PSEB 9th Class Science Notes Chapter 6 ਟਿਸ਼ੂ

This PSEB 9th Class Science Notes Chapter 6 ਟਿਸ਼ੂ will help you in revision during exams.

PSEB 9th Class Science Notes Chapter 6 ਟਿਸ਼ੂ

→ ਇੱਕ ਸਮਾਨ ਕਾਰਜ ਕਰਨ ਵਾਲੇ ਸੈੱਲਾਂ ਦੇ ਸਮੂਹ ਨੂੰ ਟਿਸ਼ੂ (Tissue) ਕਿਹਾ ਜਾਂਦਾ ਹੈ । ਟਿਸ਼ੂ ਵਿੱਚ ਇੱਕ ਕਿਸਮ ਦੇ ਸੈੱਲ ਵੀ ਹੋ ਸਕਦੇ ਹਨ ਅਤੇ ਵੱਖ-ਵੱਖ ਕਿਸਮਾਂ ਦੇ ਵੀ ਹੋ ਸਕਦੇ ਹਨ । ਇਹ ਟਿਸ਼ ਮਿਸ਼ਰਿਤ ਸੈੱਲਾਂ ਦੇ ਵੀ ਹੋ ਸਕਦੇ ਹਨ ।

→ ਟਿਸ਼ੂਆਂ ਦੇ ਅਧਿਐਨ ਨੂੰ ਹਿਸਟੋਲੋਜੀ (Histology) ਕਿਹਾ ਜਾਂਦਾ ਹੈ ।

→ ਵਿਭਿੰਨ ਕਿਸਮ ਦੇ ਟਿਸ਼ੂ ਮਿਲ ਕੇ ਅੰਗ (Organ) ਬਣਾਉਂਦੇ ਹਨ ਜਿਸਦਾ ਇੱਕ ਖ਼ਾਸ ਕੰਮ ਹੁੰਦਾ ਹੈ ।

→ ਵਿਭਿੰਨ ਅੰਗ ਮਿਲ ਕੇ ਅੰਗ ਪ੍ਰਣਾਲੀ (Organ System) ਬਣਾਉਂਦੇ ਹਨ ।

→ ਉੱਚ-ਕੋਟੀ ਦੇ ਪੌਦਿਆਂ ਅਤੇ ਜੰਤੂਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਟਿਸ਼ੂ ਪਾਏ ਜਾਂਦੇ ਹਨ । ਇਹ ਵਿਸ਼ੇਸ਼ ਪਰ ਵੱਖ-ਵੱਖ ਤਰ੍ਹਾਂ ਦੇ ਕਾਰਜ ਕਰਦੇ ਹਨ ।

→ ਪੌਦਾ ਟਿਸ਼ੂਆਂ (Plant Tissues) ਨੂੰ ਦੋ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ । ਇਹ ਕਿਸਮਾਂ ਹਨ-

  1. ਵਿਭਾਜਨਯੋਗ ਟਿਸ਼ੂ (Meristematic Tissue)
  2. ਅਤੇ ਸਥਾਈ ਟਿਸ਼ੂ (Permanent Tissue) ।

→ ਪੌਦਿਆਂ ਦੇ ਵਿਭਾਜਨ ਯੋਗ ਟਿਸ਼, ਵਧਣਸ਼ੀਲ ਖੰਡਾਂ (Growing Points) ਤੇ ਪਾਏ ਜਾਂਦੇ ਹਨ । ਇਨ੍ਹਾਂ ਟਿਸ਼ੂਆਂ ਦੇ ਸੈੱਲਾਂ ਵਿੱਚ ਹਮੇਸ਼ਾ ਵਿਭਾਜਨ ਹੁੰਦਾ ਰਹਿੰਦਾ ਹੈ ਅਤੇ ਇਨ੍ਹਾਂ ਟਿਸ਼ੂਆਂ ਵਿੱਚ ਵਿਭਾਜਨ ਕਰ ਸਕਣ ਦੀ ਸਮਰੱਥਾ ਕਾਇਮ ਰਹਿੰਦੀ ਹੈ । ਵਿਭਾਜਨ ਯੋਗ ਟਿਸ਼ੂ ਦੇ ਸੈੱਲ ਇੱਕ ਸਮਾਨ ਹੁੰਦੇ ਹਨ । ਇਹ ਗੋਲਾਕਾਰ, ਅੰਡਾਕਾਰ, ਬਹੁ-ਭੁਜਾਈ ਅਤੇ ਆਇਤਾਕਾਰ ਹੋ ਸਕਦੇ ਹਨ ।

PSEB 9th Class Science Notes Chapter 6 ਟਿਸ਼ੂ

→ ਵਿਭਾਜਨ ਯੋਗ ਟਿਸ਼ੂ ਦੇ ਸੈੱਲਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੁੰਦਾ ਰਹਿੰਦਾ ਹੈ ।

→ ਵਿਭਾਜਨ ਯੋਗ ਟਿਸ਼ੂ ਨੂੰ ਉਨ੍ਹਾਂ ਦੀ ਸਥਿਤੀ ਦੇ ਆਧਾਰ ਤੇ ਦੋ ਕਿਸਮਾਂ ਵਿੱਚ ਵੰਡਿਆ ਗਿਆ ਹੈ ਅਤੇ ਇਹ ਹਨ-

  1. ਪ੍ਰਾਇਮਰੀ ਵਿਭਾਜਨ ਯੋਗ ਟਿਸ਼ੂ ਜਾਂ ਪ੍ਰਾਇਮਰੀ ਮੈਰੀਸਰੈੱਖ (Primary Meristem) ਅਤੇ
  2. ਸੈਕੰਡਰੀ ਵਿਭਾਜਨਯੋਗ ਟਿਸ਼ ਜਾਂ ਸੈਕੰਡਰੀ ਮੈਰੀਸਟੈਮ (Secondary Meristem) ।

→ ਵਿਭਾਜਨ ਯੋਗ ਟਿਸ਼ੂ ਨੂੰ ਉਨ੍ਹਾਂ ਦੀ ਸਥਿਤੀ (Position) ਦੇ ਆਧਾਰ ਤੇ ਤਿੰਨ ਕਿਸਮਾਂ ਵਿੱਚ ਵੰਡਿਆ ਗਿਆ ਹੈ । ਇਹ ਕਿਸਮਾਂ ਹੇਠ ਲਿਖੀਆਂ ਹਨ । (i) ਸਿਖਰੀ ਮੈਰੀਸਟੈਂਮ (Apical Meristem)

  1. ਅੰਤਰਵੇਸ਼ੀ ਮੈਰੀਸਟੈਮ (Intercalary Meristem)
  2. ਬਗ਼ਲੀ ਮੈਰੀਸਟੈਂਮ (Lateral Meristem) ।

→ ਸਥਾਈ ਟਿਸ਼ੂ ਦੇ ਸੈੱਲਾਂ ਵਿੱਚ ਵਿਭਾਜਨ ਨਹੀਂ ਹੁੰਦਾ, ਕਿਉਂਕਿ ਇਹ ਸੈਂਲ ਆਪਣੀ ਵਿਭਾਜਨ ਯੋਗਤਾ ਜਾਂ ਵਿਭਾਜਨ ਸਮਰੱਥਾ ਗੁਆ ਬੈਠਦੇ ਹਨ ।

→ ਸਥਾਈ ਟਿਸ਼ੂ ਦੋ ਤਰ੍ਹਾਂ ਦੇ ਹੁੰਦੇ ਹਨ-

  1. ਸਾਧਾਰਨ ਟਿਸ਼ੂ (Simple Tissue)
  2. ਅਤੇ ਗੁੰਝਲਦਾਰ ਟਿਸ਼ੂ (Complex Tissue) ।

→ ਸਰਲ ਟਿਸ਼ੂ ਇੱਕ ਹੀ ਕਿਸਮ ਦੇ ਸੈੱਲਾਂ ਦੇ ਬਣੇ ਹੁੰਦੇ ਹਨ । ਇਨ੍ਹਾਂ ਟਿਸ਼ੂਆਂ ਦੇ ਕਾਰਜ ਅਤੇ ਬਣਤਰ ਸਮਾਨ ਹੁੰਦੀ ਹੈ । ਸੈੱਲ ਕੰਧ ਦੀ ਰਚਨਾ ਅਤੇ ਸੁਭਾਅ ਦੇ ਆਧਾਰ ਤੇ ਇਨ੍ਹਾਂ ਦੀਆਂ ਤਿੰਨ ਕਿਸਮਾਂ ਹਨ । ਇਨ੍ਹਾਂ ਕਿਸਮਾਂ ਨੂੰ ਪੇਅਰਨਕਾਈਮਾ (Parenchyma), ਕੋਲਨਕਾਈਮਾ (Collenchyma) ਅਤੇ ਸਕਲੈਰਨਕਾਈ (Sclerenchyma) ਆਖਦੇ ਹਨ ।

→ ਜਿਹੜੇ ਟਿਸ਼ੂ ਵੱਖ-ਵੱਖ ਪ੍ਰਕਾਰ ਦੇ ਸੈੱਲਾਂ ਦੇ ਮਿਲਣ ਕਾਰਨ ਬਣਦੇ ਹਨ, ਉਨ੍ਹਾਂ ਨੂੰ ਜਟਿਲ ਜਾਂ ਗੁੰਝਲਦਾਰ ਟਿਸ਼ (Complex Tissue) ਆਖਦੇ ਹਨ । ਜ਼ਾਈਲਮ ਅਤੇ ਫਲੋਇਮ ਪੌਦਿਆਂ ਵਿਚਲੇ ਜਟਿਲ ਜਾਂ ਗੁੰਝਲਦਾਰ ਟਿਸ਼ ਹਨ ।

→ ਜੰਤੂ ਵਿੱਚ ਪਾਏ ਜਾਂਦੇ ਟਿਸ਼ੂਆਂ ਨੂੰ ਇੱਕ ਸੈੱਲੀ (Unicellular) ਟਿਸ਼ੂ ਅਤੇ ਬਹੁਸੈੱਲੀ (Multicellular) ਟਿਸ਼ੂਆਂ ਵਿੱਚ ਵੰਡਿਆ ਜਾਂਦਾ ਹੈ ।

→ ਬਹੁਸੈੱਲੀ ਟਿਸ਼ੂ ਵਿੱਚ ਵਿਸ਼ੇਸ਼ਤਾਵਾਂ ਸਮਾਨ ਹੁੰਦੀਆਂ ਹਨ । ਟਿਸ਼ੂਆਂ ਤੋਂ ਅੰਗ ਬਣਦੇ ਹਨ ਅਤੇ ਅੰਗਾਂ ਤੋਂ ਅੰਗ ਪ੍ਰਣਾਲੀ ਬਣਦੀ ਹੈ ।

→ ਜੰਤੂਆਂ ਵਿੱਚ ਟਿਸ਼ੂ ਚਾਰ ਤਰ੍ਹਾਂ ਦੇ ਹਨ ਅਤੇ ਇਨ੍ਹਾਂ ਨੂੰ ਅਧਿਛੱਦ ਟਿਸ਼ੂ (Epithelium), ਜੋੜਕ ਟਿਸ਼ੂ (Connective Tissue), ਪੇਸ਼ੀ ਟਿਸ਼ੂ (Muscular Tissue) ਅਤੇ ਨਾੜੀ ਟਿਸ਼ੂ (Nervous Tissue) ਆਖਿਆ ਜਾਂਦਾ ਹੈ ।

→ ਟਿਸ਼ੂ (Tissue) -ਸਮਾਨ ਰਚਨਾ ਵਾਲੇ ਸੈੱਲਾਂ ਦੇ ਆਪਸ ਵਿੱਚ ਸਮੂਹ ਬਣਾਉਣ ਨਾਲ ਜਿਹੜੀ ਬਣਤਰ ਬਣਦੀ ਹੈ, ਉਸ ਨੂੰ ਟਿਸ਼ੂ ਆਖਦੇ ਹਨ ।

→ ਵਿਭਾਜਨ ਯੋਗ ਟਿਸ਼ੂ (Meristematic Tissue)-ਜਿਹੜੇ ਟਿਸ਼ੂ ਦੇ ਸੈੱਲ ਵਿਭਾਜਨ ਕਰ ਸਕਣ ਦੀ ਸਮਰੱਥਾ ਰੱਖਦੇ ਹੋਣ ਅਤੇ ਲਗਾਤਾਰ ਵਿਭਾਜਿਤ ਹੁੰਦੇ ਰਹਿਣ, ਉਨ੍ਹਾਂ ਟਿਸ਼ੂਆਂ ਨੂੰ ਵਿਭਾਜਨ ਯੋਗ ਟਿਸ਼ੂ ਕਿਹਾ ਜਾਂਦਾ ਹੈ ।

→ ਪ੍ਰਾਇਮਰੀ ਮੈਰੀਸਟੈਂਪ (Primary Meristem)-ਇਹ ਵਿਭਾਜਨ ਯੋਗ ਸੈੱਲ ਉਹ ਹਨ, ਜਿਹੜੇ ਪੌਦਿਆਂ ਅਤੇ ਜੜਾਂ ਦੇ ਸਿਰਿਆਂ ਤੇ ਸਥਿਤ ਹਨ ਅਤੇ ਲਗਾਤਾਰ ਵਿਭਾਜਨ ਕਰਨ ਦੀ ਸਮਰੱਥਾ ਰੱਖਦੇ ਹਨ । ਇਹ ਮੈਰੀਸਟੈਮ ਦੋ ਬੀਜ ਪੱਤਰੀ ਪੌਦਿਆਂ (Dicotyledonous Plants) ਦੇ ਵਹਿਣੀ ਟਿਸ਼ੂਆਂ ਦੇ ਅੰਦਰ ਵੀ ਸਥਿਤ ਹਨ ।

PSEB 9th Class Science Notes Chapter 6 ਟਿਸ਼ੂ

→ ਜ਼ਾਈਲਮ (Xylem)-ਇਹ ਵਹਿਣੀ ਟਿਸ਼ੂ ਹੈ ਜਿਸਦੇ ਦੁਆਰਾ ਪਾਣੀ ਜੜ੍ਹਾਂ ਤੋਂ ਸ਼ੁਰੂ ਹੋ ਕੇ ਪੌਦਿਆਂ ਦੇ ਸਾਰੇ ਹਿੱਸਿਆਂ ਤਕ ਪਹੁੰਚਦਾ ਹੈ ।

→ ਫਲੋਇਮ (Phloem)-ਪੌਦਿਆਂ ਵਿੱਚ ਮੌਜੂਦ ਇਸ ਜਟਿਲ ਟਿਸ਼ੂ ਦਾ ਮੁੱਖ ਕੰਮ, ਪੌਦੇ ਦੇ ਸਾਰੇ ਭਾਗਾਂ ਵਿੱਚ ਸੰਸ਼ਲਿਸ਼ਟ ਭੋਜਨ ਪਹੁੰਚਾਉਣਾ ਹੈ ।

→ ਟੈਕੀਡਜ਼ (Tracheids)-ਇਹ ਜ਼ਾਈਲਮ ਟਿਸ਼ੂ ਦਾ ਇਕ ਅੰਸ਼ ਹੈ ਜੋ ਜਲਵਾਹਕ ਹੈ । ਇਹ ਇੱਕ ਸੈਂਲੇ, ਲੰਬੂਤਰੇ, ਲਿਗਨਿਨ ਨਾਲ ਢੱਕੇ ਹੋਏ ਨੁਕੀਲੇ ਸਿਰਿਆਂ ਵਾਲੇ ਸੈੱਲ ਹਨ ।

→ ਛਾਣਨੀ ਨਲੀਆਂ (Sieve-tubes)-ਮਹੀਨ ਸੈੱਲ ਵਾਲੀਆਂ ਇਹ ਨਲੀਆਂ ਫਲੋਇਮ ਟਿਸ਼ੂ ਵਿੱਚ ਪਾਈਆਂ ਜਾਂਦੀਆਂ ਹਨ । ਇਨ੍ਹਾਂ ਦੀ ਆਡੇ-ਦਾਅ ਕੰਧ (Transverse Wall) ਵਿੱਚ ਮਹੀਨ ਛੇਕ ਹੁੰਦੇ ਹਨ । ਇਨ੍ਹਾਂ ਨਲੀਆਂ ਰਾਹੀਂ ਭੋਜਨ ਪੌਦੇ ਦੇ ਵੱਖ-ਵੱਖ ਹਿੱਸਿਆਂ ਤਕ ਪਹੁੰਚਦਾ ਹੈ ।

→ ਵਾਹਿਣੀ (Vessel-ਦੋ ਬੀਜ ਪੱਤਰੀ ਪੌਦਿਆਂ ਦੇ ਜ਼ਾਈਲਮ ਵਿੱਚ ਮਿਲਣ ਵਾਲੀਆਂ ਲੰਬੀਆਂ ਨਲੀਆਂ ਨੂੰ ਵੈਸਲ ਜਾਂ ਵਹਿਣੀ ਆਖਦੇ ਹਨ ।

→ ਸਹਿ-ਸੈੱਲ (Companion Cells)-ਮਹੀਨ ਕੰਧ ਵਾਲੇ ਇਹ ਸੈਂਲ ਛਾਣਨੀ ਨਲੀਆਂ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ । ਇਨ੍ਹਾਂ ਵਿੱਚ ਜੀਵ ਦ੍ਰਵ ਅਤੇ ਨਿਊਕਲੀਅਸ ਹੁੰਦੇ ਹਨ ।

→ ਫਲੋਇਮ ਪੇਅਰਨਕਾਈਮਾ (Phloem Parenchyma)-ਬਾਰੀਕ ਸੈੱਲ ਕੰਧਾਂ ਵਾਲੇ ਇਹ ਸੈੱਲ ਫਲੋਇਮ ਟਿਸ਼ੂ ਵਿੱਚ ਪਾਏ ਜਾਂਦੇ ਹਨ । ਇਨ੍ਹਾਂ ਦਾ ਆਕਾਰ ਗੋਲ ਹੁੰਦਾ ਹੈ ।

→ ਟੈਂਡਨ (Tendon)-ਟੈਂਡਨ ਜੋੜਕ ਟਿਸ਼ੂ ਦੀ ਹੀ ਇੱਕ ਕਿਸਮ ਹੈ, ਜਿਸ ਦੇ ਸੈੱਲਾਂ ਵਿੱਚ ਲਚਕ ਨਹੀਂ ਹੁੰਦੀ । ਇਹ ਪੇਸ਼ੀਆਂ ਨੂੰ ਹੱਡੀਆਂ ਨਾਲ ਜੋੜਨ ਦਾ ਕਾਰਜ ਕਰਦਾ ਹੈ ।

→ ਸਾਰਕੋਲੈਮਾ (Sarcolemma)-ਇਹ ਇੱਕ ਖ਼ਾਲੀ ਨੁਮਾ ਬਣਤਰ ਹੈ, ਜਿਹੜੀ ਪੇਸ਼ੀ ਸੈੱਲਾਂ ਦੇ ਬਾਹਰਲੇ ਪਾਸੇ ਤੇ ਸਥਿਤ ਹੁੰਦੀ ਹੈ ।

→ ਸਾਰਕੋਪਲਾਜ਼ਮ (Sarcoplasm)-ਪੇਸ਼ੀ ਸੈੱਲ ਵਿੱਚ ਪਾਏ ਜਾਣ ਵਾਲੇ ਸੈੱਲ ਵ (Cytoplasm) ਨੂੰ ਸਾਰਕੋਪਲਾਜ਼ਮ ਆਖਿਆ ਜਾਂਦਾ ਹੈ ।

→ ਸਾਰਕੋਮੀਅਰ (Sarcomere)-ਪੇਸ਼ੀ ਸੈੱਲਾਂ ਵਿੱਚ ਮੌਜੂਦ ਧਾਰੀਦਾਰ ਬਣਤਰ ਜਿਹੜੀ ਚਮਕਦਾਰ ਪੇਸ਼ੀ ਦੀ ਰਚਨਾਤਮਕ ਅਤੇ ਕਿਰਿਆਤਮਕ ਇਕਾਈ ਵਜੋਂ ਕਾਰਜ ਕਰਦੀ ਹੈ, ਉਸ ਨੂੰ ਸਾਰਕੋਮੀਅਰ ਆਖਦੇ ਹਨ ।

→ ਕਲੋਰੱਕਾਈਮਾ (Chlorenchyma)-ਪੌਦਿਆਂ ਦੇ ਪੱਤਿਆਂ ਵਿੱਚ ਮੌਜੂਦ ਉਹ ਟਿਸ਼ੂ, ਜਿਸ ਦੇ ਸੈੱਲਾਂ ਦੀ ਕੰਧ ਕੋਮਲ ਹੁੰਦੀ ਹੈ । ਇਨ੍ਹਾਂ ਸੈੱਲਾਂ ਵਿੱਚ ਕਲੋਰੋਪਲਾਸਟ ਦੀ ਹੋਂਦ ਕਾਰਨ ਇਹ ਸੈਂਲ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਕਰਦੇ ਹਨ ।

→ ਐਕਟਿਨ (Actin)-ਇਹ ਇੱਕ ਕਿਸਮ ਦੀ ਪ੍ਰੋਟੀਨ ਹੈ, ਜਿਹੜੀ ਪੇਸ਼ੀ ਸੈੱਲਾਂ (Muscle Cells) ਵਿੱਚ ਪਾਈ ਜਾਂਦੀ ਹੈ ।

→ ਅਸਥੀ ਮਿੱਝ ਜਾਂ ਬੋਨ ਮੈਰੋ (Bone Marrow)-ਲੰਬੀ ਹੱਡੀਆਂ ਦੀ ਖੋੜ (Cavity) ਵਿੱਚ ਪਾਏ ਜਾਣ ਵਾਲੇ ਨਰਮ ਅਤੇ ਲਚਕੀਲੇ ਪਦਾਰਥ ਨੂੰ ਅਸਥੀ ਮਿੱਝ ਆਖਦੇ ਹਨ । ਇਸ ਵਿੱਚ ਲਾਲ ਰਕਤਾਣੂ (Red Blood Corpuscles) ਪੈਦਾ ਹੁੰਦੇ ਹਨ ।

PSEB 9th Class Science Notes Chapter 6 ਟਿਸ਼ੂ

→ ਉਪਅਸਥੀ ਜਾਂ ਕਾਰਟੀਲੇਜ (Cartilage)-ਉਪਅਸਥੀ, ਜੋੜਕ ਟਿਸ਼ੂ ਦੀ ਕਿਸਮ ਦਾ ਟਿਸ਼ੂ ਹੈ, ਜਿਸ ਦਾ ਮੈਟ੍ਰਿਕਸ ਲਚਕੀਲਾ ਹੁੰਦਾ ਹੈ । ਮੈਟ੍ਰਿਕਸ ਕੌਂਝਿਨ (Chondrin) ਨਾਂ ਦੇ ਪਦਾਰਥ ਦਾ ਬਣਿਆ ਹੁੰਦਾ ਹੈ ।

→ ਨਿਊਰੀਲੈਮਾ (Neurilemma)-ਜਿਹੜੀ ਪਤਲੀ, ਤਿੱਲੀ ਦੀ ਪਰਤ ਨਾੜੀ ਸੈੱਲ ਦੇ ਬਾਹਰਲੇ ਪਾਸੇ ਵੱਲ ਹੁੰਦੀ ਹੈ, ਨਿਊਰੀਲੈਮਾ ਅਖਵਾਉਂਦੀ ਹੈ ।

→ ਲਿਗਾਮੈਂਟ (Ligament)-ਜਿਹੜਾ ਜੋੜਕ ਟਿਸ਼ੂ ਦੋ ਹੱਡੀਆਂ ਨੂੰ ਆਪਸ ਵਿੱਚ ਜੋੜਦਾ ਹੈ, ਉਸ ਨੂੰ ਲਿਗਮੈਂਟ ਕਿਹਾ ਜਾਂਦਾ ਹੈ ।

→ ਸਵਾਨ ਸੈੱਲ (Schwann Cells)-ਇਹ ਨਾੜੀ ਟਿਸ਼ੂ ਦੇ ਸੈੱਲ ਹਨ ਜਿਹੜੇ ਨਿਊਰੀਲੈਮਾ ਦੇ ਹੇਠਲੇ ਹਿੱਸੇ ਤੇ ਪਾਏ ਜਾਂਦੇ ਹਨ ।

→ ਨਿਸਲਜ਼ ਕਣ (Nissl’s Granules)-ਦੋ-ਧਰੁਵੀ (Bipolar) ਅਤੇ ਬਹੁ-ਧਰੁਵੀ (Multipolar) ਨਾੜੀ ਸੈੱਲਾਂ ਵਿੱਚ ਮੌਜੂਦ ਨਿਊਕਲੀਅਸ ਦੇ ਚਾਰੇ ਪਾਸੇ ਮਿਲਣ ਵਾਲੇ ਕਣਾਂ ਨੂੰ ਨਿਸਲਜ਼ ਕਣ ਆਖਦੇ ਹਨ ।

PSEB 9th Class Science Notes Chapter 5 ਜੀਵਨ ਦੀ ਮੁੱਢਲੀ ਇਕਾਈ

This PSEB 9th Class Science Notes Chapter 5 ਜੀਵਨ ਦੀ ਮੁੱਢਲੀ ਇਕਾਈ will help you in revision during exams.

PSEB 9th Class Science Notes Chapter 5 ਜੀਵਨ ਦੀ ਮੁੱਢਲੀ ਇਕਾਈ

→ ਸਾਰੇ ਸਜੀਵ ਜੋ ਸਾਨੂੰ ਆਲੇ-ਦੁਆਲੇ ਨਜ਼ਰ ਆਉਂਦੇ ਹਨ, ਗੁੰਝਲਦਾਰ ਰਚਨਾਵਾਂ ਹਨ, ਜੋ ਤਾਲਮੇਲ ਵਾਲੇ ਅਣਗਿਣਤ ਡੱਬਿਆਂ ਤੋਂ ਬਣੇ ਹੁੰਦੇ ਹਨ । ਇਹਨਾਂ ਡੱਬਿਆਂ ਨੂੰ ਆਮ ਤੌਰ ‘ਤੇ ਸੈੱਲ (Cell) ਕਿਹਾ ਜਾਂਦਾ ਹੈ ।

→ ਸਜੀਵ ਇੱਕ ਜਾਂ ਜ਼ਿਆਦਾ ਸੈੱਲਾਂ ਤੋਂ ਬਣੇ ਹੁੰਦੇ ਹਨ । ਇਸ ਲਈ ਸਜੀਵਾਂ ਵਿੱਚ ਸੈਂਲ ਜੀਵਨ ਦੀ ਇਕਾਈ ਹੈ ।

→ ਸੈੱਲ ਸਜੀਵਾਂ ਦੀ ਬਣਤਰ ਅਤੇ ਕਾਰਜ ਦੀ ਸਭ ਤੋਂ ਛੋਟੀ ਇਕਾਈ ਹੈ ।

→ ਸੈੱਲ ਵਿੱਚ ਜਣਨ ਪ੍ਰਕਿਰਿਆ, ਉਤਪਰਿਵਰਤਨ ਅਤੇ ਉਤੇਜਨਾ ਪ੍ਰਤੀਕਿਰਿਆ ਆਦਿ ਦੀ ਯੋਗਤਾ ਹੁੰਦੀ ਹੈ । ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਜੀਵਨ ਸੈੱਲਾਂ ਦੁਆਰਾ ਹੀ ਕਾਇਮ ਰਹਿੰਦਾ ਹੈ ।

→ ਰਾਬਰਟ ਹੁੱਕ (Robert Hook) ਨੇ ਸੰਨ 1665 ਵਿੱਚ, ਸਭ ਤੋਂ ਪਹਿਲਾਂ ਸਾਧਾਰਨ ਸੂਖ਼ਮਦਰਸ਼ੀ ਦੀ ਸਹਾਇਤਾ ਨਾਲ, ਕਾਰਕ ਦੀ ਪਤਲੀ ਕਾਰ ਵਿੱਚ ਖ਼ਾਲੀ ਖ਼ਾਨਿਆਂ ਨੂੰ ਵੇਖਿਆ । ਉਸ ਨੇ ਇਹਨਾਂ ਖ਼ਾਲੀ ਖ਼ਾਨਿਆਂ ਨੂੰ ਸੈੱਲ ਦਾ ਨਾਂ ਦਿੱਤਾ । ਇਸ ਦੇ ਪਿੱਛੋਂ ਲਿਉਨ ਹੱਕ ਨੇ ਇੱਕ ਸੁਧਰੀ ਹੋਈ ਸੂਖ਼ਮਦਰਸ਼ੀ ਦੀ ਸਹਾਇਤਾ ਨਾਲ ਸੰਨ 1674 ਵਿੱਚ ਜੀਵਾਣੁਆਂ (Bacteria), ਸ਼ੁਕਰਾਣੂਆਂ (Spermetozoids) ਅਤੇ ਲਹੂ ਦੇ ਲਾਲ ਸੈੱਲਾਂ (Erythrocytes) ਦਾ ਅਧਿਐਨ ਕੀਤਾ ।

→ ਜੀਵ ਸੰਗਠਨ ਦੀ ਸਭ ਤੋਂ ਉੱਚੀ ਪੱਧਰ ਜੀਵਮੰਡਲ (Biosphere) ਹੈ । ਇਸ ਵਿੱਚ ਸੰਸਾਰ ਦੀਆਂ ਸਾਰੀਆਂ ਜੀਵਿਤ ਵਸਤਾਂ ਸ਼ਾਮਲ ਹਨ ।

→ ਸਾਰੇ ਜੀਵਾਂ ਦਾ ਸੰਗਠਨ ਇੱਕੋ ਜਿਹਾ ਹੁੰਦਾ ਹੈ ਅਤੇ ਜੀਵ ਜਗਤ ਦੇ ਸੰਗਠਨ ਦੀਆਂ ਪੱਧਰਾਂ ਵੱਖਰੀਆਂ-ਵੱਖਰੀਆਂ
ਹਨ । ਇਹ ਪੱਧਰਾਂ ਹੇਠ ਲਿਖੀਆਂ ਹਨ-
ਪਰਮਾਣੂ – ਅਣੂ – ਸੈੱਲ – ਟਿਸ਼ੂ – ਅੰਗ – ਅੰਗ ਪ੍ਰਣਾਲੀ – ਜੀਵ ।

PSEB 9th Class Science Notes Chapter 5 ਜੀਵਨ ਦੀ ਮੁੱਢਲੀ ਇਕਾਈ

→ ਰਾਬਰਟ ਹੁੱਕ ਨੇ ਸੰਨ 1665 ਵਿੱਚ ਜਿਹੜੇ ਸੈੱਲਾਂ ਦਾ ਅਧਿਐਨ ਕੀਤਾ ਸੀ, ਉਹ ਮਰੇ ਹੋਏ (dead) ਸੈੱਲ ਸਨ । ਇਹਨਾਂ ਸੈੱਲਾਂ ਦੇ ਮਰੇ ਹੋਏ ਹੋਣ ਕਰਕੇ, ਇਹਨਾਂ ਸੈੱਲਾਂ ਵਿੱਚ ਹਵਾ ਭਰੀ ਹੋਈ ਸੀ ।

→ ਸੰਨ 1831 ਵਿੱਚ ਰਾਬਰਟ ਬਾਉਨ ਨੇ ਸੈੱਲ ਵਿੱਚ ਕੇਂਦਰਕ ਦੀ ਖੋਜ ਕੀਤੀ ਸੀ । ਉਸਨੇ ਆਰਕਿਡ ਨਾਂ ਵਾਲੇ , ਪੌਦਿਆਂ ਦੇ ਸੈੱਲਾਂ ਵਿੱਚ ਕੇਂਦਰਕ (Nucleus) ਦੀ ਖੋਜ ਕੀਤੀ । ਪਾਰਕਿੰਜੇ ਨਾਂ ਦੇ ਵਿਗਿਆਨੀ ਨੇ ਸੰਨ 1839 ਵਿੱਚ ਸੈੱਲਾਂ ਵਿੱਚ ਜੀਵ ਦਵ (Protoplasm) ਦੀ ਖੋਜ ਕੀਤੀ ਅਤੇ ਇਸ ਦਵ ਨੂੰ ਇਹ ਨਾਂ ਦਿੱਤਾ ।

→ ਇੱਕ ਸੈੱਲ ਤੋਂ ਸਾਰਾ ਸਰੀਰ ਵੀ ਬਣਦਾ ਹੈ । ਇੱਕ ਸੈੱਲੀ ਜੀਵ ਵਿੱਚ ਵੀ ਸਜੀਵਾਂ ਵਾਲੀਆਂ ਸਾਰੀਆਂ ਕਿਰਿਆਵਾਂ ਚਲਦੀਆਂ ਰਹਿੰਦੀਆਂ ਹਨ । ਸਜੀਵ ਬਹੁ-ਸੈੱਲੀ (Multicellular) ਵੀ ਹੁੰਦੇ ਹਨ । ਜੀਵਾਣੂ ਇੱਕ ਸੈੱਲੀ ਜੀਵ ਹਨ । ਕਲੈਮੀਡੋਮੋਨਾਸ (Chlamydomonas) ਇੱਕ ਸੈੱਲੀ ਐਲਗਾ ਕਾਈ) ਹੈ | ਅਮੀਬਾ, ਪੈਰਾਮੀਸ਼ੀਅਮ ਇੱਕ ਸੈੱਲੀ ਜੰਤੁ ਹਨ ।

→ ਉੱਚ-ਕੋਟੀ ਦੇ ਪੌਦਿਆਂ (Higher Plants) ਅਤੇ ਜੰਤੂਆਂ ਦੇ ਸਰੀਰ ਅਣਗਿਣਤ ਸੈੱਲਾਂ ਦੇ ਬਣੇ ਹੋਏ ਹਨ । ਇਹਨਾਂ ਸਜੀਵਾਂ (Living Organisms) ਨੂੰ ਬਹੁ ਸੈੱਲੀ ਸਜੀਵ ਕਹਿੰਦੇ ਹਨ । ਹਾਈਡੂ (Hydra), ਸਪੰਜ ਪ੍ਰਾਣੀ ਆਦਿ ਬਹੁ ਸੈੱਲੀ ਜੀਵ ਹਨ ।

→ ਹਰੇਕ ਜੀਵ ਦੇ ਜੀਵਨ ਦਾ ਆਰੰਭ ਇੱਕ ਸੈੱਲ ਤੋਂ ਹੀ ਸ਼ੁਰੂ ਹੁੰਦਾ ਹੈ । ਸੈਂਲ ਜੀਵਨ ਦੀ ਮੂਲ ਇਕਾਈ ਹੈ । ਸਜੀਵਾਂ ਦੀਆਂ ਸਾਰੀਆਂ ਕਿਰਿਆਵਾਂ ਜਿਵੇਂ ਕਿ ਜਣਨ, ਪਾਚਨ, ਚੇਤਨਤਾ ਆਦਿ ਸੈੱਲਾਂ ਦੁਆਰਾ ਹੀ ਕੀਤੀਆਂ ਜਾਂਦੀਆਂ ਹਨ ।

→ ਮਨੁੱਖੀ ਸਰੀਰ ਵਿੱਚ ਸੈੱਲਾਂ ਦੀ ਗਿਣਤੀ ਦਾ ਅਨੁਮਾਨ 100 ਅਰਬ ਦੇ ਲਗਪਗ ਲਗਾਇਆ ਗਿਆ ਹੈ ।

→ ਕੁਝ ਕਾਂਕਸ (Coccus) ਕਿਸਮ ਦੇ, ਗੋਲਾਕਾਰ ਸ਼ਕਲ ਦੇ ਜੀਵਾਣੁਆਂ ਦਾ ਆਕਾਰ 0.2 ਤੋਂ 0.5 ਮਾਈਕ੍ਰਾਂਨ (Micron) ਹੁੰਦਾ ਹੈ । (ਇੱਕ ਮਾਈਕੂਨ = \(\frac {1}{1000}\) ਮਿਲੀ ਮੀਟਰ), ਕਈ ਨਾੜੀ ਸੈੱਲਾਂ ਦੀ ਲੰਬਾਈ ਫੁੱਟਾਂ (Feet) ਤਕ ਵੀ ਹੋ ਸਕਦੀ ਹੈ । ਆਮ ਤੌਰ ‘ਤੇ ਸੈੱਲਾਂ ਦਾ ਮਾਪ 5 micron ਤੋਂ ਲੈ ਕੇ 30 ਮਾਈਕ੍ਰਾਂਨ ਤੱਕ ਹੁੰਦਾ ਹੈ ।

→ ਕੇਰੀਓਟੀ ਸੈੱਲ (Prokaryotic Cell)-ਜਿਸ ਸੈੱਲ ਵਿੱਚ ਨਿਊਕਲੀਅਸ ਸਪੱਸ਼ਟ ਨਹੀਂ ਹੁੰਦਾ, ਉਸ ਸੈੱਲ ਨੂੰ ਪ੍ਰੋਕੇਰੀਓਟੀ ਸੈਂਲ ਆਖਦੇ ਹਨ ।
ਉਦਾਹਰਨ-ਬੈਕਟੀਰੀਆ ਦੇ ਸੈੱਲ ਅਤੇ ਨੀਲੀ ਹਰੀ ਕਾਈ (Blue green algae) ।

→ ਯੂਕੇਰੀਓਟੀ ਸੈੱਲ (Eukaryotic Cell)-ਉਹ ਸੈਂਲ ਜਿਸ ਵਿੱਚ ਸਪੱਸ਼ਟ ਕੇਂਦਰਕ ਜਾਂ ਨਿਉਕਲੀਅਸ ਹੋਵੇ, ਯੂਕੇਰੀਓਟੀ ਸੈੱਲ ਅਖਵਾਉਂਦਾ ਹੈ । ਨਿਊਕਲੀਅਸ, ਨਿਊਕਲੀ ਝਿੱਲੀ (Nuclear membrane) ਦੁਆਰਾ ਘਿਰਿਆ ਹੁੰਦਾ ਹੈ । ਇਸ ਸੈੱਲ ਵਿੱਚ ਸੈੱਲ ਪਦਾਰਥ ਅਤੇ ਨਿਊਕਲੀਅਸ ਸਪੱਸ਼ਟ ਹੁੰਦਾ ਹੈ ।
ਉਦਾਹਰਨ-ਜੰਤੂ ਅਤੇ ਪੌਦਾ ਸੈੱਲ ।

→ ਨਿੱਕੜੇ ਅੰਗ (Organelles)-ਬਹੁਤ ਹੀ ਛੋਟੇ ਆਕਾਰ ਦੇ ਇਹ ਪਿੰਡ ਸੈੱਲ ਵਿੱਚ ਭਿੰਨ-ਭਿੰਨ ਤਰ੍ਹਾਂ ਦੇ ਕਾਰਜ ਕਰਦੇ ਹਨ ।

→ ਲਿਊਕੋਪਲਾਸਟ (Leucoplast)-ਪੌਦਿਆਂ ਦੇ ਸੈੱਲਾਂ ਵਿੱਚ ਮਿਲਣ ਵਾਲੇ ਸਫ਼ੈਦ ਰੰਗ ਵਾਲੇ ਪਲਾਸਟਿਡਜ਼ ਨੂੰ ਲਿਊਕੋਪਲਾਸਟ ਆਖਦੇ ਹਨ । ਇਹਨਾਂ ਪਲਾਸਟਿਡਜ਼ ਦਾ ਮੁੱਖ ਕੰਮ ਭੋਜਨ ਇਕੱਠਾ ਕਰਨਾ ਹੈ ।

→ ਸੈਂਟੀਓਲ (Centriole)-ਤਾਰਾ ਰੂਪੀ ਪਿੰਡ ਜਿਹੜਾ ਜੰਤੁ ਸੈੱਲਾਂ ਵਿੱਚ ਨਿਊਕਲੀਅਸ ਦੇ ਨੇੜੇ ਮਿਲਦਾ ਹੈ, ਉਸ ਨੂੰ ਸੈਂਟੀਓਲ ਆਖਦੇ ਹਨ । ਇਹ ਪਿੰਡ ਸੈੱਲ ਵਿਭਾਜਨ ਸਮੇਂ ਪਿੰਡਲ ਦੇ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ ।

→ ਜੀਨ (Genes)-ਜੀਨ ਇੱਕ ਕਿਸਮ ਦੀਆਂ ਵਿਸ਼ੇਸ਼ ਇਕਾਈਆਂ ਹਨ, ਜਿਹੜੀਆਂ ਕੋਮੋਸੋਮਾਂ ਉੱਤੇ ਸਥਿਤ ਹੁੰਦੀਆਂ ਹਨ । ਇਹ ਇਕਾਈਆਂ ਪਾਣੀਆਂ ਤੇ ਪੌਦਿਆਂ ਦੇ ਗੁਣਾਂ ਨੂੰ ਨਿਯੰਤ੍ਰਿਤ ਰੱਖਦੀਆਂ ਹਨ ਅਤੇ ਅਨੁਵੰਸ਼ਿਕਤਾ (Heredity) ਲਈ ਜਿੰਮੇਵਾਰ ਹਨ ।

PSEB 9th Class Science Notes Chapter 5 ਜੀਵਨ ਦੀ ਮੁੱਢਲੀ ਇਕਾਈ

→ ਲਾਈਸੋਸੋਮ (Lysosomes)-ਇਕਹਿਰੀ ਖਿੱਲੀ ਵਾਲੇ ਇਹ ਪਿੰਡ ਪਾਚਕ ਦਵਾਂ ਨਾਲ ਭਰੀਆਂ ਹੋਈਆਂ ਥੈਲੀਆਂ ਹੁੰਦੀਆਂ ਹਨ । ਇਹਨਾਂ ਪਿੰਡਾਂ ਨੂੰ ਆਤਮਦਾਹੀ ਥੈਲੀਆਂ (Suicidal Bags) ਵੀ ਆਖਦੇ ਹਨ ।

→ ਡੀ. ਐੱਨ. ਏ. (D.N.A.)-ਇਹ ਯੂਕੇਰੀਓਟਿਕ ਸੈੱਲਾਂ ਦੇ ਨਿਊਕਲੀਅਸ ਵਿੱਚ ਪਾਇਆ ਜਾਣ ਵਾਲਾ ਡੀਆਕਸੀ ਰਾਈਬੋਨਿਉਕਲਿਕ ਐਸਿਡ (Deoxyribonucleic acid) ਹੈ ।

