PSEB 11th Class Environmental Education Notes Chapter 17 ਨਸ਼ਾ-ਮਾੜੇ ਪ੍ਰਭਾਵ

This PSEB 11th Class Environmental Education Notes Chapter 17 ਨਸ਼ਾ-ਮਾੜੇ ਪ੍ਰਭਾਵ will help you in revision during exams.

PSEB 11th Class Environmental Education Notes Chapter 17 ਨਸ਼ਾ-ਮਾੜੇ ਪ੍ਰਭਾਵ

→ ਬਿਮਾਰੀ (Disease)-ਬਿਮਾਰੀ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਜਾਂ ਤਾਂ ਸਰੀਰ ਜਾਂ ਮਨ ਜਾਂ ਦੋਵੇਂ ਠੀਕ ਢੰਗ ਨਾਲ ਕੰਮ ਨਹੀਂ ਕਰਦੇ ।

→ ਸਿਹਤ (Health)-ਵਿਸ਼ਵ ਸਿਹਤ ਸੰਗਠਨ (World Health Organisation, WHO) ਅਨੁਸਾਰ, ਸਿਹਤ ਨੂੰ ਸੰਪੂਰਨ ਸਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਦੀ ਅਵਸਥਾ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਗਿਆ ਹੈ ਨਾ ਕਿ ਸਿਰਫ਼ ਬਿਮਾਰੀ ਦੀ ਘਾਟ ਜਾਂ ਕਮਜ਼ੋਰੀ ।

→ ਇਲਾਜ (Treatment)-ਕਿਸੇ ਰੋਗ ਜਾਂ ਵਿਕਾਰ ਨੂੰ ਠੀਕ ਕਰਨ ਦੀ ਕਿਰਿਆ ਨੂੰ ਇਲਾਜ ਕਹਿੰਦੇ ਹਨ । ਇਸ ਵਿੱਚ ਸਰੀਰਿਕ ਕਸਰਤ ਜਾਂ ਕਿਸੇ ਅਜਿਹੇ ਪਦਾਰਥ ਦਾ ਲੈਣਾ ਜਾਂ ਖਾਣਾ ਹੋ ਸਕਦਾ ਹੈ ਜਿਸ ਵਿੱਚ ਰੋਗ ਜਾਂ ਵਿਕਾਰ ਦੇ ਚਿੰਨ੍ਹਾਂ ਜਾਂ ਲੱਛਣਾਂ ਨੂੰ ਰੋਕਣ ਦੀ ਸਮਰੱਥਾ ਹੁੰਦੀ ਹੈ ।

→ ਡਰੱਗਜ਼ (Drugs)-ਅਜਿਹੇ ਉਤਪਾਦ ਜਾਂ ਪਦਾਰਥ ਜਿਨ੍ਹਾਂ ਵਿੱਚ ਸਰੀਰਕ, ਜੈਵਿਕ ਜਾਂ ਸਰੀਰ ਵਿਗਿਆਨ ਸੰਬੰਧੀ ਵਿਕਾਰ ਪੈਦਾ ਕਰਨ ਜਾਂ ਮਨੁੱਖੀ ਸਰੀਰ ਦੀਆਂ ਆਮ ਕਿਰਿਆਵਾਂ ਨੂੰ ਬਦਲਣ ਦੀ ਸਮਰੱਥਾ ਹੁੰਦੀ ਹੈ, ਨੂੰ ਡਰੱਗਜ਼ ਕਹਿੰਦੇ ਹਨ ।
ਜਾਂ
ਡਰੱਗਜ਼ (Drugs) ਅਜਿਹੇ ਯੌਗਿਕ ਹੁੰਦੇ ਹਨ ਜੋ ਸਰੀਰ ਅੰਦਰ ਕੰਮ ਤਾਂ ਦਵਾਈ ਦੀ ਤਰ੍ਹਾਂ ਕਰਦੇ ਹਨ, ਪਰ ਇਨ੍ਹਾਂ ਨੂੰ ਲੈਣ ਦੀ ਅਜਿਹੀ ਆਦਤ ਪੈ ਜਾਂਦੀ ਹੈ ਕਿ ਇਨ੍ਹਾਂ ਨੂੰ ਬਿਨਾਂ ਲੋੜ ਤੋਂ ਵੀ ਲੈਣਾ ਪੈਂਦਾ ਹੈ ।
ਜਾਂ
ਡਰੱਗਜ਼ (Drugs) ਅਜਿਹੇ ਯੌਗਿਕ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਸ਼ੁਰੂ ਵਿਚ ਕਿਸੇ ਬਿਮਾਰੀ ਕਾਰਨ ਹੋ ਰਹੀ ਦਰਦ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾਂਦੀ ਹੈ, ਪਰ ਬਾਅਦ ਵਿਚ ਉੱਤਮ ਜਾਂ ਜੋਸ਼ੀਲੇ ਰਹਿਣ ਲਈ ਵਰਤੋਂ ਕੀਤੀ ਜਾਂਦੀ ਹੈ ।

→ ਦਵਾਈਆਂ (Medicines-ਰਸਾਇਣਿਕ ਯੌਗਿਕ ਜਿਹੜੇ ਅਸਲ ਵਿਚ ਬਿਮਾਰੀ ‘ਤੇ ਕਾਬੂ ਪਾਉਣ ਜਾਂ ਬਿਮਾਰੀ ਨਾਲ ਲੜਨ ਦੀ ਯੋਗਤਾ ਰੱਖਦੇ ਹਨ ਤੇ ਇਕ ਵਾਰ ਲੈਣ ਨਾਲ ਕਿਸੇ ਤਰ੍ਹਾਂ ਦੀ ਆਦਤ ਨਹੀਂ ਬਣਾਉਂਦੇ ਜਾਂ ਲਤ ਨਹੀਂ ਲੱਗਦੀ ਅਤੇ ਇਕ ਵਾਰ ਲੈਣ ਤੋਂ ਬਾਅਦ ਉਸ ਦੀ ਭੂਮਿਕਾ ਸਮਾਪਤ ਹੋ ਜਾਂਦੀ ਹੈ, ਉਨ੍ਹਾਂ ਨੂੰ ਦਵਾਈਆਂ ਕਹਿੰਦੇ ਹਨ ।

→ ਡਰੱਗਜ਼ ਦੀ ਦੁਰਵਰਤੋਂ (Drugs Abuse)-ਗੈਰ-ਕਾਨੂੰਨੀ ਡਰੱਗਜ਼ (Drugs) ਜਾਂ ਰਸਾਇਣਿਕ ਯੌਗਿਕਾਂ ਦੀ ਆਦਤ ਵਜੋਂ ਜਾਂ ਨਸ਼ੇ ਦੇ ਤੌਰ ਤੇ ਵਰਤੋਂ ਨੂੰ ਡਰੱਗਜ਼ ਦੀ ਦੁਰਵਰਤੋਂ ਕਹਿੰਦੇ ਹਨ ।

PSEB 11th Class Environmental Education Notes Chapter 17 ਨਸ਼ਾ-ਮਾੜੇ ਪ੍ਰਭਾਵ

→ ਦੁਰਵਰਤੋਂ ਵਾਲੀਆਂ ਡਰੱਗਜ਼ (Drugs of Abuse)-ਇਹ ਉਹ ਪਦਾਰਥ ਹੁੰਦੇ ਹਨ ਜਿਹਨਾਂ ਦੀ ਵਰਤੋਂ ਲੋਕ ਪਰਮ-ਸੁਖ ਅਤੇ ਆਪਣੇ ਮਹਿਸੂਸ ਕਰਨ ਦੇ ਢੰਗ ਨੂੰ ਬਦਲਣ ਲਈ ਕਰਦੇ ਹਨ ਉਦਾਹਰਨਾਂ ਵਿੱਚ ਚਾਹ, ਕੌਫੀ, ਸ਼ਰਾਬ, ਤੰਬਾਕੂ, ਦਵਾਈਆਂ ਆਦਿ ਸ਼ਾਮਲ ਹਨ ।

→ ਨਸ਼ੇ ਦੀ ਲਤ ਲੱਗਣੀ/ਨਸ਼ੇ ਦਾ ਆਦੀ ਹੋਣਾ (Drug Addiction)-ਵਿਸ਼ਵ ਸਿਹਤ ਸੰਗਠਨ (World Health Organisation, WHO) ਅਨੁਸਾਰ, ‘‘ਡਰੱਗ/ਪਦਾਰਥ ਕੁਦਰਤੀ ਜਾਂ ਸੰਸ਼ਲਿਸ਼ਟ ਦੇ ਵਾਰ-ਵਾਰ ਸੇਵਨ ਕਰਨ ‘ਤੇ ਕਿਸੇ ਵਿਅਕਤੀ ਵਿਚ ਕਦੇ-ਕਦੇ ਜਾਂ ਲੰਬੇ ਸਮੇਂ ਤੱਕ ਬੇਹੋਸ਼ੀ ਜਾਂ ਮਸਤੀ ਵਿਚ ਰਹਿਣ : ਜਿਸ ਨਾਲ ਵਿਅਕਤੀ ਅਤੇ ਸਮਾਜ ਦੋਵਾਂ ਦੀ ਹਾਨੀ ਹੋਵੇ, ਨੂੰ ਨਸ਼ੇ ਦੀ ਲੜ ਲੱਗਣੀ ਜਾਂ ਨਸ਼ੇ ਦਾ ਆਦੀ ਹੋਣਾ ਕਹਿੰਦੇ ਹਨ ।

→ ਆਦੀ ਹੋਣਾ (Addictive Behaviour)-ਇੱਕ ਅਜਿਹਾ ਵਿਵਹਾਰ ਜੋ ਵਾਰ| ਵਾਰ ਕਰਨਾ ਪੈਂਦਾ ਹੈ ਅਤੇ ਇਸ ਨਾਲ ਮਰਜ਼ੀ ਮੁਤਾਬਿਕ ਲਾਭ ਹੁੰਦਾ ਹੈ ।

→ ਨਸ਼ਾਖੋਰੀ ਵਾਲੀ ਡਰੱਗ (Addictive Drug)-ਅਜਿਹੀ ਡਰੱਗ ਜਿਸ ਦੀ ਵਰਤੋਂ ਵਾਰ-ਵਾਰ ਕਰਨੀ ਪੈਂਦੀ ਹੈ ਅਤੇ ਇਸ ਨਾਲ ਮਰਜ਼ੀ ਮੁਤਾਬਿਕ ਲਾਭ ਹੁੰਦਾ ਹੈ ।

→ ਪਦਾਰਥ ਦੁਰਵਰਤੋਂ ਵਿਕਾਰ (Substance use Disorder)-ਅਜਿਹੀ ਅਵਸਥਾ ਜਿਸ ਵਿਚ ਪਦਾਰਥਾਂ ਦੀ ਵਰਤੋਂ ਕਰਕੇ ਕਲੀਨਿਕਲ ਅਤੇ ਕਾਰਜਕਾਰੀ ਵਿਚ ਮਹੱਤਵਪੂਰਨ ਨੁਕਸਾਨ ਜਾਂ ਤਕਲੀਫ਼ ਹੁੰਦੀ ਹੈ ।

→ ਉਤਕਟ ਇੱਛਾ (Craving)-ਕਿਸੇ ਵੀ ਨਸ਼ੇ ਜਾਂ ਨਸ਼ੀਲੇ ਪਦਾਰਥ ਪ੍ਰਤੀ ਬਹੁਤ ਜ਼ਿਆਦਾ ਚਾਹਤ ਨੂੰ ਉਤਕਟ ਇੱਛਾ (Craving) ਕਹਿੰਦੇ ਹਨ ।

→ ਸਪੋਰਟ ਜਾਂ ਸਹਾਇਤਾ ਸਿਸਟਮ (Support System)-ਸਪੋਰਟ ਸਿਸਟਮ ਦਾ ਅਰਥ ਹੈ ਕਿ ਕਿਸੇ ਵੀ ਵਿਅਕਤੀ ਨੂੰ ਡਰੱਗਜ਼ ਦੀ ਦੁਰਵਰਤੋਂ ਜਾਂ ਇਸਦੀ ਮੁੜ ਤੋਂ ਵਰਤੋਂ ਕਰਨ ਤੋਂ ਬਚਾਉਣ ਲਈ ਜ਼ਿੰਮੇਵਾਰ ਸਾਰੇ ਕਾਰਕ ।

→ ਉਤੇਜਕ ਪਦਾਰਥ (Stimulants)-ਇਹ ਨਸ਼ਾ ਕੁਝ ਸਮੇਂ ਲਈ ਊਰਜਾ ਵਿਚ ਵਾਧਾ ਕਰਦਾ ਹੈ ਅਤੇ ਸੰਵੇਦਨਸ਼ੀਲਤਾ ਵਧਾਉਂਦਾ ਹੈ ।

→ ਕੋਕੀਨ (Cocaine)-ਇਹ ਲੜ ਲੱਗਣ ਵਾਲੀ ਸਭ ਤੋਂ ਵੱਧ ਪ੍ਰਚਲਿਤ ਅਜਿਹੀ ਨਸ਼ੀਲੀ ਦਵਾਈ ਹੈ ਜੋ ਕਿ ਐਰੀਥਰੋਜਾਈਲੋਨ ਕੋਕਾ (Erythroxylon coca) ਵਰਗੇ ਪੌਦਿਆਂ ਤੋਂ ਤਿਆਰ ਕੀਤੇ ਜਾਣ ਵਾਲੀ ਸਾਰੋਂਦ/ਖ਼ਾਰੀ (Alkaloid) ਦਵਾਈ ਹੈ ।

→ ਨਿਕੋਟੀਨ (Nicotine)-ਅਸੀਂ ਤੰਬਾਕੂ ਦੀ ਜਿਸ ਅੰਸ਼ ਲਈ ਵਰਤੋਂ ਕਰਦੇ ਹਾਂ ਉਹ ਹੈ ਨਿਕੋਟੀਨ ।

→ ਭੰਗ ਦੇ ਪਦਾਰਥ (Cannabinoids)-ਭੰਗ ਤੋਂ ਬਣੇ ਪਦਾਰਥ, ਜਿਵੇਂ ਮਾਰੀਜੁਆਨਾ |

→ ਨਾਰਕੋਟਿਕਸ (Narcotics) -ਸ਼ੁਰੂ ਵਿਚ ਇਹਨਾਂ ਦੀ ਵਰਤੋਂ ਦਰਦ ਨਿਵਾਰਕ ਦੇ ਰੂਪ ਵਿਚ ਕੀਤੀ ਜਾਂਦੀ ਸੀ ਪਰ ਇਹਨਾਂ ਦੀ ਆਦਤ ਲੱਗ ਜਾਂਦੀ ਹੈ ।ਉਦਾਹਰਨ ਵਜੋਂ ਅਫ਼ੀਮ ਅਤੇ ਇਸ ਤੋਂ ਬਣੇ ਪਦਾਰਥ ।

→ ਭਰਮ ਪੈਦਾ ਕਰਨ ਵਾਲੇ ਪਦਾਰਥ (Hallucinogens)-ਇਹ ਪਦਾਰਥ ਭਰਮ ਪੈਦਾ ਕਰਦੇ ਹਨ; ਜਿਵੇਂ-ਐੱਲ.ਐੱਸ.ਡੀ. ॥

→ ਅਵਸਾਦਕ ਨਸ਼ੇ (Depressants) -ਇਹ ਨਸ਼ੇ ਤੰਤੂ ਪ੍ਰਣਾਲੀ (Nervous system) ਨੂੰ ਧੀਮਾ ਕਰ ਦਿੰਦੇ ਹਨ ।

→ ਅਫ਼ੀ ਪਦਾਰਥ (Opioids) -ਅਫ਼ੀਮ ਤੋਂ ਬਣੇ ਪਦਾਰਥਾਂ ਨੂੰ ਅਫ਼ੀਮੀ ਪਦਾਰਥ ਕਿਹਾ ਜਾਂਦਾ ਹੈ ।

→ ਵਾਸ਼ਪਸ਼ੀਲ ਪਦਾਰਥ (Inhalants) – ਇਹਨਾਂ ਦੀ ਵਰਤੋਂ ਮਾਨਸਿਕ ਤਬਦੀਲੀ ਲਈ ਕੀਤੀ ਜਾਂਦੀ ਹੈ ਅਤੇ ਇਹ ਵਿਅਕਤੀ ਨੂੰ ਮਾਨਸਿਕ ਉੱਚ ਅਵਸਥਾ ਦਾ ਅਹਿਸਾਸ ਕਰਵਾਉਣ ਲਈ ਵਰਤੇ ਜਾਂਦੇ ਹਨ ।

→ ਵਰਤੋਂ ਦੇ ਢੰਗ (Modes of Administration)-ਇਨ੍ਹਾਂ ਨੂੰ ਅਕਸਰ ਗੋਲੀਆਂ ਜਾਂ ਕੈਪਸੁਲ ਦੇ ਰੂਪ ਵਿੱਚ ਮੁੰਹ ਰਸਤੇ ਲਿਆ ਜਾਂ ਨਿਗਲਿਆ ਜਾਂਦਾ ਹੈ ਜਾਂ ਅੰਤਰਸ਼ਿਰਾਵਾਂ ਵਿੱਚ ਲਾਉਣ (Intra venous ) ਵਾਲੇ ਟੀਕਿਆਂ ਰਾਹੀਂ ਲਿਆ ਜਾਂਦਾ ਹੈ ; ਉਦਾਹਰਣ ਵਜੋਂ ਮੈਥੋਡਰੀਨ ਨੂੰ ਸਪੀਡ ਵੀ ਕਹਿੰਦੇ ਹਨ । ਇਸ ਨੂੰ ਸੁੰਘ ਕੇ ਜਾਂ ਪੀਸ ਕੇ ਸਿਗਰਟ ਦੀ ਤਰ੍ਹਾਂ ਧੂੰਏਂ ਦੇ ਰੂਪ ਵਿੱਚ ਲਿਆ ਜਾਂਦਾ ਹੈ ।

→ ਤਿਆਗਣ ਦੇ ਜਾਂ ਪ੍ਰਕਾਰ ਦੇ ਲੱਛਣ (Withdrawal Symptoms or Withdrawal Syndrome)-ਲੰਬੇ ਸਮੇਂ ਲਈ, ਵਾਰ-ਵਾਰ ਤੇ ਲਗਾਤਾਰ ਵਰਤੋਂ ਕਰਨ ਤੋਂ ਬਾਅਦ ਜੇ ਡਰੱਗ ਦੀ ਵਰਤੋਂ ਘਟਾਈ ਜਾਂ ਬੰਦ ਕਰ ਦਿੱਤੀ ਜਾਵੇ ਤਾਂ ਕੁੱਝ ਲੱਛਣ ਦਿਖਾਈ ਦਿੰਦੇ ਹਨ । ਇਨ੍ਹਾਂ ਨੂੰ ਡਰੱਗ ਤਿਆਗਣ ਦੇ ਜਾਂ ਤੀਕਾਰ ਦੇ ਲੱਛਣ ਕਹਿੰਦੇ ਹਨ ।

PSEB 11th Class Environmental Education Notes Chapter 17 ਨਸ਼ਾ-ਮਾੜੇ ਪ੍ਰਭਾਵ

→ 26 ਜੂਨ, ਸੰਯੁਕਤ ਰਾਸ਼ਟਰ ਦੁਆਰਾ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਵਪਾਰ ਦੇ ਖਿਲਾਫ ਅੰਤਰਰਾਸ਼ਟਰੀ ਦਿਨ ਵਜੋਂ ਮਨਾਇਆ ਜਾਂਦਾ ਹੈ।

→ 31 ਮਈ, ਤੰਬਾਕੂ ਵਿਰੋਧੀ ਦਿਨ (Anti-tobacco Day) ਵਜੋਂ ਮਨਾਇਆ ਜਾਂਦਾ ਹੈ ।

→ ਡਰੱਗ ਵਿਕਰੇਤਾ ਜਾਂ ਨਸ਼ੇ ਦੇ ਵਪਾਰੀ (Drug Peddlers)-ਗ਼ੈਰ-ਕਾਨੂੰਨੀ ਨਸ਼ੀਲੇ | ਪਦਾਰਥ ਵੇਚਣ ਵਾਲੇ ਵਿਅਕਤੀ ਡਰੱਗ ਵਿਕਰੇਤਾ ਜਾਂ ਨਸ਼ੇ ਦੇ ਵਪਾਰੀ ਹੁੰਦੇ ਹਨ ।

→ ਡਰੱਗ ਟਰੈਫਿਕਿੰਗ (Drug Trafficking)-ਇਸ ਵਪਾਰ ਵਿੱਚ ਗੈਰ ਕਾਨੂੰਨੀ ਦਵਾਈਆਂ ਉਗਾਈਆਂ ਜਾਂਦੀਆਂ ਹਨ, ਪ੍ਰੋਸੈਸ ਕੀਤੀਆਂ ਗਈਆਂ ਅਤੇ ਅੰਤਰਰਾਸ਼ਟਰੀ ਸਰਹੱਦ ‘ਤੇ ਤਸਕਰੀ ਕੀਤੀਆਂ ਜਾਦੀਆਂ ਹਨ ।

→ ਧਾਰਨਾ (Perception)-ਧਾਰਨਾ ਵਾਤਾਵਰਨ ਵਿਚ ਵਾਪਰਨ ਵਾਲੀਆਂ ਕ੍ਰਿਆਵਾਂ ਅਤੇ ਘਟਨਾਵਾਂ ਬਾਰੇ ਸਮਝਣ ਦੀ ਸਮਰੱਥਾ ਹੈ ।

→ ਟਰੌਮਾ (Trauma)-ਬੇਹੱਦ ਪਰੇਸ਼ਾਨ ਕਰਨ ਵਾਲੇ ਤਜਰਬੇ ਕਾਰਨ ਗੰਭੀਰ ਭਾਵਨਾਤਮਕ ਸਦਮੇ ਅਤੇ ਦਰਦ ਨੂੰ ਟਰੌਮਾ ਕਿਹਾ ਜਾਂਦਾ ਹੈ ।

→ ਬੇਲੋੜੀ ਚਿੰਤਾ ਜਾਂ ਬੇਚੈਨੀ (Anxiety) -ਚਿੰਤਾ ਦੀ ਭਾਵਨਾ, ਘਬਰਾਹਟ ਜਾਂ ਅਨਿਸ਼ਚਿਤ ਨਤੀਜੇ ਵਾਲੀ ਕਿਸੇ ਚੀਜ਼ ਬਾਰੇ ਬੇਚੈਨ ਰਹਿਣ ਨੂੰ ਬੇਲੋੜੀ ਚਿੰਤਾ ਜਾਂ ਬੇਚੈਨੀ ਕਿਹਾ ਜਾਂਦਾ ਹੈ ।

→ ਮਨੋਵਿਗਿਆਨ (Psychology)-ਮਨੁੱਖੀ ਦਿਮਾਗ਼ ਅਤੇ ਇਸਦੇ ਕਾਰਜਾਂ ਦੇ, ਵਿਸ਼ੇਸ਼ ਤੌਰ ‘ਤੇ ਜਿਹੜੇ ਕਿਸੇ ਸੰਦਰਭ ਵਿੱਚ ਵਰਤਾਓ ਨੂੰ ਪ੍ਰਭਾਵਿਤ ਕਰਦੇ ਹਨ, ਵਿਗਿਆਨਕ ਅਧਿਐਨ ਨੂੰ ਮਨੋਵਿਗਿਆਨ ਕਿਹਾ ਜਾਂਦਾ ਹੈ ।

→ ਡਿਪਰੈਸ਼ਨ ਜਾਂ ਅਵਸਾਦ (Depression)-ਇਹ ਇਕ ਆਮ ਅਤੇ ਗੰਭੀਰ ਡਾਕਟਰੀ ਬਿਮਾਰੀ ਹੈ ਜਿਸ ਨਾਲ ਤੁਸੀਂ ਮਹਿਸੂਸ ਕਰਦੇ ਹੋ, ਸੋਚਦੇ ਅਤੇ ਕੰਮ ਕਰਦੇ ਹੋ, ਆਦਿ ਤੇ ਮਾੜਾ ਅਸਰ ਪੈਂਦਾ ਹੈ ।

→ ਮਤਲੀ ਜਾਂ ਕਚਿਆਣ (Nausea) -ਉਲਟੀ ਆਉਣ ਦੀ ਇੱਛਾ ਨਾਲ ਪੇਟ ਵਿਚ ਬੇਚੈਨੀ ਅਤੇ ਬੇਆਰਾਮੀ ਦੇ ਅਹਿਸਾਸ ਮਤਲੀ ਜਾਂ ਕਚਿਆਣ ਜਾਂ ਜੀ ਮਚਲਣਾ ਕਹਿੰਦੇ ਹਨ ।

→ ਯੂਨੈਸਕੋ (UNESCO)-ਸੰਯੁਕਤ ਰਾਸ਼ਟਰ ਦਾ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ ।

→ ਯੂ. ਐੱਨ. ਓ. ਡੀ. ਸੀ. (UNODC) -ਨਸ਼ੀਲੇ ਪਦਾਰਥਾਂ ਅਤੇ ਅਪਰਾਧ ‘ਤੇ ਸੰਯੁਕਤ ਰਾਸ਼ਟਰ ਦਾ ਦਫਤਰ ।

→ ਦਖ਼ਲ ਦੇਣਾ (Interventions)- ਦਖ਼ਲ ਤੋਂ ਭਾਵ ਸਰਕਾਰ ਅਤੇ ਕਾਨੂੰਨ ਵਲੋਂ ਚੁੱਕੇ ਗਏ ਕਦਮ ਹਨ ਜੋ ਕਿ ਕਿਸੇ ਕਿਸਮ ਦੀ ਬੁਰਾਈ ਨੂੰ ਫੈਲਣ ਤੋਂ ਰੋਕਣ ।

→ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ (Drug Abuse Prevention)- ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ, ਜਿਸਨੂੰ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ ਵੀ ਕਿਹਾ ਜਾਂਦਾ ਹੈ, ਇਕ ਪ੍ਰਕਿਰਿਆ ਹੈ ਜੋ ਪਦਾਰਥਾਂ ਦੀ ਵਰਤੋਂ ਸ਼ੁਰੂ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰਦੀ ਹੈ ਜਾਂ ਮਨੋਵਿਗਿਆਨ ਬਦਲਣ ਵਾਲੇ ਪਦਾਰਥਾਂ ਨਾਲ ਸੰਬੰਧਤ ਸਮੱਸਿਆਵਾਂ ਦੇ ਵਾਧੇ ਨੂੰ ਸੀਮਿਤ ਕਰਦੀ ਹੈ ।

→ ਰੋਕਥਾਮ ਪ੍ਰੋਗਰਾਮ (Prevention Program) -ਨਸ਼ੇ ਦੀ ਸਮੱਸਿਆ ਦੀ ਰੋਕਥਾਮ ਲਈ ਭਾਰਤ ਸਰਕਾਰ ਅਤੇ ਵੱਖ-ਵੱਖ ਰਾਜ ਸਰਕਾਰਾਂ ਵਲੋਂ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾ ਰਹੇ ਹਨ । ਇਹਨਾਂ ਨੂੰ ਰੋਕਥਾਮ ਪ੍ਰੋਗਰਾਮ ਕਿਹਾ ਜਾਂਦਾ ਹੈ ।

→ ਮਾਪਿਆਂ ਦੀ ਨਿਗਰਾਨੀ (Parental Supervision)-ਬੱਚੇ ਦੀਆਂ ਗਤੀਵਿਧੀਆਂ, ਸਮੱਸਿਆਵਾਂ, ਵਿਵਹਾਰ ਅਤੇ ਵਾਤਾਵਰਨ ਤੇ ਨਜ਼ਰ ਰੱਖਣ ਨੂੰ ਮਾਤਾ-ਪਿਤਾ ਜਾਂ ਮਾਪਿਆਂ ਦੀ ਨਿਗਰਾਨੀ ਕਿਹਾ ਜਾਂਦਾ ਹੈ ।

→ ਕਦਰਾਂ-ਕੀਮਤਾਂ (Values) -ਕਦਰਾਂ-ਕੀਮਤਾਂ ਦਾ ਮਤਲਬ ਹੈ ਉਹ ਕੰਮ ਅਤੇ ਗਤੀਵਿਧੀਆਂ, ਜੋ ਸਾਨੂੰ ਇਕ ਦੂਜੇ ਦਾ ਸਹਿਯੋਗ ਅਤੇ ਸਮਰਥਨ ਕਰਨ ਵਿਚ
ਸਾਡੀ ਸਹਾਇਤਾ ਕਰਦੀਆਂ ਹਨ ।

PSEB 11th Class Environmental Education Notes Chapter 17 ਨਸ਼ਾ-ਮਾੜੇ ਪ੍ਰਭਾਵ

→ ਪੜਤਾਲ (Scrutiny) -ਇਸਦਾ ਮਤਲਬ ਹੈ ਕਿ ਕਿਸੇ ਕਾਰਜ ਜਾਂ ਗਤਿਵਿਧੀ ਜਾਂ ਵਿਵਹਾਰ ਦਾ ਬਹੁਤ ਧਿਆਨ ਅਤੇ ਬਰੀਕੀ ਨਾਲ ਅਧਿਐਨ ਕਰਨਾ ।

→ ਮਾਪਿਆਂ ਦੁਆਰਾ ਜਾਂਚ-ਪੜਤਾਲ (Parental Scrutiny) -ਮਾਪਿਆਂ ਦੀ ਜਾਂਚਪੜਤਾਲ ਦਾ ਮਤਲਬ ਹੈ ਮਾਪਿਆਂ ਦੁਆਰਾ ਬੱਚੇ ਦੇ ਕੰਮਾਂ ਅਤੇ ਗਤੀਵਿਧੀਆਂ ਜਾਂ ਵਿਵਹਾਰਾਂ ਦਾ ਬਹੁਤ ਧਿਆਨ ਅਤੇ ਬਰੀਕੀ ਨਾਲ ਅਧਿਐਨ ਕਰਨਾ ਜਾਂ ਨਿਗਰਾਨੀ ਕਰਨਾ ।

PSEB 11th Class Environmental Education Notes Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

This PSEB 11th Class Environmental Education Notes Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ will help you in revision during exams.

PSEB 11th Class Environmental Education Notes Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

→‘‘ਦ ਫੈਕਟਰੀ ਐਕਟ (The Factory Act)” 1948 ਵਿਚ ਲਾਗੂ ਕੀਤਾ ਗਿਆ। ਇਸਦਾ ਉਦੇਸ਼ ਕਾਰਖ਼ਾਨੇ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸੁਰੱਖਿਆ, ਸਿਹਤ ਅਤੇ ਕਲਿਆਣ ਨਾਲ ਸੰਬੰਧਿਤ ਅਲੱਗ ਪਹਿਲੂਆਂ ਨੂੰ ਨਿਯਮਿਤ ਅਤੇ ਨਿਸ਼ਚਿਤ ਕਰਨਾ ਹੈ।

→ ‘‘ਦ ਫੈਕਟਰੀ ਐਕਟ (The Factory Act)’’ ਨੂੰ 1987 ਵਿਚ ਸੰਸ਼ੋਧਿਤ ਕੀਤਾ ਗਿਆ।

→ ‘ਦ ਵਰਕਰ ਐਕਟ (The Worker Act)” 15 ਅਪਰੈਲ, 1987 ਨੂੰ ਲਾਗੂ ਹੋਇਆ ।

→ ‘‘ਦ ਵਰਕਰ ਐਕਟ (The Worker Act)’’ ਵਿਚ ਬੰਦਰਗਾਹ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਿਹਤ ਸੰਬੰਧੀ ਵਿਵਸਥਾ ਹੈ।

→ ਖਦਾਨ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਿਹਤ ਦੇ ਲਈ ‘ਦ ਮਾਨਵ ਐਕਟ’ 1952 ਵਿਚ ਬਣਾਇਆ ਗਿਆ।

→ ਜਨ ਉੱਤਰਦਾਇਤਵ ਬੀਮਾ ਐਕਟ, 1991 (Public Liability Insurance Act, 1991) ਕਰਮਚਾਰੀਆਂ ਨੂੰ ਬੀਮੇ ਦੀ ਸਹੁਲਤ ਦੇਣ ਲਈ ਬਣਾਇਆ ਗਿਆ।

PSEB 11th Class Environmental Education Notes Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

→ ਵਾਤਾਵਰਣ ਸੰਭਾਲ ਕਾਨੂੰਨ 1986 ( The Environment Protection Act, 1986) ਵਿਚ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਫੈਕਟਰੀ ਮਾਲਿਕਾਂ ਦੇ ਫ਼ਰਜ਼ ਨਿਰਧਾਰਿਤ ਕੀਤੇ ਹਨ।

→ ਫੈਕਟਰੀ ਐਕਟ, 1948 ਵਿਚ ਸਭ ਤੋਂ ਖ਼ਤਰਨਾਕ 29 ਉਦਯੋਗਾਂ ਦੀ ਸੂਚੀ ਦਿੱਤੀ ਹੈ।

→ ਕਰਮਚਾਰੀ ਮੰਤਰਾਲੇ ਨੇ 1966 ਵਿਚ ਰਾਸ਼ਟਰੀ ਸੁਰੱਖਿਆ ਪਰਿਸ਼ਦ ਦਾ ਨਿਰਮਾਣ ਕੀਤਾ। ਇਸ ਪ੍ਰੋਗਰਾਮ ਦੇ ਹੇਠ ਨਿਯੋਕਤਾ ਅਤੇ ਕਰਮਚਾਰੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਸੁਰੱਖਿਆ ਤੇ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ।

→ ਹਰ ਸਾਲ 4 ਮਾਰਚ ਨੂੰ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੀ ਸਥਾਪਨਾ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

→ ਵਿਸਫੋਟਕ, ਜਲਨਸ਼ੀਲ ਪਦਾਰਥ ਅਤੇ ਜ਼ਹਿਰੀਲੇ ਪਦਾਰਥ, ਖ਼ਤਰਨਾਕ ਪਦਾਰਥਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ।

→ ਉਹ ਪਦਾਰਥ, ਜੋ ਗਰਮੀ, ਕਰੰਟ ਜਾਂ ਉੱਚ ਦਬਾਅ ਦੇ ਸੰਪਰਕ ਵਿਚ ਆਉਂਦੇ ਹੀ , ਗੈਸ ਅਤੇ ਗਰਮੀ ਛੱਡਦੇ ਹਨ, ਉਨ੍ਹਾਂ ਨੂੰ ਵਿਸਫੋਟਕ ਪਦਾਰਥ ਕਿਹਾ ਜਾਂਦਾ ਹੈ । ਜਿਵੇਂ, ਟੂਇ-ਨਾਈਟ੍ਰੋ-ਟਾਲੂਈਨ (TNT), ਨਾਈਟ੍ਰਗਲਿਸਰੀਨ ਆਦਿ ਵਿਸਫੋਟਕ ਹਨ।

→ ਰਸਾਇਣਿਕ ਉਦਯੋਗ, ਦਵਾਈਆਂ ਬਣਾਉਣ ਦੇ ਕਾਰਖ਼ਾਨੇ, ਤੇਲ ਸਾਫ਼ ਕਰਨ ਦੇ ਕਾਰਖ਼ਾਨੇ, ਨਿਊਕਲੀਅਰ ਪਲਾਂਟ, ਪਾਣੀ ਨਾਲ ਬਿਜਲੀ ਪੈਦਾ ਕਰਨ ਵਾਲੇ ਪਲਾਂਟ, ਗੋਲਾ-ਬਾਰੂਦ ਅਤੇ ਪਟਾਕਿਆਂ ਦੇ ਕਾਰਖ਼ਾਨਿਆਂ ਵਿਚ ਵਿਸਫ਼ੋਟ ਹੋਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ।

→ ਉਹ ਪਦਾਰਥ ਜੋ ਆਸਾਨੀ ਨਾਲ ਜਲ ਜਾਂਦੇ ਹਨ, ਉਨ੍ਹਾਂ ਨੂੰ ਜਲਨਸ਼ੀਲ ਪਦਾਰਥ ਕਿਹਾ ਜਾਂਦਾ ਹੈ। ਜਲਨਸ਼ੀਲ ਗੈਸਾਂ ਵਿਚ ਐਸੀਟਿਲੀਨ, ਹਾਈਡਰੋਜਨ, ਵਿਤ ਪੈਟਰੋਲੀਅਮ ਗੈਸ ਮੁੱਖ ਹਨ। ਜਲਨਸ਼ੀਲ ਵ ਵਿਚ ਡਾਈਇਥਾਇਲ ਈਥਰ, ਕਾਰਬਨ ਡਾਈਸਲਫਾਈਡ, ਪੈਟਰੋਲ, ਐਸੀਟੋਨ, ਮਿਥਾਈਲੇਟਿਡ ਸਪਿਰਟ, ਮਿੱਟੀ ਦਾ ਤੇਲ, ਤਾਰਪੀਨ ਆਦਿ ਸ਼ਾਮਲ ਹੈ। ਜਲਨਸ਼ੀਲ ਠੋਸ ਪਦਾਰਥਾਂ ਵਿਚ ਨਾਈਟ੍ਰੋਸੈਲੂਲੋਸ, ਫ਼ਾਸਫੋਰਸ, ਮਾਚਿਸ, ਐਲੂਮੀਨੀਅਮ, ਕੈਲਸ਼ੀਅਮ, ਕਾਰਬਾਈਡ ਆਦਿ ਹਨ।

→ ਸਾਇਨਾਈਡ, ਸੀਸਾ, ਅਮੋਨੀਆ, ਕਲੋਰੀਨ ਆਦਿ ਜ਼ਹਿਰੀਲੇ ਪਦਾਰਥ ਹਨ।

→ ਜ਼ਹਿਰੀਲੇ ਪਦਾਰਥਾਂ ਦੀ ਵਰਤੋਂ ਕਰਦੇ ਸਮੇਂ ਕਰਮਚਾਰੀਆਂ ਨੂੰ ਲੇਬਲ ਧਿਆਨ ਨਾਲ ਦੇਖਣੇ ਚਾਹੀਦੇ ਹਨ ਅਤੇ ਉਨ੍ਹਾਂ ਦਾ ਨਿਪਟਾਰਾ ਕਰਨ ਲਈ ਲੋੜੀਂਦੀ ਪ੍ਰਕਿਰਿਆ ਦਾ ਪਾਲਣ ਕਰਨਾ ਚਾਹੀਦਾ ਹੈ।

→ ਜ਼ਹਿਰੀਲੇ ਪਦਾਰਥ ਚਮੜੀ ਅਤੇ ਅੱਖਾਂ ਦੇ ਰਸਤੇ, ਸੱਟ ਦੇ ਰਸਤੇ ਅਤੇ ਸਾਹ ਲੈਣ ਨਾਲ ਸਰੀਰ ਵਿਚ ਪ੍ਰਵੇਸ਼ ਕਰ ਜਾਂਦੇ ਹਨ।

→ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ (ILO) ਦੇ ਅਨੁਸਾਰ, ਕਿਸੇ ਦੇ ਜੀਵਨ ਉੱਪਰ ਪਏ ਖ਼ਤਰੇ ਨੂੰ ਘੱਟ ਕਰਨ ਅਤੇ ਰੋਕਣ ਦੇ ਉਦੇਸ਼ ਨਾਲ ਦੁਰਘਟਨਾ ਦੇ ਸ਼ਿਕਾਰ ਆਦਮੀ ਨੂੰ ਛੇਤੀ ਇਲਾਜ ਦੇਣਾ, ਮੁੱਢਲੀ ਸਹਾਇਤਾ ਹੈ।

→ ਮੁੱਢਲਾ ਇਲਾਜ ਕਰਨ ਵਾਸਤੇ ਇਕ ਤਜਰਬੇਕਾਰ ਮੁੱਢਲਾ ਸਹਾਇਕ ਹੁੰਦਾ ਹੈ। ਕੰਮ ‘ ਕਰਨ ਵਾਲੀ ਜਗਾ ਤੇ ਕਰਮਚਾਰੀਆਂ ਦੇ ਜੀਵਨ ਦੀ ਸੁਰੱਖਿਆ, ਪ੍ਰਭਾਵਿਤ ਲੋਕਾਂ ਨੂੰ ਪੀੜ ਅਤੇ ਦੁੱਖ ਤੋਂ ਰਹਿਤ ਕਰਨਾ ਅਤੇ ਬੇਹੋਸ਼ ਲੋਕਾਂ ਦੀ ਸਥਿਤੀ ਨੂੰ ਵਿਗੜਨ ਤੋਂ ਬਚਾਉਣਾ, ਮੁੱਢਲੇ ਇਲਾਜ ਦੇ ਉਦੇਸ਼ ਹਨ।

→ ਮੁੱਢਲਾ ਇਲਾਜ ਸੇਵਾਵਾਂ ਦੇ ਪ੍ਰਬੰਧਨ ਵਿਚ ਆਪਾਤ ਪ੍ਰਬੰਧਨ ਯੋਜਨਾ ਬਣਾਈ ਜਾਂਦੀ ਹੈ ਅਤੇ ਪ੍ਰਬੰਧਕਾਂ ਤੇ ਕਰਮਚਾਰੀਆਂ ਵਿਚ ਆਪਾਤਕਾਲੀਨ ਅਤੇ ਵਿਕਸਿਤ ਮੁੱਢਲੇ ਇਲਾਜ ਸੁਵਿਧਾਵਾਂ ਬਾਰੇ ਸਲਾਹ ਕੀਤੀ ਜਾਂਦੀ ਹੈ। ਖ਼ਤਰੇ ਦੀ ਪਹਿਚਾਣ ਕਰਨਾ ਪ੍ਰਬੰਧਨ ਦਾ ਜ਼ਰੂਰੀ ਘਟਕ ਹੈ।

→ ਇਸ ਪ੍ਰਬੰਧਨ ਯੋਜਨਾ ਦੇ ਅਨੁਸਾਰ ਬਚਾਅ ਦੇ ਕੰਮ, ਥਾਂ ਖ਼ਾਲੀ ਕਰਨ ਦੀ ਕਿਰਿਆ, ਨਜ਼ਦੀਕੀ ਇਲਾਜ ਖੇਤਰ ਤੇ ਲੈ ਕੇ ਜਾਣਾ, ਅੱਗ, ਗੈਸ ਤੇ ਕਾਬੂ, ਰਿਸ਼ਤੇਦਾਰਾਂ ਨਾਲ | ਮੇਲ-ਜੋਲ, ਸੁਰੱਖਿਆ ਆਉਂਦੀ ਹੈ।

→ ਮੁੱਢਲੀ ਇਲਾਜ (First Aid) ਸੇਵਾ ਦੇਣੀ ਇਕ ਪ੍ਰਬੰਧਕ ਦੀ ਪਹਿਲੀ ਜ਼ਿੰਮੇਵਾਰੀ ਹੈ।

→ ਪ੍ਰਬੰਧਕ ਦੁਆਰਾ, ਮੁੱਢਲੇ ਇਲਾਜ ਸਹਾਇਕ ਦੀ ਨਿਯੁਕਤੀ ਕੀਤੀ ਜਾਂਦੀ ਹੈ ਅਤੇ ਕਰਮਚਾਰੀਆਂ ਨੂੰ ਕੁੱਝ ਖ਼ਾਸ ਕੰਮ ਦਿੱਤੇ ਜਾਂਦੇ ਹਨ। ਇਸ ਨਾਲ ਕਰਮਚਾਰੀਆਂ ਨੂੰ ਮੁੱਢਲੀ ਸਹਾਇਤਾ ਬਾਰੇ ਦੱਸਿਆ ਜਾਂਦਾ ਹੈ।

→ ਆਪਾਤ ਸਥਿਤੀ ਵਿਚ ਸੂਚਨਾ, ਪ੍ਰੋਗਰਾਮ, ਜਾਗਰੁਕਤਾ ਸਤਰ, ਸਮਾਚਾਰ ਪੱਤਰ, ਮੀਟਿੰਗ, ਕੰਮ ਵਾਲੇ ਥਾਂ ਤੇ ਨੋਟਿਸ ਬੋਰਡ ਲਾ ਕੇ ਦਿੱਤੀ ਜਾਂਦੀ ਹੈ।

→ ਕੰਮ ਵਾਲੀ ਥਾਂ ‘ਤੇ ਕਰਮਚਾਰੀਆਂ ਨੂੰ ਮੁੱਢਲੀ ਸਹਾਇਤਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

→ ਉਹ ਆਦਮੀ ਜਿਸ ਉੱਪਰ ਦੁਰਘਟਨਾ ਵੇਲੇ ਸਹਾਇਤਾ ਦੇਣ ਦੀ ਜ਼ਿੰਮੇਵਾਰੀ ਹੁੰਦੀ ਹੈ, ਉਸ ਨੂੰ ਮੁੱਢਲਾ ਉਪਚਾਰਕ (First Aider) ਕਹਿੰਦੇ ਹਨ।

PSEB 11th Class Environmental Education Notes Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

→ ਮੁੱਢਲੇ ਸਹਾਇਕ ਨੂੰ ਦੁਰਘਟਨਾ ਵੇਲੇ ਸ਼ਾਂਤ ਤੇ ਕੰਟਰੋਲ ਵਿਚ ਰਹਿਣਾ ਚਾਹੀਦਾ ਹੈ ਤੇ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਮਰੀਜ਼ ਦੀ ਦੇਖਭਾਲ ਕਰਨੀ ਚਾਹੀਦੀ ਹੈ।

→ ਮੁੱਢਲੇ ਸਹਾਇਕ ਨੂੰ ਆਮ ਸਮੇਂ ਅਤੇ ਕੰਮ ਦੇ ਸਮੇਂ ਵਿਚ ਹਰ ਵੇਲੇ ਚੁਸਤ ਰਹਿਣਾ ਚਾਹੀਦਾ ਹੈ।

→ ਕੰਮ ਕਰਨ ਵਾਲੀ ਜਗਾ ਤੇ ਮੁੱਢਲਾ ਇਲਾਜ ਬਕਸਾ ਹੋਣਾ ਚਾਹੀਦਾ ਹੈ ਜਿਸ ਵਿਚ ਮੁੱਢਲੇ ਇਲਾਜ ਲਈ ਲੋੜੀਂਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ।

→ ਮੁੱਢਲਾ ਇਲਾਜ ਕੇਂਦਰ ਸਾਫ਼-ਸੁਥਰਾ, ਹਵਾਦਾਰ ਅਤੇ ਪ੍ਰਕਾਸ਼ ਵਾਲਾ ਹੋਣਾ ਚਾਹੀਦਾ ਹੈ, ਜਿਸਦਾ ਕੰਟਰੋਲ ਮੁੱਢਲੇ ਸਹਾਇਕ ਕੋਲ ਹੋਣਾ ਚਾਹੀਦਾ ਹੈ।

→ ਸਹਾਇਕ ਨੂੰ ਕਈ ਘਟਨਾਵਾਂ ਅਤੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਚਣ ਲਈ ਉਸਨੂੰ ਦਸਤਾਨੇ ਪਾਉਣੇ ਚਾਹੀਦੇ ਹਨ।

→ ਮੁੱਢਲੇ ਸਹਾਇਕ ਨੂੰ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਤਜਰਬਾ ਹਾਸਿਲ ਹੋਣਾ ਚਾਹੀਦਾ ਹੈ। ਜਿਸ ਵਿਚ ਉਸਨੂੰ ਹੱਡੀ ਟੁੱਟਣ ਤੇ ਪ੍ਰਬੰਧ, ਸਦਮਾ, ਖਿਚਾਵ, ਮੋਚ, ਜ਼ਹਿਰੀਲਾਪਨ, ਅੱਖ ਜਾਂ ਕੰਨ ਵਿਚ ਸੱਟ, ਦਮਾ ਆਦਿ ਦੇ ਇਲਾਜ ਦਾ ਤਜਰਬਾ ਹੁੰਦਾ ਹੈ ।

PSEB 11th Class Sociology Solutions Chapter 6 ਸਮਾਜੀਕਰਨ

Punjab State Board PSEB 11th Class Sociology Book Solutions Chapter 6 ਸਮਾਜੀਕਰਨ Textbook Exercise Questions and Answers.

PSEB Solutions for Class 11 Sociology Chapter 6 ਸਮਾਜੀਕਰਨ

Sociology Guide for Class 11 PSEB ਸਮਾਜੀਕਰਨ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜੀਕਰਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਉਹ ਪ੍ਰਕਿਰਿਆ, ਜਿਸ ਦੇ ਦੁਆਰਾ ਵਿਅਕਤੀ ਸਮਾਜ ਵਿੱਚ ਰਹਿਣ ਦੇ ਅਤੇ ਜੀਵਨ ਜੀਣ ਦੇ ਤਰੀਕੇ ਸਿੱਖਦਾ ਹੈ ।

ਪ੍ਰਸ਼ਨ 2.
ਸਮਾਜੀਕਰਨ ਦੇ ਪੜਾਵਾਂ ਦੇ ਨਾਮ ਲਿਖੋ ।
ਉੱਤਰ-
ਬਾਲ ਅਵਸਥਾ, ਬਚਪਨ ਅਵਸਥਾ, ਕਿਸ਼ੋਰ ਅਵਸਥਾ, ਜਵਾਨੀ ਦੀ ਅਵਸਥਾ ਅਤੇ ਬੁਢਾਪੇ ਦੀ ਅਵਸਥਾ ।

PSEB 11th Class Sociology Solutions Chapter 6 ਸਮਾਜੀਕਰਨ

ਪ੍ਰਸ਼ਨ 3.
ਕਿਸ਼ੋਰ ਅਵਸਥਾ ਕੀ ਹੈ ?
ਉੱਤਰ-
ਉਹ ਅਵਸਥਾ ਜਿਹੜੀ 12-13 ਸਾਲ ਤੋਂ ਸ਼ੁਰੂ ਹੋ ਕੇ 18-19 ਸਾਲ ਤੱਕ ਚਲਦੀ ਹੈ ਅਤੇ ਵਿਅਕਤੀ ਦੇ ਵਿੱਚ ਸਰੀਰਿਕ ਪਰਿਵਰਤਨ ਆਉਂਦੇ ਹਨ ।

ਪ੍ਰਸ਼ਨ 4.
ਬਾਲਪਨ ਕੀ ਹੈ ?
ਉੱਤਰ-
ਉਹ ਅਵਸਥਾ ਜਿਹੜੀ ਪੈਦਾ ਹੋਣ ਤੋਂ ਸ਼ੁਰੂ ਹੋ ਕੇ ਇੱਕ-ਡੇਢ ਸਾਲ ਤੱਕ ਚਲਦੀ ਹੈ ਅਤੇ ਬੱਚਾ ਆਪਣੀਆਂ ਜ਼ਰੂਰਤਾਂ ਲਈ ਹੋਰਾਂ ਉੱਤੇ ਨਿਰਭਰ ਹੁੰਦਾ ਹੈ ।

ਪ੍ਰਸ਼ਨ 5.
ਸਮਾਜੀਕਰਨ ਦੀਆਂ ਮੁੱਢਲੀਆਂ ਏਜੰਸੀਆਂ ਕਿਹੜੀਆਂ ਹਨ ?
ਉੱਤਰ-
ਪਰਿਵਾਰ, ਸਕੂਲ ਅਤੇ ਖੇਡ ਸਮੂਹ ਸਮਾਜੀਕਰਨ ਦੀਆਂ ਮੁੱਢਲੀਆਂ ਏਜੰਸੀਆਂ ਹਨ ।

ਪ੍ਰਸ਼ਨ 6.
ਰਸਮੀ ਏਜੰਸੀਆਂ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਸਰਕਾਰ, ਕਾਨੂੰਨ, ਅਦਾਲਤਾਂ, ਰਾਜਨੀਤਿਕ ਵਿਵਸਥਾ ਆਦਿ ।

ਪ੍ਰਸ਼ਨ 7.
ਗੈਰ ਰਸਮੀ ਏਜੰਸੀ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਪਰਿਵਾਰ, ਸੰਸਥਾਵਾਂ, , ਧਰਮ, ਖੇਡ ਸਮੂਹ ਆਦਿ ।

PSEB 11th Class Sociology Solutions Chapter 6 ਸਮਾਜੀਕਰਨ

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜੀਕਰਨ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਬੋਗਾਰਡਸ (Bogardus) ਦੇ ਅਨੁਸਾਰ, “ਸਮਾਜੀਕਰਨ ਉਹ ਕਿਰਿਆ ਹੈ ਜਿਸ ਦੇ ਦੁਆਰਾ ਵਿਅਕਤੀ ਮਨੁੱਖੀ ਕਲਿਆਣ ਦੇ ਲਈ ਨਿਸ਼ਚਿਤ ਰੂਪ ਨਾਲ ਮਿਲ ਕੇ ਵਿਵਹਾਰ ਕਰਨਾ ਸਿੱਖਦੇ ਹਨ ਅਤੇ ਅਜਿਹਾ ਕਰਨ ਵਿੱਚ ਉਹ ਆਤਮ ਨਿਯੰਤਰਣ, ਸਮਾਜਿਕ ਜ਼ਿੰਮੇਵਾਰੀ ਅਤੇ ਸੰਤੁਲਿਤ, ਵਿਅਕਤਿੱਤਵ ਦਾ ਅਨੁਭਵ ਕਰਦੇ ਹਨ ।”

ਪ੍ਰਸ਼ਨ 2.
ਸਮਾਜੀਕਰਨ ਦੇ ਪੜਾਵਾਂ ‘ਤੇ ਨੋਟ ਲਿਖੋ ।
ਉੱਤਰ-

  1. ਬਾਲ ਅਵਸਥਾ (infant Stage)
  2. ਬਚਪਨ ਅਵਸਥਾ (Childhood Stage)
  3. ਕਿਸ਼ੋਰ ਅਵਸਥਾ (Adolescent Stage)
  4. ਜਵਾਨੀ ਦੀ ਅਵਸਥਾ (Adulthood Stage)
  5. ਬੁਢਾਪਾ ਅਵਸਥਾ (Old Age) ।

ਪ੍ਰਸ਼ਨ 3.
ਸਮਾਜੀਕਰਨ ਦੀ ਪ੍ਰਕਿਰਿਆ ਵਿੱਚ ਪਰਿਵਾਰ ਦੀ ਭੂਮਿਕਾ ਬਾਰੇ ਚਰਚਾ ਕਰੋ ।
ਉੱਤਰ-
ਵਿਅਕਤੀ ਦੇ ਸਮਾਜੀਕਰਨ ਵਿੱਚ ਪਰਿਵਾਰ ਦਾ ਵਿਸ਼ੇਸ਼ ਸਥਾਨ ਹੈ । ਬੱਚੇ ਦੇ ਅਚੇਤਨ ਮਨ ਉੱਤੇ ਜੋ ਪ੍ਰਭਾਵ ਪਰਿਵਾਰ ਦਾ ਪੈਂਦਾ ਹੈ ਉਹ ਕਿਸੇ ਹੋਰ ਦਾ ਨਹੀਂ ਪੈਂਦਾ ਹੈ । ਪਰਿਵਾਰ ਵਿੱਚ ਬੱਚਾ ਕਈ ਪ੍ਰਕਾਰ ਦੀਆਂ ਭਾਵਨਾਵਾਂ ਜਿਵੇਂ ਕਿ ਪਿਆਰ, ਹਮਦਰਦੀ ਆਦਿ ਸਿੱਖਦਾ ਹੈ । ਪਰਿਵਾਰ ਹੀ ਬੱਚੇ ਨੂੰ ਪਰੰਪਰਾਵਾਂ, ਰੀਤੀ-ਰਿਵਾਜਾਂ, ਕੀਮਤਾਂ, ਰਹਿਣ-ਸਹਿਣ ਦੇ ਤਰੀਕੇ ਦੱਸਦਾ ਹੈ ਜਿਸ ਨਾਲ ਉਸ ਦਾ ਸਮਾਜੀਕਰਨ ਹੁੰਦਾ ਹੈ ।

ਪ੍ਰਸ਼ਨ 4.
ਸਮਾਜੀਕਰਨ ਦੀਆਂ ਤਿੰਨ ਰਸਮੀ ਏਜੰਸੀਆਂ ਦੱਸੋ। ਉੱਤਰ-ਪੁਲਿਸ, ਕਾਨੂੰਨ ਅਤੇ ਰਾਜਨੀਤਿਕ ਵਿਵਸਥਾ ਸਮਾਜੀਕਰਨ ਦੇ ਤਿੰਨ ਰਸਮੀ ਸਾਧਨ ਹਨ । ਜੇਕਰ ਕੋਈ ਵਿਅਕਤੀ ਅਪਰਾਧ ਕਰਦਾ ਹੈ ਤਾਂ ਪੁਲਿਸ ਉਸ ਨੂੰ ਪਕੜ ਲੈਂਦੀ ਹੈ । ਫਿਰ ਕਾਨੂੰਨਾਂ ਦੀ ਮੱਦਦ ਨਾਲ ਉਸ ਵਿਅਕਤੀ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ । ਸਾਡੀ ਰਾਜਨੀਤਿਕ ਵਿਵਸਥਾ ਸਖ਼ਤ ਕਾਨੂੰਨਾਂ ਦਾ ਨਿਰਮਾਣ ਕਰਦੀ ਹੈ ਤਾਂਕਿ ਵਿਅਕਤੀ ਅਪਰਾਧ ਨਾ ਕਰੇ । ਇਸ ਤਰ੍ਹਾਂ ਇਹਨਾਂ ਤੋਂ ਡਰ ਕੇ ਵਿਅਕਤੀ ਅਪਰਾਧ ਨਹੀਂ ਕਰਦਾ ਅਤੇ ਉਸਦਾ ਸਮਾਜੀਕਰਨ ਹੋ ਜਾਂਦਾ ਹੈ ।

ਪ੍ਰਸ਼ਨ 5.
ਪ੍ਰਾਥਮਿਕ ਸਮਾਜੀਕਰਨ ਉੱਪਰ ਨੋਟ ਲਿਖੋ ।
ਉੱਤਰ-
ਪਰਿਵਾਰ ਅਤੇ ਖੇਡ ਸਮੂਹ ਵਿਅਕਤੀ ਦਾ ਪ੍ਰਾਥਮਿਕ ਸਮਾਜੀਕਰਨ ਕਰਦੇ ਹਨ । ਪਰਿਵਾਰ ਵਿੱਚ ਰਹਿ ਕੇ ਬੱਚਾ ਸਮਾਜ ਵਿੱਚ ਰਹਿਣ ਦੇ, ਜੀਵਨ ਜੀਣ ਦੇ ਤੌਰ-ਤਰੀਕੇ ਸਿੱਖਦਾ ਹੈ ਅਤੇ ਸਮਾਜ ਦਾ ਚੰਗਾ ਨਾਗਰਿਕ ਬਣਦਾ ਹੈ । ਖੇਡ ਸਮੂਹ ਵਿੱਚ ਰਹਿ ਕੇ ਉਸ ਨੂੰ ਪਤਾ ਚਲਦਾ ਹੈ ਕਿ ਉਸ ਦੇ ਵਾਂਗ ਹੋਰ ਬੱਚੇ ਵੀ ਹਨ ਅਤੇ ਉਹਨਾਂ ਦਾ ਧਿਆਨ ਵੀ ਰੱਖਣਾ ਪੈਂਦਾ ਹੈ । ਇਸ ਤਰ੍ਹਾਂ ਉਸ ਦਾ ਸਮਾਜੀਕਰਨ ਹੁੰਦਾ ਜਾਂਦਾ ਹੈ ।

PSEB 11th Class Sociology Solutions Chapter 6 ਸਮਾਜੀਕਰਨ

ਪ੍ਰਸ਼ਨ 6.
ਜਨਸੰਪਰਕ ਸਾਧਨਾਂ ਉੱਪਰ ਨੋਟ ਲਿਖੋ ।
ਉੱਤਰ-
ਅੱਜ-ਕੱਲ ਵਿਅਕਤੀ ਦੇ ਜੀਵਨ ਵਿੱਚ ਸੰਚਾਰ ਸਾਧਨਾਂ ਦਾ ਮਹੱਤਵ ਬਹੁਤ ਵੱਧ ਗਿਆ ਹੈ । ਅੱਡ-ਅੱਡ ਸਮਾਚਾਰ ਪੱਤਰ, ਖਬਰਾਂ ਦੇ ਚੈਨਲ ਲਗਾਤਾਰ 24 ਘੰਟੇ ਚਲਦੇ ਰਹਿੰਦੇ ਹਨ ਅਤੇ ਸਾਨੂੰ ਭਾਂਤ-ਭਾਂਤ ਦੀ ਜਾਣਕਾਰੀ ਦਿੰਦੇ ਰਹਿੰਦੇ ਹਨ । ਇਹਨਾਂ ਤੋਂ ਸਾਨੂੰ ਸਾਰੇ ਸੰਸਾਰ ਵਿੱਚ ਹੋਣ ਵਾਲੀਆਂ ਘਟਨਾਵਾਂ ਬਾਰੇ ਪਤਾ ਚਲਦਾ ਰਹਿੰਦਾ ਹੈ ਜਿਸ ਨਾਲ ਵੀ ਉਸ ਦਾ ਸਮਾਜੀਕਰਨ ਹੁੰਦਾ ਰਹਿੰਦਾ ਹੈ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜੀਕਰਨ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਸਮਾਜੀਕਰਨ ਦੀ ਪ੍ਰਕਿਰਿਆ ਇੱਕ ਸਰਵਵਿਆਪਕ ਪ੍ਰਕਿਰਿਆ ਹੈ ਜਿਹੜੀ ਹਰੇਕ ਸਮਾਜ ਵਿੱਚ ਇੱਕੋ ਜਿਹੇ ਰੂਪ ਵਿੱਚ ਮੌਜੂਦ ਹੁੰਦੀ ਹੈ ।
  2. ਸਮਾਜੀਕਰਨ ਦੀ ਪ੍ਰਕਿਰਿਆ ਇੱਕ ਸਿੱਖਣ ਵਾਲੀ ਪ੍ਰਕਿਰਿਆ ਹੈ ਜਿਸ ਵਿੱਚ ਵਿਅਕਤੀ ਸਾਰੀ ਉਮਰ ਸਿੱਖਦਾ ਹੀ ਰਹਿੰਦਾ ਹੈ ।
  3. ਸਮਾਜੀਕਰਨ ਦੀ ਪ੍ਰਕਿਰਿਆ ਦੇ ਅਲੱਗ-ਅਲੱਗ ਪੱਧਰ ਹੁੰਦੇ ਹਨ ਅਤੇ ਇਹਨਾਂ ਅਲੱਗ-ਅਲੱਗ ਪੱਧਰਾਂ ਵਿੱਚ ਸਿੱਖਣ ਦੀ ਪ੍ਰਕਿਰਿਆ ਵੀ ਅਲੱਗ-ਅਲੱਗ ਹੁੰਦੀ ਹੈ ।
  4. ਜਵਾਨ ਹੋਣ ਤੋਂ ਬਾਅਦ ਸਮਾਜੀਕਰਨ ਦੀ ਪ੍ਰਕਿਰਿਆ ਵਿੱਚ ਸਿੱਖਣ ਦੀ ਪ੍ਰਕਿਰਿਆ ਘੱਟ ਹੋ ਜਾਂਦੀ ਹੈ ਪਰ ਇਹ ਚਲਦੀ ਮਰਨ ਤਕ ਹੈ ।
  5. ਸਮਾਜੀਕਰਨ ਦੇ ਬਹੁਤ ਸਾਧਨ ਹੁੰਦੇ ਹਨ ਪਰ ਪਰਿਵਾਰ ਸਭ ਤੋਂ ਮਹੱਤਵਪੂਰਨ ਸਾਧਨ ਹੁੰਦਾ ਹੈ ਜੋ ਉਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।

ਪ੍ਰਸ਼ਨ 2.
ਸਾਥੀ ਸਮੂਹ ਦੀ ਸਮਾਜੀਕਰਨ ਵਿੱਚ ਭੂਮਿਕਾ ਦੱਸੋ ।
ਉੱਤਰ-
ਪਰਿਵਾਰ ਤੋਂ ਬਾਅਦ ਸਮਾਜੀਕਰਨ ਦੇ ਸਾਧਨ ਦੇ ਰੂਪ ਵਿੱਚ ਸਾਥੀ ਸਮੂਹ ਦੀ ਵਾਰੀ ਆਉਂਦੀ ਹੈ । ਬੱਚਾ ਘਰੋਂ ਬਾਹਰ ਨਿਕਲ ਕੇ ਆਪਣੇ ਦੋਸਤਾਂ ਨਾਲ ਖੇਡਣ ਜਾਂਦਾ ਹੈ ਅਤੇ ਸਾਥੀ ਸਮੂਹ ਬਣਾਉਂਦਾ ਹੈ । ਸਾਥੀ ਸਮੂਹ ਵਿੱਚ ਹੀ ਬੱਚੇ ਦੀ ਸਮਾਜਿਕ ਸਿੱਖਿਆ ਸ਼ੁਰੂ ਹੋ ਜਾਂਦੀ ਹੈ । ਇੱਥੇ ਉਹ ਸਭ ਕੁੱਝ ਸਿੱਖਦਾ ਹੈ ਜੋ ਉਹ ਪਰਿਵਾਰ ਵਿੱਚ ਨਹੀਂ ਸਿੱਖ ਸਕਦਾ । ਇੱਥੇ ਉਸ ਨੂੰ ਆਪਣੀਆਂ ਇੱਛਾਵਾਂ ਦਾ ਤਿਆਗ ਕਰਨਾ ਪੈਂਦਾ ਹੈ ਅਤੇ ਉਸ ਨੂੰ ਪਤਾ ਚਲਦਾ ਹੈ ਕਿ ਉਸ ਵਾਂਗ ਹੋਰਾਂ ਦੀਆਂ ਵੀ ਇੱਛਾਵਾਂ ਹੁੰਦੀਆਂ ਹਨ । ਸਾਥੀ ਸਮੂਹ ਵਿੱਚ ਸਮਾਨਤਾ ਵਾਲੇ ਸੰਬੰਧ ਹੁੰਦੇ ਹਨ । ਇਸ ਲਈ ਜਦੋਂ ਉਹ ਸਾਥੀ ਸਮੂਹ ਵਿੱਚ ਭਾਗ ਲੈਂਦਾ ਹੈ ਤਾਂ ਉਹ ਉੱਥੇ ਅਨੁਸਾਸ਼ਨ ਅਤੇ ਸਹਿਯੋਗ ਸਿੱਖਦਾ ਹੈ । ਇਹ ਉਸਦੇ ਭਵਿੱਖ ਉੱਤੇ ਪ੍ਰਭਾਵ ਪਾਉਂਦੇ ਹਨ । ਇੱਥੇ ਹੀ ਉਸ ਵਿੱਚ ਨੇਤਾ ਵਰਗੇ ਗੁਣ ਪੈਦਾ ਹੁੰਦੇ ਹਨ । ਖੇਡਦੇ ਸਮੇਂ ਬੱਚੇ ਲੜਦੇ ਵੀ ਹਨ । ਨਾਲ ਹੀ ਉਹ ਦੂਜਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਵੀ ਸਿੱਖਦੇ ਹਨ । ਇਸ ਤਰ੍ਹਾਂ ਸਮਾਜੀਕਰਨ ਵਿੱਚ ਸਾਥੀ ਸਮੂਹ ਦੀ ਬਹੁਤ ਮਹੱਤਤਾ ਹੈ ।

