PSEB 9th Class Science Important Questions Chapter 8 ਗਤੀ

Punjab State Board PSEB 9th Class Science Important Questions Chapter 8 ਗਤੀ Important Questions and Answers.

PSEB 9th Class Science Important Questions Chapter 8 ਗਤੀ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਗਣਿਤਿਕ ਵਿਧੀ ਦੁਆਰਾ ਗਤੀ ਦੀਆਂ ਸਮੀਕਰਣਾਂ ਨੂੰ ਸਥਾਪਿਤ ਕਰੋ ।
ਉੱਤਰ-
ਇੱਕ ਸਮਾਨ ਵੇਗ ਦੇ ਅਧੀਨ ਗਤੀ ਦੇ ਸਮੀਕਰਣ-ਇੱਕ ਸਮਾਨ ਵੇਗ ਨਾਲ ਸਰਲ ਰੇਖੀ ਗਤੀ ਕਰ ਰਹੀ ਵਸਤੂ ਦੇ ਲਈ ਅੱਗੇ ਲਿਖੇ ਸਮੀਕਰਨ ਹਨ-
(i) v = u + at
(ii) s = ut + \(\frac {1}{2}\)at2
(iii) v2 – u2 = 2aS

(i) ਗਤੀ ਦਾ ਪਹਿਲਾ ਸਮੀਕਰਨ-v= u + at
ਮੰਨ ਲਓ ਕਿਸੇ ਗਤੀਸ਼ੀਲ ਵਸਤੁ ਦਾ ਆਰੰਭਿਕ ਵੇਗ u ਅਤੇ ਇੱਕ ਸਮਾਨ ਵੇਗ ‘a’ ਹੈ । ਮੰਨ ਲਓ ‘t’ ਸੈਕਿੰਡ ਵਿੱਚ S ਦੁਰੀ ਤੈਅ ਕਰਨ ਬਾਅਦ ਵਸਤੁ ਦਾ ਅੰਤਿਮ ਵੇਗ v ਹੋ ਜਾਂਦਾ ਹੈ ।
1 ਸੈਕਿੰਡ ਵਿੱਚ ਵਸਤੂ ਦੇ ਵੇਗ ਵਿੱਚ ਵਾਧਾ = a
t ਸੈਕਿੰਡ ਵਿੱਚ ਵਸਤੂ ਦੇ ਵੇਗ ਵਿੱਚ ਵਾਧਾ = a × t
∴ t ਸੈਕਿੰਡ ਬਾਅਦ ਵਸਤੂ ਦਾ ਵੇਗ = ਵਸਤੂ ਦਾ ਆਰੰਭਿਕ ਵੇਗ +t ਸੈਕਿੰਡ ਵਿੱਚ ਵਸਤੂ ਦੇ ਵੇਗ ਵਿੱਚ ਹੋਇਆ ਵਾਧਾ
V = u + (a × t) ਅਰਥਾਤ
V = u + at

(ii) ਗਤੀ ਦੀ ਦੂਸਰਾ ਸਮੀਕਰਣ – S = ut + \(\frac {1}{2}\)at2
ਮੰਨ ਲਓ ਕਿਸੇ ਗਤੀਸ਼ੀਲ ਵਸਤੂ ਦਾ ਮੁੱਢਲਾ ਵੇਗ u ਅਤੇ ਇੱਕ ਸਮਾਨ ਵੇਗ a ਹੈ ਅਤੇ t ਸੈਕਿੰਡ ਤੋਂ ਬਾਅਦ ਵਸਤੂ ਦਾ ਅੰਤਿਮ ਵੇਗ v ਹੋ ਜਾਂਦਾ ਹੈ, ਤਾਂ
ਹਰ ਇੱਕ ਸੈਕਿੰਡ ਬਾਅਦ ਵਸਤੂ ਦੇ ਵੇਗ ਵਿੱਚ ਵਾਧਾ = a
∴ ਗਤੀ ਆਰੰਭ ਹੋਣ ਤੋਂ 1 ਸੈਕਿੰਡ ਬਾਅਦ ਵਸਤੁ ਦਾ ਵੇਗ = u + a
ਗਤੀ ਸਮਾਪਤ ਹੋਣ ਤੋਂ 1 ਸੈਕਿੰਡ ਪਹਿਲਾਂ ਵਸਤੂ ਦਾ ਵੇਗ = v – a
∴ ਇਹਨਾਂ ਦੋ ਸੈਕਿੰਡਾਂ ਵਿੱਚ ਵਸਤੂ ਦਾ ਔਸਤ ਵੇਗ = \(\frac{(u+a)+(v-a)}{2}\)
= \(\frac{u+v}{2}\)
ਇਸੇ ਤਰਾਂ ਗਤੀ ਆਰੰਭ ਹੋਣ ਤੋਂ 2 ਸੈਕਿੰਡ ਬਾਅਦ ਵਸਤੁ ਦਾ ਵੇਗ = (u + 2a)
ਗਤੀ ਸਮਾਪਤ ਹੋਣ ਤੋਂ ਬਾਅਦ 2 ਸੈਕਿੰਡ ਪਹਿਲਾਂ ਵਸਤੂ ਦਾ ਵੇਗ = (v – 2a)
∴ ਇਨ੍ਹਾਂ 2 ਸੈਕਿੰਡਾਂ ਵਿੱਚ ਵਸਤੁ ਦਾ ਔਸਤ ਵੇਗ = \(\frac{(u+2 a)+(v-2 a)}{2}\)
= \(\frac{u+v}{2}\)

ਇਸ ਲਈ ਗ ਰੇਡੀਅਨ ਹੋਣ ‘ਤੇ ਵਸਤੂ ਦਾ ਔਸਤ ਵੇਗ ਹਮੇਸ਼ਾ ਤੋਂ \(\frac{u+v}{2}\) ਰਹਿੰਦਾ ਹੈ ।
ਇਸ ਲਈ ਵਸਤੂ ਦੁਆਰਾ ‘t’ ਸੈਕਿੰਡ ਵਿੱਚ ਤੈਅ ਹੋਈ ਦੂਰੀ = ਵਸਤੂ ਦਾ ਔਸਤ ਵੇਗ × ਸਮਾਂ
S = (\(\frac{u+v}{2}\)) × t
ਪਰੰਤੂ ਗਤੀ ਦੀ ਪਹਿਲੀ ਸਮੀਕਰਨ ਅਨੁਸਾਰ v = u + at
∴ S = [latex]\frac{u+(u+a t)}{2}[/latex] × t
= (\(\frac{2 u+a t}{2}\)) × t
S = \(\frac{2 u t+a t^{2}}{2}\)
S = \(\frac{2 u t}{2}+\frac{a t^{2}}{2}\)
∴ S = ut + \(\frac {1}{2}\)at2

(iii) ਗਤੀ ਦਾ ਤੀਸਰਾ ਸਮੀਕਰਨ- v2 – u2 = 2as
ਗਤੀ ਦੇ ਪਹਿਲੇ ਸਮੀਕਰਨ ਤੋਂ, v = u + at
ਦੋਨਾਂ ਪਾਸੇ ਵਰਗ ਕਰਨ ਤੇ v2 = (u + at)2
= u2 + 2u at + a2 t2
v2 = u2 + 2a (ut + \(\frac {1}{2}\)at2)
ਪਰੰਤੂ ਗਤੀ ਦੀ ਦੂਜੀ ਸਮੀਕਰਨ ਤੋਂ, S = ut + \(\frac {1}{2}\)at2
∴ v2 = u2 + 2aS
ਜਾਂ v2 – u2 = 2aS

PSEB 9th Class Science Important Questions Chapter 8 ਗਤੀ

ਪ੍ਰਸ਼ਨ 2.
ਇੱਕ ਸਮਾਨ ਵੇਗ ਨਾਲ ਗਤੀਸ਼ੀਲ ਵਸਤੂ ਲਈ ਗਰਾਫ਼ ਵਿਧੀ (ਜਿਊਮੈਟਰੀਕਲ ਵਿਧੀ) ਦੁਆਰਾ ਹੇਠ ਲਿਖੇ ਸੰਬੰਧ ਸਥਾਪਿਤ ਕਰੋ ।
(i) v = u + at
(ii) S = ut + \(\frac {1}{2}\)at2
(iii) v2 = u2 + 2 aS
ਉੱਤਰ-
(i) ਗਰਾਫ਼ ਦੁਆਰਾ ਗਤੀ ਦੇ ਸਮੀਕਰਨਾਂ ਨੂੰ ਸਥਾਪਿਤ ਕਰਨਾ-
ਮੰਨ ਲਓ ਕੋਈ ਵਸਤੁ ਆਰੰਭਿਕ ਵੇਗ ਘ ਅਤੇ ਸਮਾਨ ਪਵੇਗa ਨਾਲ ਚਲਦੀ ਹੈ ਅਤੇ t ਸਮੇਂ ਬਾਅਦ ਵਸਤੂ ਦੇ
PSEB 9th Class Science Important Questions Chapter 8 ਗਤੀ 1
ਵੇਗ v ਹੋ ਜਾਂਦਾ ਹੈ । ਜੇਕਰ x-ਅਕਸ਼ ਤੇ ਸਮਾਂ ਅਤੇ y-ਅਕਸ਼ ਤੇ ਵੇਗ ਨੂੰ ਨਿਰੂਪਤ ਕਰੀਏ ਤਾਂ ਵਸਤੂ ਦਾ ਵੇਗ-ਸਮਾਂ ਗਰਾਫ਼ ਇੱਕ ਝੁਕੀ ਹੋਈ ਸਰਲ ਰੇਖਾ AB ਦੇ ਰੂਪ ਵਿੱਚ ਪ੍ਰਾਪਤ ਹੋਵੇਗਾ । ਇਸ ਗਰਾਫ਼ ਦੀ ਮੱਦਦ ਨਾਲ ਅਸੀਂ ਗਤੀ ਦੇ ਸਮੀਕਰਣਾਂ ਨੂੰ ਹੇਠ ਲਿਖੇ ਅਨੁਸਾਰ ਪ੍ਰਾਪਤ ਕਰ ਸਕਦੇ ਹਾਂ ।
BC = BD + DC
= BD + OA (∵ DC = OA)
ਇਸ ਵਿੱਚ BC = v ਅਤੇ OA = u ਰੱਖਣ ਮਗਰੋਂ,
v = BD + u
ਜਾਂ BD = v – u …………….. (1)
ਵੇਗਾ-ਸਮਾਂ ਗਰਾਫ਼ ਤੋਂ ਵਸਤੂ ਦੇ ਵੇਗ ਨੂੰ ਦਰਸਾਇਆ ਜਾ ਸਕਦਾ ਹੈ,
PSEB 9th Class Science Important Questions Chapter 8 ਗਤੀ 2
= \(\frac{\mathrm{BD}}{\mathrm{AD}}\)
a = \(\frac{B D}{O C}\) (∵ AD = OC)
ਪਰੰਤੂ OC = t
a = \(\frac{\mathrm{BD}}{t}\)
ਜਾਂ
BD = at …………(2)
ਸਮੀਕਰਨ (1) ਅਤੇ (2) ਤੋਂ
at = v – u
ਜਾਂ v = u + at

(ii) ਗਤੀ ਦਾ ਦੂਸਰਾ ਸਮੀਕਰਨ ਜਾਂ ਸਮਾਂ-ਸਥਿਤੀ ਸੰਬੰਧ) S = ut + \(\frac {1}{2}\)at2
ਮੰਨ ਲਓ ਇੱਕ ਵਸਤੂ ਦਾ ਇੱਕ ਸਮਾਨ ਵੇਗ a ਨਾਲ ( ਸਮੇਂ ਵਿੱਚ S ਦੂਰੀ ਤੈਅ ਕਰਦੀ ਹੈ । ਚਿੱਤਰ ਵਿੱਚ ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ, ਵੇਗ ਸਮਾਂ ਗਰਾਫ਼ AB ਦੇ ਹੇਠਾਂ ਘਿਰੇ ਹੋਏ ਖੇਤਰ OABC ਦੇ ਖੇਤਰਫਲ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਹੈ ।

ਇਸ ਤਰ੍ਹਾਂ, ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ = ਹੇਠ ਦਿੱਤੀ ਵਿਧੀ ਰਾਹੀਂ ਪਤਾ ਕੀਤੀ ਜਾ ਸਕਦੀ ਹੈ-
S = OABC ਦਾ ਖੇਤਰਫਲ ਜੋਕਿ ਸਮਲੰਬ ਚਤੁਰਭੁਜ ਹੈ
= ਆਇਤ OADC ਦਾ ਖੇਤਰਫਲ + ਤ੍ਰਿਭੁਜ ABD ਦਾ ਖੇਤਰਫਲ
= OA × OC + \(\frac {1}{2}\)(AD × BD)
ਇੱਥੇ OA = u
OC = AD = t
ਅਤੇ BD = at ਦਾ ਮਾਨ ਰੱਖਣ ਮਗਰੋਂ
S = u × t + \(\frac {1}{2}\) (t × at)
ਜਾਂ S = ut + \(\frac {1}{2}\)at2

(iii) ਤੀਸਰਾ ਗਤੀ ਸਮੀਕਰਣ- v2 – u2 = 2 as (ਵੇਗ ਸਥਿਤੀ ਸੰਬੰਧ ਸਥਾਪਿਤ ਕਰਨਾ)
ਚਿੱਤਰ ਵਿੱਚ ਦਰਸਾਇਆ ਗਿਆ ਵੇਗ-ਸਮਾਂ ਗਰਾਫ਼ ਤੋਂ ਵਸਤੁ ਦੁਆਰਾ ਇੱਕ ਸਮਾਨ ਪਵੇਗ a ਨਾਲ t ਸਮੇਂ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਸਮਲੰਬ ਚਤੁਰਭੁਜ OABC ਦੁਆਰਾ ਘੇਰੇ ਗਏ ਖੇਤਰਫਲ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ ਹੈ । ਅਰਥਾਤ-
S = ਸਮਲੰਬ ਚਤੁਰਭੁਜ OABC ਦਾ ਖੇਤਰਫਲ
= \(\frac{(\mathrm{OA}+\mathrm{BC}) \times \mathrm{OC}}{2}\)
ਇੱਥੇ OA = u, BC = v ਅਤੇ OC = t ਰੱਖਣ ਮਗਰੋਂ,
S = \(\frac{(u+v) \times t}{2}\) (3)
ਦੇਗ-ਸਮਾਂ ਸੰਬੰਧ v = u+ at ਤੋਂ ਪ੍ਰਾਪਤ ਹੈ t = \(\frac{v-u}{a}\) (4)
ਸਮੀਕਰਨ (3) ਅਤੇ (4) ਤੋਂ S = \(\frac{(v+u)(v-u)}{2 a}\)
ਜਾਂ 2 aS = v2 – u2
∴ v2 = u2 + 2as

ਪ੍ਰਸ਼ਨ 3
(ਉ) ਦੂਰੀ-ਸਮਾਂ ਗਰਾਫ਼ ਕੀ ਹੈ ?
(ਅ) ਦੂਰੀ-ਸਮਾਂ ਗਰਾਫ਼ ਦੀ ਢਾਲ ਕੀ ਦਰਸਾਉਂਦੀ ਹੈ ?
ਉੱਤਰ-
(ਉ) ਦੂਰੀ-ਸਮਾਂ ਗਰਾਫ਼ – ਇਹ ਕਿਸੇ ਵਸਤੂ ਦੁਆਰਾ ਤੈਅ ਹੋਈ ਦੂਰੀ ਅਤੇ ਇਸ ਦੂਰੀ ਨੂੰ ਤੈਅ ਕਰਨ ਲਈ ਲੱਗੇ ਸਮੇਂ ਵਿਚਕਾਰ ਰੇਖਾਂਕਿਤ ਪ੍ਰਦਰਸ਼ਣ ਹੈ ਅਰਥਾਤ ਸਮੇਂ ਦੇ ਸਾਪੇਖ ਦੂਰੀ ਨੂੰ ਚਿੱਤਰ ਦੁਆਰਾ ਨਿਰੂਪਣ ਕਰਨਾ ਹੈ । ਇਹ ਗਰਾਫ਼ ਸਰਲ ਰੇਖੀ ਹੋ ਸਕਦਾ ਹੈ ਅਤੇ ਨਹੀਂ ਵੀ ਹੋ ਸਕਦਾ ਹੈ ।
PSEB 9th Class Science Important Questions Chapter 8 ਗਤੀ 3
ਦੂਰੀ-ਸਮੇਂ ਦਾ ਅਰਥ – ਜਦੋਂ ਕੋਈ ਵਸਤੁ ਇੱਕ ਸਮਾਨ ਚਾਲ ਨਾਲ ਗਤੀਸ਼ੀਲ ਹੁੰਦੀ ਹੈ, ਤਾਂ ਇਹ ਸਮਾਨ ਸਮਾਂ ਅੰਤਰਾਲਾਂ ਵਿੱਚ ਸਮਾਨ ਦੁਰੀ ਤੈਅ ਕਰਦੀ ਹੈ । ਇੱਕ ਸਮਾਨ ਚਾਲ ਨਾਲ ਗਤੀਸ਼ੀਲ ਵਸਤੂ ਦਾ ਦੂਰੀ-ਸਮਾਂ ਗਰਾਫ਼ ਹਮੇਸ਼ਾ ਸਰਲ ਰੇਖੀ ਹੁੰਦਾ ਹੈ ।

ਉਦਾਹਰਨ – ਨਾਲ ਦਿੱਤੇ ਗਏ ਸਮਾਂ-ਦੁਰੀ ਗਰਾਫ਼ ਤੋਂ ਇਹ ਪਤਾ ਲਗਦਾ ਹੈ ਕਿ 9 AM ਤੋਂ 10 AM ਅਤੇ 11 AM ਤੋਂ 12 AM ਸਮਾਂ ਅੰਤਰਾਲਾਂ ਵਿੱਚ ਲੜੀਵਾਰ AB ਅਤੇ CD ਦੂਰੀ ਤੈਅ ਹੋਈ ਹੈ ।
ਅਤੇ AB = CD
ਇਸ ਲਈ ਸਮਾਨ ਦੂਰੀ ਸਮਾਨ ਸਮਾਂ ਅੰਤਰਾਲਾਂ ਵਿੱਚ ਤੈਅ ਹੁੰਦੀ ਹੈ ਜਿਸ ਕਰਕੇ ਚਾਲ ਇੱਕ ਸਮਾਨ ਹੈ ।

(ਅ) ਦੂਰੀ-ਸਮਾਂ ਗਰਾਫ਼ ਦੀ ਚਾਲ – ਮੰਨ ਲਓ a ਅਤੇ c ਸਮਾਂ-ਦੁਰੀ ਗਰਾਫ਼ ਤੇ ਇੱਕ-ਦੂਜੇ ਦੇ ਨੇੜੇ ਵਾਲੇ ਬਿੰਦੁ ਹਨ । ad ਅਤੇ ce ਦੋ ਲੰਬ ਕ੍ਰਮਵਾਰ 2 ਅਤੇ c ਤੋਂ ਸਮਾਂ-ਅਕਸ਼ (x-ਅਕਸ਼) ‘ਤੇ ਖਿੱਚੋ ।
ਹੁਣ ਤ੍ਰਿਭੁਜ ab-c ਵਿੱਚ ਅਨੁਪਾਤ \(\frac{b c}{a b}\) ਨੂੰ ਗਰਾਫ਼ ਦੀ ਢਾਲ ਕਹਿੰਦੇ ਹਨ ।
∴ ਰੇਖਾ ਦੀ ਢਾਲ = \(\frac{b c}{a b}\) ਜਿੱਥੇ bc ਵਸਤੂ ਦੁਆਰਾ ਤੈਅ ਹੋਈ ਦੂਰੀ ਹੈ ਅਤੇ ab ਇਸ ਦੂਰੀ ਨੂੰ ਤੈਅ ਕਰਨ ਲਈ ਲੱਗਿਆ ਸਮਾਂ ਹੈ ।
PSEB 9th Class Science Important Questions Chapter 8 ਗਤੀ 4
∴ ਰੇਖਾ OP ਦੀ ਢਾਲ ਵਸਤੁ ਦੀ ਚਾਲ ਨੂੰ ਦਰਸਾਉਂਦੀ ਹੈ ।

PSEB 9th Class Science Important Questions Chapter 8 ਗਤੀ

ਪ੍ਰਸ਼ਨ 4.
ਵੇਗ-ਸਮਾਂ ਗਰਾਫ਼ ਦੀ ਸਹਾਇਤਾ ਨਾਲ ਇੱਕ ਸਮਾਨ ਵੇਗ ਨਾਲ ਗਤੀਸ਼ੀਲ ਕਿਸੇ ਵਸਤੂ ਦੀ ਦੂਰੀ ਕਿਵੇਂ ਪਤਾ ਕਰੋਗੇ ? ਉਦਾਹਰਨ ਸਹਿਤ ਸਮਝਾਓ ? · ਉੱਤਰ-
ਇੱਕ ਸਮਾਨ ਗਤੀ ਲਈ ਵੇਗ-ਸਮਾਂ ਗਰਾਫ਼-ਇੱਕ ਸਮਾਨ ਗਤੀ ਲਈ ਕਿਸੇ ਵਸਤੁ ਦਾ ਵੇਗ-ਸਮਾਂ ਗਰਾਫ਼ ਉਹ ਗਰਾਫ਼ ਹੁੰਦਾ ਹੈ ਜਦੋਂ ਕੋਈ ਵਸਤੂ ਸਥਿਰ ਵੇਗ ਨਾਲ ਚੱਲ ਰਹੀ ਹੋਵੇ । ਅਜਿਹੀ ਅਵਸਥਾ ਵਿੱਚ ਵੇਗ-ਸਮਾਂ ਗਰਾਫ਼ Xਧੁਰੇ ਦੇ ਸਮਾਨਾਂਤਰ ਹੁੰਦਾ ਹੈ । ਇਹ ਗਰਾਫ਼ ਚਿੱਤਰ ਵਿੱਚ ਸਰਲ ਰੇਖਾ RS ਦੁਆਰਾ ਦਰਸਾਇਆ ਗਿਆ ਹੈ ।

ਮੰਨ ਲਓ ਰਮੇਸ਼ ਆਪਣੇ ਮੋਟਰ ਸਾਈਕਲ ਤੇ 40 km/h ਦੇ ਸਥਿਰ ਵੇਗ ਨਾਲ ਜਾ ਰਿਹਾ ਹੈ । ਇਸਦਾ ਅਰਥ ਇਹ ਹੈ ਕਿ ਕਿਸੇ ਵੀ ਸਮਾਂ ਅੰਤਰਾਲ ‘ਤੇ ਉਸਦਾ ਵੇਗ 40 km/h ਤੇ ਸਥਿਰ ਰਹੇਗਾ । ਇਸ ਲਈ ਉਹ ਪਹਿਲੇ ਇੱਕ ਘੰਟੇ ਵਿੱਚ 40km, ਦੂਜੇ ਘੰਟੇ ਵਿੱਚ 80km ਅਤੇ ਤੀਜੇ ਘੰਟੇ ਵਿੱਚ 120km ਦੂਰੀ ਤੈਅ ਕਰੇਗਾ । ਅਗਲੇ ਹਰੇਕ ਘੰਟੇ ਵਿੱਚ ਵੀ ਉਸਦੀ ਦੁਰੀ ਇਸੇ ਤਰ੍ਹਾਂ ਵਧਦੀ ਜਾਵੇਗੀ ।

ਵੇਗ-ਸਮਾਂ ਗਰਾਫ਼ ਦੀ ਸਹਾਇਤਾ ਨਾਲ ਅਸੀਂ ਕਿਸੇ ਵੀ ਦਿੱਤੇ ਸਮੇਂ ਵਿੱਚ ਰਮੇਸ਼ ਦੁਆਰਾ ਤੈਅ ਕੀਤੀ ਕੁੱਲ ਦੂਰੀ ਪਤਾ ਕਰ ਸਕਦੇ ਹਾਂ ।
PSEB 9th Class Science Important Questions Chapter 8 ਗਤੀ 5
ਤੈਅ ਕੀਤੀ ਦੂਰੀ ਦਾ ਪਤਾ ਲਗਾਉਣਾ । ਸਰਲ ਰੇਖਾ ਗਰਾਫ਼ RS ਉੱਤੇ ਬਿੰਦੂ A ਅਤੇ B ਸਮਾਂ ਅੰਤਰਾਲਾਂ OD = t1 ਅਤੇ OC = t2) ਉੱਤੇ ਰਮੇਸ਼ ਦੀ ਸਥਿਤੀ ਵਿਖਾਉਂਦੇ ਹਨ | ਸਮਾਂ ਮੁਲ ਬਿੰਦੁ 0 ਤੋਂ ਮਾਪਿਆ ਗਿਆ ਹੈ । AD ਅਤੇ BC ਬਿੰਦੁ A ਅਤੇ B ਤੋਂ ਸਮਾਂ-ਧੁਰੇ ਉੱਤੇ ਲੰਬ ਖਿੱਚੇ ਗਏ ਹਨ । ਇਸ ਤਰ੍ਹਾਂ ABCD ਇੱਕ ਆਇਤ ਬਣ ਗਈ ਹੈ ।
ਸਮਾਂ ਅੰਤਰਾਲ (OC – OD) = (t2 – t1)
ਵਿੱਚ ਰਮੇਸ਼ ਦੁਆਰਾ ਤੈਅ ਕੀਤੀ ਦੂਰੀ = ਆਇਤ ABCD ਦਾ ਖੇਤਰਫਲ
ਜਾਂ = AD × DC
= ਵੇਗ × ਸਮਾਂ ਅੰਤਰਾਲ
= V × (t2 – t1)
S = V (t2 – t1)
ਜਾਂ S = 40 (t2 – t1) km

ਪ੍ਰਸ਼ਨ 5.
ਇੱਕ ਸਮਾਨ ਗਿਤ ਗਤੀ ਲਈ ਵੇਗ-ਸਮਾਂ ਗਰਾਫ਼ ਬਣਾਓ ਅਤੇ ਇਸ ਗਰਾਫ਼ ਤੋਂ ਤੁਸੀਂ ਵਸਤੂ ਦੁਆਰਾ ਤੈਅ ਕੀਤੀ ਦੂਰੀ ਦਾ ਕਿਵੇਂ ਪਤਾ ਕਰੋਗੇ ?
ਉੱਤਰ-
PSEB 9th Class Science Important Questions Chapter 8 ਗਤੀ 6
ਇੱਕ ਸਮਾਨ ਪ੍ਰਵੇਗਿਤ ਗਤੀ ਲਈ ਵੇਗਸਮਾਂ ਗਰਾਫ਼-ਜਦੋਂ ਕੋਈ ਵਸਤੂ ਸਥਿਰ ਵੇਗ ਨਾਲ ਨਹੀਂ ਪਰੰਤੂ ਲਗਾਤਾਰ ਵਧਦੇ ਵੇਗ ਨਾਲ ਚੱਲ ਰਹੀ ਹੋਵੇ, ਤਾਂ ਉਹ ਵਸਤੂ ਪ੍ਰਵੇਗਿਤ ਹੁੰਦੀ ਹੈ । ਉਸ ਅਵਸਥਾ ਵਿੱਚ ਵੇਗ-ਸਮਾਂ (v – t) ਗਰਾਫ਼ ਇੱਕ ਸਰਲ ਰੇਖਾ OR ਹੁੰਦੀ ਹੈ ਜੋ ਮੁਲ ਬਿੰਦੁ O ਤੋਂ ਸ਼ੁਰੂ ਹੁੰਦੀ ਹੈ ਅਤੇ ਇਹ ਦੋਵਾਂ ਧੁਰਿਆਂ ਤੇ ਬਰਾਬਰ ਝੁਕੀ ਹੋਈ ਪਰਾਂ ਜਾਂਦੀ ਹੈ ।
ਸਾਹਮਣੇ ਦਿੱਤੇ ਚਿੱਤਰ ਦੀ ਸਹਾਇਤਾ ਨਾਲ ਅਸੀਂ ਇੱਕ ਸਮਾਨ ਵੇਗਤ ਗਤੀ ਨਾਲ ਚੱਲ ਰਹੀ ਵਸਤੂ ਦੁਆਰਾ ਤੈਅ ਕੀਤੀ ਦੁਰੀ ਪਤਾ ਕੀਤੀ ਜਾ ਸਕਦੀ ਹੈ ।

OR ਇੱਕ ਸਰਲ ਰੇਖੀ ਗਰਾਫ਼ ਹੈ । ਗਰਾਫ਼ ਉੱਤੇ ਦੋ ਬਿੰਦੁਆਂ A1 ਅਤੇ A2 ਤੋਂ ਸਮਾਂ ਧੁਰੇ ਉੱਤੇ A1A4 ਅਤੇ A2A3 ਲੰਬ ਖਿੱਚੋ | ਹੁਣ A2A3 ਉੱਤੇ ਇੱਕ ਲੰਬ AC ਵੀ ਖਿੱਚੋ | ਸਮਲੰਬ ਚਤੁਰਭੁਜ A1A2A3A4 ਦਾ ਖੇਤਰਫਲ ਵਸਤੂ ਦੁਆਰਾ ਤੈਅ ਕੀਤੀ ਦੂਰੀ ਹੋਵੇਗੀ ।
PSEB 9th Class Science Important Questions Chapter 8 ਗਤੀ 7
ਸਮਲੰਬ ਚਤੁਰਭੁਜ A1A2A3A4 ਦਾ ਖੇਤਰਫਲ = \(\frac { 1 }{ 2 }\)(A1A4 + A2A3) × A1L
S = \(\frac { 1 }{ 2 }\) (u + v) × ( t2 – t1)
S = (\(\frac{\mathrm{u}+v}{2}\)) × (t2 – t1)
ਅਰਥਾਤ ਤੈਅ ਕੀਤੀ ਦੂਰੀ = ਔਸਤ ਵੇਗ × ਸਮਾਂ

ਪ੍ਰਸ਼ਨ 6.
ਹੇਠ ਲਿਖਿਆਂ ਦੇ ਗਰਾਫ਼ ਖਿੱਚ ਕੇ ਉਦਾਹਰਨ ਦੁਆਰਾ ਸਮਝਾਓ ।
(i) ਇੱਕ ਸਮਾਨ ਵੇਗਿਤ ਗਤੀ
(ii) ਅਸਮਾਨ ਵੇਗਤ ਗਤੀ ।
ਉੱਤਰ-
(1) ਇੱਕ ਸਮਾਨ ਵੇਰਿਤ ਗਤੀ – ਜੇਕਰ ਕਿਸੇ ਵਸਤੂ ਦੇ ਵੇਗ ਵਿੱਚ ਸਮਾਨ ਸਮਾਂ ਅੰਤਰਾਲ ਵਿੱਚ ਸਮਾਨ ਪਰਿਵਰਤਨ (ਬਦਲਾਓ) ਹੁੰਦਾ ਹੈ, ਤਾਂ ਵਸਤੂ ਦੀ ਗਤੀ ਇੱਕ ਸਮਾਨ ਪ੍ਰਵੇਗਿਤ ਹੁੰਦੀ ਹੈ ।

ਚਿੱਤਰ ਵਿੱਚ ਸੁਤੰਤਰਤਾ ਨਾਲ ਡਿੱਗਦੇ ਹੋਏ ਇੱਕ ਪੱਥਰ ਦਾ ਵੇਗ-ਸਮਾਂ ਗਰਾਫ਼ ਪ੍ਰਦਰਸ਼ਿਤ ਹੈ । ਇਸ ਪੱਥਰ ਦਾ ਵੇਗ ਪ੍ਰਤੀ ਸੈਕਿੰਡ 9.8 ਮੀਟਰ/ਸੈਕਿੰਡ ਵੱਧ ਰਿਹਾ ਹੈ ਅਰਥਾਤ ਵਸਤੂ ਦੀ ਗਤੀ ਦਾ ਪਵੇਗ 9.8 ਮੀਟਰ/ਸੈਕਿੰਡ ਹੈ । ਇਹ ਗਰਾਫ਼ ਇੱਕ ਝੁਕੀ ਹੋਈ ਸਰਲ ਰੇਖਾ ਹੈ ਜੋ ਇਹ ਦਰਸਾਉਂਦਾ ਹੈ ਕਿ ਵਸਤ ਦੀ ਗਤੀ ਇੱਕ ਸਮਾਨ ਵੇਗਤ ਗਤੀ ਹੈ ।
PSEB 9th Class Science Important Questions Chapter 8 ਗਤੀ 8

(ii) ਅਸਮਾਨ ਗਿਤ ਗਤੀ – ਜੇਕਰ ਕਿਸੇ ਵਸਤੂ ਦੇ ਵੇਗ ਵਿੱਚ ਸਮਾਨ ਸਮੇਂ ਅੰਤਰਾਲਾਂ ਵਿੱਚ ਪਰਿਵਰਤਨ ਹੁੰਦਾ ਹੈ, ਤਾਂ ਉਸ ਵਸਤੂ ਦੀ ਗਤੀ ਅਸਮਾਨ ਗਿਤ ਕਹਾਉਂਦੀ ਹੈ ।

ਚਿੱਤਰ ਵਿੱਚ ਇੱਕ ਕਾਰ ਦੀ ਗਤੀ ਦਾ ਵੇਗ-ਸਮਾਂ ਗਰਾਫ਼ ਦਿੱਤਾ ਗਿਆ ਹੈ । ਇਸ ਵਿੱਚ ਕਾਰ ਦਾ ਵੇਗ ਘੱਟਦਾ ਵੱਧਦਾ ਹੈ । ਇਹ ਗਰਾਫ਼ ਇੱਕ ਟੇਢੀ ਵਕਰ ਦੇ ਰੂਪ ਵਿੱਚ ਪ੍ਰਾਪਤ ਹੁੰਦੀ ਹੈ ਜੋ ਇਹ ਦਰਸਾਉਂਦੀ ਹੈ ਕਿ ਕਾਰ ਦੀ ਗਤੀ ਅਸਮਾਨ ਰੂਪ ਨਾਲ ਪ੍ਰਵੇਗਿਤ ਗਤੀ ਹੈ ।
PSEB 9th Class Science Important Questions Chapter 8 ਗਤੀ 9

PSEB 9th Class Science Important Questions Chapter 8 ਗਤੀ

ਪ੍ਰਸ਼ਨ 7.
(ਉ) ਚੱਕਰਾਕਾਰ ਵਿਤੀ ਗਤੀ ਕੀ ਹੁੰਦੀ ਹੈ ? ਸਮਾਨ ਚਾਲ ਦੀ ਤੀ ਗਤੀ ਪ੍ਰੇਰਿਤ ਕਿਉਂ ਹੁੰਦੀ ਹੈ ?
(ਅ) ਕੋਣੀ ਵੇਗ ਦੀ ਪਰਿਭਾਸ਼ਾ ਦਿਓ । ਇਸਦੀ ਇਕਾਈ ਕੀ ਹੈ ?
(ੲ) ਸਰਲ ਰੇਖੀ ਅਤੇ ਕੋਣੀ ਵੇਗ ਵਿੱਚ ਸੰਬੰਧ ਸਥਾਪਿਤ ਕਰੋ ।
ਉੱਤਰ-
(ਉ) ਚੱਕਰਾਕਾਰ ਵਿਤੀ ਗਤੀ – ਜੇਕਰ ਕਿਸੇ ਗਤੀਮਾਨ ਵਸਤੂ ਦਾ ਗਮਨ ਪੱਥ ਸਰਲ ਰੇਖੀ ਨਾ ਹੋ ਕੇ ਇੱਕ ਵਿਤੀ ਹੋਵੇ ਤਾਂ ਉਸ ਵਸਤੂ ਦੀ ਗਤੀ ਨੂੰ ਚੱਕਰਾਕਾਰ ਵਿਤੀ ਗਤੀ ਆਖਦੇ ਹਨ ।
ਵਿਤੀ ਗਤੀ ਵਿੱਚ ਚਾਲ ਨਾ ਬਦਲਣ ਤੇ ਵੀ ਹਰੇਕ ਬਿੰਦੂ ਤੇ ਦਿਸ਼ਾ ਵਿੱਚ ਹੋਣ ਵਾਲਾ ਪਰਿਵਰਤਨ ਵੇਗ ਵਿੱਚ ਪਰਿਵਰਤਨ ਪੈਦਾ ਕਰਦਾ ਹੈ, ਜਿਸ ਕਰਕੇ ਵਸਤੂ ਦੀ ਗਤੀ ਪਵੇਗਿਤ ਹੁੰਦੀ ਹੈ ।

(ਅ) ਕੋਣੀ ਵੇਗ – ਹਰੇਕ ਇਕਾਈ ਸਮੇਂ ਵਿੱਚ ਹੋਏ ਕੋਈ ਵਿਸਥਾਪਨ ਨੂੰ ਕੋਈ ਵੇਗ ਕਹਿੰਦੇ ਹਨ ।
ਜੇਕਰ t ਸਮੇਂ ਵਿੱਚ ਵਸਤੂ θ ਕੋਣ ਤੈਅ ਕਰਦੀ ਹੈ, ਤਾਂ ਕੋਣੀ ਵੇਗ ਇਸ ਤਰ੍ਹਾਂ ਪ੍ਰਗਟਾਇਆ ਜਾਂਦਾ ਹੈ :-
PSEB 9th Class Science Important Questions Chapter 8 ਗਤੀ 10
PSEB 9th Class Science Important Questions Chapter 8 ਗਤੀ 11
ਇਹ ω (ਐਮੇਗਾ) ਤੀ ਵੇਗ (ਵਰਤੁਲ ਵੇਗ) ਨੂੰ ਦਰਸਾਉਂਦਾ ਹੈ ।
∴ ω = \(\frac{\theta}{t}\)
ਕੋਣੀ ਵੇਗ ਦੀ ਇਕਾਈ-ਕੋਣੀ ਵੇਗ ਨੂੰ ਰੇਡੀਅਨ ਪ੍ਰਤੀ ਸੈਕਿੰਡ ਵਿੱਚ ਮਾਪਿਆ ਜਾਂਦਾ ਹੈ ।

(ੲ) ਸਰਲ ਰੇਖੀ ਅਤੇ ਕੋਣੀ ਵੇਗ ਵਿੱਚ ਸੰਬੰਧ – ਮੰਨ ਲਓ ਇੱਕ ਵਸਤੂ ਇੱਕ ਸਮਾਨ ਸਰਲ ਰੇਖੀ ਵੇਗ v ਨਾਲ r = ਅਰਧ ਵਿਆਸ ਵਾਲੇ ਵਿਤ ਵਿੱਚ ਗਤੀ ਕਰ ਰਹੀ ਹੈ ।
PSEB 9th Class Science Important Questions Chapter 8 ਗਤੀ 12
ਮੰਨ ਲਓ ਇਹ ਵਸਤੂ t ਸਮੇਂ ਵਿੱਚ ਸਰਲ ਰੇਖੀ ਦੂਰੀ S ਤੈਅ ਕਰਦੀ ਹੈ ਅਤੇ ਇਸ ਦੇ ਸਾਪੇਖ ਹੀ ਕੋਣ θ ਵਿਸਥਾਪਿਤ ਹੁੰਦਾ ਹੈ,
ਤਾਂ ਕੋਣ (ਰੇਡੀਅਨ ਵਿੱਚ) θ = \(\frac{\mathrm{S}}{r}\) ………….. (1)
= ਪਰੰਤੂ ਸਰਲ ਰੇਖੀ ਦੂਰੀ = ਚਾਲ × ਸਮਾਂ
S = v × t ……………. (2)
ਜਾਂ S = θ × r
ਸਮੀਕਰਨ (2) ਤੋਂ S ਦਾ ਮਾਨ (1) ਵਿੱਚ ਰੱਖਣ ਮਗਰੋਂ
θ × r = v × t
ਜਾਂ θ = \(\frac{v \times t}{\mathbf{r}}\)
ਜਾਂ \(\frac{\theta}{t}=\frac{v}{r}\)
ਪਰੰਤੂ ω = \(\frac{v}{r}\) [∵ \(\) = ω]
ਅਰਥਾਤ v = r × a

ਪ੍ਰਸ਼ਨ 8.
ਇੱਕ ਸਮਾਨ ਚੱਕਰਾਕਾਰ ਗਤੀ ਕੀ ਹੁੰਦੀ ਹੈ ? ਇੱਕ ਸਮਾਨ ਚਾਲ ਦੀ ਚੱਕਰਾਕਾਰ ਗਤੀ ਤ ਗਤੀ ਕਿਉਂ ਹੁੰਦੀ ਹੈ ? ਵਿਵਹਾਰਿਕ ਕਿਰਿਆ ਦੁਆਰਾ ਸਮਝਾਓ । ਇਸ ਤੋਂ ਕੀ ਸਿੱਟਾ ਨਿਕਲਦਾ ਹੈ ?
ਉੱਤਰ-
ਇੱਕ ਸਮਾਨ ਚੱਕਰਾਕਾਰ ਗਤੀ-ਇੱਕ ਸਮਾਨ ਚੱਕਰਾਕਾਰ ਗਤੀ ਉਹ ਗਤੀ ਹੁੰਦੀ ਹੈ ਜਿੱਥੇ ਕਿ ਇੱਕ ਸਮਾਨ ਵੇਗ ਦੀ ਮਾਤਰਾ ਵਿੱਚ ਤਬਦੀਲੀ ਕਾਰਨ ਨਹੀਂ ਪਰੰਤੁ ਵੇਗ ਦੀ ਦਿਸ਼ਾ ਵਿੱਚ ਤਬਦੀਲੀ ਕਾਰਨ ਹੁੰਦੀ ਹੈ | ਜਦੋਂ ਕੋਈ ਵਸਤੂ ਚੱਕਰਾਕਾਰ ਪੱਥ ਵਿੱਚ ਘੁੰਮਦੀ ਹੈ, ਤਾਂ ਉਸ ਚੱਕਰ ਦੇ ਘੇਰੇ ਦੇ ਹਰ ਇੱਕ ਬਿੰਦੁ ਤੇ ਗਤੀ ਦੀ ਦਿਸ਼ਾ ਬਦਲਦੀ ਹੈ । ਵਿਖਾਏ ਗਏ ਚਿੱਤਰ ਵਿੱਚ ਬਿੰਦੂ A, B, C, D ਵਸਤੂ ਦੀਆਂ ਚਾਰ ਸਥਿਤੀਆਂ ਦਰਸਾਉਂਦੇ ਹਨ । AT, BT, CT ਅਤੇ DT ਇਨ੍ਹਾਂ ਬਿੰਦੁਆਂ ਤੇ ਗਤੀ ਦੀਆਂ ਵੱਖ-ਵੱਖ ਦਿਸ਼ਾਵਾਂ ਹਨ । ਕਿਉਂ ਜੋ ਗਤੀ ਦੀ ਦਿਸ਼ਾ ਬਦਲ ਰਹੀ ਹੈ ਇਸ ਲਈ ਵਸਤੁ ਬਦਲੇ ਹੋਏ ਵੇਗ ਨਾਲ ਗਤੀ ਕਰਦੀ ਹੈ । ਇਸ ਲਈ ਇਹ ਗਤੀ ਇੱਕ ਸਮਾਨ ਵੇਗਤ ਹੈ ।
PSEB 9th Class Science Important Questions Chapter 8 ਗਤੀ 13

ਮਹੱਤਵਪੂਰਨ ਸਿੱਟਾ – ਮੰਨ ਲਓ ਇੱਕ ਦੌੜਾਕ ਅਰਧ ਵਿਆਸ = r ਵਾਲੇ ਚੱਕਰ ਦੇ ਘੇਰੇ ਦੁਆਲੇ ਇੱਕ ਪੂਰਾ ਚੱਕਰ t ਸੈਕਿੰਡ ਵਿੱਚ ਲਗਾਉਂਦਾ ਹੈ, ਤਾਂ ਉਸਦਾ ਵੇਗ
PSEB 9th Class Science Important Questions Chapter 8 ਗਤੀ 14
= \(\frac{2 \pi r}{t}\)

ਵਿਵਹਾਰਿਕ ਕਿਰਿਆ – ਤੁਸੀਂ 1 ਮੀਟਰ ਲੰਬਾ ਨਾਈਲੋਨ ਦਾ ਧਾਗਾ । ਲਓ । ਇਸਦੇ ਇੱਕ ਸਿਰੇ ਤੇ ਧਾਤ ਦਾ ਗੋਲਾ ਬੰਨੋ ਅਤੇ ਧਾਗੇ ਦਾ ਦੂਜਾ ਸਿਰਾ ਆਪਣੇ ਹੱਥ ਵਿੱਚ ਫੜ ਕੇ ਧਾਤ ਦੇ ਗੋਲੇ ਨੂੰ ਚੱਕਰਾਕਾਰ ਪੱਥ ਵਿੱਚ ਘਮਾਓ । ਜਦੋਂ ਗੋਲਾ ਘੁੰਮ ਰਿਹਾ ਹੈ ਤਾਂ ਇਸਦੀ ਚਾਲ ਉਸ ਸਮੇਂ ਇੱਕ ਸਮਾਨ ਰਹਿੰਦੀ ਹੈ, ਪਰ ਇਸਦਾ ਵੇਗ ਹਰੇਕ ਬਿੰਦ ਤੇ ਬਦਲਦਾ ਰਹਿੰਦਾ ਹੈ । ਵੇਗ ਵਿੱਚ ਤਬਦੀਲੀ ਦਾ ਕਾਰਨ ਗੋਲੇ ਦੀ . ਗਤੀ ਦੀ ਦਿਸ਼ਾ ਵਿੱਚ ਤਬਦੀਲੀ ਹੈ । ਗਤੀ ਦੀ ਦਿਸ਼ਾ ਹਮੇਸ਼ਾ ਚੱਕਰਾਕਾਰ ਪੱਥ ਦੀ ਸਪਰਸ਼ ਰੇਖਾ ਨਾਲ ਹੁੰਦੀ ਹੈ । ਸਪਰਸ਼ ਰੇਖਾ ਚੱਕਰ ਦੇ ਅਰਧ ਵਿਆਸ ਨੂੰ ਲੰਬ ਹੁੰਦੀ ਹੈ । P1 T ਅਤੇ P2T ਕੁਮਵਾਰ ਬਿੰਦੁ P1 ਅਤੇ P1 ਤੇ ਸਪਰਸ਼ ਰੇਖਾਵਾਂ ਹਨ ਜੋ ਇਨ੍ਹਾਂ ਬਿੰਦੁਆਂ ਤੇ ਗੋਲੇ ਦੀ ਗਤੀ ਦੀਆਂ ਦਿਸ਼ਾਵਾਂ ਦਰਸਾਉਂਦੀਆਂ ਹਨ । ਜੇਕਰ ਕਿਸੇ ਵੀ ਸਮੇਂ ਗੋਲੇ ਨੂੰ ਛੱਡ ਦਿੱਤਾ ਜਾਏ ਤਾਂ ਇਹ ਸਪਰਸ਼ ਰੇਖਾ ‘ਤੇ ਤੀਰ ਦੀ ਦਿਸ਼ਾ ਵਿੱਚ ਜਾ ਡਿੱਗੇਗਾ ।
PSEB 9th Class Science Important Questions Chapter 8 ਗਤੀ 15

PSEB 9th Class Science Important Questions Chapter 8 ਗਤੀ

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਿਸੇ ਵਸਤੂ ਦੀ ਵਿਰਾਮ ਅਵਸਥਾ ਅਤੇ ਗਤੀ ਅਵਸਥਾ ਨੂੰ ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਉੱਤਰ-
ਵਿਰਾਮ ਅਵਸਥਾ – ਜੇਕਰ ਕਿਸੇ ਵਸਤੂ ਦੀ ਸਥਿਤੀ ਵਿੱਚ ਸਮੇਂ ਦੇ ਨਾਲ ਕੋਈ ਪਰਿਵਰਤਨ ਬਦਲਾਵ ਨਹੀਂ ਹੁੰਦਾ, ਤਾਂ ਉਹ ਵਸਤੁ ਵਿਰਾਮ ਅਵਸਥਾ ਵਿੱਚ ਅਖਵਾਉਂਦੀ ਹੈ ।

ਉਦਾਹਰਨ – ਮੇਜ਼ ਤੇ ਰੱਖੀ ਹੋਈ ਪੁਸਤਕ, ਧਰਤੀ ਤੇ ਖੜੇ ਹੋਏ ਦਰੱਖ਼ਤ ਅਤੇ ਬਿਜਲੀ ਦਾ ਖੰਭਾ ਆਦਿ ।
ਗਤੀ ਅਵਸਥਾ – ਜੇਕਰ ਕਿਸੇ ਵਸਤੂ ਦੀ ਸਥਿਤੀ ਵਿੱਚ ਸਮੇਂ ਦੇ ਨਾਲ ਪਰਿਵਰਤਨ ਹੁੰਦਾ ਹੈ ਅਰਥਾਤ ਵਸਤੁ ਲਗਾਤਾਰ ਆਪਣੇ ਆਲੇ-ਦੁਆਲੇ ਦੀਆਂ ਵਸਤੂਆਂ ਦੇ ਸਾਪੇਖ ਆਪਣੀ ਸਥਿਤੀ ਬਦਲਦੀ ਹੈ, ਤਾਂ ਉਹ ਗਤੀ ਅਵਸਥਾ ਵਿੱਚ ਹੁੰਦੀ ਹੈ ।
ਉਦਾਹਰਨ – ਸੜਕ ਤੋਂ ਚੱਲ ਰਹੀ ਕਾਰ, ਹਵਾ ਵਿੱਚ ਉੱਡਦਾ ਹੋਇਆ ਹਵਾਈ ਜਹਾਜ਼ ਆਦਿ ।

ਪ੍ਰਸ਼ਨ 2.
ਗਤੀ ਕਿੰਨੇ ਕਿਸਮ ਦੀ ਹੁੰਦੀ ਹੈ ? ਹਰੇਕ ਕਿਸਮ ਦੀ ਗਤੀ ਨੂੰ ਉਦਾਹਰਣ ਦੇ ਕੇ ਸਮਝਾਓ ।
ਉੱਤਰ-
ਗਤੀ ਦੀਆਂ ਕਿਸਮਾਂ – ਗਤੀ ਤਿੰਨ ਕਿਸਮ ਦੀ ਹੁੰਦੀ ਹੈ ।
(i) ਸਰੋਲ ਰੇਖੀ ਗਤੀ
(ii) ਚੱਕਰਾਕਾਰ ਵਿਤੀ ਗਤੀ
(iii) ਦੋਲਣ ਗਤੀ ।

ਵੱਖ-ਵੱਖ ਕਿਸਮ ਦੀ ਗਤੀ ਦੇ ਉਦਾਹਰਨ-
(i) ਮੰਨ ਲਓ ਇੱਕ ਪ੍ਰੇਖਕ O ਤੇ ਸਥਿਤ ਹੈ ਅਤੇ ਉਹ ਇੱਕ ਕਾਰ ਨੂੰ ਸੜਕ ਤੇ ਸਥਿਤੀ A ਖੜੀ ਹੋਈ ਵੇਖਦਾ ਹੈ । ਕੁੱਝ ਸਮੇਂ ਬਾਅਦ ਉਹ ਕਾਰ ਨੂੰ B ਸਥਿਤੀ ਤੇ ਦੇਖਦਾ ਹੈ । ਕਾਰ ਦੀ ਸਥਿਤੀ ਵਿੱਚ ਹੋਇਆ ਪਰਿਵਰਤਨ ਇਹ ਦਰਸਾਉਂਦਾ ਹੈ ਕਿ ਕਾਰ ਬਿੰਦੂ O ਦੇ ਸਾਪੇਖ ਗਤੀ ਅਵਸਥਾ ਵਿੱਚ ਹੈ ।
PSEB 9th Class Science Important Questions Chapter 8 ਗਤੀ 16

(ii) ਮੰਨ ਲਓ ਇੱਕ ਆਦਮੀ ਧਾਗੇ ਦੇ ਇੱਕ ਸਿਰੇ ਨਾਲ ਬੰਨ੍ਹੇ ਹੋਏ ਪੱਥਰ ਨੂੰ ਵਿਤ ਵਿੱਚ ਘੁਮਾ ਰਿਹਾ ਹੈ । ਇਹ ਕਿਸੇ ਸਮੇਂ ਤੇ A ਸਥਿਤੀ ਅਤੇ ਫਿਰ ਕੁੱਝ ਸਮੇਂ ਬਾਅਦ B ਸਥਿਤੀ ਤੇ ਵੇਖਦਾ ਹੈ । ਇਸ ਲਈ ਬਿੰਦੂ O ਦੇ ਸਾਪੇਖ ਪੱਥਰ ਦੀ ਸਥਿਤੀ ਬਦਲ ਗਈ ਹੈ । ਇਸ ਲਈ ਬਿੰਦੁ 0 ਕੇਂਦਰ ਦੇ ਸਾਪੇਖ ਗਤੀ ਵਿੱਚ ਹੈ ਪਰ 0 ਤੋਂ ਇਸ ਦੀ ਦੁਰੀ ਓਨੀ ਹੀ ਰਹਿੰਦੀ ਹੈ । ਇਸ ਲਈ ਵਸਤੂ ਦੀ ਗਤੀ ਚੱਕਰਾਕਾਰ ਵਿਤੀ ਗਤੀ ਹੈ ।

(iii) ਮੰਨ ਲਓ ਧਾਗੇ ਦੇ ਇੱਕ ਸਿਰੇ ਨਾਲ ਪੱਥਰ ਨੂੰ ਬੰਨ੍ਹ ਕੇ ਤੁਸੀਂ ਕਿਸੇ ਨਿਸਚਿਤ ਬਿੰਦੂ ਤੋਂ ਲਟਕਾ ਦਿੰਦੇ ਹੋ । ਪੱਥਰ ਨੂੰ ਫੜ ਕੇ ਇੱਕ ਦਿਸ਼ਾ ਵਿੱਚ ਲਿਜਾ ਕੇ ਛੱਡ ਦਿੰਦੇ ਹੋ ਤਾਂ ਇਹ ਮੱਧ ਸਥਿਤੀ A ਦੇ ਦੋਨੋਂ ਪਾਸੇ ਗਤੀ ਕਰਨ ਲੱਗੇਗਾ | ਇਸ ਤਰ੍ਹਾਂ ਦੀ ਗਤੀ ਨੂੰ ਦੋਲਣ ਗਤੀ ਆਖਦੇ ਹਨ ।

ਪ੍ਰਸ਼ਨ 3.
‘‘ਵਿਰਾਮ ਅਤੇ ਗਤੀ ਸਾਪੇਖ ਹਨ’’ ਇਸ ਕਥਨ ਦਾ ਕੀ ਭਾਵ ਹੈ ?
ਉੱਤਰ-
ਵਿਰਾਮ ਅਤੇ ਗਤੀ ਸਾਪੇਖ ਹਨ-ਇਸ ਕਥਨ ਦਾ ਅਰਥ ਹੈ ਕਿ ਜੇਕਰ ਕੋਈ ਵਸਤੂ ਕਿਸੇ ਹੋਰ ਵਸਤੂ ਦੇ ਸਾਪੇਖ ਵਿਰਾਮ ਅਵਸਥਾ ਵਿੱਚ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਸੰਸਾਰ ਦੀਆਂ ਹੋਰ ਸਾਰੀਆਂ ਵਸਤੂਆਂ ਦੇ ਸਾਪੇਖ ਵਿਰਾਮ ਅਵਸਥਾ ਵਿੱਚ ਹੈ । ਇਹ ਵਸਤੂ ਹੋਰ ਵਸਤੂਆਂ ਦੇ ਸਾਪੇਖ ਗਤੀ ਵਿੱਚ ਹੋ ਸਕਦੀ ਹੈ । ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਵਿਰਾਮ ਅਤੇ ਗਤੀ ਸਾਪੇਖ ਹਨ ।

ਉਦਾਹਰਨ – ਇੱਕ ਗਤੀਮਾਨ ਰੇਲ ਗੱਡੀ ਵਿੱਚ ਦੋ ਯਾਤਰੀ A ਅਤੇ B ਬਾਰੇ ਵਿਚਾਰ ਕਰੋ । ਦੋਨੋਂ ਯਾਤਰੀ ਇੱਕ-ਦੂਜੇ ਦੇ ਅਤੇ ਰੇਲ ਗੱਡੀ ਦੇ ਸਾਪੇਖ ਵਿਰਾਮ ਅਵਸਥਾ ਵਿੱਚ ਹਨ ਕਿਉਂਕਿ ਉਹਨਾਂ ਦੀ ਸਾਪੇਖ ਸਥਿਤੀ ਇੱਕ-ਦੂਜੇ ਦੇ ਅਤੇ ਰੇਲ ਗੱਡੀ ਦੇ ਮੁਕਾਬਲੇ ਨਹੀਂ ਬਦਲ ਰਹੀ ਹੈ । ਪਰੰਤੁ ਰੇਲ ਗੱਡੀ ਤੋਂ ਬਾਹਰ ਸਥਿਤ ਵੇਖਣ ਵਾਲੇ ਪ੍ਰੇਖਕਾਂ ਅਤੇ ਵਸਤੁਆਂ ਦੇ ਸਾਪੇਖ ਉਹਨਾਂ ਦੀ ਸਥਿਤੀ ਲਗਾਤਾਰ ਸਮੇਂ ਨਾਲ ਬਦਲ ਰਹੀ ਹੈ । ਇਸ ਲਈ ਉਹ ਰੇਲ ਗੱਡੀ ਤੋਂ ਬਾਹਰ ਸਥਿਤ ਪੇਖਕਾਂ ਅਤੇ ਵਸਤੁਆਂ ਦੇ ਸਾਪੇਖ ਗਤੀ ਵਿੱਚ ਹਨ । ਇਸ ਲਈ ਵਿਰਾਮ ਅਤੇ ਗਤੀ ਸਾਪੇਖ ਕਥਨ ਹੈ ।

ਪ੍ਰਸ਼ਨ 4.
ਅਦਿਸ਼ ਅਤੇ ਸਦਿਸ਼ ਰਾਸ਼ੀਆਂ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਅਦਿਸ਼ (ਸਕੇਲਰ) ਰਾਸ਼ੀਆਂ – ਜਿਹਨਾਂ ਭੌਤਿਕ ਰਾਸ਼ੀਆਂ ਨੂੰ ਦਰਸਾਉਣ ਲਈ ਸਿਰਫ਼ ਪਰਿਮਾਣ (ਮਾਪ) ਦੀ ਲੋੜ ਹੁੰਦੀ ਹੈ, ਉਹਨਾਂ ਨੂੰ ਅਦਿਸ਼ ਰਾਸ਼ੀਆਂ ਕਿਹਾ ਜਾਂਦਾ ਹੈ ।

ਉਦਾਹਰਨ – ਲੰਬਾਈ, ਦੂਰੀ, ਪੁੰਜ, ਖੇਤਰਫਲ, ਸਮਾਂ, ਚਾਲ, ਕਾਰਜ, ਊਰਜਾ, ਤਾਪ, ਘਣਤਾ, ਆਇਤਨ, ਬਿਜਲਈ ਧਾਰਾ ਆਦਿ ।
ਕਿਸੇ ਵੀ ਆਦਿਸ਼ ਰਾਸ਼ੀ ਨੂੰ ਸਿਰਫ਼ ਸੰਖਿਆ ਦੁਆਰਾ ਹੀ ਵਿਅਕਤ (ਦਰਸਾਇਆ) ਕੀਤਾ ਜਾ ਸਕਦਾ ਹੈ ।
ਸਦਿਸ਼ ਰਾਸ਼ੀਆਂ ਨੂੰ ਗਣਿਤ ਦੇ ਸਧਾਰਨ ਨਿਯਮਾਂ ਦੇ ਅਨੁਸਾਰ ਹੀ ਜੋੜਿਆ, ਘਟਾਇਆ, ਗੁਣਾ ਅਤੇ ਭਾਗ ਕੀਤਾ ਜਾ ਸਕਦਾ ਹੈ ।
ਸਦਿਸ਼ (ਵੈਕਟਰ) ਰਾਸ਼ੀਆਂ-ਜਿਨ੍ਹਾਂ ਭੌਤਿਕ ਰਾਸ਼ੀਆਂ ਨੂੰ ਦਰਸਾਉਣ ਲਈ ਪਰਿਮਾਣ (ਆਪ) ਅਤੇ ਦਿਸ਼ਾ ਦੋਨਾਂ ਦੀ ਲੋੜ ਹੁੰਦੀ ਹੈ, ਉਹ ਸਦਿਸ਼ ਰਾਸ਼ੀਆਂ ਕਹਾਉਂਦੀਆਂ ਹਨ ।
ਉਦਾਹਰਨ – ਵਿਸਥਾਪਨ, ਵੇਗ, ਸੰਵੇਗ, ਪਵੇਗ, ਬਲ, ਭਾਰ ਅਤੇ ਬਿਜਲਈ ਖੇਤਰ ਆਦਿ । ਕਿਸੇ ਵੀ ਸਦਿਸ਼ ਰਾਸ਼ੀ ਨੂੰ ਦਰਸਾਉਣ ਲਈ ਪਰਿਮਾਣ (ਆਪ) ਦੇ ਨਾਲ ਦਿਸ਼ਾ ਦਾ ਹੋਣਾ ਵੀ ਜ਼ਰੂਰੀ ਹੁੰਦਾ ਹੈ ।

ਪ੍ਰਸ਼ਨ 5.
ਸਦਿਸ਼ ਅਤੇ ਅਦਿਸ਼ ਰਾਸ਼ੀਆਂ ਵਿੱਚ ਅੰਤਰ ਦੱਸੋ ।
ਉੱਤਰ-
ਸਦਿਸ਼ ਅਤੇ ਅਦਿਸ਼ ਰਾਸ਼ੀਆਂ ਵਿੱਚ ਅੰਤਰ-

ਸਦਿਸ਼ (ਸਕੇਲਰ) ਰਾਸ਼ੀਆਂ ਅਦਿਸ਼ (ਵੈਕਟਰ) ਰਾਸ਼ੀਆਂ
(1) ਸਦਿਸ਼ ਰਾਸ਼ੀਆਂ ਉਹ ਭੌਤਿਕ ਰਾਸ਼ੀਆਂ ਹਨ, ਜਿਨ੍ਹਾਂ ਵਿੱਚ ਪਰਿਮਾਣ (ਮਾਘ) ਅਤੇ ਦਿਸ਼ਾ ਦੋਨੋਂ ਹੁੰਦੇ ਹਨ, ਜਿਵੇਂ ਬਲ, ਵੇਗ ਅਤੇ ਪ੍ਰਵੇਗ ਆਦਿ । (1) ਅਦਿਸ਼ ਰਾਸ਼ੀਆਂ ਉਹ ਭੌਤਿਕ ਰਾਸ਼ੀਆਂ ਹਨ, ਜਿਨ੍ਹਾਂ ਵਿੱਚ ਸਿਰਫ਼ ਪਰਿਮਾਣ (ਮਾਪ) ਹੀ ਹੁੰਦਾ ਹੈ; ਜਿਵੇਂ, ਪੁੰਜ, ਆਇਤਨ, ਦੂਰੀ, ਸਮਾਂ ਆਦਿ ।
(2) ਸਦਿਸ਼ ਰਾਸ਼ੀਆਂ ਨੂੰ ਇੱਕ ਤੀਰ ਦੇ ਸੰਕੇਤ ਨਾਲ ਦਰਸਾਇਆ ਜਾਂਦਾ ਹੈ, ਜਿੱਥੇ ਤੀਰ ਦੀ ਲੰਬਾਈ ਪਰਿਮਾਣ ਨੂੰ ਅਤੇ ਤੀਰ ਦਾ ਚਿੰਨ੍ਹ ਦਿਸ਼ਾ ਨੂੰ ਸੰਕੇਤ ਕਰਦਾ ਹੈ । (2) ਅਦਿਸ਼ ਰਾਸ਼ੀਆਂ ਨੂੰ ਕਿਸੇ ਵਿਸ਼ੇਸ਼ ਵਿਧੀ ਜਾਂ ਸੰਕੇਤ ਦੁਆਰਾ ਨਿਰਪਤ ਨਹੀਂ ਕੀਤਾ ਜਾਂਦਾ ਹੈ ।
(3) ਇਹਨਾਂ ਦਾ ਸੰਕਲਣ ਤ੍ਰਿਭੁਜ ਅਤੇ ਸਮਾਨਾਂਤਰ ਚਤੁਰਭੁਜ ਦੇ ਨਿਯਮ ਦੁਆਰਾ ਕੀਤਾ ਜਾਂਦਾ ਹੈ । (3) ਅਦਿਸ਼ ਰਾਸ਼ੀਆਂ ਦਾ ਸੰਕਲਣ, ਬੀਜ ਗਣਿਤਿਕ ਢੰਗ ਜਾਂ ਨਿਯਮਾਂ ਅਨੁਸਾਰ ਕੀਤਾ ਜਾ ਸਕਦਾ ਹੈ ।

PSEB 9th Class Science Important Questions Chapter 8 ਗਤੀ

ਪ੍ਰਸ਼ਨ 6.
ਹੇਠ ਲਿਖੀਆਂ ਭੌਤਿਕ ਰਾਸ਼ੀਆਂ ਨੂੰ ਅਦਿਸ਼ ਅਤੇ ਸਦਿਸ਼ ਵਿੱਚ ਵਰਗੀਕ੍ਰਿਤ ਕਰੋ-
ਦੁਰੀ, ਵਿਸਥਾਪਨ, ਘਣਤਾ, ਬਲ, ਸੰਵੇਗ, ਵੇਗ, ਵੇਗ, ਚਾਲ, ਸਮਾਂ, ਆਇਤਨ, ਊਰਜਾ ।
ਉੱਤਰ-
ਅਦਿਸ਼ ਰਾਸ਼ੀਆਂ-ਦੁਰੀ, ਘਣਤਾ, ਚਾਲ, ਆਇਤਨ, ਊਰਜਾ ।
ਸਦਿਸ਼ ਰਾਸ਼ੀਆਂ-ਵਿਸਥਾਪਨ, ਬਲ, ਸੰਵੇਗ, ਵੇਗ, ਪ੍ਰਵੇਗ ।

ਪ੍ਰਸ਼ਨ 7.
ਦੁਰੀ ਅਤੇ ਵਿਸਥਾਪਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਦੂਰੀ – ਕਿਸੇ ਗਤੀਮਾਨ ਵਸਤੂ ਦੁਆਰਾ ਕਿਸੇ ਨਿਸਚਿਤ ਸਮੇਂ ਵਿੱਚ ਤੈਅ ਕੀਤੇ ਗਏ ਮਾਰਗ (ਰਸਤਾ) ਦੀ ਲੰਬਾਈ ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ ਹੁੰਦੀ ਹੈ । ਇਸ ਦਾ ਮਾਤ੍ਰਿਕ ਮੀਟਰ ਹੈ । ਦੂਰੀ ਇੱਕ ਅਦਿਸ਼ ਰਾਸ਼ੀ ਹੈ ।

ਵਿਸਥਾਪਨ – ਕਿਸੇ ਵਸਤੂ ਦਾ ਨਿਸਚਿਤ ਦਿਸ਼ਾ ਵਿੱਚ ਹੋਏ ਸਥਿਤੀ ਪਰਿਵਰਤਨ ਨੂੰ ਵਿਸਥਾਪਨ ਕਹਿੰਦੇ ਹਨ ।ਵਿਸਥਾਪਨ ਸਰਲ ਰੇਖੀ ਜਾਂ ਕੋਈ ਹੋ ਸਕਦਾ ਹੈ । ਇਹ ਅੰਤਿਮ ਅਤੇ ਆਰੰਭਿਕ ਸਥਿਤੀਆਂ ਦੇ ਵਿਚਕਾਰ ਨਿਊਨਤਮ ਦੁਰੀ ਹੁੰਦੀ ਹੈ । ਵਿਸਥਾਪਨ ਦਾ ਮਾਤ੍ਰਿਕ ਮੀਟਰ ਹੈ ਅਤੇ ਇਹ ਇੱਕ ਸਦਿਸ਼ ਰਾਸ਼ੀ ਹੈ ।
PSEB 9th Class Science Important Questions Chapter 8 ਗਤੀ 17
ਇੱਕ ਸਰਲ ਰੇਖਾ ਵਿੱਚ ਗਤੀਮਾਨ ਵਸਤੂ ਲਈ ਵਿਸਥਾਪਨ-ਮੰਨ ਲਓ ਇੱਕ ਵਸਤੁ ਆਪਣੀ P ਤੋਂ Q ਤੇ ਬਦਲਦੀ ਹੈ । ਜੇਕਰ ਨਿਸਚਿਤ ਮੁਲ ਬਿੰਦੁ ਤੋਂ ਇਸਦੀ
ਕੁਮਵਾਰ ਦੂਰੀ X1 ਅਤੇ X2 ਹੈ, ਤਾਂ ਵਿਸਥਾਪਨ d ਹੋਵੇਗਾ :-
d = (X2 – X1)
P ਤੋਂ Q ਵੱਲ ਰਾਤੀ ਲਈ ਵਿਸਥਾਪਨ ਨੂੰ ਧਨਾਤਮਕ ਅਤੇ ਉਲਟ ਦਿਸ਼ਾ ਵਿੱਚ ਗਤੀ ਹੋਣ ਦੀ ਅਵਸਥਾ ਵਿੱਚ ਰਿਣਾਤਮਕ ਚਿੰਨ ਰਾਹੀਂ ਦਰਸਾਇਆ ਜਾਂਦਾ ਹੈ ।

ਪ੍ਰਸ਼ਨ 8.
ਇੱਕ ਸਮਾਨ ਰੇਖੀ ਗਤੀ ਅਤੇ ਇੱਕ ਸਮਾਨ ਚੱਕਰਾਕਾਰ (ਵਿਤੀ ਗਤੀ ਵਿੱਚ ਕੀ ਅੰਤਰ ਹੈ ?
ਉੱਤਰ-
ਇੱਕ ਸਮਾਨ ਰੇਖੀ ਗਤੀ – ਜੇਕਰ ਕੋਈ ਗਤੀਮਾਨ ਵਸਤੂ ਕਿਸੇ ਸਰਲ ਰੇਖੀ ਪੱਥ ‘ਤੇ ਇਸ ਤਰ੍ਹਾਂ ਗਤੀ ਕਰੇ ਕਿ ਉਸਦੇ ਦੁਆਰਾ ਸਮਾਨ ਸਮੇਂ ਵਿੱਚ ਸਮਾਨ ਦੁਰੀ ਤੈਅ ਕੀਤੀ ਜਾਵੇ, ਤਾਂ ਵਸਤੂ ਦੀ ਗਤੀ ਇੱਕ ਸਮਾਨ ਰੇਖੀ ਗਤੀ ਅਖਵਾਉਂਦੀ ਹੈ । ਇਸ ਤਰ੍ਹਾਂ ਦੀ ਗਤੀ ਵਿੱਚ ਚਾਲ ਦਾ ਪਰਿਮਾਣ (ਮਾਪ) ਸਮਾਨ ਰਹਿੰਦਾ ਹੈ ਅਤੇ ਪੱਥ ਦੇ ਵੱਖ-ਵੱਖ ਬਿੰਦੂਆਂ ਤੇ ਦਿਸ਼ਾ ਪਰਿਵਰਤਿਤ ਨਹੀਂ ਹੁੰਦੀ ਹੈ । ਇਸ ਲਈ ਇੱਕ ਸਮਾਨ ਰੇਖੀ ਗਤੀ ਵਿੱਚ ਵਸਤੁ ਦਾ ਵੇਗ ਨਹੀਂ ਹੁੰਦਾ ਹੈ ।

ਇੱਕ ਸਮਾਨ ਚੱਕਰਾਕਾਰ (ਵਿਤੀ) ਗਤੀ-ਜਦੋਂ ਕੋਈ ਵਸਤੂ ਇਸ ਤਰ੍ਹਾਂ ਗਤੀ ਕਰਦੀ ਹੈ ਕਿ ਉਸ ਦਾ ਪੱਥ ਚੱਕਰਾਕਾਰ ਹੋਵੇ ਅਤੇ ਚਾਲ ਇੱਕ ਸਮਾਨ ਹੋਵੇ, ਤਾਂ ਵਸਤੂ ਦੀ ਗਤੀ ਇੱਕ ਸਮਾਨ ਚੱਕਰਾਕਾਰ (ਵਿਤੀ) ਗਤੀ ਅਖਵਾਉਂਦੀ ਹੈ | ਭਾਵੇਂ ਵਸਤੂ ਦੀ ਚਾਲ ਦਾ ਪਰਿਮਾਣ ਸਮਾਨ ਰਹਿੰਦਾ ਹੈ ਪਰ ਗਤੀ ਦੀ ਦਿਸ਼ਾ ਹਰੇਕ ਬਿੰਦੂ ਤੇ ਬਦਲਦੀ ਰਹਿੰਦੀ ਹੈ । ਦਿਸ਼ਾ ਵਿੱਚ ਇਹ ਪਰਿਵਰਤਨ ਵਸਤੁ ਵਿੱਚ ਪ੍ਰਵੇਗ ਪੈਦਾ ਕਰਦਾ ਹੈ ।

ਪ੍ਰਸ਼ਨ 9.
ਦੂਰੀ ਅਤੇ ਵਿਸਥਾਪਨ ਵਿੱਚ ਅੰਤਰ ਦੱਸੋ ।
ਉੱਤਰ-
ਦੂਰੀ ਅਤੇ ਵਿਸਥਾਪਨ ਵਿੱਚ ਅੰਤਰ-

ਦੂਰੀ ਵਿਸਥਾਪਨ
(1) ਗਤੀਮਾਨ ਵਸਤੁ ਦੁਆਰਾ ਤੈਅ ਕੀਤੀ ਗਈ ਪੱਥ ਦੀ ਲੰਬਾਈ ਨੂੰ ਦੂਰੀ ਕਹਿੰਦੇ ਹਨ । (1) ਕਿਸੇ ਨਿਸਚਿਤ ਦਿਸ਼ਾ ਵਿੱਚ ਅੰਤਿਮ ਅਤੇ ਆਰੰਭਿਕ ਸਥਿਤੀਆਂ ਦੇ ਵਿਚਕਾਰ ਦੀ ਦੂਰੀ ਨੂੰ ਵਿਸਥਾਪਨ ਕਹਿੰਦੇ ਹਨ ।
(2) ਦੂਰੀ ਇੱਕ ਅਦਿਸ਼ ਰਾਸ਼ੀ ਹੈ । (2) ਵਿਸਥਾਪਨ ਇੱਕ ਸਦਿਸ਼ ਰਾਸ਼ੀ ਹੈ ।
(3) ਦੁਰੀ ਦੇ ਨਿਰੁਪਣ ਲਈ ਸਿਰਫ਼ ਪਰਿਮਾਣ ਦੀ ਲੋੜ ਹੁੰਦੀ ਹੈ ।
ਉਦਾਹਰਨ – ਇੱਕ ਪੱਥਰ ਉੱਪਰ ਵੱਲ h ਉੱਚਾਈ ਤੱਕ ਸੁੱਟਿਆ ਗਿਆ ਜੋ ਵਾਪਿਸ ਮੁੱਢਲੇ ਸਥਾਨ ‘ਤੇ ਆ ਗਿਆ ।∴ ਪੱਥਰ ਦੁਆਰਾ ਤੈਅ ਹੋਈ ਕੁੱਲ ਦੂਰੀ = h+h= 2h
(3) ਵਿਸਥਾਪਨ ਦੇ ਨਿਰੁਪਣ ਲਈ ਪਰਿਮਾਣ ਅਤੇ ਦਿਸ਼ਾ ਦੋਨਾਂ ਦਾ ਹੋਣਾ ਜ਼ਰੂਰੀ ਹੈ ।
ਪੱਥਰ ਦਾ ਵਿਸਥਾਪਨ = h – h = 0

ਪ੍ਰਸ਼ਨ 10.
ਚਾਲ ਅਤੇ ਵੇਗ ਤੋਂ ਕੀ ਭਾਵ ਹੈ ? ਇਹ ਕਿਹੋ ਜਿਹੀਆਂ ਰਾਸ਼ੀਆਂ ਹਨ ? ਇਹਨਾਂ ਦੇ ਮਾਤ੍ਰਿਕ ਲਿਖੋ ।
ਉੱਤਰ-
ਚਾਲ-ਕਿਸੇ ਵਸਤੂ ਦੁਆਰਾ ਇਕਾਈ ਸਮਾਂ ਅੰਤਰਾਲ ਵਿੱਚ ਤੈਅ ਕੀਤੀ ਗਈ ਦੂਰੀ ਉਸ ਵਸਤੂ ਦੀ ਚਾਲ ਹੁੰਦੀ ਹੈ ।
PSEB 9th Class Science Important Questions Chapter 8 ਗਤੀ 18
ਜਾਂ v = \(\frac{\mathrm{S}}{t}\)

ਮਾਤ੍ਰਿਕ – ਚਾਲ ਦਾ ਮਾਤ੍ਰਿਕ ਮੀਟਰ/ਸੈਕਿੰਡ ਹੁੰਦਾ ਹੈ । ਚਾਲ ਇੱਕ ਅਦਿਸ਼ ਰਾਸ਼ੀ ਹੈ ਕਿਉਂਕਿ ਇਸ ਵਿੱਚ ਦਿਸ਼ਾ ਨਹੀਂ ਹੁੰਦੀ ।
ਦੇਗ – ਕਿਸੇ ਵਸਤੂ ਦੁਆਰਾ ਇਕਾਈ ਸਮੇਂ ਵਿੱਚ ਨਿਸਚਿਤ ਦਿਸ਼ਾ ਵਿੱਚ ਤੈਅ ਕੀਤੀ ਗਈ ਦੂਰੀ ਹੈ । ਅਰਥਾਤ ਇਹ ਇਕਾਈ ਸਮੇਂ ਵਿੱਚ ਵਸਤੂ ਦਾ ਵਿਸਥਾਪਨ ਹੈ ।
PSEB 9th Class Science Important Questions Chapter 8 ਗਤੀ 19
ਮਾਤ੍ਰਿਕ-ਵੇਗ ਦਾ ਮਾਤਿਕ ਮੀਟਰ/ਸੈਕਿੰਡ ਹੈ ।
ਵੇਗ ਇਕ ਸਦਿਸ਼ ਰਾਸ਼ੀ ਹੈ ।

PSEB 9th Class Science Important Questions Chapter 8 ਗਤੀ

ਪ੍ਰਸ਼ਨ 11.
ਚਾਲ ਅਤੇ ਵੇਗ ਵਿੱਚ ਅੰਤਰ ਦੱਸੋ ।
ਉੱਤਰ-
ਚਾਲ ਅਤੇ ਵੇਗ ਵਿੱਚ ਅੰਤਰ-

ਚਾਲ ਵੇਗ
(1) ਇਕਾਈ ਸਮੇਂ ਵਿੱਚ ਤੈਅ ਕੀਤੀ ਦੂਰੀ ਵਸਤੂ ਦੀ ਚਾਲ ਅਖਵਾਉਂਦੀ ਹੈ । (1) ਇਕਾਈ ਸਮੇਂ ਵਿੱਚ ਕਿਸੇ ਨਿਸਚਿਤ ਦਿਸ਼ਾ ਵਿੱਚ ਤੈਅ ਹੋਈ ਦੂਰੀ ਨੂੰ ਵੇਗ ਆਖਦੇ ਹਨ ਜਾਂ ਇਕਾਈ ਸਮੇਂ ਵਿਚ ਹੋਏ ਵਿਸਥਾਪਨ ਨੂੰ ਵੇਗ ਕਹਿੰਦੇ ਹਨ ।
(2) ਚਾਲ ਨੂੰ ਦਰਸਾਉਣ ਲਈ ਸਿਰਫ਼ ਪਰਿਮਾਣ ਦੀ ਲੋੜ ਹੁੰਦੀ ਹੈ । ਇਸ ਲਈ ਚਾਲ ਇੱਕ ਅਦਿਸ਼ ਰਾਸ਼ੀ ਹੈ । (2) ਵੇਗ ਨੂੰ ਦਰਸਾਉਣ ਲਈ ਪਰਿਮਾਣ ਅਤੇ ਦਿਸ਼ਾ ਦੋਨਾਂ ਦੀ ਲੋੜ ਹੁੰਦੀ ਹੈ । ਇਸ ਲਈ ਇਹ ਇੱਕ ਸਦਿਸ਼ ਰਾਸ਼ੀ ਹੈ ।
(3) ਚਾਲ ਨੂੰ ਤੀਰ ਨਾਲ ਪ੍ਰਦਰਸ਼ਿਤ ਨਹੀਂ ਕੀਤਾ ਜਾ ਸਕਦਾ । (3) ਵੇਗ ਨੂੰ ਤੀਰ ਨਾਲ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ । ਤੀਰ ਦੀ ਲੰਬਾਈ ਵੇਗ ਦੇ ਪਰਿਮਾਣ ਅਤੇ ਤੀਰ ਦੀ ਦਿਸ਼ਾ ਵੇਗ ਦੀ ਦਿਸ਼ਾ ਪ੍ਰਦਰਸ਼ਿਤ ਕਰਦੀ ਹੈ ।
(4) ਚਾਲ ਹਮੇਸ਼ਾ ਧਨਾਤਮਕ ਹੁੰਦੀ ਹੈ । (4) ਵੇਗ ਧਨਾਤਮਕ ਅਤੇ ਰਿਣਾਤਮਕ ਦੋਨੋਂ ਤਰ੍ਹਾਂ ਦੀ ਹੁੰਦੀ ਹੈ ।

ਪ੍ਰਸ਼ਨ 12.
ਇੱਕ ਸਮਾਨ ਵੇਗ ਅਤੇ ਪਰਿਵਰਤਨਸ਼ੀਲ ਵੇਗ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਇੱਕ ਸਮਾਨ ਵੇਗ – ਜੇਕਰ ਕੋਈ ਵਸਤੂ ਸਮਾਨ ਸਮਾਂ ਅੰਤਰਾਲਾਂ ਵਿੱਚ ਸਮਾਨ ਦੂਰੀ ਕਿਸੇ ਵਿਸ਼ੇਸ਼ ਦਿਸ਼ਾ ਵਿੱਚ ਤੈਅ ਕਰੇ ਤਾਂ ਵਸਤੂ ਨੂੰ ਸਮਾਨ ਵੇਗ ਨਾਲ ਗਤੀਸ਼ੀਲ ਕਿਹਾ ਜਾਂਦਾ ਹੈ ।

ਪਰਿਵਰਤਨਸ਼ੀਲ ਵੇਗ – ਜੇਕਰ ਕੋਈ ਵਸਤੂ ਕਿਸੇ ਵਿਸ਼ੇਸ਼ ਦਿਸ਼ਾ ਵਿੱਚ ਸਮਾਨ ਸਮਾਂ ਅੰਤਰਾਲਾਂ ਵਿੱਚ ਅਸਮਾਨ ਦੂਰੀ ਤੈਅ ਕਰੇ ਜਾਂ ਫਿਰ ਸਮਾਨ ਸਮਾਂ ਅੰਤਰਾਲਾਂ ਵਿੱਚ ਸਮਾਨ ਦੂਰੀ ਤੈਅ ਕਰੇ, ਪਰੰਤੂ ਉਸਦੀ ਦਿਸ਼ਾ ਵਿੱਚ ਪਰਿਵਰਤਨ ਹੋ ਜਾਏ ਤਾਂ ਵਸਤੁ ਦੇ ਵੇਗ ਨੂੰ ਪਰਿਵਰਤਨਸ਼ੀਲ ਵੇਗ ਕਿਹਾ ਜਾਂਦਾ ਹੈ ।

ਪ੍ਰਸ਼ਨ 13.
ਔਸਤ ਚਾਲ ਅਤੇ ਔਸਤ ਵੇਗ ਕੀ ਹਨ ?
ਉੱਤਰ-
ਔਸਤ ਚਾਲ- ਕਿਸੇ ਗਤੀਮਾਨ ਵਸਤੂ ਦੁਆਰਾ ਇਕਾਈ ਸਮੇਂ ਵਿੱਚ ਤੈਅ ਹੋਈ ਔਸਤ ਦੂਰੀ ਨੂੰ ਉਸਦੀ ਔਸਤ ਚਾਲ ਕਿਹਾ ਜਾਂਦਾ ਹੈ । ਔਸਤ ਚਾਲ ਪਤਾ ਕਰਨ ਲਈ ਵਸਤੂ ਦੁਆਰਾ ਤੈਅ ਕੀਤੀ ਗਈ ਕੁੱਲ ਦੂਰੀ ਨੂੰ ਤੈਅ ਕਰਨ ਲਈ ਲੱਗੇ ਸਮੇਂ ਨਾਲ ਭਾਗ ਦਿੱਤਾ ਜਾਂਦਾ ਹੈ ।
PSEB 9th Class Science Important Questions Chapter 8 ਗਤੀ 20
ਜੇਕਰ ਵਸਤੂ ਦੀ ਗਤੀ ਇੱਕ ਸਮਾਨ ਹੈ ਤਾਂ ਚਾਲ ਅਤੇ ਔਸਤ ਚਾਲ ਵਿੱਚ ਕੋਈ ਅੰਤਰ ਨਹੀਂ ਹੁੰਦਾ ਹੈ ।
ਔਸਤ ਵੇਗ – ਕਿਸੇ ਵਸਤੂ ਦੁਆਰਾ ਕਿਸੇ ਸਮੇਂ ਵਿੱਚ ਤੈਅ ਕੀਤੇ ਗਏ ਵਿਸਥਾਪਨ ਅਤੇ ਇਸ ਵਿਸਥਾਪਨ ਨੂੰ ਲੱਗੇ ਸਮੇਂ ਦੇ ਅਨੁਪਾਤ ਨੂੰ ਵਸਤੂ ਦਾ ਵੇਗ ਕਿਹਾ ਜਾਂਦਾ ਹੈ ।
PSEB 9th Class Science Important Questions Chapter 8 ਗਤੀ 21
ਜੇਕਰ ਵਸਤੂ ਦਾ ਵੇਗ ਨਿਸਚਿਤ ਦਿਸ਼ਾ ਵਿੱਚ ਇੱਕ ਸਮਾਨ ਦਰ ਨਾਲ ਪਰਿਵਰਤਿਤ ਹੋ ਰਿਹਾ ਹੈ, ਤਾਂ
PSEB 9th Class Science Important Questions Chapter 8 ਗਤੀ 22

ਪ੍ਰਸ਼ਨ 14.
ਪ੍ਰਵੇਗ ਦੀ ਪਰਿਭਾਸ਼ਾ ਦਿਓ । ਇਹ ਕਿਹੋ ਜਿਹੀ ਰਾਸ਼ੀ ਹੈ ? ਇਸ ਦਾ ਮਾਤ੍ਰਿਕ ਵੀ ਲਿਖੋ ।
ਉੱਤਰ-
ਪ੍ਰਵੇਗ – ਕਿਸੇ ਗਤੀਮਾਨ ਵਸਤੂ ਦੇ ਵੇਗ ਪਰਿਵਰਤਨ ਦੀ ਦਰ ਨੂੰ ਉਸ ਵਸਤੂ ਦਾ ਵੇਗ ਕਹਿੰਦੇ ਹਨ । ਇਸ ਨੂੰ ‘a’ ਨਾਲ ਦਰਸਾਇਆ ਜਾਂਦਾ ਹੈ । ਇਹ ਇੱਕ ਸਦਿਸ਼ ਰਾਸ਼ੀ ਹੈ ।
ਮਾਤ੍ਰਿਕ-ਇਸ ਦਾ ਮਾ ਮੀਟਰ/ਸੈਕਿਡ ਹੈ ।
PSEB 9th Class Science Important Questions Chapter 8 ਗਤੀ 23
ਮੰਨ ਲਓ ਵਸਤੂ ਦਾ ਆਰੰਭਿਕ ਵੇਗ u ਅਤੇ t ਸਮੇਂ ਬਾਅਦ ਅੰਤਿਮ ਵੇਗ v ਹੋ ਜਾਂਦਾ ਹੈ, ਤਾਂ
ਪ੍ਰਵੇਗ \(\overrightarrow{(a)}=\frac{\vec{v}-\vec{u}}{t}\)

ਪ੍ਰਸ਼ਨ 15.
ਧਨਾਤਮਕ ਅਤੇ ਰਿਣਾਤਮਕ ਵੇਗ ਕੀ ਹਨ ?
ਉੱਤਰ-
ਧਨਾਤਮਕ ਵੇਗ – ਜੇਕਰ ਕਿਸੇ ਵਸਤੂ ਦੇ ਵੇਗ ਦਾ ਪਰਿਮਾਣ (ਅਰਥਾਤ ਵਸਤੂ ਦੀ ਚਾਲ) ਸਮੇਂ ਦੇ ਨਾਲ ਲਗਾਤਾਰ ਵੱਧ ਰਿਹਾ ਹੈ, ਤਾਂ ਉਸ ਵਸਤੂ ਦਾ ਵੇਗ ਧਨਾਤਮਕ ਹੁੰਦਾ ਹੈ ।

ਰਿਣਾਤਮਕ ਵੇਗ – ਜੇਕਰ ਕਿਸੇ ਵਸਤੂ ਦੇ ਵੇਗ ਦਾ ਪਰਿਮਾਣ ਸਮੇਂ ਦੇ ਨਾਲ ਲਗਾਤਾਰ ਘੱਟਦਾ ਹੈ ਤਾਂ ਵਸਤੂ ਦਾ ਵੇਗ ਰਿਣਾਤਮਕ ਹੁੰਦਾ ਹੈ । ਰਿਣਾਤਮਕ ਵੇਗ ਨੂੰ ਮੰਦਨ ਵੀ ਆਖਦੇ ਹਨ ।

PSEB 9th Class Science Important Questions Chapter 8 ਗਤੀ

ਪ੍ਰਸ਼ਨ 16.
ਇਕ ਸਮਾਨ ਵੇਗ ਅਤੇ ਅਸਮਾਨ ਵੇਗ ਦਾ ਕੀ ਅਰਥ ਹੈ ? ਉਦਾਹਰਨ ਦੇ ਕੇ ਸਮਝਾਓ ।
ਉੱਤਰ-
ਇੱਕ ਸਮਾਨ ਵੇਗ-ਜੇਕਰ ਕਿਸੇ ਵਸਤੂ ਦੇ ਵੇਗ ਵਿੱਚ ਸਮਾਨ ਸਮਾਂ ਅੰਤਰਾਲਾਂ ਵਿੱਚ ਸਮਾਨ ਰੂਪ ਨਾਲ ਪਰਿਵਰਤਨ ਹੋ ਰਿਹਾ ਹੈ, ਤਾਂ ਵਸਤੂ ਦਾ ਪ੍ਰਵੇਗ ਇੱਕ ਸਮਾਨ ਵੇਗ ਕਹਾਉਂਦਾ ਹੈ ।
ਉਦਾਹਰਨ – ਚੱਕਰਾਕਾਰ ਵਿਤੀ ਗਤੀ ਵਿੱਚ ।
ਅਸਮਾਨ ਵੇਗ-ਜੇਕਰ ਕਿਸੇ ਵਸਤੂ ਦੇ ਵੇਗ ਵਿੱਚ ਪਰਿਵਰਤਨ ਇੱਕ ਸਮਾਨ ਸਮੇਂ ਅੰਤਰਾਲਾਂ ਵਿੱਚ ਵੱਖ-ਵੱਖ ਹੋਵੇ, ਤਾਂ ਉਸ ਵਸਤੂ ਦਾ ਵੇਗ ਅਸਮਾਨ ਵੇਗ ਹੁੰਦਾ ਹੈ ।
ਉਦਾਹਰਨ-ਭੀੜ ਵਾਲੇ ਬਾਜ਼ਾਰ ਵਿੱਚ ਗੱਡੀ ਚਲਾਉਂਦੇ ਸਮੇਂ ਗੱਡੀ ਦਾ ਵੇਗ ਅਸਮਾਨ ਹੁੰਦਾ ਹੈ ।

ਪ੍ਰਸ਼ਨ 17.
ਗਰਾਫ਼ ਕੀ ਹੁੰਦਾ ਹੈ ? ਇਸ ਦੇ ਕੀ ਲਾਭ ਹਨ ?
ਉੱਤਰ-
ਗਰਾਫ਼ – ਦੋ ਭਿੰਨ ਅਕਸ਼ਾਂ ਤੇ ਕਿਸੇ ਇੱਕ ਰਾਸ਼ੀ ਨੂੰ ਕਿਸੇ ਦੂਜੀ ਰਾਸ਼ੀ ਦੇ ਸਾਪੇਖ ਚਿੱਤਰ ਰਾਹੀਂ ਦਰਸਾਉਣ ਨੂੰ ਗਰਾਫ਼ ਕਹਿੰਦੇ ਹਨ । ਅੱਜ-ਕਲ੍ਹ ਗਰਾਫ਼ ਦੀ ਉਪਯੋਗਿਤਾ ਬਹੁਤ ਜ਼ਿਆਦਾ ਹੈ । ਸਾਰੇ ਖੇਤਰਾਂ ਵਿੱਚ ਵਿਸ਼ਲੇਸ਼ਣ ਅਤੇ ਤੁਲਨਾਤਮਕ ਕੰਮਾਂ ਲਈ ਇਹ ਬਹੁਤ ਸਹਾਇਕ ਸਿੱਧ ਹੋਇਆ ਹੈ । ਇਸ ਦੇ ਹੇਠ ਲਿਖੇ ਪ੍ਰਮੁੱਖ ਲਾਭ ਹਨ:-