→ ਆਰ. ਐੱਨ. ਏ. (R.N.A.)-ਇਹ ਰਾਈਬੋਨਿਊਕਲਿਕ ਐਸਿਡ ਹੈ, ਜਿਸ ਦੀ ਨਿਊਕਲੀਅਸ ਵਿੱਚ ਮਾਤਰਾ ਬਹੁਤ ਥੋੜ੍ਹੀ ਹੁੰਦੀ ਹੈ । ਇਹ ਨਿਊਕਲੀ ਪ੍ਰੋਟੀਨ (Nuclear Protein) ਦੇ ਇੱਕ ਧਾਗੇ ਦਾ ਬਣਿਆ ਹੋਇਆ ਹੁੰਦਾ ਹੈ । ਇਹ ਅਣੂਵੰਸ਼ਿਕ ਸੂਚਨਾਵਾਂ (Hereditary traits) ਨਾਲ ਸੰਬੰਧਿਤ ਹੈ ।

→ ਐਸਟਰ (Aster)-ਸੈੱਲ-ਵੰਡ ਦੀ ਅਵਸਥਾ ਵਿੱਚ ਸੈੱਲ ਦ੍ਰਵ ਤੋਂ ਨਿਕਲਣ ਵਾਲੇ ਰੇਸ਼ਾ ਰੂਪੀ ਬਣਤਰਾਂ ਨੂੰ ਐਸਟਰ ਆਖਦੇ ਹਨ । ਇਹ ਬਣਤਰ ਜੰਤੂ ਸੈੱਲ ਦੇ ਵਿਭਾਜਨ ਸਮੇਂ ਪਿੰਡਲ ਦੇ ਬਣਨ ਵਿੱਚ ਸਹਾਇਤਾ ਕਰਦੀ ਹੈ ।

→ ਬਾਈਵੇਲੈਂਟ (Bivalent)-ਸਮਜਾਤੀ ਮੋਸੋਮ ਦੇ ਦੋ ਸ਼੍ਰੋਮੋਸੋਮ ਆਪਸ ਵਿੱਚ ਜੁੜ ਕੇ ਜਿਹੜਾ ਜੋਟਾ (pair) ਬਣਾਉਣ, ਉਸ ਨੂੰ ਬਾਈਵੇਲੈਂਟ ਆਖਦੇ ਹਨ ।

→ ਸੈਂਟੋਅਰ (Centromere)-ਸੈਂਟੋਮੀਅਰ ਇੱਕ ਅਜਿਹਾ ਬਿੰਦੁ ਹੈ ਜਿਸ ਨਾਲ ਸੈੱਲ ਵਿਭਾਜਨ ਦੌਰਾਨ ਸਮਜਾਤੀ ਕੋਮੈਟਿਡਜ਼ ਆਪਸ ਵਿੱਚ ਜੁੜਦੇ ਹਨ ।

→ ਕੂਮੈਟਿਡ (Chromatids)-ਕੋਮੋਸੋਮਾਂ ਦੇ ਲੰਬੇ ਆਕਾਰ ਵਾਲੇ ਦੋ ਸਮਾਨ ਅੱਧੇ (Halves) ਹਿੱਸਿਆਂ ਨੂੰ ਕੋਮੈਟਿਡਜ਼ ਆਖਦੇ ਹਨ ।

→ ਭਾਸਿੰਗ ਓਵਰ (Crossing Over)-ਅਰਧ ਸੁਤਰੀ ਸੈੱਲ ਵਿਭਾਜਨ ਹੋਣ ਦੇ ਸਮੇਂ ਸਮਜਾਤੀ ਕੋਮੋਸੋਮਾਂ (Homologous Chromosomes) ਦੇ ਕੋਮੈਟਿਡਾਂ ਦੇ ਅਸਮਾਨ ਭਾਗਾਂ ਦਾ ਇੱਕ ਦੂਸਰੇ ਨਾਲ ਵਟਾਂਦਰਾ ਕੂਸਿੰਗ | ਓਵਰ ਅਖਵਾਉਂਦਾ ਹੈ । ਇਸ ਨੂੰ ਜੀਵ-ਵਟਾਂਦਰਾ ਵੀ ਆਖਦੇ ਹਨ ।

→ ਕਿਆਜ਼ਮਾ (Chiasma)-ਅਰਧ ਸੁਤਰੀ ਸੈੱਲ ਵਿਭਾਜਨ ਦੇ ਪੜਾਅ ਪ੍ਰੋਫੇਜ਼-1 ਵਿੱਚ ਹਰੇਕ ਸਮਜਾਤੀ ਝੋਮੋਸੋਮਾਂ ਦੇ ਕੋਮੈਟਿਡਜ਼ ਇੱਕ-ਦੂਸਰੇ ਦੇ ਨੇੜੇ ਆ ਕੇ ਜੋੜੇ ਬਣਾਉਂਦੇ ਹਨ । ਜੋਟਿਆਂ ਦੇ ਕੁੱਝ ਕੂਮੈਟਿਡਜ਼ ਦਾ ਆਪਸ ਵਿੱਚ ਵਟਾਂਦਰਾ ਹੋਣ ਉਪਰੰਤ ਜੋੜੇ ਦੇ ਜੀਨਜ਼ ਦੇ ਵਟਾਂਦਰੇ ਵਾਲੇ ਜਿਹੜੇ ਬਿੰਦੁ ਬਣਦੇ ਹਨ, ਉਹਨਾਂ ਨੂੰ ਕਿਆਜ਼ਮਾ ਆਖਦੇ ਹਨ ।

→ ਡਿਪਲਾਇਡ (Diploid)-ਜਿਸ ਸੈੱਲ ਵਿੱਚ ਕੋਮੋਸੋਮਾਂ ਦੇ ਦੋ ਸੈੱਟ ਹੋਣ, ਉਸ ਅਵਸਥਾ ਨੂੰ ਡਿਪਲਾਇਡ ਅਵਸਥਾ ਕਹਿੰਦੇ ਹਨ ।

→ ਹੈਪਲਾਇਡ (Haploid)-ਸੈੱਲ ਦੀ ਉਹ ਅਵਸਥਾ ਜਿਸ ਵਿੱਚ ਸ਼੍ਰੋਮੋਸੋਮਾਂ ਦਾ ਇੱਕ ਸੈਂਟ ਮੌਜੂਦ ਹੋਵੇ, ਹੈਪਲਾਇਡ ਅਖਵਾਉਂਦਾ ਹੈ ।

→ ਸਮਜਾਤੀ ਕੋਮੋਸੋਮ ਜਾਂ ਹੋਮੋਲੋਗਸ ਕੋਮੋਸੋਮ (Homologous Chromosomes)-ਕੋਮੋਸੋਮਾਂ ਦਾ ਇੱਕ ਸਮਾਨ ਮਾਪ ਅਤੇ ਆਕਾਰ ਵਾਲਾ ਜੋਟਾ (Pair) ਜਿਸ ਤੇ ਕਿਸੇ ਗੁਣ ਜਾਂ ਲੱਛਣ ਨੂੰ ਕੰਟਰੋਲ ਕਰਨ ਵਾਲੇ ਜੀਨਜ਼ ਹੋਣ, ਨੂੰ ਹੋਮੋਲੋਗਸ ਕੋਮੋਸੋਮ ਆਖਦੇ ਹਨ । ਅਜਿਹੇ ਜੋੜੇ ਦਾ ਇੱਕ ਮੈਂਬਰ ਜਣਨ ਦੇ ਬਾਅਦ ਦੋਹਾਂ ਜਣਕਾਂ ਵਿੱਚੋਂ ਕਿਸੇ ਇੱਕ ਨੂੰ ਪ੍ਰਾਪਤ ਹੁੰਦਾ ਹੈ ।

PSEB 9th Class Science Notes Chapter 4 ਪਰਮਾਣੂ ਦੀ ਬਣਤਰ

This PSEB 9th Class Science Notes Chapter 4 ਪਰਮਾਣੂ ਦੀ ਬਣਤਰ will help you in revision during exams.

PSEB 9th Class Science Notes Chapter 4 ਪਰਮਾਣੂ ਦੀ ਬਣਤਰ

→ 19ਵੀਂ ਸਦੀ ਤੱਕ ਜੇ.ਜੇ. ਾਮਸਨ ਨੇ ਪਤਾ ਲਾਇਆ ਕਿ ਪਰਮਾਣੂ ਸਾਧਾਰਨ ਅਤੇ ਅਵਿਭਾਜ ਕਣ ਨਹੀਂ ਹੈ ਬਲਕਿ ਇਸ ਵਿੱਚ ਇੱਕ ਕਣ ਇਲੈੱਕਟ੍ਰਾਂਨ ਮੌਜੂਦ ਹੈ ।

→ ਇਲੈੱਕਟ੍ਰਾਨ ਦੀ ਜਾਣਕਾਰੀ ਤੋਂ ਪਹਿਲਾਂ ਈ. ਗੋਲਡਸਟੀਨ ਨੇ 1886 ਵਿੱਚ ਇੱਕ ਨਵੀਂ ਵਿਕਿਰਣ ਦੀ ਖੋਜ ਕੀਤੀ ਜਿਸ ਦਾ ਨਾਂ ‘ਕੈਨਾਲ ਅ` ਸੀ ।

→ ਕੈਨਾਲ ਰੈਅ ਧਨ-ਚਾਰਜਿਤ ਕਿਰਣਾਂ ਸਨ ਜਿਸ ਰਾਹੀਂ ਧਨ-ਚਾਰਜਿਤ ਅਵਪਰਮਾਣੂਕ ਕਣ ਪ੍ਰੋਟਾਨ ਦਾ ਪਤਾ ਲਗਾਇਆ ।

→ ਪ੍ਰੋਟੀਨ ਦਾ ਚਾਰਜ ਇਲੈੱਕਟ੍ਰਾਨ ਦੇ ਚਾਰਜ ਦੇ ਬਰਾਬਰ ਪਰ ਉਲਟਾ ਸੀ । ਪ੍ਰੋਟੀਨ ਦਾ ਪੁੰਜ ਇਲੈੱਕਟ੍ਰਾਨ ਦੇ ਪੁੰਜ ‘ ਦਾ 2000 ਗੁਣਾ ਸੀ ।

→ ਆਮ ਤੌਰ ‘ਤੇ ਪ੍ਰੋਟਾਨ ਨੂੰ ‘p’ ਅਤੇ ਇਕਨ ਨੂੰ ‘e’ ਨਾਲ ਦਰਸਾਇਆ ਜਾਂਦਾ ਹੈ ।

→ ਪ੍ਰੋਟੀਨ ਦਾ ਚਾਰਜ +1 ਅਤੇ ਇਲੈੱਕਵਾਨ ਦਾ ਚਾਰਜ -1 ਮੰਨਿਆ ਜਾਂਦਾ ਹੈ ।

→ ਜੇ.ਜੇ. ਟਾਮਸਨ ਨੇ ਸੁਝਾਅ ਦਿੱਤਾ ਸੀ ਕਿ ਪਰਮਾਣੂ ਧਨ-ਚਾਰਜਿਤ ਗੋਲੇ ਦਾ ਬਣਿਆ ਹੁੰਦਾ ਹੈ ਅਤੇ ਇਕਵਾਂਨ ਧਨ-ਚਾਰਜਿਤ ਗੋਲੇ ਵਿੱਚ ਖੁੱਭੇ ਹੁੰਦੇ ਹਨ । ਰਿਣਾਤਮਕ ਅਤੇ ਧਨਾਤਮਕ ਚਾਰਜ ਮਾਤਰਾ ਵਿੱਚ ਸਮਾਨ ਹੁੰਦੇ ਹਨ, ਇਸ ਲਈ ਪਰਮਾਣੂ ਬਿਜਲਈ ਰੂਪ ਵਿੱਚ ਉਦਾਸੀਨ ਹੁੰਦੇ ਹਨ ।

→ ਐਲਫਾ (α) ਕਣ ਦੋ ਚਾਰਜਿਤ ਹੀਲੀਅਮ \({ }_{2}^{4} \mathrm{He}\) ਕਣ ਹੁੰਦੇ ਹਨ ਅਤੇ ਉਹ ਧਨ ਚਾਰਜਿਤ ਹੁੰਦੇ ਹਨ ।
→ ਰਦਰਫੋਰਡ ਦੇ ਐਲਫਾ ਕਣਾਂ ਦੇ ਖਿੰਡਾਉ ਪਯੋਗ ਨੇ ਪਰਮਾਣ ਦੇ ਨਿਊਕਲੀਅਸ ਦੀ ਖੋਜ ਕੀਤੀ ।

→ ਈ. ਰਦਰਫੋਰਡ ਨੂੰ ਰੇਡੀਓ-ਐਕਟਿਵਤਾ ਤੇ ਆਪਣੇ ਯੋਗਦਾਨ ਅਤੇ ਸੋਨੇ ਦੀ ਪੱਤੀ ਦੇ ਰਾਹੀਂ ਪਰਮਾਣੁ ਦੇ ਨਾਭਿਕ ਦੀ ਖੋਜ ਲਈ ਨੋਬਲ ਪੁਰਸਕਾਰ ਮਿਲਿਆ ।

→ ਆਪਣੇ ਪ੍ਰਯੋਗਾਂ ਦੇ ਆਧਾਰ ‘ਤੇ ਰਦਰਫੋਰਡ ਨੇ ਪਰਮਾਣੂ ਮਾਡਲ ਪੇਸ਼ ਕੀਤਾ ਜਿਸ ਅਨੁਸਾਰ ਪਰਮਾਣੂ ਦਾ ਕੇਂਦਰ ਧਨ-ਚਾਰਜਿਤ ਹੁੰਦਾ ਹੈ ਜਿਸ ਨੂੰ ਨਾਭਿਕ ਕਹਿੰਦੇ ਹਨ । ਪਰਮਾਣੂ ਦਾ ਸਾਰਾ ਪੁੰਜ ਇਸ ਭਾਗ ਵਿੱਚ ਮੌਜੂਦ ਹੁੰਦਾ ਹੈ । ਨਾਭਿਕ ਦੇ ਚਾਰੇ ਪਾਸੇ ਇਲੈਂਕਾਨ ਨਿਸਚਿਤ ਆਰਬਿਟ ਵਿੱਚ ਚੱਕਰ ਲਗਾਉਂਦੇ ਹਨ ।

→ ਨੀਲਸ ਬੋਹਰ ਦੁਆਰਾ ਦਿੱਤਾ ਗਿਆ ਪਰਮਾਣੂ ਮਾਡਲੇ ਵਧੇਰੇ ਸਫਲ ਸੀ ।ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਲੈੱਕਟਾਂਨ ਨਿਊਕਲੀਅਸ ਦੇ ਚਾਰੇ ਪਾਸੇ ਅਤੇ ਨਿਸਚਿਤ ਊਰਜਾ ਨਾਲ ਵੱਖ-ਵੱਖ ਸੈੱਲਾਂ ਵਿੱਚ ਵੰਡੇ ਹਨ । ਜੇਕਰ ਪਰਮਾਣੂ ਦਾ ਸਭ ਤੋਂ ਬਾਹਰੀ ਬੈਂਲ ਭਰ ਜਾਂਦਾ ਹੈ ਤਾਂ ਪਰਮਾਣੂ ਸਥਿਰ ਹੋ ਜਾਂਦਾ ਹੈ ।

PSEB 9th Class Science Notes Chapter 4 ਪਰਮਾਣੂ ਦੀ ਬਣਤਰ

→ ਕੈਨਾਲ ਕਿਰਣਾਂ (Canal Rays)-ਇਹ ਡਿਸਚਾਰਜ ਟਿਊਬ ਦੇ ਐਨੋਡ ਤੋਂ ਉਤਸਰਜਿਤ ਹੋਣ ਵਾਲੀਆਂ ਧਨ ਚਾਰਜਿਤ ਵਿਕਿਰਣਾਂ ਹਨ । ਇਹ ਅਜਿਹੇ ਕਣਾਂ ਨਾਲ ਨਿਰਮਿਤ ਹਨ ਜਿਨ੍ਹਾਂ ਦਾ ਪੁੰਜ ਇਲੈੱਕਟ੍ਰਾਨ ਤੋਂ 2000 ਗੁਣਾ ਹੁੰਦਾ ਹੈ ।

→ ਪਰਮਾਣੂ (Atom)-ਇਹ ਕਿਸੇ ਤੱਤ ਦੇ ਸੂਖ਼ਤਮ ਨਾ ਵੰਡੇ ਜਾਣ ਵਾਲੇ ਕਣ ਹਨ ਜਿਸ ਵਿੱਚ ਸਮਾਨ ਮਾਤਰਾ ਵਿੱਚ ਧਨ-ਚਾਰਜਿਤ ਕਣ (ਪ੍ਰੋਟਾਨ) ਅਤੇ ਰਿਣਾਤਮਕ ਕਣ (ਇਲੈੱਕਟ੍ਰਾਨ) ਹੁੰਦੇ ਹਨ । ਪਰਮਾਣੂ ਕੁੱਲ ਮਿਲਾ ਕੇ ਉਦਾਸੀਨ ਹੁੰਦਾ ਹੈ ।

→ ਪ੍ਰੋਟੀਨ (Proton)-ਇਹ ਪਰਮਾਣੂ ਦਾ ਨਿਕੜਾ ਧਨ-ਚਾਰਜਿਤ ਕਣ ਹੈ ਜੋ ਪਰਮਾਣੂ ਦੇ ਨਿਊਕਲੀਅਸ ਵਿੱਚ ਮੌਜੂਦ ਹੁੰਦਾ ਹੈ । ਇਸ ਉੱਪਰ ਇਕਾਈ (+1) ਧਨ ਚਾਰਜ ਮੌਜੂਦ ਮੰਨਿਆ ਗਿਆ ਹੈ । ਇਸ ਦਾ ਪੁੰਜ 1.673 × 10-24 kg ਹੁੰਦਾ ਹੈ ।

→ ਇਲੈੱਕਟ੍ਰਾਨ (Electron)-ਇਹ ਪਰਮਾਣੂ ਦਾ ਰਿਣ-ਚਾਰਜਿਤ ਨਿਕੜਾ ਕਣ ਹੈ ਜੋ ਪਰਮਾਣੂ ਦੇ ਨਾਭਿਕ ਦੁਆਲੇ ਵੱਖ-ਵੱਖ ਉਰਜਾ ਸੈੱਲਾਂ ਵਿੱਚ ਚੱਕਰ ਲਗਾਉਂਦਾ ਹੈ । ਇਸ ਨੂੰ ‘e’ ਨਾਲ ਦਰਸਾਇਆ ਜਾਂਦਾ ਹੈ । ਇਸ ਦਾ ਵਾਸਤਵਿਕ ਪੁੰਜ 9.1 × 10-28 ਹੁੰਦਾ ਹੈ ।

→ ਨਿਊਨ (Neutron)-ਇਹ ਪਰਮਾਣੂ ਦਾ ਨਿਕੜਾ ਕਣ ਹੈ ਜੋ ਚਾਰਜ-ਰਹਿਤ ਹੁੰਦਾ ਹੈ । ਇਸਦਾ ਪੁੰਜ ਪਰਮਾਣੂ ਦੇ ਪ੍ਰੋਟੀਨ ਬਰਾਬਰ ਹੁੰਦਾ ਹੈ । ਇਹ ਪਰਮਾਣੂ ਦੇ ਨਾਭਿਕ ਵਿੱਚ ਸਥਿਤ ਹੁੰਦਾ ਹੈ । ਇਸ ਨੂੰ ’n’ ਨਾਲ ਦਰਸਾਇਆ ਜਾਂਦਾ ਹੈ ।

→ ਅਸ਼ਟਕ ਜਾਂ ਆਠਾ (Octet)-ਅੱਠ ਇਲੈੱਕਟਾਂਨ ਵਾਲਾ ਸਭ ਤੋਂ ਬਾਹਰੀ ਸੈੱਲ ਨੂੰ ਅਸ਼ਟਕ ਕਹਿੰਦੇ ਹਨ ।

→ ਸੰਯੋਜਕਤਾ (Valency)ਪਰਮਾਣੂ ਦੇ ਸਭ ਤੋਂ ਬਾਹਰੀ ਸੈੱਲ ਵਿੱਚ ਇਲੈੱਕਨਾਂ ਦੇ ਅਸ਼ਟਕ ਬਨਾਉਣ ਲਈ ਜਿੰਨੀ ਸੰਖਿਆ ਵਿੱਚ ਇਲੈੱਕਟ੍ਰਾਨਾਂ ਦੀ ਸਾਂਝੇਦਾਰੀ, ਉਹਨਾਂ ਨੂੰ ਗ੍ਰਹਿਣ ਕਰਨ ਜਾਂ ਉਹਨਾਂ ਦਾ ਤਿਆਗ ਕਰਨ ਦੀ ਲੋੜ ਹੁੰਦੀ ਹੈ । ਉਸਨੂੰ ਤੱਤ ਦੀ ਸੰਯੋਜਕਤਾ ਜਾਂ ਸੰਯੋਜਕ ਸ਼ਕਤੀ ਕਹਿੰਦੇ ਹਨ ।

→ ਸੰਯੋਜਕਤਾ ਇਲੈੱਕਟ੍ਰਾਂਨ (Valence Electrons)-ਕਿਸੇ ਪਰਮਾਣੂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਮੌਜੂਦ ਇਲੈੱਕਨਾਂ ਨੂੰ ਸੰਯੋਜਕਤਾ-ਇਲੈੱਕਟ੍ਰਾਨ ਕਿਹਾ ਜਾਂਦਾ ਹੈ ।

→ ਪਰਮਾਣੂ ਸੰਖਿਆ (Atomic Number)-ਇੱਕ ਪਰਮਾਣੂ ਦੇ ਨਾਭਿਕ ਵਿੱਚ ਮੌਜੂਦ ਪ੍ਰੋਟਾਨਾਂ ਦੀ ਕੁੱਲ ਸੰਖਿਆ ਉਸ ਦੀ ਪਰਮਾਣੂ ਸੰਖਿਆ ਹੁੰਦੀ ਹੈ । ਇਸ ਨੂੰ “Z ਨਾਲ ਦਰਸਾਇਆ ਜਾਂਦਾ ਹੈ ।

→ ਪੁੰਜ ਸੰਖਿਆ (Mass Number)-ਇੱਕ ਪਰਮਾਣੂ ਦੇ ਨਾਭਿਕ ਵਿੱਚ ਮੌਜੂਦ ਪ੍ਰੋਟਾਨਾਂ ਅਤੇ ਨਿਊਟ੍ਰਾਨਾਂ ਦੀ ਕੁੱਲ ਸੰਖਿਆ ਦੇ ਜੋੜ ਨੂੰ ਪੁੰਜ ਸੰਖਿਆ ਕਹਿੰਦੇ ਹਨ । ਇਸ ਨੂੰ ‘A’ ਨਾਲ ਦਰਸਾਇਆ ਜਾਂਦਾ ਹੈ ।
∴ A = P + N.

→ ਪਰਮਾਣੂ ਪੁੰਜ (Atomic Mass)-ਪਰਮਾਣੂ ਦਾ ਪੁੰਜ ਉਸ ਦੇ ਨਾਭਿਕ ਵਿੱਚ ਮੌਜੂਦ ਪ੍ਰੋਟਾਨਾਂ ਅਤੇ ਨਿਊਨਾਂ ਦੇ ਪੰਜਾਂ ਕਾਰਨ ਹੁੰਦਾ ਹੈ ।

→ ਨਿਊਕਲੀਆਨ (Nucleon)-ਕਿਸੇ ਪਰਮਾਣੂ ਦੇ ਨਾਭਿਕ ਵਿੱਚ ਮੌਜੂਦ ਪ੍ਰੋਟਾਨਾਂ ਅਤੇ ਊਨਾਂ ਦੇ ਸਮੂਹ ਨੂੰ ਨਿਉਕਲੀਆਂਨ ਕਹਿੰਦੇ ਹਨ ।

→ ਸਮਸਥਾਨਕ (ਆਇਸੋਟੋਪ (Isotopes)-ਇੱਕ ਹੀ ਤੱਤ ਦੇ ਵੱਖ-ਵੱਖ ਪਰਮਾਣੂ ਜਿਨ੍ਹਾਂ ਦੀ ਪਰਮਾਣੂ ਸੰਖਿਆ ਸਮਾਨ ਪਰ ਪੁੰਜ ਸੰਖਿਆ ਭਿੰਨ ਹੋਵੇ ਉਨ੍ਹਾਂ ਨੂੰ ਸਮਸਥਾਨਕ ਆਖਦੇ ਹਨ । ਸਮਸਥਾਨਕਾਂ ਦੇ ਰਸਾਇਣਿਕ ਗੁਣ ਸਮਾਨ ਪਰ ਭੌਤਿਕ ਗੁਣ ਵੱਖ-ਵੱਖ ਹੁੰਦੇ ਹਨ ।

→ ਸਮਭਾਰਿਕ (Isobars)-ਵੱਖ-ਵੱਖ ਪਰਮਾਣੂ ਸੰਖਿਆ ਵਾਲੇ ਤੱਤਾਂ ਨੂੰ ਜਿਨ੍ਹਾਂ ਦੀ ਪੁੰਜ ਸੰਖਿਆ ਬਰਾਬਰ ਹੁੰਦੀ ਹੈ, ਸਮਭਾਰਿਕ ਆਖਦੇ ਹਨ ।

PSEB 9th Class Science Notes Chapter 3 ਪਰਮਾਣੂ ਅਤੇ ਅਣੂ

This PSEB 9th Class Science Notes Chapter 3 ਪਰਮਾਣੂ ਅਤੇ ਅਣੂ will help you in revision during exams.

PSEB 9th Class Science Notes Chapter 3 ਪਰਮਾਣੂ ਅਤੇ ਅਣੂ

→ ਭਾਰਤੀ ਦਾਰਸ਼ਨਿਕ ਮਹਾਂਰਿਸ਼ੀ ਕਨਾਡ ਨੇ ਇਹ ਨੁਕਤਾ ਦਿੱਤਾ ਸੀ ਕਿ ਪਦਾਰਥ ਨੂੰ ਵਿਭਾਜਿਤ ਕਰਨ ‘ਤੇ ਛੋਟੇ ਛੋਟੇ ਕਣ ਪ੍ਰਾਪਤ ਹੋਣਗੇ ਜਿਨ੍ਹਾਂ ਨੂੰ ਇੱਕ ਸੀਮਾ ਮਗਰੋਂ ਹੋਰ ਵਿਭਾਜਿਤ ਨਹੀਂ ਕੀਤਾ ਜਾ ਸਕੇਗਾ । ਇਸ , ਅਵਿਭਾਜਿਤ ਸੁਖ਼ਤਮ ਕਣ ਨੂੰ ਪਰਮਾਣੂ ਦਾ ਨਾਂ ਦਿੱਤਾ ਗਿਆ ।

→ ਭਾਰਤੀ ਦਾਰਸ਼ਨਿਕ ਪਕੁਧਾ ਕਾਤਯਾਯਾਮ ਨੇ ਕਿਹਾ ਕਿ ਇਹ ਸੁਖ਼ਤਮ ਕਣ ਆਮ ਤੌਰ ‘ਤੇ ਸੰਯੁਕਤ ਰੂਪ ਵਿੱਚ ਮਿਲਦੇ ਹਨ ਜੋ ਪਦਾਰਥਾਂ ਨੂੰ ਵੱਖ-ਵੱਖ ਰੂਪ ਪ੍ਰਦਾਨ ਕਰਦੇ ਹਨ ।

→ ਗਰੀਕ ਦਾਰਸ਼ਨਿਕ ਡੇਮੋਕ੍ਰਿਟਸ ਅਤੇ ਲਿਯੂਸਪਿਸ ਨੇ ਸੁਝਾਅ ਦਿੱਤਾ ਕਿ ਪਦਾਰਥਾਂ ਨੂੰ ਜੇਕਰ ਵਿਭਾਜਿਤ ਕਰਦੇ ਜਾਈਏ, ਤਾਂ ਇੱਕ ਅਜਿਹੀ ਸਥਿਤੀ ਆਵੇਗੀ ਜਦੋਂ ਕਣਾਂ ਨੂੰ ਹੋਰ ਵਿਭਾਜਿਤ ਨਹੀਂ ਕੀਤਾ ਜਾ ਸਕੇਗਾ ।

→ ਪੰਜ ਸੁਰੱਖਿਅਣ ਨਿਯਮ ਅਨੁਸਾਰ ਕਿਸੇ ਰਸਾਇਣਿਕ ਪ੍ਰਤੀਕਿਰਿਆ ਵਿੱਚ ਪੰਜ ਦਾ ਨਾਂ ਤਾਂ ਸਿਰਜਨ ਹੁੰਦਾ ਹੈ ਅਤੇ ਨਾਂ ਹੀ ਵਿਨਾਸ਼ ।

→ ਲਵਾਇਜ਼ਿਏ ਅਤੇ ਹੋਰ ਵਿਗਿਆਨਿਕਾਂ ਨੇ ਕਿਹਾ ਕਿ ਕੋਈ ਵੀ ਯੌਗਿਕ ਦੋ ਜਾਂ ਦੋ ਤੋਂ ਵੱਧ ਤੱਤਾਂ ਤੋਂ ਨਿਰਮਿਤ ਹੁੰਦਾ ਹੈ । ਇਸ ਤਰ੍ਹਾਂ ਪ੍ਰਾਪਤ ਯੌਗਿਕ ਵਿੱਚ ਇਨ੍ਹਾਂ ਤੱਤਾਂ ਦਾ ਅਨੁਪਾਤ ਸਥਿਰ ਹੁੰਦਾ ਹੈ ਭਾਵੇਂ ਉਸਨੂੰ ਕਿਸੇ ਥਾਂ ਤੋਂ ਪ੍ਰਾਪਤ ਕੀਤਾ ਗਿਆ ਹੋਵੇ ਜਾਂ ਕਿਸੇ ਨੇ ਵੀ ਇਸਨੂੰ ਬਣਾਇਆ ਹੋਵੇ । ਇਸ ਨੂੰ ਨਿਸ਼ਚਿਤ ਅਨੁਪਾਤ ਦਾ ਨਿਯਮ ਜਾਂ ਸਥਿਰ ਅਨੁਪਾਤ ਦਾ ਨਿਯਮ ਕਿਹਾ ਜਾਂਦਾ ਹੈ ।

→ ਡਾਲਟਨ ਦੇ ਪਰਮਾਣੁ ਸਿਧਾਂਤ ਅਨੁਸਾਰ ਸਾਰੇ ਪਦਾਰਥ ਭਾਵੇਂ ਤੱਤ, ਯੌਗਿਕ ਜਾਂ ਮਿਸ਼ਰਣ ਹੋਣ, ਅਵਿਭਾਜ ਸੂਖ਼ਮ ਕਣਾਂ ਤੋਂ ਬਣੇ ਹੁੰਦੇ ਹਨ ਜਿਨ੍ਹਾਂ ਨੂੰ ਪਰਮਾਣੂ ਕਹਿੰਦੇ ਹਨ ।

→ ਡਾਲਟਨ ਦਾ ਸਿਧਾਂਤ ਪੁੰਜ ਦੇ ਸੁਰੱਖਿਅਣ ਨਿਯਮ ਅਤੇ ਨਿਸ਼ਚਿਤ ਅਨੁਪਾਤ ਦੇ ਨਿਯਮ ‘ਤੇ ਆਧਾਰਿਤ ਸੀ ।

→ ਸਾਰੇ ਪਦਾਰਥਾਂ ਦੀ ਰਚਨਾਤਮਕ ਇਕਾਈ ਪਰਮਾਣੂ ਹੁੰਦਾ ਹੈ । ਪਰਮਾਣੂ ਬਹੁਤ ਹੀ ਛੋਟੇ ਹੁੰਦੇ ਹਨ । ਅਸੀਂ ਇਨ੍ਹਾਂ ਨੂੰ ਨੰਗੀ ਅੱਖਾਂ ਨਾਲ ਨਹੀਂ ਵੇਖ ਸਕਦੇ ।

→ ਸੰਕੇਤ, ਤੱਤ ਦੇ ਇੱਕ ਪਰਮਾਣੂ ਨੂੰ ਦਰਸਾਉਂਦਾ ਹੈ । ਬਰਜ਼ੀਲਿਅਸ ਨੇ ਤੱਤਾਂ ਦੇ ਅਜਿਹੇ ਸੰਕੇਤ ਦਾ ਸੁਝਾਅ ਦਿੱਤਾ, ਜੋ ਉਨ੍ਹਾਂ ਤੱਤਾਂ ਦੇ ਇੱਕ ਜਾਂ ਦੋ ਅੱਖਰਾਂ ਤੋਂ ਪ੍ਰਦਰਸ਼ਿਤ ਹੁੰਦਾ ਸੀ । ਕਿਸੇ ਸੰਕੇਤ ਦੇ ਪਹਿਲੇ ਅੱਖਰ ਨੂੰ ਹਮੇਸ਼ਾ ਵੱਡੇ ਅੱਖਰ ਅਤੇ ਦੂਜੇ ਅੱਖਰ ਨੂੰ ਛੋਟੇ ਅੱਖਰ ਵਿੱਚ ਲਿਖਿਆ ਜਾਂਦਾ ਹੈ ।

→ ਕਿਸੇ ਤੱਤ ਦੇ ਸਾਪੇਖ ਪਰਮਾਣੂ ਪੁੰਜ ਨੂੰ ਉਸਦੇ ਪਰਮਾਣੂਆਂ ਦੇ ਔਸਤ ਪੁੰਜ ਦਾ ਕਾਰਬਨ-12 ਪਰਮਾਣੂ ਪੁੰਜ ਦੇ \(\frac {1}{12}\)ਵੇਂ ਭਾਗ ਦੇ ਅਨੁਪਾਤ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ ।

PSEB 9th Class Science Notes Chapter 3 ਪਰਮਾਣੂ ਅਤੇ ਅਣੂ

→ ਅਣੂ ਅਜਿਹੇ ਦੋ ਜਾਂ ਦੋ ਤੋਂ ਵੱਧ ਪਰਮਾਣੂਆਂ ਦਾ ਸਮੂਹ ਹੁੰਦਾ ਹੈ ਜੋ ਆਪਸ ਵਿੱਚ ਰਸਾਇਣਿਕ ਬੰਧਨ ਨਾਲ ਜੁੜੇ ਹੁੰਦੇ ਹਨ | ਅਣੂ ਨੂੰ ਕਿਸੇ ਤੱਤ ਜਾਂ ਯੌਗਿਕ ਦੇ ਸੁਖ਼ਤਮ ਕਣ ਦੇ ਰੂਪ ਵਿੱਚ ਪਰਿਭਾਸ਼ਿਤ ਕਰ ਸਕਦੇ ਹਾਂ ਜੋ ਸੁਤੰਤਰ ਰੂਪ ਵਿੱਚ ਹੋਂਦ ਰੱਖ ਸਕਦਾ ਹੈ ਅਤੇ ਜੋ ਉਸ ਯੌਗਿਕ ਦੇ ਸਾਰੇ ਗੁਣਾਂ ਨੂੰ ਦਰਸਾਉਂਦਾ ਹੈ ।

→ ਕਿਸੇ ਤੱਤ ਦੇ ਅਣੂ ਇੱਕ ਹੀ ਕਿਸਮ ਦੇ ਪਰਮਾਣੂਆਂ ਦੁਆਰਾ ਰਚਿਤ ਹੁੰਦੇ ਹਨ ।

→ ਕਿਸੇ ਅਣੂ ਦੀ ਬਣਤਰ ਵਿੱਚ ਵਰਤੇ ਜਾਂਦੇ ਪਰਮਾਣੂਆਂ ਦੀ ਸੰਖਿਆ ਨੂੰ ਪਰਮਾਣੂਕਤਾ (atomicity) ਕਹਿੰਦੇ ਹਨ ।

→ ਭਿੰਨ-ਭਿੰਨ ਤੱਤਾਂ ਦੇ ਪਰਮਾਣੁ ਇੱਕ ਨਿਸਚਿਤ ਅਨੁਪਾਤ ਵਿੱਚ ਆਪਸ ਵਿੱਚ ਜੁੜ ਕੇ ਯੌਗਿਕਾਂ ਦੇ ਅਣੂ ਬਣਾਉਂਦੇ ਹਨ ।

→ ਧਾਤ ਅਤੇ ਅਧਾਤ ਯੁਕਤ ਯੌਗਿਕ ਚਾਰਜਿਤ ਕਣਾਂ ਤੋਂ ਬਣੇ ਹੁੰਦੇ ਹਨ ਜਿਨ੍ਹਾਂ ਨੂੰ ਆਇਨ (Ion) ਕਹਿੰਦੇ ਹਨ । ਇਨ੍ਹਾਂ ਕਣਾਂ ‘ਤੇ ਧਨ ਜਾਂ ਰਿਣ ਚਾਰਜ ਹੁੰਦਾ ਹੈ । ਰਿਣ ਚਾਰਜਿਤ ਕਣ ਨੂੰ ਰਿਣ ਆਇਨ ਅਤੇ ਧਨ ਚਾਰਜਿਤ ਕਣ ਨੂੰ ਧਨ ਆਇਨ ਕਿਹਾ ਜਾਂਦਾ ਹੈ ।

→ ਪਰਮਾਣੂਆਂ ਦੇ ਸਮੂਹ ਜਿਨ੍ਹਾਂ ‘ਤੇ ਨੈੱਟ ਚਾਰਜ ਮੌਜੂਦ ਹੋਵੇ ਉਸ ਨੂੰ ਬਹੁ-ਪਰਮਾਣਵੀਂ (Poly-atomic) ਆਇਨ ਕਹਿੰਦੇ ਹਨ ।

→ ਕਿਸੇ ਯੌਗਿਕ ਦਾ ਰਸਾਇਣਿਕ ਸੂਤਰ ਉਸ ਵਿੱਚ ਸਾਰੇ ਘਟਕ ਤੱਤਾਂ ਅਤੇ ਸੰਯੋਗ ਕਰਨ ਵਾਲੇ ਸਾਰੇ ਤੱਤਾਂ ਦੇ ਪਰਮਾਣੂਆਂ ਦੀ ਸੰਖਿਆ ਦਰਸਾਉਂਦਾ ਹੈ ।

→ ਪਰਮਾਣੂਆਂ ਦਾ ਉਹ ਸਮੂਹ ਜੋ ਆਇਨ ਦੀ ਤਰ੍ਹਾਂ ਵਿਵਹਾਰ ਕਰਦਾ ਹੈ, ਉਸ ਨੂੰ ਬਹੁ-ਪਰਮਾਣਵੀਂ ਆਇਨ ਕਹਿੰਦੇ ਹਨ । ਉਨ੍ਹਾਂ ਉੱਤੇ ਇੱਕ ਨਿਸਚਿਤ ਚਾਰਜ ਹੁੰਦਾ ਹੈ ।

→ ਅਣਵੀਂ ਯੌਗਿਕਾਂ ਦੇ ਰਸਾਇਣਿਕ ਸੂਤਰ ਹਰੇਕ ਤੱਤ ਦੀ ਸੰਯੋਜਕਤਾ ਦੁਆਰਾ ਨਿਰਧਾਰਿਤ ਹੁੰਦੇ ਹਨ ।

→ ਆਇਨਿਕ ਯੌਗਿਕਾਂ ਵਿੱਚ, ਹਰੇਕ ਆਇਨ ਉੱਤੇ ਚਾਰਜਾਂ ਦੀ ਸੰਖਿਆ ਦੁਆਰਾ ਯੌਗਿਕਾਂ ਦੇ ਰਸਾਇਣਿਕ ਸੁਤਰ ਪ੍ਰਾਪਤ ਹੁੰਦੇ ਹਨ ।

→ ਕਿਸੇ ਤੱਤ ਦੀ ਸੰਯੋਜਨ ਸਮਰੱਥਾ ਉਸ ਤੱਤ ਦੀ ਸੰਯੋਜਕਤਾ ਅਖਵਾਉਂਦੀ ਹੈ ।

→ ਕਿਸੇ ਪਦਾਰਥ ਦਾ ਸੂਤਰ ਇਕਾਈ ਪੁੰਜ ਉਸ ਦੇ ਸਾਰੇ ਮੌਜੂਦ ਪਰਮਾਣੁਆਂ ਦੇ ਪੁੰਜਾਂ ਦਾ ਜੋੜ ਹੁੰਦਾ ਹੈ ।

→ ਕਿਸੇ ਸਪੀਸ਼ਿਜ (ਪਰਮਾਣੁ, ਅਣ, ਆਇਨ ਜਾਂ ਕਣ) ਦੇ ਇੱਕ ਮੋਲ ਵਿੱਚ ਪਦਾਰਥ ਦੀ ਮਾਤਰਾ ਦੀ ਉਹ ਸੰਖਿਆ ਹੈ ਜੋ ਗਰਾਮ ਵਿੱਚ ਉਸ ਦੇ ਪਰਮਾਣੂ ਜਾਂ ਅਣਵੀਂ ਪੁੰਜ ਦੇ ਬਰਾਬਰ ਹੁੰਦੀ ਹੈ ।

→ ਕਿਸੇ ਪਦਾਰਥ ਦੇ ਇੱਕ ਮੋਲ ਵਿੱਚ ਕਣਾਂ (ਪਰਮਾਣੂ, ਅਣੂ ਜਾਂ ਆਇਨ) ਦੀ ਸੰਖਿਆ ਨਿਸ਼ਚਿਤ ਹੁੰਦੀ ਹੈ ਜਿਸ ਦਾ ਮਾਨ 6.022 × \(\frac {23}{10}\) ਹੁੰਦਾ ਹੈ । ਇਸ ਨੂੰ ਆਵੇਗਾਦਰੋ ਅੰਕ (Avogadro Number) ਕਹਿੰਦੇ ਹਨ ।

