PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

Punjab State Board PSEB 6th Class Punjabi Book Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ Textbook Exercise Questions and Answers.

PSEB Solutions for Class 6 Punjabi Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ (1st Language)

Punjabi Guide for Class 6 PSEB ਸਾਰਾ ਜੱਗ ਨਹੀਂ ਜਿੱਤਿਆ ਜਾਂਦਾ Textbook Questions and Answers

ਸਾਰਾ ਜੱਗ ਨਹੀਂ ਜਿੱਤਿਆ ਜਾਂਦਾ ਪਾਠ-ਅਭਿਆਸ

1. ਦੱਸੋ :

(ਉ) ਕੁੜੀਆਂ, ਕਿਸਾਨ ਤੇ ਉਸ ਦੇ ਪੁੱਤਰ ਨੂੰ ਦੇਖ ਕੇ ਕਿਉਂ ਹੱਸੀਆਂ ਸਨ?
ਉੱਤਰ :
ਕੁੜੀਆਂ ਕਿਸਾਨ ਤੇ ਉਸ ਦੇ ਪੁੱਤਰ ਨੂੰ ਖੋਤੇ ਉੱਤੇ ਸਵਾਰੀ ਕਰਨ ਦੀ ਥਾਂ ਖੋਤੇ ਦੇ ਨਾਲ ਤਰਦੇ ਦੇਖ ਕੇ ਹੱਸੀਆਂ ਸਨ।

(ਅ) ਪਿਤਾ ਤੇ ਪੁੱਤਰ ਨੇ ਖੋਤੇ ਨੂੰ ਮੋਢੇ ‘ਤੇ ਕਿਉਂ ਚੁੱਕਿਆ ਸੀ?
ਉੱਤਰ :
ਜਦੋਂ ਪਿਤਾ ਤੇ ਪੁੱਤਰ ਨੇ ਦੇਖਿਆ ਕਿ ਉਨ੍ਹਾਂ ਵਿਚੋਂ ਕਿਸੇ ਇਕ ਨੂੰ ਜਾਂ ਦੋਹਾਂ ਨੂੰ ਇਕੱਠਿਆਂ ਖੋਤੇ ਉੱਤੇ ਸਵਾਰ ਹੋਏ ਦੇਖ ਕੇ ਲੋਕ ਉਨ੍ਹਾਂ ਉੱਤੇ ਟੀਕਾ-ਟਿੱਪਣੀ ਕਰਦੇ ਹਨ, ਤਾਂ ਉਨ੍ਹਾਂ ਨੇ ਖੋਤੇ ਨੂੰ ਮੋਢਿਆਂ ਉੱਤੇ ਚੁੱਕ ਲਿਆ।

PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

(ਇ) ਦਰਿਆ ਦੇ ਪੁਲ ਤੇ ਆ ਕੇ ਕੀ ਵਾਪਰਿਆ?
ਉੱਤਰ :
ਜਦੋਂ ਪਿਓ-ਪੁੱਤਰ ਖੋਤੇ ਨੂੰ ਚੁੱਕੀ ਦਰਿਆ ਦੇ ਪੁਲ ਉੱਤੋਂ ਲੰਘ ਰਹੇ ਸਨ, ਤਾਂ ਲੋਕ ਉਨ੍ਹਾਂ ਨੂੰ ਦੇਖ ਕੇ ਹੱਸ ਰਹੇ ਸਨ। ਉਨ੍ਹਾਂ ਦੇ ਰੌਲੇ ਤੋਂ ਘਬਰਾ ਕੇ ਖੋਤੇ ਨੇ ਹਿੱਲ-ਜੁਲ ਕੀਤੀ, ਤਾਂ ਉਨ੍ਹਾਂ ਦੇ ਮੋਢਿਆਂ ਤੋਂ ਡਾਂਗ ਖਿਸਕ ਗਈ ਤੇ ਖੋਤਾ ਦਰਿਆ ਵਿਚ ਡਿਗ ਕੇ ਰੁੜ੍ਹ ਗਿਆ।

(ਸ) ਪਿਓ-ਪੁੱਤਰ ਦਾ ਨੁਕਸਾਨ ਕਿਉਂ ਹੋਇਆ?
ਉੱਤਰ :
ਪਿਓ-ਪੁੱਤਰ ਦਾ ਨੁਕਸਾਨ ਇਸ ਕਰਕੇ ਹੋਇਆ ਕਿਉਂਕਿ ਉਹ ਲੋਕਾਂ ਦੀਆਂ ਗੱਲਾਂ ਵਿਚ ਆ ਗਏ ਸਨ।

(ਹ) ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ?
ਉੱਤਰ :
ਸਾਨੂੰ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ।

2. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :
ਸਵਾਰੀ, ਤਰਸ, ਆਜੜੀ, ਸ਼ਰਮਿੰਦਾ, ਹੱਟਾ-ਕੱਟਾ
ਉੱਤਰ :

