PSEB 8th Class Punjabi Solutions Chapter 17 ਲੋਹੜੀ

Punjab State Board PSEB 8th Class Punjabi Book Solutions Chapter 17 ਲੋਹੜੀ Textbook Exercise Questions and Answers.

PSEB Solutions for Class 8 Punjabi Chapter 17 ਲੋਹੜੀ (1st Language)

Punjabi Guide for Class 8 PSEB ਲੋਹੜੀ Textbook Questions and Answers

ਲੋਹੜੀ ਪਾਠ-ਅਭਿਆਸ

1. ਦੱਸੋ :

(ੳ) ਲੋਹੜੀ ਦਾ ਤਿਉਹਾਰ ਕਦੋਂ ਅਤੇ ਕਿਉਂ ਮਨਾਇਆ ਜਾਂਦਾ ਹੈ ?
ਉੱਤਰ :
ਲੋਹੜੀ ਦਾ ਤਿਉਹਾਰ ਪੰਜਾਬ ਵਿਚ ਦੇਸੀ ਮਹੀਨੇ ਪੋਹ ਦੀ ਆਖਰੀ ਰਾਤ ਨੂੰ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਧਰਤੀ ਉੱਤੇ ਆਏ ਨਵੇਂ ਜੀ ਅਰਥਾਤ ਪੁੱਤਰ ਦੇ ਜਨਮ ਦੀ ਖੁਸ਼ੀ ਨੂੰ ਸਮਾਜ ਨਾਲ ਸਾਂਝੀ ਕਰਨ ਲਈ ਮਨਾਇਆਂ ਜਾਂਦਾ ਹੈ। ਉਂਝ ਅੱਜ-ਕਲ ਸਮਾਜ ਵਿਚ ਅਗਾਂਹ-ਵਧੂ ਸੋਚ ਰੱਖਣ ਵਾਲੇ ਲੋਕ, ਪੁੱਤਰ ਹੋਵੇ ਜਾਂ ਧੀ, ਦੋਹਾਂ ਦੀ ਹੀ ਲੋਹੜੀ ਮਨਾਉਂਦੇ ਹਨ।

(ਅ) ਲੋਹੜੀ ਦੇ ਤਿਉਹਾਰ ਦਾ ਸੰਬੰਧ ਕਿਰਸਾਣੀ ਜੀਵਨ ਨਾਲ ਕਿਵੇਂ ਜੁੜਿਆ ਹੋਇਆ ਹੈ ?
ਉੱਤਰ :
ਪੰਜਾਬ ਇਕ ਖੇਤੀ ਪ੍ਰਧਾਨ ਦੇਸ਼ ਹੈ। ਜਦੋਂ ਖੇਤੀ ਹਲਾਂ ਨਾਲ ਕੀਤੀ ਜਾਂਦੀ ਸੀ, ਤਾਂ ਹਰ ਪਰਿਵਾਰ ਵਿਚ ਬੰਦਿਆਂ ਦੀ ਲੋੜ ਪੈਂਦੀ ਸੀ। ਇਸੇ ਕਰਕੇ ਘਰ ਵਿਚ ਪੁੱਤਰ ਦੀ ਆਮਦ ਉੱਤੇ ਖ਼ੁਸ਼ੀ ਵਜੋਂ ਲੋਹੜੀ ਮਨਾਉਣੀ ਸ਼ੁਰੂ ਹੋ ਗਈ।

(ਈ) ਲੋਹੜੀ ਸ਼ਬਦ ਕਿਵੇਂ ਹੋਂਦ ਵਿੱਚ ਆਇਆ ?
ਉੱਤਰ :
ਕਿਹਾ ਜਾਂਦਾ ਹੈ ਕਿ ਤਿਲ ਅਤੇ ਗੁੜ ਦੀ ਰੋੜੀ ਭਾਵ ਤਿਲ + ਰੋੜੀ ਤੋਂ ਹੌਲੀ ਹੌਲੀ ‘ਲੋਹੜੀ ਸ਼ਬਦ ਬਣ ਗਿਆ।

(ਸ) “ਈਸ਼ਰ ਆਏ ਦਲਿੱਦਰ ਜਾਏ ਤੁਕ ਤੋਂ ਕੀ ਭਾਵ ਹੈ ?
ਉੱਤਰ :
ਇਸ ਦਾ ਭਾਵ ਹੈ ਕਿ ਲੋਹੜੀ ਤੋਂ ਪਹਿਲਾਂ ਜਿਹੜੀ ਪੋਹ ਮਹੀਨੇ ਦੀ ਸਰਦੀ ਹੁੰਦੀ ਹੈ, ਜਿਸ ਵਿਚ ਕੋਈ ਕੰਮ ਚੰਗੀ ਤਰ੍ਹਾਂ ਨੇਪਰੇ ਨਹੀਂ ਚੜ੍ਹਦਾ, ਉਸ ਦੇ ਦਲਿਦਰ ਨੂੰ ਲੋਹੜੀ ਬਾਲ ਕੇ ਅਗਨ ਭੇਟ ਕਰ ਦਿੱਤਾ ਗਿਆ ਹੈ ਤੇ ਅੱਗੋਂ ਇਹ ਇੱਛਾ ਕੀਤੀ ਜਾਂਦੀ ਹੈ ਕਿ ਹਰ ਕੋਈ ਉੱਦਮੀ ਹੋ ਕੇ ਕੰਮ ਕਰੇ ਤੇ ਖ਼ੁਸ਼ਹਾਲੀ ਲਿਆਵੇ।

(ਹ) ਪਿੰਡਾਂ ਵਿੱਚ ਲੋਹੜੀ ਦਾ ਤਿਉਹਾਰ ਕਿਵੇਂ ਮਨਾਇਆ ਜਾਂਦਾ ਹੈ ?
ਉੱਤਰ :
ਪਿੰਡਾਂ ਵਿਚ ਲੋਹੜੀ ਦੇ ਤਿਉਹਾਰ ਨੂੰ ਸਾਂਝੀ ਥਾਂ ਅਰਥਾਤ ਸੱਥ ਵਿਚ ਪਾਥੀਆਂ ਅਤੇ ਲੱਕੜੀਆਂ ਦੀ ਲੋਹੜੀ (ਧੂਣੀ) ਬਾਲ ਕੇ ਮਨਾਇਆ ਜਾਂਦਾ ਹੈ। ਲੋਹੜੀ ਦੀ ਜ਼ੋਰਦਾਰ ਠੰਢ ਵਾਲੀ ਰਾਤ ਨੂੰ ਪਰਿਵਾਰ ਦਾ ਹਰ ਇਕ ਜੀ ਬਲਦੀ ਹੋਈ ਲੋਹੜੀ ਦੁਆਲੇ ਬੈਠ ਕੇ ਨਿੱਘ ਦਾ ਆਨੰਦ ਮਾਣਦਾ ਹੈ। ਇਸਤਰੀਆਂ ਬਲਦੀ ਲੋਹੜੀ ਵਿਚ ਤਿਲ ਪਾਉਂਦੀਆਂ ਤੇ ਗਾਉਂਦੀਆਂ ਹਨ ਲੋਹੜੀ ਦੁਆਲੇ ਬੈਠੇ ਬੰਦਿਆਂ ਵਿਚੋਂ ਕੋਈ ਬਜ਼ੁਰਗ ਲੋਕ-ਕਥਾਵਾਂ ਦੇ ਵੀਰ ਨਾਇਕ ਦੁੱਲਾ ਭੱਟੀ ਦੀ ਕਥਾ ਸੁਣਾਉਂਦਾ ਹੈ।

ਇਸ ਦਿਨ ਇਸਤਰੀਆਂ ਘਰਾਂ ਵਿਚ ਖਾਣ-ਪੀਣ ਦੀਆਂ ਚੀਜ਼ਾਂ ਬਣਾਉਂਦੀਆਂ ਹਨ। ਰਾਤ ਨੂੰ ਮੋਠ-ਬਾਜਰੇ ਤੇ ਦਾਲ-ਚਾਵਲਾਂ ਦੀ ਖਿਚੜੀ ਰਿੰਨੀ ਜਾਂਦੀ ਹੈ, ਜਿਸ ਨੂੰ ਅਗਲੇ ਦਿਨ ਸਵੇਰੇ ਇਸ਼ਨਾਨ ਕਰ ਕੇ ਖਾਧਾ ਜਾਂਦਾ ਹੈ। ਨਵ-ਜੰਮੇ ਬਾਲ ਨੂੰ ਭੈਣਾਂ, ਭੂਆ, ਚਾਚੀਆਂ, ਮਾਸੀਆਂ, ਦਰਾਣੀਆਂ, ਜਿਠਾਣੀਆਂ ਪੁਸ਼ਾਕਾਂ ਤੇ ਖਿਡੌਣੇ ਤੋਹਫ਼ੇ ਵਜੋਂ ਦਿੰਦੀਆਂ ਹਨ।

ਪਰਿਵਾਰ ਵਿਚ ਬਾਲ ਦੀ ਦਾਦੀ, ਨਾਨੀ, ਮਾਂ ਜਾਂ ਭੈਣਾਂ ਗੁੜ ਦੀਆਂ ਭੋਲੀਆਂ ਭੰਨ ਕੇ ਰੋੜੀਆਂ ਬਣਾਉਂਦੀਆਂ ਹਨ ਤੇ ਸ਼ਗਨ ਵਜੋਂ ਗਲੀ-ਮੁਹੱਲੇ ਵਿਚ ਵੰਡਦੀਆਂ ਹਨ। ਇਸ ਮੌਕੇ ਉੱਤੇ ਗਾਏ ਜਾਂਦੇ ਲੋਹੜੀ ਦੇ ਗੀਤਾਂ ਵਿਚ ਭੈਣਾਂ, ਵੀਰ ਦੀ ਲੰਮੀ ਉਮਰ ਲਈ ਦੁਆਵਾਂ ਦਿੰਦੀਆਂ ਹਨ।

(ਕ) ਸ਼ਹਿਰਾਂ ਦੀ ਲੋਹੜੀ ਤੇ ਪਿੰਡਾਂ ਦੀ ਲੋਹੜੀ ਵਿੱਚ ਕੀ ਅੰਤਰ ਹੈ ?
ਉੱਤਰ :
ਪਿੰਡਾਂ ਦੀ ਲੋਹੜੀ ਜਿੱਥੇ ਪਿੰਡ ਦੀ ਸਾਂਝੀ ਥਾਂ ਅਰਥਾਤ ਸੱਥ ਵਿਚ ਬਾਲੀ ਜਾਂਦੀ ਹੈ, ਉੱਥੇ ਸ਼ਹਿਰਾਂ ਵਿਚ ਲੋਹੜੀ ਗਲੀ-ਮੁਹੱਲੇ ਵਿਚ ਬਾਲੀ ਜਾਂਦੀ ਹੈ। ਕੁੱਝ ਲੋਕ ਆਪਣੇ ਘਰਾਂ ਦੇ ਵਿਹੜਿਆਂ ਵਿਚ ਪਰਿਵਾਰ ਦੇ ਮਿੱਤਰਾਂ-ਸਨੇਹੀਆਂ ਨੂੰ ਬੁਲਾ ਕੇ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ ਸ਼ਹਿਰਾਂ ਵਿਚ ਲੋਹੜੀ-ਮੇਲੇ ਵੀ ਲਗਦੇ ਹਨ।

(ਖ) “ਉਹ ਦਿਨ ਦੂਰ ਨਹੀਂ ਜਦੋਂ ਲੋਹੜੀ ਧੀਆਂ ਤੇ ਪੁੱਤਰਾਂ ਦਾ ਸਾਂਝਾ ਤਿਉਹਾਰ ਬਣ ਜਾਵੇਗਾ। ਇਸ ਬਾਰੇ ਆਪਣੇ ਵਿਚਾਰ ਲਿਖੋ।
ਉੱਤਰ :
ਇਹ ਗੱਲ ਠੀਕ ਹੈ ਕਿ ਉਹ ਦਿਨ ਦੂਰ ਨਹੀਂ, ਜਦੋਂ ਲੋਹੜੀ ਧੀਆਂ ਅਤੇ ਪੁੱਤਰਾਂ ਦਾ ਸਾਂਝਾ ਤਿਉਹਾਰ ਬਣ ਜਾਵੇਗਾ। ਇਸ ਦਾ ਕਾਰਨ ਇਹ ਹੈ ਕਿ ਸਾਡੇ ਸਮਾਜ ਵਿਚ ਇਕ ਤਾਂ ਛੋਟੇ ਪਰਿਵਾਰਾਂ ਨੂੰ ਮਹੱਤਵ ਦਿੱਤਾ ਜਾਣ ਲੱਗਾ ਹੈ ਤੇ ਦੁਸਰੇ ਪੁੱਤਰਾਂ ਤੇ ਧੀਆਂ ਦੇ ਮਹੱਤਵ ਵਿਚ ਫ਼ਰਕ ਘਟਦਾ ਜਾ ਰਿਹਾ ਹੈ। ਪਰਿਵਾਰ ਛੋਟੇ ਹੋਣ ਕਰਕੇ ਕਿਸੇ ਘਰ ਵਿਚ ਇਕ ਜਾਂ ਦੋ ਧੀਆਂ ਅਥਵਾ ਇਕ ਜਾਂ ਦੋ ਪੁੱਤਰ ਹੀ ਜਨਮ ਲੈਂਦੇ ਹਨ, ਇਸ ਕਰਕੇ ਉਨ੍ਹਾਂ ਦੇ ਜਨਮ ਨੂੰ ਇੱਕੋ ਜਿਹਾ ਮਹੱਤਵ ਦਿੱਤਾ ਜਾਣ ਲੱਗਾ ਹੈ।

ਦੂਸਰੇ ਵਰਤਮਾਨ ਯੁਗ ਵਿਚ ਵਿੱਦਿਆ, ਕਾਰੋਬਾਰ, ਉੱਚੇ ਅਹੁਦੇ ਪਾਪਤ ਕਰਨ ਤੇ ਖੇਡਾਂ ਆਦਿ ਵਿਚ ਧੀਆਂ ਵੀ ਪੱਤਰਾਂ ਤੋਂ ਘੱਟ ਸਾਬਤ ਨਹੀਂ ਹੋ ਰਹੀਆਂ, ਇਸ ਕਰਕੇ ਉਨ੍ਹਾਂ ਨੂੰ ਵੀ ਪੁੱਤਰਾਂ ਜਿੰਨੀ ਮਹੱਤਤਾ ਹੀ ਦਿੱਤੀ ਜਾਣ ਲੱਗੀ ਹੈ। ਬੇਸ਼ੱਕ ਸਮਾਜ ਵਿਚੋਂ ਲਿੰਗ-ਵਿਤਕਰਾ ਅਜੇ ਪੂਰੀ ਤਰ੍ਹਾਂ ਦੂਰ ਨਹੀਂ ਹੋਇਆ, ਪਰੰਤੂ ਅਗਾਂਹ-ਵਧੂ ਵਰਗ ਵਿਚ ਇਹ ਵਿਤਕਰਾ ਮਿਟ ਗਿਆ ਹੈ ਤੇ ਬਾਕੀ ਲੋਕਾਂ ਵਿਚੋਂ ਗਿਆਨ-ਵਿਗਿਆਨ ਦੇ ਵਿਕਾਸ ਨਾਲ ਮਿਟ ਰਿਹਾ ਹੈ। ਇਸ ਕਰਕੇ ਉਹ ਦਿਨ ਦੂਰ ਨਹੀਂ, ਜਦੋਂ ਲੋਹੜੀ ਧੀਆਂ ਤੇ ਪੁੱਤਰਾਂ ਦਾ ਸਾਂਝਾ ਤਿਉਹਾਰ ਬਣ ਜਾਵੇਗਾ।

2. ਔਖੇ ਸ਼ਬਦਾਂ ਦੇ ਅਰਥ :

  • ਪ੍ਰਚਲਿਤ : ਜਿਸ ਦਾ ਰਿਵਾਜ ਹੋਵੇ।
  • ਖ਼ੁਸ਼ਹਾਲੀ : ਆਰਥਿਕ ਪੱਖੋਂ ਬੇਫ਼ਿਕਰੀ, ਚੰਗੀ ਹਾਲਤ, ਖੁਸ਼ੀ
  • ਆਮਦ : ਆਉਣ ਦਾ ਭਾਵ
  • ਅਸੀਸਾਂ : ਸ਼ੁੱਭ-ਇੱਛਾਵਾਂ, ਅਸ਼ੀਰਵਾਦ ਵੇਲ
  • ਵਧਣੀ : ਵਾਧਾ ਹੋਣਾ, ਉਲਾਦ ਹੋਣਾ।
  • ਤੋਹਫ਼ੇ : ਸੁਗਾਤਾਂ, ਭੇਟਾਵਾਂ, ਨਜ਼ਰਾਨੇ
  • ਸਨੇਹੀ : ਮਿੱਤਰ, ਦੋਸਤ, ਮੇਲੀ-ਗਲੀ, ਸਨੇਹ ਰੱਖਣ ਵਾਲੇ

3. ਵਾਕਾਂ ਵਿੱਚ ਵਰਤੋਂ :

ਅਗਾਂਹਵਧੂ, ਰੀਤ, ਦਲਿੱਦਰ, ਦੁਆਵਾਂ, ਹਰਮਨ-ਪਿਆਰਾ, ਚਾਵਾਂ
ਉੱਤਰ :

  • ਅਗਾਂਹ-ਵਧੂ ਅੱਗੇ ਵਧਣ ਵਾਲੇ ਪ੍ਰਗਤੀਵਾਦੀ-ਇਸ ਲੇਖ ਵਿਚ ਲੇਖਕ ਨੇ ਬੜੇ ਅਗਾਂਹ-ਵਧੂ ਵਿਚਾਰ ਪੇਸ਼ ਕੀਤੇ ਹਨ।
  • ਰੀਤ (ਰਸਮ-ਇਸ ਵਿਚ ਲੇਖਕ ਨੇ ਬੱਚੇ ਦੇ ਜਨਮ ਨਾਲ ਸੰਬੰਧਿਤ ਰੀਤਾਂ ਦਾ ਵੇਰਵਾ ਦਿੱਤਾ ਹੈ।
  • ਦਲਿੱਦਰ ਗਰੀਬੀ, ਸੁਸਤੀ)-ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਅਸਰਦਾਇਕ ਕਦਮ ਚੁੱਕੇ ਬਿਨਾਂ ਭਾਰਤ ਦੀ ਪਛੜੇ ਇਲਾਕਿਆਂ ਵਿਚ ਰਹਿੰਦੀ ਜਨਤਾ ਦਾ ਦਲਿੱਦਰ ਨਹੀਂ ਕੱਟਿਆ ਜਾ ਸਕਦਾ।
  • ਦੁਆਵਾਂ ਪ੍ਰਾਰਥਨਾਵਾਂ, ਅਰਦਾਸਾਂ)-ਆਪਣੇ ਹਰਮਨ-ਪਿਆਰੇ ਨੇਤਾ ਦੀ ਸਿਹਤਯਾਬੀ ਲਈ ਦੇਸ਼ ਭਰ ਦੇ ਲੋਕਾਂ ਨੇ ਦੁਆਵਾਂ ਕੀਤੀਆਂ
  • ਹਰਮਨ-ਪਿਆਰਾ (ਹਰ ਇਕ ਦਾ ਪਿਆਰਾ)-ਪੰਡਿਤ ਜਵਾਹਰ ਲਾਲ ਨਹਿਰੂ ਭਾਰਤ ਦੇ ਹਰਮਨ-ਪਿਆਰੇ ਨੇਤਾ ਸਨ।
  • ਚਾਵਾਂ (ਉਮੰਗਾਂ-ਤਿਉਹਾਰ ਦਾ ਦਿਨ ਆਉਣ ‘ਤੇ ਬੱਚਿਆਂ ਦੇ ਮਨ ਚਾਵਾਂ ਨਾਲ ਭਰ ਗਏ।

4. ਵਿਆਕਰਨ : ਸੰਬੰਧਕ :

ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ :

ਪਿੰਡਾਂ ਵਿੱਚ ਇਸ ਤਿਉਹਾਰ ਨੂੰ ਸਾਂਝੀ ਥਾਂ ਪਿੰਡ ਦੀ ਸੱਥ ਵਿੱਚ ਪਾਥੀਆਂ ਤੇ ਲੱਕੜਾਂ ਦੀ ਲੋਹੜੀ ਬਾਲ ਕੇ ਮਨਾਇਆ ਜਾਂਦਾ ਹੈ। ਲੋਹੜੀ ਵਾਲੀ ਪੋਹ ਮਹੀਨੇ ਦੀ ਆਖ਼ਰੀ ਰਾਤ ਨੂੰ ਠੰਢ ਦਾ ਬਹੁਤ ਜ਼ੋਰ ਹੁੰਦਾ ਹੈ। ਪਰਿਵਾਰ ਦਾ ਹਰ ਜੀਅ ਇਸਤਰੀਆਂ, ਬੱਚੇ ਤੇ ਬਜ਼ੁਰਗ ਬਦੀ ਹੋਈ ਲੋਹੜੀ ਦੁਆਲੇ ਬੈਠ ਕੇ ਨਿੱਘ ਦਾ ਅਨੰਦ ਮਾਣਦੇ ਹਨ।
ਉੱਤਰ :
ਵਿਚ, ਨੂੰ, ਦੀ, ਵਿਚ, ਦੀ, ਦੀ, ਨੂੰ, ਦਾ, ਦਾ, ਦੁਆਲੇ, ਦਾ।

ਉਪਰੋਕਤ ਪੈਰੇ ਵਿੱਚ ਲਕੀਰੇ ਸ਼ਬਦ ਸੰਬੰਧਕ ਹਨ। ਜਿਵੇਂ ਕਿ ਤੁਸੀਂ ਪਿਛਲੀ ਸ਼੍ਰੇਣੀ ਵਿੱਚ ਪੜ੍ਹ ਚੁੱਕੇ ਹੋ, ਸੰਬੰਧਕ ਸ਼ਬਦ ਵਾਕ ਵਿੱਚ ਨਾਂਵ, ਪੜਨਾਂਵ ਜਾਂ ਵਿਸ਼ੇਸ਼ਣ ਸ਼ਬਦ ਦਾ ਵਾਕ ਦੇ ਦੂਜੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਦਾ ਹੈ; ਜਿਵੇਂ ਦਾ, ਦੇ, ਦੀ, ਨੇ, ਕੋਲ, ਉੱਤੇ, ਅੰਦਰ ਆਦਿ।

ਇਸ ਪਾਠ ਵਿੱਚ ਆਏ ਹੋਰ ਸੰਬੰਧਕ ਸ਼ਬਦ ਚੁਣੋ।

ਹੇਠ ਲਿਖੇ ਤਿਉਹਾਰਾਂ ਨੂੰ ਅਸਥਾਨਾਂ ਨਾਲ ਜੋੜੋ :

  • ਤਿਉਹਾਰ – ਅਸਥਾਨ
  • ਦਿਵਾਲੀ – ਕੁੱਲੂ
  • ਦਸਹਿਰਾ – ਸ੍ਰੀ ਅੰਮ੍ਰਿਤਸਰ ਸਾਹਿਬ
  • ਵਿਸਾਖੀ – ਸ੍ਰੀ ਮੁਕਤਸਰ ਸਾਹਿਬ
  • ਮਾਘੀ – ਪਟਿਆਲਾ
  • ਬਸੰਤ – ਅਨੰਦਪੁਰ ਸਾਹਿਬ

ਆਓ ! ਸਾਰੇ ਰਲ਼ ਕੇ ਕੁੜੀਆਂ ਦੀ ਲੋਹੜੀ ਮਨਾਉਣ ਦੀ ਵੀ ਪਿਰਤ ਪਾਈਏ।

ਲੋਹੜੀ ਨਾਲ ਸੰਬੰਧਿਤ ਕੋਈ ਲੋਕ-ਗੀਤ ਲਿਖ ਕੇ ਆਪਣੇ ਅਧਿਆਪਕ ਜੀ ਨੂੰ ਦਿਖਾਓ।
ਉੱਤਰ :

ਦੇਹ ਮਾਈ ਦੇਹ
ਕਾਲੇ ਕੁੱਤੇ ਨੂੰ ਵੀ ਦੇਹ।
ਕਾਲਾ ਦੇ ਗਿਆ ਦੁਹਾਈ।
ਤੇਰੀ ਜੀਵੇ ਮੱਝੀਂ ਗਾਈਂ।
ਮੱਝੀ ਗਾਂਈਂ ਨੇ ਦਿੱਤਾ ਦੁੱਧ।
ਤੇਰੇ ਜੀਵਣ ਸੱਤੇ ਪੁੱਤ।
ਸੱਤਾਂ ਪੁੱਤਾਂ ਦੀ ਵਧਾਈ।
ਥਾਲ ਭਰ ਕੇ ਲਿਆਈਂ।
ਗੱਡਾ ਜੋੜ ਕੇ ਲਿਆਈਂ।

PSEB 8th Class Punjabi Guide ਲੋਹੜੀ Important Questions and Answers

ਪ੍ਰਸ਼ਨ 1.
ਲੋਹੜੀ ਪਾਠ ਦਾ ਸਾਰ ਲਿਖੋ।
ਉੱਤਰ :
ਪੰਜਾਬ ਨੂੰ “ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ। ਲੋਹੜੀ ਦਾ ਤਿਉਹਾਰ ਪੰਜਾਬ ਵਿਚ ਦੇਸੀ ਮਹੀਨੇ ਪੋਹ ਦੀ ਆਖ਼ਰੀ ਰਾਤ ਨੂੰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਧਰਤੀ ਉੱਤੇ ਆਏ ਨਵੇਂ ਜੀ ਅਰਥਾਤ ਪੁੱਤਰ ਦੀ ਖ਼ੁਸ਼ੀ ਨੂੰ ਸਮਾਜ ਨਾਲ ਸਾਂਝੀ ਕਰਨ ਲਈ ਪ੍ਰਚਲਿਤ ਹੋਇਆ ਅੱਜ-ਕਲ੍ਹ ਸਮਾਜ ਵਿਚ ਅਗਾਂਹ-ਵਧੂ ਸੋਚ ਰੱਖਣ ਵਾਲੇ ਲੋਕ ਪੁੱਤਰ-ਧੀ ਦੋਹਾਂ ਦੀ ਲੋਹੜੀ ਪਾਉਂਦੇ ਹਨ।

ਪੰਜਾਬ ਇਕ ਖੇਤੀ ਪ੍ਰਧਾਨ ਰਾਜ ਹੈ। ਜਦੋਂ ਹਲਾਂ ਨਾਲ ਖੇਤੀ ਕੀਤੀ ਜਾਂਦੀ ਸੀ, ਤਾਂ ਬਹੁਤੇ ਬੰਦਿਆਂ ਦੀ ਜ਼ਰੂਰਤ ਪੈਂਦੀ ਸੀ। ਇਸ ਕਰਕੇ ਘਰ ਵਿਚ ਪੁੱਤਰ ਦੇ ਜਨਮ ਉੱਤੇ ਲੋਹੜੀ ਮਨਾਉਣੀ ਸ਼ੁਰੂ ਹੋਈ। ਇਸੇ ਕਰਕੇ ਇਸ ਤਿਉਹਾਰ ਦੇ ਮੌਕੇ ਉੱਤੇ ਬੱਚਿਆਂ ਵਲੋਂ ਗਾਏ ਜਾਣ ਵਾਲੇ ਗੀਤਾਂ ਵਿਚ ਪੁੱਤਰ ਦੀ ਮੰਗ ਵਾਲੇ ਬੋਲ ਸੁਣਾਈ ਦਿੰਦੇ ਹਨ-

ਲੋਹੜੀ ਬਈ ਲੋਹੜੀ,
ਥੋਡਾ ਮੁੰਡਾ ਚੜਿਆ ਘੋੜੀ।
ਘੋੜੀ ਪਈ ਨੱਠ,
ਥੋਡੇ ਹੋਣ ਪੁੱਤ-ਪੋਤਰੇ ਸੱਠ।
ਘੋੜੀ ਦੇਵੇ ਵਛੇਰੇ,
ਜੁਗ ਜੁਗ ਜੀਵਣ ਪੁੱਤਰ ਤੇਰੇ।

ਲੋਹੜੀ ਬਾਲਣ ਲਈ ਘਰ-ਘਰ ਜਾ ਕੇ ਪਾਥੀਆਂ ਮੰਗਦੇ ਬਾਲਾਂ ਦੀਆਂ ਟੋਲੀਆਂ ਹਰ ਪਰਿਵਾਰ ਨੂੰ ਵਧਣ-ਫੁਲਣ ਦੀਆਂ ਅਸੀਸਾਂ ਦੇਣ ਵਾਲੇ ਗੀਤ ਗਾਉਂਦੀਆਂ ਹਨ ਇਸ ਤਿਉਹਾਰ ਦਾ ਤਿਲਾਂ ਤੇ ਗੁੜ ਨਾਲ ਡੂੰਘਾ ਸੰਬੰਧ ਹੈ। ਕਿਹਾ ਜਾਂਦਾ ਹੈ ਕਿ ਤਿਲ+ਰੋੜੀ ਤੋਂ ਹੀ ‘ਲੋਹੜੀ ਸ਼ਬਦ ਵਿਕਸਿਤ ਹੋਇਆ ਹੈ। ਅੱਜ-ਕਲ੍ਹ ਇਹ ਤਿਉਹਾਰ ਗੁੜ ਅਤੇ ਤਿਲਾਂ ਨਾਲ ਰਿਉੜੀਆਂ, ਮੂੰਗਫਲੀ, ਮੱਕੀ ਦੀਆਂ ਖਿੱਲਾਂ, ਭੁੱਗਾ, ਤਲੋਏ, ਪਤਾਸੇ, ਮਠਿਆਈਆਂ ਅਤੇ ਤਿਲਾਂ ਤੋਂ ਬਣਾਈਆਂ ਭਿੰਨ-ਭਿੰਨ ਪ੍ਰਕਾਰ ਦੀਆਂ ਚੀਜ਼ਾਂ ਵੰਡ ਕੇ ਮਨਾਇਆ ਜਾਂਦਾ ਹੈ। ਲੋਹੜੀ ਵਾਲੇ ਦਿਨ ਭੈਣਾਂ ਆਪਣੇ ਵੀਰ ਦੇ ਘਰ ਪੁੱਤਰ ਦੇ ਜਨਮ ਤੇ ਪਰਿਵਾਰ ਦੀ ਵੇਲ ਵਧਣ ਦੀ ਖ਼ੁਸ਼ੀ ਗੀਤਾਂ ਰਾਹੀਂ ਪ੍ਰਗਟ ਕਰਦੀਆਂ ਹਨ :

ਵੀਰ ਘਰ ਪੁੱਤ ਜੰਮਿਆ,
ਚੰਨ ਚੜਿਆ ਬਾਪ ਦੇ ਵਿਹੜੇ।

ਪਿੰਡਾਂ ਵਿਚ ਇਹ ਤਿਉਹਾਰ ਪਿੰਡ ਦੀ ਸੱਥ ਵਰਗੀ ਸਾਂਝੀ ਥਾਂ ਵਿਚ ਪਾਬੀਆਂ ਤੇ ਲੱਕੜੀਆਂ ਦੀ ਲੋਹੜੀ ਦੀ ਧੂਣੀ ਬਾਲ ਕੇ ਮਨਾਇਆ ਜਾਂਦਾ ਹੈ। ਸਾਰੇ ਠੰਢ ਭਰੀ ਰਾਤ ਵਿਚ ਲੋਹੜੀ ਦੁਆਲੇ ਬੈਠ ਕੇ ਨਿੱਘ ਦਾ ਅਨੰਦ ਮਾਣਦੇ ਹਨ। ਔਰਤਾਂ ਲੋਹੜੀ ਦੀ ਧੂਣੀ ਵਿਚ ਤਿਲ ਪਾਉਂਦੀਆਂ ਹੋਈਆਂ ਗਾਉਂਦੀਆਂ ਹਨ :

ਈਸ਼ਰੇ ਆਏ, ਦਲਿੱਦਰ ਜਾਏ
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ।

ਪੋਹ ਦੇ ਮਹੀਨੇ ਵਿਚ ਸਰਦੀ ਹੋਣ ਕਰਕੇ ਘਰ ਜਾਂ ਖੇਤੀ ਦਾ ਕੋਈ ਵੀ ਕੰਮ ਚੰਗੀ ਤਰ੍ਹਾਂ ਨਹੀਂ ਹੁੰਦਾ। ਲੋਹੜੀ ਤੋਂ ਮਗਰੋਂ ਮਾਘ ਚੜ੍ਹ ਪੈਂਦਾ ਹੈ।ਦਿਨ ਨਿੱਘੇ ਹੋ ਜਾਂਦੇ ਹਨ ਔਰਤਾਂ ਆਪਣੇ ਪਰਿਵਾਰ ਦੇ ਜੀਆਂ ਨੂੰ ਉੱਦਮੀ ਬਣਾਉਣ ਲਈ ਦਲਿੱਦਰ ਨੂੰ ਮਾਘ ਦੀ ਭੇਟ ਕਰ ਦਿੰਦੀਆਂ ਹਨ।

ਲੋਹੜੀ ਦੁਆਲੇ ਬੈਠੇ ਬੰਦਿਆਂ ਵਿਚੋਂ ਕੋਈ ਬਜ਼ੁਰਗ ਲੋਕ-ਕਥਾਵਾਂ ਦੇ ਵੀਰ ਨਾਇਕ ਦੁੱਲਾ ਭੱਟੀ ਦੀ ਕਥਾ ਸੁਣਾਉਂਦਾ ਹੈ। ਕਿਹਾ ਜਾਂਦਾ ਹੈ ਕਿ ਦੁੱਲੇ ਭੱਟੀ ਨੇ ਲੋਹੜੀ ਵਾਲੇ ਦਿਨ ਗ਼ਰੀਬ ਪਰਿਵਾਰ ਦੀਆਂ ਧੀਆਂ ਦੇ ਵਿਆਹ ਕਰਵਾ ਕੇ ਸ਼ਗਨ ਵਜੋਂ ਪੱਲੇ ਸ਼ੱਕਰ ਪਾ ਕੇ, ਉਨ੍ਹਾਂ ਦਾ ਡੋਲਾ ਤੋਰਿਆ ਸੀ। ਇਸ ਕਰਕੇ ਘਰਾਂ ਵਿਚੋਂ ਲੋਹੜੀ ਮੰਗਦੇ ਬੱਚੇ ਉਸ ਵੀਰ ਨਾਇਕ ਨੂੰ ਅੱਜ ਵੀ ਯਾਦ ਕਰਦੇ ਹਨ :

ਸੁੰਦਰ-ਮੁੰਦਰੀਏਹੋ।
ਤੇਰਾ ਕੌਣ ਵਿਚਾਰਾ-ਹੋ॥
ਦੁੱਲਾ ਭੱਟੀ ਵਾਲਾ-ਹੋ।
ਦੁੱਲੇ ਧੀ ਵਿਆਹੀਹੋ॥
ਸੇਰ ਸ਼ੱਕਰ ਪਾਈ-ਹੋ।

ਲੋਹੜੀ ਵਾਲੇ ਦਿਨ ਜਿੱਥੇ ਇਸਤਰੀਆਂ ਘਰਾਂ ਵਿਚ ਖਾਣ ਵਾਲੀਆਂ ਚੀਜ਼ਾਂ ਬਣਾਉਂਦੀਆਂ ਹਨ, ਉੱਥੇ ਮੋਠ-ਬਾਜਰੇ ਤੇ ਦਾਲ-ਚਾਵਲਾਂ ਦੀ ਖਿਚੜੀ ਵੀ ਰਿੰਨ੍ਹੀ ਜਾਂਦੀ ਹੈ। ਇਹ ਖਿਚੜੀ ਅਗਲੇ ਦਿਨ ਮਾਘ ਦੀ ਸੰਗਰਾਂਦ ਨੂੰ ਸਵੇਰੇ ਇਸ਼ਨਾਨ ਕਰ ਕੇ ਖਾਧੀ ਜਾਂਦੀ ਹੈ। ਇਸ ਨੂੰ ਪੋਹ ਗਿੱਧੀ, ਮਾਘ ਖਾਧੀ ਕਿਹਾ ਜਾਂਦਾ ਹੈ।

ਲੋਹੜੀ ਦਾ ਤਿਉਹਾਰ ਨਵ-ਜੰਮੇ ਬਾਲ ਨਾਲ ਸੰਬੰਧਿਤ ਹੋਣ ਕਰਕੇ ਭੈਣਾਂ, ਭੁਆ, ਚਾਚੀਆਂ, ਮਾਮੀਆਂ, ਮਾਸੀਆਂ, ਦਰਾਣੀਆਂ ਤੇ ਜਿਠਾਣੀਆਂ ਬੱਚੇ ਨੂੰ ਤੋਹਫ਼ੇ ਵਜੋਂ ਪੁਸ਼ਾਕਾਂ ਅਤੇ ਖਿਡੌਣੇ ਦਿੰਦੀਆਂ ਹਨ। ਪਰਿਵਾਰ ਵਿਚੋਂ ਬਾਲ ਦੀ ਦਾਦੀ, ਨਾਨੀ, ਮਾਂ ਤੇ ਭੈਣਾਂ ਗੜ ਦੀਆਂ ਭੋਲੀਆਂ ਭੰਨ ਕੇ ਰੋੜੀਆਂ ਬਣਾਉਂਦੀਆਂ ਹਨ। ਇਹ ਗੱੜ ਸ਼ਗਨ ਵਜੋਂ ਗਲੀ ਮੁਹੱਲੇ ਵਿਚ ਵੰਡਿਆ ਜਾਂਦਾ ਹੈ :

ਲੋਹੜੀ ਦੇ ਗੁੜ ਦੀਆਂ
ਮਿੱਠੀਆਂ ਮਿੱਠੀਆਂ ਰੋੜੀਆਂ।
ਜੁਗ ਜੁਗ ਜਿਊਣ ਮਾਏਂ,
ਭਰਾਵਾਂ ਦੀਆਂ ਜੋੜੀਆਂ।

ਸ਼ਹਿਰਾਂ ਵਿਚ ਵੀ ਲੋਹੜੀ ਦਾ ਤਿਉਹਾਰ ਗਲੀਆਂ-ਮੁਹੱਲਿਆਂ ਵਿਚ ਲੋਹੜੀ ਬਾਲ ਕੇ ਮਨਾਇਆ ਜਾਂਦਾ ਹੈ। ਕੁੱਝ ਲੋਕ ਆਪਣੇ ਘਰਾਂ ਦੇ ਵਿਹੜਿਆਂ ਵਿਚ ਪਰਿਵਾਰ ਤੇ ਮਿੱਤਰਾਂ ਸਨੇਹੀਆਂ ਨੂੰ ਬੁਲਾ ਕੇ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ। ਸ਼ਹਿਰਾਂ ਵਿਚ ਲੋਹੜੀ ਦੇ ਮੇਲੇ ਵੀ ਲਗਦੇ ਹਨ।

ਉੱਬ ਵੀ ਇਹ ਤਿਉਹਾਰ ਸਭਿਆਚਾਰਕ ਮੇਲਿਆਂ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਪਰਿਵਾਰ ਦੇ ਜੀ ਤੇ ਰਿਸ਼ਤੇਦਾਰ ਮਿਲ ਕੇ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ ਬਲਦੀ ਲੋਹੜੀ ਦੁਆਲੇ ਗਿੱਧਾ ਤੇ ਭੰਗੜਾ ਪਾਇਆ ਜਾਂਦਾ ਹੈ। ਨਵੀਆਂ ਵਿਆਹੀਆਂ ਜੋੜੀਆਂ ਲੋਹੜੀ ਵਿਚ ਤਿਲ ਪਾ ਕੇ ਅਸੀਸਾਂ ਲੈਂਦੀਆਂ ਹਨ।

ਲੋਹੜੀ ਦਾ ਤਿਉਹਾਰ ਦਿਨੋ-ਦਿਨ ਹਰਮਨ ਪਿਆਰਾ ਹੁੰਦਾ ਜਾ ਰਿਹਾ ਹੈ। ਅੱਜ-ਕਲ੍ਹ ਜਿੱਥੇ ਕਿਤੇ ਵੀ ਪੰਜਾਬੀ ਵਸਦੇ ਹਨ, ਇਹ ਤਿਉਹਾਰ ਚਾਵਾਂ ਨਾਲ ਮਨਾਇਆ ਜਾਣ ਲੱਗਾ ਹੈ। ਉਹ ਦਿਨ ਦੂਰ ਨਹੀਂ, ਜਦੋਂ ਲੋਹੜੀ ਧੀਆਂ ਤੇ ਪੁੱਤਰਾਂ ਦਾ ਸਾਂਝਾ ਤਿਉਹਾਰ ਬਣ ਜਾਵੇਗਾ

ਪ੍ਰਸ਼ਨ 2.
ਹੇਠ ਲਿਖੇ ਤਿਉਹਾਰਾਂ ਨੂੰ ਅਸਥਾਨਾਂ ਨਾਲ ਜੋੜੋ :
PSEB 8th Class Punjabi Solutions Chapter 17 ਲੋਹੜੀ 1
ਉੱਤਰ :
PSEB 8th Class Punjabi Solutions Chapter 17 ਲੋਹੜੀ 2

1. ਵਾਰਤਕ-ਟੁਕੜੀ/ਪੈਰੇ ਦਾ ਬੋਧ

1. ਪੰਜਾਬ ਨੂੰ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ। ਤਿਉਹਾਰ ਤੇ ਮੇਲੇ ਸਮਾਜ ਵਿਚ ਭਾਈਚਾਰਿਕ ਸਾਂਝ ਪੈਦਾ ਕਰਦੇ ਹਨ। ਭਾਰਤ ਦੇ ਬਹੁਤ ਸਾਰੇ ਇਲਾਕਿਆਂ ਵਿਚ ਦਿਵਾਲੀ, ਦੁਸਹਿਰਾ ਤੇ ਹੋਲੀ ਦੇ ਤਿਉਹਾਰ ਮਨਾਏ ਜਾਂਦੇ ਹਨ। ਲੋਹੜੀ ਦਾ ਤਿਉਹਾਰ ਪੰਜਾਬ ਵਿਚ ਦੇਸੀ ਮਹੀਨੇ ਪੋਹ ਦੀ ਆਖ਼ਰੀ ਰਾਤ ਨੂੰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਲੋਹੜੀ ਦਾ ਤਿਉਹਾਰ ਧਰਤੀ ‘ਤੇ ਆਏ ਨਵੇਂ ਜੀਅ, ਪੁੱਤਰ ਦੀ ਖੁਸ਼ੀ ਨੂੰ ਸਮਾਜ ਨਾਲ ਸਾਂਝੀ ਕਰਨ ਲਈ ਪ੍ਰਚਲਿਤ ਹੋਇਆ ਅੱਜ-ਕੱਲ੍ਹ ਸਮਾਜ ਵਿਚ ਅਗਾਂਹਵਧੂ ਸੋਚ ਰੱਖਣ ਵਾਲੇ ਲੋਕ ਪੁੱਤਰ ਹੋਵੇ ਜਾਂ ਧੀ, ਦੋਹਾਂ ਦੀ ਹੀ ਲੋਹੜੀ ਮਨਾਉਂਦੇ ਹਨ। ਪੰਜਾਬ ਖੇਤੀ-ਪ੍ਰਧਾਨ ਰਾਜ ਹੈ।

ਜਦੋਂ ਹਲਾਂ ਨਾਲ ਖੇਤੀ ਕੀਤੀ ਜਾਂਦੀ ਸੀ, ਤਾਂ ਹਰ ਪਰਿਵਾਰ ਨੂੰ ਬੰਦਿਆਂ ਦੀ ਲੋੜ ਪੈਂਦੀ ਸੀ। ਆਮ ਲੋਕ ਇਸ ਧਾਰਨਾ ਵਿਚ ਵਿਸ਼ਵਾਸ ਰੱਖਦੇ ਸਨ ਕਿ ਖੇਤੀ-ਬਾੜੀ ਨਾਲ ਘਰ ਵਿਚ ਵਧੇਰੇ ਖੁਸ਼ਹਾਲੀ ਆਵੇਗੀ। ਇਸ ਲਈ ਘਰ ਵਿਚ ਪੁੱਤਰ ਦੀ ਆਮਦ ‘ਤੇ ਖ਼ੁਸ਼ੀ ਵਜੋਂ ਲੋਹੜੀ ਮਨਾਈ ਜਾਣੀ ਸ਼ੁਰੂ ਹੋ ਗਈ, ਭਾਵੇਂ ਕਿ ਅਜੋਕੇ ਸਮਾਜ ਵਿਚ ਇਹ ਰੀਤ ਬਦਲਦੀ ਜਾ ਰਹੀ ਹੈ। ਪੁੱਤਰ ਤੇ ਧੀ ਨੂੰ ਬਰਾਬਰ ਮੰਨਿਆ ਜਾਣ ਲੱਗ ਪਿਆ ਹੈ ਪਰੰਤੂ ਲੋਹੜੀ ਦੇ ਤਿਉਹਾਰ ਮੌਕੇ ਬੱਚਿਆਂ ਵਲੋਂ ਗਾਏ ਜਾਣ ਵਾਲੇ ਗੀਤਾਂ ਵਿਚ ਪੁੱਤਰ ਦੀ ਮੰਗ ਵਾਲੇ ਬੋਲ ਅੱਜ ਵੀ ਸੁਣਾਈ ਦਿੰਦੇ ਹਨ।

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਲਿਆ ਗਿਆ ਹੈ, ਉਸਦਾ ਲੇਖਕ ਕੌਣ ਹੈ ?
(ੳ) ਸੁਖਦੇਵ ਮਾਦਪੁਰੀ
(ਅ)) ਗੁਰਦੇਵ ਧਾਲੀਵਾਲ
(ਈ) ਡਾ: ਹਰਨੇਕ ਸਿੰਘ ਕਲੇਰ
(ਸ) ਗੁਲਜ਼ਾਰ ਸਿੰਘ ਸੰਧੂ।
ਉੱਤਰ :
(ਈ) ਡਾ: ਹਰਨੇਕ ਸਿੰਘ ਕਲੇਰ।

ਪ੍ਰਸ਼ਨ 2.
ਮੇਲੇ ਤੇ ਤਿਉਹਾਰ ਸਮਾਜ ਵਿਚ ਕੀ ਪੈਦਾ ਕਰਦੇ ਹਨ ?
(ਉ) ਹਾਸਾ-ਮਖੌਲ
(ਆ) ਭਾਈਚਾਰਕ ਸਾਂਝ
(ਈ) ਏਕਤਾ
(ਸ) ਲੜਾਈ-ਝਗੜਾ
ਉੱਤਰ :
(ਅ)) ਭਾਈਚਾਰਕ ਸਾਂਝ।

ਪ੍ਰਸ਼ਨ 3.
ਕਿਸ ਨੂੰ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ ?
(ਉ) ਪੰਜਾਬ ਨੂੰ।
(ਅ)) ਪੁਆਧ ਨੂੰ
(ਈ) ਜਲੰਧਰ ਨੂੰ
(ਸ) ਮਾਲਵੇ ਨੂੰ।
ਉੱਤਰ :
(ਉ) ਪੰਜਾਬ ਨੂੰ।

ਪ੍ਰਸ਼ਨ 4.
ਭਾਰਤ ਵਿਚ ਮਨਾਏ ਜਾਂਦੇ ਕਿਸੇ ਇਕ ਪ੍ਰਸਿੱਧ ਤਿਉਹਾਰ ਦਾ ਨਾਂ ਕੀ ਹੈ ?
(ਉ) ਗੁਰਪੁਰਬ
(ਅ)) ਈਦ
(ਈ) ਕ੍ਰਿਸਮਿਸ
(ਸ) ਦੀਵਾਲੀ।
ਉੱਤਰ :
(ਸ) ਦੀਵਾਲੀ।

ਪ੍ਰਸ਼ਨ 5.
ਲੋਹੜੀ ਦਾ ਤਿਉਹਾਰ ਕਿਸ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ ?
(ਉ) ਪੋਹ
(ਅ)) ਮਾਘ
(ਈ) ਫੱਗਣ
(ਸ) ਚੇਤਰ।
ਉੱਤਰ :
(ੳ) ਪੋਹ।

ਪ੍ਰਸ਼ਨ 6.
ਲੋਹੜੀ ਪਹਿਲਾਂ ਕਿਸ ਦੇ ਜਨਮ ਦੀ ਖੁਸ਼ੀ ਵਿਚ ਮਨਾਈ ਜਾਂਦੀ ਸੀ ?
(ਉ) ਪੁੱਤਰ ਦੇ
(ਅ) ਧੀ ਦੇ
(ਈ) ਭਤੀਜੇ ਦੇ
(ਸ) ਭਤੀਜੀ ਦੇ।
ਉੱਤਰ :
(ੳ) ਪੁੱਤਰ ਦੇ।

ਪ੍ਰਸ਼ਨ 7.
ਕਿਹੜੇ ਲੋਕ ਪੁੱਤਰ ਹੋਵੇ ਜਾਂ ਧੀ ਦੋਹਾਂ ਦੀ ਲੋਹੜੀ ਮਨਾਉਂਦੇ ਹਨ ?
(ਉ) ਪੰਜਾਬੀ
(ਅ)) ਭਾਰਤੀ
(ਈ) ਅਗਾਂਹਵਧੂ ਸੋਚ ਵਾਲੇ
(ਸ) ਧਾਰਮਿਕ ਬਿਰਤੀ ਵਾਲੇ।
ਉੱਤਰ :
(ਈ) ਅਗਾਂਹਵਧੂ ਸੋਚ ਵਾਲੇ।

ਪ੍ਰਸ਼ਨ 8.
ਪੁਰਾਣੇ ਸਮੇਂ ਵਿਚ ਖੇਤੀ ਕਰਨ ਲਈ ਕਿਹੜਾ ਸੰਦ ਪ੍ਰਮੁੱਖ ਸੀ ?
(ਉ ਕਹੀ।
(ਆਂ) ਹਲ
(ਈ) ਰੰਬਾ
(ਸ) ਸੁਹਾਗਾ।
ਉੱਤਰ :
(ਅ)) : ਹਲ

ਪ੍ਰਸ਼ਨ 9.
ਲੋਹੜੀ ਦੇ ਗੀਤਾਂ ਵਿਚ ਕਿਸ ਦੀ ਮੰਗ ਕੀਤੀ ਹੁੰਦੀ ਹੈ ?
(ੳ) ਪੁੱਤਰ ਦੀ
(ਅ)) ਧੀ ਦੀ
(ਈ)) ਦੁੱਧ ਦੀ
(ਸ) ਖੁਸ਼ਹਾਲੀ ਦੀ।
ਉੱਤਰ :
(ੳ) ਪੁੱਤਰ ਦੀ।

ਪ੍ਰਸ਼ਨ 10.
ਉਪਰੋਕਤ ਪੈਰੇ ਵਿਚੋਂ ਇਕ ਭਾਵਵਾਚਕ ਨਾਂਵ ਤੇ ਇਕ ਇਕੱਠਵਾਚਕ ਨਾਂਵ ਚੁਣੋ
ਉੱਤਰ :
ਭਾਵਵਾਚਕ ਨਾਂਵ-ਸਾਂਝ।
ਇਕੱਠਵਾਚਕ ਨਾਂਵ-ਪਰਿਵਾਰ।

ਪ੍ਰਸ਼ਨ 11.
ਉਪਰੋਕਤ ਪੈਰੇ ਵਿਚ ਕਿਰਿਆ ਸ਼ਬਦ ਕਿਹੜਾ ਹੈ ?
(ਉ) ਪ੍ਰਧਾਨ
(ਅ)) ਪ੍ਰਚਲਿਤ
(ਈ) ਹੋਇਆ।
(ਸ) ਨਵੇਂ।
ਉੱਤਰ :
(ਈ) ਹੋਇਆ।

ਪ੍ਰਸ਼ਨ 12.
“ਧੀ ਸ਼ਬਦ ਦਾ ਪੁਲਿੰਗ ਕਿਹੜਾ ਹੈ ?
(ਉ) ਧੀਆਂ
(ਅ)) ਧੀਏ
(ਈ) ਪੁੱਤਰਾਂ
(ਸ) ਪੁੱਤਰ।
ਉੱਤਰ :
(ਸ) ਪੁੱਤਰ

ਪ੍ਰਸ਼ਨ 13.
‘ਸਮਾਜ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ।
ਉੱਤਰ :
ਪੁਲਿੰਗ ਨੂੰ

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਚੁਣੋ
(ਉ) ਡੰਡੀ
(ਅ)) ਕਾਮਾ
(ਈ) ਜੋੜਨੀ
(ਸ) ਛੁੱਟ-ਮਰੋੜੀ
ਉੱਤਰ :
(ਉ) ਡੰਡੀ ( । )
(ਅ)) ਕਾਮਾ ( , )
(ਈ) ਜੋੜਨੀ ( – )
(ਸ) ਛੁੱਟ-ਮਰੋੜੀ ( ‘ )

ਪ੍ਰਸ਼ਨ 15.
ਹੇਠ ਲਿਖੇ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ
PSEB 8th Class Punjabi Solutions Chapter 17 ਲੋਹੜੀ 3
ਉੱਤਰ :
PSEB 8th Class Punjabi Solutions Chapter 17 ਲੋਹੜੀ 4

2. ਲੋਹੜੀ ਦਾ ਤਿਉਹਾਰ ਸ਼ਹਿਰਾਂ ਵਿਚ ਵੀ ਗਲੀ-ਮੁਹੱਲੇ ਵਿਚ ਲੋਹੜੀ ਬਾਲ ਕੇ ਮਨਾਇਆ ਜਾਂਦਾ ਹੈ। ਕੁੱਝ ਲੋਕ ਆਪਣੇ ਘਰਾਂ ਦੇ ਵਿਹੜਿਆਂ ਵਿਚ ਪਰਿਵਾਰ ਦੇ ਮਿੱਤਰਾਂ-ਸਨੇਹੀਆਂ ਨੂੰ ਬੁਲਾ ਕੇ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ ਸ਼ਹਿਰਾਂ ਵਿਚ ਲੋਹੜੀ-ਮੇਲੇ ਵੀ ਲਗਦੇ ਹਨ। ਉਂਝ ਵੀ ਇਹ ਤਿਉਹਾਰ ਸੱਭਿਆਚਾਰਕ ਮੇਲਿਆਂ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ।

ਆਮ ਤੌਰ ‘ਤੇ ਲੋਕ ਲੋਹੜੀ ਦਾ ਤਿਉਹਾਰ ਸਾਦੇ ਢੰਗ ਨਾਲ ਲੋਹੜੀ ਬਾਲ ਕੇ, ਗੁੜ ਤੇ ਰਿਓੜੀਆਂ ਵੰਡ ਕੇ ਮਨਾਉਂਦੇ ਹਨ ! ਦਾਦਾ, ਨਾਨਾ, ਮਾਮੇ, ਮਾਸੜ, ਫੁੱਫੜ, ਚਾਚੇ, ਤਾਏ ਸਭ ਇਸਤਰੀਆਂ ਤੇ ਬੱਚੇ ਪਰਿਵਾਰ ਦੇ ਸਨੇਹੀਆਂ ਨਾਲ ਰਲ-ਮਿਲ ਕੇ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ। ਬਲਦੀ ਹੋਈ ਲੋਹੜੀ ਦੁਆਲੇ ਗਿੱਧਾ ਤੇ ਭੰਗੜਾ ਪਾਇਆ ਜਾਂਦਾ ਹੈ। ਇਸ ਮੌਕੇ ਨਵੀਆਂ ਵਿਆਹੀਆਂ ਜੋੜੀਆਂ ਲੋਹੜੀ ਵਿੱਚ ਤਿਲ ਪਾ ਕੇ ਅਸੀਸਾਂ ਲੈਂਦੀਆਂ ਹਨ।

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਇਹ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਗੱਗੂ
(ਅ)) ਲੋਹੜੀ
(ਇ) ਸ਼ੇਖ਼ ਫ਼ਰੀਦ
(ਸ) ਹਰਿਆਵਲ ਦੇ ਬੀਜ।
ਉੱਤਰ :
(ਆ) ਲੋਹੜੀ।

ਪ੍ਰਸ਼ਨ 2.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਲਿਆ ਗਿਆ ਹੈ, ਉਸ ਦੇ ਲੇਖਕ ਦਾ ਨਾਂ ਕੀ ਹੈ ?
(ਉ) ਡਾ: ਹਰਨੇਕ ਸਿੰਘ ਕਲੇਰ
(ਅ)) ਕੁਲਦੀਪ ਸਿੰਘ
(ਈ) ਸੁਖਦੇਵ ਮਾਦਪੁਰੀ
(ਸ) ਗੁਲਜ਼ਾਰ ਸਿੰਘ ਸੰਧੂ।
ਉੱਤਰ :
(ੳ) ਡਾ: ਹਰਨੇਕ ਸਿੰਘ ਕਲੇਰ।

ਪ੍ਰਸ਼ਨ 3.
ਸ਼ਹਿਰਾਂ ਵਿਚ ਲੋਹੜੀ ਦਾ ਤਿਉਹਾਰ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ ?
(ਉ) ਗਲੀ-ਮੁਹੱਲੇ ਵਿਚ ਲੋਹੜੀ ਬਾਲ ਕੇ
(ਅ)) ਲੋਹੜੀ ਮੰਗ ਕੇ
(ਈ) ਹੋਟਲਾਂ ਵਿਚ ਪਾਰਟੀਆਂ ਕਰ ਕੇ
(ਸ) ਸੈਰ-ਸਪਾਟਾ ਕਰ ਕੇ।
ਉੱਤਰ :
(ੳ) ਗਲੀ-ਮੁਹੱਲੇ ਵਿਚ ਲੋਹੜੀ ਬਾਲ ਕੇ।

ਪ੍ਰਸ਼ਨ 4.
ਲੋਹੜੀ ਦੇ ਮੇਲੇ ਕਿੱਥੇ ਲਗਦੇ ਹਨ ?
(ਉ) ਪਿੰਡਾਂ ਵਿਚ
(ਅ)) ਸ਼ਹਿਰਾਂ ਵਿਚ
(ਇ) ਗਲੀਆਂ ਵਿਚ
(ਸ) ਮੁਹੱਲਿਆਂ ਵਿਚ
ਉੱਤਰ :
(ਅ)) ਸ਼ਹਿਰਾਂ ਵਿਚ।

ਪ੍ਰਸ਼ਨ 5.
ਲੋਹੜੀ ਦਾ ਤਿਉਹਾਰ ਕਿਹੜੇ ਮੇਲਿਆਂ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ?
(ਉ) ਧਾਰਮਿਕ
(ਅ)) ਇਤਿਹਾਸਿਕ
(ਇ) ਸਨਅੱਤੀ
(ਸ) ਸਭਿਆਚਾਰਕ।
ਉੱਤਰ :
(ਸ) ਸਭਿਆਚਾਰਕ।

ਪ੍ਰਸ਼ਨ 6.
ਆਮ ਕਰਕੇ ਲੋਕ ਲੋਹੜੀ ਦਾ ਤਿਉਹਾਰ ਕਿਸ ਤਰ੍ਹਾਂ ਮਨਾਉਂਦੇ ਹਨ ?
(ਉ) ਸਾਦੇ ਢੰਗ ਨਾਲ
(ਅ)) ਹੋਟਲਾਂ ਵਿਚ
(ਈ) ਕਲੱਬਾਂ ਵਿਚ
(ਸ) ਪਾਰਕਾਂ ਵਿਚ।
ਉੱਤਰ :
(ੳ) ਸਾਦੇ ਢੰਗ ਨਾਲ।

ਪ੍ਰਸ਼ਨ 7.
ਗੁੜ ਤੇ ਰਿਓੜੀਆਂ ਵੰਡ ਕੇ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ ?
(ਉ) ਲੋਹੜੀ ਦਾ
(ਅ)) ਦੀਵਾਲੀ ਦਾ
(ਇ) ਬਸੰਤ ਦਾ
(ਸ) ਤੀਆਂ ਦਾ।
ਉੱਤਰ :
(ੳ) ਲੋਹੜੀ ਦਾ।

ਪ੍ਰਸ਼ਨ 8.
ਕਿਸ ਤਿਉਹਾਰ ਮੌਕੇ ਦਾਦਾ, ਨਾਨਾ, ਮਾਪੇ, ਮਾਸੜ, ਫੁੱਫੜ, ਤਾਏ, ਚਾਚੇ, ਇਸਤਰੀਆਂ, ਬੱਚੇ ਮਿਲ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ ?
(ਉ) ਬਸੰਤ ਦੇ
(ਅ)) ਲੋਹੜੀ ਦੇ
(ਈ) ਤੀਆਂ ਦੇ
(ਸ) ਹੋਲੀ ਦੇ !
ਉੱਤਰ :
(ਅ)) ਲੋਹੜੀ ਦੇ !

ਪ੍ਰਸ਼ਨ 9.
ਬਲਦੀ ਲੋਹੜੀ ਦੁਆਲੇ ਕਿਹੜੇ ਨਾਚ ਨੱਚੇ ਜਾਂਦੇ ਹਨ ?
(ੳ) ਗਿੱਧਾ ਤੇ ਭੰਗੜਾ
(ਅ)) ਕਿਕੱਲੀ
(ਇ) ਸੰਮੀ
(ਸ) ਗ੍ਰੀਸ
ਉੱਤਰ :
(ੳ) ਗਿੱਧਾ ਤੇ ਭੰਗੜਾ।

ਪ੍ਰਸ਼ਨ 10.
ਨਵੀਆਂ ਵਿਆਹੀਆਂ ਜੋੜੀਆਂ ਅਸੀਸ ਲੈਣ ਲਈ ਲੋਹੜੀ ਵਿਚ ਕੀ ਪਾਉਂਦੀਆਂ ਹਨ ?
(ਉ) ਤਿਲ
(ਅ)) ਗੁੜ
(ਇ) ਮੂੰਗਫ਼ਲੀ
(ਸ) ਘਿਓ।
ਉੱਤਰ :
(ੳ) ਤਿਲ।

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ,
(ਉ) ਲੋਹੜੀ
(ਅ)) ਪਰਿਵਾਰ
(ਈ) ਗੁੜ
(ਸ) ਤਿਉਹਾਰ/ਸ਼ਹਿਰਾਂ/ਗਲੀ-ਮੁਹੱਲੇ/ਘਰਾਂ/ਵਿਹੜਿਆਂ/ਮਿੱਤਰਾਂ-ਸਹੇਲੀਆਂ/ਮੇਲਾ ਢੰਗ/ਦਾਦਾ/ਨਾਨਾ/ਮਾਮੇਮਾਸੜ ਫੁੱਫੜ/ਚਾਚੇ/ਤਾਏ/ਇਸਤਰੀਆਂ/ਸਹੇਲੀਆਂ।
ਉੱਤਰ :
(ਸ) ਤਿਉਹਾਰ/ਸ਼ਹਿਰਾਂ/ਗਲੀ-ਮੁਹੱਲੇ/ਘਰਾਂ/ਵਿਹੜਿਆਂ/ਮਿੱਤਰਾਂ-ਸਹੇਲੀਆਂ/ ਮੇਲਾ/ਢੰਗ/ਦਾਦਾ/ਨਾਨਾ/ਮਾਮੇ/ਮਾਸੜ ਫੁੱਫੜ ਚਾਚੇ/ਤਾਏ/ਇਸਤਰੀਆਂ/ਸਹੇਲੀਆਂ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਵਸਤਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਲੋਹੜੀ
(ਆ) ਮੇਲਾ
(ਇ) ਘਰਾਂ
(ਸ) ਗੁੜ/ਰਿਉੜੀਆਂ/ਤਿਲ।
ਉੱਤਰ :
(ਸ) ਗੁੜ/ਰਿਉੜੀਆਂ/ਤਿਲ !

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਇਕੱਠਵਾਚਕ ਨਾਂਵ ਦੀ ਸਹੀ ਉਦਾਹਰਨ ਚੁਣੋ
(ਉ) ਲੋਹੜੀ
(ਅ)) ਗੁੜ
(ਇ) ਤਿੱਲ
(ਸ) ਪਰਿਵਾਰ/ਲੋਕ/ਜੋੜੀਆਂ।
ਉੱਤਰ :
(ਸ) ਪਰਿਵਾਰ/ਕ/ਜੋੜੀਆਂ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ਉ) ਲੋਹੜੀ
(ਅ) ਗਿੱਧਾ ਦਾ ਤਿਉਹਾਰ
(ਸ) ਮਨਾਇਆ ਜਾਂਦਾ ਹੈ/ਮਨਾਉਂਦੇ ਹਨ/ਲਗਦੇ ਹਨਕਰਦਾ ਜਾ ਰਿਹਾ ਹੈਕਰਦੇ ਹਨ/ਪਾਇਆ ਜਾਂਦਾ ਹੈ/ਲੈਂਦੀਆਂ ਹਨ।
ਉੱਤਰ :
(ਸ) ਮਨਾਇਆ ਜਾਂਦਾ ਹੈ/ਮਨਾਉਂਦੇ ਹਨ/ਲਗਦੇ ਹਨਕਰਦਾ ਜਾ ਰਿਹਾ ਹੈਕਰਦੇ ਹਨਪਾਇਆ ਜਾਂਦਾ ਹੈ/ਲੈਂਦੀਆਂ ਹਨ।

ਪ੍ਰਸ਼ਨ 15.
‘ਦਾਦਾ “ਨਾਨਾ /‘ਮਾਮੇ /“ਮਾਸੜ / ‘ਫੁੱਫੜ / ‘ਚਾਚੇ ਤਾਏ ਦਾ ਲਿੰਗ ਬਦਲੋ
(ੳ) ਭਰਾ/ਭੈਣਾ
(ਅ)) ਬਿੱਲਾ/ਕੁੱਤੀ
(ਇ) ਸਹੁਰਾ/ਸੱਸ
(ਸ) ਦਾਦੀ/ਨਾਨੀ/ਮਾਮੀਆਂ/ਮਾਸੀ/ਭੂਆ/ਚਾਚੀ/ਤਾਈ।
ਉੱਤਰ :
(ਸ) ਦਾਦੀ/ਨਾਨੀ/ਮਾਮੀਆਂ/ਮਾਸੀ/ਭੂਆਚਾਚੀ/ਤਾਈ।

ਪ੍ਰਸ਼ਨ 16.
‘ਸ਼ਹਿਰ’ ‘ਪਿੰਡ’ ਸ਼ਬਦ ਦਾ ਲਿੰਗ ਕੀ ਹੈ ?
ਉੱਤਰ :
ਪੁਲਿੰਗ

ਪ੍ਰਸ਼ਨ 17.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਇ) ਜੋੜਨੀ
(ਸ) ਛੁੱਟ-ਮਰੋੜੀ
ਉੱਤਰ :
(ਉ) ਡੰਡੀ
(ਅ) ਕਾਮਾ
(ਇ) ਜੋੜਨੀ
(ਸ) ਛੁੱਟ-ਮਰੋੜੀ

ਪ੍ਰਸ਼ਨ 18.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
PSEB 8th Class Punjabi Solutions Chapter 17 ਲੋਹੜੀ 5
ਉੱਤਰ :
PSEB 8th Class Punjabi Solutions Chapter 17 ਲੋਹੜੀ 6

2. ਵਿਆਕਰਨ ਤੇ ਰਚਨਾਤਮਕ ਕਾਰਜ

ਪ੍ਰਸ਼ਨ 1.
ਸੰਬੰਧਕ ਤੋਂ ਕੀ ਭਾਵ ਹੈ ?
ਉੱਤਰ :
ਉਹ ਸ਼ਬਦ ਜੋ ਵਾਕ ਵਿਚ ਨਾਂਵਾਂ ਤੇ ਪੜਨਾਂਵਾਂ ਦਾ ਇਕ-ਦੂਜੇ ਨਾਲ ਤੇ ਹੋਰਨਾਂ ਨਾਲ ਸੰਬੰਧ ਜੋੜਨ, ਉਹ ਸੰਬੰਧਕ ਅਖਵਾਉਂਦੇ ਹਨ , ਜਿਵੇਂ –
(ਉ) ਇਹ ਸੁਰਿੰਦਰ ਦੀ ਪੁਸਤਕ ਹੈ।

(ਅ) ਰਾਮ ਨੇ ਸ਼ਾਮ ਨੂੰ ਚਪੇੜਾਂ ਨਾਲ ਮਾਰਿਆ !
ਇਨ੍ਹਾਂ ਵਾਕਾਂ ਵਿਚ ‘ਦੀ’ ‘ਨੇ’, ‘ਨੂੰ ਸੰਬੰਧਕ ਹਨ। ਇਸ ਪ੍ਰਕਾਰ ਹੀ ‘ਦੇ, ਦਿਆਂ, ਦੀਆਂ, ਤੋਂ, ਕੋਲੋਂ, ਪਾਸੋਂ, ਉੱਤੇ’ ਆਦਿ ਸ਼ਬਦ ਸੰਬੰਧਕ ਹਨ।

ਪ੍ਰਸ਼ਨ 3.
ਲੋਹੜੀ ਪਾਠ ਵਿਚ ਆਏ ਦਸ ਸੰਬੰਧਕ ਲਿਖੋ।
ਉੱਤਰ :
ਦੀ, ਵਿਚ, ਦੇ, ਨੂੰ, ਨਾਲ, ਲਈ, ਵਜੋਂ, ਤੋਂ, ਦੀਆਂ, ਦੁਆਲੇ।

3. ਔਖੇ ਸ਼ਬਦਾਂ ਦੇ ਅਰਥ।

  • ਪ੍ਰਚਲਿਤ-ਜਿਸਦਾ ਰਿਵਾਜ ਹੋਵੇ।
  • ਖੁਸ਼ਹਾਲੀ-ਚੰਗੀ ਆਰਥਿਕ ਹਾਲਤ।
  • ਆਮਦ ਆਉਣਾ ਅਸੀਸਾਂ-ਸ਼ੁੱਭ ਇੱਛਾਵਾਂ।
  • ਵੇਲ ਵਧਣੀ-ਔਲਾਦ ਹੋਣੀ, ਪਰਿਵਾਰ ਦਾ ਵਾਧਾ ਹੋਣਾ।
  • ਤੋਹਫ਼ੇ-ਸੁਗਾਤਾਂ, ਨਜ਼ਰਾਨੇ।
  • ਸਨੇਹੀ-ਪਿਆਰ ਕਰਨ ਵਾਲੇ।

PSEB 8th Class Social Science Solutions Chapter 22 ਭਾਰਤੀ ਸੁਤੰਤਰਤਾ ਲਈ ਸੰਘਰਸ਼ : 1919-1947

Punjab State Board PSEB 8th Class Social Science Book Solutions History Chapter 22 ਭਾਰਤੀ ਸੁਤੰਤਰਤਾ ਲਈ ਸੰਘਰਸ਼ : 1919-1947 Textbook Exercise Questions and Answers.

PSEB Solutions for Class 8 Social Science History Chapter 22 ਭਾਰਤੀ ਸੁਤੰਤਰਤਾ ਲਈ ਸੰਘਰਸ਼ : 1919-1947

SST Guide for Class 8 PSEB ਭਾਰਤੀ ਸੁਤੰਤਰਤਾ ਲਈ ਸੰਘਰਸ਼ : 1919-1947 Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਮਹਾਤਮਾ ਗਾਂਧੀ ਜੀ ਕਿਸ ਦੇਸ਼ ਤੋਂ ਅਤੇ ਕਦੋਂ ਵਾਪਸ ਆਏ ?
ਉੱਤਰ-
ਮਹਾਤਮਾ ਗਾਂਧੀ ਜੀ 1891 ਈ: ਵਿਚ ਇੰਗਲੈਂਡ ਤੋਂ ਅਤੇ 1915 ਈ: ਵਿਚ ਦੱਖਣੀ ਅਫ਼ਰੀਕਾ ਤੋਂ ਭਾਰਤ ਵਾਪਸ ਆਏ ।

ਪ੍ਰਸ਼ਨ 2.
ਸੱਤਿਆਗ੍ਰਹਿ ਅੰਦੋਲਨ ਤੋਂ ਕੀ ਭਾਵ ਹੈ ?
ਉੱਤਰ-
ਸੱਤਿਆਗ੍ਰਹਿ ਮਹਾਤਮਾ ਗਾਂਧੀ ਦਾ ਬਹੁਤ ਵੱਡਾ ਹਥਿਆਰ ਸੀ । ਇਸ ਦੇ ਅਨੁਸਾਰ ਉਹ ਆਪਣੀ ਗੱਲ ਮਨਵਾਉਣ ਲਈ ਧਰਨਾ ਦਿੰਦੇ ਸਨ ਜਾਂ ਵਰਤ ਰੱਖਦੇ ਸਨ । ਕਦੇ-ਕਦੇ ਉਹ ਮਰਨ ਵਰਤ ਵੀ ਰੱਖਦੇ ਸਨ ।

PSEB 8th Class Social Science Solutions Chapter 22 ਭਾਰਤੀ ਸੁਤੰਤਰਤਾ ਲਈ ਸੰਘਰਸ਼ : 1919-1947

ਪ੍ਰਸ਼ਨ 3.
ਖਿਲਾਫ਼ਤ ਅੰਦੋਲਨ ਤੋਂ ਕੀ ਭਾਵ ਹੈ ?
ਉੱਤਰ-
ਭਾਰਤ ਦੇ ਮੁਸਲਮਾਨ ਤੁਰਕੀ ਦੇ ਸੁਲਤਾਨ ਨੂੰ ਆਪਣਾ ਖ਼ਲੀਫ਼ਾ ਅਤੇ ਧਾਰਮਿਕ ਨੇਤਾ ਮੰਨਦੇ ਸਨ | ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਉਸ ਨਾਲ ਚੰਗਾ ਸਲੂਕ ਨਹੀਂ ਕੀਤਾ । ਇਸ ਲਈ ਮੁਸਲਮਾਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਅੰਦੋਲਨ ਆਰੰਭ ਕਰ ਦਿੱਤਾ ਜਿਸ ਨੂੰ ਖਿਲਾਫ਼ਤ ਅੰਦੋਲਨ ਕਹਿੰਦੇ ਸਨ ।

ਪ੍ਰਸ਼ਨ 4.
ਨਾ-ਮਿਲਵਰਤਨ ਅੰਦੋਲਨ ਅਧੀਨ ਵਕਾਲਤ ਛੱਡਣ ਵਾਲੇ ਤਿੰਨ ਵਿਅਕਤੀਆਂ ਦੇ ਨਾਂ ਦੱਸੋ ।
ਉੱਤਰ-
ਮੋਤੀ ਲਾਲ ਨਹਿਰੂ, ਡਾ: ਰਾਜਿੰਦਰ ਪ੍ਰਸਾਦ, ਸੀ. ਆਰ. ਦਾਸ, ਸਰਦਾਰ ਪਟੇਲ, ਲਾਲਾ ਲਾਜਪਤ ਰਾਏ ਆਦਿ ।

ਪ੍ਰਸ਼ਨ 5.
ਸਾਈਮਨ ਕਮਿਸ਼ਨ ਬਾਰੇ ਤੁਸੀਂ ਕੀ ਜਾਣਦੇ ਹੋ ?
ਜਾਂ
ਸਾਈਮਨ ਕਮਿਸ਼ਨ ’ਤੇ ਨੋਟ ਲਿਖੋ।
ਉੱਤਰ-
ਅੰਗਰੇਜ਼ੀ ਸਰਕਾਰ ਨੇ 1919 ਈ: ਦੇ ਸੁਧਾਰ ਐਕਟ ਦੀ ਜਾਂਚ ਲਈ 1928 ਈ: ਵਿਚ ਸਾਈਮਨ ਕਮਿਸ਼ਨ ਭਾਰਤ ਭੇਜਿਆ । ਇਸ ਕਮਿਸ਼ਨ ਦੇ ਸੱਤ ਮੈਂਬਰ ਸਨ, ਪਰ ਇਨ੍ਹਾਂ ਵਿਚ ਕੋਈ ਵੀ ਭਾਰਤੀ ਮੈਂਬਰ ਨਹੀਂ ਸੀ । ਇਸ ਲਈ ਇਸ ਕਮਿਸ਼ਨ ਦਾ ਕਾਲੀਆਂ ਝੰਡੀਆਂ ਅਤੇ ‘ਸਾਈਮਨ ਵਾਪਸ ਜਾ’’ ਦੇ ਨਾਅਰਿਆਂ ਨਾਲ ਜ਼ੋਰਦਾਰ ਵਿਰੋਧ ਕੀਤਾ ਗਿਆ । ਪੁਲਿਸ ਨੇ ਇਨ੍ਹਾਂ ਅੰਦੋਲਨਕਾਰੀਆਂ ‘ਤੇ ਲਾਠੀਚਾਰਜ ਕੀਤਾ । ਇਸ ਦੇ ਨਤੀਜੇ ਵਜੋਂ ਲਾਲਾ ਲਾਜਪਤ ਰਾਏ ਜ਼ਖ਼ਮੀ ਹੋ ਗਏ ਅਤੇ ਬਾਅਦ ਵਿਚ ਉਨ੍ਹਾਂ ਦੀ ਮੌਤ ਹੋ ਗਈ ।

ਪ੍ਰਸ਼ਨ 6.
ਸਿਵਿਲ-ਨਾ-ਫੁਰਮਾਨੀ ਅੰਦੋਲਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਮਹਾਤਮਾ ਗਾਂਧੀ ਨੇ ਸੁਤੰਤਰਤਾ-ਪ੍ਰਾਪਤੀ ਲਈ 1930 ਈ: ਤੋਂ 1934 ਈ: ਤਕ ਸਿਵਿਲ-ਨਾ-ਫੁਰਮਾਨੀ ਅੰਦੋਲਨ ਚਲਾਇਆ । ਉਨ੍ਹਾਂ ਨੇ ਇਸ ਅੰਦੋਲਨ ਨੂੰ ਸਫਲ ਕਰਨ ਲਈ ਨਮਕ ਸੱਤਿਆਗ੍ਰਹਿ ਆਰੰਭ ਕੀਤਾ । 12 ਮਾਰਚ, 1930 ਈ: ਨੂੰ ਗਾਂਧੀ ਜੀ ਨੇ ਆਪਣੇ 78 ਸਾਥੀਆਂ ਨਾਲ ਸਾਬਰਮਤੀ ਆਸ਼ਰਮ ਤੋਂ ਡਾਂਡੀ ਵਲ ਨੂੰ ਯਾਤਰਾ ਆਰੰਭ ਕੀਤੀ । 5 ਅਪਰੈਲ, 1930 ਈ: ਨੂੰ ਉਨ੍ਹਾਂ ਨੇ ਅਰਬ ਸਾਗਰ ਦੇ ਕੋਲ ਸਥਿਤ ਡਾਂਡੀ ਪਿੰਡ ਵਿਚ ਸਮੁੰਦਰ ਦੇ ਖਾਰੇ ਪਾਣੀ ਤੋਂ ਨਮਕ ਬਣਾ ਕੇ ਨਮਕ ਕਾਨੂੰਨ ਦੀ ਉਲੰਘਣਾ ਕੀਤੀ । ਉਨ੍ਹਾਂ ਵਲੋਂ ਦੇਖ ਕੇ ਸਾਰੇ ਭਾਰਤ ਦੇ ਲੋਕਾਂ ਨੇ ਖ਼ੁਦ ਨਮਕ ਬਣਾ ਕੇ ਨਮਕ ਕਾਨੂੰਨ ਨੂੰ ਭੰਗ ਕੀਤਾ । ਜਿੱਥੇ ਨਮਕ ਨਹੀਂ ਬਣਾਇਆ ਜਾ ਸਕਦਾ ਸੀ, ਉੱਥੇ ਹੋਰ ਕਾਨੂੰਨਾਂ ਦਾ ਉਲੰਘਣ ਕੀਤਾ ਗਿਆ । ਹਜ਼ਾਰਾਂ ਵਿਦਿਆਰਥੀਆਂ ਨੇ ਸਕੂਲਾਂ-ਕਾਲਜਾਂ ਵਿਚ ਜਾਣਾ ਬੰਦ ਕਰ ਦਿੱਤਾ । ਲੋਕਾਂ ਨੇ ਸਰਕਾਰੀ ਨੌਕਰੀਆਂ ਦਾ ਤਿਆਗ ਕਰ ਦਿੱਤਾ । ਔਰਤਾਂ ਨੇ ਵੀ ਇਸ ਅੰਦੋਲਨ ਵਿਚ ਹਿੱਸਾ ਲਿਆ । ਉਨ੍ਹਾਂ ਨੇ ਸ਼ਰਾਬ ਅਤੇ ਵਿਦੇਸ਼ੀ ਵਸਤੁਆਂ ਵੇਚਣ ਵਾਲੀਆਂ ਦੁਕਾਨਾਂ ਦੇ ਅੱਗੇ ਧਰਨੇ ਦਿੱਤੇ । ਸਰਕਾਰ ਨੇ ਇਸ ਅੰਦੋਲਨ ਨੂੰ ਦਬਾਉਣ ਲਈ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਅਤੇ ਕਾਂਗਰਸ ਦੇ ਨੇਤਾਵਾਂ ਨੂੰ ਬੰਦੀ ਬਣਾ ਲਿਆ | ਪੁਲਿਸ ਨੇ ਅਨੇਕ ਥਾਂਵਾਂ ‘ਤੇ ਗੋਲੀ ਚਲਾਈ ਪਰ ਸਰਕਾਰ ਇਸ ਅੰਦੋਲਨ ਦਾ ਦਮਨ ਕਰਨ ਵਿਚ ਅਸਫਲ ਰਹੀ ।

ਪ੍ਰਸ਼ਨ 7.
ਭਾਰਤ ਛੱਡੋ ਅੰਦੋਲਨ ਕੀ ਸੀ ?
ਉੱਤਰ-
ਦੂਜੇ ਵਿਸ਼ਵ-ਯੁੱਧ ਵਿਚ ਇੰਗਲੈਂਡ ਜਾਪਾਨ ਦੇ ਵਿਰੁੱਧ ਲੜਿਆ ਸੀ । ਇਸ ਲਈ ਜਾਪਾਨ ਨੇ ਭਾਰਤ ‘ਤੇ ਹਮਲਾ ਕਰਨ ਦਾ ਫ਼ੈਸਲਾ ਕੀਤਾ ਕਿਉਂਕਿ ਭਾਰਤ ‘ਤੇ ਅੰਗਰੇਜ਼ਾਂ ਦਾ ਸ਼ਾਸਨ ਸੀ । ਗਾਂਧੀ ਜੀ ਦਾ ਮੰਨਣਾ ਸੀ ਕਿ ਜੇਕਰ ਅੰਗਰੇਜ਼ ਭਾਰਤ ਛੱਡ ਕੇ ਚਲੇ ਜਾਣ ਤਾਂ ਜਾਪਾਨ ਭਾਰਤ ‘ਤੇ ਹਮਲਾ ਨਹੀਂ ਕਰੇਗਾ । ਇਸ ਲਈ 8 ਅਗਸਤ, 1942 ਨੂੰ ਗਾਂਧੀ ਜੀ ਨੇ ‘ਭਾਰਤ ਛੱਡੋ ਅੰਦੋਲਨ ਆਰੰਭ ਕੀਤਾ । ਸਰਕਾਰ ਨੇ 9 ਅਗਸਤ, 1942 ਨੂੰ ਗਾਂਧੀ ਜੀ ਅਤੇ ਕਾਂਗਰਸ ਦੇ ਹੋਰ ਨੇਤਾਵਾਂ ਨੂੰ ਬੰਦੀ ਬਣਾ ਲਿਆ । ਗੁੱਸੇ ਵਿਚ ਆ ਕੇ ਲੋਕਾਂ ਨੇ ਥਾਂ-ਥਾਂ ‘ਤੇ ਪੁਲਿਸ ਥਾਣਿਆਂ, ਸਰਕਾਰੀ ਇਮਾਰਤਾਂ, ਡਾਕਖ਼ਾਨਿਆਂ ਅਤੇ ਰੇਲਵੇ ਸਟੇਸ਼ਨਾਂ ਆਦਿ ਨੂੰ ਭਾਰੀ ਹਾਨੀ ਪਹੁੰਚਾਈ । ਸਰਕਾਰ ਨੇ ਕਠੋਰਤਾ ਦੀ ਨੀਤੀ ਅਪਣਾਈ ਪਰ ਉਹ ਅੰਦੋਲਨਕਾਰੀਆਂ ਨੂੰ ਦਬਾਉਣ ਵਿਚ ਸਫਲ ਨਾ ਹੋ ਸਕੀ ।

PSEB 8th Class Social Science Solutions Chapter 22 ਭਾਰਤੀ ਸੁਤੰਤਰਤਾ ਲਈ ਸੰਘਰਸ਼ : 1919-1947

ਪ੍ਰਸ਼ਨ 8.
ਆਜ਼ਾਦ ਹਿੰਦ ਫ਼ੌਜ ‘ਤੇ ਨੋਟ ਲਿਖੋ ।
ਉੱਤਰ-
ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਸੁਭਾਸ਼ ਚੰਦਰ ਬੋਸ ਨੇ ਜਾਪਾਨ ਵਿਚ ਕੀਤੀ । ਇਸ ਦਾ ਉਦੇਸ਼ ਭਾਰਤ ਨੂੰ ਅੰਗਰੇਜ਼ੀ ਸ਼ਾਸਨ ਤੋਂ ਮੁਕਤ ਕਰਾਉਣਾ ਸੀ । ਆਜ਼ਾਦ ਹਿੰਦ ਫ਼ੌਜ ਵਿਚ ਦੂਜੇ ਵਿਸ਼ਵ ਯੁੱਧ ਵਿਚ ਜਾਪਾਨ ਦੁਆਰਾ ਬੰਦੀ ਬਣਾਏ ਗਏ ਭਾਰਤੀ ਸੈਨਿਕ ਸ਼ਾਮਿਲ ਸਨ | ਸੁਭਾਸ਼ ਚੰਦਰ ਬੋਸ ਨੇ ‘ਦਿੱਲੀ ਚੱਲੋ’, ‘ਤੁਸੀਂ ਮੈਨੂੰ ਖੁਨ ਦਿਓ, ਮੈਂ ‘ਤੁਹਾਨੂੰ ਆਜ਼ਾਦੀ ਦੇਵਾਂਗਾ’ ਅਤੇ ‘ਜੈ ਹਿੰਦ’ ਆਦਿ ਨਾਅਰੇ ਲਗਾਏ ਸਨ ਪਰ ਦੂਜੇ ਵਿਸ਼ਵ ਯੁੱਧ ਵਿਚ ਜਾਪਾਨ ਦੀ ਹਾਰ ਹੋਈ । ਇਸ ਲਈ ਆਜ਼ਾਦ ਹਿੰਦ ਫ਼ੌਜ ਭਾਰਤ ਨੂੰ ਆਜ਼ਾਦ ਕਰਾਉਣ ਵਿਚ ਅਸਫਲ ਰਹੀ । ਸੁਭਾਸ਼ ਚੰਦਰ ਬੋਸ ਦੀ 1945 ਈ: ਵਿਚ ਇਕ ਹਵਾਈ ਜਹਾਜ਼ ਦੁਰਘਟਨਾ ਵਿਚ ਮੌਤ ਹੋ ਗਈ । ਅੰਗਰੇਜ਼ਾਂ ਨੇ ਆਜ਼ਾਦ ਹਿੰਦ ਫ਼ੌਜ ਦੇ ਸੈਨਿਕਾਂ ਨੂੰ ਬੰਦੀ ਬਣਾ ਲਿਆ । ਇਸ ਕਾਰਨ ਭਾਰਤੀ ਲੋਕਾਂ ਨੇ ਸਾਰੇ ਦੇਸ਼ ਵਿਚ ਹੜਤਾਲਾਂ ਅਤੇ ਜਲਸੇ ਕੀਤੇ । ਅੰਤ ਵਿਚ ਅੰਗਰੇਜ਼ਾਂ ਨੇ ਆਜ਼ਾਦ ਹਿੰਦ ਫ਼ੌਜ ਦੇ . ਸਾਰੇ ਸੈਨਿਕਾਂ ਨੂੰ ਮੁਕਤ ਕਰ ਦਿੱਤਾ ।

PSEB 8th Class Social Science Guide ਭਾਰਤੀ ਸੁਤੰਤਰਤਾ ਲਈ ਸੰਘਰਸ਼ : 1919-1947 Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
‘ਰੌਲਟ ਐਕਟ’ ਕੀ ਸੀ ?
ਉੱਤਰ-
‘ਰੌਲਟ ਐਕਟ’ ਜਨਤਾ ਦੇ ਅੰਦੋਲਨ ਨੂੰ ਕੁਚਲਣ ਲਈ ਬਣਾਇਆ ਗਿਆ ਸੀ । ਇਸ ਦੇ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਸਿਰਫ਼ ਸ਼ੱਕ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਜਾ ਸਕਦਾ ਸੀ ।

ਪ੍ਰਸ਼ਨ 2.
(i) ‘ਸਾਈਮਨ ਕਮਿਸ਼ਨ’ ਭਾਰਤ ਵਿਚ ਕਦੋਂ ਆਇਆ ਅਤੇ
(ii) ਇਸਦੇ ਵਿਰੁੱਧ ਕੀਤੇ ਗਏ ਅੰਦੋਲਨ ਵਿਚ ਕਿਸ ਮਹਾਨ ਨੇਤਾ ਦੀ ਮੌਤ ਹੋ ਗਈ ?
ਉੱਤਰ-
(i) ਸਾਈਮਨ ਕਮਿਸ਼ਨ ਭਾਰਤ ਵਿਚ 1928 ਈ: ਨੂੰ ਆਇਆ ਅਤੇ
(ii) ਇਸ ਦੇ ਵਿਰੁੱਧ ਕੀਤੇ ਗਏ ਅੰਦੋਲਨ ਵਿਚ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ ।

ਪ੍ਰਸ਼ਨ 3.
ਭਗਤ ਸਿੰਘ ਦੇ ਸਹਿਯੋਗੀਆਂ ਦੇ ਨਾਂ ਦੱਸੋ । ਉਨ੍ਹਾਂ ਨੂੰ ਕਿਸ ਸਾਲ ਫਾਂਸੀ ਦੀ ਸਜ਼ਾ ਦਿੱਤੀ ਗਈ ?
ਉੱਤਰ-
ਭਗਤ ਸਿੰਘ ਦੇ ਸਹਿਯੋਗੀ ਰਾਜਗੁਰੂ ਤੇ ਸੁਖਦੇਵ ਸਨ । ਉਨ੍ਹਾਂ ਨੂੰ 23 ਮਾਰਚ, 1931 ਈ: ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ।

ਪ੍ਰਸ਼ਨ 4.
ਭਾਰਤੀ ਰਾਸ਼ਟਰੀ ਕਾਂਗਰਸ ਨੇ ਪੂਰਨ ਸਵਰਾਜ ਦੀ ਮੰਗ ਕਦੋਂ ਅਤੇ ਕਿੱਥੇ ਕੀਤੀ ?
ਉੱਤਰ-
ਭਾਰਤੀ ਰਾਸ਼ਟਰੀ ਕਾਂਗਰਸ ਨੇ ਪੂਰਨ ਸਵਰਾਜ ਦੀ ਮੰਗ 1929 ਈ: ਵਿਚ ਆਪਣੇ ਲਾਹੌਰ ਦੇ ਇਜਲਾਸ ਵਿਚ ਕੀਤੀ ।

ਪ੍ਰਸ਼ਨ 5.
‘ਭਾਰਤ ਛੱਡੋ ਅੰਦੋਲਨ’ ਕਿਸ ਸਾਲ ਸ਼ੁਰੂ ਹੋਇਆ ? ਅੰਗਰੇਜ਼ ਸਰਕਾਰ ‘ਤੇ ਇਸ ਦਾ ਕੀ ਅਸਰ ਹੋਇਆ ?
ਜਾਂ
ਸੁਤੰਤਰਤਾ ਦੀ ਪ੍ਰਾਪਤੀ ਲਈ ਭਾਰਤ ਵਿੱਚ ਕਈ ਅੰਦੋਲਨ ਚਲਾਏ ਗਏ । ਕੀ ਤੁਸੀਂ ਦੱਸ ਸਕਦੇ ਹੋ ਕਿ ਗਾਂਧੀ ਜੀ ਵੱਲੋਂ ਚਲਾਇਆ ਗਿਆ ‘ਭਾਰਤ ਛੱਡੋ ਅੰਦੋਲਨ’ ਕਦੋਂ ਸ਼ੁਰੂ ਹੋਇਆ ਸੀ ?
ਉੱਤਰ-
ਭਾਰਤ ਛੱਡੋ ਅੰਦੋਲਨ 1942 ਈ: ਵਿਚ ਸ਼ੁਰੂ ਹੋਇਆ । ਸਰਕਾਰ ਨੇ ਇਸ ਅੰਦੋਲਨ ਨੂੰ ਪੂਰੀ ਸਖ਼ਤੀ ਨਾਲ ਦਬਾਉਣ ਦਾ ਯਤਨ ਕੀਤਾ ।

PSEB 8th Class Social Science Solutions Chapter 22 ਭਾਰਤੀ ਸੁਤੰਤਰਤਾ ਲਈ ਸੰਘਰਸ਼ : 1919-1947

ਪ੍ਰਸ਼ਨ 6.
ਭਾਰਤੀ ਸੁਤੰਤਰਤਾ ਅਧਿਨਿਯਮ ਕਦੋਂ ਪਾਸ ਹੋਇਆ ?
ਉੱਤਰ-
ਭਾਰਤੀ ਸੁਤੰਤਰਤਾ ਅਧਿਨਿਯਮ 16 ਜੁਲਾਈ, 1947 ਈ: ਨੂੰ ਪਾਸ ਹੋਇਆ, ਪਰੰਤੂ ਇਸ ਨੂੰ ਅੰਤਿਮ ਮਨਜ਼ੂਰੀ ਦੋ ਦਿਨ ਬਾਅਦ ਮਿਲੀ ।

ਪ੍ਰਸ਼ਨ 7.
ਨਾ-ਮਿਲਵਰਤਨ ਅੰਦੋਲਨ ਕਦੋਂ ਵਾਪਸ ਲਿਆ ਗਿਆ ਅਤੇ ਇਸ ਦਾ ਕੀ ਕਾਰਨ ਸੀ ?
ਉੱਤਰ-
ਨਾ-ਮਿਲਵਰਤਨ ਅੰਦੋਲਨ 1922 ਵਿਚ ਵਾਪਸ ਲਿਆ ਗਿਆ । ਇਸਦਾ ਕਾਰਨ ਸੀ-ਉੱਤਰ ਪ੍ਰਦੇਸ਼ ਵਿਚ ਚੌਰੀ-ਚੌਰਾ ਦੇ ਸਥਾਨ ‘ਤੇ ਹੋਈ ਹਿੰਸਾਤਮਕ ਘਟਨਾ ।

ਪ੍ਰਸ਼ਨ 8.
ਸਵਰਾਜ ਪਾਰਟੀ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ ?
ਉੱਤਰ-
ਸਵਰਾਜ ਪਾਰਟੀ ਦੀ ਸਥਾਪਨਾ 1923 ਈ: ਵਿਚ ਪੰਡਿਤ ਮੋਤੀ ਲਾਲ ਨਹਿਰੂ ਅਤੇ ਸੀ. ਆਰ. ਦਾਸ ਨੇ ਕੀਤੀ ।

ਪ੍ਰਸ਼ਨ 9.
ਸਵਰਾਜ ਪਾਰਟੀ ਦਾ ਕੀ ਉਦੇਸ਼ ਸੀ ? ਕੀ ਉਹ ਆਪਣੇ ਉਦੇਸ਼ ਵਿਚ ਸਫਲ ਰਹੀ ?
ਉੱਤਰ-
ਸਵਰਾਜ ਪਾਰਟੀ ਦਾ ਮੁੱਖ ਉਦੇਸ਼ ਚੋਣਾਂ ਵਿਚ ਭਾਗ ਲੈਣਾ ਅਤੇ ਸੁਤੰਤਰਤਾ ਪ੍ਰਾਪਤੀ ਲਈ ਸੰਘਰਸ਼ ਕਰਨਾ ਸੀ ।

ਪ੍ਰਸ਼ਨ 10.
ਪੁਣੇ (ਪੂਨਾ) ਸਮਝੌਤਾ ਕਦੋਂ ਅਤੇ ਕਿਸ ਦੇ ਵਿਚਕਾਰ ਹੋਇਆ ?
ਉੱਤਰ-
ਪੁਣੇ (ਪੂਨਾ) ਸਮਝੌਤਾ ਸਤੰਬਰ, 1932 ਈ: ਵਿਚ ਮਹਾਤਮਾ ਗਾਂਧੀ ਅਤੇ ਡਾ: ਅੰਬੇਦਕਰ ਵਿਚਾਲੇ ਹੋਇਆ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਸਾਈਮਨ ਕਮਿਸ਼ਨ ਭਾਰਤ ਆਇਆ-
(i) 1918 ਈ:
(ii) 1919 ਈ:
(iii) 1928 ਈ:
(iv) 1920 ਈ:
ਉੱਤਰ-
(iii) 1928 ਈ:

PSEB 8th Class Social Science Solutions Chapter 22 ਭਾਰਤੀ ਸੁਤੰਤਰਤਾ ਲਈ ਸੰਘਰਸ਼ : 1919-1947

ਪ੍ਰਸ਼ਨ 2.
ਹੇਠਾਂ ਲਿਖੇ ਨੇਤਾਵਾਂ ਵਿਚੋਂ ਕੌਣ ਗਰਮ ਦਲ ਦਾ ਨੇਤਾ ਸੀ ?
PSEB 8th Class Social Science Solutions Chapter 22 ਭਾਰਤੀ ਸੁਤੰਤਰਤਾ ਲਈ ਸੰਘਰਸ਼ 1919-1947 1
(i) ਬਾਲ ਗੰਗਾਧਰ ਤਿਲਕ
(ii) ਲਾਲਾ ਲਾਜਪਤ ਰਾਏ
(ii) ਵਿਪਿਨ ਚੰਦਰ ਪਾਲ
(iv) ਉਪਰੋਕਤ ਸਾਰੇ ।
ਉੱਤਰ-
(iv) ਉਪਰੋਕਤ ਸਾਰੇ ।

ਪ੍ਰਸ਼ਨ 3.
ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ-
(i) 15 ਅਗਸਤ, 1947 ਈ:
(ii) 8 ਅਗਸਤ, 1945 ਈ:
(iii) 8 ਅਗਸਤ, 1942 ਈ:
(iv) 15 ਅਗਸਤ, 1930 ਈ:
ਉੱਤਰ-
(iii) 8 ਅਗਸਤ, 1942 ਈ:

ਪ੍ਰਸ਼ਨ 4.
‘ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਅਜ਼ਾਦੀ ਦੇਵਾਂਗਾ’ ਨਾਅਰਾ ਦਿੱਤਾ-
(i) ਲਾਲਾ ਲਾਜਪਤ ਰਾਏ
(ii) ਮਹਾਤਮਾ ਗਾਂਧੀ
(iii) ਸਰਦਾਰ ਪਟੇਲ
(iv) ਸੁਭਾਸ਼ ਚੰਦਰ ਬੋਸ ।
ਉੱਤਰ-
(iv) ਸੁਭਾਸ਼ ਚੰਦਰ ਬੋਸ ।

ਪ੍ਰਸ਼ਨ 5.
ਮਾਰਚ 1946 ਵਿਚ ਭਾਰਤ ਆਇਆ-
(i) ਸਾਈਮਨ ਕਮਿਸ਼ਨ
(ii) ਕੈਬਿਨੇਟ ਮਿਸ਼ਨ
(iii) ਰਾਮ ਕ੍ਰਿਸ਼ਨ ਮਿਸ਼ਨ
(iv) ਜੈਤੋਂ ਮੋਰਚਾ ।
ਉੱਤਰ-
(ii) ਕੈਬਿਨੇਟ ਮਿਸ਼ਨ

ਪ੍ਰਸ਼ਨ 6.
‘ਦਿੱਲੀ ਚਲੋਂ’ ਅਤੇ ‘ਜੈ ਹਿੰਦ’ ਦੇ ਨਾਅਰੇ ਕਿਸਨੇ ਦਿੱਤੇ ?
(i) ਮਹਾਤਮਾ ਗਾਂਧੀ
(ii) ਲਾਲਾ ਲਾਜਪਤ ਰਾਏ
(iii) ਸੁਭਾਸ਼ ਚੰਦਰ ਬੋਸ
(iv) ਪੰਡਿਤ ਨਹਿਰੁ ।
ਉੱਤਰ-
(iii) ਸੁਭਾਸ਼ ਚੰਦਰ ਬੋਸ