→ ਕਿਸੇ ਤੱਤ ਦੇ ਪਰਮਾਣੂਆਂ ਦੇ ਇੱਕ ਮੋਲ ਦਾ ਪੁੰਜ ਜਿਸ ਨੂੰ ਮੋਲਰ ਪੁੰਜ ਕਹਿੰਦੇ ਹਨ । ਪਰਮਾਣੂਆਂ ਦੇ ਮੋਲਰ ਪੰਜ ਨੂੰ ਗਰਾਮ ਪਰਮਾਣੂ ਪੁੰਜ ਵੀ ਕਹਿੰਦੇ ਹਨ ।

→ ਪਰਮਾਣੂ (Atom)-ਕਿਸੇ ਤੱਤ ਦਾ ਉਹ ਸਮੂਹ ਸੂਖ਼ਤਮ ਕਣ ਜਿਸ ਵਿੱਚ ਉਸ ਤੱਤ ਦੇ ਸਾਰੇ ਗੁਣ ਮੌਜੂਦ ਹੋਣ, ਪਰਮਾਣੂ ਅਖਵਾਉਂਦਾ ਹੈ । ਇਹ ਸੁਤੰਤਰ ਰੂਪ ਵਿੱਚ ਰਹਿ ਸਕਦਾ ਹੈ ਅਤੇ ਨਹੀਂ ਵੀ ।

→ ਅਣੁ (Molecule)-ਪਦਾਰਥ ਦਾ ਉਹ ਛੋਟੇ ਤੋਂ ਛੋਟਾ ਕਣ ਜਿਹੜਾ ਸੁਤੰਤਰ ਰੂਪ ਵਿੱਚ ਰਹਿ ਸਕਦਾ ਹੈ ਅਤੇ ਉਸ ਕਣ ਨਾਲ ਸੰਬੰਧਿਤ ਤੱਤ ਜਾਂ ਯੋਗਿਕਾਂ ਦੇ ਸਾਰੇ ਗੁਣ ਉਸ ਵਿੱਚ ਹੋਣ, ਅਣੁ ਅਖਵਾਉਂਦਾ ਹੈ । ਇਹ ਪਰਮਾਣੂਆਂ ਦੇ ਮੇਲ ਤੋਂ ਬਣਦਾ ਹੈ ।

→ ਪੁੰਜ ਦਾ ਸੁਰੱਖਿਅਣ ਨਿਯਮ (Law of Conservations of Mass-ਪੁੰਜ ਸੁਰੱਖਿਅਣ ਨਿਯਮ ਦੇ ਅਨੁਸਾਰ ਕਿਸੇ ਰਸਾਇਣਿਕ ਅਭਿਕਿਰਿਆ ਵਿੱਚ ਪੁੰਜ ਦਾ ਨਾ ਤਾਂ ਸਿਰਜਨ ਹੁੰਦਾ ਹੈ ਅਤੇ ਨਾ ਹੀ ਵਿਨਾਸ਼ ਕੀਤਾ ਜਾ ਸਕਦਾ ਹੈ ।
ਜਾਂ
ਕਿਸੇ ਰਸਾਇਣਿਕ ਅਭਿਕਿਰਿਆ ਵਿੱਚ ਕਿਰਿਆ ਕਰਨ ਵਾਲੇ ਪਦਾਰਥਾਂ ਦਾ ਕੁੱਲ ਪੁੰਜ, ਕਿਰਿਆ ਤੋਂ ਬਾਅਦ ਬਣਨ ਵਾਲੇ ਪਦਾਰਥਾਂ ਦੇ ਪੁੰਜ ਦੇ ਬਰਾਬਰ ਹੁੰਦਾ ਹੈ ।

→ ਸਥਿਰ ਅਨੁਪਾਤ ਨਿਯਮ (Law of Definite Proportion)-ਕਿਸੇ ਵੀ ਯੌਗਿਕ ਵਿੱਚ ਤੱਤ ਹਮੇਸ਼ਾ ਇੱਕ ਨਿਸਚਿਤ ਪੁੰਜ ਦੇ ਅਨੁਪਾਤ ਵਿੱਚ ਮੌਜੂਦ ਹੁੰਦੇ ਹਨ ।

→ ਸੰਕੇਤ (Symbol)-ਇਹ ਕਿਸੇ ਤੱਤ ਦੇ ਪਰਮਾਣੁ ਨੂੰ ਛੋਟੇ ਰੂਪ ਵਿੱਚ ਦਰਸਾਉਂਦਾ ਹੈ । ਆਮ ਤੌਰ ‘ਤੇ ਸੰਕੇਤ ਤੱਤਾਂ ਦੇ ਅੰਗਰੇਜ਼ੀ ਨਾਂ ਦੇ ਇੱਕ ਜਾਂ ਦੋ ਅੱਖਰਾਂ ਤੋਂ ਬਣੇ ਹੁੰਦੇ ਹਨ । ਸੰਕੇਤ ਦਾ ਪਹਿਲਾ ਅੱਖਰ ਹਮੇਸ਼ਾ ਵੱਡਾ ਅਤੇ ਦੂਜਾ ਅੱਖਰ ਛੋਟਾ ਲਿਖਿਆ ਜਾਂਦਾ ਹੈ ।

PSEB 9th Class Science Notes Chapter 3 ਪਰਮਾਣੂ ਅਤੇ ਅਣੂ

→ ਪਰਮਾਣੂ ਪੁੰਜ (Atomic Mass)-ਕਾਰਬਨ ਦੇ ਇੱਕ ਪਰਮਾਣੂ ਦੇ ਭਾਰ ਦਾ \(\frac {1}{12}\) ਵਾਂ ਭਾਗ ਨਾਲ ਕਿਸੇ ਤੱਤ ਦਾ ਇੱਕ ਪਰਮਾਣੂ ਜਿੰਨੇ ਗੁਣਾ ਭਾਰੀ ਹੁੰਦਾ ਹੈ, ਉਹ ਭਾਰ ਉਸ ਤੱਤ ਦਾ ਪਰਮਾਣੂ ਪੁੰਜ ਅਖਵਾਉਂਦਾ ਹੈ ਜਦਕਿ ਇੱਕ ਕਾਰਬਨ ਪਰਮਾਣੁ ਦਾ ਭਾਰ 12 ਲਿਆ ਗਿਆ ਹੈ ।

→ ਪਰਮਾਣੂ ਪੁੰਜ ਇਕਾਈ (Atomic Mass Unit-ਕਾਰਬਨ (C-12) ਦੇ ਇੱਕ ਪਰਮਾਣੂ ਦੇ ਕਿਸੇ ਵਿਸ਼ੇਸ਼ ਸਮਸਥਾਨਿਕ ਦੇ ਪੁੰਜ ਦੇ \(\frac {1}{12}\) ਨੂੰ ਪਰਮਾਣੂ ਪੁੰਜ ਮਾਤ੍ਰਿਕ (u) ਕਹਿੰਦੇ ਹਨ ।

→ ਆਇਨ (Ion)-ਧਾਤ ਜਾਂ ਅਧਾਤ ਯੁਕਤ ਯੌਗਿਕ ਜਿਨ੍ਹਾਂ ਚਾਰਜਿਤ ਕਣਾਂ ਨਾਲ ਬਣਿਆ ਹੁੰਦਾ ਹੈ, ਉਹਨਾਂ ਨੂੰ ਆਇਨ ਆਖਦੇ ਹਨ । ਇਹਨਾਂ ਤੇ ਧਨ ਜਾਂ ਰਿਣ ਚਾਰਜ ਹੁੰਦਾ ਹੈ | ਧਨ ਚਾਰਜਿਤ ਕਣ ਨੂੰ ਧਨ ਆਇਨ ਅਤੇ ਰਿਣ| ਚਾਰਜਿਤ ਕਣ ਨੂੰ ਰਿਣ ਆਇਨ ਆਖਦੇ ਹਨ ।

→ ਬਹੁ-ਪਰਮਾਣੂਕ ਆਇਨ (Polyatomic lon)-ਪਰਮਾਣੂਆਂ ਦੇ ਸਮੂਹ ਜਿਨ੍ਹਾਂ ‘ਤੇ ਨੈਟ ਚਾਰਜ ਮੌਜੂਦ ਹੋਵੇ ਉਹਨਾਂ ਨੂੰ ਬਹੁ-ਪਰਮਾਣੂਕ ਆਇਨ ਆਖਦੇ ਹਨ ।

→ ਰਸਾਇਣਿਕ ਸੂਤਰ (Chemical Formula)-ਕਿਸੇ ਯੌਗਿਕ ਦਾ ਰਸਾਇਣਿਕ ਸੂਤਰ ਉਸਦੇ ਸੰਘਟਕਾਂ ਦਾ ਸੰਕੇਤਕ ਪ੍ਰਦਰਸ਼ਨ ਹੁੰਦਾ ਹੈ ।

→ ਮੋਲ (Mole)-ਮੋਲ ਕਿਸੇ ਪਦਾਰਥ ਦਾ ਪੁੰਜ ਹੈ ਜਿਸ ਵਿੱਚ 12g ਕਾਰਬਨ (C-12) ਦੇ ਪਰਮਾਣੂ ਦੇ ਬਰਾਬਰ ਕਣ ਹੁੰਦੇ ਹਨ । ਇਹ ਕਣ ਪਰਮਾਣੁ, ਅਣੂ ਜਾਂ ਆਇਨ ਦੇ ਰੂਪ ਵਿੱਚ ਹੋ ਸਕਦੇ ਹਨ । ਕਿਸੇ ਪਦਾਰਥ ਦੇ 6.023 × 1023 ਕਣਾਂ ਨੂੰ ਇੱਕ ਮੋਲ ਕਹਿੰਦੇ ਹਨ ।

ਕਿਸੇ ਸਪੀਸ਼ੀਜ਼ ਪਰਮਾਣੁ, ਅਣੁ, ਆਇਨ ਜਾਂ ਕਣ) ਦੇ ਇੱਕ ਮੋਲ ਵਿੱਚ ਪਦਾਰਥ ਦੀ ਮਾਤਰਾ ਉਹ ਸੰਖਿਆ ਹੈ ਜੋ ਗਰਾਮ ਵਿੱਚ ਉਸਦੇ ਅਣਵੀਂ ਪੁੰਜ ਦੇ ਬਰਾਬਰ ਹੁੰਦੀ ਹੈ ।

→ ਆਵੋਗਾਦਰੋ ਸੰਖਿਆ (Avogadro’s Number)-ਕਿਸੇ ਪਦਾਰਥ ਦੇ ਇੱਕ ਮੋਲ ਵਿੱਚ ਕਣਾਂ (ਪਰਮਾਣੁ, ਅਣੁ ਜਾਂ ਆਇਨ) ਦੀ ਸੰਖਿਆ ਨਿਸਚਿਤ ਹੁੰਦੀ ਹੈ ਜਿਸ ਦਾ ਮਾਨ 6.022 × 1023 ਹੁੰਦਾ ਹੈ । ਇਸ ਨੂੰ ਆਵੋਗਾਦਰੋ ਸੰਖਿਆ (Avogadro Number) ਕਹਿੰਦੇ ਹਨ । ਇਸਨੂੰ No ਨਾਲ ਦਰਸਾਇਆ ਜਾਂਦਾ ਹੈ ।

→ ਮੋਲਰ ਪੁੰਜ (Molar Mass)-ਕਿਸੇ ਤੱਤ ਦੇ ਪਰਮਾਣੂਆਂ ਦੇ ਇੱਕ ਮੋਲ ਦੇ ਪੁੰਜ ਨੂੰ ਮੋਲਰ ਪੁੰਜ ਕਹਿੰਦੇ ਹਨ ।

PSEB 9th Class Science Notes Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

This PSEB 9th Class Science Notes Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ? will help you in revision during exams.

PSEB 9th Class Science Notes Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

→ ਕਿਸੇ ਸ਼ੁੱਧ ਪਦਾਰਥ ਵਿੱਚ ਇੱਕ ਹੀ ਤਰ੍ਹਾਂ ਦੇ ਕਣ ਹੁੰਦੇ ਹਨ ।

→ ਮਿਸ਼ਰਣ ਇੱਕ ਜਾਂ ਇੱਕ ਤੋਂ ਵੱਧ ਸ਼ੁੱਧ ਤੱਤਾਂ ਜਾਂ ਯੌਗਿਕਾਂ ਦੇ ਮਿਲਣ ਨਾਲ ਬਣਦਾ ਹੈ ।

→ ਕਿਸੇ ਤੱਤ ਨੂੰ ਦੂਸਰੇ ਪਦਾਰਥ ਤੋਂ ਭੌਤਿਕ ਤਰੀਕਿਆਂ ਨਾਲ ਵੱਖ ਨਹੀਂ ਕੀਤਾ ਜਾ ਸਕਦਾ ।

→ ਪਦਾਰਥ ਦਾ ਸਰੋਤ ਕੋਈ ਵੀ ਹੋਵੇ ਉਸਦੇ ਮੁੱਖ ਆਮ ਗੁਣ ਇੱਕ ਸਮਾਨ ਹੁੰਦੇ ਹਨ ।

→ ਮਿਸ਼ਰਣ ਕਈ ਪ੍ਰਕਾਰ ਦੇ ਹੁੰਦੇ ਹਨ । ਸਮਅੰਗੀ ਮਿਸ਼ਰਣ ਵੱਖ-ਵੱਖ ਸੰਘਟਕ ਰੱਖ ਸਕਦੇ ਹਨ । ਜਿਹੜੇ ਮਿਸ਼ਰਣਾਂ ਦੇ ਅੰਸ਼ ਭੌਤਿਕ ਪੱਖ ਤੋਂ ਵੱਖਰੇ ਹੁੰਦੇ ਹਨ ਉਹਨਾਂ ਨੂੰ ਬਿਖਮਅੰਗੀ ਮਿਸ਼ਰਨ ਕਹਿੰਦੇ ਹਨ ।

→ ਘੋਲ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਦਾ ਸਮਅੰਗੀ ਮਿਸ਼ਰਨ ਹੈ ।

→ ਮਿਸ਼ਰਤ ਧਾਤੁ, ਠੋਸਾਂ ਦਾ ਘੋਲ ਹੈ ਜਦੋਂ ਕਿ ਹਵਾ ਗੈਸਾਂ ਦਾ ਘੋਲ ਹੈ ।

→ ਮਿਸ਼ਰਤ ਧਾਤੂ, ਧਾਤੂਆਂ ਦਾ ਸਮਅੰਗੀ ਮਿਸ਼ਰਣ ਹੈ ਜਿਨ੍ਹਾਂ ਨੂੰ ਭੌਤਿਕ ਤਰੀਕਿਆਂ ਨਾਲ ਘਟਕਾਂ ਵਿੱਚ ਵੱਖ-ਵੱਖ | ਨਹੀਂ ਕੀਤਾ ਜਾ ਸਕਦਾ ।

→ ਘੋਲ ਨੂੰ ਘੋਲਕ ਅਤੇ ਘੁਲਿਤ ਵਿੱਚ ਵੰਡਿਆ ਜਾ ਸਕਦਾ ਹੈ ।

→ ਘੋਲ ਦਾ ਇੱਕ ਘਟਕ ਜੋ ਦੁਸਰੇ ਘਟਕ ਨੂੰ ਆਪਣੇ ਵਿੱਚ ਮਿਲਾਉਂਦਾ ਹੈ, ਨੂੰ ਘੋਲਕ ਕਿਹਾ ਜਾਂਦਾ ਹੈ । ਇਸਦੀ ਮਾਤਰਾ ਦੂਜੇ ਘਟਕ ਤੋਂ ਵੱਧ ਹੁੰਦੀ ਹੈ ।

→ ਘੋਲ ਦਾ ਉਹ ਘਟਕ ਜੋ ਘੋਲਕ ਵਿੱਚ ਘੁਲ ਜਾਂਦਾ ਹੈ ਨੂੰ ਘੁਲਿਤ ਕਹਿੰਦੇ ਹਨ । ਇਸਦੀ ਮਾਤਰਾ ਦੂਸਰੇ ਘਟਕ ਤੋਂ ਘੱਟ ਹੁੰਦੀ ਹੈ ।

→ ਹਵਾ, ਗੈਸਾਂ ਦਾ ਘੋਲ ਹੈ । ਚੀਨੀ ਅਤੇ ਪਾਣੀ ਦਾ ਘੋਲ ਤਰਲ ਘੋਲਕ ਵਿੱਚ ਠੋਸ ਘੁਲਿਤ ਦੇ ਘੋਲ ਦਾ ਉਦਾਹਰਨ ਹੈ । ਆਇਓਡੀਨ ਅਤੇ ਐਲਕੋਹਲ ਦਾ ਘੋਲ ਟਿੱਚਰ ਆਇਓਡੀਨ ਹੈ ।

PSEB 9th Class Science Notes Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

→ ਹਵਾ ਯੁਕਤ ਪੇਯ ਪਦਾਰਥ ਤਰਲ ਘੋਲਕ ਵਿੱਚ ਗੈਸ ਘੁਲਿਤ ਦੇ ਘੋਲ ਦੀ ਉਦਾਹਰਨ ਹੈ ।

→ ਘੋਲ ਸਮਅੰਗੀ ਮਿਸ਼ਰਨ ਹੈ ਜਿਨ੍ਹਾਂ ਦੇ ਕਣ ਵਿਆਸ ਵਿੱਚ 1nm (10-9m) ਤੋਂ ਵੀ ਛੋਟੇ ਹੁੰਦੇ ਹਨ ।

→ ਘੋਲ ਵਿੱਚ ਘੁਲਿਤ ਦੀ ਮਾਤਰਾ ਦੇ ਆਧਾਰ ‘ਤੇ ਇਸ ਨੂੰ ਪਤਲਾ, ਗਾੜਾ ਜਾਂ ਸੰਤ੍ਰਿਪਤ ਘੋਲ ਕਹਿੰਦੇ ਹਨ ।

→ ਕਿਸੇ ਨਿਸਚਿਤ ਤਾਪਮਾਨ ‘ਤੇ ਵੱਖ-ਵੱਖ ਪਦਾਰਥਾਂ ਦੀ ਘੁਲਣ ਸਮਰੱਥਾ ਵੱਖ-ਵੱਖ ਹੁੰਦੀ ਹੈ ।

→ ਨਿਲੰਬਨ ਇੱਕ ਬਿਖਮਅੰਗੀ ਮਿਸ਼ਰਣ ਹੈ ਜਿਸ ਵਿੱਚ ਘੁਲਿਤ ਦੇ ਪਦਾਰਥ ਕਣ ਘੁਲਦੇ ਨਹੀਂ ਬਲਕਿ ਇਹ ਕਣ ਪੂਰੇ ਮਾਧਿਅਮ ਵਿੱਚ ਨਿਲੰਬਿਤ ਰਹਿੰਦੇ ਹਨ ।

→ ਸ਼ੁੱਧ ਪਦਾਰਥ (Pure Substance)-ਉਹ ਪਦਾਰਥ ਜਿਸ ਵਿੱਚ ਇੱਕ ਹੀ ਪ੍ਰਕਾਰ ਦੇ ਅਣੂ ਮੌਜੂਦ ਹੁੰਦੇ ਹਨ, ਉਸ ਨੂੰ ਸ਼ੁੱਧ ਪਦਾਰਥ ਕਹਿੰਦੇ ਹਨ : ਜਿਵੇਂ-ਸੋਨਾ, ਚਾਂਦੀ ਆਦਿ ।

→ ਮਿਸ਼ਰਣ (Mixture)-ਉਹ ਪਦਾਰਥ ਜਿਨ੍ਹਾਂ ਵਿੱਚ ਇੱਕ ਤੋਂ ਵੱਧ ਸੰਘਟਕ ਮੌਜੂਦ ਹੋਣ, ਉਹਨਾਂ ਨੂੰ ਮਿਸ਼ਰਣ ਕਹਿੰਦੇ ਹਨ । ਇਹਨਾਂ ਪਦਾਰਥਾਂ ਦਾ ਅਨੁਪਾਤ ਵੱਖ-ਵੱਖ ਹੋ ਸਕਦਾ ਹੈ ।

→ ਨਿਖੇੜਨਾ (Separation)-ਮਿਸ਼ਰਨ ਦੇ ਵੱਖ-ਵੱਖ ਅੰਸ਼ਾਂ ਨੂੰ ਵੱਖ ਕਰਨ ਦੀ ਵਿਧੀ ਨੂੰ ਨਿਖੇੜਨਾ ਕਹਿੰਦੇ ਹਨ ।

→ ਹੱਥ ਨਾਲ ਚੁਗਣਾ (Hand Picking)-ਅਨਾਜ ਅਤੇ ਦਾਲਾਂ ਵਿੱਚੋਂ ਪੱਥਰ ਤੇ ਕੰਕੜ ਆਦਿ ਕੱਢਣ ਦੀ ਵਿਧੀ ਨੂੰ ਹੱਥ ਨਾਲ ਚੁਗਣਾ ਕਹਿੰਦੇ ਹਨ ।

→ ਨਿਥਾਰਨਾ (Decantation)-ਤਲਛੱਟੀਕਰਨ ਅਤੇ ਘੋਲਕ ਨੂੰ ਵੱਖ ਕਰਨ ਲਈ ਵਰਤੋਂ ਵਿੱਚ ਲਿਆਂਦੀ ਜਾਣ ਵਾਲੀ ਵਿਧੀ ਨੂੰ ਨਿਖਾਰਨਾ ਕਹਿੰਦੇ ਹਨ । ਇਸ ਵਿਧੀ ਦੁਆਰਾ ਘੋਲਕ ਨੂੰ ਹੌਲੀ-ਹੌਲੀ ਅਲੱਗ ਕਰ ਲਿਆ ਜਾਂਦਾ ਹੈ ।

→ ਨਿਖੇੜਕ ਕੀਫ਼ (Separating Funnel-ਦੋ ਦਵਾਂ ਦੇ ਮਿਸ਼ਰਨ ਨੂੰ ਵੱਖ ਕਰਨ ਲਈ ਜਿਸ ਕੀਪ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਨਿਖੇੜਕ ਕੀ ਕਿਹਾ ਜਾਂਦਾ ਹੈ ।

→ ਕ੍ਰਿਸਟਲ (Crystal)-ਠੋਸ ਪਦਾਰਥ ਦੇ ਕਣ ਜੋ ਕਿ ਜਿਆਮਿਤੀ ਆਕਾਰ ਦੇ ਹੋਣ, ਉਹਨਾਂ ਨੂੰ ਕ੍ਰਿਸਟਲ ਕਹਿੰਦੇ ਹਨ ।

→ ਕਸ਼ੀਦਨ (Distillation)-ਇਹ ਇੱਕ ਅਜਿਹੀ ਕਿਰਿਆ ਹੈ ਜਿਸਦੀ ਸਹਾਇਤਾ ਨਾਲ ਕਿਸੇ ਘੋਲ ਵਿੱਚੋਂ ਸ਼ੁੱਧ ਪਦਾਰਥ ਪ੍ਰਾਪਤ ਕੀਤੇ ਜਾਂਦੇ ਹਨ ।

→ ਜੌਹਰ ਉਡਾਉਣਾ (Sublimation)-ਉਹ ਪ੍ਰਕਿਰਿਆ ਹੈ ਜਿਸ ਵਿੱਚ ਕੋਈ ਠੋਸ ਗਰਮ ਕਰਨ ਤੇ ਦ੍ਰਵ ਅਵਸਥਾ ਵਿੱਚ ਪਰਿਵਰਤਿਤ ਹੋਏ ਬਿਨਾਂ ਸਿੱਧੇ ਹੀ ਵਾਸ਼ਪਾਂ ਵਿੱਚ ਪਰਿਵਰਤਿਤ ਹੋ ਜਾਣ, ਉਸ ਨੂੰ ਜੌਹਰ ਉਡਾਉਣਾ ਕਿਹਾ ਜਾਂਦਾ ਹੈ ।

→ ਯੌਗਿਕ (Compound)-ਇੱਕ ਤੋਂ ਵੱਧ ਪ੍ਰਕਾਰ ਦੇ ਪ੍ਰਮਾਣੂਆਂ ਦੇ ਆਪਸੀ ਸੰਯੋਗ ਤੋਂ ਬਣੇ ਪਦਾਰਥਾਂ ਨੂੰ ਯੋਗਿਕ ਕਹਿੰਦੇ ਹਨ ।

→ ਘੋਲਕ (Solvent)-ਉਹ ਪਦਾਰਥ ਜੋ ਕਿਸੇ ਹੋਰ ਪਦਾਰਥ (ਲਿਤ) ਨੂੰ ਆਪਣੇ ਵਿੱਚ ਘੋਲਦਾ ਹੈ, ਘੋਲਕ ਕਹਾਉਂਦਾ ਹੈ । ਘੋਲ ਵਿੱਚ ਇਸਦੀ ਮਾਤਰਾ ਵੱਧ ਹੁੰਦੀ ਹੈ ।

→ ਘੁਲਿਤ (Solute)-ਉਹ ਪਦਾਰਥ ਜੋ ਘੋਲਕ ਵਿੱਚ ਘੁਲਦਾ ਹੈ, ਘੁਲਿਤ ਕਹਾਉਂਦਾ ਹੈ ।

→ ਘੋਲ (Solution)-ਦੋ ਜਾਂ ਦੋ ਤੋਂ ਵੱਧ ਪਦਾਰਥਾਂ ਦੇ ਸਮਅੰਗੀ ਮਿਸ਼ਰਣ ਨੂੰ ਘੋਲ ਕਹਿੰਦੇ ਹਨ ।

→ ਸੰਤ੍ਰਿਪਤ ਘੋਲ (Saturated Solution)-ਅਜਿਹਾ ਘੋਲ ਜਿਸ ਵਿੱਚ ਇੱਕ ਨਿਸ਼ਚਿਤ ਤਾਪਮਾਨ ‘ਤੇ ਹੋਰ ਘੁਲਿਤ ਪਦਾਰਥ ਨਹੀਂ ਘੁਲ ਸਕਦਾ, ਸੰਤ੍ਰਿਪਤ ਘੋਲ ਕਹਾਉਂਦਾ ਹੈ ।

→ ਅਸੰਤ੍ਰਿਪਤ ਘੋਲ (Unsaturated Solution)-ਇਹ ਘੋਲ ਜਿਸ ਵਿੱਚ ਇੱਕ ਨਿਸ਼ਚਿਤ ਤਾਪਮਾਨ ਤੇ ਹੋਰ ਵਧੇਰੇ ਘੁਲਿਤ ਘੁਲ ਸਕਦਾ ਹੈ, ਅਸੰਤ੍ਰਿਪਤ ਘੋਲ ਕਹਾਉਂਦਾ ਹੈ ।

→ ਨਿਲੰਬਨ (Suspension)-ਇਹ ਉਹ ਬਿਖਮ ਮਿਸ਼ਰਨ ਹੈ ਜਿਸ ਵਿੱਚ ਠੋਸ ਪਦਾਰਥਾਂ ਦੇ ਕਣ ਪੂਰੇ ਘੋਲ ਵਿੱਚ ਬਿਨਾਂ ਘੁਲੇ ਫੈਲੇ ਹੁੰਦੇ ਹਨ ।

PSEB 9th Class Science Notes Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

→ ਕੋਲਾਈਡ (Colloid)-ਕੋਲਾਈਡ ਉਹ ਘੋਲ ਹੈ ਜਿਨ੍ਹਾਂ ਵਿੱਚ ਘੁਲਿਤ ਦਾ ਆਕਾਰ 10-7 ਸੈਂ.ਮੀ. ਅਤੇ 10-5 ਸੈਂ.ਮੀ. ਦੇ ਵਿਚਕਾਰ ਹੁੰਦਾ ਹੈ ।

→ ਘੁਲਣਸ਼ੀਲਤਾ (Solubility)-ਕਿਸੇ ਖਾਸ ਤਾਪਮਾਨ ਅਤੇ ਦਬਾਅ ਦੇ ਕਿਸੇ ਵੀ ਘੋਲ ਦੀ 100 ਗ੍ਰਾਮ ਮਾਤਰਾ ਵਿੱਚ ਵੱਧ ਤੋਂ ਵੱਧ ਜਿੰਨਾ ਘੁਲਿਤ ਘੋਲਿਆ ਜਾ ਸਕੇ, ਉਸ ਨੂੰ ਉਸ ਘੁਲਿਤ ਦੀ ਘੁਲਣਸ਼ੀਲਤਾ ਕਿਹਾ ਜਾਂਦਾ ਹੈ ।

→ ਸਮਅੰਗੀ ਮਿਸ਼ਰਣ (Homogeneous mixture)-ਉਹ ਮਿਸ਼ਰਣ ਜਿਸ ਦੇ ਗੁਣ ਅਤੇ ਸੰਰਚਨਾ ਹਰ ਅਵਸਥਾ ਵਿਚ ਸਮਰੂਪ ਹੋਣ ਉਸ ਨੂੰ ਸਮਅੰਗੀ ਮਿਸ਼ਰਨ ਕਹਿੰਦੇ ਹਨ ।

→ ਬਿਖਮਅੰਗੀ ਮਿਸ਼ਰਣ (Heterogeneous mixture)-ਉਹ ਮਿਸ਼ਰਣ ਜਿਸ ਵਿੱਚ ਅੰਸ਼ਾਂ ਦੇ ਗੁਣ ਇੱਕ ਦੂਸਰੇ ਤੋਂ ਭਿੰਨ ਹੋਣ ਨੂੰ ਬਿਖਮਅੰਗੀ ਮਿਸ਼ਰਣ ਕਹਿੰਦੇ ਹਨ ।

→ ਟਿੰਡਲ ਪ੍ਰਭਾਵ (Tyndal effect)-ਪ੍ਰਕਾਸ਼ ਦੀਆਂ ਕਿਰਨਾਂ ਦਾ ਕੋਲਾਈਡਲ ਵਾਂ ਵਿੱਚੋਂ ਲੰਘ ਕੇ ਖਿੱਲਰ ਜਾਣ ਦੀ ਪ੍ਰਕਿਰਿਆ ਨੂੰ ਟਿੰਡਲ ਪ੍ਰਭਾਵ ਕਿਹਾ ਜਾਂਦਾ ਹੈ ।

→ ਮਿਸ਼ਰਤ ਧਾਤੂ (Alloy)-ਧਾਤੂਆਂ ਦੇ ਸਮਅੰਗੀ ਮਿਸ਼ਰਣ ਨੂੰ ਮਿਸ਼ਰਤ ਧਾਤੂ ਕਿਹਾ ਜਾਂਦਾ ਹੈ, ਜਿਸ ਦੇ ਘਟਕਾਂ ਨੂੰ ਭੌਤਿਕ ਕਿਰਿਆ ਦੁਆਰਾ ਵੱਖ ਨਹੀਂ ਕੀਤਾ ਜਾ ਸਕਦਾ ।

→ ਕੋਮੈਟੋਗਾਫ਼ੀ (Chromatography)-ਇਹ ਇੱਕ ਅਜਿਹੀ ਵਿਧੀ ਹੈ ਜਿਸ ਦੀ ਵਰਤੋਂ ਨਾਲ ਘੁਲਿਤ ਪਦਾਰਥਾਂ ਨੂੰ ਵੱਖ ਕੀਤਾ ਜਾਂਦਾ ਹੈ ਜੋ ਇੱਕ ਹੀ ਘੋਲਕ ਵਿੱਚ ਘੁਲੇ ਹੁੰਦੇ ਹਨ ।

→ ਕ੍ਰਿਸਟਲੀਕਰਨ (Crystalization)-ਕ੍ਰਿਸਟਲੀਕਰਨ ਉਹ ਵਿਧੀ ਹੈ ਜਿਸ ਦੁਆਰਾ ਕ੍ਰਿਸਟਲ ਦੇ ਰੂਪ ਵਿੱਚ ਸ਼ੁੱਧ ਠੋਸ ਨੂੰ ਘੋਲ ਵਿਚੋਂ ਵੱਖ ਕੀਤਾ ਜਾਂਦਾ ਹੈ ।

PSEB 9th Class Science Notes Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

This PSEB 9th Class Science Notes Chapter 1 ਸਾਡੇ ਆਲੇ-ਦੁਆਲੇ ਦੇ ਪਦਾਰ will help you in revision during exams.

PSEB 9th Class Science Notes Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

→ ਸਾਰੇ ਸੰਸਾਰ ਵਿੱਚ ਉਹ ਸਾਰੀਆਂ ਵਸਤੂਆਂ ਜੋ ਸਥਾਨ ਘੇਰਦੀਆਂ ਹਨ ਅਰਥਾਤ ਜਿਨ੍ਹਾਂ ਵਿੱਚ ਆਇਤਨ ਅਤੇ ਪੰਜ ਹੁੰਦਾ ਹੈ, ਪਦਾਰਥ ਕਹਾਉਂਦੇ ਹਨ ।

→ ਭਾਰਤੀ ਦਾਰਸ਼ਨਿਕਾਂ ਨੇ ਪਦਾਰਥ ਨੂੰ ਪੰਜ ਮੂਲਭੂਤ ਤੱਤਾਂ ਵਿੱਚ ਵੰਡਿਆ ਸੀ । ਇਹਨਾਂ ਨੂੰ ਪੰਜ ਤੱਤ ਕਿਹਾ ਗਿਆ । ਇਹ ਹਨ-ਹਵਾ, ਧਰਤੀ, ਅੱਗ, ਪਾਣੀ, ਆਕਾਸ਼ ।

→ ਆਧੁਨਿਕ ਵਿਗਿਆਨੀਆਂ ਦੁਆਰਾ ਪਦਾਰਥ ਨੂੰ ਭੌਤਿਕ ਅਤੇ ਰਸਾਇਣਿਕ ਪ੍ਰਕਿਰਤੀ ਦੇ ਆਧਾਰ ‘ਤੇ ਵਰਗੀਕ੍ਰਿਤ ਕੀਤਾ ਜਾਂਦਾ ਹੈ ।

→ ਪਦਾਰਥ ਬਹੁਤ ਛੋਟੇ ਕਣਾਂ ਤੋਂ ਬਣਦੇ ਹਨ । ਪਦਾਰਥ ਦੇ ਕਣਾਂ ਵਿੱਚ ਖ਼ਾਲੀ ਥਾਂ ਹੁੰਦੀ ਹੈ ।

→ ਪਦਾਰਥ ਦੇ ਕਣ ਲਗਾਤਾਰ ਗਤੀਸ਼ੀਲ ਹੁੰਦੇ ਹਨ । ਇਹਨਾਂ ਵਿੱਚ ਤਿਜ ਉਰਜਾ ਹੁੰਦੀ ਹੈ ।

→ ਤਾਪਮਾਨ ਵਧਣ ਤੇ ਕਣਾਂ ਦੀ ਗਤੀ ਤੇਜ਼ ਹੁੰਦੀ ਹੈ ।

→ ਪਦਾਰਥ ਦੇ ਕਣਾਂ ਦੇ ਆਪਣੇ ਆਪ ਇੱਕ-ਦੂਜੇ ਵਿੱਚ ਮਿਲਣ ਨੂੰ ਵਿਸਰਣ ਕਹਿੰਦੇ ਹਨ ।

→ ਪਦਾਰਥ ਦੇ ਕਣ ਇੱਕ-ਦੂਜੇ ਨੂੰ ਆਕਰਸ਼ਿਤ ਕਰਦੇ ਹਨ ।

→ ਪਦਾਰਥ ਦੀਆਂ ਤਿੰਨ ਅਵਸਥਾਵਾਂ ਹਨ-ਠੋਸ,ਦ੍ਰਵ ਅਤੇ ਗੈਸ ।

→ ਠੋਸ ਦਾ ਨਿਸਚਿਤ ਆਕਾਰ, ਸਪੱਸ਼ਟ ਸੀਮਾਵਾਂ ਅਤੇ ਸਥਿਰ ਆਇਤਨ ਹੁੰਦਾ ਹੈ ।

→ ਤਰਲ ਦਾ ਆਇਤਨ ਨਿਸਚਿਤ ਹੁੰਦਾ ਹੈ ਪਰ ਆਕਾਰ ਨਹੀਂ । ਇਹ ਮਜ਼ਬੂਤ ਨਹੀਂ ਹੁੰਦੇ ਪਰ ਬਰਤਨ ਦਾ ਆਕਾਰ । ਪ੍ਰਾਪਤ ਕਰ ਲੈਂਦੇ ਹਨ । ਇਸ ਦੇ ਕਣ ਆਜ਼ਾਦ ਅਵਸਥਾ ਵਿੱਚ ਗਤੀ ਕਰਦੇ ਹਨ ।

→ ਠੋਸ ਅਤੇ ਦੀ ਤੁਲਨਾ ਵਿੱਚ ਗੈਸਾਂ ਦੀ ਨਪੀੜਨਤਾ ਬਹੁਤ ਜ਼ਿਆਦਾ ਹੁੰਦੀ ਹੈ । LPG ਅਤੇ CNG ਨੂੰ ਇਸਦੇ । ਦ੍ਰਵ ਦੇ ਕਾਰਨ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਸਿਲੰਡਰਾਂ ਵਿੱਚ ਨਪੀੜ ਕੇ ਭੇਜਿਆ ਜਾਂਦਾ ਹੈ ।

→ ਗੈਸਾਂ ਵਿੱਚ ਵਿਸ਼ਰਣ ਬਹੁਤ ਤੇਜ਼ੀ ਨਾਲ ਹੁੰਦਾ ਹੈ ।

→ ਸੀ ਅਵਸਥਾ ਵਿੱਚ ਕਣਾਂ ਦੀ ਗਤੀ ਅਨਿਯਮਿਤ ਅਤੇ ਬਹੁਤ ਤੇਜ਼ ਹੁੰਦੀ ਹੈ ਜਿਸ ਕਾਰਨ ਗੈਸ ਦਾ ਦਬਾਅ ਬਣਦਾ ਹੈ ।

→ ਜਿਸ ਤਾਪਮਾਨ ਤੇ ਠੋਸ ਪਿਘਲ ਕੇ ਵ ਬਣ ਜਾਂਦਾ ਹੈ, ਉਸ ਨੂੰ ਇਸਦਾ ਗਲਨਅੰਕ (ਪਿਘਲਣ ਦਰਜਾ) ਕਹਿੰਦੇ ਹਨ ।

→ ਪਦਾਰਥ (Matter)-ਵਿਸ਼ਵ ਦੀਆਂ ਸਾਰੀਆਂ ਚੀਜ਼ਾਂ ਜੋ ਕਿਸੇ ਵੀ ਸਮੱਗਰੀ ਤੋਂ ਬਣੀਆਂ ਹੋਣ, ਜੋ ਸਥਾਨ ਘੇਰਦੀਆਂ ਹਨ ਅਤੇ ਜਿਸ ਦਾ ਪੁੰਜ ਹੁੰਦਾ ਹੈ, ਉਸ ਨੂੰ ਪਦਾਰਥ ਕਹਿੰਦੇ ਹਨ ।

→ ਪੰਜ ਤੱਤਵ (Panch Tata)-ਭਾਰਤ ਦੇ ਪ੍ਰਾਚੀਨ ਦਾਰਸ਼ਨਿਕਾਂ ਨੇ ਜਿਨ੍ਹਾਂ ਪੰਜ ਤੱਤਾਂ ਤੋਂ ਪਦਾਰਥ ਨੂੰ ਬਣਿਆ ਮੰਨਿਆ ਹੈ ਉਸ ਨੂੰ ਪੰਚ ਤੱਤਵ ਕਹਿੰਦੇ ਹਨ । ਇਹ ਪੰਜ ਤੱਤ ਹਨ-ਹਵਾ, ਧਰਤੀ, ਅੱਗ, ਪਾਣੀ ਅਤੇ ਆਕਾਸ਼ ।

→ ਵਿਸਰਣ (Diffusion)-ਦੋ ਵੱਖ ਪਦਾਰਥਾਂ ਦੇ ਕਣਾਂ ਦੇ ਖ਼ੁਦ ਹੀ ਆਪਸ ਵਿੱਚ ਮਿਲਣ ਨੂੰ ਵਿਸਰਣ ਕਹਿੰਦੇ ਹਨ ।

→ ਠੋਸ (Solid)-ਉਹ ਪਦਾਰਥ ਜਿਨ੍ਹਾਂ ਦਾ ਨਿਸਚਿਤ ਆਕਾਰ, ਸਪੱਸ਼ਟ ਸੀਮਾ, ਸਥਿਰ ਆਇਤਨ ਹੁੰਦਾ ਹੈ, ਉਸਨੂੰ ਠੋਸ ਕਿਹਾ ਜਾਂਦਾ ਹੈ । ਬਲ ਲੱਗਣ ‘ਤੇ ਇਹ ਟੁੱਟ ਸਕਦੇ ਹਨ ਪਰ ਇਹਨਾਂ ਦਾ ਆਕਾਰ ਨਹੀਂ ਬਦਲਦਾ ।

PSEB 9th Class Science Notes Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

→ ਦ੍ਰਵ (Liquid)-ਉਹ ਤਰਲ ਪਦਾਰਥ ਜਿਨ੍ਹਾਂ ਦਾ ਨਿਸਚਿਤ ਆਇਤਨ ਹੁੰਦਾ ਹੈ ਪਰ ਕੋਈ ਨਿਸਚਿਤ ਆਕਾਰ ਨਹੀਂ ਹੁੰਦਾ ਪਰ ਉਸੇ ਬਰਤਨ ਦਾ ਆਕਾਰ ਲੈ ਲੈਂਦੇ ਹਨ ਜਿਸ ਵਿੱਚ ਰੱਖੇ ਜਾਂਦੇ ਹਨ, ਉਹਨਾਂ ਨੂੰ ਦ੍ਰਵ ਕਹਿੰਦੇ ਹਨ ।

→ ਗੈਸ (Gas)-ਇਹ ਬਹੁਤ ਜ਼ਿਆਦਾ ਦਬਾਅ ਸਹਿਣ ਕਰਨ ਵਾਲੇ ਪਦਾਰਥ ਹਨ ਜੋ ਕਿਸੇ ਵੀ ਆਕਾਰ ਦੇ ਬਰਤਨ ਵਿੱਚ ਉਸ ਦੇ ਰੂਪ ਨੂੰ ਪ੍ਰਾਪਤ ਕਰ ਸਕਦੇ ਹਨ ।

