PSEB 5th Class Hindi Solutions Chapter 2 एक रुपया

Punjab State Board PSEB 5th Class Hindi Book Solutions Chapter 2 एक रुपया Textbook Exercise Questions and Answers.

PSEB Solutions for Class 5 Hindi Chapter 2 एक रुपया (2nd Language)

Hindi Guide for Class 5 PSEB एक रुपया Textbook Questions and Answers

एक रुपया अभ्यास

नीचे गुरुमुखी और देवनागरी लिपि में दिये गये शब्दों को पढ़ो और हिंदी शब्दों को लिखने का अभ्यास करो-

  • प्टीतहत = ईश्वर
  • पैसा = पैसा
  • वाप्लव = बालक
  • ठेग्झी = रेहड़ी
  • वसन = बाज़ार
  • यूटाभ = प्रणाम
  • पहिउठ = पवित्र

निर्देश-विद्यार्थी हिन्दी में लिखे गए शब्दों को लिखने का अभ्यास करें।

PSEB 5th Class Hindi Solutions Chapter 2 एक रुपया

नीचे एक ही अर्थ के लिए पंजाबी और हिंदी भाषा में शब्द दिये गये हैं। इन्हें ध्यान से पढ़ो और हिंदी शब्दों को लिखो –

  • उौध = भीख
  • पैतां सौ पु३ = चरण-धूलि

आवश्यक निर्देश-विद्यार्थी हिन्दी शब्दों को लिखने का अभ्यास करें।

पढ़ो, समझो और लिखो

  • श् + व = श्व = ईश्वर
  • स् + थ = स्थ = स्थान
  • न् + द् + र + न्द्र = चंद्र
  • द् + य + द्य = विद्या
  • म् + ह + म्ह = तुम्हें
  • क् + य + क्य = क्या
  • प् + र = प्र = प्रणाम
  • त् + र = त्र = पवित्र

निर्देश-विद्यार्थी आधे-व्यंजन की पहचान करना सीखें और उनका सही और शुद्ध – उच्चारण करना सीखें।

बताओ

प्रश्न 1.
बालक ने ईश्वर चन्द्र विद्यासागर से क्या माँगा?
उत्तर :
बालक ने ईश्वर चन्द्र विद्यासागर से एक पैसा माँगा।

प्रश्न 2.
ईश्वर चन्द्र विद्यासागर ने बालक से क्या कहा?
उत्तर :
ईश्वर चन्द्र विद्यासागर ने बालक से कहा कि यदि मैं तुम्हें एक पैसे के स्थान पर एक रुपया दूं तो तुम क्या करोगे ?

प्रश्न 3.
बालक ने एक रुपये का क्या किया?
उत्तर :
बालक ने एक रुपए से फल खरीदे और फलों की रेहड़ी लगाने लगा।

प्रश्न 4.
इस कहानी से आपको क्या संदेश मिलता है?
उत्तर :
इस कहानी से शिक्षा मिलती है कि परिश्रम के बल पर ही सफलता प्राप्त होती है।

PSEB 5th Class Hindi Solutions Chapter 2 एक रुपया

पढ़ो और समझो

(क) एक = अनेक
रुपया = रुपये पैसा = पैसे
दुकान = दुकानें

निर्देश-किसी संज्ञा शब्द की अकेली इकाई एकवचन कहलाता है और जब इसको एक से अधिक इकाई या रूप में प्रयोग किया जाए तो बहुवचन कहलाता है।

(ख) बालक = बालिका
युवक = युवती

निर्देश-किसी भी संज्ञा शब्द का पुरुषवाचक रूप पुल्लिंग कहलाता है। जैसे-बालक और इसी का स्त्रीवाचक रूप स्त्रीलिंग कहलाता है; जैसेबालिका।।

वाक्य बनाओ

  1. प्रणाम
  2. पवित्र
  3. रेहड़ी
  4. धूलि

उत्तर :

  1. प्रणाम-हमें अपने माता-पिता को प्रणाम करना चाहिए।
  2. पवित्र-बालक ने पवित्र सरोवर में स्नान किया।
  3. रेहड़ी-वह फलों की रेहडी लगाता है।
  4. धूलि-गाड़ी धूलि उड़ाती चली गई।

नये शब्द बनाओ

  1. श्व
  2. न्द्र
  3. स्थ
  4. प्रत्र

उत्तर :

  1. श्व = अश्व, विश्व, श्वासन।
  2. न्द्र = इन्द्र, सुरेन्द्र, महेन्द्र।
  3. स्थ = स्थान, स्थल, स्थापित।
  4. प्र = प्रणाम, प्रसाद, प्रकाश।
  5. त्र = मित्र, पत्र, चित्र।

PSEB 5th Class Hindi Solutions Chapter 2 एक रुपया

रचनात्मक अभिव्यक्ति

PSEB 5th Class Hindi Solutions Chapter 2 एक रुपया 1
चित्र देखकर वाक्य पूरे करो –

  1. सामान उठाने वाला …………………………।
  2. पौधों की देखभाल करने वाला …………………………।
  3. जूतों को गाँठने वाला …………………………।
  4. फसल उगाने वाला …………………………।
  5. डाक बाँटने वाला …………………………।
  6. घड़े बनाने वाला …………………………।

उत्तर :

  1. सामान उठाने वाला = कुली।
  2. फसल उगाने वाला = किसान।
  3. पौधों की देखभाल करने वाला = माली।
  4. डाक बाँटने वाला = डाकिया।
  5. जतों को गाँठने वाला = चर्मकार।
  6. घड़े बनाने वाला = कुम्हार।

PSEB 5th Class Hindi Solutions Chapter 2 एक रुपया

अभ्यास के प्रश्नों के उत्तर

प्रश्न 1.
रचनात्मक अभिव्यक्ति –
सामान उठाए हुए कुली का चित्र।
पौधों को सींचते हुए माली का चित्र।
जूते गाँठते हुए व्यक्ति का चित्र।
हल चलाते हुए किसान का चित्र।
डाक बाँटते हुए डाकिये का चित्र।
घड़े बनाता हुआ कुम्हार का चित्र।
उत्तर :
विद्यार्थी पीछे बताए गए चित्रों को बनाने का प्रयास करें।

बहुवैकल्पिक प्रश्न

प्रश्न 1.
बालक ने ईश्वरचन्द्र विद्यासागर से मांगा
(क) एक रुपया
(ख) एक पैसा
(ग) दस रुपये
(घ) सौ रुपये।
उत्तर :
(ख) एक पैसा

प्रश्न 2.
हम इन्हें क्या कहते हैं। सही पर गोला लगाओ।

  1. सामान उठाने वाला-कुली/माली
  2. फसल उगाने वाला-माली/किसान
  3. पौधों की देखभाल करने वाला – कुली/माली
  4. डाक बाँटने वाला-डाकिया/किसान
  5. जूतों को गाँठने वाला-चर्मकार/ललार
  6. घड़े बनाने वाला-कुम्हार/चर्मकार।

उत्तर :

  1. कुली
  2. किसान
  3. माली
  4. डाकिया
  5. चर्मकार
  6. कुम्हार

PSEB 5th Class Hindi Solutions Chapter 2 एक रुपया

प्रश्न 3.
‘एक’ अनेक है: तो पैसा …….. है।
(i) पैसे
(ii) पैसो
(iii) रुपया
(iv) रुपये।
उत्तर :
(i) पैसे

प्रश्न 4.
अगर बालक का बालिका है तो ‘युवक’ का है –
(i) युवा
(ii) युवती
(iii) यौवन
(iv) युवान।
उत्तर :
(ii) युवती।

एक रुपया Summary in Hindi

एक बार ईश्वर चन्द्र विद्यासागर कहीं जा रहे थे तभी एक बालक उनके पास आया। वह उनसे ‘एक पैसा’ माँगने लगा। विद्यासागर ने उससे पूछा कि यदि मैं तुम्हें एक पैसे के स्थान पर एक रुपया दे दूँ तो तुम क्या करोगे ? बालक ने उत्तर दिया कि मैं फिर भीख नहीं माँगूगा। उसका उत्तर सुनकर विद्यासागर ने उसे एक रुपया दे दिया।

PSEB 5th Class Hindi Solutions Chapter 2 एक रुपया 2

कई साल के बाद विद्यासागर एक बार बाज़ार में घूम रहे थे तभी एक युवक आया और उन्हें प्रणाम करते हुए बोला कि मैं वही हूँ जिसे आपने एक रुपया दिया था। मैंने उससे फलों की रेहड़ी लगाई और आज इसी बाज़ार में मेरी फलों की दुकान है। आप इसे अपने चरणों से पवित्र करें।

शिक्षा – ईमानदारी और परिश्रम से व्यक्ति सफलता अवश्य प्राप्त करता है।

PSEB 5th Class Hindi Solutions Chapter 2 एक रुपया

एक रुपया शब्दार्थ

  • चरण = पैर
  • प्रणाम = हाथ जोड़कर अभिवादन
  • चरण-धूलि = पैरों की धूल
  • पवित्र = स्वच्छ, सत्व भाव से युक्त

PSEB 5th Class Punjabi Solutions Chapter 21 ਅਸਲੀ ਸਿੱਖਿਆ

unjab State Board PSEB 5th Class Punjabi Book Solutions Chapter 21 ਅਸਲੀ ਸਿੱਖਿਆ Textbook Exercise Questions and Answers.

PSEB Solutions for Class 5 Punjabi Chapter 21 ਅਸਲੀ ਸਿੱਖਿਆ (1st Language)

ਪਾਠ – ਅਭਿਆਸ

1. ਜ਼ਬਾਨੀ ਅਭਿਆਸ

ਪ੍ਰਸ਼ਨ 1.
ਬਾਰਸ਼ ਜ਼ਿਆਦਾ ਹੋਣ ਨਾਲ ਨਦੀ ਵਿੱਚ ਕੀ ਹੁੰਦਾ ਸੀ ?
ਉੱਤਰ :
ਨਦੀ ਦੇ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਸੀ।

PSEB 5th Class Punjabi Solutions Chapter 21 ਅਸਲੀ ਸਿੱਖਿਆ

ਪ੍ਰਸ਼ਨ 2.
ਜਦੋਂ ਕੋਈ ਜਣਾ ਪਾਣੀ ਵਿੱਚ ਖਲੋ ਜਾਂਦਾ ਸੀ ਤਾਂ ਕੀ ਹੁੰਦਾ ਸੀ ?
ਉੱਤਰ :
ਤਾਂ ਪੈਰਾਂ ਹੇਠੋਂ ਰੇਤ ਖਿਸਕਦੀ ਜਾਂਦੀ ਸੀ।

ਪ੍ਰਸ਼ਨ 3.
ਹਰਦੀਪ ਸ਼ਾਰਦਾ ਭੈਣ ਜੀ ਦੇ ਤਰਲੇ ਕਿਉਂ ਕਰ ਰਿਹਾ ਸੀ ?
ਉੱਤਰ :
ਹਰਦੀਪ ਸ਼ਾਰਦਾ ਭੈਣ ਜੀ ਦੇ ਤਰਲੇ ਇਸ ਕਰਕੇ ਕਰ ਰਿਹਾ ਸੀ, ਤਾਂ ਜੋ ਉਹ ਉਸਨੂੰ ਨਕਲ ਕਰ ਲੈਣ ਦੇਣ।

ਪ੍ਰਸ਼ਨ 4.
ਇਸ ਕਹਾਣੀ ਦੀ ਅਸਲੀ ਸਿੱਖਿਆ ਕੀ ਹੈ ?
ਉੱਤਰ :
ਜ਼ਿੰਦਗੀ ਦੀ ਨਦੀ ਠੀਕ ਢੰਗ ਨਾਲ ਪੜ੍ਹਾਈ ਕਰ ਕੇ ਹੀ ਪਾਰ ਹੁੰਦੀ ਹੈ, ਨਕਲ ਕਰ ਕੇ ਨਹੀਂ।

2, ਕਹਾਣੀ ਵਿੱਚੋਂ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ:

ਉੱਧਰ ਸਕੂਲ ਵਿੱਚ ਛੁੱਟੀ ਹੋ ਗਈ ਸੀ। …………………………… ਬਚਾਅ ਹੋ ਗਿਆ ਸੀ।

ਪ੍ਰਸ਼ਨ 1.
ਸ਼ਾਰਦਾ ਭੈਣ ਜੀ ਦਾ ਹੱਥ ਕਿਸ ਨੇ ਫੜਿਆ ਹੋਇਆ ਸੀ?
…………………………………..
…………………………………..
…………………………………..
ਉੱਤਰ :
(ੳ) ਮਨਜੀਤ ਭੈਣ ਜੀ ਨੇ।

ਪ੍ਰਸ਼ਨ 2.
ਸ਼ਾਰਦਾ ਭੈਣ ਜੀ ਨਦੀ ਵਿੱਚ ਕਿਉਂ ਰੁੜ੍ਹਨ ਲੱਗੇ ਸਨ?
…………………………………..
…………………………………..
…………………………………..
ਉੱਤਰ :
ਕਿਉਂਕਿ ਉਸਦਾ ਹੱਥ ਮਨਜੀਤ ਭੈਣ ਜੀ ਦੇ ਹੱਥੋਂ ਛੁੱਟ ਗਿਆ ਸੀ।

ਪ੍ਰਸ਼ਨ 3.
ਹਰਦੀਪ ਕਿਸ ਜਮਾਤ ਵਿੱਚ ਪੜ੍ਹਦਾ ਸੀ?
…………………………………..
…………………………………..
…………………………………..
ਉੱਤਰ :
(ਅ) ਨੌਵੀਂ।

PSEB 5th Class Punjabi Solutions Chapter 21 ਅਸਲੀ ਸਿੱਖਿਆ

ਪ੍ਰਸ਼ਨ 4.
ਹਰਦੀਪ ਨੇ ਸ਼ਾਰਦਾ ਭੈਣ ਜੀ ਨੂੰ ਕਿਵੇਂ ਬਚਾਇਆ?
…………………………………..
…………………………………..
…………………………………..
ਉੱਤਰ :
ਹਰਦੀਪ ਨੇ ਇਕਦਮ ਪਾਣੀ ਵਿਚ ਛਾਲ ਮਾਰੀ ਤੇ ਤਰਦਾ ਹੋਇਆ ਸ਼ਾਰਦਾ ਭੈਣ ਜੀ ਦੇ ਕੋਲ ਪੁੱਜਾ ਤੇ ਉਨ੍ਹਾਂ ਨੂੰ ਡੂੰਘੇ ਪਾਣੀ ਤੋਂ ਬਚਾ ਕੇ ਘੱਟ ਪਾਣੀ ਵਲ ਲੈ ਆਇਆ।

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ:

  1. ਨਦੀ …………………………………..
  2. ਪਾਣੀ …………………………………..
  3. ਸਨਮਾਨ …………………………………..
  4. ਹੁਸ਼ਿਆਰ …………………………………..
  5. ਨਕਲ …………………………………..

ਉੱਤਰ :

  1. ਨਦੀ (ਦਰਿਆ) – ਨਦੀ ਵਿਚ ਪਾਣੀ ਚੜ੍ਹਿਆ ਹੋਇਆ ਹੈ।
  2. ਪਾਣੀ (ਜਲ – ਪਹਿਲਾਂ ਪਾਣੀ ਜੀਉ ਹੈ, ਜਿਤੁਹਰਿਆ ਸਭ ਕੋਇ।’
  3. ਸਨਮਾਨ (ਇਜ਼ਤ, ਸਤਿਕਾਰ – ਹਮੇਸ਼ਾ ਵੱਡਿਆਂ ਦਾ ਸਨਮਾਨ ਕਰੋ।.
  4. ਹੁਸ਼ਿਆਰ ਲਾਇਕ, ਤੇਜ਼ – ਮੇਰਾ ਛੋਟਾ ਭਰਾ ਪੜ੍ਹਾਈ ਵਿਚ ਹੁਸ਼ਿਆਰ ਹੈ।
  5. ਨਕਲ (ਸਵਾਂਗ, ਉਤਾਰਾ, ਜੋ ਅਸਲ ਨਾ ਹੋਵੇ)ਵਿਦਿਆਰਥੀਆਂ ਨੂੰ ਨਕਲ ਤੋਂ ਕੰਮ ਨਹੀਂ ਲੈਣਾ ਚਾਹੀਦਾ।

4. ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ:

  1. ਵੱਧ – ਘੱਟ
  2. ਹੁਸ਼ਿਆਰ …………………………………..
  3. ਨਿੱਕਾ …………………………………..
  4. ਪਾਸ …………………………………..
  5. ਉੱਚਾ …………………………………..
  6. ਬਹੁਤਾ …………………………………..
  7. ਹੌਲੀ …………………………………..
  8. ਹੇਠ …………………………………..
  9. ਡੁੱਬਣਾ …………………………………..
  10. ਜ਼ਿੰਦਗੀ …………………………………..

ਉੱਤਰ :

  1. ਵੱਧ – ਘੱਟ
  2. ਹੁਸ਼ਿਆਰ – ਕਮਜ਼ੋਰ
  3. ਨਿੱਕਾ – ਵੱਡਾ
  4. ਪਾਸ – ਦੂਰ
  5. ਉੱਚਾ – ਨੀਵਾਂ
  6. ਬਹੁਤਾ – ਥੋੜਾਂ
  7. ਹੌਲੀ – ਤੇਜ਼
  8. ਹੋਠੇ – ਉੱਤੇ
  9. ਡੁੱਬਣਾ – ਤਰਨਾ
  10. ਜ਼ਿੰਦਗੀ – ਮੌਤ

PSEB 5th Class Punjabi Solutions Chapter 21 ਅਸਲੀ ਸਿੱਖਿਆ

5. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਢੁਕਵੇਂ ਵਿਸ਼ੇਸ਼ਣ ਚੁਣ ਕੇ ਖ਼ਾਲੀ ਥਾਂਵਾਂ ਭਰੋ:

(ਹੌਲੀ-ਹੌਲੀ, ਉੱਚੀ, ਨੌਵੀਂ, ਹੁਸ਼ਿਆਰ, ਬਹੁਤਾ,ਵਧ)

1. ਅੱਜ ਨਦੀ ਵਿੱਚ ………………………………….. ਪਾਣੀ ਸੀ।
2. ਡਾਈਵਰ ਬੱਸਾਂ ………………………………….. ਥਾਂ ਖੜ੍ਹੀਆਂ ਕਰ ਦਿੰਦੇ ਸਨ।
3. ਪਾਣੀ ਦਾ ਵਹਾਅ ………………………………….. ਜਾਂਦਾ ਸੀ।
4. ਉਹ ………………………………….. ਨਦੀ ਪਾਰ ਕਰ ਰਹੇ ਸਨ।
5. ਇੱਕ ਦਿਨ ………………………………….. ਜਮਾਤ ਦਾ ਅੰਗਰੇਜ਼ੀ ਦਾ ਪਰਚਾ ਸੀ।
6. ਉਹ ਪੜ੍ਹਾਈ ਵਿੱਚ ਬਹੁਤਾ ………………………………….. ਨਹੀਂ ਸੀ।
ਉੱਤਰ :
(ਉ) ਬਹੁਤ, ਅਤੇ ਉੱਚੀ, ਈ ਵਧ,
(ਸ) ਹੌਲੀ – ਹੌਲੀ,
(ਹ) ਨੌਵੀਂ,
(ਕ) ਹੁਸ਼ਿਆਰ।

ਨੋਟ – ਬੋਰਡ ਦੀ ਪੁਸਤਕ ਵਿਚਲੇ ਪ੍ਰਸ਼ਨ ਅਨੁਸਾਰ ਉਪਰੋਕਤ ਨੰਬਰ (ਏ) ਅਤੇ (ਸ) ਵਿਚ ਲਿਖੇ ਗਏ ਸ਼ਬਦ “ਵਧ’ ਅਤੇ ‘ਹੌਲੀ – ਹੌਲੀ’ ਵਿਸ਼ੇਸ਼ਣ ਦੱਸੇ ਗਏ ਹਨ, ਪਰ ਇਹ ਗ਼ਲਤ ਹੈ। ਇਹ ਵਿਸ਼ੇਸ਼ਣ ਨਹੀਂ, ਸਗੋਂ ਕਿਰਿਆ ਵਿਸ਼ੇਸ਼ਣ ਹਨ)

6. ਹੇਠ ਲਿਖੇ ਵਾਕਾਂ ਨੂੰ ਵਚਨ ਬਦਲ ਕੇ ਲਿਖੋ :

  1. ਬੱਸ ਪਿੰਡ ਤੱਕ ਨਹੀਂ ਆਈ।
  2. ਬਾਲ ਨੂੰ ਵੱਡੇ ਨੇ ਚੁੱਕਿਆ ਹੋਇਆ ਸੀ।

ਉੱਤਰ :

  1. ਬੱਸਾਂ ਪਿੰਡਾਂ ਤੱਕ ਨਹੀਂ ਆਈਆਂ।
  2. ਬਾਲਾਂ ਨੂੰ ਵੱਡਿਆਂ ਨੇ ਚੁੱਕਿਆ ਹੋਇਆ ਸੀ।

7. ਇਸ ਕਹਾਣੀ ਤੋਂ ਸਾਨੂੰ ਜੋ ਸਿੱਖਿਆ ਮਿਲਦੀ ਹੈ, ਉਸ ਨੂੰ ਸੰਖੇਪ ਕਰ ਕੇ ਲਿਖੋ :

………………………………………………………………………………………………………..
………………………………………………………………………………………………………..
………………………………………………………………………………………………………..
………………………………………………………………………………………………………..
………………………………………………………………………………………………………..
………………………………………………………………………………………………………..

PSEB 5th Class Punjabi Solutions Chapter 21 ਅਸਲੀ ਸਿੱਖਿਆ

ਅਧਿਆਪਕ ਲਈ ਅਗਵਾਈ-ਲੀਹਾਂ:

ਵਿਦਿਆਰਥੀਆਂ ਨੂੰ ਵਿਸ਼ੇਸ਼ਣ ਦਾ ਸੰਕਲਪ ਕਰਵਾਇਆ ਜਾਵੇ।
ਉੱਤਰ :
(ਨੋਟ – ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਅਗਲੇ ਸਫ਼ਿਆਂ ਵਿਚ ਵਿਆਕਰਨ ਵਾਲਾ ਭਾਗ॥

ਪਾਠ – ਅਭਿਆਸ ਪ੍ਰਸ਼ਨ – ਉੱਤਰ।

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
“ਅਸਲੀ ਸਿੱਖਿਆ’ ਕਹਾਣੀ ਵਿਚੋਂ ਤੁਹਾਨੂੰ ਕਿਹੜੀਆਂ ਚਾਰ – ਪੰਜ ਗੱਲਾਂ ਯਾਦ ਰੱਖਣ ਯੋਗ ਪ੍ਰਤੀਤ ਹੋਈਆਂ ਹਨ?
ਉੱਤਰ :

  • ਹਮੇਸ਼ਾ ਵੱਡਿਆਂ ਦਾ ਸਤਿਕਾਰ ਤੇ ਛੋਟਿਆਂ ਨਾਲ ਪਿਆਰ ਕਰੋ।
  • ਕਿਸੇ ਵੀ ਕੰਮ ਨੂੰ ਛੋਟਾ ਨਾਂ ਸਮਝੋ।
  • ਹਮੇਸ਼ਾ ਲੋੜਵੰਦਾਂ ਦੀ ਮਦਦ ਕਰੋ।
  • ਮਿਹਨਤ ਦਾ ਪੱਲਾ ਨਾ ਛੱਡੋ।
  • ਸਮੇਂ ਦੀ ਕਦਰ ਕਰੋ।

II. ਸੰਖੇਪ ਉੱਤਰ ਵਾਲੇ ਪ੍ਰਸ਼ਨ

1. ਕਹਾਣੀ ਵਿਚੋਂ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ : –

ਉੱਧਰ ਸਕੂਲ ਵਿਚ ਛੁੱਟੀ ਹੋ ਗਈ ਸੀ। ਵਿਦਿਆਰਥੀ ਅਤੇ ਅਧਿਆਪਕ ਘਰਾਂ ਨੂੰ ਤੁਰ ਪਏ ਸਨ। ਉਨ੍ਹਾਂ ਵਿਚੋਂ ਕਈਆਂ ਨੂੰ ਇਹ ਨਦੀ ਪਾਰ ਕਰਨੀ ਪੈਣੀ ਸੀ। ਉਹ ਵੀ ਲੋਕਾਂ ਵਾਂਗ ਨਦੀ ਵਿਚ ਵੜ ਗਏ। ਉਸ ਵੇਲੇ ਪਿੱਛੇ ਆ ਰਹੇ ਵਿਦਿਆਰਥੀਆਂ ਨੇ ਵੇਖਿਆ ਕਿ ਸ਼ਾਰਦਾ ਭੈਣ ਜੀ ਦਾ ਹੱਥ ਮਨਜੀਤ ਭੈਣ ਜੀ ਦੇ ਹੱਥੋਂ ਛੁੱਟ ਗਿਆ ਸੀ ਤੇ ਉਹ ਨਦੀ ਵਿਚ ਰੁੜ੍ਹਨ ਲੱਗੇ ਸਨ। ਚਾਰੇ ਪਾਸੇ ਹਾਏ – ਤੋਬਾ ਮੱਚ ਗਈ। ਨੌਵੀਂ ਜਮਾਤ ਦਾ ਇਕ ਵਿਦਿਆਰਥੀ ਹਰਦੀਪ ਇਹ ਸਭ ਵੇਖ ਰਿਹਾ ਸੀ। ਹਰਦੀਪ ਨੇ ਇਕ ਪਲ ਵੀ ਨਾ ਉਡੀਕਿਆ। ਉਸ ਨੇ ਆਪਣਾ ਬਸਤਾ ਆਪਣੇ ਸਾਥੀ ਨੂੰ ਫੜਾਇਆ ਅਤੇ ਸ਼ਾਰਦਾ ਭੈਣ ਜੀ ਨੂੰ ਬਚਾਉਣ ਲਈ ਪਾਣੀ ਵਿਚ ਛਾਲ ਮਾਰ ਦਿੱਤੀ। ਉਹ ਬਿਜਲੀ ਦੀ ਫੁਰਤੀ ਨਾਲ ਤਰਦਾ ਹੋਇਆ ਸ਼ਾਰਦਾ ਭੈਣ ਜੀ ਵੱਲ ਵਧਿਆ। ਉਨ੍ਹਾਂ ਨੂੰ ਫੜ ਕੇ ਡੂੰਘੇ ਪਾਣੀ ਵਿਚੋਂ ਘਟ ਪਾਣੀ ਵੱਲ ਲੈ ਆਇਆ। ਘਬਰਾਹਟ ਨਾਲ ਸ਼ਾਰਦਾ ਭੈਣ ਜੀ ਦਾ ਬੁਰਾ ਹਾਲ ਸੀ ਪਰ ਉਨ੍ਹਾਂ ਦਾ ਬਚਾਅ ਹੋ ਗਿਆ ਸੀ।