  1. ਦੋ ਜਾਂ ਦੋ ਤੋਂ ਵੱਧ ਰਾਸ਼ੀਆਂ ਦਾ ਤੁਲਨਾਤਮਕ ਅਧਿਐਨ ਬਹੁਤ ਸਰਲ ਅਤੇ ਸੌਖਾ ਹੋ ਜਾਂਦਾ ਹੈ ।
  2. ਵੱਖ-ਵੱਖ ਰਾਸ਼ੀਆਂ ਦਾ ਸੰਬੰਧ ਸੌਖਾ ਦਰਸਾਇਆ ਜਾ ਸਕਦਾ ਹੈ ।
  3. ਇੱਕ ਜਗ੍ਹਾ ਹੀ ਵਿਭਿੰਨ ਆਂਕੜੇ ਪੇਸ਼ ਕੀਤੇ ਜਾ ਸਕਦੇ ਹਨ ।
  4. ਗਰਾਫ਼ ਦੀ ਢਾਲ ਨਾਲ ਵੱਖ-ਵੱਖ ਰਾਸ਼ੀਆਂ ਅਤੇ ਸੂਚਨਾਵਾਂ ਨੂੰ ਪ੍ਰਗਟਾਇਆ ਜਾ ਸਕਦਾ ਹੈ ।

ਪ੍ਰਸ਼ਨ 18.
ਤੁਸੀਂ ਕਿਸੇ ਵਸਤੂ ਦੇ ਵੇਗ ਬਾਰੇ ਕੀ ਕਹੋਗੇ । ਜੇਕਰ
(i) ਸਮਾਂ-ਵਿਸਥਾਪਨ ਗਰਾਫ਼ ਸਰਲ ਰੇਖੀ ਹੈ ।
(ii) ਸਮਾਂ-ਵਿਗ ਗਰਾਫ਼ ਸਰਲ ਰੇਖੀ ਹੈ ।
ਉੱਤਰ-
(i) ਵਸਤੁ ਇੱਕ ਸਮਾਨ ਵੇਗ ਨਾਲ ਗਤੀਸ਼ੀਲ ਹੈ ।

(ii) ਜੇਕਰ ਗਰਾਫ਼ ਸਮਾਂ ਅਕਸ਼ ਦੇ ਸਮਾਨਾਂਤਰ ਹੋਵੇ ਤਾਂ ਇਸਦਾ ਅਰਥ ਹੈ ਕਿ ਵਸਤੂ ਇੱਕ ਸਮਾਨ ਵੇਗ ਨਾਲ ਗਤੀਸ਼ੀਲ ਹੈ । ਜੇਕਰ ਸਮਾਂ-ਵੇਗ ਗਰਾਫ਼ ਸਰਲ ਰੇਖੀ ਹੋਵੇ ਅਤੇ ਸਮਾਂ-ਅਕਸ਼ ਦੇ ਨਾਲ ਕੋਣ ਬਣਾਉਂਦੀ ਹੈ, ਤਾਂ ਇਸਦਾ ਅਰਥ ਹੈ ਕਿ ਵਸਤੂ ਅ ਅਸਮਾਨ ਵੇਗ ਨਾਲ ਗਤੀਸ਼ੀਲ ਹੈ ।

ਪ੍ਰਸ਼ਨ 19.
ਇੱਕ ਵਸਤੁ ਇੱਕ ਸਮਾਨ ਚਾਲ (v) ਨਾਲ ਗਤੀਸ਼ੀਲ ਹੈ । ਚਾਲ-ਸਮਾਂ ਗਰਾਫ਼t1 ਤੋਂ t sub<>2, ਸਮਾਂ ਦੇ ਵਿਚਾਲੇ ਉਸ ਦੁਆਰਾ ‘ ਤੈਅ ਕੀਤੀ ਗਈ ਦੂਰੀ ਦੀ ਤੁਸੀਂ ਕਿਵੇਂ ਗਣਨਾ ਕਰੋਗੇ ।
ਉੱਤਰ-
PSEB 9th Class Science Important Questions Chapter 8 ਗਤੀ 24
ਇੱਕ ਸਮਾਨ ਚਾਲ (v) ਨਾਲ-ਨਾਲ ਚੱਲਣ ਵਾਲੀ ਵਸਤੁ ਦਾ ਚਾਲ-ਸਮਾਂ ਗਰਾਫ਼ x-ਅਕਸ਼ ਦੇ ਸਮਾਨਾਂਤਰ ਸਰਲ ਰੇਖ ਹੋਵੇਗਾ ।
ਅਸੀਂ ਜਾਣਦੇ ਹਾਂ,
ਵਸਤੂ ਦੁਆਰਾ ਤੈਅ ਹੋਈ ਦੂਰੀ = ਵਸਤੂ ਦੀ ਚਾਲ × ਲੱਗਿਆ ਸਮਾਂ
= v × (t2 – t1)
= AB × (OD – OA)
= AB × AD
= ਆਇਤ ABCD ਦਾ ਖੇਤਰਫਲ

ਪ੍ਰਸ਼ਨ 20.
ਇੱਕ ਪੱਥਰ ਨੂੰ ਧਾਗੇ ਦੇ ਇੱਕ ਸਿਰੇ ਨਾਲ ਬੰਨ੍ਹ ਕੇ ਸਥਿਰ ਵੇਗ ਨਾਲ ਵਿਤੀ ਰੇਖਾ ਤੇ ਘੁਮਾਇਆ ਗਿਆ । ਧਾਗੇ ਨੂੰ ਛੱਡਣ ਤੇ ਪੱਥਰ ਦੀ ਦਿਸ਼ਾ ਕਿਹੜੀ ਹੋਵੇਗੀ ? ਇਸ ਆਧਾਰ ‘ਤੇ ਵਸਤੂਆਂ ਦੀ ਇੱਕ ਸਮਾਨ ਵਿਤੀ ਚੱਕਰਾਕਾਰ ਗਤੀ ਦਾ ਉਦਾਹਰਨ ਦਿਓ ।
ਉੱਤਰ-
ਧਾਗੇ ਨੂੰ ਛੱਡ ਦੇਣ ਨਾਲ ਪੱਥਰ ਦੀ ਦਿਸ਼ਾ ਵਿਤੀ ਪੱਥ ਦੀ ਸਪਰਸ਼ ਰੇਖਾ ਹੋਵੇਗੀ । ਧਾਗੇ ਨੂੰ ਛੱਡਣ ਸਮੇਂ ਪੱਥਰ ਉਸੇ ਦਿਸ਼ਾ ਵਿੱਚ ਗਤੀ ਕਰੇਗਾ ਜਿਸ ਦਿਸ਼ਾ ਵਿੱਚ ਉਹ ਗਤੀ ਕਰ ਰਿਹਾ ਸੀ ।
ਉਦਾਹਰਨ – ਚੰਨ ਅਤੇ ਧਰਤੀ ਦੀ ਗਤੀ, ਧਰਤੀ ਦੇ ਦੁਆਲੇ ਵਿਤੀ ਆਰਬਿਟ ਵਿੱਚ ਚੱਕਰ ਲਾਉਂਦਾ ਹੋਇਆ ਉਪਹਿ ।
PSEB 9th Class Science Important Questions Chapter 8 ਗਤੀ 25

PSEB 9th Class Science Important Questions Chapter 8 ਗਤੀ

ਪ੍ਰਸ਼ਨ 21.
ਦੋ ਰੇਲ-ਗੱਡੀਆਂ O ਬਿੰਦੂ ਤੋਂ ਉੱਤਰ ਵੱਲ ਅਤੇ ਦੱਖਣ ਵੱਲ ਜਾ ਰਹੀਆਂ ਹਨ । ਉੱਤਰ ਦਿਸ਼ਾ ਵਿੱਚ ਜਾਣ ਵਾਲੀ ਗੱਡੀ 60 ਕਿ. ਮੀ./ਘੰਟਾ ਅਤੇ ਦੱਖਣ ਦਿਸ਼ਾ ਵਿੱਚ ਜਾਣ ਵਾਲੀ ਗੱਡੀ ਦੀ ਚਾਲ 80 ਕਿ:ਮੀ:/ਘੰਟਾ ਹੈ । ਇੱਕ ਘੰਟੇ ਬਾਅਦ ਇਹਨਾਂ ਦਾ ਸਾਪੇਖ ਵਿਸਥਾਪਨ ਕਿੰਨਾ ਹੋਵੇਗਾ ?
ਉੱਤਰ-
PSEB 9th Class Science Important Questions Chapter 8 ਗਤੀ 26
1 ਘੰਟੇ ਬਾਅਦ ਦੋਨਾਂ ਦਾ ਸਾਪੇਖ ਵਿਸਥਾਪਨ
= OX + OY
= 60 + 80
= 140 ਕਿ:ਮੀ:

ਪ੍ਰਸ਼ਨ 22.
ਚਲਦੀ ਰੇਲ ਗੱਡੀ ਵਿੱਚ ਬੈਠਾ ਇੱਕ ਵਿਅਕਤੀ ਗੇਂਦ ਨੂੰ ਲੰਬਾਤਮਕ ਉੱਪਰ ਵੱਲ ਨੂੰ ਸੁੱਟਦਾ ਹੈ । ਗੇਂਦ ਕਿਸ ਤਰ੍ਹਾਂ ਗਤੀ ਕਰਦੀ ਵਿਖਾਈ ਦੇਵੇਗੀ-
(i) ਰੇਲ ਗੱਡੀ ਵਿੱਚ ਬੈਠੇ ਵਿਅਕਤੀ ਨੂੰ ।
(ii) ਰੇਲ ਗੱਡੀ ਦੇ ਬਾਹਰ ਬੈਠੇ ਵਿਅਕਤੀ ਨੂੰ ।
ਉੱਤਰ-
(i) ਰੇਲ ਗੱਡੀ ਵਿੱਚ ਬੈਠੇ ਵਿਅਕਤੀ ਨੂੰ ਗੇਂਦ ਇੱਕ ਸਮਾਨ ਗਤੀ ਵਿੱਚ ਵਿਖਾਈ ਦੇਵੇਗੀ । ਇਹ ਗਤੀ ਬਿਲਕੁਲ ਉਸ ਵਰਗੀ ਹੈ, ਜਿਵੇਂ ਗੇਂਦ ਧਰਤੀ ਦੀ ਸਤ੍ਹਾ ‘ਤੇ ਸੁੱਟੀ ਗਈ ਹੋਵੇ ।

(ii) ਰੇਲ ਗੱਡੀ ਦੇ ਬਾਹਰ ਬੈਠੇ ਵਿਅਕਤੀ ਨੂੰ ਗੇਂਦ ਅਸਮਾਨ ਗਤੀ ਵਿੱਚ ਜਾਪੇਗੀ ਅਤੇ ਇਸ ਗਤੀ ਦਾ ਪੱਥ ਪੈਰਾਬੋਲਿਕ ਹੋਵੇਗਾ ਕਿਉਂਕਿ ਇਸ ਅਵਸਥਾ ਵਿੱਚ ਗੇਂਦ ਉੱਪਰ ਖਿਤਿਜੀ ਅਤੇ ਗੁਰੂਤਵੀ ਵੇਗ ਦੋਨੋਂ ਹੀ ਕਿਰਿਆ ਕਰਦੇ ਹਨ ।

ਪ੍ਰਸ਼ਨ 23.
ਇੱਕ ਫੁੱਟਬਾਲ ਸਿੱਧੀ ਉੱਪਰ ਵੱਲ ਨੂੰ ਸੁੱਟੀ ਗਈ ਹੈ । ਸਿਖਰ ਉੱਤੇ ਪਹੁੰਚ ਕੇ ਇਸ ਦਾ ਵੇਗ ਅਤੇ ਵੇਗ ਕੀ ਹੋਵੇਗਾ ?
ਉੱਤਰ-
ਉੱਪਰ ਵੱਲ ਸਿੱਧੀ ਛੁੱਟੀ ਫੁੱਟਬਾਲ ਦਾ ਵੇਗ ਹੌਲੀ-ਹੌਲੀ ਘਟੇਗਾ । ਸਿਖਰ ਉੱਤੇ ਪੁੱਜ ਕੇ ਇਸ ਦਾ ਵੇਗ ਸਿਫ਼ਰ ਹੋ ਜਾਵੇਗਾ ਅਤੇ ਵੇਗ ਗੁਰੂਤਵੀ ਵੇਗ g = – 9.81 m/s2 ਦੇ ਬਰਾਬਰ ਹੋਵੇਗਾ ।

ਪ੍ਰਸ਼ਨ 24.
ਕੀ ਇਹ ਸੰਭਵ ਹੋ ਸਕਦਾ ਹੈ ਕਿ ਕੋਈ ਵਿਅਕਤੀ ਸਥਿਰ (ਕਸਮਾਨ ਚਾਲ ਨਾਲ ਚੱਲੇ ਪਰ ਉਸਦਾ ਵੇਗ ਅਸਥਿਰ (ਅਸਮਾਨ) ਹੋਵੇ ? ਜੇ ਹਾਂ, ਤਾਂ ਇੱਕ ਉਦਾਹਰਨ ਦਿਓ ।
ਉੱਤਰ-
ਹਾਂ, ਇਹ ਸੰਭਵ ਹੋ ਸਕਦਾ ਹੈ । ਜਦੋਂ ਕੋਈ ਵਸਤੁ (ਵਿਅਕਤੀ) ਚੱਕਰਾਕਾਰ ਪੱਥ ਉੱਪਰ ਸਥਿਰ ਇੱਕ ਸਮਾਨ ਚਾਲ ਨਾਲ ਚਲਦੀ ਹੈ ਤਾਂ ਉਸ ਦੀ ਚੱਕਰਾਕਾਰ ਪੱਥ ਦੇ ਹਰੇਕ ਬਿੰਦੁ ਤੇ ਦਿਸ਼ਾ ਬਦਲਦੀ ਰਹਿੰਦੀ ਹੈ । ਗਤੀ ਦੀ ਇਹ ਦਿਸ਼ਾ ਉਸ ਬਿੰਦੂ ‘ਤੇ ਚੱਕਰ ਨੂੰ ਟੈਂਜੇਂਟ (ਸਪਰਸ਼ ਰੇਖਾ) ਦੀ ਦਿਸ਼ਾ ਵਿੱਚ ਹੁੰਦੀ ਹੈ । ਇਸ ਲਈ ਦਿਸ਼ਾ ਬਦਲਣ ਕਾਰਨ ਉਸਦਾ . ਵੇਗ ਅਸਥਿਰ (ਅਸਮਾਨ ਹੁੰਦਾ ਹੈ ।

ਭੌਤਿਕ ਰਾਸ਼ੀਆਂ ਦੇ ਚਿੰਨ੍ਹ ਅਤੇ ਜ਼ਰੂਰੀ ਸੂਤਰ (Symbols of Physical Quantities and Important Formulae)

(ੳ) ਭੌਤਿਕ ਰਾਸ਼ੀਆਂ ਦੇ ਚਿੰਨ੍ਹ
ਸਮਾਂ = t
ਚਾਲ = v
ਦੂਰੀ = S
(ਮੁੱਢਲਾ) ਆਰੰਭਿਕ ਵੇਗ = u
ਅੰਤਿਮ ਵੇਗ = υ
ਪ੍ਰਵੇਗ = a
ਔਸਤ ਵੇਗ = Vav

(ਅ ਜ਼ਰੂਰੀ ਸੂਤਰ
ਜੇਕਰ ਆਰੰਭਿਕ ਵੇਗ v ਸਮਾਂ t ਤੇ ਵੇਗ v ਅਤੇ ਸਮਾਨ ਵੇਗ a ਹੋਣ ਤਾਂ ਹੇਠ ਲਿਖੇ ਸੰਬੰਧ ਗਤੀ ਸਮੀਕਰਣ ਕਹਾਉਂਦੇ ਹਨ-
v = u + at (ਸਮਾਂ t ਤੇ ਵੇਗ)
S = ut + \(\frac {1}{2}\)at2 (ਸਮਾਂ ਅੰਤਰਾਲ ਵਿੱਚ ਵਿਸਥਾਪਨ)
v2 = u2 + 2as (ਵੇਗ ਵਰਗ ਸੰਬੰਧ)
Snn = u + \(\frac{a}{2}\)(2n -1) (n ਵੇਂ ਇਕਾਈ ਸਮਾਂ ਅੰਤਰਾਲ ਵਿੱਚ ਵਿਸਥਾਪਨ)

PSEB 9th Class Science Important Questions Chapter 8 ਗਤੀ

ਸੰਖਿਆਤਮਕ ਪ੍ਰਸ਼ਨ (Numerical Problems)

ਪ੍ਰਸ਼ਨ 1.
ਇੱਕ ਕਾਰ ਸਮਾਨ ਵੇਗ ਨਾਲ 18 ਕਿ. ਮੀ. /ਘੰਟਾ ਤੋਂ 36 ਕਿ. ਮੀ./ਘੰਟਾ ਦੀ ਗਤੀ 5 ਸੈਕਿੰਡ ਵਿੱਚ ਪ੍ਰਾਪਤ ਕਰ ਲੈਂਦੀ ਹੈ । ਇਸ ਦਾ ਪ੍ਰਵੇਗ ਅਤੇ ਇਸ ਸਮੇਂ ਵਿੱਚ ਤੈਅ ਹੋਈ ਦੂਰੀ ਪਤਾ ਕਰੋ ।
ਹੱਲ:
ਇੱਥੇ u = 18 ਕਿ.ਮੀ. /ਘੰਟਾ
= \(\frac{18 \times 1000}{60 \times 60}\)
= 5 ਮੀ. /ਸੈਂ,
υ = 36 ਕਿ.ਮੀ. /ਘੰਟਾ |
= \(\frac{36 \times 1000}{60 \times 60}\)
= 10 ਮੀ./ਸੈਂ,.
t = 5 ਸੈਕਿੰਡ
ਅਸੀਂ ਜਾਣਦੇ ਹਾਂ, υ = u + at
10 = 5 + a x 5
∴ a = 1 ਮੀ./ਸੈਂ,2.
ਹੁਣ S = ut + = \(\frac {1}{2}\)at2
5 x 5 + \(\frac {1}{2}\) x (1) (5)2
= 25 + \(\frac {25}{2}\)
= 25 + 12.5
∴ S = 37.5 ਮੀਟਰ

ਪ੍ਰਸ਼ਨ 2.
ਇੱਕ ਪੁਲਿਸ ਦੀ ਗੱਡੀ ਹਾਈਵੇ ‘ਤੇ 30 km/h ਦੀ ਚਾਲ ਨਾਲ ਦੌੜਦੀ ਹੈ, ਉਸੇ ਹੀ ਪਾਸੇ ਚੋਰਾਂ ਦੀ ਗੱਡੀ ਜਿਸ ਦੀ ਚਾਲ 192 km/h ਹੈ ਦੌੜ ਰਹੀ ਹੈ, ਪੁਲਿਸ ਚੋਰਾਂ ਉੱਪਰ ਗੋਲੀ ਚਲਾਉਂਦੀ ਹੈ । ਜੇਕਰ ਗੋਲੀ ਦੀ ਚਾਲ 150 m/s ਹੋਵੇ, ਤਾਂ ਕਿਹੜੀ ਚਾਲ ਨਾਲ ਗੋਲੀ ਚੋਰਾਂ ਦੀ ਗੱਡੀ ਨਾਲ ਲੱਗੇਗੀ ?
ਹੱਲ:
ਗੋਲੀ ਨੂੰ ਛੱਡਣ ਦੀ ਚਾਲ = 150 m/s.
= \(\frac{150 \times 3600}{1000}\)
= 540 km/h
ਕੁੱਲ ਚਾਲ = 30 + 540 = 570 km/h
ਗੋਲੀ ਦੀ ਚਾਲ ਚੋਰਾਂ ਦੀ ਗੱਡੀ ਦੇ ਸਾਪੇਖ ਵਿੱਚ, ਜਿਹੜੀ ਉਸੇ ਹੀ ਪਾਸੇ ਜਾ ਰਹੀ ਹੈ-
= 570 – 192 = 378 km/h
= \(\frac{378 \times 1000}{60 \times 60}\)m/s
= \(\frac{378000}{3600}\) = 105 m/s

ਪ੍ਰਸ਼ਨ 3.
ਇੱਕ ਰੇਲ ਗੱਡੀ ਜਿਹੜੀ 50m ਚਲਦੀ ਹੈ, ਇੱਕ ਸਿੱਧੇ ਅਤੇ ਸਮਤਲ ਟ੍ਰੈਕ ਉੱਤੇ ਖੰਭੇ ਦੇ ਕੋਲ 5 ਸੈਕਿੰਡ ਵਿੱਚ ਪਹੁੰਚਦੀ ਹੈ ।
(i) ਗੱਡੀ ਦੀ ਚਾਲ ਦੱਸੋ
(ii) 450m ਲੰਬੇ ਪੁਲ ਨੂੰ ਪਾਰ ਕਰਨ ਵਿੱਚ ਗੱਡੀ ਕਿੰਨਾ ਸਮਾਂ ਲਵੇਗੀ ?
ਹੱਲ:
ਜਿਵੇਂ ਗੱਡੀ ਖੰਭੇ ਨੂੰ 5 ਸੈਕਿੰਡ ਵਿੱਚ ਪਾਰ ਕਰਦੀ ਹੈ, ਤਾਂ ਇਹ ਆਪਣੀ ਲੰਬਾਈ ਦੇ ਬਰਾਬਰ ਦੂਰੀ ਤੈਅ ਕਰਦੀ ਹੈ ।
PSEB 9th Class Science Important Questions Chapter 8 ਗਤੀ 27
(ii) ਪੁਲ ਨੂੰ ਪਾਰ ਕਰਨ ‘ਤੇ ਜਿੰਨੀ ਲੰਬਾਈ ਗੱਡੀ ਤੈਅ ਕਰਦੀ ਹੈ = ਪੁਲ ਦੀ ਲੰਬਾਈ + ਗੱਡੀ ਦੀ ਲੰਬਾਈ
= 450m + 50m = 500 m
∴ ਪੁਲ ਨੂੰ ਪਾਰ ਕਰਨ ਵਿੱਚ ਲੱਗਿਆ ਸਮਾਂ-
PSEB 9th Class Science Important Questions Chapter 8 ਗਤੀ 28
= \(\frac{500}{10 \mathrm{~m} / \mathrm{s}}\) = 50 ਸੈਕਿੰਡ

ਪ੍ਰਸ਼ਨ 4.
ਇੱਕ ਵਸਤੂ ਵਿਰਾਮ ਅਵਸਥਾ ਤੋਂ 0.6 ਮੀਟਰ/ਸੈਕਿੰਡ2 ਦੇ ਵੇਗ ਨਾਲ ਗਤੀ ਕਰ ਰਿਹਾ ਹੈ । 300 ਮੀਟਰ ਚੱਲਣ ਤੋਂ ਬਾਅਦ ਇਸ ਦਾ ਵੇਗ ਕੀ ਹੋਵੇਗਾ ? ਇਸ ਦੂਰੀ ਨੂੰ ਤੈਅ ਕਰਨ ਲਈ ਕਿੰਨਾ ਸਮਾਂ ਲੱਗੇਗਾ ?
ਹੱਲ:
ਇੱਥੇ u = 0
a = 0.6 ਮੀਟਰ/ਸੈਕਿੰਡ2
S = 300 ਮੀਟਰ
υ = ?
t = ?
ਅਸੀਂ ਜਾਣਦੇ ਹਾਂ,
υ2 = u2 + 2as
υ2 = (0)2 + 2 x 0.6 x 300
= 360
∴ υ = \(\sqrt{360}\)
= 6 x \(\sqrt{10}\) ਮੀਟਰ/ਸੈਕਿੰਡ
= 19 ਮੀਟਰ/ਸੈਕਿੰਡ (ਲਗਪਗ)
ਹੁਣ S = ut + \(\frac {1}{2}\)at2
300 = 0 x t + \(\frac {1}{2}\) x 0.6 x t2
300 = 0 + 0.3t2
∴ t2 = \(\frac{300}{0.3}\)
= \(\frac{3000}{3}\) = 1000
t = \(\sqrt{1000}\)
= \(\sqrt{100 \times 10}\)
= 31.5 ਸੈਕਿੰਡ (ਲਗਪਗ)

PSEB 9th Class Science Important Questions Chapter 8 ਗਤੀ

ਪ੍ਰਸ਼ਨ 5.
15 ਮੀ. ਸੈਂ. ਦੀ ਗਣਨਾ ਕਿ. ਮੀ. /ਘੰਟਾ ਵਿੱਚ ਕਰੋ ।
ਹੱਲ:
PSEB 9th Class Science Important Questions Chapter 8 ਗਤੀ 29
= 54 ਕਿ.ਮੀ./ਘੰਟਾ

ਪ੍ਰਸ਼ਨ 6.
ਇੱਕ ਪੱਥਰ ਲੰਬਾਤਮਕ ਉੱਪਰ ਵੱਲ ਨੂੰ 5 m/s ਦੇ ਵੇਗ ਨਾਲ ਸੁੱਟਿਆ ਗਿਆ । ਇਸਦਾ ਵੇਗ ਲੰਬਾਤਮਕ ਦਿਸ਼ਾ ਵਿੱਚ ਹੇਠਾਂ ਵੱਲ 10/ms2 ਹੋ ਗਿਆ, ਤਾਂ ਪੱਥਰ ਦੁਆਰਾ ਪ੍ਰਾਪਤ ਵੱਧ ਤੋਂ ਵੱਧ ਉੱਚਾਈ ਗਿਆਤ ਕਰੋ ਅਤੇ ਇਸ ਵੱਧ ਤੋਂ ਵੱਧ ਉੱਚਾਈ ਨੂੰ ਪਹੁੰਚਣ ਲਈ ਪੱਥਰ ਨੂੰ ਕਿੰਨਾ ਸਮਾਂ ਲੱਗੇਗਾ ?
ਹੱਲ:
u = 5 ਮੀ: ਸੈਂ:
v = 0 (ਵੱਧ ਤੋਂ ਵੱਧ ਉੱਚਾਈ ‘ਤੇ)
ਪ੍ਰਵੇਗ (a) = g = – 10 ਮੀ: ਸੈਂ:2
v2 = u2 + 2gs
(0)2 = (5)2 + 2 × (-10) × h
0 = 25 -20 h
-25 = -20 h
∴ h = \(\frac{-25}{-20}\)
h = \(\frac{5}{4}\) = 1.25 ਮੀਟਰ
ਹੁਣ v = u + gt
0 = 5 +(-10) × t
-10 t = -5
∴ t = \(\frac{-5}{-10}=\frac{1}{2}\) = 0.5 ਸੈਕਿੰਡ

ਪ੍ਰਸ਼ਨ 7.
ਯਾਤਰਾ ਸ਼ੁਰੂ ਹੋਣ ਸਮੇਂ ਕਾਰ ਦਾ ਉਡੋਮੀਟਰ 2000 km ਦਰਸਾਉਂਦਾ ਹੈ ਅਤੇ ਯਾਤਰਾ ਦੀ ਸਮਾਪਤੀ ਤੇ 240 km ਦਰਸਾਉਂਦਾ ਹੈ । ਜੇਕਰ ਇਸ ਯਾਤਰਾ ਨੂੰ 8 h ਲੱਗੇ ਹੋਣ ਤਾਂ ਕਾਰ ਦੀ ਔਸਤ ਚਾਲ km/h ਅਤੇ ms ਵਿੱਚ ਪਤਾ ਕਰੋ ।
ਹੱਲ :
ਕਾਰ ਦੁਆਰਾ ਤੈਅ ਕੀਤੀ ਗਈ ਦੂਰੀ = = 2400 km-2000 km
= 400 km
ਦੂਰੀ ਤੈਅ ਕਰਨ ਨੂੰ ਲੱਗਿਆ ਸਮਾਂ t = 8 h
∴ ਕਾਰ ਦੀ ਔਸਤ ਚਾਲ Vav = \(\frac{\mathrm{S}}{t}\)
= \(\frac{400 \mathrm{~km}}{8 \mathrm{~h}}\)
= 50 km/h
PSEB 9th Class Science Important Questions Chapter 8 ਗਤੀ 30
= 13.9 ਮੀਟਰ/ਸੈਕਿੰਡ (ms-1)

ਪ੍ਰਸ਼ਨ 8.
ਉਸ਼ਾ 90 m ਲੰਬੇ ਤਾਲਾਬ ਵਿੱਚ ਤੈਰਦੀ ਹੈ ।ਉਹ ਇੱਕ ਸਿਰੇ ਤਕ ਸਰਲ ਰੇਖੀ ਪੱਥ ‘ਤੇ ਜਾਂਦੀ ਹੈ ਅਤੇ ਵਾਪਸ ਆਉਂਦੀ ਹੈ । ਇਸ ਦੌਰਾਨ ਉਹ ਕੁੱਲ 180 m ਦੀ ਦੂਰੀ 1 ਮਿੰਟ ਵਿੱਚ ਤੈਅ ਕਰਦੀ ਹੈ । ਊਸ਼ਾ ਦੀ ਔਸਤ ਚਾਲ ਅਤੇ ਔਸਤ ਵੇਗ ਗਿਆਤ ਕਰੋ ।
ਹੱਲ:
ਤਾਲਾਬ ਦੀ ਲੰਬਾਈ = 90 km
ਉਸ਼ਾ ਦੁਆਰਾ 1 ਮਿੰਟ ਵਿੱਚ ਤੈਅ ਕੀਤੀ ਗਈ ਦੁਰੀ = 180 m
1 ਮਿੰਟ ਵਿੱਚ ਊਸ਼ਾ ਦਾ ਵਿਸਥਾਪਨ = 90 +(-90)
= 90 – 90
= 0 ਮੀਟਰ
PSEB 9th Class Science Important Questions Chapter 8 ਗਤੀ 31

PSEB 9th Class Science Important Questions Chapter 8 ਗਤੀ

ਪ੍ਰਸ਼ਨ 9.
ਬਰੇਕ ਲਗਾਉਣ ‘ਤੇ ਕਾਰ ਦਾ ਮੰਦਨ (Retardation) 6 m/s2 ਹੋ ਗਿਆ । ਜੇਕਰ ਕਾਰ ਦੀ ਬਰੇਕ ਲਗਾਉਣ ‘ਤੇ ਰੁਕਣ ਵਾਸਤੇ 2 ਸਕਿੰਟ ਲੱਗਣ, ਤਾਂ ਦੱਸੋ ਕਿ ਇਸ ਸਮੇਂ ਦੇ ਦੌਰਾਨ ਕਾਰ ਕਿੰਨੀ ਦੂਰੀ ਤੈਅ ਕਰੇਗੀ ?
ਹੱਲ:
ਇੱਥੇ a = 6 ms/2, t = 2s, υ = 0
υ = u + at
0 = u + (-6) × 2
∴ u = 12 m/s
ਹੁਣ
S = ut + \(\frac {1}{2}\)at2
S = 12 × 2 + \(\frac {1}{2}\) (-6) (2)2
= 24 + (-3 × 4)
= 24 – 12
= 12m

ਪ੍ਰਸ਼ਨ 10.
(i) ਘੜੀ ਦੀ ਸੈਕਿੰਡਾਂ ਵਾਲੀ ਸੂਈ
(ii) ਘੜੀ ਦੀ ਮਿੰਟਾਂ ਵਾਲੀ ਸੂਈ
(iii) ਘੜੀ ਦੀ ਘੰਟਿਆਂ ਵਾਲੀ ਸੂਈ ਦਾ ਕੋਈ ਵੇਗ ਪਤਾ ਕਰੋ ।
ਹੱਲ:
(i) ਘੜੀ ਦੀ ਸੈਕਿੰਡਾਂ ਵਾਲੀ ਸੂਈ 60 ਸੈਕਿੰਡ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ । ਇਸ ਨੂੰ ਸਮਾਂ ਅੰਤਰਾਲ ਕਹਿੰਦੇ ਹਨ ।
θ = 2π ਰੇਡੀਅਨ
t = 1 ਮਿੰਟ = 60 ਸੈਕਿੰਡ
ਪਰੰਤੂ ਕੋਣੀ ਵੇਗ ω = \(\frac{\theta}{t}\)
PSEB 9th Class Science Important Questions Chapter 8 ਗਤੀ 32
= \(\frac{\pi}{30}\) ਰੇਡੀਅਨ/ਸੈਕਿੰਡ

(ii) ਮਿੰਟਾਂ ਵਾਲੀ ਸੂਈ ਲਈ θ = 2π ਰੇਡੀਅਨ
t = 1h
= 60 × 60 ਸੈਕਿੰਡ
∴ ਕੋਣੀ ਵੇਗ ω = \(\frac{\theta}{t}\)
PSEB 9th Class Science Important Questions Chapter 8 ਗਤੀ 33
= \(\frac{\pi}{1800}\) ਰੇਡੀਅਨ/ਸੈਕਿੰਡ

(iii) ਘੰਟਿਆਂ ਵਾਲੀ ਸੂਈ ਲਈ θ = 2π ਰੇਡੀਅਨ
t = 12 ਘੰਟੇ
= 12 × 60 × 60 ਸੈਕਿੰਡ
PSEB 9th Class Science Important Questions Chapter 8 ਗਤੀ 34
= \(\frac{\pi}{21600}\) ਰੇਡੀਅਨ/ਸੈਕਿੰਡ

ਪ੍ਰਸ਼ਨ 11.
ਇੱਕ ਰੇਡੀਅਨ ਕਿੰਨੇ ਡਿਗਰੀ ਦੇ ਬਰਾਬਰ ਹੁੰਦਾ ਹੈ ?
ਹੱਲ:
ਰੇਡੀਅਨ ਅਤੇ ਡਿਗਰੀ ਵਿੱਚ ਸੰਬੰਧ-
ਪੂਰੇ ਵਿਤ ਦੁਆਰਾ ਕੇਂਦਰ ‘ਤੇ ਬਣਾਇਆ ਕੋਣ = \(\frac{2 \pi r}{r}\)
= 2π ਰੇਡੀਅਨ
ਅਤੇ ਕੇਂਦਰ ਤੇ ਸਥਾਪਿਤ ਕੋਣ ਡਿਗਰੀਆਂ ਵਿੱਚ = 360°
∴ 2π ਰੇਡੀਅਨ = 360°
π ਰੇਡੀਅਨ = \(\frac{360}{2}\) = 180°
1 ਰੇਡੀਅਨ = \(\frac{180^{\circ}}{\pi}\)
= \(\frac{180^{\circ}}{\frac{22}{7}}\)
= \(\frac{180^{\circ} \times 7}{22}\)
∴ 1 ਰੇਡੀਅਨ = 57.3°

ਪ੍ਰਸ਼ਨ 12.
ਇੱਕ ਚੱਕਰਾਕਾਰ ਸਾਈਕਲ ਟਰੈਕ ਦਾ ਘੇਰਾ 314 ਮੀਟਰ ਹੈ । AB ਇਸ ਦਾ ਇੱਕ ਵਿਆਸ ਹੈ । ਇੱਕ ਸਾਈਕਲ ਸਵਾਰ ਇੱਕ ਸਮਾਨ ਵੇਗ 15.7 m/s ਨਾਲ A ਤੋਂ ਚੱਕਰ ਲਗਾਉਂਦਾ ਹੋਇਆ B ਤਕ ਪਹੁੰਚਦਾ ਹੈ ।
(ਉ) ਸਾਈਕਲ ਸਵਾਰ ਦੁਆਰਾ ਤੈਅ ਕੀਤੀ ਦੂਰੀ ਪਤਾ ਕਰੋ ।
(ਅ) ਜੇ AB ਉੱਤਰ-ਦੱਖਣ ਦਿਸ਼ਾ ਦਰਸਾਉਂਦਾ ਹੈ, ਤਾਂ ਸਾਈਕਲ ਸਵਾਰ ਦਾ ਵਿਸਥਾਪਨ ਪਤਾ ਕਰੋ ।
(ੲ) ਸਾਈਕਲ ਸਵਾਰ ਦਾ ਔਸਤ ਵੇਗ ਪਤਾ ਕਰੋ ।
ਹੱਲ:
PSEB 9th Class Science Important Questions Chapter 8 ਗਤੀ 35
(ੳ)
ਵਿਆਸ = AB
= 314 m.
ਚਾਲ = 15.7 m/s.
15.7 m ਦੂਰੀ ਤੈਅ ਕਰਨ ਵਿੱਚ ਲੱਗਿਆ ਸਮਾਂ = 1 ਸੈਕਿੰਡ ,
1m ਦੂਰੀ ਤੈਅ ਕਰਨ ਵਿੱਚ ਲੱਗਿਆ ਸਮਾਂ = \(\frac{1}{15.7}\)
314 m ਦੂਰੀ ਤੈਅ ਕਰਨ ਵਿੱਚ ਲੱਗਿਆ ਸਮਾਂ = \(\frac{1 \times 314}{15.7}\)
= 20 ਸੈਕਿੰਡ

(ਅ) ਸਾਈਕਲ ਸਵਾਰ ਦੁਆਰਾ ਤੈਅ ਕੀਤੀ ਦੂਰੀ = 2πr = 314 ਮੀਟਰ
2πr = 314
r = \(\frac{314}{2 \times 3.14}\)
= 50 ਮੀਟਰ
ਵਿਆਸ = 2r
= 2 × 50 ਮੀਟਰ
= 100 ਮੀਟਰ (ਵਿਸਥਾਪਨ)

(ੲ)
PSEB 9th Class Science Important Questions Chapter 8 ਗਤੀ 36
ਔਸਤ ਵੇਗ = \(\frac{314}{20}\)
= 15.7 ਮੀਟਰ/ਸੈਕਿੰਡ

PSEB 9th Class Science Important Questions Chapter 8 ਗਤੀ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਗਤੀ ਕੀ ਹੁੰਦੀ ਹੈ ?
ਉੱਤਰ-
ਗਤੀ – ਜਦੋਂ ਕੋਈ ਵਸਤੂ ਸਮੇਂ ਦੇ ਨਾਲ ਆਪਣੀ ਸਥਿਤੀ ਵਿੱਚ ਪਰਿਵਰਤਨ ਕਰਦੀ ਹੈ, ਤਾਂ ਉਸ ਵਸਤੂ ਨੂੰ ਗਤੀ ਵਿੱਚ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਵਸਤੂ ਦਾ ਵਿਸਥਾਪਨ ਕੀ ਹੁੰਦਾ ਹੈ ?
ਉੱਤਰ-
ਵਿਸਥਾਪਨ – ਵਸਤੂ ਦੀ ਅੰਤਿਮ ਸਥਿਤੀ ਅਤੇ ਆਰੰਭਿਕ ਸਥਿਤੀ ਦੇ ਵਿਚਾਲੇ ਦੀ ਨਿਊਨਤਮ ਦੂਰੀ ਨੂੰ ਵਿਸਥਾਪਨ ਕਹਿੰਦੇ ਹਨ |

ਪ੍ਰਸ਼ਨ 3.
ਦੋ ਵਿਭਿੰਨ ਭੌਤਿਕ ਰਾਸ਼ੀਆਂ ਕਿਹੜੀਆਂ ਹਨ ?
ਉੱਤਰ-
ਦੂਰੀ ਅਤੇ ਵਿਸਥਾਪਨ ।

ਪ੍ਰਸ਼ਨ 4.
ਵਾਹਨਾਂ ਦੀ ਗਤੀ ਮਾਪਣ ਲਈ ਕਿਸ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਉਡੋਮੀਟਰ ਦੀ ।

ਪ੍ਰਸ਼ਨ 5.
ਇੱਕ ਸਮਾਨ ਗਤੀ ਕੀ ਹੁੰਦੀ ਹੈ ?
ਉੱਤਰ-
ਇੱਕ ਸਮਾਨ ਗਤੀ – ਜਦੋਂ ਕੋਈ ਵਸਤੂ ਸਮਾਨ ਸਮੇਂ ਅੰਤਰਾਲਾਂ ਵਿੱਚ ਇੱਕ ਸਮਾਨ ਦੂਰੀ ਤੈਅ ਕਰਦੀ ਹੈ, ਤਾਂ ਉਸਦੀ ਗਤੀ ਇਕ ਸਮਾਨ ਗਤੀ ਹੁੰਦੀ ਹੈ ।

ਪ੍ਰਸ਼ਨ 6.
ਅਸਮਾਨ ਗਤੀ ਦੇ ਦੋ ਉਦਾਹਰਨ ਦਿਓ ।
ਉੱਤਰ-
ਸੜਕ ਤੇ ਜਾ ਰਹੀ ਕਾਰ, ਪਾਰਕ ਵਿੱਚ ਕਸਰਤ ਕਰ ਰਿਹਾ ਵਿਅਕਤੀ ।

PSEB 9th Class Science Important Questions Chapter 8 ਗਤੀ

ਪ੍ਰਸ਼ਨ 7.
ਚਾਲ ਕੀ ਹੈ ?
ਉੱਤਰ-
ਚਾਲ – ਵਸਤੂ ਦੁਆਰਾ ਇਕਾਈ ਸਮੇਂ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਉਸ ਵਸਤੂ ਦੀ ਚਾਲ ਆਖਦੇ ਹਨ ।

ਪ੍ਰਸ਼ਨ 8. ਚਾਲ ਦਾ ਮਾਤ੍ਰਿਕ ਕੀ ਹੈ ?
ਉੱਤਰ-
ਚਾਲ ਦਾ ਮਾਤ੍ਰਿਕ ਮੀਟਰ/ਸੈਕਿੰਡ ਹੈ । ਇਹ ਮਾਤ੍ਰਿਕ ਕਿਲੋਮੀਟਰ/ਘੰਟਾ ਅਤੇ ਸੈਂਟੀਮੀਟਰ/ਸੈਕਿੰਡ ਵੀ ਹੋ ਸਕਦਾ ਹੈ ।

ਪ੍ਰਸ਼ਨ 9.
ਔਸਤ ਚਾਲ ਕਿਵੇਂ ਪਤਾ ਕੀਤੀ ਜਾਂਦੀ ਹੈ ?
ਉੱਤਰ-
ਔਸਤ ਚਾਲ – ਵਸਤੂ ਦੀ ਔਸਤ ਚਾਲ ਉਸ ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ ਨੂੰ ਤੈਅ ਕਰਨ ਲਈ ਲੱਗੇ ਕੁੱਲ ਸਮੇਂ ਨਾਲ ਭਾਗ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ ।
PSEB 9th Class Science Important Questions Chapter 8 ਗਤੀ 37

ਪ੍ਰਸ਼ਨ 10.
ਵੇਗ ਕੀ ਹੁੰਦਾ ਹੈ ?
ਉੱਤਰ-
ਵੇਗ-ਇਕ ਨਿਸਚਿਤ ਦਿਸ਼ਾ ਵਿੱਚ ਚਾਲ ਨੂੰ ਵੇਗ ਕਹਿੰਦੇ ਹਨ ਜਾਂ ਇਕ ਨਿਸਚਿਤ ਦਿਸ਼ਾ ਵਿੱਚ ਇਕਾਈ ਸਮੇਂ ਵਿੱਚ ਵਸਤੁ ਦੁਆਰਾ ਤੈਅ ਕੀਤੀ ਦੁਰੀ ਨੂੰ ਵੇਗ ਕਹਿੰਦੇ ਹਨ ।

ਪ੍ਰਸ਼ਨ 11.
ਵੇਗ ਕੀ ਹੁੰਦਾ ਹੈ ?
ਉੱਤਰ-
ਪ੍ਰਵੇਗ – ਕਿਸੇ ਵਸਤੂ ਦੇ ਇਕਾਈ ਸਮੇਂ ਵਿੱਚ ਵੇਗ ਪਰਿਵਰਤਨ ਨੂੰ ਪ੍ਰਵੇਗ ਕਹਿੰਦੇ ਹਨ ।
PSEB 9th Class Science Important Questions Chapter 8 ਗਤੀ 38

ਪ੍ਰਸ਼ਨ 12.
ਵੇਗ ਦਾ ਮਾਤ੍ਰਿਕ ਕੀ ਹੈ ?
ਉੱਤਰ-
ਪ੍ਰਵੇਗ ਦਾ ਮਾਤਿਕ ਮੀਟਰ/ਸੈਕਿੰਡ2 (ms-2) ਹੈ ।

PSEB 9th Class Science Important Questions Chapter 8 ਗਤੀ

ਪ੍ਰਸ਼ਨ 13.
ਇੱਕ ਸਮਾਨ ਗਿਤ ਗਤੀਆਂ ਲਈ ਵੇਗ-ਸਮਾਂ ਗਰਾਫ਼ ਕਿਸ ਤਰ੍ਹਾਂ ਦਾ ਹੁੰਦਾ ਹੈ ?
ਉੱਤਰ-
ਇੱਕ ਸਿੱਧੀ ਰੇਖਾ ।

ਪ੍ਰਸ਼ਨ 14.
ਗਿਤ ਗਤੀ ਦਾ ਇਕ ਉਦਾਹਰਣ ਦਿਓ ।
ਉੱਤਰ-
ਇੱਕ ਵਿਤੀ (ਚੱਕਰਾਕਾਰ) ਪੱਥ ‘ਤੇ ਦੌੜਦਾ ਹੋਇਆ ਐਥਲੀਟ ।

ਪ੍ਰਸ਼ਨ 15.
ਇੱਕ ਐਥਲੀਟ ਨੂੰ ਛੇ-ਭੁਜੀ ਪੱਥ ‘ਤੇ ਇੱਕੋ ਦਿਸ਼ਾ ਵਿੱਚ ਦੌੜਦੇ ਹੋਏ ਇੱਕ ਚੱਕਰ ਪੂਰਾ ਕਰਨ ਲਈ ਕਿੰਨੀ ਵਾਰੀ ਦਿਸ਼ਾ ਬਦਲਣੀ ਪਵੇਗੀ ?
ਉੱਤਰ-
ਛੇ ਵਾਰੀ ।

ਪ੍ਰਸ਼ਨ 16.
ਜੇਕਰ ਇੱਕ ਐਥਲੀਟ r ਅਰਧ ਵਿਆਸ ਵਾਲੇ ਵਿਤੀ ਪੱਥ ਦਾ 1 ਚੱਕਰ ਲਗਾਉਣ ਲਈ ‘t’ ਸੈਕਿੰਡ ਲੈਂਦਾ ਹੈ, ਤਾਂ ਉਸ ਐਥਲੀਟ ਦਾ ਵੇਗ ਕੀ ਹੋਵੇਗਾ ?
ਉੱਤਰ-
v = \(\frac{2 \pi r}{t}\)

ਪ੍ਰਸ਼ਨ 17.
ਜੇਕਰ ਕੋਈ ਵਸਤੂ ਚੱਕਰਾਕਾਰ ਪੱਥ ਤੇ ਇੱਕ ਸਮਾਨ ਚਾਲ ਨਾਲ ਚਲ ਰਹੀ ਹੈ, ਤਾਂ ਉਸ ਦੀ ਗਤੀ ਕਿਸ ਕਿਸਮ ਦੀ ਹੋਵੇਗੀ ? |
ਉੱਤਰ-
ਅਸਮਾਨ ਅਤੇ ਵੇਗਤ ਗਤੀ ।

ਪ੍ਰਸ਼ਨ 18.
ਇੱਕ ਵਸਤੁ r ਅਰਧ ਵਿਆਸ ਵਾਲੇ ਵਿਤੀ ਪੱਥ ‘ਤੇ ਗਤੀ ਕਰ ਰਹੀ ਹੈ । ਇੱਕ ਪੂਰਾ ਚੱਕਰ ਲਗਾਉਣ ਵਿੱਚ ਇਸ ਦੀ ਕੁੱਲ ਤੈਅ ਹੋਈ ਦੂਰੀ ਅਤੇ ਵਿਸਥਾਪਨ ਪਤਾ ਕਰੋ ।
ਉੱਤਰ-
ਵਿਸਥਾਪਨ = 0 (ਜ਼ੀਰੋ)
ਕੁੱਲ ਤੈਅ ਹੋਈ ਦੁਰੀ = 2πr

PSEB 9th Class Science Important Questions Chapter 8 ਗਤੀ

ਪ੍ਰਸ਼ਨ 19.
ਇੱਕ ਕ੍ਰਿਕੇਟ ਖਿਡਾਰੀ ਗੇਂਦ ਨੂੰ ਉੱਪਰ ਸੁੱਟ ਕੇ ਫਿਰ ਪਕੜ ਲੈਂਦਾ ਹੈ । ਦੱਸੋ ਗੇਂਦ ਦਾ ਵਿਸਥਾਪਨ ਕਿੰਨਾ ਹੋਇਆ ਹੈ ?
ਉੱਤਰ-
ਕੁੱਲ ਵਿਸਥਾਪਨ = ਜ਼ੀਰੋ, ਕਿਉਂਕਿ ਇਸ ਪ੍ਰਕਿਰਿਆ ਦੌਰਾਨ ਗੇਂਦ ਆਪਣੀ ਮੁੱਢਲੀ ਸਥਿਤੀ ‘ਤੇ ਆ ਜਾਂਦੀ ਹੈ ।

ਪ੍ਰਸ਼ਨ 20.
ਦੂਰੀ-ਸਮਾਂ ਗਰਾਫ਼ ਦੀ ਢਾਲ ਕੀ ਦੱਸਦੀ ਹੈ ?
ਉੱਤਰ-
ਵਸਤੂ ਦੀ ਚਾਲ ।

ਪ੍ਰਸ਼ਨ 21.
ਪ੍ਰਕਾਸ਼ ਦੀ ਚਾਲ 3 × 108 m/s ਹੈ । ਇਹ km/h ਵਿੱਚ ਕਿੰਨੀ ਹੋਵੇਗੀ ?
ਉੱਤਰ-
ਪ੍ਰਕਾਸ਼ ਦੀ ਚਾਲ = 3 × 108 m/s
= \(\frac{3 \times 10^{8} \times 3600}{1000}\)km/h
= 1.8 × 109 km/h

ਪ੍ਰਸ਼ਨ 22.
ਦੂਰੀ ਕਿਸ ਤਰ੍ਹਾਂ ਦੀ ਰਾਸ਼ੀ ਹੈ-ਸਕੇਲਰ ਜਾਂ ਵੈਕਟਰ ?
ਉੱਤਰ-
ਸਕੇਲਰ (ਸਦਿਸ਼) ਰਾਸ਼ੀ ।

ਪ੍ਰਸ਼ਨ 23.
ਹਵਾ ਵਿੱਚ ਧੁਨੀ ਦੀ ਚਾਲ ਕਿੰਨੀ ਹੈ ?
ਉੱਤਰ-
346 ms-1

ਪ੍ਰਸ਼ਨ 24.
ਅਸਮਾਨ ਚਾਲ ਨਾਲ ਚੱਲਣ ਵਾਲੇ ਵਾਹਨ ਦਾ ਦੁਰੀ-ਸਮਾਂ ਗਰਾਫ਼ ਦਾ ਆਕਾਰ ਕਿਹੋ ਜਿਹਾ ਹੋਵੇਗਾ ?
ਉੱਤਰ-
ਵਕਰ ਰੇਖਾ ਆਕਾਰ ।

PSEB 9th Class Science Important Questions Chapter 8 ਗਤੀ

ਪ੍ਰਸ਼ਨ 25.
ਚੱਕਰਾਕਾਰ (ਵਿਤੀ) ਗਤੀ ਕਿਸਨੂੰ ਕਹਿੰਦੇ ਹਨ ?
ਉੱਤਰ-
ਚੱਕਰਾਕਾਰ (ਤੀ ਗਤੀ)-ਜਦੋਂ ਕੋਈ ਵਸਤੂ ਚੱਕਰਾਕਾਰ ਪੱਥ ‘ਤੇ ਗਤੀ ਕਰਦੀ ਹੈ, ਤਾਂ ਵਸਤੂ ਦੀ ਗਤੀ ਚੱਕਰਾਕਾਰ ਵਿਤੀ ਗਤੀ ਕਹਾਉਂਦੀ ਹੈ ।

ਪ੍ਰਸ਼ਨ 26.
ਕੋਣੀ ਵੇਗ ਕਿਸਨੂੰ ਕਹਿੰਦੇ ਹਨ ?
ਉੱਤਰ-
ਕੋਣੀ ਵੇਗ-ਚੱਕਰਾਕਾਰ (ਤੀ ਪੱਥ ‘ਤੇ ਗਤੀ ਕਰਦੀ ਹੋਈ ਵਸਤੂ ਦਾ ਕੋਈ ਵਿਸਥਾਪਨ ਤੈਅ ਕਰਨ ਦੀ ਦਰ ਨੂੰ ਉਸ ਵਸਤੂ ਦਾ ਕੋਣੀ ਵੇਗ ਕਹਿੰਦੇ ਹਨ । ਇਸਨੂੰ (ω) ਐਮੈਗਾ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ ।

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

Punjab State Board PSEB 8th Class Science Book Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ Textbook Exercise Questions, and Answers.

PSEB Solutions for Class 8 Science Chapter 17 ਤਾਰੇ ਅਤੇ ਸੂਰਜੀ ਪਰਿਵਾਰ

PSEB 8th Class Science Guide ਤਾਰੇ ਅਤੇ ਸੂਰਜੀ ਪਰਿਵਾਰ Textbook Questions and Answers

ਪ੍ਰਸ਼ਨ 1.
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ (✓) ਲਾਓ-
(ਉ) ਹੇਠ ਲਿਖਿਆਂ ਵਿਚੋਂ ਕਿਹੜਾ ਸੂਰਜੀ ਪਰਿਵਾਰ ਦਾ ਮੈਂਬਰ ਨਹੀਂ ਹੈ ?
(i) ਸ਼ੂਦਰ ਗ੍ਰਹਿ
(ii) ਉਪਗ੍ਰਹਿ
(iii) ਤਾਰਾ ਮੰਡਲ
(iv) ਧੂਮਕੇਤੂ ॥
ਉੱਤਰ-
(iv) ਧੂਮਕੇਤੂ ।

(ਅ) ਹੇਠ ਲਿਖਿਆਂ ਵਿਚੋਂ ਕਿਹੜਾ ਸੂਰਜ ਦਾ ਹਿ ਨਹੀਂ ਹੈ ?
(i) ਸੀਰਿਯਸ
(ii) ਬੁੱਧ
(iii) ਸ਼ਨੀ
(iv) ਧਰਤੀ ।
ਉੱਤਰ-
(i) ਸੀਰਿਯਸ ॥

(ਇ) ਚੰਨ ਦੀਆਂ ਕਲਾਵਾਂ ਦੇ ਹੋਣ ਦਾ ਕਾਰਨ ਇਹ ਹੈ ਕਿ-
(ੳ) ਅਸੀਂ ਚੰਨ ਦਾ ਸਿਰਫ਼ ਉਹੀ ਭਾਗ ਵੇਖ ਸਕਦੇ ਹਾਂ ਜੋ ਸਾਡੇ ਵੱਲ ਪ੍ਰਕਾਸ਼ ਨੂੰ ਪਰਾਵਰਤਿਤ ਕਰਦਾ ਹੈ ।
(ਅ) ਸਾਡੀ ਚੰਦਰਮਾ ਤੋਂ ਦੂਰੀ ਪਰਿਵਰਤਿਤ ਹੁੰਦੀ ਰਹਿੰਦੀ ਹੈ ।
(ਇ) ਧਰਤੀ ਦਾ ਪਰਛਾਵਾਂ ਚੰਨ ਦੀ ਸਤ੍ਹਾ ਉੱਤੇ ਸਿਰਫ਼ ਕੁਝ ਹੀ ਭਾਗ ਨੂੰ ਢੱਕਦੀ ਹੈ ।
(ਸ) ਚੰਨ ਦੇ ਵਾਯੂਮੰਡਲ ਦੀ ਮੋਟਾਈ ਨਿਯਤ ਨਹੀਂ ਹੈ ।
ਉੱਤਰ-
(ਉ) ਅਸੀਂ ਚੰਦਰਮਾ ਦਾ ਸਿਰਫ਼ ਉਹੀ ਭਾਗ ਵੇਖ ਸਕਦੇ ਹਾਂ ਜੋ ਸਾਡੇ ਵੱਲ ਪ੍ਰਕਾਸ਼ ਨੂੰ ਪਰਾਵਰਤਿਤ ਕਰਦਾ ਹੈ ।

ਪ੍ਰਸ਼ਨ 2.
ਖ਼ਾਲੀ ਸਥਾਨ ਭਰੋ
(ਓ) ਸੂਰਜ ਤੋਂ ਸਭ ਤੋਂ ਵੱਧ ਦੂਰੀ ਵਾਲਾ ਹਿ ………….. ਹੈ ।
(ਆ) ਰੰਗ ਵਿੱਚ ਲਾਲ ਪ੍ਰਤੀਤ ਹੋਣ ਦੇਣ ਵਾਲਾ ਹਿ …………. ਹੈ ।
(ਇ) ਤਾਰਿਆਂ ਦੇ ਅਜਿਹੇ ਸਮੂਹ ਨੂੰ ਜੋ ਕੋਈ ਪੈਟਰਨ ਬਣਾਉਂਦਾ ਹੈ …….. ਕਹਿੰਦੇ ਹਨ ।
(ਸ) ਗ੍ਰਹਿ ਦੀ ਪਰਿਕਰਮਾ ਕਰਨ ਵਾਲੇ ਖਗੋਲੀ ਪਿੰਡ ਨੂੰ ………… ਕਹਿੰਦੇ ਹਨ ।
(ਹ) ਸ਼ੂਟਿੰਗ ਸਟਾਰ ਅਸਲ ਵਿੱਚ ……….. ਨਹੀਂ ਹਨ ।
(ਕ) ਉਪਗ੍ਰਹਿ (Satellite) ……….. ਅਤੇ ……… ਦੇ ਹਿਪਥਾਂ ਦੇ ਵਿਚ ਮਿਲਦੇ ਹਨ ।
ਉੱਤਰ-
(ਉ) ਨੈਪਚੂਨ
(ਅ) ਮੰਗਲ
(ਈ) ਤਾਰਾ ਮੰਡਲ
(ਸ) ਉਪ
(ਹ) ਤਾਰਾ
(ਕ) ਮੰਗਲ, ਹਿਸਪਤੀ ।

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

ਪ੍ਰਸ਼ਨ 3.
ਹੇਠ ਲਿਖੇ ਕਥਨ ਠੀਕ ਹਨ ਜਾਂ ਗਲਤ, ਠੀਕ ਕਥਨਾਂ ਉੱਤੇ ਸਹੀ (T) ਅਤੇ ਗਲਤ ਉੱਤੇ (F) ਲਾਓ
(ਉ) ਧਰੁਵ ਤਾਰਾ ਸੂਰਜੀ ਪਰਿਵਾਰ ਦਾ ਮੈਂਬਰ ਹੈ । ()
(ਅ) ਬੁੱਧ, ਸੂਰਜੀ ਪਰਿਵਾਰ ਦਾ ਸਭ ਤੋਂ ਛੋਟਾ ਹਿ ਹੈ । ()
(ਈ) ਯੂਰੇਨਸ, ਸੂਰਜੀ ਪਰਿਵਾਰ ਦਾ ਸਭ ਤੋਂ ਦੂਰ ਵਾਲਾ ਹਿ ਹੈ । ()
(ਸ) INSAT ਇੱਕ ਬਨਾਵਟੀ ਉਪਗ੍ਰਹਿ ਹੈ । ()
(ਹ) ਸਾਡੇ ਸੂਰਜੀ ਪਰਿਵਾਰ ਵਿਚ ਨੌਂ ਗ੍ਰਹਿ ਹਨ । ()
(ਕ) ਉਰਾਂਯਨ ਤਾਰਾ ਮੰਡਲ ਸਿਰਫ਼ ਦੂਰਬੀਨ ਨਾਲ ਵੇਖਿਆ ਜਾ ਸਕਦਾ ਹੈ । ()
ਉੱਤਰ-
(ਉ) F
(ਅ) T
(ਈ) E
(ਸ) F
(ਸ) T
(ਹ) F
(ਕ) F.

ਪ੍ਰਸ਼ਨ 4.
ਕਾਲਮ (ਉ) ਦੇ ਸ਼ਬਦਾਂ ਦਾ ਕਾਲਮ (ਅ) ਦੇ ਇੱਕ ਜਾਂ ਵੱਧ ਪਿੰਡ ਜਾਂ ਪਿੰਡਾਂ ਦੇ ਸਮੂਹ ਨਾਲ ਸਹੀ ਮਿਲਾਨ ਕਰੋ-

ਕਾਲਮ (ਉ) ਕਾਲਮ (ਅ)
(1) ਅੰਦਰੂਨੀ ਹਿ (ਉ) ਸ਼ਨੀ
(2) ਬਾਹਰੀ ਹਿ (ਅ) ਧਰੁਵ ਤਾਰਾ
(3) ਤਾਰਾ ਮੰਡਲ (ਇ) ਸਪਤਰਿਸ਼ੀ
(4) ਧਰਤੀ ਦੇ ਉਪਹਿ (ਸ) ਚੰਨ
(ਹ) ਧਰਤੀ (ਕ) ਉਰਾਂਯਨ
(ਖ) ਮੰਗਲ ।

ਉੱਤਰ –

ਕਾਲਮ (ੳ) ਕਾਲਮ (ਅ)
(1) ਅੰਦਰੂਨੀ ਹਿ (ਖ) ਮੰਗਲ
(2) ਬਾਹਰੀ ਹਿ (ਹ) ਧਰਤੀ
(3) ਤਾਰਾ ਮੰਡਲ ( ਸਪਤਰਿਸ਼ੀ
(4) ਧਰਤੀ ਦੇ ਉਪਹਿ (ਉ) ਸ਼ਨੀ
(ਕ) ਉਰਾਂਯਨ
(ਸ) ਚੰਨ
(ਅ) ਧਰੁਵ ਤਾਰਾ

ਪ੍ਰਸ਼ਨ 5.
ਜੇ ਸ਼ੁਕਰ ਸੰਧਿਆ ਤਾਰੇ ਦੇ ਰੂਪ ਵਿੱਚ ਵਿਖਾਈ ਦੇ ਰਿਹਾ ਹੈ ਤਾਂ ਤੁਸੀਂ ਇਸ ਨੂੰ ਅਕਾਸ਼ ਦੇ ਕਿਸ ਭਾਗ ਵਿੱਚ ਦੇਖੋਗੇ ?
ਉੱਤਰ-
ਆਕਾਸ਼ ਦੇ ਪੱਛਮ ਭਾਗ ਵਿੱਚ ।

ਪ੍ਰਸ਼ਨ 6.
ਸੂਰਜੀ ਪਰਿਵਾਰ ਦੇ ਸਭ ਤੋਂ ਵੱਡੇ ਗ੍ਰਹਿ ਦਾ ਨਾਂ ਲਿਖੋ ।
ਉੱਤਰ-
ਹਿਸਪਤੀ ।

ਪ੍ਰਸ਼ਨ 7.
ਤਾਰਾ ਮੰਡਲ ਕੀ ਹੁੰਦਾ ਹੈ ? ਕਿਸੇ ਦੋ ਤਾਰਾ ਮੰਡਲਾਂ ਦੇ ਨਾਂ ਲਿਖੋ ।
ਉੱਤਰ-
ਤਾਰਾ ਮੰਡਲ-ਤਾਰਿਆਂ ਦੇ ਸਮੂਹ, ਜੋ ਪਛਾਣਨ ਯੋਗ ਆਕ੍ਰਿਤੀਆਂ ਬਣਾਉਂਦੇ ਹਨ ਅਤੇ ਸਾਰੇ ਤਾਰੇ ਸਮ ਵਿਚ ਇਕੱਠੇ ਰਹਿੰਦੇ ਹਨ । ਇਹਨਾਂ ਦੀ ਸਥਿਤੀ ਇੱਕ ਦੂਸਰੇ ਦੇ ਸਾਹਮਣੇ ਸਥਿਰ ਰਹਿੰਦੀ ਹੈ । ਉਦਾਹਰਨ-ਉਰਸਾ , ਮੇਜਰ ਉਰਾਂਯਨ ।

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

ਪ੍ਰਸ਼ਨ 8.
(i) ਸਪਤਰਿਸ਼ੀ ਅਤੇ
(ii) ਉਰੱਯਨ ਤਾਰਾ ਮੰਡਲ ਦੇ ਪ੍ਰਮੁੱਖ ਤਾਰਿਆਂ ਦੀਆਂ ਸਥਿਤੀਆਂ ਦੇ ਲਈ ਰੇਖਾ-ਚਿੱਤਰ ਖਿੱਚੋ ।
ਉੱਤਰ-
PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ 1

ਪ੍ਰਸ਼ਨ 9.
ਹਿਆਂ ਤੋਂ ਇਲਾਵਾ ਸੂਰਜੀ ਪਰਿਵਾਰ ਦੇ ਹੋਰ ਦੋ ਮੈਂਬਰਾਂ ਦੇ ਨਾਂ ਲਿਖੋ ।
ਉੱਤਰ-
ਖੋਟੇ ਹਿ, ਉਲਕਾ, ਕੁਦਰਤੀ ਉਪਹਿ |

ਪ੍ਰਸ਼ਨ 10.
ਵਿਆਖਿਆ ਕਰੋ ਕਿ ਸਪਤਰਿਸ਼ੀ ਦੀ ਸਹਾਇਤਾ ਨਾਲ ਧਰੁਵ ਤਾਰੇ ਦੀ ਸਥਿਤੀ ਤੁਸੀਂ ਕਿਵੇਂ ਪਤਾ ਕਰੋਗੇ ?
PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ 2
ਉੱਤਰ-
ਊਰਸਾ ਮੇਜਰ ਆਕਾਸ਼ ਵਿਚ ਤਿੰਨ ਘੰਟੇ ਬਾਅਦ ਆਪਣੀ ਸਥਿਤੀ ਬਦਲਦਾ ਹੈ ਅਤੇ ਇੱਕ ਸਥਿਰ ਤਾਰੇ ਦੇ ਚਾਰੋਂ ਪਾਸੇ ਪਰਿਕਰਮਾ ਕਰਦਾ ਹੈ । ਇਹ ਸਥਿਰ ਤਾਰਾ ਉਰਸਾ ਮੇਜਰ ਦੇ ਇੱਕ ਸਿਰੇ ‘ਤੇ ਸਥਿਤ ਹੈ। ਜੇਕਰ ਅਖੀਰਲੇ ਦੋ ਤਾਰਿਆਂ ਤੋਂ ਸ਼ੁਰੂ ਕਰਕੇ ਇੱਕ ਸਿੱਧੀ ਰੇਖਾ ਖਿੱਚ ਕੇ ਉੱਤਰ ਦਿਸ਼ਾ ਵੱਲ ਵਧਾ ਦਿੱਤੀ ਜਾਏ ਤਾਂ ਇਹ ਧਰੁਵ ਤਾਰੇ ਤੱਕ ਪੁੱਜ ਜਾਏਗੀ।

ਪ੍ਰਸ਼ਨ 11.
ਕੀ ਆਕਾਸ਼ ਵਿੱਚ ਸਾਰੇ ਤਾਰੇ ਗਤੀ ਕਰਦੇ ਹਨ ? ਵਿਆਖਿਆ ਕਰੋ ।
ਉੱਤਰ-
ਧਰੁਵ ਤਾਰੇ ਨੂੰ ਛੱਡ ਕੇ ਸਾਰੇ ਤਾਰੇ ਪੁਰਬ ਤੋਂ ਪੱਛਮ ਵੱਲ ਗਤੀ ਕਰਦੇ ਪਤੀਤ ਹੁੰਦੇ ਹਨ ਕਿਉਂਕਿ ਧਰਤੀ ਆਪਣੀ ਧੁਰੀ ਤੇ ਪੱਛਮ ਤੋਂ ਪੂਰਬ ਵੱਲ ਗਤੀ ਕਰਦੀ ਹੈ | ਧਰੁਵ ਤਾਰਾ ਸਥਿਰ ਹੈ ਕਿਉਂਕਿ ਉਹ ਧਰਤੀ ਦੀ ਧੁਰੀ ਦੀ ਦਿਸ਼ਾ ਵਿੱਚ ਸਥਿਤ ਹੈ ।

ਪ੍ਰਸ਼ਨ 12.
ਤਾਰਿਆਂ ਦੇ ਵਿਚਲੀਆਂ ਦੂਰੀਆਂ ਨੂੰ ਪ੍ਰਕਾਸ਼ ਸਾਲ ਵਿੱਚ ਕਿਉਂ ਦਰਸਾਉਂਦੇ ਹਨ ? ਇਸ ਕਥਨ ਦਾ ਕੀ ਭਾਵ ਹੈ ਕਿ ਕੋਈ ਤਾਰਾ ਧਰਤੀ ਤੋਂ ਅੱਠ ਪ੍ਰਕਾਸ਼ ਸਾਲ ਦੂਰ ਹੈ ?
ਉੱਤਰ-
ਤਾਰਿਆਂ ਦੇ ਵਿਚਲੀ ਦੁਰੀ ਬਹੁਤ ਵੱਧ ਹੈ । ਇਹ ਦੂਰੀਆਂ ਮਿਲੀਅਨ ਜਾਂ ਬਿਲੀਅਨ ਕਿਲੋਮੀਟਰ ਤੋਂ ਵੀ ਵੱਧ ਹੈ । ਇਸ ਲਈ ਦੂਰੀਆਂ ਨੂੰ ਕਿਲੋਮੀਟਰ ਵਿਚ ਦੱਸਣਾ ਮੁਸ਼ਕਿਲ ਹੈ । ਇਸ ਲਈ ਇੱਕ ਵੱਡੇ ਮਾਤਰਕ ਪ੍ਰਕਾਸ਼ ਸਾਲ ਨਾਲ ਤਾਰਿਆਂ ਦੇ ਵਿੱਚ ਦੀ ਦੂਰੀ ਨੂੰ ਦੱਸਿਆ ਜਾਂਦਾ ਹੈ । ਪ੍ਰਕਾਸ਼ ਦੁਆਰਾ ਇੱਕ ਵਰੇ ਵਿੱਚ ਤੈਅ ਕੀਤੀ ਦੂਰੀ ਨੂੰ ਪ੍ਰਕਾਸ਼ ਸਾਲ ਕਹਿੰਦੇ ਹਨ । ਜਦ ਇੱਕ ਤਾਰਾ ਅੱਠ ਪ੍ਰਕਾਸ਼ ਸਾਲ ਦੂਰ ਹੈ, ਤਾਂ ਇਸਦਾ ਭਾਵ ਹੈ ਕਿ ਪ੍ਰਕਾਸ਼ ਆਪਣੇ ਵੇਗ 3×108 m/s ਨਾਲ 8 ਸਾਲ ਵਿੱਚ ਧਰਤੀ ਤੋਂ ਉਸ ਤਾਰੇ ਤੱਕ ਪੁੱਜੇਗਾ ।
ਹੁਣ 1 ਪ੍ਰਕਾਸ਼ ਸਾਲ = 9.46 x 1015 ਮੀਟਰ
8 ਪ੍ਰਕਾਸ਼ ਸਾਲ = 8 x 9.46 x 1015 ਮੀਟਰ
= 75.6 x 1015 ਮੀਟਰ
ਇਸ ਲਈ ਤਾਰਾ ਧਰਤੀ ਤੋਂ 7.56 x 1016 ਮੀਟਰ ਦੂਰ ਹੈ ।

ਪ੍ਰਸ਼ਨ 13.
ਬ੍ਰਹਿਸਪਤੀ ਦਾ ਅਰਧ ਵਿਆਸ ਧਰਤੀ ਦੇ ਅਰਧ ਵਿਆਸ ਨਾਲੋਂ 11 ਗੁਣਾ ਹੈ । ਬ੍ਰਹਿਸਪਤੀ ਅਤੇ ਧਰਤੀ ਦੇ ਆਇਤਨਾਂ ਦਾ ਅਨੁਪਾਤ ਪਰਿਚਲਿਤ ਕਰੋ | ਹਿਸਪਤੀ ਵਿੱਚ ਕਿੰਨੀਆਂ ਧਰਤੀਆਂ ਸਮਾ ਸਕਦੀਆਂ ਹਨ ?
ਹੱਲ-ਮੰਨ ਲਓ ਧਰਤੀ ਦਾ ਅਰਧ ਵਿਆਸ = r ਮੀਟਰ
ਤਾਂ ਬ੍ਰਹਿਸਪਤੀ ਦਾ ਅਰਧ ਵਿਆਸ = πr ਮੀਟਰ
PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ 3
= \(\frac{4}{3} \pi r^{3}\) : \(\frac{4}{3}(\pi r)^{3}\)
r3:133/r3
1:1331
ਇਸ ਤਰ੍ਹਾਂ ਬ੍ਰਹਿਸਪਤੀ ਵਿਚ ਲਗਭਗ 1331 ਧਰਤੀਆਂ ਸਮਾ ਸਕਦੀਆਂ ਹਨ ।

ਪ੍ਰਸ਼ਨ 14.
ਬੂਝੋ ਨੇ ਸੂਰਜੀ ਪਰਿਵਾਰ ਦਾ ਹੇਠ ਲਿਖਿਆ ਰੇਖਾ-ਚਿੱਤਰ ਖਿੱਚਿਆ । ਕੀ ਇਹ ਰੇਖਾ-ਚਿੱਤਰ ਸਹੀ ਹੈ ? ਜੇ ਨਹੀਂ ਤਾਂ ਇਸ ਦੀ ਸੁਧਾਈ ਕਰੋ ।
PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ 4
ਉੱਤਰ-ਸੋਧਿਆ ਹੋਇਆ ਸੂਰਜੀ ਪਰਿਵਾਰ ਦਾ ਚਿਤਰ ਹੇਠਾਂ ਦਿੱਤਾ ਹੈ
PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ 5

PSEB Solutions for Class 8 Science ਤਾਰੇ ਅਤੇ ਸੂਰਜੀ ਪਰਿਵਾਰ Important Questions and Answers

ਬਹੁ-ਵਿਕਲਪੀ ਪ੍ਰਸ਼ਨ-ਉੱਤਰ

1. ਪਰਵਿੰਦਰ ਨੇ ਇੱਕ ਸਾਫ਼ ਹਨੇਰੀ ਰਾਤ ਵਿੱਚ ਹੇਠਾਂ ਵਿਖਾਇਆ ਤਾਰਾਮੰਡਲ ਆਕਾਸ਼ ਵਿੱਚ ਵੇਖਿਆ । ਇਹ ਕਿਹੜਾ ਤਾਰਾਮੰਡਲ ਹੈ ?
PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ 6
(ਉ) ਸਪਤਰਿਸ਼ੀ
(ਅ ਉਰਾਯਾਨ
(ਈ) ਕੈਸਿਯੋਪਿਯਾ
(ਸ) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਸਪਤਰਿਸ਼ੀ ।

2. ਸੂਰਜ ਦੇ ਸਭ ਤੋਂ ਨੇੜਲੇ ਗ੍ਰਹਿ ਦਾ ਨਾਂ ਕੀ ਹੈ ?
(ਉ) ਧਰਤੀ
(ਅ) ਬੁੱਧ
(ਈ) ਸ਼ਨੀ
(ਸ) ਸ਼ੁਕਰ ।
ਉੱਤਰ-
(ਅ) ਬੁੱਧ |

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

3. ਕਿਸ ਹਿ ਨੂੰ ਲਾਲ-ਲ੍ਹ ਵੀ ਕਿਹਾ ਜਾਂਦਾ ਹੈ ?
(ਉ) ਮੰਗਲ
(ਅ) ਬੁੱਧ
(ਸ਼ੁਕਰ
(ਸ) ਹਿਸਪਤੀ ।
ਉੱਤਰ-
(ੳ) ਮੰਗਲ ।

4. ਰਾਤ ਵੇਲੇ ਸਭ ਤੋਂ ਚਮਕੀਲਾ ਹਿ ਕਿਹੜਾ ਹੈ ?
(ਉ) ਬੁੱਧ
(ਅ) ਧਰਤੀ
(ਈ) ਸ਼ੁਕਰ
(ਸ) ਮੰਗਲ |
ਉੱਤਰ-
(ਈ) ਸ਼ੁਕਰ

5. ਸੂਰਜੀ ਪਰਿਵਾਰ ਦਾ ਸਭ ਤੋਂ ਦੂਰ ਸਥਿਤ ਹਿ ਕਿਹੜਾ ਹੈ ?
(ਉ) ਨੇਪਚੂਨ
(ਅ) ਜੁਪੀਟਰ
(ਇ) ਮਰਕਰੀ
(ਸ) ਧਰਤੀ |
ਉੱਤਰ-
(ਉ) ਨੇਪਚੂਨ ॥

6. ਭਾਰਤ ਦੇ ਪਹਿਲੇ ਬਨਾਉਟੀ ਉਪ-ਹਿ ਦਾ ਕੀ ਨਾਂ ਹੈ ?
(ਉ) INSAT (ਇਨਸੈਟ)
(ਅ) IRS (ਆਈ.ਆਰ. ਐੱਸ.)
(ਇ) ਆਰੀਆ ਭੱਟ
(ਸ) ਕਲਪਨਾ-I (EDUSAT)
ਉੱਤਰ-
(ਇ) ਆਰੀਆ ਭੱਟ ।

7. ਸੂਰਜ ਦੇ ਕਿਸ ਹਿ ਤੇ ਜੀਵਨ ਦੀ ਹੋਂਦ ਹੈ ?
(ਉ) ਬੁੱਧ .
(ਅ) ਧਰਤੀ
(ਈ) ਮੰਗਲ
(ਸ) ਸ਼ਨੀ ॥
ਉੱਤਰ-
(ਅ) ਧਰਤੀ ।

8. ਹੇਠ ਲਿਖਿਆਂ ਵਿੱਚੋਂ ਕਿਹੜਾ ਸੂਰਜੀ ਪਰਿਵਾਰ ਦਾ ਮੈਂਬਰ ਨਹੀਂ ਹੈ ?
(ੳ) ਸੁੰਦਰ ਗ੍ਰਹਿ
(ਅ) ਉਪ ਹਿ
(ਈ) ਤਾਰਾ ਮੰਡਲ
(ਸ) ਧੂਮਕੇਤੂ ॥
ਉੱਤਰ-
(ਸ) ਧੂਮਕੇਤੂ ॥

9. ਹੇਠ ਲਿਖਿਆਂ ਵਿਚੋਂ ਕਿਹੜਾ ਸੂਰਜ ਦਾ ਹਿ ਨਹੀਂ ਹੈ ?
(ਉ) ਸੀਰਿਯਸ
(ਅ) ਬੁੱਧ
(ੲ) ਸ਼ਨੀ
(ਸ) ਧਰਤੀ।
ਉੱਤਰ-
(ੳ) ਸੀਰਿਯਸ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੂਰਜ ਤੋਂ ਇਲਾਵਾ ਧਰਤੀ ਦੇ ਨੇੜਲੇ ਤਾਰੇ ਦਾ ਨਾਂ ਦੱਸੋ ।
ਉੱਤਰ-
ਅਲਫਾ ਸੈਂਟਾਰੀ (Alpha Centuri)

ਪ੍ਰਸ਼ਨ 2.
ਕਿਹੜਾ ਤਾਰਾ ਮੰਡਲ ਇੱਕ ਲੰਬੀ ਪੂਛ ਵਾਲੀ ਪਤੰਗ ਵਰਗਾ ਪ੍ਰਤੀਤ ਹੁੰਦਾ ਹੈ ?
ਉੱਤਰ-
ਊਰਸਾ ਮੇਜਰ ਤਾਰਾ ਮੰਡਲ ।

ਪ੍ਰਸ਼ਨ 3.
ਕਿਹੜਾ ਤਾਰਾ ਮੰਡਲ ਆਕਾਸ਼ ਵਿਚ ਚਮਕੀਲੇ ਪੱਥਰਾਂ ਦੇ ਸਮੂਹ ਵਰਗਾ ਹੈ ?
ਉੱਤਰ-
ਪਲੀਡਸ (Pleides) ।

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

ਪ੍ਰਸ਼ਨ 4.
ਪ੍ਰਕਾਸ਼ ਸਾਲ ਦੀ ਪਰਿਭਾਸ਼ਾ ਦਿਓ ।
ਉੱਤਰ-
ਪ੍ਰਕਾਸ਼ ਸਾਲ-ਪ੍ਰਕਾਸ਼ ਦੁਆਰਾ ਇੱਕ ਸਾਲ ਵਿਚ ਤੈਅ ਕੀਤੀ ਗਈ ਦੂਰੀ ਪ੍ਰਕਾਸ਼ ਸਾਲ ਕਹਾਉਂਦੀ ਹੈ ।

ਪ੍ਰਸ਼ਨ 5.
ਸੂਰਜ ਧਰਤੀ ਤੋਂ ਕਿੰਨੀ ਦੂਰ ਹੈ ?
ਉੱਤਰ-
ਸੂਰਜ ਧਰਤੀ ਤੋਂ 1.5 x 108 ਕਿਲੋਮੀਟਰ ਦੂਰ ਹੈ ।

ਪ੍ਰਸ਼ਨ 6.
ਲਾਲ ਗ੍ਰਹਿ ਕਿਹੜਾ ਹੈ ?
ਉੱਤਰ-
ਮੰਗਲ ਗ੍ਰਹਿ ।

ਪ੍ਰਸ਼ਨ 7.
ਕਿਹੜਾ ਹਿ ਆਪਣੀ ਧੁਰੀ ਤੇ ਪੱਛਮ ਤੋਂ ਪੁਰਵ ਵੱਲ ਗਤੀ ਕਰਦਾ ਹੈ ?
ਉੱਤਰ-
ਯੂਰੇਨਸ ।

ਪ੍ਰਸ਼ਨ 8.
ਕਿਹੜਾ ਬਲ ਨ੍ਹਿਆਂ ਨੂੰ ਸੂਰਜ ਦੇ ਚਾਰੋਂ ਪਾਸੇ ਪਰਿਕਰਮਾ ਵਿੱਚ ਬੰਨ੍ਹ ਕੇ ਰੱਖਦਾ ਹੈ ?
ਉੱਤਰ-
ਗੁਰੂਤਾ ਬਲ ਗ੍ਰਹਿਆਂ ਨੂੰ ਸੂਰਜ ਦੇ ਚਾਰੋਂ ਪਾਸੇ ਪਰਿਕਰਮਾ ਵਿਚ ਬੰਨ੍ਹ ਕੇ ਰੱਖਦਾ ਹੈ ।

ਪ੍ਰਸ਼ਨ 9.
ਕਿਹੜੇ ਹਿ ਦੇ ਸਭ ਤੋਂ ਵੱਧ ਕੁਦਰਤੀ ਉਪਹਿ ਹਨ ?
ਉੱਤਰ-
ਹਿਸਪਤੀ ।

ਪ੍ਰਸ਼ਨ 10.
ਧਰੁਵ ਤਾਰਾ ਸਥਿਰ ਕਿਉਂ ਹੈ ?
ਉੱਤਰ-
ਕਿਉਂਕਿ ਧਰੁਵ ਤਾਰਾ ਧਰਤੀ ਦੀ ਧੁਰੀ ਦੀ ਦਿਸ਼ਾ ਵਿਚ ਸਥਿਤ ਹੈ ।

ਪ੍ਰਸ਼ਨ 11.
ਧਰਤੀ ਦਾ ਕੁਦਰਤੀ ਉਪਹਿ ਕਿਹੜਾ ਹੈ ?
ਉੱਤਰ-
ਚੰਨ ॥

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੋਟੇ ਹਿ (Asteroids) ਕੀ ਹੈ ?
ਉੱਤਰ-
ਖੋਟੇ ਹਿ-ਹਿਸਪਤੀ ਅਤੇ ਮੰਗਲ ਦੇ ਆਰਬਿਟਾਂ ਦੇ ਵਿੱਚ ਪਾਏ ਜਾਣ ਵਾਲੇ ਛੋਟੇ-ਛੋਟੇ ਪਿੰਡਾਂ ਨੂੰ ਖੋਟੇ ਹਿ ਕਿਹਾ ਜਾਂਦਾ ਹੈ । ਇਹ ਸੂਰਜ ਦੀ ਪਰਿਕਰਮਾ ਕਰਦੇ ਹਨ।

ਪ੍ਰਸ਼ਨ 2.
ਉਲਕਾ ਪਿੰਡ (Meteorites) ਕੀ ਹੈ ?
ਉੱਤਰ-
ਉਲਕਾ ਪਿੰਡ-ਉਹ ਉਲਕਾ, ਜੋ ਆਕਾਰ ਵਿਚ ਵੱਡੀ ਹੁੰਦੀ ਹੈ ਅਤੇ ਵਾਯੂਮੰਡਲ ਵਿਚ ਪੂਰਨ ਰੂਪ ਵਿਚ ਵਾਪਿਤ ਨਹੀਂ ਹੋ ਪਾਉਂਦੀ ਅਤੇ ਧਰਤੀ ਦੀ ਸਤਹਿ ਤੇ ਪੁੱਜਦੀ ਹੈ, ਉਲਕਾ ਪਿੰਡ ਕਹਾਉਂਦੀ ਹੈ ।

ਪ੍ਰਸ਼ਨ 3.
ਬਣਾਵਟੀ ਉਪਗ੍ਰਹਿ ਕੀ ਹੈ ? ਬਣਾਵਟੀ ਉਪਗ੍ਰਹਿਆਂ ਦੇ ਦੋ ਉਪਯੋਗ ਲਿਖੋ ।
ਉੱਤਰ-
ਇੱਕ ਅਜਿਹਾ ਪਿੰਡ, ਜੋ ਧਰਤੀ ਦੀ ਪਰਿਕਰਮਾ ਕਰਨ ਦੇ ਸਮਰੱਥ ਹੋਵੇ । ਬਣਾਵਟੀ ਉਪਹਾਂ ਦੇ ਉਪਯੋਗ-ਬਣਾਵਟੀ ਉਪਗ੍ਰਹਿ ਦੂਰ ਸੰਵੇਦਨ, ਅਨੁਸੰਧਾਨ ਅਤੇ ਸੰਚਾਰ ਦੇ ਲਈ ਉਪਯੋਗ ਵਿਚ ਲਿਆਏ ਜਾਂਦੇ ਹਨ ।

ਪ੍ਰਸ਼ਨ 4.
ਉਰਸਾ ਮੇਜਰ ਦੀ ਪਛਾਣ ਕੀ ਹੈ ?
ਉੱਤਰ –
ਊਰਸਾ ਮੇਜਰ ਦੀ ਪਛਾਣ-ਇਹ ਸੱਤ ਚਮਕੀਲੇ ਤਾਰਿਆਂ ਦਾ ਸਮੂਹ ਹੈ । ਇਹ ਇੱਕ ਵੱਡੀ ਕੜਛੀ ਜਾਂ ਪ੍ਰਸ਼ਨ ਚਿੰਨ੍ਹ ਵਰਗਾ ਪ੍ਰਤੀਤ ਹੁੰਦਾ ਹੈ । ਇਸ ਦੇ ਦੋ ਤਾਰੇ ਉਪਰੀ ਸਿਰੇ ਤੇ 1 ਅਤੇ 2 ਅੰਕਿਤ ਹੈ । ਇਹ ਤਾਰੇ ਸਰਲ ਰੇਖਾ ਵਿੱਚ ਮਿਲਾਉਣ ਤੇ ਧਰੁਵ ਤਾਰੇ ਵੱਲ ਇਸ਼ਾਰਾ ਕਰਦੇ ਹਨ ।

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

ਪ੍ਰਸ਼ਨ 5.
ਹਿ ਕੀ ਹੈ ? ਸੌਰ ਮੰਡਲ ਵਿਚ ਕਿੰਨੇ ਹਿ ਹਨ ? ਉਹਨਾਂ ਦੇ ਨਾਂ ਲਿਖੋ ।
ਉੱਤਰ-
ਹਿ (Planets)-ਰਾਤ ਨੂੰ ਆਸਮਾਨ ਵਿਚ ਚਮਕਦੇ ਪਿੰਡ, ਜੋ ਤਾਰਿਆਂ ਦੀ ਤਰ੍ਹਾਂ ਟਿਮਟਿਮਾਉਂਦੇ ਨਹੀਂ ਅਤੇ ਤਾਰਿਆਂ ਦੀ ਤੁਲਨਾ ਵਿਚ ਆਪਣੀ ਸਥਿਤੀ ਵਿਚ ਬਦਲਾਵ ਲਿਆਂਉਦੇ ਹਨ, ਹਿ (Planets) ਕਹਾਂਉਦੇ ਹਨ । ਸੂਰਜੀ ਪਰਿਵਾਰ ਵਿਚ ਨੌਂ ਗ੍ਰਹਿ ਹਨ; ਜਿਵੇਂ-ਬੁੱਧ, ਸ਼ੁਕਰ, ਧਰਤੀ, ਮੰਗਲ, ਹਿਸਪਤੀ, ਸ਼ਨੀ, ਯੂਰੇਨਸ, ਪਲੂਟੋ, ਨੇਪਚੂਨ ।

ਪ੍ਰਸ਼ਨ 6.
ਧਰਤੀ ਤੇ ਜੀਵਨ ਕਿਉਂ ਸੰਭਵ ਹੈ ?
ਉੱਤਰ-
ਧਰਤੀ ਤੇ ਜੀਵਨ ਲਈ ਕਾਫ਼ੀ ਮਾਤਰਾ ਵਿੱਚ ਆਕਸੀਜਨ ਅਤੇ ਪਾਣੀ ਉਪਲੱਬਧ ਹੈ । ਧਰਤੀ ਦਾ ਤਾਪਮਾਨ ਵੀ ਜੀਵਨ ਦੇ ਲਈ ਉੱਚਿਤ ਹੈ । ਇਸ ਦੇ ਚਾਰੋਂ ਪਾਸੇ ਓਜੋਨ ਪਰਤ ਹੈ, ਜੋ ਸਜੀਵਾਂ ਨੂੰ ਸੂਰਜ ਦੀਆਂ ਹਾਨੀਕਾਰਕ ਵਿਕਿਰਣਾਂ ਤੋਂ ਬਚਾਉਂਦੀ ਹੈ । ਇਸ ਲਈ ਧਰਤੀ ਤੇ ਜੀਵਨ ਸੰਭਵ ਹੈ ।

ਪ੍ਰਸ਼ਨ 7.
ਕੀ ਤਾਰਾ ਮੰਡਲ ਦੇ ਸਾਰੇ ਤਾਰੇ ਅਸਲ ਵਿਚ ਇਕ-ਦੂਸਰੇ ਦੇ ਨੇੜੇ ਹਨ ?
ਉੱਤਰ-
ਤਾਰਾ ਮੰਡਲ ਦੇ ਸਾਰੇ ਤਾਰੇ ਅਸਲ ਵਿਚ ਇੱਕ ਦੂਸਰੇ ਦੇ ਨੇੜੇ ਨਹੀਂ ਹੁੰਦੇ । ਇਹ ਇੱਕ ਹੀ ਦਿਸ਼ਾ ਵਿਚ ਹੁੰਦੇ ਹਨ ਪਰ ਇਕ-ਦੂਸਰੇ ਤੋਂ ਬਹੁਤ ਦੂਰ ਹੁੰਦੇ ਹਨ । ਧਰਤੀ ਤੋਂ ਦੂਰ ਹੋਣ ਕਾਰਨ ਇਹ ਇੱਕ ਦੂਸਰੇ ਦੇ ਨੇੜੇ ਦਿਖਾਈ ਦਿੰਦੇ ਹਨ ।

ਪ੍ਰਸ਼ਨ 8.
ਉਹਨਾਂ ਲ੍ਹਿਆਂ ਦੇ ਨਾਂ ਲਿਖੋ, ਜਿਹਨਾਂ ਨੂੰ ਨੰਗੀ ਅੱਖ ਨਾਲ ਦੇਖਿਆ ਜਾ ਸਕਦਾ ਹੈ ?
ਉੱਤਰ-
ਧਰਤੀ ਤੋਂ ਇਲਾਵਾ ਪੰਜ ਹੋਰ ਹਿ ਨੰਗੀ ਅੱਖ ਨਾਲ ਵੇਖੇ ਜਾ ਸਕਦੇ ਹਨ । ਜਿਵੇਂ-ਬੁੱਧ, ਮੰਗਲ, ਸ਼ੱਕਰ, ਹਿਸਪਤੀ, ਸ਼ਨੀ ।