ਪ੍ਰਸ਼ਨ 7.
ਚਾਬੀਆਂ ਦੇ ਮੋਰਚੇ ਦਾ ਸੰਬੰਧ ਕਿਹੜੇ ਗੁਰਦੁਆਰੇ ਨਾਲ ਸੀ ?
(i) ਸ੍ਰੀ ਹਰਿਮੰਦਰ ਸਾਹਿਬ
(ii) ਨਨਕਾਣਾ ਸਾਹਿਬ
(iii) ਗੁਰੂ ਕਾ ਬਾਗ਼
(iv) ਪੰਜਾ ਸਾਹਿਬ ।
ਉੱਤਰ-
(i) ਸ੍ਰੀ ਹਰਿਮੰਦਰ ਸਾਹਿਬ

PSEB 8th Class Social Science Solutions Chapter 22 ਭਾਰਤੀ ਸੁਤੰਤਰਤਾ ਲਈ ਸੰਘਰਸ਼ : 1919-1947

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਮਹਾਤਮਾ ਗਾਂਧੀ ਜੀ ਨੇ ਰੌਲਟ ਐਕਟ ਦਾ ਵਿਰੋਧ ਕਰਨ ਲਈ ਸਾਰੇ ਦੇਸ਼ ਵਿਚ …………………… ਅੰਦੋਲਨ ਸ਼ੁਰੂ ਕੀਤਾ ।
2. ਮਹਾਤਮਾ ਗਾਂਧੀ ਜੀ ਨੇ …………………………… ਵਿਚ ਨਾ-ਮਿਲਵਰਤਣ ਅੰਦੋਲਨ ਨੂੰ ਮੁਲਤਵੀ ਕਰ ਦਿੱਤਾ ।
3. ਨਨਕਾਣਾ ਸਾਹਿਬ ਗੁਰਦੁਆਰੇ ਦਾ ਮਹੰਤ …………………………… ਇੱਕ ਚਰਿੱਤਰਹੀਣ ਵਿਅਕਤੀ ਸੀ ।
4. 1928 ਈ: ਵਿੱਚ ਭੇਜੇ ਗਏ ਸਾਈਮਨ ਕਮਿਸ਼ਨ ਦੇ ਕੁੱਲ ……………………………. ਮੈਂਬਰ ਸਨ ।
5. 26 ਜਨਵਰੀ, 1930 ਈ: ਨੂੰ ਸਾਰੇ ਭਾਰਤ ਵਿਚ …………………….. ਦਿਵਸ ਮਨਾਇਆ ਗਿਆ ।
ਉੱਤਰ-
1. ਨਾ-ਮਿਲਵਰਤਨ
2. 1929 ਈ:
3. ਨਾਰਾਇਣ ਦਾਸ
4. ਸੱਤ
5. ਸੁਤੰਤਰਤਾ ।

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. ਨਾ-ਮਿਲਵਰਤਨ ਅੰਦੋਲਨ ਅਧੀਨ ਮਹਾਤਮਾ ਗਾਂਧੀ ਜੀ ਨੇ ਆਪਣੀ ਕੇਸਰ-ਏ-ਹਿੰਦ ਦੀ ਉਪਾਧੀ ਸਰਕਾਰ ਨੂੰ ਵਾਪਿਸ ਕਰ ਦਿੱਤੀ ।
2. ਸਵਰਾਜ ਪਾਰਟੀ ਦੀ ਸਥਾਪਨਾ ਮਹਾਤਮਾ ਗਾਂਧੀ ਜੀ ਨੇ ਕੀਤੀ ਸੀ ।
3. ਨੌਜਵਾਨ ਭਾਰਤ ਸਭਾ ਦੀ ਸਥਾਪਨਾ 1926 ਈ: ਵਿੱਚ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਕੀਤੀ ਸੀ ।
4. 5 ਅਪਰੈਲ, 1930 ਈ: ਨੂੰ ਮਹਾਤਮਾ ਗਾਂਧੀ ਜੀ ਨੇ ਡਾਂਡੀ (ਦਾਂਡੀ) ਪਿੰਡ ਵਿਚ ਸਮੁੰਦਰ ਦੇ ਪਾਣੀ ਤੋਂ ਨਮਕ ਤਿਆਰ ਕਰਕੇ ਨਮਕ ਕਾਨੂੰਨ ਦੀ ਉਲੰਘਣਾ ਕੀਤੀ ।
ਉੱਤਰ-
1. (√)
2. (×)
3. (√)
4. (√)

(ਹ) ਸਹੀ ਜੋੜੇ ਬਣਾਓ :

1. ਅਹਿੰਸਾ ਮਹਾਰਾਜਾ ਰਿਪੁਦਮਨ ਸਿੰਘ
2. ਭਾਰਤ ਛੱਡੋ ਅੰਦੋਲਨ ਮਹਾਤਮਾ ਗਾਂਧੀ
3. ਕ੍ਰਾਂਤੀਕਾਰੀ ਲਹਿਰ 8 ਅਗਸਤ, 1942
4. ਜੈਤੋ ਦਾ ਮੋਰਚਾ ਸਰਦਾਰ ਭਗਤ ਸਿੰਘ

ਉੱਤਰ-

1. ਅਹਿੰਸਾ ਮਹਾਤਮਾ ਗਾਂਧੀ
2. ਭਾਰਤ ਛੱਡੋ ਅੰਦੋਲਨ 8 ਅਗਸਤ, 1942
3. ਕ੍ਰਾਂਤੀਕਾਰੀ ਲਹਿਰ ਸਰਦਾਰ ਭਗਤ ਸਿੰਘ
4. ਜੈਤੋ ਦਾ ਮੋਰਚਾ ਮਹਾਰਾਜਾ ਰਿਪੁਦਮਨ ਸਿੰਘ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
1915 ਈ: ਤਕ ਗਾਂਧੀ ਜੀ ਦੇ ਜੀਵਨ ਦਾ ਵਰਣਨ ਕਰੋ ।
ਉੱਤਰ-
ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ, 1869 ਈ: ਨੂੰ ਦੀਵਾਨ ਕਰਮਚੰਦ ਗਾਂਧੀ ਜੀ ਦੇ ਘਰ ਕਾਠੀਆਵਾੜ (ਗੁਜਰਾਤ) ਦੇ ਨਗਰ ਪੋਰਬੰਦਰ ਵਿਚ ਹੋਇਆ ਸੀ । ਉਨ੍ਹਾਂ ਦੀ ਮਾਤਾ ਦਾ ਨਾਂ ਪੁਤਲੀ ਬਾਈ ਸੀ । ਗਾਂਧੀ ਜੀ ਦਸਵੀਂ ਦੀ ਪ੍ਰੀਖਿਆ ਪਾਸ ਕਰਕੇ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਇੰਗਲੈਂਡ ਗਏ । 1891 ਈ: ਵਿਚ ਇੰਗਲੈਂਡ ਤੋਂ ਵਕਾਲਤ ਪਾਸ ਕਰਨ ਤੋਂ ਬਾਅਦ ਉਹ ਭਾਰਤ ਵਾਪਸ ਆਏ । 1893 ਈ: ਵਿਚ ਗਾਂਧੀ ਜੀ ਦੱਖਣੀ ਅਫ਼ਰੀਕਾ ਵਿਚ ਗਏ । ਉੱਥੇ ਅੰਗਰੇਜ਼ ਲੋਕ ਰਹਿਣ ਵਾਲੇ ਭਾਰਤੀਆਂ ਨਾਲ ਬੁਰਾ ਸਲੂਕ ਕਰਦੇ ਸਨ । ਗਾਂਧੀ ਜੀ ਨੇ ਇਸ ਦੀ ਨਿੰਦਾ ਕੀਤੀ । ਉਨ੍ਹਾਂ ਨੇ ਸੱਤਿਆਗ੍ਰਹਿ ਅੰਦੋਲਨ ਚਲਾਇਆ ਅਤੇ ਭਾਰਤੀਆਂ ਨੂੰ ਉਨ੍ਹਾਂ ਦੇ ਅਧਿਕਾਰ ਦਿਵਾਏ । 1915 ਈ: ਵਿਚ ਗਾਂਧੀ ਜੀ ਭਾਰਤ ਵਾਪਸ ਆ ਗਏ ।

ਪ੍ਰਸ਼ਨ 2.
ਮਾਂਟੇਗੂ-ਚੈਮਸਫੋਰਡ ਰਿਪੋਰਟ ਦੇ ਆਧਾਰ ‘ਤੇ ਕਦੋਂ ਅਤੇ ਕਿਹੜਾ ਐਕਟ ਪਾਸ ਕੀਤਾ ਗਿਆ ? ਇਸ ਦੀ ਪ੍ਰਸਤਾਵਨਾ ਵਿਚ ਕੀ ਕਿਹਾ ਗਿਆ ਸੀ ?
ਉੱਤਰ-
ਪਹਿਲੇ ਵਿਸ਼ਵ ਯੁੱਧ ਵਿਚ ਭਾਰਤੀਆਂ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ । ਇਸ ਲਈ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਮਾਂਟੇਗੂ-ਚੈਮਸਫੋਰਡ ਰਿਪੋਰਟ ਜਾਰੀ ਕੀਤੀ । ਇਸ ਰਿਪੋਰਟ ਦੇ ਆਧਾਰ ‘ਤੇ 1919 ਈ: ਵਿਚ ਇਕ ਐਕਟ ਪਾਸ ਕੀਤਾ । ਇਸ ਐਕਟ ਦੀ ਪ੍ਰਸਤਾਵਨਾ ਵਿਚ ਇਹ ਗੱਲਾਂ ਕਹੀਆਂ ਗਈਆਂ ਸਨ-

  1. ਭਾਰਤ ਬ੍ਰਿਟਿਸ਼ ਸਾਮਰਾਜ ਦਾ ਇਕ ਅੰਗ ਰਹੇਗਾ ।
  2. ਭਾਰਤ ਵਿਚ ਹੌਲੀ-ਹੌਲੀ ਉੱਤਰਦਾਈ ਸ਼ਾਸਨ ਸਥਾਪਿਤ ਕੀਤਾ ਜਾਵੇਗਾ ।
  3. ਰਾਜ-ਪ੍ਰਬੰਧ ਦੇ ਹਰੇਕ ਵਿਭਾਗ ਵਿਚ ਭਾਰਤੀ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇਗਾ ।

ਪ੍ਰਸ਼ਨ 3.
1919 ਦੇ ਐਕਟ ਦੀਆਂ ਕੀ ਧਾਰਾਵਾਂ ਸਨ ? ਇੰਡੀਅਨ ਨੈਸ਼ਨਲ ਕਾਂਗਰਸ ਨੇ ਇਸਦਾ ਵਿਰੋਧ ਕਿਉਂ ਕੀਤਾ ?
ਉੱਤਰ-
1919 ਈ: ਦੇ ਐਕਟ ਦੀਆਂ ਮੁੱਖ ਧਾਰਾਵਾਂ ਹੇਠ ਲਿਖੀਆਂ ਸਨ-

  1. ਇਸ ਐਕਟ ਦੁਆਰਾ ਕੇਂਦਰ ਅਤੇ ਪ੍ਰਾਂਤਾਂ ਵਿਚਾਲੇ ਵਿਸ਼ਿਆਂ ਦੀ ਵੰਡ ਕਰ ਦਿੱਤੀ ਗਈ ।
  2. ਪ੍ਰਾਂਤਾਂ ਵਿਚ ਦੋਹਰੀ ਸ਼ਾਸਨ ਪ੍ਰਣਾਲੀ ਸਥਾਪਿਤ ਕੀਤੀ ਗਈ ।
  3. ਸੰਪਰਦਾਇਕ ਚੋਣ ਪ੍ਰਣਾਲੀ ਦਾ ਵਿਸਤਾਰ ਕੀਤਾ ਗਿਆ ।
  4. ਕੇਂਦਰ ਵਿਚ ਦੋ-ਸਦਨੀ ਵਿਧਾਨ ਪਰਿਸ਼ਦ (ਰਾਜ ਪਰਿਸ਼ਦ ਅਤੇ ਵਿਧਾਨ ਸਭਾ) ਦੀ ਵਿਵਸਥਾ ਕੀਤੀ ਗਈ ।
  5. ਰਾਜ ਪਰਿਸ਼ਦ ਦੀ ਮੈਂਬਰ ਸੰਖਿਆ 60 ਅਤੇ ਵਿਧਾਨ ਸਭਾ ਦੇ ਮੈਂਬਰਾਂ ਦੀ ਸੰਖਿਆ 145 ਕਰ ਦਿੱਤੀ ਗਈ ।
  6. ਸੈਕਰੇਟਰੀ ਆਫ਼ ਸਟੇਟਸ ਦੇ ਅਧਿਕਾਰ ਅਤੇ ਸ਼ਕਤੀਆਂ ਨੂੰ ਘੱਟ ਕਰ ਦਿੱਤਾ ਗਿਆ । ਇਸ ਦੀ ਕੌਂਸਲ ਦੇ ਮੈਂਬਰਾਂ ਦੀ ਸੰਖਿਆ ਵੀ ਘਟਾ ਦਿੱਤੀ ਗਈ ।

1919 ਈ: ਦੇ ਐਕਟ ਦੇ ਅਨੁਸਾਰ ਕੀਤੇ ਗਏ ਸੁਧਾਰ ਭਾਰਤੀਆਂ ਨੂੰ ਖ਼ੁਸ਼ ਨਾ ਕਰ ਸਕੇ । ਅੰਤ ਇੰਡੀਅਨ ਨੈਸ਼ਨਲ ਕਾਂਗਰਸ ਨੇ ਇਸ ਐਕਟ ਦਾ ਵਿਰੋਧ ਕਰਨ ਲਈ ਮਹਾਤਮਾ ਗਾਂਧੀ ਦੀ ਅਗਵਾਈ ਵਿਚ ਸੱਤਿਆਗ੍ਰਹਿ ਅੰਦੋਲਨ ਆਰੰਭ ਕਰ ਦਿੱਤਾ ।

PSEB 8th Class Social Science Solutions Chapter 22 ਭਾਰਤੀ ਸੁਤੰਤਰਤਾ ਲਈ ਸੰਘਰਸ਼ : 1919-1947

ਪ੍ਰਸ਼ਨ 4.
ਰੌਲਟ ਐਕਟ ’ਤੇ ਇਕ ਨੋਟ ਲਿਖੋ ।
ਉੱਤਰ-
ਭਾਰਤੀ ਲੋਕਾਂ ਨੇ 1919 ਈ: ਦੇ ਐਕਟ ਦੇ ਵਿਰੋਧ ਵਿਚ ਸੱਤਿਆਗ੍ਰਹਿ ਅੰਦੋਲਨ ਕਰਨਾ ਸ਼ੁਰੂ ਕਰ ਦਿੱਤਾ ਸੀ । ਇਸ ਲਈ ਅੰਗਰੇਜ਼ੀ ਸਰਕਾਰ ਨੇ ਸਥਿਤੀ ‘ਤੇ ਕਾਬੂ ਪਾਉਣ ਲਈ 1919 ਈ: ਵਿਚ ਰੌਲਟ ਐਕਟ ਪਾਸ ਕੀਤਾ । ਇਸ ਦੇ ਅਨੁਸਾਰ ਬਿਟਿਸ਼ ਸਰਕਾਰ ਬਿਨਾਂ ਵਾਰੰਟ ਜਾਰੀ ਕੀਤੇ ਜਾਂ ਬਿਨਾਂ ਕਿਸੇ ਸੁਣਵਾਈ ਦੇ ਕਿਸੇ ਵੀ ਵਿਅਕਤੀ ਨੂੰ ਬੰਦੀ ਬਣਾ ਸਕਦੀ ਸੀ । ਬੰਦੀ ਵਿਅਕਤੀ ਆਪਣੇ ਬੰਦੀਕਰਨ ਦੇ ਵਿਰੁੱਧ ਅਦਾਲਤ ਵਿਚ ਅਪੀਲ (ਪਾਰਥਨਾ) ਨਹੀਂ ਕਰ ਸਕਦਾ ਸੀ । ਇਸ ਲਈ ਇਸ ਐਕਟ ਦਾ ਜ਼ੋਰਦਾਰ ਵਿਰੋਧ ਹੋਇਆ | ਪੰਡਿਤ ਮੋਤੀ ਲਾਲ ਨਹਿਰੂ ਨੇ ‘ਨਾ ਅਪੀਲ, ਨਾ ਵਕੀਲ, ਨਾ ਦਲੀਲ’ ਕਹਿ ਕੇ ਰੌਲਟ ਐਕਟ ਦੀ ਨਿੰਦਾ ਕੀਤੀ । ਗਾਂਧੀ ਜੀ ਨੇ ਰੌਲਟ ਐਕਟ ਦਾ ਵਿਰੋਧ ਕਰਨ ਲਈ ਸਾਰੇ ਦੇਸ਼ ਵਿਚ ਸੱਤਿਆਗ੍ਰਹਿ ਅੰਦੋਲਨ ਆਰੰਭ ਕੀਤਾ ।

ਪ੍ਰਸ਼ਨ 5.
ਨਾ-ਮਿਲਵਰਤਨ ਅੰਦੋਲਨ ’ਤੇ ਇਕ ਨੋਟ ਲਿਖੋ ।
ਉੱਤਰ-
ਨਾ-ਮਿਲਵਰਤਨ ਅੰਦੋਲਨ ਗਾਂਧੀ ਜੀ ਨੇ 1920 ਈ: ਵਿਚ ਸਰਕਾਰ ਦੇ ਵਿਰੁੱਧ ਚਲਾਇਆ । ‘ਅੰਗਰੇਜ਼ੀ ਸਰਕਾਰ ਨੂੰ ਕੋਈ ਸਹਿਯੋਗ ਨਾ ਦਿੱਤਾ ਜਾਵੇ’-ਇਹ ਇਸ ਅੰਦੋਲਨ ਦਾ ਮੁੱਖ ਉਦੇਸ਼ ਸੀ । ਇਸ ਅੰਦੋਲਨ ਦੀ ਘੋਸ਼ਣਾ ਕਾਂਗਰਸ ਦੇ ਨਾਗਪੁਰ ਸੰਮੇਲਨ ਵਿਚ ਕੀਤੀ ਗਈ । ਗਾਂਧੀ ਜੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਸਰਕਾਰ ਨੂੰ ਸਹਿਯੋਗ ਨਾ ਦੇਣ । ਇਕ ਨਿਸਚਿਤ ਕਾਰਜਕੂਮ ਵੀ ਤਿਆਰ ਕੀਤਾ ਗਿਆ । ਇਸ ਦੇ ਅਨੁਸਾਰ ਲੋਕਾਂ ਨੇ ਸਰਕਾਰੀ ਨੌਕਰੀਆਂ ਅਤੇ ਉਪਾਧੀਆਂ ਤਿਆਗ ਦਿੱਤੀਆਂ । ਮਹਾਤਮਾ ਗਾਂਧੀ ਨੇ ਆਪਣੀ ਕੇਸਰ-ਏ-ਹਿੰਦ ਦੀ ਉਪਾਧੀ ਸਰਕਾਰ ਨੂੰ ਵਾਪਸ ਕਰ ਦਿੱਤੀ । ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਵਿਚ ਜਾਣਾ ਬੰਦ ਕਰ ਦਿੱਤਾ । ਵਕੀਲਾਂ ਨੇ ਵਕਾਲਤ ਛੱਡ ਦਿੱਤੀ । ਵਿਦੇਸ਼ੀ ਵਸਤਾਂ ਦਾ ਤਿਆਗ ਕਰ ਦਿੱਤਾ ਗਿਆ ਤੇ ਲੋਕ ਸਵਦੇਸ਼ੀ ਮਾਲ ਦਾ ਪ੍ਰਯੋਗ ਕਰਨ ਲੱਗੇ । ਪਰ ਚੌਰੀ-ਚੌਰਾ ਨਾਮੀ ਥਾਂ ‘ਤੇ ਕੁੱਝ ਲੋਕਾਂ ਨੇ ਇਕ ਪੁਲਿਸ ਥਾਣੇ ਵਿਚ ਅੱਗ ਲਾ ਦਿੱਤੀ, ਜਿਸ ਨਾਲ ਕਈ ਪੁਲਿਸ ਵਾਲੇ ਮਾਰੇ ਗਏ । ਹਿੰਸਾ ਦਾ ਇਹ ਸਮਾਚਾਰ ਮਿਲਦੇ ਹੀ ਗਾਂਧੀ ਜੀ ਨੇ ਇਸ ਅੰਦੋਲਨ ਨੂੰ ਸਥਗਿਤ ਕਰ ਦਿੱਤਾ ।

ਪ੍ਰਸ਼ਨ 6.
ਗੁਰਦੁਆਰਿਆਂ ਦੇ ਸੰਬੰਧ ਵਿਚ ਸਿੱਖਾਂ ਅਤੇ ਅੰਗਰੇਜ਼ਾਂ ਵਿਚ ਵਧ ਰਹੇ ਤਣਾਅ ’ਤੇ ਨੋਟ ਲਿਖੋ ।
ਉੱਤਰ-
ਅੰਗਰੇਜ਼ ਗੁਰਦੁਆਰਿਆਂ ਦੇ ਮਹੰਤਾਂ ਨੂੰ ਉਤਸ਼ਾਹ ਦਿੰਦੇ ਸਨ । ਇਹ ਲੋਕ ਮਹੰਤ ਸੇਵਾਦਾਰਾਂ ਦੇ ਰੂਪ ਵਿਚ ਗੁਰਦੁਆਰਿਆਂ ਵਿਚ ਦਾਖ਼ਲ ਹੋਏ ਸਨ | ਪਰ ਅੰਗਰੇਜ਼ੀ ਰਾਜ ਵਿਚ ਉਹ ਇੱਥੋਂ ਦੇ ਸਥਾਈ ਅਧਿਕਾਰੀ ਬਣ ਗਏ । ਉਹ ਗੁਰਦੁਆਰਿਆਂ ਦੀ ਆਮਦਨ ਨੂੰ ਵਿਅਕਤੀਗਤ ਸੰਪੱਤੀ ਸਮਝਣ ਲੱਗੇ । ਮਹੰਤਾਂ ਨੂੰ ਅੰਗਰੇਜ਼ਾਂ ਦਾ ਅਸ਼ੀਰਵਾਦ ਪ੍ਰਾਪਤ ਸੀ । ਇਸ ਲਈ ਇਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦੀ ਗੱਦੀ ਸੁਰੱਖਿਅਤ ਹੈ । ਇਸ ਲਈ ਉਹ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਨ ਲੱਗੇ । ਸਿੱਖ ਇਸ ਗੱਲ ਨੂੰ ਸਹਿਣ ਨਹੀਂ ਕਰ ਸਕਦੇ ਸਨ । ਇਸ ਲਈ ਗੁਰਦੁਆਰਿਆਂ ਦੇ ਸੰਬੰਧ ਵਿਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਤਣਾਅ ਵਧ ਰਿਹਾ ਸੀ ।

ਪ੍ਰਸ਼ਨ 7.
‘ਗੁਰੂ ਕਾ ਬਾਗ਼ ਦਾ ਮੋਰਚਾ’ ਦੀ ਘਟਨਾ ਦਾ ਵਰਣਨ ਕਰੋ ।
ਉੱਤਰ-
ਗੁਰਦੁਆਰਾ ‘ਗੁਰੂ ਕਾ ਬਾਗ਼` ਅੰਮ੍ਰਿਤਸਰ ਤੋਂ ਲਗਪਗ 13 ਕੁ ਮੀਲ ਦੂਰ ਅਜਨਾਲਾ ਤਹਿਸੀਲ ਵਿਚ ਹੈ । ਇਹ ਗੁਰਦੁਆਰਾ ਮਹੰਤ ਸੁੰਦਰ ਦਾਸ ਦੇ ਕੋਲ ਸੀ ਜੋ ਇਕ ਆਚਰਨ-ਹੀਣ ਵਿਅਕਤੀ ਸੀ । ਸ਼੍ਰੋਮਣੀ ਕਮੇਟੀ ਨੇ ਇਸ ਗੁਰਦੁਆਰੇ ਨੂੰ ਆਪਣੇ ਹੱਥਾਂ ਵਿਚ ਲੈਣ ਲਈ 23 ਅਗਸਤ, 1921 ਈ: ਨੂੰ ਸ: ਦਾਨ ਸਿੰਘ ਦੀ ਅਗਵਾਈ ਹੇਠ ਇਕ ਜੱਥਾ ਭੇਜਿਆ । ਅੰਗਰੇਜ਼ਾਂ ਨੇ ਇਸ ਜੱਥੇ ਦੇ ਮੈਂਬਰਾਂ ਨੂੰ ਕੈਦ ਕਰ ਲਿਆ । ਇਸ ਘਟਨਾ ਤੋਂ ਸਿੱਖ ਹੋਰ ਵੀ ਭੜਕ ਉੱਠੇ । ਸਿੱਖਾਂ ਨੇ ਕਈ ਹੋਰ ਜੱਥੇ ਭੇਜੇ, ਜਿਨ੍ਹਾਂ ਨਾਲ ਅੰਗਰੇਜ਼ਾਂ ਨੇ ਬਹੁਤ ਬੁਰਾ ਵਰਤਾਓ ਕੀਤਾ । ਸਾਰੇ ਦੇਸ਼ ਦੇ ਰਾਜਨੀਤਿਕ ਦਲਾਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਕੜੀ ਨਿੰਦਿਆ ਕੀਤੀ ।

ਪ੍ਰਸ਼ਨ 8.
‘ਜੈਤੋ ਦਾ ਮੋਰਚਾ’ ਦੀ ਘਟਨਾ ‘ਤੇ ਨੋਟ ਲਿਖੋ ।
ਉੱਤਰ-
ਜੁਲਾਈ, 1923 ਈ: ਵਿਚ ਅੰਗਰੇਜ਼ਾਂ ਨੇ ਨਾਭੇ ਦੇ ਮਹਾਰਾਜੇ ਰਿਪੁਦਮਨ ਸਿੰਘ ਨੂੰ ਬਿਨਾਂ ਕਿਸੇ ਦੋਸ਼ ਦੇ ਗੱਦੀ ਉੱਤੋਂ ਲਾਹ ਦਿੱਤਾ । ਸ਼੍ਰੋਮਣੀ ਅਕਾਲੀ ਦਲ ਤੇ ਹੋਰ ਬਹੁਤ ਸਾਰੇ ਦੇਸ਼-ਭਗਤ ਸਿੱਖਾਂ ਨੇ ਸਰਕਾਰ ਦੇ ਇਸ ਕੰਮ ਦੀ ਨਿੰਦਾ ਕੀਤੀ । 21 ਫ਼ਰਵਰੀ, 1924 ਈ: ਨੂੰ ਪੰਜ ਸੌ ਅਕਾਲੀਆਂ ਦਾ ਇਕ ਜੱਥਾ ਗੁਰਦੁਆਰਾ ਗੰਗਸਰ ਜੈਤੋ) ਲਈ ਤੁਰ ਪਿਆ ! ਨਾਭੇ ਦੀ ਰਿਆਸਤ ਵਿਚ ਪਹੁੰਚਣ ਉੱਤੇ ਉਹਨਾਂ ਦਾ ਟਾਕਰਾ ਅੰਗਰੇਜ਼ੀ ਫ਼ੌਜ ਨਾਲ ਹੋਇਆ । ਇਸ ਸੰਘਰਸ਼ ਵਿਚ ਅਨੇਕ ਸਿੱਖ ਮਾਰੇ ਗਏ ਅਤੇ ਜ਼ਖ਼ਮੀ ਹੋਏ । ਆਖ਼ਿਰ ਵਿਚ, ਸਿੱਖਾਂ ਨੇ ਸਰਕਾਰ ਨੂੰ ਆਪਣੀ ਮੰਗ ਸਵੀਕਾਰ ਕਰਨ ਲਈ ਮਜਬੂਰ ਕਰ ਦਿੱਤਾ ।

PSEB 8th Class Social Science Solutions Chapter 22 ਭਾਰਤੀ ਸੁਤੰਤਰਤਾ ਲਈ ਸੰਘਰਸ਼ : 1919-1947

ਪ੍ਰਸ਼ਨ 9.
ਜਲ੍ਹਿਆਂਵਾਲੇ ਬਾਗ਼ ਦੀ ਘਟਨਾ ਕਦੋਂ, ਕਿਉਂ ਤੇ ਕਿਸ ਤਰ੍ਹਾਂ ਹੋਈ ? ਇਕ ਸੰਖੇਪ ਨੋਟ ਲਿਖੋ ।
ਉੱਤਰ-
ਜਲ੍ਹਿਆਂਵਾਲੇ ਬਾਗ਼ ਦੀ ਦੁਰਘਟਨਾ ਅੰਮ੍ਰਿਤਸਰ ਵਿਖੇ 1919 ਈ: ਵਿਚ ਵਿਸਾਖੀ ਵਾਲੇ ਦਿਨ ਵਾਪਰੀ । ਇਸ ਦਿਨ ਅੰਮ੍ਰਿਤਸਰ ਦੀ ਜਨਤਾ ਜਲ੍ਹਿਆਂਵਾਲੇ ਬਾਗ਼ ਵਿਚ ਇਕ ਸਭਾ ਕਰ ਰਹੀ ਸੀ । ਇਹ ਸਭਾ ਅੰਮ੍ਰਿਤਸਰ ਵਿਚ ਲਾਗੂ ਮਾਰਸ਼ਲ ਲਾਅ ਦੇ ਵਿਰੋਧ ਵਿਚ ਸੀ । ਜਨਰਲ ਡਾਇਰ ਨੇ ਬਿਨਾਂ ਕਿਸੇ ਚਿਤਾਵਨੀ ਦੇ, ਇਸ ਸ਼ਾਂਤੀਪੂਰਨ ਸਭਾ ਉੱਤੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ । ਇਸ ਵਿਚ ਸੈਂਕੜੇ ਨਿਰਦੋਸ਼ ਲੋਕ ਮਾਰੇ ਗਏ ਅਤੇ ਅਨੇਕਾਂ ਫੱਟੜ ਹੋਏ । ਸਿੱਟੇ ਵਜੋਂ ਸਾਰੇ ਦੇਸ਼ ਵਿਚ ਰੋਸ ਦੀ ਲਹਿਰ ਫੈਲ ਗਈ ਅਤੇ ਸੁਤੰਤਰਤਾ ਸੰਗਰਾਮ ਨੇ ਇਕ ਨਵਾਂ ਮੋੜ ਲੈ ਲਿਆ । ਹੁਣ ਇਹ ਸਾਰੇ ਰਾਸ਼ਟਰ ਦੀ ਜਨਤਾ ਦਾ ਸੰਗਰਾਮ ਬਣ ਗਿਆ ।

ਪ੍ਰਸ਼ਨ 10.
ਜਲ੍ਹਿਆਂਵਾਲੇ ਬਾਗ਼ ਦੀ ਘਟਨਾ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਨੂੰ ਕਿਸ ਤਰ੍ਹਾਂ ਨਵਾਂ ਮੋੜ ਦਿੱਤਾ ?
ਉੱਤਰ-
ਜਲ੍ਹਿਆਂਵਾਲੇ ਬਾਗ਼ ਦੀ ਘਟਨਾ (13 ਅਪਰੈਲ, 1919 ਈ:) ਦੇ ਕਾਰਨ ਕਈ ਲੋਕ ਸ਼ਹੀਦ ਹੋਏ । ਇਸ ਘਟਨਾ ਦੇ ਖੂਨੀ ਸਾਕੇ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਇਕ ਨਵਾਂ ਮੋੜ ਲਿਆਂਦਾ । ਇਹ ਸੰਗਰਾਮ ਇਸ ਤੋਂ ਪਹਿਲਾਂ ਗਿਣੇਚੁਣੇ ਲੋਕਾਂ ਤਕ ਹੀ ਸੀਮਿਤ ਸੀ । ਇਸ ਤੋਂ ਬਾਅਦ ਇਹ ਜਨਤਾ ਦਾ ਸੰਗਰਾਮ ਬਣ ਗਿਆ । ਇਸ ਵਿਚ ਮਜ਼ਦੂਰ, ਕਿਸਾਨ, ਵਿਦਿਆਰਥੀ ਆਦਿ ਵੀ ਸ਼ਾਮਿਲ ਹੋਣ ਲੱਗ ਪਏ । ਦੂਜੇ, ਇਸ ਨਾਲ ਆਜ਼ਾਦੀ ਦੀ ਲਹਿਰ ਵਿਚ ਬੜਾ ਜੋਸ਼ ਭਰ ਗਿਆ ਅਤੇ ਸੰਘਰਸ਼ ਦੀ ਗਤੀ ਬਹੁਤ ਤੇਜ਼ ਹੋ ਗਈ ।

ਪ੍ਰਸ਼ਨ 11.
ਪੂਰਨ ਸਵਰਾਜ ਦੇ ਪ੍ਰਸਤਾਵ ‘ਤੇ ਇਕ ਨੋਟ ਲਿਖੋ ।
ਉੱਤਰ-
31 ਦਸੰਬਰ, 1929 ਈ: ਨੂੰ ਇੰਡੀਅਨ ਨੈਸ਼ਨਲ ਕਾਂਗਰਸ ਨੇ ਆਪਣੇ ਸਾਲਾਨਾ ਸਮਾਗਮ ਵਿਚ ਪੂਰਨ ਸਵਰਾਜ ਦਾ ਪ੍ਰਸਤਾਵ ਪਾਸ ਕੀਤਾ । ਇਸ ਸਮਾਗਮ ਵਿਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਜੇਕਰ ਸਰਕਾਰ ਭਾਰਤ ਨੂੰ ਛੇਤੀ ਆਜ਼ਾਦ ਨਹੀਂ ਕਰਦੀ ਤਾਂ 26 ਜਨਵਰੀ, 1930 ਈ: ਨੂੰ ਸਾਰੇ ਦੇਸ਼ ਵਿਚ ਸੁਤੰਤਰਤਾ ਦਿਵਸ ਮਨਾਇਆ ਜਾਵੇ । ਸੰਮੇਲਨ ਵਿਚ ਸੁਤੰਤਰਤਾ ਪ੍ਰਾਪਤੀ ਲਈ ਸੱਤਿਆਗ੍ਰਹਿ ਅੰਦੋਲਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ । 26 ਜਨਵਰੀ, 1930 ਨੂੰ ਸਾਰੇ ਭਾਰਤ ਵਿਚ ਸੁਤੰਤਰਤਾ ਦਿਵਸ ਮਨਾਇਆ ਗਿਆ ।

ਪ੍ਰਸ਼ਨ 12.
ਗੋਲਮੇਜ਼ ਸੰਮੇਲਨ (ਕਾਨਫ਼ਰੰਸਾਂ) ਕਿੱਥੇ ਹੋਈਆਂ ਸਨ ? ਇਨ੍ਹਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਗੋਲਮੇਜ਼ ਸੰਮੇਲਨ ਲੰਡਨ ਵਿਚ ਹੋਏ ।
ਪਹਿਲੇ ਦੋ ਸੰਮੇਲਨ – ਪਹਿਲਾ ਗੋਲਮੇਜ਼ ਸੰਮੇਲਨ 1930 ਈ: ਵਿਚ ਬ੍ਰਿਟਿਸ਼ ਸਰਕਾਰ ਨੇ ਸਾਈਮਨ ਕਮਿਸ਼ਨ ਦੀ ਰਿਪੋਰਟ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਬੁਲਾਇਆ । ਪਰ ਇਹ ਸੰਮੇਲਨ ਕਾਂਗਰਸ ਦੁਆਰਾ ਕੀਤੇ ਗਏ ਬਾਈਕਾਟ ਕਾਰਨ ਅਸਫਲ ਰਿਹਾ । 5 ਮਾਰਚ, 1930 ਈ: ਵਿਚ ਗਾਂਧੀ ਜੀ ਅਤੇ ਲਾਰਡ ਇਰਵਿਨ ਦੇ ਵਿਚਾਲੇ ਗਾਂਧੀ-ਇਰਵਿਨ ਸਮਝੌਤਾ ਹੋਇਆ । ਇਸ ਸਮਝੌਤੇ ਵਿਚ ਗਾਂਧੀ ਜੀ ਨੇ ਸਿਵਿਲ-ਨਾ-ਫੁਰਮਾਨੀ ਅੰਦੋਲਨ ਬੰਦ ਕਰਨਾ ਅਤੇ ਦੂਸਰੀ ਗੋਲਮੇਜ਼ ਕਾਨਫ਼ਰੰਸ ਵਿਚ ਭਾਗ ਲੈਣਾ ਸਵੀਕਾਰ ਕਰ ਲਿਆ । ਦੂਜੀ ਗੋਲਮੇਜ਼ ਕਾਨਫ਼ਰੰਸ ਸਤੰਬਰ, 1931 ਈ: ਵਿਚ ਲੰਡਨ ਵਿਚ ਹੋਈ । ਇਸ ਕਾਨਫ਼ਰੰਸ ਵਿਚ ਗਾਂਧੀ ਜੀ ਨੇ ਕੇਂਦਰ ਅਤੇ ਪ੍ਰਾਂਤਾਂ ਵਿਚ ਭਾਰਤੀਆਂ ਦੀ ਪ੍ਰਤੀਨਿਧਤਾ ਕਰਨ ਵਾਲੇ ਸ਼ਾਸਨ ਨੂੰ ਖ਼ਤਮ ਕਰਨ ਦੀ ਮੰਗ ਕੀਤੀ । ਪਰ ਉਹ ਆਪਣੀ ਮੰਗ ਮਨਵਾਉਣ ਵਿਚ ਅਸਫ਼ਲ ਰਹੇ । ਫਲਸਰੂਪ ਉਨ੍ਹਾਂ ਨੇ 3 ਜਨਵਰੀ, 1931 ਈ: ਨੂੰ ਫਿਰ ਤੋਂ ਸਿਵਿਲ-ਨਾ-ਫੁਰਮਾਨੀ ਅੰਦੋਲਨ ਆਰੰਭ ਕਰ ਦਿੱਤਾ । ਇਸ ਲਈ ਗਾਂਧੀ ਜੀ ਨੂੰ ਹੋਰ ਕਾਂਗਰਸੀ ਨੇਤਾਵਾਂ ਸਮੇਤ ਬੰਦੀ ਬਣਾ ਲਿਆ ਗਿਆ ।

ਤੀਜਾ ਸੰਮੇਲਨ – ਇਹ ਸੰਮੇਲਨ 1932 ਈ: ਵਿਚ ਹੋਇਆ । ਗਾਂਧੀ ਜੀ ਨੇ ਇਸ ਵਿਚ ਭਾਗ ਨਹੀਂ ਲਿਆ ।

ਪ੍ਰਸ਼ਨ 13.
ਕ੍ਰਿਪਸ ਮਿਸ਼ਨ ਨੂੰ ਭਾਰਤ ਕਿਉਂ ਭੇਜਿਆ ਗਿਆ ? ਕੀ ਉਹ ਕਾਂਗਰਸ ਦੇ ਨੇਤਾਵਾਂ ਨੂੰ ਸੰਤੁਸ਼ਟ ਕਰ ਸਕਿਆ ?
ਉੱਤਰ-
ਸਤੰਬਰ, 1939 ਈ: ਵਿਚ ਦੂਜਾ ਵਿਸ਼ਵ ਯੁੱਧ ਆਰੰਭ ਹੋਇਆ । ਭਾਰਤ ਵਿਚ ਅੰਗਰੇਜ਼ੀ ਸਰਕਾਰ ਨੇ ਕਾਂਗਰਸ ਦੇ ਨੇਤਾਵਾਂ ਦੀ ਸਲਾਹ ਲਏ ਬਿਨਾਂ ਹੀ ਭਾਰਤ ਦੀ ਇਸ ਯੁੱਧ ਵਿਚ ਭਾਗ ਲੈਣ ਦੀ ਘੋਸ਼ਣਾ ਕਰ ਦਿੱਤੀ । ਕਾਂਗਰਸ ਦੇ ਨੇਤਾਵਾਂ ਨੇ ਇਸ ਘੋਸ਼ਣਾ ਦੀ ਨਿੰਦਾ ਕੀਤੀ ਅਤੇ ਪ੍ਰਾਂਤਿਕ ਵਿਧਾਨ ਮੰਡਲਾਂ ਤੋਂ ਅਸਤੀਫ਼ੇ ਦੇ ਦਿੱਤੇ । ਸਮੱਸਿਆ ਦੇ ਹੱਲ ਲਈ ਅੰਗਰੇਜ਼ੀ ਸਰਕਾਰ ਨੇ ਮਾਰਚ, 1942 ਈ: ਵਿਚ ਸਰ ਸਟੈਫਰਡ ਕਿਪਸ ਦੀ ਪ੍ਰਧਾਨਗੀ ਵਿਚ ਕ੍ਰਿਪਸ ਮਿਸ਼ਨ ਨੂੰ ਭਾਰਤ ਭੇਜਿਆ । ਉਸ ਨੇ ਕਾਂਗਰਸ ਦੇ ਨੇਤਾਵਾਂ ਦੇ ਸਾਹਮਣੇ ਕੁੱਝ ਪ੍ਰਸਤਾਵ ਰੱਖੇ, ਜੋ ਉਨ੍ਹਾਂ ਨੂੰ ਸੰਤੁਸ਼ਟ ਨਾ ਕਰ ਸਕੇ ।

ਪ੍ਰਸ਼ਨ 14.
ਮੁਸਲਿਮ ਲੀਗ ਦੁਆਰਾ ਪਾਕਿਸਤਾਨ ਦੀ ਮੰਗ ‘ਤੇ ਇਕ ਨੋਟ ਲਿਖੋ ।
ਉੱਤਰ-
1939 ਈ: ਵਿਚ ਕਾਂਗਰਸ ਦੇ ਨੇਤਾਵਾਂ ਵਲੋਂ ਪਾਂਤੀ ਵਿਧਾਨ ਮੰਡਲਾਂ ਤੋਂ ਅਸਤੀਫ਼ਾ ਦੇ ਦੇਣ ਦੇ ਕਾਰਨ ਮੁਸਲਿਮ ਲੀਗ ਬਹੁਤ ਪ੍ਰਸੰਨ ਹੋਈ । ਇਸ ਲਈ ਲੀਗ ਦੇ ਨੇਤਾ ਮੁਹੰਮਦ ਅਲੀ ਜਿੱਨਾਹ ਨੇ 22 ਸਤੰਬਰ, 1939 ਨੂੰ ਮੁਕਤੀ ਦਿਵਸ ਮਨਾਉਣ ਦਾ ਫੈਸਲਾ ਕੀਤਾ । 23 ਮਾਰਚ, 1940 ਈ: ਨੂੰ ਮੁਸਲਿਮ ਲੀਗ ਨੇ ਲਾਹੌਰ ਵਿਚ ਆਪਣੇ ਇਜਲਾਸ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਦੋ ਅਲੱਗ ਰਾਸ਼ਟਰ ਦੱਸਦੇ ਹੋਏ ਮੁਸਲਮਾਨਾਂ ਲਈ ਆਜ਼ਾਦ ਪਾਕਿਸਤਾਨ ਦੀ ਮੰਗ ਕੀਤੀ । ਅੰਗਰੇਜ਼ਾਂ ਨੇ ਵੀ ਇਸ ਸੰਬੰਧ ਵਿਚ ਮੁਸਲਿਮ ਲੀਗ ਨੂੰ ਸਹਿਯੋਗ ਦਿੱਤਾ ਕਿਉਂਕਿ ਉਹ ਰਾਸ਼ਟਰੀ ਅੰਦੋਲਨ ਨੂੰ ਕਮਜ਼ੋਰ ਕਰਨਾ ਚਾਹੁੰਦੇ ਸਨ ।

PSEB 8th Class Social Science Solutions Chapter 22 ਭਾਰਤੀ ਸੁਤੰਤਰਤਾ ਲਈ ਸੰਘਰਸ਼ : 1919-1947

ਪ੍ਰਸ਼ਨ 15.
ਕੈਬਨਿਟ ਮਿਸ਼ਨ ਅਤੇ ਇਸ ਦੇ ਸੁਝਾਵਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਮਾਰਚ, 1946 ਈ: ਵਿਚ ਅੰਗਰੇਜ਼ੀ ਸਰਕਾਰ ਨੇ ਤਿੰਨ ਮੈਂਬਰਾਂ ਵਾਲਾ ਕੈਬਨਿਟ ਮਿਸ਼ਨ ਭਾਰਤ ਭੇਜਿਆ । ਇਸ ਦਾ ਪ੍ਰਧਾਨ ਲਾਰਡ ਪੈਥਿਕ ਲਾਰੇਂਸ ਸੀ । ਇਸ ਮਿਸ਼ਨ ਨੇ ਭਾਰਤ ਨੂੰ ਦਿੱਤੀ ਜਾਣ ਵਾਲੀ ਰਾਜਨੀਤਿਕ ਸ਼ਕਤੀ ਦੇ ਬਾਰੇ ਵਿਚ ਭਾਰਤੀ ਨੇਤਾਵਾਂ ਕੋਲ ਵਿਚਾਰ-ਵਟਾਂਦਰਾ ਕੀਤਾ । ਇਸਨੇ ਭਾਰਤ ਦਾ ਸੰਵਿਧਾਨ ਤਿਆਰ ਕਰਨ ਲਈ ਇਕ ਸੰਵਿਧਾਨ ਸਭਾ ਸਥਾਪਿਤ ਕਰਨ ਅਤੇ ਦੇਸ਼ ਵਿਚ ਅੰਤਰਿਮ ਸਰਕਾਰ ਦੀ ਸਥਾਪਨਾ ਕਰਨ ਦਾ ਸੁਝਾਅ ਦਿੱਤਾ । ਸੁਝਾਅ ਦੇ ਅਨੁਸਾਰ ਸਤੰਬਰ, 1946 ਈ: ਵਿਚ ਕਾਂਗਰਸ ਦੇ ਨੇਤਾਵਾਂ ਨੇ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਵਿਚ ਅੰਤਰਿਮ ਸਰਕਾਰ ਦੀ ਸਥਾਪਨਾ ਕੀਤੀ । 15 ਅਕਤੂਬਰ, 1946 ਈ: ਨੂੰ ਮੁਸਲਿਮ ਲੀਗ ਵੀ ਅੰਤਰਿਮ ਸਰਕਾਰ ਵਿਚ ਸ਼ਾਮਿਲ ਹੋ ਗਈ ।

ਪ੍ਰਸ਼ਨ 16.
1946 ਤੋਂ ਬਾਅਦ ਭਾਰਤ ਨੂੰ ਸੁਤੰਤਰਤਾ ਜਾਂ ਵੰਡ ਵਲ ਲੈ ਜਾਣ ਵਾਲੀਆਂ ਘਟਨਾਵਾਂ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
20 ਫ਼ਰਵਰੀ, 1947 ਈ: ਨੂੰ ਇੰਗਲੈਂਡ ਦੇ ਪ੍ਰਧਾਨ ਮੰਤਰੀ ਲਾਰਡ ਏਟਲੀ ਨੇ ਘੋਸ਼ਣਾ ਕੀਤੀ ਕਿ 30 ਜੂਨ, 1948 ਈ: ਤਕ ਅੰਗਰੇਜ਼ੀ ਸਰਕਾਰ ਭਾਰਤ ਨੂੰ ਆਜ਼ਾਦ ਕਰ ਦੇਵੇਗੀ । 3 ਮਾਰਚ, 1947 ਈ: ਨੂੰ ਲਾਰਡ ਮਾਊਂਟਬੈਟਨ ਭਾਰਤ ਦਾ ਨਵਾਂ ਵਾਇਸਰਾਏ ਬਣ ਕੇ ਭਾਰਤ ਆਇਆ । ਉਸਨੇ ਕਾਂਗਰਸ ਦੇ ਨੇਤਾਵਾਂ ਨਾਲ ਵਿਚਾਰ-ਵਟਾਂਦਰਾ ਕੀਤਾ ।ਉਸਨੇ ਘੋਸ਼ਣਾ ਕੀਤੀ ਕਿ ਭਾਰਤ ਨੂੰ ਆਜ਼ਾਦ ਕਰ ਦਿੱਤਾ ਜਾਏਗਾ, ਪਰ ਇਸ ਦੇ ਦੋ ਭਾਗ-ਭਾਰਤ ਅਤੇ ਪਾਕਿਸਤਾਨ ਬਣਾ ਦਿੱਤੇ ਜਾਣਗੇ । ਕਾਂਗਰਸ ਨੇ ਇਸ ਵੰਡ ਨੂੰ ਸਵੀਕਾਰ ਕਰ ਲਿਆ, ਕਿਉਂਕਿ ਉਹ ਸੰਪਰਦਾਇਕ ਦੰਗੇ ਅਤੇ ਖੂਨ-ਖ਼ਰਾਬਾ ਨਹੀਂ ਚਾਹੁੰਦੇ ਸਨ ।

18 ਜੁਲਾਈ, 1947 ਈ: ਨੂੰ ਬ੍ਰਿਟਿਸ਼ ਸੰਸਦ ਨੇ ਭਾਰਤੀ ਸੁਤੰਤਰਤਾ ਐਕਟ ਪਾਸ ਕਰ ਦਿੱਤਾ । ਸਿੱਟੇ ਵਜੋਂ 15 ਅਗਸਤ, 1947 ਈ: ਨੂੰ ਭਾਰਤ ਵਿਚ ਅੰਗਰੇਜ਼ੀ ਸ਼ਾਸਨ ਖ਼ਤਮ ਹੋ ਗਿਆ ਅਤੇ ਭਾਰਤ ਆਜ਼ਾਦ ਹੋ ਗਿਆ ਪਰ ਇਸਦੇ ਨਾਲ ਹੀ ਭਾਰਤ ਦੇ ਦੋ ਹਿੱਸੇ ਬਣ ਗਏ । ਇਕ ਦਾ ਨਾਂ ਭਾਰਤ ਅਤੇ ਦੂਜੇ ਦਾ ਨਾਂ ਪਾਕਿਸਤਾਨ ਰੱਖਿਆ ਗਿਆ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਹਾਤਮਾ ਗਾਂਧੀ ਨੇ ਕਿਨ੍ਹਾਂ ਸਿਧਾਂਤਾਂ ਦੇ ਆਧਾਰ ‘ਤੇ ਸੁਤੰਤਰਤਾ ਪ੍ਰਾਪਤੀ ਲਈ ਯਤਨ ਕੀਤੇ ?
ਉੱਤਰ-
ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤੀਆਂ ਨਾਲ ਕੀਤੇ ਆਪਣੇ ਬਚਨਾਂ ਨੂੰ ਪੂਰਾ ਨਹੀਂ ਕੀਤਾ । ਇਸ ਲਈ ਭਾਰਤੀਆਂ ਨੇ ਮਹਾਤਮਾ ਗਾਂਧੀ ਦੀ ਅਗਵਾਈ ਵਿਚ ਅੰਗਰੇਜ਼ੀ ਸ਼ਾਸਨ ਤੋਂ ਮੁਕਤੀ ਪ੍ਰਾਪਤ ਕਰਨ ਲਈ ਯੋਜਨਾ ਬਣਾਈ । ਮਹਾਤਮਾ ਗਾਂਧੀ ਨੇ ਹੇਠ ਲਿਖੇ ਸਿਧਾਂਤਾਂ ਦੇ ਆਧਾਰ ‘ਤੇ ਸੁਤੰਤਰਤਾ ਪ੍ਰਾਪਤੀ ਲਈ ਯਤਨ ਕੀਤੇ-

  • ਅਹਿੰਸਾ – ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਦਾ ਮਨ ਜਿੱਤਣ ਲਈ ਸ਼ਾਂਤੀ ਅਤੇ ਅਹਿੰਸਾ ਦੀ ਨੀਤੀ ਅਪਣਾਈ । ਉਂਝ ਵੀ ਗਾਂਧੀ ਜੀ ਸੱਚ ਅਤੇ ਅਹਿੰਸਾ ਦੇ ਪੁਜਾਰੀ ਸੀ ।
  • ਸੱਤਿਆਗ੍ਰਹਿ ਅੰਦੋਲਨ – ਮਹਾਤਮਾ ਗਾਂਧੀ ਸੱਤਿਆਗ੍ਹਾ ਅੰਦੋਲਨ ਵਿਚ ਵਿਸ਼ਵਾਸ ਰੱਖਦੇ ਸਨ । ਇਸ ਦੇ ਅਨੁਸਾਰ ਉਹ ਆਪਣੀ ਗੱਲ ਮਨਵਾਉਣ ਲਈ ਧਰਨਾ ਦਿੰਦੇ ਸਨ ਜਾਂ ਕੁੱਝ ਦਿਨਾਂ ਤਕ ਵਰਤ ਰੱਖਦੇ ਸਨ । ਕਦੇ-ਕਦੇ ਉਹ ਮਰਨਵਰਤ ਵੀ ਰੱਖਦੇ ਸਨ । ਇਸ ਤਰ੍ਹਾਂ ਕਰਨ ਨਾਲ ਸਾਰੇ ਸੰਸਾਰ ਦਾ ਧਿਆਨ ਉਨ੍ਹਾਂ ਵਲ ਹੋ ਜਾਂਦਾ ਸੀ ।
  • ਹਿੰਦੂ-ਮੁਸਲਿਮ ਏਕਤਾ – ਮਹਾਤਮਾ ਗਾਂਧੀ ਨੇ ਸਾਰੇ ਭਾਰਤੀਆਂ, ਵਿਸ਼ੇਸ਼ ਰੂਪ ਨਾਲ ਹਿੰਦੂਆਂ ਅਤੇ ਮੁਸਲਮਾਨਾਂ ਦੀ ਏਕਤਾ ‘ਤੇ ਜ਼ੋਰ ਦਿੱਤਾ । ਜਦੋਂ ਕਦੇ ਕਿਸੇ ਕਾਰਨ ਲੋਕਾਂ ਵਿਚ ਦੰਗੇ ਫ਼ਸਾਦ ਹੋ ਜਾਂਦੇ ਸਨ ਤਾਂ ਗਾਂਧੀ ਜੀ ਉੱਥੇ ਪਹੁੰਚ ਕੇ ਸ਼ਾਂਤੀ ਸਥਾਪਿਤ ਕਰਨ ਦਾ ਯਤਨ ਕਰਦੇ ਸਨ ।
  • ਨਾ-ਮਿਲਵਰਤਨ ਅੰਦੋਲਨ-ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਦੁਆਰਾ ਭਾਰਤੀ ਲੋਕਾਂ ਨਾਲ ਕੀਤੇ ਜਾ ਰਹੇ ਅਨਿਆਂ ਦਾ ਵਿਰੋਧ ਕਰਨ ਲਈ ਨਾ-ਮਿਲਵਰਤਨ ਅੰਦੋਲਨ ਸ਼ੁਰੂ ਕੀਤਾ । ਇਸਦੇ ਅਨੁਸਾਰ ਗਾਂਧੀ ਜੀ ਨੇ ਭਾਰਤੀ ਲੋਕਾਂ ਨੂੰ ਸਰਕਾਰੀ ਦਫ਼ਤਰਾਂ, ਅਦਾਲਤਾਂ, ਸਕੂਲਾਂ ਅਤੇ ਕਾਲਜਾਂ ਆਦਿ ਦਾ ਬਾਈਕਾਟ ਕਰਨ ਲਈ ਕਿਹਾ ।
  • ਖਾਦੀ ਅਤੇ ਚਰਖਾਂ – ਗਾਂਧੀ ਜੀ ਨੇ ਪੇਂਡੂ ਲੋਕਾਂ ਨੂੰ ਖਾਦੀ ਦੇ ਕੱਪੜੇ ਪਹਿਨਣ ਅਤੇ ਚਰਖੇ ਨਾਲ ਸੂਤ ਕੱਤ ਕੇ ਕੱਪੜਾ ਤਿਆਰ ਕਰਨ ਲਈ ਕਿਹਾ । ਉਨ੍ਹਾਂ ਨੇ ਪ੍ਰਚਾਰ ਕੀਤਾ ਕਿ ਵਿਦੇਸ਼ੀ ਵਸਤੂਆਂ ਦੀ ਵਰਤੋਂ ਛੱਡ ਕੇ ਸਵਦੇਸ਼ੀ ਵਸਤੂਆਂ ਦੀ ਵਰਤੋਂ ਕੀਤੀ ਜਾਵੇ ।
  • ਸਮਾਜ ਸੁਧਾਰ – ਮਹਾਤਮਾ ਗਾਂਧੀ ਨੇ ਸਮਾਜ ਵਿਚ ਪ੍ਰਚਲਿਤ ਬੁਰਾਈਆਂ ਜਿਵੇਂ ਕਿ ਛੂਤ-ਛਾਤ ਨੂੰ ਖ਼ਤਮ ਕਰਨ ਦਾ ਯਤਨ ਕੀਤਾ । ਉਨ੍ਹਾਂ ਨੇ ਔਰਤਾਂ ਦੇ ਕਲਿਆਣ ਲਈ ਵੀ ਯਤਨ ਕੀਤੇ ।

ਪ੍ਰਸ਼ਨ 2.
ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਅਤੇ ਖਿਲਾਫ਼ਤ ਅੰਦੋਲਨ ਦਾ ਵਰਣਨ ਕਰੋ ।
ਉੱਤਰ-
ਜਲ੍ਹਿਆਂਵਾਲਾ ਬਾਗ ਹੱਤਿਆਕਾਂਡ-1919 ਈ: ਦੇ ਰੌਲਟ ਐਕਟ ਦੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਗਾਂਧੀ ਜੀ ਦੇ ਹੁਕਮ ‘ਤੇ ਪੰਜਾਬ ਵਿਚ ਹੜਤਾਲਾਂ ਹੋਈਆਂ, ਜਲਸੇ ਕੀਤੇ ਗਏ ਅਤੇ ਜਲੂਸ ਕੱਢੇ ਗਏ । 10 ਅਪਰੈਲ, 1919 ਨੂੰ ਅੰਮ੍ਰਿਤਸਰ ਵਿਚ ਪ੍ਰਸਿੱਧ ਨੇਤਾ ਡਾਕਟਰ ਕਿਚਲੂ ਅਤੇ ਡਾਕਟਰ ਸਤਪਾਲ ਨੂੰ ਬੰਦੀ ਬਣਾ ਲਿਆ ਗਿਆ | ਭਾਰਤੀਆਂ ਨੇ ਇਸ ਦਾ ਵਿਰੋਧ ਕਰਨ ਲਈ ਜਲੂਸ ਕੱਢਿਆ । ਸਰਕਾਰ ਨੇ ਇਸ ਜਲੂਸ ‘ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ । ਸਿੱਟੇ ਵਜੋਂ ਕੁੱਝ ਵਿਅਕਤੀਆਂ ਦੀ ਮੌਤ ਹੋ ਗਈ । ਇਸ ਲਈ ਭਾਰਤੀਆਂ ਨੇ ਗੁੱਸੇ ਵਿਚ ਆ ਕੇ 5 ਅੰਗਰੇਜ਼ ਅਧਿਕਾਰੀਆਂ ਦੀ ਹੱਤਿਆ ਕਰ ਦਿੱਤੀ । ਅੰਗਰੇਜ਼ੀ ਸਰਕਾਰ ਨੇ ਸਥਿਤੀ ‘ਤੇ ਕਾਬੂ ਰੱਖਣ ਲਈ ਅੰਮ੍ਰਿਤਸਰ ਸ਼ਹਿਰ ਨੂੰ ਫ਼ੌਜ ਦੇ ਹੱਥਾਂ ਵਿਚ ਸੌਂਪ ਦਿੱਤਾ ।

13 ਅਪਰੈਲ, 1919 ਈ: ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਵਿਚ ਰੌਲਟ ਐਕਟ ਦਾ ਵਿਰੋਧ ਕਰਨ ਲਈ ਲਗਪਗ 20,000 ਲੋਕ ਇਕੱਠੇ ਹੋਏ । ਜਨਰਲ ਡਾਇਰ ਨੇ ਇਨ੍ਹਾਂ ਲੋਕਾਂ ‘ਤੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ । ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਦੌੜਨਾ ਸ਼ੁਰੂ ਕਰ ਦਿੱਤਾ, ਪਰ ਇਸ ਬਾਗ਼ ਦਾ ਰਸਤਾ ਤਿੰਨ ਪਾਸਿਓਂ ਬੰਦ ਸੀ ਅਤੇ ਚੌਥੇ ਪਾਸੇ ਦੇ ਰਸਤੇ ਵਿਚ ਫ਼ੌਜ ਹੋਣ ਕਰਕੇ ਲੋਕ ਉੱਥੇ ਹੀ ਘਿਰ ਗਏ । ਥੋੜ੍ਹੇ ਹੀ ਸਮੇਂ ਵਿਚ ਸਾਰਾ ਬਾਗ਼ ਖੂਨ ਅਤੇ ਲਾਸ਼ਾਂ ਨਾਲ ਭਰ ਗਿਆ । ਇਸ ਖੂਨ-ਖ਼ਰਾਬੇ ਭਰੀ ਘਟਨਾ ਵਿਚ ਲਗਪਗ 1,000 ਲੋਕ ਮਾਰੇ ਗਏ ਅਤੇ 3,000 ਤੋਂ ਵਧੇਰੇ ਜ਼ਖ਼ਮੀ ਹੋਏ । ਇਸ ਹੱਤਿਆਕਾਂਡ ਦੀ ਖ਼ਬਰ ਸੁਣ ਕੇ ਲੋਕਾਂ ਵਿਚ ਅੰਗਰੇਜ਼ਾਂ ਦੇ ਵਿਰੁੱਧ ਰੋਸ ਦੀ ਭਾਵਨਾ ਫੈਲ ਗਈ ।

ਖਿਲਾਫ਼ਤ ਅੰਦੋਲਨ – ਪਹਿਲੇ ਵਿਸ਼ਵ ਯੁੱਧ ਵਿਚ ਤੁਰਕੀ ਨੇ ਅੰਗਰੇਜ਼ਾਂ ਦੇ ਵਿਰੁੱਧ ਜਰਮਨੀ ਦੀ ਸਹਾਇਤਾ ਕੀਤੀ । ਭਾਰਤ ਦੇ ਮੁਸਲਮਾਨ ਤੁਰਕੀ ਦੇ ਸੁਲਤਾਨ ਅਬਦੁਲ ਹਮੀਦ ਦੂਜੇ ਨੂੰ ਆਪਣਾ ਖਲੀਫ਼ਾ ਅਤੇ ਧਾਰਮਿਕ ਨੇਤਾ ਮੰਨਦੇ ਸਨ । ਉਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਵਿਚ ਅੰਗਰੇਜ਼ਾਂ ਦੀ ਸਹਾਇਤਾ ਇਸ ਲਈ ਕੀਤੀ ਸੀ ਕਿ ਯੁੱਧ ਖ਼ਤਮ ਹੋਣ ਤੋਂ ਬਾਅਦ ਤੁਰਕੀ ਦੇ ਖ਼ਲੀਫ਼ਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ | ਪਰ ਯੁੱਧ ਖ਼ਤਮ ਹੋਣ ‘ਤੇ ਅੰਗਰੇਜ਼ਾਂ ਨੇ ਤੁਰਕੀ ਨੂੰ ਕਈ ਭਾਗਾਂ ਵਿਚ ਵੰਡ ਦਿੱਤਾ ਅਤੇ ਖ਼ਲੀਫ਼ਾ ਨੂੰ ਬੰਦੀ ਬਣਾ ਲਿਆ । ਇਸ ਲਈ ਭਾਰਤ ਦੇ ਮੁਸਲਮਾਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਇਕ ਜ਼ੋਰਦਾਰ ਅੰਦੋਲਨ ਆਰੰਭ ਕਰ ਦਿੱਤਾ ਜਿਸਨੂੰ ਖਿਲਾਫ਼ਤ ਅੰਦੋਲਨ ਕਿਹਾ ਜਾਂਦਾ ਹੈ । ਇਸ ਅੰਦੋਲਨ ਦੀ ਅਗਵਾਈ ਸ਼ੌਕਤ ਅਲੀ, ਮੁਹੰਮਦ ਅਲੀ, ਅਬੁਲ ਕਲਾਮ ਆਜ਼ਾਦ ਅਤੇ ਅਜ਼ਮਲ ਮਾਂ ਨੇ ਕੀਤੀ | ਮਹਾਤਮਾ ਗਾਂਧੀ ਅਤੇ ਬਾਲ ਗੰਗਾਧਰ ਤਿਲਕ ਨੇ ਵੀ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਏਕਤਾ ਸਥਾਪਿਤ ਕਰਨ ਲਈ ਇਸ ਅੰਦੋਲਨ ਵਿਚ ਭਾਗ ਲਿਆ ।

PSEB 8th Class Social Science Solutions Chapter 22 ਭਾਰਤੀ ਸੁਤੰਤਰਤਾ ਲਈ ਸੰਘਰਸ਼ : 1919-1947

ਪ੍ਰਸ਼ਨ 3.
ਮਹਾਤਮਾ ਗਾਂਧੀ ਯੁੱਗ ਦਾ ਵਰਣਨ ਕਰੋ ।
ਉੱਤਰ-
ਮਹਾਤਮਾ ਗਾਂਧੀ 1919 ਵਿਚ ਭਾਰਤ ਦੀਆਂ ਰਾਜਨੀਤਿਕ ਗਤੀਵਿਧੀਆਂ ਵਿਚ ਸ਼ਾਮਿਲ ਹੋਏ । 1919 ਈ: ਤੋਂ ਲੈ ਕੇ 1947 ਈ: ਤਕ ਸੁਤੰਤਰਤਾ ਪ੍ਰਾਪਤੀ ਲਈ ਜਿੰਨੇ ਵੀ ਅੰਦੋਲਨ ਕੀਤੇ ਗਏ, ਉਨ੍ਹਾਂ ਦੀ ਅਗਵਾਈ ਮਹਾਤਮਾ ਗਾਂਧੀ ਨੇ ਕੀਤੀ । ਇਸ ਲਈ ਇਤਿਹਾਸ ਵਿਚ 1919 ਈ: ਤੋਂ 1947 ਈ: ਦੇ ਸਮੇਂ ਨੂੰ “ਗਾਂਧੀ ਯੁੱਗ’ ਕਿਹਾ ਜਾਂਦਾ ਹੈ ।

ਗਾਂਧੀ ਜੀ ਦੇ ਜੀਵਨ ਅਤੇ ਕੰਮਾਂ ਦਾ ਵਰਣਨ ਇਸ ਪ੍ਰਕਾਰ ਹੈ-
ਜਨਮ ਅਤੇ ਸਿੱਖਿਆ-ਮਹਾਤਮਾ ਗਾਂਧੀ ਦਾ ਬਚਪਨ ਦਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ । ਉਨ੍ਹਾਂ ਦਾ ਜਨਮ 2 ਅਕਤੂਬਰ, 1869 ਈ: ਨੂੰ ਕਾਠੀਆਵਾੜ ਵਿਚ ਪੋਰਬੰਦਰ ਦੇ ਸਥਾਨ ‘ਤੇ ਹੋਇਆ । ਇਨ੍ਹਾਂ ਦੇ ਪਿਤਾ ਦਾ ਨਾਂ ਕਰਮਚੰਦ ਗਾਂਧੀ ਸੀ, ਉਹ ਪੋਰਬੰਦਰ ਦੇ ਦੀਵਾਨ ਸਨ । ਗਾਂਧੀ ਜੀ ਨੇ ਆਪਣੀ ਆਰੰਭਿਕ ਸਿੱਖਿਆ ਭਾਰਤ ਵਿਚ ਹੀ ਪ੍ਰਾਪਤ ਕੀਤੀ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਇੰਗਲੈਂਡ ਭੇਜਿਆ ਗਿਆ, ਜਿੱਥੇ ਉਨ੍ਹਾਂ ਨੇ ਵਕਾਲਤ ਪਾਸ ਕੀਤੀ ਅਤੇ ਫਿਰ ਭਾਰਤ ਮੁੜ ਆਏ ।

ਰਾਜਨੀਤਿਕ ਜੀਵਨ – ਗਾਂਧੀ ਜੀ ਦੇ ਰਾਜਨੀਤਿਕ ਜੀਵਨ ਦਾ ਆਰੰਭ ਦੱਖਣੀ ਅਫ਼ਰੀਕਾ ਤੋਂ ਹੋਇਆ | ਇੰਗਲੈਂਡ ਤੋਂ ਆਉਣ ਤੋਂ ਮਗਰੋਂ ਕੁੱਝ ਸਮੇਂ ਤਕ ਉਹ ਭਾਰਤ ਵਿਚ ਵਕੀਲ ਦੇ ਰੂਪ ਵਿਚ ਕੰਮ ਕਰਦੇ ਰਹੇ, ਪਰ ਫਿਰ ਉਹ ਦੱਖਣੀ ਅਫ਼ਰੀਕਾ ਚਲੇ ਗਏ ।

ਗਾਂਧੀ ਜੀ ਦੱਖਣੀ ਅਫ਼ਰੀਕਾ ਵਿਚ – ਗਾਂਧੀ ਜੀ ਜਿਸ ਸਮੇਂ ਦੱਖਣੀ ਅਫ਼ਰੀਕਾ ਪਹੁੰਚੇ, ਉਸ ਸਮੇਂ ਉੱਥੇ ਭਾਰਤੀਆਂ ਦੀ ਦਸ਼ਾ ਬਹੁਤ ਬੁਰੀ ਸੀ । ਉੱਥੋਂ ਦੀ ਗੋਰੀ ਸਰਕਾਰ ਭਾਰਤੀਆਂ ਨਾਲ ਬੁਰਾ ਸਲੂਕ ਕਰਦੀ ਸੀ । ਗਾਂਧੀ ਜੀ ਇਸ ਗੱਲ ਨੂੰ ਸਹਿਣ ਨਾ ਕਰ ਸਕੇ । ਉਨ੍ਹਾਂ ਨੇ ਉੱਥੇ ਹੀ ਸਰਕਾਰ ਦੇ ਵਿਰੁੱਧ ਸਤਿਆਗ੍ਰਹਿ ਅੰਦੋਲਨ ਚਲਾਇਆ ਅਤੇ ਭਾਰਤੀਆਂ ਨੂੰ ਉਨ੍ਹਾਂ ਦੇ ਅਧਿਕਾਰ ਦਿਵਾਏ ।

ਗਾਂਧੀ ਜੀ ਭਾਰਤ ਵਿਚ – 1914 ਈ: ਵਿਚ ਗਾਂਧੀ ਜੀ ਦੱਖਣੀ ਅਫਰੀਕਾ ਤੋਂ ਭਾਰਤ ਪਰਤੇ ।ਉਸ ਸਮੇਂ ਪਹਿਲਾ ਸੰਸਾਰ ਯੁੱਧ ਛਿੜਿਆ ਹੋਇਆ ਸੀ । ਅੰਗਰੇਜ਼ੀ ਸਰਕਾਰ ਇਸ ਯੁੱਧ ਵਿਚ ਉਲਝੀ ਹੋਈ ਸੀ । ਉਸ ਨੂੰ ਧਨ ਅਤੇ ਮਨੁੱਖਾਂ ਦੀ ਕਾਫੀ ਲੋੜ ਸੀ, ਇਸ ਲਈ ਗਾਂਧੀ ਜੀ ਨੇ ਭਾਰਤੀਆਂ ਅੱਗੇ ਅਪੀਲ ਕੀਤੀ ਕਿ ਉਹ ਅੰਗਰੇਜ਼ਾਂ ਨੂੰ ਮਿਲਵਰਤਨ ਦੇਣ । ਉਹ ਅੰਗਰੇਜ਼ ਸਰਕਾਰ ਦੀ ਸਹਾਇਤਾ ਕਰ ਕੇ ਉਨ੍ਹਾਂ ਦਾ ਮਨ ਜਿੱਤ ਲੈਣਾ ਚਾਹੁੰਦੇ ਸਨ । ਉਨ੍ਹਾਂ ਦਾ ਵਿਸ਼ਵਾਸ ਸੀ ਕਿ ਅੰਗਰੇਜ਼ੀ ਸਰਕਾਰ ਜਿੱਤ ਤੋਂ ਬਾਅਦ ਭਾਰਤ ਨੂੰ ਸੁਤੰਤਰ ਕਰ ਦੇਵੇਗੀ ਪਰ ਅੰਗਰੇਜ਼ੀ ਸਰਕਾਰ ਨੇ ਯੁੱਧ ਜਿੱਤਣ ਤੋਂ ਬਾਅਦ ਭਾਰਤ ਨੂੰ ਕੁੱਝ ਨਾ ਦਿੱਤਾ ਬਲਕਿ ਇਸ ਦੇ ਉਲਟ ਉਨ੍ਹਾਂ ਨੇ ਭਾਰਤ ਵਿਚ ਰੌਲਟ ਐਕਟ ਲਾਗੂ ਕਰ ਦਿੱਤਾ ।
ਇਸ ਕਾਲੇ ਕਾਨੂੰਨ ਦੇ ਕਾਰਨ ਗਾਂਧੀ ਜੀ ਨੂੰ ਬੜੀ ਠੇਸ ਪਹੁੰਚੀ ਅਤੇ ਉਨ੍ਹਾਂ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਅੰਦੋਲਨ ਚਲਾਉਣ ਦਾ ਨਿਸ਼ਚਾ ਕਰ ਲਿਆ ।

ਨਾ-ਮਿਲਵਰਤਨ ਅੰਦੋਲਨ – 1920 ਈ: ਵਿਚ ਗਾਂਧੀ ਜੀ ਨੇ ਨਾ-ਮਿਲਵਰਤਨ ਅੰਦੋਲਨ ਆਰੰਭ ਕਰ ਦਿੱਤਾ । ਜਨਤਾ ਨੇ ਗਾਂਧੀ ਜੀ ਨੂੰ ਪੂਰਾ-ਪੂਰਾ ਸਾਥ ਦਿੱਤਾ । ਸਰਕਾਰ ਨੂੰ ਗਾਂਧੀ ਜੀ ਦੇ ਇਸ ਅੰਦੋਲਨ ਦੇ ਸਾਹਮਣੇ ਝੁਕਣਾ ਪਿਆ, ਪਰੰਤੂ 1922 ਈ: ਵਿਚ ਕੁੱਝ ਹਿੰਸਕ ਘਟਨਾਵਾਂ ਹੋ ਜਾਣ ਕਾਰਨ ਗਾਂਧੀ ਜੀ ਨੇ ਆਪਣਾ ਅੰਦੋਲਨ ਵਾਪਸ ਲੈ ਲਿਆ ।

ਸਿਵਿਲ ਨਾ-ਫੁਰਮਾਨੀ ਅੰਦੋਲਨ – 1930 ਈ: ਵਿਚ ਗਾਂਧੀ ਜੀ ਨੇ ਸਿਵਿਲ ਨਾ-ਫੁਰਮਾਨੀ ਅੰਦੋਲਨ ਆਰੰਭ ਕਰ ਦਿੱਤਾ । ਉਨ੍ਹਾਂ ਨੇ ਡਾਂਡੀ ਯਾਤਰਾ ਸ਼ੁਰੂ ਕੀਤੀ ਅਤੇ ਸਮੁੰਦਰ ਦੇ ਪਾਣੀ ਤੋਂ ਨਮਕ ਬਣਾ ਕੇ ਨਮਕ ਦੇ ਕਾਨੂੰਨ ਨੂੰ ਭੰਗ ਕੀਤਾ ਸਰਕਾਰ ਘਬਰਾ ਗਈ ਅਤੇ ਉਸ ਨੇ ਭਾਰਤ ਵਾਸੀਆਂ ਨੂੰ ਨਮਕ ਬਣਾਉਣ ਦਾ ਅਧਿਕਾਰ ਦੇ ਦਿੱਤਾ । 1935 ਈ: ਵਿਚ ਸਰਕਾਰ ਨੇ ਇਕ ਮਹੱਤਵਪੂਰਨ ਐਕਟ ਵੀ ਪਾਸ ਕੀਤਾ ।

ਭਾਰਤ ਛੱਡੋ ਅੰਦੋਲਨ – ਗਾਂਧੀ ਜੀ ਦਾ ਮੁੱਖ ਉਦੇਸ਼ ਭਾਰਤ ਨੂੰ ਸੁਤੰਤਰ ਕਰਾਉਣਾ ਸੀ । ਇਸ ਉਦੇਸ਼ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ 1942 ਈ: ਵਿਚ ‘ਭਾਰਤ ਛੱਡੋ ਅੰਦੋਲਨ’ ਚਲਾਇਆ । ਭਾਰਤ ਦੇ ਲੱਖਾਂ ਨਰ-ਨਾਰੀ ਗਾਂਧੀ ਜੀ ਦੇ ਨਾਲ ਹੋ ਗਏ । ਇੰਨੇ ਵਿਸ਼ਾਲ ਜਨ-ਅੰਦੋਲਨ ਨਾਲ ਅੰਗਰੇਜ਼ ਘਬਰਾ ਗਏ ਅਤੇ ਉਨ੍ਹਾਂ ਨੇ ਭਾਰਤ ਛੱਡਣ ਦਾ ਨਿਸ਼ਚਾ ਕਰ ਲਿਆ । ਸਿੱਟੇ ਵਜੋਂ 15 ਅਗਸਤ, 1947 ਈ: ਨੂੰ ਉਨ੍ਹਾਂ ਨੇ ਭਾਰਤ ਨੂੰ ਸੁਤੰਤਰ ਕਰ ਦਿੱਤਾ । ਇਸ ਸੁਤੰਤਰਤਾ ਦਾ ਅਸਲੀ ਸਿਹਰਾ ਗਾਂਧੀ ਜੀ ਦੇ ਸਿਰ ਹੀ ਹੈ ।

ਹੋਰ ਕੰਮ – ਗਾਂਧੀ ਜੀ ਨੇ ਭਾਰਤ ਵਾਸੀਆਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਨੇਕ ਕੰਮ ਕੀਤੇ । ਭਾਰਤ ਵਿਚ ਗ਼ਰੀਬੀ ਦੂਰ ਕਰਨ ਲਈ ਉਨ੍ਹਾਂ ਨੇ ਲੋਕਾਂ ਨੂੰ ਖਾਦੀ ਪਹਿਨਣ ਦਾ ਸੰਦੇਸ਼ ਦਿੱਤਾ | ਅਛੂਤਾਂ ਦੇ ਉਧਾਰ ਲਈ ਗਾਂਧੀ ਜੀ ਨੇ ਉਨ੍ਹਾਂ ਨੂੰ ‘ਹਰੀਜਨ’ ਦਾ ਨਾਂ ਦਿੱਤਾ । ਦੇਸ਼ ਵਿਚ ਸੰਪਰਦਾਇਕ ਦੰਗਿਆਂ ਨੂੰ ਖ਼ਤਮ ਕਰਨ ਲਈ ਗਾਂਧੀ ਜੀ ਨੇ ਪਿੰਡ-ਪਿੰਡ ਘੁੰਮ ਕੇ ਲੋਕਾਂ ਨੂੰ ਭਾਈਚਾਰੇ ਦਾ ਸੰਦੇਸ਼ ਦਿੱਤਾ ।

ਮੌਤ – 30 ਜਨਵਰੀ, 1948 ਈ: ਦੀ ਸ਼ਾਮ ਨੂੰ ਗਾਂਧੀ ਜੀ ਦੀ ਹੱਤਿਆ ਕਰ ਦਿੱਤੀ ਗਈ । ਭਾਰਤਵਾਸੀ ਗਾਂਧੀ ਜੀ ਦੀਆਂ ਸੇਵਾਵਾਂ ਨੂੰ ਕਦੇ ਨਹੀਂ ਭੁਲਾ ਸਕਦੇ । ਅੱਜ ਵੀ ਉਨ੍ਹਾਂ ਨੂੰ ਰਾਸ਼ਟਰ-ਪਿਤਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ।

ਪ੍ਰਸ਼ਨ 4.
ਮਹਾਤਮਾ ਗਾਂਧੀ ਜੀ ਦੇ ਨਾ-ਮਿਲਵਰਤਨ ਅੰਦੋਲਨ ਦਾ ਵਰਣਨ ਕਰੋ ।
ਉੱਤਰ-
1920 ਈ: ਵਿਚ ਮਹਾਤਮਾ ਗਾਂਧੀ ਜੀ ਨੇ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਨਾ-ਮਿਲਵਰਤਨ ਅੰਦੋਲਨ ਆਰੰਭ ਕੀਤਾ । ਇਸ ਅੰਦੋਲਨ ਦੇ ਮੁੱਖ ਉਦੇਸ਼ ਅੱਗੇ ਲਿਖੇ ਸਨ-

  1. ਪੰਜਾਬ ਦੇ ਲੋਕਾਂ ‘ਤੇ ਕੀਤੇ ਜਾ ਰਹੇ ਅੱਤਿਆਚਾਰਾਂ ਅਤੇ ਅਣ-ਉੱਚਿਤ ਨੀਤੀਆਂ ਦੀ ਨਿੰਦਾ ਕਰਨਾ ।
  2. ਤੁਰਕੀ ਦੇ ਸੁਲਤਾਨ ਖ਼ਲੀਫ਼ਾ ਦੇ ਨਾਲ ਕੀਤੇ ਜਾ ਰਹੇ ਅਨਿਆਂ ਨੂੰ ਖ਼ਤਮ ਕਰਨਾ ।
  3. ਹਿੰਦੂਆਂ ਅਤੇ ਮੁਸਲਮਾਨਾਂ ਵਿਚ ਏਕਤਾ ਸਥਾਪਿਤ ਕਰਨਾ ।
  4. ਅੰਗਰੇਜ਼ੀ ਸਰਕਾਰ ਤੋਂ ਸਵਰਾਜ (ਸੁਤੰਤਰਤਾ ਪ੍ਰਾਪਤ ਕਰਨਾ ।

ਨਾ-ਮਿਲਵਰਤਨ ਅੰਦੋਲਨ ਦਾ ਕਾਰਜਕੂਮ-

  1. ਸਰਕਾਰੀ ਨੌਕਰੀਆਂ ਦਾ ਤਿਆਗ ਕੀਤਾ ਜਾਵੇ ।
  2. ਸਰਕਾਰੀ ਉਪਾਧੀਆਂ ਨੂੰ ਵਾਪਸ ਕਰ ਦਿੱਤਾ ਜਾਵੇ ।
  3. ਸਰਕਾਰੀ ਉਤਸਵਾਂ ਅਤੇ ਸੰਮੇਲਨਾਂ ਵਿਚ ਭਾਗ ਨਾ ਲਿਆ ਜਾਵੇ ।
  4. ਵਿਦੇਸ਼ੀ ਵਸਤੂਆਂ ਦਾ ਉਪਯੋਗ ਨਾ ਕੀਤਾ ਜਾਵੇ । ਇਨ੍ਹਾਂ ਦੀ ਥਾਂ ‘ਤੇ ਆਪਣੇ ਦੇਸ਼ ਵਿਚ ਬਣੀਆਂ ਵਸਤੂਆਂ ਦਾ ਉਪਯੋਗ ਕੀਤਾ ਜਾਵੇ !
  5. ਸਰਕਾਰੀ ਅਦਾਲਤਾਂ ਦਾ ਬਾਈਕਾਟ ਕੀਤਾ ਜਾਵੇ ਅਤੇ ਆਪਣੇ ਝਗੜਿਆਂ ਦਾ ਫ਼ੈਸਲਾ ਪੰਚਾਇਤ ਦੁਆਰਾ ਕਰਾਇਆ ਜਾਵੇ ।
  6. ਚਰਖੇ ਦੁਆਰਾ ਬਣੇ ਖਾਦੀ ਦੇ ਕੱਪੜੇ ਦੀ ਵਰਤੋਂ ਕੀਤੀ ਜਾਵੇ ।

ਨਾ-ਮਿਲਵਰਤਨ ਅੰਦੋਲਨ ਦੀ ਪ੍ਰਗਤੀ – ਮਹਾਤਮਾ ਗਾਂਧੀ ਨੇ ਆਪਣੀ ਕੇਸਰ-ਏ-ਹਿੰਦ ਦੀ ਉਪਾਧੀ ਸਰਕਾਰ ਨੂੰ ਵਾਪਸ ਕਰ ਦਿੱਤੀ । ਉਨ੍ਹਾਂ ਨੇ ਭਾਰਤੀ ਲੋਕਾਂ ਨੂੰ ਅੰਦੋਲਨ ਵਿਚ ਭਾਗ ਲੈਣ ਦੀ ਅਪੀਲ ਕੀਤੀ । ਅਨੇਕਾਂ ਭਾਰਤੀਆਂ ਨੇ ਗਾਂਧੀ ਜੀ ਦੇ ਕਹਿਣ ‘ਤੇ ਆਪਣੀਆਂ ਨੌਕਰੀਆਂ ਤਿਆਗ ਦਿੱਤੀਆਂ ਅਤੇ ਉਪਾਧੀਆਂ ਸਰਕਾਰ ਨੂੰ ਵਾਪਸ ਕਰ ਦਿੱਤੀਆਂ । ਹਜ਼ਾਰਾਂ ਦੀ ਗਿਣਤੀ ਵਿਚ ਵਿਦਿਆਰਥੀਆਂ ਨੇ ਸਕੂਲਾਂ ਅਤੇ ਕਾਲਜਾਂ ਵਿਚ ਜਾਣਾ ਬੰਦ ਕਰ ਦਿੱਤਾ । ਉਨ੍ਹਾਂ ਨੇ ਰਾਸ਼ਟਰੀ ਸਿੱਖਿਆਸੰਸਥਾਵਾਂ ਜਿਵੇਂ ਕਿ ਕਾਸ਼ੀ ਵਿੱਦਿਆ-ਪੀਠ, ਗੁਜਰਾਤ ਵਿੱਦਿਆ-ਪੀਠ, ਤਿਲਕ ਵਿੱਦਿਆ-ਪੀਠ, ਆਦਿ ਵਿਚ ਪੜ੍ਹਨਾ ਸ਼ੁਰੂ ਕਰ ਦਿੱਤਾ । ਦੇਸ਼ ਦੇ ਸੈਂਕੜੇ ਵਕੀਲਾਂ ਨੇ ਆਪਣੀ ਵਕਾਲਤ ਛੱਡ ਦਿੱਤੀ । ਇਨ੍ਹਾਂ ਵਿਚ ਮੋਤੀ ਲਾਲ ਨਹਿਰੂ, ਡਾ: ਰਾਜਿੰਦਰ ਪ੍ਰਸਾਦ, ਸੀ. ਆਰ. ਦਾਸ, ਸਰਦਾਰ ਪਟੇਲ, ਲਾਲਾ ਲਾਜਪਤ ਰਾਏ ਆਦਿ ਸ਼ਾਮਿਲ ਸਨ । ਲੋਕਾਂ ਨੇ ਵਿਦੇਸ਼ੀ ਕੱਪੜਿਆਂ ਦਾ ਤਿਆਗ ਕਰ ਦਿੱਤਾ ਅਤੇ ਚਰਖੇ ਦੁਆਰਾ ਬਣੇ ਖਾਦੀ ਦੇ ਕੱਪੜੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ।

ਸਰਕਾਰ ਨੇ ਇਸ ਅੰਦੋਲਨ ਨੂੰ ਦਬਾਉਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਅੰਦੋਲਨਕਾਰੀਆਂ ਨੂੰ ਬੰਦੀ ਬਣਾ ਲਿਆ । 1922 ਈ: ਵਿਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਰਖਪੁਰ ਦੇ ਪਿੰਡ ਚੌਰੀ-ਚੌਰਾ ਵਿਚ ਕਾਂਗਰਸ ਦਾ ਇਜਲਾਸ ਚੱਲ ਰਿਹਾ ਸੀ । ਇਸ ਇਜਲਾਸ ਵਿਚ ਲਗਪਗ 3000 ਕਿਸਾਨ ਭਾਗ ਲੈ ਰਹੇ ਸਨ । ਇੱਥੇ ਪੁਲਿਸ ਨੇ ਉਨ੍ਹਾਂ ‘ਤੇ ਗੋਲੀ ਚਲਾਈ । ਕਿਸਾਨਾਂ ਨੇ ਗੁੱਸੇ ਵਿਚ ਆ ਕੇ ਪੁਲਿਸ ਥਾਣੇ ‘ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਅੱਗ ਲਾ ਦਿੱਤੀ । ਨਤੀਜੇ ਵਜੋਂ 22 ਸਿਪਾਹੀਆਂ ਦੀ ਮੌਤ ਹੋ ਗਈ । ਅੰਤ ਗਾਂਧੀ ਜੀ ਨੇ 12 ਫ਼ਰਵਰੀ, 1922 ਨੂੰ ਬਾਰਦੌਲੀ ਵਿਚ ਨਾ-ਮਿਲਵਰਤਨ ਅੰਦੋਲਨ ਨੂੰ ਸਥਗਿਤ ਕਰ ਦਿੱਤਾ ।

ਮਹੱਤਵ – ਭਾਵੇਂ ਕਿ ਮਹਾਤਮਾ ਗਾਂਧੀ ਨੇ ਨਾ-ਮਿਲਵਰਤਨ ਅੰਦੋਲਨ ਨੂੰ ਸਥਗਿਤ ਕਰ ਦਿੱਤਾ ਸੀ, ਫਿਰ ਵੀ ਇਸ ਦਾ ਰਾਸ਼ਟਰੀ ਅੰਦੋਲਨ ਦੇ ਪ੍ਰਸਾਰ ਵਿਚ ਮਹੱਤਵਪੂਰਨ ਯੋਗਦਾਨ ਰਿਹਾ ।

  1. ਇਸ ਅੰਦੋਲਨ ਵਿਚ ਭਾਰਤ ਦੇ ਲਗਪਗ ਸਾਰੇ ਵਰਗਾਂ ਦੇ ਲੋਕਾਂ ਨੇ ਹਿੱਸਾ ਲਿਆ ਜਿਸ ਨਾਲ ਉਨ੍ਹਾਂ ਵਿਚ ਰਾਸ਼ਟਰੀ ਭਾਵਨਾ ਪੈਦਾ ਹੋਈ ।
  2. ਔਰਤਾਂ ਨੇ ਵੀ ਇਸ ਵਿਚ ਹਿੱਸਾ ਲਿਆ । ਇਸ ਨਾਲ ਉਨ੍ਹਾਂ ਵਿਚ ਵੀ ਆਤਮ-ਵਿਸ਼ਵਾਸ ਪੈਦਾ ਹੋਇਆ ।
  3. ਇਸ ਅੰਦੋਲਨ ਦੇ ਕਾਰਨ ਕਾਂਗਰਸ ਪਾਰਟੀ ਦੀ ਲੋਕਪ੍ਰਿਯਤਾ ਬਹੁਤ ਜ਼ਿਆਦਾ ਵੱਧ ਗਈ ।
  4. ਅੰਦੋਲਨ ਵਾਪਸ ਲਏ ਜਾਣ ਦੇ ਕਾਰਨ ਕਾਂਗਰਸ ਦੇ ਕੁੱਝ ਨੇਤਾ ਗਾਂਧੀ ਜੀ ਤੋਂ ਨਾਰਾਜ਼ ਹੋ ਗਏ । ਇਨ੍ਹਾਂ ਵਿਚ ਪੰਡਿਤ ਮੋਤੀ ਲਾਲ ਨਹਿਰੂ ਅਤੇ ਸੀ. ਆਰ. ਦਾਸ ਸ਼ਾਮਿਲ ਸਨ । ਉਨ੍ਹਾਂ ਨੇ ਸੁਤੰਤਰਤਾ ਪ੍ਰਾਪਤੀ ਲਈ 1923 ਈ: ਵਿਚ “ਸਵਰਾਜ ਪਾਰਟੀ ਦੀ ਸਥਾਪਨਾ ਕੀਤੀ ।

PSEB 8th Class Social Science Solutions Chapter 22 ਭਾਰਤੀ ਸੁਤੰਤਰਤਾ ਲਈ ਸੰਘਰਸ਼ : 1919-1947

ਪ੍ਰਸ਼ਨ 5.
ਕ੍ਰਾਂਤੀਕਾਰੀ ਅੰਦੋਲਨ (1919-1947 ਦੇ ਦੌਰਾਨ) ਦਾ ਵਰਣਨ ਕਰੋ ।
ਉੱਤਰ-
ਭਾਰਤ ਨੂੰ ਅੰਗਰੇਜ਼ੀ ਸ਼ਾਸਨ ਤੋਂ ਮੁਕਤੀ ਦਿਲਾਉਣ ਲਈ ਦੇਸ਼ ਵਿਚ ਕਈ ਕ੍ਰਾਂਤੀਕਾਰੀ ਅੰਦੋਲਨ ਚੱਲੇ । ਇਨ੍ਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-

1. ਬੱਬਰ ਅਕਾਲੀ ਅੰਦੋਲਨ – ਕੁੱਝ ਅਕਾਲੀ ਸਿੱਖ ਨੇਤਾ ਗੁਰਦੁਆਰਾ ਸੁਧਾਰ ਅੰਦੋਲਨ ਨੂੰ ਹਿੰਸਾਤਮਕ ਢੰਗ ਨਾਲ ਚਲਾਉਣਾ ਚਾਹੁੰਦੇ ਸਨ । ਉਨ੍ਹਾਂ ਨੂੰ ਬੱਬਰ ਅਕਾਲੀ ਕਿਹਾ ਜਾਂਦਾ ਹੈ । ਉਨ੍ਹਾਂ ਦੇ ਨੇਤਾ ਕਿਸ਼ਨ ਸਿੰਘ ਨੇ ਚੱਕਰਵਰਤੀ ਜੱਥਾ ਸਥਾਪਿਤ ਕਰਕੇ ਹੁਸ਼ਿਆਰਪੁਰ ਅਤੇ ਜਲੰਧਰ ਵਿਚ ਅੰਗਰੇਜ਼ਾਂ ਦੇ ਦਮਨ ਦੇ ਵਿਰੁੱਧ ਆਵਾਜ਼ ਉਠਾਈ । 26 ਫ਼ਰਵਰੀ, 1923 ਈ: ਨੂੰ ਉਨ੍ਹਾਂ ਨੂੰ ਉਨ੍ਹਾਂ ਦੇ 186 ਸਾਥੀਆਂ ਸਮੇਤ ਬੰਦੀ ਬਣਾ ਲਿਆ ਗਿਆ । ਇਨ੍ਹਾਂ ਵਿੱਚ 5 ਨੂੰ ਫਾਂਸੀ ਦਿੱਤੀ ਗਈ ।

2 ਨੌਜਵਾਨ ਭਾਰਤ ਸਭਾ – ਨੌਜਵਾਨ ਭਾਰਤ ਸਭਾ ਦੀ ਸਥਾਪਨਾ 1926 ਈ: ਵਿਚ ਲਾਹੌਰ ਵਿਚ ਹੋਈ । ਇਸ ਦੇ ਸੰਸਥਾਪਕ ਮੈਂਬਰ ਭਗਤ ਸਿੰਘ, ਰਾਜਗੁਰੂ, ਭਗਵਤੀਚਰਨ ਵੋਹਰਾ, ਸੁਖਦੇਵ ਆਦਿ ਸਨ ।
ਮੁੱਖ ਉਦੇਸ਼-ਇਸ ਸਭਾ ਦੇ ਮੁੱਖ ਉਦੇਸ਼ ਹੇਠ ਲਿਖੇ ਸਨ-

  • ਕੁਰਬਾਨੀ ਦੀ ਭਾਵਨਾ ਦਾ ਵਿਕਾਸ ਕਰਨਾ ।
  • ਲੋਕਾਂ ਨੂੰ ਦੇਸ਼-ਭਗਤੀ ਦੀ ਭਾਵਨਾ ਨਾਲ ਓਤ-ਪੋਤ ਕਰਨਾ ।
  • ਜਨਸਾਧਾਰਨ ਵਿਚ ਕ੍ਰਾਂਤੀਕਾਰੀ ਵਿਚਾਰਾਂ ਦਾ ਪ੍ਰਚਾਰ ਕਰਨਾ ।

ਮੈਂਬਰਸ਼ਿਪ – ਇਸ ਸਭਾ ਵਿਚ 18 ਸਾਲ ਤੋਂ 35 ਸਾਲ ਤਕ ਦੇ ਸਭ ਆਦਮੀ ਅਤੇ ਔਰਤਾਂ ਸ਼ਾਮਿਲ ਹੋ ਸਕਦੇ ਸਨ । ਕੇਵਲ ਉਹ ਹੀ ਵਿਅਕਤੀ ਇਸ ਦੇ ਮੈਂਬਰ ਬਣ ਸਕਦੇ ਸਨ ਜਿਨ੍ਹਾਂ ਨੂੰ ਇਨ੍ਹਾਂ ਦੇ ਕਾਰਜਕ੍ਰਮ ਵਿਚ ਵਿਸ਼ਵਾਸ ਸੀ । ਪੰਜਾਬ ਦੀਆਂ ਅਨੇਕ ਔਰਤਾਂ ਅਤੇ ਮਰਦਾਂ ਨੇ ਇਸ ਸਭਾ ਨੂੰ ਆਪਣਾ ਸਹਿਯੋਗ ਦਿੱਤਾ । ਦੁਰਗਾ ਦੇਵੀ ਵੋਹਰਾ, ਸੁਸ਼ੀਲਾ ਮੋਹਨ, ਅਮਰ ਕੌਰ, ਪਾਰਵਤੀ ਦੇਵੀ ਅਤੇ ਲੀਲਾਵਤੀ ਇਸ ਸਭਾ ਦੀਆਂ ਮੈਂਬਰ ਸਨ |

ਗਤੀਵਿਧੀਆਂ – ਇਸ ਸਭਾ ਦੇ ਮੈਂਬਰ ਸਾਈਮਨ ਕਮੀਸ਼ਨ ਦੇ ਆਗਮਨ ਸਮੇਂ ਪੂਰੀ ਤਰ੍ਹਾਂ ਕਿਰਿਆਸ਼ੀਲ ਹੋ ਗਏ । ਪੰਜਾਬ ਵਿਚ ਲਾਲਾ ਲਾਜਪਤ ਰਾਏ ਦੀ ਅਗਵਾਈ ਵਿਚ ਲਾਹੌਰ ਵਿਚ ਕ੍ਰਾਂਤੀਕਾਰੀਆਂ ਨੇ ਸਾਈਮਨ ਕਮੀਸ਼ਨ ਦੇ ਵਿਰੋਧ ਵਿਚ ਜਲੂਸ ਕੱਢਿਆ । ਅੰਗਰੇਜ਼ ਸਰਕਾਰ ਨੇ ਜਲੂਸ ‘ਤੇ ਲਾਠੀਚਾਰਜ ਕੀਤਾ । ਇਸ ਵਿਚ ਲਾਲਾ ਲਾਜਪਤ ਰਾਏ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ । 17 ਨਵੰਬਰ, 1928 ਈ: ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ । ਇਸ ਵਿਚਾਲੇ ਭਾਰਤ ਦੇ ਸਾਰਿਆਂ ਕ੍ਰਾਂਤੀਕਾਰੀਆਂ ਨੇ ਆਪਣੀ ਕੇਂਦਰੀ ਸੰਸਥਾ ਬਣਾਈ ਜਿਸ ਦਾ ਨਾਂ ਰੱਖਿਆ ਗਿਆ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ । ਨੌਜਵਾਨ ਭਾਰਤ ਸਭਾ ਦੇ ਮੈਂਬਰ ਵੀ ਇਸ ਐਸੋਸੀਏਸ਼ਨ ਨਾਲ ਮਿਲ ਕੇ ਕੰਮ ਕਰਨ ਲੱਗੇ ।

ਅਸੈਂਬਲੀ ਬੰਬ ਕੇਸ – 8 ਅਪਰੈਲ, 1929 ਨੂੰ ਦਿੱਲੀ ਵਿਚ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਵਿਧਾਨ ਸਭਾ ਵਿਚ ਬੰਬ ਸੁੱਟ ਕੇ ਆਤਮ-ਸਮਰਪਣ ਕਰ ਦਿੱਤਾ । ਪੁਲਿਸ ਨੇ ਦੋ ਹੋਰ ਕ੍ਰਾਂਤੀਕਾਰੀਆਂ ਸੁਖਦੇਵ ਅਤੇ ਰਾਜਗੁਰੂ ਨੂੰ ਵੀ ਬੰਦੀ ਬਣਾ ਲਿਆ ।

