ਵਿਚਾਲੇ ਸੰਬੰਧਾਂ ਨੂੰ ਨਿਸਚਿਤ ਕੀਤਾ ਜਾਂਦਾ ਹੈ । ਰਾਜ ਨੂੰ ਕਲਿਆਣਕਾਰੀ ਬਣਾਉਣ ਅਤੇ ਵਿਦੇਸ਼ਾਂ ਨਾਲ ਮਧੁਰ ਸੰਬੰਧ ਬਣਾਉਣ ਲਈ ਵੀ ਕੁੱਝ ਸਿਧਾਂਤ ਨਿਸਚਿਤ ਕੀਤੇ ਜਾਂਦੇ ਹਨ । ਇਸ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਦੇਸ਼ ਵਿਚ ਸਮਾਜਿਕ ਅਤੇ ਧਾਰਮਿਕ ਭਾਈਚਾਰਾ ਬਣਿਆ ਰਹੇ । ਸਾਰੇ ਵਰਗਾਂ ਨੂੰ ਨਿਆਂ ਮਿਲੇ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕੋਈ ਹਾਨੀ ਨਾ ਪਹੁੰਚੇ । ਇਸੇ ਉਦੇਸ਼ ਨਾਲ ਸੰਵਿਧਾਨ ਵਿਚ ਕੁੱਝ ਉਦੇਸ਼ ਨਿਰਧਾਰਿਤ ਕੀਤੇ ਗਏ ਹਨ । ਇਨ੍ਹਾਂ ਨੂੰ ਸੰਵਿਧਾਨ ਦੇ ਆਦਰਸ਼ ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਭਾਰਤੀ ਸੰਵਿਧਾਨ ਦੇ ‘ਭਾਈਚਾਰੇ’ ਦੇ ਆਦਰਸ਼ ‘ਤੇ ਇਕ ਨੋਟ ਲਿਖੋ ।
ਉੱਤਰ-
ਭਾਰਤੀ ਸੰਵਿਧਾਨ ਵਿਚ ਦਿੱਤੇ ਗਏ ਭਾਈਚਾਰੇ ਦੇ ਆਦਰਸ਼ ਦਾ ਉਦੇਸ਼ ਨਾਗਰਿਕਾਂ ਵਿਚ ਭਾਈਚਾਰੇ ਦੀ ਭਾਵਨਾ ਵਿਕਸਿਤ ਕਰਨਾ ਹੈ । ਭਾਰਤ ਵਿਚ ਭਿੰਨ-ਭਿੰਨ ਧਰਮਾਂ ਅਤੇ ਜਾਤੀਆਂ ਦੇ ਲੋਕ ਰਹਿੰਦੇ ਹਨ । ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਇਨ੍ਹਾਂ ਵਿਚਾਲੇ ਭਾਈਚਾਰੇ ਦੀ ਭਾਵਨਾ ਹੋਣਾ ਬਹੁਤ ਜ਼ਰੂਰੀ ਹੈ । ਸਮਾਜਿਕ ਸਦਭਾਵਨਾ ਬਣਾਈ ਰੱਖਣ ਲਈ ਸੰਪਰਦਾਇਕ ਸਦਭਾਵਨਾ ਜ਼ਰੂਰੀ ਹੈ । ਇਸ ਲਈ ਸੰਵਿਧਾਨ ਦੇ ਭਿੰਨ-ਭਿੰਨ ਅਨੁਛੇਦਾਂ ਦੁਆਰਾ ਧਰਮ, ਜਾਤੀ, ਲਿੰਗ ਅਤੇ ਨਸਲ ਆਦਿ ਦੇ ਭੇਦ-ਭਾਵ ਨੂੰ ਖ਼ਤਮ ਕਰ ਦਿੱਤਾ ਗਿਆ ਹੈ ।

PSEB 8th Class Punjabi Solutions Chapter 23 ਪਿੰਡ ਦੀ ਘੁਲਾੜੀ

Punjab State Board PSEB 8th Class Punjabi Book Solutions Chapter 23 ਪਿੰਡ ਦੀ ਘੁਲਾੜੀ Textbook Exercise Questions and Answers.

PSEB Solutions for Class 8 Punjabi Chapter 23 ਪਿੰਡ ਦੀ ਘੁਲਾੜੀ (1st Language)

Punjabi Guide for Class 8 PSEB ਪਿੰਡ ਦੀ ਘੁਲਾੜੀ Textbook Questions and Answers

ਪਿੰਡ ਦੀ ਘੁਲਾੜੀ ਪਾਠ-ਅਭਿਆਸ

1. ਦੱਸੋ :

(ਓ) ਘੁਲਾੜੀ ਚੱਲਦੀ ਹੋਈ ਕਿਹੋ-ਜਿਹੀ ਲੱਗਦੀ ਹੈ ?
ਉੱਤਰ :
ਬਹੁਤ ਸੋਹਣੀ।

(ਅ) ਚਾਚਾ ਬਲਦਾਂ ਨੂੰ ਕੀ ਕਰਦਾ ਹੈ?
ਉੱਤਰ :
ਧੱਕਦਾ ਹੈ।

(ੲ) ਖੇਤਾਂ ਵਿੱਚੋਂ ਗੰਨੇ ਦੀਆਂ ਭਰੀਆਂ ਘੁਲਾੜੀ ਤੱਕ ਕਿਵੇਂ ਲਿਆਂਦੀਆਂ ਗਈਆਂ ?
ਉੱਤਰ :
ਟਰਾਲੀ ਵਿਚ।

PSEB 8th Class Punjabi Solutions Chapter 23 ਪਿੰਡ ਦੀ ਘੁਲਾੜੀ

(ਸ) ਗੰਨੇ ਤੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਬਣਦੀਆਂ ਹਨ ?
ਉੱਤਰ :
ਰਸ, ਗੁੜ ਤੇ ਸ਼ੱਕਰ

2. ਹੇਠ ਲਿਖੀਆਂ ਸਤਰਾਂ ਦਾ ਭਾਵ ਸਪਸ਼ਟ ਕਰੋ :

(ਉ) ਚੱਲਦੀ ਘੁਲਾੜੀ ਕਿੰਨੀ ਚੰਗੀ ਲੱਗਦੀ,
ਬਦਾਂ ਦੀ ਜੋੜੀ ਅੱਗੇ-ਅੱਗੇ ਭੱਜਦੀ।

ਪ੍ਰਸ਼ਨ 1.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਗੰਨੇ ਪੀੜਨ ਵਾਲਾ ਵੇਲਣਾ ਚਲਦਾ ਬਹੁਤ ਸੋਹਣਾ ਲਗਦਾ ਹੈ। ਇਸਨੂੰ ਚਲਾਉਣ ਲਈ ਬਲਦਾਂ ਦੀ ਜੋੜੀ ਅੱਗੇ – ਅੱਗੇ ਤੇਜ਼ੀ ਨਾਲ ਭੱਜ ਰਹੀ ਹੈ ਤੇ ਚਾਚਾ ਬੜੇ ਚਾਵਾਂ ਨਾਲ ਪਿੱਛੇ – ਪਿੱਛੇ ਬਲਦਾਂ ਨੂੰ ਹੱਕ ਰਿਹਾ ਹੈ। ਤਾਇਆ ਵੇਲਣੇ ਵਿਚ ਤੇਜ਼ੀ ਨਾਲ ਗੰਨੇ ਲਾਉਂਦਾ ਹੋਇਆ ਜ਼ਰਾ ਵੀ ਥਕੇਵਾਂ ਮਹਿਸੂਸ ਨਹੀਂ ਕਰਦਾ।

ਔਖੇ ਸ਼ਬਦਾਂ ਦੇ ਅਰਥ – ਘੁਲਾੜੀ – ਗੰਨੇ ਪੀੜਨ ਵਾਲਾ ਵੇਲਣਾ !

ਪ੍ਰਸ਼ਨ 2.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਗੰਨੇ ਪੀੜਨ ਵਾਲਾ ਵੇਲਣਾ ਚਲ ਰਿਹਾ ਹੈ ਤੇ ਉਹ ਬਹੁਤ ਸੋਹਣਾ ਲਗ ਰਿਹਾ ਹੈ। ਉਸ ਨੂੰ ਚਲਾਉਣ ਲਈ ਜੁੱਤੇ ਹੋਏ ਬਲਦ ਅੱਗੇ – ਅੱਗੇ ਭੱਜ ਰਹੇ ਹਨ ਤੇ ਚਾਚਾ ਪਿੱਛੇ ਪਿੱਛੇ ਹੱਕ ਰਿਹਾ ਹੈ। ਤਾਇਆ ਤੇਜ਼ੀ ਨਾਲ ਵੇਲਣੇ ਵਿਚ ਗੰਨੇ ਲਾ ਰਿਹਾ ਹੈ।

(ਅ) ਗੁੜ ਖਾਂਦੇ ਭਿੰਨ-ਭੇਦ, ਕੋਈ ਨਾ ਵਿਚਾਰਦਾ,
ਗੁੜ ਵਾਲਾ ਚੱਕ ਸਭ ਨੂੰ ਪਿਆਰਦਾ।

ਪ੍ਰਸ਼ਨ 11.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਵੇਲਣੇ ਉੱਤੇ ਤਾਜ਼ੇ ਬਣੇ ਗਰਮ – ਗਰਮ ਗੁੜ ਨੂੰ ਸਾਰੇ ਜਣੇ ਉਂਗਲੀਆਂ ਚੱਟ – ਚੱਟ ਸੁਆਦ ਨਾਲ ਖਾ ਰਹੇ ਹਨ। ਇਨ੍ਹਾਂ ਵਿਚ ਸ਼ਾਮਲ ਭੋਲੇ – ਭਾਲੇ ਬੱਚੇ ਬਹੁਤ ਹੀ ਪਿਆਰੇ ਲਗਦੇ ਹਨ। ਗੁੜ ਖਾਂਦਿਆਂ ਕੋਈ ਕਿਸੇ ਪ੍ਰਕਾਰ ਦੇ ਭਿੰਨ – ਭੇਦ ਦੀ ਗੱਲ ਨਹੀਂ ਕਰਦਾ। ਹਰ ਇਕ ਨੂੰ ਗੁੜ ਵਾਲਾ ਚੱਕ ਬਹੁਤ ਹੀ ਪਿਆਰਾ ਹੈ।

ਪ੍ਰਸ਼ਨ 12.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਵੇਲਣੇ ਉੱਤੇ ਤਾਜ਼ੇ ਬਣੇ ਗੁੜ ਨੂੰ ਸਾਰੇ ਜਣੇ ਬੜੇ ਸੁਆਦਾਂ ਨਾਲ ਖਾ ਰਹੇ ਹਨ। ਇਨ੍ਹਾਂ ਵਿਚ ਸ਼ਾਮਿਲ ਬੱਚੇ ਬਹੁਤ ਹੀ ਪਿਆਰੇ ਲਗਦੇ ਹਨ। ਗੁੜ – ਖਾਂਦਿਆਂ ਕੋਈ ਕਿਸੇ ਪ੍ਰਕਾਰ ਦਾ ਭਿੰਨ – ਭੇਦ ਨਹੀਂ ਕਰਦਾ। ਹਰ ਇਕ ਨੂੰ ਗੁੜ ਵਾਲਾ ਚੱਕ ਪਿਆਰਾ ਹੈ।

PSEB 8th Class Punjabi Solutions Chapter 23 ਪਿੰਡ ਦੀ ਘੁਲਾੜੀ

ਔਖੇ ਸ਼ਬਦਾਂ ਦੇ ਅਰਥ – ਚੱਕ – ਲੱਕੜੀ ਦਾ ਬਣਿਆ ਉਹ ਖੁੱਲ੍ਹਾ ਭਾਂਡਾ, ਜਿਸ ਵਿਚ ਸ਼ੱਕਰ ਬਣਦੀ ਹੈ।

3. ਔਖੇ ਸ਼ਬਦਾਂ ਦੇ ਅਰਥ :

  • ਚੱਕ : ਉਹ ਖੁੱਲ੍ਹਾ ਭਾਂਡਾ ਜਿਸ ਵਿੱਚ ਸੱਕਰ ਬਣਦੀ ਹੈ।
  • ਪਾਥਾ : ਲੱਕੜ ਦਾ ਸੰਦ ਜਿਸ ਨੂੰ ਚੱਕ ਵਿੱਚੋਂ ਗੁੜ ਨੂੰ ਇਕੱਠਾ ਕਰਨ ਲਈ ਵਰਤਿਆ ਜਾਂਦਾ ਹੈ।
  • ਪੇਸੀ : ਗੁੜ ਦੀਆਂ ਛੋਟੀਆਂ-ਛੋਟੀਆਂ ਰੋੜੀਆਂ।
  • ਲੰਬਾ : ਚਿਮਨੀ, ਭੱਠੀ ਆਦਿ ਦਾ ਧੂੰਆਂ ਨਿਕਲਨ ਦੀ ਥਾਂ।
  • ਕਮਾਦ : ਗੰਨੇ ਦੀ ਫ਼ਸਲ
  • ਘੁਲਾੜੀ : ਵੇਲਣਾ, ਗੰਨਾ ਪੀੜਨ ਵਾਲਾ ਇੱਕ ਯੰਤਰ।

4. ਵਾਕਾਂ ਵਿੱਚ ਵਰਤੋਂ :

ਘੁਲਾੜੀ, ਵਿਰਸਾ, ਭੇਲੀ, ਕਮਾਦ, ਚੱਕ, ਗੁੜ, ਵਾਲੀ, ਘੁੰਗਰੂ।
ਉੱਤਰ :

  • ਘੁਲਾੜੀ (ਵੇਲਣਾ) – ਘੁਲਾੜੀ ਗੰਨੇ ਪੀੜਨ ਦੇ ਕੰਮ ਆਉਂਦੀ ਹੈ।
  • ਵਿਰਸਾ (ਵੱਡੇ – ਵਡੇਰਿਆਂ ਦੀ ਜ਼ਾਇਦਾਦ) – ਭਾਈ ਵੀਰ ਸਿੰਘ ਨੂੰ ਸਾਹਿਤ – ਰਚਨਾ ਦੀ ਦਾਤ ਵਿਰਸੇ ਵਿਚੋਂ ਮਿਲੀ।
  • ਭੇਲੀ ਪੇਸ਼ੀ – ਮੈਂ ਗੁੜਦੀ ਪੂਰੀ ਭੇਲੀ ਖਾ ਲਈ।
  • ਕਮਾਦ (ਗੰਨਿਆਂ ਦੀ ਫ਼ਸਲ) – ਅਸੀਂ ਆਪਣੇ ਖੇਤਾਂ ਵਿਚ ਕੁਮਾਦ ਬਹੁਤ ਬੀਜਿਆ ਹੈ।
  • ਚੱਕ (ਉਹ ਭਾਂਡਾ ਜਿਸ ਵਿਚ ਗੁੜ ਦੀ ਪੱਤ ਠੰਢੀ ਹੋਣ ਲਈ ਪਾਈ ਜਾਂਦੀ ਹੈ – ਜਦੋਂ
  • ਗੁੜ (ਗੰਨੇ ਤੋਂ ਤਿਆਰ ਹੋਣ ਵਾਲਾ ਦੇਸੀ ਮਿੱਠਾ ਪਦਾਰਥ) – ਅੱਜ – ਕਲ੍ਹ ਗੁੜ 50 ਰੁਪਏ ਕਿੱਲੋ ਵਿਕਦਾ ਹੈ।
  • ਵਾਲੀ (ਕਿਸਾਨ ਦੁਆਰਾ ਭਾਰ ਚੋਣ ਲਈ ਟ੍ਰੈਕਟਰ ਪਿੱਛੇ ਜੋੜਿਆਂ ਜਾਣ ਵਾਲਾ ਰੇੜਾ) – ਵਾਲੀ ਫ਼ਸਲਾਂ, ਇੱਟਾਂ ਤੇ ਕੂੜਾ ਢੋਣ ਦੇ ਕੰਮ ਆਉਂਦੀ ਹੈ।
  • ਘੁੰਗਰੂ (ਛੋਟੀਆਂ ਗੋਲ ਘੰਟੀਆਂ – ਕਿਸਾਨ ਨੇ ਆਪਣੇ ਬਲਦ ਦੇ ਗਲ ਵਿਚ ਘੁੰਗਰੂ ਪਾਏ ਹੋਏ ਹਨ।

PSEB 8th Class Punjabi Guide ਪਿੰਡ ਦੀ ਘੁਲਾੜੀ Important Questions and Answers

1. ਗੰਨਿਆਂ ਦੀ ਭਰੀ ਛੱਜਾ, ਗਿਆ ਸੁੱਟ ਕੇ।
ਗੰਨੇ ਘੜੇ ਕਾਮਿਆਂ, ਕਮਾਦੋਂ ਕੱਟ ਕੇ।
ਬਲਦਾਂ ਦੇ ਘੁੰਗਰੂ, ਅਵਾਜ਼ਾਂ ਮਾਰਦੇ।
ਪੀਓ ਰਸ ਮਿੱਠਾ, ਬਜ਼ੁਰਗ ਨੇ ਪੁਕਾਰਦੇ।

ਪ੍ਰਸ਼ਨ 3.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਛੱਜਾ ਪੀੜਨ ਲਈ ਗੰਨਿਆਂ ਦੀ ਭਰੀ ਚੱਲ ਰਹੇ ਵੇਲਣੇ ਕੋਲ ਸੁੱਟ ਗਿਆ ਹੈ। ਇਸ ਤੋਂ ਪਹਿਲਾਂ ਮਜ਼ਦੂਰਾਂ ਨੇ ਕਮਾਦ ਵਿਚੋਂ ਵੱਡ ਕੇ ਗੰਨੇ ਸਾਫ਼ ਕਰ ਦਿੱਤੇ ਹਨ। ਵੇਲਣਾ ਚਲਾ ਰਹੇ ਬਲਦਾਂ ਦੇ ਘੁੰਗਰੂ ਸਭ ਨੂੰ ਅਵਾਜ਼ਾਂ ਮਾਰਦੇ ਪ੍ਰਤੀਤ ਹੁੰਦੇ ਹਨ। ਬਜ਼ੁਰਗ ਸਭ ਨੂੰ ਕਹਿ ਰਹੇ ਹਨ ਕਿ ਉਹ ਗੰਨਿਆਂ ਦੀ ਮਿੱਠੀ ਰਸ ਪੀ ਲੈਣ।

PSEB 8th Class Punjabi Solutions Chapter 23 ਪਿੰਡ ਦੀ ਘੁਲਾੜੀ

ਪ੍ਰਸ਼ਨ 4.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਮਜ਼ਦੂਰਾਂ ਨੇ ਕਮਾਦ ਵੱਢ ਕੇ ਗੰਨੇ ਸਾਫ਼ ਕਰ ਦਿੱਤੇ ਹਨ ਤੇ ਛੱਜਾ ਗੰਨਿਆਂ ਦੀ ਭਰੀ ਵੇਲਣੇ ਕੋਲ ਪੀੜਨ ਲਈ ਸੁੱਟ ਗਿਆ ਹੈ ਬਲਦਾਂ ਦੇ ਘੁੰਗਰੂਆਂ ਦੀ ਛਣਕਾਰ ਸਭ ਨੂੰ ਆਪਣੇ ਵਲ ਖਿੱਚ ਰਹੀ ਹੈ। ਬਜ਼ੁਰਗ ਸਭ ਨੂੰ ਮਿੱਠੀ ਰਸ ਪੀਣ ਲਈ ਕਹਿ ਰਹੇ ਹਨ।

ਔਖੇ ਸ਼ਬਦਾਂ ਦੇ ਅਰਥ – ਕਾਮਿਆਂ – ਮਜ਼ਦੂਰਾਂ

(ਇ) ਵਾਲੀ ਉੱਤੇ ਭਰੀਆਂ, ਉਤਾਰੀਂ ‘ਸੋਹਣਿਆਂ।
ਮਿਹਨਤਾਂ ਲਿਆਉਣ, ਰੰਗ ਸਦਾ ‘ਸੋਹਣਿਆਂ।
ਕਿਰਪਾ ਕੜਾਹਿਓਂ, ਮੈਲ ਨੂੰ ਉਤਾਰਦਾ।
ਤਾਜ਼ਾ ਤਾਜ਼ਾ ਰਸ, ਪੀਪੇ ‘ਚੋਂ ਨਿਤਾਰਦਾ

ਪ੍ਰਸ਼ਨ 5.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਵੇਲਣੇ ਉੱਤੇ ਕੋਈ ਤਗੜੇ ਸੋਹਣੇ ਮੁੰਡੇ ਨੂੰ ਟਰਾਲੀ ਉੱਤੋਂ ਗੰਨਿਆਂ ਦੀਆਂ ਭਰੀਆਂ ਉਤਾਰਨ ਲਈ ਕਹਿ ਰਿਹਾ ਹੈ ਤੇ ਨਾਲ ਹੀ ਦੱਸ ਰਿਹਾ ਹੈ ਕਿ ਖੇਤਾਂ ਵਿਚ ਕੀਤੀ ਮਿਹਨਤ ਕਾਰਨ ਹੀ ਗੰਨਿਆਂ ਦੀ ਭਰਪੂਰ ਫ਼ਸਲ ਹੋਈ ਹੈ। ਮਿਹਨਤਾਂ ਹਮੇਸ਼ਾਂ ਚੰਗਾ ਫਲ ਦਿੰਦੀਆਂ ਹਨ। ਕਿਰਪਾ ਚੁੱਭੇ ਉੱਤੇ ਕੜਾਹੇ ਵਿਚ ਗਰਮ ਕੀਤੀ ਜਾ ਰਹੀ ਰਸ ਉੱਤੋਂ ਮੈਲ ਉਤਾਰ ਰਿਹਾ ਹੈ ਤੇ ਨਾਲ ਹੀ ਪੀਪੇ ਵਿਚੋਂ ਤਾਜੀ – ਤਾਜੀ ਰਸ ਨਿਤਾਰ ਕੇ ਕੜਾਹੇ ਵਿਚ ਪਾ ਰਿਹਾ ਹੈ।

ਪ੍ਰਸ਼ਨ 6.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਵੇਲਣੇ ਉੱਤੇ ਟਰਾਲੀ ਵਿਚੋਂ ਗੰਨੇ ਉਤਾਰੇ ਜਾ ਰਹੇ ਹਨ ਤੇ ਮਿਹਨਤਾਂ ਨਾਲ ਹੋਈ ਭਰਪੂਰ ਫ਼ਸਲ ਦੇਖ ਕੇ ਸਭ ਨੂੰ ਖੁਸ਼ੀ ਹੋ ਰਹੀ ਹੈ। ਕਿਰਪਾ ਗਰਮ ਹੋ ਰਹੀ ਰਸ ਉੱਤੋਂ ਮੈਲ ਲਾਹ ਰਿਹਾ ਹੈ ਤੇ ਪੀਪੇ ਵਿਚੋਂ ਰਸ ਨਿਤਾਰ ਕੇ ਕੜਾਹੇ ਵਿਚ ਪਾ ਰਿਹਾ ਹੈ !