ਪ੍ਰਸ਼ਨ 9.
ਸਾਰੇ ਹਿਆਂ ਵਿੱਚ ਕਿਹੜਾ ਹਿ ਚਮਕੀਲਾ ਹੈ ਅਤੇ ਕਿਉਂ ?
ਉੱਤਰ-
ਸਾਰੇ ਲ੍ਹਿਆਂ ਵਿੱਚ ਸ਼ੁਕਰ ਗ੍ਰਹਿ ਚਮਕੀਲਾ ਹੈ । ਇਸਦੇ ਚਮਕੀਲੇਪਨ ਦਾ ਕਾਰਨ ਇਸਦਾ ਸੰਘਣੇ ਬੱਦਲਾਂ ਨਾਲ ਭਰਿਆ ਵਾਯੂਮੰਡਲ ਹੈ, ਜੋ ਆਪਣੇ ਉੱਤੇ ਪੈਣ ਵਾਲੇ ਸੂਰਜ ਦੇ ਪ੍ਰਕਾਸ਼ ਦੇ ਲਗਭਗ ਤਿੰਨ ਚੌਥਾਈ ਭਾਗ ਨੂੰ ਪਰਾਵਰਤਿਤ ਕਰ ਦਿੰਦਾ ਹੈ ।

ਪ੍ਰਸ਼ਨ 10.
ਬੁੱਧ ਅਤੇ ਸ਼ੁਕਰ ਹਿ ਨੂੰ ਸਵੇਰ ਦਾ ਤਾਰਾ ਅਤੇ ਸ਼ਾਮ ਦਾ ਤਾਰਾ ਦੇ ਨਾਮ ਨਾਲ ਕਿਉਂ ਜਾਣਿਆ ਜਾਂਦਾ ਹੈ ?
ਉੱਤਰ-
ਬੁੱਧ ਅਤੇ ਸ਼ੁਕਰ ਹਿ ਨੂੰ ਸਵੇਰ ਦਾ ਤਾਰਾ ਅਤੇ ਸ਼ਾਮ ਦਾ ਤਾਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਦੋਨਾਂ ਨੂੰ ਸੂਰਜ ਉਗਣ ਤੋਂ ਪਹਿਲਾਂ ਅਤੇ ਸੂਰਜ ਢਲਣ ਤੋਂ ਤੁਰੰਤ ਬਾਅਦ ਖਤਿਜ ਦੇ ਨੇੜੇ ਦੇਖਿਆ ਜਾਂਦਾ ਹੈ । ਇਸ ਸਮੇਂ ਇਹ ਬਹੁਤ ਜ਼ਿਆਦਾ ਚਮਕੀਲੇ ਤਾਰੇ ਵਰਗੇ ਦਿਖਾਈ ਦਿੰਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤਾਰੇ ਅਤੇ ਹਿ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਤਾਰੇ ਅਤੇ ਗ੍ਰਹਿ ਵਿੱਚ ਅੰਤਰ –

ਤਾਰੇ (Stars) गरि (Planets)
(i) ਇਹ ਬਹੁਤ ਗਰਮ ਹੁੰਦੇ ਹਨ । (i) ਇਹ ਬਹੁਤ ਗਰਮ ਨਹੀਂ ਹੁੰਦੇ ।
(ii) ਇਹ ਖ਼ੁਦ ਪ੍ਰਕਾਸ਼ ਪੈਦਾ ਕਰਦੇ ਹਨ । (ii) ਇਹ ਸੂਰਜ ‘ਤੇ ਪੈਣ ਵਾਲੀਆਂ ਕਿਰਨਾਂ ਨੂੰ ਪਰਾਵਰਤਿਤ ਕਰਦੇ ਹਨ ।
(iii) ਇਹ ਟਿਮਟਿਮਾਉਂਦੇ ਹਨ । (iii) ਇਹ ਟਿਮਟਿਮਾਉਂਦੇ ਨਹੀਂ ।
(iv) ਇਹ ਬਿੰਦੂ ਵਰਗੇ ਹੁੰਦੇ ਹਨ । (iv) ਇਹ ਤਸ਼ਤਰੀ ਦੇ ਆਕਾਰ ਵਰਗੇ ਹੁੰਦੇ ਹਨ ।
(v) ਇਹ ਆਕਾਸ਼ ਵਿੱਚ ਪੁਰਬ ਤੋਂ ਪੱਛਮ ਵਲ ਗਤੀ ਕਰਦੇ ਹਨ । (v) ਇਹ ਆਕਾਸ਼ ਵਿਚ ਸੂਰਜ ਦੇ ਗਿਰਦ ਪੱਛਮ ਤੋਂ ਪੂਰਬ ਵੱਲ ਪਰਿਕਰਮਾ ਕਰਦੇ ਹਨ ।

ਪ੍ਰਸ਼ਨ 2.
ਸੂਰਜੀ ਪਰਿਵਾਰ ਕੀ ਹੈ ? ਸੂਰਜ ਅਤੇ ਧਰਤੀ ਦੇ ਵਿੱਚ ਕਿਹੜੇ-ਕਿਹੜੇ ਹਿ ਮੌਜੂਦ ਹਨ ?
ਉੱਤਰ-
ਸੂਰਜੀ ਪਰਿਵਾਰ-ਸੂਰਜ ਅਤੇ ਉਸਦਾ ਪਰਿਵਾਰ ਜਿਵੇਂ ਹਿ, ਉਪਗ੍ਰਹਿ, ਖੋਟੇ ਹਿ, ਪੂਛਲ ਤਾਰਾ ਆਦਿ ਤੋਂ ਬਣਿਆ ਸਮੂਹ ਸੂਰਜੀ ਪਰਿਵਾਰ ਕਹਾਉਂਦਾ ਹੈ। ਸੂਰਜ ਸੂਰਜੀ ਪਰਿਵਾਰ ਦੇ ਕੇਂਦਰ ਵਿਚ ਮੌਜੂਦ ਹੈ ਅਤੇ ਸਾਰੇ ਮੈਂਬਰ ਸੂਰਜ ਦੇ ਚਾਰੋਂ ਪਾਸੇ ਅੰਡਾਕਾਰ ਆਰਬਿਟਾਂ ਵਿੱਚ ਪਰਿਕਰਮਾ ਕਰਦੇ ਹਨ ਜਿਹਨਾਂ ਨੂੰ ‘ਆਰਬਿਟ ਕਹਿੰਦੇ ਹਨ । ਸੂਰਜ ਅਤੇ ਧਰਤੀ ਦੇ ਵਿਚ ਬੁੱਧ ਅਤੇ ਸ਼ੱਕਰ ਨ੍ਹੀ ਮੌਜੂਦ ਹੈ ।

ਪ੍ਰਸ਼ਨ 3.
ਧਰੁਵ ਤਾਰਾ ਕੀ ਹੈ ਅਤੇ ਇਹ ਕਿਉਂ ਮਹੱਤਵਪੂਰਨ ਹੈ ?
ਉੱਤਰ-
ਧਰੁਵ ਤਾਰਾ-ਇਸ ਤਾਰੇ ਨੂੰ ਛੱਡ ਕੇ ਬਾਕੀ ਸਾਰੇ ਤਾਰੇ ਪੂਰਬ ਤੋਂ ਪੱਛਮ ਵੱਲ ਗਤੀ ਕਰਦੇ ਲੱਗਦੇ ਹਨ । ਸਿਰਫ਼ ਇਕ ਹੀ ਤਾਰਾ ਹੈ ਜੋ ਆਪਣੀ ਸਥਿਤੀ ਨਹੀਂ ਬਦਲਦਾ, ਇਸਨੂੰ ਧਰੁਵ ਤਾਰਾ ਕਿਹਾ ਜਾਂਦਾ ਹੈ । ਇਹ ਧਰਤੀ ਦੀ ਧੁਰੀ ਦੀ ਦਿਸ਼ਾ ਵਿਚ ਉੱਤਰ ਧਰੂਵ ਦੇ ਉੱਪਰ ਉੱਤਰ ਵਿੱਚ ਮੌਜੂਦ ਹੈ । ਸਮੁੰਦਰੀ ਯਾਤਰੀ ਇਸ ਤੋਂ ਦਿਸ਼ਾ ਨਿਰਧਾਰਿਤ ਕਰਦੇ ਹਨ ।

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

ਪ੍ਰਸ਼ਨ 4.
ਤਾਰੇ ਅਤੇ ਟੁੱਟਦੇ ਤਾਰੇ ਵਿੱਚ ਅੰਤਰ ਦੱਸੋ ।
ਉੱਤਰ-
ਤਾਰੇ ਅਤੇ ਟੁੱਟਦੇ ਤਾਰੇ ਵਿੱਚ ਅੰਤਰ –

ਤਾਰਾ (Star) ਟੁੱਟਦਾ ਤਾਰਾ (Shooting star)
(i) ਤਾਰਾ ਗਰਮ ਗੈਸਾਂ ਜਿਵੇਂ ਹਾਈਡਰੋਜਨ ਅਤੇ ਹੀਲੀਅਮ ਤੋਂ ਬਣਦਾ ਹੈ । (i) ਟੁੱਟਦਾ ਤਾਰਾ ਚੱਟਾਨਾਂ ਅਤੇ ਧਾਤਵੀ ਕਣਾਂ ਤੋਂ ਬਣਦਾ ਹੈ ।
(ii) ਇਹ ਪ੍ਰਕਾਸ਼ ਉਤਸਰਜਿਤ ਕਰਦਾ ਹੈ ਜੋ ਨਿਊਕਲੀ ਕਿਰਿਆਵਾਂ ਕਾਰਨ ਹੁੰਦਾ ਹੈ । (ii) ਟੁੱਟਦਾ ਤਾਰਾ ਵਾਯੂਮੰਡਲ ਵਿਚ ਰਗੜ ਦੇ ਕਾਰਨ ਪੈਦਾ ਊਰਜਾ ਨਾਲ ਦੀਪਤ ਹੁੰਦਾ ਹੈ ।
(iii) ਤਾਰੇ ਦਾ ਆਕਾਰ ਬਹੁਤ ਵੱਡਾ ਹੁੰਦਾ ਹੈ । (iii) ਟੁੱਟਦਾ ਤਾਰਾ ਆਕਾਰ ਵਿਚ ਧੂੜ ਕਣ ਤੋਂ ਵੀ
ਛੋਟਾ ਹੋ ਸਕਦਾ ਹੈ ।

ਪ੍ਰਸ਼ਨ 5.
ਉਲਕਾਵਾਂ ਜਾਂ ਟੁੱਟਦੇ ਤਾਰੇ (Meteor / Shooting Star) ਕੀ ਹਨ ?
ਉੱਤਰ-
ਉਲਕਾਵਾਂ-ਕੁੱਝ ਪਿੰਡ ਆਕਾਸ਼ ਵਿੱਚ ਪ੍ਰਕਾਸ਼ ਦੀ ਪਤਲੀ ਜਿਹੀ ਧਾਰਾ ਛੱਡਦੇ ਹਨ । ਇਹ ਟੁੱਟਦੇ ਤਾਰੇ ਕਹਾਉਂਦੇ ਹਨ । ‘ਤਾਰਾ’ ਸ਼ਬਦ ਇਹਨਾਂ ਦੇ ਲਈ ਉਪਯੁਕਤ ਨਹੀਂ ਕਿਉਂਕਿ ਨਾ ਤਾਂ ਇਹ ਖੁਦ ਤਾਰੇ ਹਨ ਤੇ ਨਾ ਹੀ ਤਾਰਿਆਂ ਨਾਲ ਕਿਸੇ ਤਰ੍ਹਾਂ ਸੰਬੰਧਿਤ ਹਨ । ਅਸਲ ਵਿਚ ਇਹ ਚੱਟਾਨਾਂ ਦੇ ਟੁਕੜੇ ਹਨ, ਜੋ ਬ੍ਰਹਿਮੰਡ ਵਿਚ ਤੈਰ ਰਹੇ ਹਨ । ਜਦੋਂ ਇਹ ਤੈਰਦੇ ਕਣ ਧਰਤੀ ਦੇ ਵਾਯੂ ਮੰਡਲ ਵਿਚ ਪ੍ਰਵੇਸ਼ ਕਰਦੇ ਹਨ ਤਾਂ ਹਵਾ ਵਿੱਚ ਰਗੜ ਤੋਂ ਇਹਨਾਂ ਨੂੰ ਅੱਗ ਲਗ ਜਾਂਦੀ ਹੈ । ਇਹ ਅੱਗ ਦੇ ਗੋਲੇ ਦੀ ਤਰ੍ਹਾਂ ਧਰਤੀ ਤੇ ਡਿਗਦੇ ਨਜ਼ਰ ਆਉਂਦੇ ਹਨ । ਇਹਨਾਂ ਵਿੱਚੋਂ ਬਹੁਤ ਸਾਰੇ ਵਾਯੂ-ਮੰਡਲ ਵਿਚ ਹੀ ਨਸ਼ਟ ਹੋ ਜਾਂਦੇ ਹਨ । | ਜਦੋਂ ਉਲਕਾ ਬਹੁਤ ਵੱਡੀ ਹੁੰਦੀ ਹੈ ਤਾਂ, ਇਹ ਪੂਰੀ ਤਰ੍ਹਾਂ ਨਹੀਂ ਜਲਦੀ ਅਤੇ ਇਹ ਧਰਤੀ ਤੇ ਪੁੱਜ ਜਾਂਦੀ ਹੈ । ਧਰਤੀ ਤੇ ਪੁੱਜਣ ਵਾਲੇ ਇਹ ਟੁਕੜੇ ਟੁੱਟਦੇ ਤਾਰੇ ਕਹਾਉਂਦੇ ਹਨ ।

ਪ੍ਰਸ਼ਨ 6.
ਪ੍ਰਕਾਸ਼ ਸਾਲ ਕੀ ਹੈ ? ਇਹ ਮੀਟਰਾਂ ਵਿੱਚ ਕਿਵੇਂ ਦਰਸਾਇਆ ਜਾ ਸਕਦਾ ਹੈ ?
ਉੱਤਰ-
ਪ੍ਰਕਾਸ਼ ਸਾਲ-ਪ੍ਰਕਾਸ਼ ਸਾਲ, ਪ੍ਰਕਾਸ਼ ਦੁਆਰਾ ਇੱਕ ਸਾਲ ਵਿੱਚ ਤੈਅ ਕੀਤੀ ਗਈ ਦੂਰੀ ਹੈ । ਪ੍ਰਕਾਸ਼ ਇਕ ਸੈਕੰਡ ਵਿਚ ਲਗਭਗ 3 x 108 ਮੀ. ਜਾਂ 3 x 105 ਕਿ. ਮੀ. ਦੂਰੀ ਤੈਅ ਕਰਦਾ ਹੈ ।
∴ 1 ਪ੍ਰਕਾਸ਼ ਸਾਲ = 365\(\frac{1}{4}\) × 24 × 60 × 60 × 3 × 108 m
ਜਾਂ 1 ਪ੍ਰਕਾਸ਼ ਸਾਲ = 9.46 x 105 m

ਪ੍ਰਸ਼ਨ 7.
ਆਕਾਸ਼ੀ ਪਿੰਡ ਪੁਰਵ ਤੋਂ ਪੱਛਮ ਵੱਲ ਗਤੀ ਕਰਦੇ ਹੋਏ ਕਿਉਂ ਦਿਖਾਈ ਦਿੰਦੇ ਹਨ ?
ਉੱਤਰ-
ਆਕਾਸ਼ੀ ਪਿੰਡ ਪੁਰਬ ਤੋਂ ਪੱਛਮ ਵੱਲ ਗਤੀ ਕਰਦੇ ਦਿਖਾਈ ਦਿੰਦੇ ਹਨ ਕਿਉਂਕਿ ਧਰਤੀ ਆਪਣੀ ਧੁਰੀ ਉੱਤੇ ਪੱਛਮ ਤੋਂ ਪੂਰਬ ਵਲ ਘੁੰਮਦੀ ਹੈ ਜਦੋਂ ਕਿ ਸਾਨੂੰ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਕਿ ਧਰਤੀ ਸਥਿਰ ਹੈ । ਇਹੀ ਕਾਰਨ ਹੈ ਕਿ ਅਲੱਗ-ਅਲੱਗ ਅਕਾਸ਼ੀ ਪਿੰਡ ਪੂਰਵ ਤੋਂ ਪੱਛਮ ਵੱਲ ਗਤੀ ਕਰਦੇ ਦਿਖਾਈ ਦਿੰਦੇ ਹਨ । ਧਰਤੀ ਆਪਣੀ ਧੁਰੀ ਤੇ 24 ਘੰਟੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ ।

ਪ੍ਰਸ਼ਨ 8.
ਹੇਠ ਲਿਖੇ ਦੀ ਪਰਿਭਾਸ਼ਾ ਲਿਖੋ
(i) ਗ੍ਰਹਿ
(ii) ਉਪਗ੍ਰਹਿ
(iii) ਘੁੰਮਣ ਕਾਲ ।
ਉੱਤਰ-
(i) ਹਿ-ਸੂਰਜ ਦੀ ਪਰਿਕਰਮਾ ਕਰਨ ਵਾਲੇ ਅਕਾਸ਼ੀ ਪਿੰਡਾਂ ਨੂੰ ਨ੍ਹੀ ਕਹਿੰਦੇ ਹਨ, ਜਿਵੇਂ-ਬੁੱਧ, ਧਰਤੀ ਅਤੇ ਸ਼ੁਕਰ ।
(ii) ਉਪਹਿ-ਹਿਆਂ ਦੀ ਪਰਿਕਰਮਾ ਕਰਨ ਵਾਲੇ ਅਕਾਸ਼ੀ ਪਿੰਡਾਂ ਨੂੰ ਉਪਹਿ ਕਹਿੰਦੇ ਹਨ । ਧਰਤੀ ਦਾ ਉਪਹਿ ਚੰਨ ਹੈ । ਹੋਰ ਲ੍ਹਿਆਂ ਦੇ ਵੀ ਉਪਗ੍ਰਹਿ ਹਨ ।
(iii) ਘੁੰਮਣ ਕਾਲ-ਕਿਸੇ ਨ੍ਹੀ ਦੁਆਰਾ ਆਪਣੀ ਧੁਰੀ ਤੇ ਇੱਕ ਚੱਕਰ ਪੂਰਾ ਕਰਨ ਵਿੱਚ ਜੋ ਸਮਾਂ ਲੱਗਦਾ ਹੈ ਉਸ ਨੂੰ ਉਸਦਾ ਘੁੰਮਣ ਕਾਲ ਕਹਿੰਦੇ ਹਨ ।

ਪ੍ਰਸ਼ਨ 9.
ਬੁੱਧ ਅਤੇ ਸ਼ੁਕਰ ਲ੍ਹਿਆਂ ਦੇ ਦਿਨ ਅਤੇ ਰਾਤ ਦੇ ਤਾਪਮਾਨਾਂ ਵਿੱਚ ਬਹੁਤ ਅੰਤਰ ਹੈ ਜਦੋਂ ਕਿ ਧਰਤੀ ਅਤੇ ਮੰਗਲ ਲ੍ਹਿਆਂ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ, ਕਿਉਂ ?
ਉੱਤਰ-
ਸੂਰਜ ਦੇ ਨੇੜੇ ਵਾਲੇ ਗੁਆਂਢੀ ਹਿ ਬੁੱਧ ਅਤੇ ਸ਼ੁਕਰ ਹਨ। ਇਹਨਾਂ ਦੇ ਚਾਰੋਂ ਪਾਸੇ ਵਾਯੂਮੰਡਲੀ ਆਵਰਣ ਜ਼ਿਆਦਾ ਨਹੀਂ ਹੈ, ਜੋ ਤਾਪ ਆਵਰਣ ਦੀ ਤਰ੍ਹਾਂ ਕੰਮ ਕਰਦਾ ਹੈ, ਪਰ ਇਹ ਦੋਨੋਂ ਹਿ ਸੂਰਜ ਦੇ ਇੰਨੇ ਨੇੜੇ ਹਨ ਕਿ ਦਿਨ ਵਿਚ ਸੂਰਜ ਦੇ ਤਾਪ ਤੋਂ ਬਚ ਨਹੀਂ ਸਕਦੇ ਅਤੇ ਬਹੁਤ ਜ਼ਿਆਦਾ ਗਰਮ ਹੋ ਜਾਂਦੇ ਹਨ । ਸੂਰਜ ਡੁੱਬਣ ਦੇ ਬਾਅਦ ਇਹ ਬਹੁਤ ਜ਼ਿਆਦਾ ਠੰਡੇ ਹੋ ਜਾਂਦੇ ਹਨ । ਸਿਰਫ਼ ਧਰਤੀ ਅਤੇ ਮੰਗਲ ਹੀ ਇਸ ਤਰ੍ਹਾਂ ਦੇ ਗ੍ਰਹਿ ਹਨ ਜਿਹਨਾਂ ਤੋਂ ਵਾਯੂਮੰਡਲੀ ਆਵਰਣ ਅਤੇ ਸੂਰਜ ਦੀ ਉਹਨਾਂ ਤੋਂ ਦੂਰੀ ਵਿੱਚ ਸਹੀ ਸੰਤੁਲਨ ਬਣਿਆ ਹੋਇਆ ਹੈ । ਇਹੀ ਸੰਤੁਲਨ ਦੋਨੋਂ ਧਿਆਂ ਤੇ ਦਿਨ ਅਤੇ ਰਾਤ ਦੇ ਤਾਪਮਾਨਾਂ ਵਿੱਚ ਜ਼ਿਆਦਾ ਪਰਿਵਰਤਨ ਨਹੀਂ ਹੋਣ ਦਿੰਦਾ।

ਪ੍ਰਸ਼ਨ 10.
ਉਹ ਕਿਹੜੀਆਂ-ਕਿਹੜੀਆਂ ਹਾਲਤਾਂ ਹਨ, ਜਿਹਨਾਂ ਕਾਰਨ ਧਰਤੀ ਤੇ ਜੀਵਨ ਸੰਭਵ ਹੈ ?
ਉੱਤਰ-
ਧਰਤੀ ਤੇ ਹੇਠ ਲਿਖੀਆਂ ਹਾਲਤਾਂ ਦੇ ਕਾਰਨ ਜੀਵਨ ਸੰਭਵ ਹੈ

  • ਧਰਤੀ ਦੇ ਵਾਯੂਮੰਡਲ ਵਿੱਚ ਆਕਸੀਜਨ ਦਾ ਪਾਇਆ ਜਾਣਾ ਕਿ ਸਾਹ ਲੈਣ ਲਈ ਜ਼ਰੂਰੀ ਹੈ ।
  • ਧਰਤੀ ਤੇ ਜੀਵ-ਪ੍ਰਤੀਕ੍ਰਿਆਵਾਂ ਲਈ ਪਾਣੀ ਦਾ ਮੌਜੂਦ ਹੋਣਾ ।
  • ਧਰਤੀ ਦੀ ਸੂਰਜ ਤੋਂ ਉੱਚਿਤ ਦੂਰੀ ਹੋਣ ਕਾਰਨ ਤਾਪਮਾਨ ਦਾ ਉੱਚਿਤ ਹੋਣਾ ।
  • ਧਰਤੀ ਤੇ ਚਾਰੋਂ ਪਾਸੇ ਰੱਖਿਆਤਮਕ ਪਰਤ ਓਜ਼ੋਨ ਦਾ ਮੌਜੂਦ ਹੋਣਾ ਜੋ ਸੂਰਜ ਤੋਂ ਪੈਦਾ ਹੋਈਆਂ ਹਾਨੀਕਾਰਕ ਪਰਾਬੈਂਗਣੀ ਵਿਕਿਰਣਾਂ ਤੋਂ ਸਾਡੀ ਰੱਖਿਆ ਕਰਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੂਰਜੀ ਪਰਿਵਾਰ ਕੀ ਹੈ ?
ਉੱਤਰ-
ਸੂਰਜੀ ਪਰਿਵਾਰ-ਸੂਰਜ ਮੰਡਲ ਵਿੱਚ ਸੂਰਜ, ਮੰਗਲ ਅਤੇ ਕ੍ਰਿਸਪਤੀ ਦੇ ਵਿੱਚ ਬਹੁਤ ਵੱਡੀ ਗਿਣਤੀ ਵਿਚ
PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ 7
ਖੋਟੇ ਨ੍ਹੀ ਤੋਂ ਮਿਲ ਕੇ ਬਣਿਆ ਪਰਿਵਾਰ ਹੈ । ਇਸ ਵਿੱਚ ਵੱਡੀ ਗਿਣਤੀ ਵਿੱਚ ਧੂਮਕੇਤੂ ਪੂਛਲ ਤਾਰਾ) ਅਤੇ ਟੁੱਟਦੇ ਤਾਰੇ ਹਨ ਜੋ ਕਿ ਬੜੇ ਵੱਡੇ ਅੰਡਾਕਾਰ ਚੱਕਰਾਂ ਵਿੱਚ ਪਰਿਕਰਮਾ ਕਰਦੇ ਹਨ | ਬੁੱਧ ਸੂਰਜ ਤੋਂ ਸਭ ਤੋਂ ਨੇੜੇ ਵਾਲਾ ਗ੍ਰਹਿ ਹੈ ਅਤੇ ਸ਼ੁਕਰ, ਧਰਤੀ ਅਤੇ ਮੰਗਲ, ਹਿਸਪਤੀ, ਸ਼ਨੀ, ਯੁਰੇਨਸ, ਨੇਪਚੂਨ ਕ੍ਰਮਵਾਰ ਬੁੱਧ ਤੋਂ ਬਾਅਦ ਆਉਂਦੇ ਹਨ । ਜਿੱਥੇ ਬੁੱਧ ਸਭ ਤੋਂ ਛੋਟਾ ਹਿ ਹੈ ਅਤੇ ਸਪਤੀ ਸਭ ਤੋਂ ਵੱਡਾ ਹਿ ਹੈ। | ਸਾਰੇ ਗ੍ਰਹਿ ਸੂਰਜ ਦੇ ਚਾਰੋਂ ਪਾਸੇ ਅੰਡਾਕਾਰ ਚੱਕਰਾਂ ਵਿੱਚ ਅਤੇ ਆਪਣੀ ਧੁਰੀ ਦੇ ਚਾਰੋਂ ਪਾਸੇ ਪਰਿਕਰਮਾ ਕਰਦੇ ਹਨ : ਅਲਫ਼ਾ ਸੈਂਟਾਰੀ ਤਾਰਾ ਧਰਤੀ ਤੋਂ ਸਭ ਤੋਂ ਨੇੜੇ ਵਾਲਾ ਤਾਰਾ ਹੈ ਅਤੇ ਲਗਭਗ 4.3 ਪ੍ਰਕਾਸ਼ ਸਾਲ ਧਰਤੀ ਤੋਂ ਦੂਰ ਹੈ | ਸਭ ਤੋਂ ਚਮਕੀਲਾ ਤਾਰਾ ਸੀਰੀਅਸ (Sirius) ਹੈ ਜੋਕਿ ਧਰਤੀ ਤੋਂ 8.3 ਪ੍ਰਕਾਸ਼ ਸਾਲ ਦੁਰ ਹੈ । ਸੂਰਜ, ਸੌਰ ਪਰਿਵਾਰ ਦਾ ਮੁਖੀਆ ਹੈ ਅਤੇ ਇਸਦਾ 99.9% ਪੁੰਜ ਹੈ । ਸੂਰਜ ਉਰਜਾ ਦਾ ਸੰਪੂਰਨ ਸ੍ਰੋਤ ਹੈ । ਧਰਤੀ ਲਗਭਗ ਸਾਰੀ ਉਰਜਾ ਸੂਰਜ ਤੋਂ ਪ੍ਰਾਪਤ ਕਰਦੀ ਹੈ ।

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

ਪ੍ਰਸ਼ਨ 2.
ਧਰਤੀ ਵਰਗੇ ਅਤੇ ਬ੍ਰਹਿਸਪਤੀ ਵਰਗੇ ਹਿ ਕਿਹੜੇ ਹਨ ?
ਉੱਤਰ-
ਧਰਤੀ ਵਰਗੇ ਹਿ (Terrestrial Planets)-ਸੂਰਜ ਦੇ ਚਾਰ ਨੇੜੇ ਸਥਿਤ ਹਿਆਂ-ਬੁੱਧ, ਸ਼ੁਕਰ, ਧਰਤੀ ਅਤੇ ਮੰਗਲ ਨੂੰ ਧਰਤੀ ਵਰਗੇ ਹਿ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਦੀ ਬਨਾਵਟ ਧਰਤੀ ਦੀ ਬਨਾਵਟ ਵਰਗੀ ਹੈ । ਇਹਨਾਂ ਹਿਆਂ ਦੇ ਵਾਯੂਮੰਡਲ ਪਤਲੇ ਹਨ । ਇਹ ਛੋਟੇ ਹਿ ਹਨ ।

ਹਿਸਪਤੀ ਵਰਗੇ ਹਿ (Jovian Planets)-ਹਿਸਪਤੀ, ਸ਼ਨੀ, ਅਰੂਨ, ਵਰੁਨ, ਧਰਤੀ ਵਰਗੇ ਹਿਆਂ ਦੀ ਤੁਲਨਾ ਵਿਚ ਆਕਾਰ ਵਿਚ ਕਾਫ਼ੀ ਵੱਡੇ ਹਨ । ਇਹ ਗਹਿ ਮੁੱਖ ਰੂਪ ਵਿੱਚ ਹਾਈਡਰੋਜਨ ਅਤੇ ਹੀਲੀਅਮ ਤੋਂ ਬਣੇ ਹਨ । ਇਹਨਾਂ ਨੂੰ ਇਸ ਕਾਰਨ ਅਜਿਹਾ ਕਿਹਾ ਜਾਂਦਾ ਹੈ, ਕਿਉਂਕਿ ਇਹਨਾਂ ਦੀ ਬਨਾਵਟ ਹਿਸਪਤੀ ਦੀ ਬਨਾਵਟ ਵਰਗੀ ਹੈ । ਇਹਨਾਂ ਗ੍ਰਹਿਆਂ ਦੇ ਬਹੁਤ ਸਾਰੇ ਚੰਨ ਹਨ ਅਤੇ ਇਹਨਾਂ ਦੇ ਆਲੇ-ਦੁਆਲੇ ਛੱਲੇ ਵੀ ਹਨ । ਇਹਨਾਂ ਦੀਆਂ ਸੜਾ ਅਵਸਥਾਵਾਂ ਜਿਵੇਂ ਕਿ ਤਾਪਮਾਨ ਅਤੇ ਗੁਰੂਤਾ ਉਸੇ ਤਰ੍ਹਾਂ ਹਨ ਜਿਵੇਂ ਕਿ ਸ਼ੁਰੂ ਵਿਚ ਸੀ । ਇਹਨਾਂ ਗ੍ਰਹਿਆਂ ਤੇ ਜੀਵਨ ਦੀ ਕੋਈ ਸੰਭਾਵਨਾ ਨਹੀਂ ਹੈ ।

ਪ੍ਰਸ਼ਨ 3.
ਬਨਾਵਟੀ ਉਪਗ੍ਰਹਿਆਂ ਦੇ ਉਪਯੋਗ ਲਿਖੋ ।
ਉੱਤਰ-
ਬਨਾਵਟੀ ਉਪਗ੍ਰਹਿਆਂ (Artificial Satellites) ਦੇ ਮੁੱਖ ਉਪਯੋਗ –

  • ਧਰਤੀ ਉਪਗ੍ਰਹਿਆਂ ਦਾ ਉਪਯੋਗ ਟੈਲੀਫੋਨ ਦੁਆਰਾ ਦੁਰ ਸਥਾਨਾਂ ਤੇ ਗੱਲਬਾਤ ਕਰਨ ਅਤੇ ਟੀ. ਵੀ. ਅਤੇ ਰੇਡਿਓ ਦੇ ਪ੍ਰਸਾਰਨ ਲਈ ਕੀਤਾ ਜਾਂਦਾ ਹੈ ।
  • ਇਹਨਾਂ ਦੀ ਵਰਤੋਂ ਮੌਸਮੀ ਪ੍ਰਯੋਗਸ਼ਾਲਾ ਵਿਚ ਮੌਸਮ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ ।
  • ਬਾਹਰੀ ਪੁਲਾੜ ਦੀਆਂ ਹਾਲਤਾਂ ਬਾਰੇ ਅੰਕੜੇ ਇਕੱਠੇ ਕਰਨ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ।
  • ਜਾਸੂਸੀ ਵਾਹਨਾਂ ਦੇ ਰੂਪ ਵਿਚ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ । ਇਹ ਧਰਤੀ ਤੇ ਹੋਣ ਵਾਲੀਆਂ ਘਟਨਾਵਾਂ ਵਿਸ਼ੇਸ਼ ਤੌਰ ਤੇ ਸੈਨਿਕਾਂ ਸੰਬੰਧੀ ਗਤੀਵਿਧੀਆਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਵਰਤੇ ਜਾਂਦੇ ਹਨ ।
  • ਅਕਾਸ਼ੀ ਅਵਲੋਕਨ ਸੰਬੰਧੀ ਗਿਆਨ ਪ੍ਰਾਪਤ ਕਰਨ ਲਈ ਇਹਨਾਂ ਉਪਗ੍ਰਹਿਆਂ ਦਾ ਆਧਾਰ ਸਟੇਸ਼ਨ ਦੇ ਰੂਪ ਵਿਚ ਪ੍ਰਯੋਗ ਕੀਤਾ ਜਾ ਸਕਦਾ ਹੈ ।
  • ਧਰਤੀ ਦੇ ਕਿਸੇ ਭਾਗ ਵਿਚ ਮੌਜੂਦ ਕੁਦਰਤੀ ਸਰੋਤਾਂ ਦਾ ਪਤਾ ਲਗਾਉਣ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ।

PSEB 8th Class Science Solutions Chapter 16 ਪ੍ਰਕਾਸ਼

Punjab State Board PSEB 8th Class Science Book Solutions Chapter 16 ਪ੍ਰਕਾਸ਼ Textbook Exercise Questions, and Answers.

PSEB Solutions for Class 8 Science Chapter 16 ਪ੍ਰਕਾਸ਼

PSEB 8th Class Science Guide ਪ੍ਰਕਾਸ਼ Textbook Questions and Answers

ਪ੍ਰਸ਼ਨ 1.
ਮੰਨ ਲਓ ਤੁਸੀਂ ਇੱਕ ਹਨੇਰੇ ਕਮਰੇ ਵਿੱਚ ਹੋ । ਕੀ ਤੁਸੀਂ ਕਮਰੇ ਵਿੱਚ ਵਸਤੂਆਂ ਨੂੰ ਵੇਖ ਸਕਦੇ ਹੋ ? ਕੀ ਤੁਸੀਂ ਕਮਰੇ ਦੇ ਬਾਹਰ ਵਸਤੂਆਂ ਨੂੰ ਵੇਖ ਸਕਦੇ ਹੋ ? ਵਿਆਖਿਆ ਕਰੋ ।
ਉੱਤਰ-
ਨਹੀਂ, ਹਨੇਰੇ ਵਿੱਚ ਕੁੱਝ ਵਿਖਾਈ ਨਹੀਂ ਦਿੰਦਾ ਕਿਉਂਕਿ ਕਮਰੇ ਵਿੱਚ ਪਈ ਵਸਤੂ ਤੇ ਕੋਈ ਪ੍ਰਕਾਸ਼ ਨਹੀਂ ਪੈਂਦਾ ਅਤੇ ਨਾ ਹੀ ਉਹ ਖ਼ੁਦ ਪ੍ਰਕਾਸ਼ ਉਤਸਰਜਿਤ ਕਰ ਰਹੀ ਹੈ । ਇਸ ਲਈ ਹਨੇਰੇ ਕਮਰੇ ਵਿੱਚ ਕੁੱਝ ਨਹੀਂ ਦਿਖਾਈ ਦਿੰਦਾ | ਕਮਰੇ ਦੇ ਬਾਹਰ ਵਸਤੂਆਂ ਵਿਖਾਈ ਦੇ ਸਕਦੀਆਂ ਹਨ, ਜੇ ਉਹਨਾਂ ਤੇ ਪ੍ਰਕਾਸ਼ ਦੀਆਂ ਕਿਰਨਾਂ ਆਪਾਤੀ ਹੋਣ ਜਾਂ ਉਹ ਆਪਣਾ ਪ੍ਰਕਾਸ਼ ਉਤਸਰਜਿਤ ਕਰਨ ।

ਪ੍ਰਸ਼ਨ 2.
ਨਿਯਮਿਤ ਅਤੇ ਖਿੱਲਰਵਾਂ ਪਰਾਵਰਤਨ ਵਿੱਚ ਅੰਤਰ ਦੱਸੋ । ਕੀ ਖਿੱਲਰਵੇਂ ਪਰਾਵਰਤਨ ਦਾ ਅਰਥ ਹੈ ਕਿ ਪਰਾਵਰਤਨ ਦੇ ਨਿਯਮ ਫੇਲ੍ਹ ਹੋ ਗਏ ਹਨ ?
ਉੱਤਰ-
ਨਿਯਮਿਤ ਅਤੇ ਖਿੱਲਰਵੇਂ ਪਰਾਵਰਤਨ ਵਿੱਚ ਅੰਤਰ-

ਨਿਯਮਿਤ ਪਰਾਵਰਤਨ ਖਿੱਲਰਵਾਂ ਪਰਾਵਰਤਨ
(i) ਸਮਤਲ ਅਤੇ ਮੁਲਾਇਮ ਸੜਾ ਤੇ ਪਰਾਵਰਤਨ ਹੁੰਦਾ ਹੈ । (i) ਖੁਰਦਰੀ ਸੜਾ ਤੋਂ ਪਰਾਵਰਤਨ ਹੁੰਦਾ ਹੈ ।
(ii) ਪਰਾਵਰਤਿਤ ਕਿਰਨਾਂ ਸਮਾਂਤਰ ਹੁੰਦੀਆਂ ਹਨ । (ii) ਪਰਾਵਰਤਿਤ ਕਿਰਨਾਂ ਅਸਮਾਂਤਰ ਹੁੰਦੀਆਂ ਹਨ ।

ਵਿਸਰਿਤ ਪਰਾਵਰਤਨ ਸਮੇਂ ਪਰਾਵਰਤਨ ਦੇ ਨਿਯਮ ਦਾ ਫੇਲ੍ਹ ਹੋਣਾ ਸਹੀਂ ਹੈ | ਅਜਿਹਾ ਸਤਾ ਦੀਆਂ ਅਨਿਯਮਿਤਤਾਵਾਂ ਦੇ ਕਾਰਨ ਹੈ ।

ਪ੍ਰਸ਼ਨ 3.
ਹੇਠ ਵਿੱਚੋਂ ਹਰ ਇੱਕ ਥਾਂ ਤੇ ਲਿਖੋ, ਜੇ ਪ੍ਰਕਾਸ਼ ਦੀ ਇੱਕ ਸਮਾਨ-ਅੰਤਰ ਕਿਰਨ-ਪੁੰਜ ਇਨ੍ਹਾਂ ਨਾਲ ਟਕਰਾਏ ਤਾਂ ਨਿਯਮਿਤ ਪਰਾਵਰਤਨ ਹੋਵੇਗਾ ਜਾਂ ਖ਼ਿਲਰਵਾਂ ਪਰਾਵਰਤਨ ਹੋਵੇਗਾ | ਹਰ ਇੱਕ ਸਥਿਤੀ ਵਿੱਚ ਆਪਣੇ ਉੱਤਰ ਦੀ ਉੱਚਿਤਤਾ ਦੱਸੋ ।
(ੳ) ਪਾਲਿਸ਼ ਕੀਤੀ ਹੋਈ ਲੱਕੜੀ ਦਾ ਮੇਜ਼
(ਆ) ਚੱਕ ਪਾਊਡਰ
(ੲ) ਗੱਤੇ ਦੀ ਸਤ੍ਹਾ
(ਸ) ਸੰਗਮਰਮਰ ਦੇ ਫਰਸ਼ ਉੱਤੇ ਖਿੱਲਰਿਆ ਪਾਣੀ ॥
(ਹ) ਦਰਪਣ
(ਕ) ਕਾਗਜ਼ ਦਾ ਟੁਕੜਾ ।
ਉੱਤਰ-
(ੳ) ਪਾਲਿਸ਼ ਯੁਕਤ ਲੱਕੜੀ ਦਾ ਮੇਜ਼-ਨਿਯਮਿਤ ਪਰਾਵਰਤਨ ਕਿਉਂਕਿ ਲੱਕੜੀ ਦੇ ਮੇਜ਼ ਦੀ ਸਤਾ ਪਾਲਿਸ਼ ਹੋਣ ਤੋਂ ਇਲਾਵਾ ਸਮਤਲ ਵੀ ਹੈ ।
(ਅ) ਚੱਕ ਪਾਊਡਰ-ਸਹਿਤ ਪਰਾਵਰਤਨ ਕਿਉਂਕਿ ਚਾਕ ਪਾਊਡਰ ਖੁਰਦੁਰੀ ਸੜਾ ਪ੍ਰਦਾਨ ਕਰਦਾ ਹੈ ।
(ੲ)ਗੱਤੇ ਦੀ ਸੜਾ-ਵਿਸਰਿਤ ਪਰਾਵਰਤਨ, ਸੜਾ ਤੇ ਮੌਜੂਦ ਅਨਿਯਮਿਤਤਾਵਾਂ ਦੇ ਕਾਰਨ ।
(ਸ) ਸੰਗਮਰਮਰ ਦੇ ਫ਼ਰਸ਼ ਉੱਤੇ ਖਿਲਰਿਆ ਪਾਣੀ-ਨਿਯਮਿਤ ਪਰਾਵਰਤਨ ਕਿਉਂਕਿ ਪਾਣੀ ਨਾਲ ਸਮਤਲ ਸੜਾ ਬਣ ਜਾਂਦੀ ਹੈ ।
(ਹ) ਦਰਪਣ-ਨਿਯਮਿਤ ਪਰਾਵਰਤਨ ਕਿਉਂਕਿ ਇਸਦੀ ਸੜਾ ਸਮਤਲ ਹੈ ।
(ਕ) ਕਾਗ਼ਜ਼ ਦਾ ਟੁਕੜਾ-ਨਿਯਮਿਤ ਜੇ ਕਰ ਕਾਗ਼ਜ਼ ਸਮਤਲ ਹੈ ਅਤੇ ਵਿਸਤ੍ਰਿਤ ਜੇ ਕਰ ਕਾਗਜ਼ ਖ਼ੁਰਦਰਾ ਹੈ ।

PSEB 8th Class Science Solutions Chapter 16 ਪ੍ਰਕਾਸ਼

ਪ੍ਰਸ਼ਨ 4.
ਪਰਾਵਰਤਨ ਦੇ ਨਿਯਮ ਦੱਸੋ ।
ਉੱਤਰ-ਪਰਾਵਰਤਨ ਦੇ ਨਿਯਮ
(i) ਆਪਾਤੀ ਕੋਣ ∠i = ਪਰਾਵਰਤਿਤ ਕੋਣ ∠r
(ii) ਆਪਾਤੀ ਕਿਰਨ, ਆਪਾਤੀ ਬਿੰਦੂ ਤੇ ਅਭਿਲੰਬ ਅਤੇ ਪਰਾਵਰਤਿਤ ਕਿਰਨ ਸਾਰੇ ਇੱਕ ਤਲ ਤੇ ਹੀ ਹੁੰਦੇ ਹਨ ।

ਪ੍ਰਸ਼ਨ 5.
ਇਹ ਦਰਸਾਉਣ ਲਈ ਕਿ ਆਪਤਿਤ ਕਿਰਨ, ਪਰਾਵਰਤਿਤ ਕਰਨ ਅਤੇ ਆਪਨ ਬਿੰਦੂ ਉੱਤੇ ਅਭਿਲੰਬ ਇੱਕ ਹੀ ਤਲ ਵਿੱਚ ਹੁੰਦੇ ਹਨ, ਇੱਕ ਕਿਰਿਆ ਕਲਾਪ ਦਾ ਵਰਣਨ ਕਰੋ ।
ਉੱਤਰ-
ਕਿਰਿਆਕਲਾਪ-ਇੱਕ ਮੇਜ਼ ਤੇ ਇੱਕ ਸਫ਼ੇਦ ਸ਼ੀਟ ਫੈਲਾਓ । ਇਸ ਤੇ MM ਇੱਕ ਸਿੱਧੀ ਰੇਖਾ ਖਿੱਚੋ । ਇਸ ਰੇਖਾ ਤੇ ਸਮਤਲ ਦਰਪਣ ਦੀ ਪੱਟੀ ਨੂੰ ਖੜ੍ਹਾ ਕਰੋ । ਹੁਣ ਟਾਰਚ ਦੀ ਸਹਾਇਤਾ ਨਾਲ ਪ੍ਰਕਾਸ਼ ਨੂੰ ਇਸ ਪੱਟੀ ਤੇ ਇੱਕ ਸਮਤਲ ਦਰਪਣ ਕੰਘੀ ਵਿੱਚੋਂ ਇਸ ਤਰ੍ਹਾਂ ਪਾਓ ਕਿ ਇਹ ਮੇਜ਼ ਦੇ ਸਮਾਂਤਰ ਹੋਵੇ | ਆਪਤਿਤ ਅਤੇ ਪਰਾਵਰਤਿਤ ਕਿਰਨਾਂ ਦਾ ਇਕ ਸੁੰਦਰ ਪੈਟਰਨ ਪ੍ਰਾਪਤ ਹੁੰਦਾ ਹੈ ।

ਇੱਕ ਪੈਨਸਿਲ ਨਾਲ ਕਿਸੇ ਵੀ ਆਪਾਤਿਤ ਕਿਰਨ ਤੇ ਤਿੰਨ ਬਿੰਦੂ A, B, C ਆਪਤਿਤ ਅੰਕਿਤ ਕਰੋ ਅਤੇ ਇਸਦੇ ਸੰਗਤ ਪਰਾਵਰਤਿਤ ਕਿਰਨ ਤੇ ਕਿਰਨ ਬਿੰਦੁ D, E, F ਅੰਕਿਤ ਕਰੋ 1 ਟਾਰਚ ਬੰਦ ਕਰ ਦਿਓ । ਦਰਪਣ ਹਟਾ ਲਓ । ਹੁਣ ਬਿੰਦੂਆਂ ਨੂੰ ਮਿਲਾ ਕੇ ਦਰਪਣ ਦੀ ਸਥਿਤੀ ਤਕ ਵਧਾਓ 1 ABC ਰੇਖਾ MM ਨੂੰ 0 ਤੇ ਪਰਾਵਰਤਿਤ ਕਿਰਨ ਮਿਲਦੀ ਹੈ । ਇਸੇ ਤਰਾਂ DEF ਰੇਖਾ ਵੀ MM’ ਨੂੰ 0 ਤੇ ਮਿਲਦੀ ਹੈ । OA ਆਪਾਤਿਤ ਕਿਰਨ ਹੈ ਜਦੋਂ ਕਿ OF ਪਰਾਵਰਤਿਤ ਕਿਰਨ ਹੈ । O ਤੇ ਅਭਿਲੰਬ ON ਖਿੱਚ ਕੇ ਆਪਤਨ ਕੋਣ ON ਅਤੇ ਪਰਾਵਰਤਨ ਕੋਣ FON ਮਾਪੋ ਜੋ ਬਰਾਬਰ ਹੋਣਗੇ । ਆਪਤਿਤ ਕਿਰਨ ਪਰਾਵਰਤਿਤ ਕਰਨ ਅਤੇ ਆਪਨ ਬਿੰਦੁ ਤੇ ਅਭਿਲੰਬ ਸਾਰੇ ਇਕ ਹੀ ਇਕੋ ਤਲ ਵਿੱਚ ਹਨ । ਇਸ ਨਾਲ ਪਰਾਵਰਤਨ ਦੇ ਦੋਨੋਂ ਨਿਯਮ ਸਿੱਧ ਹੋ ਜਾਂਦੇ ਹਨ ।
PSEB 8th Class Science Solutions Chapter 16 ਪ੍ਰਕਾਸ਼ 1

ਪ੍ਰਸ਼ਨ 6.
ਖ਼ਾਲੀ ਸਥਾਨ ਭਰੋ
(ੳ)
ਇੱਕ ਸਮਤਲ ਦਰਪਣ ਦੇ ਸਾਹਮਣੇ 1m ਦੂਰ ਖਲੋਤਾ ਇੱਕ ਵਿਅਕਤੀ ਆਪਣੇ ਪ੍ਰਤਿਬਿੰਬ ਤੋਂ ………… m ਦੁਰ ਵਿਖਾਈ ਦਿੰਦਾ ਹੈ ।
(ਅ) ਜੇ ਕਿਸੇ ਸਮਤਲ ਦਰਪਣ ਦੇ ਸਾਹਮਣੇ ਖਲੋ ਕੇ ਤੁਸੀਂ ਆਪਣੇ ਸੱਜੇ ਹੱਥ ਨਾਲ ਆਪਣੇ …………. ਕੰਨ ਨੂੰ ਛੂਹੋ ਤਾਂ ਦਰਪਣ ਵਿੱਚ ਅਜਿਹਾ ਲੱਗੇਗਾ ਕਿ ਤੁਹਾਡਾ ਸੱਜਾ ਕੰਨ ……….. ਹੱਥ ਨਾਲ ਛੂਹਿਆ ਗਿਆ ਹੈ ।
(ਈ) ਜਦੋਂ ਤੁਸੀਂ ਘੱਟ ਪ੍ਰਕਾਸ਼ ਵਿੱਚ ਵੇਖਦੇ ਹੋ ਤਾਂ ਤੁਹਾਡੀ ਪੁਤਲੀ ਦਾ ਅਕਾਰ …….. ਹੋ ਜਾਂਦਾ ਹੈ ।
(ਸ) ਰਾਤ-ਦ੍ਰਿਸ਼ਟੀ ਵਾਲੇ ਪੰਛੀਆਂ ਦੀਆਂ ਅੱਖਾਂ ਵਿੱਚ ਗੱਡਜ਼ ਦੀ ਸੰਖਿਆ ਨਾਲੋਂ ਕੋਨਾਂ ਦੀ ਗਿਣਤੀ ………………………… ਹੁੰਦੀ ਹੈ ।
ਉੱਤਰ-
(ੳ) 2
(ਅ) ਸੱਜੇ, ਖੱਬੇ
(ੲ) ਵੱਡਾ
(ਸ) ਵੱਧ ।

ਪ੍ਰਸ਼ਨ 7.
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ
(ੳ) ਆਪਤਨ ਕੋਣ, ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ
(i) ਹਮੇਸ਼ਾ
(ii) ਕਦੇ-ਕਦੇ
(iii) ਵਿਸ਼ੇਸ਼ ਹਾਲਤਾਂ ਵਿੱਚ
(iv) ਕਦੇ ਨਹੀਂ !
ਉੱਤਰ-
(i) ਹਮੇਸ਼ਾ ।

(ਅ) ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤਿਬਿੰਬ ਹੁੰਦਾ ਹੈ
(i) ਆਭਾਸੀ, ਦਰਪਣ ਦੇ ਪਿੱਛੇ ਅਤੇ ਵੱਡਾ
(ii) ਆਭਾਸੀ, ਦਰਪਣ ਦੇ ਪਿੱਛੇ ਅਤੇ ਵਸਤੂ ਬਿੰਬ ਦੇ ਸਾਈਜ਼ ਦੇ ਬਰਾਬਰ
(iii) ਵਾਸਤਵਿਕ, ਦਰਪਣ ਤੇ ਤਲ ਉੱਤੇ ਅਤੇ ਵੱਡਾ
(iv) ਵਾਸਤਵਿਕ, ਦਰਪਣ ਦੇ ਪਿੱਛੇ ਅਤੇ ਬਿੰਬ ਦੇ ਸਾਇਜ਼ ਦੇ ਬਰਾਬਰ ।
ਉੱਤਰ-
(iv) ਵਾਸਤਵਿਕ, ਦਰਪਣ ਦੇ ਪਿੱਛੇ ਅਤੇ ਬਿੰਬ ਦੇ ਸਾਇਜ਼ ਦੇ ਬਰਾਬਰ ।

ਪ੍ਰਸ਼ਨ 8.
ਕਲੀਡੀਓਸਕੋਪ ਦੀ ਰਚਨਾ ਦਾ ਵਰਣਨ ਕਰੋ ।
ਉੱਤਰ-
ਕਲੀਡੀਓਸਕੋਪ-ਇਹ ਇੱਕ ਖਿਡੌਣਾ ਹੈ ਜਿਸ ਨਾਲ ਕਈ ਪ੍ਰਤਿਬਿੰਬ ਬਣਾਏ ਜਾ ਸਕਦੇ ਹਨ । ਕਲੀਡੀਓਸਕੋਪ ਵਿੱਚ ਦਰਪਣ ਦੀਆਂ ਤਿੰਨ ਆਇਤਾਕਾਰ ਪੱਟੀਆਂ ਨੂੰ ਪਿਜ਼ਮ ਦੀ ਆਕ੍ਰਿਤੀ ਵਿੱਚ ਜੋੜਿਆ ਜਾਂਦਾ ਹੈ ਅਤੇ ਇੱਕ ਮੋਟੇ ਚਾਰਟ
PSEB 8th Class Science Solutions Chapter 16 ਪ੍ਰਕਾਸ਼ 2
ਨਾਲ ਬਣੇ ਬੇਲਨਾਕਾਰ ਟਿਊਬ ਵਿੱਚ ਲਗਾ ਦਿੱਤਾ ਜਾਂਦਾ ਹੈ । ਟਿਉਬ ਦੇ ਇੱਕ ਸਿਰੇ ਤੇ ਕੇਂਦਰ ਵਿੱਚ ਛੇਕ ਯੁਕਤ ਗੱਤੇ ਦੀ ਡਿਸਕ ਲਗਾਈ ਜਾਂਦੀ ਹੈ ਅਤੇ ਦੂਜੇ ਸਿਰੇ ਤੇ ਸਮਤਲ ਕੱਚ ਦੀ ਗੋਲ ਆਕਾਰ ਵਾਲੀ ਪਲੇਟ ਦਰਪਣ ਨੂੰ ਛੁਹਦੇ ਹੋਏ ਮਜ਼ਬੂਤੀ ਨਾਲ ਚਿਪਕਾ ਦਿੰਦੇ ਹਨ । ਇਸ ਦੇ ਉੱਪਰ ਕੁੱਝ ਰੰਗੀਨ ਕੱਚ ਦੇ ਟੁਕੜੇ ਰੱਖ ਕੇ ਪਿਸੇ ਹੋਏ ਕੱਚ ਦੀ ਪਲੇਟ ਨਾਲ ਬੰਦ ਕਰ ਦਿੰਦੇ ਹਨ । ਇਸ ਤਰ੍ਹਾਂ ਕਲੀਡੀਓਸਕੋਪ ਤਿਆਰ ਹੋ ਜਾਂਦੀ ਹੈ ।

ਪ੍ਰਸ਼ਨ 9.
ਮਨੁੱਖੀ ਅੱਖ ਦਾ ਲੇਬਲ ਕੀਤਾ ਚਿੱਤਰ ਬਣਾਓ !
ਉੱਤਰ-
ਮਨੁੱਖੀ ਅੱਖ ਦਾ ਲੇਬਲ ਕੀਤਾ ਚਿੱਤਰ-
PSEB 8th Class Science Solutions Chapter 16 ਪ੍ਰਕਾਸ਼ 3

ਪ੍ਰਸ਼ਨ 10.
ਗੁਰਮੀਤ ਲੇਜ਼ਰ ਟਾਰਚ ਦੁਆਰਾ ਪਾਠ-ਪੁਸਤਕ ਦੀ ਕਿਰਿਆ 16.8 ਨੂੰ ਕਰਨਾ ਚਾਹੁੰਦਾ ਸੀ । ਉਸਦੇ ਅਧਿਆਪਕ ਨੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ । ਕੀ ਤੁਸੀਂ ਅਧਿਆਪਕ ਦੀ ਸਲਾਹ ਦੇ ਅਧਾਰ ਦੀ ਵਿਆਖਿਆ ਕਰ ਸਕਦੇ ਹੋ ?
ਉੱਤਰ-
ਲੇਜ਼ਰ ਟਾਰਚ ਦੀ ਕਿਰਨ ਅੱਖ ਦੇ ਰੇਟੀਨਾ ਨੂੰ ਹਾਨੀ ਪਹੁੰਚਾ ਸਕਦੀ ਹੈ । ਇਸ ਲਈ ਅਧਿਆਪਕ ਨੇ ਲੇਜ਼ਰ ਟੱਰਚ ਦੇ ਉਪਯੋਗ ਲਈ ਮਨ੍ਹਾਂ ਕਰ ਦਿੱਤਾ ।

PSEB 8th Class Science Solutions Chapter 16 ਪ੍ਰਕਾਸ਼

ਪ੍ਰਸ਼ਨ 11.
ਵਰਣਨ ਕਰੋ ਕਿ ਤੁਸੀਂ ਆਪਣੀਆਂ ਅੱਖਾਂ ਦੀ ਦੇਖਭਾਲ ਕਿਵੇਂ ਕਰੋਗੇ ?
ਉੱਤਰ-
ਅੱਖਾਂ ਦੀ ਦੇਖਭਾਲ-ਅੱਖਾਂ ਕੁਦਰਤ ਦੀ ਦਿੱਤੀ ਹੋਈ ਇੱਕ ਅਨਮੋਲ ਦੇਣ ਹੈ । ਇਸ ਲਈ ਇਹ ਜ਼ਰੂਰੀ ਹੈ ਕਿ ਅੱਖਾਂ ਦੀ ਉੱਚਿਤ ਦੇਖਭਾਲ ਕੀਤੀ ਜਾਵੇ ।

  • ਸਾਫ਼ ਸਵੱਛ ਪਾਣੀ ਨਾਲ ਹਰ ਰੋਜ਼ ਅੱਖਾਂ ਦੀ ਸਫ਼ਾਈ ਕਰਨੀ ਚਾਹੀਦੀ ਹੈ ।
  • ਬਹੁਤ ਤੇਜ਼ ਜਾਂ ਘੱਟ ਰੋਸ਼ਨੀ ਵਿੱਚ ਪੜ੍ਹਨਾ ਨਹੀਂ ਚਾਹੀਦਾ ।
  • ਚਲਦੇ ਵਾਹਨ ਵਿੱਚ ਕਦੇ ਨਹੀਂ ਪੜ੍ਹਨਾ ਚਾਹੀਦਾ |
  • ਅੱਖਾਂ ਨੂੰ ਵੱਧ ਮਲਣਾ ਨਹੀਂ ਚਾਹੀਦਾ ।
  • ਬਹੁਤ ਗਰਮੀ ਵਾਲੇ ਦਿਨ, ਧੁੱਪ ਦੀਆਂ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
  • ਸੂਰਜ ਨੂੰ ਸਿੱਧਾ ਨਹੀਂ ਵੇਖਣਾ ਚਾਹੀਦਾ ਅਤੇ ਨਾ ਹੀ ਸੂਰਜ ਗ੍ਰਹਿਣ ਨੂੰ ਵੇਖਣਾ ਚਾਹੀਦਾ ਹੈ ।
  • ਸਿਹਤਮੰਦ ਸਾਫ਼ ਅੱਖਾਂ ਦੇ ਲਈ ਵਿਟਾਮਿਨ ਯੁਕਤ ਭੋਜਨ ਖਾਣਾ ਚਾਹੀਦਾ ਹੈ ।

ਪ੍ਰਸ਼ਨ 12.
ਜੇ ਪਰਾਵਰਤਿਤ ਕਿਰਨ, ਆਪਤਿਤ ਕਿਰਨ ਨਾਲ 90° ਦਾ ਕੋਣ ਬਣਾਏ ਤਾਂ ਆਪਤਨ ਕੋਣ ਦਾ ਮਾਨ ਕੀ ਹੋਵੇਗਾ |
ਹੱਲ-ਜੇ ∠i = ਆਪਤਨ ਕੋਣ
∠r = ਪਰਾਵਰਤਨ ਕੋਣ
∠i + ∠r = 90° ਦਿੱਤਾ ਹੋਇਆ)
ਪਰ ∠i = ∠r ਪਰਾਵਰਤਨ ਦੇ ਨਿਯਮ ਅਨੁਸਾਰ)
∴ ∠i + ∠i = 90°
∴ 2∠ 90°
∴ ∠i = 45° ਉੱਤਰ
PSEB 8th Class Science Solutions Chapter 16 ਪ੍ਰਕਾਸ਼ 4

ਪ੍ਰਸ਼ਨ 13.
ਜੇ ਦੋ ਸਮਾਨੰਤਰ ਸਮਤਲ ਦਰਪਣ ਇੱਕ ਦੂਜੇ ਤੋਂ 40 cm ਦੀ ਦੂਰੀ ਉੱਤੇ ਤੇ ਰੱਖੇ ਹੋਣ ਤਾਂ ਇਹਨਾਂ ਦੇ ਵਿੱਚ ਰੱਖੀ ਇੱਕ ਮੋਮਬਤੀ ਦੇ ਕਿੰਨੇ ਪ੍ਰਤੀਬਿੰਬ ਬਣਨਗੇ ?
ਉੱਤਰ-
ਜੇ ਦੋ ਸਮਤਲ ਦਰਪਣ 40cm ਦੀ ਆਪਸੀ ਦੂਰੀ AB ਤੇ ਸਮਾਂਤਰ ਰੱਖੇ ਹੋਣ ਤਾਂ ਦਰਪਣ ਵਿਚਲਾ ਕੋਣ 0° ਹੋਵੇਗਾ ਜੋ 360° ਦਾ ਛੋਟਾ ਗੁਣਾਂਕ ਨਹੀਂ ਹੈ । ਇਸ ਲਈ ਅਸਲ ਵਿੱਚ B, A, B, Y ਪ੍ਰਤਿਬਿੰਬਾਂ ਦੀ ਸੰਖਿਆ ਅਣਗਿਣਤ ਹੋਣੀ ਚਾਹੀਦੀ ਹੈ ਕਿਉਂਕਿ B, A, ਵਾਰ-ਵਾਰ ਪਰਾਵਰਤਨਾਂ ਦੇ ਕਾਰਨ, ਪ੍ਰਕਾਸ਼ ਦੀ ਊਰਜਾ ਨਸ਼ਟ ਹੋ ਜਾਂਦੀ ਹੈ ਇਸ ਲਈ ਕੁੱਝ ਹੀ ਪ੍ਰਤਿਬਿੰਬ ਬਣਦੇ ਹਨ । ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ ।

ਪ੍ਰਸ਼ਨ 14.
ਦੋ ਦਰਪਣ ਇੱਕ-ਦੂਜੇ ਦੇ ਲੰਬ ਰੂਪ ਵਿੱਚ ਰੱਖੇ ਹਨ । ਪ੍ਰਕਾਸ਼ ਦੀ ਇੱਕ ਕਿਰਨ ਇੱਕ ਦਰਪਣ ਉੱਤੇ 30° ਦੇ ਕੋਣ ਤੇ ਆਪਤਿਤ ਹੁੰਦੀ ਹੈ ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ । ਦੂਜੇ ਦਰਪਣ ਤੋਂ ਪਰਾਵਰਤਿਤ ਹੋਣ ਵਾਲੀ ਪਰਾਵਰਤਿਤ ਕਿਰਨ ਬਣਾਓ ।
PSEB 8th Class Science Solutions Chapter 16 ਪ੍ਰਕਾਸ਼ 6
ਉੱਤਰ-
PSEB 8th Class Science Solutions Chapter 16 ਪ੍ਰਕਾਸ਼ 7

ਪ੍ਰਸ਼ਨ 15.
ਚਿੱਤਰ ਵਿੱਚ ਦਰਸਾਏ ਅਨੁਸਾਰ ‘ਬੂਝਿ ਸਮਤਲ ਦਰਪਣ ਦੇ ਠੀਕ ਸਾਹਮਣੇ ਵਾਲੇ ਪਾਸੇ ਤੋਂ ਕੁਝ ਦੂਰ ਇੱਕ ਕਿਨਾਰੇ A ਤੇ ਖੜਾ ਹੁੰਦਾ ਹੈ । ਕੀ ਉਹ ਖੁਦ ਨੂੰ ਦਰਪਣ ਵਿੱਚ ਦੇਖ ਸਕਦਾ ਹੈ ? ਕੀ ਉਹ P, 9 ਅਤੇ R ਤੇ ਸਥਿਤ ਵਸਤੂਆਂ ਦੇ ਪ੍ਰਤਿਬਿੰਬ ਵੀ ਵੇਖ ਸਕਦਾ ਹੈ ?
PSEB 8th Class Science Solutions Chapter 16 ਪ੍ਰਕਾਸ਼ 8
ਉੱਤਰ-
“ਬੂਝੇ’ ਖ਼ੁਦ ਨੂੰ ਨਹੀਂ ਵੇਖ ਸਕਦਾ ਕਿਉਂਕਿ ਉਹ ਦਰਪਣ ਦੀ ਸੀਮਾ ਤੋਂ ਬਾਹਰ ਹੈ । ਉਸ ਨੂੰ P ਦਾ ਪ੍ਰਤਿਬਿੰਬ । ਆਸਾਨੀ ਨਾਲ ਵਿਖਾਈ ਦੇਣਗੇ ਪਰੰਤੂ Q ਅਤੇ R ਦਾ ਪ੍ਰਤਿਬਿੰਬ ਨਹੀਂ ਵਿਖਾਈ ਦੇਵੇਗਾ |
PSEB 8th Class Science Solutions Chapter 16 ਪ੍ਰਕਾਸ਼ 9

ਪ੍ਰਸ਼ਨ 16.
(ੳ) A ਤੇ ਸਥਿਤ ਕਿਸੇ ਵਸਤੂ ਦੇ ਸਮਤਲ ਦਰਪਣ ਵਿੱਚ ਬਣਨ | ਵਾਲੇ ਪ੍ਰਤਿਬਿੰਬ ਦੀ ਸਥਿਤੀ ਪਤਾ ਕਰੋ ।
(ਅ) ਦੀ ਸਥਿਤੀ 8 ਤੋਂ “ਹੇ ਪ੍ਰਤਿਬਿੰਬ ਨੂੰ ਵੇਖ ਸਕਦੀ ਹੈ ?
(ੲ) ਦੀ ਸਥਿਤੀ 0 ਤੋਂ ‘ਬੂਥੋਂ ਇਸ ਪ੍ਰਤਿਬਿੰਬ ਨੂੰ ਵੇਖ ਸਕਦਾ ਹੈ ?
(ਸ) ਜਦੋਂ “ਪਹੇਲੀ B ਤੋਂ Cਤੇ ਚਲੀ ਜਾਂਦੀ ਹੈ ਤਾਂ ਮੈ ਦਾ ਪ੍ਰਤਿਬਿੰਬ ਕਿਸ ਪਾਸੇ ਖਿਸਕ ਜਾਂਦਾ ਹੈ ?
PSEB 8th Class Science Solutions Chapter 16 ਪ੍ਰਕਾਸ਼ 10
ਉੱਤਰ-
(ੳ) A ਤੇ ਸਥਿਤ ਵਸਤੂ ਦਾ ਪ੍ਰਤਿਬਿੰਬ ਦਰਪਣ ਵਿੱਚ ਉੱਨੀ ਹੀ ਦੂਰੀ ਤੇ ਬਣੇਗਾ ਜਿੰਨੀ ਦੂਰੀ ਤੇ ਵਸਤੂ ਦਰਪਣ ਦੇ ਸਾਹਮਣੇ ਹੈ ।
(ਅ) ਸਥਿਤੀ B ਤੋਂ ‘ਪਹੇਲੀ’ A ਦਾ ਪ੍ਰਤਿਬਿੰਬ ਵੇਖ ਸਕਦੀ ਹੈ ।
(ੲ) ਬਥਿਤੀ C ਤੋਂ ‘ਬੂਝੂ’ A ਦਾ ਪ੍ਰਤਿਬਿੰਬ ਵੇਖ ਸਕਦਾ ਹੈ ।
(ਸ) ਜਦੋਂ ਸਥਿਤੀ B ਤੋਂ ‘ਪਹੇਲੀ’ ਸਥਿਤ C ਤੇ ਜਾਂਦੀ ਹੈ ਤਾਂ ਪ੍ਰਤਿਬਿੰਬ ਅੱਗੇ ਵੱਲ ਨਹੀਂ ਖਿਸਕਦਾ ਹੈ ।
PSEB 8th Class Science Solutions Chapter 16 ਪ੍ਰਕਾਸ਼ 11

PSEB Solutions for Class 8 Science ਪ੍ਰਕਾਸ਼ Important Questions and Answers

ਬਹੁ-ਵਿਕਲਪੀ ਪ੍ਰਸ਼ਨ-ਉੱਤਰ

1. ਸਮਤਲ ਅਤੇ ਚਮਕਦਾਰ ਸੜ੍ਹਾ ਜਿਹੜੀ ਪ੍ਰਕਾਸ਼ ਨੂੰ ਉਸੇ ਜਾਂ ਕਿਸੇ ਹੋਰ ਦਿਸ਼ਾ ਵਿਚ ਵਾਪਸ ਭੇਜਦੀ ਹੈ, ਕਹਾਉਂਦੀ ਹੈ :
(ਉ) ਲੈੱਨਜ਼
(ਅ) ਪਿਜ਼ਮ
(ਇ) ਦਰਪਣ
(ਸ ਬਹੁਦਰਸ਼ੀ ।
ਉੱਤਰ-
(ੲ) ਦਰਪਣ !

2. ਸੂਰਜ ਦੇ ਪ੍ਰਕਾਸ਼ ਦੇ ਕਿੰਨੇ ਰੰਗ ਹੁੰਦੇ ਹਨ ?
(ਉ) 2
(ਅ) 5
(ੲ) 7
(ਸ) 3.
ਉੱਤਰ-
(ੲ) 7.

PSEB 8th Class Science Solutions Chapter 16 ਪ੍ਰਕਾਸ਼

3. ਇਹ ਨਿਰੋਗ ਅੱਖ ਦੁਆਰਾ ਪੜ੍ਹਨ ਦੇ ਲਈ ਸਭ ਤੋਂ ਵਧੇਰੇ ਸੁਵਿਧਾਜਨਕ ਦੂਰੀ ਹੈ :
(ਉ) 10 ਸੈਂਮੀ.
(ਅ) 25 ਸੈਂਮੀ.
(ੲ) 15 ਸੈਂਮੀ.
(ਸ) 20 ਸੈਂਮੀ. ।
ਉੱਤਰ-
(ਅ) 25 ਸੈਂਮੀ. ।

4. ਜਦੋਂ ਤੁਸੀਂ ਘੱਟ ਪ੍ਰਕਾਸ਼ ਵਿਚ ਵੇਖਦੇ ਹੋ ਤਾਂ ਤੁਹਾਡੀ ਪੁਤਲੀ ਦਾ ਸਾਈਜ਼ ………… ਹੋ ਜਾਂਦਾ ਹੈ ।
(ਉ) ਘੱਟ
(ਅ ਵੱਧ
(ੲ) ਨਾ ਘੱਟ ਨਾ ਵੱਧ
(ਸ) ਬਿਲਕੁਲ ਘੱਟ ।
ਉੱਤਰ-
(ਅ) ਵੱਧ !

5. ਪ੍ਰਕਾਸ਼ ਦੇ ਆਪਣੇ ਘਟਕ ਰੰਗਾਂ ਵਿਚ ਵਿਭਾਜਿਤ ਹੋਣ ਦੀ ਪ੍ਰਕਿਰਿਆ ਕਹਾਉਂਦੀ ਹੈ
(ਉ) ਪਰਾਵਰਤਨ
(ਅ ਅਪਵਰਤਕ
(ਈ) ਵਿਖੇਪਣ
(ਸ) ਸੰਯੋਜਨ !
ਉੱਤਰ-
(ਈ) ਵਿਖੇਪਣ ।

6. ਨੇਤਰ ਲੈੱਨਜ਼ ਪ੍ਰਕਾਸ਼ ਨੂੰ ਫੋਕਸ ਕਰਦਾ ਹੈ
(ਉ) ਕਾਰਨੀਆ ਤੇ
(ਅ) ਰੈਟਿਨਾ ਤੇ
(ਈ) ਆਇਰਸ ਤੇ
(ਸ) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
(ਅ) ਰੇਟਿਨਾ ਤੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਨੂੰ ਵੇਖਣ ਲਈ ਕਿਸ ਵਸਤੂ ਦੀ ਲੋੜ ਹੈ ?
ਉੱਤਰ-
ਪ੍ਰਕਾਸ਼ ।

ਪ੍ਰਸ਼ਨ 2.
ਕੋਈ ਦੋ ਦੀਪਤ ਵਸਤੂਆਂ ਦੇ ਨਾਂ ਲਿਖੋ ।
ਉੱਤਰ-

  • ਸੂਰਜ,
  • ਬਿਜਲੀ ਦਾ ਬਲਬ ।

ਪ੍ਰਸ਼ਨ 3.
ਕੀ ਚੰਦਰਮਾ ਦੀਪਤ ਪਿੰਡ ਹੈ ਜਾਂ ਅਦੀਪਤ ?
ਉੱਤਰ-
ਅਦੀਪਤ ਪਿੰਡ ।

ਪ੍ਰਸ਼ਨ 4.
ਕਿਹੜੀ ਸੜ੍ਹਾ ਦਰਪਣ ਬਣ ਸਕਦੀ ਹੈ ?
ਉੱਤਰ-
ਕੋਈ ਵੀ ਪਾਲਿਸ਼ ਕੀਤੀ ਹੋਈ ਜਾਂ ਚਮਕੀਲੀ ਸੜਾ ।

ਪ੍ਰਸ਼ਨ 5.
ਜੇ ਤੁਸੀਂ ਦਰਪਣ ਦੇ ਸਾਹਮਣੇ ਖੜ੍ਹੇ ਹੋ ਅਤੇ ਤੁਸੀਂ ਆਪਣਾ ਪ੍ਰਤਿਬਿੰਬ ਵੇਖ ਰਹੇ ਹੋ । ਤੁਹਾਡੇ ਅਤੇ ਤੁਹਾਡੇ ਪ੍ਰਤਿਬਿੰਬ ਵਿੱਚ ਕਿੰਨੀ ਦੂਰੀ ਹੈ ?
ਉੱਤਰ-
ਸਮਤਲ ਦਰਪਣ ਵਿੱਚ ਵਸਤੂ ਦੀ ਦਰਪਣ ਤੋਂ ਦੂਰੀ = ਪ੍ਰਤਿਬਿੰਬ ਦੀ ਦਰਪਣ ਤੋਂ ਦੂਰੀ ਹੁੰਦੀ ਹੈ । ਇਸ ਲਈ ਅਸੀਂ ਆਪਣੇ ਪ੍ਰਤਿਬਿੰਬ ਤੋਂ ਦੁੱਗਣੀ ਦੂਰੀ ਤੇ ਹਾਂ ।

ਪ੍ਰਸ਼ਨ 6.
ਪ੍ਰਕਾਸ਼ ਦੇ ਸੱਤ ਰੰਗਾਂ ਦੇ ਨਾਂ ਲਿਖੋ ।
ਉੱਤਰ-
ਲਾਲ, ਕੇਸਰੀ, ਪੀਲਾ, ਹਰਾ, ਨੀਲਾ, ਨੀਲ, ਬੈਂਗਣੀ ।

ਪ੍ਰਸ਼ਨ 7.
ਸੱਤ ਰੰਗਾਂ ਦੀ ਕੁਦਰਤੀ ਉਦਾਹਰਨ ਕੀ ਹੈ ?
ਉੱਤਰ-
ਸੱਤ ਰੰਗੀ ਪੀਂਘ ਨ ਬੋ ।

PSEB 8th Class Science Solutions Chapter 16 ਪ੍ਰਕਾਸ਼

ਪ੍ਰਸ਼ਨ 8.
ਸਫ਼ੈਦ ਪਰਤ (Sclerotic) ਦਾ ਮਨੁੱਖੀ ਅੱਖ ਵਿੱਚ ਕੀ ਕਾਰਜ ਹੈ ?
ਉੱਤਰ-
ਸਫ਼ੈਦ ਪਰਤ ਅੱਖ ਨੂੰ ਆਕਾਰ ਦਿੰਦੀ ਹੈ ਅਤੇ ਅੰਦਰੂਨੀ ਭਾਗਾਂ ਦੀ ਦੁਰਘਟਨਾਵਾਂ ਤੋਂ ਰੱਖਿਆ ਕਰਦੀ ਹੈ ।

ਪ੍ਰਸ਼ਨ 9.
ਕੀ ਅੱਖ ਦੇ ਲੈਂਸ ਦਾ ਫੋਕਸ ਅਨਿਸ਼ਚਿਤ ਹੈ ?
ਉੱਤਰ-
ਨਹੀਂ, ਮਨੁੱਖੀ ਅੱਖ ਦੇ ਲੈਂਸ ਦਾ ਫੋਕਸ ਅਨਿਸ਼ਚਿਤ ਹੈ । ਇਹ ਸੀਲਿਯਰੀ ਪੱਠੇ ਦੁਆਰਾ ਬਦਲਦਾ ਰਹਿੰਦਾ ਹੈ ।

ਪ੍ਰਸ਼ਨ 10.
ਰਾਂਡਸ ਦਾ ਮਨੁੱਖੀ ਅੱਖ ਵਿੱਚ ਕੀ ਕੰਮ ਹੈ ?
ਉੱਤਰ-
ਰਾਂਡਸ ਪ੍ਰਕਾਸ਼ ਦੀ ਤੀਬਰਤਾ ਲਈ ਸਹੀ ਹਨ । ਵਧੇਰੇ ਪ੍ਰਕਾਸ਼ ਦੀ ਤੀਬਰਤਾ ਨਾਲ ਰਾਂਡਸ ਉਤੇਜਿਤ ਹੁੰਦੀਆਂ ਹਨ ।

ਪ੍ਰਸ਼ਨ 11.
ਕੋਣ (Cone) ਕੀ ਹੈ ?
ਉੱਤਰ-
ਰੇਟੀਨਾ ਤੇ ਕੋਨ ਰੰਗ ਅਤੇ ਤੇਜ਼ ਪ੍ਰਕਾਸ਼ ਲਈ ਸੰਵੇਦਨਸ਼ੀਲ ਹਨ ।

ਪ੍ਰਸ਼ਨ 12.
ਰੰਗ ਅੰਧਰਤਾ ਦਾ ਮੂਲ ਕਾਰਨ ਕੀ ਹੈ ?
ਉੱਤਰ-
ਕੋਣਾਂ ਦਾ ਘੱਟ ਮਾਤਰਾ ਵਿੱਚ ਜਾਂ ਫਿਰ ਨਾ ਹੋਣਾ ।

ਪ੍ਰਸ਼ਨ 13.
ਅੰਗਰੇਜ਼ੀ ਵਰਣਮਾਲਾ ਜਾਂ ਕਿਸੇ ਦੂਸਰੀ ਵਰਣਮਾਲਾ ਦੇ ਉਨ੍ਹਾਂ ਅੱਖਰਾਂ ਨੂੰ ਲਿਖੋ, ਜੋ ਦਰਪਣ ਵਿੱਚ ਸਮਾਨ ਵਿਖਾਈ ਦਿੰਦੇ ਹਨ ।
ਉੱਤਰ-
ਅੰਗਰੇਜ਼ੀ ਵਰਣਮਾਲਾ ਦੇ ਸ਼ਬਦ A, H, 0, I, M, T, U, V, W, X ਹਿੰਦੀ ਅਤੇ ਪੰਜਾਬੀ ਦੇ ਅੱਖਰ ਠ ਅਤੇ ਠ |

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦੀਪਤ ਅਤੇ ਅਦੀਪਤ ਪਿੰਡ ਕੀ ਹੈ ? ਉਦਾਹਰਨ ਦਿਓ ।
ਉੱਤਰ-
ਦੀਪਤ ਪਿੰਡ-ਉਹ ਪਿੰਡ ਜੋ ਖੁਦ ਪ੍ਰਕਾਸ਼ ਉਤਸਰਜਿਤ ਕਰਦੇ ਹਨ, ਦੀਪਤ ਪਿੰਡ ਕਹਾਉਂਦੇ ਹਨ । ਜਿਵੇਂਸੂਰਜ, ਤਾਰੇ, ਅੱਗ, ਰੇਡੀਅਮ ਆਦਿ । ਅਦੀਪਤ ਪਿੰਡ-ਉਹ ਪਿੰਡ ਜੋ ਖ਼ਦ ਪ੍ਰਕਾਸ਼ ਉਤਸਰਜਿਤ ਨਹੀਂ ਕਰਦੇ ਪਰ ਦੂਜੇ ਦੀਪਤ ਪਿੰਡਾਂ ਦੇ ਕਾਰਨ ਚਮਕਦੇ ਹਨ, ਅਦੀਪਤ ਪਿੰਡ ਕਹਾਉਂਦੇ ਹਨ । ਉਹ ਉਦੋਂ ਦਿਖਾਈ ਦਿੰਦੇ ਹਨ, ਜਦੋਂ ਪ੍ਰਕਾਸ਼ ਉਹਨਾਂ ‘ਤੇ ਪੈਂਦਾ ਹੈ । ਜਿਵੇਂ-ਚੰਦਰਮਾ, ਧਰਤੀ ਤੇ ਹੋਰ ਹਿ, ਕਮਰੇ ਦੀਆਂ ਵਸਤੂਆਂ ਆਦਿ ।

ਪ੍ਰਸ਼ਨ 2.
ਅਸੀਂ ਵਸਤੂਆਂ ਨੂੰ ਕਿਵੇਂ ਵੇਖ ਸਕਦੇ ਹਾਂ ?
ਉੱਤਰ-
ਜਦੋਂ ਕਿਸੇ ਸ੍ਰੋਤ ਤੋਂ ਪ੍ਰਕਾਸ਼ ਵਸਤੂ ਉੱਤੇ ਟਕਰਾਉਂਦਾ ਹੈ ਤਾਂ ਇਸ ਦੁਆਰਾ ਪਰਾਵਰਤਿਤ ਹੁੰਦਾ ਹੈ । ਇਹ ਪਰਾਵਰਤਿਤ ਪ੍ਰਕਾਸ਼ ਅੱਖਾਂ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਵਸਤੂ ਦਾ ਪ੍ਰਤਿਬਿੰਬ ਬਣਦਾ ਹੈ, ਜਿਸ ਨਾਲ ਵਸਤੂ ਵਿਖਾਈ ਦਿੰਦੀ ਹੈ ।

ਪ੍ਰਸ਼ਨ 3.
ਕਿਸੇ ਵਸਤੂ ਨੂੰ ਵੇਖਣ ਲਈ ਕਿਹੜੀਆਂ ਸ਼ਰਤਾਂ ਦੀ ਲੋੜ ਹੈ ?
ਉੱਤਰ-
ਕਿਸੇ ਵਸਤੂ ਨੂੰ ਵੇਖਣ ਲਈ ਤਿੰਨ ਜ਼ਰੂਰੀ ਸ਼ਰਤਾਂ ਹਨ-

  • ਪ੍ਰਕਾਸ਼ ਦਾ ਸੋਤ
  • ਵਸਤੂ
  • ਦ੍ਰਿਸ਼ਟੀ ।

ਪ੍ਰਸ਼ਨ 4.
ਆਭਾਸੀ ਪ੍ਰਤਿਬਿੰਬ (Virtual Image) ਕੀ ਹੈ ? ਇੱਕ ਸਥਿਤੀ ਦੱਸੋ ਜਿੱਥੇ ਆਭਾਸੀ ਪ੍ਰਤਿਬਿੰਬ ਬਣਦਾ ਹੈ ?
ਉੱਤਰ-
ਆਭਾਸੀ ਪ੍ਰਤਿਬਿੰਬ-ਅਜਿਹਾ ਪ੍ਰਤਿਬਿੰਬ, ਜੋ ਪ੍ਰਕਾਸ਼ ਕਿਰਨਾਂ ਦੇ ਪਰਾਵਰਤਨ ਜਾਂ ਅਪਵਰਤਨ ਦੇ ਬਾਅਦ ਇਹਨਾਂ ਦੇ ਇੱਕ ਬਿੰਦੂ ‘ਤੇ ਵਾਸਤਵਿਕ ਰੂਪ ਨਾਲ ਨਾ ਮਿਲਣ ਤੋਂ ਬਣਦਾ ਹੈ, ਆਭਾਸੀ ਪ੍ਰਤਿਬਿੰਬ ਕਹਾਉਂਦਾ ਹੈ । ਇਸ ਨੂੰ ਪਰਦੇ ਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ | ਸਮਤਲ ਦਰਪਣ ਵਿੱਚ ਹਮੇਸ਼ਾਂ ਆਭਾਸੀ ਪ੍ਰਤਿਬਿੰਬ ਬਣਦਾ ਹੈ ।

PSEB 8th Class Science Solutions Chapter 16 ਪ੍ਰਕਾਸ਼

ਪ੍ਰਸ਼ਨ 5.
ਪਾਸੇ ਦਾ ਪਰਿਵਰਤਨ (Lateral Inversion) ਤੋਂ ਕੀ ਭਾਵ ਹੈ ?
ਉੱਤਰ-
ਇਕ ਸਮਤਲ ਦਰਪਣ ਵਿੱਚ, ਵਸਤੂ ਦੇ ਸੱਜੇ ਪਾਸੇ ਦਾ ਬਿੰਬ ਖੱਬੇ ਅਤੇ ਖੱਬੇ ਪਾਸੇ ਦਾ ਬਿੰਬ ਸੱਜੇ ਪਾਸੇ ਬਣ ਜਾਂਦਾ ਹੈ ਇਸ ਨੂੰ ਪਾਸੇ ਦਾ ਪਰਿਵਰਤਨ ਕਹਿੰਦੇ ਹਨ।

ਪ੍ਰਸ਼ਨ 6.
ਪ੍ਰਕਾਸ਼ ਪਰਾਵਰਤਨ (Reflection of Light) ਤੋਂ ਕੀ ਭਾਵ ਹੈ ?
ਉੱਤਰ-
ਪ੍ਰਕਾਸ਼ ਪਰਾਵਰਤਨ-ਜਦੋਂ ਪ੍ਰਕਾਸ਼ ਦੀਆਂ ਕਿਰਨਾਂ ਕਿਸੇ ਸਮਤਲ ਜਾਂ ਪਾਲਿਸ਼ ਸੜਾ ਤੇ ਟਕਰਾਉਂਦੀਆਂ ਹਨ ਤਾਂ ਪਰਾਵਰਤਨ ਦੇ ਨਿਯਮਾਂ ਅਨੁਸਾਰ ਵਿਸ਼ੇਸ਼ ਦਿਸ਼ਾ ਵਿੱਚ ਵਾਪਸ ਮੁੜ ਆਉਂਦੀਆਂ ਹਨ । ਇਸ ਪ੍ਰਕਿਰਿਆ ਨੂੰ ਪ੍ਰਕਾਸ਼ ਪਰਾਵਰਤਨ ਕਹਿੰਦੇ ਹਨ ।

ਪ੍ਰਸ਼ਨ 7.
ਹੇਠ ਲਿਖਿਆਂ ਦੀ ਪਰਿਭਾਸ਼ਾ ਦਿਓ ।
(i) ਪਰਾਵਰਤਿਤ ਕਿਰਨਾਂ
(ii) ਪਰਾਵਰਤਨ ਕੋਣ ।
ਉੱਤਰ-
(i) ਪਰਾਵਰਤਿਤ ਕਿਰਨਾਂ-ਦਰਪਣ ਤੋਂ ਵਾਪਸ ਆ ਰਹੀ ਪ੍ਰਕਾਸ਼ ਕਿਰਨ, ਪਰਾਵਰਤਿਤ ਕਿਰਨ ਹੁੰਦੀ ਹੈ ।
(ii) ਪਰਾਵਰਤਨ ਕੋਣ-ਆਪਤਨ ਬਿੰਦੁ ਤੇ ਖਿੱਚਿਆ ਗਿਆ ਅਭਿਲੰਬ ਅਤੇ ਪਰਾਵਰਤਨ ਕਰਨ ਦੇ ਵਿਚਕਾਰ ਬਣਿਆ ਕੋਣ, ਪਰਾਵਰਤਨ ਕੋਣ ਕਹਾਉਂਦਾ ਹੈ । ਇਸਨੂੰ ਮਾਂ ਦੁਆਰਾ ਦਰਸਾਇਆ ਜਾਂਦਾ ਹੈ ।

ਪ੍ਰਸ਼ਨ 8.
ਜੇ ਆਪਾਤੀ ਕਿਰਨ, ਦਰਪਣ ਤੇ 90° ਤੇ ਟਕਰਾਉਂਦੀ ਹੈ ਤਾਂ ਪਰਾਵਰਤਿਤ ਕਿਰਨ ਕਿੰਨਾ ਕੋਣ ਬਣਾਗੀ ?
ਉੱਤਰ-
ਜਦੋਂ ਆਪਤਿਤ ਕਿਰਨ ਦਰਪਣ ਤੇ 90° ਤੇ ਟਕਰਾਉਂਦੀ ਹੈ ਤਾਂ ਪਰਾਵਰਤਿਤ ਕਿਰਨ ਉਸੇ ਦਿਸ਼ਾ ਵਿੱਚ ਵਾਪਸ ਮੁੜ ਆਵੇਗੀ । ਇਸ ਅਵਸਥਾ ਵਿੱਚ ਆਪਤਨ ਕੋਣ ਜ਼ੀਰੋ ਹੈ, ਇਸ ਲਈ ਪਰਾਵਰਤਿਤ ਕੋਣ ਵੀ ਜ਼ੀਰੋ ਹੋਵੇਗਾ ।

ਪ੍ਰਸ਼ਨ 9.
ਪ੍ਰਕਾਸ਼ ਦਾ ਵਿਖੇਪਣ (Dispersion of Light) ਕੀ ਹੈ ?
ਉੱਤਰ-
ਪ੍ਰਕਾਸ਼ ਦਾ ਵਿਖੇਪਣ (Dispersion of Light-ਜਦੋਂ ਸਫ਼ੈਦ ਪ੍ਰਕਾਸ਼ ਇੱਕ ਮ੍ਰਿਜ਼ਮ ਵਿੱਚੋਂ ਲੰਘਦਾ ਹੈ ਤਾਂ ਇਹ ਆਪਣੇ ਸੰਘਟਕ ਰੰਗਾਂ ਵਿੱਚ ਵਿਭਾਜਿਤ ਹੋ ਜਾਂਦਾ ਹੈ । ਸਫ਼ੈਦ ਪ੍ਰਕਾਸ਼ ਦੇ ਆਪਣੇ ਸੰਘਟਕ ਰੰਗਾਂ ਵਿੱਚ ਵਿਭਾਜਿਤ ਹੋਣ ਦੀ ਘਟਨਾ ਨੂੰ ਪ੍ਰਕਾਸ਼ ਦਾ ਵਰਣ-ਵਿਖੇਪਣ ਕਹਿੰਦੇ ਹਨ ।

ਪ੍ਰਸ਼ਨ 10.
ਪ੍ਰਿਜ਼ਮ ਵਿੱਚੋਂ ਲੰਘਦੇ ਸਮੇਂ, ਸਫ਼ੈਦ ਪ੍ਰਕਾਸ਼ ਸੱਤ ਰੰਗਾਂ ਵਿੱਚ ਵਿਭਾਜਿਤ ਕਿਉਂ ਹੁੰਦਾ ਹੈ ?
ਉੱਤਰ-
ਵੱਖ-ਵੱਖ ਰੰਗਾਂ ਦੀਆਂ ਤਰੰਗਾਂ ਹਵਾ ਵਿੱਚੋਂ ਬਹੁਤ ਅਸਾਨੀ ਨਾਲ ਲੰਘ ਜਾਂਦੀਆਂ ਹਨ ਪਰੰਤੂ ਪਿਜ਼ਮ ਵਿੱਚੋਂ ਲੰਘਦੇ ਸਮੇਂ ਉਹਨਾਂ ਨੂੰ ਆਪਣੀ ਗਤੀ ਪ੍ਰਿਜ਼ਮ ਦੇ ਕੋਣ ਦੇ ਅਨੁਸਾਰ ਬਦਲਣੀ ਪੈਂਦੀ ਹੈ । ਵੱਖ-ਵੱਖ ਰੰਗਾਂ ਦੇ ਵਿਚਲਨ ਦੀ ਮਾਤਰਾ ਵਿਭਿੰਨ ਹੁੰਦੀ ਹੈ ਇਸ ਲਈ ਉਹ ਵਿਭਿੰਨ ਪੱਖਾਂ ਤੇ ਚਲਦੇ ਹਨ ਅਤੇ ਸਪੈਕਟਰਮ ਬਣਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਠਾਂ ਦਿੱਤੇ ਚਿੱਤਰ ਵਿੱਚ ਪ੍ਰਕਾਸ਼ ਦਾ ਪਰਾਵਰਤਨ ਵਿਖਾਇਆ ਗਿਆ ਹੈ :
PSEB 8th Class Science Solutions Chapter 16 ਪ੍ਰਕਾਸ਼ 12
(ੳ) ਕਿਰਨ AO ਦਾ ਨਾਂ ਦੱਸੋ।
(ਅ) ਕਿਰਨ OB ਦਾ ਨਾਂ ਦੱਸੋ।
(ਇ) ਕੋਣ X ਦਾ ਮਾਨ ਪਤਾ ਕਰੋ।
ਉੱਤਰ-
(ੳ) ਕਿਰਨ AO ਦਾ ਨਾਂ-ਆਪਤਿਤ ਕਿਰਨ।
(ਅ) ਕਿਰਨ OB ਦਾ ਨਾਂ-ਪਰਾਵਰਤਿਤ ਕਿਰਨ।
(ਇ) ਕੋਣ X ਦਾ ਮਾਨ-30° ਕਿਉਂਕਿ ਆਪਨ ਕੋਣ ਅਤੇ ਪਰਾਵਰਤਨ ਕੋਣ ਬਰਾਬਰ ਹੁੰਦੇ ਹਨ।