→ ਘਣਤਾ (Density)-ਕਿਸੇ ਤੱਤ ਦੇ ਪੁੰਜ ਪ੍ਰਤੀ ਇਕਾਈ ਆਇਤਨ ਨੂੰ ਘਣਤਾ ਕਹਿੰਦੇ ਹਨ ।

→ ਪਿਘਲਣ ਦਰਜਾ (Melting point)-ਜਿਸ ਤਾਪਮਾਨ ‘ਤੇ ਠੋਸ ਪਿਘਲ ਕੇ ਵ ਬਣ ਜਾਂਦਾ ਹੈ, ਉਹ ਇਸ ਦਾ ਪਿਘਲਣ ਦਰਜਾ ਹੁੰਦਾ ਹੈ ।

→ ਸੰਗਲਣ (Fusion)-ਠੋਸ ਤੋਂ ਦ੍ਰਵ ਅਵਸਥਾ ਵਿੱਚ ਪਰਿਵਰਤਨ ਹੋਣ ਨੂੰ ਸੰਗਲਣ ਕਹਿੰਦੇ ਹਨ ।

→ ਜੰਮਣਾ (Solidfication/freezing)-ਵ ਅਵਸਥਾ ਦੇ ਠੋਸ ਅਵਸਥਾ ਵਿੱਚ ਪਰਿਵਰਤਨ ਨੂੰ ਜੰਮਣਾ ਕਹਿੰਦੇ ਹਨ ।

→ ਜੌਹਰ ਉੱਡਣ ਕਿਰਿਆ (Sublimation)-ਜਦੋਂ ਕੋਈ ਠੋਸ ਪਦਾਰਥ ਦਵ ਵਿੱਚ ਬਦਲੇ ਬਿਨਾਂ ਗੈਸੀ ਅਵਸਥਾ ਵਿੱਚ ਬਦਲ ਜਾਵੇ ਜਾਂ ਗੈਸੀ ਅਵਸਥਾ ਤੋਂ ਠੋਸ ਬਣ ਜਾਵੇ ਤਾਂ ਇਸ ਨੂੰ ਜੌਹਰ ਉੱਡਣ ਕਿਰਿਆ ਕਹਿੰਦੇ ਹਨ ।

→ ਪਿਘਲਣ ਦੀ ਗੁਪਤ ਤਾਪ ਊਰਜਾ (Latent heat of melting)-ਇਹ ਤਾਪ ਦੀ ਉਹ ਮਾਤਰਾ ਹੈ, ਜੋ ਪਦਾਰਥ ਦੇ ਪੁੰਜ ਨੂੰ ਬਿਨਾਂ ਤਾਪਮਾਨ ਵਾਧੇ ਦੇ ਠੋਸ ਅਵਸਥਾ ਤੋਂ ਵ ਅਵਸਥਾ ਵਿੱਚ ਬਦਲਣ ਲਈ ਪੂਰੀ ਤਰ੍ਹਾਂ ਜ਼ਰੂਰੀ ਹੈ । ਬਰਫ਼ ਦੀ ਪਿਘਲਣ ਦੀ ਗੁਪਤ ਤਾਪ ਉਰਜਾ 80 Cal G-1 ਜਾਂ 80 K Cal kg-1 ਹੁੰਦੀ ਹੈ ।

→ ਵਾਸ਼ਪਣ ਦੀ ਗੁਪਤ ਤਾਪ ਊਰਜਾ (Latent heat of vaporization)-ਇਹ ਤਾਪ ਦੀ ਉਹ ਮਾਤਰਾ ਹੈ ਜੋ ਪਦਾਰਥ ਦੇ ਇਕਾਈ ਪੁੰਜ ਨੂੰ ਬਿਨਾਂ ਤਾਪਮਾਨ ਦੇ ਵਾਧੇ ਦੇ ਤ੍ਰ ਅਵਸਥਾ ਤੋਂ ਗੈਸ ਅਵਸਥਾ ਵਿੱਚ ਬਦਲਣ ਲਈ ਬਿਲਕੁਲ ਜ਼ਰੂਰੀ ਹੁੰਦਾ ਹੈ । ਭਾਫ਼ ਦੀ ਗੁਪਤ ਤਾਪ ਉਰਜਾ 540 Cal ਜਾਂ 540 Cal/kg ਹੈ ।

→ ਸੰਗਲਣ ਦੀ ਗੁਪਤ ਤਾਪ ਊਰਜਾ (Latent heat of fusion)-ਵਾਯੁਮੰਡਲੀ ਦਬਾਅ ਤੇ 1 ਕਿਲੋ ਗ੍ਰਾਮ ਠੋਸ ਨੂੰ | ਉਸਦੇ ਪਿਘਲਾਓ ਦਰਜੇ ਤੇ ਵ ਵਿੱਚ ਬਦਲਣ ਲਈ ਜਿੰਨੀ ਤਾਪ ਊਰਜਾ ਦੀ ਲੋੜ ਹੁੰਦੀ ਹੈ, ਉਸ ਨੂੰ ਸੰਗਲਣ ਦੀ ਗੁਪਤ ਊਰਜਾ ਕਿਹਾ ਜਾਂਦਾ ਹੈ ।

→ ਉਬਾਲ ਦਰਜਾ (Boiling point)-ਵਾਯੂਮੰਡਲੀ ਦਬਾਅ ਤੇ ਉਹ ਨਿਸਚਿਤ ਤਾਪਮਾਨ ਜਿਸ ਉੱਪਰ ਵ ਉਬਲਣ ਲੱਗਦਾ ਹੈ, ਉਸ ਨੂੰ ਉਸ ਦਾ ਉਬਾਲ ਦਰਜਾ ਕਿਹਾ ਜਾਂਦਾ ਹੈ ।

→ ਵਾਸ਼ਪੀਕਰਨ (Evaporation)-ਕਿਸੇ ਵੀ ਤਾਪ ਤੇ ਕਿਸੇ ਵ ਦੇ ਖੁੱਲੀ ਸਤਹਿ ਤੋਂ ਵਾਸ਼ਪਾਂ ਵਿੱਚ ਬਦਲਣ ਦੀ ਕਿਰਿਆ ਨੂੰ ਵਾਸ਼ਪੀਕਰਨ ਕਿਹਾ ਜਾਂਦਾ ਹੈ ।

→ ਖੁਸ਼ਕ ਬਰਫ਼ (Dry ice)-ਠੋਸ ਕਾਰਬਨ-ਡਾਈਆਕਸਾਈਡ ਦੇ ਖ਼ੁਸ਼ਕ ਰੂਪ ਨੂੰ ਖ਼ੁਸ਼ਕ ਬਰਫ਼ ਕਿਹਾ ਜਾਂਦਾ ਹੈ ।

→ ਜਮਾਵ ਦਰਜਾ (Freezing Point)-ਜਿਸ ਨਿਸਚਿਤ ਤਾਪਮਾਨ ‘ਤੇ ਕੋਈ ਦਵ ਆਪਣੀ ਅਵਸਥਾ ਨੂੰ ਠੋਸ ਵਿੱਚ ਬਦਲਣਾ ਆਰੰਭ ਕਰਦਾ ਹੈ ਉਸ ਨੂੰ ਜਮਾਵ ਦਰਜਾ ਕਹਿੰਦੇ ਹਨ ।

→ ਦ੍ਰਵਿਤ ਪੈਟਰੋਲੀਅਮ ਗੈਸ (Liquified Petroleum GaLPG)-ਉੱਚ ਦਬਾਅ ਤੇ ਬਿਊਟੇਨ ਨੂੰ ਨਪੀੜ ਕੇ ਬਾਲਣ ਦੇ ਰੂਪ ਵਿੱਚ ਵਰਤੋਂ ਕੀਤੀ ਜਾਣ ਵਾਲੀ ਗੈਸ ਨੂੰ ਵਿਤ ਪੈਟਰੋਲੀਅਮ ਗੈਸ ਕਹਿੰਦੇ ਹਨ ।

→ ਨਪੀੜੀ ਪ੍ਰਾਕਿਰਤਕ ਗੈਸ (Compressed Natural Gas-CNG)-ਉੱਚ ਦਬਾਅ ’ਤੇ ਪ੍ਰਾਕਿਰਤਕ ਗੈਸ ਨੂੰ ਨਪੀੜ ਕੇ ਵਾਹਨਾਂ ਨੂੰ ਚਲਾਉਣ ਲਈ ਬਾਲਣ ਦੇ ਰੂਪ ਵਿੱਚ ਵਰਤੀ ਜਾਣ ਵਾਲੀ ਗੈਸ ਨੂੰ CNG ਕਿਹਾ ਜਾਂਦਾ ਹੈ ।

PSEB 9th Class Science Important Questions Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ

Punjab State Board PSEB 9th Class Science Important Questions Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ Important Questions and Answers.

PSEB 9th Class Science Important Questions Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਕੁਦਰਤੀ ਅਤੇ ਬਣਾਉਟੀ ਖਾਦ ਵਿੱਚ ਅੰਤਰ ਲਿਖੋ ।
ਉੱਤਰ-
ਕੁਦਰਤੀ ਤੇ ਬਣਾਉਟੀ ਖਾਦ ਵਿੱਚ ਅੰਤਰ-

ਕੁਦਰਤੀ ਖਾਦ (Manure) ਬਣਾਉਟੀ ਖਾਦ (Fertilizer)
(1) ਇਹ ਗੋਬਰ, ਗਲੇ ਸੜੇ ਪੌਦਿਆਂ ਵਰਗੇ ਪ੍ਰਾਕਿਰਤਕ ਪਦਾਰਥਾਂ ਤੋਂ ਬਣਦੀ ਹੈ । (1) ਇਹ ਬਣਾਉਟੀ ਪਦਾਰਥ ਹਨ ਜਿਹੜੇ ਕਾਰਖ਼ਾਨਿਆਂ ਵਿੱਚ ਤਿਆਰ ਕੀਤੇ ਜਾਂਦੇ ਹਨ ।
(2) ਇਹ ਮੁੱਖ ਰੂਪ ਵਿੱਚ ਕਾਰਬਨਿਕ ਪਦਾਰਥ ਹਨ । (2) ਇਹ ਮੁੱਖ ਰੂਪ ਵਿੱਚ ਅਕਾਰਬਨਿਕ ਪਦਾਰਥ ਹਨ ।
(3) ਇਹ ਵਧੇਰੇ ਥਾਂ ਘੇਰਦੀ ਹੈ ਇਸ ਲਈ ਇਸ ਦਾ ਸਥਾਨਾਂਤਰਨ ਅਤੇ ਭੰਡਾਰਨ ਸੁਖਾਲਾ ਨਹੀਂ ਹੈ । (3) ਇਹ ਘੱਟ ਥਾਂ ਘੇਰਦੇ ਹਨ ਇਸ ਲਈ ਇਹਨਾਂ ਦੇ ਸਥਾਨਾਂਤਰਨ, ਭੰਡਾਰਨ ਅਤੇ ਉਪਯੋਗ ਦੀ ਵਿਧੀ ਸੌਖੀ ਹੈ ।
(4) ਕੁਦਰਤੀ ਖਾਦਾਂ ਨਮੀ ਚੂਸ ਕੇ ਖ਼ਰਾਬ ਨਹੀਂ ਹੁੰਦੀਆਂ । (4) ਰਸਾਇਣਿਕ ਖਾਦਾਂ ਨਮੀ ਚੂਸ ਕੇ ਖ਼ਰਾਬ ਹੋ ਜਾਂਦੀਆਂ ਹਨ ।
(5) ਇਹਨਾਂ ਵਿੱਚ ਪੌਦਿਆਂ ਦੇ ਵਾਧੇ ਲਈ ਜ਼ਰੂਰੀ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਜਿਹੇ ਪੋਸ਼ਕ ਤੱਤ ਜ਼ਿਆਦਾ ਮਾਤਰਾ ਵਿੱਚ ਨਹੀਂ ਹੁੰਦੇ । (5) ਇਹਨਾਂ ਵਿਚੋਂ ਪੌਦਿਆਂ ਦੇ ਵਾਧੇ ਲਈ ਜ਼ਰੂਰੀ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਜਿਹੇ ਪੋਸ਼ਕ ਤੱਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ ।
(6) ਆਮ ਖਾਦਾਂ ਪੋਸ਼ਕ ਵਿਸ਼ੇਸ਼ ਨਹੀਂ ਹੁੰਦੀਆਂ । ਇਹ ਕੇਵਲ ਮਿੱਟੀ ਦੀ ਸਾਧਾਰਨ ਘਾਟ ਨੂੰ ਪੂਰਾ ਕਰ ਸਕਦੀਆਂ ਹਨ । (6) ਇਹ ਪੋਸ਼ਕ ਵਿਸ਼ੇਸ਼ ਹਨ, ਜਿਵੇਂ ਨਾਈਟਰੋਜਨ ਯੁਕਤ, ਫਾਸਫੋਰਸ ਯੁਕਤ ਅਤੇ ਪੋਟਾਸ਼ੀਅਮ ਯੁਕਤ ਰਸਾਇਣਿਕ ਖਾਦਾਂ । ਇਹ ਮਿੱਟੀ ਵਿੱਚ ਕੋਈ ਵੀ ਲੋੜੀਂਦੇ ਪੋਸ਼ਕ ਤੱਤ ਉਪਲੱਬਧ ਕਰ ਸਕਦੇ ਹਨ ।
(7) ਆਮ ਖਾਦਾਂ ਮਿੱਟੀ ਨੂੰ ਹਿਊਮਸ ਪ੍ਰਦਾਨ ਕਰਦੀਆਂ ਹਨ । (7) ਮਿੱਟੀ ਨੂੰ ਹਿਊਮਸ (Humus) ਨਹੀਂ ਦਿੰਦੀਆਂ ਹਨ ।
(8) ਆਮ ਖਾਦਾਂ ਮਿੱਟੀ ਦੀ ਬਣਤਰ ਨੂੰ ਪ੍ਰਭਾਵਿਤ ਕਰਦੀਆਂ ਹਨ ਜਿਸ ਨਾਲ ਮਿੱਟੀ ਵਿੱਚ ਪੌਦਿਆਂ ਨੂੰ ਜਕੜਣ ਦੀ ਸਮਰੱਥਾ ਆ ਜਾਂਦੀ ਹੈ । (8) ਇਹ ਮਿੱਟੀ ਦੀ ਬਣਤਰ (Texture) ਨੂੰ ਪ੍ਰਭਾਵਿਤ ਨਹੀਂ ਕਰਦੀਆਂ ।
(9) ਇਹ ਪਾਣੀ ਵਿੱਚ ਅਘੁਲਣਸ਼ੀਲ ਹੁੰਦੀਆਂ ਹਨ ਜਿਸ ਕਰਕੇ ਫ਼ਸਲੀ ਪੌਦਿਆਂ ਦੁਆਰਾ ਇਹਨਾਂ ਦਾ ਸੋਖਣ ਹੌਲੀ-ਹੌਲੀ ਹੁੰਦਾ ਹੈ । (9) ਇਹ ਪਾਣੀ ਵਿੱਚ ਘੁਲਣਸ਼ੀਲ ਹੋਣ ਦੇ ਕਾਰਨ ਫ਼ਸਲੀ ਪੌਦਿਆਂ ਦੁਆਰਾ ਆਸਾਨੀ ਨਾਲ ਸੋਖਿਤ ਕਰ ਲਏ ਜਾਂਦੇ ਹਨ ।

PSEB 9th Class Science Important Questions Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ

ਪ੍ਰਸ਼ਨ 2.
ਗਾਂਵਾਂ ਦੀਆਂ ਨਸਲਾਂ ਦਾ ਕੰਮ ਦੇ ਆਧਾਰ ‘ਤੇ ਕਿੰਨਿਆਂ ਭਾਗਾਂ ਵਿੱਚ ਵਰਗੀਕਰਨ ਕੀਤਾ ਗਿਆ ਹੈ ? ਗਾਂਵਾਂ ਦੀਆਂ ਵਿਦੇਸ਼ੀ ਨਸਲਾਂ ਦੇ ਨਾਂ ਲਿਖੋ ।
ਉੱਤਰ-
ਭਾਰਤ ਵਿੱਚ ਗਾਂਵਾਂ ਦੀਆਂ ਲਗਪਗ 20 ਨਸਲਾਂ ਪਾਈਆਂ ਜਾਂਦੀਆਂ ਹਨ | ਕੰਮ ਦੇ ਆਧਾਰ ‘ਤੇ ਇਹਨਾਂ ਨੂੰ ਹੇਠ ਲਿਖੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ-

  1. ਦੁਧਾਰੂ ਨਸਲਾਂ – ਇਹ ਨਸਲਾਂ ਜ਼ਿਆਦਾ ਦੁੱਧ ਦਿੰਦੀਆਂ ਹਨ ਪਰੰਤੂ ਇਹਨਾਂ ਦੇ ਵੱਛੜੇ ਖੇਤੀਬਾੜੀ ਦੇ ਕੰਮਾਂ ਲਈ ਉਪਯੋਗੀ ਨਹੀਂ ਹੁੰਦੇ ।
  2. ਭਾਰਵਾਹਕ ਨਸਲਾਂ – ਇਹ ਨਸਲਾਂ ਸ਼ਕਤੀਸ਼ਾਲੀ ਅਤੇ ਤਾਕਤਵਰ ਹੁੰਦੀਆਂ ਹਨ । ਇਹਨਾਂ ਦਾ ਉਪਯੋਗ ਬੈਲਗੱਡੀ ਨੂੰ ਖਿੱਚਣ, ਖੇਤ ਵਿੱਚ ਹਲ ਚਲਾਉਣ ਅਤੇ ਸਾਮਾਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਤਕ ਢੋਣ ਲਈ ਹੁੰਦਾ ਹੈ । ਇਸ ਨਸਲ ਦੀਆਂ ਗਾਂਵਾਂ ਦੁੱਧ ਘੱਟ ਦਿੰਦੀਆਂ ਹਨ ।
  3. ਦੋ ਉਦੇਸ਼ੀ ਨਸਲਾਂ – ਇਹ ਨਸਲਾਂ ਦੁੱਧ ਵੀ ਜ਼ਿਆਦਾ ਦਿੰਦੀਆਂ ਹਨ ਅਤੇ ਇਹਨਾਂ ਦੇ ਵੱਛੜੇ ਖੇਤੀਬਾੜੀ ਦੇ ਕੰਮ ਅਤੇ ਭਾਰ ਢੋਣ ਦੇ ਕੰਮ ਆਉਂਦੇ ਹਨ ।

ਗਾਂਵਾਂ ਦੀਆਂ ਜ਼ਿਆਦਾ ਦੁੱਧ ਦੇਣ ਵਾਲੀਆਂ ਦੇਸੀ ਨਸਲਾਂ-

  1. ਰੈੱਡ ਸਿੰਧੀ – ਇਹ ਗਾਂ ਲਾਲ ਰੰਗ ਦੀ ਹੁੰਦੀ ਹੈ ਜਿਸ ਉੱਪਰ ਗੂੜੇ ਅਤੇ ਹਲਕੇ ਲਾਲ ਰੰਗ ਦੇ ਚਿੰਨ੍ਹ ਹੁੰਦੇ ਹਨ । ਇਹ ਮੱਧ ਆਕਾਰ ਦੀ ਹੁੰਦੀ ਹੈ ।
  2. ਸਾਹੀਵਾਲ – ਹੋਰ ਦੁਧਾਰੂ ਗਾਂਵਾਂ ਦੀ ਤੁਲਨਾ ਵਿੱਚ ਇਹ ਨਸਲ ਉੱਤਮ ਹੈ । ਇਸ ਦਾ ਸਰੀਰ ਆਕਾਰ ਵਿੱਚ ਵੱਡਾ ਅਤੇ ਭਾਰੀ ਹੁੰਦਾ ਹੈ ।
  3. ਗਿਰ – ਇਹ ਨਸਲ ਗੁਜਰਾਤ ਦੇ ਗਿਰ ਜੰਗਲਾਂ ਦੀ ਮੂਲ ਨਸਲ ਹੈ । ਇਹ ਗਊਆਂ ਮੱਧ ਆਕਾਰ ਦੀਆਂ ਅਤੇ ਉੱਚਿਤ ਮਾਤਰਾ ਵਿੱਚ ਦੁੱਧ ਦਿੰਦੀਆਂ ਹਨ ।

ਗਾਂਵਾਂ ਦੀਆਂ ਜ਼ਿਆਦਾ ਦੁੱਧ ਦੇਣ ਵਾਲੀਆਂ ਵਿਦੇਸ਼ੀ ਨਸਲਾਂ-

  1. ਜਰਸੀ ਦੀ ਨਸਲ (ਯੂ. ਐੱਸ. ਏ.)
  2. ਹੋਲਸਟੀਨ ਫ੍ਰੀਜ਼ੀਆਨ (ਹਾਲੈਂਡ)
  3. ਬਾਉਨ ਸਵਿਸ (ਸਵਿਟਜ਼ਰਲੈਂਡ) ।

PSEB 9th Class Science Important Questions Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ 1

ਪ੍ਰਸ਼ਨ 3.
ਇੱਕ ਚੰਗੇ ਪਸ਼ੂ ਆਵਾਸ ਦੇ ਕੀ ਲੱਛਣ ਹਨ ?
ਉੱਤਰ-
ਇੱਕ ਚੰਗੇ ਪਸ਼ੂ ਆਵਾਸ ਦੇ ਲੱਛਣ-

  1. ਪਸ਼ੂ ਆਵਾਸ ਵਿੱਚ ਪ੍ਰਕਾਸ਼ ਕਾਫ਼ੀ ਮਾਤਰਾ ਵਿੱਚ ਹੋਣਾ ਚਾਹੀਦਾ ਹੈ ।
  2. ਪਸ਼ੂ ਆਵਾਸ ਖੁੱਲਾ ਅਤੇ ਹਵਾਦਾਰ ਹੋਣਾ ਚਾਹੀਦਾ ਹੈ ।
  3. ਆਵਾਸ ਵਿੱਚ ਪਾਣੀ ਦੀ ਉੱਚਿਤ ਵਿਵਸਥਾ ਹੋਣੀ ਚਾਹੀਦੀ ਹੈ ।
  4. ਆਵਾਸ ਵਿੱਚੋਂ ਪਸ਼ੂਆਂ ਦੇ ਮਲ-ਮੂਤਰ ਨੂੰ ਬਾਹਰ ਕੱਢਣ ਦਾ ਢੁੱਕਵਾਂ ਪ੍ਰਬੰਧ ਹੋਣਾ ਚਾਹੀਦਾ ਹੈ, ਤਾਂ ਜੋ ਆਵਾਸ ਵਿੱਚ ਸਫ਼ਾਈ ਰਹਿ ਸਕੇ ਅਤੇ ਪਸ਼ੂਆਂ ਨੂੰ ਕਸ਼ਟ ਘੱਟ ਹੋਵੇ ਜਿਸ ਨਾਲ ਉਰਜਾ ਦੀ ਹਾਨੀ ਘੱਟ ਹੁੰਦੀ ਹੈ ।
  5. ਪਸ਼ੂਆਂ ਦੇ ਆਵਾਸ ਵਿੱਚ ਉਹਨਾਂ ਦੀ ਖ਼ੁਰਾਕ ਲਈ ਠੀਕ ਢੰਗ ਨਾਲ ਪ੍ਰਬੰਧ ਹੋਣਾ ਚਾਹੀਦਾ ਹੈ ਜਿਸ ਨਾਲ ਹਰੇਕ ਮਵੇਸ਼ੀ ਨੂੰ ਖੁਰਾਕ ਉਪਲੱਬਧ ਹੋ ਸਕੇ ।
  6. ਪਸ਼ੂ ਆਵਾਸ ਵਿੱਚ ਪੀਣ ਤੇ ਸਾਫ਼ ਪਾਣੀ ਦੀ ਉੱਚਿਤ ਵਿਵਸਥਾ ਹੋਣੀ ਚਾਹੀਦੀ ਹੈ ।
  7. ਪਸ਼ੂ ਆਵਾਸ ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਇਹਨਾਂ ਨੂੰ ਸਰਦੀ, ਗਰਮੀ ਅਤੇ ਵਰਖਾ ਤੋਂ ਬਚਾ ਸਕੇ ।

ਪ੍ਰਸ਼ਨ 4.
ਪਸ਼ੂਆਂ ਦੀ ਸਿਹਤ ਦੀ ਦੇਖਭਾਲ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-
ਪਸ਼ੂਆਂ ਦੀ ਸਿਹਤ ਦੀ ਦੇਖਭਾਲ-ਖਾਧ ਪਦਾਰਥਾਂ ਲਈ ਪਾਲੇ ਗਏ ਪਸ਼ੂਆਂ ਨੂੰ ਪ੍ਰਤੀਕੂਲ ਮੌਸਮਾਂ ਅਤੇ ਦੁਸ਼ਮਣਾਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ । ਉਹਨਾਂ ਨੂੰ ਸੰਕਰਾਮਕ ਰੋਗਾਂ ਤੋਂ ਬਚਾਉਣਾ ਵੀ ਬਹੁਤ ਜ਼ਰੂਰੀ ਹੈ । ਪਸ਼ੂਆਂ ਦੀ ਸਿਹਤ ਦੀ ਦੇਖਭਾਲ ਲਈ ਉਹਨਾਂ ਦੇ ਆਹਾਰ ਅਤੇ ਆਵਾਸ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਂਦਾ ਹੈ, ਪਰ ਉਸ ਤੋਂ ਵਧੇਰੇ ਧਿਆਨ ਉਹਨਾਂ ਨੂੰ ਰੋਗਾਂ ਤੋਂ ਬਚਾਉਣ ਤੇ ਦਿੱਤਾ ਜਾਣਾ ਚਾਹੀਦਾ ਹੈ । ਜੇ ਕਈ ਪਸ਼ੂ ਰੋਗੀ ਹੋ ਜਾਵੇ, ਤਾਂ ਪਸ਼ੂ ਕਿਸੇ ਕੰਮ ਦਾ ਨਹੀਂ ਰਹਿੰਦਾ, ਭੋਜਨ ਖਾਣਾ ਬੰਦ ਕਰ ਦਿੰਦਾ ਹੈ ਜਿਸਦਾ ਸਿੱਟਾ ਇਹ ਹੁੰਦਾ ਹੈ ਕਿ ਦੁੱਧ ਉਤਪਾਦਨ, ਅੰਡੇ ਦੇਣ ਦੀ ਸਮਰੱਥਾ ਅਤੇ ਕਾਰਜ ਕਰਨ ਦੀ ਸਮਰੱਥਾ ਵਿੱਚ ਵੀ ਕਮੀ ਆ ਜਾਂਦੀ ਹੈ । ਜ਼ਰੂਰੀ ਸਫ਼ਾਈ ਦਾ ਪ੍ਰਬੰਧ, ਆਹਾਰ ਤੇ ਕਾਬੂ ਅਤੇ ਪੂਰੀ ਤਰ੍ਹਾਂ ਆਰਾਮ ਕਰਨ ਨਾਲ ਪਸ਼ੂ ਜਲਦੀ ਠੀਕ ਹੋ ਸਕਦਾ ਹੈ । ਪਸ਼ੂ ਦੇ ਰੋਗਾਂ ਤੋਂ ਬਚਾਅ ਅਤੇ ਇਲਾਜ ਲਈ ਪਸ਼ੂ ਸਿਹਤ ਅਤੇ ਡਾਕਟਰੀ ਸੇਵਾਵਾਂ ਸੌਖਿਆਂ ਹੀ ਉਪਲੱਬਧ ਹਨ । ਪਸ਼ੂਆਂ ਨੂੰ ਸੰਕਰਮਣ ਤੋਂ ਸੁਰੱਖਿਆ ਲਈ ਉਹਨਾਂ ਨੂੰ ਟੀਕੇ ਲਗਾਉਣੇ ਚਾਹੀਦੇ ਹਨ । ਇਸ ਤਰ੍ਹਾਂ ਪਸ਼ੂ ਦੀ ਸਿਹਤ ਠੀਕ ਰਹੇਗੀ ਜਿਸ ਨੂੰ ਉੱਚਿਤ ਆਹਾਰ, ਉੱਚਿਤ ਆਵਾਸ ਅਤੇ ਉੱਚਿਤ ਸਿਹਤ ਸੇਵਾਵਾਂ ਪ੍ਰਾਪਤ ਹੋਣ ।

ਪ੍ਰਸ਼ਨ 5.
ਮੁਰਗੀ ਦੀਆਂ ਨਸਲਾਂ ਵਿੱਚ ਸੁਧਾਰ ਕਿਵੇਂ ਕੀਤਾ ਗਿਆ ਹੈ ? ਕੁੱਝ ਨਸਲਾਂ ਦੇ ਨਾਂ ਲਿਖੋ ਜਿਨ੍ਹਾਂ ਨੂੰ ਦੋਗਲਾਕਰਨ ਦੁਆਰਾ ਉਤਪੰਨ ਕੀਤਾ ਗਿਆ ਹੈ । ਦੋਗਲਾਕਰਨ ਦੁਆਰਾ ਉਤਪੰਨ ਮੁਰਗੀ ਦੇ ਲਾਭ ਲਿਖੋ ।
ਉੱਤਰ-
ਮੁਰਗੀ ਦੀ ਚੰਗੀ ਨਸਲ ਤੋਂ ਭਾਵ ਹੁੰਦਾ ਹੈ ਕਿ ਆਂਡੇ ਅਤੇ ਮਾਸ ਵੱਧ ਪ੍ਰਾਪਤ ਹੋਵੇ ਅਤੇ ਖ਼ੁਰਾਕ ਘੱਟ ਦੇਣੀ ਪਵੇ । ਇਸ ਲਈ ਦੋਗਲਾਕਰਨ ਵਿਧੀ ਦੁਆਰਾ ਹੀ ਉੱਤਮ ਕਿਸਮ ਦੀਆਂ ਨਸਲਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ | ਸਾਡੀ ਦੇਸੀ ਮੁਰਗੀ ਦੀਆਂ ਦੋ ਨਸਲਾਂ ਅਸੀਲ ਅਤੇ ਸਾਰਾ ਹਨ । ਇਹ ਛੋਟੀ, ਘੱਟ ਵਾਧੇ ਦੀ ਦਰ ਵਾਲੀ ਪਰੰਤੁ ਤੰਦਰੁਸਤ
PSEB 9th Class Science Important Questions Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ 2
ਹੁੰਦੀ ਹੈ ਅਤੇ ਇਨ੍ਹਾਂ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਧੇਰੇ ਹੁੰਦੀ ਹੈ । ਇਸ ਲਈ ਦੋਗਲਾਕਰਨ ਲਈ ਕੇਵਲ ਉਹੀ ਪੰਛੀ ਲਏ ਜਾਂਦੇ ਹਨ ਜੋ ਉਤਪਾਦਨ ਘੱਟ ਕਰਦੇ ਹੋਣ, ਪਰੰਤੂ ਦੋਗਲਾਕਰਨ ਦੇ ਲਈ ਪੁਸ਼ਟ ਹੋਣ ।

ਵਾਈਟ ਲੈਂਗਹਾਰਨ (White leghorn) ਅਤੇ ਰੋਡੇ ਆਈਲੈਂਡ ਰੈੱਡ (Rhode Island Red) ਉੱਚ ਉਤਪਾਦਨ ਵਾਲੀਆਂ ਵਿਦੇਸ਼ੀ ਮੁਰਗੀਆਂ ਨੂੰ ਦੇਸੀ ਨਸਲ ਦੀਆਂ ਮੁਰਗੀਆਂ ਨਾਲ ਗਲਾਕਰਨ ਕਰਕੇ ਨਵੀਆਂ ਨਸਲਾਂ ਨੂੰ ਉਤਪੰਨ ਕੀਤਾ ਗਿਆ । ਇਸ ਤਰ੍ਹਾਂ ਪ੍ਰਾਪਤ ਨਵੀਂ ਨਸਲ ਵਿੱਚ ਦੋਵੇਂ ਨਸਲਾਂ ਦੇ ਲੱਛਣ ਹਨ ।

ਉਦਾਹਰਨ – ILS-82 ਅਤੇ B-77 ਨਸਲ ਦੀ ਉਤਪਾਦਨ ਸਮਰੱਥਾ ਲਗਪਗ 200 ਆਂਡੇ ਪ੍ਰਤੀ ਪੰਛੀ ਸਾਲ ਹੈ ਅਤੇ ਇਹਨਾਂ ਦੀ ਖ਼ੁਰਾਕ ਮੁਕਾਬਲੇ ਵਿੱਚ ਘੱਟ ਹੈ ।12 ਆਂਡੇ ਉਤਪੰਨ ਕਰਨ ਲਈ ਇਹਨਾਂ ਨੂੰ 2 ਕਿਲੋਗ੍ਰਾਮ ਖ਼ੁਰਾਕ ਦੀ ਲੋੜ ਹੁੰਦੀ ਹੈ ਜਦੋਂ ਕਿ ਇੰਨੇ ਹੀ ਆਂਡੇ ਉਤਪੰਨ ਕਰਨ ਲਈ ਦੇਸੀ ਪੰਛੀ ਨੂੰ 6 ਕਿਲੋਗ੍ਰਾਮ ਖ਼ੁਰਾਕ ਦੀ ਲੋੜ ਹੁੰਦੀ ਹੈ ।ਦੇਸੀ ਪੰਛੀਆਂ ਦਾ ਮਾਸ ਉਤਪਾਦਨ ਵੀ ਘੱਟ ਹੁੰਦਾ ਹੈ । ਉਹਨਾਂ ਨੂੰ 1 ਕਿਲੋਗ੍ਰਾਮ ਮਾਸ ਉਤਪਾਦਨ ਲਈ 5-6 ਕਿਲੋਗ੍ਰਾਮ ਖ਼ੁਰਾਕ ਦੇਣੀ ਪੈਂਦੀ ਹੈ ਜਦੋਂ ਕਿ ਉੱਨਤ ਨਸਲਾਂ ਨੂੰ ਉੱਨੇ ਹੀ ਮਾਸ ਉਤਪਾਦਨ ਲਈ ਕੇਵਲ 2-3 ਕਿਲੋਗ੍ਰਾਮ ਖ਼ੁਰਾਕ ਦੀ ਲੋੜ ਹੁੰਦੀ ਹੈ ।

ਉੱਨਤ ਨਸਲਾਂ ਦੇ ਲਾਭ-

  1. ਇਹਨਾਂ ਤੋਂ ਘੱਟ ਖ਼ੁਰਾਕ ਦੁਆਰਾ ਵਧੇਰੇ ਉਤਪਾਦਨ ਆਂਡਿਆਂ ਦੀ ਸੰਖਿਆ) ਪ੍ਰਾਪਤ ਹੁੰਦਾ ਹੈ ।
  2. ਇਹਨਾਂ ਦੁਆਰਾ ਘੱਟ ਖ਼ੁਰਾਕ ਲੈਣ ‘ਤੇ ਵੀ ਮਾਸ ਦਾ ਉਤਪਾਦਨ ਵਧੇਰੇ ਹੁੰਦਾ ਹੈ ।
  3. ਇਹ ਉੱਨਤ ਕਿਸਮ ਦੀਆਂ ਨਸਲਾਂ ਹਨ ਅਤੇ ਇਹਨਾਂ ਵਿੱਚ ਕੁਦਰਤੀ ਰੂਪ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ ।
  4. ਇਹਨਾਂ ਦੀ ਖ਼ੁਰਾਕ ਉਰਜਾ ਦੇਣ ਵਾਲੇ ਭੋਜਨ ਪਦਾਰਥਾਂ ਤੋਂ ਬਣਦੀ ਹੈ । ਇਸ ਲਈ ਇਹਨਾਂ ਤੋਂ ਪ੍ਰਾਪਤ ਉਤਪਾਦਨ ਵੀ ਪ੍ਰੋਟੀਨਯੁਕਤ ਅਤੇ ਊਰਜਾ ਯੁਕਤ ਹੁੰਦੇ ਹਨ ।

PSEB 9th Class Science Important Questions Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ

ਪ੍ਰਸ਼ਨ 6.
ਖ਼ੁਰਾਕ ਉਤਪਾਦਨ ਲਈ ਜੰਤੂਆਂ ਦੇ ਪਾਲਣ ਲਈ ਵਰਤੀਆਂ ਜ਼ਰੂਰੀ ਪੱਧਤੀਆਂ ਨੂੰ ਕ੍ਰਮਵਾਰ ਲਿਖੋ ।
ਉੱਤਰ-
ਪਾਲਤੂ ਪਸ਼ੂਆਂ ਤੋਂ ਖ਼ੁਰਾਕ ਉਤਪਾਦਨ ਪ੍ਰਾਪਤ ਕਰਨ ਲਈ ਜੰਤੂਆਂ ਦੇ ਪਾਲਣ ਲਈ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਪੱਧਤੀਆਂ ਹੇਠ ਲਿਖੇ ਭ੍ਰਮ ਵਿੱਚ ਅਪਣਾਈਆਂ ਜਾਂਦੀਆਂ ਹਨ-

  • ਭਰਣ (Feeding) – ਪਸ਼ੂਆਂ ਤੋਂ ਜ਼ਿਆਦਾ ਖ਼ੁਰਾਕ ਉਤਪਾਦਨ (ਮਾਸ, ਆਂਡੇ ਅਤੇ ਦੁੱਧ ਪ੍ਰਾਪਤ ਕਰਨ ਦੇ ਲਈ ਉਹਨਾਂ ਨੂੰ ਲੋੜ ਅਨੁਸਾਰ ਸਹੀ ਭੋਜਨ-ਹਰਾ ਚਾਰਾ ਜਾਂ ਘਾਹ-ਫੂਸ, ਗਾੜ੍ਹੇ ਪਦਾਰਥ (ਖਿਲ, ਬਿਨੌਲਾ, ਛੋਲੇ ਆਦਿ) ਜਾਂ ਵਿਸ਼ੇਸ਼ ਤੱਤ ਯੁਕਤ ਭੋਜਨ ਦਿੱਤਾ ਜਾਂਦਾ ਹੈ । ਕਾਫ਼ੀ ਮਾਤਰਾ ਵਿੱਚ ਸਾਫ਼ ਪਾਣੀ ਵੀ ਪੀਣ ਲਈ ਦਿੱਤਾ ਜਾਂਦਾ ਹੈ ।
  • ਆਵਾਸ ਵਿਵਸਥਾ (Shelter) – ਗਰਮੀ, ਸਰਦੀ ਅਤੇ ਵਰਖਾ ਤੋਂ ਉਨ੍ਹਾਂ ਨੂੰ ਬਚਾਉਣ ਦੇ ਲਈ, ਆਰਾਮ ਨਾਲ ਉੱਠਣ-ਬੈਠਣ ਦੇ ਲਈ ਅਤੇ ਦੂਜੇ ਜਾਨਵਰਾਂ ਤੋਂ ਸੁਰੱਖਿਆ ਦੇ ਲਈ ਖੁੱਲ੍ਹੇ ਅਤੇ ਸਹੀ ਆਵਾਸ ਦਾ ਪ੍ਰਬੰਧ ਕੀਤਾ ਜਾਂਦਾ ਹੈ । ਉਸ ਵਿੱਚ ਹਵਾ ਦੀ ਆਵਾਜਾਈ ਅਤੇ ਪ੍ਰਕਾਸ਼ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ । ਉਨ੍ਹਾਂ ਦੇ ਬੈਠਣ ਅਤੇ ਖੜੇ ਹੋਣ ਦਾ ਸਥਾਨ ਖੁੱਲ੍ਹਾ, ਸੁੱਕਾ ਅਤੇ ਆਰਾਮਦਾਇਕ ਹੋਣਾ ਚਾਹੀਦਾ ਹੈ ।
  • ਰੋਗਾਂ ਤੋਂ ਸੁਰੱਖਿਆ (Protection from Diseases) – ਪਸ਼ੂਆਂ ਨੂੰ ਰੋਗਾਂ ਤੋਂ ਬਚਾਉਣ ਦੇ ਲਈ ਟੀਕੇ ਲਗਵਾਏ ਜਾਂਦੇ ਹਨ ਅਤੇ ਰੋਗ ਹੋਣ ‘ਤੇ ਉੱਚਿਤ ਇਲਾਜ ਕਰਵਾਇਆ ਜਾਂਦਾ ਹੈ । ਪਸ਼ੂਆਂ ਨੂੰ ਅੰਦਰੂਨੀ ਅਤੇ ਬਾਹਰਲੇ ਪਰਜੀਵੀਆਂ ਤੋਂ ਬਚਾਇਆ ਜਾਂਦਾ ਹੈ ।
  • ਦੇਖਭਾਲ ਕਰਨਾ (General Care) – ਕੁੱਝ ਵਿਸ਼ੇਸ਼ ਪ੍ਰਕਾਰ ਦੇ ਪਸ਼ੂਆਂ ਦੀਆਂ ਕੁੱਝ ਵਿਸ਼ੇਸ਼ ਲੋੜਾਂ ਹੁੰਦੀਆਂ ਹਨ । ਉਹਨਾਂ ਦੀ ਲੋੜ ਅਨੁਸਾਰ ਦੇਖਭਾਲ ਕੀਤੀ ਜਾਂਦੀ ਹੈ, ਜਿਵੇਂ ਮੱਝ ਨੂੰ ਨਹਾਉਣਾ, ਗਾਂ ਅਤੇ ਬਲਦ ਦੀ ਚਮੜੀ ‘ਤੇ ਬੁਰਸ਼ ਮਾਰਨਾ, ਕਸਰਤ ਦੇ ਤੌਰ ‘ਤੇ ਪਸ਼ੂਆਂ ਨੂੰ ਘੁੰਮਾਉਣਾ, ਫਿਰਾਉਣਾ ਆਦਿ ।
  • ਪ੍ਰਜਣਨ (Breeding) – ਦੋਗਲਾਕਰਨ, ਬਣਾਉਟੀ ਗਰਭਧਾਰਨ, ਭਰੁਣ ਰੋਪਣ ਜਿਹੀਆਂ ਆਧੁਨਿਕ ਵਿਧੀਆਂ ਅਪਣਾ ਕੇ ਲੋੜੀਂਦੇ ਗੁਣਾਂ ਵਾਲੇ ਪਸ਼ੂਆਂ ਦਾ ਜਣਨ ਅਤੇ ਨਸਲਾਂ ਦਾ ਸੁਧਾਰ ਖ਼ੁਰਾਕ ਉਤਪਾਦਨ ਵਾਧੇ ਲਈ ਜ਼ਰੂਰੀ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਾਡੀ ਖ਼ੁਰਾਕ ਦੇ ਵੱਖ-ਵੱਖ ਸਰੋਤਾਂ ਦੀ ਸੂਚੀ ਤਿਆਰ ਕਰੋ ।
ਉੱਤਰ-
ਪੌਦੇ ਅਤੇ ਜੰਤੁ ਸਾਡੀ ਖ਼ੁਰਾਕ ਦੇ ਸੋਮੇ ਹਨ-