(ਸ) ਲੂੰਬੇ ਵਿਚੋਂ ਲਾਟ ਆਵੇ ਧੂੰਏਂ ਰੰਗ ਦੀ,
ਰਾਤ ਦੇ ਹਨੇਰੇ ਕੋਲੋਂ ਜਿਵੇਂ ਸੰਗਦੀ।
ਬਾਲਣ ਲਿਆਉਣ ਲਈ ਕੈਲਾ ਫਿਰੇ ਭੱਜਦਾ।

PSEB 8th Class Punjabi Solutions Chapter 23 ਪਿੰਡ ਦੀ ਘੁਲਾੜੀ

ਪ੍ਰਸ਼ਨ 7.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਚੁੱਭੇ ਦੇ ਲੂੰਬੀ ਵਿਚ ਅੱਗ ਦੀ ਕਾਲੇ ਰੰਗ ਦੀ ਲਾਟ ਕਦੇ – ਕਦੇ ਬਾਹਰ ਨਿਕਲਦੀ ਇਸ ਤਰ੍ਹਾਂ ਜਾਪਦੀ ਹੈ, ਜਿਵੇਂ ਉਹ ਰਾਤ ਦੇ ਹਨੇਰੇ ਤੋਂ ਸੰਗਦੀ ਹੋਵੇ। ਛਿੰਦਾ ਚੁੱਭੇ ਵਿਚ ਬਾਲਣ ਝੋਕਦਾ ਹੋਇਆ, ਇਹ ਖ਼ਿਆਲ ਰੱਖ ਰਿਹਾ ਹੈ ਕਿ ਅੱਗ ਕਿੰਨੀ ਕੁ ਬਲਦੀ ਹੈ। ਇਸਦੇ ਨਾਲ ਹੀ ਚੁੱਭੇ ਕੋਲ ਪੁਚਾਉਣ ਲਈ ਕੈਲਾ ਇਧਰ – ਉਧਰ ਬਾਲਣ ਇਕੱਠਾ ਕਰਦਾ ਦੌੜ – ਭੱਜ ਕਰ ਰਿਹਾ ਹੈ।

ਪ੍ਰਸ਼ਨ 8.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਚੁੱਭੇ ਦੇ ਲੂਬੇ ਵਿਚੋਂ ਕਾਲੇ ਰੰਗ ਦੀ ਧੂੰਏਂ ਭਰੀ ਲਾਟ ਕਦੇ – ਕਦੇ ਬਾਹਰ ਵਲ ਨਿਕਲਦੀ ਹੈ। ਛਿੰਦਾ ਚੁੱਭੇ ਵਿਚ ਬਲਦੀ ਅੱਗ ਦਾ ਖਿਆਲ ਰੱਖ ਰਿਹਾ ਹੈ ਤੇ ਕੈਲਾ ਬਾਲਣ ਇਕੱਠਾ ਕਰਨ ਲਈ ਦੌੜ – ਭੱਜ ਕਰ ਰਿਹਾ ਹੈ।

ਔਖੇ ਸ਼ਬਦਾਂ ਦੇ ਅਰਥ – ਲੂੰਬੇ – ਚੁੱਭੇ ਜਾਂ ਭੱਠੀ ਦੀ ਧੂੰਆਂ ਨਿਕਲਣ ਲਈ ਰੱਖੀ ਮੋਰੀ ਸੰਗਦੀ – ਸ਼ਰਮਾਉਂਦੀ। ਝੋਕਾ – ਚੁੱਭੇ ਜਾਂ ਭੱਠੀ ਵਿਚ ਪੱਛੀਆਂ ਜਾਂ ਖੋਰੀ ਦਾ ਬਾਲਣ ਪਾਉਣਾ।

(ਹ) ਮਿੱਠਾ ਮਿੱਠਾ ਗੁੜ ਜਿਵੇਂ ਪੌਣਾਂ ਘੁਲਿਆ,
ਖਾਣ ਲਈ ਆਉਂਦਾ, ਹਰ ਕੋਈ ਤੁਰਿਆ
ਪੱਕਦਾ ਕੜਾਹੇ ਗੁੜ, ਖਿੱਚਾਂ ਪਾਂਵਦਾ।
ਮੱਲੋ – ਮਲੀ ਜਾਂਦੇ ਰਾਹੀਆਂ ਨੂੰ ਬੁਲਾਂਵਦਾ।

ਪ੍ਰਸ਼ਨ 9.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਵੇਲਣੇ ਉੱਤੇ ਬਣੇ ਚੁੱਭੇ ਉੱਤੇ ਗੁੜ ਪੱਕ ਰਿਹਾ ਹੈ। ਇੰਝ ਜਾਪਦਾ ਹੈ, ਜਿਵੇਂ ਇਸਦੀ ਮਿੱਠੀ – ਮਿੱਠੀ ਖੁਸ਼ਬੋ ਪੌਣਾਂ ਵਿਚ ਘੁਲ ਗਈ ਹੋਵੇ। ਹਰ ਕੋਈ ਖਾਣ ਲਈ ਵੇਲਣੇ ਵਲ ਤੁਰਿਆ ਆ ਰਿਹਾ ਹੈ। ਪੱਕ ਰਿਹਾ ਗੁੜ ਹਰ ਇਕ ਨੂੰ ਆਪਣੇ ਵਲ ਖਿੱਚ ਰਿਹਾ ਹੈ। ਇੰਝ ਜਾਪਦਾ ਹੈ, ਜਿਵੇਂ ਉਹ ਜ਼ਬਰਦਸਤੀ ਰਾਹੀਆਂ ਨੂੰ ਆਪਣੇ ਵਲ ਬੁਲਾ ਰਿਹਾ ਹੋਵੇ।

PSEB 8th Class Punjabi Solutions Chapter 23 ਪਿੰਡ ਦੀ ਘੁਲਾੜੀ

ਪ੍ਰਸ਼ਨ 10.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਵੇਲਣੇ ਉੱਤੇ ਪਕ ਰਹੇ ਗੁੜ ਦੀ ਮਿੱਠੀ – ਮਿੱਠੀ ਸੁਗੰਧ ਹਵਾਵਾਂ ਵਿਚ ਘੁਲ ਗਈ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਪੱਕਦਾ ਗੁੜ ਹਰ ਇਕ ਨੂੰ ਖਿੱਚਾ ਪਾ ਰਿਹਾ ਹੈ ਤੇ ਰਾਹੀਆਂ ਨੂੰ ਮੱਲੋ – ਮੱਲੀ ਆਪਣੇ ਵਲ ਬੁਲਾ ਰਿਹਾ ਹੈ। ਇਸੇ ਕਾਰਨ ਹਰ ਕੋਈ ਗੁੜ ਖਾਣ ਲਈ ਤੁਰਿਆ ਆ ਰਿਹਾ ਹੈ।

ਔਖੇ ਸ਼ਬਦਾਂ ਦੇ ਅਰਥ – ਪੌਣਾਂ – ਹਵਾਵਾਂ ਵਿਚ ਮੱਲੋ – ਮੱਲੀ – ਜ਼ਬਰਦਸਤੀ।

(ਖ ਚੱਕ ਵਿਚ ਸ਼ੱਕਰ, ਬਣਾਵੇ ਧਰਮਾ।
ਮੁੱਠੀ ਮੁੱਠੀ ਵੰਡੇ, ਸਾਰਿਆਂ ਨੂੰ ਕਰਮਾ।
ਪਾਥੇ ਨਾਲ ਤਾ ਗੁੜ ਨੂੰ ਸੁਆਰਦਾ।
ਗੁੜ – ਚੰਡਣੀ ਦੇ ਨਾਲ, ਪੇਸੀਆਂ ਨਿਹਾਰਦਾ।
ਗੁੜ ਦੀਆਂ ਭੇਲੀਆਂ, ਬਣਾਉਂਦਾ ਕਰਮਾ।
ਸੌਂਫ ਵਾਲੀ ਟਿੱਕੀ ਦਾ ਮਾਹਿਰ ਧਰਮਾ

ਪ੍ਰਸ਼ਨ 13.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਮਾ ਚੱਕ ਵਿਚ ਪਈ ਕੜੀ ਹੋਈ ਪੱਤ ਦੀ ਸ਼ੱਕਰ ਬਣਾ ਰਿਹਾ ਹੈ ਤੇ ਕਰਮਾ ਸਾਰਿਆਂ ਨੂੰ ਇਕ – ਇਕ ਮੁੱਠ ਸ਼ੱਕਰ ਵੰਡ ਰਿਹਾ ਹੈ। ਪ੍ਰੀਤਾ ਚੱਕ ਵਿਚ ਕੜੀ ਹੋਈ ਪੱਤ ਨੂੰ ਪਾਥੇ ਨਾਲ ਸੁਆਰ ਰਿਹਾ ਹੈ ਤੇ ਗੁੜ – ਚੰਡਣੀ ਨਾਲ ਬਣਾਈਆਂ ਹੋਈਆਂ ਪੇਸ਼ੀਆਂ ਵਲ ਦੇਖ ਰਿਹਾ ਹੈ। ਕਰਮਾ ਗੁੜ ਦੀਆਂ ਭੇਲੀਆਂ ਬਣਾ ਰਿਹਾ ਹੈ। ਇਨ੍ਹਾਂ ਵਿਚ ਸ਼ਾਮਿਲ ਧਰਮਾ ਸੌਂਫ ਵਾਲੀ ਟਿੱਕੀ ਬਣਾਉਣ ਦਾ ਮਾਹਿਰ ਹੈ।

ਪ੍ਰਸ਼ਨ 14.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਵੇਲਣੇ ਉੱਤੇ ਧਰਮਾ ਚੱਕ ਵਿਚ ਕੜੀ ਹੋਈ ਪੱਤ ਦੀ ਸ਼ੱਕਰ ਬਣਾ ਰਿਹਾ ਹੈ ਤੇ ਕਰਮਾ ਸਾਰਿਆਂ ਵਿਚ ਉਸਦੀ ਇਕ – ਇਕ ਮੁੱਠ ਵੰਡ ਰਿਹਾ ਹੈ। ਪ੍ਰੀਤਾ ਪੱਤ ਨੂੰ ਸੁਆਰ ਰਿਹਾ ਹੈ ਤੇ ਗੁੜ – ਚੰਡਣੀ ਨਾਲ ਪੇਸੀਆਂ ਬਣਾ ਰਿਹਾ ਹੈ। ਕਰਮਾ ਵੀ ਭੇਲੀਆ ਬਣਾ ਰਿਹਾ ਹੈ। ਧਰਮਾ ਸੌਂਫ ਵਾਲੀ ਟਿੱਕੀ ਬਣਾਉਣ ਦਾ ਮਾਹਿਰ ਹੈ।

ਔਖੇ ਸ਼ਬਦਾਂ ਦੇ ਅਰਥ – ਪਾਥਾ – ਕੜੀ ਹੋਈ ਤੇ ਖ਼ੁਸ਼ਕ ਹੋ ਰਹੀ ਪੱਤ ਨੂੰ ਉਲੱਦਣ – ਪਲੱਦਣ ਵਾਲੀ ਚੀਜ਼। ਗੁੜ – ਚੰਡਣੀ – ਗੁੜ ਦੀ ਪੇਸੀ ਬਣਾਉਣ ਵਾਲੀ ਚੀਜ਼। ਪੇਸੀ, ਭੇਲੀ – ਗੁੜ ਦੀ ਇਕਾਈ।

(ਗ) ਦਿਸੇ ਨਾ ਘੁਲਾੜੀ, ਪਿੰਡ ਯਾਦ ਆਂਵਦਾ।
ਸਾਂਭ ਲਵੋ ਵਿਰਸਾ, ਕਵੀ ਹੈ ਗਾਂਵਦਾ।
ਚੱਲਦੀ ਘੁਲਾੜੀ, ਪਿੰਡ ਲੱਗੇ ਹੱਸਦਾ !
ਪਿੰਡਾਂ ਵਿਚ ਦੋਸਤੋ, ਪੰਜਾਬ ਵਸਦਾ।

PSEB 8th Class Punjabi Solutions Chapter 23 ਪਿੰਡ ਦੀ ਘੁਲਾੜੀ

ਪ੍ਰਸ਼ਨ 15.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਅੱਜ ਪਿੰਡ ਵਿਚ ਕਿਧਰੇ ਵੀ ਗੰਨੇ ਪੀੜਨ ਵਾਲਾ ਵੇਲਣਾ ਚਲਦਾ ਦਿਖਾਈ ਨਹੀਂ ਦਿੰਦਾ ਉਸ ਨੂੰ ਆਪਣਾ ਪੁਰਾਣਾ ਪਿੰਡ ਬਹੁਤ ਯਾਦ ਆਉਂਦਾ ਹੈ, ਜਦੋਂ ਇੱਥੇ ਵੇਲਣਾ ਚਲਦਾ ਹੁੰਦਾ ਸੀ। ਉਹ ਗਾ – ਗਾ ਕੇ ਕਹਿ ਰਿਹਾ ਹੈ ਕਿ ਆਪਣੇ ਵਿਰਸੇ ਨੂੰ ਸਾਂਭ ਕੇ ਰੱਖੋ। ਜਦੋਂ ਇੱਥੇ ਵੇਲਣਾ ਚਲਦਾ ਹੁੰਦਾ ਸੀ, ਉਦੋਂ ਪਿੰਡ ਹੱਸਦਾ ਲਗਦਾ ਹੁੰਦਾ ਸੀ। ਦੋਸਤੋ, ਅਜਿਹੇ ਨਜ਼ਾਰੇ ਪੇਸ਼ ਕਰਨ ਵਾਲਾ ਪੰਜਾਬ ਪਿੰਡਾਂ ਵਿਚ ਹੀ ਵਸਦਾ ਸੀ।

ਪ੍ਰਸ਼ਨ 16.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਅੱਜ – ਕਲ੍ਹ ਪੰਜਾਬ ਵਿਚ ਕਿਧਰੇ ਗੰਨੇ ਪੀੜਨ ਵਾਲਾ ਵੇਲਣਾ ਚਲਦਾ ਦਿਖਾਈ ਨਹੀਂ ਦਿੰਦਾ। ਸਾਨੂੰ ਇਸ ਵਿਰਸੇ ਦੀ ਸੰਭਾਲ ਕਰਨੀ ਚਾਹੀਦੀ ਹੈ। ਜਦੋਂ ਵੇਲਣਾ ਚਲਦਾ ਹੈ, ਤਾਂ ਸਾਰਾ ਪਿੰਡ ਖ਼ਸ਼ ਜਾਪਦਾ ਹੈ। ਅਜਿਹੇ ਨਜ਼ਾਰੇ ਪੇਸ਼ ਕਰਨ ਵਾਲਾ ਪੰਜਾਬ ਪਿੰਡਾਂ ਵਿਚ ਵਸਦਾ ਸੀ।

PSEB 8th Class Social Science Solutions Chapter 24 ਸੰਵਿਧਾਨ ਅਤੇ ਕਾਨੂੰਨ

Punjab State Board PSEB 8th Class Social Science Book Solutions Civics Chapter 24 ਸੰਵਿਧਾਨ ਅਤੇ ਕਾਨੂੰਨ Textbook Exercise Questions and Answers.

PSEB Solutions for Class 8 Social Science Civics Chapter 24 ਸੰਵਿਧਾਨ ਅਤੇ ਕਾਨੂੰਨ

SST Guide for Class 8 PSEB ਸੰਵਿਧਾਨ ਅਤੇ ਕਾਨੂੰਨ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1 ਤੋਂ 15 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਸੰਵਿਧਾਨ ਤੋਂ ਕੀ ਭਾਵ ਹੈ ?
ਉੱਤਰ-
ਸੰਵਿਧਾਨ ਉਹ ਕਾਨੂੰਨੀ ਦਸਤਾਵੇਜ਼ ਹੈ ਜਿਸਦੇ ਦੁਆਰਾ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ । ਸੰਵਿਧਾਨ ਦੇਸ਼ ਦੇ ਸਭ ਕਾਨੂੰਨਾਂ ਤੋਂ ਸਰਵਉੱਚ ਹੁੰਦਾ ਹੈ ।

ਪ੍ਰਸ਼ਨ 2.
ਸੰਵਿਧਾਨ 26 ਜਨਵਰੀ, 1950 ਤੋਂ ਕਿਉਂ ਲਾਗੂ ਕੀਤਾ ਗਿਆ ?
ਉੱਤਰ-
ਸਾਡਾ ਸੰਵਿਧਾਨ 26 ਜਨਵਰੀ ਦੇ ਇਤਿਹਾਸਿਕ ਮਹੱਤਵ ਨੂੰ ਦੇਖਦੇ ਹੋਏ ਇਸ ਤਾਰੀਕ ਨੂੰ ਲਾਗੂ ਕੀਤਾ ਗਿਆ । 26 ਜਨਵਰੀ, 1930 ਨੂੰ ਦੇਸ਼ ਵਿਚ ਪੂਰਨ ਸੁਤੰਤਰਤਾ ਦਿਵਸ ਮਨਾਇਆ ਗਿਆ ਸੀ ।

PSEB 8th Class Social Science Solutions Chapter 24 ਸੰਵਿਧਾਨ ਅਤੇ ਕਾਨੂੰਨ

ਪ੍ਰਸ਼ਨ 3.
ਕਾਨੂੰਨ ਦੇ ਸ਼ਬਦੀ ਅਰਥ ਲਿਖੋ ।
ਉੱਤਰ-
ਕਾਨੂੰਨ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਾਅ (Law) ਦਾ ਅਨੁਵਾਦ ਹੈ । ਲਾਂਅ ਸ਼ਬਦ ਟਿਊਟੋਨਿਕ ਸ਼ਬਦ ‘ਲੈਗ’ ਤੋਂ ਨਿਕਲਿਆ ਹੈ ਜਿਸਦਾ ਅਰਥ ਹੈ ਨਿਸਚਿਤ । ਇਸ ਪ੍ਰਕਾਰ ਕਾਨੂੰਨ ਦਾ ਅਰਥ ਹੈ ਨਿਸਚਿਤ ਨਿਯਮ ।

ਪ੍ਰਸ਼ਨ 4.
ਕਾਨੂੰਨ ਦੀ ਕੀ ਅਹਿਮੀਅਤ ਹੈ ?
ਉੱਤਰ-
ਕਾਨੂੰਨ ਕਿਸੇ ਵੀ ਸੰਸਥਾ ਜਾਂ ਦੇਸ਼ ਵਿਚ ਵਿਵਸਥਾ ਬਣਾਈ ਰੱਖਣ ਵਿਚ ਸਹਾਇਤਾ ਕਰਦਾ ਹੈ । ਇਸਦੇ ਬਿਨਾਂ ਕੋਈ ਵੀ ਸੰਸਥਾ ਸੁਚਾਰੂ ਰੂਪ ਨਾਲ ਨਹੀਂ ਚੱਲ ਸਕਦੀ । ਸਕੂਲ ਦੇ ਵੀ ਆਪਣੇ ਕਾਨੂੰਨ (ਨਿਯਮ ਹੁੰਦੇ ਹਨ ਜਿਨ੍ਹਾਂ ਦੇ ਕਾਰਨ ਸਕੂਲ ਵਿਚ ਅਨੁਸ਼ਾਸਨ ਬਣਿਆ ਰਹਿੰਦਾ ਹੈ ।

ਪ੍ਰਸ਼ਨ 5.
ਨਿਆਂਪਾਲਿਕਾ ਦੀ ਨਿਰਪੱਖਤਾ ਤੋਂ ਕੀ ਭਾਵ ਹੈ ?
ਉੱਤਰ-
ਨਿਆਂਪਾਲਿਕਾ ਦੀ ਨਿਰਪੱਖਤਾ ਤੋਂ ਭਾਵ ਇਹ ਹੈ ਕਿ ਉਹ ਕਾਰਜਪਾਲਿਕਾ ਜਾਂ ਵਿਧਾਨਪਾਲਿਕਾ ਦੇ ਦਬਾਓ ਤੋਂ ਬਿਨਾਂ ਸੁਤੰਤਰ ਰੂਪ ਵਿਚ ਨਿਆਂ ਕਰੇ । ਭਾਰਤ ਵਿਚ ਵੀ ਨਿਆਂਪਾਲਿਕਾ ਨੂੰ ਨਿਰਪੱਖ ਬਣਾਇਆ ਗਿਆ ਹੈ । ਜੇਕਰ ਕੋਈ ਸੰਸਥਾ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰਦੀ ਤਾਂ ਨਿਆਂਪਾਲਿਕਾ ਉਸ ਨੂੰ ਅਸੰਵਿਧਾਨਿਕ ਘੋਸ਼ਿਤ ਕਰ ਸਕਦੀ ਹੈ ।

ਪ੍ਰਸ਼ਨ 6.
ਮਹਾਤਮਾ ਗਾਂਧੀ ਜੀ ਦੁਆਰਾ ਅੰਦੋਲਨ ਕਦੋਂ-ਕਦੋਂ ਚਲਾਏ ਗਏ ?
ਉੱਤਰ-
ਮਹਾਤਮਾ ਗਾਂਧੀ ਜੀ ਦੁਆਰਾ 1920 ਵਿਚ ਅਸਹਿਯੋਗ ਅੰਦੋਲਨ, 1930 ਵਿਚ ਸਿਵਿਲ ਨਾ-ਫੁਰਮਾਨੀ ਅਵੱਗਿਆ) ਅੰਦੋਲਨ ਅਤੇ 1942 ਵਿਚ ਭਾਰਤ ਛੱਡੋ ਅੰਦੋਲਨ ਚਲਾਇਆ ਗਿਆ ।

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਸੰਵਿਧਾਨ ਦੀ ਸਰਵਉੱਚਤਾ ਤੋਂ ਕੀ ਭਾਵ ਹੈ ?
ਉੱਤਰ-
ਸੰਵਿਧਾਨ ਇਕ ਕਾਨੂੰਨੀ ਦਸਤਾਵੇਜ਼ ਹੈ । ਇਹ ਦੇਸ਼ ਦਾ ਸਰਵਉੱਚ ਕਾਨੂੰਨ ਹੈ । ਸਰਕਾਰ ਦੇ ਸਾਰੇ ਮਹੱਤਵਪੂਰਨ ਅਹੁਦਿਆਂ ਉੱਤੇ ਨਿਯੁਕਤੀ ਤੋਂ ਪਹਿਲਾਂ ਅਹੁਦਾ ਗ੍ਰਹਿਣ ਕਰਨ ਵਾਲੇ ਵਿਅਕਤੀ ਨੂੰ ਸੰਵਿਧਾਨ ਨੂੰ ਸਰਵਉੱਚ ਮੰਨਣ ਅਤੇ ਇਸਦੀ ਪਾਲਨਾ ਕਰਨ ਦੀ ਸਹੁੰ ਦਿਵਾਈ ਜਾਂਦੀ ਹੈ । ਜੇਕਰ ਕੋਈ ਸੰਸਥਾ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰਦੀ ਤਾਂ ਉਸਨੂੰ ਨਿਆਂਪਾਲਿਕਾ ਦੁਆਰਾ ਗੈਰ-ਸੰਵਿਧਾਨਿਕ ਐਲਾਨ ਕਰ ਦਿੱਤਾ ਜਾਂਦਾ ਹੈ । ਇਸੇ ਤਰ੍ਹਾਂ ਸੰਵਿਧਾਨ ਵਿਰੋਧੀ ਕਾਨੂੰਨਾਂ ਨੂੰ ਵੀ ਰੱਦ ਕਰ ਦਿੱਤਾ ਜਾਂਦਾ ਹੈ ।

PSEB 8th Class Social Science Solutions Chapter 24 ਸੰਵਿਧਾਨ ਅਤੇ ਕਾਨੂੰਨ

ਪ੍ਰਸ਼ਨ 2.
ਭਾਰਤੀ ਸੰਵਿਧਾਨ ਦਾ ਨਿਰਮਾਣ ਕਿਵੇਂ ਹੋਇਆ ?
ਉੱਤਰ-
ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਇਕ ਸੰਵਿਧਾਨਿਕ ਕਮੇਟੀ ਬਣਾਈ ਗਈ । ਡਾ: ਰਾਜਿੰਦਰ ਪ੍ਰਸਾਦ ਨੂੰ ਇਸ ਕਮੇਟੀ ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਚੁਣਿਆ ਗਿਆ । ਇਹ ਸੰਵਿਧਾਨ ਸਭਾ ਪੂਰਨ ਪ੍ਰਭੂਸੱਤਾ ਸੰਪੰਨ ਸੀ ।

ਮਸੌਦਾ ਕਮੇਟੀ ਦਾ ਗਠਨ ਅਤੇ ਸੰਵਿਧਾਨ ਦਾ ਨਿਰਮਾਣ – ਸੰਵਿਧਾਨ ਨੂੰ ਨਿਯਮਿਤ ਰੂਪ ਦੇਣ ਲਈ 29 ਅਗਸਤ, 1947 ਨੂੰ ਸੱਤ ਮੈਂਬਰਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਗਿਆ । ਇਸ ਦੇ ਪ੍ਰਧਾਨ ਡਾ: ਬੀ.ਆਰ. ਅੰਬੇਦਕਰ ਸਨ ।ਇਸ ਮਸੌਦਾ ਕਮੇਟੀ ਨੇ ਭਿੰਨ-ਭਿੰਨ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਕੇ ਹੋਰ ਦੇਸ਼ਾਂ ਦੇ ਸੰਵਿਧਾਨਾਂ ਤੋਂ ਬਹੁਤ ਸਾਰੇ ਸਿਧਾਂਤਾਂ ਨੂੰ ਇਕੱਠਾ ਕੀਤਾ । ਸੰਵਿਧਾਨ ਸਭਾ ਦੀਆਂ ਕੁੱਲ 11 ਬੈਠਕਾਂ ਹੋਈਆਂ । 26 ਨਵੰਬਰ, 1949 ਨੂੰ ਭਾਰਤੀ ਸੰਵਿਧਾਨ ਬਣ ਕੇ ਤਿਆਰ ਹੋ ਗਿਆ । ਇਹ ਸੰਵਿਧਾਨ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ ।

ਪ੍ਰਸ਼ਨ 3.
ਭਾਰਤ ਵਿਚ ਨਿਆਂਪਾਲਿਕਾ ਨੂੰ ਸੁਤੰਤਰ ਤੇ ਨਿਰਪੱਖ ਕਿਵੇਂ ਬਣਾਇਆ ਗਿਆ ਹੈ ?
ਉੱਤਰ-
ਨਿਆਂਪਾਲਿਕਾ ਨੂੰ ਸੰਵਿਧਾਨ ਦੀ ਰੱਖਿਆ ਲਈ ਸਰਵਉੱਤਮ ਅਤੇ ਨਿਰਪੱਖ ਬਣਾਇਆ ਗਿਆ ਹੈ । ਨਿਆਂਪਾਲਿਕਾ ਸੰਵਿਧਾਨ ਦੀ ਪਾਲਣਾ ਨੂੰ ਸੁਨਿਸਚਿਤ ਬਣਾਉਂਦੀ ਹੈ । ਜੇਕਰ ਕੋਈ ਸੰਸਥਾ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰਦੀ ਤਾਂ ਉਸ ਨੂੰ ਅਸੰਵਿਧਾਨਿਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ । ਨਿਆਂਪਾਲਿਕਾ ਨੂੰ ਨਿਆਇਕ ਪੁਨਰ-ਨਿਰੀਖਣ ਦਾ ਅਧਿਕਾਰ ਪ੍ਰਾਪਤ ਹੈ । ਇਸਦਾ ਅਰਥ ਇਹ ਹੈ ਕਿ ਜੇਕਰ ਕਿਸੇ ਵਿਧਾਨ ਮੰਡਲ ਦੁਆਰਾ ਬਣਾਇਆ ਗਿਆ ਕਾਨੂੰਨ ਸੰਵਿਧਾਨ ਦੀ ਭਾਵਨਾ ਦਾ ਉਲੰਘਣ ਕਰਦਾ ਹੈ, ਤਾਂ ਨਿਆਂਪਾਲਿਕਾ ਉਸ ਨੂੰ ਰੱਦ ਕਰ ਸਕਦੀ ਹੈ । ਇਸੇ ਪ੍ਰਕਾਰ ਇਹ ਕਾਰਜਪਾਲਿਕਾ ਦੁਆਰਾ ਲਾਗੂ ਕਿਸੇ ਵੀ ਸੰਵਿਧਾਨ ਵਿਰੋਧੀ ਆਦੇਸ਼ ਨੂੰ ਅਸੰਵਿਧਾਨਿਕ ਘੋਸ਼ਿਤ ਕਰ ਸਕਦੀ ਹੈ ।