ਪ੍ਰਸ਼ਨ 3.
ਸੰਖੇਪ ਵਿੱਚ ਜਵਾਨੀ ਅਤੇ ਬੁਢਾਪੇ ਦੀ ਸਮਾਜੀਕਰਨ ਦੀ ਪ੍ਰਕਿਰਿਆ ਉੱਪਰ ਚਰਚਾ ਕਰੋ ।
ਉੱਤਰ-
ਜਵਾਨੀ ਦੀ ਅਵਸਥਾ – ਸਮਾਜੀਕਰਨ ਦੀ ਪ੍ਰਕਿਰਿਆਂ ਵਿੱਚ ਇਸ ਪੱਧਰ ਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੈ । ਇਸ ਅਵਸਥਾ ਵਿੱਚ ਉਹ ਦੂਜਿਆਂ ਨਾਲ ਅਨੁਕੂਲਨ ਕਰਨਾ ਸਿੱਖਦਾ ਹੈ । ਇੱਥੇ ਉਸ ਦੇ ਅੱਗੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਪ੍ਰਸ਼ਨ ਕੰਮ ਲੱਭਣ ਦਾ ਹੁੰਦਾ ਹੈ । ਕੰਮ ਲੱਭਦੇ ਹੋਏ ਉਸ ਨੂੰ ਕਈ ਥਾਂਵਾਂ ਉੱਤੇ ਨਕਾਰ ਵੀ ਦਿੱਤਾ ਜਾਂਦਾ ਹੈ। ਪਰ ਉਹ ਹਾਰ ਨਹੀਂ ਮੰਨਦਾ ਅਤੇ ਲਗਾਤਾਰ ਕੋਸ਼ਿਸ਼ਾਂ ਕਰਦਾ ਹੈ । ਇਸ ਨਾਲ ਉਹ ਬਹੁਤ ਕੁੱਝ ਸਿੱਖਦਾ ਹੈ । ਵਿਆਹ ਅਤੇ ਬੱਚੇ ਹੋਣ ਤੋਂ ਬਾਅਦ ਉਸ ਦੀਆਂ ਭੂਮਿਕਾਵਾਂ ਬਦਲ ਜਾਂਦੀਆਂ ਹਨ ਜੋ ਉਸ ਨੂੰ ਬਹੁਤ ਕੁੱਝ ਸਿਖਾਉਂਦੀਆਂ ਹਨ ।

ਬੁਢਾਪੇ ਦੀ ਅਵਸਥਾ – ਇਸ ਅਵਸਥਾ ਵਿੱਚ ਆ ਕੇ ਉਸ ਨੂੰ ਜੀਵਨ ਦੇ ਨਵੇਂ ਪਾਠ ਸਿੱਖਣੇ ਪੈਂਦੇ ਹਨ । ਉਸ ਨੂੰ ਪਤਾ ਚਲ ਜਾਂਦਾ ਹੈ ਕਿ ਹੁਣ ਉਹ ਆਪਣੇ ਪਰਿਵਾਰ ਉੱਤੇ ਨਿਰਭਰ ਹੈ, ਉਸਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਉਸ ਨੂੰ ਜੀਵਨ ਨਵੇਂ ਤਰੀਕੇ ਨਾਲ ਅਨੁਕੂਲਨ ਸਿੱਖਣਾ ਪੈਂਦਾ ਹੈ । ਆਪਣੇ ਬੱਚਿਆਂ ਦੇ ਕਹੇ ਅਨੁਸਾਰ ਚੱਲਣਾ ਪੈਂਦਾ ਹੈ ਜਿਸ ਨਾਲ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ ਅਤੇ ਉਹ ਇਹਨਾਂ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ।

PSEB 11th Class Sociology Solutions Chapter 6 ਸਮਾਜੀਕਰਨ

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜੀਕਰਨ ਦੀ ਪ੍ਰਕਿਰਿਆ ਦੁਆਰਾ ਵਿਅਕਤੀਗਤ ਵਿਕਾਸ ਉੱਪਰ ਚਰਚਾ ਕਰੋ ।
ਉੱਤਰ-
ਵਿਅਕਤੀ ਸਮਾਜ ਵਿਚ ਰਹਿਣ ਦੇ ਯੋਗ ਕਿਵੇਂ ਬਣਦਾ ਹੈ ? ਇਹ ਲੋਕਾਂ ਅਤੇ ਪਦਾਰਥਾਂ ਦੇ ਸੰਪਰਕ ਵਿਚ ਆਉਣ ਨਾਲ ਬਣਦਾ ਹੈ । ਜਦੋਂ ਇਕ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਵਿਚ ਕੋਈ ਵੀ ਸਮਾਜਿਕ ਕੰਮ ਕਰਨ ਦੀ ਯੋਗਤਾ ਨਹੀਂ ਹੁੰਦੀ ਅਤੇ ਉਹ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਤੋਂ ਅਣਜਾਣ ਹੁੰਦਾ ਹੈ । ਪਰ ਹੌਲੀ-ਹੌਲੀ ਉਹ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਵਿਚ ਧਿਆਨ ਦੇਣ ਲੱਗ ਜਾਂਦਾ ਹੈ । ਬੱਚਾ ਸ਼ੁਰੂ ਵਿਚ ਜਿਨ੍ਹਾਂ ਵਿਅਕਤੀਆਂ ਵਿਚ ਘਿਰਿਆ ਰਹਿੰਦਾ ਹੈ ਉਹਨਾਂ ਕਰਕੇ ਉਹ ਸਮਾਜਿਕ ਵਿਅਕਤੀ ਬਣਦਾ ਹੈ ਕਿਉਂਕਿ ਇਹੀ ਉਸਦੇ ਆਲੇ-ਦੁਆਲੇ ਦੇ ਵਿਅਕਤੀ ਉਸ ਨੂੰ ਸਮਾਜ ਵਿਚ ਰਹਿਣਾ ਤੇ ਰਹਿਣ ਦੇ ਨਿਯਮ ਸਿਖਾਉਂਦੇ ਹਨ । ਉਹ ਦੂਜਿਆਂ ਦਾ ਅਨੁਕੂਲਣ ਕਰਦਾ ਹੈ ਅਤੇ ਆਪਣੇ ਤੇ ਦੂਜਿਆਂ ਦੇ ਕੰਮਾਂ ਦੀ ਤੁਲਨਾ ਕਰਦਾ ਹੈ ।

ਹੌਲੀ-ਹੌਲੀ ਉਹ ਆਪਣੇ ਅਨੁਭਵ ਤੋਂ ਸਿੱਖਦਾ ਹੈ ਕਿ ਹੋਰ ਲੋਕ ਵੀ ਉਸੇ ਤਰ੍ਹਾਂ ਹਨ ਅਤੇ ਉਹ ਆਪਣੀਆਂ ਭਾਵਨਾਵਾਂ ਤੇ ਆਨੰਦ ਦੂਜਿਆਂ ਨੂੰ ਵਿਖਾਉਂਦਾ ਹੈ । ਇਹ ਉਹ ਉਸ ਸਮੇਂ ਕਰਦਾ ਹੈ ਜਦੋਂ ਉਸਨੂੰ ਲੱਗਦਾ ਹੈ ਕਿ ਹੋਰਾਂ ਦੀਆਂ ਵੀ ਉਸੇ ਤਰ੍ਹਾਂ ਹੀ ਭਾਵਨਾਵਾਂ ਹਨ । ਇਸ ਤਰ੍ਹਾਂ ਜਦੋਂ ਉਹ ਇਧਰ-ਉਧਰ ਘੁੰਮਣ ਲੱਗਦਾ ਹੈ ਤਾਂ ਹਰ ਚੀਜ਼ ਜੋ ਉਸਦੇ ਸਾਹਮਣੇ ਆਉਂਦੀ ਹੈ, ਉਹ ਉਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਕੀ ਹੈ ਅਤੇ ਕਿਉਂ ਹੈ ? ਇਸ ਤਰ੍ਹਾਂ ਮਾਤਾ-ਪਿਤਾ ਬੱਚੇ ਨੂੰ ਚਿੰਨ੍ਹਾਂ ਨਾਲ ਹਾਲਾਤਾਂ ਦੀ ਪਰਿਭਾਸ਼ਾ ਕਰਨੀ ਸਿਖਾਉਂਦੇ ਹਨ ਕਿ ਇਹ ਚੀਜ਼ ਗ਼ਲਤ ਹੈ ਜਾਂ ਇਹ ਚੀਜ਼ ਠੀਕ ਹੈ । ਹੌਲੀ-ਹੌਲੀ ਬੱਚੇ ਨੂੰ ਮੰਦਰ ਜਾਣ, ਸਕੂਲ ਜਾਣ, ਸਿੱਖਿਆ ਲੈਣ ਆਦਿ ਦੇ ਨਿਯਮਾਂ ਬਾਰੇ ਦੱਸਿਆ ਜਾਂਦਾ ਹੈ । ਉਸਨੂੰ ਸਕੂਲ ਭੇਜਿਆ ਜਾਂਦਾ ਹੈ ਜਿੱਥੇ ਉਹ ਹੋਰਾਂ ਨਾਲ ਹਾਲਾਤਾਂ ਦੇ ਨਾਲ ਅਨੁਕੂਲਣ ਕਰਨਾ ਸਿੱਖਦਾ ਹੈ ਅਤੇ ਜ਼ਿੰਦਗੀ ਦੇ ਹਰ ਉਸ ਤਰੀਕੇ ਨੂੰ ਸਿੱਖਦਾ ਹੈ ਜਿਹੜੇ ਉਸ ਲਈ ਜੀਵਨ ਜੀਊਣ ਲਈ ਜ਼ਰੂਰੀ ਹਨ । ਇਸ ਤਰ੍ਹਾਂ ਸਮਾਜ ਵਿਚ ਇਕ ਮੈਂਬਰ ਹੌਲੀ-ਹੌਲੀ ਵੱਡਾ ਹੋ ਕੇ ਸਮਾਜ ਦੇ ਨਿਯਮਾਂ ਨੂੰ ਸਿੱਖਦਾ ਹੈ ।

ਬੱਚੇ ਦਾ ਸਭ ਤੋਂ ਪਹਿਲਾ ਸੰਬੰਧ ਪਰਿਵਾਰ ਨਾਲ ਹੁੰਦਾ ਹੈ । ਪੈਦਾ ਹੋਣ ਤੋਂ ਬਾਅਦ ਉਸਦੀ ਸਭ ਤੋਂ ਪਹਿਲੀ ਜ਼ਰੂਰਤ ਹੁੰਦੀ ਹੈ ਉਸ ਦੀਆਂ ਭੌਤਿਕ ਜ਼ਰੂਰਤਾਂ ਦੀ ਪੂਰਤੀ, ਜਿਵੇਂ ਭੁੱਖ, ਪਿਆਸ ਆਦਿ । ਉਸਦੀ ਰੁਚੀ ਆਪਣੀ ਮਾਂ ਵਿਚ ਜ਼ਿਆਦਾ ਹੁੰਦੀ ਹੈ ਕਿਉਂਕਿ ਉਹ ਉਸਦੀਆਂ ਭੌਤਿਕ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ । ਮਾਂ ਤੋਂ ਬਾਅਦ ਹੀ ਪਰਿਵਾਰ ਦੇ ਹੋਰ ਮੈਂਬਰ ਪਿਤਾ, ਚਾਚਾ-ਚਾਚੀ, ਦਾਦਾ-ਦਾਦੀ, ਭਾਈ-ਭੈਣ ਆਦਿ ਆਉਂਦੇ ਹਨ । ਇਹ ਸਾਰੇ ਮੈਂਬਰ ਬੱਚੇ ਨੂੰ ਸੰਸਾਰ ਦੇ ਬਾਰੇ ਦੱਸਦੇ ਹਨ ਜਿਸ ਵਿਚ ਉਸਨੇ ਸਾਰਾ ਜੀਵਨ ਬਤੀਤ ਕਰਨਾ ਹੈ ਅਤੇ ਪਰਿਵਾਰ ਵਿਚ ਰਹਿ ਕੇ ਹੀ ਉਹ ਪਿਆਰ, ਅਧਿਕਾਰ, ਸ਼ਕਤੀ ਆਦਿ ਚੀਜ਼ਾਂ ਦਾ ਅਨੁਭਵ ਕਰਦਾ ਹੈ ਕਿਉਂਕਿ ਇਹ ਸਭ ਕੁੱਝ ਉਸ ਨੂੰ ਪਰਿਵਾਰ ਵਿਚ ਮਿਲਦੀਆਂ ਹਨ ।

ਸ਼ੁਰੂ ਵਿਚ ਬੱਚੇ ਨੂੰ ਜੋ ਚੀਜ਼ ਚੰਗੀ ਲਗਦੀ ਹੈ ਉਹ ਉਸਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਕਿਉਂਕਿ ਉਹ ਉਸ ਉੱਤੇ ਆਪਣਾ ਅਧਿਕਾਰ ਸਮਝਦਾ ਹੈ । ਚੀਜ਼ ਨਾ ਮਿਲਣ ਉੱਤੇ ਉਹ ਰੋਂਦਾ ਹੈ ਅਤੇ ਜਿੱਦ ਕਰਦਾ ਹੈ । ਦੋ-ਤਿੰਨ ਸਾਲ ਦੀ ਉਮਰ ਤੱਕ ਆਉਂਦੇ-ਆਉਂਦੇ ਉਸਨੂੰ ਸਮਝ ਆਉਣ ਲੱਗ ਜਾਂਦੀ ਹੈ ਕਿ ਉਸ ਚੀਜ਼ ਉੱਤੇ ਕਿਸੇ ਹੋਰ ਦਾ ਅਧਿਕਾਰ ਵੀ ਹੈ ਤੇ ਉਹ ਉਸ ਨੂੰ ਪ੍ਰਾਪਤ ਨਹੀਂ ਕਰ ਸਕਦਾ । ਉਹ ਮਨਮਾਨੀ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਸ਼ੁਰੂ ਵਿਚ ਮਾਂ ਉਸਨੂੰ ਮਨਮਾਨੀ ਕਰਨ ਤੋਂ ਰੋਕਦੀ ਹੈ । ਉਹ ਚੀਜ਼ ਨਾ ਮਿਲਣ ਉੱਤੇ ਨਿਰਾਸ਼ ਤਾਂ ਹੁੰਦਾ ਹੈ ਪਰ ਹੌਲੀ-ਹੌਲੀ ਜਦੋਂ ਇਹ ਨਿਰਾਸ਼ਾ ਵਾਰ-ਵਾਰ ਹੁੰਦੀ ਹੈ ਤਾਂ ਉਹ ਆਪਣੇ ਉੱਪਰ ਨਿਯੰਤਰਣ ਕਰਨਾ ਸਿੱਖ ਲੈਂਦਾ ਹੈ । ਬੱਚਾ ਆਪਣੀਆਂ ਜ਼ਰੂਰਤਾਂ ਦੇ ਲਈ ਪਰਿਵਾਰ ਦੇ ਉੱਪਰ ਨਿਰਭਰ ਹੁੰਦਾ ਹੈ ਜਿਨ੍ਹਾਂ ਲਈ ਉਸਨੂੰ ਪਰਿਵਾਰ ਦਾ ਸਹਿਯੋਗ ਪ੍ਰਾਪਤ ਕਰਨਾ ਜ਼ਰੂਰੀ ਹੁੰਦਾ ਹੈ । ਉਨ੍ਹਾਂ ਦਾ ਸਹਿਯੋਗ ਉਸਨੂੰ ਸਵੈ-ਨਿਯੰਤਰਣ ਦੇ ਨਾਲ ਹੀ ਪ੍ਰਾਪਤ ਹੋ ਜਾਂਦਾ ਹੈ ਅਤੇ ਉਹ ਸਮਾਜ ਦੇ ਪ੍ਰਤਿਮਾਨਾਂ, ਪਰਿਮਾਪਾਂ ਦਾ ਆਦਰ ਕਰਨਾ ਸਿੱਖਦਾ ਹੈ ਜੋ ਕਿ ਉਸ ਲਈ ਸਮਾਜ ਵਿਚ ਰਹਿਣ ਅਤੇ ਵਿਵਹਾਰ ਕਰਨ ਲਈ ਬਹੁਤ ਜ਼ਰੂਰੀ ਹਨ ।

ਜਦੋਂ ਵਿਅਕਤੀ ਦਾ ਵਿਕਾਸ ਹੁੰਦਾ ਹੈ ਤਾਂ ਉਹ ਸਮਾਜ ਦੇ ਤੌਰ-ਤਰੀਕੇ, ਸ਼ਿਸ਼ਟਾਚਾਰ, ਬੋਲ-ਚਾਲ, ਉੱਠਣ-ਬੈਠਣ, ਵਿਵਹਾਰ ਕਰਨ ਦੇ ਤੌਰ-ਤਰੀਕੇ ਸਿੱਖਦਾ ਹੈ । ਇਸਦੇ ਨਾਲ ਹੀ ਉਸਦੇ ਸਵੈ (self) ਦਾ ਵਿਕਾਸ ਵੀ ਹੁੰਦਾ ਹੈ । ਜਦੋਂ ਵਿਅਕਤੀ ਆਪਣੇ ਕੰਮਾਂ ਪ੍ਰਤੀ ਚੇਤੰਨ ਹੋ ਜਾਂਦਾ ਹੈ ਤਾਂ ਇਸ ਚੇਤਨਾ ਨੂੰ ਸਵੈ (self) ਕਹਿੰਦੇ ਹਨ । ਸ਼ੁਰੂ ਵਿਚ ਉਹ ਆਪਣੇ ਅਤੇ ਬੇਗਾਨਿਆਂ ਵਿਚ ਭੇਦ ਨਹੀਂ ਕਰ ਸਕਦਾ ਕਿਉਂਕਿ ਉਸ ਨੂੰ ਦੁਨੀਆਂਦਾਰੀ ਦੇ ਰਿਸ਼ਤਿਆਂ ਦਾ ਪਤਾ ਨਹੀਂ ਹੁੰਦਾ ਪਰ ਹੌਲੀਹੌਲੀ ਉਹ ਜਦੋਂ ਹੋਰਨਾਂ ਅਤੇ ਪਰਿਵਾਰ ਦੇ ਵਿਅਕਤੀਆਂ ਦੇ ਨਾਲ ਅੰਤਰਕਿਰਿਆਵਾਂ ਕਰਦਾ ਹੈ ਤਾਂ ਉਹ ਇਸ ਬਾਰੇ ਵੀ ਸਿੱਖ ਜਾਂਦਾ ਹੈ ।

ਪਰਿਵਾਰ ਦੇ ਮੈਂਬਰਾਂ ਤੋਂ ਬਾਅਦ ਉਸਨੂੰ ਉਸਦੇ ਸਾਥੀ ਮਿਲਦੇ ਹਨ । ਉਸਦੇ ਇਹ ਸਾਰੇ ਸਾਥੀ, ਯਾਰ ਦੋਸਤ ਵੱਖ-ਵੱਖ ਹਾਲਾਤਾਂ ਵਿਚ ਪਲੇ ਹੋਏ ਹੁੰਦੇ ਹਨ । ਇਹਨਾਂ ਸਾਰੇ ਸਾਥੀਆਂ ਦੇ ਵੱਖ-ਵੱਖ ਆਦਰਸ਼ ਹੁੰਦੇ ਹਨ, ਜਿਨ੍ਹਾਂ ਨੂੰ ਬੱਚਾ ਹੌਲੀ-ਹੌਲੀ ਸਿੱਖਦਾ ਹੈ ਅਤੇ ਮੁਸ਼ਕਿਲ ਹਾਲਾਤਾਂ ਨਾਲ ਤਾਲਮੇਲ ਕਰਨਾ ਸਿੱਖਦਾ ਹੈ । ਖੇਡ ਦੇ ਮੈਦਾਨ ਵਿਚ ਉਹ ਸ਼ਾਸਨ ਕਰਨ, ਸ਼ਾਸਿਤ ਹੋਣ, ਦੂਜਿਆਂ ਤੋਂ ਅਤੇ ਦੂਜਿਆਂ ਨਾਲ ਤਾਲਮੇਲ ਕਰਨਾ ਸਿੱਖਦਾ ਹੈ ਜੋ ਕਿ ਸਮਾਜੀਕਰਨ ਦੀ ਪ੍ਰਕਿਰਿਆ ਦਾ ਹੀ ਇਕ ਭਾਗ
ਹੈ |

ਇੱਥੇ ਬੱਚੇ ਦੇ ਜੀਵਨ ਵਿਚ ਇਕ ਬਹੁਤ ਵੱਡਾ ਪਰਿਵਰਤਨ ਆਉਂਦਾ ਹੈ । ਬੱਚਾ ਸਕੂਲ ਪੜ੍ਹਨ ਜਾਂਦਾ ਹੈ । ਸਕੂਲ ਵਿਚ ਉਸ ਉੱਤੇ ਹੋਰ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਆਚਰਣ ਦਾ ਪ੍ਰਭਾਵ ਪੈਂਦਾ ਹੈ । ਇਸੇ ਤਰ੍ਹਾਂ ਉਹ ਕਾਲਜ ਦੇ ਪ੍ਰੋਫ਼ੈਸਰਾਂ ਤੋਂ, ਨੌਜਵਾਨ ਮੁੰਡਿਆਂ, ਕੁੜੀਆਂ ਤੋਂ ਉਠਣ-ਬੈਠਣ, ਵਿਚਾਰ ਕਰਨ, ਵਿਵਹਾਰ ਕਰਨ ਦੇ ਤੌਰ-ਤਰੀਕੇ ਸਿੱਖਦਾ ਹੈ ਜਿਹੜੇ ਕਿ ਉਸਦੇ ਅੱਗੇ ਦੇ ਜੀਵਨ ਲਈ ਬਹੁਤ ਜ਼ਰੂਰੀ ਹਨ ।

ਕਾਲਜ ਤੋਂ ਬਾਅਦ ਕੰਮ-ਧੰਦਾ, ਵਿਆਹ ਆਦਿ ਨਾਲ ਵੀ ਵਿਅਕਤੀ ਦਾ ਸਮਾਜੀਕਰਨ ਹੁੰਦਾ ਹੈ ਜੋ ਕਿ ਇਸ ਕੰਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਪਤੀ ਜਾਂ ਪਤਨੀ ਦੇ ਵਿਅਕਤਿੱਤਵ ਦਾ ਵੀ ਇਕ-ਦੂਜੇ ਉੱਚੇ ਕਾਫ਼ੀ ਪ੍ਰਭਾਵ ਪੈਂਦਾ ਹੈ ਅਤੇ ਉਹਨਾਂ ਦੇ ਭਵਿੱਖ ਉੱਤੇ ਵੀ ਪ੍ਰਭਾਵ ਪੈਂਦਾ ਹੈ । ਇਸ ਤਰ੍ਹਾਂ ਵਿਆਹ ਤੋਂ ਬਾਅਦ ਵਿਅਕਤੀ ਨੂੰ ਕਈ ਨਵੀਆਂ ਜ਼ਿੰਮੇਵਾਰੀਆਂ, ਜਿਵੇਂ ਪਤੀ ਜਾਂ ਪਿਤਾ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ । ਇਹ ਨਵੀਆਂ ਜ਼ਿੰਮੇਵਾਰੀਆਂ ਉਸਨੂੰ ਬਹੁਤ ਕੁੱਝ ਸਿਖਾਉਂਦੀਆਂ ਹਨ । ਇਸ ਤਰ੍ਹਾਂ ਸਮਾਜੀਕਰਨ ਦੀ ਇਹ ਪ੍ਰਕਿਰਿਆ ਬੱਚੇ ਦੇ ਜਨਮ ਤੋਂ ਲੈ ਕੇ ਉਸਦੇ ਮਰਨ ਤਕ ਚਲਦੀ ਰਹਿੰਦੀ ਹੈ । ਵਿਅਕਤੀ ਖ਼ਤਮ ਹੋ ਜਾਂਦਾ ਹੈ ਪਰ ਸਮਾਜੀਕਰਨ ਦੀ ਪ੍ਰਕਿਰਿਆ ਖ਼ਤਮ ਨਹੀਂ ਹੁੰਦੀ ।

PSEB 11th Class Sociology Solutions Chapter 6 ਸਮਾਜੀਕਰਨ

ਪ੍ਰਸ਼ਨ 2.
ਸਮਾਜੀਕਰਨ ਦੇ ਵੱਖ-ਵੱਖ ਪੜਾਵਾਂ ਦਾ ਵਰਣਨ ਕਰੋ ।
ਉੱਤਰ-
ਸਮਾਜੀਕਰਨ ਦੀ ਪ੍ਰਕਿਰਿਆ ਬਹੁਤ ਵਿਆਪਕ ਹੈ ਜਿਹੜੀ ਬੱਚੇ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ । ਬੱਚਾ ਜਦੋਂ ਜਨਮ ਲੈਂਦਾ ਹੈ ਤਾਂ ਉਹ ਪਸ਼ ਤੋਂ ਵੱਧ ਕੇ ਕੁੱਝ ਨਹੀਂ ਹੁੰਦਾ ਕਿਉਂਕਿ ਉਸਨੂੰ ਸਮਾਜ ਵਿਚ ਰਹਿਣ ਦੇ ਤਰੀਕਿਆਂ ਦਾ ਪਤਾ ਨਹੀਂ ਹੁੰਦਾ ਅਤੇ ਉਸ ਵਿੱਚ ਸਮਾਜਿਕ ਜੀਵਨ ਦੀ ਘਾਟ ਹੁੰਦੀ ਹੈ । ਪਰ ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ ਉਸ ਦੀ ਸਮਾਜੀਕਰਨ ਦੀ ਪ੍ਰਕਿਰਿਆ ਨਾਲ-ਨਾਲ ਚਲਦੀ ਰਹਿੰਦੀ ਹੈ ਅਤੇ ਉਹ ਸਮਾਜਿਕ ਜੀਵਨ ਦੇ ਅਨੁਸਾਰ ਢਲਦਾ ਰਹਿੰਦਾ ਹੈ। ਉਹ ਸਮਾਜ ਦੇ ਆਦਰਸ਼ਾਂ, ਕੀਮਤਾਂ, ਪਰਿਮਾਪਾਂ, ਨਿਯਮਾਂ, ਵਿਸ਼ਵਾਸਾਂ, ਪ੍ਰੇਰਨਾਵਾਂ ਆਦਿ ਨੂੰ ਗ੍ਰਹਿਣ ਕਰਦਾ ਹੈ । ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਵਿਚ ਸਹਿਜ ਪ੍ਰਵਿਰਤੀ ਹੁੰਦੀ ਹੈ ਪਰ ਸਮਾਜ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਇਹ ਪ੍ਰਵਿਰਤੀਆਂ ਸਮਾਜਿਕ ਆਦਤਾਂ ਵਿਚ ਬਦਲ ਜਾਂਦੀਆਂ ਹਨ । ਇਹ ਸਭ ਕੁੱਝ ਅਲੱਗ-ਅਲੱਗ ਸਮੇਂ ਉੱਤੇ ਹੁੰਦਾ ਹੈ ।

ਸਮਾਜੀਕਰਨ ਦੇ ਵੱਖ-ਵੱਖ ਸਮੇਂ ਉੱਤੇ ਵੱਖ-ਵੱਖ ਪੱਧਰ ਮੰਨੇ ਗਏ ਹਨ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ:

  1. ਬਾਲ ਅਵਸਥਾ (Infant Stage)
  2. ਬਚਪਨ ਅਵਸਥਾ (Childhood Stage)
  3. ਕਿਸ਼ੋਰ ਅਵਸਥਾ (Adolescent Stage)
  4. ਜਵਾਨੀ ਦੀ ਅਵਸਥਾ (Adulthood Stage)
  5. ਬੁਢਾਪਾ ਅਵਸਥਾ (Old Age) ।

1. ਬਾਲ ਅਵਸਥਾ (Infant Stage) – ਹੈਰੀ ਐੱਮ. ਜਾਨਸਨ (Harry M. Johnson) ਨੇ ਇਹਨਾਂ ਚਾਰਾਂ ਪੱਧਰਾਂ ਬਾਰੇ ਵਿਸਤਾਰ ਨਾਲ ਦੱਸਿਆ ਹੈ । ਉਸਦੇ ਅਨੁਸਾਰ ਬਾਲ ਅਵਸਥਾ ਬੱਚੇ ਦੇ ਜਨਮ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਉਸਦੇ ਡੇਢ ਸਾਲ (11/2) ਦੇ ਹੋਣ ਤਕ ਦੀ ਉਮਰ ਤਕ ਚਲਦੀ ਰਹਿੰਦੀ ਹੈ । ਇਸ ਪੱਧਰ ਉੱਤੇ ਬੱਚਾ ਬੋਲ ਨਹੀਂ ਸਕਦਾ ਅਤੇ ਨਾ ਹੀ ਬੱਚਾ ਚੱਲ ਜਾਂ ਤੁਰ ਫਿਰ ਸਕਦਾ ਹੈ । ਇਸ ਦੇ ਨਾਲ ਹੀ ਉਹ ਆਪਣੀਆਂ ਭੌਤਿਕ ਜ਼ਰੂਰਤਾਂ ਨੂੰ ਵੀ ਪੂਰਾ ਕਰਨ ਵਿਚ ਅਸਮਰਥ ਹੁੰਦਾ ਹੈ । ਉਸ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮਾਂ ਉੱਤੇ ਨਿਰਭਰ ਹੋਣਾ ਪੈਂਦਾ ਹੈ । ਇਸ ਪੱਧਰ ਉੱਤੇ ਉਹ ਵਸਤੁਆਂ ਵਿਚ ਅੰਤਰ ਵੀ ਨਹੀਂ ਕਰ ਸਕਦਾ ਹੈ । ਆਪਣੀ ਭੁੱਖ, ਪਿਆਸ ਵਰਗੀ ਜ਼ਰੂਰਤ ਨੂੰ ਪੂਰਾ ਕਰਨ ਲਈ ਉਹ ਪਰਿਵਾਰ ਦੇ ਮੈਂਬਰਾਂ ਉੱਤੇ ਨਿਰਭਰ ਕਰਦਾ ਹੈ । ਉਹ ਹਰ ਉਸ ਚੀਜ਼ ਉੱਪਰ ਅਧਿਕਾਰ ਜਤਾਉਂਦਾ ਹੈ ਜਿਹੜੀ ਉਸ ਨੂੰ ਚੰਗੀ ਲਗਦੀ ਹੈ | ਫਰਾਈਡ (Freud) ਨੇ ਇਸ ਅਵਸਥਾ ਨੂੰ ਮੁੱਢਲੀ ਪਹਿਚਾਣ ਅਵਸਥਾ ਕਿਹਾ ਹੈ । ਪਾਰਸੰਜ਼ ਅਨੁਸਾਰ ਬੱਚਾ ਇਸ ਅਵਸਥਾ ਵਿਚ ਹੋਰਾਂ ਦੇ ਮਨੋਰੰਜਨ ਕਰਨ ਦਾ ਸਾਧਨ ਹੁੰਦਾ ਹੈ । ਉਹ ਆਪਣੀ ਮਾਂ ਨੂੰ ਪੂਰੀ ਤਰ੍ਹਾਂ ਪਹਿਚਾਣ ਲੈਂਦਾ ਹੈ । ਉਹ ਮਾਂ ਦੇ ਸੰਪਰਕ ਵਿਚ ਆ ਕੇ ਖੁਸ਼ੀ ਪ੍ਰਾਪਤ ਕਰਦਾ ਹੈ । ਉਸਨੂੰ ਅਸਲੀ ਜਾਂ ਨਕਲੀ ਕਿਸੇ ਚੀਜ਼ ਵਿਚ ਫ਼ਰਕ ਨਜ਼ਰ ਨਹੀਂ ਆਉਂਦਾ ਹੈ ।

2. ਬਚਪਨ ਅਵਸਥਾ (Childhood Stage) – ਇਹ ਅਵਸਥਾ ਡੇਢ ਸਾਲ ਤੋਂ 4 ਸਾਲ (12-4) ਤਕ ਚਲਦੀ ਰਹਿੰਦੀ ਹੈ ਅਤੇ ਬੱਚਾ ਇਸ ਅਵਸਥਾ ਵਿਚ ਚੰਗੀ ਤਰ੍ਹਾਂ ਚਲਣਾ ਤੇ ਬੋਲਣਾ ਸਿੱਖ ਜਾਂਦਾ ਹੈ । ਕੁੱਝ ਹੱਦ ਤਕ ਉਹ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਆਪਣੇ ਆਪ ਕਰਨ ਲੱਗ ਜਾਂਦਾ ਹੈ । ਦੋ ਸਾਲ ਦੀ ਉਮਰ ਤਕ ਪਹੁੰਚਦੇ-ਪਹੁੰਚਦੇ ਉਹ ਇਹ ਸਮਝਣ ਲੱਗ ਜਾਂਦਾ ਹੈ ਕਿ ਉਸ ਤੋਂ ਇਲਾਵਾ ਹੋਰ ਬੱਚਿਆਂ ਦੇ ਅਧਿਕਾਰ ਵੀ ਹਨ ਅਤੇ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਸਾਰੀਆਂ ਚੀਜ਼ਾਂ ਨੂੰ ਪ੍ਰਾਪਤ ਨਹੀਂ ਕਰ ਸਕਦਾ ਹੈ । ਆਪਣੀਆਂ ਇੱਛਾਵਾਂ ਦੀ ਪੂਰਤੀ ਨਾ ਹੋਣ ਤੇ ਉਸਨੂੰ ਨਿਰਾਸ਼ਾ ਹੁੰਦੀ ਹੈ ਤੇ ਇਹ ਨਿਰਾਸ਼ਾ ਉਸਨੂੰ ਵਾਰ-ਵਾਰ ਹੁੰਦੀ ਹੈ । ਇਸ ਨਿਰਾਸ਼ਾ ਕਾਰਨ ਹੌਲੀ-ਹੌਲੀ ਉਹ ਆਪਣੇ ਉੱਤੇ ਨਿਯੰਤਰਣ ਕਰਨਾ ਸਿੱਖ ਜਾਂਦਾ ਹੈ । ਇਸ ਸਮੇਂ ਉਸਨੂੰ ਦੰਡ ਅਤੇ ਇਨਾਮ ਦੇ ਲਾਲਚ ਦੇ ਕੇ ਉਸ ਵਿਚ ਚੰਗੀਆਂ ਆਦਤਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਇਸ ਸਮੇਂ ਉਹ ਪਿਆਰ ਪਾਉਣ ਤੋਂ ਇਲਾਵਾ ਪਿਆਰ ਕਰਨ ਵੀ ਲੱਗ ਜਾਂਦਾ ਹੈ । ਇਸ ਸਮੇਂ ਉਹ ਪਰਿਵਾਰ ਦੀਆਂ ਕੀਮਤਾਂ ਸਿੱਖਣ ਲੱਗ ਜਾਂਦਾ ਹੈ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਅਨੁਕਰਣ ਕਰਨ ਲੱਗ ਜਾਂਦਾ ਹੈ ।

ਇਸ ਪੱਧਰ ਉੱਤੇ ਆ ਕੇ ਬੱਚਾ ਕੁੱਝ ਕੰਮ ਆਪਣੇ ਆਪ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਵੇਂ ਜੇਕਰ ਬੱਚਾ ਪਿਸ਼ਾਬ ਕਰਦਾ ਹੈ ਤਾਂ ਉਹ ਇਸ ਬਾਰੇ ਪਹਿਲਾਂ ਹੀ ਦੱਸ ਦਿੰਦਾ ਹੈ ਜਾਂ ਕਰਨ ਤੋਂ ਬਾਅਦ ਸਾਫ਼ ਕਰਨ ਦਾ ਇਸ਼ਾਰਾ ਕਰਦਾ ਹੈ । ਇਸ ਸਮੇਂ ਉਸਨੂੰ ਠੀਕ ਤਰੀਕੇ ਨਾਲ ਬੋਲਣਾ ਆ ਜਾਂਦਾ ਹੈ ਤੇ ਉਹ ਚੰਗੀ ਤਰ੍ਹਾਂ ਤੁਰਨ ਵੀ ਲੱਗ ਪੈਂਦਾ ਹੈ । ਉਹ ਆਪਣੀਆਂ ਇੱਛਾਵਾਂ ਨੂੰ ਨਿਯੰਤਰਣ ਵਿਚ ਰੱਖਣ ਦੀ ਕੋਸ਼ਿਸ਼ ਕਰਨਾ ਸ਼ੁਰੂ ਕਰ ਦਿੰਦਾ ਹੈ । ਇਸ ਸਮੇਂ ਬੱਚੇ ਨੂੰ ਇਨਾਮ ਦਾ ਲਾਲਚ ਜਾਂ ਸਜ਼ਾ ਦਾ ਡਰ ਦਿਖਾਇਆ ਜਾਂਦਾ ਹੈ ਤਾਂਕਿ ਉਹ ਚੰਗੀਆਂ ਆਦਤਾਂ ਨੂੰ ਗ੍ਰਹਿਣ ਕਰ ਸਕੇ । ਉਦਾਹਰਨ ਦੇ ਤੌਰ ਉੱਤੇ ਜੇਕਰ ਬੱਚਾ ਮਾਤਾ-ਪਿਤਾ ਦਾ ਕਿਹਾ ਮੰਨਦਾ ਹੈ ਤਾਂ ਮਾਤਾ-ਪਿਤਾ ਉਸ ਤੋਂ ਖੁਸ਼ ਹੋ ਜਾਂਦੇ ਹਨ, ਉਸਨੂੰ ਸ਼ਾਬਾਸ਼ੀ ਦਿੰਦੇ ਹਨ, ਉਹ ਜੋ ਕੁਝ ਵੀ ਮੰਗਦਾ ਹੈ ਉਸਨੂੰ ਦੇ ਦਿੰਦੇ ਹਨ ਤੇ ਉਸਦੀ ਤਾਰੀਫ਼ ਵੀ ਕਰਦੇ ਹਨ । ਪਰ ਜੇਕਰ ਬੱਚਾ ਕੋਈ ਗ਼ਲਤ ਕੰਮ ਕਰਦਾ ਹੈ ਤਾਂ ਉਸਨੂੰ ਡਾਂਟਦੇ ਹਨ, ਥੱਪੜ ਮਾਰਿਆ ਜਾਂਦਾ ਹੈ ਜਾਂ ਸਮਝਾਇਆ ਜਾਂਦਾ ਹੈ ।

3. ਕਿਸ਼ੋਰ ਅਵਸਥਾ (Adolescence Stage) – ਇਹ ਅਵਸਥਾ 14-15 ਸਾਲ ਤੋਂ ਲੈ ਕੇ 20-21 ਸਾਲ ਦੀ ਉਮਰ ਤਕ . ਚਲਦੀ ਰਹਿੰਦੀ ਹੈ, ਇਸ ਉਮਰ ਵਿਚ ਮਾਂ-ਬਾਪ ਦੇ ਲਈ ਬੱਚਿਆਂ ਉੱਤੇ ਨਿਯੰਤਰਣ ਰੱਖਣਾ ਮੁਮਕਿਨ ਨਹੀਂ ਹੈ ਕਿਉਂਕਿ ਬੱਚਿਆਂ ਨੂੰ ਲੱਗਦਾ ਹੈ ਕਿ ਉਹ ਹੁਣ ਕਾਫ਼ੀ ਵੱਡੇ ਹੋ ਗਏ ਹਨ ਅਤੇ ਉਹਨਾਂ ਨੂੰ ਜ਼ਿਆਦਾ ਸੁਤੰਤਰਤਾ ਦੀ ਲੋੜ ਹੈ ਅਤੇ ਉਹ ਇਸ ਜ਼ਿਆਦਾ ਸੁਤੰਤਰਤਾ ਦੀ ਮੰਗ ਕਰਦੇ ਹਨ । ਹੁਣ ਉਹਨਾਂ ਦੇ ਅੰਗ ਵਿਕਸਿਤ ਹੋਣ ਲੱਗ ਜਾਂਦੇ ਹਨ ਤੇ ਇਹਨਾਂ ਦੇ . ਵਿਕਸਿਤ ਹੋਣ ਨਾਲ ਉਹਨਾਂ ਵਿਚ ਨਵੀਆਂ ਭਾਵਨਾਵਾਂ ਆਉਂਦੀਆਂ ਹਨ ਤੇ ਵਿਵਹਾਰ ਦੇ ਨਵੇਂ ਢੰਗ ਸਿੱਖਣੇ ਪੈਂਦੇ ਹਨ । ਕੁੜੀਆਂ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਉਹ ਮੁੰਡਿਆਂ ਤੋਂ ਕੁਝ ਦੂਰੀ ਉੱਤੇ ਰਹਿਣ । ਦੂਜੇ ਲਿੰਗ ਦੇ ਪ੍ਰਤੀ ਵੀ ਉਹਨਾਂ ਨੂੰ ਦੁਬਾਰਾ ਤਾਲਮੇਲ ਦੀ ਲੋੜ ਹੁੰਦੀ ਹੈ । ਇਸਦੇ ਨਾਲ-ਨਾਲ ਉਹਨਾਂ ਨੂੰ ਯੌਨ, ਵਪਾਰ, ਕੀਮਤਾਂ, ਵਿਸ਼ਵਾਸ ਆਦਿ ਦੇ ਨਿਯਮ ਸਿਖਾਏ ਜਾਂਦੇ ਹਨ ਅਤੇ ਉਸਦੇ ਅੱਗੇ ਰੱਖੇ ਜਾਂਦੇ ਹਨ । ਉਹ ਇਹਨਾਂ ਬੰਧਨਾਂ ਤੋਂ ਮੁਕਤ ਹੋਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਉੱਤੇ ਜ਼ਿਆਦਾ ਬੰਧਨ ਲਗਾ ਰਹੇ ਹਨ ਜਾਂ ਲਗਾਉਣਾ ਚਾਹੁੰਦੇ ਹਨ ਜਿਸ ਕਾਰਨ ਵਿਦਰੋਹ ਦੀ ਭਾਵਨਾ ਪੈਦਾ ਹੋ ਜਾਂਦੀ ਹੈ । ਉਨ੍ਹਾਂ ਦੇ ਅੰਦਰ ਤੇਜ਼ ਮਾਨਸਿਕ ਸੰਘਰਸ਼ ਚਲਦਾ ਰਹਿੰਦਾ ਹੈ । ਇਸ ਸੰਘਰਸ਼ ਨਾਲ ਜੁੜਦੇ ਹੋਏ ਉਹ ਆਤਮ ਨਿਯੰਤਰਣ ਕਰਨਾ ਸਿੱਖਦਾ ਹੈ ।

4. ਜਵਾਨੀ ਅਵਸਥਾ (Adulthood Stage) – ਇਸ ਅਵਸਥਾ ਵਿੱਚ ਵਿਅਕਤੀ ਦਾ ਸਮਾਜਿਕ ਦਾਇਰਾ ਕਿਸ਼ੋਰ ਅਵਸਥਾ ਤੋਂ ਕਾਫੀ ਵੱਡਾ ਹੋ ਜਾਂਦਾ ਹੈ । ਵਿਅਕਤੀ ਕਿਸੇ ਨਾ ਕਿਸੇ ਕੰਮ ਨੂੰ ਕਰਨ ਲੱਗ ਜਾਂਦਾ ਹੈ । ਇਹ ਵੀ ਹੋ ਸਕਦਾ ਹੈ ਕਿ ਉਹ ਕਿਸੇ ਸਮਾਜਿਕ ਸਮੂਹ, ਰਾਜਨੀਤਿਕ ਦਲ, ਕਲੱਬ, ਟਰੇਡ ਯੂਨੀਅਨ ਦਾ ਮੈਂਬਰ ਬਣ ਜਾਵੇ । ਇਸ ਅਵਸਥਾ ਵਿੱਚ ਉਸਦਾ ਵਿਆਹ ਹੋ ਜਾਂਦਾ ਹੈ ਅਤੇ ਉਸਦੇ ਮਾਤਾ-ਪਿਤਾ, ਦੋਸਤਾਂ, ਗੁਆਂਢੀਆਂ ਤੋਂ ਇਲਾਵਾ ਉਹ ਆਪਣੀ ਪਤਨੀ ਦੇ ਨਾਲ ਵੀ ਰਿਸ਼ਤੇ ਬਣਾਉਂਦਾ ਹੈ । ਪਤਨੀ ਦੇ ਪਰਿਵਾਰ ਨਾਲ ਵੀ ਤਾਲਮੇਲ ਬਿਠਾਉਣਾ ਪੈਂਦਾ ਹੈ । ਹੁਣ ਉਹ ਕਿਸੇ ਉੱਤੇ ਨਿਰਭਰ ਨਹੀਂ ਹੈ ਬਲਕਿ ਆਪ ਹੀ ਇੱਕ ਜ਼ਿੰਮੇਵਾਰ ਵਿਅਕਤੀ ਬਣ ਗਿਆ ਹੈ । ਉਸ ਨੂੰ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਣੀਆਂ ਪੈਂਦੀਆਂ ਹਨ, ਜਿਵੇਂ ਕਿ-ਪਤੀ-ਪਤਨੀ, ਪਿਤਾ-ਮਾਤਾ, ਘਰ ਦਾ ਮੁਖੀ ਅਤੇ ਦੇਸ਼ ਦਾ ਨਾਗਰਿਕ । ਉਸ ਤੋਂ ਇੱਕ ਵਿਸ਼ੇਸ਼ ਪ੍ਰਕਾਰ ਦੀ ਭੂਮਿਕਾ ਨਿਭਾਉਣ ਦੀ ਉਮੀਦ ਵੀ ਕੀਤੀ ਜਾਂਦੀ ਹੈ ਅਤੇ ਉਹ ਨਿਭਾਉਂਦਾ ਹੈ ਅਤੇ ਸਮਾਜੀਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਈ ਜਾਂਦਾ ਹੈ ।

5. ਬੁਢਾਪਾ ਅਵਸਥਾ (Old Age) – ਇੱਕ ਉਮਰਦਰਾਜ ਵਿਅਕਤੀ ਦਾ ਜੀਵਨ ਕਾਫੀ ਹੱਦ ਤੱਕ ਵਾਤਾਵਰਣ, ਕੰਮ-ਧੰਦੇ, ਦੋਸਤਾਂ ਅਤੇ ਕਈ ਸਮੂਹਾਂ ਦੀ ਮੈਂਬਰਸ਼ਿਪ ਤੋਂ ਪ੍ਰਭਾਵਿਤ ਹੁੰਦਾ ਹੈ । ਉਸ ਦੇ ਵਿੱਚ ਬਹੁਤ ਸਾਰੀਆਂ ਕੀਮਤਾਂ ਦਾ ਆਤਮਸਾਤ (Internalised) ਹੁੰਦਾ ਹੈ ਅਤੇ ਉਸ ਨੂੰ ਤਾਲਮੇਲ ਬਿਠਾਉਣ ਦਾ ਤਰੀਕਾ ਸਿੱਖਣਾ ਪੈਂਦਾ ਹੈ । ਇਸ ਅਵਸਥਾ ਵਿੱਚ ਤਾਲਮੇਲ ਬਿਠਾਉਣਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ । ਇਸ ਅਵਸਥਾ ਵਿੱਚ ਉਸ ਨੂੰ ਵਿਪਰੀਤ ਹਾਲਾਤਾਂ ਨਾਲ ਤਾਲਮੇਲ ਬਿਠਾਉਣਾ ਸਿੱਖਣਾ ਪੈਂਦਾ ਹੈ ਕਿਉਂਕਿ ਹੁਣ ਉਹ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਰਿਹਾ ਹੈ । ਉਸ ਨੂੰ ਕਈ ਨਵੀਆਂ ਭੂਮਿਕਾਵਾਂ ਵੀ ਮਿਲ ਜਾਂਦੀਆਂ ਹਨ ਜਿਵੇਂ ਕਿ-ਸਹੁਰਾ-ਸੱਥ, ਦਾਦਾ-ਦਾਦੀ, ਰਿਟਾਇਰ ਵਿਅਕਤੀ ਆਦਿ । ਉਸ ਨੂੰ ਨਵੇਂ ਹਾਲਾਤਾਂ ਨਾਲ ਤਾਲਮੇਲ ਬਿਠਾਉਣਾ ਸਿੱਖਣਾ ਪੈਂਦਾ ਹੈ ਅਤੇ ਸਮਾਜੀਕਰਨ ਦੀ ਪ੍ਰਕਿਰਿਆ ਚਲਦੀ ਰਹਿੰਦੀ ਹੈ ।

PSEB 11th Class Sociology Solutions Chapter 6 ਸਮਾਜੀਕਰਨ

ਪ੍ਰਸ਼ਨ 3.
ਸਮਾਜੀਕਰਨ ਦੀਆਂ ਏਜੰਸੀਆਂ ਦਾ ਵਰਣਨ ਕਰੋ ।
ਉੱਤਰ-
1. ਪਰਿਵਾਰ (Family) – ਵਿਅਕਤੀ ਦੇ ਸਮਾਜੀਕਰਨ ਵਿਚ ਪਰਿਵਾਰ ਦਾ ਸਭ ਤੋਂ ਮਹੱਤਵਪੂਰਨ ਸਥਾਨ ਹੈ । ਕੁਝ ਉੱਘੇ ਸਮਾਜ ਵਿਗਿਆਨੀਆਂ ਅਨੁਸਾਰ ਇਕ ਬੱਚੇ ਦਾ ਮਨ ਅਚੇਤ ਅਵਸਥਾ ਵਿਚ ਹੁੰਦਾ ਹੈ ਅਤੇ ਉਸ ਅਚੇਤ ਮਨ ਉੱਤੇ ਜੋ ਪ੍ਰਭਾਵ ਪਰਿਵਾਰ ਦਾ ਪੈਂਦਾ ਹੈ ਉਹ ਕਿਸੇ ਹੋਰ ਦਾ ਨਹੀਂ ਪੈ ਸਕਦਾ ਅਤੇ ਇਸੇ ਪ੍ਰਭਾਵ ਦੇ ਸਿੱਟੇ ਵਜੋਂ ਬੱਚੇ ਦੇ ਭਵਿੱਖ ਅਤੇ ਵਿਅਕਤਿਤਵ ਦਾ ਨਿਰਮਾਣ ਹੁੰਦਾ ਹੈ । ਬਚਪਨ ਵਿਚ ਬੱਚੇ ਦਾ ਮਨ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਇਸਨੂੰ ਜਿੱਧਰ ਨੂੰ ਚਾਹੇ ਮੋੜਿਆ ਜਾ ਸਕਦਾ ਹੈ । ਉਸ ਦੇ ਕੱਚੇ ਮਨ ਉੱਤੇ ਹਰੇਕ ਚੀਜ਼ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ । ਬੱਚੇ ਦੇ ਵਿਅਕਤਿਤੱਵ ਉੱਪਰ ਮਾਤਾ-ਪਿਤਾ ਦੇ ਵਿਵਹਾਰ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ । ਜੇਕਰ ਮਾਤਾ ਪਿਤਾ ਦਾ ਵਿਵਹਾਰ ਬੱਚੇ ਪ੍ਰਤੀ ਕਾਫ਼ੀ ਸਖਤ ਹੋਵੇਗਾ ਤਾਂ ਬੱਚਾ ਵੱਡਾ ਹੋ ਕੇ ਨਿਯੰਤਰਣ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰੇਗਾ ਅਤੇ ਜੇਕਰ ਬੱਚੇ ਨੂੰ ਜ਼ਿਆਦਾ ਲਾਡ ਪਿਆਰ ਦਿੱਤਾ ਜਾਵੇਗਾ ਤਾਂ ਬੱਚੇ ਦੇ ਵਿਗੜ ਜਾਣ ਦੇ ਮੌਕੇ ਜ਼ਿਆਦਾ ਹੋਣਗੇ । ਜੇਕਰ ਬੱਚੇ ਨੂੰ ਮਾਂ-ਬਾਪ ਤੋਂ ਪਿਆਰ ਨਾ ਮਿਲੇ ਤਾਂ ਉਸ ਦੇ ਵਿਅਕਤਿਤੱਵ ਦੇ ਅਸੰਤੁਲਿਤ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ ।

ਬੱਚੇ ਦੀ ਮੁੱਢਲੀ ਸਿੱਖਿਆ ਦਾ ਆਧਾਰ ਪਰਿਵਾਰ ਹੁੰਦਾ ਹੈ । ਪਰਿਵਾਰ ਵਿਚ ਹੀ ਬੱਚੇ ਦੇ ਮਨ ਉੱਤੇ ਕਈ ਪ੍ਰਕਾਰ ਦੀਆਂ ਭਾਵਨਾਵਾਂ, ਜਿਵੇਂ ਪਿਆਰ, ਹਮਦਰਦੀ ਦਾ ਅਸਰ ਪੈਂਦਾ ਹੈ ਅਤੇ ਉਹ ਇਸ ਪ੍ਰਕਾਰ ਦੇ ਕਈ ਗੁਣਾਂ ਨੂੰ ਸਿੱਖਦਾ ਹੈ । ਪਰਿਵਾਰ ਹੀ ਬੱਚੇ ਨੂੰ ਪਰਿਵਾਰ ਅਤੇ ਸਮਾਜ ਦੀਆਂ ਪਰੰਪਰਾਵਾਂ, ਰੀਤੀ-ਰਿਵਾਜਾਂ, ਪ੍ਰਤੀਮਾਨਾਂ, ਵਿਵਹਾਰ ਦੇ ਤਰੀਕਿਆਂ ਬਾਰੇ ਦੱਸਦਾ ਹੈ । ਬੱਚੇ ਨੂੰ ਪਰਿਵਾਰ ਵਿਚ ਹੀ ਵਿਵਹਾਰ ਦੇ ਤਰੀਕਿਆਂ, ਨਿਯਮਾਂ ਆਦਿ ਦੀ ਸਿੱਖਿਆ ਦਿੱਤੀ ਜਾਂਦੀ ਹੈ ਪਰਿਵਾਰ ਵਿਚ ਰਹਿ ਕੇ ਹੀ ਬੱਚਾ ਵੱਡਿਆਂ ਦਾ ਆਦਰ ਕਰਨਾ ਅਤੇ ਕਹਿਣਾ ਮੰਨਣਾ ਸਿੱਖਦਾ ਹੈ । ਜੇਕਰ ਬੱਚੇ ਉੱਤੇ ਮਾਂ-ਬਾਪ ਦਾ ਨਿਯੰਤਰਣ ਹੈ ਤਾਂ ਇਸਦਾ ਮਤਲਬ ਹੈ ਕਿ ਵਿਅਕਤੀ ਉੱਤੇ ਸਮਾਜ ਦਾ ਨਿਯੰਤਰਣ ਹੈ ਕਿਉਂਕਿ ਬੱਚੇ ਦੇ ਸਮਾਜੀਕਰਨ ਦੇ ਸਮੇਂ ਮਾਂ-ਬਾਪ ਸਮਾਜ ਦੇ ਪ੍ਰਤੀਨਿਧੀ ਹੁੰਦੇ ਹਨ । ਪਰਿਵਾਰ ਵਿਚ ਹੀ ਬੱਚਾ ਕਈ ਪ੍ਰਕਾਰ ਦੇ ਗੁਣ ਸਿੱਖਦਾ ਹੈ ਅਤੇ ਜਿਸ ਨਾਲ ਉਹ ਸਮਾਜ ਜਾਂ ਦੇਸ਼ ਦਾ ਇਕ ਜ਼ਿੰਮੇਵਾਰ ਨਾਗਰਿਕ ਬਣਦਾ ਹੈ | ਪਰਿਵਾਰ ਵਿਚ ਹੀ ਬੱਚੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਵਿਅਕਤਿਤੱਵ ਦੇ ਵਿਕਾਸ ਕਰਨ ਦਾ ਮੌਕਾ ਮਿਲਦਾ ਹੈ ।

ਬੱਚਾ ਆਪਣੀ ਸ਼ੁਰੁਆਤੀ ਅਵਸਥਾ ਵਿਚ ਉਸ ਸਭ ਦੀ ਨਕਲ ਕਰਦਾ ਹੈ ਜੋ ਕੁੱਝ ਵੀ ਉਹ ਵੇਖਦਾ ਹੈ । ਬੱਚੇ ਨੂੰ ਸਹੀ ਦਿਸ਼ਾ ਵੱਲ ਵਿਕਸਿਤ ਕਰਨਾ ਪਰਿਵਾਰ ਦਾ ਹੀ ਕੰਮ ਹੁੰਦਾ ਹੈ । ਬੱਚੇ ਦੇ ਅਚੇਤਨ ਮਨ ਉੱਤੇ ਪਰਿਵਾਰ ਦਾ ਪ੍ਰਭਾਵ ਪੈਂਦਾ ਹੈ ਅਤੇ ਇਹ ਬੱਚੇ ਦੇ ਭਵਿੱਖ ਨੂੰ ਪ੍ਰਭਾਵਿਤ ਕਰਦਾ ਹੈ । ਜੇਕਰ ਪਰਿਵਾਰ ਵਿਚ ਮਾਤਾ-ਪਿਤਾਂ ਵਿਚ ਕਾਫ਼ੀ ਲੜਾਈ ਝਗੜਾ ਹੁੰਦਾ ਹੈ ਤਾਂ ਬੱਚੇ ਨੂੰ ਉਨ੍ਹਾਂ ਦਾ ਪਿਆਰ ਨਹੀਂ ਮਿਲਦਾ ਹੈ । ਪਿਆਰ ਨਾ ਮਿਲਣ ਕਰਕੇ ਵਿਅਕਤੀ ਦਾ ਵਿਅਕਤਿਤਵ ਪ੍ਰਭਾਵਿਤ ਹੁੰਦਾ ਹੈ ।

ਵਿਅਕਤੀ ਪਰਿਵਾਰ ਵਿਚ ਹੀ ਅਨੁਸ਼ਾਸਨ ਵਿਚ ਰਹਿਣਾ ਸਿੱਖਦਾ ਹੈ । ਪਰਿਵਾਰ ਦਾ ਮੈਂਬਰ ਬਣਕੇ ਉਸਨੂੰ ਸੰਬੰਧਾਂ ਦੀ ਪਛਾਣ ਹੋ ਜਾਂਦੀ ਹੈ । ਪਰਿਵਾਰ ਨੂੰ ਸਭ ਤੋਂ ਮਹੱਤਵਪੂਰਨ ਇਕਾਈ ਮੰਨਿਆ ਜਾਂਦਾ ਹੈ । ਮਾਤਾ-ਪਿਤਾ ਬੱਚੇ ਨੂੰ ਘਰ ਵਿਚ ਅਜਿਹਾ ਵਾਤਾਵਰਣ ਦਿੰਦੇ ਹਨ ਜਿਸ ਨਾਲ ਬੱਚਾ ਚੰਗੀਆਂ ਆਦਤਾਂ ਨੂੰ ਗ੍ਰਹਿਣ ਕਰ ਸਕੇ । ਜੇਕਰ ਬੱਚਾ ਸੱਚ ਬੋਲਦਾ ਹੈ। ਤਾਂ ਉਸਨੂੰ ਪਿਆਰ ਕੀਤਾ ਜਾਂਦਾ ਹੈ ਤੇ ਚੰਗੇ ਕੰਮਾਂ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ । ਪਰਿਵਾਰ ਦੇ ਮੈਂਬਰ ਬੱਚੇ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਦਿੰਦੇ ਹਨ, ਵੱਡੇ-ਵੱਡੇ ਮਹਾਂਪੁਰਖਾਂ ਦੀਆਂ ਕਹਾਣੀਆਂ ਸੁਣਾਉਂਦੇ ਹਨ ਤਾਂ ਕਿ ਉਨ੍ਹਾਂ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ । ਇਸ ਤਰ੍ਹਾਂ ਬੱਚਾ ਬੁਰੇ ਕੰਮ ਕਰਨ ਬਾਰੇ ਸੋਚਦਾ ਵੀ ਨਹੀਂ ਹੈ ।

2. ਖੇਡ ਸਮੂਹ (Play Group) – ਪਰਿਵਾਰ ਤੋਂ ਬਾਅਦ ਸਮਾਜੀਕਰਨ ਦੇ ਸਾਧਨ ਦੇ ਰੂਪ ਵਿਚ ਵਾਰੀ ਆਉਂਦੀ ਹੈ ਖੇਡ ਸਮੂਹ ਦੀ । ਬੱਚਾ ਪਰਿਵਾਰ ਦੇ ਘੇਰੇ ਵਿਚੋਂ ਨਿਕਲ ਕੇ ਆਪਣੇ ਸਾਥੀਆਂ ਨਾਲ ਖੇਡਣ ਜਾਂਦਾ ਹੈ ਅਤੇ ਖੇਡ ਸਮੂਹ ਬਣਾਉਂਦਾ ਹੈ । ਖੇਡ ਸਮੂਹ ਵਿਚ ਹੀ ਬੱਚੇ ਦੀ ਸਮਾਜਿਕ ਸਿਖਲਾਈ ਸ਼ੁਰੂ ਹੋ ਜਾਂਦੀ ਹੈ । ਖੇਡ ਸਮੂਹ ਵਿਚ ਰਹਿ ਕੇ ਬੱਚਾ ਉਹ ਸਭ ਕੁੱਝ ਸਿਖਦਾ ਹੈ ਜੋ ਪਰਿਵਾਰ ਵਿਚ ਉਹ ਨਹੀਂ ਸਿੱਖ ਸਕਦਾ । ਖੇਡ ਸਮੂਹ ਵਿਚ ਰਹਿ ਕੇ ਹੀ ਉਸ ਨੂੰ ਆਪਣੀਆਂ ਕੁਝ ਇੱਛਾਵਾਂ ਦਾ ਤਿਆਗ ਕਰਨਾ ਪੈਂਦਾ ਹੈ ਅਤੇ ਉਸ ਨੂੰ ਪਤਾ ਚਲਦਾ ਹੈ ਕਿ ਉਸ ਤੋਂ ਇਲਾਵਾ ਹੋਰ ਬੱਚਿਆਂ ਦੀਆਂ ਵੀ ਇੱਛਾਵਾਂ ਹਨ ! ਇਸ ਤੋਂ ਇਲਾਵਾ ਖੇਡ ਸਮੂਹ ਵਿਚ ਸੰਬੰਧ ਸਮਾਨਤਾ ਉੱਤੇ ਆਧਾਰਿਤ ਹੁੰਦੇ ਹਨ । ਇਸ ਲਈ ਜਦੋਂ ਬੱਚਾ ਖੇਡ ਸਮੂਹ ਵਿਚ ਖੇਡਦਾ ਹੈ ਤਾਂ ਉਹ ਅਨੁਸ਼ਾਸਨ, ਸਹਿਯੋਗ ਆਦਿ ਸਿੱਖਦਾ ਹੈ ਜਿਹੜੇ ਉਸ ਦੇ ਆਉਣ ਵਾਲੇ ਜੀਵਨ ਉੱਤੇ ਪ੍ਰਭਾਵ ਪਾਉਂਦੇ ਹਨ ।

ਇਸਦੇ ਨਾਲ ਨਾਲ ਖੇਡ ਸਮੂਹ ਵਿਚ ਹੀ ਵਿਅਕਤੀ ਵਿਚ ਨੇਤਾ ਬਣਨ ਦੇ ਗੁਣ ਆਉਂਦੇ ਹਨ । ਖੇਡਦੇ ਸਮੇਂ ਬੱਚੇ ਇਕ ਦੂਜੇ ਨਾਲ ਲੜਦੇ ਝਗੜਦੇ ਹਨ ਤੇ ਨਾਲ ਹੀ ਨਾਲ ਆਪਣੇ ਅਤੇ ਦੂਜਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਵੀ ਸਿੱਖਦੇ ਹਨ । ਇੱਥੇ ਆ ਕੇ ਹੀ ਬੱਚੇ ਨੂੰ ਆਪਣੀ ਭੂਮਿਕਾ, ਯੋਗਤਾ, ਅਯੋਗਤਾ ਦਾ ਵੀ ਪਤਾ ਚਲਦਾ ਹੈ । ਖੇਡ ਸਮੂਹ ਵਿਚ ਹੀ ਬੱਚਾ ਕਈ ਪ੍ਰਕਾਰ ਦੀਆਂ ਭਾਵਨਾਵਾਂ, ਯੋਗਤਾਵਾਂ ਨੂੰ ਗ੍ਰਹਿਣ ਕਰਦਾ ਹੈ । ਸੰਖੇਪ ਵਿਚ ਬੱਚੇ ਦੇ ਵਿਗੜਨ ਅਤੇ ਬਣਨ ਵਿਚ ਖੇਡ ਸਮੂਹ ਦਾ ਕਾਫ਼ੀ ਵੱਡਾ ਹੱਥ ਹੁੰਦਾ ਹੈ । ਜੇਕਰ ਖੇਡ ਸਮੂਹ ਵਧੀਆ ਹੈ ਤਾਂ ਬੱਚਾ ਚੰਗਾ ਇਨਸਾਨ ਬਣ ਜਾਂਦਾ ਹੈ ਅਤੇ ਜੇਕਰ ਖੇਡ ਸਮੂਹ ਚੰਗਾ ਨਹੀਂ ਹੈ ਤਾਂ ਬੱਚੇ ਵਿਚ ਮਾੜੇ ਗੁਣਾਂ ਦਾ ਵਾਸਾ ਹੋ ਜਾਂਦਾ ਹੈ ।

ਖੇਡ ਸਮੁਹ ਬੱਚੇ ਦੇ ਚਰਿੱਤਰ ਦੇ ਨਿਰਮਾਣ ਵਿਚ ਵੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਜੇਕਰ ਖੇਡ ਸਮੂਹ ਚੰਗਾ ਹੈ ਅਤੇ ਸਾਥੀ ਚੰਗੇ ਹਨ ਤਾਂ ਬੱਚਾ ਚੰਗੀਆਂ ਆਦਤਾਂ ਗਹਿਣ ਕਰਦਾ ਹੈ ਅਤੇ ਜੇਕਰ ਖੇਡ ਸਮੂਹ ਮਾੜਾ ਅਤੇ ਮਾੜੇ ਸਾਥੀ ਹਨ ਤਾਂ ਬੱਚਾ ਮਾੜੀਆਂ ਆਦਤਾਂ ਹਿਣ ਕਰਦਾ ਹੈ । ਖੇਡ ਸਮੂਹ ਵਿਚ ਬੱਚੇ ਦਾ ਦ੍ਰਿਸ਼ਟੀਕੋਣ ਵੀ ਸੰਤੁਲਿਤ ਹੋ ਜਾਂਦਾ ਹੈ । ਇੱਥੇ ਹੀ ਉਸ ਨੂੰ ਆਪਣੇ ਗੁਣਾਂ-ਔਗੁਣਾਂ ਬਾਰੇ ਵੀ ਪਤਾ ਚਲਦਾ ਹੈ ।