ਪ੍ਰਸ਼ਨ 1.
(i) ਇਹ ਪੈਰਾ ਕਿਸ ਕਹਾਣੀ ਵਿਚੋਂ ਲਿਆ ਗਿਆ ਹੈ?
ਉੱਤਰ :
ਅਸਲੀ ਸਿੱਖਿਆ।

(ii) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ : ਉਸਨੇ ਆਪਣਾ ਬਸਤਾ ਆਪਣੇ ਸਾਥੀ ਨੂੰ ਫੜਾਇਆ ਤੇ ਸ਼ਾਰਦਾ ਭੈਣ ਜੀ ਨੂੰ ਬਚਾਉਣ ਲਈ ਪਾਣੀ ਵਿਚ ਛਾਲ ਮਾਰ ਦਿੱਤੀ।
ਉੱਤਰ :
ਉਸਨੇ ਆਪਣੇ ਬਸਤੇ ਆਪਣੇ ਸਾਥੀਆਂ ਨੂੰ ਫੜਾਏ ਤੇ ਸ਼ਾਰਦਾ ਭੈਣ ਜੀ ਨੂੰ ਬਚਾਉਣ ਲਈ ਪਾਣੀ ਵਿਚ ਛਾਲਾਂ ਮਾਰ ਦਿੱਤੀਆਂ।

(iii) ਹੇਠ ਲਿਖੇ ਵਿਚੋਂ ਸਹੀ ਵਾਕ ਅੱਗੇ ✓ ਅਤੇ ਗ਼ਲਤ ਅੱਗੇ ✗ ਦਾ ਨਿਸ਼ਾਨ ਲਾਓ :
(ਉ) ਵਿਦਿਆਰਥੀ ਤੇ ਅਧਿਆਪਕ ਵੀ ਹੋਰ ਲੋਕਾਂ ਵਾਂਗ ਨਦੀ ਵਿਚ ਵੜ ਗਏ।
(ਅ) ਸ਼ਾਰਦਾ ਭੈਣ ਜੀ ਬਿਲਕੁਲ ਨਾ ਘਬਰਾਏ।
ਉੱਤਰ :
(ੳ) ✓
(ਅ) ✗

PSEB 5th Class Punjabi Solutions Chapter 21 ਅਸਲੀ ਸਿੱਖਿਆ

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ –

  1. ਨਦੀ ਵਿਚ ਕਾਫੀ ………………………………. ਆ ਗਿਆ ਸੀ।
  2. ਵਿਦਿਆਰਥੀ ਅਤੇ ਅਧਿਆਪਕ ………………………………. ਨੂੰ ਤੁਰ ਪਏ ਸਨ।
  3. ਬੱਚੇ ਸਗੋਂ ਨਦੀ ਵਿਚ ਤੇਜ਼ ਵਗਦਾ ਪਾਣੀ ਦੇਖ ਕੇ ………………………………. ਰਹੇ ਸਨ।
  4. ਉਹ ………………………………. ਦੀ ਫੁਰਤੀ ਨਾਲ ਤਰਦਾ ਹੋਇਆ ਸ਼ਾਰਦਾ ਭੈਣ ਜੀ ਵਲ ਵਧਿਆ।
  5. ਤੂੰ ਜਿਹੜੀ ………………………………. ਵਾਲੀ ਨਦੀ ਵਿਚ ਰੁੜ੍ਹਨ ਲੱਗਾ ਏਂ, ਇਹ ਉਸ ਤੋਂ ਵੀ ਵੱਧ ਮਾਰੂ ਏ।

ਉੱਤਰ :

  1. ਪਾਣੀ,
  2. ਘਰਾਂ,
  3. ਚਾਂਭਲ,
  4. ਬਿਜਲੀ
  5. ਨਕਲ।

ਪ੍ਰਸ਼ਨ 2.
ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ ਪ੍ਰਸ਼ਨ।. “ਅਸਲੀ ਸਿੱਖਿਆ ਕਹਾਣੀ ਦੇ ਦੋ ਪਾਤਰਾਂ ਦੇ ਨਾਂ ਲਿਖੋ।
ਉੱਤਰ :
ਸ਼ਾਰਦਾ ਭੈਣ ਜੀ ਅਤੇ ਹਰਦੀਪ।

ਪ੍ਰਸ਼ਨ 3.
“ਅਸਲੀ ਸਿੱਖਿਆ’ ਕਹਾਣੀ ਕਿਸ ਗੱਲ ਦੇ ਵਿਰੁੱਧ ਹੈ?
ਉੱਤਰ :
ਨਕਲ ਕਰ ਕੇ ਪਾਸ ਹੋਣ ਦੇ।

ਪ੍ਰਸ਼ਨ 4.
ਬਹੁਵਿਕਲਪੀ/ਵਸਤੁਨਿਸ਼ਠ ਪ੍ਰਸ਼ਨ ਪ੍ਰਸ਼ਨ।. “ਅਸਲੀ ਸਿੱਖਿਆ ਕਿਸ ਦੀ ਲਿਖੀ ਹੈ?
ਉੱਤਰ :
ਗੁੱਲ ਚੌਹਾਨ (✓)

ਪ੍ਰਸ਼ਨ 5.
ਤੁਹਾਡੀ ਪੰਜਾਬੀ ਦੀ ਪੁਸਤਕ ਵਿਚ ਗੁੱਲ ਚੌਹਾਨ ਦੀ ਲਿਖੀ ਹੋਈ ਕਹਾਣੀ ਕਿਹੜੀ ਹੈ?
ਉੱਤਰ :
ਅਸਲੀ ਸਿੱਖਿਆ (✓)

ਪ੍ਰਸ਼ਨ 6.
“ਅਸਲੀ ਸਿੱਖਿਆ ਪਾਠ ਕਵਿਤਾ ਹੈ ਜਾਂ ਕਹਾਣੀ?
ਉੱਤਰ :
ਕਹਾਣੀ (✓)

PSEB 5th Class Punjabi Solutions Chapter 21 ਅਸਲੀ ਸਿੱਖਿਆ

ਪ੍ਰਸ਼ਨ 7.
ਨਦੀ ਦਾ ਵਹਾ ਕਦੋਂ ਵਧ ਜਾਂਦਾ ਸੀ?
ਉੱਤਰ :
ਜ਼ਿਆਦਾ ਮੀਂਹ ਪੈਣ ਨਾਲ )।

ਪ੍ਰਸ਼ਨ 8.
ਡਰਾਈਵਰ ਬੱਸਾਂ ਪਿੰਡ ਤਕ ਕਿਉਂ ਨਹੀਂ ਸਨ ਲਿਆਉਂਦੇ?
ਉੱਤਰ :
(ਉ) ਨਦੀ ਵਿਚ ਹੜ੍ਹ ਕਾਰਨ (✓)

ਪ੍ਰਸ਼ਨ 9.
ਲੋਕ ਨਦੀ ਨੂੰ ਕਿਸ ਤਰ੍ਹਾਂ ਪਾਰ ਕਰ ਰਹੇ ਸਨ?
ਉੱਤਰ :
ਟੋਲੀਆਂ ਬਣ ਕੇ ()।

ਪ੍ਰਸ਼ਨ 10.
ਲੋਕਾਂ ਨੇ ਬੱਚੇ ਕਿੱਥੇ ਚੁੱਕੇ ਸਨ?
ਉੱਤਰ :
ਮੋਢਿਆਂ ਉੱਤੇ (✓)

ਪ੍ਰਸ਼ਨ 11.
ਸ਼ਾਰਦਾ ਭੈਣ ਜੀ ਕਿਸ ਦਾ ਹੱਥ ਫੜ ਕੇ ਨਦੀ ਪਾਰ ਕਰ ਰਹੇ ਸਨ?
ਉੱਤਰ :
(ੳ) ਮਨਜੀਤ ਦਾ (✓)

ਪ੍ਰਸ਼ਨ 12.
ਸ਼ਾਰਦਾ ਭੈਣ ਨੂੰ ਰੁੜ੍ਹਨੋ ਬਚਾਉਣ ਲਈ ਕਿਸ ਨੇ ਯਤਨ ਕੀਤਾ? ..
ਉੱਤਰ :
(ੳ) ਹਰਦੀਪ ਨੇ (✓)

PSEB 5th Class Punjabi Solutions Chapter 21 ਅਸਲੀ ਸਿੱਖਿਆ

ਪ੍ਰਸ਼ਨ 13.
ਅਧਿਆਪਕ ਅਧਿਆਪਕਾਂ ਕਿਸ ਦੀ ਹਿੰਮਤ ਦੀ ਪ੍ਰਸ਼ੰਸਾ ਕਰ ਰਹੇ ਸਨ?
ਜਾਂ
ਮੁੱਖ ਅਧਿਆਪਕ ਜੀ ਨੇ ਕਿਸ ਦੀ ਪ੍ਰਸ਼ੰਸਾ ਕੀਤੀ?
ਉੱਤਰ :
ਹਰਦੀਪ ਦੀ (✓)

ਪ੍ਰਸ਼ਨ 14.
ਹਰਦੀਪ ਕਿਹੜੀ ਜਮਾਤ ਵਿਚ ਪੜ੍ਹਦਾ ਸੀ?
ਉੱਤਰ :
ਨੌਵੀਂ ਵਿਚ (✓)

ਪ੍ਰਸ਼ਨ 15.
ਹਰਦੀਪ ਕਿਹੜਾ ਪੇਪਰ ਦੇ ਰਿਹਾ ਸੀ?
ਉੱਤਰ :
ਅੰਗਰੇਜ਼ੀ ਦਾ (✓)

ਪ੍ਰਸ਼ਨ 16.
ਹਰਦੀਪ ਦੀ ਪ੍ਰੀਖਿਆ ਦੀ ਨਿਗਰਾਨੀ ਕੌਣ ਕਰ ਰਿਹਾ ਸੀ?
ਉੱਤਰ :
ਸ਼ਾਰਦਾ ਭੈਣ ਜੀ (✓)

ਪ੍ਰਸ਼ਨ 17.
ਹਰਦੀਪ ਪੜ੍ਹਾਈ ਵਿੱਚ ਕਿਹੋ ਜਿਹਾ ਸੀ?
ਉੱਤਰ :
ਕਮਜ਼ੋਰ (✓)

ਪ੍ਰਸ਼ਨ 18.
ਹਰਦੀਪ ਕਿਉਂਕਿ ਸਮਝਦਾ ਸੀ ਕਿ ਸ਼ਾਰਦਾ ਭੈਣ ਜੀ ਉਸਨੂੰ ਨਕਲ ਕਰਨ ਤੋਂ ਰੋਕਣਗੇ ਨਹੀਂ?
ਉੱਤਰ :
ਕਿਉਂਕਿ ਉਸਨੇ ਉਨ੍ਹਾਂ ਨੂੰ ਰੁੜ੍ਹਨੋਂ ਬਚਾਇਆ ਸੀ (✓)

PSEB 5th Class Punjabi Solutions Chapter 21 ਅਸਲੀ ਸਿੱਖਿਆ

ਪ੍ਰਸ਼ਨ 19.
ਹਰਦੀਪ ਨੇ ਨਕਲ ਲਈ ਕਿਤਾਬ ਕਿੱਥੇ ਰੱਖੀ ਹੋਈ ਸੀ?
ਉੱਤਰ :
ਗੱਤੇ ਤੇ (✓)

ਪ੍ਰਸ਼ਨ 20.
ਸ਼ਾਰਦਾ ਭੈਣ ਜੀ ਨੇ ਹਰਦੀਪ ਨੂੰ ਕਿਸ ਨਦੀ ਵਿਚ ਰੁੜ੍ਹਨੋ ਬਚਾਇਆ ਸੀ?
ਉੱਤਰ :
ਨਕਲ ਦੀ (✓)

ਪ੍ਰਸ਼ਨ 21.
ਜ਼ਿੰਦਗੀ ਦੀ ਨਦੀ ਕਿਸ ਤਰ੍ਹਾਂ ਪਾਰ ਕੀਤੀ ਜਾ ਸਕਦੀ ਹੈ?
ਉੱਤਰ :
ਚੰਗੀ ਤਰ੍ਹਾਂ ਪੜ੍ਹ ਕੇ (✓)

ਪ੍ਰਸ਼ਨ 22.
“ਅਸਲੀ ਸਿੱਖਿਆ’ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ?
ਉੱਤਰ :
ਜ਼ਿੰਦਗੀ ਵਿਚ ਕਾਮਯਾਬੀ ਲਈ ਨਕਲ ਕਰਨ ਦੀ ਥਾਂ ਠੀਕ ਤਰ੍ਹਾਂ ਪੜ੍ਹਾਈ ਕਰੋ (✓)

III. ਵਿਆਕਰਨ

ਪ੍ਰਸ਼ਨ 1.
‘ਵਿਦਿਆਰਥੀ ਦਾ ਜੋ ਸੰਬੰਧ “ਅਧਿਆਪਕ’ਨਾਲ ਹੈ, ਉਸੇ ਤਰ੍ਹਾਂ ਫੁਰਤੀ ਦਾ ਕਿਸ ਨਾਲ ਹੈ?
(ਉ) ਸੁਸਤੀ
(ਅ) ਸੁਰਤੀ
(ੲ) ਗੁੜ੍ਹਤੀ
(ਸ) ਮੁਕਤੀ।
ਉੱਤਰ:
(ੳ) ਸੁਸਤੀ।

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ – ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(ਉ) ਪਾਣੀ
(ਅ) ਪਤਾ
(ਇ) ਪਾਰ
(ਸ) ਪ੍ਰਾਰਥਨਾ।
ਉੱਤਰ :
(ਅ) ਪਤਾ।

PSEB 5th Class Punjabi Solutions Chapter 21 ਅਸਲੀ ਸਿੱਖਿਆ

ਪ੍ਰਸ਼ਨ 3.
ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਸਹੀ ਹੈ?
(ਉ) ਅਗੰਰੇਜ਼ੀ
(ਅ) ਅੰਗਰੇਜ਼ੀ
(ਇ) ਗਰੇਜੀ
(ਸ) ਰੰਗਰੇਜ਼ੀ।
ਉੱਤਰ :
(ਅ) ਅੰਗਰੇਜ਼ੀ।

ਪ੍ਰਸ਼ਨ 4.
“ਲੋਕ ਟੋਲੀਆਂ ਬਣਾ ਬਣਾ ਕੇ ਨਦੀ ਪਾਰ ਕਰ ਰਹੇ ਸਨ। ਵਾਕ ਵਿਚ ਪਹਿਲੇ ਬਣਾ’ ਅੱਗੇ ਕਿਹੜਾ ਵਿਸ਼ਰਾਮ ਚਿੰਨ੍ਹ ਲੱਗੇਗਾ?
(ਉ) ਡੰਡੀ ( । )
(ਅ) ਕਾਮਾ (, )
(ੲ) ਬਿੰਦੀ ਕਾਮਾ ( ; )
(ਸ) ਜੋੜਨੀ ( – )
ਉੱਤਰ :
(ਸ) ਜੋੜਨੀ ( – )

ਪ੍ਰਸ਼ਨ 5.
ਹੇਠ ਲਿਖਿਆਂ ਵਿਚੋਂ ਕਿਹੜਾ ਵਾਕ ਬਣਤਰ ਦੇ ਪੱਖੋਂ ਸਹੀ ਹੈ?
(ਉ) ਨਦੀ ਵਿਚ ਕਾਫ਼ੀ ਪਾਣੀ ਆ ਗਿਆ ਸੀ
(ਅ) ਨਦੀ ਵਿਚ ਪਾਣੀ ਆ ਕਾਫ਼ੀ ਗਿਆ
(ਈ) ਕਾਫ਼ੀ ਪਾਨੀ ਨਦੀ ਵਿਚ ਆ ਗਿਆ ਸੀ.
(ਸ) ਨਦੀ ਵਿਚ ਆ ਗਿਆ ਕਾਫ਼ੀ ਪਾਣੀ ਸੀ।
ਉੱਤਰ :
(ੳ) ਨਦੀ ਵਿਚ ਕਾਫ਼ੀ ਪਾਣੀ ਆ ਗਿਆ ਸੀ।

PSEB 5th Class Punjabi Solutions Chapter 21 ਅਸਲੀ ਸਿੱਖਿਆ

ਪ੍ਰਸ਼ਨ 6.
ਅੱਜ ਨਦੀ ਵਿਚ ਬਹੁਤ ਪਾਣੀ ਸੀ।
ਇਸ ਵਾਕ ਵਿਚ ਪਾਣੀ ਕਿਸ ਕਿਸਮ ਦਾ ਨਾਂਵ ਹੈ?
(ਉ) ਅੱਜ
(ਅ) ਪਾਣੀ
(ਈ) ਬਹੁਤ
(ਸ) ਵਿਚ।
ਉੱਤਰ :
(ਅ) ਪਾਣੀ।

IV. ਜ਼ਰੂਰੀ ਫੁਟਕਲ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖਿਆਂ ਵਿਚ ਕਹਾਣੀ ਕਿਹੜੀ ਹੈ?
(ੳ) ਮੇਰਾ ਹਿੰਦੁਸਤਾਨ
(ਅ) ਸੁੰਢ ਤੇ ਹਲਦੀ
(ਈ) ਰੇਸ਼ਮ ਦਾ ਕੀੜਾ
(ਸ) ਸੱਚੀ – ਮਿੱਤਰਤਾ।
ਉੱਤਰ :
(ਅ) ਸੁੰਢ ਤੇ ਹਲਦੀ।

ਪ੍ਰਸ਼ਨ 2.
ਹੇਠ ਲਿਖਿਆਂ ਵਿੱਚੋਂ ਕਵਿਤਾ ਕਿਹੜੀ ਹੈ?
(ਉ) ਬਾਰਾਂਮਾਹ
(ਅ) ਸਤਰੰਗੀ ਤਿਤਲੀ
(ਬ) ਅਸਲੀ ਸਿੱਖਿਆ
(ਸ) ਫੁਲਕਾਰੀ ਕਲਾ।
ਉੱਤਰ :
(ੳ) ਬਾਰਾਂਮਾਹ।

ਪ੍ਰਸ਼ਨ 3.
ਹੇਠ ਲਿਖਿਆਂ ਵਿਚ ਲੇਖ ਕਿਹੜਾ ਹੈ?
(ਉ) ਚਿੜੀਆ – ਘਰ
(ਅ) ਸਾਡਾ ਪਾਰਸ : ਸਾਡਾਂ ਪਾਤਸ਼ਾਹ
(ਈ) ਸਿਆਣੀ ਗੱਲ
(ਸ) ਰੇਸ਼ਮ ਦਾ ਕੀੜਾ।
ਉੱਤਰ :
(ਸ) ਰੇਸ਼ਮ ਦਾ ਕੀੜਾ।

PSEB 5th Class Punjabi Solutions Chapter 21 ਅਸਲੀ ਸਿੱਖਿਆ

(ਨੋਟ – ਇਸੇ ਤਰ੍ਹਾਂ ਜੀਵਨੀ ਅਤੇ ਇਕਾਂਗੀ ਬਾਰੇ ਪ੍ਰਸ਼ਨ ਵੀ ਪੁੱਛੇ ਜਾ ਸਕਦੇ ਹਨ। ਅਜਿਹੇ ਪ੍ਰਸ਼ਨਾਂ ਦੇ ਉੱਤਰ ਲਈ ਹਰ ਪਾਠ ਸੰਬੰਧੀ ਯਾਦ ਕਰੋ ਕਿ ਉਹ ਕਵਿਤਾ ਹੈ ਜਾਂ ਕਹਾਣੀ/ ਲੇਖ ਹੈ ਜਾਂ ਜੀਵਨੀ/ਇਕਾਂਗੀ ਹੈ ਜਾਂ ਕਾਵਿਕਹਾਣੀ।

  • ਮੇਰਾ ਹਿੰਦੁਸਤਾਨ – ਕਵਿਤਾ
  • ‘ਗਤਕਾ – ਲੇਖ
  • ‘ਬਾਰਾਂਮਾਹਾ’ – ਕਵਿਤਾ
  • ‘ਸ਼ਹੀਦ ਉਧਮ ਸਿੰਘ’ – ਜੀਵਨੀ
  • ‘ਸਿਆਣੀ ਗੱਲ’ – ਕਹਾਣੀ
  • “ਆਓ ਰਲ – ਮਿਲ ਰੁੱਖ ਲਗਾਈਏ’ – ਕਵਿਤਾ
  • ‘ਸਤਰੰਗੀ ਤਿਤਲੀ – ਕਹਾਣੀ
  • “ਚਿੜੀਆ – ਘਰ – ਕਵਿਤਾ
  • ‘ਸੁੰਢ ਤੇ ਹਲਦੀ’ – ਕਹਾਣੀ
  • “ਬੋਲੀ ਹੈ ਪੰਜਾਬੀ ਸਾਡੀ – ਕਵਿਤਾ
  • ‘ਚਿੜੀ, ਰੁੱਖ, ਬਿੱਲੀ ਤੇ ਸੱਪ’ – ਕਹਾਣੀ
  • “ਸੱਚੀ ਮਿੱਤਰਤਾ’ – ਕਾਵਿ – ਕਹਾਣੀ
  • “ਫੁਲਕਾਰੀ – ਕਲਾ’ – ਲੇਖ
  • “ਦਾਦੀ ਦੀ ਪੋਤਿਆਂ ਨੂੰ ਨਸੀਹਤ’- ਕਵਿਤਾ
  • ‘ਰੇਸ਼ਮ ਦਾ ਕੀੜਾ’ – ਲੇਖ
  • “ਸਾਡਾ ਪਾਰਸ – ਸਾਡਾ ਪਾਤਸ਼ਾਹ’ – ਇਕਾਂਗੀ
  • ‘ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼’ – ਕਵਿਤਾ
  • ‘ਕਹੀ ਹੱਸ ਪਈ – ਕਹਾਣੀ
  • ‘ਪੁਲਾੜ ਯਾਤਰੀ : ਕਲਪਨਾ ਚਾਵਲਾ’ – ਜੀਵਨੀ
  • ‘ਸਾਰਾਗੜ੍ਹੀ ਦੀ ਲੜਾਈ – ਕਵਿਤਾ
  • “ਅਸਲੀ ਸਿੱਖਿਆ’ – ਕਹਾਣੀ।

ਪ੍ਰਸ਼ਨ 4.
ਸਾਰਾਗੜ੍ਹੀ ਦੀ ਲੜਾਈਂ ਕਵਿਤਾ ਕਿਹੜੇ ਛੰਦ ਵਿਚ ਲਿਖੀ ਗਈ ਹੈ?
(ਉ) ਕਬਿੱਤ
(ਅ) ਦੋਹਿਰਾ
(ਇ) ਬੈਂਤ
(ਸ) ਕੋਰੜਾ।
ਉੱਤਰ :
(ਇ) ਬੈਂਤ

V. ਪੈਰਿਆਂ ਸੰਬੰਧੀ ਪ੍ਰਸ਼ਨ

1. ਅੱਜ ਨਦੀ ਵਿੱਚ ਬਹੁਤ ਪਾਣੀ ਸੀ। ਲੋਕ ਟੋਲੀਆਂ ਬਣਾ – ਬਣਾ ਨਦੀ ਪਾਰ ਕਰ ਰਹੇ ਸਨ। ਨਿੱਕੇ ਬਾਲਾਂ ਨੂੰ ਵੱਡਿਆਂ ਨੇ ਮੋਢਿਆਂ ਉੱਤੇ ਚੁੱਕਿਆ ਹੋਇਆ ਸੀ। ਬੱਚੇ ਸਗੋਂ ਨਦੀ ਵਿੱਚ ਤੇਜ਼ ਵਗਦਾ ਪਾਣੀ ਵੇਖ ਕੇ ਚਾਂਭਲ ਰਹੇ ਸਨ। ਕਿਸੇ ਨੇ ਸਾਈਕਲ ਦੇ ਕੈਰੀਅਰ, ‘ਤੇ ਦੁੱਧ ਵਾਲੇ ਢੋਲ ਵੀ ਲੱਦੇ ਹੋਏ ਸਨ। ਜਿੱਥੇ ਤੱਕ ਨਜ਼ਰ ਜਾਂਦੀ, ਨਦੀ ਪਾਰ ਕਰ ਰਹੇ ਲੋਕ ਵਿਖਾਈ ਦਿੰਦੇ ਸਨ।

ਪ੍ਰਸ਼ਨ :
(i) ਲੋਕ ਕਿਸ ਤਰ੍ਹਾਂ ਨਦੀ ਪਾਰ ਕਰ ਰਹੇ ਸਨ?
(ਉ) ਟੋਲੀਆਂ ਬਣਾ – ਬਣਾ ਕੇ
(ਅ) ਇਕੱਲੇ – ਇਕੱਲੇ
(ਈ) ਅੱਗੇ – ਪਿੱਛੇ
(ਸ) ਕਾਹਲ ਵਿਚ।
ਉੱਤਰ :
(ੳ) ਟੋਲੀਆਂ ਬਣਾ – ਬਣਾ ਕੇ।

PSEB 5th Class Punjabi Solutions Chapter 21 ਅਸਲੀ ਸਿੱਖਿਆ

(ii) ਨਿੱਕੇ ਬਾਲਾਂ ਨੂੰ ਵੱਡਿਆਂ ਨੇ ਆਪਣੇ ਮੋਢਿਆਂ ਉੱਤੇ ਕਿਉਂ ਚੁੱਕਿਆ ਹੋਇਆ ਸੀ?
ਉੱਤਰ :
ਤਾਂ ਜੋ ਉਨ੍ਹਾਂ ਨੂੰ ਤੇਜ਼ ਵਹਾ ਵਾਲੀ ਨਦੀ ਪਾਰ ਕਰਾਈ ਜਾ ਸਕੇ।