ਪ੍ਰਸ਼ਨ 4.
ਗਾਂਧੀ ਜੀ ਨੇ ਅੰਗਰੇਜ਼ਾਂ ਦੇ ਵਿਰੁੱਧ ਕਿਹੜੇ-ਕਿਹੜੇ ਅੰਦੋਲਨ ਚਲਾਏ ?
ਉੱਤਰ-
ਅੰਗਰੇਜ਼ੀ ਸਰਕਾਰ ਦੀਆਂ ਬਹੁਤ ਸਾਰੀਆਂ ਨੀਤੀਆਂ ਜਨਹਿਤ ਵਿਰੋਧੀ ਸਨ । ਆਪਣੇ ਹਿੱਤ ਲਈ ਉਨ੍ਹਾਂ ਨੇ ਸਮੇਂ-ਸਮੇਂ ‘ਤੇ ਕਈ ਕਾਲੇ ਕਾਨੂੰਨ ਪਾਸ ਕੀਤੇ । ਗਾਂਧੀ ਜੀ ਨੇ ਉਨ੍ਹਾਂ ਦੀਆਂ ਇਨ੍ਹਾਂ ਨੀਤੀਆਂ ਅਤੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਲਈ ਹੇਠ ਲਿਖੇ ਅੰਦੋਲਨ ਚਲਾਏ-

  1. 1920 ਵਿਚ ਨਾ-ਮਿਲਵਰਤਨ ਅੰਦੋਲਨ
  2. 1930 ਵਿੱਚ ਸਿਵਲ ਨਾਫ਼ਰਮਾਨੀ ਅੰਦੋਲਨ
  3. 1942 ਵਿਚ ਭਾਰਤ ਛੱਡੋ ਅੰਦੋਲਨ ।

ਪ੍ਰਸ਼ਨ 5.
ਸ਼ਰਾਬਬੰਦੀ ਦਾ ਕੀ ਭਾਵ ਹੈ ਅਤੇ ਇਸ ਨੂੰ ਕਿਉਂ ਲਾਗੂ ਕਰਨਾ ਚਾਹੀਦਾ ਹੈ ?
ਉੱਤਰ-
ਸ਼ਰਾਬਬੰਦੀ ਦਾ ਅਰਥ ਹੈ-ਸ਼ਰਾਬ ਬਣਾਉਣਾ, ਸ਼ਰਾਬ ਦੀ ਵਿਕਰੀ ਅਤੇ ਸ਼ਰਾਬ ਪੀਣ ’ਤੇ ਕਾਨੂੰਨੀ ਪਾਬੰਦੀ ।
ਸ਼ਰਾਬ ਪੀਣਾ ਇਕ ਬਹੁਤ ਵੱਡੀ ਬੁਰਾਈ ਹੈ । ਇਕ ਸਰਵੇਖਣ ਦੇ ਅਨੁਸਾਰ ਸਾਡੇ ਦੇਸ਼ ਵਿਚ ਹਰ ਚੌਥਾ ਵਿਅਕਤੀ ਸ਼ਰਾਬ ਪੀਂਦਾ ਹੈ । ਸ਼ਰਾਬ ’ਤੇ ਹਰ ਰੋਜ਼ ਕਰੋੜਾਂ ਰੁਪਏ ਖ਼ਰਚ ਹੁੰਦੇ ਹਨ । ਇੰਨਾ ਹੀ ਨਹੀਂ ਸ਼ਰਾਬ ਪੀਣ ਨਾਲ ਪੈਸੇ ਦੇ ਨਾਲ-ਨਾਲ, ਸਮੇਂ ਅਤੇ ਸਿਹਤ ਦਾ ਵੀ ਨੁਕਸਾਨ ਹੁੰਦਾ ਹੈ । ਸ਼ਰਾਬ ਮਨੁੱਖ ਨੂੰ ਨੈਤਿਕ ਪਤਨ ਵੱਲ ਵੀ ਲੈ ਜਾਂਦੀ ਹੈ । ਇਸ ਲਈ ਸ਼ਰਾਬਬੰਦੀ ਨੂੰ ਲਾਗੂ ਕਰਨਾ ਉੱਚਿਤ ਹੀ ਨਹੀਂ, ਜ਼ਰੂਰੀ ਵੀ ਹੈ ।

PSEB 8th Class Social Science Guide ਸੰਵਿਧਾਨ ਅਤੇ ਕਾਨੂੰਨ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਭਾਰਤ ਕਦੋਂ ਅਜ਼ਾਦ ਹੋਇਆ ?
ਉੱਤਰ-
ਭਾਰਤ 15 ਅਗਸਤ, 1947 ਨੂੰ ਅਜ਼ਾਦ ਹੋਇਆ ।

PSEB 8th Class Social Science Solutions Chapter 24 ਸੰਵਿਧਾਨ ਅਤੇ ਕਾਨੂੰਨ

ਪ੍ਰਸ਼ਨ 2.
(i) ਭਾਰਤ ਦਾ ਸੰਵਿਧਾਨ ਕਿਸ ਨੇ ਬਣਾਇਆ ?
(ii) ਇਸਦੇ ਪ੍ਰਧਾਨ ਕੌਣ ਸਨ ?
ਉੱਤਰ-
(i) ਭਾਰਤ ਦਾ ਸੰਵਿਧਾਨ ਇਕ ਸੰਵਿਧਾਨਿਕ ਕਮੇਟੀ ਨੇ ਬਣਾਇਆ !
(ii) ਇਸਦੇ ਪ੍ਰਧਾਨ ਡਾ: ਰਾਜਿੰਦਰ ਪ੍ਰਸਾਦ ਸਨ ।

ਪ੍ਰਸ਼ਨ 3.
(i) ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦਾ ਗਠਨ ਕਦੋਂ ਹੋਇਆ ?
(ii) ਇਸਦੇ ਪ੍ਰਧਾਨ ਕੌਣ ਸਨ ?
ਉੱਤਰ-
(i) ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦਾ ਗਠਨ 29 ਅਗਸਤ, 1947 ਨੂੰ ਹੋਇਆ ।
(ii) ਇਸਦੇ ਪ੍ਰਧਾਨ ਡਾ: ਬੀ. ਆਰ. ਅੰਬੇਦਕਰ ਸਨ ।

ਪ੍ਰਸ਼ਨ 4.
ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ ?
ਉੱਤਰ-
ਡਾ: ਰਾਜਿੰਦਰ ਪ੍ਰਸਾਦ ।

ਪ੍ਰਸ਼ਨ 5.
ਕਿਨ੍ਹਾਂ-ਕਿਨ੍ਹਾਂ ਰਾਜਾਂ ਦੀਆਂ ਸਰਕਾਰਾਂ ਨੇ ਸ਼ਰਾਬਬੰਦੀ ਬਿੱਲ ਪਾਸ ਕੀਤੇ ?
ਉੱਤਰ-
ਸ਼ਰਾਬਬੰਦੀ ਬਿੱਲ ਗੁਜਰਾਤ, ਹਰਿਆਣਾ, ਕੇਰਲ ਅਤੇ ਆਂਧਰਾ ਪ੍ਰਦੇਸ਼ ਦੀਆਂ ਸਰਕਾਰਾਂ ਨੇ ਪਾਸ ਕੀਤੇ ।

ਪ੍ਰਸ਼ਨ 6.
1961 ਵਿਚ ਇਸਤਰੀ-ਜਾਤੀ ਦੇ ਪੱਖ ਵਿਚ ਇਕ ਮਹੱਤਵਪੂਰਨ ਕਾਨੂੰਨ ਪਾਸ ਕੀਤਾ ਗਿਆ ? ਕੀ ਤੁਸੀਂ ਇਸ ਕਾਨੂੰਨ ਦਾ ਨਾਮ ਦੱਸ ਸਕਦੇ ਹੋ ?
ਉੱਤਰ-
ਦਹੇਜ ਵਿਰੋਧੀ ਕਾਨੂੰਨ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਭਾਰਤ ਵਿਚ ਸੰਵਿਧਾਨ ਨੂੰ ਸਰਵਉੱਚ ਮੰਨਿਆ ਜਾਂਦਾ ਹੈ । ਇਸ ਲਈ ਇਸਦੀ ਭਾਵਨਾ ਦੀ ਰੱਖਿਆ ਕਰਨਾ ਜ਼ਰੂਰੀ ਹੈ ? ਇਸ ਦੀ ਰੱਖਿਆ ਕੌਣ ਕਰਦਾ ਹੈ ?
(i) ਵਿਧਾਨਪਾਲਿਕਾ
(ii) ਪ੍ਰਧਾਨਮੰਤਰੀ :
(iii) ਨਿਆਂਪਾਲਿਕਾ
(iv) ਕਾਰਜਪਾਲਿਕਾ ।
ਉੱਤਰ-
(iii) ਨਿਆਂਪਾਲਿਕਾ

PSEB 8th Class Social Science Solutions Chapter 24 ਸੰਵਿਧਾਨ ਅਤੇ ਕਾਨੂੰਨ

ਪ੍ਰਸ਼ਨ 2.
ਕਈ ਕਾਰਨਾਂ ਕਰਕੇ ਸਿਤਰੀਆਂ ਦੀ ਭਿਆਨਕ ਹੱਤਿਆ ਕਰ ਦਿੱਤੀ ਜਾਂਦੀ ਹੈ । ਸਾਡੇ ਸਮਾਜ ਵਿਚ ਇਸ ਕਲੰਕ ਦਾ ਮੂਲ ਕਾਰਨ ਕੀ ਹੈ ?
(i) ਅਨਪੜ੍ਹਤਾ
(ii) ਦਹੇਜ ਪ੍ਰਥਾ
(iii) ਬਾਲ ਵਿਆਹ
(iv) ਇਸਤਰੀਆਂ ਵਿਚ ਵੱਧਦਾ ਫੈਸ਼ਨ ।
ਉੱਤਰ-
(ii) ਦਹੇਜ ਪ੍ਰਥਾ

ਪ੍ਰਸ਼ਨ 3.
ਭਾਰਤੀ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ ਸੀ ?
(i) 26 ਨਵੰਬਰ, 1949
(ii) 26 ਜਨਵਰੀ, 1950
(iii) 26 ਜਨਵਰੀ, 1930
(iv) 26 ਜਨਵਰੀ, 1948.
ਉੱਤਰ-
(ii) 26 ਜਨਵਰੀ, 1950

ਪ੍ਰਸ਼ਨ 4.
ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦੇ ਕੌਣ ਪ੍ਰਧਾਨ ਸਨ ?
(i) ਡਾ: ਰਾਜਿੰਦਰ ਪ੍ਰਸ਼ਾਦ
(ii) ਡਾ: ਬੀ.ਆਰ. ਅੰਬੇਦਕਰ
(iii) ਮਹਾਤਮਾ ਗਾਂਧੀ
(iv) ਪੰਡਿਤ ਜਵਾਹਰ ਲਾਲ ਨਹਿਰੂ ।
ਉੱਤਰ-
(ii) ਡਾ: ਬੀ.ਆਰ. ਅੰਬੇਦਕਰ

ਪ੍ਰਸ਼ਨ 5.
ਹੇਠ ਲਿਖਿਆਂ ਵਿਚੋਂ ਭਾਰਤ ‘ ਚ ਕੌਣ ਸਰਵਉੱਚ ਹੈ ?
(i) ਪ੍ਰਧਾਨ ਮੰਤਰੀ
(ii) ਰਾਸ਼ਟਰਪਤੀ
(iii) ਨਿਆਂਪਾਲਿਕਾ
(iv) ਸੰਵਿਧਾਨ ।
ਉੱਤਰ-
(iv) ਸੰਵਿਧਾਨ ।

ਪ੍ਰਸ਼ਨ 6.
ਮਸੌਦਾ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਦੱਸੋ
(i) 11
(ii) 18
(iii) 07
(iv) 02
ਉੱਤਰ-
(iii) 07

PSEB 8th Class Social Science Solutions Chapter 24 ਸੰਵਿਧਾਨ ਅਤੇ ਕਾਨੂੰਨ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਭਾਰਤ ਦਾ ਸੰਵਿਧਾਨ …………………………. ਨੂੰ ਲਾਗੂ ਕੀਤਾ ਗਿਆ ।
2. …………………………. ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ ।
3. ਦਾਜ ਰੋਕੂ ਕਾਨੂੰਨ ………………………… ਵਿਚ ਬਣਿਆ ਸੀ ।
4. ਭਾਰਤੀ ਸੰਵਿਧਾਨ ………………………… ਸਾਲ ………………………. ਮਹੀਨੇ ……………………….. ਦਿਨਾਂ ਵਿਚ ਤਿਆਰ ਕੀਤਾ ਗਿਆ ।
5. ਭਰੂਣ ਹੱਤਿਆ ਦਾ ਮੂਲ ਕਾਰਨ ………………….. ਰੀਤ ਹੈ ।
ਉੱਤਰ-
1. 26 ਜਨਵਰੀ, 1950,
2. ਡਾ. ਰਾਜਿੰਦਰ ਪ੍ਰਸਾਦ,
3. 1961 ਈ:,
4. 2, 11, 18,
5. ਦਾਜ ।

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗਲਤ ਕਥਨਾਂ ਤੇ ਗਲਤ (×) ਦਾ ਚਿੰਨ੍ਹ ਲਾਓ :

1. ਡਾਂਡੀ ਨਾਮਕ ਸਥਾਨ ਤੇ ਗਾਂਧੀ ਜੀ ਨੇ ਨਮਕ ਕਾਨੂੰਨ ਤੋੜਿਆ ।
2. ਨਿਆਂਪਾਲਿਕਾ ਸੰਵਿਧਾਨ ਦੀ ਰੱਖਿਆ ਨਹੀਂ ਕਰਦੀ ਹੈ ।
3. ਭਾਰਤ ਵਿਚ ਕਾਨੂੰਨ ਦਾ ਸ਼ਾਸਨ ਚੱਲਦਾ ਹੈ ।
4. ਬੁਰੇ ਕਾਨੂੰਨਾਂ ਦੀ ਉਲੰਘਣਾ ਕਰਨੀ ਲੋਕਤੰਤਰੀ ਸਰਕਾਰ ਦੀ ਵਿਸ਼ੇਸ਼ਤਾ ਹੈ ।
5. ਕਾਨੂੰਨ ਅਨਿਸਚਿਤ ਨਿਯਮ ਹੁੰਦੇ ਹਨ ।
ਉੱਤਰ-
1. (√)
2. (×)
3. (√)
4. (√)
5. (×)

(ਹ) ਸਹੀ ਜੋੜੇ ਬਣਾਓ :

1. ਸੰਵਿਧਾਨ ਨਿਆਂਪਾਲਿਕਾ
2. ਸੰਵਿਧਾਨ ਦੀ ਰੱਖਿਆ 31 ਦਸੰਬਰ, 1929
3. ਸੰਵਿਧਾਨ ਤਿਆਰ ਹੋਇਆ ਕਾਨੂੰਨੀ ਦਸਤਾਵੇਜ਼
4. ਕਾਂਗਰਸ ਦੁਆਰਾ ਸੰਪੂਰਨ ਸੁਤੰਤਰਤਾ ਦੀ ਘੋਸ਼ਣਾ 26 ਨਵੰਬਰ, 1949

ਉੱਤਰ-

1. ਸੰਵਿਧਾਨ ਕਾਨੂੰਨੀ ਦਸਤਾਵੇਜ਼
2. ਸੰਵਿਧਾਨ ਦੀ ਰੱਖਿਆ ਨਿਆਂਪਾਲਿਕਾ
3. ਸੰਵਿਧਾਨ ਤਿਆਰ ਹੋਇਆ 26 ਨਵੰਬਰ, 1949
4. ਕਾਂਗਰਸ ਦੁਆਰਾ ਸੰਪੂਰਨ ਸੁਤੰਤਰਤਾ ਦੀ ਘੋਸ਼ਣਾ 31 ਦਸੰਬਰ, 1929

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਦੇ ਸੰਵਿਧਾਨ ਦੇ ਨਿਰਮਾਣ ਅਤੇ ਲਾਗੂ ਹੋਣ ‘ਤੇ ਇਕ ਨੋਟ ਲਿਖੋ ।
ਉੱਤਰ-
ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਇਕ ਸੰਵਿਧਾਨਿਕ ਕਮੇਟੀ ਬਣਾਈ ਗਈ । ਡਾ: ਰਾਜਿੰਦਰ ਪ੍ਰਸਾਦ ਨੂੰ ਇਸ ਕਮੇਟੀ (ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਚੁਣਿਆ ਗਿਆ । ਇਹ ਸੰਵਿਧਾਨ ਸਭਾ ਪੂਰਨ ਪ੍ਰਭੂਸੱਤਾ ਸੰਪੰਨ ਸੀ ।

ਮਸੌਦਾ ਕਮੇਟੀ ਦਾ ਗਠਨ ਅਤੇ ਸੰਵਿਧਾਨ ਦਾ ਨਿਰਮਾਣ – ਸੰਵਿਧਾਨ ਨੂੰ ਨਿਯਮਿਤ ਰੂਪ ਦੇਣ ਲਈ 29 ਅਗਸਤ, 1947 ਨੂੰ ਸੱਤ ਮੈਂਬਰਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਗਿਆ । ਇਸ ਦੇ ਪ੍ਰਧਾਨ ਡਾ: ਬੀ. ਆਰ. ਅੰਬੇਦਕਰ ਸਨ । ਇਸ ਮਸੌਦਾ ਕਮੇਟੀ ਨੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਕੇ ਹੋਰਨਾਂ ਦੇਸ਼ਾਂ ਦੇ ਸੰਵਿਧਾਨਾਂ ਤੋਂ ਬਹੁਤ ਸਾਰੇ ਸਿਧਾਂਤਾਂ ਨੂੰ ਇਕੱਠਾ ਕੀਤਾ । ਸੰਵਿਧਾਨ ਸਭਾ ਦੀਆਂ ਕੁੱਲ 11 ਬੈਠਕਾਂ ਹੋਈਆਂ । 26 ਨਵੰਬਰ, 1949 ਨੂੰ ਭਾਰਤੀ ਸੰਵਿਧਾਨ ਬਣ ਕੇ ਤਿਆਰ ਹੋ ਗਿਆ । ਇਸ ਨੂੰ ਤਿਆਰ ਹੋਣ ਵਿਚ 2 ਸਾਲ, 11 ਮਹੀਨੇ ਅਤੇ 18 ਦਿਨ ਲੱਗੇ । ਇਹ ਸੰਵਿਧਾਨ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ । 25 ਜਨਵਰੀ, 1950 ਨੂੰ ਸੰਵਿਧਾਨ ਸਭਾ ਦੀ ਅੰਤਿਮ ਬੈਠਕ ਹੋਈ ਇਸ ਵਿਚ ਡਾ: ਰਾਜਿੰਦਰ ਪ੍ਰਸਾਦ ਨੂੰ ਭਾਰਤ ਦਾ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ ।

ਪ੍ਰਸ਼ਨ 2.
ਦਾਜ ਪ੍ਰਥਾ ‘ਤੇ ਕਿਉਂ ਅਤੇ ਕਿਵੇਂ ਰੋਕ ਲਗਾਈ ਗਈ ?
ਉੱਤਰ-
ਦਾਜ ਦੀ ਭੈੜੀ ਪ੍ਰਥਾ ਸਾਡੇ ਸਮਾਜ ਦੇ ਲਈ ਬਹੁਤ ਵੱਡਾ ਸ਼ਰਾਪ ਸੀ । ਗ਼ਰੀਬ ਵਰਗ ਲਈ ਤਾਂ ਇਹ ਸਦੀਆਂ ਤੋਂ ਇਕ ਸਮੱਸਿਆ ਬਣੀ ਹੋਈ ਸੀ | ਗ਼ਰੀਬ ਲੋਕ ਆਮ ਤੌਰ ‘ਤੇ ਕਰਜ਼ਾ ਲੈ ਕੇ ਆਪਣੀਆਂ ਕੁੜੀਆਂ ਨੂੰ ਦਹੇਜ ਦਿੰਦੇ ਸਨ । ਇਸ ਨਾਲ ਸਮਾਜ ਵਿਚ ਔਰਤ ਜਾਤੀ ਦਾ ਮਾਣ-ਸਨਮਾਨ ਘੱਟ ਹੋ ਗਿਆ । ਇਸ ਲਈ ਲੋਕ ਕੰਨਿਆ ਭਰੂਣ ਹੱਤਿਆ ਕਰਨ ਲੱਗੇ । ਇਸ ਨਾਲ ਮੁੰਡਿਆਂ ਦੀ ਤੁਲਨਾ ਵਿਚ ਕੁੜੀਆਂ ਦਾ ਅਨੁਪਾਤ ਘੱਟ ਹੁੰਦਾ ਗਿਆ । ਇਸ ਕਰਕੇ ਦਾਜ ਪ੍ਰਥਾ ’ਤੇ ਰੋਕ ਲਗਾਉਣ ਲਈ ਸਰਕਾਰ ਨੂੰ ਕਾਨੂੰਨ ਬਣਾਉਣਾ ਪਿਆ । ਇਸਦੇ ਅਨੁਸਾਰ ਦਾਜ ਲੈਣਾ ਜਾਂ ਦੇਣਾ ਗ਼ੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ | ਪਰ ਅੱਜ ਵੀ ਇਸ ਕਾਨੂੰਨ ਨੂੰ ਦ੍ਰਿੜ੍ਹਤਾ ਨਾਲ ਲਾਗੂ ਕਰਨ ਦੀ ਲੋੜ ਹੈ ।

PSEB 8th Class Social Science Solutions Chapter 24 ਸੰਵਿਧਾਨ ਅਤੇ ਕਾਨੂੰਨ

ਪ੍ਰਸ਼ਨ 3.
ਭਾਰਤੀ ਸੰਵਿਧਾਨ ਦੀ ਭੂਮਿਕਾ ਲਿਖੋ ।
ਉੱਤਰ-
ਭਾਰਤੀ ਸੰਵਿਧਾਨ ਨੂੰ ਸਰਵਉੱਚ ਦਸਤਾਵੇਜ਼ ਮੰਨਿਆ ਗਿਆ ਹੈ ।

  1. ਸਰਕਾਰ ਦੇ ਵਿਸ਼ੇਸ਼ ਅਹੁਦਿਆਂ ‘ਤੇ ਨਿਯੁਕਤੀ ਤੋਂ ਪਹਿਲਾਂ ਵਿਅਕਤੀ ਨੂੰ ਸੰਵਿਧਾਨ ਦੀ ਪਾਲਣਾ ਦੀ ਸਹੁੰ ਦਿਵਾਈ ਜਾਂਦੀ ਹੈ ।
  2. ਸਾਰੀਆਂ ਰਾਜਕੀ ਅਤੇ ਅਰਾਜਕੀ ਸੰਸਥਾਵਾਂ ਸੰਵਿਧਾਨ ਦੇ ਅਨੁਸਾਰ ਹੀ ਕੰਮ ਕਰਦੀਆਂ ਹਨ ।
  3. ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਬਣਾਇਆਂ ਗਿਆ ਹੈ | ਅਜਿਹੇ ਸੰਵਿਧਾਨ ਦੀ ਰੱਖਿਆ ਲਈ ਬਹੁਤ ਸਾਰੇ ਅਧਿਕਾਰ ਦਿੱਤੇ ਗਏ ਹਨ । ਇਨ੍ਹਾਂ ਵਿਚੋਂ ਇਕ ਮਹੱਤਵਪੂਰਨ ਅਧਿਕਾਰ ਸੰਵਿਧਾਨ ਦੀ ਰੱਖਿਆ ਅਤੇ ਵਿਆਖਿਆ ਦਾ ਹੈ ।
  4. ਸੰਵਿਧਾਨ ਦੇ ਅਨੁਸਾਰ ਦੇਸ਼ ਵਿਚ ਪੂਰਨ ਲੋਕਤੰਤਰੀ ਢਾਂਚਾ ਸਥਾਪਿਤ ਕੀਤਾ ਗਿਆ ਹੈ । ਇਸ ਵਿਚ ਨਾਗਰਿਕਾਂ ਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਗਏ ਹਨ । ਇਨ੍ਹਾਂ ਵਿਚੋਂ ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ ਬਹੁਤ ਹੀ ਮਹੱਤਵਪੂਰਨ ਹੈ ।