23 ਮਾਰਚ, 1931 ਈ: ਨੂੰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਪੁਲਿਸ ਅਧਿਕਾਰੀ ਸਾਂਡਰਸ ਦੀ ਹੱਤਿਆ ਦੇ ਅਪਰਾਧ ਵਿਚ ਫ਼ਾਂਸੀ ਦੇ ਦਿੱਤੀ ਗਈ ।

ਸੱਚ ਤਾਂ ਇਹ ਹੈ ਕਿ ਨੌਜਵਾਨ ਭਾਰਤ ਸਭਾ ਦੇ ਕ੍ਰਾਂਤੀਕਾਰੀ ਭਗਤ ਸਿੰਘ ਨੇ ਆਪਣੀ ਕੁਰਬਾਨੀ ਦੇ ਕੇ ਇਕ ਅਜਿਹੀ ਉਦਾਹਰਨ ਪੇਸ਼ ਕੀਤੀ ਜਿਸ ‘ਤੇ ਆਉਣ ਵਾਲੀਆਂ ਪੀੜੀਆਂ ਹਮੇਸ਼ਾਂ ਮਾਣ ਕਰਨਗੀਆਂ।

ਪ੍ਰਸ਼ਨ 6.
ਗੁਰਦੁਆਰਾ ਸੁਧਾਰ ਲਹਿਰ ਬਾਰੇ ਵਰਣਨ ਕਰੋ ।
ਉੱਤਰ-
1920 ਈ: ਤੋਂ 1925 ਈ: ਤਕ ਦੇ ਕਾਲ ਵਿਚ ਗੁਰਦੁਆਰਿਆਂ ਨੂੰ ਮਹੰਤਾਂ ਦੇ ਚੁੰਗਲ ਤੋਂ ਮੁਕਤ ਕਰਾਉਣ ਲਈ ‘ਗੁਰਦੁਆਰਾ ਸੁਧਾਰ ਲਹਿਰ’ ਦੀ ਸਥਾਪਨਾ ਕੀਤੀ ਗਈ । ਇਸ ਲਹਿਰ ਨੂੰ ਅਕਾਲੀ ਲਹਿਰ ਵੀ ਕਿਹਾ ਜਾਂਦਾ ਹੈ ਕਿਉਂਕਿ ਅਕਾਲੀਆਂ ਦੁਆਰਾ ਹੀ ਗੁਰਦੁਆਰਿਆਂ ਨੂੰ ਮੁਕਤ ਕਰਾਇਆ ਗਿਆ ਸੀ ।
ਗੁਰਦੁਆਰਾ ਸੁਧਾਰ ਅੰਦੋਲਨ ਨੂੰ ਸਫਲ ਬਣਾਉਣ ਲਈ ਅਕਾਲੀ ਦਲ ਨੇ ਕਈ ਮੋਰਚੇ ਲਗਾਏ ਜਿਨ੍ਹਾਂ ਵਿਚੋਂ ਕੁੱਝ ਮੋਰਚਿਆਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-

1. ਨਨਕਾਣਾ ਸਾਹਿਬ ਦਾ ਮੋਰਚਾ – ਨਨਕਾਣਾ ਸਾਹਿਬ ਦਾ ਮਹੰਤ ਨਾਰਾਇਣ ਦਾਸ ਬੜਾ ਚਰਿੱਤਰਹੀਣ ਵਿਅਕਤੀ ਸੀ ਉਸ ਨੂੰ ਗੁਰਦੁਆਰੇ ਵਿਚੋਂ ਕੱਢਣ ਲਈ 20 ਫ਼ਰਵਰੀ, 1921 ਈ: ਦੇ ਦਿਨ ਇਕ ਸ਼ਾਂਤਮਈ ਜੱਥਾ ਨਨਕਾਣਾ ਸਾਹਿਬ ਪਹੁੰਚ ਗਿਆ । ਮਹੰਤ ਨੇ ਜੱਥੇ ਨਾਲ ਬਹੁਤ ਬੁਰਾ ਵਿਹਾਰ ਕੀਤਾ । ਉਸ ਦੇ ਪਾਲੇ ਹੋਏ ਗੁੰਡਿਆਂ ਨੇ ਜਿੱਥੇ ਉੱਤੇ ਹਮਲਾ ਕਰ ਦਿੱਤਾ । ਜੱਥੇ ਦੇ ਨੇਤਾ ਭਾਈ ਲਛਮਣ ਸਿੰਘ ਤੇ ਉਸ ਦੇ ਸਾਥੀਆਂ ਨੂੰ ਜਿਉਂਦਿਆਂ ਸਾੜ ਦਿੱਤਾ ਗਿਆ ।

2. ਹਰਿਮੰਦਰ ਸਾਹਿਬ ਦੇ ਖ਼ਜ਼ਾਨੇ ਦੀਆਂ ਚਾਬੀਆਂ ਦਾ ਮੋਰਚਾ – ਹਰਿਮੰਦਰ ਸਾਹਿਬ ਦੇ ਖ਼ਜ਼ਾਨੇ ਦੀਆਂ ਚਾਬੀਆਂ ਅੰਗਰੇਜ਼ਾਂ ਦੇ ਕੋਲ ਸਨ । ਪ੍ਰਬੰਧਕ ਕਮੇਟੀ ਨੇ ਉਨ੍ਹਾਂ ਕੋਲੋਂ ਗੁਰਦੁਆਰੇ ਦੀਆਂ ਚਾਬੀਆਂ ਮੰਗੀਆਂ ਪਰੰਤੂ ਉਨ੍ਹਾਂ ਨੇ ਖ਼ਜ਼ਾਨੇ ਦੀਆਂ ਚਾਬੀਆਂ ਦੇਣ ਤੋਂ ਨਾਂਹ ਕਰ ਦਿੱਤੀ । ਅੰਗਰੇਜ਼ਾਂ ਦੇ ਇਸ ਰਵੱਈਏ ਵਿਰੁੱਧ ਸਿੱਖਾਂ ਨੇ ਬਹੁਤ ਮੁਜ਼ਾਹਰੇ ਕੀਤੇ । ਅੰਗਰੇਜ਼ਾਂ ਨੇ ਬਹੁਤ ਸਾਰੇ ਸਿੱਖਾਂ ਨੂੰ ਕੈਦ ਕਰ ਲਿਆ | ਕਾਂਗਰਸ ਤੇ ਖ਼ਿਲਾਫ਼ਤ ਕਮੇਟੀ ਨੇ ਵੀ ਸਿੱਖਾਂ ਦੀ ਹਾਮੀ ਭਰੀ । ਮਜਬੂਰ ਹੋ ਕੇ ਅੰਗਰੇਜ਼ਾਂ ਨੇ ਖ਼ਜ਼ਾਨੇ ਦੀਆਂ ਚਾਬੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੀਆਂ ।

3. ‘ਗੁਰੂ ਕਾ ਬਾਗ਼’ ਦਾ ਮੋਰਚਾ – ਗੁਰਦੁਆਰਾ ‘ਗੁਰੂ ਕਾ ਬਾਗ਼’ ਅੰਮ੍ਰਿਤਸਰ ਤੋਂ ਲਗਪਗ 20 ਕੁ ਮੀਲ ਦੂਰ ਅਜਨਾਲਾ ਤਹਿਸੀਲ ਵਿਚ ਹੈ । ਇਹ ਗੁਰਦੁਆਰਾ ਮਹੰਤ ਸੁੰਦਰ ਦਾਸ ਦੇ ਕੋਲ ਸੀ ।ਉਹ ਇਕ ਆਚਰਨ-ਹੀਣ ਵਿਅਕਤੀ ਸੀ । ਸ਼੍ਰੋਮਣੀ ਕਮੇਟੀ ਨੇ ਇਸ ਗੁਰਦੁਆਰੇ ਨੂੰ ਆਪਣੇ ਹੱਥ ਵਿਚ ਲੈਣ ਲਈ 23 ਅਗਸਤ, 1921 ਈ: ਨੂੰ ਸ: ਦਾਨ ਸਿੰਘ ਦੀ ਅਗਵਾਈ ਹੇਠ ਇਕ ਜੱਥਾ ਭੇਜਿਆ । ਅੰਗਰੇਜ਼ਾਂ ਨੇ ਇਸ ਜੱਥੇ ਦੇ ਮੈਂਬਰਾਂ ਨੂੰ ਕੈਦ ਕਰ ਲਿਆ । ਇਸ ਘਟਨਾ ਤੋਂ ਸਿੱਖ ਹੋਰ ਵੀ ਭੜਕ ਉੱਠੇ ।ਉਨ੍ਹਾਂ ਹੋਰ ਜ਼ਿਆਦਾ ਗਿਣਤੀ ਵਿਚ ਜੱਥੇ ਭੇਜਣੇ ਸ਼ੁਰੂ ਕਰ ਦਿੱਤੇ । ਇਨ੍ਹਾਂ ਜੱਥਿਆਂ ਦੇ ਨਾਲ ਬਹੁਤ ਬੁਰਾ ਵਿਚਾਰ ਕੀਤਾ ਗਿਆ । ਉਨ੍ਹਾਂ ਦੇ ਮੈਂਬਰਾਂ ਉੱਤੇ ਲਾਠੀਆਂ ਵਰਸਾਈਆਂ ਗਈਆਂ ।

4, ਪੰਜਾ ਸਾਹਿਬ ਦੀ ਘਟਨਾ – ਸਰਕਾਰ ਨੇ ‘ਗੁਰੂ ਕਾ ਬਾਗ਼’ ਦੇ ਮੋਰਚੇ ਵਿਚ ਬੰਦੀ ਬਣਾਏ ਗਏ ਸਿੱਖਾਂ ਨੂੰ ਰੇਲ ਗੱਡੀ ਰਾਹੀਂ ਅਟਕ ਜੇਲ੍ਹ ਵਿਚ ਭੇਜਣ ਦਾ ਨਿਰਣਾ ਕੀਤਾ । ਪੰਜਾ ਸਾਹਿਬ ਦੇ ਸਿੱਖਾਂ ਨੇ ਸਰਕਾਰ ਅੱਗੇ ਬੇਨਤੀ ਕੀਤੀ ਕਿ ਰੇਲ ਗੱਡੀ ਨੂੰ ਹਸਨ ਅਬਦਾਲ ਵਿਚ ਖੜ੍ਹਾ ਕੀਤਾ ਜਾਵੇ ਤਾਂ ਜੋ ਉਹ ਜੱਥੇ ਦੇ ਮੈਂਬਰਾਂ ਨੂੰ ਭੋਜਨ ਆਦਿ ਛਕਾ ਸਕਣ ਪਰ ਜਦੋਂ ਸਰਕਾਰ ਨੇ ਸਿੱਖਾਂ ਦੀ ਇਸ ਪ੍ਰਾਰਥਨਾ ਨੂੰ ਸਵੀਕਾਰ ਨਾ ਕੀਤਾ ਤਾਂ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਨਾਂ ਦੇ ਦੋ ਸਿੱਖ ਰੇਲ ਗੱਡੀ ਅੱਗੇ ਲੇਟ ਗਏ ਅਤੇ ਸ਼ਹੀਦੀ ਪਾ ਗਏ । ਇਨ੍ਹਾਂ ਦੋਹਾਂ ਦੀ ਸ਼ਹੀਦੀ ਤੋਂ ਇਲਾਵਾ ਦਰਜਨਾਂ ਸਿੱਖਾਂ ਦੇ ਅੰਗ ਕੱਟ ਗਏ ।

5. ਜੈਤੋ ਦਾ ਮੋਰਚਾ – ਜੁਲਾਈ, 1923 ਈ: ਵਿਚ ਅੰਗਰੇਜ਼ਾਂ ਨੇ ਨਾਭੇ ਦੇ ਮਹਾਰਾਜੇ ਰਿਪੁਦਮਨ ਸਿੰਘ ਨੂੰ ਬਿਨਾਂ ਕਿਸੇ ਦੋਸ਼ ਦੇ ਗੱਦੀ ਉੱਤੋਂ ਲਾਹ ਦਿੱਤਾ | ਅਕਾਲੀਆਂ ਨੇ ਸਰਕਾਰ ਦੇ ਵਿਰੁੱਧ ਗੁਰਦੁਆਰਾ ਗੰਗਸਰ ਜੈਤੋ ਵਿਚ ਇਕ ਬਹੁਤ ਭਾਰੀ ਜਲਸਾ ਕਰਨ ਦਾ ਨਿਰਣਾ ਕੀਤਾ । 21 ਫ਼ਰਵਰੀ, 1924 ਈ: ਨੂੰ ਪੰਜ ਸੌ ਅਕਾਲੀਆਂ ਦਾ ਇਕ ਜੱਥਾ ਗੁਰਦੁਆਰਾ ਗੰਗਸਰ ਲਈ ਤੁਰ ਪਿਆ । ਨਾਭੇ ਦੀ ਰਿਆਸਤ ਵਿਚ ਪਹੁੰਚਣ ਉੱਤੇ ਉਨ੍ਹਾਂ ਦਾ ਟਾਕਰਾ ਅੰਗਰੇਜ਼ੀ ਫ਼ੌਜ ਨਾਲ ਹੋਇਆ । ਸਿੱਖ ਨਿਹੱਥੇ ਸਨ । ਸਿੱਟੇ ਵਜੋਂ 100 ਤੋਂ ਵੱਧ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ ਅਤੇ ਲਗਪਗ 200 ਜ਼ਖ਼ਮੀ ਹੋਏ ।

6. ਸਿੱਖ ਗੁਰਦੁਆਰਾ ਐਕਟ – 1925 ਈ: ਵਿਚ ਪੰਜਾਬ ਸਰਕਾਰ ਨੇ ਸਿੱਖ ਗੁਰਦੁਆਰਾ ਐਕਟ ਪਾਸ ਕਰ ਦਿੱਤਾ । ਇਸ ਦੇ ਅਨੁਸਾਰ ਗੁਰਦੁਆਰਿਆਂ ਦਾ ਪ੍ਰਬੰਧ ਤੇ ਉਨ੍ਹਾਂ ਦੀ ਦੇਖਭਾਲ ਸਿੱਖਾਂ ਦੇ ਹੱਥ ਆ ਗਈ । ਸਰਕਾਰ ਨੇ ਹੌਲੀ-ਹੌਲੀ ਸਾਰੇ ਕੈਦ ਕੀਤੇ ਸਿੱਖਾਂ ਨੂੰ ਛੱਡ ਦਿੱਤਾ ।

ਇਸ ਤਰ੍ਹਾਂ ਅਕਾਲੀ ਲਹਿਰ ਦੀ ਅਗਵਾਈ ਵਿਚ ਸਿੱਖਾਂ ਨੇ ਬਹੁਤ ਮਹਾਨ ਕੁਰਬਾਨੀਆਂ ਦਿੱਤੀਆਂ । ਇਕ ਪਾਸੇ ਤਾਂ ਉਨ੍ਹਾਂ ਨੇ ਗੁਰਦੁਆਰਿਆਂ ਵਰਗੇ ਪਵਿੱਤਰ ਅਸਥਾਨਾਂ ਵਿਚੋਂ ਅੰਗਰੇਜ਼ਾਂ ਦੇ ਪਿੱਠੁ ਮਹੰਤਾਂ ਨੂੰ ਬਾਹਰ ਕੱਢਿਆ ਤੇ ਦੂਜੇ ਪਾਸੇ ਸਰਕਾਰ ਦੇ ਵਿਰੁੱਧ ਇਕ ਅਜਿਹੀ ਅੱਗ ਭੜਕਾਈ ਜੋ ਸੁਤੰਤਰਤਾ ਪ੍ਰਾਪਤੀ ਤਕ ਜਲਦੀ ਰਹੀ ।

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

Punjab State Board PSEB 8th Class Punjabi Book Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ Textbook Exercise Questions and Answers.

PSEB Solutions for Class 8 Punjabi Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ (1st Language)

Punjabi Guide for Class 8 PSEB ਹਾਕੀ ਦਾ ਜਾਦੂਗਰ : ਧਿਆਨ ਚੰਦ Textbook Questions and Answers

ਹਾਕੀ ਦਾ ਜਾਦੂਗਰ : ਧਿਆਨ ਚੰਦ ਪਾਠ-ਅਭਿਆਸ

1. ਦੱਸੋ :

(ਉ) ਧਿਆਨ ਚੰਦ ਕੌਣ ਸੀ ? ਉਸ ਦੀ ਯਾਦ ਹਰ ਸਾਲ ਕਿਵੇਂ ਮਨਾਈ ਜਾਂਦੀ ਹੈ ?
ਉੱਤਰ :
ਧਿਆਨ ਚੰਦ ਭਾਰਤ ਦਾ ਵਿਸ਼ਵ – ਪੱਧਰ ਦਾ ਲਾਸਾਨੀ ਹਾਕੀ ਖਿਡਾਰੀ ਸੀ। ਉਸ ਦਾ ਜਨਮ ਦਿਨ, 29 ਅਗਸਤ, ਸਮੁੱਚੇ ਦੇਸ਼ ਵਿਚ ‘ਖੇਡ ਦਿਵਸ’ ਵਜੋਂ ਮਨਾ ਕੇ ਉਸ ਦੀ ਯਾਦ ਨੂੰ ਤਾਜ਼ਾ ਰੱਖਿਆ ਜਾਂਦਾ ਹੈ।

(ਅ) ਧਿਆਨ ਚੰਦ ਦਾ ਬੁੱਤ ਕਿੱਥੇ ਲੱਗਾ ਹੋਇਆ ਹੈ ? ਇਸ ਬੁੱਤ ਦੀ ਕੀ ਵਿਸ਼ੇਸ਼ਤਾ ਹੈ ?
ਉੱਤਰ :
ਧਿਆਨ ਚੰਦ ਦਾ ਬੁੱਤ ਵੀਆਨਾ ਵਿਚ ਲੱਗਾ ਹੋਇਆ ਹੈ। ਇਹ ਬੁੱਤ ਵੇਖਣ ਵਾਲਿਆਂ ਨੂੰ ਹੈਰਾਨੀ ਦੀਆਂ ਭਾਵਨਾਵਾਂ ਨਾਲ ਭਰਦਾ ਹੈ, ਕਿਉਂਕਿ ਇਸ ਦੇ ਹੱਥ – ਦੋ ਨਹੀਂ, ਸਗੋਂ ਚਾਰ ਹਨ ਤੇ ਚੌਹਾਂ ਵਿਚ ਹੀ ਹਾਕੀ ਸਟਿੱਕਾਂ ਹਨ।

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

(ੲ) ਧਿਆਨ ਚੰਦ ਨੂੰ ਹਾਕੀ ਖੇਡਣ ਦਾ ਸ਼ੌਕ ਕਿਵੇਂ ਪੈਦਾ ਹੋਇਆ ?
ਉੱਤਰ :
ਧਿਆਨ ਚੰਦ ਨੂੰ ਹਾਕੀ ਖੇਡਣ ਦਾ ਸ਼ੌਕ ਸੋਲਾਂ ਕੁ ਸਾਲਾਂ ਦੀ ਉਮਰ ਵਿਚ ਫ਼ੌਜ ਵਿਚ ਭਰਤੀ ਹੋਣ ਮਗਰੋਂ ਪੈਦਾ ਹੋਇਆ। ਫ਼ੌਜ ਵਿਚ ਭਰਤੀ ਹੋ ਕੇ ਉਸ ਨੇ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਤੇ ਫ਼ੌਜ ਵਲੋਂ ਕਰਵਾਏ ਟੂਰਨਾਮੈਂਟ ਵਿਚ ਹਿੱਸਾ ਲੈਣ ਲੱਗਾ ਉਸ ਨੇ ਆਪਣੀ ਖੇਡ – ਕਲਾ ਦਾ ਅਜਿਹਾ ਮੁਜ਼ਾਹਰਾ ਕੀਤਾ ਕਿ ਕੌਮੀ ਪੱਧਰ ਦੀ ਹਾਕੀ ਵਿਚ ਉਸ ਦਾ ਜ਼ਿਕਰ ਹੋਣ ਲੱਗਾ।

(ਸ) ਧਿਆਨ ਚੰਦ ਦੀ ਖੇਡ ਨਾਲ ਕਿਹੜੀਆਂ ਦੰਦ-ਕਥਾਵਾਂ ਜੁੜੀਆਂ ਹੋਈਆਂ ਹਨ ?
ਉੱਤਰ :
ਇਕ ਵਾਰ ਕ੍ਰਿਕਟ ਦੇ ਮਹਾਨ ਖਿਡਾਰੀ ਬਰੈਡਮੈਨ ਨੇ ਹੱਸਦਿਆਂ ਤੇ ਹੈਰਾਨ ਹੁੰਦਿਆਂ ਧਿਆਨ ਚੰਦ ਨੂੰ ਪੁੱਛਿਆ ਕਿ ਉਹ ਸਟਿੱਕ ਨਾਲ ਐਨੇ ਗੋਲ ਕਿਸ ਤਰ੍ਹਾਂ ਕਰ ਲੈਂਦਾ ਹੈ। ਧਿਆਨ ਚੰਦ ਨੇ ਉੱਤਰ ਦਿੱਤਾ, ਇਸੇ ਤਰ੍ਹਾਂ ਹੀ, ਜਿਸ ਤਰ੍ਹਾਂ ਬੱਲੇ ਨਾਲ ਦੌੜਾਂ ਬਣਾਈਆਂ ਜਾਂਦੀਆਂ ਹਨ ਪੰਜਾਬੀ ਪਹਿਲੀ ਭਾਸ਼ਾ 187 ਇਕ ਵਾਰੀ ਇਕ ਦਰਸ਼ਕ ਨੂੰ ਸ਼ੱਕ ਪੈ ਗਿਆ ਕਿ ਧਿਆਨ ਚੰਦ ਦੀ ਸਟਿੱਕ ਨਾਲ ਕੋਈ ਚੁੰਬਕ ਵਰਗੀ ਚੀਜ਼ ਲੱਗੀ ਹੋਈ ਹੈ, ਜਿਸ ਕਰਕੇ ਗੇਂਦ ਉਸ ਨਾਲੋਂ ਲਹਿੰਦੀ ਨਹੀਂ। ਕਿਸੇ ਨੇ ਆਪਣੀ ਸੈਰ ਕਰਨ ਵਾਲੀ ਛੜੀ ਦੇ ਕੇ ਕਿਹਾ ਕਿ ਜੇਕਰ ਉਹ ਇਸ ਨਾਲ ਗੋਲ ਕਰੇਗਾ, ਉਹ ਤਾਂ ਮੰਨਣਗੇ। ਕਹਿੰਦੇ ਹਨ ਕਿ ਧਿਆਨ ਚੰਦ ਨੇ ਉਸ ਨਾਲ ਵੀ ਗੋਲ ਕਰ ਦਿੱਤੇ।

(ਹ) ਧਿਆਨ ਚੰਦ ਕਿਸ ਪੁਜ਼ੀਸ਼ਨ ਤੇ ਖੇਡਦਾ ਸੀ ਅਤੇ ਉਸ ਦੀ ਹਾਕੀ ਖੇਡਣ ਦੀ ਤਕਨੀਕ ਕਿਹੋ-ਜਿਹੀ ਸੀ ?
ਉੱਤਰ :
ਧਿਆਨ ਚੰਦ ਸੈਂਟਰ ਫਾਰਵਰਡ ਦੀ ਪੁਜ਼ੀਸ਼ਨ ਉੱਤੇ ਖੇਡਦਾ ਸੀ ਪਰੰਤੂ ਉਸ ਦੀ ਖੇਡ ਬਲਬੀਰ ਸਿੰਘ, ਹਰਬਿੰਦਰ ਸਿੰਘ, ਸੁਰਿੰਦਰ ਸਿੰਘ ਸੋਢੀ ਜਾਂ ਧੰਨ ਰਾਜ ਪਿਲੇ ਵਰਗੀ ਤੇਜ਼ – ਤਰਾਰ ਅਤੇ ਬਿਜਲੀ ਦੀ ਰਫ਼ਤਾਰ ਵਾਲੀ ਨਹੀਂ ਸੀ। ਇਸ ਦੇ ਉਲਟ ਉਸ ਦੀ ਖੇਡ ਵਿਚ ਜੋਸ਼ ਨਾਲੋਂ ਹੋਸ਼ ਵਧੇਰੇ ਸੀ ਤੇ ਨਾਲ ਹੀ ਧੀਮਾਪਨ।

(ਕ) ਹਾਕੀ ਦੇ ਮੁੱਖ-ਕੋਚ ਵਜੋਂ ਸੌਂਪੀ ਗਈ ਜੁੰਮੇਵਾਰੀ ਨੂੰ ਉਸ ਨੇ ਕਿਵੇਂ ਨਿਭਾਇਆ?
ਉੱਤਰ :
ਧਿਆਨ ਚੰਦ ਗਰਾਊਂਡ ਦੇ ਬਾਹਰ ਬੈਠ ਕੇ ਗੂੜੀ ਹਿੰਦੁਸਤਾਨੀ ਵਿਚ ਖਿਡਾਰੀਆਂ ਨੂੰ ਸਮਝਾਉਂਦਾ, ਤਾੜਦਾ, ਝਾੜਦਾ ਅਤੇ ਵਰਜਦਾ। ਖਿਡਾਰੀ ਉਸ ਨੂੰ ਸਤਿਕਾਰ ਨਾਲ ‘ਦਾਦਾ” ਆਖਦੇ, ਜਿਸ ਦਾ ਬੰਗਲਾ ਵਿਚ ਅਰਥ ਹੈ – ਵੱਡਾ ਭਰਾ।

(ਖ) ਹਾਕੀ ਦੇ ਜਾਦੂਗਰ-ਧਿਆਨ ਚੰਦ ਨੂੰ ਕਿਹੜੇ-ਕਿਹੜੇ ਸਨਮਾਨ ਪ੍ਰਾਪਤ ਹੋਏ ?
ਉੱਤਰ :
1956 ਵਿਚ ਧਿਆਨ ਚੰਦ ਨੂੰ ਭਾਰਤ ਸਰਕਾਰ ਵਲੋਂ ‘ਪਦਮ ਭੂਸ਼ਣ’ ਦਾ ਖ਼ਿਤਾਬ ਪ੍ਰਾਪਤ ਹੋਇਆ 1979 ਵਿਚ ਉਸ ਦੀ ਮੌਤ ਤੋਂ ਇਕ ਸਾਲ ਮਗਰੋਂ ਉਸ ਦੀ ਯਾਦ ਵਿਚ ਇਕ ਡਾਕ ਟਿਕਟ ਜਾਰੀ ਕੀਤਾ ਗਿਆ। ਦਿੱਲੀ ਵਿਚ ਇਕ ਵਿਸ਼ਵ – ਪ੍ਰਸਿੱਧ ਸਟੇਡੀਅਮ ਵੀ ਉਸ ਨੂੰ ਸਮਰਪਿਤ ਹੈ।

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

2. ਔਖੇ ਸ਼ਬਦਾਂ ਦੇ ਅਰਥ :

  • ਆਦਮ-ਕੱਦ : ਆਦਮੀ ਦੇ ਪੂਰੇ ਕੱਦ ਦਾ
  • ਭਾਵਨਾਵਾਂ : ਵਿਚਾਰ, ਖ਼ਿਆਲ
  • ਮੁਜ਼ਾਹਰਾ : ਵਿਖਾਵਾ, ਪ੍ਰਦਰਸ਼ਨ
  • ਚਰਚੇ : ਜ਼ਿਕਰ, ਹਰ ਪਾਸੇ ਗੱਲਾਂ ਹੋਣੀਆਂ
  • ਅਹੁਦਾ : ਪਦਵੀ
  • ਹਲੀਮੀ : ਨਿਮਰਤਾ
  • ਤਰਜੀਹ : ਪਹਿਲ
  • ਤਕਰੀਬਨ : ਲਗ-ਪਗ, ਨੇੜੇ-ਤੇੜੇ
  • ਛੜੀ : ਸੋਟੀ
  • ਸ਼ਿਰਕਤ ਕਰਨਾ : ਸ਼ਾਮਲ ਹੋਣਾ
  • ਅਕਸਰ : ਆਮ ਤੌਰ ਤੇ, ਬਹੁਤ ਵਾਰ
  • ਰਫ਼ਤਾਰ : ਚਾਲ, ਗਤੀ
  • ਧੀਮਾਪਣ : ਹੌਲੀ-ਹੌਲੀ, ਮੱਠੀ ਚਾਲ
  • ਨਕਾਰਦਾ : ਇਨਕਾਰ ਕਰਦਾ
  • ਝਕਾਨੀ : ਝਾਂਸਾ, ਚਕਮਾ, ਧੋਖਾ
  • ਹਿੰਦੁਸਤਾਨੀ ਬੋਲੀ : ਸੌਖੀ ਹਿੰਦੀ ਤੇ ਉਰਦੂ ਭਾਸ਼ਾ
  • ਪੁਰਸਕਾਰ : ਇਨਾਮ
  • ਖ਼ਿਤਾਬ : ਉਪਾਧੀ, ਪਦਵੀ
  • ਸਿਮਰਤੀ : ਯਾਦ

3. ਵਾਕਾਂ ਵਿੱਚ ਵਰਤੋਂ :
ਸ਼ਰਧਾਂਜਲੀ, ਜ਼ਿਕਰ, ਯੋਗਦਾਨ, ਪੇਸ਼ਕਸ਼, ਅਦਬ, ਸੰਨਿਆਸ ਲੈ ਲੈਣਾ, ਦੰਦ-ਕਥਾਵਾਂ, ਸਿਜਦਾ ਕਰਨਾ, ਵਿਲੱਖਣ, ਤੇਜ਼-ਤਰਾਰ, ਘਾਤਕ, ਦਾਦ ਦੇਣਾ, ਸਮਰਪਿਤ ਕਰਨਾ
ਉੱਤਰ :

  • ਸ਼ਰਧਾਂਜਲੀ (ਸ਼ਰਧਾ ਵਿਚ ਕੁੱਝ ਕਰਨਾ) – ਸ਼ਹਿਰ ਦੇ ਲੋਕ ਆਪਣੇ ਵਿਛੜੇ ਨੇਤਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਾਰਕ ਵਿਚ ਇਕੱਠੇ ਹੋਏ।
  • ਜ਼ਿਕਰ ਬਿਆਨ – ਇਸ ਪੁਸਤਕ ਵਿਚ ਲੇਖਕ ਨੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਦਾ ਜ਼ਿਕਰ ਕੀਤਾ ਹੈ।
  • ਯੋਗਦਾਨ (ਦੇਣ) – ਆਧੁਨਿਕ ਪੰਜਾਬੀ ਕਵਿਤਾ ਤੇ ਵਾਰਤਕ ਨੂੰ ਭਾਈ ਵੀਰ ਸਿੰਘ ਦਾ ਯੋਗਦਾਨ ਮਹੱਤਵਪੂਰਨ ਹੈ।
  • ਪੇਸ਼ਕਸ਼ ਪੇਸ਼ ਕਰਨਾ) – ਇਕ ਥੈ – ਸੇਵੀ ਸੰਸਥਾ ਨੇ ਸਰਕਾਰ ਨੂੰ ਸ਼ਹਿਰ ਦਾ ਗੰਦਾ ਨਾਲਾ ਸਾਫ਼ ਕਰਨ ਲਈ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ।
  • ਅਦਬ ਸਤਿਕਾਰ) – ਸਾਨੂੰ ਆਪਣੇ ਤੋਂ ਵੱਡਿਆਂ ਨਾਲ ਅਦਬ ਨਾਲ ਪੇਸ਼ ਆਉਣਾ ਚਾਹੀਦਾ ਹੈ।
  • ਸੰਨਿਆਸ ਲੈ ਲੈਣਾ (ਤਿਆਗ ਦੇਣਾ) – ਤਿੰਨ ਉਲੰਪਿਕ ਖੇਡਾਂ ਵਿਚ ਹਿੱਸਾ ਲੈਣ ਮਗਰੋਂ ਧਿਆਨ ਚੰਦ ਨੇ ਹਾਕੀ ਤੋਂ ਸੰਨਿਆਸ ਲੈ ਲਿਆ।
  • ਦੰਦ – ਕਥਾਵਾਂ ਲੋਕਾਂ ਵਿਚ ਪ੍ਰਚਲਿਤ ਕਹਾਣੀਆਂ) – ਧਿਆਨ ਸਿੰਘ ਦੀ ਜਾਦੂ ਭਰੀ ਖੇਡ ਬਾਰੇ ਲੋਕਾਂ ਵਿਚ ਬਹੁਤ ਸਾਰੀਆਂ ਦੰਦ – ਕਥਾਵਾਂ ਪ੍ਰਚਲਿਤ ਹਨ।
  • ਸਿਜਦਾ ਕਰਨਾ (ਸਿਰ ਝੁਕਾਉਣਾ) – ਬਹੁਤ ਸਾਰੇ ਲੋਕ ਸ਼ੇਖ਼ ਫ਼ਰੀਦ ਜੀ ਦੀ ਦਰਗਾਹ ਉੱਤੇ ਸਿਜਦਾ ਕਰਨ ਲਈ ਪਹੁੰਚੇ।
  • ਵਿਲੱਖਣ ਵਿਸ਼ੇਸ਼) – ਇਹ ਕਹਾਣੀ ਆਪਣੇ ਵਿਲੱਖਣ ਕਲਾ – ਗੁਣਾਂ ਕਰਕੇ ਮਹੱਤਵਪੂਰਨ ਹੈ।
  • ਤੇਜ਼ – ਤਰਾਰ ਬਹੁਤ ਤੇਜ਼, ਛੋਹਲਾ) – ਧਿਆਨ ਚੰਦ ਭਾਵੇਂ ਸੈਂਟਰ ਫਾਰਵਰਡ ਖੇਡਦਾ ਸੀ, ਪਰ ਉਸ ਦੀ ਖੇਡ ਹੋਰਨਾਂ ਖਿਡਾਰੀਆਂ ਵਰਗੀ ਤੇਜ਼ – ਤਰਾਰ ਨਹੀਂ ਸੀ।
  • ਘਾਤਕ ਮਾਰੂ) – ਪ੍ਰਦੂਸ਼ਣ ਮਨੁੱਖੀ ਸਿਹਤ ਲਈ ਬਹੁਤ ਘਾਤਕ ਹੈ।
  • ਦਾਦ ਦੇਣਾ (ਸੰਸਾ ਕਰਨੀ – ਦਰਸ਼ਕ ਖਿਡਾਰੀਆਂ ਦੀ ਸ਼ਾਨਦਾਰ ਖੇਡ ਦੀ ਤਾੜੀਆਂ ਮਾਰ ਕੇ ਦਾਦ ਦੇ ਰਹੇ ਸਨ।
  • ਸਮਰਪਿਤ ਕਰਨਾ ਭੇਟ ਕਰਨਾ) – ਦੇਸ਼ – ਭਗਤਾਂ ਨੇ ਆਪਣੀ ਸਾਰੀ ਜ਼ਿੰਦਗੀ ਮਾਤ ਭੂਮੀ ਨੂੰ ਸਮਰਪਿਤ ਕਰ ਦਿੱਤੀ।

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਵਿਆਕਰਨ : ਯੋਜਕ :
ਜਿਵੇਂ ਕਿ ਤੁਸੀਂ ਪਹਿਲਾਂ ਵੀ ਪੜ੍ਹ ਚੁੱਕੇ ਹੋ ਕਿ ਜਿਹੜਾ ਸ਼ਬਦ ਦੋ ਸ਼ਬਦਾਂ, ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜਦਾ ਹੈ , ਉਸ ਨੂੰ ਯੋਜਕ ਕਿਹਾ ਜਾਂਦਾ ਹੈ। ਹੇਠਾਂ ਦਿੱਤੇ ਵਾਕਾਂ ਵਿੱਚ ਲਕੀਰੇ ਸ਼ਬਦ ਯੋਜਕ ਹਨ :
(ੳ) ਭਾਰਤੀ ਫ਼ੌਜ ਵੱਲੋਂ ਕਰਵਾਏ ਜਾਂਦੇ ਟੂਰਨਾਮੈਂਟਾਂ ਵਿੱਚ ਉਸ ਨੇ ਆਪਣੀ ਖੇਡ-ਕਲਾ ਦਾ ਇਸ ਕਦਰ ਮੁਜ਼ਾਹਰਾ ਕੀਤਾ ਕਿ ਕੌਮੀ ਪੱਧਰ ਦੀ ਹਾਕੀ ਵਿੱਚ ਵੀ ਜ਼ਿਕਰ ਹੋਣ ਲੱਗ ਪਿਆ।
(ਅ) ਉਹ ਚੁੱਪ-ਚਾਪ ਖੇਡਦਾ ਰਿਹਾ ਅਤੇ ਦੂਜੇ ਅੱਧ ਵਿੱਚ ਛੇ ਗੋਲ ਹੋਰ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ।

ਯੋਜਕ ਦੀ ਵੰਡ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਹੈ : ਇੱਕ ਅਰਥ ਦੇ ਪੱਖ ਤੋਂ ਅਤੇ ਦੂਜਾ ਰੂਪ ਅਤੇ ਵਰਤੋਂ ਦੇ ਪੱਖ ਤੋਂ।

ਅਰਥ ਦੇ ਪੱਖ ਤੋਂ ਯੋਜਕ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ :

  1. ਸਮਾਨ ਯੋਜਕ
  2. ਅਧੀਨ ਯੋਜਕ

1. ਸਮਾਨ-ਯੋਜਕ : ਜਿਹੜਾ ਯੋਜਕ ਸਮਾਨ ਜਾਂ ਬਰਾਬਰ ਦੇ ਸ਼ਬਦਾਂ, ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜੇ, ਉਸ ਨੂੰ ਸਮਾਨ – ਯੋਜਕ ਆਖਦੇ ਹਨ। ਹੇਠਾਂ ਦਿੱਤੇ ਵਾਕਾਂ ਵਿੱਚ ਲਕੀਰੇ ਸ਼ਬਦ ਸਮਾਨ ਯੋਜਕ ਹਨ :
(ੳ) ਇਸ ਬੁੱਤ ਦੇ ਦੋ ਨਹੀਂ ਸਗੋਂ ਚਾਰ ਹੱਥ ਹਨ ਅਤੇ ਚਹੁੰਆਂ ਵਿੱਚ ਹੀ ਹਾਕੀ-ਸਟਿੱਕਾਂ ਹਨ।
(ਅ) ਸਾਰਾ ਮੈਚ ਤਣਾਅਪੂਰਨ ਵਾਤਾਵਰਨ ਚ ਖੇਡਿਆ ਗਿਆ ਪਰ ਇਹ ਸਾਰਾ ਤਣਾਅ ਧਿਆਨ ਚੰਦ ਦੀ ਜਾਦੂਗਰੀਨੁਮਾ ਖੇਡ ਵਿੱਚ ਸਭ ਨੂੰ ਭੁੱਲ-ਭੁਲਾ ਗਿਆ।

2. ਅਧੀਨ-ਯੋਜਕ ਇਹ ਯੋਜਕ ਵਾਕ ਦੇ ਵਧੇਰੇ ਨਿਰਭਰ ਹਿੱਸੇ ਤੋਂ ਪਹਿਲਾਂ ਆਉਂਦੇ ਹਨ। ਅਤੇ ਉਹਨਾਂ ਨੂੰ ਵਾਕ ਦੇ ਘੱਟ ਨਿਰਭਰ ਹਿੱਸੇ ਨਾਲ ਜੋੜਦੇ ਹਨ|ਵਾਕ ਦੇ ਅਧੀਨ ਹਿੱਸੇ ਤੋਂ ਪਹਿਲਾਂ ਆਉਣ ਕਰ ਕੇ ਇਹਨਾਂ ਨੂੰ ਅਧੀਨ ਯੋਜਕ ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਹੇਠ ਲਿਖੇ ਵਾਕ ਪੜ੍ਹੋ :

(ੳ) ਹਿਟਲਰ ਬਾਹਰ ਬੈਠਾ ਦੰਦ ਕਰੀਚ ਰਿਹਾ ਸੀ ਅਤੇ ਅੰਦਰ ਉਸ ਦੀ ਟੀਮ ਦੇ ਖਿਡਾਰੀ ਪੂਰੀ ਤਰ੍ਹਾਂ ਬੇਵੱਸ ਸਨ ਕਿਉਂਕਿ ਮੈਚ ਦੇ ਪਹਿਲੇ ਅੱਧ ਵਿੱਚ ਹੀ ਉਹਨਾਂ ਵਿਰੁੱਧ ਅੱਠ ਗੋਲੂ ਹੋ ਚੁੱਕੇ ਸਨ।
(ਅ) ਇੱਕ ਵਾਰ ਦਰਸ਼ਕਾਂ ਨੂੰ ਸ਼ੱਕ ਪੈ ਗਿਆ ਕਿ ਧਿਆਨ ਚੰਦ ਦੀ ਹਾਕੀ ਨਾਲ ਕੋਈ ਚੁੰਬਕ ਵਰਗੀ ਸ਼ੈ ਚਿਪਕਾਈ ਹੋਈ ਹੈ ਤਾਂਹੀ ਤਾਂ ਗੇਂਦ ਉਸ ਨਾਲੋਂ ਲਹਿੰਦੀ ਨਹੀਂ।

ਉਪਰੋਕਤ ਵਾਕਾਂ ਵਿੱਚ ਲਕੀਰੇ ਸ਼ਬਦ ਅਧੀਨ ਯੋਜਕ ਹਨ।

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਆਪਣੀ ਮਨ-ਭਾਉਂਦੀ ਖੇਡ ਦੇ ਕਿਸੇ ਪ੍ਰਸਿੱਧ ਖਿਡਾਰੀ ਬਾਰੇ ਦਿਲਚਸਪ ਗੱਲਾਂ ਲਿਖੋ ਅਤੇ ਆਪਣੇ ਅਧਿਆਪਕ ਜੀ ਨੂੰ ਦਿਖਾਓ।

PSEB 8th Class Punjabi Guide ਲੋਹੜੀ Important Questions and Answers

ਪ੍ਰਸ਼ਨ –
ਹਾਕੀ ਦਾ ਜਾਦੂਗਰ : ਧਿਆਨ ਚੰਦ’ ਪਾਠ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਵੀਆਨਾ ਵਿਚ ਇਕ ਅਜਿਹੇ ਆਦਮੀ ਦਾ ਬੁੱਤ ਹੈ, ਜਿਸਦੇ ਚਾਰ ਹੱਥ ਹਨ ਅਤੇ ਚਹੁੰਆਂ ਵਿਚ ਹੀ ਹਾਕੀ ਸਟਿੱਕਾਂ ਹਨ। ਇਹ ਬੁੱਤ ਹੈ, ਵਿਸ਼ਵ – ਸਿੱਧ ਹਾਕੀ ਖਿਡਾਰੀ ਧਿਆਨ ਚੰਦ ਦਾ, ਜਿਸ ਨੂੰ ਇਕ ਖੇਡ – ਦੇਵਤਾ ਬਣਾ ਕੇ ਉਸ ਦੀ ਖੇਡ – ਕਲਾ ਨੂੰ ਸਤਿਕਾਰ ਦਿੱਤਾ ਗਿਆ ਹੈ। ਧਿਆਨ ਚੰਦ ਅੰਗਰੇਜ਼ੀ ਫ਼ੌਜ ਵਿਚ ਛੋਟਾ ਜਿਹਾ ਸਿਪਾਹੀ ਸੀ, ਜਿਸ ਨੇ ਕੇਵਲ ਆਪਣੇ ਦੇਸ਼ ਦੀ ਹੀ ਨਹੀਂ, ਸਗੋਂ ਵਿਸ਼ਵ ਹਾਕੀ ਦੀ ਪ੍ਰਤੀਨਿਧਤਾ ਕੀਤੀ। ਉਸ ਨੂੰ ਸ਼ਰਧਾਂਜਲੀ ਦੇਣ ਲਈ ਉਸ ਦਾ ਜਨਮ ਦਿਨ, 29 ਅਗਸਤ, ਦੇਸ਼ ਵਿਚ ਖੇਡ – ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

ਇਹ ਮਹਾਨ ਖਿਡਾਰੀ ਝਾਂਸੀ ਦੀਆਂ ਗਲੀਆਂ ਵਿਚ ਖੇਡਦਾ ਵੱਡਾ ਹੋਇਆ। ਉਸ ਦਾ ਪਿਤਾ ਫ਼ੌਜ ਵਿਚ ਹੌਲਦਾਰ ਸੀ। ਧਿਆਨ ਚੰਦ 1921 ਵਿਚ ਸੋਲਾਂ ਸਾਲਾਂ ਦੀ ਉਮਰ ਵਿਚ ਫ਼ੌਜ ਵਿਚ ਭਰਤੀ ਹੋ ਗਿਆ ਅਤੇ ਹਾਕੀ ਖੇਡਣ ਲੱਗਾ ! ਫ਼ੌਜ ਵਲੋਂ ਕਰਵਾਏ ਗਏ ਟੂਰਨਾਮੈਂਟ ਵਿਚ ਹਿੱਸਾ ਲੈਂਦਿਆਂ ਉਸ ਦਾ ਕੌਮੀ ਪੱਧਰ ਦੀ ਹਾਕੀ ਵਿਚ ਵੀ ਜ਼ਿਕਰ ਹੋਣ ਲੱਗਾ।

1925 ਵਿਚ ਭਾਰਤੀ ਹਾਕੀ ਫੈਡਰੇਸ਼ਨ ਬਣੀ। 1928 ਵਿਚ ਐਮਸਟਰਡਮ ਉਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਸਾਰੇ ਮੈਚ ਜਿੱਤ ਕੇ ਅਤੇ ਫ਼ਾਈਨਲ ਵਿਚ ਹਾਲੈਂਡ ਨੂੰ ਤਿੰਨ ਗੋਲਾਂ ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਇਨ੍ਹਾਂ ਵਿਚੋਂ ਦੋ ਗੋਲ ਇਕੱਲੇ ਧਿਆਨ ਚੰਦ ਨੇ ਪੂਰੇ ਕੀਤੇ 1932 ਦੀਆਂ ਲੌਸ ਏਂਜਲਸ ਉਲੰਪਿਕ ਵਿਚ ਭਾਰਤੀ ਟੀਮ ਨੇ ਫ਼ਾਈਨਲ ਵਿਚ ਯੂ. ਐੱਸ. ਏ. ਨੂੰ 24 – 1 ਗੋਲਾਂ ਦੇ ਭਾਰੀ ਫ਼ਰਕ ਨਾਲ ਹਰਾਇਆ ਇਨ੍ਹਾਂ ਵਿਚੋਂ ਅੱਠ ਗੋਲ ਇਕੱਲੇ ਧਿਆਨ ਚੰਦ ਨੇ ਕੀਤੇ 1936 ਵਿਚ ਬਰਲਿਨ ਵਿਖੇ ਹੋਈਆਂ ਉਲੰਪਿਕ ਖੇਡਾਂ ਵਿਚ ਭਾਰਤ ਦਾ ਮੁਕਾਬਲਾ ਜਰਮਨੀ ਦੀ ਹੋਮ ਟੀਮ ਨਾਲ ਹੋਇਆ।

ਹਿਟਲਰ ਉਚੇਚੇ ਤੌਰ ‘ਤੇ ਇਹ ਮੈਚ ਦੇਖਣ ਆਇਆ ਸਾਰਾ ਮੈਚ ਇਕ ਤਣਾਓਪੂਰਨ ਵਾਤਾਵਰਨ ਵਿਚ ਹੋਇਆ। ਹਿਟਲਰ ਦੰਦ ਕਰੀਚ ਰਿਹਾ ਸੀ ਕਿਉਂਕਿ ਮੈਚ ਦੇ ਪਹਿਲੇ ਅੱਧ ਵਿਚ ਹੀ ਉਨ੍ਹਾਂ ਵਿਰੁੱਧ ਅੱਠ ਗੋਲ ਹੋ ਚੁੱਕੇ ਸਨ ਅੰਤ ਉਹ ਮਾਰ – ਕੁਟਾਈ ਉੱਤੇ ਉਤਰ ਆਏ, ਜਿਸ ਵਿਚ ਧਿਆਨ ਚੰਦ ਦਾ ਇਕ ਦੰਦ ਟੁੱਟ ਗਿਆ ਪਰ ਉਹ ਫਿਰ ਵੀ ਖੇਡਦਾ ਰਿਹਾ ਕੁੱਲ 14 ਗੋਲਾਂ ਵਿਚੋਂ 6 ਇਕੱਲੇ ਧਿਆਨ ਚੰਦ ਨੇ ਕੀਤੇ। ਕਿਹਾ ਜਾਂਦਾ ਹੈ ਕਿ ਹਾਰ ਪਿੱਛੋਂ ਆਪ ਹਿਟਲਰ ਉਸ ਨੂੰ ਮਿਲਣ ਆਇਆ ਤੇ ਆਪਣੀ ਫ਼ੌਜ ਵਿਚ ਕਰਨਲ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਪਰੰਤੂ ਉਸ ਨੇ ਅਦਬ ਨਾਲ ਠੁਕਰਾ ਦਿੱਤੀ।

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਤਿੰਨ ਉਲੰਪਿਕਾਂ ਵਿਚ ਹਿੱਸਾ ਲੈਣ ਤੋਂ ਮਗਰੋਂ ਧਿਆਨ ਚੰਦ ਨੇ ਹਾਕੀ ਤੋਂ ਸੰਨਿਆਸ ਲੈ ਲਿਆ। ਇਸ ਸਮੇਂ ਉਸ ਦੀ ਉਮਰ 31 ਸਾਲਾਂ ਦੀ ਸੀ। ਫਿਰ ਸ਼ੁਰੂ ਹੋਈ ਉਸ ਦੀ ਮਿਥਿਹਾਸਿਕ ਮਹਾਨਤਾ ਹੰਢਾਉਣ ਵਾਲੀ ਗੱਲ ਨੂੰ ਕਹਿੰਦੇ ਹਨ ਇਕ ਵਾਰੀ ਕ੍ਰਿਕਟ ਦੇ ਮਹਾਨ ਖਿਡਾਰੀ ਬਰੈਡਮੈਨ ਨੇ ਹੈਰਾਨੀ ਨਾਲ ਧਿਆਨ ਚੰਦ ਨੂੰ ਪੁੱਛਿਆ ਕਿ ਉਹ ਸਟਿੱਕ ਨਾਲ ਕਿਸ ਤਰ੍ਹਾਂ ਐਨੇ ਗੋਲ ਕਰ ਦਿੰਦਾ ਹੈ, ਤਾਂ ਉਸ ਨੇ ਉੱਤਰ ਦਿੱਤਾ ਕਿ ਇਸੇ ਤਰ੍ਹਾਂ ਹੀ, ਜਿਸ ਤਰ੍ਹਾਂ ਬੱਲੇ ਨਾਲ ਦੌੜਾਂ ਬਣਾਈਆਂ ਜਾਂਦੀਆਂ ਹਨ।

ਇਕ ਵਾਰੀ ਦਰਸ਼ਕਾਂ ਨੂੰ ਸ਼ੱਕ ਪੈ ਗਿਆ ਕਿ ਧਿਆਨ ਚੰਦ ਦੀ ਸਟਿੱਕ ਨਾਲ ਕੋਈ ਚੁੰਬਕ ਵਰਗੀ ਚੀਜ਼ ਚਿਪਕਾਈ ਹੋਈ ਹੈ, ਇਸੇ ਕਰਕੇ ਹੀ ਗੇਂਦ ਉਸ ਨਾਲੋਂ ਲਹਿੰਦੀ ਨਹੀਂ। ਕਿਸੇ ਨੇ ਆਪਣੀ ਸੈਰ ਕਰਨ ਵਾਲੀ ਛੜੀ ਦੇ ਕੇ ਕਿਹਾ ਕਿ ਜੇਕਰ ਉਹ ਇਸ ਨਾਲ ਗੋਲ ਕਰੇਗਾ, ਉਹ ਤਾਂ ਮੰਨਣਗੇ। ਕਹਿੰਦੇ ਹਨ ਕਿ ਧਿਆਨ ਚੰਦ ਨੇ ਉਸ ਨਾਲ ਵੀ ਗੋਲ ਕਰ ਦਿੱਤੇ। ਇਸ ਤਰ੍ਹਾਂ ਬਹੁਤ ਸਾਰੀਆਂ ਦੰਦ – ਕਥਾਵਾਂ ਧਿਆਨ ਚੰਦ ਦੀ ਹਾਕੀ ਨਾਲ ਜੁੜੀਆਂ ਹੋਈਆਂ ਹਨ 1968 ਅਤੇ 1972 ਦੀਆਂ ਉਲੰਪਿਕ ਖੇਡਾਂ ਵਿਚ ਹਿੱਸਾ ਲੈਣ ਵਾਲਾ ਮਸ਼ਹੂਰ ਪਾਕਿਸਤਾਨੀ ਖਿਡਾਰੀ ਜਹਾਂਗੀਰ ਬੱਟ ਆਪਣੇ ਪਿਤਾ ਦੇ ਇਹ ਸ਼ਬਦ ਦੁਹਰਾਉਂਦਾ ਹੁੰਦਾ ਸੀ, “ਪੁੱਤਰ, ਜੇ ਹਾਕੀ ਸਿੱਖਣੀ ਹੈ, ਤਾਂ ਧਿਆਨ ਚੰਦ ਦੇ ਨਕਸ਼ੇ – ਕਦਮਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰ !….. ਉਹ ਤਾਂ ਗਰਾਊਂਡ ਉੱਤੇ ਇਵ ਨਜ਼ਰ ਰੱਖਦਾ ਸੀ, ਜਿਵੇਂ ਇਕ ਸ਼ਤਰੰਜ – ਖਿਡਾਰੀ ਆਪਣੇ ਬੋਰਡ ‘ਤੇ ਰੱਖਦਾ ਹੈ…..।”

ਉਸ ਦੀ ਖੇਡ ਦੀ ਵਿਲੱਖਣਤਾ ਇਹ ਸੀ ਕਿ ਉਹ ਸੈਂਟਰ ਫਾਰਵਰਡ ਖੇਡਦਾ ਹੋਇਆ ਵੀ ਬਲਬੀਰ ਸਿੰਘ, ਹਰਬਿੰਦਰ ਸਿੰਘ, ਸੁਰਿੰਦਰ ਸਿੰਘ ਸੋਢੀ ਤੇ ਧੰਨ ਰਾਜ ਪਿਲੇ ਵਰਗਾ ਤੇਜ਼ ਤਰਾਰ ਤੇ ਫੁਰਤੀਲਾ ਖਿਡਾਰੀ ਨਹੀਂ ਸੀ। ਉਸ ਦੀ ਖੇਡ ਵਿਚ ਜੋਸ਼ ਨਾਲੋਂ ਹੋਸ਼ ਵਧੇਰੇ ਸੀ ਅਤੇ ਨਾਲ ਹੀ ਧੀਮਾਪਨ / ਉਹ ਗੇਂਦ ਨਾਲ ਜ਼ਿਆਦਾ ਦੇਰ ਚਿਪਕਣ ਵਾਲਿਆਂ ਨੂੰ ਨਕਾਰਦਾ ਸੀ। ਉਹ ਪਾਸ ਦੇਣ ਨੂੰ ਹੀ ਸਭ ਤੋਂ ਵੱਡੀ ਝਕਾਨੀ ਸਮਝਦਾ ਸੀ।

1963 – 64 ਵਿਚ ਉਹ ਐੱਨ, ਆਈ. ਐੱਸ. ਪਟਿਆਲਾ ਵਿਚ ਉਹ ਹਾਕੀ ਦਾ ਮੁੱਖ ਕੋਚ ਸੀ। ਸਾਂਵਲੇ ਰੰਗ, ਦਰਮਿਆਨੇ ਕੱਦ, ਬਿਨਾਂ ਚੀਰ ਤੋਂ ਵਾਹੇ ਹੋਏ ਸਿਰ ਦੇ ਵਾਲਾਂ, ਚਿੱਟੀ ਟੀ – ਸ਼ਰਟ ਤੇ ਕਾਲੀ ਨਿੱਕਰ ਵਿਚ ਉਹ ਗਰਾਊਂਡ ਵਿਚ ਬੈਠਾ ਗੂੜੀ ਹਿੰਦੁਸਤਾਨੀ ਵਿਚ ਖਿਡਾਰੀਆਂ ਨੂੰ ਸਮਝਾ, ਤਾੜ ਤੇ ਝਾੜ ਰਿਹਾ ਸੀ।

ਖਿਡਾਰੀ ਉਸ ਨੂੰ ਸਤਿਕਾਰ ਨਾਲ ‘ਦਾਦਾ’ ਆਖਦੇ ਸਨ। ਭਾਰਤ ਸਰਕਾਰ ਨੇ 1956 ਵਿਚ ਉਸਨੂੰ ਪਦਮ – ਭੂਸ਼ਣ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਅਤੇ 1979 ਵਿਚ ਉਸ ਦੀ ਮੌਤ ਤੋਂ ਇਕ ਸਾਲ ਮਗਰੋਂ ਉਸ ਦੀ ਯਾਦ ਵਿਚ ਇਕ ਡਾਕ ਟਿਕਟ ਵੀ ਜਾਰੀ ਕੀਤਾ ਗਿਆ। ਦਿੱਲੀ ਵਿਚ ਇਕ ਵਿਸ਼ਵ ਪ੍ਰਸਿੱਧ ਸਟੇਡੀਅਮ ਵੀ ਉਸਨੂੰ ਸਮਰਪਿਤ ਹੈ।

1. ਵਾਰਤਕ – ਟੁਕੜੀ/ਪੈਰੇ ਦਾ ਬੋਧ

1. ਵੀਆਨਾ ਸ਼ਹਿਰ ਵਿਚ ਇਕ ਅਜਿਹਾ ਆਦਮ – ਕੱਦ ਬੁੱਤ ਬਣਿਆ ਹੋਇਆ ਹੈ, ਜੋ ਵੇਖਣ ਵਾਲੇ ਅੰਦਰ ਹੈਰਾਨ ਕਰਨ ਵਾਲੀਆਂ ਭਾਵਨਾਵਾਂ ਪੈਦਾ ਕਰਦਾ ਹੈ। ਅਜਿਹਾ ਇਸ ਲਈ ਕਿ ਇਸ ਬੁੱਤ ਦੇ ਦੋ ਨਹੀਂ, ਚਾਰ ਹੱਬ ਹਨ ਅਤੇ ਚਹੁੰਆਂ ਵਿਚ ਹੀ ਹਾਕੀ – ਸਟਿੱਕਾਂ ਹਨ। ਇਹ ਬੁੱਤ ਹੈ: ਵਿਸ਼ਵ – ਸਿੱਧ ਹਾਕੀ ਖਿਡਾਰੀ ਧਿਆਨ ਚੰਦ ਦਾ ਜਿਸ ਨੂੰ ਇਕ ਖੇਡ – ਦੇਵਤਾ ਬਣਾ ਕੇ ਉਸ ਦੀ ਖੇਡ – ਕਲਾ ਨੂੰ ਸਤਿਕਾਰ ਦਿੱਤਾ ਗਿਆ ਹੈ।

ਇਹ ਉਹੀ ਧਿਆਨ ਚੰਦ ਹੈ, ਜੋ ਕਦੇ ਅੰਗਰੇਜ਼ ਭਾਰਤੀ ਫ਼ੌਜ ਵਿਚ ਛੋਟਾ ਜਿਹਾ ਸਿਪਾਹੀ ਹੁੰਦਾ ਸੀ, ਜਿਸ ਨੇ ਇੱਕ ਦਿਨ ਆਪਣੇ ਦੇਸ਼ ਦੀ ਹੀ ਨਹੀਂ, ਸਗੋਂ ਵਿਸ਼ਵ ਹਾਕੀ ਦੀ ਪ੍ਰਤਿਨਿਧਤਾ ਕੀਤੀ ਅਤੇ ਜਿਸ ਨੂੰ ਸ਼ਰਧਾਂਜਲੀ ਦੇਣ ਲਈ ਉਸ ਦੇ ਜਨਮ – ਦਿਨ 29 ਅਗਸਤ ਨੂੰ ਸਮੁੱਚੇ ਦੇਸ਼ ਵਿਚ “ਖੇਡ – ਦਿਵਸ’ ਵਜੋਂ ਮਨਾਇਆ ਜਾਂਦਾ ਹੈ।

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਚੁਣੋ :

ਪ੍ਰਸ਼ਨ 1.
ਉਪਰੋਕਤ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ ?
(ਉ) ਗੱਗੂ
(ਅ) ਪੰਜਾਬ
(ਇ) ਭੂਆ
(ਸ) ਹਾਕੀ ਦਾ ਜਾਦੂਗਰ : ਧਿਆਨ ਚੰਦ।
ਉੱਤਰ :
(ਸ) ਹਾਕੀ ਦਾ ਜਾਦੂਗਰ : ਧਿਆਨ ਚੰਦ।

ਪ੍ਰਸ਼ਨ 2.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਹੈ, ਉਹ ਕਿਸ ਦਾ ਲਿਖਿਆ ਹੋਇਆ ਹੈ ?
(ੳ) ਪ੍ਰੋ: ਸੁਰਜੀਤ ਸਿੰਘ ਮਾਨ
(ਅ) ਸੁਖਦੇਵ ਮਾਦਪੁਰੀ।
(ਇ) ਦਰਸ਼ਨ ਸਿੰਘ ਆਸ਼ਟ
(ਸ) ਨਾਨਕ ਸਿੰਘ
ਉੱਤਰ :
(ਉ) ਪ੍ਰੋ: ਸੁਰਜੀਤ ਸਿੰਘ ਮਾਨ।

ਪ੍ਰਸ਼ਨ 3. ਹੈਰਾਨ ਕਰਨ ਵਾਲੀਆਂ ਭਾਵਨਾਵਾਂ ਪੈਦਾ ਕਰਨ ਵਾਲਾ ਬੁੱਤ ਕਿਹੜੇ ਸ਼ਹਿਰ ਵਿਚ ਲੱਗਾ ਹੋਇਆ ਹੈ ?
(ਉ) ਐਮਸਟਰਡਮ
(ਅ) ਵੀਆਨਾ
(ਇ) ਰੋਮ
(ਸ) ਜ਼ਿਊਰਿਕ।
ਉੱਤਰ :
(ਅ) ਵੀਆਨਾ।

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਪ੍ਰਸ਼ਨ 4.
ਵੀਆਨਾ ਵਿਚ ਕਿਸ ਦਾ ਬੁੱਤ ਲੱਗਾ ਹੋਇਆ ਹੈ ?
(ਉ) ਪ੍ਰਸਿੱਧ ਹਾਕੀ ਖਿਡਾਰੀ ਧਿਆਨ ਚੰਦ ਦਾ
(ਅ) ਬਲਬੀਰ ਸਿੰਘ ਦਾ
(ਇ) ਸੁਨੀਲ ਗਵਾਸਕਰ ਦਾ
(ਸ) ਦਾਰਾ ਸਿੰਘ ਦਾ।
ਉੱਤਰ :
(ੳ) ਪ੍ਰਸਿੱਧ ਹਾਕੀ ਖਿਡਾਰੀ ਧਿਆਨ ਚੰਦ ਦਾ।

ਪ੍ਰਸ਼ਨ 5.
ਬੁੱਤ ਦੇ ਕਿੰਨੇ ਹੱਥ ਹਨ ?
(ਉ) ਦੋ
(ਅ) ਚਾਰ
(ਇ) ਇਕ
(ਸ) ਪੰਜ
ਉੱਤਰ :
(ਆ) ਚਾਰ

ਪ੍ਰਸ਼ਨ 6.
ਬੁੱਤ ਦੇ ਚਹੁੰਆਂ ਹੱਥਾਂ ਵਿਚ ਕੀ ਫੜਿਆ ਹੋਇਆ ਹੈ ?
(ਉ) ਬੈਟ
(ਅ) ਫੁੱਟਬਾਲ
(ਇ) ਲਾਠੀਆਂ
(ਸ) ਹਾਕੀ – ਸਟਿੱਕਾਂ।
ਉੱਤਰ :
(ਸ) ਹਾਕੀ – ਸਟਿੱਕਾਂ।

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਪ੍ਰਸ਼ਨ 7.
ਧਿਆਨ ਚੰਦ ਦੀ ਖੇਡ – ਕਲਾ ਦਾ ਸਤਿਕਾਰ ਕਰਦਿਆਂ ਉਸਦੇ ਬੁੱਤ ਨੂੰ ਕੀ ਰੂਪ ਦਿੱਤਾ ਗਿਆ ਹੈ ?
(ੳ) ਖੇਡ – ਦੇਵਤਾ
(ਅ) ਖੇਡ – ਮਾਡਲ ਦਾ
(ਈ) ਖੇਡ – ਗੁਰੂ ਦਾ
(ਸ) ਖੇਡ – ਪ੍ਰਤੀਨਿਧ ਦਾ !
ਉੱਤਰ :
(ੳ) ਖੇਡ – ਦੇਵਤਾ ਦਾ !

ਪ੍ਰਸ਼ਨ 8.
ਧਿਆਨ ਚੰਦ ਅੰਗਰੇਜ਼ੀ ਫ਼ੌਜ ਵਿਚ ਕੀ ਸੀ ?
(ੳ) ਸਿਪਾਹੀ
(ਅ) ਜਨਰਲ
(ਇ) ਕਰਨਲ
(ਸ) ਨਾਇਕ।
ਉੱਤਰ :
(ੳ) ਸਿਪਾਹੀ।

ਪ੍ਰਸ਼ਨ 9.
ਧਿਆਨ ਚੰਦ ਨੇ ਕਿਸ ਦੀ ਪ੍ਰਤੀਨਿਧਤਾ ਕੀਤੀ ਸੀ ?
(ੳ) ਭਾਰਤੀ ਹਾਕੀ
(ਆ) ਪੰਜਾਬ ਹਾਕੀ ਦੀ
(ਇ) ਵਿਸ਼ਵ ਹਾਕੀ ਦੀ
(ਸ) ਮੁੰਬਈ ਹਾਕੀ ਦੀ।
ਉੱਤਰ :
(ੲ) ਵਿਸ਼ਵ ਹਾਕੀ ਦੀ।

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਪ੍ਰਸ਼ਨ 10.
ਧਿਆਨ ਚੰਦ ਦਾ ਜਨਮ ਦਿਨ ਕਦੋਂ ਮਨਾਇਆ ਜਾਂਦਾ ਹੈ ?
(ਉ) 15 ਅਗਸਤ
(ਅ) 25 ਅਗਸਤ
(ੲ) 29 ਅਗਸਤ
(ਸ) 31 ਅਗਸਤ
ਉੱਤਰ :
(ਈ) 29 ਅਗਸਤ।

ਪ੍ਰਸ਼ਨ 11.
ਧਿਆਨ ਚੰਦ ਦਾ ਜਨਮ – ਦਿਨ ਕਿਸ ਰੂਪ ਵਿਚ ਮਨਾਇਆ ਜਾਂਦਾ ਹੈ ?
(ੳ) ਖੇਡ – ਦਿਵਸ
(ਅ) ਹਾਕੀ – ਦਿਵਸ
(ੲ) ਧਿਆਨ ਚੰਦ ਦਿਵਸ
(ਸ) ਦੇਵਤਾ – ਦਿਵਸ
ਉੱਤਰ :
(ਅ) ਹਾਕੀ – ਦਿਵਸ

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਬੁੱਤ
(ਅ) ਹੱਥ
(ੲ) ਉਸ
(ਸ) ਵੀਆਨਾ/ਧਿਆਨ ਚੰਦ।
ਉੱਤਰ :
(ਸ) ਵੀਆਨਾ/ਧਿਆਨ ਚੰਦ।

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਸੰਖਿਆਵਾਚਕ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) ਅਜਿਹਾ।
(ਅ) ਹੈਰਾਨ
(ੲ) ਖੇਡ ਕਲਾ
(ਸ) ਇਕ/ਦੋ/ਚਾਰ/ਚਹੁੰਆਂ।
ਉੱਤਰ :
(ਸ) ਇਕ/ਦੋ/ਚਾਰ/ਚਹੁੰਆਂ।

ਪ੍ਰਸ਼ਨ 14.
ਇਸ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਇਕ
(ਅ) ਜਨਮ – ਦਿਨ
(ੲ) ਅਗਸਤ
(ਸ) ਜੋ/ਇਸ/ਇਹ/ਜਿਸ/ਉਸ/ਉਹੀ।
ਉੱਤਰ :
(ਸ) ਜੋ/ਇਸ/ਇਹ/ਜਿਸ/ਉਸ/ਉਹੀ।

ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ੳ) ਇਹ
(ਅ) ਵਿਸ਼ਵ
(ਇ) ਅੰਗਰੇਜ਼
(ਸ) ਬਣਿਆ ਹੋਇਆ ਹੈਪੈਦਾ ਕਰਦਾ ਹੈ/ਹਨ ਹੈ/ਦਿੱਤਾ ਗਿਆ ਹੈ/ਹੁੰਦਾ ਸੀ ਕੀਤੀ/ਮਨਾਇਆ ਜਾਂਦਾ ਹੈ।
ਉੱਤਰ :
(ਸ) ਬਣਿਆ ਹੋਇਆ ਹੈ/ਪੈਦਾ ਕਰਦਾ ਹੈਹਨ/ਹੈ/ਦਿੱਤਾ ਗਿਆ ਹੈ/ਹੁੰਦਾ ਸੀ/ਕੀਤੀ/ਮਨਾਇਆ ਜਾਂਦਾ ਹੈ।

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਪ੍ਰਸ਼ਨ 16.
‘ਸ਼ਰਧਾਂਜਲੀ ਸ਼ਬਦ ਦਾ ਲਿੰਗ ਕੀ ਹੈ ?
(ਉ) ਪੁਲਿੰਗ
(ਅ) ਇਸਤਰੀ ਲਿੰਗ
(ਇ) ਨਿਪੁੰਸਿਕ
(ਸ) ਕੋਈ ਵੀ ਨਹੀਂ।
ਉੱਤਰ :
(ਅ) ਇਸਤਰੀ ਲਿੰਗ।

ਪ੍ਰਸ਼ਨ 17.
“ਫ਼ੌਜ ਕਿਹੋ ਜਿਹਾ ਨਾਂਵ ਹੈ ?
ਉੱਤਰ :
ਇਕੱਠਵਾਚਕ ਨਾਂਵ।

ਪ੍ਰਸ਼ਨ 18.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਜੋੜਨੀ
(ਸ) ਦੁਬਿੰਦੀ
(ਹ) ਇਕਹਿਰੇ ਪੁੱਠੇ ਕਾਮੇ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਜੋੜਨੀ ( – )
(ਸ) ਦੁਬਿੰਦੀ ( : )
(ਹ) ਇਕਹਿਰੇ ਪੁੱਠੇ ਕਾਮੇ ( ‘ ‘ )

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਨੂੰ ਮਿਲਾਓ
PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ ਧਿਆਨ ਚੰਦ 3
ਉੱਤਰ :
PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ ਧਿਆਨ ਚੰਦ 4

2. 1925 ਵਿੱਚ ਭਾਰਤੀ ਹਾਕੀ ਫ਼ੈਡਰੇਸ਼ਨ ਹੋਂਦ ਵਿੱਚ ਆਈ ਅਤੇ ਓਧਰ ਉਲੰਪਿਕ – ਖੇਡਾਂ ਦੇ ਚਰਚੇ ਵੀ ਹੋਣ ਲੱਗੇ। 1928 ਐਮਸਟਰਡਮ ਉਲੰਪਿਕ ਵਿੱਚ ਆਪਣੇ ਸਾਰੇ ਮੈਚ ਅਸਾਨੀ ਨਾਲ ਜਿੱਤ ਕੇ, ਫ਼ਾਈਨਲ ਵਿੱਚ ਹਾਲੈਂਡ ਦੀ ਹੀ ਟੀਮ ਨੂੰ ਤਿੰਨ ਗੋਲਾਂ ਨਾਲ ਹਰਾ ਕੇ – ਜਿਨ੍ਹਾਂ ਵਿੱਚੋਂ ਦੋ ਇਕੱਲੇ ਧਿਆਨ ਚੰਦ ਨੇ ਕੀਤੇ – ਸੋਨ ਤਗਮਾ ਜਿੱਤਿਆ 1932 ਲੌਸ ਏਂਜਲਸ ਉਲੰਪਿਕ ਵਿੱਚ ਭਾਰਤੀ ਟੀਮ ਨੇ ਫ਼ਾਈਨਲ ਵਿੱਚ ਯੂ. ਐੱਸ. ਏ. ਨੂੰ 24 – 1 ਦੇ ਵੱਡੇ ਫ਼ਰਕ ਨਾਲ ਹਰਾਇਆ, ਜਿਸ ਵਿੱਚ ਅੱਠ ਗੋਲਾਂ ਦਾ ਯੋਗਦਾਨ ਧਿਆਨ ਚੰਦ ਨੇ ਪਾਇਆ ਬਰਲਿਨ ਵਿਖੇ ਹੋਈਆਂ 1936 ਦੀਆਂ ਉਲੰਪਿਕ ਖੇਡਾਂ ਵਿੱਚ ਭਾਰਤ ਦਾ ਮੁਕਾਬਲਾ “ਹੋਮ – ਟੀਮ’ ਜਰਮਨੀ ਨਾਲ ਹੋਇਆ।

ਹਿਟਲਰ ਉਚੇਚੇ ਤੌਰ ‘ਤੇ ਇਸ ਮੈਚ ਨੂੰ ਵੇਖਣ ਆਇਆ ਸੀ ਸਾਰਾ ਮੈਚ ਤਣਾਅ ਪੂਰਵਕ ਵਾਤਾਵਰਨ ‘ਚ ਖੇਡਿਆ ਗਿਆ ਪਰ ਇਹ ਸਾਰਾ ਤਣਾਅ ਧਿਆਨ ਚੰਦ ਦੀ ਜਾਦੂਗਰੀ ਨੁਮਾ ਖੇਡ ਵਿੱਚ ਸਭ ਨੂੰ ਭੁੱਲ – ਭੁਲਾ ਗਿਆ। ਹਿਟਲਰ ਬਾਹਰ ਬੈਠਾ ਦੰਦ ਕਰੀਚ ਰਿਹਾ ਸੀ ਅਤੇ ਅੰਦਰ ਉਸ ਦੀ ਟੀਮ ਦੇ ਖਿਡਾਰੀ ਪੂਰੀ ਤਰ੍ਹਾਂ ਬੇਵੱਸ ਸਨ ਕਿਉਂਕਿ ਮੈਚ ਦੇ ਪਹਿਲੇ ਅੱਧ ਵਿੱਚ ਹੀ ਉਹਨਾਂ ਵਿਰੁੱਧ ਅੱਠ ਗੋਲ ਹੋ ਚੁੱਕੇ ਸਨ। ਉਹ ਹਾਰ ਕੇ ਮਾਰ – ਕੁਟਾਈ ‘ਤੇ ਉੱਤਰ ਆਏ, ਜਿਸ ਵਿੱਚ ਧਿਆਨ ਚੰਦ ਦਾ ਇੱਕ ਦੰਦ ਟੁੱਟ ਗਿਆ। ਫਿਰ ਵੀ ਉਹ ਚੁੱਪ – ਚਾਪ ਖੇਡਦਾ ਰਿਹਾ ਅਤੇ ਦੂਜੇ ਅੱਧ ਵਿੱਚ ਛੇ ਗੋਲ ਹੋਰ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਕੁੱਲ ਚੌਦਾਂ ਵਿੱਚੋਂ ਛੇ ਗੋਲ ਉਸ ਦੇ ਹਿੱਸੇ ਆਏ।

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਦਿਓ :

ਪ੍ਰਸ਼ਨ 1.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਹੈ, ਉਹ ਕਿਸ ਦਾ ਲਿਖਿਆ ਹੋਇਆ ਹੈ ?
(ਉ) ਪ੍ਰੋ: ਸੁਰਜੀਤ ਸਿੰਘ ਮਾਨ
(ਅ) ਸੁਖਦੇਵ ਮਾਦਪੁਰੀ
(ਈ) ਪ੍ਰਿੰ: ਸੰਤ ਸਿੰਘ ਸੇਖੋਂ
(ਸ) ਨਾਨਕ ਸਿੰਘ
ਉੱਤਰ :
(ੳ) ਪ੍ਰੋ: ਸੁਰਜੀਤ ਸਿੰਘ ਮਾਨ।

ਪ੍ਰਸ਼ਨ 2.
ਭਾਰਤ ਹਾਕੀ ਫੈਡਰੇਸ਼ਨ ਕਦੋਂ ਹੋਂਦ ਵਿਚ ਆਈ ?
(ਉ) 1923
(ਅ) 1924
(ਈ) 1925
(ਸ) 1930
ਉੱਤਰ :
(ਈ) 1925

ਪ੍ਰਸ਼ਨ 3.
1928 ਵਿਚ ਉਲੰਪਿਕ ਖੇਡਾਂ ਕਿੱਥੇ ਹੋਈਆਂ ?
(ਉ) ਵੀਆਨਾ ਵਿਚ
(ਅ) ਐਮਸਟਰਡਮ ਵਿੱਚ
(ਈ) ਵਾਸ਼ਿੰਗਟਨ ਵਿੱਚ
(ਸ) ਬੀਜਿੰਗ ਵਿੱਚ।
ਉੱਤਰ :
(ਅ) ਐਮਸਟਰਡਮ ਵਿੱਚ।

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਪ੍ਰਸ਼ਨ 4.
ਹਾਲੈਂਡ ਵਿਰੁੱਧ ਇਕੱਲੇ ਧਿਆਨ ਚੰਦ ਨੇ ਕਿੰਨੇ ਗੋਲ ਕੀਤੇ ?
(ਉ) ਦੋ
(ਅ) ਤਿੰਨ
(ਈ) ਚਾਰ
(ਸ) ਪੰਜ !
ਉੱਤਰ :
(ਉ) ਦੋ।

ਪ੍ਰਸ਼ਨ 5.
1932 ਵਿਚ ਉਲੰਪਿਕ ਖੇਡਾਂ ਕਿੱਥੇ ਹੋਈਆਂ ?
(ਉ) ਬੀਜਿੰਗ ਵਿਚ
(ਅ) ਲੌਸ ਏਂਜਲਸ ਵਿਚ
(ਈ) ਮਾਸਕੋ ਵਿਚ
(ਸ) ਸਿੰਘਾਪੁਰ ਵਿਚ।
ਉੱਤਰ :
(ਅ) ਲੌਸ ਏਂਜਲਸ ਵਿਚ ?

ਪ੍ਰਸ਼ਨ 6.
1936 ਵਿਚ ਬਰਲਿਨ ਦੀਆਂ ਉਲੰਪਿਕ ਖੇਡਾਂ ਵਿਚ ਭਾਰਤ ਦਾ ਮੁਕਾਬਲਾ ਕਿਸ ਨਾਲ ਹੋਇਆ ?
(ਉ) ਜਰਮਨੀ
(ਅ) ਰੂਸ
(ਈ) ਚੀਨ
(ਸ) ਫ਼ਰਾਂਸ
ਉੱਤਰ :
(ਉ) ਜਰਮਨੀ।

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਪ੍ਰਸ਼ਨ 7.
ਬਰਲਿਨ ਦਾ ਹਾਕੀ ਮੈਚ ਕੌਣ ਦੇਖਣ ਲਈ ਉਚੇਚੇ ਤੌਰ ‘ਤੇ ਆਇਆ ਸੀ ?
(ਉ) ਹਿਟਲਰ
(ਅ) ਸਟਾਲਿਨ
(ਈ) ਚਰਚਿਲ
(ਸ) ਮੁਸੋਲਿਨੀ।
ਉੱਤਰ :
(ਉ) ਹਿਟਲਰ।

ਪ੍ਰਸ਼ਨ 8.
ਮੈਚ ਦੇ ਅੱਧ ਵਿਚ ਹੀ ਅੱਠ ਗੋਲ ਹੋਣ ਦਾ ਹਿਟਲਰ ਉੱਤੇ ਕੀ ਅਸਰ ਸੀ ?
(ਉ) ਦੰਦ ਕਰੀਚ ਰਿਹਾ ਸੀ
(ਅ) ਹੱਸ ਰਿਹਾ ਸੀ ਰੋ ਰਿਹਾ ਸੀ
(ਸ) ਬਦਲੇ ਨਾਲ ਭਰਿਆ ਸੀ !
ਉੱਤਰ :
(ਉ) ਦੰਦ ਕਰੀਚ ਰਿਹਾ ਸੀ।

ਪ੍ਰਸ਼ਨ 9.
ਮਾਰ – ਕੁਟਾਈ ਵਿਚ ਧਿਆਨ ਚੰਦ ਦਾ ਕੀ ਨੁਕਸਾਨ ਹੋਇਆ ?
(ੳ) ਇਕ ਦੰਦ ਟੁੱਟ ਗਿਆ
(ਅ) ਬਾਂਹ ਟੁੱਟ ਗਈ
(ਇ) ਲੱਤ ਟੁੱਟ ਗਈ
(ਸ) ਨੱਕ ਭੱਜ ਗਿਆ !
ਉੱਤਰ :
(ੳ) ਇਕ ਦੰਦ ਟੁੱਟ ਗਿਆ।

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਪ੍ਰਸ਼ਨ 10.
ਧਿਆਨ ਚੰਦ ਨੇ ਦੂਜੇ ਅੱਧ ਵਿਚ ਜਰਮਨਾਂ ਵਿਰੁੱਧ ਕਿੰਨੇ ਗੋਲ ਕੀਤੇ ?
(ਉ) ਦੋ
(ਆ) ਚਾਰ
(ਈ) ਛੇ
(ਸ) ਅੱਠ
ਉੱਤਰ :
(ਈ) ਛੇ !

ਪ੍ਰਸ਼ਨ 11.
1936 ਵਿਚ ਜਰਮਨੀ ਦੀ ਟੀਮ ਕਿੰਨੇ ਗੋਲਾਂ ਨਾਲ ਹਾਰੀ ਸੀ ?
(ਉ) ਛੇ
(ਅ) ਅੱਠ
(ਏ) ਬਾਂਰਾਂ
(ਸ) ਚੌਦਾਂ
ਉੱਤਰ :
(ਸ) ਚੌਦਾਂ

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਭਾਰਤੀ
(ਅ) ਹੋਂਦ
(ਈ) ਬੇਵਸ
(ਸ) ਭਾਰਤੀ ਹਾਕੀ ਫ਼ੈਡਰੇਸ਼ਨ/ਉਲੰਪਿਕ ਖੇਡਾਂ/ਐਮਸਟਰਡਮ ਹਾਲੈਂਡ/ਧਿਆਨ ਚੰਦ/ਲੌਸ ਏਂਜਲਸ/ਯੂ. ਐੱਸ. ਏ. / ਬਰਲਿਨ/ਭਾਰਤ/ਜਰਮਨੀ/ਹਿਟਲਰ।
ਉੱਤਰ :
(ਸ) ਭਾਰਤੀ ਹਾਕੀ ਫੈਡਰੇਸ਼ਨ/ਉਲੰਪਿਕ ਖੇਡਾਂ/ਐਮਸਟਰਡਮ ਹਾਲੈਂਡ/ਧਿਆਨ ਚੰਦ/ਲੌਸ ਏਂਜਲਸ/ਯੂ.ਐੱਸ.ਏ. ਬਰਲਿਨ/ਭਾਰਤ/ਜਰਮਨੀ/ਹਿਟਲਰ।

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਸੰਖਿਅਕ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ੳ) ਭਾਰਤੀ
(ਅ) ਟੀਮ
(ਇ) ਜਰਮਨੀ
(ਸ) ਸਾਰੇ/ਤਿੰਨ/ਦੋ/24 – 1/ਅੱਠ/ਪਹਿਲੇ/ਦੂਜੇ/ਚੌਦਾਂ/ਛੇ।
ਉੱਤਰ :
(ਸ) ਸਾਰੇ/ਤਿੰਨ/ਦੋ/24 – 1/ਅੱਠ/ਪਹਿਲੇ/ਦੂਜੇ/ਚੌਦਾਂ/ਛੇ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ਉ) ਚੁੱਪ – ਚਾਪ
(ਅ) ਉਹਨਾਂ
(ਇ) ਛੇ
(ਸ) ਆਈ/ਹੋਣ ਲੱਗੇ/ਜਿੱਤਿਆ/ਹਰਾਇਆ/ਪਾਇਆ/ਹੋਈਆਂ/ਹੋਇਆ/ਆਇਆ ਸੀ/ਖੇਡਿਆ ਗਿਆ/ਭੁੱਲ – ਭੁਲਾ ਗਿਆ/ਰਿਹਾ ਸੀ/ਸਨ/ਹੋ ਚੁੱਕੇ ਸਨ/ਉੱਤਰ ਆਏਟੁੱਟ ਗਿਆਖੇਡਦਾ ਰਿਹਾ/ਪਾਇਆ/ਆਏ।
ਉੱਤਰ :
(ਸ) ਆਈ/ਹੋਣ ਲੱਗੇ/ਜਿੱਤਿਆਹਰਾਇਆ/ਪਾਇਆ/ਹੋਈਆਂ/ਹੋਇਆ ਆਇਆ ਸੀ/ਖੇਡਿਆ ਗਿਆ/ਭੁੱਲ – ਭੁਲਾ ਗਿਆ/ਰਿਹਾ ਸੀ/ਸਨ/ਹੋ ਚੁੱਕੇ ਸਨ।ਉੱਤਰ ਆਏ। ਟੁੱਟ ਗਿਆ/ਖੇਡਦਾ ਰਿਹਾ/ਪਾਇਆ/ਆਏ।

ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਬਰਲਿਨ
(ਆ) ਸੀ
(ਇ) ਹੋਇਆ।
(ਸ) ਜਿਨ੍ਹਾਂ/ਜਿਸ/ਇਸ/ਉਸ/ਉਹਨਾਂ/ਉਹ॥
ਉੱਤਰ :
(ਸ) ਜਿਨ੍ਹਾਂ/ਜਿਸ/ਇਸ/ਉਸ/ਉਹਨਾਂ/ਉਹ॥

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਪ੍ਰਸ਼ਨ 16.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਇ) ਜੋੜਨੀ
(ਸ) ਬਿੰਦੀ
(ਹ) ਇਕਹਿਰੇ ਪੁੱਠੇ ਕਾਮੇ
(ਕ) ਛੁੱਟ – ਮਰੋੜੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਇ) ਜੋੜਨੀ ( – )
(ਸ) ਬਿੰਦੀ ( – )
(ਹ) ਇਕਹਿਰੇ ਪੁੱਠੇ ਕਾਮੇ ( ‘ ‘ )
(ਕ) ਛੁੱਟ – ਮਰੋੜੀ ( ‘ )

ਪ੍ਰਸ਼ਨ 17.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ ਧਿਆਨ ਚੰਦ 5
ਉੱਤਰ :
PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ ਧਿਆਨ ਚੰਦ 6

ਪ੍ਰਸ਼ਨ 18.
‘ਟੀਮ’ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਇਸਤਰੀ ਲਿੰਗ !

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

3. ਕੁੱਝ ਗੱਲਾਂ ਧਿਆਨ ਚੰਦ ਦੀ ਖੇਡ ਦੀ ਵਿਲੱਖਣਤਾ ਬਾਰੇ ਵੀ ਹਨ। ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਉਹ ਸੈਂਟਰ – ਫਾਰਵਰਡ ਖੇਡਦੇ ਹੋਇਆ ਵੀ ਜ਼ਿਆਦਾ ਤੇਜ਼ ਤਰਾਰ ਅਤੇ ਬਿਜਲੀ ਵਰਗੀ ਰਫ਼ਤਾਰ ਵਾਲਾ ਨਹੀਂ ਸੀ; ਜਿਵੇਂ ਕਿ ਬਲਬੀਰ ਸਿੰਘ, ਹਰਬਿੰਦਰ ਸਿੰਘ, ਸੁਰਿੰਦਰ ਸਿੰਘ ਸੋਢੀ ਅਤੇ ਧੰਨ ਰਾਜ ਸਿੰਘ ਪਿੱਲੈ ਆਦਿ ਖਿਡਾਰੀ ਸਨ। ਇਸ ਦੇ ਉਲਟ ਉਸ ਦੀ ਖੇਡ ਵਿੱਚ ਜੋਸ਼ ਨਾਲੋਂ ਹੋਸ਼ ਵਧੇਰੇ ਸੀ ਅਤੇ ਧੀਮਾਪਣ ਸੀ। ਜ਼ਿਆਦਾ ਦੇਰ ਗੇਂਦ ਨਾਲ ਚਿਮਟਣ ਵਾਲਿਆਂ ਨੂੰ ਉਹ ਨਕਾਰਦਾ ਸੀ ਅਤੇ ਇਸ ਨੂੰ ਟੀਮ ਲਈ ਘਾਤਕ ਸਮਝਦਾ ਸੀ ! ਉਸ ਦੇ ਆਪਣੇ ਸ਼ਬਦਾਂ ‘ਚ ‘‘ਪਾਸ ਦੇਣਾ ਹੀ ਸਭ ਤੋਂ ਵਧੀਆ ਝਕਾਨੀ ਹੈ।` 1963 – 64 ਵਿੱਚ ਉਹ ਐੱਨ. ਆਈ. ਐੱਸ. ਪਟਿਆਲਾ ਵਿਖੇ ਹਾਕੀ ਦਾ ਮੁੱਖ ਕੋਚ ਸੀ ਸਾਂਵਲਾ ਰੰਗ, ਦਰਮਿਆਨਾ ਕੱਦ, ਸਿਰ ਦੇ ਵਾਲ ਬਿਨਾਂ ਚੀਰ ਪਿੱਛੇ ਨੂੰ ਵਾਹੇ ਹੋਏ, ਚਿੱਟੀ ਟੀ – ਸ਼ਰਟ ਅਤੇ ਕਾਲੀ ਨਿੱਕਰ ਪਾਈ, ਉਹ ਗਰਾਊਂਡ ਦੇ ਬਾਹਰ ਬੈਠਾ ਗੂੜੀ ਹਿੰਦੁਸਤਾਨੀ ਵਿੱਚ ਖਿਡਾਰੀਆਂ ਨੂੰ ਸਮਝਾਉਂਦਾ, ਤਾੜਦਾ, ਝਾੜਦਾ ਅਤੇ ਵਰਜਦਾ। ਖਿਡਾਰੀ ਉਸ ਨੂੰ ਸਤਿਕਾਰ ਨਾਲ ‘ਦਾਦਾ ਆਖਦੇ, ਜਿਸ ਦਾ ਬੰਗਲਾ ਵਿੱਚ ਅਰਥ ਹੁੰਦਾ ਹੈ – ਵੱਡਾ ਭਰਾ।

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਦਿਓ :

ਪ੍ਰਸ਼ਨ 1.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਲਿਆ ਗਿਆ ਹੈ, ਉਸਦੇ ਲੇਖਕ ਦਾ ਨਾਂ ਕੀ ਹੈ ?
(ਉ) ਪ੍ਰੋ: ਸੁਰਜੀਤ ਸਿੰਘ ਮਾਨ
(ਅ) ਹਰਜਨ ਸਿੰਘ ਹੁੰਦਲ
(ਈ) ਕਰਨਲ ਜਸਬੀਰ ਭੁੱਲਰ
(ਸ) ਦਰਸ਼ਨ ਸਿੰਘ ਆਸ਼ਟ !
ਉੱਤਰ :
(ੳ) ਪ੍ਰੋ: ਸੁਰਜੀਤ ਸਿੰਘ ਮਾਨ !

ਪ੍ਰਸ਼ਨ 2.
ਧਿਆਨ ਚੰਦ ਕਿਹੜੇ ਸਥਾਨ ‘ਤੇ ਖੇਡਦਾ ਸੀ ?
(ਉ) ਸੈਂਟਰ ਫਾਰਵਰਡ
(ਅ) ਗੋਲਕੀਪਰ
(ਈ) ਹਾਫ਼ ਬੈਕ
(ਸ) ਤੇ ਫੁੱਲ ਬੈਕ
ਉੱਤਰ :
(ੳ) ਸੈਂਟਰ ਫਾਰਵਰਡ।

ਪ੍ਰਸ਼ਨ 3.
ਕਿਹੜਾ ਖਿਡਾਰੀ ਤੇਜ਼ ਤਰਾਰ ਤੇ ਬਿਜਲੀ ਵਰਗੀ ਰਫ਼ਤਾਰ ਵਾਲਾ ਨਹੀਂ ਸੀ ?
(ਉ) ਬਲਬੀਰ ਸਿੰਘ
(ਅ) ਧਿਆਨ ਚੰਦ
(ਇ) ਹਰਬਿੰਦਰ ਸਿੰਘ
(ਸ) ਧੰਨ ਰਾਜ ਪਿੱਲੈ।
ਉੱਤਰ :
(ਅ) ਧਿਆਨ ਚੰਦ।

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਪ੍ਰਸ਼ਨ 4.
ਜ਼ਿਆਦਾ ਦੇਰ ਗੇਂਦ ਨੂੰ ਚਿਪਕਣ ਨੂੰ ਧਿਆਨ ਚੰਦ ਕੀ ਸਮਝਦਾ ਸੀ ?
(ਉ) ਹੁਸ਼ਿਆਰ
(ਅ) ਪ੍ਰਸੰਸਾਜਨਕ
(ਈ) ਘਾਤਕ
(ਸ) ਸਾਰਥਕ।
ਉੱਤਰ :
(ਈ) ਘਾਤਕ।

ਪ੍ਰਸ਼ਨ 5.
ਧਿਆਨ ਚੰਦ ਅਨੁਸਾਰ ਸਭ ਤੋਂ ਵਧੀਆ ਝਕਾਨੀ ਕੀ ਸੀ ?
(ਉ) ਪਾਸ ਦੇਣਾ
(ਅ) ਪਾਸ ਲੈਣਾ
(ਈ) ਤੇਜ਼ੀ
(ਸ) ਫੁਰਤੀ।
ਉੱਤਰ :
(ੳ) ਪਾਸ ਦੇਣਾ।

ਪ੍ਰਸ਼ਨ 6.
1963 – 64 ਵਿਚ ਉਹ ਐੱਨ. ਆਈ. ਐੱਸ. ਪਟਿਆਲਾ ਵਿਚ ਕੀ ਸੀ ?
(ਉ) ਹਾਕੀ ਦਾ ਖਿਡਾਰੀ
(ਆ) ਗੋਲ ਕੀਪਰ
(ਈ) ਮੁੱਖ ਕੋਚ
(ਸ) ਸਹਾਇਕ ਕੋਚ।
ਉੱਤਰ :
ਮੁੱਖ ਕੋਚ !

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਪ੍ਰਸ਼ਨ 7.
ਧਿਆਨ ਚੰਦ ਦਾ ਕੱਦ ਕਿਹੋ ਜਿਹਾ ਸੀ ?
(ਉ) ਲੰਮਾ
(ਅ) ਮਧਰਾ
(ਈ) ਦਰਮਿਆਨਾ
(ਸ) ਬਹੁਤ ਛੋਟਾ।
ਉੱਤਰ :
(ਈ) ਦਰਮਿਆਨਾ।

ਪ੍ਰਸ਼ਨ 8.
ਧਿਆਨ ਚੰਦ ਕਿਹੜੀ ਬੋਲੀ ਵਿਚ ਖਿਡਾਰੀਆਂ ਨੂੰ ਸਮਝਾਉਂਦਾ ਸੀ ?
(ਉ) ਅੰਗਰੇਜ਼ੀ
(ਅ) ਹਿੰਦੀ
(ਏ) ਪੰਜਾਬੀ
(ਸ) ਗੂੜੀ ਹਿੰਦੁਸਤਾਨੀ।
ਉੱਤਰ :
(ਸ) ਗੂੜੀ ਹਿੰਦੁਸਤਾਨੀ।

ਪ੍ਰਸ਼ਨ 9.
ਖਿਡਾਰੀ ਧਿਆਨ ਚੰਦ ਨੂੰ ਸਤਿਕਾਰ ਨਾਲ ਕੀ ਕਹਿ ਕੇ ਸੰਬੋਧਨ ਕਰਦੇ ਸਨ ?
(ਉ) ਸਰ
(ਅ) ਸਰਦਾਰ ਸਾਹਿਬ
(ਈ) ਦਾਦਾ
(ਸ) ਭਾ ਜੀ।
ਉੱਤਰ :
(ਈ) ਦਾਦਾ !