  1. ਪੌਦਿਆਂ ਤੋਂ ਪ੍ਰਾਪਤ ਭੋਜਨ – ਚੌਲ, ਕਣਕ, ਜਵਾਰ, ਮੱਕੀ, ਦਾਲਾਂ, ਤੇਲ ਬੀਜ, ਫਲ, ਸਬਜ਼ੀਆਂ ਅਤੇ ਸ਼ਕਰ ਆਦਿ ਸਾਨੂੰ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ ।
  2. ਜੰਤੂਆਂ ਤੋਂ ਪ੍ਰਾਪਤ ਭੋਜਨ – ਦੁੱਧ, ਅੰਡਾ, ਮੱਖਣ, ਮਾਸ ਆਦਿ ਸਾਨੂੰ ਜੰਤੂਆਂ ਤੋਂ ਪ੍ਰਾਪਤ ਹੁੰਦੇ ਹਨ ।

ਪ੍ਰਸ਼ਨ 2.
ਫ਼ਸਲਾਂ ਦੇ ਰੋਗ ਕਿਸ ਪ੍ਰਕਾਰ ਫੈਲਦੇ ਹਨ ?
ਉੱਤਰ-
ਫ਼ਸਲਾਂ ਦੇ ਰੋਗ ਹੇਠ ਲਿਖੇ ਢੰਗਾਂ ਦੁਆਰਾ ਫੈਲਦੇ ਹਨ-

  1. ਬੀਜਾਂ ਦੁਆਰਾ – ਅਜਿਹਾ ਤਣੇ ਅਤੇ ਜੜਾਂ ‘ਤੇ ਹਮਲੇ ਨਾਲ ਹੁੰਦਾ ਹੈ ।
  2. ਮਿੱਟੀ ਦੁਆਰਾ – ਅਜਿਹਾ ਤਣੇ ਅਤੇ ਜੜ੍ਹਾਂ ‘ਤੇ ਹਮਲੇ ਨਾਲ ਹੁੰਦਾ ਹੈ ।
  3. ਜੜ੍ਹ ਦੁਆਰਾ – ਇਹ ਪੌਦੇ ਅਤੇ ਤਣੇ ਅਤੇ ਜੜ੍ਹਾਂ ‘ਤੇ ਹਮਲੇ ਨਾਲ ਹੁੰਦਾ ਹੈ ।
  4. ਹਵਾ ਦੁਆਰਾ – ਇਹ ਪੱਤੇ, ਫੁੱਲ ਅਤੇ ਫ਼ਸਲਾਂ ‘ਤੇ ਹਮਲੇ ਦੁਆਰਾ ਹੁੰਦੇ ਹਨ ।

ਪ੍ਰਸ਼ਨ 3.
ਭੰਡਾਰ ਵਿੱਚ ਅਨਾਜ ਦੀ ਹਾਨੀ ਕਿਹੜੇ ਕਾਰਨਾਂ ਤੋਂ ਹੁੰਦੀ ਹੈ ?
ਉੱਤਰ-
ਭੰਡਾਰ ਕੀਤੇ ਦਾਣਿਆਂ ਲਈ ਜੈਵਿਕ ਅਤੇ ਅਜੈਵਿਕ ਕਾਰਕ ਜ਼ਿੰਮੇਵਾਰ ਹਨ-
ਜੈਵਿਕ ਕਾਰਕ – ਉੱਲੀ, ਚੂਹਾ, ਕੀਟ, ਜੀਵਾਣੁ, ਆਦਿ ਜੈਵਿਕ ਕਾਰਕ ਹਨ ।
ਅਜੈਵਿਕ ਕਾਰਕ – ਤਾਪ ਅਤੇ ਨਮੀ ਅਜੈਵਿਕ ਕਾਰਕ ਹਨ ।

ਪ੍ਰਸ਼ਨ 4.
ਰਸਾਇਣਿਕ ਖਾਦਾਂ ਕੀ ਹੁੰਦੀਆਂ ਹਨ ? ਰਸਾਇਣਿਕ ਖਾਦਾਂ ਦੀਆਂ ਉਦਾਹਰਨਾਂ ਦੇ ਕੇ ਵਰਗੀਕਰਨ ਕਰੋ ।
ਉੱਤਰ-
ਰਸਾਇਣਿਕ ਖਾਦਾਂ (Fertilizers) – ਅਜਿਹੀਆਂ ਬਨਾਵਟੀ ਰਸਾਇਣਿਕ ਖਾਦਾਂ ਜੋ ਮਿੱਟੀ ਨੂੰ ਪੋਸ਼ਕ ਤੱਤ ਪ੍ਰਵਾਨ ਕਰਦੀਆਂ ਹਨ ਉਹਨਾਂ ਨੂੰ ਰਸਾਇਣਿਕ ਖਾਦਾਂ ਕਹਿੰਦੇ ਹਨ ।

  • ਨਾਈਟਰੋਜਨ ਦੇਣ ਵਾਲੀਆਂ ਰਸਾਇਣਕ ਖਾਦਾਂ – ਇਹਨਾਂ ਵਿੱਚੋਂ ਮਿੱਟੀ ਨੂੰ ਨਾਈਟਰੋਜਨ ਮਿਲਦੀ ਹੈ । ਯੂਰੀਆ, ਅਮੋਨੀਅਮ ਸਲਫੇਟ, ਕੈਲਸ਼ੀਅਮ ਅਮੋਨੀਅਮ ਨਾਈਟਰੇਟ, ਨਾਈਟਰੋਜਨ ਦੇਣ ਵਾਲੀਆਂ ਰਸਾਇਣਿਕ ਖਾਦਾਂ ਹਨ ।
  • ਫਾਸਫੋਰਸ ਦੇਣ ਵਾਲੀਆਂ ਰਸਾਇਣਿਕ ਖਾਦਾਂ – ਇਹਨਾਂ ਵਿੱਚੋਂ ਮਿੱਟੀ ਨੂੰ ਫਾਸਫੋਰਸ ਤੱਤ ਪ੍ਰਾਪਤ ਹੁੰਦਾ ਹੈ । ਸੁਪਰ ਫਾਸਫੇਟ, ਟਰਿਪਲ ਸੁਪਰ ਫਾਸਫੇਟ ਅਤੇ ਡਾਈ ਕੈਲਸ਼ੀਅਮ ਫਾਸਫੇਟ, ਫਾਸਫੋਰਸ ਦੇਣ ਵਾਲੀਆਂ ਰਸਾਇਣਿਕ ਖਾਦਾਂ ਹਨ ।
  • ਪੋਟਾਸ਼ੀਅਮ ਦੇਣ ਵਾਲੀਆਂ ਰਸਾਇਣਿਕ ਖਾਦਾਂ – ਇਹਨਾਂ ਤੋਂ ਮਿੱਟੀ ਨੂੰ ਪੋਟਾਸ਼ੀਅਮ ਪ੍ਰਾਪਤ ਹੁੰਦਾ ਹੈ । ਪੋਟਾਸ਼ੀਅਮ ਸਲਫੇਟ ਅਤੇ ਪੋਟਾਸ਼ੀਅਮ ਕਲੋਰੇਟ, ਪੋਟਾਸ਼ੀਅਮ ਦੇਣ ਵਾਲੀਆਂ ਰਸਾਇਣਿਕ ਖਾਦਾਂ ਹਨ ।
  • ਮਿਸ਼ਰਤ ਖਾਦਾਂ – ਇਹਨਾਂ ਰਸਾਇਣਿਕ ਖਾਦਾਂ ਦੁਆਰਾ ਮਿੱਟੀ ਨੂੰ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਮਿਲਦਾ ਹੈ । ਨਾਈਟਰੋਫਾਸਫੇਟ, ਅਮੋਨੀਅਮ ਫਾਸਫੇਟ ਅਤੇ ਯੂਰੀਆ ਮਹੱਤਵਪੂਰਨ ਮਿਸ਼ਰਤ ਰਸਾਇਣਿਕ ਖਾਦਾਂ ਹਨ ।

ਪ੍ਰਸ਼ਨ 5.
ਰਬੀ ਅਤੇ ਖ਼ਰੀਫ਼ ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ-
ਫ਼ਸਲਾਂ ਰੁੱਤਾਂ ਅਨੁਸਾਰ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ-
(1) ਰਬੀ ਫ਼ਸਲਾਂ
(2) ਖ਼ਰੀਫ਼ ਫ਼ਸਲਾਂ ।

(i) ਰਬੀ ਫ਼ਸਲਾਂ (Rabi Crops) – ਕੁੱਝ ਫ਼ਸਲਾਂ ਜੋ ਸ਼ੀਤ ਰੁੱਤ ਵਿੱਚ ਉਗਾਈਆਂ ਜਾਂਦੀਆਂ ਹਨ ਅਤੇ ਜੋ ਨਵੰਬਰ ਤੋਂ ਅਪਰੈਲ ਮਹੀਨੇ ਤਕ ਹੁੰਦੀਆਂ ਹਨ, ਇਹਨਾਂ ਫ਼ਸਲਾਂ ਨੂੰ ਰਬੀ ਫ਼ਸਲਾਂ ਕਹਿੰਦੇ ਹਨ । ਉਦਾਹਰਣ-ਕਣਕ, ਛੋਲੇ, ਮਟਰ, ਸਰੋਂ, ਅਤੇ ਅਲਸੀ ਆਦਿ ।

(ii) ਖ਼ਰੀਫ਼ ਫ਼ਸਲਾਂ (Kharif Crops) – ਕੁੱਝ ਫ਼ਸਲਾਂ ਜੋ ਵਰਖਾ ਰਿਤੂ ਵਿੱਚ ਉਗਾਈਆਂ ਜਾਂਦੀਆਂ ਹਨ ਜੋ ਜੂਨ ਤੋਂ ਸ਼ੁਰੂ ਹੋ ਕੇ ਅਕਤੂਬਰ ਮਹੀਨੇ ਤਕ ਹੁੰਦੀਆਂ ਹਨ । ਇਹਨਾਂ ਫ਼ਸਲਾਂ ਨੂੰ ਖ਼ਰੀਫ਼ ਦੀਆਂ ਫ਼ਸਲਾਂ ਕਹਿੰਦੇ ਹਨ । ਉਦਾਹਰਣ ਧਾਨ, ਸੋਇਆਬੀਨ, ਅਰਹਰ, ਮੱਕੀ, ਮੁੰਗ ਅਤੇ ਉੜਦ ਆਦਿ ।

PSEB 9th Class Science Important Questions Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ

ਪ੍ਰਸ਼ਨ 6.
ਨਾਈਟਰੋਜਨੀ ਰਸਾਇਣਿਕ ਖਾਦਾਂ ਦੀ ਵਧੇਰੇ ਵਰਤੋਂ ਵਾਤਾਵਰਨ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਲੋੜ ਤੋਂ ਵੱਧ ਨਾਈਟਰੋਜਨ ਦੀ ਵਰਤੋਂ ਮਿੱਟੀ ਅਤੇ ਪਾਣੀ ਵਿੱਚ ਨਾਈਟਰੇਟ ਦੀ ਸੰਘਣਤਾ ਵਧਾ ਦਿੰਦੀ ਹੈ । ਨਾਈਟਰੇਟ ਵਾਲਾ ਪਾਣੀ ਪੀਣ ਦੇ ਯੋਗ ਨਹੀਂ ਹੁੰਦਾ । ਜਦੋਂ ਇਹ ਤਲਾਬਾਂ, ਨਦੀਆਂ, ਝੀਲਾਂ ਵਰਗੇ ਜਲ ਭੰਡਾਰਾਂ ਵਿੱਚ ਪੁੱਜਦਾ ਹੈ, ਤਾਂ ਕਾਈਆਂ ਦੇ ਵਾਧੇ ਦੀ ਦਰ ਵੱਧ ਜਾਂਦੀ ਹੈ, ਜਿਸ ਨਾਲ ਪਾਣੀ ਵਿੱਚ ਘੁਲੀ ਆਕਸੀਜਨ ਦਾ ਪੱਧਰ ਘੱਟ ਹੋ ਜਾਂਦਾ ਹੈ । ਨਤੀਜਾ ਇਹ ਹੁੰਦਾ ਹੈ ਕਿ ਜਲੀ ਜੀਵਨ ਦੀ ਮੌਤ ਹੋ ਜਾਂਦੀ ਹੈ । ਇਸ ਪ੍ਰਕਾਰ ਤਲਾਬਾਂ ਅਤੇ ਝੀਲਾਂ ਵਿੱਚ ਆਕਸੀਜਨ ਦੀ ਮਾਤਰਾ ਦਾ ਘੱਟ ਹੋਣਾ ਵਾਤਾਵਰਣ ਨੂੰ ਜ਼ਹਿਰੀਲਾ ਬਣਾਉਂਦਾ ਹੈ । ਇਸ ਪ੍ਰਕਿਰਿਆ ਨੂੰ ਸੁਪੋਸ਼ਨ ਕਹਿੰਦੇ ਹਨ ।

ਪ੍ਰਸ਼ਨ 7.
ਨਦੀਨ ਕਿਸ ਨੂੰ ਕਹਿੰਦੇ ਹਨ ? ਉਦਾਹਰਨ ਦਿਓ ।
ਉੱਤਰ-
ਨਦੀਨ (Weeds) – ਅਜਿਹੇ ਫ਼ਾਲਤੂ ਪੌਦੇ ਜੋ ਫ਼ਸਲਾਂ ਦੇ ਨਾਲ ਆਪਣੇ ਆਪ ਉੱਗ ਜਾਂਦੇ ਹਨ, ਉਹਨਾਂ ਨੂੰ ਨਦੀਨ ਕਿਹਾ ਜਾਂਦਾ ਹੈ । ਇਸ ਦੀਆਂ ਮੁੱਖ ਕਿਸਮਾਂ ਹਨ-ਜੰਗਲੀ ਔਟ, ਜਾਵੀ, ਘਾਹ, ਚੁਲਾਈ, ਬਾਥੂ, ਹਿਰਨ ਖੁਰੀ । ਚਲਾਈ ਇਕ ਅਜਿਹਾ ਨਦੀਨ ਹੈ ਜੋ ਸਾਰੀਆਂ ਫ਼ਸਲਾਂ ਦੇ ਨਾਲ ਉਗਦੀ ਹੈ | ਕਈ ਅਜਿਹੇ ਨਦੀਨ ਵੀ ਹਨ ਜੋ ਵਾਰ-ਵਾਰ ਨਿਕਲਦੇ ਹਨ ਤੇ ਉਹਨਾਂ ਦਾ ਨਾਸ਼ ਵੀ ਨਹੀਂ ਹੁੰਦਾ ਹੈ ।

ਪ੍ਰਸ਼ਨ 8.
ਨਦੀਨਾਂ ਦੀਆਂ ਕੀ ਹਾਨੀਆਂ ਹਨ ? ਇਹਨਾਂ ਨੂੰ ਕੰਟਰੋਲ ਕਰਨ ਦੇ ਕੀ ਉਪਾਅ ਹਨ ?
ਉੱਤਰ-
ਨਦੀਨਾਂ ਦੀਆਂ ਹਾਨੀਆਂ-

  1. ਨਦੀਨ ਆਪਣੇ ਆਪ ਵੱਧਣ ਲਈ ਮਿੱਟੀ ਦੇ ਪੋਸ਼ਕ ਤੱਤਾਂ ਨੂੰ ਪ੍ਰਾਪਤ ਕਰਦੇ ਹਨ । ਨਤੀਜੇ ਵਜੋਂ ਫ਼ਸਲਾਂ ਨੂੰ ਪੂਰੀ ਤਰ੍ਹਾਂ ਪੋਸ਼ਕ ਤੱਤ ਪ੍ਰਾਪਤ ਨਹੀਂ ਹੁੰਦੇ, ਇਸ ਤਰ੍ਹਾਂ ਪੈਦਾਵਾਰ ਘੱਟ ਹੁੰਦੀ ਹੈ ।
  2. ਨਦੀਨ ਘੱਟ ਸਮੇਂ ਵਿੱਚ ਬਹੁਤ ਵੱਡੇ ਹੋ ਜਾਂਦੇ ਹਨ ਅਤੇ ਫ਼ਸਲ ਘੱਟ ਜਾਂਦੀ ਹੈ ।
  3. ਇਹਨਾਂ ਨੂੰ ਕੱਢਣ, ਪੁੱਟਣ ਤੇ ਸਮਾਂ ਵੀ ਖ਼ਰਾਬ ਹੁੰਦਾ ਹੈ ।

ਨਦੀਨਾਂ ਨੂੰ ਕੰਟਰੋਲ ਕਰਨ ਦੇ ਉਪਾਅ-

  1. ਇਹਨਾਂ ਨੂੰ ਖੁਰਪੇ ਜਾਂ ਪਲਟੇ ਦੁਆਰਾ ਕੱਢਿਆ ਜਾਂਦਾ ਹੈ । ਕੁੱਝ ਤਾਂ ਹਲ ਚਲਾਉਂਦੇ ਸਮੇਂ ਨਸ਼ਟ ਹੋ ਜਾਂਦੇ ਹਨ । ਇਹਨਾਂ ਨੂੰ ਹਮੇਸ਼ਾਂ ਹੀ ਜਰ੍ਹਾਂ ਸਹਿਤ ਪੁੱਟਣਾ ਚਾਹੀਦਾ ਹੈ ।
  2. ਅੱਜ-ਕਲ੍ਹ ਨਦੀਨ ਨਾਸ਼ਕਾਂ (weedicides) ਦਾ ਛਿੜਕਾਅ ਵੀ ਕੀਤਾ ਜਾਂਦਾ ਹੈ, ਜੋ ਫ਼ਸਲਾਂ ਨੂੰ ਤਾਂ ਪ੍ਰਭਾਵਿਤ ਨਹੀਂ ਕਰਦੇ ਪਰ ਨਦੀਨਾਂ ਨੂੰ ਨਸ਼ਟ ਕਰ ਦਿੰਦੇ ਹਨ ।

ਪ੍ਰਸ਼ਨ 9.
ਪੀੜਕਨਾਸ਼ੀਆਂ ਦੀ ਵਰਤੋਂ ਕਰਦੇ ਸਮੇਂ ਸਾਵਧਾਨੀ ਰੱਖਣਾ ਕਿਉਂ ਜ਼ਰੂਰੀ ਹੈ ?
ਉੱਤਰ-
ਪੀੜਕਨਾਸ਼ੀਆਂ ਦਾ ਸਾਡੀ ਸਿਹਤ ਉੱਤੇ ਉਲਟ ਅਸਰ ਪੈਂਦਾ ਹੈ । ਪੀੜਕਨਾਸ਼ੀਆਂ ਨਾਲ ਚਮੜੀ, ਸਾਹ ਪ੍ਰਣਾਲੀ ਉੱਤੇ ਬਹੁਤ ਬੁਰਾ ਅਸਰ ਪੈਂਦਾ ਹੈ । ਜੇ ਪੀੜਕਨਾਸ਼ੀਆਂ ਦਾ ਅਪਘਟਨ ਸੌਖਾ ਅਤੇ ਹਾਨੀ ਰਹਿਤ ਪਦਾਰਥਾਂ ਵਿੱਚ ਨਾ ਹੋਵੇ ਤਾਂ ਇਹ ਮਿੱਟੀ ਅਤੇ ਪਾਣੀ ਵਿੱਚ ਮਿਲ ਜਾਂਦਾ ਹੈ ਜਿਸ ਨਾਲ ਪੌਦੇ ਉਹਨਾਂ ਨੂੰ ਪ੍ਰਾਪਤ ਕਰ ਲੈਂਦੇ ਹਨ ਜਿਨ੍ਹਾਂ ਦੀ ਵਰਤੋਂ ਮਨੁੱਖ ਅਤੇ ਜੰਤੁ ਦੁਆਰਾ ਕੀਤੀ ਜਾਂਦੀ ਹੈ ਅਤੇ ਉਹਨਾਂ ‘ਤੇ ਇਸ ਦਾ ਬੁਰਾ ਪ੍ਰਭਾਵ ਪੈ ਸਕਦਾ ਹੈ । ਇਹਨਾਂ : ਛਿੜਕਾਓ ਕਰਦੇ ਸਮੇਂ ਹੱਥਾਂ ‘ਤੇ ਰਬੜ ਦੇ ਦਸਤਾਨੇ ਪਾ ਲੈਣੇ ਚਾਹੀਦੇ ਹਨ | ਚੇਹਰੇ ਅਤੇ ਨੱਕ ਨੂੰ ਕੱਪੜੇ ਨਾਲ ਜ਼ਰੂਰ ਣਾ ਚਾਹੀਦਾ ਹੈ ।

ਪ੍ਰਸ਼ਨ 10.
ਹਰੀ ਕ੍ਰਾਂਤੀ ਦੇ ਲਾਭ ਅਤੇ ਹਾਨੀਆਂ ਲਿਖੋ ।
ਉੱਤਰ-
ਹਰੀ ਕ੍ਰਾਂਤੀ ਦੇ ਲਾਭ-

  1. ਸਾਡਾ ਦੇਸ਼ ਅੰਨ ਉਤਪਾਦਨ ਵਿੱਚ ਆਤਮ-ਨਿਰਭਰ ਹੋ ਗਿਆ ਹੈ ।
  2. ਇਸ ਨਾਲ ਅਨਾਜ ਦਾ ਬਹੁਤ ਸੁਰੱਖਿਅਤ ਅਨਾਜ ਭੰਡਾਰ ਇਕੱਠਾ ਹੋ ਗਿਆ ਹੈ ।
  3. ਭੰਡਾਰ ਨਾਲ ਕੁਦਰਤੀ ਮੁਸੀਬਤਾਂ ਆਉਣ ‘ਤੇ ਹਾਲਾਤਾਂ ਦਾ ਸਾਹਮਣਾ ਸੌਖਿਆਂ ਹੋ ਜਾਂਦਾ ਹੈ ।
  4. ਇਸ ਨੇ ਕਿਸਾਨ ਦੀ ਜੀਵਨ ਪੱਧਤੀ ਅਤੇ ਆਰਥਿਕ ਪੱਧਰ ਬਦਲ ਦਿੱਤਾ ਹੈ ।
  5. ਇਸ ਨੇ ਖੇਤੀ ਨੂੰ ਉਦਯੋਗ ਦਾ ਰੂਪ ਦਿੱਤਾ ਹੈ ਜਿਸ ਨਾਲ ਕਈ ਖੇਤਰਾਂ ਵਿੱਚ ਵਿਕਾਸ ਲਈ ਆਧਾਰ ਪ੍ਰਾਪਤ ਹੋਇਆ ਹੈ ।

ਹਰੀ ਕ੍ਰਾਂਤੀ ਦੀਆਂ ਹਾਨੀਆਂ-

  1. ਹਰੀ ਕ੍ਰਾਂਤੀ ਕਾਰਨ ਕਿਸਾਨਾਂ ਦੀ ਰਸਾਇਣਿਕ ਖਾਦਾਂ ‘ਤੇ ਨਿਰਭਰਤਾ ਵੱਧ ਗਈ ਹੈ ।
  2. ਵਧੇਰੇ ਪਾਣੀ ਦੀ ਲੋੜ ਕਾਰਨ ਕੁਦਰਤੀ ਜਲ ਸਾਧਨਾਂ ਦੀ ਬਣਾਵਟੀ ਤਰੀਕਿਆਂ ਨਾਲ ਵਰਤੋਂ ਕੀਤੀ ਜਾ ਰਹੀ ਹੈ ।
  3. ਇਸ ਨਾਲ ਪੀੜਕਨਾਸ਼ਕਾਂ ਦੀ ਨਿਰਭਰਤਾ ਵੱਧ ਗਈ ਹੈ ।
  4. ਰਸਾਇਣਿਕ ਖਾਦਾਂ, ਪੀੜਕਨਾਸ਼ੀਆਂ ਦੇ ਵਧੇਰੇ ਪ੍ਰਯੋਗ ਨੇ ਮਨੁੱਖ ਅਤੇ ਪਸ਼ੂ ਦੀ ਸਿਹਤ ਨੂੰ ਸਿੱਧਿਆਂ ਪ੍ਰਭਾਵਿਤ ਕੀਤਾ ਹੈ ।

PSEB 9th Class Science Important Questions Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ

ਪ੍ਰਸ਼ਨ 11.
ਉਹਨਾਂ ਮੁੱਖ ਕੀਟਾਂ ਦੇ ਨਾਮ ਲਿਖੋ ਜਿਹੜੇ ਭੰਡਾਰ ਕੀਤੇ ਪਦਾਰਥਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ । ਇਹ ਵੀ ਲਿਖੋ ਕਿ ਇਹ ਕਿਵੇਂ ਨੁਕਸਾਨ ਪਹੁੰਚਾਉਂਦੇ ਹਨ ?
ਉੱਤਰ-
ਖਾਧ ਪਦਾਰਥ, ਕੀਟ, ਕਿਰਮ ਅਤੇ ਸੂਖ਼ਮ ਜੀਵਾਂ ਦੁਆਰਾ ਖ਼ਰਾਬ ਹੋ ਜਾਂਦੇ ਹਨ । ਇਹਨਾਂ ਜੀਵਾਂ ਦੁਆਰਾ ਕੀਤੇ ਹਮਲੇ ਨੂੰ ਗ੍ਰਣ ਕਹਿੰਦੇ ਹਨ । ਇਹਨਾਂ ਦਾ ਆਕਾਰ ਛੋਟਾ ਹੁੰਦਾ ਹੈ । ਇਹਨਾਂ ਵਿੱਚ ਘੁਣ, ਗ੍ਰੇਨਬੋਰਰ, ਐਲਮੋਡ, ਮੋਥ ਸੀ, ਟੋਥੈਡ, ਬੀਟਲ ਆਦਿ ਪ੍ਰਮੁੱਖ ਹਨ । ਇਹ ਖਾਧ ਪਦਾਰਥਾਂ ਦੇ ਪੋਸ਼ਕ ਤੱਤਾਂ ਨੂੰ ਨਸ਼ਟ ਕਰ ਦਿੰਦੇ ਹਨ ਅਤੇ ਖਾਧ ਪਦਾਰਥ ਇਹਨਾਂ ਦੇ ਜਾਲਿਆਂ, ਕੁਕੁਨ ਅਤੇ ਮਿਰਤਕ ਸਰੀਰ ਦੁਆਰਾ ਦੂਸ਼ਿਤ ਹੁੰਦੇ ਹਨ ।

ਪ੍ਰਸ਼ਨ 12.
ਭਵਿੱਖ ਵਿੱਚ ਖਾਧ ਪਦਾਰਥਾਂ ਦੀ ਜ਼ਰੂਰਤ ਦੀ ਪੂਰਤੀ ਕਿਵੇਂ ਕਰ ਸਕਦੇ ਹਾਂ ?
ਉੱਤਰ-
ਭਵਿੱਖ ਵਿੱਚ ਖਾਧ ਪਦਾਰਥਾਂ ਦੀ ਲੋੜ ਦੀ ਪੂਰਤੀ ਦੀ ਇੱਕੋ ਹੀ ਵਿਧੀ ਹੈ ਕਿ ਅਸੀਂ ਆਪਣੇ ਉਤਪਾਦਨ ਨੂੰ ਵਧਾਈਏ । ਇਸਦੇ ਲਈ ਅਸੀਂ ਫ਼ਸਲ ਚੱਕਰ, ਬਹੁ-ਫ਼ਸਲੀ ਖੇਤੀ, ਮਿਸ਼ਰਤ ਖੇਤੀ, ਫ਼ਸਲਾਂ ਅਤੇ ਜੰਤੂਆਂ ਦੀ ਉੱਚ ਉਪਜੀ ਕਿਸਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ । ਸਾਨੂੰ ਪੀੜਕਨਾਸ਼ਕਾਂ, ਕੀਟਨਾਸ਼ਕਾਂ ਅਤੇ ਉੱਲੀਨਾਸ਼ਕਾਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ । ਸਾਨੂੰ ਵਧੇਰੇ ਉਪਜ ਲੈਣ ਲਈ ਰਸਾਇਣਿਕ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 13.
ਫ਼ਸਲ ਚੱਕਰ ਕਿਉਂ ਅਪਣਾਇਆ ਜਾਂਦਾ ਹੈ ?
ਉੱਤਰ-
ਫ਼ਸਲ ਚੱਕਰ (Crop Rotation) – ਇਕ ਹੀ ਖੇਤ ਵਿੱਚ ਹਰ ਸਾਲ ਅਨਾਜ ਅਤੇ ਫਲੀਦਾਰ ਪੌਦਿਆਂ ਨੂੰ ਅਦਲ-ਬਦਲ ਕਰ ਕੇ ਇੱਕ ਤੋਂ ਬਾਅਦ-ਇੱਕ ਫ਼ਸਲ ਨੂੰ ਉਗਾਉਣ ਦੀ ਵਿਧੀ ਨੂੰ ਫ਼ਸਲ ਚੱਕਰ ਕਹਿੰਦੇ ਹਨ । ਫ਼ਸਲ ਚੱਕਰ ਨੂੰ ਹੇਠ ਲਿਖੇ ਕਾਰਨਾਂ ਕਰਕੇ ਅਪਣਾਉਣਾ ਚਾਹੀਦਾ ਹੈ-

  1. ਖੇਤ ਵਿੱਚ ਇੱਕ ਹੀ ਫ਼ਸਲ ਵਾਰ-ਵਾਰ ਉਗਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੋ ਜਾਂਦੀ ਹੈ । ਇਸ ਨੂੰ ਬਣਾਈ ਰੱਖਣ ਲਈ ਫ਼ਸਲਾਂ ਨੂੰ ਅਦਲ-ਬਦਲ ਕੇ ਬੀਜਣਾ ਚਾਹੀਦਾ ਹੈ ।
  2. ਫ਼ਸਲ ਚੱਕਰ ਨਾਲ ਉਤਪਾਦਨ ਵੱਧ ਜਾਂਦਾ ਹੈ ।
  3. ਫ਼ਸਲ ਚੱਕਰ ਪੌਦਿਆਂ ਦੀਆਂ ਬਿਮਾਰੀਆਂ ਨੂੰ ਕੰਟਰੋਲ ਕਰਦਾ ਹੈ ।

ਪ੍ਰਸ਼ਨ 14.
ਅੰਤਰ-ਫ਼ਸਲੀ ਕੀ ਹੈ ? ਇਹ ਮਿਸ਼ਰਿਤ-ਫ਼ਸਲੀ ਤੋਂ ਕਿਸ ਪ੍ਰਕਾਰ ਭਿੰਨ ਹੈ ?
ਉੱਤਰ-
ਅੰਤਰ-ਫ਼ਸਲੀ (Inter Cropping) – ਇੱਕ ਹੀ ਖੇਤ ਵਿੱਚ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਨੂੰ ਇੱਕ ਖ਼ਾਸ ਕਤਾਰ ਪੈਟਰਨ ਵਿੱਚ ਉਗਾਉਣ ਦੀ ਵਿਧੀ ਨੂੰ ਅੰਤਰ-ਫ਼ਸਲੀ ਕਹਿੰਦੇ ਹਨ ।

ਅੰਤਰ-ਫ਼ਸਲੀ ਅਤੇ ਮਿਸ਼ਰਿਤ ਫ਼ਸਲੀ ਵਿੱਚ ਅੰਤਰ-

ਅੰਤਰ-ਫ਼ਸਲੀ (Inter Cropping) ਮਿਸ਼ਰਤ-ਫ਼ਸਲੀ (Mixed Cropping)
(1) ਇਹ ਖੇਤ ਦੀ ਉਤਪਾਦਕਤਾ ਵਿੱਚ ਵਾਧਾ ਕਰਦੀ ਹੈ । (1) ਇਹ ਖੇਤ ਵਿੱਚ ਫ਼ਸਲਾਂ ਦੇ ਨੁਕਸਾਨ ਨੂੰ ਘੱਟ ਕਰਦੀ ਹੈ ।
(2) ਇਸ ਵਿੱਚ ਪੀੜਕਨਾਸ਼ਕਾਂ ਦੀ ਵਰਤੋਂ ਆਸਾਨ ਹੈ । (2) ਇਸ ਵਿਚ ਪੀੜਕਨਾਸ਼ਕਾਂ ਦੀ ਵਰਤੋਂ ਕਠਿਨ ਹੈ ।
(3) ਇਸ ਵਿੱਚ ਕਤਾਰਾਂ ਨਿਸ਼ਚਿਤ ਕੂਮ ਵਿੱਚ ਹੁੰਦੀਆਂ ਹਨ । (3) ਇਸ ਵਿਚ ਕਤਾਰਾਂ ਨਿਸ਼ਚਿਤ ਕੂਮ ਵਿੱਚ ਨਹੀਂ ਹੁੰਦੀਆਂ ।
(4) ਬੀਜਣ ਤੋਂ ਪਹਿਲਾਂ ਦੋ ਫ਼ਸਲਾਂ ਦੇ ਬੀਜਾਂ ਨੂੰ ਨਹੀਂ ਮਿਲਾਇਆ ਜਾਂਦਾ । (4) ਇਸ ਵਿੱਚ ਬੀਜਣ ਤੋਂ ਪਹਿਲਾਂ ਦੋ ਫ਼ਸਲਾਂ ਦੇ ਬੀਜਾਂ ਨੂੰ ਮਿਲਾਇਆ ਜਾਂਦਾ ਹੈ ।
(5) ਫ਼ਸਲ ਦੀ ਕਟਾਈ ਅਤੇ ਥੈਸ਼ਿੰਗ ਆਸਾਨੀ ਨਾਲ ਹੋ ਜਾਂਦੀ ਹੈ । (5) ਫ਼ਸਲ ਦੀ ਕਟਾਈ ਅਤੇ ਥੈਸ਼ਿੰਗ ਕਠਿਨ ਹੁੰਦੀ ਹੈ ।
(6) ਫ਼ਸਲ ਉਤਪਾਦ ਵੱਖ-ਵੱਖ ਇਕੱਠੇ ਕੀਤੇ ਜਾਂਦੇ ਹਨ । (6) ਫ਼ਸਲਾਂ ਦੇ ਉਤਪਾਦ ਮਿਸ਼ਰਤ ਰੂਪ ਵਿੱਚ ਪ੍ਰਾਪਤ ਹੁੰਦੇ ਹਨ ।
(7) ਰਸਾਇਣਿਕ ਖਾਦਾਂ ਦੀ ਲੋੜ ਅਨੁਸਾਰ ਵਰਤੋਂ ਹੁੰਦੀ ਹੈ । (7) ਰਸਾਇਣਿਕ ਖਾਦਾਂ ਦੀ ਲੋੜ ਨਹੀਂ ਹੁੰਦੀ ।

ਪ੍ਰਸ਼ਨ 15.
ਕੁੱਝ ਮੁੱਖ ਮਿਸ਼ਰਤ ਫ਼ਸਲੀ ਕਿਰਿਆਵਾਂ ਦੇ ਉਦਾਹਰਨ ਲਿਖੋ ।
ਉੱਤਰ-
ਕੁੱਝ ਮੁੱਖ ਮਿਸ਼ਰਤ ਫ਼ਸਲੀ ਕਿਰਿਆਵਾਂ ਹੇਠ ਲਿਖੇ ਅਨੁਸਾਰ ਹਨ-

  1. ਕਣਕ + ਸਰੋਂ
  2. ਮੱਕੀ + ਉੜਦ
  3. ਅਰਹਰ + ਮੂੰਗ
  4. ਮੂੰਗਫਲੀ + ਸੁਰਜਮੁਖੀ
  5. ਜਵਾਰ + ਅਰਹਰ
  6. ਕਣਕ + ਛੋਲੇ
  7. ਸੌਂ + ਛੋਲੇ
  8. ਸੋਇਆਬੀਨ + ਅਰਹਰ

PSEB 9th Class Science Important Questions Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ

ਪ੍ਰਸ਼ਨ 16.
ਸੰਕਰਣ ਦੇ ਲਾਭ ਦੱਸੋ ।
ਉੱਤਰ-
ਸੰਕਰਣ ਦੇ ਲਾਭ-

  1. ਇਹ ਪੌਦੇ ਵਾਤਾਵਰਨ ਦੇ ਪ੍ਰਤੀ ਅਨੁਕੂਲਿਤ ਹੁੰਦੇ ਹਨ ।
  2. ਇਹ ਛੋਟੇ ਹੁੰਦੇ ਹਨ । ਇਸ ਲਈ ਇਹਨਾਂ ’ਤੇ ਤੇਜ਼ ਹਵਾਵਾਂ ਦਾ ਅਸਰ ਨਹੀਂ ਹੁੰਦਾ ।
  3. ਇਹਨਾਂ ਪੌਦਿਆਂ ਵਿੱਚ ਇੱਛਤ ਲੱਛਣ ਮਿਲ ਜਾਂਦੇ ਹਨ ।
  4. ਇਹਨਾਂ ਪੌਦਿਆਂ ਤੋਂ ਵੱਧ ਉਤਪਾਦਨ ਪ੍ਰਾਪਤ ਕੀਤਾ ਜਾਂਦਾ ਹੈ ਅਰਥਾਤ ਇਹ ਵਧੀਆ ਉਪਜ ਦਿੰਦੇ ਹਨ ।

ਪ੍ਰਸ਼ਨ 17.
ਕਿਸੇ ਦੋ ਭਾਰਤੀ ਨਸਲਾਂ ਦੇ ਨਾਂ ਲਿਖੋ-
(i) ਗਾਂ ਅਤੇ
(ii) ਮੱਝ ।
ਉੱਤਰ-
ਗਾਂ ਦੀਆਂ ਭਾਰਤੀ ਨਸਲਾਂ-ਲਾਲ ਸਿੰਧੀ, ਗਿਰ, ਸਾਹੀਵਾਲ ਮੱਝ ਦੀਆਂ ਭਾਰਤੀ ਨਸਲਾਂ-ਮੁਰਾ, ਮੇਹਸਾਣਾ, ਸੁਰਤੀ ।

ਪ੍ਰਸ਼ਨ 18.
ਗਾਂ, ਮੁਰਗੀ ਅਤੇ ਮੱਛੀ ਦੇ ਦੋ-ਦੋ ਸੰਕਰਾਮਕ ਰੋਗਾਂ (ਬਿਮਾਰੀਆਂ) ਦੇ ਨਾਂ ਲਿਖੋ ।
ਉੱਤਰ-

ਜੰਤੂ ਸੰਕਰਾਮਕ ਰੋਗਾਂ
(i) ਗਾਂ (i) ਐਂਥਰੇਕਸ (ii) ਮੂੰਹ-ਖੁਰ
(ii) ਮੁਰਗੀ (i) ਫਾਉਲ ਪਾਕਸ  (ii) ਐਸਪਰੀਜੀਕੋਸਿਸ
(iii) ਮੱਛੀ (i) ਵਾਇਰਲ ਹਰਮੋਹਿਜਿਕ ਸੇਪਟੀਸੇਮੀਆਂ (ii) ਸੰਚਾਰੀ ਪੈਨਕ੍ਰੀਆਟਿਕ ਨੇਰਕੋਸਿਸ

ਪ੍ਰਸ਼ਨ 19.
ਪਸ਼ੂਆਂ ਵਿੱਚ ਸੰਕਰਣ ਕਿਸ ਤਰ੍ਹਾਂ ਉਪਯੋਗੀ ਹੈ ?
ਉੱਤਰ-

  1. ਇਸ ਨਾਲ ਪਸ਼ੂਆਂ ਵਿੱਚ ਦੁੱਧ ਦੇਣ ਦੀ ਮਾਤਰਾ ਵਿੱਚ ਵਾਧਾ ਹੁੰਦਾ ਹੈ ।
  2. ਇਸ ਨਾਲ ਪਸ਼ੂਆਂ ਦੇ ਦੁੱਧ ਦੇਣ ਦੇ ਸਮੇਂ ਵਿੱਚ ਵਾਧਾ ਹੁੰਦਾ ਹੈ ।
  3. ਖ਼ਾਸ ਸੰਕਰਣ ਨਾਲ ਪੈਦਾ ਹੋਣ ਵਾਲੇ ਪਸ਼ੂ ਵਧੇਰੇ ਚੁਸਤ ਅਤੇ ਫੁਰਤੀਲੇ ਹੁੰਦੇ ਹਨ ।

ਪ੍ਰਸ਼ਨ 20.
ਦੋ ਤਰ੍ਹਾਂ ਦੀਆਂ ਭਾਰਤੀ ਮੱਛੀਆਂ ਦੇ ਨਾਂ ਲਿਖੋ ।
ਉੱਤਰ-

  1. ਸਮੁੰਦਰੀ ਮੱਛੀ-ਪ੍ਰੋਸਟੇਟ ਅਤੇ ਜਾਲਮਾਨ
  2. ਮਿੱਠੇ ਪਾਣੀ ਦੀ ਮੱਛੀ-ਰੋਹੂ ਤੇ ਕਤਲਾ ।

ਪ੍ਰਸ਼ਨ 21.
ਮੱਛੀਆਂ ਤੋਂ ਇਲਾਵਾ ਹੋਰ ਸਮੁੰਦਰੀ ਖਾਧ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਲੋਬਸਟਰ, ਕੰਕੜੇ, ਥਰਿਪਸ, ਆਇਸਟਰ ਅਤੇ ਝੀਂਗਾ ਮੱਛੀ ਆਦਿ ।

PSEB 9th Class Science Important Questions Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ

ਪ੍ਰਸ਼ਨ 22.
ਜਾਨਵਰਾਂ ਵਿੱਚ ਹੋਣ ਵਾਲੇ ਰੋਗਾਂ ਦੀ ਰੋਕਥਾਮ ਲਈ ਕੁੱਝ ਉਪਾਅ ਦੱਸੋ ।
ਉੱਤਰ-
ਜਾਨਵਰਾਂ ਵਿੱਚ ਹੋਣ ਵਾਲੇ ਰੋਗਾਂ ਦੀ ਰੋਕਥਾਮ ਲਈ ਉਪਾਅ-

  1. ਪਸ਼ੂਆਂ ਨੂੰ ਵਧੀਆ, ਸਾਫ਼ ਅਤੇ ਹਵਾਦਾਰ ਥਾਂ ‘ਤੇ ਰੱਖਣਾ ਚਾਹੀਦਾ ਹੈ ।
  2. ਪੋਸ਼ਕ ਭੋਜਨ ਅਤੇ ਸਾਫ਼ ਪਾਣੀ ਦੇਣਾ ਚਾਹੀਦਾ ਹੈ ।
  3. ਪਸ਼ੂਆਂ ਨੂੰ ਨਿਯਮਿਤ ਰੂਪ ਵਿੱਚ ਨਹਾਉਣਾ ਚਾਹੀਦਾ ਹੈ ।
  4. ਪਸ਼ੂਆਂ ਨੂੰ ਨਿਯਮਿਤ ਰੂਪ ਵਿੱਚ ਟੀਕਾਕਰਨ ਕਰਨਾ ਚਾਹੀਦਾ ਹੈ ।
  5. ਪਸ਼ੂਆਂ ਦੇ ਆਵਾਸ ਦੇ ਕੀਟਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ ।

ਪ੍ਰਸ਼ਨ 23.
ਆਪਰੇਸ਼ਨ ਫਲੱਡ ਅਤੇ ਸਿਲਵਰ ਰਿਵੋਲਿਊਸ਼ਨ ਪ੍ਰੋਗਰਾਮ ਕਿਸ ਯੋਜਨਾ ਨਾਲ ਸੰਬੰਧ ਰੱਖਦੇ ਹਨ ? ਇਹਨਾਂ ਦਾ ਉਦੇਸ਼ ਕੀ ਹੈ ?
ਉੱਤਰ-
ਆਪਰੇਸ਼ਨ ਫਲੱਡ (Operation flood) ਅਤੇ ਸਿਲਵਰ ਰਿਵੋਲਿਊਸ਼ਨ (Silver Revolution) ਪ੍ਰੋਗਰਾਮ ਦੁੱਧ ਅਤੇ ਅੰਡਿਆਂ ਦੇ ਉਤਪਾਦਨ ਨਾਲ ਸੰਬੰਧ ਰੱਖਦੇ ਹਨ । ਇਹਨਾਂ ਯੋਜਨਾਵਾਂ ਦੁਆਰਾ ਦੁੱਧ ਅਤੇ ਅੰਡਿਆਂ ਦੇ ਉਤਪਾਦਨ ਵਿੱਚ ਵਾਧਾ ਲਿਆਉਣਾ ਇਸਦਾ ਉਦੇਸ਼ ਹੈ ।

ਪ੍ਰਸ਼ਨ 24.
ਮੱਛੀ ਕਿਸ ਪ੍ਰਕਾਰ ਖਾਧ ਪਦਾਰਥ ਦੇ ਰੂਪ ਵਿੱਚ ਠੀਕ ਸਮਝੀ ਜਾਂਦੀ ਹੈ ?
ਉੱਤਰ-
ਮੱਛੀ ਅਤੇ ਸਮੁੰਦਰ ਤੋਂ ਪ੍ਰਾਪਤ ਹੋਰ ਖਾਧ ਪਦਾਰਥ ਪ੍ਰੋਟੀਨ ਯੁਕਤ ਹੁੰਦੇ ਹਨ । ਇਹਨਾਂ ਵਿੱਚ ਵਸਾ, ਤੇਲ, ਆਇਓਡੀਨ ਆਦਿ ਪੋਸ਼ਕ ਪਦਾਰਥ ਹੁੰਦੇ ਹਨ । ਮੱਛੀ ਉਤਪਾਦਨ ਵਿੱਚ ਭਾਰਤ ਦਾ ਸੰਸਾਰ ਵਿੱਚ ਅੱਠਵਾਂ ਨੰਬਰ ਹੈ । ਹਿੰਦ ਮਹਾਂਸਾਗਰ ਤਟੀ ਖੇਤਰਾਂ ਵਿੱਚ ਮੱਛੀ ਭੰਡਾਰ ਦੇ 45% ਭਾਗ ਦਾ ਹੀ ਦੋਹਣ ਹੁੰਦਾ ਹੈ । ਅੱਜ-ਕਲ੍ਹ ਮੱਛੀ ਪਾਲਣ ਵੀ ਇੱਕ ਵਪਾਰ ਬਣ ਚੁੱਕਾ ਹੈ ।

ਪ੍ਰਸ਼ਨ 25.
ਖਾਰੇ ਪਾਣੀ ਅਤੇ ਮਿੱਠੇ ਪਾਣੀ ਦੀਆਂ ਮੱਛੀਆਂ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਖਾਰੇ ਪਾਣੀ (ਸਮੁੰਦਰ) ਦੀਆਂ ਮੱਛੀਆਂ-ਹਿਲ, ਕੇਟਲਫਿਸ਼, ਰਿੱਬਨਫਿਸ਼ । ਮਿੱਠੇ ਪਾਣੀ (ਤਾਲਾਬ, ਝੀਲ ਦੀਆਂ ਮੱਛੀਆਂ-ਕਤਲਾ, ਰੋਹੂ, ਟੀਰੀਕਾ ਆਦਿ ।

ਪ੍ਰਸ਼ਨ 26.
ਮਿਸ਼ਰਤ ਮੱਛੀ ਪਾਲਣ ਵਿੱਚ ਕੀ ਸਮੱਸਿਆਵਾਂ ਹਨ ?
ਉੱਤਰ-
ਮਿਸ਼ਰਤ ਮੱਛੀ ਪਾਲਣ ਵਿੱਚ ਇੱਕ ਸਮੱਸਿਆ ਇਹ ਹੈ ਕਿ ਇਹਨਾਂ ਵਿੱਚ ਕਈ ਮੱਛੀਆਂ ਸਿਰਫ਼ ਗਰਮੀ ਦੀ ਰੁੱਤ ਵਿੱਚ ਹੀ ਜਨਨ ਕਰਦੀਆਂ ਹਨ । ਜੇ ਮੱਛੀ ਡਿੰਭ ਦੇਸੀ ਨਸਲ ਦੀ ਹੋਵੇ, ਤਾਂ ਹੋਰ ਵੀ ਸਪੀਸ਼ੀਜ਼ ਦੇ ਨਾਲ ਮਿਲਾਏ ਜਾ ਸਕਦੇ ਹਨ । ਇਸ ਤਰ੍ਹਾਂ ਦੇ ਮੱਛੀ ਪਾਲਣ ਲਈ ਵਧੀਆ ਗੁਣਵੱਤਾ ਵਾਲੇ ਡਿੰਭ ਨਹੀਂ ਮਿਲਦੇ । ਇਸ ਸਮੱਸਿਆ ਦੇ ਸਮਾਧਾਨ ਲਈ ਅਜਿਹੀਆਂ ਵਿਧੀਆਂ ਦੀ ਖੋਜ ਕੀਤੀ ਜਾ ਰਹੀ ਹੈ ਜਿਨ੍ਹਾਂ ਨਾਲ ਤਲਾਬ ਵਿੱਚ ਇਹਨਾਂ ਮੱਛੀਆਂ ਦਾ ਪਾਲਣ ਹਾਰਮੋਨ ਦੇ ਉਪਯੋਗ ਨਾਲ ਕੀਤਾ ਜਾ ਸਕੇ । ਇਸ ਤਰ੍ਹਾਂ ਇੱਛਤ ਮਾਤਰਾ ਵਿੱਚ ਸ਼ੁੱਧ ਮੱਛੀ ਦੇ ਡਿੰਭ ਪ੍ਰਾਪਤ ਹੁੰਦੇ ਰਹਿਣਗੇ ।

ਪ੍ਰਸ਼ਨ 27.
ਮੱਛੀ ਪਾਲਣ ਦੀ ਉਪਯੋਗਿਤਾ ਲਿਖੋ ।
ਉੱਤਰ-
ਮੱਛੀ ਪਾਲਣ ਦੀ ਉਪਯੋਗਤਾ-ਮੱਛੀ ਪਾਲਣ ਧਾਨ ਦੀ ਫ਼ਸਲ ਨਾਲ ਕੀਤਾ ਜਾ ਸਕਦਾ ਹੈ । ਵੱਧ ਮੱਛੀ ਪਾਲਣ ਮਿਸ਼ਰਤ ਮੱਛੀ ਪਾਲਣ ਤੰਤਰ ਨਾਲ ਕੀਤਾ ਜਾ ਸਕਦਾ ਹੈ । ਇਸ ਤੰਤਰ ਵਿੱਚ ਦੇਸੀ ਅਤੇ ਵਿਦੇਸ਼ੀ ਮੱਛੀਆਂ ਦੀ ਵਰਤੋਂ ਕੀਤੀ ਜਾਂਦੀ ਹੈ । ਅਜਿਹੀ ਪ੍ਰਣਾਲੀ ਵਿੱਚ ਇਕੋ ਤਲਾਬ ਵਿੱਚ 5 ਜਾਂ 6 ਕਿਸਮ ਦੇ ਸਪੀਸ਼ੀਜ਼ ਦਾ ਉਪਯੋਗ ਕੀਤਾ ਜਾਂਦਾ ਹੈ । ਅਜਿਹੀਆਂ ਮੱਛੀਆਂ ਚੁਣੀਆਂ ਜਾਂਦੀਆਂ ਹਨ ਜਿਹੜੀਆਂ ਆਪਸ ਵਿੱਚ ਭੋਜਨ ਲਈ ਮੁਕਾਬਲਾ ਨਹੀਂ ਕਰਦੀਆਂ ਅਤੇ ਉਹਨਾਂ ਦੇ ਆਹਾਰ ਦੀਆਂ ਆਦਤਾਂ ਵੱਖ-ਵੱਖ ਹੁੰਦੀਆਂ ਹਨ । ਇਸ ਤਰ੍ਹਾਂ ਤਲਾਬ ਦੇ ਹਰ ਭਾਗ ਵਿੱਚ ਮੌਜੂਦ ਆਹਾਰ ਦੀ ਵਰਤੋਂ ਹੋ ਜਾਂਦੀ ਹੈ । ਜਿਵੇਂ ਕਟਲਾ ਮੱਛੀ ਪਾਣੀ ਦੀ ਸਤ੍ਹਾ ਤੋਂ ਆਪਣਾ ਭੋਜਨ ਪ੍ਰਾਪਤ ਕਰਦੀ ਹੈ । ਰੋਹੁ ਮੱਛੀ ਤਲਾਬ ਦੇ ਵਿੱਚਕਾਰਲੇ ਖੇਤਰ ਤੋਂ ਆਪਣਾ ਭੋਜਨ ਪ੍ਰਾਪਤ ਕਰਦੀ ਹੈ | ਮਰੀਗਲ ਅਤੇ ਕਾਮਨ ਕਾਰਪ ਤਲਾਬ ਦੇ ਤਲ ਤੋਂ ਭੋਜਨ ਲੈਂਦੀ ਹੈ । ਗਰਾਸ ਕਾਰਪ ਨਦੀਨਾਂ ਨੂੰ ਖਾ ਜਾਂਦੀ ਹੈ । ਇਸ ਤਰ੍ਹਾਂ ਇਹ ਸਾਰੀਆਂ ਮੱਛੀਆਂ ਇਕੱਠੀਆਂ ਰਹਿੰਦੇ ਹੋਏ ਵੀ ਮੁਕਾਬਲਾ ਨਹੀਂ ਕਰਦੀਆਂ ਅਤੇ ਆਪਣਾ-ਆਪਣਾ ਭੋਜਨ ਪ੍ਰਾਪਤ ਕਰ ਲੈਂਦੀਆਂ ਹਨ । ਇਸ ਨਾਲ ਤਲਾਬ ਵਿੱਚ ਮੱਛੀ ਦੇ ਉਤਪਾਦਨ ਵਿੱਚ ਵਾਧਾ ਹੁੰਦਾ ਹੈ ।

ਪ੍ਰਸ਼ਨ 28.
ਸਾਡੇ ਦੇਸ਼ ਵਿੱਚ ਮੱਛੀ ਉਤਪਾਦਨ ਦੀਆਂ ਕਿਹੜੀਆਂ-ਕਿਹੜੀਆਂ ਵਿਧੀਆਂ ਅਪਣਾਈਆਂ ਜਾਂਦੀਆਂ ਹਨ ? ਸਪੱਸ਼ਟ ਕਰੋ ।
ਉੱਤਰ-
ਸਾਡੇ ਦੇਸ਼ ਵਿੱਚ ਮੱਛੀ ਉਤਪਾਦਨ ਦੀਆਂ ਮੁੱਖ ਰੂਪ ਵਿੱਚ ਦੋ ਵਿਧੀਆਂ ਹਨ :

(i) ਕੁਦਰਤੀ ਸਰੋਤ – ਮੱਛੀਆਂ ਨੂੰ ਸਮੁੰਦਰੀ ਜਲ ਅਤੇ ਤਾਜ਼ੇ ਜਲ ਵਿੱਚੋਂ ਫੜਿਆ ਜਾਂਦਾ ਹੈ । ਸਾਡੇ ਦੇਸ਼ ਦਾ ਸਮੁੰਦਰੀ ਮੱਛੀ ਪਾਲਨ ਖੇਤਰ 7500 ਕਿ.ਮੀ. ਸਮੁੰਦਰੀ ਤੱਟ ਅਤੇ ਇਸ ਤੋਂ ਇਲਾਵਾ ਸਮੁੰਦਰ ਦੀ ਗਹਿਰਾਈ ਤੱਕ ਹੈ । ਸੈਟੇਲਾਈਟ ਅਤੇ ਪ੍ਰਤੀਧੁਨੀ ਗੰਭੀਰਤਾ ਮਾਪੀ ਨਾਲ ਖੁੱਲ੍ਹੇ ਸਮੁੰਦਰ ਵਿੱਚ ਮੱਛੀਆਂ ਦੇ ਵੱਡੇ ਸਮੂਹ ਦਾ ਪਤਾ ਲਗਾ ਕੇ ਮੱਛੀਆਂ ਦਾ ਉਤਪਾਦਨ ਵਧਾਇਆ ਜਾਂਦਾ ਹੈ । ਇਸ ਤਰੀਕੇ ਨਾਲ ਪਾਮਫਰੇਟ, ਮੈਕਰਲ, ਟੁਨਾ, ਸ਼ਾਰਡਾਈਨ, ਬਾਂਬੇਡਕ ਆਦਿ ਮੱਛੀਆਂ ਫੜੀਆਂ ਜਾਂਦੀਆਂ ਹਨ ।

(ii) ਮੱਛੀ ਪਾਲਣ – ਸਮੁੰਦਰੀ ਪਾਣੀ ਵਿੱਚ ਆਰਥਿਕ ਮਹੱਤਵ ਵਾਲੀਆਂ ਕੁੱਝ ਜਾਤੀਆਂ ਨੂੰ ਪਾਲਿਆ ਜਾਂਦਾ ਹੈ ਇਸ ਨੂੰ ਮੈਰੀਨ-ਕਲਚਰ ਕਹਿੰਦੇ ਹਨ । ਇਸ ਵਿਧੀ ਵਿੱਚ ਜਿਹੜੀਆਂ ਪ੍ਰਜਾਤੀਆਂ ਨੂੰ ਫੜਿਆ ਜਾਂਦਾ ਹੈ ਉਹ ਹਨ-ਮੁਲੇਟ, ਭੇਟਕੀ, ਪਰਲ ਸਪਾਟ (ਪੰਖ ਵਾਲੀਆਂ, ਝੀਗਾ (Prawn), ਮਸਲ, ਆਇਸਟਰ ਆਦਿ ।
ਆਇਸਟਰ ਤੋਂ ਮੋਤੀ ਪ੍ਰਾਪਤ ਕੀਤੇ ਜਾਂਦੇ ਹਨ ।

ਪ੍ਰਸ਼ਨ 29.
ਅੰਸਥਲੀ ਮੱਛੀ ਪਾਲਣ ਕੀ ਹੈ ?
ਉੱਤਰ-
ਨਦੀ ਦਾ ਮੋਹਾਨਾ (ਐਸਚੁਰੀ) ਅਤੇ ਲੈਗੂਨ ਮਹੱਤਵਪੂਰਨ ਮੱਛੀ ਭੰਡਾਰ ਹਨ । ਜਿੱਥੇ ਸਮੁੰਦਰੀ ਪਾਣੀ ਅਤੇ ਤਾਜ਼ਾ ਪਾਣੀ ਮਿਲਦੇ ਹਨ, ਉੱਥੇ ਵੀ ਮੱਛੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਪਰ ਅਜਿਹੇ ਸਰੋਤਾਂ ਤੋਂ ਮੱਛੀ ਉਤਪਾਦਨ ਬਹੁਤਾ ਨਹੀਂ ਹੁੰਦਾ ।

PSEB 9th Class Science Important Questions Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ

ਪ੍ਰਸ਼ਨ 30.
ਸ਼ਹਿਦ ਕੀ ਹੈ ? ਸ਼ਹਿਦ ਦੀ ਸ਼ੁੱਧਤਾ ਦੀ ਜਾਂਚ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ?
ਉੱਤਰ-
ਸ਼ਹਿਦ-ਸ਼ਹਿਦ ਇੱਕ ਗਾੜਾ, ਮਿੱਠਾ ਤਰਲ ਪਦਾਰਥ ਹੈ ਜੋ ਮਧੁਮੱਖੀਆਂ ਦੁਆਰਾ ਆਪਣੇ ਛੱਤਿਆਂ ਵਿੱਚ ਇਕੱਠਾ ਕੀਤਾ ਜਾਂਦਾ ਹੈ । ਸ਼ਹਿਦ ਦੇ ਮੁੱਖ ਘਟਕ ਜਲ, ਸ਼ਕਰ, ਖਣਿਜ ਲੂਣ ਅਤੇ ਐਨਜ਼ਾਈਮ ਹਨ ।

ਸ਼ੁੱਧ ਸ਼ਹਿਦ ਦੀ ਜਾਂਚ-

  1. ਇਕ ਕੱਚ ਦੇ ਗਿਲਾਸ ਨੂੰ ਉੱਪਰ ਤੱਕ ਪਾਣੀ ਨਾਲ ਭਰ ਕੇ ਇਸ ਵਿੱਚ ਸ਼ਹਿਦ ਦੀਆਂ ਬੂੰਦਾਂ ਮਿਲਾਉਣ ਤੇ ਸ਼ੁੱਧ ਸ਼ਹਿਦ ਪਾਣੀ ਵਿੱਚ ਇੱਕ ਪਤਲੀ ਤਾਰ ਬਣਾਏਗਾ ਜਦੋਂ ਕਿ ਮਿਲਾਵਟੀ ਸ਼ਹਿਦ ਪਾਣੀ ਵਿੱਚ ਘੁਲ ਜਾਵੇਗਾ ।
  2. ਸੁਖਮਦਰਸ਼ੀ ਵਿੱਚੋਂ ਦੇਖਣ ਤੇ ਸ਼ੁੱਧ ਸ਼ਹਿਦ ਵਿੱਚ ਕਈ ਪਰਾਗਕਣ ਦਿਖਾਈ ਦੇਣਗੇ, ਅਯੁੱਧ ਵਿੱਚ ਨਹੀਂ ।

ਪ੍ਰਸ਼ਨ 31.
ਸ਼ਹਿਦ ਦੇ ਮੁੱਖ ਗੁਣ ਅਤੇ ਉਪਯੋਗ ਦੱਸੋ ।
ਉੱਤਰ-
ਸ਼ਹਿਦ ਦੇ ਮੁੱਖ ਗੁਣ-ਸ਼ਹਿਦ ਸੁਆਦ ਵਿੱਚ ਮਿੱਠਾ ਅਤੇ ਪਾਣੀ ਵਿੱਚ ਘੁਲਣਸ਼ੀਲ ਹੁੰਦਾ ਹੈ । ਜੇ ਸ਼ਹਿਦ ਨੂੰ ਖੁੱਲਾ ਰੱਖਿਆ ਜਾਵੇ, ਤਾਂ ਇਹ ਵਾਯੂਮੰਡਲ ਵਿੱਚੋਂ ਨਮੀ ਸੋਖ ਲੈਂਦਾ ਹੈ ਅਤੇ ਇਸ ਦਾ ਖਮੀਰੀਕਰਨ ਹੋ ਜਾਂਦਾ ਹੈ ।
ਉਪਯੋਗ – ਇਹ ਸੌਖਿਆਂ ਹੀ ਪਚ ਜਾਂਦਾ ਹੈ ਤੇ ਐਂਟੀਸੈਪਟਿਕ ਹੈ । ਇਸ ਲਈ ਕਈ ਬਿਮਾਰੀਆਂ ਵਿੱਚ ਵਰਤਿਆ ਜਾਂਦਾ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਮਨੁੱਖੀ ਭੋਜਨ ਦੇ ਮੁੱਖ ਸਰੋਤ ਕਿਹੜੇ-ਕਿਹੜੇ ਹਨ ?
ਉੱਤਰ-
ਪੌਦੇ ਤੇ ਜੰਤੂ ।

ਪ੍ਰਸ਼ਨ 2.
ਭੋਜਨ ਪਦਾਰਥ ਵਧੇਰੇ ਕਰਕੇ ਕਿੱਥੋਂ ਪ੍ਰਾਪਤ ਹੁੰਦੇ ਹਨ ?
ਉੱਤਰ-
ਖੇਤੀ ਅਤੇ ਪਸ਼ੂ ਪਾਲਣ ਤੋਂ ।

ਪ੍ਰਸ਼ਨ 3.
ਅਸੀਂ ਕਿਸ ਭਾਂਤੀ ਦੁਆਰਾ ਫ਼ਸਲ ਉਤਪਾਦਨ ਵਿੱਚ ਵਾਧਾ ਕੀਤਾ ਹੈ ?
ਉੱਤਰ-
ਹਰੀ ਕ੍ਰਾਂਤੀ ।

ਪ੍ਰਸ਼ਨ 4.
ਦੁੱਧ ਦਾ ਉਤਪਾਦਨ ਕਿਸ ਤਰ੍ਹਾਂ ਵਧਾਇਆ ਜਾ ਸਕਦਾ ਹੈ ?
ਉੱਤਰ-
ਸਫ਼ੈਦ ਕ੍ਰਾਂਤੀ ਨਾਲ ।

PSEB 9th Class Science Important Questions Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ

ਪ੍ਰਸ਼ਨ 5.
ਪੌਦੇ ਕਿਸ ਪ੍ਰਕਿਰਿਆ ਦੁਆਰਾ ਆਪਣਾ ਭੋਜਨ ਬਣਾਉਂਦੇ ਹਨ ?
ਉੱਤਰ-
ਪ੍ਰਕਾਸ਼ ਸ਼ੰਸ਼ਲੇਸ਼ਣ ਕਿਰਿਆ ।

ਪ੍ਰਸ਼ਨ 6.
ਖ਼ਰੀਫ਼ ਫ਼ਸਲਾਂ ਦੀ ਉਦਾਹਰਨ ਦਿਓ ।
ਉੱਤਰ-
ਧਾਨ, ਸੋਇਆਬੀਨ, ਅਰਹਰ, ਮੱਕੀ, ਕਪਾਹ, ਮੂੰਗ ਅਤੇ ਮਾਂਹ ।

ਪ੍ਰਸ਼ਨ 7.
ਰਬੀ ਫ਼ਸਲਾਂ ਦੀਆਂ ਉਦਾਹਰਨਾਂ ਦਿਓ
ਉੱਤਰ-
ਕਣਕ, ਛੋਲੇ, ਮਟਰ, ਸਰੋਂ, ਅਲਸੀ ।

ਪ੍ਰਸ਼ਨ 8.
ਪੀੜਕਾਂ ਤੇ ਕੰਟਰੋਲ ਕਰਨ ਲਈ ਨਿਰੋਧਕ ਵਿਧੀਆਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
ਪ੍ਰਤੀਰੋਧ ਸਮਰੱਥਾ ਵਾਲੀਆਂ ਕਿਸਮਾਂ ਦੀ ਵਰਤੋਂ ਅਤੇ ਗਰਮੀ ਰੁੱਤ ਵਿੱਚ ਹਲ ਨਾਲ ਜੁਤਾਈ ॥

ਪ੍ਰਸ਼ਨ 9.
ਪੀੜਤਾਂ ਨੂੰ ਨਸ਼ਟ ਕਰਨ ਲਈ ਕੀ ਕੀਤਾ ਜਾਂਦਾ ਹੈ ?
ਉੱਤਰ-
ਗਰਮੀ ਦੇ ਮੌਸਮ ਵਿੱਚ ਗਹਿਰਾਈ ਤੱਕ ਹਲ ਚਲਾਇਆ ਜਾਂਦਾ ਹੈ ।

ਪ੍ਰਸ਼ਨ 10.
ਕਿਹੜੇ-ਜੈਵਿਕ ਕਾਰਕ ਖੇਤੀ ਉਤਪਾਦ ਦੇ ਭੰਡਾਰਨ ਵਿੱਚ ਹਾਨੀ ਪਹੁੰਚਾਉਂਦੇ ਹਨ ?
ਉੱਤਰ-
ਕੀਟ, ਉੱਲੀਆਂ, ਚਿਚੜੀ ਅਤੇ ਜੀਵਾਣੂ ।

PSEB 9th Class Science Important Questions Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ

ਪ੍ਰਸ਼ਨ 11.
ਮੁਰਗੀਆਂ ਵਿੱਚ ਕਿਸ ਕਾਰਨ ਕਈ ਤਰ੍ਹਾਂ ਦੇ ਰੋਗ ਹੋ ਜਾਂਦੇ ਹਨ ?
ਉੱਤਰ-
ਜੀਵਾਣੂ, ਵਿਸ਼ਾਣੂ, ਉੱਲੀ, ਪਰਜੀਵੀ ਅਤੇ ਪੋਸ਼ਣਹੀਨਤਾ ਦੇ ਕਾਰਨ ।

ਪ੍ਰਸ਼ਨ 12.
ਮੱਛੀਆਂ ਕਿਹੜੇ ਦੋ ਤਰੀਕਿਆਂ ਨਾਲ ਪ੍ਰਾਪਤ ਕੀਤੀਆਂ ਜਾਂਦੀਆਂ ਹਨ ?
ਉੱਤਰ-

  1. ਕੁਦਰਤੀ ਸਰੋਤ
  2. ਮੱਛੀ ਪਾਲਣਾ ।

ਪ੍ਰਸ਼ਨ 13.
ਮੈਰੀਨ-ਕਲਚਰ ਕੀ ਹੈ ?
ਉੱਤਰ-
ਸਮੁੰਦਰੀ ਮੱਛੀਆਂ ਦਾ ਸਟਾਕ ਭਵਿੱਖ ਵਿੱਚ ਜਦੋਂ ਘੱਟ ਹੋਵੇਗਾ, ਤਾਂ ਮੱਛੀ ਦੀ ਮੰਗ ਦੀ ਪੂਰਤੀ ਇਸੇ ਤਰ੍ਹਾਂ ਹੋਵੇਗੀ । ਇਸ ਪ੍ਰਣਾਲੀ ਨੂੰ ਮੈਰੀਨ-ਕਲਚਰ ਕਹਿੰਦੇ ਹਨ ।

ਪ੍ਰਸ਼ਨ 14.
ਐਸਚੁਰੀ ਕੀ ਹੈ ?
ਉੱਤਰ-
ਤਾਜ਼ੇ ਪਾਣੀ ਅਤੇ ਸਮੁੰਦਰੀ ਖਾਰੇ ਪਾਣੀ ਦੇ ਮਿਸ਼ਰਣ ਨੂੰ ਐਸਚੁਰੀ ਕਹਿੰਦੇ ਹਨ ।

PSEB 9th Class Science Important Questions Chapter 14 ਕੁਦਰਤੀ ਸੰਸਾਧਨ

Punjab State Board PSEB 9th Class Science Important Questions Chapter 14 ਕੁਦਰਤੀ ਸੰਸਾਧਨ Important Questions and Answers.

PSEB 9th Class Science Important Questions Chapter 14 ਕੁਦਰਤੀ ਸੰਸਾਧਨ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਭੋਂ-ਖੋਰ ਦੇ ਮੁੱਖ ਕਾਰਨ ਕੀ-ਕੀ ਹਨ ?
ਉੱਤਰ-
ਭੋਂ-ਖੋਰ ਦੇ ਮੁੱਖ ਕਾਰਨ-

  • ਜੰਗਲਾਂ ਦੀ ਕਟਾਈ – ਤੋਂ-ਖੋਰ ਦੇ ਮੁੱਖ ਕਾਰਨਾਂ ਵਿੱਚੋਂ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਇਕ ਮੁੱਖ ਕਾਰਨ ਹੈਂ । ਰੁੱਖਾਂ ਦੀਆਂ ਜੜਾਂ ਮਿੱਟੀ ਨੂੰ ਬੰਨ੍ਹਣ ਦਾ ਕੰਮ ਕਰਦੀਆਂ ਹਨ । ਇਸ ਨਾਲ ਮਿੱਟੀ ਆਪਣੇ ਸਥਾਨ ਤੋਂ ਅੱਗੇ ਨਹੀਂ ਵਹਿੰਦੀ ।ਇਸ ਤਰ੍ਹਾਂ ਮਿੱਟੀ ਨਮ ਰਹਿੰਦੀ ਹੈ । ਜੰਗਲਾਂ ਦੀ ਕਟਾਈ ਨਾਲ ਹੜਾਂ ਦਾ ਆਉਣਾ ਵੱਧ ਗਿਆ ਹੈ ਜਿਸ ਕਾਰਨ ਤੋਂ ਖੋਰ ਹੁੰਦਾ ਹੈ ।
  • ਬੇਕਾਬੂ ਪਸ਼ੂਆਂ ਨੂੰ ਚਰਾਣਾ – ਪਸ਼ੂਆਂ ਨੂੰ ਪਹਾੜਾਂ ਦੀਆਂ ਢਲਾਨਾਂ ਤੇ ਬੇਕਾਬੂ ਰੂਪ ਵਿੱਚ ਚਰਾਇਆ ਜਾਂਦਾ ਹੈ । ਇਸ ਨਾਲ ਮਿੱਟੀ ਨੰਗੀ ਹੋ ਜਾਂਦੀ ਹੈ ਅਤੇ ਵਰਖਾ ਜਾਂ ਹਨ੍ਹੇਰੀ ਆਉਣ ਤੇ ਮਿੱਟੀ ਆਪਣਾ ਸਥਾਨ ਛੱਡ ਦਿੰਦੀ ਹੈ । ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ਵਿੱਚ ਇਸੇ ਤਰ੍ਹਾਂ ਤੋਂ ਖੋਰ ਹੁੰਦਾ ਹੈ ।
  • ਖੇਤੀ ਦੇ ਗੈਰ-ਵਿਗਿਆਨਕ ਢੰਗ – ਕਈ ਵਾਰ ਕਿਸਾਨ ਖੇਤੀ ਵਿੱਚ ਇੱਕੋ ਹੀ ਫਸਲ ਵਾਰ-ਵਾਰ ਉਗਾਉਂਦੇ ਹਨ ਜੋ ਉਸ ਫਸਲ ਦੀ ਉਪਜ ਦੇ ਲਈ ਹਾਨੀਕਾਰਕ ਤਾਂ ਹੈ ਹੀ ਪਰ ਨਾਲ ਹੀ ਇਸ ਮਿੱਟੀ ਵਿੱਚ ਮਲ਼ੜ ਘੱਟ ਜਾਂਦਾ ਹੈ । ਗ਼ਲਤ ਢੰਗ ਨਾਲ ਜੁਤਾਈ, ਸਿੰਚਾਈ, ਘੱਟ ਰਸਾਇਣਿਕ ਖਾਦਾਂ ਦੀ ਵਰਤੋਂ ਆਦਿ ਤੋਂ ਖੋਰ ਨੂੰ ਵਧਾਉਂਦੇ ਹਨ ।
  • ਹੜ੍ਹ ਅਤੇ ਹਨ੍ਹੇਰੀਆਂ – ਨਦੀਆਂ ਤੇ ਬੰਨ੍ਹ ਨਾ ਬਣੇ ਹੋਣ ਕਾਰਨ ਉਹਨਾਂ ਵਿੱਚ ਹੜ੍ਹ ਆ ਜਾਂਦਾ ਹੈ ਜਿਸ ਨਾਲ ਉਪਜਾਊ ਮਿੱਟੀ ਰੁੜ ਜਾਂਦੀ ਹੈ । ਭੂਮੀ ਤੇ ਘਾਹ ਅਤੇ ਝਾੜੀਆਂ ਦੀ ਕਮੀ ਤੋਂ ਵੀ ਮਿੱਟੀ ਹਨ੍ਹੇਰੀਆਂ ਦੁਆਰਾ ਆਪਣੇ ਸਥਾਨ ਤੋਂ ਹਟ ਜਾਂਦੀ ਹੈ, ਜਿਸ ਨਾਲ ਤੋਂ ਖੋਰ ਹੋ ਜਾਂਦਾ ਹੈ ।
  • ਵਣਾਂ ਵਿੱਚ ਅੱਗ ਲੱਗਣਾ – ਕਈ ਕਾਰਨਾਂ ਕਰਕੇ ਵਣਾਂ ਨੂੰ ਅੱਗ ਲਗ ਜਾਂਦੀ ਹੈ । ਪੇੜ-ਪੌਦੇ ਅਤੇ ਘਾਹ ਨਸ਼ਟ ਹੋ ਜਾਣ ਕਾਰਨ ਮਿੱਟੀ ਨੰਗੀ ਹੋ ਜਾਂਦੀ ਹੈ ਜੋ ਤੇਜ਼ ਹਵਾਵਾਂ ਨਾਲ ਉੱਡ ਜਾਂਦੀ ਹੈ ।

ਪ੍ਰਸ਼ਨ 2.
ਮਿੱਟੀ ਦੀ ਸੰਰਚਨਾ ਕਿਹੜੇ ਮੂਲ ਤੱਤਾਂ ਤੋਂ ਹੋਈ ਹੈ ? ਸੰਖੇਪ ਟਿੱਪਣੀ ਕਰੋ ।
ਉੱਤਰ-
ਭਿੰਨ ਪ੍ਰਕਾਰ ਦੀ ਮਿੱਟੀ ਦੀ ਸੰਰਚਨਾ ਭਿੰਨ ਪ੍ਰਕਾਰ ਦੀ ਹੁੰਦੀ ਹੈ ਪਰ ਉਹਨਾਂ ਦੇ ਮੂਲ ਤੱਤ ਸਮਾਨ ਹੀ ਹੁੰਦੇ ਹਨ । ਇਹ ਹੇਠ ਲਿਖੇ ਹੁੰਦੇ ਹਨ-

(i) ਖਣਿਜ ਕਣ – ਮਿੱਟੀ ਵਿੱਚ ਬਜਰੀ, ਰੇਤ ਅਤੇ ਚੀਨੀ ਮਿੱਟੀ ਦੇ ਕਣ ਮੌਜੂਦ ਹੁੰਦੇ ਹਨ । ਇਹ ਮਿੱਟੀ ਨੂੰ ਗਠਨ ਅਤੇ ਬਣਾਵਟ ਪ੍ਰਦਾਨ ਕਰਦੇ ਹਨ । ਮਿੱਟੀ ਵਿੱਚ ਕਣਾਂ ਦਾ ਆਕਾਰ ਉਸ ਨੂੰ ਭਿੰਨ ਪ੍ਰਕਾਰ ਦੇ ਗੁਣ ਪ੍ਰਦਾਨ ਕਰਦਾ ਹੈ ।

(ii) ਅਕਾਰਬਨਿਕ ਪਦਾਰਥ – ਮਿੱਟੀ ਵਿੱਚ ਕਈ ਪ੍ਰਕਾਰ ਦੇ ਅਕਾਰਬਨਿਕ ਪਦਾਰਥ ਹੁੰਦੇ ਹਨ, ਜਿਵੇਂ-ਪੋਟਾਸ਼ੀਅਮ, ਸੋਡੀਅਮ, ਮੈਗਨੀਸ਼ੀਅਮ, ਲੋਹਾ, ਨਾਈਟੇਟ, ਸਲਫੇਟ, ਕਾਰਬੋਨੇਟ ਆਦਿ । ਜਿਹੜੀਆਂ ਚੱਟਾਨਾਂ ਤੋਂ ਮਿੱਟੀ ਮੂਲ ਰੂਪ ਵਿੱਚ ਬਣਦੀ ਹੈ ਇਹ ਅਕਾਰਬਨਿਕ ਪਦਾਰਥ ਇਸ ਵਿੱਚ ਮਿਲ ਜਾਂਦੇ ਹਨ ।

(iii) ਕਾਰਬਨਿਕ ਪਦਾਰਥ – ਪੌਦਿਆਂ ਅਤੇ ਜੀਵ-ਜੰਤੂਆਂ ਦੀਆਂ ਕਿਰਿਆਵਾਂ ਨਾਲ ਅਨੇਕ ਕਾਰਬਨਿਕ ਪਦਾਰਥ ਮਿੱਟੀ ਵਿੱਚ ਮਿਲ ਜਾਂਦੇ ਹਨ । ਉਹਨਾਂ ਦੇ ਮਰਨ, ਨਸ਼ਟ ਹੋਣ ਅਤੇ ਗਲਣ ਨਾਲ ਕਾਰਬਨਿਕ ਪਦਾਰਥ ਵੱਧਦੇ ਰਹਿੰਦੇ ਹਨ । ਜੀਵਜੰਤੂਆਂ ਦੀ ਉਤਸਰਜਨ ਕਿਰਿਆ ਨਾਲ ਵੀ ਅਜਿਹੇ ਪਦਾਰਥ ਮਿੱਟੀ ਵਿੱਚ ਮਿਲਦੇ ਰਹਿੰਦੇ ਹਨ । ਇਹਨਾਂ ਤੋਂ ਮਲ੍ਹੜ ਬਣਦਾ ਹੈ ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਹਨ । ਇਹਨਾਂ ਤੋਂ ਮਿੱਟੀ ਵਿੱਚ ਸੂਖ਼ਮ ਜੀਵਾਂ ਨੂੰ ਪੈਦਾ ਹੋਣ ਅਤੇ ਵੱਧਣ ਵਿੱਚ ਸਹਾਇਤਾ ਮਿਲਦੀ ਹੈ ।

(iv) ਸੂਖ਼ਮਜੀਵੀ ਅਤੇ ਹੋਰ ਪ੍ਰਾਣੀਆਂ ਦੀਆਂ ਉਤਸਰਜਨ ਕਿਰਿਆਵਾਂ – ਕਈ ਪ੍ਰਕਾਰ ਦੇ ਬਹੁਤ ਛੋਟੇ ਜੀਵ ਮਿੱਟੀ ਵਿੱਚ ਰਹਿੰਦੇ ਹਨ । ਬੈਕਟੀਰੀਆ, ਉੱਲੀਆਂ, ਕਾਈ ਆਦਿ ਮਿੱਟੀ ਤੋਂ ਜੀਵਨ ਪ੍ਰਾਪਤ ਕਰਦੇ ਹਨ । ਕੀੜੀਆਂ, ਸਿਉਂਕ, ਟਿੱਡੇ, ਗੰਡੋਏ ਆਦਿ ਮਿੱਟੀ ਵਿੱਚ ਰਹਿੰਦੇ ਹਨ । ਚੂਹੇ, ਖ਼ਰਗੋਸ਼ ਆਦਿ ਵੀ ਮਿੱਟੀ ਵਿੱਚ ਆਪਣਾ ਘਰ ਬਣਾਉਂਦੇ ਹਨ । ਇਹਨਾਂ ਦੀ ਉਤਸਰਜਿਤ ਗੰਦਗੀ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ । ਇਸ ਨਾਲ ਮਿੱਟੀ ਵਿੱਚ ਨਾਈਟ੍ਰੋਜਨ ਦੀ ਮਾਤਰਾ ਵੱਧ ਜਾਂਦੀ ਹੈ ।

(v) ਪਾਣੀ – ਲਗਪਗ ਸਾਰੇ ਪ੍ਰਕਾਰ ਦੀ ਮਿੱਟੀ ਵਿੱਚ ਪਾਣੀ ਹੁੰਦਾ ਹੈ । ਇਹ ਪਾਣੀ ਅਣੂਆਂ ਦੇ ਵਿੱਚ ਮੌਜੂਦ ਹੁੰਦਾ ਹੈ । ਇਹ ਪੇੜ-ਪੌਦਿਆਂ ਦੇ ਪੋਸ਼ਣ ਲਈ ਜ਼ਰੂਰੀ ਹੈ । ਮਿੱਟੀ ਦਾ ਇਹ ਗੁਣ ਹੈ ਕਿ ਇਹ ਪਾਣੀ ਨੂੰ ਸੋਖਿਤ ਕਰੇ ।

(vi) ਹਵਾ – ਮਿੱਟੀ ਦੇ ਕਣਾਂ ਵਿੱਚ ਹਵਾ ਮੌਜੂਦ ਹੁੰਦੀ ਹੈ । ਇਹ ਪੇੜ-ਪੌਦੇ ਅਤੇ ਹੋਰ ਜੀਵ-ਜੰਤੂਆਂ ਦੇ ਸੁਵਾਸ ਲਈ ਉਪਯੋਗੀ ਹੁੰਦੀ ਹੈ । ਹਰ ਮਿੱਟੀ ਦੀ ਕਿਸਮ ਵਿੱਚ ਹਵਾ ਨੂੰ ਰੋਕਣ ਦੀ ਸਮਰੱਥਾ ਵੱਖ-ਵੱਖ ਹੁੰਦੀ ਹੈ ।