ਪ੍ਰਸ਼ਨ 4.
ਸੰਵਿਧਾਨ ਅਤੇ ਕਾਨੂੰਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਵਿਧਾਨ-ਸੰਵਿਧਾਨ ਇਕ ਮੌਲਿਕ ਦਸਤਾਵੇਜ਼ ਹੈ । ਇਹ ਸਰਵਉੱਚ ਹੈ । ਇਹ ਉਨ੍ਹਾਂ ਨਿਯਮਾਂ ਦਾ ਸਮੂਹ ਹੈ ਜਿਨ੍ਹਾਂ ਦੇ ਅਨੁਸਾਰ ਦੇਸ਼ ਦਾ ਸ਼ਾਸਨ ਚਲਾਇਆ ਜਾਂਦਾ ਹੈ । ਇਸੇ ਦੇ ਅਨੁਸਾਰ ਰਾਜ ਅਤੇ ਨਾਗਰਿਕਾਂ ਦੇ ਆਪਸੀ ਸੰਬੰਧ ਨਿਸਚਿਤ ਕੀਤੇ ਗਏ ਹਨ । ਸਾਰੀਆਂ ਰਾਜਕੀ ਅਤੇ ਅਰਾਜਕੀ ਸੰਸਥਾਵਾਂ ਨੂੰ ਸੰਵਿਧਾਨ ਦੇ ਅਨੁਸਾਰ ਹੀ ਕੰਮ ਕਰਨਾ ਪੈਂਦਾ ਹੈ ।

ਕਾਨੂੰਨ – ਕਾਨੂੰਨ ਉਹ ਨਿਯਮ ਹਨ ਜਿਹੜੇ ਦੇਸ਼ ਵਿਚ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਦੇ ਹਨ । ਇਨ੍ਹਾਂ ਦਾ ਨਿਰਮਾਣ ਕੇਂਦਰੀ ਅਤੇ ਰਾਜ ਵਿਧਾਨਪਾਲਿਕਾਵਾਂ ਕਰਦੀਆਂ ਹਨ । ਸਾਰੇ ਨਾਗਰਿਕਾਂ ਲਈ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ । ਕਾਨੂੰਨਾਂ ਨੂੰ ਭੰਗ ਕਰਨ ਲਈ ਸਜ਼ਾ ਦਿੱਤੀ ਜਾ ਸਕਦੀ ਹੈ ।

ਪ੍ਰਸ਼ਨ 5.
ਕਾਨੂੰਨ ਦਾ ਅਰਥ ਅਤੇ ਇਸ ਦੀ ਭੂਮਿਕਾ ਕੀ ਹੈ ?
ਉੱਤਰ-
ਅਰਥ-ਕਾਨੂੰਨ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਾਅ (Law) ਦਾ ਅਨੁਵਾਦ ਹੈ । Law ਲਾਂਅ ਸ਼ਬਦ ਟਿਊਟੋਨਿਕ ਸ਼ਬਦ ‘ਲੈਗ’ ਤੋਂ ਨਿਕਲਿਆ ਹੈ । ਇਸਦਾ ਅਰਥ ਹੈ-ਨਿਸਚਿਤ । ਇਸ ਪ੍ਰਕਾਰ ‘ਕਾਨੂੰਨ’ ਸ਼ਬਦ ਦਾ ਅਰਥ ਹੈ-ਨਿਸਚਿਤ ਨਿਯਮ ।

ਕਾਨੂੰਨ ਦੀ ਭੂਮਿਕਾ – ਸਮਾਜਿਕ ਜੀਵਨ ਵਿਚ ਕਾਨੂੰਨਾਂ ਦਾ ਬਹੁਤ ਅਧਿਕ ਮਹੱਤਵ ਹੈ । ਇਹ ਸਾਡੇ ਸਮਾਜਿਕ ਜੀਵਨ ਨੂੰ ਨਿਯੰਤ੍ਰਿਤ ਕਰਦੇ ਹਨ । ਇਨ੍ਹਾਂ ਤੋਂ ਬਿਨਾਂ ਸਾਡਾ ਸਮਾਜਿਕ ਜੀਵਨ ਸੁਚਾਰੂ ਰੂਪ ਨਾਲ ਨਹੀਂ ਚਲ ਸਕਦਾ । ਉਦਾਹਰਨ ਵਜੋਂ ਜੇਕਰ ਸਕੂਲ ਦੇ ਨਿਯਮਾਂ ਕਾਨੂੰਨਾਂ ਦਾ ਪਾਲਣ ਨਾ ਕੀਤਾ ਜਾਵੇ, ਤਾਂ ਅਨੁਸ਼ਾਸਨ ਭੰਗ ਹੋ ਜਾਵੇਗਾ । ਇਸੇ ਪ੍ਰਕਾਰ ਜੇਕਰ ਕਾਨੂੰਨ ਅਪਰਾਧਾਂ ਨੂੰ ਨਿਯੰਤਿਤ ਨਾ ਕਰੇ, ਤਾਂ ਚਾਰੇ ਪਾਸੇ ਅਰਾਜਕਤਾ ਫੈਲ ਜਾਵੇਗੀ ਅਤੇ ਜਨ-ਜੀਵਨ ਸੁਰੱਖਿਅਤ ਨਹੀਂ ਰਹਿ ਪਾਏਗਾ ।

ਪ੍ਰਸ਼ਨ 6.
ਨਾਗਰਿਕ ਦੇ ਕਿਹੜੇ ਅਧਿਕਾਰ ਹਨ ? ਆਲੋਚਨਾ ਦੇ ਅਧਿਕਾਰ ਦੀ ਵਿਆਖਿਆ ਕਰੋ ।
ਉੱਤਰ-
ਸੰਵਿਧਾਨ ਦੁਆਰਾ ਨਾਗਰਿਕਾਂ ਨੂੰ ਜੋ ਅਧਿਕਾਰ ਦਿੱਤੇ ਗਏ ਹਨ, ਉਨ੍ਹਾਂ ਨੂੰ ਮੁੱਢਲੇ ਜਾਂ ਮੌਲਿਕ ਅਧਿਕਾਰ ਕਿਹਾ ਜਾਂਦਾ ਹੈ । ਇਨ੍ਹਾਂ ਅਧਿਕਾਰਾਂ ਵਿਚ ਹੇਠ ਲਿਖੇ ਅਧਿਕਾਰ ਸ਼ਾਮਲ ਹਨ-

  1. ਸਮਾਨਤਾ ਦਾ ਅਧਿਕਾਰ
  2. ਸੁਤੰਤਰਤਾ ਦਾ ਅਧਿਕਾਰ
  3. ਸ਼ੋਸ਼ਣ ਦੇ ਵਿਰੁੱਧ ਅਧਿਕਾਰ
  4. ਧਾਰਮਿਕ ਸੁਤੰਤਰਤਾ ਦਾ ਅਧਿਕਾਰ
  5. ਸੰਸਕ੍ਰਿਤੀ ਅਤੇ ਸਿੱਖਿਆ ਦਾ ਅਧਿਕਾਰ
  6. ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ।

ਆਲੋਚਨਾ ਦਾ ਅਧਿਕਾਰ – ਆਲੋਚਨਾ ਦਾ ਅਧਿਕਾਰ ਸੁਤੰਤਰਤਾ ਦੇ ਅਧਿਕਾਰ ਵਿਚ ਸ਼ਾਮਲ ਹੈ । ਇਸਦਾ ਅਰਥ ਹੈ ਕਿ ਨਾਗਰਿਕਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਹੈ । ਇਸ ਦੇ ਅਨੁਸਾਰ ਜਦੋਂ ਕੋਈ ਸਰਕਾਰ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਕੋਈ ਕਾਨੂੰਨ ਬਣਾਉਂਦੀ ਹੈ, ਤਾਂ ਲੋਕ ਇਸ ਦਾ ਵਿਰੋਧ ਕਰ ਸਕਦੇ ਹਨ ।

PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ

Punjab State Board PSEB 8th Class Social Science Book Solutions History Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ Textbook Exercise Questions and Answers.

PSEB Solutions for Class 8 Social Science History Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ

SST Guide for Class 8 PSEB ਸੁਤੰਤਰਤਾ ਤੋਂ ਬਾਅਦ ਦਾ ਭਾਰਤ Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਸੰਵਿਧਾਨ ਸਭਾ ਦੀ ਸਥਾਪਨਾ ਕਦੋਂ ਹੋਈ ਅਤੇ ਇਸਦੇ ਕਿੰਨੇ ਮੈਂਬਰ ਸਨ ?
ਉੱਤਰ-
ਸੰਵਿਧਾਨ ਸਭਾ ਦੀ ਸਥਾਪਨਾ 1946 ਈ: ਵਿਚ ਹੋਈ । ਇਸਦੇ 389 ਮੈਂਬਰ ਸਨ ।

ਪ੍ਰਸ਼ਨ 2.
ਭਾਰਤੀ ਸੰਵਿਧਾਨ ਕਦੋਂ ਪਾਸ ਅਤੇ ਲਾਗੂ ਹੋਇਆ ?
ਉੱਤਰ-
ਭਾਰਤੀ ਸੰਵਿਧਾਨ 26 ਨਵੰਬਰ, 1949 ਈ: ਨੂੰ ਪਾਸ ਹੋਇਆ ਅਤੇ 26 ਜਨਵਰੀ, 1950 ਨੂੰ ਲਾਗੂ ਹੋਇਆ ।

PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ

ਪ੍ਰਸ਼ਨ 3.
ਦੇਸ਼ੀ ਰਿਆਸਤਾਂ ਦੇ ਏਕੀਕਰਨ ਦਾ ਸਿਹਰਾ ਕਿਸ ਦੇ ਸਿਰ ਹੈ ?
ਉੱਤਰ-
ਦੇਸ਼ੀ ਰਿਆਸਤਾਂ ਦੇ ਏਕੀਕਰਨ ਦਾ ਸਿਹਰਾ ਸਰਦਾਰ ਵੱਲਭ ਭਾਈ ਪਟੇਲ ਦੇ ਸਿਰ ਹੈ ।

ਪ੍ਰਸ਼ਨ 4.
ਹੈਦਰਾਬਾਦ ਰਿਆਸਤ ਨੂੰ ਕਿਵੇਂ ਭਾਰਤ ਨਾਲ ਮਿਲਾਇਆ ਗਿਆ ?
ਉੱਤਰ-
ਹੈਦਰਾਬਾਦ ਰਿਆਸਤ ਨੂੰ ਪੁਲਿਸ ਕਾਰਵਾਈ ਦੁਆਰਾ ਭਾਰਤ ਵਿਚ ਸ਼ਾਮਲ ਕੀਤਾ ਗਿਆ । ਉੱਥੇ 13 ਸਤੰਬਰ, 1948 ਨੂੰ ਭਾਰਤੀ ਪੁਲਿਸ ਭੇਜੀ ਗਈ ਅਤੇ 17 ਸਤੰਬਰ, 1948 ਨੂੰ ਇਸ ਰਿਆਸਤ ਨੂੰ ਭਾਰਤ ਸੰਘ ਵਿਚ ਸ਼ਾਮਲ ਕਰ ਲਿਆ ਗਿਆ ।

ਪ੍ਰਸ਼ਨ 5.
ਜੁਨਾਗੜ੍ਹ ਰਿਆਸਤ ਨੂੰ ਕਿਵੇਂ ਭਾਰਤ ਨਾਲ ਮਿਲਾਇਆ ਗਿਆ ?
ਉੱਤਰ-
ਜੂਨਾਗੜ੍ਹ ਰਿਆਸਤ ਦਾ ਨਵਾਬ ਪਾਕਿਸਤਾਨ ਵਿਚ ਸ਼ਾਮਲ ਹੋਣਾ ਚਾਹੁੰਦਾ ਸੀ । ਪਰੰਤੂ 20 ਫ਼ਰਵਰੀ, 1948 ਈ: ਨੂੰ ਉੱਥੇ ਜਨਮਤ ਸੰਗ੍ਰਹਿ ਹੋਇਆ ਜਿਸ ਵਿਚ ਜਨਤਾ ਨੇ ਭਾਰਤ ਵਿਚ ਮਿਲਣ ਦੀ ਇੱਛਾ ਪ੍ਰਗਟ ਕੀਤੀ । ਇਸ ਲਈ ਜੁਨਾਗੜ੍ਹ ਨੂੰ ਭਾਰਤੀ ਸੰਘ ਵਿਚ ਮਿਲਾ ਲਿਆ ਗਿਆ ।

ਪ੍ਰਸ਼ਨ 6.
ਰਾਜਾਂ ਦਾ ਪੁਨਰਗਠਨ ਕਰਨ ਲਈ ਨਿਯੁਕਤ ਕੀਤੇ ਗਏ ਕਮਿਸ਼ਨ ਦੇ ਕਿੰਨੇ ਮੈਂਬਰ ਸਨ ?
ਉੱਤਰ-
ਇਸ ਕਮਿਸ਼ਨ ਦੇ 3 ਮੈਂਬਰ ਸਨ ।

ਪ੍ਰਸ਼ਨ 7.
ਪੰਚਸ਼ੀਲ ਦੇ ਕੋਈ ਦੋ ਸਿਧਾਂਤ ਲਿਖੋ ।
ਉੱਤਰ-

  1. ਸ਼ਾਂਤੀ ਨਾਲ ਆਪਸੀ ਸਹਿਯੋਗ ।
  2. ਇਕ-ਦੂਜੇ ਉੱਪਰ ਹਮਲਾ ਨਾ ਕਰਨਾ ।

ਪ੍ਰਸ਼ਨ 8.
ਗੁੱਟ-ਨਿਰਲੇਪ ਲਹਿਰ ਦੀ ਪਹਿਲੀ ਕਾਨਫਰੰਸ ਕਦੋਂ ਅਤੇ ਕਿੱਥੇ ਹੋਈ ?
ਉੱਤਰ-
ਗੁੱਟ-ਨਿਰਲੇਪ ਲਹਿਰ ਦੀ ਪਹਿਲੀ ਕਾਨਫ਼ਰੰਸ 1961 ਈ: ਵਿਚ ਬੈਲਗਰੇਡ ਵਿਚ ਹੋਈ ।

PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ

ਪ੍ਰਸ਼ਨ 9.
ਗੁੱਟ-ਨਿਰਲੇਪ ਤੇ ਨੋਟ ਲਿਖੋ ।
ਉੱਤਰ-
ਦੁਸਰੇ ਵਿਸ਼ਵ-ਯੁੱਧ ਦੇ ਤੁਰੰਤ ਬਾਅਦ ਸੰਸਾਰ ਦੋ ਗੁੱਟਾਂ ਵਿਚ ਵੰਡਿਆ ਗਿਆ ਸੀ । ਇਕ ਗੁੱਟ ਦਾ ਨੇਤਾ ਅਮਰੀਕਾ ਸੀ । ਇਸਨੂੰ ਪੱਛਮੀ ਬਲਾਕ ਕਿਹਾ ਜਾਂਦਾ ਸੀ ।ਦੂਸਰੇ ਗੁੱਟ ਦਾ ਨੇਤਾ ਰੂਸ ਸੀ । ਇਨ੍ਹਾਂ ਵਿਚਾਲੇ ਭਿਆਨਕ ਠੰਢਾ ਯੁੱਧ ਚੱਲਣ ਲੱਗਾ । ਨਾਟੋ ਅਤੇ ਵਾਰਸਾ ਪੈਕਟ ਜਿਹੀਆਂ ਸੈਨਿਕ ਸੰਧੀਆਂ ਅਤੇ ਸਮਝੌਤਿਆਂ ਨੇ ਵਾਤਾਵਰਨ ਨੂੰ ਹੋਰ ਵੀ ਵਧੇਰੇ ਤਣਾਅ-ਪੂਰਨ ਬਣਾ ਦਿੱਤਾ । ਭਾਰਤ ਆਪਣੀ ਰੱਖਿਆ ਦੇ ਲਈ ਕਿਸੇ ਵੀ ਗੁੱਟ ਵਿਚ ਸ਼ਾਮਿਲ ਨਹੀਂ ਹੋਣਾ ਚਾਹੁੰਦਾ ਸੀ । ਇਸ ਲਈ ਭਾਰਤ ਨੇ ਦੂਸਰੇ ਦੇਸ਼ਾਂ ਨਾਲ ਮਿਲ ਕੇ ਗੁੱਟ-ਨਿਰਲੇਪ ਲਹਿਰ ਸ਼ੁਰੂ ਕੀਤੀ । ਇਸ ਅੰਦੋਲਨ ਦੇ ਪਿਤਾਮਾ ਪੰਡਿਤ ਜਵਾਹਰ ਲਾਲ ਨਹਿਰੂ, ਯੂਗੋਸਲਾਵੀਆ ਦੇ ਰਾਸ਼ਟਰਪਤੀ ਟੀਟੋ ਅਤੇ ਮਿਸਰ ਦੇ ਰਾਸ਼ਟਰਪਤੀ ਨਾਸਿਰ ਸਨ ।

ਗੁੱਟ-ਨਿਰਲੇਪ ਲਹਿਰ 1961 ਈ: ਵਿਚ ਆਰੰਭ ਹੋਈ । ਇਹ ਪੰਚਸ਼ੀਲ ਦੇ ਸਿਧਾਂਤਾਂ ਉੱਤੇ ਆਧਾਰਿਤ ਸੀ । ਭਾਰਤ ਦੀ ਤਰ੍ਹਾਂ ਇਸਦੇ ਸਾਰੇ ਮੈਂਬਰ ਕਿਸੀ ਵੀ ਸ਼ਕਤੀ ਗੁੱਟ ਵਿਚ ਸ਼ਾਮਿਲ ਹੋਣਾ ਨਹੀਂ ਚਾਹੁੰਦੇ ਸਨ । ਇਸਦਾ ਪਹਿਲਾ ਸੰਮੇਲਨ 1961 ਈ: ਨੂੰ ਬੇਲਗੇਡ ਵਿਚ ਹੋਇਆ । ਆਰੰਭ ਵਿਚ 25 ਦੇਸ਼ ਇਸਦੇ ਮੈਂਬਰ ਬਣੇ, ਪਰੰਤੂ ਅੱਜ 100 ਤੋਂ ਅਧਿਕ ਦੇਸ਼ ਇਸਦੇ ਮੈਂਬਰ ਹਨ ।

ਪ੍ਰਸ਼ਨ 10.
ਭਾਰਤ ਦੀ ਵਿਦੇਸ਼ ਨੀਤੀ ਬਾਰੇ ਤੁਹਾਡਾ ਕੀ ਭਾਵ ਹੈ ?
ਉੱਤਰ-
ਕਿਸੇ ਦੇਸ਼ ਦੁਆਰਾ ਸੰਸਾਰ ਦੇ ਹੋਰ ਦੇਸ਼ਾਂ ਨਾਲ ਸੰਬੰਧਾਂ ਲਈ ਅਪਨਾਈ ਗਈ ਨੀਤੀ ਨੂੰ ਉਸ ਦੇਸ਼ ਦੀ ਵਿਦੇਸ਼ ਨੀਤੀ ਕਹਿੰਦੇ ਹਨ । ਭਾਰਤ ਨੇ ਸੁਤੰਤਰਤਾ ਪ੍ਰਾਪਤੀ ਦੇ ਬਾਅਦ ਸ਼ਾਂਤੀਪੂਰਨ ਸਹਿ-ਹੋਂਦ ਦੇ ਸਿਧਾਂਤ ‘ਤੇ ਆਧਾਰਿਤ ਵਿਦੇਸ਼ ਨੀਤੀ ਅਪਣਾਈ ਹੈ । ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  • ਭਾਰਤ ਵਿਸ਼ਵ ਦੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਸੁਤੰਤਰਤਾ ਦਾ ਸਨਮਾਨ ਕਰਦਾ ਹੈ ।
  • ਭਾਰਤ ਇਸ ਗੱਲ ਵਿਚ ਵਿਸ਼ਵਾਸ ਕਰਦਾ ਹੈ ਕਿ ਸਭ ਧਰਮਾਂ, ਰਾਸ਼ਟਰਾਂ ਅਤੇ ਜਾਤੀਆਂ ਦੇ ਲੋਕ ਬਰਾਬਰ ਹਨ ।
  • ਭਾਰਤ ਉਨ੍ਹਾਂ ਦੇਸ਼ਾਂ ਦਾ ਵਿਰੋਧੀ ਹੈ ਜਿਨ੍ਹਾਂ ਦੀਆਂ ਸਰਕਾਰਾਂ ਰੰਗ, ਜਾਤੀ ਜਾਂ ਸ਼੍ਰੇਣੀ ਦੇ ਆਧਾਰ ਉੱਤੇ ਲੋਕਾਂ ਦੇ ਨਾਲ ਭੇਦ-ਭਾਵ ਕਰਦੀਆਂ ਹਨ । ਉਦਾਹਰਨ ਦੇ ਤੌਰ ‘ਤੇ ਭਾਰਤ ਦੱਖਣੀ ਅਫ਼ਰੀਕਾ ਦੀ ਸਰਕਾਰ ਦਾ ਅਫ਼ਰੀਕਾ ਦੇ ਮੂਲ ਨਿਵਾਸੀਆਂ ਅਤੇ ਏਸ਼ੀਆਈ ਲੋਕਾਂ ਦੇ ਨਾਲ ਭੇਦਭਾਵਪੂਰਨ ਵਿਵਹਾਰ ਦਾ ਵਿਰੋਧ ਕਰਦਾ ਰਿਹਾ ।
  • ਭਾਰਤ ਇਸ ਗੱਲ ਵਿਚ ਵਿਸ਼ਵਾਸ ਰੱਖਦਾ ਹੈ ਕਿ ਸਾਰੇ ਅੰਤਰਰਾਸ਼ਟਰੀ ਝਗੜਿਆਂ ਦਾ ਹੱਲ ਸ਼ਾਂਤੀਪੂਰਨ ਤਰੀਕਿਆਂ ਨਾਲ ਕੀਤਾ ਜਾਣਾ ਚਾਹੀਦਾ ਹੈ ।

ਪ੍ਰਸ਼ਨ 11.
ਭਾਰਤ ਵਿਚ) ਸੰਪਰਦਾਇਕਤਾ ਉੱਤੇ ਨੋਟ ਲਿਖੋ ।
ਉੱਤਰ-
ਭਾਰਤ ਇਕ ਧਰਮ-ਨਿਰਪੱਖ ਦੇਸ਼ ਹੈ । ਇੱਥੇ ਸੰਸਾਰ ਦੇ ਲਗਪਗ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਦੇ ਵੱਖ-ਵੱਖ ਧਾਰਮਿਕ ਵਿਸ਼ਵਾਸ ਹਨ । ਕੁੱਝ ਲੋਕਾਂ ਵਿਚ ਧਾਰਮਿਕ ਸੰਕੀਰਣਤਾ ਦੇ ਕਾਰਨ ਦੇਸ਼ ਵਿਚ ਸਮੇਂ-ਸਮੇਂ ਉੱਤੇ ਸੰਪਰਦਾਇਕ ਦੰਗੇ-ਫਸਾਦ ਹੁੰਦੇ ਰਹਿੰਦੇ ਹਨ । ਇਨ੍ਹਾਂ ਵਿਚ 2002 ਈ: ਵਿਚ ਗੁਜਰਾਤ ਵਿਚ ਵਾਪਰੀ ਘਟਨਾ ਸਭ ਤੋਂ ਜ਼ਿਆਦਾ ਭਿਆਨਕ ਸੀ ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਸਰਕਾਰ ਨੂੰ ਘੱਟ-ਗਿਣਤੀ ਲੋਕਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ । ਇਸ ਲਈ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ 9 ਦਸੰਬਰ, 2006 ਈ: ਨੂੰ ਆਪਣੇ ਭਾਸ਼ਣ ਵਿਚ ਕਿਹਾ ਸੀ, “ਅਸੀਂ ਦੇਸ਼ ਦੇ ਵਿਕਾਸ ਦੇ ਫਲ ਦਾ ਇਕ ਵੱਡਾ ਹਿੱਸਾ ਘੱਟ-ਗਿਣਤੀ ਵਾਲੇ ਲੋਕਾਂ ਨੂੰ ਦੇਣ ਦੇ ਲਈ ਯੋਜਨਾਵਾਂ ਵਿਚ ਪਰਿਵਰਤਨ ਕਰਨ ਦਾ ਯਤਨ ਕਰਾਂਗੇ ।”