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਪ੍ਰਸ਼ਨ 10. ਬੰਗਲਾ ਵਿਚ “ਦਾਦਾ ਦਾ ਕੀ ਅਰਥ ਹੈ ?
(ਉ) ਬਾਬਾ।
(ਅ) ਚਾਚਾ
(ਬ) ਵੱਡਾ ਭਰਾ
(ਸ) ਛੋਟਾ ਭਰਾ।
ਉੱਤਰ :
(ਇ) ਵੱਡਾ ਭਰਾ।

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਪਛਾਣ ਕਰੋ।
(ਉ) ਧਿਆਨ ਚੰਦ
(ਅ) ਸਨ
(ਈ) ਇਹ
(ਸ) ਗੱਲਾਂ/ਖੇਡ/ਗੇਂਦ/ਪਾਸ/ਕੋਚ/ਹਾਕੀ/ਰੰਗ/ਕੱਦ/ਸਿਰ/ਵਾਲ/ਚੀਰ/ਟੀ ਸ਼ਰਟ/ਨਿੱਕਰ/ਗਰਾਉਂਡ/ਖਿਡਾਰੀਆਂਦਾਦਾ/ਭਰਾ
ਉੱਤਰ :
(ਸ) ਗੱਲਾਂ/ਖੇਡ/ਦ/ਪਾਸ/ਕੋਚ/ਹਾਕੀ/ਰੰਗ/ਕੱਦ/ਸਿਰ/ਵਾਲ ਚੀਰ/ਟੀ ਸ਼ਰਟ/ਨਿੱਕਰ/ਗਰਾਉਂਡ/ਖਿਡਾਰੀਆਂ/ਦਾਦਾ/ਭਰਾ।

ਪ੍ਰਸ਼ਨ 12.
ਉਪਰੋਕਤ ਪਾਠ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ।
(ੳ) ਖੇਡ
(ਅ) ਟੀਮ
(ਈ) ਜ਼ਿਆਦਾ
(ਸ) ਧਿਆਨ ਚੰਦ/ਬਲਬੀਰ ਸਿੰਘ/ਹਰਬਿੰਦਰ ਸਿੰਘ/ਸੁਰਿੰਦਰ ਸਿੰਘ ਸੋਢੀ/ਧੰਨ ਰਾਜ ਪਿੱਲੈਪਟਿਆਲਾ/ਐਨ.ਆਈ.ਐੱਸ./ਹਿੰਦੁਸਤਾਨੀ।
ਉੱਤਰ :
(ਸ) ਧਿਆਨ ਚੰਦ/ਬਲਬੀਰ ਸਿੰਘ/ਹਰਬਿੰਦਰ ਸਿੰਘ/ਸੁਰਿੰਦਰ ਸਿੰਘ ਸੋਢੀ/ਧੰਨ ਰਾਜ ਪਿੱਲੈ/ਪਟਿਆਲਾ/ਐੱਨ. ਆਈ. ਐੱਸ. /ਹਿੰਦੁਸਤਾਨੀ।

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ।
(ੳ) ਖਿਡਾਰੀ
(ਅ) ਹਾਕੀ।
(ਈ) ਨਿੱਕਰ
(ਸ) ਵਿਲੱਖਣਤਾ/ਹੈਰਾਨੀ/ਰਫ਼ਤਾਰ/ਜੋਸ਼/ਹੋਸ਼/ਧੀਮਾਪਣ/ਝਕਾਨੀ !
ਉੱਤਰ :
(ਸ) ਵਿਲੱਖਣਤਾ/ਹੈਰਾਨੀ/ਰਫ਼ਤਾਰ/ਜੋਸ਼/ਹੋਸ਼/ਧੀਮਾਪਣ/ਝਕਾਨੀ ॥

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਗੁਣਵਾਚਕ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ।
(ਉ) ਕੁੱਝ
(ਅ) ਤੁਹਾਨੂੰ
(ਈ) ਕੱਦ
(ਸ) ਜ਼ਿਆਦਾ/ਤੇਜ਼ – ਤਰਾਰ/ਵਧੇਰੇ/ਵਧੀਆ/ਮੁੱਖ/ਸਾਂਵਲਾ/ਦਰਮਿਆਨਾ/ਚਿੱਟੀ/ ਕਾਲੀ/ਗੁੜੀ।
ਉੱਤਰ :
(ਸ) ਜ਼ਿਆਦਾ ਤੇਜ਼ – ਤਰਾਰ/ ਵਧੇਰੇ ਵਧੀਆ/ਮੁੱਖ/ਸਾਂਵਲਾ/ਦਰਮਿਆਨਾ/ਚਿੱਟੀ/ ਕਾਲੀ/ਗੂੜੀ।

ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ।
(ੳ) ਭਾਰਤੀ
(ਅ) ਹੋਇਆ
(ਈ) ਇਹ/ਤੁਹਾਨੂੰ/ਉਹ/ਇਸ/ਉਸ
(ਸ) ਕੁੱਝ।
ਉੱਤਰ :
(ਈ) ਇਹ/ਤੁਹਾਨੂੰ/ਉਹ/ਇਸ/ਉਸ

ਪ੍ਰਸ਼ਨ 16.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ।
(ੳ) ਖੇਡ
(ਆਂ ਵਿਲੱਖਣਤਾ
(ਈ) ਜ਼ਿਆਦਾ
(ਸ) ਹਨ/ਹੋਵੇਗੀ/ਸੀ/ਸਨ/ਨਕਾਰਦਾ ਸੀ/ਸਮਝਦਾ ਸੀ/ਹੈਵਾਹੇ ਹੋਏ/ਪਾਈ ਬੈਠਾ/ਸਮਝਾਉਂਦਾ/ਤਾਣਦਾ/ਝਾੜਦਾ/ਵਰਜਦਾ/ਆਖਦੇ/ਹੁੰਦਾ ਹੈ।
ਉੱਤਰ :
(ਸ) ਹਨਹੋਵੇਗੀ/ਸੀ/ਸਨਨਕਾਰਦਾ ਸੀ/ਸਮਝਦਾ ਸੀ/ਹੈਵਾਹੇ ਹੋਏ ਪਾਈ/ ਬੈਠਾ/ਸਮਝਾਉਂਦਾ/ਤਾਣਦਾ/ਝਾੜਦਾ/ਵਰਜਦਾ/ਆਖਦੇ/ਹੁੰਦਾ ਹੈ।

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਪ੍ਰਸ਼ਨ 17.
“ਖਿਡਾਰੀ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ।

ਪ੍ਰਸ਼ਨ 18.
‘ਭਰਾ ਸ਼ਬਦ ਦਾ ਇਸਤਰੀ ਲਿੰਗ ਚੁਣੋ।
(ੳ) ਭੈਣ
(ਅ) ਦੀਦੀ।
(ਇ) ਬੀਬੀ
(ਸ) ਕੁੜੀ ਨੂੰ
ਉੱਤਰ :
(ੳ) ਭੈਣ

ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ ਲਿਖੋ
(ਉ) ਡੰਡੀ
(ਅ) ਕਾਮਾ
(ਇ) ਜੋੜਨੀ
(ਸ) ਬਿੰਦੀ ਕਾਮਾ
(ਹ) ਦੋਹਰੇ ਪੁੱਠੇ ਕਾਮੇ
(ਕ) ਬਿੰਦੀ
(ਖ) ਡੈਸ਼
ਉੱਤਰ :
(ਉ) ਡੰਡੀ ( । )
(ਅ) ਕਾਮਾ (,)
(ਇ) ਜੋੜਨੀ ( – )
(ਸ) ਬਿੰਦੀ ਕਾਮਾ (;)
(ਹ) ਦੋਹਰੇ ਪੁੱਠੇ ਕਾਮੇ (‘ ‘ )
(ਕ) ਬਿੰਦੀ ( – )
(ਖ) ਡੈਸ਼ ( – )

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਪ੍ਰਸ਼ਨ 20.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ –
PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ ਧਿਆਨ ਚੰਦ 7
ਉੱਤਰ :
PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ ਧਿਆਨ ਚੰਦ 8

(v) ਵਿਆਕਰਨ ਤੇ ਰਚਨਾਤਮਕ ਕਾਰਜ

ਪ੍ਰਸ਼ਨ 1.
ਯੋਜਕ ਕਿਸ ਨੂੰ ਆਖਦੇ ਹਨ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਜਿਹੜੇ ਸ਼ਬਦ ਦੋ ਵਾਕਾਂ, ਦੋ ਵਾਕੰਸ਼ਾਂ ਜਾਂ ਦੋ ਸ਼ਬਦਾਂ ਨੂੰ ਆਪਸ ਵਿਚ ਜੋੜਨ, ਉਨ੍ਹਾਂ ਨੂੰ ‘ਯੋਜਕ’ ਆਖਿਆ ਜਾਂਦਾ ਹੈ , ਜਿਵੇਂ
(ੳ) ਭੈਣ ਤੇ ਭਰਾ ਜਾ ਰਹੇ ਹਨ।
(ਆ) ਉਹ ਕੋਠੇ ਦੇ ਉੱਪਰ, ਨਾਲੇ ਵਿਹੜੇ ਦੇ ਵਿਚ ਖੇਡਦੇ ਹਨ।
(ਈ) ਹਰਜੀਤ ਨੇ ਆਖਿਆ ਕਿ ਮੈਂ ਅੱਜ ਬਿਮਾਰ ਹਾਂ।
(ਸ) ਮੈਂ ਅੱਜ ਸਕੂਲ ਨਹੀਂ ਜਾ ਸਕਦਾ ਕਿਉਂਕਿ ਮੈਂ ਬਿਮਾਰ ਹਾਂ।
(ਹ) ਉਹ ਕੇਵਲ ਕੰਜੂਸ ਹੀ ਨਹੀਂ, ਸਗੋਂ ਕਮੀਨਾ ਵੀ ਹੈ।

ਪਹਿਲੇ ਵਾਕ ਵਿਚ ‘ਤੇ ਦੋ ਵਾਕਾਂ ਨੂੰ, ਦੂਜੇ ਵਾਕ ਵਿਚ “ਨਾਲੇ’ ਦੋ ਵਾਕੰਸ਼ਾਂ ਨੂੰ ਤੇ ਬਾਕੀ ਵਾਕਾਂ ਵਿਚ ‘ਕਿ’, ‘ਕਿਉਂਕਿ’, ‘ਕੇਵਲ”, …… ‘ਸਗੋਂ, ਦੋ – ਦੋ ਵਾਕਾਂ ਨੂੰ ਜੋੜਦੇ ਹਨ, ਇਸ ਕਰਕੇ ਇਹ ਯੋਜਕ ਹਨ।

ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ ; ਸਮਾਨ ਯੋਜਕ ਤੇ ਅਧੀਨ ਯੋਜਕ।

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

1. ਸਮਾਨ ਯੋਜਕ – ਦੋ ਪੂਰਨ ਵਾਕਾਂ ਨੂੰ ਆਪਸ ਵਿਚ ਜੋੜਨ ਵਾਲਾ ਯੋਜਕ ‘ਸਮਾਨ ਯੋਜਕ ਅਖਵਾਉਂਦਾ ਹੈ , ਜਿਵੇਂ
(ੳ) ਸੁਰਜੀਤ ਨੇ ਅੰਬ ਚੂਪੇ
(ਅ) ਮਹਿੰਦਰ ਨੇ ਅੰਬ ਚੂਪੇ।

ਦੋਵੇਂ ਵਾਕ ਪੂਰਨ ਹਨ ਅਤੇ ਜਿਹੜਾ ਯੋਜਕ ਇਨ੍ਹਾਂ ਨੂੰ ਆਪਸ ਵਿਚ ਜੋੜ ਦੇਵੇਗਾ, ਉਹ ‘ਸਮਾਨ ਯੋਜਕ’ ਅਖਵਾਏਗਾ
(ਈ) ਸੁਰਿੰਦਰ ਅਤੇ ਮਹਿੰਦਰ ਨੇ ਅੰਬ ਚੂਪੇ !
ਉੱਪਰਲੇ ਦੋਹਾਂ ਵਾਕਾਂ ਨੂੰ ਜੋੜ ਕੇ ਬਣੇ ਤੀਜੇ ਵਾਕ ਵਿਚ “ਅਤੇ ਸਮਾਨ ਯੋਜਕ ਹੈ। ਅਜਿਹੇ ਜੁੜਵੇਂ ਵਾਕ ਨੂੰ ਸੰਯੁਕਤ ਵਾਕ ਆਖਦੇ ਹਨ।

2. ਅਧੀਨ ਯੋਜਕ – ਜਦੋਂ ਜੋੜੇ ਜਾਣ ਵਾਲੇ ਵਾਕਾਂ ਵਿਚੋਂ ਇਕ ਅਪੂਰਨ ਵਾਕ ਹੋਵੇ, ਤਾਂ ਉਨ੍ਹਾਂ ਨੂੰ ਜੋੜਨ ਵਾਲੇ ਯੋਜਕ ਨੂੰ “ਅਧੀਨ ਯੋਜਕ’ ਆਖਦੇ ਹਨ , ਜਿਵੇਂ –
(ਉ) ਮੈਂ ਜਾਣਦਾ ਸੀ।
(ਆ) ਉਹ ਬਚ ਨਹੀਂ ਸਕੇਗਾ।

ਇਨ੍ਹਾਂ ਵਾਕਾਂ ਵਿਚੋਂ ਪਹਿਲਾ ਵਾਕ ਅਧੂਰਾ ਹੈ ਕਿਉਂਕਿ ਇਸ ਵਿਚ ‘ਜਾਣਦਾ ਸੀ ਕਿਰਿਆ ਦਾ ਕਰਮ ਨਹੀਂ ਹੈ। ਜੇਕਰ ਦੂਜੇ ਵਾਕ ਨੂੰ ਇਸ ਨਾਲ ਜੋੜ ਦੇਈਏ, ਤਾਂ ਕਿਰਿਆ ਦਾ ਕਰਮ ਬਣ ਸਕਦਾ ਹੈ। ਇਨ੍ਹਾਂ ਵਾਕਾਂ ਨੂੰ ਕਿ ਯੋਜਕ ਨਾਲ ਜੋੜ ਕੇ ਹੇਠ ਲਿਖਿਆ ਵਾਕ ਬਣਾਇਆ ਜਾ ਸਕਦਾ ਹੈ –

‘ਮੈਂ ਜਾਣਦਾ ਸੀ ਕਿ ਉਹ ਬਚ ਨਹੀਂ ਸਕੇਗਾ।
ਅਜਿਹੇ ਵਾਕ ਨੂੰ ਮਿਸ਼ਰਤ ਵਾਕ ਆਖਿਆ ਜਾਂਦਾ ਹੈ।

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚੋਂ ਸਮਾਨ ਤੇ ਅਧੀਨ ਯੋਜਕ ਚੁਣੋ

  1. ਭਾਰਤੀ ਫੌਜ ਵਲੋਂ ਕਰਵਾਏ ਜਾਂਦੇ ਟੂਰਨਾਮੈਂਟਾਂ ਵਿੱਚ ਉਸ ਨੇ ਆਪਣੀ ਖੇਡ – ਕਲਾ ਦਾ ਇਸ ਕਦਰ ਮੁਜ਼ਾਹਰਾ ਕੀਤਾ ਕਿ ਕੌਮੀ ਪੱਧਰ ਦੀ ਹਾਕੀ ਵਿੱਚ ਵੀ ਜ਼ਿਕਰ ਹੋਣ ਲੱਗ ਪਿਆ।
  2. ਉਹ ਚੁੱਪ – ਚਾਪ ਖੇਡਦਾ ਰਿਹਾ ਅਤੇ ਦੂਜੇ ਅੱਧ ਵਿੱਚ ਛੇ ਗੋਲ ਹੋਰ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ
  3. ਇਸ ਬੁੱਤ ਦੇ ਦੋ ਨਹੀਂ, ਸਗੋਂ ਚਾਰ ਹੱਥ ਹਨ ਅਤੇ ਚਹੁੰਆਂ ਵਿੱਚ ਹੀ ਹਾਕੀ ਸਟਿੱਕਾਂ ਹਨ।
  4. ਸਾਰਾ ਮੈਚ ਤਣਾਅ – ਪੂਰਨ ਵਾਤਾਵਰਨ ‘ਚ ਖੇਡਿਆ ਗਿਆ ਪਰ ਇਹ ਸਾਰਾ ਤਣਾਅ ਧਿਆਨ ਚੰਦ ਦੀ ਜਾਦੂਗਰੀ – ਨੁਮਾ ਖੇਡ ਵਿੱਚ ਸਭ ਨੂੰ ਭੁੱਲ – ਭੁਲਾ ਗਿਆ।
  5. ਹਿਟਲਰ ਬਾਹਰ ਬੈਠਾ ਦੰਦ ਕਰੀਚ ਰਿਹਾ ਸੀ ਅਤੇ ਅੰਦਰ ਉਸ ਦੀ ਟੀਮ ਦੇ ਖਿਡਾਰੀ ਪੂਰੀ ਤਰ੍ਹਾਂ ਬੇਵੱਸ ਸਨ ਕਿਉਂਕਿ ਮੈਚ ਦੇ ਪਹਿਲੇ ਅੱਧ ਵਿੱਚ ਹੀ ਉਨ੍ਹਾਂ ਵਿਰੁੱਧ ਅੱਠ ਗੋਲ ਹੋ ਚੁੱਕੇ ਸਨ।
  6. ਇੱਕ ਵਾਰ ਦਰਸ਼ਕਾਂ ਨੂੰ ਸ਼ੱਕ ਪੈ ਗਿਆ ਕਿ ਧਿਆਨ ਚੰਦ ਦੀ ਹਾਕੀ ਨਾਲ ਕੋਈ ਚੁੰਬਕ ਵਰਗੀ ਸ਼ੈ ਚਿਪਕਾਈ ਹੋਈ ਹੈ, ਤਾਂ ਹੀ ਤਾਂ ਗੇਂਦ ਉਸ ਨਾਲੋਂ ਲਹਿੰਦੀ ਨਹੀਂ।

ਉੱਤਰ :

  1. ਕਿ – ਅਧੀਨ ਯੋਜਕ।
  2. ਅਤੇ – ਸਮਾਨ ਯੋਜਕ।
  3. ਸਗੋਂ, ਅਤੇ – ਸਮਾਨ ਯੋਜਕ
  4. ਪਰ – ਸਮਾਨ ਯੋਜਕ।
  5. ਅਤੇ – ਸਮਾਨ ਯੋਜਕ। ਕਿਉਂਕਿ – ਅਧੀਨ ਯੋਜਕ।
  6. ਕਿ, ਤਾਂ ਹੀ ਤਾਂ – ਅਧੀਨ ਯੋਜਕ।

PSEB 8th Class Punjabi Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ

ਪ੍ਰਸ਼ਨ 3.
ਆਪਣੀ ਮਨ – ਭਾਉਂਦੀ ਖੇਡ ਦੇ ਕਿਸੇ ਪ੍ਰਸਿੱਧ ਖਿਡਾਰੀ ਬਾਰੇ ਕੋਈ ਦਿਲਚਸਪ ਗੱਲ ਲਿਖੋ ?
ਉੱਤਰ :
ਦੌੜ ਮੇਰੀ ਮਨ – ਪਸੰਦ ਖੇਡ ਹੈ। ਪੰਜਾਬ ਦਾ ਦੌੜਾਕ ਮਿਲਖਾ ਸਿੰਘ ਅਭਿਆਸ ਲਈ ਰਾਤ ਨੂੰ ਸੁੱਤਾ ਉਠ ਕੇ ਦੌੜਾਂ ਲਾਉਂਦਾ ਹੁੰਦਾ ਸੀ। ਇਕ ਵਾਰੀ ਉਸਦੇ ਘਰ ਚੋਰ ਆ ਗਿਆ ਤੇ ਉਹ ਉਸਨੂੰ ਫੜਨ ਲਈ ਉਸਦੇ ਮਗਰ ਦੌੜ ਪਿਆ। ਦੌੜਦਿਆਂ ਉਸਨੂੰ ਇਹ ਯਾਦ ਹੀ ਨਾ ਰਿਹਾ ਕਿ ਉਹ ਕਿਸੇ ਚੋਰ ਦੇ ਪਿੱਛੇ ਦੌੜ ਰਿਹਾ ਤੇ ਉਹ ਸਮਝਣ ਲੱਗਾ ਕਿ ਉਹ ਕਿਸੇ ਨਾਲ ਮੁਕਾਬਲੇ ਦੀ ਦੌੜ ਵਿਚ ਹਿੱਸਾ ਲੈ ਰਿਹਾ ਹੈ। ਇਸ ਭੁਲੇਖੇ ਵਿਚ ਉਹ ਦੌੜਦਾ – ਦੌੜਦਾ ਚੋਰ ਤੋਂ ਅੱਗੇ ਨਿਕਲ ਗਿਆ

(vi) ਔਖੇ ਸ਼ਬਦਾਂ ਦੇ ਅਰਥ

  • ਆਦਮ ਕੱਦ – ਆਦਮੀ ਦੇ ਪੂਰੇ ਕੱਦ ਦਾ
  • ਭਾਵਨਾਵਾਂ – ਵਿਚਾਰ, ਖ਼ਿਆਲ। ਮੁਜ਼ਾਹਰਾ ਦਿਖਾਵਾ, ਪ੍ਰਦਰਸ਼ਨ
  • ਚਰਚੇ – ਜ਼ਿਕਰ, ਹਰ ਪਾਸੇ ਗੱਲਾਂ ਹੋਣੀਆਂ
  • ਅਹੁਦਾ – ਪਦਵੀ।
  • ਹਲੀਮੀ – ਨਿਮਰਤਾ
  • ਤਕਰੀਬਨ – ਲਗਪਗ।
  • ਛੜੀ – ਸੋਟੀ।
  • ਸ਼ਿਰਕਤ ਕਰਨਾ – ਸ਼ਾਮਿਲ ਹੋਣਾ
  • ਅਕਸਰ – ਆਮ ਤੌਰ ‘ਤੇ।
  • ਰਫ਼ਤਾਰ – ਚਾਲ
  • ਧੀਆਪਨ – ਮੱਠਾਪਨ, ਮੱਠੀ ਚਾਲ।
  • ਨਕਾਰਨਾ – ਵਿਰੋਧ ਕਰਨਾ, ਪਸੰਦ ਨਾ ਕਰਨਾ !
  • ਝਕਾਨੀ – ਚਕਮਾ, ਝਾਂਸਾ ਪੁਰਸਕਾਰ ਇਨਾਮ।
  • ਸਿਮਰਤੀ – ਯਾਦ।

PSEB 8th Class Punjabi Solutions Chapter 22 ਸ਼ਿਵ ਸਿੰਘ : ਬੁੱਤ – ਘਾੜਾ

Punjab State Board PSEB 8th Class Punjabi Book Solutions Chapter 22 ਸ਼ਿਵ ਸਿੰਘ : ਬੁੱਤ – ਘਾੜਾ Textbook Exercise Questions and Answers.

PSEB Solutions for Class 8 Punjabi Chapter 22 ਸ਼ਿਵ ਸਿੰਘ : ਬੁੱਤ – ਘਾੜਾ (1st Language)

Punjabi Guide for Class 8 PSEB ਸ਼ਿਵ ਸਿੰਘ : ਬੁੱਤ – ਘਾੜਾ Textbook Questions and Answers

ਸ਼ਿਵ ਸਿੰਘ : ਬੁੱਤ – ਘਾੜਾ ਪਾਠ-ਅਭਿਆਸ

1. ਦੱਸ :

(ਉ) ਸ਼ਿਵ ਸਿੰਘ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਉੱਤਰ :
ਸ਼ਿਵ ਸਿੰਘ ਦਾ ਜਨਮ 1938 ਵਿਚ ਪਿੰਡ ਬਸੀ ਗੁਲਾਮ ਹੁਸੈਨ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ।

(ਅ) ਸ਼ਿਵ ਸਿੰਘ ਦਾ ਬਚਪਨ ਕਿਵੇਂ ਬੀਤਿਆ ?
ਉੱਤਰ :
ਸ਼ਿਵ ਸਿੰਘ ਦੇ ਮਾਂ – ਬਾਪ ਨੇ ਉਸ ਨੂੰ ਖੁੱਲ੍ਹੇ – ਡੁੱਲ੍ਹੇ ਮਾਹੌਲ ਵਿਚ ਪਾਲਿਆ। ਉਨ੍ਹਾਂ ਨੇ ਉਸ ਨੂੰ ਗੁਰਬਾਣੀ, ਲੋਕ – ਕਥਾਵਾਂ ਤੇ ਲੋਕ – ਸਾਹਿਤ ਤੋਂ ਜਾਣੂ ਕਰਾਇਆ। ਉਸ ਨੂੰ ਬਚਪਨ ਤੋਂ ਹੀ ਕੁਦਰਤ ਨਾਲ ਲਗਾਓ ਸੀ। ਉਹ ਆਪਣੇ ਪਿੰਡ ਕੋਲੋਂ ਲੰਘਦੇ ਭੰਗੀ ਚੋ ਵਿਚ ਚਲਾ ਜਾਂਦਾ ਤੇ ਰੇਤ ਨਾਲ ਆਪਣੇ ਪੈਰਾਂ ਉੱਤੇ ਘਰ ਉਸਾਰਦਾ ਤੇ ਚੀਕਣੀ ਮਿੱਟੀ ਨਾਲ ਘੁੱਗੂ – ਘੋੜੇ ਬਣਾਉਂਦਾ ਚੋ ਦੇ ਸਰਕੰਡੇ ਨਾਲ ਬਾਲ – ਖਿਡੌਣੇ – ਊਠ, ਘੋੜੇ, ਛੁਣਛੁਣੇ ਤੇ ਪੰਛੀ – ਬਣਾ – ਬਣਾ ਕੇ ਆਪਣੇ ਸ਼ੌਕ ਪੂਰੇ ਕਰਦਾ। ਉਹ ਪਾਣੀ ਵਿਚ ਤਰਦੀਆਂ ਲੱਕੜੀਆਂ ਨੂੰ ਬਾਹਰ ਕੱਢ ਲੈਂਦਾ ਅਤੇ ਉਨ੍ਹਾਂ ਵਿਚੋਂ ਪਸ਼ੂਆਂ ਤੇ ਜਾਨਵਰਾਂ ਦੇ ਰੂਪ ਘੜਨ ਲਗਦਾ।

ਬੁੱਤ-ਤਰਾਸ਼ੀ ਕਰਨ ਵੇਲੇ ਸ਼ਿਵ ਸਿੰਘ ਕੀ ਮਹਿਸੂਸ ਕਰਦਾ ਸੀ ?

PSEB 8th Class Punjabi Solutions Chapter 22 ਸ਼ਿਵ ਸਿੰਘ : ਬੁੱਤ – ਘਾੜਾ

(ਸ) ਕਲਾ ਦੀ ਖੋਜ ਸੰਬੰਧੀ ਸ਼ਿਵ ਸਿੰਘ ਨੂੰ ਕਿਹੜੇ ਦੇਸ ਦੀ ਸਰਕਾਰ ਵੱਲੋਂ ਬੁਲਾਇਆ ਗਿਆ ਅਤੇ ਉੱਥੇ ਆਪ ਨੂੰ ਕਿਹੋ-ਜਿਹਾ ਤਜਰਬਾ ਹਾਸਲ ਹੋਇਆ ?
ਉੱਤਰ :
ਕਲਾ ਦੀ ਖੋਜ ਲਈ ਸ਼ਿਵ ਸਿੰਘ ਨੂੰ ਜਰਮਨ ਸਰਕਾਰ ਵਲੋਂ ਵਜ਼ੀਫਾ ਦੇ ਕੇ ਬੁਲਾਇਆ ਗਿਆ। ਉੱਥੇ ਰਹਿੰਦਿਆਂ ਆਪ ਨੇ ਪਿੱਤਲ, ਤਾਂਬੇ, ਸਟੀਲ, ਜਿਸਤੀ ਪਾਈਪ ਅਤੇ ਨਵੀਂ ਸਾਮਗਰੀ ਦੀ ਬੁੱਤ – ਤਰਾਸ਼ੀ ਵਿਚ ਵਰਤੋਂ ਕੀਤੀ, ਜੋ ਇਕ ਨਵਾਂ ਅਨੁਭਵ ਸੀ।

(ਹ) ਸ਼ਿਵ ਸਿੰਘ ਦੀਆਂ ਕਲਾ-ਪ੍ਰਦਰਸ਼ਨੀਆਂ ਕਿਹੜੇ-ਕਿਹੜੇ ਦੇਸ਼ਾਂ ਵਿੱਚ ਲੱਗ ਚੁੱਕੀਆਂ ਹਨ ?
ਉੱਤਰ :
ਸ਼ਿਵ ਸਿੰਘ ਦੀਆਂ ਕਲਾ ਪ੍ਰਦਰਸ਼ਨੀਆਂ ਅਮਰੀਕਾ, ਜਰਮਨੀ, ਫ਼ਰਾਂਸ, ਸਵਿਟਜ਼ਰਲੈਂਡ, ਡੈਨਮਾਰਕ, ਸਵੀਡਨ, ਕੈਨੇਡਾ, ਸ੍ਰੀ ਲੰਕਾ, ਸਿੰਗਾਪੁਰ, ਸਕਾਟਲੈਂਡ, ਇੰਗਲੈਂਡ ਤੇ ਹਾਲੈਂਡ ਵਿਚ ਲੱਗ ਚੁੱਕੀਆਂ ਹਨ।

(ਕ) ਪੰਜਾਬ ਅਤੇ ਚੰਡੀਗੜ੍ਹ ਵਿੱਚ ਸ਼ਿਵ ਸਿੰਘ ਦੀ ਕਲਾ ਕਿੱਥੇ ਅਤੇ ਕਿਸ ਰੂਪ ਵਿੱਚ ਦੇਖੀ ਜਾ ਸਕਦੀ ਹੈ ?
ਉੱਤਰ :
ਸ਼ਿੰਵ ਸਿੰਘ ਦੀ ਅਦਭੁਤ ਕਲਾ ਦਾ ਨਮੂਨਾ ‘ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚ ਦੇਖਿਆ ਜਾ ਸਕਦਾ ਹੈ ਉੱਥੇ 15 ਫੁੱਟ ਉੱਚੇ ਸੀਮਿੰਟ ਕੰਕਰੀਟ.ਤੇ. ਲੋਹੇ ਦੇ ਵੱਡ – ਅਕਾਰੀ ਵਾਯੂਮੰਡਲ – ਬੁੱਤ ਕੁਦਰਤ ਦੇ ਅਨੰਤ ਰੂਪਾਂ ਨੂੰ ਪੇਸ਼ ਕਰਦੇਂ ਹਨ। ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਚ ਸ਼ਿਵ ਸਿੰਘ ਦੀ ਲੋਹੇ ਦੇ ਪਾਈਪਾਂ ਦੀ ਕਲਾਕਿਰਤ’ ਪੰਜਾਬ, ਦੇ ਭੰਗੜਾ ਪਾਉਂਦੇ ਜੁਆਨ ਆਪਣੀ ਵੱਖਰੀ ਪਛਾਣ ਰੱਖਦੀ ਹੈ

(ਖ) ਸ਼ਿਵ ਸਿੰਘ ਨੂੰ ਇੱਕ ਕਲਾਕਾਰ ਵਜੋਂ ਕਿਹੜੇ-ਕਿਹੜੇ ਇਨਾਮ-ਸਨਮਾਨ ਪ੍ਰਾਪਤ ਹੋ ਚੁੱਕੇ ਹਨ ?
ਉੱਤਰ :
ਸ਼ਿਵ ਸਿੰਘ ਨੂੰ ਇੱਕ ਕਲਾਕਾਰ ਵਜੋਂ ਬਹੁਤ ਸਾਰੇ ਇਨਾਮ – ਸਨਮਾਨ ਪ੍ਰਾਪਤ ਹੋਏ। 1979 ਵਿਚ ਉਸ ਨੂੰ ਇਕ ਉੱਤਮ ਕਲਾਕਾਰ ਵਜੋਂ ਸਨਮਾਨਿਆ ਗਿਆ। ਉਸੇ ਸਾਲ ਪੰਜਾਬ ਆਰਟ ਕੌਂਸਲ, ਚੰਡੀਗੜ੍ਹ ਨੇ ਉਸ ਨੂੰ ਸਿਰਮੌਰ ਕਲਾਕਾਰ ਦਾ ਸਨਮਾਨ ਦਿੱਤਾ। 1991 ਵਿਚ ਹਰਿਆਣਾ ਸਰਕਾਰ ਨੇ ਉਸ ਨੂੰ ਸੂਰਜ ਕੁੰਡ ਕਰਾਫਟ ਮੇਲੇ ਵਿਚ ਸਨਮਾਨਿਤ ਕੀਤਾ। ਪੰਜਾਬ ਲਲਿਤ ਕਲਾ ਅਕਾਦਮੀ, ਚੰਡੀਗੜ੍ਹ ਨੇ ਵੀ.ਉਸ ਨੂੰ ਪੁਰਸਕ੍ਰਿਤ ਕੀਤਾ। ਆਪ ਲਲਿਤ ਕਲਾ ਅਕਾਦਮੀ, ਚੰਡੀਗੜ੍ਹ ਦੇ ਪ੍ਰਧਾਨ ਰਹੇ ਤੇ ਨੈਸ਼ਨਲ ਅਕਾਦਮੀ, ਦਿੱਲੀ ਦੇ ਮੈਂਬਰ ਰਹੇ।

2. ਔਖੇ ਸ਼ਬਦਾਂ ਦੇ ਅਰਥ :

  • ਵਿਦਮਾਨ : ਮੌਜੂਦ
  • ਰੂਪਮਾਨ ਕਰਨਾ : ਰੂਪ ਦੇਣਾ, ਤਸਵੀਰ ਪੇਸ਼ ਕਰਨਾ
  • ਆਰਟ-ਟੀਚਰ : ਕਲਾ ਸਿਖਾਉਣ ਵਾਲਾ ਅਧਿਆਪਕ
  • ਸਿਰਜਣਾਤਮਿਕਤਾ : ਰਚਨਾ ਕਰਨ ਦੀ ਸਮਰੱਥਾ
  • ਅਨੁਭਵ : ਗਿਆਨ ਮਹਿਸੂਸ ਕਰਨ ਦਾ ਭਾਵ
  • ਸਿਰਮੌਰ : ਸਰਦਾਰ, ਮੋਹਰੀ, ਪ੍ਰਮੁੱਖ
  • ਪੁਰਸਕ੍ਰਿਤ ਕੀਤਾ : ਇਨਾਮ ਦਿੱਤਾ
  • ਗੁਰੇਜ਼ ਕਰਨਾ : ਪਰਹੇਜ਼ ਕਰਨਾ, ਟਲਨਾ, ਭੱਜਣਾ
  • ਵੇਸ : ਪਹਿਰਾਵਾ, ਲਿਬਾਸ, ਪੁਸ਼ਾਕ

PSEB 8th Class Punjabi Solutions Chapter 22 ਸ਼ਿਵ ਸਿੰਘ : ਬੁੱਤ – ਘਾੜਾ

3. ਵਾਕਾਂ ਵਿੱਚ ਵਰਤੋ :
ਪ੍ਰੇਰਨਾ-ਤ, ਪ੍ਰਤਿਭਾਸ਼ਾਲੀ, ਨਮੂਨੇ, ਉਤਸ਼ਾਹਿਤ, ਪ੍ਰਗਟਾਵਾ, ਰਹੱਸਮਈ, ਅੰਤਰਰਾਸ਼ਟਰੀ, ਸਿਰਜਣਾ, ਪ੍ਰਥਾ, ਕਿਰਤੀ
ਉੱਤਰ :

  • ਪ੍ਰੇਰਨਾ – ਸੋਤ ਉਤਸ਼ਾਹਿਤ ਕਰਨ ਵਾਲਾ, ਪ੍ਰੇਰਨਾ ਦਾ ਕਾਰਨ) – ਕੁਦਰਤ ਭਾਈ ਵੀਰ ਸਿੰਘ ਦੀ ਕਵਿਤਾ ਦਾ ਇਕ ਮੁੱਖ ਪ੍ਰੇਰਣਾ – ਸ੍ਰੋਤ ਸੀ।
  • ਪ੍ਰਤਿਭਾਸ਼ਾਲੀ ਬਹੁਤ ਹੀ ਬੁੱਧੀਮਾਨ) – ਪ੍ਰਿੰ: ਸੰਤ ਸਿੰਘ ਸੇਖੋਂ ਇਕ ਪ੍ਰਤਿਭਾਸ਼ਾਲੀ ਲੇਖਕ ਸੀ।
  • ਨਮੂਨੇ (ਸੈਂਪਲ ਮਿਲਾਵਟ ਦੀ ਪਰਖ ਕਰਨ ਲਈ) – ਮਿਲਾਵਟ ਦੀ ਪਰਖ ਕਰਨ ਲਈ ਸਿਹਤ ਵਿਭਾਗ ਨੇ ਦੋਧੀਆਂ ਦੁਆਰਾ ਵੇਚੇ ਜਾ ਰਹੇ ਦੁੱਧ ਦੇ ਨਮੂਨੇ ਇਕੱਠੇ ਕੀਤੇ।
  • ਉਤਸ਼ਾਹਿਤ ਪੇਰਿਤ, ਹੌਸਲੇ ਨਾਲ ਭਰਨਾ) – ਆਪਣੇ ਕੋਚ ਤੋਂ ਮਿਲੀ ਹੱਲਾ – ਸ਼ੇਰੀ ਤੋਂ ਉਤਸ਼ਾਹਿਤ ਹੋ ਕੇ ਹਾਕੀ ਦੀ ਟੀਮ ਖੇਡ ਦੇ ਮੈਦਾਨ ਵਿਚ ਡਟ ਗਈ।
  • ਪ੍ਰਗਟਾਵਾ ਬਿਆਨ, ਜ਼ਿਕਰ) – ਇਸ ਲੇਖ ਵਿਚ ਲੇਖਕ ਨੇ ਬੜੇ ਦੁੱਖ ਭਰੇ ਭਾਵਾਂ ਦਾ ਪ੍ਰਗਟਾਵਾ ਕੀਤਾ ਹੈ।
  • ਰਹੱਸਮਈ ਭੇਤ ਭਰੇ) – ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਰਹੱਸਮਈ ਭਾਵਾਂ ਨਾਲ ਭਰਪੂਰ ਹਨ।
  • ਅੰਤਰ – ਰਾਸ਼ਟਰੀ ਬਹੁ – ਕੌਮੀ) – ਯੂ. ਐਨ. ਓ. ਇਕ ਅੰਤਰ – ਰਾਸ਼ਟਰੀ ਸੰਸਥਾ ਹੈ। 8. ਸਿਰਜਣਾ (ਰਚਨਾ) – ਸਾਰਾ ਸੰਸਾਰ ਪਰਮਾਤਮਾ ਦੀ ਸਿਰਜਣਾ ਹੈ !
  • ਪ੍ਰਥਾ (ਰੀਤੀ – ਸਾਡੇ ਦੇਸ਼ ਵਿਚ ਧੀਆਂ ਦੇ ਵਿਆਹ ਵਿਚ ਦਾਜ ਦੇਣ ਦੀ ਪ੍ਰਥਾ ਬੜੀ ਪੁਰਾਣੀ ਹੈ।
  • ਕਿਰਤੀ (ਕੁਦਰਤ) – ਚਿਤਰਕਾਰ ਨੇ ਆਪਣੇ ਚਿਤਰ ਵਿਚ ਪ੍ਰਕਿਰਤੀ ਦੇ ਅਦਭੁਤ ਰੰਗਾਂ ਨੂੰ ਖੂਬ ਚਿਤਰਿਆ ਹੈ।

ਵਿਆਕਰਨ :

ਵਾਕ-ਬੋਧ : ਧੁਨੀ ਭਾਸ਼ਾ ਦੀ ਸਭ ਤੋਂ ਨਿੱਕੀ ਇਕਾਈ ਹੈ। ਧੁਨੀਆਂ ਤੋਂ ਸ਼ਬਦ ਬਣਦੇ ਹਨ ਅਤੇ ਸ਼ਬਦਾਂ ਤੋਂ ਵਾਕ । ਇੱਕ ਖ਼ਾਸ ਤਰਤੀਬ ਵਿੱਚ ਰੱਖੇ ਕੁਝ ਸ਼ਬਦਾਂ ਤੋਂ ਵਾਕ ਬਣਦਾ ਹੈ। ਹਰ ਵਾਕ ਕੋਈ ਭਾਵ ਪ੍ਰਗਟ ਕਰਦਾ ਹੈ। ਵਿਆਕਰਨ ਵਿੱਚ ਵਾਕ, ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਹੈ।

ਵਾਕਾਂ ਦੀ ਸ਼੍ਰੇਣੀ-ਵੰਡ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਪਹਿਲੀ ਪ੍ਰਕਾਰ ਦੀ ਸ਼੍ਰੇਣੀ-ਵੰਡ ਹੇਠਾਂ ਦਿੱਤੇ ਅਨੁਸਾਰ ਹੈ :

  1. ਸਧਾਰਨ ਵਾਕ
  2. ਸੰਜੁਗਤ-ਵਾਕ
  3. ਮਿਸ਼ਰਿਤ-ਵਾਕ

1. ਸਧਾਰਨ-ਵਾਕ : ਜਿਹੜਾ ਵਾਕ ਵੱਖ-ਵੱਖ ਉਪਵਾਕਾਂ ਵਿੱਚ ਨਾ ਵੰਡਿਆ ਜਾ ਸਕੇ ਅਤੇ ਜਿਸ ਵਿੱਚ ਇੱਕ ਉਦੇਸ਼ ਹੋਵੇ ਅਤੇ ਇੱਕ ਹੀ ਕਿਰਿਆ ਹੋਵੇ, ਉਸ ਨੂੰ ਸਧਾਰਨ-ਵਾਕ ਆਖਦੇ ਹਨ, ਜਿਵੇਂ : ਇੱਥੇ ਸ਼ਿਵ ਸਿੰਘ ਦੇ ਪੁਰਖੇ ਖੇਤੀ-ਬਾੜੀ ਦਾ ਕੰਮ ਕਰਦੇ ਸਨ।
2. ਸੰਜੁਗਤ-ਵਾਕ : ਦੋ ਜਾਂ ਦੋ ਤੋਂ ਵਧੇਰੇ ਉਪਵਾਕਾਂ ਵਾਲਾ ਉਹ ਵਾਕ ਜਿਸ ਦੇ ਸਾਰੇ ਉਪਵਾਕ ਸੁਤੰਤਰ ਹੋਣ ਅਰਥਾਤ ਕੋਈ ਉਪਵਾਕ ਦੂਜੇ ਉੱਤੇ ਆਧਾਰਿਤ ਨਾ ਹੋਵੇ, ਸੰਜੁਗਤ-ਵਾਕ ਕਹਾਉਂਦਾ ਹੈ, ਜਿਵੇਂ : ਵਿੰਗੇ-ਟੇਢੇ ਰੁੱਖ ਉਸ ਨੂੰ ਪਿਆਰੇ ਲੱਗਦੇ ਤੇ ਆਪਣੇ ਆਲੇ-ਦੁਆਲੇ ‘ਚੋਂ ਉਹ ਕਲਾਮਈ-ਦ੍ਰਿਸ਼ ਢੂੰਡਦਾ ਰਹਿੰਦਾ।
3. ਮਿਸ਼ਰਿਤ-ਵਾਕ : ਜਦੋਂ ਇੱਕ ਪ੍ਰਧਾਨ ਉਪਵਾਕ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਮਿਲ ਕੇ ਇੱਕ ਨਵਾਂ ਵਾਕ ਬਣਾਉਣ, ਉਸ ਨੂੰ ਮਿਸ਼ਰਿਤ ਵਾਕ ਕਿਹਾ ਜਾਂਦਾ ਹੈ, ਜਿਵੇਂ :

– ਜੇ ਪੰਜਾਬ ਦੇ ਇਤਿਹਾਸ ਨੂੰ ਫਰੋਲੀਏ ਤਾਂ ਪਤਾ ਲੱਗਦਾ ਹੈ ਕਿ ਪੰਜਾਬ ਦਾ ਵਿਰਸਾ ਬਹੁਤ ਅਮੀਰ ਹੈ।

ਇਸ ਪਾਠ ਵਿੱਚੋਂ ਉਪਰੋਕਤ ਤਿੰਨੇ ਕਿਸਮਾਂ ਦੇ ਵਾਕਾਂ ਦੀਆਂ ਦੋ-ਦੋ ਉਦਾਹਰਨਾਂ ਚੁਣੋ।

ਇਸ ਪਾਠ ਵਿੱਚ ਇੱਕ ਬੁੱਤ-ਘਾੜੇ ਕਲਾਕਾਰ ਦਾ ਜ਼ਿਕਰ ਹੈ। ਉਸ ਵਰਗੇ ਕਿਸੇ ਹੋਰ ਕਲਾਕਾਰ ਬਾਰੇ ਆਪਣੇ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਪੁਸਤਕ ਲੈ ਕੇ ਪੜ੍ਹੋ।

PSEB 8th Class Punjabi Solutions Chapter 22 ਸ਼ਿਵ ਸਿੰਘ : ਬੁੱਤ – ਘਾੜਾ

PSEB 8th Class Punjabi Guide ਸ਼ਿਵ ਸਿੰਘ : ਬੁੱਤ – ਘਾੜਾ Important Questions and Answers

ਪ੍ਰਸ਼ਨ –
“ਸ਼ਿਵ ਸਿੰਘ – ਬੁੱਤ – ਘਾੜਾ ਪਾਠ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਸ਼ਿਵ ਸਿੰਘ ਪੰਜਾਬ ਦਾ ਉੱਘਾ ਬੁੱਤ – ਘਾੜਾ ਕਲਾਕਾਰ ਹੈ। ਉਸ ਦਾ ਜਨਮ 1938 ਈ: ਵਿਚ ਬਸੀ ਗੁਲਾਮ ਹੁਸੈਨ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ। ਇਸ ਪਿੰਡ ਵਿਚ ਉਸ ਦੇ ਪੁਰਖੇ ਖੇਤੀ – ਬਾੜੀ ਕਰਦੇ ਸਨ। ਉਨ੍ਹਾਂ ਉਸ ਨੂੰ ਗੁਰਬਾਣੀ, ਲੋਕ – ਕਥਾਵਾਂ ਅਤੇ ਲੋਕ – ਸਾਹਿਤ ਤੋਂ ਜਾਣੂ ਕਰਾਇਆ। ਸ਼ਿਵ ਸਿੰਘ ਦਾ ਬਚਪਨ ਤੋਂ ਹੀ ਕੁਦਰਤ ਨਾਲ ਪਿਆਰ ਸੀ। ਉਹ ਆਪਣੇ ਕੋਲੋਂ ਵਗਦੇ ਭੰਗੀ ਚੋ ਵਿਚ ਖੇਡਣ ਚਲਾ ਜਾਂਦਾ ਉਹ ਚੀਕਣੀ ਮਿੱਟੀ ਨਾਲ ਆਪਣੇ ਪੈਰਾਂ ਉੱਪਰ ਘਰ ਉਸਾਰਦਾ ਅਤੇ ਰੇਤ ਦੇ ਘੁੱਗ – ਘੋੜੇ ਬਣਾਉਂਦਾ।ਉਹ ਚੋ ਦੇ ਸਰਕੰਡੇ ਦੇ ਤੀਲਿਆਂ ਨਾਲ ਬਾਲ ਖਿਡੌਣੇ – ਊਠ, ਘੋੜੇ, ਛੁਣਛੁਣੇ ਤੇ ਪੰਛੀ ਬਣਾਉਂਦਾ।

ਦਸਵੀਂ ਪਾਸ ਕਰਨ ਮਗਰੋਂ ਉਹ ਹੁਸ਼ਿਆਰਪੁਰ ਦੇ ਕਾਲਜ ਵਿਚ ਦਾਖ਼ਲ ਹੋ ਗਿਆ ਤੇ ਉੱਥੋਂ ਇੰਟਰਮੀਡੀਏਟ ਕੀਤੀ। ਇਸੇ ਦੌਰਾਨ ਉਹ ਚੋ ਵਿਚੋਂ ਲੱਭੇ ਪੱਥਰਾਂ ਤੇ ਲੱਕੜਾਂ ਨੂੰ ਵੱਖ ਵੱਖ ਰੂਪ ਦੇ ਕੇ ਕਲਾ – ਕਿਰਤਾਂ ਬਣਾਉਂਦਾ ਰਹਿੰਦਾ। ਉਹ ਫੁੱਟਬਾਲ ਵੀ ਖੇਡਦਾ ਸੀ।

1958 ਵਿਚ ਉਸ ਨੇ ਨਿਸਚਾ ਕੀਤਾ ਕਿ ਉਹ ਆਪਣੀ ਕਲਾ ਵਿਚ ਕੁਦਰਤ ਨੂੰ ਰੂਪਮਾਨ ਕਰੇਗਾ। ਉਸ ਨੂੰ ਖੇਤਾਂ ਵਿਚਲੇ ਸਿਆੜ, ਪਸ਼ੂਆਂ ਦੇ ਖੁਰਾਂ ਦੇ ਨਿਸ਼ਾਨ ਅਤੇ ਵਿੰਗੇ – ਟੇਢੇ ਰੁੱਖ ਕਲਾ ਦੇ ਨਮੂਨੇ ਜਾਪਦੇ।

ਕਲਾ ਦੇ ਵਿਸ਼ੇ ਵਿਚ ਮੁਹਾਰਤ ਹਾਸਲ ਕਰਨ ਲਈ ਉਹ ਸ਼ਿਮਲਾ ਆਰਟ ਸਕੂਲ ਵਿਚ ਦਾਖ਼ਲ ਹੋ ਗਿਆ। 1962 ਵਿਚ ਇਹ ਸਕੂਲ ਚੰਡੀਗੜ੍ਹ ਵਿਚ ਆ ਗਿਆ, ਜਿੱਥੋਂ 1963 ਵਿਚ ਸ਼ਿਵ ਸਿੰਘ ਨੇ ਡਿਪਲੋਮਾ ਹਾਸਲ ਕੀਤਾ। ਇਸ ਪਿੱਛੋਂ ਉਹ 1968 ਤਕ ਸੈਨਿਕ ਸਕੂਲ ਕਪੂਰਥਲਾ ਵਿਚ ਬਤੌਰ ਆਰਟ ਟੀਚਰ ਕੰਮ ਕਰਦਾ ਰਿਹਾ।

ਸ਼ਿਵ ਸਿੰਘ ਨੇ ਬੜੀ ਤੀਬਰਤਾ ਨਾਲ ਟਾਹਲੀ ਦੀ ਲੱਕੜ ਦੇ ਟੋਟਿਆਂ ਨੂੰ ਘੜਨਾ ਸ਼ੁਰੂ ਕੀਤਾ, ਜੋ ਉਸ ਦੀ ਸਿਰਜਣਾਤਮਕ ਪ੍ਰਤਿਭਾ ਦਾ ਪ੍ਰਗਟਾਵਾ ਸੀ। ਉਸ ਦਾ ਕਹਿਣਾ ਹੈ ਕਿ ਲੱਕੜੀ ਦਾ ਸਕਲਪਚਰ (ਬੁੱਤ – ਤਰਾਸ਼ੀ) ਸਪਰਸ਼ ਕਰਨ ਵੇਲੇ ਉਸ ਵਿਚੋਂ ਮਨੁੱਖੀ ਸੰਵੇਦਨਾਵਾਂ ਭਰੇ ਗੁਣ ਮਹਿਸੂਸ ਹੁੰਦੇ ਹਨ। ਲੱਕੜ ਤਰਾਸ਼ਣ ਸਮੇਂ ਉਸ ਨੂੰ ਉਸ ਵਿਚ ਉੱਭਰਦੇ ਅਕਾਰ ਤੇ ਰੂਪ ਰਹੱਸਮਈ ਪ੍ਰਤੀਤ ਹੁੰਦੇ ਹਨ। ਲੱਕੜ, ਲੋਹੇ, ਪਿੱਤਲ, ਤਾਂਬੇ ਜਾਂ ਕੋਈ ਵਸਤ ਘੜਨ ਸਮੇਂ ਉਸ ਨੂੰ ਖੁੱਲ੍ਹ ਦਾ ਅਹਿਸਾਸ ਹੁੰਦਾ ਹੈ।

1968 ਵਿਚ ਸ਼ਿਵ ਸਿੰਘ ਨੂੰ ਜਰਮਨ ਸਰਕਾਰ ਵਲੋਂ ਕਲਾ ਦੀ ਖੋਜ ਲਈ ਵਜ਼ੀਫ਼ੇ ਦੀ ਪੇਸ਼ਕਸ਼ ਹੋਈ, ਜੋ ਕਿ ਇਕ ਪੰਜਾਬੀ ਕਲਾਕਾਰ ਲਈ ਬੜੇ ਮਾਣ ਵਾਲੀ ਗੱਲ ਸੀ ਉੱਥੇ ਉਸ ਨੇ ਬੁੱਤਕਾਰੀ ਲਈ ਪਿੱਤਲ, ਤਾਂਬੇ, ਸਟੀਲ, ਜਿਸਤੀ ਪਾਈਪ ਤੇ ਹੋਰ ਨਵੀਆਂ ਕਿਸਮਾਂ ਦੀ ਸਾਮਗਰੀ ਦੀ ਵਰਤੋਂ ਕੀਤੀ। ਸ਼ਿਵ ਸਿੰਘ ਦੀਆਂ ਕਲਾ – ਕਿਰਤਾਂ ਅਮਰੀਕਾ, ਜਰਮਨੀ, ਫ਼ਰਾਂਸ, ਸਵਿਟਜ਼ਰਲੈਂਡ, ਡੈਨਮਾਰਕ, ਸਵੀਡਨ, ਕੈਨੇਡਾ, ਸ੍ਰੀ ਲੰਕਾ, ਸਿੰਗਾਪੁਰ, ਇੰਗਲੈਂਡ ਤੇ ਹਾਲੈਂਡ ਵਿਚ ਆਪਣੀ ਕਲਾ – ਕੌਸ਼ਲਤਾ ਕਰਕੇ ਪਸੰਦ ਕੀਤੀਆਂ ਜਾਂਦੀਆਂ ਹਨ। ਉਸ ਦੀ ਕਲਾ ਦਾ ਅਦਭੁਤ ਨਮੂਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਵੇਖਿਆ ਜਾ ਸਕਦਾ ਹੈ। ਉੱਥੇ 15 ਫੁੱਟ ਉੱਚੇ ਸੀਮਿੰਟ, ਕੰਕਰੀਟ ਅਤੇ ਲੋਹੇ ਦੇ ਬਣੇ ਵਡ ਅਕਾਰੀ ਵਾਯੂਮੰਡਲ ਬੁੱਤ ਕੁਦਰਤ ਦੇ ਅਨੇਕ ਰੂਪਾਂ ਨੂੰ ਪੇਸ਼ ਕਰਦੇ ਹਨ।

PSEB 8th Class Punjabi Solutions Chapter 22 ਸ਼ਿਵ ਸਿੰਘ : ਬੁੱਤ – ਘਾੜਾ

1973 ਵਿਚ ਸ਼ਿਵ ਸਿੰਘ ਲੜਕੀਆਂ ਦੇ ਹੋਮ ਸਾਇੰਸ ਕਾਲਜ, ਚੰਡੀਗੜ੍ਹ ਵਿਚ ਲੈਕਚਰਾਰ ਨਿਯੁਕਤ ਹੋਏ ਤੇ ਇੱਥੋਂ ਹੀ ਰੀਟਾਇਰ ਹੋਏ। ਇਸ ਦੌਰਾਨ ਉਨ੍ਹਾਂ ਦਾ ਮੇਲ ਡਾ: ਐੱਮ. ਐੱਸ. ਰੰਧਾਵਾ ਨਾਲ ਹੋਇਆ, ਜਿਨ੍ਹਾਂ ਨੇ ਉਸ ਦੀ ਕਲਾ ਨੂੰ ਖੂਬ ਮਾਨਤਾ ਬਖ਼ਸੀ। ਪੰਜਾਬ ਕਲਾ ਭਵਨ, ਸੈਕਟਰ 16 ਚੰਡੀਗੜ੍ਹ ਵਿਚ ਸ਼ਿਵ ਸਿੰਘ ਦੀ ਲੋਹੇ ਦੇ ਪਾਈਪਾਂ ਦੀ ਕਲਾ – ਕਿਰਤ ‘ਪੰਜਾਬ ਦੇ ਭੰਗੜਾ ਪਾਉਂਦੇ ਜੁਆਨ ਆਪਣੀ ਵੱਖਰੀ ਪਛਾਣ ਕਰਕੇ ਪ੍ਰਸਿੱਧ ਹੈ।

1979 ਵਿਚ ਆਪ ਨੂੰ ਇਕ ਉੱਤਮ ਕਲਾਕਾਰ ਵਜੋਂ ਨੈਸ਼ਨਲ ਅਵਾਰਡ ਦੇ ਕੇ ਸਨਮਾਨਿਆ ਗਿਆ ਉਸੇ ਸਾਲ ਆਪ ਨੂੰ ਪੰਜਾਬ ਆਰਟ ਕੌਂਸਲ, ਚੰਡੀਗੜ੍ਹ ਵਲੋਂ ਸਿਰਮੌਰ ਕਲਾਕਾਰ ਦਾ ਸਨਮਾਨ ਭੇਟਾ ਕੀਤਾ ਗਿਆ। 1991 ਵਿਚ ਹਰਿਆਣਾ ਸਰਕਾਰ ਨੇ ਸੂਰਜ ਕੁੰਡ ਕਰਾਫਟ ਮੇਲੇ ਵਿਚ ਆਪ ਨੂੰ ਸਨਮਾਨਿਤ ਕੀਤਾ। ਪੰਜਾਬ ਲਲਿਤ ਕਲਾ ਅਕਾਦਮੀ, ਚੰਡੀਗੜ੍ਹ ਨੇ ਵੀ ਆਪ ਨੂੰ ਸਨਮਾਨ ਦਿੱਤਾ ਆਪ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਰਹੇ ਹਨ ਤੇ ਨੈਸ਼ਨਲ ਅਕਾਦਮੀ, ਦਿੱਲੀ ਦੇ ਮੈਂਬਰ ਵੀ ਰਹੇ ਹਨ।

1964 ਤੋਂ ਹੁਣ ਤਕ ਸ਼ਿਵ ਸਿੰਘ ਆਪਣੀ ਕਲਾ ਦੀਆਂ ਲਗਪਗ 50 ਪ੍ਰਦਰਸ਼ਨੀਆਂ ਲਾ ਚੁੱਕਾ ਹੈ। ਉਹ ਲਗਾਤਾਰ ਕਲਾ ਸਿਰਜਣਾ ਕਰਦਾ ਰਹਿੰਦਾ ਹੈ। ਉਸ ਦੀਆਂ ਕਿਰਤਾਂ ਦੇਸ਼ ਵਿਦੇਸ਼ ਵਿਚ ਮਾਨਤਾ ਪ੍ਰਾਪਤ ਕਰ ਚੁੱਕੀਆਂ ਹਨ। ਉਸ ਦੀ ਵਿਲੱਖਣਤਾ ਇਹ ਹੈ ਕਿ ਉਸ ਨੇ ਆਪਣੀ ਸਿਰਜਣਾ ਨੂੰ ਕਲਾ ਦੀ ਇਕ ਵਿਧਾ ਉੱਤੇ ਕੇਂਦ੍ਰਿਤ ਕਰਨ ਦੀ ਥਾਂ ਆਪਣੇ ਅਨੁਭਵ ਦੇ ਪ੍ਰਗਟਾਵੇ ਦੀ ਜ਼ਰੂਰਤ ਅਨੁਸਾਰ ਵੱਖ – ਵੱਖ ਵਿਧਾਵਾਂ ਦੀ ਵਰਤੋਂ ਕੀਤੀ ਹੈ। ਉਸ ਨੇ ਰੇਖਾ ਚਿਤਰ ਤੇ ਚਿਤਰਕਾਰੀ ਨੂੰ ਵੀ ਵੱਖਰੀ ਦਿਸ਼ਟੀ ਨਾਲ ਪੇਸ਼ ਕੀਤਾ ਹੈ।

ਸ਼ਿਵ ਸਿੰਘ ਸੂਫ਼ੀ ਪ੍ਰਥਾ ਵਾਲੇ ਕਾਲੇ ਕੱਪੜੇ ਪਾਉਂਦਾ ਹੈ। ਉਹ ਮਹਿਸੂਸ ਕਰਦਾ ਹੈ ਕਿ ਕਾਲੇ ਰੰਗ ਵਿਚ ਸਾਰੇ ਰੰਗ ਸਮਾਏ ਹੋਏ ਹਨ। ਉਸ ਨੂੰ ਪ੍ਰਕਿਰਤੀ ਵਿਚੋਂ ਹੀ ਮਾਨਵੀ – ਕਲਾ ਉਪਜਦੀ ਪ੍ਰਤੀਤ ਹੁੰਦੀ ਹੈ।

1. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬੁੱਤ ਤਰਾਸ਼ੀ ਕਰਨ ਵੇਲੇ ਸ਼ਿਵ ਸਿੰਘ ਕੀ ਮਹਿਸੂਸ ਕਰਦਾ ਹੈ ?
ਉੱਤਰ :
ਬੁੱਤ ਤਰਾਸ਼ੀ ਵੇਲੇ ਸ਼ਿਵ ਸਿੰਘ ਉਸ ਵਿਚੋਂ ਮਨੁੱਖੀ ਸੰਵੇਦਨਾ ਭਰੇ ਗੁਣ ਮਹਿਸੂਸ ਕਰਦਾ ਹੈ। ਉਹ ਜਦੋਂ ਲੱਕੜ ਨੂੰ ਤਰਾਸ਼ਦਾ ਹੈ, ਤਾਂ ਉਸ ਵਿਚੋਂ ਉੱਭਰਦੇ ਅਕਾਰ ਤੇ ਰੂਪ ਉਸ ਨੂੰ ਰਹੱਸਮਈ ਦਿਖਾਈ ਦਿੰਦੇ ਹਨ। ਲੱਕੜ, ਲੋਹੇ, ਪਿੱਤਲ, ਤਾਂਬੇ ਜਾਂ ਹੋਰ ਕਿਸੇ ਵਸਤ ਨੂੰ ਘੜਨ ਸਮੇਂ ਉਸ ਨੂੰ ਖੁੱਲ੍ਹ ਦਾ ਅਹਿਸਾਸ ਹੁੰਦਾ ਹੈ। ਉਸ ਨੂੰ ਉਹ ਕਲਾ – ਕਿਰਤ ਜਾਨਦਾ ਮਹਿਸੂਸ ਹੋਣ ਲੱਗ ਪੈਂਦੀ ਹੈ।

2. ਵਾਰਤਕ – ਟੁਕੜੀ/ਪੈਰੇ ਦਾ ਬੋਧ

1. ਸ਼ਿਵ ਸਿੰਘ ਦਾ ਜਨਮ 5 ਜੁਲਾਈ, 1938 ਈਸਵੀਂ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਸੀ ਗੁਲਾਮ ਹੁਸੈਨ ਵਿਚ ਹੋਇਆ। ਇਹ ਪਿੰਡ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ‘ਚ ਵੱਸਿਆ ਹੋਇਆ ਹੈ। ਇੱਥੇ ਸ਼ਿਵ ਸਿੰਘ ਦੇ ਪੁਰਖੇ ਖੇਤੀ – ਬਾੜੀ ਦਾ ਕੰਮ ਕਰਦੇ ਸਨ। ਸ਼ਿਵ ਸਿੰਘ ਦੇ ਮਾਪਿਆਂ ਨੇ ਉਸ ਨੂੰ ਖੁੱਲ੍ਹੇ – ਡੁੱਲੇ ਮਾਹੌਲ ਵਿੱਚ ਪਾਲਿਆ। ਮਾਂ – ਬਾਪ ਨੇ ਉਸ ਨੂੰ ਗੁਰਬਾਣੀ, ਲੋਕ – ਕਥਾਵਾਂ ਅਤੇ ਲੋਕ – ਸਾਹਿਤ ਤੋਂ ਜਾਣੂ ਕਰਵਾਇਆ। ਸ਼ਿਵ ਸਿੰਘ ਨੂੰ ਬਚਪਨ ਤੋਂ ਹੀ ਕੁਦਰਤ ਨਾਲ ਲਗਾਅ ਸੀ।

ਉਹ ਪਿੰਡ ਦੇ ਕੋਲੋਂ ਲੰਘਦੇ ਭੰਗੀ ਚੋਅ ਵਿੱਚ ਖੇਡਣ ਚਲਾ ਜਾਂਦਾ ਚੀਕਣੀ ਮਿੱਟੀ ਨਾਲ ਆਪਣੇ ਪੈਰਾਂ ਉੱਪਰ ਘਰ ਉਸਾਰਦਾ, ਰੇਤ ਨਾਲ ਘੁੱਗੂ – ਘੋੜੇ ਬਣਾਉਂਦਾ ! ਚੋਅ ਦੇ ਸਰਕੰਡੇ ਦੇ ਤੀਲਿਆਂ ਨਾਲ ਬਾਲ – ਖਿਡੌਣੇ ਊਠ, ਘੋੜੇ, ਛੁਣਛੁਣੇ ਤੇ ਪੰਛੀ ਬਣਾ – ਬਣਾ ਆਪਣਾ ਸ਼ੌਕ ਪੂਰਾ ਕਰਦਾ ਪਾਣੀ ‘ਚ ਤਰਦੀਆਂ ਲੱਕੜਾਂ ਨੂੰ ਬਾਹਰ ਕੱਢ ਲੈਂਦਾ ਤੇ ਉਹਨਾਂ ਵਿਚ ਪਸ਼ੂਆਂ ਤੇ ਜਾਨਵਰਾਂ ਦੇ ਰੂਪ ਘੜਨ ਲੱਗਦਾ। ਮਾਪਿਆਂ ਨੂੰ ਆਪਣੇ ਪੁੱਤਰ ਵਿਚੋਂ ਪ੍ਰਤਿਭਾਸ਼ਾਲੀ ਮਨੁੱਖ ਦਿਸਣ ਲੱਗਿਆ।

PSEB 8th Class Punjabi Solutions Chapter 22 ਸ਼ਿਵ ਸਿੰਘ : ਬੁੱਤ – ਘਾੜਾ

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਦਿਓ :

ਪ੍ਰਸ਼ਨ 1.
ਇਹ ਵਾਰਤਾ ਕਿਹੜੇ ਪਾਠ ਵਿਚੋਂ ਲਈ ਗਈ ਹੈ ?
(ਉ) ਸ਼ਿਵ ਸਿੰਘ : ਬੁੱਤ – ਘਾੜਾ
(ਅ) ਸਾਂਝੀ ਮਾਂ
(ਈ) ਛਿੰਝ ਛਿਰਾਹਾਂ ਦੀ
(ਸ) ਲੋਹੜੀ।
ਉੱਤਰ :
ਉ ਸ਼ਿਵ ਸਿੰਘ : ਬੁੱਤ – ਘਾੜਾ :

ਪ੍ਰਸ਼ਨ 2.
ਉਪਰੋਕਤ ਵਾਰਤਾ ਜਿਸ ਪਾਠ ਵਿਚੋਂ ਲਈ ਗਈ ਹੈ, ਉਸਦੇ ਲੇਖਕ ਦਾ ਨਾਂ ਲਿਖੋ।
(ੳ) ਮਲਕੀਤ ਸਿੰਘ ਆਰਟਿਸਟ
(ਅ) ਨਾਨਕ ਸਿੰਘ
(ਈ) ਪ੍ਰਿੰ: ਸੰਤ ਸਿੰਘ ਸੇਖੋਂ
(ਸ) ਜਨਕਰਾਜ ਸਿੰਘ !
ਉੱਤਰ :
(ੳ) ਮਲਕੀਤ ਸਿੰਘ ਆਰਟਿਸਟ।

ਪ੍ਰਸ਼ਨ 3.
ਸ਼ਿਵ ਸਿੰਘ ਦਾ ਜਨਮ ਕਦੋਂ ਹੋਇਆ ?
(ਉ) 5 ਜੁਲਾਈ, 1938
(ਅ) 20 ਜੁਲਾਈ, 1954
(ਈ) 18 ਜੁਲਾਈ, 1940
(ਸ) 20 ਜੁਲਾਈ, 1941.
ਉੱਤਰ :
(ਉ) 5 ਜੁਲਾਈ, 1938.

PSEB 8th Class Punjabi Solutions Chapter 22 ਸ਼ਿਵ ਸਿੰਘ : ਬੁੱਤ – ਘਾੜਾ

ਪ੍ਰਸ਼ਨ 4.
ਸ਼ਿਵ ਸਿੰਘ ਦਾ ਜਨਮ ਕਿਹੜੇ ਪਿੰਡ ਵਿਚ ਹੋਇਆ ?
(ਉ) ਬਸੀ ਉਮਰ ਖਾਂ
(ਆ) ਬਸੀ – ਖੁਆਜੂ
(ਇ) ਬੱਸੀ ਗੁਲਾਮ ਹੁਸੈਨ
(ਸ) ਉੱਚੀ ਬਸੀ।
ਉੱਤਰ :
(ੲ) ਬੱਸੀ ਗੁਲਾਮ ਹੁਸੈਨ !

ਪ੍ਰਸ਼ਨ 5.
ਸ਼ਿਵ ਸਿੰਘ ਦੇ ਪੁਰਖੇ ਕੀ ਕੰਮ ਕਰਦੇ ਸਨ ?
(ਉ) ਤਰਖਾਣਾ
(ਅ) ਲੁਹਾਰਾ
(ਇ) ਖੇਤੀ – ਬਾੜੀ
(ਸ) ਮਜ਼ਦੂਰੀ।
ਉੱਤਰ :
(ੲ) ਖੇਤੀ – ਬਾੜੀ।

ਪ੍ਰਸ਼ਨ 6.
ਸ਼ਿਵ ਸਿੰਘ ਨੂੰ ਕਿਸ ਨੇ ਗੁਰਬਾਣੀ ਤੇ ਲੋਕ – ਸਾਹਿਤ ਤੋਂ ਜਾਣੂ ਕਰਵਾਇਆ ?
(ਉ) ਭੈਣਾਂ ਨੇ
(ਅ) ਭਰਾਵਾਂ ਨੇ
(ਇ) ਨਾਨਕਿਆਂ ਨੇ
(ਸ) ਮਾਪਿਆਂ ਨੇ।
ਉੱਤਰ :
(ਸ) ਮਾਪਿਆਂ ਨੇ।

ਪ੍ਰਸ਼ਨ 7.
ਸ਼ਿਵ ਸਿੰਘ ਦਾ ਬਚਪਨ ਤੋਂ ਹੀ ਕਿਸ ਨਾਲ ਲਗਾਓ ਸੀ ?
(ਉ) ਮਾਂ ਨਾਲ
(ਅ) ਬਾਪ ਨਾਲ
(ਇ) ਭੈਣ ਨਾਲ
(ਸ) ਕੁਦਰਤ ਨਾਲ !
ਉੱਤਰ :
(ਸ) ਕੁਦਰਤ ਨਾਲ।

PSEB 8th Class Punjabi Solutions Chapter 22 ਸ਼ਿਵ ਸਿੰਘ : ਬੁੱਤ – ਘਾੜਾ

ਪ੍ਰਸ਼ਨ 8.
ਸ਼ਿਵ ਸਿੰਘ ਦੇ ਪਿੰਡ ਨੇੜਿਓਂ ਕਿਹੜਾ ਚੋਅ ਲੰਘਦਾ ਸੀ ?
(ੳ) ਭੰਗੀ
(ਅ) ਮਸਤਾਨਾ
(ਇ) ਰੰਗੀਲਾ
(ਸ) ਛੁਆਲੀ।
ਉੱਤਰ :
(ੳ) ਭੰਗੀ !

ਪ੍ਰਸ਼ਨ 9.
ਸ਼ਿਵ ਕੁਮਾਰ ਕਿਸ ਚੀਜ਼ ਦੀ ਵਰਤੋਂ ਕਰ ਕੇ ਬਾਲ – ਖਿਡੌਣੇ ਊਠ, ਘੋੜੇ ਤੇ ਛੁਣਛੁਣੇ ਬਣਾਉਂਦਾ ਸੀ ?
(ਉ) ਸਰਕੰਡਾ
(ਅ) ਨੜਾ
(ਇ) ਪਰਾਲੀ ਹੈ
(ਸ) ਗੋਭ
ਉੱਤਰ :
(ਉ) ਸਰਕੰਡਾ

ਪ੍ਰਸ਼ਨ 10.
ਮਾਪਿਆਂ ਨੂੰ ਸ਼ਿਵ ਸਿੰਘ ਨੂੰ ਯੁੱਗੂ – ਘੋੜੇ ਬਣਾਉਂਦਿਆਂ ਦੇਖ ਕੇ ਉਸ ਵਿਚੋਂ ਕੀ : ਦਿਸਣ ਲੱਗਾ ?
(ਉ) ਪ੍ਰਤਿਭਾਸ਼ਾਲੀ ਮਨੁੱਖ
(ਅ) ਵਿਹਲੜ
(ਅ) ਬੇਪਰਵਾਹ
(ਸ) ਨਿਕੰਮਾ
ਉੱਤਰ :
(ੳ) ਪ੍ਰਤਿਭਾਸ਼ਾਲੀ ਮਨੁੱਖ।

ਪ੍ਰਸ਼ਨ 11.
ਉਪਰੋਕਤ ਵਾਰਤਾ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਬਸੀ ਗੁਲਾਮ ਹੁਸੈਨ/ਹੁਸ਼ਿਆਰਪੁਰ/ਭੰਗੀ/ਸ਼ਿਵ ਸਿੰਘ/ਜੁਲਾਈ/ਸ਼ਿਵਾਲਿਕ
(ਅ) ਪ੍ਰਤਿਭਾ
(ਅ) ਪਾਣੀ।
(ਸ) ਲੱਕੜਾਂ।
ਉੱਤਰ :
(ੳ) ਬਸੀ ਗੁਲਾਮ ਹੁਸੈਨ/ਹੁਸ਼ਿਆਰਪੁਰ/ਭੰਗੀ/ਸ਼ਿਵ ਸਿੰਘ/ਜੁਲਾਈ/ਸ਼ਿਵਾਲਿਕ।

PSEB 8th Class Punjabi Solutions Chapter 22 ਸ਼ਿਵ ਸਿੰਘ : ਬੁੱਤ – ਘਾੜਾ

ਪ੍ਰਸ਼ਨ 12.
ਉਪਰੋਕਤ ਵਾਰਤਾ ਵਿਚੋਂ ਵਸਤੂਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ –
(ੳ) ਮਿੱਟੀ/ਸਰਕੰਡੇ/ਤੀਲਿਆਂ/ਪਾਣੀ/ਲੱਕੜਾਂ/ਰੇਤ
(ਅ) ਗੁਰਬਾਣੀ
(ਅ) ਜਾਨਵਰ
(ਸ) ਘੋੜੇ।
ਉੱਤਰ :
(ੳ) ਮਿੱਟੀ/ਸਰਕੰਡੇ/ਤੀਲਿਆਂ/ਪਾਣੀ/ਲੱਕੜਾਂ/ਰੇਤ।

ਪ੍ਰਸ਼ਨ 13.
ਉਪਰੋਕਤ ਵਾਰਤਾ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ।
(ੳ) ਇਹ/ਉਸ/ਆਪਣੇ/ਉਨ੍ਹਾਂ
(ਅ) ਪੁੱਤਰ
(ਈ) ਮਨੁੱਖ
(ਸ) ਤੀਲਿਆਂ।
ਉੱਤਰ :
(ੳ) ਇਹ/ਉਸ/ਆਪਣੇ/ਉਨ੍ਹਾਂ।

ਪ੍ਰਸ਼ਨ 14.
ਉਪਰੋਕਤ ਵਾਰਤਾ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) ਜਨਮ
(ਅ) ਪਿੰਡ
(ਈ) ਮਾਪਿਆਂ
(ਸ) 5/ਖੁੱਲ੍ਹੇ – ਡੁੱਲ੍ਹੇ/ਚੀਕਣੀ/ਪ੍ਰਤਿਭਾਸ਼ਾਲੀ।
ਉੱਤਰ :
(ਸ) 5/ਖੁੱਲ੍ਹੇ – ਡੁੱਲ੍ਹੇ/ਚੀਕਣੀ/ਪ੍ਰਤਿਭਾਸ਼ਾਲੀ !

ਪ੍ਰਸ਼ਨ 15.
ਉਪਰੋਕਤ ਪੈਰੇ ਵਿਚ ਕਿਰਿਆ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਪਹਾੜੀਆਂ
(ਅ) ਇੱਥੇ
(ਈ) ਜਾਨਵਰਾਂ
(ਸ) ਹੋਇਆ/ਵਸਿਆ ਹੋਇਆ ਹੈਕਰਦੇ ਸਨ/ਪਾਲਿਆ/ਕਰਵਾਇਆ ਸੀ/ਖੇਡਣ ਚਲਾ ਜਾਂਦਾ/ਉਸਾਰਦਾ/ਬਣਾਉਂਦਾ/ਕਰਦਾ/ਕੱਢ ਲੈਂਦਾ/ਘੜਨ ਲਗਦਾ/ਦਿਸਣ ਲੱਗਿਆ।
ਉੱਤਰ :
(ਸ) ਹੋਇਆ/ਵਸਿਆ ਹੋਇਆ ਹੈਕਰਦੇ ਸਨ/ਪਾਲਿਆ/ਕਰਵਾਇਆ ਸੀ। ਖੇਡਣ ਚਲਾ ਜਾਂਦਾ/ਉਸਾਰਦਾ/ਬਣਾਉਂਦਾ/ਕਰਦਾ/ਕੱਢ ਲੈਂਦਾ/ਘੜਨ ਲਗਦਾ/ਦਿਸਣ ਲੱਗਿਆ

PSEB 8th Class Punjabi Solutions Chapter 22 ਸ਼ਿਵ ਸਿੰਘ : ਬੁੱਤ – ਘਾੜਾ

ਪ੍ਰਸ਼ਨ 16.
“ਊਠ ਦਾ ਇਸਤਰੀ ਲਿੰਗ ਕਿਹੜਾ ਹੈ ?
(ਉ) ਊਠਣੀ
(ਅ) ਉੱਠਣੀ
(ਈ) ਊਠੀ
(ਸ) ਉਠਨੀ।
ਉੱਤਰ :
(ੳ) ਊਠਣੀ।

ਪ੍ਰਸ਼ਨ 17.
ਉਪਰੋਕਤ ਵਾਰਤਾ ਵਿਚੋਂ ਇਕ ਇਕੱਠਵਾਚਕ ਤੇ ਇਕ ਭਾਵਵਾਚਕ ਨਾਂਵ ਚੁਣੋ।
ਉੱਤਰ :
ਇਕੱਠਵਾਚਕ – ਮਾਪਿਆਂ। ਭਾਵਵਾਚਕ ਨਾਂਵ – ਸ਼ੌਕ।

ਪ੍ਰਸ਼ਨ 18.
ਕੁਦਰਤ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਇਸਤਰੀ ਲਿੰਗ !

ਪ੍ਰਸ਼ਨ 19.
ਉਪਰੋਕਤ ਵਾਰਤਾ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਜੋੜਨੀ
(ਸ) ਛੁੱਟ – ਮਰੋੜੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਜੋੜਨੀ ( – )
(ਸ) ਛੁੱਟ – ਮਰੋੜੀ ( ‘ )

ਪ੍ਰਸ਼ਨ 20.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ
PSEB 8th Class Punjabi Solutions Chapter 22 ਸ਼ਿਵ ਸਿੰਘ ਬੁੱਤ – ਘਾੜਾ 1
ਉੱਤਰ :
PSEB 8th Class Punjabi Solutions Chapter 22 ਸ਼ਿਵ ਸਿੰਘ ਬੁੱਤ – ਘਾੜਾ 2

PSEB 8th Class Punjabi Solutions Chapter 22 ਸ਼ਿਵ ਸਿੰਘ : ਬੁੱਤ – ਘਾੜਾ

3. ਵਿਆਕਰਨ ਤੇ ਰਚਨਾਤਮਕ ਕਾਰਜ

ਪ੍ਰਸ਼ਨ 1.
ਵਾਕ ਕੀ ਹੈ ? ਇਸ ਦੀ ਪਰਿਭਾਸ਼ਾ ਦਿਓ।
ਉੱਤਰ :
ਵਾਕ` ਸਾਰਥਕ ਸ਼ਬਦਾਂ ਦੇ ਉਸ ਸਮੂਹ ਨੂੰ ਆਖਿਆ ਜਾਂਦਾ ਹੈ, ਜਿਸ ਦੁਆਰਾ ਕੋਈ ਪੂਰਾ ਭਾਵ ਪ੍ਰਗਟ ਕੀਤਾ ਗਿਆ ਹੋਵੇ ; ਜਿਵੇਂ
(ਉ) ਪੰਜਾਬ ਭਾਰਤ ਦਾ ਇਕ ਪ੍ਰਾਂਤ ਹੈ।
(ਅ) ਕੀ ਤੁਸੀਂ ਆਪਣਾ ਕੰਮ ਮੁਕਾ ਲਿਆ ਹੈ ? ਵਾਕ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਹੈ।

ਪ੍ਰਸ਼ਨ 2.
ਬਣਤਰ ਦੇ ਆਧਾਰ ਤੇ ਵਾਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਵਾਕ ਦੀਆਂ ਕਿਸਮਾਂ ਦੇ ਨਾਂ ਲਿਖੋ।
ਉੱਤਰ :
ਵਾਕ ਤਿੰਨ ਪ੍ਰਕਾਰ ਦੇ ਹੁੰਦੇ ਹਨ

  1. ਸਧਾਰਨ ਵਾਕ
  2. ਸੰਯੁਕਤ ਵਾਕ
  3. ਮਿਸ਼ਰਤ ਵਾਕ।

1. ਸਧਾਰਨ ਵਾਕ – ਜਿਸ ਵਾਕ ਵਿਚ ਇਕ ਉਦੇਸ਼ ਤੇ ਇਕ ਹੀ ਕਿਰਿਆ ਹੋਵੇ, ਉਸਨੂੰ ਸਧਾਰਨ ਵਾਕ ਆਖਦੇ ਹਨ ਜਿਵੇਂ
(ੳ) ਮੈਂ ਹਰ ਰੋਜ਼ ਸੈਰ ਕਰਦਾ ਹਾਂ !
(ਅ) ਮੈਂ ਰੋਟੀ ਖਾਂਦਾ ਹਾਂ
(ਈ) ਸ਼ਿਵ ਸਿੰਘ ਦੇ ਪੁਰਖੇ ਖੇਤੀ – ਬਾੜੀ ਦਾ ਕੰਮ ਕਰਦੇ ਸਨ।

2. ਸੰਯੁਕਤ ਵਾਕ – ਇਕ ਤੋਂ ਵੱਧ ਕਿਰਿਆਵਾਂ ਵਾਲੇ ਵਾਕ ਨੂੰ ‘ਸੰਯੁਕਤ ਵਾਕ` ਕਿਹਾ ਜਾਂਦਾ ਹੈ। ਇਸ ਵਿਚ ਦੋ ਜਾਂ ਦੋ ਤੋਂ ਵਧੀਕ ਸੁਤੰਤਰ ਸਧਾਰਨ) ਵਾਕਾਂ ਜਾਂ ਉਪਵਾਕਾਂ ਨੂੰ ਸਮਾਨ ਯੋਜਕਾਂ ਨਾਲ ਜੋੜਿਆ ਹੁੰਦਾ ਹੈ ਜਿਵੇਂ –
(ਉ) ਉਹ ਅੱਜ ਸਕੂਲ ਗਿਆ। (ਸਧਾਰਨ ਵਾਕ
(ਅ) ਉਹ ਛੇਤੀ ਹੀ ਘਰ ਮੁੜ ਆਇਆ। (ਸਧਾਰਨ ਵਾਕ)

ਇਨ੍ਹਾਂ ਦੋਹਾਂ ਵਾਕਾਂ ਨੂੰ ‘ਪਰ’ ਸਮਾਨ ਯੋਜਕ ਨਾਲ ਜੋੜ ਕੇ ਹੇਠ ਲਿਖੇ ਅਨੁਸਾਰ ਸੰਯੁਕਤ ਵਾਕ ਬਣੇਗਾ –

ਉਹ ਅੱਜ ਸਕੂਲ ਗਿਆ, ਪਰ ਛੇਤੀ ਹੀ ਘਰ ਮੁੜ ਆਇਆ।

ਇਸੇ ਤਰ੍ਹਾਂ : ਵਿੰਗੇ – ਟੇਢੇ ਰੁੱਖ ਉਸ ਨੂੰ ਪਿਆਰੇ ਲਗਦੇ ਤੇ ਆਪਣੇ ਆਲੇ – ਦੁਆਲੇ ’ਚੋਂ ਉਹ ਕਲਾਮਈ ਦ੍ਰਿਸ਼ ਢੂੰਡਦਾ ਰਹਿੰਦਾ।

3. ਮਿਸ਼ਰਤ ਵਾਕ – ਇਕ ਤੋਂ ਵੱਧ ਕਿਰਿਆਵਾਂ ਵਾਲੇ ਉਸ ਵਾਕ ਨੂੰ ‘ਮਿਸ਼ਰਤ ਵਾਕ ਆਖਿਆ ਜਾਂਦਾ ਹੈ, ਜਿਸ ਵਿਚ ਇਕ ਪ੍ਰਧਾਨ ਉਪ – ਵਾਕ ਹੁੰਦਾ ਹੈ ਤੇ ਬਾਕੀ ਸਾਰੇ ਅਧੀਨ ਉਪ ਵਾਕ। ਪ੍ਰਧਾਨ ਉਪਵਾਕ ਪੂਰਨ ਉਪ – ਵਾਕ ਹੁੰਦਾ ਹੈ, ਪਰ ਅਧੀਨ ਵਾਕ ਅਪੂਰਨ ਹੁੰਦਾ ਹੈ। ਅਧੀਨ ਉਪ – ਵਾਕ ਪ੍ਰਧਾਨ ਉਪ – ਵਾਕ ਨਾਲ ਅਧੀਨ ਯੋਜਕਾਂ ਨਾਲ ਇਸ ਪ੍ਰਕਾਰ ਜੁੜੇ ਹੁੰਦੇ ਹਨ ਕਿ ਉਹ ਪ੍ਰਧਾਨ ਉਪ – ਵਾਕ ਦਾ ਹੀ ਅੰਗ ਬਣ ਜਾਂਦੇ ਹਨ ਜਿਵੇਂ –

ਜੋ ਵਿਦਿਆਰਥੀ ਮਿਹਨਤ ਕਰਨਗੇ, ਪਾਸ ਹੋ ਜਾਣਗੇ।

PSEB 8th Class Punjabi Solutions Chapter 22 ਸ਼ਿਵ ਸਿੰਘ : ਬੁੱਤ – ਘਾੜਾ

ਇਹ ਇਕ ਮਿਸ਼ਰਤ ਵਾਕ ਹੈ। ਇਸ ਵਿਚ ਦੋ ਵਾਕ ‘ਜੋ` ਯੋਜਕ ਨਾਲ ਜੁੜੇ ਹੁੰਦੇ ਹਨ। ਇਹ ਵਾਕ ਹੇਠ ਲਿਖੇ ਹਨ
(ਉ) ਵਿਦਿਆਰਥੀ ਪਾਸ ਹੋ ਜਾਣਗੇ
(ਅ) ਜੋ ਮਿਹਨਤ ਕਰਨਗੇ
(ਈ) ਜੇਕਰ ਪੰਜਾਬ ਦਾ ਇਤਿਹਾਸ ਫੋਲੀਏ, ਤਾਂ ਪਤਾ ਲਗਦਾ ਹੈ ਕਿ ਪੰਜਾਬ ਦਾ ਵਿਰਸਾ ਬਹੁਤ ਅਮੀਰ ਹੈਂ।

ਪਹਿਲੇ ਵਾਕ ਦਾ ਅਰਥ ਪੂਰਾ ਨਿਕਲਦਾ ਹੈ, ਪਰ ਦੂਜੇ ਦਾ ਕੋਈ ਪੂਰਾ ਅਰਥ ਨਹੀਂ ਨਿਕਲਦਾ। ਇਸ ਲਈ ਪਹਿਲਾ ਪੂਰਨ ਵਾਕ ਹੈ, ਪਰ ਦੂਜਾ ਅਪੂਰਨ ਵਾਕ ਹੈ। ਪੂਰਨ ਵਾਕ ਨੂੰ ਪ੍ਰਧਾਨ ਉਪ – ਵਾਕ ਜਾਂ ਮੁੱਖ ਉਪ – ਵਾਕ ਕਿਹਾ ਜਾਂਦਾ ਹੈ ਅਤੇ ਅਪੂਰਨ ਵਾਕ ਨੂੰ ਅਧੀਨ ਉਪ ਵਾਕ ਕਿਹਾ ਜਾਂਦਾ ਹੈ। ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਇੱਕੋ ਹੀ ਹੁੰਦਾ ਹੈ, ਪਰ ਅਧੀਨ ਉਪ – ਵਾਕ ਇਕ ਤੋਂ ਵਧੇਰੇ ਵੀ ਹੋ ਸਕਦੇ ਹਨ।

4. ਔਖੇ ਸ਼ਬਦਾਂ ਦੇ ਅਰਥ

  • ਵਿਦਮਾਨ – ਮੌਜੂਦ। ਰੂਪਮਾਨ
  • ਕਰਨਾ – ਰੂਪ ਦੇਣਾ, ਪੇਸ਼ ਕਰਨਾ।
  • ਆਰਟ – ਕਲਾ।
  • ਸਿਰਜਣਾਤਮਿਕਤਾ – ਰਚਨਾ ਕਰਨ ਦੀ ਸਮਰੱਥਾ।
  • ਅਨੁਭਵ – ਤਜਰਬਾ ਮਹਿਸੂਸ ਕਰਨਾ।
  • ਸਿਰਮੌਰ – ਸਰਦਾਰ, ਪ੍ਰਮੁੱਖ।
  • ਪੁਰਸਕ੍ਰਿਤ ਕੀਤਾ – ਇਨਾਮ ਦਿੱਤਾ।
  • ਗੁਰੇਜ ਕਰਨਾ – ਬਚਣਾ, ਪਰਹੇਜ਼ ਕਰਨਾ
  • ਵੇਸ – ਪਹਿਰਾਵਾ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

Punjab State Board PSEB 8th Class Punjabi Book Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ Textbook Exercise Questions and Answers.

PSEB Solutions for Class 8 Punjabi Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ (1st Language)

Punjabi Guide for Class 8 PSEB ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ Textbook Questions and Answers

ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ ਪਾਠ-ਅਭਿਆਸ

1. ਦੱਸੋ :

(ੳ) ਸਾਇੰਸ-ਸਿਟੀ ਕਿੱਥੇ ਸਥਿਤ ਹੈ ? ਇਸ ਦਾ ਕੁੱਲ ਖੇਤਰਫਲ ਕਿੰਨਾ ਹੈ ?
ਉੱਤਰ :
ਸਾਇੰਸ ਸਿਟੀ ਜਲੰਧਰ-ਕਪੂਰਥਲਾ ਸੜਕ ਉੱਤੇ ਸਥਿਤ ਹੈ। ਇਸ ਦਾ ਕੁੱਲ ਖੇਤਰਫਲ 72 ਏਕੜ ਹੈ।

(ਅ) ਸਾਇੰਸ-ਸਿਟੀ ਲੋਕਾਂ ਲਈ ਕਦੋਂ ਖੋਲਿਆ ਗਿਆ ?

(ੲ) ਸਪੇਸ-ਥਿਏਟਰ ਤੇ ਆਮ ਸਿਨਮੇ ਦੀ ਫ਼ਿਲਮ ਵਿੱਚ ਅੰਤਰ ਦੱਸੋ।
ਉੱਤਰ :
ਸਪੇਸ ਥੀਏਟਰ ਤੇ ਆਮ ਸਿਨਮੇ ਦੀ ਫ਼ਿਲਮ ਵਿਚ ਫ਼ਰਕ ਇਹ ਹੈ ਕਿ ਸਪੇਸ ਥੀਏਟਰ ਵਿਚ ਆਮ ਸਿਨਮੇ ਨਾਲੋਂ 10 ਗੁਣਾਂ ਵੱਡੀ ਸਕਰੀਨ ਉੱਤੇ ਫ਼ਿਲਮ ਦਿਖਾਈ ਜਾਂਦੀ ਹੈ। ਇਸ ਥੀਏਟਰ ਵਿਚ ਬੱਦਲ ਗਰਜਣ ਤੋਂ ਲੈ ਕੇ ਸੁਈ ਡਿਗਣ ਤਕ ਦੀ ਅਵਾਜ ਸਾਫ਼ ਠ ਕੇ ਫ਼ਿਲਮ ਦੇਖਣ ਨਾਲ ਤੁਹਾਨੂੰ ਇੰਝ ਲੱਗੇਗਾ, ਜਿਵੇਂ ਤੁਸੀਂ ਵੀ ਫ਼ਿਲਮ ਦਾ ਇੱਕ ਹਿੱਸਾ ਹੋ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

(ਸ) ਫ਼ਲਾਈਟ-ਸਿਮੁਲੇਟਰ ਤੇ ਅਰਥਕੁਏਕ-ਸਿਮੁਲੇਟਰ ਦਾ ਸ਼ੋਅ ਕੀ ਹੈ ?
ਉੱਤਰ :
ਫਲਾਈਟ-ਸਿਮੂਲੇਟਰ ਵਿਚ ਬੈਠਿਆਂ ਦਰਸ਼ਕ ਨੂੰ ਇਕ ਅਜੀਬ ਤਰ੍ਹਾਂ ਦਾ ਅਹਿਸਾਸ ਹੁੰਦਾ ਹੈ। 5 ਡਿਗਰੀ ਦੀ ਚਾਲ ਵਾਲੀ ਇਸ ਸਵਾਰੀ ਵਿਚ ਜੇਕਰ ਦਰਸ਼ਕ ਹਵਾਈ ਜਹਾਜ਼ ਵਾਲੀ ਫ਼ਿਲਮ ਵੇਖੇਗਾ, ਤਾਂ ਇਸ ਤਰ੍ਹਾਂ ਲੱਗੇਗਾ, ਜਿਵੇਂ ਉਹ ਹਵਾਈ ਜਹਾਜ਼ ਵਿਚ ਬੈਠਾ ਹੋਵੇ। ਜੇਕਰ ਦਰਸ਼ਕ ਰੋਲਰ ਕੋਸਟਰ ਦੀ ਫ਼ਿਲਮ ਵੇਖੇਗਾ, ਤਾਂ ਇੰਝ ਮਹਿੰਸੂਸ ਕਰੇਗਾ, ਜਿਵੇਂ ਉਹ ਰੋਲਰ ਕੋਸਟਰ ਵਿਚ ਬੈਠਾ ਹੋਵੇ। ਇਹ ਸਿਮੁਲੇਟਰ ਬਰਤਾਨੀਆ ਤੋਂ ਮੰਗਵਾਇਆ ਗਿਆ ਹੈ।

(ਅਰਥਕੁਏਕ ਸਿਮੂਲੇਟਰ ਵਿਚ ਬੈਠਿਆਂ ਦਰਸ਼ਕ ਨੂੰ ਭੁਚਾਲ ਦੇ ਅਸਲੀ ਝਟਕਿਆਂ ਵਰਗਾ ਅਹਿਸਾਸ ਹੁੰਦਾ ਹੈ। ਇਸ ਦੇ ਸਾਹਮਣੇ ਲੱਗੀ ਸਕਰੀਨ ਉੱਤੇ ਦਿਖਾਇਆ ਜਾਂਦਾ ਹੈ ਕਿ ਦਰਸ਼ਕ ਘਰ ਦੀਆਂ ਵੱਖ-ਵੱਖ ਮੰਜ਼ਲਾਂ ਵਿਚ ਵੱਖ-ਵੱਖ ਰੈਕਟਰ ਪੈਮਾਨਿਆਂ ਦੇ ਭੁਚਾਲ ਨੂੰ ਕਿਸ ਤਰ੍ਹਾਂ ਮਹਿਸੂਸ ਕਰੇਗਾ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਭੁਚਾਲ ਆਉਣ ‘ਤੇ ਇਕ ਦਮ ਕੀ ਕਰਨਾ ਚਾਹੀਦਾ ਹੈ।

(ਹ) 3-ਡੀ ਸ਼ੋਅ ਕੀ ਹੈ ? ਲੇਜ਼ਰ ਦੀ ਵਰਤੋਂ ਕਿੱਥੇ-ਕਿੱਥੇ ਹੁੰਦੀ ਹੈ ?
ਉੱਤਰ :
ਸਾਇੰਸ ਸਿਟੀ ਵਿਚ 3-ਡੀ ਸ਼ੋਅ ਸਪੈਸ਼ਲ ਐਨਕਾਂ ਨਾਲ ਦੇਖਿਆ ਜਾਂਦਾ ਹੈ। ਇਸ ਕਮਾਲ ਦੇ ਸ਼ੋਅ ਵਿਚ ਥੀਏਟਰ ਵਿਚ ਬੈਠਿਆਂ ਦਰਸ਼ਕ ਨੂੰ ਇੰਝ ਲੱਗੇਗਾ, ਜਿਵੇਂ ਫ਼ਿਲਮ ਦੇ ਕਿਰਦਾਰ ਸਕਰੀਨ ਤੋਂ ਬਾਹਰ ਆ ਕੇ ਉਸਨੂੰ ਛੋਹ ਰਹੇ ਹਨ। ਲੇਜ਼ਰ ਕਿਰਨਾਂ ਦੀ ਵਰਤੋਂ ਉਦਯੋਗ ਅਤੇ ਮਨੁੱਖੀ ਜੀਵਨ ਲਈ ਬਹੁਤ ਲਾਭਕਾਰੀ ਹੈ। ਲੇਜ਼ਰ ਅੱਖਾਂ ਦੇ ਰੈਟੀਨਾ ਦੀ ਵੈਲਡਿੰਗ, ਕੈਂਸਰ ਥੈਰੇਪੀ ਤੇ ਚੀਰਾ-ਰਹਿਤ ਉਪਰੇਸ਼ਨ ਵਿਚ ਵਰਤੇ ਜਾਂਦੇ ਹਨ।

(ਕ) ਸਿਹਤ-ਗੈਲਰੀ ਵਿੱਚ ਕੀ ਕੁਝ ਦੇਖਣਯੋਗ ਹੈ ?
ਉੱਤਰ :
ਸਾਇੰਸ ਸਿਟੀ ਦੀ ਐਕਸਪਲੋਰੀਅਮ ਬਿਲਡਿੰਗ ਵਿਚ ਬਣੀ ਸਿਹਤ ਗੈਲਰੀ ਮਨੁੱਖੀ ਸਰੀਰ ਦੇ ਰਹੱਸਾਂ ਨੂੰ ਖੋਲ੍ਹਦੀ ਹੈ। ਇਸ ਗੈਲਰੀ ਵਿਚ ਦਾਖ਼ਲ ਹੁੰਦਿਆਂ ਹੀ ਦਰਸ਼ਕ ਨੂੰ 12 ਫੁੱਟ ਉੱਚੇ ਦਿਲ ਦੇ ਮਾਡਲ ਵਿਚੋਂ ਲੰਘਦਿਆਂ ਦਿਲ ਦੇ ਧੜਕਣ ਦੀ ਅਵਾਜ਼ ਸੁਣਾਈ ਦਿੰਦੀ ਹੈ। ਇਸ ਤੋਂ ਇਲਾਵਾ ਪਾਰਦਰਸ਼ੀ ਮਨੁੱਖ ਥੀਏਟਰ ਵਿਚ ਸਾਨੂੰ ਆਪਣੇ ਸਰੀਰ ਦੇ ਸਾਰੇ ਅੰਗਾਂ ਦੀਆਂ ਕਿਰਿਆਵਾਂ ਦਾ ਪਤਾ ਲਗਦਾ ਹੈ।

ਪਾਰਦਰਸ਼ੀ ਮਨੁੱਖ ਸਾਨੂੰ ਬੋਲ ਕੇ ਦੱਸਦਾ ਹੈ ਕਿ ਸਾਡਾ ਦਿਲ ਦਿਨ ਵਿਚ ਕਿੰਨੀ ਵਾਰੀ ਧੜਕਦਾ ਹੈ ਤੇ ਅਸੀਂ ਕਿੰਨੀ ਵਾਰੀ ਸਾਹ ਲੈਂਦੇ ਹਾਂ। ਇਸ ਗੈਲਰੀ ਵਿਚ ਦਰਸ਼ਕ ਆਪ ਸੀ. ਟੀ. ਸਕੈਨ ਤੇ ਉਪਰੇਸ਼ਨ ਵੀ ਕਰ ਕੇ ਦੇਖ ਸਕਦੇ ਹਨ। ਸੀ. ਟੀ. ਸਕੈਨ ਦਾ ਮਾਡਲ ਸੀ.ਟੀ. ਸਕੈਨ ਦੀ ਸਾਰੀ ਪ੍ਰਕਿਰਿਆ ਤੋਂ ਜਾਣੂ ਕਰਾਉਂਦਾ ਹੈ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

(ਖ) ਉਰਜਾ-ਪਾਰਕ ਕੀ ਹੈ ?
ਉੱਤਰ :
ਸਾਇੰਸ ਸਿਟੀ ਵਿਚ ਉਰਜਾ ਪਾਰਕ ਤਿੰਨ ਏਕੜ ਵਿਚ ਸਥਿਤ ਹੈ, ਜਿੱਥੇ ਕੇਵਲ ਸੂਰਜੀ ਊਰਜਾ ਹੀ ਵਰਤੀ ਜਾਂਦੀ ਹੈ। ਇੱਥੇ ਅਜਿਹੀਆਂ ਪ੍ਰਦਰਸ਼ਨੀਆਂ ਮੌਜੂਦ ਹਨ, ਜਿਨ੍ਹਾਂ ਤੋਂ ਸਾਨੂੰ ਸੂਰਜੀ ਊਰਜਾ ਵਰਤਣ ਦੀ ਸੇਧ ਮਿਲਦੀ ਹੈ। ਸੂਰਜ-ਸ਼ਕਤੀ ਕੇਂਦਰ ਵਿਚ ਬੈਟਰੀਆਂ ਲੱਗੀਆਂ ਹੋਈਆਂ ਹਨ, ਜੋ ਸੂਰਜੀ ਊਰਜਾ ਨੂੰ ਸਟੋਰ ਕਰ ਕੇ ਰੱਖਦੀਆਂ ਹਨ। ਇਸ ਤੋਂ ਸਾਨੂੰ ਪਤਾ ਲਗਦਾ ਹੈ ਕਿ ਸੂਰਜ ਨਾ ਚੜ੍ਹਨ ‘ਤੇ ਵੀ ਅਸੀਂ ਸੂਰਜੀ ਊਰਜਾ ਦੀ ਵਰਤੋਂ ਕਰ ਸਕਦੇ ਹਾਂ।

ਪਣ-ਸ਼ਕਤੀ ਕੇਂਦਰ ਉਰਜਾ ਪਾਰਕ ਦਾ ਖਿੱਚ ਭਰਿਆ ਕੇਂਦਰ ਹੈ ਇੱਥੇ ਰਣਜੀਤ ਸਾਗਰ ਦਾ ਮਾਡਲ ਰੱਖਿਆ ਗਿਆ ਹੈ। ਇੱਥੇ ਵੱਖ-ਵੱਖ ਮਾਡਲਾਂ ਰਾਹੀਂ ਸਮਝਾਇਆ ਗਿਆ ਹੈ ਕਿ ਪਾਣੀ ਤੋਂ ਬਿਜਲੀ ਕਿਵੇਂ ਤਿਆਰ ਹੁੰਦੀ ਹੈ। ਇਸ ਤੋਂ ਇਲਾਵਾ ਪ੍ਰਮਾਣੂ ਸ਼ਕਤੀ ਕੇਂਦਰ ਵਿਚ ਇਸ ਗੱਲ ਤੇ ਰੌਸ਼ਨੀ ਪਾਈ ਗਈ ਹੈ ਕਿ ਪ੍ਰਮਾਣੂ ਸ਼ਕਤੀ ਸਿਰਫ਼ ਬੰਬ ਬਣਾਉਣ ਲਈ ਹੀ ਨਹੀਂ, ਸਗੋਂ ਇਸ ਦੀ ਲੋਕ ਭਲਾਈ ਦੇ ਕੰਮਾਂ ਲਈ ਵੀ ਵਰਤੋਂ ਕੀਤੀ ਜਾਂਦੀ ਹੈ !