3. ਗੁਆਂਢ (Neighbourhood) – ਵਿਅਕਤੀ ਦਾ ਗੁਆਂਢ ਵੀ ਸਮਾਜੀਕਰਨ ਦਾ ਇਕ ਮਹੱਤਵਪੂਰਨ ਸਾਧਨ ਹੈ । ਜਦੋਂ ਬੱਚਾ ਪਰਿਵਾਰ ਦੇ ਹੱਥੋਂ ਨਿਕਲ ਕੇ ਗੁਆਂਢੀਆਂ ਦੇ ਹੱਥਾਂ ਵਿਚ ਆ ਜਾਂਦਾ ਹੈ ਤਾਂ ਸਾਨੂੰ ਇਹ ਪਤਾ ਚਲਦਾ ਹੈ ਕਿ ਉਸਨੇ ਹੋਰਾਂ ਨਾਲ ਕਿਵੇਂ ਵਿਵਹਾਰ ਕਰਨਾ ਹੈ ਕਿਉਂਕਿ ਜੇਕਰ ਪਰਿਵਾਰ ਵਿਚ ਬੱਚਾ ਗ਼ਲਤ ਵਿਵਹਾਰ ਕਰੇ ਤਾਂ ਪਰਿਵਾਰ ਉਸ ਨੂੰ ਹੱਸ ਕੇ ਟਾਲ ਦੇਵੇਗਾ ਪਰ ਜੇਕਰ ਬੱਚਾ ਪਰਿਵਾਰ ਤੋਂ ਬਾਹਰ ਗ਼ਲਤ ਵਿਵਹਾਰ ਕਰੇਗਾ ਤਾਂ ਉਸਦੇ ਵਿਵਹਾਰ ਦਾ ਬੁਰਾ ਮਨਾਇਆ ਜਾਵੇਗਾ | ਗੁਆਂਢ ਦੇ ਲੋਕਾਂ ਨਾਲ ਉਸਨੂੰ ਲਗਾਤਾਰ ਅਨੁਕੂਲਣ ਕਰਕੇ ਰਹਿਣਾ ਪੈਂਦਾ ਹੈ ਕਿਉਂਕਿ ਗੁਆਂਢ ਵਿਚ ਉਸਦੇ ਗਲਤ ਵਿਵਹਾਰ ਨੂੰ ਸਹਿਣ ਨਹੀਂ ਕੀਤਾ ਜਾਂਦਾ ਅਤੇ ਇਹੋ ਅਨੁਕੂਲਣ ਉਸ ਨੂੰ ਸਾਰੀ ਜ਼ਿੰਦਗੀ ਕੰਮ ਆਉਂਦਾ ਹੈ ਕਿ ਉਸਨੇ ਵੱਖ-ਵੱਖ ਹਾਲਾਤਾਂ ਨਾਲ ਕਿਸ ਤਰ੍ਹਾਂ ਅਨੁਕੂਲਣ ਕਰਨਾ ਹੈ । ਗੁਆਂਢ ਦੇ ਲੋਕਾਂ ਨਾਲ ਜਦੋਂ ਉਹ ਅੰਤਰਕ੍ਰਿਆ ਕਰਦਾ ਹੈ ਤਾਂ ਉਹ ਸਮਾਜ ਦੇ ਨਿਯਮਾਂ ਅਨੁਸਾਰ ਕਿਵੇਂ ਵਿਵਹਾਰ ਕਰਨਾ ਹੈ, ਇਸ ਗੱਲ ਨੂੰ ਸਿੱਖਦਾ ਹੈ ।

4. ਸਕੂਲ (School) – ਇਨ੍ਹਾਂ ਤੋਂ ਬਾਅਦ ਵਾਰੀ ਆਉਂਦੀ ਹੈ ਸਕੂਲ ਦੀ, ਜਿਸ ਨੇ ਇਕ ਅਸੱਭਿਅ ਬੱਚੇ ਨੂੰ ਸੱਭਿਅ ਬੱਚੇ ਦਾ ਰੂਪ ਦੇਣਾ ਹੈ ਜਾਂ ਤੁਸੀਂ ਕਹਿ ਸਕਦੇ ਹੋ ਕਿ ਕੱਚੇ ਮਾਲ ਨੂੰ ਇਕ ਤਿਆਰ ਮਾਲ ਦਾ ਰੂਪ ਦੇਣਾ ਹੈ । ਸਕੂਲ ਵਿਚ ਹੀ ਬੱਚੇ ਦੇ ਗੁਣਾਂ ਦਾ ਵਿਕਾਸ ਹੁੰਦਾ ਹੈ । ਸਕੂਲ ਵਿਚ ਉਹ ਹੋਰ ਵਿਦਿਆਰਥੀਆਂ ਨਾਲ ਰਹਿੰਦਾ ਹੈ ਅਤੇ ਕਈ ਅਧਿਆਪਕ ਹੁੰਦੇ ਹਨ ਜਿਸ ਦਾ ਬੱਚੇ ਦੇ ਮਨ ਉੱਪਰ ਕਾਫ਼ੀ ਡੂੰਘਾ ਪ੍ਰਭਾਵ ਪੈਂਦਾ ਹੈ । ਅਧਿਆਪਕ ਦੇ ਬੋਲਣ, ਉੱਠਣ, ਬੈਠਣ, ਵਿਵਹਾਰ ਕਰਨ, ਪੜ੍ਹਾਉਣ ਆਦਿ ਦੇ ਤਰੀਕਿਆਂ ਦਾ ਬੱਚੇ ਉੱਪਰ ਕਾਫ਼ੀ ਅਸਰ ਹੁੰਦਾ ਹੈ । ਪਰ ਇੱਥੇ ਇਕ ਗੱਲ ਧਿਆਨ ਦੇਣ ਯੋਗ ਹੈ ਕਿ ਕਿਸੇ ਬੱਚੇ ਉੱਪਰ ਕਿਸੇ ਅਧਿਆਪਕ ਦਾ ਪ੍ਰਭਾਵ ਪੈਂਦਾ ਹੈ ਅਤੇ ਕਿਸੇ ਬੱਚੇ ਉੱਪਰ ਕਿਸੇ ਅਧਿਆਪਕ ਦਾ । ਕਈ ਬੱਚੇ ਤਾਂ ਆਪਣੇ ਅਧਿਆਪਕ ਨੂੰ ਹੀ ਆਪਣਾ ਆਦਰਸ਼ ਬਣਾ ਲੈਂਦੇ ਹਨ ਅਤੇ ਉਸਦੇ ਵਿਅਕਤਿੱਤਵ ਦੀ ਨਕਲ ਕਰਨ ਲੱਗ ਜਾਂਦੇ ਹਨ ਜਿਸਦਾ ਉਨ੍ਹਾਂ ਦੇ ਆਪਣੇ ਵਿਅਕਤਿੱਤਵ ਉੱਤੇ ਕਾਫ਼ੀ ਅਸਰ ਪੈਂਦਾ ਹੈ ।

ਅਧਿਆਪਕ ਤੋਂ ਇਲਾਵਾ ਹੋਰ ਬੱਚੇ ਵੀ ਉਸ ਬੱਚੇ ਦਾ ਸਮਾਜੀਕਰਨ ਕਰਦੇ ਹਨ । ਉਨ੍ਹਾਂ ਦੇ ਨਾਲ ਰਹਿੰਦੇ ਹੋਏ ਉਸ ਨੂੰ ਕਈ ਪਦ ਅਤੇ ਰੋਲ ਮਿਲਦੇ ਹਨ ਜਿਹੜੇ ਉਸ ਦੀ ਅਗਲੇ ਜੀਵਨ ਵਿਚ ਕਾਫ਼ੀ ਮਦਦ ਕਰਦੇ ਹਨ । ਹੋਰ ਬੱਚਿਆਂ ਨਾਲ ਉੱਠਣ-ਬੈਠਣ ਦੇ ਤਰੀਕੇ ਵੀ ਉਸ ਦੇ ਵਿਅਕਤਿੱਤਵ ਦਾ ਵਿਕਾਸ ਕਰਦੇ ਹਨ । ਸਕੂਲ ਵਿਚ ਜਾਣ ਨਾਲ ਬੱਚੇ ਦੇ ਖੇਡ ਸਮੂਹ ਅਤੇ ਅੰਤਰਕ੍ਰਿਆਵਾਂ ਦਾ ਦਾਇਰਾ ਕਾਫ਼ੀ ਵੱਡਾ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਕਈ ਤਰ੍ਹਾਂ ਦੇ ਬੱਚੇ ਮਿਲਦੇ ਹਨ । ਸਕੂਲ ਵਿਚ ਬੱਚਾ ਬਹੁਤ ਪ੍ਰਕਾਰ ਦੇ ਨਿਯਮ, ਅਨੁਸ਼ਾਸਨ, ਪਰੰਪਰਾਵਾਂ, ਵਿਸ਼ੇ ਆਦਿ ਸਿੱਖਦਾ ਹੈ ਜਿਹੜੇ ਉਸਨੂੰ ਉਸਦੇ ਭਵਿੱਖ ਦੇ ਜੀਵਨ ਨੂੰ ਜਿਉਣ ਵਿਚ ਬਹੁਤ ਕੰਮ ਆਉਂਦੇ ਹਨ ।

ਵਿਅਕਤੀ ਦਾ ਵਿਅਕਤਿੱਤਵ ਨਾ ਸਿਰਫ਼ ਉਸਦੇ ਅਧਿਆਪਕ ਦੇ ਵਿਚਾਰਾਂ ਨਾਲ ਪ੍ਰਭਾਵਿਤ ਹੁੰਦਾ ਹੈ ਬਲਕਿ ਉਸ ਉੱਤੇ ਉਸ ਦੇ ਨਾਲ ਦੇ ਬੱਚਿਆਂ ਦੇ ਵਿਚਾਰਾਂ ਦਾ ਪ੍ਰਭਾਵ ਵੀ ਪੈਂਦਾ ਹੈ । ਸਕੂਲ ਵਿਚ ਹੀ ਬੱਚੇ ਵਿਚ ਸਹਿਯੋਗ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ । ਸਕੂਲ ਵਿਚ ਬੱਚੇ ਇਕ ਦੂਜੇ ਨਾਲ ਮਿਲ ਕੇ ਰਹਿੰਦੇ ਹਨ । ਮੁੰਡੇ ਕੁੜੀਆਂ ਇਕੱਠੇ ਮਿਲ ਕੇ ਪੜ੍ਹਦੇ ਹਨ ਜਿਸ ਨਾਲ ਉਸਦੇ ਵਿਅਕਤਿੱਤਵ ਦਾ ਵਿਕਾਸ ਹੁੰਦਾ ਹੈ । ਸਕੂਲ ਵਿਚ ਸਿੱਖਿਆ ਪ੍ਰਾਪਤ ਕਰਦੇ ਹੋਏ ਬੱਚਾ ਵੱਖ-ਵੱਖ ਧਰਮਾਂ, ਜਾਤਾਂ, ਵਰਗਾਂ ਆਦਿ ਦੇ ਬੱਚਿਆਂ ਦੇ ਸੰਪਰਕ ਵਿਚ ਆਉਂਦਾ ਹੈ ਜਿਸ ਨਾਲ ਉਸ ਦੇ ਮਨ ਵਿਚ ਹੋਰ ਧਰਮਾਂ, ਜਾਤਾਂ ਪ੍ਰਤੀ ਸਤਿਕਾਰ ਤੇ ਪਿਆਰ ਦੀ ਭਾਵਨਾ ਆ ਜਾਂਦੀ ਹੈ । ਬੱਚੇ ਨੂੰ ਪਤਾ ਚਲਣਾ ਸ਼ੁਰੂ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਹਾਲਤਾਂ ਵਿਚ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਹੈ ।

5. ਸਮਾਜਿਕ ਸੰਸਥਾਵਾਂ (Social Institutions) – ਸਮਾਜੀਕਰਨ ਵਿਚ ਪਰਿਵਾਰ ਜਾਂ ਸਕੁਲ ਹੀ ਨਹੀਂ ਬਲਕਿ ਸਮਾਜ ਦੀਆਂ ਕਈ ਪ੍ਰਕਾਰ ਦੀਆਂ ਸੰਸਥਾਵਾਂ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੀਆਂ ਹਨ । ਸਮਾਜ ਵਿਚ ਕਈ ਪ੍ਰਕਾਰ ਦੀਆਂ ਸੰਸਥਾਵਾਂ ਹਨ , ਜਿਵੇਂ ਧਾਰਮਿਕ, ਰਾਜਨੀਤਿਕ, ਆਰਥਿਕ, ਵਿਆਹ ਆਦਿ ਅਤੇ ਇਹ ਸਮਾਜੀਕਰਨ ਵਿਚ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ । ਰਾਜਨੀਤਿਕ ਸੰਸਥਾਵਾਂ ਉਸ ਨੂੰ ਰਾਜ ਜਾਂ ਦੇਸ਼ ਪ੍ਰਤੀ ਵਿਵਹਾਰ ਕਰਨ ਦੇ ਤਰੀਕੇ ਸਿਖਾਉਦੀਆਂ ਹਨ । ਆਰਥਿਕ ਸੰਸਥਾਵਾਂ ਉਸ ਨੂੰ ਵਪਾਰ ਕਰਨ ਦੇ ਤਰੀਕੇ ਦੱਸਦੀਆਂ ਹਨ । ਧਾਰਮਿਕ ਸੰਸਥਾਵਾਂ ਉਸ ਵਿਚ ਕਈ ਪ੍ਰਕਾਰ ਦੇ ਗੁਣ ਜਿਵੇਂ ਦਇਆ, ਪਿਆਰ, ਹਮਦਰਦੀ ਆਦਿ ਭਰਦੀਆਂ ਹਨ । ਹਰੇਕ ਵਿਅਕਤੀ ਧਰਮ ਵਿਚ ਦੱਸੇ ਗਏ ਵਿਵਹਾਰ ਕਰਨ ਦੇ ਤਰੀਕੇ, ਰਹਿਣ-ਸਹਿਣ ਦੇ ਨਿਯਮ, ਵਿਸ਼ਵਾਸਾਂ ਆਦਿ ਨੂੰ ਅਚੇਤ ਮਨ ਨਾਲ ਗ੍ਰਹਿਣ ਕਰਦਾ ਹੈ । ਇਸੇ ਤਰ੍ਹਾਂ ਹਰੇਕ ਸਮਾਜ ਜਾਂ ਜਾਤ ਵੀ ਵਿਅਕਤੀ ਨੂੰ ਸਮਾਜ ਵਿਚ ਰਹਿਣ ਦੇ ਨਿਯਮਾਂ ਦੀ ਜਾਣਕਾਰੀ ਦਿੰਦੀ ਹੈ । ਇਸ ਤੋਂ ਇਲਾਵਾ ਕਈ ਪ੍ਰਕਾਰ ਦੀਆਂ ਮਨੋਰੰਜਨ ਸੰਸਥਾਵਾਂ ਤੇ ਵਿਹਾਰ ਵੀ ਵਿਅਕਤੀ ਨੂੰ ਸਮਾਜ ਵਿਚ ਕ੍ਰਿਆਸ਼ੀਲ ਮੈਂਬਰ ਬਣੇ ਰਹਿਣ ਲਈ ਮ੍ਰਿਤ ਕਰਦੀਆਂ ਹਨ ।

ਸਮਾਜਿਕ ਸੰਸਥਾਵਾਂ ਆਧੁਨਿਕ ਸਮਾਜ ਵਿਚ ਵਿਅਕਤੀ ਦੇ ਵਿਅਕਤਿੱਤਵ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ, ਜਿਵੇਂ ਆਰਥਿਕ ਸੰਸਥਾਵਾਂ ਦੇ ਪ੍ਰਭਾਵ ਅਧੀਨ ਵਿਅਕਤੀ ਜ਼ਿਆਦਾ ਸਮਾਂ ਬਿਤਾਉਂਦਾ ਹੈ ਕਿਉਂਕਿ ਵਿਅਕਤੀ ਨੂੰ ਜੀਵਨ ਲਈ ਪੈਸੇ ਕਮਾਉਣੇ ਪੈਂਦੇ ਹਨ ਜੋ ਕਿ ਕਿਸੇ ਕਿੱਤੇ ਨੂੰ ਅਪਨਾਉਣ ‘ਤੇ ਹੀ ਹੋ ਸਕਦਾ ਹੈ । ਵਿਅਕਤੀ ਆਪਣੀ ਯੋਗਤਾ ਦੇ ਅਨੁਸਾਰ ਹੀ ਕਿੱਤਾ ਹਿਣ ਕਰਦਾ ਹੈ । ਕਿੱਤਾ ਅਪਣਾਉਂਦੇ ਸਮੇਂ ਵਿਅਕਤੀ ਨੂੰ ਕੁੱਝ ਨਿਯਮ ਮੰਨਣੇ ਪੈਂਦੇ ਹਨ ਤੇ ਸਥਿਤੀ ਨਾਲ ਅਨੁਕੂਲਣ ਕਰਨਾ ਪੈਂਦਾ ਹੈ । ਉਸ ਨੂੰ ਆਪਣੇ ਕਿੱਤੇ ਨਾਲ ਸੰਬੰਧਿਤ ਵੱਖ-ਵੱਖ ਵਿਅਕਤੀਆਂ ਨਾਲ ਸੰਬੰਧ ਰੱਖਣੇ ਪੈਂਦੇ ਹਨ ਜਿਹੜੇ ਉਸ ਦੇ ਚਰਿੱਤਰ ਅਤੇ ਵਿਅਕਤਿੱਤਵ ਉੱਪਰ ਪ੍ਰਭਾਵ ਪਾਉਂਦੇ ਹਨ । ਇਸ ਦੇ ਨਾਲ ਹੀ ਰਾਜਨੀਤਿਕ ਸੰਸਥਾਵਾਂ ਨੇ ਅੱਜਕਲ੍ਹ ਜੀਵਨ ਦੇ ਹਰੇਕ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ । ਕਾਨੂੰਨ ਵਪਾਰ, ਸਿੱਖਿਆ, ਧਰਮ, ਪਰਿਵਾਰ, ਕਲਾ, ਸੰਗੀਤ ਹਰ ਖੇਤਰ ਉੱਪਰ ਨਿਯੰਤਰਣ ਰੱਖਦਾ ਹੈ । ਵਿਅਕਤੀ ਨੂੰ ਹਰੇਕ ਕੰਮ ਕਾਨੂੰਨ ਦੇ ਅਨੁਸਾਰ ਹੀ ਕਰਨਾ ਪੈਂਦਾ ਹੈ । ਇਸ ਤਰ੍ਹਾਂ ਵਿਅਕਤੀ ਆਪਣੇ ਵਿਵਹਾਰ ਨੂੰ ਸਮਾਜਿਕ ਸੰਸਥਾਵਾਂ ਦੇ ਅਨੁਸਾਰ ਢਾਲ ਲੈਂਦਾ ਹੈ ।

PSEB 11th Class Sociology Solutions Chapter 6 ਸਮਾਜੀਕਰਨ

ਪ੍ਰਸ਼ਨ 4.
ਸਮਾਜੀਕਰਨ ਦੇ ਏਜੰਟ ਅਤੇ ਵਿਅਕਤੀਆਂ ਦੇ ਤਿੰਨ ਪੜਾਵਾਂ ਦੇ ਰਿਸ਼ਤੇ ਬਾਰੇ ਚਰਚਾ ਕਰੋ ।
ਉੱਤਰ-
ਪਰਿਵਾਰ ਤੋਂ ਬਾਅਦ ਸਮਾਜੀਕਰਨ ਦੇ ਸਾਧਨ ਦੇ ਰੂਪ ਵਿੱਚ ਸਾਥੀ ਸਮੂਹ ਦੀ ਵਾਰੀ ਆਉਂਦੀ ਹੈ । ਬੱਚਾ ਘਰੋਂ ਬਾਹਰ ਨਿਕਲ ਕੇ ਆਪਣੇ ਦੋਸਤਾਂ ਨਾਲ ਖੇਡਣ ਜਾਂਦਾ ਹੈ ਅਤੇ ਸਾਥੀ ਸਮੂਹ ਬਣਾਉਂਦਾ ਹੈ । ਸਾਥੀ ਸਮੂਹ ਵਿੱਚ ਹੀ ਬੱਚੇ ਦੀ ਸਮਾਜਿਕ ਸਿੱਖਿਆ ਸ਼ੁਰੂ ਹੋ ਜਾਂਦੀ ਹੈ । ਇੱਥੇ ਉਹ ਸਭ ਕੁੱਝ ਸਿੱਖਦਾ ਹੈ ਜੋ ਉਹ ਪਰਿਵਾਰ ਵਿੱਚ ਨਹੀਂ ਸਿੱਖ ਸਕਦਾ । ਇੱਥੇ ਉਸ ਨੂੰ ਆਪਣੀਆਂ ਇੱਛਾਵਾਂ ਦਾ ਤਿਆਗ ਕਰਨਾ ਪੈਂਦਾ ਹੈ ਅਤੇ ਉਸ ਨੂੰ ਪਤਾ ਚਲਦਾ ਹੈ ਕਿ ਉਸ ਵਾਂਗ ਹੋਰਾਂ ਦੀਆਂ ਵੀ ਇੱਛਾਵਾਂ ਹੁੰਦੀਆਂ ਹਨ । ਸਾਥੀ ਸਮੂਹ ਵਿੱਚ ਸਮਾਨਤਾ ਵਾਲੇ ਸੰਬੰਧ ਹੁੰਦੇ ਹਨ । ਇਸ ਲਈ ਜਦੋਂ ਉਹ ਸਾਥੀ ਸਮੂਹ ਵਿੱਚ ਭਾਗ ਲੈਂਦਾ ਹੈ ਤਾਂ ਉਹ ਉੱਥੇ ਅਨੁਸਾਸ਼ਨ ਅਤੇ ਸਹਿਯੋਗ ਸਿੱਖਦਾ ਹੈ । ਇਹ ਉਸਦੇ ਭਵਿੱਖ ਉੱਤੇ ਪ੍ਰਭਾਵ ਪਾਉਂਦੇ ਹਨ । ਇੱਥੇ ਹੀ ਉਸ ਵਿੱਚ ਨੇਤਾ ਵਰਗੇ ਗੁਣ ਪੈਦਾ ਹੁੰਦੇ ਹਨ । ਖੇਡਦੇ ਸਮੇਂ ਬੱਚੇ ਲੜਦੇ ਵੀ ਹਨ । ਨਾਲ ਹੀ ਉਹ ਦੂਜਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਵੀ ਸਿੱਖਦੇ ਹਨ । ਇਸ ਤਰ੍ਹਾਂ ਸਮਾਜੀਕਰਨ ਵਿੱਚ ਸਾਥੀ ਸਮੂਹ ਦੀ ਬਹੁਤ ਮਹੱਤਤਾ ਹੈ ।

ਜਵਾਨੀ ਦੀ ਅਵਸਥਾ – ਸਮਾਜੀਕਰਨ ਦੀ ਪ੍ਰਕਿਰਿਆਂ ਵਿੱਚ ਇਸ ਪੱਧਰ ਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੈ । ਇਸ ਅਵਸਥਾ ਵਿੱਚ ਉਹ ਦੂਜਿਆਂ ਨਾਲ ਅਨੁਕੂਲਨ ਕਰਨਾ ਸਿੱਖਦਾ ਹੈ । ਇੱਥੇ ਉਸ ਦੇ ਅੱਗੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਪ੍ਰਸ਼ਨ ਕੰਮ ਲੱਭਣ ਦਾ ਹੁੰਦਾ ਹੈ । ਕੰਮ ਲੱਭਦੇ ਹੋਏ ਉਸ ਨੂੰ ਕਈ ਥਾਂਵਾਂ ਉੱਤੇ ਨਕਾਰ ਵੀ ਦਿੱਤਾ ਜਾਂਦਾ ਹੈ। ਪਰ ਉਹ ਹਾਰ ਨਹੀਂ ਮੰਨਦਾ ਅਤੇ ਲਗਾਤਾਰ ਕੋਸ਼ਿਸ਼ਾਂ ਕਰਦਾ ਹੈ । ਇਸ ਨਾਲ ਉਹ ਬਹੁਤ ਕੁੱਝ ਸਿੱਖਦਾ ਹੈ । ਵਿਆਹ ਅਤੇ ਬੱਚੇ ਹੋਣ ਤੋਂ ਬਾਅਦ ਉਸ ਦੀਆਂ ਭੂਮਿਕਾਵਾਂ ਬਦਲ ਜਾਂਦੀਆਂ ਹਨ ਜੋ ਉਸ ਨੂੰ ਬਹੁਤ ਕੁੱਝ ਸਿਖਾਉਂਦੀਆਂ ਹਨ ।

ਬੁਢਾਪੇ ਦੀ ਅਵਸਥਾ – ਇਸ ਅਵਸਥਾ ਵਿੱਚ ਆ ਕੇ ਉਸ ਨੂੰ ਜੀਵਨ ਦੇ ਨਵੇਂ ਪਾਠ ਸਿੱਖਣੇ ਪੈਂਦੇ ਹਨ । ਉਸ ਨੂੰ ਪਤਾ ਚਲ ਜਾਂਦਾ ਹੈ ਕਿ ਹੁਣ ਉਹ ਆਪਣੇ ਪਰਿਵਾਰ ਉੱਤੇ ਨਿਰਭਰ ਹੈ, ਉਸਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਉਸ ਨੂੰ ਜੀਵਨ ਨਵੇਂ ਤਰੀਕੇ ਨਾਲ ਅਨੁਕੂਲਨ ਸਿੱਖਣਾ ਪੈਂਦਾ ਹੈ । ਆਪਣੇ ਬੱਚਿਆਂ ਦੇ ਕਹੇ ਅਨੁਸਾਰ ਚੱਲਣਾ ਪੈਂਦਾ ਹੈ ਜਿਸ ਨਾਲ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ ਅਤੇ ਉਹ ਇਹਨਾਂ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ।

ਪ੍ਰਸ਼ਨ 5.
ਸਮਾਜੀਕਰਨ ਦੀਆਂ ਏਜੰਸੀਆਂ ਅਤੇ ਵਿਅਕਤੀਗਤ ਵਿਕਾਸ ਦੇ ਭਿੰਨ ਪੜਾਵਾਂ ਦੇ ਸੰਬੰਧ ਤੇ ਵਿਚਾਰ ਕਰੋ ।
ਉੱਤਰ-

  1. ਸਮਾਜੀਕਰਨ ਦੀ ਪ੍ਰਕਿਰਿਆ ਇੱਕ ਸਰਵਵਿਆਪਕ ਪ੍ਰਕਿਰਿਆ ਹੈ ਜਿਹੜੀ ਹਰੇਕ ਸਮਾਜ ਵਿੱਚ ਇੱਕੋ ਜਿਹੇ ਰੂਪ ਵਿੱਚ ਮੌਜੂਦ ਹੁੰਦੀ ਹੈ ।
  2. ਸਮਾਜੀਕਰਨ ਦੀ ਪ੍ਰਕਿਰਿਆ ਇੱਕ ਸਿੱਖਣ ਵਾਲੀ ਪ੍ਰਕਿਰਿਆ ਹੈ ਜਿਸ ਵਿੱਚ ਵਿਅਕਤੀ ਸਾਰੀ ਉਮਰ ਸਿੱਖਦਾ ਹੀ ਰਹਿੰਦਾ ਹੈ ।
  3. ਸਮਾਜੀਕਰਨ ਦੀ ਪ੍ਰਕਿਰਿਆ ਦੇ ਅਲੱਗ-ਅਲੱਗ ਪੱਧਰ ਹੁੰਦੇ ਹਨ ਅਤੇ ਇਹਨਾਂ ਅਲੱਗ-ਅਲੱਗ ਪੱਧਰਾਂ ਵਿੱਚ ਸਿੱਖਣ ਦੀ ਪ੍ਰਕਿਰਿਆ ਵੀ ਅਲੱਗ-ਅਲੱਗ ਹੁੰਦੀ ਹੈ ।
  4. ਜਵਾਨ ਹੋਣ ਤੋਂ ਬਾਅਦ ਸਮਾਜੀਕਰਨ ਦੀ ਪ੍ਰਕਿਰਿਆ ਵਿੱਚ ਸਿੱਖਣ ਦੀ ਪ੍ਰਕਿਰਿਆ ਘੱਟ ਹੋ ਜਾਂਦੀ ਹੈ ਪਰ ਇਹ ਚਲਦੀ ਮਰਨ ਤਕ ਹੈ ।
  5. ਸਮਾਜੀਕਰਨ ਦੇ ਬਹੁਤ ਸਾਧਨ ਹੁੰਦੇ ਹਨ ਪਰ ਪਰਿਵਾਰ ਸਭ ਤੋਂ ਮਹੱਤਵਪੂਰਨ ਸਾਧਨ ਹੁੰਦਾ ਹੈ ਜੋ ਉਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।

ਪਰਿਵਾਰ ਤੋਂ ਬਾਅਦ ਸਮਾਜੀਕਰਨ ਦੇ ਸਾਧਨ ਦੇ ਰੂਪ ਵਿੱਚ ਸਾਥੀ ਸਮੂਹ ਦੀ ਵਾਰੀ ਆਉਂਦੀ ਹੈ । ਬੱਚਾ ਘਰੋਂ ਬਾਹਰ ਨਿਕਲ ਕੇ ਆਪਣੇ ਦੋਸਤਾਂ ਨਾਲ ਖੇਡਣ ਜਾਂਦਾ ਹੈ ਅਤੇ ਸਾਥੀ ਸਮੂਹ ਬਣਾਉਂਦਾ ਹੈ । ਸਾਥੀ ਸਮੂਹ ਵਿੱਚ ਹੀ ਬੱਚੇ ਦੀ ਸਮਾਜਿਕ ਸਿੱਖਿਆ ਸ਼ੁਰੂ ਹੋ ਜਾਂਦੀ ਹੈ । ਇੱਥੇ ਉਹ ਸਭ ਕੁੱਝ ਸਿੱਖਦਾ ਹੈ ਜੋ ਉਹ ਪਰਿਵਾਰ ਵਿੱਚ ਨਹੀਂ ਸਿੱਖ ਸਕਦਾ । ਇੱਥੇ ਉਸ ਨੂੰ ਆਪਣੀਆਂ ਇੱਛਾਵਾਂ ਦਾ ਤਿਆਗ ਕਰਨਾ ਪੈਂਦਾ ਹੈ ਅਤੇ ਉਸ ਨੂੰ ਪਤਾ ਚਲਦਾ ਹੈ ਕਿ ਉਸ ਵਾਂਗ ਹੋਰਾਂ ਦੀਆਂ ਵੀ ਇੱਛਾਵਾਂ ਹੁੰਦੀਆਂ ਹਨ । ਸਾਥੀ ਸਮੂਹ ਵਿੱਚ ਸਮਾਨਤਾ ਵਾਲੇ ਸੰਬੰਧ ਹੁੰਦੇ ਹਨ । ਇਸ ਲਈ ਜਦੋਂ ਉਹ ਸਾਥੀ ਸਮੂਹ ਵਿੱਚ ਭਾਗ ਲੈਂਦਾ ਹੈ ਤਾਂ ਉਹ ਉੱਥੇ ਅਨੁਸਾਸ਼ਨ ਅਤੇ ਸਹਿਯੋਗ ਸਿੱਖਦਾ ਹੈ । ਇਹ ਉਸਦੇ ਭਵਿੱਖ ਉੱਤੇ ਪ੍ਰਭਾਵ ਪਾਉਂਦੇ ਹਨ । ਇੱਥੇ ਹੀ ਉਸ ਵਿੱਚ ਨੇਤਾ ਵਰਗੇ ਗੁਣ ਪੈਦਾ ਹੁੰਦੇ ਹਨ । ਖੇਡਦੇ ਸਮੇਂ ਬੱਚੇ ਲੜਦੇ ਵੀ ਹਨ । ਨਾਲ ਹੀ ਉਹ ਦੂਜਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਵੀ ਸਿੱਖਦੇ ਹਨ । ਇਸ ਤਰ੍ਹਾਂ ਸਮਾਜੀਕਰਨ ਵਿੱਚ ਸਾਥੀ ਸਮੂਹ ਦੀ ਬਹੁਤ ਮਹੱਤਤਾ ਹੈ ।

PSEB 11th Class Sociology Solutions Chapter 5 ਸਭਿਆਚਾਰ

Punjab State Board PSEB 11th Class Sociology Book Solutions Chapter 5 ਸਭਿਆਚਾਰ Textbook Exercise Questions and Answers.

PSEB Solutions for Class 11 Sociology Chapter 5 ਸਭਿਆਚਾਰ

Sociology Guide for Class 11 PSEB ਸਭਿਆਚਾਰ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸੱਭਿਆਚਾਰ ਦੇ ਮੁੱਢਲੇ ਤੱਤਾਂ ਦਾ ਵਰਣਨ ਕਰੋ ।
ਉੱਤਰ-
ਪਰੰਪਰਾਵਾਂ, ਸਮਾਜਿਕ ਪਰਿਮਾਪ ਅਤੇ ਸਮਾਜਿਕ ਕੀਮਤਾਂ ਸੱਭਿਆਚਾਰ ਦੇ ਮੁਲ ਤੱਤ ਹਨ ।

ਪ੍ਰਸ਼ਨ 2.
ਕਿਸ ਵਿਚਾਰਕ ਨੇ ਸੱਭਿਆਚਾਰ ਨੂੰ ‘ਜਿਊਣ ਦਾ ਸੰਪੂਰਨ ਢੰਗ ਕਿਹਾ ਹੈ’?
ਉੱਤਰ-
ਇਹ ਸ਼ਬਦ ਕਲਾਈਡ ਕਲਕੋਹਨ (Clyde Kluckhohn) ਦੇ ਹਨ ।

PSEB 11th Class Sociology Solutions Chapter 5 ਸਭਿਆਚਾਰ

ਪ੍ਰਸ਼ਨ 3.
ਅਨਪੜ੍ਹ ਸਮਾਜਾਂ ਵਿੱਚ ਸੱਭਿਆਚਾਰ ਕਿਵੇਂ ਪ੍ਰਸਾਰਿਤ ਕੀਤਾ ਜਾਂਦਾ ਹੈ ?
ਉੱਤਰ-
ਕਿਉਂਕਿ ਸੱਭਿਆਚਾਰ ਸਿੱਖਿਆ ਹੋਇਆ ਵਿਵਹਾਰ ਹੈ, ਇਸ ਲਈ ਅਨਪੜ੍ਹ ਸਮਾਜਾਂ ਵਿੱਚ ਸੱਭਿਆਚਾਰ ਨੂੰ ਸਿਖਾ ਕੇ ਪ੍ਰਸਾਰਿਤ ਕੀਤਾ ਜਾਂਦਾ ਹੈ ।

ਪ੍ਰਸ਼ਨ 4.
ਸੱਭਿਆਚਾਰ ਦਾ ਵਿਸਤ੍ਰਿਤ ਰੂਪ ਨਾਲ ਵਰਗੀਕਰਨ ਕਰੋ ।
ਉੱਤਰ-
ਸੱਭਿਆਚਾਰ ਦੇ ਦੋ ਭਾਗ ਹੁੰਦੇ ਹਨ-ਭੌਤਿਕ ਸੱਭਿਆਚਾਰ ਅਤੇ ਅਭੌਤਿਕ ਸੱਭਿਆਚਾਰ ।

ਪ੍ਰਸ਼ਨ 5.
ਅਭੌਤਿਕ ਸੱਭਿਆਚਾਰ ਦੀਆਂ ਕੁਝ ਉਦਾਹਰਨਾਂ ਦੇ ਨਾਮ ਲਿਖੋ ।
ਉੱਤਰ-
ਵਿਚਾਰ, ਪਰਿਮਾਪ, ਕੀਮਤਾਂ, ਆਦਤਾਂ, ਆਦਰਸ਼, ਪਰੰਪਰਾਵਾਂ ਆਦਿ ।

ਪ੍ਰਸ਼ਨ 6.
ਸੱਭਿਆਚਾਰਕ ਪਛੜੇਵੇਂ ਦਾ ਸਿਧਾਂਤ ਕਿਸਨੇ ਦਿੱਤਾ ਹੈ ?
ਉੱਤਰ-
ਸੱਭਿਆਚਾਰਕ ਪਛੜੇਵੇਂ ਦਾ ਸਿਧਾਂਤ ਵਿਲਿਅਮ ਐੱਫ. ਆਗਬਰਨ (William F. Ogburn) ਨੇ ਦਿੱਤਾ ਸੀ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸੱਭਿਆਚਾਰ ਕੀ ਹੈ ?
ਉੱਤਰ-
ਸਾਡੇ ਰਹਿਣ-ਸਹਿਣ ਦੇ ਤਰੀਕੇ, ਫਿਲਾਸਫ਼ੀ, ਭਾਵਨਾਵਾਂ, ਵਿਚਾਰ, ਮਸ਼ੀਨਾਂ, ਸੰਦ ਆਦਿ ਸਭ ਭੌਤਿਕ ਅਤੇ ਭੌਤਿਕ ਵਸਤੂਆਂ ਹਨ ਅਤੇ ਇਹ ਹੀ ਸੱਭਿਆਚਾਰ ਹੈ । ਇਹ ਸਾਰੀਆਂ ਚੀਜ਼ਾਂ ਸਮੂਹਾਂ ਦੁਆਰਾ ਹੀ ਪੈਦਾ ਕੀਤੀਆਂ ਜਾਂਦੀਆਂ ਅਤੇ ਵਰਤੀਆਂ ਜਾਂਦੀਆਂ ਹਨ । ਇਸ ਤਰ੍ਹਾਂ ਸੱਭਿਆਚਾਰ ਅਜਿਹੀ ਚੀਜ਼ ਹੈ ਜਿਸ ਉੱਪਰ ਅਸੀਂ ਕੰਮ ਕਰਦੇ ਹਾਂ, ਵਿਚਾਰ ਕਰਦੇ ਹਾਂ ਅਤੇ ਆਪਣੇ ਕੋਲ ਰੱਖਦੇ ਹਾਂ ।

PSEB 11th Class Sociology Solutions Chapter 5 ਸਭਿਆਚਾਰ

ਪ੍ਰਸ਼ਨ 2.
ਸੱਭਿਆਚਾਰਕ ਪਛੜੇਵਾਂ ਕੀ ਹੈ ?
ਉੱਤਰ-
ਸੱਭਿਆਚਾਰ ਦੇ ਦੋ ਭਾਗ ਹੁੰਦੇ ਹਨ-ਭੌਤਿਕ ਅਤੇ ਅਭੌਤਿਕ । ਨਵੀਆਂ ਕਾਢਾਂ, ਖੋਜਾਂ ਆਦਿ ਦੇ ਕਾਰਨ ਭੌਤਿਕ ਸੱਭਿਆਚਾਰ ਵਿੱਚ ਤੇਜ਼ੀ ਨਾਲ ਪਰਿਵਰਤਨ ਆਉਂਦੇ ਹਨ ਪਰ ਸਾਡੇ ਵਿਚਾਰ, ਪਰੰਪਰਾਵਾਂ ਅਰਥਾਤ ਅਭੌਤਿਕ ਸੱਭਿਆਚਾਰ ਵਿੱਚ ਉੱਨੀ ਤੇਜ਼ੀ ਨਾਲ ਪਰਿਵਰਤਨ ਨਹੀਂ ਆਉਂਦਾ ਹੈ । ਦੋਹਾਂ ਭਾਗਾਂ ਵਿਚਕਾਰ ਇਸ ਕਰਕੇ ਅੰਤਰ ਪੈਦਾ ਹੋ ਜਾਂਦਾ ਹੈ ਜਿਸ ਨੂੰ ਸੱਭਿਆਚਾਰਕ ਪਛੜੇਵਾਂ ਕਹਿੰਦੇ ਹਨ ।

ਪ੍ਰਸ਼ਨ 3.
ਸਮਾਜਿਕ ਪਰਿਮਾਪ ਕੀ ਹਨ ?
ਉੱਤਰ-
ਹਰੇਕ ਸਮਾਜ ਨੇ ਆਪਣੇ ਮੈਂਬਰਾਂ ਦੇ ਵਿਵਹਾਰ ਕਰਨ ਦੇ ਲਈ ਕੁੱਝ ਨਿਯਮ ਬਣਾਏ ਹੁੰਦੇ ਹਨ ਜਿਨ੍ਹਾਂ ਨੂੰ ਪਰਿਮਾਪ ਕਿਹਾ ਜਾਂਦਾ ਹੈ । ਇਸ ਤਰ੍ਹਾਂ ਪਰਿਮਾਪ ਵਿਵਹਾਰ ਦੇ ਲਈ ਕੁੱਝ ਦਿਸ਼ਾ ਨਿਰਦੇਸ਼ ਹਨ । ਪਰਿਮਾਪ ਸਮਾਜ ਦੇ ਮੈਂਬਰਾਂ ਦੇ ਵਿਵਹਾਰ ਨੂੰ ਨਿਰਦੇਸ਼ਿਤ ਅਤੇ ਨਿਯਮਿਤ ਕਰਦੇ ਹਨ । ਇਹ ਸੱਭਿਆਚਾਰ ਦਾ ਬਹੁਤ ਮਹੱਤਵਪੂਰਨ ਹਿੱਸਾ ਹੁੰਦੇ ਹਨ ।

ਪ੍ਰਸ਼ਨ 4.
ਆਧੁਨਿਕ ਭਾਰਤ ਦੀਆਂ ਕੇਂਦਰੀ ਕਦਰਾਂ-ਕੀਮਤਾਂ ਕੀ ਹਨ ?
ਉੱਤਰ-
ਆਧੁਨਿਕ ਭਾਰਤ ਦੀਆਂ ਪ੍ਰਮੁੱਖ ਕੀਮਤਾਂ ਹਨ-ਲੋਕਤੰਤਰਿਕ ਵਿਵਸਥਾ, ਸਮਾਨਤਾ, ਨਿਆਂ, ਸੁਤੰਤਰਤਾ, ਧਰਮ ਨਿਰਪੱਖਤਾ ਆਦਿ । ਵੱਖ-ਵੱਖ ਸਮਾਜਾਂ ਦੀਆਂ ਵੱਖ-ਵੱਖ ਪ੍ਰਮੁੱਖ ਕੀਮਤਾਂ ਹੁੰਦੀਆਂ ਹਨ । ਛੋਟੇ ਸਮੁਦਾਇ ਕਿਸੇ ਵਿਸ਼ੇਸ਼ ਕੀਮਤ . ਉੱਤੇ ਬਲ ਦਿੰਦੇ ਹਨ ਪਰ ਵੱਡੇ ਸਮਾਜ ਸਰਵਵਿਆਪਕ ਕੀਮਤਾਂ ਉੱਤੇ ਜ਼ੋਰ ਦਿੰਦੇ ਹਨ ।

ਪ੍ਰਸ਼ਨ 5.
ਪਰੰਪਰਾਗਤ ਭਾਰਤੀ ਸਮਾਜ ਦੀਆਂ ਕੁਝ ਕਦਰਾਂ-ਕੀਮਤਾਂ ਦਾ ਵਰਣਨ ਕਰੋ ।
ਉੱਤਰ-
ਹਰੇਕ ਸਮਾਜ ਦੀਆਂ ਵੱਖ-ਵੱਖ ਪ੍ਰਮੁੱਖ ਕੀਮਤਾਂ ਹੁੰਦੀਆਂ ਹਨ । ਕੋਈ ਸਮਾਜ ਕਿਸੇ ਕੀਮਤ ਉੱਤੇ ਜ਼ੋਰ ਦਿੰਦਾ ਹੈ ਅਤੇ ਕੋਈ ਕਿਸੇ ਉੱਤੇ । ਪਰੰਪਰਾਗਤ ਭਾਰਤੀ ਸਮਾਜ ਦੀਆਂ ਪ੍ਰਮੁੱਖ ਕੀਮਤਾਂ ਹਨ-ਨਿਰਲੇਪਤਾ (Detachment), ਦੁਨਿਆਦਾਰੀ ਅਤੇ ਧਰਮ, ਅਰਥ, ਕਾਮ ਅਤੇ ਮੋਕਸ਼ ਦੇ ਚਾਰ ਪੁਰੂਸ਼ਾਰਥਾਂ ਦੀ ਪ੍ਰਾਪਤੀ ।

ਪ੍ਰਸ਼ਨ 6.
ਸੱਭਿਆਚਾਰ ਦੇ ਗਿਆਨਾਤਮਕ ਤੱਤਾਂ ਨੂੰ ਕਿਵੇਂ ਪ੍ਰਦਰਸ਼ਿਤ ਕੀਤਾ ਜਾਂਦਾ ਹੈ ?
ਉੱਤਰ-
ਸੱਭਿਆਚਾਰ ਦੇ ਬੌਧਿਕ ਭਾਗ ਨੂੰ ਕਲਪਨਾਵਾਂ, ਸਾਹਿਤ, ਕਲਾਵਾਂ, ਧਰਮ ਅਤੇ ਵਿਗਿਆਨਿਕ ਸਿਧਾਂਤਾਂ ਦੀ ਮਦਦ ਨਾਲ ਦਰਸਾਇਆ ਜਾਂਦਾ ਹੈ । ਵਿਚਾਰਾਂ ਨੂੰ ਸਾਹਿਤ ਵਿੱਚ ਦਰਸਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਇੱਕ ਸੱਭਿਆਚਾਰ ਦੀ ਬੌਧਿਕ ਵਿਰਾਸਤ ਨੂੰ ਸਾਂਭ ਕੇ ਰੱਖਿਆ ਜਾਂਦਾ ਹੈ ।

PSEB 11th Class Sociology Solutions Chapter 5 ਸਭਿਆਚਾਰ

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸੱਭਿਆਚਾਰ ਕਿਸ ਪ੍ਰਕਾਰ ਲੋਕਾਂ ਦਾ ਸੰਪੂਰਨ ਜੀਵਨ ਹੈ ?
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੱਭਿਆਚਾਰ ਲੋਕਾਂ ਦੇ ਜੀਵਨ ਦਾ ਸੰਪੂਰਨ ਤਰੀਕਾ ਹੈ । ਸੱਭਿਆਚਾਰ ਹੋਰ ਕੁੱਝ ਨਹੀਂ ਬਲਕਿ ਜੋ ਕੁੱਝ ਵੀ ਸਾਡੇ ਕੋਲ ਹੈ, ਉਹ ਹੀ ਸੱਭਿਆਚਾਰ ਹੈ । ਸਾਡੇ ਵਿਚਾਰ, ਆਦਰਸ਼, ਆਦਤਾਂ, ਕੱਪੜੇ, ਪੈਸੇ, ਜਾਇਦਾਦ ਆਦਿ ਸਭ ਕੁੱਝ ਜੋ ਕੁੱਝ ਵੀ ਮਨੁੱਖ ਨੇ ਆਦਿ ਕਾਲ ਤੋਂ ਲੈ ਕੇ ਅੱਜ ਤੱਕ ਪ੍ਰਾਪਤ ਕੀਤਾ ਹੈ, ਉਹ ਉਸ ਦਾ ਸੱਭਿਆਚਾਰ ਹੈ । ਜੇਕਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਨੁੱਖ ਦੇ ਜੀਵਨ ਤੋਂ ਵੱਖ ਕਰ ਦਿੱਤਾ ਜਾਵੇ ਤਾਂ ਮਨੁੱਖ ਦੇ ਜੀਵਨ ਵਿੱਚ ਕੁਝ ਵੀ ਨਹੀਂ ਬਚੇਗਾ ਅਤੇ ਉਹ ਫੇਰ ਦੁਬਾਰਾ ਆਦਿ ਮਾਨਵ ਦੇ ਪੱਧਰ ਉੱਤੇ ਪਹੁੰਚ ਜਾਵੇਗਾ । ਚਾਹੇ ਹਰੇਕ ਸਮਾਜ ਦਾ ਸੱਭਿਆਚਾਰ ਵੱਖ-ਵੱਖ ਹੁੰਦਾ ਹੈ ਪਰ ਸਾਰੇ ਸੱਭਿਆਚਾਰਾਂ ਵਿੱਚ ਕੁੱਝ ਅਜਿਹੇ ਤੱਤ ਵੀ ਹੁੰਦੇ ਹਨ ਜਿਹੜੇ ਸਰਵਵਿਆਪਕ ਹੁੰਦੇ ਹਨ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੱਭਿਆਚਾਰ ਲੋਕਾਂ ਦੇ ਜੀਵਨ ਦਾ ਸੰਪੂਰਨ ਤਰੀਕਾ ਹੈ ।

ਪ੍ਰਸ਼ਨ 2.
ਭੌਤਿਕ ਅਤੇ ਅਭੌਤਿਕ ਸੱਭਿਆਚਾਰ ਬਾਰੇ ਵਿਸਤਾਰ ਰੂਪ ਵਿੱਚ ਲਿਖੋ ।
ਉੱਤਰ-
ਭੌਤਿਕ ਸੱਭਿਆਚਾਰ ਦਾ ਅਰਥ ਉਹ ਸੱਭਿਆਚਾਰ ਜਿਸ ਵਿਚ ਵਿਅਕਤੀ ਦੁਆਰਾ ਬਣਾਈਆਂ ਗਈਆਂ ਸਾਰੀਆਂ ਵਸਤੂਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ । ਇਹ ਸੱਭਿਆਚਾਰ ਮੂਰਤ ਹੁੰਦਾ ਹੈ ਕਿਉਂਕਿ ਅਸੀਂ ਇਸ ਨੂੰ ਵੇਖ ਸਕਦੇ ਹਾਂ, ਛੂਹ ਸਕਦੇ ਹਾਂ ; ਜਿਵੇਂ-ਸਕੂਟਰ, ਟੀ. ਵੀ., ਮੇਜ਼, ਕੁਰਸੀ, ਬਰਤਨ, ਬੱਸ, ਕਾਰ, ਜਹਾਜ਼ ਆਦਿ । ਉਪਰੋਕਤ ਸਭ ਵਸਤਾਂ ਮੂਰਤ ਹਨ ਅਤੇ ਭੌਤਿਕ ਸੱਭਿਆਚਾਰ ਹਨ ।

ਅਭੌਤਿਕ ਸੱਭਿਆਚਾਰ ਦਾ ਅਰਥ ਉਹ ਸੱਭਿਆਚਾਰ ਜਿਸ ਵਿਚ ਉਹ ਸਭ ਚੀਜ਼ਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਹੜੀਆਂ ਅਮੂਰਤ ਹੁੰਦੀਆਂ ਹਨ । ਇਨ੍ਹਾਂ ਸਭ ਨੂੰ ਨਾ ਤਾਂ ਅਸੀਂ ਫੜ ਸਕਦੇ ਹਾਂ ਤੇ ਨਾ ਹੀ ਵੇਖ ਸਕਦੇ ਹਾਂ ਬਲਕਿ ਇਨ੍ਹਾਂ ਨੂੰ ਕੇਵਲ ਮਹਿਸੂਸ ਹੀ ਕੀਤਾ ਜਾਂਦਾ ਹੈ; ਜਿਵੇਂ ਪਰੰਪਰਾਵਾਂ (Traditions), ਰੀਤੀ-ਰਿਵਾਜ (Customs), ਕੀਮਤਾਂ (Values), ਕਲਾਵਾਂ (Skills), ਪ੍ਰਮਾਪ (Norms) ਆਦਿ । ਇਹ ਸਭ ਵਸਤਾਂ ਅਮੂਰਤ ਹੁੰਦੀਆਂ ਹਨ । ਇਨ੍ਹਾਂ ਨੂੰ ਅਭੌਤਿਕ ਸੱਭਿਆਚਾਰ ਵਿਚ ਸ਼ਾਮਲ ਕੀਤਾ ਜਾਂਦਾ ਹੈ ।

ਪ੍ਰਸ਼ਨ 3.
ਸੱਭਿਆਚਾਰ ਦੇ ਮੂਲ ਤੱਤਾਂ ਉੱਤੇ ਕਿਸ ਤਰ੍ਹਾਂ ਵਿਚਾਰ-ਵਟਾਂਦਰਾ ਕਰੋਗੇ ?
ਉੱਤਰ-

  • ਰਿਵਾਜ ਅਤੇ ਪਰੰਪਰਾਵਾਂ (Customs and Traditions) ਸਮਾਜਿਕ ਵਿਵਹਾਰ ਦੇ ਪ੍ਰਕਾਰ ਹਨ ਜਿਹੜੇ ਸੰਗਠਿਤ ਹੁੰਦੇ ਹਨ ਅਤੇ ਦੁਬਾਰਾ ਪ੍ਰਯੋਗ ਕੀਤੇ ਜਾਂਦੇ ਹਨ । ਇਹ ਵਿਵਹਾਰ ਕਰਨ ਦੇ ਸਥਾਈ ਤਰੀਕੇ ਹਨ । ਹਰੇਕ ਸਮਾਜ ਅਤੇ ਸੱਭਿਆਚਾਰ ਦੇ ਰਿਵਾਜ ਅਤੇ ਪਰੰਪਰਾਵਾਂ ਵੱਖ-ਵੱਖ ਹੁੰਦੀਆਂ ਹਨ ।
  • ਪਰਿਮਾਪ (Norms) ਵੀ ਸੱਭਿਆਚਾਰ ਦਾ ਜ਼ਰੂਰੀ ਹਿੱਸਾ ਹੁੰਦੇ ਹਨ । ਸਮਾਜ ਦੇ ਹਰੇਕ ਵਿਅਕਤੀ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਕਿਸ ਤਰੀਕੇ ਨਾਲ ਵਿਵਹਾਰ ਕਰੇ । ਪਰਿਪ ਵਿਵਹਾਰ ਕਰਨ ਦੇ ਉਹ ਤਰੀਕੇ ਹਨ ਜਿਨ੍ਹਾਂ ਨੂੰ ਮੰਨਣ ਦੀ ਸਾਰਿਆਂ ਤੋਂ ਉਮੀਦ ਕੀਤੀ ਜਾਂਦੀ ਹੈ ।
  • ਕੀਮਤਾਂ (Values) ਵੀ ਇਸ ਦਾ ਅਭਿੰਨ ਅੰਗ ਹੁੰਦੇ ਹਨ । ਹਰੇਕ ਸਮਾਜ ਦੀਆਂ ਕੀਮਤਾਂ ਹੁੰਦੀਆਂ ਹਨ ਜਿਹੜੀਆਂ ਮੁੱਖ ਹੁੰਦੀਆਂ ਹਨ ਅਤੇ ਹਰੇਕ ਵਿਅਕਤੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਕੀਮਤਾਂ ਨੂੰ ਮੰਨੇ । ਕੀਮਤਾਂ ਨਾਲ ਹੀ ਉਸਨੂੰ ਪਤਾ ਚਲਦਾ ਹੈ ਕਿ ਕੀ ਗ਼ਲਤ ਹੈ ਜਾਂ ਕੀ ਠੀਕ ਹੈ ।

ਪ੍ਰਸ਼ਨ 4.
“ਸੱਭਿਆਚਾਰ ਸਿੱਖਿਅਤ ਵਿਵਹਾਰ ਹੈ ।” ਇਸ ਟਿੱਪਣੀ ਨੂੰ ਢੁੱਕਵੀਂ ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੱਭਿਆਚਾਰ ਮਨੁੱਖਾਂ ਦੁਆਰਾ ਸਿੱਖਿਆ ਜਾਂਦਾ ਹੈ । ਇਹ ਕੋਈ ਜੀਵ ਵਿਗਿਆਨਿਕ ਗੁਣ ਨਹੀਂ ਹੈ ਜਿਹੜਾ ਵਿਅਕਤੀ ਨੂੰ ਜਨਮ ਤੋਂ ਹੀ ਆਪਣੇ ਮਾਤਾ-ਪਿਤਾ ਤੋਂ ਮਿਲਦਾ ਹੈ । ਸੱਭਿਆਚਾਰ ਤਾਂ ਵਿਅਕਤੀ ਹੌਲੀ-ਹੌਲੀ ਸਮਾਜੀਕਰਨ ਨਾਲ ਸਿੱਖਦਾ ਹੈ । ਕੋਈ ਵੀ ਪੈਦਾ ਹੋਣ ਦੇ ਨਾਲ ਵਿਚਾਰ ਭਾਵਨਾਵਾਂ ਨਾਲ ਲੈ ਕੇ ਨਹੀਂ ਆਉਂਦਾ ਬਲਕਿ ਉਹ ਤਾਂ ਉਸ ਸਮਾਜ ਦੇ ਹੋਰ ਲੋਕਾਂ ਨਾਲ ਅੰਤਰਕ੍ਰਿਆ ਕਰਦੇ ਹੋਏ ਸਿੱਖਦਾ ਹੈ । ਅਸੀਂ ਕਿਸੇ ਵੀ ਪ੍ਰਕਾਰ ਦਾ ਕੰਮ ਲੈ ਸਕਦੇ ਹਾਂ, ਹਰੇਕ ਕੰਮ ਨੂੰ ਸਮਾਜ ਵਿੱਚ ਰਹਿੰਦੇ ਹੋਏ ਸਿੱਖਿਆ ਜਾਂਦਾ ਹੈ । ਇਸ ਤੋਂ ਸਪੱਸ਼ਟ ਹੈ ਕਿ ਸੱਭਿਆਚਾਰ ਸਿੱਖਿਆ ਹੋਇਆ ਵਿਵਹਾਰ ਹੈ ।

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸੱਭਿਆਚਾਰ ਦੇ ਸਮਾਜਿਕ ਨਿਰੀਖਣ ਨੂੰ ਆਪਣੀ ਰੋਜ਼ਮੱਰਾ ਦੇ ਸ਼ਬਦਾਂ ਵਿੱਚ ਕਿਸ ਤਰ੍ਹਾਂ ਸਮਝਾਉਗੇ ?
ਉੱਤਰ-
ਦੈਨਿਕ ਪ੍ਰਯੋਗ ਦੇ ਸ਼ਬਦ ‘ਸੱਭਿਆਚਾਰ’ ਦੇ ਅਰਥ ਸਮਾਜ ਵਿਗਿਆਨ ਦੇ ਸ਼ਬਦ ਸੱਭਿਆਚਾਰ ਤੋਂ ਵੱਖ ਹੈ । ਦੈਨਿਕ ਪ੍ਰਯੋਗ ਵਿੱਚ ਸੱਭਿਆਚਾਰ ਕਲਾ ਤੱਕ ਹੀ ਸੀਮਿਤ ਹੈ ਜਾਂ ਕੁੱਝ ਵਰਗਾਂ ਅਤੇ ਦੇਸ਼ਾਂ ਦੀ ਜੀਵਨ ਸ਼ੈਲੀ ਦੇ ਬਾਰੇ ਵਿੱਚ ਦੱਸਦੀ ਹੈ । ਪਰ ਸਮਾਜ ਵਿਗਿਆਨ ਵਿੱਚ ਇਸਦੇ ਅਰਥ ਵੱਖ ਹਨ । ਸਮਾਜ ਵਿਗਿਆਨ ਵਿੱਚ ਇਸਦੇ ਅਰਥ ਹਨਵਿਅਕਤੀ ਨੇ ਪਾਚੀਨ ਕਾਲ ਤੋਂ ਲੈ ਕੇ ਅੱਜ ਤੱਕ ਜੋ ਕੁਝ ਵੀ ਪ੍ਰਾਪਤ ਕੀਤਾ ਹੈ ਜਾਂ ਪਤਾ ਕੀਤਾ ਹੈ ਉਹ ਉਸਦਾ ਸੱਭਿਆਚਾਰ ਹੈ । ਸੰਸਕਾਰ, ਵਿਚਾਰ, ਆਦਰਸ਼ ਪ੍ਰਤੀਮਾਨ, ਰੂੜੀਆਂ, ਕੁਰਸੀ, ਮੇਜ਼, ਕਾਰ, ਪੈਨ, ਕਿਤਾਬਾਂ, ਲਿਖਤੀ ਗਿਆਨ ਆਦਿ ਜੋ ਕੁਝ ਵੀ ਵਿਅਕਤੀ ਨੇ ਸਮਾਜ ਵਿਚ ਰਹਿ ਕੇ ਪ੍ਰਾਪਤ ਕੀਤਾ ਹੈ ਉਹ ਉਸਦਾ ਸੱਭਿਆਚਾਰ ਹੈ । ਇਸ ਤਰ੍ਹਾਂ ਸੱਭਿਆਚਾਰ ਸ਼ਬਦ ਦੇ ਅਰਥ ਸਮਾਜ ਵਿਗਿਆਨ ਦੀ ਨਜ਼ਰ ਵਿੱਚ ਅਤੇ ਦੈਨਿਕ ਪ੍ਰਯੋਗ ਵਿੱਚ ਵੱਖ-ਵੱਖ ਹਨ ।

PSEB 11th Class Sociology Solutions Chapter 5 ਸਭਿਆਚਾਰ

ਪ੍ਰਸ਼ਨ 2.
ਸੱਭਿਆਚਾਰ ਤੋਂ ਤੁਹਾਡਾ ਕੀ ਭਾਵ ਹੈ ? ਸੱਭਿਆਚਾਰ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਦਿਓ ।
ਉੱਤਰ-
ਪਸ਼ੂਆਂ ਤੇ ਮਨੁੱਖਾਂ ਵਿੱਚ ਸਭ ਤੋਂ ਮਹੱਤਵਪੂਰਨ ਵੱਖਰੇਵੇਂਪਨ ਵਾਲੀ ਚੀਜ਼ ਹੈ ਸੱਭਿਆਚਾਰ ਜੋ ਮਨੁੱਖਾਂ ਕੋਲ ਹੈ। ਜਾਨਵਰਾਂ ਕੋਲ ਨਹੀਂ । ਮਨੁੱਖ ਕੋਲ ਸਭ ਤੋਂ ਮਹੱਤਵਪੂਰਨ ਚੀਜ਼ ਉਸਦਾ ਸੱਭਿਆਚਾਰ ਹੈ । ਜੇਕਰ ਮਨੁੱਖ ਦੇ ਕੋਲੋਂ ਉਸ ਦਾ ਸੱਭਿਆਚਾਰ ਲੈ ਲਿਆ ਜਾਵੇ ਤਾਂ ਉਸ ਕੋਲ ਕੁੱਝ ਨਹੀਂ ਬਚੇਗਾ । ਦੁਨੀਆਂ ਦੇ ਸਾਰੇ ਪਾਣੀਆਂ ਵਿੱਚ ਸਿਰਫ਼ ਮਨੁੱਖ ਕੋਲ ਹੀ ਯੋਗਤਾ ਹੈ ਕਿ ਸੱਭਿਆਚਾਰ ਨੂੰ ਬਣਾ ਕੇ ਉਹ ਉਸਨੂੰ ਬਚਾ ਕੇ ਰੱਖ ਸਕੇ । ਸੱਭਿਆਚਾਰ ਪੈਦਾ ਹੁੰਦਾ ਹੈ ਮਨੁੱਖਾਂ ਦੀਆਂ ਆਪਸੀ ਅੰਤਰ ਕ੍ਰਿਆਵਾਂ ਤੋਂ । ਸੱਭਿਆਚਾਰ ਸਿਰਫ਼ ਮਨੁੱਖਾਂ ਦੀਆਂ ਅੰਤਰ ਕ੍ਰਿਆਵਾਂ ਤੋਂ ਹੀ ਪੈਦਾ ਨਹੀਂ ਹੁੰਦਾ ਬਲਕਿ ਇਹ ਮਨੁੱਖਾਂ ਦੀਆਂ ਅਗਲੀਆਂ ਅੰਤਰ ਕ੍ਰਿਆਵਾਂ ਨੂੰ ਵੀ ਰਸਤਾ ਦਿਖਾਉਂਦਾ ਹੈ । ਸੱਭਿਆਚਾਰ ਵਿਅਕਤੀ ਦੇ ਵਿਅਕਤਿੱਤਵ ਦੇ ਨਿਰਮਾਣ ਵਿੱਚ ਮਦਦ ਕਰਦਾ ਹੈ ਅਤੇ ਵਿਅਕਤੀ ਨੂੰ ਸਮਾਜ ਦੇ ਅੰਦਰ ਰਹਿਣ ਦੇ ਯੋਗ ਬਣਾਉਂਦਾ ਹੈ । ਸੱਭਿਆਚਾਰ ਅਜਿਹੇ ਵਾਤਾਵਰਨ ਦਾ ਨਿਰਮਾਣ ਕਰਦਾ ਹੈ ਜਿਸ ਵਿੱਚ ਰਹਿ ਕੇ ਮਨੁੱਖ ਸਮਾਜ ਵਿਚ ਕੰਮ ਕਰਨ ਯੋਗ ਬਣਦਾ ਹੈ । ਇਸ ਤਰ੍ਹਾਂ ਸੱਭਿਆਚਾਰ ਅਤੇ ਵਿਅਕਤੀ ਇੱਕ ਦੂਜੇ ਨਾਲ ਕਾਫ਼ੀ ਗੁੜੇ ਰੂਪ ਨਾਲ ਜੁੜੇ ਹੋਏ ਹਨ ਕਿਉਂਕਿ ਸੱਭਿਆਚਾਰ ਹੀ ਵਿਅਕਤੀ ਨੂੰ ਪਸ਼ੂਆਂ ਤੋਂ ਅਤੇ ਸਮੂਹਾਂ ਨੂੰ ਇੱਕ ਦੂਜੇ ਤੋਂ ਵੱਖ ਕਰਦਾ ਹੈ ।

ਆਮ ਬੋਲ-ਚਾਲ ਵਿੱਚ ਸੱਭਿਆਚਾਰ ਨੂੰ ਪੜ੍ਹਾਈ ਦੇ ਸਮਾਨਾਰਥਕ ਅਰਥਾਂ ਵਿੱਚ ਲਿਆ ਜਾਂਦਾ ਹੈ ਕਿ ਪੜ੍ਹਿਆ-ਲਿਖਿਆ ਵਿਅਕਤੀ ਸੱਭਿਆਚਾਰਕ ਅਤੇ ਅਨਪੜ੍ਹ ਵਿਅਕਤੀ ਅਸੱਭਿਆਚਾਰਕ ਹੈ ਪਰ ਸੱਭਿਆਚਾਰ ਦਾ ਇਹ ਅਰਥ ਠੀਕ ਨਹੀਂ ਹੈ । ਸਮਾਜ ਵਿਗਿਆਨੀ ਸੱਭਿਆਚਾਰ ਦਾ ਅਰਥ ਕਾਫ਼ੀ ਵਿਆਪਕ ਸ਼ਬਦਾਂ ਵਿੱਚ ਲੈਂਦੇ ਹਨ । ਸਮਾਜ ਵਿਗਿਆਨੀਆਂ ਅਨੁਸਾਰ ਜਿਸ ਕਿਸੇ ਚੀਜ਼ ਦਾ ਨਿਰਮਾਣ ਵਿਅਕਤੀ ਨੇ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਕੀਤਾ ਹੈ ਉਹ ਸੱਭਿਆਚਾਰ ਹੈ । | ਸੱਭਿਆਚਾਰ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ ਭੌਤਿਕ ਅਤੇ ਅਭੌਤਿਕ । ਭੌਤਿਕ ਚੀਜ਼ਾਂ ਵਿੱਚ ਉਹ ਸਭ ਕੁਝ ਆ ਜਾਂਦਾ ਹੈ ਜਿਨ੍ਹਾਂ ਨੂੰ ਅਸੀਂ ਵੇਖ ਸਕਦੇ ਹਾਂ ਅਤੇ ਛੂਹ ਸਕਦੇ ਹਾਂ ਅਤੇ ਅਭੌਤਿਕ ਚੀਜ਼ਾਂ ਵਿੱਚ ਉਹ ਚੀਜ਼ਾਂ ਸ਼ਾਮਿਲ ਹਨ ਜਿਨ੍ਹਾਂ ਨੂੰ ਅਸੀਂ ਛੂਹ ਜਾਂ ਵੇਖ ਨਹੀਂ ਸਕਦੇ ਸਿਰਫ਼ ਮਹਿਸੂਸ ਕਰ ਸਕਦੇ ਹਾਂ । ਭੌਤਿਕ ਚੀਜ਼ਾਂ ਵਿੱਚ ਅਸੀਂ ਮੇਜ਼, ਕੁਰਸੀ, ਕਿਤਾਬ, ਸਕੂਟਰ, ਕਾਰ ਆਦਿ ਸਭ ਕੁਝ ਲੈ ਸਕਦੇ ਹਾਂ ਅਤੇ ਅਭੌਤਿਕ ਚੀਜ਼ਾਂ ਵਿੱਚ ਅਸੀਂ ਆਪਣੇ ਵਿਚਾਰ, ਸੰਸਕਾਰ, ਤੌਰ ਤਰੀਕੇ, ਭਾਵਨਾਵਾਂ, ਭਾਸ਼ਾ ਆਦਿ ਲੈ ਸਕਦੇ ਹਾਂ । ਸੰਖੇਪ ਵਿੱਚ ਸੱਭਿਆਚਾਰ ਦਾ ਅਰਥ ਰਹਿਣ ਦੇ ਢੰਗ, ਵਿਚਾਰ, ਭਾਵਨਾਵਾਂ, ਚੀਜ਼ਾਂ, ਮਸ਼ੀਨਾਂ, ਕੁਰਸੀਆਂ ਆਦਿ ਸਾਰੇ ਭੌਤਿਕ ਅਤੇ ਅਭੌਤਿਕ ਪਦਾਰਥਾਂ ਤੋਂ ਹੈ ਅਰਥਾਤ ਵਿਅਕਤੀ ਦੁਆਰਾ ਪ੍ਰਯੋਗ ਕੀਤੀ ਜਾਣ ਵਾਲੀ ਹਰ ਚੀਜ਼ ਤੋਂ ਹੈ ਚਾਹੇ ਉਸਨੇ ਉਸ ਚੀਜ਼ ਨੂੰ ਬਣਾਇਆ ਹੈ ਜਾਂ ਨਹੀਂ । ਸੱਭਿਆਚਾਰ ਇੱਕ ਅਜਿਹੀ ਚੀਜ਼ ਹੈ ਜਿਸ ਦੇ ਅੰਦਰ ਉਹ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਉੱਤੇ ਸਮਾਜ ਦੇ ਮੈਂਬਰ ਅਸੀਂ ਵਿਚਾਰ ਸਕਦੇ ਹਾਂ, ਕੰਮ ਕਰਦੇ ਹਾਂ ਅਤੇ ਆਪਣੇ ਕੋਲ ਰੱਖਦੇ ਹਾਂ ।