PSEB 9th Class Science Important Questions Chapter 14 ਕੁਦਰਤੀ ਸੰਸਾਧਨ

ਪ੍ਰਸ਼ਨ 3.
ਮਿੱਟੀ ਦੀ ਸੁਰੱਖਿਆ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ?
ਉੱਤਰ-
ਭੋਂ-ਖੋਰ ਦੇ ਕਾਰਨ ਭੂਮੀ ਦੀ ਉੱਪਰੀ ਸਤਹਿ ਤੋਂ ਉਪਜਾਊ ਮਿੱਟੀ ਹਟ ਜਾਂਦੀ ਹੈ ਜਿਸ ਕਾਰਨ ਇਸ ਦੀ ਉਪਜਾਊ ਸ਼ਕਤੀ ਖ਼ਤਮ ਹੋ ਜਾਂਦੀ ਹੈ । ਹਵਾ ਅਤੇ ਪਾਣੀ ਦੇ ਵੇਗ ਤੇ ਕਾਬੂ ਪਾ ਕੇ ਮਿੱਟੀ ਨੂੰ ਬਚਾਇਆ ਜਾ ਸਕਦਾ ਹੈ । ਇਸ ਨਾਲ ਮਿੱਟੀ ਨੂੰ ਲਗਾਤਾਰ ਹੋਣ ਵਾਲੀ ਹਾਨੀ ਨਹੀਂ ਸਹਿਣੀ ਪੈਂਦੀ । ਮਿੱਟੀ ਦੀ ਸੁਰੱਖਿਆ ਹੇਠ ਲਿਖੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ-

(i) ਪੇੜ-ਪੌਦੇ ਅਤੇ ਘਾਹ ਲਗਾ ਕੇ – ਪਹਾੜੀ ਢਲਾਨਾਂ ਤੇ ਵੱਧ ਮਾਤਰਾ ਵਿੱਚ ਪੇੜ-ਪੌਦੇ, ਝਾੜੀਆਂ ਅਤੇ ਘਾਹ ਲਗਾ ਕੇ ਮਿੱਟੀ ਦੇ ਬਹਾਵ ਨੂੰ ਰੋਕਿਆ ਜਾ ਸਕਦਾ ਹੈ । ਮਿੱਟੀ ਨੂੰ ਜੜ੍ਹਾਂ ਬੰਨ੍ਹ ਲੈਂਦੀਆਂ ਹਨ । ਪਾਣੀ ਅਤੇ ਹਵਾ ਦੇ ਕਾਰਨ ਮਿੱਟੀ ਆਪਣੇ ਸਥਾਨ ਤੋਂ ਦੂਰ ਨਹੀਂ ਹਟਾਈ ਜਾ ਸਕਦੀ । ਸਾਡੇ ਦੇਸ਼ ਵਿੱਚ ਵਣ-ਮਹਾਂਉਤਸਵ ਦੇ ਅੰਤਰਗਤ ਨਵੇਂ ਪੇੜ-ਪੌਦੇ ਇਸੇ ਲਈ ਲਗਾਏ ਜਾਂਦੇ ਹਨ | ਪੇੜਾਂ ਨੂੰ ਕੱਟਣ ਤੋਂ ਬਚਾਉਣ ਲਈ ‘ਚਿਪਕੋ ਅੰਦੋਲਨ’ ਵੀ ਚਲਾਇਆ ਗਿਆ ਹੈ ।

(ii) ਸੀੜੀਦਾਰ ਖੇਤੀ – ਪਹਾੜੀ ਖੇਤਰਾਂ ਵਿੱਚ ਢਲਾਨਾਂ ਦੀ ਮਿੱਟੀ ਨੂੰ ਹੇਠਾਂ ਵਲ ਵਹਿ ਜਾਣ ਤੋਂ ਰੋਕਣ ਲਈ ਸੀੜੀਦਾਰ ਖੇਤੀ ਕੀਤੀ ਜਾਂਦੀ ਹੈ । ਵਰਖਾ ਦਾ ਪਾਣੀ ਢਲਾਣਾਂ ਤੇ ਬਹੁਤ ਤੇਜ਼ੀ ਨਾਲ ਹੇਠਾਂ ਵਲ ਵਹਿੰਦਾ ਹੈ ਅਤੇ ਆਪਣੇ ਨਾਲ ਉਪਜਾਊ ਮਿੱਟੀ ਨੂੰ ਵਹਾ ਕੇ ਲੈ ਜਾਂਦਾ ਹੈ । ਮਿੱਟੀ ਦੇ ਇਸ ਬਹਾਅ ਨੂੰ ਰੋਕਣ ਲਈ ਢਲਾਣ ਦੇ ਨਾਲ-ਨਾਲ ਪੌੜੀਆਂ ਬਣਾ ਦਿੱਤੀਆਂ ਜਾਂਦੀਆਂ ਹਨ ਜਿਸ ਨਾਲ ਪਾਣੀ ਦਾ ਬਹਾਅ ਕਮਜ਼ੋਰ ਹੋ ਜਾਂਦਾ ਹੈ ਅਤੇ ਢਲਾਣ ਤੋਂ ਬਹੁਤ ਘੱਟ ਮਿੱਟੀ ਵਹਿ ਕੇ ਹੇਠਾਂ ਵਲ ਜਾਂਦੀ ਹੈ ।

(iii) ਬੰਨ੍ਹ ਅਤੇ ਕਿਨਾਰੇ ਬਣਾਉਣ ਨਾਲ – ਹਰ ਸਾਲ ਮਾਨਸੂਨ ਆਉਣ ਤੇ ਨਦੀਆਂ ਦੇ ਕਿਨਾਰਿਆਂ ਦੀ ਮਿੱਟੀ ਵਹਿ ਜਾਂਦੀ ਹੈ । ਜੇ ਨਦੀਆਂ ਦੇ ਉਹ ਕਿਨਾਰੇ ਚੰਗੀ ਤਰ੍ਹਾਂ ਬਣਾ ਦਿੱਤੇ ਜਾਣ ਤਾਂ ਪਾਣੀ ਬੇਸ਼ਕ ਵੇਗ ਨਾਲ ਟਕਰਾਏ ਪਰ ਮਿੱਟੀ ਬਹਿਣ ਤੋਂ ਬਚ ਜਾਵੇਗੀ । ਇਸ ਤਰ੍ਹਾਂ ਬੰਨ੍ਹ ਬਣਾ ਕੇ ਹੜਾਂ ‘ਤੇ ਕਾਬੂ ਕੀਤਾ ਜਾ ਸਕਦਾ ਹੈ ।
ਨਦੀਆਂ ਦੇ ਕਿਨਾਰਿਆਂ ਤੇ ਚੱਟਾਨਾਂ ਅਤੇ ਵੱਡੇ-ਵੱਡੇ ਪੱਥਰ ਲਗਾ ਕੇ ਮਿੱਟੀ ਨੂੰ ਬਹਿਣ ਤੋਂ ਰੋਕਿਆ ਜਾਣਾ ਚਾਹੀਦਾ ਹੈ ।

(iv) ਵਧੇਰੇ ਚਰਾਉਣ ਤੇ ਰੋਕ ਲਗਾ ਕੇ – ਪਸ਼ੂਆਂ ਲਈ ਚਾਰਾਗਾਹ ਬਣਾ ਦੇਣੇ ਚਾਹੀਦੇ ਹਨ ਤਾਂਕਿ ਉਹ ਪਹਾੜਾਂ ਦੀਆਂ ਢਲਾਣਾਂ ਤੇ ਨਾ ਚਰ ਸਕਣ । ਉਹਨਾਂ ਦੁਆਰਾ ਵਧੇਰੇ ਚਰਣ ਕਾਰਨ ਮਿੱਟੀ ਘਾਹ ਰਹਿਤ ਹੋ ਜਾਂਦੀ ਹੈ ਜੋ ਤੇਜ਼ ਵਰਖ਼ਾ ਅਤੇ ਹਨੇਰੀ ਨਾਲ ਉੱਡ ਜਾਂਦੀ ਹੈ ।

(v) ਖਾਦਾਂ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਨਾਲ – ਮਿੱਟੀ ਵਿੱਚ ਖਾਦਾਂ ਅਤੇ ਰਸਾਇਣਿਕ ਖਾਦਾਂ ਦੀ ਠੀਕ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤਾਂਕਿ ਫ਼ਸਲਾਂ ਦੀ ਉਪਜ ਵੱਧ ਸਕੇ ਅਤੇ ਭੂਮੀ ਦੀ ਉਪਜਾਊ ਸ਼ਕਤੀ ਵੀ ਵਧੇ । ਬਨਸਪਤੀਆਂ ਦੀ ਵਧੇਰੇ ਮਾਤਰਾ ਨਾਲ ਮਿੱਟੀ ਦਾ ਬਚਾਅ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 4.
ਹਵਾ ਪ੍ਰਦੂਸ਼ਣ ਦੇ ਵੱਖ-ਵੱਖ ਕਾਰਨਾਂ ਨੂੰ ਲਿਖੋ । ਹਵਾ ਪ੍ਰਦੂਸ਼ਣ ਨੂੰ ਰੋਕਣ ਵਿੱਚ ਸਾਡਾ ਕੀ ਯੋਗਦਾਨ ਹੋ ਸਕਦਾ ਹੈ ?
ਉੱਤਰ-
ਹਵਾ ਦੇ ਭੌਤਿਕ, ਰਸਾਇਣਿਕ ਜਾਂ ਜੈਵਿਕ ਗੁਣਾਂ ਵਿੱਚ ਅਣਚਾਹੇ ਪਰਿਵਰਤਨਾਂ ਦੇ ਕਾਰਨ ਹਵਾ ਦਾ ਪ੍ਰਦੂਸ਼ਣ ਹੁੰਦਾ ਹੈ । ਹਵਾ ਪ੍ਰਦੂਸ਼ਣ ਕੱਚੇ ਪਦਾਰਥਾਂ, ਉਦਯੋਗਿਕ ਕਿਰਿਆਵਾਂ, ਆਵਾਸ ਸਥਾਨਾਂ ਆਦਿ ਨੂੰ ਪ੍ਰਭਾਵਿਤ ਕਰਦਾ ਹੈ । ਹਵਾ ਦਾ ਪ੍ਰਦੂਸ਼ਣ ਕੁਦਰਤੀ ਕਿਰਿਆਵਾਂ ਜਾਂ ਮਨੁੱਖੀ ਕਿਰਿਆਵਾਂ ਦੇ ਕਾਰਨ ਹੁੰਦਾ ਹੈ ।

ਹਵਾ ਪ੍ਰਦੂਸ਼ਣ ਜਵਾਲਾਮੁਖੀ ਵਿਸਫੋਟ ਦੌਰਾਨ ਬਾਹਰ ਨਿਕਲੇ ਲਾਵਾ ਦੇ ਨਾਲ ਵੱਖ-ਵੱਖ ਗੈਸਾਂ ਅਤੇ ਕਣੀ ਪਦਾਰਥਾਂ ਦੀ ਹਨੇਰੀ ਅਤੇ ਉੱਡਦੀ ਹੋਈ ਧੂੜ, ਧੂੰਆਂ ਅਤੇ ਕੋਹਰਾ ਆਦਿ ਦੇ ਕਾਰਨ ਹੁੰਦਾ ਹੈ ।

ਇਸ ਤੋਂ ਇਲਾਵਾ ਦਲਦਲ ਤੋਂ ਪੈਦਾ ਮੀਥੇਨ ਗੈਸ, ਪੇੜ-ਪੌਦਿਆਂ ਅਤੇ ਜੀਵ-ਜੰਤੂਆਂ ਦੇ ਅਵਸ਼ੇਸ਼ਾਂ ਦੇ ਅਪਘਟਨ ਨਾਲ ਹੀ ਹਵਾ ਪ੍ਰਦੂਸ਼ਣ ਹੁੰਦਾ ਹੈ । ਪ੍ਰਦੁਸ਼ਣ ਦਾ ਮੁੱਖ ਕਾਰਨ ਵੱਖ-ਵੱਖ ਸੋਤਾਂ-ਕੋਲਾ ਅਤੇ ਹੋਰ ਬਾਲਣ ਦੇ ਜਲਣ ਨਾਲ, ਰੇਲ ਇੰਜ਼ਨ, ਵਾਹਨ ਅਤੇ ਹਵਾਈ ਜਹਾਜ਼ ਆਦਿ ਤੋਂ ਪੈਦਾ ਧੂੰਆਂ ਕਾਲਿਖ, ਕਾਰਬਨ-ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਹੈ ।ਉਦਯੋਗਾਂ ਦੇ ਕਾਰਨ ਕੁਝ ਮੁੱਖ ਸਥਾਨਾਂ ਤੇ ਕਲੋਰੀਨ, ਨਾਈਟ੍ਰੋਜਨ ਦੇ ਆਕਸਾਈਡ, ਅਮੋਨੀਆ, ਬੈਨਜੀਨ, ਸਲਫਰ ਦੇ ਆਕਸਾਈਡ ਆਦਿ ਗੈਸਾਂ ਵੀ ਹਵਾ ਦਾ ਪ੍ਰਦੂਸ਼ਣ ਕਰਦੀਆਂ ਹਨ ।

ਉਦਯੋਗ ਧੰਦਿਆਂ ਅਤੇ ਕਾਰਖ਼ਾਨਿਆਂ ਦੀਆਂ ਚਿਮਨੀਆਂ ਵਿੱਚੋਂ ਲਗਾਤਾਰ ਧੂੰਆਂ ਨਿਕਲਦਾ ਹੈ । ਤਾਪ ਉਰਜਾ ਸੰਯੰਤਰਾਂ ਤੋਂ ਫਲਾਈ ਐਸ਼ ਨਿਕਲਦੀ ਹੈ । ਤੰਬਾਕੂ ਦੀ ਵਰਤੋਂ ਕਰਨ ਵਾਲੇ ਕਿਸੇ ਦੀ ਵੀ ਪਰਵਾਹ ਨਾ ਕਰਦੇ ਹੋਏ ਧੂੰਆਂ ਉਡਾਉਂਦੇ ਰਹਿੰਦੇ ਹਨ । ਲੰਬਿਤ ਕਣੀ ਪੁੰਜ (SPM), ਕਲੋਰੋਫਲੋਰੋ ਕਾਰਬਨ (CFCs), ਨਾਈਟ੍ਰੋਜਨ ਦੇ ਆਕਸਾਈਡ, ਓਜ਼ੋਨ ਅਤੇ ਲੈਡ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ । ਇਹਨਾਂ ਨਾਲ ਸਿਹਤ ਸੰਬੰਧੀ ਕਈ ਕਠਿਨਾਈਆਂ ਪੈਦਾ ਹੁੰਦੀਆਂ ਹਨ ।

ਹਵਾ ਪ੍ਰਦੂਸ਼ਣ ਤੇ ਕਈ ਵਿਧੀਆਂ ਨਾਲ ਕਾਬੂ ਪਾਇਆ ਜਾ ਸਕਦਾ ਹੈ-

  1. ਪੇੜ-ਪੌਦਿਆਂ ਨੂੰ ਵੱਧ ਮਾਤਰਾ ਵਿੱਚ ਉਗਾਉਣਾ ਚਾਹੀਦਾ ਹੈ ।
  2. ਉਦਯੋਗ ਧੰਦਿਆਂ ਨੂੰ ਸ਼ਹਿਰੀ ਖੇਤਰ ਤੋਂ ਦੂਰ ਸਥਾਪਿਤ ਕਰਨਾ ਚਾਹੀਦਾ ਹੈ ।
  3. ਕਾਰਖ਼ਾਨਿਆਂ ਦੀਆਂ ਚਿਮਣੀਆਂ ਬਹੁਤ ਉੱਚੀਆਂ ਹੋਣੀਆਂ ਚਾਹੀਦੀਆਂ ਹਨ ।
  4. ਵਾਹਨਾਂ ਵਿੱਚ ਸੀਸਾ ਰਹਿਤ ਪੈਟਰੋਲ ਵਰਤਣਾ ਚਾਹੀਦਾ ਹੈ ।
  5. ਧੂੰਆਂ ਰਹਿਤ ਊਰਜਾ ਦੇ ਸ੍ਰੋਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
  6. ਧੂੰਆਂ ਛੱਡਣ ਵਾਲੇ ਵਾਹਨਾਂ ‘ਤੇ ਰੋਕ ਲਗਾ ਦੇਣੀ ਚਾਹੀਦੀ ਹੈ ।

ਪ੍ਰਸ਼ਨ 5.
ਜੈਵ-ਰਸਾਇਣ ਚੱਕਰ ਕੀ ਹੁੰਦਾ ਹੈ ?
ਉੱਤਰ-
ਜੈਵ-ਰਸਾਇਣ ਚੱਕਰ (Biochemical Cycle) – ਪੌਦੇ ਪ੍ਰਕਾਸ਼ ਸੰਸ਼ਲੇਸ਼ਨ ਦੀ ਪ੍ਰਕਿਰਿਆ ਦੁਆਰਾ CO2 ਨੂੰ ਵਾਯੂ-ਮੰਡਲ ਤੋਂ ਪ੍ਰਾਪਤ ਕਰਦੇ ਹਨ ਅਤੇ ਪੌਦੇ ਦੁਆਰਾ ਮਿੱਟੀ ਵਿੱਚੋਂ ਪਾਣੀ ਦੇ ਨਾਲ ਖਣਿਜ ਪਾਪਤ ਕਰਦੇ ਹਨ । ਇਸ ਕਿਰਿਆ ਵਿੱਚ C, N, 0, S, P ਅਤੇ ਪਾਣੀ ਆਦਿ ਭਾਗ ਲੈਂਦੇ ਹਨ । ਇਹ ਪਦਾਰਥ ਜਾਂ ਤੱਤ ਪਰਿਸਥਿਤਿਕ ਤੰਤਰ ਦੇ ਉਤਪਾਦਨ ਪੱਧਰ ਵਿੱਚ ਪ੍ਰਵੇਸ਼ ਕਰਨ ਦੇ ਬਾਅਦ ਦੁਸਰੇ ਪੱਧਰ ‘ਤੇ ਸਥਾਨਾਂਤਰਿਤ ਕਰ ਦਿੱਤੇ ਜਾਂਦੇ ਹਨ । ਇਹਨਾਂ ਦਾ ਸਥਾਨਾਂਤਰਨ ਅਤੇ ਪਰਿਵਹਿਣ ਮਿੱਟੀ, ਹਵਾ, ਪਾਣੀ ਅਤੇ ਜੈਵ-ਜੀਵਾਂ ਦੁਆਰਾ ਹੁੰਦਾ ਹੈ । ਇਹਨਾਂ ਰਸਾਇਣਾਂ ਦਾ ਪਰਿਸਥਿਤਿਕ ਤੰਤਰ ਜਾਂ ਜੀਵ-ਮੰਡਲ ਵਿੱਚ ਮੁੜ ਪ੍ਰਵੇਸ਼ ਕਰਨਾ ਜੈਵ-ਰਸਾਇਣ ਚੱਕਰ ਕਹਾਉਂਦਾ ਹੈ । ਉਰਜਾ ਦੀ ਤਰ੍ਹਾਂ ਇਹ ਰਸਾਇਣ ਵੀ ਨਸ਼ਟ ਨਹੀਂ ਹੁੰਦੇ । ਪੌਦੇ ਅਤੇ ਜੰਤੂਆਂ ਦੇ ਮ੍ਰਿਤਕ ਸਰੀਰਾਂ ਨੂੰ ਅਪਘਟਨਾਂ ਦੁਆਰਾ ਅਪਘਟਿਤ ਕੀਤੇ ਜਾਣ ਤੇ ਇਹ ਪਦਾਰਥ ਫਿਰ ਤੋਂ ਪੋਸ਼ਣ ਭੰਡਾਰ ਤੋਂ ਮੁਕਤ ਕਰ ਦਿੱਤੇ ਜਾਂਦੇ ਹਨ । ਇਹਨਾਂ ਨੂੰ ਮੁੜ ਪੌਦਿਆਂ ਦੁਆਰਾ ਸੋਖਿਤ ਕੀਤਾ ਜਾਂਦਾ ਹੈ । ਇਹਨਾਂ ਪਦਾਰਥਾਂ ਦੇ ਪੁਨਰ-ਚੱਕਰਣ ਵਿੱਚ ਅਪਘਟਕਾਂ ਦੀ ਮੁੱਖ ਭੂਮਿਕਾ ਹੈ ।

ਪ੍ਰਸ਼ਨ 6.
ਕੁਦਰਤ ਵਿੱਚ ਜਲ-ਚੱਕਰ ਨੂੰ ਸਪੱਸ਼ਟ ਕਰੋ ।
ਉੱਤਰ-
ਕੁਦਰਤ ਵਿੱਚ ਜਲ-ਚੱਕਰ (Water Cycle in nature)-
(i) ਸੂਰਜ ਦੀ ਗਰਮੀ ਨਾਲ ਨਦੀਆਂ, ਝੀਲਾਂ, ਸਮੁੰਦਰਾਂ ਦੇ ਪਾਣੀ ਦਾ ਵਾਸ਼ਪਣ ਹੁੰਦਾ ਰਹਿੰਦਾ ਹੈ ਅਤੇ ਇਹ ਪਾਣੀ ਵਾਸ਼ਪ ਵਿੱਚ ਬਦਲਦਾ ਰਹਿੰਦਾ ਹੈ ।

(ii) ਜਲ-ਵਾਸ਼ਪ ਹਲਕੇ ਹੋਣ ਕਾਰਨ ਹਵਾ ਵਿੱਚ ਉੱਪਰ ਉੱਡ ਜਾਂਦੇ ਹਨ । ਹਵਾ ਦੁਆਰਾ ਜਲ-ਵਾਸ਼ਪ ਨੂੰ ਪਰਬਤਾਂ ਵੱਲ ਲੈ ਜਾਇਆ ਜਾਂਦਾ ਹੈ । ਪਹਾੜਾਂ ਨਾਲ ਟਕਰਾਉਣ ਤੋਂ ਬਾਅਦ ਇਹ ਹੋਰ ਉੱਪਰ ਜਾਂਦੇ ਹਨ । ਇਸ ਨਾਲ ਜਲ-ਵਾਸ਼ਪ ਬੱਦਲਾਂ ਦਾ ਰੂਪ ਲੈ ਲੈਂਦੇ ਹਨ ।
PSEB 9th Class Science Important Questions Chapter 14 ਕੁਦਰਤੀ ਸੰਸਾਧਨ 1
(iii) ਜਦੋਂ ਬੱਦਲਾਂ ਦੇ ਜਲ-ਵਾਸ਼ਪ ਠੰਡੇ ਹੁੰਦੇ ਹਨ ਤਾਂ ਉਹ ਫਿਰ ਪਾਣੀ ਦੇ ਰੂਪ ਵਿੱਚ ਵਾਪਿਸ ਆ ਜਾਂਦੇ ਹਨ ਅਤੇ ਵਰਖ਼ਾ ਹੋਣ ਲੱਗਦੀ ਹੈ ।

(iv) ਧਰਤੀ ਦੀ ਸਤਹਿ ‘ਤੇ ਡਿਗਣ ਵਾਲਾ ਵਰਖਾ ਦਾ ਕੁੱਝ ਪਾਣੀ ਮਿੱਟੀ ਵਿੱਚ ਰਿਸ ਕੇ ਹੇਠਾਂ ਚਲਿਆ ਜਾਂਦਾ ਹੈ । ਆਖ਼ਿਰ ਵਿੱਚ ਇਹ ਪਾਣੀ ਕਿਸੇ ਕਠੋਰ ਚੱਟਾਨ ਦੁਆਰਾ ਰੋਕ ਲਿਆ ਜਾਂਦਾ ਹੈ ਅਤੇ ਉੱਥੇ ਇਕੱਠਾ ਹੋ ਜਾਂਦਾ ਹੈ । ਇਹੀ ਭੂਮੀਗਤ ਪਾਣੀ ਅਸੀਂ ਖੂਹ ਪੁੱਟ ਕੇ ਪ੍ਰਾਪਤ ਕਰਦੇ ਹਾਂ ।

(v) ਨਦੀਆਂ ਅਤੇ ਸਮੁੰਦਰਾਂ ਦੇ ਪਾਣੀ ਦਾ ਵਾਸ਼ਪਣ ਹੁੰਦਾ ਹੈ ਅਤੇ ਬਾਅਦ ਵਿੱਚ ਫਿਰ ਨਦੀਆਂ, ਸਮੁੰਦਰਾਂ ਵਿੱਚ ਪਹੁੰਚ ਜਾਂਦਾ ਹੈ । ਇਹੀ ਜਲ ਚੱਕਰ ਕਹਾਉਂਦਾ ਹੈ ।

PSEB 9th Class Science Important Questions Chapter 14 ਕੁਦਰਤੀ ਸੰਸਾਧਨ

ਪ੍ਰਸ਼ਨ 7.
ਕੁਦਰਤ ਵਿੱਚ ਨਾਈਟ੍ਰੋਜਨ ਚੱਕਰ ਕਿਸ ਤਰ੍ਹਾਂ ਚੱਲਦਾ ਹੈ, ਵਿਸਤਾਰ ਨਾਲ ਲਿਖੋ ।
ਉੱਤਰ-
ਨਾਈਟ੍ਰੋਜਨ ਚੱਕਰ (Nitrogen Cycle) – ਵਾਯੂ-ਮੰਡਲ ਵਿੱਚ ਨਾਈਟ੍ਰੋਜਨ ਲਗਪਗ 78% ਹੁੰਦੀ ਹੈ ਜੋ ਆਪਣੇ
PSEB 9th Class Science Important Questions Chapter 14 ਕੁਦਰਤੀ ਸੰਸਾਧਨ 2

ਆਣਇਕ ਰੂਪ N2 ਵਿੱਚੋਂ ਮਿਲਦੀ ਹੈ । ਜਲ-ਭੰਡਾਰਾਂ ਵਿੱਚ ਵੀ ਨਾਈਟ੍ਰੋਜਨ ਹੁੰਦੀ ਹੈ । ਇਸ ਤੋਂ ਇਲਾਵਾ ਜੈਵ-ਜੀਵਾਂ ਦੇ ਟਿਸ਼ੂਆਂ, ਪ੍ਰੋਟੀਨਾਂ, ਅਮੀਨੋ ਅਮਲਾਂ ਅਤੇ ਨਿਊਕਲੀ ਅਮਲਾਂ ਦਾ ਇਕ ਘਟਕ ਨਾਈਟ੍ਰੋਜਨ ਹੁੰਦੀ ਹੈ । ਨਾਈਟ੍ਰੋਜਨ ਦੀ ਵਰਤੋਂ ਨਾ ਤਾਂ ਪੌਦੇ ਅਤੇ ਨਾ ਹੀ ਜੰਤੁ ਇਸਦੇ ਤੱਤ ਰੂਪ ਵਿੱਚ ਕਰ ਸਕਦੇ ਹਨ । ਇਸ ਦੀ ਵਰਤੋਂ ਲਈ ਇਸ ਨੂੰ ਨਾਈਟਰੇਟ ਦੇ ਰੂਪ ਵਿੱਚ ਬਦਲਣਾ ਪੈਂਦਾ ਹੈ । ਕੁਝ ਵਿਸ਼ੇਸ਼ ਜੀਵਾਣੁ ਵਾਯੂ-ਮੰਡਲ ਦੀ ਨਾਈਟਰੋਜਨ ਨੂੰ ਸਥਿਰੀਕਰਣ ਜਾਂ ਸਵਾਂਗੀਕਰਨ ਦੁਆਰਾ ਨਾਈਟਰੇਟ ਜਾਂ ਨਾਈਟਰਾਈਟ ਵਿੱਚ ਪਰਿਵਰਤਿਤ ਕਰ ਦਿੰਦੇ ਹਨ ।

ਨਾਈਟ੍ਰੋਜਨ ਦਾ ਸਥਿਰੀਕਰਣ – ਕੁਝ ਵਿਸ਼ੇਸ਼ ਜੀਵਾਣੂ ਹੀ ਨਾਈਟ੍ਰੋਜਨ ਨੂੰ ਨਾਈਟਰੇਟ ਵਿੱਚ ਬਦਲ ਸਕਦੇ ਹਨ ਪਰੰਤੂ ਨੀਲੀ ਹਰੀ ਕਾਈ ਵੀ ਨਾਈਟ੍ਰੋਜਨ ਦੇ ਸਥਿਰੀਕਰਣ ਕਰਨ ਵਿੱਚ ਸਮਰੱਥ ਹੁੰਦੀ ਹੈ । ਨਾਈਟ੍ਰੋਜਨ ਦੇ ਸਥਿਰੀਕਰਣ ਕਰਨ ਵਾਲੇ ਜੀਵਾਣੂ ਫ਼ਲੀਦਾਰ ਫਸਲ ਦੇ ਪੌਦਿਆਂ ਦੀਆਂ ਜੜ੍ਹਾਂ ਦੀਆਂ ਗੱਠਾਂ ਵਿੱਚ ਮਿਲਦੇ ਹਨ । ਜੀਵਾਣੂਆਂ ਅਤੇ ਕਾਈਆਂ ਦੁਆਰਾ ਨਾਈਟ੍ਰੋਜਨ ਦਾ ਸਥਿਰੀਕਰਣ ਨਾਈਟਰੇਟਸ ਜਾਂ ਨਾਈਟਰਾਈਟਸ ਦੇ ਰੂਪ ਵਿੱਚ ਹੁੰਦਾ ਹੈ ਜਿਸਦਾ ਫਿਰ ਸੂਖ਼ਮਜੀਵਾਂ ਦੁਆਰਾ ਅਮੋਨੀਕਰਣ ਕੀਤਾ ਜਾਂਦਾ ਹੈ ।

ਮਿੱਟੀ ਵਿੱਚ ਮੌਜੂਦ ਨਾਈਟ੍ਰੇਟ ਪੌਦਿਆਂ ਦੁਆਰਾ ਸੋਖ਼ਤ ਕਰ ਲਏ ਜਾਂਦੇ ਹਨ । ਅਮੋਨੀਆ ਦੇ ਯੌਗਿਕਾਂ ਨੂੰ ਨਾਈਵੇਟ ਵਿੱਚ ਬਦਲਿਆ ਜਾਂਦਾ ਹੈ, ਜਿਹਨਾਂ ਵਿੱਚ NO2 ਹੁੰਦੀ ਹੈ । ਇਹ ਯੌਗਿਕ ਘੁਲਣਸ਼ੀਲ ਹੁੰਦੇ ਹਨ । ਇਸ ਤਰ੍ਹਾਂ ਨਾਈਟਰੋਬੈਕਟਰ ਜੀਵਾਣੂ ਇਹਨਾਂ ਨਾਈਟਰਾਈਟ ਨੂੰ ਨਾਈਟ੍ਰੇਟ ਵਿੱਚ ਬਦਲਦੇ ਹਨ ਜਿਨ੍ਹਾਂ ਨੂੰ ਪੌਦਿਆਂ ਦੀਆਂ ਜੜ੍ਹਾਂ ਸੋਖਿਤ ਕਰ ਲੈਂਦੀਆਂ ਹਨ ।

ਇਕ ਹੋਰ ਪ੍ਰਕਾਰ ਦੇ ਸੂਖ਼ਮਜੀਵ ਨਾਈਟ੍ਰੇਟਸ ਅਤੇ ਨਾਈਟਰਾਈਟਸ ਨੂੰ ਅਪਘਟਿਤ ਕਰਕੇ ਨਾਈਟ੍ਰੋਜਨ ਨੂੰ ਮੁਕਤ ਕਰਦੇ ਹਨ | ਸੂਖ਼ਮਜੀਵ ਡੀਨਾਈਟਰੀਕਰਨ ਪ੍ਰਕਿਰਿਆ ਦੁਆਰਾ ਪੌਦਿਆਂ ਅਤੇ ਜੰਤੂਆਂ ਦੇ ਮ੍ਰਿਤਕ ਸਰੀਰਾਂ ਨੂੰ ਅਪਘਟਿਤ ਕਰਕੇ ਨਾਈਟ੍ਰੋਜਨ ਦੇ ਰੂਪ ਵਿੱਚ ਮੁਕਤ ਕਰਦੇ ਹਨ, ਜੋ ਵਾਯੂ-ਮੰਡਲ ਵਿੱਚ ਫਿਰ ਮਿਲ ਜਾਂਦੀ ਹੈ । ਇਸ ਪ੍ਰਕਾਰ ਨਾਈਟ੍ਰੋਜਨ ਚੱਕਰ ਚਲਦਾ ਰਹਿੰਦਾ ਹੈ ।

ਪ੍ਰਸ਼ਨ 8.
ਕੁਦਰਤ ਵਿੱਚ ਆਕਸੀਜਨ ਚੱਕਰ ਦਾ ਵਿਵਰਣ ਲਿਖੋ ।
ਉੱਤਰ-
ਕੁਦਰਤ ਵਿੱਚ ਆਕਸੀਜਨ ਚੱਕਰ (Oxygen Cycle in nature) – ਵਾਯੂ-ਮੰਡਲ ਦੇ ਗੈਸੀ ਘਟਕਾਂ ਵਿੱਚ ਆਕਸੀਜਨ ਦੀ ਲਗਪਗ 21% ਮਾਤਰਾ ਹੈ । ਜਲ ਭੰਡਾਰਾਂ ਵਿੱਚ ਆਕਸੀਜਨ ਪਾਣੀ ਵਿੱਚ ਘੁਲੀ ਹੋਈ ਸਥਿਤੀ ਵਿੱਚ ਹੁੰਦੀ ਹੈ, ਜਿਸ ਤੇ ਹੀ ਜਲੀ ਜੀਵ ਜੀਵਤ ਰਹਿੰਦੇ ਹਨ । ਜੀਵ-ਮੰਡਲ ਦੇ ਸਾਰੇ ਜੀਵ, ਪੌਦੇ, ਜੰਤੂ ਅਤੇ ਅਪਘਟਕ ਸਾਹ ਲਈ ਵਾਯੂ-ਮੰਡਲ ਵਿੱਚੋਂ ਆਕਸੀਜਨ ਦੀ ਵਰਤੋਂ ਕਰਦੇ ਹਨ ਅਤੇ ਇਸ ਕਿਰਿਆ ਵਿੱਚ CO2 ਮੁਕਤ ਹੁੰਦੀ ਹੈ । ਕੋਲਾ, ਲੱਕੜੀ ਤੇ ਹੋਰ ਬਾਲਣਾਂ ਦੇ ਜਲਣ ਵਿੱਚ ਆਕਸੀਜਨ ਵਰਤੀ ਜਾਂਦੀ ਹੈ । ਇਹਨਾਂ ਸਾਰੀਆਂ ਕਿਰਿਆਵਾਂ ਵਿੱਚ ਵਾਯੂ-ਮੰਡਲ ਦੀ ਆਕਸੀਜਨ ਲਗਾਤਾਰ CO2 ਵਿੱਚ ਪਰਿਵਰਤਿਤ ਹੁੰਦੀ ਰਹਿੰਦੀ ਹੈ ।

ਆਕਸੀਜਨ ਦੀ ਲਗਾਤਾਰ ਸਾਹ ਲੈਣ ਵਿੱਚ ਵਰਤੋਂ CO ਦੀ ਮਾਤਰਾ ਵਧਾਉਂਦੀ ਹੈ ਪਰੰਤੂ ਹਰੇ ਪੌਦੇ ਦਿਨ ਵਿੱਚ
PSEB 9th Class Science Important Questions Chapter 14 ਕੁਦਰਤੀ ਸੰਸਾਧਨ 3

ਪ੍ਰਕਾਸ਼-ਸੰਸ਼ਲੇਸ਼ਣ ਦੁਆਰਾ ਵਾਯੂ-ਮੰਡਲ ਦੀ CO2 ਨੂੰ ਭੋਜਨ ਤਿਆਰ ਕਰਨ ਲਈ ਵਰਤਦੇ ਹਨ ਅਤੇ ਆਕਸੀਜਨ ਨੂੰ ਮੁਕਤ ਕਰਦੇ ਹਨ । ਇਸ ਪ੍ਰਕਾਰ ਆਕਸੀਜਨ ਦੀ ਮਾਤਰਾ ਘੱਟ ਨਹੀਂ ਹੁੰਦੀ ਅਤੇ CO2 ਦੀ ਮਾਤਰਾ ਵਿੱਚ ਵਾਧਾ ਨਹੀਂ ਹੁੰਦਾ । ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਦਾ ਸੰਤੁਲਨ ਬਣਾਈ ਰੱਖਣ ਵਿੱਚ ਅਤੇ ਇਹਨਾਂ ਦੋਨਾਂ ਚੱਕਰਾਂ ਵਿੱਚ ਜੀਵ ਮੁੱਖ ਭੂਮਿਕਾ ਨਿਭਾਉਂਦੇ ਹਨ ।

ਪ੍ਰਸ਼ਨ 9.
ਜੀਵ ਮੰਡਲ ਵਿੱਚ ਕਾਰਬਨ ਚੱਕਰ ਕਿਵੇਂ ਪੂਰਾ ਹੁੰਦਾ ਹੈ ? ਵਿਵਰਣ ਦਿਉ ।
ਉੱਤਰ-
ਜੀਵ ਮੰਡਲ ਵਿੱਚ ਕਾਰਬਨ ਚੱਕਰ (Carbon Cycle) – ਜੀਵ ਮੰਡਲ ਦੇ ਸਾਰੇ ਪ੍ਰਾਣੀਆਂ ਦਾ ਮੂਲ ਘਟਕ ਕਾਰਬਨ ਹੈ ਜੋ ਕਾਰਬੋਹਾਈਡੇਟ, ਵਸਾ, ਪ੍ਰੋਟੀਨ ਅਤੇ ਨਿਉਕਲੀ ਅਮਲ ਦੇ ਰੂਪ ਵਿੱਚ ਹੁੰਦਾ ਹੈ । ਗੈਸੀ ਰੂਪ ਵਿੱਚ ਕਾਰਬਨ ਦਾ ਭੰਡਾਰ ਵਾਯੂਮੰਡਲ ਹੈ । ਕਾਰਬਨ ਹਵਾ ਵਿੱਚ ਕਾਰਬਨ-ਡਾਈਆਕਸਾਈਡ ਦੇ ਰੂਪ ਵਿੱਚ ਪ੍ਰਾਪਤ ਹੁੰਦੀ ਹੈ ਜੋ ਲਗਪਗ 0.03 ਤੋਂ 0.04% ਹੈ । ਕਾਰਬਨ ਦਾ ਸਥਾਨਾਂਤਰਨ ਆਹਾਰ ਲੜੀ ਦੇ ਮਾਧਿਅਮ ਰਾਹੀਂ ਹੁੰਦਾ ਹੈ । ਵਾਯੂਮੰਡਲ ਦੀ ਕਾਰਬਨਡਾਈਆਕਸਾਈਡ ਨੂੰ ਹਰੇ ਪੌਦੇ ਪ੍ਰਕਾਸ਼-ਸੰਸ਼ਲੇਸ਼ਣ ਦੁਆਰਾ ਕਾਰਬੋਹਾਈਡੇਂਟਸ ਦੇ ਰੂਪ ਵਿੱਚ ਇਕੱਠਾ ਕਰਦੇ ਹਨ । ਪੋਸ਼ਣ ਰੀਤ ਨਾਲ ਇਹ ਸ਼ਾਕਾਹਾਰੀ ਜੰਤੂਆਂ ਦੁਆਰਾ ਮਾਸਾਹਾਰੀ ਜੰਤੂਆਂ ਵਿੱਚ ਖਾਧ ਪਦਾਰਥਾਂ ਦੇ ਰੂਪ ਵਿੱਚ ਬਦਲਦਾ ਰਹਿੰਦਾ ਹੈ ।

ਜੰਤੂਆਂ ਦੇ ਅਪਘਟਕਾਂ ਦੁਆਰਾ ਇਹ ਫਿਰ ਵਾਯੂਮੰਡਲ ਅਤੇ ਜਲ ਭੰਡਾਰਾਂ ਵਿੱਚ ਵਾਪਿਸ ਚਲਾ ਜਾਂਦਾ ਹੈ । ਵਾਯੂ-ਮੰਡਲ ਅਤੇ ਜਲ ਭੰਡਾਰਾਂ ਦੇ ਵਿੱਚਕਾਰ CO2 ਦੀ ਆਵਾਜਾਈ ਲਗਾਤਾਰ ਹੁੰਦੀ ਰਹਿੰਦੀ ਹੈ । ਜਵਾਲਾਮੁਖੀ ਪਰਬਤਾਂ ਤੋਂ ਵੀ ਵਾਯੂ-ਮੰਡਲ ਵਿੱਚ ਕਾਰਬਨ-ਡਾਈਆਕਸਾਈਡ ਮੁਕਤ ਹੁੰਦੀ ਰਹਿੰਦੀ ਹੈ ।
PSEB 9th Class Science Important Questions Chapter 14 ਕੁਦਰਤੀ ਸੰਸਾਧਨ 4

ਵੱਖ-ਵੱਖ ਪ੍ਰਕਾਰ ਦੇ ਪਦਾਰਥਾਂ ਦੇ ਗਲਣ, ਸੜਣ ਅਤੇ ਜਲਣ ਨਾਲ ਕਾਰਬਨ-ਡਾਈਆਕਸਾਈਡ ਵਾਯੂ-ਮੰਡਲ ਵਿੱਚ ਮਿਲਦੀ ਰਹਿੰਦੀ ਹੈ । ਕਾਰਬਨਿਕ ਯੋਗਿਕਾਂ ਤੋਂ ਅਨੇਕ ਪ੍ਰਕਾਰ ਦੇ ਪਦਾਰਥ ਪ੍ਰਾਪਤ ਹੁੰਦੇ ਹਨ ਜਿਹਨਾਂ ਦੇ ਜਲਣ ਤੇ CO ਪੈਦਾ ਹੁੰਦੀ ਹੈ ਜਿਵੇਂ ਪੈਟਰੋਲੀਅਮ ਆਦਿ । ਬਨਸਪਤੀ ਕਾਰਬਨਿਕ ਯੌਗਿਕਾਂ ਤੋਂ ਕੋਲਾ ਵੀ ਪ੍ਰਾਪਤ ਹੁੰਦਾ ਹੈ ਜੋ ਜਲ ਦੇ ਕਾਰਬਨ ਨੂੰ CO2 ਦੇ ਰੂਪ ਵਿੱਚ ਬਦਲ ਦਿੰਦਾ ਹੈ । ਇਸ ਪ੍ਰਕਾਰ ਲਗਾਤਾਰ CO2 ਦੀ ਮਾਤਰਾ ਵੱਧਦੀ ਰਹਿੰਦੀ ਹੈ ਜਿਸਦੀ ਵਰਤੋਂ ਹਰੇ ਪੌਦੇ ਅਤੇ ਸਾਗਰ ਕਰਦੇ ਹਨ ।