ਪ੍ਰਸ਼ਨ 2.
ਹੇਠਾਂ ਦਿੱਤੇ ਚਿੱਤਰ ਨੂੰ ਲੇਬਲ ਕਰੋ !
PSEB 8th Class Science Solutions Chapter 16 ਪ੍ਰਕਾਸ਼ 13
ਉੱਤਰ-
PSEB 8th Class Science Solutions Chapter 16 ਪ੍ਰਕਾਸ਼ 14

ਪ੍ਰਸ਼ਨ 3.
ਹੇਠਾਂ ਦਿੱਤਾ ਗਿਆ ਚਿੱਤਰ ਕਿਸ ਦਾ ਹੈ ? ਇਹ ਕਿਸ ਨਿਯਮ ‘ਤੇ ਆਧਾਰਿਤ ਹੈ ?
ਉੱਤਰ-
ਇਹ ਕਲੀਡੀਓਸਕੋਪ ਦਾ ਚਿੱਤਰ ਹੈ । ਇਹ ਇਕ ਦੂਜੇ ਨਾਲ ਕਿਸੇ ਕੋਣ ਉੱਤੇ ਦਰਪਣਾਂ ਦੁਆਰਾ ਅਨੇਕ ਪ੍ਰਤਿਬਿੰਬਾਂ ਦੇ ਬਣਨ ਦੀ ਧਾਰਨਾ ਤੇ ਆਧਾਰਿਤ ਹੈ ।
PSEB 8th Class Science Solutions Chapter 16 ਪ੍ਰਕਾਸ਼ 15

PSEB 8th Class Science Solutions Chapter 16 ਪ੍ਰਕਾਸ਼

ਪ੍ਰਸ਼ਨ 4.
ਦਿੱਤਾ ਗਿਆ ਚਿੱਤਰ ਪ੍ਰਕਾਸ਼ ਦੀ ਕਿਸ ਪ੍ਰਕਾਸ਼ੀ ਪ੍ਰਕਿਰਿਆ ਨੂੰ ਦਰਸਾਉਂਦਾ ਹੈ ? ਉਸਦੇ ਨਿਯਮਾਂ ਨੂੰ ਲਿਖੋ।
PSEB 8th Class Science Solutions Chapter 16 ਪ੍ਰਕਾਸ਼ 16
ਉੱਤਰ-
ਦਿੱਤਾ ਗਿਆ ਚਿੱਤਰ ਪ੍ਰਕਾਸ਼ ਪਰਾਵਰਤਨ ਨੂੰ ਦਰਸਾਉਂਦਾ ਹੈ। ਪ੍ਰਕਾਸ਼ ਪਰਾਵਰਤਨ ਦੇ ਨਿਯਮ1. ਆਪਤਿਤ ਕਿਰਨ, ਪਰਾਵਰਤਿਤ ਕਰਨ ਅਤੇ ਆਪਨ ਬਿੰਦੂ ਉੱਤੇ ਖਿੱਚਿਆ ਗਿਆ ਅਭਿਲੰਬ ਹਮੇਸ਼ਾ ਇੱਕੋ ਤਲ ਵਿੱਚ ਹੁੰਦੇ ਹਨ। 2. ਆਪਨ ਕੋਣ ਹਮੇਸ਼ਾ ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ।

ਪ੍ਰਸ਼ਨ 5.
ਪਰਾਵਰਤਨ ਦੇ ਨਿਯਮ ਲਿਖੋ ।
ਉੱਤਰ-
ਪਰਾਵਰਤਨ ਦੇ ਨਿਯਮ-ਸਮਤਲ ਸੜਾ ਤੋਂ ਹੋ ਰਿਹਾ ਪ੍ਰਕਾਸ਼ ਦਾ ਪਰਾਵਰਤਨ ਦੇ ਨਿਯਮਾਂ ਦਾ ਪਾਲਣ ਕਰਦਾ ਹੈ, ਜਿਨ੍ਹਾਂ ਨੂੰ ਪਰਾਵਰਤਨ ਦੇ ਨਿਯਮ ਕਹਿੰਦੇ ਹਨ।

  • ਆਪਤਣ ਕੋਣ ਹਮੇਸ਼ਾਂ ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ । ਅਰਥਾਤ ∠i = ∠r
  • ਆਪਤਿਤ ਕਿਰਨ, ਪਰਾਵਰਤਿਤ ਕਿਰਨ, ਆਪਨ ਬਿੰਦੂ ਤੇ ਅਭਿਲੰਬ, ਸਾਰੇ ਇੱਕੋ ਤਲ ਵਿੱਚ ਹੁੰਦੇ ਹਨ ।

ਪ੍ਰਸ਼ਨ 6.
ਵਿਸਰਿਤ (Diffused) ਅਤੇ ਨਿਯਮਿਤ (Regular) ਪਰਾਵਰਤਨ ਕੀ ਹੈ ?
ਉੱਤਰ-
ਵਿਸਰਿਤ ਪਰਾਵਰਤਨ-ਜਦੋਂ ਸੜ੍ਹਾ ਸਮਤਲ ਜਾਂ ਪਾਲਿਸ਼ ਕੀਤੀ ਹੋਈ ਨਾ ਹੋਵੇ, ਤਾਂ ਪਰਾਵਰਤਨ ਹੁੰਦਾ ਹੈ । ਕਿਰਨਾਂ ਖੁਰਦਰੀ ਸੜਾ ਤੋਂ ਪਰਾਵਰਤਿਤ ਹੋ ਕੇ ਸਮਾਂਤਰ ਨਹੀਂ ਰਹਿੰਦੀਆਂ ਅਤੇ ਸਾਰੀਆਂ ਦਿਸ਼ਾਵਾਂ ਵਿੱਚ ਫੈਲ ਜਾਂਦੀਆਂ ਹਨ । ਇਸ ਪਰਾਵਰਤਨ ਨੂੰ ਵਿਸਰਿਤ ਪਰਾਵਰਤਨ ਕਹਿੰਦੇ ਹਨ ।
PSEB 8th Class Science Solutions Chapter 16 ਪ੍ਰਕਾਸ਼ 17
ਨਿਯਮਿਤ ਪਰਾਵਰਤਨ-ਇਹ ਪਰਾਵਰਤਨ ਸਮਤਲ ਜਾਂ ਪਾਲਿਸ਼ ਸੜਾ ਜਿਵੇਂ ਦਰਪਣ ਤੋਂ ਹੁੰਦਾ ਹੈ । ਸਮਤਲ ਸਤ੍ਹਾ ਤੋਂ ਪਰਾਵਰਤਿਤ ਕਿਰਨਾਂ ਸਾਫ਼ ਪ੍ਰਤਿਬਿੰਬ ਬਣਾਉਂਦੀਆਂ ਹਨ ।

ਸ਼ਨ 7.
ਨਿਕਟ-ਦ੍ਰਿਸ਼ਟੀ ਦੋਸ਼ (Myopia) ਅਤੇ ਦੂਰ-ਦ੍ਰਿਸ਼ਟੀ ਦੋਸ਼ (Hypermetropia) ਕੀ ਹੈ ?
ਉੱਤਰ-
ਨਿਕਟ ਦ੍ਰਿਸ਼ਟੀ ਦੋਸ਼-ਕੁੱਝ ਵਿਅਕਤੀਆਂ ਦੇ ਅੱਖਾਂ ਦੇ ਲੈਂਸ ਦੀ ਫੋਕਸ ਦੂਰੀ ਘੱਟ ਹੁੰਦੀ ਹੈ । ਇਸ ਲਈ ਦੂਰ ਪਈਆਂ ਵਸਤੂਆਂ ਦਾ ਪ੍ਰਤਿਬਿੰਬ ਰੈਟੀਨਾ ਤੋਂ ਪਹਿਲਾਂ ਹੀ ਬਣ ਜਾਂਦਾ ਹੈ । ਦੂਜੇ ਸ਼ਬਦਾਂ ਵਿੱਚ ਉਹ ਦੂਰ ਦੀਆਂ ਵਸਤੂਆਂ ਵੇਖ ਨਹੀਂ ਪਾਉਂਦੇ । ਇਸ ਦੋਸ਼ ਨੂੰ ਨਿਕਟ-ਦ੍ਰਿਸ਼ਟੀ ਦੋਸ਼ ਕਹਿੰਦੇ ਹਨ । ਦੂਰ-ਦ੍ਰਿਸ਼ਟੀ ਦੋਸ਼-ਉਮਰ ਵੱਧਣ ਨਾਲ, ਅੱਖ ਲੈਂਸ ਦੇ ਪੱਠੇ ਕਮਜ਼ੋਰ ਹੋ ਜਾਂਦੇ ਹਨ ਅਤੇ ਅੱਖ ਲੈਂਸ ਦੀ ਵਕਰਤਾ ਨੂੰ ਨਿਯੰਤਰਿਤ ਨਹੀਂ ਕਰ ਪਾਉਂਦੀਆਂ | ਅਜਿਹੀ ਅਵਸਥਾ ਵਿੱਚ ਨੇੜੇ ਰੱਖੀਆਂ ਵਸਤੂਆਂ ਦਾ ਪ੍ਰਤਿਬਿੰਬ ਰੈਟੀਨਾ ਦੇ ਪਿੱਛੇ ਬਣਦਾ ਹੈ । ਇਸ ਲਈ ਅਜਿਹੇ ਵਿਅਕਤੀ ਨੇੜੇ ਪਈਆਂ ਵਸਤੂਆਂ ਨਹੀਂ ਵੇਖ ਪਾਉਂਦੇ । ਇਸ ਦ੍ਰਿਸ਼ਟੀ ਦੋਸ਼ ਨੂੰ ਦੂਰ-ਦ੍ਰਿਸ਼ਟੀ ਦੋਸ਼ ਕਹਿੰਦੇ ਹਨ ।

ਪ੍ਰਸ਼ਨ 8.
ਰੰਗਾਂ ਦੀ ਪਛਾਣ (Perception of Colour) ‘ਤੇ ਸੰਖੇਪ ਨੋਟ ਲਿਖੋ !
ਉੱਤਰ-
ਮਨੁੱਖੀ ਅੱਖ ਵਿੱਚ ਕਈ ਕੋਣ ਅਤੇ ਰਾਡਸ ਹੁੰਦੀਆਂ ਹਨ ਜੋ ਪ੍ਰਕਾਸ਼ ਪ੍ਰਤੀ ਸੰਵੇਦਨਸ਼ੀਲ ਹਨ । ਰਾਂਡਸ ਪ੍ਰਕਾਸ਼ ਦੀ ਤੀਬਰਤਾ ਦੇ ਸੰਵੇਦਕ ਹਨ ਅਤੇ ਕੋਣ ਰੰਗਾਂ ਦੇ ਸੰਵੇਦਕ ਹਨ । ਜੇ ਅੱਖਾਂ ਵਿੱਚ ਕੋਣ ਨਹੀਂ ਹੁੰਦੇ ਤਾਂ ਵਿਅਕਤੀ ਰੰਗਾਂ ਪ੍ਰਤੀ ਅੰਧਰਾਤਾ (colourblindness) ਦਾ ਸ਼ਿਕਾਰ ਹੋ ਜਾਂਦਾ ਹੈ । ਕੋਣਾਂ ਦੇ ਹੋਣ ‘ਤੇ ਹੀ ਰੰਗਾਂ ਦੀ ਪਛਾਣ ਹੁੰਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ-(ੳ) ਵਾਸਤਵਿਕ ਅਤੇ ਆਭਾਸੀ ਤਿਬਿੰਬ ਵਿੱਚ ਅੰਤਰ ਦੱਸੋ ।
(ਅ) ਸਮਤਲ ਦਰਪਣ ਦੁਆਰਾ ਬਣੇ ਪ੍ਰਤਿਬਿੰਬ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਵਾਸਤਵਿਕ ਅਤੇ ਆਭਾਸੀ ਪ੍ਰਤਿਬਿੰਬ ਵਿੱਚ ਅੰਤਰ-

ਵਾਸਤਵਿਕ ਪ੍ਰਤਿਬਿੰਬ ਆਭਾਸੀ ਪ੍ਰਤਿਬਿੰਬ
1. ਪ੍ਰਕਾਸ਼ ਦੀਆਂ ਕਿਰਨਾਂ ਪਰਾਵਰਤਨ ਜਾਂ ਅਪਵਰਤਨ ਦੇ ਬਾਅਦ ਵਾਸਤਵ ਵਿੱਚ ਇੱਕ ਬਿੰਦੂ ਤੇ ਮਿਲਦੀਆਂ ਹਨ । 1. ਪ੍ਰਕਾਸ਼ ਦੀਆਂ ਕਿਰਨਾਂ ਪਰਾਵਰਤਨ ਜਾਂ ਅਪਵਰਤਨ ਦੇ ਬਾਅਦ ਇੱਕ ਬਿੰਦੂ ਤੇ ਮਿਲਦੀਆਂ ਪ੍ਰਤੀਤ ਹੁੰਦੀਆਂ ਹਨ ।
2. ਇਹ ਹਮੇਸ਼ਾ ਉਲਟੇ ਬਣਦੇ ਹਨ । 2. ਇਹ ਹਮੇਸ਼ਾ ਸਿੱਧੇ ਬਣਦੇ ਹਨ ।
3. ਇਹਨਾਂ ਨੂੰ ਪਰਦੇ ਉੱਤੇ ਪ੍ਰਾਪਤ ਕੀਤਾ ਜਾ ਸਕਦਾ ਹੈ । 3. ਇਹਨਾਂ ਨੂੰ ਪਰਦੇ ਉੱਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ।

(ਅ) ਸਮਤਲ ਦਰਪਣ ਦੁਆਰਾ ਬਣੇ ਪ੍ਰਤਿਬਿੰਬ ਦੀਆਂ ਵਿਸ਼ੇਸ਼ਤਾਵਾਂ –

  • ਇਹ ਦਰਪਣ ਦੇ ਪਿੱਛੇ ਉੱਨੀ ਹੀ ਦੂਰੀ ਤੇ ਬਣਦਾ ਹੈ ਜਿੰਨੀ ਦੂਰੀ ਤੇ ਵਸਤੂ ਦਰਪਣ ਦੇ ਸਾਹਮਣੇ ਹੁੰਦੀ ਹੈ ।
  • ਇਹ ਸਿੱਧਾ ਅਤੇ ਆਭਾਸੀ ਹੁੰਦਾ ਹੈ ਅਤੇ ਇਹ ਵਸਤੂ ਦੇ ਆਕਾਰ ਦੇ ਬਰਾਬਰ ਹੁੰਦਾ ਹੈ ।
  • ਇਸ ਵਿੱਚ ਸੱਜਾ ਪਾਸਾ ਖੱਬਾ ਤੇ ਖੱਬਾ ਪਾਸਾ ਸੱਜਾ ਨਜ਼ਰ ਆਉਂਦਾ ਹੈ ।
  • ਇਸ ਨੂੰ ਪਰਦੇ ਉੱਤੇ ਲਿਆਇਆ ਨਹੀਂ ਜਾ ਸਕਦਾ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ

Punjab State Board PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ Important Questions and Answers.

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਬਨਸਪਤੀ ਜਗਤ ਨੂੰ ਕਿੰਨੇ ਉਪਜਗਤਾਂ ਵਿੱਚ ਵਿਭਾਜਿਤ ਕੀਤਾ ਗਿਆ ਹੈ ? ਗਰੁੱਪ ਕ੍ਰਿਪਟੋਗੈਮੀ ਦਾ ਚਿੱਤਰਾਂ ਦੀ ਸਹਾਇਤਾ ਨਾਲ ਵਰਣਨ ਕਰੋ ।
ਉੱਤਰ-
ਬਨਸਪਤੀ ਜਗਤ (Division Plantae) ਨੂੰ ਦੋ ਉਪ-ਜਗਤਾਂ
(i) ਕ੍ਰਿਪਟੋਗੈਮੀ (Cryptogamae) ਅਤੇ
(ii) ਫੈਨੇਰੋਗੈਮੀ (Phanerogamae) ਵਿੱਚ ਵਿਭਾਜਿਤ ਕੀਤਾ ਗਿਆ ਹੈ ।

ਕ੍ਰਿਪਟੋਗੈਮੀ ਉਪਜਗਤ ਦੇ ਗੁਣ ਹੇਠ ਲਿਖੇ ਹਨ-
(i) ਇਹਨਾਂ ਵਿੱਚ ਤਣੇ, ਜੜ੍ਹ ਅਤੇ ਪੱਤੇ ਵਿਕਸਿਤ ਨਹੀਂ ਹੁੰਦੇ ।
(ii) ਇਹਨਾਂ ਦੇ ਜਣਨ ਅੰਗ ਛੁਪੇ ਹੋਣ ਕਾਰਨ ਨੰਗੀ (Naked) ਅੱਖ ਨਾਲ ਨਜ਼ਰ ਨਹੀਂ ਆਉਂਦੇ ।
(iii) ਇਹਨਾਂ ਵਿੱਚ ਫੁੱਲ ਭਰੁਣ ਅਵਸਥਾ ਅਤੇ ਬੀਜ ਨਹੀਂ ਹੁੰਦੇ ।

ਕਿਪਟੋਗੈਮੀ ਉਪ ਜਗਤ ਵਿੱਚ ਹੇਠ ਲਿਖੇ ਡੀਵੀਜ਼ਨ ਸ਼ਾਮਲ ਹਨ-
I. ਡੀਵੀਜ਼ਨ ਥੈਲੋਫਾਈਟਾ (Division Thallophyta)
I. ਡੀਵੀਜ਼ਨ ਬਾਇਓਫਾਈਟਾ (Division Bryophyta)
III. ਡੀਵੀਜ਼ਨ ਟੈਰਿਡੋਫਾਈਟਾ (Division Pteridophyta) ।

I. ਥੈਲੋਫਾਈਟਾਂ ਦੇ ਲੱਛਣ-
(i) ਇਹਨਾਂ ਪੌਦਿਆਂ ਦਾ ਸਰੀਰ ਜੜ੍ਹ, ਤਣਾ ਅਤੇ ਪੱਤਿਆਂ ਵਿੱਚ ਵਿਭਾਜਿਤ ਨਹੀਂ ਹੋਇਆ ਹੁੰਦਾ ।
(ii) ਇਹਨਾਂ ਪੌਦਿਆਂ ਦੀ ਸਰੀਰਕ ਬਣਤਰ ਨੂੰ ਥੈਲਸ (Thallus) ਆਖਦੇ ਹਨ ।
(iii) ਜਣਨ ਅੰਗ ਸਾਧਾਰਨ ਅਤੇ ਸਰਲ ਕਿਸਮ ਦੇ ਹਨ ।
(iv) ਇਹਨਾਂ ਪੌਦਿਆਂ ਦੇ ਯੁਗਮਜ (Zygote) ਤੋਂ ਭਰੂਣ ਨਹੀਂ ਬਣਦਾ ।
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 1
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 2
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 3

II. ਬਾਇਓਫਾਈਟਾ (Bryophyta) ਦੇ ਲੱਛਣ-
(i) ਇਹਨਾਂ ਪੌਦਿਆਂ ਦਾ ਸਰੀਰ ਜੜ੍ਹ, ਤਣਾ ਅਤੇ ਪੱਤਿਆਂ ਵਰਗੀਆਂ ਬਣਤਰਾਂ ਵਿੱਚ ਵੰਡਿਆ ਹੋਇਆ ਹੁੰਦਾ ਹੈ ।
(ii) ਇਹ ਪੌਦੇ ਠੰਡੀਆਂ, ਸਿੱਲ੍ਹੀਆਂ ਅਤੇ ਛਾਂਦਾਰ ਥਾਂਵਾਂ ‘ਤੇ ਉੱਗਦੇ ਹਨ ।
(iii) ਇਹਨਾਂ ਵਿੱਚ ਸੰਵਹਿਨ ਟਿਸ਼ੂ ਨਹੀਂ ਹੁੰਦੇ ।
(iv) ਇਹਨਾਂ ਵਿੱਚ ਗੈਮੀਟੋਫਾਈਟ ਮੁੱਖ ਅਵਸਥਾ ਹੈ ।
(v) ਇਸ ਬਨਸਪਤੀ ਦੇ ਗੈਮੀਟੋਫਾਈਟ (Gametophyte) ਅਤੇ ਸਪੋਰੋਫਾਈਟ (Sporophyte) ਵਿਚਾਲੇ ਪੀੜ੍ਹੀ ਏਕਾਂਤਰਨ ਹੁੰਦਾ ਹੈ ।
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 4

ਬਾਇਓਫਾਈਟਸ ਨੂੰ ਹੇਠ ਲਿਖੇ ਗਰੁੱਪਾਂ ਵਿੱਚ ਵਿਭਾਜਿਤ ਕੀਤਾ ਗਿਆ ਹੈ-
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 5

III. ਟੈਰਿਡੋਫਾਈਟ (Pteridophyta) – ਟੈਰਿਡੋਫਾਈਟਾ ਦੇ ਲੱਛਣ-
(i) ਇਹਨਾਂ ਪੌਦਿਆਂ ਵਿੱਚ ਜੜ੍ਹ, ਤਣਾ ਅਤੇ ਪੱਤੇ ਪਾਏ ਜਾਂਦੇ ਹਨ ।
(ii) ਇਹਨਾਂ ਦੇ ਜਣਨ ਅੰਗ ਬਹੁ-ਸੈੱਲੀ (Multicelled) ਹੁੰਦੇ ਹਨ ।
(ii) ਇਹਨਾਂ ਪੌਦਿਆਂ ਦੇ ਪੱਤਿਆਂ ਦੇ ਹੇਠਲੇ ਪਾਸੇ ਬੀਜਾਣੂ ਦਾਨੀਆਂ (Sporangia) ਵਿਕਸਿਤ ਹੋਏ ਹੁੰਦੇ ਹਨ ।
(iv) ਨਿਸ਼ੇਚਿਤ ਅੰਡੇ ਤੋਂ ਭਰੂਣ ਬਣਦਾ ਹੈ ।
(v) ਪੌਦੇ ਪੀੜੀ ਏਕਾਂਤਰਨ ਦਰਸਾਉਂਦੇ ਹਨ ।
ਉਦਾਹਰਨ – ਟੈਰਿਸ, ਐਸਪਿਡੀਅਮ, ਸਿਲੈਜੀਨੈਲਾ, ਫਰਨ ਆਦਿ ।
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 6

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ

ਪ੍ਰਸ਼ਨ 2.
ਉਪ ਜਗਤ ਫੈਨਰੋਗੈਮੀ ਦੇ ਲੱਛਣ ਦੱਸੋ । ਇਸ ਦੇ ਵਿਭਿੰਨ ਉਪ-ਖੰਡਾਂ ਦਾ ਚਿੱਤਰਾਂ ਸਮੇਤ ਵਰਣਨ ਕਰੋ ।
ਉੱਤਰ-
ਉਪ ਜਗਤ ਫੈਨਰੋਗੈਮੀ ਦੇ ਲੱਛਣ-

  1. ਇਹਨਾਂ ਪੌਦਿਆਂ ਦਾ ਸਰੀਰ ਜੜ੍ਹ, ਤਣਾ ਅਤੇ ਪੱਤਿਆਂ ਵਿੱਚ ਵੰਡਿਆ ਹੋਇਆ ਹੁੰਦਾ ਹੈ ।
  2. ਇਹਨਾਂ ਪੌਦਿਆਂ ਵਿੱਚ ਵਹਿਣੀ ਟਿਸ਼ੂ ਅਤੇ ਫਲੋਇਮ ਬੰਡਲਾਂ (Bundles) ਦੀ ਸ਼ਕਲ ਵਿੱਚ ਪਾਏ ਜਾਂਦੇ ਹਨ ।
  3. ਇਹਨਾਂ ਪੌਦਿਆਂ ਦੇ ਜਣਨ ਅੰਗ ਬਹੁ-ਸੈੱਲੀ (Multicelled) ਹੁੰਦੇ ਹਨ ।
  4. ਇਹਨਾਂ ਪੌਦਿਆਂ ਵਿੱਚ ਨਿਸ਼ੇਚਿਤ ਅੰਡੇ ਤੋਂ ਭਰੂਣ ਬਣਦਾ ਹੈ ।
  5. ਇਸ ਉਪ ਜਗਤ ਦੇ ਪੌਦਿਆਂ ਨੂੰ “ਬੀਜ ਪੌਦੇ’ (Seed Plants) ਆਖਿਆ ਜਾਂਦਾ ਹੈ ।

ਇਸ ਉਪ ਜਗਤ ਦੇ ਪੌਦਿਆਂ ਨੂੰ ਦੋ ਉਪ-ਖੰਡਾਂ ਐਂਜੀਓਸਪਰਮਜ਼ (Angiosperms) ਅਤੇ ਜਿਮਨੋਸਪਰਮਜ਼ (Gymnosperms) ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ ।
ਅਣਕੱਜੇ ਬੀਜਾਂ ਵਾਲੇ ਪੌਦੇ ਜਾਂ ਜਿਮਨੋਸਪਰਮਜ਼ (Gymnosperms) ਦੇ ਲੱਛਣ-

  1. ਇਸ ਬਨਸਪਤੀ ਦੇ ਫੁੱਲਾਂ ਨੂੰ ਕੋਨ (Cones) ਆਖਦੇ ਹਨ । ਇਹਨਾਂ ਕੋਨਜ਼ ਵਿੱਚ ਬਾਹਰਲੇ ਪਾਸੇ ਫੁੱਲ ਪੱਤੀਆਂ ਨਹੀਂ ਹੁੰਦੀਆਂ ।
  2. ਇਹਨਾਂ ਦੇ ਬੀਜ ਨੰਗੇ ਹੁੰਦੇ ਹਨ ।
  3. ਇਹਨਾਂ ਦੇ ਜਣਨ ਅੰਗ (Reproductive organs) ਕੋਣ ਆਕਾਰ ਦੇ ਹੁੰਦੇ ਹਨ ।
  4. ਇਹਨਾਂ ਪੌਦਿਆਂ ਦੀ ਜਿਸ ਬਣਤਰ ਉੱਤੇ ਬੀਜ-ਅੰਡ (Ovules) ਲੱਗਦੇ ਹਨ, ਉਸ ਨੂੰ ਮਹਾਂ ਬੀਜਾਣੂ ਪੱਤਰ ਜਾਂ ਮੈਗਾਸਪੋਰੋਫਿਲ (Megasporophyll) ਆਖਿਆ ਜਾਂਦਾ ਹੈ ।
  5. ਨਿਸ਼ੇਚਨ ਉਪਰੰਤ ਜ਼ਾਈਗੋਟ ਤੋਂ ਇੱਕ ਤੋਂ ਜ਼ਿਆਦਾ ਭਰੂਣ ਉਤਪੰਨ ਹੁੰਦੇ ਹਨ ।

ਉਦਾਹਰਨ – ਪਾਈਨਸ, ਚੀਲ, ਦਿਆ ਆਦਿ ।
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 7
ਐਂਜੀਓਸਪਰਮਜ਼ ਪੌਦਿਆਂ ਦੇ ਲੱਛਣ-

  1. ਇਹਨਾਂ ਪੌਦਿਆਂ ਦੇ ਆਮ ਤੌਰ ‘ਤੇ ਤਣੇ ਸ਼ਾਖਾਵਾਂ ਵਾਲੇ ਅਤੇ ਕਠੋਰ ਹੁੰਦੇ ਹਨ ।
  2. ਇਹਨਾਂ ਨੂੰ ਆਕਾਰ ਦੇ ਆਧਾਰ ‘ਤੇ ਬੂਟੀ (Herb) ਜਾਂ ਨਰਮ ਤਣੇ ਵਾਲੇ, ਝਾੜੀ (Shrub) ਅਤੇ ਰੁੱਖਾਂ (Trees) ਵਿੱਚ ਵੰਡਿਆ ਜਾਂਦਾ ਹੈ ।
  3. ਇਹਨਾਂ ਪੌਦਿਆਂ ਦੇ ਬੀਜ ਫਲਾਂ ਅੰਦਰ ਢੱਕੇ ਹੋਏ ਹੁੰਦੇ ਹਨ ।
  4. ਇਹਨਾਂ ਪੌਦਿਆਂ ਦੇ ਫੁੱਲਾਂ ਵਿੱਚ ਆਮ ਤੌਰ ‘ਤੇ ਹਰੀ ਪੱਤੀਆਂ (ਕਲੈਕਸ) ਅਤੇ ਰੰਗਦਾਰ ਪੱਤੀਆਂ (Petals) ਪਾਈਆਂ ਜਾਂਦੀਆਂ ਹਨ ।
    PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 8
    ਐਂਜੀਓਸਪਰਮਜ਼ ਨੂੰ ਦੋ ਹਿੱਸਿਆਂ ਵਿੱਚ ਵਰਗੀਕਰਨ ਕੀਤਾ ਗਿਆ ਹੈ ।
    PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 9

ਪ੍ਰਸ਼ਨ 3.
ਜੰਤੂਆਂ (ਪ੍ਰਾਣੀਆਂ) ਦੇ ਮੁੱਖ ਫਾਈਲਮਾਂ ਦੇ ਨਾਮ ਲਿਖੋ । ਇਹਨਾਂ ਵਿੱਚੋਂ ਹਰੇਕ ਦੇ ਇੱਕ ਜਾਂ ਦੋ-ਦੋ ਮੁੱਖ ਲੱਛਣ ਅਤੇ ਉਦਾਹਰਣਾਂ ਵੀ ਨਾਲ-ਨਾਲ ਲਿਖੋ ।
ਉੱਤਰ-
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 10
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 11

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ

ਪ੍ਰਸ਼ਨ 4.
ਪ੍ਰਾਣੀ ਜਗਤ ਦੇ ਫਾਈਲਮ ਪ੍ਰੋਟੋਜ਼ੋਆ ਅਤੇ ਪੋਰੀਫੇਰਾ ਦੇ ਲੱਛਣਾਂ ਦਾ ਉਦਾਹਰਨਾਂ ਸਹਿਤ ਵਰਣਨ ਕਰੋ ।
ਉੱਤਰ-
ਫਾਈਲਮ ਪ੍ਰੋਟੋਜ਼ੋਆ ਦੇ ਲੱਛਣ-

  1. ਇਹ ਜੀਵ ਬਹੁਤ ਸੂਖ਼ਮ ਅਤੇ ਇੱਕ ਸੈੱਲੀ ਹੁੰਦੇ ਹਨ । ਇਹ ਆਮ ਤੌਰ ‘ਤੇ ਪਾਣੀ ਵਿੱਚ ਪਾਏ ਜਾਂਦੇ ਹਨ ।
  2. ਕੁੱਝ ਜਾਤੀਆਂ ਪਰਜੀਵੀ ਵੀ ਹਨ । ਇਹ ਜੀਵ ਤਾਜ਼ੇ ਅਤੇ ਸਮੁੰਦਰੀ ਪਾਣੀਆਂ ਵਿੱਚ ਪਾਏ ਜਾਂਦੇ ਹਨ ।
  3. ਇਹ ਆਭਾਸੀ ਪੈਰਾਂ, ਫਲੈਜੈਲਾ ਜਾਂ ਸਿਲੀਆ ਦੀ ਸਹਾਇਤਾ ਨਾਲ ਗਤੀ ਕਰਦੇ ਹਨ ।
  4. ਇਹ ਹੋਲੋਜ਼ੋਇਕ (Holozoic) ਪ੍ਰਾਣੀ ਹਨ । ਭਾਵ ਇਹ ਬਣਿਆ ਬਣਾਇਆ ਭੋਜਨ ਖਾਂਦੇ ਹਨ ।
  5. ਇਹਨਾਂ ਜੀਵਾਂ ਦੀ ਸਾਹ ਪ੍ਰਕਿਰਿਆ, ਸਰੀਰ ਦੀ ਆਮ ਸਤਹਿ (General surface) ਤੋਂ ਹੁੰਦੀ ਹੈ ।
  6. ਇਹਨਾਂ ਵਿੱਚ ਜਣਨ ਕਿਰਿਆ ਖੰਡਨ ਜਾਂ ਸਿਸਟ ਉਤਪੱਤੀ (Cyst formation) ਦੁਆਰਾ ਹੁੰਦੀ ਹੈ ।
    ਉਦਾਹਰਨ – ਅਮੀਬਾ, ਪੈਰਾਮੀਸ਼ੀਅਮ, ਯੁਗਲੀਨਾ, ਵਿਪਨੋਸੋਮਾ ਅਤੇ ਪਲਾਜ਼ਮੋਡੀਅਮ ਇਸ ਫਾਈਲਮ ਦੇ ਮੁੱਖ ਉਦਾਹਰਣ ਹਨ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 12

ਫਾਈਲਮ ਪੋਰੀਫੇਰਾ ਦੇ ਲੱਛਣ-
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 13

  1. ਇਹ ਬਹੁਸੈੱਲੀ ਜੰਤੁ ਹਨ ।
  2. ਇਹ ਆਮ ਤੌਰ ‘ਤੇ ਸਮੁੰਦਰਾਂ ਵਿੱਚ ਪਾਏ ਜਾਂਦੇ ਹਨ ।
  3. ਇਹਨਾਂ ਦਾ ਸਰੀਰ ਦੋ ਛਿੱਤੀਆਂ ਦਾ ਬਣਿਆ ਹੁੰਦਾ ਹੈ ।
  4. ਇਹਨਾਂ ਜੰਤੂਆਂ ਵਿੱਚ ਟਿਸ਼ੂ ਪ੍ਰਣਾਲੀ ਅਤੇ ਪਿੰਜਰ ਪ੍ਰਣਾਲੀ ਦਾ ਵਿਕਾਸ ਨਹੀਂ ਹੋਇਆ ਹੁੰਦਾ ।
  5. ਇਹਨਾਂ ਜੰਤੂਆਂ ਦੇ ਸਰੀਰ ਵਿੱਚ ਨਾਲ ਪ੍ਰਣਾਲੀ (Canal System) ਵਿਕਸਿਤ ਹੋਈ ਹੁੰਦੀ ਹੈ ।
  6. ਇਹਨਾਂ ਦੇ ਸਰੀਰ ਦੀ ਕੰਧ (Body wall) ਵਿੱਚ ਬਹੁਤ ਛੋਟੇ-ਛੋਟੇ ਸੁਰਾਖ਼ ਹੁੰਦੇ ਹਨ ਅਤੇ ਇੱਕ ਵੱਡਾ ਛੇਕ, ਆਸਕੁਲੱਮ (Osculum) ਵੀ ਹੁੰਦਾ ਹੈ ।
  7. ਇਹਨਾਂ ਦੇ ਸਰੀਰ ਵਿੱਚ ਵੱਖ-ਵੱਖ ਆਕਾਰ ਦੇ ਸਿਕਿਊਲਜ਼ (Spicules) ਵੀ ਪਾਏ ਜਾਂਦੇ ਹਨ ਅਤੇ ਕਾਲਰ ਸੈੱਲ Collar Cell) ਵੀ ਹੁੰਦੇ ਹਨ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 14
ਉਦਾਹਰਨ – ਸਪੰਜ ਸਾਈਕਾਨ, ਸੋਪੰਜ਼ਿਲਾ ਅਤੇ ਯੂਪਲੈਂਕਟਿਲਾ ਮੁੱਖ ਉਦਾਹਰਣ ਹਨ ।

ਪ੍ਰਸ਼ਨ 5.
ਫਾਈਲਮ ਸੀਲੈਂਟਰੇਟਾ ਅਤੇ ਪਲੈਟੀਹੈਲਮਿੰਥੀਜ਼ ਦੇ ਆਮ ਲੱਛਣ ਦੱਸੋ ।
ਉੱਤਰ-
ਫਾਈਲਮ ਸੀਲੈਂਟਰੇਟਾ ਦੇ ਲੱਛਣ-

  • ਇਹ ਜੰਤੂ ਤਾਜ਼ੇ ਅਤੇ ਸਮੁੰਦਰੀ ਪਾਣੀਆਂ ਵਿੱਚ ਪਾਏ ਜਾਂਦੇ ਹਨ । ਹਾਈਡਾ (Hydra) ਤਾਜ਼ੇ ਪਾਣੀਆਂ ਦਾ ਵਾਸੀ ਹੈ ।
  • ਇਹਨਾਂ ਦੇ ਸਰੀਰ ਵਿਚਲੀ ਖੋੜ ਨੂੰ ਸੀਲੈਂਟੀਰਾਂਨ (Coelenteron) ਆਖਦੇ ਹਨ । ਇਹ ਜੰਤੂ ਇਕੱਲੇ (Solitary) ਜਾਂ ਕਾਲੋਨੀਆਂ ਦੀ ਸ਼ਕਲ ਵਿੱਚ ਪਾਏ ਜਾਂਦੇ ਹਨ ।
  • ਕਾਲੋਨੀਅਲ ਜੀਵਾਂ ਵਿੱਚ ਪੀੜੀ ਇਕਾਂਤਰਣ ਹੁੰਦਾ ਹੈ ।
  • ਕੁੱਝ ਜਾਤੀਆਂ ਦੇ ਸਰੀਰ ਵਿੱਚ ਚੂਨੇ (Lime) ਦਾ ਪਿੰਜਰ ਹੁੰਦਾ ਹੈ । (ਕੋਰਲ)
  • ਇਹਨਾਂ ਜੰਤੂਆਂ ਵਿੱਚ ਜਣਨ ਮੁੱਖ ਤੌਰ ‘ਤੇ ਕਲੀ-ਖਿੜਨ (Budding) ਦੁਆਰਾ ਹੁੰਦਾ ਹੈ । (ਹਾਈਡ਼ਾ ਵਿੱਚ) ਇਹਨਾਂ ਵਿੱਚ ਅਲਿੰਗੀ ਜਣਨ ਵੀ ਆਮ ਹੈ ।
  • ਇਹਨਾਂ ਜੰਤੂਆਂ ਵਿੱਚ ਡੰਗ ਮਾਰਨ ਵਾਲੇ ਕੈਪਸਿਊਲ (Stinging Capsules) ਵੀ ਹੁੰਦੇ ਹਨ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 15

  • ਇਹਨਾਂ ਜੰਤੂਆਂ ਦੀ ਸਮਮਿਤੀ ਰੇਡੀਅਲ ਹੈ ।
  • ਇਹਨਾਂ ਜੰਤੂਆਂ ਵਿੱਚ ਟੈਂਟੇਕਲਜ਼ (Tentacles) ਹੁੰਦੇ ਹਨ, ਜਿਨ੍ਹਾਂ ਵਿੱਚ ਡੰਗ ਸੈੱਲ (Stinging cells) ਹੁੰਦੇ ਹਨ । ਹਾਈਡਾ, ਉਘਾਲਿਆ, ਮੈਟਰੀਡੀਅਮ, ਕੋਰਮ ਮੁੱਖ ਉਦਾਹਰਨ ਹਨ ।

ਫਾਈਲਮ ਪਲੈਟੀਹੈਲਮਿੰਥੀਜ਼ ਦੇ ਲੱਛਣ-

  1. ਇਹ ਆਮ ਤੌਰ ‘ਤੇ ਚਪਟੇ ਕਿਰਮ (Flat worms) ਹੁੰਦੇ ਹਨ ।
  2. ਇਹ ਜੰਤੁ ਪਰਜੀਵੀ ਹਨ ।
  3. ਇਹਨਾਂ ਦੇ ਸਰੀਰ ਵਿੱਚ ਤਿੰਨ ਪਰਤਾਂ ਹੁੰਦੀਆਂ ਹਨ ਭਾਵ ਇਹ ਜੰਤੂ ਲੋਬਲਾਸਟਿਕ (Triploblastic) ਹਨ ।
  4. ਇਹਨਾਂ ਜੰਤੂਆਂ ਦਾ ਸਰੀਰ ਪਿੱਛ ਥਲਵਾਂ (Dorso-ventral) ਹੁੰਦੀ ਹੈ ।
  5. ਇਹ ਤਰਲ ਕਿਸਮ ਦਾ ਆਹਾਰ ਪਾਰਗਮਨੀ ਵਿਧੀ (Osmosis) ਦੁਆਰਾ ਸੋਖਦੇ ਹਨ ।
  6. ਇਹਨਾਂ ਦਾ ਸਰੀਰ ਦੋ-ਪਾਸੀ ਹੁੰਦਾ ਹੈ ।
  7. ਇਹ ਕਿਰਮ ਦੋ-ਲਿੰਗੀ (Hermaphrodite) ਹੈ । ਭਾਵ ਨਰ ਅਤੇ ਮਾਦਾ ਅੰਗ ਇੱਕ ਹੀ ਕਿਰਮ ਦੇ ਅੰਦਰ ਹੁੰਦੇ ਹਨ । ਇਹਨਾਂ ਦੇ ਜਣਨ ਟਿਸ਼ੁ ਜਟਿਲ ਹਨ ।
  8. ਇਹਨਾਂ ਜੰਤੂਆਂ ਦੇ ਅੰਦਰ ਸਰੀਰਕ ਖੋੜ (Body Cavity) ਨਹੀਂ ਹੁੰਦੀ ।
    ਉਦਾਹਰਨ – ਟੀਨੀਆ ਸੋਲੀਅਮ ( ਟੇਪ ਕਿਰਮ ਪਲੈਨੇਰੀਆ, ਫੇਸਿਓਲਾ ਪੈਟਿਕਾ (ਲਿਵਰ ਫਲੂਕ) ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 16

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ

ਪ੍ਰਸ਼ਨ 6.
ਫਾਈਲਮ ਆਰਥਰੋਪੋਡਾ ਅਤੇ ਇਕਾਈਨੋਡਰਮੇਟਾ ਦੇ ਮੁੱਖ ਲੱਛਣ ਲਿਖੋ ।
ਉੱਤਰ-
ਫਾਈਲਮ ਆਰਥਰੋਪੋਡਾ ਦੇ ਮੁੱਖ ਲੱਛਣ ਹੇਠ ਲਿਖੇ ਹਨ-
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 17

  • ਇਹਨਾਂ ਦਾ ਸਰੀਰ ਖੰਡਾਂ ਵਿੱਚ ਵੰਡਿਆ ਹੋਇਆ ਹੁੰਦਾ ਹੈ ।
  • ਇਹਨਾਂ ਜੰਤੂਆਂ ਦੀਆਂ ਲੱਤਾਂ ਜੋੜ ਵਾਲੀਆਂ (Jointed) ਹੁੰਦੀਆਂ ਹਨ ।
  • ਇਹ ਧਰਤੀ, ਤਾਜ਼ੇ ਅਤੇ ਸਮੁੰਦਰੀ ਪਾਣੀਆਂ ਵਿੱਚ ਪਾਏ ਜਾਂਦੇ ਹਨ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 18

  •  ਇਹਨਾਂ ਦੇ ਸਰੀਰ ਦੇ ਤਿੰਨ ਪ੍ਰਤੱਖ ਭਾਗ ਸਿਰ, ਛਾਤੀ ਅਤੇ ਪੇਟ ਹੁੰਦੇ ਹਨ ।
  • ਆਰਥੋਪੋਡਾ ਫਾਈਲਮ ਦੇ ਮੈਂਬਰਾਂ ਦੇ ਸਰੀਰ ਵਿਚਲੀ ਖੋੜ (Cavity) ਨੂੰ ਹੀਮੋਸੀਲ (Haemocoel) ਆਖਦੇ ਹਨ ।
  • ਇਹਨਾਂ ਜੰਤੂਆਂ ਦੇ ਮੂੰਹ ਦੇ ਭਾਗਾਂ ਵਿੱਚ ਜਬੜੇ ਹੁੰਦੇ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਇਹ ਆਪਣੇ ਭੋਜਨ ਚੀਰਦੇ, ਪਾੜਦੇ ਅਤੇ ਚੂਸਣ ਲਈ ਪਰਿਵਰਤਿਤ ਕਰਦੇ ਹਨ ।
  • ਇਸਦੇ ਸਰੀਰ ਦਾ ਬਾਹਰੀ ਪਿੰਜਰ (External skeleton) ਕਾਈਟਨ (Chitin) ਜਿਹੜਾ ਕਿ ਇੱਕ ਸਖ਼ਤ ਪਰ ਲਚਕਦਾਰ ਪਦਾਰਥ ਹੈ, ਦਾ ਬਣਿਆ ਹੋਇਆ ਹੈ ।
  • ਇਹਨਾਂ ਦੇ ਸਰੀਰ ਅੰਦਰਲਾ ਪਰਿਵਹਿਣ ਤੰਤੁ ਬੜਾ ਵਿਕਸਿਤ ਹੁੰਦਾ ਹੈ ।
    ਉਦਾਹਰਨ – ਪਾਨ, ਕੇਕੜਾ, ਬਿੱਛੂ, ਕਾਕਰੋਚ, ਮਧੂਮੱਖੀ, ਮੱਛਰ, ਸੈਂਟੀਪੀਡ ਅਤੇ ਮਿਲੀਪੀਡ ਆਦਿ ।

ਫਾਈਲਮ ਇਕਾਈਨੋਡਰਮੇਟਾ ਦੇ ਲੱਛਣ-

  1. ਇਹਨਾਂ ਜੰਤੂਆਂ ਦੀ ਚਮੜੀ ਕੰਡਿਆਲੀ (Spinous) ਹੁੰਦੀ ਹੈ ।
  2. ਇਹਨਾਂ ਜੰਤੂਆਂ ਦੇ ਸਰੀਰ ਦੇ ਖੰਡ (Segments) ਨਹੀਂ ਹੁੰਦੇ ।
  3. ਇਹਨਾਂ ਜੰਤੂਆਂ ਦੇ ਸਰੀਰ ਦੀ ਚਮੜੀ ਦੇ ਬਾਹਰਲੇ ਕੰਡੇ ਚੂਨੇ (CaCO3) ਦੇ ਬਣੇ ਹੋਏ ਹੁੰਦੇ ਹਨ ।
  4. ਇਹ ਜੰਤੁ ਮੁੱਖ ਤੌਰ ‘ਤੇ ਸਮੁੰਦਰਾਂ ਵਿੱਚ ਪਾਏ ਜਾਂਦੇ ਹਨ । ਕਈ ਜਾਤੀਆਂ ਝੰਡਾਂ ਦੀ ਸ਼ਕਲ ਵਿੱਚ ਰਹਿੰਦੀਆਂ ਹਨ ਜਦਕਿ ਕਈ ਜਾਤੀਆਂ ਇਕੱਲੀਆਂ ਰਹਿੰਦੀਆਂ ਹਨ ।
  5. ਇਹਨਾਂ ਜੰਤੂਆਂ ਦੇ ਸਰੀਰ ਅੰਦਰ ਪਾਣੀ ਵਹਿਣ ਪ੍ਰਣਾਲੀ (Water Vascular System) ਹੁੰਦਾ ਹੈ ।
  6. ਇਹ ਜੰਤੂ ਟਿਊਬ ਫੀਟ’ (Tube Feet) ਦੀ ਸਹਾਇਤਾ ਨਾਲ ਗਤੀ ਕਰਦੇ ਹਨ ।
  7. ਇਹ ਇੱਕ ਲਿੰਗੀ (Unisexual) ਜੀਵ ਹਨ | ਨਰ ਅਤੇ ਮਾਦਾ ਜੀਵ ਅਲੱਗ-ਅਲੱਗ ਹਨ ।
  8. ਇਹਨਾਂ ਵਿੱਚ ਪੁਨਰ ਉਤਪੱਤੀ ਹੁੰਦੀ ਹੈ ।
    ਉਦਾਹਰਨ – ਐਸਟ੍ਰੇਆ (ਤਾਰਾ ਮੱਛੀ), ਇਕਾਈਲਸ ਸਮੁੰਦਰੀ ਅਰਚਨ) ਐਂਟੀਡਾਨ ਅਤੇ ਹੋਲੋਬੂਰੀਆ (ਸਮੁੰਦਰੀ ਕੁਕੰਬਰ) ਆਦਿ ।

ਪ੍ਰਸ਼ਨ 7.
ਪੰਛੀ ਸ਼੍ਰੇਣੀ ਅਤੇ ਥਣਧਾਰੀ ਸ਼੍ਰੇਣੀ ਦੇ ਮੁੱਖ ਲੱਛਣਾਂ ਦਾ ਵਰਣਨ ਕਰੋ ।
ਉੱਤਰ-
ਪੰਛੀ ਸ਼੍ਰੇਣੀ (Class Aves) ਦੇ ਮੁੱਖ ਲੱਛਣ-

  • ਇਹ ਗਰਮ ਖੂਨ ਵਾਲੇ ਜੰਤੂ (Warm blooded animals) ਹਨ ।
  • ਇਹਨਾਂ ਪੰਛੀਆਂ ਦੇ ਸਰੀਰ ਦੀ ਬਣਤਰ ਪੱਖੀ ਵਰਗੀ ਹੁੰਦੀ ਹੈ ।
  • ਇਹਨਾਂ ਪੰਛੀਆਂ ਦੀ ਚੁੰਝ ਹੁੰਦੀ ਹੈ ਪਰ ਚੁੰਝ ਵਿੱਚ ਦੰਦ ਨਹੀਂ ਹੁੰਦੇ ।
  • ਇਹਨਾਂ ਦੀ ਚਮੜੀ ਤੇ ਤੇਲ ਅਤੇ ਸਫ਼ੈਦ ਰੰਗ ਦੀਆਂ ਗ੍ਰੰਥੀਆਂ ਪਾਈਆਂ ਜਾਂਦੀਆਂ ਹਨ ।
  • ਇਹਨਾਂ ਦੇ ਦਿਲ ਵਿੱਚ ਚਾਰ ਖਾਨੇ ਹੁੰਦੇ ਹਨ । ਦੋ ਆਰੀਕਲ ਤੇ ਦੋ ਵੈਟੀਕਲ ।
  • ਇਹਨਾਂ ਦੇ ਕੰਨ ਹੁੰਦੇ ਹਨ ਅਤੇ ਸਰੀਰ ਖੰਭਾਂ (Feathers) ਨਾਲ ਢੱਕਿਆ ਹੋਇਆ ਹੁੰਦਾ ਹੈ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 19

  • ਇਹਨਾਂ ਜੰਤੂਆਂ ਦੇ ਲਹੂ ਵਿੱਚ ਲਾਲ ਰਕਤਾਣੂ ਹੁੰਦੇ ਹਨ । ਇਹਨਾਂ ਸੈੱਲਾਂ ਵਿੱਚ ਨਿਊਕਲੀਅਸ ਨਹੀਂ ਹੁੰਦਾ ।
  • ਇਹ ਜੰਤੁ ਅੰਡੇ ਦਿੰਦੇ ਹਨ ।
  • ਇਹਨਾਂ ਦੀ ਸਾਹ ਪ੍ਰਣਾਲੀ ਵਿੱਚ ਹਵਾ ਪੋਟਲੀਆਂ (Air sacs) ਹੁੰਦੀਆਂ ਹਨ ।
  • ਇਹਨਾਂ ਵਿੱਚ ਥਣ ਰੀਥੀਆਂ ਮੌਜੂਦ ਹੁੰਦੀਆਂ ਹਨ ।
  • ਅਗਲੀਆਂ ਲੱਤਾਂ (Fore limbs) ਪਰਾਂ ਵਿੱਚ ਪਰਿਵਰਤਿਤ ਹੋਈਆਂ ਹੁੰਦੀਆਂ ਹਨ ।
  • ਪੰਛੀਆਂ ਦਾ ਪਿੰਜਰ ਹਲਕਾ ਹੁੰਦਾ ਹੈ । ਜਿਸ ਕਾਰਨ ਇਹ ਜੰਤੂ ਹਵਾ ਵਿੱਚ ਆਸਾਨੀ ਨਾਲ ਉੱਡ ਸਕਦੇ ਹਨ ।
    ਉਦਾਹਰਨ – ਕਾਂ, ਚਿੜੀ, ਕਬੂਤਰ, ਤੋਤਾ, ਸ਼ੁਤਰਮੁਰਗ ਅਤੇ ਮੋਰ ਆਦਿ ।

ਥਣਧਾਰੀ (Mammalia) ਸ਼੍ਰੇਣੀ ਦੇ ਲੱਛਣ-

  • ਇਹ ਗਰਮ ਲਹੁ ਵਾਲੇ ਜੰਤੁ ਹਨ ।
  • ਇਹਨਾਂ ਦੇ ਸਰੀਰ ਤੇ ਵਾਲ (Hair) ਹੁੰਦੇ ਹਨ ।
  • ਇਹਨਾਂ ਦੇ ਵਿੱਚ ਬਾਹਰਲਾ ਕੰਨ ਹੁੰਦਾ ਹੈ ਜਿਸ ਨੂੰ ਪਿੰਨਾ (Pinna) ਕਹਿੰਦੇ ਹਨ ।
  • ਇਹਨਾਂ ਦੇ ਸਰੀਰ ਅੰਦਰ ਪੇਟ ਪਰਦਾ, ਜਿਸ ਨੂੰ ਡਾਇਆਫ੍ਰਾਮ (Diaphragm) ਆਖਦੇ ਹਨ, ਮੌਜੂਦ ਹੁੰਦਾ ਹੈ ।
  • ਇਹਨਾਂ ਦੀ ਚਮੜੀ ਤੇ ਤੇਲ ਗ੍ਰੰਥੀਆਂ ਪਾਈਆਂ ਜਾਂਦੀਆਂ ਹਨ ।
  • ਇਹਨਾਂ ਜੰਤੂਆਂ ਦੇ ਦਿਲ ਵਿੱਚ ਚਾਰ ਖਾਨੇ ਹੁੰਦੇ ਹਨ, ਦੋ ਆਰੀਕਲਜ਼ ਅਤੇ ਦੋ ਵੈਟੀਕਲਜ਼ ।
  • ਇਹਨਾਂ ਜੰਤੂਆਂ ਦੇ ਲਾਲ ਰਕਤਾਣੂ ਨਿਊਕਲੀਅਸ ਰਹਿਤ ਹੁੰਦੇ ਹਨ ।
  • ਇਹਨਾਂ ਦੇ ਦੰਦਾਂ ਦੀ ਸ਼ਕਲ ਵੱਖਰੀ-ਵੱਖਰੀ ਹੁੰਦੀ ਹੈ । ਇਸ ਲਈ ਥਣਧਾਰੀਆਂ ਦੇ ਦੰਦਾਂ ਨੂੰ ਹੈਟੀਰੋਡੋਟ (Heterodont) ਆਖਦੇ ਹਨ ।
    ਥਣਧਾਰੀ ਜੰਤੂਆਂ ਦੇ ਦੰਦ ਮਸੂੜਿਆਂ ਅੰਦਰ ਖੋੜਾਂ (Cavities) ਵਿੱਚ ਲੱਗੇ ਹੋਏ ਹਨ । ਇਹ ਥੀਕੋਡੋਟ (Thecodont) ਹਨ । ਇਹ ਦੰਦ ਜੰਤੁ ਦੇ ਜੀਵਨ ਕਾਲ ਵਿੱਚ ਕੇਵਲ ਦੋ ਵਾਰ ਹੀ ਨਿਕਲਦੇ ਹਨ ।
  • ਇਹ ਆਪਣੇ ਬੱਚਿਆਂ ਦੀ ਦੇਖਭਾਲ ਬਹੁਤ ਕਰਦੇ ਹਨ । · ਉਦਾਹਰਨ-ਚੂਹਾ, ਬਿੱਲੀ, ਬਾਂਦਰ, ਕੰਗਾਰੂ, ਹਾਥੀ, ਗਾਲ੍ਹੜ (Squirrel), ਸ਼ੇਰ ਅਤੇ ਮਨੁੱਖ ਆਦਿ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪਸ਼ਨ 1.
ਟੈਕਸੋਨੋਮੀ (Taxonomy) ਅਤੇ ਵਰਗੀਕਰਨ ਪੱਧਤੀ (Systematics) ਕੀ ਹਨ ?
ਉੱਤਰ-
ਟੈਕਸੋਨੋਮੀ (Taxonomy) – ਜੀਵ ਵਿਗਿਆਨ ਦੀ ਉਹ ਸ਼ਾਖਾ, ਜਿਸ ਦਾ ਸੰਬੰਧ ਸਜੀਵਾਂ ਦੇ ਵਰਗੀਕਰਨ ਨਾਲ ਹੋਵੇ, ਟੈਕਸੋਨੋਮੀ ਅਖਵਾਉਂਦੀ ਹੈ ।
ਵਰਗੀਕਰਨ ਪੱਧਤੀ (Systematics) – ਵਰਗੀਕਰਨ ਵਿਗਿਆਨ ਜਾਂ ਵਰਗੀਕਰਨ ਪੱਧਤੀ ਟੈਕਸੋਨੋਮੀ ਨਾਲੋਂ ਵੱਖਰੀ ਹੈ । ਇਹ ਸਾਰੇ ਜੀਵਾਂ ਦੀ ਵਿਵਿਧਤਾ ਹੈ । ਵਰਗੀਕਰਨ ਪੱਧਤੀ ਵਿੱਚ ਸਜੀਵਾਂ ਨੂੰ ਉਹਨਾਂ ਦੇ ਗੁਣਾਂ ਅਤੇ ਨੇੜੇ ਦੇ ਸੰਬੰਧਾਂ ਦੇ ਆਧਾਰ ‘ਤੇ ਵੱਖ-ਵੱਖ ਸਮੂਹਾਂ ਵਿੱਚ ਵੰਡਿਆ ਜਾਂਦਾ ਹੈ ।

ਪ੍ਰਸ਼ਨ 2.
ਵਰਗੀਕਰਨ ਕੀ ਹੈ ? ਇਸ ਦੀ ਮਹੱਤਤਾ ਬਾਰੇ ਸੰਖੇਪ ਵਿੱਚ ਲਿਖੋ ।
ਉੱਤਰ-
ਵਰਗੀਕਰਨ (Classification) – ਸਮਾਨਤਾਵਾਂ ਅਤੇ ਅਸਮਾਨਤਾਵਾਂ ਦੇ ਆਧਾਰ ‘ਤੇ ਸਜੀਵਾਂ ਦੀ ਸਮੂਹਾਂ ਵਿੱਚ ਤਰਤੀਬ ਦੇ ਤਰੀਕੇ ਨੂੰ ਵਰਗੀਕਰਨ ਆਖਦੇ ਹਨ ।
ਮਹੱਤਤਾ (Importance)-

  1. ਵਰਗੀਕਰਨ ਨਾਲ ਸਾਨੂੰ ਸਜੀਵਾਂ ਬਾਰੇ ਜਾਣਕਾਰੀ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ ।
  2. ਸਜੀਵਾਂ ਦੇ ਵਰਗੀਕਰਨ ਕਰਨ ਨਾਲ ਸਾਨੂੰ ਵੱਖ-ਵੱਖ ਮਿਲਣ ਵਾਲੀਆਂ ਵਿਭਿੰਨਤਾਵਾਂ (Variations) ਬਾਰੇ ਪਤਾ ਲੱਗ ਜਾਂਦਾ ਹੈ ।
  3. ਵਰਗੀਕਰਨ ਤੋਂ ਸਾਨੂੰ ਸਜੀਵਾਂ ਦੇ ਆਪਸੀ ਸੰਬੰਧਾਂ ਬਾਰੇ ਜਾਣਕਾਰੀ ਮਿਲਦੀ ਹੈ ।
  4. ਵਰਗੀਕਰਨ, ਵਿਗਿਆਨ ਦੀਆਂ ਦੂਸਰੀਆਂ ਹੋਰਨਾਂ ਸ਼ਾਖਾਵਾਂ ਸੰਬੰਧੀ ਆਧਾਰ ਵਜੋਂ ਕੰਮ ਦੇ ਸਕਦਾ ਹੈ ।
  5. ਵਰਗੀਕਰਨ ਦੀ ਸਹਾਇਤਾ ਨਾਲ ਅਸੀਂ ਜੀਵ ਵਿਗਿਆਨ ਦੇ ਹੋਰਨਾਂ ਵਿਸ਼ਿਆਂ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ।
  6. ਵਰਗੀਕਰਨ ਦੀ ਸਜੀਵਾਂ ਦੀ ਭੂਗੋਲਿਕ ਵੰਡ ਲਈ ਬੜੀ ਮਹੱਤਤਾ ਹੈ ।

ਪ੍ਰਸ਼ਨ 3.
ਵਰਗੀਕਰਨ ਦੇ ਵੱਖ-ਵੱਖ ਪੜਾਅ ਦੱਸੋ ।
ਉੱਤਰ-
ਵਰਗੀਕਰਨ ਦੇ ਵੱਖ-ਵੱਖ ਪੜਾਅ ਹੇਠ ਲਿਖੇ ਹਨ-

(1) ਜਗਤ (Kingdom) ਸਭ ਤੋਂ ਉੱਚਾ ਸਥਾਨ । ਇਸ ਵਿੱਚ ਸਾਰੇ ਸਜੀਵ ਜੰਤੁ ਤੇ ਪੌਦੇ) ਸ਼ਾਮਲ ਹਨ ।
(2) ਫਾਈਲਮ (Phylum) ਇਹ ਵਰਗਾਂ ਦੇ ਮਿਲਾਉਣ ਨਾਲ ਬਣਦਾ ਹੈ । ਇਸ ਦਾ ਸਥਾਨ ਜਗਤ ਨਾਲੋਂ ਨੀਵਾਂ ਅਤੇ ਵਰਗ ਨਾਲੋਂ ਉੱਚਾ ਹੈ ।
(3) ਵਰਗ (Class) ਇਹ ਆਰਡਰਜ਼ (Orders) ਦੇ ਮਿਲਣ ਨਾਲ ਬਣਦਾ ਹੈ ।
(4) ਆਰਡਰ (Order) ਕੁੱਲਾਂ (families) ਦੇ ਮਿਲਣ ਨਾਲ ਆਰਡਰ ਬਣਦਾ ਹੈ ।
(5) ਕੁੱਲ (Family) ਇਸ ਗਰੁੱਪ ਵਿੱਚ ਪ੍ਰਜਾਤੀਆਂ (genera) ਸ਼ਾਮਲ ਹਨ ।
(6) ਜੀਨਸ (Genus) ਜਾਤੀਆਂ ਦੇ ਮਿਲਣ ਨਾਲ ਬਣੇ ਗਰੁੱਪ ਨੂੰ ਪ੍ਰਜਾਤੀ ਜਾਂ ਜੀਨਸ ਆਖਦੇ ਹਨ ।
(7) ਜਾਤੀ (Species) ਇਹ ਜੀਵਾਂ ਦੀ ਨੀਵੀਂ ਜਾਤੀ ਹੈ । ਇੱਕ ਸਮਾਨ ਗੁਣਾਂ ਵਾਲੇ ਅਤੇ ਆਪਸ ਵਿੱਚ ਜਣਨ ਕਰਨ ਵਾਲੇ ਸਜੀਵ ਜਾਤੀ ਅਖਵਾਉਂਦੇ ਹਨ ।

ਪ੍ਰਸ਼ਨ 4.
ਦੋ ਬੀਜ ਪੱਤਰੀ ਅਤੇ ਇੱਕ ਬੀਜ ਪੱਤਰੀ ਪੌਦਿਆਂ ਵਿੱਚ ਅੰਤਰ ਲਿਖੋ ।
ਉੱਤਰ-
ਦੋ ਬੀਜ ਪੱਤਰੀ ਅਤੇ ਇੱਕ ਬੀਜ ਪੱਤਰੀ ਪੌਦਿਆਂ ਵਿੱਚ ਅੰਤਰ-

ਦੋ ਬੀਜ ਪੱਤਰੀ ਪੌਦੇ (Di-Cotyledonous Plants) ਇੱਕ ਬੀਜ ਪੱਤਰੀ ਪੌਦੇ (Mono-Cotyledonous Plants)
(1) ਇਹਨਾਂ ਪੌਦਿਆਂ ਦੇ ਬੀਜਾਂ ਵਿੱਚ ਦੋ ਬੀਜ ਪੱਤਰ (Two cotyledons) ਹੁੰਦੇ ਹਨ । (1) ਇਹਨਾਂ ਪੌਦਿਆਂ ਦੇ ਬੀਜਾਂ ਵਿੱਚ ਇੱਕ ਬੀਜ ਪੱਤਰ (One cotyledon) ਹੁੰਦਾ ਹੈ ।
(2) ਇਹਨਾਂ ਪੌਦਿਆਂ ਦੇ ਪੱਤਿਆਂ ਵਿਚਲੀਆਂ ਸ਼ਿਰਾਵਾਂ ਇੱਕ ਜਾਲਾ ਜਿਹਾ (Reticulum) ਬਣਾਉਂਦੀਆਂ ਹਨ । (2) ਇਹਨਾਂ ਪੌਦਿਆਂ ਦੇ ਪੱਤਿਆਂ ਵਿਚਲੀਆਂ ਸ਼ਿਰਾਵਾਂ, ਆਮ ਤੌਰ ‘ਤੇ ਸਮਾਨਅੰਤਰ ਹੁੰਦੀਆਂ ਹਨ ਅਤੇ ਜਾਲਾ ਨਹੀਂ ਬਣਾਉਂਦੀਆਂ ਹਨ ।
(3) ਜੜਾਂ ਮੂਸਲਾ ਕਿਸਮ (Taproot) ਦੀਆਂ ਹਨ । (3) ਜੜਾਂ ਅਪਸਥਾਨੀ (Adventitious) ਕਿਸਮ ਦੀਆਂ ਹਨ ।
(4) ਇਹਨਾਂ ਵਿੱਚ ਸੈਕੰਡਰੀ ਵਾਧਾ (Secondary growth) ਹੁੰਦਾ ਹੈ । (4) ਇਹਨਾਂ ਵਿੱਚ ਸੈਕੰਡਰੀ ਵਾਧਾ ਨਹੀਂ ਹੁੰਦਾ ।
(5) ਇਹਨਾਂ ਦੇ ਵਾਹਿਣੀ ਬੰਡਲ ਇੱਕ ਡੋਲੇ ਦੀ ਸ਼ਕਲ ਵਿੱਚ ਤਰਤੀਬੇ ਹੁੰਦੇ ਹਨ । (5) ਇਹਨਾਂ ਦੇ ਵਹਿਣੀ ਬੰਡਲ ਤਣੇ ਅੰਦਰ ਖਿੱਲਰੇ ਹੋਏ ਹੁੰਦੇ ਹਨ ।

ਪ੍ਰਸ਼ਨ 5.
ਐਲਗੀ ਦੀ ਆਰਥਿਕ ਮਹੱਤਤਾ ਦੱਸੋ ।
ਉੱਤਰ-
ਐਲਗੀ ਦੀ ਆਰਥਿਕ ਮਹੱਤਤਾ-

  1. ਐਲਗੀ ਪਾਣੀ ਵਿੱਚ ਰਹਿਣ ਵਾਲੇ ਜੰਤੂਆਂ ਦਾ ਭੋਜਨ ਹਨ ।
  2. ਐਲਗੀ ਪਾਣੀ ਵਿੱਚ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਦੀ ਮਾਤਰਾ ਸੰਤੁਲਿਤ ਰੱਖਦੀ ਹੈ ।
  3. ਐਲਗੀ ਪਾਣੀ ਨੂੰ ਸਾਫ਼ ਰੱਖਦੀ ਹੈ ।
  4. ਐਲਗੀ ਪ੍ਰੋਟੀਨ ਦਾ ਚੰਗਾ ਸਰੋਤ ਹਨ ।
  5. ਐਲਗੀ ਦੀਆਂ ਕੁੱਝ ਜਾਤੀਆਂ ਤੋਂ ਸਾਨੂੰ ਆਇਓਡੀਨ ਪ੍ਰਾਪਤ ਹੁੰਦੀ ਹੈ ।
  6. ਐਲਗੀ ਦੀਆਂ ਕੁੱਝ ਜਾਤੀਆਂ ਤੋਂ ਸਾਨੂੰ ਅਗੁਰ-ਅਗਰ (Agar-Agar) ਨਾਂ ਦਾ ਪਦਾਰਥ ਪ੍ਰਾਪਤ ਹੁੰਦਾ ਹੈ । ਜਿਸ ਦੀ ਵਰਤੋਂ ਕਈ ਪ੍ਰਕਾਰ ਦੇ ਭੋਜਨ ਪਦਾਰਥ ਤਿਆਰ ਕਰਨ ਲਈ ਕੀਤੀ ਜਾਂਦੀ ਹੈ ।
  7. ਕੁੱਝ ਐਲਗੀ ਤੋਂ ਦਵਾਈਆਂ ਵੀ ਪ੍ਰਾਪਤ ਹੁੰਦੀਆਂ ਹਨ ।
  8. ਕੁੱਝ ਐਲਗੀਆਂ ਤੋਂ ਤੇਲ ਵਰਗੇ ਪਦਾਰਥ ਰਿਸਦੇ ਹਨ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ

ਪ੍ਰਸ਼ਨ 6.
ਫਾਈਲਮ ਨੈਮੇਟੋਡਾ ਦੇ ਆਮ ਲੱਛਣ ਲਿਖੋ ।
ਉੱਤਰ-
ਫਾਈਲਮ ਨੈਮੇਟੋਡਾ (Phylum Nematoda) ਦੇ ਮੁੱਖ ਲੱਛਣ-

  1. ਇਹਨਾਂ ਦਾ ਸਰੀਰ ਗੋਲ ਹੋਣ ਕਾਰਨ ਇਹਨਾਂ ਨੂੰ ਗੋਲ ਕਿਰਮ (Round worms) ਆਖਿਆ ਜਾਂਦਾ ਹੈ ।
  2. ਇਹਨਾਂ ਦੇ ਸਰੀਰ ਦੀ ਸਮਮਿਤੀ ਦੋ ਪਾਸੀ ਹੁੰਦੀ ਹੈ ।
  3. ਇਹਨਾਂ ਦਾ ਸਰੀਰ ਤਿੰਨ ਪਰਤੀ (Three layered) ਪਰ ਅਣਖੰਡਿਤ (unsegmented) ਹੁੰਦਾ ਹੈ ।
  4. ਇਹਨਾਂ ਵਿੱਚ ਸਾਹ ਲੈਣ ਵਾਲੇ ਅੰਗ ਅਤੇ ਗਤੀ ਕਰਨ ਵਾਲੇ ਅੰਗ ਨਹੀਂ ਹੁੰਦੇ ।
  5. ਸਰੀਰਕ ਖੋੜ (Body cavity) ਸ਼ੁੱਧ (True) ਸਰੀਰਕ , ਖੋੜ ਨਹੀਂ ਹੁੰਦੀ ।
  6. ਪਾਚਨ ਨਲੀ ਸੰਪੂਰਨ ਹੁੰਦੀ ਹੈ । ਪਰ ਇਸ ਵਿੱਚ ਕੋਈ ਅੰਤਰ ਨਹੀਂ ਹੁੰਦਾ ।
    ਉਦਾਹਰਨ – ਐੱਸਕੈਰਸ (Ascaris), ਆਕਸੀਯੁਰਸ (0xyuris), ਪਿਨ ਵਰਮ ।

ਪ੍ਰਸ਼ਨ 7.
ਕਾਰਡੇਟਾ (Chordata) ਦੇ ਮੁੱਖ ਲੱਛਣ ਲਿਖੋ ।
ਉੱਤਰ-
ਕਾਂਡੇਟਾ ਦੇ ਚਾਰ ਮੁੱਖ ਲੱਛਣ-

  1. ਨੋਟੋਕਾਰਡ ਦਾ ਹੋਣਾ – ਇਸ ਫਾਈਲਮ ਦੇ ਮੈਂਬਰਾਂ ਦੇ ਜੀਵਨ ਦੇ ਕਿਸੇ ਪੜਾਅ ਤੇ ਨੋਟੋਕਾਂਰਡ (Notochord) ਹੁੰਦੀ ਹੈ ।
  2. ਗਿੱਲ ਸਲਿਟ ਦੀ ਹੋਂਦ – ਇਸ ਫਾਈਲਮ ਦੇ ਮੈਂਬਰਾਂ ਦੇ ਜੀਵਨ ਵਿਚਲੀ ਕਿਸੇ ਨਾ ਕਿਸੇ ਸਟੇਜ਼ ‘ਤੇ ਗਿੱਲ ਸਟ (Gill Slits) ਹੁੰਦੀਆਂ ਹਨ ।
  3. ਨਾਲਾਕਾਰ ਨਾੜੀ ਪ੍ਰਣਾਲੀ ਦੀ ਹੋਂਦ – ਡਾਂਸਲ ਖੋਖਲੀ ਨਾੜੀ ਪ੍ਰਣਾਲੀ (Presence of Dorsal hollow nervous system) ਹੁੰਦੀ ਹੈ ।
  4. ਪੂਛ ਦੀ ਹੋਂਦ – ਗੁਦਾ (Anus) ਦੇ ਪਿੱਛੇ ਪੁਛ ਹੁੰਦੀ ਹੈ ।

ਪ੍ਰਸ਼ਨ 8.
ਨਾਨ-ਕੋਰਡੇਟਸ (Non-chordates) ਦੇ ਲੱਛਣ ਦੱਸੋ ।
ਉੱਤਰ-
ਨਾਂਨ-ਕੋਰਡੇਟਸ ਦੇ ਲੱਛਣ-

  1. ਇਹਨਾਂ ਵਿੱਚ ਨੋਟੋਕਾਂਰਡ (Notochord) ਨਹੀਂ ਹੁੰਦਾ ।
  2. ਇਹਨਾਂ ਜੰਤੂਆਂ ਵਿੱਚ ਗਲਫੜੇ ਤਾਂ ਹਨ ਪਰ ਇਹ ਸਾਹ ਆਪਣੀ ਚਮੜੀ ਦੁਆਰਾ ਹੀ ਲੈਂਦੇ ਹਨ ।
  3. ਇਹਨਾਂ ਦੇ ਸਰੀਰ ਅੰਦਰਲੀ ਕੇਂਦਰੀ ਤੰਤਰਿਕਾ ਠੋਸ ਹੁੰਦੀ ਹੈ ।
  4. ਇਹ ਜੰਤੂ ਆਮ ਤੌਰ ‘ਤੇ ਪਾਣੀ ਵਿੱਚ ਪਾਏ ਜਾਂਦੇ ਹਨ ।
  5. ਇਹਨਾਂ ਦਾ ਲਹੂ ਆਮ ਤੌਰ ‘ਤੇ ਰੰਗਹੀਨ ਹੁੰਦਾ ਹੈ ।
  6. ਇਹਨਾਂ ਦੀ ਪੂਛ ਨਹੀਂ ਹੁੰਦੀ ਅਤੇ ਪਿੰਜਰ ਵੀ ਨਹੀਂ ਹੁੰਦਾ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਵਰਗੀਕਰਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਵਰਗੀਕਰਨ (Classification) – ਸੰਬੰਧਾਂ ਦੇ ਆਧਾਰ ‘ਤੇ ਸਜੀਵਾਂ ਨੂੰ ਸਮੂਹਾਂ ਵਿੱਚ ਰੱਖਣ ਦੇ ਤਰੀਕੇ ਨੂੰ ਵਰਗੀਕਰਨ ਆਖਦੇ ਹਨ ।

ਪ੍ਰਸ਼ਨ 2.
ਸਪੀਸੀਜ਼ (Species) ਕਿਸ ਨੂੰ ਆਖਦੇ ਹਨ ?
ਉੱਤਰ-
ਬਹੁਤ ਨੇੜੇ ਅਤੇ ਬਣਤਰ ਵਾਲੇ ਜੀਵਾਂ ਦਾ ਸਮੂਹ, ਜਿਸ ਦੇ ਮੈਂਬਰ ਆਪਸ ਵਿੱਚ ਜਣਨ ਕਰਨ, ਨੂੰ ਸਪੀਸੀਜ਼ ਜਾਤੀ ਆਖਦੇ ਹਨ ।

ਪ੍ਰਸ਼ਨ 3.
ਐਲਗੀ ਦਾ ਹਰਾ ਰੰਗ ਕਿਸ ਕਰਕੇ ਹੈ ?
ਉੱਤਰ-
ਐਲਗੀ ਦੇ ਹਰੇ ਰੰਗ ਦੀ ਵਜ਼ਾ ਉਸ ਵਿੱਚ ਕਲੋਰੋਫਿਲ ਵਰਣਕ (Pigment) ਦੀ ਮੌਜੂਦਗੀ ਹੈ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ

ਪ੍ਰਸ਼ਨ 4.
ਉੱਲੀਆਂ (Fungi) ਆਪਣਾ ਭੋਜਨ ਆਪ ਕਿਉਂ ਨਹੀਂ ਬਣਾਉਂਦੇ ?
ਉੱਤਰ-
ਉੱਲੀਆਂ ਵਿੱਚ ਕਲੋਰੋਫਿਲ ਵਰਣਕ ਦੀ ਅਣਹੋਂਦ ਕਾਰਨ ਇਹ ਆਪਣਾ ਭੋਜਨ ਆਪ ਨਹੀਂ ਬਣਾਉਂਦੇ ।

ਪ੍ਰਸ਼ਨ 5.
ਢੱਕੇ ਹੋਏ ਬੀਜਾਂ ਵਾਲੇ ਪੌਦੇ ਕਿੰਨੀ ਕਿਸਮ ਦੇ ਹਨ ?
ਉੱਤਰ-
ਢੱਕੇ ਹੋਏ ਬੀਜਾਂ ਵਾਲੇ ਪੌਦੇ ਦੋ ਕਿਸਮਾਂ ਦੇ ਹਨ । ਇਹਨਾਂ ਨੂੰ ਇੱਕ-ਬੀਜ ਪੱਤਰੀ ਅਤੇ ਦੋ-ਬੀਜ ਪੱਤਰੀ ਪੌਦੇ ਆਖਦੇ ਹਨ ।

ਪ੍ਰਸ਼ਨ 6.
ਮੱਛੀਆਂ ਕਿਹੜੇ ਅੰਗ ਦੀ ਸਹਾਇਤਾ ਨਾਲ ਸਾਹ ਲੈਂਦੀਆਂ ਹਨ ?
ਉੱਤਰ-
ਮੱਛੀਆਂ ਗਲਫੜਿਆਂ (Gills) ਦੁਆਰਾ ਸਾਹ ਲੈਂਦੀਆਂ ਹਨ ।

ਪ੍ਰਸ਼ਨ 7.
ਮੱਛੀਆਂ ਦੇ ਦਿਲ ਵਿੱਚ ਕਿੰਨੇ ਖ਼ਾਨੇ ਹੁੰਦੇ ਹਨ ?
ਉੱਤਰ-
ਮੱਛੀਆਂ ਦੇ ਦਿਲ ਵਿੱਚ ਦੋ ਖ਼ਾਨੇ ਹੁੰਦੇ ਹਨ ।

ਪ੍ਰਸ਼ਨ 8.
ਜੋ ਜੀਵ ਪ੍ਰਕਾਸ਼-ਸੰਸ਼ਲੇਸ਼ਣ ਕਰਦੇ ਹਨ ਉਨ੍ਹਾਂ ਨੂੰ ਕੀ ਕਹਿੰਦੇ ਹਨ ?
ਉੱਤਰ-
ਹਰੇ ਪੌਦੇ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ

ਪ੍ਰਸ਼ਨ 9.
ਫੰਜਾਈ ਨੂੰ ਮ੍ਰਿਤਕ ਜੀਵ ਕਿਉਂ ਕਹਿੰਦੇ ਹਨ ?
ਉੱਤਰ-
ਫੰਜਾਈ ਗਲੇ-ਸੜੇ ਕਾਰਬਨਿਕ ਪਦਾਰਥਾਂ ‘ਤੇ ਨਿਰਭਰ ਕਰਦੀ ਹੈ । ਇਸ ਲਈ ਇਸ ਨੂੰ ਮ੍ਰਿਤਕ ਜੀਵ ਕਹਿੰਦੇ ਹਨ ।

ਪ੍ਰਸ਼ਨ 10.
ਫੰਜਾਈ ਦੇ ਦੋ ਉਦਾਹਰਨ ਦਿਓ । ਉੱਤਰ-ਖਮੀਰ, ਮਸ਼ਰੂਮ ।

ਪ੍ਰਸ਼ਨ 11.
ਸਹਿਜੀਵਤਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉੱਲੀ ਦੀਆਂ ਕੁੱਝ ਜਾਤੀਆਂ ਨੀਲੀ ਹਰੀ ਕਾਈ ਨਾਲ ਪੱਕੇ ਸੰਬੰਧ ਬਣਾ ਕੇ ਰਹਿੰਦੀਆਂ ਹਨ, ਜਿਸ ਨੂੰ ਸਹਿਜੀਵਤਾ ਕਹਿੰਦੇ ਹਨ ।

ਪ੍ਰਸ਼ਨ 12.
ਐਨੀਮੀਲੀਆਂ ਵਰਗ ਵਿੱਚ ਕਿਹੜੇ ਜੀਵ ਆਉਂਦੇ ਹਨ ?
ਉੱਤਰ-
ਇਸ ਵਰਗ ਵਿੱਚ ਸਾਰੇ ਬਹੁਸੈੱਲੀ ਯੂਕੇਰਿਉਟੀ ਜੀਵ ਆਉਂਦੇ ਹਨ, ਜਿਨ੍ਹਾਂ ਵਿੱਚ ਸੈਂਲ ਭਿੱਤੀ ਨਹੀਂ ਹੁੰਦੀ ।

ਪ੍ਰਸ਼ਨ 13.
ਐਂਜੀਓਸਪਰਮ ਪੌਦੇ ਕੀ ਹਨ ?
ਉੱਤਰ-
ਜਿਹੜੇ ਪੌਦਿਆਂ ਦੇ ਬੀਜ ਫਲਾਂ ਦੇ ਅੰਦਰ ਢੱਕੇ ਹੁੰਦੇ ਹਨ ਉਨ੍ਹਾਂ ਨੂੰ ਐਂਜੀਓਸਪਰਮ ਕਹਿੰਦੇ ਹਨ । ਇਹਨਾਂ ਦੇ ਬੀਜ ਬਾਅਦ ਵਿੱਚ ਫਲ ਬਣ ਜਾਂਦੇ ਹਨ ।

ਪ੍ਰਸ਼ਨ 14.
ਐਂਜੀਓਸਪਰਮ ਵਰਗ ਨੂੰ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ?
ਉੱਤਰ-

  1. ਇੱਕ ਬੀਜ ਪੱਤਰੀ
  2. ਦੋ ਬੀਜ ਪੱਤਰੀ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ

ਪ੍ਰਸ਼ਨ 15.
ਜਿਮਨੋਸਪਰਮ ਪੌਦੇ ਕੀ ਹਨ ?
ਉੱਤਰ-
ਨੰਗੇ ਬੀਜ ਪੈਦਾ ਕਰਨ ਵਾਲੇ ਪੌਦੇ ।

ਪ੍ਰਸ਼ਨ 16.
ਇੱਕ ਬੀਜ ਪੱਤਰੀ ਦੇ ਦੋ ਉਦਾਹਰਨ ਦਿਓ ।
ਉੱਤਰ-
ਕਣਕ, ਮੱਕੀ ।

ਪ੍ਰਸ਼ਨ 17.
ਦੋ ਬੀਜ ਪੱਤਰੀ ਦੇ ਦੋ ਉਦਾਹਰਨ ਦਿਓ ।
ਉੱਤਰ-
ਮਟਰ, ਚਨੇ ।

ਪ੍ਰਸ਼ਨ 18.
ਪਰਜੀਵੀਆਂ ਦੇ ਤਿੰਨ ਉਦਾਹਰਨ ਦਿਓ ।
ਉੱਤਰ-
ਗੋਲ ਕਿਮੀ, ਫਾਈਲੇਰੀਆ ਕ੍ਰਿਮੀ, ਪਿੰਨ ਕ੍ਰਿਮੀ ॥

ਪ੍ਰਸ਼ਨ 19.
ਵਰਟੀਕਰੇਟਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਿਹੜੇ ਜੰਤੂਆਂ ਵਿੱਚ ਵਾਸਤਵਿਕ ਰੀੜ੍ਹ ਦੀ ਹੱਡੀ ਅਤੇ ਅੰਦਰਲਾ ਕੰਕਾਲ ਹੁੰਦਾ ਹੈ ਅਤੇ ਪੇਸ਼ੀਆਂ ਕੰਕਾਲ ਨਾਲ ਜੁੜੀਆਂ ਹੁੰਦੀਆਂ ਹਨ ਜੋ ਇਹਨਾਂ ਦੇ ਗਤੀ ਕਰਨ ਵਿੱਚ ਸਹਾਇਤਾ ਕਰਦੀਆਂ ਹਨ ਉਹਨਾਂ ਨੂੰ ਵਰਟੀਕਰੇਟਾ ਕਹਿੰਦੇ ਹਨ ।

PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ

Punjab State Board PSEB 8th Class Science Book Solutions Chapter 15 ਕੁਝ ਕੁਦਰਤੀ ਘਟਨਾਵਾਂ Textbook Exercise Questions, and Answers.

PSEB Solutions for Class 8 Science Chapter 15 ਕੁਝ ਕੁਦਰਤੀ ਘਟਨਾਵਾਂ

PSEB 8th Class Science Guide ਕੁਝ ਕੁਦਰਤੀ ਘਟਨਾਵਾਂ Textbook Questions and Answers

ਪ੍ਰਸ਼ਨ 1.
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ (✓) ਲਾਓ
(ਉ) ਹੇਠ ਲਿਖਿਆਂ ਵਿੱਚੋਂ ਕਿਸ ਨੂੰ ਰਗੜ ਦੁਆਰਾ ਅਸਾਨੀ ਨਾਲ ਚਾਰਜਿਤ ਨਹੀਂ ਕੀਤਾ ਜਾ ਸਕਦਾ ?
(i) ਪਲਾਸਟਿਕ ਦਾ ਪੈਮਾਨਾ
(ii) ਤਾਂਬੇ ਦੀ ਛੜ
(iii) ਫੁੱਲਿਆ ਗੁਬਾਰਾ
(iv) ਉੱਨ ਦੇ ਕੱਪੜੇ ।
ਉੱਤਰ-
(ii) ਤਾਂਬੇ ਦੀ ਛੜ ॥

ਪ੍ਰਸ਼ਨ 2.
ਜਦੋਂ ਕੱਚ ਦੀ ਛੜ ਨੂੰ ਰੇਸ਼ਮ ਦੇ ਕੱਪੜੇ ਨਾਲ ਰਗੜਦੇ ਹਾਂ, ਤਾਂ ਛੜ
(i) ਅਤੇ ਕੱਪੜਾ ਦੋਵੇਂ ਧਨ ਚਾਰਜ ਪ੍ਰਾਪਤ ਕਰ ਲੈਂਦੇ ਹਨ ।
(ii) ਧਨ ਚਾਰਜਿਤ ਹੋ ਜਾਂਦੀ ਹੈ ਅਤੇ ਕੱਪੜਾ ਰਿਣ ਚਾਰਜਿਤ ਹੋ ਜਾਂਦਾ ਹੈ ।
(iii) ਅਤੇ ਕੱਪੜਾ ਦੋਵੇਂ ਰਿਣ ਚਾਰਜਿਤ ਹੋ ਜਾਂਦੇ ਹਨ ।
(iv) ਰਿਣ ਚਾਰਜਿਤ ਹੋ ਜਾਂਦੀ ਹੈ ਅਤੇ ਕੱਪੜਾ ਧਨ ਚਾਰਜਿਤ ਹੋ ਜਾਂਦਾ ਹੈ ।
ਉੱਤਰ-
(ii) ਧਨ ਚਾਰਜਿਤ ਹੋ ਜਾਂਦੀ ਹੈ ਅਤੇ ਕੱਪੜਾ ਰਿਣ ਚਾਰਜਿਤ ਹੋ ਜਾਂਦਾ ਹੈ ।

ਪ੍ਰਸ਼ਨ 3.
ਹੇਠ ਲਿਖੇ ਕਥਨ ਠੀਕ (T) ਹਨ ਜਾਂ ਗ਼ਲਤ (F)
(ੳ) ਸਮਜਾਤੀ ਚਾਰਜ ਇਕ ਦੂਜੇ ਚਾਰਜ ਨੂੰ ਆਕਰਸ਼ਿਤ ਕਰਦੇ ਹਨ ।
(ਅ) ਚਾਰਜਿਤ ਕੱਚ ਦੀ ਛੜ ਚਾਰਜਿਤ ਪਲਾਸਟਿਕ ਸਟ੍ਰਾਅ ਨੂੰ ਆਕਰਸ਼ਿਤ ਕਰਦੀ ਹੈ ।
(ਈ) ਆਕਾਸ਼ੀ ਬਿਜਲੀ ਚਾਲਕ ਇਮਾਰਤ ਦੀ ਅਕਾਸ਼ੀ ਬਿਜਲੀ ਤੋਂ ਸੁਰੱਖਿਆ ਨਹੀਂ ਕਰ ਸਕਦਾ ।
(ਸ) ਭੂਚਾਲ ਦੀ ਭਵਿੱਖਵਾਣੀ ਕੀਤੀ ਜਾ ਸਕਦੀ ਹੈ ।
ਉੱਤਰ-
(ਉ) F
(ਅ) T
(ਬ) F
(ਸ) F.