ਪ੍ਰਸ਼ਨ 12.
ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਦਾ ਵਰਣਨ ਕਰੋ ।
ਉੱਤਰ-
ਭਾਰਤ ਸੰਸਾਰ ਦੇ ਸਾਰੇ ਦੇਸ਼ਾਂ, ਵਿਸ਼ੇਸ਼ ਕਰ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਦਾ ਇੱਛੁਕ ਹੈ । ਪਾਕਿਸਤਾਨ ਭਾਰਤ ਦਾ ਮਹੱਤਵਪੂਰਨ ਗੁਆਂਢੀ ਦੇਸ਼ ਹੈ । ਇਸ ਦੇ ਨਾਲ ਭਾਰਤ ਦੇ ਸੰਬੰਧਾਂ ਦਾ ਵਰਣਨ ਇਸ ਤਰ੍ਹਾਂ ਹੈ-
ਭਾਰਤ ਅਤੇ ਪਾਕਿਸਤਾਨ – ਪਾਕਿਸਤਾਨ ਦੇ ਨਾਲ ਭਾਰਤ ਸ਼ੁਰੂ ਤੋਂ ਹੀ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਦਾ ਯਤਨ ਕਰ ਰਿਹਾ ਹੈ । ਦੇਸ਼ੀ ਰਿਆਸਤ ਕਸ਼ਮੀਰ ਜੰਮੂ ਅਤੇ ਕਸ਼ਮੀਰ ਦੇ ਭਾਰਤ ਦੇ ਨਾਲ ਮਿਲਾਪ ਨੂੰ ਪਾਕਿਸਤਾਨ ਨੇ ਮਾਨਤਾ ਨਹੀਂ ਦਿੱਤੀ ਸੀ । ਤਦ ਤੋਂ ਕਸ਼ਮੀਰ, ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਿਵਾਦ ਦਾ ਕਾਰਨ ਬਣਿਆ ਹੋਇਆ ਹੈ । ਕਸ਼ਮੀਰ ਸਮੱਸਿਆ ਦੇ ਕਾਰਨ ਭਾਰਤ ਨੇ ਪਾਕਿਸਤਾਨ ਦੇ ਨਾਲ ਤਿੰਨ ਪ੍ਰਮੁੱਖ ਅਤੇ ਅਨੇਕ ਛੋਟੇ-ਮੋਟੇ ਯੁੱਧ ਲੜੇ ਹਨ । ਇਨ੍ਹਾਂ ਵਿਚ 1999 ਈ: ਦਾ ਕਾਰਗਿਲ ਯੁੱਧ ਵੀ ਸ਼ਾਮਿਲ ਹੈ ।

1971 ਈ: ਦੇ ਭਾਰਤ-ਪਾਕਿਸਤਾਨ ਯੁੱਧ ਦੇ ਬਾਅਦ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜੁਲਫੀਕਾਰ ਅਲੀ ਭੁੱਟੋ ਦੇ ਵਿਚ 1972 ਈ: ਵਿਚ ਸ਼ਿਮਲਾ ਵਿੱਚ ਸਮਝੌਤਾ ਹੋਇਆ । ਇਸ ਸਮਝੌਤੇ ਦਾ ਉਦੇਸ਼ ਭਾਰਤ ਅਤੇ ਪਾਕਿਸਤਾਨ ਦੇ ਵਿਚ ਸਾਰੇ ਵਿਵਾਦਾਂ ਦਾ ਸ਼ਾਂਤੀਪੂਰਨ ਹੱਲ ਕਰਨਾ ਸੀ । ਇਸ ਉਦੇਸ਼ ਨਾਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਿਚਕਾਰ ਲਾਹੌਰ ਵਿਚ ਸਮਝੌਤਾ ਹੋਇਆ । ਕੁੱਝ ਸਾਲ ਪਹਿਲਾਂ ਦੋਹਾਂ ਦੇਸ਼ਾਂ ਦੇ ਵਿਚਕਾਰ ਬੱਸ ਅਤੇ ਰੇਲ ਸੇਵਾਵਾਂ ਆਰੰਭ ਕੀਤੀਆਂ ਗਈਆਂ ਹਨ । ਇਨ੍ਹਾਂ ਸੇਵਾਵਾਂ ਦੇ ਦੁਆਰਾ ਦੋਵਾਂ ਦੇਸ਼ਾਂ ਦੇ ਲੋਕ ਇਕ-ਦੂਸਰੇ ਦੇ ਨੇੜੇ ਆਏ ਹਨ । ‘ਸਾਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿਚ ਦੋਵਾਂ ਦੇਸ਼ਾਂ ਦੇ ਵਿਚਕਾਰ ਸਮੱਸਿਆਵਾਂ ਦਾ ਸ਼ਾਂਤੀਪੂਰਵਕ ਹੱਲ ਕਰ ਲਿਆ ਜਾਵੇਗਾ ।

ਪ੍ਰਸ਼ਨ 13.
ਦੇਸ਼ੀ ਰਿਆਸਤਾਂ ਦੇ ਏਕੀਕਰਨ ਸੰਬੰਧੀ ਵਰਣਨ ਕਰੋ ।
ਉੱਤਰ-
ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਭਾਰਤ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ । ਇਸ ਵਿਚ ਇਕ ਸਮੱਸਿਆ ਦੇਸ਼ੀ ਰਿਆਸਤਾਂ ਦੀ ਸੀ । ਇਨ੍ਹਾਂ ਦੀ ਸੰਖਿਆ 562 ਸੀ ਅਤੇ ਇਨ੍ਹਾਂ ਉੱਪਰ ਭਾਰਤੀ ਰਾਜਿਆਂ ਦਾ ਸ਼ਾਸਨ ਸੀ । 1947 ਈ: ਦੇ ਐਕਟ ਅਨੁਸਾਰ ਇਨ੍ਹਾਂ ਰਿਆਸਤਾਂ ਨੂੰ ਇਹ ਅਧਿਕਾਰ ਪ੍ਰਾਪਤ ਸੀ ਕਿ ਉਹ ਆਪਣੀ ਸੁਤੰਤਰਤਾ ਸੁਰੱਖਿਅਤ ਰੱਖ ਸਕਦੀ ਹੈ ਜਾਂ ਭਾਰਤ ਜਾਂ ਪਾਕਿਸਤਾਨ ਵਿਚੋਂ ਕਿਸੇ ਵੀ ਦੇਸ਼ ਵਿਚ ਸ਼ਾਮਿਲ ਹੋ ਸਕਦੀ ਹੈ । ਇਸ ਕਾਰਨ ਇਨ੍ਹਾਂ ਦੇਸ਼ੀ ਰਿਆਸਤਾਂ ਦੇ ਰਾਜੇ ਸੁਤੰਤਰ ਰਹਿਣਾ ਹੀ ਪਸੰਦ ਕਰਦੇ ਸਨ । ਪਰੰਤੁ ਸੁਤੰਤਰ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੇ ਆਪਣੀ ਬੁੱਧੀ ਤੋਂ ਕੰਮ ਲੈਂਦੇ ਹੋਏ ਸਾਰੀਆਂ ਦੇਸ਼ੀ ਰਿਆਸਤਾਂ ਦੇ ਰਾਜਿਆਂ ਨੂੰ ਭਾਰਤੀ ਸੰਘ ਵਿਚ ਸ਼ਾਮਿਲ ਹੋਣ ਲਈ ਸਹਿਮਤ ਕਰ ਲਿਆ । ਇਨ੍ਹਾਂ ਵਿਚੋਂ ਛੋਟੀਆਂ-ਛੋਟੀਆਂ ਰਿਆਸਤਾਂ ਨੂੰ ਪ੍ਰਾਂਤਾਂ ਵਿਚ ਮਿਲਾ ਦਿੱਤਾ ਗਿਆ ।

ਕੁੱਝ ਹੋਰ ਰਿਆਸਤਾਂ ਜੋ ਸੰਸਕ੍ਰਿਤਿਕ ਰੂਪ ਨਾਲ ਇਕ-ਦੂਜੇ ਦੇ ਨਾਲ ਮੇਲ ਰੱਖਦੀਆਂ ਸਨ ਅਤੇ ਉਨ੍ਹਾਂ ਦੀਆਂ ਹੱਦਾਂ ਵੀ ਆਪਸ ਵਿਚ ਮਿਲਦੀਆਂ ਸਨ, ਉਨ੍ਹਾਂ ਨੂੰ ਇਕੱਠਾ ਕਰਕੇ ਰਾਜ਼ ਬਣਾ ਦਿੱਤੇ ਗਏ । ਉਦਾਹਰਨ ਦੇ ਲਈ ਕਾਠੀਆਵਾੜ ਦੀ ਰਿਆਸਤ ਨੂੰ ਸੌਰਾਸ਼ਟਰ ਦੇ ਨਾਲ ਮਿਲਾ ਦਿੱਤਾ ਗਿਆ, ਜਦ ਕਿ ਪਟਿਆਲਾ, ਨਾਭਾ, ਫਰੀਦਕੋਟ, ਨੀਂਦ ਅਤੇ ਮਲੇਰਕੋਟਲਾ ਰਿਆਸਤਾਂ ਨੂੰ ਇਕੱਠਾ ਕਰਕੇ ਪੈਪਸੂ ਰਾਜ ਬਣਾ ਦਿੱਤਾ ਗਿਆ । ਹੁਣ ਕੇਵਲ ਤਿੰਨ ਰਿਆਸਤਾਂ ਅਜਿਹੀਆਂ ਸਨ ਜੋ ਭਾਰਤ ਦੇ ਨਾਲ ਮਿਲਣ ਨੂੰ ਤਿਆਰ ਨਹੀਂ ਸਨ । ਇਹ ਸਨ ਹੈਦਰਾਬਾਦ, ਜੂਨਾਗੜ ਅਤੇ ਕਸ਼ਮੀਰ ।

ਹੈਦਰਾਬਾਦ – ਹੈਦਰਾਬਾਦ ਰਿਆਸਤ ਦੇ ਨਿਜ਼ਾਮ ਉਸਮਾਨ ਅਲੀ ਖ਼ਾਨ ਨੇ ਭਾਰਤ ਸੰਘ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ । ਅੰਤ 13 ਸਤੰਬਰ, 1948 ਈ: ਨੂੰ ਹੈਦਰਾਬਾਦ ਵਿਚ ਭਾਰਤੀ ਪੁਲਿਸ ਭੇਜੀ ਗਈ । ਇਸ ਪ੍ਰਕਾਰ 17 ਸਤੰਬਰ, 1948 ਈ: ਨੂੰ ਹੈਦਰਾਬਾਦ ਦੀ ਰਿਆਸਤ ਨੂੰ ਭਾਰਤੀ ਸੰਘ ਵਿਚ ਸ਼ਾਮਿਲ ਕਰ ਲਿਆ ਗਿਆ ।

ਜੂਨਾਗੜ੍ਹ – ਜੂਨਾਗੜ੍ਹ ਰਿਆਸਤ ਦਾ ਨਵਾਬ ਪਾਕਿਸਤਾਨ ਦੇ ਨਾਲ ਮਿਲਣਾ ਚਾਹੁੰਦਾ ਸੀ । ਪਰੰਤੂ 20 ਫ਼ਰਵਰੀ, 1948 ਈ: ਨੂੰ ਉੱਥੇ ਜਨਮਤ ਸੰਨ੍ਹੀ ਹੋਇਆ, ਜਿਸ ਵਿਚ ਜਨਤਾ ਨੇ ਭਾਰਤ ਵਿਚ ਮਿਲਣ ਦੀ ਇੱਛਾ ਪ੍ਰਗਟ ਕੀਤੀ । ਅੰਤ ਜੂਨਾਗੜ੍ਹ ਰਿਆਸਤ ਨੂੰ ਭਾਰਤ ਸੰਘ ਵਿਚ ਮਿਲਾ ਲਿਆ ਗਿਆ ।

ਕਸ਼ਮੀਰ – ਕਸ਼ਮੀਰ ਦਾ ਰਾਜਾ ਵੀ ਸੁਤੰਤਰ ਰਹਿਣਾ ਚਾਹੁੰਦਾ ਸੀ । ਪਰੰਤੁ ਪਾਕਿਸਤਾਨ ਕਸ਼ਮੀਰ ਉੱਪਰ ਅਧਿਕਾਰ ਕਰਨਾ ਚਾਹੁੰਦਾ ਸੀ । ਅੰਤ ਕਸ਼ਮੀਰ ਦੇ ਸ਼ਾਸਕ ਨੇ ਭਾਰਤ ਤੋਂ ਸਹਾਇਤਾ ਮੰਗੀ ਅਤੇ ਆਪਣੇ ਰਾਜ ਨੂੰ ਭਾਰਤ ਵਿਚ ਮਿਲਾਉਣ ਦਾ ਪ੍ਰਸਤਾਵ ਰੱਖਿਆ । ਭਾਰਤ ਸਰਕਾਰ ਨੇ ਕਸ਼ਮੀਰ ਦੇ ਸ਼ਾਸਕ ਦੀ ਪ੍ਰਾਰਥਨਾ ਸਵੀਕਾਰ ਕਰ ਲਈ ਅਤੇ ਆਪਣੀ ਸੈਨਾ ਕਸ਼ਮੀਰ ਭੇਜ ਦਿੱਤੀ । ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਯੁੱਧ ਹੋਇਆ, ਪਰੰਤੂ ਪਾਕਿਸਤਾਨ ਨੇ ਕਸ਼ਮੀਰ ਦੇ ਬਹੁਤ ਵੱਡੇ ਹਿੱਸੇ ਉੱਪਰ ਆਪਣਾ ਅਧਿਕਾਰ ਕਰ ਲਿਆ ।

ਹੋਰ ਰਿਆਸਤਾਂ – ਇਨ੍ਹਾਂ ਰਿਆਸਤਾਂ ਤੋਂ ਇਲਾਵਾ ਕੁੱਝ ਹੋਰ ਛੋਟੇ-ਛੋਟੇ ਰਾਜ ਵੀ ਸਨ, ਜਿਨ੍ਹਾਂ ਨੂੰ ਨਾਲ ਲਗਦੇ ਰਾਜਾਂ ਵਿਚ ਮਿਲਾ ਦਿੱਤਾ ਗਿਆ । ਬੜੌਦਾ ਨੂੰ ਬੰਬਈ (ਮੁੰਬਈ) ਪ੍ਰਾਂਤ ਵਿਚ ਮਿਲਾਇਆ ਗਿਆ | ਅਨੇਕਾਂ ਛੋਟੇ-ਛੋਟੇ ਰਾਜਾਂ ਨੂੰ ਇਕੱਠਾ ਕਰਕੇ ਏਕੀਕ੍ਰਿਤ ਰਾਜ ਦੀ ਸਥਾਪਨਾ ਕੀਤੀ ਗਈ । ਉਦਾਹਰਨ ਦੇ ਲਈ ਮਾਰਚ 1948 ਈ: ਵਿਚ ਭਰਤਪੁਰ, ‘ ਧੌਲਪੁਰ, ਅਲਵਰ ਅਤੇ ਕਰੌਲੀ ਆਦਿ ਰਿਆਸਤਾਂ ਨੂੰ ਇਕੱਠਾ ਕਰਕੇ ਇਕ ਸੰਘ ਬਣਾਇਆ ਗਿਆ । ਇਸ ਤੋਂ ਬਾਅਦ ਰਾਜਸਥਾਨ ਸੰਘ ਵੀ ਬਣਾਇਆ ਗਿਆ, ਜਿਸ ਵਿਚ ਬੂੰਦੀ, ਤਲਵਾੜਾ, ਪ੍ਰਤਾਪਗੜ੍ਹ, ਸ਼ਾਹਪੁਰ, ਬਾਂਸਵਾੜਾ, ਕੋਟਾ, ਕਿਸ਼ਨਗੜ੍ਹ ਆਦਿ ਰਿਆਸਤਾਂ ਸ਼ਾਮਿਲ ਕੀਤੀਆਂ ਗਈਆਂ ।

PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ

ਪ੍ਰਸ਼ਨ 14.
ਆਜ਼ਾਦੀ ਪਿੱਛੋਂ ਭਾਰਤ ਦੇ ਆਰਥਿਕ ਅਤੇ ਉਦਯੋਗਿਕ ਵਿਕਾਸ ਦਾ ਵਰਣਨ ਕਰੋ ।
ਉੱਤਰ-
ਦੇਸ਼ ਦੀ ਵੰਡ ਨੇ ਭਾਰਤ ਦੇ ਲਈ ਅਨੇਕਾਂ ਆਰਥਿਕ ਸਮੱਸਿਆਵਾਂ ਪੈਦਾ ਕਰ ਦਿੱਤੀਆਂ । ਭਾਰਤ ਦਾ ਕਣਕ ਅਤੇ ਚਾਵਲ ਪੈਦਾ ਕਰਨ ਵਾਲਾ ਬਹੁਤ ਵੱਡਾ ਖੇਤਰ ਪਾਕਿਸਤਾਨ ਦੇ ਹਿੱਸੇ ਵਿਚ ਆ ਗਿਆ । ਬਹੁਤ ਵੱਡਾ ਸਿੰਚਾਈ ਯੋਗ ਭੂ-ਖੇਤਰ ਵੀ ਪਾਕਿਸਤਾਨ ਵਿਚ ਚਲਾ ਗਿਆ । ਹੁਣ ਭਾਰਤ ਵਿਚ ਅਨਾਜ ਦੀ ਕਮੀ ਹੋ ਗਈ । ਇਸ ਪ੍ਰਕਾਰ ਪਟਸਨ ਅਤੇ ਕਪਾਹ ਵਾਲਾ ਬਹੁਤ ਵੱਡਾ ਖੇਤਰ ਵੀ ਪਾਕਿਸਤਾਨ ਵਿਚ ਚਲਾ ਗਿਆ । ਇਸ ਤਰ੍ਹਾਂ ਭਾਰਤ ਵਿਚ ਪਟਸਨ ਅਤੇ ਕੱਪੜਾ ਉਦਯੋਗ ਦੇ ਲਈ ਕੱਚੇ ਮਾਲ ਦੀ ਕਮੀ ਹੋ ਗਈ । ਹੁਣ ਸੁਤੰਤਰਤਾ ਦੇ ਬਾਅਦ ਭਾਰਤ ਨੇ ਦੇਸ਼ ਦੀ ਆਰਥਿਕ ਵਿਵਸਥਾ ਨੂੰ ਸੁਧਾਰਨ ਦੇ ਉਪਾਅ ਸ਼ੁਰੂ ਕੀਤੇ । ਇਸ ਉਦੇਸ਼ ਨਾਲ 1950 ਈ: ਵਿਚ ਭਾਰਤ ਸਰਕਾਰ ਨੇ ਯੋਜਨਾ ਕਮਿਸ਼ਨ ਸਥਾਪਿਤ ਕੀਤਾ । ਇਸ ਪ੍ਰਕਾਰ ਭਾਰਤ ਦੇ ਆਰਥਿਕ ਵਿਕਾਸ ਦੀ ਪ੍ਰਕਿਰਿਆ ਆਰੰਭ ਹੋਈ ਜੋ ਅੱਜ ਵੀ ਜਾਰੀ ਹੈ । ਇਸ ਦੀ ਝਲਕ ਖੇਤੀ ਅਤੇ ਉਦਯੋਗ ਦੇ ਖੇਤਰਾਂ ਵਿਚ ਹੋਏ ਵਿਕਾਸ ਵਿਚ ਦੇਖੀ ਜਾ ਸਕਦੀ ਹੈ ।

ਖੇਤੀ-

  • ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ । ਸਾਡੀ ਖੇਤੀ ਯੋਗ ਭੂਮੀ ਦੇ 75% ਭਾਗ ਉੱਪਰ ਖਾਣ ਯੋਗ ਫ਼ਸਲਾਂ ਉਗਾਈਆਂ ਜਾਂਦੀਆਂ ਹਨ । ਇਸ ਵਿਚ ਚਾਵਲ, ਕਣਕ, ਮੱਕਾ, ਸਰੋਂ, ਮੂੰਗਫਲੀ, ਗੰਨਾ ਆਦਿ ਮਹੱਤਵਪੂਰਨ ਖਾਣ ਵਾਲੀਆਂ ਫ਼ਸਲਾਂ ਹਨ ।
  • ਭਾਰਤ ਨੇ ਖੇਤੀ ਦੇ ਵਿਕਾਸ ਦੇ ਲਈ ਕਈ ਮੁੱਖ ਨਦੀਆਂ ਉੱਪਰ ਬੰਨ ਬਣਾਏ ਹਨ ਇਹ ਬੰਨ ਖ਼ੁਸ਼ਕ ਖੇਤਰਾਂ ਦੀ ਖੇਤੀ ਯੋਗ ਭੂਮੀ ਨੂੰ ਪਾਣੀ ਦਿੰਦੇ ਹਨ ਅਤੇ ਹੜ੍ਹਾਂ ਨੂੰ ਰੋਕਦੇ ਹਨ । ਇਹ ਬੰਨ੍ਹ ਬਿਜਲੀ ਪੈਦਾ ਕਰਨ ਵਿਚ ਸਹਾਇਕ ਹਨ । ਇਨ੍ਹਾਂ ਨੂੰ ਨਦੀ ਘਾਟੀ ਪਰਿਯੋਜਨਾ ਕਿਹਾ ਜਾਂਦਾ ਹੈ । ਇਨ੍ਹਾਂ ਪਰਿਯੋਜਨਾਵਾਂ ਵਿਚ ਭਾਖੜਾ ਨੰਗਲ ਪਰਿਯੋਜਨਾ, ਦਾਮੋਦਰ ਘਾਟੀ ਪਰਿਯੋਜਨਾ, ਹਰੀਕੇ ਪਰਿਯੋਜਨਾ, ਤੁੰਗਭੱਦਰਾ ਪਰਿਯੋਜਨਾ ਅਤੇ ਨਾਗਾਰੁਜਨ ਸਾਗਰ ਪਰਿਯੋਜਨਾ ਪ੍ਰਮੁੱਖ ਹਨ ।
  • ਖੇਤੀ ਉਤਪਾਦਨ ਵਿਚ ਵਾਧੇ ਦੇ ਲਈ ਸਰਕਾਰ ਦੁਆਰਾ ਵਿਸ਼ੇਸ਼ ਯਤਨ ਕੀਤੇ ਗਏ ਹਨ । ਮਜ਼ਦੂਰਾਂ ਨੂੰ ਪੈਸੇ ਕਮਾਉਣ ਦੇ ਨਵੇਂ-ਨਵੇਂ ਢੰਗ ਸਿਖਾਏ ਗਏ ਹਨ । ਸਰਕਾਰ ਕਿਸਾਨਾਂ ਨੂੰ ਉੱਤਮ ਬੀਜ ਅਤੇ ਖਾਦਾਂ ਦਿੰਦੀ ਹੈ । ਗਰੀਬ ਕਿਸਾਨਾਂ ਨੂੰ ਖੇਤੀ ਵਿਚ ਸੁਧਾਰ ਦੇ ਲਈ ਬੈਂਕਾਂ ਦੁਆਰਾ ਕਰਜ਼ਾ ਦਿੱਤਾ ਜਾਂਦਾ ਹੈ । ਇਸ ਪ੍ਰਕਾਰ ਸਰਕਾਰ ਕਿਸਾਨਾਂ ਦੀ ਦਸ਼ਾ ਸੁਧਾਰਨ ਦਾ ਯਤਨ ਕਰ ਰਹੀ ਹੈ ।

ਉਦਯੋਗ – ਭਾਰਤ ਵਿਚ ਅੰਗਰੇਜ਼ੀ ਸ਼ਾਸਨ ਕਾਲ ਵਿਚ ਹੀ ਉਦਯੋਗਾਂ ਦਾ ਵਿਕਾਸ ਆਰੰਭ ਹੋ ਗਿਆ ਸੀ । ਉਸ ਕਾਲ ਵਿਚ ਕੱਪੜਾ, ਲੋਹਾ, ਚੀਨੀ, ਮਾਚਿਸ, ਸ਼ੋਰਾ ਅਤੇ ਸੀਮੇਂਟ ਨਾਲ ਸੰਬੰਧਿਤ ਉਦਯੋਗਾਂ ਦੀ ਸਥਾਪਨਾ ਹੋਈ । ਪਰੰਤੂ ਉਸ ਸਮੇਂ ਇਹ ਉਦਯੋਗ ਅਧਿਕ ਤਰੱਕੀ ਨਾ ਕਰ ਸਕੇ, ਕਿਉਂਕਿ ਅੰਗਰੇਜ਼ ਭਾਰਤ ਦੇ ਉਦਯੋਗਿਕ ਵਿਕਾਸ ਵਿਚ ਰੁਚੀ ਨਹੀਂ ਲੈਂਦੇ ਸਨ । ਹੁਣ ਸੁਤੰਤਰਤਾ ਤੋਂ ਬਾਅਦ ਭਾਰਤ ਨੇ ਆਪਣੇ ਉਦਯੋਗਿਕ ਖੇਤਰ ਦਾ ਵਿਸਤਾਰ ਕਰਨਾ ਆਰੰਭ ਕੀਤਾ ।

  1. ਇੰਜੀਨੀਅਰਿੰਗ ਦੇ ਉਪਕਰਨ, ਬਿਜਲੀ ਦਾ ਸਮਾਨ, ਕੰਪਿਊਟਰ ਅਤੇ ਇਸ ਨਾਲ ਸੰਬੰਧਿਤ ਸਮਾਨ, ਦਵਾਈਆਂ ਬਣਾਉਣ ਅਤੇ ਖੇਤੀ ਯੰਤਰ ਬਣਾਉਣ ਦੇ ਨਵੇਂ ਕਾਰਖ਼ਾਨੇ ਆਰੰਭ ਕੀਤੇ ਗਏ ।
  2. ਭਾਰਤ ਵਿਚ ਅਨੇਕ ਵਿਦੇਸ਼ੀ ਕੰਪਨੀਆਂ ਨੇ ਵੱਡੀਆਂ-ਵੱਡੀਆਂ ਫ਼ੈਕਟਰੀਆਂ ਸਥਾਪਿਤ ਕਰ ਲਈਆਂ ਹਨ । ਇਹ ਫ਼ੈਕਟਰੀਆਂ ਭਾਰਤ ਦੇ ਅਨੇਕ ਨਿਪੁੰਨ ਅਤੇ ਅਰਧ-ਨਿਪੁੰਨ ਕਾਰੀਗਰਾਂ ਨੂੰ ਰੁਜ਼ਗਾਰ ਦੇ ਰਹੀਆਂ ਹਨ ।
  3. ਭਾਰਤ ਸਰਕਾਰ ਨੇ ਵਿਗਿਆਨ ਅਤੇ ਉਦਯੋਗਿਕ ਕਾਢਾਂ ਅਤੇ ਖੋਜਾਂ ਵਿਚ ਵਿਸ਼ੇਸ਼ ਰੁਚੀ ਲਈ ਹੈ । ਵਿਗਿਆਨ ਅਤੇ ਉਦਯੋਗਿਕ ਖੋਜ ਕੌਂਸਿਲ ਨੇ ਯੂਨੀਵਰਸਿਟੀਆਂ ਅਤੇ ਹੋਰ ਉੱਚ ਸਿੱਖਿਆ ਕੇਂਦਰਾਂ ਵਿਚ ਵਿਗਿਆਨਿਕ ਖੋਜਾਂ ਦਾ ਸਮਰਥਨ ਕੀਤਾ ਹੈ ।