(iii) ਬੱਚੇ ਕਿਉਂ ਚਾਂਭਲ ਰਹੇ ਸਨ?
ਉੱਤਰ :
ਨਦੀ ਵਿਚ ਤੇਜ਼ ਵਗਦਾ ਪਾਣੀ ਵੇਖ ਕੇ।

(iv) ਕਿਸੇ ਨੇ ਸਾਈਕਲ ਦੇ ਕੈਰੀਅਰ ਉੱਤੇ ਕੀ ਲੱਦਿਆ ਹੋਇਆ ਸੀ?
(ੳ) ਸਿਲੰਡਰ
(ਅ) ਦੁੱਧ ਵਾਲੇ ਢੋਲ
(ਬ) ਅੰਗੀਠੀ
(ਸ) ਭਾਂਡੇ
ਉੱਤਰ :
(ਅ) ਦੁੱਧ ਵਾਲੇ ਢੋਲ।

(v) ਦੂਰ ਤਕ ਕੀ ਦਿਖਾਈ ਦੇ ਰਿਹਾ ਸੀ?
ਉੱਤਰ :
ਨਦੀ ਪਾਰ ਕਰ ਰਹੇ ਲੋਕ।

(vi) ਉਪਰੋਕਤ ਪੈਰੇ ਵਿਚੋਂ ਇਕੱਠਵਾਚਕ ਤੇ ਦੋ ਵਸਤਵਾਚਕ ਨਾਂਵ ਚੁਣੋ।
ਉੱਤਰ :
ਇਕੱਠਵਾਚਕ ਨਾਂਵ – ਲੋਕ, ਟੋਲੀਆਂ। ਵਸਤੂਵਾਚਕ ਨਾਂਵ – ਪਾਣੀ, ਦੁੱਧ।

(vii) ਉਪਰੋਕਤ ਪੈਰੇ ਵਿਚੋਂ ਦੋ ਵਿਸ਼ੇਸ਼ਣ ਤੇ ਦੋ ਕਿਰਿਆ ਸ਼ਬਦ ਚੁਣੋ।
ਉੱਤਰ :
ਵਿਸ਼ੇਸ਼ਣ – ਬਹੁਤ, ਨਿੱਕੇ, ਕਿਰਿਆ – ਸੀ, ਵਿਖਾਈ ਦਿੰਦੇ ਸਨ।

(viii) ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ?
ਉੱਤਰ :
ਅਸਲੀ ਸਿੱਖਿਆ।

(ix) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ।
ਨਦੀ ਪਾਰ ਕਰ ਕੇ ਬੱਸ ਤੱਕ ਜਾਂ ਪਿੰਡ ਤਕ ਪੁੱਜਣਾ ਪੈਂਦਾ ਸੀ।
ਉੱਤਰ :
ਨਦੀ ਪਾਰ ਕਰ ਕੇ ਬੱਸਾਂ ਤੱਕ ਜਾਂ ਪਿੰਡਾਂ ਤੱਕ ਪੁੱਜਣਾ ਪੈਂਦਾ ਸੀ।

(x) ਹੇਠ ਲਿਖਿਆਂ ਵਿੱਚੋਂ ਸਹੀ ਵਾਕ ਦੇ ਅੱਗੇ ✓ ਅਤੇ ਗ਼ਲਤ ਅੱਗੇ ✗ ਦਾ ਨਿਸ਼ਾਨ ਲਗਾਓ :
(ਉ) ਨਦੀ ਉੱਤੇ ਪੁਲ ਬਣਿਆ ਹੋਇਆ ਸੀ।
(ਆ) ਡਾਈਵਰ ਬੱਸਾਂ ਪਿੰਡ ਤੱਕ ਨਹੀਂ ਸੀ ਲਿਆਉਂਦੇ।
ਉੱਤਰ :
(ੳ) ✗
(ਅ) ✓

PSEB 5th Class Punjabi Solutions Chapter 21 ਅਸਲੀ ਸਿੱਖਿਆ

2. ਸ਼ਾਰਦਾ ਭੈਣ ਜੀ ਨੇ ਬੜੇ ਠਰੂੰਮੇ ਨਾਲ ਉਸ ਨੂੰ ਕਿਹਾ, ”ਬੇਟਾ, ਮੈਂ ਵੀ ਤਾਂ ਤੈਨੂੰ ਰੁੜ੍ਹੇ ਜਾਂਦੇ ਨੂੰ ਹੀ ਬਚਾ ਰਹੀ ਹਾਂ। ਮੈਂ ਤਾਂ ਉਸ ਦਿਨ ਨਦੀ ਦੇ ਪਾਣੀ ਵਿੱਚ ਰੁੜ੍ਹਨ ਲੱਗੀ ਸਾਂ, ਪਰ ਤੂੰ ਜਿਹੜੀ ਨਕਲ ਵਾਲੀ ਨਦੀ ਵਿੱਚ ਰੁੜ੍ਹਨ ਲੱਗਾ ਏਂ, ਇਹ ਉਸ ਤੋਂ ਵੀ ਵੱਧ ਮਾਰੂ ਏ। ਤੂੰ ਠੀਕ ਢੰਗ ਨਾਲ ਪੜ੍ਹ ਕੇ ਹੀ ਜ਼ਿੰਦਗੀ ਦੀ ਨਦੀ ਪਾਰ ਕਰ ਸਕੇਂਗਾ। ਬੱਸ, ਇਹੋ ਜ਼ਿੰਦਗੀ ਦੀ ਅਸਲ ਸਿੱਖਿਆ ਏ, ਇਹੋ ਪੜ੍ਹਾਈ ਏ।” ਪ੍ਰਸ਼ਨ :

(i) ਠਰੂੰਮੇ ਨਾਲ ਕੌਣ ਬੋਲ ਰਿਹਾ ਸੀ? ..
(ਉ) ਸ਼ਾਰਦਾ ਭੈਣ ਜੀ।
(ਅ) ਮਨਜੀਤ ਭੈਣ ਜੀ
(ਈ) ਮੁੱਖ ਅਧਿਆਪਕਾ
(ਸ) ਲੋਕ।
ਉੱਤਰ :
(ੳ) ਸ਼ਾਰਦਾ ਭੈਣ ਜੀ।

(ii) ਸ਼ਾਰਦਾ ਭੈਣ ਜੀ ਕਿਸ ਵਿਚ ਰੁੜ੍ਹਨ ਲੱਗੇ ਸੀ?
(ਉ) ਨਦੀ ਵਿਚ
(ਅ) ਦੋ ਵਿਚ
(ਈ) ਨਾਲੇ ਵਿਚ
(ਸ) ਖੱਡ ਵਿਚ।
ਉੱਤਰ :
(ਉ) ਨਦੀ ਵਿੱਚ।

(iii) ਕਿਸ ਚੀਜ਼ ਵਿਚ ਰੁੜ੍ਹਨਾ ਵਧੇਰੇ ਮਾਰੂ ਹੈ?
(ਉ) ਨਕਲ ਦੀ ਨਦੀ ਵਿਚ
(ਅ) ਹੜ੍ਹ ਵਿਚ,
(ਇ) ਚੋ ਵਿਚ,
(ਸ) ਨਾਲੇ ਵਿਚ।
ਉੱਤਰ :
(ੳ) ਨਕਲ ਦੀ ਨਦੀ ਵਿਚ।

(iv) ਜ਼ਿੰਦਗੀ ਦੀ ਨਦੀ ਕਿਸ ਤਰ੍ਹਾਂ ਪਾਰ ਹੁੰਦੀ ਹੈ?
ਉੱਤਰ :
ਜ਼ਿੰਦਗੀ ਦੀ ਨਦੀ ਠੀਕ ਢੰਗ ਨਾਲ ਪੜ੍ਹਾਈ ਕਰਕੇ ਹੀ ਪਾਰ ਹੁੰਦੀ ਹੈ, ਨਕਲ ਕਰ ਕੇ ਨਹੀਂ।

(v) ਜ਼ਿੰਦਗੀ ਦੀ ਅਸਲ ਸਿੱਖਿਆ ਕੀ ਹੈ?
ਉੱਤਰ :
ਜ਼ਿੰਦਗੀ ਦੀ ਨਦੀ ਪੜ੍ਹਾਈ ਕਰ ਕੇ ਪਾਰ ਕਰਨੀ ਚਾਹੀਦੀ ਹੈ, ਨਾ ਕਿ ਨਕਲ ਕਰ ਕੇ॥

(vi) ਉਪਰੋਕਤ ਪੈਰੇ ਵਿਚੋਂ ਤਿੰਨ ਭਾਵਵਾਚਕ ਨਾਂਵ ਸੁਣੋ।
ਉੱਤਰ :
ਠਰੰਮਾ, ਜ਼ਿੰਦਗੀ, ਸਿੱਖਿਆ।

PSEB 5th Class Punjabi Solutions Chapter 21 ਅਸਲੀ ਸਿੱਖਿਆ

(vii) ਉਪਰੋਕਤ ਪੈਰੇ ਵਿਚੋਂ ਤਿੰਨ ਪੜਨਾਂਵ ਚੁਣੋ।
ਉੱਤਰ :
ਉਸ, ਮੈਂ, ਇਹੋ।

(viii) ਉਪਰੋਕਤ ਪੈਰੇ ਵਿਚੋਂ ਤਿੰਨ ਕਿਰਿਆ ਸ਼ਬਦ ਚੁਣੋ।
ਉੱਤਰ :
ਕਿਹਾ, ਬਚਾ ਰਹੀ ਹਾਂ, ਕਰ ਸਕੇਂਗਾ।

(ix) ਇਹ ਪੈਰਾ ਕਿਹੜੇ ਪਾਠ ਵਿਚੋਂ ਹੈ?
ਉੱਤਰ :
ਅਸਲੀ ਸਿੱਖਿਆ।

(x) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲੋ ਤੂੰ ਠੀਕ ਢੰਗ ਨਾਲ ਪੜ੍ਹ ਕੇ ਹੀ ਜ਼ਿੰਦਗੀ ਦੀ ਨਦੀ ਪਾਰ ਕਰ ਸਕੇਗਾ।
ਉੱਤਰ :
ਤੁਸੀਂ ਠੀਕ ਤਰ੍ਹਾਂ ਪੜ੍ਹ ਕੇ ਹੀ ਜ਼ਿੰਦਗੀ ਦੀ ਨਦੀ ਪਾਰ ਕਰ ਸਕੋਗੇ।

(xi) ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ ✓ ਅਤੇ ਗ਼ਲਤ ਅੱਗੇ ✗ ਦਾ ਨਿਸ਼ਾਨ ਲਾਓ :
(ਉ) ਸ਼ਾਰਦਾ ਭੈਣ ਜੀ ਬੜੇ ਠਰੂੰਮੇ ਨਾਲ ਬੋਲੇ।
(ਅ) ਵਿਦਿਆਰਥੀ ਨੂੰ ਪ੍ਰੀਖਿਆ ਵਿਚ ਨਕਲ ਨਹੀਂ ਕਰਨੀ ਚਾਹੀਦੀ।
ਉੱਤਰ :
(ੳ) ✗
(ਆ) ✓

(ix) ਅਧਿਆਪਕ ਲਈ ਪ੍ਰਸ਼ਨ।. ਵਿਸ਼ੇਸ਼ਣ ਦਾ ਸੰਕਲਪ ਕਰਾਇਆ ਜਾਵੇ।

ਔਖੇ ਸ਼ਬਦਾਂ ਦੇ ਅਰਥ – Meanings

  • ਬੱਦਲ ਘੁਲੇ ਹੋਏ – ਬੱਦਲਾਂ ਦਾ ਲੰਮੇ ਸਮੇਂ ਲਈ ਵਰੁਨ ਵਾਲੇ ਹੋਣਾ।
  • ਵਹਾਅ – ਰੋੜ
  • ਭਲ – ਗੁਸਤਾਖ਼, ਬੇਅਦਬ, ਢੀਠ
  • ਫੁਰਤੀ – ਤੇਜ਼ੀ।
  • ਸੰਸਾ – ਸਿਫ਼ਤ
  • ਸਨਮਾਨ – ਵਡਿਆਈ !
  • ਨਿਗਰਾਨੀ – ਦੇਖ – ਰੇਖ।
  • ਤਰਲੇ – ਮਿੰਨਤ
  • ਠਰੂੰਮੇ – ਸ਼ਾਂਤ, ਅਰਾਮ, ਬਿਨਾਂ ਗੁੱਸੇ ਤੋਂ।
  • ਮਾਰੂ – ਮਾਰਨ ਵਾਲਾ।
  • ਸੌ ਫ਼ੀ ਸਦੀ – ਪੂਰਾ ਪੂਰਾ, ਬਿਲਕੁਲ !

PSEB 5th Class Punjabi Grammar ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ

Punjab State Board PSEB 5th Class Punjabi Book Solutions Punjabi Grammar ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ Exercise Questions and Answers.

PSEB 5th Class Hindi Punjabi Grammar ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ (1st Language)

1. ਉੱਲੂ ਬਣਾਉਣਾ (ਮੂਰਖ ਬਣਾਉਣਾ) – ਗੁਰਪ੍ਰੀਤ ਬੜਾ ਚਲਾਕ ਹੈ। ਉਹ ਹਰ ਇਕ ਨੂੰ ਉੱਲੂ ਬਣਾ ਕੇ ਆਪਣਾ ਕੰਮ ਕੱਢ ਲੈਂਦਾ ਹੈ।
2. ਉਂਗਲ ਕਰਨੀ (ਦੋਸ਼ ਲਾਉਣਾ) – ਮਨਬੀਰ ਸਿੰਘ ਦੇ ਘਰ ਚੋਰੀ ਹੋ ਗਈ। ਥਾਣੇਦਾਰ ਨੇ ਉਸ ਨੂੰ ਪੁੱਛਿਆ ਕਿ ਉਸ ਨੂੰ ਕਿਸ ਆਦਮੀ ਉੱਤੇ ਸ਼ੱਕ ਹੈ, ਤਾਂ ਉਸ ਨੇ ਰਾਮੇ ਵਲ ਉਂਗਲ ਕਰ ਦਿੱਤੀ।
3. ਉੱਲੂ ਸਿੱਧਾ ਕਰਨਾ (ਆਪਣਾ ਮਤਲਬ ਕੱਢਣਾ) – ਮਤਲਬੀ ਯਾਰ ਸਿਰਫ਼ ਆਪਣਾ ਉੱਲੂ ਸਿੱਧਾ ਕਰਦੇ ਹਨ, ਉਨ੍ਹਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
4. ਅੱਖ ਲੱਗਣੀ ਨੀਂਦ ਆ ਜਾਣੀ) – ਮੇਰੀ ਅੱਖ ਲੱਗੀ ਹੀ ਸੀ ਕਿ ਮੀਂਹ ਪੈਣ ਲੱਗ ਪਿਆ ਤੇ ਮੈਂ ਅੱਭੜਵਾਹੇ ਉੱਠਿਆ।
5. ਅੱਖਾਂ ਵਿਚ ਘੱਟਾ ਪਾਉਣਾ (ਧੋਖਾ ਦੇਣਾ) – ਅੱਜ – ਕਲ੍ਹ ਦੁਕਾਨਦਾਰ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਨਕਲੀ ਤੇ ਮਿਲਾਵਟ ਵਾਲਾ ਸਮਾਨ ਵੇਚ ਦਿੰਦੇ ਹਨ।
6. ਅੱਖ ਮਾਰਨੀ (ਇਸ਼ਾਰਾ ਕਰਨਾ) – ਮੈਂ ਗੱਲ ਕਰਨ ਹੀ ਲੱਗਾ ਸਾਂ ਕਿ ਮੇਰੇ ਭਰਾ ਨੇ ਅੱਖ ਮਾਰ ਕੇ ਮੈਨੂੰ ਰੋਕ ਦਿੱਤਾ
7. ਅੱਖਾਂ ਵਿਚ ਰੜਕਣਾ ਬੁਰਾ ਲੱਗਣਾ) – ਜਦੋਂ ‘ ਦਾ ਉਸ ਨੇ ਮੇਰੇ ਪੁੱਤਰ ਨੂੰ ਕੁੱਟਿਆ ਹੈ, ਉਹ ਮੇਰੀਆਂ ਅੱਖਾਂ ਵਿਚ ਰੜਕਦਾ ਹੈ।
8. ਅੱਗ ਦੇ ਭਾ ਹੋਣਾ ਬਹੁਤ ਮਹਿੰਗਾ) – ਅੱਜਕੱਲ੍ਹ ਮਹਿੰਗਾਈ ਦੇ ਜ਼ਮਾਨੇ ਵਿਚ ਬਜ਼ਾਰ ਵਿਚ ਹਰ ਚੀਜ਼ ਅੱਗ ਦੇ ਭਾ ਮਿਲਦੀ ਹੈ।
9. ਇੱਟ ਘੜੇ ਦਾ ਵੈਰ (ਸਖ਼ਤ ਵੈਰ) – ਭਾਰਤ ਦੇ ਨਾਲ ਪਾਕਿਸਤਾਨ ਦਾ ਸ਼ੁਰੂ ਤੋਂ ਹੀ ਇੱਟ ਘੜੇ ਦਾ ਵੈਰ ਹੈ।
10. ਈਦ ਦਾ ਚੰਦ ਹੋਣਾ ਬਹੁਤ ਦੇਰ ਬਾਅਦ ਮਿਲਣਾ – ਮਨਜੀਤ ! ਤੂੰ ਤਾਂ ਈਦ ਦਾ ਚੰਦ ਹੋ ਗਿਆ ਹੈਂ। ਪਤਾ ਨਹੀਂ ਇੰਨੀ ਦੇਰ ਕਿੱਥੇ ਰਿਹਾ ਹੈ ਕਦੇ ਮਿਲਿਆ ਹੀ ਨਹੀਂ।
11. ਇੱਟ ਦਾ ਜਵਾਬ ਪੱਥਰ ਨਾਲ ਦੇਣਾ ਉਸੇ ਵੇਲੇ ਵਧ ਕੇ ਬਦਲਾ ਲੈਣਾ) – ਭਾਰਤ ਪਾਕਿਸਤਾਨ ਦੀ ਕਿਸੇ ਧਮਕੀ ਤੋਂ ਨਹੀਂ ਡਰੇਗਾ, ਸਗੋਂ ਇੱਟ ਦਾ ਜਵਾਬ ਪੱਥਰ ਨਾਲ ਦੇਵੇਗਾ।
12. ਇਕ ਅੱਖ ਨਾਲ ਦੇਖਣਾ (ਸਭ ਨੂੰ ਇੱਕੋ ਜਿਹਾ ਸਮਝਣਾ) – ਮਹਾਰਾਜਾ ਰਣਜੀਤ ਸਿੰਘ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਇਕ ਅੱਖ ਨਾਲ ਵੇਖਦਾ ਸੀ।
13. ਸਰ ਕਰਨਾ (ਜਿੱਤ ਲੈਣਾ – ਜਮਰੌਦ ਦਾ ਕਿਲ੍ਹਾ ਸਰ ਕਰਨ ਗਿਆ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ।
14. ਸਿਰ ਸੁਆਹ ਪਾਉਣੀ (ਬੇਇੱਜ਼ਤੀ ਕਰਨੀ) – ਰਾਮੂ ਦੀ ਧੀ ਨੇ ਬਿੱਲੂ ਨਾਲ ਉੱਧਲ ਕੇ ਆਪਣੇ ਮਾਪਿਆਂ ਦੇ ਸਿਰ ਸੁਆਹ ਪਾ ਦਿੱਤੀ।
15. ਸਿਰ ਖਾਣਾ (ਗੱਲਾਂ ਕਰ ਕੇ ਤੰਗ ਕਰਨਾ) – ਅੱਜ ਮਨਜੀਤ ਮੇਰੇ ਕੋਲ ਬੈਠਾ ਸਾਰਾ ਦਿਨ ਮੇਰਾ ਸਿਰ ਖਾਂਦਾ ਰਿਹਾ ਤੇ ਉਸ ਨੇ ਮੈਨੂੰ ਕੋਈ ਕੰਮ ਨਹੀਂ ਕਰਨ ਦਿੱਤਾ
16. ਹੱਥਾਂ ਦੇ ਤੋਤੇ ਉੱਡ ਜਾਣੇ ਘਬਰਾ ਜਾਣਾ) – ਜਦੋਂ ਰਾਮ ਨੇ ਅਚਾਨਕ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਸੁਣੀ, ਤਾਂ ਉਸ ਦੇ ਹੱਥਾਂ ਦੇ ਤੋਤੇ ਉੱਡ ਗਏ।
17. ਕੰਨ ਭਰਨੇ (ਚੁਗਲੀ ਕਰਨੀ) – ਹਰਜੀਤ ਨੇ ਮੇਰੇ ਦੋਸਤ ਦੇ ਮੇਰੇ ਵਿਰੁੱਧ ਕੰਨ ਭਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਉਸ ਦੀਆਂ ਗੱਲਾਂ ਵਿਚ ਨਾ ਆਇਆ।
18. ਕੰਨਾਂ ਨੂੰ ਹੱਥ ਲਾਉਣੇ (ਤੋਬਾ ਕਰਨੀ) – ਜਦੋਂ ਸੁਰਜੀਤ ਚੋਰੀ ਕਰਦਾ ਫੜਿਆ ਗਿਆ, ਤਾਂ ਉਹ ਮੁਹੱਲੇ ਵਾਲਿਆਂ ਪਾਸੋਂ ਕੰਨਾਂ ਨੂੰ ਹੱਥ ਲਾ ਕੇ ਛੁੱਟਾ।
19. ਕੰਨਾਂ ‘ਤੇ ਜੂੰ ਨਾ ਸਰਕਣਾ (ਕੋਈ ਅਸਰ ਨਾ ਹੋਣਾ) – ਮੈਂ ਉਸ ਨੂੰ ਬਹੁਤ ਸਮਝਾਇਆ, ਪਰ ਉਸ ਦੇ ਕੰਨਾਂ ‘ਤੇ ਜੂੰ ਨਾ ਸਰਕੀ।
20. ਖੁੰਬ ਠੱਪਣੀ ਆਕੜ ਭੰਨਣੀ) – ਮੀਤਾ ਕੱਲ੍ਹ ਮੇਰੇ ਨਾਲ ਬਹੁਤ ਆਕੜਦਾ ਸੀ। ਅੱਜ ਮੈਂ ਭਰੀ ਪੰਚਾਇਤ ਵਿਚ ਉਸ ਦੀਆਂ ਕਰਤੂਤਾਂ ਨੰਗੀਆਂ ਕਰ ਕੇ ਉਸ ਦੀ ਖੂਬ ਖੁੰਬ ਠੱਪੀ।

PSEB 5th Class Punjabi Grammar ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ

21. ਖੇਰੂੰ – ਖੇਰੂੰ ਹੋਣਾ (ਏਕਤਾ ਨਾ ਰਹਿਣੀ) – ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਸਿੱਖ ਰਾਜ ਖੇਰੂੰ – ਖੇਰੂੰ ਹੋ ਗਿਆ।
22. ਖੂਹ ਪੁੱਟਣਾ (ਬਿਪਤਾ ਖੜੀ ਕਰਨੀ) – ਜੇਕਰ ਪਾਕਿਸਤਾਨ ਭਾਰਤੀ ਸਰਹੱਦਾਂ ਉੱਤੇ ਛੇੜ – ਛਾੜ ਕਰੇਗਾ, ਤਾਂ ਉਹ ਆਪਣੇ ਲਈ ਹੀ ਖੂਹ ਪੁੱਟੇਗਾ।
23. ਗਲਾ ਭਰ ਆਉਣਾ (ਰੋ ਪੈਣਾ) – ਜਦੋਂ ਮੇਰੇ ਵੱਡੇ ਵੀਰ ਜੀ ਇੰਗਲੈਂਡ ਗਏ, ਤਾਂ ਉਨ੍ਹਾਂ ਨੂੰ ਵਿਦਾ ਕਰਨ ਗਿਆਂ ਹਵਾਈ ਅੱਡੇ ਉੱਤੇ ਮੇਰਾ ਗਲਾ ਭਰ ਆਇਆ।
24. ਘਿਓ ਦੇ ਦੀਵੇ ਜਗਾਉਣਾ ਬਹੁਤ ਖ਼ੁਸ਼ੀ ਮਨਾਉਣੀ) – ਅਜ਼ਾਦੀ ਮਿਲਣ ਉੱਤੇ ਸਾਰੇ ਭਾਰਤੀਆਂ ਨੇ ਘਿਓ ਦੇ ਦੀਵੇ ਜਗਾਏ।
25. ਚਾਂਦੀ ਦੀ ਜੁੱਤੀ ਮਾਰਨੀ ਵਿੱਢੀ ਦੇਣੀ) – ਅੱਜਕਲ੍ਹ ਬਹੁਤੇ ਸਰਕਾਰੀ ਦਫ਼ਤਰਾਂ ਵਿਚ ਜਿੰਨਾ ਚਿਰ ਅਫ਼ਸਰਾਂ ਨੂੰ ਚਾਂਦੀ ਦੀ ਜੁੱਤੀ ਨਾ ਮਾਰੋ, ਉਹ ਕੰਮ ਨਹੀਂ ਕਰਦੇ।
26. ਛੱਕੇ ਛੁੱਟ ਜਾਣੇ (ਘਬਰਾ ਜਾਣਾ) – ਸਿੱਖ ਫ਼ੌਜਾਂ ਦੇ ਭਾਰੀ ਹਮਲੇ ਅੱਗੇ ਅਫ਼ਗਾਨਾਂ ਦੇ ਛੱਕੇ ਛੁੱਟ ਗਏ। :27. ਛੱਪਰ ਪਾੜ ਕੇ ਦੇਣਾ (ਅਚਾਨਕ ਅਮੀਰ ਹੋ ਜਾਣਾ) – ਜਦੋਂ ਕਿਸਮਤ ਸਾਥ ਦੇਵੇ, ਤਾਂ ਰੱਬ ਛੱਪਰ ਪਾੜ ਕੇ ਦਿੰਦਾ ਹੈ।
28. ਛੱਤ ਸਿਰ ‘ਤੇ ਚੁੱਕ ਲੈਣੀ ਬਹੁਤ ਰੌਲਾ ਪਾਉਣਾ) – ਜਦੋਂ ਅਧਿਆਪਕ ਕੰਮਰੇ ਵਿਚ ਨਹੀਂ ਹੁੰਦਾ, ਤਾਂ ਲੜਕੇ ਛੱਤ ਸਿਰ ‘ਤੇ ਚੁੱਕ ਲੈਂਦੇ ਹਨ।
29. ਜੜ੍ਹੀ ਤੇਲ ਦੇਣਾ ਤਬਾਹ ਕਰ ਦੇਣਾ) – ਉਸ ਨੇ ਆਪਣੀਆਂ ਕਰਤੂਤਾਂ ਨਾਲ ਆਪਣੇ ਖ਼ਾਨਦਾਨ ਦੀ ਜੜ੍ਹਾਂ ਤੇਲ ਦੇ ਦਿੱਤਾ।
30. ਜ਼ਖ਼ਮਾਂ ਉੱਤੇ ਲੂਣ ਛਿੜਕਣਾ (ਦੁਖੀ ਨੂੰ ਹੋਰ ਦੁਖਾਉਣਾ) – ਉਸ ਨੇ ਮੈਨੂੰ ਇਹ ਗੱਲਾਂ ਕਹਿ ਕੇ ਮੇਰੇ ਦੁੱਖ ਨੂੰ ਘਟਾਇਆ ਨਹੀਂ, ਸਗੋਂ ਮੇਰੇ ਰਿਸਦੇ ਜ਼ਖ਼ਮਾਂ ਉੱਤੇ ਲੂਣ ਛਿੜਕਿਆ ਹੈ।
31. ਜਮ ਹੋ ਕੇ ਚਿੰਬੜਨਾ (ਖਹਿੜੇ ਪੈ ਜਾਣਾ) – ਉਹ ਮੇਰੇ ਤੋਂ ਕਰਜ਼ਾ ਵਾਪਸ ਲੈਣ ਲਈ ਮੈਨੂੰ ਜਮ ਹੋ ਕੇ ਚਿੰਬੜ ਗਿਆ।
32. ਝਾਟੇ ਖੇਹ ਪਾਉਣੀ (ਬੇਇੱਜ਼ਤੀ ਕਰਨੀ) – ਸੁਨੀਤਾ ਨੇ ਅਵਾਰਾਗਰਦੀ ਕਰ ਕੇ ਆਪਣੇ ਮਾਪਿਆਂ ਦੇ ਝਾਟੇ ਖੇਹ ਪਾ ਦਿੱਤੀ।
33. ਝਾੜੂ ਫੇਰਨਾ (ਸਫ਼ਾਇਆ ਕਰਨਾ) – 18ਵੀਂ ਸਦੀ ਦੇ ਸਿੱਖਾਂ ਨੇ ਪੰਜਾਬ ਵਿਚ ਮੁਗ਼ਲ ਹੁਕਮਰਾਨਾਂ ਦੀ ਤਾਕਤ ਨੂੰ ਝਾੜੂ ਫੇਰ ਦਿੱਤਾ। 34. ਟੱਕਰਾਂ ਮਾਰਨੀਆਂ (ਭਟਕਦੇ ਫਿਰਨਾ) – ਚਾਰ ਸਾਲ ਹੋ ਗਏ ਹਨ, ਮੈਂ ਨੌਕਰੀ ਲਈ ਥਾਂ – ਥਾਂ ਟੱਕਰਾਂ ਮਾਰ ਰਿਹਾ ਹਾਂ, ਪਰ ਅਜੇ ਤਕ ਕਿਤੇ ਗੱਲ ਨਹੀਂ ਬਣੀ ॥
35. ਠੰਢੇ ਸਾਹ ਭਰਨੇ ਹਉਕੇ ਲੈਣੇ) – ਜਦੋਂ ਦੀ ਮਾਂ ਛੋਟੇ ਬੱਚੇ ਨੂੰ ਘਰ ਛੱਡ ਕੇ ਵਾਂਢੇ ਗਈ ਹੈ, ਉਹ
36. ਮੂੰਗਾ ਮਾਰਨਾ ਘੱਟ ਤੋਲਣਾ) – ਬਹੁਤੇ ਦੁਕਾਨਦਾਰ ਸੌਦਾ ਤੋਲਣ ਲੱਗੇ ਗਾਹਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਗੁੰਗਾ ਮਾਰ ਹੀ ਜਾਂਦੇ ਹਨ।
37. ਢਿੱਡੀ ਪੀੜਾਂ ਪੈਣੀਆਂ ਬਹੁਤ ਹੱਸਣਾ) – ਕੁਲਵੰਤ ਨੇ ਇਸ ਤਰ੍ਹਾਂ ਦੀ ਗੱਲ ਕੀਤੀ, ਜਿਸ ਨਾਲ ਹੱਸ – ਹੱਸ ਕੇ ਸਭ ਦੇ ਢਿੱਡੀ ਪੀੜਾਂ ਪੈ ਗਈਆਂ।
38. ਢੇਰੀ ਢਿੱਗੀ) – ਢਾਹੁਣੀ ਦਿਲ ਛੱਡ ਦੇਣਾ) – ਤੁਹਾਨੂੰ ਕਿਸੇ ਅਸਫਲਤਾ ਤੋਂ ਨਿਰਾਸ਼ ਹੋ ਕੇ ਢੇਰੀ ਢਿੱਗੀ ਨਹੀਂ ਢਾਹੁਣੀ ਚਾਹੀਦੀ।
39. ਤੱਤੀ ‘ਵਾ ਨਾ ਲੱਗਣੀ (ਕੋਈ ਦੁੱਖ ਨਾ ਹੋਣਾ) – ਜਿਨ੍ਹਾਂ ਦੇ ਸਿਰ ‘ਤੇ ਪਰਮਾਤਮਾ ਦਾ ਹੱਥ ਹੋਵੇ, ਉਨ੍ਹਾਂ ਨੂੰ ਤੱਤੀ ‘ਵਾ ਨਹੀਂ ਲਗਦੀ।
40. ਤੀਰ ਹੋ ਜਾਣਾ (ਦੌੜ ਜਾਣਾ) – ਜਦ ਪੁਲਿਸ ਨੇ ਇਕ ਵੀ ਹੱਥ ਨਾ ਆਇਆ।

PSEB 5th Class Punjabi Grammar ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ

41.ਤੀਲ੍ਹੀ ਲਾਉਣੀ (ਲੜਾਈ – ਝਗੜਾ ਕਰਾਉਣਾ) – ਬਸੰਤ ਕੌਰ ਜਿਸ ਘਰ ਜਾਂਦੀ ਹੈ, ਉੱਥੇ ਝੂਠੀਆਂ ਸੱਚੀਆਂ ਗੱਲਾਂ ਕਰ ਕੇ ਤੀਲ੍ਹੀ ਲਾ ਆਉਂਦੀ ਹੈ।
42. ਦੰਦ ਪੀਹਣਾ ਗੁੱਸੇ ਵਿਚ ਆਉਣਾ) – ਜਦੋਂ ਇੰਦਰ ਨੇ ਉਸ ਨੂੰ ਗਾਲ੍ਹਾਂ ਕੱਢੀਆਂ, ਤਾਂ ਉਹ ਗੁੱਸੇ ਵਿਚ ਦੰਦ ਪੀਹਣ ਲੱਗ ਪਿਆ।
43. ਦੰਦ ਕੱਢਣੇ (ਹਿੜ – ਹਿੜ ਕਰਨਾ) – ਜਦੋਂ ਅਧਿਆਪਕ ਪੜ੍ਹਾ ਰਿਹਾ ਸੀ, ਤਾਂ ਸ਼ਰਾਰਤੀ ਬੱਚੇ ਦੰਦ ਕੱਢ ਰਹੇ ਸਨ।
44. ਦੂਰੋਂ ਹੀ ਸਲਾਮ ਕਰਨੀ ਦੂਰੋਂ ਮੱਥਾ ਟੇਕਣਾ) – ਮੀਤਾ ਤਾਂ ਏਨਾ ਭੈੜਾ ਹੈ ਕਿ ਉਸ ਨੂੰ ਦੂਰੋਂ ਹੀ ਸਲਾਮ ਕਰਨੀ ਚਾਹੀਦੀ ਹੈ।
45. ਦੰਦ ਖੱਟੇ ਕਰਨੇ (ਹਰਾ ਦੇਣਾ) – ਭਾਰਤੀ ਸੈਨਾ ਨੇ ਪਾਕਿਸਤਾਨੀ ਸੈਨਾ ਦੇ ਦੰਦ ਖੱਟੇ ਕਰ ਦਿੱਤੇ। 46. ਨੱਕ ਚਾੜ੍ਹਨਾ (ਕਿਸੇ ਚੀਜ਼ ਨੂੰ ਪਸੰਦ ਨਾ ਕਰਨਾ) – ਬਲਵਿੰਦਰ ਨੇ ਨੱਕ ਚੜ੍ਹਾਉਂਦਿਆਂ ਕਿਹਾ, “ਇਸ ਖ਼ੀਰ ਵਿਚ ਮਿੱਠਾ ਬਹੁਤ ਘੱਟ ਹੈ।
47. ਨਾਨੀ ਚੇਤੇ ਕਰਾਉਣੀ ਬਹੁਤ ਔਖੇ ਕਰਨਾਭਾਰਤੀ ਸਿਪਾਹੀਆਂ ਨੇ ਪਾਕਿਸਤਾਨੀ ਫ਼ੌਜਾਂ ਨੂੰ ਬੰਗਲਾ ਦੇਸ਼ ਵਿਚ ਨਾਨੀ ਚੇਤੇ ਕਰਾ ਦਿੱਤੀ।
48. ਪੈਰ ਜ਼ਮੀਨ ਉੱਤੇ ਨਾ ਲੱਗਣਾ (ਬਹੁਤ ਖ਼ੁਸ਼ ਹੋਣਾ) – ਜਦੋਂ ਹਰਜੀਤ ਦਾ ਵਿਆਹ ਹੋਇਆ, ਤਾਂ ਉਸ ਦੇ ਪੈਰ ਜ਼ਮੀਨ ਉੱਤੇ ਨਹੀਂ ਸਨ ਲਗਦੇ, ਪਰ ਉਹ ਇਹ ਨਹੀਂ ਸੀ ਜਾਣਦੀ ਕਿ ਵਿਆਹ ਦੀਆਂ ਖੁਸ਼ੀਆਂ ਚਾਰ ਦਿਨ ਹੀ ਰਹਿੰਦੀਆਂ ਹਨ।
49. ਪੱਛਾਂ ‘ਤੇ ਲੂਣ ਛਿੜਕਣਾ (ਦੁਖੀ ਨੂੰ ਹੋਰ ਦੁਖਾਉਣਾ) – ਮੇਰੇ ਪੱਛਾਂ ‘ ਤੇ ਲੂਣ ਨਾ ਛਿੜਕੋ, ਮੈਂ ਅੱਗੇ ਹੀ ਬਹੁਤ ਦੁਖੀ ਹਾਂ।
50. ਬਲਦੀ ਉੱਤੇ ਤੇਲ ਪਾਉਣਾ ਲੜਾਈ ਨੂੰ ਹੋਰ ਤੇਜ਼ ਕਰਨਾ) – ਤੈਨੂੰ ਬਲਦੀ ਉੱਤੇ ਤੇਲ ਪਾਉਣ ਦੀ ਬਜਾਏ ਲੜਾਈ ਖ਼ਤਮ ਕਰਨ ਵਿਚ ਮੱਦਦ ਕਰਨੀ। ਚਾਹੀਦੀ ਹੈ।
51. ਬੇੜੀਆਂ ਵਿਚ ਵੱਟੇ ਪਾਉਣੇ ਨੁਕਸਾਨ ਪੁਚਾਉਣਾ) – ਉਸ ਦੇ ਇੱਕੋ ਨਿਕੰਮੇ ਪੁੱਤਰ ਨੇ ਬੇੜੀਆਂ ਵਿਚ ਵੱਟੇ ਪਾ ਦਿੱਤੇ ਤੇ ਉਸ ਦੀ ਇੱਜ਼ਤ ਮਿੱਟੀ ਵਿਚ ਰੋਲ ਦਿੱਤੀ।
52. ਮੁੱਠੀ ਗਰਮ ਕਰਨੀ ਵਿੱਢੀ ਦੇਣੀ) – ਇੱਥੇ ਤਾਂ ਛੋਟੇ ਤੋਂ ਛੋਟਾ ਕੰਮ ਕਰਾਉਣ ਲਈ ਸਰਕਾਰੀ ਅਫ਼ਸਰਾਂ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ।
53. ਮੱਖੀਆਂ ਮਾਰਨੀਆਂ ਵਿਹਲੇ ਰਹਿਣਾ) – ਅਵਤਾਰ ਨੌਕਰੀ ਨਾ ਮਿਲਣ ਕਰਕੇ ਘਰ ਬੈਠਾ ਮੱਖੀਆਂ ਮਾਰਦਾ ਰਹਿੰਦਾ ਹੈ।
54. ਮੱਖੀ ‘ਤੇ ਮੱਖੀ ਮਾਰਨੀ (ਇੰਨ – ਬਿੰਨ ਨਕਲ ਮਾਰਨੀ) – ਮੈਥੋਂ ਉਸ ਦਾ ਸਿਰਨਾਮਾ ਪੜ੍ਹ ਤਾਂ ਨਹੀਂ ਸੀ ਹੁੰਦਾ, ਪਰ ਮੈਂ ਮੱਖੀ ‘ਤੇ ਮੱਖੀ ਮਾਰ ਕੇ ਲਿਖ ਹੀ ਦਿੱਤਾ ਹੈ।
55. ਰਾਈ ਦਾ ਪਹਾੜ ਬਣਾਉਣਾ (ਸਧਾਰਨ ਗੱਲ ਵਧਾ – ਚੜ੍ਹਾ ਕੇ ਕਰਨੀ) – ਉਹ ਤਾਂ ਰਾਈ ਦਾ ਪਹਾੜ ਬਣਾ ਲੈਂਦੀ ਹੈ ਤੇ ਐਵੇਂ ਨਰਾਜ਼ ਹੋ ਜਾਂਦੀ ਹੈ।
56. ਰਫੂ ਚੱਕਰ ਹੋ ਜਾਣਾ (ਦੌੜ ਜਾਣਾ) – ਜੇਬਕਤਰਾ ਉਸ ਦੀ ਜੇਬ ਕੱਟ ਕੇ ਰਫੂ ਚੱਕਰ ਹੋ ਗਿਆ।
57.ਲਿੱਦ ਕਰ ਲੈਣੀ (ਹਿੰਮਤ ਹਾਰ ਦੇਣੀ) – ਤੂੰ ਤਾਂ ਯਾਰ ਲਿੱਦ ਹੀ ਕਰ ਦਿੱਤੀ। ਮੁਸੀਬਤ ਦਾ ਟਾਕਰਾ ਇਸ ਤਰ੍ਹਾਂ ਹਿੰਮਤ ਹਾਰ ਕੇ ਨਹੀਂ ਹੁੰਦਾ।
58. ਲੋਹਾ ਲਾਖਾ ਹੋਣਾ (ਗੁੱਸੇ ਵਿਚ ਆਉਣਾ) – ਤੁਸੀਂ ਗੱਲ ਨੂੰ ਸ਼ਾਂਤੀ ਨਾਲ ਸੁਣੋ, ਐਵੇਂ ਲੋਹੇ ਲਾਖੇ ਹੋਣ ਦਾ ਕੋਈ ਲਾਭ ਨਹੀਂ।
59. ’ਵਾ ਨੂੰ ਤਲਵਾਰਾਂ ਮਾਰਨੀਆਂ ਮੱਲੋ – ਮੱਲੀ ਲੜਾਈ ਸਹੇੜਨੀ) – ਪਾਕਿਸਤਾਨੀ ਨੇਤਾ ਸਾਲ ਕੁ ਮਗਰੋਂ ’ਵਾ ਨੂੰ ਤਲਵਾਰਾਂ ਮਾਰਨ ਲੱਗ ਪੈਂਦੇ ਹਨ, ਪਰ ਉਨ੍ਹਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ।

PSEB 5th Class Punjabi Grammar ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ

60. ਵਾਰ ਦੇਣਾ (ਕੁਰਬਾਨੀ ਦੇਣਾ) – ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਆਪਣਾ ਸਿਰ ਵਾਰ ਦਿੱਤਾ।

PSEB 5th Class Punjabi Grammar ਵਿਆਕਰਨ

Punjab State Board PSEB 5th Class Punjabi Book Solutions Punjabi Grammar ਵਿਆਕਰਨ Exercise Questions and Answers.

PSEB 5th Class Hindi Punjabi Grammar ਵਿਆਕਰਨ (1st Language)

ਬੋਲੀ

ਪ੍ਰਸ਼ਨ 1.
ਬੋਲੀ ਕਿਸ ਨੂੰ ਆਖਦੇ ਹਨ?
ਉੱਤਰ :
ਮੂੰਹ ਵਿਚੋਂ ਨਿਕਲਣ ਵਾਲੀਆਂ ਜਿਨ੍ਹਾਂ ਸਾਰਥਕ ਅਵਾਜ਼ਾਂ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਦੂਜਿਆਂ ਅੱਗੇ ਪ੍ਰਗਟ ਕਰਦੇ ਹਾਂ, ਉਨ੍ਹਾਂ ਨੂੰ ਬੋਲੀ ਕਿਹਾ ਜਾਂਦਾ ਹੈ।

PSEB 5th Class Punjabi Grammar ਵਿਆਕਰਨ

ਸ਼ਬਦ

ਪ੍ਰਸ਼ਨ 2.
ਸ਼ਬਦ ਕਿਸ ਨੂੰ ਆਖਦੇ ਹਨ?
ਉੱਤਰ :
ਸ਼ਬਦ ਮੂੰਹ ਵਿਚੋਂ ਨਿਕਲਣ ਵਾਲੀਆਂ ਸਾਰਥਕ ਧੁਨੀਆਂ ਤੋਂ ਬਣੇ ਭਾਵਾਂਸ਼ਾਂ ਤੋਂ ਬਣਦੇ ਹਨ ; ਜਿਵੇਂ – ਮੈਂ, ਤੂੰ, ਉਹ, ਗੱਡਾ, ਸਿਰ, ਘੋੜਾ ਆਦਿ।

ਵਿਆਕਰਨ

ਪ੍ਰਸ਼ਨ 3.
ਵਿਆਕਰਨ ਕਿਸ ਨੂੰ ਆਖਦੇ ਹਨ?
ਉੱਤਰ :
ਸ਼ਬਦਾਂ ਦੇ ਭਿੰਨ – ਭਿੰਨ ਵਰਗਾਂ, ਰੁਪਾਂ ਤੇ ਵਾਕ – ਬਣਤਰ ਦਾ ਗਿਆਨ ਦੇਣ ਵਾਲੇ ਨਿਯਮਾਂ ਨੂੰ ਵਿਆਕਰਨ ਕਿਹਾ ਜਾਂਦਾ ਹੈ।

ਪ੍ਰਸ਼ਨ 4.
ਵਰਨ (ਅੱਖਰ) ਕਿਸ ਨੂੰ ਆਖਦੇ ਹਨ?
ਉੱਤਰ :
ਬੋਲਣ ਸਮੇਂ ਸਾਡੇ ਮੂੰਹ ਵਿਚੋਂ ਜੋ ਅਵਾਜ਼ਾਂ (ਧੁਨੀਆਂ) ਨਿਕਲਦੀਆਂ ਹਨ, ਉਨ੍ਹਾਂ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਚਿੰਨ੍ਹ ਵਰਤੇ ਜਾਂਦੇ ਹਨ, ਉਹ ‘ਵਰਨ’ ਜਾਂ “ਅੱਖਰ’ ਅਖਵਾਉਂਦੇ ਹਨ, ਜਿਵੇਂ – ਕ, ਚ, ਤ, ਲ, ਆਦਿ।

ਪ੍ਰਸ਼ਨ 5.
ਅੱਖਰ ਵਰਨ) ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਉਦਾਹਰਨਾਂ ਦੇ ਕੇ ਸਮਝਾਓ।
ਉੱਤਰ :
ਅੱਖਰ (ਵਰਨ) ਚਾਰ ਪ੍ਰਕਾਰ ਦੇ ਹੁੰਦੇ ਹਨਰ, ਵਿਅੰਜਨ, ਅਨੁਨਾਸਿਕ ਅਤੇ ਦੁੱਤ।

(ਉ) ਸੂਰ – ਸੂਰ ਅੱਖਰ ਉਹ ਹੁੰਦੇ ਹਨ, ਜਿਨ੍ਹਾਂ ਦਾ। ਉਚਾਰਨ ਕਰਨ ਸਮੇਂ ਸਾਹ ਮੂੰਹ ਵਿਚੋਂ ਬੇਰੋਕ ਬਾਹਰ ਨਿਕਲਦਾ ਹੈ। ਪੰਜਾਬੀ ਵਿਚ ਉ, ਅ, ੲ ਕੇਵਲ ਤਿੰਨ ਅੱਖਰ ਸੂਰ ਹਨ।

(ਅ) ਵਿਅੰਜਨ – ਵਿਅੰਜਨ ਅੱਖਰ ਉਹ ਅੱਖਰ ਹੁੰਦੇ ਹਨ, ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਜੀਭ ਮੂੰਹ ਵਿਚ ਕਿਸੇ ਥਾਂ ਛੋਹ ਕੇ ਜਾਂ ਬੁੱਲ੍ਹ ਆਪਸ ਵਿਚ ਜੁੜ ਕੇ ਸਾਹ ਨੂੰ ਕੁੱਝ ਸਮੇਂ ਲਈ ਰੋਕ ਕੇ ਛੱਡਦੇ ਹਨ। ਪੰਜਾਬੀ ਵਿਚ ‘ਸ` ਤੋਂ ਲੈ ਕੇ ‘ੜ ਤਕ ਸਾਰੇ ਅੱਖਰ ਵਿਅੰਜਨ ਹਨ।

(ਈ) ਅਨੁਨਾਸਿਕ – ਅਨੁਨਾਸਿਕ ਅੱਖਰ ਉਹ ਹੁੰਦੇ ਹਨ, ਜਿਨ੍ਹਾਂ ਦੀ ਅਵਾਜ਼ ਨੱਕ ਵਿਚੋਂ ਨਿਕਲਦੀ ਹੈ। ਪੰਜਾਬੀ ਵਿਚ ਪੰਜ ਅੱਖਰ – ਝ, ਬ, ਣ, ਨ ਅਤੇ ਮ ਅਨੁਨਾਸਿਕ ਹਨ।

(ਸ) ਦੁੱਤ – ਜੋ ਅੱਖਰ ਵਿਅੰਜਨ ਦੇ ਪੈਰਾਂ ਵਿਚ ਲਗਦੇ ਹਨ, ਉਨ੍ਹਾਂ ਨੂੰ ‘ਦੁੱਤ ਅੱਖਰ ਕਿਹਾ ਜਾਂਦਾ ਹੈ ਪੰਜਾਬੀ ਵਿਚ ਕੇਵਲ ਤਿੰਨ ਦੁੱਤ ਅੱਖਰ ਪ੍ਰਚੱਲਿਤ ਦੂ ਹਨ : ਹ, ਰ ਤੇ ਵ। ਇਨ੍ਹਾਂ ਦੀ ਵਰਤੋਂ ਇਸ ਤਰ੍ਹਾਂ ਹੁੰਦੀ ਹੈ – ਪੜ੍ਹ, ਪ੍ਰੀਤਮ, ਸ਼ਰ ਆਦਿ।

ਗੁਰਮੁਖੀ ਵਰਨਮਾਲਾ (ਲਿਪੀ)

ਪ੍ਰਸ਼ਨ 6.
ਗੁਰਮੁਖੀ ਵਰਨਮਾਲਾ (ਲਿਪੀ) ਦੇ ਕਿੰਨੇ ਅੱਖਰ ਹਨ? ਇਨ੍ਹਾਂ ਨਾਲ ਸੰਖੇਪ ਜਾਣ – ਪਛਾਣ ਕਰਾਓ।
ਉੱਤਰ :
ਗੁਰਮੁਖੀ ਵਰਨਮਾਲਾ ਦੇ ਮੁੱਢਲੇ ਅੱਖਰ 35 ਹਨ। ਇਨ੍ਹਾਂ ਵਿਚ ਫ਼ਾਰਸੀ ਦੀਆਂ ਪੰਜ ਧੁਨੀਆਂ, ਸ਼, ਖ਼, ਗ਼, ਜ਼, ਫ਼ ਨੂੰ ਜੋੜਨ ਨਾਲ ਇਨ੍ਹਾਂ ਦੀ ਗਿਣਤੀ 40 ਹੋ ਗਈ ਹੈ। ਇਨ੍ਹਾਂ ਵਿਚ “ਉ, ਅ, ੲ, ਤਿੰਨ ਸੂਰ ਹਨ ਤੇ ਬਾਕੀ ਵਿਅੰਜਨ। ਵਿਅੰਜਨਾਂ ਵਿਚ ਹੇਠ ਲਿਖੇ ਪੰਜ ਅਨੁਨਾਸਿਕ ਅੱਖਰ ਕਹਾਉਂਦੇ ਹਨ –

ਙ, ਞ, ਣ, ਨ, ਮ।

ਗੁਰਮੁਖੀ ਵਰਨਮਾਲਾ ਵਿਚ ਹੁਣ ਇਕ ਨਵਾਂ ਅੱਖਰ ਲ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤਰ੍ਹਾਂ ਇਨ੍ਹਾਂ ਦੀ ਗਿਣਤੀ 41 ਹੋ ਗਈ ਹੈ.