 • ਸਵਾਰੀ ਕਿਸੇ ਚੀਜ਼ ਉੱਤੇ ਚੜ੍ਹਿਆ ਮੁਸਾਫ਼ਿਰ)-ਗੱਡੀਆਂ ਹਰ ਰੋਜ਼ ਲੱਖਾਂ ਸਵਾਰੀਆਂ ਢੋਂਦੀਆਂ ਹਨ।
 • ਤਰਸ ਰਹਿ-ਗ਼ਰੀਬਾਂ ਉੱਤੇ ਤਰਸ ਕਰੋ।
 • ਆਜੜੀ , ਭੇਡਾਂ-ਬੱਕਰੀਆਂ ਚਾਰਨ ਵਾਲਾ-ਆਜੜੀ ਚਰਾਗਾਹ ਵਿਚ ਭੇਡਾਂ ਚਾਰ ਰਿਹਾ ਹੈ।
 • ਸ਼ਰਮਿੰਦਾ (ਨਿੱਠ, ਸ਼ਰਮਸਾਰ)-ਮੈਂ ਉਸਦੀਆਂ ਕਰਤੂਤਾਂ ਨੰਗੀਆਂ ਕਰ ਕੇ ਉਸ ਨੂੰ ਭਰੀ ਪੰਚਾਇਤ ਵਿਚ ਸ਼ਰਮਿੰਦਾ ਕੀਤਾ
 • ਹੱਟਾ-ਕੱਟਾ ਤਕੜੇ ਸਰੀਰ ਵਾਲਾ)-ਇਸ ਹੱਟੇ-ਕੱਟੇ ਆਦਮੀ ਦਾ ਭਾਰ 125 ਕਿਲੋ ਹੈ।
 • ਦ੍ਰਿਸ਼ ਨਜ਼ਾਰਾ)-ਪਹਾੜ ਦਾ ਦ੍ਰਿਸ਼ ਬਹੁਤ ਸੁੰਦਰ ਹੈ।
 • ਹੱਕੇ-ਬੱਕੇ ਹੈਰਾ-ਲੋਕ ਜਾਦੂਗਰ ਦੁਆਰਾ ਬਕਸੇ ਵਿਚ ਪਾਈ ਕੁੜੀ ਨੂੰ ਆਰੇ ਨਾਲ ਕੱਟ ਕੇ ਉਸਦਾ ਸਿਰ ਧੜ ਨਾਲੋਂ ਅਲੱਗ ਕੀਤਾ ਦੇਖ ਕੇ ਹੱਕੇ-ਬੱਕੇ ਰਹਿ ਗਏ।

PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

3. ਔਖੇ ਸ਼ਬਦਾਂ ਦੇ ਅਰਥ :

 • ਮਲੂਕ : ਨਾਜ਼ਕ, ਕੋਮਲ
 • ਦਿਸ਼ : ਨਜ਼ਾਰਾ
 • ਤਰਕੀਬ : ਢੰਗ, ਤਰੀਕਾ
 • ਪਰੇਸ਼ਾਨ : ਫ਼ਿਕਰਮੰਦ
 • ਇਨਸਾਨੀਅਤ : ਮਨੁੱਖਤਾ, ਮਾਨਵਤਾ
 • ਬਹਿਕਾਵਾ : ਝਾਂਸੇ ਵਿੱਚ ਆਉਣਾ

4. ਹੇਠ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ :

(ਉ) “ਦੇਖੋ ਬੁੱਢੇ ਦੀ ਅਕਲ ਨੂੰ- ਮਲੂਕ ਜਿਹਾ ਬੱਚਾ ਭੱਜ-ਭੱਜ ਸਾਹੋ-ਸਾਹ ਹੋਇਆ ਪਿਆ ਹੈ। ਆਪ ਨਵਾਬ ਬਣਿਆ ਖੋਤੇ ਤੇ ਸਵਾਰ ਹੋਇਆ ਬੈਠਾ ਹੈ।
(ਅ) ਦੇਖੋ, ਇਸ ਮੁੰਡੇ ਨੂੰ-ਹੱਟਾ-ਕੱਟਾ। ਆਪ ਖੋਤੇ ਤੇ ਚੜਿਆ ਬੈਠਾ ਹੈ ਤੇ ਬੁੱਢਾ ਪਿਓ ਲੱਤਾਂ ਘਸੀਟਦਾ ਜਾਂਦਾ ਹੈ। ਅੱਜ ਦੇ ਮੁੰਡਿਆਂ ਨੂੰ ਮਾਂ-ਪਿਓ ਦਾ ਰਤਾ ਧਿਆਨ ਨਹੀਂ।
ਉੱਤਰ :
(ਉ) ਦੋ ਆਜੜੀਆਂ ਨੇ ਇਕ ਦੂਜੇ ਨੂੰ ਬੁੱਢੇ ਬਾਰੇ ਕਹੇ?
(ਅ) ਦੋ ਆਦਮੀਆਂ ਨੇ ਇਕ ਦੂਜੇ ਨੂੰ ਮੁੰਡੇ ਬਾਰੇ ਕਹੇ।

ਵਿਆਕਰਨ :
ਜਿਹੜੇ ਸ਼ਬਦਾਂ ਨਾਂਵ ਦੀ ਥਾਂ ਵਰਤੇ ਜਾਣ, ਉਹਨਾਂ ਨੂੰ ਪੜਨਾਂਵ ਕਹਿੰਦੇ ਹਨ, ਜਿਵੇ ਮੈਂ, ਅਸੀਂ, ਤੂੰ, ਤੁਸੀਂ, ਉਹ ਆਦਿ। ਪੜਨਾਂਵ ਛੋ ਪ੍ਰਕਾਰ ਦੇ ਹੁੰਦੇ ਹਨ :

 • ਪੁਰਖਵਾਚਕ ਪੜਨਾਂਵ
 • ਨਿੱਜਵਾਚਕ ਪੜਨਾਂਵ
 • ਨਿਸ਼ਚੇਵਾਚਕ ਪੜਨਾਂਵ
 • ਅਨਿਸ਼ਚੇਵਾਕ ਪੜਨਾਂਵ
 • ਸੰਬੰਧਵਾਚਕ ਪੜਨਾਂਵ
 • ਪ੍ਰਸ਼ਨਵਾਚਕ ਪੜਨਾਂਵ

ਹੇਠ ਲਿਖੇ ਰੰਗੀਨ ਸ਼ਬਦ ਪੜਨਾਂਵ ਹਨ :

 • ਉਸ ਨੇ ਸੋਚਿਆ ਕਿ ਸ਼ਹਿਰ ਵਿੱਚ ਜਾ ਕੇ ਖੋਤੇ ਨੂੰ ਵੇਚ ਦਿੰਦਾ ਹਾਂ।
 • ਕੁੜੀਆਂ ਉਹਨਾਂ ਨੂੰ ਦੇਖ ਕੇ ਹੱਸ ਪਈਆਂ।
 • ਤੂੰ ਵੀ ਮੇਰੇ ਨਾਲ ਖੋਤੇ ਉੱਤੇ ਬੈਠ ਜਾ।
 • ਉਹ ਪਿਓ-ਪੁੱਤਰ ਨੂੰ ਖੋਤੇ ਉੱਤੇ ਸਵਾਰ ਦੇਖ ਕੇ ਬਹੁਤ ਹੈਰਾਨ-ਪਰੇਸ਼ਾਨ ਹੋਏ।
 • ਦੋਹਾਂ ਦੇ ਦੇਖਦਿਆਂ-ਦੇਖਦਿਆਂ ਖੋਤਾ ਪਾਣੀ ਦੇ ਤੇਜ਼ ਵਹਿਣ ਵਿੱਚ ਰੁੜ੍ਹ ਗਿਆ।
 • ਉਹ ਕਿਸੇ ਨੂੰ ਵੀ ਖ਼ੁਸ਼ ਨਹੀਂ ਕਰ ਸਕਿਆ।

PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

PSEB 6th Class Punjabi Guide ਸਾਰਾ ਜੱਗ ਨਹੀਂ ਜਿੱਤਿਆ ਜਾਂਦਾ Important Questions and Answers

ਪ੍ਰਸ਼ਨ –
“ਪਾਠ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਇਕ ਵਾਰੀ ਇਕ ਕਿਸਾਨ ਆਪਣਾ ਪੋਤਾ ਵੇਚਣ ਲਈ ਆਪਣੇ ਪੁੱਤਰ ਨੂੰ ਨਾਲ ਲੈ ਕੇ ਸ਼ਹਿਰ ਵਲ ਤੁਰ ਪਿਆ ! ਅੱਗੇ-ਅੱਗੇ ਖੋਤਾ ਤੇ ਪਿੱਛੇ-ਪਿੱਛੇ ਦੋਵੇਂ ਪਿਓ-ਪੁੱਤਰ ਜਾ ਰਹੇ ਸਨ। ਕੁੱਝ ਦੂਰ ਜਾ ਉਨ੍ਹਾਂ ਨੂੰ ਰਾਹ ਵਿਚ ਕੁੱਝ ਕੁੜੀਆਂ ਮਿਲਦੀਆਂ, ਜੋ ਉਨ੍ਹਾਂ ਵਲ ਦੇਖ ਕੇ ਹੱਸ ਪਈਆਂ ਤੇ ਇਕ ਦੂਜੀ ਨੂੰ ਕਹਿਣ ਲੱਗੀਆਂ, “ਦੇਖੋ ਇਨ੍ਹਾਂ ਮੂਰਖਾਂ ਕੋਲ ਖੋਤਾ ਹੈ, ਸਵਾਰੀ ਕਰਨ ਲਈ, ਪਰ ਫਿਰ ਵੀ ਇਹ ਪੈਦਲ ਤੁਰੇ ਜਾ ਰਹੇ ਹਨ। ਕਿਸਾਨ ਉਨ੍ਹਾਂ ਦੀ ਗੱਲ ਸੁਣ ਕੇ ਕੁੱਝ ਸ਼ਰਮਿੰਦਾ ਜਿਹਾ ਹੋ ਗਿਆ।

ਉਸ ਨੇ ਆਪਣੇ ਪੁੱਤਰ ਨੂੰ ਖੋਤੇ ਉੱਤੇ ਬਿਠਾ ਦਿੱਤਾ ਤੇ ਆਪ ਮਗਰ ਤੁਰ ਪਿਆ ਅਜੇ ਉਹ ਥੋੜ੍ਹੀ ਦੂਰ ਹੀ ਗਏ ਸਨ ਕਿ ਅੱਗੇ ਉਨ੍ਹਾਂ ਨੂੰ ਦੋ ਆਦਮੀ ਮਿਲ ਪਏ। ਉਹ ਉਨ੍ਹਾਂ ਨੂੰ ਵੇਖ ਕੇ ਕਹਿਣ ਲੱਗੇ, “ਦੇਖੋ ਇਹ ਹੱਟਾ-ਕੱਟਾ ਮੁੰਡਾ ਖੋਤੇ ਉੱਤੇ ਚੜਿਆ ਬੈਠਾ ਹੈ ਤੇ ਬੁੱਢਾ ਪਿਓ ਮਗਰ ਲੱਤਾਂ ਘਸੀਟਦਾ ਜਾ ਰਿਹਾ ਹੈ। ਉਨ੍ਹਾਂ ਦੀ ਗੱਲ ਸੁਣ ਕੇ ਕਿਸਾਨ ਪਰੇਸ਼ਾਨ ਹੋ ਗਿਆ। ਉਸ ਨੇ ਮੁੰਡੇ ਨੂੰ ਖੋੜੇ ਤੋਂ ਉਤਾਰ ਦਿੱਤਾ ਤੇ ਆਪ ਖੋਤੇ ਉੱਤੇ ਚੜ੍ਹ ਗਿਆ। ਮੁੰਡਾ ਪਿੱਛੇ ਭੱਜ-ਭੱਜ ਖੋਤੇ ਨਾਲ ਆਪਣੀ ਚਾਲ ਮਿਲਾਉਂਦਾ ਹੋਇਆ ਸਾਹੋ-ਸਾਹ ਹੋ ਰਿਹਾ ਸੀ।

ਅੱਗੇ ਜਾ ਕੇ ਉਨ੍ਹਾਂ ਨੂੰ ਦੋ ਆਜੜੀ ਮਿਲੇ। ਉਹ ਇਕ ਦੂਜੇ ਨੂੰ ਕਹਿਣ ਲੱਗੇ, ਕਿ ਦੇਖੋ ਇਸ ਬੁੱਢੇ ਦੀ ਅਕਲ ! ਮਲੂਕ ਜਿਹਾ ਮੁੰਡਾ ਭੱਜ ਕੇ ਸਾਹੋ-ਸਾਹ ਹੋ ਰਿਹਾ ਹੈ, ਪਰ ਇਹ ਆਂਪ ਨਵਾਬ ਬਣਿਆ ਖੋਤੇ ਉੱਤੇ ਚੜ੍ਹਿਆ ਹੈ। ਇਹ ਸੁਣ ਕੇ ਕਿਸਾਨ ਨੇ ਮੁੰਡੇ ਨੂੰ ਆਪਣੇ ਨਾਲ ਖੋਤੇ ਉੱਤੇ ਬਿਠਾ ਲਿਆ।