(ਗ) ਡਾਇਨਾਸੋਰ ਪਾਰਕ ਵਿੱਚ ‘ਡਾਇਨਾਸੋਰਾਂ ਦੇ ਮਾਡਲ ਆਪਣੀ ਕਹਾਣੀ ਆਪ ਬਿਆਨ ਕਰਦੇ ਹਨ – ਚਰਚਾ ਕਰੋ।
ਉੱਤਰ :
ਡਾਇਨਾਸੋਰ ਪਾਰਕ ਵਿਚ ਬਣੀ ਇਕ ਝੀਲ ਵਿਚ ਸਥਿਤ ਇਕ ਟਾਪੂ ਉੱਤੇ ਰੱਖੇ ਲਗਪਗ 44 ਡਾਇਨਾਸੋਰਾਂ ਦੇ ਮਾਡਲ ਦੇਖ ਕੇ ਸਾਨੂੰ ਅਨੁਭਵ ਹੁੰਦਾ ਹੈ ਕਿ ਕਿਸ ਤਰ੍ਹਾਂ ਧਰਤੀ ਉੱਤੇ ਕਦੇ ਇਹ ਵੱਡ-ਅਕਾਰੇ ਡਰਾਉਣੇ ਜੀਵ ਰਹਿੰਦੇ ਸਨ, ਜੋ ਹੁਣ ਨਹੀਂ ਰਹੇ। ਇਹ ਵੀ ਦੱਸਿਆ ਗਿਆ ਹੈ ਕਿ ਇਨ੍ਹਾਂ ਦਾ ਅੰਤ ਜਵਾਲਾਮੁਖੀ ਦੇ ਫਟਣ ਤੇ ਵਾਤਾਵਰਨ ਠੀਕ ਨਾ ਹੋਣ ਕਾਰਨ ਹੋਇਆ। ਇਸ ਨੂੰ ਦਰਸਾਉਣ ਲਈ ਇੱਥੇ ਜਵਾਲਾਮੁਖੀ ਦਾ ਇਕ ਵਿਸ਼ੇਸ਼ ਮਾਡਲ ਬਣਾਇਆ ਗਿਆ ਹੈ, ਜਿਸ ਦੇ ਅੰਦਰ ਡਾਇਨਾਸੋਰ ਹਿਲਦੇ-ਜੁਲਦੇ ਦਿਖਾਈ ਦਿੰਦੇ ਹਨ।

(ਘ) ਜੰਗੀ ਹਥਿਆਰਾਂ ਨਾਲ ਸੰਬੰਧਿਤ ਗੈਲਰੀ ਵਿੱਚ ਕੀ ਕੁਝ ਰੱਖਿਆ ਗਿਆ ਹੈ ?
ਉੱਤਰ :
ਜੰਗੀ ਹਥਿਆਰਾਂ ਦੀ ਗੈਲਰੀ ਵਿਚ ਇਕ ਮਿਗ-23 ਰੱਖਿਆ ਗਿਆ ਹੈ, ਜੋ ਕਿ ਅਗਸਤ 1980 ਵਿਚ ਬਣਾਇਆ ਗਿਆ ਸੀ ਅਤੇ 1981-82 ਵਿਚ ਭਾਰਤੀ ਹਵਾਈ ਫ਼ੌਜ ਨੂੰ ਸੌਂਪਿਆ ਗਿਆ ਸੀ ਬਸਟੈਕ ਤੇ ਕਾਰਗਿਲ ਦੀ ਲੜਾਈ ਵਿਚ ਵੀ ਇਸ ਦੀ ਵਰਤੋਂ ਹੋਈ। ਇੱਥੇ ਭਾਰਤ ਦਾ ਬਣਿਆ ਸਦੇ ਵਿਜੈਅੰਤਾ ਟੈਂਕ ਵੀ ਰੱਖਿਆ ਗਿਆ ਹੈ, ਜਿਸ ਦੀ 1971 ਦੀ ਜੰਗ ਵਿਚ ਵਰਤੋਂ ਹੋਈ।

(੩) ਸਪੋਰਟਸ-ਗੈਲਰੀ ਅਤੇ ਰੇਲਵੇ-ਗੈਲਰੀ ਵਿੱਚ ਕੀ ਹੈ ?
ਉੱਤਰ :
ਸਾਇੰਸ ਸਿਟੀ ਦੀ ਸਪੋਰਟਸ ਗੈਲਰੀ ਵਿਚ ਖੇਡਾਂ ਪਿੱਛੇ ਕੰਮ ਕਰਦੇ ਵਿਗਿਆਨਿਕ ਸਿਧਾਂਤਾਂ ਦੇ ਰਹੱਸਾਂ ਨੂੰ ਖੋਲ੍ਹਿਆ ਗਿਆ ਹੈ। ਕ੍ਰਿਕੇਟ ਵਿਚ ਬਾਲ ਕਿਵੇਂ ਸਪਿੰਨ ਹੁੰਦੀ ਹੈ। ਹਾਕੀ, ਬਾਸਕਟਬਾਲ, ਵਾਲੀਬਾਲ ਆਦਿ ਖੇਡਾਂ ਪਿੱਛੇ ਕੰਮ ਕਰਦੇ ਵਿਗਿਆਨਿਕ ਸਿਧਾਂਤਾਂ ਨੂੰ ਵਿਸਥਾਰ ਨਾਲ ਸਮਝਾਇਆ ਗਿਆ ਹੈ। ਰੇਲਵੇ ਗੈਲਰੀ ਵਿਚ ਦਿੱਲੀ ਦੀ ਮੈਟਰੋ, ਜਪਾਨ ਦੀ ਬੁਲਿਟ ਟੇਨ ਅਤੇ ਕਾਲਕਾ ਦੀ ਸ਼ਿਮਲਾ ਮੇਲ ਦੇ ਮਾਡਲ ਪ੍ਰਦਰਸ਼ਿਤ ਕੀਤੇ ਗਏ ਹਨ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

2. ਔਖੇ ਸ਼ਬਦਾਂ ਦੇ ਅਰਥ :

  • ਅਹਿਮ : ਬਹੁਤ ਜ਼ਰੂਰੀ
  • ਯੋਗਦਾਨ : ਸਹਿਯੋਗ, ਦੇਣ
  • ਥਿਏਟਰ : ਨਾਟਕ-ਘਰ, ਤਮਾਸ਼ਾ ਕਰਨ ਦੀ ਥਾਂ
  • ਕਿਰਦਾਰ : ਪਾਤਰ
  • ਉਪਰਾਲੇ : ਜਤਨ, ਹੀਲੇ, ਉਪਾਅ
  • ਵਿਕਾਸ : ਤਰੱਕੀ, ਉੱਨਤੀ
  • ਗਲੋਬ : ਧਰਤੀ ਦਾ ਇੱਕ ਗੋਲੇ ਉੱਤੇ ਬਣਾਇਆ ਨਕਸ਼ਾ, ਭੂ-ਮੰਡਲ
  • ਦਾਸਤਾਨ : ਕਹਾਣੀ, ਵਿਥਿਆ
  • ਗਲੈਕਸੀ : ਅਕਾਸ਼-ਗੰਗਾ, ਤਾਰਿਆਂ ਦਾ ਝੁਰਮਟ
  • ਸੈਟੇਲਾਈਟ : ਉਪਗ੍ਰਹਿ
  • ਪ੍ਰਕਿਰਿਆ : ਤਰੀਕਾ, ਅਮਲ
  • ਰਹੱਸ : ਭੇਤ, ਗੁੱਝੀ ਗੱਲ
  • ਪ੍ਰਦਰਸ਼ਨੀ : ਨੁਮਾਇਸ਼, ਦਿਖਾਵਾ
  • ਆਕਰਸ਼ਣ : ਖਿੱਚ, ਕਸ਼ਸ਼
  • ਟੈਲੀਸਕੋਪ : ਦੂਰਬੀਨ

3. ਵਾਕਾਂ ਵਿੱਚ ਵਰਤੋਂ :
ਜਾਗਰੂਕ, ਸਕਰੀਨ, ਪੁਲਾੜ, ਮਾਡਲ, ਮੇਕ-ਅਪ, ਨਿੰਗ, ਲਾਹੇਵੰਦ, ਪਾਰਦਰਸ਼ੀ
ਉੱਤਰ :

  • ਜਾਗਰੂਕ ਜਾਤ, ਚੇਤੰਨ)-ਸਾਇੰਸ ਸਿਟੀ ਵਿਚ ਸਥਿਤ ਸਿਹਤ ਗੈਲਰੀ ਲੋਕਾਂ ਨੂੰ ਆਪਣੇ ਸਰੀਰ ਤੇ ਸਿਹਤ ਸੰਬੰਧੀ ਜਾਗਰੂਕ ਕਰਦੀ ਹੈ।
  • ਸਕਰੀਨ ਪਰਦਾ)-ਫ਼ਿਲਮ ਸਿਨਮੇ ਦੀ ਸਕਰੀਨ ਉੱਤੇ ਦਿਖਾਈ ਜਾਂਦੀ ਹੈ।
  • ਪੁਲਾੜ ਖਿਲਾਅ)-ਵੱਖ-ਵੱਖ ਉਦੇਸ਼ਾਂ ਦੀ ਪੂਰਤੀ ਲਈ ਭਿੰਨ-ਭਿੰਨ ਉਪਗ੍ਰਹਿ ਪੁਲਾੜ ਵਿਚ ਛੱਡੇ ਜਾਂਦੇ ਹਨ।
  • ਮਾਡਲ ਨਮੂਨਾ)-ਗਲੋਬ ਅਸਲ ਵਿਚ ਧਰਤੀ ਦਾ ਇਕ ਛੋਟਾ ਮਾਡਲ ਹੁੰਦਾ ਹੈ।
  • ਮੇਕ-ਅੱਪ (ਸ਼ਿੰਗਾਰ)-ਫ਼ਿਲਮਾਂ ਵਿਚ ਪਾਤਰਾਂ ਤੇ ਦ੍ਰਿਸ਼ਾਂ ਨੂੰ ਪੇਸ਼ ਕਰਨ ਵਿਚ ਮੇਕ-ਅੱਪ ਕਰਨ ਵਾਲੇ ਦਾ ਮਹੱਤਵਪੂਰਨ ਸਥਾਨ ਹੁੰਦਾ ਹੈ।
  • ਟ੍ਰੇਨਿੰਗ (ਸਿਖਲਾਈ)-ਇਸ ਸੰਸਥਾ ਵਿਚ ਲੜਕੀਆਂ ਨੂੰ ਸਿਲਾਈ-ਕਢਾਈ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।
  • ਲਾਹੇਵੰਦ ਲਾਭ ਦੇਣ ਵਾਲਾ)-ਅੱਜ-ਕਲ੍ਹ ਛੋਟੇ ਪੱਧਰ ਦੀ ਖੇਤੀ-ਬਾੜੀ ਕੋਈ ਲਾਹੇਵੰਦ ਧੰਦਾ ਨਹੀਂ ਰਿਹਾ :
  • ਪਾਰਦਰਸ਼ੀ (ਉਹ ਚੀਜ਼ ਜਿਸ ਦੇ ਆਰ-ਪਾਰ ਦਿਸੇ)-ਲੋਹੇ ਦੀਆਂ ਬਣੀਆਂ ਚੀਜ਼ਾਂ ਪਾਰਦਰਸ਼ੀ ਨਹੀਂ ਹੁੰਦੀਆਂ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਵਿਆਕਰਨ : ਵਿਸਮਕ
ਉਹ ਸ਼ਬਦ ਜਿਹੜੇ ਬੋਲਣ ਵਾਲੇ ਦੇ ਮੂੰਹੋਂ ਸੁਤੇ-ਸਿੱਧ ਨਿਕਲਨ ਅਤੇ ਮਨ ਦੀ ਖ਼ੁਸ਼ੀ, ਗ਼ਮੀ, ਤਰਸ, ਹੈਰਾਨੀ, ਭੈ, ਪ੍ਰਸੰਸਾ ਆਦਿ ਭਾਵਾਂ ਨੂੰ ਪ੍ਰਗਟ ਕਰਨ, ਵਿਸਮਕ ਕਹਾਉਂਦੇ ਹਨ, ਜਿਵੇਂ :- ਹਾਏ, ਓ ਹੋ, ਵਾਹ-ਵਾਹ, ਬੱਲੇ-ਬੱਲੋ, ਜਿਉਂਦਾ ਰਹੁ, ਭਲਾ ਹੋਵੇ। ਇਹਨਾਂ ਸ਼ਬਦਾਂ ਦੇ ਨਾਲ ਵਿਸਮਕ ਚਿੰਨ੍ਹ (!) ਵਰਤਿਆ ਜਾਂਦਾ ਹੈ।

ਇਸ ਪੁਸਤਕ ਦੇ ਹੁਣ ਤੱਕ ਪੜ੍ਹੋ ਪਾਠਾਂ ਵਿੱਚੋਂ ਵਿਸਮਕ-ਚਿੰਨ੍ਹਾਂ ਵਾਲੇ ਦਸ ਵਾਕ ਚੁਣ ਕੇ ਲਿਖੋ।

ਜੇਕਰ ਤੁਹਾਨੂੰ ਕਦੇ ਵਿਗਿਆਨ ਨਾਲ ਸੰਬੰਧਿਤ ਕੋਈ ਪ੍ਰਦਰਸ਼ਨੀ ਆਦਿ ਦੇਖਣ ਦਾ ਮੌਕਾ ਮਿਲਿਆ ਹੈ ਤਾਂ ਉਸ ਦਾ ਵਰਨਣ ਆਪਣੇ ਸ਼ਬਦਾਂ ਵਿੱਚ ਕਰੋ।
ਉੱਤਰ :
ਪਿਛਲੇ ਦਿਨੀਂ ਮੈਂ ਅਗਰਤਲਾ ਵਿਚ ਸਾਂ। ਉੱਥੇ ਚਿਲਡਰਨ ਗਰਾਊਂਡ ਵਿਚ ਤ੍ਰਿਪੁਰਾ ਸਾਇੰਸ ਅਤੇ ਟੈਕਨਾਲੋਜੀ ਡੀਪਾਰਟਮੈਂਟ ਅਤੇ ਤ੍ਰਿਪੁਰਾ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਅਤੇ ਨਿੰਗ ਸੰਸਥਾ ਵਲੋਂ ਇਕ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਸੀ ਤੇ ਮੈਂ ਉਸਨੂੰ ਦੇਖਣ ਗਿਆ। ਇਹ ਪ੍ਰਦਰਸ਼ਨੀ ਹਰ ਸਾਲ ਲਾਈ ਜਾਂਦੀ ਹੈ। ਇਸ ਵਿਚ 50 ਤੋਂ ਵੱਧ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਪ੍ਰਦਰਸ਼ਨੀ ਵਿਚ ਉੱਭਰਦੇ ਵਿਦਿਆਰਥੀਆਂ ਦੀਆਂ ਨਵੀਨ ਕਾਵਾਂ ਦੇ ਪ੍ਰੋਜੈਕਟਾਂ ਨੂੰ ਪੇਸ਼ ਕੀਤਾ ਗਿਆ। ਇਸ ਦਾ ਉਦੇਸ਼ ਨੌਜਵਾਨ ਮੁੰਡੇ-ਕੁੜੀਆਂ ਵਿਚ ਸਾਇੰਸ ਦੇ ਖੇਤਰ ਵਿਚ ਖੋਜ ਕਰਨ ਤੇ ਨਵੀਆਂ ਕਾਢਾਂ ਕੱਢਣ ਦੀ ਰੁਚੀ ਨੂੰ ਵਿਕਸਿਤ ਕਰਨਾ ਸੀ, ਕਿਉਂਕਿ ਅੱਜ-ਕਲ੍ਹ ਦੇ ਬਹੁਗਿਣਤੀ ਨੌਜਵਾਨ ਡਾਕਟਰ ਤੇ ਇੰਜੀਨੀਅਰ ਬਣਨ ਵਿਚ ਰੁਚੀ ਰੱਖਦੇ ਅਤੇ ਬਹੁਤ ਹੀ ਘੱਟ ਅਜਿਹੇ ਹਨ, ਜੋ ਵਿਗਿਆਨੀ ਬਣਨ ਵਿਚ ਰੁਚੀ ਰੱਖਦੇ ਹੋਣ।

ਇਸ ਪ੍ਰਦਰਸ਼ਨੀ ਵਿਚ ਪੇਸ਼ ਕੀਤੇ ਗਏ ਮਾਡਲ ਤੇ ਪ੍ਰਾਜੈਕਟ ਨਵੇਂ ਉੱਭਰ ਰਹੇ ਵਿਗਿਆਨੀਆਂ ਦੀ ਰਚਨਾਤਮਕਤਾ ਨੂੰ ਪੇਸ਼ ਕਰਦੇ ਸਨ। ਇਨ੍ਹਾਂ ਮਾਡਲਾਂ ਵਿਚ ਭੁਚਾਲ ਦੇ ਅਸਰ ਤੋਂ ਮੁਕਤ ਰਹਿਣ ਵਾਲੀਆਂ ਇਮਾਰਤਾਂ, ਨਵੇਂ ਯਗ ਦੀਆਂ ਇਕਾਲੋਜੀਕਲ ਪਾਰਕਾਂ, ਮਿਸ਼ਰਿਤ ਖੇਤੀ ਤੇ ਘਰੇਲੂ ਦਸਤਕਾਰੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਬੁਣਾਈ ਮਸ਼ੀਨਾਂ ਦੇ ਮਾਡਲ ਸਨ।

ਇਕ ਵਿਦਿਆਰਥੀ ਨੇ ਇਹ ਕਾਢ ਕੱਢੀ ਸੀ ਕਿ ਮੋਟਰ ਸਾਈਕਲ ਨੂੰ ਪੈਟਰੋਲ ਦੀ ਥਾਂ ਪਾਣੀ ਨਾਲ ਹੀ ਚਲਾਇਆ ਜਾ ਸਕਦਾ ਹੈ ਤੇ ਇਕ ਨੇ ਬਿਨਾਂ ਸਾਬਣ ਤੋਂ ਕੇਵਲ ਪਾਣੀ ਨਾਲ ਹੀ ਕੱਪੜੇ ਧੋਣ ਦੀ ਗੱਲ ਕੀਤੀ ਸੀ। ਇਸ ਤੋਂ ਇਲਾਵਾ ਸੂਰਜੀ ਊਰਜਾ ਦੀ ਵਰਤੋਂ ਲਈ ਵੀ ਕਈ ਪ੍ਰਕਾਰ ਦੇ ਮਾਡਲ ਪੇਸ਼ ਕੀਤੇ ਗਏ ਸਨ। ਇਸ ਪ੍ਰਕਾਰ ਇਹ ਪ੍ਰਦਰਸ਼ਨੀ ਕਾਫ਼ੀ ਦਿਲਚਸਪੀ ਭਰੀ ਸੀ।

PSEB 8th Class Punjabi Guide ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ Important Questions and Answers

ਪ੍ਰਸ਼ਨ-
“ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ ਸਿਟੀ ਪਾਠ ਦਾ ਸਾਰ ਲਿਖੋ।
ਉੱਤਰ :
ਦੇਸ਼ ਦੇ ਅਜ਼ਾਦ ਹੋਣ ਤੋਂ ਮਗਰੋਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰ ਦੇ ਸਮੇਂ ਤੋਂ ਹੀ ਲੋਕਾਂ ਵਿਚ ਵਿਗਿਆਨਿਕ ਸੋਚ ਪੈਦਾ ਕਰਨ ਅਤੇ ਉਨ੍ਹਾਂ ਨੂੰ ਵਹਿਮਾਂ-ਭਰਮਾਂ ਵਿਚੋਂ ਕੱਢਣ ਦੇ ਯਤਨ ਸ਼ੁਰੂ ਹੋ ਗਏ ਸਨ। ਇਸੇ ਅਮਲ ਨੂੰ ਅੱਗੇ ਵਧਾਉਂਦਿਆਂ ਜਲੰਧਰ-ਕਪੂਰਥਲਾ ਸੜਕ ਉੱਤੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਸਾਂਝੇ ਤੌਰ ਤੇ 72 ਏਕੜ ਜ਼ਮੀਨ ਉੱਤੇ ਪੁਸ਼ਪਾ ਗੁਜਰਾਲ ਸਾਇੰਸ-ਸਿਟੀ ਉਸਾਰਿਆ ਗਿਆ ਹੈ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਇਸ ਦਾ ਨੀਂਹ-ਪੱਥਰ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ, ਜਿਨ੍ਹਾਂ ਦੀ ਮਾਤਾ ਸ੍ਰੀਮਤੀ ਪੁਸ਼ਪਾ ਗੁਜਰਾਲ ਦੇ ਨਾਂ ਉੱਤੇ ਇਸ ਦਾ ਨਾਂ ਰੱਖਿਆ ਗਿਆ ਹੈ, ਦੁਆਰਾ 17 ਅਕਤੂਬਰ, 1997 ਨੂੰ ਰੱਖਿਆ ਗਿਆ। ਇਸ ਦਾ ਉਦੇਸ਼ ਦੇਸ਼ ਦੀ ਨੌਜਵਾਨ ਪੀੜੀ ਨੂੰ ਵਿਗਿਆਨਿਕ ਸਿਧਾਂਤਾਂ ਤੋਂ ਮਨੋਰੰਜਕ ਤਰੀਕੇ ਨਾਲ ਜਾਣੂ ਕਰਾਉਣਾ ਹੈ। 19 ਮਾਰਚ, 2005 ਨੂੰ ਇਹ ਆਮ ਲੋਕਾਂ ਲਈ ਖੋਲ ਦਿੱਤਾ ਗਿਆ। ਹੁਣ ਤਕ ਦੇਸ਼ ਭਰ ਵਿਚੋਂ ਲੱਖਾਂ ਲੋਕ ਇਸ ਦਾ ਆਨੰਦ ਮਾਣ ਚੁੱਕੇ ਹਨ।

ਇੱਥੇ ਪਹੁੰਚਦਿਆਂ ਹੀ ਸਭ ਤੋਂ ਪਹਿਲਾਂ ਸਾਡੀ ਨਜ਼ਰ ਇਕ ਬਹੁਤ ਵੱਡੇ ਗਲੋਬ ਉੱਤੇ ਪੈਂਦੀ ਹੈ, ਜੋ ਕਿ ਵੱਖ-ਵੱਖ ਰੰਗਾਂ ਦੀਆਂ 25 ਲੱਖ ਟਾਇਲਾਂ ਨਾਲ ਬਣਾਇਆ ਗਿਆ ਹੈ। ਅਸਲ ਵਿਚ ਇਹ ਇਕ ਥੀਏਟਰ ਹੈ, ਜਿਸ ਵਿਚ ਆਮ ਸਿਨਮੇ ਨਾਲੋਂ 10 ਗੁਣਾਂ ਵੱਡੀ ਸਕਰੀਨ ਉੱਤੇ ਫ਼ਿਲਮ ਦਿਖਾਈ ਜਾਂਦੀ ਹੈ। ਇਹ ਇਕ ਤਰ੍ਹਾਂ ਦਾ ਇਕ ਸਪੇਸ-ਥੀਏਟਰ ਹੈ, ਜਿਸ ਵਿਚ ਬੱਦਲਾਂ ਦੇ ਗਰਜਣ ਤੋਂ ਲੈ ਕੇ ਸੁਈ ਡਿਗਣ ਤਕ ਦੀ ਅਵਾਜ਼ ਬਿਲਕੁਲ ਸਾਫ਼ ਸੁਣਾਈ ਦਿੰਦੀ ਹੈ।

ਇਸ ਪੁਲਾੜੀ-ਥੀਏਟਰ ਵਿਚ ਡਿਜੀਟਲ ਪਲੈਨੀਟੋਰੀਅਮ ਦਾ ਸ਼ੋਅ ਵੀ ਦਿਖਾਇਆ ਜਾਂਦਾ ਹੈ। ਇਹ ਇਕ ਦਮ ਰਾਤ ਦੇ ਅਕਾਸ਼ ਵਿਚ ਬਦਲ ਜਾਂਦਾ ਹੈ ਤੇ ਫਿਰ ਸ਼ੁਰੂ ਹੋ ਜਾਂਦੀ ਹੈ ਤਾਰਿਆਂ ਦੀ ਦਾਸਤਾਨ, ਤਾਰਿਆਂ ਦਾ ਟੁੱਟਣਾ, ਗਲੈਕਸੀਆਂ ਦਾ ਬਣਨਾ ਤੇ ਹੋਰਨਾਂ ਹਿਆਂ ਬਾਰੇ ਗਿਆਨ ਇੱਥੇ ਦਿੱਤਾ ਜਾਂਦਾ ਹੈ। ਸਾਇੰਸ ਸਿਟੀ ਦੀ ਪੁਲਾੜੀ ਗੈਲਰੀ ਵਿਚ ਪੁਲਾੜ ਵਿਚ ਰਹਿਣ-ਸਹਿਣ ਤੇ ਖਾਣ-ਪੀਣ ਬਾਰੇ ਬਹੁਮੁੱਲਾ ਗਿਆਨ ਹੈ। ਇੱਥੇ ਰੱਖਿਆ ਗਿਆ ਪੋਲ ਸਟਾਰ ਲਾਂਚਿੰਗ ਵਹੀਕਲ ਵੀ ਦਰਸ਼ਕਾਂ ਨੂੰ ਪੁਲਾੜ ਵਿਚ ਸੈਟੇਲਾਈਟ ਛੱਡਣ ਦੀ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਾ ਹੈ। ਸਪੇਸ ਸ਼ਟਲ ਦਾ ਮਾਡਲ ਵੀ ਸਭ ਦਾ ਧਿਆਨ ਖਿੱਚਦਾ ਹੈ।

ਇੱਥੋਂ ਦੇ ਫਲਾਈਟ ਸਿਮੂਲੇਟਰ ਵਿਚ ਬੈਠ ਕੇ ਦਰਸ਼ਕ ਨੂੰ ਇਕ ਅਜੀਬ ਤਰ੍ਹਾਂ ਦਾ ਅਹਿਸਾਸ ਹੁੰਦਾ ਹੈ . 5 ਡਿਗਰੀ ਦੀ ਚਾਲ ਵਾਲੀ ਇਸ ਸਵਾਰੀ ਉੱਤੇ ਜੇਕਰ ਹਵਾਈ ਜਹਾਜ਼ ਵਾਲੀ ਫ਼ਿਲਮ ਦੇਖੀਏ, ਤਾਂ ਦਰਸ਼ਕ ਨੂੰ ਇੰਝ ਮਹਿਸੂਸ ਹੁੰਦਾ ਹੈ, ਜਿਵੇਂ ਉਹ ਹਵਾਈ ਜਹਾਜ਼ ਵਿਚ ਹੀ ਉੱਡ ਰਿਹਾ ਹੋਵੇ। ਰੋਲਰ ਕੋਸਟ ਦੀ ਫ਼ਿਲਮ ਦੇਖਦਿਆਂ ਦਰਸ਼ਕ ਰੋਲਰ ਕੋਸਟਰ ਵਿਚ ਬੈਠਾ ਅਨੁਭਵ ਕਰਦਾ ਹੈ।

ਇਸ ਤੋਂ ਇਲਾਵਾ ਇੱਥੇ ਅਰਥਕੁਏਕ ਸਿਮੂਲੇਟਰ ਦਾ ਸ਼ੋਅ ਵੀ ਹੈ, ਜਿਸ ਉੱਤੇ ਬੈਠਿਆਂ ਭੁਚਾਲ ਦੇ ਬਿਲਕੁਲ ਅਸਲੀ ਝਟਕੇ ਮਹਿਸੂਸ ਹੁੰਦੇ ਹਨ ਇਸ ਦੇ ਸਾਹਮਣੇ ਲੱਗੀ ਸਕਰੀਨ ਤੇ ਦਿਖਾਇਆ ਜਾਂਦਾ ਹੈ ਕਿ ਤੁਸੀਂ ਘਰ ਦੀਆਂ ਵੱਖ-ਵੱਖ ਮੰਜ਼ਲਾਂ ਵਿਚ ਵੱਖ-ਵੱਖ ਰੈਕਟਰ ਪੈਮਾਨਿਆਂ ਦੇ ਭੁਚਾਲ ਨੂੰ ਕਿੰਝ ਮਹਿਸੂਸ ਕਰੋਗੇ। ਇਸ ਦੇ ਬਾਹਰ ਇਹ ਵੀ ਦੱਸਿਆ ਗਿਆ ਹੈ ਕਿ ਭੁਚਾਲ ਆਉਣ ‘ਤੇ ਇਕ ਦਮ ਕੀ ਕਰਨਾ ਚਾਹੀਦਾ ਹੈ। ਸਾਇੰਸ ਸਿਟੀ ਦਾ 3-ਡੀ ਸ਼ੋਅ ਸਪੈਸ਼ਲ ਐਨਕਾਂ ਨਾਲ ਦੇਖਿਆ ਜਾਂਦਾ ਹੈ। ਇਸ ਥਿਏਟਰ ਵਿਚ ਇੰਝ ਮਹਿਸੂਸ ਹੁੰਦਾ ਹੈ, ਜਿਵੇਂ ਫ਼ਿਲਮ ਦੇ ਕਿਰਦਾਰ ਸਕਰੀਨ ਤੋਂ ਬਾਹਰ ਆ ਕੇ ਤੁਹਾਨੂੰ ਛੋਹ ਰਹੇ ਹਨ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਇਸ ਤੋਂ ਇਲਾਵਾ ਇੱਥੇ ਲੇਜ਼ਰ-ਸ਼ੋਅ ਦਾ ਵੀ ਪ੍ਰਬੰਧ ਹੈ। ਇੱਥੇ ਸਾਇੰਸ ਐਕਸਪਲੋਰੀਅਮ ਬਿਲਡਿੰਗ ਵਿਚ ਬਣੀ ਸਿਹਤ ਗੈਲਰੀ ਮਨੁੱਖੀ ਸਰੀਰ ਦੇ ਰਹੱਸਾਂ ਨੂੰ ਖੋਲ੍ਹਦੀ ਹੈ। ਇਸ ਗੈਲਰੀ ਦੇ ਅੰਦਰ 12 ਫੁੱਟ ਉੱਚੇ ਦਿਲ ਦੇ ਮਾਡਲ ਵਿਚੋਂ ਲੰਘਦਿਆਂ ਦਰਸ਼ਕ ਨੂੰ ਦਿਲ ਦੀ ਅਸਲੀ ਧੜਕਣ ਦੀ ਅਵਾਜ਼ ਸੁਣਾਈ ਦਿੰਦੀ ਹੈ। ਇਸ ਤੋਂ ਇਲਾਵਾ ਦਰਸ਼ਕ ਨੂੰ ਪਾਰਦਰਸ਼ੀ ਮਨੁੱਖ ਥੀਏਟਰ ਵਿਚ ਸਰੀਰ ਦੇ ਅੰਗਾਂ ਦੀਆਂ ਸਾਰੀਆਂ ਕਿਰਿਆਵਾਂ ਦਾ ਪਤਾ ਲਗਦਾ ਹੈ। ਪਾਰਦਰਸ਼ੀ ਮਨੁੱਖ ਬੋਲ ਕੇ ਦੱਸਦਾ ਹੈ ਕਿ ਸਾਡਾ ਦਿਲ ਦਿਨ ਵਿਚ ਕਿੰਨੀ ਵਾਰ ਧੜਕਦਾ ਹੈ ਤੇ ਅਸੀਂ ਕਿੰਨੀ ਵਾਰੀ ਸਾਹ ਲੈਂਦੇ ਹਾਂ। ਇੱਥੇ ਤੁਸੀਂ ਆਪ ਵੀ ਸੀ.ਟੀ. ਸਕੈਨ ਅਤੇ ਉਪਰੇਸ਼ਨ ਕਰ ਕੇ ਦੇਖ ਸਕਦੇ ਹੋ।

ਐੱਚ. ਆਈ. ਵੀ. ਏਡਜ਼ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਵੱਖਰੀ ਗੈਲਰੀ ਬਣਾਈ ਗਈ ਹੈ। ਇਸ ਵਿਚ ਕੋਮੋਸਕੋਮ ਅਤੇ ਡੀ.ਐੱਨ.ਏ. ਆਦਿ ਦੇ ਮਾਡਲ ਵੀ ਰੱਖੇ ਗਏ ਹਨ। ਇਕ ਹੋਰ ਗੈਲਰੀ ਵਿਚ ਵਿਗਿਆਨ ਦੇ ਮੁੱਢਲੇ ਸਿਧਾਂਤਾਂ ਨੂੰ ਮਨੋਰੰਜਕ ਤਰੀਕੇ ਨਾਲ ਸਮਝਾਇਆ ਗਿਆ ਹੈ। ਇੱਥੇ ਵੋਰਟੈਕਸ ਦੀ ਘੁੰਮਣਘੇਰੀ ਵਿਚ ਜਾ ਕੇ ਦਰਸ਼ਕ ਆਪਣੇ ਆਪ ਨੂੰ ਘੁੰਮ ਰਿਹਾ ਅਨੁਭਵ ਕਰਦਾ ਹੈ, ਪਰ ਅਸਲ ਵਿਚ ਜਿਸ ਥਾਂ ਉਹ ਖੜ੍ਹਾ ਹੁੰਦਾ ਹੈ, ਉਹ ਘੁੰਮ ਨਹੀਂ ਰਹੀ ਹੁੰਦੀ, ਸਿਰਫ਼ ਆਲਾ-ਦੁਆਲਾ ਹੀ ਘੁੰਮਦਾ ਹੈ। ਇੱਥੇ ਇਕ ਤਸਵੀਰ ਵਿਚੋਂ ਕਈ ਤਰ੍ਹਾਂ ਦੀਆਂ ਤਸਵੀਰਾਂ ਬਣਦੀਆਂ ਵੀ ਦਿਖਾਈਆਂ ਗਈਆਂ ਹਨ।

ਵਰਚੁਅਲ ਰਿਐਲਟੀ ਗੈਲਰੀ ਵਿਚ ਲੱਗੀ ਸਕਰੀਨ ਉੱਤੇ ਦਿਖਾਈ ਦਿੰਦੀਆਂ ਤਿਤਲੀਆਂ ਸਾਹਮਣੇ ਖੜੇ ਦਰਸ਼ਕ ਦੀ ਹਿਲਜੁਲ ਦੇ ਨਾਲ ਹਿਲਦੀਆਂ ਹਨ ਤੇ ਇਸ ਤਰ੍ਹਾਂ ਅਨੁਭਵ ਹੁੰਦਾ ਹੈ, ਜਿਵੇਂ ਉਹ ਤੁਹਾਡੇ ਉੱਪਰ ਆ ਕੇ ਬੈਠ ਗਈਆਂ ਹੋਣ। ਇਸੇ ਤਰ੍ਹਾਂ ਇਕ ਪ੍ਰਦਰਸ਼ਨੀ ਵਿਚ ਦਿਖਾਈ ਦਿੰਦੇ ਬੁਲਬੁਲਿਆਂ ਦੇ ਤੁਸੀਂ ਆਪਣੇ ਪਰਛਾਵਿਆਂ ਨਾਲ ਛੱਲੇ ਵੀ ਬਣਾ ਸਕਦੇ ਹੋ। ਇੱਥੇ ਵਰਚੁਅਲ ਲੈਂਡ ਪ੍ਰਦਰਸ਼ਨੀ ਇਹ ਅਹਿਸਾਸ ਕਰਾਉਂਦੀ ਹੈ, ਜਿਵੇਂ ਤੁਸੀਂ ਰੇਗਸਤਾਨ ਵਿਚ ਹੋਵੋ ਤੇ ਰੇਤ ਤੁਹਾਡੇ ਉੱਪਰ ਆ ਰਹੀ ਹੈ।

ਇਸ ਰੇਤ ਨੂੰ ਤੁਸੀਂ ਵੱਖ-ਵੱਖ ਰੂਪ ਵੀ ਦੇ ਸਕਦੇ ਹੋ ਇੱਥੇ ਇਕ ਚਮਤਕਾਰੀ ਫੁੱਲਾਂ ਦੀ ਪ੍ਰਦਰਸ਼ਨੀ ਵਿਚ ਲੱਕੜੀ ਦੇ ਫ਼ਰਸ਼ ਉੱਤੇ ਪੈਰ ਰੱਖਣ ਨਾਲ ਫੁੱਲ ਖਿੜਨੇ ਸ਼ੁਰੂ ਹੋ ਜਾਂਦੇ ਹਨ। ਜੇਕਰ ਉਨ੍ਹਾਂ ਉੱਤੇ ਕਾਹਲੀ-ਕਾਹਲੀ ਪੈਰ ਰੱਖੋ, ਤਾਂ ਉਹ ਬੱਦਲਾਂ ਦਾ ਰੂਪ ਧਾਰਨ ਕਰਨ ਲੱਗ ਪੈਂਦੇ ਹਨ। ਇੱਥੇ ਮੇਕ-ਅੱਪ ਨਾਲ ਸਿਰਫ਼ ਦੋ ਮਿੰਟਾਂ ਵਿਚ ਹੀ ਬੁੱਢੇ ਨੂੰ ਜਵਾਨ ਤੇ ਜਵਾਨ ਨੂੰ ਬਜ਼ੁਰਗ ਬਣਾਇਆ ਜਾ ਸਕਦਾ ਹੈ।

ਗੰਭੀਰ ਹੋ ਰਹੇ ਬਿਜਲੀ ਦੇ ਸੰਕਟ ਦੇ ਹੱਲ ਲਈ ਇੱਥੇ ਤਿੰਨ ਏਕੜ ਵਿਚ ਊਰਜਾ ਪਾਰਕ ਬਣਾਇਆ ਗਿਆ ਹੈ, ਜਿੱਥੇ ਸਿਰਫ਼ ਸੂਰਜੀ ਊਰਜਾ ਹੀ ਵਰਤੀ ਜਾਂਦੀ ਹੈ। ਇੱਥੋਂ ਦੀਆਂ ਪ੍ਰਦਰਸ਼ਨੀਆਂ ਤੋਂ ਸਾਨੂੰ ਸੂਰਜੀ ਊਰਜਾ ਵਰਤਣ ਦੀ ਸੇਧ ਮਿਲਦੀ ਹੈ। ਇੱਥੋਂ ਸਾਨੂੰ ਪਤਾ ਲਗਦਾ ਹੈ ਕਿ ਸੂਰਜੀ ਉਰਜਾ ਸਟੋਰ ਵੀ ਕੀਤੀ ਜਾ ਸਕਦੀ ਹੈ ਅਤੇ ਸੂਰਜ ਨਾ ਚੜ੍ਹਨ ‘ਤੇ ਵੀ ਅਸੀਂ ਸੂਰਜੀ ਊਰਜਾ ਦੀ ਵਰਤੋਂ ਕਰ ਸਕਦੇ ਹਾਂ।

ਸੰਗੀਤਕ ਕੁਰਸੀ ਉੱਤੇ ਬੈਠਦਿਆਂ ਹੀ ਮੀਂਹ ਪੈਣਾ ਆਰੰਭ ਹੋ ਜਾਂਦਾ ਹੈ ਤੇ ਮਿੱਠੀ ਸੰਗੀਤਕ ਧੁਨ ਸੁਣਾਈ ਦਿੰਦੀ ਹੈ। ਇੱਥੇ ਖੜੇ ਹਾਥੀ ਦੀ ਸੁੰਡ ਉੱਤੇ ਪਾਣੀ ਪਾਉਣ ਨਾਲ ਹਾਥੀ ਪਾਣੀ ਸੁੱਟਦਾ ਦਿਖਾਈ ਦਿੰਦਾ ਹੈ।

ਪਣ-ਸ਼ਕਤੀ ਕੇਂਦਰ ਵਿਖੇ ਰੱਖਿਆ ਰਣਜੀਤ ਸਾਗਰ ਡੈਮ ਦਾ ਮਾਡਲ ਵਿਸ਼ੇਸ਼ ਖਿੱਚ ਦਾ ਕੇਂਦਰ ਹੈ। ਇੱਥੇ ਦੱਸਿਆ ਗਿਆ ਹੈ ਕਿ ਪਾਣੀ ਤੋਂ ਬਿਜਲੀ ਕਿਵੇਂ ਤਿਆਰ ਹੁੰਦੀ ਹੈ। ਪ੍ਰਮਾਣੂ ਸ਼ਕਤੀ ਕੇਂਦਰ ਵਿਚ ਇਸ ਸ਼ਕਤੀ ਦੀ ਸਾਡੀ ਭਲਾਈ ਲਈ ਵਰਤੋਂ ਬਾਰੇ ਦੱਸਿਆ ਗਿਆ ਹੈ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਇੱਥੇ ਬਣੀ ਝੀਲ ਵਿਚ ਇਕ ਟਾਪੂ ਬਣਿਆ ਹੋਇਆ ਹੈ, ਜਿਸ ਉੱਤੇ ਡਾਇਨਾਸੋਰਾਂ ਦੇ ਲਗਪਗ 44 ਮਾਡਲ ਹਨ, ਜੋ ਕੁਦਰਤੀ ਦਿਖਾਈ ਦਿੰਦੇ ਹਨ। ਇਸ ਵਿਚ ਪੌਦੇ ਵੀ ਉਸੇ ਸਮੇਂ ਦੇ ਲਾਏ ਗਏ ਹਨ। ਡਾਇਨਾਸੋਰਾਂ ਦੇ ਅੰਤ ਨਾਲ ਸੰਬੰਧਿਤ ਅਨੁਮਾਨਾਂ ਅਨੁਸਾਰ ਇੱਥੇ ਇਕ ਜਵਾਲਾਮੁਖੀ ਦਾ ਇਕ ਵਿਸ਼ਾਲ ਮਾਡਲ ਵੀ ਬਣਾਇਆ ਗਿਆ ਹੈ, ਜਿਸ ਦੇ ਅੰਦਰ ਹਿਲਦੇ ਜੁਲਦੇ ਡਾਇਨਾਸੋਰ ਰੱਖੇ ਗਏ ਹਨ।

ਜੰਗੀ ਹਥਿਆਰਾਂ ਦੀ ਗੈਲਰੀ ਵਿਚ ਅਗਸਤ 1980 ਵਿਚ ਬਣਿਆ ਮਿੱਗ ਰੱਖਿਆ ਗਿਆ ਹੈ, ਜੋ ਕਿ 1981-1982 ਵਿਚ ਭਾਰਤੀ ਹਵਾਈ ਫ਼ੌਜ ਨੂੰ ਸੌਂਪਿਆ ਗਿਆ ਸੀ। ਇਸ ਦੀ ਉਪਰੇਸ਼ਨ ਬਰਾਸਟੈਕ ਅਤੇ ਕਾਰਗਿਲ ਦੀ ਲੜਾਈ ਵਿਚ ਵਰਤੋਂ ਹੋਈ। ਇੱਥੇ ਪਿਆ ਵਿਜੈਅੰਤਾ ਟੈਂਕ ਭਾਰਤ ਵਿਚ ਹੀ ਬਣਿਆ ਹੈ।

ਇੱਥੇ ਰੱਖਿਆ ਸਵਾੜੀ ਐੱਲ ਟੀ. ਜਹਾਜ਼ ਜਹਾਜ਼ ਦੀ ਸਵਾਰੀ ਕਰਨ ਦੇ ਚਾਹਵਾਨਾਂ ਦੀ ਇੱਥੇ ਬੱਚਿਆਂ ਨੂੰ ਰਾਤ ਦਾ ਆਕਾਸ਼ ਦਿਖਾਉਣ ਲਈ ਟੈਲੀਸਕੋਪ ਵੀ ਰੱਖਿਆ ਗਿਆ ਹੈ। ਇੱਥੇ ਇਕ ਸਾਇੰਸ ਆਫ਼ ਸਪੋਰਟਸ ਗੈਲਰੀ ਵੀ ਹੈ, ਜੋ ਕਿ ਖੇਡਾਂ ਪਿੱਛੇ ਕੰਮ ਕਰਦੇ ਵਿਗਿਆਨਿਕ ਟੇਨ ਤੇ ਕਾਲਕਾ ਦੀ ਸ਼ਿਮਲਾ ਰੇਲ ਦੇ ਮਾਡਲ ਵੀ ਪੇਸ਼ ਕੀਤੇ ਗਏ ਹਨ।

ਇੱਥੇ ਧਰਤੀ ਉੱਪਰ ਜੀਵਨ ਦੇ ਆਰੰਭ ਨੂੰ ਦਰਸਾਉਣ ਵਾਲਾ “ਲਾਈਫ਼ ਥਰੂ ਏਜਿਜ਼’ ਦਾ ਪੈਨੋਰਮਾ ਵੀ ਮੌਜੂਦ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਮਨੁੱਖ ਕਿਹੜੇ-ਕਿਹੜੇ ਪੜਾਵਾਂ ਵਿਚੋਂ ਨਿਕਲ ਕੇ ਇੱਥੇ ਪਹੁੰਚਿਆ ਹੈ। ਇਸ ਤੋਂ ਇਲਾਵਾ ਓਬਜੈਕਟ ਥੀਏਟਰ ਵਿਚ ਜਲਵਾਯੂ ਪਰਿਵਰਤਨ ਨਾਲ ਸੰਬੰਧਿਤ ਸ਼ੋਅ ਵੀ ਦਿਖਾਏ ਜਾਂਦੇ ਹਨ। ਇਸ ਪ੍ਰਕਾਰ ਇਹ ਸਾਇੰਸ ਸਿਟੀ, ਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ ਹੈ।

1. ਵਾਰਤਕ-ਟੁਕੜੀ/ਪੈਰੇ ਦਾ ਬੋਧ।

1. ਭਾਰਤ ਦੀ ਤਰੱਕੀ ਵਾਸਤੇ ਸਮਾਜ ਦੇ ਹਰ ਪਾਣੀ ਵਿੱਚ ਵਿਗਿਆਨਿਕ ਸੋਚ ਦਾ ਹੋਣਾ ਅਤਿ ਜ਼ਰੂਰੀ ਹੈ। ਇਸ ਦਿਸ਼ਾ ਵਿੱਚ ਅਤੇ ਲੋਕਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਜਲੰਧਰ-ਕਪੂਰਥਲਾ ਸੜਕ ‘ਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ‘ਤੇ 72 ਏਕੜ ਜ਼ਮੀਨ ਵਿੱਚ ‘‘ਪੁਸ਼ਪਾ ਗੁਜਰਾਲ ਸਾਇੰਸ-ਸਿਟੀ’ ਬਣਾਇਆ ਗਿਆ ਹੈ। ਸਾਇੰਸ ਸਿਟੀ ਦਾ ਨੀਂਹ-ਪੱਥਰ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਇੰਦਰ ਕੁਮਾਰ ਗੁਜਰਾਲ ਵਲੋਂ 17 ਅਕਤੂਬਰ, 1997 ਨੂੰ ਰੱਖਿਆ ਗਿਆ।

ਇਸ ਉਪਰਾਲੇ ਦਾ ਮੰਤਵ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਵਿਗਿਆਨ ਦੇ ਸਿਧਾਂਤਾਂ ਨੂੰ ਮਨੋਰੰਜਕ ਤਰੀਕੇ ਨਾਲ ਜਾਗਰੂਕ ਕਰਨਾ ਹੈ। 19 ਮਾਰਚ, 2005 ਨੂੰ ਇਸ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਸਾਇੰਸ-ਸਿਟੀ ਦਾ ਨਾਂ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਇੰਦਰ ਕੁਮਾਰ ਗੁਜਰਾਲ ਜੀ ਦੀ ਮਾਤਾ ਸ੍ਰੀਮਤੀ ਪੁਸ਼ਪਾ ਗੁਜਰਾਲ ਦੇ ਨਾਂ ‘ਤੇ ਰੱਖਿਆ ਗਿਆ ਹੈ। ਆਪ ਇੱਕ ਸਮਾਜ-ਸੇਵਕਾ ਸਨ। ਹੁਣ ਤੱਕ ਦੇਸ਼ ਭਰ ਤੋਂ ਲੱਖਾਂ ਲੋਕ ਪੰਜਾਬ ਵਿੱਚ ਸਾਇੰਸ ਸਿਟੀ ਵਿਖੇ ਆ ਕੇ ਅਨੰਦ ਮਾਣ ਚੁੱਕੇ ਹਨ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਇਹ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਬਾਬਾ ਫ਼ਰੀਦ
(ਅ) ਪੰਜਾਬ ਦਾ ਸੁਪਨਸਾਜ਼ ਡਾ: ਮਹਿੰਦਰ ਸਿੰਘ ਰੰਧਾਵਾ
(ਈ) ਰਬਿੰਦਰ ਨਾਥ ਟੈਗੋਰ
(ਸ) ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ ਸਿਟੀ !
ਉੱਤਰ :
(ਸ) ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ ਸਿਟੀ।

ਪ੍ਰਸ਼ਨ 2.
ਇਹ ਪੈਰਾ ਜਿਹੜੇ ਪਾਠ ਵਿਚੋਂ ਹੈ, ਉਸਦਾ ਲੇਖਕ ਕੌਣ ਹੈ ?
(ਉ) ਬਲਵੰਤ ਗਾਰਗੀ
(ਅ) ਅਸ਼ਵਨੀ ਕੁਮਾਰ
(ੲ) ਨਾਨਕ ਸਿੰਘ
(ਸ) ਸੁਖਦੇਵ ਮਾਦਪੁਰੀ।
ਉੱਤਰ :
(ਆ) ਅਸ਼ਵਨੀ ਕੁਮਾਰ।

ਪ੍ਰਸ਼ਨ 3.
ਭਾਰਤ ਦੀ ਤਰੱਕੀ ਲਈ ਸਮਾਜ ਦੇ ਹਰ ਪ੍ਰਾਣੀ ਦੀ ਸੋਚ ਕਿਹੋ ਜਿਹੀ ਹੋਣੀ ਚਾਹੀਦੀ ਹੈ ?
(ਉ) ਧਾਰਮਿਕ
(ਅ) ਅਫ਼ਿਰਕੂ
(ਈ) ਵਿਗਿਆਨਿਕ
(ਸ) ਤਰਕਸ਼ੀਲ
ਉੱਤਰ :
(ੲ) ਵਿਗਿਆਨਿਕ।

ਪ੍ਰਸ਼ਨ 4.
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਿੱਥੇ ਬਣਿਆ ਹੈ ?
(ਉ) ਜਲੰਧਰ-ਕਪੂਰਥਲਾ ਸੜਕ ਉੱਤੇ
(ਅ) ਜੀ.ਟੀ. ਰੋਡ ਉੱਤੇ
(ਈ) ਬਾਈਪਾਸ ਉੱਤੇ
(ਸ) ਟਾਂਡਾ ਰੋਡ ਉੱਤੇ !
ਉੱਤਰ :
(ਉ) ਜਲੰਧਰ-ਕਪੂਰਥਲਾ ਸੜਕ ਉੱਤੇ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਪ੍ਰਸ਼ਨ 5.
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਿੰਨੇ ਏਕੜਾਂ ਵਿਚ ਬਣਿਆ ਹੈ ?
(ਉ) 70
(ਅ) 72
(ਈ) 75
(ਸ) 80
ਉੱਤਰ :
(ਅ) 72

ਪ੍ਰਸ਼ਨ 6.
ਸਾਇੰਸ ਸਿਟੀ ਦਾ ਨੀਂਹ ਪੱਥਰ ਕਦੋਂ ਰੱਖਿਆ ਗਿਆ ਸੀ ?
(ਉ) 17 ਅਕਤੂਬਰ, 1997
(ਅ) 15 ਅਗਸਤ, 1987
(ਈ) 26 ਜਨਵਰੀ, 1980
(ਸ) 2 ਅਕਤੂਬਰ, 2001.
ਉੱਤਰ :
(ੳ) 17 ਅਕਤੂਬਰ, 1997.

ਪ੍ਰਸ਼ਨ 7.
ਸਾਇੰਸ ਸਿਟੀ ਦਾ ਨੀਂਹ ਪੱਥਰ ਕਿਸ ਨੇ ਰੱਖਿਆ ਸੀ ?
(ੳ) ਇੰਦਰ ਕੁਮਾਰ ਗੁਜਰਾਲ
(ਅ) ਸ੍ਰੀ ਅਟਲ ਬਿਹਾਰੀ ਵਾਜਪਾਈ
(ਈ) ਸ੍ਰੀਮਤੀ ਇੰਦਰਾ ਗਾਂਧੀ
(ਸ) ਸ੍ਰੀ ਚਰਨ ਸਿੰਘ।
ਉੱਤਰ :
(ੲ) ਸ੍ਰੀ ਇੰਦਰ ਕੁਮਾਰ ਗੁਜਰਾਲ।

ਪ੍ਰਸ਼ਨ 8.
ਸਾਇੰਸ ਸਿਟੀ ਲੋਕਾਂ ਲਈ ਕਦੋਂ ਖੋਲ੍ਹਿਆ ਗਿਆ ?
(ਉ) 17 ਅਕਤੂਬਰ, 1997
(ਅ) 19 ਮਾਰਚ, 2005
(ਇ) 10 ਅਕਤੂਬਰ, 2001
(ਸ) 10 ਜੂਨ, 1999.
ਉੱਤਰ :
(ਅ) 19 ਮਾਰਚ, 2005.

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਪ੍ਰਸ਼ਨ 9.
ਪੁਸ਼ਪਾ ਗੁਜਰਾਲ ਸੀ ਇੰਦਰ ਕੁਮਾਰ ਗੁਜਰਾਲ ਦੀ ਕੀ ਲਗਦੀ ਸੀ ?
(ਉ) ਦਾਦੀ
(ਆ) ਮਾਤਾ
(ਈ) ਪਤਨੀ
(ਸ) ਚਾਚੀ।
ਉੱਤਰ :
(ਅ) ਮਾਤਾ।

ਪ੍ਰਸ਼ਨ 10.
ਸਾਇੰਸ ਸਿਟੀ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਵਿਗਿਆਨਿਕ ਸਿਧਾਂਤਾਂ ਦੀ ਕਿਸ ਤਰ੍ਹਾਂ ਜਾਣਕਾਰੀ ਦੇਣਾ ਹੈ ?
(ਉ) ਸਰਲਤਾ ਨਾਲ
(ਅ) ਖੇਡ-ਖੇਡ ਵਿਚ
(ਈ) ਮਨੋਰੰਜਕ ਤਰੀਕੇ ਨਾਲ
(ਸ) ਚਲਦੇ-ਚਲਦੇ।
ਉੱਤਰ :
(ਈ) ਮਨੋਰੰਜਕ ਤਰੀਕੇ ਨਾਲ।

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਪ੍ਰਾਣੀ
(ਅ) ਪੀੜ੍ਹੀ
(ਇ) ਦੇਸ਼
(ਸ) ਭਾਰਤ/ਜਲੰਧਰ-ਕਪੂਰਥਲਾ ਸੜਕ/ਕੇਂਦਰ/ਪੰਜਾਬ/ਪੁਸ਼ਪਾ ਗੁਜਰਾਲ ਸਾਇੰਸ ਸਿਟੀ/ ਇੰਦਰ ਕੁਮਾਰ ਗੁਜਰਾਲ/ਪੁਸ਼ਪਾ ਗੁਜਰਾਲ।
ਉੱਤਰ :
(ਸ) ਭਾਰਤ/ਜਲੰਧਰ-ਕਪੂਰਥਲਾ ਸੜਕ ਕੇਂਦਰ/ਪੰਜਾਬ/ਪੁਸ਼ਪਾ ਗੁਜਰਾਲ ਸਾਇੰਸ ਸਿਟੀ/ਸ੍ਰੀ ਇੰਦਰ ਕੁਮਾਰ ਗੁਜਰਾਲ/ਪੁਸ਼ਪਾ ਗੁਜਰਾਲ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਗੁਜਰਾਲ
(ਅ) ਦੀ ਤਰੱਕੀ
(ਇ) ਅਨੰਦ।
(ਸ) ਸਮਾਜ/ਪ੍ਰਾਣੀ/ਵਿਸ਼ਾ/ਸੜਕ/ਸਰਕਾਰ/ਏਕੜ/ਜ਼ਮੀਨ/ਨੀਂਹ-ਪੱਥਰ/ਪ੍ਰਧਾਨ ਮੰਤਰੀ/ਪੀੜੀ/ਮਾਤਾ/ਨਾਂ/ਸਮਾਜ-ਸੇਵਕਤਰੀਕੇ।
ਉੱਤਰ :
(ਸ) ਸਮਾਜ/ਣੀ/ਦਿਸ਼ਾ/ਸੜਕ/ਸਰਕਾਰ/ਏਕੜ/ਜ਼ਮੀਨ/ਨੀਂਹ-ਪੱਥਰ/ਪ੍ਰਧਾਨ ਮੰਤਰੀ/ਪੀੜੀ/ਮਾਤਾ/ਨਾਂ/ਸਮਾਜ-ਸੇਵਕ/ਤਰੀਕੇ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਇਕੱਠਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਪਾਣੀ
(ਅ) ਲੋਕਾਂ
(ਇ) ਪੀੜ੍ਹੀ
(ਸ) ਅਨੰਦ।
ਉੱਤਰ :
(ਅ) ਲੋਕਾਂ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ –
(ਉ) ਲੋਕ
(ਆ) ਪੁਸ਼ਪਾ ਗੁਜਰਾਲ
(ਇ) ਸਮਾਜ-ਸੇਵਕਾ .
(ਸ) ਤਰੱਕੀ/ਸੋਚ/ਗਿਆਨ/ਉਪਰਾਲੇ/ਮੰਤਵ/ਵਿਗਿਆਨ/ਸਿਧਾਂਤਾਂ/ਅਨੰਦ।
ਉੱਤਰ :
(ਸ) ਤਰੱਕੀ/ਸੋਚ/ਗਿਆਨ/ਉਪਰਾਲੇ/ਮੰਤਵ ਵਿਗਿਆਨ/ਸਿਧਾਂਤਾਂ/ਅਨੰਦ ॥

ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) ਪੀੜ੍ਹੀ
(ਅ) ਲੋਕ
(ਇ) ਗੁਜਰਾਲ
(ਸ) ਹਰ/ਵਿਗਿਆਨਿਕ/72 ਏਕੜ/ਸਾਬਕਾ/ਪ੍ਰਧਾਨ ਮੰਤਰੀ/17 ਨੌਜਵਾਨ ਮਨੋਰੰਜਕ/ਸਮਾਜ-ਸੇਵਕ/ਲੱਖਾਂ।
ਉੱਤਰ :
(ਸ) ਹਰ/ਵਿਗਿਆਨਿਕ/72 ਏਕੜ/ਸਾਬਕਾ/ਪ੍ਰਧਾਨ ਮੰਤਰੀ/17/ਨੌਜਵਾਨ ਮਨੋਰੰਜਕ/ਸਮਾਜ-ਸੇਵਕ/ਲੱਖਾਂ।

ਪ੍ਰਸ਼ਨ 16.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ –
(ਉ) ਵਿਗਿਆਨ
(ਅ) ਸਿਧਾਂਤਾਂ
(ਇ) ਸਮਾਜ-ਸੇਵਕ
(ਸ) ਹੈ/ਬਣਾਇਆ ਗਿਆ ਹੈਰੱਖਿਆ ਗਿਆ/ਕਰਨਾ ਹੈ/ਖੋਲ੍ਹ ਦਿੱਤਾ ਗਿਆ ਹੈ ਰੱਖਿਆ ਗਿਆ ਹੈ/ਮਾਣ ਚੁੱਕੇ ਹਨ।
ਉੱਤਰ :
(ਸ) ਹੈ/ਬਣਾਇਆ ਗਿਆ ਹੈ/ਰੱਖਿਆ ਗਿਆ/ਕਰਨਾ ਹੈ/ਖੋਲ੍ਹ ਦਿੱਤਾ ਗਿਆ ਹੈ/ਰੱਖਿਆ ਗਿਆ ਹੈ/ਮਾਣ ਚੁੱਕੇ ਹਨ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਪ੍ਰਸ਼ਨ 17.
ਨੌਜਵਾਨ ਸ਼ਬਦ ਦਾ ਇਸਤਰੀ ਲਿੰਗ ਕਿਹੜਾ ਹੈ ?
(ਉ) ਜਵਾਨੀ
(ਅ) ਮੁਟਿਆਰ
(ਈ) ਹੁੰਦੜਹੇਲ
(ਸ) ਜਵਾਨ।
ਉੱਤਰ :
(ਅ) ਮੁਟਿਆਰ।

ਪ੍ਰਸ਼ਨ 18.
ਹੇਠ ਲਿਖਿਆਂ ਵਿਚੋਂ ਕਿਰਿਆ ਸ਼ਬਦ ਕਿਹੜਾ ਹੈ ?
(ੳ) ਭਾਰਤ
(ਅ) ਪ੍ਰਾਣੀ
(ਇ) ਰੱਖਿਆ।
(ਸ) ਸਮਾਜ !
ਉੱਤਰ :
(ੲ) ਰੱਖਿਆ।

ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਦੋ ਪੜਨਾਂਵ ਚੁਣੋ
ਉੱਤਰ :
ਇਸ, ਆਪ

ਪ੍ਰਸ਼ਨ 20.
‘ਨੀਂਹ-ਪੱਥਰ/ਪੰਜਾਬ/ਅਕਤੂਬਰ’ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਪ੍ਰਸ਼ਨ 21.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ੲ) ਜੋੜਨੀ
(ਸ) ਛੁੱਟ-ਮਰੋੜੀ
(ਹ) ਦੋਹਰੇ ਪੁੱਠੇ ਕਾਮੇ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਜੋੜਨੀ ( – )
(ਸ) ਛੁੱਟ-ਮਰੋੜੀ ( ‘ )
(ਹ) ਦੋਹਰੇ ਪੁੱਠੇ ਕਾਮੇ ( ” ” )

ਪ੍ਰਸ਼ਨ 22.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ ਸਾਇੰਸ-ਸਿਟੀ 1
ਉੱਤਰ :
PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ ਸਾਇੰਸ-ਸਿਟੀ 2

2. ਸਾਇੰਸ-ਸਿਟੀ ਦੀ ਸਾਇੰਸ ਐਕਸਪਲੋਰੀਅਮ ਬਿਲਡਿੰਗ ਵਿੱਚ ਬਣੀ ਸਿਹਤ ਗੈਲਰੀ ਪਹਿਲਾਂ ਨਜ਼ਰ ਪੈਂਦੀ ਹੈ, 12 ਫੁੱਟ ਉੱਚੇ ਦਿਲ ਦੇ ਮਾਡਲ ਉੱਪਰ, ਜਿਸ ਦੇ ਵਿੱਚੋਂ ਦੀ ਲੰਘਦਿਆਂ ਤੁਹਾਨੂੰ ਦਿਲ ਦੀ ਅਸਲੀ ਧੜਕਣ ਦੀ ਅਵਾਜ਼ ਸੁਣਾਈ ਦੇਵੇਗੀ। ਇਸ ਤੋਂ ਇਲਾਵਾ ਇੱਥੇ ਪਾਰਦਰਸ਼ੀ ਮਨੁੱਖ ਥਿਏਟਰ ਵਿੱਚ ਸਾਨੂੰ ਆਪਣੇ ਸਰੀਰ ਦੇ ਸਾਰੇ ਅੰਗਾਂ ਦੀ ਕਿਰਿਆ ਦਾ ਪਤਾ ਲੱਗਦਾ ਹੈ।

ਸਾਡਾ ਦਿਲ ਦਿਨ ਵਿੱਚ ਕਿੰਨੀ ਵਾਰ ਧੜਕਦਾ ਹੈ, ਅਸੀਂ ਕਿੰਨੀ ਵਾਰ ਸਾਹ ਲੈਂਦੇ ਹਾਂ। ਇਸ ਬਾਰੇ ਇਹ ਪਾਰਦਰਸ਼ੀ ਮਨੁੱਖ ਸਾਨੂੰ ਬੋਲ ਕੇ ਦੱਸਦਾ ਹੈ। ਇਸ ਗੈਲਰੀ ਵਿੱਚ ਤੁਸੀਂ ਖ਼ੁਦ ਸੀ.ਟੀ. ਸਕੈਨ ਅਤੇ ਉਪਰੇਸ਼ਨ ਵੀ ਕਰ ਕੇ ਦੇਖ ਸਕਦੇ ਹੋ। ਸੀ.ਟੀ. ਸਕੈਨ ਦਾ ਮਾਡਲ ਸੀ. ਟੀ. ਸਕੈਨ ਦੀ ਸਾਰੀ ਪ੍ਰਕਿਰਿਆ ਤੋਂ ਜਾਣੂ ਕਰਵਾਉਂਦਾ ਹੈ।

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਦਿਓ :

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਪ੍ਰਸ਼ਨ 1.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਹੈ, ਉਸਦੇ ਲੇਖਕ ਦਾ ਨਾਂ ਲਿਖੋ
(ਉ) ਅਸ਼ਵਨੀ ਕੁਮਾਰ
(ਅ) ਗੋਪਾਲ ਸਿੰਘ
ਉੱਤਰ :
(ੳ) ਅਸ਼ਵਨੀ ਕੁਮਾਰ।

ਪ੍ਰਸ਼ਨ 2.
ਸਾਇੰਸ ਸਿਟੀ ਦੀ ਸਾਇੰਸ ਐਕਸਪਲੋਰੀਅਮ ਬਿਲਡਿੰਗ ਵਿਚ ਕਿਹੜੀ ਗੈਲਰੀ ਬਣੀ ਹੈ ?
(ਉ) ਸਿਹਤ ਗੈਲਰੀ
(ਅ) ਵਰਚੂਅਲ ਰਿਆਲਿਟੀ ਗੈਲਰੀ
(ਈ) ਵਿਗਿਆਨ ਗੈਲਰੀ
(ਸ) ਊਰਜਾ ਸ਼ੈਲੀ।
ਉੱਤਰ :
(ੳ) ਸਿਹਤ ਗੈਲਰੀ

ਪ੍ਰਸ਼ਨ 3.
ਸਿਹਤ ਗੈਲਰੀ ਵਿਚ ਦਾਖ਼ਲ ਹੁੰਦਿਆਂ ਹੀ ਸਭ ਤੋਂ ਪਹਿਲਾਂ 12 ਫੁੱਟ ਉੱਚਾ ਕੀ ਨਜ਼ਰ ਆਉਂਦਾ ਹੈ ?
(ਉ) ਦਿਲ ਦਾ ਮਾਡਲ
(ਅ) ਦਿਮਾਗ਼ ਦਾ ਮਾਡਲ
(ਇ) ਜਿਗਰ ਦਾ ਮਾਡਲ
(ਸ) ਗੁਰਦੇ ਦਾ ਮਾਡਲ।
ਉੱਤਰ :
(ਉ) ਦਿਲ ਦਾ ਮਾਡਲ।

ਪ੍ਰਸ਼ਨ 4.
ਦਿਲ ਦੇ ਮਾਡਲ ਵਿਚੋਂ ਲੰਘਦਿਆਂ ਕੀ ਸੁਣਾਈ ਦਿੰਦਾ ਹੈ ?
(ਉ) ਦਿਲ ਦੀ ਧੜਕਣ
(ਅ) ਖੰਘਣ ਦੀ ਅਵਾਜ਼
(ਇ) ਛਾਤੀ ਦੀ ਸਾਂ-ਸਾਂ
(ਸ) ਪੇਟ ਦੀ ਗੁੜ-ਗੁੜ।
ਉੱਤਰ :
(ਉ) ਦਿਲ ਦੀ ਧੜਕਣ।

ਪ੍ਰਸ਼ਨ 5.
ਪਾਰਦਰਸ਼ੀ ਮਨੁੱਖ ਥਿਏਟਰ ਵਿਚ ਕਿਹੜੀ ਕਿਰਿਆ ਦਾ ਪਤਾ ਲਗਦਾ ਹੈ ?
(ਉ) ਸਾਰੇ ਸਰੀਰ ਦੀ
(ਆ) ਜਿਗਰ ਦੀ
(ਈ) ਦਿਲ ਦੀ
(ਸ) ਗੁਰਦੇ ਦੀ।
ਉੱਤਰ :
(ੳ) ਸਾਰੇ ਸਰੀਰ ਦੀ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਪ੍ਰਸ਼ਨ 6.
ਪਾਰਦਰਸ਼ੀ ਮਨੁੱਖ ਕੀ ਕਰਦਾ ਹੈ ?
(ਉ) ਬੋਲਦਾ ਹੈ
(ਅ) ਸੁਣਦਾ ਹੈ
(ਇ) ਹੱਸਦਾ ਹੈ
(ਸ) ਰੋਂਦਾ ਹੈ।
ਉੱਤਰ :
(ੳ) ਬੋਲਦਾ ਹੈ।

ਪ੍ਰਸ਼ਨ 7.
ਸਿਹਤ ਗੈਲਰੀ ਵਿਚ ਸੀ. ਟੀ. ਸਕੈਨ ਦੀ ਸਾਰੀ ਪ੍ਰਕਿਰਿਆ ਤੋਂ ਕੌਣ ਜਾਣੂ ਕਰਾਉਂਦਾ ਹੈ ?
(ਉ) ਸੀ.ਟੀ. ਸਕੈਨ ਦਾ ਮਾਡਲ
(ਅ) ਸੀ.ਟੀ. ਸਕੈਨ ਮਸ਼ੀਨ
(ੲ) ਪਾਰਦਰਸ਼ੀ ਮਨੁੱਖ
(ਸ) ਦਿਮਾਗ਼ ਦਾ ਮਾਡਲ !
ਉੱਤਰ :
(ੳ) ਸੀ.ਟੀ. ਸਕੈਨ ਦਾ ਮਾਡਲ।

ਪ੍ਰਸ਼ਨ 8.
“ਅਸੀਂ ਦਿਨ ਵਿਚ ਕਿੰਨੀ ਵਾਰੀ ਸਾਹ ਲੈਂਦੇ ਹਾਂ। ਇਸ ਬਾਰੇ ਬੋਲ ਕੇ ਕੌਣ ਦੱਸਦਾ ਹੈ ?
(ਉ) ਸੀ. ਟੀ. ਸਕੈਨ ਦਾ ਮਾਡਲ
(ਅ) ਦਿਲ ਦਾ ਮਾਡਲ
(ਇ) ਫੇਫੜਿਆਂ ਦਾ ਮਾਡਲਸ
(ਸ) ਪਾਰਦਰਸ਼ੀ ਮਨੁੱਖ !
ਉੱਤਰ :
(ਸ) ਪਾਰਦਰਸ਼ੀ ਮਨੁੱਖ ਨੂੰ

ਪ੍ਰਸ਼ਨ 9.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ.. .
(ੳ) ਸੁਣਾਈ
(ਅ) ਸਾਰੀ
(ਇ) ਉਪਰੇਸ਼ਨ
(ਸ) ਸਾਇੰਸ ਸਿਟੀ/ਸਾਇੰਸ ਐਕਸਪਲੋਰੀਅਮ/ਪਾਰਦਰਸ਼ੀ ਮਨੁੱਖ /ਥੀਏਟਰ/ ਸੀ.ਟੀ. ਸਕੈਨ।
ਉੱਤਰ :
(ਸ) ਸਾਇੰਸ ਸਿਟੀ/ਸਾਇੰਸ ਐਕਸਪਲੋਰੀਅਮ/ਪਾਰਦਰਸ਼ੀ ਮਨੁੱਖ ਥੀਏਟਰ/ ਸੀ.ਟੀ. ਸਕੈਨ।

ਪ੍ਰਸ਼ਨ 10.
ਉਪਰੋਕਤ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਸਾਇੰਸ ਸਿਟੀ
(ਅ) ਪਾਰਦਰਸ਼ੀ
(ਇ) ਧੜਕਦਾ
(ਸ) ਬਿਲਡਿੰਗ/ਸਰੀਰ/ਦਿਲ/ਮਾਡਲ/ਧੜਕਣ/ਦਿਲ/ਸਾਹ/ਮਨੁੱਖ/ਉਪਰੇਸ਼ਨ/ ਮਾਡਲ ਨੂੰ
ਉੱਤਰ :
(ਸ) ਬਿਲਡਿੰਗ/ਸਰੀਰ/ਦਿਲ/ਮਾਡਲ/ਧੜਕਣ/ਦਿਲ/ਸਾਹ/ਮਨੁੱਖ/ਉਪਰੇਸ਼ਨ ਮਾਡਲ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਮਾਡਲ
(ਅ) ਦੇਖ
(ਈ) ਜਾਦੂ
(ਸ) ਸਾਡੇ/ਇਸ/ਜਿਸ/ਤੁਹਾਨੂੰ ਸਾਨੂੰ ਸਾਡਾ/ਅਸੀਂ/ਤੁਸੀਂ/ਖੁਦ।
ਉੱਤਰ :
(ਸ) ਸਾਡੇ ਇਸ/ਜਿਸ/ਤੁਹਾਨੂੰ/ਸਾਨੂੰ/ਸਾਡਾ/ਅਸੀਂ/ਤੁਸੀਂ/ਖੁਦ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਸੰਖਿਆਵਾਚਕ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) 12 ਫੁੱਟ/ਸਾਰੇ
(ਇ) ਕਿੰਨੀ
(ਸ) ਸਾਰੀ।
ਉੱਤਰ :
(ੳ) 12 ਫੁੱਟ/ਸਾਰੇ।

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ–
(ੳ) ਸਕੈਨ
(ਅ) ਪ੍ਰਕਿਰਿਆ
(ਈ) ਸਾਨੂੰ
(ਸ) ਖੋਲ੍ਹਦੀ ਹੈ/ਪੈਂਦੀ ਹੈ/ਸੁਣਾਈ ਦੇਵੇਗੀ/ਲਗਦਾ ਹੈ/ਧੜਕਦਾ ਹੈਲੈਂਦੇ ਹਾਂ। ਦੱਸਦਾ ਹੈਦੇਖ ਸਕਦੇ ਹੋ/ਕਰਵਾਉਂਦਾ ਹੈ।
ਉੱਤਰ :
(ਸ) ਖੋਲ੍ਹਦੀ ਹੈ/ਪੈਂਦੀ ਹੈ/ਸੁਣਾਈ ਦੇਵੇਗੀ/ਲਗਦਾ ਹੈ/ਧੜਕਦਾ ਹੈਲੈਂਦੇ ਹਾਂ/ਦੱਸਦਾ ਹੈਦੇਖ ਸਕਦੇ ਹੋ/ਕਰਵਾਉਂਦਾ ਹੈ।

ਪ੍ਰਸ਼ਨ 14.
‘ਕਰਵਾਉਂਦਾ ਸ਼ਬਦ ਦਾ ਇਸਤਰੀ ਲਿੰਗ ਸ਼ਬਦ ਕਿਹੜਾ ਹੈ ?
(ਉ) ਕਰਵਾਉਂਦੀ
(ਅ) ਕਰਵਾਈ
(ੲ) ਕਾਰਵਾਈ
(ਸ) ਕਰਾਂਮਦੀ।
ਉੱਤਰ :
(ੳ) ਕਰਵਾਉਂਦੀ।

ਪ੍ਰਸ਼ਨ 15.
ਉਪਰੋਕਤ ਪੈਰੇ ਵਿਚ ਕਿਰਿਆ ਕਿਹੜੀ ਹੈ ?
(ਉ) ਮਨੁੱਖ
(ਅ) ਧੜਕਦਾ ਹੈ
(ੲ) ਦਿਲ
(ਸ) ਸਾਹ।
ਉੱਤਰ :
(ਅ) ਧੜਕਦਾ ਹੈ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਪ੍ਰਸ਼ਨ 16.
“ਧੜਕਣ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ।
ਉੱਤਰ :
ਇਸਤਰੀ ਲਿੰਗ।

ਪ੍ਰਸ਼ਨ 17.
ਉਪਰੋਕਤ ਪੈਰੇ ਵਿਚੋਂ ਦੋ ਪੜਨਾਂਵ ਲਿਖੋ।
ਉੱਤਰ :
ਅਸੀਂ/ਤੁਸੀਂ।

ਪ੍ਰਸ਼ਨ 18.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ –
(ਉ) ਡੰਡੀ
(ਅ) ਕਾਮਾ
(ੲ) ਜੋੜਨੀ
(ਸ) ਬਿੰਦੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਜੋੜਨੀ ( – )
(ਸ) ਬਿੰਦੀ ( . )

ਪ੍ਰਸ਼ਨ 19.
ਉਪਰੋਕਤ ਪੈਰਿਆਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ –
PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ ਸਾਇੰਸ-ਸਿਟੀ 3
ਉੱਤਰ :
PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ ਸਾਇੰਸ-ਸਿਟੀ 4

3. ਇਸ ਦੇ ਬਿਲਕੁਲ ਨਾਲ ਹੀ ਵਰਚੁਅਲ ਰਿਆਲਿਟੀ ਗੈਲਰੀ ਹੈ। ਇੱਥੇ ਲਾਈ ਗਈ ਪ੍ਰਦਰਸ਼ਨੀ ਵਿੱਚ ਸਕਰੀਨ ‘ਤੇ ਦਿਖਾਈ ਦਿੰਦੀਆਂ ਤਿਤਲੀਆਂ ਸਾਹਮਣੇ ਖੜ੍ਹੇ ਦਰਸ਼ਕ ਦੀ ਹਿਲ-ਜੁਲ ਦੇ ਨਾਲ ਹਿਲਦੀਆਂ ਹਨ ਤੇ ਇਵੇਂ ਮਹਿਸੂਸ ਹੁੰਦਾ ਹੈ, ਜਿਵੇਂ ਇਹ ਤੁਹਾਡੇ ਉੱਪਰ ਆ ਕੇ ਬੈਠ ਗਈਆਂ ਹੋਣ। ਇਸੇ ਤਰ੍ਹਾਂ ਹੀ ਇੱਕ ਹੋਰ ਪ੍ਰਦਰਸ਼ਨੀ ਵਿੱਚ ਦਿਖਾਈ ਦਿੰਦੇ ਦਿਲਕਸ਼ ਬੁਲਬੁਲਿਆਂ ਦੇ ਤੁਸੀਂ ਆਪਣੇ ਪਰਛਾਵੇਂ ਦੀ ਸਹਾਇਤਾ ਨਾਲ ਛੱਲੇ ਵੀ ਬਣਾ ਸਕਦੇ ਹੋ, ਜੋ ਕਿ ਇੱਕ ਚੁਣੌਤੀ ਭਰਪੂਰ ਕੰਮ ਹੈ ਪਰਛਾਵਿਆਂ ‘ਤੇ ਆਧਾਰਿਤ ਪ੍ਰਦਰਸ਼ਨੀਆਂ ਵਿੱਚ ਵਰਚੂਅਲ ਸੈਂਡ ਪ੍ਰਦਰਸ਼ਨੀ ਇੱਕ ਇਸ ਤਰ੍ਹਾਂ ਦੀ ਪ੍ਰਦਰਸ਼ਨੀ ਹੈ, ਜੋ ਤੁਹਾਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਜਿਵੇਂ ਤੁਸੀਂ ਰੇਗਿਸਤਾਨ ਵਿੱਚ ਹੋ ਅਤੇ ਰੇਤ ਤੁਹਾਡੇ ਉੱਪਰ ਆ ਰਹੀ ਹੈ।

ਇੱਥੇ ਤੁਸੀਂ ਰੇਤ ਨੂੰ ਵੱਖ-ਵੱਖ ਰੂਪ ਵੀ ਦੇ ਸਕਦੇ ਹੋ। ਇੱਥੇ ਚਮਤਕਾਰੀ ਫੁੱਲਾਂ ਦੀ ਪ੍ਰਦਰਸ਼ਨੀ ਵਿੱਚ ਲੱਕੜੀ ਦੇ ਫ਼ਰਸ਼ ‘ਤੇ ਪੈਰ ਰੱਖਣ ਨਾਲ ਫੁੱਲ ਖਿੜਨੇ ਸ਼ੁਰੂ ਹੋ ਜਾਂਦੇ ਹਨ। ਜਦੋਂ ਇਹਨਾਂ ‘ਤੇ ਕਾਹਲੀ-ਕਾਹਲੀ ਪੈਰ ਰੱਖੋਗੇ, ਤਾਂ ਇਹ ਬੱਦਲਾਂ ਦਾ ਰੂਪ ਧਾਰਨ ਕਰ ਜਾਣਗੇ। ਇੱਥੇ ਤੁਸੀਂ ਮੇਕ-ਅਪ ਨਾਲ ਸਿਰਫ ਦੋ ਮਿੰਟ ਵਿੱਚ ਹੀ ਬੁੱਢੇ ਨੂੰ ਜਵਾਨ ਤੇ ਜਵਾਨ ਨੂੰ ਬਜ਼ੁਰਗ ਬਣਾ ਸਕਦੇ ਹੋ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਤਿਤਲੀਆਂ ਕਿਹੜੀ ਗੈਲਰੀ ਵਿਚ ਹਨ ?
(ੳ) ਆਰਟ ਗੈਲਰੀ
(ਅ) ਸਿਹਤ ਗੈਲਰੀ
(ਈ) ਵਰਚੂਅਲ ਰਿਆਲਿਟੀ ਗੈਲਰੀ
(ਸ) ਕੰਪਿਊਟਰ ਗੈਲਰੀ।
ਉੱਤਰ :
(ਈ) ਵਰਚੂਅਲ ਰਿਆਲਿਟੀ ਗੈਲਰੀ।

ਪ੍ਰਸ਼ਨ 2.
ਤਿਤਲੀਆਂ ਕਿਸ ਤਰ੍ਹਾਂ ਹਿਲਦੀਆਂ ਹਨ ?
(ਉ) ਦਰਸ਼ਕਾਂ ਦੀ ਹਿਲ-ਜੁਲ ਨਾਲ
(ਆ) ਦਰਸ਼ਕਾਂ ਦੇ ਦੇਖਣ ਨਾਲ
(ਈ) ਦਰਸ਼ਕਾਂ ਦੇ ਉਡਾਉਣ ਨਾਲ
(ਸ) ਦਰਸ਼ਕਾਂ ਦੇ ਛੇੜਨ ਨਾਲ।
ਉੱਤਰ :
(ਉ) ਦਰਸ਼ਕਾਂ ਦੀ ਹਿਲ-ਜੁਲ ਨਾਲ।

ਪ੍ਰਸ਼ਨ 3.
ਤੁਸੀਂ ਆਪਣੇ ਪਰਛਾਵੇਂ ਨਾਲ ਬੁਲਬੁਲਿਆਂ ਦਾ ਕੀ ਬਣਾ ਸਕਦੇ ਹੋ ?
(ਉ) ਪਾਣੀ
(ਅ) ਛੱਲੇ
(ਈ) ਵੰਝਾਂ
(ਸ) ਮੁੰਦਰੀਆਂ।
ਉੱਤਰ :
(ਅ) ਛੱਲੇ।

ਪ੍ਰਸ਼ਨ 4.
ਕਿਹੜੀ ਪ੍ਰਦਰਸ਼ਨੀ ਤੁਹਾਨੂੰ ਅਹਿਸਾਸ ਕਰਾਉਂਦੀ ਹੈ ਕਿ ਤੁਸੀਂ ਰੇਗਿਸਤਾਨ ਵਿਚ ਹੋ ?
(ਉ) ਵਰਚੂਅਲ ਸੈਂਡ ਪ੍ਰਦਰਸ਼ਨੀ
(ਅ) ਵਰਚੂਅਲ ਰਿਆਲਟੀ ਗੈਲਰੀ
(ੲ) ਬੁਲਬੁਲਾ ਗੈਲਰੀ
(ਸ) ਪਰਛਾਵਾਂ ਗੈਲਰੀ।
ਉੱਤਰ :
(ੳ) ਵਰਚੂਅਲ ਸੈਂਡ ਪ੍ਰਦਰਸ਼ਨੀ।

ਪ੍ਰਸ਼ਨ 5.
ਵਰਚੂਅਲ ਸੈਂਡ ਪ੍ਰਦਰਸ਼ਨੀ ਕਾਹਦੇ ਉੱਤੇ ਅਧਾਰਿਤ ਹੈ ?
(ਉ) ਬੁਲਬੁਲਿਆਂ ‘ਤੇ
(ਅ) ਤਿਤਲੀਆਂ ‘ਤੇ
(ਇ) ਰੇਗਸਤਾਨ ‘ਤੇ
(ਸ) ਪਰਛਾਵਿਆਂ ‘ਤੇ
ਉੱਤਰ :
(ਸ) ਪਰਛਾਵਿਆਂ ‘ਤੇ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਪ੍ਰਸ਼ਨ 6.
ਚਮਤਕਾਰੀ ਫੁੱਲਾਂ ਦੀ ਪ੍ਰਦਰਸ਼ਨੀ ਵਿਚ ਲੱਕੜੀ ਦੇ ਫ਼ਰਸ਼ ਉੱਤੇ ਪੈਰ ਰੱਖਣ ਨਾਲ ਕੀ ਹੁੰਦਾ ਹੈ ?
(ਉ) ਫੁੱਲ ਖਿੜਨ ਲਗਦੇ ਹਨ
(ਅ) ਫੁੱਲ ਮੁਰਝਾਉਣ ਲਗਦੇ ਹਨ
(ਈ) ਫੁੱਲ ਝੜਨ ਲਗਦੇ ਹਨ
(ਸ) ਫੁੱਲ ਖ਼ੁਸ਼ਬੂਆਂ ਛੱਡਦੇ ਹਨ।
ਉੱਤਰ :
(ੳ) ਫੁੱਲ ਖਿੜਨ ਲਗਦੇ ਹਨ।

ਪ੍ਰਸ਼ਨ 7.
ਫੁੱਲਾਂ ਉੱਤੇ ਕਾਹਲੀ-ਕਾਹਲੀ ਪੈਰ ਰੱਖਣ ਨਾਲ ਉਹ ਕਿਸਦਾ ਰੂਪ ਧਾਰਨ ਕਰਨ ਲਗਦੇ ਹਨ ?
(ਉ) ਬੱਦਲਾਂ ਦਾ
(ਅ) ਪਾਣੀ ਦਾ
(ਈ) ਹਵਾ ਦਾ
(ਸ) ਦੁੱਧ ਦਾ !
ਉੱਤਰ :
(ੳ) ਬੱਦਲਾਂ ਦਾ।

ਪ੍ਰਸ਼ਨ 8.
ਇੱਥੇ ਕਿਸ ਤਰ੍ਹਾਂ ਦੋ ਮਿੰਟ ਵਿਚ ਹੀ ਬੁੱਢੇ ਨੂੰ ਜਵਾਨ ਤੇ ਜਵਾਨ ਨੂੰ ਬੁੱਢਾ ਬਣਾ ਸਕਦੇ ਹੋ ?
(ਉ) ਸੋਟੀ ਫੜ ਕੇ
(ਅ) ਚਿੱਟੀ ਦਾੜੀ ਲਾ ਕੇ
(ਈ) ਮੇਕ-ਅੱਪ ਨਾਲ
(ਸ) ਕੈਮਰੇ ਨਾਲ।
ਉੱਤਰ :
(ਈ) ਮੇਕ-ਅੱਪ ਨਾਲ।

ਪ੍ਰਸ਼ਨ 9.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ।
(ੳ) ਪ੍ਰਦਰਸ਼ਨੀ
(ਅ) ਤਿਤਲੀਆਂ
(ਈ) ਬੁਲਬੁਲੇ।
(ਸ) ਵਰਚੂਅਲ ਰਿਆਲਿਟੀ ਗੈਲਰੀ/ਵਰਚੂਅਲ ਸੈਂਡ ਗੈਲਰੀ
ਉੱਤਰ :
(ਸ) ਵਰਚੂਅਲ ਰਿਆਲਿਟੀ ਗੈਲਰੀ/ਵਰਚੂਅਲ ਸੈਂਡ ਗੈਲਰੀ।

ਪ੍ਰਸ਼ਨ 10.
ਉਪਰੋਕਤ ਪੈਰੇ ਵਿਚੋਂ ਆਮ ਨਾਂਵ ਦੀ ਉਦਾਹਰਨ ਚੁਣੋ।
(ਉ) ਬਿਲਕੁਲ
(ਅ) ਇੱਥੇ
(ਇ) ਚੁਣੌਤੀ
(ਸ) ਪ੍ਰਦਰਸ਼ਨੀ/ਸਕਰੀਨ/ਤਿਤਲੀਆਂ/ਦਰਸ਼ਕ/ਬੁਲਬੁਲਿਆਂ/ਪਰਛਾਵੇਂ/ਛੱਲੇ/ ਕੰਮਰੇਗਸਤਾਨ/ਫੁੱਲਾਂ/ਫ਼ਰਸ਼/ਪੈਰ/ਮੇਕ-ਅੱਪ/ਮਿੰਟ !
ਉੱਤਰ :
(ਸ) ਪ੍ਰਦਰਸ਼ਨੀ/ਸਕਰੀਨ/ਤਿਤਲੀਆਂ/ਦਰਸ਼ਕ/ਬੁਲਬੁਲਿਆਂ/ਪਰਛਾਵੇਂ/ਛੱਲੇਕੰਮ/ਰੇਗਸਤਾਨ/ਫੁੱਲਾਂ/ਫ਼ਰਸ਼/ਪੈਰ/ਮੇਕ-ਅੱਪ/ਮਿੰਟ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਵਸਤੂਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ।
(ਉ) ਫੁੱਲ
(ਅ) ਤਿਤਲੀਆਂ
(ਇ) ਰੇਤ/ਲੱਕੜੀ/ਬੱਦਲ
(ਸ) ਸਾਨੂੰ।
ਉੱਤਰ :
(ਈ) ਰੇਤ/ਲੱਕੜੀ/ਬੱਦਲ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਪੜਨਾਂਵ ਚੁਣੋ।
(ਉ) ਕਾਹਲੀ
(ਅ) ਇਹ/ਤੁਹਾਡੇ/ਤੁਸੀਂ/ਜੋ/ਤੁਹਾਨੂੰ
(ਈ) ਬੁੱਢੇ
(ਸ) ਜਵਾਨ
ਉੱਤਰ :
(ਅ) ਇਹ/ਤੁਹਾਡੇ/ਤੁਸੀਂ/ਜੋ/ਤੁਹਾਨੂੰ।

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ।
(ਉ) ਤੁਸੀਂ
(ਅ) ਤੁਹਾਡੇ
(ਈ) ਇਹ
(ਸ) ਇਕ ਹੋਰ/ਦਿਲਕਸ਼/ਆਪਣੇ ਵੱਖ-ਵੱਖ/ਚਮਤਕਾਰੀ/ਬੁੱਢੇ/ਜਵਾਨ।
ਉੱਤਰ :
(ਸ) ਇਕ ਹੋਰ/ਦਿਲਕਸ਼/ਆਪਣੇ/ਵੱਖ-ਵੱਖ/ਚਮਤਕਾਰੀ/ਬੁੱਢੇ/ਜਵਾਨ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ :
(ਉ) ਤੁਸੀਂ
(ਅ) ਚਮਤਕਾਰੀ ਈ ਵੱਖ-ਵੱਖ
(ਸ) ਹੈਦਿਸਦੀਆਂ ਹਨਹੁੰਦਾ ਹੈ/ਬੈਠ ਗਈਆਂ ਹੋਣਬਣਾ ਸਕਦੇ ਹੋਕਰਵਾਉਂਦੀ ਹੈ//ਆ ਰਹੀ ਹੈ/ਦੇ ਸਕਦੇ ਹੋ/ਹੋ ਜਾਂਦੇ ਹਨ/ਰੱਖੋਗੇ/ਧਾਰਨ ਕਰ ਜਾਣਗੇ ਬਣਾ ਸਕਦੇ ਹੋ।
ਉੱਤਰ :
(ਸ) ਹੈਦਿਸਦੀਆਂ ਹਨਹੁੰਦਾ ਹੈ/ਬੈਠ ਗਈਆਂ ਹੋਣਬਣਾ ਸਕਦੇ ਹੋਕਰਵਾਉਂਦੀ … ਹੈ/ਹੋਰ ਆ ਰਹੀ ਹੈ/ਦੇ ਸਕਦੇ ਹੋਹੋ ਜਾਂਦੇ ਹਨ/ਰੱਖੋਗੇ/ਧਾਰਨ ਕਰ ਜਾਣਗੇ/ਬਣਾ ਸਕਦੇ ਹੋ :

ਪ੍ਰਸ਼ਨ 15.
‘ਤਿਤਲੀ ਸ਼ਬਦ ਦਾ ਪੁਲਿੰਗ ਕਿਹੜਾ ਹੈ ?
(ਉ) ਤਿਤਲਾਂ
(ਅ) ਤੋਤਲਾ
(ਈ) ਤਿੱਤਲ
(ਸ) ਕੋਈ ਵੀ ਨਹੀਂ।
ਉੱਤਰ :
(ਸ) ਕੋਈ ਵੀ ਨਹੀਂ

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਪ੍ਰਸ਼ਨ 16.
ਉਪਰੋਕਤ ਪੈਰੇ ਵਿੱਚ ਕਿਰਿਆ ਕਿਹੜੀ ਹੈ ?
(ਉ) ਮਹਿਸੂਸ
(ਅ) ਅਹਿਸਾਸ
(ਇ) ਹੋਰ
(ਸ) ਬਣਾ ਸਕਦੇ ਹੋ।
ਉੱਤਰ :
(ਸੀ) ਬਣਾ ਸਕਦੇ ਹੋ।

ਪ੍ਰਸ਼ਨ 17.
‘ਦਰਸ਼ਕ / ‘ਬੁਲਬੁਲਾ / ‘ਬੱਦਲ ‘ਫੁੱਲ ‘ਛੱਲਾਂ ‘ਰੇਗਸਤਾਨ /‘ਪਰਛਾਵਾਂ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ।

ਪ੍ਰਸ਼ਨ 18.
‘ਗੈਲਰੀ / ‘ਪ੍ਰਦਰਸ਼ਨੀ / ‘ਸੈਂਡ / ‘ਰੇਤ’ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ? .
ਉੱਤਰ :
ਇਸਤਰੀ ਲਿੰਗ

ਪ੍ਰਸ਼ਨ 19.
“ਫੁੱਲਾਂ ‘ਬੱਦਲਾਂ ‘ਤਿਤਲੀਆਂ ਸ਼ਬਦ ਇਕਵਚਨ ਹੈ ਜਾਂ ਬਹੁਵਚਨ ?
ਉੱਤਰ :
ਬਹੁਵਚਨ।

ਪ੍ਰਸ਼ਨ 20.
ਉਪਰੋਕਤ ਪੈਰੇ ਵਿਚੋਂ ਦੋ ਪੜਨਾਂਵ ਲਿਖੋ।
ਉੱਤਰ :
ਇਹ, ਤੁਸੀਂ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਪ੍ਰਸ਼ਨ 21.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਜੋੜਨੀ
(ਸ) ਛੁੱਟ-ਮਰੋੜੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਜੋੜਨੀ ( – )
(ਸ) ਛੁੱਟ-ਮਰੋੜੀ ( ‘ )

ਪ੍ਰਸ਼ਨ 22.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ
PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ ਸਾਇੰਸ-ਸਿਟੀ 5
ਉੱਤਰ :
PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ ਸਾਇੰਸ-ਸਿਟੀ 6

4. ਸਾਇੰਸ-ਸਿਟੀ ਵਿੱਚ ਬਣੀ ਝੀਲ ਦੇ ਵਿਚਕਾਰ ਇੱਕ ਟਾਪੂ ਬਣਾਇਆ ਗਿਆ ਹੈ, ਜਿਸ ‘ਤੇ ਡਾਇਨਾਸੋਰਾਂ ਦੇ ਲਗਪਗ 44 ਮਾਡਲ ਆਪਣੀ ਕਹਾਣੀ ਆਪ ਬਿਆਨ ਕਰਦੇ ਹਨ। ਫ਼ਾਈਬਰ ਦੇ ਬਣੇ ਇਹ ਮਾਡਲ ਲਗਪਗ ਕੁਦਰਤੀ ਲਗਦੇ ਹਨ। ਇਸ ਪਾਰਕ ਵਿੱਚ ਪੌਦੇ ਵੀ ਉਸ ਸਮੇਂ ਦੇ ਹੀ ਲਾਉਣ ਦਾ ਯਤਨ ਕੀਤਾ ਗਿਆ ਹੈ।

ਡਾਇਨਾਸੋਰ ਦਾ ਅੰਤ ਕਿਵੇਂ ਹੋਇਆ ਇਸ ਪਿੱਛੇ ਬਹੁਤ ਸਾਰੀਆਂ ਥਿਉਰੀਆਂ ਕੰਮ ਕਰਦੀਆਂ ਹਨ, ਪਰ ਪ੍ਰਚਲਿਤ ਸਿਧਾਂਤ ਦੇ ਮੁਤਾਬਕ ਇਨ੍ਹਾਂ ਦਾ ਅੰਤ ਜਵਾਲਾਮੁਖੀ ਦੇ ਫਟਣ ਕਾਰਨ ਤੇ ਵਾਤਾਵਰਨ ਠੀਕ ਨਾ ਹੋਣ ਦਾ ਕਾਰਨ ਮੰਨਿਆ ਜਾਂਦਾ ਹੈ। ਇਸ ਕਰਕੇ ਹੀ ਸਾਇੰਸ ਸਿਟੀ ਵਿੱਚ ਜਵਾਲਾਮੁਖੀ ਦਾ ਇੱਕ ਵਿਸ਼ਾਲ ਮਾਡਲ ਬਣਾਇਆ ਗਿਆ ਹੈ ਅਤੇ ਇਸ ਦੇ ਅੰਦਰ ਹਿਲਦੇ-ਜੁਲਦੇ ਡਾਇਨਾਸੋਰ ਲਾਏ ਗਏ ਹਨ। ਇਨ੍ਹਾਂ ਨੂੰ ਵੇਖ ਕੇ ਤਾਂ ਇੰਝ ਲੱਗਦਾ ਹੈ, ਜਿਵੇਂ ਇਹ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਹਨ।

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਦਿਓ :

ਪ੍ਰਸ਼ਨ 1.
ਸਾਇੰਸ ਸਿਟੀ ਵਿਚ ਟਾਪੂ ਕਿੱਥੇ ਬਣਿਆ ਹੈ ?
(ਉ) ਸਮੁੰਦਰ ਵਿਚ
(ਆ) ਝੀਲ ਵਿਚ
(ਈ) ਦਰਿਆ ਵਿਚ
(ਸ) ਤਲਾ ਵਿਚ।
ਉੱਤਰ :
(ਅ) ਝੀਲ ਵਿਚ।

ਪ੍ਰਸ਼ਨ 2.
ਟਾਪੂ ਉੱਤੇ ਕਿਨ੍ਹਾਂ ਦੇ 4 ਮਾਡਲ ਰੱਖੇ ਗਏ ਹਨ ?
(ੳ) ਆਦਿ ਮਨੁੱਖ ਦੇ
(ਅ) ਏਪ ਦੇ
(ਈ) ਚਿੰਪਾਜੀਆਂ ਦੇ
(ਸ) ਡਾਇਨਾਸੋਰਾਂ ਦੇ।
ਉੱਤਰ :
(ਸ) ਡਾਇਨਾਸੋਰਾਂ ਦੇ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਪ੍ਰਸ਼ਨ 3.
ਡਾਇਨਾਸੋਰਾਂ ਦੇ ਮਾਡਲ ਕਿਸ ਚੀਜ਼ ਦੇ ਬਣੇ ਹੋਏ ਹਨ ?
(ੳ) ਮਿੱਟੀ ਦੇ
(ਅ) ਗੱਤੇ ਦੇ
(ਈ) ਚੀਨੀ ਦੇ
(ਸ) ਫ਼ਾਈਬਰ ਦੇ।
ਉੱਤਰ :
ਫ਼ਾਈਬਰ ਦੇ।

ਪ੍ਰਸ਼ਨ 4.
ਪਾਰਕ ਵਿੱਚ ਲੱਗੇ ਪੌਦੇ ਕਿਸ ਸਮੇਂ ਨਾਲ ਸੰਬੰਧਿਤ ਹਨ ?
(ਉ) ਡਾਇਨਾਸੋਰਾਂ ਦੇ ਸਮੇਂ ਨਾਲ
(ਅ) ਏਪ ਦੇ ਸਮੇਂ ਨਾਲ।
(ਈ) ਆਦਿ ਮਨੁੱਖ ਦੇ ਸਮੇਂ ਨਾਲ
(ਸ) ਚਿਪਾਜੀ ਦੇ ਸਮੇਂ ਨਾਲ !
ਉੱਤਰ :
(ਉ) ਡਾਇਨਾਸੋਰਾਂ ਦੇ ਸਮੇਂ ਨਾਲ।

ਪ੍ਰਸ਼ਨ 5.
ਡਾਇਨਾਸੋਰਾਂ ਦਾ ਅੰਤ ਹੋਣ ਬਾਰੇ ਜ਼ਿਆਦਾ ਪ੍ਰਚਲਿਤ ਸਿਧਾਂਤ ਕੀ ਹੈ ?
(ੳ) ਭੂਚਾਲ
(ਅ) ਹੜ੍ਹ
(ਇ) ਤੂਫ਼ਾਨ
(ਸ) ਜਵਾਲਾਮੁਖੀ ਦਾ ਫਟਣਾ।
ਉੱਤਰ :
(ਸ) ਜਵਾਲਾਮੁਖੀ ਦਾ ਫਟਣਾ।

ਪ੍ਰਸ਼ਨ 6.
ਸਾਇੰਸ-ਸਿਟੀ ਵਿਚ ਵਿਸ਼ਾਲ ਮਾਡਲ ਕਿਸ ਦਾ ਹੈ ?
(ਉ) ਡਾਇਨਾਸੋਰ ਦਾ
(ਆ) ਜਵਾਲਾਮੁਖੀ ਦਾ
(ਇ) ਬੱਦਲ ਦਾ
(ਸ) ਹੜ੍ਹ ਦਾ।
ਉੱਤਰ :
(ਅ) ਜਵਾਲਾਮੁਖੀ ਦਾ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਪ੍ਰਸ਼ਨ 7.
ਜਵਾਲਾਮੁਖੀ ਦੇ ਮਾਡਲ ਵਿਚ ਕਿਹੋ ਜਿਹੇ ਡਾਇਨਾਸੋਰ ਲਾਏ ਗਏ ਹਨ ?
(ਉ) ਮਰੇ ਹੋਏ
(ਅ) ਸਹਿਕਦੇ ਨਿੱਕੇ-ਨਿੱਕੇ
(ਸ) ਹਿਲਦੇ-ਜੁਲਦੇ।
ਉੱਤਰ :
(ਸ) ਹਿਲਦੇ-ਜੁਲਦੇ।

ਪ੍ਰਸ਼ਨ 8.
ਡਾਇਨਾਸੋਰਾਂ ਦੇ ਮਾਡਲ ਕਿਨ੍ਹਾਂ ਨਾਲ ਗੱਲਾਂ ਕਰਨੀਆਂ ਚਾਹੁੰਦੇ ਜਾਪਦੇ ਹਨ ?
(ਉ) ਦਰਸ਼ਕਾਂ ਨਾਲਤੁਹਾਡੇ ਨਾਲ
(ਅ) ਆਪਣੇ ਆਪ ਨਾਲ
(ਈ) ਰੱਬ ਨਾਲ
(ਸ) ਬੱਚਿਆਂ ਨਾਲ।
ਉੱਤਰ :
(ਉ) ਦਰਸ਼ਕਾਂ ਨਾਲ/ਤੁਹਾਡੇ ਨਾਲ।

ਪ੍ਰਸ਼ਨ 9.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ।
(ਉ) ਸਾਇੰਸ-ਸਿਟੀ
(ਅ) ਡਾਇਨਾਸੋਰ
(ਇ) ਜਵਾਲਾਮੁਖੀ
(ਸ) ਪਾਰਕ।
ਉੱਤਰ :
(ੳ) ਸਾਇੰਸ ਸਿਟੀ।

ਪ੍ਰਸ਼ਨ 10.
ਉਪਰੋਕਤ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ।
(ਉ) ਸਾਇੰਸ-ਸਿਟੀ
(ਆ) ਠੀਕ ਇ ਅੰਦਰ
(ਸ) ਝੀਲ/ਟਾਪੂਡਾਇਨਾਸੋਰਾਂ/ਮਾਡਲ/ਕਹਾਣੀ/ਪਾਰਕ/ਪੌਦੇਜਵਾਲਾਮੁਖੀ/ਗੱਲਾਂ।
ਉੱਤਰ :
(ਸ) ਝੀਲ ਟਾਪੂਡਾਇਨਾਸੋਰਾਂ/ਮਾਡਲ/ਕਹਾਣੀ/ਪਾਰਕ/ਪੌਦੇ/ਜਵਾਲਾਮੁਖੀ/ਗੱਲਾਂ !