ਪਰਿਭਾਸ਼ਾਵਾਂ (Definitions)

  • ਮੈਕਾਈਵਰ ਅਤੇ ਪੇਜ਼ (Maclver and Page) ਦੇ ਅਨੁਸਾਰ, “ਸਾਡੇ ਰਹਿਣ-ਸਹਿਣ ਦੇ ਢੰਗਾਂ ਵਿਚ, ਸਾਡੇ ਦੈਨਿਕ ਵਿਵਹਾਰ ਅਤੇ ਸੰਬੰਧਾਂ ਵਿਚ, ਵਿਚਾਰ ਦੇ ਤਰੀਕਿਆਂ ਵਿਚ, ਸਾਡੀ ਕਲਾ, ਸਾਹਿਤ, ਧਰਮ ਅਤੇ ਮਨੋਰੰਜਨ ਦੇ ਆਨੰਦ ਵਿੱਚ ਸਾਡੀ ਪ੍ਰਕ੍ਰਿਤੀ ਦਾ ਜੋ ਪ੍ਰਗਟਾਵਾ ਹੁੰਦਾ ਹੈ ਉਸ ਨੂੰ ਸੱਭਿਆਚਾਰ ਕਹਿੰਦੇ ਹਨ ।”
  • ਬੀਅਰਸਟੇਡ (Bierstedt) ਦੇ ਅਨੁਸਾਰ, “ਸੱਭਿਆਚਾਰ ਉਨ੍ਹਾਂ ਵਸਤਾਂ ਦੀ ਜਟਿਲ ਸਮਗਰਤਾ ਹੈ ਜੋ ਸਮਾਜ ਦੇ ਮੈਂਬਰ ਦੇ ਰੂਪ ਵਿੱਚ ਅਸੀਂ ਸੋਚਦੇ, ਕਰਦੇ ਅਤੇ ਰੱਖਦੇ ਹਾਂ ।”
  • ਆਗਬਰਨ ਅਤੇ ਮਕਾਫ (Ogburn and Nimkoff) ਦੇ ਅਨੁਸਾਰ, “ਸੱਭਿਆਚਾਰ ਮਨੁੱਖੀ ਵਾਤਾਵਰਨ ਦਾ ਉਹ ਹਿੱਸਾ ਹੈ ਜਿਸ ਵਿੱਚ ਉਹ ਸਿਰਫ਼ ਪੈਦਾ ਹੋਇਆ ਹੈ । ਇਸ ਵਿੱਚ ਇਮਾਰਤਾਂ, ਸੰਦ, ਪਾਉਣ ਦੀਆਂ ਚੀਜ਼ਾਂ, ਵਿਗਿਆਨ, ਧਰਮ ਅਤੇ ਉਹ ਸਾਰੇ ਕੰਮ ਕਰਨ ਦੇ ਤਰੀਕੇ ਆਉਂਦੇ ਹਨ ਜਿਹੜੇ ਵਿਅਕਤੀ ਸਿੱਖਦਾ ਹੈ।” ।
  • ਮਜੂਮਦਾਰ (Majumdar) ਦੇ ਅਨੁਸਾਰ, “ਸੱਭਿਆਚਾਰ ਮਨੁੱਖ ਦੀਆਂ ਪ੍ਰਾਪਤੀਆਂ, ਭੌਤਿਕ ਅਤੇ ਗੈਰ ਭੌਤਿਕ ਦਾ ਸੰਪੁਰਨ ਮੇਲ ਹੁੰਦਾ ਹੈ ਜੋ ਸਮਾਜ ਵਿਗਿਆਨਿਕ ਰੂਪ ਤੋਂ ਭਾਵ ਪਰੰਪਰਾ ਅਤੇ ਢਾਂਚੇ ਦੁਆਰਾ ਖਿਤਜੀ ਅਤੇ ਲੰਬ ਰੂਪ ਵਿਚ ਸੰਚਾਰਿਤ ਹੋਣ ਦੇ ਯੋਗ ਹੁੰਦਾ ਹੈ ।”

ਉੱਪਰ ਦਿੱਤੀਆਂ ਪਰਿਭਾਸ਼ਾਵਾਂ ਤੋਂ ਇਹ ਸਪੱਸ਼ਟ ਹੈ ਕਿ ਸੱਭਿਆਚਾਰ ਵਿੱਚ ਉਹ ਸਭ ਸ਼ਾਮਲ ਹੈ ਜੋ ਵਿਅਕਤੀ ਸਮਾਜ ਵਿੱਚ ਰਹਿੰਦੇ ਹੋਏ ਸਿੱਖਦਾ ਹੈ; ਜਿਵੇਂ, ਕਲਾ, ਕਾਨੂੰਨ, ਭਾਵਨਾਵਾਂ, ਰੀਤੀ-ਰਿਵਾਜ, ਪਹਿਰਾਵਾ, ਖਾਣ-ਪੀਣ, ਸਾਹਿਤ, ਗਿਆਨ, ਵਿਸ਼ਵਾਸ ਆਦਿ ਇਹ ਸਾਰੀਆਂ ਚੀਜ਼ਾਂ ਸੱਭਿਆਚਾਰ ਦਾ ਹਿੱਸਾ ਹਨ ਅਤੇ ਸੱਭਿਆਚਾਰ ਦੇ ਇਹ ਸਾਰੇ ਹਿੱਸੇ ਵੱਖ-ਵੱਖ ਹੋ ਕੇ ਕੰਮ ਨਹੀਂ ਕਰਦੇ ਬਲਕਿ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਹਨ ਅਤੇ ਸੰਗਠਨ ਬਣਾਉਂਦੇ ਹਨ । ਇਸ ਸੰਗਠਨ ਨੂੰ ਹੀ ਸੱਭਿਆਚਾਰ ਕਹਿੰਦੇ ਹਨ । ਸੰਖੇਪ ਵਿੱਚ ਜੋ ਚੀਜ਼ਾਂ ਵਿਅਕਤੀ ਨੇ ਸਿੱਖੀਆਂ ਹਨ ਜਾਂ ਜੋ ਕੁਝ ਵਿਅਕਤੀ ਨੂੰ ਆਪਣੇ ਪੂਰਵਜਾਂ ਤੋਂ ਵਿਰਾਸਤ ਵਿਚ ਮਿਲਿਆ ਹੈ ਉਸ ਨੂੰ ਸੱਭਿਆਚਾਰ ਕਹਿੰਦੇ ਹਨ । ਵਿਰਾਸਤ ਵਿੱਚ ਸੰਦ, ਵਿਵਹਾਰ ਦੇ ਤਰੀਕੇ, ਵਿਗਿਆਨ ਦੇ ਤਰੀਕੇ, ਕੰਮ ਕਰਨ ਦੇ ਤਰੀਕੇ ਆਦਿ ਸਭ ਕੁਝ ਸ਼ਾਮਲ ਹੈ ।

ਸੱਭਿਆਚਾਰ ਦੀਆਂ ਵਿਸ਼ੇਸ਼ਤਾਵਾਂ (Characteristics of Culture)

1. ਸੱਭਿਆਚਾਰ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦਾ ਹੈ (Culture moves from generation to generation) – ਸੱਭਿਆਚਾਰ ਨੂੰ ਇੱਕ ਪੀੜੀ ਤੋਂ ਦੂਜੀ ਪੀੜੀ ਨੂੰ ਦਿੱਤਾ ਜਾਂਦਾ ਹੈ ਕਿਉਂਕਿ ਬੱਚਾ ਆਪਣੇ ਮਾਤਾ-ਪਿਤਾ ਤੋਂ ਹੀ ਵਿਵਹਾਰ ਦੇ ਤਰੀਕੇ ਸਿੱਖਦਾ ਹੈ । ਮਨੁੱਖ ਆਪਣੇ ਪੂਰਵਜਾਂ ਦੀਆਂ ਪ੍ਰਾਪਤੀਆਂ ਤੋਂ ਹੀ ਬਹੁਤ ਕੁਝ ਸਿੱਖਦਾ ਹੈ । ਕੋਈ ਵੀ ਕਿਸੇ ਕੰਮ ਨੂੰ ਨਵੇਂ ਸਿਰੇ ਤੋਂ ਸ਼ੁਰੂ ਨਹੀਂ ਕਰਨਾ ਚਾਹੁੰਦਾ ਇਸ ਲਈ ਉਹ ਆਪਣੇ ਪੂਰਵਜਾਂ ਦੁਆਰਾ ਕੀਤੇ ਕੰਮ ਨੂੰ ਅੱਗੇ ਵਧਾਉਂਦਾ ਹੈ । ਇਹ ਪੀੜ੍ਹੀ-ਦਰ-ਪੀੜ੍ਹੀ ਦਾ ਸੰਚਾਰ ਸਦੀਆਂ ਤੋਂ ਚਲਦਾ ਆ ਰਿਹਾ ਹੈ ਅਤੇ ਇਸੇ ਕਾਰਨ ਹੀ ਹਰ ਵਿਅਕਤੀ ਨੂੰ ਅਲੱਗ ਵਿਅਕਤਿੱਤਵ ਪ੍ਰਾਪਤ ਹੁੰਦਾ ਹੈ । ਕੋਈ ਵੀ ਵਿਅਕਤੀ ਪੈਦਾ ਹੁੰਦੇ ਸਮੇਂ ਕੁਝ ਲੈ ਕੇ ਨਹੀਂ ਆਉਂਦਾ ਉਸ ਨੂੰ ਹੌਲੀ-ਹੌਲੀ ਸਮਾਜ ਵਿੱਚ ਰਹਿ ਕੇ ਆਪਣੇ ਮਾਤਾਪਿਤਾ, ਦਾਦੇ, ਨਾਨੇ ਤੋਂ ਬਹੁਤ ਕੁਝ ਸਿੱਖਣਾ ਪੈਂਦਾ ਹੈ । ਇਸ ਤਰ੍ਹਾਂ ਸੱਭਿਆਚਾਰ ਪੀੜ੍ਹੀ ਦਰ ਪੀੜੀ ਸੰਚਾਰਿਤ ਹੁੰਦਾ ਹੈ ।

2. ਸੱਭਿਆਚਾਰ ਸਮਾਜਿਕ ਹੈ (Culture is Social) – ਸੱਭਿਆਚਾਰ ਕਦੇ ਵੀ ਕਿਸੇ ਵਿਅਕਤੀਗਤ ਮਨੁੱਖ ਦੀ ਮਲਕੀਅਤ ਨਹੀਂ ਹੋ ਸਕਦਾ । ਇਹ ਤਾਂ ਸਮਾਜਿਕ ਹੁੰਦਾ ਹੈ ਕਿਉਂਕਿ ਨਾ ਤਾਂ ਕੋਈ ਇੱਕ ਵਿਅਕਤੀ ਸੱਭਿਆਚਾਰ ਨੂੰ ਬਣਾਉਂਦਾ ਹੈ ਅਤੇ ਨਾ ਹੀ ਇਹ ਉਸ ਦੀ ਜਾਇਦਾਦ ਹੁੰਦਾ ਹੈ । ਜਦੋਂ ਕੋਈ ਵਿਅਕਤੀ ਕਿਸੇ ਚੀਜ਼ ਦੀ ਕਾਢ ਕੱਢਦਾ ਹੈ ਤਾਂ ਉਹ ਚੀਜ਼ ਉਸ ਵਿਅਕਤੀ ਦੀ ਨਾ ਹੋ ਕੇ ਸਮਾਜ ਦੀ ਹੋ ਜਾਂਦੀ ਹੈ ਕਿਉਂਕਿ ਉਸ ਚੀਜ਼ ਨੂੰ ਇਕੱਲਾ ਉਹ ਨਹੀਂ ਬਲਕਿ ਸਾਰਾ ਸਮਾਜ ਵਰਤੇਗਾ । ਇਸੇ ਤਰ੍ਹਾਂ ਹੀ ਸਾਡੇ ਸੱਭਿਆਚਾਰ ਦੀਆਂ ਅਲੱਗ-ਅਲੱਗ ਚੀਜ਼ਾਂ ਸਮਾਜ ਦੁਆਰਾ ਵਰਤੀਆਂ ਜਾਂਦੀਆਂ ਹਨ । ਕੋਈ ਵੀ ਚੀਜ਼ ਸੱਭਿਆਚਾਰ ਦਾ ਹਿੱਸਾ ਤਾਂ ਹੀ ਕਹਿਲਾਉਂਦੀ ਹੈ ਜਦੋਂ ਉਸ ਚੀਜ਼ ਨੂੰ ਸਮਾਜ ਦੀ ਬਹੁਗਿਣਤੀ ਸਵੀਕਾਰ ਕਰ ਲੈਂਦੀ ਹੈ । ਇਸ ਤਰ੍ਹਾਂ ਉਸ ਚੀਜ਼ ਦੀ ਸਰਵ ਵਿਆਪਕਤਾ ਸੱਭਿਆਚਾਰ ਦਾ ਜ਼ਰੂਰੀ ਤੱਤ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੱਭਿਆਚਾਰ ਵਿਅਕਤੀਗਤ ਨਹੀਂ ਬਲਕਿ ਸਮਾਜਿਕ ਹੈ ।

3. ਸੱਭਿਆਚਾਰ ਸਿੱਖਿਆ ਜਾਂਦਾ ਹੈ (Culture is learned) – ਸੱਭਿਆਚਾਰ ਮਨੁੱਖਾਂ ਦੁਆਰਾ ਸਿੱਖਿਆ ਜਾਂਦਾ ਹੈ । ਇਹ ਕੋਈ ਜੀਵ ਵਿਗਿਆਨਕ ਗੁਣ ਨਹੀਂ ਹੈ ਜਿਹੜਾ ਵਿਅਕਤੀ ਨੂੰ ਜਨਮ ਤੋਂ ਹੀ ਆਪਣੇ ਮਾਤਾ-ਪਿਤਾ ਤੋਂ ਮਿਲਦਾ ਹੈ । ਸੱਭਿਆਚਾਰ ਤਾਂ ਵਿਅਕਤੀ ਹੌਲੀ-ਹੌਲੀ ਸਮਾਜੀਕਰਨ ਦੁਆਰਾ ਸਿੱਖਦਾ ਹੈ । ਕੋਈ ਵੀ ਪੈਦਾ ਹੋਣ ਦੇ ਨਾਲ ਵਿਚਾਰ ਭਾਵਨਾਵਾਂ ਨਾਲ ਲੈ ਕੇ ਨਹੀਂ ਆਉਂਦਾ ਬਲਕਿ ਉਹ ਤਾਂ ਉਹ ਸਮਾਜ ਦੇ ਹੋਰ ਲੋਕਾਂ ਨਾਲ ਅੰਤਰਕ੍ਰਿਆ ਕਰਦੇ ਹੋਏ ਸਿੱਖਦਾ ਹੈ । ਅਸੀਂ ਕਿਸੇ ਵੀ ਪ੍ਰਕਾਰ ਦਾ ਕੰਮ ਲੈ ਸਕਦੇ ਹਾਂ, ਹਰ ਕੰਮ ਨੂੰ ਸਮਾਜ ਵਿੱਚ ਰਹਿੰਦੇ ਹੋਏ ਸਿੱਖਿਆ ਜਾਂਦਾ ਹੈ । ਇਸ ਤੋਂ ਸਪੱਸ਼ਟ ਹੈ ਕਿ ਸੱਭਿਆਚਾਰ ਸਿੱਖਿਆ ਹੋਇਆ ਵਿਵਹਾਰ ਹੈ ।

4. ਸੱਭਿਆਚਾਰ ਜ਼ਰੂਰਤਾਂ ਪੂਰੀਆਂ ਕਰਦਾ ਹੈ (Culture fulfils needs) – ਜੇਕਰ ਕਿਸੇ ਚੀਜ਼ ਦੀ ਕਾਢ ਹੁੰਦੀ ਹੈ ਤਾਂ ਉਸ ਦੀ ਕਾਢ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਵਿਅਕਤੀ ਨੂੰ ਉਸਦੀ ਲੋੜ ਹੈ । ਇਸੇ ਤਰ੍ਹਾਂ ਸੱਭਿਆਚਾਰ ਦੇ ਹਰ ਪੱਖ ਨੂੰ ਕਿਸੇ ਨਾ ਕਿਸੇ ਸਮੇਂ ਮਨੁੱਖਾਂ ਦੇ ਸਾਹਮਣੇ ਕਿਸੇ ਨਾ ਕਿਸੇ ਵੱਲੋਂ ਲਿਆਂਦਾ ਗਿਆ ਹੋਵੇ ਤਾਂਕਿ ਹੋਰ ਮਨੁੱਖਾਂ ਦੀ ਜ਼ਰੂਰਤ ਪੂਰੀ ਕੀਤੀ ਜਾ ਸਕੇ । ਵਿਅਕਤੀ ਕਣਕ ਉਗਾਉਣਾ ਕਿਉਂ ਸਿੱਖਿਆ ? ਕਿਉਂਕਿ ਮਨੁੱਖ ਨੂੰ ਆਪਣੀ ਭੁੱਖ ਦੂਰ ਕਰਨ ਲਈ ਕਣਕ ਦੀ ਲੋੜ ਸੀ । ਇਸ ਤਰ੍ਹਾਂ ਵਿਅਕਤੀ ਭੋਜਨ ਪੈਦਾ ਕਰਨਾ ਸਿੱਖ ਗਿਆ ਅਤੇ ਇਹ ਸਿੱਖਿਆ ਹੋਇਆ ਵਿਵਹਾਰ ਸੱਭਿਆਚਾਰ ਦਾ ਹਿੱਸਾ ਬਣ ਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦਾ ਗਿਆ । ਲੋੜਾਂ ਸਿਰਫ਼ ਜੈਵਿਕ ਨਹੀਂ ਬਲਕਿ ਸਮਾਜਿਕ ਸੰਸਕ੍ਰਿਤਕ ਵੀ ਹੋ ਸਕਦੀਆਂ ਹਨ । ਭੁੱਖ ਦੇ ਨਾਲ-ਨਾਲ ਮਨੁੱਖ ਨੂੰ ਪਿਆਰ ਅਤੇ ਹਮਦਰਦੀ ਦੀ ਲੋੜ ਹੈ ਜੋ ਵਿਅਕਤੀ ਸਮਾਜ ਵਿੱਚ ਰਹਿੰਦੇ ਹੋਏ ਵੀ ਸਿੱਖਦਾ ਹੈ । ਇਸੇ ਤਰ੍ਹਾਂ ਸੱਭਿਆਚਾਰ ਦੇ ਵੱਖ-ਵੱਖ ਹਿੱਸੇ ਸਮਾਜ ਦੀਆਂ ਵੱਖ-ਵੱਖ ਜ਼ਰੂਰਤਾਂ ਪੂਰੀਆਂ ਕਰਦੇ ਹਨ । ਸੱਭਿਆਚਾਰ ਦਾ ਜੋ ਹਿੱਸਾ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦਾ ਉਹ ਹੌਲੀ-ਹੌਲੀ ਅਲੋਪ ਜਾਂ ਖ਼ਤਮ ਹੋ ਜਾਂਦਾ ਹੈ ।

5. ਸੱਭਿਆਚਾਰ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ (Changes often come in culture) – ਸੱਭਿਆਚਾਰ ਕਦੇ ਵੀ ਇੱਕੋ ਥਾਂ ਉੱਤੇ ਖੜ੍ਹਾ ਨਹੀਂ ਰਹਿੰਦਾ ਬਲਕਿ ਉਸ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ ਕਿਉਂਕਿ ਹਰ ਚੀਜ਼ ਵਿੱਚ ਠਹਿਰਾਓ ਨਹੀਂ ਰਹਿੰਦਾ ।ਇਹ ਹਰ ਚੀਜ਼ ਦੀ ਪ੍ਰਕ੍ਰਿਤੀ ਹੁੰਦੀ ਹੈ ਕਿ ਉਸ ਵਿੱਚ ਪਰਿਵਰਤਨ ਆਵੇ ਅਤੇ ਜਦੋਂ ਹਰ ਚੀਜ਼ ਵਿੱਚ ਪਰਿਵਰਤਨ ਆਉਣਾ ਹੀ ਹੈ ਤਾਂ ਨਿਸ਼ਚੇ ਹੀ ਉਹ ਚੀਜ਼ ਪਰਿਵਰਤਨਸ਼ੀਲ ਹੈ । ਸੱਭਿਆਚਾਰ ਸਮਾਜ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ ਅਤੇ ਸਮਾਜ ਦੀਆਂ ਜ਼ਰੂਰਤਾਂ ਵਿੱਚ ਬਦਲਾਓ ਆਉਂਦੇ ਰਹਿੰਦੇ ਹਨ ਕਿਉਂਕਿ ਹਾਲਾਤ ਹਮੇਸ਼ਾਂ ਇੱਕੋ ਜਿਹੇ ਨਹੀ ਰਹਿੰਦੇ । ਹਾਲਾਤ ਦੇ ਬਦਲਣ ਨਾਲ ਜ਼ਰੂਰਤਾਂ ਵੀ ਬਦਲ ਜਾਂਦੀਆਂ ਹਨ ਅਤੇ ਜ਼ਰੂਰਤਾਂ ਦੇ ਬਦਲਣ ਦੇ ਨਾਲ ਉਨ੍ਹਾਂ ਜ਼ਰੂਰਤਾਂ ਦੀ ਪੂਰਤੀ ਦੇ ਸਾਧਨਾਂ ਵਿੱਚ ਪਰਿਵਰਤਨ ਆਉਣਾ ਹੀ ਲਾਜ਼ਮੀ ਹੈ । ਉਦਾਹਰਨ ਦੇ ਤੌਰ ਉੱਤੇ ਪਹਿਲਾਂ ਘੱਟ ਜਨਸੰਖਿਆ ਲਈ ਹਲ ਨਾਲ ਖੇਤੀ ਕੀਤੀ ਜਾਂਦੀ ਸੀ ਪਰ ਜਨਸੰਖਿਆ ਦੇ ਵਧਣ ਨਾਲ ਜ਼ਰੂਰਤਾਂ ਵੱਧ ਗਈਆਂ ਅਤੇ ਨਵੀਆਂ ਕਾਢਾਂ ਕਾਰਨ ਹੁਣ ਟਰੈਕਟਰਾਂ, ਕੰਬਾਈਨਾਂ ਆਦਿ ਨਾਲ ਖੇਤੀ ਕਰਕੇ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਂਦਾ ਹੈ । ਇਸ ਤਰ੍ਹਾਂ ਹਾਲਾਤਾਂ ਦੇ ਬਦਲਣ ਨਾਲ ਸੱਭਿਆਚਾਰ ਵਿੱਚ ਪਰਿਵਰਤਨ ਆਉਣਾ ਲਾਜ਼ਮੀ ਹੈ ।

6. ਇੱਕੋ ਸੱਭਿਆਚਾਰ ਵਿੱਚ ਕਈ ਸੱਭਿਆਚਾਰ ਹੁੰਦੇ ਹਨ (One Culture Consists of many Cultures) – ਹਰ ਸੱਭਿਆਚਾਰ ਦੇ ਵਿੱਚ ਅਸੀਂ ਕੁਝ ਸਾਂਝੇ ਪਰਿਮਾਪ, ਪਰੰਪਰਾਵਾਂ, ਭਾਵਨਾਵਾਂ, ਰੀਤੀ-ਰਿਵਾਜ, ਵਿਵਹਾਰ ਆਦਿ ਵੇਖ ਸਕਦੇ ਹਾਂ। ਪਰ ਉਸ ਦੇ ਨਾਲ-ਨਾਲ ਹੀ ਅਸੀਂ ਕਈ ਅਲੱਗ ਤਰ੍ਹਾਂ ਦੇ ਤੌਰ-ਤਰੀਕੇ, ਖਾਣ-ਪੀਣ, ਰਹਿਣ-ਸਹਿਣ ਦੇ ਤਰੀਕੇ, ਵਿਵਹਾਰ ਕਰਨ ਦੇ ਤਰੀਕੇ ਵੇਖ ਸਕਦੇ ਹਾਂ ਜਿਸ ਤੋਂ ਪਤਾ ਲਗਦਾ ਹੈ ਕਿ ਇਸ ਸੱਭਿਆਚਾਰ ਦੇ ਵਿੱਚ ਹੀ ਕਈ ਸੱਭਿਆਚਾਰ ਮੌਜੂਦ ਹਨ । ਉਦਾਹਰਨ ਦੇ ਤੌਰ ਉੱਤੇ ਭਾਰਤੀ ਸੱਭਿਆਚਾਰ ਵਿੱਚ ਹੀ ਕਈ ਤਰ੍ਹਾਂ ਦੇ ਸੱਭਿਆਚਾਰ ਮਿਲ ਜਾਣਗੇ ਕਿਉਂਕਿ ਇੱਥੇ ਕਈ ਤਰ੍ਹਾਂ ਦੇ ਲੋਕ ਰਹਿੰਦੇ ਹਨ ਅਤੇ ਹਰ ਕਿਸੇ ਦੇ ਆਪਣੇ-ਆਪਣੇ ਰਹਿਣ-ਸਹਿਣ, ਖਾਣ-ਪੀਣ, ਵਿਵਹਾਰ ਕਰਨ ਦੇ ਤਰੀਕੇ ਹਨ ਜਿਸ ਤੋਂ ਪਤਾ ਚੱਲਦਾ ਹੈ ਕਿ ਇਕ ਸੱਭਿਆਚਾਰ ਵਿੱਚ ਕਈ ਤਰ੍ਹਾਂ ਦੇ ਸੱਭਿਆਚਾਰ ਹੁੰਦੇ ਹਨ ।

ਪ੍ਰਸ਼ਨ 3.
ਸੱਭਿਆਚਾਰ ਦੀਆਂ ਦੋ ਕਿਸਮਾਂ ਦਾ ਵਿਸਤਾਰ ਵਿੱਚ ਵਰਣਨ ਕਰੋ ।
ਉੱਤਰ-
ਸੱਭਿਆਚਾਰ ਦੇ ਦੋ ਪ੍ਰਕਾਰ ਹਨ ਅਤੇ ਉਹ ਹਨ ਭੌਤਿਕ ਸੱਭਿਆਚਾਰ ਅਤੇ ਅਭੌਤਿਕ ਸੱਭਿਆਚਾਰ । ਇਹਨਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਭੌਤਿਕ ਸੱਭਿਆਚਾਰ (Material Culture) – ਭੌਤਿਕ ਸੱਭਿਆਚਾਰ ਅਪਾਕ੍ਰਿਤਕ ਸੱਭਿਆਚਾਰ ਹੁੰਦੀ ਹੈ । ਇਸ ਦੀ ਮੁੱਖ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਵਿਅਕਤੀ ਦੁਆਰਾ ਬਣਾਈਆਂ ਗਈਆਂ ਸਾਰੀਆਂ ਵਸਤੂਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਂਦਾ ਹੈ । ਭੌਤਿਕ ਸੱਭਿਆਚਾਰ ਇਸੇ ਕਰਕੇ ਮੁਰਤ (Concrete) ਵਸਤਾਂ ਨਾਲ ਸੰਬੰਧ ਰੱਖਦੀ ਹੈ । ਇਸ ਸੱਭਿਆਚਾਰ ਵਿੱਚ ਪਾਈਆਂ ਗਈਆਂ ਸਾਰੀਆਂ ਵਸਤਾਂ ਨੂੰ ਅਸੀਂ ਵੇਖ ਸਕਦੇ ਹਾਂ ਅਤੇ ਛੂਹ ਸਕਦੇ ਹਾਂ । ਉਦਾਹਰਣ ਦੇ ਤੌਰ ਉੱਤੇ ਮਸ਼ੀਨਾਂ, ਔਜ਼ਾਰ, ਆਵਾਜਾਈ ਦੇ ਸਾਧਨ, ਬਰਤਨ, ਕਿਤਾਬ, ਪੈਨ, ਟੇਬਲ ਆਦਿ । ਭੌਤਿਕ ਸੱਭਿਆਚਾਰ ਮਨੁੱਖੀ ਕਾਢਾਂ ਅਤੇ ਖੋਜਾਂ ਨਾਲ ਸੰਬੰਧਿਤ ਹੁੰਦੀ ਹੈ ।

ਭੌਤਿਕ ਸੱਭਿਆਚਾਰ ਵਿੱਚ ਆਇਆ ਨਵਾਂ ਤਕਨੀਕੀ ਗਿਆਨ ਵੀ ਸ਼ਾਮਿਲ ਹੈ । ਭੌਤਿਕ ਸੱਭਿਆਚਾਰ ਵਿੱਚ ਉਹ ਸਭ ਕੁਝ ਸ਼ਾਮਿਲ ਹੈ ਜੋ ਕੁਝ ਅੱਜ ਤਕ ਬਣਿਆ ਹੈ, ਸੁਧਰਿਆ ਹੈ ਜਾਂ ਹਸਤਾਂਤਰਿਤ ਕੀਤਾ ਹੈ । ਸੱਭਿਆਚਾਰ ਦੇ ਇਹ ਭੌਤਿਕ ਪੱਖ ਆਪਣੇ ਮੈਂਬਰਾਂ ਨੂੰ ਆਪਣੇ ਵਿਵਹਾਰ ਨੂੰ ਪਰਿਭਾਸ਼ਿਤ ਕਰਨ ਵਿੱਚ ਮੱਦਦ ਕਰਦੇ ਹਨ । ਉਦਾਹਰਨ ਦੇ ਲਈ ਚਾਹੇ ਵੱਖਵੱਖ ਖੇਤਰਾਂ ਵਿੱਚ ਖੇਤੀ ਕਰਨ ਵਾਲੇ ਲੋਕਾਂ ਦਾ ਕੰਮ ਚਾਹੇ ਇੱਕੋ ਜਿਹਾ ਹੁੰਦਾ ਹੈ ਪਰ ਉਹ ਵੱਖ-ਵੱਖ ਪ੍ਰਕਾਰ ਦੇ ਸੰਦ ਪ੍ਰਯੋਗ ਕਰਦੇ ਹਨ । ਇਹ ਸਭ ਕੁਝ ਭੌਤਿਕ ਸੱਭਿਆਚਾਰ ਦਾ ਹਿੱਸਾ ਹੁੰਦੇ ਹਨ ।

2. ਅਭੌਤਿਕ ਸੱਭਿਆਚਾਰ (Non-material Culture) – ਅਭੌਤਿਕ ਸੱਭਿਆਚਾਰ ਦੀ ਮੁੱਖ ਵਿਸ਼ੇਸ਼ਤਾ ਇਹ ਹੁੰਦੀ ਹੈ। ਕਿ ਇਹ ਅਮੂਰਤ (abstract) ਹੁੰਦੀ ਹੈ । ਅਮੂਰਤ ਦਾ ਅਰਥ ਉਹਨਾਂ ਵਸਤਾਂ ਤੋਂ ਹੈ ਜਿਨ੍ਹਾਂ ਨੂੰ ਨਾ ਤਾਂ ਅਸੀਂ ਪਕੜ ਜਾਂ ਛੂਹ ਸਕਦੇ ਹਾਂ ਅਤੇ ਨਾ ਹੀ ਵੇਖ ਸਕਦੇ ਹਾਂ । ਇਹਨਾਂ ਨੂੰ ਅਸੀਂ ਸਿਰਫ਼ ਮਹਿਸੂਸ ਕਰ ਸਕਦੇ ਹਾਂ । ਉਦਾਹਰਨ ਦੇ ਤੌਰ ਉੱਤੇ ਧਰਮ, ਪਰੰਪਰਾਵਾਂ, ਸੰਸਕਾਰ, ਰੀਤੀ-ਰਿਵਾਜ਼, ਕਲਾ, ਸਾਹਿਤ, ਪਰਿਮਾਪ, ਆਦਰਸ਼, ਕੀਮਤਾਂ ਆਦਿ ਨੂੰ ਅਭੌਤਿਕ ਸੱਭਿਆਚਾਰ ਵਿੱਚ ਸ਼ਾਮਲ ਕੀਤਾ ਜਾਂਦਾ ਹੈ । ਇਹਨਾਂ ਸਭ ਦੇ ਕਾਰਨ ਹੀ ਸਮਾਜ ਦੀ ਨਿਰੰਤਰਤਾ ਬਣੀ ਰਹਿੰਦੀ ਹੈ । ਪਰਿਮਾਪ ਅਤੇ ਕੀਤਾ ਵਿਵਹਾਰ ਦੇ ਤਰੀਕਿਆਂ ਦੇ ਆਦਰਸ਼ ਹਨ ਜਿਹੜੇ ਸਮਾਜ ਵਿੱਚ ਸਥਿਰਤਾ ਲਿਆਉਣ ਵਿੱਚ ਮਦਦ ਕਰਦੇ ਹਨ ।

PSEB 11th Class Sociology Solutions Chapter 5 ਸਭਿਆਚਾਰ

ਪ੍ਰਸ਼ਨ 4.
ਸੱਭਿਆਚਾਰਕ ਪਛੜੇਵੇਂ ਦਾ ਵਿਸਤਾਰ ਵਿੱਚ ਵਰਣਨ ਕਰੋ ।
ਉੱਤਰ-
ਸਭ ਤੋਂ ਪਹਿਲਾਂ ਸੱਭਿਆਚਾਰਕ ਪਛੜੇਵੇਂ ਦੇ ਸੰਕਲਪ ਨੂੰ ਆਗਬਰਨ (Ogburna) ਨੇ ਪ੍ਰਯੋਗ ਕੀਤਾ ਤਾਂ ਕਿ ਸਮਾਜ ਵਿੱਚ ਪੈਦਾ ਹੋਈਆਂ ਸਮੱਸਿਆਵਾਂ ਅਤੇ ਤਣਾਉ ਦੀਆਂ ਸਥਿਤੀਆਂ ਨੂੰ ਸਮਝਿਆ ਜਾ ਸਕੇ | ਆਗਬਰਨ ਪਹਿਲਾ ਸਮਾਜ ਵਿਗਿਆਨੀ ਸੀ ਜਿਸਨੇ ਸੱਭਿਆਚਾਰਕ ਪਛੜੇਵਾਂ ਦੇ ਸੰਕਲਪ ਦੇ ਵਿਸਤ੍ਰਿਤ ਅਰਥ ਦਿੱਤੇ ।

ਭਾਵੇਂ ਕਈ ਸਮਾਜਸ਼ਾਸਤਰੀਆਂ, ਜਿਵੇਂ ਸਪੈਂਸਰ, ਸਮਨਰ, ਮੂਲਰ ਆਦਿ ਨੇ ਆਪਣੀਆਂ ਰਚਨਾਵਾਂ ਵਿੱਚ ਸੱਭਿਆਚਾਰਕ ਪਛੜੇਵੇਂ ਸ਼ਬਦ ਨੂੰ ਵਰਤਿਆ, ਪਰੰਤੁ ਔਗਬਰਨ ਨੇ ਸਭ ਤੋਂ ਪਹਿਲਾਂ ਸੱਭਿਆਚਾਰਕ ਪਛੜੇਵੇਂ ਸ਼ਬਦ ਦਾ ਪ੍ਰਯੋਗ ਆਪਣੀ ਕਿਤਾਬ ‘ਸੋਸ਼ਲ ਚੇਂਜ’ (Social Change) ਵਿੱਚ 1921 ਵਿੱਚ ਕੀਤਾ, ਜਿਸ ਦੇ ਦੁਆਰਾ ਸਮਾਜਿਕ ਅਸੰਗਠਨ, ਸਮੱਸਿਆਵਾਂ, ਤਨਾਅ ਆਦਿ ਨੂੰ ਸਮਝਿਆ ਗਿਆ | ਆਗਬਰਨ ਪਹਿਲਾ ਸਮਾਜਸ਼ਾਸਤਰੀ ਸੀ ਜਿਸ ਨੇ ਸੱਭਿਆਚਾਰਕ ਪਛੜੇਵੇਂ ਸ਼ਬਦ ਨੂੰ ਇੱਕ ਸਿਧਾਂਤ ਪੱਖੋਂ ਪੇਸ਼ ਕਰਕੇ ਸਾਡੇ ਸਾਹਮਣੇ ਲਿਆਂਦਾ | ਸਮਾਜਸ਼ਾਸਤਰੀ ਵਿਸ਼ੇ ਵਿੱਚ ਇਸ ਸਿਧਾਂਤ ਨੂੰ ਵਧੇਰੇ ਸਵੀਕਾਰ ਕੀਤਾ ਗਿਆ ਹੈ ।

ਸੱਭਿਆਚਾਰਕ ਪਛੜੇਵੇਂ ਦਾ ਅਰਥ (Meaning of cultural lag) – ਆਧੁਨਿਕ ਸੱਭਿਆਚਾਰ ਦੇ ਭਿੰਨ-ਭਿੰਨ ਭਾਗਾਂ ਵਿੱਚ ਪਰਿਵਰਤਨ ਸਮਾਨ-ਗਤੀ ਨਾਲ ਨਹੀਂ ਹੁੰਦਾ । ਇੱਕ ਭਾਗ ਵਿੱਚ ਪਰਿਵਰਤਨ ਦੁਸਰੇ ਭਾਗ ਨਾਲੋਂ ਵਧੇਰੇ ਤੇਜ਼ ਗਤੀ ਨਾਲ ਹੁੰਦਾ ਹੈ ਪਰੰਤੂ ਸੱਭਿਆਚਾਰ ਇੱਕ ਵਿਵਸਥਾ ਹੈ । ਇਹ ਵਿਭਿੰਨ ਅੰਗਾਂ ਤੋਂ ਮਿਲ ਕੇ ਬਣਦੀ ਹੈ । ਇਸ ਦੇ ਵਿਭਿੰਨ ਅੰਗਾਂ ਵਿੱਚ ਪਰਸਪਰ ਸੰਬੰਧ ਅਤੇ ਅੰਤਰ-ਨਿਰਭਰਤਾ ਹੁੰਦੀ ਹੈ । ਸੱਭਿਆਚਾਰ ਦੀ ਇਹ ਵਿਵਸਥਾ ਤਦ ਹੀ ਬਣੀ ਰਹਿ ਸਕਦੀ ਹੈ, ਜੇਕਰ ਇਸ ਦੇ ਇੱਕ ਭਾਗ ਵਿੱਚ ਤੇਜ਼ ਰਫ਼ਤਾਰ ਨਾਲ ਪਰਿਵਰਤਨ ਹੁੰਦਾ ਹੋਵੇ ਤੇ ਦੂਸਰੇ ਭਾਗ ਵਿੱਚ ਵੀ ਬਰਾਬਰ ਗਤੀ ਨਾਲ ਪਰਿਵਰਤਨ ਹੋਵੇ । ਅਸਲ ਦੇ ਵਿੱਚ ਹੁੰਦਾ ਇਹ ਹੈ ਕਿ ਕਿ ਜਦੋਂ ਸੱਭਿਆਚਾਰ ਦਾ ਇੱਕ ਹਿੱਸਾ ਕਿਸੀ ਕਾਢ ਜਾਂ ਖੋਜ ਦੇ ਅਸਰ ਨਾਲ ਬਦਲਦਾ ਹੈ ਤਾਂ ਉਸ ਨਾਲ ਸੰਬੰਧਿਤ ਜਾਂ ਉਸ ਉੱਤੇ ਨਿਰਭਰ ਭਾਗ ਵਿੱਚ ਪਰਿਵਰਤਨ ਹੁੰਦਾ ਹੈ । ਪਰੰਤੂ ਦੂਸਰੇ ਭਾਗਾਂ ਵਿੱਚ ਪਰਿਵਰਤਨ ਹੋਣ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ । ਦੂਸਰੇ ਭਾਗਾਂ ਵਿੱਚ ਪਰਿਵਰਤਨ ਹੋਣ ਨੂੰ ਕਿੰਨਾ ਸਮਾਂ ਲੱਗੇਗਾ, ਇਹ ਦੂਸਰੇ ਭਾਗ ਦੀ ਪ੍ਰਕਿਰਤੀ ਉੱਪਰ ਨਿਰਭਰ ਹੁੰਦਾ ਹੈ । ਇਹ ਪਛੜੇਵਾਂ ਕਈ ਸਾਲਾਂ ਤੱਕ ਚਲਦਾ ਰਹਿੰਦਾ ਹੈ, ਜਿਸ ਕਰਕੇ ਸੱਭਿਆਚਾਰ ਵਿੱਚ ਅਵਿਵਸਥਾ ਪੈਦਾ ਹੋ ਜਾਂਦੀ ਹੈ । ਸੱਭਿਆਚਾਰ ਦੇ ਦੋ ਪਰਸਪਰ ਸੰਬੰਧਿਤ ਜਾਂ ਅੰਤਰ-ਨਿਰਭਰ ਹਿੱਸਿਆਂ ਦੇ ਪਰਿਵਰਤਨਾਂ ਵਿੱਚ ਇਹ ਪਛੜੇਵਾਂ ਸੱਭਿਆਚਾਰਕ ਪਛੜੇਵਾਂ ਹੁੰਦਾ ਹੈ ।

ਪਛੜੇਵੇਂ ਸ਼ਬਦ ਅੰਗਰੇਜ਼ੀ ਦੇ ਸ਼ਬਦ Lag ਦਾ ਪੰਜਾਬੀ ਰੁਪਾਂਤਰ ਹੈ । ਪਛੜੇਵੇਂ ਦਾ ਅਰਥ ਹੈ ਪਿੱਛੇ ਰਹਿ ਜਾਣਾ । ਇਸ ਪਛੜੇਵਾਂ ਦੇ ਅਰਥ ਨੂੰ ਆਰਾਬਰਨ ਨੇ ਉਦਾਹਰਨ ਦੇ ਕੇ ਸਮਝਾਇਆ ਹੈ । ਉਸ ਦੇ ਅਨੁਸਾਰ ਕੋਈ ਵੀ ਚੀਜ਼ ਕਈ ਹਿੱਸਿਆਂ ਤੋਂ ਮਿਲ ਕੇ ਬਣਦੀ ਹੈ । ਜੇਕਰ ਉਸ ਚੀਜ਼ ਦੇ ਕਿਸੇ ਹਿੱਸੇ ਵਿੱਚ ਪਰਿਵਰਤਨ ਆਵੇਗਾ ਤਾਂ ਉਹ ਪਰਿਵਰਤਨ ਉਸ ਚੀਜ਼ ਦੇ ਦੂਜੇ ਹਿੱਸਿਆਂ ਨੂੰ ਵੀ ਪ੍ਰਭਾਵਿਤ ਕਰੇਗਾ । ਇਹ ਭਾਗ ਜਿਨ੍ਹਾਂ ਉੱਤੇ ਉਸ ਪਰਿਵਰਤਨ ਦਾ ਪ੍ਰਭਾਵ ਪੈਂਦਾ ਹੈ ਹੌਲੀ-ਹੌਲੀ ਸਮੇਂ ਦੇ ਨਾਲ ਆਪ ਵੀ ਪਰਿਵਰਤਿਤ ਹੋ ਜਾਂਦੇ ਹਨ । ਇਹ ਦੋ ਪਰਿਵਰਤਨ ਹੌਲੀ-ਹੌਲੀ ਆਉਂਦੇ ਹਨ ਇਸ ਨੂੰ ਕੁਝ ਸਮਾਂ ਲੱਗ ਜਾਂਦਾ ਹੈ । ਇਸ ਸਮੇਂ ਦੇ ਫ਼ਰਕ ਨੂੰ ਪਛੜ ਜਾਣਾ ਜਾਂ ਪਿੱਛੇ ਰਹਿ ਜਾਣਾ ਜਾਂ ਪਛੜੇਵਾਂ ਕਹਿੰਦੇ ਹਨ ।

ਆਗਬਰਨ ਨੇ ਆਪਣੇ ਸੱਭਿਆਚਾਰਕ ਪਛੜੇਵੇਂ ਦੇ ਸਿਧਾਂਤ ਦੀ ਵਿਆਖਿਆ ਵੀ ਇਸੇ ਤਰੀਕੇ ਨਾਲ ਕੀਤੀ ਹੈ । ਉਨ੍ਹਾਂ ਦੇ ਅਨੁਸਾਰ ਸੱਭਿਆਚਾਰ ਦੇ ਦੋ ਪੱਖ ਹੁੰਦੇ ਹਨ ਜਿਹੜੇ ਆਪਸ ਵਿੱਚ ਸੰਬੰਧਿਤ ਹੁੰਦੇ ਹਨ । ਇੱਕ ਪੱਖ ਵਿੱਚ ਜੇਕਰ ਕੋਈ ਬਦਲਾਓ ਆਉਂਦਾ ਹੈ ਤਾਂ ਉਹ ਦੂਜੇ ਪੱਖ ਨੂੰ ਜ਼ਰੂਰ ਪ੍ਰਭਾਵਿਤ ਕਰਦਾ ਹੈ । ਇਹ ਦੂਜੇ ਪੱਖ ਹੌਲੀ-ਹੌਲੀ ਆਪਣੇ ਆਪ ਨੂੰ ਇਨ੍ਹਾਂ ਪਰਿਵਰਤਨਾਂ ਅਨੁਸਾਰ ਢਾਲ ਲੈਂਦੇ ਹਨ ਅਤੇ ਉਸ ਦੇ ਅਨੁਕੂਲ ਬਣ ਜਾਂਦੇ ਹਨ ਪਰ ਇਸ ਢਾਲਣ ਵਿੱਚ ਕੁਝ ਸਮਾਂ ਲੱਗ ਜਾਂਦਾ ਹੈ । ਇਸ ਸਮੇਂ ਦੇ ਅੰਤਰ ਨੂੰ, ਜੋ ਪਰਿਵਰਤਨ ਦੇ ਆਉਣ ਅਤੇ ਅਨੁਕੂਲਣ ਦੇ ਸਮੇਂ ਵਿੱਚ ਹੁੰਦਾ ਹੈ, ਸੱਭਿਆਚਾਰਕ ਪਛੜੇਵਾਂ ਕਹਿੰਦੇ ਹਨ । ਜਦੋਂ ਸੱਭਿਆਚਾਰ ਦਾ ਕੋਈ ਭਾਗ ਤਰੱਕੀ ਕਰਕੇ ਅੱਗੇ ਲੰਘ ਜਾਂਦਾ ਹੈ ਅਤੇ ਦੂਜਾ ਭਾਗ ਹੌਲੀ ਗਤੀ ਕਰਕੇ ਪਿੱਛੇ ਰਹਿ ਜਾਂਦਾ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਸੱਭਿਆਚਾਰਕ ਪਛੜੇਵਾਂ ਮੌਜੂਦ ਹੈ ।

ਆਗਬਰਨ ਦੇ ਅਨੁਸਾਰ ਸੱਭਿਆਚਾਰ ਦੇ ਦੋ ਭਾਗ ਹੁੰਦੇ ਹਨ (1) ਭੌਤਿਕ ਸੱਭਿਆਚਾਰ (2) ਅਭੌਤਿਕ ਸੱਭਿਆਚਾਰ । ਭੌਤਿਕ ਸੱਭਿਆਚਾਰ ਵਿੱਚ ਉਹ ਸਾਰੀਆਂ ਚੀਜ਼ਾਂ ਸ਼ਾਮਲ ਹਨ ਜਿਹੜੀਆਂ ਅਸੀਂ ਵੇਖ ਸਕਦੇ ਹਾਂ ਜਾਂ ਛੂਹ ਸਕਦੇ ਹਾਂ, ਜਿਵੇਂ, ਮਸ਼ੀਨਾਂ, ਮੇਜ਼, ਕੁਰਸੀ, ਕਿਤਾਬ, ਟੀ. ਵੀ., ਸਕੂਟਰ ਆਦਿ ਅਤੇ ਅਭੌਤਿਕ ਸੱਭਿਆਚਾਰ ਵਿੱਚ ਉਹ ਸਾਰੀਆਂ ਚੀਜ਼ਾਂ ਸ਼ਾਮਲ ਹਨ ਜਿਹੜੀਆਂ ਅਸੀਂ ਵੇਖ ਨਹੀਂ ਸਕਦੇ ਸਿਰਫ਼ ਮਹਿਸੂਸ ਕਰ ਸਕਦੇ ਹਾਂ; ਜਿਵੇਂ, ਆਦਤਾਂ, ਵਿਚਾਰ, ਵਿਵਹਾਰ, ਭਾਵਨਾਵਾਂ, ਤੌਰ-ਤਰੀਕੇ, ਰੀਤੀ-ਰਿਵਾਜ ਆਦਿ । ਇਹ ਦੋਵੇਂ ਸੱਭਿਆਚਾਰ ਦੇ ਭਾਗ ਵਿੱਚ ਨਾਲ ਗੂੜ੍ਹੇ ਰੂਪ ਵਿੱਚ ਸੰਬੰਧਿਤ ਹਨ । ਪਰਿਵਰਤਨ ਪ੍ਰਕ੍ਰਿਤੀ ਦਾ ਨਿਯਮ ਹੈ । ਜੇਕਰ ਇੱਕ ਭਾਗ ਵਿੱਚ ਪਰਿਵਰਤਨ ਆਉਂਦਾ ਹੈ ਤਾਂ ਦੂਜੇ ਭਾਗ ਵਿੱਚ ਪਰਿਵਰਤਨ ਆਉਣਾ ਲਾਜ਼ਮੀ ਹੈ ।

ਇਹ ਨਿਯਮ ਭੌਤਿਕ ਅਤੇ ਅਭੌਤਿਕ ਸੱਭਿਆਚਾਰ ਉੱਤੇ ਵੀ ਲਾਗੂ ਹੁੰਦਾ ਹੈ । ਭੌਤਿਕ ਸੱਭਿਆਚਾਰ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ ਅਤੇ ਇਹ ਪਰਿਵਰਤਨ ਕਾਫ਼ੀ ਜਲਦੀ ਆਉਂਦੇ ਰਹਿੰਦੇ ਹਨ ਕਿਉਂਕਿ ਨਵੀਆਂ ਕਾਢਾਂ ਹੁੰਦੀਆਂ। ਰਹਿੰਦੀਆਂ ਹਨ । ਭੌਤਿਕ ਸੱਭਿਆਚਾਰ ਤਾਂ ਕਾਫ਼ੀ ਤੇਜ਼ੀ ਨਾਲ ਬਦਲ ਜਾਂਦੀ ਹੈ ਪਰ ਅਭੌਤਿਕ ਸੱਭਿਆਚਾਰ ਜਿਸ ਵਿੱਚ ਭਾਵਨਾਵਾਂ, ਵਿਚਾਰ, ਰੀਤੀ-ਰਿਵਾਜ ਆਦਿ ਸ਼ਾਮਲ ਹਨ ਉਨ੍ਹਾਂ ਵਿੱਚ ਪਰਿਵਰਤਨ ਨਹੀਂ ਆਉਂਦੇ ਜਾਂ ਪਰਿਵਰਤਨ ਦੀ ਗਤੀ ਕਾਫ਼ੀ ਘੱਟ ਹੁੰਦੀ ਹੈ । ਇਸ ਕਾਰਨ ਭੌਤਿਕ, ਸੱਭਿਆਚਾਰ ਪਰਿਵਰਤਨਾਂ ਦੇ ਫਲਸਰੂਪ ਅੱਗੇ ਲੰਘ ਜਾਂਦੀ ਹੈ ਪਰ ਅਭੌਤਿਕ ਸੱਭਿਆਚਾਰ, ਜਿਸ ਵਿੱਚ ਪਰਿਵਰਤਨ ਦੀ ਗਤੀ ਘੱਟ ਹੁੰਦੀ ਹੈ, ਪਿੱਛੇ ਰਹਿ ਜਾਂਦੀ ਹੈ । ਇਸ ਤਰ੍ਹਾਂ ਭੌਤਿਕ ਸੱਭਿਆਚਾਰ ਤੋਂ ਅਭੌਤਿਕ ਸੱਭਿਆਚਾਰ ਦੇ ਪਿੱਛੇ ਰਹਿ ਜਾਣ ਨੂੰ ਹੀ ਸੱਭਿਆਚਾਰਕ ਪਛੜੇਵਾਂ ਆਖਦੇ ਹਨ ।

ਉਪਰੋਕਤ ਵਿਵਰਨ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸੱਭਿਆਚਾਰਕ ਪਛੜੇਵੇਂ ਦੇ ਲਈ ਕਈ ਕਾਰਨ ਜ਼ਿੰਮੇਵਾਰ ਹੁੰਦੇ ਹਨ, ਜਿਨ੍ਹਾਂ ਵਿੱਚ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਵੱਖ-ਵੱਖ ਸੱਭਿਆਚਾਰ ਦੇ ਤੱਤਾਂ ਦੇ ਵਿੱਚ ਪਰਿਵਰਤਨ ਦੀ ਸਮਰੱਥਾ ਵੀ ਵੱਖਵੱਖ ਹੈ । ਭੌਤਿਕ ਸੱਭਿਆਚਾਰ, ਅਭੌਤਿਕ ਸੱਭਿਆਚਾਰ ਨਾਲੋਂ ਤੇਜ਼ੀ ਨਾਲ ਪਰਿਵਰਤਨ ਨੂੰ ਅਪਨਾਉਣ ਵਿੱਚ ਅਸਫ਼ਲ ਰਹਿ ਜਾਂਦਾ ਹੈ ਜਿਸ ਦੇ ਨਤੀਜੇ ਵੱਜੋਂ ਸੱਭਿਆਚਾਰਕ ਪਛੜੇਵਾਂ ਪੈਦਾ ਹੋ ਜਾਂਦਾ ਹੈ । ਉਨ੍ਹੀਵੀਂ ਤੇ ਵੀਹਵੀਂ ਸਦੀ ਦੇ ਵਿੱਚ ਉਦਯੋਗਿਕ ਪਰਿਵਰਤਨ ਪਹਿਲਾਂ ਹੋਏ ਤੇ ਪਰਿਵਾਰ ਇਸ ਪਰਿਵਰਤਨ ਵਿੱਚ ਪਛੜੇਵੇਂ ਵੱਜੋਂ ਰਹਿ ਗਿਆ । ਮਨੁੱਖ ਦੇ ਵਿਚਾਰ ਅਜੇ ਵੀ ਹਰ ਤਰ੍ਹਾਂ ਦੇ ਪਰਿਵਰਤਨ ਦੇ ਲਈ ਤਿਆਰ ਨਹੀਂ ਹੁੰਦੇ ਅਰਥਾਤ ਲੋਕ ਵਿਗਿਆਨਕ ਕਾਢਾਂ ਨੂੰ ਦੇਖਦੇ ਹਨ, ਪੜ੍ਹਦੇ ਹਨ, ਪਰੰਤੂ ਫਿਰ ਵੀ ਉਹ ਆਪਣੀਆਂ ਪੁਰਾਣੀਆਂ ਪਰੰਪਰਾਵਾਂ, ਰੀਤੀ-ਰਿਵਾਜਾਂ ਨੂੰ ਛੱਡਣ ਲਈ ਤਿਆਰ ਨਹੀਂ ।

PSEB 11th Class Environmental Education Notes Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

This PSEB 11th Class Environmental Education Notes Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ will help you in revision during exams.

PSEB 11th Class Environmental Education Notes Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

→ ਕੰਮ ਕਰਨ ਵਾਲੀ ਥਾਂ ਤੇ ਇਸ ਤਰ੍ਹਾਂ ਦਾ ਵਾਤਾਵਰਣ ਜੋ ਸਰੀਰਕ ਤੇ ਮਾਨਸਿਕ ਤਣਾਅ ਤੋਂ ਰਹਿਤ ਹੋਵੇ ਅਤੇ ਦੁਰਘਟਨਾ ਤੋਂ ਸੁਰੱਖਿਅਤ ਹੋਵੇ ਤਾਂ ਉਸ ਨੂੰ ਸੁਰੱਖਿਅਤ ਕੰਮ ਕਾਜੀ ਵਾਤਾਵਰਣ (Safe Work Environment) ਕਿਹਾ ਜਾਂਦਾ ਹੈ।

→ ਸੁਰੱਖਿਅਤ ਕੰਮ ਕਾਜੀ ਵਾਤਾਵਰਣ ਵਿਚ ਕੰਮ ਕਰਨ ਵਾਲਿਆਂ ਦੀ ਕਾਰਜ ਕੁਸ਼ਲਤਾ ਵੱਧ ਜਾਂਦੀ ਹੈ, ਜਿਸ ਨਾਲ ਪੈਦਾਵਾਰ ਵਿਚ ਵਾਧਾ ਹੁੰਦਾ ਹੈ।

→ ਕਾਫ਼ੀ ਮਾਤਰਾ ਵਿਚ ਪ੍ਰਕਾਸ਼, ਹਵਾ ਦੀ ਆਵਾਜਾਈ, ਸਵੱਛਤਾ, ਘਰੇਲੁ ਇੰਤਜਾਮ ਸੁਰੱਖਿਅਤ ਕੰਮ ਵਾਤਾਵਰਣ ਦੇ ਮਹੱਤਵਪੂਰਨ ਕਾਰਕ ਹਨ।

→ ਕੰਮ ਕਰਨ ਵਾਲੀ ਜਗ੍ਹਾ ਤੇ ਪੂਰੀ ਤਰ੍ਹਾਂ ਰੋਸ਼ਨੀ ਦਾ ਇੰਤਜਾਮ ਹੋਣਾ ਚਾਹੀਦਾ ਹੈ ਤਾਂ ਜੋ ਕਰਮਚਾਰੀ ਅਸਾਨੀ ਨਾਲ ਮਸ਼ੀਨਾਂ ਚਲਾ ਸਕਣ, ਵੱਖ-ਵੱਖ ਉਪਕਰਨਾਂ ਨੂੰ ਸੰਭਾਲ ਸਕਣ ਅਤੇ ਬਿਨਾਂ ਕਿਸੇ ਰੁਕਾਵਟ ਦੇ ਇਧਰ-ਉਧਰ ਘੁੰਮ ਸਕਣ ।

→ ਕੰਮ ਕਰਨ ਵਾਲੀ ਜਗ੍ਹਾ ‘ਤੇ ਸੂਰਜ ਦੀ ਕੁਦਰਤੀ ਰੋਸ਼ਨੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।

→ ਟਿਮਟਿਮਾਉਂਦੀ ਜਾਂ ਘੱਟ ਰੋਸ਼ਨੀ ਦੇ ਕਾਰਨ ਸਿਰ ਦਰਦ, ਅੱਖਾਂ ਤੇ ਦਬਾਅ, ਅੱਖਾਂ ਦੀ ਜਲਣ, ਤਣਾਅ, ਥਕਾਵਟ, ਚਮੜੀ ਦੇ ਰੋਗ ਅਤੇ ਅਲਰਜੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।

→ ਟਿਮਟਿਮਾਉਂਦੀ ਬਿਜਲੀ ਦੇ ਕਾਰਨ ਕੰਮ ਕਰਨ ਦੀ ਕੁਸ਼ਲਤਾ ਘੱਟ ਜਾਂਦੀ ਹੈ ਅਤੇ ਅੱਖਾਂ ‘ਤੇ ਵੀ ਪ੍ਰਭਾਵ ਪੈਂਦਾ ਹੈ।

→ ਕੰਮ ਵਾਲੀ ਥਾਂ ‘ਤੇ ਖੁੱਲ੍ਹੀ ਹਵਾ ਦੀ ਕਮੀ ਨਾਲ ਕਾਰਬਨਡਾਈਆਕਸਾਈਡ, ਤਾਪ, ਨਮੀ, ਧੂ, ਧੂੜ ਆਦਿ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਕਾਰਨ ਕੰਮ ਕਰਨ ਵਾਲੀ ਜਗਾ ਅਸੁਵਿਧਾਜਨਕ ਅਤੇ ਅਸੁਰੱਖਿਅਤ ਬਣ ਜਾਂਦੀ ਹੈ।

→ ਭਰਪੂਰ ਹਵਾ ਪ੍ਰਬੰਧ ਕੰਮ ਦੇ ਸਥਾਨ ਨੂੰ ਸੁਵਿਧਾਜਨਕ ਬਣਾ ਕੇ ਕਰਮਚਾਰੀਆਂ ਦੀ ਥਕਾਵਟ ਨੂੰ ਦੂਰ ਕਰਦਾ ਹੈ ਅਤੇ ਉਨ੍ਹਾਂ ਨੂੰ ਤਨਾਅ ਤੋਂ ਰਹਿਤ ਕਰਦਾ ਹੈ। ਇਸਦੇ ਨਾਲ-ਨਾਲ ਸਾਹ ਲੈਣ ਲਈ ਪੂਰੀ ਹਵਾ ਦੀ ਪੂਰਤੀ ਵੀ ਕਰਦਾ ਹੈ।

→ ਸੁਚੱਜਾ ਵਾਤਾਵਰਣ ਸਿਹਤ ਲਈ ਠੀਕ ਹੈ ਜਿਸ ਦੇ ਕਾਰਨ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਇਕਾਗ੍ਰਤਾ ਅਤੇ ਕੁਸ਼ਲਤਾ ਵਿਚ ਵਾਧਾ ਹੁੰਦਾ ਹੈ।

PSEB 11th Class Environmental Education Notes Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

→ ਕੰਮ ਕਰਨ ਵਾਲੀ ਜਗ੍ਹਾ ਸੂਖ਼ਮ ਜੀਵਾਂ ਤੋਂ ਰਹਿਤ ਹੋਣੀ ਚਾਹੀਦੀ ਹੈ, ਜਿਸ ਲਈ ਕੀਟਨਾਸ਼ਕਾਂ, ਜਿਵੇਂ ਫੀਨਾਇਲ, ਅਮਲ, ਖਾਰ, ਹਾਈਡਰੋਜਨ ਪਰਆਕਸਾਈਡ ਅਤੇ ਫਾਰਮੈਲਡੀਹਾਈਡ ਦਾ ਉਪਯੋਗ ਕੀਤਾ ਜਾਂਦਾ ਹੈ। ਇਸ ਦੇ ਫਲਸਰੂਪ ਬਿਮਾਰੀਆਂ ਦੇ ਰੋਗ ਵਾਹਕਾਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਕਰਮਚਾਰੀ ਦੀ ਸਿਹਤ ਠੀਕ ਰਹਿੰਦੀ ਹੈ।

→ ਚੰਗੇ ਘਰੇਲੂ-ਪ੍ਰਬੰਧ ਦਾ ਉਦੇਸ਼ ਕੰਮ ਕਰਨ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਸਹੀ ਢੰਗ ਨਾਲ ਰੱਖਣਾ ਹੈ। ਇਕ ਸਹੀ ਘਰੇਲੂ-ਪ੍ਰਬੰਧ, ਸਹੀ ਸਮੇਂ ਦੀ ਵਰਤੋਂ, ਇਕ ਸੁਰੱਖਿਅਤ ਅਰਾਮ ਵਾਲੀ ਅਤੇ ਕੁਸ਼ਲ ਕੰਮ ਵਾਤਾਵਰਣ ਪੈਦਾ ਕਰਦੀ ਹੈ।

→ ਚੰਗੇ ਘਰੇਲੂ-ਪ੍ਰਬੰਧ ਵਿਚ ਕਾਰੋਬਾਰੀ ਖ਼ਤਰਿਆਂ ਦੀ ਸੰਭਾਵਨਾ ਘੱਟ ਜਾਂਦੀ ਹੈ।

→ 4 ਮਾਰਚ, 1966 ਨੂੰ ਮੁੰਬਈ ਵਿਚ ਰਾਸ਼ਟਰੀ ਸੁਰੱਖਿਆ ਪਰਿਸ਼ਦ (National Safety Council) ਦੀ ਸਥਾਪਨਾ ਕੀਤੀ ਗਈ। ਇਸ ਦਾ ਮੁੱਖ ਉਦੇਸ਼ ਰਾਸ਼ਟਰੀਪੱਧਰ ਤੇ ਸਿਹਤ, ਸੁਰੱਖਿਆ ਅਤੇ ਵਾਤਾਵਰਣ ਨੂੰ ਸਹੀ ਰੱਖਣਾ ਅਤੇ ਵਿਕਸਿਤ ਕਰਨਾ ਹੈ।

→ ਘਰ ਵਿਚ ਬਿਜਲੀ ਉਪਕਰਨਾਂ, ਗੈਸ ਪਾਈਪ ਲਾਈਨ ਸੰਬੰਧੀ ਰੱਖ-ਰਖਾਵ, ਰਸਾਇਣਿਕ ਪਦਾਰਥਾਂ ਦੇ ਵਰਤਣ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਦੇ ਲਈ ਸਫ਼ਾਈ ਸਭ ਤੋਂ ਮਹੱਤਵਪੂਰਨ ਸਾਧਨ ਹੈ।

→ ਪ੍ਰਯੋਗਸ਼ਾਲਾ ਵਿਚ ਕਈ ਜ਼ਹਿਰੀਲੇ ਅਤੇ ਵਿਸਫੋਟਕ ਪਦਾਰਥ, ਬਿਜਲੀ ਦੇ ਉਪਕਰਨ ਆਦਿ ਦਾ ਉਪਯੋਗ ਹੁੰਦਾ ਹੈ ਅਤੇ ਉਪਯੋਗ ਵਿਚ ਕੀਤੀ ਲਾਪਰਵਾਹੀ ਦੇ ਕਾਰਨ ਅੱਗ ਲੱਗਣਾ, ਹਾਨੀਕਾਰਕ ਰਸਾਇਣਿਕਾਂ ਦਾ ਲੀਕ ਹੋ ਜਾਣ ਵਰਗੀਆਂ ਦੁਰਘਟਨਾਵਾਂ ਹੋ ਸਕਦੀਆਂ ਹਨ।

→ ਪ੍ਰਯੋਗਸ਼ਾਲਾ ਵਿਚ ਕੰਮ ਕਰਦੇ ਸਮੇਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਜਿਵੇਂ-ਐਪਰਨ ਅਤੇ ਮਾਸਕ ਦੀ ਵਰਤੋਂ, ਰਸਾਇਣਾਂ ਦੀਆਂ ਬੋਤਲਾਂ ਤੇ ਲੇਬਲ ਲਗਾਉਣਾ, ਉੱਚਿਤ ਪਾਣੀ ਅਤੇ ਹਵਾ ਦਾ ਪ੍ਰਬੰਧ, ਕੀਟਨਾਸ਼ਕਾਂ ਦਾ ਉਪਯੋਗ, ਅੱਗ ਬੁਝਾਊ ਯੰਤਰ ਉਪਲੱਬਧ ਹੋਣੇ ਚਾਹੀਦੇ ਹਨ।