PSEB 5th Class Punjabi Grammar ਵਿਆਕਰਨ

ਪ੍ਰਸ਼ਨ 7.
ਗੁਰਮੁਖੀ ਲਿਪੀ ਦੀਆਂ ਕਿੰਨੀਆਂ ਲਗਾਂ ਹਨ? ਇਨ੍ਹਾਂ ਦੀ ਵਰਤੋਂ ਕਿਸ ਪ੍ਰਕਾਰ ਹੁੰਦੀ ਹੈ? ਉਦਾਹਰਨਾਂ ਸਹਿਤ ਸਮਝਾਓ।
ਉੱਤਰ :
ਗੁਰਮੁਖੀ ਲਿਪੀ ਦੀਆਂ ਦਸ ਲਗਾਂ ਹਨ। ਇਹ ਹੇਠ ਲਿਖੀਆਂ ਹਨ –
ਮੁਕਤਾ – ਇਸ ਦਾ ਕੋਈ ਚਿੰਨ੍ਹ ਨਹੀਂ।
ਬਾਕੀ ਨੌਂ ਲਗਾਂ ਹੇਠ ਲਿਖੇ ਅਨੁਸਾਰ ਹਨ –
PSEB 5th Class Punjabi Grammar ਵਿਆਕਰਨ 1

ਟਿੱਪੀ ਤੇ ਬਿੰਦੀ – ਪੰਜਾਬੀ ਵਿਚ ਅਨੁਨਾਸਿਕ ਸੂਰਾਂ ਲਈ ਬਿੰਦੀ ਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ।

ਅਧਕ – ਅਧਕ (?) ਦੀ ਵਰਤੋਂ ਅੱਖਰ ਦੀ ਦੋਹਰੀ ਅਵਾਜ਼ ਨੂੰ ਪ੍ਰਗਟ ਕਰਨ ਲਈ ਕੀਤੀ ਜਾਂਦੀ ਹੈ। ਜਿਸ ਅੱਖਰ ਉੱਤੇ ਇਹ ਪਾਈ ਜਾਵੇ, ਉਸ ਤੋਂ ਅਗਲੇ ਅੱਖਰ ਦੀ ਅਵਾਜ਼ ਦੋਹਰੀ ਹੋ ਜਾਂਦੀ ਹੈ। ਇਸ ਦੀ ਵਰਤੋਂ ਮੁਕਤਾ, ਸਿਹਾਰੀ ਤੇ ਔਕੜ ਨਾਲ ਹੀ ਹੁੰਦੀ ਹੈ ; ਜਿਵੇਂ – ਰੱਜ, ਕੱਜ, ਸੱਚ, ਭਿੱਚ, ਕੁੱਝ ਆਦਿ।

ਲਗਾਂ ਦੀ ਵਰਤੋਂ – ਪੰਜਾਬੀ ਦੀਆਂ ਉੱਪਰ ਲਿਖੀਆਂ ਦਸਾਂ ਲਗਾਂ ਦੀ ਵਰਤੋਂ ਸਾਰੇ ਵਿਅੰਜਨਾਂ ਨਾਲ ਹੋ ਜਾਂਦੀ ਹੈ, ਪਰ ਸੁਰਾਂ ਨਾਲ ਨਹੀਂ। ਸੂਰਾਂ ਨਾਲ ਵੱਖ – ਵੱਖ ਲਗਾਂ ਲਗਦੀਆਂ ਹਨ, ਜਿਵੇਂ

PSEB 5th Class Punjabi Grammar ਵਿਆਕਰਨ 4

ਬਿੰਦੀ ਅਤੇ ਟਿੱਪੀ ਦੀ ਵਰਤੋਂ –

  1. ਜੇ “ਅ’ ਤੇ ‘ਈ’ ਦੀਆਂ ਅਵਾਜ਼ਾਂ ਨੂੰ ਨੱਕ ਵਿਚ ਉਚਾਰਨਾ ਹੋਵੇ ਅਤੇ ਇਨ੍ਹਾਂ ਨਾਲ ਮੁਕੜਾ ਜਾਂ ਸਿਹਾਰੀ ਲੱਗੀ ਹੋਵੇ, ਤਾਂ ਇਨ੍ਹਾਂ ਨਾਲ ਟਿੱਪੀ ( ˆ ) ਲਾਈ ਜਾਂਦੀ ਹੈ ; ਜਿਵੇਂ – ਅੰਤ, ਇੰਝ ! ਬਾਕੀ ਲਗਾਂ ਨਾਲ ਬਿੰਦੀ ਲਗਦੀ ਹੈ ਜਿਵੇਂ – ਉਂਗਲੀ, ਉੱਘ, ਕਿਉਂ, ਐੱਤ, ਐੱਠ, ਸਿਉਂ, ਜਾਉਂ।
  2. ਸਾਰੇ ਵਿਅੰਜਨਾਂ ਵਿਚ ‘ਮੁਕਤਾ’, ‘ਸਿਹਾਰੀ ਅਤੇ “ਦੁਲੈਂਕੜ ਨਾਲ ਟਿੱਪੀ ਲਾਈ ਜਾਂਦੀ ਹੈ ਤੇ ਬਾਕੀਆਂ ਨਾਲ ਬਿੰਦੀ ; ਜਿਵੇਂ – ਅੰਗ, ਸਿੰਧ, ਕੁੰਜ, ਧੂੰਆਂ, ਸੁੰਢ, ਸੁੰਘ, ਖੰਘ, ਬਾਂਗ, ਗੋਦ, ਡਾਂਗ, ਗੈਂਡਾ, ਹੋਂਦਾ, ਢਿੱਗ, ਧੱਸ, ਰੈਂਸ !

ਸ਼ਬਦ – ਜੋੜ

PSEB 5th Class Punjabi Grammar ਵਿਆਕਰਨ 5
PSEB 5th Class Punjabi Grammar ਵਿਆਕਰਨ 6

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 7
PSEB 5th Class Punjabi Grammar ਵਿਆਕਰਨ 8

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 9
PSEB 5th Class Punjabi Grammar ਵਿਆਕਰਨ 10

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 11
PSEB 5th Class Punjabi Grammar ਵਿਆਕਰਨ 12
PSEB 5th Class Punjabi Grammar ਵਿਆਕਰਨ 13

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 14

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਜੋੜ ਸ਼ੁੱਧ ਕਰੋ
(ਉ) ਪਯਾਰ, ਰੈਹਮ, ਬੋਹਤਾ, ਕੈਹਣਾ, ਨੌਂਹ।
(ਅ) ਕਨਕ, ਵੋਹਟੀ, ਮੇਹਨਤ, ਐਹਮ, ਸਭਿਆਚਾਰ।
(ਇ) ਦੂੱਦ, ਕੰਨ, ਦੁਪੈਹਰ, ਸੇਹਤ, ਇਕੈਹਰਾ।
(ਸ) ਸ਼ੈਹਰ, ਵੇਹੜਾ, ਕਚੈਹਰੀ, ਕਹਾਨੀ, ਸੇਹਤ।
ਉੱਤਰ :
(ਉ) ਪਿਆਰ, ਰਹਿਮ, ਬਹੁਤਾ, ਕਹਿਣਾ, ਨਹੁ।
(ਅ) ਕਣਕ, ਵਹੁਟੀ, ਮਿਹਨਤ, ਅਹਿਮ, ਸੱਭਿਆਚਾਰ।
(ਈ) ਦੁੱਧ, ਕੰਨ, ਦੁਪਹਿਰ, ਸਿਹਤ, ਇਕਹਿਰਾ।
(ਸ) ਸ਼ਹਿਰ, ਵਿਹੜਾ, ਕਚਹਿਰੀ, ਕਹਾਣੀ, ਸਿਹਤ !

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਦੇ ਜੋੜ ਸ਼ੁੱਧ ਕਰੋ
(ਉ) ਭੁਲ, ਸੁਨੈਹਰੀ, ਔਦਾਂ, ਸੈਹਮ, ਸਹਿਣਾ !
(ਅ) ਪੰਚੈਤ, ਜਿਲਾ, ਗੱਢਾ, ਸੁਨੈਹਰੀ, ਪੰਗੂੜਾ।
(ਈ) ਪਲੰਗ, ਸੇਹਤ, ਮਦਾਣੀ, ਪਰਤੀਨਿੱਧ, ਨੌਹ।
(ਸ) ਵਯਾਕਰਣ, ਆਗਯਾ, ਹਾਜ਼ਿਰ, ਜਨਾਨੀ, ਖੇਢ।’
(ਹ) ਦਰਿਯਾ, ਪੋੜੀ, ਸੁਨਣਾ, ਸੋਹਰਾ, ਅਲੜ॥
(ਕ) ਆਂਡ – ਗੁਆਂਡ, ਸਵੇਰ – ਸੰਜ, ਖ਼ੁਨੀ – ਸ਼ਾਕਾ, ਸੁਨਹਿਰੀ ਮੋਕਾ, ਭੱਜ – ਦੋੜ, ਛੁਪਨ – ਸੋਹ, ਹੋਲਾ – ਮਹਲਾ।
(ਖ) ਵੈਹਮ, ਖੁਸ, ਰੁੱਖ, ਆਲਣਾ, ਰੋਨਾ, ਸੇਹਤ॥
ਉੱਤਰ :
(ੳ) ਭੁੱਬਲ, ਸੁਨਹਿਰੀ, ਆਉਂਦਾ, ਸਹਿਮ, ਸਹਿਣਾ॥
(ਅ) ਪੰਚਾਇਤ, ਜ਼ਿਲ੍ਹਾ, ਗੱਡਾ, ਸੁਨਹਿਰੀ, ਪੰਘੂੜਾ।
(ਇ) ਪਲੰਘ, ਸਿਹਤ, ਮਧਾਣੀ, ਪ੍ਰਤੀਨਿਧ, ਨਹੁੰ।
(ਸ) ਵਿਆਕਰਨ, ਆਗਿਆ, ਹਾਜ਼ਰ, ਜ਼ਨਾਨੀ, ਖੇਡ।
(ਹ) ਦਰਿਆ, ਪੌੜੀ, ਸੁਣਨਾ, ਸਹੁਰਾ, ਅਲ੍ਹੜ !
(ਕ) ਆਂਢ – ਗੁਆਂਢ, ਸਵੇਰ – ਸੰਝ, ਖੂਨੀ – ਸਾਕਾ, ਸੁਨਹਿਰੀ ਮੌਕਾ, ਭੱਜ – ਦੌੜ, ਛੂਹਣ – ਛੋਤ, ਹੋਲਾ – ਮਹੱਲਾ।
(ਖ) ਵਹਿਮ, ਖ਼ੁਸ਼, ਰੁੱਖ, ਆਲ੍ਹਣਾ, ਰੋਣਾ, ਸਿਹਤ।

ਨਾਂਵ

ਪ੍ਰਸ਼ਨ 8.
ਨਾਂਵ ਕੀ ਹੁੰਦਾ ਹੈ? ਇਸ ਦੀਆਂ ਕਿਸਮਾਂ ਦੱਸੋ।
ਉੱਤਰ :
ਜਿਹੜਾ ਸ਼ਬਦ ਕਿਸੇ ਮਨੁੱਖ, ਥਾਂ ਜਾਂ ਚੀਜ਼ ਲਈ ਵਰਤਿਆ ਜਾਵੇ, ਉਸ ਨੂੰ ਨਾਂਵ ਕਹਿੰਦੇ ਹਨ ; ਜਿਵੇਂ – ਵਿਦਿਆਰਥੀ, ਗੁਰਮੀਤ ਸਿੰਘ, ਜਮਾਤ, ਸ਼ਹਿਰ, ਅੰਮ੍ਰਿਤਸਰ, ਸੋਨਾ, ਮਿੱਟੀ, ਮਿਠਾਸ, ਸੋਚ, ਝੂਠ ਆਦਿ।

ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ-

  1. ਆਮ ਨਾਂਵ ਜਾਂ ਜਾਤੀਵਾਚਕ ਨਾਂਵ – ਜਿਹੜੇ ਸ਼ਬਦ ਕਿਸੇ ਸਮੁੱਚੀ ਜਾਤੀ, ਸ਼੍ਰੇਣੀ ਜਾਂ ਜਿਣਸ ਲਈ ਵਰਤੇ ਜਾਣ ਉਨ੍ਹਾਂ ਨੂੰ “ਆਮ ਨਾਂਵ ਜਾਂ ‘ਜਾਤੀਵਾਚਕ ਨਾਂਵ ਕਿਹਾ ਜਾਂਦਾ ਹੈ, ਜਿਵੇਂ – ਮੁੰਡਾ, ਵਿਦਿਆਰਥੀ, ਆਦਮੀ, ਘਰ, ਪਿੰਡ, ਸ਼ਹਿਰ, ਦਰਿਆ ਆਦਿ।
  2. ਖ਼ਾਸ ਨਾਂਵ – ਜੋ ਸ਼ਬਦ ਕਿਸੇ ਖ਼ਾਸ ਮਨੁੱਖ, ਚੀਜ਼ ਜਾਂ ਥਾਂ ਲਈ ਵਰਤਿਆ ਜਾਵੇ, ਉਸ ਨੂੰ “ਖ਼ਾਸ ਨਾਂਵ’ ਕਹਿੰਦੇ ਹਨ, ਜਿਵੇਂ-ਜਲੰਧਰ, ਹਿਮਾਲਾ, ਬਿਆਸ, ਗੁਰਬਖ਼ਸ਼ ਸਿੰਘ, ਅਮਰੀਕਾ ਆਦਿ।
  3. ਇਕੱਠਵਾਚਕ ਨਾਂਵ-ਜਿਹੜੇ ਸ਼ਬਦ ਗਿਣਨਯੋਗ ਵਸਤੂਆਂ ਦੇ ਇਕੱਠ ਜਾਂ ਸਮੂਹ ਲਈ ਵਰਤੇ ਜਾਣ, ਉਹ ‘ਇਕੱਠਵਾਚਕ ਨਾਂਵ ਅਖਵਾਉਂਦੇ ਹਨ : ਜਿਵੇਂ ਜਮਾਤ, ਢਾਣੀ, ਇੱਜੜ, ਸਭਾ, ਭੰਡ, ਫ਼ੌਜ ਆਦਿ।
  4. ਵਸਤੂਵਾਚਕ ਨਾਂਵ-ਜਿਹੜੇ ਸ਼ਬਦ ਉਨ੍ਹਾਂ ਚੀਜ਼ਾਂ ਲਈ ਵਰਤੇ ਜਾਂਦੇ ਹਨ, ਜੋ ਕੇਵਲ ਤੋਲੀਆਂ ਜਾਂ ਮਿਣੀਆਂ ਹੀ ਜਾ ਸਕਣ, ਪਰ ਗਿਣੀਆਂ ਨਾ ਜਾ ਸਕਣ, ਉਨ੍ਹਾਂ ਨੂੰ “ਵਸਤੂਵਾਚਕ ਨਾਂਵ ਆਖਦੇ ਹਨ : ਜਿਵੇਂ-ਪਾਣੀ, ਰੇਤ, ਲੋਹਾ, ਮਿੱਟੀ, ਤੇਲ ਆਦਿ।
  5. ਭਾਵਵਾਚਕ ਨਾਂਵ-ਜਿਹੜੀਆਂ ਚੀਜ਼ਾਂ ਨਾ ਦੇਖੀਆਂ ਜਾ ਸਕਦੀਆਂ ਹਨ ਅਤੇ ਨਾ ਹੀ ਛੋਹੀਆਂ ਜਾ ਸਕਦੀਆਂ ਹਨ, ਕੇਵਲ ਅਨੁਭਵ ਹੀ ਕੀਤੀਆਂ ਜਾ ਸਕਦੀਆਂ ਹਨ, ਉਨ੍ਹਾਂ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਭਾਵਵਾਚਕ ਨਾਂਵ ਕਿਹਾ ਜਾਂਦਾ ਹੈ : ਜਿਵੇਂਮਿਠਾਸ, ਕੁੜੱਤਣ, ਜੁਆਨੀ, ਪਿਆਰ, ਸੇਵਾ, ਸੱਚ, ਪੁੰਨ, ਪਾਪ ਆਦਿ।

PSEB 5th Class Punjabi Grammar ਵਿਆਕਰਨ

ਲਿੰਗ

ਪ੍ਰਸ਼ਨ 9.
ਲਿੰਗ ਕੀ ਹੁੰਦਾ ਹੈ? ਇਹ ਕਿੰਨੀ ਪ੍ਰਕਾਰ ਦਾ ਹੁੰਦਾ ਹੈ? ਇਨ੍ਹਾਂ ਦੇ ਨਾਂ ਅਤੇ ਲੱਛਣ ਦੱਸੋ।,
ਉੱਤਰ :
ਲਿੰਗ ਕੀ ਹੁੰਦਾ ਹੈ?-ਸ਼ਬਦਾਂ ਦਾ ਪੁਰਖਵਾਚਕ ਜਾਂ ਇਸਤਰੀਵਾਚਕ ਭਾਵ ਉਨ੍ਹਾਂ ਦਾ ਲਿੰਗ ਹੁੰਦਾ ਹੈ।

(ਉ ਪੁਲਿੰਗ-ਜਿਹੜੇ ਸ਼ਬਦ ਪੁਰਖਵਾਚਕ (ਨਰ) ਭਾਵ ਨੂੰ ਜਾਂ ਚੀਜ਼ਾਂ ਦੇ ਵੱਡੇ ਅਕਾਰ ਨੂੰ ਪ੍ਰਗਟ ਕਰਨ ਉਹ ਪੁਲਿੰਗ ਹੁੰਦੇ ਹਨ, ਜਿਵੇਂ-ਮੁੰਡਾ, ਘੋੜਾ, ਕੁੱਤਾ, ਗਧਾ, ਪਹਾੜ, ਗੱਡਾ ਆਦਿ।

(ਆ) ਇਸਤਰੀ ਲਿੰਗ-ਜਿਹੜੇ ਸ਼ਬਦ ਇਸਤਰੀਵਾਚਕ (ਮਿਦੀਨ-ਭਾਵ ਨੂੰ ਜਾਂ ਚੀਜ਼ਾਂ ਦੇ ਛੋਟੇ ਅਕਾਰ ਨੂੰ ਪ੍ਰਗਟ ਕਰਨ, ਉਹ “ਇਸਤਰੀ ਲਿੰਗ ਹੁੰਦੇ ਹਨ : ਜਿਵੇਂ-ਕੁੜੀ, ਘੋੜੀ, ਕੁੱਤੀ, ਗਧੀ, ਪਹਾੜੀ, ਗੱਡੀ॥

ਹੇਠਾਂ ਲਿਖੇ ਪੁਲਿੰਗ ਅਤੇ ਇਸਤਰੀ ਲਿੰਗ ਸ਼ਬਦ ਯਾਦ ਕਰੋ-
PSEB 5th Class Punjabi Grammar ਵਿਆਕਰਨ 15
PSEB 5th Class Punjabi Grammar ਵਿਆਕਰਨ 16
PSEB 5th Class Punjabi Grammar ਵਿਆਕਰਨ 17

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 18
PSEB 5th Class Punjabi Grammar ਵਿਆਕਰਨ 19

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 20
PSEB 5th Class Punjabi Grammar ਵਿਆਕਰਨ 21
PSEB 5th Class Punjabi Grammar ਵਿਆਕਰਨ 22

PSEB 5th Class Punjabi Grammar ਵਿਆਕਰਨ

ਪ੍ਰਸ਼ਨ 10.
ਲਿੰਗ ਬਦਲੋ

  1. ਕਬੂਤਰ, ਬਾਂਦਰ, ਗਾਂ, ਜੋਗੀ, ਲੂੰਬੜੀ, ਮਾਸੀ।
  2. ਭੈਣ, ਘੁਮਿਆਰ, ਵੱਛਾ, ਨਰ, ਧੋਬੀ,ਮਾਤਾ।
  3. ਰਾਜਾ, ਬਾਜ਼ੀਗਰਨੀ, ਮਾਤਾ, ਖੋਤਾ, ਪੂੜੀ, ਕਤੂਰਾ
  4. ਸ਼ੇਰ, ਖਿਡਾਰੀ, ਮੁੰਡਾ, ਮਿੱਤਰ, ਰਾਜਾ, ਮਾਤਾ।
  5. ਘੋੜਾ, ਮਾਤਾ, ਮੋਰ, ਪਤੀ, ਕੁੱਤਾ, ਆਦਮੀ, ਚਾਚੀ, ਭੈਣ, ਸ਼ੇਰ।
  6. ਮਾਮੀਆਂ, ਪਿਤਾ, ਕੁੜਮਣੀ, ਸੁਹਾਗੀ, ਕੁੱਤੀ, ਲੂੰਬੜ।
  7. ਔਰਤ, ਮੁਟਿਆਰਾਂ, ਕੀੜੇ, ਮਾਮਾ, ਊਠ, ਪੂੜਾ।
  8. ਘੋੜੀ, ਤਾਇਆ, ਪੱਥਰੀ, ਘੁਮਿਆਰ, ਮੁੰਡੇ,, ਕੜਾਹੀ।
  9. ਪਿਤਾ, ਮਿੱਤਰ, ਵਿਦਿਆਰਥੀ, ਕੁੱਕੜ, ਬਾਜ਼ੀਗਰ, ਘੰਟੀ।
  10. ਰਾਜਾ, ਧੀ, ਚਾਚੀ, ਪਹਾੜ, ਪਕੌੜੀਆਂ, ਬੁੱਢਾ !
  11. ਪਤਨੀ, ਕੁੱਤਾ, ਮਾਮਾ ਜੀ, ਘੋੜੀ, ਭੱਠੀ, ਰਾਜਾ, ਟੋਲੀ।
  12. ਸ਼ੇਰ, ਭਣੇਵਾਂ, ਨੌਕਰ, ਭੈਣ, ਬੁੱਢਾ, ਮਾਤਾ।
  13. ਮੁੰਡਾ, ਹਿਰਨ, ਸਪੇਰਾ, ਨਾਨਾ, ਦੇਵਤਾ, ਨੌਕਰ ‘
  14. ਚਾਚੀ, ਪਿਤਾ, ਰਾਜਾ, ਬੁੱਢੀ, ਮੁੰਡਾ, ਜੱਟ 1
  15. ਚਾਚਾ, ਲੇਖਕ, ਫੁੱਫੜ, ਬਲਦ, ਮਿੱਤਰ, ਬਾਦਸ਼ਾਹ
  16. ਬਾਂਦਰ, ਮਿੱਤਰ, ਮੋਰ, ਸੱਸ, ਸੇਠ, ਭੱਠੀ।
  17. ਮਰਦ, ਬਾਬਾ, ਜੋਗੀ, ਕਬੂਤਰ, ਵਰ, ਟੋਲੀ।
  18. ਮਾਤਾ, ਧੀ, ਚਾਚਾ, ਰਾਜਾ, ਕੁੱਤਾ, ਘੋੜਾ।
  19. ਭੈਣ, ਮੁੰਡਾ, ਮਾਮਾ, ਮਾਸੀ, ਭਣੇਵੀਂ, ਬਾਜ਼ੀਗਰ
  20. ਪਤਨੀ, ਬਾਬਾ, ਸ਼ੇਰ, ਗੱਭਰੂ, ਕੁੱਕੜ, ਨਾਨੀ :
  21. ਰਾਜਾ, ਲੂੰਬੜ, ਹਿਰਨ, ਮੋਰ, ਕਬੂਤਰ, ਪੰਜਾਬੀ, ਟੋਕਰਾ, ਕੁਹਾੜਾ, ਸ਼ੇਰ, ਬੁੱਢਾ, ਵਿਦਿਆਰਥੀ, ਮੁੰਡਾ, ਅਧਿਆਪਕ, ਪਤੀਲਾ,  ਬੱਚਾ, ਮਾਮਾ, ਬਿੱਲੀ।
  22. ਧੀ, ਕਬੂਤਰ, ਵਿਦਿਆਰਥੀ, ਪਤੀ, ਮੱਝ, ਰਾਜਾ।

ਉੱਤਰ :

  1. ਕਬੂਤਰੀ, ਬਾਂਦਰੀ, ਬਲਦ, ਜੋਗਣ, ਲੰਬੜ, ਮਾਸੜ।
  2. ਭਰਾ, ਘੁਮਿਆਰੀ, ਵੱਛੀ, ਮਦੀਨ, ਧੋਬਣ, ਪਿਤਾ।
  3. ਰਾਣੀ, ਬਾਜ਼ੀਗਰ, ਪਿਤਾ, ਖੋਤੀ, ਪੂੜਾ, ਕਤੂਰੀ।
  4. ਸ਼ੇਰਨੀ, ਖਿਡਾਰਨ, ਕੁੜੀ, ਸਹੇਲੀ, ਰਾਣੀ, ਪਿਤਾ।
  5. ਘੋੜੀ, ਪਿਤਾ, ਮੋਰਨੀ, ਪਤਨੀ, ਕੁੱਤੀ, ਤੀਵੀਂ, ਚਾਚਾ, ਭਰਾ, ਸ਼ੇਰਨੀ।
  6. ਮਾਮੇ, ਮਾਤਾ, ਕੁੜਮ, ਸੁਹਾਗਾ, ਕੁੱਤਾ, ਲੰਬੜੀ।
  7. ਮਰਦ, ਗੱਭਰੂ, ਕੀੜੀਆਂ, ਮਾਮੀ, ਊਠਣੀ, ਪੂੜੀ।
  8. ਘੋੜਾ, ਤਾਈ, ਪੱਥਰ, ਘੁਮਿਆਰੀ, ਕੁੜੀਆਂ, ਕੜਾਹਾ।
  9. ਮਾਤਾ, ਸਹੇਲੀ, ਵਿਦਿਆਰਥਣ, ਕੁੱਕੜੀ, ਬਾਜ਼ੀਗਰਨੀ, ਘੰਟਾ।
  10. ਰਾਣੀ, ਪੁੱਤਰ, ਚਾਚਾ, ਪਹਾੜੀ, ਪਕੌੜੇ, ਬੁੱਢੀ।
  11. ਪਤੀ, ਕੁੱਤੀ, ਮਾਮੀ ਜੀ, ਘੋੜਾ, ਭੱਠਾ, ਰਾਣੀ, ਟੋਲਾ
  12. ਸ਼ੇਰਨੀ, ਭਣੇਵੀਂ, ਨੌਕਰਾਣੀ, ਭਰਾ, ਬੁੱਢੀ, ਪਿਤਾ।
  13. ਕੁੜੀ, ਹਿਰਨੀ, ਸਪੇਨ, ਨਾਨੀ, ਦੇਵੀ, ਨੌਕਰਾਣੀ !
  14. ਚਾਚਾ, ਮਾਤਾ, ਰਾਣੀ, ਬੁੱਢਾ, ਕੁੜੀ, ਜੱਟੀ। (ਚਾਚੀ, ਲੇਖਕਾ, ਭੁਆ, ਗਾਂ, ਸਹੇਲੀ, ਬੇਗਮ॥
  15. ਬਾਂਦਰੀ, ਸਹੇਲੀ, ਮੋਰਨੀ, ਸਹੁਰਾ, ਸੇਠਾਣੀ, ਭੱਠਾ।
  16. ਔਰਤ, ਦਾਦੀ, ਜੋਗਣ, ਕਬੂਤਰੀ, ਵਹੁਟੀ, ਟੋਲਾ।
  17. ਪਿਤਾ, ਪੁੱਤਰ, ਚਾਚੀ, ਰਾਣੀ, ਕੁੱਤੀ, ਘੋੜੀ।
  18. ਭਰਾ, ਕੁੜੀ, ਮਾਮੀ, ਮਾਸੜ, ਭਣੇਵਾਂ, ਬਾਜ਼ੀਗਰਨੀ।
  19. ਪਤੀ, ਦਾਦੀ, ਸ਼ੇਰਨੀ, ਮੁਟਿਆਰ, ਕੁਕੜੀ, ਨਾਨੀ।
  20. ਰਾਣੀ, ਲੂੰਬੜੀ, ਹਿਰਨੀ, ਮੋਰਨੀ, ਕਬੂਤਰੀ, ਪੰਜਾਬਣ, ਟੋਕਰੀ, ਕੁਹਾੜੀ, ਸ਼ੇਰਨੀ, ਬੁੱਢੀ, ਵਿਦਿਆਰਥਣ, ਕੁੜੀ, ਅਧਿਆਪਕਾ,
  21. ਪਤੀਲੀ, ਬੱਚਾ, ਮਾਮੀ, ਬਿੱਲਾ
  22. ਪੁੱਤਰ, ਕਬੂਤਰੀ, ਵਿਦਿਆਰਥਣ, ਪਤਨੀ, ਝੋਟਾ, ਰਾਣੀ॥