ਪ੍ਰਸ਼ਨ 4.
ਸਰਦੀਆਂ ਵਿੱਚ ਸਵੈਟਰ ਉਤਾਰਦੇ ਸਮੇਂ ਕੜ-ਕੜ ਦੀ ਅਵਾਜ਼ ਸੁਣਾਈ ਦਿੰਦੀ ਹੈ । ਵਿਆਖਿਆ ਕਰੋ ।
ਉੱਤਰ-
ਸਵੈਟਰ ਉਤਾਰਦੇ ਸਮੇਂ ਰਗੜ ਕਾਰਨ ਸਵੈਟਰ ਚਾਰਜਿਤ ਹੋ ਜਾਂਦਾ ਹੈ । ਇਹਨਾਂ ਚਾਰਜਾਂ ਦੇ ਇੱਕ ਦੂਸਰੇ ਨਾਲ ਸੰਪਰਕ ਵਿੱਚ ਆਉਣ ਤੇ ਹੋਏ ਆਕਰਸ਼ਣ/ਅਪਕਰਸ਼ਣ ਕਾਰਨ ਕੜ-ਕੜ ਦੀ ਅਵਾਜ਼ ਸੁਣਾਈ ਦਿੰਦੀ ਹੈ ।

PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ

ਪ੍ਰਸ਼ਨ 5.
ਜਦ ਅਸੀਂ ਕਿਸੇ ਚਾਰਜਿਤ ਵਸਤੂ ਨੂੰ ਹੱਥ ਨਾਲ ਛੂਹਦੇ ਹਾਂ ਤਾਂ ਉਹ ਆਪਣਾ ਚਾਰਜ ਗੁਆ ਦਿੰਦੀ ਹੈ, ਵਿਆਖਿਆ ਕਰੋ ।
ਉੱਤਰ-
ਮਨੁੱਖੀ ਸਰੀਰ ਬਿਜਲੀ ਦਾ ਚਾਲਕ ਹੈ । ਜਦੋਂ ਅਸੀਂ ਕਿਸੇ ਚਾਰਜਿਤ ਵਸਤੂ ਨੂੰ ਹੱਥ ਨਾਲ ਛੂਹੰਦੇ ਹਾਂ ਤਾਂ ਚਾਰਜ ਸਰੀਰ ਵਿੱਚੋਂ ਸੰਚਾਰਿਤ ਹੋ ਕੇ ਧਰਤੀ ਵਿੱਚ ਚਲਿਆ ਜਾਂਦਾ ਹੈ ਅਤੇ ਵਸਤੂ ਅਣਚਾਰਜਿਤ ਹੋ ਜਾਂਦੀ ਹੈ ।

ਪ੍ਰਸ਼ਨ 6.
ਉਸ ਪੈਮਾਨੇ ਦਾ ਨਾਂ ਲਿਖੋ ਜਿਸ ਤੇ ਭੂਚਾਲ ਦੀ ਵਿਨਾਸ਼ੀ ਊਰਜਾ ਮਾਪੀ ਜਾਂਦੀ ਹੈ । ਇਸ ਪੈਮਾਨੇ ਤੇ ਕਿਸੇ ਭੂਚਾਲ ਦਾ ਮਾਪ 3 ਹੈ | ਕੀ ਇਸ ਨੂੰ ਭੁਚਾਲਯੰਤਰ ਸੀਸਮੋਗਾ) ਨਾਲ ਰਿਕਾਰਡ ਕੀਤਾ ਜਾ ਸਕਦਾ ਹੈ ? ਕੀ ਇਸ ਤੋਂ ਜ਼ਿਆਦਾ ਹਾਨੀ ਹੋਵੇਗੀ ?
ਉੱਤਰ-
ਰਿਕਟਰ ਪੈਮਾਨੇ ਤੇ ਭੂਚਾਲ ਦੀ ਵਿਨਾਸ਼ੀ ਊਰਜਾ ਮਾਪੀ ਜਾਂਦੀ ਹੈ । ਇਹ ਪੈਮਾਨਾ ਰੇਖੀ ਨਹੀਂ ਹੈ । ਰਿਕਟਰ ਪੈਮਾਨੇ ਤੇ 3 ਦਾ ਮਾਨ ਸੀਸਮੋਗਰਾਫ਼ ਦੁਆਰਾ ਰਿਕਾਰਡ ਕੀਤਾ ਜਾ ਸਕਦਾ ਹੈ, ਪਰ ਇਹ ਭੂਚਾਲ ਬਹੁਤ ਘੱਟ ਤੀਬ੍ਰਤਾ ਦਾ ਹੁੰਦਾ ਹੈ ਜਿਸ ਨਾਲ ਵੱਧ ਨੁਕਸਾਨ ਨਹੀਂ ਹੁੰਦਾ ।

ਪ੍ਰਸ਼ਨ 7.
ਅਕਾਸ਼ੀ ਬਿਜਲੀ ਤੋਂ ਆਪਣੀ ਸੁਰੱਖਿਆ ਦੇ ਤਿੰਨ ਉਪਾਅ ਸੁਝਾਓ ।
ਉੱਤਰ-

  • ਬਿਜਲੀ ਦੇ ਗਰਜਣ ਦੀ ਆਵਾਜ਼ ਸੁਣਦੇ ਹੀ ਕਿਸੇ ਮਕਾਨ ਜਾਂ ਇਮਾਰਤ ਅੰਦਰ ਚਲੇ ਜਾਓ ।
  • ਉਸ ਸਮੇਂ ਜੇ ਕਿਸੇ ਵਾਹਨ ਵਿੱਚ ਹੋ ਤਾਂ ਉਸ ਦੇ ਦਰਵਾਜ਼ੇ-ਖਿੜਕੀਆਂ ਬੰਦ ਕਰ ਲਓ ।
  • ਉਸ ਸਮੇਂ ਜੇ ਖੁੱਲ੍ਹੇ ਵਿੱਚ ਹੋ ਤਾਂ ਸਿਮਟ (ਸੁੰਗੜ ਕੇ ਬੈਠ ਜਾਓ ਅਤੇ ਸਿਰ ਨੂੰ ਗੋਡਿਆਂ ਵਿੱਚ ਅਤੇ ਹੱਥਾਂ ਵਿੱਚ ਰੱਖ ਲਓ।

ਪ੍ਰਸ਼ਨ 8.
ਚਾਰਜਿਤ ਗੁਬਾਰਾ ਦੂਜੇ ਚਾਰਜਿਤ ਗੁਬਾਰੇ ਨੂੰ ਪ੍ਰਤਿਕਰਸ਼ਤ ਕਰਦਾ ਹੈ, ਜਦਕਿ ਅਣ-ਚਾਰਜਿਤ ਗੁਬਾਰੇ ਦੁਆਰਾ ਆਕਰਸ਼ਿਤ ਕੀਤਾ ਜਾਂਦਾ ਹੈ । ਵਿਆਖਿਆ ਕਰੋ ।
ਉੱਤਰ-
ਇੱਕ ਤਰ੍ਹਾਂ ਦੇ ਪਦਾਰਥ ਚਾਰਜਿਤ ਹੋਣ ਤੇ ਇੱਕੋ ਜਿਹੇ ਰੂਪ ਵਿੱਚ ਚਾਰਜਿਤ ਹੁੰਦੇ ਹਨ । ਇਕ ਤਰ੍ਹਾਂ ਦੇ ਸਮਜਾਤੀ ਚਾਰਜ ਇੱਕ ਦੂਜੇ ਨੂੰ ਪ੍ਰਤਿਕਰਸ਼ਿਤ ਕਰਦੇ ਹਨ । ਇਸ ਲਈ ਦੋ ਚਾਰਜਿਤ ਗੁਬਾਰੇ ਇੱਕ ਦੂਜੇ ਨੂੰ ਸਜਾਤੀ ਚਾਰਜ ਹੋਣ ਕਾਰਨ ਪ੍ਰਤਿਕਰਸ਼ਨ ਕਰਦੇ ਹਨ । ਇੱਕ ਚਾਰਜਿਤ ਅਤੇ ਇਕ ਅਣਚਾਰਜਿਤ ਗੁਬਾਰਾ ਵਿਜਾਤੀ ਚਾਰਜ ਹੋਣ ਕਾਰਨ ਉਲਟ ਚਾਰਜ ਹੋਣ ਕਾਰਨ) ਆਕਰਸ਼ਿਤ ਹੁੰਦੇ ਹਨ ।

ਪ੍ਰਸ਼ਨ 9.
ਚਿੱਤਰ ਦੀ ਸਹਾਇਤਾ ਨਾਲ ਕਿਸੇ ਅਜਿਹੇ ਯੰਤਰ ਦਾ ਵਰਣਨ ਕਰੋ ਜਿਸ ਦੀ ਵਰਤੋਂ ਕਿਸੇ ਚਾਰਜਿਤ ਵਸਤੂ ਦੀ ਪਛਾਣ ਵਿੱਚ ਹੁੰਦੀ ਹੈ ?
ਉੱਤਰ-
ਚਾਰਜਿਤ ਵਸਤੂ ਦੀ ਪਛਾਣ ਲਈ ਵਰਤੋਂ ਵਿੱਚ ਆਉਣ ਵਾਲਾ ਯੰਤਰ ਬਿਜਲਈਦਰਸ਼ੀ (ਇਲੈੱਕਟਰੋਸਕੋਪ) ਕਹਾਉਂਦਾ ਹੈ । ਇਲੈੱਕਟਰੋਸਕੋਪ (Electroscope) ਬਣਾਉਣਾ-ਇੱਕ ਸ਼ੀਸ਼ੇ ਦੇ ਜਾਰ ਦੇ ਮੁੰਹ ਦੇ ਸਾਈਜ਼ ਤੋਂ ਵੱਡੇ ਗੱਤੇ ਦੇ ਟੁਕੜੇ ਵਿੱਚ ਪੇਪਰ ਕਲਿੱਪ ਖੋਲ੍ਹ ਕੇ ਲਗਾਇਆ ਜਾਂਦਾ ਹੈ । ਇਸ ਨਾਲ ਐਲੂਮੀਨੀਅਮ ਦੀਆਂ ਦੋ ਬਾਰੀਕ ਪੱਤੀਆਂ ਗੱਤੇ ਦੇ ਲੰਬੇਦਾਅ ਲਗਾਈਆਂ ਜਾਂਦੀਆਂ ਹਨ । ਇਸਨੂੰ ਜਾਰ ਵਿੱਚ ਫਿੱਟ ਕਰ ਦਿੱਤਾ ਜਾਂਦਾ ਹੈ |
PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ 1

ਪ੍ਰਸ਼ਨ 10.
ਭਾਰਤ ਦੇ ਉਹਨਾਂ ਤਿੰਨ ਰਾਜਾਂ ਦੇਸ਼ਾਂ ਦੀ ਸੂਚੀ ਬਣਾਓ ਜਿੱਥੇ ਭੂਚਾਲ ਦੇ ਝਟਕੇ ਵਧੇਰੇ ਸੰਭਾਵਿਤ ਹਨ ?
ਉੱਤਰ-

  • ਕੱਛ ਦਾ ਰਨ
  • ਰਾਜਸਥਾਨ
  • ਸਿੰਘ ਗੰਗਾ ਦਾ ਮੈਦਾਨ
  • ਕਸ਼ਮੀਰ ।

PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ

ਪ੍ਰਸ਼ਨ 11.
ਮੰਨ ਲਓ ਤੁਸੀਂ ਘਰ ਤੋਂ ਬਾਹਰ ਹੋ ਅਤੇ ਭੂਚਾਲ ਦੇ ਝਟਕੇ ਲਗਦੇ ਹਨ । ਤੁਸੀਂ ਆਪਣੇ ਬਚਾਅ ਲਈ ਕੀ ਸਾਵਧਾਨੀਆਂ ਵਰਤੋਗੇ ?
ਉੱਤਰ-
ਘਰ ਤੋਂ ਬਾਹਰ ਭੂਚਾਲ ਦੇ ਝਟਕਿਆਂ ਤੋਂ ਸਾਵਧਾਨੀਆਂ

  • ਇਮਾਰਤ, ਰੁੱਖ ਅਤੇ ਬਿਜਲੀ ਦੇ ਖੰਭੇ ਤੋਂ ਦੂਰ ਕਿਸੇ ਖੁੱਲ੍ਹੇ ਸਥਾਨ ਤੇ ਲੇਟ ਜਾਓ
  • ਕਾਰ ਜਾਂ ਬੱਸ ਵਿੱਚੋਂ ਬਾਹਰ ਨਾ ਨਿਕਲੋ ।
  • ਕਾਰ ਜਾਂ ਬੱਸ ਨੂੰ ਖੁੱਲ੍ਹੇ ਸਥਾਨ ਤੇ ਲੈ ਜਾਓ ।

ਪ੍ਰਸ਼ਨ 12.
ਮੌਸਮ ਵਿਭਾਗ ਇਹ ਭਵਿੱਖਵਾਣੀ ਕਰਦਾ ਹੈ ਕਿ ਕਿਸੇ ਨਿਸਚਿਤ ਦਿਨ ਗਰਜ ਵਾਲੇ ਝੱਖੜ ਦੀ ਸੰਭਾਵਨਾ ਹੈ। ਅਤੇ ਮੰਨ ਲਓ ਤੁਸੀਂ ਉਸ ਦਿਨ ਬਾਹਰ ਜਾਣਾ ਹੈ । ਕੀ ਤੁਸੀਂ ਛਤਰੀ ਲੈ ਕੇ ਜਾਓਗੇ ? ਵਿਆਖਿਆ ਕਰੋ ।
ਉੱਤਰ-
ਅਕਾਸ਼ੀ ਬਿਜਲੀ ਚਮਕਣ ਸਮੇਂ ਬਾਹਰ ਨਿਕਲਣਾ ਸੁਰੱਖਿਅਤ ਨਹੀਂ ਹੈ ਅਤੇ ਛੱਤਰੀ ਲੈ ਕੇ ਨਿਕਲਣਾ ਬਹੁਤ ਘਾਤਕ ਹੈ ਕਿਉਂਕਿ ਉੱਚੇ ਭਵਨ, ਬਿਜਲੀ ਦੀਆਂ ਤਾਰਾਂ, ਕਾਲੇ ਰੰਗ ਦੀਆਂ ਵਸਤੂਆਂ ਬਿਜਲੀ ਨੂੰ ਆਕਰਸ਼ਿਤ ਕਰਦੀਆਂ ਹਨ । ਇਹਨਾਂ ਸਭ ਤੋਂ ਦੂਰ ਰਹਿਣਾ ਹੀ ਸਮਝਦਾਰੀ ਹੈ ।

PSEB Solutions for Class 8 Science ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ Important Questions and Answers

ਬਹੁ-ਵਿਕਲਪੀ ਪ੍ਰਸ਼ਨ-ਉੱਤਰ :

1. ਬਿਜਲੀ ਚਾਰਜ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
(ਉ) 2
(ਅ) 3
(ਈ) 4
(ਸ) 6
ਉੱਤਰ-
(ੳ) 2.

2. ਬਿਜਲਈ ਚਾਰਜ ਦਾ ਪਰੀਖਣ ਕਰਨ ਲਈ ਜੁਗਤ ਕੀ ਕਹਾਉਂਦੀ ਹੈ ?
(ਉ) ਬਿਜਲੀਦਰਸ਼ੀ
(ਅ) ਸੂਖਮਦਰਸ਼ੀ
(ਈ) ਪੈਰੀਸਕੋਪ
(ਸ) ਬਿਜਲਈਲੇਪਣ ।
ਉੱਤਰ-
(ਉ) ਬਿਜਲੀਦਰਸ਼ੀ ।

3. ਜ਼ਿਆਦਾ ਵਿਨਾਸ਼ਕਾਰੀ ਭੂਚਾਲ ਦਾ ਰਿਕਟਰ ਪੈਮਾਨੇ ਤੇ ਕਿੰਨਾ ਪਰਿਮਾਪ ਹੁੰਦਾ ਹੈ ?
(ਉ) 5 ਤੋਂ ਘੱਟ
(ਅ) 5 ਅਤੇ 7 ਦੇ ਵਿਚਕਾਰ
(ਈ) 1 ਅਤੇ 5 ਦੇ ਵਿਚਾਲੇ .
(ਸ) 7 ਤੋਂ ਵੱਧ ।
ਉੱਤਰ-
(ਸ) 7 ਤੋਂ ਵੱਧ ।

4. ਵਿਪਰੀਤ ਚਾਰਜ ਇਕ-ਦੂਜੇ ਨੂੰ ਕਰਦੇ ਹਨ :
(ਉ) ਆਕਰਸ਼ਿਤ ।
(ਆ) ਪ੍ਰਤੀਕਰਸ਼ਿਤ
(ਈ) ਕਦੀ ਆਕਰਸ਼ਿਤ ਅਤੇ ਕਦੀ ਪ੍ਰਤੀਕਰਸ਼ਿਤ
(ਸ) ਨਾ ਆਕਰਸ਼ਿਤ ਅਤੇ ਨਾ ਪ੍ਰਤੀਕਰਸ਼ਿਤ ।
ਉੱਤਰ-
(ੳ) ਆਕਰਸ਼ਿਤ ।

PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ

5. ਧਰਤੀ ਦੇ ਕੇਂਦਰੀ ਭਾਗ ਦਾ ਨਾਂ ਕੀ ਹੈ ?
(ਉ) ਅੰਦਰੂਨੀ ਕੋਰ
(ਅ) ਬਾਹਰੀ ਕੋਰ
(ਈ) ਮੈਂਟਲ
(ਸ) ਭੂ-ਪਪੜੀ ।
ਉੱਤਰ-
(ੳ) ਅੰਦਰੂਨੀ ਕੋਰ ।

6. ਆਕਾਸ਼ੀ ਬਿਜਲੀ ਅਤੇ ਗਰਜ ਵਾਲੇ ਝੱਖੜ ਦੇ ਸਮੇਂ ਸਭ ਤੋਂ ਸੁਰੱਖਿਅਤ ਥਾਂ ਹੁੰਦੀ ਹੈ।
(ੳ) ਇਮਾਰਤ
(ਅ) ਖੁੱਲ੍ਹੀ ਥਾਂ
(ਇ) ਦਰੱਖਤ ਦੇ ਹੇਠਾਂ
(ਸ) ਉੱਪਰ ਦਿੱਤੇ ਸਾਰੇ ।
ਉੱਤਰ-
(ੳ) ਇਮਾਰਤ |

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਸ ਵਿਗਿਆਨੀ ਨੇ ਦਰਸਾਇਆ ਕਿ ਚਿੰਗਾਰੀ ਅਤੇ ਬਿਜਲੀ ਕੜਕਨਾ ਇੱਕੋ ਹੀ ਘਟਨਾ ਹੈ ?
ਉੱਤਰ-
ਅਮਰੀਕੀ ਵਿਗਿਆਨੀ ਬੈਂਜਾਮਿਨ ਫਰੈਂਕਲਿਨ ।

ਪ੍ਰਸ਼ਨ 2.
ਕੀ ਹੁੰਦਾ ਹੈ ਜਦੋਂ ਪਲਾਸਟਿਕ ਪੈਮਾਨੇ ਨੂੰ ਸੁੱਕੇ ਵਾਲਾਂ ਵਿੱਚ ਰਗੜ ਕੇ ਕਾਗ਼ਜ਼ ਦੇ ਟੁਕੜਿਆਂ ਦੇ ਨੇੜੇ ਲਿਆਂਦੇ ਹਾਂ ?
ਉੱਤਰ-
ਪਲਾਸਟਿਕ ਪੈਮਾਨਾ ਕਾਗਜ਼ ਦੇ ਟੁਕੜਿਆਂ ਨੂੰ ਆਕਰਸ਼ਿਤ ਕਰਦਾ ਹੈ ।

ਪ੍ਰਸ਼ਨ 3.
ਜਦੋਂ ਦੋ ਊਨੀ ਕੱਪੜਿਆਂ ਨਾਲ ਰਗੜੇ ਗਏ ਦੋ ਗੁਬਾਰੇ ਇੱਕ ਦੂਜੇ ਦੇ ਨੇੜੇ ਲਿਆਂਏ ਜਾਂਦੇ ਹਨ ਤਾਂ ਕੀ ਹੁੰਦਾ ਹੈ ?
ਉੱਤਰ-
ਇੱਕ ਦੂਜੇ ਨੂੰ ਪ੍ਰਤਿਕਰਸ਼ਿਤ ਕਰਦੇ ਹਨ ।

ਪ੍ਰਸ਼ਨ 4.
ਕਿਹੜੇ ਚਾਰਜ ਇੱਕ ਦੂਸਰੇ ਨੂੰ ਆਕਰਸ਼ਿਤ ਕਰਦੇ ਹਨ ।
ਉੱਤਰ-
ਉਲਟ ਕਿਸਮ ਦੇ ਜਾਂ ਵਿਖਮਜਾਤੀ ਚਾਰਜ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ ।

ਪ੍ਰਸ਼ਨ 5.
ਚਾਰਜ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਚਾਰਜ ਦੋ ਪ੍ਰਕਾਰ ਦੇ ਹੁੰਦੇ ਹਨ-

  • ਰਿਣ ਚਾਰਜ ਅਤੇ
  • ਧਨ ਚਾਰਜ ।

ਪ੍ਰਸ਼ਨ 6.
ਵਾਲਾਂ ਵਿੱਚ ਰਗੜੀ ਹੋਈ ਪਲਾਸਟਿਕ ਕੰਘੀ ਕਾਗ਼ਜ਼ ਦੇ ਟੁਕੜਿਆਂ ਨੂੰ ਆਕਰਸ਼ਿਤ ਕਰਦੀ ਹੈ ?
ਉੱਤਰ-
ਕਿਉਂਕਿ ਕੰਘੀ ਚਾਰਜਿਤ ਹੁੰਦੀ ਹੈ ।

PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ

ਪ੍ਰਸ਼ਨ 7.
ਦੋ ਵਿਖਮਜਾਤੀ ਚਾਰਜਿਤ ਬੱਦਲਾਂ ਦੇ ਇੱਕ ਦੂਸਰੇ ਦੇ ਸੰਪਰਕ ਵਿੱਚ ਆਉਣ ‘ਤੇ ਕੀ ਹੋਵੇਗਾ ?
ਉੱਤਰ-
ਬਿਜਲੀ ਵਿਸਰਜਨ ਹੁੰਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦਿੱਤੇ ਗਏ ਚਿੱਤਰ ਨੂੰ ਦੇਖ ਕੇ ਦੱਸੋ ਕਿ ਇਹ ਕਿਸ ਪ੍ਰਕਿਰਿਆ ਨੂੰ ਦਰਸਾਉਂਦਾ ਹੈ ? ਇਸ ਪ੍ਰਕਿਰਿਆ ਦੇ ਪ੍ਰਭਾਵ ਤੋਂ ਆਪਣੀ ਸੁਰੱਖਿਆ ਕਿਵੇਂ ਕਰੋਗੇ ? ਦੋ ਸੁਝਾਓ ਦਿਓ ।
PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ 2
ਉੱਤਰ-
ਚਿੱਤਰ ਆਕਾਸ਼ੀ ਬਿਜਲੀ ਦਾ ਵਿਸਰਜਨ ਦਰਸਾਉਂਦਾ ਹੈ ।

ਪ੍ਰਸ਼ਨ 2.
ਚਾਰਜਿਤ ਵਸਤੂਆਂ ਦੇ ਉਦਾਹਰਨ ਦਿਓ ।
ਉੱਤਰ –

  • ਸੁੱਕੇ ਵਾਲਾਂ ਵਿੱਚ ਰਗੜਿਆ ਹੋਇਆ ਪਲਾਸਟਿਕ ਦਾ ਪੈਮਾਨਾ ॥
  • ਪਾਲੀਥੀਨ ਨਾਲ ਰਗੜੀ ਹੋਈ ਪਾਲੀਥੀਨ ਰੀਫਲ ।
  • ਉਨੀ ਕੱਪੜਿਆਂ ਨਾਲ ਰਗੜਿਆ ਹੋਇਆ ਗੁਬਾਰਾ ।

ਪ੍ਰਸ਼ਨ 3.
ਜਦੋਂ ਬਿਜਲੀ ਚਮਕਦੀ ਹੋਵੇ ਤਾਂ ਰੁੱਖ ਦੇ ਹੇਠਾਂ ਖੜੇ ਹੋਣ ਦੀ ਸਲਾਹ ਨਹੀਂ ਦਿੱਤੀ ਜਾਂਦੀ ?
ਉੱਤਰ-
ਇੱਕ ਚਾਰਜਿਤ ਬੱਦਲ ਜਦੋਂ ਰੁੱਖ ਦੇ ਓਪਰੋਂ ਲੰਘਦਾ ਹੈ ਤਾਂ ਉਸ ਵਿੱਚ ਉੱਲਟ ਕਿਸਮ ਦਾ ਚਾਰਜ (ਵਿਜਾਤੀ ਪੈਦਾ ਕਰਦਾ ਹੈ । ਇਹਨਾਂ ਵਿਜਾਤੀ ਚਾਰਜਾਂ ਦੇ ਕਾਰਨ ਬਿਜਲੀ ਪੈਦਾ ਹੋ ਸਕਦੀ ਹੈ, ਜੋ ਰੁੱਖ ਨੂੰ ਨਸ਼ਟ ਕਰ ਕੇ ਅੱਗ ਲਗਾ ਦਿੰਦੀ ਹੈ । ਇਸ ਲਈ ਰੱਖ ਬਿਜਲੀ ਚਮਕਦੀ ਹੋਵੇ ਤਾਂ ਰੁੱਖ ਦੇ ਹੇਠਾਂ ਖੜੇ ਹੋਣ ਦੀ ਸਲਾਹ ਨਹੀਂ ਦਿੱਤੀ ਜਾਂਦੀ ।

PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ

ਪ੍ਰਸ਼ਨ 4.
ਉੱਚੀਆਂ ਇਮਾਰਤਾਂ ਵਿੱਚ ਧਾਤਾਂ ਦੀ ਲੰਬੀ ਛੜ, ਉੱਪਰ ਤੋਂ ਲੈ ਕੇ ਧਰਤੀ ਦੇ ਅੰਦਰ ਤਕ ਕਿਉਂ ਲਗਾਈ ਜਾਂਦੀ ਹੈ ?
ਉੱਤਰ-
ਇੱਕ ਚਾਰਜਿਤ ਬੱਦਲ ਜਦੋਂ ਇਮਾਰਤ ਦੇ ਨੇੜੇ ਲੰਘਦਾ ਹੈ ਤਾਂ ਉੱਲਟ ਕਿਸਮ ਦੇ ਚਾਰਜਾਂ ਨੂੰ ਧਾਤ ਦੀ ਛੜ ਦੀ ਨੋਕ ਤੇ ਪੈਦਾ ਕਰਦਾ ਹੈ । ਧਾਤ ਦੀ ਛੜ ਚਾਲਕ ਹੋਣ ਕਾਰਨ ਚਾਰਜ ਛੜ ਰਾਹੀਂ ਧਰਤੀ ਵਿੱਚ ਪ੍ਰਵਾਹਿਤ ਹੋ ਜਾਂਦੇ ਹਨ ਜਿਸ ਨਾਲ ਇਮਾਰਤ ਸੁਰੱਖਿਅਤ ਹੋ ਜਾਂਦੀ ਹੈ ।

ਪ੍ਰਸ਼ਨ 5. ਕਿਸੇ ਵਸਤੂ ਦੇ ਚਾਰਜਿਤ ਹੋਣ ਤੋਂ ਕੀ ਭਾਵ ਹੈ ?
ਉੱਤਰ-
ਪਲਾਸਟਿਕ ਦੀ ਕੰਘੀ, ਪੈਂਨ ਆਦਿ ਵਰਗੀਆਂ ਵਸਤੂਆਂ ਜਦੋਂ ਦੂਸਰੇ ਪਦਾਰਥਾਂ ਨਾਲ ਰਗੜੀਆਂ ਜਾਂਦੀਆਂ ਹਨ ਤਾਂ ਉਹਨਾਂ ਵਿੱਚ ਕਾਗ਼ਜ਼ ਦੇ ਟੁਕੜਿਆਂ ਜਾਂ ਪਿੱਥ ਗੇਂਦ ਨੂੰ ਆਪਣੀ ਵੱਲ ਆਕਰਸ਼ਿਤ ਕਰਨ ਦਾ ਗੁਣ ਪੈਦਾ ਹੋ ਜਾਂਦਾ ਹੈ । ਉਸ ਸਮੇਂ ਉਸ ਵਸਤੂ ਨੂੰ ਚਾਰਜਿਤ ਕਹਿੰਦੇ ਹਨ ।

ਪ੍ਰਸ਼ਨ 6.
ਬਿਜਲੀ ਵਿਸਰਜਨ ਦੇ ਦੋ ਉਦਾਹਰਨ ਦਿਓ ਜਿਨ੍ਹਾਂ ਦੀ ਵਰਤੋਂ ਅਸੀਂ ਬਾਲਣ ਨੂੰ ਜਲਾਉਣ ਵਿੱਚ ਕਰਦੇ ਹਾਂ ।
ਉੱਤਰ-

  • ਸਕੂਟਰ ਅਤੇ ਕਾਰ ਵਿੱਚ ਸਪਾਰਕ ਪਲੱਗ ਦੁਆਰਾ ।
  • ਰਸੋਈ ਗੈਸ ਜਲਾਉਣ ਲਈ ਬਿਜਲੀ ਲਾਈਟਰ ਦੁਆਰਾ ।

ਪ੍ਰਸ਼ਨ 7.
ਕੁਦਰਤੀ ਘਟਨਾਵਾਂ ਕੀ ਹਨ ?
ਉੱਤਰ-
ਕੁਦਰਤ ਵਿੱਚ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ, ਕੁਦਰਤੀ ਘਟਨਾਵਾਂ ਕਹਾਉਂਦੀਆਂ ਹਨ । ਇਹਨਾਂ ਨਾਲ ਸੰਬੰਧਿਤ ਖੇਤਰਾਂ ਵਿੱਚ ਬਹੁਤ ਵੱਡੇ ਪੱਧਰ ਤੇ ਜਾਨ-ਮਾਲ ਦੀ ਹਾਨੀ ਹੁੰਦੀ ਹੈ ਅਤੇ ਮਨੁੱਖੀ ਜੀਵਨ ਦੇ ਨਾਲ-ਨਾਲ ਵਾਤਾਵਰਨ ਪ੍ਰਭਾਵਿਤ ਹੁੰਦਾ ਹੈ । ਉਦਾਹਰਣ-ਭੂਚਾਲ, ਭੂ-ਖੋਰ, ਹੜ੍ਹ, ਸੋਕਾ, ਚੱਕਰਵਾਤ, ਜਵਾਲਾਮੁਖੀ ਦਾ ਫੱਟਣਾ ਅਤੇ ਸੁਨਾਮੀ ਆਦਿ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੁਨਾਮੀ ਤੇ ਸੰਖੇਪ ਨੋਟ ਲਿਖੋ ।
ਉੱਤਰ-
ਸੁਨਾਮੀ-ਭੁਚਾਲ ਆਉਣ ਸਮੇਂ ਧਰਤੀ ਦੇ ਕੰਪਨਾਂ ਦੁਆਰਾ ਸਮੁੰਦਰ ਵਿੱਚ ਉੱਠੀਆਂ ਲੰਬੀਆਂ ਅਤੇ ਉੱਚੀਆਂ ਲਹਿਰਾਂ, ਸੁਨਾਮੀ ਅਖਵਾਉਂਦੀਆਂ ਹਨ । ਇਹ ਆਮ ਕਰਕੇ ਤੇਜ਼ ਵੇਗ ਦੀਆਂ ਲਹਿਰਾਂ ਹਨ, ਜੋ ਸਮੁੰਦਰ ਵਿੱਚ ਪੈਦਾ ਹੁੰਦੀਆਂ ਹਨ । ਇਹਨਾਂ ਨੂੰ ਹਾਰਬਰ ਤਰੰਗਾਂ (Harbour Waves) ਵੀ ਕਹਿੰਦੇ ਹਨ ।
ਸੁਨਾਮੀ ਦੇ ਪ੍ਰਭਾਵ

  • ਜੀਵਨ ਦੀ ਹਾਨੀ
  • ਜਲ-ਜੀਵਨ ਦੀ ਹਾਨੀ ।
  • ਇਮਾਰਤਾਂ, ਸੜਕਾਂ ਅਤੇ ਚਲ-ਅਚਲ ਸੰਪੱਤੀ ਦਾ ਨੁਕਸਾਨ ।
  • ਤੱਟੀ ਖੇਤਰਾਂ ਅਤੇ ਸਮੁੰਦਰ ਦੇ ਕਿਨਾਰੇ ਤੇ ਰੁੱਖਾਂ ਦਾ ਉਖੜਨਾ ।

ਪ੍ਰਸ਼ਨ 2.
ਇਲੈਂਕਟਰੋਸਕੋਪ ਦੇ ਤਿੰਨ ਉਪਯੋਗ ਲਿਖੋ । ਇਲੈੱਕਟਰੋਸਕੋਪ ਦੇ ਲਾਭ
ਉੱਤਰ-

  1. ਇਲੈੱਕਟਰੋਸਕੋਪ ਚਾਰਜ ਦੀ ਮੌਜੂਦਗੀ ਦਾ ਪਤਾ ਲਗਾਉਣ ਦੇ ਕੰਮ ਆਉਂਦਾ ਹੈ ।
  2. ਇਹ ਚਾਰਜ ਦੀ ਕਿਸਮ ਪਤਾ ਕਰਨ ਲਈ ਵਰਤਿਆ ਜਾਂਦਾ ਹੈ ।
  3. ਇਹ ਚਾਰਜ ਦੀ ਮਾਤਰਾ ਦੀ ਤੁਲਨਾ ਕਰਨ ਲਈ ਵਰਤਿਆ ਜਾਂਦਾ ਹੈ ।

PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ

ਪ੍ਰਸ਼ਨ 3.
ਬਿਜਲੀ ਵਿਸਰਜਨ ਕੀ ਹੈ ?
ਉੱਤਰ-
ਬਿਜਲੀ ਵਿਸਰਜਨ-ਇਹ ਘਟਨਾ ਹਵਾ ਵਿੱਚ ਵਿਸਰਜਨ ਦੇ ਕਾਰਨ ਹੁੰਦੀ ਹੈ । ਗੁਰਜਨ ਤੋਂ ਪਹਿਲਾਂ ਬੱਦਲਾਂ ਵਿੱਚ ਵੱਧ ਮਾਤਰਾ ਵਿੱਚ ਚਾਰਜ ਇਕੱਠਾ ਹੋ ਜਾਂਦਾ ਹੈ । ਆਕਾਸ਼ ਵਿੱਚ ਵਿਖਮਜਾਤੀ ਆਵੇਸ਼ ਵਾਲੇ ਬੱਦਲਾਂ ਦੇ ਆਪਸ ਵਿੱਚ ਨੇੜੇ ਆਉਣ ਤੇ, ਇਹਨਾਂ ਦੇ ਵਿਚਕਾਰ ਹਵਾ ਵਿੱਚ ਚਾਰਜ ਤੇਜ਼ ਵੇਗ ਨਾਲ ਗਤੀ ਕਰਦਾ ਹੈ । ਇਸ ਨਾਲ ਹਵਾ ਵਿੱਚ ਬਿਜਲੀ ਦੀਆਂ ਤੇਜ਼ੀ ਨਾਲ ਫੈਲਦੀਆਂ ਚੰਗਿਆੜੀਆਂ ਵਿਖਾਈ ਦਿੰਦੀਆਂ ਹਨ । ਇਸ ਪ੍ਰਕਿਰਿਆ ਨੂੰ ਬਿਜਲੀ ਵਿਸਰਜਨ ਕਹਿੰਦੇ ਹਨ ।

ਪ੍ਰਸ਼ਨ 4.
ਚੱਕਰਵਾਤ ਕਿਸਨੂੰ ਕਹਿੰਦੇ ਹਨ ? ਇਸ ਤੋਂ ਪੈਦਾ ਹੋਣ ਦੇ ਕਾਰਨ ਅਤੇ ਪ੍ਰਭਾਵ ਲਿਖੋ ।
ਉੱਤਰ-
ਚੱਕਰਵਾਤ-ਚੱਕਰਵਾਤ ਇੱਕ ਭਿਆਨਕ ਤੂਫ਼ਾਨ ਹੁੰਦਾ ਹੈ ਜਿਸਦੀ ਗਤੀ 119 ਕਿ. ਮੀ. ਪ੍ਰਤੀ ਘੰਟਾ ਤੋਂ ਵੱਧ ਹੁੰਦੀ ਹੈ । ਕਾਰਨ-ਜਦੋਂ ਗਰਮ ਮੌਸਮ ਵਿੱਚ ਸਮੁੰਦਰ ਦਾ ਪਾਣੀ ਵਾਸ਼ਪਿਤ ਹੁੰਦਾ ਹੈ ਤਾਂ ਇਹ ਵਾਯੂਮੰਡਲ ਵਿੱਚ ਉੱਪਰ ਵੱਲ ਜਾਂਦਾ ਹੈ, ਸੰਘਣਿਤ ਹੁੰਦਾ ਹੈ ਅਤੇ ਬੱਦਲ ਬਣਦਾ ਹੈ । ਉੱਪਰ ਉੱਠਦੀ ਹੋਈ ਹਵਾ ਦਾ ਸਥਾਨ ਲੈਣ ਲਈ ਹਵਾ ਤੇਜ਼ੀ ਨਾਲ ਥੱਲੇ ਆਉਂਦੀ ਹੈ । ਇੱਥੇ ਇੱਕ ਕੇਂਦਰ ਦੇ ਆਸ-ਪਾਸ ਚੱਕਰੀ ਗਤੀ ਬਣਾਉਂਦੇ ਹਨ ਅਰਥਾਤ ਸਮੁੰਦਰ ਦੇ ਗਰਮ ਪਾਣੀ ਦੇ ਉੱਪਰ ਮੌਜੂਦ ਹਵਾ ਦੇ ਤਾਪਮਾਨ ਅਤੇ ਦਬਾਅ ਵਿੱਚ ਅੰਤਰ ਦੇ ਕਾਰਨ ਚੱਕਰਵਾਤ ਉਤਪੰਨ ਹੁੰਦੇ ਹਨ । | ਚੱਕਰਵਾਤ ਦੇ ਪ੍ਰਭਾਵ-ਫ਼ਸਲਾਂ, ਸਿਹਤ, ਸਮੁੰਦਰੀ ਜਹਾਜ਼ਾਂ ਆਦਿ ਤੇ ਚੱਕਰਵਾਤਾਂ ਦਾ ਉੱਲਟ ਅਸਰ ਪੈਂਦਾ ਹੈ । ਧਰਤੀ ਦੇ ਖਿਸਕਣ ਅਤੇ ਹੜ੍ਹ ਕਾਰਨ ਜਾਨ-ਮਾਲ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ ।

ਪ੍ਰਸ਼ਨ 5.
ਆਕਾਸ਼ੀ ਬਿਜਲੀ ਤੋਂ ਬਚਣ ਦੇ ਉਪਾਅ ਦੱਸੋ ।
ਉੱਤਰ-
ਆਕਾਸ਼ੀ ਬਿਜਲੀ ਤੋਂ ਬਚਾਅ ਦੇ ਉਪਾਅ-

  • ਤਤ ਦੇ ਸਮੇਂ, ਰੁੱਖਾਂ ਦੇ ਹੇਠਾਂ ਨਹੀਂ ਖੜ੍ਹੇ ਹੋਣਾ ਚਾਹੀਦਾ । ਵਰਖਾਂ ਦੇ ਦਿਨ, ਬਿਜਲੀ ਚਮਕਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ, ਇਸ ਲਈ ਰੁੱਖ ਦੇ ਥੱਲੇ ਨਹੀਂ ਖੜ੍ਹੇ ਹੋਣਾ ਚਾਹੀਦਾ ।
  • ਇਮਾਰਤਾਂ ਅਤੇ ਮਕਾਨਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ ਆਕਾਸ਼ੀ ਬਿਜਲੀ ਚਾਲਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
  • ਟੀ.ਵੀ. ਦੇ ਸਵਿੱਚ ਨੂੰ ਸਾਕੇਟ ਵਿੱਚੋਂ ਕੱਢ ਦੇਣਾ ਚਾਹੀਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇੱਕ ਪ੍ਰਯੋਗ ਦੁਆਰਾ ਦਰਸਾਓ ਕਿ ਜਦੋਂ ਵਸਤੂਆਂ ਆਪਸ ਵਿੱਚ ਰਗੜੀਆਂ ਜਾਂਦੀਆਂ ਹਨ ਤਾਂ ਉਹਨਾਂ ਤੇ ਵਿਖਮਜਾਤੀ ਦਾ ਚਾਰਜ ਪੈਦਾ ਹੁੰਦਾ ਹੈ ।
ਉੱਤਰ-
ਪ੍ਰਯੋਗ-ਇੱਕ ਪਲਾਸਟਿਕ ਦਾ ਪੈਮਾਨਾ ਲਓ । ਇਸਦੇ ਇੱਕ ਸਿਰੇ ਨੂੰ ਉਨੀ ਕੱਪੜੇ ਨਾਲ ਰਗੜੋ । ਹੁਣ ਇਸ ਪੈਮਾਨੇ ਨੂੰ ਦੂਜੇ ਪੈਮਾਨੇ ਨਾਲ ਰਗੜੋ । ਇਹਨਾਂ ਦੋਨੋਂ ਪੈਮਾਨਿਆਂ ਨੂੰ ਵੱਖ-ਵੱਖ ਕਾਗ਼ਜ਼ ਦੇ ਛੋਟੇ-ਛੋਟੇ ਟੁਕੜਿਆਂ ਦੇ ਨੇੜੇ ਲੈ ਜਾਓ । ਤੁਸੀਂ ਵੇਖੋਗੇ ਕਿ ਦੋਨੋਂ ਪੈਮਾਨੇ ਕਾਗ਼ਜ਼ ਦੇ ਟੁਕੜਿਆਂ ਨੂੰ ਆਕਰਸ਼ਿਤ ਕਰਦੇ ਹਨ ।
PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ 3
ਇਸ ਤੋਂ ਪਤਾ ਲਗਦਾ ਹੈ ਕਿ ਦੋਨੋਂ ਪੈਮਾਨੇ ਚਾਰਜਿਤ ਹਨ । ਹੁਣ ਇੱਕ ਪੈਮਾਨੇ ਨੂੰ ਲੱਕੜੀ ਦੇ ਸਟੈਂਡ ਤੋਂ ਲਟਕਾਓ ਕੁਝ ਕੁਦਰਤੀ ਘਟਨਾਵਾਂ ਅਤੇ ਦੂਜੇ ਪੈਮਾਨੇ ਨੂੰ ਉਸਦੇ ਨੇੜੇ ਲੈ ਕੇ ਜਾਣ ਤੇ ਦੋਵਾਂ ਵਿਚਕਾਰ ਆਕਰਸ਼ਣ ਹੋਵੇਗਾ ਕਿਉਂਕਿ ਆਕਰਸ਼ਣ ਸਿਰਫ਼ ਵਿਖਮਜਾਤੀ ਚਾਰਜਾਂ ਵਿੱਚ ਹੁੰਦਾ ਹੈ । ਇਸ ਪ੍ਰਯੋਗ ਤੋਂ ਇਹ ਸਿੱਧ ਹੁੰਦਾ ਹੈ ਕਿ ਦੋ ਵਸਤੂਆਂ ਨੂੰ ਆਪਸ ਵਿੱਚ ਰਗੜਨ ਨਾਲ ਵਿਖਮਜਾਤੀ ਚਾਰਜ ਪੈਦਾ ਹੁੰਦੇ ਹਨ ।

ਪ੍ਰਸ਼ਨ 2.
ਬਿਜਲੀ ਚਮਕਣਾ (Lightning) ਕੀ ਹੈ ?
ਉੱਤਰ-
ਬਿਜਲੀ ਚਮਕਣਾ-ਹਵਾ ਵਿੱਚ ਬਿਜਲੀ ਵਿਸਰਜਨ ਕਾਰਨ ਬਿਜਲੀ ਚਮਕਦੀ ਹੈ । ਜਦੋਂ ਬੱਦਲਾਂ ਵਿੱਚ ਕਾਰਜਾਂ ਦੀ ਸੰਘਨੜਾ ਇੱਕ ਨਿਸ਼ਚਿਤ ਸੀਮਾ ਤੋਂ ਵੱਧ ਹੋ ਜਾਂਦੀ ਹੈ ਤਾਂ ਬਿਜਲੀ ਉੱਤਸਰਜਨ ਹੁੰਦਾ ਹੈ । ਇਹਨਾਂ ਹਾਲਤਾਂ ਵਿੱਚ ਬਿਜਲੀ ਦੇ ਉਪਰੀ ਕਿਨਾਰਿਆਂ ਦੇ ਨੇੜੇ ਧਨ-ਚਾਰਜ ਇਕੱਠਾ ਹੋ ਜਾਂਦਾ ਹੈ ਅਤੇ ਰਿਣ-ਚਾਰਜ ਬੱਦਲਾਂ ਦੇ ਹੇਠਲੇ ਕਿਨਾਰੇ ਤੇ ਇਕੱਠੇ ਹੋ ਜਾਂਦੇ ਹਨ । ਧਰਤੀ ਦੇ ਨੇੜੇ ਵੀ ਚਾਰਜਾਂ ਦਾ ਇਕੱਠ ਹੁੰਦਾ ਹੈ । ਜਦੋਂ ਚਾਰਜਾਂ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਹਵਾ ਦੀ ਕੁਚਾਲਕਤਾ ਵੀ ਚਾਰਜਾਂ ਦੇ ਪ੍ਰਵਾਹ ਨੂੰ ਰੋਕ ਨਹੀਂ ਪਾਉਂਦੀ । ਰਿਣ ਅਤੇ ਧਨ ਚਾਰਜਾਂ ਦੇ ਉਸ ਰਸਤੇ ਵਿੱਚ ਤੇਜ਼ ਗਤੀ ਨਾਲ ਪ੍ਰਵਾਹਿਤ ਹੋਣ ਕਾਰਨ ਹਵਾ ਦੇ ਕਣ ਗਰਮ ਹੋ ਕੇ ਚਮਕੀਲੀਆਂ ਧਾਰੀਆਂ ਅਤੇ ਧੁਨੀ ਪੈਦਾ ਕਰਦੇ ਹਨ ਜਿਸਨੂੰ ਬਿਜਲੀ ਚਮਕਣਾ ਕਹਿੰਦੇ ਹਨ ।

ਪ੍ਰਸ਼ਨ 3.
ਆਕਾਸ਼ੀ ਬਿਜਲੀ ਚਾਲਕ ਦੀ ਸੰਰਚਨਾ ਅਤੇ ਕਾਰਜ ਵਿਧੀ ਦੀ ਚਰਚਾ ਕਰੋ ।
ਉੱਤਰ-
ਆਕਾਸ਼ੀ ਬਿਜਲੀ ਚਾਲਕ-ਇਹ ਇੱਕ ਨੁਕੀਲੀ ਧਾਤ ਦੀ ਛੜ ਹੈ ਜੋ ਭਵਨਾਂ ਦੇ ਇੱਕ ਸਿਰੇ ਨਾਲ ਜੁੜੀ ਹੁੰਦੀ ਹੈ । ਇਸ ਛੜ ਦੇ ਹੇਠਲੇ ਸਿਰੇ ਨੂੰ ਧਰਤੀ ਹੇਠਾਂ ਦਬਾ ਦਿੱਤਾ ਜਾਂਦਾ ਹੈ । · ਕਾਰਜ ਵਿਧੀ-ਇੱਕ ਆਕਾਸ਼ੀ ਬਿਜਲੀ ਚਾਲਕ ਦੋ ਢੰਗਾਂ ਨਾਲ ਆਕਾਸ਼ੀ ਬਿਜਲੀ ਤੋਂ ਸੁਰੱਖਿਆ ਕਰਦਾ ਹੈ-

  1. ਬਿਜਲੀ ਚਮਕਣ ਦੇ ਸਮੇਂ, ਇੱਕ ਚਾਰਜਿਤ ਬੱਦਲ ਜਦੋਂ ਆਕਾਸ਼ੀ ਬਿਜਲੀ ਚਾਲਕ ਦੇ ਉੱਪਰੋਂ ਲੰਘਦਾ ਹੈ ਤਾਂ ਇਸਦੇ ਨੁਕੀਲੇ ਸਿਰਿਆਂ ਤੇ ਉਲਟ ਕਿਸਮ ਦਾ ਚਾਰਜ ਪੈਦਾ ਕਰਦਾ ਹੈ । ਇਹ ਸਿਰਾ ਨੁਕੀਲਾ ਹੋਣ ਕਾਰਨ ਚਾਰਜ ਇਕੱਠਾ ਨਹੀਂ ਕਰ ਪਾਉਂਦਾ ਅਤੇ ਵਾਯੂਮੰਡਲ ਵਿੱਚ ਉਸੇ ਤਰ੍ਹਾਂ ਦੇ ਚਾਰਜਾਂ ਨੂੰ ਵਿਸਰਜਿਤ ਕਰਦਾ ਹੈ । ਇਹ ਚਾਰਜ ਬੱਦਲਾਂ ਦੇ ਚਾਰਜਾਂ ਨੂੰ ਉਦਾਸੀਨ ਕਰਦੇ ਹਨ ਜਿਸ ਨਾਲ ਬਿਜਲੀ ਡਿੱਗਣ ਦੀ ਸੰਭਾਵਨਾ ਘੱਟ ਜਾਂਦੀ ਹੈ ।
  2. ਜੇ ਬਿਜਲੀ ਵਿਸਰਜਨ ਹੁੰਦਾ ਹੈ ਤਾਂ ਆਕਾਸ਼ੀ ਬਿਜਲੀ ਚਾਲਕ ਦੁਆਰਾ ਇਹ ਵਿਸਰਜਨ ਆਸਾਨੀ ਨਾਲ ਧਰਤੀ ਵਿੱਚ ਪ੍ਰਵਾਹਿਤ ਹੋ ਜਾਂਦਾ ਹੈ ਅਤੇ ਇਮਾਰਤ ਨੂੰ , ਹਾਨੀ ਨਹੀਂ ਪੁੱਜਦੀ ਹੈ ।

PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ 4

ਪ੍ਰਸ਼ਨ 4.
ਭੂਚਾਲ ਦੇ ਕਾਰਨ ਅਤੇ ਪ੍ਰਭਾਵ ਕੀ ਹਨ ? ਇਸ ਤੋਂ ਬਚਾਅ ਦੇ ਉਪਾਅ ਦੱਸੋ ।
ਉੱਤਰ-
ਭੂਚਾਲ-ਧਰਤੀ ਦੀ ਸਤਹ ਵਿੱਚ ਪੈਦਾ , ਹੋਈਆਂ ਕੰਪਨਾਂ ਨੂੰ ਭੁਚਾਲ ਕਹਿੰਦੇ ਹਨ । ਇਹ ਅਚਾਨਕ ਹੀ ਪੈਦਾ ਹੁੰਦੀਆਂ ਹਨ । ਭੂਚਾਲ ਦੇ ਕਾਰਨ-ਧਰਤੀ ਦੀ ਪਰਤ ਸੱਤ ਖੰਡਾਂ ਤੋਂ ਬਣੀ ਹੋਈ ਹੈ ਜਿਹਨਾਂ ਨੂੰ ਪਲੇਟ ਕਿਹਾ ਜਾਂਦਾ ਹੈ । ਇਹ ਪਲੇਟਾਂ ਬਹੁਤ ਧੀਮੀ ਗਤੀ ਕਰਦੀਆਂ ਹਨ । ਪਰ ਜਦੋਂ ਇਹਨਾਂ ਦੀ ਗਤੀ ਵਿੱਚ ਵਾਧਾ ਹੁੰਦੀ ਹੈ ਤਾਂ ਧਰਤੀ ਤੇ ਹਲਚਲ ਹੁੰਦੀ ਹੈ । ਇਸ ਹਲਚਲ ਨਾਲ ਭਵਨ, ਪੁਲ ਅਤੇ ਸੜਕਾਂ ਆਦਿ ਟੁੱਟ ਜਾਂਦੇ ਹਨ ।
PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ 5
ਭੂਚਾਲ ਦੇ ਪ੍ਰਭਾਵਸੁਨਾਮੀ-
ਸੁਨਾਮੀ ਇੱਕ ਸਮੁੰਦਰੀ ਲਹਿਰ ਹੈ, ਜੋ ਭੂਚਾਲ ਆਉਣ ਕਾਰਨ ਪੈਦਾ ਹੁੰਦੀ ਹੈ !

  1. ਕਈ ਇਮਾਰਤਾਂ ਦਾ ਡਿੱਗਣਾ ।
  2. ਮੂਲ ਵਸਤੂਆਂ ਦੀ ਆਪੂਰਤੀ ਵਿੱਚ ਰੁਕਾਵਟ ।
  3. ਸਿਹਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ।

PSEB 8th Class Science Solutions Chapter 15 ਕੁਝ ਕੁਦਰਤੀ ਘਟਨਾਵਾਂ

ਭੂਚਾਲ ਤੋਂ ਬਚਾਅ ਦੇ ਉਪਾਅ-

  • ਭੂਚਾਲ ਸੰਭਾਵਿਤ ਖੇਤਰਾਂ ਵਿੱਚ ਮਕਾਨ ਇਮਾਰਤੀ ਲੱਕੜੀ ਦੇ ਬਣਾਏ ਜਾਣੇ ਚਾਹੀਦੇ ਹਨ ਨਾ ਕਿ ਭਾਰੀ ਪਦਾਰਥਾਂ ਮਿੱਟੀ, ਪੱਥਰ ਜਾਂ ਇੱਟਾਂ ਆਦਿ ਦੇ ।
  • ਅਲਮਾਰੀਆਂ ਆਦਿ ਦੀਵਾਰਾਂ ਵਿੱਚ ਫਿਟ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਭੁਚਾਲ ਸਮੇਂ ਡਿੱਗ ਨਾ ਸਕਣ ।
  • ਦੀਵਾਰ ਘੜੀ, ਫੋਟੋ ਫਰੇਮ, ਗੀਜ਼ਰ ਆਦਿ ਨੂੰ ਕੰਧਾਂ ਤੇ ਸਾਵਧਾਨੀ ਪੁਰਵਕ ਲਟਕਾਇਆ ਹੋਣਾ ਚਾਹੀਦਾ ਹੈ ਤਾਂ ਕਿ ਭੂਚਾਲ ਦੇ ਸਮੇਂ ਇਹ ਵਸਤੁਆਂ ਡਿੱਗ ਨਾ ਸਕਣ ।
  • ਇਮਾਰਤਾਂ ਵਿੱਚ ਭੂਚਾਲ ਕਾਰਨ ਅੱਗ ਲੱਗ ਸਕਦੀ ਹੈ । ਇਸ ਲਈ ਇਮਾਰਤਾਂ ਵਿੱਚ ਅੱਗ ਬੁਝਾਉਣ ਵਾਲੇ ਯੰਤਰ ਲਗਾਉਣੇ ਚਾਹੀਦੇ ਹਨ ।

PSEB 9th Class Science Important Questions Chapter 6 ਟਿਸ਼ੂ

Punjab State Board PSEB 9th Class Science Important Questions Chapter 6 ਟਿਸ਼ੂ Important Questions and Answers.

PSEB 9th Class Science Important Questions Chapter 6 ਟਿਸ਼ੂ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਟਿਸ਼ੂ ਕਿਸ ਨੂੰ ਕਹਿੰਦੇ ਹਨ ? ਪੌਦਿਆਂ ਵਿੱਚ ਟਿਸ਼ੂ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਵਿਭਾਜਨਯੋਗ ਟਿਸ਼ੂ ਦੀਆਂ ਵੱਖ-ਵੱਖ ਕਿਸਮਾਂ ਦਾ ਵਰਣਨ ਕਰੋ ।
ਉੱਤਰ-
ਟਿਸ਼ੂ-ਸਮਾਨ ਰਚਨਾ ਵਾਲੇ ਅਤੇ ਇੱਕ ਸਮਾਨ ਕਾਰਜ ਕਰਨ ਵਾਲੇ ਸੈੱਲਾਂ ਦੇ ਆਪਸ ਵਿੱਚ ਸਮੂਹ ਬਣਾਉਣ ਨਾਲ ਜਿਹੜੀ ਬਣਤਰ ਬਣਦੀ ਹੈ, ਉਸ ਨੂੰ ਟਿਸ਼ੂ ਕਹਿੰਦੇ ਹਨ ।

ਪੌਦਿਆਂ ਵਿੱਚ ਦੋ ਕਿਸਮ ਦੇ ਟਿਸ਼ੂ ਹੁੰਦੇ ਹਨ-
1. ਵਿਭਾਜਨਯੋਗ ਟਿਸ਼ੂ (Meristematic Tissue)
2. ਸਥਾਈ ਟਿਸ਼ੂ (Permanent Tissue)

1. ਵਿਭਾਜਨਯੋਗ ਟਿਸ਼ੂ (Meristematic Tissue) – ਇਸ ਟਿਸ਼ੂ ਦੇ ਸੈੱਲਾਂ ਵਿੱਚ ਵਿਭਾਜਨ ਕਰ ਸਕਣ ਦੀ ਸਮਰੱਥਾ ਹੁੰਦੀ ਹੈ ਅਤੇ ਇਨ੍ਹਾਂ ਦੇ ਸੈੱਲ ਲਗਾਤਾਰ ਵਿਭਾਜਨ ਕਰਦੇ ਰਹਿੰਦੇ ਹਨ ਜਿਸਦੇ ਫਲਸਰੂਪ ਨਵੇਂ ਸੈੱਲ ਬਣਦੇ ਹਨ । ਵਿਭਾਜਨਯੋਗ ਟਿਸ਼ੂ ਦੇ ਹੇਠ ਲਿਖੇ ਗੁਣ ਹੁੰਦੇ ਹਨ-

  • ਇਸ ਟਿਸ਼ੂ ਦੇ ਸੈੱਲ ਸੈੱਲ-ਵੰਡ ਦੇ ਯੋਗ ਹੁੰਦੇ ਹਨ ।
  • ਸੈੱਲਾਂ ਵਿੱਚ ਸਪੱਸ਼ਟ ਨਿਊਕਲੀਓਲਸ (Neucleolus) ਵਾਲਾ ਦਿਸਣਯੋਗ ਵੱਡਾ ਕੇਂਦਰਕ (Nucleus) ਹੁੰਦਾ ਹੈ ।
  • ਇਨ੍ਹਾਂ ਦੀ ਸੈੱਲ ਕੰਧ ਪਤਲੀ, ਲਚਕਦਾਰ ਅਤੇ ਸੈਲੂਲੋਜ਼ ਤੋਂ ਬਣੀ ਹੁੰਦੀ ਹੈ ।
  • ਇਨ੍ਹਾਂ ਵਿੱਚ ਸੰਘਣਾ ਸੈਂਲ ਪਦਾਰਥ (Cytoplasm) ਹੁੰਦਾ ਹੈ ।
  • ਇਨ੍ਹਾਂ ਵਿੱਚ ਰਸਦਾਨੀਆਂ (Vacuoles) ਨਹੀਂ ਹੁੰਦੀਆਂ ।

ਵਿਭਾਜਨਯੋਗ ਟਿਸ਼ੂ ਦਾ ਵਰਗੀਕਰਨ (Classification of Meristematic Tissues) – ਵਿਭਾਜਨਯੋਗ ਟਿਸ਼ੂਆਂ ਦਾ ਵਰਗੀਕਰਨ ਹੇਠ ਲਿਖੇ ਅਲੱਗ-ਅਲੱਗ ਢੰਗਾਂ ਨਾਲ ਕੀਤਾ ਜਾਂਦਾ ਹੈ ।

(ਉ) ਉਤਪੱਤੀ ਦੇ ਆਧਾਰ ਤੇ ਵਰਗੀਕਰਨ – ਉਤਪੱਤੀ ਦੇ ਆਧਾਰ ਤੇ ਵਿਭਾਜਨ ਯੋਗ ਟਿਸ਼ੂਆਂ ਦੀਆਂ ਦੋ ਕਿਸਮਾਂ ਹਨ

  • ਪ੍ਰਾਇਮਰੀ ਵਿਭਾਜਨ ਯੋਗ ਟਿਸ਼ੂ (Primary Meristem) – ਪ੍ਰਾਇਮਰੀ ਵਿਭਾਜਨ ਯੋਗ ਟਿਸ਼ੂ ਦੋ ਬੀਜ ਪੁੱਤਰੀ ਪੌਦਿਆਂ ਦੇ ਤਣਿਆਂ, ਟਹਿਣੀਆਂ ਅਤੇ ਜੜ੍ਹਾਂ ਦੇ ਸਿਰਿਆਂ ਦੇ ਇਲਾਵਾ, ਇਨ੍ਹਾਂ ਪੌਦਿਆਂ ਦੇ ਵਾਹਿਣੀ ਬੰਡਲਾਂ (Vascular bundles) ਦੇ ਅੰਦਰ ਅਤੇ ਅੰਤਰਵੇਸ਼ੀ (Intercalary) ਅਵਸਥਾ ਵਿੱਚ ਪਾਏ ਜਾਂਦੇ ਹਨ ।
  • ਸੈਕੰਡਰੀ ਵਿਭਾਜਨਯੋਗ ਟਿਸ਼ (Secondary Meristem) – ਇਹ ਵਿਭਾਜਨਯੋਗ ਟਿਸ਼ੂ ਪੌਦਿਆਂ ਅੰਦਰ ਜ਼ਰੂਰਤ ਦੇ ਆਧਾਰ ਤੇ ਸਥਾਈ ਸੈੱਲਾਂ ਤੋਂ ਪੈਦਾ ਹੁੰਦੇ ਹਨ ।

(ਅ) ਸਥਿਤੀ ਜਾਂ ਸਥਾਨ ਦੇ ਆਧਾਰ ਤੇ ਵਰਗੀਕਰਨ – ਸਥਾਨ ਦੇ ਆਧਾਰ ਤੇ ਵਿਭਾਜਨਯੋਗ ਟਿਸ਼ੂ ਦੀਆਂ ਤਿੰਨ ਕਿਸਮਾਂ ਹਨ-
(i) ਸਿਖਰੀ ਮੈਰੀਸਟੈਂਪ (Apical Meristem) – ਇਹ ਟਿਸ਼ੂ ਜੜ੍ਹਾਂ, ਤਣੇ ਅਤੇ ਸ਼ਾਖਾਵਾਂ ਦੇ ਸਿਰਿਆਂ ਤੇ ਪਾਇਆ ਜਾਂਦਾ ਹੈ ।
PSEB 9th Class Science Important Questions Chapter 6 ਟਿਸ਼ੂ 1
(ii) ਅੰਤਰਵੇਸ਼ੀ ਮੈਰੀਸਟੈਂਮ (Intercalary Tissue) – ਇਹ ਟਿਸ਼ੂ ਇੱਕ ਬੀਜ ਪੱਤਰੀ ਪੌਦਿਆਂ ਦੇ ਤਣਿਆਂ ਵਿੱਚ ਪਾਇਆ ਜਾਂਦਾ ਹੈ । ਇਨ੍ਹਾਂ ਸੈੱਲਾਂ ਦੇ ਵਿਭਾਜਨ ਦੇ ਕਾਰਨ ਤਣੇ ਦੀ ਲੰਬਾਈ ਵਿੱਚ ਵਾਧਾ ਹੁੰਦਾ ਹੈ ।

(iii) ਬਗ਼ਲੀ ਮੈਰੀਸਟੈਮ (Lateral Meristem) – ਇਹ ਵਿਭਾਜਨਯੋਗ ਟਿਸ਼ੂ ਦੋ ਬੀਜ ਪੱਤਰੀ ਪੌਦਿਆਂ ਤੇ ਤਣਿਆਂ ਅਤੇ ਜੜ੍ਹਾਂ ਦੇ ਪਾਸਿਆਂ ਤੇ ਪਾਇਆ ਜਾਂਦਾ ਹੈ । ਇਨ੍ਹਾਂ ਸੈੱਲਾਂ ਦੇ ਵਿਭਾਜਨ ਦੇ ਫਲਸਰੂਪ ਤਣੇ ਅਤੇ ਜੜ੍ਹਾਂ ਦੀ ਚੌੜਾਈ ਵਿੱਚ ਵਾਧਾ ਹੁੰਦਾ ਹੈ ।

(ੲ) ਕਾਰਜ ਦੇ ਆਧਾਰ ਤੇ ਵਰਗੀਕਰਨ-ਕਾਰਜ ਦੇ ਆਧਾਰ ਤੇ ਵਿਭਾਜਨਯੋਗ ਟਿਸ਼ੂ ਦੀਆਂ ਤਿੰਨ ਕਿਸਮਾਂ ਹਨ-

  1. ਪ੍ਰੋਟੋਡਰਮ (Protoderm) – ਇਹ ਬਾਹਰੀ ਪਰਤ ਜਾਂ ਐਪੀਡਰਮਿਸ (Epidermis) ਬਣਾਉਂਦਾ ਹੈ । ਇਸਨੂੰ ਡਰਮੈਟੋਜਨ (Dermatogen) ਵੀ ਆਖਦੇ ਹਨ ।
  2. ਕੈਂਬੀਅਮ (Procambium) – ਇਹ ਮੁੱਖ ਵਹਿਣੀ ਟਿਸ਼ੂ ਬਣਾਉਂਦਾ ਹੈ ।
  3. ਗਰਾਉਂਡ ਮੈਰੀਸਟੈਮ (Ground Meristem) – ਇਹ ਪਿੱਥ ਟਿਸ਼ੂ ਬਣਾਉਂਦਾ ਹੈ ।

PSEB 9th Class Science Important Questions Chapter 6 ਟਿਸ਼ੂ

ਪ੍ਰਸ਼ਨ 2.
ਸਥਾਈ ਟਿਸ਼ੂ ਕਿਸ ਨੂੰ ਕਹਿੰਦੇ ਹਨ ? ਇਹ ਕਿੰਨੀ ਕਿਸਮ ਦੇ ਹਨ ? ਸਾਧਾਰਨ ਟਿਸ਼ੂਆਂ ਦੀਆਂ ਵੱਖ-ਵੱਖ ਕਿਸਮਾਂ ਦਾ ਸਚਿੱਤਰ ਵਰਣਨ ਕਰੋ ।
ਉੱਤਰ-
ਸਥਾਈ ਟਿਸ਼ੂ (Permanent Tissue) – ਸਥਾਈ ਟਿਸ਼ੂ ਉਸ ਟਿਸ਼ੂ ਨੂੰ ਕਹਿੰਦੇ ਹਨ, ਜਿਨ੍ਹਾਂ ਦੇ ਸੈੱਲਾਂ ਵਿੱਚੋਂ ਵਿਭਾਜਨ ਕਰ ਸਕਣ ਦੀ ਸ਼ਕਤੀ ਖ਼ਤਮ ਹੋ ਚੁੱਕੀ ਹੋਵੇ ।
ਸਥਾਈ ਟਿਸ਼ੂ ਹੇਠ ਲਿਖੀਆਂ ਕਿਸਮਾਂ ਦੇ ਹਨ-
(1) ਸਾਧਾਰਨ ਟਿਸ਼ੂ (Simple Tissue)
(2) ਗੁੰਝਲਦਾਰ ਟਿਸ਼ੂ (Complex Tissue)

(1) ਸਾਧਾਰਨ ਟਿਸ਼ੂ (Simple Tissue) – ਜਿਹੜੇ ਟਿਸ਼ੁ ਇੱਕੋ ਹੀ ਕਿਸਮ ਦੇ ਸੈੱਲਾਂ ਦੇ ਬਣੇ ਹੋਏ ਹੋਣ ਉਨ੍ਹਾਂ ਨੂੰ ਸਾਧਾਰਨ ਟਿਸ਼ੂ ਆਖਦੇ ਹਨ । ਇਨ੍ਹਾਂ ਸੈੱਲਾਂ ਦੀ ਬਣਤਰ ਅਤੇ ਕਾਰਜ ਇੱਕ ਹੀ ਤਰ੍ਹਾਂ ਦੇ ਹੁੰਦੇ ਹਨ । ਸਾਧਾਰਨ ਟਿਸ਼ੂ ਦੀ ਸੈਂਲ ਭਿੱਤੀ ਦੀ ਬਣਤਰ ਦੇ ਆਧਾਰ ਤੇ ਇਨ੍ਹਾਂ ਨੂੰ ਹੇਠ ਲਿਖੀਆਂ ਕਿਸਮਾਂ ਵਿੱਚ ਵੰਡਿਆ ਗਿਆ ਹੈ-
(i) ਪੇਅਰਨਕਾਈਮਾ (Parenchyma) – ਇਹ ਟਿਸ਼ੂ ਪੌਦੇ ਦੇ ਹਰੇ ਹਿੱਸਿਆਂ ਵਿੱਚ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ । ਇਨ੍ਹਾਂ ਸੈੱਲਾਂ ਦੀ ਸੈੱਲ ਕੰਧ ਨਰਮ, ਪਤਲੀ ਹੁੰਦੀ ਹੈ । ਸੈੱਲਾਂ ਦੇ ਦਰਮਿਆਨ ਅੰਤਰ ਸੈੱਲੀ ਥਾਂ ਹੁੰਦੇ ਹਨ । ਇਹ ਸੈੱਲ ਜੀਵਿਤ ਹਨ । ਸੈੱਲ ਕੰਧ ਪੈਕਟਿਨ ਪਦਾਰਥ ਅਤੇ ਸੈਲੂਲੋਜ਼ ਦੀ ਬਣੀ ਹੋਈ ਹੁੰਦੀ ਹੈ । ਆਕਾਰ ਵਿੱਚ ਇਹ ਗੋਲ, ਬਹੁ-ਭੁਜਾਵੀ ਜਾਂ ਅੰਡਾਕਾਰ ਹੁੰਦੇ ਹਨ ।
PSEB 9th Class Science Important Questions Chapter 6 ਟਿਸ਼ੂ 2
ਭਿੰਨ-ਭਿੰਨ ਤਰ੍ਹਾਂ ਦੇ ਪੈਅਰਨਕਾਈ ਹੇਠ ਲਿਖੇ ਅਨੁਸਾਰ ਹਨ-
(ੳ) ਸਾਧਾਰਨ ਪੇਅਰਨਕਾਈਮਾ – ਇਹ ਜੋੜਕ ਟਿਸ਼ੂ ਦੇ ਰੂਪ ਵਿੱਚ ਕੰਮ ਕਰਦਾ ਹੈ ।

(ਅ) ਕੋਲਨਕਾਈਮ – ਇਨ੍ਹਾਂ ਵਿੱਚ ਕੋਲਨਕਾਈਮ ਹੁੰਦੇ ਹਨ ਅਤੇ ਇਹ ਪ੍ਰਕਾਸ਼ ਸੰਸ਼ਲੇਸ਼ਣ ਵਾਲੇ ਟਿਸ਼ੂ ਦੇ ਤੌਰ ਤੇ ਕੰਮ ਕਰਦਾ ਹੈ । ਪੱਤਿਆਂ ਦੇ ਕਲੋਰੈਂਨਕਾਈ ਨੂੰ ਮੀਜ਼ੋਫਿਲ (Mesophyll) ਟਿਸ਼ੂ ਆਖਦੇ ਹਨ ।

(ੲ) ਏਨਕਾਈ – ਇਹ ਵੱਡੀਆਂ ਹਵਾ ਵਾਲੀਆਂ ਖ਼ਾਲੀ ਥਾਂਵਾਂ ਨਾਲ ਭਰਿਆ ਹੁੰਦਾ ਹੈ । ਇਸ ਲਈ ਇਹ ਯੰਤਰਿਕ ਤੈਰਨ ਦੀ ਸ਼ਕਤੀ ਦਿੰਦਾ ਹੈ ।

(ਸ) ਸਟੋਰੇਜ ਪੇਅਰਨਕਾਈਮਾ – ਇਹ ਜਮਾਂ ਕਰਨ ਵਾਲੇ ਟਿਸ਼ ਦੇ ਰੂਪ ਵਿੱਚ ਕੰਮ ਕਰਦਾ ਹੈ ।

(ਹ) ਪਰੋਸਨੱਕਾਈ – ਇਸ ਦੇ ਸੈੱਲਾਂ ‘ਤੇ ਸੈਲੂਲੋਜ਼ ਅਤੇ ਲਿਸਨਿਨ ਇਕੱਠੀ ਹੁੰਦੀ ਹੈ, ਇਸ ਲਈ ਇਹ ਯੰਤਰਿਕ ਟਿਸ਼ੂ ਦੇ ਤੌਰ ‘ਤੇ ਕੰਮ ਕਰਦਾ ਹੈ ।

(ii) ਕੋਲਨਕਾਈਮਾ (Collenchyma) – ਇਸ ਟਿਸ਼ੂ ਦੇ ਸੈੱਲ ਬਹੁ-ਭੁਜਾਵੀ, ਅੰਡਾਕਾਰ, ਗੋਲ ਅਤੇ ਸਿਲੰਡਰਾਕਾਰ ਹੁੰਦੇ ਹਨ । ਇਨ੍ਹਾਂ ਦੀ ਬਣਤਰ ਕੋਮਲ ਟਿਸ਼ੂ ਵਰਗੀ ਹੁੰਦੀ ਹੈ । ਸੈਂਲ ਲੰਬੇ ਹੁੰਦੇ ਹਨ ਅਤੇ ਇਨ੍ਹਾਂ ਸੈੱਲਾਂ ਦੇ ਕਿਨਾਰੇ ਮੋਟੇ ਹੋਏ ਹੁੰਦੇ ਹਨ | ਆਡੇ-ਦਾਅ ਕਾਟ ਵਿੱਚ ਇਹ ਅੰਡਾਕਾਰ ਅਤੇ ਗੋਲ ਦਿਸਦੇ ਹਨ । ਇਨ੍ਹਾਂ ਸੈੱਲਾਂ ਦੀਆਂ ਕੰਧਾਂ ਵਿੱਚ ਗਰਤ (Pits) ਹੁੰਦੇ ਹਨ । ਜੀਵਿਤ ਸੈੱਲਾਂ ਵਿੱਚ ਕਲੋਰੋਪਲਾਸਟ ਅਤੇ ਕੇਂਦਰਕ ਦੇ ਸੈੱਲ ਦੇ ਦਵ ਹੁੰਦੇ ਹਨ ।
ਇਹ ਟਿਸ਼ੂ ਨੂੰ ਯੰਤਰਿਕ ਸ਼ਕਤੀ ਪ੍ਰਦਾਨ ਕਰਦੇ ਹਨ ।
PSEB 9th Class Science Important Questions Chapter 6 ਟਿਸ਼ੂ 3

(iii) ਸਕਲੈਰਨਕਾਈਮਾ (Sclerenchyma) – ਇਹ ਟਿਸ਼ੂ ਮ੍ਰਿਤ ਸੈੱਲਾਂ ਦਾ ਬਣਿਆ ਹੋਇਆ ਹੁੰਦਾ ਹੈ । ਇਨ੍ਹਾਂ ਸੈੱਲਾਂ ਦੀਆਂ ਸੈੱਲ ਕੰਧਾਂ ਮੋਟੀਆਂ ਅਤੇ ਲਿਗਨਿਨ ਯੁਕਤ ਹਨ । ਜਿਹੜੇ ਅੰਗਾਂ ਵਿੱਚ ਇਹ ਪਾਏ ਜਾਂਦੇ ਹਨ ਇਹ ਉਨ੍ਹਾਂ ਅੰਗਾਂ ਨੂੰ ਯੰਤਰਿਕ ਸਹਾਰਾ ਦੇਣ ਦੇ ਨਾਲ-ਨਾਲ ਪੌਦਿਆਂ ਨੂੰ ਤਾਕਤ ਵੀ ਦਿੰਦੇ ਹਨ । ਦ੍ਰਿੜ੍ਹ ਟਿਸ਼ੂ ਦੇ ਸੈੱਲ ਲੰਬੇ ਹੁੰਦੇ ਹਨ ਅਤੇ ਸਿਰੇ ਨੋਕੀਲੇ ਹੁੰਦੇ ਹਨ । ਇਨ੍ਹਾਂ ਦੀ ਖੋੜ ਤੰਗ ਹੁੰਦੀ ਹੈ ।ਦ੍ਰਿੜ੍ਹ ਸੈੱਲ ਆਕ੍ਰਿਤੀ ਵਿੱਚ ਅਨਿਯਮਿਤ ਅਤੇ ਵੇਲਣਾਕਾਰ ਵੀ ਹੋ ਸਕਦੇ ਹਨ | ਆਡੇਦਾਅ ਕੀਤੀ ਗਈ ਕਾਟ ਵਿੱਚ ਇਹ ਸੈੱਲ ਬਹੁ-ਭੁਜਾਵੀ ਦਿਸਦੇ ਹਨ ।
PSEB 9th Class Science Important Questions Chapter 6 ਟਿਸ਼ੂ 4

ਪ੍ਰਸ਼ਨ 3.
ਗੁੰਝਲਦਾਰ ਟਿਸ਼ੂ ਕਿਸ ਨੂੰ ਕਹਿੰਦੇ ਹਨ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਚਿੱਤਰ ਬਣਾ ਕੇ ਵਰਣਨ ਕਰੋ ।
ਉੱਤਰ-
ਗੁੰਝਲਦਾਰ ਟਿਸ਼ੂ (Complex Tissue) – ਗੁੰਝਲਦਾਰ ਜਾਂ ਜਟਿਲ ਟਿਸ਼ੁ ਵੱਖ-ਵੱਖ ਰੂਪ ਅਤੇ ਆਕਾਰ ਦੇ ਸੈੱਲਾਂ ਵਾਲਾ ਟਿਸ਼ੂ ਹੈ ਜਿਸ ਵਿਚਲੇ ਸਾਰੇ ਸੈੱਲ ਇੱਕ ਇਕਾਈ (Unit) ਵਜੋਂ ਕਾਰਜ ਕਰਦੇ ਹਨ । ਇਸ ਟਿਸ਼ੂ ਦੀਆਂ ਦੋ ਕਿਸਮਾਂ ਹਨ । ਇਨ੍ਹਾਂ ਨੂੰ ਜ਼ਾਈਲਮ ਅਤੇ ਫਲੋਇਮ ਆਖਦੇ ਹਨ ।

1. ਜ਼ਾਈਲਮ (Xylem) – ਇਹ ਟਿਸ਼ੂ ਵਾਹਿਣੀ ਬੰਡਲਾਂ (Vascular Bundles) ਦੇ ਅੰਦਰਲੇ ਪਾਸੇ ਵੱਲ ਸਥਿਤ ਟਿਸ਼ੂ ਹੈ । ਇਸ ਟਿਸ਼ੂ ਦੇ ਸੈੱਲ ਮ੍ਰਿਤ ਅਤੇ ਲਿਗਨਿਨ ਯੁਕਤ (Lignified) ਸੈੱਲ ਕੰਧਾਂ ਵਾਲੇ ਹੁੰਦੇ ਹਨ । ਜ਼ਾਈਲਮ ਵਿੱਚ ਟੇਕੀਡਜ਼ (Tracheids), ਵਾਹਿਣੀਆਂ (Vessels), ਜ਼ਾਈਲਮ ਰੇਸ਼ੇ (Xylem fibres) ਅਤੇ ਜ਼ਾਈਲਮ ਪੈਨਕਾਈਮਾ (Xylem Parenchyma) ਹੁੰਦੇ ਹਨ । ਸੈੱਲ ਕੰਧ ਤੇ ਕਈ ਆਕਾਰ ਵਾਲੇ ਟੋਏ (Pits) ਹੁੰਦੇ ਹਨ ।
PSEB 9th Class Science Important Questions Chapter 6 ਟਿਸ਼ੂ 5

(i) ਵੇਕੀਡਜ਼ (Tracheids) – ਇਹ ਸੈਂਲ ਲੰਬੇ ਅਤੇ ਮ੍ਰਿਤ ਹੁੰਦੇ ਹਨ । ਇਨ੍ਹਾਂ ਦੇ ਸਿਰੇ ਨੋਕੀਲੇ ਹੁੰਦੇ ਹਨ ਅਤੇ ਸਿਰਿਆਂ ਤੇ ਸੁਰਾਖ਼ (Pores) ਨਹੀਂ ਹੁੰਦੇ । ਫੈਡਜ਼ ਦੀਆਂ ਕੰਧਾਂ ਮੋਟੀਆਂ, ਸਖ਼ਤ ਅਤੇ ਲਿਗਨਿਨ ਯੁਕਤ ਹੁੰਦੀਆਂ ਹਨ ।

ਵੇਕੀਡਜ਼ ਕਈ ਆਕਾਰ ਦੇ ਹਨ । ਇਹ ਸੈਂਲ ਜੜਾਂ ਦੁਆਰਾ ਸੋਖੇ ਗਏ ਪਾਣੀ ਅਤੇ ਖਣਿਜਾਂ ਨੂੰ ਰੁੱਖਾਂ ਦੇ ਵੱਖ-ਵੱਖ ਹਿੱਸਿਆਂ ਤਕ ਪਹੁੰਚਾਉਣ ਦਾ ਕਾਰਜ ਕਰਦੇ ਹਨ । ਇਹ ਪੌਦੇ ਦੇ ਕੋਮਲ ਅੰਗਾਂ ਨੂੰ ਸਹਾਰਾ ਵੀ ਦਿੰਦੇ ਹਨ ।

(ii) ਵਾਹਿਣੀਆਂ (Vessels) – ਇਨ੍ਹਾਂ ਸੈੱਲਾਂ ਨੂੰ ਵੈਸਲਜ਼ ਵੀ ਆਖਦੇ ਹਨ । ਇਹ ਸੈੱਲ ਵੀ ਮ੍ਰਿਤ ਹੁੰਦੇ ਹਨ । ਇਨ੍ਹਾਂ ਦੀਆਂ ਕੰਧਾਂ ਮੋਟੀਆਂ ਹੁੰਦੀਆਂ ਹਨ ਅਤੇ ਸਿਰਿਆਂ ‘ਤੇ ਛੇਕ ਹੁੰਦੇ ਹਨ । ਇਨ੍ਹਾਂ ਸੈੱਲਾਂ ਰਾਹੀਂ ਜੜ੍ਹਾਂ ਦੁਆਰਾ ਸੋਖੇ ਗਏ ਖਣਿਜ, ਲੂਣ ਅਤੇ ਪਾਣੀ ਪੌਦਿਆਂ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਦੇ ਹਨ । ਇਹ ਸੈੱਲ ਪੌਦਿਆਂ ਨੂੰ ਯੰਤਰਿਕ ਸਹਾਰਾ ਵੀ ਦਿੰਦੇ ਹਨ ।

(iii) ਜ਼ਾਈਲਮ ਪੇਅਰਨਕਾਈਮਾ (Xylem Parenchyma) – ਮਹੀਨ ਕੰਧਾਂ ਵਾਲੇ ਇਹ ਸੈੱਲ ਜ਼ਾਈਲਮ ਟਿਸ਼ੂ ਦੇ ਅੰਦਰ ਫੈਲੇ ਹੋਏ ਪਾਏ ਜਾਂਦੇ ਹਨ । ਇਨ੍ਹਾਂ ਸੈੱਲਾਂ ਵਿੱਚ ਕੇਂਦਰਕ ਅਤੇ ਜੀਵ ਤ੍ਰ ਹੁੰਦਾ ਹੈ ।

(iv) ਜ਼ਾਈਲਮ ਰੇਸ਼ੇ (Xylem Fibres) – ਜ਼ਾਈਲਮ ਰੇਸ਼ੇ ਲੰਬੇ, ਬਹੁਤ ਮੋਟੀਆਂ ਕੰਧਾਂ ਵਾਲੇ ਸੈੱਲ ਹਨ । ਇਨ੍ਹਾਂ ਦੀ ਅੰਦਰਲੀ ਖੋੜ ਬਹੁਤ ਹੀ ਤੰਗ ਹੁੰਦੀ ਹੈ ਅਤੇ ਸਿਰੇ ਨੋਕਦਾਰ ਹਨ । ਇਨ੍ਹਾਂ ਵਿੱਚ ਛੋਟੇ-ਛੋਟੇ ਟੋਏ ਹੁੰਦੇ ਹਨ । ਇਹ ਸੈੱਲ ਪੌਦਿਆਂ ਨੂੰ ਸਹਾਰਾ ਵੀ ਦਿੰਦੇ ਹਨ ।

2. ਫਲੋਇਮ (Phloem) – ਇਹ ਗੁੰਝਲਦਾਰ ਜਾਂ ਜਟਿਲ ਟਿਸ਼ੂ ਵਾਹਿਣੀ ਬੰਡਲਾਂ ਦੇ ਬਾਹਰਲੇ ਪਾਸੇ ਵੱਲ ਸਥਿਤ ਹੁੰਦੇ ਹਨ । ਇਨ੍ਹਾਂ ਸੈੱਲਾਂ ਦਾ ਕੰਮ ਸੰਸ਼ਲਿਸ਼ਟ ਭੋਜਨ ਦਾ ਸੰਚਾਰ ਕਰਨਾ ਹੈ । ਫਲੋਇਮ ਦੇ ਅੱਗੇ ਲਿਖੇ ਭਾਗ ਹਨ

(i) ਛਾਣਨੀ ਨਲੀਆਂ (Sieve Tubes) – ਛਾਣਨੀ ਨਲੀਆਂ ਲੰਮੀਆਂ, ਮਹੀਨ ਕੰਧ ਵਾਲੀਆਂ ਜੀਵਿਤ ਨਲੀਆਂ ਹਨ । ਇਨ੍ਹਾਂ ਸੈੱਲਾਂ ਵਿੱਚ ਸੈੱਲ ਪਦਾਰਥ ਅਤੇ ਕੇਂਦਰਕ ਹੁੰਦੇ ਹਨ ।ਦੋ ਛਾਣਨੀ ਨਲੀਆਂ ਦੇ ਦਰਮਿਆਨ ਵਾਲਾ ਸੈਪਟਮ ਸੁਰਾਖ਼ਮਈ (Porus) ਹੁੰਦਾ ਹੈ । ਇਨ੍ਹਾਂ ਸੈੱਲਾਂ ਦੁਆਰਾ ਸੰਸ਼ਲਿਸ਼ਟ ਭੋਜਨ ਪੌਦਿਆਂ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ ।

(ii) ਸਹਿ-ਸੈੱਲ (Companion Cells) – ਇਹ ਸੈਂਲ ਛਾਣਨੀ ਨਲੀਆਂ ਦੇ ਸੰਪਰਕ ਵਿੱਚ ਹੁੰਦੇ ਹਨ । ਇਹ ਜੀਵਿਤ ਸੈੱਲ ਹਨ ।

(iii) ਫਲੋਇਮ ਪੇਅਰਨਕਾਈਮਾ (Phloem Parenchyma) – ਮਹੀਨ ਕੰਧਾਂ ਵਾਲੇ, ਇਹ ਜੀਵਿਤ ਸੈੱਲ ਫਲੋਇਮ ਵਿੱਚ ਪਾਏ ਜਾਂਦੇ ਹਨ । ਇਨ੍ਹਾਂ ਦਾ ਆਕਾਰ ਵੇਲਣੇ ਵਰਗਾ ਹੈ । ਇਹ ਸੈਂਲ ਇੱਕ ਬੀਜ ਪੱਤਰੀ ਪੌਦਿਆਂ ਵਿੱਚ ਨਹੀਂ ਹੁੰਦੇ । ਇਨ੍ਹਾਂ ਵਿੱਚ ਭੋਜਨ ਪਦਾਰਥ ਜਮਾਂ ਹੋਏ ਹੁੰਦੇ ਹਨ ।

(iv) ਫਲੋਇਮ ਰੇਸ਼ੇ (Phloem Fibres) – ਇਹ ਸੈੱਲ ਸੈਕੰਡਰੀ ਫਲੋਇਮ ਵਿੱਚ ਪਾਏ ਜਾਂਦੇ ਹਨ, ਪਰ ਇਹ ਪਾਇਮਰੀ ਫਲੋਇਮ ਵਿੱਚ ਨਹੀਂ ਪਾਏ ਜਾਂਦੇ । ਇਨ੍ਹਾਂ ਦੀ ਕੰਧ ਮੋਟੀ ਹੁੰਦੀ ਹੈ ਅਤੇ ਸਿਰੇ ਨੋਕੀਲੇ ਹੁੰਦੇ ਹਨ । ਇਹ ਸੈੱਲ ਪੌਦਿਆਂ ਨੂੰ ਸਹਾਰਾ ਦਿੰਦੇ ਹਨ ।
PSEB 9th Class Science Important Questions Chapter 6 ਟਿਸ਼ੂ 6

PSEB 9th Class Science Important Questions Chapter 6 ਟਿਸ਼ੂ

ਪ੍ਰਸ਼ਨ 4.
ਜੋੜਕ ਟਿਸ਼ੂ ਦੀਆਂ ਵਿਭਿੰਨ ਕਿਸਮਾਂ ਦੀ ਸੂਚੀ ਬਣਾਓ ਅਤੇ ਇਨ੍ਹਾਂ ਦੇ ਕਾਰਜ ਦੱਸੋ ।
ਉੱਤਰ-
ਜੋੜਕ ਟਿਸ਼ੂ (Connective Tissue) – ਜੋੜਕ ਟਿਸ਼ੂ ਸਾਰੇ ਸਰੀਰ ਵਿੱਚ ਮੌਜੂਦ ਹੁੰਦੇ ਹਨ । ਇਹ ਟਿਸ਼ੂ ਹੋਰ ਟਿਸ਼ੂਆਂ ਅਤੇ ਅੰਗਾਂ ਨੂੰ ਘੇਰਦੇ ਹਨ । ਹੱਡੀ, ਉਪ-ਅਸਥੀ, ਲਹੂ, ਟੈਂਡਨ ਅਤੇ ਲਿਗਾਮੈਂਟ ਜੋੜਕ ਟਿਸ਼ੂ ਦੀਆਂ ਮੁੱਖ ਕਿਸਮਾਂ ਹਨ ।

(i) ਹੱਡੀ (Bone) – ਇਹ ਜੰਤੂਆਂ ਦੇ ਪਿੰਜਰ ਪਦਾਰਥ ਵਿੱਚ ਸਾਰਿਆਂ ਤੋਂ ਵੱਧ ਹੁੰਦਾ ਹੈ । ਹੱਡੀਆਂ ਬਹੁਤ ਮਜ਼ਬੂਤ ਹੁੰਦੀਆਂ ਹਨ ਅਤੇ ਇਨ੍ਹਾਂ ਵਿੱਚ ਲਚੀਲਾਪਨ ਬਿਲਕੁਲ ਨਹੀਂ ਹੁੰਦਾ । ਹੱਡੀ ਦੇ ਮੈਕਸ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਦੇ ਲੂਣ ਹੁੰਦੇ ਹਨ ਜੋ ਇਸ ਨੂੰ ਕਠੋਰਤਾ ਪ੍ਰਦਾਨ ਕਰਦੇ ਹਨ । ਇਹ ਟਿਸ਼ੂ ਸਹਾਰਾ ਦੇਣ ਅਤੇ ਸੁਰੱਖਿਆ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦਾ ਹੈ ।
PSEB 9th Class Science Important Questions Chapter 6 ਟਿਸ਼ੂ 7
(ii) ਉਪ-ਅਸਥੀ (Cartilage) – ਉਪ-ਅਸਥੀ ਵਿੱਚ ਲਚੀਲਾਪਨ ਹੁੰਦਾ ਹੈ । ਇਹ ਕੋਡੋਸਾਈਟਨ ਸੈੱਲਾਂ ਦਾ ਬਣਿਆ ਹੁੰਦਾ ਹੈ । ਇਸ ਕਿਸਮ ਦਾ ਟਿਸ਼ੂ ਸਾਡੇ ਸਰੀਰ ਦੇ ਅੰਗਾਂ ਵਿੱਚ ਬਹੁਤ ਹੀ ਘੱਟ ਹੁੰਦਾ ਹੈ | ਸਾਡੇ ਨੱਕ ਦੀ ਚੋਟੀ ਅਤੇ ਬਾਹਰੀ ਕੰਨ ਇਸ ਦਾ ਬਣਿਆ ਹੁੰਦਾ ਹੈ ।

(ii) ਲਹੂ (Blood) – ਲਹੂ ਵੀ ਇੱਕ ਜੋੜਕ ਟਿਸ਼ੂ ਹੈ । ਇਸ ਟਿਸ਼ੂ ਵਿੱਚ ਸੈੱਲ ਤਰਲ ਮੈਟ੍ਰਿਕਸ ਵਿੱਚ ਤੈਰਦੇ ਰਹਿੰਦੇ ਹਨ, ਜਿਸ ਨੂੰ ਲਹੂ-ਪਲਾਜ਼ਮਾ ਕਹਿੰਦੇ ਹਨ । ਲਹੂ-ਪਲਾਜ਼ਮਾ ਵਿਚਲੇ ਸੈੱਲਾਂ ਨੂੰ ਰਕਤਾਣੂ (Blood Corpuscles) ਕਹਿੰਦੇ ਹਨ । ਰਕਤਾਣੁ ਤਿੰਨ ਪ੍ਰਕਾਰ ਦੇ ਹੁੰਦੇ ਹਨ-ਲਾਲ ਰਕਤਾਣੁ, ਸਫੈਦ ਰਕਤਾਣੁ ਅਤੇ ਪਲੇਟਲੈਟਸ । ਲਹੁ ਸਰੀਰ ਦੇ ਸਾਰੇ ਭਾਗਾਂ ਵਿੱਚ ਦੌਰਾ ਕਰਦਾ ਹੈ, ਇਸ ਲਈ ਇਹ ਸਰੀਰ ਦੇ ਸਾਰੇ ਭਾਗਾਂ ਨੂੰ ਆਪਸ ਵਿੱਚ ਜੋੜਦਾ ਹੈ ।
PSEB 9th Class Science Important Questions Chapter 6 ਟਿਸ਼ੂ 8

(iv) ਟੈਂਡਨ (Tendon) – ਇਹ ਇੱਕ ਬਹੁਤ ਸੰਘਣਾ ਅਤੇ ਮਜ਼ਬੂਤ ਜੋੜਕ ਟਿਸ਼ੂ ਹੈ ਜੋ ਮੁੱਖ ਤੌਰ ਤੇ ਚਿੱਟੇ ਕੋਲਾਜਨ ਰੇਸ਼ਿਆਂ (Collegan Fibres) ਤੋਂ ਬਣਦਾ ਹੈ । ਟੈਂਡਨ ਪੇਸ਼ੀਆਂ ਨੂੰ ਹੱਡੀਆਂ ਨਾਲ ਜੋੜਨ ਵਿੱਚ ਮਦਦ ਕਰਦਾ ਹੈ ।

(v) ਲਿਗਾਮੈਂਟ (Ligament) – ਕੁਝ ਲੰਬੂਤਰੇ ਪੱਧਰੇ ਸੈਂਲ ਰੇਸ਼ਿਆਂ ਦੇ ਵਿਚਾਲੇ ਮੌਜੂਦ ਹੁੰਦੇ ਹਨ । ਇਹ ਜੋੜਾਂ ਉੱਪਰ ਇੱਕ ਹੱਡੀ ਨੂੰ ਦੂਜੀ ਹੱਡੀ ਨਾਲ ਜੋੜਨ ਵਿੱਚ ਸਹਾਇਤਾ ਕਰਦੇ ਹਨ ਅਤੇ ਉਨ੍ਹਾਂ ਦੀ ਉਸ ਸਥਿਤੀ ਵਿੱਚ ਪਕੜ ਰੱਖਦੇ ਹਨ ।