→ ਉਹ ਸਥਾਨ ਜਿੱਥੇ ਉਪਕਰਣਾਂ ਅਤੇ ਮਸ਼ੀਨਾਂ ਦਾ ਉਪਯੋਗ ਕਰਕੇ ਨਿਰਮਾਣ ਕੀਤਾ ਜਾਂਦਾ ਹੈ, ਉਸ ਨੂੰ ਕਾਰਖ਼ਾਨਾ (Factory) ਕਹਿੰਦੇ ਹਨ।

→ ਮਨੁੱਖੀ ਲਾਪਰਵਾਹੀ, ਅਸੁਰੱਖਿਅਤ ਕਿਰਿਆਵਾਂ, ਮਸ਼ੀਨੀਕਰਨ ਅਤੇ ਅਸੁਰੱਖਿਅਤ ਵਾਤਾਵਰਣ ਪਰਿਸਥਿਤੀਆਂ ਕਾਰਖ਼ਾਨੇ ਵਿਚ ਦੁਰਘਟਨਾ ਲਈ ਉੱਤਰਦਾਈ ਹਨ |

→ ਸੁਰੱਖਿਆ ਸਾਵਧਾਨੀਆਂ ਦੁਆਰਾ ਕਾਰਖ਼ਾਨਿਆਂ ਵਿਚ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ-ਜਿਵੇਂ ਮਸ਼ੀਨਾਂ ਦਾ ਸਮੇਂ ਸਿਰ ਨਿਰੀਖਣ ਕਰਨਾ, ਕਾਰਖ਼ਾਨੇ ਵਿਚ ਉੱਚਿਤ ਹਵਾ, ਤਾਪਮਾਨ, ਨਮੀ, ਮੁੱਢਲੇ ਉਪਚਾਰ ਬੋਕਸ ਦੀ ਉਪਲੱਬਧਤਾ ਹੋਣਾ।

→ ਉਹ ਜਗਾ ਜਿੱਥੇ ਇਮਾਰਤਾਂ, ਪੁਲ, ਸੜਕਾਂ ਆਦਿ ਦਾ ਨਿਰਮਾਣ ਚਲ ਰਿਹਾ ਹੁੰਦਾ ਹੈ, ਕੰਮ ਦਾ ਸਥਾਨ ਅਖਵਾਉਂਦਾ ਹੈ।

→ ਕੰਮ ਦੇ ਸਥਾਨ ਵਿਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ-ਸਰੀਰ ਨੂੰ ਸੁਰੱਖਿਅਤ ਰੱਖਣ ਵਾਲੇ ਯੰਤਰ, ਨਿਰਮਾਣ ਖੇਤਰ, ਮਸ਼ੀਨਾਂ ਅਤੇ ਕਿਰਿਆਵਾਂ ਦਾ ਸਮੇਂ ਸਿਰ ਨਿਰੀਖਣ, ਕਰੇਨ ਦੀਆਂ ਤਾਰਾਂ ਦਾ ਸਮੇਂ-ਸਮੇਂ ਨਿਰੀਖਣ ਕਰਨਾ, ਨਿਰਦੇਸ਼ ਬੋਰਡ ਦਾ ਉਪਯੋਗ, ਢਿੱਲੇ ਜੋੜਾਂ ਦੀ ਪਹਿਚਾਣ, ਬਿਜਲੀ ਦੀ ਲਾਈਨ ਦਾ ਨਿਰੀਖਣ, ਮੁੱਢਲੀ ਸਹਾਇਤਾ ਦਾ ਪ੍ਰਬੰਧ ਆਦਿ ਸ਼ਾਮਲ ਹਨ। ਕੰਮ ਕਰਨ ਵਾਲੀ ਜਗਾ ਤੇ ਪੁਰਜ਼ਿਆਂ, ਮਸ਼ੀਨਰੀ ਦੀ ਦੇਖਭਾਲ ਅਤੇ ਹਾਨੀਕਾਰਕ ਪਦਾਰਥ ਦੀ ਸਹੀ ਸੰਭਾਲ ਕਾਰੋਬਾਰੀ ਦੁਰਘਟਨਾ ਦੀ ਸੰਭਾਵਨਾ ਨੂੰ ਘੱਟ ਕਰ ਦੇਣ ਵਿਚ ਸਹਾਇਕ ਹੁੰਦੀ ਹੈ।

→ ਕੰਮ ਕਰਨ ਵਾਲੀ ਜਗ੍ਹਾ ‘ਤੇ ਪੈਦਾ ਹੋਣ ਵਾਲੇ ਖ਼ਤਰੇ ਕਈ ਤਰ੍ਹਾਂ ਦੇ ਹੁੰਦੇ ਹਨ ਭੌਤਿਕ ਖ਼ਤਰੇ, ਰਸਾਇਣਿਕ ਖ਼ਤਰੇ, ਮਸ਼ੀਨੀ ਖ਼ਤਰੇ, ਬਿਜਲਈ ਖ਼ਤਰੇ, ਜੈਵਿਕ ਖ਼ਤਰੇ, ਵਿਕਿਰਣਾਂ ਨਾਲ ਹੋਣ ਵਾਲੇ ਖ਼ਤਰੇ, ਮਨੋਵਿਗਿਆਨ ਖ਼ਤਰੇ ਆਦਿ। ਭੌਤਿਕ ਖ਼ਤਰੇ ਵਾਤਾਵਰਣ ਸਥਿਤੀਆਂ ਜਿਵੇਂ-ਪ੍ਰਕਾਸ਼, ਨਮੀ, ਹਵਾ, ਤਾਪਮਾਨ, ਧੁਨੀ ਸਤਰ ਅਤੇ ਨਿਲੰਬਿਤ ਪਦਾਰਥਾਂ ਨਾਲ ਸੰਬੰਧਿਤ ਹੁੰਦੇ ਹਨ।

PSEB 11th Class Environmental Education Notes Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

→ ਰਸਾਇਣਿਕ ਖ਼ਤਰਿਆਂ ਦਾ ਸੰਬੰਧ ਰਸਾਇਣਿਕ ਪਦਾਰਥਾਂ, ਵਿਸਫੋਟਕ ਪਦਾਰਥਾਂ, ਉੱਚ ਅਤਿਕਿਰਿਆ ਅਤੇ ਖੈ-ਕਾਰੀ ਰਸਾਇਣਾਂ ਦੇ ਉਪਯੋਗ ਅਤੇ ਸੰਯੋਜਨ ਨਾਲ ਹੁੰਦਾ ਹੈ। ਰਸਾਇਣਿਕ ਖ਼ਤਰਿਆਂ ਵਿਚ ਜ਼ਹਿਰ ਚੜ੍ਹਣਾ, ਸਾਹ ਸੰਬੰਧੀ ਅਨਿਯਮਿਤਤਾਵਾਂ, ਅਲਰਜੀ, ਅੱਗ ਵਿਸਫੋਟ ਆਦਿ ਪ੍ਰਮੁੱਖ ਹਨ।

→ ਅਸੁਰੱਖਿਅਤ ਮਸ਼ੀਨੀ ਸਥਿਤੀਆਂ ‘ਤੇ ਅਸੁਰੱਖਿਅਤ ਕਿਰਿਆਵਾਂ ਦੇ ਕਾਰਨ ਮਸ਼ੀਨੀ ਖ਼ਤਰੇ ਪੈਦਾ ਹੁੰਦੇ ਹਨ।

→ ਮਸ਼ੀਨੀ ਖ਼ਤਰਿਆਂ ਤੋਂ ਬਚਣ ਲਈ ਪੁਰਾਣੀਆਂ ਮਸ਼ੀਨਾਂ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ, ਅਤੇ ਅਪਰੈਨ, ਹੈੱਲਮਟ, ਐਨਕਾਂ ਆਦਿ ਦਾ ਪ੍ਰਯੋਗ ਕਰਨਾ ਚਾਹੀਦਾ ਹੈ।

→ ਬਿਜਲੀ ਖ਼ਤਰਿਆਂ ਵਿਚ ਸ਼ਾਟ ਸਰਕਟ, ਬਿਜਲੀ ਦੀ ਚੰਗਿਆੜੀ, ਢਿੱਲੇ ਜੋੜ, ਅਣਉੱਚਿਤ ਭੋ-ਸੰਪਰਕ ਤਾਰ, ਟਰਾਂਸਫਾਰਮਰ ਤੇ ਖੰਭੇ ਦਾ ਅਸੁਰੱਖਿਅਤ ਸਥਾਨ ਆਦਿ ਸ਼ਾਮਲ ਹਨ।

→ ਬਿਜਲੀ ਉਪਕਰਨਾਂ ਅਤੇ ਤਾਰਾਂ ਦੇ ਨਾਲ ਕੰਮ ਕਰਦੇ ਸਮੇਂ ਰਬੜ ਦੇ ਦਸਤਾਨੇ, ਪੈਂਟ ਅਤੇ ਬਿਜਲੀ ਰੋਧਕ ਉਪਕਰਨਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ।

→ ਜੈਵਿਕ ਖ਼ਤਰਿਆਂ ਨਾਲ ਜ਼ਿਆਦਾਤਰ ਹਸਪਤਾਲਾਂ, ਨਰਸਿੰਗ ਹੋਮਾਂ, ਚਕਿਤਸਾ ਨਿਧਾਨ ਸੂਚਕ ਪ੍ਰਯੋਗਸ਼ਾਲਾਵਾਂ, ਹੋਟਲਾਂ ਦੇ ਧੋਬੀਖਾਨੇ ਅਤੇ ਕੂੜਾ ਸੁੱਟਣ ਦੀਆਂ ਸੇਵਾਵਾਂ ਵਿਚ ਕੰਮ ਕਰਨ ਵਾਲੇ ਪ੍ਰਭਾਵਿਤ ਹੁੰਦੇ ਹਨ ।

→ ਜੈਵਿਕ ਖ਼ਤਰੇ ਹਸਪਤਾਲ ਅਤੇ ਚਕਿਤਸਾ ਪ੍ਰਯੋਗਸ਼ਾਲਾ ਵਿਚ ਉਤਪੰਨ ਜੈਵ ਫਾਲਤੂ ਵਸਤੂਆਂ ਜਿਸ ਤਰ੍ਹਾਂ ਸਰਿੰਜ, ਗੂੰ, ਪਲਾਸਟਿਕ, ਸੂਈਆਂ, ਪੱਟੀਆਂ, ਸਰੀਰ ਦ੍ਰਵ ਦੇ ਨਮੂਨੇ ਆਦਿ ਤੋਂ ਪੈਦਾ ਹੁੰਦੇ ਹਨ।

→ ਜੈਵਿਕ ਖ਼ਤਰਿਆਂ ਦੇ ਬਚਾਓ ਵਿਚ ਸੁਰੱਖਿਆ ਕੱਪੜਿਆਂ ਦੀ ਵਰਤੋਂ, ਫਾਲਤੂ ਪਦਾਰਥਾਂ ਨੂੰ ਦਬਾ ਦੇਣਾ, ਟੀਕਾਕਰਨ, ਖ਼ਤਰਨਾਕ ਜੈਵ-ਪਦਾਰਥ ਨੂੰ ਜਲਾਉਣਾ ਆਦਿ ਦੀਆਂ ਮਹੱਤਵਪੂਰਨ ਭੂਮਿਕਾਵਾਂ ਹਨ ।

→ ਵਿਕਿਰਣਾਂ ਕਾਰਨ ਪੈਦਾ ਹੋਣ ਵਾਲੇ ਸੰਭਾਵਿਤ ਖ਼ਤਰਿਆਂ ਤੋਂ ਪ੍ਰਮਾਣੂ ਊਰਜਾ ਯੰਤਰ, ਸ਼ੋਧ ਪ੍ਰਯੋਗਸ਼ਾਲਾਵਾਂ, ਹਥਿਆਰਾਂ ਦੇ ਕਾਰਖ਼ਾਨੇ, ਰੇਡੀਓ ਐਕਟਿਵ ਪ੍ਰਯੋਗਸ਼ਾਲਾਵਾਂ, ਹਸਪਤਾਲਾਂ ਆਦਿ ਦੇ ਕਰਮਚਾਰੀ ਜ਼ਿਆਦਾਤਰ ਪ੍ਰਭਾਵਿਤ ਹੁੰਦੇ ਹਨ।

→ ਵਿਕਿਰਣਾਂ ਦੇ ਕਾਰਨ ਸਰੀਰ ਦੇ ਭਾਗਾਂ ਦਾ ਕੈਂਸਰ, ਜੀਨ ਸੰਬੰਧੀ ਪਰਿਵਰਤਨ, ਜਨਮਜਾਤ ਰੋਗ, ਮਾਨਸਿਕ ਕਮੀ, ਪੀੜੀ ਦਰ ਪੀੜੀ ਹੋਣ ਵਾਲੀਆਂ ਬੀਮਾਰੀਆਂ ਹੋ ਸਕਦੀਆਂ ਹਨ।

→ ਤਣਾਅ (Stress) ਸਭ ਤੋਂ ਮੁੱਖ ਮਨੋਵਿਗਿਆਨਕ ਖ਼ਤਰਾ ਹੈ ਜਿਸ ਦੇ ਕਾਰਨ ਘਬਰਾਹਟ, ਉਤੇਜਨਾ, ਥਕਾਵਟ, ਚਿੜ-ਚਿੜਾਪਨ, ਅਸੰਤੁਲਿਤ ਵਿਵਹਾਰ ਆਦਿ ਵਧਦਾ ਹੈ।

→ ਕੰਮ ਦੀ ਸਹੀ ਵੰਡ ਨਾ ਕਰਨਾ, ਅਸੰਤੁਲਿਤ ਕਲਿਆਣ ਸੁਵਿਧਾਵਾਂ, ਕੰਮ ਕਰਨ ਲਈ ਅਸੁਰੱਖਿਅਤ ਵਾਤਾਵਰਣ, ਆਰਥਿਕ ਅਸੰਤੋਸ਼, ਸੰਗਠਨ ਦਾ ਖ਼ਰਾਬ ਪ੍ਰਬੰਧ, ਪਰਿਵਾਰ ਦੀਆਂ ਸਮੱਸਿਆਵਾਂ ਵੀ ਤਣਾਅ ਦਾ ਕਾਰਨ ਹਨ।

PSEB 11th Class Environmental Education Notes Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

→ ਤਣਾਅ ਨੂੰ ਦੂਰ ਕਰਨ ਲਈ ਕੰਮ ਕਰਦੇ ਸਮੇਂ ਸਹੀ ਵਾਤਾਵਰਣ, ਸਲਾਹਕਾਰ ਪ੍ਰਬੰਧਕ ਨੀਤੀ ਅਤੇ ਕਰਮਚਾਰੀ ਕਲਿਆਣ ਦੀਆਂ ਉੱਚਿਤ ਨੀਤੀਆਂ ਸਹਾਇਕ ਹਨ।

PSEB 11th Class Environmental Education Notes Chapter 14 ਊਰਜਾ ਦਾ ਸੁਰੱਖਿਅਣ

This PSEB 11th Class Environmental Education Notes Chapter 14 ਊਰਜਾ ਦਾ ਸੁਰੱਖਿਅਣ will help you in revision during exams.

PSEB 11th Class Environmental Education Notes Chapter 14 ਊਰਜਾ ਦਾ ਸੁਰੱਖਿਅਣ

→ ਊਰਜਾ ਸੁਰੱਖਿਅਣ (Energy Conservation) ਦਾ ਅਰਥ ਹੈ ਸੰਤੁਲਿਤ ਅਤੇ ਚੰਗੇ ਢੰਗ ਨਾਲ ਊਰਜਾ ਦਾ ਉਪਯੋਗ ਕਰਨਾ।

→ ਉਰਜਾ ਦਾ ਸੁਰੱਖਿਅਣ ਉਰਜਾ ਦੇ ਨਾ ਜ਼ਰੂਰੀ ਉਪਯੋਗ ਨੂੰ ਹਟਾ ਕੇ ਜਾਂ ਘੱਟ ਕਰਕੇ ਅਤੇ ਇਸ ਦੇ ਸੰਚਾਰ ਅਤੇ ਉਪਯੋਗਿਤਾ ਸਮਰੱਥਾ ਵਿਚ ਵਾਧਾ ਕਰਕੇ ਕੀਤਾ ਜਾਂਦਾ ਹੈ।

→ ਉਤਪਾਦਨ ਵਿਚ ਨਿਪੁੰਨਤਾ ਤੋਂ ਭਾਵ ਊਰਜਾ ਉਤਪਾਦਨ ਦੇ ਦੌਰਾਨ ਹੋਈ ਕੁੱਲ ਉਪਯੋਗੀ ਉਰਜਾ ਦੀ ਮਾਤਰਾ ਹੈ। ਮਸ਼ੀਨਾਂ ਦੀ ਸੰਰਚਨਾ ਵਿਚ ਸੁਧਾਰ ਕਰਕੇ ਉਨ੍ਹਾਂ ਦੀ ਉਤਪਾਦਨ ਵਿੱਚ ਨਿਪੁੰਨਤਾ (Efficiency in Production) ਮਾਤਰਾ ਵਿਚ ਵਾਧਾ ਕੀਤਾ ਜਾ ਸਕਦਾ ਹੈ।

→ ਅਲੱਗ-ਅਲੱਗ ਦੇਸ਼ ਜ਼ਿਆਦਾ ਵਿਕਸਿਤ ਊਰਜਾ ਅਤੇ ਲਾਗਤ ਪ੍ਰਭਾਵੀ ਸੂਰਜੀ ਸੈੱਲ ਬਣਾਉਣ ਲਈ ਯਤਨ ਕਰ ਰਹੇ ਹਨ।

→ ਬਾਲਣ ਲੱਕੜੀ ਦੀ ਜ਼ਿਆਦਾ ਮੰਗ ਦੇ ਫਲਸਰੂਪ ਵੱਡੇ ਪੱਧਰ ‘ਤੇ ਜੰਗਲਾਂ ਵਿਚ ਹੜ੍ਹ ਅਤੇ ਭੂ-ਖੋਰ (Soil Erosion) ਹੋ ਰਿਹਾ ਹੈ। ਬਾਇਉਗੈਸ ਪਲਾਂਟ ਦੁਆਰਾ ਗੈਸ, ਖਾਦ ਅਤੇ ਤਰਲ ਬਾਲਣ, ਜਿਵੇਂ ਇਥੇਨਾਲ, ਮੈਥੇਨਾਲ ਦੀ ਪੈਦਾਵਾਰ ਕੀਤੀ ਜਾਂਦੀ ਹੈ।

PSEB 11th Class Environmental Education Notes Chapter 14 ਊਰਜਾ ਦਾ ਸੁਰੱਖਿਅਣ

→ ਸਹਿ-ਪੈਦਾਵਾਰ (Cogeneration) ਕਰਨ ਵਾਲੀ ਇਕਾਈ ਦੀ ਸਥਾਪਨਾ ਕਰਕੇ ਉਰਜਾ ਦੀ ਬੱਚਤ ਕੀਤੀ ਜਾ ਸਕਦੀ ਹੈ। ਜਿਸ ਤਰ੍ਹਾਂ-ਕਿਸੇ ਉਦਯੋਗ ਦੀ ਛੱਡੀ ਭਾਫ਼ ਦੀ ਵਰਤੋਂ ਖਾਣਾ ਬਣਾਉਣ ਲਈ, ਜਗ੍ਹਾ ਗਰਮ ਕਰਨ ਲਈ, ਉਦਯੋਗਿਕ ਮਸ਼ੀਨਾਂ ਚਲਾਉਣ ਲਈ ਕੀਤੀ ਜਾਂਦੀ ਹੈ। ਭਾਰਤ ਵਿਚ ਊਰਜਾ ਦਾ 20 ਤੋਂ 23% ਭਾਗ ਵੰਡਣ ਦੇ ਦੌਰਾਨ ਹੀ ਖ਼ਰਚ ਹੋ ਜਾਂਦਾ ਹੈ, ਇਸ ਦਾ ਮੁੱਖ ਕਾਰਨ ਹੈ ਊਰਜਾ ਦੀ ਚੋਰੀ। ਸੰਚਾਰਨ ਹਾਨੀਆਂ ਨੂੰ ਘੱਟ ਕਰਨ ਲਈ ਉਰਜਾ ਕੁਸ਼ਲ ਟਰਾਂਸਫਾਰਮਰ ਅਤੇ ਉੱਚ ਤਕਨੀਕੀ ਸੂਚਾਲਕਾਂ ਦੀ ਵਰਤੋਂ ਕੀਤੀ ਜਾਂਦੀ ਹੈ।

→ ਉਦਯੋਗਿਕ ਖੇਤਰਾਂ ਵਿਚ ਘੱਟ ਊਰਜਾ ਖਾਣ ਵਾਲੀਆਂ ਮਸ਼ੀਨਾਂ ਅਤੇ ਊਰਜਾ ਬੱਚਤ ਕਿਰਿਆ ਨੂੰ ਅਪਣਾਅ ਕੇ ਊਰਜਾ ਦਾ ਸੁਰੱਖਿਅਤ ਕੀਤਾ ਜਾਂਦਾ ਹੈ। ਗੈਸੋਲੀਨ ਅਤੇ ਈਥੇਨਾਲ ਦਾ 10-23% ਮਿਸ਼ਰਣ ਗੈਸਹੋਲ (Gasohol) ਅਖਵਾਉਂਦਾ ਹੈ, ਇਸ ਦਾ ਉਪਯੋਗ ਗੈਸੋਲੀਨ ਇੰਜਨ ਵਿਚ ਬਾਲਣ ਦੇ ਰੂਪ ਵਿਚ ਕੀਤਾ ਜਾਂਦਾ ਹੈ।

→ ਡੀਜ਼ਲ ਵਿਚ 15 ਤੋਂ 20% ਮੀਥੇਨਾਲ ਮਿਲਾ ਕੇ ਡਾਈਆਸੋਲ ਬਣਾਇਆ ਜਾਂਦਾ ਹੈ, ਇਸ ਦਾ ਪ੍ਰਯੋਗ ਨਿਯਮਿਤ ਡੀਜ਼ਲ ਬਾਲਣ ਦੇ ਤੌਰ ‘ਤੇ ਕੀਤਾ ਜਾ ਸਕਦਾ ਹੈ।

→ ਬ੍ਰਾਜ਼ੀਲ ਅਤੇ ਜ਼ਿੰਬਾਬਵੇ ਵਿਚ ਗੈਸੋਲ ਦੀ ਵਰਤੋਂ ਤਰਲ ਬਾਲਣ ਵਜੋਂ ਮੋਟਰ ਗੱਡੀਆਂ ਨੂੰ ਚਲਾਉਣ ਲਈ ਕੀਤੀ ਜਾਂਦੀ ਹੈ।

→ ਅਲਕੋਹਲ, ਗੈਸੋਲੀਨ ਅਤੇ ਡੀਜ਼ਲ ਦੀ ਤੁਲਨਾ ਤੋਂ ਚੰਗਾ ਬਾਲਣ ਹੈ, ਇਹ ਬਹੁਤ , ਘੱਟ ਮਾਤਰਾ ਵਿਚ ਵਾਯੂ ਪ੍ਰਦੂਸ਼ਕ ਛੱਡਦਾ ਹੈ। ਅਲਕੋਹਲ, ਪਥਰਾਟ ਬਾਲਣ ਦੀ ਤੁਲਨਾ ਤੋਂ ਮਹਿੰਗੀ ਹੈ ਅਤੇ ਇਸ ਦੀ ਵਰਤੋਂ ਲਈ ਖ਼ਾਸ ਤਕਨਾਲੋਜੀ ਦੀ ਜ਼ਰੂਰਤ ਹੈ।

→ ਈਂਧਣ ਸੈੱਲ (Fuel Cell) ਇਕ ਯੰਤਰ ਹੈ ਜਿਸ ਵਿਚ ਈਂਧਣ ਦੀ ਰਸਾਇਣਿਕ ਉਰਜਾ ਨੂੰ ਬਿਜਲੀ ਉਰਜਾ ਵਿਚ ਬਦਲਿਆ ਜਾ ਸਕਦਾ ਹੈ।

→ ਈਂਧਣ ਸੈੱਲ ਵਿਚ ਭਾਰੀ ਮਾਤਰਾ ਵਿਚ ਉਰਜਾ ਪ੍ਰਾਪਤ ਹੁੰਦੀ ਹੈ। ਇਹ ਪ੍ਰਦੂਸ਼ਣ ਰਹਿਤ ਯੰਤਰ ਹੈ।

→ ਈਂਧਣ ਸੈੱਲ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਇਮਾਰਤਾਂ, ਹਸਪਤਾਲਾਂ, ਹਵਾਈ ਅੱਡੇ ਅਤੇ ਫ਼ੌਜੀ ਕੇਂਦਰਾਂ ਵਿਚ ਬਿਜਲੀ ਉਪਲੱਬਧ ਕਰਵਾਉਣ ਵਿਚ ਸਹਾਇਕ ਸਿੱਧ ਹੋ ਸਕਦੇ ਹਨ।

→ ਬਿਜਲੀ ਮੋਟਰ ਦੇ ਸੰਰਚਨਾਤਮਕ ਰੂਪ ਵਿਚ ਉਰਜਾ ਬੱਚਤ ਸੁਧਾਰ ਕਰਕੇ ਅਤੇ ਕੁੱਝ ਪਦਾਰਥਾਂ ਦਾ ਪੁਨਰਚੱਕਰਣ ਕਰਕੇ ਕੁੱਲ ਬਿਜਲੀ ਦੀ ਖਪਤ ਨੂੰ ਘੱਟ ਕੀਤਾ ਜਾ ਸਕਦਾ ਹੈ।

→ ਆਵਾਜਾਈ ਦੇ ਸਾਧਨਾਂ ਵਿਚੋਂ ਉਰਜਾ ਉਪਯੋਗਿਤਾ ਇੰਜਣ ਦੇ ਰੁਪਾਂ ਵਿਚ ਸੁਧਾਰ | ਕਰਕੇ ਅਤੇ ਇੰਜਣ ਦੀ ਬਾਲਣ ਦਕਸ਼ਤਾ ਦੁਆਰਾ ਵਧਾਈ ਜਾ ਸਕਦੀ ਹੈ।

→ ਮੋਟਰ ਈਂਧਣ ਨੂੰ ਬਚਾਉਣ ਲਈ ਬੈਟਰੀ ’ਤੇ ਕੁਦਰਤੀ ਗੈਸ ਦੇ ਨਾਲ ਚੱਲਣ ਵਾਲੇ ਇੰਜਣ ਵਿਕਸਿਤ ਕੀਤੇ ਜਾ ਰਹੇ ਹਨ ।

→ ਘਰਾਂ ਵਿਚ ਉਰਜਾ ਦੀ ਵਧੀਆ ਵਰਤੋਂ ਕਰਨ ਵਾਲੇ ਉਪਕਰਨਾਂ ਦੀ ਵਰਤੋਂ ਬਿਜਲੀ ਸੁਰੱਖਿਅਣ ਵਿਚ ਸਹਾਇਕ ਸਿੱਧ ਹੋ ਸਕਦੀ ਹੈ।

→ ਖੇਤੀ ਮਸ਼ੀਨਾਂ ਦਾ ਸਹੀ ਰੱਖ-ਰਖਾਅ ਊਰਜਾ ਦੀ ਬਰਬਾਦੀ ਨੂੰ ਘੱਟ ਕਰਦਾ ਹੈ।

PSEB 11th Class Environmental Education Notes Chapter 14 ਊਰਜਾ ਦਾ ਸੁਰੱਖਿਅਣ

→ ਊਰਜਾ ਉਪਯੋਗਿਤਾ ਦੀ ਕਾਰਜ-ਕੁਸ਼ਲਤਾ ਨੂੰ ਵਧਾਉਣ ਲਈ ਨੈਨੋ ਤਕਨਾਲੋਜੀ ਦੀ ਵਰਤੋਂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਨੈਨੋ ਤਕਨਾਲੋਜੀ ਦਾ ਸੰਬੰਧ ਬਹੁਤ ਛੋਟੇ ਆਕਾਰ ਦੀਆਂ ਚੀਜ਼ਾਂ ਦੇ ਨਿਰਮਾਣ ਅਤੇ ਉਪਯੋਗ ਦੇ ਨਾਲ ਹੈ। ਗਰਮੀ ਅਤੇ ਠੰਡ ਪ੍ਰਾਪਤ ਕਰਨ ਲਈ ਕੁਦਰਤੀ ਸੋਮਿਆਂ ਜਿਸ ਤਰ੍ਹਾਂ ਸੂਰਜ, ਵਾਯੂ, ਭੂ-ਤਾਪ ਉਰਜਾ ਅਤੇ ਪੌਦਿਆਂ ਦਾ ਉਪਯੋਗ ਕੀਤਾ ਜਾਂਦਾ ਹੈ।

→ ਮੋਟਰਗੱਡੀਆਂ ਵਿਚ ਪੈਟਰੋਲ ਅਤੇ ਡੀਜ਼ਲ ਦੇ ਉਪਯੋਗ ਦੇ ਕਾਰਨ ਪੈਦਾ ਹੋ ਰਹੇ ਪ੍ਰਦੂਸ਼ਕਾਂ ਦੇ ਕਾਰਨ ਵਾਤਾਵਰਣ ਵਿਚ ਪ੍ਰਦੂਸ਼ਣ ਵੱਧ ਹੋ ਰਿਹਾ ਹੈ।

→ ਹਾਈਡਰੋਜਨ, ਅਲਕੋਹਲ ਅਤੇ ਈਂਧਣ ਸੈਲ ਨੂੰ ਭਵਿੱਖ ਵਿਚਲੇ ਊਰਜਾ ਸੋਮਿਆਂ ਦਾ ਨਾਂ ਦਿੱਤਾ ਗਿਆ ਹੈ। ਹਾਈਡਰੋਜਨ ਨੂੰ ਜਲ ਦੇ ਬਿਜਲੀ, ਤਾਪ ਜਾਂ ਪ੍ਰਕਾਸ਼ੀ ਉਪਘਟਨ ਦੁਆਰਾ ਪੈਦਾ ਕੀਤਾ ਜਾ ਸਕਦਾ ਹੈ।

→ ਡੀਜ਼ਲ ਵਿਚ 15 ਤੋਂ 20 ਮੀਥੇਨਾਲ ਮਿਲਾ ਕੇ ਡਾਈਆਸੋਲ ਬਣਾਇਆ ਜਾਂਦਾ ਹੈ, ਇਸ ਦਾ ਪ੍ਰਯੋਗ ਨਿਯਮਿਤ ਡੀਜ਼ਲ ਬਾਲਣ ਦੇ ਤੌਰ ‘ਤੇ ਕੀਤਾ ਜਾ ਸਕਦਾ ਹੈ।

→ ਬਾਜ਼ੀਲ ਅਤੇ ਜ਼ਿੰਬਾਬਵੇ ਵਿਚ ਗੈਸੋਲ ਦੀ ਵਰਤੋਂ ਤਰਲ ਬਾਲਣ ਵਜੋਂ ਮੋਟਰ ਗੱਡੀਆਂ ਨੂੰ ਚਲਾਉਣ ਲਈ ਕੀਤੀ ਜਾਂਦੀ ਹੈ। ਅਲਕੋਹਲ, ਗੈਸੋਲੀਨ ਅਤੇ ਡੀਜ਼ਲ ਦੀ ਤੁਲਨਾ ਤੋਂ ਚੰਗਾ ਬਾਲਣ ਹੈ, ਇਹ ਬਹੁਤ ਘੱਟ ਮਾਤਰਾ ਵਿਚ ਵਾਯੂ ਪ੍ਰਦੁਸ਼ਕ ਛੱਡਦਾ ਹੈ। ਅਲਕੋਹਲ, ਪਥਰਾਟ ਬਾਲਣ ਦੀ ਤੁਲਨਾ ਤੋਂ ਮਹਿੰਗੀ ਹੈ ਅਤੇ ਇਸ ਦੀ ਵਰਤੋਂ ਲਈ ਖ਼ਾਸ ਤਕਨਾਲੋਜੀ ਦੀ ਜ਼ਰੂਰਤ ਹੈ। ਈਂਧਣ ਸੈੱਲ (Fuel Cell) ਇਕ ਯੰਤਰ ਹੈ ਜਿਸ ਵਿਚ ਈਂਧਣ ਦੀ ਰਸਾਇਣਿਕ ਊਰਜਾ ਨੂੰ ਬਿਜਲੀ ਊਰਜਾ ਵਿਚ ਬਦਲਿਆ ਜਾ ਸਕਦਾ ਹੈ।

→ ਈਂਧਣ ਸੈੱਲ ਵਿਚ ਭਾਰੀ ਮਾਤਰਾ ਵਿਚ ਉਰਜਾ ਪ੍ਰਾਪਤ ਹੁੰਦੀ ਹੈ। ਇਹ ਪ੍ਰਦੂਸ਼ਣ ਰਹਿਤ ਯੰਤਰ ਹੈ। ਈਂਧਣ ਸੈੱਲ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਇਮਾਰਤਾਂ, ਹਸਪਤਾਲਾਂ, ਹਵਾਈ ਅੱਡੇ ਅਤੇ ਫ਼ੌਜੀ ਕੇਂਦਰਾਂ ਵਿਚ ਬਿਜਲੀ ਉਪਲੱਬਧ ਕਰਵਾਉਣ ਵਿਚ ਸਹਾਇਕ ਸਿੱਧ ਹੋ ਸਕਦੇ ਹਨ।

→ ਬਿਜਲੀ ਮੋਟਰ ਦੇ ਸੰਰਚਨਾਤਮਕ ਰੂਪ ਵਿਚ ਉਰਜਾ ਬੱਚਤ ਸੁਧਾਰ ਕਰਕੇ ਅਤੇ ਕੁੱਝ ਪਦਾਰਥਾਂ ਦਾ ਪੁਨਰਚੱਕਰਣ ਕਰਕੇ ਕੁੱਲ ਬਿਜਲੀ ਦੀ ਖਪਤ ਨੂੰ ਘੱਟ ਕੀਤਾ ਜਾ ਸਕਦਾ ਹੈ। ਆਵਾਜਾਈ ਦੇ ਸਾਧਨਾਂ ਵਿਚ ਉਰਜਾ ਉਪਯੋਗਿਤਾ ਇੰਜਣ ਦੇ ਪਾਰੁਪਾਂ ਵਿਚ ਸੁਧਾਰ ਕਰਕੇ ਅਤੇ ਇੰਜਣ ਦੀ ਬਾਲਣ ਦਕਸ਼ਤਾ ਦੁਆਰਾ ਵਧਾਈ ਜਾ ਸਕਦੀ ਹੈ।

→ ਮੋਟਰ ਈਂਧਣ ਨੂੰ ਬਚਾਉਣ ਲਈ ਬੈਟਰੀ ’ਤੇ ਕੁਦਰਤੀ ਗੈਸ ਦੇ ਨਾਲ ਚੱਲਣ ਵਾਲੇ ਇੰਜਣ ਵਿਕਸਿਤ ਕੀਤੇ ਜਾ ਰਹੇ ਹਨ ।

→ ਘਰਾਂ ਵਿਚ ਉਰਜਾ ਦੀ ਵਧੀਆ ਵਰਤੋਂ ਕਰਨ ਵਾਲੇ ਉਪਕਰਨਾਂ ਦੀ ਵਰਤੋਂ ਬਿਜਲੀ | ਸੁਰੱਖਿਅਣ ਵਿਚ ਸਹਾਇਕ ਸਿੱਧ ਹੋ ਸਕਦੀ ਹੈ।

→ ਖੇਤੀ ਮਸ਼ੀਨਾਂ ਦਾ ਸਹੀ ਰੱਖ-ਰਖਾਅ ਊਰਜਾ ਦੀ ਬਰਬਾਦੀ ਨੂੰ ਘੱਟ ਕਰਦਾ ਹੈ।

→ ਉਰਜਾ ਉਪਯੋਗਿਤਾ ਦੀ ਕਾਰਜ-ਕੁਸ਼ਲਤਾ ਨੂੰ ਵਧਾਉਣ ਲਈ ਨੈਨੋ ਤਕਨਾਲੋਜੀ ਦੀ ਵਰਤੋਂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਨੈਨੋ ਤਕਨਾਲੋਜੀ ਦਾ ਸੰਬੰਧ ਬਹੁਤ ਛੋਟੇ ਆਕਾਰ ਦੀਆਂ ਚੀਜ਼ਾਂ ਦੇ ਨਿਰਮਾਣ ਅਤੇ ਉਪਯੋਗ ਦੇ ਨਾਲ ਹੈ।

→ ਗਰਮੀ ਅਤੇ ਠੰਡ ਪ੍ਰਾਪਤ ਕਰਨ ਲਈ ਕੁਦਰਤੀ ਸੋਮਿਆਂ ਜਿਸ ਤਰ੍ਹਾਂ ਸੁਰਜ, ਵਾਯੂ, ਭੂ-ਤਾਪ ਊਰਜਾ ਅਤੇ ਪੌਦਿਆਂ ਦਾ ਉਪਯੋਗ ਕੀਤਾ ਜਾਂਦਾ ਹੈ।

→ ਮੋਟਰਗੱਡੀਆਂ ਵਿਚ ਪੈਟਰੋਲ ਅਤੇ ਡੀਜ਼ਲ ਦੇ ਉਪਯੋਗ ਦੇ ਕਾਰਨ ਪੈਦਾ ਹੋ ਰਹੇ ਪ੍ਰਦੂਸ਼ਕਾਂ ਦੇ ਕਾਰਨ ਵਾਤਾਵਰਣ ਵਿਚ ਪ੍ਰਦੂਸ਼ਣ ਵੱਧ ਹੋ ਰਿਹਾ ਹੈ। ਹਾਈਡਰੋਜਨ, ਅਲਕੋਹਲ ਅਤੇ ਈਂਧਣ ਸੈਲ ਨੂੰ ਭਵਿੱਖ ਵਿਚਲੇ ਉਰਜਾ ਸੋਮਿਆਂ ਦਾ ਨਾਂ ਦਿੱਤਾ ਗਿਆ ਹੈ। ਹਾਈਡਰੋਜਨ ਨੂੰ ਜਲ ਦੇ ਬਿਜਲੀ, ਤਾਪ ਜਾਂ ਪ੍ਰਕਾਸ਼ੀ ਉਪਘਟਨ ਦੁਆਰਾ ਪੈਦਾ ਕੀਤਾ ਜਾ ਸਕਦਾ ਹੈ।

→ ਗੈਸੀ ਅਵਸਥਾ ਵਿਚ ਹਾਈਡਰੋਜਨ ਦੀ ਘਣਤਾ ਬਹੁਤ ਘੱਟ ਹੈ, ਇਸ ਲਈ ਇਸਦੇ ਸਟੋਰ ਕਰਨ ਦੇ ਲਈ ਬਹੁਤ ਵੱਡੇ ਕੈਂਟਰਾਂ ਦੀ ਜ਼ਰੂਰਤ ਹੁੰਦੀ ਹੈ।

→ ਤਰਲ ਹਾਈਡਰੋਜਨ ਨੂੰ ਕਰਾਓਜੈਨਿਕ ਹਾਈਡਰੋਜਨ ਕਹਿੰਦੇ ਹਨ। ਇਸਦਾ ਸਟੋਰੇਜ਼ ਵਿਸ਼ੇਸ਼ ਰੂਪ ਵਿਚ ਨਿਰਮਿਤ ਟੈਂਕਰ ਵਿਚ ਕੀਤਾ ਜਾਂਦਾ ਹੈ, ਜਿਸ ਵਿਚ ਘੱਟ ਤਾਪਮਾਨ ਅਤੇ ਭਾਰੀ ਦਬਾਅ ਬਣਾ ਕੇ ਰੱਖਿਆ ਜਾਂਦਾ ਹੈ।

PSEB 11th Class Environmental Education Notes Chapter 14 ਊਰਜਾ ਦਾ ਸੁਰੱਖਿਅਣ

→ ਹਾਈਡਰੋਜਨ ਦਾ ਬਾਲਣ ਦੇ ਰੂਪ ਵਿਚ ਉਪਯੋਗ ਮੋਟਰਸਾਈਕਲ ਇੰਜਣ, ਈਂਧਣ ਸੈੱਲ ਅਤੇ ਪੁਲਾੜੀ ਜਹਾਜ਼ਾਂ ਵਿਚ ਕੀਤਾ ਜਾ ਸਕਦਾ ਹੈ।

→ ਹਾਈਡਰੋਜਨ ਦੇ ਜਲਨ ਤੋਂ ਬਾਅਦ ਵਾਯੂਮੰਡਲ ਵਿਚ ਕੋਈ ਪ੍ਰਦੁਸ਼ਣ ਨਹੀਂ ਹੁੰਦਾ ਅਤੇ ਇਸ ਦਾ ਕੈਲੋਰੀ ਮਾਨ ਬਹੁਤ ਅਧਿਕ ਹੁੰਦਾ ਹੈ, ਇਸ ਲਈ ਇਸ ਨੂੰ ਊਰਜਾ ਦਾ ਸਾਫ਼-ਸੁਥਰਾ ਅਤੇ ਵਧੀਆ ਸੋਮਾ ਮੰਨਿਆ ਜਾਂਦਾ ਹੈ।

→ ਹਾਈਡਰੋਜਨ ਇਕ ਮਹਿੰਗਾ ਬਾਲਣ ਹੈ ਅਤੇ ਇਸ ਦੀ ਪੈਦਾਵਾਰ ਲਈ ਖ਼ਰਚਾ ਬਹੁਤ ਜ਼ਿਆਦਾ ਹੁੰਦਾ ਹੈ।

→ ਹਾਈਡਰੋਜਨ ਦੇ ਸਟੋਰੇਜ ਤੇ ਆਵਾਜਾਈ ਦੇ ਦੌਰਾਨ ਹੋਈ ਦੁਰਘਟਨਾ ਕਾਫ਼ੀ ਘਾਤਕ ਸਿੱਧ ਹੁੰਦੀ ਹੈ।

→ ਈਥੇਨਾਲ ਅਤੇ ਮੀਥੇਨਾਲ ਦੀ ਵਰਤੋਂ ਪੈਟਰੋਲ ਤੇ ਡੀਜ਼ਲ ਦੇ ਸਥਾਨ ‘ਤੇ ਤਰਲ ਬਾਲਣ ਦੇ ਰੂਪ ਵਿਚ ਕੀਤੀ ਜਾ ਸਕਦੀ ਹੈ।

→ ਤਰਲ ਈਥੇਨਾਲ ਨੂੰ ਅੰਨ ਅਲਕੋਹਲ ਕਹਿੰਦੇ ਹਨ ਤੇ ਇਸਦਾ ਉਤਪਾਦਨ ਚੀਨੀ ਵਾਲੇ ਪਦਾਰਥਾਂ ਅਤੇ ਧਾਨ ਦੀ ਫ਼ਸਲ ਦੀ ਖਮੀਰੀਕਰਨ ਪ੍ਰਕਿਰਿਆ ਦੁਆਰਾ ਕੀਤਾ ਜਾਂਦਾ ਹੈ।

→ ਮੀਥੇਨਾਲ ਨੂੰ ਲੱਕੜੀ ਅਲਕੋਹਲ ਕਹਿੰਦੇ ਹਨ ਤੇ ਇਸ ਦੇ ਉਤਪਾਦਨ ਦੇ ਲਈ | ਲੱਕੜੀ, ਖੇਤੀ ਬਾੜੀ ਦੇ ਕਚਰੇ, ਸੀਵਰੇਜ, ਕੋਲੇ ਅਤੇ ਕੁਦਰਤੀ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ।

→ ਸ਼ੁੱਧ ਈਥੇਨਾਲ ਅਤੇ ਮੀਥੇਨਾਲ ਨੂੰ ਬਾਲਣ ਦੇ ਰੂਪ ਵਿਚ ਉਪਯੋਗ ਕਰਨ ਲਈ ਪਰੰਪਰਾਗਤ ਇੰਜਣ ਵਿਚ ਕੁੱਝ ਸੰਸ਼ੋਧਨ ਕਰਨਾ ਜ਼ਰੂਰੀ ਹੈ।

→ ਹਾਈਡਰੋਜਨ ਦੇ ਉਤਪਾਦਨ ਦੇ ਲਈ ਬਿਜਲੀ ਅਪਘਟਨ ਯੰਤਰ ਦਾ ਪ੍ਰਯੋਗ ਕੀਤਾ ਜਾਂਦਾ ਹੈ।

PSEB 11th Class Sociology Solutions Chapter 4 ਸਮਾਜਿਕ ਸਮੂਹ

Punjab State Board PSEB 11th Class Sociology Book Solutions Chapter 4 ਸਮਾਜਿਕ ਸਮੂਹ Textbook Exercise Questions and Answers.

PSEB Solutions for Class 11 Sociology Chapter 4 ਸਮਾਜਿਕ ਸਮੂਹ

Sociology Guide for Class 11 PSEB ਸਮਾਜਿਕ ਸਮੂਹ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮੂਹਾਂ ਦੀਆਂ ਦੋ ਕਿਸਮਾਂ, ਅੰਤਰ ਸਮੂਹ ਅਤੇ ਬਾਹਰੀ ਸਮੂਹ ਦਾ ਵਰਗੀਕਰਨ ਕਿਸ ਨੇ ਕੀਤਾ ਹੈ ।
ਉੱਤਰ-
ਡਬਲਯੂ. ਜੀ. ਸਨਰ (W.G. Sumner) ਨੇ ਅੰਤਰ ਸਮੂਹ ਅਤੇ ਬਾਹਰੀ ਸਮੂਹ ਦਾ ਵਰਣਨ ਕੀਤਾ ਹੈ ।

ਪ੍ਰਸ਼ਨ 2.
ਅੰਦਰੂਨੀ ਗਰੁੱਪ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਪਰਿਵਾਰ ਅਤੇ ਖੇਡ ਸਮੂਹ ਅੰਤਰੀ ਸਮੂਹ ਦੀਆਂ ਉਦਾਹਰਨਾਂ ਹਨ ।

PSEB 11th Class Sociology Solutions Chapter 4 ਸਮਾਜਿਕ ਸਮੂਹ

ਪ੍ਰਸ਼ਨ 3.
ਬਾਹਰੀ ਸਮੂਹ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਪਿਤਾ ਦਾ ਦਫ਼ਤਰ ਅਤੇ ਮਾਤਾ ਦਾ ਸਕੂਲ ਬਾਹਰੀ ਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 4.
‘ਸੰਦਰਭ ਸਮੂਹ’ ਦਾ ਵਿਚਾਰ ਕਿਸ ਨੇ ਦਿੱਤਾ ਹੈ ?
ਉੱਤਰ-
ਸੰਦਰਭ ਸਮੂਹ` ਦਾ ਵਿਚਾਰ ਪ੍ਰਸਿੱਧ ਸਮਾਜ ਸ਼ਾਸਤਰੀ ਰਾਬਰਟ ਕੇ. ਮਰਟਨ (Robert K. Merton) ਨੇ ਦਿੱਤਾ ਹੈ ।

ਪ੍ਰਸ਼ਨ 5.
‘ਅਸੀਂ’ ਦੀ ਭਾਵਨਾ ਕੀ ਹੈ ?
ਉੱਤਰ-
ਅਸੀਂ ਭਾਵਨਾ ਕਿਸੇ ਵਿਅਕਤੀ ਵਿੱਚ ਉਹ ਭਾਵਨਾ ਹੈ ਜਿਸ ਨਾਲ ਉਹ ਆਪਣੇ ਸਮੂਹ ਦੇ ਨਾਲ ਆਪਣੇ ਆਪ ਨੂੰ ਪਛਾਣਦਾ ਹੈ ਕਿ ਉਹ ਉਸ ਸਮੂਹ ਦਾ ਮੈਂਬਰ ਹੈ ।

ਪ੍ਰਸ਼ਨ 6.
ਸੀ. ਐੱਚ. ਕੂਲੇ ਦੁਆਰਾ ਦਿੱਤੇ ਗਏ ਮੁੱਢਲੇ ਸਮੂਹ ਬਾਰੇ ਦੋ ਉਦਾਹਰਨਾਂ ਸਹਿਤ ਲਿਖੋ ।
ਉੱਤਰ-
ਪਰਿਵਾਰ, ਗੁਆਂਢ ਅਤੇ ਖੇਡ ਸਮੂਹ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸਮੂਹ ਦੀ ਪਰਿਭਾਸ਼ਾ ਦਿਓ ।
ਉੱਤਰ-
ਆਗਬਰਨ ਅਤੇ ਨਿਮਕਾ ਦੇ ਅਨੁਸਾਰ, “ਜਦੋਂ ਕਦੀ ਵੀ ਦੋ ਜਾਂ ਦੋ ਤੋਂ ਵੱਧ ਆਦਮੀ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ ਤਾਂ ਉਹ ਇੱਕ ਸਮਾਜਿਕ ਸਮੂਹ ਦਾ ਨਿਰਮਾਣ ਕਰਦੇ ਹਨ ।”

PSEB 11th Class Sociology Solutions Chapter 4 ਸਮਾਜਿਕ ਸਮੂਹ

ਪ੍ਰਸ਼ਨ 2.
ਮੁੱਢਲੇ ਸਮੂਹ ਤੋਂ ਤੁਸੀਂ ਕੀ ਸਮਝਦੇ ਹੋ ? ਇੱਕ ਉਦਾਹਰਨ ਦਿਓ ।
ਉੱਤਰ-
ਉਹ ਸਮੂਹ ਜਿਹਨਾਂ ਨਾਲ ਸਾਡੀ ਸਰੀਰਿਕ ਰੂਪ ਨਾਲ ਨਜ਼ਦੀਕੀ ਹੁੰਦੀ ਹੈ, ਜਿਨ੍ਹਾਂ ਵਿੱਚ ਅਸੀਂ ਆਪਣਾਪਨ ਮਹਿਸੂਸ ਕਰਦੇ ਹਾਂ ਅਤੇ ਜਿਨ੍ਹਾਂ ਨਾਲ ਅਸੀਂ ਰਹਿਣਾ ਪਸੰਦ ਕਰਦੇ ਹਾਂ, ਮੁੱਢਲੇ ਸਮੂਹ ਹੁੰਦੇ ਹਨ । ਉਦਾਹਰਨ ਦੇ ਲਈ ਪਰਿਵਾਰ, ਗੁਆਂਢ, ਖੇਡ ਸਮੂਹ ਆਦਿ ।

ਪ੍ਰਸ਼ਨ 3.
ਗੌਣ ਸ਼ਮੂਹ ਤੋਂ ਤੁਹਾਡਾ ਕੀ ਭਾਵ ਹੈ ? ਉਦਾਹਰਨ ਸਹਿਤ ਲਿਖੋ !
ਉੱਤਰ-
ਉਹ ਸਮੁਹ ਜਿਨ੍ਹਾਂ ਦੀ ਮੈਂਬਰਸ਼ਿਪ ਅਸੀਂ ਆਪਣੀ ਇੱਛਾ ਨਾਲ ਕਿਸੇ ਉਦੇਸ਼ ਕਰਕੇ ਚੁਣਦੇ ਹਾਂ ਅਤੇ ਉਦੇਸ਼ ਦੀ ਪੂਰਤੀ ਹੋਣ ਤੇ ਮੈਂਬਰਸ਼ਿਪ ਛੱਡ ਦਿੰਦੇ ਹਾਂ, ਦੂਤੀਆ ਸਮੂਹ ਹੁੰਦੇ ਹਨ । ਇਹ ਅਸਥਾਈ ਹੁੰਦੇ ਹਨ । ਉਦਾਹਰਨ ਦੇ ਲਈ ਰਾਜਨੀਤਿਕ ਦਲ ।

ਪ੍ਰਸ਼ਨ 4.
ਅੰਤਰ ਸਮੂਹ ਅਤੇ ਬਾਹਰੀ ਸਮੂਹ ਵਿੱਚਕਾਰ ਦੋ ਅੰਤਰ ਦਿਓ ।
ਉੱਤਰ-

  1. ਅੰਤਰ ਸਮੂਹਾਂ ਵਿੱਚ ਆਪਣੇਪਨ ਦੀ ਭਾਵਨਾ ਹੁੰਦੀ ਹੈ ਪਰ ਬਾਹਰੀ ਸਮੂਹ ਵਿੱਚ ਇਸ ਭਾਵਨਾ ਦੀ ਕਮੀ | ਪਾਈ ਜਾਂਦੀ ਹੈ ।
  2. ਵਿਅਕਤੀ ਅੰਤਰ ਸਮੂਹਾਂ ਵਿੱਚ ਰਹਿਣਾ ਪਸੰਦ ਕਰਦਾ ਹੈ ਜਦਕਿ ਬਾਹਰੀ ਸਮੂਹ ਵਿੱਚ ਰਹਿਣਾ ਉਸ ਨੂੰ ਪਸੰਦ ਨਹੀਂ ਹੁੰਦਾ ।

ਪ੍ਰਸ਼ਨ 5.
ਗੌਣ ਸਮੂਹ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-

  1. ਦੁਤੀਆ ਸਮੂਹਾਂ ਦੀ ਮੈਂਬਰਸ਼ਿਪ ਉਦੇਸ਼ਾਂ ਉੱਤੇ ਆਧਾਰਿਤ ਹੁੰਦੀ ਹੈ ।
  2. ਦੂਤੀਆ ਸਮੂਹਾਂ ਦੀ ਮੈਂਬਰਸ਼ਿਪ ਅਸਥਾਈ ਹੁੰਦੀ ਹੈ ਅਤੇ ਵਿਅਕਤੀ ਉਦੇਸ਼ ਦੀ ਪੂਰਤੀ ਤੋਂ ਇਹਨਾਂ ਦੀ ਮੈਂਬਰਸ਼ਿਪ ਛੱਡ ਦਿੰਦਾ ਹੈ ।
  3. ਦੂਤੀਆ ਸਮੂਹਾਂ ਦਾ ਰਸਮੀ ਸੰਗਠਨ ਹੁੰਦਾ ਹੈ ।
  4. ਦੂਤੀਆ ਸਮੂਹਾਂ ਦੇ ਮੈਂਬਰਾਂ ਦੇ ਵਿਚਕਾਰ ਅਸਿੱਧੇ ਸੰਬੰਧ ਹੁੰਦੇ ਹਨ ।

ਪ੍ਰਸ਼ਨ 6.
ਮੁੱਢਲੇ ਸਮੂਹ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-

  1. ਇਹਨਾਂ ਦੇ ਮੈਂਬਰਾਂ ਵਿਚਕਾਰ ਸਰੀਰਿਕ ਨਜ਼ਦੀਕੀ ਹੁੰਦੀ ਹੈ ।
  2. ਇਹਨਾਂ ਦਾ ਆਕਾਰ ਸੀਮਿਤ ਹੁੰਦਾ ਹੈ ।
  3. ਇਹ ਸਮੂਹ ਅਸਥਾਈ ਨਹੀਂ ਬਲਕਿ ਸਥਾਈ ਹੁੰਦੇ ਹਨ ।
  4. ਇਹਨਾਂ ਦੇ ਮੈਂਬਰਾਂ ਦੇ ਵਿਚਕਾਰ ਸਵਾਰਥ ਵਾਲੇ ਸੰਬੰਧ ਨਹੀਂ ਹੁੰਦੇ ।
  5. ਇਹਨਾਂ ਦੇ ਮੈਂਬਰਾਂ ਦੇ ਸੰਬੰਧਾਂ ਵਿਚਕਾਰ ਨਿਰੰਤਰਤਾ ਹੁੰਦੀ ਹੈ ।

PSEB 11th Class Sociology Solutions Chapter 4 ਸਮਾਜਿਕ ਸਮੂਹ

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸਮੂਹ ਦੇ ਗੁਣਾਂ ਦਾ ਵਰਣਨ ਕਰੋ ।
ਉੱਤਰ-

  1. ਸਮਾਜਿਕ ਸਮੂਹ ਦੇ ਮੈਂਬਰਾਂ ਵਿਚ ਆਪਸੀ ਸੰਬੰਧ ਪਾਏ ਜਾਂਦੇ ਹਨ । ਸਮਾਜਿਕ ਸਮੂਹ ਵਿਅਕਤੀਆਂ ਦੇ ਇਕੱਠ ਨੂੰ ਨਹੀਂ ਕਿਹਾ ਜਾਂਦਾ ਬਲਕਿ ਸਮੂਹ ਦੇ ਮੈਂਬਰਾਂ ਵਿਚ ਆਪਸੀ ਸੰਬੰਧਾਂ ਕਰਕੇ ਇਹ ਸਮਾਜਿਕ ਸਮੂਹ ਕਹਾਉਂਦਾ ਹੈ । ਇਹ ਆਪਸੀ ਸੰਬੰਧ ਅੰਤਰ ਕ੍ਰਿਆਵਾਂ ਦੇ ਨਤੀਜੇ ਵਜੋਂ ਪਾਏ ਜਾਂਦੇ ਹਨ ।
  2. ਸਮੂਹ ਵਿਚ ਏਕਤਾ ਦੀ ਭਾਵਨਾ ਵੀ ਪਾਈ ਜਾਂਦੀ ਹੈ । ਸਮਾਜਿਕ ਸਮੂਹ ਦੇ ਮੈਂਬਰਾਂ ਵਿਚ ਏਕਤਾ ਦੀ ਭਾਵਨਾ ਕਰਕੇ ਹੀ ਵਿਅਕਤੀ ਆਪਸ ਵਿਚ ਇਕ ਦੂਸਰੇ ਨਾਲ ਜੁੜੇ ਹੁੰਦੇ ਹਨ । ਇਸ ਕਰਕੇ ਹਮਦਰਦੀ ਤੇ ਪਿਆਰ ਆਦਿ ਵੀ ਇਸ ਦੇ ਤੱਤ ਹਨ ।
  3. ਸਮੂਹ ਦੇ ਮੈਂਬਰਾਂ ਵਿਚਕਾਰ ਅਸੀਂ ਦੀ ਭਾਵਨਾ ਜਾਂ ਹਮਭਾਵਨਾ ਪਾਈ ਜਾਂਦੀ ਹੈ ਅਤੇ ਉਨ੍ਹਾਂ ਵਿਚ ਅਪਣੱਤ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ ਤੇ ਉਹ ਇੱਕ ਦੂਜੇ ਦੀ ਮੱਦਦ ਕਰਦੇ ਹਨ ।
  4. ਸਮੂਹ ਦਾ ਆਪਣੇ ਮੈਂਬਰਾਂ ਦੇ ਵਿਵਹਾਰਾਂ ਉੱਤੇ ਨਿਯੰਤਰਨ ਹੁੰਦਾ ਹੈ ਅਤੇ ਇਹ ਨਿਯੰਤਰਨ ਪਰੰਪਰਾਵਾਂ, ਪ੍ਰਥਾਵਾਂ, ਨਿਯਮਾਂ ਆਦਿ ਦੁਆਰਾ ਪਾਇਆ ਜਾਂਦਾ ਹੈ ।

ਪ੍ਰਸ਼ਨ 2.
ਮੁੱਢਲੇ ਸਮੂਹ ਦੀ ਮਹੱਤਤਾ ਬਾਰੇ ਲਿਖੋ ।
ਉੱਤਰ-

  1. ਮੁੱਢਲੇ ਸਮੂਹ ਦੇ ਵਿਚ ਵਿਅਕਤੀ ਅਤੇ ਸਮਾਜ ਦੋਨਾਂ ਦਾ ਵਿਕਾਸ ਹੁੰਦਾ ਹੈ ।
  2. ਹਰ ਇਕ ਵਿਅਕਤੀ ਦੇ ਅਨੁਭਵਾਂ ਵਿਚੋਂ ਸਭ ਤੋਂ ਪਹਿਲਾਂ ਸਮੂਹ ਇਹ ਹੀ ਪਾਇਆ ਜਾਂਦਾ ਹੈ ।
  3. ਸਮਾਜੀਕਰਨ ਦੀ ਪ੍ਰਕ੍ਰਿਆ ਵੀ ਇਸ ਸਮੂਹ ਨਾਲ ਸੰਬੰਧਿਤ ਹੈ ।
  4. ਵਿਅਕਤੀ ਦੇ ਵਿਅਕਤਿੱਤਵ ਦਾ ਵਿਕਾਸ ਹੁੰਦਾ ਹੈ ਕਿਉਂਕਿ ਸਮੁਹ ਵਿਅਕਤੀ ਦੇ ਵਿਚ ਸਮਾਜਿਕ ਗੁਣ ਭਰਦਾ ਹੈ ।
  5. ਵਿਅਕਤੀ ਇਸ ਦੇ ਅਧੀਨ ਆਪਣੇ ਸਮਾਜ ਦੇ ਪਰਿਮਾਪਾਂ, ਕੀਮਤਾਂ, ਪਰੰਪਰਾਵਾਂ, ਰੀਤੀ-ਰਿਵਾਜ ਆਦਿ ਦਾ ਵੀ ਗਿਆਨ ਪ੍ਰਾਪਤ ਕਰਦਾ ਹੈ ।
  6. ਵਿਅਕਤੀ ਸਭ ਤੋਂ ਪਹਿਲਾਂ ਇਸ ਦਾ ਮੈਂਬਰ ਬਣਦਾ ਹੈ ।
  7. ਸਮਾਜਿਕ ਨਿਯੰਤਰਨ ਦਾ ਆਧਾਰ ਵੀ ਪ੍ਰਾਥਮਿਕ ਸਮੂਹ ਵਿਚ ਹੁੰਦਾ ਹੈ ਜਿਸ ਵਿਚ ਸਮੂਹ ਦੇ ਹਿੱਤ ਨੂੰ ਵਧੇਰੇ ਮਹੱਤਤਾ ਦਿੱਤੀ ਜਾਂਦੀ ਹੈ ।

ਪ੍ਰਸ਼ਨ 3.
ਪ੍ਰਾਥਮਿਕ ਸਮੂਹ ਅਤੇ ਦੁਤੀਆ ਸਮੂਹ ਵਿੱਚ ਅੰਤਰ ਲਿਖੋ ।
ਉੱਤਰ-

  • ਪ੍ਰਾਥਮਿਕ ਸਮੂਹ ਆਕਾਰ ਵਿਚ ਛੋਟੇ ਹੁੰਦੇ ਹਨ ਅਤੇ ਦੂਤੀਆ ਸਮੂਹ ਆਕਾਰ ਵਿਚ ਵੱਡੇ ਹੁੰਦੇ ਹਨ ।
  • ਪਾਥਮਿਕ ਸਮੂਹਾਂ ਵਿਚ ਸੰਬੰਧ ਪ੍ਰਤੱਖ, ਨਿੱਜੀ ਅਤੇ ਗ਼ੈਰ-ਰਸਮੀ ਹੁੰਦੇ ਹਨ ਪਰ ਦੁਤੀਆ ਸਮੂਹਾਂ ਵਿਚ ਸੰਬੰਧ ਅਪ੍ਰਤੱਖ ਅਤੇ ਰਸਮੀ ਹੁੰਦੇ ਹਨ ।
  • ਪ੍ਰਾਥਮਿਕ ਸਮੂਹਾਂ ਦੇ ਮੈਂਬਰਾਂ ਵਿਚ ਸਮੂਹਿਕ ਸਹਿਯੋਗ ਦੀ ਭਾਵਨਾ ਪਾਈ ਜਾਂਦੀ ਹੈ ਪਰ ਦੂਤੀਆ ਸਮੂਹਾਂ ਵਿਚ ਮੈਂਬਰ ਇਕ ਦੂਜੇ ਨਾਲ ਸਹਿਯੋਗ ਸਿਰਫ਼ ਆਪਣੇ ਵਿਸ਼ੇਸ਼ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਕਰਦੇ ਹਨ ।
  • ਪਾਥਮਿਕ ਸਮੂਹ ਦੇ ਮੈਂਬਰਾਂ ਦੇ ਵਿਚ ਆਪਸੀ ਸੰਬੰਧ ਦੀ ਅਵਧੀ ਬਹੁਤ ਲੰਬੀ ਹੁੰਦੀ ਹੈ ਪਰ ਦੁਤੀਆ ਸਮੂਹਾਂ ਦੇ ਵਿਚ ਅਵਧੀ ਦੀ ਕੋਈ ਸੀਮਾ ਨਿਸਚਿਤ ਨਹੀਂ ਹੁੰਦੀ ਇਹ ਘੱਟ ਵੀ ਹੋ ਸਕਦੀ ਹੈ ਤੇ ਵੱਧ ਵੀ ।
  • ਪ੍ਰਾਥਮਿਕ ਸਮੂਹ ਵਧੇਰੇ ਕਰਕੇ ਪਿੰਡਾਂ ਵਿਚ ਪਾਏ ਜਾਂਦੇ ਹਨ ਪਰ ਦੁਤੀਆ ਸਮੂਹ ਵਧੇਰੇ ਕਰਕੇ ਸ਼ਹਿਰਾਂ ਵਿਚ ਪਾਏ ਜਾਂਦੇ ਹਨ ।

ਪ੍ਰਸ਼ਨ 4.
ਅੰਤਰ ਸਮੂਹ ਦੇ ਗੁਣ ਦੱਸੋ । ਉੱਤਰ-ਸਮਨਰ ਦੁਆਰਾ ਵਰਗੀਕ੍ਰਿਤ ਸਮੁਹ ਸੰਸਕ੍ਰਿਤਕ ਵਿਕਾਸ ਦੀਆਂ ਸਾਰੀਆਂ ਹੀ ਅਵਸਥਾਵਾਂ ਵਿਚ ਪਾਏ ਜਾਂਦੇ ਹਨ ਕਿਉਂਕਿ ਇਨ੍ਹਾਂ ਦੇ ਦੁਆਰਾ ਵਿਅਕਤੀ ਵੀ ਪ੍ਰਭਾਵਿਤ ਹੁੰਦਾ ਹੈ । ਅੰਤਰੀ ਸਮੂਹਾਂ ਨੂੰ ‘ਅਸੀਂ ਸਮੂਹ’ (We-group) ਵੀ ਕਿਹਾ ਜਾਂਦਾ ਹੈ । ਸਮੂਹ ਹੁੰਦੇ ਹਨ ਜਿਨ੍ਹਾਂ ਨੂੰ ਵਿਅਕਤੀ ਆਪਣਾ ਸਮਝਦਾ ਹੈ । ਵਿਅਕਤੀ ਇਹਨਾਂ ਸਮੂਹਾਂ ਨਾਲ ਸੰਬੰਧਿਤ ਵੀ ਹੁੰਦਾ ਹੈ । ਮੈਕਾਈਵਰ ਤੇ ਪੇਜ (MacIver and Page) ਨੇ ਆਪਣੀ ਕਿਤਾਬ ‘ਸਮਾਜ’ (Society) ਦੇ ਵਿਚ ਅੰਤਰੀ ਸਮੂਹਾਂ ਦਾ ਅਰਥ ਉਨ੍ਹਾਂ ਸਮੂਹਾਂ ਤੋਂ ਲਿਆ ਹੈ ਜਿਨ੍ਹਾਂ ਨਾਲ ਵਿਅਕਤੀ ਆਪਣੇ ਆਪ ਮਿਲ ਲੈਂਦਾ ਹੈ । ਉਦਾਹਰਨ ਦੇ ਤੌਰ ਤੇ ਜਾਤ, ਧਰਮ, ਕਬੀਲਾ, ਲਿੰਗ ਆਦਿ ਕੁਝ ਇਹੋ ਜਿਹੇ ਸਮੂਹ ਹਨ ਜਿਨ੍ਹਾਂ ਬਾਰੇ ਵਿਅਕਤੀ ਨੂੰ ਪੂਰਾ ਗਿਆਨ ਹੁੰਦਾ ਹੈ ।