PSEB 5th Class Punjabi Grammar ਵਿਆਕਰਨ

ਪ੍ਰਸ਼ਨ 11.
ਹੇਠ ਲਿਖੇ ਵਾਕਾਂ ਨੂੰ ਲਿੰਗ ਬਦਲ ਕੇ ਦੁਬਾਰਾ ਲਿਖੋ –

  1. ਬਾਗ਼ ਵਿਚ, ਮੋਰ, ਤਿੱਤਰ, ਕਬੂਤਰ ਤੇ ਚਿੜੀਆਂ ਰਹਿੰਦੀਆਂ ਹਨ।
  2. ਬਘਿਆੜ ਨੇ ਭੇਡ ਨੂੰ ਪਾੜ ਕੇ ਖਾ ਲਿਆ।
  3. ਮੁੰਡੇ ਨੇ ਬਲੂੰਗੜੇ ਨੂੰ ਫੜ ਲਿਆ
  4. ਕੁੱਤਾ ਉੱਚੀ – ਉੱਚੀ ਚੌਂਕ ਰਿਹਾ ਸੀ।
  5. ਚਿੜੀਆ – ਘਰ ਵਿਚ ਸ਼ੇਰ, ਬਾਂਦਰ, ਬਘਿਆੜ, ਮੋਰ ਤੇ ਤੋਤੇ ਸਨ।

ਉੱਤਰ :

  1. ਬਾਗ਼ ਵਿਚ ਮੋਰਨੀਆਂ, ਤਿੱਤਰੀਆਂ, ਕਬੂਤਰੀਆਂ ਤੇ ਚਿੜੇ ਰਹਿੰਦੇ ਹਨ।
  2. ਬਘਿਆੜੀ ਨੇ ਭੇਡੂ ਨੂੰ ਪਾੜ ਕੇ ਖਾ ਲਿਆ।
  3. ਕੁੜੀ ਨੇ ਬਲੂੰਗੜੀ ਨੂੰ ਫੜ ਲਿਆ।
  4. ਕੁੱਤੀ ਉੱਚੀ – ਉੱਚੀ ਛਿੱਕ ਰਹੀ ਸੀ।
  5. ਚਿੜੀਆ – ਘਰ ਵਿਚ ਸ਼ੇਰਨੀਆਂ, ਬਾਂਦਰੀਆਂ, ਬਘਿਆੜੀਆਂ, ਮੋਰਨੀਆਂ ਤੇ ਤੋਤੀਆਂ ਸਨ।

ਪ੍ਰਸ਼ਨ 12.
ਹੇਠ ਲਿਖੇ ਵਾਕਾਂ ਨੂੰ ਲਿੰਗ ਬਦਲ ਕੇ ਦੁਬਾਰਾ ਲਿਖੋ

  1. ਵਕੀਲ, ਡਾਕਟਰ ਤੇ ਮਾਸਟਰ ਸਲਾਹਾਂ ਕਰ ਰਹੇ ਹਨ।
  2. ਪਿੰਡਾਂ ਵਿਚ ਜੱਟ, ਬ੍ਰਾਹਮਣ, ਸਿੱਖ ਤੇ ਹਿੰਦੂ ਰਹਿੰਦੇ ਹਨ
  3. ਬਾਗ਼ ਵਿਚ ਮੋਰ, ਚਿੜੀਆਂ, ਕਬੂਤਰ ਤੇ ਸੱਪ ਰਹਿੰਦੇ ਹਨ।
  4. ਮੇਰਾ ਦਿਓਰ, ਜੇਠ, ਫੁਛਿਅਹੁਰਾ, ਦਿਅਹੁਰਾ ਤੇ ਮਿਅਹੁਰਾ ਮਿਲਣ ਲਈ ਆਏ।
  5. ਮੇਰੇ ਪਤੀ ਨੇ ਗਵਾਂਢੀ ਦੇ ਸਿਰ ਵਿਚ ਸੋਟਾ ਮਾਰਿਆ।

ਉੱਤਰ :

  1. ਵਕੀਲਣੀਆਂ, ਡਾਕਟਰਾਣੀਆਂ ਤੇ ਮਾਸਟਰਾਣੀਆਂ ਸਲਾਹਾਂ ਕਰ ਰਹੀਆਂ ਹਨ।
  2. ਪਿੰਡਾਂ ਵਿਚ ਜੱਟੀਆਂ, ਬਾਹਮਣੀਆਂ, ਸਿੱਖਣੀਆਂ ਤੇ ਹਿੰਦਣੀਆਂ ਰਹਿੰਦੀਆਂ ਹਨ।
  3. ਬਾਗ਼ ਵਿਚ ਮੋਰਨੀਆਂ, ਚਿੜੇ, ਕਬੂਤਰੀਆਂ ਤੇ ਸੱਪਣੀਆਂ ਰਹਿੰਦੀਆਂ ਹਨ।
  4. ਮੇਰੀ ਇਰਾਣੀ, ਜਿਠਾਣੀ, ਫੁਵੇਸ, ਦਢੇਸ ਤੇ ਮਸ਼ੇਸ ਮਿਲਣ ਲਈ ਆਈਆਂ।
  5. ਮੇਰੀ ਪਤਨੀ ਨੇ ਗਵਾਂਢਣ ਦੇ ਸਿਰ ਵਿਚ ਸੋਟੀ ਮਾਰੀ।

ਵਚਨ

ਪ੍ਰਸ਼ਨ 13.
ਵਚਨ ਕਿਸ ਨੂੰ ਕਹਿੰਦੇ ਹਨ? ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਉਦਾਹਰਨਾਂ ਸਹਿਤ ਦੱਸੋ !
ਉੱਤਰ :
ਵਚਨ ਦੁਆਰਾ ਇਕ ਜਾਂ ਇਕ ਤੋਂ ਬਹੁਤੀਆਂ ਚੀਜ਼ਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਦੇ ਭੇਦ ਨੂੰ ਪ੍ਰਗਟ ਕੀਤਾ ਜਾਂਦਾ ਹੈ। ਇਹ ਦੋ ਪ੍ਰਕਾਰ ਦੇ ਹੁੰਦੇ ਹਨ – ਇਕ – ਵਚਨ ਤੇ ਬਹੁ – ਵਚਨ।

(ੳ) ਇਕ – ਵਚਨ – ਸ਼ਬਦਾਂ ਦਾ ਜਿਹੜਾ ਰੂਪ ਕਿਸੇ ਇਕ ਚੀਜ਼, ਗੁਣ ਜਾਂ ਕਰਮ ਲਈ ਵਰਤਿਆ ਜਾਵੇ, ਉਸ ਨੂੰ “ਇਕ – ਵਚਨ’ ਆਖਦੇ ਹਨ, ਜਿਵੇਂ ਮੁੰਡਾ, ਕੁੜੀ, ਮੇਜ਼, ਕੁਰਸੀ, ਕਲਮ, ਦਵਾਤ, ਕੰਧ, ਘੋੜਾ, ਖਾਂਦਾ, ਜਾਂਦਾ, ਕਾਲਾ, ਚਿੱਟਾ ਆਦਿ।

(ਅ) ਬਹੁ – ਵਚਨ – ਸ਼ਬਦਾਂ ਦਾ ਜਿਹੜਾ ਰੂਪ ਇਕ ਤੋਂ ਬਹੁਤੀਆਂ ਚੀਜ਼ਾਂ, ਗੁਣਾਂ ਜਾਂ ਕਰਮਾਂ ਲਈ ਵਰਤਿਆ ਜਾਵੇ, ਉਸ ਨੂੰ ‘ਬਹੁ – ਵਚਨ ਕਹਿੰਦੇ ਹਨ, ਜਿਵੇਂ – ਮੁੰਡੇ, ਕੁੜੀਆਂ, ਮੇਜ਼ਾਂ, ਕੁਰਸੀਆਂ, ਕਲਮਾਂ, ਦਵਾਤਾਂ, ਕੰਧਾਂ, ਘੋੜੇ, ਖਾਂਦੇ, ਜਾਂਦੇ, ਕਾਲੇ, ਚਿੱਟੇ ਆਦਿ।

PSEB 5th Class Punjabi Grammar ਵਿਆਕਰਨ

ਇਕ – ਵਚਨ ਅਤੇ ਬਹੁ – ਵਚਨ

PSEB 5th Class Punjabi Grammar ਵਿਆਕਰਨ 23
PSEB 5th Class Punjabi Grammar ਵਿਆਕਰਨ 24

PSEB 5th Class Punjabi Grammar ਵਿਆਕਰਨ

ਪ੍ਰਸ਼ਨ 14.
ਹੇਠ ਲਿਖੇ ਵਾਕਾਂ ਨੂੰ ਵਚਨ ਬਦਲ ਕੇ ਦੁਬਾਰਾ ਲਿਖੋ

  1. ਨਿੱਕਾ ਮੁੰਡਾ ਪਲੇਟ ਵਿਚ ਚਮਚੇ ਨਾਲ ਆਈਸਕਰੀਮ ਖਾ ਰਿਹਾ ਹੈ।
  2. ਲਾਲ ਘੋੜਾ ਅਤੇ ਚਿੱਟਾ ਕੁੱਤਾ ਦੌੜ ਰਹੇ ਹਨ।
  3. ਮੈਂ ਤੇ ਉਹ ਇਕੱਠੀਆਂ ਹੀ ਪੜਦੀਆਂ ਹਾਂ।
  4. ਤੂੰ ਮੇਰੀ ਮੱਦਦ ਕਿਉਂ ਨਹੀਂ ਕਰ ਸਕਦਾ?
  5. ਬੱਚਾ ਦੇ ਨਾਲ ਖੇਡ ਰਿਹਾ ਹੈ।
  6. ਤੁਹਾਡੇ ਮੁੰਡੇ ਤੇ ਕੁੜੀ ਨੇ ਇਹ ਕੰਮ ਖ਼ਰਾਬ ਕੀਤਾ।

ਉੱਤਰ :

  1. ਨਿੱਕੇ ਮੁੰਡੇ ਪਲੇਟਾਂ ਵਿਚ ਚਮਚਿਆਂ ਨਾਲ ਆਈਸ – ਕਰੀਮਾਂ ਖਾ ਰਹੇ ਹਨ।
  2. ਲਾਲ ਘੋੜੇ ਅਤੇ ਚਿੱਟੇ ਕੁੱਤੇ ਦੌੜ ਰਹੇ ਹਨ।
  3. ਅਸੀਂ ਤੇ ਉਹ ਇਕੱਠੀਆਂ ਹੀ ਪੜ੍ਹਦੀਆਂ ਹਾਂ।
  4. ਤੁਸੀਂ ਸਾਡੀ ਮੱਦਦ ਕਿਉਂ ਨਹੀਂ ਕਰ ਸਕਦੇ?
  5. ਬੱਚੇ ਗੇਂਦਾਂ ਨਾਲ ਖੇਡ ਰਹੇ ਹਨ।
  6. ਤੁਹਾਡਿਆਂ ਮੁੰਡਿਆਂ ਤੇ ਕੁੜੀਆਂ ਨੇ ਇਹ ਕੰਮ ਖ਼ਰਾਬ ਕੀਤੇ।

ਪ੍ਰਸ਼ਨ 15.
ਵਚਨ ਬਦਲੋ :

  1. ਕਿਸਾਨ, ਅਸੀਸ, ਸਾਥੀ, ਘੋੜਾ, ਘੰਟਾ, ਪਹਾੜ।
  2. ਕਲਮ, ਮਾਂ, ਮਹੀਨਾ, ਘੁੱਗੀ, ਰਾਜਾ, ਸਾਥੀ।
  3. ਫੁੱਲ, ਮੈਂ, ਘੋੜਾ, ਪ੍ਰਾਹੁਣਾ, ਧੀ, ਦੁਕਾਨ।
  4. ਅਸੀਸ, ਘੋੜਾ, ਕੁੜੀ, ਭੈਣ, ਆਦਮੀ, ਮਾਂ।
  5. ਔਰਤ, ਮਾਸੀ, ਨਾਨਾ, ਰਾਜਾ, ਸਲੇਟ, ਕਿਤਾਬ, ਛੰਨਾ, ਪੂੜੀ, ਮਹੀਨਾ, ਮਾਂ, ਭਰਾ, ਕੁੜੀ, ਘੋੜਾ, ਚਾਚਾ, ਮਾਮੀ, ਮੁੰਡਾ, ਭਣੇਵਾਂ।
  6. ਵਤਨ, ਪੱਖਾ, ਖਿੱਲਾਂ, ਚੌਰਾਹਾ, ਚਿੱਠੀਆਂ, ਮਾਸੀਆਂ।
  7. ਪੂੜੀ, ਤੱਕੜੀਆਂ, ਬਾਉਲੀ, ਪਹਾੜ, ਭੈਣ, ਕਿਤਾਬ .”
  8. ਵੀਰ, ਬੰਦਾ, ਬੁਝਾਰਤਾਂ, ਬੱਚਾ, ਕਮਰੇ, ਝਾਂਜਰਾਂ।
  9. ਫੁੱਲ, ਲੱਕੜੀ, ਮੁੰਡਾ, ਹੱਥ, ਢਾਣੀ, ਘੋੜੀ।
  10. ਮਾਂ, ਕਹਾਣੀ, ਕੜਾਹੀ, ਯੁੱਧ, ਘੋੜਾ, ਨਹਿਰ।
  11. ਸੂਰਬੀਰ, ਫ਼ਸਲ, ਲੂੰਮੜੀ, ਚੁੰਨੀ, ਕਤੂਰਾ, ਮੇਲੇ, ਪੰਛੀ।
  12. ਦਾਦੀ, ਕੁੱਤਾ, ਕੁਰਸੀ, ਘੋੜੀ, ਨਹਿਰ, ਫ਼ਸਲ।
  13. ਘੋੜਾ, ਬਸਤਾ,, ਰਾਣੀ, ਚਰਖਾ, ਮਾਸੀ।
  14. ਮੇਲਾ, ਚਿੜੀ, ਪੇੜਾ, ਕਲਮ, ਅਲਮਾਰੀ।
  15. ਧੀ, ਹੱਥ, ਸਾਥੀ, ਮੁੰਡਾ, ਕਵਿਤਾ, ਮਹਾਰਾਜਾ।
  16. ਕਮਰਾ, ਅੱਖਰ, ਰੁਪਈਆ, ਮਾਮੀ, ਦੁਕਾਨ, ਫਲ਼ !
  17. ਘੰਟਾ, ਮਾਂ, ਦਵਾਤ, ਨਾਲਾ, ਚਿੜੀ, ਕਹਾਣੀ
  18. ਛੰਨਾ, ਮਹੀਨਾ, ਬੰਦਾ, ਥੜ੍ਹਾ, ਖ਼ੁਸ਼ੀ।
  19. ਜੋੜੀ, ਅਸੀਮ, ਸਿੱਖਿਆ, ਟੋਕਰੀ, ਕਿਤਾਬ।
  20. ਕੁੱਕੜ, ਘੋੜਾ, ਚੌਂਕੀ, ਕਮਰਾ, ਚਾਚੀ।
  21. ਭੈਣ, ਰਾਤ, ਚੀਜ਼, ਢੀਮ, ਚਰੀ, ਦਹੀ, ਬੇਰੀ, ਰੋਟੀ, ਪੰਛੀ, ਲੂੰਬੜੀ, ਸੰਦੂਕ।
  22. ਅੱਖ, ਛੱਲੀ, ਉੱਚਾ, ਚਿੜੀਆਂ, ਟਹਿਣੀ, ਭੈਣ॥

ਉੱਤਰ :

  1. ਕਿਸਾਨਾਂ, ਅਸੀਸਾਂ, ਸਾਥੀਆਂ, ਘੋੜੇ, ਘੰਟੇ, ਪਹਾੜਾਂ।
  2. ਕਲਮਾਂ, ਮਾਂਵਾਂ, ਮਹੀਨੇ, ਘੁੱਗੀਆਂ, ਰਾਜੇ, ਸਾਥੀਆਂ।
  3. ਫੁੱਲਾਂ, ਅਸੀਂ, ਘੋੜੇ, ਪ੍ਰਾਹੁਣੇ, ਧੀਆਂ, ਦੁਕਾਨਾਂ
  4. ਅਸੀਸਾਂ, ਘੋੜੇ, ਕੁੜੀਆਂ, ਭੈਣਾਂ, ਆਦਮੀਆਂ, ਮਾਂਵਾਂ
  5. ਔਰਤਾਂ, ਮਾਸੀਆਂ, ਨਾਨੇ, ਰਾਜੇ, ਸਲੇਟਾਂ, ਕਿਤਾਬਾਂ, ਛੰਨੇ, ਪੂੜੀਆਂ, ਮਹੀਨੇ, ਮਾਂਵਾਂ, ਭਰਾਵਾਂ, ਕੁੜੀਆਂ, ਘੋੜੇ, ਚਾਚੇ, ਮਾਮੀਆਂ, ਮੁੰਡੇ, ਭਣੇਵੇਂ।
  6. ਵਤਨਾਂ, ਪੱਖੇ, ਖਿੱਲ, ਚੌਰਾਹੇ, ਚਿੱਠੀ, ਮਾਸੀ।
  7. ਪੂੜੀਆਂ, ਤੱਕੜੀ,’ ਬਾਉਲੀਆਂ, ਪਹਾੜਾਂ, ਭੈਣਾਂ, ਕਿਤਾਬਾਂ।
  8. ਵੀਰਾਂ, ਬੰਦੇ, ਬੁਝਾਰਤ, ਬੱਚੇ, ਕਮਰਾ, ਝਾਂਜਰ
  9. ਫੁੱਲਾਂ, ਲੱਕੜੀਆਂ, ਮੁੰਡੇ, ਹੱਥਾਂ, ਢਾਣੀਆਂ, ਘੋੜੀਆਂ।
  10. ਮਾਂਵਾਂ, ਕਹਾਣੀਆਂ, ਕੜਾਹੀਆਂ, ਯੁੱਧਾਂ, ਘੋੜੇ, ਨਹਿਰਾਂ।.
  11. ਸੂਰਬੀਰਾਂ, ਫ਼ਸਲਾਂ, ਲੂੰਮੜੀਆਂ, ਚੁੰਨੀਆਂ, ਕਤੂਰੇ, ਮੇਲਾ, ਪੰਛੀਆਂ।
  12. ਦਾਦੀਆਂ, ਕੁੱਤੇ, ਕੁਰਸੀਆਂ, ਘੋੜੀਆਂ, ਨਹਿਰਾਂ, ਫ਼ਸਲਾਂ।
  13. ਘੋੜੇ, ਬਸਤੇ, ਰਾਣੀਆਂ, ਚਰਖੇ, ਮਾਸੀਆਂ।
  14. ਮੇਲੇ, ਚਿੜੀਆਂ, ਪੇੜੇ, ਕਲਮਾਂ, ਅਲਮਾਰੀਆਂ
  15. ਧੀਆਂ, ਹੱਥਾਂ, ਸਾਥੀਆਂ, ਮੁੰਡੇ, ਕਵਿਤਾਵਾਂ, ਮਹਾਰਾਜੇ।
  16. ਕਮਰੇ, ਅੱਖਰਾਂ, ਰੁਪਏ, ਮਾਮੀਆਂ, ਦੁਕਾਨਾਂ, ਫਲਾਂ
  17. ਘੰਟੇ, ਮਾਂਵਾਂ, ਦਵਾਤਾਂ, ਨਾਲੇ, ਚਿੜੀਆਂ, ਕਹਾਣੀਆਂ।
  18. ਛੰਨੇ, ਮਹੀਨੇ, ਬੰਦੇ, ਥੜੇ, ਖ਼ੁਸ਼ੀਆਂ।
  19. ਜੋੜੀਆਂ, ਅਸੀਮ, ਸਿੱਖਿਆਵਾਂ, ਟੋਕਰੀਆਂ, ਕਿਤਾਬਾਂ।
  20. ਕੁੱਕੜਾਂ, ਘੋੜੇ, ਚੌਕੀਆਂ, ਕਮਰੇ, ਚਾਚੀਆਂ।
  21. ਭੈਣਾਂ, ਰਾਤਾਂ, ਚੀਜ਼ਾਂ, ਢੀਮਾਂ, ਚਰੀਆਂ, ਬੇਰੀਆਂ, ਰੋਟੀਆਂ, ਪੰਛੀਆਂ, ਲੰਬੜੀਆਂ, ਸੰਦੁਕਾਂ।
  22. ਅੱਖਾਂ, ਛੱਲੀਆਂ, ਉੱਚੇ, ਚਿੜੀ, ਟਹਿਣੀਆਂ, ਭੈਣਾਂ॥

PSEB 5th Class Punjabi Grammar ਵਿਆਕਰਨ

ਪੜਨਾਂਵ

ਪ੍ਰਸ਼ਨ 16.
ਪੜਨਾਂਵ ਕਿਸ ਨੂੰ ਆਖਦੇ ਹਨ? ਉਦਾਹਰਨਾਂ ਦੇ ਕੇ ਸਮਝਾਓ।
ਉੱਤਰ :
ਵਾਕ ਵਿਚ ਜਿਹੜਾ ਸ਼ਬਦ ਕਿਸੇ ਨਾਂਵ ਦੀ ਥਾਂ ਵਰਤਿਆ ਜਾਵੇ, ਉਹ ਪੜਨਾਂਵ ਅਖਵਾਉਂਦਾ ਹੈ ; ਜਿਵੇਂ – ਮੈਂ, ਅਸੀਂ, ਸਾਡਾ, ਤੂੰ, ਤੁਹਾਡਾ, ਇਹ, ਉਹ, ਆਪ ਆਦਿ।

ਵਿਸ਼ੇਸ਼ਣ

ਪ੍ਰਸ਼ਨ 1.
ਵਿਸ਼ੇਸ਼ਣ ਕੀ ਹੁੰਦਾ ਹੈ? ਉਦਾਹਰਨਾਂ ਸਹਿਤ ਉੱਤਰ ਦਿਓ।
ਉੱਤਰ :
ਉਹ ਸ਼ਬਦ, ਜਿਹੜੇ ਕਿਸੇ ਨਾਂਵ ਜਾਂ ਪੜਨਾਂਵ ਦੇ ਗੁਣ – ਔਗੁਣ, ਵਿਸ਼ੇਸ਼ਤਾ ਜਾਂ ਗਿਣਤੀਮਿਣਤੀ ਦੱਸਣ, ਉਨ੍ਹਾਂ ਨੂੰ ਵਿਸ਼ੇਸ਼ਣ ਆਖਿਆ ਜਾਂਦਾ ਹੈ;

ਜਿਵੇਂ – ਕਾਲਾ, ਗੋਰਾ, ਚੰਗਾ, ਬੁਰਾ, ਤਿੰਨ, ਚਾਰ, ਪੰਦਰਾਂ, ਵੀਹ ਆਦਿ।

ਕਿਰਿਆ

ਪ੍ਰਸ਼ਨ 18.
ਕਿਰਿਆ ਕੀ ਹੁੰਦੀ ਹੈ?
ਉੱਤਰ :
ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣਾ, ਕਰਨਾ ਜਾਂ ਵਾਪਰਨਾ ਆਦਿ ਕਾਲ ਸਹਿਤ ਪ੍ਰਗਟ ਕਰਨ, ਉਹ “ਕਿਰਿਆ” ਅਖਵਾਉਂਦੇ ਹਨ, ਜਿਵੇਂ

  • ਉਹ ਜਾਂਦਾ ਹੈ।
  • ਮੈਂ ਪੁਸਤਕ ਪੜ੍ਹਦਾ ਹਾਂ।

ਪਹਿਲੇ ਵਾਕ ਵਿਚ ‘ਜਾਂਦਾ ਹੈ ਅਤੇ ਦੂਜੇ ਵਿਚ ‘ਪੜ੍ਹਦਾ ਹਾਂ’ ਸ਼ਬਦ ਕਿਰਿਆ ਹਨ।

ਵਿਰੋਧੀ ਅਰਥਾਂ ਵਾਲੇ ਸ਼ਬਦ

PSEB 5th Class Punjabi Grammar ਵਿਆਕਰਨ 25

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 26
PSEB 5th Class Punjabi Grammar ਵਿਆਕਰਨ 27

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 28
PSEB 5th Class Punjabi Grammar ਵਿਆਕਰਨ 29

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 30
PSEB 5th Class Punjabi Grammar ਵਿਆਕਰਨ 31
PSEB 5th Class Punjabi Grammar ਵਿਆਕਰਨ 32

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 33
PSEB 5th Class Punjabi Grammar ਵਿਆਕਰਨ 34
PSEB 5th Class Punjabi Grammar ਵਿਆਕਰਨ 35

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 36
PSEB 5th Class Punjabi Grammar ਵਿਆਕਰਨ 37

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 38
PSEB 5th Class Punjabi Grammar ਵਿਆਕਰਨ 39

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 40
PSEB 5th Class Punjabi Grammar ਵਿਆਕਰਨ 41
PSEB 5th Class Punjabi Grammar ਵਿਆਕਰਨ 42