ਪ੍ਰਸ਼ਨ 5.
ਜੰਤੁ ਟਿਸ਼ੁ ਕਿੰਨੀ ਪ੍ਰਕਾਰ ਦੇ ਹਨ ? ਅਧਿਛੰਦ ਟਿਸ਼ ਦੀਆਂ ਵੱਖ-ਵੱਖ ਕਿਸਮਾਂ ਦਾ ਵਰਣਨ ਕਰੋ ।
ਉੱਤਰ-
ਜੰਤੂ ਟਿਸ਼ੂ (Animal Tissues) – ਮਨੁੱਖ ਸਹਿਤ ਸਾਰੇ ਜੰਤੂਆਂ ਵਿਚ ਚਾਰ ਵੱਖ-ਵੱਖ ਪ੍ਰਕਾਰ ਦੇ ਟਿਸ਼ੂ ਪਾਏ ਜਾਂਦੇ ਹਨ । ਇਹ ਹਨ-ਅਧਿਛੱਦੇ ਟਿਸ਼ੂ, ਜੋੜਕ ਟਿਸ਼, ਪੇਸ਼ੀ ਟਿਸ਼ੂ ਅਤੇ ਨਾੜੀ ਟਿਸ਼ੂ ।

ਅਧਿਛੱਦ ਟਿਸ਼ੂ (Epithelial Tissue) – ਅਧਿਛੱਦ ਟਿਸ਼ੂ ਇੱਕ ਅਸਤਰ (Covering) ਟਿਸ਼ੂ ਹੈ । ਇਹ ਇੱਕ ਸੁਰੱਖਿਅਤ ਪਰਤ ਹੈ ਜੋ ਸਰੀਰ ਦੇ ਉੱਪਰ ਅਤੇ ਸਰੀਰ ਦੇ ਅੰਦਰ ਸਥਿਤ ਵੱਖ-ਵੱਖ ਭਾਗਾਂ ਦੀਆਂ ਖੋੜਾਂ ਉੱਪਰ ਅਟੁੱਟ ਪਰਤ ਬਣਾਉਂਦਾ ਹੈ । ਚਮੜੀ, ਮੂੰਹ, ਭੋਜਨ ਨਲੀ ਤੇ ਫੇਫੜਿਆਂ ਦੀ ਸਤਹਿ ਅਧਿਛੰਦ ਟਿਸ਼ੂਆਂ ਦੀ ਬਣੀ ਹੁੰਦੀ ਹੈ । ਵੱਖ-ਵੱਖ ਸਥਾਨਾਂ ਤੇ ਪਾਏ ਜਾਣ ਵਾਲੇ ਅਧਿਛੰਦ ਟਿਸ਼ੂਆਂ ਦੇ ਸੈੱਲਾਂ ਦੇ ਆਕਾਰ ਅਤੇ ਰਚਨਾ ਵਿੱਚ ਭਿੰਨਤਾ ਹੁੰਦੀ ਹੈ । ਇਨ੍ਹਾਂ ਸੈੱਲਾਂ ਦੀ ਰਚਨਾ ਤੇ ਕੰਮ ਵਿੱਚ ਭਿੰਨਤਾ ਦੇ ਆਧਾਰ ਤੇ ਅਧਿਛੱਦ ਟਿਸ਼ੂਆਂ ਨੂੰ ਹੇਠ ਲਿਖੇ ਅਨੁਸਾਰ ਵਰਗੀਕ੍ਰਿਤ ਕੀਤਾ ਗਿਆ ਹੈ-
PSEB 9th Class Science Important Questions Chapter 6 ਟਿਸ਼ੂ 9

(i) ਸਕੇਲੀ ਅਧਿਛੰਦ (Squamous Epithelium) – ਇਸ ਟਿਸ਼ੂ ਦੇ ਸੈੱਲ ਬਹੁਤ ਪਤਲੇ, ਉੱਭਰੇ ਹੋਏ ਅਤੇ ਸਪੱਸ਼ਟ ਸੈੱਲ ਪਦਾਰਥ ਵਾਲੇ ਹੁੰਦੇ ਹਨ । ਸੈੱਲ ਦੇ ਮੱਧ ਵਿੱਚ ਇੱਕ ਗੋਲਾਕਾਰ ਕੇਂਦਰਕ ਹੁੰਦਾ ਹੈ । ਇਹ ਫੇਫੜਿਆਂ ਦੇ ਐਲਵਿਉਲਾਈ (Alveoli), ਬੋਮੈਨਜ਼ ਕੈਪਸੂਲ (Bowman’s capsule) ਅਤੇ ਗੁਰਦੇ ਦੇ ਟਿਬਿਊਲ ਆਦਿ ਵਿੱਚ ਮਿਲਦਾ ਹੈ ।

(ii) ਘਣਾਕਾਰ ਅਧਿਛੰਦ (Cuboidal Epithelium) – ਇਸ ਟਿਸ਼ੂ ਦੇ ਸੈੱਲਾਂ ਦੀ ਲੰਬਾਈ ਅਤੇ ਚੌੜਾਈ ਸ਼ਕਲ ਪੱਖੋਂ ਇੱਕ ਸਮਾਨ ਹੁੰਦੀ ਹੈ ਅਤੇ ਇਹ ਘਣ ਵਰਗੇ ਪ੍ਰਤੀਤ ਹੁੰਦੇ ਹਨ । ਸੈੱਲ ਪਦਾਰਥ ਸਪੱਸ਼ਟ ਅਤੇ ਸੈੱਲ ਦੇ ਮੱਧ ਵਿੱਚ ਕੇਂਦਰਕ ਹੁੰਦਾ ਹੈ । ਇਹ ਗੁਰਦੇ ਦੇ ਟਿਬੂਓਲ ਦੇ ਕੁੱਝ ਹਿੱਸਿਆਂ, ਲਾਰ-ਗ੍ਰੰਥੀਆਂ ਦੀਆਂ ਨਲੀਆਂ, ਅੰਡਕੋਸ਼ਾਂ ਅਤੇ ਥਾਇਰਾਇਡ ਗ੍ਰੰਥੀ ਦੀਆਂ ਪਰਤਾਂ ਵਿੱਚ ਮਿਲਦਾ ਹੈ ।

(iii) ਕਾਲਮ ਆਂਕਾਰ ਅਧਿਛੰਦ (Columnar Epithelium) – ਇਸ ਟਿਸ਼ੂ ਦੇ ਸੈੱਲ ਚੌੜਾਈ ਨਾਲੋਂ ਵਧੇਰੇ ਲੰਬੇ ਹੁੰਦੇ ਹਨ ਅਤੇ ਇੱਕ ਦੀ ਤਰ੍ਹਾਂ ਵਿਖਾਈ ਦਿੰਦੇ ਹਨ । ਇਹ ਭੋਜਨ ਨਲੀ ਅਤੇ ਬੱਚੇਦਾਨੀ ਦੀਆਂ ਪਰਤਾਂ ਵਿੱਚ ਮਿਲਦਾ ਹੈ । ਇਸਦਾ ਮੁੱਖ ਕੰਮ ਰਿਸਾਓ ਅਤੇ ਸੋਖਣ ਹੈ ।

(iv) ਸਿਲੀਆਮਈ ਅਧਿਛੰਦ (Ciliated Ephithelium) – ਇਸ ਟਿਸ਼ ਵਿੱਚ ਸੈੱਲਾਂ ਦੀ ਬਾਹਰਲੀ ਪਰਤ ਤੇ ਪਤਲੇ ਅਤੇ ਨਰਮ ਵਾਲਾਂ ਵਰਗੀਆਂ ਰਚਨਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਿਲੀਆ (Cilia) ਆਖਦੇ ਹਨ । ਹਰੇਕ ਸਿਲੀਆ ਇੱਕ ਗਤੀਸ਼ੀਲ ਰਚਨਾ ਹੈ । ਇਹ ਟੇਕੀਆ ਗੁਰਦੇ ਦੇ ਟਿਬੂਓਲ ਅਤੇ, ਅੰਡ-ਨਿਕਾਸ ਵਹਿਣੀ ਵਿੱਚ ਪਾਇਆ ਜਾਂਦਾ ਹੈ ਅਤੇ ਪਦਾਰਥਾਂ ਦੀ ਗਤੀ ਵਿੱਚ ਮਦਦ ਕਰਦਾ ਹੈ ।

(v) ਗਲੈਂਡਦਾਰ ਅਧਿਛੰਦ (Glandular Epithelium) – ਇਸ ਟਿਸ਼ੂ ਦੇ ਕੁੱਝ ਸੈੱਲ, ਰੂਪਾਂਤਰਿਤ ਹੋ ਕੇ ਮਿਊਕਸ ਦਾ ਰਿਸਾਓ ਕਰਦੇ ਹਨ । ਇਹ ਇੱਕ-ਸੈੱਲੇ ਗਲੈਂਡਦਾਰ ਸੈੱਲਾਂ ਨੂੰ ਗੋਬਲਟ ਸੈੱਲ ਕਹਿੰਦੇ ਹਨ । ਇਹ ਆਂਦਰਾਂ ਅਤੇ ਭੋਜਨ ਨਲੀ ਦੇ ਬਾਕੀ ਹਿੱਸਿਆਂ ਵਿੱਚ ਪਾਏ ਜਾਂਦੇ ਹਨ ।

ਅਧਿਛੰਦ ਟਿਸ਼ੁ ਦੇ ਕਾਰਜ-

  • ਇਹ ਸੈੱਲ ਚਮੜੀ ਦੀ ਬਾਹਰਲੀ ਪਰਤ ਬਣਾਉਂਦੇ ਹਨ । ਇਹ ਸੈੱਲ ਅੰਦਰਲੇ ਸੈੱਲਾਂ ਨੂੰ ਸੁੱਕਣ, ਚੋਟ, ਜੀਵਾਣੁ ਅਤੇ ਰਸਾਇਣਾਂ ਦੇ ਪ੍ਰਭਾਵ ਤੋਂ ਬਚਾਉਂਦੇ ਹਨ ।
  • ਇਹ ਸੈੱਲ ਸਾਡੇ ਸਰੀਰ ਦੇ ਅੰਦਰਲੇ ਅੰਗ ਜਿਵੇਂ ਮੂੰਹ ਤੇ ਭੋਜਨ ਨਲੀ ਦੀ ਬਾਹਰਲੀ ਤੇ ਅੰਦਰਲੀ ਪਰਤ ਬਣਾਉਂਦੇ ਹਨ ਤੇ ਇਨ੍ਹਾਂ ਅੰਗਾਂ ਦੀ ਰੱਖਿਆ ਕਰਦੇ ਹਨ ।
  • ਇਹ ਸੈਂਲ ਪਾਣੀ ਅਤੇ ਪੋਸ਼ਕ ਪਦਾਰਥਾਂ ਦੇ ਸੋਖਣ ਵਿੱਚ ਮਦਦ ਕਰਦੇ ਹਨ ।
  • ਇਹ ਸੈੱਲ ਬੇਲੋੜੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ ।
  • ਇਨ੍ਹਾਂ ਵਿੱਚੋਂ ਕੁਝ ਸੈੱਲ ਰਿਸਾਵੀ ਕਾਰਜ ਕਰਦੇ ਹਨ ।

PSEB 9th Class Science Important Questions Chapter 6 ਟਿਸ਼ੂ

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਵਿਭਾਜਨਯੋਗ ਟਿਸ਼ੂ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਵਿਭਾਜਨਯੋਗ ਟਿਸ਼ੂ ਦੀਆਂ ਵਿਸ਼ੇਸ਼ਤਾਵਾਂ ਹੇਠਾਂ ਲਿਖੀਆਂ ਹਨ-

  1. ਇਸ ਟਿਸ਼ੂ ਦੇ ਸੈੱਲਾਂ ਦਾ ਆਕਾਰ ਇੱਕ ਸਮਾਨ ਹੁੰਦਾ ਹੈ । ਇਨ੍ਹਾਂ ਦੀ ਸੈੱਲ ਕੰਧ ਮਹੀਨ ਹੁੰਦੀ ਹੈ ਅਤੇ ਇਹ ਪੈਕਟਿਨ ਪਦਾਰਥਾਂ ਤੇ ਸੈਲੂਲੋਜ਼ ਦੀ ਬਣੀ ਹੁੰਦੀ ਹੈ ।
  2. ਇਹ ਜੀਵਿਤ ਅਤੇ ਇੱਕੋ ਜਿਹੇ ਵਿਆਸ ਦੇ ਹੁੰਦੇ ਹਨ ।
  3. ਇਨ੍ਹਾਂ ਵਿਚ ਜੀਵ ਦ੍ਰਵ ਗਾੜ੍ਹਾ, ਨਿਊਕਲਸ ਵੱਡਾ, ਰਸਦਾਨੀਆਂ ਛੋਟੀਆਂ ਜਾਂ ਗੈਰ-ਮੌਜੂਦ ਹੁੰਦੀਆਂ ਹਨ ।
  4. ਇਨ੍ਹਾਂ ਸੈੱਲਾਂ ਦੇ ਦਰਮਿਆਨ ਅੰਤਰ ਸੈੱਲੀ ਥਾਂ ਨਹੀਂ ਹੁੰਦੇ ।
  5. ਇਹ ਸੈੱਲ ਹਮੇਸ਼ਾ ਵਿਭਾਜਨ ਕਰਦੇ ਰਹਿੰਦੇ ਹਨ ।

ਪ੍ਰਸ਼ਨ 2.
ਸਥਾਈ ਟਿਸ਼ੂ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਸਥਾਈ ਟਿਸ਼ ਦੀਆਂ ਵਿਸ਼ੇਸ਼ਤਾਵਾਂ-

  1. ਸਥਾਈ ਟਿਸ਼ੂ ਵਿੱਚ ਵਿਭਾਜਨ ਕਰ ਸਕਣ ਦੀ ਸ਼ਕਤੀ ਖ਼ਤਮ ਹੋ ਚੁੱਕੀ ਹੁੰਦੀ ਹੈ ।
  2. ਇਨ੍ਹਾਂ ਸੈੱਲਾਂ ਦਾ ਨਿਰਮਾਣ ਵਿਭਾਜਨ ਯੋਗ ਸੈੱਲਾਂ ਦੇ ਵਿਭਾਜਨ ਉਪਰੰਤ ਹੀ ਹੁੰਦਾ ਹੈ ।
  3. ਇਨ੍ਹਾਂ ਸੈੱਲਾਂ ਦੀ ਸ਼ਕਲ, ਬਣਤਰ ਅਤੇ ਮਾਪ ਇੱਕ ਸਮਾਨ ਹੁੰਦਾ ਹੈ ।
  4. ਇਨ੍ਹਾਂ ਸੈੱਲਾਂ ਦੀ ਕੰਧ ਨਾ ਤਾਂ ਬਹੁਤ ਮਹੀਨ ਹੀ ਹੁੰਦੀ ਹੈ ਅਤੇ ਨਾ ਹੀ ਬਹੁਤ ਮੋਟੀ 10
  5. ਇਨ੍ਹਾਂ ਟਿਸ਼ੂਆਂ ਦੇ ਸੈੱਲਾਂ ਦਾ ਆਕਾਰ ਵੱਡਾ ਹੁੰਦਾ ਹੈ ਅਤੇ ਇਨ੍ਹਾਂ ਅੰਦਰ ਰਸਦਾਨੀਆਂ ਵੀ ਹੁੰਦੀਆਂ ਹਨ ।

ਪ੍ਰਸ਼ਨ 3.
ਵਿਭਾਜਨਯੋਗ ਅਤੇ ਸਥਾਈ ਟਿਸ਼ੂ ਵਿੱਚ ਅੰਤਰ ਲਿਖੋ ।
ਉੱਤਰ-
ਵਿਭਾਜਨਯੋਗ ਟਿਸ਼ੂ ਅਤੇ ਸਥਾਈ ਟਿਸ਼ੂ ਵਿੱਚ ਅੰਤਰ ਹੇਠ ਲਿਖੇ ਹਨ-

ਵਿਭਾਜਨਯੋਗ ਟਿਸ਼ੂ (Meristematic Tissue) ਸਥਾਈ ਟਿਸ਼ੂ (Permanent Tissue)
(1) ਇਨ੍ਹਾਂ ਸੈੱਲਾਂ ਦੀ ਕੰਧ ਬਹੁਤ ਪਤਲੀ ਹੁੰਦੀ ਹੈ ਅਤੇ ਸੈੱਲ ਸਮਵਿਆਸੀ ਹੁੰਦੇ ਹਨ । (1) ਇਨ੍ਹਾਂ ਸੈੱਲਾਂ ਦੀ ਕੰਧ ਮਹੀਨ ਜਾਂ ਮੋਟੀ ਹੋ ਸਕਦੀ ਹੈ । ਇਹ ਟਿਸ਼ੂ ਸਮਵਿਆਸੀ ਨਹੀਂ ਹੁੰਦੇ ।
(2) ਇਨ੍ਹਾਂ ਦਾ ਨਿਊਕਲੀਅਸ ਸਪੱਸ਼ਟ ਹੁੰਦਾ ਹੈ ਅਤੇ ਸੈੱਲ ਵ ਨਾਲ ਭਰੇ ਹੁੰਦੇ ਹਨ । (2) ਇਨ੍ਹਾਂ ਦਾ ਨਿਊਕਲੀਅਸ ਅਸਪੱਸ਼ਟ ਹੁੰਦਾ ਹੈ ਅਤੇ ਸੈੱਲ ਦ੍ਰਵ ਨਾਲ ਭਰੇ ਹੋਏ ਨਹੀਂ ਹੁੰਦੇ ।
(3) ਇਨ੍ਹਾਂ ਸੈੱਲਾਂ ਦੇ ਵਿਚਾਲੇਂ ਅੰਤਰ ਸੈੱਲੀ ਸਥਾਨ ਨਹੀਂ ਹੁੰਦੇ । (3) ਇਨ੍ਹਾਂ ਵਿਚਾਲੇ ਅੰਤਰ ਸੈੱਲੀ ਸਥਾਨ ਹੁੰਦੇ ਹਨ ।
(4) ਇਨ੍ਹਾਂ ਸੈੱਲਾਂ ਵਿੱਚ ਵਿਭਾਜਨਯੋਗਤਾ ਹੋਣ ਕਰਕੇ ਇਹ ਪੌਦੇ ਦੇ ਵਾਧੇ ਅਤੇ ਮੋਟਾਈ ਲਈ ਜ਼ਿੰਮੇਦਾਰ ਹਨ । (4) ਇਨ੍ਹਾਂ ਵਿੱਚ ਵਿਭਾਜਨ ਯੋਗਤਾ ਨਾ ਹੋਣ ਕਾਰਨ, ਇਹ ਪੌਦਿਆਂ ਦੇ ਵਾਧੇ ਆਦਿ ਵਿੱਚ ਕੋਈ ਭੂਮਿਕਾ ਨਹੀਂ ਨਿਭਾਉਂਦੇ ।

ਪ੍ਰਸ਼ਨ 4.
ਫਲੋਇਮ ਅਤੇ ਜ਼ਾਈਲਮ ਦੇ ਮੁੱਖ ਕੰਮ ਲਿਖੋ ।
ਉੱਤਰ-
ਫਲੋਇਮ ਦਾ ਮੁੱਖ ਕੰਮ – ਫਲੋਇਮ (Phloem) ਦਾ ਮੁੱਖ ਕੰਮ ਪੱਤਿਆਂ ਵਿੱਚ ਪ੍ਰਕਾਸ਼ ਸੰਸ਼ਲੇਸ਼ਣ ਦੁਆਰਾ ਸੰਸ਼ਲਿਸ਼ਟ ਭੋਜਨ ਨੂੰ ਪੌਦਿਆਂ ਦੇ ਵੱਖ-ਵੱਖ ਹਿੱਸਿਆਂ ਤਕ ਪਹੁੰਚਾਉਣਾ ਹੈ । ਇਹ ਕਾਰਜ ਫਲੋਇਮ ਵਿੱਚ ਮੌਜੂਦ ਛਣਨੀ ਨਲੀਆਂ ਹੀ ਕਰਦੀਆਂ ਹਨ । ਸੈਕੰਡਰੀ ਫਲੋਇਮ ਵਿੱਚ ਪਾਏ ਜਾਣ ਵਾਲੇ ਫਲੋਇਮ ਰੇਸ਼ੇ ਪੌਦਿਆਂ ਨੂੰ ਯੰਤਰਿਕ ਬਲ ਦਿੰਦੇ ਹਨ ।

ਜ਼ਾਈਲਮ ਦਾ ਮੁੱਖ ਕੰਮ – ਜ਼ਾਈਲਮ (Xylem) ਦਾ ਮੁੱਖ ਕੰਮ ਧਰਤੀ ਵਿੱਚੋਂ ਜੜਾਂ ਦੁਆਰਾ ਸੋਖੇ ਗਏ ਪਾਣੀ ਅਤੇ ਖਣਿਜ ਲੂਣਾਂ ਨੂੰ ਪੌਦਿਆਂ ਦੇ ਹਰ ਭਾਗ ਤਕ ਪਹੁੰਚਾਉਣਾ ਹੈ । ਜ਼ਾਈਲਮ ਰੇਸ਼ੇ ਤਣਿਆਂ ਨੂੰ ਯੰਤਰਿਕ ਸਹਾਰਾ ਪ੍ਰਦਾਨ ਕਰਦੇ ਹਨ ।

ਪ੍ਰਸ਼ਨ 5.
ਅਧਿਛੰਦ ਟਿਸ਼ੂ ਅਤੇ ਜੋੜਕ ਟਿਸ਼ੂ ਵਿੱਚ ਅੰਤਰ ਲਿਖੋ ।
ਉੱਤਰ-
ਅਧਿਛੰਦ ਅਤੇ ਜੋੜਕ ਟਿਸ਼ੂ ਵਿੱਚ ਅੰਤਰ ਹੇਠ ਲਿਖੇ ਹਨ-

ਅਧਿਛੰਦ ਟਿਸ਼ (Epithelial Tissue) ਜੋੜਕ ਟਿਸ਼ (Connective Tissue)
(1) ਇਹ ਟਿਸ਼ੂ ਢੱਕਣ, ਸੁਰੱਖਿਅਣ ਅਤੇ ਸੰਵੇਦਨ ਦਾ ਕਾਰਜ ਕਰਦਾ ਹੈ । (1) ਇਹ ਟਿਸ਼ੂ ਅਲੱਗ-ਅਲੱਗ ਕਿਸਮਾਂ ਦੇ ਟਿਸ਼ੂਆਂ ਨੂੰ ਆਪਸ ਵਿੱਚ ਜੋੜਨ ਦਾ ਕਾਰਜ ਕਰਦਾ ਹੈ ।
(2) ਇਹ ਟਿਸ਼ ਦੇ ਸੈੱਲਾਂ ਵਿੱਚ ਅੰਤਰ ਸੈੱਲੀ ਥਾਂ ਨਹੀਂ ਹੁੰਦੇ । (2) ਇਸ ਇਸ਼ ਵਿਚਲੇ ਸੈੱਲਾਂ ਦੇ ਵਿਚਾਲੇ ਖ਼ਾਲੀ ਥਾਂ ਹੁੰਦੇ ਹਨ ।
(3) ਇਹ ਵਿਸ਼ੇਸ਼ ਕਿਸਮ ਦੇ ਸਮਾਨ ਸੈੱਲ ਦਾ ਬਣਿਆ ਹੋਇਆ ਟਿਸ਼ ਹੈ । (3) ਇਸ ਟਿਸ਼ੂ ਦੇ ਸੈੱਲ ਵੱਖ-ਵੱਖ ਪ੍ਰਕਾਰ ਦੇ ਹੁੰਦੇ ਹਨ ।

PSEB 9th Class Science Important Questions Chapter 6 ਟਿਸ਼ੂ

ਪ੍ਰਸ਼ਨ 6.
ਹੱਡੀ ਪਿੰਜਰ (Skeleton) ਦੇ ਕਾਰਜ ਲਿਖੋ ।
ਉੱਤਰ-
ਹੱਡੀ ਪਿੰਜਰ ਦੇ ਕਾਰਜ-

  1. ਇਹ ਸਰੀਰ ਨੂੰ ਸ਼ਕਲ ਪ੍ਰਦਾਨ ਕਰਦਾ ਹੈ ।
  2. ਇਹ ਸਰੀਰ ਦੇ ਅੰਦਰਲੇ ਕੋਮਲ ਹਿੱਸਿਆਂ ਦੀ ਸੁਰੱਖਿਆ ਕਰਦਾ ਹੈ ।
  3. ਇਹ ਪੇਸ਼ੀਆਂ ਨੂੰ ਆਪਸ ਵਿੱਚ ਜੋੜਨ ਦਾ ਕਾਰਜ ਕਰਦਾ ਹੈ ।
  4. ਇਹ ਤੁਰਨ-ਫਿਰਨ ਅਤੇ ਦੌੜਨ ਵਿੱਚ ਸਹਾਇਤਾ ਕਰਦਾ ਹੈ ।
  5. ਇਸ ਦੀਆਂ ਹੱਡੀਆਂ ਦੇ ਅੰਦਰਲੇ ਪਾਸੇ ਵਿੱਚ ਅਸਥੀ ਮਿੱਝ ਹੁੰਦੀ ਹੈ ਜਿਹੜੀ ਲਾਲ ਰਕਤਾਣੂ ਅਤੇ ਸਫ਼ੈਦ ਰਕਤਾਣੂ ਬਣਾਉਣ ਦਾ ਕੰਮ ਕਰਦੀ ਹੈ ।

ਪ੍ਰਸ਼ਨ 7.
ਲਹੂ (Blood) ਕੀ ਹੈ ?
ਉੱਤਰ-
ਲਹੂ (Blood) – ਲਹੂ ਜੋੜਕ ਟਿਸ਼ੂ ਦੀ ਹੀ ਇੱਕ ਕਿਸਮ ਹੈ । ਇਸ ਦੀ ਅਵਸਥਾ ਤਰਲ ਹੈ । ਇਸ ਵਿਚਲੇ ਤਰਲ ਨੂੰ ਪਲਾਜ਼ਮਾ ਆਖਦੇ ਹਨ । ਪਲਾਜ਼ਮਾ ਵਿੱਚ ਲਾਲ ਰਕਤਾਣੁ ਸਫ਼ੈਦ ਰਕਤਾਣੁ ਅਤੇ ਪਲੇਟਲੈਟਸ ਹੁੰਦੇ ਹਨ । ਲਹੂ ਦਾ ਮੁੱਖ ਕੰਮ ਸਰੀਰ ਵਿੱਚ ਹਜ਼ਮ ਹੋਏ ਭੋਜਨ ਅਤੇ ਆਕਸੀਜਨ ਨੂੰ ਪਹੁੰਚਾਉਣ ਦਾ ਹੈ । ਲਹੂ ਸਰੀਰ ਦੇ ਸਾਰੇ ਹਿੱਸਿਆਂ ਵਿੱਚ ਗਤੀ ਕਰਦਾ ਹੈ ।
PSEB 9th Class Science Important Questions Chapter 6 ਟਿਸ਼ੂ 10

ਪ੍ਰਸ਼ਨ 8.
ਫਲੋਇਮ ਅਤੇ ਜ਼ਾਈਲਮ ਦੇ ਕਾਰਜ ਲਿਖੋ ।
ਉੱਤਰ-
ਫਲੋਇਮ ਦੇ ਕਾਰਜ – ਇਹ ਸੰਵਹਿਣ ਟਿਸ਼ੂ ਹੈ । ਇਹ ਪੱਤਿਆਂ ਵਿੱਚ ਬਣੇ ਭੋਜਨ ਨੂੰ ਪੌਦਿਆਂ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾਉਣ ਦਾ ਕਾਰਜ ਕਰਦਾ ਹੈ ।

ਜ਼ਾਈਲਮ ਦੇ ਕਾਰਜ – ਇਹ ਸੰਵਹਿਣ ਟਿਸ਼ੂ ਹੈ । ਇਹ ਪਾਣੀ ਅਤੇ ਉਸ ਵਿੱਚ ਘੁਲੇ ਹੋਏ ਖਣਿਜ ਲੂਣਾਂ ਨੂੰ ਜੜ੍ਹ ਤੋਂ ਲੈ ਕੇ ਪੌਦਿਆਂ ਦੇ ਉੱਪਰਲੇ ਸਿਰੇ ਤੱਕ ਪਹੁੰਚਾਉਂਦਾ ਹੈ । ਇਹ ਪੌਦੋ ਨੂੰ ਯਾਂਤਰਿਕ ਊਰਜਾ ਪ੍ਰਦਾਨ ਕਰਦਾ ਹੈ ।

ਪ੍ਰਸ਼ਨ 9.
ਜੰਤੂਆਂ ਵਿੱਚ ਮਿਲਣ ਵਾਲੇ ਵੱਖ-ਵੱਖ ਟਿਸ਼ੂਆਂ ਦੇ ਨਾਮ ਲਿਖੋ ।
ਉੱਤਰ-
ਜੰਤੂਆਂ ਵਿੱਚ ਚਾਰ ਕਿਸਮ ਦੇ ਟਿਸ਼ੂ ਹੁੰਦੇ ਹਨ-

  • ਐਪੀਥੀਲੀਅਮ ਟਿਸ਼ੂ (Epithelial Tissue) – ਇਹ ਟਿਸ਼ੂ, ਜੰਤੂਆਂ ਦੀ ਬਾਹਰੀ ਸਤਹਿ ਅਤੇ ਅੰਦਰੂਨੀ ਸਤਹਿ ਦੀ ਸੁਰੱਖਿਆ ਪਰਤ ਹੈ ।
  • ਜੋੜਕ ਟਿਸ਼ੂ (Connective Tissue) – ਇਹ ਟਿਸ਼ੂ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਜੋੜਨ, ਬੰਨਣ ਅਤੇ ਸੁਰੱਖਿਆ ਪ੍ਰਦਾਨ ਕਰਨ ਦਾ ਕਾਰਜ ਕਰਦੇ ਹਨ ।
  • ਪੇਸ਼ੀ ਟਿਸ਼ੂ (Muscular Tissue) – ਇਸ ਦੀਆਂ ਕੋਸ਼ਿਕਾਵਾਂ ਲੰਬੀਆਂ ਅਤੇ ਵੱਡੀਆਂ ਹੁੰਦੀਆਂ ਹਨ । ਇਹ ਸਾਡੇ ਸਰੀਰ ਦੇ ਵੱਖ-ਵੱਖ ਭਾਗਾਂ ਵਿੱਚ ਗਤੀ ਕਰਨ ਵਿੱਚ ਸਹਾਇਕ ਹੈ ।
  • ਨਾੜੀ ਟਿਸ਼ੂ (Nervous Tissue) – ਇਹ ਟਿਸ਼ੂ ਵਿਸ਼ੇਸ਼ ਪ੍ਰਕਾਰ ਦੀਆਂ ਕੋਸ਼ਿਕਾਵਾਂ ਦਾ ਬਣਿਆ ਹੁੰਦਾ ਹੈ ਜਿਨ੍ਹਾਂ ਨੂੰ ਨਿਊਰਾਂਨ ਕਹਿੰਦੇ ਹਨ । ਇਹ ਵੱਖ-ਵੱਖ ਸੰਦੇਸ਼ ਲੈਣ ਲਈ ਜ਼ਿੰਮੇਵਾਰ ਹੈ ।

ਪ੍ਰਸ਼ਨ 10.
ਪੇਸ਼ੀ ਟਿਸ਼ੂ ਕੀ ਹੈ ? ਇਹ ਕਿੰਨੀ ਤਰ੍ਹਾਂ ਦਾ ਹੁੰਦਾ ਹੈ ?
ਉੱਤਰ-
ਪੇਸ਼ੀ ਟਿਸ਼ – ਇਸਦੀਆਂ ਕੋਸ਼ਿਕਾਵਾਂ ਲੰਬੀਆਂ ਅਤੇ ਵੱਡੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਪੇਸ਼ੀ ਤੰਤੁ ਕਹਿੰਦੇ ਹਨ । ਇਹ ਵੱਖ-ਵੱਖ ਮਾਪਾਂ ਦੇ ਹੁੰਦੇ ਹਨ । ਇਹ ਸਾਡੇ ਸਰੀਰ ਦੇ ਵੱਖ-ਵੱਖ ਭਾਗਾਂ ਦੀ ਗਤੀ ਲਈ ਜ਼ਿੰਮੇਵਾਰ ਹਨ। ਸਾਡੇ ਸਰੀਰ ਵਿੱਚ ਤਿੰਨ ਪ੍ਰਕਾਰ ਦੇ ਪੇਸ਼ੀ ਟਿਸ਼ੂ ਹੁੰਦੇ ਹਨ-
PSEB 9th Class Science Important Questions Chapter 6 ਟਿਸ਼ੂ 11

PSEB 9th Class Science Important Questions Chapter 6 ਟਿਸ਼ੂ

ਪ੍ਰਸ਼ਨ 11.
ਨਾੜੀ ਟਿਸ਼ੂ ਦਾ ਵਰਣਨ ਕਰੋ ।
ਉੱਤਰ-
ਨਾੜੀ ਟਿਸ਼ , ਨਿਉਰਾਨ ਜਾਂ ਤੰਤਰਿਕਾ ਕੋਸ਼ਿਕਾਵਾਂ ਨਿਊਰੋਗਲੀਆ ਸੈੱਲਾਂ ਅਤੇ ਤੰਤਰਿਕਾ ਸਰਾਵੀ ਸੈੱਲਾਂ ਦਾ ਬਣਿਆ ਹੁੰਦਾ ਹੈ । ਨਾੜੀ ਸੈੱਲ ਵਿੱਚ ਇਕ ਕੋਸ਼ਿਕਾਇ ਅਤੇ ਇੱਕ ਜਾਂ ਵੱਧ ਐਕਸੋਨ ਹੁੰਦੇ ਹਨ । ਉਦਾਹਰਨ ਵਜੋਂ ਸੈੱਲ ਬਾਡੀ ਵਿੱਚ ਕੇਂਦਰਕ, ਸੈੱਲ ਵ ਅਤੇ ਨਿੱਸਲ ਕਣ ਹੁੰਦੇ ਹਨ । ਐਕਸੋਨ ਇੱਕ ਲੰਬਾ ਪ੍ਰਵਰਧ ਹੈ ਜਿਸ ਵਿੱਚ ਨਿਊਰੋਪਲਾਜ਼ਮ ਅਤੇ ਨਿਉਰੋਫਾਈਬਿਲਜ਼ ਹੁੰਦੇ ਹਨ । ਇਸ ਵਿੱਚ ਨਿੱਸਲ ਕਣ ਨਹੀਂ ਹੁੰਦੇ । ਐਕਸੋਨ, ਮਾਈਲਨ ਵਸਾ ਦੀ ਆਛੰਦ ਨਾਲ
(ਡੱਡਾਇਟਸ ਢੱਕਿਆ ਹੋ ਸਕਦਾ ਹੈ । (ਆਛਾਦਿਤ ਨਿਉਰਾਨ) ਇਹ ਆਛੰਦ ਅੰਤਰਾਲ ਤੇ ਮੌਜੂਦ ਨਹੀਂ ਹੁੰਦਾ । ਇਹਨਾਂ ਅੰਤਰਾਲਾਂ ਨੂੰ ਰੇਨਬਿਅਰ ਦਾ ਨੋਟ
ਕਹਿੰਦੇ ਹਨ । ਨੋਡ ਨਿਉਰੀਲੇਸਾਂ ਦੁਆਰਾ ਘਿਰਿਆ ਹੁੰਦਾ ਹੈ । ਕੁਝ ਤੰਤਰਿਕਾ ਕੋਸ਼ਿਕਾ ਦੀ ਸੰਰਚਨਾ ਨਿਊਨ-ਤੰਤਰਿਕਾ ਤੰਤਰਿਕਾ ਤੰਤੂਆਂ ਵਿੱਚ ਮਾਈਲਨ ਆਛੰਦ ਨਹੀਂ ਹੁੰਦਾ ।
PSEB 9th Class Science Important Questions Chapter 6 ਟਿਸ਼ੂ 12

ਪ੍ਰਸ਼ਨ 12.
ਅਸਥੀ ਅਤੇ ਉਪ-ਅਸਥੀ ਵਿੱਚ ਦੋ ਅੰਤਰ ਲਿਖੋ ।
ਉੱਤਰ-
ਅਸਥੀ ਅਤੇ ਉਪ-ਅਸਥੀ ਵਿੱਚ ਅੰਤਰ-

ਅਸਥੀ (Bone) ਉਪ-ਅਸਥੀ (Cartilage)
1. ਇਸਦਾ ਆਧਾਤ (matrix) ਕਠੋਰ ਅਤੇ ਲਚਕੀਲਾ ਹੁੰਦਾ ਹੈ । 1. ਇਸਦਾ ਮੈਟਰੀਕਸ ਕਠੋਰ ਅਤੇ ਮਜ਼ਬੂਤ ਹੁੰਦਾ ਹੈ । ਇਸਦੀ ਮਜ਼ਬੂਤੀ ਅਕਾਰਬਨਿਕ ਲੂਣਾਂ ਦੇ ਜਮਾਂ ਹੋਣ ਦੇ ਕਾਰਨ ਹੁੰਦੀ ਹੈ ।
2. ਇਸਦਾ ਮੈਟਰੀਕਸ ਕਾਂਡਰੀਨ ਦਾ ਬਣਿਆ ਹੁੰਦਾ ਹੈ । 2. ਇਸਦਾ ਮੈਟਰੀਕਸ ਔਸੀਨ ਦਾ ਬਣਿਆ ਹੁੰਦਾ ਹੈ ।
3. ਇਹ ਪੇਰੀਕਾਂਡਰੀਅਮ ਦੁਆਰਾ ਢਕਿਆ ਹੁੰਦਾ ਹੈ । 3. ਇਹ ਪੇਰਾਆਸਟੀਅਮ ਦੁਆਰਾ ਢੱਕਿਆ ਹੁੰਦਾ ਹੈ ।
4. ਇਸ ਵਿੱਚ ਹੈਵਰਸਿਅਨ ਤੰਤਰ ਨਹੀਂ ਹੁੰਦਾ ਹੈ । 4. ਇਸ ਵਿੱਚ ਹੈਵਰਸਿਅਨ ਤੰਤਰ ਹੁੰਦਾ ਹੈ ।

ਪ੍ਰਸ਼ਨ 13.
ਠੰਡੇ ਖੇਤਰਾਂ ਵਿੱਚ ਰਹਿਣ ਵਾਲੇ ਜੰਤੂਆਂ ਅਤੇ ਬਹੁਤ ਠੰਡੇ ਪਾਣੀ ਵਿੱਚ ਰਹਿਣ ਵਾਲੀਆਂ ਮੱਛੀਆਂ ਤੇ ਵਸਾ ਦੀ ਫਾਲਤੂ ਮੋਟੀ ਪਰਤ ਹੁੰਦੀ ਹੈ । ਕਿਉਂ ?
ਉੱਤਰ-
ਠੰਡੇ ਖੇਤਰਾਂ ਵਿੱਚ ਰਹਿਣ ਵਾਲੇ ਜੰਤੂਆਂ ਅਤੇ ਵਧੇਰੇ ਠੰਡੇ ਪਾਣੀ ਵਿੱਚ ਰਹਿਣ ਵਾਲੀਆਂ ਮੱਛੀਆਂ ਤੇ ਵਸਾ ਦੀ ਮੋਟੀ ਪਰਤ ਹੁੰਦੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਆਪਣੇ ਸਰੀਰ ਲਈ ਤਾਪ ਨਿਯੰਤਰਣ ਕਰਨ ਲਈ ਵਧੇਰੇ ਸੁਰੱਖਿਆ ਦੀ ਪ੍ਰਾਪਤੀ ਹੋ ਜਾਂਦੀ ਹੈ ।

ਪ੍ਰਸ਼ਨ 14.
ਜੇ ਇਕ ਗਮਲੇ ਵਿੱਚ ਲੱਗੇ ਪੌਦੇ ਨੂੰ ਕੱਚ ਦੇ ਜਾਰ ਨਾਲ ਢੱਕ ਦਿੱਤਾ ਜਾਵੇ, ਤਾਂ ਇਸ ਵਿੱਚ ਜਲ ਵਾਸ਼ਪ ਦਿਖਾਈ ਦਿੰਦੇ ਹਨ ਕਿਉਂ ।
ਉੱਤਰ-
ਪੌਦੇ ਦੇ ਪੱਤਿਆਂ ਵਿੱਚ ਛੋਟੇ-ਛੋਟੇ ਛੇਕ ਹੁੰਦੇ ਹਨ ਜਿਨ੍ਹਾਂ ਨੂੰ ਸਟੋਮੈਟਾ ਕਹਿੰਦੇ ਹਨ । ਇਨ੍ਹਾਂ ਤੋਂ ਵਾਸ਼ਪ ਉਤਸਰਜਨ ਦੀ ਕਿਰਿਆ ਹੁੰਦੀ ਰਹਿੰਦੀ ਹੈ ਇਸੇ ਕਿਰਿਆ ਦੇ ਕਾਰਨ ਕੱਚ ਦੇ ਜਾਰ ਵਿਚ ਜਲ ਵਾਸ਼ਪ ਦਿਖਾਈ ਦੇਣ ਲਗਦੇ ਹਨ ।

ਪ੍ਰਸ਼ਨ 15.
ਰੇਗਿਸਤਾਨ ਵਿੱਚ ਉੱਗਣ ਵਾਲੇ ਪੌਦਿਆਂ ਵਿੱਚ ਅਕਸਰ ਛਿੱਲ (ਐਪੀਡਰਮਿਸ) ਮੋਟੀ ਅਤੇ ਮੋਮ ਵਰਗੀ ਹੁੰਦੀ ਹੈ । ਕਿਉਂ ?
ਉੱਤਰ-
ਰੇਗਿਸਤਾਨ ਵਿੱਚ ਉੱਗਣ ਵਾਲੇ ਪੌਦਿਆਂ ਨੂੰ ਜ਼ਬਰਦਸਤ ਗਰਮੀ ਦੀ ਮਾਰ ਝੱਲਣੀ ਪੈਂਦੀ ਹੈ । ਇਨ੍ਹਾਂ ਦੀ ਮੋਟੀ ਛਿੱਲ ਪਾਣੀ ਦੀ ਹਾਨੀ ਨੂੰ ਘੱਟ ਕਰ ਕੇ ਉਸ ਦੇ ਸਾਰੇ ਭਾਗਾਂ ਦੀ ਰੱਖਿਆ ਕਰਦੀ ਹੈ । ਇਨ੍ਹਾਂ ਦੀ ਸਤਹਿ ‘ਤੇ ਮੋਮ ਵਰਗੀ ਜਲ ਪ੍ਰਤੀਰੋਧੀ ਪਰਤ ਐਪੀਡਰਮਲ ਸੈੱਲਾਂ ਦੁਆਰਾ ਬਣਾਈ ਜਾਂਦੀ ਹੈ, ਜੋ ਯਾਂਤਰਿਕ ਝਟਕੇ ਅਤੇ ਪਰਜੀਵੀ ਉੱਲੀਆਂ ਦੇ ਪ੍ਰਵੇਸ਼ ਤੋਂ ਪੌਦੇ ਦਾ ਬਚਾਵ ਕਰਦੀ ਹੈ ।

PSEB 9th Class Science Important Questions Chapter 6 ਟਿਸ਼ੂ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਟਿਸ਼ੂ ਕੀ ਹੈ ?
ਉੱਤਰ-
ਟਿਸ਼ੂ (Tissue) – ਸਮਾਨ ਰਚਨਾ ਅਤੇ ਉਤਪੱਤੀ ਵਾਲੇ ਸੈੱਲਾਂ ਦੇ ਸਮੂਹ ਨੂੰ ਟਿਸ਼ੂ ਆਖਿਆ ਜਾਂਦਾ ਹੈ । ਇਸ ਤੋਂ ਸਰੀਰ ਦੇ ਅੰਗ ਬਣਦੇ ਹਨ ।

ਪ੍ਰਸ਼ਨ 2.
ਪੌਦਿਆਂ ਵਿੱਚ ਮਿਲਣ ਵਾਲੇ ਟਿਸ਼ੂ ਦੇ ਦੋ ਸਮੂਹਾਂ ਦੇ ਨਾਂ ਲਿਖੋ ।
ਉੱਤਰ-

  1. ਵਿਭਾਜਨ ਯੋਗ ਟਿਸ਼ੂ ਅਤੇ
  2. ਸਥਾਈ ਟਿਸ਼ੂ ।

ਪ੍ਰਸ਼ਨ 3.
ਵਿਭਾਜਨ ਯੋਗ ਟਿਸ਼ੂ ਦੀਆਂ ਤਿੰਨ ਕਿਸਮਾਂ ਦੇ ਨਾਮ ਲਿਖੋ ।
ਉੱਤਰ-
ਵਿਭਾਜਨ ਯੋਗ ਟਿਸ਼ੂ ਹੇਠ ਲਿਖੀਆਂ ਤਿੰਨ ਕਿਸਮਾਂ ਦੇ ਹਨ-

  1. ਸਿਖਰੀ ਮੈਰੀਸਟੈਂਮ (Apical Meristem)
  2. ਬਗਲੀ ਮੈਰੀਸਟੈਂਮ (Lateral Meristem)
  3. ਅੰਤਰਵੇਸ਼ੀ ਮੈਰੀਸਟੈਮ (Intercalary Meristem)

ਪ੍ਰਸ਼ਨ 4.
ਸਥਾਈ ਟਿਸ਼ੂ ਕਿਸ ਨੂੰ ਆਖਦੇ ਹਨ ?
ਉੱਤਰ-
ਜਿਨ੍ਹਾਂ ਟਿਸ਼ੂ ਦੇ ਸੈੱਲਾਂ ਵਿੱਚ ਵਿਭਾਜਨ ਕਰਨ ਦੀ ਸ਼ਕਤੀ ਖ਼ਤਮ ਹੋ ਚੁੱਕੀ ਹੋਵੇ, ਉਨ੍ਹਾਂ ਨੂੰ ਸਥਾਈ ਟਿਸ਼ੂ ਆਖਦੇ ਹਨ ।

ਪ੍ਰਸ਼ਨ 5.
ਸਥਾਈ ਟਿਸ਼ੂਆਂ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਸਥਾਈ ਟਿਸ਼ੂ ਦੀਆਂ ਦੋ ਕਿਸਮਾਂ ਹਨ-

  1. ਸਾਧਾਰਨ ਟਿਸ਼ੂ ਅਤੇ
  2. ਗੁੰਝਲਦਾਰ ਟਿਸ਼ੂ ।

ਪ੍ਰਸ਼ਨ 6.
ਸਾਧਾਰਨ ਟਿਸ਼ੂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਿਹੜੇ ਟਿਸ਼ੂ ਇੱਕ ਹੀ ਪ੍ਰਕਾਰ ਦੇ ਸੈੱਲਾਂ ਤੋਂ ਬਣਨ ਅਤੇ ਜਿਨ੍ਹਾਂ ਦੀ ਰਚਨਾ ਅਤੇ ਕਾਰਜ ਸਮਾਨ ਹੋਣ, ਉਨ੍ਹਾਂ ਨੂੰ ਸਾਧਾਰਨ ਟਿਸ਼ੂ ਆਖਦੇ ਹਨ ।

PSEB 9th Class Science Important Questions Chapter 6 ਟਿਸ਼ੂ

ਪ੍ਰਸ਼ਨ 7.
ਸਾਧਾਰਨ ਟਿਸ਼ੂ ਦੀਆਂ ਤਿੰਨ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਸਾਧਾਰਨ ਟਿਸ਼ੂ ਦੀਆਂ ਤਿੰਨ ਕਿਸਮਾਂ ਇਹ ਹਨ-

  1. ਪੇਅਰਨਕਾਈ
  2. ਕੋਲਨਕਾਈਮਾ
  3. ਸਕਲੈਰਨਕਾਈ ।

ਪ੍ਰਸ਼ਨ 8.
ਗੁੰਝਲਦਾਰ ਟਿਸ਼ੂ ਕਿਸ ਨੂੰ ਆਖਦੇ ਹਨ ?
ਉੱਤਰ-
ਜਿਹੜੇ ਟਿਸ਼ੂ ਇੱਕ ਤੋਂ ਵੱਧ ਕਿਸਮ ਦੇ ਸੈੱਲਾਂ ਤੋਂ ਬਣਨ, ਉਨ੍ਹਾਂ ਨੂੰ ਗੁੰਝਲਦਾਰ ਟਿਸ਼ੂ (Complex Tissue) ਆਖਿਆ ਜਾਂਦਾ ਹੈ । ਭਾਵੇਂ ਇਸ ਕਿਸਮ ਦੇ ਟਿਸ਼ੂ ਵਿਚਲੇ ਸੈੱਲ ਅਲੱਗ-ਅਲੱਗ ਸ਼ਕਲਾਂ ਦੇ ਹਨ, ਪਰ ਇਹ ਸਾਰੇ ਰਲ ਕੇ ਕੰਮ ਇੱਕ ਹੀ ਕਰਦੇ ਹਨ ।

ਪ੍ਰਸ਼ਨ 9.
ਦੋ ਕਿਸਮਾਂ ਦੇ ਗੁੰਝਲਦਾਰ ਟਿਸ਼ੂਆਂ ਦੇ ਨਾਂ ਲਿਖੋ ।
ਉੱਤਰ-

  1. ਜ਼ਾਈਲਮ (Xylem) ਅਤੇ
  2. ਫਲੋਇਮ (Phloem) ।

ਪ੍ਰਸ਼ਨ 10.
ਜ਼ਾਈਲਮ ਦੇ ਚਾਰ ਭਿੰਨ-ਭਿੰਨ ਭਾਗਾਂ ਦੇ ਨਾਂ ਲਿਖੋ ।
ਉੱਤਰ-

  1. ਕੀਡਜ਼,
  2. ਵਹਿਣੀ (Vessel),
  3. ਜ਼ਾਈਲਮ ਪੇਅਰਨਕਾਈ ਅਤੇ
  4. ਜ਼ਾਈਲਮ ਰੇਸ਼ੇ । ਜ਼ਾਈਮ ਟਿਸ਼ੂ ਦੇ ਚਾਰ ਭਾਗ ਹਨ ।

ਪ੍ਰਸ਼ਨ 11.
ਫਲੋਇਮ ਵਿਚਲੇ ਚਾਰ ਕਿਸਮਾਂ ਦੇ ਅੰਗਾਂ ਦੇ ਨਾਂ ਦੱਸੋ ।
ਉੱਤਰ-

  1. ਛਣਨੀ ਨਲੀਆਂ,
  2. ਫਲੋਇਮ ਪੇਅਰਨਕਾਈਮਾ,
  3. ਸਹਿ ਸੈੱਲ ਅਤੇ
  4. ਫਲੋਇਮ ਰੇਸ਼ੇ, ਫਲੋਇਮ ਟਿਸ਼ੂ ਦੇ ਚਾਰ ਅੰਗ ਹਨ ।

ਪ੍ਰਸ਼ਨ 12.
ਜੰਤੁ ਟਿਸ਼ੂ ਦੀਆਂ ਚਾਰ ਕਿਸਮਾਂ ਕਿਹੜੀਆਂ ਹਨ ?
ਉੱਤਰ-

  1. ਅਧਿਛੰਦ ਟਿਸ਼ੂ,
  2. ਜੋੜਕ ਟਿਸ਼ੂ,
  3. ਪੇਸ਼ੀ ਟਿਸ਼ੂ ਅਤੇ
  4. ਨਾੜੀ ਟਿਸ਼ੂ, ਜੰਤੂ ਟਿਸ਼ੂ ਦੀਆਂ ਚਾਰ ਕਿਸਮਾਂ ਹਨ ।

PSEB 9th Class Science Important Questions Chapter 6 ਟਿਸ਼ੂ

ਪ੍ਰਸ਼ਨ 13.
ਜੋੜਕ ਟਿਸ਼ੂ ਦੇ ਦੋ ਮੁੱਖ ਕੰਮ ਲਿਖੋ ।
ਉੱਤਰ-

  1. ਵੱਖ-ਵੱਖ ਅੰਗਾਂ ਨੂੰ ਜੋੜਨਾ ਅਤੇ
  2. ਅੰਦਰਲੇ ਅੰਗਾਂ ਦੀ ਸੁਰੱਖਿਆ ਕਰਨਾ ।

ਪ੍ਰਸ਼ਨ 14.
ਜੋੜਕ ਟਿਸ਼ੂ ਦੀਆਂ ਕਿਸਮਾਂ ਦੇ ਨਾਂ ਲਿਖੋ ।
ਉੱਤਰ-

  1. ਅਸਥੀ,
  2. ਉਪ-ਅਸਥੀ,
  3. ਲਹੁ,
  4. ਟੈਂਡਨ ਅਤੇ
  5. ਲਿਗਾਮੈਂਟ ।

ਪ੍ਰਸ਼ਨ 15.
ਨਾਰੀਅਲ ਦਾ ਰੇਸ਼ੇਦਾਰ ਛਿੱਲਕਾ ਕਿਸ ਟਿਸ਼ੂ ਦਾ ਬਣਿਆ ਹੁੰਦਾ ਹੈ ?
ਉੱਤਰ-
ਸਕਲੈਰਨਕਾਈਮਾ ਟਿਸ਼ ।

ਪ੍ਰਸ਼ਨ 16.
ਚਮੜੀ ਕਿਸ ਤੋਂ ਬਣਦੀ ਹੈ ?
ਉੱਤਰ-
ਐਪੀਥੀਲੀਅਮ ਟਿਸ਼ੂ ਨਾਲ ।

ਪ੍ਰਸ਼ਨ 17.
ਮਾਨਵ ਸਰੀਰ ਵਿੱਚ ਕਠੋਰ ਟਿਸ਼ੂ ਕਿਹੜਾ ਹੈ ?
ਉੱਤਰ-
ਹੱਡੀ ।

ਪ੍ਰਸ਼ਨ 18.
ਕਿਹੜੇ ਟਿਸ਼ੂ ਨੂੰ ਜੀਵਨ ਧਾਰਾ ਕਹਿੰਦੇ ਹਨ ?
ਉੱਤਰ-
ਲਹੂ ।

PSEB 9th Class Science Important Questions Chapter 6 ਟਿਸ਼ੂ

ਪ੍ਰਸ਼ਨ 19.
ਲਹੂ ਪਲਾਜ਼ਮਾ ਵਿੱਚ ਕਿੰਨੇ ਪ੍ਰਤੀਸ਼ਤ ਪਾਣੀ ਹੁੰਦਾ ਹੈ ?
ਉੱਤਰ-
90% ਲਗਭਗ) ।

ਪ੍ਰਸ਼ਨ 20.
ਲਹੂ ਕਿਸ ਤਰ੍ਹਾਂ ਦਾ ਟਿਸ਼ੂ ਹੈ ? ਉੱਤਰ-ਜੋੜਕ ਟਿਸ਼ੂ ।

ਪ੍ਰਸ਼ਨ 21.
ਪਲਾਜ਼ਮਾ ਵਿੱਚ ਕੀ-ਕੀ ਹੁੰਦਾ ਹੈ ?
ਉੱਤਰ-
ਲਾਲ ਲਹੂ ਕਣ, ਸਫ਼ੈਦ ਲਹੂ ਕਣ, ਪਲੇਟਲੇਟਸ ।

ਪ੍ਰਸ਼ਨ 22.
ਨਾੜੀ ਟਿਸ਼ੂ ਤੋਂ ਸਾਡੇ ਸਰੀਰ ਵਿੱਚ ਕੀ-ਕੀ ਬਣਿਆ ਹੁੰਦਾ ਹੈ ?
ਉੱਤਰ-
ਦਿਮਾਗ਼, ਅਸਥੀ ਮਿੱਝ ਅਤੇ ਨਾੜੀਆਂ ।

ਪ੍ਰਸ਼ਨ 23.
ਨਿਊਰਾਂਨ ਕੀ ਹਨ ?
ਉੱਤਰ-
ਤੰਤਰਿਕਾ ਕੋਸ਼ਿਕਾਵਾਂ ।

ਪ੍ਰਸ਼ਨ 24.
ਨਾੜੀ ਸੈੱਲ ਕਿੰਨਾ ਲੰਬਾ ਹੋ ਸਕਦਾ ਹੈ ?
ਉੱਤਰ-
ਇਕ ਮੀਟਰ ਤਕ ਲੰਬੀ ।

PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ

Punjab State Board PSEB 8th Class Science Book Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ Textbook Exercise Questions, and Answers.

PSEB Solutions for Class 8 Science Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ

PSEB 8th Class Science Guide ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ Textbook Questions and Answers

ਪ੍ਰਸ਼ਨ 1.
ਖਾਲੀ ਸਥਾਨ ਭਰੋ
(ਉ) ਬਿਜਲੀ ਚਾਲਨ ਕਰਨ ਵਾਲੇ ਵਧੇਰੇ ਵ ……… , ………. ਅਤੇ …….. ਦੇ ਘੋਲ ਹੁੰਦੇ ਹਨ ।
(ਆ) ਕਿਸੇ ਘੋਲ ਵਿੱਚੋਂ ਬਿਜਲੀ ਧਾਰਾ ਲੰਘਣ ਤੇ ……….. ਪ੍ਰਭਾਵ ਪੈਦਾ ਹੁੰਦਾ ਹੈ ।
(ਈ) ਜੇ ਕਾਂਪਰ ਸਲਫ਼ੇਟ ਘੋਲ ਵਿੱਚੋਂ ਬਿਜਲੀ ਧਾਰਾ ਲੰਘਾਈ ਜਾਵੇ ਤਾਂ ਕਾਂਪਰ ਬੈਟਰੀ ਦੇ ……… ਟਰਮੀਨਲ ਨਾਲ ਜੁੜੀ ਪਲੇਟ ਉੱਤੇ ਜੰਮਦਾ ਹੈ ।
(ਸ) ਬਿਜਲੀ ਧਾਰਾ ਦੁਆਰਾ ਕਿਸੇ ਪਦਾਰਥ ਉੱਤੇ ਇੱਛਤ ਧਾਤ ਦੀ ਪਰਤ ਚੜ੍ਹਾਉਣ ਦੀ ਪ੍ਰਕਿਰਿਆ ਨੂੰ ਕਹਿੰਦੇ ਹਨ ।
ਉੱਤਰ-
(ਉ) ਤੇਜ਼ਾਬ, ਖ਼ਾਰ, ਲੂਣ
(ਅ) ਰਸਾਇਣਿਕ
(ਈ) -ve (ਰਿਣ)
(ਸ) ਬਿਜਲੀ ਲੇਪਨ ।

ਪ੍ਰਸ਼ਨ 2.
ਜਦੋਂ ਕਿਸੇ ਟੈਸਟਰ ਦੇ ਸੁਤੰਤਰ ਸਿਰਿਆਂ ਨੂੰ ਕਿਸੇ ਘੋਲ ਵਿੱਚ ਡੋਬਦੇ ਹਾਂ, ਤਾਂ ਚੁੰਬਕੀ ਸੂਈ ਵਿਖੇਪਿਤ ਹੁੰਦੀ ਹੈ । ਕੀ ਤੁਸੀਂ ਅਜਿਹਾ ਹੋਣ ਦੇ ਕਾਰਨ ਦੀ ਵਿਆਖਿਆ ਕਰ ਸਕਦੇ ਹੋ ?
ਉੱਤਰ-
ਘੋਲ ਵਿੱਚੋਂ ਬਿਜਲੀ ਧਾਰਾ ਦੇ ਪ੍ਰਵਾਹਿਤ ਹੋਣ ਕਾਰਨ ਚੁੰਬਕੀ ਸੂਈ ਵਿਖੇਪਿਤ ਹੁੰਦੀ ਹੈ ਤਾਂ ਅਜਿਹਾ ਘੋਲ ਦੇ ਬਿਜਲੀ ਚਾਲਕ ਹੋਣ ਕਾਰਨ ਹੁੰਦਾ ਹੈ ।

ਪ੍ਰਸ਼ਨ 3.
ਅਜਿਹੇ ਤਿੰਨ ਦਵਾਂ ਦੇ ਨਾਂ ਲਿਖੋ ਜਿਨ੍ਹਾਂ ਦਾ ਪ੍ਰੇਖਣ ਚਿੱਤਰ ਵਿੱਚ ਦਰਸਾਏ ਅਨੁਸਾਰ ਕਰਨ ਤੇ ਚੁੰਬਕੀ ਸੂਈ ਵਿਖੇਪਿਤ ਹੋ ਸਕੇ ।
ਉੱਤਰ-

  • ਤੇਜ਼ਾਬ,
  • ਖ਼ਾਰ ਅਤੇ
  • ਲੂਣ ਦੇ ਘੋਲ ।

PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ 1

ਪ੍ਰਸ਼ਨ 4.
ਚਿੱਤਰ ਵਿੱਚ ਦਰਸਾਈ ਗਈ ਵਿਵਸਥਾ ਵਿੱਚ ਬਲਬ ਨਹੀਂ ਚਮਕਦਾ । ਕੀ ਤੁਸੀਂ ਸੰਭਾਵਿਤ ਕਾਰਨਾਂ ਦੀ ਸੂਚੀ ਬਣਾ ਸਕਦੇ ਹੋ ? ਆਪਣੇ ਉੱਤਰ ਦੀ ਵਿਆਖਿਆ ਕਰੋ ।
ਉੱਤਰ-
ਚਿੱਤਰ ਵਿੱਚ ਦਰਸਾਈ ਗਈ ਵਿਵਸਥਾ ਵਿੱਚ ਬਲਬ ਚਮਕਦਾ ਨਹੀਂ ਹੈ । ਪਰ ਇਸ ਦਾ ਅਰਥ ਇਹ ਨਹੀਂ ਕਿ ਦੁਵ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਨਹੀਂ ਹੋ ਰਹੀ ਹੈ । ਹੋ ਸਕਦਾ ਹੈ ਕਿ ਦ੍ਰਵ ਇੰਨਾ ਕਮਜ਼ੋਰ ਹੋਵੇ ਕਿ ਬਲਬ ਨੂੰ ਜਗਾਉਣ ਦੇ ਸਮਰੱਥ ਨਾ ਹੋਵੇ । ਇਸ ਲਈ ਯਕੀਨੀ ਜਾਂਚ ਲਈ LED ਦੀ ਵਰਤੋਂ ਕੀਤੀ ਜਾ ਸਕਦੀ ਹੈ, ਜੋ ਬਹੁਤ ਕਮਜ਼ੋਰ ਬਿਜਲੀ ਧਾਰਾ ਨਾਲ ਵੀ ਜਗ ਪੈਂਦੀ ਹੈ ।
PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ 2

ਪ੍ਰਸ਼ਨ 5.
ਦੋ ਵਾਂ A ਅਤੇ B ਦੇ ਬਿਜਲੀ ਚਾਲਨ ਦੀ ਪਰਖ ਕਰਨ ਲਈ ਇੱਕ ਟੈਸਟਰ ਦੀ ਵਰਤੋਂ ਕੀਤੀ ਗਈ ਹੈ । ਇਹ ਵੇਖਿਆ ਗਿਆ ਕਿ ਟੈਸਟਰ ਦਾ ਬਲਬ ਵ A ਵਿੱਚ ਚਮਕੀਲਾ ਪ੍ਰਕਾਸ਼ ਹੋਇਆ ਜਦੋਂ ਕਿ ਦ੍ਰ B ਲਈ ਬਹੁਤ ਹੀ ਹਲਕਾ ਪ੍ਰਕਾਸ਼ ਹੋਇਆ ਹੈ । ਤੁਸੀਂ ਨਤੀਜਾ ਕੱਢ ਸਕਦੇ ਹੋ ਕਿ :
(i) ਵ A, ਵ B ਤੋਂ ਚੰਗਾ ਚਾਲਕ ਹੈ ।
(ii) ਵ B, ਦ੍ਰਵ A ਤੋਂ ਚੰਗਾ ਚਾਲਕ ਹੈ ।
(iii) ਦੋਨੋਂ ਦੂਵਾਂ ਦੀ ਚਾਲਕਤਾ ਸਮਾਨ ਹੈ ।
(iv) ਵਾਂ ਦੀ ਚਾਲਕ ਦੇ ਗੁਣਾਂ ਦੀ ਤੁਲਨਾ ਇਸ ਤਰ੍ਹਾਂ ਨਹੀਂ ਕੀਤੀ ਜਾ ਸਕਦੀ ।
ਉੱਤਰ-
(i) ਵ A, B ਤੋਂ ਚੰਗਾ ਚਾਲਕ ਹੈ ।

PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ

ਪ੍ਰਸ਼ਨ 6.
ਕੀ ਸ਼ੁੱਧ ਪਾਣੀ ਬਿਜਲੀ ਦਾ ਚਾਲਕ ਹੈ ? ਜੇ ਨਹੀਂ, ਤਾਂ ਇਸ ਨੂੰ ਚਾਲਕ ਬਨਾਉਣ ਲਈ ਅਸੀਂ ਕੀ ਕਰ ਸਕਦੇ
ਉੱਤਰ-
ਸ਼ੁੱਧ ਪਾਣੀ ਬਿਜਲੀ ਦਾ ਚਾਲਨ ਨਹੀਂ ਕਰਦਾ । ਇਸ ਨੂੰ ਚਾਲਕ ਬਣਾਉਣ ਲਈ ਇਸ ਵਿੱਚ ਕੁੱਝ ਬੂੰਦਾਂ ਹਲਕੇ ਸਲਫ਼ਿਊਰਿਕ ਐਸਿਡ ਦੀਆਂ ਮਿਲਾ ਦੇਵਾਂਗੇ ।

ਪ੍ਰਸ਼ਨ 7.
ਅੱਗ ਲੱਗਣ ਦੇ ਸਮੇਂ, ਫਾਇਰਮੈਨ ਪਾਣੀ ਦੇ ਹੋਜ਼ ਪਾਈਪਾਂ) ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਖੇਤਰ ਦੀ ਮੁੱਖ ਬਿਜਲੀ ਸਪਲਾਈ ਨੂੰ ਬੰਦ ਕਰ ਦਿੰਦੇ ਹਨ । ਵਿਆਖਿਆ ਕਰੋ ਕਿ ਉਹ ਅਜਿਹਾ ਕਿਉਂ ਕਰਦੇ ਹਨ ?
ਉੱਤਰ-
ਸ਼ੁੱਧ ਪਾਣੀ ਬਿਜਲੀ ਦਾ ਕੁਚਾਲਕ ਹੈ, ਪਰੰਤੁ ਨਲ ਦਾ ਪਾਣੀ ਅਸ਼ੁੱਧੀਆਂ ਦੀ ਉਪਸਥਿਤੀ ਕਾਰਨ ਬਿਜਲੀ ਦਾ ਚਾਲਕ ਹੈ । ਬਿਜਲੀ ਦੇ ਝਟਕੇ ਤੋਂ ਬਚਾਉਣ ਲਈ ਫਾਇਰਮੈਨ ਪਾਣੀ ਦੇ ਪਾਈਪਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਮੁੱਖ ਬਿਜਲੀ ਸਪਲਾਈ ਨੂੰ ਬੰਦ ਕਰ ਦਿੰਦੇ ਹਨ ।

ਪ੍ਰਸ਼ਨ 8.
ਤੱਟੀ ਖੇਤਰ ਵਿੱਚ ਰਹਿਣ ਵਾਲਾ ਇਕ ਬੱਚਾ ਆਪਣੇ ਟੈਸਟਰ ਨਾਲ ਪੀਣ ਦੇ ਪਾਣੀ ਅਤੇ ਸਮੁੰਦਰ ਦੇ ਪਾਣੀ ਦਾ ਪੇਖਣ ਕਰਦਾ ਹੈ । ਉਹ ਵੇਖਦਾ ਹੈ ਕਿ ਸਮੁੰਦਰ ਦੇ ਪਾਣੀ ਦੇ ਲਈ ਚੁੰਬਕੀ ਸੁਦੀ ਵਧੇਰੇ ਵਿਖੇਪਨ ਦਰਸਾਉਂਦੀ ਹੈ । ਕੀ ਤੁਸੀਂ ਇਸ ਦੇ ਕਾਰਨ ਦੀ ਵਿਆਖਿਆ ਕਰ ਸਕਦੇ ਹੋ ?
ਉੱਤਰ-
ਸਮੁੰਦਰ ਦੇ ਪਾਣੀ ਵਿੱਚ ਲੁਣਾਂ ਦੀ ਸੰਘਣਤਾ ਵੱਧ ਹੁੰਦੀ ਹੈ ਜੋ ਇਸ ਵਿੱਚੋਂ ਬਿਜਲੀ ਧਾਰਾ ਲੰਘਣ ਦੀ ਸਮਰੱਥਾ ਨੂੰ ਵਧਾ ਦਿੰਦੀ ਹੈ । ਇਸੇ ਕਾਰਨ ਚੁੰਬਕੀ ਸੂਈ ਵੱਧ ਵਿਖੇਪਿਤ ਹੁੰਦੀ ਹੈ ।

ਪ੍ਰਸ਼ਨ 9.
ਕੀ ਤੇਜ਼ ਵਰਖਾ ਸਮੇਂ ਕਿਸੇ ਲਾਈਨਮੈਨ ਦੇ ਲਈ ਬਾਹਰਲੀ ਮੁੱਖ ਲਾਈਨ ਦੇ ਬਿਜਲੀ ਤਾਰਾਂ ਦੀ ਮੁਰੰਮਤ ਕਰਨਾ ਸੁਰੱਖਿਅਤ ਹੁੰਦਾ ਹੈ ? ਵਿਆਖਿਆ ਕਰੋ ।
ਉੱਤਰ-
ਨਹੀਂ, ਲਾਈਨਮੈਨ ਦੇ ਲਈ ਵਰਖਾ ਦੇ ਸਮੇਂ, ਬਾਹਰਲੀ ਮੁੱਖ ਲਾਈਨ ਦੇ ਬਿਜਲੀ ਤਾਰਾਂ ਦੀ ਮੁਰੰਮਤ ਕਰਨਾ ਸੁਰੱਖਿਅਤ ਨਹੀਂ ਹੁੰਦਾ ਹੈ ਕਿਉਂਕਿ ਵਰਖਾ ਦਾ ਪਾਣੀ ਬਿਜਲੀ ਦਾ ਚਾਲਕ ਹੈ । ਅਜਿਹਾ ਨਾ ਕਰਨ ਨਾਲ ਲਾਈਨਮੈਨ ਨੂੰ ਬਿਜਲੀ ਦਾ ਝਟਕਾ ਲੱਗ ਸਕਦਾ ਹੈ ।

ਪ੍ਰਸ਼ਨ 10.
ਪਹੇਲੀ ਨੇ ਸੁਣਿਆ ਸੀ ਕਿ ਵਰਖਾ ਦਾ ਪਾਣੀ ਉੱਨਾ ਹੀ ਸ਼ੁੱਧ ਹੈ ਜਿੰਨਾ ਕਿ ਕਸੀਦਤ ਪਾਣੀ । ਇਸ ਲਈ ਉਸਨੇ ਇੱਕ ਸਾਫ਼ ਕੱਚ ਦੇ ਬਰਤਨ ਵਿੱਚ ਕੁੱਝ ਵਰਖਾ ਦਾ ਪਾਣੀ ਇਕੱਠਾ ਕਰਕੇ ਟੈਸਟਰ ਨਾਲ ਉਸਦਾ ਪ੍ਰੇਖਣ ਕੀਤਾ । ਉਸਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਚੁੰਬਕੀ ਸੂਈ ਵਿਖੇਪਨ ਦਰਸਾਉਂਦੀ ਹੈ । ਇਸਦਾ ਕੀ ਕਾਰਨ ਹੋ ਸਕਦਾ ਹੈ ?
ਉੱਤਰ-
ਬੇਸ਼ੱਕ ਵਰਖਾ ਦਾ ਪਾਣੀ ਸੁੱਧ ਹੁੰਦਾ ਹੈ, ਪਰੰਤੂ ਵਾਤਾਵਰਨ ਦੀਆਂ ਅਸ਼ੁੱਧੀਆਂ ਨਾਲ ਭਰਿਆ ਪਿਆ ਹੈ । ਇਹ ਅਸ਼ੁੱਧੀਆਂ ਵਰਖਾ ਦੇ ਪਾਣੀ ਵਿੱਚ ਘੁਲ ਕੇ ਇਸਨੂੰ ਬਿਜਲੀ ਦਾ ਚਾਲਕ ਬਣਾ ਦਿੰਦੀਆਂ ਹਨ !

ਪ੍ਰਸ਼ਨ 11.
ਆਪਣੇ ਆਲੇ-ਦੁਆਲੇ ਉਪਲੱਬਧ ਬਿਜਲੀ ਮੁਲੰਮਿਤ ਵਸਤੂਆਂ ਦੀ ਸੂਚੀ ਬਣਾਓ ।
ਉੱਤਰ-
ਬਿਜਲੀ ਮੁਲੰਮਿਤ ਵਸਤਾਂ –

  • ਸਾਈਕਲ ਦਾ ਹੈਂਡਲ ।
  • ਕਾਰ ਦੇ ਪਹੀਏ ।
  • ਨਕਲੀ ਗਹਿਣੇ ।
  • ਇਸ਼ਨਾਨ ਘਰ ਦੀਆਂ ਟੂਟੀਆਂ ।
  • ਗੈਸ ਚੁੱਲ੍ਹੇ ਦੇ ਬਰਨਰ ॥

ਪ੍ਰਸ਼ਨ 12.
ਜੋ ਕਿਰਿਆ ਤੁਸੀਂ ਕਿਰਿਆ ਚਿੱਤਰ ਵਿੱਚ ਵੇਖੀ ਉਹ ਪਰ ਦੀ ਸੁਧਾਈ ਵਿੱਚ ਵਰਤੀ ਜਾਂਦੀ ਹੈ । ਇੱਕ ਪਤਲੀ ਸ਼ੁੱਧ ਕੱਪਰ ਛੜ ਅਤੇ ਇੱਕ ਅਸ਼ੁੱਧ ਕੱਪਰ ਦੀ ਛੜ ਇਲੈੱਕਟ੍ਰਡ ਦੇ ਰੂਪ ਵਿੱਚ ਵਰਤੀ ਜਾਂਦੀ ਹੈ । ਕਿਹੜੀ ਤਾਂਬੇ ਦੀ ਇਲੈੱਕਟਾਡ ਬੈਟਰੀ ਦੇ ਧਨ ਟਰਮੀਨਲ ਨਾਲ ਜੋੜੀ ਜਾਵੇ ? ਕਾਰਨ ਵੀ ਲਿਖੋ ।
ਉੱਤਰ-
ਜਦੋਂ ਪਰ ਸਲਫ਼ੇਟ ਘੋਲ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਪਲੇਟ ਕੀਤੀ ਜਾਂਦੀ ਹੈ, ਤਾਂ ਕਾਪਰ ਸਲਫ਼ੇਟ, ਕਾਪਰ ਅਤੇ ਸਲਫ਼ੇਟ ਵਿੱਚ ਨਿਯੋਜਿਤ ਘੋਲ ਹੁੰਦਾ ਹੈ । ਪਰ ਰਿਣ ਟਰਮੀਨਲ ਤੇ ਜੁੜੇ ਅਸ਼ੁੱਧ ਕਾਂਪਰ ਇਲੈੱਕਟ੍ਰਡ ਤੇ ਮੁਲੰਮਿਤ ਹੋ ਜਾਂਦਾ ਹੈ । ਜਦੋਂਕਿ ਧਨ ਟਰਮੀਨਲ ਨਾਲ ਜੁੜਿਆ ਸ਼ੁੱਧ ਚਿੱਤਰ-ਬਿਜਲੀ ਮੁਲੰਮਾਕਰਣ ਦਰਸਾਉਂਦਾ ਪਰ ਇਲੈੱਕਟ੍ਰਡ ਘੋਲ ਵਿੱਚ ਕਾਪਰ ਦੀ ਆਪੂਰਤੀ ਕਰਦਾ ਹੈ ।
PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ 3

PSEB Solutions for Class 8 Science ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ Important Questions and Answers

ਬਹੁ-ਵਿਕਲਪੀ ਪ੍ਰਸ਼ਨ-ਉੱਤਰ

1. ਸਰਕਟ ਵਿੱਚ ਬਿਜਲੀ ਦਾ ਪ੍ਰਵਾਹ ਹੁੰਦਾ ਰਹੇ, ਇਸ ਲਈ ਹੇਠਾਂ ਦਿੱਤੇ ਸਰਕਟ ਵਿੱਚ ਜੋੜੀ ਗਈ ਲੋਹੇ ਦੀ ਕਿੱਲ ਦੀ ਥਾਂ ਤੇ ਕੀ ਵਰਤਿਆ ਜਾ ਸਕਦਾ ਹੈ ?
PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ 4
(ੳ) ਗਰੇਫਾਈਟ
(ਅ) ਪਲਾਸਟਿਕ
(ਇ) ਲੱਕੜੀ
(ਸ) ਰਬੜ ।
ਉੱਤਰ-
(ੳ) ਗਰੇਫਾਈਟ ॥

2. ਪੰਕਜ ਨੂੰ ਪਤਾ ਹੈ ਕਿ ਸ਼ੁੱਧ ਪਾਣੀ ਬਿਜਲੀ ਦਾ ਕੁਚਾਲਕ ਹੈ । ਜੇਕਰ ਤੁਸੀਂ ਪਾਣੀ ਵਿੱਚ ਨਮਕ ਘੋਲ ਦਿਓ ਤਾਂ ਕੀ ਹੋਵੇਗਾ ?
(ਉ) ਪਾਣੀ ਬਿਜਲੀ ਦਾ ਚਾਲਕ ਬਣ ਜਾਵੇਗਾ
(ਅ) ਪਾਣੀ ਬਿਜਲੀ ਦਾ ਕੁਚਾਲਕ ਰਹੇਗਾ
(ਈ) ਪਾਣੀ ਨਾ ਸੁਚਾਲਕ ਹੋਵੇਗਾ ਨਾ ਕੁਚਾਲਕ
(ਸ) ਉਪਰੋਕਤ ਵਿਚੋਂ ਕੋਈ ਨਹੀਂ ।
ਉੱਤਰ-
(ੳ) ਪਾਣੀ ਬਿਜਲੀ ਦਾ ਸੂਚਾਲਕ ਬਣ ਜਾਵੇਗਾ ।

PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ

3. ਹੇਠ ਲਿਖਿਆਂ ਵਿੱਚੋਂ ਕਿਹੜਾ ਬਿਜਲਈ ਕੁਚਾਲਕ ਹੈ ?
(ਉ) ਤੇਜ਼ਾਬ
(ਅ) ਐਲਕਲੀ
(ਈ) ਸ਼ੁੱਧ ਜਲ
(ਸ) ਲੂਣਾਂ ਦੇ ਘੋਲ ।
ਉੱਤਰ-
(ਈ) ਸ਼ੁੱਧ ਜਲ ।

4. ਹੇਠ ਲਿਖਿਆਂ ਵਿੱਚੋਂ ਕਿਹੜਾ ਬਿਜਲੀ ਦਾ ਕੁਚਾਲਕ ਨਹੀਂ ਹੈ ?
(ਉ) ਰਬੜ
(ਅ) ਪਲਾਸਟਿਕ
(ਇ) ਲੱਕੜੀ
(ਸ) ਤਾਂਬਾ ।
ਉੱਤਰ-
(ਸ) ਤਾਂਬਾ ।

5. ਇਲੈੱਕਟ੍ਰੋਲਾਈਟ ਦੇ ਘੋਲ ਵਿੱਚੋਂ ਬਿਜਲਈ ਧਾਰਾ ਲੰਘਾਉਣ ਨਾਲ ਕੀ ਪ੍ਰਭਾਵ ਹੁੰਦਾ ਹੈ ?
(ਉ) ਚੁੰਬਕੀ ਪ੍ਰਭਾਵ
(ਅ) ਤਾਪੀ ਪ੍ਰਭਾਵ
(ਈ) ਰਸਾਇਣਿਕ ਪ੍ਰਭਾਵ
(ਸ) ਇਨ੍ਹਾਂ ਵਿੱਚੋਂ ਕੋਈ ਪ੍ਰਭਾਵ ਨਹੀਂ ਹੁੰਦਾ ਹੈ ।
ਉੱਤਰ-
(ੲ) ਰਸਾਇਣਿਕ ਪ੍ਰਭਾਵ ।

6. ਬਿਜਲਈ ਲੇਪਨ ਕ੍ਰਿਆ ਬਿਜਲਈ ਧਾਰਾ ਦੇ ਕਿਸ ਪ੍ਰਭਾਵ ਤੇ ਆਧਾਰਿਤ ਹੈ ?
(ਉ) ਚੁੰਬਕੀ ਪ੍ਰਭਾਵ
(ਅ) ਰਸਾਇਣਿਕ ਪ੍ਰਭਾਵ
(ਏ) ਤਾਪੀ ਪ੍ਰਭਾਵ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਰਸਾਇਣਿਕ ਪ੍ਰਭਾਵ ।

7. ਅਸ਼ੁੱਧੀਆਂ ਦੀ ਥੋੜ੍ਹੀ ਜਿਹੀ ਮਾਤਰਾ ਦੀ ਉਪ-ਸਥਿਤੀ ਪਾਣੀ ਨੂੰ ਬਣਾਉਂਦੀ ਹੈ –
(ਉ) ਬਿਜਲੀ ਦਾ ਸੂਚਾਲਕ
(ਅ ਬਿਜਲੀ ਦਾ ਕੁਚਾਲਕ
(ਈ) ਸ਼ੁੱਧ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਉ) ਬਿਜਲੀ ਦਾ ਸੂਚਾਲਕ ॥

8. ਦੋ ਵਾਂ A ਅਤੇ B ਦੇ ਬਿਜਲੀ ਚਾਲਨ ਦੀ ਪਰਖ ਕਰਨ ਲਈ ਇੱਕ ਟੈਸਟਰ ਦੀ ਵਰਤੋਂ ਕੀਤੀ ਗਈ ਹੈ । ਇਹ ਵੇਖਿਆ ਗਿਆ ਕਿ ਟੈਸਟਰ ਦਾ ਬਲਬ ਵ A ਵਿੱਚ ਚਮਕੀਲਾ ਪ੍ਰਕਾਸ਼ ਹੋਇਆ ਜਦੋਂ ਕਿ ਵ B ਲਈ ਬਹੁਤ ਹੀ ਹਲਕਾ ਪ੍ਰਕਾਸ਼ ਹੋਇਆ ਹੈ। ਤੁਸੀਂ ਨਤੀਜਾ ਕੱਢ ਸਕਦੇ ਹੋ ਕਿ :
(ਉ) ਵ A, ਵ B ਤੋਂ ਚੰਗਾ ਚਾਲਕ ਹੈ ।
(ਅ) ਵ , ਵ ਨ ਤੋਂ ਚੰਗਾ ਚਾਲਕ ਹੈ ।
(ਈ) ਦੋਨੋਂ ਫ਼ਾਂ ਦੀ ਚਾਲਕਤਾ ਸਮਾਨ ਹੈ ।
(ਸ) ਦਵਾਂ ਦੀ ਚਾਲਕਤਾ ਦੇ ਗੁਣਾਂ ਦੀ ਤੁਲਨਾ ਇਸ ਤਰ੍ਹਾਂ ਨਹੀਂ ਕੀਤੀ ਜਾ ਸਕਦੀ ।
ਉੱਤਰ-
(ਉ) ਵ , ਵ B ਤੋਂ ਚੰਗਾ ਚਾਲਕ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੀ ਮਨੁੱਖੀ ਸਰੀਰ ਬਿਜਲੀ ਚਾਲਕ ਹੈ ਜਾਂ ਬਿਜਲੀ ਰੋਧਕ ?
ਉੱਤਰ-
ਬਿਜਲੀ ਚਾਲਕ ।

ਪ੍ਰਸ਼ਨ 2.
ਕੀ ਸਾਰੇ ਦ੍ਰਵ ਆਪਣੇ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਹੋਣ ਦਿੰਦੇ ਹਨ ?
ਉੱਤਰ-
ਨਹੀਂ ।

ਪ੍ਰਸ਼ਨ 3.
ਐੱਲ. ਈ. ਡੀ. (L.E.D.) ਕੀ ਹੈ ?
ਉੱਤਰ-
ਐੱਲ. ਈ. ਡੀ.-ਇਹ ਪ੍ਰਕਾਸ਼ ਉੱਤਸਰਜਕ ਡਾਉਡ ਹੈ ।

ਪ੍ਰਸ਼ਨ 4.
ਉਸ ਪ੍ਰਕਰਮ ਦਾ ਨਾਂ ਦੱਸੋ ਜਿਸ ਵਿੱਚ ਕੋਈ ਵੀ ਰਸਾਇਣਿਕ ਪਦਾਰਥ ਬਿਜਲੀ ਧਾਰਾ ਦੇ ਪ੍ਰਵਾਹ ਕਾਰਨ ਅਪਘਟਿਤ ਹੋ ਜਾਂਦਾ ਹੈ ?
ਉੱਤਰ-
ਬਿਜਲੀ ਅਪਘਟਨ (Electrolysis) ।

ਪ੍ਰਸ਼ਨ 5.
ਤੇਜ਼ਾਬਯੁਕਤ ਪਾਣੀ ਦੇ ਬਿਜਲੀ ਅਪਘਟਨ ਤੋਂ ਕਿਹੜੀਆਂ ਉਪਜਾਂ ਮਿਲਦੀਆਂ ਹਨ ?
ਉੱਤਰ-
ਹਾਈਡਰੋਜਨ ਅਤੇ ਆਕਸੀਜਨ ॥

ਪ੍ਰਸ਼ਨ 6.
ਬਿਜਲੀ ਲੇਪਨ ਵਿੱਚ ਬਿਜਲੀ ਧਾਰਾ ਦਾ ਕਿਹੜਾ ਪ੍ਰਭਾਵ ਉਪਯੋਗ ਵਿੱਚ ਆਉਂਦਾ ਹੈ ?
ਉੱਤਰ-
ਰਸਾਇਣਿਕ ਪ੍ਰਭਾਵ ॥

ਪ੍ਰਸ਼ਨ 7.
ਬਿਜਲੀ ਧਾਰਾ ਦਾ ਕਿਹੜਾ ਪ੍ਰਭਾਵ ਬਲਬ ਜਲਾਉਣ ਵਿੱਚ ਸਹਾਇਕ ਹੁੰਦਾ ਹੈ ?
ਉੱਤਰ-
ਪਨ ਪ੍ਰਭਾਵ ।

ਪ੍ਰਸ਼ਨ 8.
ਕਮਜ਼ੋਰ ਅਤੇ ਘੱਟ ਬਿਜਲੀ ਧਾਰਾ ਦਾ ਪਰੀਖਣ ਕਿਵੇਂ ਹੁੰਦਾ ਹੈ ?
ਉੱਤਰ-
ਐੱਲ. ਈ. ਡੀ. ਦੀ ਵਰਤੋਂ ਦੁਆਰਾ ।

ਪ੍ਰਸ਼ਨ 9.
ਬਿਜਲੀ ਧਾਰਾ ਦੇ ਵੱਖ-ਵੱਖ ਪ੍ਰਭਾਵਾਂ ਦੇ ਨਾਂ ਦੱਸੋ ।
ਉੱਤਰ-
ਤਾਪਨ ਪ੍ਰਭਾਵ, ਰਸਾਇਣਿਕ ਪ੍ਰਭਾਵ ਅਤੇ ਚੁੰਬਕੀ ਪ੍ਰਭਾਵ ।

ਪ੍ਰਸ਼ਨ 10.
ਕੁੱਝ ਵਾਂ ਦੇ ਨਾਂ ਦੱਸੋ ਜੋ ਬਿਜਲੀ ਦੇ ਚਾਲਕ ਹਨ ?
ਉੱਤਰ-
ਨਿੰਬੂ ਦਾ ਰਸ, ਚਨੇ ਦਾ ਪਾਣੀ, ਸਿਰਕਾ, ਨਲਕੇ ਦਾ ਪਾਣੀ ।

ਪ੍ਰਸ਼ਨ 11.
ਕਿਹੜੇ ਤ੍ਰ ਬਿਜਲੀ ਚਾਲਨ ਕਰ ਸਕਦੇ ਹਨ ?
ਉੱਤਰ-
ਤੇਜ਼ਾਬ, ਖ਼ਾਰ ਅਤੇ ਲੂਣ ਦੇ ਘੋਲ ।

ਪ੍ਰਸ਼ਨ 12.
ਕਿਸ ਪ੍ਰਕਰਮ ਦੁਆਰਾ ਸਸਤੀ ਧਾਤ ਨੂੰ ਸੋਨੇ ਜਾਂ ਮਹਿੰਗੀ ਧਾਤ ਨਾਲ ਢੱਕਿਆ ਜਾਂਦਾ ਹੈ ?
ਉੱਤਰ-
ਬਿਜਲੀ ਲੇਪਨ (ਮੁਲੰਮਾਕਰਣ) ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬਿਜਲੀ ਚਾਲਕ (Conductors) ਕੀ ਹੈ ?
ਉੱਤਰ-
ਬਿਜਲੀ ਚਾਲਕ-ਅਜਿਹੇ ਪਦਾਰਥ ਜੋ ਆਪਣੇ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਹੋਣ ਦਿੰਦੇ ਹਨ, ਬਿਜਲੀ ਚਾਲਕ ਅਖਵਾਉਂਦੇ ਹਨ । ਉਦਾਹਰਨ-ਚਾਂਦੀ, ਕਾਪਰ, ਐਲੂਮੀਨੀਅਮ, ਲੋਹਾ, ਮਨੁੱਖੀ ਸਰੀਰ ਆਦਿ ।

ਪ੍ਰਸ਼ਨ 2.
ਬਿਜਲੀਰੋਧਕ (Insulator) ਕੀ ਹੈ ?
ਉੱਤਰ-
ਬਿਜਲੀਰੋਧਕ-ਉਹ ਪਦਾਰਥ ਜੋ ਆਪਣੇ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਨਹੀਂ ਹੋਣ ਦਿੰਦੇ, ਬਿਜਲੀ ਰੋਧਕ ਅਖਵਾਉਂਦੇ ਹਨ । ਉਦਾਹਰਨ-ਲੱਕੜੀ, ਰਬੜ, ਰੇਸ਼ਮ ਅਤੇ ਪਲਾਸਟਿਕ ਆਦਿ ।

ਪ੍ਰਸ਼ਨ 3.
ਇਲੈੱਕਟ੍ਰਡ (Electrods) ਕੀ ਹੈ ?
ਉੱਤਰ-
ਇਲੈੱਕਟ੍ਰਡ-ਬੈਟਰੀ ਨਾਲ ਜੋੜਨ ਦੇ ਲਈ ਬਿਜਲੀ ਚਾਲਕ ਵ ਵਿੱਚ ਵਰਤੀ ਜਾਣ ਵਾਲੀ ਧਾਤ ਦੀ ਛੜ, ਇਲੈੱਕਟ੍ਰਡ ਕਹਾਉਂਦੀ ਹੈ ।

ਪ੍ਰਸ਼ਨ 4. ਬਿਜਲੀ ਲੇਪਨ (Electroplating) ਕੀ ਹੈ ?
ਉੱਤਰ-
ਬਿਜਲੀ ਲੇਪਨ ਜਾਂ ਮੁਲੰਮਾਕਰਣ-ਬਿਜਲੀ ਅਪਘਟਨ ਦੇ ਪ੍ਰਮ ਦੁਆਰਾ ਕਿਸੇ ਸਸਤੀ ਧਾਤ ਤੇ ਮਹਿੰਗੀ ਧਾਤ (ਜਿਵੇਂ ਚਾਂਦੀ ਅਤੇ ਸੋਨਾ ਦੀ ਪਤਲੀ ਪਰਤ ਚੜ੍ਹਾ ਕੇ ਖੋਰਨ ਤੋਂ ਬਚਾਇਆ ਜਾ ਸਕਦਾ ਹੈ । ਇਸ ਪ੍ਰਕ੍ਰਮ ਨੂੰ ਬਿਜਲੀ ਲੇਪਨ ਕਹਿੰਦੇ ਹਨ |