ਪ੍ਰਸ਼ਨ 15.
ਭਾਰਤ ਦੇ ਅਮਰੀਕਾ ਨਾਲ ਸੰਬੰਧਾਂ ਦਾ ਵਰਣਨ ਕਰੋ ।
ਉੱਤਰ-
ਦੁਨੀਆ ਦੀਆਂ ਮਹਾਨ ਸ਼ਕਤੀਆਂ ਵਿਚੋਂ ਸੰਯੁਕਤ ਰਾਸ਼ਟਰ ਅਮਰੀਕਾ ਸਰਵ-ਉੱਤਮ ਹੈ । ਭਾਰਤ ਦੇ ਨਾਲ ਇਸਦੇ ਸੰਬੰਧ ਬਰਾਬਰ ਅਤੇ ਸਾਧਾਰਨ ਨਹੀਂ ਰਹੇ ਹਨ । ਇਨ੍ਹਾਂ ਸੰਬੰਧਾਂ ਵਿਚ ਸਮੇਂ-ਸਮੇਂ ‘ਤੇ ਬਦਲਾਓ ਆਉਂਦਾ ਰਿਹਾ । ਭਾਰਤ ਦੀ ਸੁਤੰਤਰਤਾ ਦੇ ਪਿੱਛੋਂ ਕਸ਼ਮੀਰ ਅਤੇ ਹੋਰ ਕਈ ਪ੍ਰਸ਼ਨਾਂ ‘ਤੇ ਇਨ੍ਹਾਂ ਦੋਵਾਂ ਦੇਸ਼ਾਂ ਦੇ ਵਿਚਕਾਰ ਬੁਰੇ ਸੰਬੰਧਾਂ ਦਾ ਦੌਰ ਆਰੰਭ ਹੋਇਆ । ਦੋਵਾਂ ਦੇਸ਼ਾਂ ਦੇ ਸੰਬੰਧ ਨਾ-ਬਰਾਬਰ ਹੋਣ ਦੇ ਮੁੱਖ ਕਾਰਨ ਅੱਗੇ ਲਿਖੇ ਹਨ-

(1) ਸੰਯੁਕਤ ਰਾਜ ਅਮਰੀਕਾ ਨੇ ਪਾਕਿਸਤਾਨ ਨੂੰ ਜ਼ਰੂਰਤ ਤੋਂ ਜ਼ਿਆਦਾ ਸੈਨਿਕ ਸਹਾਇਤਾ ਦੇਣੀ ਆਰੰਭ ਕਰ ਦਿੱਤੀ । ਭਾਰਤ ਨੇ ਇਸ ਦਾ ਵਿਰੋਧ ਕੀਤਾ, ਪਰੰਤੂ ਅਮਰੀਕਾ ਨੇ ਇਸ ਵਲ ਧਿਆਨ ਨਾ ਦਿੱਤਾ ।

(2) ਅਮਰੀਕਾ ਦੁਆਰਾ ਬਣਾਏ ਗਏ ਸੈਨਿਕ ਗੁੱਟਾਂ ਦਾ ਪਾਕਿਸਤਾਨ ਤਾਂ ਮੈਂਬਰ ਬਣਿਆ ਪਰੰਤੁ ਭਾਰਤ ਨੇ ਇਨ੍ਹਾਂ ਗੁੱਟਾਂ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ।

(3) 1971 ਈ: ਵਿਚ ਭਾਰਤ-ਪਾਕਿਸਤਾਨ ਯੁੱਧ ਦੇ ਨਤੀਜੇ ਵਜੋਂ ਬੰਗਲਾ ਦੇਸ਼ ਹੋਂਦ ਵਿਚ ਆਇਆ । ਇਸ ਯੁੱਧ ਵਿਚ ਅਮਰੀਕਾ ਨੇ ਪਾਕਿਸਤਾਨ ਦੇ ਪੱਖ ਵਿਚ ਦਖ਼ਲ-ਅੰਦਾਜ਼ੀ ਕਰਨ ਦਾ ਯਤਨ ਕੀਤਾ। ਭਾਰਤ ਨੇ ਇਸਦਾ ਬਹੁਤ ਬੁਰਾ ਮਨਾਇਆ ।

(4) ਅਮਰੀਕਾ ਨੇ ਪਾਕਿਸਤਾਨ ਵਿਚ ਸੈਨਿਕ ਅੱਡੇ ਸਥਾਪਿਤ ਕੀਤੇ ਹਨ । ਹਿੰਦ-ਮਹਾਂਸਾਗਰ ਵਿਚ ਡੀਗੋ-ਗਾਰਸ਼ੀਆ (ਦਿਆਗੋ-ਗਾਰਸ਼ੀਆ) ਦੀਪ ’ਤੇ ਅਮਰੀਕਾ ਨੇ ਸੈਨਿਕ ਛਾਉਣੀਆਂ ਬਣਾਈਆਂ ਹਨ | ਭਾਰਤ ਆਪਣੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਛਾਉਣੀਆਂ ਦਾ ਪੁਰਾ ਵਿਰੋਧੀ ਹੈ ।

(5) ਭਾਰਤ ਅਤੇ ਅਮਰੀਕਾ ਵਿਚ ਪਰਮਾਣੂ ਸ਼ਕਤੀ ਦੇ ਸੰਬੰਧ ਵਿਚ ਮੌਲਿਕ ਮਤਭੇਦ ਹਨ । ਭਾਰਤ ਪਰਮਾਣੂ ਸ਼ਕਤੀ ਦਾ ਵਿਕਾਸ ਕਰ ਰਿਹਾ ਹੈ । ਪਰੰਤੁ ਅਮਰੀਕਾ ਇਸ ਦਾ ਵਿਰੋਧ ਕਰਦਾ ਹੈ । ਇਸ ਲਈ ਅਮਰੀਕਾ ਨੇ ਭਾਰਤ ਨੂੰ ਪਰਮਾਣੂ ਈਂਧਨ ਦੇਣਾ ਬੰਦ ਕਰ ਦਿੱਤਾ ਸੀ। ਪਰ ਹੁਣ ਦੋਵੇਂ ਦੇਸ਼ਾਂ ਵਿਚਾਲੇ ਇਕ ਨਵਾਂ ਪਰਮਾਣੂ ਸਮਝੌਤਾ ਹੋਇਆ ਹੈ ।

(6) ਭਾਰਤ ਨੇ ਪਰਮਾਣੂ ਅਪ੍ਰਸਾਰ (ਪਰਮਾਣੁ ਗ਼ੈਰ-ਪ੍ਰਸਾਰ) ਸੰਧੀ ‘ਤੇ ਦਸਤਖ਼ਤ ਨਹੀਂ ਕੀਤੇ ਹਨ ਕਿਉਂਕਿ ਇਹ ਸੰਧੀ ਭੇਦ-ਭਾਵਪੂਰਨ ਹੈ । ਇਹ ਸੰਧੀ ਉਨ੍ਹਾਂ ਦੇਸ਼ਾਂ ਨੂੰ ਪਰਮਾਣੂ ਸ਼ਕਤੀ ਬਣਾਉਣ ਦੀ ਸਹਾਇਤਾ ਕਰਦੀ ਹੈ ਜਿਨ੍ਹਾਂ ਦੇ ਕੋਲ ਪਰਮਾਣੂ ਸ਼ਕਤੀ ਨਹੀਂ ਹੈ । ਇਸਦੇ ਉਲਟ ਪਰਮਾਣੂ ਸ਼ਕਤੀ ਸੰਪੰਨ ਦੇਸ਼ਾਂ ਉੱਤੇ ਕੋਈ ਪ੍ਰਤੀਬੰਧ ਨਹੀਂ ਹੈ । ਸੱਚ ਤਾਂ ਇਹ ਹੈ ਕਿ ਉੱਪਰ ਦਿੱਤੇ ਕਾਰਨਾਂ ਨਾਲ ਭਾਰਤ ਅਤੇ ਅਮਰੀਕਾ ਦੇ ਆਪਸੀ ਸੰਬੰਧਾਂ ਵਿਚ ਕੱਟੜਤਾ ਆਈ ਹੈ, ਪਰੰਤੂ ਫਿਰ ਵੀ ਹਾਲ ਹੀ ਵਿਚ ਦੇਵਯਾਨੀ ਮਾਮਲੇ ਵਿਚ ਵੀ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿਚ ਤਨਾਅ ਆਇਆ ਹੈ । ਆਰਥਿਕ, ਤਕਨੀਕੀ, ਵਿਗਿਆਨਿਕ ਅਤੇ ਸੱਭਿਆਚਾਰਿਕ ਖੇਤਰਾਂ ਵਿਚ ਦੋਵਾਂ ਦੇਸ਼ਾਂ ਨੇ ਇਕ-ਦੂਸਰੇ ਨੂੰ ਭਾਰੀ ਸਹਿਯੋਗ ਦਿੱਤਾ ਹੈ ।
ਸਾਨੂੰ ਨੇੜਲੇ ਭਵਿੱਖ ਵਿਚ ਹੋਰ ਵੀ ਚੰਗੇ ਸੰਬੰਧਾਂ ਦੀ ਆਸ ਹੈ ।

PSEB 8th Class Social Science Guide ਸੁਤੰਤਰਤਾ ਤੋਂ ਬਾਅਦ ਦਾ ਭਾਰਤ Important Questions and Answers

ਵਸਤੂਨਿਸ਼ਠ ਪ੍ਰਸ਼ਨ
(ਉ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
(i) ਭਾਰਤੀ ਸੰਵਿਧਾਨ ਦਾ ਮਸੌਦਾ ਤਿਆਰ ਕਰਨ ਵਾਲੀ ਕਮੇਟੀ ਦੇ ਕਿੰਨੇ ਮੈਂਬਰ ਸਨ ?
(ii) ਇਸ ਕਮੇਟੀ ਦਾ ਪ੍ਰਧਾਨ ਕੌਣ ਸੀ ?
ਉੱਤਰ-
(i) ਭਾਰਤੀ ਸੰਵਿਧਾਨ ਦਾ ਦਸਤਾਵੇਜ਼ ਤਿਆਰ ਕਰਨ ਵਾਲੀ ਕਮੇਟੀ ਦੇ ਸੱਤ ਮੈਂਬਰ ਸਨ ।
(ii) ਇਸ ਕਮੇਟੀ ਦੇ ਪ੍ਰਧਾਨ ਡਾ: ਅੰਬੇਦਕਰ ਸਨ ।

ਪ੍ਰਸ਼ਨ 2.
ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ ?
ਉੱਤਰ-
ਡਾ: ਰਾਜਿੰਦਰ ਪ੍ਰਸਾਦ ।

PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ

ਪ੍ਰਸ਼ਨ 3.
ਭਾਰਤ ਵਿਚ ਕਿੰਨੇ ਰਾਜ ਅਤੇ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ ?
ਉੱਤਰ-
ਭਾਰਤ ਵਿਚ 28 ਰਾਚ ਅਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ ਹਨ ।

ਪ੍ਰਸ਼ਨ 4.
ਰਾਜਾਂ ਦਾ ਪੁਨਰਗਠਨ ਕਦੋਂ ਕੀਤਾ ਗਿਆ ?
ਉੱਤਰ-
ਨਵੰਬਰ, 1956 ਵਿਚ ।

ਪ੍ਰਸ਼ਨ 5.
ਭਾਰਤ ਅਤੇ ਪਾਕਿਸਤਾਨ ਦੇ ਪਹਿਲੇ ਗਵਰਨਰ-ਜਨਰਲ ਕੌਣ-ਕੌਣ ਸਨ ?
ਉੱਤਰ-
ਲਾਰਡ ਮਾਊਂਟਬੈਟਨ ਅਤੇ ਮੁਹੰਮਦ ਅਲੀ ਜਿਨਾਹ ।

ਪ੍ਰਸ਼ਨ 6.
ਭਾਰਤ ਦੀ ਵਿਦੇਸ਼ ਨੀਤੀ ਦਾ ਮੁੱਖ ਆਧਾਰ ਕੀ ਹੈ ?
ਉੱਤਰ-
ਸ਼ਾਂਤੀਪੂਰਨ ਸਹਿਯੋਗ/ਗੁਟ-ਨਿਰਪੇਖਤਾ ।

ਪ੍ਰਸ਼ਨ 7.
(i) ਇੰਡੋਨੇਸ਼ੀਆ ਵਿਚ 1955 ਦੀ ਐਫਰੋ-ਏਸ਼ੀਆਈ ਕਾਨਫ਼ਰੰਸ ਕਿੱਥੇ ਹੋਈ ?
(ii) ਇਸ ਵਿਚ ਭਾਗ ਲੈਣ ਵਾਲੇ ਤਿੰਨ ਏਸ਼ੀਆਈ ਨੇਤਾਵਾਂ ਦੇ ਨਾਂ ਦੱਸੋ ।
ਉੱਤਰ-
(i) ਇੰਡੋਨੇਸ਼ੀਆ ਵਿਚ 1955 ਦੀ ਐਫਰੋ-ਏਸ਼ੀਆਈ ਕਾਨਫ਼ਰੰਸ ਬਢੰਗ ਵਿਚ ਹੋਈ ।
(ii) ਇਸ ਵਿਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਚੀਨ ਦੇ ਚਾਉ-ਏਨ-ਲਾਈ ਅਤੇ ਇੰਡੋਨੇਸ਼ੀਆ ਦੇ ਸੁਕਾਰਨੋ ਨੇ ਭਾਗ ਲਿਆ ।

PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ

ਪ੍ਰਸ਼ਨ 8.
ਗੁੱਟ-ਨਿਰਲੇਪ ਲਹਿਰ ਦੇ ਪਿਤਾਮਾ ਕੌਣ-ਕੌਣ ਸਨ ?
ਉੱਤਰ-
ਇਸ ਅੰਦੋਲਨ ਦੇ ਪਿਤਾਮਾ ਭਾਰਤ ਦੇ ਪੰਡਿਤ ਜਵਾਹਰ ਲਾਲ ਨਹਿਰੂ, ਯੂਗੋਸਲਾਵੀਆ ਦੇ ਰਾਸ਼ਟਰਪਤੀ ਟੀਟੋ ਅਤੇ ਮਿਸਰ ਦੇ ਰਾਸ਼ਟਰਪਤੀ ਨਾਸਿਰ ਸਨ ।

ਪ੍ਰਸ਼ਨ 9.
ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਝਗੜੇ ਦਾ ਮੂਲ ਕਾਰਨ ਕਿਹੜਾ ਦੇਸ਼ ਹੈ ?
ਉੱਤਰ-
ਕਸ਼ਮੀਰ ।

ਪ੍ਰਸ਼ਨ 10.
ਸ਼ਿਮਲਾ ਸਮਝੌਤਾ ਕਦੋਂ ਅਤੇ ਕਿਸ-ਕਿਸ ਦੇ ਵਿਚਕਾਰ ਹੋਇਆ ?
ਉੱਤਰ-
ਸ਼ਿਮਲਾ ਸਮਝੌਤਾ 1972 ਈ: ਵਿਚ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਐੱਡ. ਏ. ਭੁੱਟੋ ਦੇ ਵਿਚਕਾਰ ਹੋਇਆ ।

ਪ੍ਰਸ਼ਨ 11.
ਭਾਰਤ ਅਤੇ ਚੀਨ ਦੇ ਵਿਚਕਾਰ ਕਦੋਂ ਅਤੇ ਕਿਸ ਕਾਰਨ ਯੁੱਧ ਹੋਇਆ ?
ਉੱਤਰ-
ਭਾਰਤ ਅਤੇ ਚੀਨ ਦੇ ਵਿਚਕਾਰ 1962 ਈ: ਵਿਚ ਸੀਮਾਵਤੀ ਝਗੜਿਆਂ ਦੇ ਕਾਰਨ ਯੁੱਧ ਹੋਇਆ ।

ਪ੍ਰਸ਼ਨ 12.
(i) ਲਾਹੌਰ ਸਮਝੌਤਾ ਕਿਸ-ਕਿਸ ਦੇ ਵਿਚਕਾਰ ਹੋਇਆ ?
(ii) ਇਸਦਾ ਕੀ ਉਦੇਸ਼ ਸੀ ?
ਉੱਤਰ-
(i) ਲਾਹੌਰ ਸਮਝੌਤਾ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਿਚ ਹੋਇਆ |
(ii) ਇਸਦਾ ਉਦੇਸ਼ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਝਗੜਿਆਂ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣਾ ਸੀ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਗੁੱਟ ਨਿਰਲੇਪ ਦੀ ਪਹਿਲੀ ਕਾਨਫਰੰਸ (1961) ਕਿੱਥੇ ਹੋਈ ?
(i) ਬੰਬਈ
(ii) ਗੋਆ
(iii) ਬੈਲਗ੍ਰੇਡ
(iv) ਮੈਤ੍ਰਿਡ ।
ਉੱਤਰ-
(iii) ਬੈਲਗ੍ਰੇਡ

ਪ੍ਰਸ਼ਨ 2.
ਪੰਚਸ਼ੀਲ ਸਮਝੌਤਾ ਭਾਰਤ ਦੇ ਪ੍ਰਧਾਨਮੰਤਰੀ ਪੰਡਿਤ ਨਹਿਰੂ ਅਤੇ ਚੀਨ ਦੇ ਕਿਸ ਪ੍ਰਧਾਨਮੰਤਰੀ ਦੇ ਵਿਚ ਹੋਇਆ ?
PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ 1
(i) ਕਿਮ ਜੋਂਗ
(ii) ਚਿਨਯਾਂਗ
(iii) ਮਾਓ
(iv) ਚਾਓ-ਇਨ-ਲਾਈ ।
ਉੱਤਰ-
(iv) ਚਾਓ-ਇਨ-ਲਾਈ ।

ਪ੍ਰਸ਼ਨ 3.
ਸੁਤੰਤਰਤਾ ਦੇ ਸਮੇਂ ਭਾਰਤ ਦੇ ਕਿਹੜੇ ਵਿਸ਼ੇਸ਼ ਖੇਤਰ ਉੱਤੇ ਪੁਰਤਗਾਲੀ ਸ਼ਾਸਨ ਕਰਦੇ ਸਨ ? ਉਹ ਖੇਤਰ ਕਿਹੜਾ ਸੀ ?
(i) ਗੋਆ
(ii) ਦਮਨ
(iii) ਦਿਉ
(iv) ਉਪਰੋਕਤ ਸਾਰੇ ।
ਉੱਤਰ-
(iv) ਉਪਰੋਕਤ ਸਾਰੇ ।

PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. …………………….. ਨੂੰ ਭਾਰਤੀ ਸੰਵਿਧਾਨ ਤਿਆਰ ਕਰਨ ਵਾਲੀ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ।
2. ਡਾ: ਰਾਜਿੰਦਰ ਪ੍ਰਸਾਦ ਭਾਰਤ ਦੇ ਪਹਿਲੇ ……………………….. ਸਨ ।
3. 1954 ਈ: ਵਿਚ ……………………….. ਨੇ ਪਾਂਡੀਚਰੀ, ਚੰਦਰਨਗਰ ਅਤੇ ਮਾਹੀ ਆਦਿ ਭਾਰਤੀ ਇਲਾਕੇ ਭਾਰਤ ਦੇ ਹਵਾਲੇ ਕਰ ਦਿੱਤੇ ।
ਉੱਤਰ-
1. ਡਾ: ਅੰਬੇਦਕਰ,
2. ਰਾਸ਼ਟਰਪਤ,
3. ਫਰਾਂਸ ।

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. ਸੁਤੰਤਰਤਾ ਪਿੱਛੋਂ ਭਾਰਤ ਨੇ ਸੰਵਿਧਾਨ ਦਾ ਨਿਰਮਾਣ ਕਰਨ ਲਈ ਸੱਤ ਮੈਂਬਰਾਂ ਦੀ ਕਮੇਟੀ ਸਥਾਪਿਤ ਕੀਤੀ ।
2. 1948 ਈ: ਦੇ ਅੰਤ ਤੱਕ ਭਾਰਤ ਨੇ ਫ਼ਰਾਂਸੀਸੀ ਅਤੇ ਪੁਰਤਗਾਲੀ ਬਸਤੀਆਂ ਜੋ ਭਾਰਤ ਵਿੱਚ ਸਨ, ਉਨ੍ਹਾਂ ਉੱਪਰ ਆਪਣਾ ਅਧਿਕਾਰ ਸਥਾਪਿਤ ਕਰ ਲਿਆ
3. ਆਜ਼ਾਦੀ ਦੀ ਪ੍ਰਾਪਤੀ ਪਿੱਛੋਂ ਭਾਰਤ ਨੇ ਆਪਣੇ ਉਦਯੋਗਿਕ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ।
ਉੱਤਰ-
1. (√)
2. (×)
3. (×) ।

(ਹ) ਸਹੀ ਜੋੜੇ ਬਣਾਓ :

1. ਭਾਰਤ ਦੇ ਪਹਿਲੇ ਗ੍ਰਹਿ-ਮੰਤਰੀ ਸੱਤ ਸਨ
2. ਭਾਰਤ ਸੰਵਿਧਾਨ-ਕਮੇਟੀ ਦੇ ਮੈਂਬਰ 1999 ਈ: ਵਿਚ ਹੋਇਆ ।
3. ਕਾਰਗਿਲ ਦਾ ਯੁੱਧ ਸਰਦਾਰ ਵੱਲਭ ਭਾਈ ਪਟੇਲ ਸਨ

ਉੱਤਰ-

1. ਭਾਰਤ ਦੇ ਪਹਿਲੇ ਗ੍ਰਹਿ-ਮੰਤਰੀ ਸਰਦਾਰ ਵੱਲਭ ਭਾਈ ਪਟੇਲ ਸਨ
2. ਭਾਰਤ ਸੰਵਿਧਾਨ-ਕਮੇਟੀ ਦੇ ਮੈਂਬਰ ਸੱਤ ਸਨ
3. ਕਾਰਗਿਲ ਦਾ ਯੁੱਧ 1999 ਈ: ਵਿਚ ਹੋਇਆ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤੀ ਸੰਵਿਧਾਨ ਦਾ ਨਿਰਮਾਣ ਕਿਸ ਪ੍ਰਕਾਰ ਹੋਇਆ ?
ਉੱਤਰ-
ਸੁਤੰਤਰਤਾ ਪ੍ਰਾਪਤੀ ਦੇ ਬਾਅਦ ਭਾਰਤ ਨੇ ਸੰਵਿਧਾਨ ਦਾ ਨਿਰਮਾਣ ਕਰਨ ਲਈ ਸੱਤ ਮੈਂਬਰਾਂ ਦੀ ਇਕ ਸਮਿਤੀ ਸਥਾਪਿਤ ਕੀਤੀ । ਇਸਨੂੰ ਸੰਵਿਧਾਨ ਦਾ ਮਸੌਦਾ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ | ਡਾ: ਅੰਬੇਦਕਰ ਨੂੰ ਇਸ ਸਮਿਤੀ ਦਾ ਪ੍ਰਧਾਨ ਬਣਾਇਆ ਗਿਆ । ਇਸ ਸਮਿਤੀ ਨੇ 21 ਫ਼ਰਵਰੀ, 1948 ਈ: ਨੂੰ ਸੰਵਿਧਾਨ ਦਾ ਮਸੌਦਾ ਤਿਆਰ ਕਰਕੇ ਸਭਾ ਵਿਚ ਪੇਸ਼ ਕੀਤਾ । ਇਸ ਮਸੌਦੇ ਉੱਤੇ 4 ਨਵੰਬਰ, 1948 ਈ: ਵਿਚ ਵਿਚਾਰ-ਵਟਾਂਦਰਾ ਸ਼ੁਰੂ ਹੋਇਆ । ਇਸ ਲਈ ਸਭਾ ਨੂੰ 11 ਬੈਠਕਾਂ ਕਰਨੀਆਂ ਪਈਆਂ । ਇਸ ਵਿਚਾਰ-ਵਟਾਂਦਰਾ ਕਾਲ ਵਿਚ 2473 ਸੰਸ਼ੋਧਨ ਪੇਸ਼ ਕੀਤੇ ਗਏ ਜਿਨ੍ਹਾਂ ਵਿਚੋਂ ਕੁਝਕੁ ਸਵੀਕਾਰ ਕਰ ਲਏ ਗਏ । 26 ਨਵੰਬਰ, 1949 ਈ: ਨੂੰ ਸੰਵਿਧਾਨ ਪਾਸ ਹੋ ਗਿਆ, ਜਿਸ ਨੂੰ 26 ਜਨਵਰੀ, 1950 ਈ: ਨੂੰ ਲਾਗੂ ਕਰ ਦਿੱਤਾ ਗਿਆ ।