ਅੰਤਰੀ ਸਮੂਹਾਂ ਦੀ ਪ੍ਰਕਿਰਤੀ ਸ਼ਾਂਤੀ ਵਾਲੀ ਹੁੰਦੀ ਹੈ ਅਤੇ ਆਪਸੀ ਸਹਿਯੋਗ, ਆਪਸੀ ਮਿਲਵਰਤਨ, ਸਦਭਾਵਨਾ ਆਦਿ ਵਰਗੇ ਗੁਣ ਪਾਏ ਜਾਂਦੇ ਹਨ । ਅੰਤਰੀ ਸਮੂਹਾਂ ਦੇ ਵਿਚ ਵਿਅਕਤੀ ਦਾ ਬਾਹਰਲਿਆਂ ਪ੍ਰਤੀ ਦ੍ਰਿਸ਼ਟੀਕੋਣ ਦੁਸ਼ਮਣੀ ਵਾਲਾ ਹੁੰਦਾ ਹੈ । ਇਹਨਾਂ ਸਮੂਹਾਂ ਦੇ ਵਿਚ ਮਨਾਹੀ ਵੀ ਹੁੰਦੀ ਹੈ । ਕਈ ਵਾਰੀ ਲੜਾਈ ਕਰਨ ਸਮੇਂ ਲੋਕ ਇਕ ਸਮੂਹ ਨਾਲ ਜੁੜ ਕੇ ਦੂਸਰੇ ਸਮੂਹ ਦਾ ਮੁਕਾਬਲਾ ਕਰਨ ਲੱਗ ਪੈਂਦੇ ਹਨ । ਅੰਤਰੀ ਸਮੂਹਾਂ ਦੇ ਵਿਚ “ਅਸੀਂ ਦੀ ਭਾਵਨਾ’ ਪਾਈ ਜਾਂਦੀ ਹੈ ।

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸਮੂਹ ਬਾਰੇ ਤੁਸੀਂ ਕੀ ਸਮਝਦੇ ਹੋ, ਇਸ ‘ਤੇ ਵਿਸਤਾਰ ਨੋਟ ਲਿਖੋ ।
ਉੱਤਰ-
ਸਮੂਹ ਦਾ ਅਰਥ (Meaning of Group) – ਆਮ ਆਦਮੀ ਰੋਜ਼ਾਨਾ ਦੀ ਬੋਲਚਾਲ ਦੀ ਭਾਸ਼ਾ ਵਿਚ ਸਮੂਹ ਸ਼ਬਦ ਦਾ ਪ੍ਰਯੋਗ ਕਰਦਾ ਹੈ । ਆਮ ਆਦਮੀ ਦੇ ਲਈ ਸਮੂਹ ਸ਼ਬਦ ਦਾ ਇਕ ਨਹੀਂ ਬਲਕਿ ਕਈ ਅਰਥ ਹਨ । ਉਦਾਹਰਨ ਦੇ ਤੌਰ ਉੱਤੇ ਜੇਕਰ ਅਸੀਂ ਲੋਕਾਂ ਉੱਪਰ ਕਿਸੇ ਚੀਜ਼ ਦੇ ਪ੍ਰਭਾਵ ਦਾ ਅਧਿਐਨ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਚੀਜ਼ ਨੂੰ ਦੋ ਸਮੂਹਾਂ ਵਿਚ ਰੱਖ ਕੇ ਹੀ ਅਧਿਐਨ ਕਰਨਾ ਪਵੇਗਾ । ਪਹਿਲਾ ਸਮੁਹ ਤਾਂ ਉਹ ਹੋਵੇਗਾ ਕਿ ਜਿਹੜਾ ਉਸ ਚੀਜ਼ ਦਾ ਪ੍ਰਯੋਗ ਨਹੀਂ ਕਰਦਾ ਹੈ ਤੇ ਦੂਜਾ ਸਮੂਹ ਉਹ ਹੋਵੇਗਾ ਜਿਹੜਾ ਉਸ ਚੀਜ਼ ਦਾ ਪ੍ਰਯੋਗ ਕਰਦਾ ਹੈ । ਦੋਵੇਂ ਸਮੂਹ ਇਕ-ਦੂਜੇ ਤੋਂ ਦੂਰ ਵੀ ਹੋ ਸਕਦੇ ਹਨ ਅਤੇ ਨੇੜੇ ਵੀ ਹੋ ਸਕਦੇ ਹਨ । ਇਸ ਤਰ੍ਹਾਂ ਜੇਕਰ ਸਾਡੇ ਉਦੇਸ਼ ਵੱਖ ਹਨ ਤਾਂ ਸਮੂਹ ਵੀ ਵੱਖ ਹੋ ਸਕਦੇ ਹਨ । ਇਸ ਤਰ੍ਹਾਂ ਆਮ ਆਦਮੀ ਦੀ ਭਾਸ਼ਾ ਵਿਚ ਮਨੁੱਖਾਂ ਦਾ ਇਕੱਠ ਲੋਕਾਂ ਦੇ ਸਮੂਹ ਨੂੰ ਕਹਿੰਦੇ ਹਨ ।

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਉਸ ਦੀ ਰੋਜ਼ਾਨਾ ਦੀ ਜ਼ਿੰਦਗੀ ਸਮੁਹ ਵਿਚ ਹਿੱਸਾ ਲੈਣ ਨਾਲ ਸੰਬੰਧਿਤ ਹੁੰਦੀ ਹੈ । ਜਨਮ ਤੋਂ ਬਾਅਦ ਸਭ ਤੋਂ ਪਹਿਲਾ ਸਮੂਹ ਉਸ ਨੂੰ ਪਰਿਵਾਰ ਮਿਲਦਾ ਹੈ ਤੇ ਫਿਰ ਸਮੇਂ ਦੇ ਨਾਲ-ਨਾਲ ਉਹ ਹੋਰ ਦੂਜੇ ਸਮੂਹਾਂ ਦਾ ਮੈਂਬਰ ਬਣ ਜਾਂਦਾ ਹੈ । ਹਰ ਇਕ ਸਮਾਜਿਕ ਸਮੂਹ ਵਿਚ ਮਨੁੱਖਾਂ ਦੀਆਂ ਅਰਥ ਭਰਪੂਰ ਕ੍ਰਿਆਵਾਂ ਮਿਲਦੀਆਂ ਹਨ । ਵਿਅਕਤੀ ਨਾ ਸਿਰਫ਼ ਇਹਨਾਂ ਸਮੂਹਾਂ ਦੇ ਵਿਚ ਸੰਬੰਧ ਸਥਾਪਿਤ ਕਰਦਾ ਹੈ ਬਲਕਿ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਵੀ ਕਰਦਾ ਹੈ । ਸਮੂਹ ਦੇ ਅਰਥ ਇਕ ਆਮ ਆਦਮੀ ਲਈ ਤੇ ਸਮਾਜ ਵਿਗਿਆਨੀ ਲਈ ਵੱਖ-ਵੱਖ ਹਨ | ਆਮ ਆਦਮੀ ਲਈ ਸਮੂਹ ਕੁਝ ਨਹੀਂ ਬਲਕਿ ਕੁਝ ਮਨੁੱਖਾਂ ਦਾ ਇਕੱਠ ਹੈ । ਪਰ ਸਮਾਜ ਵਿਗਿਆਨੀ ਦੇ ਲਈ ਇਸਦੇ ਹੋਰ ਅਰਥ ਹਨ । ਸਮਾਜ ਵਿਗਿਆਨੀ ਲਈ ਕੁਝ ਮਨੁੱਖਾਂ ਦਾ ਇਕੱਠ ਉਸ ਸਮੇਂ ਹੁੰਦਾ ਹੈ ਜਦੋਂ ਉਹਨਾਂ ਮਨੁੱਖਾਂ ਵਿਚਕਾਰ ਨਿਸ਼ਚਿਤ ਸੰਬੰਧ ਹੁੰਦੇ ਹਨ ਤੇ ਇਹਨਾਂ ਸੰਬੰਧਾਂ ਦਾ ਨਤੀਜਾ ਪਿਆਰ ਦੀ ਭਾਵਨਾ ਹੋਵੇ ।

ਸਮੂਹ ਦੀਆਂ ਪਰਿਭਾਸ਼ਾਵਾਂ (Definitions of Group)

  • ਸੈਂਡਰਸਨ (Sanderson) ਦੇ ਅਨੁਸਾਰ, “ਸਮੂਹ ਦੋ ਜਾਂ ਦੋ ਤੋਂ ਵੱਧ ਮਨੁੱਖਾਂ ਦਾ ਇਕੱਠ ਹੈ ਜਿਸ ਵਿਚ . ਮਨੋਵਿਗਿਆਨਕ ਅੰਤਰ ਕਾਰਜ ਦਾ ਇਕ ਨਿਸ਼ਚਿਤ ਢੰਗ ਪਾਇਆ ਜਾਂਦਾ ਹੈ ਤੇ ਆਪਣੇ ਵਿਸ਼ੇਸ਼ ਪ੍ਰਕਾਰ ਦੇ ਸਮੂਹਿਕ ਵਿਵਹਾਰ ਦੇ ਕਾਰਨ ਆਪਣੇ ਮੈਂਬਰਾਂ ਅਤੇ ਜ਼ਿਆਦਾਤਰ ਦੁਜਿਆਂ ਦੁਆਰਾ ਹੀ ਇਸ ਨੂੰ ਅਸਲੀ ਵਸਤੁ ਸਮਝਿਆ ਜਾਂਦਾ ਹੈ ।”
  • ਬੋਗਾਰਡਸ (Bogardus) ਦੇ ਅਨੁਸਾਰ, “ਇਕ ਸਮਾਜਿਕ ਸਮੂਹ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਨੂੰ ਕਹਿੰਦੇ ਹਨ ਜਿਸ ਦਾ ਧਿਆਨ ਕੁੱਝ ਸਾਂਝੇ ਉਦੇਸ਼ਾਂ ਉੱਤੇ ਹੁੰਦਾ ਹੈ ਅਤੇ ਜੋ ਇਕ-ਦੂਜੇ ਨੂੰ ਪ੍ਰੇਰਨਾ ਦਿੰਦੇ ਹੋਣ, ਜਿਨ੍ਹਾਂ ਵਿਚ ਸਾਂਝੀ ਭਾਵਨਾ ਹੋਵੇ ਅਤੇ ਜੋ ਸਾਂਝੀਆਂ ਕ੍ਰਿਆਵਾਂ ਵਿਚ ਸ਼ਾਮਿਲ ਹੋਣ ।”
  • ਹੈਰੀ ਐਮ. ਜਾਨਸਨ (Harry M. Johnson) ਦੇ ਅਨੁਸਾਰ, “ਸਮਾਜਿਕ ਸਮੂਹ ਅੰਤਰ-ਕ੍ਰਿਆਵਾਂ ਦੀ ਵਿਵਸਥਾ ਹੈ ।”
  • ਗਿਲਿਨ ਅਤੇ ਗਿਲਿਨ (Gillen and Gillen) ਦੇ ਅਨੁਸਾਰ, “ਸਮਾਜਿਕ ਸਮੂਹ ਦੀ ਉੱਤਪਤੀ ਲਈ ਇਕ ਅਜਿਹੀ ਪ੍ਰਸਥਿਤੀ ਦਾ ਹੋਣਾ ਜ਼ਰੂਰੀ ਹੈ ਜਿਸ ਨਾਲ ਸੰਬੰਧਿਤ ਵਿਅਕਤੀਆਂ ਵਿਚ ਅਰਥ ਪੂਰਨ ਅੰਤਰ ਉਤੇਜਨਾ ਅਤੇ ਅਰਥ ਪੂਰਨ ਪ੍ਰਤੀਕ੍ਰਿਆ ਹੋ ਸਕੇ ਅਤੇ ਜਿਸ ਵਿਚ ਸਾਂਝੀਆਂ ਉਤੇਜਨਾਵਾਂ ਅਤੇ ਹਿੱਤਾਂ ਉੱਤੇ ਸਭ ਦਾ ਧਿਆਨ ਕੇਂਦਰਿਤ ਹੋ ਸਕੇ ਅਤੇ ਕੁੱਝ ਸਾਂਝੀਆਂ ਪ੍ਰਤੀਆਂ, ਪ੍ਰੇਰਨਾਵਾਂ ਅਤੇ ਭਾਵਨਾਵਾਂ ਦਾ ਵਿਕਾਸ ਹੋ ਸਕੇ ।”

ਇਸ ਤਰ੍ਹਾਂ ਉੱਪਰ ਦਿੱਤੀਆਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਕੁੱਝ ਵਿਅਕਤੀਆਂ ਦਾ ਇਕੱਠ, ਜਿਹੜਾ ਸਰੀਰਕ ਤੌਰ ਉੱਤੇ ਇਕ-ਦੂਜੇ ਦੇ ਨੇੜੇ ਹੈ ਪਰੰਤੂ ਉਹ ਆਪਣੇ ਸਾਂਝੇ ਹਿੱਤਾਂ ਨੂੰ ਪ੍ਰਾਪਤ ਕਰਨ ਲਈ ਇਕਦੂਜੇ ਨੂੰ ਸਹਿਯੋਗ ਨਹੀਂ ਕਰਦੇ ਅਤੇ ਇਕ-ਦੂਜੇ ਦੀ ਅੰਤਰ ਕ੍ਰਿਆ ਨਾਲ ਪ੍ਰਭਾਵਿਤ ਨਹੀਂ ਹੁੰਦੇ, ਤਾਂ ਉਹ ਸਮੂਹ ਨਹੀਂ ਕਹਾ ਸਕਦਾ । ਇਸ ਇਕੱਠ ਨੂੰ ਤਾਂ ਸਿਰਫ਼ ਭੀੜ ਹੀ ਕਿਹਾ ਜਾ ਸਕਦਾ ਹੈ । ਸਮਾਜ ਵਿਗਿਆਨ ਲਈ ਸਮੂਹ ਉਹਨਾਂ ਵਿਅਕਤੀਆਂ ਦਾ ਇਕੱਠ ਹੈ ਜੋ ਇਕੋ ਜਿਹੇ ਹੋਣ ਅਤੇ ਜਿਸ ਦੇ ਮੈਂਬਰਾਂ ਵਿਚਕਾਰ ਆਪਸੀ ਸਮਾਜਿਕ ਕ੍ਰਿਆ, ਪ੍ਰਤੀਕ੍ਰਿਆ, ਸੰਬੰਧ, ਸਾਂਝੇ ਹਿਤ, ਚੇਤਨਾ, ਉਤੇਜਨਾਵਾਂ, ਸਵਾਰਥ, ਭਾਵਨਾਵਾਂ ਹੁੰਦੇ ਹਨ । ਸਮੂਹ ਦੇ ਮੈਂਬਰ ਇਸ ਤਰੀਕੇ ਨਾਲ ਇਕ-ਦੂਜੇ ਨਾਲ ਬੰਨ੍ਹੇ ਰਹਿੰਦੇ ਹਨ ਅਤੇ ਇਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ । ਸਮੂਹ ਦੇ ਵਿਚ ਵਿਚਾਰਾਂ ਦਾ ਲੈਣ-ਦੇਣ ਵੀ ਹੁੰਦਾ ਹੈਂ ਅਤੇ ਸਮੂਹ ਦੇ ਮੈਂਬਰਾਂ ਵਿਚ ਸਿਰਫ਼ ਸਰੀਰਕ ਨੇੜਤਾ ਨਹੀਂ ਬਲਕਿ ਚੇਤਨਾ ਅਤੇ ਇਕ-ਦੂਜੇ ਪ੍ਰਤੀ ਖਿੱਚ ਵੀ ਪਾਈ ਜਾਂਦੀ ਹੈ । ਇਹਨਾਂ ਦੇ ਸਾਂਝੇ ਸਵਾਰਥ ਅਤੇ ਹਿੱਤ ਹੁੰਦੇ ਹਨ ।

PSEB 11th Class Sociology Solutions Chapter 4 ਸਮਾਜਿਕ ਸਮੂਹ

ਪ੍ਰਸ਼ਨ 2.
ਤੁਸੀਂ ਮੁੱਢਲੇ ਅਤੇ ਗੌਣ ਸਮੂਹਾਂ ਦਾ ਕਿਸ ਤਰ੍ਹਾਂ ਵਰਣਨ ਕਰੋਗੇ ।
ਉੱਤਰ-
ਮੁੱਢਲੇ ਜਾਂ ਪ੍ਰਾਥਮਿਕ ਸਮੂਹ (Primary Groups) – ਚਾਰਲਸ ਹਰਟਨ ਕੂਲੇ (Charles Hurton Cooley) ਨੇ ਸਮਾਜਿਕ ਸਮੂਹਾਂ ਦਾ ਵਰਗੀਕਰਣ ਕੀਤਾ ਹੈ ਤੇ ਦੋ ਪ੍ਰਕਾਰ ਦੇ ਸਮੂਹਾਂ ਮੁੱਢਲੇ ਅਤੇ ਗੌਣ ਬਾਰੇ ਦੱਸਿਆ ਹੈ । ਇਸ ਵਰਗੀਕਰਣ ਨੂੰ ਹਰੇਕ ਸਮਾਜ ਵਿਗਿਆਨੀ ਨੇ ਕਿਸੇ ਨਾ ਕਿਸੇ ਰੂਪ ਵਿਚ ਸਵੀਕਾਰ ਕੀਤਾ ਹੈ । ਕੂਲੇ ਨੇ ਮੁੱਢਲੇ ਸਮੂਹ ਵਿਚ ਬਹੁਤ ਹੀ ਨੇੜੇ ਦੇ ਸੰਬੰਧਾਂ ਨੂੰ ਸ਼ਾਮਲ ਕੀਤਾ ਹੈ, ਜਿਵੇਂ ਪਰਿਵਾਰ, ਗੁਆਂਢ, ਖੇਡ ਸਮੂਹ ਆਦਿ । ਕੂਲੇ ਦੇ ਅਨੁਸਾਰ ਇਸ ਪ੍ਰਕਾਰ ਦੇ ਸਮੂਹਾਂ ਵਿਚ ਵਿਅਕਤੀਆਂ ਦੇ ਇਕ-ਦੂਜੇ ਨਾਲ ਸੰਬੰਧ ਹਮਦਰਦੀ, ਆਦਰ, ਸਹਿਯੋਗ ਅਤੇ ਪਿਆਰ ਵਾਲੇ ਹੁੰਦੇ ਹਨ । ਇਹਨਾਂ ਸਮੂਹਾਂ ਵਿਚ ਵਿਅਕਤੀ ਬਿਨਾਂ ਕਿਸੇ ਝਿਜਕ ਦੇ ਕੰਮ ਕਰਦਾ ਹੈ । ਇਹਨਾਂ ਸਮੂਹਾਂ ਵਿਚ ਸਵਾਰਥ ਦੀ ਭਾਵਨਾ ਨਹੀਂ ਹੁੰਦੀ ਅਤੇ ਸੰਬੰਧ ਵੀ ਈਰਖਾ ਵਾਲੇ ਨਹੀਂ ਹੁੰਦੇ । ਇਹਨਾਂ ਸਮੂਹਾਂ ਦੇ ਮੈਂਬਰਾਂ ਵਿਚ ਵਿਅਕਤੀਗਤ ਦੀ ਥਾਂ ਸਮੂਹਿਕ ਭਾਵਨਾ ਹੁੰਦੀ ਹੈ ਅਤੇ ਇਹ ਸਮੂਹ ਵਿਅਕਤੀ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ।

ਕੂਲੇ ਨੇ ਮੁੱਢਲੇ ਸਮੂਹ ਦੀ ਪਰਿਭਾਸ਼ਾ ਦਿੱਤੀ ਹੈ । ਕੂਲੇ (Cooley) ਦੇ ਅਨੁਸਾਰ, “ਮੁੱਢਲੇ ਸਮੂਹ ਤੋਂ ਮੇਰਾ ਭਾਵ ਉਹਨਾਂ ਸਮੂਹਾਂ ਤੋਂ ਹੈ ਜਿਨ੍ਹਾਂ ਵਿਚ ਖ਼ਾਸ ਕਰ ਕੇ ਆਹਮੋ-ਸਾਹਮਣੇ ਦੇ ਸੰਬੰਧ ਪਾਏ ਜਾਂਦੇ ਹਨ । ਇਹ ਮੁੱਢਲੇ ਕਈ ਅਰਥ ਵਿਚ ਹਨ ਪਰੰਤੂ ਮੁੱਖ ਤੌਰ ‘ਤੇ ਇਸ ਅਰਥ ਵਿਚ ਕਿ ਵਿਅਕਤੀ ਦੇ ਸੁਭਾਅ ਅਤੇ ਆਦਰਸ਼ ਦਾ ਨਿਰਮਾਣ ਕਰਨ ਵਿਚ ਮੌਲਿਕ ਹਨ । ਇਹਨਾਂ ਗੁੜੇ ਤੇ ਸਹਿਯੋਗੀ ਸੰਬੰਧਾਂ ਦੇ ਨਤੀਜੇ ਵਜੋਂ ਮੈਂਬਰਾਂ ਦੇ ਵਿਅਕਤਿਤੱਵ ਸਾਂਝੀ ਪੂਰਨਤਾ ਵਿਚ ਘੁਲ ਮਿਲ ਜਾਂਦੇ ਹਨ ਤਾਂ ਜੋ ਘੱਟੋ-ਘੱਟ ਕਈ ਉਦੇਸ਼ਾਂ ਲਈ ਵਿਅਕਤੀ ਦਾ ਸਵੈ ਹੀ ਸਮੂਹ ਦਾ ਸਾਂਝਾ ਜੀਵਨ ਤੇ ਉਦੇਸ਼ ਬਣ ਜਾਂਦਾ ਹੈ । ਸ਼ਾਇਦ ਇਸ ਪੂਰਨਤਾ ਨੂੰ ਵਰਣਨ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ । ਇਸ ਨੂੰ ਅਸੀਂ ਸਮੁਹ ਵੀ ਕਿਹਾ ਜਾਂਦਾ ਹੈ, ਇਸ ਵਿਚ ਹਮਦਰਦੀ ਤੇ ਪਰਸਪਰ ਪਹਿਚਾਣ ਦੀ ਭਾਵਨਾ ਲੁਪਤ ਹੁੰਦੀ ਹੈ ਅਤੇ ਅਸੀਂ ਇਸ ਦਾ ਕੁਦਰਤੀ ਪ੍ਰਗਟਾਵਾ ਹੈ ।”

ਕੂਲੇ ਦੇ ਅਨੁਸਾਰ ਮੁੱਢਲੇ ਸਮੂਹ ਮੁੱਢਲੇ ਇਸ ਕਰਕੇ ਹਨ ਕਿ ਇਹ ਸਮੂਹ ਵਿਅਕਤੀਆਂ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ । ਵਿਅਕਤੀ ਤੇ ਸਮਾਜ ਦਾ ਸੰਪਰਕ ਵੀ ਇਹਨਾਂ ਦੀ ਮਦਦ ਨਾਲ ਹੁੰਦਾ ਹੈ । ਕਿਉਂਕਿ ਇਹਨਾਂ ਵਿਚ ਸੰਬੰਧ ਆਹਮੋਸਾਹਮਣੇ ਦੇ ਹੁੰਦੇ ਹਨ ਇਸ ਕਰਕੇ ਇਹਨਾਂ ਵਿਚ ਪਿਆਰ, ਹਮਦਰਦੀ, ਨਿੱਜੀਪਣ ਤੇ ਸਹਿਯੋਗ ਦੀ ਭਾਵਨਾ ਵੀ ਪਾਈ ਜਾਂਦੀ ਹੈ । ਇਹਨਾਂ ਸਮੂਹਾਂ ਵਿਚ ਵਿਅਕਤੀ ਇਕ-ਦੂਜੇ ਨਾਲ ਐਨਾ ਜੁੜ ਜਾਂਦੇ ਹਨ ਕਿ ਨਿੱਜੀ ਸਵਾਰਥ ਵੀ ਭਾਵਨਾ ਉਹਨਾਂ ਵਿਚ ਬਿਲਕੁਲ ਹੀ ਖਤਮ ਹੋ ਜਾਂਦੀ ਹੈ । ਲੋੜ ਪੈਣ ਉੱਤੇ ਉਹ ਇਕ-ਦੂਜੇ ਦੀ ਮਦਦ ਕਰਦੇ ਹਨ ਤੇ ਛੋਟੀ-ਮੋਟੀ ਗੱਲ ਨੂੰ ਅੱਖੋਂ ਉਹਲੇ ਕਰ ਦਿੰਦੇ ਹਨ । ਇਹ ਵਿਅਕਤੀ ਕੇ ਵਿਅਕਤਿੱਤਵ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ । ਕੁਲੇ ਦਾ ਕਹਿਣਾ ਹੈ ਕਿ, “ਇਹ ਸਮੂਹ ਲਗਭਗ ਸਾਰੇ ਸਮਿਆਂ ਤੇ ਵਿਕਾਸ ਦੇ ਸਭ ਪੱਧਰਾਂ ਉੱਤੇ ਸਰਬਵਿਆਪਕ ਰਹੇ ਹਨ । ਇਹ ਮਨੁੱਖੀ ਸੁਭਾਅ ਅਤੇ ਮਨੁੱਖੀ ਆਦਰਸ਼ਾਂ ਵਿਚ ਜੋ ਸਰਬਵਿਆਪਕ ਅੰਸ਼ ਹੈ, ਉਸ ਦੇ ਮੁੱਖ ਆਧਾਰ ਹਨ ।”

ਕੂਲੇ ਨੇ ਤਿੰਨ ਪ੍ਰਕਾਰ ਦੇ ਮੁੱਢਲੇ ਸਮੂਹਾਂ ਨੂੰ ਮਹੱਤਵਪੂਰਨ ਦੱਸਿਆ ਹੈ-

  1. ਪਰਿਵਾਰ (Family)
  2. ਖੇਡ ਸਮੂਹ (Play group)
  3. ਗੁਆਂਢ (Neighbour level) ।

ਕੂਲੇ ਦਾ ਕਹਿਣਾ ਹੈ ਕਿ ਇਹ ਤਿੰਨੋਂ ਸਮੂਹ ਹਰੇਕ ਸਮਾਜ ਵਿਚ ਹਰ ਸਮੇਂ ਨਾਲ ਸੰਬੰਧਿਤ ਹੋਣ ਕਰਕੇ ਸਰਬਵਿਆਪਕ ਹਨ । ਜਨਮ ਤੋਂ ਬਾਅਦ ਸਭ ਤੋਂ ਪਹਿਲਾਂ ਵਿਅਕਤੀ ਇਹਨਾਂ ਵਿਚ ਵੀ ਪ੍ਰਵੇਸ਼ ਕਰਦਾ ਹੈ । ਜਨਮ ਤੋਂ ਬਾਅਦ ਬੱਚਾ ਆਪਣੇ ਆਪ ਜਿਉਂਦਾ ਨਹੀਂ ਰਹਿ ਸਕਦਾ । ਬੱਚੇ ਦੇ ਪਾਲਣ ਪੋਸ਼ਣ ਲਈ ਪਰਿਵਾਰ ਹੀ ਉਹ ਸਮੂਹ ਹੈ ਜਿਸ ਵਿਚ ਵਿਅਕਤੀ ਆਪਣੇ ਆਪ ਨੂੰ ਸ਼ਾਮਲ ਕਰਦਾ ਹੈ । ਬੱਚੇ ਦਾ ਸਮਾਜੀਕਰਣ ਪਰਿਵਾਰ ਵਿਚ ਹੀ ਹੁੰਦਾ ਹੈ ਅਤੇ ਸਮਾਜ ਵਿਚ ਰਹਿਣ ਦੇ ਤਰੀਕੇ ਸਿੱਖਦਾ ਹੈ । ਬੱਚੇ ਦੀ ਮੁੱਢਲੀ ਸਿੱਖਿਆ ਪਰਿਵਾਰ ਵਿਚ ਰਹਿ ਕੇ ਹੀ ਹੁੰਦੀ ਹੈ । ਪਰਿਵਾਰ ਅਤੇ ਸਮਾਜ ਦੀਆਂ ਪਰੰਪਰਾਵਾਂ, ਸੰਸਕ੍ਰਿਤੀ, ਰੀਤੀਰਿਵਾਜ ਬੱਚਾ ਪਰਿਵਾਰ ਵਿਚ ਰਹਿ ਕੇ ਹੀ ਸਿੱਖਦਾ ਹੈ ।

ਪਰਿਵਾਰ ਵਿਚ ਵਿਅਕਤੀਆਂ ਦੇ ਸੰਬੰਧ ਆਪਸ ਵਿਚ ਸਿੱਧੇ ਹੁੰਦੇ ਹਨ ਜਿਸ ਕਰਕੇ ਆਪਸੀ ਸਹਿਯੋਗ ਦੀ ਭਾਵਨਾ ਵੱਧ ਜਾਂਦੀ ਹੈ । ਪਰਿਵਾਰ ਤੋਂ ਬਾਅਦ ਬੱਚਾ ਗੁਆਂਢ ਦੇ ਸੰਪਰਕ ਵਿਚ ਆਉਂਦਾ ਹੈ ਕਿਉਂਕਿ ਘਰ ਤੋਂ ਬਾਹਰ ਉਹ ਗੁਆਂਢ ਵਿਚ ਹੀ ਜਾਂਦਾ ਹੈ । ਗੁਆਂਢ ਵਿਚ ਉਸ ਨੂੰ ਪਰਿਵਾਰ ਵਰਗਾ ਹੀ ਪਿਆਰ ਪ੍ਰਾਪਤ ਹੁੰਦਾ ਹੈ । ਉਸ ਨੂੰ ਗੁਆਂਢ ਤੋਂ ਹੀ ਪਤਾ ਚਲਦਾ ਹੈ ਕਿ ਵੱਡਿਆਂ ਨਾਲ ਗੱਲਬਾਤ ਕਿਵੇਂ ਕਰਨੀ ਹੈ ਤੇ ਕਿਸ ਤਰ੍ਹਾਂ ਕਿਸੇ ਦਾ ਆਦਰ ਕਰਨਾ ਹੈ । ਗੁਆਂਢ ਤੋਂ ਬਾਅਦ ਉਹ ਖੇਡ ਸਮੂਹ ਦੇ ਸੰਪਰਕ ਵਿਚ ਆਉਂਦਾ ਹੈ | ਖੇਡ ਸਮੂਹ ਵਿਚ ਉਸ ਦੀ ਆਪਣੀ ਉਮਰ ਦੇ ਬੱਚੇ ਹੁੰਦੇ ਹਨ । ਜਿਸ ਕਰਕੇ ਉਹ ਆਪਣੇ ਆਪ ਨੂੰ ਕੁਝ ਸੁਤੰਤਰ ਮਹਿਸੂਸ ਕਰਦਾ ਹੈ । ਖੇਡਦੇ ਹੋਏ ਉਹ ਹੋਰਾਂ ਬੱਚਿਆਂ ਨਾਲ ਸਹਿਯੋਗ ਕਰਨਾ ਸਿੱਖਦਾ ਹੈ ਅਤੇ ਖੇਡ ਦੇ ਨਿਯਮਾਂ ਦੀ ਪਾਲਣਾ ਕਰਨਾ ਸਿੱਖਦਾ ਹੈ । ਨਿਯਮਾਂ ਦੀ ਪਾਲਣਾ ਕਰਦੇ ਹੋਏ ਉਸ ਵਿਚ ਅਨੁਸ਼ਾਸਨ ਆ ਜਾਂਦਾ ਹੈ ਅਤੇ ਉਹ ਹੋਰ ਵਿਅਕਤੀਆਂ ਪ੍ਰਤੀ ਵਿਵਹਾਰ ਅਤੇ ਕੰਮ ਕਰਨਾ ਸਿੱਖ ਜਾਂਦਾ ਹੈ । ਇਸ ਸਭ ਨਾਲ ਉਸ ਦੇ ਚਰਿੱਤਰ ਦਾ ਨਿਰਮਾਣ ਅਤੇ ਵਿਅਕਤਿੱਤਵ ਦਾ ਵਿਕਾਸ ਹੁੰਦਾ ਹੈ । ਇਸ ਵਿਚ ਨੇੜੇ ਦੇ ਸੰਬੰਧ ਹੁੰਦੇ ਹਨ ਜਿਸ ਕਰਕੇ ਇਹਨਾਂ ਨੂੰ ਪ੍ਰਾਰੰਭਿਕ, ਪ੍ਰਾਥਮਿਕ ਜਾਂ ਪ੍ਰਾਇਮਰੀ ਸਮੂਹ ਕਿਹਾ ਜਾਂਦਾ ਹੈ ।

ਗੌਣ ਜਾਂ ਦੂਤੀਆ ਸਮੂਹ (Secondary Groups) – ਚਾਰਲਸ ਹਰਟਨ ਕੂਲੇ (Charles Hurton Cooley) ਨੇ ਪ੍ਰਾਥਮਿਕ ਸਮੂਹਾਂ ਦੇ ਨਾਲ-ਨਾਲ ਦੂਤੀਆਂ ਸਮੂਹਾਂ ਦਾ ਵੀ ਵਰਣਨ ਕੀਤਾ ਹੈ । ਵਿਅਕਤੀ ਪ੍ਰਾਥਮਿਕ ਸਮੂਹਾਂ ਵਿਚ ਵੱਡਾ ਹੁੰਦਾ ਹੈ ਪਰ ਅੱਜ-ਕਲ੍ਹ ਦੇ ਗੁੰਝਲਦਾਰ ਸਮਾਜਾਂ ਵਿਚ ਵਿਅਕਤੀ ਸਿਰਫ਼ ਮੁੱਢਲੇ ਸਮੂਹਾਂ ਵਿਚ ਰਹਿ ਕੇ ਹੀ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਨਹੀਂ ਕਰ ਸਕਦਾ । ਆਪਣੀਆਂ ਜ਼ਰੂਰਤਾਂ ਦੀ ਪੂਰਤੀ ਦੇ ਲਈ ਵਿਅਕਤੀ ਨੂੰ ਹੋਰ ਵਿਅਕਤੀਆਂ ਉੱਪਰ ਨਿਰਭਰ ਰਹਿਣਾ ਪੈਂਦਾ ਹੈ । ਇਸ ਕਰਕੇ ਹੀ ਸੌਣ ਸਮੂਹਾਂ ਦੀ ਆਧੁਨਿਕ ਸਮੂਹਾਂ ਵਿਚ ਬਹੁਤ ਮਹੱਤਤਾ ਹੁੰਦੀ ਹੈ । ਗੌਣ ਸਮੂਹਾਂ ਦੀ ਮਹੱਤਤਾ ਵੱਧਣ ਕਰਕੇ ਮੁੱਢਲੇ ਸਮੂਹਾਂ ਦੀ ਮਹੱਤਤਾ ਘੱਟ ਗਈ ਹੈ ਤੇ ਇਹਨਾਂ ਸਮੂਹਾਂ ਦੀ ਥਾਂ ਹੋਰ ਸੰਸਥਾਵਾਂ ਨੇ ਲੈ ਲਈ ਹੈ । ਸ਼ਹਿਰਾਂ ਵਿਚ ਤਾਂ ਮੁੱਢਲੇ ਸਮੂਹ ਬਹੁਤ ਹੀ ਘੱਟ ਹੋ ਗਏ ਹਨ । ਗੌਣ ਸਮੂਹ ਆਕਾਰ ਵਿਚ ਵੱਡੇ ਹੁੰਦੇ ਹਨ ਤੇ ਮੈਂਬਰਾਂ ਵਿਚਕਾਰ ਅਸੀਂ ਸੰਬੰਧ ਹੁੰਦੇ ਹਨ ।

ਗੌਣ ਸਮੂਹਾਂ ਵਿਚ ਹਰੇਕ ਵਿਅਕਤੀ ਆਪਣਾ ਵੱਖ-ਵੱਖ ਕੰਮ ਕਰਦਾ ਹੈ ਪਰ ਫਿਰ ਵੀ ਉਹ ਇਕ-ਦੂਜੇ ਨਾਲ ਜੁੜੇ ਹੁੰਦੇ ਹਨ ! ਗੌਣ ਸਮੂਹਾਂ ਵਿਚ ਮੈਂਬਰਾਂ ਦੇ ਵਿਸ਼ੇਸ਼ ਉਦੇਸ਼ ਹੁੰਦੇ ਹਨ ਜਿਹੜੇ ਕਿ ਆਪਸੀ ਸਹਿਯੋਗ ਨਾਲ ਪ੍ਰਾਪਤ ਕੀਤੇ ਜਾਂਦੇ ਹਨ । ਦੇਸ਼, ਸਭਾਵਾਂ, ਕਲੱਬ, ਰਾਜਨੀਤਿਕ ਸਮੂਹ ਜਾਂ ਦਲ ਦੁਤੀਆ ਸਮੂਹਾਂ ਦੀਆਂ ਉਦਾਹਰਨਾਂ ਹਨ । ਇਹ ਆਕਾਰ ਵਿਚ ਵੱਡੇ ਹੁੰਦੇ ਹਨ ਤੇ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਬਣਾਏ ਜਾਂਦੇ ਹਨ । ਇਹਨਾਂ ਸਮੂਹਾਂ ਦੇ ਮੈਂਬਰ ਇਕ-ਦੂਜੇ ਨੂੰ ਨਹੀਂ ਜਾਣਦੇ ਹੁੰਦੇ ਤੇ ਅਸਿੱਧੇ ਰੂਪ ਵਿਚ ਇਕ-ਦੂਜੇ ਨੂੰ ਸਹਿਯੋਗ ਕਰਦੇ ਹਨ ।

ਗੌਣ ਸਮੂਹ ਕਿਸੇ ਵਿਸ਼ੇਸ਼ ਉਦੇਸ਼ ਲਈ ਬਣਾਏ ਜਾਂਦੇ ਹਨ । ਇਹ ਆਕਾਰ ਵਿਚ ਵੱਡੇ ਹੁੰਦੇ ਹਨ । ਵਿਅਕਤੀ ਆਪਣੇ ਕਿਸੇ ਵਿਸ਼ੇਸ਼ ਉਦੇਸ਼ ਨੂੰ ਪੂਰਾ ਕਰਨ ਲਈ ਗੌਣ ਸਮੂਹਾਂ ਦਾ ਮੈਂਬਰ ਬਣਦਾ ਹੈ ਅਤੇ ਆਪਣੇ ਉਦੇਸ਼ ਦੇ ਪੂਰਾ ਹੋਣ ਤੋਂ ਬਾਅਦ ਇਨ੍ਹਾਂ ਸਮੂਹਾਂ ਨੂੰ ਛੱਡ ਦਿੰਦਾ ਹੈ । ਗੌਣ ਸਮੂਹਾਂ ਦੇ ਮੈਂਬਰਾਂ ਦੇ ਆਪਸੀ ਸੰਬੰਧਾਂ ਵਿਚ ਨੇੜਤਾ ਅਤੇ ਗੁੜਾਪਨ ਨਹੀਂ ਹੁੰਦਾ । ਗੌਣ ਸਮੂਹ ਦੇ ਮੈਂਬਰ ਰਸਮੀ ਨਿਯੰਤਰਨ ਦੇ ਸਾਧਨਾਂ ਦੁਆਰਾ ਨਿਯੰਤਰਿਤ ਹੁੰਦੇ ਹਨ । ਆਕਾਰ ਵੱਡਾ ਹੋਣ ਦੇ ਕਾਰਨ ਮੈਂਬਰ ਇਕ-ਦੂਜੇ ਨੂੰ ਨਿੱਜੀ ਰੂਪ ਵਿਚ ਨਹੀਂ ਜਾਣਦੇ ਹੁੰਦੇ ਇਨ੍ਹਾਂ ਦੀ ਮੱਦਦ ਨਾਲ ਰੀਤੀ-ਰਿਵਾਜ ਅਤੇ ਸਮਾਜਿਕ ਨਿਯਮ ਵੀ ਬਣਦੇ ਹਨ ।

ਪ੍ਰਸ਼ਨ 3.
ਤੁਸੀਂ ਸਮਾਜ ਦੇ ਮੈਂਬਰ ਹੁੰਦੇ ਹੋਏ ਅਲੱਗ ਸਮੂਹਾਂ ਨਾਲ ਅੰਤਰਕਿਰਿਆ ਕਰਦੇ ਹੋ, ਤੁਸੀਂ ਇਸ ਨੂੰ ਸਮਾਜ ਸ਼ਾਸਤਰੀ ਦ੍ਰਿਸ਼ਟੀਕੋਣ ਤੋਂ ਕਿਸ ਤਰ੍ਹਾਂ ਦੇਖਦੇ ਹੋ ?
ਉੱਤਰ-
ਅਸੀਂ ਸਾਰੇ ਲੋਕ ਸਮਾਜ ਵਿੱਚ ਰਹਿੰਦੇ ਹਾਂ ਅਤੇ ਸਮਾਜ ਵਿੱਚ ਰਹਿੰਦੇ ਹੋਏ ਅਸੀਂ ਕਈ ਪ੍ਰਕਾਰ ਦੇ ਸਮੂਹਾਂ ਨਾਲ ਅੰਤਰਕਿਰਿਆ ਕਰਦੇ ਹੀ ਰਹਿੰਦੇ ਹਾਂ । ਜੇਕਰ ਅਸੀਂ ਸਮਾਜ ਸ਼ਾਸਤਰੀ ਪਰਿਪੇਖ ਨਾਲ ਦੇਖੀਏ ਤਾਂ ਅਸੀਂ ਇਹਨਾਂ ਨੂੰ ਕਈ ਭਾਗਾਂ ਵਿੱਚ ਵੰਡ ਸਕਦੇ ਹਾਂ | ਅਸੀਂ ਪਰਿਵਾਰ ਵਿੱਚ ਰਹਿੰਦੇ ਹਾਂ, ਗੁਆਂਢੀਆਂ ਨਾਲ ਅੰਤਰਕਿਰਿਆ ਕਰਦੇ ਹਾਂ, ਆਪਣੇ ਦੋਸਤਾਂ ਦੇ ਸਮੂਹ ਨਾਲ ਬੈਠਦੇ ਹਾਂ । ਇਹ ਸਮੂਹ ਮੁੱਢਲੇ ਸਮੂਹ ਹੁੰਦੇ ਹਨ ਕਿਉਂਕਿ ਅਸੀਂ ਇਹਨਾਂ ਸਮੂਹਾਂ ਦੇ ਮੈਂਬਰਾਂ ਨਾਲ ਪ੍ਰਤੱਖ ਰੂਪ ਨਾਲ ਅੰਤਰਕਿਰਿਆ ਕਰਦੇ ਹਾਂ ਅਤੇ ਅਸੀਂ ਇਹਨਾਂ ਨਾਲ ਬੈਠਣਾ ਪਸੰਦ ਕਰਦੇ ਹਾਂ । ਅਸੀਂ ਇਹਨਾਂ ਸਮੂਹਾਂ ਦੇ ਸਥਾਈ ਮੈਂਬਰ ਹੁੰਦੇ ਹਾਂ ਅਤੇ ਮੈਂਬਰਾਂ ਵਿਚਕਾਰ ਗੈਰ-ਰਸਮੀ ਸੰਬੰਧ ਹੁੰਦੇ ਹਨ । ਇਹਨਾਂ ਸਮੂਹਾਂ ਦਾ ਸਾਡੇ ਜੀਵਨ ਵਿੱਚ ਬਹੁਤ . ਜ਼ਿਆਦਾ ਮਹੱਤਵ ਹੁੰਦਾ ਹੈ ਕਿਉਂਕਿ ਇਹਨਾਂ ਸਮੂਹਾਂ ਤੋਂ ਬਿਨਾਂ ਵਿਅਕਤੀ ਜੀਊਂਦਾ ਨਹੀਂ ਰਹਿ ਸਕਦਾ । ਵਿਅਕਤੀ ਜਿੱਥੇ ਮਰਜੀ ਚਲਾ ਜਾਵੇ, ਪਰਿਵਾਰ, ਗੁਆਂਢ ਅਤੇ ਖੇਡ ਸਮੂਹ ਜਿਹੇ ਪ੍ਰਾਥਮਿਕ ਸਮੁਹ ਉਸਨੂੰ ਹਰ ਥਾਂ ਉੱਤੇ ਮਿਲ ਜਾਣਗੇ ।

ਮੁੱਢਲੇ ਸਮੂਹਾਂ ਦੇ ਨਾਲ-ਨਾਲ ਵਿਅਕਤੀ ਕੁਝ ਅਜਿਹੇ ਸਮੂਹਾਂ ਦਾ ਵੀ ਮੈਂਬਰ ਹੁੰਦਾ ਹੈ ਜਿਨ੍ਹਾਂ ਦੀ ਮੈਂਬਰਸ਼ਿਪ ਇੱਛੁਕ ਹੁੰਦੀ ਹੈ ਅਤੇ ਵਿਅਕਤੀ ਆਪਣੀ ਇੱਛਾ ਨਾਲ ਹੀ ਇਹਨਾਂ ਦਾ ਮੈਂਬਰ ਬਣਦਾ ਹੈ । ਅਜਿਹੇ ਸਮੂਹਾਂ ਨੂੰ ਗੌਣ ਸਮੂਹ ਕਿਹਾ ਜਾਂਦਾ ਹੈ । ਇਸ ਪ੍ਰਕਾਰ ਦੇ ਸਮੂਹਾਂ ਦਾ ਇੱਕ ਰਸਮੀ ਸੰਗਠਨ ਹੁੰਦਾ ਹੈ ਜਿਸਦੇ ਮੈਂਬਰਾਂ ਦੀ ਚੋਣ ਸਮੇਂ-ਸਮੇਂ ਉੱਤੇ ਹੁੰਦੀ ਰਹਿੰਦੀ ਹੈ । ਵਿਅਕਤੀ ਇਹਨਾਂ ਸਮੂਹਾਂ ਦਾ ਮੈਂਬਰ ਕਿਸੇ ਵਿਸ਼ੇਸ਼ ਉਦੇਸ਼ ਦੀ ਪ੍ਰਾਪਤੀ ਲਈ ਬਣਦਾ ਹੈ ਅਤੇ ਉਹ ਉਦੇਸ਼ ਪ੍ਰਾਪਤੀ ਤੋਂ ਬਾਅਦ ਇਹਨਾਂ ਦੀ ਮੈਂਬਰਸ਼ਿਪ ਛੱਡ ਸਕਦਾ ਹੈ । ਰਾਜਨੀਤਿਕ ਦਲ, ਟਰੇਡ ਯੂਨੀਅਨ ਆਦਿ ਵਰਗੇ ਸਮੂਹ ਇਹਨਾਂ ਦੀ ਉਦਾਹਰਨ ਹਨ ।

ਜੇਕਰ ਕੋਈ ਆਮ ਵਿਅਕਤੀ ਵੱਖ-ਵੱਖ ਸਮੂਹਾਂ ਨਾਲ ਅੰਤਰਕਿਰਿਆ ਕਰਦਾ ਹੈ ਤਾਂ ਉਸ ਲਈ ਇਹਨਾਂ ਸਮੂਹਾਂ ਦਾ ਕੋਈ ਵੱਖ-ਵੱਖ ਅਰਥ ਨਹੀਂ ਹੋਵੇਗਾ ਪਰੰਤੁ ਇੱਕ ਸਮਾਜ ਸ਼ਾਸਤਰੀ ਪਰਿਪੇਖ ਤੋਂ ਸਾਰੇ ਪ੍ਰਕਾਰ ਦੇ ਸਮੂਹਾਂ ਨੂੰ ਵੱਖ-ਵੱਖ ਪ੍ਰਕਾਰਾਂ ਵਿੱਚ ਵੰਡਿਆ ਜਾ ਸਕਦਾ ਹੈ । ਇੱਥੋਂ ਤੱਕ ਕਿ ਵੱਖ-ਵੱਖ ਸਮਾਜ ਸ਼ਾਸਤਰੀਆਂ ਨੇ ਵੀ ਇਹਨਾਂ ਦੇ ਵੱਖ-ਵੱਖ ਪ੍ਰਕਾਰ ਦਿੱਤੇ ਹਨ | ਕਿਉਂਕਿ ਇਹਨਾਂ ਨਾਲ ਸਾਡਾ ਅੰਤਰਕਿਰਿਆ ਕਰਨ ਦਾ ਤਰੀਕਾ ਵੀ ਵੱਖ-ਵੱਖ ਹੁੰਦਾ ਹੈ ।

PSEB 11th Class Sociology Solutions Chapter 4 ਸਮਾਜਿਕ ਸਮੂਹ

ਪ੍ਰਸ਼ਨ 4.
ਮਨੁੱਖ ਦੀ ਜ਼ਿੰਦਗੀ ਸਮੁਹ ਦੀ ਜ਼ਿੰਦਗੀ ਹੈ । ਉਦਾਹਰਨਾਂ ਸਹਿਤ ਲਿਖੋ ।
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਨੁੱਖ ਦਾ ਜੀਵਨ ਸਹਿਕ ਜੀਵਨ ਹੁੰਦਾ ਹੈ ਅਤੇ ਉਹ ਸਮੂਹ ਵਿੱਚ ਹੀ ਪੈਦਾ ਹੁੰਦਾ ਅਤੇ ਮਰਦਾ ਹੈ । ਜਦੋਂ ਇੱਕ ਬੱਚਾ ਜਨਮ ਲੈਂਦਾ ਹੈ ਉਸ ਸਮੇਂ ਉਸ ਦਾ ਹੱਥ ਸਭ ਤੋਂ ਪਹਿਲਾ ਪਰਿਵਾਰ ਨਾਮਕ ਪ੍ਰਾਥਮਿਕ ਸਮੂਹ ਹੀ ਫੜਦਾ ਹੈ । ਮਨੁੱਖਾਂ ਦੇ ਬੱਚੇ ਸਾਰੇ ਜੀਵਾਂ ਦੇ ਬੱਚਿਆਂ ਵਿੱਚੋਂ ਸਭ ਤੋਂ ਵੱਧ ਸਮੇਂ ਲਈ ਆਪਣੇ ਪਰਿਵਾਰ ਉੱਤੇ ਨਿਰਭਰ ਕਰਦੇ ਹਨ । ਪਰਿਵਾਰ ਆਪਣੇ ਬੱਚੇ ਨੂੰ ਪਾਲਦਾ ਹੈ ਅਤੇ ਹੌਲੀ-ਹੌਲੀ ਵੱਡਾ ਕਰਦਾ ਹੈ ਜਿਸ ਕਾਰਨ ਉਸ ਨੂੰ ਆਪਣੇ ਪਰਿਵਾਰ ਨਾਲ ਸਭ ਤੋਂ ਵੱਧ ਪਿਆਰ ਅਤੇ ਲਗਾਵ ਹੁੰਦਾ ਹੈ । ਪਰਿਵਾਰ ਹੀ ਬੱਚੇ ਦਾ ਸਮਾਜੀਕਰਨ ਕਰਦਾ ਹੈ, ਉਸਨੂੰ ਸਮਾਜ ਵਿੱਚ ਰਹਿਣ ਦੇ ਤਰੀਕੇ ਸਿਖਾਉਂਦਾ ਹੈ, ਉਸ ਦੀ ਸਿੱਖਿਆ ਦਾ ਪ੍ਰਬੰਧ ਕਰਦਾ ਹੈ ਤਾਂਕਿ ਉਹ ਅੱਗੇ ਚੱਲ ਕੇ ਸਮਾਜ ਦਾ ਚੰਗਾ ਨਾਗਰਿਕ ਬਣ ਸਕੇ । ਇਸ ਤਰ੍ਹਾਂ ਪਰਿਵਾਰ ਨਾਮਕ ਸਮੂਹ ਵਿਅਕਤੀ ਨੂੰ ਸਮੂਹਿਕ ਜੀਵਨ ਦਾ ਪਹਿਲਾ ਪਾਠ ਪੜ੍ਹਾਉਂਦੇ ਹਨ ।

ਪਰਿਵਾਰ ਤੋਂ ਬਾਅਦ ਬੱਚਾ ਜਿਹੜੇ ਸਮੂਹ ਨਾਲ ਘੁਲਦਾ-ਮਿਲਦਾ ਹੈ ਉਹ ਹਨ ਗੁਆਂਢ ਅਤੇ ਖੇਡ ਸਮੂਹ । ਛੋਟੇ ਜਿਹੇ ਬੱਚੇ ਨੂੰ ਗੁਆਂਢ ਵਿੱਚ ਲੈ ਕੇ ਜਾਇਆ ਜਾਂਦਾ ਹੈ ਜਿੱਥੇ ਪਰਿਵਾਰ ਤੋਂ ਇਲਾਵਾ ਹੋਰ ਲੋਕ ਬੱਚੇ ਨੂੰ ਪਿਆਰ ਕਰਦੇ ਹਨ । ਬੱਚੇ ਦੇ ਗ਼ਲਤ ਕੰਮ ਕਰਨ ਉੱਤੇ ਉਸ ਨੂੰ ਡਾਂਟਿਆ ਵੀ ਜਾਂਦਾ ਹੈ । ਇਸਦੇ ਨਾਲ-ਨਾਲ ਬੱਚਾ ਮੁਹੱਲੇ ਦੇ ਹੋਰ ਬੱਚਿਆਂ ਨਾਲ ਮਿਲ ਕੇ ਖੇਡ ਸਮੂਹ ਦਾ ਨਿਰਮਾਣ ਕਰਦਾ ਹੈ ਅਤੇ ਨਵੇਂ-ਨਵੇਂ ਨਿਯਮ ਸਿੱਖਦਾ ਹੈ । ਖੇਡ ਸਮੂਹ ਵਿੱਚ ਰਹਿ ਕੇ ਹੀ ਬੱਚੇ ਵਿੱਚ ਨੇਤਾ ਬਣਨ ਦੇ ਗੁਣ ਪਨਪ ਜਾਂਦੇ ਹਨ ਜੋ ਕਿ ਸਮਾਜਿਕ ਜੀਵਨ ਜੀਣ ਲਈ ਬਹੁਤ ਜ਼ਰੂਰੀ ਹੈ । ਇਹ ਦੋਵੇਂ ਸਮੁਹ ਵੀ ਪ੍ਰਾਥਮਿਕ ਸਮੂਹ ਹੁੰਦੇ ਹਨ ।

ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਉਹ ਹੋਰ ਕਈ ਪ੍ਰਕਾਰ ਦੇ ਸਮੂਹਾਂ ਦਾ ਮੈਂਬਰ ਬਣਦਾ ਹੈ ਜਿਨ੍ਹਾਂ ਨੂੰ ਦੂਤੀਆ ਸਮੂਹ ਕਿਹਾ ਜਾਂਦਾ ਹੈ । ਉਹ ਕਿਸੇ ਦਫ਼ਤਰ ਵਿੱਚ ਨੌਕਰੀ ਕਰਦਾ ਹੈ, ਕਿਸੇ ਕਲੱਬ, ਕਿਸੇ ਸੰਸਥਾ ਜਾਂ ਸਭਾ ਦਾ ਮੈਂਬਰ ਬਣਦਾ ਹੈ ਤਾਂਕਿ ਕੁਝ ਉਦੇਸ਼ਾਂ ਦੀ ਪੂਰਤੀ ਕੀਤੀ ਜਾ ਸਕੇ । ਉਹ ਕਿਸੇ ਰਾਜਨੀਤਿਕ ਦਲ, ਟਰੇਡ ਯੂਨੀਅਨ ਜਾਂ ਕਿਸੇ ਹੋਰ ਸਭਾ ਦੀ ਮੈਂਬਰਸ਼ਿਪ ਵੀ ਹਿਣ ਕਰਦਾ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਉਹ ਜੀਵਨ ਦੇ ਹਰੇਕ ਸਮੇਂ ਕਿਸੇ ਨਾ ਕਿਸੇ ਸਮੂਹ ਦਾ ਮੈਂਬਰ ਬਣਿਆ ਰਹਿੰਦਾ ਹੈ । ਉਹ ਆਪਣੀ ਮੌਤ ਤੱਕ ਬਹੁਤ ਸਾਰੇ ਸਮੂਹਾਂ ਦਾ ਮੈਂਬਰ ਬਣਦਾ ਰਹਿੰਦਾ ਹੈ ਅਤੇ ਉਹਨਾਂ ਦੀ ਮੈਂਬਰਸ਼ਿਪ ਛੱਡਦਾ ਰਹਿੰਦਾ ਹੈ ।

ਇਸ ਤਰ੍ਹਾਂ ਉੱਪਰ ਲਿਖੀ ਵਿਆਖਿਆ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਮਨੁੱਖੀ ਜੀਵਨ ਦਾ ਕੋਈ ਅਜਿਹਾ ਪੱਖ ਨਹੀਂ ਹੈ ਜਦੋਂ ਉਹ ਕਿਸੇ ਨਾ ਕਿਸੇ ਸਮੂਹ ਦਾ ਮੈਂਬਰ ਨਹੀਂ ਹੁੰਦਾ । ਇਸ ਤਰ੍ਹਾਂ ਮਨੁੱਖੀ ਜੀਵਨ ਸਮੂਹਿਕ ਜੀਵਨ ਹੁੰਦਾ ਹੈ ਅਤੇ ਸਮੂਹਾਂ ਤੋਂ ਬਿਨਾਂ ਉਸਦੇ ਜੀਵਨ ਦਾ ਕੋਈ ਅਸਤਿੱਤਵ ਹੀ ਨਹੀਂ ਹੈ ।

PSEB 11th Class Environmental Education Notes Chapter 13 ਊਰਜਾ ਦੇ ਗੈਰ ਰਵਾਇਤੀ ਸੋਤ

This PSEB 11th Class Environmental Education Notes Chapter 13 ਊਰਜਾ ਦੇ ਗੈਰ ਰਵਾਇਤੀ ਸੋਤ will help you in revision during exams.