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਵਾ ਬਿਜਲੀ ਦੀ ਵਧੀਆ ਚਾਲਕ ਨਹੀਂ ਹੈ । ਪ੍ਰਯੋਗ ਦੁਆਰਾ ਦਰਸਾਓ ।
ਉੱਤਰ-
ਹਵਾ ਇੱਕ ਕੁਚਾਲਕ-ਇੱਕ ਬਲਬ ਲੈ ਕੇ ਇੱਕ ਸੈੱਲ ਅਤੇ ਸਵਿੱਚ ਨੂੰ ਇਸ ਨਾਲ ਜੋੜੋ । ਜਦੋਂ ਸਵਿੱਚ ਵਿੱਚ ਪਲੱਗ ਦੀ ਵਰਤੋਂ ਹੁੰਦੀ ਹੈ ਤਾਂ ਬਲਬ ਚਮਕਦਾ ਹੈ । ਪਰੰਤੂ ਜਦੋਂ ਪਲੱਗ ਨੂੰ ਹਟਾਉਣ ਨਾਲ ਸਵਿਚ ਦੇ ਅੰਦਰ ਹਵਾ ਹੁੰਦੀ ਹੈ ਤਾਂ ਬਿਜਲੀ ਧਾਰਾ ਪ੍ਰਵਾਹਿਤ ਨਹੀਂ ਹੁੰਦੀ ਹੈ | ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਹਵਾ ਬਿਜਲੀ ਦੀ ਵਧੀਆ ਚਾਲਕ ਨਹੀਂ ਹੈ ।

ਪ੍ਰਸ਼ਨ 2.
ਬਿਜਲੀ ਅਪਘਟਨ (Electrolysis) ਕੀ ਹੈ ?
ਉੱਤਰ-
ਬਿਜਲੀ ਅਪਘਟਨ-ਬਿਜਲੀ ਦੇ ਪ੍ਰਵਾਹ ਕਾਰਨ ਰਸਾਇਣਿਕ ਯੋਗਿਕਾਂ ਦੇ ਘੋਲ ਦਾ ਅਪਘਟਿਤ ਹੋਣਾ, ਬਿਜਲੀ ਅਪਘਟਨ ਅਖਵਾਉਂਦਾ ਹੈ | ਜਦੋਂ ਤੇਜ਼ਾਬ ਯੁਕਤ ਪਾਣੀ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਹੁੰਦੀ ਹੈ, ਤਾਂ ਇਹ ਆਪਣੇ ਸੰਘਟਕ ਹਾਈਡਰੋਜਨ ਅਤੇ ਆਕਸੀਜਨ ਵਿੱਚ ਟੁੱਟ ਜਾਂਦਾ ਹੈ । ਹਾਈਡਰੋਜਨ, ਕੈਥੋਡ ਉੱਪਰ ਅਤੇ ਆਕਸੀਜਨ ਐਨੋਡ ਉੱਪਰ ਇਕੱਠੀ ਹੁੰਦੀ ਹੈ ।

ਪ੍ਰਸ਼ਨ 3.
LED ਤੇ ਇੱਕ ਸੰਖੇਪ ਨੋਟ ਲਿਖੋ ।
ਉੱਤਰ-
ਐੱਲ. ਈ. ਡੀ. (LED-ਇਹ ਪ੍ਰਕਾਸ਼ ਉੱਤਸਰਜਕ ਡਾਉਡ ਹੈ । ਇਹ ਬਹੁਤ ਹੀ ਕਮਜ਼ੋਰ ਬਿਜਲੀ ਧਾਰਾ ਲੰਘਣ ਨਾਲ ਵੀ ਜਗ ਪੈਂਦੀ ਹੈ । ਇਸ ਵਿੱਚ ਬਲਬ ਅਤੇ ਦੋ ਤਾਰਾਂ ਹੁੰਦੀਆਂ ਹਨ | ਤਾਰਾਂ ਨੂੰ ਲੀਡਸ ਕਹਿੰਦੇ ਹਨ । ਇੱਕ ਤਾਰ ਦੂਜੇ ਤਾਰ ਦੀ ਤੁਲਨਾ ਵਿੱਚ ਥੋੜੀ ਲੰਬੀ ਹੁੰਦੀ ਹੈ । ਲੰਬੀ ਤਾਰ, ਬੈਟਰੀ ਦੇ ਧਨ (+ve) ਟਰਮੀਨਲ ਨਾਲ ਅਤੇ ਛੋਟੀ ਤਾਰ ਬੈਟਰੀ ਦੇ ਰਿਣ (-ve) ਟਰਮੀਨਲ ਨਾਲ ਜੋੜੀ ਜਾਂਦੀ ਹੈ ।
PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ 5

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੀ ਪਾਣੀ ਬਿਜਲੀ ਦਾ ਵਧੀਆ ਚਾਲਕ ਹੈ ? ਕੀ ਹੁੰਦਾ ਹੈ ਜਦੋਂ ਪਾਣੀ ਵਿੱਚ ਸਾਧਾਰਨ ਲੂਣ ਮਿਲਾਇਆ ਜਾਂਦਾ ਹੈ ?
ਉੱਤਰ-
ਯੋਗ-ਸ਼ੁੱਧ ਪਾਣੀ ਬਿਜਲੀ ਦਾ ਰੋਧਕ ਹੈ । ਦੋ ਕਾਰਬਨ ਦੀਆਂ ਛੜਾਂ ਨੂੰ ਸ਼ੁੱਧ ਪਾਣੀ ਵਿੱਚ ਡੁਬੋ ਦਿਓ ਅਤੇ ਉਹਨਾਂ ਨੂੰ ਬਲਬ 6V ਬੈਟਰੀ ਅਤੇ ਸਵਿੱਚ ਨਾਲ ਜੋੜੋ, ਬਲਬ ਚਮਕਦਾ ਨਹੀਂ ਹੈ । ਇਸਦਾ ਨਤੀਜਾ ਇਹ ਹੈ ਸ਼ੁੱਧ ਪਾਣੀ ਬਿਜਲੀ ਦਾ ਕੁਚਾਲਕ ਹੈ ।
PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ 6
ਹੁਣ ਸ਼ੁੱਧ ਪਾਣੀ ਦੀ ਥਾਂ ਤੇ ਸਾਧਾਰਨ ਨਮਕ ਦਾ ਘੋਲ ਵਰਤੋਂ ਵਿੱਚ ਲਿਆਓ । ਸਵਿੱਚ ਦਬਾਉਣ ਤੇ ਬਲਬ ਚਮਕਣ ਲੱਗ ਪੈਂਦਾ ਹੈ । ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਸ਼ੁੱਧ ਪਾਣੀ ਬਿਜਲੀ ਰੋਧਕ ਹੈ, ਪਰੰਤੂ ਅਸ਼ੁੱਧ ਪਾਣੀ ਖ਼ਾਸ ਤੌਰ ਤੇ ਸਾਧਾਰਨ ਲੂਣ ਮਿਸ਼ਰਿਤ ਪਾਣੀ ਬਿਜਲੀ ਦਾ ਚੰਗਾ ਚਾਲਕ ਹੈ ।

ਪ੍ਰਸ਼ਨ 2.
ਬਿਜਲੀ ਲੇਪਨ ਜਾਂ ਮੁਲੰਮਾਕਰਣ ਕੀ ਹੈ ? ਇਸਦੇ ਉਪਯੋਗ ਲਿਖੋ ।
ਉੱਤਰ-
ਬਿਜਲੀ ਲੇਪਨ ਜਾਂ ਮੁਲੰਮਾਕਰਣ-ਇਸ ਪ੍ਰਕਿਰਿਆ ਵਿੱਚ ਸਸਤੀ ਧਾਤ ਉੱਪਰ ਮਹਿੰਗੀ ਧਾਤ ਦੀ ਪਤਲੀ ਪਰਤ, ਬਿਜਲੀ ਧਾਰਾ ਦੇ ਪ੍ਰਵਾਹ ਨਾਲ ਚੜ੍ਹਾਈ ਜਾਂਦੀ ਹੈ । ਜਦੋਂ ਬਿਜਲੀ ਧਾਰਾ ਰਸਾਇਣਿਕ ਯੋਗਿਕ ਜਾਂ ਵ ਵਿੱਚੋਂ ਪ੍ਰਵਾਹਿਤ ਹੁੰਦੀ ਹੈ ਤਾਂ ਇਹ ਆਪਣੇ ਸੰਘਟਕਾਂ ਵਿੱਚ ਟੁੱਟ ਜਾਂਦਾ ਹੈ ।
PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ 7
ਧਨ ਆਇਨ, ਰਿਣ ਇਲੈੱਕਟ੍ਰਡ ਵੱਲ ਅਤੇ ਰਿਣ ਆਇਨ ਧਨ ਇਲੈੱਕਟ੍ਰਡ ਵੱਲ ਆਕਰਸ਼ਿਤ ਹੁੰਦੇ ਹਨ । ਇਸ ਪ੍ਰਕਿਰਿਆ ਦਾ ਉਪਯੋਗ ਘਟੀਆ ਵਸਤੂਆਂ ਉੱਪਰ ਧਾਤਾਂ ਦੀ ਪਤਲੀ ਪਰਤ ਜਮਾਂ ਕਰਨ ਲਈ ਕੀਤਾ ਜਾਂਦਾ ਹੈ ।

ਬਿਜਲੀ ਲੇਪਨ ਜਾਂ ਮੁਲੰਮਾਕਰਣ ਦੇ ਉਪਯੋਗ-

  • ਲੋਹੇ ਨੂੰ ਖੋਰਨ ਤੋਂ ਬਚਾਉਣ ਲਈ ਨਿਕਲ ਜਾਂ ਕ੍ਰੋਮੀਅਮ ਨਾਲ ਵਿਲੋਪਿਤ ਕੀਤਾ ਜਾਂਦਾ ਹੈ ।
  • ਬਣਾਵਟੀ ਗਹਿਣੇ, ਜੋ ਸਸਤੀਆਂ ਧਾਤਾਂ ਤੋਂ ਬਣਦੇ ਹਨ, ਉਹਨਾਂ ਨੂੰ ਆਕਰਸ਼ਿਤ ਬਣਾਉਣ ਲਈ ਸੋਨਾ ਜਾਂ ਚਾਂਦੀ ਨਾਲ ਮੁਲੰਮਿਤ ਕਰਦੇ ਹਨ ।
  • ਸਾਈਕਲ ਦੇ ਹੈਂਡਲ, ਪਹੀਏ ਦੇ ਰਿਮ, ਕਾਰਾਂ ਦੇ ਭਾਗ ਡੋਮਿਅਮ ਨਾਲ ਵਿਲੋਪਿਤ ਹੁੰਦੇ ਹਨ ਤਾਂਕਿ ਉਹ ਚਮਕਦਾਰ ਅਤੇ ਆਕਰਸ਼ਕ ਬਣ ਸਕਣ।
  • ਲੋਹੇ ਉੱਪਰ ਟੀਨ ਦੀ ਪਤਲੀ ਪਰਤ ਮੁਲੰਮਿਤ ਕਰਨ ਨਾਲ ਟੀਨ ਦੇ ਡੱਬੇ ਤਿਆਰ ਕੀਤੇ ਜਾਂਦੇ ਹਨ ।

ਪ੍ਰਸ਼ਨ 3.
ਇੱਕ ਚਮਚ ਨੂੰ ਕਾਂਪਰ ਨਾਲ ਕਿਵੇਂ ਵਿਲੋਪਿਤ ਕੀਤਾ ਜਾ ਸਕਦਾ ਹੈ ?
ਉੱਤਰ-
ਪ੍ਰਯੋਗ-ਇੱਕ ਚਮਚ ਲਉ ਜਿਸਨੂੰ ਕਾਪਰ ਨਾਲ ਵਿਲੋਪਿਤ ਕਰਨਾ ਹੈ । ਇੱਕ ਕੱਪਰ ਪਲੇਟ ਲਉ ਅਤੇ ਉਸ ਨੂੰ ਐਨੋਡ ਇਲੈੱਕਟ੍ਰਡ ਦੀ ਜਗਾ ਬੈਟਰੀ ਦੇ ਧਨ (+ve) ਟਰਮੀਨਲ ਨਾਲ ਜੋੜੋ ਅਤੇ ਚਮਚ ਨੂੰ ਰਿਣ (-ve) ਟਰਮੀਨਲ ਨਾਲ ਜੋੜੋ । ਇੱਕ ਰਿਓਸਟੇਟ (Rheostat), ਸਵਿੱਚ ਅਤੇ ਐਮਮੀਟਰ (Ammeter) ਨੂੰ ਵੀ ਧਾਰਾ ਪਰਿਪਥ ਵਿੱਚ ਜੋੜੋ ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ ।
PSEB 8th Class Science Solutions Chapter 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ 8
ਕੱਚ ਦੇ ਜਾਰ ਵਿੱਚ ਕਾਪਰ ਸਲਫ਼ੇਟ (CusO4) ਦਾ ਘੋਲ ਲਉ । ਰਿਓਸਟੇਟ (Rheostat) ਨੂੰ ਇਸ ਤਰ੍ਹਾਂ ਸਥਾਪਿਤ ਕਰੋ ਕਿ ਘੋਲ ਵਿੱਚੋਂ ਠੀਕ ਮਾਤਰਾ ਵਿੱਚ ਬਿਜਲੀ ਧਾਰਾ ਦਾ ਪ੍ਰਵਾਹ ਹੋਵੇ । ਆਮ ਕਰਕੇ 1A ਧਾਰਾ 100 cm2 ਖੇਤਰਫ਼ਲ ਲਈ ਕਾਫ਼ੀ ਹੁੰਦੀ ਹੈ ਅਰਥਾਤ ਜੇ ਚਮਚ ਦਾ ਖੇਤਰਫ਼ਲ ਦੋਵੇਂ ਪਾਸਿਆਂ ਤੋਂ 60 cm2 ਹੈ ਤਾਂ 0.06 A ਧਾਰਾ ਦਾ ਪ੍ਰਵਾਹ ਹੋਣਾ ਜ਼ਰੂਰੀ ਹੈ । ਬਿਜਲੀ ਧਾਰਾ ਦਾ ਪ੍ਰਵਾਹ 5-10 ਮਿੰਟ ਤੱਕ ਹੋਣ ਦਿਉ ਤਾਂ ਜੋ ਚਮਚ ਤੇ ਚਮਕਦਾ ਹੋਇਆ ਕੱਪਰ ਜਮਾਂ ਹੋ ਜਾਵੇ ।

PSEB 11th Class Maths Solutions Chapter 13 Limits and Derivatives Ex 13.1

Punjab State Board PSEB 11th Class Maths Book Solutions Chapter 13 Limits and Derivatives Ex 13.1 Textbook Exercise Questions and Answers.

PSEB Solutions for Class 11 Maths Chapter 13 Limits and Derivatives Ex 13.1

Question 1.
Evaluate the given limit: \(\lim _{x \rightarrow 3}\) x + 3.
Answer.
\(\lim _{x \rightarrow 3}\) x + 3 = 3 + 3 = 6.

Question 2.
Evaluate the given limit: \(\lim _{x \rightarrow \pi}\) (x – \(\frac{22}{7}\)).
Answer.
\(\lim _{x \rightarrow \pi}\) (x – \(\frac{22}{7}\)) = (π – \(\frac{22}{7}\)).

PSEB 11th Class Maths Solutions Chapter 13 Limits and Derivatives Ex 13.1

Question 3.
Evaluate the given limit : \(\lim _{x \rightarrow 1}\) πr2.
Answer.
\(\lim _{x \rightarrow 1}\) πr2 = π (1)2 = π.

Question 4.
Evaluate the given limit : \(\lim _{x \rightarrow 4} \frac{4 x+3}{x-2}\).
Answer.
\(\lim _{x \rightarrow 4} \frac{4 x+3}{x-2}=\frac{4(4)+3}{4-2}=\frac{16+3}{2}=\frac{19}{2}\)

Question 5.
Evaluate the given limit: \(\lim _{x \rightarrow-1} \frac{x^{10}+x^{5}+1}{x-1}\)
Answer.
\(\lim _{x \rightarrow-1} \frac{x^{10}+x^{5}+1}{x-1}=\frac{(-1)^{10}+(-1)^{5}+1}{-1-1}\)

= \(\frac{1-1+1}{-2}=-\frac{1}{2}\)

PSEB 11th Class Maths Solutions Chapter 13 Limits and Derivatives Ex 13.1

Question 6.
Evaluate the given limit : \(\lim _{x \rightarrow 0} \frac{(x+1)^{5}-1}{x}\).
Answer.

PSEB 11th Class Maths Solutions Chapter 13 Limits and Derivatives Ex 13.1 1

Question 7.
Evaluate the given limit : \(\lim _{x \rightarrow 2} \frac{3 x^{2}-x-10}{x^{2}-4}\).
Answer.
At x = 2, the value of the given rational function takes the form \(\frac{0}{0}\).
∴ \(\lim _{x \rightarrow 2} \frac{3 x^{2}-x-10}{x^{2}-4}=\lim _{x \rightarrow 2} \frac{(x-2)(3 x+5)}{(x-2)(x+2)}\)

\(\lim _{x \rightarrow 2} \frac{3 x+5}{x+2}=\frac{3(2)+5}{2+2}=\frac{11}{4}\)

Question 8.
Evaluate the given limit: \(\lim _{x \rightarrow 3} \frac{x^{4}-81}{2 x^{2}-5 x-3}\).
Answer.
At x = 3, the value of the given rational function takes the form \(\frac{0}{0}\).
∴ \(\lim _{x \rightarrow 3} \frac{x^{4}-81}{2 x^{2}-5 x-3}\) = \(\lim _{x \rightarrow 3} \frac{(x-3)(x+3)\left(x^{2}+9\right)}{(x-3)(2 x+1)}\)

\(\lim _{x \rightarrow 3} \frac{(x+3)\left(x^{2}+9\right)}{2 x+1}\) = \(\frac{(3+3)\left(3^{2}+9\right)}{2(3)+1}\)

= \(\frac{6 \times 18}{7}=\frac{108}{7}\)

PSEB 11th Class Maths Solutions Chapter 13 Limits and Derivatives Ex 13.1

Question 9.
Evaluate the given limit; \(\lim _{x \rightarrow 0} \frac{a x+b}{c x+1}\).
Answer.
\(\lim _{x \rightarrow 0} \frac{a x+b}{c x+1}=\frac{a(0)+b}{c(0)+1}\) = .

Question 10.
Evaluate the given limit: \(\lim _{z \rightarrow 1} \frac{z^{\frac{1}{3}}-1}{z^{\frac{1}{6}}-1}\).
Answer.

PSEB 11th Class Maths Solutions Chapter 13 Limits and Derivatives Ex 13.1 2

Question 11.
Evaluate the given limit: \(\lim _{x \rightarrow 1} \frac{a x^{2}+b x+c}{c x^{2}+b x+a}\), a + b + c ≠ 0.
Answer.
\(\lim _{x \rightarrow 1} \frac{a x^{2}+b x+c}{c x^{2}+b x+a}=\frac{a(1)^{2}+b(1)+c}{c(1)^{2}+b(1)+a}\)

= \(\frac{a+b+c}{a+b+c}\) = 1. [a + b + c ≠ 0]

Question 12.
Evaluate the given limit: \(\lim _{x \rightarrow-2} \frac{\frac{1}{x}+\frac{1}{2}}{x+2}\)
Answer.

PSEB 11th Class Maths Solutions Chapter 13 Limits and Derivatives Ex 13.1 3

PSEB 11th Class Maths Solutions Chapter 13 Limits and Derivatives Ex 13.1

Question 13.
Evaluate the given limit: \(\lim _{x \rightarrow 0} \frac{\sin a x}{b x}\).
Answer.

PSEB 11th Class Maths Solutions Chapter 13 Limits and Derivatives Ex 13.1 4

Question 14.
Evaluate the given limit: \(\lim _{x \rightarrow 0} \frac{\sin a x}{\sin b x}\), a, b ≠ 0.
Answer.

PSEB 11th Class Maths Solutions Chapter 13 Limits and Derivatives Ex 13.1 5

PSEB 11th Class Maths Solutions Chapter 13 Limits and Derivatives Ex 13.1

Question 15.
Evaluate the given limit: \(\lim _{x \rightarrow \pi} \frac{\sin (\pi-x)}{\pi(\pi-x)}\)
Answer.
\(\lim _{x \rightarrow \pi} \frac{\sin (\pi-x)}{\pi(\pi-x)}\)
put π – x = θ, As x → π, θ → 0 (zero)
\(\lim _{\theta \rightarrow 0} \frac{\sin \theta}{\pi \theta}=\lim _{\theta \rightarrow 0} \frac{1}{\pi} \frac{(\sin \theta)}{\theta}=\frac{1}{\pi}\)

Question 16.
Evaluate the given limit: \(\lim _{x \rightarrow 0} \frac{\cos x}{\pi-x}\).
Answer.
\(\lim _{x \rightarrow 0} \frac{\cos x}{\pi-x}=\frac{\cos 0}{\pi-0}=\frac{1}{\pi}\)

Question 17.
Evaluate the given limit: \(\lim _{x \rightarrow 0} \frac{\cos 2 x-1}{\cos x-1}\).
Answer.

PSEB 11th Class Maths Solutions Chapter 13 Limits and Derivatives Ex 13.1 6

PSEB 11th Class Maths Solutions Chapter 13 Limits and Derivatives Ex 13.1

Question 18.
Evaluate the given limit: \(\lim _{x \rightarrow 0} \frac{a x+x \cos x}{b \sin x}\)
Answer.

PSEB 11th Class Maths Solutions Chapter 13 Limits and Derivatives Ex 13.1 7

Question 19.
Evaluate the given limit: \(\lim _{x \rightarrow 0}\) x sec x.
Answer.
\(\lim _{x \rightarrow 0}\) x sec x = \(\lim _{x \rightarrow 0} \frac{x}{\cos x}=\frac{0}{\cos 0}=\frac{0}{1}\) = 0.

Question 20.
Evaluate the given limit: \(\) a, b, a + b ≠ 0.
Answer.

PSEB 11th Class Maths Solutions Chapter 13 Limits and Derivatives Ex 13.1 8

PSEB 11th Class Maths Solutions Chapter 13 Limits and Derivatives Ex 13.1

Question 21.
Evaluate the given limit: \(\lim _{x \rightarrow 0}\) (cosec x – cot x).
Answer.
\(\lim _{x \rightarrow 0}\) (cosec x – cot x)
At x = 0, the value of the given function takes the form ∞ – ∞.

PSEB 11th Class Maths Solutions Chapter 13 Limits and Derivatives Ex 13.1 9

Question 22.
Evaluate the given limit \(\lim _{x \rightarrow \frac{\pi}{2}} \frac{\tan 2 x}{x-\frac{\pi}{2}}\).
Answer.
\(\lim _{x \rightarrow \frac{\pi}{2}} \frac{\tan 2 x}{x-\frac{\pi}{2}}\)

At x = \(\frac{\pi}{2}\), the value of the given function takes the form \(\frac{0}{0}\).

PSEB 11th Class Maths Solutions Chapter 13 Limits and Derivatives Ex 13.1 10

PSEB 11th Class Maths Solutions Chapter 13 Limits and Derivatives Ex 13.1

Question 23.
Find \(\lim _{x \rightarrow 0}\) f(x) and \(\lim _{x \rightarrow 1}\) f(x), where f(x) = PSEB 11th Class Maths Solutions Chapter 13 Limits and Derivatives Ex 13.1 11.
Answer.
Given, f(x) = PSEB 11th Class Maths Solutions Chapter 13 Limits and Derivatives Ex 13.1 11
(i) Now, LHL = \(\lim _{x \rightarrow 0^{-}}\) f(x) = \(\lim _{x \rightarrow 0^{-}}\) (2x + 3)
= \(\lim _{h \rightarrow 0}\) [2 (0 – h) + 3] = 3
[putting x = 0 – h as x → 0, then h → 0]
RHL = \(\lim _{x \rightarrow 0^{+}}\) f(x) = \(\lim _{x \rightarrow 0^{+}}\) 3(x + 1)
= \(\lim _{h \rightarrow 0}\) [3(0 + h) + 1] = 3
[putting x = 0 + h as x → 0,then h → 0]J
Here, LHL = RHL
∴ \(\lim _{x \rightarrow 0}\) f(x) = 3

(ii) We have to find \(\lim _{x \rightarrow 1}\) f(x)
\(\lim _{x \rightarrow 1}\) f(x) = \(\lim _{x \rightarrow 1}\) 3 (x + 1)
= 3 (1 + 1) = 6

Question 24.
Find \(\lim _{x \rightarrow 1}\) f(x), where f(x) = PSEB 11th Class Maths Solutions Chapter 13 Limits and Derivatives Ex 13.1 12
Answer.
Given, f(x) = PSEB 11th Class Maths Solutions Chapter 13 Limits and Derivatives Ex 13.1 12
At x = 1,
RHL = \(\lim _{x \rightarrow 1^{+}}\) f(x) = \(\lim _{h \rightarrow 0}\) f(1 + h)
= \(\) (1 + h)2 – 1 [put x = 1 + h]
= – (1 + 0)2 – 1
= – 1 – 1 = – 2
LHL = \(\lim _{x \rightarrow 1^{-}}\) f(x) = \(\lim _{h \rightarrow 0}\) f(1 – h)
= \(\lim _{h \rightarrow 0}\) (1 – h)2 – 1 [put x = 1 – h]
= (1 – 0)2 – 1 = 1 – 1 = 0
RHL ≠ LHL
Hence, at x = 1 , limit does not exist.

PSEB 11th Class Maths Solutions Chapter 13 Limits and Derivatives Ex 13.1

Question 25.
Evaluate \(\lim _{x \rightarrow 0}\) f(x), where f(x) = PSEB 11th Class Maths Solutions Chapter 13 Limits and Derivatives Ex 13.1 13.
Answer.

PSEB 11th Class Maths Solutions Chapter 13 Limits and Derivatives Ex 13.1 14

Question 26.
Find \(\lim _{x \rightarrow 0}\) f(x), where f(x) = PSEB 11th Class Maths Solutions Chapter 13 Limits and Derivatives Ex 13.1 15.
Answer.

PSEB 11th Class Maths Solutions Chapter 13 Limits and Derivatives Ex 13.1 16

PSEB 11th Class Maths Solutions Chapter 13 Limits and Derivatives Ex 13.1 17

PSEB 11th Class Maths Solutions Chapter 13 Limits and Derivatives Ex 13.1

Question 27.
Find \(\lim _{h \rightarrow 5}\) f(x), where f(x) = |x| – 5.
Answer.
The given function is f(x) = |x| – 5
when x > 5, put x = 5 + h, where h is small
|x| = |5 + h| = 5 + h
∴ \(\lim _{x \rightarrow 5^{+}}\) f(x) = \(\lim _{h \rightarrow 0}\) [(5 + h) – 5] = \(\lim _{h \rightarrow 0}\) h = 0
when x < 5, put x = 5 – h, where h is small
∴ |5 – h| = 5 – h
∴ \(\lim _{x \rightarrow 5^{-}}\) f(x) = \(\lim _{h \rightarrow 0}\) (5 – h – 5) = \(\lim _{h \rightarrow 0}\) (- h) = 0
∴ \(\lim _{x \rightarrow 5^{-}}\) f(x) = \(\lim _{x \rightarrow 5^{+}}\) f(x) = 0
∴ \(\lim _{h \rightarrow 5}\) f(x) = 0

Question 28.
Suppose f(x) = PSEB 11th Class Maths Solutions Chapter 13 Limits and Derivatives Ex 13.1 18 and if \(\lim _{h \rightarrow 1}\) f(x) = f(1) what are possible values of a and b ?
Answer.
The given function is f(x) = PSEB 11th Class Maths Solutions Chapter 13 Limits and Derivatives Ex 13.1 18
\(\lim _{x \rightarrow 1^{-}}\) f(x) = \(\lim _{x \rightarrow 1}\) (a + bx) = a + b
\(\lim _{x \rightarrow 1^{-}}\) f(x) = \(\lim _{x \rightarrow 1}\) (b – ax) = b – a
f(1) = 4
It is given that \(\lim _{x \rightarrow 1}\) f(x) = f(1).
∴ \(\lim _{x \rightarrow 1^{-}}\) f(x) = \(\lim _{x \rightarrow 1^{+}}\) f(x)
= \(\lim _{x \rightarrow 1}\) f(x) = f(1)
a + b = 4 and b – a = 4.
On solving these two equations, we obtain a = 0 and b = 4.
Thus, the respective possible values of a and b are 0 and 4.

PSEB 11th Class Maths Solutions Chapter 13 Limits and Derivatives Ex 13.1

Question 29.
Let a1, a2, ………. a, be fixed real numbers and define a function f(x) = (x – a1) (x – a2) ………….. (x – an). What is \(\lim _{x \rightarrow a_{1}}\) f(x)? For some a ≠ a1, a2, ………………. an compute \(\lim _{x \rightarrow a}\) f(x).
Answer.

PSEB 11th Class Maths Solutions Chapter 13 Limits and Derivatives Ex 13.1 19

Question 30.
If f(x) = PSEB 11th Class Maths Solutions Chapter 13 Limits and Derivatives Ex 13.1 20 For what value(s) of a does f(x) exists?
Answer.

PSEB 11th Class Maths Solutions Chapter 13 Limits and Derivatives Ex 13.1 21

PSEB 11th Class Maths Solutions Chapter 13 Limits and Derivatives Ex 13.1

Question 31.
If the function f(x) satisfies \(\lim _{x \rightarrow 1} \frac{f(x)-2}{x^{2}-1}\) = π, evaluate \(\lim _{x \rightarrow 1}\) f(x).
Answer.

PSEB 11th Class Maths Solutions Chapter 13 Limits and Derivatives Ex 13.1 22

PSEB 11th Class Maths Solutions Chapter 13 Limits and Derivatives Ex 13.1

Question 32.
If f(x) = PSEB 11th Class Maths Solutions Chapter 13 Limits and Derivatives Ex 13.1 23 For what integers m and n does \(\lim _{x \rightarrow 0}\) f(x) and \(\lim _{x \rightarrow 1}\) f(x) exist?
Answer.

PSEB 11th Class Maths Solutions Chapter 13 Limits and Derivatives Ex 13.1 24

PSEB 8th Class Science Solutions Chapter 13 ਧੁਨੀ

Punjab State Board PSEB 8th Class Science Book Solutions Chapter 13 ਧੁਨੀ Textbook Exercise Questions, and Answers.

PSEB Solutions for Class 8 Science Chapter 13 ਧੁਨੀ

PSEB 8th Class Science Guide ਧੁਨੀ Textbook Questions and Answers

ਪ੍ਰਸ਼ਨ 1.
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈਧੁਨੀ ਸੰਚਾਰਿਤ ਹੋ ਸਕਦੀ ਹੈ –
(ੳ) ਸਿਰਫ਼ ਹਵਾ ਜਾਂ ਗੈਸਾਂ ਵਿੱਚ
(ਅ) ਸਿਰਫ਼ ਠੋਸਾਂ ਵਿੱਚ
(ੲ) ਸਿਰਫ਼ ਵਾਂ ਵਿੱਚ ,
(ਸ) ਠੋਸਾਂ, ਦਵਾਂ, ਗੈਸਾਂ ਵਿੱਚ ।
ਉੱਤਰ-
(ਸ) ਠੋਸਾਂ, ਦਵਾਂ, ਗੈਸਾਂ ਵਿੱਚ ।

ਪ੍ਰਸ਼ਨ 2.
ਹੇਠ ਲਿਖਿਆਂ ਵਿੱਚੋਂ ਕਿਸ ਵਾਕ ਧੁਨੀ ਦੀ ਆਕ੍ਰਿਤੀ ਘੱਟੋ-ਘੱਟ ਹੋਣ ਦੀ ਸੰਭਾਵਨਾ ਹੈ
(ੳ) ਛੋਟੀ ਲੜਕੀ ਦੀ
(ਅ) ਛੋਟੇ ਲੜਕੇ ਦੀ
(ਈ) ਆਦਮੀ ਦੀ
(ਸ) ਔਰਤ ਦੀ ।
ਉੱਤਰ-
(ਈ) ਆਦਮੀ ਦੀ ।

ਪ੍ਰਸ਼ਨ 3.
ਹੇਠ ਲਿਖੇ ਕਥਨ ਠੀਕ (T) ਹਨ ਜਾਂ ਗਲਤ (F) ।
(ਉ) ਧੁਨੀ ਖਲਾਅ ਵਿੱਚ ਸੰਚਾਰਿਤ ਨਹੀਂ ਹੋ ਸਕਦੀ । (T/F)
(ਅ) ਕਿਸੇ ਕੰਪਿਤ ਵਸਤੂ ਦੀਆਂ ਪ੍ਰਤੀ ਸੈਕਿੰਡ ਹੋਣ ਵਾਲੀਆਂ ਡੋਲਨਾਂ ਦੀ ਸੰਖਿਆ ਨੂੰ ਇਸਦਾ ਆਵਰਤਕਾਲ ਕਹਿੰਦੇ ਹਨ । (T/F)
(ਈ) ਜੇ ਕੰਪਨ ਦਾ ਆਯਾਮ ਵੱਧ ਹੈ, ਤਾਂ ਧੁਨੀ ਹੌਲੀ ਹੁੰਦੀ ਹੈ । (T/F)
(ਸ) ਮਨੁੱਖੀ ਕੰਨ ਲਈ ਸੁਣੀਨਯੋਗ ਸੀਮਾ 20 Hz ਤੋਂ 20,000 Hz ਹੈ । (T/F)
(ਹ) ਕੰਪਨ ਦੀ ਆਕ੍ਰਿਤੀ ਜਿੰਨੀ ਘੱਟ ਹੋਵੇਗੀ, ਪਿੱਚ ਓਨੀ ਹੀ ਵੱਧ ਹੋਵੇਗੀ । (T/F)
(ਕ) ਅਣਚਾਹੀ ਜਾਂ ਭੈੜੀ ਲੱਗਣ ਵਾਲੀ ਧੁਨੀ ਨੂੰ ਸੰਗੀਤ ਕਹਿੰਦੇ ਹਨ । (T/F)
(ਖ) ਸ਼ੋਰ ਪ੍ਰਦੂਸ਼ਣ ਅਧੂਰਾ ਬੋਲਾਪਨ ਪੈਦਾ ਕਰ ਸਕਦਾ ਹੈ । (T/F)
ਉੱਤਰ-
(ਉ) T
(ਅ) F
(ਈ) F
(ਸ) 1
(ਹ) F
(ਕ) F
(ਖ) T.

PSEB 8th Class Science Solutions Chapter 13 ਧੁਨੀ

ਪ੍ਰਸ਼ਨ 4.
ਖ਼ਾਲੀ ਸਥਾਨ ਭਰੋ

(i) ਕਿਸੇ ਵਸਤੂ ਦੁਆਰਾ ਇੱਕ ਡੋਲਨ ਨੂੰ ਪੂਰਾ ਕਰਨ ਲਈ ਲਏ ਗਏ ਸਮੇਂ ਨੂੰ ………. ਕਹਿੰਦੇ ਹਨ ।
ਉੱਤਰ-
ਆਵਰਤਕਾਲ

(ii) ਪ੍ਰਬਲਤਾ ਕੰਪਨ ਦੇ ……….. ਨਾਲ ਨਿਰਧਾਰਿਤ ਕੀਤੀ ਜਾਂਦੀ ਹੈ ।
ਉੱਤਰ-
ਆਯਾਮ

(iii) ਆਕ੍ਰਿਤੀ ਦਾ ਮਾਕ……….. ਹੈ ।
ਉੱਤਰ-
ਹਰਟਜ਼

(iv) ਅਣਚਾਹੀ ਧੁਨੀ ਨੂੰ …………. ਕਹਿੰਦੇ ਹਨ ।
ਉੱਤਰ-
ਸ਼ੋਰ

(v) ਧੁਨੀ ਦਾ ਤਿੱਖਾਪਣ ਕੰਪਨਾਂ ਦੀ ……… ਤੋਂ ਨਿਰਧਾਰਿਤ ਕੀਤਾ ਜਾਂਦਾ ਹੈ ।
ਉੱਤਰ-
ਆਤੀ ।

ਪ੍ਰਸ਼ਨ 5.
ਇੱਕ ਪੈਂਡੂਲਮ 4 ਸੈਕਿੰਡ ਵਿੱਚ 40 ਵਾਰ ਡੋਲਨ ਕਰਦਾ ਹੈ । ਇਸਦਾ ਆਵਰਤਕਾਲ ਅਤੇ ਆਵਿਤੀ ਪਤਾ ਕਰੋ ।
ਹੱਲ-
ਡੋਲਨਾਂ ਦੀ ਗਿਣਤੀ = 40
ਡੋਲਨਾਂ ਲਈ ਲੱਗਾ ਕੁੱਲ ਸਮਾਂ = 4 ਸੈਕਿੰਡ
PSEB 8th Class Science Solutions Chapter 13 ਧੁਨੀ 1
= \(\frac{40}{4}\)
= 10 Hz ਉੱਤਰ
PSEB 8th Class Science Solutions Chapter 13 ਧੁਨੀ 2
= 0.1 ਸੈਕਿੰਡ ਉੱਤਰ ·

ਪ੍ਰਸ਼ਨ 6.
ਇੱਕ ਮੱਛਰ ਆਪਣੇ ਖੰਭਾਂ ਨੂੰ 500 ਕੰਪਨ ਪ੍ਰਤੀ ਸੈਕਿੰਡ ਦੀ ਔਸਤ ਦਰ ਨਾਲ ਕੰਪਿਤ ਕਰਕੇ ਧੁਨੀ ਪੈਦਾ ਕਰਦਾ ਹੈ । ਕੰਪਨ ਦਾ ਆਵਰਤਕਾਲ ਕਿੰਨਾ ਹੈ ?
ਹੱਲ-ਆਤੀ = 500 ਕੰਪਨ ਪ੍ਰਤੀ ਸੈਕਿੰਡ = 500 Hz
ਆਵਰਤ ਕਾਲ = ?
ਅਸੀਂ ਜਾਣਦੇ ਹਾਂ, ਆਵਰਤਕਾਲ = PSEB 8th Class Science Solutions Chapter 13 ਧੁਨੀ 3
= \(\frac{1}{500}\)
= \(\frac{2 \times 1}{2 \times 500}\)
= 2 x 10-3 ਸੈਕਿੰਡ ਉੱਤਰ

ਪ੍ਰਸ਼ਨ 7.
ਹੇਠ ਦਿੱਤੇ ਸਾਜ਼ਾਂ ਵਿੱਚ ਉਸ ਭਾਗ ਨੂੰ ਪਛਾਣੋ ਜੋ ਧੁਨੀ ਪੈਦਾ ਕਰਨ ਦੇ ਲਈ ਕੰਪਿਤ ਹੁੰਦਾ ਹੈ
(ੳ) ਢੋਲ
(ਅ) ਸਿਤਾਰ
(ਇ) ਬੰਸਰੀ ।
ਉੱਤਰ

ਸਾਜ਼ਾਂ ਕੰਪਨ ਵਾਲਾ ਭਾਗ
(ਉ ਢੋਲ ਕੱਸੀ ਹੋਈ ਖੁੱਲੀ
(ਅ) ਸਿਤਾਰ ਕੱਸੀ ਹੋਈ ਤਾਰ
(ੲ) ਬੰਸਰੀ ਹਵਾ-ਸਤੰਭ

ਪ੍ਰਸ਼ਨ 8.
ਸ਼ੋਰ ਅਤੇ ਸੰਗੀਤ ਵਿੱਚ ਕੀ ਅੰਤਰ ਹੈ ? ਕੀ ਕਦੇ ਸੰਗੀਤ ਸ਼ੋਰ ਬਣ ਸਕਦੇ ਹਨ ?
ਉੱਤਰ-
ਸ਼ੋਰ ਅਤੇ ਸੰਗੀਤ ਵਿੱਚ ਅੰਤਰ –

ਸ਼ੋਰ ਸੰਗੀਤ
(1) ਇਹ ਚੰਗੀ ਲੱਗਣ ਵਾਲੀ ਧੁਨੀ ਨਹੀਂ ਹੈ । (1) ਇਹ ਚੰਗੀ ਲੱਗਣ ਵਾਲੀ ਧੁਨੀ ਹੈ।
(2) ਇਹ ਤਕਲੀਫ਼ਦਾਇਕ ਹੈ । (2) ਇਹ ਸੁੱਖਦਾਇਕ (ਸੁਖਾਵੀ) ਹੈ ।
(3) ਇਸ ਨਾਲ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ । (3) ਸਿਹਤ ਸਮੱਸਿਆਵਾਂ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ ।

ਹਾਂ, ਸੰਗੀਤ ਉਸ ਅਵਸਥਾ ਵਿੱਚ ਸ਼ੋਰ ਬਣਦਾ ਹੈ ਜਦੋਂ ਇਹ ਬਹੁਤ ਉੱਚਾ ਹੁੰਦਾ ਹੈ ਅਰਥਾਤ ਇਸਦੀ ਤੀਬਰਤਾ ਵੱਧ ਹੁੰਦੀ ਹੈ ।

ਪ੍ਰਸ਼ਨ 9.
ਆਪਣੇ ਵਾਤਾਵਰਣ ਵਿੱਚ ਸ਼ੋਰ ਪ੍ਰਦੂਸ਼ਣ ਦੇ ਸਰੋਤਾਂ ਦੀ ਸੂਚੀ ਬਣਾਉ ।
ਉੱਤਰ-
ਸ਼ੋਰ ਪ੍ਰਦੂਸ਼ਣ ਦੇ ਸਰੋਤ-

  • ਵਾਹਨਾਂ ਦਾ ਸ਼ੋਰ
  • ਲਾਉਡ-ਸਪੀਕਰ
  • ਚੱਲਣ ਵਾਲੀਆਂ ਮਸ਼ੀਨਾਂ
  • ਪਟਾਕੇ
  • ਵਾਤਾਨੁਕੂਲਨ
  • ਰੇਡੀਓ ਅਤੇ ਟੈਲੀਵਿਜ਼ਨ
  • ਰਸੋਈ ਦੇ ਉਪਕਰਨ
  • ਖੋਮਚੇ ਵਾਲੇ ।

PSEB 8th Class Science Solutions Chapter 13 ਧੁਨੀ

ਪ੍ਰਸ਼ਨ 10.
ਵਰਣਨ ਕਰੋ ਕਿ ਸ਼ੋਰ ਪ੍ਰਦੂਸ਼ਣ ਮਨੁੱਖ ਦੇ ਲਈ ਕਿਸ ਤਰ੍ਹਾਂ ਹਾਨੀਕਾਰਕ ਹੈ ?
ਉੱਤਰ-
ਸ਼ੋਰ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵ

  1. ਨੀਂਦ ਘੱਟ ਆਉਣਾ
  2. ਉੱਚ ਰਕਤ ਚਾਪ
  3. ਉਤਸੁਕਤਾ
  4. ਸੁਣਨ ਸ਼ਕਤੀ ਵਿੱਚ ਅੰਸ਼ਿਕ ਘਾਟ (Partial deafness) ।

ਪ੍ਰਸ਼ਨ 11.
ਤੁਹਾਡੇ ਮਾਤਾ-ਪਿਤਾ ਇੱਕ ਮਕਾਨ ਖਰੀਦਣਾ ਚਾਹੁੰਦੇ ਹਨ ਉਹਨਾਂ ਨੂੰ ਇੱਕ ਮਕਾਨ ਸੜਕ ਦੇ ਕੰਢੇ ਉੱਤੇ ਅਤੇ ਦੂਜਾ ਸੜਕ ਤੋਂ ਤਿੰਨ ਗਲੀਆਂ ਛੱਡ ਕੇ ਲੈਣ ਦੀ ਪੇਸ਼ਕਸ਼ (Offer) ਕੀਤੀ ਗਈ ਹੈ । ਤੁਸੀਂ ਆਪਣੇ ਮਾਤਾ-ਪਿਤਾ ਨੂੰ ਕਿਹੜਾ ਮਕਾਨ ਖ਼ਰੀਦਣ ਦਾ ਸੁਝਾਅ ਦਿਓਗੇ ? ਆਪਣੇ ਉੱਤਰ ਦੀ ਵਿਆਖਿਆ ਕਰੋ ।
ਉੱਤਰ-
ਮਾਤਾ-ਪਿਤਾ ਨੂੰ ਸੜਕ ਤੋਂ ਤਿੰਨ ਗਲੀ ਦੂਰ ਵਾਲਾ ਮਕਾਨ ਖਰੀਦਣਾ ਚਾਹੀਦਾ ਹੈ ਕਿਉਂਕਿ ਸੜਕ ਵਾਲੇ ਮਕਾਨ ਦੀਆਂ ਕਈ ਹਾਨੀਆਂ ਹਨ-

  • ਮਕਾਨ ਦੇ ਨੇੜੇ ਲੰਘ ਰਹੇ ਵਾਹਨਾਂ ਦਾ ਸ਼ੋਰ ।
  • ਵਾਹਨਾਂ ਤੋਂ ਨਿਕਲਦਾ ਹੋਇਆ ਧੂੰਆਂ ਅਤੇ ਧੂੜ ।
  • ਟਰੈਫ਼ਿਕ ਵਿੱਚ ਰੁਕਾਵਟ ਹੋਣ ਤੇ ਉੱਚੀ ਆਵਾਜ਼ ਵਾਲੇ ਹਾਰਨਾਂ ਦਾ ਸ਼ੋਰ !

ਪ੍ਰਸ਼ਨ 12.
ਮਨੁੱਖੀ ਕੰਠ ਦਾ ਚਿੱਤਰ ਬਣਾਓ ਅਤੇ ਇਸਦੇ ਕਾਰਜ ਦੀ ਆਪਣੇ ਸ਼ਬਦਾਂ ਵਿੱਚ ਵਿਆਖਿਆ ਕਰੋ ।
ਉੱਤਰ-
ਕੰਠ ਦੀ ਕਾਰਜ ਵਿਧੀ-ਜਦੋਂ ਹਵਾ ਵਾਕ ਤੰਦਾਂ ਵਿੱਚੋਂ ਲੰਘਦੀ ਹੈ ਤਾਂ ਕੰਪਨ ਪੈਦਾ ਹੁੰਦਾ ਹੈ, ਜਿਸ ਦੇ ਸਿੱਟੇ ਵਜੋਂ ਧੁਨੀ ਪੈਦਾ ਹੁੰਦੀ ਹੈ । ਵਾਕ ਤੰਦ ਢਿੱਲੇ, ਮੋਟੇ ਤਣੇ ਹੋਏ ਅਤੇ ਪਤਲੇ ਹੋਣ ਦੀ ਹਾਲਤ ਵਿੱਚ ਵੱਖ-ਵੱਖ ਗੁਣਾਂ ਵਾਲੀ ਵਾਕ ਧੁਨੀ ਪੈਦਾ ਕਰਦੇ ਹਨ ।
PSEB 8th Class Science Solutions Chapter 13 ਧੁਨੀ 4

ਪ੍ਰਸ਼ਨ 13.
ਅਕਾਸ਼ ਵਿੱਚ ਅਕਾਸ਼ੀ ਬਿਜਲੀ ਅਤੇ ਬੱਦਲ ਗੱਜਣ ਦੀ ਘਟਨਾ ਇੱਕੋ ਸਮੇਂ ਅਤੇ ਸਾਡੇ ਤੋਂ ਸਮਾਨ ਦੂਰੀ ਉੱਤੇ ਘਟਿਤ ਹੁੰਦੀ ਹੈ । ਸਾਨੂੰ ਅਕਾਸ਼ੀ ਬਿਜਲੀ ਪਹਿਲਾਂ ਵਿਖਾਈ ਦਿੰਦੀ ਹੈ ਅਤੇ ਬੱਦਲਾਂ ਦੀ ਗਰਜ ਬਾਅਦ ਵਿੱਚ ਸੁਣਾਈ ਦਿੰਦੀ ਹੈ । ਕੀ ਤੁਸੀਂ ਇਸ ਦੀ ਵਿਆਖਿਆ ਕਰ ਸਕਦੇ ਹੋ ?
ਉੱਤਰ-
ਪ੍ਰਕਾਸ਼ ਦਾ ਵੇਗ 3 x 108 m/s ਹੈ, ਜਦੋਂ ਕਿ ਧੁਨੀ ਦਾ ਵੇਗ 340 m/s ਹੈ । ਇਸ ਲਈ ਬਿਜਲੀ ਅਤੇ ਬੱਦਲਾਂ ਦੇ ਗਰਜਣ ਦੀ ਘਟਨਾ ਇੱਕੋ ਸਮੇਂ ਅਤੇ ਇੱਕੋ ਦੂਰੀ ਤੇ ਹੋਣ ਦੇ ਬਾਵਜੂਦ ਵੀ ਸਾਨੂੰ ਬਿਜਲੀ ਦੀ ਚਮਕ ਪਹਿਲਾਂ ਵਿਖਾਈ ਦਿੰਦੀ ਹੈ ਅਤੇ ਬੱਦਲ ਦੇ ਗਰਜਣ ਦੀ ਆਵਾਜ਼ ਬਾਅਦ ਵਿੱਚ ਸੁਣਾਈ ਦਿੰਦੀ ਹੈ ।

PSEB Solutions for Class 8 Science ਧੁਨੀ Important Questions and Answers

ਬਹੁ-ਵਿਕਲਪੀ ਪ੍ਰਸ਼ਨ-ਉੱਤਰ

1. ਧੁਨੀ ਸੰਚਾਰਿਤ ਹੋ ਸਕਦੀ ਹੈ-
(ੳ) ਸਿਰਫ ਹਵਾ ਜਾਂ ਗੈਸਾਂ ਵਿਚ
(ਅ) ਸਿਰਫ ਠੋਸਾਂ ਵਿੱਚ
(ਇ) ਸਿਰਫ ਦੁਵਾਂ ਵਿੱਚ ।
(ਸ) ਠੋਸਾਂ, ਵਾਂ ਅਤੇ ਗੈਸਾਂ ਵਿਚ ।
ਉੱਤਰ-
(ਸ) ਠੋਸਾਂ, ਵਾਂ ਅਤੇ ਗੈਸਾਂ ਵਿਚ ।

2. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਧੁਨੀ ਦੀ ਆਕ੍ਰਿਤੀ ਘੱਟੋ-ਘੱਟ ਹੋਣ ਦੀ ਸੰਭਾਵਨਾ ਹੈ-
(ਉ) ਛੋਟੀ ਲੜਕੀ ਦੀ
(ਅ) ਛੋਟੇ ਲੜਕੇ ਦੀ
(ਇ) ਆਦਮੀ ਦੀ
(ਸ) ਔਰਤ ਵਿੱਚ ।
ਉੱਤਰ-
(ੲ) ਆਦਮੀ ਦੀ ।

3. ਆਤੀ ਦੀ ਇਕਾਈ ਹੈ –
(ਉ) dB
(ਅ) Hz
(ਇ) dB ਅਤੇ Hz
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) Hz.

4. ਮਨੁੱਖੀ ਕੰਨ ਲਈ ਅਣਚਾਹੀ ਵਾਲੀ ਧੁਨੀ ਦੀ ਪ੍ਰਬਲਤਾ ਹੈ-
(ਉ) 60 dB
(ਅ) 10 dB
(ਇ) 90 dB
(ਸ) 30 dB.
ਉੱਤਰ-
(ਇ) 90 dB.

5. ਪਰਾਸ਼ਰਵ (Ultrasonic) ਧੁਨੀ ਹੈ-
(ਉ) 20 Hz ਤੋਂ ਘੱਟ ਆਵਿਤੀ ਵਾਲੀ ਧੁਨੀ
(ਅ) 20 KHz ਤੋਂ ਵੱਧ ਆਵਿਤੀ ਵਾਲੀ ਧੁਨੀ
(ਈ) 20 Hz ਤੋਂ 20000 Hz ਦੇ ਵਿਚਾਲੇ ਵਾਲੀ ਆਤੀ ਦੀ ਧੁਨੀ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) 20 KHz ਤੋਂ ਵੱਧ ਆਵਿਤੀ ਵਾਲੀ ਧੁਨੀ ॥

PSEB 8th Class Science Solutions Chapter 13 ਧੁਨੀ

6. 20°C ਤਾਪਮਾਨ ਤੇ ਧੁਨੀ ਲਗਭਗ ਚਾਲ ਹੈ-
(ਉ) 430 m/s
(ਅ) 304 ms
(ਇ) 340 m/s
3400 m/s.
ਉੱਤਰ-
(ਇ) 340 m/s.

7. ਸਧਾਰਨ ਸਾਹ ਤੋਂ ਆਉਣ ਵਾਲੀ ਧੁਨੀ ਦੀ ਪ੍ਰਬਲਤਾ ਹੈ
(ਉ) 10 dB
(ਅ) 20 dB
(ਇ) 60 dB
(ਸ) 70 dB.
ਉੱਤਰ-
(ਉ) 10 dB.

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਧੁਨੀ ਕੀ ਹੈ ?
ਉੱਤਰ-
ਧੁਨੀ-ਇਹ ਊਰਜਾ ਦਾ ਰੂਪ ਹੈ, ਜੋ ਸੁਣਨ ਦੀ ਸਮਰੱਥਾ ਪ੍ਰਦਾਨ ਕਰਦੀ ਹੈ ।

ਪ੍ਰਸ਼ਨ 2.
ਧੁਨੀ ਕਿਵੇਂ ਪੈਦਾ ਹੁੰਦੀ ਹੈ ?
ਉੱਤਰ-
ਕੰਪਨ ਕਰਦੀਆਂ ਹੋਈਆਂ ਵਸਤੂਆਂ ਦੁਆਰਾ ਧੁਨੀ ਪੈਦਾ ਹੁੰਦੀ ਹੈ ।

ਪ੍ਰਸ਼ਨ 3.
ਧੁਨੀ ਦੀ ਤੀਬਰਤਾ ਕਿਹੜੇ ਕਾਰਕਾਂ ‘ਤੇ ਨਿਰਭਰ ਕਰਦੀ ਹੈ ?
ਉੱਤਰ-
ਧੁਨੀ ਦੀ ਤੀਬਰਤਾ ਕੰਪਨ ਕਰ ਰਹੀਆਂ ਵਸਤੂਆਂ ਦੇ ਆਯਾਮ ‘ਤੇ ਨਿਰਭਰ ਕਰਦੀ ਹੈ ?

ਪ੍ਰਸ਼ਨ 4.
ਜੇ ਕੋਈ ਵਸਤੂ ਇੱਕ ਸੈਕਿੰਡ ਵਿੱਚ 10 ਡੋਲਨ ਕਰਦੀ ਹੈ ਤਾਂ ਉਸਦੀ ਆਕ੍ਰਿਤੀ ਕੀ ਹੈ ?
ਉੱਤਰ-
10 Hz.

ਪ੍ਰਸ਼ਨ 5.
ਧੁਨੀ ਲੱਕੜੀ ਜਾਂ ਪਾਣੀ ਵਿੱਚੋਂ ਕਿਸ ਵਿੱਚ ਤੇਜ਼ ਚਲਦੀ ਹੈ ?
ਉੱਤਰ-
ਠੋਸਾਂ ਵਿੱਚ ਧੁਨੀ ਵਾਂ ਦੀ ਤੁਲਨਾ ਵਿੱਚ ਤੇਜ਼ ਚੱਲਦੀ ਹੈ । ਇਸ ਲਈ ਲੱਕੜੀ ਵਿੱਚ ਧੁਨੀ ਬਹੁਤ ਤੇਜ਼ ਚੱਲਦੀ ਹੈ ।

ਪਸ਼ਨ 6.
ਮਨੁੱਖ ਦੇ ਸਰੀਰ ਦੇ ਉਸ ਭਾਗ ਦਾ ਨਾਂ ਦੱਸੋ ਜਿਸ ਵਿੱਚ ਧੁਨੀ ਪੈਦਾ ਹੁੰਦੀ ਹੈ ?
ਉੱਤਰ-
ਵਾਕ ਯੰਤਰ (Larynx) ।

ਪ੍ਰਸ਼ਨ 7.
ਧੁਨੀ ਦਾ ਕਿਹੜਾ ਗੁਣ ਵੱਖ-ਵੱਖ ਧੁਨੀਆਂ ਨੂੰ ਪਛਾਨਣ ਵਿੱਚ ਸਹਾਇਕ ਹੈ ?
ਉੱਤਰ-
ਧੁਨੀ ਦੇ ਗੁਣ ਜੋ ਵੱਖ-ਵੱਖ ਧੁਨੀਆਂ ਨੂੰ ਪਛਾਨਣ ਵਿੱਚ ਸਹਾਇਕ ਹਨ-

  • ਭਾਰਤੱਵ ਤੇ
  • ਤਿੱਖਾਪਣ ।

ਪ੍ਰਸ਼ਨ 8.
ਮਨੁੱਖੀ ਕੰਨਾਂ ਲਈ ਸੁਣਨ ਦੀ ਆਕ੍ਰਿਤੀ ਦੀ ਰੱਜ ਕੀ ਹੈ ?
ਉੱਤਰ-
20 Hz ਤੋਂ 20000 Hz ਤੱਕ ।

ਪ੍ਰਸ਼ਨ 9.
ਧੁਨੀ ਦੀ ਪ੍ਰਬਲਤਾ ਦਾ ਮਾਕ ਕੀ ਹੈ ?
ਉੱਤਰ-
ਡੈਸੀਬਲ (dB).

PSEB 8th Class Science Solutions Chapter 13 ਧੁਨੀ

ਪ੍ਰਸ਼ਨ 10.
ਸੁਣਨ ਸ਼ਕਤੀ ਘੱਟ ਹੋਣ ਦੇ ਕਾਰਨ ਕੀ ਹਨ ?
ਉੱਤਰ-
ਸਣਨ ਸੰਬੰਧੀ ਰੋਗ, ਚੋਟ, ਵੱਡੀ ਉਮਰ, ਉੱਚਾ ਸ਼ੋਰ ।

ਪ੍ਰਸ਼ਨ 11.
ਸ਼ੋਰ ਦੇ ਉਦਾਹਰਨ ਦਿਓ ।
ਉੱਤਰ-

  • ਫੈਕਟਰੀਆਂ ਵਿੱਚ ਮਸ਼ੀਨਾਂ ਦੀ ਆਵਾਜ਼ ।
  • ਉੱਚੀ ਆਵਾਜ਼ ਕਰ ਰਿਹਾ ਲਾਊਡ ਸਪੀਕਰ ।

ਪ੍ਰਸ਼ਨ 12.
ਕਿਸ ਮਾਕ ਤੇ ਧੁਨੀ ਹਾਨੀਕਾਰਕ ਹੋ ਜਾਂਦੀ ਹੈ ?
ਉੱਤਰ-
80 dB ਤੋਂ ਵੱਧ ਆਵਿਤੀ ਵਾਲੀ ਧੁਨੀ।

ਪ੍ਰਸ਼ਨ 13.
ਕਿਹੜੇ ਕੁਦਰਤੀ ਸਜੀਵ ਸ਼ੋਰ ਪ੍ਰਦੂਸ਼ਣ ਘੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ?
ਉੱਤਰ-
ਦਰੱਖਤ ਅਤੇ ਪੌਦੇ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਠਾਂ ਦਿੱਤੀ ਸਾਰਣੀ ਵਿੱਚ ਧੁਨੀ ਪੈਦਾ ਕਰਨ ਵਾਲੇ ਭਾਗ ਦਾ ਪਤਾ ਕਰਕੇ ਟੇਬਲ ਪੂਰਾ ਕਰੋ।

ਲੜੀ ਨੰ: ਸੁਰ ਸਾਜ਼ ਧੁਨੀ ਪੈਦਾ ਕਰਨ ਵਾਲਾ ਭਾਗ
1. ਵੀਣਾ
2. ਤਬਲਾ

ਉੱਤਰ –

ਲੜੀ ਨੰ: ਸੁਰ ਸਾਜ਼ ਧੁਨੀ ਪੈਦਾ ਕਰਨ ਵਾਲਾ ਭਾਗ
1. ਵੀਣਾ ਕੱਸੀ ਹੋਈ ਤਾਰ
2. ਤਬਲਾ ਕੱਸੀ ਹੋਈ ਝਿਲੀ !

ਪ੍ਰਸ਼ਨ 2.
ਚੰਨ ਤੇ ਇੱਕ ਯਾਤਰੀ ਦੂਜੇ ਯਾਤਰੀ ਨਾਲ ਗੱਲਬਾਤ ਕਰਦਾ ਹੈ । ਕੀ ਦੂਜਾ ਯਾਤਰੀ ਪਹਿਲੇ ਯਾਤਰੀ ਦੀ ਗੱਲ ਸੁਣ ਸਕਦਾ ਹੈ ?
ਉੱਤਰ-
ਚੰਨ ਤੇ ਕੋਈ ਵਾਤਾਵਰਨ ਨਹੀਂ ਹੈ । ਇਸ ਲਈ ਯਾਤਰੀ ਇੱਕ ਦੂਜੇ ਦੀਆਂ ਗੱਲਾਂ ਨਹੀਂ ਸੁਣ ਸਕਦੇ ਕਿਉਂਕਿ ਧੁਨੀ ਦੇ ਸੰਚਾਰਨ ਲਈ ਮਾਧਿਅਮ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 3.
ਮਨੁੱਖ ਧੁਨੀ ਕਿਵੇਂ ਪੈਦਾ ਕਰਦਾ ਹੈ ?
ਉੱਤਰ-
ਮਨੁੱਖੀ ਧੁਨੀ ਦੀ ਉਤਪੱਤੀ-ਮਨੁੱਖੀ ਧੁਨੀ ਕੰਪਨਾਂ ਦਾ ਨਤੀਜਾ ਹੈ । ਇਹ ਵਾਕਯੰਤਰ (Larynx) ਤੋਂ ਪੈਦਾ ਹੁੰਦੀ ਹੈ । ਵਾਕ ਯੰਤਰ ਦੀਆਂ ਪੇਸ਼ੀਆਂ ਵਾਕ ਤੰਦਾਂ ਨੂੰ ਤਾਣ ਦਿੰਦੀਆਂ ਹਨ । ਫੇਫੜਿਆਂ ਵਿੱਚੋਂ ਹਵਾ ਜਦੋਂ ਇਹਨਾਂ ਤੰਦਾਂ ਵਿੱਚੋਂ ਲੰਘਦੀ ਹੈ, ਤਾਂ ਕੰਪਨ ਪੈਦਾ ਹੁੰਦਾ ਹੈ । ਇਹ ਕੰਪਨ ਧੁਨੀ ਪੈਦਾ ਕਰਦੀ ਹੈ ।

ਪ੍ਰਸ਼ਨ 4.
ਅਲਾਸਾਉਂਡ ਕੀ ਹੈ ?
ਉੱਤਰ-
ਅਲਟਾਸਾਊਂਡ (Ultrasound)-ਸਾਡੇ ਕੰਨ 20 ਹਰਟਜ਼ ਤੋਂ ਘੱਟ ਅਤੇ 20.OOO ਹਰਟਜ਼ ਤੋਂ ਵੱਧ ਆਤੀ ਵਾਲੀ ਧੁਨੀ ਨਹੀਂ ਸੁਣ ਸਕਦੇ । 20,000 ਹਰਟਜ਼ ਤੋਂ ਵੱਧ ਆਕ੍ਰਿਤੀ ਵਾਲੀ ਧੁਨੀ ਅਲਟ੍ਰਾਸਾਉਂਡ ਅਖਵਾਉਂਦੀ ਹੈ ।

ਪ੍ਰਸ਼ਨ 5.
ਪਰਾਸਰਵਨ ਧੁਨੀ (ਜਾਂ ਅਲਟ੍ਰਾਸਾਊਂਡ) ਦੇ ਉਪਯੋਗ ਕੀ ਹਨ ?
ਉੱਤਰ-
ਪਰਾਸਰਵਨ ਧੁਨੀ ਦੇ ਉਪਯੋਗ-

  1. ਕੁੱਤੇ ਪਰਾਸਰਵਨ ਧੁਨੀ ਨੂੰ ਸੁਣ ਸਕਦੇ ਹਨ । ਇਸ ਲਈ ਕੁੱਤਿਆਂ ਨੂੰ ਬੁਲਾਉਣ ਲਈ ਲੋਕ ਇਸ ਧੁਨੀ ਦੀ ਵਰਤੋਂ ਕਰਦੇ ਹਨ ।
  2. ਡਾਕਟਰ ਇਸ ਧੁਨੀ ਦੁਆਰਾ ਮਨੁੱਖੀ ਸਰੀਰ ਦੇ ਅੰਦਰੂਨੀ ਅੰਗਾਂ ਦੀਆਂ ਤਸਵੀਰਾਂ ਬਣਾਉਂਦੇ ਹਨ ।

ਪ੍ਰਸ਼ਨ 6.
ਇੱਕ ਬੱਚਾ ਪੌੜੀਆਂ ਦੇ ਸਾਹਮਣੇ ਤਾਲੀ ਵਜਾਉਂਦਾ ਹੈ ਅਤੇ ਮਿੱਠੀ ਧੁਨੀ ਸੁਣਾਈ ਦਿੰਦੀ ਹੈ । ਵਰਣਨ ਕਰੋ ।
ਉੱਤਰ-
ਪੌੜੀਆਂ ਦੇ ਹਰ ਸਟੈਂਪ ਦੀ ਦੂਰੀ ਬੱਚੇ ਤੋਂ ਵੱਧਦੀ ਜਾਂਦੀ ਹੈ । ਜਦੋਂ ਬੱਚਾ ਤਾਲੀ ਵਜਾਉਂਦਾ ਹੈ ਤਾਂ ਧੁਨੀ ਹਰ ਸਟੈਂਪ ਤੇ ਇੱਕੋ ਸਮੇਂ ਅਤੇ ਇੱਕੋ ਜਿਹੀ ਨਹੀਂ ਟਕਰਾਉਂਦੀ । ਇਹ ਛੋਟੇ ਨਿਯਮਿਤ ਅੰਤਰਾਲਾਂ ਤੇ ਟਕਰਾਉਂਦੀ ਹੈ ਅਤੇ ਮੁੜ ਕੇ ਵਾਪਸ ਆਉਂਦੀ ਹੈ । ਇਹ ਧੁਨੀ ਕੰਨਾਂ ਨੂੰ ਚੰਗੀ ਲੱਗਦੀ ਹੈ, ਕਿਉਂਕਿ ਇਹ ਨਿਯਮਿਤ ਰੂਪ ਵਿੱਚ ਵੱਜਦੀ ਹੈ ।

ਪ੍ਰਸ਼ਨ 7.
ਸ਼ੋਰ ਕੀ ਹੈ ? ਇਸਦਾ ਮਾਤਕ ਕੀ ਹੈ ?
ਉੱਤਰ-
ਸ਼ੋਰ ਅਜਿਹੀ ਧੁਨੀ ਹੈ ਜੋ ਕੰਨਾਂ ਨੂੰ ਚੰਗੀ ਨਹੀਂ ਲੱਗਦੀ ਜੋ ਕਿ ਮਿੱਠੀ ਅਤੇ ਹੌਲੀ ਨਹੀਂ ਹੁੰਦੀ, ਸ਼ੋਰ ਕਹਾਉਂਦੀ ਹੈ, ਜਿਵੇਂ ਮਸ਼ੀਨਾਂ, ਵਾਹਨਾਂ, ਪਟਾਖਿਆਂ ਆਦਿ ਦੀ ਧੁਨੀ । ਧੁਨੀ ਦਾ ਮਾਤਕ ਡੇਸੀਬਲ (dB) ਹੈ । ਸ਼ੋਰ ਦੀ ਰੇਂਜ 90 dB-120dB ਹੈ ।

ਪ੍ਰਸ਼ਨ 8.
ਸ਼ੋਰ ਅਤੇ ਸੰਗੀਤ ਵਿੱਚ ਅੰਤਰ ਲਿਖੋ ।
ਉੱਤਰ-
ਸ਼ੋਰ-ਅਜਿਹੀ ਧੁਨੀ ਹੈ ਜੋ ਕੰਨਾਂ ਨੂੰ ਚੰਗੀ ਨਹੀਂ ਲੱਗਦੀ, ਜਦੋਂਕਿ ਸੰਗੀਤ ਇੱਕ ਚੰਗੀ ਲੱਗਣ ਵਾਲੀ ਧੁਨੀ ਹੈ, ਜੋ ਕੰਨਾਂ ਨੂੰ ਪਿਆਰੀ ਲੱਗਦੀ ਹੈ ।

ਪ੍ਰਸ਼ਨ 9.
ਸੁਣਨ ਸ਼ਕਤੀ ਦੀ ਘਾਟ ਵਾਲੇ ਬੱਚੇ ਆਪਸ ਵਿੱਚ ਕਿਵੇਂ ਗੱਲਬਾਤ ਕਰਦੇ ਹਨ ?
ਉੱਤਰ-
ਸੁਣਨ ਸ਼ਕਤੀ ਤੋਂ ਵਾਂਝੇ ਬੱਚੇ ਸੰਕੇਤਾਂ ਦੀ ਭਾਸ਼ਾ ਨਾਲ ਉਦਯੋਗਿਕ ਯੁਕਤੀਆਂ ਦੇ ਪ੍ਰਯੋਗ ਦੁਆਰਾ ਆਪਸ ਵਿੱਚ ਗੱਲਬਾਤ ਕਰਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
(i) ਹੇਠਾਂ ਦਿੱਤੇ ਚਿੱਤਰ ਪਛਾਣੋ ਅਤੇ ਪਤਾ ਲਗਾਓ ?
(ii) ਕਿਹੜਾ ਘੱਟ ਪਿੱਚ ਦੀ ਧੁਨੀ ਪੈਦਾ ਕਰਦਾ ਹੈ ?
(iii) ਕਿਹੜਾ ਉੱਚੀ ਪਿੱਚ ਦੀ ਧੁਨੀ ਪੈਦਾ ਕਰਦਾ ਹੈ ?
PSEB 8th Class Science Solutions Chapter 13 ਧੁਨੀ 5
ਉੱਤਰ-

(i) ਚਿੱਤਰ ਹਨ : (a) ਢੋਲ (b) ਸੀਟੀ ।
(ii) ਢੋਲ ਘੱਟ ਆਕ੍ਰਿਤੀ ਨਾਲ ਕੰਪਿਤ ਹੁੰਦਾ ਹੈ ਅਤੇ ਘੱਟ ਪਿੱਚ ਦੀ ਧੁਨੀ ਪੈਦਾ ਕਰਦਾ ਹੈ ।
(iii) ਸੀਟੀ ਵਧੇਰੀ ਆਕ੍ਰਿਤੀ ਅਤੇ ਉੱਚੀ ਪਿੱਚ ਦੀ ਧੁਨੀ ਪੈਦਾ ਕਰਦੀ ਹੈ ।

ਪ੍ਰਸ਼ਨ 2.
ਹੇਠਾਂ ਚਿੱਤਰ ਵਿਚ ਕੁੱਝ ਸੁਰ ਸਾਜ਼ ਦਿੱਤੇ ਗਏ ਹਨ । ਇਹਨਾਂ ਨੂੰ ਦੇਖ ਕੇ ਹਰੇਕ ਸਾਜ਼ ਵਿਚ ਧੁਨੀ ਪੈਦਾ ਕਰਨ ਵਾਲਾ ਭਾਗ ਦੱਸੋ ।
PSEB 8th Class Science Solutions Chapter 13 ਧੁਨੀ 6
ਉੱਤਰ-

ਸਾਜ਼ ਦਾ ਨਾਂ ਧੁਨੀ ਪੈਦਾ ਕਰਨ ਵਾਲਾ ਭਾਗ
1. ਹਾਰਮੋਨੀਅਮ ਹਵਾ ਕਾਲਮ
2. ਤਬਲਾ ਖਿੱਚੀ ਬਿੱਲੀ
3. ਸਿਤਾਰ ਖਿੱਚੀ ਤਾਰ
4. ਬੰਸਰੀ ਹਵਾ ਕਾਲਮ

ਪ੍ਰਸ਼ਨ 3.
ਦਿੱਤੇ ਗਏ ਚਿੱਤਰ ਦੀ ਪਛਾਣ ਕਰਕੇ ਦੱਸੋ ਕਿ ਇਹ ਕਿਸ ਚੀਜ਼ ਦਾ ਚਿੱਤਰ ਹੈ ਅਤੇ ਇਸ ਦਾ ਕਿਹੜਾ ਭਾਗ ਕੰਪਨ ਕਰਦਾ ਹੈ ਉਸ ਨੂੰ ਲੇਬਲ ਵੀ ਕਰੋ ।
PSEB 8th Class Science Solutions Chapter 13 ਧੁਨੀ 7
ਉੱਤਰ-
ਦਿੱਤਾ ਗਿਆ ਚਿੱਤਰ ਮਨੁੱਖੀ ਕੰਨ ਦਾ ਹੈ । ਇਸ ਵਿਚ ਕੰਨ ਦਾ ਪਰਦਾ ਜੋ ਇਕ ਖਿੱਚੀ ਰਬੜ ਦੀ ਸ਼ੀਟ ਵਾਂਗ ਹੁੰਦਾ ਹੈ ਕੰਪਨ ਕਰਦਾ । ਇਹ ਕੰਪਨਾਂ ਅੰਦਰ ਦੇ ਕੰਨ ਤੱਕ ਭੇਜ ਦਿੱਤੀਆਂ ਜਾਂਦੀਆਂ ਹਨ ।ਉੱਥੋਂ ਸੰਕੇਤਾਂ ਨੂੰ ਦਿਮਾਗ ਤੱਕ ਭੇਜਿਆ ਜਾਂਦਾ ਹੈ ।

PSEB 8th Class Science Solutions Chapter 13 ਧੁਨੀ

ਪ੍ਰਸ਼ਨ 4.
ਚਿੱਤਰ ਨੂੰ ਦੇਖ ਕੇ ਦੱਸੋ ਕਿ ਇਹ ਕਿਸ ਦਾ ਚਿੱਤਰ ਹੈ ? ਇਸ ਦਾ ਕਿਹੜਾ ਭਾਗ ਧੁਨੀ ਪੈਦਾ ਕਰਦਾ ਹੈ ਅਤੇ ਕਿਵੇਂ ?
PSEB 8th Class Science Solutions Chapter 13 ਧੁਨੀ 8
ਉੱਤਰ-
ਇਹ ਮਨੁੱਖੀ ਵਾਕ ਯੰਤਰ ਦਾ ਚਿੱਤਰ ਹੈ । ਇਸ ਵਿਚ ਗਲੇ ਦੇ ਆਰ-ਪਾਰ ਦੋ ਖਿੱਚੇ ਹੋਏ ਸੁਰ ਤੰਦ ਹੁੰਦੇ ਹਨ ਜੋ ਧੁਨੀ ਪੈਦਾ ਕਰਦੇ ਹਨ | ਜਦੋਂ ਬਲ ਪੂਰਵਕ ਫੇਫੜੇ ਹਵਾ ਨੂੰ ਸੁਰ ਤੰਦਾਂ ਦੀ ਝਿਰੀ ਵਿਚੋਂ ਬਾਹਰ ਕੱਢਦੇ ਹਨ ਤਾਂ ਸੁਰ ਤੰਦ ਕੰਪਿਤ ਹੁੰਦੇ ਹਨ ਜਿਸ ਨਾਲ ਧੁਨੀ ਪੈਦਾ ਹੁੰਦੀ ਹੈ ।

ਪ੍ਰਸ਼ਨ 5.
ਆਯਾਮ, ਆਵਰਤਕਾਲ ਅਤੇ ਆਕ੍ਰਿਤੀ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਆਯਾਮ-ਪਿਤ ਵਸਤੁ ਦੁਆਰਾ ਮੱਧ ਸਥਿਤੀ ਤੋਂ ਵੱਧ ਤੋਂ ਵੱਧ ਤੈਅ ਕੀਤੀ ਗਈ ਦੁਰੀ, ਆਯਾਮ ਕਹਾਉਂਦੀ ਹੈ । ਆਵਰਤਕਾਲ-ਇੱਕ ਡੋਲਨ ਨੂੰ ਪੂਰਾ ਕਰਨ ਵਿੱਚ ਲੱਗਿਆ ਸਮਾਂ, ਵਸਤੁ ਦਾ ਆਵਰਤਕਾਲ ਕਹਾਉਂਦਾ ਹੈ | ਆਵਿਤੀ-ਤੀ ਸੈਕਿੰਡ ਹੋਣ ਵਾਲੀ ਡੋਲਨਾਂ ਦੀ ਗਿਣਤੀ ਨੂੰ ਡੋਲਨਾਂ ਦੀ ਆਕ੍ਰਿਤੀ ਕਿਹਾ ਜਾਂਦਾ ਹੈ | ਆਤੀ ਦਾ ਮਾਤ੍ਰਿਕ ਹਰਟਜ਼ (Hz) ਹੈ ।

ਪ੍ਰਸ਼ਨ 6.
ਮੱਛਰਾਂ ਦੁਆਰਾ ਪੈਦਾ ਧੁਨੀ, ਸ਼ੇਰ ਦੀ ਦਹਾੜ ਤੋਂ ਕਿਵੇਂ ਵੱਖ ਹੈ ?
ਉੱਤਰ-
ਧੁਨੀ ਦੀ ਪ੍ਰਬਲਤਾ ਵਸਤੂ ਦੇ ਆਯਾਮ ਤੇ ਨਿਰਭਰ ਕਰਦੀ ਹੈ । ਮੱਛਰਾਂ ਵਿੱਚ ਧੁਨੀ ਖੰਭਾਂ ਦੀ ਫ਼ੜਫੜਾਹਟ ਤੋਂ ਪੈਦਾ ਹੁੰਦੀ ਹੈ । ਜਦੋਂ ਸ਼ੇਰ ਦੀ ਦਹਾੜ ਗਲੇ ਵਿੱਚ ਸਥਿਤ ਵਾਕ ਤੰਦਾਂ ਤੋਂ ਪੈਦਾ ਹੁੰਦੀ ਹੈ । ਮੱਛਰਾਂ ਵਿੱਚ ਧੁਨੀ ਦਾ ਆਯਾਮ ਘੱਟ ਹੁੰਦਾ ਹੈ । ਇਸ ਲਈ ਦੋਨੋਂ ਧੁਨੀਆਂ ਦੀ ਖਿੱਚ ਅਤੇ ਗੁਣ ਵੱਖ ਹੁੰਦੇ ਹਨ ਜਿਸ ਕਰਕੇ ਦੋਨੋਂ ਧੁਨੀਆਂ ਵੱਖਵੱਖ ਅਤੇ ਪਛਾਨਣਯੋਗ ਹੁੰਦੀਆਂ ਹਨ ।

ਪ੍ਰਸ਼ਨ 7.
ਇੱਕ ਪ੍ਰਯੋਗ ਦੁਆਰਾ ਦਰਸਾਓ ਕਿ ਧੁਨੀ ਠੋਸਾਂ ਵਿੱਚੋਂ ਸੰਚਾਰਿਤ ਹੁੰਦੀ ਹੈ ?
ਉੱਤਰ-
ਪ੍ਰਯੋਗ-ਦੋ ਮਾਚਿਸ ਦੀਆਂ ਡੱਬੀਆਂ ਨੂੰ ਧਾਗੇ ਦੇ ਦੋਨੋਂ ਸਿਰਿਆਂ ਤੇ ਬੰਨ੍ਹ । ਆਪਣੇ ਦੋਸਤ ਨੂੰ ਇੱਕ ਮਾਚਿਸ
PSEB 8th Class Science Solutions Chapter 13 ਧੁਨੀ 9
ਦੀ ਡੱਬੀ ਨੂੰ ਕੰਨ ਦੇ ਨੇੜੇ ਰੱਖਣ ਲਈ ਕਹੋ । ਫਿਰ ਧਾਗੇ ਨੂੰ ਕੱਸ ਕੇ ਦੂਜੀ ਡਿੱਬੀ ਵਿੱਚ ਕੁੱਝ ਆਵਾਜ਼ ਪੈਦਾ ਕਰੋ । ਤੁਹਾਡਾ ਮਿੱਤਰ ਇਹ ਆਵਾਜ਼ ਆਸਾਨੀ ਨਾਲ ਸੁਣ ਲਵੇਗਾ । ਇਸ ਤੋਂ ਇਹ ਪ੍ਰਮਾਣਿਤ ਹੁੰਦਾ ਹੈ ਕਿ ਧੁਨੀ ਠੋਸਾਂ ਵਿੱਚੋਂ ਸੰਚਾਰਿਤ ਹੁੰਦੀ ਹੈ ।

ਪ੍ਰਸ਼ਨ 8.
ਇੱਕ ਪ੍ਰਯੋਗ ਦੁਆਰਾ ਸਿੱਧ ਕਰੋ ਕਿ ਧੁਨੀ ਹਵਾ ਦੀ ਤੁਲਨਾ ਵਿੱਚ ਵਾਂ ਵਿੱਚੋਂ ਵੱਧ ਤੇਜ਼ੀ ਨਾਲ ਸੰਚਾਰਿਤ ਹੁੰਦੀ ਹੈ ।
ਉੱਤਰ-
ਧੁਨੀ ਵਾਂ ਵਿੱਚ ਗੈਸਾਂ ਦੀ ਤੁਲਨਾ ਵਿੱਚ ਤੇਜ਼ ਗਤੀ ਨਾਲ ਸੰਚਾਰਿਤ ਹੁੰਦੀ ਹੈ । ਇਸਨੂੰ ਅਸੀਂ ਹੇਠ ਲਿਖੇ ਖ਼ਰ ਦੁਆਰਾ ਸਿੱਧ ਕਰ ਸਕਦੇ ਹਾਂ ਯੋਗ-ਇੱਕ ਲੰਮਾ ਗੁਬਾਰਾ ਲਉ ਅਤੇ ਇਸ ਨੂੰ ਪਾਣੀ ਨਾਲ ਭਰੋ । ਇਸ ਨੂੰ ਕੰਨਾਂ ਦੇ ਨੇੜੇ ਰੱਖੋ ਅਤੇ ਦੂਜੇ ਸਿਰੇ ਤੇ ਉੱਲੀ ਨਾਲ ਖਰੋਚੋ ! ਇੱਕ ਧੁਨੀ ਸੁਣਾਈ ਦੇਵੇਗੀ । ਹੁਣ ਇਸੇ ਕਿਰਿਆ ਨੂੰ ਹਵਾ ਨਾਲ ਭਰੇ ਹੋਏ ਗੁਬਾਰੇ ਨਾਲ ਕਰੋ । ਦੋਨੋਂ ਧਨੀਆਂ ਦੀ ਤੁਲਨਾ ਨਾਲ ਪੱਕਾ ਹੁੰਦਾ ਹੈ ਕਿ ਧੁਨੀ ਦਵਾਂ ਵਿੱਚ ਬਹੁਤ ਤੇਜ਼ ਗਤੀ ਨਾਲ ਸੰਚਾਰਿਤ ਹੁੰਦੀ ਹੈ ।

ਪ੍ਰਸ਼ਨ 9.
ਸੰਗੀਤ ਕੀ ਹੈ ? ਵਾਦ ਯੰਤਰਾਂ ਦੇ ਉਪਯੋਗ ਹੋਣ ਵਾਲੀਆਂ ਵੱਖ-ਵੱਖ ਕੰਪਨ ਕਰਦੀਆਂ ਵਸਤੂਆਂ ਦੇ ਨਾਂ ਲਖੋ :
ਉੱਤਰ-
ਸੰਗੀਤ (Music)-ਧੁਨੀ ਨੂੰ ਵੱਖ-ਵੱਖ ਆਕ੍ਰਿਤੀਆਂ ਅਨੁਸਾਰ ਸੁਰਾਂ ਵਿੱਚ ਪੈਦਾ ਕਰਨ ਨਾਲ ਮਿੱਠੀ ਧੁਨੀ ਪੈਦਾ ਕਰਨਾ, ਸੰਗੀਤ ਕਹਾਉਂਦਾ ਹੈ । ਵਾਦ ਯੰਤਰਾਂ ਵਿੱਚ ਡੋਰੀ, ਬਿੱਲੀ, ਹਵਾ ਸਤੰਭ ਆਦਿ ਦੀ ਵਰਤੋਂ ਹੁੰਦੀ ਹੈ । ਇਸ ਲਈ ਵਾਦ ਯੰਤਰਾਂ ਦੇ ਤਿੰਨ ਵਰਗ ਹਨ-

  • ਤੰਦਾਂ ਵਾਲੇ ਵਾਦ ਯੰਤਰ-ਉਦਾਹਰਨ-ਵਾਇਲਨ, ਸਿਤਾਰ ਆਦਿ ।
  • ਹਵਾ ਸਤੰਭ ਵਾਲੇ ਵਾਦ ਯੰਤਰ-ਉਦਾਹਰਨ-ਬੰਸਰੀ, ਸ਼ਹਿਨਾਈ ਆਦਿ ।
  • ਬਿੱਲੀ ਵਾਲਾ ਵਾਦ ਯੰਤਰ-ਤਬਲਾ, ਮੀਢੰਗਮ ਆਦਿ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇੱਕ ਪ੍ਰਯੋਗ ਦੁਆਰਾ ਦਰਸਾਓ ਕਿ ਧੁਨੀ ਨੂੰ ਸੁਣਨ ਲਈ ਮਾਧਿਅਮ ਦੀ ਲੋੜ ਹੁੰਦੀ ਹੈ ?
ਉੱਤਰ-
ਧੁਨੀ ਨੂੰ ਸੁਣਨ ਲਈ ਮਾਧਿਅਮ ਦੀ ਲੋੜ-ਪਿਤ ਵਸਤੁਆਂ ਤੋਂ ਧੁਨੀ ਕੰਨਾਂ ਤੱਕ ਹਵਾ ਦੇ ਮਾਧਿਅਮ ਦੇ ਅਣੂਆਂ ਦੇ ਕੰਪਨ ਦੁਆਰਾ ਪੁੱਜਦੀ ਹੈ । ਜੇ ਕੰਨ ਅਤੇ ਕੰਪਨ ਵਾਲੀ ਵਸਤੁ ਦੇ ਵਿਚਕਾਰ ਕੋਈ ਮਾਧਿਅਮ ਨਾ ਹੋਵੇ, ਤਾਂ ਧੁਨੀ ਸੁਣਾਈ ਨਹੀਂ ਦੇਵੇਗੀ । ਇਸਦਾ ਅਧਿਐਨ ਅੱਗੇ ਵਰਨਣ ਕੀਤੀ ਕਿਰਿਆ ਦੁਆਰਾ ਕੀਤਾ ਜਾ ਸਕਦਾ ਹੈ ਕਿਰਿਆ ਕਲਾਪ-ਇੱਕ ਲੱਕੜੀ ਦੀ ਸੋਟੀ ਲਓ ਅਤੇ ਇਸ ਦਾ ਇੱਕ ਸਿਰਾ ਕੰਨ ਦੇ ਨੇੜੇ ਰੱਖੋ | ਆਪਣੇ ਕਿਸੇ ਦੋਸਤ ਨੂੰ ਦੂਜੇ ਸਿਰੇ ਤੇ ਖੁਰਚਣ ਲਈ ਕਹੋ । ਤੁਸੀਂ ਖੁਰਚਣ ਦੀ ਆਵਾਜ਼ ਸੁਣ ਸਕਦੇ ਹੋ । ਇਸੇ ਤਰ੍ਹਾਂ ਪਾਣੀ ਨਾਲ ਭਰੇ ਗੁਬਾਰੇ ਅਤੇ ਹਵਾ ਨਾਲ ਭਰੇ ਗੁਬਾਰੇ ਦੁਆਰਾ ਧੁਨੀ ਸੁਣੋ । ਤੁਹਾਨੂੰ ਤਿੰਨੇ ਅਵਸਥਾਵਾਂ ਵਿੱਚ ਧੁਨੀ ਸੁਣਾਈ ਦੇਵੇਗੀ, ਪਰੰਤੁ ਹਵਾ ਵਿੱਚ ਇਸ ਦੀ ਪ੍ਰਬਲਤਾ ਘੱਟ ਹੁੰਦੀ ਹੈ । ਇਸ ਤੋਂ ਸਿੱਧ ਹੁੰਦਾ ਹੈ ਕਿ ਧੁਨੀ ਨੂੰ ਸੁਣਨ ਲਈ ਮਾਧਿਅਮ ਦੀ ਲੋੜ ਹੈ ।
PSEB 8th Class Science Solutions Chapter 13 ਧੁਨੀ 10

PSEB 8th Class Science Solutions Chapter 13 ਧੁਨੀ

ਪ੍ਰਸ਼ਨ 2.
ਸ਼ੋਰ ਪ੍ਰਦੂਸ਼ਣ ਕੀ ਹੈ ? ਇਸਦੇ ਕਾਰਨ ਅਤੇ ਪ੍ਰਭਾਵ ਕੀ ਹਨ ?
ਉੱਤਰ-
ਸ਼ੋਰ ਪ੍ਰਦੂਸ਼ਣ-ਬੇਲੋੜੀ ਧੁਨੀ, ਜੋ ਕੰਨਾਂ ਨੂੰ ਚੰਗੀ ਨਾ ਲੱਗੇ ਅਤੇ ਮਿੱਠੀ ਨਾ ਹੋਵੇ, ਸ਼ੋਰ ਅਖਵਾਉਂਦੀ ਹੈ । ਵਾਤਾਵਰਨ ਵਿੱਚ ਬਹੁਤ ਉੱਚੀ ਧੁਨੀ ਸ਼ੋਰ ਹੁੰਦੀ ਹੈ ।
ਸ਼ੋਰ ਪ੍ਰਦੂਸ਼ਣ ਦੇ ਕਾਰਨ-

  • ਫੈਕਟਰੀਆਂ ਵਿੱਚ ਮਸ਼ੀਨਾਂ ਦੁਆਰਾ ਪੈਦਾ ਧੁਨੀ ।
  • ਲਾਊਡ ਸਪੀਕਰ ।
  • ਜਨਰੇਟਰ ।
  • ਰੇਲਵੇ ਸਟੇਸ਼ਨ ਤੋਂ ਇੰਜਣ ਦੀ ਆਵਾਜ਼ ।
  • ਹਵਾਈ ਅੱਡੇ ।
  • ਸੰਗੀਤ ਪ੍ਰੋਗਰਾਮ ।
  • ਪਟਾਖੇ ।

ਸ਼ੋਰ ਪ੍ਰਦੂਸ਼ਣ ਦੇ ਪ੍ਰਭਾਵ

  1. ਬੋਲਾਪਨ ਸੁਣਨ ਸ਼ਕਤੀ ਦਾ ਘੱਟ ਹੋਣਾ)
  2. ਦਿਲ ਦੀ ਧੜਕਣ ਦਾ ਤੇਜ਼ ਹੋਣਾ ।
  3. ਅੱਖ ਦੀ ਪੁਤਲੀ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਰਾਤ ਨੂੰ ਵਿਖਾਈ ਦੇਣਾ ਬੰਦ ਹੋ ਜਾਂਦਾ ਹੈ ।

PSEB 9th Class Science Important Questions Chapter 5 ਜੀਵਨ ਦੀ ਮੁੱਢਲੀ ਇਕਾਈ

Punjab State Board PSEB 9th Class Science Important Questions Chapter 5 ਜੀਵਨ ਦੀ ਮੁੱਢਲੀ ਇਕਾਈ Important Questions and Answers.