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ।
(ਉ) ਜਿਸ/ਆ/ਇਹ/ਇਸ/ਇਨ੍ਹਾਂ
(ਅ) ਜਿਵੇਂ
(ਈ) ਪ੍ਰਚਲਿਤ
(ਸ) ਸਿਧਾਂਤ।
ਉੱਤਰ :
(ਉ) ਜਿਸ/ਆਪ/ਇਹ/ਇਸ/ਇਨ੍ਹਾਂ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ੳ) ਇਕ/ਲਗਪਗ/ਇਹ/ਕੁਦਰਤੀ/ਬਹੁਤ ਸਾਰੀਆਂ/ਠੀਕ
(ਸ) ਮਾਡਲ !
ਉੱਤਰ :
(ੳ) ਇਕ/ਲਗਪਗ/ਇਹ/ਕੁਦਰਤੀ/ਬਹੁਤ ਸਾਰੀਆਂ/ਠੀਕ।

ਪ੍ਰਸ਼ਨ 13,
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਵਿਸ਼ਾਲ
(ਅ) ਮਾਡਲ
(ਈ) ਡਾਇਨਾਸੋਰ
(ਸ) ਬਣਾਇਆ ਗਿਆ ਹੈਕਰਦੇ ਹਨ/ਲਗਦੇ ਹਨ/ਕੀਤਾ ਗਿਆ ਹੈ/ ਹੋਇਆ ਕਰਦੀਆਂ ਹਨ/ਮੰਨਿਆ ਜਾਂਦਾ ਹੈ/ਲਾਏ ਗਏ ਹਨਚਾਹੁੰਦੇ ਹਨ।
ਉੱਤਰ :
(ਸ) ਬਣਾਇਆ ਗਿਆ ਹੈਕਰਦੇ ਹਨਲਗਦੇ ਹਨ।ਕੀਤਾ ਗਿਆ ਹੈ/ਹੋਇਆਂ/ ਕਰਦੀਆਂ ਹਨ/ਮੰਨਿਆ ਜਾਂਦਾ ਹੈਲਾਏ ਗਏ ਹਨਚਾਹੁੰਦੇ ਹਨ।

ਪ੍ਰਸ਼ਨ 14.
‘ਡਾਇਨਾਸੋਰ ਦਾ ਇਸਤਰੀ ਲਿੰਗ ਕੀ ਹੋਵੇਗਾ ?
(ਉ) ਡਾਇਆਸੋਰੀ (ਅ ਡਾਇਨਾਸੋਰਨ
(ਅ) ਇਹ
(ਈ) ਡਾਇਨਾਸੋਰਨੀ।
(ਸ) ਡਾਇਆਸੂਰੀ।
ਉੱਤਰ :
(ਈ) ਡਾਇਨਾਸੋਰਨੀ।

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਪ੍ਰਸ਼ਨ 15.
ਉਪਰੋਕਤ ਪਾਠ ਵਿਚੋਂ ਭਾਵਵਾਚਕ ਨਾਂਵ ਚੁਣੋ
(ਉ) ਯਤਨ
(ਅ) ਮਾਡਲ
(ਇ) ਗੱਲਾਂ
(ਸ) ਡਾਇਨਾਸੋਰ।
ਉੱਤਰ :
(ੳ) ਯਤਨ।

ਪ੍ਰਸ਼ਨ 16.
ਵਾਤਾਵਰਨ “ਮਾਡਲ’, ‘ਜਵਾਲਾਮੁਖੀ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ।

ਪ੍ਰਸ਼ਨ 17.
ਉੱਪਰ ਦਿੱਤੇ ਪੈਰੇ ਵਿਚੋਂ ਹੇਠ ਦਿੱਤੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਇ) ਜੋੜਨੀ
(ਸ) ਛੁੱਟ-ਮਰੋੜੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਇ) ਜੋੜਨੀ ( – )
(ਸ) ਛੁੱਟ-ਮਰੋੜੀ ( ‘ )

PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ

ਪ੍ਰਸ਼ਨ 18.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ-
PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ ਸਾਇੰਸ-ਸਿਟੀ 7
ਉੱਤਰ :
PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ ਸਾਇੰਸ-ਸਿਟੀ 8

2. ਵਿਆਕਰਨ ਤੇ ਰਚਨਾਤਮਕ ਕਾਰਜ

ਪ੍ਰਸ਼ਨ 1.
ਵਿਸਮਿਕ ਕੀ ਹੁੰਦਾ ਹੈ ? ਇਸ ਦੀਆਂ ਕਿੰਨੀਆਂ ਕਿਸਮਾਂ ਹਨ ? ਉਦਾਹਰਨਾਂ ਦੇ ਕੇ ਸਮਝਾਓ।
ਉੱਤਰ :
ਉਹ ਸ਼ਬਦ ਜੋ ਮਨ ਦੀ ਖ਼ੁਸ਼ੀ, ਗਮੀ, ਹੈਰਾਨੀ ਆਦਿ ਭਾਵਾਂ ਨੂੰ ਪ੍ਰਗਟ ਕਰਨ, ਵਿਸਮਿਕ ਅਖਵਾਉਂਦੇ ਹਨ; ਜਿਵੇਂ-ਹੈਂ, ਵਾਹ-ਵਾਹ, ਵਾਹ, ਅਸ਼ਕੇ, ਬੱਲੇ-ਬੱਲੇ, ਉਫ, ਹਾਇ, ਉਹ-ਹੋ, ਆਹ, ਸ਼ਾਬਾਸ਼, ਲੱਖ ਲਾਹਨਤ, ਨਹੀਂ ਰੀਸਾਂ ਆਦਿ।

3. ਔਖੇ ਸ਼ਬਦਾਂ ਦੇ ਅਰਥ

  • ਅਹਿਮ-ਜ਼ਰੂਰੀ।
  • ਯੋਗਦਾਨ-ਦੇਣ।
  • ਥੀਏਟਰ-ਨਾਟ-ਘਰ, ਤਮਾਸ਼ਾ ਵਿਖਾਉਣ ਦੀ ਥਾਂ।
  • ਕਿਰਦਾਰ-ਪਾਤਰ ਉਪਰਾਲੇ-ਯਤਨ, ਕੋਸ਼ਿਸ਼ਾਂ, ਹੀਲੇ।
  • ਵਿਕਾਸ-ਉੱਨਤੀ।
  • ਗਲੋਬ-ਧਰਤੀ ਦਾ ਇਕ ਗੋਲੇ ਉੱਤੇ ਬਣਿਆ ਨਕਸ਼ਾ ਦਾਸਤਾਨ-ਕਹਾਣੀ, ਵਿੱਥਿਆ।
  • ਗਲੈਕਸੀ-ਅਕਾਸ਼ ਗੰਗਾ, ਤਾਰਿਆਂ ਦਾ ਝੁਰਮੁਟ।
  • ਸੈਟੇਲਾਈਟ-ਉਪਗ੍ਰਹਿ।
  • ਰਹੱਸ-ਭੇਤ। ਪ੍ਰਦਰਸ਼ਨੀ ਨੁਮਾਇਸ਼ !
  • ਆਕਰਸ਼ਣ-ਖਿੱਚ PSEB 8th Class Punjabi Solutions Chapter 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ : ਸਾਇੰਸ-ਸਿਟੀ
  • ਟੈਲੀਸਕੋਪ-ਦੂਰਬੀਨ

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

Punjab State Board PSEB 8th Class Punjabi Book Solutions Chapter 20 ਛੱਲੀਆਂ ਦੇ ਰਾਖੇ Textbook Exercise Questions and Answers.

PSEB Solutions for Class 8 Punjabi Chapter 20 ਛੱਲੀਆਂ ਦੇ ਰਾਖੇ (1st Language)

Punjabi Guide for Class 8 PSEB ਛੱਲੀਆਂ ਦੇ ਰਾਖੇ Textbook Questions and Answers

ਛੱਲੀਆਂ ਦੇ ਰਾਖੇ ਪਾਠ-ਅਭਿਆਸ

1. ਦੱਸੋ :

(ੳ) ਝੜੀ ਕਿਹੜੇ ਮਹੀਨੇ ਲੱਗੀ ਸੀ ਤੇ ਉਸ ਦਾ ਆਮ ਜਨ-ਜੀਵਨ ਤੇ ਕੀ ਪ੍ਰਭਾਵ ਪਿਆ ?
ਉੱਤਰ :
ਝੜੀ ਭਾਦੋਂ ਮਹੀਨੇ ਦੇ ਪਹਿਲੇ ਪੱਖ ਵਿਚ ਲੱਗੀ ਸੀ, ਜਿਸ ਨਾਲ ਚਾਰੇ ਪਾਸੇ ਜਲ – ਥਲ ਹੋ ਗਿਆ ਸੀ। ਕਈ ਦਿਨ ਇਹੋ ਸਿਲਸਿਲਾ ਚਲਦਾ ਰਿਹਾ ਸੀ। ਲੋਕਾਂ ਨੂੰ ਪਸ਼ੂਆਂ ਲਈ ਹਰਾ ਚਾਰਾ ਵੱਢਣ ਲਈ ਵੀ ਚਲਦੇ ਪਾਣੀ ਵਿਚ ਮੰਜੀਆਂ ਡਾਹੁਣੀਆਂ ਪੈ ਰਹੀਆਂ ਸਨ। ਭੁੱਖੇ ਪੰਛੀ ਮੀਂਹ ਰੁੱਕਣ ਤੇ ਜਦੋਂ ਖੰਭ ਝਾੜ ਕੇ ਚੋਗਾ ਚੁਗਣ ਲਈ ਉੱਡਦੇ, ਤਾਂ ਬਾਰਸ਼ ਫਿਰ ਆ ਜਾਂਦੀ ਸੀ।

(ਅ) ਮਣਾ ਕਿਸ ਨੂੰ ਕਹਿੰਦੇ ਹਨ ?
ਉੱਤਰ :
ਮਣਾਂ ਖੇਤਾਂ ਵਿਚ ਫ਼ਸਲ, ਖ਼ਾਸ ਕਰ ਛੱਲੀਆਂ ਦੀ ਰਾਖੀ ਲਈ ਬਣਾਇਆ ਜਾਂਦਾ ਵੀ ਖੇਤ ਵਿਚ ਚਾਰ ਬੱਲੀਆਂ ਗੱਡ ਕੇ ਉਨ੍ਹਾਂ ਉੱਤੇ ਦੋ ਬਾਹੀਆਂ ਰੱਸਿਆਂ ਨਾਲ ਬੰਨ ਦਿੱਤੀਆਂ ਜਾਂਦੀਆਂ ਅਤੇ ਉੱਪਰ ਛੋਟਾ ਜਿਹਾ ਮੰਜਾ ਟਿਕਾ ਦਿੱਤਾ ਜਾਂਦਾ ਹੈ। ਰਾਖਾ ਇਸ ਮੰਜੇ ਉੱਤੇ ਚੜ੍ਹ ਜਾਂਦਾ ਹੈ, ਜਿੱਥੋਂ ਉਸ ਨੂੰ ਸਾਰਾ ਖੇਤ ਨਜ਼ਰ ਆਉਂਦਾ ਹੈ ਤੇ ਉਸ ਨੂੰ ਪਤਾ ਲਗਦਾ ਹੈ ਕਿ ਖੇਤ ਦੇ ਕਿਸ ਹਿੱਸੇ ਉੱਤੇ ਕਿਸੇ ਪੰਛੀ ਨੇ ਹਮਲਾ ਕੀਤਾ ਹੈ।

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

(ਈ) ਪੰਛੀਆਂ ਨੂੰ ਚੋਗਾ ਕਿਉਂ ਨਹੀਂ ਸੀ ਮਿਲ ਰਿਹਾ ?
ਉੱਤਰ :
ਲਗਾਤਾਰ ਇਕ ਦਿਨ ਬਰਸਾਤ ਦਾ ਸਿਲਸਿਲਾ ਚਲਣ ਕਾਰਨ ਚਾਰੇ ਪਾਸੇ ਜਲ ਥਲ ਹੋ ਗਿਆ ਸੀ। ਪੰਛੀ ਮੀਂਹ ਵਰ੍ਹਦੇ ਵਿਚ ਛੱਲੀਆਂ ਆਦਿ ਨੂੰ ਫਰੋਲ ਕੇ ਦਾਣੇ ਖਾਣ ਲਈ ਉੱਡ ਨਹੀਂ ਸਨ ਸਕਦੇ। ਜਦੋਂ ਉਹ ਮੀਂਹ ਰੁਕਣ ਉੱਤੇ ਖੰਭ ਝਾੜ ਕੇ ਚੋਗਾ ਚੁੱਗਣ ਲਈ ਉੱਡਦੇ, ਤਾਂ ਮੀਂਹ ਫੇਰ ਆ ਜਾਂਦਾ। ਇਸ ਤੋਂ ਇਲਾਵਾ ਰਾਖੇ ਵੀ ਪੰਛੀਆਂ ਨੂੰ ਛੱਲੀਆਂ ਆਦਿ ਨੂੰ ਖਾਣ ਲਈ ਬੈਠਣ ਨਹੀਂ ਸਨ ਦਿੰਦੇ।

(ਸ) ਕਾਂ ਛੱਲੀ ਕਿਉਂ ਨਹੀਂ ਸੀ ਠੰਗ ਸਕਿਆ ?
ਉੱਤਰ :
ਕਾਂ ਕਈ ਦਿਨਾਂ ਤੋਂ ਚੋਗਾ ਨਾ ਮਿਲਣ ਕਰਕੇ ਭੁੱਖ ਹੱਥੋਂ ਲਾਚਾਰ ਹੋਇਆ ਛੱਲੀਆਂ ਦੇ ਟਾਂਡੇ ਉੱਤੇ ਇਸ ਤਰ੍ਹਾਂ ਬਿਨਾਂ ਖੰਭ ਹਿਲਾਏ ਡਿਗਿਆ ਸੀ, ਜਿਸ ਤਰ੍ਹਾਂ ਉਸ ਵਿਚ ਸਾਹ – ਸਤ ਹੀ ਨਾ ਹੋਵੇ। ਕਈ ਦਿਨਾਂ ਦੀ ਭੁੱਖ ਦੀ ਕਮਜ਼ੋਰੀ ਕਾਰਨ ਉਹ ਛੱਲੀ ਨੂੰ ਠੰਗ ਨਾ ਸਕਿਆ।

(ਹ) ਰਾਖੇ ਨੇ ਕਾਂ ਨਾਲ ਕੀ ਵਿਹਾਰ ਕੀਤਾ ?
ਉੱਤਰ :
ਰਾਖੇ ਕਹਾਣੀਕਾਰ) ਨੂੰ ਭੁੱਖੇ ਕਾਂ ਦੀ ਹਾਲਤ ਦੇਖ ਕੇ ਤਰਸ ਆ ਗਿਆ ਉਸ ਨੇ ਮਹਿਸੂਸ ਕੀਤਾ ਕਿ ਉਸ ਨੇ ਛੱਲੀ ਨਹੀਂ ਲੂੰਗੀ, ਇਸ ਕਰਕੇ ਉਹ ਉਸ ਦਾ ਚੋਰ ਨਹੀਂ ! ਉਸ ਨੂੰ ਇਹ ਵੀ ਅਹਿਸਾਸ ਹੋਇਆ ਕਿ ਜੇਕਰ ਉਸ ਨੂੰ ਰਸਤੇ ਵਿਚ ਸੱਪ ਨੇ ਡੰਗ ਮਾਰਿਆ ਹੁੰਦਾ, ਤਾਂ ਉਹ ਕਾਂ ਨੂੰ ਮਾਰ ਹੀ ਨਹੀਂ ਸੀ ਸਕਦਾ। ਉਸ ਨੂੰ ਉਹ ਦਿਨ ਵੀ ਯਾਦ ਆਏ, ਜਦੋਂ ਉਹ ਆਪ ਭੁੱਖਾ ਤਿਹਾਇਆ ਡੰਗਰ ਚਾਰਦਾ ਹੁੰਦਾ ਸੀ। ਉਸ ਨੂੰ ਜਾਪਿਆ ਕਿ ਜੇਕਰ ਉਹ ਕਾਂ ਨੂੰ ਮਾਰੇਗਾ, ਤਾਂ ਉਹ ਆਪਣੀਆਂ ਨਜ਼ਰਾਂ ਵਿਚ ਹੀ ਡਿਗ ਜਾਵੇਗਾ ਇਸ ਕਰਕੇ ਉਸ ਨੇ ਤਾਏ ਤੋਂ ਅੱਖ ਬਚਾ ਕੇ ਇਕ ਛੱਲੀ ਭੰਨੀ, ਉਸ ਦੇ ਦਾਣੇ ਭੋਰ ਕੇ ਆਪਣੀ ਤਲੀ ਉੱਤੇ ਰੱਖ ਕੇ ਕਾਂ ਨੂੰ ਖੁਆਏ ਤੇ ਫਿਰ ਉਸ ਨੂੰ ਛੱਡ ਦਿੱਤਾ।

(ਕ) ਛੱਲੀਆਂ ਦੇ ਰਾਖੇ ਕੌਣ ਸਨ, ਉਹ ਫ਼ਸਲਾਂ ਦੀ ਰਾਖੀ ਕਿਵੇਂ ਕਰਦੇ ਸਨ ?
ਉੱਤਰ :
ਕਹਾਣੀਕਾਰ (ਰਾਖਾ) ਅਤੇ ਉਸ ਦਾ ਤਾਇਆ ਦੋਵੇਂ ਛੱਲੀਆਂ ਦੇ ਰਾਖੇ ਸਨ ਤੇ ਉਹ ਉਨ੍ਹਾਂ ਦੀ ਰਾਖੀ ਕਰ ਰਹੇ ਸਨ। ਰੌਲਾ – ਗੌਲਾ ਪਾਉਣ ਨਾਲ ਛੱਲੀਆਂ ਉੱਤੇ ਹਮਲਾ ਕਰਨ ਵਾਲੇ ਪੰਛੀ ਤਾਂ ਉੱਡ ਜਾਂਦੇ, ਪਰ ਉਹ ਫੇਰ ਅੱਖ ਦੇ ਫੋਰ ਵਿਚ ਛੱਲੀਆਂ ਉੱਤੇ ਆ ਬੈਠਦੇ।

ਤਾਇਆ ਖ਼ਾਲੀ ਪੀਪਾ ਖੜਕਾਈ ਜਾਂਦਾ। “ਹੜਾਤ – ਹੜਾਤ ਕਰਦਿਆਂ ਦੋਹਾਂ ਦੇ ਸੰਘ ਪਾਟਣ ‘ਤੇ ਆ ਜਾਂਦੇ। ਇੰਨਾ ਕੁੱਝ ਕਰਨ ‘ਤੇ ਵੀ ਜਦੋਂ ਪੰਛੀ ਵਾਰ – ਵਾਰ ਹਮਲਾ ਕਰਦੇ, ਤਾਂ ਉਨ੍ਹਾਂ ਮੱਕੀ ਦੇ ਖੇਤ ਵਿਚ ਚਾਰ ਬੱਲੀਆਂ ਗੱਡ ਕੇ ਮਣਾ ਬਣਾ ਲਿਆ ਮਲ੍ਹੇ ਦੇ ਉੱਪਰੋਂ ਸਾਰਾ ਖੇਤ ਨਜ਼ਰੀ ਪੈਂਦਾ ਸੀ। ਤਾਇਆ ਪੀਪਾ ਖੜਕਾਉਂਦਾ ਤੇ ਰਾਖਾ (ਕਹਾਣੀਕਾਰ) ਉਧਰ ਨੂੰ ਭੱਜਦਾ, ਜਿਧਰ ਤਾਇਆ ਪੰਛੀਆਂ ਦੇ ਬੈਠਣ ਬਾਰੇ ਦੱਸਦਾ। ਤਾਇਆ ਪੰਛੀਆਂ ਨੂੰ ਉਡਾਉਣ ਲਈ ਗੋਪੀਏ ਦੀ ਵਰਤੋਂ ਵੀ ਕਰਦਾ ਸੀ।

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

2. ਔਖੇ ਸ਼ਬਦਾਂ ਦੇ ਅਰਥ :

  • ਸਿਲਸਿਲਾ : ਲੜੀ, ਰੁਝਾਨ
  • ਮਣਾ : ਖੇਤ ਵਿੱਚ ਰਾਖੀ ਲਈ ਬਣਾਈ ਉੱਚੀ ਥਾਂ, ਮਚਾਨ
  • ਲਾਚਾਰ : ਬੇਵੱਸ
  • ਟਿਕਟਿਕੀ : ਗਹੁ ਨਾਲ ਦੇਖਣਾ, ਲਗਾਤਾਰ ਦੇਖਣਾ
  • ਗੋਪੀਆ : ਪੰਛੀ ਉਡਾਉਣ ਲਈ ਬਣੀ ਹੋਈ ਜਾਲੀਦਾਰ ਰੱਸੀ
  • ਝੜੀ ਲੱਗਣਾ : ਲਗਾਤਾਰ ਮੀਂਹ ਪੈਣਾ
  • ਗੁਰੇਜ਼ ਕਰਨਾ : ਰੁਕਣਾ, ਪਰਹੇਜ਼ ਕਰਨਾ
  • ਨਿਗਰਾਨੀ : ਰਾਖੀ ਜਾਂ ਚੌਕਸੀ
  • ਅਹਿਸਾਸ ਹੋਣਾ : ਮਹਿਸੂਸ ਹੋਣਾ
  • ਸਾਹ-ਸਤ ਨਾ ਹੋਣਾ : ਸਰੀਰ ਵਿੱਚ ਜਾਨ ਨਾ ਹੋਣਾ

3. ਵਾਕਾਂ ਵਿੱਚ ਵਰਤੋ :

ਜਲ-ਥਲ, ਰੌਲਾ-ਗੌਲਾ, ਹੋ-ਹੱਲਾ, ਗੁਲਗੁਲੇ, ਗੜੁਚ, ਫਿਰਨੀ, ਮਨੋ-ਮਨੀ, ਸ਼ੁਕਰਾਨਾ, ਪ੍ਰਤੀਤ, ਭਿੰਘ ਭਰਨਾ, ਪੇਟ ਦੀ ਭੁੱਖ ਮਿਟਾਉਣੀ।
ਉੱਤਰ :

  • ਜਲ – ਥਲ ਚਾਰੇ ਪਾਸੇ ਪਾਣੀ ਹੀ ਪਾਣੀ ਹੋਣਾ – ਤਿੰਨ – ਚਾਰ ਦਿਨ ਲਗਾਤਾਰ ਝੜੀ ਲੱਗਣ ਨਾਲ ਚਾਰੇ ਪਾਸੇ ਜਲ – ਥਲ ਹੋ ਗਿਆ।
  • ਰੌਲਾ – ਗੌਲਾ (ਰੌਲਾ, ਅਵਾਜ਼ਾਂ) – ਜ਼ਰਾ ਬਾਹਰ ਨਿਕਲ ਕੇ ਦੇਖੋ, ਗਲੀ ਵਿਚ ਰੌਲਾ – ਗੌਲਾ ਕਾਹਦਾ ਹੈ।
  • ਹੋ – ਹੱਲਾ ਰੌਲਾ) – ਅਸੀਂ ਗਲੀ ਵਿਚ ਲੋਕਾਂ ਦਾ ਹੋ – ਹੱਲਾ ਸੁਣ ਕੇ ਘਰੋਂ ਬਾਹਰ ਨਿਕਲੇ
  • ਗੁਲਗੁਲੇ ਕਣਕ ਦਾ ਆਟਾ ਤੇ ਗੁੜ ਮਿਲਾ ਕੇ ਤਲੇ ਹੋਏ ਗੋਲ – ਗੋਲ ਪਕਵਾਨ ਵਿਆਹ ਵਾਲੇ ਘਰ ਆਮ ਕਰਕੇ ਗੁਲਗੁਲੇ ਬਣਾਏ ਜਾਂਦੇ ਹਨ।
  • ਗੜੂਚ ਕੱਪੜਿਆਂ ਤੇ ਸਰੀਰ ਦਾ ਚੰਗੀ ਤਰ੍ਹਾਂ ਪਾਣੀ ਆਦਿ ਵਿਚ ਭਿੱਜ ਜਾਣਾ) – ਮੀਂਹ ਵਿਚ ਸਾਡੇ ਕੱਪੜੇ ਭਿੱਜ ਕੇ ਗੜੁਚ ਹੋ ਗਏ।
  • ਫਿਰਨੀ (ਪਿੰਡ ਦੇ ਚਾਰੇ ਪਾਸੇ ਬਣਿਆ ਰਸਤਾ – ਉਹ ਪਿੰਡੋਂ ਫਿਰਨੀ ਉੱਤੇ ਖੜੇ ਸਾਡੀ ਉਡੀਕ ਕਰ ਰਹੇ ਸਨ।
  • ਮਨੋ – ਮਨੀ ਮਨ ਵਿਚ) – ਮੈਂ ਮਨੋ – ਮਨੀ ਆਪਣੇ ਗੁਆਂਢੀ ਨਾਲ ਨਰਾਜ਼ ਸਾਂ, ਪਰ ਮੈਂ ਆਪਣਾ ਗੁੱਸਾ ਜ਼ਾਹਰ ਨਹੀਂ ਸੀ ਕਰਦਾ।
  • ਸ਼ੁਕਰਾਨਾ (ਧੰਨਵਾਦ) – ਜਦੋਂ ਕੋਈ ਬੰਦਾ ਕਿਸੇ ਕੰਮ ਵਿਚ ਤੁਹਾਡੀ ਮੱਦਦ ਕਰੇ, ਤਾਂ ਉਸ ਦਾ ਸ਼ੁਕਰਾਨਾ ਜ਼ਰੂਰ ਕਰੋ।
  • ਪ੍ਰਤੀਤ ਹਿਸੂਸ – ਮੈਨੂੰ ਪ੍ਰਤੀਤ ਹੁੰਦਾ ਹੈ ਕਿ ਮੇਰਾ ਮਿੱਤਰ ਕਿਸੇ ਗੱਲ ਕਾਰਨ ਮੇਰੇ ਨਾਲ ਗੁੱਸੇ ਹੈ।
  • ਡਿੰਘ ਭਰਨਾ ਕਦਮ ਚੁੱਕਣਾ) – ਮੈਂ ਚਿੱਕੜ ਵਿਚ ਸੰਭਲ – ਸੰਭਲ ਕੇ ਛਿੰਘ ਭਰਦਾ ਤੁਰ ਰਿਹਾ ਸਾਂ !
  • ਪੇਟ ਦੀ ਭੁੱਖ ਮਿਟਾਉਣੀ ਕੁੱਝ ਖਾ ਕੇ ਖ਼ਾਲੀ ਪੇਟ ਭਰਨਾ) – ਸਾਡੇ ਦੇਸ਼ ਵਿਚ ਬਹੁਤ ਸਾਰੇ ਲੋਕਾਂ ਨੂੰ ਪੇਟ ਦੀ ਭੁੱਖ ਮਿਟਾਉਣ ਲਈ ਦੋ ਵੇਲੇ ਰੋਟੀ ਵੀ ਨਹੀਂ ਮਿਲਦੀ।

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

ਵਿਆਕਰਨ : ਯੋਜਕ :
ਰੂਪ ਅਤੇ ਵਰਤੋਂ ਦੇ ਪੱਖ ਤੋਂ ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ
(ਉ) ਇਕਹਿਰੇ ਯੋਜਕ
(ਅ) ਸੰਜੁਗਤ ਯੋਜਕ

(ੳ) ਇਕਹਿਰੇ ਯੋਜਕ : ਜਿਹੜਾ ਯੋਜਕ ਇੱਕ ਹੀ ਸ਼ਬਦ ਦਾ ਬਣਿਆ ਹੁੰਦਾ ਹੈ, ਉਸ ਨੂੰ ਇਕਹਿਰਾ ਯੋਜਕ ਕਿਹਾ ਜਾਂਦਾ ਹੈ, ਜਿਵੇਂ :- ਤੇ, ਅਤੇ, ਪਰ, ਕਿ, ਸਗੋਂ ਆਦਿ।
(ਅ) ਸੰਜੁਗਤ ਯੋਜਕ : ਦੋ ਜਾਂ ਦੋ ਤੋਂ ਵੱਧ ਸ਼ਬਦਾਂ ਤੋਂ ਮਿਲ ਕੇ ਬਣੇ ਹੋਏ ਯੋਜਕ ਨੂੰ ਸੰਜੁਗਤ ਯੋਜਕ ਕਿਹਾ ਜਾਂਦਾ ਹੈ, ਜਿਵੇਂ : ਇਸ ਲਈ, ਤਾਂਕਿ, ਤਦੇ ਹੀ, ਫਿਰ ਵੀ ਆਦਿ।

4. ਹੇਠ ਲਿਖੇ ਵਾਕਾਂ ਵਿੱਚੋਂ ਰੂਪ, ਆਕਾਰ ਤੇ ਅਰਥਾਂ ਦੇ ਪੱਖ ਤੋਂ ਯੋਜਕ ਚੁਣੋ :

(ਉ) ਜੇ ਕੋਈ ਬੁਰਾ ਵੀ ਕਰੇ ਤਾਂ ਵੀ ਭਲਾਈ ਵਾਲਾ ਵਿਹਾਰ ਕਰ ਕੇ ਉਸ ਦਾ ਦਿਲ ਜਿੱਤਣ ਦਾ ਜਤਨ ਕਰਨਾ ਨੇਕੀ ਹੈ।
(ਅ) ਮੈਂ ਸੋਚਿਆ ਭੁੱਖੇ ਤੇ ਬੇਵੱਸ ਹੋਏ ਕਾਂ ਨੂੰ ਮਾਰਨਾ ਨਹੀਂ ਚਾਹੀਦਾ ਕਿਉਂਕਿ ਉਸ ਨੇ ਛੱਲੀ ਵੀ ਨਹੀਂ ਸੀ ਚੁੰਗੀ ਤੇ ਉਹ ਮੇਰਾ ਚੋਰ ਵੀ ਨਹੀਂ ਸੀ।
(ੲ) ਤਾਇਆ ਚਾਹ ਤੇ ਗੁਲਗੁਲਿਆਂ ਦਾ ਅਨੰਦ ਲੈਣ ਲੱਗਾ।
(ਮ) ਮੈਂ ਸੱਪ ਨੂੰ ਨਾ ਮਾਰਿਆ ਕਿਉਂਕਿ ਉਸ ਨੇ ਮੈਨੂੰ ਕੁਝ ਨਹੀਂ ਸੀ ਕਿਹਾ।
(ਹ) “ਤੂੰ ਮੈਨੂੰ ਇਸ ਦੀ ਥਾਂ ਇੱਕ ਨਿੱਕੀ ਜਿਹੀ ਸੂਈ ਲਿਆ ਕੇ ਦੇ ਤਾਂਕਿ ਮੈਂ ਪਾਟਿਆਂ ਨੂੰ ਜੋੜ ਸਕਾਂ।
(ਕ) ਮੈਂ ਕਾਂ ਨੂੰ ਮਾਰ ਕੇ ਤਾਏ ਦੀਆਂ ਨਜ਼ਰਾਂ ਵਿੱਚ ਤਾਂ ਚੰਗਾ ਬਣ ਸਕਦਾ ਸੀ ਪਰ ਆਪਣੀਆਂ ਨਜ਼ਰਾਂ ਵਿੱਚ ਨਹੀਂ।
ਉੱਤਰ :
(i) ਰੂਪ (ਆਕਾਰ ਦੇ ਪੱਖ ਤੋਂ ਯੋਜਕ :
(ੳ) ਇਕਹਿਰੇ ਯੋਜਕ : – (2) ਤੇ, ਕਿਉਂਕਿ, (3) ਤੇ, (4) ਕਿਉਂਕਿ।
(ਅ) ਸੰਯੁਕਤ ਯੋਜਕ : – (1) ਜੇ, ….. ਤਾਂ, (5) ਤਾਂ… ਕਿ, (6) ਤਾਂ ….. ਪਰ।

(ii) ਅਰਥ ਦੇ ਪੱਖ ਤੋਂ ਯੋਜਕ (i) ਤੇ (3) ਤੇ, (6) ਤਾਂ।
(ੳ) ਸਮਾਜ ਯੋਜਕ
(ਅ) ਅਧੀਨ ਯੋਜਕ – (2) ਤਾਂ ਵੀ, (1) ਕਿਉਂਕਿ, (4) ਕਿਉਂਕਿ (5) ਤਾਂ ਕਿ (6) ਤਾਂ !

ਆਪਣੇ ਆਲੇ-ਦੁਆਲੇ ’ਚੋਂ ਪੰਛੀਆਂ ਦੀ ਸੂਚੀ ਬਣਾਓ।

ਕਿਸੇ ਫ਼ਸਲ ਦੇ ਰਾਖੇ ਨਾਲ ਉਸ ਦੇ ਖੇਤ ਵਿੱਚ ਜਾ ਕੇ ਗੱਲ-ਬਾਤ ਕਰੋ ਕਿ ਉਹ ਪਸੂਆਂ ਤੇ ਪੰਛੀਆਂ ਤੋਂ ਆਪਣੀ ਫ਼ਸਲ ਨੂੰ ਕਿਵੇਂ ਬਚਾਉਂਦੇ ਹਨ।
ਉੱਤਰ :
ਨੋਟ – ਵਿਦਿਆਰਥੀ ਆਪ ਕਰਨ

PSEB 8th Class Punjabi Guide ਛੱਲੀਆਂ ਦੇ ਰਾਖੇ Important Questions and Answers

ਪ੍ਰਸ਼ਨ –
‘ਛੱਲੀਆਂ ਦੇ ਰਾਖੇ ਪਾਠ ਦਾ ਸਾਰ ਲਿਖੋ।
ਉੱਤਰ :
ਇਕ ਸਾਲ ਭਾਦੋਂ ਦੇ ਪਹਿਲੇ ਪੱਖ ਵਿਚ ਝੜੀ ਲੱਗ ਗਈ ਤੇ ਤਿੰਨ – ਚਾਰ ਦਿਨ ਰੁਕ – ਰੁਕ ਕੇ ਮੀਂਹ ਪੈਂਦਾ ਰਿਹਾ ! ਸਾਰੇ ਪਾਸੇ ਪਾਣੀ ਹੀ ਪਾਣੀ ਸੀ। ਮੀਂਹ ਰੁਕਣ ਉੱਤੇ ਪੰਛੀ ਚੋਗੇ ਲਈ ਖੰਭ ਝਾੜ ਕੇ ਉੱਠਦੇ ਪਰ ਮੀਂਹ ਫਿਰ ਪੈਣ ਲਗ ਪੈਂਦਾ ਚਲਦੇ ਪਾਣੀ ਵਿਚ ਪਸ਼ੂਆਂ ਲਈ ਚਾਰਾ ਵੱਢਣ ਦਾ ਕੰਮ ਵੀ ਮੰਜੀਆਂ ਡਾਹ ਕੇ ਹੁੰਦਾ ਸੀ।

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

ਮੱਕੀ ਵਾਲੇ ਖੇਤ ਵਿਚ ਛੱਲੀਆਂ ਨੂੰ ਦਾਣਾ ਪੈ ਗਿਆ ਸੀ। ਜਿੰਨੀ ਦੇਰ ਤਕ ਮੀਂਹ ਰੁਕਿਆ ਰਹਿੰਦਾ, ਰੁੱਖਾਂ ਤੋਂ ਕਾਂ ਤੇ ਤੋੜੇ ਆਦਿ ਪੰਛੀ ਛੱਲੀਆਂ ਨੂੰ ਹੱਲੇ ਕਰ – ਕਰ ਕੇ ਪੈਂਦੇ ਕਹਾਣੀਕਾਰ ਅਤੇ ਤਾਏ ਈਸ਼ਰ ਸਿੰਘ ਨੂੰ ਛੱਲੀਆਂ ਦੀ ਰਾਖੀ ਲਈ ਬੈਠਣਾ ਪੈਂਦਾ ਸੀ। ਰੌਲੇ – ਗੌਲੇ ਨਾਲ ਪੰਛੀ ਉੱਡ ਤਾਂ ਜਾਂਦੇ ਪਰ ਝੱਟ ਹੀ ਫੇਰ ਆ ਜਾਂਦੇ। ਡਾਇਆ ਖ਼ਾਲੀ ਪੀਪਾ ਖੜਕਾਈ ਜਾਂਦਾ। ਹੜਾਤ – ਹੜਾਤ ਕਰਦਿਆਂ ਸੰਘ ਪਾਟਣ ਨੂੰ ਆ ਗਏ ਸਨ।

ਤੰਗ ਆ ਕੇ ਉਨ੍ਹਾਂ ਖੇਤ ਵਿਚ ਚਾਰ ਬੱਲੀਆਂ ਗੱਡ ਕੇ ਤੇ ਉਨ੍ਹਾਂ ਉੱਤੇ ਦੋ ਬਾਹੀਆਂ ਨੂੰ ਰੱਸਿਆਂ ਨਾਲ ਬੰਨ੍ਹ ਕੇ ਉੱਤੇ ਛੋਟਾ ਜਿਹਾ ਮੰਜਾ ਟਿਕਾ ਦਿੱਤਾ। ਇਸ ਪ੍ਰਕਾਰ ਮੱਕੀ ਦੀ ਰਾਖੀ ਲਈ ਉੱਚਾ ਮਣਾ ਬਣਾ ਲਿਆ, ਜਿਸ ਉੱਤੇ ਬੈਠ ਕੇ ਸਾਰਾ ਖੇਤ ਨਜ਼ਰ ਆਉਂਦਾ ਸੀ। ਤਾਇਆ ਮੀਂਹ ਵਿਚ ਬੋਰੀ ਦਾ ਝੁੰਬ ਮਾਰੀ ਪੀਪਾ ਖੜਕਾਈ ਜਾਂਦਾ ਤੇ ਕਹਾਣੀਕਾਰ ਜਿਧਰ ਪੰਛੀ ਬੈਠਦੇ ਉਧਰ ਭੱਜਦਾ ਰਹਿੰਦਾ।

ਇਕ ਦਿਨ ਸਵੇਰ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਸੀ ਪੰਛੀ ਵੀ ਭੁੱਖ ਦੇ ਮਾਰੇ ਅੰਨੇ ਹੋ ਕੇ ਡਿਗ ਰਹੇ ਸਨ। ਦੁਪਹਿਰ ਵੇਲੇ ਮੀਂਹ ਵਿਚ ਗੜੁਚ ਹੋਏ ਤਾਏ ਨੇ ਕਹਾਣੀਕਾਰ ਨੂੰ ਘਰੋਂ ਚਾਹ ਬਣਵਾ ਕੇ ਲਿਆਉਣ ਲਈ ਭੇਜਿਆ ਤੇ ਨਾਲ ਹੀ ਗੁਲਗੁਲੇ ਲੈ ਕੇ ਆਉਣ ਲਈ ਕਿਹਾ ਤਾਇਆਂ ਮਣੇ ਉੱਤੇ ਬੈਠ ਕੇ ਗੋਪੀਆ ਵੀ ਘੁਮਾ ਰਿਹਾ ਸੀ ਤੇ ‘ਹੜਾਤ ਹੜਾਤ ਕਰ ਰਿਹਾ ਸੀ।

ਤਾਏ ਦੇ ਕਹੇ ਅਨੁਸਾਰ ਕਹਾਣੀਕਾਰ ਉਨੀਂ ਪੈਰੀਂ ਹੀ ਘਰੋਂ ਚਾਹ ਅਤੇ ਗੁਲਗੁਲੇ ਲੈ ਕੇ ਖੇਤ ਨੂੰ ਮੁੜ ਪਿਆ। ਰਸਤੇ ਵਿਚ ਬਹੁਤ ਸਾਰੇ ਗੰਡੋਏ ਗੰਘ ਰਹੇ ਸਨ ਤੇ ਉਹ ਉਨ੍ਹਾਂ ਤੋਂ ਪੈਰ ਬਚਾ ਕੇ ਤੁਰਦਾ ਜਾ ਰਿਹਾ ਸੀ। ਇਕ ਥਾਂ ਉਸ ਦਾ ਪੈਰ ਇਕ ਸੱਪ ਉੱਤੇ ਜਾ ਟਿਕਿਆ। ਉਹ ਡਰ ਗਿਆ। ਸੱਪ ਨੇ ਉਸ ਨੂੰ ਕੁੱਝ ਨਾ ਕਿਹਾ ਕਿਉਂਕਿ ਉਹ ਭੁੱਖ ਕਾਰਨ ਟਿਕਟਿਕੀ ਲਾ ਕੇ ਖੁੱਡ ਪੁੱਟ ਰਹੇ ਇਕ ਚੂਹੇ ਵਲ ਦੇਖ ਰਿਹਾ ਸੀ। ਕਹਾਣੀਕਾਰ ਨੇ ਵੀ ਉਸ ਨੂੰ ਕੁੱਝ ਨਾ ਕਿਹਾ। ਉਸ ਨੂੰ ਚੂਹੇ ਨੂੰ ਮਾਰਨ ਵਿਚ ਰੁੱਝਿਆ ਸੱਪ ਆਪਣੀ ਮੱਦਦ ਕਰਦਾ ਦਿਸਿਆ, ਕਿਉਂਕਿ ਚੂਹੇ ਵੀ ਛੱਲੀਆਂ ਦਾ ਨੁਕਸਾਨ ਕਰਦੇ ਸਨ। ਮਣੇ ਕੋਲ ਪਹੁੰਚ ਕੇ ਉਸ ਨੇ ਚਾਹ ਤੇ ਗੁਲਗੁਲੇ ਤਾਏ ਨੂੰ ਫੜਾ ਦਿੱਤੇ।

ਤਾਇਆ ਚਾਹ ਤੇ ਗੁਲਗੁਲਿਆਂ ਦਾ ਆਨੰਦ ਲੈਣ ਲੱਗਾ ਕਹਾਣੀਕਾਰ ਨੂੰ ਜਾਪਦਾ ਸੀ ਕਿ ਸਾਹਮਣੇ ਰੁੱਖਾਂ ਉੱਤੇ ਬੈਠੇ ਪੰਛੀ ਉਨ੍ਹਾਂ ਨੂੰ ਜ਼ਰੂਰ ਕੋਸ ਰਹੇ ਹੋਣਗੇ, ਜਿਨ੍ਹਾਂ ਨੂੰ ਉਹ ਭੁੱਖੇ ਰੱਖ ਰਹੇ ਸਨ, ਪਰ ਆਪ ਖਾ – ਪੀ ਰਹੇ ਸਨ। ਭੁੱਖ ਨਾਲ ਲਾਚਾਰ ਇਕ ਕਾਂ ਸਾਹਮਣੀ ਕਿੱਕਰ ਤੋਂ ਉੱਡ ਕੇ ਬਿਨਾਂ ਖੰਭ ਹਿਲਾਏ ਮੱਕੀ ਉੱਤੇ ਇਸ ਤਰਾਂ ਡਿਗਿਆ, ਜਿਵੇਂ ਉਸ ਵਿਚ ਸਾਹ – ਸਤ ਹੀ ਨਾ ਹੋਵੇ। ਉਹ ਰੌਲਾ ਪਾਉਣ ਤੇ ਵੀ ਨਾ ਉੱਡਿਆ ਕਹਾਣੀਕਾਰ ਨੇ ਦੇਖਿਆ ਕਿ ਉਹ ਛੱਲੀ ਦੇ ਇਕ ਟਾਂਡੇ ਵਿਚ ਪੌਹਚੇ ਅੜਾਈ ਬੈਠਾ ਸੀ।

ਭੁੱਖ ਤੇ ਕਮਜ਼ੋਰੀ ਕਾਰਨ ਉਸ ਵਿਚ ਛੱਲੀ ਨੂੰ ਛਿੱਲਣ ਦੀ ਹਿੰਮਤ ਵੀ ਨਹੀਂ ਸੀ। ਕਹਾਣੀਕਾਰ ਦੇ ਕੋਲ ਜਾਣ ਤੇ ਵੀ ਉਹ ਨਾ ਉੱਡਿਆ। ਕਹਾਣੀਕਾਰ ਨੇ ਉਸ ਕਾਂ ਨੂੰ ਮਾਰਨਾ ਠੀਕ ਨਾ ਸਮਝਿਆ, ਕਿਉਂਕਿ ਉਸ ਨੇ ਛੱਲੀ ਨਹੀਂ ਸੀ ਠੰਗੀ ਅਤੇ ਉਹ ਉਸ ਦਾ ਚੋਰ ਨਹੀਂ ਸੀ। ਉਂਝ ਤਾਇਆ ਕਈ ਦਿਨਾਂ ਤੋਂ ਕਿਸੇ ਕਾਂ ਨੂੰ ਮਾਰਨ ਦੀ ਤਾਕ ਵਿਚ ਸੀ, ਤਾਂ ਜੋ ਉਹ ਕਾਂ ਨੂੰ ਮਰੇ ਉੱਤੇ ਟੰਗ ਕੇ ਬਾਕੀ ਪੰਛੀਆਂ ਨੂੰ ਡਰਾ ਸਕੇ। ਕਹਾਣੀਕਾਰ ਬੇਸ਼ੱਕ ਕਾਂ ਨੂੰ ਮਾਰ ਕੇ ਤਾਏ ਦੀਆਂ ਨਜ਼ਰਾਂ ਵਿਚ ਚੰਗਾ ਬਣ ਸਕਦਾ ਸੀ, ਪਰ ਆਪਣੀਆਂ ਵਿਚ ਨਹੀਂ।

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

ਉਸ ਨੂੰ ਡੰਗਰ ਚਾਰਦਿਆਂ ਆਪਣੇ ਭੁੱਖ ਤੇ ਤਿਹਾਕੜੇ ਦੇ ਦਿਨ ਯਾਦ ਆਏ। ਉਸ ਨੇ ਤਾਏ ਤੋਂ ਅੱਖ ਬਚਾ ਕੇ ਇਕ ਛੱਲੀ ਭੰਨੀ ਅਤੇ ਉਸ ਦੇ ਦਾਣੇ ਭੋਰ ਕੇ ਤਲੀ ਉੱਤੇ ਰੱਖੇ ਤੇ ਉਸ ਕਾਂ ਨੂੰ ਖੁਆਏ। ਦਾਣੇ ਚੁਗਦਾ ਹੋਇਆ, ਉਹ ਉਸ ਵਲ ਦੇਖਦਾ ਤੇ ਸਿਰ ਨੀਵਾਂ ਕਰ ਲੈਂਦਾ ਕਹਾਣੀਕਾਰ ਸੋਚ ਰਿਹਾ ਸੀ ਕਿ ਉਸ ਨੂੰ ਨਿੱਕੇ ਹੁੰਦੇ ਨੂੰ ਉਸ ਦੀ ਮਾਂ ਵੀ ਇਸੇ ਤਰ੍ਹਾਂ ਹੀ ਖੁਆਉਂਦੀ ਹੋਵੇਗੀ। ਭੁੱਖ ਮਿਟਾ ਕੇ ਕਾਂ ਉੱਡਣ ਜੋਗਾ ਹੋ ਗਿਆ ਤੇ ਕਿੱਕਰ ਵਲ ਉਡਾਰੀ ਮਾਰ ਗਿਆ। ਉਧਰ ਬੱਦਲ ਗਰਜ ਰਿਹਾ ਸੀ ਤੇ ਤਾਇਆ ‘ਹੜਾਤ ਹੜਾਤ ਕਰ ਰਿਹਾ ਸੀ।

1. ਵਾਰਤਕ – ਟੁਕੜੀ/ਪੈਰੇ ਦਾ ਬੋਧ

1. ਭਾਦੋਂ ਦੇ ਪਹਿਲੇ ਪੱਖ ਇੱਕ ਸਾਲ ਝੜੀ ਲੱਗ ਗਈ। ਤਿੰਨ – ਚਾਰ ਦਿਨ ਰੁਕ – ਰੁਕ ਕੇ ਮੀਂਹ ਪੈਂਦਾ ਰਿਹਾ ਚਾਰੇ ਪਾਸੇ ਜਲ – ਥਲ ਹੋ ਗਿਆ ਮੀਂਹ ਰੁਕੇ ‘ਤੇ ਪੰਛੀ ਆਪਣੇ ਖੰਭਾਂ ਨੂੰ ਝਾੜਦੇ ਤੇ ਚੋਗ ਲਈ ਉਡਾਣ ਭਰਦੇ, ਪਰ ਕਿੱਥੇ ? ਇੰਨੀ ਦੇਰ ਨੂੰ ਤਾਂ ਬਾਰਸ਼ ਫੇਰ ਆ ਜਾਂਦੀ। ਕਈ ਦਿਨ ਇਹ ਸਿਲਸਿਲਾ ਚਲਦਾ ਰਿਹਾ ਅਸੀਂ ਚਲਦੇ ਪਾਣੀ ਵਿਚ ਮੰਜੀਆਂ ਡਾਹ ਕੇ ਪਸ਼ੂਆਂ ਲਈ ਹਰਾ ਚਾਰਾ ਵੱਢਦੇ। ਜੋ ਪਸ਼ੁ ਚਰਨ ਲਈ ਬਾਹਰ ਛੱਡੇ ਜਾਂਦੇ, ਤਾਂ ਉਹਨਾਂ ਦੇ ਚਰਨ ਵਾਲਾ ਨਿੱਕਾ – ਨਿੱਕਾ ਘਾਹ ਪਾਣੀ ‘ਚ ਨਜ਼ਰ ਹੀ ਨਹੀਂ ਸੀ ਆਉਂਦਾ ਉੱਧਰ ਮੱਕੀ ਵਾਲੇ ਖੇਤ ਵਿੱਚ ਛੱਲੀਆਂ ਨੂੰ ਦਾਣਾ ਪੈ ਗਿਆ।

ਜਿੰਨੀ ਕੁ ਦੇਰ ਮੀਂਹ ਰੁਕਿਆ ਰਹਿੰਦਾ, ਨਾਲ ਦੇ ਰੁੱਖਾਂ ਤੋਂ ਕਾਂ, ਤੋਤੇ ਤੇ ਹੋਰ ਪੰਛੀ ਹੱਲੇ ਕਰ – ਕਰ ਆਉਂਦੇ ਤੇ ਛੱਲੀਆਂ ਦੀ ਫਰੋਲਾ – ਫਰਾਲੀ ਕਰਦੇ। ਮੈਨੂੰ ਤੇ ਤਾਏ ਈਸ਼ਰ ਸਿੰਘ ਨੂੰ ਛੱਲੀਆਂ ਦੀ ਰਾਖੀ ਬੈਠਣਾ ਪੈਂਦਾ ਰੌਲਾ – ਗੌਲਾ ਕੀਤਿਆਂ ਪੰਛੀ ਖੇਤ ਵਿਚੋਂ ਉੱਡ ਤਾਂ ਜਾਂਦੇ, ਪਰ ਅੱਖ ਦੇ ਫੋਰ ਵਿਚ ਛੱਲੀਆਂ ਨੂੰ ਫੇਰ ਆ ਪੈਂਦੇ। ਤਾਇਆ ਖ਼ਾਲੀ ਪੀਪਾ ਖੜਕਾਈ ਜਾਂਦਾ। ਹੜਾਤ – ਹੜਾਤ ਕਰਦਿਆਂ ਸਾਡੇ ਸੰਘ ਪਾਟਣ ਨੂੰ ਹੋ ਗਏ। ਪੰਛੀ ਸਾਡੀ ਪੇਸ਼ ਨਹੀਂ ਸੀ ਜਾਣ ਦੇ ਰਹੇ ! ਤਾਇਆ ਬੋਲਿਆ, “ਆਪਾਂ ਨੂੰ ਕੁੱਝ ਕਰਨਾ ਪਊ, ਨਹੀਂ ਤਾਂ ਸਾਰੀਆਂ ਛੱਲੀਆਂ ਨੂੰ ਇਹ ਪੰਛੀ ਦੀ ਬੁੰਡ ਲੈਣਗੇ।”

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਦਿਓ :

ਪ੍ਰਸ਼ਨ 1.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ੳ) ਛੱਲੀਆਂ ਦੇ ਰਾਖੇ
(ਆ) ਪੇਮੀ ਦੇ ਨਿਆਣੇ
(ਇ) ਭੂਆ
(ਸ) ਗੱਗੂ।
ਉੱਤਰ :
(ਉ) ਛੱਲੀਆਂ ਦੇ ਰਾਖੇ।

ਪ੍ਰਸ਼ਨ 2.
ਉਪਰੋਕਤ ਪੈਰਾ ਜਿਹੜੇ ਪਾਠ ਵਿਚੋਂ ਲਿਆ ਗਿਆ ਹੈ, ਉਸਦੇ ਲੇਖਕ ਦਾ ਨਾਂ ਲਿਖੋ।
(ਉ) ਗੋਪਾਲ ਸਿੰਘ
(ਅ) ਨਾਨਕ ਸਿੰਘ
(ਈ) ਡਾ: ਗੁਰਮੀਤ ਸਿੰਘ ਬੈਦਵਾਣ
(ਸ) ਸੰਤ ਸਿੰਘ ਸੇਖੋਂ।
ਉੱਤਰ :
(ੲ) ਡਾ: ਗੁਰਮੀਤ ਸਿੰਘ ਬੈਦਵਾਣ।

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

ਪ੍ਰਸ਼ਨ 3.
ਇਕ ਸਾਲ ਝੜੀ ਕਦੋਂ ਲੱਗੀ ਸੀ ?
(ੳ) ਸਾਵਣ ਦੇ ਪਹਿਲੇ ਪੱਖ
(ਅ) ਭਾਦੋਂ ਦੇ ਪਹਿਲੇ ਪੱਖ
(ਈ) ਅੱਸੂ ਦੇ ਪਹਿਲੇ ਪੱਖ
(ਸ) ਕੱਤਕ ਦੇ ਪਹਿਲੇ ਪੱਖ।
ਉੱਤਰ :
(ੳ) ਸਾਵਣ ਦੇ ਪਹਿਲੇ ਪੱਖ।

ਪ੍ਰਸ਼ਨ 4.
ਕਿੰਨੇ ਦਿਨ ਮੀਂਹ ਪੈਂਦਾ ਰਿਹਾ ?
(ੳ) ਇੱਕ – ਦੋ ਦਿਨ
(ਅ) ਦੋ – ਤਿੰਨ ਦਿਨ
(ਈ) ਤਿੰਨ – ਚਾਰ ਦਿਨ
(ਸ) ਚਾਰ – ਪੰਜ ਦਿਨ
ਉੱਤਰ :
(ਈ) ਤਿੰਨ – ਚਾਰ ਦਿਨ

ਪ੍ਰਸ਼ਨ 5.
ਮੀਂਹ ਪੈਣ ਨਾਲ ਚਾਰੇ ਪਾਸੇ, ਕੀ ਹੋ ਗਿਆ ?
(ਉ) ਹੜ੍ਹ ਆ ਗਿਆ
(ਅ) ਕੋਠੇ ਢਹਿ ਗਏ
(ਈ) ਜਲ – ਥਲ ਹੋ ਗਿਆ
(ਸ) ਛੱਤਾਂ ਚੋਣ ਲੱਗੀਆਂ।
ਉੱਤਰ :
(ਈ) ਜਲ – ਥਲ ਹੋ ਗਿਆ।

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

ਪ੍ਰਸ਼ਨ 6.
ਮੀਂਹ ਰੁਕਣ ਤੇ ਪੰਛੀ ਕਿਸ ਚੀਜ਼ ਲਈ ਉਡਾਰੀ ਭਰਦੇ ?
(ਉ) ਪਾਣੀ ਲਈ
(ਅ) ਘਰੀਂ ਪਹੁੰਚਣ ਲਈ
(ਈ) ਚੋਗੇ ਲਈ
(ਸ) ਘਰੋਂ ਬਾਹਰ ਨਿਕਲਣ ਲਈ।
ਉੱਤਰ :
(ੲ) ਚੋਗੇ ਲਈ।

ਪ੍ਰਸ਼ਨ 7.
ਹਰਾ ਚਾਰਾ ਵੱਢਣ ਲਈ ਮੰਜੀਆਂ ਕਿੱਥੇ ਡਾਹੀਆਂ ਜਾਂਦੀਆਂ ਸਨ ?
(ਉ) ਪਾਣੀ ਵਿਚ
(ਅ) ਸੁੱਕੇ ਥਾਂ
(ਈ) ਵਿਹੜੇ ਵਿਚ
(ਸ) ਵੱਟਾਂ ਉੱਤੇ।
ਉੱਤਰ :
(ਉ) ਪਾਣੀ ਵਿਚ।

ਪ੍ਰਸ਼ਨ 8.
ਪਸ਼ੂਆਂ ਨੂੰ ਪਾਣੀ ਵਿਚ ਕੀ ਨਜ਼ਰ ਨਹੀਂ ਸੀ ਆਉਂਦਾ ?
(ਉ) ਵੱਡਾ – ਵੱਡਾ ਘਾਹ
(ਆ) ਨਿੱਕਾ – ਨਿੱਕਾ ਘਾਹ
(ਈ) ਚਰੀ
(ਸ) ਬਾਜਰਾ।
ਉੱਤਰ :
(ਅ) ਨਿੱਕਾ – ਨਿੱਕਾ ਘਾਹ।

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

ਪ੍ਰਸ਼ਨ 9.
ਕਾਂ, ਤੋਤੇ ਤੇ ਹੋਰ ਪੰਛੀ ਕਿੱਥੇ ਹਮਲਾ ਕਰ ਰਹੇ ਸਨ ?
(ਉ) ਬਾਜਰੇ ਉੱਤੇ
(ਆ) ਚਰੀ ਉੱਤੇ
(ਈ) ਛੱਲੀਆਂ ਉੱਤੇ
(ਸ) ਦਾਣਿਆਂ ਉੱਤੇ।
ਉੱਤਰ :
(ਈ) ਛੱਲੀਆਂ ਉੱਤੇ।

ਪ੍ਰਸ਼ਨ 10.
ਤਾਏ ਦਾ ਨਾਂ ਕੀ ਸੀ ?
(ੳ) ਮਨਸਾ ਸਿੰਘ
(ਅ) ਸੋਹਣ ਸਿੰਘ
(ਈ) ਈਸ਼ਰ ਸਿੰਘ
(ਸ) ਸ਼ਾਮ ਸਿੰਘ
ਉੱਤਰ :
(ਈ) ਈਸ਼ਰ ਸਿੰਘ

ਪ੍ਰਸ਼ਨ 11.
ਪੰਛੀਆਂ ਨੂੰ ਡਰਾਉਣ ਲਈ ਤਾਇਆ ਕੀ ਖੜਕਾ ਰਿਹਾ ਸੀ ?
(ਉ) ਢੋਲ
(ਅ) ਪੀਪਾ
(ਈ) ਭਾਂਡੇ
(ਸ) ਲੈਣਾ।
ਉੱਤਰ :
(ਅ) ਪੀਪਾ।

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

ਪ੍ਰਸ਼ਨ 12.
‘ਹੜਾਤ – ਹੜਾਤ’ ਕੌਣ ਕਰ ਰਹੇ ਸਨ ?
(ਉ) ਲੇਖਕ ਤੇ ਤਾਇਆ
(ਅ) ਪੰਛੀ
(ਇ) ਡੱਡੂ
(ਸ) ਚੂਹੇ।
ਉੱਤਰ :
(ੳ) ਲੇਖਕ ਤੇ ਤਾਇਆ

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਣ ਚੁਣੋ
(ਉ) ਈਸ਼ਰ ਸਿੰਘ
(ਅ) ਅਸੀਂ
(ਈ) ਚੰਡ
(ਸ) ਪੱਖ/ਚਾਲ/ਝੜੀ/ਦਿਨ/ਮੀਂਹ/ਪੰਛੀ/ਖੰਭ/ਉਡਾਣ/ਬਾਰਸ਼/ਮੰਜੀਆਂ/ਪਸ਼ੂ/ ਚਾਰਾ/ਮੱਕੀ/ਰੁੱਖਾਂ/ਕਾਂ/ਤੋਤੇ/ਅੱਖਾਂ/ਪੀਪਾ/ਤਾਇਆ।
ਉੱਤਰ :
(ਸ) ਪੱਖ/ਚਾਲ/ਝੜੀ/ਦਿਨ/ਮੀਂਹ/ਪੰਛੀ/ਖੰਭ/ਉਡਾਣ/ਬਾਰਸ਼/ਮੰਜੀਆਂ/ਪ/ ਚਾਰਾ/ਮੱਕੀ/ਰੁੱਖਾਂ/ਕਾਂ/ਤੋਤੇ/ਅੱਖਾਂ/ਪੀਪਾ/ਤਾਇਆ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਛੱਲੀਆਂ
(ਅ) ਭਾਦੋਂ/ਈਸ਼ਰ ਸਿੰਘ
(ਈ) ਆਪਾ
(ਸ) ਪੀਪਾ ਨੂੰ
ਉੱਤਰ :
(ਅ) ਭਾਦੋਂ/ਈਸ਼ਰ ਸਿੰਘ

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਅਸੀਂ/ਮੈਨੂੰ/ਸਾਡੇ/ਆਪਾਂ/ਕੁੱਝਇਹ
(ਅ) ਪੀਪਾ
(ਈ) ਪੇਸ਼
(ਸ) ਬੂੰਡ
ਉੱਤਰ :
(ਉ) ਅਸੀਂ/ਮੈਨੂੰ ਸਾਡੇ ਆਪਾਂ/ਕੁੱਝ/ਇਹ।

ਪ੍ਰਸ਼ਨ 16.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) ਪੱਖ
(ਅ) ਪਹਿਲੇ/ਤਿੰਨ – ਚਾਰ/ਚਾਰੇ/ਕਈ/ਹਰਾ/ਨਿੱਕਾ – ਨਿੱਕਾ/ਸਾਰੀਆਂ।
(ਈ) ਖੜਕਾਈ
(ਸ) ਫੇਰ।
ਉੱਤਰ :
(ਅ) ਪਹਿਲੇ/ਤਿੰਨ – ਚਾਰ/ਚਾਰੇਕਈ/ਹਰਾ/ਨਿੱਕਾ – ਨਿੱਕਾ/ਸਾਰੀਆਂ।

ਪ੍ਰਸ਼ਨ 17.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ਉ) ਤਾਇਆ
(ਅ) ਮੀਂਹ
(ਈ) ਆਪਾਂ
(ਸ) ਲਗ ਗਈ/ਪੈਂਦਾ ਰਿਹਾ/ਹੋ ਗਿਆ/ਭਰਦੇ/ਆ ਜਾਂਦੀ/ਰੁਕੇ/ਚਲਦਾ ਰਿਹਾ ਵੱਢਦੇ ਛੱਡੇ ਜਾਂਦੇ/ਆਉਂਦਾ/ਪੈ ਗਿਆ/ਰੁਕਿਆ ਰਹਿੰਦਾ/ਆਉਂਦੇਕਰਦੇ ਬੈਠਣਾ ਪੈਂਦਾ/ਉੱਡ ਜਾਂਦੇ/ਆ ਪੈਂਦੇਖੜਕਾਈ ਜਾਂਦਾ/ਹੋ ਗਏ/ਬੋਲਿਆ। ਪਊ ਊਂਡ ਲੈਣਗੇ।
ਉੱਤਰ :
(ਸ) ਲਗ ਗਈ/ਪੈਂਦਾ ਰਿਹਾਹੋ ਗਿਆ/ਭਰਦੇਆ ਜਾਂਦੀ/ਰੁਕੇ/ਚਲਦਾ ਰਿਹਾ। ਵੱਢਦੇ/ਛੱਡੇ ਜਾਂਦੇ/ਆਉਂਦਾ/ਪੈ ਗਿਆ/ਰੁਕਿਆ ਰਹਿੰਦਾ/ਆਉਂਦੇਕਰਦੇ/ਬੈਠਣਾ ਪੈਂਦਾ ਉੱਡ ਜਾਂਦੇ ਆ ਪੈਂਦੇ/ਖੜਕਾਈ ਜਾਂਦਾ/ਹੋ ਗਏ/ਬੋਲਿਆ/ਪਉ/ਊਂਡ ਲੈਣਗੇ।

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

ਪ੍ਰਸ਼ਨ 18.
ਮੰਜੀਆਂ ਦਾ ਲਿੰਗ ਬਦਲੋ
(ਉ) ਮੰਜੇ
(ਅ) ਚਾਰਪਾਈ
(ੲ) ਮੱਜੇ
(ਸ) ਮੱਝੀਆਂ।
ਉੱਤਰ :
(ੳ) ਮੰਜੇ।

ਪ੍ਰਸ਼ਨ 19.
ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਕਿਰਿਆ ਹੈ ?
(ਉ ਬੋਲਿਆ
(ਅ) ਪੀਪਾ
(ਈ) ਆਪਾਂ
(ਸ) ਸਾਨੂੰ।
ਉੱਤਰ :
(ਉ) ਬੋਲਿਆ

ਪ੍ਰਸ਼ਨ 20.
‘ਪੰਛੀ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ।

ਪ੍ਰਸ਼ਨ 21.
ਉਪਰੋਕਤ ਪੈਰੇ ਵਿਚੋਂ ਦੋ ਪੜਨਾਂਵ ਲਿਖੋ।
ਉੱਤਰ :
ਅਸੀਂ, ਆਪਾਂ।

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

ਪ੍ਰਸ਼ਨ 22.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ ()
(ਅ) ਕਾਮਾ, ()
(ਈ) ਦੋਹਰੇ ਪੁੱਠੇ ਕਾਮੇ ()
(ਸ) ਜੋੜਨੀ ()
(ਹ) ਛੁੱਟ – ਮਰੋੜੀ ()
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਦੋਹਰੇ ਪੁੱਠੇ ਕਾਮੇ ( ‘ ‘ )
(ਸ) ਜੋੜਨੀ ( , )
(ਹ) ਛੁੱਟ – ਮਰੋੜੀ ( ‘ )

ਪ੍ਰਸ਼ਨ 23.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ
PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ 1
ਉੱਤਰ :
PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ 2

2. ਤਾਏ ਦੇ ਕਹੇ ਮੁਤਾਬਕ ਮੈਂ ਉਨੀਂ ਪੈਰੀਂ ਘਰੋਂ ਚਾਹ ਤੇ ਗੁਲਗੁਲੇ ਲੈ ਕੇ ਖੇਤ ਨੂੰ ਮੁੜ ਪਿਆ ਕਣੀਆਂ ਦੇ ਬਰੀਕ – ਬਰੀਕ ਬਾਰੇ ਵਿੱਚ ਮੈਂ ਵੇਖਿਆ ਕਿ ਕਿੰਨੇ ਹੀ ਗੰਡੋਏ ਧਰਤੀ ‘ਤੇ ਗੈਂਗ ਰਹੇ ਸਨ। ਗੰਡੋਇਆਂ ‘ਤੇ ਪੈਰ ਧਰਨ ਤੋਂ ਗੁਰੇਜ਼ ਕਰਦਾ ਹੋਇਆ ਮੈਂ ਕਦੀ ਲੰਮੀ ਤੇ ਕਦੇ ਛੋਟੀ ਭਿੰਘ ਭਰਦਾ ਖੇਤ ਵੱਲ ਨੂੰ ਤੁਰਦਾ ਗਿਆ ਫਿਰਨੀ ਤੋਂ ਖੇਤ ਵੱਲ ਮੁੜਦਿਆਂ ਜਦੋਂ ਮੈਂ ਮੱਕੀ ਦੇ ਖੇਤ ਦੀ ਵੱਟ ਤੋਂ ਲੰਘ ਰਿਹਾ ਸੀ, ਤਾਂ ਅਣਦੇਖੀ ਕਾਰਨ ਮੇਰਾ ਪੈਰ ਵੱਟ ‘ਤੇ ਪਏ ਇੱਕ ਸੱਪ ’ਤੇ ਜਾ ਟਿਕਿਆ। ਮੈਂ ਡਰ ਗਿਆ ਪਰ ਉਸ ਨੇ ਮੈਨੂੰ ਕੁੱਝ ਨਾ ਕਿਹਾ, ਸਗੋਂ ਉਹ ਤਾਂ ਟਿਕ – ਟਿਕੀ ਲਾ ਕੇ ਵੱਟ ’ਚ ਖੁੱਡ ਪੁੱਟ ਰਹੇ ਚੂਹੇ ਵੱਲ ਵੇਖ ਰਿਹਾ ਸੀ। ਸੱਪ ਵੀ ਭੁੱਖਾ ਲੱਗਦਾ ਸੀ।

ਮੈਂ ਸੱਪ ਨੂੰ ਨਾ ਮਾਰਿਆ, ਕਿਉਂਕਿ ਉਸ ਨੇ ਮੈਨੂੰ ਕੁੱਝ ਨਹੀਂ ਸੀ ਕਿਹਾ ਚੂਹੇ ਨੂੰ ਮਾਰਨ ਵਿੱਚ ਰੁੱਝਿਆ ਸੱਪ ਮੈਨੂੰ ਮੇਰੀ ਮਦਦ ਕਰਦਾ ਪ੍ਰਤੀਤ ਹੋਇਆ। ਚੂਹੇ ਵੀ ਮੱਕੀ ਦੇ ਟਾਂਡਿਆਂ ‘ਤੇ ਚੜ੍ਹ ਕੇ ਆਪਣੇ ਤਿੱਖੇ ਦੰਦਾਂ ਨਾਲ ਛੱਲੀਆਂ ਦਾ ਨੁਕਸਾਨ ਕਰ ਜਾਂਦੇ ਹਨ। ਮਨ ‘ਚ ਅਜਿਹੇ ਖ਼ਿਆਲਾਂ ਮੈਂ ਮਣੇ ਵੱਲ ਨੂੰ ਹੋ ਤੁਰਿਆ। ਮੈਂ ਚਾਹ ਦੀ ਕੇਤਲੀ ਤੇ ਗੁਲਗੁਲੇ ਮਲ੍ਹੇ ‘ਤੇ ਬੈਠੇ ਤਾਏ ਨੂੰ ਫੜਾ ਦਿੱਤੇ। ਤਾਇਆ ਚਾਹ ਤੇ ਗੁਲਗੁਲਿਆਂ ਦਾ ਅਨੰਦ ਲੈਣ ਲੱਗਾ। ਸਾਹਮਣੇ ਰੁੱਖਾਂ ‘ਤੇ ਬੈਠੇ ਪੰਛੀਆਂ ਦਾ ਧਿਆਨ ਸਾਡੇ ਵਿੱਚ ਹੀ ਸੀ।

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

ਮੈਨੂੰ ਜਾਪਿਆ ਜਿਵੇਂ ਉਹ ਮਨੋਂ – ਮਨੀਂ ਸਾਨੂੰ ਕੋਸ ਰਹੇ ਸਨ ਕਿ ਰਾਖੇ ਆਪ ਤਾਂ ਖਾ – ਪੀ ਰਹੇ ਨੇ ਤੇ ਸਾਨੂੰ ਇੱਕ ਦਾਣਾ ਵੀ ਨਹੀਂ ਹੁੰਗਣ ਦਿੰਦੇ। ਭੁੱਖ ਨਾਲ ਲਾਚਾਰ ਹੋਇਆ ਇੱਕ ਕਾਂ ਸਾਹਮਣੀ ਕਿੱਕਰ ਤੋਂ ਉੱਡਿਆ ਸਾਡੇ ਰੌਲੇ – ਰੱਪੇ ਦੌਰਾਨ ਉਹ ਬਿਨਾਂ ਖੰਭ ਹਿਲਾਏ ਮੱਕੀ ’ਤੇ ਏਦਾਂ ਡਿੱਗਿਆ, ਜਿਵੇਂ ਉਸ ਵਿੱਚ ਸਾਹ – ਸਤ ਹੀ ਨਾ ਹੋਵੇ।

ਰੌਲਾ ਪਾਏ ਤੋਂ ਵੀ ਉਹ ਨਾ ਉੱਡਿਆ। ਮੈਂ ਵੇਖਿਆ, ਉਹ ਛੱਲੀ ਤੇ ਟਾਂਡੇ ਦੇ ਵਿਚਕਾਰ ਪੌਂਚੇ ਅੜਾਈ ਬੈਠਾ ਸੀ। ਕਈ ਦਿਨਾਂ ਦੀ ਭੁੱਖ ਦੀ ਕਮਜ਼ੋਰੀ ਕਾਰਨ ਉਸ ਵਿੱਚ ਛੱਲੀ ਨੂੰ ਛਿੱਲਣ ਦੀ ਹਿੰਮਤ ਵੀ ਨਹੀਂ ਸੀ। ਮੈਂ ਉਸ ਦੇ ਨੇੜੇ ਗਿਆ, ਪਰ ਉਹ ਨਾ ਉੱਡਿਆ ਤੇ ਨਾ ਹੀ ਡਰਿਆ।

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਇਹ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਛੱਲੀਆਂ ਦੇ ਰਾਖੇ
(ਅ) ਹਰਿਆਵਲ ਦੇ ਬੀਜ
(ਈ) ਗੱਗੂ
(ਸ) ਦਲੇਰੀ।
ਉੱਤਰ :
(ੳ) ਛੱਲੀਆਂ ਦੇ ਰਾਖੇ

ਪ੍ਰਸ਼ਨ 2.
ਇਹ ਪੈਰਾ ਜਿਸ ਪਾਠ ਵਿਚੋਂ ਲਿਆ ਗਿਆ ਹੈ, ਉਸਦੇ ਲੇਖਕ ਦਾ ਨਾਂ ਲਿਖੋ।
(ਉ) ਗੋਪਾਲ ਸਿੰਘ
(ਅ) ਨਾਨਕ ਸਿੰਘ
(ਈ) ਡਾ: ਗੁਰਮੀਤ ਸਿੰਘ ਬੈਦਵਾਣ
(ਸ) ਦਰਸ਼ਨ ਸਿੰਘ ਆਸ਼ਟ
ਉੱਤਰ :
(ਇ) ਡਾ: ਗੁਰਮੀਤ ਸਿੰਘ ਬੈਦਵਾਣ

ਪ੍ਰਸ਼ਨ 3.
ਲੇਖਕ ਘਰੋਂ ਕੀ ਲੈ ਕੇ ਖੇਤ ਵਲ ਮੁੜਿਆ ?
(ਉ) ਰੋਟੀ ਤੇ ਲੱਸੀ
(ਅ) ਚਾਹ ਤੇ ਗੁਲਗੁਲੇ
(ਇ) ਦੁੱਧ ਤੇ ਲੱਡ ਸ ਮੀਰ !
ਉੱਤਰ :
(ਅ) ਚਾਹ ਤੇ ਗੁਲਗੁਲੇ।

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

ਪ੍ਰਸ਼ਨ 4.
ਧਰਤੀ ‘ਤੇ ਕੀ ਗੈਂਗ ਰਿਹਾ ਸੀ ?
(ੳ) ਗੰਡੋਏ
(ਅ) ਕਿਰਲੇ
(ਈ) ਕਿਰਲੀਆਂ
(ਸ) ਸੱਪ !
ਉੱਤਰ :
(ੳ) ਗੰਡੋਏ।

ਪ੍ਰਸ਼ਨ 5.
ਲੇਖਕ ਦਾ ਪੈਰ ਕਿਸ ਉੱਤੇ ਜਾ ਟਿਕਿਆ ?
(ਉ) ਗੰਡੋਏ ਉੱਪਰ
(ਅ) ਸੱਪ ਉੱਪਰ
(ਈ) ਕਿਰਲੇ ਉੱਪਰ
(ਸ) ਚੂਹੇ ਉੱਪਰ।
ਉੱਤਰ :
(ਅ) ਸੱਪ ਉੱਪਰ।

ਪ੍ਰਸ਼ਨ 6.
ਸੱਪ ਟਿਕਟਿਕੀ ਲਾ ਕੇ ਕਿਸ ਵਲ ਦੇਖ ਰਿਹਾ ਸੀ ?
(ਉ) ਚੂਹੇ ਵਲ
(ਅ) ਡੱਡੂ ਵਲ
(ਈ) ਗੰਡੋਏ ਵਲ
(ਸ) ਲੇਖਕ ਵਲ
ਉੱਤਰ :
(ੳ) ਚੂਹੇ ਵਲ।

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

ਪ੍ਰਸ਼ਨ 7.
ਚੂਹੇ ਟਾਂਡਿਆਂ ‘ਤੇ ਚੜ੍ਹ ਕੇ ਕੀ ਕਰਦੇ ਸਨ ?
(ਉ) ਬੂਟੇ ਦਾ ਨੁਕਸਾਨ
(ਅ) ਛੱਲੀਆਂ ਦਾ ਨੁਕਸਾਨ
(ਇ) ਪੱਤੀਆਂ ਦਾ ਨੁਕਸਾਨ
(ਸ) ਤਣੇ ਦਾ ਨੁਕਸਾਨ।
ਉੱਤਰ :
(ਅ) ਛੱਲੀਆਂ ਦਾ ਨੁਕਸਾਨ।

ਪ੍ਰਸ਼ਨ 8.
ਲੇਖਕ ਨੇ ਚਾਹ ਤੇ ਗੁਲਗੁਲੇ ਕਿਸ ਨੂੰ ਫੜਾਏ ?
(ਉ) ਤਾਏ ਨੂੰ
(ਅ) ਚਾਚੇ ਨੂੰ
(ਈ) ਭਰਾ ਨੂੰ
(ਸ) ਭੈਣ ਨੂੰ।
ਉੱਤਰ :
(ਉ) ਤਾਏ ਨੂੰ !

ਪ੍ਰਸ਼ਨ 9.
ਭੁੱਖ ਨਾਲ ਲਾਚਾਰ ਇਕ ਕਾਂ ਕਿੱਥੋਂ ਉੱਡਿਆ ?
(ਉ) ਕਿੱਕਰ ਤੋਂ
(ਅ) ਬੋਹੜ ਤੋਂ
(ਈ) ਸ਼ਰੀਂਹ ਤੋਂ
(ਸ) ਫਲਾਹ ਤੋਂ।
ਉੱਤਰ :
(ੳ) ਕਿੱਕਰ ਤੋਂ।

ਪ੍ਰਸ਼ਨ 10.
ਕਾਂ ਲੇਖਕ ਦੇ ਨੇੜੇ ਜਾਣ ‘ਤੇ ਵੀ ਕਿਉਂ ਨਾ ਉੱਡ ਸਕਿਆ ?
(ੳ) ਭੁੱਖ ਕਰਕੇ
(ਅ) ਡਰ ਕਰਕੇ
(ਇ) ਬਿਮਾਰ ਹੋਣ ਕਰਕੇ
(ਸ) ਪਿਆਸ ਕਰਕੇ।
ਉੱਤਰ :
(ੳ) ਭੁੱਖ ਕਰਕੇ।

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

ਪ੍ਰਸ਼ਨ 11.
ਇਸ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਕਮਜ਼ੋਰੀ
(ਅ) ਖ਼ਿਆਲੀਂ
(ਇ) ਦਾਦਾ
(ਸ) ਤਾਏ ਪੈਰੀਂ/ਘਰੋਂ ਚਾਹ/ਗੁਲਗੁਲੇ/ਖੇਤੇ/ਰੀਡੋਏ ਗੰਡੋਇਆਂ/ਪੈਰ/ਛਿੰਘ ਫਿਰਨੀ/ਵੱਟਸੱਪ/ਚੂਹੇ/ਟਾਂਡਿਆਂ/ਦੰਦਾਂ/ਛੱਲੀਆਂ/ਮਣੇ / ਕੇਤਲੀ/ਰੁੱਖਾਂ ਪੰਛੀਆਂ/ਰਾਖੇਕਾਂ/ਕਿੱਕਰ/ਖੰਭਰੌਲਾਟਾਂਡੇ/ਪੌਂਚੇ/ਦਿਨਾਂ।
ਉੱਤਰ :
(ਸ) ਤਾਏਪੈਰੀਂ/ਘਰੋਂ/ਚਾਹ/ਗੁਲਗੁਲੇਖੇਤ/ਗੰਡੋਏ ਗੰਡੋਇਆਂ/ਪੈਰ/ਛਿੰਘ/ ਫਿਰਨੀ/ਵੱਟ/ਸੱਪ/ਚੂਹੇ/ਟਾਂਡਿਆਂ/ਦੰਦਾਂ ਛੱਲੀਆਂ/ਮਣੇ ਕੇਤਲੀ/ਰੁੱਖਾਂ/ਪੰਛੀਆਂ/ਰਾਖੇ/ਕਾਂ/ ਕਿੱਕਰ/ਖੰਭਰੌਲਾ/ਟਾਂਡੇ/ਪੌਂਚੇ/ਦਿਨਾਂ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਉੱਤਮ ਪੁਰਖ ਪੜਨਾਂਵ ਦੀ ਠੀਕ ਉਦਾਹਰਨ ਲੱਭੋ :
(ੳ) ਉਨੀਂ
(ਅ) ਉਸ
(ਇ) ਚਾਹ
(ਸ) ਮੈਂ/ਮੇਰਾ/ਮੈਨੂੰ/ਸਾਡੇ।
ਉੱਤਰ :
(ਸ) ਮੈਂ/ਮੇਰਾ/ਮੈਨੂੰਸਾਡੇ

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ੳ) ਉਸ
(ਅ) ਸੱਪ
(ਇ) ਕਾਰਨ
(ਸ) ਬਰੀਕ – ਬਰੀਕ/ਕਿੰਨੇ ਹੀ/ਲੰਮੀ/ਛੋਟੀ/ਇਕ/ਤਿੱਖੇ/ਸਾਹਮਣੀ।
ਉੱਤਰ :
ਬਰੀਕ – ਬਰੀਕ/ਕਿੰਨੇ ਹੀ/ਲੰਮੀ/ਛੋਟੀ/ਇਕ/ਤਿੱਖੇ/ਸਾਹਮਣੀ।

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

ਪ੍ਰਸ਼ਨ 14.
ਉਪਰੋਕਤ ਪੈਰੇ ਵਿਚ ਕਿਰਿਆ ਦੀ ਠੀਕ ਉਦਾਹਰਨ ਚੁਣੋ –
(ਉ) ਤਾਏ
(ਅ) ਕਿਉਂਕਿ
(ਇ) ਲਾਚਾਰ
(ਸ) ਮੁੜ ਪਿਆ/ਵੇਖਿਆ/ਗੈਂਗ ਰਹੇ ਸਨ/ਤੁਰਦਾ ਗਿਆ/ਲੰਘ ਰਿਹਾ ਸੀ ਟਿਕਿਆ/ਡਰ ਗਿਆ/ਕਿਹਾ/ਵੇਖ ਰਿਹਾ ਸੀ/ਲਗਦਾ ਸੀ/ਮਾਰਿਆ/ਸੀ ਕਿਹਾ/ ਹੋਇਆਕਰ ਜਾਂਦੇ ਸਨ/ਤੁਰਿਆ/ਫੜਾ ਦਿੱਤੇ ਲੈਣ ਲੱਗਾ/ਸੀ/ ਜਾਪਿਆ/ਕੋਸ ਰਹੇ ਸਨ/ਖਾ – ਪੀ ਰਹੇ ਸਨ/ਡੂੰਗਣ/ਦਿੰਦੇ/ਉੱਡਿਆ/ਹੋਵੇ ਡਿਗਿਆ/ਬੈਠਾ ਸੀ/ਗਿਆ/ਡਰਿਆ।
ਉੱਤਰ :
(ਸ) ਮੁੜ ਪਿਆ/ਵੇਖਿਆ/ਗੈਂਗ ਰਹੇ ਸਨ/ਤੁਰਦਾ ਗਿਆ/ਲੰਘ ਰਿਹਾ ਸੀ ਟਿਕਿਆ/ਡਰ ਗਿਆ/ਕਿਹਾ/ਵੇਖ ਰਿਹਾ ਸੀਲਗਦਾ ਸੀ/ਮਾਰਿਆ/ਸੀ ਕਿਹਾ/ਹੋਇਆ/ਕਰ ਜਾਂਦੇ ਸਨ/ਤੁਰਿਆ/ਫੜਾ ਦਿੱਤੇ/ਲੈਣ ਲੱਗਾ/ਸੀ/ਜਾਪਿਆ/ਕੋਸ ਰਹੇ ਸਨ/ਖਾ – ਪੀ ਰਹੇ ਸਨ ਨੂੰਗਣ/ਦਿੰਦੇ/ਉੱਡਿਆ/ਹੋਵੇ/ਡਿਗਿਆ/ਬੈਠਾ ਸੀ/ਗਿਆ/ਡਰਿਆ।

ਪ੍ਰਸ਼ਨ 15.
‘ਸੱਪ ਸ਼ਬਦ ਦਾ ਲਿੰਗ ਬਦਲੋ
(ੳ) ਸਪੋਲੀਆ
(ਅ) ਸਪੋਲੀ
(ਇ) ਸੱਪਣੀ
(ਸ) ਸਾਂਪਣੀ।
ਉੱਤਰ :
(ੲ) ਸੱਪਣੀ।

ਪ੍ਰਸ਼ਨ 16.
‘ਕਾਂ ਸ਼ਬਦ ਦਾ ਲਿੰਗ ਬਦਲੋ
(ਉ ਕਾਂਵੀ
(ਅ) ਕਾਂਉਣੀ
(ਇ) ਕਾਂਉਨੀ।
(ਸ) ਕਾਂਵਣੀ।
ਉੱਤਰ :
(ਆ) ਕਾਂਉਣੀ।

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

ਪ੍ਰਸ਼ਨ 17.
‘ਗੰਡੋਏ’ ਸ਼ਬਦ ਦਾ ਇਕ – ਵਚਨ ਰੂਪ ਕੀ ਹੋਵੇਗਾ ?
(ਉ) ਗੰਡ – ਗੰਡੋਆ
(ਅ) ਗੰਡੋਆ
(ਈ) ਗੰਡੋਇਆ
(ਸ) ਗੰਡਾ
ਉੱਤਰ :
(ਅ) ਗੰਡੋਆ !

ਪ੍ਰਸ਼ਨ 18.
ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਕਿਰਿਆ ਹੈ ?
(ੳ) ਉੱਡਿਆ
(ਅ) ਉਡਾਰੀ
(ਈ) ਉਡਾਰੁ
(ਸ) ਉਡਾਰ
ਉੱਤਰ :
(ੳ) ਉੱਡਿਆ।

ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਕੋਈ ਦੋ ਪੜਨਾਂਵ ਚੁਣੇ
ਉੱਤਰ :
ਮੈਂ, ਉਸ।

ਪ੍ਰਸ਼ਨ 24.
ਉਪਰੋਕਤ ਪੈਰੇ ਵਿਚੋਂ ਦੋ ਬਹੁਵਚਨ ਸ਼ਬਦ ਲਿਖੋ।
ਉੱਤਰ :
ਗੁਲਗੁਲੇ, ਪੰਛੀਆਂ ਤੋਂ

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

ਪ੍ਰਸ਼ਨ 21.
‘ਗੁਲਗੁਲਾ’ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ।

ਪ੍ਰਸ਼ਨ 2.
‘ਤੁਰਿਆਂ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ।

ਪ੍ਰਸ਼ਨ 23.
‘ਚੂਹੇ ਦਾ ਇਸਤਰੀ ਲਿੰਗ ਲਿਖੋ !
ਉੱਤਰ :
ਚੂਹੀ।

ਪ੍ਰਸ਼ਨ 24.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਇ) ਜੋੜਨੀ
(ਸ) ਛੁੱਟ – ਮਰੋੜੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਇ) ਜੋੜਨੀ ( – )
(ਸ) ਛੁੱਟ – ਮਰੋੜੀ ( ‘ )

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

ਪ੍ਰਸ਼ਨ 25.
ਹੇਠ ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ –
PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ 3
ਉੱਤਰ :
PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ 4

2. ਵਿਆਕਰਨ ਤੇ ਰਚਨਾਤਮਕ ਕਾਰਜ

ਪ੍ਰਸ਼ਨ 1.
ਯੋਜਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਰੂਪ ਅਤੇ ਵਰਤੋਂ ਦੇ ਪੱਖ ਤੋਂ ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ :
1. ਇਕਹਿਰੇ ਯੋਜਕ
2 ਸੰਯੁਕਤ ਯੋਜਕ।

1. ਇਕਹਿਰੇ ਯੋਜਕ : ਜਿਹੜੇ ਯੋਜਕ ਇੱਕ ਹੀ ਸ਼ਬਦ ਦੇ ਬਣੇ ਹੁੰਦੇ ਹਨ, ਉਨ੍ਹਾਂ ਨੂੰ ਇਕਹਿਰੇ ਯੋਜਕ ਕਿਹਾ ਜਾਂਦਾ ਹੈ; ਜਿਵੇਂ – ਤੇ, ਅਤੇ, ਪਰ, ਕਿ, ਕਿਉਂਕਿ ਆਦਿ।
2. ਸੰਯੁਕਤ ਯੋਜਕ : ਦੋ ਜਾਂ ਦੋ ਤੋਂ ਵੱਧ ਸ਼ਬਦਾਂ ਤੋਂ ਮਿਲ ਕੇ ਬਣੇ ਹੋਏ ਯੋਜਕਾਂ ਨੂੰ ਸੰਯੁਕਤ ਯੋਜਕ ਆਖਿਆ ਜਾਂਦਾ ਹੈ; ਜਿਵੇਂ – ਇਸ ਲਈ, ਤਾਂ ਕਿ, ਤਦੇ ਹੀ, ਫਿਰ ਵੀ ਆਦਿ।

PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ

3. ਔਖੇ ਸ਼ਬਦਾਂ ਦੇ ਅਰਥ।

  • ਭਾਦੋਂ – ਇਕ ਦੇਸੀ ਮਹੀਨੇ ਦਾ ਨਾਂ; ਇਹ ਮਹੀਨਾ ਅੱਧ ਅਗਸਤ ਤੋਂ ਅੱਧ ਸਤੰਬਰ ਤਕ ਹੁੰਦਾ ਹੈ।
  • ਝੜੀ ਲਗ ਗਈ – ਲਗਾਤਾਰ ਕਈ ਦਿਨ ਮੀਂਹ ਪੈਂਦਾ ਰਿਹਾਂ।
  • ਸਿਲਸਿਲਾ – ਲੜੀ, ਰੁਝਾਨ, ਅਮਲ
  • ਮਣਾ – ਖੇਤ ਵਿਚ ਰਾਖੀ ਕਰਨ ਲਈ ਬਣਾਈ ਉੱਚੀ ਥਾਂ।
  • ਲਾਚਾਰ – ਬੇਵੱਸ। ਅੱਖ ਦੇ ਫੋਰ
  • ਵਿਚ – ਇਕ ਦਮ, ਬਹੁਤ ਛੇਤੀ।
  • ਹੜਾਤ – ਹੜਾਤ – ਪੰਛੀਆਂ ਨੂੰ ਉਡਾਉਣ ਲਈ ਮੁੰਹੋਂ ਕੱਢੀ ਜਾਣ ਵਾਲੀ ਕੁਰੱਖਤ ਜਿਹੀ ਅਵਾਜ਼।
  • ਬੁੰਡ ਲੈਣਾ – ਦੰਦਾਂ ਜਾਂ ਚੁੰਝਾਂ ਨਾਲ
  • ਤੋੜ – ਤੋੜ ਕੇ ਖਾ ਜਾਣਾ।
  • ਨਿਗਰਾਨੀ – ਰਾਖੀ।
  • ਹੋ – ਹੱਲਾ – ਰੌਲਾ ਗਰੁੱਚ
  • ਹੋਇਆ – ਬੁਰੀ ਤਰ੍ਹਾਂ ਭਿੱਜਾ ਹੋਇਆ।
  • ਗੋਪੀਆਂ – ਗੁਲੇਲੇ ਜਾਂ ਵੱਟੇ ਨੂੰ ਦੂਰ ਵਗਾਹ ਕੇ ਮਾਰਨ ਵਾਲਾ ਦੇਸੀ ਯੰਤਰ !
  • ਮੁਤਾਬਕ – ਅਨੁਸਾਰ
  • ਬਾਰੇ – ਫੁਹਾਰ, ਭੂ !
  • ਅਣਦੇਖੀ – ਬੇਧਿਆਨੀ।
  • ਟਿਕਟਿਕੀ ਲਾ ਕੇ ਨਜ਼ਰ ਟਿਕਾ ਕੇ ਕੋਸ ਰਹੇ – ਬੁਰਾ – ਭਲਾ ਕਹਿ ਰਹੇ।
  • ਲਾਚਾਰ – ਬੇਵੱਸ।
  • ਪੌਹਚੇ – ਪੰਛੀ ਦੇ ਪੈਰ
  • ਅਹਿਸਾਸ – ਮਹਿਸੂਸ ਤਾਕ
  • ਵਿਚ – ਨੁਕਸਾਨ ਪੁਚਾਉਣ ਦੀ ਉਡੀਕ ਵਿੱਚ।
  • ਸਾਹ – ਸਤ ਨਾ PSEB 8th Class Punjabi Solutions Chapter 20 ਛੱਲੀਆਂ ਦੇ ਰਾਖੇ
  • ਹੋਣਾ – ਬਿਲਕੁਲ ਜਾਨ ਨਾ ਹੋਣੀ !
  • ਤਿਹਾੜੇ – ਪਿਆਸ ਸਮਰੱਥ – ਯੋਗ

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

Punjab State Board PSEB 8th Class Social Science Book Solutions Civics Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ Textbook Exercise Questions and Answers.