ਅੱਗੇ ਉਹ ਕੁੱਝ ਦੂਰ ਹੀ ਗਏ ਸਨ ਕਿ ਉਨ੍ਹਾਂ ਨੂੰ ਸ਼ਹਿਰੋਂ ਮੁੜਦੇ ਕੁੱਝ ਬੰਦੇ ਮਿਲੇ। ਉਹ ਹੈਰਾਨ ਹੋਏ ਕਹਿਣ ਲੱਗੇ ਕਿ ਕੀ ਇਹ ਖੋਤਾ ਕਿਤਿਉਂ ਚੋਰੀ ਕਰ ਕੇ ਲਿਆਏ ਹਨ? ਜਿਸ ਕਰਕੇ ਦੋਵੇਂ ਲਾਹਾ ਲੈਣ ਲੱਗੇ ਹਨ। ਵਿਚਾਰਾ ਖੋਤਾ ਦੋਹਾਂ ਦੇ ਭਾਰ ਥੱਲੇ ਦੱਬਿਆ ਪਿਆ ਹੈ। ਕੀ ਉਨ੍ਹਾਂ ਵਿਚ ਰਤਾ ਵੀ ਤਰਸ ਨਹੀਂ। ਹੁਣ ਪਿਓ-ਪੁੱਤਰ ਦੋਵੇਂ ਖੋਤੇ ਤੋਂ ਉੱਤਰ ਪਏ। ਉਨ੍ਹਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰਨ। ਰਾਹ ਜਾਂਦਾ ਹਰ ਕੋਈ ਕੁੱਝ ਨਾ ਕੁੱਝ ਕਹੀ ਜਾਂਦਾ ਹੈ। ਹੁਣ ਉਨ੍ਹਾਂ ਨੇ ਖੋਤੇ ਨੂੰ ਚੁੱਕ ਕੇ ਲਿਜਾਣ ਦਾ ਫ਼ੈਸਲਾ ਕਰ ਲਿਆ।

ਉਨ੍ਹਾਂ ਦੋਹਾਂ ਨੇ ਖੋਤੇ ਦੀਆਂ ਦੋ-ਦੋ ਲੱਤਾਂ ਬੰਨ ਕੇ ਵਿਚੋਂ ਇਕ ਡਾਂਗ ਲੰਘਾ ਲਈ ਤੇ ਦੋਹਾਂ ਨੇ ਪਾਸਿਆਂ ਤੋਂ ਉਸ ਨੂੰ ਆਪਣੇ-ਆਪਣੇ ਮੋਢੇ ‘ਤੇ ਰੱਖ ਲਿਆ ਤੇ ਖੋਤੇ ਨੂੰ ਚੁੱਕ ਕੇ ਤੁਰ ਪਏ। ਰਸਤੇ ਵਿਚ ਨਦੀ ਦਾ ਇਕ ਪੁਲ ਆਇਆ ਤੇ ਲੋਕ ਉਨ੍ਹਾਂ ਨੂੰ ਖੋਤੇ ਨੂੰ ਚੁੱਕੀ ਲਿਜਾਂਦਾ ਦੇਖ ਕੇ ਹੱਸ ਰਹੇ ਸਨ 1 ਲੋਕਾਂ ਦਾ ਰੌਲਾ ਸੁਣ ਕੇ ਖੋਤਾ ਘਬਰਾ ਗਿਆ ਤੇ ਉਸ ਦੇ ਹਿੱਲ-ਜੁਲ ਕਰਨ ਤੇ ਡਾਂਗ ਉਨ੍ਹਾਂ ਦੇ ਮੋਢਿਆਂ ਤੋਂ ਤਿਲਕ ਗਈ ਤੇ ਖੋਤਾ ਡਾਂਗ ਸਮੇਤ ਨਦੀ ਵਿਚ ਡਿਗ ਕੇ ਰੁੜ ਗਿਆ।

ਇਹ ਦੇਖ ਕੇ ਕਿਸਾਨ ਸਿਰ ਫੜ ਕੇ ਬਹਿ ਗਿਆ ਤੇ ਸੋਚਣ ਲੱਗਾ ਕਿ ਉਸਨੇ ਹਰ ਰਾਹ ਜਾਂਦੇ ਨੂੰ ਖ਼ੁਸ਼ ਕਰਨਾ ਚਾਹਿਆ ਹੈ ਪਰ ਉਹ ਕਿਸੇ ਨੂੰ ਖੁਸ਼ ਨਾ ਕਰ ਸਕਿਆ, ਸਗੋਂ ਉਸ ਦਾ ਆਪਣਾ ਨੁਕਸਾਨ ਹੋ ਗਿਆ ਹੈ। ਚੰਗਾ ਹੁੰਦਾ, ਜੋ ਉਹ ਲੋਕਾਂ ਦੀਆਂ ਗੱਲਾਂ ਵਿਚ ਨਾ ਆਉਂਦਾ ਤੇ ਉਸ ਦਾ ਨੁਕਸਾਨ ਨਾ ਹੁੰਦਾ।

ਔਖੇ ਸ਼ਬਦਾਂ ਦੇ ਅਰਥ-ਹੱਟਾ-ਕੱਟਾ – ਤਕੜੇ ਸਰੀਰ ਵਾਲਾ 1 ਘਸੀਟਦਾ – ਖਿੱਚਦਾ। ਭੱਜ-ਭੱਜ ਕੇ – ਦੌੜ-ਦੌੜ ਕੇ। ਸਾਹੋ ਸਾਹ ਹੋ ਰਿਹਾ – ਸਾਹ ਚੜ੍ਹਿਆ ਹੋਇਆ। ਆਜੜੀ – ਭੇਡਾਂ-ਬੱਕਰੀਆਂ ਚਾਰਨ ਵਾਲਾ। ਮਲੂਕ – ਨਾਜ਼ਕ, ਨਰਮ ਨਵਾਬ – ਵੱਡਾ ਆਦਮੀ, ਹੁਕਮ ਚਲਾਉਣ ਵਾਲਾ। ਤਰਕੀਬ – ਤਰੀਕਾ ਲਾਹਾ – ਲਾਭ ਇਨਸਾਨੀਅਤ – ਮਨੁੱਖਤਾ, ਇਨਸਾਨਾਂ ਵਾਲੀ ਗੱਲ , ਮਨੁੱਖੀ ਦਰਦ। ਦ੍ਰਿਸ਼ – ਨਜ਼ਾਰਾ। ਸ਼ੋਰ – ਰੌਲਾ। ਵਹਿਣ – ਰੋੜ੍ਹ ਹੱਕੇ-ਬੱਕੇ – ਹੈਰਾਨ ਬਹਿਕਾਵੇ ਵਿਚ – ਧੋਖੇ ਵਿਚ, ਗੱਲਾਂ ਵਿਚ।

PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

1. ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 8.
ਹੇਠ ਲਿਖੇ ਵਾਕਾਂ ਵਿਚਲੀਆਂ ਖਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ
(ਉ) ਇਕ ਕਿਸਾਨ ਕੋਲ ਇਕ ……………………………. ਸੀ
(ਅ) ਅੱਗੇ-ਅੱਗੇ ਖੋਤਾ ਤੇ ਪਿੱਛੇ-ਪਿੱਛੇ ……………………………. ਜਾ ਰਹੇ ਸਨ।
(ਈ) ਉਨ੍ਹਾਂ ਦੀ ਗੱਲ ਸੁਣ ਕੇ ਕਿਸਾਨ ਮੁੜ ……………………………. ਹੋ ਗਿਆ।
(ਸ) ਦੇਖੋ, ਇਸ ਮੁੰਡੇ ਨੂੰ ……………………………. ਆਪ ਖੋਤੇ ‘ਤੇ ਚੜ੍ਹਿਆ ਬੈਠਾ ਹੈ।
(ਹ) ਉਹ ਦੋਵੇਂ ਪਿਉ-ਪੁੱਤਰ ਖ਼ੁਸ਼ੀ-ਖੁਸ਼ੀ ……………………………. ਲੈਂਦੇ ਸ਼ਹਿਰ ਵਲ ਜਾ ਰਹੇ ਸਨ।
(ਕ) ਤੁਹਾਡੇ ਵਿਚ ਥੋੜ੍ਹੀ ਬਹੁਤੀ ……………………………. ਹੈ ਕਿ ਨਹੀਂ।
(ਖ) ……………………………. ਵਿਚਾਰਾ ਬੋਲ ਨਹੀਂ ਸਕਦਾ, ਕੁੱਝ ਤੇ ਤਰਸ ਕਰੋ।
(ਗ) ਦੋਹਾਂ ਦੇ ਦੇਖਦਿਆਂ-ਦੇਖਦਿਆਂ ਖੋਤਾ ਪਾਣੀ ਦੇ ਤੇਜ਼ ……………………………. ਵਿਚ ਰੁੜ੍ਹ ਗਿਆ।
ਉੱਤਰ :
(ੳ) ਖੋਤਾ,
(ਅ) ਪਿਉ-ਪੁੱਤਰ, ਈ ਪਰੇਸ਼ਾਨ,
(ਸ) ਹੱਟਾ-ਕੱਟਾ,
(ਹ) ਝਟੇ
(ਕ) ਇਨਸਾਨੀਅਤ,
(ਖ) ਜਾਨਵਰ,
(ਗ) ਵਹਿਣ।

ਪ੍ਰਸ਼ਨ 9.
ਠੀਕ ਵਾਕ ਉੱਤੇ ਸਹੀ (✓) ਅਤੇ ਗ਼ਲਤ ਉੱਤੇ ਕਾਟੇ (✗) ਦਾ ਨਿਸ਼ਾਨ ਲਗਾਉ
(ਉ) ਕਿਸਾਨ ਕੱਪੜੇ ਖ਼ਰੀਦਣ ਲਈ ਖੋਤਾ ਵੇਚਣਾ ਚਾਹੁੰਦਾ ਸੀ।
(ਅ) ਸਭ ਤੋਂ ਪਹਿਲਾਂ ਮੁੰਡਾ ਖੋਤੇ ‘ਤੇ ਚੜਿਆ।
(ੲ) ਸਭ ਤੋਂ ਪਹਿਲਾਂ ਪਿਉ-ਪੁੱਤਰਾਂ ਨੂੰ ਆਜੜੀ ਮਿਲੇ।
(ਸ) ਦੋਹਾਂ ਪਿਉ-ਪੁੱਤਰਾਂ ਨੇ ਖੋਤੇ ਨੂੰ ਘਸੀਟਣਾ ਸ਼ੁਰੂ ਕਰ ਦਿੱਤਾ।
(ਹ) ਸਾਨੂੰ ਹਰ ਕਿਸੇ ਨੂੰ ਖ਼ੁਸ਼ ਕਰਨ ਦਾ ਯਤਨ ਕਰਨਾ ਚਾਹੀਦਾ ਹੈ।
ਉੱਤਰ :
(ਉ) [✗]
(ਅ) [✓]
(ਈ) [✗]
(ਸ) [✗]
(ਹ) [✗]

PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

2. ਵਿਆਕਰਨ

ਪ੍ਰਸ਼ਨ 1.
ਪੜਨਾਂਵ ਕਿਸ ਨੂੰ ਕਹਿੰਦੇ ਹਨ? ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?
ਉੱਤਰ :
ਜਿਹੜੇ ਸ਼ਬਦ ਨਾਂਵ ਦੀ ਥਾਂ ਵਰਤੇ ਜਾਣ, ਉਨ੍ਹਾਂ ਨੂੰ ਪੜਨਾਂਵ ਕਹਿੰਦੇ ਹਨ, ਜਿਵੇਂ-ਮੈਂ, ਅਸੀਂ, ਤੂੰ, ਤੁਸੀਂ, ਉਹ ਆਦਿ।