PSEB 5th Class Punjabi Grammar ਵਿਆਕਰਨ

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚਲੇ ਮੋਟੇ ਸ਼ਬਦਾਂ ਦੇ ਵਿਰੋਧੀ ਸ਼ਬਦਾਂ ਦੀ ਵਰਤੋਂ ਕਰੋ-
1. ਸਾਡਾ ਮਿੱਤਰ ਸਾਡੀ ਉਸਤਤ ਕਰਦਾ ਹੈ।
2. ਪਰਲੇ ਮਕਾਨ ਵਿਚ ਨਿਰੇ ਚੋਰ ਰਹਿੰਦੇ ਹਨ।
3. ਉਪਰਲੇ ਦਸ ਨੋਟ ਅਸਲੀ ਨਹੀਂ।
4. ਸ਼ਰਾਬੀ ਮੂਰਖ ਹੁੰਦਾ ਹੈ।
5. ਖਾਣਾ ਤਾਜ਼ਾ ਹੋਣ ਕਰਕੇ ਬੜੀ ਖੁਸ਼ਬੋ ਆ। ਰਹੀ ਹੈ।
ਉੱਤਰ :
1. ਸਾਡਾ ਦੁਸ਼ਮਣ ਸਾਡੀ ਨਿੰਦਿਆ ਕਰਦਾ ਹੈ।
2. ਉਰਲੇ ਮਕਾਨ ਵਿੱਚ ਨਿਰੇ ਸਾਧ ਰਹਿੰਦੇ ਹਨ।
3. ਹੇਠਲੇ ਦਸ ਨੋਟ ਨਕਲੀ ਨਹੀਂ।
4. ਸੋਫ਼ੀ ਸਿਆਣਾ ਹੁੰਦਾ ਹੈ।
5. ਖਾਣਾ ਬੇਹਾ ਹੋਣ ਕਰਕੇ ਬੜੀ ਬਦਬੋ ਆ ਰਹੀ ਹੈ।

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚਲੇ ਮੋਟੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ।
1. ਸੂਰਜ ਚੜ੍ਹਨ ਨਾਲ ਚਾਨਣ ਹੋ ਗਿਆ
2. ਅੱਜ ਗਰਮੀ ਬਹੁਤ ਘੱਟ ਪੈ ਰਹੀ ਹੈ।
3. ਕਪੁੱਤਰ ਕਮਾਊ ਨਹੀਂ ਹੁੰਦੇ।
4. ਮੇਰਾ ਛੋਟਾ ਭਰਾ ਭੋਲਾ ਹੈ।…
5. ਉਹ ਵਿਦੇਸ਼ੀ ਮਾਲ ਵੇਚਦਾ ਹੈ।
ਉੱਤਰ :
1. ਸੂਰਜ ਡੁੱਬਣ ਨਾਲ ਹਨੇਰਾ ਹੋ ਗਿਆ।
2. ਅੱਜ ਸਰਦੀ ਬਹੁਤ ਜ਼ਿਆਦਾ ਪੈ ਰਹੀ ਹੈ।
3. ਸਪੁੱਤਰ ਗੁਆਊ ਨਹੀਂ ਹੁੰਦੇ।
4. ਮੇਰਾ ਵੱਡਾ ਭਰਾ ਖ਼ਚਰਾ ਹੈ।
5. ਉਹ ਦੇਸੀ ਮਾਲ ਖਰੀਦਦਾ ਹੈ।

ਸਮਾਨਾਰਥਕ ਸ਼ਬਦ

  • ਉੱਚਿਤ – ਠੀਕ, ਯੋਗ, ਸਹੀ॥
  • ਉਜੱਡ – ਅੱਖੜ, ਗਵਾਰ, ਮੁਰਖ।
  • ਉੱਜਲਾ – ਸਾਫ਼, ਨਿਰਮਲ, ਸੁਥਰਾ।
  • ਉਸਤਤ – ਉਪਮਾ, ਸ਼ਲਾਘਾ, ਪ੍ਰਸੰਸਾ॥
  • ਉਸਤਾਦ – ਅਧਿਆਪਕ, ਸਿੱਖਿਅਕ।
  • ਉਜਾਲਾ – ਚਾਨਣ, ਲੋਅ, ਪ੍ਰਕਾਸ਼, ਰੌਸ਼ਨੀ !
  • ਓਪਰਾ – ਬੇਗਾਨਾ, ਪਰਾਇਆ, ਬਾਹਰਲਾ, ਗੈਰ।
  • ਓੜਕ – ਅਮੀਰ, ਅੰਤ, ਛੇਕੜੇ।
  • ਉੱਤਮ – ਚੰਗਾ, ਸੇਸ਼ਟ, ਵਧੀਆ।
  • ਉੱਨਤੀ – ਤਰੱਕੀ, ਵਿਕਾਸ, ਖ਼ੁਸ਼ਹਾਲੀ, ਪ੍ਰਗਤੀ।
  • ਉਪਕਾਰ – ਭਲਾਈ, ਨੇਕੀ, ਅਹਿਸਾਨ, ਮਿਹਰਬਾਨੀ।
  • ਉੱਦਮ – ਉਪਰਾਲਾ, ਜਤਨ, ਕੋਸ਼ਿਸ਼।
  • ਉਦਾਸ – ਫ਼ਿਕਰਮੰਦ, ਪਰੇਸ਼ਾਨ, ਨਿਰਾਸ਼।
  • ਉਮੰਗ – ਤਾਂਘ, ਉਤਸ਼ਾਹ, ਇੱਛਾ, ਚਾਓ।
  • ਉਲਟਾ – ਮੂਧਾ, ਪੁੱਠਾ, ਵਿਰੁੱਧ।
  • ਉਣਾ – ਹੋਛਾ, ਅਧੂਰਾ, ਅਪੁਨ॥
  • ਅੱਡਰਾ – ਵੱਖ, ਅਲੱਗ, ਜੁਦਾ, ਭਿੰਨ।
  • ਅਕਲ – ਮੱਤ, ਸਮਝ, ਸਿਆਣਪ।
  • ਅੰਤਰ – ਭੇਦ, ਫ਼ਰਕ, ਵਿੱਥ। ਅਨਾਥਯਤੀਮ, ਬੇਸਹਾਰਾ।
  • ਅਕਾਸ਼ – ਅਸਮਾਨ, ਗਗਨ, ਅੰਬਰ, ਅਰਸ਼
  • ਅੰਞਾਣਾ – ਨਿਆਣਾ, ਅਣਜਾਣ, ਬੇਸਮਝ, ਬੱਚਾ।
  • ਅਰਥ – ਭਾਵ, ਮਤਲਬ, ਮੰਤਵ, ਮਾਇਨਾ
  • ਆਰੰਭ – ਆਦਿ, ਸ਼ੁਰੂ, ਮੁੱਢ, ਮੁਲ।
  • ਅਮਨ – ਸ਼ਾਂਤੀ, ਚੈਨ, ਟਿਕਾਓ।
  • ਅਮੀਰ – ਧਨਵਾਨ, ਧਨਾਢ, ਦੌਲਤਮੰਦ।
  • ਆਜ਼ਾਦੀ – ਸੁਤੰਤਰਤਾ, ਸਵਾਧੀਨਤਾ, ਮੁਕਤੀ, ਰਿਹਾਈ।
  • ਆਥਣ – ਸ਼ਾਮ, ਸੰਝ, ਤਿਰਕਾਲਾਂ।
  • ਇਸਤਰੀ – ਤੀਵੀਂ, ਨਾਰੀ, ਜ਼ਨਾਨੀ, ਔਰਤ।
  • ਇਕਰਾਰ – ਕੌਲ, ਵਚਨ, ਪੁਣ, ਪ੍ਰਤਿੱਗਿਆ
  • ਇਨਸਾਨ – ਆਦਮੀ, ਬੰਦਾ, ਮਨੁੱਖ, ਪੁਰਖ, ਮਰਦ॥
  • ਆਦਰ – ਮਾਣ, ਇੱਜ਼ਤ, ਵਡਿਆਈ, ਸਤਿਕਾਰ॥
  • ਔਖ – ਕਠਿਨਾਈ, ਦੁੱਖ, ਮੁਸ਼ਕਲ, ਰੁਕਾਵਟ, ਅੜਚਨ।
  • ਸਸਤਾ – ਸੁਵੱਲਾ, ਹਲਕਾ, ਮਾਮੂਲੀ, ਹੌਲਾ, ਆਮ॥
  • ਸੰਕੋਚ – ਸੰਗ, ਝਿਜਕ, ਸ਼ਰਮ, ਲੱਜਿਆ।
  • ਸਵਾਰਥ – ਗੋਂ, ਮਤਲਬ, ਗ਼ਰਜ਼
  • ਸੂਖ਼ਮ – ਬਰੀਕ, ਨਾਜ਼ੁਕ, ਪਤਲਾ।
  • ਸੰਜੋਗ – ਮੇਲ, ਸੰਗਮ, ਢੋ, ਸਮਾਗਮ।
  • ਸੰਤੋਖ – ਸਬਰ, ਰੱਜ, ਤ੍ਰਿਪਤੀ।
  • ਸੋਹਣਾ – ਸੁੰਦਰ, ਖੂਬਸੂਰਤ, ਹੁਸੀਨ, ਸ਼ਾਨਦਾਰ।
  • ਹੁਸ਼ਿਆਰ – ਸਾਵਧਾਨ, ਚੁਕੰਨਾ, ਚਤਰ, ਚਲਾਕ॥
  • ਖੁਸ਼ੀ – ਸੰਨਤਾ, ਆਨੰਦ, ਸਰੂਰ।
  • ਗਰੀਬੀ – ਕੰਗਾਲੀ, ਥੁੜ੍ਹ, ਨਿਰਧਨਤਾ।
  • ਖ਼ਰਾਬ – ਗੰਦਾ, ਮੰਦਾ, ਭੈੜਾ, ਬੁਰਾ।
  • ਖੁਸ਼ਬੂ – ਮਹਿਕ, ਸੁਗੰਧ।
  • ਗੁੱਸਾ – ਨਰਾਜ਼ਗੀ, ਕ੍ਰੋਧ, ਕਹਿਰ।
  • ਛੋਟਾ – ਅਲਪ, ਨਿੱਕਾ, ਲਘੂ।
  • ਜਾਨ – ਜ਼ਿੰਦਗੀ, ਜੀਵਨ, ਪ੍ਰਾਣ, ਜਿੰਦ।
  • ਜਿਸਮ – ਦੇਹ, ਬਦਨ, ਸਰੀਰ, ਤਨ, ਜੁੱਸਾ।
  • ਠਰਮਾ – ਸਬਰ, ਧੀਰਜ, ਸ਼ਾਂਤੀ, ਟਿਕਾਓ।
  • ਤਾਕਤ – ਬਲ, ਸਮਰੱਥਾ, ਸ਼ਕਤੀ, ਜ਼ੋਰ।
  • ਦੋਸਤਾਂ – ਮਿੱਤਰਤਾ, ਯਾਰੀ, ਸੱਜਣਤਾ।
  • ਧਰਤੀ – ਜ਼ਮੀਨ, ਭੋਇੰ, ਭੂਮੀ, ਪ੍ਰਿਥਵੀ।
  • ਨਿਰਮਲ – ਸਾਫ਼, ਸ਼ੁੱਧ, ਸੁਥਰਾ।
  • ਪਤਲਾ – ਮਾੜਾ, ਦੁਰਬਲ, ਕੋਮਲ, ਕਮਜ਼ੋਰ, ਬਰੀਕ।
  • ਬਹਾਦਰ – ਵੀਰ, ਸੂਰਮਾ, ਦਲੇਰ, ਬਲਵਾਨ।
  • ਮਦਦ – ਸਹਾਇਤਾ, ਹਮਾਇਤ, ਸਮਰਥਨ।
  • ਵੈਰੀ – ਵਿਰੋਧੀ, ਦੁਸ਼ਮਣ, ਸ਼ਤਰੂ।
  • ਵਰਖਾ – ਮੀਂਹ, ਬਾਰਸ਼, ਬਰਸਾਤ।
  • ਵਿਛੋੜਾ – ਜੁਦਾਈ, ਅਲਹਿਦਗੀ।

PSEB 5th Class Punjabi Grammar ਵਿਆਕਰਨ

ਢੁੱਕਵੇਂ ਸ਼ਬਦਾਂ ਦਾ ਮਿਲਾਣ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦਾ ਕਿੱਤਿਆਂ ਨਾਲ। ਮਿਲਾਣ ਕਰੋ
ਜੁਲਾਹਾ – ਮਰੀਜ਼ਾਂ ਦਾ ਇਲਾਜ ਕਰਨ ਵਾਲਾ
ਅਧਿਆਪਕ – ਕੱਪੜੇ ਬੁਣਨ ਵਾਲਾ।
ਡਾਕਟਰ (ਵੈਦ) – ਚਮੜੇ ਦਾ ਕੰਮ ਕਰਨ ਵਾਲਾ
ਮੋਚੀ – ਪੜ੍ਹਾਉਣ ਵਾਲਾ।
ਉੱਤਰ :
PSEB 5th Class Punjabi Grammar ਵਿਆਕਰਨ 43

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਦਾ ਕਿੱਤਿਆਂ ਨਾਲ ਮਿਲਾਣ ਕਰੋ –
ਘੁਮਿਆਰ। – ਖੇਤੀ ਕਰਨ ਵਾਲਾ
ਕਿਰਸਾਣ – ਲੱਕੜੀ ਦਾ ਕੰਮ ਕਰਨ ਵਾਲਾ
ਲੁਹਾਰ – ਮਿੱਟੀ ਦੇ ਭਾਂਡੇ ਬਣਾਉਣ ਵਾਲਾ
ਤਰਖਾਣ – ਲੋਹੇ ਦਾ ਕੰਮ ਕਰਨ ਵਾਲਾ
ਉੱਤਰ :
PSEB 5th Class Punjabi Grammar ਵਿਆਕਰਨ 44

ਪ੍ਰਸ਼ਨ 3.
ਹੇਠ ਦਿੱਤੇ ਸ਼ਬਦਾਂ ਨਾਲ ਕਿੱਤਿਆਂ ਦਾ ਮਿਲਾਣ ਕਰੋ –
ਧੋਬੀ – ਸਿਰ ਉੱਤੇ ਟੋਕਰੀ ਢੋਣ ਵਾਲਾ
ਦਰਜ਼ੀ – ਇੱਟਾਂ ਨਾਲ ਉਸਾਰੀ ਕਰਨ ਵਾਲਾ
ਰਾਜ ਮਿਸਤਰੀ – ਕੱਪੜੇ ਧੋਣ ਵਾਲਾ
ਮਜ਼ਦੂਰ। – ਕੱਪੜੇ ਸਿਊਣ ਵਾਲਾ।
ਉੱਤਰ :
PSEB 5th Class Punjabi Grammar ਵਿਆਕਰਨ 45

PSEB 5th Class Punjabi Grammar ਵਿਆਕਰਨ

ਪ੍ਰਸ਼ਨ 4.
ਹੇਠ ਦਿੱਤੇ ਸ਼ਬਦਾਂ ਨਾਲ ਕਿੱਤਿਆਂ ਦਾ ਮਿਲਾਣ ਕਰੋ –
ਲਲਾਰੀ – ਭੇਡਾਂ – ਬੱਕਰੀਆਂ ਚਾਰਨ ਵਾਲਾ
ਦੋਧੀ – ਮਠਿਆਈ ਬਣਾਉਣ ਵਾਲਾ
ਆਜੜੀ – ਦੁੱਧ ਵੇਚਣ ਦਾ ਕੰਮ ਕਰਨ ਵਾਲਾ
ਹਲਵਾਈ – ਕੱਪੜਾ ਰੰਗਣ ਵਾਲਾ।
ਉੱਤਰ :
PSEB 5th Class Punjabi Grammar ਵਿਆਕਰਨ 46

ਪ੍ਰਸ਼ਨ 5.
ਸਮਾਨ ਅਰਥਾਂ ਵਾਲੇ ਸ਼ਬਦਾਂ ਨੂੰ ਮਿਲਾਓ –
ਅਜੀਬ – ਕੋਮਲ
ਖੂਬਸੂਰਤ – ਵੱਧ
ਵਕਤ – ਅਨੋਖਾ
ਨਰਮ – ਸੁੰਦਰ
ਜ਼ਿਆਦਾ – ਸਮਾਂ
ਉੱਤਰ :
PSEB 5th Class Punjabi Grammar ਵਿਆਕਰਨ 47

ਪ੍ਰਸ਼ਨ 6.
ਵਿਰੋਧੀ ਅਰਥਾਂ ਵਾਲੇ ਸ਼ਬਦਾਂ ਦਾ ਮਿਲਾਣ ਕਰੋ –
ਦੂਰ – ਘੱਟ
ਵੱਧ – ਰੁੱਸਣਾ
ਵੱਢਣਾ – प्वीतला
ਮਨਾਉਣਾ – ਨੇੜੇ
ਉੱਤਰ :
PSEB 5th Class Punjabi Grammar ਵਿਆਕਰਨ 48

PSEB 5th Class Punjabi Grammar ਵਿਆਕਰਨ

ਵਿਸਰਾਮ ਚਿੰਨ੍ਹ

‘ਵਿਸਰਾਮ’ ਦਾ ਅਰਥ ਹੈ “ਠਹਿਰਾਓ’। ‘ਵਿਸਰਾਮ ਚਿੰਨ੍ਹ ਉਹ ਚਿੰਨ੍ਹ ਹੁੰਦੇ ਹਨ, ਜਿਹੜੇ ਲਿਖਤ ਵਿਚ ਠਹਿਰਾਓ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ। ਇਨ੍ਹਾਂ ਦਾ ਮੁੱਖ ਕਾਰਜ ਲਿਖਤ ਵਿਚ ਸਪੱਸ਼ਟਤਾ ਪੈਦਾ ਕਰਨਾ ਹੈ। ਇਨ੍ਹਾਂ ਚਿੰਨ੍ਹਾਂ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ-

1. ਡੰਡੀ (।) – ਇਹ ਚਿੰਨ੍ਹ ਵਾਕ ਦੇ ਅੰਤ ਵਿਚ ਪੂਰਨ ਠਹਿਰਾਓ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ; ਜਿਵੇਂ –

  • ਇਹ ਮੇਰੀ ਪੁਸਤਕ ਹੈ।
  • ਮੈਂ ਸਕੂਲ ਜਾਂਦਾ ਹਾਂ।

2. ਪ੍ਰਸ਼ਨਿਕ ਚਿੰਨ੍ਹ (?) – ਇਹ ਚਿੰਨ੍ਹ ਉਹਨਾਂ ਪੂਰਨ ਵਾਕਾਂ ਦੇ ਅੰਤ ਵਿਚ ਆਉਂਦਾ ਹੈ, ਜਿਨ੍ਹਾਂ ਵਿਚ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ ; ਜਿਵੇਂ-

  • ਤੂੰ ਸਮੇਂ ਸਿਰ ਕਿਉਂ ਨਹੀਂ ਪੁੱਜਾ?
  • ਕੀ ਤੂੰ ਘਰ ਵਿਚ ਹੀ ਰਹੇਗਾ?

3. ਵਿਸਮਿਕ ਚਿੰਨ੍ਹ ( ) – ਇਸ ਚਿੰਨ੍ਹ ਦੀ ਵਰਤੋਂ ਕਿਸੇ ਨੂੰ ਸੰਬੋਧਨ ਕਰਨ ਲਈ, ਖ਼ੁਸ਼ੀ, ਗ਼ਮੀ ਤੇ ਹੈਰਾਨੀ ਪੈਦਾ ਕਰਨ ਵਾਲੇ ਵਾਕ – ਅੰਸ਼ਾਂ ਤੇ ਵਾਕਾਂ ਦੇ ਨਾਲ ਹੁੰਦੀ ਹੈ ; ਜਿਵੇਂ

ਸੰਬੋਧਨ ਕਰਨ ਸਮੇਂ – ਓਇ ਕਾਕਾ ! ਇਧਰ ਆ। ਹੈਰਾਨੀ, ਖੁਸ਼ੀ ਤੇ ਗਮੀ ਭਰੇ ਵਾਕ – ਅੰਸ਼ਾਂ ਤੇ ਵਾਕਾਂ ਦੇ ਨਾਲ ; ਜਿਵੇਂ

  • ਸ਼ਾਬਾਸ਼ !
  • ਵਾਹ ! ਕਮਾਲ ਹੋ ਗਿਆ
  • ਹੈਂ ! ਤੂੰ ਫ਼ੇਲ੍ਹ ਹੋ ਗਿਐ।
  • ਹਾਏ !

4. ਕਾਮਾ (,) – (ਉ) ਜਦ ਕਿਸੇ ਵਾਕ ਦਾ ਕਰਤਾ ਲੰਮਾ ਹੋਵੇ ਤੇ ਉਹ ਇਕ ਛੋਟਾ ਜਿਹਾ ਵਾਕ ਬਣ ਜਾਵੇ, ਤਾਂ ਉਸ ਦੇ ਅਖ਼ੀਰ ਵਿਚ ਕਾਮਾ ਲਾਇਆ ਜਾਂਦਾ ਹੈ ; ਜਿਵੇਂ ਬਜ਼ਾਰ ਵਿਚ ਰੇੜੀ ਵਾਲਿਆਂ ਦਾ ਰੌਲਾ – ਰੱਪਾ, ਸਭ ਦਾ ਸਿਰ ਖਾ ਰਿਹਾ ਹੈ।

(ਅ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇ, ਤਾਂ ਉਸ ਸਮੇਂ ਦੁਵੱਲੀ ਕਾਮੇ ਲਾਏ ਜਾਂਦੇ ਹਨ, ਜਿਵੇਂ –

ਉਹ ਕੁੜੀ, ਜਿਹੜੀ ਕਲ੍ਹ ਬਿਮਾਰ ਹੋ ਗਈ ਸੀ, ਅੱਜ ਸਕੂਲ ਨਹੀਂ ਆਈ।

(ਈ) ਜਦੋਂ ਕਿਸੇ ਵਾਕ ਵਿਚ ਅਨੁਕਰਮੀ ਸ਼ਬਦ ਵਰਤੇ ਗਏ ਹੋਣ, ਤਾਂ ਉਹਨਾਂ ਤੋਂ ਪਹਿਲਾਂ ਤੇ ਮਗਰੋਂ ਵੀ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ. –

ਖਾਣਾ ਖਾ ਕੇ, ਕੁਝ ਚਿਰ ਆਰਾਮ ਕਰ ਕੇ, ਪ੍ਰਾਹੁਣੇ ਚਲੇ ਗਏ।

(ਸ) ਜਦੋਂ ਵਾਕ ਵਿਚ ‘ਕੀ’, ‘ਕਿਉਂਕਿ’, ‘ਤਾਂ ਜੋ ਆਦਿ ਯੋਜਕ ਨਾ ਹੋਣ ; ਤਾਂ ਇਨ੍ਹਾਂ ਦੀ ਥਾਂ ‘ਤੇ ਕਾਮਾ ਵਰਤਿਆ ਜਾਂਦਾ ਹੈ ਜਿਵੇਂ –

ਸਭ ਚੰਗੀ ਤਰ੍ਹਾਂ ਜਾਣਦੇ ਹਨ, ਹਰ ਥਾਂ ਸਚਾਈ ਦੀ ਜਿੱਤ ਹੁੰਦੀ ਹੈ।

(ਹ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਕਿਰਿਆ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇ, ਤਾਂ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ-

ਜੇ ਕਿਰਨ ਮਿਹਨਤ ਕਰਦੀ, ਤਾਂ ਪਾਸ ਹੋ ਜਾਂਦੀ।

(ਕ) ਜਦੋਂ ਕਿਸੇ ਵੱਡੇ ਵਾਕ ਦੇ ਉਪਵਾਕ ‘ਤਾਹੀਉਂ “ਇਸ ਲਈ, ‘ਸਗੋਂ’ ਅਤੇ ‘ਫਿਰ ਵੀ’ ਆਦਿ ਯੋਜਕਾਂ ਨਾਲ ਜੁੜੇ ਹੋਣ, ਤਾਂ ਉਹਨਾਂ ਨੂੰ ਨਿਖੇੜਨ ਲਈ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ –

ਕੁਲਵਿੰਦਰ ਧੋਖੇਬਾਜ਼ ਹੈ, ਤਾਹੀਉਂ ਤਾਂ ਮੈਂ ਉਸ ਨੂੰ ਚੰਗਾ ਨਹੀਂ ਸਮਝਦਾ।

PSEB 5th Class Punjabi Grammar ਵਿਆਕਰਨ

(ਖ) ਆਮ ਤੌਰ ‘ਤੇ ਜਦੋਂ ਵਾਕ ‘ਤੇ’, ਅਤੇ ਜਾਂ ‘ਅਰ’ ਯੋਜਕਾਂ ਨਾਲ ਜੁੜੇ ਹੋਣ, ਤਾਂ ਉਪਵਾਕਾਂ ਵਿਚ ਕਾਮਾ ਨਹੀਂ ਵਰਤਿਆ ਜਾਂਦਾ।

(ਗ) ਜਦੋਂ ਕਿਸੇ ਵਾਕ ਵਿਚ ਇਕੋ-ਜਿਹੇ ਵਾਕ-ਅੰਸ਼ ਜਾਂ ਉਪਵਾਕ ਵਰਤੇ ਜਾਣ ਅਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਵੇ, ਤਾਂ ਹਰ ਵਾਕੰਸ਼ ਜਾਂ ਉਪਵਾਕ ਦੇ ਮਗਰੋਂ ਕਾਮਾ ਲਾਇਆ ਜਾਂਦਾ ਹੈ, ਜਿਵੇਂ-ਰਾਮ ਦਾ ਕਮਰਾ 20 ਫੁੱਟ ਲੰਮਾ, 15 ਫੁੱਟ ਚੌੜਾ ਤੇ 10 ਫੁੱਟ ਉੱਚਾ ਹੈ। ਜਦੋਂ ਕਿਸੇ ਨਾਂਵ ਲਈ ਬਹੁਤ ਸਾਰੇ ਵਿਸ਼ੇਸ਼ਣ ਹੋਣ, ਤਾਂ ਅਖ਼ੀਰਲੇ ਦੋਹਾਂ ਦੇ ਵਿਚਕਾਰ ਕਾਮੇ ਦੀ ਥਾਂ ‘ਤੇ’ ਜਾਂ ‘ਅਤੇ ਲਗਦਾ ; ਜਿਵੇਂ ਸੁਦੇਸ਼ ਕੁਮਾਰ ਬਲੈਕੀਆ, ਬੇਈਮਾਨ, ਜੂਏਬਾਜ਼, ਸ਼ਰਾਬੀ, ਦੜੇਬਾਜ਼ ਅਤੇ ਮਿੱਤਰਮਾਰ ਹੈ।

(ਝ) ਜਦੋਂ ਕਿਸੇ ਉਪਵਾਕ ਨੂੰ ਪੁੱਠੇ ਕਾਮਿਆਂ ਵਿਚ ਲਿਖਣਾ ਹੋਵੇ, ਤਾਂ ਪੁੱਠੇ ਕਾਮੇ ਸ਼ੁਰੂ ਕਰਨ ਤੋਂ ਪਹਿਲਾਂ ਕਾਮਾ ਲਾਇਆ ਜਾਂਦਾ ਹੈ, ਜਿਵੇਂ –

ਸੁਰਜੀਤ ਨੇ ਕਿਹਾ, “ਮੈਂ ਫ਼ਸਟ ਡਿਵੀਜ਼ਨ ਵਿਚ ਪਾਸ ਹੋ ਕੇ ਦਿਖਾਵਾਂਗਾ।” ..