PSEB Solutions for Class 8 Social Science Civics Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

SST Guide for Class 8 PSEB ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਸਮਾਜਿਕ ਅਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਾਡੇ ਸਮਾਜ ਵਿਚ ਜਾਤੀ, ਸੰਪਦਾਇ, ਭਾਸ਼ਾ ਆਦਿ ਦੇ ਨਾਂ ‘ਤੇ ਕਈ ਅਸਮਾਨਤਾਵਾਂ ਪਾਈਆਂ ਜਾਂਦੀਆਂ ਹਨ । ਇਨ੍ਹਾਂ ਨੂੰ ਸਮਾਜਿਕ ਅਸਮਾਨਤਾ ਦਾ ਨਾਂ ਦਿੱਤਾ ਜਾਂਦਾ ਹੈ । ਸਮਾਜ ਵਿਚ ਕਿਸੇ ਵੀ ਪ੍ਰਕਾਰ ਦੀ ਊਚ-ਨੀਚ ਅਤੇ ਭੇਦ-ਭਾਵ ਸਮਾਜਿਕ ਅਸਮਾਨਤਾ ਨੂੰ ਦਰਸਾਉਂਦਾ ਹੈ । ਸੁਤੰਤਰਤਾ ਤੋਂ ਪਹਿਲਾਂ ਸਮਾਜ ਵਿਚ ਅਨੁਸੂਚਿਤ ਜਾਤੀਆਂ ਅਤੇ ਪਿਛੜੇ ਵਰਗਾਂ ਨੂੰ ਸਨਮਾਨਯੋਗ ਸਥਾਨ ਪ੍ਰਾਪਤ ਨਹੀਂ ਸੀ । ਇਸ ਲਈ ਸੁਤੰਤਰਤਾ ਤੋਂ ਬਾਅਦ ਸਰਕਾਰ ਨੇ ਸਮਾਜਿਕ ਸਮਾਨਤਾ ਲਿਆਉਣ ਲਈ ਵਿਸ਼ੇਸ਼ ਕਦਮ ਚੁੱਕੇ । ਇਸੇ ਉਦੇਸ਼ ਨਾਲ ਸੰਵਿਧਾਨ ਵਿੱਚ ਸਮਾਨਤਾ ਦੇ ਅਧਿਕਾਰ ਨੂੰ ਸ਼ਾਮਲ ਕੀਤਾ ਗਿਆ । ਇਸਦੇ ਅਨੁਸਾਰ ਕਿਸੇ ਨਾਲ ਉਚ-ਨੀਚ, ਅਮੀਰ, ਗ਼ਰੀਬ, ਰੰਗ, ਨਸਲ, ਜਾਤ, ਜਨਮ, ਧਰਮ ਦੇ ਆਧਾਰ ‘ਤੇ ਕੋਈ ਭੇਦ-ਭਾਵ ਨਹੀਂ ਹੋ ਸਕਦਾ । ਛੂਤ-ਛਾਤ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਹੈ । ਛੂਤ-ਛਾਤ ਨੂੰ ਮੰਨਣ ਵਾਲਿਆਂ ਨੂੰ ਕਾਨੂੰਨ ਦੁਆਰਾ ਸਜ਼ਾ ਦਿੱਤੀ ਜਾ ਸਕਦੀ ਹੈ ।

ਪ੍ਰਸ਼ਨ 2.
ਜਾਤੀਵਾਦ ਅਤੇ ਛੂਤ-ਛਾਤ ਤੋਂ ਕੀ ਭਾਵ ਹੈ ?
ਉੱਤਰ-
ਜਾਤੀਵਾਦ – ਭਾਰਤੀ ਸਮਾਜ ਜਾਤੀ ਦੇ ਨਾਂ ‘ਤੇ ਵੱਖ-ਵੱਖ ਵਰਗਾਂ ਵਿਚ ਵੰਡਿਆ ਹੈ । ਇਨ੍ਹਾਂ ਵਰਗਾਂ ਵਿਚ ਊਚਨੀਚ ਪਾਈ ਜਾਂਦੀ ਹੈ । ਇਸ ਨੂੰ ਜਾਤੀਵਾਦ ਕਹਿੰਦੇ ਹਨ ।
ਛੂਤ-ਛਾਤ – ਭਾਰਤ ਵਿਚ ਕੁੱਝ ਪੱਛੜੀਆਂ ਜਾਤੀਆਂ ਦੇ ਲੋਕਾਂ ਨੂੰ ਣਾ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ । ਕੁੱਝ ਲੋਕ ਉਨ੍ਹਾਂ ਨੂੰ ਛੂਹਣਾ ਵੀ ਪਾਪ ਸਮਝਦੇ ਹਨ । ਇਸ ਪ੍ਰਥਾ ਨੂੰ ਛੂਤ-ਛਾਤ ਕਿਹਾ ਜਾਂਦਾ ਹੈ ।

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

ਪ੍ਰਸ਼ਨ 3.
ਅਨਪੜ੍ਹਤਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਨਪੜ੍ਹਤਾ ਦਾ ਅਰਥ ਹੈ-ਲੋਕਾਂ ਦਾ ਪੜ੍ਹਿਆ-ਲਿਖਿਆ ਨਾ ਹੋਣਾ । ਅਜਿਹੇ ਲੋਕਾਂ ਦਾ ਸਵਾਰਥੀ ਰਾਜਨੇਤਾ ਆਸਾਨੀ ਨਾਲ ਮਾਰਗ-ਤ੍ਰਿਸ਼ਟ ਕਰ ਦਿੰਦੇ ਹਨ । ਇਕ ਸਰਵੇਖਣ ਦੇ ਅਨੁਸਾਰ ਭਾਰਤ ਦੇ ਇਕ ਤਿਹਾਈ ਲੋਕ ਅਨਪੜ੍ਹ ਹਨ ।

ਪ੍ਰਸ਼ਨ 4.
ਭਾਸ਼ਾਵਾਦ ਤੋਂ ਤੁਹਾਡਾ ਕੀ ਮਤਲਬ ਹੈ ?
ਜਾਂ
ਭਾਸ਼ਾਵਾਦ ਤੋਂ ਕੀ ਭਾਵ ਹੈ ?
ਉੱਤਰ-
ਭਾਸ਼ਾਵਾਦ ਦਾ ਅਰਥ ਹੈ-ਭਾਸ਼ਾ ਦੇ ਨਾਮ ‘ਤੇ ਸਮਾਜ ਨੂੰ ਵੰਡਣਾ । ਭਾਰਤ ਵਿਚ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ । ਭਾਸ਼ਾ ਦੇ ਆਧਾਰ ‘ਤੇ ਲੋਕ ਵੰਡੇ ਹੋਏ ਹਨ | ਕਈ ਲੋਕ, ਹੋਰ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨੂੰ ਚੰਗਾ ਨਹੀਂ ਸਮਝਦੇ । ਭਾਸ਼ਾ ਦੇ ਆਧਾਰ ‘ਤੇ ਹੀ ਰਾਜਾਂ (ਤਾਂ) ਦਾ ਗਠਨ ਕੀਤਾ ਜਾਂਦਾ ਹੈ । ਹੁਣ ਵੀ ਭਾਸ਼ਾਵਾਂ ਦੇ ਆਧਾਰ ‘ਤੇ ਕਈ ਹਿੱਸਿਆਂ ਵਿਚ ਨਵੇਂ ਪ੍ਰਾਂਤਾਂ ਦੇ ਗਠਨ ਦੀ ਮੰਗ ਕੀਤੀ ਜਾ ਰਹੀ ਹੈ । ਭਾਸ਼ਾ ਦੇ ਆਧਾਰ ‘ਤੇ ਲੋਕਾਂ ਵਿਚ ਵਰਗ ਬਣੇ ਹੋਏ ਹਨ । ਲੋਕ ਰਾਸ਼ਟਰੀ ਹਿੱਤਾਂ ਦੀ ਬਜਾਏ ਆਪਣੀ ਭਾਸ਼ਾ ਅਤੇ ਸੰਸਕ੍ਰਿਤੀ ਨੂੰ ਪਹਿਲ ਦਿੰਦੇ ਹਨ ।

ਪ੍ਰਸ਼ਨ 5.
ਰਾਖਵੇਂਕਰਨ ਦਾ ਕੀ ਅਰਥ ਹੈ ?
ਉੱਤਰ-
ਭਾਰਤ ਵਿਚ ਕੁੱਝ ਜਾਤੀਆਂ ਬਹੁਤ ਹੀ ਪਿੱਛੜੀਆਂ ਹੋਈਆਂ ਹਨ ਕਿਉਂਕਿ ਇਨ੍ਹਾਂ ਦਾ ਹੋਰ ਜਾਤੀਆਂ ਦੁਆਰਾ ਸ਼ੋਸ਼ਣ ਹੁੰਦਾ ਰਿਹਾ ਹੈ । ਇਨ੍ਹਾਂ ਨੂੰ ਅਨੁਸੂਚਿਤ ਜਾਤੀਆਂ ਦਾ ਨਾਮ ਦਿੱਤਾ ਗਿਆ ਹੈ । ਇਨ੍ਹਾਂ ਦੇ ਉੱਥਾਨ ਲਈ ਲੋਕ ਸਭਾ, ਵਿਧਾਨ ਸਭਾ ਅਤੇ ਨੌਕਰੀਆਂ ਵਿਚ ਇਨ੍ਹਾਂ ਲਈ ਸਥਾਨ ਰਾਖਵੇਂ ਰੱਖੇ ਗਏ ਹਨ । ਇਸ ਨੂੰ ਰਾਖਵਾਂਕਰਨ ਕਿਹਾ ਜਾਂਦਾ ਹੈ । 1978 ਵਿੱਚ ਸੰਗਠਿਤ ਕੀਤੇ ਗਏ, ਮੰਡਲ-ਕਮਿਸ਼ਨ ਦੁਆਰਾ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨ-ਜਾਤੀਆਂ ਤੋਂ ਇਲਾਵਾ ਹੋਰ ਪਿੱਛੜੇ ਵਰਗਾਂ ਲਈ ਜਨਸੰਖਿਆ ਦੇ ਅਨੁਸਾਰ ਸੀਟਾਂ ਰਾਖਵੀਆਂ ਕੀਤੇ ਜਾਣ ਦਾ ਸੁਝਾਅ ਦਿੱਤਾ ਗਿਆ ਸੀ । ਪਰੰਤੂ ਇਸ ਰਿਪੋਰਟ ਨੂੰ ਅੱਜ ਤਕ ਵੀ ਲਾਗੂ ਨਹੀਂ ਕੀਤਾ ਜਾ ਸਕਿਆ । ਸਮੇਂ-ਸਮੇਂ ‘ਤੇ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿਚ ਇਸਤਰੀਆਂ ਲਈ ਵੀ ਇਕ ਤਿਹਾਈ ਸੀਟਾਂ ਰਾਖਵੀਆਂ ਕੀਤੇ ਜਾਣ ਦੀ ਮੰਗ ਹੁੰਦੀ ਰਹੀ ਹੈ । ਅਸਲ ਵਿਚ ਭਾਰਤ ਵਿੱਚ ਅੱਜ ਭਾਰਤੀ ਰਾਜਨੀਤਿਕ ਪ੍ਰਣਾਲੀ ਨੂੰ ਜਾਤੀ ਦੀ ਰਾਜਨੀਤੀ ਪ੍ਰਭਾਵਿਤ ਕਰ ਰਹੀ ਹੈ । ਸ੍ਰੀ ਜੈ ਪ੍ਰਕਾਸ਼ ਨਾਰਾਇਣ ਨੇ ਠੀਕ ਹੀ ਕਿਹਾ ਸੀ ਕਿ ਭਾਰਤ ਵਿਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਦਲ ਹੈ ।

ਪ੍ਰਸ਼ਨ 6.
ਕੀ ਮੈਲਾ ਢੋਣ ਦੀ ਪ੍ਰਥਾ ਬੰਦ ਹੋ ਗਈ ਹੈ ?
ਉੱਤਰ-
ਮੈਲਾ ਢੋਣ ਦੀ ਪ੍ਰਥਾ ਇਕ ਘਿਣਾਪੂਰਨ ਪ੍ਰਥਾ ਸੀ । ਇਹ ਸਮਾਜ ਵਿਚ ਸਦੀਆਂ ਤੋਂ ਚਲੀ ਆ ਰਹੀ ਸੀ । ਇਸਦੇ ਅਨੁਸਾਰ ਇਕ ਜਾਤੀ ਦੇ ਲੋਕਾਂ ਨੂੰ ਦੂਸਰਿਆਂ ਦਾ ਮਲ-ਮੂਤਰ ਸਿਰ ‘ਤੇ ਚੁੱਕ ਕੇ ਬਾਹਰ ਸੁੱਟਣਾ ਪੈਂਦਾ ਸੀ । ਮੈਲਾ ਢੋਣ ਵਾਲੀ ਜਾਤੀ ਦੇ ਲੋਕਾਂ ਨੂੰ ਅਛੂਤ ਮੰਨਿਆ ਜਾਂਦਾ ਸੀ । ਹਰੇਕ ਵਿਅਕਤੀ ਉਨ੍ਹਾਂ ਨੂੰ ਘਣਾ ਕਰਦਾ ਸੀ । ਸਮੇਂ ਦੇ ਪਰਿਵਰਤਨ ਦੇ ਨਾਲ ਇਸ ਬੁਰਾਈ ਨੂੰ ਸਮਾਪਤ ਕਰਨਾ ਜ਼ਰੂਰੀ ਸੀ। ਸਮੇਂ-ਸਮੇਂ ਉੱਤੇ ਸਰਕਾਰਾਂ ਇਸ ਨੂੰ ਬੰਦ ਕਰਨ ਉੱਤੇ ਵਿਚਾਰ ਕਰਦੀਆਂ ਰਹੀਆਂ । ਹੁਣ ਕਾਨੂੰਨ ਦੇ ਅਨੁਸਾਰ ਸਿਰ ‘ਤੇ ਮੈਲਾ ਢੋਣ ਦੀ ਇਹ ਪ੍ਰਥਾ ਬੰਦ ਕਰ ਦਿੱਤੀ ਗਈ ਹੈ । ਇਸਦੇ ਵਿਰੁੱਧ ਦੰਡ ਦੇਣ ਦੇ ਕਾਨੂੰਨ ਦੀ ਵਿਵਸਥਾ ਕਰ ਦਿੱਤੀ ਗਈ ਹੈ ।

ਪ੍ਰਸ਼ਨ 7.
ਅਨਪੜ੍ਹਤਾ ਦਾ ਲੋਕਤੰਤਰ ‘ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਅਨਪੜ੍ਹਤਾ ਇਕ ਬਹੁਤ ਵੱਡਾ ਸਰਾਪ ਹੈ । ਇਸਦੇ ਲੋਕਤੰਤਰ ਤੇ ਹੇਠ ਲਿਖੇ ਪ੍ਰਭਾਵ ਪੈਂਦੇ ਹਨ-
(1) ਅਨਪੜ੍ਹਤਾ ਬਹੁਤ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ । ਇਸੇ ਬੁਰਾਈ ਦੇ ਕਾਰਨ ਹੀ ਬੇਕਾਰੀ, ਧਾਰਮਿਕ ਸੰਕੀਰਣਤਾ, ਰੂੜੀਵਾਦ, ਅੰਧ-ਵਿਸ਼ਵਾਸ, ਹੀਨਤਾ, ਖੇਤਰੀਅਤਾ, ਜਾਤੀਵਾਦ ਆਦਿ ਭਾਵਨਾਵਾਂ ਪੈਦਾ ਹੁੰਦੀਆਂ ਹਨ ।
(2) ਅਨਪੜ੍ਹ ਵਿਅਕਤੀ ਇਕ ਚੰਗਾ ਨਾਗਰਿਕ ਵੀ ਨਹੀਂ ਬਣ ਸਕਦਾ । ਸੁਆਰਥੀ ਰਾਜਨੀਤੀਵਾਨ ਅਨਪੜ੍ਹ ਵਿਅਕਤੀਆਂ ਨੂੰ ਆਸਾਨੀ ਨਾਲ ਪੱਥ ਭ੍ਰਸ਼ਟ ਕਰ ਦਿੰਦੇ ਹਨ । ਇਸ ਤਰ੍ਹਾਂ ਅਨਪੜ੍ਹਤਾ ਲੋਕਤੰਤਰ ਦੀ ਰਾਹ ਵਿਚ ਰੁਕਾਵਟ ਪਾਉਂਦੀ ਹੈ ।

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

PSEB 8th Class Social Science Guide ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ Important Questions and Answers

ਵਸਤੂਨਿਸ਼ਠ ਪ੍ਰਸ਼ਨ
(ਉ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਭਾਰਤੀ ਸੰਵਿਧਾਨ ਵਿਚ ਸ਼ਾਮਲ ਤਿੰਨ ਸਭ ਤੋਂ ਮਹੱਤਵਪੂਰਨ ਸਿਧਾਂਤ ਕਿਹੜੇ ਹਨ ਜੋ ਸਮਾਜਿਕ ਸਮਾਨਤਾ ਨੂੰ ਸੁਨਿਸ਼ਚਿਤ ਕਰਦੇ ਹਨ ?
ਉੱਤਰ-
ਸਮਾਨਤਾ, ਸੁਤੰਤਰਤਾ ਅਤੇ ਧਰਮ-ਨਿਰਪੱਖਤਾ ।

ਪ੍ਰਸ਼ਨ 2.
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸਾਰੇ ਨਾਗਰਿਕਾਂ ਨੂੰ ਕਿਹੜੇ-ਕਿਹੜੇ ਤਿੰਨ ਪ੍ਰਕਾਰ ਦਾ ਨਿਆਂ ਪ੍ਰਦਾਨ ਕਰਨ ਦੀ ਗੱਲ ਕਹੀ ਗਈ ਹੈ ?
ਉੱਤਰ-
ਸਮਾਜਿਕ, ਆਰਥਿਕ ਅਤੇ ਰਾਜਨੀਤਿਕ ।

ਪ੍ਰਸ਼ਨ 3.
ਸਮਾਜਿਕ ਅਸਮਾਨਤਾ ਦੀਆਂ ਕੋਈ ਚਾਰ ਕਿਸਮਾਂ ਲਿਖੋ ।
ਉੱਤਰ-

  1. ਸੰਪ੍ਰਦਾਇਕਤਾ
  2. ਜਾਤੀਵਾਦ ਅਤੇ ਛੂਤ-ਛਾਤ
  3. ਭਾਸ਼ਾਵਾਦ
  4. ਅਨਪੜ੍ਹਤਾ ।

ਪਸ਼ਨ 4.
ਭਾਰਤੀ ਲੋਕਤੰਤਰ ਦੀਆਂ ਕੋਈ ਤਿੰਨ ਸਮੱਸਿਆਵਾਂ ਲਿਖੋ !
ਉੱਤਰ-
ਅਨਪੜ੍ਹਤਾ, ਸੰਪ੍ਰਦਾਇਕਤਾ ਅਤੇ ਭਾਸ਼ਾਵਾਦੀ ।

ਪ੍ਰਸ਼ਨ 5.
ਛੂਤ-ਛਾਤ ਨੂੰ ਕਾਨੂੰਨੀ ਅਪਰਾਧ ਕਿਉਂ ਘੋਸ਼ਿਤ ਕੀਤਾ ਗਿਆ ਹੈ ?
ਉੱਤਰ-
ਕਿਉਂਕਿ ਇਹ ਸਮਾਨਤਾ ਦੀ ਭਾਵਨਾ ਦੇ ਵਿਰੁੱਧ ਹੈ ।

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

ਪ੍ਰਸ਼ਨ 6.
ਸੰਵਿਧਾਨ ਵਿਚ ਕਿੰਨੀਆਂ ਭਾਸ਼ਾਵਾਂ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕੀਤੀ ਗਈ ਹੈ ।
ਉੱਤਰ-
ਸੰਵਿਧਾਨ ਵਿਚ 22 ਭਾਸ਼ਾਵਾਂ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕੀਤੀ ਗਈ ਹੈ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਸਾਡੇ ਸਮਾਜ ਦੇ ਕਈ ਸਮੁਦਾਇ (ਸਮੂਹ) ਜੋ ਲੰਬੇ ਸਮੇਂ ਤੋਂ ਆਰਥਿਕ ਅਤੇ ਸਮਾਜਿਕ ਰੂਪ ਨਾਲ ਪਿੱਛੜ ਰਹੇ ਹਨ । ਉਨ੍ਹਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ।
(i) ਸਰਵਨ ਸਮੁਦਾਇ
(ii) ਅਨਪੜ੍ਹ ਸਮੁਦਾਇ
(iii) ਸੀਮਾਂਤ ਗਰੁੱਪ
(iv) ਉਪਰੋਕਤ ਸਾਰੇ ।
ਉੱਤਰ-
(iii) ਸੀਮਾਂਤ ਗਰੁੱਪ

ਪ੍ਰਸ਼ਨ 2.
ਸਾਡੇ ਸਮਾਜ ਵਿਚ ਕਈ ਪ੍ਰਕਾਰ ਦੀਆਂ ਅਸਮਾਨਤਾਵਾਂ ਪ੍ਰਚਲਿਤ ਹਨ । ਉਨ੍ਹਾਂ ਦੇ ਹਿੱਤ ਵਿਚ ਹੇਠਾਂ ਲਿਖਿਆਂ ਵਿੱਚੋਂ ਸੰਵਿਧਾਨ ਵਿਚ ਕਿਹੜੀ ਵਿਵਸਥਾ ਕੀਤੀ ਗਈ ਹੈ ?
(i) ਇਕ ਭਾਸ਼ਾ
(ii) ਰਾਖਵਾਂਕਰਨ
(iii) ਕਰਜ਼ ਮਾਫ਼ੀ
(iv) ਦਬਾਅ ਸਮੂਹ ।
ਉੱਤਰ-
(ii) ਰਾਖਵਾਂਕਰਨ

ਪ੍ਰਸ਼ਨ 3.
“ਭਾਰਤ ਵਿੱਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਦਲ ਹੈ । ” ਇਹ ਸ਼ਬਦ ਕਿਸ ਨੇ ਕਹੇ ?
(i) ਮਹਾਤਮਾ ਗਾਂਧੀ
(ii) ਪੰਡਿਤ ਜਵਾਹਰ ਲਾਲ ਨਹਿਰੂ
(iii) ਸ੍ਰੀ ਜੈ ਪ੍ਰਕਾਸ਼ ਨਰਾਇਣ
(iv) ਡਾ: ਬੀ.ਆਰ. ਅੰਬੇਦਕਰ ।
ਉੱਤਰ-
(iii) ਸ੍ਰੀ ਜੈ ਪ੍ਰਕਾਸ਼ ਨਰਾਇਣ

ਪ੍ਰਸ਼ਨ 4.
ਭਾਰਤੀਆਂ ਨੂੰ ਸਮਾਜਿਕ ਨਿਆਂ ਦੇਣ ਦੇ ਉਦੇਸ਼ ਨਾਲ ਸੰਵਿਧਾਨ ‘ਚ ਕਿਹੜਾ ਮੌਲਿਕ ਅਧਿਕਾਰ ਦਰਜ ਕੀਤਾ ਗਿਆ ?
(i) ਸੁਤੰਤਰਤਾ ਦਾ ਅਧਿਕਾਰ
(ii) ਸ਼ੋਸ਼ਣ ਵਿਰੁੱਧ ਅਧਿਕਾਰ
(iii) ਸਮਾਨਤਾ ਦਾ ਅਧਿਕਾਰ
(iv) ਇਨ੍ਹਾਂ ‘ਚੋਂ ਕੋਈ ਨਹੀਂ ।
ਉੱਤਰ-
(iii) ਸਮਾਨਤਾ ਦਾ ਅਧਿਕਾਰ

ਪ੍ਰਸ਼ਨ 5.
‘ਪੜ੍ਹੋ ਸਾਰੇ ਵਧੋ ਸਾਰੇ ਇਹ ਕਿਸ ਦਾ ਮਾਟੋ (ਲੋਗੋ) ਹੈ ?
(i) ਰਾਸ਼ਟਰੀ ਮਾਧਿਮਕ ਸਿੱਖਿਆ ਅਭਿਆਨ
(ii) ਸਰਵ ਸਿੱਖਿਆ ਅਭਿਆਨ
(iii) ਰਾਜਸੀ ਸਾਖਰਤਾ ਮਿਸ਼ਨ
(iv) ਪੰਜਾਬ ਸਕੂਲ ਸਿੱਖਿਆ ਬੋਰਡ ।
ਉੱਤਰ-
(ii) ਸਰਵ ਸਿੱਖਿਆ ਅਭਿਆਨ

ਪ੍ਰਸ਼ਨ 6.
ਸਰਕਾਰੀ ਨੌਕਰੀਆਂ ”ਚ ਰਾਖਵਾਂਕਰਨ ਕਿਨ੍ਹਾਂ ਲਈ ਲਾਗੂ ਹੈ ?
(i) ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਲਈ
(ii) ਕੇਵਲ ਪੱਛੜੀਆਂ ਸ਼੍ਰੇਣੀਆਂ ਲਈ
(iii) ਕੇਵਲ ਗ਼ਰੀਬ ਲੋਕਾਂ ਲਈ
(iv) ਅਨੁਸੂਚਿਤ ਜਾਤੀਆਂ-ਜਨਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਲਈ ।
ਉੱਤਰ-
(iv) ਅਨੁਸੂਚਿਤ ਜਾਤੀਆਂ-ਜਨਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਲਈ ।

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਸਮਾਜਿਕ, ਰਾਜਨੀਤਿਕ ਤੇ ਆਰਥਿਕ ਨਿਆਂ ਦੇਣ ਦਾ ਵਾਅਦਾ ………………….. ਵਿੱਚ ਕੀਤਾ ਗਿਆ ਹੈ ।
ਉੱਤਰ-
ਪ੍ਰਸਤਾਵਨਾ

2. ਪ੍ਰਸਤਾਵਨਾ ਭਾਰਤੀ ਨਾਗਰਿਕਾਂ ਨੂੰ …………………………. ਨਿਆਂ ਦੇਣ ਦਾ ਵਾਅਦਾ ਕਰਦੀ ਹੈ ।
ਉੱਤਰ-
ਸਮਾਜਿਕ, ਰਾਜਨੀਤਿਕ ਅਤੇ ਆਰਥਿਕ

3. ਭਾਰਤੀ ਸੰਵਿਧਾਨ ਦੇ ਅਨੁਛੇਦ ……………………….. ਤਕ ……………………….. ਸੁਤੰਤਰਤਾ ਦਿੱਤੀ ਗਈ ਹੈ ।
ਉੱਤਰ-
25,28

4. ਭਾਰਤ ਵਿੱਚ ਲਗਪਗ …………………………… ਤੋਂ ਵੱਧ ਜਾਤੀਆਂ ਹਨ ।
ਉੱਤਰ-
3000

5. ਭਾਰਤੀ ਸੰਵਿਧਾਨ ਵਿਚ ………………………… ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੈ ।
ਉੱਤਰ-
22

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

6. ਮੰਡਲ ਕਮਿਸ਼ਨ ਦੀ ਸਥਾਪਨਾ ………………………….. ਵਿੱਚ ਕੀਤੀ ਗਈ ਸੀ ।
ਉੱਤਰ-
1978

7. ਮੰਡਲ ਕਮਿਸ਼ਨ ਨੇ ਭਾਰਤ ‘ਚ ……………………….. ਅਨੁਸੂਚਿਤ ਜਾਤੀਆਂ-ਜਨਜਾਤੀਆਂ ਦੀ ਪਹਿਚਾਣ ਕੀਤੀ ਹੈ ।
ਉੱਤਰ-
3743

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :

1. ਸਮਾਜਿਕ ਅਸਮਾਨਤਾਵਾਂ ਲੋਕਤੰਤਰੀ ਸਰਕਾਰ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਹਨ ।
ਉੱਤਰ-
(×)

2. ਭਾਰਤ ਵਿੱਚ ਅੱਜ 54% ਲੋਕ ਅਨਪੜ੍ਹ ਹਨ ।
ਉੱਤਰ-
(×)

3. ਹਿੰਦੀ ਭਾਰਤ ਦੀ ਰਾਸ਼ਟਰੀ ਭਾਸ਼ਾ ਹੈ ।
ਉੱਤਰ-
(√)

4. ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਲਈ ਰਾਖਵਾਂਕਰਨ ਅੱਜ ਵੀਂ ਲਾਗੂ ਹੈ ।
ਉੱਤਰ-
(√)

5. 73ਵੀਂ ਤੇ 74ਵੀਂ ਸੋਧ ਪੇਂਡੂ ਤੇ ਸ਼ਹਿਰੀ ਸਥਾਨਕ ਸਵੈ-ਸ਼ਾਸਨ ਦਾ ਪ੍ਰਬੰਧ ਕਰਦੀ ਹੈ ।
ਉੱਤਰ-
(√)

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

6. ਅੱਜ ਭਾਰਤੀ ਸਮਾਜ ‘ਚੋਂ ਸਮਾਜਿਕ ਅਸਮਾਨਤਾਵਾਂ ਖ਼ਤਮ ਹੋ ਗਈਆਂ ਹਨ ।
ਉੱਤਰ-
(√)

(ਹ) ਸਹੀ ਜੋੜੇ ਬਣਾਓ :

1. ਛੂਤ-ਛਾਤ ਕਾਨੂੰਨੀ ਅਪਰਾਧ ਘੋਸ਼ਿਤ 1979
2. ਮੰਡਲ ਆਯੋਗ ਦਾ ਗਠਨ 1955
3. ਸਮਾਨਤਾ ਦਾ ਅਧਿਕਾਰ ਸੰਵਿਧਾਨ ਦੇ ਅਨੁਛੇਦ 25 ਤੋਂ 28
4. ਧਾਰਮਿਕ ਸੁਤੰਤਰਤਾ ਦਾ ਅਧਿਕਾਰ ਸੰਵਿਧਾਨ ਦੇ ਅਨੁਛੇਦ 14 ਤੋਂ 18.

ਉੱਤਰ-

1. ਛੂਤ-ਛਾਤ ਕਾਨੂੰਨੀ ਅਪਰਾਧ ਘੋਸ਼ਿਤ 1955
2. ਮੰਡਲ ਆਯੋਗ ਦਾ ਗਠਨ 1979
3. ਸਮਾਨਤਾ ਦਾ ਅਧਿਕਾਰ ਸੰਵਿਧਾਨ ਦੇ ਅਨੁਛੇਦ, 14 ਤੋਂ 18
4. ਧਾਰਮਿਕ ਸੁਤੰਤਰਤਾ ਦਾ ਅਧਿਕਾਰ ਸੰਵਿਧਾਨ ਦੇ ਅਨੁਛੇਦ 25 ਤੋਂ 28.

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਸੰਪ੍ਰਦਾਇਕ ਅਸਮਾਨਤਾ ਉੱਤੇ ਇਕ ਨੋਟ ਲਿਖੋ ।
ਉੱਤਰ-
ਸੰਪ੍ਰਦਾਇਕਤਾ, ਸਮਾਜਿਕ ਅਸਮਾਨਤਾ ਦਾ ਪਹਿਲਾ ਰੂਪ ਹੈ । ਭਾਰਤ ਵਿਚ ਅਨੇਕਾਂ ਧਰਮ ਹਨ । ਇਨ੍ਹਾਂ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚ ਧਾਰਮਿਕ ਕੱਟੜਤਾ ਪਾਈ ਜਾਂਦੀ ਹੈ, ਜੋ ਸੰਪ੍ਰਦਾਇਕਤਾ ਨੂੰ ਜਨਮ ਦਿੰਦੀ ਹੈ । ਫਲਸਰੂਪ ਸੰਪ੍ਰਦਾਇਕਤਾ ਸਮਾਜਿਕ ਅਤੇ ਰਾਜਨੀਤਿਕ ਜੀਵਨ ਦਾ ਇਕ ਅੰਗ ਬਣ ਚੁੱਕੀ ਹੈ । ਇਸ ਧਾਰਮਿਕ ਕੱਟੜਤਾ ਦੇ ਕਾਰਨ ਹੀ 1947 ਈ: ਵਿਚ ਭਾਰਤ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਸੀ । ਧਾਰਮਿਕ ਕੱਟੜਤਾ ਦਾ ਹੀ ਨਤੀਜਾ ਹੈ ਕਿ ਦੇਸ਼ ਵਿਚ ਸੰਪ੍ਰਦਾਇਕ ਦੰਗੇ ਹੁੰਦੇ ਰਹਿੰਦੇ ਹਨ । ਇਹੀ ਕੜਵਾਹਟ ਭਾਰਤੀ ਰਾਜਨੀਤੀ ਵਿਚ ਵੀ ਹੈ । ਲੋਕਾਂ ਕੋਲੋਂ ਧਰਮ ਦੇ ਨਾਂ ‘ਤੇ ਵੋਟਾਂ ਮੰਗੀਆਂ ਜਾਂਦੀਆਂ ਹਨ । ਨਤੀਜੇ ਵਜੋਂ ਦੇਸ਼ ਵਿਚ ਸਮੇਂ-ਸਮੇਂ ਉੱਤੇ ਧਾਰਮਿਕ ਤਨਾਓ ਦਾ ਵਾਤਾਵਰਨ ਪੈਦਾ ਹੋ ਜਾਂਦਾ ਹੈ ।

ਭਾਰਤੀ ਸੰਵਿਧਾਨ ਦੇ ਅਨੁਛੇਦ 25 ਤੋਂ 28 ਅਧੀਨ ਲੋਕਾਂ ਨੂੰ ਧਾਰਮਿਕ ਸੁਤੰਤਰਤਾ ਪ੍ਰਦਾਨ ਕੀਤੀ ਗਈ ਹੈ । ਇਸਦੇ ਅਨੁਸਾਰ ਸਾਰੇ ਧਰਮਾਂ ਨੂੰ ਬਰਾਬਰ ਮੰਨਿਆ ਗਿਆ ਹੈ । ਲੋਕਾਂ ਨੂੰ ਕਿਸੇ ਵੀ ਧਰਮ ਨੂੰ ਅਪਨਾਉਣ, ਮੰਨਣ ਅਤੇ ਪ੍ਰਚਾਰ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ।

ਪ੍ਰਸ਼ਨ 2.
ਮੈਲਾ ਢੋਣ ਦੀ ਪ੍ਰਥਾ ਕੀ ਸੀ ? ਇਸਨੂੰ ਕਿਉਂ ਖ਼ਤਮ ਕਰ ਦਿੱਤਾ ਗਿਆ ?
ਉੱਤਰ-
ਮੈਲਾ ਢੋਣ ਦੀ ਪ੍ਰਥਾ ਇਕ ਘਿਣਾਪੂਰਨ ਪ੍ਰਥਾ ਸੀ । ਇਹ ਸਮਾਜ ਵਿਚ ਸਦੀਆਂ ਤੋਂ ਚਲੀ ਆ ਰਹੀ ਸੀ । ਇਸਦੇ ਅਨੁਸਾਰ ਇਕ ਜਾਤੀ ਦੇ ਲੋਕਾਂ ਨੂੰ ਦੁਸਰਿਆਂ ਦਾ ਮਲ-ਮੂਤਰ ਸਿਰ ‘ਤੇ ਚੁੱਕ ਕੇ ਬਾਹਰ ਸੁੱਟਣਾ ਪੈਂਦਾ ਸੀ । ਮੈਲਾ ਢੋਣ ਵਾਲੀ ਜਾਤੀ ਦੇ ਲੋਕਾਂ ਨੂੰ ਅਛੂਤ ਮੰਨਿਆ ਜਾਂਦਾ ਸੀ । ਹਰੇਕ ਵਿਅਕਤੀ ਉਨ੍ਹਾਂ ਨੂੰ ਘਿਣਾ ਕਰਦਾ ਸੀ । ਸਮੇਂ ਦੇ ਪਰਿਵਰਤਨ ਦੇ ਨਾਲ ਇਸ ਬੁਰਾਈ ਨੂੰ ਸਮਾਪਤ ਕਰਨਾ ਜ਼ਰੂਰੀ ਸੀ । ਸਮੇਂ-ਸਮੇਂ ਉੱਤੇ ਸਰਕਾਰਾਂ ਇਸ ਨੂੰ ਬੰਦ ਕਰਨ ਉੱਤੇ ਵਿਚਾਰ ਕਰਦੀਆਂ ਰਹੀਆਂ । ਹੁਣ ਕਾਨੂੰਨ ਦੇ ਅਨੁਸਾਰ ਸਿਰ ‘ਤੇ ਮੈਲਾ ਢੋਣ ਦੀ ਇਹ ਪ੍ਰਥਾ ਬੰਦ ਕਰ ਦਿੱਤੀ ਗਈ ਹੈ । ਇਸਦੇ ਵਿਰੁੱਧ ਦੰਡ ਦੇਣ ਦੇ ਕਾਨੂੰਨ ਦੀ ਵਿਵਸਥਾ ਕਰ ਦਿੱਤੀ ਗਈ ਹੈ ।

ਪ੍ਰਸ਼ਨ 3.
ਭਾਰਤ ਦੇ ਸੀਮਾਂਤ ਗਰੁੱਪਾਂ (ਸਮੂਹਾਂ) ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਸੀਮਾਂਤ ਗਰੁੱਪ ਸਾਡੇ ਸਮਾਜ ਦੇ ਉਹ ਸਮੂਹ ਹਨ ਜੋ ਸਮਾਜਿਕ ਅਤੇ ਆਰਥਿਕ ਕਾਰਨਾਂ ਤੋਂ ਇਕ ਲੰਮੇ ਸਮੇਂ ਤਕ ਪਿੱਛੜੇ ਰਹੇ ਹਨ । ਇਨ੍ਹਾਂ ਸਮੂਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-

  1. ਅਨੁਸੂਚਿਤ ਜਾਤੀਆਂ – ਅਨੁਸੂਚਿਤ ਜਾਤੀਆਂ ਦੀ ਕੋਈ ਸਪੱਸ਼ਟ ਸੰਵਿਧਾਨਿਕ ਪਰਿਭਾਸ਼ਾ ਨਹੀਂ ਹੈ । ਅਸੀਂ ਇੰਨਾ ਕਹਿ ਸਕਦੇ ਹਾਂ ਕਿ ਇਨ੍ਹਾਂ ਜਾਤੀਆਂ ਦਾ ਸੰਬੰਧ ਉਨ੍ਹਾਂ ਲੋਕਾਂ ਨਾਲ ਹੈ ਜਿਨ੍ਹਾਂ ਦੇ ਨਾਲ ਅਛੂਤਾਂ ਵਰਗਾ ਵਿਵਹਾਰ ਕੀਤਾ ਜਾਂਦਾ ਰਿਹਾ ਹੈ ।
  2. ਅਨੁਸੂਚਿਤ ਕਬੀਲੇ – ਅਨੁਸੂਚਿਤ ਕਬੀਲਿਆਂ ਦੀ ਵੀ ਕੋਈ ਸਪੱਸ਼ਟ ਪਰਿਭਾਸ਼ਾ ਨਹੀਂ । ਇਹ ਵੀ ਸਮਾਜ ਦੇ ਸ਼ੋਸ਼ਿਤ ਕਬੀਲੇ ਹਨ । ਪਿਛੜੇ ਹੋਣ ਦੇ ਕਾਰਨ ਇਹ ਸਮਾਜ ਤੋਂ ਵੱਖ-ਵੱਖ ਹੋ ਕੇ ਰਹਿ ਗਏ ।
  3. ਪੱਛੜੀਆਂ ਸ਼੍ਰੇਣੀਆਂ – ਇਨ੍ਹਾਂ ਨੂੰ ਸੰਵਿਧਾਨ ਵਿਚ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ । ਅਸਲ ਵਿਚ ਇਹ ਸਮਾਜ ਦੇ ਕਮਜ਼ੋਰ ਵਰਗ ਹਨ । ਮੰਡਲ-ਕਮਿਸ਼ਨ ਦੇ ਅਨੁਸਾਰ ਦੇਸ਼ ਦੀ ਕੁੱਲ ਜਨਸੰਖਿਆ ਦਾ 5.2% ਭਾਗ ਪਿੱਛੜੀਆਂ ਸ਼੍ਰੇਣੀਆਂ ਹਨ ।
  4. ਘੱਟ-ਗਿਣਤੀ ਵਰਗ-ਘੱਟ – ਗਿਣਤੀ ਵਰਗ ਦੇ ਲੋਕ ਧਾਰਮਿਕ ਜਾਂ ਭਾਸ਼ਾ ਦੇ ਨਜ਼ਰੀਏ ਤੋਂ ਉਹ ਲੋਕ ਹਨ, ਜਿਨ੍ਹਾਂ ।

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

ਪ੍ਰਸ਼ਨ 4.
ਸੰਪ੍ਰਦਾਇਕ ਅਸਮਾਨਤਾ ਦੇ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ-
ਸੰਪ੍ਰਦਾਇਕ ਅਸਮਾਨਤਾ ਦੇ ਮੁੱਖ ਪ੍ਰਭਾਵ ਹੇਠ ਲਿਖੇ ਹਨ-

  1. ਰਾਜਨੀਤਿਕ ਦਲ ਧਰਮ ਦੇ ਆਧਾਰ ‘ਤੇ ਸੰਗਠਿਤ ਹੁੰਦੇ ਹਨ ।
  2. ਧਰਮ ਉੱਤੇ ਅਧਾਰਿਤ ਦਬਾਅ ਸਮੂਹ ਭਾਰਤੀ ਲੋਕਤੰਤਰ ਨੂੰ ਪ੍ਰਭਾਵਿਤ ਕਰਦੇ ਹਨ ।
  3. ਸੰਪ੍ਰਦਾਇਕਤਾ ਭਾਰਤੀ ਜਨਜੀਵਨ ਵਿਚ ਹਿੰਸਾ ਨੂੰ ਬੜ੍ਹਾਵਾ ਦੇ ਰਹੀ ਹੈ ।
  4. ਮੰਤਰੀ ਪਰਿਸ਼ਦ ਦੇ ਨਿਰਮਾਣ ਵਿਚ ਧਰਮ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ ।
  5. ਸੰਪ੍ਰਦਾਇਕਤਾ ਲੋਕਾਂ ਨੂੰ ਨਿਰਪੱਖ ਮਤਦਾਨ ਕਰਨ ਤੋਂ ਰੋਕਦੀ ਹੈ ।

ਪ੍ਰਸ਼ਨ 5.
ਜਾਤੀਵਾਦ ਅਸਮਾਨਤਾ ਦਾ ਅਰਥ ਦੱਸਦੇ ਹੋਏ ਇਸਦੇ ਪ੍ਰਭਾਵ ਲਿਖੋ ।
ਉੱਤਰ-
ਜਾਤੀਵਾਦ ਅਸਮਾਨਤਾ-ਭਾਰਤ ਵਿਚ ਤਿੰਨ ਹਜ਼ਾਰ ਤੋਂ ਵੀ ਜ਼ਿਆਦਾ ਜਾਤੀਆਂ ਦੇ ਲੋਕ ਰਹਿੰਦੇ ਹਨ । ਇਨ੍ਹਾਂ ਵਿਚ ਜਾਤੀ ਦੇ ਨਾਂ ਤੇ ਉਚ-ਨੀਚ ਪਾਈ ਜਾਂਦੀ ਹੈ । ਇਸ ਨੂੰ ਜਾਤੀਵਾਦ ਅਸਮਾਨਤਾ ਕਹਿੰਦੇ ਹਨ । ਇਸ ਅਸਮਾਨਤਾ ਦੇ ਕਾਰਨ ਕੁੱਝ ਜਾਤੀਆਂ ਦੇ ਲੋਕਾਂ ਨੂੰ ਸਰਵਜਨਕ ਖੂਹਾਂ ਦੀ ਵਰਤੋਂ ਨਹੀਂ ਕਰਨ ਦਿੱਤੀ ਜਾਂਦੀ । ਉਨ੍ਹਾਂ ਨੂੰ ਮੰਦਰਾਂ ਅਤੇ ਹੋਰ ਸਰਵਜਨਕ ਸਥਾਨਾਂ ‘ਤੇ ਵੀ ਜਾਣ ਤੋਂ ਰੋਕਿਆ ਜਾਂਦਾ ਹੈ । ਜਾਤੀ ਦੇ ਨਾਮ ਉੱਤੇ ਰਾਜਨੀਤੀ ਹੁੰਦੀ ਹੈ ਅਤੇ ਵੱਖ-ਵੱਖ ਰਾਜਨੀਤਿਕ ਦਲ ਜਾਤੀ ਦੇ ਨਾਮ ਉੱਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਹਨ ।

ਪ੍ਰਭਾਵ-

  1. ਰਾਜਨੀਤਿਕ ਦਲਾਂ ਦਾ ਨਿਰਮਾਣ ਜਾਤੀ ਦੇ ਆਧਾਰ ‘ਤੇ ਹੋ ਰਿਹਾ ਹੈ ।
  2. ਚੋਣਾਂ ਦੇ ਸਮੇਂ ਜਾਤ ਦੇ ਨਾਮ ਉੱਤੇ ਵੋਟ ਮੰਗੇ ਜਾਂਦੇ ਹਨ ।
  3. ਅਨੁਸੂਚਿਤ ਜਾਤੀਆਂ ਨੂੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਨ ਦੀ ਵਿਵਸਥਾ ਨੇ ਸਮਾਜ ਦਾ ਜਾਤੀਕਰਨ ਕਰ ਦਿੱਤਾ ਹੈ ।
  4. ਜਾਤੀ ਦੇ ਕਾਰਨ ਛੂਤ-ਛਾਤ ਵਰਗੀ ਅਮਾਨਵੀ ਪ੍ਰਥਾ ਨੂੰ ਉਤਸ਼ਾਹ ਮਿਲਦਾ ਹੈ ।
  5. ਕਈ ਵਾਰ ਜਾਤੀ ਸੰਘਰਸ਼ ਅਤੇ ਹਿੰਸਾ ਦਾ ਕਾਰਨ ਬਣਦੀ ਹੈ ।
  6. ਜਾਤੀ ‘ਤੇ ਆਧਾਰਿਤ ਦਬਾਅ ਸਮੂਹਾਂ ਦਾ ਨਿਰਮਾਣ ਹੁੰਦਾ ਹੈ ਜੋ ਲੋਕਤੰਤਰ ਉੱਤੇ ਬੁਰਾ ਪ੍ਰਭਾਵ ਪਾਉਂਦੇ ਹਨ ।

ਪ੍ਰਸ਼ਨ 6.
ਕੀ ਛੂਤ-ਛਾਤ ਇਕ ਅਮਾਨਵੀ ਪ੍ਰਥਾ ਹੈ ? ਸਪੱਸ਼ਟ ਕਰੋ ।
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਕਿ ਛੂਤ-ਛਾਤ ਇਕ ਅਮਾਨਵੀ ਪ੍ਰਥਾ ਹੈ । ਇਸ ਪ੍ਰਥਾ ਦੇ ਕਾਰਨ ਭਾਰਤੀ ਸਮਾਜ ਦੇ ਇਕ ਵੱਡੇ ਵਰਗ ਦਾ ਸਦੀਆਂ ਤੋਂ ਸ਼ੋਸ਼ਣ ਹੁੰਦਾ ਰਿਹਾ ਹੈ । ਉਨ੍ਹਾਂ ਨਾਲ ਨਫ਼ਰਤ ਕੀਤੀ ਜਾਂਦੀ ਰਹੀ ਹੈ । ਇੱਥੋਂ ਤਕ ਕਿ ਉਨ੍ਹਾਂ ਨੂੰ ਛੂਹਣਾ ਵੀ ਪਾਪ ਸਮਝਿਆ ਜਾਂਦਾ ਰਿਹਾ ਹੈ । ਛੂਤ-ਛਾਤ ਦੇ ਪ੍ਰਭਾਵਾਂ ਤੋਂ ਇਹ ਸਪੱਸ਼ਟ ਹੋ ਜਾਵੇਗਾ ਕਿ ਇਹ ਅਸਲ ਵਿਚ ਹੀ ਇਕ ਅਮਾਨਵੀ ਪ੍ਰਥਾ ਹੈ ।

ਪ੍ਰਭਾਵ-

  1. ਛੂਤ-ਛਾਤ ਦੀ ਪ੍ਰਥਾ ਸਮਾਜਿਕ ਅਸਮਾਨਤਾ ਨੂੰ ਜਨਮ ਦਿੰਦੀ ਹੈ ।
  2. ਛੂਤ-ਛਾਤ ਨਾਲ ਲੋਕਾਂ ਵਿਚ ਹੀਣਭਾਵਨਾ ਪੈਦਾ ਹੁੰਦੀ ਹੈ ।
  3. ਇਹ ਪ੍ਰਥਾ ਹਿੰਸਾ ਨੂੰ ਜਨਮ ਦਿੰਦੀ ਹੈ ।
  4. ਬਹੁਤ ਸਾਰੇ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਨਹੀਂ ਮਿਲਦੀ ।
  5. ਛੂਤ-ਛਾਤ ਦੇ ਕਾਰਨ ਲੋਕਾਂ ਨੂੰ ਰਾਜਨੀਤੀ ਵਿਚ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾਂਦਾ ।

ਇਨ੍ਹਾਂ ਸਭ ਗੱਲਾਂ ਨੂੰ ਦੇਖਦੇ ਹੋਏ ਭਾਰਤੀ ਸੰਵਿਧਾਨ ਦੁਆਰਾ ਛਾਤ-ਛਾਤ ਨੂੰ ਕਾਨੂੰਨੀ ਅਪਰਾਧ ਘੋਸ਼ਿਤ ਕਰ ਦਿੱਤਾ ਗਿਆ ਹੈ ।

ਪ੍ਰਸ਼ਨ 7.
ਭਾਸ਼ਾਵਾਦ ਦੇ ਕੀ ਪ੍ਰਭਾਵ ਹੁੰਦੇ ਹਨ ?
ਜੋ
ਭਾਸ਼ਾਵਾਦ ਦੇ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ-

  1. ਭਾਸ਼ਾ ਦੇ ਆਧਾਰ ਉੱਤੇ ਨਵੇਂ ਰਾਜਾਂ ਦੀ ਮੰਗ ਦਿਨ-ਪ੍ਰਤੀਦਿਨ ਵੱਧਦੀ ਜਾ ਰਹੀ ਹੈ ।
  2. ਭਾਸ਼ਾ ਦੇ ਆਧਾਰ ‘ਤੇ ਹੀ ਰਾਜਨੀਤਿਕ ਦਲਾਂ ਦਾ ਗਠਨ ਹੋ ਰਿਹਾ ਹੈ ।
  3. ਭਾਸ਼ਾ ਦੇ ਆਧਾਰ ‘ਤੇ ਹੀ ਅੰਦੋਲਨ ਚਲ ਰਹੇ ਹਨ ।
  4. ਭਾਸ਼ਾ ਖੇਤਰਵਾਦ ਅਤੇ ਸੰਪ੍ਰਦਾਇਕਤਾ ਨੂੰ ਉਤਸ਼ਾਹਿਤ ਕਰਦੀ ਹੈ ।
  5. ਭਾਸ਼ਾ ਦੇ ਆਧਾਰ ‘ਤੇ ਲੋਕਾਂ ਵਿਚ ਭੇਦਭਾਵ ਅਤੇ ਹਿੰਸਾ ਪੈਦਾ ਹੁੰਦੀ ਹੈ ।
  6. ਭਾਸ਼ਾਵਾਦ ਮਤਦਾਨ ਨੂੰ ਪ੍ਰਭਾਵਿਤ ਕਰਦਾ ਹੈ।

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

Punjab State Board PSEB 8th Class Social Science Book Solutions Civics Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ Textbook Exercise Questions and Answers.

PSEB Solutions for Class 8 Social Science Civics Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

SST Guide for Class 8 PSEB ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1 ਤੋਂ 15 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਨਿਆਂਪਾਲਿਕਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਨਿਆਂਪਾਲਿਕਾ ਸਰਕਾਰ ਦਾ ਉਹ ਅੰਗ ਹੈ ਜੋ ਨਿਆਂ ਕਰਦੀ ਹੈ । ਇਹ ਸੰਵਿਧਾਨ ਅਤੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਦੀ ਹੈ ਅਤੇ ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਨੂੰ ਸਜ਼ਾ ਦਿੰਦੀ ਹੈ ।

ਪ੍ਰਸ਼ਨ 2.
ਭਾਰਤ ਵਿਚ ਸਭ ਤੋਂ ਵੱਡੀ ਅਦਾਲਤ ਕਿਹੜੀ ਹੈ ਅਤੇ ਇਹ ਕਿੱਥੇ ਸਥਿਤ ਹੈ ?
ਉੱਤਰ-
ਭਾਰਤ ਵਿਚ ਸਭ ਤੋਂ ਵੱਡੀ ਅਦਾਲਤ ਨੂੰ ਸਰਵਉੱਚ ਅਦਾਲਤ ਕਹਿੰਦੇ ਹਨ । ਭਾਰਤ ਦੀ ਸਭ ਤੋਂ ਵੱਡੀ ਅਦਾਲਤ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਸਥਿਤ ਹੈ ।

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

ਪ੍ਰਸ਼ਨ 3.
ਮੁੱਖ ਮੁਕੱਦਮੇ ਕਿਹੜੇ ਹੁੰਦੇ ਹਨ ?
ਉੱਤਰ-
ਮੁੱਖ ਮੁਕੱਦਮੇ ਦੋ ਪ੍ਰਕਾਰ ਦੇ ਹੁੰਦੇ ਹਨ-ਸਿਵਿਲ ਮੁਕੱਦਮੇ ਅਤੇ ਫ਼ੌਜਦਾਰੀ ਮੁਕੱਦਮੇ । ਸਿਵਿਲ ਮੁਕੱਦਮਿਆਂ ਵਿਚ ਮੌਲਿਕ ਅਧਿਕਾਰ, ਵਿਆਹ, ਤਲਾਕ, ਸੰਪੱਤੀ, ਜ਼ਮੀਨੀ ਝਗੜੇ ਆਦਿ ਸ਼ਾਮਲ ਹਨ । ਫ਼ੌਜਦਾਰੀ ਮੁਕੱਦਮਿਆਂ ਦਾ ਸੰਬੰਧ ਮਾਰ-ਕੁੱਟ, ਲੜਾਈ-ਝਗੜਿਆਂ ਅਤੇ ਗਾਲੀ-ਗਲੋਚ ਆਦਿ ਨਾਲ ਹੈ ।

ਪ੍ਰਸ਼ਨ 4.
ਸਿਵਿਲ (ਦੀਵਾਨੀ) ਮੁਕੱਦਮਾ ਕੀ ਹੈ ?
ਉੱਤਰ-
ਸਿਵਿਲ ਮੁਕੱਦਮੇ ਆਮ ਲੋਕਾਂ ਨਾਲ ਸੰਬੰਧਿਤ ਹੁੰਦੇ ਹਨ । ਇਨ੍ਹਾਂ ਝਗੜਿਆਂ ਵਿਚ ਨਾਗਰਿਕਾਂ ਦੇ ਮੌਲਿਕ ਅਧਿਕਾਰ, ਵਿਆਹ, ਤਲਾਕ, ਬਲਾਤਕਾਰ, ਸੰਪੱਤੀ ਅਤੇ ਭੂਮੀ ਸੰਬੰਧੀ ਝਗੜੇ ਆਦਿ ਆਉਂਦੇ ਹਨ । ਇਨ੍ਹਾਂ ਦਾ ਸੰਬੰਧ ਨਿੱਜੀ ਜੀਵਨ ਨਾਲ ਹੁੰਦਾ ਹੈ । ਇਨ੍ਹਾਂ ਵਿਚ ਦੀਵਾਨੀ ਮੁਕੱਦਮੇ ਵੀ ਸ਼ਾਮਲ ਹਨ ।

ਪ੍ਰਸ਼ਨ 5.
ਸਰਕਾਰੀ ਵਕੀਲ ਕੌਣ ਹੁੰਦੇ ਹਨ ?
ਉੱਤਰ-
ਜਿਹੜੇ ਵਕੀਲ ਸਰਕਾਰ ਵੱਲੋਂ ਮੁਕੱਦਮਾ ਲੜਦੇ ਹਨ, ਉਨ੍ਹਾਂ ਨੂੰ ਸਰਕਾਰੀ ਵਕੀਲ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਜਨਹਿਤ ਮੁਕੱਦਮਾ (P.I.L.) ਕੀ ਹੈ ?
ਉੱਤਰ-
ਜਨਹਿਤ ਮੁਕੱਦਮੇ ਸਰਕਾਰ ਦੇ ਕਿਸੇ ਵਿਭਾਗ ਜਾਂ ਅਧਿਕਾਰੀ ਜਾਂ ਸੰਸਥਾ ਦੇ ਵਿਰੁੱਧ ਦਾਇਰ ਕੀਤੇ ਜਾਂਦੇ ਹਨ । ਅਜਿਹੇ ਮੁਕੱਦਮੇ ਦਾ ਸੰਬੰਧ ਸਰਵਜਨਕ ਹਿੱਤ ਨਾਲ ਹੋਣਾ ਜ਼ਰੂਰੀ ਹੈ । ਕਿਸੇ ਦੇ ਨਿੱਜੀ ਹਿੱਤਾਂ ਦੀ ਰੱਖਿਆ ਲਈ ਜਨਹਿਤ ਮੁਕੱਦਮੇਬਾਜ਼ੀ ਦੀ ਸ਼ਰਣ ਨਹੀਂ ਲਈ ਜਾ ਸਕਦੀ । ਅਜਿਹੇ ਕੇਸਾਂ ਦੀ ਪੈਰਵੀ ਸਰਕਾਰੀ ਵਕੀਲਾਂ ਦੇ ਦੁਆਰਾ ਹੀ ਕੀਤੀ ਜਾਂਦੀ ਹੈ ।

ਪ੍ਰਸ਼ਨ 7.
ਐੱਫ. ਆਈ. ਆਰ. (ਮੁੱਢਲੀ ਸੂਚਨਾ ਸ਼ਿਕਾਇਤ) ਕੀ ਹੈ ?
ਉੱਤਰ-
ਐੱਫ.ਆਈ.ਆਰ. ਦਾ ਅਰਥ ਹੈ-ਕਿਸੇ ਤਰ੍ਹਾਂ ਦੀ ਦੁਰਘਟਨਾ ਹੋਣ ‘ਤੇ ਸਭ ਤੋਂ ਪਹਿਲਾਂ ਪੁਲਿਸ ਨੂੰ ਸੂਚਿਤ ਕਰਨਾ । ਇਹ ਸੂਚਨਾ ਨੇੜੇ ਦੇ ਪੁਲਿਸ ਕੇਂਦਰ ਨੂੰ ਦੇਣੀ ਹੁੰਦੀ ਹੈ ।

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਨਿਆਂਪਾਲਿਕਾ ਦਾ ਮਹੱਤਵ ਵਰਣਨ ਕਰੋ ।
ਉੱਤਰ-
ਨਿਆਂਪਾਲਿਕਾ ਸਰਕਾਰ ਦਾ ਉਹ ਅੰਗ ਹੈ ਜੋ ਨਿਆਂ ਕਰਦਾ ਹੈ । ਲੋਕਤੰਤਰੀ ਸਰਕਾਰ ਵਿਚ ਨਿਆਂਪਾਲਿਕਾ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਸ ਨੂੰ ਸੰਵਿਧਾਨ ਦੀ ਰੱਖਿਅਕ’, ਲੋਕਤੰਤਰ ਦੀ ਪਹਿਰੇਦਾਰ ਅਤੇ ਅਧਿਕਾਰਾਂ ‘ਤੇ ਸੁਤੰਤਰਤਾਵਾਂ ਦੀ ਸਮਰਥਕ ਮੰਨਿਆ ਗਿਆ ਹੈ । ਸੰਘੀ ਪ੍ਰਣਾਲੀ ਵਿਚ ਨਿਆਂਪਾਲਿਕਾ ਦੀ ਮਹੱਤਤਾ ਹੋਰ ਵੀ ਵੱਧ ਹੈ ਕਿਉਂਕਿ ਸੰਘੀ ਪ੍ਰਣਾਲੀ ਵਿਚ ਕੇਂਦਰ ਅਤੇ ਰਾਜ ਸਰਕਾਰਾਂ ਵਿਚਾਲੇ ਹੋਣ ਵਾਲੇ ਝਗੜਿਆਂ ਦਾ ਨਿਪਟਾਰਾ ਕਰਨ, ਸੰਵਿਧਾਨ ਦੀ ਰੱਖਿਆ ਕਰਨ ਅਤੇ ਇਸ ਦੀ ਨਿਰਪੱਖ ਵਿਆਖਿਆ ਕਰਨ ਲਈ ਨਿਆਂਪਾਲਿਕਾ ਨੂੰ ਵਿਸ਼ੇਸ਼ ਭੂਮਿਕਾ ਨਿਭਾਉਣੀ ਪੈਂਦੀ ਹੈ । ਕਿਸੇ ਸਰਕਾਰ ਦੀ ਸ਼੍ਰੇਸ਼ਟਤਾ ਨੂੰ ਪਰਖਣ ਲਈ ਉਸਦੀ ਨਿਆਂਪਾਲਿਕਾ ਦੀ ਭੂਮਿਕਾ ਦੀ ਨਿਪੁੰਨਤਾ ਸਭ ਤੋਂ ਵੱਡੀ ਕਸੌਟੀ ਹੈ ।

ਪ੍ਰਸ਼ਨ 2.
ਭਾਰਤ ਵਿਚ ਨਿਆਂਪਾਲਿਕਾ ਦੇ ਵਿਸ਼ੇਸ਼ ਅਧਿਕਾਰ ਲਿਖੋ ।
ਉੱਤਰ-
ਨਿਆਂਇਕ ਪੁਨਰ ਨਿਰੀਖਣ ਨਿਆਂਪਾਲਿਕਾ ਦਾ ਵਿਸ਼ੇਸ਼ ਅਧਿਕਾਰ ਹੈ । ਇਸਦੇ ਅਨੁਸਾਰ ਨਿਆਂਪਾਲਿਕਾ ਇਹ ਦੇਖਦੀ ਹੈ ਕਿ ਵਿਧਾਨਪਾਲਿਕਾ ਦੁਆਰਾ ਪਾਸ ਕੀਤਾ ਗਿਆ ਕੋਈ ਕਾਨੂੰਨ ਜਾਂ ਕਾਰਜਪਾਲਿਕਾ ਦੁਆਰਾ ਜਾਰੀ ਕੋਈ ਅਧਿਆਦੇਸ਼ (ਆਰਡੀਨੈਂਸ) ਸੰਵਿਧਾਨ ਦੇ ਵਿਰੁੱਧ ਤਾਂ ਨਹੀਂ ਹੈ । ਜੇਕਰ ਨਿਆਂਪਾਲਿਕਾ ਨੂੰ ਮਹਿਸੂਸ ਹੋ ਜਾਏ ਕਿ ਇਹ ਸੰਵਿਧਾਨ ਦੇ ਵਿਰੁੱਧ ਹੈ ਤਾਂ ਉਹ ਉਸਨੂੰ ਕਾਨੂੰਨ ਜਾਂ ਅਧਿਆਦੇਸ਼) ਨੂੰ ਰੱਦ ਕਰ ਸਕਦੀ ਹੈ । ਆਪਣੇ ਇਸੇ ਅਧਿਕਾਰ ਦੇ ਕਾਰਨ ਹੀ ਨਿਆਂਪਾਲਿਕਾ ਸੰਵਿਧਾਨ ਦੀ ਰੱਖਿਅਕ ਅਖਵਾਉਂਦੀ ਹੈ ।

ਪ੍ਰਸ਼ਨ 3.
ਭਾਰਤ ਦੀ ਨਿਆਂਇਕ ਪ੍ਰਣਾਲੀ ਬਾਰੇ ਲਿਖੋ ।
ਉੱਤਰ-
ਭਾਰਤ ਵਿਚ ਇਕਹਿਰੀ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ । ਸਰਵਉੱਚ ਅਦਾਲਤ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਹੈ ਜਿਹੜੀ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਸਥਿਤ ਹੈ । ਪ੍ਰਾਂਤਾਂ ਦੀਆਂ ਆਪਣੀਆਂ-ਆਪਣੀਆਂ ਅਦਾਲਤਾਂ ਹਨ, ਜਿਨ੍ਹਾਂ ਨੂੰ ਹਾਈ ਕੋਰਟ ਕਿਹਾ ਜਾਂਦਾ ਹੈ । ਜ਼ਿਲਾ ਪੱਧਰ ‘ਤੇ ਸੈਸ਼ਨ ਅਦਾਲਤਾਂ ਕੰਮ ਕਰਦੀਆਂ ਹਨ । ਇਸਦੇ ਇਲਾਵਾ ਤਹਿਸੀਲ ਪੱਧਰ ਤੇ ਉਪ-ਮੰਡਲ ਮੈਜਿਸਟ੍ਰੇਟ ਹਨ । ਸਥਾਨਿਕ ਪੱਧਰ ‘ਤੇ ਨਿਆਂ ਦਾ ਕੰਮ ਪੰਚਾਇਤਾਂ ਅਤੇ ਨਿਆਂਪਾਲਿਕਾ-ਨਿਗਮਾਂ ਕਰਦੀਆਂ ਹਨ । ਸਾਰੀਆਂ ਅਦਾਲਤਾਂ ਕ੍ਰਮਵਾਰ ਸਰਵਉੱਚ ਅਦਾਲਤਾਂ ਦੇ ਅਧੀਨ ਹਨ । ਜੇਕਰ ਕੋਈ ਹੇਠਲੀ ਅਦਾਲਤ ਦੇ ਨਿਆਂ ਤੋਂ ਖੁਸ਼ ਨਹੀਂ ਹੈ ਤਾਂ ਉਹ ਉੱਚ ਅਦਾਲਤ ਵਿਚ ਅਪੀਲ ਕਰ ਸਕਦਾ ਹੈ ।

ਪ੍ਰਸ਼ਨ 4.
ਫ਼ੌਜਦਾਰੀ ਮੁਕੱਦਮੇ ਕਿਹੜੇ ਹੁੰਦੇ ਹਨ ? ਸਿਵਿਲ (ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਵਿਚ ਅੰਤਰ ਲਿਖੋ ।
ਉੱਤਰ-
ਫ਼ੌਜਦਾਰੀ ਮੁਕੱਦਮਿਆਂ ਵਿਚ ਮਾਰ-ਕੁੱਟ, ਲੜਾਈ-ਝਗੜਿਆਂ, ਗਾਲੀ-ਗਲੋਚ ਆਦਿ ਦੇ ਮੁਕੱਦਮੇ ਸ਼ਾਮਲ ਹਨ । ਕਿਸੇ ਵਿਅਕਤੀ ਨੂੰ ਕੋਈ ਸਰੀਰਿਕ ਨੁਕਸਾਨ ਪੁਚਾਉਣ ਦੇ ਮਾਮਲੇ ਫ਼ੌਜਦਾਰੀ ਮੁਕੱਦਮਿਆਂ ਵਿਚ ਆਉਂਦੇ ਹਨ ਉਦਾਹਰਨ ਵਜੋਂ ਜਦੋਂ ਕੋਈ ਵਿਅਕਤੀ ਕਿਸੇ ਦੀ ਜ਼ਮੀਨ ‘ਤੇ ਅਣਉੱਚਿਤ ਅਧਿਕਾਰ ਕਰ ਲੈਂਦਾ ਹੈ ਤਾਂ ਇਹ ਦੀਵਾਨੀ ਮੁਕੱਦਮੇ ਦਾ ਵਿਸ਼ਾ ਹੈ । ਪਰੰਤੂ ਜਦੋਂ ਦੋਹਾਂ ਪੱਖਾਂ ਵਿਚ ਲੜਾਈ-ਝਗੜਾ ਜਾਂ ਮਾਰ-ਕੁੱਟ ਹੁੰਦੀ ਹੈ ਅਤੇ ਇਕ-ਦੂਜੇ ਦਾ ਸਰੀਰਿਕ ਨੁਕਸਾਨ ਹੁੰਦਾ ਹੈ, ਤਾਂ ਇਹ ਮੁਕੱਦਮਾ ਦੀਵਾਨੀ ਦੇ ਨਾਲ-ਨਾਲ ਫ਼ੌਜਦਾਰੀ ਵੀ ਬਣ ਜਾਂਦਾ ਹੈ । ਇਰਾਦਾ-ਏ-ਕਤਲ (Intention to Murder) ਜਾਂ ਹੱਤਿਆ ਕਰਨ ਦੀ ਭਾਵਨਾ ਵੀ ਫ਼ੌਜਦਾਰੀ ਮੁਕੱਦਮਿਆਂ ਵਿਚ ਸ਼ਾਮਲ ਹੈ । ਜਦੋਂ ਕਿਸੇ ‘ਤੇ ਧਾਰਾ 134 ਦੇ ਤਹਿਤ ਫ਼ੌਜਦਾਰੀ ਮੁਕੱਦਮਾ ਚਲਾਇਆ ਜਾਂਦਾ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ ।

ਇਸਦੇ ਉਲਟ ਸਿਵਿਲ ਮੁਕੱਦਮੇ ਆਮ ਤੌਰ ‘ਤੇ ਮੌਲਿਕ ਅਧਿਕਾਰਾਂ, ਵਿਆਹ, ਤਲਾਕ, ਬਲਾਤਕਾਰ, ਜ਼ਮੀਨੀ ਝਗੜਿਆਂ ਆਦਿ ਨਾਲ ਸੰਬੰਧ ਰੱਖਦੇ ਹਨ । ਇਸ ਪ੍ਰਕਾਰ ਇਨ੍ਹਾਂ ਦਾ ਸੰਬੰਧ ਵਿਅਕਤੀ ਦੇ ਨਿੱਜੀ ਜੀਵਨ ਨਾਲ ਹੁੰਦਾ ਹੈ ।

ਪ੍ਰਸ਼ਨ 5.
ਐੱਫ. ਆਈ. ਆਰ. (ਮੁੱਢਲੀ ਜਾਂ ਪ੍ਰਥਮ ਸੂਚਨਾ ਸ਼ਿਕਾਇਤ) ਕਿੱਥੇ ਦਰਜ ਕੀਤੀ ਜਾ ਸਕਦੀ ਹੈ ? ਐਫ. ਆਈ. ਆਰ. ਨਾ ਦਰਜ ਹੋਣ ‘ਤੇ ਅਦਾਲਤ ਦੀ ਭੂਮਿਕਾ ਲਿਖੋ ।
ਉੱਤਰ-
ਐੱਫ.ਆਈ.ਆਰ. ਦਾ ਅਰਥ ਹੈ ਪੁਲਿਸ ਨੂੰ ਕਿਸੇ ਦੁਰਘਟਨਾ ਦੀ ਮੁੱਢਲੀ ਸੂਚਨਾ ਦੇਣਾ । ਇਹ ਸ਼ਿਕਾਇਤ ਨੇੜੇ ਦੇ ਪੁਲਿਸ ਕੇਂਦਰ ਵਿਚ ਦਰਜ ਕਰਾਈ ਜਾ ਸਕਦੀ ਹੈ । ਕਿਸੇ ਵੀ ਪੁਲਿਸ ਕੇਂਦਰ ਦੀ ਪੁਲਿਸ ਇਹ ਸੂਚਨਾ ਦਰਜ ਕਰਨ ਤੋਂ ਨਾਂਹ ਨਹੀਂ ਕਰ ਸਕਦੀ । ਫਿਰ ਵੀ ਜੇਕਰ ਕਿਸੇ ਨਾਗਰਿਕ ਦੀ ਐੱਫ.ਆਈ.ਆਰ. ਕਿਸੇ ਪੁਲਿਸ ਕੇਂਦਰ ਵਿਚ ਦਰਜ ਨਹੀਂ ਹੁੰਦੀ ਤਾਂ, ਉਹ ਕਿਸੇ ਉੱਚ-ਅਦਾਲਤ ਜਾਂ ਸਰਵਉੱਚ ਅਦਾਲਤ ਦਾ ਸਹਾਰਾ ਲੈ ਸਕਦਾ ਹੈ ।

ਸੰਵਿਧਾਨ ਦੇ ਅਨੁਸਾਰ ਕੋਈ ਵੀ ਅਦਾਲਤ ਪੁਲਿਸ ਨੂੰ ਐੱਫ.ਆਈ.ਆਰ. ਦਰਜ ਕਰਨ ਦਾ ਨਿਰਦੇਸ਼ ਦੇ ਸਕਦੀ ਹੈ । ਸਰਵਉੱਚ ਅਦਾਲਤ (ਸੁਪਰੀਮ ਕੋਰਟ) ਦੇ ਕੋਲ ਅਜਿਹੇ ਵਿਸ਼ੇਸ਼ ਅਧਿਕਾਰ ਹਨ । ਪਰੰਤੂ ਅੱਜ ਤਕ ਅਜਿਹੀ ਕੋਈ ਉਦਾਹਰਨ ਨਹੀਂ ਹੈ ਜਦੋਂ ਕਿਸੇ ਪੁਲਿਸ ਅਧਿਕਾਰੀ ਨੇ ਕਿਸੇ ਘਟਨਾ ਜਾਂ ਦੁਰਘਟਨਾ ਦੀ ਐੱਫ. ਆਈ. ਆਰ. ਦਰਜ ਕਰਨ ਤੋਂ ਨਾਂਹ ਕੀਤੀ ਹੋਵੇ । ਜੇਕਰ ਅਜਿਹਾ ਹੋਵੇ, ਤਾਂ ਦੇਸ਼ ਦੀਆਂ ਅਦਾਲਤਾਂ ਨੂੰ ਇਸ ਸੰਬੰਧ ਵਿਚ ਵੀ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ ।

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

PSEB 8th Class Social Science Guide ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਸਰਵਉੱਚ ਅਦਾਲਤ ਅਤੇ ਉੱਚ ਅਦਾਲਤ ਦੇ ਜੱਜਾਂ ਦਾ ਕਾਰਜਕਾਲ ਦੱਸੋ ।
ਉੱਤਰ-
ਸਰਵਉੱਚ ਅਦਾਲਤ ਦੇ ਜੱਜ 65 ਸਾਲ ਦੀ ਉਮਰ ਤਕ ਅਤੇ ਉੱਚ ਅਦਾਲਤ ਦੇ ਜੱਜ 62 ਸਾਲ ਦੀ ਉਮਰ ਤਕ ਆਪਣੇ ਅਹੁਦੇ ‘ਤੇ ਰਹਿ ਸਕਦੇ ਹਨ ।

ਪ੍ਰਸ਼ਨ 2.
ਸੰਵਿਧਾਨ ਦੀ ਧਾਰਾ 136 ਦੇ ਅਨੁਸਾਰ ਸਰਵਉੱਚ ਅਦਾਲਤ ਨੂੰ ਕੀ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ ?
ਉੱਤਰ-
ਉਹ ਕਿਸੇ ਵੀ ਮੁਕੱਦਮੇ ਵਿਚ ਹੇਠਲੀਆਂ ਅਦਾਲਤਾਂ ਦੁਆਰਾ ਦਿੱਤੇ ਗਏ ਨਿਰਣਿਆਂ ਦੇ ਵਿਰੁੱਧ ਅਪੀਲ ਸੁਣ ਸਕਦੀ ਹੈ ।

ਪ੍ਰਸ਼ਨ 3.
‘ਵਿਸ਼ੇਸ਼ ਅਦਾਲਤ ਕਾਨੂੰਨ’ (Special Courts Act) ਕੀ ਹੈ ?
ਉੱਤਰ-
ਵਿਸ਼ੇਸ਼ ਅਦਾਲਤ ਕਾਨੂੰਨ ਦੇ ਅਨੁਸਾਰ ਵਿਸ਼ੇਸ਼ ਅਦਾਲਤਾਂ ਦੇ ਨਿਰਣਿਆਂ ਦੇ ਵਿਰੁੱਧ ਅਪੀਲ 30 ਦਿਨ ਦੇ ਅੰਦਰ ਸਰਵਉੱਚ ਅਦਾਲਤ ਵਿਚ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 4.
ਵਿਆਹ ਅਤੇ ਤਲਾਕ ਸੰਬੰਧੀ ਝਗੜੇ ਕਿਸ ਸ਼੍ਰੇਣੀ ਦੇ ਮੁਕੱਦਮਿਆਂ ਵਿਚ ਆਉਂਦੇ ਹਨ ?
ਉੱਤਰ-
ਵਿਆਹ ਅਤੇ ਤਲਾਕ ਸੰਬੰਧੀ ਝਗੜੇ ਸਿਵਿਲ ਮੁਕੱਦਮਿਆਂ ਦੀ ਸ਼੍ਰੇਣੀ ਵਿਚ ਆਉਂਦੇ ਹਨ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਹਰਿੰਦਰ ਸਿੰਘ ਜੋ ਕਿ ਗਊਸ਼ਾਲਾ ਰੋਡ ਦਾ ਨਿਵਾਸੀ ਹੈ, ਦੇ ਘਰ ਦੇ ਨੇੜੇ ਬਹੁਤ ਸਾਰੇ ਮੈਰਿਜ ਪੈਲੇਸ ਹਨ । ਇਹਨਾਂ ਵਿੱਚ ਦੇਰ ਰਾਤ ਤਕ ਵੱਜਦੇ ਸੰਗੀਤ ਤੋਂ ਉਹ ਬਹੁਤ ਪਰੇਸ਼ਾਨ ਹੈ । ਉਹ ਇਹ ਵੀ ਸਮਝਦਾ ਹੈ ਕਿ ਇਸ ਸੰਗੀਤ ਤੋਂ ਉਤਪੰਨ ਆਵਾਜ਼ ਪ੍ਰਦੂਸ਼ਣ ਨਾਲ ਵਿਦਿਆਰਥੀਆਂ, ਬਜ਼ੁਰਗਾਂ, ਮਰੀਜ਼ਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੋਵੇਗੀ । ਇਸ ਲਈ ਉਹ ਹਾਈ ਕੋਰਟ ਵਿੱਚ ਸ਼ਹਿਰੀ ਪ੍ਰਸ਼ਾਸਨ ਵਿਰੁੱਧ ਇਕ ਮੁਕੱਦਮਾ ਦਾਇਰ ਕਰਦਾ ਹੈ । ਹਾਈ ਕੋਰਟ ਇਸ ਮੁਕੱਦਮੇ ਨੂੰ ਕਿਸ ਕਿਸਮ ਦੇ ਅਧੀਨ ਰਜਿਸਟਰ ਕਰੇਗੀ ?
(i) ਸਿਵਲ ਮੁਕੱਦਮਾ
(ii) ਫੌਜਦਾਰੀ ਮੁਕੱਦਮਾ
(iii) ਜਨਹਿੱਤ ਮੁਕੱਦਮਾ
(iv) ਅਪੀਲ ।
ਉੱਤਰ-
(iii) ਜਨਹਿੱਤ ਮੁਕੱਦਮਾ

ਪ੍ਰਸ਼ਨ 2.
ਜਨਹਿਤ ਮੁਕੱਦਮੇ ਦੀ ਪੈਰਵੀ ਕੌਣ ਕਰਦਾ ਹੈ ?
(i) ਜ਼ਿਲ੍ਹਾਧੀਸ਼
(ii) ਮੁੱਖ ਜੱਜ
(iii) ਸਰਕਾਰੀ ਵਕੀਲ
(iv) ਰਾਜਪਾਲ ।
ਉੱਤਰ-
(iii) ਸਰਕਾਰੀ ਵਕੀਲ

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

ਪ੍ਰਸ਼ਨ 3.
ਮੋਹਿੰਦਰ ਸਿੰਘ ਨੂੰ ਕਿਸੇ ਨੇ ਕੁੱਟਿਆ ਹੈ ਅਤੇ ਉਸਨੂੰ ਸੱਟਾਂ ਲੱਗੀਆਂ ਹਨ । ਉਸਨੇ ਆਪਣੀ ਐਫ. ਆਈ. ਆਰ. (FI.R.) ਕਿੱਥੇ ਦਰਜ ਕਰਵਾਈ ਹੋਵੇਗੀ ?
(i) ਹਾਈਕੋਰਟ ਵਿਚ
(ii) ਨਜ਼ਦੀਕ ਦੇ ਪੁਲਿਸ ਸਟੇਸ਼ਨ ਵਿਚ
(iii) ਰਾਜਸਭਾ ਵਿਚ
(iv) ਸਰਕਾਰੀ ਵਕੀਲ ਦੇ ਕੋਲ ।
ਉੱਤਰ-
(ii) ਨਜ਼ਦੀਕ ਦੇ ਪੁਲਿਸ ਸਟੇਸ਼ਨ ਵਿਚ

ਪ੍ਰਸ਼ਨ 4.
ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਕਿਸ ਧਾਰਾ ਅਧੀਨ ਪ੍ਰਾਪਤ ਹਨ ?
(i) ਧਾਰਾ-134
(ii) ਧਾਰਾ-135
(iii) ਧਾਰਾ-136
(iv) ਧਾਰਾ-137.
ਉੱਤਰ-
(iii) ਧਾਰਾ-136

ਪ੍ਰਸ਼ਨ 5.
ਉੱਚ-ਅਦਾਲਤਾਂ ਦਾ ਗਠਨ ਕਿਸ ਤਰ੍ਹਾਂ ਕੀਤਾ ਜਾਂਦਾ ਹੈ ?
(i) ਜ਼ਿਲ੍ਹਾ ਪੱਧਰ
(ii) ਤਹਿਸੀਲ ਪੱਧਰ
(iii) ਰਾਜ ਪੱਧਰ
(iv) ਪਿੰਡ ਪੱਧਰ ।
ਉੱਤਰ-
(iii) ਰਾਜ ਪੱਧਰ

ਪ੍ਰਸ਼ਨ 6.
ਜਨ-ਹਿੱਤ ਮੁਕੱਦਮਾ ਕਿਸ ਪ੍ਰਕਾਰ ਦਰਜ ਹੋ ਸਕਦਾ ਹੈ ?
(i) ਨਿੱਜੀ ਹਿੱਤਾਂ ਦੀ ਰਾਖੀ ਲਈ ।
(ii) ਸਰਕਾਰੀ ਹਿੱਤਾਂ ਦੀ ਰਾਖੀ ਲਈ
(iii) ਜਨਤਕ ਹਿੱਤਾਂ ਦੀ ਰਾਖੀ ਲਈ
(iv) ਇਨ੍ਹਾਂ ‘ਚੋਂ ਕੋਈ ਨਹੀਂ ।
ਉੱਤਰ-
(iii) ਜਨਤਕ ਹਿੱਤਾਂ ਦੀ ਰਾਖੀ ਲਈ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ……………………….. ਪਹਿਲੀ ਸੂਚਨਾ ਰਿਪੋਰਟ ਨੂੰ ਕਹਿੰਦੇ ਹਨ ।
ਉੱਤਰ-
FIR

2. ਭਾਰਤ ਦੀ ਸਭ ਤੋਂ ਵੱਡੀ ਅਦਾਲਤ ……………………. ਹੈ ।
ਉੱਤਰ-
ਸਰਵਉੱਚ ਅਦਾਲਤ/ਸੁਪਰੀਮ ਕੋਰਟ

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

3. ਸਰਕਾਰ ਦੇ ਮੁੱਖ ਅੰਗ ………………………… ਹਨ ।
ਉੱਤਰ-
ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ

4. ਸੁਪਰੀਮ ਕੋਰਟ ਦਾ ਜੱਜ ………………………… ਸਾਲ ਅਤੇ ਹਾਈਕੋਰਟ ਦਾ ਜੱਜ …………………….. ਸਾਲ ਤੱਕ ਪਦਵੀ ਤੇ ਰਹਿੰਦੇ ਹਨ ।
ਉੱਤਰ-
65, 62

5. ਪੀ. ਆਈ. ਐੱਲ. ਤੋਂ ਭਾਵ ……………………….. ਹੈ ।
ਉੱਤਰ-
ਜਨਹਿੱਤ ਮੁਕੱਦਮੇ

6. ਫ਼ੌਜਦਾਰੀ ਮੁਕੱਦਮਾ ਧਾਰਾ ………… ਅਧੀਨ ਦਰਜ਼ ਹੁੰਦਾ ਹੈ ।
ਉੱਤਰ-
134.

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗਲਤ (×) ਦਾ ਚਿੰਨ੍ਹ ਲਾਓ :

1. ਨਿਆਂਪਾਲਿਕਾ ਨੂੰ ਸੰਵਿਧਾਨ ਦੀ ਰੱਖਿਅਕ ਕਿਹਾ ਜਾਂਦਾ ਹੈ ।
2. ਭਾਰਤ ਵਿੱਚ ਦੋਹਰੀ ਨਿਆਂਇਕ ਪ੍ਰਣਾਲੀ ਲਾਗੂ ਹੈ ।
3. ਜ਼ਿਲ੍ਹਾ ਅਦਾਲਤਾਂ ਦੇ ਫ਼ੈਸਲਿਆਂ ਵਿਰੁੱਧ ਉੱਚ-ਅਦਾਲਤਾਂ ‘ਚ ਅਪੀਲ ਨਹੀਂ ਹੋ ਸਕਦੀ ।
4. ਜੱਜ ਦਾ ਨਿਯੁਕਤੀ ਪ੍ਰਧਾਨ ਮੰਤਰੀ ਦੁਆਰਾ ਕੀਤੀ ਜਾਂਦੀ ਹੈ ।
5. ਜ਼ਮੀਨ-ਜਾਇਦਾਦ ਨਾਲ ਸੰਬੰਧਿਤ ਝਗੜਾ ਫ਼ੌਜਦਾਰੀ ਝਗੜਾ ਹੈ ।
ਉੱਤਰ-
1. (√)
2. (×)
3. (×)
4. (×)
5. (×)

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

(ਹ) ਸਹੀ ਜੋੜੇ ਬਣਾਓ :

1. ਭਾਰਤ ਦੀ ਸਰਵ-ਉੱਚ ਅਦਾਲਤ ਰਾਜ ਦੀ ਨਿਆਂਪਾਲਿਕਾ
2. ਉੱਚ ਅਦਾਲਤ ਸੰਪੱਤੀ ਅਤੇ ਜ਼ਮੀਨੀ ਝਗੜੇ
3. ਫ਼ੌਜਦਾਰੀ ਮੁਕੱਦਮੇ ਦਿੱਲੀ
4. ਦੀਵਾਨੀ ਮੁਕੱਦਮੇ ਮਾਰ-ਕੁੱਟ, ਲੜਾਈ-ਝਗੜੇ ।

ਉੱਤਰ-

1. ਭਾਰਤ ਦੀ ਸਰਵ-ਉੱਚ ਅਦਾਲਤ ਦਿੱਲੀ
2. ਉੱਚ ਅਦਾਲਤ ਰਾਜ ਦੀ ਨਿਆਂਪਾਲਿਕਾ
3. ਫ਼ੌਜਦਾਰੀ ਮੁਕੱਦਮੇ ਸੰਪੱਤੀ ਅਤੇ ਜ਼ਮੀਨੀ ਝਗੜੇ
4. ਦੀਵਾਨੀ ਮੁਕੱਦਮੇ ਮਾਰ-ਕੁੱਟ, ਲੜਾਈ-ਝਗੜੇ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਇਕਹਿਰੀ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ । ਸਪੱਸ਼ਟ ਕਰੋ ।
ਉੱਤਰ-
ਭਾਰਤ ਦੀਆਂ ਸਾਰੀਆਂ ਅਦਾਲਤਾਂ ਇਕ-ਦੂਜੀ ਨਾਲ ਜੁੜੀਆਂ ਹੋਈਆਂ ਹਨ । ਦੇਸ਼ ਦੀ ਸਭ ਤੋਂ ਵੱਡੀ ਅਦਾਲਤ ‘ਸਰਵਉੱਚ ਅਦਾਲਤ’ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿਚ ਸਥਿਤ ਹੈ । ਤਾਂ ਰਾਜਾਂ ਦੀਆਂ ਆਪਣੀਆਂ-ਆਪਣੀਆਂ ਉੱਚ ਅਦਾਲਤਾਂ ਹਨ । ਜ਼ਿਲ੍ਹਾ ਪੱਧਰ ‘ਤੇ ਸ਼ੈਸ਼ਨ ਅਦਾਲਤਾਂ ਹਨ । ਇਸ ਤੋਂ ਇਲਾਵਾ ਤਹਿਸੀਲ ਪੱਧਰ ‘ਤੇ ਉਪ-ਮੰਡਲ ਅਧਿਕਾਰੀ ਹਨ । ਸਥਾਨਿਕ ਪੱਧਰ ‘ਤੇ ਲੋਕਾਂ ਨੂੰ ਨਿਆਂ ਉਪਲੱਬਧ ਕਰਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ, ਨਗਰ-ਪਾਲਿਕਾਵਾਂ ਅਤੇ ਨਗਰ ਪਰਿਸ਼ਦਾਂ ਆਦਿ ਦਾ ਗਠਨ ਕੀਤਾ ਗਿਆ ਹੈ । ਸਭ ਤੋਂ ਵੱਡੀ ਅਦਾਲਤ ਸਰਵਉੱਚ ਅਦਾਲਤ ਦੇ ਅਧੀਨ ਉੱਚ ਅਦਾਲਤ ਅਤੇ ਉੱਚ ਅਦਾਲਤਾਂ ਦੇ ਅਧੀਨ ਜ਼ਿਲ੍ਹਾ ਅਦਾਲਤਾਂ ਹਨ । ਇਸੇ ਪ੍ਰਕਾਰ ਤਹਿਸੀਲ ਪੱਧਰ ‘ਤੇ ਅਦਾਲਤਾਂ ਜ਼ਿਲਾ ਅਦਾਲਤਾਂ ਦੇ ਅਧੀਨ ਹਨ । ਇਸ ਤੋਂ ਸਪੱਸ਼ਟ ਹੈ ਕਿ ਭਾਰਤ ਵਿਚ ਇਕਹਿਰੀ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ ।

ਪ੍ਰਸ਼ਨ 2.
ਭਾਰਤ ਵਿਚ ਨਿਆਂਪਾਲਿਕਾ ਨੂੰ ਕਿਸ ਪ੍ਰਕਾਰ ਸੁਤੰਤਰ ਅਤੇ ਨਿਰਪੱਖ ਬਣਾਇਆ ਗਿਆ ਹੈ ?
ਉੱਤਰ-
ਭਾਰਤ ਵਿਚ ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਬਣਾਉਣ ਲਈ ਹੇਠ ਲਿਖੀ ਵਿਵਸਥਾ ਕੀਤੀ ਗਈ ਹੈ –

  1. ਨਿਆਂਪਾਲਿਕਾ ਨੂੰ ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਤੋਂ ਅਲੱਗ ਰੱਖਿਆ ਗਿਆ ਹੈ ਤਾਂ ਕਿ ਕਿਸੇ ਮੁਕੱਦਮੇ ਦਾ ਨਿਰਣਾ ਕਰਦੇ ਸਮੇਂ ਉਸ ‘ਤੇ ਕਿਸੇ ਦਲ ਜਾਂ ਸਰਕਾਰ ਦਾ ਨਿਯੰਤਰਨ ਨਾ ਹੋਵੇ ।
  2. ਜੱਜਾਂ ਦੀ ਨਿਯੁਕਤੀ ਉਨ੍ਹਾਂ ਦੀ ਯੋਗਤਾ ਦੇ ਆਧਾਰ ‘ਤੇ ਰਾਸ਼ਟਰਪਤੀ ਦੁਆਰਾ ਵੀ ਕੀਤੀ ਜਾਂਦੀ ਹੈ ।
  3. ਸਰਵਉੱਚ ਅਦਾਲਤ ਦੇ ਜੱਜ 65 ਸਾਲ ਦੀ ਉਮਰ ਤਕ ਅਤੇ ਉੱਚ ਅਦਾਲਤ ਦੇ ਜੱਜ 62 ਸਾਲ ਦੀ ਉਮਰ ਤਕ ਆਪਣੇ ਅਹੁਦੇ ਤੇ ਬਿਰਾਜਮਾਨ ਰਹਿ ਸਕਦੇ ਹਨ । ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦਾ ਕੰਮ ਆਸਾਨ ਨਹੀਂ ਹੈ ।
  4. ਜੱਜਾਂ ਦਾ ਵੇਤਨ ਵੀ ਜ਼ਿਆਦਾ ਹੈ । ਇਸ ਨੂੰ ਉਨ੍ਹਾਂ ਦੇ ਕਾਰਜਕਾਲ ਵਿਚ ਘਟਾਇਆ ਨਹੀਂ ਜਾ ਸਕਦਾ ।

ਪ੍ਰਸ਼ਨ 3.
ਐੱਫ. ਆਈ. ਆਰ. ਜਾਂ ਮੁੱਢਲੀ (ਪਾਥਮਿਕ ਸੂਚਨਾ ਸ਼ਿਕਾਇਤ ਦਰਜ ਕਰਵਾਉਣ ਲਈ ਕੋਈ ਵਿਅਕਤੀ ਕੀਕੀ ਯਤਨ ਕਰ ਸਕਦਾ ਹੈ ?
ਉੱਤਰ-
ਐੱਫ.ਆਈ.ਆਰ. ਦਾ ਅਰਥ ਕਿਸੇ ਵੀ ਦੁਰਘਟਨਾ ਦੀ ਰਿਪੋਰਟ ਪੁਲਿਸ ਵਿਚ ਦਰਜ ਕਰਾਉਣ ਤੋਂ ਹੈ । ਇਹ ਰਿਪੋਰਟ ਨੇੜੇ ਦੇ ਪੁਲਿਸ ਸਟੇਸ਼ਨ ਵਿਚ ਦਰਜ ਕਰਾਈ ਜਾ ਸਕਦੀ ਹੈ । ਨਿਯਮ ਦੇ ਅਨੁਸਾਰ ਕਿਸੇ ਵੀ ਪੁਲਿਸ ਸਟੇਸ਼ਨ ਦੀ ਪੁਲਿਸ ਐੱਫ. ਆਈ. ਆਰ. ਦਰਜ ਕਰਨ ਤੋਂ ਨਾਂਹ ਨਹੀਂ ਕਰ ਸਕਦੀ । ਜੇਕਰ ਕਿਸੇ ਪੁਲਿਸ ਕੇਂਦਰ ਦੀ ਪੁਲਿਸ ਇਹ ਸੂਚਨਾ ਦਰਜ ਨਹੀਂ ਕਰਦੀ, ਤਾਂ ਉਸ ਪੁਲਿਸ ਕੇਂਦਰ ਦੇ ਐੱਸ. ਐੱਚ. ਓ. (ਥਾਣੇਦਾਰ) ਤਕ ਪੁਹੰਚ ਕੀਤੀ ਜਾ ਸਕਦੀ ਹੈ । ਜੇਕਰ ਥਾਣੇਦਾਰ ਵੀ ਉਸ ਮੁੱਢਲੀ ਸੂਚਨਾ ਸ਼ਿਕਾਇਤ ਨੂੰ ਦਰਜ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਉਪ-ਪੁਲਿਸ ਅਧਿਕਾਰੀ ਨੂੰ ਮਿਲਿਆ ਜਾ ਸਕਦਾ ਹੈ । ਜੇਕਰ ਉਹ ਵੀ ਮੁੱਢਲੀ ਸ਼ਿਕਾਇਤ ਸੂਚਨਾ ਦਰਜ ਨਹੀਂ ਕਰਵਾਉਂਦਾ ਤਾਂ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਕੋਲ ਜਾਇਆ ਜਾ ਸਕਦਾ ਹੈ । ਜੇਕਰ ਪੁਲਿਸ ਅਧਿਕਾਰੀ ਵੀ ਮੁੱਢਲੀ ਸ਼ਿਕਾਇਤ ਦਰਜ ਕਰਨ ਵਿਚ ਆਨਾਕਾਨੀ ਕਰਦਾ ਹੈ ਤਾਂ ਐੱਫ. ਆਈ. ਆਰ. ਦੇਸ਼ ਦੇ ਕਿਸੇ ਵੀ ਪੁਲਿਸ ਕੇਂਦਰ ਵਿਚ ਦਰਜ ਕਰਵਾਈ ਜਾ ਸਕਦੀ ਹੈ ।

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

ਪ੍ਰਸ਼ਨ 4.
ਭਾਰਤ ਵਿਚ ਨਿਆਂਪਾਲਿਕਾ ਨੂੰ ਕਿਸੇ ਪ੍ਰਕਾਰ ਸੁਤੰਤਰ ਅਤੇ ਨਿਰਪੱਖ ਬਣਾਇਆ ਗਿਆ ਹੈ ?
ਉੱਤਰ-
ਭਾਰਤ ਵਿਚ ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਬਣਾਉਣ ਦੇ ਹੇਠ ਲਿਖੇ ਪ੍ਰਾਵਧਾਨ ਕੀਤੇ ਗਏ ਹਨ-

  1. ਨਿਆਂਪਾਲਿਕਾ ਨੂੰ ਵਿਧਾਨਪਾਲਿਕਾ ਅਤੇ ਕਾਰਜਪਾਲਿਕਾਂ ਤੋਂ ਅਲੱਗ ਰੱਖਿਆ ਗਿਆ ਹੈ ਤਾਂ ਕਿ ਕਿਸੇ ਮੁਕੱਦਮੇ ਦਾ ਨਿਰਣਾ ਕਰਦੇ ਸਮੇਂ ਕਿਸੇ ਦਲ ਜਾਂ ਸਰਕਾਰ ਦਾ ਨਿਯੰਤਰਨ ਨਾ ਹੋਵੇ ।
  2. ਜੱਜਾਂ ਦੀ ਨਿਯੁਕਤੀ ਉਸ ਦੀ ਯੋਗਤਾ ਦੇ ਅਧਾਰ ਤੇ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ।
  3. ਸਰਵ-ਉੱਚ ਅਦਾਲਤ ਦੇ ਜੱਜ 65 ਸਾਲ ਦੀ ਉਮਰ ਤਕ ਉੱਚ ਅਦਾਲਤ ਦੇ ਜੱਜ 62 ਸਾਲ ਦੀ ਉਮਰ ਤੱਕ ਆਪਣੇ ਪਦ ਤੱਕ ਰਹਿ ਸਕਦੇ ਹਨ । ਉਨ੍ਹਾਂ ਨੂੰ ਉਸ ਦੇ ਪਦ ਤੋਂ ਹਟਾਉਣ ਦਾ ਕੰਮ ਆਸਾਨ ਨਹੀਂ ਹੈ ।
  4. ਜੱਜਾਂ ਦੀ ਤਨਖ਼ਾਹ ਵੀ ਅਧਿਕ ਹੈ । ਇਸਨੂੰ ਉਸਦੇ ਕਾਰਜਕਾਲ ਵਿਚ ਘੱਟ ਨਹੀਂ ਕੀਤਾ ਜਾ ਸਕਦਾ ।

ਪ੍ਰਸ਼ਨ 5.
ਸਰਕਾਰੀ ਵਕੀਲ ਦੀ ਭੂਮਿਕਾ ਸਪੱਸ਼ਟ ਕਰੋ ।
ਉੱਤਰ-
ਸਰਕਾਰੀ ਵਕੀਲ ਉਹ ਵਕੀਲ ਹੁੰਦੇ ਹਨ ਜਿਹੜੇ ਸਰਕਾਰ ਦੇ ਪੱਖ ਵਿਚ ਮੁਕੱਦਮਾ ਲੜਦੇ ਹਨ । ਭਿੰਨ-ਭਿੰਨ ਪ੍ਰਕਾਰ ਦੇ ਮੁਕੱਦਮੇ ਲੜਨ ਲਈ ਭਿੰਨ-ਭਿੰਨ ਸਰਕਾਰੀ ਵਕੀਲ ਹੁੰਦੇ ਹਨ । ਕਹਿਣ ਦਾ ਭਾਵ ਇਹ ਹੈ ਕਿ ਸਰਕਾਰ ਅਤੇ ਸਰਕਾਰੀ ਕਰਮਚਾਰੀਆਂ ਦੇ ਵਿਚਾਲੇ ਹੋਣ ਵਾਲੇ ਮੁਕੱਦਮੇ, ਸਰਕਾਰੀ ਸੰਪੱਤੀ ਦੇ ਕੇਸ, ਫ਼ੌਜਦਾਰੀ ਮੁਕੱਦਮੇ ਅਤੇ ਸਿਵਿਲ ਮੁਕੱਦਮੇ ਲੜਨ ਲਈ ਸਰਕਾਰੀ ਵਕੀਲ ਅਲੱਗ-ਅਲੱਗ ਹੁੰਦੇ ਹਨ । ਇਨ੍ਹਾਂ ਸਭ ਮੁਕੱਦਮਿਆਂ ਵਿਚ ਸਰਕਾਰੀ ਵਕੀਲਾਂ ਨੂੰ ਸਰਕਾਰ ਦੇ ਪੱਖ ਵਿਚ ਲੜਨਾ ਹੁੰਦਾ ਹੈ ਅਤੇ ਹਰ ਮੁਕੱਦਮੇ ਵਿਚ ਸਰਕਾਰ ਦਾ ਬਚਾਓ ਕਰਨਾ ਹੁੰਦਾ ਹੈ ।

ਪ੍ਰਸ਼ਨ 6.
ਸਰਵਉੱਚ ਅਦਾਲਤ, ਉੱਚ ਅਦਾਲਤ, ਜ਼ਿਲ੍ਹਾ ਅਦਾਲਤ ਅਤੇ ਤਹਿਸੀਲ ਪੱਧਰ ਦੀਆਂ ਅਦਾਲਤਾਂ ਕਿੱਥੇ-ਕਿੱਥੇ ਸਥਿਤ ਹੁੰਦੀਆਂ ਹਨ ? ਪਿੰਡ ਪੱਧਰ ਦੀ ਅਦਾਲਤ ਬਾਰੇ ਲਿਖੋ ।
ਉੱਤਰ-
ਸਰਵਉੱਚ ਅਦਾਲਤ ਦੇਸ਼ ਦੀ ਰਾਜਧਾਨੀ ਵਿਚ, ਉੱਚ ਅਦਾਲਤਾਂ ਪ੍ਰਾਂਤਾਂ ਵਿਚ ਅਤੇ ਜ਼ਿਲ੍ਹਾ ਅਦਾਲਤਾਂ ਜ਼ਿਲ੍ਹਿਆਂ ਵਿਚ ਸਥਿਤ ਹੁੰਦੀਆਂ ਹਨ । ਤਹਿਸੀਲ ਪੱਧਰ ਦੇ ਅਦਾਲਤ ਜ਼ਿਲ੍ਹਾ ਅਦਾਲਤ ਦੇ ਅਧੀਨ ਹੁੰਦੇ ਹਨ । ਪਿੰਡ ਪੱਧਰ ‘ਤੇ ਲੋਕਾਂ ਨੂੰ ਨਿਆਂ ਦਿਵਾਉਣ ਲਈ ਪਿੰਡਾਂ ਵਿਚ ਪੰਚਾਇਤਾਂ ਦਾ ਗਠਨ ਕੀਤਾ ਗਿਆ ਹੈ । ਪਰੰਤੂ ਇਨ੍ਹਾਂ ਦੇ ਅਧਿਕਾਰ ਜ਼ਿਆਦਾ ਵਿਸਤ੍ਰਿਤ ਨਹੀਂ ਹਨ । ਇਹ ਛੋਟੇ-ਮੋਟੇ ਝਗੜਿਆਂ ਦਾ ਹੀ ਨਿਪਟਾਰਾ ਕਰਦੀਆਂ ਹਨ । ਇਨ੍ਹਾਂ ਨੂੰ ਕਿਸੇ ਅਪਰਾਧੀ ਨੂੰ ਜੇਲ੍ਹ ਭੇਜਣ ਦੀ ਸਜ਼ਾ ਦੇਣ ਦਾ ਅਧਿਕਾਰ ਨਹੀਂ ਹੈ । ਇਹ ਅਪਰਾਧੀ ਨੂੰ ਆਮ ਤੌਰ ‘ਤੇ ਜੁਰਮਾਨਾ ਹੀ ਕਰਦੀਆਂ ਹਨ ।

ਪ੍ਰਸ਼ਨ 7.
ਹੇਠਲੀ ਪੱਧਰ ਤੋਂ ਮੁਕੱਦਮਾ ਉੱਪਰਲੀ ਪੱਧਰ ਦੀ ਅਦਾਲਤ ਵਿਚ ਲਿਆਉਣ ਸੰਬੰਧੀ ਆਪਣੇ ਵਿਚਾਰ ਲਿਖੋ ।
ਉੱਤਰ-
ਭਾਰਤੀ ਸੰਵਿਧਾਨ ਵਿਚ ਨਾਗਰਿਕਾਂ ਨੂੰ ਨਿਆਂ ਦਿਵਾਉਣ ਦੀ ਵਿਵਸਥਾ ਕੀਤੀ ਗਈ ਹੈ । ਜੇਕਰ ਕਿਸੇ ਕੇਸ ਵਿਵਾਦ) ਵਿਚ ਅਜਿਹਾ ਪ੍ਰਤੀਤ ਹੋਵੇ ਕਿ ਨਿਆਂ ਠੀਕ ਨਹੀਂ ਹੋਇਆ, ਤਾਂ ਕੋਈ ਵੀ ਨਾਗਰਿਕ ਉੱਚ ਪੱਧਰ ਦੀ ਅਦਾਲਤ ਦੀ ਸ਼ਰਣ ਲੈ ਸਕਦਾ ਹੈ । ਜ਼ਿਲ੍ਹਾ ਅਦਾਲਤਾਂ ਦੇ ਵਿਰੁੱਧ ‘ਉੱਚ ਅਦਾਲਤ ਵਿਚ ਅਪੀਲ ਕੀਤੀ ਜਾ ਸਕਦੀ ਹੈ ਅਤੇ ਉੱਚ ਅਦਾਲਤਾਂ ਦੇ ਨਿਰਣਿਆਂ ਦੇ ਵਿਰੁੱਧ ਸਰਵਉੱਚ ਅਦਾਲਤ ਵਿਚ ਅਪੀਲ ਕੀਤੀ ਜਾ ਸਕਦੀ ਹੈ । ਸਰਵਉੱਚ ਅਦਾਲਤ ਦੇ ਨਿਰਣਿਆਂ ਨੂੰ ਮੰਨਣ ਲਈ ਜ਼ਿਲ੍ਹਾ ਅਦਾਲਤ ਪ੍ਰਤੀਬੱਧ ਹੈ । ਇਸ ਪ੍ਰਕਾਰ ਉੱਚ-ਅਦਾਲਤ ਦੇ ਫੈਸਲੇ ਨੂੰ ਮੰਨਣ ਦੇ ਲਈ ਜ਼ਿਲ੍ਹਾ ਅਦਾਲਤ ਪ੍ਰਤੀਬੱਧ ਹੈ ।

ਪ੍ਰਸ਼ਨ 8.
ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਜੱਜਾਂ ਦੀ ਨਿਯੁਕਤੀ ਮੁੱਖ ਤੌਰ ‘ਤੇ ਰਾਸ਼ਟਰਪਤੀ ਕਰਦਾ ਹੈ । ਉਹ ਪਹਿਲਾਂ ਸਰਵਉੱਚ ਅਦਾਲਤ ਦੇ ਮੁੱਖ ਜੱਜ ਦੀ ਨਿਯੁਕਤੀ ਕਰਦਾ ਹੈ । ਫਿਰ ਉਹ ਉਸਦੀ ਸਲਾਹ ਨਾਲ ਸਰਵਉੱਚ ਅਦਾਲਤ ਦੇ ਹੋਰ ਜੱਜਾਂ ਦੀ ਨਿਯੁਕਤੀ ਕਰਦਾ ਹੈ ।

ਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਕਰਦੇ ਸਮੇਂ ਉਹ ਸਰਵਉੱਚ ਅਦਾਲਤ ਦੇ ਮੁੱਖ ਜੱਜ ਦੇ ਨਾਲ-ਨਾਲ ਸੰਬੰਧਿਤ ਰਾਜ ਦੀ ਉੱਚ ਅਦਾਲਤ ਦੇ ਮੁੱਖ ਜੱਜ ਅਤੇ ਰਾਜਪਾਲ ਦੀ ਸਲਾਹ ਲੈਂਦਾ ਹੈ ।

ਜ਼ਿਲ੍ਹਾ ਅਦਾਲਤਾਂ ਦੇ ਜੱਜਾਂ ਦੀ ਨਿਯੁਕਤੀ ਸੰਬੰਧਿਤ ਰਾਜ ਦੇ ਰਾਜਪਾਲ ਦੁਆਰਾ ਕੀਤੀ ਜਾਂਦੀ ਹੈ । ਇਸ ਸੰਬੰਧੀ ਉਹ ਉੱਚ ਅਦਾਲਤ ਦੀ ਸਲਾਹ ਲੈਂਦਾ ਹੈ ।

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

ਪ੍ਰਸ਼ਨ 9.
ਸਰਵਉੱਚ ਅਦਾਲਤ ਦਾ ਅਪੀਲੀ ਅਧਿਕਾਰ ਲਿਖੋ ।
ਉੱਤਰ-
ਸਰਵਉੱਚ ਅਦਾਲਤ ਦਾ ਅਪੀਲੀ ਅਧਿਕਾਰ ਅਪੀਲਾਂ ਸੁਣਨ ਨਾਲ ਸੰਬੰਧ ਰੱਖਦਾ ਹੈ । ਇਹ ਉੱਚ ਅਦਾਲਤਾਂ ਦੁਆਰਾ ਕੀਤੇ ਗਏ ਨਿਰਣੇ ਦੇ ਵਿਰੁੱਧ ਅਪੀਲਾਂ ਸੁਣਦਾ ਹੈ । ਇਹ ਅਪੀਲਾਂ ਤਿੰਨ ਪ੍ਰਕਾਰ ਦੀਆਂ ਹੋ ਸਕਦੀਆਂ ਹਨ-ਸੰਵਿਧਾਨ ਸੰਬੰਧੀ, ਦੀਵਾਨੀ ਅਤੇ ਫ਼ੌਜਦਾਰੀ ।

1. ਸੰਵਿਧਾਨ ਸੰਬੰਧੀ ਅਪੀਲਾਂ-

  • ਜੇਕਰ ਕਿਸੇ ਰਾਜ ਦੀ ਉੱਚ ਅਦਾਲਤ ਦੁਆਰਾ ਦੀਵਾਨੀ, ਫ਼ੌਜਦਾਰੀ ਜਾਂ ਕਿਸੇ ਹੋਰ ਮੁਕੱਦਮੇ ਦੇ ਬਾਰੇ ਵਿਚ ਇਹ ਪ੍ਰਮਾਣ-ਪੱਤਰ ਜਾਰੀ ਕਰ ਦਿੱਤੇ ਜਾਣ ਕਿ ਮੁਕੱਦਮੇ ਵਿਚ ਹੋਰ ਵਧੇਰੇ ਸੰਵਿਧਾਨਿਕ ਵਿਆਖਿਆ ਦੀ ਲੋੜ ਹੈ, ਤਾਂ ਉੱਚ ਅਦਾਲਤ ਦੇ ਨਿਰਣੇ ਦੇ ਵਿਰੁੱਧ ਸਰਵਉੱਚ ਅਦਾਲਤ ਵਿਚ ਅਪੀਲ ਕੀਤੀ ਜਾ ਸਕਦੀ ਹੈ ।
  • ਜੇਕਰ ਉਹ ਅਦਾਲਤ ਪ੍ਰਮਾਣ-ਪੱਤਰ ਨਾ ਵੀ ਜਾਰੀ ਕਰ ਸਕੇ ਤਾਂ ਸਰਵਉੱਚ ਅਦਾਲਤ ਖ਼ੁਦ ਅਜਿਹੀ ਮਨਜ਼ੂਰੀ ਦੇ ਕੇ ਮੁਕੱਦਮੇ ਦੀ ਸੁਣਵਾਈ ਕਰ ਸਕਦੀ ਹੈ ।

2. ਦੀਵਾਨੀ ਅਪੀਲਾਂ-

  • ਜੇਕਰ ਉੱਚ ਅਦਾਲਤ ਦੁਆਰਾ ਇਹ ਪ੍ਰਮਾਣਿਤ ਕੀਤਾ ਜਾਂਦਾ ਹੈ ਕਿ ਮੁਕੱਦਮੇ ਵਿਚ ਸਧਾਰਨ ਮਹੱਤਵ ਦਾ ਕੋਈ ਕਾਨੂੰਨੀ ਪ੍ਰਸ਼ਨ ਹੈ, ਤਾਂ ਉੱਚ ਅਦਾਲਤ ਦੇ ਨਿਰਣੇ ਦੇ ਵਿਰੁੱਧ ਸਰਵਉੱਚ ਅਦਾਲਤ ਵਿਚ ਅਪੀਲ ਕੀਤੀ ਜਾ ਸਕਦੀ ਹੈ ।
  • ਕੁੱਝ ਵਿਸ਼ੇਸ਼ ਮੁਕੱਦਮਿਆਂ ਵਿਚ ਸਰਵਉੱਚ ਅਦਾਲਤ ਉੱਚ ਅਦਾਲਤ ਦੀ ਮਨਜ਼ੂਰੀ ਤੋਂ ਬਿਨਾਂ ਵੀ ਉਸਦੇ ਨਿਰਣੇ ਦੇ ਵਿਰੁੱਧ ਅਪੀਲ ਸੁਣ ਸਕਦੀ ਹੈ ।

3. ਫ਼ੌਜਦਾਰੀ ਅਪੀਲਾਂ – ਸਰਵਉੱਚ ਅਦਾਲਤ ਹੇਠ ਲਿਖੀਆਂ ਸਥਿਤੀਆਂ ਵਿਚ ਉੱਚ ਅਦਾਲਤ ਦੇ ਨਿਰਣੇ ਦੇ ਵਿਰੁੱਧ ਫ਼ੌਜਦਾਰੀ ਅਪੀਲਾਂ ਸੁਣ ਸਕਦੀ ਹੈ-

  • ਕੋਈ ਵੀ ਅਜਿਹਾ ਮੁਕੱਦਮਾ ਜਿਸ ਵਿਚ ਹੇਠਲੀਆਂ ਅਦਾਲਤਾਂ ਨੇ ਕਿਸੇ ਵਿਅਕਤੀ ਨੂੰ ਦੋਸ਼-ਮੁਕਤ ਕਰ ਦਿੱਤਾ ਹੋਵੇ, ਪਰ ਉੱਚ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੋਵੇ ।
  • ਜੇਕਰ ਉੱਚ ਅਦਾਲਤ ਨੇ ਹੇਠਲੀ ਅਦਾਲਤ ਵਿਚ ਚਲ ਰਹੇ ਮੁਕੱਦਮੇ ਨੂੰ ਸਿੱਧਾ ਆਪਣੇ ਕੋਲ ਮੰਗਵਾ ਲਿਆ ਹੋਵੇ ਅਤੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੋਵੇ ।
  • ਜੇਕਰ ਉੱਚ ਅਦਾਲਤ ਇਹ ਪ੍ਰਮਾਣਿਤ ਕਰੇ ਕਿ ਮੁਕੱਦਮਾ ਅਪੀਲ ਦੇ ਯੋਗ ਹੈ ।

ਇਸ ਤੋਂ ਇਲਾਵਾ ਧਾਰਾ 136 ਦੇ ਅੰਤਰਗਤ ਸਰਵਉੱਚ ਅਦਾਲਤ ਨੂੰ ਇਹ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ ਕਿ ਉਹ ਕਿਸੇ ਵੀ ਮੁਕੱਦਮੇ ਵਿਚ ਹੇਠਲੀਆਂ ਅਦਾਲਤਾਂ ਦੁਆਰਾ ਦਿੱਤੇ ਗਏ ਨਿਰਣੇ ਦੇ ਵਿਰੁੱਧ ਅਪੀਲ ਸੁਣ ਸਕਦੀ ਹੈ ।

PSEB 8th Class Punjabi Solutions Chapter 19 ਅੰਮੜੀ ਦਾ ਵਿਹੜਾ

Punjab State Board PSEB 8th Class Punjabi Book Solutions Chapter 19 ਅੰਮੜੀ ਦਾ ਵਿਹੜਾ Textbook Exercise Questions and Answers.