ਪੜਨਾਂਵ ਛੇ ਪ੍ਰਕਾਰ ਦੇ ਹੁੰਦੇ ਹਨ
(ਉ ਪੁਰਖਵਾਚਕ ਪੜਨਾਂਵ
(ਅ) ਨਿੱਜਵਾਚਕ ਪੜਨਾਂਵ
(ਈ) ਨਿਸਚੇਵਾਚਕ ਪੜਨਾਂਵ
(ਸ) ਅਨਿਸਚੇਵਾਚਕ ਪੜਨਾਂਵ
(ਹ) ਸੰਬੰਧਵਾਚਕ ਪੜਨਾਂਵ
(ਕ) ਪ੍ਰਸ਼ਨਵਾਚਕ ਪੜਨਾਂਵ।

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿੱਚੋਂ ਪੜਨਾਂਵ ਚੁਣੋ
(ੳ) ਉਸ ਨੇ ਸੋਚਿਆ ਸ਼ਹਿਰ ਵਿੱਚ ਜਾ ਕੇ ਖੋਤੇ ਨੂੰ ਵੇਚ ਦਿੰਦਾ ਹਾਂ।
(ਅ) ਕੁੜੀਆਂ ਉਨ੍ਹਾਂ ਨੂੰ ਦੇਖ ਕੇ ਹੱਸ ਪਈਆਂ।
(ਇ) ਤੂੰ ਵੀ ਮੇਰੇ ਨਾਲ ਖੋਤੇ ਉੱਤੇ ਬੈਠ ਜਾ।
(ਸ) ਉਹ ਪਿਓ-ਪੁੱਤਰ ਨੂੰ ਖੋਤੇ ਉੱਤੇ ਸਵਾਰ ਦੇਖ ਕੇ ਬਹੁਤ ਹੈਰਾਨ-ਪਰੇਸ਼ਾਨ ਹੋਏ।
(ਹ) ਦੋਹਾਂ ਦੇ ਦੇਖਦਿਆਂ-ਦੇਖਦਿਆਂ ਖੋਤਾ ਪਾਣੀ ਦੇ ਤੇਜ਼ ਵਹਿਣ ਵਿੱਚ ਰੁੜ ਗਿਆ।
(ਕ) ਉਹ ਕਿਸੇ ਨੂੰ ਵੀ ਖ਼ੁਸ਼ ਨਹੀਂ ਕਰ ਸਕਿਆ।
ਉੱਤਰ :
(ੳ) ਉਸ
(ਅ) ਉਨ੍ਹਾਂ
(ਈ) ਤੂੰ, ਮੇਰੇ
(ਸ) ਉਹ
(ਹ) ਦੋਹਾਂ
(ਕ) ਉਹ, ਕਿਸੇ।

PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿੱਚੋਂ ਨਾਂਵ ਚੁਣੋ ਤੇ ਉਨ੍ਹਾਂ ਦੀਆਂ ਕਿਸਮਾਂ ਦੱਸੋ
(ਉ) ਜਾਨਵਰ ਵਿਚਾਰਾ ਬੋਲ ਨਹੀਂ ਸਕਦਾ, ਕੁੱਝ ਤੇ ਤਰਸ ਕਰੋ।
(ਆ) ਖੋਤਾ ਕਿੱਥੋਂ ਚੋਰੀ ਕਰ ਕੇ ਲਿਆਏ ਹੋ। ਜਿਹੜਾ ਲੱਗੇ ਹੋ ਲਾਹਾ ਲੈਣ।
(ਈ) ਖੋਤਾ ਪਾਣੀ ਦੇ ਤੇਜ਼ ਵਹਿਣ ਵਿਚ ਰੁੜ੍ਹ ਗਿਆ।
ਉੱਤਰ :
(ਉ) ਜਾਨਵਰ-ਆਮ ਨਾਂਵ।
ਤਰਸ-ਭਾਵਵਾਚਕ ਨਾਂਵ
(ਆ) ਖੋਤਾ-ਆਮ ਨਾਂਵ !
ਚੋਰੀ ਲਾਹਾ-ਭਾਵਵਾਚਕ ਨਾਂਵ।
(ਈ) ਖੋਤਾ-ਆਮ ਨਾਂਵ।
ਪਾਣੀ-ਵਸਤੂਵਾਚਕ ਨਾਂਵ
ਵਹਿਣ-ਭਾਵਵਾਚਕ ਨਾਂਵ।

3. ਪੈਰਿਆਂ ਸੰਬੰਧੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣ ਕੇ ਲਿਖੋ :
ਇੰਨੇ ਨੂੰ ਸ਼ਹਿਰੋਂ ਵਾਪਸ ਆ ਰਹੇ ਕੁੱਝ ਬੰਦੇ ਉਨ੍ਹਾਂ ਨੂੰ ਟੱਕਰ ਗਏ। ਉਹ ਪਿਓ-ਪੁੱਤਰ ਨੂੰ ਖੋਤੇ ‘ਤੇ ਸਵਾਰ ਦੇਖ ਕੇ ਬੜੇ ਹੈਰਾਨ-ਪਰੇਸ਼ਾਨ ਹੋਏ ਅਤੇ ਬੋਲਣੋਂ ਨਾ ਰਹਿ ਸਕੇ, ਖੋਤਾ ਕਿਸੇ ਦਾ ਚੋਰੀ ਕਰਕੇ ਲਿਆਏ ਹੋ, ਜਿਹੜਾ ਲੱਗੇ ਹੋ ਲਾਹਾ ਲੈਣ? ਵਿਚਾਰਾ ਤੁਹਾਡੇ ਦੋਹਾਂ ਦੇ ਭਾਰ ਨਾਲ ਦੱਬਿਆ ਪਿਆ ਹੈ। ਤੁਹਾਡੇ ਵਿਚ ਥੋੜ੍ਹੀ ਬਹੁਤੀ ਇਨਸਾਨੀਅਤ ਹੈ ਕਿ ਨਹੀਂ? ਜਾਨਵਰ ਵਿਚਾਰਾ ਬੋਲ ਨਹੀਂ ਸਕਦਾ, ਕੁੱਝ ਤਾਂ ਤਰਸ ਕਰੋ।” ਉਹਨਾਂ ਦੀ ਗੱਲ ਸੁਣ ਕੇ ਦੋਵੇਂ ਪਿਓ ਪੁੱਤਰ ਖੋਤੇ ਤੋਂ ਹੇਠਾਂ ਉੱਤਰ ਗਏ।

ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰਨ। ਰਾਹ ਜਾਂਦਾ ਹਰ ਕੋਈ ਕੁੱਝ ਨਾ ਕੁੱਝ ਕਹੀ ਜਾ ਰਿਹਾ ਸੀ। ਉਨ੍ਹਾਂ ਨੇ ਖੋਤੇ ਨੂੰ ਚੁੱਕ ਕੇ ਲਿਜਾਣ ਦੀ ਤਰਕੀਬ ਸੋਚੀ। ਉਹਨਾਂ ਦੋਹਾਂ ਨੇ ਖੋਤੇ ਦੀਆਂ ਲੱਤਾਂ ਦੋ-ਦੋ ਕਰਕੇ ਬੰਨ ਦਿੱਤੀਆਂ ਅਤੇ ਉਨ੍ਹਾਂ ਵਿਚ ਇੱਕ ਡੰਡਾ ਲੰਘਾ ਲਿਆ। ਇੱਕ ਪਾਸਿਓਂ ਪਿਓ ਨੇ ਡਾਂਗ ਮੋਢੇ ‘ਤੇ ਰੱਖੀ, ਦੂਜੇ ਪਾਸਿਓਂ ਪੁੱਤਰ ਨੇ ਡਾਂਗ ਮੋਢੇ ‘ਤੇ ਰੱਖ ਲਈ। ਹੁਣ ਪਿਓ-ਪੁੱਤਰ ਸ਼ਹਿਰ ਵਲ ਨੂੰ ਚੱਲ ਪਏ ਰਸਤੇ ਵਿਚ ਇਕ ਪੁਲ ਆਉਂਦਾ ਸੀ। ਉਹ ਪੁਲ ਪਾਰ ਕਰ ਰਹੇ ਸਨ।

ਦੋਹਾਂ ਦੇ ਮੋਢਿਆਂ ਤੇ ਰੱਖੀ ਡਾਂਗ ਵਿਚਾਲੇ ਲਟਕਦੇ ਖੋਤੇ ਦਾ ਨਜ਼ਾਰਾ ਦੇਖ ਕੇ ਆਉਂਦੇ-ਜਾਂਦੇ ਲੋਕ ਦੇਖ-ਦੇਖ ਹੱਸੀ ਜਾ ਰਹੇ ਸਨ। ਉਹਨਾਂ ਨੇ ਅਜਿਹਾ ਦ੍ਰਿਸ਼ ਪਹਿਲਾਂ ਕਦੇ ਨਹੀਂ ਸੀ ਦੇਖਿਆ। ਲੋਕਾਂ ਦਾ ਸ਼ੋਰ ਸੁਣ ਕੇ ਖੋਤਾ ਘਬਰਾ ਗਿਆ। ਉਸ ਨੇ ਹਿਲ-ਜੁਲ ਕੀਤੀ ਤਾਂ ਡਾਂਗ ਫਿਸਲ ਕੇ ਖੋਤੇ ਸਮੇਤ ਨਦੀ ਵਿੱਚ ਜਾ ਡਿਗੀ। ਦੋਹਾਂ ਦੇ ਦੇਖਦਿਆਂ-ਦੇਖਦਿਆਂ ਖੋਤਾ ਪਾਣੀ ਦੇ ਤੇਜ਼ ਵਹਿਣ ਵਿੱਚ ਰੁੜ ਗਿਆ

1. ਕੁੱਝ ਬੰਦੇ ਕਿੱਥੋਂ ਵਾਪਸ ਆ ਰਹੇ ਸਨ?
(ਉ) ਪਿੰਡਾਂ
(ਅ) ਸ਼ਹਿਰੋਂ
(ਈ) ਘਰੋਂ
(ਸ) ਦਫ਼ਤਰੋਂ॥
ਉੱਤਰ :
(ਅ) ਸ਼ਹਿਰੋਂ

2. ਪਿਓ-ਪੁੱਤਰ ਕਿਸ ਉੱਤੇ ਸਵਾਰ ਸਨ?
(ੳ) ਘੋੜੇ ਉੱਤੇ
(ਅ) ਬੱਸ ਉੱਤੇ
(ਈ) ਖੋਤੇ ਉੱਤੇ
(ਸ) ਸੰਢੇ ਉੱਤੇ।
ਉੱਤਰ :
(ਈ) ਖੋਤੇ ਉੱਤੇ

PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

3. ਬੰਦਿਆਂ ਨੇ ਖੋਤੇ ਨੂੰ ਕਿਸ ਤਰ੍ਹਾਂ ਦਾ ਮਾਲ ਕਿਹਾ?
(ਉ) ਮਹਿੰਗਾ।
(ਅ) ਸਸਤਾ
(ਇ) ਖ਼ਰਾ
(ਸ) ਚੋਰੀ ਦਾ
ਉੱਤਰ :
(ਸ) ਚੋਰੀ ਦਾ

4. ਬੰਦਿਆਂ ਨੂੰ ਪਿਓ-ਪੁੱਤਰ ਵਿਚ ਕਿਹੜੀ ਚੀਜ਼ ਦੀ ਕਮੀ ਜਾਪੀ?
(ਉ) ਇਨਸਾਨੀਅਤ ਦੀ
(ਅ) ਹੈਵਾਨੀਅਤ ਦੀ
(ੲ) ਅਕਲ ਦੀ
(ਸ) ਜ਼ਿੰਮੇਵਾਰੀ ਦੀ।
ਉੱਤਰ :
(ਉ) ਇਨਸਾਨੀਅਤ ਦੀ

5. ਪਿਓ-ਪੁੱਤਰ ਨੇ ਖੋਤੇ ਨੂੰ ਚੁੱਕਣ ਲਈ ਉਸ ਦੀਆਂ ਦੋ-ਦੋ ਲੱਤਾਂ ਬੰਨ੍ਹ ਕੇ ਵਿੱਚੋਂ ਕੀ ਲੰਘਾਇਆ?
(ਉ) ਹਾਕੀ
(ਅ) ਡੰਡਾ/ਡਾਂਗ
(ੲ) ਬੱਲੀ
(ਸ) ਬਾਂਹਾਂ।
ਉੱਤਰ :
(ਅ) ਡੰਡਾ/ਡਾਂਗ