ਪ੍ਰਸ਼ਨ 2.
ਭਾਰਤ ਦੀ ਵਿਦੇਸ਼ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਭਾਰਤ ਨੇ ਸੁਤੰਤਰਤਾ ਪ੍ਰਾਪਤੀ ਦੇ ਬਾਅਦ ਸ਼ਾਂਤੀਪੂਰਨ ਸਹਿ-ਹੋਂਦ ਦੇ ਸਿਧਾਂਤ ‘ਤੇ ਆਧਾਰਿਤ ਵਿਦੇਸ਼ ਨੀਤੀ ਅਪਣਾਈ ਹੈ । ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  • ਭਾਰਤ ਵਿਸ਼ਵ ਦੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਸੁਤੰਤਰਤਾ ਦਾ ਸਨਮਾਨ ਕਰਦਾ ਹੈ ।
  • ਭਾਰਤ ਇਸ ਗੱਲ ਵਿਚ ਵਿਸ਼ਵਾਸ ਕਰਦਾ ਹੈ ਕਿ ਸਭ ਧਰਮਾਂ, ਰਾਸ਼ਟਰਾਂ ਅਤੇ ਜਾਤੀਆਂ ਦੇ ਲੋਕ ਬਰਾਬਰ ਹਨ ।
  • ਭਾਰਤ ਉਨ੍ਹਾਂ ਦੇਸ਼ਾਂ ਦਾ ਵਿਰੋਧੀ ਹੈ ਜਿਨ੍ਹਾਂ ਦੀਆਂ ਸਰਕਾਰਾਂ ਰੰਗ, ਜਾਤੀ ਜਾਂ ਸ਼੍ਰੇਣੀ ਦੇ ਆਧਾਰ ਉੱਤੇ ਲੋਕਾਂ ਦੇ ਨਾਲ ਭੇਦ-ਭਾਵ ਕਰਦੀਆਂ ਹਨ । ਉਦਾਹਰਨ ਦੇ ਤੌਰ ‘ਤੇ ਭਾਰਤ ਦੱਖਣੀ ਅਫ਼ਰੀਕਾ ਦੀ ਸਰਕਾਰ ਦਾ ਅਫ਼ਰੀਕਾ ਦੇ ਮੂਲ ਨਿਵਾਸੀਆਂ ਅਤੇ ਏਸ਼ੀਆਈ ਲੋਕਾਂ ਦੇ ਨਾਲ ਭੇਦਭਾਵਪੂਰਨ ਵਿਵਹਾਰ ਦਾ ਵਿਰੋਧ ਕਰਦਾ ਰਿਹਾ ।
  • ਭਾਰਤ ਇਸ ਗੱਲ ਵਿਚ ਵਿਸ਼ਵਾਸ ਰੱਖਦਾ ਹੈ ਕਿ ਸਾਰੇ ਅੰਤਰਰਾਸ਼ਟਰੀ ਝਗੜਿਆਂ ਦਾ ਹੱਲ ਸ਼ਾਂਤੀਪੂਰਨ ਤਰੀਕਿਆਂ ‘ ਨਾਲ ਕੀਤਾ ਜਾਣਾ ਚਾਹੀਦਾ ਹੈ ।

ਪ੍ਰਸ਼ਨ 3.
ਪੰਚਸ਼ੀਲ ਉੱਤੇ ਇਕ ਨੋਟ ਲਿਖੋ ।
ਉੱਤਰ-
ਭਾਰਤ ਨੇ 1954 ਈ: ਵਿਚ ਚੀਨ ਦੇ ਪ੍ਰਧਾਨ ਮੰਤਰੀ ਚਾਓ-ਇਨ-ਲਾਈ ਦੇ ਨਾਲ ਇਕ ਸਮਝੌਤਾ ਕੀਤਾ । ਇਹ ਸਮਝੌਤਾ ਪੰਚਸ਼ੀਲ ਦੇ ਪੰਜ ਸਿਧਾਂਤਾਂ ਉੱਤੇ ਆਧਾਰਿਤ ਸੀ । ਇਹ ਸਿਧਾਂਤ ਹੇਠ ਲਿਖੇ ਹਨ-

  1. ਸ਼ਾਂਤੀਪੂਰਨ ਸਹਿ-ਹੋਂਦ ਨੂੰ ਸਵੀਕਾਰ ਕਰਨਾ ।
  2. ਇਕ-ਦੂਸਰੇ ਉੱਤੇ ਹਮਲਾ ਨਾ ਕਰਨਾ ।
  3. ਇਕ-ਦੂਸਰੇ ਦੇ ਮਾਮਲਿਆਂ ਵਿਚ ਦਖ਼ਲ-ਅੰਦਾਜ਼ੀ ਨਾ ਕਰਨਾ ।
  4. ਆਪਸੀ ਹਿੱਤਾਂ ਲਈ ਸਮਾਨਤਾ ਅਤੇ ਸਹਿਯੋਗ ਦੇ ਸਿਧਾਂਤ ਦਾ ਪਾਲਣ ਕਰਨਾ ।
  5. ਇਕ-ਦੂਸਰੇ ਦੀ ਪ੍ਰਭੂਸੱਤਾ ਅਤੇ ਪ੍ਰਾਦੇਸ਼ਿਕ ਅਖੰਡਤਾ ਦਾ ਆਦਰ ਕਰਨਾ ।

ਪ੍ਰਸ਼ਨ 4.
ਭਾਰਤ ਨੇ ਸੁਤੰਤਰਤਾ ਦੇ ਪਿੱਛੋਂ ਫ਼ਰਾਂਸੀਸੀਆਂ ਅਤੇ ਪੁਰਤਗਾਲੀਆਂ ਦੇ ਅਧੀਨ ਆਪਣੇ ਖੇਤਰਾਂ ਨੂੰ ਕਿਸ ਤਰ੍ਹਾਂ ਮੁਕਤ ਕਰਵਾਇਆ ?
ਉੱਤਰ-
ਭਾਰਤ ਦੇ ਗੋਆ-ਦਮਨ ਅਤੇ ਦਿਓ ਖੇਤਰਾਂ ਉੱਤੇ ਪੁਰਤਗਾਲੀਆਂ ਦਾ ਸ਼ਾਸਨ ਸੀ । ਇਸੇ ਤਰ੍ਹਾਂ ਪਾਂਡੀਚੇਰੀ, ਚੰਦਰਨਗਰ ਅਤੇ ਮਾਹੀ ਦੇ ਖੇਤਰਾਂ ’ਤੇ ਫ਼ਰਾਂਸ ਦਾ ਸ਼ਾਸਨ ਸੀ । 1954 ਈ: ਵਿਚ ਫ਼ਰਾਂਸ ਨੇ ਆਪਣੇ ਭਾਰਤੀ ਖੇਤਰ ਭਾਰਤ ਨੂੰ ਸੌਂਪ ਦਿੱਤੇ, ਪਰੰਤੂ ਪੁਰਤਗਾਲ ਨੇ ਅਜਿਹਾ ਨਹੀਂ ਕੀਤਾ । ਇਸ ਲਈ ਭਾਰਤ ਸਰਕਾਰ ਨੂੰ ਪੁਰਤਗਾਲੀਆਂ ਦੇ ਵਿਰੁੱਧ ਸੈਨਿਕ ਕਾਰਵਾਈ ਕਰਨੀ ਪਈ । ਫਲਸਰੂਪ 20 ਦਸੰਬਰ, 1961 ਈ: ਨੂੰ ਗੋਆ, ਦਮਨ ਅਤੇ ਦਿਓ, ਦਾਦਰਾ ਜਾਂ ਨਗਰਹਵੇਲੀ, ਪੁਰਤਗਾਲੀ ਬਸਤੀਆਂ ਨੂੰ ਭਾਰਤ ਸੰਘ ਵਿਚ ਸ਼ਾਮਿਲ ਕਰ ਲਿਆ ਗਿਆ । 30 ਮਈ, 1987 ਈ: ਨੂੰ ਗੋਆ ਇਕ ਰਾਜ ਬਣਾ ਦਿੱਤਾ ਗਿਆ ਜਦਕਿ ਦਮਨ ਅਤੇ ਦਿਓ ਨੂੰ ਕੇਂਦਰ ਸ਼ਾਸ਼ਿਤ ਰਾਜ ਦਾ ਦਰਜਾ ਦਿੱਤਾ ਗਿਆ ।

ਪ੍ਰਸ਼ਨ 5.
ਸੁਤੰਤਰਤਾ ਤੋਂ ਪਿੱਛੋਂ ਰਾਜਾਂ ਦਾ ਪੁਨਰਗਠਨ ਕਿਉਂ ਅਤੇ ਕਿਸ ਤਰ੍ਹਾਂ ਕੀਤਾ ਗਿਆ ?
ਉੱਤਰ-
ਅੰਗਰੇਜ਼ੀ ਸ਼ਾਸਨ ਕਾਲ ਵਿਚ ਭਾਰਤੀਆਂ ਨੇ ਭਾਸ਼ਾ ਅਤੇ ਸੰਸਕ੍ਰਿਤੀ ਦੇ ਆਧਾਰ ਉੱਤੇ ਰਾਜਾਂ ਦਾ ਪੁਨਰਗਠਨ ਕਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ | ਭਾਰਤ ਦੇ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਤੇਲਗੂ ਭਾਸ਼ਾਈ ਰਾਮੁਲ ਨਾਂ ਦੇ ਇਕ ਵਿਅਕਤੀ ਨੇ ਭਾਸ਼ਾ ਦੇ ਆਧਾਰ ਉੱਤੇ ਰਾਜਾਂ ਦੇ ਪੁਨਰਗਠਨ ਦੀ ਮੰਗ ਪੂਰੀ ਕਰਵਾਉਣ ਲਈ ਮਰਨ-ਵਰਤ ਰੱਖਿਆ । ਇਸ ਵਿਅਕਤੀ ਦੀ ਭੁੱਖ ਦੇ ਕਾਰਨ ਮੌਤ ਹੋ ਗਈ । ਅੰਤ ਸੰਵਿਧਾਨ ਵਿਚ ਸੰਸ਼ੋਧਨ ਕਰਕੇ ਤੇਲਗੂ ਭਾਸ਼ਾ ਬੋਲਣ ਵਾਲੇ ਖੇਤਰ ਨੂੰ ਮਦਰਾਸ ਤੋਂ ਅਲੱਗ ਕਰਕੇ ਉਸਦਾ ਨਾਂ ਆਂਧਰਾ ਪ੍ਰਦੇਸ਼ ਰੱਖ ਦਿੱਤਾ ਗਿਆ । ਬਾਕੀ ਰਾਜਾਂ ਦਾ ਪੁਨਰਗਠਨ ਕਰਨ ਲਈ ਇਕ ਕਮਿਸ਼ਨ ਨਿਯੁਕਤ ਕੀਤਾ ਗਿਆ, ਜਿਸਦੇ ਤਿੰਨ ਮੈਂਬਰ ਸਨ । ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ਉੱਤੇ ਨਵੰਬਰ, 1956 ਈ: ਨੂੰ ਰਾਜਾਂ ਦਾ ਪੁਨਰਗਠਨ ਕਰਕੇ 6 ਕੇਂਦਰ ਸ਼ਾਸਿਤ ਰਾਜ ਅਤੇ 14 ਰਾਜ ਬਣਾਏ ਗਏ ।

PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ

ਪ੍ਰਸ਼ਨ 6.
ਨਾਨ-ਅਲਾਇੰਡ ਗੁੱਟ-ਨਿਰਲੇਪ ਅੰਦੋਲਨ ਉੱਤੇ ਇਕ ਟਿੱਪਣੀ ਲਿਖੋ ।
ਉੱਤਰ-
ਦੂਸਰੇ ਵਿਸ਼ਵ-ਯੁੱਧ ਦੇ ਤੁਰੰਤ ਬਾਅਦ ਸੰਸਾਰ ਦੋ ਗੁੱਟਾਂ ਵਿਚ ਵੰਡਿਆ ਗਿਆ ਸੀ । ਇਕ ਗੁੱਟ ਦਾ ਨੇਤਾ ਅਮਰੀਕਾ ਸੀ । ਇਸਨੂੰ ਪੱਛਮੀ ਬਲਾਕ ਕਿਹਾ ਜਾਂਦਾ ਸੀ ।ਦੂਸਰੇ ਗੁੱਟ ਦਾ ਨੇਤਾ ਰੁਸ ਸੀ । ਇਨ੍ਹਾਂ ਵਿਚਾਲੇ ਭਿਆਨਕ ਠੰਢਾ ਯੁੱਧ ਚੱਲਣ ਲੱਗਾ । ਨਾਟੋ ਅਤੇ ਵਾਰਸਾ ਪੈਕਟ ਜਿਹੀਆਂ ਸੈਨਿਕ ਸੰਧੀਆਂ ਅਤੇ ਸਮਝੌਤਿਆਂ ਨੇ ਵਾਤਾਵਰਨ ਨੂੰ ਹੋਰ ਵੀ ਵਧੇਰੇ ਤਣਾਅ-ਪੂਰਨ ਬਣਾ ਦਿੱਤਾ । ਭਾਰਤ ਆਪਣੀ ਰੱਖਿਆ ਦੇ ਲਈ ਕਿਸੇ ਵੀ ਗੁੱਟ ਵਿਚ ਸ਼ਾਮਿਲ ਨਹੀਂ ਹੋਣਾ ਚਾਹੁੰਦਾ ਸੀ । ਇਸ ਲਈ ਭਾਰਤ ਨੇ ਦੂਸਰੇ ਦੇਸ਼ਾਂ ਨਾਲ ਮਿਲ ਕੇ ਗੁੱਟ-ਨਿਰਲੇਪ ਲਹਿਰ ਸ਼ੁਰੂ ਕੀਤੀ । ਇਸ ਅੰਦੋਲਨ ਦੇ ਪਿਤਾਮਾ ਪੰਡਿਤ ਜਵਾਹਰ ਲਾਲ ਨਹਿਰੂ, ਯੂਗੋਸਲਾਵੀਆ ਦੇ ਰਾਸ਼ਟਰਪਤੀ ਟੀਟੋ ਅਤੇ ਮਿਸਰ ਦੇ ਰਾਸ਼ਟਰਪਤੀ ਨਾਸਿਰ ਸਨ ।

ਗੁੱਟ-ਨਿਰਲੇਪ ਲਹਿਰ 1961 ਈ: ਵਿਚ ਆਰੰਭ ਹੋਈ । ਇਹ ਪੰਚਸ਼ੀਲ ਦੇ ਸਿਧਾਂਤਾਂ ਉੱਤੇ ਆਧਾਰਿਤ ਸੀ । ਭਾਰਤ ਦੀ ਤਰ੍ਹਾਂ ਇਸਦੇ ਸਾਰੇ ਮੈਂਬਰ ਕਿਸੀ ਵੀ ਸ਼ਕਤੀ ਗੁੱਟ ਵਿਚ ਸ਼ਾਮਿਲ ਹੋਣਾ ਨਹੀਂ ਚਾਹੁੰਦੇ ਸਨ । ਇਸਦਾ ਪਹਿਲਾ ਸੰਮੇਲਨ 1961 ਈ: ਨੂੰ ਬੇਲਗੇਡ ਵਿਚ ਹੋਇਆ । ਆਰੰਭ ਵਿਚ 25 ਦੇਸ਼ ਇਸਦੇ ਮੈਂਬਰ ਬਣੇ, ਪਰੰਤੂ ਅੱਜ 100 ਤੋਂ ਅਧਿਕ ਦੇਸ਼ ਇਸਦੇ ਮੈਂਬਰ ਹਨ ।

ਪ੍ਰਸ਼ਨ 7.
ਯੂ. ਐੱਨ. ਓ. ਵਿਚ ਭਾਰਤ ਦੀ ਭੂਮਿਕਾ ਦਾ ਵਰਣਨ ਕਰੋ ।
ਉੱਤਰ-

  • ਭਾਰਤ ਯੂ. ਐੱਨ. ਓ. ਦਾ ਇਕ ਸਥਾਈ ਮੈਂਬਰ ਹੈ । ਭਾਰਤ ਸਰਕਾਰ ਨੇ ਯੂ. ਐੱਨ. ਓ. ਦੇ ਦੁਆਰਾ ਕੋਰੀਆ ਅਤੇ ਦੂਸਰੇ ਕਈ ਦੇਸ਼ਾਂ ਵਿਚ ਸ਼ਾਂਤੀ ਸਥਾਪਿਤ ਕਰਨ ਵਾਲੇ ਮਿਸ਼ਨਾਂ ਵਿਚ ਆਪਣੀ ਸੈਨਾ ਭੇਜੀ ਹੈ ।
  • ਭਾਰਤ ਨੇ ਯੂ. ਐੱਨ. ਓ. ਦੀਆਂ ਬਹੁਤ ਸਾਰੀਆਂ ਵਿਸ਼ੇਸ਼ ਸੰਸਥਾਵਾਂ ਅਤੇ ਏਜੰਸੀਆਂ ਵਿਚ ਆਪਣਾ ਯੋਗਦਾਨ ਦਿੱਤਾ ਹੈ । ਉਦਾਹਰਨ ਦੇ ਲਈ 1953 ਈ: ਵਿਚ ਵਿਜੇ ਲਕਸ਼ਮੀ ਪੰਡਿਤ ਯੂ. ਐੱਨ. ਓ. ਦੀ ਜਨਰਲ ਅਸੈਂਬਲੀ ਦੀ ਮੈਂਬਰ ਸੀ । ਸ਼ਸ਼ੀ ਥਰੂਰ ਕਮਿਊਨੀਕੇਸ਼ਨ ਅਤੇ ਪਬਲਿਕ ਇਨਫਾਰਮੇਸ਼ਨ ਦੇ ਅੰਡਰ ਸੈਕਟਰੀ ਰਹੇ । ਭਾਰਤ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਵੀ ਹੈ । ਭਾਰਤ ਨੇ ਵੀ ਯੂ. ਐੱਨ. ਓ. ਤੋਂ ਬਹੁਤ ਸਹਾਇਤਾ ਪ੍ਰਾਪਤ ਕੀਤੀ ਹੈ ।

ਪ੍ਰਸ਼ਨ 8.
ਭਾਰਤ ਵਿਚ ਸੰਪਰਦਾਇਕਤਾ ਦੀ ਸਮੱਸਿਆ ਬਾਰੇ ਲਿਖੋ ।
ਉੱਤਰ-
ਭਾਰਤ ਇਕ ਧਰਮ-ਨਿਰਪੱਖ ਦੇਸ਼ ਹੈ । ਇੱਥੇ ਸੰਸਾਰ ਦੇ ਲਗਪਗ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਦੇ ਵੱਖ-ਵੱਖ ਧਾਰਮਿਕ ਵਿਸ਼ਵਾਸ ਹਨ । ਕੁੱਝ ਲੋਕਾਂ ਵਿਚ ਧਾਰਮਿਕ ਸੰਕੀਰਣਤਾ ਦੇ ਕਾਰਨ ਦੇਸ਼ ਵਿਚ ਸਮੇਂ-ਸਮੇਂ ਉੱਤੇ ਸੰਪਰਦਾਇਕ ਦੰਗੇ-ਫਸਾਦ ਹੁੰਦੇ ਰਹਿੰਦੇ ਹਨ । ਇਨ੍ਹਾਂ ਵਿਚ 2002 ਈ: ਵਿਚ ਗੁਜਰਾਤ ਵਿਚ ਵਾਪਰੀ ਘਟਨਾ ਸਭ ਤੋਂ ਜ਼ਿਆਦਾ ਭਿਆਨਕ ਸੀ । ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਸਰਕਾਰ ਨੂੰ ਘੱਟ-ਗਿਣਤੀ ਲੋਕਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ । ਇਸ ਲਈ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ 9 ਦਸੰਬਰ, 2006 ਈ: ਨੂੰ ਆਪਣੇ ਭਾਸ਼ਣ ਵਿਚ ਕਿਹਾ ਸੀ, “ਅਸੀਂ ਦੇਸ਼ ਦੇ ਵਿਕਾਸ ਦੇ ਫਲ ਦਾ ਇਕ ਵੱਡਾ ਹਿੱਸਾ ਘੱਟ-ਗਿਣਤੀ ਵਾਲੇ ਲੋਕਾਂ ਨੂੰ ਦੇਣ ਦੇ ਲਈ ਯੋਜਨਾਵਾਂ ਵਿਚ ਪਰਿਵਰਤਨ ਕਰਨ ਦਾ ਯਤਨ ਕਰਾਂਗੇ ।”.

ਪ੍ਰਸ਼ਨ 9.
ਭਾਰਤ ਵਿਚ ਜਾਤੀਵਾਦ ਅਤੇ ਗਰੀਬੀ ਦੀ ਸਮੱਸਿਆ ਉੱਪਰ ਨੋਟ ਲਿਖੋ ।
ਉੱਤਰ-
ਜਾਤੀਵਾਦ ਦੀ ਸਮੱਸਿਆ – ਜਾਤੀਵਾਦ ਦੀ ਸਮੱਸਿਆ ਸਾਡੇ ਰਾਸ਼ਟਰੀ ਏਕਤਾ ਦੇ ਰਸਤੇ ਵਿਚ ਰੁਕਾਵਟ ਬਣੀ ਹੋਈ ਹੈ । ਕੁੱਝ ਲੋਕ ਆਪਣੇ ਤੋਂ ਨੀਵੀਂ ਜਾਤੀ ਦੇ ਲੋਕਾਂ ਨੂੰ ਘਿਣਾ ਦੀ ਦ੍ਰਿਸ਼ਟੀ ਨਾਲ ਦੇਖਦੇ ਹਨ । ਇੱਥੋਂ ਤਕ ਕਿ ਰਾਜਨੀਤੀਵਾਨ ਅਤੇ ਰਾਜਨੀਤਿਕ ਦਲ ਜਨਤਾ ਦਾ ਸਮਰਥਨ ਪ੍ਰਾਪਤ ਕਰਨ ਦੇ ਲਈ ਜਾਤੀ ਦਾ ਸਹਾਰਾ ਲੈਂਦੇ ਹਨ । ਸਾਨੂੰ ਚਾਹੀਦਾ ਹੈ ਕਿ ਅਸੀਂ ਸਾਰਿਆਂ ਨਾਲ ਬਰਾਬਰ ਵਿਵਹਾਰ ਕਰੀਏ । ਸੰਵਿਧਾਨ ਦੀ ਸਤਾਰਵੀਂ (17) ਧਾਰਾ ਦੇ ਅੰਤਰਗਤ ਕਿਸੇ ਵੀ ਰੂਪ ਵਿਚ ਛੂਤ-ਛਾਤ ਕਰਨ ਦੀ ਮਨਾਹੀ ਕੀਤੀ ਗਈ ਹੈ ।

ਗ਼ਰੀਬੀ ਦੀ ਸਮੱਸਿਆ – ਗ਼ਰੀਬੀ ਦੀ ਸਮੱਸਿਆ ਭਾਰਤ ਦੀ ਉੱਨਤੀ ਦੇ ਰਸਤੇ ਵਿਚ ਇਕ ਬਹੁਤ ਵੱਡੀ ਰੁਕਾਵਟ ਬਣੀ ਹੋਈ ਹੈ । ਦੇਸ਼ ਵਿਚ ਬਹੁਤ ਸਾਰੇ ਲੋਕ ਇੰਨੇ ਗ਼ਰੀਬ ਹਨ ਕਿ ਉਨ੍ਹਾਂ ਨੂੰ ਇਕ ਦਿਨ ਵੀ ਪੇਟ ਭਰ ਕੇ ਖਾਣਾ ਨਹੀਂ ਮਿਲਦਾ। ਗ਼ਰੀਬੀ ਦੇ ਮੁੱਖ ਕਾਰਨ ਵੱਧਦੀ ਹੋਈ ਜਨਸੰਖਿਆ, ਘੱਟ ਖੇਤੀ ਉਤਪਾਦਨ ਅਤੇ ਬੇਰੁਜ਼ਗਾਰੀ ਹਨ । ਸੁਤੰਤਰਤਾ ਤੋਂ ਬਾਅਦ ਸਰਕਾਰ ਗ਼ਰੀਬੀ ਦੂਰ ਕਰਨ ਦੇ ਅਨੇਕਾਂ ਯਤਨ ਕਰ ਰਹੀ ਹੈ ।