PSEB 9th Class Science Important Questions Chapter 5 ਜੀਵਨ ਦੀ ਮੁੱਢਲੀ ਇਕਾਈ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਪੌਦਾ ਸੈੱਲ ਦੀ ਇਲੈਕਟ੍ਰਾਂਨ ਸੂਖ਼ਮਦਰਸ਼ੀ ਹੇਠਾਂ ਬਣਤਰ ਦਾ ਚਿੱਤਰ ਬਣਾ ਕੇ ਵਰਣਨ ਕਰੋ ।
ਉੱਤਰ-
ਪੌਦਾ ਸੈੱਲ ਦੀ ਇਲੈੱਕਟਾਂਨ ਸੂਖ਼ਮਦਰਸ਼ੀ ਬਣਤਰ-ਅਲਟਾ ਸੂਖ਼ਮਦਰਸ਼ੀ ਦੁਆਰਾ ਪੌਦਾ ਸੈੱਲ ਦੀ ਰਚਨਾ ਹੇਠ ਲਿਖੀ ਹੈ । ਇਸ ਸੂਖ਼ਮਦਰਸ਼ੀ ਦੁਆਰਾ ਵੇਖੇ ਜਾਣ ਤੇ ਸੈੱਲ ਦੇ ਤਿੰਨ ਭਾਗ ਪ੍ਰਤੱਖ ਨਜ਼ਰ ਆਉਂਦੇ ਹਨ ਅਤੇ ਇਹ ਹਨ-
(i) ਸੈੱਲ-ਕੰਧ,
(ii) ਸੈੱਲ ਦਵ ਅਤੇ
(iii) ਨਿਊਕਲੀਅਸ ਜਾਂ ਕੇਂਦਰਕ ।
PSEB 9th Class Science Important Questions Chapter 5 ਜੀਵਨ ਦੀ ਮੁੱਢਲੀ ਇਕਾਈ 1

I. ਸੈੱਲ-ਕੰਧ (Cell wall) – ਪੌਦੇ ਸੈੱਲ ਦੇ ਬਾਹਰਲੇ ਪਾਸੇ ਵੱਲ ਮੌਜੂਦ ਪਰਤ ਨੂੰ ਸੈੱਲ ਕੰਧ ਆਖਦੇ ਹਨ । ਇਹ ਸੈਲੂਲੋਜ਼ ਦੀ ਬਣੀ
ਨਿਊਕਲੀਓਲਸ ਹੋਈ ਹੁੰਦੀ ਹੈ । ਸੈੱਲ ਕੰਧ ਪਾਰਗਮਨੀ (Permeable) ਹੈ । ਇਹ ਸੈੱਲ ਨੂੰ ਆਕਾਰ ਅਤੇ ਸੁਰੱਖਿਆ ਦਿੰਦੀ ਹੈ ।

II. ਸੈੱਲ ਦ੍ਰਵ ਜਾਂ ਸਾਈਟੋਪਲਾਜ਼ਮ (Cytoplasm) – ਇਹ ਜੈਲੀ ਰੂਪੀ (Jelly like) ਲਚਕਦਾਰ ਹੈ ਜਿਹੜਾ ਸੈੱਲ ਕੰਧ ਦੇ ਅੰਦਰਲੇ ਪਾਸੇ ਮੌਜੂਦ ਹੁੰਦਾ ਹੈ । ਇਸ ਦੀ ਪ੍ਰਕਿਰਤੀ ਕੋਲਾਇਡੀ (Colloidal) ਹੈ । ਸੈੱਲਾਂ ਅੰਦਰ ਹੋਣ ਵਾਲੀਆਂ ਸਾਰੀਆਂ ਦੀਆਂ ਸਾਰੀਆਂ ਜੈਵਿਕ ਕਿਰਿਆਵਾਂ ਇਸ ਵਿੱਚ ਹੁੰਦੀਆਂ ਹਨ । ਇਸ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਲਿਪਿਡ (Lipids) ਅਤੇ ਖਣਿਜਾਂ ਦੇ ਲੁਣ ਜਮਾਂ ਕੀਤੇ ਗਏ ਹੁੰਦੇ ਹਨ । ਇਸ ਵਿੱਚ ਹੇਠਾਂ ਲਿਖੇ ਪਿੰਡ ਪਾਏ ਜਾਂਦੇ ਹਨ-
(i) ਪਲਾਸਟਿਡਜ਼ (Plastids) – ਪੌਦਿਆਂ ਦੇ ਸੈੱਲਾਂ ਵਿੱਚ ਪਾਏ ਜਾਣ ਵਾਲੇ ਪਲਾਸਟਿਡਜ਼ ਤਿੰਨ ਪ੍ਰਕਾਰ ਦੇ ਹਨ(ਉ) ਕਲੋਰੋਪਲਾਸਟ, (ਅ) ਕੋਮੋਪਲਾਸਟ ਅਤੇ (ਇ) ਨਿਊਕੋਪਲਾਸਟ ।

(ਉ) ਕਲੋਰੋਪਲਾਸਟ (Chloroplasts) – ਇਹਨਾਂ ਬਣਤਰਾਂ ਵਿੱਚ ਕਲੋਰੋਫਿਲ ਨਾਂ ਦਾ ਵਰਣਕ ਹੁੰਦਾ ਹੈ ਅਤੇ ਇਹਨਾਂ ਵਿੱਚ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਹੁੰਦੀ ਹੈ । ਪੌਦਿਆਂ ਦੇ ਹਰੇ ਰੰਗ ਦਾ ਕਾਰਨ ਕਲੋਰੋਫਿਲ ਹੀ ਹੈ ।

(ਅ) ਕੋਮੋਪਲਾਸਟ (Chromoplasts) – ਇਹਨਾਂ ਪਲਾਸਟਿਡਜ਼ ਦੀ ਰੰਗਤ ਹਰੇ ਰੰਗ ਦੇ ਇਲਾਵਾ, ਹੋਰ ਲਗਪਗ ਸਾਰੇ ਹੀ ਰੰਗਾਂ, ਜਿਵੇਂ ਕਿ ਲਾਲ, ਪੀਲਾ, ਜਾਮਣੀ, ਗੁਲਾਬੀ ਅਤੇ ਸਫੈਦ ਰੰਗ ਮੌਜੂਦ ਹੁੰਦੇ ਹਨ । ਸ਼੍ਰੋਮੋਪਲਾਸਟ ਆਮ ਤੌਰ ‘ਤੇ ਫੁੱਲ ਪੱਤੀਆਂ (Petals) ਅਤੇ ਪੱਕੇ ਹੋਏ ਦਾਦਾਰ ਫਲਾਂ ਤੇ ਛਿਲਕਿਆਂ ਅੰਦਰ ਪਾਏ ਜਾਂਦੇ ਹਨ ।

(ੲ) ਲਿਊਕੋਪਲਾਸਟ (Leucoplast)-
(i) ਇਹ ਰੰਗ ਹੀ ਪਲਾਸਟਿਡ ਹਨ ਜਿਹੜੇ ਕਿ ਪੌਦਿਆਂ ਦੇ ਭੂਮਿਆਈ ਹਿੱਸਿਆਂ (Under ground Parts) ਵਿੱਚ ਪਾਏ ਜਾਂਦੇ ਹਨ । ਇਹ ਭੋਜਨ ਸਟੋਰ ਕਰਨ ਦਾ ਕਾਰਜ ਕਰਦੇ ਹਨ ।

(ii) ਰਸਦਾਨੀਆਂ (Vacuoles) – ਪੌਦਾ ਸੈੱਲ ਵਿੱਚ ਰਸਦਾਨੀਆਂ ਬੜੀਆਂ ਸਪੱਸ਼ਟ ਹਨ ਅਤੇ ਇਹਨਾਂ ਵਿੱਚ ਸੈਂਲ ਰਸ (Cell sap) ਦਾ ਭੰਡਾਰ ਕੀਤਾ ਗਿਆ ਹੁੰਦਾ ਹੈ । ਇਹ ਰਸਦਾਨੀਆਂ ਸੈੱਲਾਂ ਦੇ ਲਗਪਗ 90% ਭਾਗ ਬਣਾਉਣ ਲਈ ਜ਼ਿੰਮੇਵਾਰ ਮੰਨੀਆਂ ਗਈਆਂ ਹਨ । ਇਹ ਰਸਦਾਨੀਆਂ ਸੈੱਲ ਵਿੱਚਲੇ ਅੰਗੜਿਆਂ ਨੂੰ ਸੈੱਲ ਕੰਧ ਵੱਲ ਧੱਕ ਦਿੰਦੀਆਂ ਹਨ । ਇਹ ਰਸਦਾਨੀਆਂ ਸੈੱਲਾਂ ਦੇ ਸਫੀਤੀ ਫੈਲਾਓ ਅਤੇ ਦ੍ਰਿੜ੍ਹਤਾ ਲਈ ਵੀ ਭੂਮਿਕਾ ਨਿਭਾਉਂਦੀਆਂ ਹਨ ।

(iii) ਮਾਈਟੋਕਾਂਡਰੀਆ (Mitochondria) – ਇਹਨਾਂ ਨੂੰ ਸੈੱਲ ਦੇ ਊਰਜਾ ਘਰ (Power House) ਵੀ ਆਖਿਆ ਜਾਂਦਾ ਹੈ । ਇਹ ਭੋਜਨ ਪਦਾਰਥ ਵਿਸ਼ੇਸ਼ ਕਰਕੇ ਕਾਰਬੋਹਾਈਡੇਟਜ਼ ਦਾ ਆਕਸੀਕਰਨ ਕਰਕੇ ਤਾਪ ਊਰਜਾ ਪੈਦਾ ਕਰਦੇ ਹਨ । ਮਾਈਟੋਕਾਂਡਰੀਆ ਨੂੰ ਕੌਡੀਓਸੋਮਜ਼ (Chondriosomes) ਵੀ ਆਖਿਆ ਜਾਂਦਾ ਹੈ ।

(iv) ਐਂਡੋਪਲਾਜ਼ਮੀ ਜਾਲ (Endoplasmic Reticulum) – ਇਹ ਵ ਨਾਲ ਭਰੇ ਤਿੱਲੀ ਰੂਪ ਜਾਲ ਹਨ । ਇਹ ਦੋ ਤਰ੍ਹਾਂ ਦੇ ਹੁੰਦੇ ਹਨ । ਖੁਰਦਰੇ ਐਂਡੋਪਲਾਜ਼ਮੀ ਜਾਲ, ਜਿਸਦੀ ਤਹਿ ਤੇ ਪ੍ਰੋਟੀਨ ਬਣਾਉਣ ਲਈ ਰਾਈਬੋਸੋਮਜ਼ ਲੱਗੇ ਹੁੰਦੇ ਹਨ । ਪੱਧਰੇ ਐਂਡੋਪਲਾਜ਼ਮੀ ਜਾਲ, ਜਿਸਦੇ ਰਾਈਬੋਸੋਮਜ਼ ਨਹੀਂ ਹੁੰਦੇ ਅਤੇ ਇਹ ਲਿਪਿਡ ਦਾ ਰਿਸਾਓ ਕਰਦੇ ਹਨ । ਰਾਈਬੋਸੋਮਜ਼ ਵੱਖਰੇ ਤੌਰ ‘ਤੇ ਸੈੱਲ-ਪਦਾਰਥ ਵਿੱਚ ਵੀ ਹੁੰਦੇ ਹਨ । ਐਂਡੋਪਲਾਜ਼ਮੀ ਜਾਲ ਵਿੱਚ ਪੈਦਾ ਹੋਏ ਕੁੱਝ ਪ੍ਰੋਟੀਨ ਅਤੇ ਲਿਪਿਡ ਸੈੱਲ ਦੇ ਨਵੇਂ ਹਿੱਸੇ ਜਿਵੇਂ ਸੈੱਲ-ਤਿੱਲੀ ਬਣਾਉਣ ਲਈ ਵਰਤੇ ਜਾਂਦੇ ਹਨ | ਕੁੱਝ ਪ੍ਰੋਟੀਨ ਜਦੋਂ ਸੈੱਲ ਅੰਦਰ ਜਾਂ ਬਾਹਰ ਰਿਸਦੇ ਹਨ, ਐਨਜਾਈਮ ਅਤੇ ਹਾਰਮੋਨ ਦੇ ਤੌਰ ‘ਤੇ ਕੰਮ ਕਰਦੇ ਹਨ ।

(v) ਰਾਈਬੋਸੋਮਜ਼ (Ribosomes) – ਲਾਲ ਰਕਤਾਣੂਆਂ ਅਤੇ ਵਿਕਸਿਤ ਸ਼ੁਕਰਾਣੂਆਂ ਤੋਂ ਇਲਾਵਾ ਇਹ ਕੇਰੀਓਟਿਕ ਅਤੇ ਯੁਕੇਰੀਓਟਿਕ ਸਾਰੇ ਸੈੱਲਾਂ ਵਿੱਚ ਪਾਏ ਜਾਂਦੇ ਹਨ | ਹਰ ਰਾਈਬੋਸੋਮ ਦੇ ਦੋ ਭਾਗ ਹੁੰਦੇ ਹਨ । ਇੱਕ ਛੋਟਾ ਸਬ-ਯੂਨਿਟ ਅਤੇ ਇੱਕ ਵੱਡਾ ਸਬ-ਯੂਨਿਟ ਹੁੰਦਾ ਹੈ । ਰਾਈਬੋਸੋਮ ਆਰ. ਐੱਨ. ਏ. (RNA) ਅਤੇ ਪ੍ਰੋਟੀਨ ਦੇ ਬਣੇ ਹੁੰਦੇ ਹਨ । ਇਹ ਸੈੱਲ ਅੰਦਰ ਪ੍ਰੋਟੀਨ ਦਾ ਨਿਰਮਾਣ ਕਰਦੇ ਹਨ ।

(vi) ਗਾਲਜੀ ਕਾਇਆਵਾਂ (Golgi Apparatus) – ਗਾਲਜੀ ਕਾਇਆਵਾਂ ਇੱਕ ਪੱਧਰੇ, ਚਪਟੇ ਅਤੇ ਥੈਲੀਨੁਮਾ ਰਚਨਾਵਾਂ ਦਾ ਸਮੂਹ ਹੈ । ਇਹ ਸਮਾਨੰਤਰ ਲਾਈਨ ਵਿੱਚ ਅਕਸਰ ਇੱਕ-ਦੂਜੇ ਤੇ ਟਿਕੇ ਹੋਏ ਹੁੰਦੇ ਹਨ | ਗਾਲਜੀ ਕਾਇਆਵਾਂ ਸੈੱਲ ਦੇ ਇੱਕ ਰਿਸਾਉਣ ਅੰਗ ਹਨ । ਇਹ ਕਾਇਆਵਾਂ ਐਂਡੋਪਲਾਜ਼ਮੀ ਜਾਲ ਵਿੱਚ ਤਿਆਰ ਪਦਾਰਥਾਂ ਨੂੰ ਇਕੱਠਾ ਕਰਦੀਆਂ ਹਨ ਅਤੇ ਇਸ ਨੂੰ ਪਲਾਜ਼ਮਾ ਤਿੱਲੀ ਅਤੇ ਲਾਈਸੋਸੋਮਜ਼ ਤੱਕ ਸੈੱਲ ਤੋਂ ਬਾਹਰ ਵੱਲ ਲੈ ਕੇ ਜਾਂਦੀਆਂ ਹਨ । ਇਹ ਲਾਈਸੋਸੋਮਜ਼ ਅਤੇ ਪਰਆਕਸੀਸੋਮਜ਼ ਬਣਾਉਣ ਵਿੱਚ ਹੀ ਸਹਾਈ ਹੁੰਦੀਆਂ ਹਨ । ਗਾਲਜੀ ਕਾਇਆਵਾਂ ਨੂੰ ਪੌਦਿਆਂ ਵਿੱਚ ਡਿਕਟਿਉਸੋਮ ਆਖਿਆ ਜਾਂਦਾ ਹੈ ।

III. ਨਿਊਕਲੀਅਸ ਜਾਂ ਕੇਂਦਰਕ (Nucleus) – ਇਹ ਗੋਲ ਆਕਾਰ ਦਾ ਸੈੱਲ ਦੇ ਵਿਚਕਾਰ ਸਥਿਤ ਬਹੁਤ ਹੀ ਮਹੱਤਵਪੂਰਨ ਅੰਗ ਹੈ । ਇਹ ਦੋ ਪਰਤਾਂ ਵਾਲੀ ਮੁਸਾਮਦਾਰ ਕੇਂਦਰਕ ਬਿੱਲੀ (Nuclear membrane) ਨਾਲ ਘਿਰਿਆ ਹੁੰਦਾ ਹੈ । ਇਸ ਦੇ ਅੰਦਰ ਇੱਕ ਤਰਲ ਹੁੰਦਾ ਹੈ ਜਿਸਨੂੰ ਨਿਊਕਲੀਓਪਲਾਜ਼ਮ (Nucleoplasm) ਆਖਦੇ ਹਨ । ਨਿਊਕਲੀਓਪਲਾਜ਼ਮ ਵਿੱਚ ਬਿਨਾਂ ਝਿੱਲੀ ਵਾਲੇ ਇੱਕ ਜਾਂ ਇੱਕ ਤੋਂ ਵੱਧ ਨਿਊਕਲੀਓਲਸ (Nucleolus) ਅਤੇ ਕੂਮੈਟਿਨ (Chromatin) ਹੁੰਦੇ ਹਨ । ਨਿਊਕਲੀਓਲਸ ਵਿੱਚ ਪ੍ਰੋਟੀਨ ਅਤੇ ਆਰ. ਐੱਨ. ਏ. ਭਰਿਆ ਹੁੰਦਾ ਹੈ ਅਤੇ ਇੱਥੇ ਹੀ ਰਾਈਬੋਸੋਮ ਬਣਦੇ ਹਨ । ਕੂਮੈਟਿਨ ਪਤਲਾ ਧਾਗੇ ਜਿਹਾ ਪਦਾਰਥ ਹੁੰਦਾ ਹੈ, ਜੋ ਜਣਨ ਪਦਾਰਥ ਡੀ. ਐੱਨ. ਏ. (DNA) ਅਤੇ ਪ੍ਰੋਟੀਨ ਤੋਂ ਮਿਲ ਕੇ ਬਣਦਾ ਹੈ । ਕੂਮੈਟਿਨ ਤੋਂ ਗੁਣਸੂਤਰ ਬਣਦੇ ਹਨ ਜਿਨ੍ਹਾਂ ਉੱਪਰ ਜੀਨਜ਼ (Genes) ਲੱਗੇ ਹੁੰਦੇ ਹਨ । ਜੀਨਜ਼ ਅਨੁਵੰਸ਼ਿਕ ਸੂਚਨਾ ਦੀ ਇਕਾਈ ਹੁੰਦੇ ਹਨ । ਨਿਊਕਲੀਅਸ ਜਾਂ ਕੇਂਦਰਕ ਸੈੱਲ ਦੀਆਂ ਸਾਰੀਆਂ ਕਿਰਿਆਵਾਂ ਨੂੰ ਕੰਟਰੋਲ ਕਰਦਾ ਹੈ ।

PSEB 9th Class Science Important Questions Chapter 5 ਜੀਵਨ ਦੀ ਮੁੱਢਲੀ ਇਕਾਈ

ਪ੍ਰਸ਼ਨ 2.
ਸੈੱਲ ਦੇ ਕੇਂਦਰਕ ਦੀ ਸੰਰਚਨਾ ਅਤੇ ਕਾਰਜ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸੈੱਲ ਦੇ ਮੱਧ ਵਿੱਚ ਮੌਜੂਦ ਗੋਲਾਕਾਰ ਜਾਂ ਅੰਡਾਕਾਰ ਸੰਰਚਨਾ ਨੂੰ ਕੇਂਦਰਕ ਕਹਿੰਦੇ ਹਨ । ਇਸ ਦੀ ਸਭ ਤੋਂ ਪਹਿਲਾਂ ਰਾਬਰਟ ਬਰਾਉਣ ਨੇ ਖੋਜ ਕੀਤੀ ਸੀ । ਆਮ ਕਰਕੇ ਇੱਕ ਸੈੱਲ ਵਿੱਚ ਇੱਕ ਕੇਂਦਰਕ ਹੁੰਦਾ ਹੈ । ਕੇਂਦਰਕ ਦੇ ਅੱਗੇ ਲਿਖੇ ਮੁੱਖ ਭਾਗ ਹਨ-
(i) ਕੇਂਦਰਕ ਬਿੱਲੀ – ਕੇਂਦਰਕ ਦੇ ਦੁਆਲੇ ਇੱਕ ਦੋਹਰੀ ਪਰਤ ਦਾ ਆਵਰਨ ਹੁੰਦਾ ਹੈ, ਜਿਸ ਨੂੰ ਕੇਂਦਰਕ ਝਿੱਲੀ ਕਹਿੰਦੇ ਹਨ ।ਇਸ ਵਿੱਚ ਕਈ ਛੋਟੇ-ਛੋਟੇ ਛੇਕ ਹੁੰਦੇ ਹਨ ਜਿਨ੍ਹਾਂ ਦੁਆਰਾ ਕੇਂਦਰਕ ਦੇ ਅੰਦਰਲਾ ਦ੍ਰਵ ਕੇਂਦਰ ਤੋਂ ਬਾਹਰ ਜਾ ਸਕਦਾ ਹੈ । ਪ੍ਰੋਕੈਰੀਓਟਿਕ ਸੈਲਾਂ ਵਿੱਚ ਕੇਂਦਰਕ ਝੱਲੀ ਨਹੀਂ ਹੁੰਦੀ ।

(ii) ਕੇਂਦਰਕ-ਦ੍ਰਵ – ਕੇਂਦਰਕ ਬਿੱਲੀ ਨਾਲ ਰੇ ਪਦਾਰਥ ਨੂੰ ਕੇਂਦਰਕ-ਦਵ ਕਹਿੰਦੇ ਹਨ । ਇਹ ਪਾਰਦਰਸ਼ੀ, ਕੋਲਾਇਡੀ ਤਰਲ ਹੁੰਦਾ ਹੈ ਜੋ ਨਿਊਕਲੀ ਪ੍ਰੋਟੀਨ ਤੋਂ ਬਣਿਆ ਹੁੰਦਾ ਹੈ । ਇਸ ਵਿੱਚ ਰਾਈਬੋ ਸੋਸ, ਖਣਿਜ ਲੂਣ ਐਨਜਾਈਮ, ਆਰ. ਐੱਨ. ਏ., ਸ਼੍ਰੋਮੋਟੀਨ, ਧਾਗੇ ਅਤੇ ਕੇਂਦਰਕ ਪਾਇਆ ਜਾਂਦਾ ਹੈ ।
PSEB 9th Class Science Important Questions Chapter 5 ਜੀਵਨ ਦੀ ਮੁੱਢਲੀ ਇਕਾਈ 2

(iii) ਭੋਮੈਟੀਨ ਪਦਾਰਥ – ਕੋਮੋਟੀਨ ਪਦਾਰਥ ਧਾਗੇ ਵਰਗੀਆਂ ਬਾਰੀਕ ਰਚਨਾਵਾਂ ਦਾ ਜਾਲ ਹੁੰਦਾ ਹੈ । ਜਦੋਂ ਕਦੇ ਸੈੱਲ ਦਾ ਵਿਭਾਜਨ ਹੋਣ ਵਾਲਾ ਹੁੰਦਾ ਹੈ ਤਾਂ ਇਹ ਕੋਮੋਸੋਮ ਵਿੱਚ ਸੰਗਠਿਤ ਹੋ ਜਾਂਦਾ ਹੈ । ਕੋਮੋਸੋਮ (ਗੁਣਤਰ ਵਿੱਚ ਅਨੁਵੰਸ਼ਿਕ ਗੁਣ ਹੁੰਦੇ ਹਨ ਜੋ ਮਾਤਾ-ਪਿਤਾ ਤੋਂ DNA (ਡੀਆਕਸੀ ਰਾਈਬੋਨਿਊਕਲਿਕ ਅਮਲ) ਅਣੂ ਦੇ ਰੂਪ ਵਿੱਚ ਅਗਲੀ ਪੀੜੀ ਵਿੱਚ ਜਾਂਦੇ ਹਨ । ਡੀ.ਐੱਨ.ਏ. ਅਤੇ ਪ੍ਰੋਟੀਨ ਤੋਂ ਗੁਣਸੂਤਰ ਬਣਦੇ ਹਨ ਅਤੇ ਇਹਨਾਂ ਵਿੱਚ ਕੋਸ਼ਿਕਾ ਦੇ ਨਿਰਮਾਣ ਅਤੇ ਸੰਗਠਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਮੌਜੂਦ ਹੁੰਦੀਆਂ ਹਨ । ਡੀ. ਐੱਨ. ਏ. ਦੇ ਕਿਰਿਆਤਮਕ ਭਾਗ ਨੂੰ ਜੀਨ ਕਹਿੰਦੇ ਹਨ । ਜਿਸ ਸੈੱਲ ਦਾ ਵਿਭਾਜਨ ਨਹੀਂ ਹੋ ਰਿਹਾ ਹੁੰਦਾ ਉਸ ਵਿੱਚ ਡੀ. ਐੱਨ. ਏ. ਕੋਮੋਟੀਨ ਦੇ ਰੂਪ ਵਿੱਚ ਰਹਿੰਦਾ ਹੈ । ਵੱਖ ਜੀਵਾਂ ਵਿੱਚ ਸ਼੍ਰੋਮੋਸੋਮ ਦੀ ਸੰਖਿਆ ਵੱਖ-ਵੱਖ ਹੁੰਦੀ ਹੈ ਪਰ ਇਕ ਹੀ ਜਾਤੀ ਦੇ ਸਾਰੇ ਪਾਣੀਆਂ ਵਿੱਚ ਇਹਨਾਂ ਦੀ ਗਿਣਤੀ ਇੱਕੋ ਜਿਹੀ ਹੁੰਦੀ ਹੈ । ਕੋਮੋਸੋਮ ਦੀ ਸੰਰਚਨਾ ਵਿੱਚ ਪਰਿਵਰਤਨ ਹੋਣ ਤੇ ਜੀਵ-ਜੰਤੂਆਂ ਵਿੱਚ ਵਖਰੇਵਾਂ ਪੈਦਾ ਹੋ ਜਾਂਦਾ ਹੈ । ਕੇਂਦਰਕ ਵਿੱਚ ਆਰ. ਐੱਨ. ਏ. ਰਾਈਬੋਨਿਊਕਲਿਕ ਅਮਲ ਹੈ ਜੋ ਕੇਂਦਰਿਕਾ ਵਿੱਚ ਪ੍ਰੋਟੀਨ ਸੰਸ਼ਲੇਸ਼ਣ ਵਿੱਚ ਸਹਾਇਕ ਹੁੰਦਾ ਹੈ ।

(iv) ਕੇਂਦਰਿਕਾ – ਸੈੱਲ ਦੇ ਕੇਂਦਰਕ ਵਿੱਚ ਇੱਕ ਜਾਂ ਦੋ ਕੇਂਦਰਿਕਾ ਹੁੰਦੀਆਂ ਹਨ । ਇਸ ਵਿੱਚ ਪ੍ਰੋਟੀਨ, ਆਰ. ਐੱਨ.ਏ. ਅਤੇ ਡੀ.ਐੱਨ.ਏ. ਹੁੰਦੇ ਹਨ । ਪ੍ਰੋਕੈਰੀਓਟਿਕ ਸੈੱਲਾਂ ਵਿੱਚ ਕੇਂਦਰਿਕ ਨਹੀਂ ਹੁੰਦੀ । ਬੈਕਟੀਰੀਆ ਵਰਗੇ ਕੁੱਝ ਜੀਵਾਂ ਵਿੱਚ ਕੋਸ਼ਿਕਾ ਦਾ ਕੇਂਦਰਕ ਭਾਗ ਘੱਟ ਸਪੱਸ਼ਟ ਹੁੰਦਾ ਹੈ, ਕਿਉਂਕਿ ਇਸ ਵਿੱਚ ਕੇਂਦਰਕ ਬਿੱਲੀ ਮੌਜੂਦ ਨਹੀਂ ਹੁੰਦੀ ।

ਕੇਂਦਰਕ ਦੇ ਕਾਰਜ-

  1. ਇਹ ਅਨੁਵੰਸ਼ਿਕ ਲੱਛਣਾਂ ਨੂੰ ਇੱਕ ਪੀੜੀ ਤੋਂ ਦੂਸਰੀ ਪੀੜੀ ਤੱਕ ਸਥਾਨਾਂਤਰਨ ਦਾ ਆਧਾਰ ਹੈ ।
  2. ਇਹ ਕੋਸ਼ਿਕਾ ਵਿਭਾਜਨ ਦੇ ਲਈ ਜ਼ਿੰਮੇਵਾਰ ਹੁੰਦਾ ਹੈ ।
  3. ਇਹ ਕੋਸ਼ਿਕਾ ਦੀਆਂ ਸਾਰੀਆਂ ਢਾਹੂ ਉਸਾਰੂ ਕਿਰਿਆਵਾਂ ਨੂੰ ਕਾਬੂ ਕਰਦਾ ਹੈ ।
  4. ਇਹ ਸਰੀਰ ਦੇ ਵਾਧੇ ਲਈ ਜ਼ਿੰਮੇਵਾਰ ਹੁੰਦਾ ਹੈ ।

ਪ੍ਰਸ਼ਨ 3.
ਹੇਠ ਲਿਖਿਆਂ ‘ਤੇ ਨੋਟ ਲਿਖੋ-
1. ਕਲੋਰੋਪਲਾਸਟ,
2. ਗਾਲਜੀ ਕਾਇਆਵਾਂ ।
ਉੱਤਰ-
1. ਕਲੋਰੋਪਲਾਸਟ (Chloroplast) – ਇਹ ਪਿੰਡ ਪੌਦਿਆਂ ਦੇ ਹਰੇ ਰੰਗ ਵਾਲੇ ਹਿੱਸਿਆਂ ਵਿਸ਼ੇਸ਼ ਕਰਕੇ ਪੱਤਿਆਂ ਵਿੱਚ ਪਾਏ ਜਾਂਦੇ ਹਨ । ਇਹਨਾਂ ਦੀ ਪ੍ਰਤੀ ਸੈੱਲ ਸੰਖਿਆ ਇੱਕ ਤੋਂ ਲੈ ਕੇ 100 ਤੱਕ ਹੋ ਸਕਦੀ ਹੈ । ਇਹਨਾਂ ਦਾ ਆਕਾਰ ਆਮ ਤੌਰ ‘ਤੇ ਤਸ਼ਤਰੀਨੁਮਾ (Saucer shaped) ਹੁੰਦਾ ਹੈ ।

ਕੁੱਝ ਸੈੱਲਾਂ ਵਿੱਚ ਕਲੋਰੋਪਲਾਸਟ ਗੋਲਾਕਾਰ ਆਕਾਰ ਦੇ ਵੀ ਹਨ । ਸਪਾਇਰੋਗਾਇਰਾ (Spirogyra) ਦੇ ਸੈੱਲ ਵਿੱਚ ਵਿਲ ਕਲੋਰੋਪਲਾਸਟ ਫੀਤੇ ਦੀ ਸ਼ਕਲ ਦੇ ਅਤੇ ਸਪਾਇਰਲ ਦੀ ਸ਼ਕਲ ਵਿੱਚ ਕੁੰਡਲਿਤ ਹੁੰਦੇ ਹਨ । (ਚਿੱਤਰ) ਪਰ ਕਲੈਮੀਡੋਮੋਨਾਸ (Chlamydomonas) ਦੇ ਸੈੱਲ ਵਿਚਲੇ ਕਲੋਰੋਪਲਾਸਟ ਦੀ ਸ਼ਕਲ ਪਿਆਲੀ ਵਰਗੀ (Cup Shaped) ਹੁੰਦੀ ਹੈ ।

ਕਲੋਰੋਪਲਾਸਟ ਦੇ ਸਾਰੇ ਪਾਸਿਆਂ ਤੇ ਤਿੱਲੀ ਦੀ ਦੁਹਰੀ ਪਰਤ ਹੁੰਦੀ ਹੈ । ਕਲੋਰੋਪਲਾਸਟ ਦੇ ਅੰਦਰ ਇੱਕ-ਦੂਸਰੇ ਦੇ ਉੱਪਰ ਗੱਠਾਂ (Stacks) ਦੀ ਸ਼ਕਲ ਵਿੱਚ ਤਸ਼ਤਰੀ ਰੂਪੀ ਪਿੰਡਾਂ ਦੇ ਸਮੂਹ ਬਣੇ ਹੋਏ ਹੁੰਦੇ ਹਨ । ਇਹਨਾਂ ਨੂੰ ਥਾਈਲੈਕਾਇਡਜ਼, (Thylakoids) ਆਖਦੇ ਹਨ । ਗ੍ਰੇਨਾ (grana) ਇੱਕ ਦੂਸਰੇ ਨਾਲ ਨੀ ਲੈਮੈਲੀ (Granal lamella) ਦੁਆਰਾ ਜੁੜੇ ਹੁੰਦੇ ਹਨ । ਥਾਈਲੈਕਾਇਡਜ਼, ਸਟਰੋਮਾ ਦੇ ਅੰਦਰ ਇੱਕ-ਦੂਸਰੇ ਦੇ ਉੱਪਰ ਚੜ੍ਹੇ ਹੋਏ ਹੁੰਦੇ ਹਨ । (ਚਿੱਤਰ) ਕਲੋਰੋਪਲਾਸਟ ਵਿੱਚ ਅਨੁਵੰਸ਼ਿਕ ਪਦਾਰਥ ਡੀ. ਐੱਨ. ਏ. (D.N.A.) ਵੀ ਹੁੰਦਾ ਹੈ | ਕਲੋਰੋਪਲਾਸਟ ਵਿੱਚ ਸਮਾਂ ਨਾਂ ਵਾਲਾ ਪਦਾਰਥ ਵੀ ਪਾਇਆ ਜਾਂਦਾ ਹੈ ।

ਕਲੋਰੋਪਲਾਸਟ ਦੇ ਕਾਰਜ-

  • ਕਲੋਰੋਪਲਾਸਟ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਕਰਕੇ CO2 ਅਤੇ H2O ਤੋਂ, ਸੂਰਜ ਦੀ ਰੌਸ਼ਨੀ ਦੀ ਮੌਜੂਦਗੀ ਵਿੱਚ ਭੋਜਨ ਤਿਆਰ ਕਰਦੇ ਹਨ ।
  • ਪ੍ਰਕਾਸ਼ ਸੰਸ਼ਲੇਸ਼ਣ ਦੀ ਪ੍ਰਕਿਰਿਆ ਸਮੇਂ ਆਕਸੀਜਨ ਮੁਕਤ ਹੁੰਦੀ ਹੈ ।
  • ਕਲੋਰੋਪਲਾਸਟ CO2 ਦਾ ਸਥਿਰੀਕਰਨ ਕਰਦੇ ਹਨ । ਇਸ ਤਰ੍ਹਾਂ ਕਰਨ ਨਾਲ ਇਹ ਪਿੰਡ ਵਾਯੂਮੰਡਲ ਵਿੱਚ CO2 ਦੀ ਮਾਤਰਾ ‘ਤੇ ਕੰਟਰੋਲ ਰੱਖਦੇ ਹਨ ।
  • ਕੋਲੋਰੋਪਲਾਸਟ ਕੁੱਝ ਹਾਲਤਾਂ ਵਿੱਚ ਸ਼੍ਰੋਮੋਪਲਾਸਟਾਂ ਵਿੱਚ ਬਦਲ ਜਾਂਦੇ ਹਨ ਜਿਵੇਂ ਕਿ ਫਲਾਂ ਦੇ ਛਿੱਲੜ ।

PSEB 9th Class Science Important Questions Chapter 5 ਜੀਵਨ ਦੀ ਮੁੱਢਲੀ ਇਕਾਈ 3
2. ਗਾਲਜੀ ਕਾਈਆਵਾਂ (Golgi Apparatus) – ਇਹਨਾਂ ਨੂੰ ਗਾਲਜੀ ਅਪ੍ਰੇਟਸ ਜਾਂ ਗਾਲਜੀ ਕੰਪਲੈਕਸ (ਗਾਲਜੀ ਸਮੂਹ) ਵੀ ਆਖਦੇ ਹਨ ।
ਇਹ ਪਿੰਡ ਪੱਲੀ ਸੈਕਰਾਈਡਜ਼, ਲਿਪਿਡਜ਼ ਅਤੇ ਹੋਰਨਾਂ ਪਦਾਰਥਾਂ ਦੀ ਰਹਿੰਦ-ਖੂੰਹਦ ਨੂੰ ਸੈੱਲਾਂ ਵਿੱਚੋਂ ਬਾਹਰ ਕੱਢਣ ਦਾ ਕਾਰਜ ਕਰਦੇ ਹਨ ।

ਪੌਦਿਆਂ ਵਿੱਚ ਇਹ ਪਿੰਡ ਸੈੱਲ ਕੰਧ ਦੇ ਬਣਨ ਵਿੱਚ ਸਹਾਈ ਮੰਨੀ ਗਈ ਹੈ । ਗਾਲਜੀ ਪਿੰਡ ਥੈਲੀਆਂ, ਪਟਕਾਵਾਂ ਅਤੇ ਨਲੀਆਂ ਦੀਆਂ ਬਣੀਆਂ ਹੁੰਦੀਆਂ ਹਨ । ਇਹ ਥੈਲੀ ਜਾਂ ਥੈਲੇ ਦੇ ਸਮਾਨ ਹੁੰਦੀਆਂ ਹਨ ਅਤੇ ਇਹ ਥੈਲੀਆਂ ਜਾਂ ਪਟਕਾਵਾਂ ਇੱਕ ਦੂਸਰੇ ਦੇ ਉੱਪਰ ਸਥਿਤ ਹੁੰਦੀਆਂ ਹਨ ।
PSEB 9th Class Science Important Questions Chapter 5 ਜੀਵਨ ਦੀ ਮੁੱਢਲੀ ਇਕਾਈ 4
ਇਹਨਾਂ ਦੀ ਸੰਖਿਆ ਕੁੱਝ ਤੋਂ ਲੈ ਕੇ ਕਾਫ਼ੀ ਤੱਕ ਹੋ ਸਕਦੀ ਹੈ । ਵੈਸੀਕਲ, ਰਸਦਾਨੀ ਅਤੇ ਸਿਸਟਰਾਨੀ ਗਾਲਜੀ ਕਾਈਆਵਾਂ (Golgi Apparatus) ਦੇ ਤਿੰਨ ਭਾਗ ਹਨ । ਰਸਦਾਨੀਆਂ ਦੀ ਉਤਪੱਤੀ ਸਿਸਟਰਾਨੀ ਤੋਂ ਹੁੰਦੀ ਹੈ । ਇਹਨਾਂ ਦਾ ਕਾਰਜ ਰਿਸਾਓ (Secretary) ਵੀ ਹੈ ।

PSEB 9th Class Science Important Questions Chapter 5 ਜੀਵਨ ਦੀ ਮੁੱਢਲੀ ਇਕਾਈ

ਪ੍ਰਸ਼ਨ 4.
ਮਾਈਟੋਕਾਂਡਰੀਆ ਦਾ ਸਚਿੱਤਰ ਵਰਣਨ ਕਰੋ । ਇਸ ਨੂੰ ਸੈੱਲ ਦਾ ਊਰਜਾ ਘਰ ਕਿਉਂ ਆਖਿਆ ਜਾਂਦਾ ਹੈ ?
ਉੱਤਰ-
ਮਾਈਟੋਕਾਂਡਰੀਆ (Mitochondria) – ਸੈੱਲ ਵਿੱਚ ਇਹ ਬਹੁਤ ਹੀ ਸੂਖ਼ਮ ਨਿੱਕਾ ਅੰਗੜਾ ਹੈ, ਜਿਹੜਾ ਸੈੱਲਾਂ ਵਿੱਚ ਬਹੁਤ ਜ਼ਿਆਦਾ ਸੰਖਿਆ ਵਿੱਚ ਪਾਇਆ ਜਾਂਦਾ ਹੈ । ਇਹਨਾਂ ਦੇ ਆਕਾਰ ਦੀ ਰੇਂਜ਼ 0.5 ਮਾਈਕ੍ਰਾਂਨ ਤੋਂ ਲੈ ਕੇ 2 ਮਾਈਕ੍ਰਾਂਨ ਤੱਕ ਹੁੰਦੀ ਹੈ । ਅਮੀਬਾ ਦੀਆਂ ਕੁੱਝ ਜਾਤੀਆਂ ਵਿੱਚ ਇਹਨਾਂ ਦੀ ਸੰਖਿਆ 5,00,000 ਦੇ ਕਰੀਬ ਹੈ । ਇਹਨਾਂ ਨੂੰ ਕੇਵਲ ਇਲੈੱਕਟ੍ਰਾਨ ਸੂਖ਼ਮਦਰਸ਼ੀ ਦੁਆਰਾ ਹੀ ਵੇਖਿਆ ਜਾ ਸਕਦਾ ਹੈ । ਆਕਾਰ ਵਿੱਚ ਇਹ ਧਾਗਾ ਨੁਮਾ, ਛੜ ਰੂਪੀ ਅਤੇ ਗੋਲਾਕਾਰ ਹਨ । ਹਰੇਕ ਮਾਈਟੋਕਾਂਡਰੀਆ ਦੇ ਬਾਹਰਲੇ ਪਾਸੇ ਪ੍ਰੋਟੀਨੀ ਪਦਾਰਥਾਂ ਦੀ ਦੋਹਰੀ ਪਰਤ ਵਾਲੀ ਝਿੱਲੀ ਹੁੰਦੀ ਹੈ ।
PSEB 9th Class Science Important Questions Chapter 5 ਜੀਵਨ ਦੀ ਮੁੱਢਲੀ ਇਕਾਈ 5
ਅੰਦਰਲੇ ਪਾਸੇ ਵੱਲ ਮਾਈਟੋਕਾਂਡਰੀਆ ਦੀ ਅੰਦਰਲੀ ਪਰਤ ਮਹੀਨ ਵੱਧਰਾਂ ਦੇ ਰੂਪ ਵਿੱਚ ਵਧੀ ਹੋਈ ਹੁੰਦੀ ਹੈ । ਇਹਨਾਂ ਵੱਧਰਾਂ (Out growths) ਨੂੰ ਕ੍ਰਿਸਟੀ (Cristae) ਆਖਿਆ ਜਾਂਦਾ ਹੈ ।
ਮਾਈਟੋਕਾਂਡਰੀਆ ਦੇ ਅੰਦਰਲੇ ਪਾਸੇ ਵਿੱਚ ਮੌਜੂਦ ਪਦਾਰਥ ਨੂੰ ਮੈਟ੍ਰਿਕਸ (Matrix) ਆਖਦੇ ਹਨ । ਕ੍ਰਿਸਟੀ ਮੈਬ੍ਰਿਕਸ ਨਾਲੋਂ ਭਾਰੇ ਹੁੰਦੇ ਹਨ । ਮਾਈਟੋਕਾਂਡਰੀਆ ਵਿੱਚ DNA ਵੀ ਹੁੰਦਾ ਹੈ ।

ਮਾਈਟੋਕਾਂਡਰੀਆ ਊਰਜਾ ਘਰ ਵਜੋਂ – ਮਾਈਟੋਕਾਂਡਰੀਆ ਵਿੱਚ ਕੁੱਝ ਅਜਿਹੇ ਐਨਜ਼ਾਈਮ ਹੁੰਦੇ ਹਨ, ਜਿਨ੍ਹਾਂ ਵਿੱਚ ਭੋਜਨ ਪਦਾਰਥਾਂ, ਵਿਸ਼ੇਸ਼ ਕਰਕੇ ਕਾਰਬੋਹਾਈਡੇਟਸ ਨੂੰ ਆਕਸੀਕ੍ਰਿਤ ਕਰਨ ਦੀ ਸਮਰੱਥਾ ਹੁੰਦੀ ਹੈ । ਭੋਜਨ ਪਦਾਰਥਾਂ ਦੇ ਆਕਸੀਕਰਣ ਹੋਣ ਨਾਲ ਉਰਜਾ ਪੈਦਾ ਹੁੰਦੀ ਹੈ । ਇਹ ਉਰਜਾ ਸਜੀਵਾਂ ਦੀਆਂ ਜੈਵਿਕ ਕਿਰਿਆਵਾਂ ਕਰਨ ਲਈ ਜ਼ਿੰਮੇਵਾਰ ਹੁੰਦੀ ਹੈ । ਇਸ ਵਜ੍ਹਾ ਕਰਕੇ, ਕਿ ਮਾਈਟੋਕਾਂਡਰੀਆ ਊਰਜਾ ਪੈਦਾ ਕਰਦੇ ਹਨ, ਇਹਨਾਂ ਨੂੰ ਸੈੱਲ ਦੇ ਊਰਜਾ ਘਰ ਆਖਿਆ ਗਿਆ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸੈੱਲ ਕੀ ਹੈ ? ਸੈੱਲ ਦੇ ਮੁੱਖ ਕਾਰਜ ਦੱਸੋ ।
ਉੱਤਰ-
ਸੈੱਲ (Cell) – ਇਹ ਬਣਤਰ ਦੀ ਅਤੇ ਕਿਰਿਆ ਦੀ ਇਕਾਈ ਹੈ ਜਿਸ ਵਿੱਚ ਜੀਵਨ ਹੁੰਦਾ ਹੈ । ਸੈੱਲ ਵਿੱਚ ਜੀਵ ਵ (Protoplasm) ਪਾਇਆ ਜਾਂਦਾ ਹੈ । ਇਹ ਬਣਤਰ ਸੈੱਲ ਤਿੱਲੀ (ਜੰਤੂਆਂ ਦੇ ਸੈੱਲਾਂ ਵਿੱਚ) ਜਾਂ ਸੈੱਲ ਕੰਧ (ਪੌਦਾ ਸੈੱਲਾਂ ਵਿੱਚ) ਦੁਆਰਾ ਘਿਰੀ ਹੋਈ ਹੁੰਦੀ ਹੈ ।
ਸੈੱਲ ਦੇ ਮੁੱਖ ਕਾਰਜ

  1. ਇਹ ਪਾਚਨ ਵਿੱਚ ਸਹਾਇਤਾ ਕਰਦਾ ਹੈ ।
  2. ਇਹ ਊਰਜਾ ਉਤਪੰਨ ਕਰਨ ਵਿੱਚ ਸਹਾਈ ਹੁੰਦਾ ਹੈ ।
  3. ਇਹ ਪਦਾਰਥਾਂ ਦੀ ਵੰਡ ਵਿੱਚ ਸਹਾਇਤਾ ਕਰਦਾ ਹੈ ।
  4. ਇਹ ਪਦਾਰਥਾਂ ਦੇ ਸੰਸ਼ਲੇਸ਼ਣ ਵਿੱਚ ਸਹਾਈ ਹੁੰਦਾ ਹੈ ।

ਪ੍ਰਸ਼ਨ 2.
ਯੁਕੇਰੀਓਟੀ ਸੈੱਲ (Eukaryotic cell) ਕਿਸ ਨੂੰ ਆਖਦੇ ਹਨ ?
ਉੱਤਰ-
ਯੂਕੇਰੀਓਟੀ ਸੈੱਲ – ਉਹ ਸੈਂਲ ਜਿਸ ਵਿੱਚ ਸਪੱਸ਼ਟ ਕੇਂਦਰਕ ਜਾਂ ਨਿਊਕਲੀਅਸ ਹੋਵੇ, ਯੂਕੇਰੀਓਟੀ ਸੈੱਲ ਅਖਵਾਉਂਦਾ ਹੈ । ਨਿਊਕਲੀਅਸ, ਨਿਉਕਲੀ ਝਿੱਲੀ ਨਾਲ ਸਾਰੇ ਪਾਸਿਆਂ ਤੋਂ ਘਿਰਿਆ ਹੋਇਆ ਹੁੰਦਾ ਹੈ । ਇਸ ਸੈੱਲ ਵਿੱਚ ਸੈੱਲ ਦਵ (Cytoplasm) ਵੀ ਸਪੱਸ਼ਟ ਹੁੰਦਾ ਹੈ ।
ਉਦਾਹਰਨ – ਜੰਤੂ ਅਤੇ ਪੌਦਾ ਸੈੱਲ ।

ਪ੍ਰਸ਼ਨ 3.
ਪੋਕੇਰੀਓਟੀ ਸੈੱਲ ਕਿਸ ਨੂੰ ਆਖਦੇ ਹਨ ?
ਉੱਤਰ-
ਪ੍ਰੋਕੇਰੀਓਟੀ ਸੈੱਲ-ਜਿਸ ਸੈੱਲ ਵਿੱਚ ਕੇਂਦਰਕ ਜਾਂ ਨਿਊਕਲੀਅਸ ਸਪੱਸ਼ਟ ਨਾ ਹੋਵੇ ਅਤੇ ਨਿਊਕਲੀ ਖੇਤਰ (Nuclear Zone) ਨਿਊਕਲੀ ਝਿੱਲੀ ਦੁਆਰਾ ਨਾ ਘਿਰਿਆ ਹੋਵੇ, ਉਸ ਸੈੱਲ ਨੂੰ ਪੋਕੇਰੀਓਟੀ ਸੈਂਲ ਆਖਦੇ ਹਨ ।
ਉਦਾਹਰਨ – ਜੀਵਾਣੁ (Bacteria) ਸੈੱਲ ਅਤੇ ਨੀਲੀ-ਹਰੀ ਕਾਈ ਦੇ ਸੈੱਲ (Cells of Blue-green Algae) ।

ਪ੍ਰਸ਼ਨ 4.
ਪਲਾਜ਼ਮਾ ਬਿੱਲੀ ਅਤੇ ਸੈੱਲ ਕੰਧ ਵਿੱਚ ਕੀ ਅੰਤਰ ਹੈ ?
ਉੱਤਰ-
ਪਲਾਜ਼ਮਾ ਤਿੱਲੀ ਅਤੇ ਸੈੱਲ ਕੰਧ ਵਿੱਚ ਅੰਤਰ-

ਪਲਾਜ਼ਮਾ ਬਿੱਲੀ (Plasma Membrane) ਸੈੱਲ ਕੰਧ (Cell Wall)
(1) ਪਲਾਜ਼ਮਾ ਤਿੱਲੀ ਜੰਤੂਆਂ ਅਤੇ ਪੌਦਿਆਂ ਦੇ ਸੈੱਲਾਂ ਵਿੱਚ ਜੀਵ ਵ ਦੇ ਚਾਰੇ ਪਾਸੇ ਪਾਈ ਜਾਂਦੀ ਹੈ । (1) ਸੈੱਲ ਕੰਧ ਕੇਵਲ ਪੌਦਾ ਸੈੱਲ ਵਿੱਚ ਹੀ ਪਾਈ ਜਾਂਦੀ ਹੈ ।
(2) ਇਹ ਪ੍ਰੋਟੀਨਾਂ ਆਦਿ ਦੀ ਬਣੀ ਹੁੰਦੀ ਹੈ । (2) ਇਹ ਸੈਲੂਲੋਜ਼ ਜਟਿਲ ਕਾਰਬੋਹਾਈਡਰੇਟ) ਦੀ ਬਣੀ ਹੋਈ ਹੈ ।
(3) ਇਸ ਦਾ ਸੁਭਾਅ ਨਰਮ ਅਤੇ ਲਚਕੀਲਾ ਹੁੰਦਾ ਹੈ । (3) ਇਸ ਦਾ ਸੁਭਾਅ ਸਖ਼ਤ ਹੁੰਦਾ ਹੈ ਅਤੇ ਇਹ ਲਚਕੀਲੀ ਨਹੀਂ ਹੁੰਦੀ ।

ਪ੍ਰਸ਼ਨ 5.
ਸੈੱਲ ਵਿਚਲੇ ਦੋ ਨਿਉਕਲਿਕ ਐਸਿਡਾਂ ਦੇ ਨਾਂ ਲਿਖੋ । ਉਹਨਾਂ ਦੇ ਕੀ ਕਾਰਜ ਹਨ ?
ਉੱਤਰ-

  1. ਡੀ. ਐੱਨ. ਏ. (D.N.A.) ਜਾਂ ਡੀਆਕਸੀ ਰਾਈਬੋਨਿਉਕਲਿਕ ਐਸਿਡ ਅਤੇ
  2. ਆਰ. ਐੱਨ. ਏ. (R.N.A.) ਜਾਂ ਰਾਈਬੋਜ਼ ਨਿਉਕਲਿਕ ਐਸਿਡ ।

ਡੀ. ਐੱਨ. ਏ. (D.N.A.) – ਜੀਨਜ਼ D.N.A. ਵਿੱਚ ਹੁੰਦੇ ਹਨ ਅਤੇ ਇਹਨਾਂ ਦਾ ਮੁੱਖ ਕੰਮ ਅਣੂਵੰਸ਼ਿਕਤਾ (Heredity) ਹੈ । ਜਿਸ ਦੁਆਰਾ ਗੁਣ ਮਾਪੇ ਸੈੱਲ (Parent Cell) ਤੋਂ ਅਗਲੀ ਸੰਤਾਨ ਸੈੱਲਾਂ ਵਿੱਚ ਜਾਂਦੇ ਹਨ । ਇਸ ਤਰ੍ਹਾਂ ਡੀ. ਐੱਨ. ਏ. ਇੱਕ ਪੀੜੀ ਤੋਂ ਅਗਲੀ ਸੰਤਾਨ ਪੀੜ੍ਹੀ ਵਿੱਚ ਪਿਤਰੀ ਗੁਣਾਂ (Parental Characters) ਨੂੰ ਲਿਜਾਣ ਦਾ ਕਾਰਜ ਕਰਦਾ ਹੈ । ਇਹ ਤੇਜ਼ਾਬ ਕੋਮੋਸੋਮਾ ਵਿੱਚ ਹੁੰਦਾ ਹੈ ।

ਆਰ. ਐੱਨ. ਏ. (R.N.A.) ਦੇ ਕਾਰਜ – ਆਰ. ਐੱਨ. ਏ. ਕਈ ਪ੍ਰਕਾਰ ਦੇ ਵਿਸ਼ਾਣੂਆਂ (Viruses) ਵਿੱਚ ਅਣੂਵੰਸ਼ਿਕਤਾ ਲਈ ਜ਼ਿੰਮੇਵਾਰ ਹੈ । ਆਰ. ਐੱਨ. ਏ. ਪ੍ਰੋਟੀਨ ਸੰਸ਼ਲੇਸ਼ਣ ਵਿੱਚ ਵੀ ਸਹਾਇਤਾ ਕਰਦਾ ਹੈ ।

PSEB 9th Class Science Important Questions Chapter 5 ਜੀਵਨ ਦੀ ਮੁੱਢਲੀ ਇਕਾਈ

ਪ੍ਰਸ਼ਨ 6.
ਜੀਨ ਕੀ ਹੁੰਦਾ ਹੈ ? ਇਸ ਦੇ ਕਾਰਜ ਲਿਖੋ ।
ਉੱਤਰ-
ਜੀਨ (Gene) – ਸੈੱਲਾਂ ਵਿੱਚ ਮਿਲਣ ਵਾਲੇ ਜੀਨਜ਼ ਵਿਸ਼ੇਸ਼ ਕਿਸਮ ਦੀਆਂ ਇਕਾਈਆਂ ਹਨ ਜਿਹੜੀਆਂ ਕੋਮੋਸੋਮਾਂ (ਗੁਣਸੂਤਰਾਂ ਉੱਤੇ ਸਥਿਤ ਹੁੰਦੀਆਂ ਹਨ । ਇਹ ਇਕਾਈਆਂ ਪ੍ਰਾਣੀਆਂ ਅਤੇ ਪੌਦਿਆਂ ਦੇ ਗੁਣਾਂ/ਲੱਛਣਾਂ ਨੂੰ ਨਿਯੰਤ੍ਰਿਤ ਕਰਦੀਆਂ ਹਨ ਅਤੇ ਅਣੂਵੰਸ਼ਿਕਤਾ ਲਈ ਉੱਤਰਦਾਈ ਹਨ ।
ਜੀਨਜ਼ ਗੁਣਸੂਤਰਾਂ ਉੱਪਰ ਲੰਬੇ ਰੁੱਖ ਤੇ ਤਰਤੀਬੇ ਹੋਏ ਹੁੰਦੇ ਹਨ । ਇਹ D.N.A. ਦਾ ਭਾਗ ਹਨ ।

ਕਾਰਜ (Functions)-

  1. ਜੀਨਜ਼ ਸਜੀਵਾਂ ਵਿੱਚ ਲੱਛਣਾਂ ਦੇ ਉਤਪੰਨ ਹੋਣ ਲਈ ਜ਼ਿੰਮੇਵਾਰ ਹਨ ।
  2. ਜੀਨਜ਼ ਸਜੀਵਾਂ ਦੀ ਲੰਬਾਈ ਅਤੇ ਸ਼ਕਲ ਨਿਰਧਾਰਿਤ ਕਰਦੇ ਹਨ ।
  3. ਜੀਨਜ਼ ਸਰੀਰ ਵਿੱਚ ਵਰਣਕਾਂ ਦੇ ਉਤਪੰਨ ਹੋਣ ਵਿੱਚ ਵੀ ਭੂਮਿਕਾ ਨਿਭਾਉਂਦੇ ਹਨ ।

ਪ੍ਰਸ਼ਨ 7.
ਸੈੱਲ ਵਿੱਚ ਕਿਹੜੇ-ਕਿਹੜੇ ਅੰਗਾਂ ਨੂੰ ‘ਪਾਚਕ’ ਪੋਟਲੀ ਕਹਿੰਦੇ ਹਨ ਅਤੇ ਕਿਉਂ ?
ਉੱਤਰ-
ਲਾਈਸੋਸੋਮ (Lysosome) ਨੂੰ ਸਰੀਰ ਵਿਚਲੀ ਪਾਚਨ ਪੋਟਲੀ ਕਹਿੰਦੇ ਹਨ । ਸੈੱਲਾਂ ਵਿੱਚ ਪਾਇਆ ਜਾਣ ਵਾਲਾ ਇੱਕ ਨਿੱਕਾ ਅੰਗੜਾ (Organelle) ਹੈ ਅਤੇ ਇਸ ਦੀ ਕਾਫ਼ੀ ਮਹੱਤਤਾ ਵੀ ਹੈ । ਪਾਚਨ ਪੋਟਲੀ ਨੂੰ ਲਾਈਸੋਸੋਮ (Lysosome) ਆਖਦੇ ਹਨ । ਇਹ ਗੋਲਾਕਾਰ ਜਾਂ ਅਨਿਯਮਿਤ ਆਕਾਰ ਵਾਲਾ ਪਿੰਡ ਹੈ । ਇਹ ਨਿੱਕਾ ਅੰਗੜਾ ਵਿਸ਼ੇਸ਼ ਕਰਕੇ ਜੰਤੂ ਸੈੱਲਾਂ ਵਿੱਚ ਪਾਇਆ ਜਾਂਦਾ ਹੈ ।

ਇਸ ਪਿੰਡ ਨੂੰ ਹੇਠ ਲਿਖੇ ਕਾਰਕਾਂ ਕਰਕੇ ‘ਪਾਚਨ ਪੋਟਲੀ’ ਆਖਦੇ ਹਨ :
ਇਸ ਨਿੱਕੜੇ ਅੰਗ ਵਿੱਚ ਹਾਈਡੋਲੇਸਿਜ਼ (Hydrolases) ਨਾਂ ਵਾਲੇ ਐਨਜ਼ਾਇਮ ਹੁੰਦੇ ਹਨ । ਜਿਹੜੇ ਰੋਗੀ ਸੈੱਲਾਂ ਆਦਿ ਨੂੰ ਹਜ਼ਮ ਕਰਦੇ ਹਨ । ਇਹਨਾਂ ਪਿੰਡਾਂ ਦਾ ਕਾਰਜ ਸਰੀਰ ਅੰਦਰ ਦਾਖਲ ਹੋਣ ਵਾਲੇ ਜੀਵਾਣੁਆਂ ਆਦਿ ਨੂੰ ਖ਼ਤਮ ਕਰਨਾ। ਵੀ ਹੈ । ਇਹਨਾਂ ਕਾਰਨਾਂ ਕਰਕੇ ਇਹ ਪਿੰਡ ‘ਪਾਚਨ ਪੋਟਲੀ’ ਅਖਵਾਉਂਦੇ ਹਨ । ਪਾਚਨ ਪੋਟਲੀਆਂ ਨੂੰ ਆਤਮਘਾਤੀ ਪੋਟਲੀਆਂ (Suicidal Bags) ਵੀ ਕਹਿੰਦੇ ਹਨ ।

ਪ੍ਰਸ਼ਨ 8.
ਸੈੱਲ ਦਾ ਕਿਹੜਾ-ਕਿਹੜਾ ਅੰਗ ਸ਼ਕਤੀ ਭਵਨ (Power House) ਅਖਵਾਉਂਦਾ ਹੈ ? ਇਸ ਦਾ ਕੰਮ ਸੰਖੇਪ ਵਿੱਚ ਲਿਖੋ ।
ਉੱਤਰ-
ਸੈੱਲ ਦਾ ਜਿਹੜਾ ਅੰਗ ਸ਼ਕਤੀ ਭਵਨ ਅਖਵਾਉਂਦਾ ਹੈ, ਉਸ ਨੂੰ ਮਾਈਟੋਕਾਂਡਰੀਆ (Mitochondria) ਆਖਦੇ ਹਨ । ਇਹ ਪਿੰਡ ਛੜ ਰੂਪੀ ਹਨ ।

ਕੰਮ – ਮਾਈਟੋਕਾਂਡਰੀਆ ਦੇ ਅੰਦਰਲੀ ਝਿੱਲੀ ਵੱਧਰਾਂ ਵਿੱਚ ਵੰਡੀ ਹੋਈ ਹੁੰਦੀ ਹੈ ਜਿਸ ਕਾਰਨ ਇਸ ਪਿੰਡ ਦੀ ਕਾਰਜ ਸ਼ਕਤੀ ਵੱਧ ਜਾਂਦੀ ਹੈ । ਮਾਈਟੋਕਾਂਡਰੀਆ ਵਿੱਚ ਮੌਜੂਦ ਅਜਿਹੇ ਐਨਜ਼ਾਈਮ ਹਨ ਜਿਹੜੇ ਭੋਜਨ ਉੱਪਰ ਕਿਰਿਆ (ਆਕਸੀਕਰਣ) ਕਰਕੇ ਉਰਜਾ ਪੈਦਾ ਕਰਦੇ ਹਨ । ਇਸ ਵਜ੍ਹਾ ਕਰਕੇ ਮਾਈਟੋਕਾਂਡਰੀਆ ਨੂੰ ‘ ਸ਼ਕਤੀ ਭਵਨ’ ਆਖਦੇ ਹਨ । ਇਹ ਪਿੰਡ ਭੋਜਨ ਵਿੱਚ ਜਮਾਂ ਹੋਈ ਰਸਾਇਣਿਕ ਊਰਜਾ ਨੂੰ ਤਾਪ ਊਰਜਾ (Heat Energy) ਵਿੱਚ ਬਦਲ ਦਿੰਦੇ ਹਨ । ਇਹ ਊਰਜਾ A.T.P. (Adenosine Triphosphate) ਦੀ ਸ਼ਕਲ ਵਿੱਚ ਇਕੱਠੀ ਹੋ ਜਾਂਦੀ ਹੈ ਅਤੇ ਇਸ ਊਰਜਾ ਨੂੰ ਸਰੀਰ ਵਿੱਚ । ਰਸਾਇਣਿਕ ਯੌਗਿਕ ਬਣਾਉਣ ਲਈ ਵਰਤਿਆ ਜਾਂਦਾ ਹੈ ।

ਪ੍ਰਸ਼ਨ 9.
ਰਾਈਬੋਸੋਮ (Ribosome) ਤੇ ਸੈਂਸੋਮ (Centrosome) ਵਿੱਚ ਅੰਤਰ ਲਿਖੋ ।
ਉੱਤਰ-
ਰਾਈਬੋਸੋਮ ਅਤੇ ਸੈਂਟੋਸੋਮ ਵਿੱਚ ਅੰਤਰ-

ਰਾਈਬੋਸੋਮ (Ribosome) ਸੈਂਟੋਸੋਮ (Centrosome)
(1) ਇਹ ਮਹੀਨ, ਦਾਣੇਦਾਰ, ਗੋਲਾਕਾਰ ਪਿੰਡ ਹਨ । (1) ਇਹ ਤਾਰੇ ਦੀ ਸ਼ਕਲ ਦੇ ਪਿੰਡ ਹਨ ।
(2) ਇਹ ਐਂਡੋਪਲਾਜ਼ਮੀ ਜਾਲ ਦੇ ਧਾਗਿਆਂ ਨਾਲ ਜੁੜੇ ਹੋਏ ਹੁੰਦੇ ਹਨ । (2) ਇਹ ਜੰਤੂ ਸੈੱਲਾਂ ਵਿੱਚ ਨਿਊਕਲੀਅਸ ਦੇ ਨੇੜੇ ਸਥਿਤ ਹਨ ।
(3) ਇਹਨਾਂ ਵਿੱਚ R.N.A. ਅਤੇ ਪ੍ਰੋਟੀਨ ਹੁੰਦੇ ਹਨ । (3) ਇਸ ਦੀ ਬਣਤਰ ਵਿੱਚ ਬਿੰਦੂ ਵਰਗੀਆਂ ਦੋ ਨਰਮ ਅਤੇ ਸੂਖ਼ਮ ਰਚਨਾਵਾਂ ਹੁੰਦੀਆਂ ਹਨ ਜਿਨ੍ਹਾਂ ਤੋਂ ਐਸਟਰ ਕਿਰਨਾਂ (Astral Rays) ਨਿਕਲਦੀਆਂ ਹਨ ।
(4) ਇਹ ਪ੍ਰੋਟੀਨ ਸੰਸ਼ਲੇਸ਼ਣ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ । (4) ਇਹ ਜੰਤੂ ਸੈੱਲ ਦੇ ਵਿਭਾਜਨ ਵਿੱਚ ਭੂਮਿਕਾ ਨਿਭਾਉਂਦੇ ਹਨ ।

ਪ੍ਰਸ਼ਨ 10.
ਅਸੀਂ ਮਾਈਟੋਕਾਂਡਰੀਆ ਨੂੰ ਸੈੱਲ ਦਾ ‘ਊਰਜਾ ਘਰ’ ਕਿਉਂ ਆਖਦੇ ਹਾਂ ?
ਉੱਤਰ-
ਮਾਈਟੋਕਾਂਡਰੀਆ ਵਿੱਚ ਅਜਿਹੇ ਐਨਜ਼ਾਈਮ ਹੁੰਦੇ ਹਨ, ਜਿਹੜੇ ਕਾਰਬੋਹਾਈਡਰੇਟ ਪਦਾਰਥਾਂ ਦਾ ਆਕਸੀਕਰਨ ਕਰ ਸਕਣ ਦੀ ਸਮਰੱਥਾ ਰੱਖਦੇ ਹਨ । ਕਾਰਬੋਹਾਈਡਰੇਟ ਦੇ ਆਕਸੀਕਰਨ ਦੇ ਸਿੱਟੇ ਵਜੋਂ ਤਾਪ ਊਰਜਾ ਪੈਦਾ ਹੁੰਦੀ ਹੈ । ਇਸ ਉਰਜਾ ਦੇ ਉਤਪੰਨ ਹੋਣ ਕਾਰਨ ਮਾਈਟੋਕਾਂਡਰੀਆ ਨੂੰ ਸੈੱਲ ਦਾ ਉਰਜਾ ਘਰ ਆਖਿਆ ਗਿਆ ਹੈ ।

PSEB 9th Class Science Important Questions Chapter 5 ਜੀਵਨ ਦੀ ਮੁੱਢਲੀ ਇਕਾਈ

ਪ੍ਰਸ਼ਨ 11.
ਸੈੱਲ-ਛਿੱਤੀ ਦੇ ਮੁੱਖ ਕਾਰਜ ਦੱਸੋ ।
ਉੱਤਰ-
ਸੈੱਲ-ਤਿੱਤੀ ਦੇ ਮੁੱਖ ਕਾਰਜ-

  1. ਸੈੱਲ ਖੁੱਤੀ/ਕੰਧ ਸੈੱਲ ਦੀ ਸੁਰੱਖਿਆ ਕਰਦੀ ਹੈ ।
  2. ਸੈੱਲ ਕਿੱਤੀ ਸੈੱਲ ਨੂੰ ਆਕਾਰ ਪ੍ਰਦਾਨ ਕਰਦੀ ਹੈ ।

ਪ੍ਰਸ਼ਨ 12.
ਪਲਾਜ਼ਮਾ ਤਿੱਲੀ ਦੇ ਮੁੱਖ ਕੰਮ ਦੱਸੋ ।
ਉੱਤਰ-
ਪਲਾਜ਼ਮਾ ਤਿੱਲੀ ਦੇ ਮੁੱਖ ਕੰਮ-

  1. ਇਹ ਕੋਸ਼ਿਕਾ ਨੂੰ ਆਕ੍ਰਿਤੀ ਪ੍ਰਦਾਨ ਕਰਦੀ ਹੈ ।
  2. ਇਹ ਕੋਸ਼ਿਕਾ ਦੇ ਅੰਦਰਲੇ ਅੰਗਾਂ ਦੀ ਸੁਰੱਖਿਆ ਕਰਦੀ ਹੈ ।
  3. ਇਹ ਕੋਸ਼ਿਕਾ ਅੰਦਰਲੇ ਪਦਾਰਥਾਂ ਨੂੰ ਬਾਹਰ ਨਿਕਲਣ ਤੋਂ ਰੋਕਦੀ ਹੈ ।
  4. ਇਹ ਅਰਧ-ਪਾਰਗਮਨੀ ਹੈ ਅਤੇ ਇਹ ਘੋਲਾਂ ਵਿਚ ਇੱਕ ਅੰਸ਼ (ਘੋਲਕ ਜਾਂ ਘੁਲਣਸ਼ੀਲ ਪਦਾਰਥਾਂ) ਨੂੰ ਇੱਕ ਸਮੇਂ ਅੰਦਰ ਜਾਣ ਦਿੰਦੀ ਹੈ ।

ਪ੍ਰਸ਼ਨ 13.
ਕੇਂਦਰਕ ਦੇ ਮੁੱਖ ਕੰਮ ਦੱਸੋ ।
ਉੱਤਰ-
ਕੇਂਦਰਕ ਦੇ ਮੁੱਖ ਕੰਮ-

  1. ਕੇਂਦਰਕ ਕੋਸ਼ਿਕਾਵਾਂ ਦੀ ਕਿਰਿਆਸ਼ੀਲਤਾ ਨੂੰ ਬਣਾਈ ਰੱਖਣ ਦਾ ਕਾਰਜ ਕਰਦਾ ਹੈ ।
  2. ਕੋਸ਼ਿਕਾ ਦੇ ਸਾਰੇ ਮੁੱਖ ਕਿਰਿਆਕਲਾਪਾਂ ਨੂੰ ਇਹ ਨਿਯੰਤਰਨ ਵਿੱਚ ਬਣਾਈ ਰੱਖਦਾ ਹੈ ।
  3. ਇਹ ਕੋਸ਼ਿਕਾ ਵਿਭਾਜਨ ਵਿਚ ਸਹਾਇਕ ਹੈ ।
  4. ਇਹ ਜਨਨ ਕਿਰਿਆ ਵਿੱਚ ਸਹਾਇਕ ਹੈ ।

ਪ੍ਰਸ਼ਨ 14.
ਸੈੱਲ ਵਿੱਚ ਰਸਧਾਨੀਆਂ ਕੀ ਹੁੰਦੀਆਂ ਹਨ ? ਇਹਨਾਂ ਦੇ ਕੰਮ ਦੱਸੋ ।
ਉੱਤਰ-
ਸਧਾਨੀਆਂ ਅਜਿਹੀਆਂ ਥੈਲੀਆਂ ਹਨ ਜੋ ਠੋਸ ਅਤੇ ਤਰਲ ਪਦਾਰਥਾਂ ਨੂੰ ਜਮਾਂ ਕਰ ਸਕਦੀਆਂ ਹਨ । ਇਹਨਾਂ ਦੇ ਹੇਠ ਲਿਖੇ ਕਾਰਜ ਹਨ :

  1. ਸੈੱਲਾਂ ਲਈ ਜ਼ਰੂਰੀ ਪ੍ਰੋਟੀਨ, ਕਾਰਬਨਿਕ ਅਮਲ, ਸ਼ੱਕਰ, ਅਮੀਨੋ-ਅਮਲ ਆਦਿ ਇਸ ਵਿੱਚ ਮੌਜੂਦ ਹੁੰਦੇ ਹਨ ।
  2. ਰਸਤਾਨੀਆਂ ਵਿੱਚ ਭਰਿਆ ਸੈੱਲ ਦਵ, ਸੈੱਲਾਂ ਨੂੰ ਸਫ਼ੀਤੀ ਅਤੇ ਕਠੋਰਤਾ ਪ੍ਰਦਾਨ ਕਰਦਾ ਹੈ ।
  3. ਇਹ ਪਾਣੀ ਅਤੇ ਵਿਅਰਥ ਪਦਾਰਥਾਂ ਨੂੰ ਇੱਕ ਸੈੱਲੀ ਜੀਵਾਂ ਦੇ ਸਰੀਰ ਤੋਂ ਬਾਹਰ ਕੱਢਣ ਦਾ ਕੰਮ ਕਰਦੀਆਂ ਹਨ ।
  4. ਅਮੀਬਾ ਰਜਧਾਨੀ ਤੋਂ ਹੀ ਆਪਣੀ ਵਰਤੋਂ ਲਈ ਖਾਧ ਪਦਾਰਥ ਪ੍ਰਾਪਤ ਕਰਦਾ ਹੈ । ਪੌਦਾ ਸੈਲਾਂ ਵਿੱਚ ਰਸਧਾਨੀਆਂ ਦਾ ਆਕਾਰ ਵੱਡਾ ਹੁੰਦਾ ਹੈ ਤੇ ਜੰਤੁ ਸੈੱਲਾਂ ਵਿੱਚ ਰਸਧਾਨੀਆਂ ਦਾ ਆਕਾਰ ਛੋਟਾ ਹੁੰਦਾ ਹੈ ।

ਪ੍ਰਸ਼ਨ 15.
ਕ੍ਰੋਮੋਸੋਮ ਕਿਸ ਨੂੰ ਕਹਿੰਦੇ ਹਨ ? ਸਪੱਸ਼ਟ ਕਰੋ ।
ਉੱਤਰ-
ਕ੍ਰੋਮੋਸੋਮ-ਸੈੱਲ ਵਿਭਾਜਨ ਦੇ ਸਮੇਂ ਕੇਂਦਰਕ ਵਿੱਚ ਧਾਗੇ ਦੀ ਤਰ੍ਹਾਂ ਦਿਖਾਈ ਦੇਣ ਵਾਲੀਆਂ ਰਚਨਾਵਾਂ ਨੂੰ ਕੋਮੋਸੋਮ ਕਹਿੰਦੇ ਹਨ । ਹਰ ਜੀਵ ਵਿੱਚ ਇਹਨਾਂ ਦੀ ਸੰਖਿਆ ਵੱਖ-ਵੱਖ ਹੁੰਦੀ ਹੈ । ਆਲੂ ਵਿੱਚ 48, ਕੁੱਤੇ ਵਿੱਚ 64 ਅਤੇ ਮਨੁੱਖ ਵਿੱਚ ਇਹਨਾਂ ਦੀ ਸੰਖਿਆ 46 (23 ਜੋੜੇ) ਹੁੰਦੀ ਹੈ । ਹਰ ਇੱਕ ਸ਼੍ਰੋਮੋਸੋਮ ਵਿਚ ਦੋ ਕੋਮੋਟਿਡ ਹੁੰਦੇ ਹਨ ਜਿਨ੍ਹਾਂ ਤੇ ਜੀਨ ਹੁੰਦੇ ਹਨ ਅਤੇ ਉਹਨਾਂ ਨੂੰ ਅਣੂਵੰਸ਼ਿਕ ਗੁਣਾਂ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ ।

PSEB 9th Class Science Important Questions Chapter 5 ਜੀਵਨ ਦੀ ਮੁੱਢਲੀ ਇਕਾਈ

ਪ੍ਰਸ਼ਨ 16.
ਕਿਹੜੇ ਨਿਕੜੇ ਅੰਗਾਂ ਨੂੰ ‘ਆਤਮਘਾਤੀ ਥੈਲੀ’ ਕਹਿੰਦੇ ਹਨ ? ਅਤੇ ਕਿਉਂ ?
ਉੱਤਰ-
ਲਾਈਸੋਸੋਮ ਨੂੰ ਆਮ ਕਰਕੇ ਆਤਮਘਾਤੀ ਥੈਲੀ ਕਹਿੰਦੇ ਹਨ । ਇਹ ਸਾਰੇ ਸੈੱਲਾਂ ਵਿੱਚ ਹੁੰਦਾ ਹੈ । ਇਹ ਥੈਲੀ ਵਰਗੀਆਂ ਰਚਨਾਵਾਂ ਇੱਕ ਹਰੀ ਝਿੱਲੀ ਦੁਆਰਾ ਘਿਰੀਆਂ ਹੁੰਦੀਆਂ ਹਨ । ਇਹਨਾਂ ਥੈਲੀ ਵਰਗੀਆਂ ਰਚਨਾਵਾਂ ਵਿੱਚ ਕਈ ਪਾਚਕ ਬੀਕਰ ਹੁੰਦੇ ਹਨ । ਇਹਨਾਂ ਨੂੰ ਆਤਮ ਘਾਤੀ ਥੈਲੀਆਂ ਵੀ ਕਹਿੰਦੇ ਹਨ । ਇਹ ਬੀਕਰ ਲਾਈਸੋਸੋਮ ਨਾਲ ਰਲ ਕੇ ਕਈ ਕੋਸ਼ਿਕਾ ਦਵ ਦੀਆਂ ਰਚਨਾਵਾਂ ਨੂੰ ਨਸ਼ਟ ਕਰ ਦਿੰਦੇ ਹਨ । ਇਸ ਵਿੱਚ ਆਮ ਕਰਕੇ ਪੁਰਾਣੀਆਂ ਕੋਸ਼ਿਕਾਵਾਂ ਦੀ ਮੌਤ ਹੋ ਜਾਂਦੀ ਹੈ । ਇਸ ਲਈ ਇਹਨਾਂ ਕੋਸ਼ਿਕਾਵਾਂ ਨੂੰ ਆਤਮਘਾਤੀ ਥੈਲੀਆਂ ਕਿਹਾ ਜਾਂਦਾ ਹੈ ।

ਪ੍ਰਸ਼ਨ 17.
ਹੈਪਲਾਇਡ ਅਤੇ ਡਿਪਲਾਇਡ ਸੈੱਲ ਵਿੱਚ ਅੰਤਰ ਦੱਸੋ ।
ਉੱਤਰ-
ਹੈਪਲਾਇਡ ਅਤੇ ਡਿਪਲਾਇਡ ਸੈੱਲ ਵਿੱਚ ਅੰਤਰ-

ਹੈਪਲਾਇਡ ਸੈੱਲ ਡਿਪਲਾਇਡ ਸੈੱਲ
(1) ਹੈਪਲਾਇਡ ਅਵਸਥਾ ਵਿੱਚ ਸਮਰੂਪੀ ਕੋਮੋਸੋਮ ਜੋੜਿਆਂ ਵਿੱਚ ਨਹੀਂ ਹੁੰਦੇ । (1) ਡਿਪਲਾਇਡ ਅਵਸਥਾ ਵਿੱਚ ਸਮਰੂਪੀ ਕੋਮੋਸੋਮ ਜੋੜਿਆਂ ਵਿੱਚ ਹੁੰਦੇ ਹਨ ।
(2) ਇਹ ਅਵਸਥਾ ਸਜੀਵਾਂ ਦੇ ਪ੍ਰਜਣਨ ਅੰਗਾਂ ਅਤੇ ਯੁਗਮਤਾਂ ਵਿੱਚ ਹੁੰਦੀ ਹੈ । (2) ਇਹ ਅਵਸਥਾ ਸਜੀਵਾਂ ਦੇ ਸਰੀਰ ਦੇ ਸੈੱਲਾਂ ਵਿੱਚ ਹੁੰਦੀ ਹੈ ।
(3) ਹੈਪਲਾਇਡ (N) ਅਵਸਥਾ ਵਿੱਚ ਸ਼੍ਰੋਮੋਸੋਮ ਦੀ ਸੰਖਿਆ ਡਿਪਲਾਇਡ (2N) ਦੇ ਮੁਕਾਬਲੇ ਅੱਧੀ ਹੁੰਦੀ ਹੈ । (3) ਡਿਪਲਾਇਡ ਅਵਸਥਾ ਵਿੱਚ ਸ਼੍ਰੋਮੋਸੋਮ ਹੈਪਲਾਇਡ ਨਾਲੋਂ ਦੁੱਗਣੇ ਹੁੰਦੇ ਹਨ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਜੀਵਨ ਦੀ ਕਾਰਜਾਤਮਕ ਇਕਾਈ ਕੀ ਹੈ ?
ਉੱਤਰ-
ਜੀਵਨ ਦੀ ਕਾਰਜਾਤਮਕ ਇਕਾਈ ਸੈੱਲ (Cell) ਹੈ ।

ਪ੍ਰਸ਼ਨ 2.
ਸੈੱਲ ਦੇ ਤਿੰਨ ਮੁੱਖ ਭਾਗਾਂ ਦੇ ਨਾਂ ਲਿਖੋ ।
ਉੱਤਰ-
ਸੈੱਲ-ਕੰਧ, ਸਾਈਟੋਪਲਾਜ਼ਮ, ਨਿਉਕਲੀਅਸ ।

ਪ੍ਰਸ਼ਨ 3.
ਸੈੱਲ ਵਿਚਲੇ ਨਿੱਕੜੇ ਅੰਗਾਂ ਦੇ ਨਾਂ ਲਿਖੋ ।
ਉੱਤਰ-
ਸੈੱਲ ਵਿਚਲੇ ਨਿੱਕੜੇ ਅੰਗਾਂ ਦੇ ਨਾਂ-ਮਾਈਟੋਕਾਂਡਰੀਆ, ਪਲਾਸਟਿਡ, ਗਾਲਜੀ ਪਿੰਡ, ਰਾਈਬੋਸੋਮ, ਐਂਡੋਪਲਾਜ਼ਮੀ ਜਾਲ, ਲਾਈਮੋਸੋਮ, ਸੈਂਸੋਮ, ਆਕਸੀਸੋਮ ।

ਪ੍ਰਸ਼ਨ 4.
ਪੌਦਿਆਂ ਦਾ ਹਰਾ ਰੰਗ ਕਿਸ ਪਦਾਰਥ ਕਰਕੇ ਹੈ ?
ਉੱਤਰ-
ਪੌਦਿਆਂ ਦੇ ਹਰੇ ਰੰਗ ਦੀ ਵਜ਼ਾ ਉਹਨਾਂ ਦੇ ਸੈੱਲਾਂ ਵਿੱਚ ਕਲੋਰੋਫਿਲ (Chlorophyll) ਨਾਂ ਦੇ ਵਰਣਕ ਦੀ ਮੌਜੂਦਗੀ ਹੈ ।

PSEB 9th Class Science Important Questions Chapter 5 ਜੀਵਨ ਦੀ ਮੁੱਢਲੀ ਇਕਾਈ

ਪ੍ਰਸ਼ਨ 5.
ਸਾਡੇ ਸਰੀਰ ਵਿੱਚ ਮਿਲਣ ਵਾਲੇ ਸਭ ਤੋਂ ਛੋਟੇ ਸੈੱਲ ਦਾ ਨਾਂ ਦੱਸੋ ।
ਉੱਤਰ-
ਸਾਡੇ ਸਰੀਰ ਵਿੱਚ ਮਿਲਣ ਵਾਲੇ ਸਭ ਤੋਂ ਛੋਟੇ ਸੈੱਲ ਨੂੰ ਲਿੰਫੋਸਾਈਟ (Lymphocyte) ਆਖਦੇ ਹਨ ।

ਪ੍ਰਸ਼ਨ 6.
ਪੌਦਿਆਂ ਵਿੱਚ ਸਭ ਤੋਂ ਲੰਬਾ ਸੈੱਲ ਕਿਹੜਾ ਹੈ ?
ਉੱਤਰ-
ਪੌਦਿਆਂ ਵਿੱਚ ਸਭ ਤੋਂ ਲੰਬਾ ਸੈੱਲ ਸਕਲੀਰਨਕਾਈਮਾ ਜਾਂ ਦਿੜ-ਟਿਸ਼ (Sclerenchyma) ਹੈ ।

ਪ੍ਰਸ਼ਨ 7.
ਸੈੱਲ ਦੇ ਉਸ ਅੰਗ ਦਾ ਨਾਂ ਦੱਸੋ, ਜਿਹੜਾ ਸਾਹ ਕਿਰਿਆ ਵਿੱਚ ਭਾਗ ਲੈਂਦਾ ਹੈ ?
ਉੱਤਰ-
ਸੈੱਲ ਦਾ ਜਿਹੜਾ ਭਾਗ ਸਾਹ ਕਿਰਿਆ ਵਿੱਚ ਭਾਗ ਲੈਂਦਾ ਹੈ, ਉਸ ਨੂੰ ਮਾਈਟੋਕਾਂਡਰੀਆਂ ਆਖਦੇ ਹਨ ।

ਪ੍ਰਸ਼ਨ 8.
ਮਾਈਟੋਡਰੀਆ ਵਿੱਚ ਮਿਲਣ ਵਾਲੇ ਐਨਜ਼ਾਈਮ ਦਾ ਨਾਂ ਦੱਸੋ ।
ਉੱਤਰ-
ਮਾਈਟੋਕਾਂਡਰੀਆ ਵਿੱਚ ਮਿਲਣ ਵਾਲੇ ਐਨਜ਼ਾਈਮ ਨੂੰ ਸਾਹ ਐਨਜ਼ਾਈਮ (Respiratory Engyme) ਕਹਿੰਦੇ ਹਨ ।

ਪ੍ਰਸ਼ਨ 9.
ਕੋਸ਼ਿਕਾ ਦੇ ਕਿਹੜੇ-ਕਿਹੜੇ ਅੰਗ ਨੂੰ ਆਤਮਘਾਤੀ ਥੈਲੀ ਕਿਹਾ ਜਾਂਦਾ ਹੈ ?
ਉੱਤਰ-
ਲਾਈਸੋਮ ਨੂੰ ਆਤਮਘਾਤੀ ਥੈਲੀ ਕਿਹਾ ਜਾਂਦਾ ਹੈ ।

ਪ੍ਰਸ਼ਨ 10.
ਸੈੱਲ ਦਾ ਕਿਹੜਾ ਅੰਗ ਪ੍ਰੋਟੀਨ ਸੰਸ਼ਲੇਸ਼ਣ ਲਈ ਜ਼ਿੰਮੇਵਾਰ ਹੈ ?
ਉੱਤਰ-
ਰਾਈਬੋਸੋਮ ।

PSEB 9th Class Science Important Questions Chapter 5 ਜੀਵਨ ਦੀ ਮੁੱਢਲੀ ਇਕਾਈ

ਪ੍ਰਸ਼ਨ 11.
ਡੀ. ਐੱਨ. ਏ. ਦਾ ਪੂਰਾ ਨਾਂ ਦੱਸੋ ।
ਉੱਤਰ-
ਡੀਆਕਸੀਰਾਈਬੋ ਨਿਉਕਲਿਕ ਐਸਿਡ ।

ਪ੍ਰਸ਼ਨ 12.
ਆਰ. ਐੱਨ. ਏ. ਦਾ ਪੂਰਾ ਨਾਂ ਦੱਸੋ ।
ਉੱਤਰ-
ਰਾਈਬੋਜ਼ ਨਿਊਕਲਿਕ ਐਸਿਡ ।

ਪ੍ਰਸ਼ਨ 13.
ਇੱਕ ਸੈੱਲ ਵਾਲੇ ਜੀਵ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਿਹੜੇ ਜੀਵਾਂ ਵਿੱਚ ਸਿਰਫ਼ ਇੱਕ ਹੀ ਸੈੱਲ ਹੋਵੇ ਉਹਨਾਂ ਨੂੰ ਇੱਕ ਸੈੱਲ ਵਾਲੇ ਜੀਵ ਕਿਹਾ ਜਾਂਦਾ ਹੈ ।

ਪ੍ਰਸ਼ਨ 14.
ਇਕ ਕੋਸ਼ੀ ਜੀਵ ਦੇ ਛੇ ਉਦਾਹਰਨ ਦਿਓ ।
ਉੱਤਰ-
ਅਮੀਬਾ, ਪੈਰਾਮੀਸ਼ੀਅਮ, ਯੂਗਲੀਨਾ, ਐਂਟਅਮੀਬਾ, ਕਲੈਮਿਡੋਮੋਨਾਸ, ਬੈਕਟੀਰੀਆ ।

ਪ੍ਰਸ਼ਨ 15.
ਬਹੁਕੋਸ਼ੀ ਜੀਵ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਿਹੜੇ ਜੀਵਾਂ ਵਿੱਚ ਕਈ ਸੈੱਲ ਹੁੰਦੇ ਹਨ ਅਤੇ ਵੱਖ-ਵੱਖ ਕਾਰਜ ਕਰਨ ਲਈ ਵੱਖ-ਵੱਖ ਅੰਗਾਂ ਦਾ ਨਿਰਮਾਣ ਕਰਦੇ ਹਨ, ਉਹਨਾਂ ਨੂੰ ਬਹੁਕੋਸ਼ੀ ਜੀਵ ਕਹਿੰਦੇ ਹਨ ।

PSEB 9th Class Science Important Questions Chapter 5 ਜੀਵਨ ਦੀ ਮੁੱਢਲੀ ਇਕਾਈ

ਪ੍ਰਸ਼ਨ 16.
ਬਹੁ-ਕੋਸ਼ੀ ਜੀਵਾਂ ਦੇ ਤਿੰਨ ਉਦਾਹਰਨ ਦਿਓ ।
ਉੱਤਰ-
ਉੱਲੀ, ਪੌਦੇ, ਜੰਤੁ ।

ਪ੍ਰਸ਼ਨ 17.
ਕੋਸ਼ਿਕਾ ਸਿਧਾਂਤ ਕੀ ਹੈ ?
ਉੱਤਰ-
ਸਾਰੇ ਪੌਦੇ ਅਤੇ ਜੰਤੂ ਕੋਸ਼ਿਕਾਵਾਂ ਤੋਂ ਬਣੇ ਹਨ ਅਤੇ ਇਹ ਜੀਵਨ ਦੀ ਮੂਲਭੂਤ ਇਕਾਈ ਹੈ ।

ਪ੍ਰਸ਼ਨ 18.
ਕੋਸ਼ਿਕਾ ਸਿਧਾਂਤ ਨੂੰ ਕਿਸਨੇ ਅੱਗੇ ਵਧਾਇਆ ਸੀ ?
ਉੱਤਰ-
ਵਿਰਚੋ ਨੇ 1855 ਵਿੱਚ ।

ਪ੍ਰਸ਼ਨ 19.
ਵਿਰਚੋ ਦੀ ਸੈੱਲ ਸਿਧਾਂਤ ਨੂੰ ਕੀ ਦੇਣ ਹੈ ?
ਉੱਤਰ-
ਵਿਰਚੋ ਨੇ ਦੱਸਿਆ ਕਿ ਸਾਰੀਆਂ ਕੋਸ਼ਿਕਾਵਾਂ ਪਹਿਲਾਂ ਮੌਜੂਦ ਕੋਸ਼ਿਕਾਵਾਂ ਤੋਂ ਬਣਦੀਆਂ ਹਨ ।

ਪ੍ਰਸ਼ਨ 20.
ਇਲੈੱਕਟਰਾਂਨ ਸੂਖ਼ਮਦਰਸ਼ੀ ਦੀ ਖੋਜ ਕਦੋਂ ਹੋਈ ਸੀ ?
ਉੱਤਰ-
ਸਾਲ 1940 ਵਿੱਚ ।

PSEB 9th Class Science Important Questions Chapter 5 ਜੀਵਨ ਦੀ ਮੁੱਢਲੀ ਇਕਾਈ

ਪ੍ਰਸ਼ਨ 21.
ਇਲੈਂਕਟਰਾਂਨ ਸੂਖ਼ਮਦਰਸ਼ੀ ਦਾ ਕੀ ਲਾਭ ਹੋਇਆ ?
ਉੱਤਰ-
ਸੈੱਲ ਦੀ ਗੁੰਝਲਦਾਰ ਸੰਰਚਨਾ ਅਤੇ ਹੋਰ ਅੰਗਾਂ ਨੂੰ ਸਮਝਣਾ ਸੌਖਾ ਹੋ ਗਿਆ ।

ਪ੍ਰਸ਼ਨ 22.
ਸੈੱਲਾਂ ਵਿੱਚ ਉਰਜਾ ਕਿਸ ਰੂਪ ਵਿੱਚ ਜਮਾਂ ਹੁੰਦੀ ਹੈ ?
ਉੱਤਰ-
ATP ਦੇ ਰੂਪ ਵਿੱਚ ।

PSEB 9th Class Science Important Questions Chapter 5 ਜੀਵਨ ਦੀ ਮੁੱਢਲੀ ਇਕਾਈ

ਪ੍ਰਸ਼ਨ 23.
ਪੌਦੇ ਦੀਆਂ ਜੜ੍ਹਾਂ ਦੁਆਰਾ ਜਲ ਸੋਖਣ ਕਿਹੋ ਜਿਹੀ ਪ੍ਰਕਿਰਿਆ ਹੈ ?
ਉੱਤਰ-
ਪਸਰਣ ਪ੍ਰਕਿਰਿਆ ।

ਪ੍ਰਸ਼ਨ 24.
ਪੌਦੇ ਦੀ ਸੈੱਲ-ਛਿੱਤੀ ਕਿਸ ਤੋਂ ਬਣੀ ਹੁੰਦੀ ਹੈ ?
ਉੱਤਰ-
ਸੈਲੂਲੋਜ਼ ਤੋਂ ।

ਪ੍ਰਸ਼ਨ 25.
ਪਿਆਜ਼ ਦੀ ਅਸਥਾਈ ਸਲਾਈਡ ਬਣਾਉਣ ਲਈ ਕਿਸ ਘੋਲ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਆਇਓਡੀਨ ਦਾ ਘੋਲ ।