PSEB 11th Class Environmental Education Notes Chapter 13 ਊਰਜਾ ਦੇ ਗੈਰ ਰਵਾਇਤੀ ਸੋਤ

→ ਦੁਬਾਰਾ ਪੈਦਾ ਕੀਤੇ ਜਾ ਸਕਦੇ ਊਰਜਾ ਸ੍ਰੋਤਾਂ ਨੂੰ ਊਰਜਾ ਦੇ ਗੈਰ-ਰਵਾਇਤੀ ਸ੍ਰੋਤ ਕਿਹਾ ਜਾਂਦਾ ਹੈ। ਇਹ ਸੋਤ ਉਰਜਾ ਦੇ ਹਮੇਸ਼ਾ ਬਣੇ ਰਹਿਣ ਵਾਲੇ ਭੰਡਾਰ ਹਨ। ਇਸ ਲਈ ਲਗਾਤਾਰ ਵਰਤੋਂ ਦੇ ਬਾਅਦ ਵੀ ਇਹ ਕਦੇ ਵੀ ਖ਼ਤਮ ਨਹੀਂ ਹੋਣਗੇ ਕਿਉਂਕਿ ਕੁਦਰਤ ਇਨ੍ਹਾਂ ਦਾ ਮੁੜ ਨਿਰਮਾਣ ਕਰ ਲੈਂਦੀ ਹੈ।

→ ਇਨ੍ਹਾਂ ਨੂੰ ਵਿਕਲਪਿਕ ਊਰਜਾ ਸ੍ਰੋਤ ਵੀ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਨੂੰ ਪੁਰਾਣੇ ਰਵਾਇਤੀ ਸੋਤਾਂ ਦੇ ਬਦਲ ਵਜੋਂ ਵਰਤਿਆ ਅਤੇ ਵਿਕਸਿਤ ਕੀਤਾ ਜਾ ਰਿਹਾ ਹੈ।

→ ਸੌਰ ਉਰਜਾ/ਸੂਰਜੀ ਉਰਜਾ, ਪੌਣ ਊਰਜਾ, ਪਣ ਉਰਜਾ, ਤਾਪ ਉਰਜਾ, ਬਾਇਓਗੈਸ ਊਰਜਾ ਅਤੇ ਨਾਭਿਕੀ ਊਰਜਾ, ਊਰਜਾ ਦੇ ਗੈਰ-ਰਵਾਇਤੀ ਸੋਤਾਂ ਦੇ ਉਦਾਹਰਨ ਹਨ ।

→ ਜੀਵਾਂ ਅਤੇ ਸਜੀਵਾਂ ਦੇ ਅਵਸ਼ੇਸ਼ਾਂ ਵਿਚੋਂ ਮਿਲੀ ਊਰਜਾ ਨੂੰ ਜੀਵ ਪੁੰਜ ਊਰਜਾ ਕਹਿੰਦੇ ਹਨ।

→ ਬਾਇਓਮਾਸ (Biomass) ਜਾਂ ਜੀਵ ਪੁੰਜ ਵਿਚ ਤੇਜ਼ੀ ਨਾਲ ਵਿਕਸਿਤ ਹੋਣ ਵਾਲੇ ਪੌਦੇ, ਪਸ਼ੂਆਂ ਦਾ ਗੋਹਾ, ਫ਼ਸਲਾਂ ਦਾ ਬਚਿਆ ਪਦਾਰਥ ਅਤੇ ਕੂੜਾ ਸ਼ਾਮਿਲ ਹੈ।

PSEB 11th Class Environmental Education Notes Chapter 13 ਊਰਜਾ ਦੇ ਗੈਰ ਰਵਾਇਤੀ ਸੋਤ

→ ਬਾਲਣ ਵਾਲੀ ਲੱਕੜੀ (Fire Wood/Fuel wood) ਨੂੰ ਅੰਸ਼ਕ ਤੌਰ ਤੇ ਸਾੜ ਕੇ ਚਾਰਕੋਲ ਵਿਚ ਬਦਲਿਆ ਜਾ ਸਕਦਾ ਹੈ ਅਤੇ ਡੰਗਰਾਂ ਦੇ ਗੋਹੇ ਤੋਂ ਪਾਥੀਆਂ ਬਣਾ ਕੇ ਵਰਤੋਂ ਵਿਚ ਲਿਆਂਦਾ ਜਾਂਦਾ ਹੈ।

→ ਬਾਇਓ-ਗੈਸ ਮੁੱਖ ਰੂਪ ਵਿਚ ਮੀਥੇਨ, ਕਾਰਬਨ ਡਾਈਆਕਸਾਈਡ, ਹਾਈਡੋਜਨ, ਅਤੇ ਹਾਈਡ੍ਰੋਜਨ ਸਲਫਾਈਡ ਆਦਿ ਗੈਸਾਂ ਦਾ ਇਕੱਠ ਹੈ।

→ ਬਾਇਓ-ਗੈਸ ਵਿਚ ਲਗਭਗ 65% ਭਾਗ ਮੀਥੇਨ ਹੁੰਦੀ ਹੈ। ਇਸ ਦੇ ਇਲਾਵਾ ਬਾਇਓ ਗੈਸ ਵਿੱਚ CO2, H2, ਅਤੇ H2S ਵੀ ਹੁੰਦੀਆਂ ਹਨ ।

→ ਗੋਬਰ-ਗੈਸ ਸੰਯੰਤਰ ਦੋ ਤਰ੍ਹਾਂ ਦੇ ਹੁੰਦੇ ਹਨ-ਸਥਿਰ ਗੁੰਬਦ ਵਾਲਾ ਪਲਾਂਟ ਅਤੇ ਤੈਰਦੇ ਡੋਮ ਵਾਲਾ ਬਾਇਓ ਗੈਸ ਪਲਾਂਟ । ਬਾਇਓ-ਗੈਸ ਪਲਾਂਟ ਵਿਚੋਂ ਬਚਿਆ ਹੋਇਆ ਪਦਾਰਥ ਖੇਤਾਂ ਵਿਚ ਖਾਦ ਦਾ ਕੰਮ ਕਰਦਾ ਹੈ। ਇਸ ਪਦਾਰਥ ਨੂੰ ਸਲੱਰੀ (Slurry) ਆਖਦੇ ਹਨ । ਮਿਥੇਨਾਲ ਅਤੇ ਇਥੇਨਾਲ ਆਦਿ ਤਰਲ ਈਂਧਨ ਬਾਇਓਗੈਸ ਤੋਂ ਤਿਆਰ ਕੀਤੇ ਜਾ ਸਕਦੇ ਹਨ।

→ ਯੂਫੋਰਬੀਏਸੀ ਫੈਮਿਲੀ (Euphorbiacea Family) ਦੇ ਜੈਵੂਫਾ (Jatropa) ਨਾਂ ਦੇ ਪੌਦੇ ਤੋਂ ਪ੍ਰਾਪਤ ਹੋਣ ਵਾਲੇ ਤੇਲ ਦੀ ਵਰਤੋਂ ਡੀਜ਼ਲ ਇਜਣਾ ਲਈ ਕੀਤੀ ਜਾ ਸਕਦੀ ਹੈ ।

→ ਪੇਂਡੂ ਭਾਰਤ ਵਿਚ ਬਾਇਓ-ਮਾਸ ਜਾਂ ਜੀਵ ਪੁੰਜ, ਊਰਜਾ ਦਾ ਮੁੱਖ ਸੋਮਾ ਹੈ।

→ ਬਾਇਓਗੈਸ ਦੇ ਬਾਲਣ ‘ਤੇ ਕਾਰਬਨ ਡਾਈਆਕਸਾਈਡ, ਸਲਫਰ ਅਤੇ ਨਾਈਟ੍ਰੋਜਨ ਦੇ, ਆਕਸਾਈਡ ਪੈਦਾ ਹੁੰਦੇ ਹਨ।

→ ਗੋਬਰ-ਗੈਸ ਖਾਣਾ ਬਣਾਉਣ, ਗਲੀ-ਮੁਹੱਲਿਆਂ ਵਿਚ ਰੌਸ਼ਨੀ ਕਰਨ ਆਦਿ ਦੇ ਕੰਮ ਆਉਂਦੀ ਹੈ।

→ ਸੌਰ/ਸੂਰਜੀ ਊਰਜਾ ਧਰਤੀ ‘ਤੇ ਊਰਜਾ ਦਾ ਮੁੱਖ ਸੋਮਾ ਹੈ। ਸੂਰਜ ਤੋਂ ਤਾਪ ਅਤੇ ਰੌਸ਼ਨੀ ਦੇ ਰੂਪ ਵਿਚ ਧਰਤੀ ‘ਤੇ ਅਪਾਰ ਮਾਤਰਾ ਵਿਚ ਊਰਜਾ ਪੁੱਜਦੀ ਹੈ।

→ ਸੌਰ/ਸੂਰਜੀ ਊਰਜਾ ਨੂੰ ਵਰਤੋਂ ਵਿਚ ਲਿਆਉਣ ਲਈ ਵਿਕਸਿਤ ਕੀਤੀਆਂ ਵਿਧੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ-ਤਾਪ ਵਿਧੀ (Heating Method) ਅਤੇ ਫੋਟੋ Fofca feut (Photo Voltaic Method)|

→ ਸੌਰ-ਕੁੱਕਰ ਅਤੇ ਸੌਰ-ਜਲ ਹੀਟਰ ਸੁਰਜੀ ਤਾਪ ਵਿਧੀ ‘ਤੇ ਆਧਾਰਿਤ ਯੰਤਰ ਹਨ।

→ ਸੂਰਜੀ ਉਰਜਾ ਦੀ ਵਰਤੋਂ ਸੂਰਜੀ ਤਾਪ ਬਿਜਲੀ ਘਰਾਂ ਵਿਚ ਬਿਜਲੀ ਦੀ ਪੈਦਾਵਾਰ ਕਰਨ ਦੇ ਲਈ ਕੀਤੀ ਜਾਂਦੀ ਹੈ। ਫੋਟੋਵੋਲਟਿਕ ਸੈੱਲ (Photovoltic Cell), ਸ਼ੁੱਧ ਸਿਲਿਕਾਨ ਅਤੇ ਕੁੱਝ ਮਾਤਰਾ ਵਿਚ ਹੋਰ ਰਸਾਇਣਾਂ ਜਿਵੇਂ-ਗੈਲਿਅਮ ਆਰਸੇਨਾਇਡ ਅਤੇ ਕੈਡਮਿਅਮ ਸਲਫਾਈਡ ਦੇ ਬਣੇ ਹੁੰਦੇ ਹਨ।

→ ਸੂਰਜੀ ਵਿਕਿਰਨਾਂ (Solar Radiations) ਨਾਲ ਫੋਟੋਵੋਲਟਿਕ ਸੈੱਲ ਦੀ ਵਰਤੋਂ ਕਰਕੇ ਸਿੱਧੇ ਤੌਰ ‘ਤੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ।

→ ਬਿਜਲੀ ਸ਼ਕਤੀ ਵਧਾਉਣ ਲਈ ਫੋਟੋਵੋਲਟਿਕ ਸੈੱਲ ਵੱਡੀ ਮਾਤਰਾ ਵਿਚ ਇਕ ਦੂਸਰੇ ਨਾਲ ਲੜੀ ਵਿਚ ਜੋੜ ਕੇ ਸੂਰਜੀ ਪੈਨਲ (Solar Panel) ਬਣਾ ਲਿਆ ਜਾਂਦਾ ਹੈ।

PSEB 11th Class Environmental Education Notes Chapter 13 ਊਰਜਾ ਦੇ ਗੈਰ ਰਵਾਇਤੀ ਸੋਤ

→ ਸੂਰਜੀ ਤਕਨੀਕ ਦੀ ਵਰਤੋਂ ਉਪਹਿ, ਬਿਜਲਈ ਘੜੀਆਂ, ਕੈਲਕੂਲੇਟਰ, ਸੂਰਜੀ ਲਾਲਟੇਨ, ਸਟਰੀਟ ਲਾਇਟਸ ਅਤੇ ਪਾਣੀ ਦੇ ਪੰਪਾਂ ਲਈ ਕੀਤੀ ਜਾਂਦੀ ਹੈ।

→ ਸੂਰਜੀ ਊਰਜਾ ਦੁਬਾਰਾ ਪੈਦਾ ਕੀਤਾ ਜਾ ਸਕਣ ਵਾਲਾ ਸੋਮਾ ਹੈ ਅਤੇ ਹਰ ਥਾਂ ਮਿਲਦਾ ਹੈ। ਇਹ ਪ੍ਰਦੂਸ਼ਣ ਰਹਿਤ ਊਰਜਾ ਦਾ ਸੋਮਾ ਹੈ।

→ ਸੂਰਜੀ ਉਰਜਾ ਦੀ ਮਾਤਰਾ ਮੌਸਮ ਅਤੇ ਭੂਗੋਲਿਕ ਸਥਿਤੀਆਂ ‘ਤੇ ਨਿਰਭਰ ਕਰਦੀ ਹੈ।

→ ਚਲਦੀ ਹੋਈ ਹਵਾ ਤੋਂ ਮਿਲਣ ਵਾਲੀ ਉਰਜਾ ਨੂੰ ਪੌਣ ਊਰਜਾ (Wind Energy) ਕਹਿੰਦੇ ਹਨ। ਇਸ ਨੂੰ ਪਵਨ ਚੱਕੀਆਂ ਦੀ ਮੱਦਦ ਨਾਲ ਹਾਸਿਲ ਕੀਤਾ ਜਾ ਸਕਦਾ ਹੈ।

→ ਪਵਨ ਚੱਕੀ (Wind Mill) ਤੋਂ ਪੈਦਾ ਹੋਈ ਉਰਜਾ ਦੀ ਵਰਤੋਂ ਪਾਣੀ ਨੂੰ ਪੰਪ ਕਰਨ ਅਤੇ ਅਨਾਜ ਪੀਸਣ ਲਈ ਕੀਤੀ ਜਾਂਦੀ ਹੈ।

→ ਬਿਜਲੀ ਪੈਦਾ ਕਰਨ ਵਾਲੀਆਂ ਪੌਣ ਮਸ਼ੀਨਾਂ ਪੌਣ ਟਰਬਾਇਨਾਂ ਕਹਾਉਂਦੀਆਂ ਹਨ। ਬਿਜਲੀ ਉਤਪਾਦਨ ਦੀ ਸਮਰੱਥਾ ਵਧਾਉਣ ਲਈ ਵੱਡੀ ਸੰਖਿਆ ਵਿਚ ਪੌਣ ਟਰਬਾਇਨਾਂ | ਆਪਸ ਵਿਚ ਜੋੜ ਕੇ ਪੌਣ-ਫਾਰਮ ਦਾ ਨਿਰਮਾਣ ਕੀਤਾ ਜਾਂਦਾ ਹੈ।

→ ਪੌਣ ਚੱਕੀ ਜਾਂ ਟਰਬਾਇਨ (Wind Mill or Turbine) ਚਲਾਉਣ ਲਈ 8.23 | ਮੀ. /ਸੈਕਿੰਡ, ਦੀ ਪੌਣ ਗਤੀ ਨੂੰ ਵਧੀਆ ਮੰਨਿਆ ਜਾਂਦਾ ਹੈ।

→ ਸਮੁੰਦਰੀ ਤਾਪ ਊਰਜਾ ਅਤੇ ਜਵਾਰ ਭਾਟਾ ਉਰਜਾ ਸਮੁੰਦਰੀ ਉਰਜਾ ਦੇ ਦੋ ਮੁੱਖ ਰੂਪ ਹਨ ਜਿਨ੍ਹਾਂ ਦੀ ਵਰਤੋਂ ਬਿਜਲੀ ਉਤਪਾਦਨ ਲਈ ਕੀਤੀ ਜਾਂਦੀ ਹੈ।

→ ਸਾਗਰੀ ਊਰਜਾ (Ocean Energy) ਹਾਸਿਲ ਕਰਨ ਲਈ ਸਮੁੰਦਰੀ ਸੜਾ ਅਤੇ ਤਲ ਦੇ ਪਾਣੀ ਦੇ ਤਾਪਮਾਨ ਵਿਚ ਲਗਪਗ 24°C ਦਾ ਫ਼ਰਕ ਹੋਣਾ ਚਾਹੀਦਾ ਹੈ।

→ ਸਮੁੰਦਰੀ ਤਲ ਦੀ ਤਾਪ ਊਰਜਾ ਨੂੰ ਬਿਜਲੀ ਵਿਚ ਬਦਲਣ ਲਈ ਸਮੁੰਦਰੀ ਤਾਪ ਉਰਜਾ ਰੁਪਾਂਤਰਣ (OTEC) ਪਲਾਂਟ ਦੀ ਵਰਤੋਂ ਕੀਤੀ ਜਾਂਦੀ ਹੈ।

→ ਸਮੁੰਦਰੀ ਪਾਣੀ ਵਿਚ ਉੱਠਣ ਵਾਲੇ ਜਵਾਰਭਾਟੇ ਤੋਂ ਮਿਲੀ ਊਰਜਾ ਨੂੰ ਜਵਾਰਭਾਟਾ ਊਰਜਾ ਕਹਿੰਦੇ ਹਨ।

→ ਭਾਰਤ ਵਿਚ ਕੱਛ ਦੀ ਖਾੜੀ, ਸੁੰਦਰਵਣ ਅਤੇ ਖਮਭਾਤ ਦੀ ਖਾੜੀ ਜਵਾਰਭਾਟਾ ਉਰਜਾ ਹਾਸਿਲ ਕਰਨ ਦੇ ਵਧੀਆ ਸਥਾਨ ਹਨ।

→ ਉੱਚਾਈ ਤੋਂ ਡਿੱਗਦੇ ਅਤੇ ਵੱਗਦੇ ਪਾਣੀ ਤੋਂ ਮਿਲੀ ਉਰਜਾਂ ਨੂੰ ਜਲ-ਊਰਜਾ/ਪਣ ਉਰਜਾ ਕਿਹਾ ਜਾਂਦਾ ਹੈ। ਇਸਨੂੰ ਹਾਸਿਲ ਕਰਨ ਲਈ ਵੱਡੀਆਂ-ਵੱਡੀਆਂ ਨਦੀਆਂ ‘ਤੇ ਬੰਨ੍ਹ ਬਣਾਏ ਜਾਂਦੇ ਹਨ।

→ ਨਾਰਵੇ, ਕਾਂਗੋ, ਬਾਜ਼ੀਲ, ਕੈਨੇਡਾ, ਸਵਿਟਜ਼ਰਲੈਂਡ ਅਤੇ ਆਸਟਰੀਆ ਵਰਗੇ ਦੇਸ਼ਾਂ ਵਿਚ ਕੁੱਲ ਬਿਜਲੀ ਦਾ ਜ਼ਿਆਦਾ ਹਿੱਸਾ ਪਾਣੀ ਊਰਜਾ ਤੋਂ ਪੈਦਾ ਕੀਤਾ ਜਾਂਦਾ ਹੈ।

→ ਭਾਰਤ ਵਿਚ ਮੁੱਖ ਹਾਈਡਰੋ ਇਲੈੱਕਟੀਸਿਟੀ ਪਾਵਰ (Hydro Electricity Power) ਪਰਿਯੋਜਨਾਵਾਂ-ਭਾਖੜਾ-ਨੰਗਲ ਯੋਜਨਾ, ਟਿਹਰੀ ਯੋਜਨਾ, ਦਮੋਦਰ ਘਾਟੀ ਪਰਿਯੋਜਨਾ, ਹੀਰਾਕੁਡ ‘ਪਰਿਯੋਜਨਾ, ਨਾਗਾਰਜੁਨ ਯੋਜਨਾ ਅਤੇ ਨਾਪਥਾ ਝਾਕੜੀ ਪਰਿਯੋਜਨਾ ਆਦਿ ਹਨ।

→ ਬੰਨ੍ਹਾਂ ਦੇ ਬੰਨ੍ਹਣ ਨਾਲ ਹੜ੍ਹਾਂ ‘ਤੇ ਰੋਕ ਲੱਗਦੀ ਹੈ ਅਤੇ ਖੇਤੀ, ਮੱਛੀ ਪਾਲਣ, ਪੀਣ ਦੇ ਪਾਣੀ ਅਤੇ ਮੁੜ-ਸੰਰਚਨਾਤਮਕ ਉਦੇਸ਼ਾਂ ਲਈ ਹੋਰ ਸੌਖ ਹੋ ਜਾਂਦੀ ਹੈ। ਚੱਟਾਨਾਂ ਵਿਚ ਮੌਜੂਦ ਤਾਪ ਊਰਜਾ ਨੂੰ ਭੂ-ਤਾਪ ਊਰਜਾ (Geothermal Energy) ਕਹਿੰਦੇ ਹਨ ।

→ ਸਥਾਨਿਕ ਲੋਕ ਭੂ-ਤਾਪ ਉਰਜਾ ਦੀ ਵਰਤੋਂ ਜਗਾ ਨੂੰ ਗਰਮ ਰੱਖਣ, ਮੁਰਗੀ ਪਾਲਣ, ਮਸ਼ਰੂਮ ਦੀ ਖੇਤੀ ਕਰਨ, ਖਾਣਾ ਬਣਾਉਣ ਅਤੇ ਭੋਜਨ ਦੀ ਪ੍ਰਕਿਰਿਆ
ਵਿਚ ਕਰਦੇ ਹਨ।

PSEB 11th Class Environmental Education Notes Chapter 13 ਊਰਜਾ ਦੇ ਗੈਰ ਰਵਾਇਤੀ ਸੋਤ

→ ਭੂ-ਤਾਪ ਊਰਜਾ (Geothermal Energy) ਵਿਸ਼ਵ ਦੁਆਰਾ ਵਰਤੀ ਜਾਣ ਵਾਲੀ ਕੁੱਲ ਊਰਜਾ ਦਾ 1.6% ਹੈ। ਭ-ਤਾਪ ਉਰਜਾ ਦੀ ਵਰਤੋਂ ਵਿਚ ਇਟਲੀ, ਆਇਰਲੈਂਡ, ਮੈਕਸੀਕੋ, ਜਾਪਾਨ, ਇੰਡੋਨੇਸ਼ੀਆ, ਫਿਲੀਪੀਂਸ ਅਤੇ ਅਮਰੀਕਾ ਸਭ ਤੋਂ ਅੱਗੇ ਹਨ।

→ ਭਾਰਤ ਵਿਚ -ਤਾਪ ਪਰਿਯੋਜਨਾ ਹਿਮਾਚਲ ਦੇ ਮਨੀਕਰਨ ਅਤੇ ਜੰਮੂ-ਕਸ਼ਮੀਰ ਖੇਤਰ ਦੇ ਲਦਾਖ ਦੀ ਪੂਗਾ ਵੈਲੀ ਵਿਚ ਸਥਾਪਿਤ ਕੀਤੀਆਂ ਗਈਆਂ ਹਨ।

→ ਭੂ-ਤਾਪ ਊਰਜਾ ਦੇ ਭੰਡਾਰ ਵਾਯੂ ਵਿਚ ਅਮੋਨੀਆ, ਹਾਈਡੋਜਨ ਸਲਫਾਈਡ ਅਤੇ ਰੇਡੀਓਧਰਮੀ ਤੱਤ ਪ੍ਰਦੂਸ਼ਕ ਦੇ ਰੂਪ ਵਿਚ ਛੱਡਦੇ ਹਨ।

→ ਨਿਊਕਲੀਅਰ ਵਿਖੰਡਨ (Nuclear Fission) ਅਤੇ ਨਿਊਕਲੀਅਰ ਸੰਲਗਣ (Nuclear Fusion) ਦੇ ਦੌਰਾਨ ਨਿਕਲਣ ਵਾਲੀ ਉਰਜਾ ਨੂੰ ਨਿਊਕਲੀਅਰ ਊਰਜਾ ਕਹਿੰਦੇ ਹਨ ।

→ ਨਿਊਕਲੀਅਰ ਵਿਖੰਡਨ ਵਿਚ ਇਕ ਭਾਰੀ ਪ੍ਰਮਾਣੂ ਦੋ ਛੋਟੇ ਪ੍ਰਮਾਣੂਆਂ ਵਿਚ ਵੰਡਿਆ ਜਾਂਦਾ ਹੈ।

→ ਦੋ ਘੱਟ ਭਾਰ ਵਾਲੇ ਪ੍ਰਮਾਣੂ ਨਾਭਿਕਾਂ ਦੇ ਆਪਸ ਵਿਚ ਮਿਲ ਕੇ ਭਾਰੀ ਪ੍ਰਮਾਣੂ ਬਣਾਉਣ ਨੂੰ ਨਿਊਕਲੀਅਰ ਸੰਲਗਣ ਜਾਂ ਨਿਊਕਲੀ ਸੰਯੋਜਨ ਕਹਿੰਦੇ ਹਨ ।

→ ਨਿਊਕਲੀਅਰ ਵਿਖੰਡਨ ਰਿਐਕਟਰ (Nuclear Fission Reactor) ਵਿਚ ਲੜੀਵਾਰ ਵਿਖੰਡਨ ਅਭਿਕਿਰਿਆ ਨੂੰ ਸੀਮਿਤ ਪਰਿਸਥਿਤੀਆਂ ਵਿਚ ਕੀਤਾ ਜਾਂਦਾ ਹੈ।

→ ਨਿਉਕਲੀਅਰ ਰਿਐਕਟਰ ਵਿਚੋਂ ਨਿਉਕਲੀਅਰ ਅਭਿਕਿਰਿਆਵਾਂ ਦੌਰਾਨ ਨਿਕਲਣ ਵਾਲੇ ਨਿਊਵਾਨਾਂ ਨੂੰ ਅਵਸ਼ੋਸ਼ਿਤ ਕਰਨ ਦੇ ਵਾਸਤੇ ਮਿਸ਼ਰਿਤ ਧਾਤੂਆਂ ਤੋਂ ਬਣੀਆ ਨਿਯੰਤਰਨ ਛੜਾਂ (Control Rods) ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ ਦੇ ਮੁੱਖ ਪਰਮਾਣੂ ਸ਼ਕਤੀ ਕੇਂਦਰ (Major Nuclear Power Plants of India)-

  1. ਤਾਰਾਪੁਰ ਐਟਮੀ-ਪ੍ਰਮਾਣੂ ਸ਼ਕਤੀ ਪਲਾਂਟ ਮਹਾਂਰਾਸ਼ਟਰ)
  2. ਰਾਜਸਥਾਨ, ਪ੍ਰਮਾਣੂ ਸ਼ਕਤੀ ਪਲਾਂਟ
  3. ਨਰੋਰਾ ਪ੍ਰਮਾਣੂ ਸ਼ਕਤੀ ਪਲਾਂਟ (ਉੱਤਰ ਪ੍ਰਦੇਸ਼)
  4. ਚਿੱਨ ਪ੍ਰਮਾਣੂ ਸ਼ਕਤੀ ਪਲਾਂਟ (ਤਾਮਿਲਨਾਡੂ)

→ ਯੂਰੇਨੀਅਮ ਦੀ ਕੱਚੀ ਧਾਤੂ ਝਾਰਖੰਡ, ਆਂਧਰਾ ਪ੍ਰਦੇਸ਼, ਰਾਜਸਥਾਨ ਅਤੇ ਹਿਮਾਲਈ ਖੇਤਰਾਂ ਵਿਚ ਪਾਈ ਜਾਂਦੀ ਹੈ।

→ ਕੱਚੀਆਂ ਧਾਤੂਆਂ ਤੋਂ ਯੂਰੇਨੀਅਮ ਬਾਲਣ ਆਂਧਰਾ ਪ੍ਰਦੇਸ਼ ਦੇ ਨਿਊਕਲੀਅਰ ਬਾਲਣ ਕੰਪਲੈਕਸ ਵਿਚ ਤਿਆਰ ਕੀਤਾ ਜਾਂਦਾ ਹੈ ।

→ ਨਿਊਕਲੀਅਰ ਰਿਐਕਟਰ ਨੂੰ ਠੰਡਾ ਰੱਖਣ ਲਈ ਵਰਤੋਂ ਵਿਚ ਲਿਆਂਦੇ ਜਾਣ ਵਾਲੇ ਭਾਰੀ ਪਾਣੀ (Heavy Water) ਦਾ ਉਤਪਾਦਨ ਹੈਵੀ ਵਾਟਰ ਪਲਾਂਟ ਕੋਟਾ (ਰਾਜਸਥਾਨ), ਬੜੌਦਾ (ਗੁਜਰਾਤ), ਤੂਤੀਕੋਰਨ (ਤਾਮਿਲਨਾਡੂ), ਬਾਲ ਮਹਾਂਰਾਸ਼ਟਰ) ਅਤੇ ਤਲਛੇਰ (ਉੜੀਸਾ) ਵਿਚ ਹੁੰਦਾ ਹੈ।

→ ਨਿਊਕਲੀਅਰ ਦੁਰਘਟਨਾਵਾਂ ਦੇ ਨਤੀਜੇ ਕਾਫ਼ੀ ਗੰਭੀਰ ਹੁੰਦੇ ਹਨ । ਜਿਸ ਕਾਰਨ ਵੰਸ਼ਾਨੂਗਤ ਬਿਮਾਰੀਆਂ ਅਤੇ ਜੀਨ ਸੰਬੰਧੀ ਅਨਿਯਮਿਤਤਾਵਾਂ ਪੈਦਾ ਹੁੰਦੀਆਂ ਹਨ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

Punjab State Board PSEB 11th Class Sociology Book Solutions Chapter 3 ਸਮਾਜ, ਸਮੂਦਾਇ ਅਤੇ ਸਭਾ Textbook Exercise Questions and Answers.

PSEB Solutions for Class 11 Sociology Chapter 3 ਸਮਾਜ, ਸਮੂਦਾਇ ਅਤੇ ਸਭਾ

Sociology Guide for Class 11 PSEB ਸਮਾਜ, ਸਮੂਦਾਇ ਅਤੇ ਸਭਾ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਦਾ ਅਰਥ ਦੱਸੋ ।
ਉੱਤਰ-
ਮੈਕਾਈਵਰ ਦੇ ਅਨੁਸਾਰ, “ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ ।”

ਪ੍ਰਸ਼ਨ 2.
‘ਸੋਸਾਇਟੀ ਅਤੇ “ਕਮਿਊਨਿਟੀ ਸ਼ਬਦ ਕਿਨ੍ਹਾਂ ਸ਼ਬਦਾਂ ਤੋਂ ਮਿਲ ਕੇ ਬਣੇ ਹਨ ?
ਉੱਤਰ-
ਸਮਾਜ (Society) ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ‘Socius’ ਤੋਂ ਨਿਕਲਿਆ ਹੈ ਜਿਸਦਾ ਅਰਥ ਹੈ ਸਾਥ ਜਾਂ ਦੋਸਤੀ । ਸਮੁਦਾਇ (Community) ਵੀ ਲਾਤੀਨੀ ਭਾਸ਼ਾ ਦੇ ਸ਼ਬਦ ‘Communitas’ ਤੋਂ ਨਿਕਲਿਆ ਹੈ ਜਿਸਦਾ ਅਰਥ ਹੈ ਸਾਰਿਆਂ ਦਾ ਸਾਂਝਾ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 3.
“ਮਨੁੱਖ ਇਕ ਸਮਾਜਿਕ ਪ੍ਰਾਣੀ ਹੈ” ਕਿਸ ਨੇ ਕਿਹਾ ?
ਉੱਤਰ-
ਇਹ ਸ਼ਬਦ ਅਰਸਤੂ (Aristotle) ਦੇ ਹਨ ।

ਪ੍ਰਸ਼ਨ 4.
ਸਾਧਾਰਨ ਸੰਯੁਕਤ ਸਮਾਜ, ਸੰਯੁਕਤ ਸਮਾਜ, ਦੋਹਰਾ ਸੰਯੁਕਤ ਸਮਾਜ ਅਤੇ ਤੀਹਰਾ ਸੰਯੁਕਤ ਸਮਾਜ ਦਾ ਵਰਗੀਕਰਨ ਕਿਸਨੇ ਦਿੱਤਾ .?
ਉੱਤਰ-
ਇਹ ਵਰਗੀਕਰਨ ਹਰਬਰਟ ਸਪੈਂਸਰ (Herbert Spencer) ਨੇ ਦਿੱਤਾ ਸੀ ।

ਪ੍ਰਸ਼ਨ 5.
ਸਭਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਕੁੱਝ ਲੋਕ ਕਿਸੇ ਵਿਸ਼ੇਸ਼ ਮੰਤਵ ਦੇ ਲਈ ਆਪਸ ਵਿਚ ਸਹਿਯੋਗ ਸੰਗਠਨ ਬਣਾਉਂਦੇ ਹਨ ਤਾਂ ਇਸ ਸੰਗਠਿਤ ਸੰਗਠਨ ਨੂੰ ਸਭਾ ਕਹਿੰਦੇ ਹਨ ।

ਪ੍ਰਸ਼ਨ 6.
ਖੁੱਲ੍ਹਾ ਸਮਾਜ ਕਿਸਨੂੰ ਕਹਿੰਦੇ ਹਨ ?
ਉੱਤਰ-
ਜਿਸ ਸਮਾਜ ਵਿਚ ਵਿਅਕਤੀਆਂ ਨੂੰ ਅਲੱਗ-ਅਲੱਗ ਵਰਗਾਂ ਵਿਚ ਆਣ-ਜਾਣ ਦੀ ਖੁੱਲ੍ਹ ਹੁੰਦੀ ਹੈ ਉਸਨੂੰ ਖੁੱਲ੍ਹਾ ਸਮਾਜ ਕਹਿੰਦੇ ਹਨ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਸਮਾਜ ਲੋਕਾਂ ਦਾ ਸਮੂਹ ਹੁੰਦਾ ਹੈ ਜਿਨ੍ਹਾਂ ਵਿਚ ਆਪਸੀ ਸੰਬੰਧ ਹੁੰਦੇ ਹਨ ।
  2. ਸਮਾਜ ਹਮੇਸ਼ਾ ਸਮਾਨਤਾਵਾਂ ਅਤੇ ਅੰਤਰਾਂ ਉੱਤੇ ਨਿਰਭਰ ਕਰਦਾ ਹੈ ।
  3. ਸਮਾਜ ਸਹਿਯੋਗ ਅਤੇ ਸੰਘਰਸ਼ ਉੱਤੇ ਆਧਾਰਿਤ ਹੁੰਦਾ ਹੈ ।

ਪ੍ਰਸ਼ਨ 2.
ਸਮਾਜ ਦੀਆਂ ਕਿਸਮਾਂ ਦਾ ਵਰਣਨ ਕਰੋ ।
ਉੱਤਰ-
ਸਾਰੇ ਸੰਸਾਰ ਵਿਚ ਬਹੁਤ ਸਾਰੇ ਸਮਾਜ ਮਿਲ ਜਾਂਦੇ ਹਨ ਜਿਵੇਂ ਕਿ ਕਬਾਇਲੀ ਸਮਾਜ, ਪੇਂਡੂ ਸਮਾਜ, ਉਦਯੋਗਿਕ ਸਮਾਜ, ਉੱਤਰ ਉਦਯੋਗਿਕ ਸਮਾਜ ਆਦਿ | ਪਰ ਅਲੱਗ-ਅਲੱਗ ਵਿਦਵਾਨਾਂ ਨੇ ਸਮਾਜਾਂ ਦੇ ਪ੍ਰਕਾਰ ਅਲੱਗਅਲੱਗ ਆਧਾਰਾਂ ਉੱਤੇ ਵੰਡੇ ਹਨ ਜਿਵੇਂ ਕਿ ਕਾਮਤੇ (ਬੌਧਿਕ ਵਿਕਾਸ), ਸਪੈਂਸਰ ਸੰਰਚਨਾਤਮਕ ਜਟਿਲਤਾ), ਮਾਰਗਨ (ਸਮਾਜਿਕ ਵਿਕਾਸ), ਟੋਨੀਜ਼ (ਸਮਾਜਿਕ ਸੰਬੰਧਾਂ ਦੇ ਪ੍ਰਕਾਰ), ਦੁਰਖੀਮ (ਏਕਤਾ ਦੇ ਪ੍ਰਕਾਰ) ਆਦਿ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 3.
ਸਮੁਦਾਇ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਕੁੱਝ ਵਿਅਕਤੀ ਇਕ ਸਮੂਹ ਵਿਚ ਇਕ ਵਿਸ਼ੇਸ਼ ਇਲਾਕੇ ਵਿਚ ਸੰਗਠਿਤ ਰੂਪ ਨਾਲ ਰਹਿੰਦੇ ਹਨ ਅਤੇ ਉਹ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਨਹੀਂ ਬਲਕਿ ਆਪਣਾ ਜੀਵਨ ਹੀ ਉੱਥੇ ਬਿਤਾਉਂਦੇ ਹਨ ਤਾਂ ਉਸਨੂੰ ਅਸੀਂ ਸਮੁਦਾਇ ਕਹਿੰਦੇ ਹਾਂ । ਇਹ ਇਕ ਮੂਰਤ ਸੰਕਲਪ ਹੈ ਜਿਸਦੇ ਮੈਂਬਰਾਂ ਵਿਚਕਾਰ ਅਸੀਂ ਭਾਵਨਾ ਹੁੰਦੀ ਹੈ ।

ਪ੍ਰਸ਼ਨ 4.
ਸਮਾਜ ਕਿਸ ਤਰ੍ਹਾਂ ਸਮੁਦਾਇ ਤੋਂ ਭਿੰਨ ਹੈ ? ਦੋ ਅੰਤਰ ਦੱਸੋ ।
ਉੱਤਰ-

  1. ਸਮਾਜ ਦਾ ਕੋਈ ਭੂਗੋਲਿਕ ਖੇਤਰ ਨਹੀਂ ਹੁੰਦਾ ਪਰ ਸਮੁਦਾਇ ਦਾ ਇਕ ਨਿਸ਼ਚਿਤ ਭੂਗੋਲਿਕ ਖੇਤਰ ਹੁੰਦਾ ਹੈ ।
  2. ਸਮਾਜ ਵਿਚ ਸਹਿਯੋਗ ਅਤੇ ਸੰਘਰਸ਼ ਦੋਵੇਂ ਹੁੰਦੇ ਹਨ ਪਰ ਸਮੁਦਾਇ ਵਿਚ ਸਹਿਯੋਗ ਹੀ ਹੁੰਦਾ ਹੈ ।

ਪ੍ਰਸ਼ਨ 5.
ਸਭਾ ਨੂੰ ਪਰਿਭਾਸ਼ਿਤ ਕਰੋ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਦੀ ਚਰਚਾ ਕਰੋ ।
ਉੱਤਰ-
ਬੋਗਾਰਡਸ ਦੇ ਅਨੁਸਾਰ, “ਸਭਾ ਆਮ ਤੌਰ ਉੱਤੇ ਕੁਝ ਉਦੇਸ਼ਾਂ ਦੀ ਪ੍ਰਾਪਤੀ ਦੇ ਲਈ ਵਿਅਕਤੀਆਂ ਦਾ ਮਿਲ ਕੇ ਕੰਮ ਕਰਨਾ ਹੈ ।” ਇਸ ਦੀਆਂ ਕੁੱਝ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਵੇਂ ਕਿ ਇਸਦੀ ਵਿਚਾਰ ਪੂਰਵਕ ਸਥਾਪਨਾ ਹੁੰਦੀ ਹੈ, ਇਸ ਦਾ ਨਿਸ਼ਚਿਤ ਉਦੇਸ਼ ਹੁੰਦਾ ਹੈ, ਇਹਨਾਂ ਦਾ ਜਨਮ ਅਤੇ ਵਿਨਾਸ਼ ਹੁੰਦਾ ਰਹਿੰਦਾ ਹੈ, ਇਸਦੀ ਮੈਂਬਰਸ਼ਿਪ ਇੱਛਾ ਉੱਤੇ ਆਧਾਰਿਤ ਹੁੰਦੀ ਹੈ ਆਦਿ ।

ਪ੍ਰਸ਼ਨ 6.
ਸਮੁਦਾਇ ਅਤੇ ਸਭਾ ਵਿਚਕਾਰ ਦੋ ਅੰਤਰ ਦੱਸੋ ।
ਉੱਤਰ-

  1. ਸਮੁਦਾਇ ਕਿਸੇ ਨਿਸ਼ਚਿਤ ਉਦੇਸ਼ ਲਈ ਨਹੀਂ ਬਣਾਇਆ ਜਾਂਦਾ ਪਰ ਸਭਾ ਇਕ ਨਿਸਚਿਤ ਉਦੇਸ਼ ਲਈ ਨਿਰਮਿਤ ਹੁੰਦੀ ਹੈ ।
  2. ਸਮੁਦਾਇ ਦੀ ਮੈਂਬਰਸ਼ਿਪ ਇੱਛੁਕ ਨਹੀਂ ਹੁੰਦੀ ਪਰ ਸਭਾ ਦੀ ਮੈਂਬਰਸ਼ਿਪ ਇੱਛਕ ਹੁੰਦੀ ਹੈ ।
  3. ਸਮੁਦਾਇ ਦਾ ਕੋਈ ਨਿਸਚਿਤ ਸੰਗਠਨ ਨਹੀਂ ਹੁੰਦਾ ਪਰ ਸਭਾ ਦਾ ਇਕ ਨਿਸਚਿਤ ਸੰਗਠਨ ਹੁੰਦਾ ਹੈ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਮਨੁੱਖੀ ਸਮਾਜ ਉੱਤੇ ਇਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਇਸ ਧਰਤੀ ਉੱਤੇ ਮਨੁੱਖ ਅਤੇ ਮਨੁੱਖੀ ਸਮਾਜ ਕੁਦਰਤ ਵਲੋਂ ਬਣਾਈ ਗਈ ਅਨੁਪਮ ਰਚਨਾ ਹੈ । ਮਨੁੱਖੀ ਸਮਾਜ ਦੀਆਂ ਕੁੱਝ ਅਜਿਹੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਹੜੀਆਂ ਇਸ ਨੂੰ ਧਰਤੀ ਦੇ ਹੋਰ ਜੀਵਾਂ ਤੋਂ ਵੱਖ ਕਰਦੀਆਂ . ਹਨ । ਇਹਨਾਂ ਵਿਸ਼ੇਸ਼ਤਾਵਾਂ ਦੇ ਕਾਰਨ ਹੀ ਮਨੁੱਖੀ ਸਮਾਜ ਨੇ ਪ੍ਰਗਤੀ ਕੀਤੀ ਹੈ ਅਤੇ ਇਸ ਦੀ ਆਪਣੀ ਸੰਸਕ੍ਰਿਤੀ ਅਤੇ ਸੱਭਿਅਤਾ ਵਿਕਸਿਤ ਹੋ ਸਕੀ ਹੈ । ਮਨੁੱਖੀ ਸਮਾਜ ਨੇ ਆਪਣੀ ਸੰਸਕ੍ਰਿਤੀ ਵਿਕਸਿਤ ਕਰ ਲਈ ਹੈ ਜੋ ਕਾਫ਼ੀ ਆਧੁਨਿਕ ਪੱਧਰ ਉੱਤੇ ਪਹੁੰਚ ਚੁੱਕੀ ਹੈ ਚਾਹੇ ਇਹ ਹਰੇਕ ਸਮਾਜ ਲਈ ਅਲੱਗ-ਅਲੱਗ ਹੁੰਦੀ ਹੈ । ਮਨੁੱਖੀ ਸਮਾਜ ਦੀਆਂ ਇਕਾਈਆਂ ਅਰਥਾਤ ਮਨੁੱਖ ਅਲੱਗ-ਅਲੱਗ ਹਾਲਾਤਾਂ, ਜ਼ਿੰਮੇਦਾਰੀਆਂ, ਅਧਿਕਾਰਾਂ, ਵੱਖ-ਵੱਖ ਸੰਬੰਧਾਂ ਪ੍ਰਤੀ ਜਾਗਰੂਕ ਵੀ ਹੁੰਦੇ ਹਨ । ਮਨੁੱਖੀ ਸਮਾਜ ਹਮੇਸ਼ਾ ਪਰਿਵਰਤਨਸ਼ੀਲ ਹੁੰਦਾ ਹੈ ਅਤੇ ਇਸ ਵਿਚ ਸਮੇਂ ਦੇ ਨਾਲ-ਨਾਲ ਪਰਿਵਰਤਨ ਆਉਂਦੇ ਰਹਿੰਦੇ ਹਨ ।

ਪ੍ਰਸ਼ਨ 2.
ਅਗਸਤੇ ਕਾਮਤੇ ਦੁਆਰਾ ਪ੍ਰਸਤੁਤ ਮਾਨਵ ਸਮਾਜ ਦੇ ਤਿੰਨ ਪੜਾਵਾਂ ਬਾਰੇ ਦੱਸੋ ।
ਉੱਤਰ-
ਅਗਸਤੇ ਕਾਮਤੇ ਨੇ ਮਨੁੱਖੀ ਸਮਾਜ ਦੇ ਉਦਵਿਕਾਸ ਦੇ ਤਿੰਨ ਪੜਾਵ ਦਿੱਤੇ ਹਨ ਅਤੇ ਉਹ ਹਨ-

  1. ਅਧਿਆਤਮਿਕ ਪੜਾਅ (Theological Stage)
  2. ਅਧਿਭੌਤਿਕ ਪੜਾਅ (Metaphysical Stage)
  3. ਸਕਾਰਾਤਮਕ ਪੜਾਅ (Positive Stage) ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 3.
ਸਮੁਦਾਇ ਦੇ ਪ੍ਰਮੁੱਖ ਆਧਾਰ ਕਿਹੜੇ ਹਨ ?
ਉੱਤਰ-

  1. ਸਮੁਦਾਇ ਦਾ ਜਨਮ ਆਪਣੇ ਆਪ ਹੀ ਹੋ ਜਾਂਦਾ ਹੈ ।
  2. ਹਰੇਕ ਸਮੁਦਾਇ ਦਾ ਇਕ ਵਿਸ਼ੇਸ਼ ਨਾਮ ਹੁੰਦਾ ਹੈ ।
  3. ਹਰੇਕ ਸਮੁਦਾਇ ਦਾ ਆਪਣਾ ਭੂਗੋਲਿਕ ਖੇਤਰ ਹੁੰਦਾ ਹੈ ਜਿਸ ਵਿਚ ਵਿਅਕਤੀ ਰਹਿੰਦਾ ਹੈ ।
  4. ਅੱਜ-ਕੱਲ੍ਹ ਦੇ ਸਮੁਦਾਇ ਦਾ ਇਕ ਵਿਸ਼ੇਸ਼ ਆਧਾਰ ਹੈ ਕਿ ਇਹ ਆਪਣੇ ਆਪ ਵਿਚ ਆਤਮ ਨਿਰਭਰ ਹੁੰਦਾ ਹੈ ।
  5. ਹਰੇਕ ਸਮੁਦਾਇ ਵਿਚ ਅਸੀਂ ਭਾਵਨਾ ਮਿਲ ਜਾਂਦੀ ਹੈ ।
  6. ਸਮੁਦਾਇ ਵਿਚ ਹਮੇਸ਼ਾ ਸਥਿਰਤਾ ਰਹਿੰਦੀ ਹੈ ਅਰਥਾਤ ਇਹ ਟੁੱਟਦੇ ਨਹੀਂ ਹਨ ।

ਪ੍ਰਸ਼ਨ 4.
ਸਭਾ ਦੇ ਤਿੰਨ ਉਦਾਹਰਨ ਦਿਓ ।
ਉੱਤਰ-

  1. ਰਾਜਨੀਤਿਕ ਦਲ (Political Parties)
  2. ਲੇਬਰ ਯੂਨੀਅਨ (Labour Union)
  3. ਧਾਰਮਿਕ ਸੰਗਠਨ (Religious Organisations)
  4. ਅੰਤਰ-ਰਾਸ਼ਟਰੀ ਸੰਗਠਨ (International Associations) ।

ਪ੍ਰਸ਼ਨ 5.
ਟੌਨਿਜ਼ ਦੁਆਰਾ ਪ੍ਰਸਤੁਤ ਸਮਾਜ ਦੀਆਂ ਕਿਸਮਾਂ ਕਿਹੜੀਆਂ ਹਨ ?
ਉੱਤਰ-

  • ਜੈਮਿਨ ਸ਼ਾਫਟ (Gemein Schaft) – ਟੌਨਿਜ਼ ਦੇ ਅਨੁਸਾਰ, “ਜੈਮਿਨ ਸ਼ਾਫਟ ਇਕ ਸਮੁਦਾਇ ਹੈ ਜਿਸਦੇ ਮੈਂਬਰ ਇਕ ਦੂਜੇ ਦੇ ਨਾਲ ਸਹਿਯੋਗ ਕਰਦੇ ਹੋਏ ਰਹਿੰਦੇ ਹਨ ਅਤੇ ਆਪਣਾ ਜੀਵਨ ਬਤੀਤ ਕਰਦੇ ਹਨ । ਇਸ ਸਮੁਦਾਇ ਦੇ ਜੀਵਨ ਵਿਚ ਸਥਾਈ ਰੂਪ ਅਤੇ ਪ੍ਰਾਥਮਿਕ ਸੰਬੰਧ ਪਾਏ ਜਾਂਦੇ ਹਨ ।” ਉਦਾਹਰਨ ਦੇ ਲਈ ਪੇਂਡੂ ਸਮੁਦਾਇ ।
  • ਗੈਸਿਲ ਸ਼ਾਫਟ (Gesell Schaft) – ਟੌਨਿਜ਼ ਦੇ ਅਨੁਸਾਰ, “ਗੈਸਿਲ ਸ਼ਾਫਟ ਇਕ ਨਵਾਂ ਸਮਾਜਿਕ ਪ੍ਰਕਰਣ ਹੈ। ਜੋ ਰਸਮੀ ਅਤੇ ਘੱਟ ਸਮੇਂ ਵਾਲਾ ਹੁੰਦਾ ਹੈ । ਇਹ ਹੋਰ ਕੁੱਝ ਨਹੀਂ ਬਲਕਿ ਸਮਾਜ ਵਿਚ ਲੋਕਾਂ ਦਾ ਜੀਵਨ ਹੈ । ਇਸਦੇ ਮੈਂਬਰਾਂ ਵਿਚਕਾਰ ਦੂਤੀਆ ਸੰਬੰਧ ਪਾਏ ਜਾਂਦੇ ਹਨ ।”

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 25-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਬਦ ਤੋਂ ਤੁਸੀਂ ਕੀ ਸਮਝਦੇ ਹੋ ? ਵਿਸਤਰਿਤ ਟਿੱਪਣੀ ਲਿਖੋ ।
ਉੱਤਰ-
ਆਮ ਬੋਲਚਾਲ ਵਿੱਚ ਸਮਾਜ ਦਾ ਅਰਥ ‘ਵਿਅਕਤੀਆਂ ਦੇ ਸਮੂਹ’ ਤੋਂ ਲਿਆ ਜਾਂਦਾ ਹੈ । ਬਹੁਤ ਸਾਰੇ ਫਿਲਾਸਫ਼ਰ ਇਸ ਸ਼ਬਦ ਦੀ ਵਰਤੋਂ ਇਸੇ ਅਰਥ ਵਿੱਚ ਕਰਦੇ ਹਨ । ਇਸ ਤਰ੍ਹਾਂ ਸਮਾਜ ਦਾ ਮਤਲਬ ਕਿਸੇ ਸਮੂਹ ਦੇ ਵਿਅਕਤੀਆਂ ਤੋਂ ਲਿਆ ਜਾ ਸਕਦਾ ਹੈ ਉਹਨਾਂ ਦੇ ਵਿਚਕਾਰ ਦੇ ਰਿਸ਼ਤਿਆਂ ਤੋਂ ਨਹੀਂ । ਕਦੀ-ਕਦੀ ਸਮਾਜ ਮਤਲਬ ਨੂੰ ਕਿਸੇ ਸੰਸਥਾ ਦੇ ਨਾਮ ਤੋਂ ਵੀ ਲਿਆ ਜਾਂਦਾ ਹੈ; ਜਿਵੇਂ ਆਰੀਆ ਸਮਾਜ, ਬ੍ਰਹਮ ਸਮਾਜ ਆਦਿ । ਇਸ ਤਰ੍ਹਾਂ ਆਮ ਆਦਮੀ ਦੀ ਭਾਸ਼ਾ ਵਿੱਚ ਸਮਾਜ ਦਾ ਮਤਲਬ ਇਹਨਾਂ ਅਰਥਾਂ ਵਿਚ ਲਿਆ ਜਾਂਦਾ ਹੈ ਪਰ ਸਮਾਜ ਵਿਗਿਆਨ ਵਿੱਚ ਇਸ ਸ਼ਬਦ ਦਾ ਅਰਥ ਕੁੱਝ ਹੋਰ ਅਰਥਾਂ ਵਿੱਚ ਲਿਆ ਜਾਂਦਾ ਹੈ ।

ਸਮਾਜ ਵਿਗਿਆਨ ਵਿੱਚ ‘ਸਮਾਜ’ ਸ਼ਬਦ ਦਾ ਮਤਲਬ ਲੋਕਾਂ ਦੇ ਸਮੂਹ ਤੋਂ ਨਹੀਂ ਲਿਆ ਜਾਂਦਾ ਬਲਕਿ ਉਹਨਾਂ ਦੇ ਵਿਚਕਾਰ ਪੈਦਾ ਹੋਏ ਰਿਸ਼ਤਿਆਂ ਦੇ ਫਲਸਰੂਪ ਜੋ ਨਿਯਮ ਪੈਦਾ ਹੋਏ ਹਨ ਉਹਨਾਂ ਤੋਂ ਲਿਆ ਜਾਂਦਾ ਹੈ । ਸਮਾਜਿਕ ਰਿਸ਼ਤਿਆਂ ਵਿੱਚ ਲੋਕਾਂ ਦਾ ਬਹੁਤ ਮਹੱਤਵ ਹੁੰਦਾ ਹੈ । ਉਹ ਸਮਾਜ ਦਾ ਇੱਕ ਜ਼ਰੂਰੀ ਅੰਗ ਹਨ । ਇਹ ਇੱਕ ਪ੍ਰਕ੍ਰਿਆ ਹੈ ਨਾ ਕਿ ਚੀਜ਼ ਸਮਾਜ ਵਿਚ ਇਕ ਜ਼ਰੂਰੀ ਚੀਜ਼ ਇਹ ਹੈ ਕਿ ਲੋਕਾਂ ਦੇ ਵਿਚਕਾਰਲੇ ਰਿਸ਼ਤੇ ਅਤੇ ਅੰਤਰ ਸੰਬੰਧਾਂ ਵਿਚਲੇ ਨਿਯਮ ਜਿਨ੍ਹਾਂ ਨਾਲ ਸਮਾਜ ਦੇ ਮੈਂਬਰ ਇੱਕ-ਦੂਜੇ ਨਾਲ ਰਹਿੰਦੇ ਹਨ । ਜਦੋਂ ਸਮਾਜ ਸ਼ਾਸਤਰੀ ਸਮਾਜ ਸ਼ਬਦ ਦਾ ਅਰਥ ਆਮ ਰੂਪ ਵਿੱਚ ਦਿੰਦੇ ਹਨ ਤਾਂ ਉਹਨਾਂ ਦਾ ਅਰਥ ਸਮਾਜ ਵਿੱਚ ਹੋਣ ਵਾਲੇ ਸਮਾਜਿਕ ਸੰਬੰਧਾਂ ਦੇ ਜਾਲ ਤੋਂ ਅਤੇ ਜਦੋਂ ਉਹ ਸਮਾਜ ਸ਼ਬਦ ਨੂੰ ਵਿਸ਼ੇਸ਼ ਰੂਪ ਵਿੱਚ ਪ੍ਰਯੋਗ ਕਰਦੇ ਹਨ ਤਾਂ ਉਨ੍ਹਾਂ ਦਾ ਅਰਥ ਹੁੰਦਾ ਹੈ ਕਿ ਸਮਾਜ ਉਹਨਾਂ ਮਨੁੱਖਾਂ ਦਾ ਸਮੂਹ ਹੈ ਜਿਨ੍ਹਾਂ ਵਿੱਚ ਵਿਸ਼ੇਸ਼ ਪ੍ਰਕਾਰ ਦੇ ਸੰਬੰਧ ਪਾਏ ਜਾਂਦੇ ਹਨ ।

ਸਮਾਜ (Society) – ਜਦੋਂ ਸਮਾਜਸ਼ਾਸਤਰੀ ਸਮਾਜ ਸ਼ਬਦ ਨੂੰ ਵਰਤਦੇ ਹਨ ਤਾਂ ਉਨ੍ਹਾਂ ਦਾ ਅਰਥ ਸਿਰਫ਼ ਲੋਕਾਂ ਦੇ ਜੋੜ ਮਾਤਰ ਤੋਂ ਨਹੀਂ ਹੁੰਦਾ । ਉਹਨਾਂ ਦਾ ਅਰਥ ਹੁੰਦਾ ਹੈ ਸਮਾਜ ਦੇ ਲੋਕਾਂ ਵਿੱਚ ਪਾਏ ਜਾਣ ਵਾਲੇ ਸੰਬੰਧਾਂ ਦੇ ਜਾਲ ਤੋਂ ਜਿਸ ਨਾਲ ਲੋਕ ਇੱਕ-ਦੂਜੇ ਨਾਲ ਜੁੜੇ ਹੋਏ ਹਨ । ਸਿਰਫ਼ ਕੁਝ ਲੋਕ ਇਕੱਠੇ ਕਰਨ ਨਾਲ ਹੀ ਸਮਾਜ ਨਹੀਂ ਬਣ ਜਾਂਦਾ । ਸਮਾਜ ਤਾਂ ਹੀ ਬਣਦਾ ਹੈ ਜਦੋਂ ਸਮਾਜ ਦੇ ਉਹਨਾਂ ਲੋਕਾਂ ਵਿੱਚ ਅਰਥਪੂਰਨ ਸੰਬੰਧ ਸਥਾਪਿਤ ਹੋਣ । ਇਹ ਸੰਬੰਧ ਅਮੂਰਤ ਹੁੰਦੇ ਹਨ । ਅਸੀਂ ਇਹਨਾਂ ਨੂੰ ਵੇਖ ਨਹੀਂ ਸਕਦੇ ਤੇ ਨਾ ਹੀ ਇਹਨਾਂ ਦਾ ਕੋਈ ਠੋਸ ਰੂਪ ਹੁੰਦਾ ਹੈ । ਅਸੀਂ ਸਿਰਫ਼ ਇਹਨਾਂ ਨੂੰ ਮਹਿਸੂਸ ਕਰ ਸਕਦੇ ਹਾਂ । ਇਹ ਜੀਵਨ ਦੇ ਹਰ ਰੂਪ ਵਿੱਚ ਮੌਜੂਦ ਹੁੰਦੇ ਹਨ । ਇਹਨਾਂ ਸੰਬੰਧਾਂ ਨੂੰ ਇੱਕ-ਦੂਜੇ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ । ਇਹ ਤਾਂ ਆਪਸ ਵਿੱਚ ਇੰਨੇ ਅੰਤਰ ਸੰਬੰਧਿਤ ਹੁੰਦੇ ਹਨ ਕਿ ਇਹਨਾਂ ਦਾ ਅੰਤਰ ਕਰਨਾ ਮੁਸ਼ਕਿਲ ਹੈ । ਇਹ ਸਾਰੇ ਸੰਬੰਧ ਜੋ ਵਿਅਕਤੀਆਂ ਵਿਚਕਾਰ ਹੁੰਦੇ ਹਨ ਇਹਨਾਂ ਦੇ ਜਾਲ ਨੂੰ ਹੀ ਸਮਾਜ ਕਹਿੰਦੇ ਹਨ । ਅਸੀਂ ਇਹਨਾਂ ਨੂੰ ਵੇਖ ਨਹੀਂ ਸਕਦੇ ਇਸ ਲਈ ਇਹ ਅਮੂਰਤ ਹੁੰਦੇ ਹਨ ।

ਕੁੱਝ ਲੇਖਕ ਇਹ ਵਿਚਾਰ ਕਰਦੇ ਹਨ ਕਿ ਸਮਾਜ ਤਾਂ ਹੀ ਬਣਦਾ ਹੈ ਜਦੋਂ ਇਸ ਦੇ ਮੈਂਬਰ ਇੱਕ-ਦੂਜੇ ਨੂੰ ਜਾਣਦੇ ਹੋਣ ਅਤੇ ਉਹਨਾਂ ਦੇ ਕੁੱਝ ਆਪਸੀ ਹਿੱਤ ਹੋਣ । ਉਦਾਹਰਨ ਦੇ ਤੌਰ ਉੱਤੇ ਜੇਕਰ ਦੋ ਵਿਅਕਤੀ ਬੱਸ ਵਿੱਚ ਸਫ਼ਰ ਕਰ ਰਹੇ ਹਨ ਅਤੇ ਇੱਕਦੂਜੇ ਨੂੰ ਜਾਣਦੇ ਨਹੀਂ ਤਾਂ ਉਹ ਸਮਾਜ ਨਹੀਂ ਬਣਾ ਸਕਦੇ । ਪਰ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਹਨ, ਇੱਕ-ਦੂਜੇ ਬਾਰੇ ਜਾਣਨਾ ਸ਼ੁਰੂ ਕਰ ਦਿੰਦੇ ਹਨ ਤਾਂ ਸਮਾਜ ਦੀ ਹੋਂਦ ਆਉਣੀ ਸ਼ੁਰੂ ਹੋ ਜਾਂਦੀ ਹੈ । ਉਹਨਾਂ ਦੋਹਾਂ ਦੇ ਵਿਚਕਾਰ ਇੱਕ-ਦੂਜੇ ਵੱਲ ਵਿਵਹਾਰ ਜ਼ਰੂਰੀ ਹੈ ।

ਅਸਲ ਵਿੱਚ ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ । ਵਿਅਕਤੀ ਜੋ ਇੱਕ ਜਗ੍ਹਾ ਉੱਤੇ ਰਹਿੰਦੇ ਹਨ ਉਹਨਾਂ ਵਿੱਚ ਆਪਸੀ ਸੰਬੰਧ ਹੁੰਦੇ ਹਨ ਅਤੇ ਇੱਕ-ਦੂਜੇ ਨਾਲ ਹਿੱਤ ਜੁੜੇ ਹੁੰਦੇ ਹਨ । ਉਹ ਇੱਕ-ਦੂਜੇ ਉੱਤੇ ਨਿਰਭਰ ਹੁੰਦੇ ਹਨ ਅਤੇ ਇਸ ਤਰ੍ਹਾਂ ਸਮਾਜ ਦਾ ਨਿਰਮਾਣ ਕਰਦੇ ਹਨ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 2.
ਵਿਅਕਤੀ ਅਤੇ ਸਮਾਜ ਪਰਸਪਰ ਸੰਬੰਧਿਤ ਹਨ । ਟਿੱਪਣੀ ਲਿਖੋ ।
ਉੱਤਰ-
ਗਰੀਕ (ਯੁਨਾਨੀ) ਫਿਲਾਸਫਰ ਅਰਸਤੂ (Aristotle) ਨੇ ਕਿਹਾ ਸੀ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ । ਇਸ ਦਾ ਅਰਥ ਇਹ ਹੈ ਕਿ ਮਨੁੱਖ ਸਮਾਜ ਵਿੱਚ ਰਹਿੰਦਾ ਹੈ । ਸਮਾਜ ਦੇ ਬਿਨਾਂ ਮਨੁੱਖ ਦੀ ਕੀਮਤ ਕੁੱਝ ਵੀ ਨਹੀਂ ਹੈ । ਉਹ ਮਨੁੱਖ ਜੋ ਹੋਰ ਮਨੁੱਖਾਂ ਨਾਲ ਮਿਲ ਕੇ ਸਾਂਝੇ ਜੀਵਨ ਨੂੰ ਨਹੀਂ ਨਿਭਾਉਂਦਾ ਉਹ ਮਨੁੱਖਤਾ ਦੀ ਸਭ ਤੋਂ ਹੇਠਲੀ ਪੱਧਰ ਉੱਤੇ ਹੈ । ਮਨੁੱਖ ਨੂੰ ਲੰਬਾ ਜੀਵਨ ਜਿਉਣ ਲਈ ਅਤੇ ਬਹੁਤ ਸਾਰੀਆਂ ਲੋੜਾਂ ਵਾਸਤੇ ਹੋਰ ਮਨੁੱਖਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਉਸ ਨੂੰ ਆਪਣੀ ਸੁਰੱਖਿਆ, ਭੋਜਨ, ਸਿੱਖਿਆ, ਸਾਜ਼ ਸਮਾਨ, ਕਈ ਪ੍ਰਕਾਰ ਦੀਆਂ ਸੇਵਾਵਾਂ ਲਈ ਹੋਰਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਮਨੁੱਖ ਨੂੰ ਅਸੀਂ ਸਮਾਜਿਕ ਪ੍ਰਾਣੀ ਤਿੰਨ ਵੱਖ-ਵੱਖ ਆਧਾਰਾਂ ਉੱਤੇ ਕਹਿ ਸਕਦੇ ਹਾਂ-

1. ਮਨੁੱਖ ਪ੍ਰਕ੍ਰਿਤੀ ਤੋਂ ਸਮਾਜਿਕ ਹੈ (Man is Social by Nature) – ਸਭ ਤੋਂ ਪਹਿਲਾਂ ਮਨੁੱਖ ਪ੍ਰਕ੍ਰਿਤੀ ਤੋਂ ਹੀ ਸਮਾਜਿਕ ਹੈ । ਮਨੁੱਖ ਇਕੱਲਾ ਨਹੀਂ ਰਹਿ ਸਕਦਾ । ਕੋਈ ਵੀ ਸਮਾਜ ਤੋਂ ਵੱਖ ਰਹਿ ਕੇ ਆਮ ਤਰੀਕੇ ਨਾਲ ਵਿਕਾਸ ਨਹੀਂ ਕਰ ਸਕਦਾ । ਬਹੁਤ ਸਾਰੇ ਸਮਾਜ ਵਿਗਿਆਨੀਆਂ ਨੇ ਤਜਰਬੇ ਕੀਤੇ ਹਨ ਕਿ ਜਿਹੜੇ ਬੱਚੇ ਸਮਾਜ ਤੋਂ ਵੱਖ ਰਹਿ ਕੇ ਵੱਡੇ ਹੋਏ ਹਨ ਉਹ ਸਹੀ ਤਰ੍ਹਾਂ ਵਿਕਾਸ ਨਹੀਂ ਕਰ ਸਕੇ ਹਨ । ਇੱਥੋਂ ਤਕ ਕਿ ਇੱਕ ਬੱਚਾ 17 ਸਾਲ ਦੀ ਉਮਰ ਦਾ ਹੋ ਕੇ ਵੀ ਸਹੀ ਤਰ੍ਹਾਂ ਚਲ ਨਹੀਂ ਸਕਦਾ ਹੈ । ਉਸਨੂੰ ਸਿੱਖਿਆ ਦੇਣ ਤੋਂ ਬਾਅਦ ਵੀ ਉਹ ਆਮ ਮਨੁੱਖਾਂ ਵਾਂਗ ਨਹੀਂ ਰਹਿ ਸਕਿਆ ।

ਇਸੇ ਦੇ ਨਾਲ ਇੱਕ ਦੂਜਾ ਕੇਸ ਸਾਡੇ ਸਾਹਮਣੇ ਆਇਆ 1920 ਵਿੱਚ ਜਦੋਂ ਦੋ ਹਿੰਦੂ ਬੱਚੇ ਇੱਕ ਬਘਿਆੜ ਦੀ ਗੁਫ਼ਾ ਵਿੱਚ ਮਿਲੇ ਸਨ ਉਹਨਾਂ ਵਿਚੋਂ ਇੱਕ ਬੱਚਾ ਤਾਂ ਲੱਭਣ ਦੇ ਕੁਝ ਸਮੇਂ ਬਾਅਦ ਹੀ ਮਰ ਗਿਆ ਪਰ ਦੂਜੇ ਬੱਚੇ ਨੇ ਅਜੀਬ ਤਰ੍ਹਾਂ ਵਿਵਹਾਰ ਕੀਤਾ । ਉਹ ਮਨੁੱਖਾਂ ਵਾਂਗ ਚਲ ਨਹੀਂ ਸਕਦਾ ਸੀ । ਉਹਨਾਂ ਵਾਂਗ ਖਾ ਨਹੀਂ ਸਕਦਾ ਸੀ ਤੇ ਬੋਲ ਵੀ ਨਹੀਂ ਸਕਦਾ ਸੀ । ਉਹ ਜਾਨਵਰਾਂ ਵਾਂਗ ਚਾਰੇ ਹੱਥਾਂ-ਪੈਰਾਂ ਦੇ ਭਾਰ ਚਲਦਾ ਸੀ, ਉਸ ਕੋਲ ਕੋਈ ਭਾਸ਼ਾ ਨਹੀਂ ਸੀ ਅਤੇ ਬਘਆੜ ਵਾਂਗ ਚੀਕਾਂ ਮਾਰਦਾ ਸੀ । ਉਹ ਬੱਚਾ ਮਨੁੱਖਾਂ ਤੋਂ ਡਰਦਾ ਸੀ । ਉਸ ਤੋਂ ਬਾਅਦ ਉਸ ਬੱਚੇ ਨਾਲ ਹਮਦਰਦੀ ਅਤੇ ਪਿਆਰ ਵਾਲਾ ਵਤੀਰਾ ਅਪਣਾਇਆ ਗਿਆ ਜਿਸ ਕਰਕੇ ਉਹ ਕੁਝ ਸਮਾਜਿਕ ਆਦਤਾਂ ਤੇ ਵਿਵਹਾਰ ਸਿੱਖ ਸਕਿਆ ।

ਇੱਕ ਹੋਰ ਤੀਜਾ ਕੇਸ ਅਮਰੀਕਾ ਵਿੱਚ ਇੱਕ ਬੱਚੇ ਨਾਲ ਪ੍ਰਯੋਗ ਕੀਤਾ ਗਿਆ । ਉਸ ਬੱਚੇ ਦੇ ਮਾਤਾ-ਪਿਤਾ ਦਾ ਪਤਾ ਨਹੀਂ ਸੀ । ਉਸ ਨੂੰ 6 ਮਹੀਨੇ ਦੀ ਉਮਰ ਤੋਂ ਇੱਕ ਕਮਰੇ ਵਿੱਚ ਇਕਾਂਤ ਵਿੱਚ ਰੱਖਿਆ ਗਿਆ । 5 ਸਾਲ ਬਾਅਦ ਵਿਚ ਵੇਖਿਆ ਗਿਆ ਕਿ ਉਹ ਬੱਚਾ ਨਾ ਤਾਂ ਚਲ ਸਕਦਾ ਹੈ ਤੇ ਨਾ ਹੀ ਬੋਲ ਸਕਦਾ ਹੈ ਅਤੇ ਉਹ ਹੋਰ ਮਨੁੱਖਾਂ ਤੋਂ ਵੀ ਡਰਦਾ ਸੀ ।

ਇਹ ਸਾਰੀਆਂ ਉਦਾਹਰਨਾਂ ਇਹ ਸਾਬਤ ਕਰਦੀਆਂ ਹਨ ਕਿ ਮਨੁੱਖ ਪ੍ਰਕ੍ਰਿਤੀ ਤੋਂ ਹੀ ਸਮਾਜਿਕ ਹੈ । ਮਨੁੱਖ ਉਸ ਹਾਲਾਤ ਵਿੱਚ ਹੀ ਸਹੀ ਤਰ੍ਹਾਂ ਵਿਕਾਸ ਕਰ ਸਕਦੇ ਹਨ ਜਦੋਂ ਉਹ ਸਮਾਜ ਵਿੱਚ ਰਹਿੰਦੇ ਹੋਣ ਅਤੇ ਆਪਣੇ ਜੀਵਨ ਨੂੰ ਹੋਰ ਮਨੁੱਖਾਂ ਨਾਲ ਵੰਡਦੇ ਹੋਣ ਉੱਪਰ ਦਿੱਤੀਆਂ ਉਦਾਹਰਣਾਂ ਤੋਂ ਅਸੀਂ ਵੇਖ ਸਕਦੇ ਹਾਂ ਕਿ ਉਹਨਾਂ ਬੱਚਿਆਂ ਵਿੱਚ ਮਨੁੱਖਾਂ ਵਰਗੀ ਸਮਰੱਥਾ ਤਾਂ ਸੀ ਪਰ ਸਮਾਜਿਕ ਸਮਝੌਤਿਆਂ ਦੀ ਕਮੀ ਵਿੱਚ ਉਹ ਸਮਾਜਿਕ ਤੌਰ ਉੱਤੇ ਵਿਕਾਸ ਕਰਨ ਵਿੱਚ ਅਸਮਰੱਥ ਰਹੇ । ਸਮਾਜ ਵਿੱਚ ਅਜਿਹੀ ਚੀਜ਼ ਹੈ ਜੋ ਮਨੁੱਖ ਦੀ ਪ੍ਰਕ੍ਰਿਤੀ ਦੀਆਂ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ । ਇਹ ਕੋਈ ਰੱਬ ਵਲੋਂ ਥੋਪੀ ਗਈ ਚੀਜ਼ ਨਹੀਂ ਹੈ ਬਲਕਿ ਮਨੁੱਖ ਪ੍ਰਕ੍ਰਿਤੀ ਤੋਂ ਹੀ ਸਮਾਜਿਕ ਹੈ ।

2. ਜ਼ਰੂਰਤ ਇਨਸਾਨ ਨੂੰ ਸਮਾਜਿਕ ਬਣਾਉਂਦੀ ਹੈ (Necessity makes a man Social) – ਮਨੁੱਖ ਸਮਾਜ ਵਿੱਚ ਇਸ ਲਈ ਰਹਿੰਦਾ ਹੈ ਕਿਉਂਕਿ ਉਸ ਨੂੰ ਸਮਾਜ ਤੋਂ ਬਹੁਤ ਕੁੱਝ ਚਾਹੀਦਾ ਹੁੰਦਾ ਹੈ । ਜੇਕਰ ਉਹ ਸਮਾਜ ਦੇ ਹੋਰ ਮੈਂਬਰਾਂ ਨਾਲ ਸਹਿਯੋਗ ਨਹੀਂ ਕਰੇਗਾ ਤਾਂ ਉਸ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋਣਗੀਆਂ । ਹਰ ਮਨੁੱਖ ਆਦਮੀ ਅਤੇ ਔਰਤ ਦੇ ਆਪਸੀ ਸੰਬੰਧਾਂ ਦਾ ਨਤੀਜਾ ਹੁੰਦਾ ਹੈ, ਬੱਚਾ ਆਪਣੇ ਮਾਪਿਆਂ ਦੀ ਦੇਖ-ਰੇਖ ਵਿੱਚ ਵੱਡਾ ਹੁੰਦਾ ਹੈ ਅਤੇ ਆਪਣੇ ਮਾਂ-ਬਾਪ ਦੇ ਨਾਲ ਰਹਿੰਦੇ ਹੋਏ ਉਹ ਬਹੁਤ ਕੁੱਝ ਸਿੱਖਦਾ ਹੈ । ਬੱਚਾ ਆਪਣੀ ਹੋਂਦ ਲਈ ਪੂਰੀ ਤਰ੍ਹਾਂ ਸਮਾਜ ਉੱਪਰ ਨਿਰਭਰ ਕਰਦਾ ਹੈ । ਜੇਕਰ ਇੱਕ ਨਵੇਂ ਜੰਮੇ ਬੱਚੇ ਨੂੰ ਸਮਾਜ ਦੀ ਸੁਰੱਖਿਆ ਨਾ ਮਿਲੇ ਤਾਂ ਸ਼ਾਇਦ ਉਹ ਨਵਾਂ ਜੰਮਿਆ ਬੱਚਾ ਇਕ ਦਿਨ ਵੀ ਜਿਊਂਦਾ ਨਾ ਰਹਿ ਸਕੇ । ਮਨੁੱਖ ਦਾ ਬੱਚਾ ਐਨਾਂ ਅਸਹਾਇ ਹੁੰਦਾ ਹੈ ਕਿ ਉਸ ਨੂੰ ਸਮਾਜ ਦੀ ਮਦਦ ਦੀ ਲੋੜ ਪੈਂਦੀ ਹੀ ਹੈ । ਅਸੀਂ ਉਸ ਦੇ ਖਾਣੇ, ਕੱਪੜੇ ਅਤੇ ਰਹਿਣ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਾਂ ਕਿਉਂਕਿ ਅਸੀਂ ਸਾਰੇ ਸਮਾਜ ਵਿੱਚ ਰਹਿੰਦੇ ਹਾਂ ਅਤੇ ਸਿਰਫ਼ ਸਮਾਜ ਵਿੱਚ ਰਹਿ ਕੇ ਹੀ ਇਹ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਹਨ ।