ਪ੍ਰਸ਼ਨ 10.
ਭਾਰਤ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ, ਕਿਉਂਕਿ ਦੇਸ਼ ਵਿਚ ਬੇਰੁਜ਼ਗਾਰਾਂ ਦੀ ਸੰਖਿਆ ਦਿਨ-ਪ੍ਰਤੀਦਿਨ ਵੱਧਦੀ ਜਾ ਰਹੀ ਹੈ । ਜ਼ਿਆਦਾਤਰ ਬੇਰੁਜ਼ਗਾਰੀ ਪੜੇ-ਲਿਖੇ ਲੋਕਾਂ ਵਿਚ ਪਾਈ ਜਾਂਦੀ ਹੈ । ਇਸ ਸਮੱਸਿਆ ਦੇ ਹੱਲ ਦੇ ਲਈ ਸਰਕਾਰ ਦੁਆਰਾ ਕਈ ਯਤਨ ਕੀਤੇ ਜਾ ਰਹੇ ਹਨ । ਸੇਵਾ ਮੁਕਤ ਸੈਨਿਕਾਂ, ਸਿੱਖਿਅਕ ਬੇਰੁਜ਼ਗਾਰਾਂ ਆਦਿ ਨੂੰ ਸਰਕਾਰ ਕਰਜ਼ਾ ਦਿੰਦੀ ਹੈ, ਤਾਂ ਕਿ ਉਹ ਆਪਣਾ ਰੁਜ਼ਗਾਰ ਖੋਲ੍ਹ ਸਕਣ । ਨੌਕਰੀ ਵਿਚ ਸੇਵਾ-ਮੁਕਤ ਹੋਣ ਦੀ ਉਮਰ-ਸੀਮਾ ਨੂੰ ਘੱਟ ਕੀਤਾ ਜਾ ਰਿਹਾ ਹੈ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ । ਪਿੰਡਾਂ ਵਿਚ ਮੱਝਾਂ, ਮੁਰਗੀਆਂ, , ਸੁਰੇ, ਸ਼ਹਿਦ ਦੀਆਂ ਮੱਖੀਆਂ ਆਦਿ ਨੂੰ ਪਾਲਣ ਦੇ ਵਾਸਤੇ ਸਹਾਇਕ ਧੰਦਿਆਂ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਹੈ । ਇਸ ਵਾਸਤੇ ਕਰਜ਼ਾ ਅਤੇ ਸਿੱਖਿਆ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ।

PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ

ਪ੍ਰਸ਼ਨ 11.
ਭਾਰਤ ਵਿਚ ਮਹਿੰਗਾਈ ਦੀ ਸਮੱਸਿਆ ਉੱਤੇ ਨੋਟ ਲਿਖੋ ।
ਉੱਤਰ-
ਅੱਜ ਮਹਿੰਗਾਈ ਇਕ ਵਿਸ਼ਵਵਿਆਪੀ ਸਮੱਸਿਆ ਹੈ । ਪਰੰਤ ਭਾਰਤ ਵਿਚ ਇਸਨੇ ਇਕ ਡਰਾਉਣਾ ਰੂਪ ਧਾਰਨ ਕਰ ਲਿਆ ਹੈ । ਅੱਜ ਹਰ ਵਸਤੂ ਮਹਿੰਗੀ ਵਿਕ ਰਹੀ ਹੈ । ਵਸਤੂਆਂ ਦੇ ਮੁੱਲ ਪ੍ਰਤੀਦਿਨ ਵੱਧ ਰਹੇ ਹਨ । ਸਿੱਟੇ ਵਜੋਂ ਸਾਡੇ ਦੇਸ਼ ਵਿਚ ਜ਼ਿਆਦਾਤਰ ਲੋਕ ਜੀਵਨ ਦੀਆਂ ਮੂਲ ਲੋੜਾਂ ਨੂੰ ਪੂਰਾ ਕਰਨ ਵਿਚ ਵੀ ਅਸਮਰਥ ਹਨ । ਇਸ ਲਈ ਮਹਿੰਗਾਈ ਉੱਪਰ ਨਿਯੰਤਰਨ ਪਾਉਣ ਲਈ ਸਰਕਾਰ ਅਤੇ ਲੋਕਾਂ ਨੂੰ ਮਿਲ ਕੇ ਠੋਸ ਕਦਮ ਉਠਾਉਣੇ ਚਾਹੀਦੇ ਹਨ । ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੇਸ਼ ਵਿਚ ਅਜਿਹੀਆਂ ਯੋਜਨਾਵਾਂ ਲਾਗੂ ਕਰੇ ਜਿਨ੍ਹਾਂ ਤੋਂ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਅਨਪੜ੍ਹਤਾ ਅਤੇ ਵੱਧਦੀ ਹੋਈ ਮਹਿੰਗਾਈ ਦੀ ਸਮੱਸਿਆ ਉੱਪਰ ਵਿਸਥਾਰਪੂਰਵਕ ਵਰਣਨ ਕਰੋ ।
ਉੱਤਰ-
1. ਅਨਪੜ੍ਹਤਾ – ਭਾਰਤ ਵਿਚ ਲਗਪਗ 23 ਕਰੋੜ ਤੋਂ ਵੀ ਜ਼ਿਆਦਾ ਲੋਕ ਅਨਪੜ੍ਹ ਹਨ | ਪ੍ਰਤੀ 100 ਔਰਤਾਂ ਵਿਚੋਂ 60 ਔਰਤਾਂ ਅਨਪੜ੍ਹ ਹਨ । ਅਨਪੜ੍ਹਤਾ ਬੇਰੁਜ਼ਗਾਰੀ ਨੂੰ ਜਨਮ ਦਿੰਦੀ ਹੈ ਜੋ ਕਿ ਗ਼ਰੀਬੀ ਦਾ ਕਾਰਨ ਬਣਦੀ ਹੈ । ਅਨਪੜ੍ਹ ਵਿਅਕਤੀ ਭਾਰਤ ਅਤੇ ਦੂਸਰੇ ਦੇਸ਼ਾਂ ਵਿਚਲੇ ਵਿਕਾਸ ਅਤੇ ਉੱਨਤੀ ਦੇ ਮੌਕਿਆਂ ਤੋਂ ਵਾਂਝਾ ਰਹਿੰਦਾ ਹੈ । ਇਸ ਤੋਂ ਇਲਾਵਾ ਲੋਕਤੰਤਰ ਪ੍ਰਣਾਲੀ ਤਦ ਹੀ ਸਫ਼ਲ ਹੋਵੇਗੀ ਜੇਕਰ ਨਾਗਰਿਕ ਪੜ੍ਹੇ-ਲਿਖੇ ਹੋਣਗੇ । ਅਨਪੜ੍ਹ ਨਾਗਰਿਕ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਦੇ ਪ੍ਰਤੀ ਵੀ ਜਾਗਰੂਕ ਨਹੀ ਹੋ ਸਕਦਾ ।

ਸਰਕਾਰੀ ਯਤਨ – ਭਾਰਤ ਸਰਕਾਰ ਦੇਸ਼ ਵਿਚੋਂ ਅਨਪੜ੍ਹਤਾ ਦੂਰ ਕਰਨ ਦੇ ਲਈ ਕਈ ਕਦਮ ਉਠਾ ਰਹੀ ਹੈ ।

  • ਸਾਡੇ ਸੰਵਿਧਾਨ ਵਿਚ 14 ਸਾਲ ਤਕ ਦੀ ਉਮਰ ਦੇ ਬੱਚਿਆਂ ਨੂੰ ਮੁਫ਼ਤ ਅਤੇ ਜ਼ਰੂਰੀ ਸਿੱਖਿਆ ਦੇਣ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ ।
  • ਭਾਰਤ ਸਰਕਾਰ ਦੇਸ਼ ਵਿਚ ਗ਼ਰੀਬ ਅਤੇ ਕੁਸ਼ਲ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੀ ਦਿੰਦੀ ਹੈ ।
  • ਭਾਰਤ ਸਰਕਾਰ ਬਾਲਗ ਸਿੱਖਿਆ ਗਤੀਵਿਧੀਆਂ ਅਤੇ ਕਾਰਜਕ੍ਰਮ ਆਯੋਜਿਤ ਕਰਦੀ ਹੈ । 2 ਅਕਤੂਬਰ, 1978 ਈ: ਨੂੰ ਬਾਲਗ-ਸਿੱਖਿਆ ਦਾ ਉਦਘਾਟਨ ਕੀਤਾ ਗਿਆ ਸੀ । ਇਸ ਤੋਂ ਇਲਾਵਾ 1988 ਈ: ਵਿਚ ਰਾਸ਼ਟਰੀ ਸਿੱਖਿਆ (ਸਾਖਰਤਾ) ਮਿਸ਼ਨ ਆਰੰਭ ਕੀਤਾ ਗਿਆ । ਦੇਸ਼ ਦੇ ਕਈ ਖੇਤਰਾਂ ਵਿਚ ਬਾਲਗ-ਸਿੱਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ ।
  • ਅਨਪੜ੍ਹ ਬਾਲਗ-ਲੋਕਾਂ ਦੇ ਹਿੱਤ ਦੇ ਲਈ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਦੁਆਰਾ ਅਨੇਕ ਸਿੱਖਿਆ ਸੰਬੰਧੀ ਕਾਰਜਕੂਮ ਪ੍ਰਸਾਰਿਤ ਕੀਤੇ ਜਾਂਦੇ ਹਨ । ਇਨ੍ਹਾਂ ਸਭ ਦਾ ਉਦੇਸ਼ ਹਰੇਕ ਵਿਅਕਤੀ ਨੂੰ ਸਾਖਰ ਅਤੇ ਸਿੱਖਿਅਤ ਕਰਨਾ ਹੈ ।

2. ਵਧਦੀ ਹੋਈ ਜਨਸੰਖਿਆ – ਅੱਜ ਭਾਰਤ ਨੂੰ ਵਧਦੀ ਹੋਈ ਜਨਸੰਖਿਆ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਭਾਰਤ ਦੀ ਜਨਸੰਖਿਆ ਏਨੀ ਤੇਜ਼ ਗਤੀ ਨਾਲ ਵੱਧ ਰਹੀ ਹੈ ਕਿ ਸਰਕਾਰ ਲਈ ਇਸ ਵਧਦੀ ਦਰ ਨੂੰ ਰੋਕ ਸਕਣਾ ਕਾਫ਼ੀ ਮੁਸ਼ਕਿਲ ਹੈ । 2001 ਈ: ਦੇ ਅੰਕੜਿਆਂ ਦੇ ਅਨੁਸਾਰ ਭਾਰਤ ਦੀ ਜਨਸੰਖਿਆ 102.7 ਕਰੋੜ ਸੀ । ਸਾਡੀ ਜਨਸੰਖਿਆ ਵਿਚ ਪ੍ਰਤੀ ਸਾਲ 1 ਕਰੋੜ 60 ਲੱਖ ਤੋਂ ਅਧਿਕ ਲੋਕਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ।

ਕਾਰਨ – ਸਰਕਾਰੀ ਰਿਪੋਰਟ ਦੇ ਅਨੁਸਾਰ ਜਨਸੰਖਿਆ ਵਿਚ ਵਾਧੇ ਦੇ ਕਈ ਕਾਰਨ ਹਨ-

  • ਸਿਹਤ – ਸਹੂਲਤਾਂ ਜ਼ਿਆਦਾ ਹੋਣ ਕਾਰਨ ਜਨਸੰਖਿਆ ਵਿਚ ਮੌਤ-ਦਰ ਘੱਟ ਹੋ ਗਈ ਹੈ । ਅੱਜ ਤੋਂ 25 ਸਾਲ ਪਹਿਲਾਂ ਪ੍ਰਤੀ ਸਾਲ ਮੌਤ ਦਰ 33 ਪ੍ਰਤੀ ਹਜ਼ਾਰ ਸੀ, ਪਰੰਤੂ ਹੁਣ ਇਹ ਘੱਟ ਕੇ 14 ਪ੍ਰਤੀ ਹਜ਼ਾਰ ਹੋ ਗਈ ਹੈ । ਪਹਿਲਾਂ ਪਲੇਗ, ਹੈਜ਼ਾ ਅਤੇ ਛੂਤ ਦੇ ਰੋਗਾਂ ਨੂੰ ਰੋਕਣ ਲਈ ਸਿਹਤ-ਸੰਬੰਧੀ ਸਾਧਨ ਬਹੁਤ ਥੋੜ੍ਹੇ ਸਨ । ਜਿਸ ਕਰਕੇ ਇਨ੍ਹਾਂ ਰੋਗਾਂ ਕਾਰਨ ਅਨੇਕ ਮੌਤਾਂ ਹੋ ਜਾਂਦੀਆਂ ਸਨ | ਪਰੰਤੂ ਹੁਣ ਇਨ੍ਹਾਂ ਰੋਗਾਂ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ ।
  • ਘੱਟ ਉਮਰ ਵਿਚ ਵਿਆਹ ਕਰਨਾ, ਵੱਧਦੀ ਹੋਈ ਜਨਸੰਖਿਆ ਦਾ ਇਕ ਹੋਰ ਕਾਰਨ ਹੈ । ਅਨੇਕ ਭਾਰਤੀ ਪਰਿਵਾਰਾਂ ਵਿਚ ਵਿਸ਼ੇਸ਼ ਕਰ ਪੇਂਡੂ ਖੇਤਰ ਵਿਚ ਬਹੁਤ ਬੱਚੇ ਹੁੰਦੇ ਹਨ ।
  • ਅਗਿਆਨਤਾ ਅਤੇ ਧਾਰਮਿਕ ਕਾਰਨਾਂ ਕਰਕੇ ਬਹੁਤ ਸਾਰੇ ਲੋਕ ਪਰਿਵਾਰ ਨਿਯੋਜਨ ਨੂੰ ਨਹੀਂ ਅਪਣਾਉਂਦੇ ।
  • ਅਨੇਕ ਗ਼ਰੀਬ ਮਾਂ-ਪਿਉ ਸੋਚਦੇ ਹਨ ਕਿ ਬੱਚੇ ਖੇਤਾਂ ਅਤੇ ਕਾਰਖ਼ਾਨਿਆਂ ਵਿਚ ਕੰਮ ਕਰਕੇ ਪਰਿਵਾਰ ਦੀ ਆਮਦਨੀ ਵਿਚ ਵਾਧਾ ਕਰ ਸਕਦੇ ਹਨ । ਇਸ ਕਰਕੇ ਅਜਿਹੇ ਮਾਤਾ-ਪਿਤਾ ਅਧਿਕ ਬੱਚੇ ਪੈਦਾ ਕਰਨ ਦੀ ਇੱਛਾ ਰੱਖਦੇ ਹਨ ।

ਹਾਨੀਆਂ ਅਤੇ ਉਪਾਅ – ਜਨਸੰਖਿਆ ਵਿਚ ਵਾਧਾ, ਗ਼ਰੀਬੀ, ਬੇਰੁਜ਼ਗਾਰੀ ਸਹਿਤ ਹੋਰ ਅਨੇਕਾਂ ਸਮੱਸਿਆਵਾਂ ਦਾ ਮੂਲ ਕਾਰਨ ਬਣਦਾ ਜਾ ਰਿਹਾ ਹੈ । ਸਰਕਾਰ ਦੀਆਂ ਸਾਰੀਆਂ ਵਿਕਾਸ-ਯੋਜਨਾਵਾਂ ਜਨਸੰਖਿਆ ਵਿਚ ਵਾਧੇ ਕਾਰਨ ਅਸਫਲ ਹੋ ਜਾਂਦੀਆਂ ਹਨ ।

ਜਨਸੰਖਿਆ ਵਿਚ ਵਾਧੇ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦਾ ਉਪਾਅ ਸਰਕਾਰੀ ਪੱਧਰ ‘ਤੇ ਕੀਤਾ ਜਾ ਰਿਹਾ ਹੈ । ਡਾਕਟਰਾਂ ਦੀ ਅਗਵਾਈ ਵਿਚ ਲੋਕਾਂ ਨੂੰ ਜਨਸੰਖਿਆ ਵਿਚ ਵਾਧੇ ਕਾਰਨ ਹੋਣ ਵਾਲੀਆਂ ਹਾਨੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਛੋਟੇ ਪਰਿਵਾਰ ਦੇ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ ।

ਪ੍ਰਸ਼ਨ 2.
ਭਾਰਤ ਦੇ ਪਾਕਿਸਤਾਨ ਅਤੇ ਚੀਨ ਦੇ ਨਾਲ ਸੰਬੰਧਾਂ ਦਾ ਵਰਣਨ ਕਰੋ ।
ਉੱਤਰ-
ਭਾਰਤ ਸੰਸਾਰ ਦੇ ਸਾਰੇ ਦੇਸ਼ਾਂ, ਵਿਸ਼ੇਸ਼ ਕਰ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਦਾ ਇੱਛੁਕ ਹੈ ਪਾਕਿਸਤਾਨ ਅਤੇ ਚੀਨ ਭਾਰਤ ਦੇ ਦੋ ਮਹੱਤਵਪੂਰਨ ਗੁਆਂਢੀ ਦੇਸ਼ ਹਨ । ਇਨ੍ਹਾਂ ਦੇ ਨਾਲ ਭਾਰਤ ਦੇ ਸੰਬੰਧਾਂ ਦਾ ਵਰਣਨ ਇਸ ਤਰ੍ਹਾਂ ਹੈ-
ਭਾਰਤ ਅਤੇ ਪਾਕਿਸਤਾਨ – ਪਾਕਿਸਤਾਨ ਦੇ ਨਾਲ ਭਾਰਤ ਸ਼ੁਰੂ ਤੋਂ ਹੀ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਦਾ ਯਤਨ ਕਰ ਰਿਹਾ ਹੈ । ਦੇਸ਼ੀ ਰਿਆਸਤ ਕਸ਼ਮੀਰ ਜੰਮੂ ਅਤੇ ਕਸ਼ਮੀਰ ਦੇ ਭਾਰਤ ਦੇ ਨਾਲ ਮਿਲਾਪ ਨੂੰ ਪਾਕਿਸਤਾਨ ਨੇ ਮਾਨਤਾ ਨਹੀਂ ਦਿੱਤੀ ਸੀ । ਤਦ ਤੋਂ ਕਸ਼ਮੀਰ, ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਿਵਾਦ ਦਾ ਕਾਰਨ ਬਣਿਆ ਹੋਇਆ ਹੈ । ਕਸ਼ਮੀਰ ਸਮੱਸਿਆ ਦੇ ਕਾਰਨ ਭਾਰਤ ਨੇ ਪਾਕਿਸਤਾਨ ਦੇ ਨਾਲ ਤਿੰਨ ਪ੍ਰਮੁੱਖ ਅਤੇ ਅਨੇਕ ਛੋਟੇ-ਮੋਟੇ ਯੁੱਧ ਲੜੇ ਹਨ । ਇਨ੍ਹਾਂ ਵਿਚ 1999 ਈ: ਦਾ ਕਾਰਗਿਲ ਯੁੱਧ ਵੀ ਸ਼ਾਮਿਲ ਹੈ ।

1971 ਈ: ਦੇ ਭਾਰਤ-ਪਾਕਿਸਤਾਨ ਯੁੱਧ ਦੇ ਬਾਅਦ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜੁਲਫੀਕਾਰ ਅਲੀ ਭੁੱਟੋ ਦੇ ਵਿਚ 1972 ਈ: ਵਿਚ ਸ਼ਿਮਲਾ ਵਿੱਚ ਸਮਝੌਤਾ ਹੋਇਆ । ਇਸ ਸਮਝੌਤੇ ਦਾ ਉਦੇਸ਼ ਭਾਰਤ ਅਤੇ ਪਾਕਿਸਤਾਨ ਦੇ ਵਿਚ ਸਾਰੇ ਵਿਵਾਦਾਂ ਦਾ ਸ਼ਾਂਤੀਪੂਰਨ ਹੱਲ ਕਰਨਾ ਸੀ । ਇਸ ਉਦੇਸ਼ ਨਾਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਿਚਕਾਰ ਲਾਹੌਰ ਵਿਚ ਸਮਝੌਤਾ ਹੋਇਆ | ਅਜੇ ਕੁੱਝ ਸਾਲ ਪਹਿਲਾਂ ਹੀ ਦੋਹਾਂ ਦੇਸ਼ਾਂ ਦੇ ਵਿਚਕਾਰ ਬੱਸ ਅਤੇ ਰੇਲ ਸੇਵਾਵਾਂ ਆਰੰਭ ਕੀਤੀਆਂ ਗਈਆਂ ਹਨ । ਇਨ੍ਹਾਂ ਸੇਵਾਵਾਂ ਦੇ ਦੁਆਰਾ ਦੋਵਾਂ ਦੇਸ਼ਾਂ ਦੇ ਲੋਕ ਇਕ-ਦੂਸਰੇ ਦੇ ਨੇੜੇ ਆਏ ਹਨ । ਹੁਣ ਤੀਰਥ ਯਾਤਰੀ ਦੋਵਾਂ ਦੇਸ਼ਾਂ ਵਿਚ ਸਥਿਤ ਧਾਰਮਿਕ ਸਥਾਨਾਂ ਦੀ ਯਾਤਰਾ ਕਰ ਸਕਦੇ ਹਨ । ਭਾਰਤੀ ਅਤੇ ਪਾਕਿਸਤਾਨੀ ਸਮਾਜ-ਸੇਵਕ ਅਤੇ ਲੇਖਕ ਇਕ-ਦੂਸਰੇ ਦੇ ਦੇਸ਼ ਵਿਚ ਆ-ਜਾ ਸਕਦੇ ਹਨ । ਇਸ ਤਰ੍ਹਾਂ ਦੋਵਾਂ ਦੇਸ਼ਾਂ ਦੇ ਵਿਚਕਾਰ ਆਰੰਭ ਕੀਤੀਆਂ ਗਈਆਂ ਬੱਸ ਅਤੇ ਰੇਲ ਸੇਵਾਵਾਂ, ਦੋਵਾਂ ਦੇਸ਼ਾਂ ਵਿੱਚ ਮਿੱਤਰਤਾਪੂਰਨ ਸੰਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰ ਸਕਦੀਆਂ ਹਨ ।

ਸਾਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿਚ ਦੋਵਾਂ ਦੇਸ਼ਾਂ ਦੇ ਵਿਚਕਾਰ ਸਮੱਸਿਆਵਾਂ ਦਾ ਸ਼ਾਂਤੀਪੂਰਵਕ ਹੱਲ ਕਰ ਲਿਆ ਜਾਵੇਗਾ ।
ਭਾਰਤ ਅਤੇ ਚੀਨ – ਭਾਰਤ ਅਤੇ ਚੀਨ ਦੇ ਵਿਚ ਪ੍ਰਾਚੀਨ ਕਾਲ ਤੋਂ ਹੀ ਮਿੱਤਰਤਾਪੂਰਨ ਸੰਬੰਧ ਬਣੇ ਹੋਏ ਹਨ । ਵਪਾਰ ਅਤੇ ਬੁੱਧ ਧਰਮ ਦੇ ਕਾਰਨ ਇਹ ਦੋਵੇਂ ਦੇਸ਼ ਜੁੜੇ ਹੋਏ ਹਨ । 1949 ਈ: ਵਿਚ ਜਦ ਚੀਨ ਵਿਚ ਸਾਮਵਾਦੀ ਕ੍ਰਾਂਤੀ ਆਈ ਤਦ ਨਵੀਂ ਸਰਕਾਰ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਵਿੱਚੋਂ ਭਾਰਤ ਪਹਿਲਾ ਦੇਸ਼ ਸੀ । ਭਾਰਤ ਨੇ ਯੂ. ਐੱਨ. ਓ. ਦੇ ਮੈਂਬਰ ਦੇ ਤੌਰ ‘ਤੇ ਚੀਨ ਦਾ ਸਮਰਥਨ ਕੀਤਾ । 1954 ਵਿੱਚ ਭਾਰਤ ਨੇ ਚੀਨ ਨਾਲ ਪੰਚਸ਼ੀਲ ਦੇ ਸਿਧਾਂਤਾਂ ‘ਤੇ ਆਧਾਰਿਤ ਇਕ ਸਮਝੌਤਾ ਕੀਤਾ । ਪਰੰਤੂ 1962 ਈ: ਵਿੱਚ ਸੀਮਾ-ਵਿਵਾਦ ਦੇ ਕਾਰਨ ਭਾਰਤ ਅਤੇ ਚੀਨ ਦੇ ਵਿਚਕਾਰ ਇਕ ਯੁੱਧ ਹੋਇਆ । ਇਸ ਯੁੱਧ ਦੇ ਬਾਅਦ ਕਈ ਸਾਲਾਂ ਤਕ ਦੋਵਾਂ ਦੇਸ਼ਾਂ ਦੇ ਸੰਬੰਧ ਖ਼ਰਾਬ ਰਹੇ । ਇਸਦੇ ਬਾਅਦ 1980 ਈ: ਵਿਚ ਭਾਰਤ ਅਤੇ ਚੀਨ ਦੇ ਸੰਬੰਧਾਂ ਵਿਚ ਸੁਧਾਰ ਆਇਆ | ਭਾਰਤ ਅਤੇ ਚੀਨ ਦੇ ਪ੍ਰਧਾਨ ਮੰਤਰੀਆਂ ਨੇ ਲਗਾਤਾਰ ਬੈਠਕਾਂ ਕਰਕੇ ਕਈ ਛੋਟੀਆਂ-ਵੱਡੀਆਂ ਸਮੱਸਿਆਵਾਂ ਤੇ ਸਲਾਹ-ਮਸ਼ਵਰਾ ਕੀਤਾ । ਅੱਜ ਦੋਵੇਂ ਦੇਸ਼ ਆਪਣੇ ਸੀਮਾ-ਵਿਵਾਦਾਂ ਨੂੰ ਸੁਲਝਾਉਣ ਦਾ ਯਤਨ ਕਰ ਰਹੇ ਹਨ ।