6. ਪਿਓ-ਪੁੱਤਰ ਨੇ ਖੋਤੇ ਦੀਆਂ ਲੱਤਾਂ ਵਿਚ ਡੰਡਾ ਫਸਾ ਕੇ ਕਿਸ ਤਰ੍ਹਾਂ ਚੁੱਕਿਆ ਹੋਇਆ ਸੀ?
(ਉ) ਹੱਥਾਂ ਉੱਤੇ
(ਅ) ਸਿਰ ਉੱਤੇ
(ਇ) ਮੋਢਿਆਂ ਉੱਤੇ
(ਸ) ਪਿੱਠ ਉੱਤੇ।
ਉੱਤਰ :
(ਇ) ਮੋਢਿਆਂ ਉੱਤੇ

7. ਰਸਤੇ ਵਿਚ ਕੀ ਸੀ?
(ਉ) ਪੁਲ
(ਆ) ਕੁੱਤਾ
(ਈ) ਬਘਿਆੜ
(ਸ) ਗਿੱਦੜ॥
ਉੱਤਰ :
(ਉ) ਪੁਲ

PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

8. ਮੋਢਿਆਂ ਉੱਤੇ ਰੱਖੀ ਡਾਂਗ ਦੇ ਵਿਚਾਲੇ ਲਟਕਦੇ ਖੋਤੇ ਨੂੰ ਦੇਖ ਕੇ ਲੋਕ ਕੀ ਕਰਨ ਲੱਗੇ?
(ਉ) ਰੋਣ ਲੱਗੇ।
(ਅ) ਹੱਸਣ ਲੱਗੇ
(ਈ) ਨੱਚਣ ਲੱਗੇ
(ਸ) ਭੱਜਣ ਲੱਗੇ।
ਉੱਤਰ :
(ਅ) ਹੱਸਣ ਲੱਗੇ

9. ਕਿਨ੍ਹਾਂ ਦਾ ਸ਼ੋਰ ਸੁਣ ਕੇ ਖੋਤਾ ਘਬਰਾ ਗਿਆ?
(ਉ) ਘੋੜੇ ਦਾ
(ਅ) ਪਿਓ ਦਾ
(ਈ) ਪੁੱਤਰ ਦਾ
(ਸ) ਲੋਕਾਂ ਦਾ।
ਉੱਤਰ :
(ਸ) ਲੋਕਾਂ ਦਾ।

10. ਖੋਤਾ ਕਿੱਥੇ ਡਿਗ ਪਿਆ?
(ਉ) ਜ਼ਮੀਨ ਉੱਤੇ
(ਅ) ਛੱਪੜ ਵਿਚ
(ਈ) ਨਦੀ ਵਿਚ
(ਸ) ਨਾਲੀ ਵਿਚ।
ਉੱਤਰ :
(ਈ) ਨਦੀ ਵਿਚ

ਪ੍ਰਸ਼ਨ :
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਬੰਦੇ, ਸਵਾਰ, ਖੋਤਾ, ਇਨਸਾਨੀਅਤ, ਗੱਲ।
(ii) ਉਹ, ਕਿਸੇ, ਤੁਹਾਡੇ, ਉਹਨਾਂ, ਕੋਈ।
(iii) ਕੁੱਝ, ਬੜੇ, ਥੋੜ੍ਹੀ-ਬਹੁਤੀ, ਇਕ, ਤੇਜ਼।
(iv) ਟੱਕਰ ਗਏ, ਰਹਿ ਸਕੇ, ਲਿਆਏ ਹੋ, ਸੋਚੀ, ਡਿਗੀ।

PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ
(i) ‘ਪਿਓ-ਪੁੱਤਰ ਸ਼ਬਦ ਦਾ ਲਿੰਗ ਬਦਲੋ
(ਉ) ਪੇ-ਪੁੱਤਰ
(ਅ) ਮਾਂ-ਧੀ
(ਇ) ਸਹੁਰਾ-ਸੱਸ
(ਸ) ਨੂੰਹ-ਸਹੁਰਾ !
ਉੱਤਰ :
(ਅ) ਮਾਂ-ਧੀ

(ii) ਹੇਠ ਲਿਖੇ ਸ਼ਬਦਾਂ ਵਿੱਚੋਂ ਵਿਸ਼ੇਸ਼ਣ ਕਿਹੜਾ ਹੈ?
(ਉ) ਅਜਿਹਾ
(ਅ) ਯਤਨ
(ਇ) ਮਰਜ਼ੀ
(ਸ) ਖੋਤਾ।
ਉੱਤਰ :
(ਉ) ਅਜਿਹਾ

(iii) “ਲਾਹਾਂ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ਉ) ਲੇਹਾ,
(ਅ) ਲਾਭ/ਫ਼ਾਇਦਾ
(ਇ) ਲਾਹੁਣਾ
(ਸ) ਲਾਹਿਆ।
ਉੱਤਰ :
(ਅ) ਲਾਭ/ਫ਼ਾਇਦਾ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਪ੍ਰਸ਼ਨਿਕ ਚਿੰਨ੍ਹ
(iii) ਕਾਮਾ।
(iv) ਦੋਹਰੇ ਪੁੱਠੇ ਕਾਮੇ
(v) ਜੋੜਨੀ
(vi) ਛੁੱਟ-ਮਰੋੜੀ
ਉੱਤਰ :
(i) ਡੰਡੀ (।)
(ii) ਪ੍ਰਸ਼ਨਿਕ ਚਿੰਨ੍ਹ (?)
(iii) ਕਾਮਾ (,)
(iv) ਦੋਹਰੇ ਪੁੱਠੇ ਕਾਮੇ (“ ”)
(v) ਜੋੜਨੀ (-)
(vi) ਛੁੱਟ-ਮਰੋੜੀ (‘)

PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ 1
ਉੱਤਰ :
PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ 2

Leave a Comment