ਉੱਪਰ ਦਿੱਤੀਆਂ ਉਦਾਹਰਨਾਂ ਨੇ ਇਹ ਸਾਬਤ ਕੀਤਾ ਹੈ ਕਿ ਜੋ ਬੱਚੇ ਜਾਨਵਰਾਂ ਦੁਆਰਾ ਵੱਡੇ ਕੀਤੇ ਜਾਂਦੇ ਹਨ ਉਹ ਆਦਤਾਂ ਤੋਂ ਵੀ ਜਾਨਵਰ ਹੀ ਰਹਿੰਦੇ ਹਨ । ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਮਾਜ ਦਾ ਹੋਣਾ ਜ਼ਰੂਰੀ ਹੈ । ਕੋਈ ਵੀ ਉਸ ਸਮੇਂ ਤੱਕ ਮਨੁੱਖ ਨਹੀਂ ਕਹਾ ਸਕਦਾ ਜਦ ਤੱਕ ਉਹ ਮਨੁੱਖੀ ਸਮਾਜ ਵਿੱਚ ਹੋਰਾਂ ਮਨੁੱਖ ਦੇ ਨਾਲ ਨਾ ਰਹੇ । ਰੋਟੀ ਦੀ ਭੁੱਖ ਹੋਰਾਂ ਨਾਲ ਸੰਬੰਧ ਬਣਾਉਣ ਨੂੰ ਮਜਬੂਰ ਕਰਦੀ ਹੈ ਇਸ ਲਈ ਸਾਨੂੰ ਕੁਝ ਕੰਮ ਕਰਨੇ ਪੈਂਦੇ ਹਨ ਅਤੇ ਇਹ ਕੰਮ ਹਨ ਹੋਰਾਂ ਨਾਲ ਸੰਬੰਧ ਬਣਾਉਣ ਦੇ ।ਇਸ ਤਰ੍ਹਾਂ ਸਿਰਫ਼ ਮਨੁੱਖ ਦੀ ਪ੍ਰਕਿਰਤੀ ਵਜੋਂ ਹੀ ਨਹੀਂ ਬਲਕਿ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮਨੁੱਖ ਸਮਾਜ ਵਿੱਚ ਰਹਿੰਦਾ ਹੈ ।

3. ਸਮਾਜ ਵਿਅਕਤੀ ਦਾ ਵਿਅਕਤਿੱਤਵ ਬਣਾਉਂਦਾ ਹੈ (Society makes personality) – ਮਨੁੱਖ ਸਮਾਜ ਵਿੱਚ ਆਪਣੇ ਸਰੀਰਕ ਅਤੇ ਮਾਨਸਿਕ ਪੱਖ ਨੂੰ ਵਧਾਉਣ ਲਈ ਰਹਿੰਦਾ ਹੈ । ਸਮਾਜ ਆਪਣੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਸਾਂਭ ਕੇ ਰੱਖਦਾ ਹੈ ਤਾਂ ਕਿ ਇਸ ਨੂੰ ਅਗਲੀ ਪੀੜ੍ਹੀ ਨੂੰ ਸੌਂਪਿਆ ਜਾ ਸਕੇ । ਇਹ ਸਾਨੂੰ ਅਜ਼ਾਦੀ ਵੀ ਦਿੰਦਾ ਹੈ ਤਾਂਕਿ ਅਸੀਂ ਆਪਣੇ ਗੁਣਾਂ ਨੂੰ ਨਿਖਾਰ ਸਕੀਏ ਅਤੇ ਆਪਣੇ ਵਿਵਹਾਰ, ਇੱਛਾਵਾਂ, ਵਿਸ਼ਵਾਸ, ਰੀਤਾਂ ਆਦਿ ਨੂੰ ਬਦਲ ਸਕੀਏ । ਸਮਾਜ ਤੋਂ ਬਿਨਾਂ ਵਿਅਕਤੀ ਦਾ ਮਨ ਇੱਕ ਬੱਚੇ ਦੇ ਮਨ ਵਰਗਾ ਹੁੰਦਾ ਹੈ । ਸਾਡੀ ਸੰਸਕ੍ਰਿਤੀ ਅਤੇ ਸਾਡਾ ਵਿਰਸਾ ਸਾਡੇ ਵਿਅਕਤਿੱਤਵ ਨੂੰ ਬਣਾਉਂਦੇ ਹਨ ਕਿਉਂਕਿ ਸਾਡੇ ਵਿਅਕਤਿੱਤਵ ਉੱਪਰ ਸਭ ਤੋਂ ਜ਼ਿਆਦਾ ਪ੍ਰਭਾਵ ਸਾਡੀ ਸੰਸਕ੍ਰਿਤੀ ਦਾ ਹੁੰਦਾ ਹੈ । ਸਮਾਜ ਸਿਰਫ਼ ਸਾਡੀਆਂ ਸਰੀਰਕ ਜ਼ਰੂਰਤਾਂ ਹੀ ਨਹੀਂ ਬਲਕਿ ਮਾਨਸਿਕ ਜ਼ਰੂਰਤਾਂ ਵੀ ਪੂਰੀਆਂ ਕਰਦਾ ਹੈ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਪ੍ਰਕ੍ਰਿਤੀ ਤੋਂ ਹੀ ਸਮਾਜਿਕ ਹੈ । ਮਨੁੱਖ ਮਨੁੱਖਾਂ ਦੀ ਤਰ੍ਹਾਂ ਜੇਕਰ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਸਮਾਜ ਦੀ ਜ਼ਰੂਰਤ ਹੈ । ਉਸਨੂੰ ਸਿਰਫ਼ ਇੱਕ ਜਾਂ ਕੁੱਝ ਜ਼ਰੂਰਤਾਂ ਲਈ ਹੀ ਨਹੀਂ ਬਲਕਿ ਆਪਣੇ ਵਿਅਕਤਿੱਤਵ ਨੂੰ ਬਣਾਉਣ ਲਈ ਸਮਾਜ ਦੀ ਲੋੜ ਪੈਂਦੀ ਹੈ ।

ਵਿਅਕਤੀਆਂ ਬਗੈਰ ਸਮਾਜ ਵੀ ਨਹੀਂ ਹੋਂਦ ਵਿੱਚ ਆ ਸਕਦਾ । ਸਮਾਜ ਕੁੱਝ ਨਹੀਂ ਹੈ ਬਲਕਿ ਸੰਬੰਧਾਂ ਦਾ ਇੱਕ ਜਾਲ ਹੈ ਅਤੇ ਸੰਬੰਧ ਸਿਰਫ਼ ਵਿਅਕਤੀਆਂ ਵਿੱਚ ਹੋ ਸਕਦੇ ਹਨ । ਇਸ ਲਈ ਇਹ ਦੂਜੇ ਉੱਤੇ ਨਿਰਭਰ ਹਨ । ਦੋਨਾਂ ਵਿਚਕਾਰ ਸੰਬੰਧ ਇਕਤਰਫ਼ਾ ਨਹੀਂ ਹੈ । ਇਹ ਦੋਵੇਂ ਇੱਕ-ਦੂਜੇ ਦੀ ਹੋਂਦ ਲਈ ਜ਼ਰੂਰੀ ਹੈ । ਵਿਅਕਤੀਆਂ ਨੂੰ ਸਿਰਫ਼ ਜੀਵ ਨਹੀਂ ਕਿਹਾ ਜਾ ਸਕਦਾ ਅਤੇ ਸਮਾਜ ਸਿਰਫ਼ ਮਨੁੱਖ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਸਾਧਨ ਨਹੀਂ ਹੈ । ਸਮਾਜ ਉਹ ਹੈ ਜਿਸ ਬਗ਼ੈਰ ਵਿਅਕਤੀ ਨਹੀਂ ਰਹਿ ਸਕਦੇ ਅਤੇ ਵਿਅਕਤੀ ਉਹ ਹਨ ਜਿਨ੍ਹਾਂ ਬਗੈਰ ਸਮਾਜ ਹੋਂਦ ਵਿਚ ਨਹੀਂ ਆ ਸਕਦਾ । ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਕੀ ਸਮਾਜ ਤੋਂ ਜ਼ਿਆਦਾ ਮਨੁੱਖ ਜ਼ਰੂਰੀ ਹਨ ਜਾਂ ਮਨੁੱਖਾਂ ਤੋਂ ਜ਼ਿਆਦਾ ਸਮਾਜ ਜ਼ਰੂਰੀ ਹੈ । ਇਹ ਪ੍ਰਸ਼ਨ ਉਸ ਪ੍ਰਸ਼ਨ ਦੇ ਬਰਾਬਰ ਹੈ ਕਿ ਦੁਨੀਆਂ ਵਿੱਚ ਪਹਿਲਾਂ ਮੁਰਗੀ ਆਈ ਕਿ ਅੰਡਾ ( ਅਸਲੀਅਤ ਇਹ ਹੈ ਕਿ ਸਾਰੇ ਮਨੁੱਖ ਸਮਾਜ ਵਿੱਚ ਪੈਦਾ ਹੋਏ ਹਨ ਅਤੇ ਜੰਮਦੇ ਸਾਰ ਹੀ ਸਮਾਜ ਵਿੱਚ ਪਾ ਦਿੱਤੇ ਜਾਂਦੇ ਹਨ ।

ਕੋਈ ਵੀ ਪੂਰਨ ਰੂਪ ਵਿਚ ਵਿਅਕਤੀਗਤ ਨਹੀਂ ਹੋ ਸਕਦਾ ਅਤੇ ਨਾ ਹੀ ਕੋਈ ਪੂਰਨ ਰੂਪ ਵਿਚ ਸਮਾਜਿਕ ਹੋ ਸਕਦਾ । ਅਸਲ ਵਿੱਚ ਇਹ ਦੋਵੇਂ ਇੱਕ-ਦੂਜੇ ਉੱਤੇ ਨਿਰਭਰ ਹਨ । ਦੋਨਾਂ ਵਿੱਚੋਂ ਅਗਰ ਇੱਕ ਵੀ ਨਾ ਹੋਵੇ ਤਾਂ ਦੂਜੇ ਦਾ ਹੋਣਾ ਮੁਸ਼ਕਿਲ ਹੈ । ਦੋਵੇਂ ਇੱਕ-ਦੂਜੇ ਦੇ ਪੂਰਕ ਹਨ । ਸਮਾਜ ਹੀ ਵਿਅਕਤੀ ਵਿੱਚ ਆਪੇ ਦਾ ਵਿਕਾਸ ਕਰਦਾ ਹੈ । ਸਮਾਜ ਵਿੱਚ ਰਹਿ ਕੇ ਹੀ ਵਿਅਕਤੀ ਸਮਾਜਿਕ ਆਦਤਾਂ ਨੂੰ ਗ੍ਰਹਿਣ ਕਰਦਾ ਹੈ ਅਤੇ ਸਮਾਜਿਕ ਬਣਦਾ ਹੈ । ਇਸਦੇ ਨਾਲ ਸਮਾਜ ਵਿਅਕਤੀਆਂ ਤੋਂ ਬਗੈਰ ਨਹੀਂ ਬਣ ਸਕਦਾ । ਸਮਾਜ ਬਣਾਉਣ ਲਈ ਘੱਟੋ-ਘੱਟ ਦੋ ਵਿਅਕਤੀਆਂ ਦੀ ਲੋੜ ਪੈਂਦੀ ਹੈ ।ਉਨ੍ਹਾਂ ਦੇ ਵਿੱਚ ਸੰਬੰਧ ਵੀ ਜ਼ਰੂਰੀ ਹੈ । ਇਸ ਤਰ੍ਹਾਂ ਸਮਾਜ ਵਿਅਕਤੀਆਂ ਦੇ ਵਿਚਕਾਰ ਪੈਦਾ ਹੋਏ ਸੰਬੰਧਾਂ ਦਾ ਜਾਲ ਹੈ । ਇਸ ਤਰ੍ਹਾਂ ਇੱਕ ਦੀ ਹੋਂਦ ਦੂਜੇ ਉੱਪਰ ਨਿਰਭਰ ਕਰਦੀ ਹੈ । ਇੱਕ ਦੀ ਅਣਹੋਂਦ ਵਿੱਚ ਦੂਜੇ ਦੀ ਹੋਂਦ ਮੁਮਕਿਨ ਨਹੀਂ ਹੈ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 3.
ਸਮੁਦਾਇ ਤੋਂ ਤੁਸੀਂ ਕੀ ਸਮਝਦੇ ਹੋ ? ਸਮੁਦਾਇ ਦੀਆਂ ਵਿਸ਼ੇਸ਼ਤਾਵਾਂ ਦੀ ਵਿਸਤਾਰ ਰੂਪ ਨਾਲ ਚਰਚਾ ਕਰੋ ।
ਉੱਤਰ-
ਹਰ ਸਮਾਜ ਵਿਚ ਵੱਖ-ਵੱਖ ਪ੍ਰਕਾਰ ਦੇ ਸਮੂਹ ਪਾਏ ਜਾਂਦੇ ਹਨ । ਇਨ੍ਹਾਂ ਵੱਖ-ਵੱਖ ਪ੍ਰਕਾਰ ਦੇ ਸਮੂਹਾਂ ਨੂੰ ਅਲੱਗਅਲੱਗ ਪ੍ਰਕਾਰ ਦੇ ਨਾਂ ਦਿੱਤੇ ਗਏ ਹਨ ਅਤੇ ਸਮੁਦਾਇ ਇਨ੍ਹਾਂ ਨਾਂਵਾਂ ਵਿਚੋਂ ਇਕ ਹੈ । ਸਮੁਦਾਇ ਆਪਣੇ ਆਪ ਵਿਚ ਇਕ ਸਮਾਜ ਹੈ ਅਤੇ ਇਹ ਇਕ ਨਿਸ਼ਚਿਤ ਖੇਤਰ ਵਿਚ ਹੁੰਦਾ ਹੈ, ਜਿਵੇਂ ਕੋਈ ਪਿੰਡ ਜਾਂ ਸ਼ਹਿਰ । ਜਦੋਂ ਦਾ ਮਨੁੱਖ ਨੇ ਇਕ ਥਾਂ ਉੱਤੇ ਰਹਿਣਾ ਸ਼ੁਰੂ ਕੀਤਾ ਹੈ ਉਦੋਂ ਤੋਂ ਹੀ ਉਹ ਸਮੁਦਾਇ ਵਿਚ ਰਹਿੰਦਾ ਆਇਆ ਹੈ । ਸਭ ਤੋਂ ਪਹਿਲਾਂ ਜਦੋਂ ਮਨੁੱਖ ਨੇ ਖੇਤੀਬਾੜੀ ਕਰਨੀ ਸ਼ੁਰੂ ਕੀਤੀ ਉਸ ਸਮੇਂ ਤੋਂ ਹੀ ਵਿਅਕਤੀ ਨੇ ਸਮੁਦਾਇ ਵਿਚ ਰਹਿਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਵਿਅਕਤੀ ਇਕੋ ਥਾਂ ਉੱਤੇ ਰਹਿਣਾ ਸ਼ੁਰੂ ਹੋ ਗਿਆ ਅਤੇ ਇਸ ਨਾਲ ਲੈਣਾ-ਦੇਣਾ ਸ਼ੁਰੂ ਹੋ ਗਿਆ ਹੈ ।

ਸਮਾਜ ਸ਼ਾਸਤਰ ਵਿਚ ਸਮੁਦਾਇ ਦਾ ਅਰਥ – ਸਮਾਜ ਸ਼ਾਸਤਰ ਵਿਚ ਇਸ ਸ਼ਬਦ ਸਮੁਦਾਇ ਦੇ ਵਿਆਪਕ ਅਰਥ ਹਨ । ਆਮ ਸ਼ਬਦਾਂ ਵਿਚ ਜਦੋਂ ਕੁੱਝ ਵਿਅਕਤੀ ਇਕ ਸਮੂਹ ਵਿਚ, ਇਕ ਵਿਸ਼ੇਸ਼ ਇਲਾਕੇ ਵਿਚ ਸੰਗਠਿਤ ਰੂਪ ਨਾਲ ਰਹਿੰਦੇ ਹਨ ਅਤੇ ਉਹ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਨਹੀਂ ਬਲਕਿ ਆਪਣਾ ਜੀਵਨ ਹੀ ਉੱਥੇ ਬਿਤਾਉਂਦੇ ਹਨ ਤਾਂ ਉਸ ਨੂੰ ਅਸੀਂ ਸਮੁਦਾਇ ਕਹਿੰਦੇ ਹਾਂ । ਇਹ ਇਕ ਮੁਰਤ ਸੰਕਲਪ ਹੈ । ਸਮੁਦਾਇ ਦੀ ਸਥਾਪਨਾ ਜਾਣ ਬੁੱਝ ਕੇ ਨਹੀਂ ਕੀਤੀ ਜਾਂਦੀ । ਇਸ ਦਾ ਜਨਮ ਵੀ ਨਹੀਂ ਹੁੰਦਾ ਇਸ ਦਾ ਤਾਂ ਵਿਕਾਸ ਹੁੰਦਾ ਹੈ ਅਤੇ ਆਪਣੇ ਆਪ ਹੀ ਹੋ ਜਾਂਦਾ ਹੈ । ਜਦੋਂ ਲੋਕ ਇਲਾਕੇ ਵਿਚ ਰਹਿੰਦੇ ਹਨ ਅਤੇ ਸਮਾਜਿਕ ਕ੍ਰਿਆਵਾਂ ਕਰਦੇ ਹਨ ਤਾਂ ਇਹ ਆਪਣੇ ਆਪ ਹੀ ਵਿਕਾਸ ਕਰ ਜਾਂਦਾ ਹੈ । ਸਮੁਦਾਇ ਦਾ ਆਪਣਾ ਇਕ ਭੁਗੋਲਿਕ ਖੇਤਰ ਹੁੰਦਾ ਹੈ ਜਿੱਥੇ ਮੈਂਬਰ ਆਪਣੀਆਂ ਜ਼ਰੂਰਤਾਂ ਆਪ ਹੀ ਪੂਰੀਆਂ ਕਰ ਲੈਂਦੇ ਹਨ । ਸਮੁਦਾਇ ਦੇ ਮੈਂਬਰ ਆਪਣੀਆਂ ਹਰ ਪ੍ਰਕਾਰ ਦੀਆਂ ਲੋੜਾਂ ਪੂਰੀਆਂ ਕਰ ਲੈਂਦੇ ਹਨ ਕਿਉਂਕਿ ਮੈਂਬਰਾਂ ਵਿਚ ਆਪਸੀ ਲੈਣ-ਦੇਣ ਹੁੰਦਾ ਹੈ । ਜਦੋਂ ਵਿਅਕਤੀ ਲੋੜਾਂ ਪੂਰੀਆਂ ਕਰਨ ਲਈ ਇਕ-ਦੂਜੇ ਨਾਲ ਸਹਿਯੋਗ ਕਰਦੇ ਹਨ ਤਾਂ ਉਨ੍ਹਾਂ ਵਿਚ ਸਾਂਝ ਪੈਦਾ ਹੋ ਜਾਂਦੀ ਹੈ ਜਿਸ ਕਾਰਨ ਅਸੀਂ ਭਾਵਨਾ ਉਤਪੰਨ ਹੋ ਜਾਂਦੀ ਹੈ । ਜਦੋਂ ਲੋਕ ਆਪਸ ਵਿਚ ਮਿਲ ਕੇ ਰਹਿੰਦੇ ਹਨ ਤਾਂ ਉਨ੍ਹਾਂ ਵਿਚ ਕੁਝ ਨਿਯਮ ਵੀ ਪੈਦਾ ਹੋ ਜਾਂਦੇ ਹਨ ।

ਸਮੁਦਾਇ ਦੀਆਂ ਵਿਸ਼ੇਸ਼ਤਾਵਾਂ ਜਾਂ ਤੱਤ (Characteristics or elements of Community)

1. ਅਸੀਂ ਭਾਵਨਾ (We Feeling) – ਸਮੁਦਾਇ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਇਸ ਵਿਚ ਅਸੀਂ ਭਾਵਨਾ ਹੁੰਦੀ ਹੈ । ਇਸ ਅਸੀਂ ਭਾਵਨਾ ਦੇ ਕਰਕੇ ਹੀ ਸਮੁਦਾਇ ਦਾ ਹਰ ਮੈਂਬਰ ਆਪਣੇ ਆਪ ਨੂੰ ਇਕ-ਦੂਜੇ ਤੋਂ ਅਲੱਗ ਨਹੀਂ ਸਮਝਦਾ ਬਲਕਿ ਉਨ੍ਹਾਂ ਉੱਤੇ ਵਿਸ਼ਵਾਸ ਕਰਦੇ ਹਨ ਕਿ ਉਹ ਸਭ ਇਕ ਹਨ ।ਉਹ ਹੋਰਾਂ ਵਰਗਾਂ ਅਤੇ ਹੋਰਾਂ ਵਿਚੋਂ ਇਕ ਹੈ ।

2. ਰੋਲ ਭਾਵਨਾ (Role Feeling) – ਸਮੁਦਾਇ ਦੀ ਦੂਜੀ ਵਿਸ਼ੇਸ਼ਤਾ ਇਹ ਹੈ ਕਿ ਇਸਦੇ ਮੈਂਬਰਾਂ ਵਿਚ ਰੋਲ ਭਾਵਨਾ ਹੁੰਦੀ ਹੈ । ਸਮੁਦਾਇ ਵਿਚ ਹਰ ਕਿਸੇ ਨੂੰ ਕੋਈ ਨਾ ਕੋਈ ਪਦ ਅਤੇ ਭੂਮਿਕਾ ਪ੍ਰਾਪਤ ਹੁੰਦੀ ਹੈ ਅਤੇ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਨੇ ਕਿਹੜੇ ਕੰਮ ਕਰਨੇ ਹਨ ਅਤੇ ਕਿਹੜੇ ਕਰਤੱਵਾਂ ਦਾ ਪਾਲਣ ਕਰਨਾ ਹੈ ।

3. ਨਿਰਭਰਤਾ (Dependence) – ਸਮੁਦਾਇ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਸਮੁਦਾਇ ਦੇ ਮੈਂਬਰ ਆਪਣੀਆਂ ਜ਼ਰੂਰਤਾਂ ਲਈ ਇਕ-ਦੂਜੇ ਉੱਤੇ ਨਿਰਭਰ ਹੁੰਦੇ ਹਨ ਅਤੇ ਇਕੱਲੇ ਇਕ ਵਿਅਕਤੀ ਲਈ ਸਮੁਦਾਇ ਤੋਂ ਅਲੱਗ ਰਹਿਣਾ ਸੰਭਵ ਨਹੀਂ ਹੈ । ਵਿਅਕਤੀ ਸਾਰੇ ਕੰਮ ਇਕੱਲੇ ਨਹੀਂ ਕਰ ਸਕਦਾ । ਇਸ ਲਈ ਉਸ ਨੂੰ ਆਪਣੇ ਬਹੁਤ ਸਾਰੇ ਕੰਮਾਂ ਲਈ ਹੋਰਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ ।

4. ਸਥਿਰਤਾ (Permanence – ਸਮੁਦਾਇ ਵਿਚ ਸਥਿਰਤਾ ਹੁੰਦੀ ਹੈ । ਇਸਦੇ ਮੈਂਬਰ ਅਸਥਾਈ ਨਹੀਂ ਬਲਕਿ ਸਥਾਈ ਹੁੰਦੇ ਹਨ । ਜੇਕਰ ਕੋਈ ਵਿਅਕਤੀ ਕੁਝ ਸਮੇਂ ਲਈ ਸਮੁਦਾਇ ਛੱਡ ਕੇ ਚਲਾ ਜਾਂਦਾ ਹੈ ਤਾਂ ਕੋਈ ਗੱਲ ਨਹੀਂ ਫਿਰ ਵੀ ਉਹ ਆਪਣੇ ਸਮੁਦਾਇ ਨਾਲ ਜੁੜਿਆ ਰਹਿੰਦਾ ਹੈ । ਜੇਕਰ ਕੋਈ ਆਪਣਾ ਸਮੁਦਾਇ ਛੱਡ ਕੇ ਵਿਦੇਸ਼ ਚਲਾ ਜਾਂਦਾ ਹੈ ਤਾਂ ਸਮੁਦਾਇ ਦਾ ਦਾਇਰਾ ਵਧਣ ਲੱਗ ਜਾਂਦਾ ਹੈ ਕਿਉਂਕਿ ਬਾਹਰਲੇ ਦੇਸ਼ ਜਾਣ ਤੋਂ ਬਾਅਦ ਵੀ ਵਿਅਕਤੀ ਆਪਣੇ ਸਮੁਦਾਇ ਨੂੰ ਭੁੱਲਦਾ ਨਹੀਂ ਹੈ । ਅੱਜ-ਕਲ੍ਹ ਕੋਈ ਵਿਅਕਤੀ ਸਿਰਫ਼ ਇਕ ਸਮੁਦਾਇ ਦਾ ਮੈਂਬਰ ਨਹੀਂ ਹੈ । ਅਲੱਗ-ਅਲੱਗ ਸਮੇਂ ਵਿਚ ਵਿਅਕਤੀ ਅਲੱਗ-ਅਲੱਗ ਸਮੁਦਾਇ ਦਾ ਮੈਂਬਰ ਹੁੰਦਾ ਹੈ । ਇਸ ਲਈ ਵਿਅਕਤੀ ਚਾਹੇ ਜਿਸ ਸਮੁਦਾਇ ਦਾ ਮੈਂਬਰ ਹੋਵੇ ਉਸ ਵਿਚ ਵੀ ਸਥਿਰਤਾ ਰਹਿੰਦੀ ਹੈ ।

5. ਆਮ ਜੀਵਨ (Common Life) – ਸਮੁਦਾਇ ਦਾ ਕੋਈ ਵਿਸ਼ੇਸ਼ ਉਦੇਸ਼ ਨਹੀਂ ਹੁੰਦਾ ਉਸਦਾ ਸਿਰਫ਼ ਇਕ ਹੀ ਉਦੇਸ਼ ਹੁੰਦਾ ਹੈ ਕਿ ਸਾਰੇ ਆਪਣਾ ਜੀਵਨ ਆਰਾਮ ਨਾਲ ਬਿਤਾ ਸਕਣ ਅਤੇ ਮਨੁੱਖ ਆਪਣਾ ਜੀਵਨ ਸਮੁਦਾਇ ਵਿਚ ਰਹਿੰਦੇ ਹੋਏ ਵੀ ਬਿਤਾ ਦਿੰਦਾ ਹੈ ।

6. ਭੂਗੋਲਿਕ ਖੇਤਰ (Geographical Area) – ਹਰ ਸਮੁਦਾਇ ਦਾ ਆਪਣਾ ਭੂਗੋਲਿਕ ਖੇਤਰ ਹੁੰਦਾ ਹੈ ਜਿਸ ਵਿਚ ਉਹ ਰਹਿੰਦਾ ਹੈ । ਬਿਨਾਂ ਕਿਸੇ ਵਿਸ਼ੇਸ਼ ਭੂਗੋਲਿਕ ਖੇਤਰ ਦੇ ਸਮੁਦਾਇ ਨਹੀਂ ਬਣ ਸਕਦਾ ।

7. ਆਪ ਮੁਹਾਰਾ ਜਨਮ (Spontaneous Birth) – ਸਮੁਦਾਇ ਆਪਣੇ ਆਪ ਹੀ ਪੈਦਾ ਹੋ ਜਾਂਦਾ ਹੈ । ਸਮੁਦਾਇ ਦਾ ਕੋਈ ਵਿਸ਼ੇਸ਼ ਮੰਤਵ ਨਹੀਂ ਹੁੰਦਾ ।ਇਸ ਦੀ ਸਥਾਪਨਾ ਜਾਣ-ਬੁੱਝ ਕੇ ਨਹੀਂ ਕੀਤੀ ਜਾਂਦੀ । ਜਿਸ ਥਾਂ ਤੇ ਵਿਅਕਤੀ ਕੁਝ ਦੇਰ ਲਈ ਰਹਿਣਾ ਸ਼ੁਰੂ ਕਰ ਦਿੰਦੇ ਹਨ ਉੱਥੇ ਸਮੁਦਾਇ ਆਪਣੇ ਆਪ ਪੈਦਾ ਹੋ ਜਾਂਦਾ ਹੈ । ਸਮੁਦਾਇ ਉਸਨੂੰ ਉਹ ਸਾਰੀਆਂ ਸਹੂਲਤਾਂ ਦਿੰਦਾ ਹੈ ਜਿਸ ਨਾਲ ਮਨੁੱਖ ਆਪਣੀਆਂ ਜ਼ਰੂਰਤਾਂ ਆਰਾਮ ਨਾਲ ਪੂਰੀਆਂ ਕਰ ਸਕਦਾ ਹੈ ।

8. ਵਿਸ਼ੇਸ਼ ਨਾਮ (Particular Name) – ਹਰੇਕ ਸਮੁਦਾਇ ਨੂੰ ਇਕ ਵਿਸ਼ੇਸ਼ ਨਾਮ ਦਿੱਤਾ ਜਾਂਦਾ ਹੈ ਜੋ ਕਿ ਸਮੁਦਾਇ ਦੇ ਬਣਨ ਲਈ ਜ਼ਰੂਰੀ ਹੈ ।

ਪ੍ਰਸ਼ਨ 4.
ਸਮੁਦਾਇ ਨੂੰ ਪਰਿਭਾਸ਼ਿਤ ਕਰੋ । ਸਮੁਦਾਇ ਕਿਹੜੇ ਅਰਥ ਵਿੱਚ ਸਮਾਜ ਨਾਲੋਂ ਵੱਖ ਹੈ । ਵਿਸਤਾਰ ਨਾਲ ਚਰਚਾ ਕਰੋ ।
ਉੱਤਰ-
ਸਮੁਦਾਇ ਸ਼ਬਦ ਦੇ ਮਤਲਬ ਸਪੱਸ਼ਟ ਕਰਨ ਲਈ ਇਹ ਜ਼ਰੂਰੀ ਹੈ ਕਿ ਇਸ ਦੀਆਂ ਉੱਘੇ ਸਮਾਜਸ਼ਾਸਤਰੀਆਂ ਦੁਆਰਾ ਦਿੱਤੀਆਂ ਪਰਿਭਾਸ਼ਾਵਾਂ ਵੇਖ ਲਈਆਂ ਜਾਣ ਤਾਂਕਿ ਅਸੀਂ ਸਮੁਦਾਇ ਦਾ ਮਤਲਬ ਚੰਗੀ ਤਰ੍ਹਾਂ ਸਮਝ ਸਕੀਏ ।

ਪਰਿਭਾਸ਼ਾਵਾਂ (Definitions)

1. ਮੈਕਾਈਵਰ ਅਤੇ ਪੇਜ (Maclver and Page) ਦੇ ਅਨੁਸਾਰ, “ਸਮੁਦਾਇ ਉਨ੍ਹਾਂ ਲੋਕਾਂ ਦਾ ਸਮੂਹ ਹੈ ਜੋ ਕਿ ਨਿਸ਼ਚਿਤ ਥਾਂ ਜਾਂ ਸਥਾਨ ਤੇ ਰਹਿੰਦੇ ਹਨ, ਇਕ-ਦੂਜੇ ਨਾਲ ਸੰਬੰਧਿਤ ਹਨ , ਕਿਸੇ ਇਕਾ-ਦੁੱਕਾ ਵਿਸ਼ੇਸ਼ ਹਿੱਤਾਂ ਵਿਚ ਹੀ ਕੇਵਲ ਦਿਲਚਸਪੀ ਨਹੀਂ ਲੈਂਦੇ, ਸਗੋਂ ਉਨ੍ਹਾਂ ਸਮੁੱਚੇ ਹਿੱਤਾਂ ਵਿਚ ਲੈਂਦੇ ਹਨ ਜੋ ਇੰਨੇ ਚੌੜੇ ਤੇ ਵਿਸ਼ਾਲ ਹਨ ਕਿ ਉਨ੍ਹਾਂ ਸਮੁੱਚੇ ਜੀਵਨ ਨੂੰ ਆਪਣੇ ਕਲਾਵੇ ਵਿਚ ਲੈ ਲੈਂਦੇ ਹਨ ਤਾਂ ਸਮੁਦਾਇ ਦੀ ਬੁਨਿਆਦੀ ਕਸਵੱਟੀ ਇਹ ਹੈ ਕਿ ਉਸ ਵਿਚ ਸਭ ਤਰ੍ਹਾਂ ਦੇ ਸਮਾਜਿਕ ਸੰਬੰਧ ਪਾਏ ਜਾਂਦੇ ਹਨ ।”

2. ਬੋਗਾਰਡਸ (Bogardus) ਦੇ ਅਨੁਸਾਰ, “ਇਕ ਸਮੁਦਾਇ ਇਕ ਸਮਾਜਿਕ ਸਮੂਹ ਹੈ ਜਿਸ ਵਿਚ ਕੁਝ ਅੰਸ਼ ਵਿਚ ਅਸੀਂ ਭਾਵਨਾ ਹੈ ਅਤੇ ਜੋ ਇਕ ਇਕ ਵਿਸ਼ੇਸ਼ ਖੇਤਰ ਵਿਚ ਰਹਿੰਦਾ ਹੈ ।”

3. ਕਿੰਗਸਲੇ ਡੇਵਿਸ (Kingsley Davis) ਦੇ ਅਨੁਸਾਰ, “ਸਮੁਦਾਇ ਉਹ ਸਭ ਤੋਂ ਛੋਟਾ ਇਲਾਕਾਈ ਸਮੂਹ ਹੈ ਜੋ ਸਮਾਜਿਕ ਜੀਵਨ ਦੇ ਹਰ ਪੱਖ ਨੂੰ ਆਪਣੀ ਬੁੱਕਲ ਵਿਚ ਸਮਾਉਂਦਾ ਹੈ । ਘਰ ਸਭ ਤੋਂ ਛੋਟਾ ਇਲਾਕਾਈ ਸਮੂਹ ਹੁੰਦਾ ਹੈ, ਪਰੰਤੂ ਇਸ ਦਾ ਘੇਰਾ ਵੀ ਸੀਮਿਤ ਹੁੰਦਾ ਹੈ । ਦੂਜੇ ਪਾਸੇ ਸਮੁਦਾਇ ਅਜਿਹਾ ਸਥਾਨਕ ਸਮੂਹ ਹੈ ਜੋ ਸਾਰੀਆਂ ਮੁੱਖ ਸੰਸਥਾਵਾਂ, ਸਾਰੀਆਂ ਪਦਵੀਆਂ ਅਤੇ ਹਿੱਤਾਂ ਨੂੰ ਆਪਣੇ ਘੇਰੇ ਵਿਚ ਲੈ ਲੈਂਦਾ ਹੈ, ਜਿਨ੍ਹਾਂ ਤੋਂ ਸਮਾਜ ਬਣਦਾ ਹੈ, ਇਹ ਸਭ ਤੋਂ ਛੋਟਾ ਹੋ ਸਕਣ ਤੇ ਹੋਣ ਵਾਲਾ ਸਮਾਜਿਕ ਸਮੂਹ ਹੈ ਜੋ ਪੂਰਣ ਸਮਾਜ ਹੁੰਦਾ ਹੈ ।”

ਇਸ ਤਰ੍ਹਾਂ ਸਮੁਦਾਇ ਦੀਆਂ ਪਰਿਭਾਸ਼ਾਵਾਂ ਵੇਖਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਦਾ ਭੂਗੋਲਿਕ ਸਮੂਹ ਜਿੱਥੇ ਉਹ ਆਪਣਾ ਪੂਰਾ ਜੀਵਨ ਬਿਤਾਉਂਦਾ ਹੈ, ਉਹ ਸਮੁਦਾਇ ਹੈ । ਸਮੁਦਾਇ ਦੀ ਇਕ ਖਾਸ ਪਛਾਣ ਹੁੰਦੀ ਹੈ ਕਿ ਇੱਥੇ ਮਨੁੱਖ ਆਪਣਾ, ਪੂਰਾ ਜੀਵਨ ਬਿਤਾ ਸਕਦਾ ਹੈ । ਮਨੁੱਖ ਆਪਣੇ ਦਫ਼ਤਰ, ਮੰਦਰ ਜਾਂ ਗੁਰਦੁਆਰੇ ਵਿਚ ਆਪਣਾ ਜੀਵਨ ਨਹੀਂ ਬਿਤਾ ਸਕਦਾ ਪਰ ਆਪਣੇ ਪਿੰਡ ਜਾਂ ਸ਼ਹਿਰ ਵਿਚ ਬਿਤਾ ਸਕਦਾ ਹੈ । ਸਮੁਦਾਇ ਵਿਚ ਹਰ ਤਰ੍ਹਾਂ ਦੇ ਸਮਾਜਿਕ ਸੰਬੰਧ ਪਾਏ ਜਾਂਦੇ ਹਨ ।

ਸਮੁਦਾਇ ਅਤੇ ਸਮਾਜ ਵਿਚ ਅੰਤਰ (Difference between Community and Society)-

  1. ਸਮਾਜ ਵਿਅਕਤੀਆਂ ਦਾ ਸਮੂਹ ਹੈ ਜੋ ਆਪਣੇ ਆਪ ਹੀ ਵਿਕਸਿਤ ਹੋ ਜਾਂਦਾ ਹੈ ਪਰ ਸਮੁਦਾਇ ਚਾਹੇ ਆਪਣੇ ਆਪ ਪੈਦਾ ਹੁੰਦਾ ਹੈ ਪਰ ਇਹ ਹੁੰਦਾ ਕਿਸੇ ਵਿਸ਼ੇਸ਼ ਖੇਤਰ ਵਿਚ ਹੈ ।
  2. ਸਮਾਜ ਦਾ ਕੋਈ ਵਿਸ਼ੇਸ਼ ਭੂਗੋਲਿਕ ਖੇਤਰ ਨਹੀਂ ਹੁੰਦਾ ਪਰ ਸਮੁਦਾਇ ਦਾ ਇਕ ਵਿਸ਼ੇਸ਼ ਭੂਗੋਲਿਕ ਖੇਤਰ ਹੁੰਦਾ ਹੈ ।
  3. ਸਮਾਜ ਦਾ ਕੋਈ ਵਿਸ਼ੇਸ਼ ਨਾਮ ਨਹੀਂ ਹੁੰਦਾ ਪਰ ਸਮੁਦਾਇ ਦਾ ਇਕ ਵਿਸ਼ੇਸ਼ ਨਾਮ ਹੁੰਦਾ ਹੈ ।
  4. ਸਮਾਜ ਸਮਾਜਿਕ ਸੰਬੰਧਾਂ ਉੱਤੇ ਆਧਾਰਿਤ ਹੁੰਦਾ ਹੈ ਜਿਸ ਕਰਕੇ ਇਹ ਅਮੂਰਤ ਹੁੰਦਾ ਹੈ ਪਰ ਸਮੁਦਾਇ ਇਕ ਮੂਰਤ ਸੰਕਲਪ ਹੈ ।
  5. ਹਰੇਕ ਸਮਾਜ ਆਪਣੇ ਆਪ ਵਿਚ ਆਤਮ-ਨਿਰਭਰ ਨਹੀਂ ਹੁੰਦਾ ਪਰ ਹਰੇਕ ਸਮਦਾਇ ਆਪਣੇ ਆਪ ਵਿਚ ਆਤਮਨਿਰਭਰ ਹੁੰਦਾ ਹੈ ਜਿਸ ਕਰਕੇ ਇਹ ਆਪਣੇ ਮੈਂਬਰਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਹੈ ।
  6. ਸਮਾਜ ਦੇ ਮੈਂਬਰਾਂ ਵਿਚਕਾਰ ਕੋਈ ਅਸੀਂ ਭਾਵਨਾ ਨਹੀਂ ਹੁੰਦੀ ਪਰ ਸਮੁਦਾਇ ਦੇ ਮੈਂਬਰਾਂ ਵਿਚਕਾਰ ਅਸੀਂ ਭਾਵਨਾ ਹੁੰਦੀ ਹੈ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 5.
ਸਮੁਦਾਇ ਅਤੇ ਸਭਾ ਵਿਚਕਾਰ ਅੰਤਰ ਦੱਸੋ ।
ਉੱਤਰ-
ਸਭਾ ਅਤੇ ਸਮੁਦਾਇ ਵਿਚ ਅੰਤਰ-

  1. ਸਮੁਦਾਇ ਆਪਣੇ ਆਪ ਵਿਕਸਿਤ ਹੁੰਦਾ ਹੈ ਇਸ ਨੂੰ ਬਣਾਇਆ ਨਹੀਂ ਜਾਂਦਾ ਜਦੋਂ ਕਿ ਸਭਾ ਦਾ ਨਿਰਮਾਣ ਜਾਣ-ਬੁਝ ਕੇ ਕੀਤਾ ਜਾਂਦਾ ਹੈ ।
  2. ਸਮੁਦਾਇ ਦਾ ਕੋਈ ਵਿਸ਼ੇਸ਼ ਉਦੇਸ਼ ਨਹੀਂ ਹੁੰਦਾ । ਇਹ ਸਾਰਿਆਂ ਦੇ ਹਿੱਤਾਂ ਦੀ ਪੂਰਤੀ ਕਰਦੀ ਹੈ ਜਦੋਂ ਕਿ ਸਭਾਵਾਂ ਦਾ ਇਕ ਨਿਸ਼ਚਿਤ ਉਦੇਸ਼ ਹੁੰਦਾ ਹੈ ।
  3. ਇਕ ਵਿਅਕਤੀ ਇਕ ਸਮੇਂ ਵਿਚ ਸਿਰਫ਼ ਇਕ ਸਮੁਦਾਇ ਦਾ ਮੈਂਬਰ ਹੁੰਦਾ ਹੈ ਜਦੋਂ ਕਿ ਵਿਅਕਤੀ ਇਕ ਹੀ ਸਮੇਂ ਵਿਚ ਕਈ ਸਭਾਵਾਂ ਦਾ ਮੈਂਬਰ ਹੋ ਸਕਦਾ ਹੈ ।
  4. ਸਮੁਦਾਇ ਦੀ ਮੈਂਬਰਸ਼ਿਪ ਦੀ ਜ਼ਰੂਰਤ ਹੁੰਦੀ ਹੈ ਜਦਕਿ ਸਭਾ ਦੀ ਮੈਂਬਰਸ਼ਿਪ ਇੱਛੁਕ ਹੁੰਦੀ ਹੈ ।
  5. ਸਮੁਦਾਇ ਦੇ ਲਈ ਇਕ ਨਿਸ਼ਚਿਤ ਭੁਗੋਲਿਕ ਖੇਤਰ ਦਾ ਹੋਣਾ ਜ਼ਰੂਰੀ ਹੈ ਜਦੋਂ ਕਿ ਸਭਾ ਦੇ ਲਈ ਇਹ ਜ਼ਰੂਰੀ ਨਹੀਂ ਹੈ ।
  6. ਸਮੁਦਾਇ ਆਪਣੇ ਆਪ ਵਿਚ ਇਕ ਉਦੇਸ਼ ਹੁੰਦਾ ਹੈ ਜਦਕਿ ਸਭਾ ਕਿਸੇ ਉਦੇਸ਼ ਨੂੰ ਪੂਰਾ ਕਰਨ ਦਾ ਸਾਧਨ ਹੁੰਦੀ ਹੈ ।
  7. ਸਮੁਦਾਇ ਸਥਾਈ ਹੁੰਦਾ ਹੈ ਪਰ ਸਭਾ ਅਸਥਾਈ ਹੁੰਦੀ ਹੈ ।
  8. ਵਿਅਕਤੀ ਸਮੁਦਾਇ ਵਿਚ ਪੈਦਾ ਹੁੰਦਾ ਹੈ ਅਤੇ ਇਸੇ ਵਿਚ ਮਰ ਜਾਂਦਾ ਹੈ ਪਰ ਵਿਅਕਤੀ ਸਭਾ ਵਿਚ ਇਸ ਲਈ ਹਿੱਸਾ ਲੈਂਦਾ ਹੈ ਕਿਉਂਕਿ ਉਸਨੂੰ ਕਿਸੇ ਨਿਸ਼ਚਿਤ ਉਦੇਸ਼ ਦੀ ਪੂਰਤੀ ਕਰਨੀ ਹੁੰਦੀ ਹੈ ।
  9. ਸਮੁਦਾਇ ਦਾ ਕੋਈ ਵਿਧਾਨਿਕ ਦਰਜਾ ਨਹੀਂ ਹੁੰਦਾ ਪਰ ਸਭਾ ਦਾ ਵਿਧਾਨਿਕ ਦਰਜਾ ਹੁੰਦਾ ਹੈ ।

ਪ੍ਰਸ਼ਨ 6.
ਸਮਾਜ ਅਤੇ ਸਭਾ ਦੇ ਵਿਚਕਾਰ ਅੰਤਰ ਬਾਰੇ ਚਰਚਾ ਕਰੋ ।
ਉੱਤਰ-

  • ਸਭਾ ਵਿਅਕਤੀਆਂ ਦਾ ਸਮੂਹ ਹੈ ਜੋ ਕਿਸੇ ਵਿਸ਼ੇਸ਼ ਉਦੇਸ਼ਾਂ ਲਈ ਨਿਰਮਿਤ ਕੀਤੀ ਜਾਂਦੀ ਹੈ ਪਰ ਸਮਾਜ ਵਿਅਕਤੀਆਂ ਦਾ ਸਮੂਹ ਹੈ ਜੋ ਕਿਸੇ ਵਿਸ਼ੇਸ਼ ਉਦੇਸ਼ ਲਈ ਨਹੀਂ ਬਲਕਿ ਆਪਣੇ ਆਪ ਹੀ ਵਿਕਸਿਤ ਹੋ ਜਾਂਦਾ ਹੈ ।
  • ਸਭਾ ਦੀ ਮੈਂਬਰਸ਼ਿਪ ਵਿਅਕਤੀ ਲਈ ਇੱਛੁਕ ਹੁੰਦੀ ਹੈ ਅਤੇ ਵਿਅਕਤੀ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਹੋਣ ਤੋਂ ਬਾਅਦ ਇਹਨਾਂ ਦੀ ਮੈਂਬਰਸ਼ਿਪ ਛੱਡ ਸਕਦਾ ਹੈ । ਪਰ ਸਮਾਜ ਦੀ ਮੈਂਬਰਸ਼ਿਪ ਇੱਛੁਕ ਨਹੀਂ ਬਲਕਿ ਜ਼ਰੂਰੀ ਹੁੰਦੀ ਹੈ ਅਤੇ ਵਿਅਕਤੀ ਨੂੰ ਸਾਰੀ ਉਮਰ ਸਮਾਜ ਦਾ ਮੈਂਬਰ ਬਣ ਕੇ ਰਹਿਣਾ ਪੈਂਦਾ ਹੈ ।
  • ਸਭਾ ਇਕ ਮੂਰਤ ਵਿਵਸਥਾ ਹੈ ਕਿਉਂਕਿ ਇਹ ਲੋਕਾਂ ਦੀਆਂ ਜ਼ਰੂਰਤਾਂ ਉੱਤੇ ਆਧਾਰਿਤ ਹੁੰਦੀ ਹੈ । ਪਰ ਅਮੂਰਤ ਵਿਵਸਥਾ ਹੈ ਕਿਉਂਕਿ ਇਹ ਸਮਾਜਿਕ ਸੰਬੰਧਾਂ ਉੱਤੇ ਆਧਾਰਿਤ ਹੁੰਦਾ ਹੈ ਅਤੇ ਸਮਾਜਿਕ ਸੰਬੰਧ ਅਮੂਰਤ ਹੁੰਦੇ ਹਨ ।
  • ਸਭਾ ਚੇਤਨ ਰੂਪ ਨਾਲ ਅਤੇ ਲੋਕਾਂ ਦੀਆਂ ਕੋਸ਼ਿਸ਼ਾਂ ਨਾਲ ਵਿਕਸਿਤ ਹੁੰਦੀ ਹੈ । ਪਰ ਸਮਾਜ ਆਪ ਮੁਹਾਰੇ ਹੀ ਵਿਕਸਿਤ ਹੋ ਜਾਂਦੇ ਹਨ ਅਤੇ ਇਸ ਵਿਚ ਚੇਤੰਨ ਕੋਸ਼ਿਸ਼ ਦੀ ਜ਼ਰੂਰਤ ਨਹੀਂ ਹੁੰਦੀ ।
  • ਸਭਾ ਦਾ ਇਕ ਰਸਮੀ ਢਾਂਚਾ ਹੁੰਦਾ ਹੈ ਜਿਸ ਵਿਚ ਪ੍ਰਧਾਨ ਸੈਕਟਰੀ, ਖਜ਼ਾਨਚੀ, ਮੈਂਬਰ ਆਦਿ ਹੁੰਦੇ ਹਨ ਅਤੇ ਇਹਨਾਂ ਦੀ ਚੋਣ ਨਿਸਚਿਤ ਸਮੇਂ ਲਈ ਹੁੰਦੀ ਹੈ । ਪਰ ਸਮਾਜ ਦਾ ਕੋਈ ਰਸਮੀ ਢਾਂਚਾ ਨਹੀਂ ਹੁੰਦਾ ਅਤੇ ਸਾਰੇ ਵਿਅਕਤੀ ਹੀ ਸਮਾਜ ਦੇ ਮੈਂਬਰ ਹੁੰਦੇ ਹਨ । ਉਹ ਸਾਰੀ ਉਮਰ ਇਸ ਦੀ ਮੈਂਬਰਸ਼ਿਪ ਨਹੀਂ ਛੱਡ ਸਕਦੇ ।
  • ਸਭਾ ਦੀ ਉਤਪੱਤੀ ਸਿਰਫ਼ ਉਹਨਾਂ ਵਿਅਕਤੀਆਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੁੰਦੀ ਹੈ ਜਿਨ੍ਹਾਂ ਦੇ ਇਸ ਨਾਲ ਵਿਸ਼ੇਸ਼ ਉਦੇਸ਼ ਜੁੜੇ ਹੁੰਦੇ ਹਨ । ਪਰ ਸਮਾਜ ਦੀ ਉਤਪੱਤੀ ਸਾਰੇ ਲੋਕਾਂ ਦੀ ਸਹਿਮਤੀ ਨਾਲ ਹੁੰਦੀ ਹੈ ਅਤੇ ਇਸ ਨਾਲ ਕਿਸੇ ਵਿਅਕਤੀ ਵਿਸ਼ੇਸ਼ ਦਾ ਸਵਾਰਥ ਨਹੀਂ ਜੁੜਿਆ ਹੁੰਦਾ ।
  • ਵਿਅਕਤੀ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਤੋਂ ਬਾਅਦ ਸਭਾ ਨੂੰ ਇਕ-ਦਮ ਹੀ ਤੋੜ ਦਿੰਦੇ ਹਨ ਅਤੇ ਇਸ ਦੀ ਹੋਂਦ ਅਚਾਨਕ ਹੀ ਖ਼ਤਮ ਹੋ ਜਾਂਦੀ ਹੈ । ਪਰ ਕੋਈ ਵੀ ਵਿਅਕਤੀ ਸਮਾਜ ਨੂੰ ਤੋੜ ਨਹੀਂ ਸਕਦਾ ਅਤੇ ਇਸ ਦੀ ਹੋਂਦ ਖ਼ਤਮ ਨਹੀਂ ਹੋ ਸਕਦੀ ।
  • ਸਭਾ ਦੀ ਉਤਪੱਤੀ ਵਿਚਾਰ ਨਾਲ ਨਹੀਂ ਬਲਕਿ ਮੰਤਵ ਨਾਲ ਸੰਬੰਧਿਤ ਹੁੰਦੀ ਹੈ ਪਰ ਸਮਾਜ ਦੀ ਉਤਪੱਤੀ ਸਮਾਜਿਕ ਸੰਬੰਧਾਂ ਉੱਤੇ ਨਿਰਭਰ ਕਰਦੀ ਹੈ ।

PSEB 11th Class Environmental Education Notes Chapter 12 ਉਰਜਾ ਦੇ ਰਵਾਇਤੀ ਸ੍ਰੋਤ

This PSEB 11th Class Environmental Education Notes Chapter 12 ਉਰਜਾ ਦੇ ਰਵਾਇਤੀ ਸ੍ਰੋਤ will help you in revision during exams.

PSEB 11th Class Environmental Education Notes Chapter 12 ਉਰਜਾ ਦੇ ਰਵਾਇਤੀ ਸ੍ਰੋਤ

→ ਊਰਜਾ ਭਿੰਨ-ਭਿੰਨ ਪ੍ਰਕਾਰ ਦੇ ਸੋਮਿਆਂ ਤੋਂ ਪ੍ਰਾਪਤ ਹੁੰਦੀ ਹੈ। ਊਰਜਾ ਦੇ ਮੁੱਖ ਸੋਮੇ ਪਥਰਾਟ ਬਾਲਣ (Fossil Fuel) ਅਤੇ ਬਾਲਣਯੋਗ ਲੱਕੜੀ (Fire Wood) ਹੈ ।

→ ਪਥਰਾਟ ਬਾਲਣ ਦੇ ਭੰਡਾਰ ਕੁਦਰਤ ਵਿਚ ਸੀਮਤ ਹਨ ਅਤੇ ਇਨ੍ਹਾਂ ਨੂੰ ਦੁਬਾਰਾ ਪ੍ਰਾਪਤ ਨਹੀਂ ਕੀਤਾ ਜਾਂਦਾ, ਕਿਉਂਕਿ ਇਨ੍ਹਾਂ ਨੂੰ ਬਣਨ ਲਈ ਲੱਖਾਂ ਸਾਲ ਲੱਗਦੇ ਹਨ।

→ ਕੋਲਾ (Coal)-ਕੋਲਾ ਹਰੇ ਪੌਦਿਆਂ ਦੇ ਲੱਖਾਂ ਸਾਲਾਂ ਤਕ ਧਰਤੀ ਦੇ ਅੰਦਰ ਰਹਿਣ ਕਾਰਨ, ਅੰਦਰੂਨੀ ਤਾਪਮਾਨ ਅਤੇ ਦਬਾਅ ਦੇ ਕਾਰਨ ਬਣਦਾ ਹੈ।

→ ਆਮ ਤੌਰ ‘ਤੇ ਕੋਲਾ ਭੂਰੇ ਜਾਂ ਕਾਲੇ ਰੰਗ ਦਾ ਹੁੰਦਾ ਹੈ, ਇਹ ਬਾਕੀ ਕਿਸਮਾਂ ਦੇ ਮੁਕਾਬਲੇ ਘੱਟ ਊਰਜਾ ਪ੍ਰਦਾਨ ਕਰਦਾ ਹੈ।

→ ਕੋਲੇ ਦਾ ਸਭ ਤੋਂ ਪ੍ਰਸਿੱਧ ਰੂਪ ਬਿਟੁਮਿਨਸ (Bituminus) ਕੋਲਾ ਹੁੰਦਾ ਹੈ, ਜੋ ਕਾਲੇ ਰੰਗ ਦਾ ਹੁੰਦਾ ਹੈ, ਇਸ ਵਿਚ ਸਲਫਰ ਹੁੰਦੀ ਹੈ। ਇਸ ਲਈ ਜਲਦੇ ਸਮੇਂ ਜ਼ਿਆਦਾ ਉਰਜਾ ਦਿੰਦਾ ਹੈ।

PSEB 11th Class Environmental Education Notes Chapter 12 ਉਰਜਾ ਦੇ ਰਵਾਇਤੀ ਸ੍ਰੋਤ

→ ਕੋਲਾ ਉਦਯੋਗੀਕਰਨ ਦੀ ਰੀੜ੍ਹ ਦੀ ਹੱਡੀ ਸਾਬਿਤ ਹੋਇਆ ਹੈ ਕਿਉਂਕਿ ਕੋਲੇ ਦੀ ਵਰਤੋਂ ਕਰਨ ‘ਤੇ ਹੋਰ ਲਾਭਦਾਇਕ ਪਦਾਰਥ ਵੀ ਮਿਲਦੇ ਹਨ ਜਿਸ ਦਾ ਉਪਯੋਗ ਮਨੁੱਖ ਦੇ ਫਾਇਦੇ ਲਈ ਕੀਤਾ ਜਾਂਦਾ ਹੈ।

→ ਭਾਰਤ ਵਿਚ ਕੋਲੇ ਦੇ ਭੰਡਾਰ ਬਿਹਾਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿਚ ਮਿਲਦੇ ਹਨ। ਭਾਰਤ ਵਿਚ ਕੋਲੇ ਦਾ ਲਗਭਗ 60% ਹਿੱਸਾ ਬਿਜਲੀ ਪੈਦਾ ਕਰਨ ਦੇ ਕੰਮ ਆਉਂਦਾ ਹੈ।

→ ਕੋਲਾ ਜਲਦੇ ਸਮੇਂ ਕਾਰਬਨ ਡਾਈਆਕਸਾਈਡ (CO2), ਸਲਫਰ ਡਾਈਆਕਸਾਈਡ (SO2) ਅਤੇ ਨਾਈਟ੍ਰੋਜਨ ਆਕਸਾਈਡ ਵਾਯੂਮੰਡਲ ਵਿਚ ਫੈਲਦੀ ਹੈ ਜਿਸ ਕਾਰਨ ਗਲੋਬਲ ਵਾਰਮਿੰਗ ਦੀ ਸਮੱਸਿਆ ਜਨਮ ਲੈਂਦੀ ਹੈ ਅਤੇ ਵਾਤਾਵਰਣ ਨੂੰ ਪ੍ਰਭਾਵਿਤ ਕਰਦੀ ਹੈ।

→ ਜਿਹੜੇ ਕਾਮੇ, ਧਰਤੀ ਅੰਦਰ ਕੋਲੇ ਦੀਆਂ ਖਾਣਾਂ ਵਿਚ ਕੰਮ ਕਰਦੇ ਹਨ, ਉਨ੍ਹਾਂ ਨੂੰ ਸਾਹ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਸਰੀਰ ਨੂੰ ਹੋਰ ਕਈ ਤਰ੍ਹਾਂ ਦੇ ਰੋਗ ਵੀ ਹੋ ਜਾਂਦੇ ਹਨ ।

→ ਕੱਚਾ ਤੇਲ (Crude oil)-ਕੱਚਾ ਤੇਲ ਜਾਂ ਪੈਟਰੋਲੀਅਮ ਗਹਿਰਾ ਤਰਲ ਪਦਾਰਥ ਹੈ ਜੋ ਹਾਈਕਾਰਬਨ ਤੱਤਾਂ ਅਤੇ ਕੁੱਝ ਮਾਤਰਾ ਵਿਚ ਸਲਫਰ, ਨਾਈਟ੍ਰੋਜਨ ਅਤੇ ਆਕਸੀਜਨ ਤੋਂ ਬਣਦਾ ਹੈ।

→ ਪੈਟਰੋਲੀਅਮ (Petroleum-ਪੈਟਰੋਲੀਅਮ ਸ਼ਬਦ ਗਰੀਕ ਸ਼ਬਦ ਪੈਟਰਾ ਅਤੇ ਓਲੀਅਮ ਤੋਂ ਬਣਿਆ ਹੈ ਜਿਸ ਵਿਚ ਪੈਟਰਾ ਦਾ ਮਤਲਬ ਚੱਟਾਨਾਂ ਅਤੇ ਓਲੀਅਮ ‘ ਦਾ ਮਤਲਬ ਹੈ ਤੇਲ। ਇਸ ਲਈ ਇਹ ਚੱਟਾਨਾਂ ਤੋਂ ਪ੍ਰਾਪਤ ਹੋਣ ਵਾਲਾ ਤੇਲ ਹੈ।

→ ਇਹ ਕੁਦਰਤ ਵਿਚ ਵੱਡੀ ਸੰਖਿਆ ਵਿਚ ਸੂਖਮ ਜੀਵਾਂ ਦੇ ਮਰਨ ਕਾਰਨ, ਧਰਤੀ ਦੀ ਉਥਲ-ਪੁਥਲ ਕਾਰਨ, ਲੱਖਾਂ ਸਾਲ ਬਾਅਦ ਬਣਦਾ ਹੈ, ਇਸ ਦੇ ਭੰਡਾਰ ਸੀਮਿਤ ਹੁੰਦੇ ਹਨ। ਇਸਦੇ ਖੂਹ ਪੁੱਟ ਕੇ ਇਸ ਨੂੰ ਬਾਹਰ ਕੱਢਿਆ ਜਾਂਦਾ ਹੈ।

→ ਕੱਚੇ ਤੇਲ ਤੋਂ ਹੋਰ ਉਪਯੋਗੀ ਚੀਜ਼ਾਂ ਨੂੰ ਵੱਖਰਾ ਕੀਤਾ ਜਾਂਦਾ ਹੈ ਜਿਸ ਕਿਰਿਆ ਨੂੰ ਪੈਟਰੋਲੀਅਮ ਦੀ ਸੁਧਾਈ ਕਿਹਾ ਜਾਂਦਾ ਹੈ।

→ ਪੈਟਰੋਲੀਅਮ ਤੋਂ ਪ੍ਰਾਪਤ : ਡੀਜ਼ਲ ਅਤੇ ਗੈਸੋਲੀਨ ਆਵਾਜਾਈ ਦੇ ਖੇਤਰਾਂ ਵਿਚ ਵਰਤੇ ਜਾਂਦੇ ਹਨ। ਤਰਲ ਪੈਟਰੋਲੀਅਮ ਦੀ ਸੁਧਾਈ ਦੇ ਦੌਰਾਨ ਇਨ੍ਹਾਂ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਖਾਣਾ ਬਣਾਉਣ ਅਤੇ ਉਰਜਾ ਪੈਦਾ ਕਰਨ ਦੇ ਲਈ ਉਪਯੋਗ ਕੀਤਾ ਜਾਂਦਾ ਹੈ।

→ ਕੋਲੇ ਦੀ ਤਰ੍ਹਾਂ ਪੈਟਰੋਲ ਦੇ ਜਲਣ ਨਾਲ ਵੀ ਪ੍ਰਦੂਸ਼ਣ ਹੁੰਦਾ ਹੈ।

→ ਕੁਦਰਤੀ ਗੈਸ (Natural Gas) -ਇਸ ਗੈਸ ਵਿਚ ਮੁੱਖ ਰੂਪ ਵਿਚ ਮੀਥੇਨ ਅਤੇ ਕੁੱਝ ਮਾਤਾ ਵਿਚ ਪੋਪੇਨ ਅਤੇ ਬੁਟੇਨ ਦਾ ਮਿਸ਼ਰਨ ਹੁੰਦਾ ਹੈ। ਇਹ ਆਮ ਕਰਕੇ ਪੈਟਰੋਲੀਅਮ ਦੇ ਭੰਡਾਰਾਂ ਦੇ ਉੱਪਰ ਜੰਮੀ ਰਹਿੰਦੀ ਹੈ। ਇਹ ਬਿਨਾਂ ਪੈਟਰੋਲੀਅਮ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਕੁਦਰਤੀ ਗੈਸੇ ਨੂੰ ਕਾਫ਼ੀ ਘੱਟ ਤਾਪਮਾਨ ‘ਤੇ ਤਰਲ ਕੁਦਰਤੀ ਗੈਸ ਵਿਚ ਬਦਲਿਆ ਜਾਂਦਾ ਹੈ। ਕੁਦਰਤੀ ਗੈਸ ਦੀ ਵਰਤੋਂ ਬਿਜਲੀ, ਸੀਮੇਂਟ, ਕੱਚ, ਇੱਟਾਂ, ਦਵਾਈਆਂ, ਪਲਾਸਟਿਕ, ਡਿਟਰਜੈਂਟ ਬਣਾਉਣ ਲਈ ਕੀਤੀ ਜਾਂਦੀ ਹੈ।

PSEB 11th Class Environmental Education Notes Chapter 12 ਉਰਜਾ ਦੇ ਰਵਾਇਤੀ ਸ੍ਰੋਤ

→ ਨਪੀੜਤ ਕੁਦਰਤੀ ਗੈਸ (CNG) ਦਾ ਪ੍ਰਯੋਗ ਮੋਟਰ-ਗੱਡੀਆਂ ਵਿਚ ਬਾਲਣ ਦੇ ਰੂਪ ਵਿਚ ਕੀਤਾ ਜਾਂਦਾ ਹੈ। ਵਿਕਸਿਤ ਦੇਸ਼ਾਂ ਵਿਚ ਨਪੀੜਤ ਕੁਦਰਤੀ ਗੈਸ (CNG) ਦਾ ਉਪਯੋਗ ਇਮਾਰਤਾਂ ਨੂੰ ਗਰਮ ਰੱਖਣ ਲਈ ਕੀਤਾ ਜਾਂਦਾ ਹੈ।

→ ਕੁਦਰਤੀ ਗੈਸ (Natural Gas) ਸਭ ਤੋਂ ਵਧੀਆ ਪਥਰਾਟ ਬਾਲਣ ਹੈ। ਇਸ ਨੂੰ ਪਾਈਪਾਂ ਦੁਆਰਾ ਇਕ ਥਾਂ ਤੋਂ ਦੂਸਰੀ ਥਾਂ ਬੜੀ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ।

→ ਬਾਲਣ/ਲੱਕੜੀ (Fire Wood)-ਬਾਲਣ/ਲੱਕੜੀ ਪੁਰਾਣੇ ਸਮੇਂ ਵਿਚ ਉਰਜਾ ਦਾ ਮੁੱਖ ਸੋਤ ਰਹੀ ਹੈ ਅਤੇ ਇਸ ਦੀ ਜ਼ਿਆਦਾਤਰ ਵਰਤੋਂ 19ਵੀਂ ਸਦੀ ਤਕ ਹੁੰਦੀ ਰਹੀ ਹੈ। ਸੰਸਾਰ ਦੀ ਲਗਪਗ ਅੱਧੀ ਜਨ-ਸੰਖਿਆ ਅੱਜ ਵੀ ਇਸਦੀ ਵਰਤੋਂ ਕਰਦੀ ਹੈ।

→ ਬਾਲਣ/ਲੱਕੜੀ ਦੀਆਂ ਕਈ ਕਮੀਆਂ ਹਨ, ਇਸ ਵਿਚ ਉਰਜਾ ਦੇ ਤੱਤ ਘੱਟ ਹੁੰਦੇ ਹਨ, ਨਮੀ ਦੇ ਕਾਰਨ ਭਾਰ ਜ਼ਿਆਦਾ ਹੁੰਦਾ ਹੈ। ਇਹ ਜਲਣ ‘ਤੇ ਧੂੰਆਂ ਪੈਦਾ ਕਰਦੀ ਹੈ, ਜਿਸ ਨਾਲ ਵਾਯੂ ਪ੍ਰਦੂਸ਼ਣ ਪੈਦਾ ਹੁੰਦਾ ਹੈ।

→ ਜੀਵਨ ਦੀਆਂ ਜ਼ਰੂਰਤਾਂ ਦੀ ਪੂਰਤੀ ਦੇ ਆਧਾਰ ‘ਤੇ ਸਾਡੇ ਜੰਗਲ ਹਰ ਸਾਲ ਕੇਵਲ 28 ਮਿਲੀਅਨ ਟਨ ਬਾਲਣ/ਲੱਕੜੀ ਦੇ ਸਕਦੇ ਹਨ ਜਦੋਂ ਕਿ ਸਮੇਂ ਦੀ ਮੰਗ ਇਸ ਤੋਂ ਬਹੁਤ ਜ਼ਿਆਦਾ ਹੈ।

→ ਬਾਲਣ/ਲੱਕੜੀ ਇਕ ਨਵਿਆਉਣ ਯੋਗ ਸੋਮਾ ਹੋ ਸਕਦਾ ਹੈ ਕਿਉਂਕਿ ਜੇਕਰ ਇਸ ਨੂੰ ਤੇਜ਼ੀ ਨਾਲ ਨਾ ਕੱਟਿਆ ਜਾਵੇ ਤਾਂ ਇਹ ਦੁਬਾਰਾ ਪੈਦਾ ਕੀਤੀ ਜਾ ਸਕਦੀ ਹੈ।