PSEB Solutions for Class 8 Punjabi Chapter 19 ਅੰਮੜੀ ਦਾ ਵਿਹੜਾ (1st Language)

Punjabi Guide for Class 8 PSEB ਅੰਮੜੀ ਦਾ ਵਿਹੜਾ Textbook Questions and Answers

ਅੰਮੜੀ ਦਾ ਵਿਹੜਾ ਪਾਠ-ਅਭਿਆਸ

1. ਦੱਸੋ :
(ੳ) ਇਸ ਕਵਿਤਾ ਵਿੱਚ ਬਚਪਨ ਦੀਆਂ ਕਿਹੜੀਆਂ-ਕਿਹੜੀਆਂ ਮੌਜਾਂ ਤੇ ਖ਼ੁਸ਼ੀਆਂ ਦਾ ਵਰਨਣ ਹੈ ?
(ਅ) ਇਸ ਕਵਿਤਾ ਵਿੱਚ ਕੁੜੀਆਂ ਦੇ ਪੀਂਘਾਂ ਝੂਟਣ ਅਤੇ ਚਰਖਾ ਕੱਤਣ ਦਾ ਦ੍ਰਿਸ਼ ਵਰਨਣ ਕਰੋ।

2. ਹੇਠ ਲਿਖੀਆਂ ਸਤਰਾਂ ਦਾ ਭਾਵ ਸਪਸ਼ਟ ਕਰੋ :

(ਉ) ਬੀਤ ਗਿਆ, ਦਿਨ ਬੀਤ ਗਿਆ,
ਜਿਉਂ ਕੱਤਿਆ, ਤੂੰਬਿਆ ਹੁੰਢ ਗਿਆ, ਇੱਕ ਰੂੰ ਦਾ ਗੋਹੜਾ।

(ਅ) ਇੱਕ ਬਾਦਸ਼ਾਹੀ ਅਸੀਂ ਮਾਣੀ ਸੀ।
ਜਿਦਾ ਬਾਬਲ ਰਾਜਾ ਸੀ ਤੇ ਅੰਮੀ ਰਾਣੀ ਸੀ।

PSEB 8th Class Punjabi Solutions Chapter 19 ਅੰਮੜੀ ਦਾ ਵਿਹੜਾ

ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵਿਤੀ ਆਖਦੀ ਹੈ ਕਿ ਬਚਪਨ ਦਾ ਦਿਨ ਇਸ ਤਰ੍ਹਾਂ ਬੀਤ ਗਿਆ ਹੈ, ਜਿਸ ਤਰ੍ਹਾਂ ਤੁੰਬਣ – ਕੱਤਣ ਮਗਰੋਂ ਇਕ ਰੂੰ ਦਾ ਗੋਹੜਾ ਮੁੱਕ ਜਾਂਦਾ ਹੈ ਮਾਂ ਦੇ ਜਿਸ ਵਿਹੜੇ ਵਿਚ ਅਸੀਂ ਕਈ ਤਰ੍ਹਾਂ ਦੇ ਸੁਪਨੇ ਲਏ ਸਨ, ਅੱਜ ਉਹ ਵਿਹੜਾ ਸਾਡੇ ਲਈ ਆਪ ਹੀ ਸੁਪਨਾ ਬਣ ਗਿਆ ਹੈ। ਉਸ ਵੇਲੇ ਅਸੀਂ ਇਕ ਤਰ੍ਹਾਂ ਦੀ ਬਾਦਸ਼ਾਹੀ ਦਾ ਆਨੰਦ ਮਾਣਿਆ ਸੀ, ਜਿਸ ਦਾ ਸਾਡਾ ਬਾਪ ਰਾਜਾ ਸੀ ਅਤੇ ਮਾਂ ਰਾਣੀ ਸੀ।ਉੱਥੇ ਭਾਵੇਂ ਸਾਨੂੰ ਨਵਾਰੀ ਪਲੰਘ ਪ੍ਰਾਪਤ ਹੋਇਆ ਸੀ ਜਾਂ ਬਿਸਤਰੇ ਤੋਂ ਬਿਨਾਂ ਅਲਾਣੀ ਮੰਜੀ ਮਿਲੀ ਸੀ, ਉੱਥੇ ਭਾਵੇਂ ਮੱਖਣ – ਪੇੜੇ ਰੁਲਦੇ ਰਹਿੰਦੇ ਸਨ ਜਾਂ ਪਾਣੀ ਨਾਲ ਹੀ ਰੁੱਖੀ – ਸੁੱਕੀ ਰੋਟੀ ਮਿਲਦੀ ਸੀ, ਪਰ ਉੱਥੇ ਅਸੀਂ ਖੁੱਲਾਂ ਭਰੀ ਬਾਦਸ਼ਾਹੀ ਦਾ ਆਨੰਦ ਮਾਣਿਆ ਸੀ।

ਪ੍ਰਸ਼ਨ 2.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਅੱਜ ਉਹ ਬਚਪਨ ਦਾ ਸਮਾਂ ਬੀਤ ਚੁੱਕਾ ਹੈ, ਜਦੋਂ ਅਸੀਂ ਅੰਮੜੀ ਦੇ ਵਿਹੜੇ ਵਿਚ ਅਸੀਂ ਕਈ ਸੁਪਨੇ ਲੈਂਦੇ ਸਾਂ ਅੱਜ ਉਹ ਆਪ ਹੀ ਸੁਪਨਾ ਬਣ ਗਿਆ ਹੈ। ਉਸ ਵਿਹੜੇ ਵਿਚ ਅਸੀਂ ਇਕ ਬਾਦਸ਼ਾਹੀ ਮਾਣੀ ਸੀ, ਜਿਸ ਦਾ ਬਾਪ ਰਾਜਾ ਸੀ ਤੇ ਮਾਂ ਰਾਣੀ। ਉੱਥੇ ਭਾਵੇਂ ਨਵਾਰੀ ਪਲੰਘ ਲੱਭਦਾ ਸੀ ਜਾਂ ਅਲਾਣੀ ਮੰਜੀ : ਭਾਵੇਂ ਮੱਖਣ – ਪੇੜੇ ਰਲਦੇ ਸਨ, ਜਾਂ ਸੱਕਾ ਟੁੱਕਰ ਮਿਲਦਾ ਸੀ, ਪਰੰਤੂ ਉੱਥੇ ਅਸੀਂ ਖੁੱਲਾਂ ਦਾ ਆਨੰਦ ਲਿਆ ਸੀ।

ਔਖੇ ਸ਼ਬਦਾਂ ਦੇ ਅਰਥ – ਗੋਹੜਾ – ਪੂਣੀ, ਪਿੰਜੀ ਰੂੰ ਦਾ ਗੋੜਾ। ਅੰਮੜੀ – ਮਾਂ। ਅਲਾਣੀ ਬਿਨਾਂ ਬਿਸਤਰੇ ਤੋਂ।

(ਇ) ਕਦੇ ਮੈਂ ਉਸ ਵਿਹੜੇ ਵੱਸਦੀ ਸਾਂ,
ਅੱਜ ਮੇਰੇ ਸੀਨੇ ਵੱਸਦਾ ਨੀ, ਅੰਮੜੀ ਦਾ ਵਿਹੜਾ।

ਪ੍ਰਸ਼ਨ 3.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵਿਤੀ ਕਹਿੰਦੀ ਹੈ ਕਿ ਬਚਪਨ ਵਿਚ ਆਪਣੀ ਮਾਂ ਦੇ ਵਿਹੜੇ ਵਿਚ ਅਸੀਂ ਖੁੱਦੋ ਅਤੇ ਗੀਟੇ ਖੇਡ – ਖੇਡ ਕੇ ਬੇਫ਼ਿਕਰੀ ਦੀ ਚਾਦਰ ਤਾਣੀ ਹੋਈ ਸੀ ਭਾਵ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਫ਼ਿਕਰ ਨਹੀ ਸੀ ਉੱਥੇ ਅਸੀਂ ਪਿੱਪਲ ਨਾਲ ਪਾਈ ਹੋਈ ਪੀਂਘ ਝੂਟ ਝੂਟ ਕੇ ਜਵਾਨ ਹੋਈਆਂ ਸਾਂ।ਉਸ ਥਾਂ ਸਹੇਲੀਆਂ ਨੇ ਰਲ – ਮਿਲ ਕੇ ਸਾਰੀ ਰਾਤ ਗਾਉਂਦਿਆਂ ਹੀ ਲੰਘਾਈ ਸੀ। ਉੱਥੇ ਇਕ ਪਾਸੇ ਚਰਖੇ ਦੀ ਬੜੀ ਜ਼ੋਰ ਦੀ ਅਵਾਜ਼ ਆਉਂਦੀ ਸੀ, ਦੂਜੇ ਪਾਸੇ ਸਾਨੂੰ ਕਹਿਰ ਦੀ ਜਵਾਨੀ ਚੜ੍ਹ ਰਹੀ ਸੀ।

ਅਸੀਂ ਸਾਉਣ ਦੇ ਮਹੀਨੇ ਵਿਚ ਮਸਤੀ ਵਿਚ ਆ ਕੇ ਮੋਰਾਂ ਨਾਲ ਸ਼ਰਤਾਂ ਲਾਉਂਦੀਆਂ ਸਾਂ ਅਸੀਂ ਆਪਣੀ ਪੀਂਘ ਨੂੰ ਹੁਲਾਰੇ ਚਾੜ੍ਹ ਕੇ ਅਸਮਾਨਾਂ ਤਕ ਪੁਚਾ ਦਿੰਦੀਆਂ ਸਾਂ।ਉੱਥੇ ਖ਼ੁਸ਼ੀਆਂ ਦਾ ਖੇੜਾ ਚੰਨਾਂ ਵਾਂਗ ਨਜ਼ਰ ਆਉਂਦਾ ਸੀ ਅਤੇ ਫੁੱਲਾਂ ਦੀ ਤਰ੍ਹਾਂ ਹੱਸਦਾ ਸੀ। ਮੈਂ ਕਦੇ ਆਪਣੀ ਮਾਂ ਦੇ ਉਸ ਖੁੱਲਾਂ ਤੇ ਖ਼ੁਸ਼ੀਆਂ ਦੇ ਵਿਹੜੇ ਵਿਚ ਰਹਿੰਦੀ ਸਾਂ। ਉਹ ਵਿਹੜਾ ਅਜੇ ਵੀ ਮੇਰੇ ਦਿਲ ਵਿਚ ਵਸਦਾ ਹੈ।

PSEB 8th Class Punjabi Solutions Chapter 19 ਅੰਮੜੀ ਦਾ ਵਿਹੜਾ

ਪ੍ਰਸ਼ਨ 4.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਅਸੀਂ ਅੰਮੜੀ ਦੇ ਵਿਹੜੇ ਵਿਚ ਬਚਪਨ ਗੁਜ਼ਾਰਦਿਆਂ ਬੇਹੱਦ ਖੁੱਲ੍ਹ ਮਾਣੀ ਸੀ। ਉਹ ਇਕ ਬਾਦਸ਼ਾਹੀ ਜੀਵਨ ਸੀ।ਉੱਥੇ ਬੇਫ਼ਿਕਰੀ ਨਾਲ ਖੇਹਨੂੰ – ਗੀਟੇ ਖੇਡੇ ਜਾਂਦੇ ਸਨ।ਉੱਥੇ ਪੀਂਘਾਂ ਝੂਟਦਿਆਂ ਜਵਾਨੀ ਚੜ੍ਹ ਗਈ ਸੀ ਉੱਥੇ ਸਹੇਲੀਆਂ ਨਾਲ ਇਕੱਠੀਆਂ ਬੈਠ ਕੇ ਰਾਤ ਭਰ ਗੱਲਾਂ ਕੀਤੀਆਂ ਜਾਂਦੀਆਂ ਤੇ ਪ੍ਰਿੰਵਣ ਪਾਏ ਜਾਂਦੇ ਹਨ।

ਸਾਉਣ ਦੇ ਮਹੀਨੇ ਵਿਚ ਅਸਮਾਨੀ ਪੀਘਾਂ ਚੜ੍ਹਾਈਆਂ ਜਾਂਦੀਆਂ ਸਨ। ਮਸਤੀ ਵਿਚ ਮੋਰਾਂ ਨਾਲ ਸ਼ਰਤਾਂ ਲਾਈਆਂ ਜਾਂਦੀਆਂ ਸਨ। ਉੱਥੇ ਹਰ ਸਮੇਂ ਖੇੜਾ ਹੀ ਖੇੜਾ ਦਿਸਦਾ ਸੀ ਤੇ ਅੱਜ ਉਸ ਵਿਹੜੇ ਦੀ ਯਾਦ ਮੇਰੇ ਦਿਲ ਵਿਚ ਵਸਦੀ ਹੈ।

ਔਖੇ ਸ਼ਬਦਾਂ ਦੇ ਅਰਥ – ਸਈਆਂ – ਸਹੇਲੀਆਂ ਭੋਰੇ ਬੈਠਣਾ – ਰਲ ਕੇ ਬੈਠਣਾ। ਲੋਹੜੇ ਦੀ – ਕਹਿਰ ਦੀ ਖੇੜਾ – ਖੁਸ਼ੀ

(ਸ) ਕਦੇ ਸਾਨੂੰ ਕਹਾਣੀਆਂ ਪਾਂਦਾ ਸੀ,
ਅੱਜ ਆਪ ਕਹਾਣੀ ਹੋਇਆ ਨੀ, ਅੰਮੜੀ ਦਾ ਵਿਹੜਾ।

ਪ੍ਰਸ਼ਨ 5.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵਿਤੀ ਲਿਖਦੀ ਹੈ ਕਿ ਸ਼ਾਮ ਹੁੰਦੇ ਹੀ ਅਸੀਂ ਸਾਰੀਆਂ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਸਾਂ ਅਸੀਂ ਆਪਣੀ ਦਾਦੀ ਦੇ ਮੰਜੇ ਦੇ ਆਸ – ਪਾਸ ਚੱਕਰ ਕੱਟਣੇ ਸ਼ੁਰੂ ਕਰ ਦਿੰਦੀਆਂ ਸਾਂ।ਉਸ ਨੂੰ ਨੀਂਦ ਆਉਣ ਲੱਗ ਜਾਂਦੀ ਸੀ ਪਰ ਅਸੀਂ ਫੇਰ ਵੀ ਉਸ ਤੋਂ ਬਾਤ ਸੁਣਨ ਲਈ “ਹਾਂ – ਹਾਂ` ਆਖਦੀਆਂ ਸਾਂ ਸਾਡੀ ਦਾਦੀ ਸਾਨੂੰ ਚੁੱਪ ਕਰਾਉਂਦੀ ਸੀ, ਪਰ ਅਸੀਂ ਫੇਰ ਵੀ ਰੌਲਾ ਪਾਉਂਦੀਆਂ ਸਾਂ।

ਉਹ ਬਾਤ ਸੁਣਾਉਣ ਤੋਂ ਵਾਰ – ਵਾਰ ਨਾਂਹ ਕਰਦੀ ਸੀ, ਪਰ ਅਸੀਂ ਸੁਣਨ ਲਈ ਅੱਤ ਚੁੱਕ ਲੈਂਦੀਆਂ ਸਾਂ ਅੰਤ ਵਿਚ ਅਸੀਂ ਆਪਣੀ ਦਾਦੀ ਤੋਂ ਹਾਰ ਮਨਾ ਲੈਂਦੇ ਸਾਂ। ਥੋੜ੍ਹਾ ਜਿਹਾ ਗੁੱਸੇ ਹੋ ਕੇ, ਥੋੜ੍ਹਾ ਜਿਹਾ ਹੱਸ ਕੇ ਸਾਡੀ ਦਾਦੀ ਸਾਨੂੰ ਕੋਈ ਬਾਤ ਜਾਂ ਕਹਾਣੀ ਸੁਣਾਉਣ ਲੱਗ ਪੈਂਦੀ ਸੀ। ਅੱਜ ਉਹ ਸਵਰਗ ਕਿੱਥੇ ਹੈ, ਜੋ ਸਾਨੂੰ ਬਚਪਨ ਵਿਚ ਪ੍ਰਾਪਤ ਹੋਇਆ ਸੀ। ਅੱਜ ਅਸੀਂ ਉਸ ਨੂੰ ਗੁਆ ਲਿਆ ਹੈ। ਜਿਹੜਾ ਵਿਹੜਾ ਕਿਸੇ ਵੇਲੇ ਕਹਾਣੀਆਂ ਸੁਣਾਉਂਦਾ ਹੁੰਦਾ ਸੀ, ਅੱਜ ਉਹ ਆਪ ਕਹਾਣੀ ਬਣ ਗਿਆ ਹੈ।

ਔਖੇ ਸ਼ਬਦਾਂ ਦੇ ਅਰਥ – ਸੰਝ – ਸ਼ਾਮ। ਚੌਗਿਰਦੇ – ਚਾਰੇ ਪਾਸੇ। ਭੌਣਾ – ਘੁੰਮਣਾ ਖੋਇਆ ਗੁਆਚਿਆ ‘

ਪ੍ਰਸ਼ਨ 6.
ਉਪਰੋਕਤ ਪੈਰੇ ਦੇ ਭਾਵ – ਅਰਥ ਲਿਖੋ !
ਉੱਤਰ :
ਅੰਮੜੀ ਦੇ ਵਿਹੜੇ ਵਿਚ ਅਸੀਂ ਸ਼ਾਮ ਪੈਂਦਿਆਂ ਹੀ ਦਾਦੀ ਦੁਆਲੇ ਘੁੰਮਣ ਲਗਦੀਆਂ ਸਾਂ ਤੇ ਉਸ ਦੀ ਬਾਤ ਸੁਣਦੀਆਂ ਹੋਈਆਂ “ਹਾਂ – ਹਾਂ ਕਹਿੰਦੀਆਂ ਰਹਿੰਦੀਆਂ ਸਾਂ। ਉਹ ਸਾਨੂੰ ਨੂੰ ਚੁੱਪ ਕਰਾਉਂਦੀ ਸੀ, ਪਰ ਅਸੀਂ ਫ਼ਿਰ ਵੀ ਰੌਲਾ ਪਾਉਂਦੀਆਂ ਰਹਿੰਦੀਆਂ ਸਾਂ ! ਉਹ ਬਾਤ ਸੁਣਾਉਣ ਤੋਂ ਵਾਰ – ਵਾਰ ਨਾਂਹ ਕਰਦੀ, ਪਰ ਅਸੀਂ ਬਾਤ ਸੁਣ ਕੇ ਹੀ ਰਹਿੰਦੀਆਂ ਸਾਂ ਅੱਜ ਉਹ ਸਵਰਗ ਸਾਡੇ ਕੋਲ ਨਹੀਂ, ਜੋ ਸਾਨੂੰ ਬਚਪਨ ਵਿਚ ਮਿਲਿਆ ਸੀ। ਅੱਜ ਅਸੀਂ ਉਹ ਗੁਆ ਲਿਆ ਹੈ।

PSEB 8th Class Punjabi Solutions Chapter 19 ਅੰਮੜੀ ਦਾ ਵਿਹੜਾ

3. ਔਖੇ ਸ਼ਬਦਾਂ ਦੇ ਅਰਥ :

  • ਗੋਹੜਾ : ਪਿੰਜੀ ਹੋਈ ਰੂੰ ਦਾ ਗੋਲਾ ਜਿਸ ਤੋਂ ਪੁਣੀਆਂ ਬਣਾਈਆਂ ਜਾਂਦੀਆਂ ਹਨ।
  • ਪਲੰਘ ਨਵਾਰੀ : ਨਵਾਰ ਦਾ ਬਣਿਆ ਵੱਡਾ ਮੰਜਾ
  • ਅਲਾਣੀ : ਬਿਨਾਂ ਬਿਸਤਰੇ ਤੋਂ
  • ਸਈਆਂ : ਸਖੀਆਂ-ਸਹੇਲੀਆਂ
  • ਲੋਹੜੇ ਦੀ : ਕਹਿਰ ਦੀ, ਗਜ਼ਬ ਦੀ
  • ਖੇੜਾ : ਅਨੰਦ, ਖ਼ੁਸ਼ੀ, ਪ੍ਰਸੰਨਤਾ
  • ਚੌਗਿਰਦੇ : ਚੁਗਿਰਦੇ, ਆਲੇ-ਦੁਆਲੇ
  • ਭੌਣਾ : ਘੁੰਮਣਾ, ਚੱਕਰ ਕੱਟਣਾ
  • ਸੰਝ : ਤਕਾਲਾਂ, ਆਥਣ, ਸ਼ਾਮ
  • ਖੋਇਆ : ਗੁਆਚਿਆ

4. ਵਾਕਾਂ ਵਿੱਚ ਵਰਤੋ :
ਬਾਦਸ਼ਾਹੀ, ਅਣਮੁੱਲੀ, ਬਾਬਲ, ਚਰਖਾ, ਵਿਹੜਾ, ਪੀਘ, ਯੂਕਰ, ਕਹਾਣੀ।
ਉੱਤਰ :

  • ਬਾਦਸ਼ਾਹੀ ਹਕੂਮਤ) – ਭਾਰਤ ਵਿਚ 350 ਸਾਲ ਮੁਗ਼ਲਾਂ ਦੀ ਬਾਦਸ਼ਾਹੀ ਕਾਇਮ ਰਹੀ।
  • ਅਣਮੁੱਲੀ (ਬਹੁਮੁੱਲੀ) – ਉੱਚਾ ਚਰਿੱਤਰ ਅਣਮੁੱਲੀ ਚੀਜ਼ ਹੈ।
  • ਬਾਬਲ (ਬਾਪ – ਧੀ ਆਪਣੇ ਬਾਬਲ ਦੇ ਵਿਹੜੇ ਵਿਚ ਖੇਡ – ਖੇਡ ਕੇ ਜਵਾਨ ਹੁੰਦੀ ਹੈ।
  • ਚਰਖਾ ਨੂੰ ਨੂੰ ਧਾਗੇ ਵਿਚ ਬਦਲਣ ਵਾਲਾ ਯੰਤਰ) – ਕੁੜੀਆਂ ਮਿਲ ਕੇ ਚਰਖਾ ਕੱਤ ਰਹੀਆਂ ਹਨ
  • ਵਿਹੜਾ ਘਰ ਵਿਚ ਖੁੱਲ੍ਹੀ ਥਾਂ) – ਅਸੀਂ ਆਪਣੇ ਘਰ ਦੇ ਵਿਹੜੇ ਵਿਚ ਖੇਡਦੇ ਹਾਂ।
  • ਪੀਂਘ (ਰੁੱਖ ਦੇ ਟਾਹਣ ਨੂੰ ਰੱਸਾ ਬੰਨ੍ਹ ਕੇ ਝੂਟਣ ਲਈ ਬਣਾਇਆ ਪੰਘੂੜਾ) – ਕੁੜੀਆਂ ਪਿੱਪਲਾਂ ਹੇਠ ਪੀਂਘਾਂ ਝੂਟ ਰਹੀਆਂ ਹਨ।
  • ਘੂਕਰ ਘੂਕਣ ਦੀ ਅਵਾਜ਼) – ਤਿੰਝਣ ਵਿਚ ਚਰਖੇ ਦੀ ਘੂਕਰ ਸੁਣਾਈ ਦੇ ਰਹੀ ਹੈ।
  • ਕਹਾਣੀ ਕਥਾ, ਬਾਤ) – ਇਹ ਕਹਾਣੀ ਬੜੀ ਦਿਲਚਸਪ ਹੈ।

PSEB 8th Class Punjabi Solutions Chapter 19 ਅੰਮੜੀ ਦਾ ਵਿਹੜਾ

ਵਿਆਕਰਨ : ਸਮਾਸ :
ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਬਣੇ ਸ਼ਬਦ ਨੂੰ ਸਮਾਸ ਕਹਿੰਦੇ ਹਨ। ਇਸ ਪਾਠ ਵਿੱਚ ਆਏ ਸਮਾਸ ਦੇਖੋ :
ਮੱਖਣ-ਪੇੜੇ, ਖੇਡ-ਖੇਡ, ਝੂਟ-ਬੂਟ, ਬੈਠੇ-ਬੈਠੇ, ਝੂਮ-ਝੂਮ, ਚਾੜ੍ਹ-ਚਾੜ੍ਹ , ਹਾਂ-ਹਾਂ।
– ਪਿਛਲੇ ਪਾਠਾਂ ਵਿੱਚੋਂ ਅਜਿਹੇ ਵੀਹ ਸਮਾਸ ਚੁਣ ਕੇ ਲਿਖੋ ।

ਇਹ ਕਵਿਤਾ ਅੰਮ੍ਰਿਤਾ ਪ੍ਰੀਤਮ ਦੀ ਹੈ। ਇਸ ਕਵਿਤਰੀ ਦੀ ਕੋਈ ਹੋਰ ਕਵਿਤਾ ਪੜੋ ਤੇ ਆਪਣੀ ਸ਼੍ਰੇਣੀ ਵਿੱਚ ਸੁਣਾਓ।

ਆਪਣੇ ਬਚਪਨ ਦੀ ਕਿਸੇ ਘਟਨਾ ਨੂੰ ਕਵਿਤਾ ਦੇ ਰੂਪ ਵਿੱਚ ਲਿਖ ਕੇ ਆਪਣੇ ਅਧਿਆਪਕ ਜੀ ਨੂੰ ਦਿਖਾਓ ਅਤੇ ਉਸ ਨੂੰ ਆਪਣੀ ਸ਼੍ਰੇਣੀ ਵਿੱਚ ਗਾ ਕੇ ਸੁਣਾਓ।

PSEB 8th Class Punjabi Guide ਅੰਮੜੀ ਦਾ ਵਿਹੜਾ Important Questions and Answers

ਅੰਮੜੀ ਦਾ ਵਿਹੜਾ :

1. ਉਹ ਸੰਝ ਦਾ ਪੈਣਾ ਨੀ, ਅਸੀਂ ਕੱਠੇ ਹੋਣਾ ਨੀ।
ਦਾਦੀ ਦੇ ਮੰਜੇ ਦੇ, ਚੌਗਿਰਦੇ ਭੌਣਾ ਨੀ।
ਉਹਨੂੰ ਨੀਂਦਰ ਆਣੀ ਨੀ, ਅਸਾਂ ‘ਹਾਂ ਹਾਂ ਕਹਿਣੀ ਨੀ।
ਉਸ ਚੁੱਪ ਕਰਾਣਾ ਨੀ, ਅਸਾਂ ਰੌਲਾ ਪਾਣਾ ਨੀ।
ਉਹਦੀ ਨਾਂਹ ਨਾ ਮੁੱਕਣੀ ਨੀ, ਅਸਾਂ ਆਖ਼ਰ ਚੁੱਕਣੀ ਨੀ !
ਤੇ ਆਖ਼ਰ ਦਾਦੀ ਤੋਂ ਅਸਾਂ ਹਾਰ ਮਨਾਣੀ ਨੀ
ਥੋੜ੍ਹਾ ਜਿਹਾ ਰੁੱਸ ਕੇ ਤੇ, ਥੋੜ੍ਹਾ ਜਿਹਾ ਹੱਸ ਕੇ ਤੇ।
ਉਸ ਬਾਤ ਸੁਣਾਉਣੀ ਨੀ, ਕੋਈ ਕਹਾਣੀ ਪਾਉਣੀ ਨੀ।
ਅੱਜ ਕਿੱਥੇ ਵੇ ਉਹ ਸਵਰਗ ?
ਜੋ ਲੱਭਿਆ ਵੀ ਤੇ ਖੋਇਆ ਵੀ, ਹੁਣ ਦੱਸੋ ਕਿਹੜਾ ?
ਕਦੇ ਸਾਨੂੰ ਕਹਾਣੀਆਂ ਪਾਂਦਾ ਸੀ,
ਅੱਜ ਆਪ ਕਹਾਣੀ ਹੋਇਆ ਨੀ, ਅੰਮੜੀ ਦਾ ਵਿਹੜਾ

1. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ –
“ਅੰਮੜੀ ਦਾ ਵਿਹੜਾ ਕਵਿਤਾ ਵਿੱਚ ਬਚਪਨ ਦੀਆਂ ਕਿਹੜੀਆਂ – ਕਿਹੜੀਆਂ ਮੌਜਾਂ ਤੇ ਖੁਸ਼ੀਆਂ ਦਾ ਵਰਣਨ ਹੈ ?
ਉੱਤਰ :
ਇਸ ਕਵਿਤਾ ਵਿਚ ਬਚਪਨ ਦੇ ਖੁੱਲ੍ਹ – ਡੁੱਲ੍ਹ ਤੇ ਬੇਪਰਵਾਹੀ ਭਰੇ ਬਾਦਸ਼ਾਹੀ ਜੀਵਨ, ਹਰ ਹਾਲਤ ਵਿਚ ਖਿੜੇ ਰਹਿਣ, ਬੇਫ਼ਿਕਰੀ ਨਾਲ ਖੇਡਾਂ ਵਿਚ ਲੱਗੇ ਰਹਿਣ, ਪੀਂਘਾਂ ਝਟਣ, ਰਾਤ ਭਰ ਗਾਉਂਦਿਆਂ ਰਹਿਣ ਅਤੇ ਦਾਦੀ ਤੋਂ ਬਾਤਾਂ ਸੁਣਨ ਦੀਆਂ ਮੌਜਾਂ ਤੇ ਖ਼ੁਸ਼ੀਆਂ ਦਾ ਵਰਣਨ ਹੈ।

PSEB 8th Class Punjabi Solutions Chapter 19 ਅੰਮੜੀ ਦਾ ਵਿਹੜਾ

2. ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ –
“ਅੰਮੜੀ ਦਾ ਵਿਹੜਾ’ ਕਵਿਤਾ ਵਿੱਚ ਕੁੜੀਆਂ ਦੇ ਪੀਂਘਾਂ ਝੂਟਣ ਅਤੇ ਚਰਖਾ ਕੱਤਣ ਦਾ ਦ੍ਰਿਸ਼ ਵਰਣਨ ਕਰੋ।
ਉੱਤਰ :
ਕੁੜੀਆਂ ਪਿੱਪਲਾਂ ਉੱਤੇ ਪੀਂਘਾਂ ਪਾ – ਪਾ ਅਸਮਾਨਾਂ ਤਕ ਚੜ੍ਹਾਉਂਦੀਆਂ ਤੇ ਸਾਰੀ ਸਾਰੀ ਰਾਤ ਚਰਖਾ ਕੱਤਦੀਆਂ ਤੇ ਗਾਉਂਦੀਆਂ ਰਹਿੰਦੀਆਂ ਸਨ।

3. ਔਖੇ ਸ਼ਬਦਾਂ ਦੇ ਅਰਥ

  • ਗੋਹੜਾ – ਪਿੰਜੀ ਹੋਈ ਰੂ ਦਾ ਗੋੜਾ, ਜਿਸ ਤੋਂ ਪੂਣੀਆਂ ਬਣਾਈਆਂ ਜਾਂਦੀਆਂ ਹਨ।
  • ਪਲੰਘ ਨਵਾਰੀ – ਨਵਾਰ ਦਾ ਬਣਿਆ ਵੱਡਾ ਮੰਜਾ।
  • ਅਲਾਣੀ – ਬਿਨਾਂ ਬਿਸਤਰੇ ਤੋਂ।
  • ਸਾਈਆਂ – ਸਹੇਲੀਆਂ।
  • ਪਾਠ – ਪੁਸਤਕ ਵਿਚ ਇਸਦਾ ਅਰਥ ਗ਼ਲਤ ਲਿਖਿਆ ਗਿਆ ਹੈ ਅਸਲ ਸ਼ਬਦ ‘ਸਾਈਆਂ ਨਹੀਂ ਸਗੋਂ ਸਈਆਂ ਹੈ, ਜੋ ਸਹੇਲੀਆਂ ਦਾ ਵਿਗੜਿਆ ਰੂਪ ਹੈ।
  • ਲੋਹੜੇ ਦੀ – ਕਹਿਰ ਦੀ, ਗ਼ਜ਼ਬ ਦੀ।
  • ਖੇੜਾ – ਅਨੰਦ, ਖ਼ੁਸ਼ੀ, ਪ੍ਰਸੰਨਤਾ।
  • ਚੌਗਿਰਦੇ – ਚੁਗਿਰਦੇ, ਆਲੇ – ਦੁਆਲੇ।
  • ਭੌਣਾ ਘੁੰਮਣਾ, ਚੱਕਰ ਕੱਟਣਾ,
  • ਸੰਝ – ਤਿਰਕਾਲਾਂ, ਆਥਣ, ਸ਼ਾਮ
  • ਖੋਇਆ – ਗੁਆਚਿਆ !

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

Punjab State Board PSEB 8th Class Social Science Book Solutions Civics Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ Textbook Exercise Questions and Answers.

PSEB Solutions for Class 8 Social Science Civics Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

SST Guide for Class 8 PSEB ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ Textbook Questions and Answers

ਅਭਿਆਸ ਦੇ ਪ੍ਰਸ਼ਨ
I ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1 ਤੋਂ 15 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਸੰਸਦ ਦੇ ਸ਼ਬਦੀ ਅਰਥ ਲਿਖੋ ।
ਉੱਤਰ-
ਸੰਸਦ ਅੰਗਰੇਜ਼ੀ ਸ਼ਬਦ ਪਾਰਲੀਮੈਂਟ (Parliament) ਦਾ ਅਨੁਵਾਦ ਹੈ । ਇਹ ਅੰਗਰੇਜ਼ੀ ਸ਼ਬਦ ਫ਼ਰਾਂਸੀਸੀ ਭਾਸ਼ਾ ਦੇ ਸ਼ਬਦ ਪਾਰਲਰ (Parler) ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਗੱਲਬਾਤ ਕਰਨਾ । ਇਸ ਪ੍ਰਕਾਰ ਸੰਸਦ ਇਕ ਅਜਿਹੀ ਸੰਸਥਾ ਹੈ ਜਿੱਥੇ ਬੈਠ ਕੇ ਲੋਕ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਵਿਸ਼ਿਆਂ ‘ਤੇ ਗੱਲਬਾਤ ਕਰਦੇ ਹਨ ।

ਪ੍ਰਸ਼ਨ 2.
ਸਰਕਾਰ ਸੰਸਦ ਪ੍ਰਤੀ ਕਿਵੇਂ ਜਵਾਬਦੇਹ ਹੈ ?
ਉੱਤਰ-
ਸਰਕਾਰ ਆਪਣੇ ਸਾਰਿਆਂ ਕੰਮਾਂ ਅਤੇ ਨੀਤੀਆਂ ਲਈ ਸੰਸਦ ਦੇ ਪ੍ਰਤੀ ਜਵਾਬਦੇਹ ਹੁੰਦੀ ਹੈ । ਸਰਕਾਰ ਉਸ ਸਮੇਂ ਤਕ ਆਪਣੇ ਅਹੁਦੇ ‘ਤੇ ਰਹਿ ਸਕਦੀ ਹੈ ਜਦੋਂ ਤਕ ਉਸਨੂੰ ਸੰਸਦ (ਵਿਧਾਨਮੰਡਲ) ਦਾ ਬਹੁਮਤ ਪ੍ਰਾਪਤ ਰਹਿੰਦਾ ਹੈ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

ਪ੍ਰਸ਼ਨ 3.
ਸੰਸਦ ਵਿਚ ਕਾਨੂੰਨ ਕਿਵੇਂ ਬਣਦਾ ਹੈ ?
ਉੱਤਰ-
ਸਧਾਰਨ ਬਿੱਲ ਨੂੰ ਸੰਸਦ ਦੇ ਕਿਸੇ ਵੀ ਸਦਨ ਵਿਚ ਪੇਸ਼ ਕੀਤਾ ਜਾ ਸਕਦਾ ਹੈ । ਦੋਨਾਂ ਸਦਨਾਂ ਵਿਚ ਪਾਸ ਹੋਣ ਤੋਂ ਬਾਅਦ ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜ ਦਿੱਤਾ ਜਾਂਦਾ ਹੈ । ਰਾਸ਼ਟਰਪਤੀ ਦੇ ਦਸਤਖ਼ਤ ਹੋ ਜਾਣ ‘ਤੇ ਬਿੱਲ ਕਾਨੂੰਨ ਬਣ ਜਾਂਦਾ ਹੈ ।

ਪ੍ਰਸ਼ਨ 4.
ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਕਿਵੇਂ ਬਣਦੀ ਹੈ ?
ਉੱਤਰ-
ਲੋਕ ਸਭਾ ਚੋਣਾਂ ਦੇ ਬਾਅਦ ਰਾਸ਼ਟਰਪਤੀ ਦੇ ਸੱਦੇ ‘ਤੇ ਬਹੁਮਤ ਪ੍ਰਾਪਤ ਰਾਜਨੀਤਿਕ ਦਲ ਸਰਕਾਰ ਬਣਾਉਂਦਾ ਹੈ । ਜੇਕਰ ਕਿਸੇ ਵੀ ਦਲ ਨੂੰ ਸਪੱਸ਼ਟ ਬਹੁਮਤ ਪ੍ਰਾਪਤ ਨਾ ਹੋਵੇ ਤਾਂ ਗਠਬੰਧਨ ਸਰਕਾਰ ਹੋਂਦ ਵਿਚ ਆਉਂਦੀ ਹੈ ।

ਪ੍ਰਸ਼ਨ 5.
ਸੰਸਦੀ ਸਰਕਾਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਈਆਂ ਲਿਖੋ ।
ਉੱਤਰ-

  1. ਨਾਂ-ਮਾਤਰ ਅਤੇ ਵਾਸਤਵਿਕ ਕਾਰਜਪਾਲਿਕਾ ਵਿਚ ਅੰਤਰ ।
  2. ਕਾਰਜਪਾਲਿਕਾ ਅਤੇ ਵਿਧਾਨ-ਮੰਡਲ ਵਿਚ ਡੂੰਘਾ ਸੰਬੰਧ ।
  3. ਉੱਤਰਦਾਈ ਸਰਕਾਰ ।
  4. ਪ੍ਰਧਾਨ ਮੰਤਰੀ ਦੀ ਪ੍ਰਧਾਨਤਾ ।
  5. ਵਿਰੋਧੀ ਦਲ ਨੂੰ ਕਾਨੂੰਨੀ ਮਾਨਤਾ ।
  6. ਕਾਰਜਪਾਲਿਕਾ ਦੀ ਅਨਿਸਚਿਤ ਅਵਧੀ ।

ਪ੍ਰਸ਼ਨ 6.
ਲਟਕਦੀ ਸੰਸਦ ਤੋਂ ਕੀ ਭਾਵ ਹੈ ?
ਉੱਤਰ-
ਜਦੋਂ ਸੰਸਦ ਵਿਚ ਦੋ ਜਾਂ ਦੋ ਤੋਂ ਵਧੇਰੇ ਰਾਜਨੀਤਿਕ ਦਲਾਂ ਦੀ ਆਪਸ ਵਿਚ ਮਿਲ ਕੇ ਸਰਕਾਰ ਬਣਦੀ ਹੈ ਤਾਂ ਉਸਨੂੰ ਲਟਕਦੀ ਸੰਸਦ ਆਖਦੇ ਹਨ । ਇਸ ਤਰ੍ਹਾਂ ਦੀ ਸਰਕਾਰ ਘੱਟ-ਗਿਣਤੀ ਸਰਕਾਰ ਅਖਵਾਉਂਦੀ ਹੈ ।

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਭਾਰਤ ਵਿਚ ਸੰਸਦੀ ਸ਼ਾਸਨ ਪ੍ਰਣਾਲੀ ਹੀ ਕਿਉਂ ਲਾਗੂ ਕੀਤੀ ਗਈ ?
ਉੱਤਰ-
ਭਾਰਤ ਵਿਚ ਹੇਠ ਲਿਖੇ ਕਾਰਨਾਂ ਕਰਕੇ ਸੰਸਦੀ ਪ੍ਰਣਾਲੀ ਲਾਗੂ ਕੀਤੀ ਗਈ ਹੈ-

  • ਲੋਕਾਂ ਨੂੰ ਸੰਸਦੀ ਪ੍ਰਣਾਲੀ ਦਾ ਗਿਆਨ – ਭਾਰਤੀ ਲੋਕ ਸੰਸਦੀ ਪ੍ਰਣਾਲੀ ਤੋਂ ਜਾਣੂ ਹਨ । ਇਸ ਨੂੰ ਸਰਵੋਤਮ ਸਰਕਾਰ ਮੰਨਿਆ ਗਿਆ ਹੈ। ਦੇਸ਼ ਵਿਚ 1861, 1892, 1919 ਅਤੇ 1935 ਦੇ ਕਾਨੂੰਨਾਂ ਦੁਆਰਾ ਸੰਸਦੀ ਸਰਕਾਰ ਹੀ ਸਥਾਪਿਤ ਕੀਤੀ ਗਈ ਸੀ ।
  • ਸੰਵਿਧਾਨ ਸਭਾ ਦੇ ਮੈਂਬਰਾਂ ਦੁਆਰਾ ਸਮਰਥਨ – ਭਾਰਤੀ ਸੰਵਿਧਾਨ ਨਿਰਮਾਤਾਵਾਂ ਨੇ ਵੀ ਸੰਸਦੀ ਸ਼ਾਸਨ ਦਾ ਸਮਰਥਨ ਕੀਤਾ ਸੀ । ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦੇ ਪ੍ਰਧਾਨ ਡਾ: ਬੀ.ਆਰ. ਅੰਬੇਦਕਰ ਨੇ ਕਿਹਾ ਸੀ ਕਿ ਇਸ ਪ੍ਰਣਾਲੀ ਵਿਚ ਜਵਾਬਦੇਹੀ ਅਤੇ ਸਥਿਰਤਾ ਦੋਨੋਂ ਗੁਣ ਪਾਏ ਜਾਂਦੇ ਹਨ । ਇਸ ਲਈ ਸੰਸਦੀ ਸਰਕਾਰ ਹੀ ਸਭ ਤੋਂ ਵਧੀਆ ਸਰਕਾਰ ਹੈ ।
  • ਜਵਾਬਦੇਹੀ ‘ਤੇ ਆਧਾਰਿਤ – ਭਾਰਤ ਸਦੀਆਂ ਤਕ ਗੁਲਾਮ ਰਿਹਾ ਹੈ । ਇਸ ਲਈ ਦੇਸ਼ ਨੂੰ ਅਜਿਹੀ ਸਰਕਾਰ ਦੀ ਲੋੜ ਸੀ ਜੋ ਜਵਾਬਦੇਹੀ ਦੀ ਭਾਵਨਾ ‘ਤੇ ਆਧਾਰਿਤ ਹੋਵੇ । ਇਸੇ ਕਾਰਨ ਸੰਸਦੀ ਪ੍ਰਣਾਲੀ ਲਾਗੂ ਕੀਤੀ ਗਈ ।
  • ਪਰਿਵਰਤਨਸ਼ੀਲ ਸਰਕਾਰ – ਭਾਰਤ ਨੇ ਲੰਬੇ ਸਮੇਂ ਤੋਂ ਬਾਅਦ ਸੁਤੰਤਰਤਾ ਪ੍ਰਾਪਤ ਕੀਤੀ ਸੀ । ਇਸ ਲਈ ਲੋਕ ਅਜਿਹੀ ਸਰਕਾਰ ਚਾਹੁੰਦੇ ਸਨ ਜਿਹੜੀ ਨਿਰੰਕੁਸ਼ ਨਾ ਬਣ ਸਕੇ । ਇਸ ਲਈ ਸੰਸਦੀ ਸਰਕਾਰ ਨੂੰ ਚੁਣਿਆ ਗਿਆ ਜਿਸ ਨੂੰ ਕਿਸੇ ਵੀ ਸਮੇਂ ਬਦਲਿਆ ਜਾ ਸਕਦਾ ਹੈ ।
  • ਲੋਕਤੰਤਰ ਦੀ ਸਥਾਪਨਾ – ਲੋਕਤੰਤਰ ਦੀ ਸਹੀ ਅਰਥਾਂ ਵਿਚ ਸਥਾਪਨਾ ਅਸਲ ਵਿਚ ਸੰਸਦੀ ਸਰਕਾਰ ਹੀ ਕਰਦੀ ਹੈ । ਇਸ ਵਿਚ ਸੰਸਦ ਸਰਵਉੱਚ ਹੁੰਦੀ ਹੈ । ਉਹ ਪ੍ਰਸ਼ਨ ਪੁੱਛ ਕੇ, ਆਲੋਚਨਾ ਕਰਕੇ ਅਤੇ ਕਈ ਹੋਰ ਤਰੀਕਿਆਂ ਨਾਲ ਸਰਕਾਰ (ਕਾਰਜਪਾਲਿਕਾ ‘ਤੇ ਨਿਯੰਤਰਨ ਕਾਇਮ ਰੱਖਦੀ ਹੈ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

ਪ੍ਰਸ਼ਨ 2.
ਸੰਸਦੀ ਸ਼ਾਸਨ ਪ੍ਰਣਾਲੀ ਵਿਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਭੂਮਿਕਾ ਲਿਖੋ ।
ਉੱਤਰ-
ਸੰਸਦੀ ਪ੍ਰਣਾਲੀ ਵਿਚ ਦੋ ਪ੍ਰਕਾਰ ਦੀ ਕਾਰਜਪਾਲਿਕਾ ਹੁੰਦੀ ਹੈ-ਨਾਂ-ਮਾਤਰ ਦੀ ਕਾਰਜਪਾਲਿਕਾ ਅਤੇ ਵਾਸਤਵਿਕ ਕਾਰਜਪਾਲਿਕਾ । ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਿਕ ਮੁਖੀ ਹੈ । ਉਸ ਨੂੰ ਵਿਧਾਨਿਕ, ਕਾਰਜਪਾਲਿਕਾ ਅਤੇ ਨਿਆਂਇਕ ਸ਼ਕਤੀਆਂ ਪ੍ਰਾਪਤ ਹਨ । ਪਰੰਤੂ ਨਾਂ-ਮਾਤਰ ਦੀ ਕਾਰਜਪਾਲਿਕਾ ਹੋਣ ਕਰਕੇ ਰਾਸ਼ਟਰਪਤੀ ਇਨ੍ਹਾਂ ਸ਼ਕਤੀਆਂ ਦਾ ਪ੍ਰਯੋਗ ਆਪਣੀ ਇੱਛਾ ਨਾਲ ਨਹੀਂ ਕਰ ਸਕਦਾ । ਇਨ੍ਹਾਂ ਸਭ ਸ਼ਕਤੀਆਂ ਦਾ ਯੋਗ ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ-ਮੰਡਲ ਕਰਦਾ ਹੈ, ਕਿਉਂਕਿ ਉਹ ਵਾਸਤਵਿਕ ਕਾਰਜਪਾਲਿਕਾ ਹੈ । ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀ-ਮੰਡਲ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ । ਉਂਝ ਤਾਂ ਉਹ ਲੋਕ ਸਭਾ ਵਿਚ ਬਹੁਮਤ ਦਲ ਦੇ ਨੇਤਾ ਨੂੰ ਹੀ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ, ਪਰੰਤੂ ਅੱਜ ਗਠਬੰਧਨ ਸਰਕਾਰਾਂ ਬਣਨ ਦੇ ਕਾਰਨ ਇਸ ਕੰਮ ਵਿਚ ਉਸ ਨੂੰ ਕਾਫ਼ੀ ਸੂਝ-ਬੂਝ ਤੋਂ ਕੰਮ ਲੈਣਾ ਪੈਂਦਾ ਹੈ ।

ਪ੍ਰਸ਼ਨ 3.
ਸੰਸਦ ਦੀ ਸਥਿਤੀ ਦੀ ਗਿਰਾਵਟ ਲਈ ਜ਼ਿੰਮੇਵਾਰ ਕਾਰਨ ਲਿਖੋ ।
ਉੱਤਰ-
ਸੰਸਦ ਭਾਰਤ ਵਿਚ ਕਾਨੂੰਨ ਬਣਾਉਣ ਵਾਲੀ ਸਰਵਉੱਚ ਸੰਸਥਾ ਹੈ । ਇਕ ਲੰਬੇ ਸਮੇਂ ਤਕ ਇਹ ਇਕ ਮਜ਼ਬੂਤ ਸੰਸਥਾ ਰਹੀ ਹੈ ਪਰ ਦੁੱਖ ਦੀ ਗੱਲ ਹੈ ਕਿ ਅੱਜ ਇਸਦੀ ਸਥਿਤੀ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ । ਇਸਦੇ ਹੇਠ ਲਿਖੇ ਮੁੱਖ ਕਾਰਨ ਹਨ-

  1. ਮਿਲੀ-ਜੁਲੀ ਸਰਕਾਰ ਜਾਂ ਲਟਕਦੀ ਸੰਸਦ,
  2. ਸਦਨ ਵਿਚ ਮੈਂਬਰਾਂ ਦੀ ਗੈਰ-ਹਾਜ਼ਰੀ,
  3. ਸਦਨ ਦੀਆਂ ਬੈਠਕਾਂ ਦੀ ਕਮੀ,
  4. ਕਮੇਟੀ ਪ੍ਰਣਾਲੀ ਦਾ ਪਤਨ,
  5. ਸਪੀਕਰ ਦੀ ਨਿਰਪੱਖਤਾ ਤੇ ਸ਼ੱਕ,
  6. ਕਾਨੂੰਨ ਨੂੰ ਲਾਗੂ ਕਰਨ ਦੇ ਤਰੀਕਿਆਂ ਵਿਚ ਪਰਿਵਰਤਨ ਅਤੇ
  7. ਸੰਸਦ ਦੀ ਕਾਰਵਾਈ ਵਿਚ ਮੈਂਬਰਾਂ ਦੁਆਰਾ ਵਾਰ-ਵਾਰ ਰੁਕਾਵਟ ।

ਪ੍ਰਸ਼ਨ 4.
ਸੰਸਦ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਲੋੜੀਂਦੇ ਸੁਝਾਅ ਦਿਓ ।
ਉੱਤਰ-
ਸੰਸਦ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਹੇਠ ਲਿਖੇ ਸੁਝਾਅ ਦਿੱਤੇ ਜਾ ਸਕਦੇ ਹਨ-

  1. ਖੇਤਰੀ ਦਲਾਂ ਦੀ ਵਧਦੀ ਹੋਈ ਗਿਣਤੀ ‘ਤੇ ਰੋਕ ਲਗਾਈ ਜਾਏ ।
  2. ਸੰਸਦ ਦੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਬਣਾਏ ਜਾਣ ।
  3. ਪ੍ਰਧਾਨ ਮੰਤਰੀ ਦੀ ਕਮਜ਼ੋਰ ਹੁੰਦੀ ਸਥਿਤੀ ਦੀ ਮਜਬੂਤੀ ਲਈ ਕਦਮ ਉਠਾਏ ਜਾਣ ।

ਪ੍ਰਸ਼ਨ 5.
ਭਾਰਤੀ ਸੰਸਦ ਦੀ ਬਣਤਰ ਲਿਖੋ ।
ਉੱਤਰ-
ਸੰਸਦ ਦੇ ਹੇਠ ਲਿਖੇ ਦੋ ਸਦਨ ਹਨ-ਲੋਕ ਸਭਾ ਅਤੇ ਰਾਜ ਸਭਾ-
1. ਲੋਕ ਸਭਾ – ਲੋਕ ਸਭਾ ਲੋਕਾਂ ਦਾ ਸਦਨ ਹੈ । ਇਸ ਨੂੰ ਹੇਠਲਾ ਸਦਨ ਵੀ ਕਿਹਾ ਜਾਂਦਾ ਹੈ । ਇਸ ਸਮੇਂ ਲੋਕ ਸਭਾ . ਦੇ ਮੈਂਬਰਾਂ ਦੀ ਸੰਖਿਆ 545 ਹੈ । ਇਨ੍ਹਾਂ ਵਿਚੋਂ 543 ਮੈਂਬਰ ਬਾਲਗ਼ ਨਾਗਰਿਕਾਂ ਦੁਆਰਾ ਪ੍ਰਤੱਖ ਰੂਪ ਵਿਚ ਚੁਣੇ ਜਾਂਦੇ ਹਨ । ਬਾਕੀ 2 ਮੈਂਬਰਾਂ ਨੂੰ ਰਾਸ਼ਟਰਪਤੀ ਨਾਮਜ਼ਦ ਕਰਦਾ ਹੈ । ਲੋਕ ਸਭਾ ਵਿਚ ਅਨੁਸੂਚਿਤ ਜਾਤੀਆਂ ਅਤੇ ਜਨ-ਜਾਤੀਆਂ ਲਈ ਸਥਾਨ ਰਾਖਵੇਂ ਹਨ ।

2. ਰਾਜ ਸਭਾ – ਰਾਜ ਸਭਾ ਦੇ ਮੈਂਬਰਾਂ ਦੀ ਚੋਣ ਰਾਜ ਵਿਧਾਨ ਸਭਾਵਾਂ ਅਤੇ ਕੇਂਦਰ ਸ਼ਾਸਿਤ ਦੇਸ਼ਾਂ ਦੇ ਵਿਧਾਨ ਮੰਡਲਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਕੀਤੀ ਜਾਂਦੀ ਹੈ । ਇਸਦੇ ਕੁੱਲ 250 ਮੈਂਬਰਾਂ ਵਿਚੋਂ 238 ਮੈਂਬਰ ਰਾਜਾਂ ਅਤੇ ਕੇਂਦਰ ਸ਼ਾਸਿਤ ਦੇਸ਼ਾਂ ਦੁਆਰਾ ਚੁਣੇ ਜਾਂਦੇ ਹਨ । ਬਾਕੀ 12 ਮੈਂਬਰਾਂ ਨੂੰ ਰਾਸ਼ਟਰਪਤੀ ਨਾਮਜ਼ਦ ਕਰਦਾ ਹੈ । ਰਾਜ ਸਭਾ ਇਕ ਸਥਾਈ ਸਦਨ ਹੈ । ਪਰੰਤੂ ਹਰ 2 ਸਾਲ ਬਾਅਦ ਇਸਦੇ ਇਕ-ਤਿਹਾਈ ਮੈਂਬਰ ਸੇਵਾ-ਮੁਕਤ (ਰਿਟਾਇਰ) ਹੋ ਜਾਂਦੇ ਹਨ । ਉਨ੍ਹਾਂ ਦੀ ਥਾਂ ‘ਤੇ ਨਵੇਂ ਮੈਂਬਰਾਂ ਦੀ ਚੋਣ ਕਰ ਲਈ ਜਾਂਦੀ ਹੈ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

PSEB 8th Class Social Science Guide ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਭਾਰਤ ਦੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਕਿਸ ਪ੍ਰਕਾਰ ਦੀ ਹੈ ?
ਉੱਤਰ-
ਭਾਰਤ ਵਿਚ ਅਪ੍ਰਤੱਖ ਲੋਕਤੰਤਰੀ ਸ਼ਾਸਨ ਪ੍ਰਣਾਲੀ ।

ਪ੍ਰਸ਼ਨ 2.
ਕੁਲਦੀਪ ਕੌਰ ਦਾ ਵਿਆਹ ਲੁਧਿਆਣਾ ਤੋਂ ਪਟਿਆਲਾ ਹੋ ਗਿਆ ਹੈ । ਉਹ ਆਪਣੀ ਵੋਟ ਪਟਿਆਲਾ ਵਿਚ ਬਣਾਉਣਾ ਚਾਹੁੰਦੀ ਹੈ । ਇਸ ਦੇ ਲਈ ਉਸਨੂੰ ਕਿਸ ਅਧਿਕਾਰੀ ਨੂੰ ਮਿਲਣਾ ਚਾਹੀਦਾ ਹੈ ।
ਉੱਤਰ-
ਬੀ. ਐੱਲ. ਓ. ।

ਪ੍ਰਸ਼ਨ 3.
ਪੰਜਾਬ ਵਿਚੋਂ ਲੋਕ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ ?
ਉੱਤਰ-
13 ਮੈਂਬਰ ।

ਪ੍ਰਸ਼ਨ 4.
ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਰਾਜ ਸਭਾ ਇਕ ਸਥਾਈ ਸਦਨ ਹੈ ?
ਉੱਤਰ-
ਰਾਜ ਸਭਾ ਕਦੇ ਵੀ ਪੂਰੀ ਤਰ੍ਹਾਂ ਭੰਗ ਨਹੀਂ ਹੁੰਦੀ ।

ਪ੍ਰਸ਼ਨ 5.
ਮੰਨ ਲਉ ਭਾਰਤ ਸਰਕਾਰ ਨੇ ਰੇਲਵੇ ਦੇ ਸੰਬੰਧ ਵਿਚ ਇਕ ਬਿੱਲ ਪਾਸ ਕੀਤਾ ਹੈ । ਬਿੱਲ ਨੂੰ ਕਾਨੂੰਨ ਦਾ ਰੂਪ ਦੇਣ ਲਈ ਸਭ ਤੋਂ ਅਖੀਰ ਵਿਚ ਕਿਸ ਦੇ ਕੋਲ ਭੇਜਣਾ ਪੈਂਦਾ ਹੈ ?
ਉੱਤਰ-
ਰਾਸ਼ਟਰਪਤੀ ਦੇ ਕੋਲ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

ਪ੍ਰਸ਼ਨ 6.
ਸਰਕਾਰ ਦੇ ਕਿਹੜੇ-ਕਿਹੜੇ ਤਿੰਨ ਰੂਪ ਹੁੰਦੇ ਹਨ ?
ਉੱਤਰ-

  1. ਵਿਧਾਨ ਮੰਡਲ,
  2. ਕਾਰਜਪਾਲਿਕਾ ਅਤੇ
  3. ਨਿਆਂਪਾਲਿਕਾ ।

ਪ੍ਰਸ਼ਨ 7.
ਰਾਸ਼ਟਰਪਤੀ ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਸਮਾਗਮ ਕਦੋਂ ਬੁਲਾਉਂਦਾ ਹੈ ?
ਉੱਤਰ-
ਜਦੋਂ ਕਦੇ ਕਿਸੇ ਬਿੱਲ ‘ਤੇ ਦੋਹਾਂ ਸਦਨਾਂ ਵਿਚ ਮਤਭੇਦ ਪੈਦਾ ਹੋ ਜਾਂਦਾ ਹੈ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਸੰਸਦ ਕਈ ਤਰੀਕਿਆਂ ਨਾਲ ਸਰਕਾਰ ਤੇ ਆਪਣਾ ਨਿਯੰਤਰਨ ਬਣਾਏ ਰੱਖਦੀ ਹੈ । ਇਹਨਾਂ ਵਿਚੋਂ ਕਿਹੜਾ ਤਰੀਕਾ ਸ਼ਾਮਲ ਨਹੀਂ ਹੈ ?
(i) ਮੰਤਰੀਆਂ ਤੋਂ ਪ੍ਰਸ਼ਨ ਪੁੱਛਣਾ
(ii) ਸਥਗਨ ਪ੍ਰਸਤਾਵ
(iii) ਅਵਿਸ਼ਵਾਸ ਪ੍ਰਸਾਵ
(iv) ਅਸਹਿਯੋਗ ਪ੍ਰਸਤਾਵ ।
ਉੱਤਰ-
(iv) ਅਸਹਿਯੋਗ ਪ੍ਰਸਤਾਵ ।

ਪ੍ਰਸ਼ਨ 2.
ਭਾਰਤ ਵਿੱਚ ਕਾਨੂੰਨ ਬਣਾਉਣੇ, ਕਾਨੂੰਨ ਲਾਗੂ ਕਰਨੇ ਅਤੇ ਨਿਆਂ ਕਰਨ ਵਾਲੀ ਸੰਸਥਾਵਾਂ ਨੂੰ ਪ੍ਰਸ਼ਨ ਵਿੱਚ ਦਿੱਤੇ ਗਏ ਭ੍ਰਮ ਅਨੁਸਾਰ ਚੁਣੋ ।
(i) ਕਾਰਜਪਾਲਿਕਾ, ਨਿਆਂਪਾਲਿਕਾ, ਵਿਧਾਨਪਾਲਿਕਾ
(ii) ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ
(iii) ਨਿਆਂਪਾਲਿਕਾ, ਵਿਧਾਨਪਾਲਿਕਾ, ਕਾਰਜਪਾਲਿਕਾ
(iv) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ii) ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ

ਪ੍ਰਸ਼ਨ 3.
ਕਾਨੂੰਨ ਬਣਾਉਣ ਦਾ ਕੰਮ ਸਰਕਾਰ ਦੇ ਕਿਸ ਅੰਗ ਦੁਆਰਾ ਕੀਤਾ ਜਾਂਦਾ ਹੈ ?
(i) ਵਿਧਾਨਪਾਲਿਕਾ
(ii) ਕਾਰਜਪਾਲਿਕਾ
(iii) ਨਿਆਂਪਾਲਿਕਾ
(iv) ਨਗਰਪਾਲਿਕਾ ।
ਉੱਤਰ-
(i) ਵਿਧਾਨਪਾਲਿਕਾ

ਪ੍ਰਸ਼ਨ 4.
ਮੰਨ ਲਓ ਪੰਜਾਬ ਸਰਕਾਰ ਅਧਿਆਪਕਾਂ ਦੀ ਤਨਖ਼ਾਹ ਦੇ ਸੰਬੰਧ ਵਿਚ ਇਕ ਬਿੱਲ ਪਾਸ ਕਰਨ ਜਾ ਰਹੀ ਹੈ । ਬਿਲ ਨੂੰ ਕਾਨੂੰਨ ਦੇ ਰੂਪ ਵਿਚ ਤਬਦੀਲ ਕਰਨ ਲਈ ਆਖਿਰ ਵਿਚ ਉਸ ਫਾਈਲ ‘ਤੇ ਹਸਤਾਖਰ ਕਰਨ ਲਈ ਕਿਸ ਦੇ ਕੋਲ ਭੇਜਿਆ ਜਾਵੇਗਾ ?
(i) ਰਾਸ਼ਟਰਪਤੀ
(ii) ਮੁੱਖ ਮੰਤਰੀ
(iii) ਰਾਜਪਾਲ
(iv) ਸੁਪਰੀਮ ਕੋਰਟ ਦਾ ਮੁੱਖ ਜੱਜ ।
ਉੱਤਰ-
(iii) ਰਾਜਪਾਲ

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

ਪ੍ਰਸ਼ਨ 5.
ਸੁਖਦੇਵ ਸਿੰਘ, ਸੁਖਜਿੰਦਰ ਸਿੰਘ ਅਤੇ ਬਲਦੇਵ ਭਾਟੀਆ ਆਪਣੇ ਲੋਕ ਖੇਤਰ ਵਿਚ ਚੋਣ ਲੜ ਰਹੇ ਹਨ । ਮੰਨ ਲਓ ਬਲਦੇਵ ਭਾਟੀਆ 1,00,000 ਵੋਟਾਂ ਨਾਲ ਜਿੱਤ ਗਏ ਹਨ । ਹੁਣ ਉਹ ਕਿੱਥੇ ਬੈਠ ਕੇ ਆਪਣੀਆਂ ਸੇਵਾਵਾਂ ਨਿਭਾਉਣਗੇ ?
(i) ਸੰਸਦ ਭਵਨ
(ii) ਪੰਚਾਇਤ ਭਵਨ
(iii) ਵਿਧਾਨ ਸਭਾ
(iv) ਨਗਰਪਾਲਿਕਾ।
ਉੱਤਰ-
(i) ਸੰਸਦ ਭਵਨ

ਪ੍ਰਸ਼ਨ 6.
ਗੁਰਿੰਦਰ ਸਿੰਘ ਲੋਕ ਸਭਾ ਚੋਣ ਵਿਚ ਬਤੌਰ ਉਮੀਦਵਾਰ ਨਾਮਜ਼ਦਗੀ ਫਾਰਮ ਭਰਨ ਗਿਆ | ਫ਼ਾਰਮ ਵਿਚ ਵਿਵਰਣ ਹੇਠ ਲਿਖੇ ਅਨੁਸਾਰ ਹੈ-

ਉਮੀਦਵਾਰ ਦਾ ਨਾਂ ਗੁਰਿੰਦਰ ਸਿੰਘ
ਪਿਤਾ ਦਾ ਦਾ ਨਾਂ ਰਾਮ ਸਿੰਘ
ਪਤਾ 786, ਗੋਆ
ਉਮਰ 22 ਸਾਲ

ਗੁਰਿੰਦਰ ਸਿੰਘ ਦਾ ਨਾਮਜ਼ਦਗੀ ਫ਼ਾਰਮ ਰੱਦ ਕਰ ਦਿੱਤਾ ਗਿਆ । ਇਸ ਫ਼ਾਰਮ ਦੇ ਰੱਦ ਹੋਣ ਦਾ ਕੀ ਕਾਰਨ ਹੈ ?
(i) ਉਮੀਦਵਾਰ ਦਾ ਨਾਂ
(ii) ਪਿਤਾ ਦਾ ਨਾਂ
(iii) ਪਤਾ
(iv) ਉਮਰ ।
ਉੱਤਰ-
(iii) ਪਤਾ

ਪ੍ਰਸ਼ਨ 7.
ਰਾਸ਼ਟਰਪਤੀ ਰਾਜ ਸਭਾ ਵਿਚ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ ?
(i) 08
(ii) 12
(iii) 02
(iv) 10.
ਉੱਤਰ-
(ii) 12

ਪ੍ਰਸ਼ਨ 8.
ਪੰਜਾਬ ਰਾਜ ਵਿਚ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ ?
(i) 11
(ii) 13
(iii) 07
(iv) 02.
ਉੱਤਰ-
(iii) 07

ਪ੍ਰਸ਼ਨ 9.
ਸੰਸਦ ਦੇ ਦੋਨਾਂ ਸਦਨਾਂ ‘ਚ ਹੋਏ ਮਤਭੇਦਾਂ ਨੂੰ ਕੌਣ ਦੂਰ ਕਰਦਾ ਹੈ ?
(i) ਸਪੀਕਰ
(ii) ਪ੍ਰਧਾਨ ਮੰਤਰੀ
(iii) ਰਾਸ਼ਟਰਪਤੀ
(iv) ਉਪ-ਰਾਸ਼ਟਰਪਤੀ ।
ਉੱਤਰ-
(iii) ਰਾਸ਼ਟਰਪਤੀ

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਲੋਕ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ……………………… ਹੈ ।
ਉੱਤਰ-
542

2. ਰਾਜ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ……………………… ਹੈ ।
ਉੱਤਰ-
250

3. ਪੰਜਾਬ ਵਿਚ ਲੋਕ ਸਭਾ ਲਈ ………………………. ਮੈਂਬਰ ਚੁਣੇ ਜਾਂਦੇ ਹਨ ।
ਉੱਤਰ-
13

4. ਭਾਰਤ ਦਾ ਰਾਸ਼ਟਰਪਤੀ ਬਣਨ ਲਈ ……………………… ਉਮਰ ਜ਼ਰੂਰੀ ਹੈ ।
ਉੱਤਰ-
ਘੱਟ-ਤੋਂ-ਘੱਟ 35 ਸਾਲ

5. ਸੰਸਦੀ ਸਰਕਾਰ ਨੂੰ ……………………….. ਸਰਕਾਰ ਵੀ ਕਿਹਾ ਜਾਂਦਾ ਹੈ ।
ਉੱਤਰ-
ਉੱਤਰਦਾਈ

6. ਕੇਵਲ ਧਨ ਬਿੱਲ ਹੀ …………………………. ਵਿਚ ਪੇਸ਼ ਕੀਤਾ ਜਾਂਦਾ ਹੈ ।
ਉੱਤਰ-
ਲੋਕ ਸਭਾ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :

1. ਰਾਜ ਸਭਾ ਦੇ 1/3 ਮੈਂਬਰ ਹਰ ਦੋ ਸਾਲ ਬਾਅਦ ਰਿਟਾਇਰ ਹੁੰਦੇ ਹਨ ।
2. ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਵਿਚਕਾਰ ਗੜੀ ਸੰਬੰਧ ਹੁੰਦਾ ਹੈ ।
3. ਸੰਸਦੀ ਸਰਕਾਰ ‘ਚ ਪ੍ਰਧਾਨ ਮੰਤਰੀ ਨਾਂ-ਮਾਤਰ ਦਾ ਮੁਖੀ ਹੁੰਦਾ ਹੈ ।
4. ਸੰਸਦ ਦੁਆਰਾ ਬਣਾਏ ਕਾਨੂੰਨ ਸਰਵਉੱਚ ਹੁੰਦੇ ਹਨ ।
ਉੱਤਰ-
1. (√)
2. (×)
3. (×)
4. (√)

(ਹ) ਸਹੀ ਜੋੜੇ ਬਣਾਓ :

1. ਲੋਕ ਸਭਾ ਵਿਧਾਨਪਾਲਿਕਾ
2. ਰਾਜ ਸਭਾ ਭਾਰਤ ਦੀ ਕਾਨੂੰਨ ਬਣਾਉਣ ਵਾਲੀ ਸਭ ਤੋਂ ਵੱਡੀ ਸੰਸਥਾ
3. ਸੰਸਦ ਲੋਕਾਂ ਦਾ ਸਦਨ
4. ਸਰਕਾਰ ਦਾ ਇਕ ਮੁੱਖ ਅੰਗ ਸਬਾਈ ਸਦਨ ।

ਉੱਤਰ-

1. ਲੋਕ ਸਭਾ ਲੋਕਾਂ ਦਾ ਸਦਨ
2. ਰਾਜ ਸਭਾ ਸਥਾਈ ਸਦਨ
3. ਸੰਸਦ ਭਾਰਤ ਦੀ ਕਾਨੂੰਨ ਬਣਾਉਣ ਵਾਲੀ ਸਭ ਤੋਂ ਵੱਡੀ ਸੰਸਥਾ
4. ਸਰਕਾਰ ਦਾ ਇਕ ਮੁੱਖ ਅੰਗ ਵਿਧਾਨਪਾਲਿਕਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੰਵਿਧਾਨ ਦੇ ਅਨੁਸਾਰ ਪ੍ਰਧਾਨ ਮੰਤਰੀ ਦੀ ਕੀ ਸਥਿਤੀ ਹੈ ? ਵਰਤਮਾਨ ਸਮੇਂ ਵਿਚ ਉਸਦੀ ਸਥਿਤੀ ਕਿਉਂ ਡਾਵਾਂਡੋਲ ਹੋ ਗਈ ਹੈ ?
ਉੱਤਰ-
ਸੰਵਿਧਾਨ ਦੇ ਅਨੁਸਾਰ ਦੇਸ਼ ਵਿਚ ਪ੍ਰਧਾਨ ਮੰਤਰੀ ਦੀ ਸਥਿਤੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ।ਉਹ ਮੰਤਰੀਮੰਡਲ, ਮੰਤਰੀ ਪਰਿਸ਼ਦ ਅਤੇ ਲੋਕ ਸਭਾ ਦੇ ਨੇਤਾ ਹੁੰਦਾ ਹੈ । ਦੇਸ਼ ਦੀਆਂ ਸਾਰੀਆਂ ਨੀਤੀਆਂ ਅਤੇ ਕਾਨੂੰਨ ਉਸ ਦੀ ਸਲਾਹ ਅਨੁਸਾਰ ਬਣਦੇ ਹਨ । ਆਪਣੇ ਮੰਤਰੀ-ਮੰਡਲ ਲਈ ਮੰਤਰੀਆਂ ਦੀ ਚੋਣ ਉਹ ਹੀ ਕਰਦਾ ਹੈ । ਕੋਈ ਵੀ ਮੰਤਰੀ ਉਸਦੀ ਇੱਛਾ ਤੋਂ ਬਿਨਾਂ ਆਪਣੇ ਅਹੁਦੇ ‘ਤੇ ਨਹੀਂ ਰਹਿ ਸਕਦਾ ।

ਪਰੰਤੂ ਵਰਤਮਾਨ ਸਮੇਂ ਵਿਚ ਲੋਕ ਸਭਾ ਚੋਣਾਂ ਵਿਚ ਕਿਸੇ ਇਕ ਦਲ ਨੂੰ ਪੂਰਨ ਬਹੁਮਤ ਨਹੀਂ ਮਿਲਦਾ । ਇਸ ਨਾਲ ਤ੍ਰਿਸ਼ੰਕੂ ਸੰਸਦ ਹੋਂਦ ਵਿਚ ਆਉਂਦੀ ਹੈ । ਇਸੇ ਕਾਰਨ ਵਰਤਮਾਨ ਸਮੇਂ ਵਿਚ ਪ੍ਰਧਾਨ ਮੰਤਰੀ ਦੀ ਸਥਿਤੀ ਡਾਵਾਂਡੋਲ ਹੋ ਗਈ ਹੈ ।

ਪ੍ਰਸ਼ਨ 2.
ਡਾ: ਰਾਜਿੰਦਰ ਪ੍ਰਸਾਦ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਕੌਣ ਸਨ ? ਮਜ਼ਬੂਤ ਕੇਂਦਰ ਦੇ ਬਾਰੇ ਵਿਚ ਉਨ੍ਹਾਂ ਦੇ ਕੀ ਵਿਚਾਰ ਸਨ ?
ਉੱਤਰ-
ਡਾ: ਰਾਜਿੰਦਰ ਪ੍ਰਸਾਦ ਅਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਪਹਿਲੇ ਪ੍ਰਧਾਨ ਮੰਤਰੀ ਸਨ । ਇਹ ਦੋਨੋਂ ਹੀ ਬਹੁਤ ਪ੍ਰਭਾਵਸ਼ਾਲੀ ਨੇਤਾ ਸਨ ।

ਡਾ: ਰਾਜਿੰਦਰ ਪ੍ਰਸਾਦ ਦੇ ਵਿਚਾਰ – ਡਾ: ਰਾਜਿੰਦਰ ਪ੍ਰਸਾਦ ਰਾਸ਼ਟਰਪਤੀ ਅਹੁਦੇ ਲਈ ਵਧੇਰੇ ਸ਼ਕਤੀਆਂ ਦੇਣ ਦੇ ਪੱਖ ਵਿਚ ਸਨ । ਉਹ ਕੇਂਦਰ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਸਨ, ਕਿਉਂਕਿ ਭਾਰਤ ਨੂੰ ਕਈ ਸਦੀਆਂ ਤੋਂ ਬਾਅਦ ਅਜ਼ਾਦੀ ਮਿਲੀ ਸੀ ।

ਪੰਡਿਤ ਜਵਾਹਰ ਲਾਲ ਨਹਿਰੂ ਦੇ ਵਿਚਾਰ – ਪੰਡਿਤ ਨਹਿਰੂ ਵੀ ਕੇਂਦਰ ਨੂੰ ਮਜ਼ਬੂਤ ਬਣਾਉਣ ਦੇ ਸਮਰਥਕ ਸਨ । ਉਹ ਚਾਹੁੰਦੇ ਸਨ ਕਿ ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀ-ਮੰਡਲ ਨੂੰ ਜ਼ਿਆਦਾ ਸ਼ਕਤੀਆਂ ਦਿੱਤੀਆਂ ਜਾਣ ।

ਪ੍ਰਸ਼ਨ 3.
“ਕਿਸੇ ਸਮੇਂ ਭਾਰਤੀ ਸੰਸਦ ਇਕ ਬਹੁਤ ਹੀ ਮਜ਼ਬੂਤ ਸੰਸਥਾ ਸੀ । ਪਰੰਤੂ ਹੁਣ ਇਸਦਾ ਪਤਨ ਹੋ ਰਿਹਾ ਹੈ ।” ਇਸ ਕਥਨ ਦੀ ਪੁਸ਼ਟੀ ਕਰੋ ।
ਉੱਤਰ-
ਸੰਸਦ ਭਾਰਤ ਵਿਚ ਕਾਨੂੰਨ ਬਣਾਉਣ ਵਾਲੀ ਸਭ ਤੋਂ ਵੱਡੀ ਸੰਸਥਾ ਹੈ । ਪੰਡਿਤ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ ਅਤੇ ਸ੍ਰੀਮਤੀ ਇੰਦਰਾ ਗਾਂਧੀ ਦੇ ਸਮੇਂ ਇਹ ਇਕ ਬਹੁਤ ਹੀ ਮਜ਼ਬੂਤ ਸੰਸਥਾ ਰਹੀ ਹੈ । ਪਰ ਹੁਣ ਦਿਨਪ੍ਰਤੀਦਿਨ ਇਸਦਾ ਪਤਨ ਹੋ ਰਿਹਾ ਹੈ। ਇਕ ਹੀ ਦਿਨ ਵਿਚ ਦਸ-ਦਸ ਕਾਨੂੰਨ ਪਾਸ ਹੋ ਜਾਂਦੇ ਹਨ । ਉਨ੍ਹਾਂ ‘ਤੇ ਠੀਕ ਤਰ੍ਹਾਂ ਬਹਿਸ ਵੀ ਨਹੀਂ ਹੁੰਦੀ । ਕਾਨੂੰਨ ਨੂੰ ਵਾਸਤਵਿਕ ਰੂਪ ਪ੍ਰਦਾਨ ਕਰਨ ਦਾ ਢੰਗ ਵੀ ਬਦਲ ਗਿਆ ਹੈ । ਸੰਸਦ ਦੇ ਪਤਨ ਲਈ ਮੁੱਖ ਰੂਪ ਵਿਚ ਹੇਠ ਲਿਖੇ ਕਾਰਨ ਜ਼ਿੰਮੇਵਾਰ ਹਨ-

  1. ਤ੍ਰਿਸ਼ੰਕੂ ਸੰਸਦ ਦਾ ਬਣਨਾ
  2. ਜਿੱਦ ਦੀ ਰਾਜਨੀਤੀ
  3. ਸਦਨ ਦੇ ਮੈਂਬਰਾਂ ਦੀ ਗੈਰ-ਹਾਜ਼ਰੀ
  4. ਸਦਨ ਦੀਆਂ ਬੈਠਕਾਂ ਦੀ ਸੰਖਿਆ ਵਿਚ ਕਮੀ
  5. ਕਮੇਟੀ ਪ੍ਰਣਾਲੀ ਦਾ ਕਮਜ਼ੋਰ ਹੋਣਾ
  6. ਸਪੀਕਰ ਦੀ ਨਿਰਪੱਖਤਾ ਦੇ ਸੰਬੰਧ ਵਿਚ ਸੰਦੇਹ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

ਪ੍ਰਸ਼ਨ 4.
ਸੰਵਿਧਾਨ ਦੇ ਅਨੁਸਾਰ ਪ੍ਰਧਾਨ ਮੰਤਰੀ ਦੀ ਕੀ ਸਥਿਤੀ ਹੈ ? ਅੱਜਕਲ੍ਹ ਦੇ ਸਮੇਂ ਵਿਚ ਉਸ ਦੀ ਸਥਿਤੀ ਕਿਉਂ ਡਗਮਗਾ ਗਈ ਹੈ ?
ਉੱਤਰ-
ਸੰਵਿਧਾਨ ਦੇ ਅਨੁਸਾਰ ਦੇਸ਼ ਵਿਚ ਪ੍ਰਧਾਨਮੰਤਰੀ ਦੀ ਸਥਿਤੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ । ਉਹ ਮੰਤਰੀਮੰਡਲ, ਮੰਤਰੀਪਰਿਸ਼ਦ ਅਤੇ ਲੋਕਸਭਾ ਦਾ ਨੇਤਾ ਹੁੰਦਾ ਹੈ । ਦੇਸ਼ ਦੀਆਂ ਸਾਰੀਆਂ ਨੀਤੀਆਂ ਅਤੇ ਕਾਨੂੰਨ ਉਸੇ ਦੀ ਸਲਾਹ ਦੇ ਅਨੁਸਾਰ ਬਣਦੇ ਹਨ । ਆਪਣੇ ਮੰਤਰੀਮੰਡਲ ਦੇ ਲਈ ਮੰਤਰੀਆਂ ਦੀ ਚੋਣ ਉਹ ਹੀ ਕਰਦਾ ਹੈ । ਕੋਈ ਵੀ ਮੰਤਰੀ ਉਸ ਦੀ ਇੱਛਾ ਦੇ ਬਿਨਾਂ ਆਪਣੇ ਪਦ ਤੇ ਨਹੀਂ ਰਹਿ ਸਕਦਾ ।

ਪਰੰਤੂ ਅੱਜਕਲ੍ਹ ਦੇ ਸਮੇਂ ਵਿਚ ਲੋਕਸਭਾ ਚੋਣਾਂ ਵਿਚ ਕਿਸੇ ਇੱਕ ਦਲ ਨੂੰ ਪੂਰਾ ਬਹੁਮਤ ਨਹੀਂ ਮਿਲਦਾ । ਇਸ ਨਾਲ ਤ੍ਰਿਸ਼ੰਕੂ ਸੰਸਦ ਹੋਂਦ ਵਿਚ ਆਉਂਦੀ ਹੈ । ਇਸੇ ਕਾਰਨ ਅੱਜਕਲ੍ਹ ਦੇ ਸਮੇਂ ਵਿਚ ਪ੍ਰਧਾਨ ਮੰਤਰੀ ਦੀ ਸਥਿਤੀ ਡਗਮਗਾ ਗਈ ਹੈ ।

ਪ੍ਰਸ਼ਨ 5.
ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਦੇ ਅਰਥ ਅਤੇ ਸੰਗਠਨ ਬਾਰੇ ਲਿਖੋ ।
ਉੱਤਰ-
ਅਰਥ – ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਸੰਸਦੀ ਸਰਕਾਰ ਦੇ ਦੋ ਭਾਗ ਹਨ । ਵਿਧਾਨਪਾਲਿਕਾ ਸਰਕਾਰ ਦਾ ਉਹ ਅੰਗ ਹੈ ਜੋ ਕਾਨੂੰਨ ਬਣਾਉਂਦਾ ਹੈ । ਕਾਰਜਪਾਲਿਕਾ ਦਾ ਕੰਮ ਵਿਧਾਨਪਾਲਿਕਾ ਦੁਆਰਾ ਬਣਾਏ ਗਏ ਕਾਨੂੰਨਾਂ ਨੂੰ ਲਾਗੂ ਕਰਨਾ ਹੈ ।

ਸੰਗਠਨ – ਵਿਧਾਨਪਾਲਿਕਾ ਦੇ ਦੋ ਸਦਨ ਹਨ-ਲੋਕ ਸਭਾ ਅਤੇ ਰਾਜ ਸਭਾ । ਲੋਕ ਸਭਾ ਨੂੰ ਹੇਠਲਾ ਸਦਨ ਕਿਹਾ ਜਾਂਦਾ ਹੈ । ਇਹ ਇਕ ਅਸਥਾਈ ਸਦਨ ਹੈ । ਇਸਦੇ ਉਲਟ ਰਾਜ ਸਭਾ ਇਕ ਸਥਾਈ ਸਦਨ ਹੈ । ਇਸ ਨੂੰ ਉੱਚ ਸਦਨ
ਕਿਹਾ ਜਾਂਦਾ ਹੈ । ਲੋਕ ਸਭਾ ਦੇ ਮੈਂਬਰਾਂ ਦੀ ਸੰਖਿਆ 545 ਅਤੇ ਰਾਜ ਸਭਾ ਦੇ ਮੈਂਬਰਾਂ ਦੀ ਸੰਖਿਆ 250 ਨਿਸਚਿਤ ਕੀਤੀ ਗਈ ਹੈ ।

ਕਾਰਜਪਾਲਿਕਾ ਵਿਚ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ-ਮੰਡਲ ਸ਼ਾਮਲ ਹੈ । ਰਾਸ਼ਟਰਪਤੀ ਨਾਂ-ਮਾਤਰ ਦੀ ਅਤੇ ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ-ਮੰਡਲ ਵਾਸਤਵਿਕ ਕਾਰਜਪਾਲਿਕਾ ਹੈ ।

ਰਾਸ਼ਟਰਪਤੀ ਦੀਆਂ ਸਾਰੀਆਂ ਸ਼ਕਤੀਆਂ ਦਾ ਵਰਤੋਂ ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ-ਮੰਡਲ ਕਰਦਾ ਹੈ । ਇਨ੍ਹਾਂ ਦੀ ਚੋਣ ਵਿਧਾਨਪਾਲਿਕਾ ਵਿਚੋਂ ਕੀਤੀ ਜਾਂਦੀ ਹੈ । ਰਾਸ਼ਟਰਪਤੀ ਦੀ ਅਪ੍ਰਤੱਖ ਰੂਪ ਨਾਲ ਚੋਣ ਕੀਤੀ ਜਾਂਦੀ ਹੈ ।

ਪ੍ਰਸ਼ਨ 6.
ਸੰਸਦੀ ਪ੍ਰਣਾਲੀ ਵਿਚ ਸੰਸਦ ਦੀ ਸਥਿਤੀ ਬਾਰੇ ਲਿਖੋ ।
ਉੱਤਰ-
ਸੰਸਦੀ ਪ੍ਰਣਾਲੀ ਵਿਚ ਸੰਸਦ ਸਰਵਉੱਚ ਹੁੰਦੀ ਹੈ । ਕਾਰਜਪਾਲਿਕਾ (ਸਰਕਾਰ) ਆਪਣੇ ਕੰਮਾਂ ਲਈ ਸੰਸਦ ਦੇ ਪ੍ਰਤੀ ਜਵਾਬਦੇਹ ਹੁੰਦੀ ਹੈ । ਸੰਸਦ ਕਈ ਤਰੀਕਿਆਂ ਨਾਲ ਸਰਕਾਰ ‘ਤੇ ਆਪਣਾ ਨਿਯੰਤਰਨ ਰੱਖਦੀ ਹੈ, ਜਿਵੇਂ-ਮੰਤਰੀਆਂ ਤੋਂ ਪ੍ਰਸ਼ਨ ਪੁੱਛਣਾ, ਬਹਿਸ, ਜ਼ੀਰੋ ਆਵਰ (Zero Hour), ਸਥਗਨ ਪ੍ਰਸਤਾਵ, ਅਵਿਸ਼ਵਾਸ ਪ੍ਰਸਤਾਵ, ਨਿੰਦਾ ਪ੍ਰਸਤਾਵ, ਧਿਆਨ-ਦਿਵਾਉ ਪ੍ਰਸਤਾਵ ਆਦਿ ।

ਪ੍ਰਸ਼ਨ 7.
ਭਾਰਤ ਵਿਚ ਸੰਸਦੀ ਸਰਕਾਰ ਦੇ ਅਪਨਾਉਣ ਦੇ ਕਾਰਨ ਲਿਖੋ ।
ਉੱਤਰ-

  1. ਸੰਸਦੀ ਸਰਕਾਰ ਨੂੰ ਸਰਵੋਤਮ ਮੰਨਿਆ ਗਿਆ ਹੈ ।
  2. ਸੰਸਦੀ ਪ੍ਰਣਾਲੀ ਵਿਚ ਜ਼ਿੰਮੇਵਾਰੀ ਅਤੇ ਸਥਿਰਤਾ ਦੋਨੋਂ ਗੁਣ ਪਾਏ ਜਾਂਦੇ ਹਨ ।
  3. ਸੰਸਦੀ ਸਰਕਾਰ ਕਦੇ ਵੀ ਬਦਲੀ ਜਾ ਸਕਦੀ ਹੈ । ਇਸ ਲਈ ਇਹ ਨਿਰੰਕੁਸ਼ ਨਹੀਂ ਬਣ ਪਾਉਂਦੀ ।
  4. ਲੋਕਤੰਤਰ ਨੂੰ ਸਹੀ ਅਰਥਾਂ ਵਿਚ ਸੰਸਦੀ ਸਰਕਾਰ ਹੀ ਸਥਾਪਿਤ ਕਰਦੀ ਹੈ ।