PSEB 9th Class Science Important Questions Chapter 14 ਕੁਦਰਤੀ ਸੰਸਾਧਨ

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਓਜ਼ੋਨ ਪਰਤ ਤੇ ਸੰਖੇਪ ਨੋਟ ਲਿਖੋ ।
ਉੱਤਰ-
ਓਜ਼ੋਨ ਪਰਤ (Ozone Layer)-ਵਾਯੂ-ਮੰਡਲ ਦੇ ਮੱਧ ਮੰਡਲ ਵਿੱਚ ਓਜ਼ੋਨ ਪਰਤ ਹੁੰਦੀ ਹੈ, ਜਿਸ ਵਿੱਚ ਮੁੱਖ ਤੌਰ ‘ਤੇ ਓਜ਼ੋਨ (O3 ) ਹੁੰਦੀ ਹੈ । ਧਰਤੀ ਤੋਂ 16km ਦੀ ਉੱਚਾਈ ਤੇ ਸੂਰਜੀ ਕਿਰਣਾਂ ਉੱਥੇ ਮੌਜੂਦ ਆਕਸੀਜਨ (O2 ) ਨੂੰ ਓਜ਼ੋਨ (O3 ) ਵਿੱਚ ਪਰਿਵਰਤਿਤ ਕਰ ਦਿੰਦੀਆਂ ਹਨ । 23km ਦੀ ਉੱਚਾਈ ਤਕ ਓਜ਼ੋਨ ਦੀ ਘਣਤਾ ਵਧੇਰੇ ਹੈ ।

ਪ੍ਰਸ਼ਨ 2.
ਓਜ਼ੋਨ ਪਰਤ ਦਾ ਮਹੱਤਵ ਕੀ ਹੈ ?
ਉੱਤਰ-
ਧਰਤੀ ਦੇ ਲਗਪਗ 16 ਕਿਲੋਮੀਟਰ ਦੀ ਉੱਚਾਈ ਤੇ ਓਜ਼ੋਨ ਦੀ ਇਕ ਪਰਤ ਸ਼ੁਰੂ ਹੁੰਦੀ ਹੈ ਜੋ ਸਾਰੇ ਜੀਵਾਂ ਦੇ ਲਈ ਬਹੁਤ ਮਹੱਤਵਪੂਰਨ ਹੈ । ਇਹ ਪਰਤ ਸੂਰਜ ਤੋਂ ਆ ਰਹੀਆਂ ਹਾਨੀਕਾਰਕ ਪਰਾਬੈਂਗਣੀ ਵਿਕਿਰਣਾਂ (UV rays) ਨੂੰ ਸੋਖ ਲੈਂਦੀ ਹੈ ਜਿਸ ਨਾਲ ਪਰਾਬੈਂਗਨੀ ਵਿਕਿਰਣਾਂ ਧਰਤੀ ਤੇ ਨਹੀਂ ਪੁੱਜ ਸਕਦੀਆਂ । ਪਰਾਬੈਂਗਣੀ ਵਿਕਿਰਣਾਂ ਦੀ ਤਰੰਗ ਲੰਬਾਈ ਘੱਟ ਹੁੰਦੀ ਹੈ ਅਤੇ ਇਹ ਸਾਡੇ ਸਰੀਰ ਅੰਦਰ ਬਹੁਤ ਗਹਿਰਾਈ ਤਕ ਪ੍ਰਵੇਸ਼ ਕਰ ਸਕਦੀਆਂ ਹਨ ਜੋ ਜੈਵ ਸਰੀਰ ਦੇ ਵੱਖ-ਵੱਖ ਟਿਸ਼ੂਆਂ ਨੂੰ ਨਸ਼ਟ ਕਰ ਸਕਦੀ ਹੈ ਅਤੇ ਚਮੜੀ ਦੇ ਕੈਂਸਰ ਦਾ ਕਾਰਨ ਵੀ ਬਣ ਸਕਦੀ ਹੈ । ਓਜ਼ੋਨ ਪਰਤ ਪਰਾਬੈਂਗਣੀ ਵਿਕਿਰਣਾਂ ਦੇ ਬੁਰੇ ਪ੍ਰਭਾਵ ਤੋਂ ਮਨੁੱਖ ਨੂੰ ਬਚਾਉਂਦੀ ਹੈ । ਇਸ ਪਰਤ ਦੀ ਸਭ ਤੋਂ ਵੱਧ ਸੰਘਣਤਾ 23km ਉੱਪਰ ਹੈ ।

ਪ੍ਰਸ਼ਨ 3.
ਹਵਾ ਪ੍ਰਦੂਸ਼ਣ ਕੀ ਹੈ ? ਕੁਝ ਹਵਾ ਪ੍ਰਦੂਸ਼ਕਾਂ ਦੇ ਨਾਮ ਦੱਸੋ ।
ਉੱਤਰ-
ਹਵਾ ਪ੍ਰਦੂਸ਼ਣ (Air Pollution) – ਧੂੜ ਕਣ, ਧੂੰਆਂ ਅਤੇ ਕਾਰਬਨ ਮੋਨੋਆਕਸਾਈਡ, ਸਲਫ਼ਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਦੀ ਮੌਜੂਦਗੀ ਦੁਆਰਾ ਹਵਾ ਦੇ ਗੰਦਾ ਹੋਣ ਨੂੰ ਹਵਾ ਦਾ ਪ੍ਰਦੂਸ਼ਣ ਕਿਹਾ ਜਾਂਦਾ ਹੈ ।

ਹਵਾ ਦੇ ਪ੍ਰਦੂਸ਼ਕ – ਕੁੱਝ ਮੁੱਖ ਹਵਾ ਦੇ ਪ੍ਰਦੂਸ਼ਕ ਹਨ-ਕਾਰਬਨ ਮੋਨੋਆਕਸਾਈਡ, ਕਾਰਬਨ-ਡਾਈਆਕਸਾਈਡ ਦੀ ਵਧੇਰੇ ਮਾਤਰਾ, ਸਲਫਰ-ਡਾਈਆਕਸਾਈਡ, ਨਾਈਟ੍ਰੋਜਨ-ਡਾਈਆਕਸਾਈਡ, ਓਜ਼ੋਨ, ਧੂੜ ਕਣ ਅਤੇ ਧੁੰਆਂ ਆਦਿ ।

ਪ੍ਰਸ਼ਨ 4.
ਪੌਦੇ ਵਾਯੂਮੰਡਲ ਦੇ ਤਾਪ ਨੂੰ ਕਿਸ ਤਰ੍ਹਾਂ ਘੱਟ ਕਰਦੇ ਹਨ ?
ਉੱਤਰ-
ਪੌਦੇ ਆਪਣੀ ਸਤਹਿ ਤੋਂ ਲਗਾਤਾਰ ਵਾਸ਼ਪ ਉਤਸਰਜਨ ਨਾਲ ਜਲ ਵਾਸ਼ਪਿਤ ਕਰਦੇ ਹਨ । ਇਸ ਪ੍ਰਕਿਰਿਆ ਨਾਲ ਨਿਕਲਦੇ ਜਲ-ਵਾਸ਼ਪ ਵਾਯੂਮੰਡਲ ਵਿੱਚ ਆ ਜਾਂਦੇ ਹਨ । ਇਹ ਜਲਵਾਸ਼ਪ ਆਪਣੇ ਵਾਸ਼ਪੀਕਰਨ ਲਈ ਤਾਪ ਊਰਜਾ ਵਾਯੂਮੰਡਲ ਤੋਂ ਲੈਂਦੇ ਹਨ । ਇਸ ਕਿਰਿਆ ਨਾਲ ਵਾਯੂਮੰਡਲ ਦਾ ਤਾਪ ਘੱਟ ਹੋਣ ਲੱਗਦਾ ਹੈ ।

ਪ੍ਰਸ਼ਨ 5.
ਕਲੋਰੋਫਲੋਰੋ ਕਾਰਬਨ (CFC) ਕਿਸ ਪ੍ਰਕਾਰ ਓਜ਼ੋਨ ਪਰਤ ਨੂੰ ਹਾਨੀ ਪਹੁੰਚਾਉਂਦੇ ਹਨ ?
ਉੱਤਰ-
ਕਲੋਰੋਫਲੋਰੋ ਕਾਰਬਨ (CFC) ਵਾਤਾਨੁਕੂਲਨ ਅਤੇ ਸ਼ੀਤਲਨ ਯੰਤਰਾਂ ਵਿੱਚ ਵਰਤੇ ਜਾਂਦੇ ਹਨ । ਜਦੋਂ ਇਹ ਸਮਤਾਪ ਮੰਡਲ ਵਿੱਚ ਚਲੇ ਜਾਂਦੇ ਹਨ, ਤਾਂ ਵਿਸਰਿਤ ਹੋ ਕੇ ਪਰਾਬੈਂਗਨੀ ਕਿਰਨਾਂ ਦੇ ਪ੍ਰਭਾਵ ਨਾਲ ਵਿਖੰਡਿਤ ਹੋ ਜਾਂਦੇ ਹਨ ਅਤੇ ਫਿਰ ਓਜ਼ੋਨ ਪਰਤ ਨੂੰ ਹਾਨੀ ਪਹੁੰਚਾਉਂਦੇ ਹਨ । ਓਜ਼ੋਨ ਪਰਤ ਹੀ ਸੂਰਜ ਦੀਆਂ ਹਾਨੀਕਾਰਕ ਪਰਾਬੈਂਗਣੀ ਕਿਰਨਾਂ ਤੋਂ ਧਰਤੀ ਦੀ ਰੱਖਿਆ ਕਰਦੀ ਹੈ ।

PSEB 9th Class Science Important Questions Chapter 14 ਕੁਦਰਤੀ ਸੰਸਾਧਨ

ਪ੍ਰਸ਼ਨ 6.
ਸਮੋਗ (Smog) ਕਿਸ ਤਰ੍ਹਾਂ ਬਣਦਾ ਹੈ ? ਇਸ ਤੋਂ ਕੀ ਹਾਨੀ ਹੁੰਦੀ ਹੈ ?
ਉੱਤਰ-
ਸਮੋਗ (Smog) – ਸਮੋਗ ਹਵਾ ਵਿੱਚ ਨਾਈਟਰੋਜਨ ਦੇ ਆਕਸਾਈਡਾਂ ਦੇ ਕਾਰਨ ਛਾ ਜਾਂਦਾ ਹੈ । ਇਹ ਅਮਲੀ ਵਰਖਾ ਦਾ ਕਾਰਨ ਵੀ ਬਣਦਾ ਹੈ । ਇਹ ਪਥਰਾਟ ਬਾਲਣ ਦੇ ਜਲਨ ਤੇ ਪੈਦਾ ਹੁੰਦਾ ਹੈ । ਇਸ ਨਾਲ ਸਾਹ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ । ਬੱਚੇ ਇਸ ਤੋਂ ਵਧੇਰੇ ਪ੍ਰਭਾਵਿਤ ਹੁੰਦੇ ਹਨ ।

ਪ੍ਰਸ਼ਨ 7.
ਨਾਈਟਰੋਜਨ ਦੇ ਜੈਵਿਕ ਸਥਿਰੀਕਰਨ ਵਿੱਚ ਪੌਦਿਆਂ ਦੀਆਂ ਜੜਾਂ ਵਿੱਚਲੀਆਂ ਗ੍ਰੰਥੀਆਂ ਦੀ ਕੀ ਭੂਮਿਕਾ ਹੈ ?
ਉੱਤਰ-
ਚਨਾ, ਮਟਰ, ਸੇਮ ਵਰਗੇ ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਵਿੱਚ ਗੰਥੀਆਂ ਹੁੰਦੀਆਂ ਹਨ । ਇਹਨਾਂ ਗ੍ਰੰਥੀਆਂ ਵਿੱਚ ਨਾਈਟਰੋਜਨ ਸਥਿਰੀਕਾਰਕ ਜੀਵਾਣੂ ਮੌਜੂਦ ਰਹਿੰਦੇ ਹਨ । ਇਹ ਵਾਯੁਮੰਡਲੀ ਨਾਈਟਰੋਜਨ ਦਾ ਸਥਿਰੀਕਰਨ ਕਰ ਸਕਦੇ ਹਨ ।
PSEB 9th Class Science Important Questions Chapter 14 ਕੁਦਰਤੀ ਸੰਸਾਧਨ 5

ਪ੍ਰਸ਼ਨ 8.
ਮਿੱਟੀ ਵਿੱਚ ਮੱਲ੍ਹੜ ਦੀ ਉਪਯੋਗਿਤਾ ਲਿਖੋ ।
ਉੱਤਰ-
ਮਿੱਟੀ ਵਿੱਚ ਮੱਲ੍ਹੜ ਦੀ ਉਪਯੋਗਿਤਾ-

  1. ਮਿੱਟੀ ਦੇ ਕਣਾਂ ਨੂੰ ਆਪਸ ਵਿੱਚ ਜੋੜ ਕੇ ਉਹਨਾਂ ਦੇ ਸੁਭਾਅ ਵਿੱਚ ਸੁਧਾਰ ਕਰਦਾ ਹੈ ।
  2. ਕਾਰਬਨਿਕ ਪਦਾਰਥਾਂ ਦੀ ਮਾਤਰਾ ਵਧਾ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦਾ ਹੈ ।
  3. ਵਰਖਾ ਦੇ ਕਾਰਨ ਖਣਿਜਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਦਾ ਹੈ ।
  4. ਰੇਤਲੀ ਮਿੱਟੀ ਦੀ ਸੰਰਚਨਾ ਵਿੱਚ ਪਰਿਵਰਤਨ ਕਰਕੇ ਉਸ ਨੂੰ ਉਪਜਾਊ ਬਣਾਉਂਦਾ ਹੈ ।
  5. ਮਿੱਟੀ ਵਿੱਚ ਪਾਣੀ ਨੂੰ ਸੁਰੱਖਿਅਤ ਕਰਦਾ ਹੈ ।
  6. ਕੀੜਿਆਂ, ਗੰਡੋਇਆਂ, ਸੂਖ਼ਮ ਜੀਵਾਂ ਆਦਿ ਨੂੰ ਭੋਜਨ ਪ੍ਰਦਾਨ ਕਰਦਾ ਹੈ ।

ਪ੍ਰਸ਼ਨ 9.
ਰਸਾਇਣਿਕ ਖਾਦਾਂ ਦੀ ਵਧੇਰੇ ਵਰਤੋਂ ਦੀਆਂ ਕੀ ਹਾਨੀਆਂ ਹਨ ?
ਉੱਤਰ-
ਰਸਾਇਣਿਕ ਖਾਦਾਂ ਮਿੱਟੀ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਵਧਾਉਂਦੀਆਂ ਹਨ । ਇਸ ਪ੍ਰਦੂਸ਼ਣ ਨਾਲ ਮਿੱਟੀ ਵਿੱਚ ਮਿਲਣ ਵਾਲੇ ਲਾਭਦਾਇਕ ਜੀਵ ਅਤੇ ਜਲ ਵਿੱਚ ਮਿਲਣ ਵਾਲੀਆਂ ਮੱਛੀਆਂ ਪ੍ਰਭਾਵਿਤ ਹੁੰਦੀਆਂ ਹਨ । ਰਸਾਇਣਿਕ ਖਾਦਾਂ ਦੇ ਕਾਰਨ ਕਾਈਆਂ (Algee) ਦੀ ਵਾਧਾ ਦਰ ਵੱਧ ਜਾਂਦੀ ਹੈ ਅਤੇ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ ਜਿਸ ਨਾਲ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਭਾਰੀ ਹਾਨੀ ਹੁੰਦੀ ਹੈ । ਇਹ ਪਾਣੀ ਪੀਣ ਯੋਗ ਨਹੀਂ ਰਹਿੰਦਾ ।

ਪ੍ਰਸ਼ਨ 10.
ਜੰਗਲਾਂ ਦੇ ਕੱਟਣ ਦੀ ਕੀ ਹਾਨੀ ਹੁੰਦੀ ਹੈ ?
ਉੱਤਰ
ਜੇ ਰੁੱਖਾਂ ਦੇ ਕੱਟਣ ਦੀ ਦਰ ਉਹਨਾਂ ਦੇ ਵਾਧੇ ਦੀ ਦਰ ਤੋਂ ਵਧੇਰੇ ਹੋਵੇ, ਤਾਂ ਰੁੱਖਾਂ ਦੀ ਗਿਣਤੀ ਹੌਲੀ-ਹੌਲੀ ਘੱਟ ਹੋ ਜਾਂਦੀ ਹੈ । ਰੁੱਖ ਵਾਸ਼ਪਣ ਦੀ ਕਿਰਿਆ ਰਾਹੀਂ ਵੱਡੀ ਮਾਤਰਾ ਵਿੱਚ ਪਾਣੀ ਮੁਕਤ ਕਰਦੇ ਹਨ । ਇਸ ਨਾਲ ਵਰਖਾ ਵਾਲੇ ਬੱਦਲ ਸੌਖਿਆਂ ਹੀ ਬਣ ਜਾਂਦੇ ਹਨ । ਜਦੋਂ ਜੰਗਲ ਘੱਟ ਹੋ ਜਾਂਦੇ ਹਨ, ਤਾਂ ਉਸ ਖੇਤਰ ਵਿੱਚ ਵਰਖ਼ਾ ਘੱਟ ਹੁੰਦੀ ਹੈ । ਇਸ ਨਾਲ ਰੁੱਖ ਘੱਟ ਗਿਣਤੀ ਵਿੱਚ ਉੱਗ ਸਕਣਗੇ । ਇਸ ਪ੍ਰਕਾਰ ਇਕ ਦੁਸ਼ਚੱਕਰ ਸ਼ੁਰੂ ਹੋ ਜਾਂਦਾ ਹੈ ਅਤੇ ਅਜਿਹਾ ਖੇਤਰ ਰੇਗਿਸਥਾਨ ਵੀ ਬਣ ਸਕਦਾ ਹੈ । ਰੁੱਖਾਂ ਦੇ ਬਹੁਤ ਜ਼ਿਆਦਾ ਮਾਤਰਾ ਵਿੱਚ ਕੱਟਣ ਨਾਲ ਜੈਵ ਪਦਾਰਥਾਂ ਨਾਲ ਭਰਪੂਰ ਮਿੱਟੀ ਦੀ ਸਭ ਤੋਂ ਉੱਪਰੀ ਪਰਤ ਵਰਖਾ ਦੇ ਪਾਣੀ ਨਾਲ ਵਹਿ ਕੇ ਲੁਪਤ ਹੋਣ ਲੱਗਦੀ ਹੈ ।

PSEB 9th Class Science Important Questions Chapter 14 ਕੁਦਰਤੀ ਸੰਸਾਧਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਧਰਤੀ ਦੀ ਸਭ ਤੋਂ ਬਾਹਰੀ ਪਰਤ ਨੂੰ ਕੀ ਕਹਿੰਦੇ ਹਨ ?
ਉੱਤਰ-
ਸਥਲਮੰਡਲ ।

ਪ੍ਰਸ਼ਨ 2.
ਜੀਵ ਮੰਡਲ ਕੀ ਹੈ ?
ਉੱਤਰ-
ਜੀਵਨ ਨੂੰ ਸਹਾਰਾ ਦੇਣ ਵਾਲੀ ਧਰਤੀ ਦਾ ਅਜਿਹਾ ਘੇਰਾ ਜਿੱਥੇ ਵਾਯੂਮੰਡਲ, ਸਥਲਮੰਡਲ ਅਤੇ ਜਲਮੰਡਲ ਇਕ-ਦੂਸਰੇ ਨਾਲ ਮਿਲ ਕੇ ਜੀਵਨ ਨੂੰ ਸੰਭਵ ਬਣਾਉਂਦੇ ਹਨ । ਉਸ ਨੂੰ ਜੀਵ ਮੰਡਲ ਕਹਿੰਦੇ ਹਨ ।

ਪ੍ਰਸ਼ਨ 3.
ਜੀਵ ਮੰਡਲ ਦੇ ਜੈਵ ਘਟਕ ਕਿਹੜੇ ਹਨ ?
ਉੱਤਰ-
ਸਾਰੇ ਸਜੀਵ ।

ਪ੍ਰਸ਼ਨ 4.
ਜੀਵ ਮੰਡਲ ਦੇ ਅਜੈਵ ਘਟਕ ਕਿਹੜੇ ਹਨ ?
ਉੱਤਰ-
ਹਵਾ, ਪਾਣੀ ਅਤੇ ਮਿੱਟੀ ।

ਪ੍ਰਸ਼ਨ 5.
ਹਵਾ ਕਿਹੜੀਆਂ ਗੈਸਾਂ ਦਾ ਮਿਸ਼ਰਣ ਹੈ ?
ਉੱਤਰ-
ਨਾਈਟਰੋਜਨ, ਆਕਸੀਜਨ, ਕਾਰਬਨ-ਡਾਈਆਕਸਾਈਡ ਅਤੇ ਜਲ-ਵਾਸ਼ਪ ।

ਪ੍ਰਸ਼ਨ 6.
ਸ਼ੁੱਧ ਰੂਪ ਵਿੱਚ ਪਾਣੀ ਕਿੱਥੇ ਮੌਜੂਦ ਹੈ ?
ਉੱਤਰ-
ਧਰੁਵਾਂ ਤੇ ਬਰਫ਼ ਦੇ ਰੂਪ ਵਿੱਚ, ਭੂਮੀਗਤ ਪਾਣੀ, ਨਦੀਆਂ, ਝੀਲਾਂ, ਤਾਲਾਬਾਂ ਦੇ ਰੂਪ ਵਿੱਚ ।

PSEB 9th Class Science Important Questions Chapter 14 ਕੁਦਰਤੀ ਸੰਸਾਧਨ

ਪ੍ਰਸ਼ਨ 7.
ਧਰਤੀ ਦੀ ਸਭ ਤੋਂ ਬਾਹਰੀ ਪਰਤ ਨੂੰ ਕੀ ਕਹਿੰਦੇ ਹਨ ?
ਉੱਤਰ-
ਪੇਪੜੀ ।

ਪ੍ਰਸ਼ਨ 8.
ਪੇਪੜੀ ਵਿੱਚ ਮੌਜੂਦ ਖਣਿਜ ਕਿਸ ਕਾਰਜ ਵਿੱਚ ਸਹਾਇਕ ਹੁੰਦੇ ਹਨ ?
ਉੱਤਰ-
ਜੀਵਾਂ ਦੇ ਪਾਲਣ ਪੋਸ਼ਣ ਵਿੱਚ ।

ਪ੍ਰਸ਼ਨ 9.
ਮਿੱਟੀ ਕੀ ਹੈ ?
ਉੱਤਰ-
ਚੱਟਾਨਾਂ ਦੇ ਟੁੱਟਣ ਦੇ ਬਾਅਦ ਅੰਤ ਵਿੱਚ ਬਚੇ ਮਹੀਣ ਕਣ ਮਿੱਟੀ ਕਹਾਉਂਦੇ ਹਨ ।

ਪ੍ਰਸ਼ਨ 10.
ਕਿਹੜੇ ਪੌਦੇ ਮਿੱਟੀ ਬਣਾਉਣ ਵਿੱਚ ਸਹਾਇਕ ਹੁੰਦੇ ਹਨ ?
ਉੱਤਰ-
ਲਾਈਕੇਨ, ਮਾਂਸ ਅਤੇ ਹੋਰ ਛੋਟੇ-ਵੱਡੇ ਪੇੜ-ਪੌਦੇ ।

ਪ੍ਰਸ਼ਨ 11.
ਮੱਲੜ ਕਿਸ ਨੂੰ ਕਹਿੰਦੇ ਹਨ ?
ਉੱਤਰ-
ਮਿੱਟੀ ਵਿੱਚ ਗਲੇ-ਸੜੇ ਜੀਵਾਂ ਦੇ ਅੰਸ਼ ਨੂੰ ਮੱਲ੍ਹੜ ਕਹਿੰਦੇ ਹਨ ।

ਪ੍ਰਸ਼ਨ 12.
ਮਿੱਟੀ ਦੇ ਗੁਣ ਕਿਸ-ਕਿਸ ਕਾਰਨ ਹੁੰਦੇ ਹਨ ?
ਉੱਤਰ-
ਮੱਲੜ ਦੀ ਮਾਤਰਾ ਅਤੇ ਸੂਖ਼ਮ ਜੀਵਾਂ ਦੇ ਕਾਰਨ ।

PSEB 9th Class Science Important Questions Chapter 14 ਕੁਦਰਤੀ ਸੰਸਾਧਨ

ਪ੍ਰਸ਼ਨ 13.
ਮਿੱਟੀ ਦੇ ਪੋਸ਼ਕ ਤੱਤ ਕਿਸ ’ਤੇ ਨਿਰਭਰ ਕਰਦੇ ਹਨ ?
ਉੱਤਰ-
ਉਹਨਾਂ ਚੱਟਾਨਾਂ ‘ਤੇ ਜਿਨ੍ਹਾਂ ਤੋਂ ਟੁੱਟ ਕੇ ਮਿੱਟੀ ਬਣੀ ਹੈ ।

ਪ੍ਰਸ਼ਨ 14.
ਵਾਯੂਮੰਡਲ ਵਿੱਚ ਨਾਈਟਰੋਜਨ ਕਿੰਨੇ ਪ੍ਰਤੀਸ਼ਤ ਹੈ ?
ਉੱਤਰ-
78% (ਲਗਪਗ) ।

ਪ੍ਰਸ਼ਨ 15.
ਨਾਈਟਰੋਜਨ ਦਾ ਉਪਯੋਗ ਜੀਵਨ ਦੇ ਲਈ ਕਿਸ ਰੂਪ ਵਿੱਚ ਹੈ ?
ਉੱਤਰ-
ਪ੍ਰੋਟੀਨ, ਨਿਊਕਲੀ ਅਮਲ, DNA, RNA ਅਤੇ ਵਿਟਾਮਿਨ ਦੇ ਰੂਪ ਵਿੱਚ ।

ਪ੍ਰਸ਼ਨ 16.
ਨਾਈਟਰੋਜਨ ਨੂੰ ਸਥਿਰ ਕਰਨ ਵਾਲੇ ਬੈਕਟੀਰੀਆ ਕਿੱਥੇ ਹੁੰਦੇ ਹਨ ?
ਉੱਤਰ-
ਫਲੀਦਾਰ ਪੌਦਿਆਂ ਦੀਆਂ ਜੜਾਂ ਦੀਆਂ ਜੜ੍ਹ ਰੀਥੀਕਾਵਾਂ ਵਿੱਚ ।

ਪ੍ਰਸ਼ਨ 17.
ਵਾਯੂਮੰਡਲ ਵਿੱਚ ਕਿੰਨੇ ਪ੍ਰਤੀਸ਼ਤ ਆਕਸੀਜਨ ਗੈਸ ਹੈ ?
ਉੱਤਰ-
21% (ਲਗਪਗ) ।

PSEB 9th Class Science Important Questions Chapter 14 ਕੁਦਰਤੀ ਸੰਸਾਧਨ

ਪ੍ਰਸ਼ਨ 18.
ਆਕਸੀਜਨ ਦਾ ਉਪਯੋਗ ਕਿਹੜੀਆਂ ਤਿੰਨ ਪ੍ਰਕਿਰਿਆਵਾਂ ਵਿੱਚ ਹੁੰਦਾ ਹੈ ?
ਉੱਤਰ-
ਸਾਹ ਕਿਰਿਆ, ਦਹਿਣ ਅਤੇ ਨਾਈਟਰੋਜਨ ਆਕਸਾਈਡ ਦੇ ਨਿਰਮਾਣ ਵਿੱਚ ।

PSEB 11th Class Maths Solutions Chapter 15 Statistics Ex 15.1

Punjab State Board PSEB 11th Class Maths Book Solutions Chapter 15 Statistics Ex 15.1 Textbook Exercise Questions and Answers.

PSEB Solutions for Class 11 Maths Chapter 15 Statistics Ex 15.1

Question 1.
Find the mean deviation about the mean for the data 4, 7, 8, 9, 10, 12, 13, 17.
Answer.
The given data is 4, 7, 8, 9, 10, 12, 13, 17
Mean of the data, \(\bar{x}=\frac{4+7+8+9+10+12+13+17}{8}=\frac{80}{8}\) = 10
The deviations of the respective observations from the mean \(\bar{x}\), i.e., xi – \(\bar{x}\), are – 6, – 3, – 2, – 1, 0, 2, 3, 7.
The absolute values of the deviations, i.e., |xi – \(\bar{x}\)|, are 6, 3, 2, 1, 0, 2, 3, 7
The required mean deviation about the mean is M.D. (\(\bar{x}\)) = \(\frac{\sum_{i=1}^{8}\left|x_{i}-\bar{x}\right|}{8}\)

= \(\frac{6+3+2+1+0+2+3+7}{8}=\frac{24}{8}\) = 3.

Question 2.
Find the mean deviation about the mean for the data 38, 70, 48, 40, 42, 55, 63, 46, 54, 44.
Answer.
The given data is 38, 70, 48, 40, 42, 55, 63, 46, 54, 44
Mean of the data \(\bar{x}\) = \(\frac{38+70+48+40+42+55+63+46+54+44}{10}=\frac{500}{10}\) = 50
The deviations of the respective observations from the mean \(\bar{x}\), i.e., xi – \(\bar{x}\), are – 12, 20, – 2, – 10, – 8, 5, 13, – 4, 4, – 6.
The absolute values of the deviations, i.e., |xi – \(\bar{x}\)|, are 12, 20, 2, 10, 8, 5, 13, 4, 4, 6.
The required mean deviation about the mean is
M.D (\(\bar{x}\)) = \(\frac{\sum_{i=1}^{10}\left|x_{i}-\bar{x}\right|}{10}\)

= \(\frac{12+20+2+10+8+5+13+4+4+6}{10}\)

= \(\frac{84}{10}\) = 8.4.

PSEB 11th Class Maths Solutions Chapter 15 Statistics Ex 15.1

Question 3.
Find the mean deviation about the median for the data 13, 17, 16,14, 11, 13,10,16,11,18,12,17.
Answer.
The given data is 13, 17, 16, 14, 11, 13, 10, 16, 11, 18, 12, 17.
Here, the numbers of observations are 12, which is even.
Arranging the data in ascending order, we obtain 10, 11, 11, 12, 13, 13, 14, 16, 16, 17, 17, 18

PSEB 11th Class Maths Solutions Chapter 15 Statistics Ex 15.1 1

The deviations of the respective observations from the median, i.e., xi – M, are – 3.5, – 2.5, – 2.5, – 1.5, – 0.5,- 0.5, 0.5, 2.5, 2.5, 3.5, 3.5, 4.5.
The absolute values of the deviations, |xi – M|, are 3.5, 2.5, 2.5, 1.5, 0.5, 0.5, 0.5, 2.5, 2.5, 3.5, 3.5, 4.5
The required mean deviation about the median is
M.D.(M) = \(\frac{\sum_{i=1}^{12}\left|x_{i}-M\right|}{12}\)

= \(\frac{3.5+2.5+2.5+1.5+0.5+0.5+0.5+2.5+2.5+3.5+3.5+4.5}{12}\)

= \(\frac{28}{12}\) = 2.33.

Question 4.
Find the mean deviation about the median for the data 36, 72, 46,42,60,45,53,46,51,49
Answer.
The given data is 36, 72, 46, 42, 60, 45, 53, 46, 51, 49.
Here, the numbers of observations are 10, which is even.
Arranging the data in ascending order, we obtain 36, 42, 45, 46, 46, 49, 51, 53, 60, 72

PSEB 11th Class Maths Solutions Chapter 15 Statistics Ex 15.1 2

The deviations of the respective observations from the median i.e.,xi – M, are – 11.5, – 5.5, – 2.5, – 1.5, – 1.5, 1.5, 3.5, 5.5, 12.5, 24.5
The absolute values of the deviations, |xi – M|, are 11.5, 5.5, 2.5, 1.5, 1.5, 1.5, 3.5, 5.5, 12.5, 24.5.
Thus, the required mean deviation about the median is

M.D.(M) = \(\frac{\sum_{i=1}^{10}\left|x_{i}-M\right|}{10}\)

= \(\frac{11.5+5.5+2.5+1.5+1.5+1.5+3.5+5.5+12.5+24.5}{10}\)

= \(\frac{70}{10}\) = 7.

PSEB 11th Class Maths Solutions Chapter 15 Statistics Ex 15.1

Question 5.
Find the mean deviation about the median for the data.

PSEB 11th Class Maths Solutions Chapter 15 Statistics Ex 15.1 3

Answer.

PSEB 11th Class Maths Solutions Chapter 15 Statistics Ex 15.1 4

Question 6.
Find the mena deviation about the mean for the data.

PSEB 11th Class Maths Solutions Chapter 15 Statistics Ex 15.1 5

Answer.

PSEB 11th Class Maths Solutions Chapter 15 Statistics Ex 15.1 6

PSEB 11th Class Maths Solutions Chapter 15 Statistics Ex 15.1 7

PSEB 11th Class Maths Solutions Chapter 15 Statistics Ex 15.1

Question 7.
Find the men and deviation about the mean for the data.

PSEB 11th Class Maths Solutions Chapter 15 Statistics Ex 15.1 8

Answer.
The given observations are already in ascending order. Adding a column corresponding to cumulative frequencies of the given data, we obtain the following table.

PSEB 11th Class Maths Solutions Chapter 15 Statistics Ex 15.1 9

Here, N = 26, which is even.
Median is the mean of 13th and 14th observations. Both of these observations lie in the cumulative frequency 14, for which the corresponding observation is 7.
∴ Median, (M) = \(\frac{13^{\text {th }} \text { observation }+14^{\text {th }} \text { observation }}{2}=\frac{7+7}{2}\) = 7

The absolute values of the deviations, i.e., |xi – M|, are

PSEB 11th Class Maths Solutions Chapter 15 Statistics Ex 15.1 10

Question 8.
Find the mean deviation about the median for the data.

PSEB 11th Class Maths Solutions Chapter 15 Statistics Ex 15.1 11

Answer.
Here, N = Σfi = 29, which is odd. So, the median is the \(\left(\frac{n+1}{2}\right)^{\text {th }}\) observation i.e., \(\frac{29+1}{2}\) = 15th observation, which is equal to 30. Thus, median is 30.

PSEB 11th Class Maths Solutions Chapter 15 Statistics Ex 15.1 12

∴ Mean deviation from the median = \(\frac{\sum f_{i}\left|x_{i}-30\right|}{\sum f_{i}}\)

= \(\frac{148}{29}\) = 5.1.

PSEB 11th Class Maths Solutions Chapter 15 Statistics Ex 15.1

Question 9.
Find the mean deviation about the mean for the data.

PSEB 11th Class Maths Solutions Chapter 15 Statistics Ex 15.1 13

Answer.
The following table is formed.

PSEB 11th Class Maths Solutions Chapter 15 Statistics Ex 15.1 14

PSEB 11th Class Maths Solutions Chapter 15 Statistics Ex 15.1 15

Question 10.
Find the mean deviation about the mean for the data.

PSEB 11th Class Maths Solutions Chapter 15 Statistics Ex 15.1 16

Answers.
The following table is formed.

PSEB 11th Class Maths Solutions Chapter 15 Statistics Ex 15.1 17

PSEB 11th Class Maths Solutions Chapter 15 Statistics Ex 15.1

Question 11.
Find the mean deviation about median for the following data.

PSEB 11th Class Maths Solutions Chapter 15 Statistics Ex 15.1 18

Answer.
Table to find cumulative frequencies and Σfi |xi – M| is given below :

PSEB 11th Class Maths Solutions Chapter 15 Statistics Ex 15.1 19

Now C = 14, class corresponding to cumulative frequency 28 is 20 – 30.
∴ l = 20, f = 14, h = 10

Median = l + \(\frac{\frac{N}{2}-C}{f}\) × h
= 20 + \(\frac{25-14}{14}\) × 10
= 20 + \(\frac{11}{14}\) × 10
= 20 + 7.86 = 27.86 14
Σfi |xi – M| = 517.16
∴ Mean devintion about median = \(\frac{517.16}{50}\) = 10.34.

PSEB 11th Class Maths Solutions Chapter 15 Statistics Ex 15.1

Question 12.
Calculate the mean deviation about median age for the age distribution of 100 persons given below:

PSEB 11th Class Maths Solutions Chapter 15 Statistics Ex 15.1 20

Answer.
We make the table from the given data.

PSEB 11th Class Maths Solutions Chapter 15 Statistics Ex 15.1 21

Here, N = 100
∴ \(\frac{N}{2}\) = 50
So, median class is 35.5 – 40.5
∴ l = 35.5, cf = 37, f = 26,h = 5
∵ M = l + \(\frac{\frac{N}{2}-c f}{f}\) × h

M = 35.5 + \(\frac{50-37}{26}\) × 5

= 35.5 + \(\frac{13}{26}\) × 5

= 35.5 + 2.5 = 38

∴ Mean deviation about median = \(\frac{\sum f_{i}\left|\boldsymbol{x}_{i}-M\right|}{\sum f_{i}}=\frac{735}{100}\) = 7.35
Hence, the mean deviation about median is 7.35.

PSEB 11th Class Maths Solutions Chapter 14 Mathematical Reasoning Miscellaneous Exercise

Punjab State Board PSEB 11th Class Maths Book Solutions Chapter 14 Mathematical Reasoning Miscellaneous Exercise Questions and Answers.

PSEB Solutions for Class 11 Maths Chapter 14 Mathematical Reasoning Miscellaneous Exercise

Question 1.
Write the negation of the following statements :
(i) p : For every positive real number x, the number #-l is also positive.
(ii) q : All cats scratch.
(iii) r : For every real number x, either x > 1 or x < 1.
(iv) s : There exists a number# such that 0 < x < 1.
Answer.
(i) ~ p : There exists a positive real number x such that x -1 is not positive.
(ii) ~ q : There exist a cat which does not scratch.
(iii) ~ r : There exists a real number x such that neither x > 1 nor x < 1.
(iv) ~ s: There does not exist a number x such that 0 < x < 1.

Question 2.
State the converse and contrapositive of each of the following statements:
(i) p : A positive integer is prime only if it has no divisors other than 1 and itself.
(ii) q : I go to a beach whenever it is a sunny day.
(iii) r : If it is hot outside, then you feel thirsty.
Answer.
(i) Converse : If a positive integer has no divisor other than 1 and itself then it is a prime. Contrapositive : If a positive integer has no divisor other than 1 and itself then it is not prime.
(ii) Converse : If it is a sunny day, then I go to beach.
Contrapositive : If it is not sunny day, then I do not go to beach.
(iii) Converse : If you feel thirsty then it is hot outside.
Contrapositive : If you do not feel thirsty then it is not hot outside.

Question 3.
Write each of the statements in the form “if p, then q
(i) p : It is necessary to have a password to log on to the server,
(ii) q : There is traffic jam whenever it rains.
(iii) r : You can access the website only if you pay a subscription fee.
Answer.
(i) Statement p can be written as follows. If you log on to the server, then you have a password.
(ii) Statement q can be written as follows. If if rains, then there is a traffice jam.
(iii) Statement r can be written as follows. If you can access the website, then you pay a subscription fee.

Question 4.
Rewrite each of the following statements in the form “p if and only if q”.
(i) p : If you watch television, then your mind is free and if your mind is free, then you watch television.
(ii) q : For you to get an A grade, it is necessary and sufficent that you do all the homework regularly.
(iii) r : If a quadrilateral is equiangular, then it is a rectangle and if a quadrilateral is a rectangle, then it is equiangular.
Answer.
(i) You watch television if and only if your mind is free.
(ii) You get an A grade if and only if you do all the homework regularly.
(iii) A quadrilateral is equiangular if and only if it is a rectangle.

Question 5.
Given below are two statements p : 25 is a multiple of 5. q : 25 is a multiple of 8. Write the compound statements connecting these two statements with “And” and “Or”. In both cases check the validity of the compound statement.
Answer.
The compound statement with ‘And’ is “25 is a multiple of 5 and 8”. This is a false statement, since 25 is not a multiple of 8. The compound statement with ‘Or’ is “25 is a multiple of 5 or 8”. This is a true statement, since 25 is not a multiple of 8 but it is a multiple of 5.

Question 6.
Check the validity of the statements given below by the method given against it.
(i) p : The sum of an irrational number and a rational number is irrational (by contradiction method).
(ii) q : If n is a real number with n > 3, then n2 > 9 (by contradiction method).
Answer.
(i) Let √a be irrational number and b be a rational number.
Their sum = b + √a
Let it is not irrational. Therefore, it is a rational number. …(i)
b + √a = \(\frac{p}{q}\), where p, q are co-prime
√a = \(\frac{p}{q}\) – b ……………(i)
L.H.S. = √a = An irrational number
R.HS. = \(\frac{p}{q}\) – b = A rational number
It is a contradiction. Therefore, the sum of a rational and irrational number is irrational, which is a valid statement.

(ii) Let n > 3 and n2 < 9
Put n = 3 + a, we have
n2 = 9 + 6a + a2 = 9 + a (6 + a), which is a contradiction.
⇒ If n > 3, then n2 > 9, which is a valid statement.

Question 7.
Write the following statement in five different ways, conveying the same meaning.
p: If triangle is equiangular, then it is an obtuse angled triangle.
Answer.
(i) A triangle is equiangular implies that it is an obtuse angled triangle.
(ii) A triangle is equiangular only if it is an obtuse angled triangle.
(iii) For a triangle to be equiangular it is necessary that it is an obtuse angled triangle.
(iv) For a triangle to be obtuse angled triangle, it is sufficient that it is equiangular.
(v) If a triangle is not obtuse angled triangle, then it is not an equiangular triangle.