5. ਬਿੰਦੀ ਕਾਮਾ ( ; )-ਬਿੰਦੀ ਕਾਮਾ ਉਸ ਸਮੇਂ ਲਗਦਾ ਹੈ, ਜਦੋਂ ਵਾਕ ਵਿਚ ਕਾਮੇ ਨਾਲੋਂ ਵਧੇਰੇ ਠਹਿਰਾਓ ਹੋਵੇ। ਇਸ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ-

(ਉ) ਜਦੋਂ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਨ ਦੇਣੀ ਹੋਵੇ, ਤਾਂ ਸ਼ਬਦ ਜਿਵੇਂ ਜਾਂ ‘ਜਿਹਾ ਕਿ ਆਦਿ ਤੋਂ ਪਹਿਲਾਂ ਇਹ ਚਿੰਨ੍ਹ ਵਰਤਿਆ ਜਾਂਦਾ ਹੈ ; ਜਿਵੇਂ –
ਵਿਅਕਤੀਆਂ, ਸਥਾਨਾਂ, ਪਸ਼ੂਆਂ ਜਾਂ ਵਸਤੂਆਂ ਦੇ ਨਾਵਾਂ ਨੂੰ ਨਾਂਵ ਆਖਿਆ ਜਾਂਦਾ ਹੈ, ਜਿਵੇਂ-ਕੁਲਜੀਤ, ਮੇਜ਼, ਕੁੱਕੜ ਅਤੇ ਹੁਸ਼ਿਆਰ।

(ਆ) ਜਦੋਂ ਕਿਸੇ ਵਾਕ ਵਿਚ ਅਜਿਹੇ ਉਪਵਾਕ ਹੋਣ, ਜਿਹੜੇ ਹੋਣ ਵੀ ਪੂਰੇ, ਪਰ ਇਕ ਦੂਜੇ ਨਾਲ ਸੰਬੰਧਿਤ ਵੀ ਹੋਣ, ਤਾਂ ਉਨ੍ਹਾਂ ਨੂੰ ਵੱਖਰੇ-ਵੱਖਰੇ ਕਰਨ ਲਈ ਇਹ ਚਿੰਨ ਵਰਤਿਆ ਜਾਂਦਾ ਹੈ; ਜਿਵੇਂ –
ਜ਼ਿੰਦਗੀ ਵਿਚ ਕਾਮਯਾਬੀ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰੋ : ਮਿਹਨਤ ਕਰਨ ਨਾਲ ਅਦੁੱਤੀ ਖੁਸ਼ੀ ਮਿਲਦੀ ਹੈ ; ਖ਼ੁਸ਼ੀ ਸਫਲਤਾ ਦੀ ਨਿਸ਼ਾਨੀ ਹੈ।

6. ਦੁਬਿੰਦੀ ( : ) -(ਉ) ਜਿਸ ਸਮੇਂ ਕਿਸੇ ਸ਼ਬਦ ਦੇ ਅੱਖਰ ਪੂਰੇ ਨਾ ਲਿਖਣੇ ਹੋਣ ਤਾਂ ਦੁਬਿੰਦੀ ਵਰਤੀ ਜਾਂਦੀ ਹੈ ; ਜਿਵੇਂ-ਸ: (ਸਰਦਾਰ), ਪ੍ਰੋ ਪ੍ਰੋਫ਼ੈਸਰ)

(ਅ) ਜਦੋਂ ਕਿਸੇ ਵਾਕ ਵਿਚ ਦੋ ਹਿੱਸੇ ਹੋਣ, ਪਹਿਲਾ ਹਿੱਸਾ ਜਾਂ ਪਹਿਲਾਂ ਵਾਕ ਆਪਣੇ ਆਪ ਵਿਚ ਪੂਰਾ ਦਿਖਾਈ ਦੇਵੇ ਤੇ ਦੂਜਾ ਵਾਕ ਪਹਿਲੇ ਦੀ ਵਿਆਖਿਆ ਕਰਦਾ ਹੋਵੇ, ਤਾਂ ਉਨ੍ਹਾਂ ਦੇ ਵਿਚਕਾਰ ਦੁਬਿੰਦੀ ਲਾਈ ਜਾਂਦੀ ਹੈ ; ਜਿਵੇਂ –
ਪੰਡਿਤ ਨਹਿਰੂ ਇਕ ਸਫਲ ਪ੍ਰਧਾਨ ਮੰਤਰੀ ਤੇ ਕਾਂਗਰਸ ਆਗੂ ਸਨ : ਵੱਡੇ-ਵੱਡੇ ਆਗੂ ਉਨ੍ਹਾਂ ਸਾਹਮਣੇ ਟਿਕ ਨਹੀਂ ਸਨ ਸਕਦੇ।

7. ਡੈਸ਼ (-)-(ਉ) ਜਦੋਂ ਕਿਸੇ ਵਾਕ ਵਿਚ ਕੋਈ ਵਾਧੂ ਗੱਲ ਆਖਣੀ ਹੋਵੇ। ਜਿਵੇਂ-ਮੇਰੇ ਖ਼ਿਆਲ ਅਨੁਸਾਰ-ਥੋੜ੍ਹਾ ਗਹੁ ਨਾਲ ਸੁਣਨਾ-ਤੇਰੀ ਲਾਪਰਵਾਹੀ ਹੀ ਤੇਰੀ ਅਸਫਲਤਾ ਦਾ ਮੁੱਖ ਕਾਰਨ ਹੈ।

(ਅ) ਨਾਟਕੀ ਵਾਰਤਾਲਾਪ ਸਮੇਂਪਰਮਿੰਦਰ-ਨੀ ਤੂੰ ਬਹੁਤ ਮਜ਼ਾਕ ਕਰਨ ਲੱਗ ਪਈ ਏਂ। ਕਿਰਨ-ਆਹੋ, ਤੂੰ ਕਿਹੜੀ ਘੱਟ ਏਂ। ”

(ਈ) ਥਥਲਾਉਣ ਜਾਂ ਅਧੂਰੀ ਗੱਲ ਪ੍ਰਗਟ ਕਰਦੇ ਸਮੇਂ। ਮੈਂ-ਮ-ਮੈਂ ਅੱਜ, ਸ-ਕੁਲ ਨਹੀਂ ਗਿਆ।

8. ਦੁਬਿੰਦੀ ਡੈਸ਼ ( :- ) (ੳ) ਦੁਕਾਨ ‘ਤੇ ਜਾਓ ਤੇ ਇਹ ਵਸਤਾਂ ਲੈ ਆਓ :– ਸ਼ੱਕਰ, ਆਟਾ, ਲੂਣ, ਹਲਦੀ ਤੇ ਗੁੜ।
(ਆ) ਚੀਜ਼ਾਂ, ਥਾਂਵਾਂ ਤੇ ਵਿਅਕਤੀਆਂ ਦੇ ਨਾਂਵਾਂ ਨੂੰ ਨਾਂਵ ਆਖਦੇ ਹਨ, ਜਿਵੇਂ:-ਮੋਹਨ, ਘਰ, ਜਲੰਧਰ ਤੇ ਕੁਰਸੀ।

(ਈ) ਇਸ ਚਿੰਨ੍ਹ ਦੀ ਵਰਤੋਂ ਚੀਜ਼ਾਂ ਦਾ ਵੇਰਵਾ, ਉਦਾਹਰਨ ਜਾਂ ਟੂਕ ਦੇਣ ਸਮੇਂ ਵੀ ਕੀਤੀ ਜਾਂਦੀ ਹੈ ;
ਜਿਵੇਂ :- ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਬਹੁਤ ਸਾਰੇ ਫ਼ਾਰਸੀ ਸ਼ਬਦਾਂ ਦੇ ਪ੍ਰਚਲਿਤ ਰੂਪਾਂ ਦੀ ਵਰਤੋਂ ਮਿਲਦੀ ਹੈ ; ਜਿਵੇਂ :- ਕਾਗਦ, ਕਾਦੀਆਂ, ਰਜ਼ਾ, ਹੁਕਮ, ਸਾਇਰ, ਕਲਮ ਆਦਿ।

PSEB 5th Class Punjabi Grammar ਵਿਆਕਰਨ

9. ਪੁੱਠੇ ਕਾਮੇ ( ” ” ) – ਪੁੱਠੇ ਕਾਮੇ ਦੋ ਤਰ੍ਹਾਂ ਦੇ ਹੁੰਦੇ ਹਨ : ਇਕਹਿਰੇ ਤੋਂ ਦੂਹਰੇ।
(ਉ) ਜਦੋਂ ਕਿਸੇ ਦੀ ਕਹੀ ਹੋਈ ਗੱਲ ਨੂੰ ਜਿਉਂ ਦਾ ਤਿਉਂ ਲਿਖਿਆ ਜਾਵੇ, ਤਾਂ ਉਹ ਦੂਹਰੇ ਪੁੱਠੇ ਕਾਮਿਆਂ ਵਿਚ ਲਿਖੀ ਜਾਂਦੀ ਹੈ, ਜਿਵੇਂ: – ਹਰਜੀਤ ਨੇ ਗੁਰਦੀਪ ਨੂੰ ਕਿਹਾ, “ਮੈਂ ਹਰ ਤਰ੍ਹਾਂ ਤੁਹਾਡੀ ਮਦਦ ਕਰਾਂਗਾ।”
(ਅ) ਕਿਸੇ ਉਪਨਾਮ, ਸ਼ਬਦ ਜਾਂ ਰਚਨਾ ਵਲ ਖ਼ਾਸ ਧਿਆਨ ਦੁਆਉਣ ਲਈ ਇਕਹਿਰੇ ਪੁੱਠੇ ਕਾਮੇ ਵਰਤੇ ਜਾਂਦੇ ਹਨ, ਜਿਵੇਂ ਇਹ ਸਤਰਾਂ ਪੰਜਾਬੀ ਕਵਿਤਾ ਦੀ ਵੰਨਗੀ ਪੁਸਤਕ ਵਿਚ ਦਰਜ ਧਨੀ ਰਾਮ ‘ਭਾਂਤਿਕ` ਦੀ ਲਿਖੀ ਹੋਈ ਕਵਿਤਾ ਸੁਰਗੀ ਜੀਊੜੇ’ ਵਿਚੋਂ ਲਈਆਂ ਗਈਆਂ ਹਨ।

10. ਬੈਕਟ , -[]- (ਉ) ਨਾਟਕਾਂ ਵਿਚ ਕਿਸੇ ਪਾਤਰ ਦਾ ਹੁਲੀਆ ਜਾਂ ਉਸ ਦੇ ਦਿਲ ਦੇ ਭਾਵ ਸਮਝਾਉਣ ਲਈ-
ਸੀਤਾ-(ਦੁਹੱਥੜ ਮਾਰ ਕੇ) ਹਾਏ ! ਮੈਂ ਲੁੱਟੀ ਗਈ।

(ਅ) ਵਾਕ ਵਿਚ ਆਏ ਕਿਸੇ ਸ਼ਬਦ ਦੇ ਅਰਥ ਸਪੱਸ਼ਟ ਕਰਨ ਲਈ ; ਜਿਵੇਂ –
ਇਹ ਏ. ਆਈ. ਆਰ. (ਆਲ ਇੰਡੀਆ ਰੇਡਿਓ) ਦੀ ਬਿਲਡਿੰਗ ਹੈਂ।

11. ਜੋੜਨੀ ( – ) – ਜਦੋਂ ਕੋਈ ਵਾਕ ਲਿਖਦੇ ਸਮੇਂ ਸਤਰ ਦੇ ਅਖ਼ੀਰ ਵਿਚ ਸ਼ਬਦ ਪੂਰਾ ਨਾ ਆਉਂਦਾ ਹੋਵੇ, ਤਾਂ ਉਸ ਨੂੰ ਤੋੜ ਕੇ ਦੂਜੀ ਸਤਰ ਵਿਚ ਲਿਆਉਣ ਲਈ ਜੋੜਨੀ ਦੀ ਵਰਤੋਂ ਹੁੰਦੀ ਹੈ, ਜਿਵੇਂ(ਉ) ਉਹਨਾਂ ਵੱਲੋਂ ਪੁੱਜੀ ਸਹਾ ਇਤਾ ਮੇਰੇ ਬੜੇ ਕੰਮ ਆਈ।. (ਅ) ਸਮਾਸ ਬਣਾਉਂਦੇ ਸਮੇਂ ; ਜਿਵੇਂ
ਲੋਕ-ਸਭਾ, ਰਾਜ-ਸਭਾ, ਜੰਗ-ਬੰਦੀ, ਸੰਸਾਰਅਮਰ ਆਦਿ।

12. ਬਿੰਦੀ ( . ) -( ਉ) ਅੰਕਾਂ ਨਾਲ ; ਜਿਵੇਂ-1.2. 3. 4.

(ਅ) ਅੰਗਰੇਜ਼ੀ ਸ਼ਬਦਾਂ ਨੂੰ ਸੰਖੇਪ ਰੂਪ ਵਿਚ ਲਿਖਣ ਲਈ ; ਜਿਵੇਂ-ਐੱਮ. ਓ. ਐੱਲ., ਐੱਮ. ਏ., ਐੱਸ. ਪੀ.।

13. ਛੁੱਟ-ਮਰੋੜੀ ( ‘ ) – ਇਹ ਚਿੰਨ੍ਹ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਲਈ ਵਰਤਿਆ ਜਾਂਦਾ ਹੈ, ਜਿਵੇਂ’ਚੋਂ = ਵਿਚੋਂ।’ਤੇ = ਉੱਤੇ।

ਪ੍ਰਸ਼ਨ 1.
ਪੰਜਾਬੀ ਵਿਚ ਹੇਠ ਲਿਖੇ ਵਿਸਰਾਮ ਚਿੰਨ੍ਹ ਸ਼ਾਬਦਿਕ ਰੂਪ ਵਿਚ ਲਿਖੇ ਗਏ ਹਨ। ਉਨ੍ਹਾਂ ਦੇ ਸਾਹਮਣੇ ਬਰੈਕਟ ਵਿਚ ਉਨ੍ਹਾਂ ਦਾ ਚਿੰਨ੍ਹ ਲਿਖੋ

  1. ਪ੍ਰਸ਼ਨ ਚਿੰਨ੍ਹ,
  2. ਪੁੱਠੇ ਕਾਮੇ
  3. ਡੈਸ਼
  4. ਵਿਸਮਿਕ
  5. ਜੋੜਨੀ
  6. ਛੁੱਟ ਮਰੋੜੀ
  7. ਬਿੰਦੀ ਕਾਮਾ

ਉੱਤਰ :

  1. ਪ੍ਰਸ਼ਨਿਕ ਚਿੰਨ੍ਹ (?),
  2. ਪੁੱਠੇ ਕਾਮੇ (”),
  3. ਡੈਸ਼ (-),
  4. ਵਿਸਮਿਕ (!).
  5. ਜੋੜਨੀ (-)
  6. ਛੁੱਟ ਮਰੋੜੀ (?),
  7. ਬਿੰਦੀ ਕਾਮਾ ( ; )

PSEB 5th Class Punjabi Grammar ਵਿਆਕਰਨ

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚ ਵਿਸਰਾਮ ਚਿੰਨ੍ਹ। ਲਗਾਓ

  1. ਨੀਰੂ ਨੇ ਨੀਲੂ ਨੂੰ ਪੁੱਛਿਆ ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ
  2. ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ ਸਦਾ ਸੱਚ ਬੋਲੋ ਕਦੀ ਝੂਠ ਨਾ ਬੋਲੋ
  3. ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ ਇੱਕ ਪੈਂਨਸਿਲ ਇੱਕ ਰਬੜ ਅਤੇ ਇੱਕ ਫੁੱਟਾ ਹੈ,
  4. ਸ਼ਾਬਾਸ਼ੇ ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ। ਹਨ ਨੇਹਾ ਦੇ ਪਿਤਾ ਜੀ ਨੇ ਉਸ ਨੂੰ ਕਿਹਾ
  5. ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ਜਿਵੇਂ. ਬਿੱਲੀ ਦਾ ਰੋਣਾ ਕਾਲੀ ਬਿੱਲੀ ਦਾ ਰਸਤਾ ਕੱਟਣਾ ਛਿੱਕ ਮਾਰਨਾ ਅਤੇ ਪਿੱਛੋਂ ਆਵਾਜ਼ ਦੇਣਾ ਆਦਿ।

ਉੱਤਰ :

  1. ਨੀਰੂ ਨੇ ਨੀਲੂ ਨੂੰ ਪੁੱਛਿਆ, “ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ?
  2. ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ, ‘ਸਦਾ ਸੱਚ ਬੋਲੋ ; ਕਦੀ ਝੂਠ ਨਾ ਬੋਲੋ।
  3. ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ, ਇੱਕ ਪੈਂਨਸਿਲ, ਇੱਕ ਰਬੜ ਅਤੇ ਇੱਕ ਫੁੱਟਾ ਹੈ।
  4. “ਸ਼ਾਬਾਸ਼ੇ ! ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ ਹਨ। ਨੇਹਾ ਦੇ ਪਿਤਾ ਜੀ ਨੇ ਉਸ ਨੂੰ ਕਿਹਾ।
  5. ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ-ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ; ਜਿਵੇਂ-ਬਿੱਲੀ ਦਾ ਰੋਣਾ, ਕਾਲੀ ਬਿੱਲੀ ਦਾ ਰਸਤਾ ਕੱਟਣਾ, ਛਿੱਕ ਮਾਰਨਾ ਅਤੇ ਪਿੱਛੋਂ ਆਵਾਜ਼ ਦੇਣਾ ਆਦਿ।

ਪ੍ਰਸ਼ਨ 3.
ਵਿਸਰਾਮ ਚਿੰਨ੍ਹ ਲਾ ਕੇ ਲਿਖੋ-
ਸਮਝ ਗਿਆ ਸਮਝ ਗਿਆ ਡਾਕਟਰ ਨੇ ਕਿਹਾ ਤੁਹਾਡੇ ਅੰਦਰ ਵਿਟਾਮਿਨ ਬੀ ਦੀ ਕਮੀ ਹੈ ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ।
ਉੱਤਰ :
ਸਮਝ ਗਿਆ, ਸਮਝ ਗਿਆ।” ਡਾਕਟਰ ਨੇ ਕਿਹਾ, “ਤੁਹਾਡੇ ਅੰਦਰ ਵਿਟਾਮਿਨ ਬੀ ਦੀ ਕਮੀ ਹੈ। ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ।”

ਪ੍ਰਸ਼ਨ 4.
ਵਿਸਰਾਮ ਚਿੰਨ੍ਹ ਲਾਓ
(ੳ) ਫੇਰ ਤੂੰ ਏਡੇ ਮਹਿੰਗੇ ਕਾਲੀਨ ਦੀ ਸੁਗਾਤ ਕਿਉਂ ਲਿਆਈਓਂ ਮੈਂ ਪੁੱਛਿਆ
(ਅ) ਪਰ ਮੈਂ ਤਾਂ ਸਰਦਾਰ ਸਾਹਿਬ ਬੜੀ ਗ਼ਰੀਬ ਹਾਂ ਮਾਂ ਪਿਓ ਦੋਵੇਂ ਰੋਗੀ ਹਨ ਸਾਰਿਆਂ ਤੋਂ ਵੱਡੀ ਹਾਂ ਤੇ ਛੇ ਹੋਰ ਨਿੱਕੇ ਭੈਣ ਭਰਾ ਹਨ ਸੀਤਾ ਬੋਲੀ
(ਇ) ਤੂੰ ਅਜੇ ਤਕ ਗਿਆ ਨਹੀਂ ਵਿਹੜੇ ਵਿਚੋਂ ਬਾਪੂ ਕੜਕ ਕੇ ਬੋਲਿਆ
(ਸ) ਪੈਰੀਂ ਪੈਨੀਆਂ ਬੇਬੇ ਆਖਦੀ ਹੋਈ ਸਤਵੰਤ ਬੁੜੀ ਦੇ ਪੈਰਾਂ ਵਲ ਝੁਕੀ ਬੁੱਢ ਸੁਹਾਗਣ ਦੇਹ ਨਰੋਈ ਰੱਬ ਤੈਨੂੰ ਬੱਚਾ ਦੇਵੇ ਬੁੜੀ ਨੇ ਮਮਤਾ ਦੀ ਮੂਰਤ ਬਣ ਕੇ ਆਖਿਆ ..
(ਹ) ਹਾਏ ਕਿੰਨੇ ਸੋਹਣੇ ਫੁੱਲ ਲੱਗੇ ਹਨ ਇਕ ਕੁੜੀ ਨੇ ਦੂਜੀ ਨੂੰ ਆਖਿਆ
ਉੱਤਰ :
(ੳ) ‘‘ਫੇਰ ਤੂੰ ਏਡੇ ਮਹਿੰਗੇ ਕਾਲੀਨ ਦੀ ਸੁਗਾਤ ਕਿਉਂ ਲਿਆਈਓਂ?” ਮੈਂ ਪੁੱਛਿਆ
(ਅ) ‘‘ਪਰ ਮੈਂ ਤਾਂ, ਸਰਦਾਰ ਸਾਹਿਬ, ਬੜੀ ਗਰੀਬ ਹਾਂ ਮਾਂ ਪਿਓ ਦੋਵੇਂ ਰੋਗੀ ਹਨ ਸਾਰਿਆਂ ਤੋਂ ਵੱਡੀ ਹਾਂ ਤੇ ਛੇ ਹੋਰ ਨਿੱਕੇ ਭੈਣ ਭਰਾ ਹਨ। ਸੀਤਾ ਬੋਲੀ।
(ਬ) ‘‘ਤੂੰ ਅਜੇ ਤਕ ਗਿਆ ਨਹੀਂ।’’ ਵਿਹੜੇ ਵਿਚੋਂ ਬਾਪੂ ਕੜਕ ਕੇ ਬੋਲਿਆ।
(ਸ) ‘‘ਪੈਰੀਂ ਪੈਨੀਆਂ ਬੇਬੇ !” ਆਖਦੀ ਹੋਈ ਸਤਵੰਤ ਬੁੜ੍ਹੀ ਦੇ ਪੈਰਾਂ ਵਲ ਝੁਕੀ। ‘ਬੁੱਢ- ਸੁਹਾਗਣ ! ਦੇਹ ਨਰੋਈ ! ਰੱਬ ਤੈਨੂੰ ਬੱਚਾ ਦੇਵੇ !” ਬੁੜੀ ਨੇ ਮਮਤਾ ਦੀ ਮੂਰਤ ਬਣ ਕੇ ਆਖਿਆ।
(ਹ) “ਹਾਏ ! ਕਿੰਨੇ ਸੋਹਣੇ ਫੁੱਲ ਲੱਗੇ ਹਨ !” ਇਕ ਕੁੜੀ ਨੇ ਦੂਜੀ ਨੂੰ ਆਖਿਆ।

ਸ਼ਬਦ-ਕੋਸ਼ ਵਿਚ ਸ਼ਬਦ ਲੱਭਣਾ/ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(ੳ) ਸਵੇਰ
(ਅ) ਸੀਸ
(ਈ) ਸਭ।
(ਸ) ਸਿਆਣੇ॥
ਉੱਤਰ :
(ਈ) ਸਭ।

PSEB 5th Class Punjabi Grammar ਵਿਆਕਰਨ

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(ਉ) ਪਾਣੀ,
(ਅ) ਪਤਾ
(ਈ) ਪੀੜ
(ਸ) ਪ੍ਰਾਰਥਨਾ।
ਉੱਤਰ :
(ਅ) ਪਤਾ

ਪ੍ਰਸ਼ਨ 3.
ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ-ਕੋਸ਼ ਅਨੁਸਾਰ ਅੰਤ ਵਿਚ ਆਵੇਗਾ?
(ਉ) ਕਿਤੇ
(ਅ) ਕਾਲਜ
(ਈ) ਕਰਕੇ
(ਸ) ਕਿਰਪਾਨ॥
ਉੱਤਰ :
(ਸ) ਕਿਰਪਾਨ।

ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਪਹਿਲਾਂ ਆਵੇਗਾ :
(ਉ) ਬੱਚਾ
(ਅ) ਬੇਰੀ
(ਈ) ਬੁੱਲ੍ਹ
(ਸ) ਬੁੱਢਾ
ਉੱਤਰ :
(ਉ) ਬੱਚਾ।

ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ।
(ਉ) ਜਿਊਂਦਾ
(ਅ) ਜਿਹੜੇ
(ਈ) ਜਿਸਮ
(ਸ) ਜਿਸ।
ਉੱਤਰ :
(ੳ) ਜਿਊਂਦਾ।

PSEB 5th Class Punjabi Grammar ਵਿਆਕਰਨ

ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਵਿੱਚੋਂ ਸ਼ਬਦ-ਕੋਸ਼ ਅਨੁਸਾਰ ਪਹਿਲਾਂ ਕਿਹੜਾ ਆਵੇਗਾ?
(ਉ) ਜਿਵੇਂ
(ਆ) ਜਪਾਨ
(ਈ) ਜਿਸ
(ਸ) ਜਾਂਦੀ।
ਉੱਤਰ :
(ਅ) ਜਪਾਨ।

ਪ੍ਰਸ਼ਨ 7.
ਸ਼ਬਦ-ਕੋਸ਼ ਵਿਚ ਪਹਿਲਾਂ ਕਿਹੜਾ ਸ਼ਬਦ ਆਵੇਗਾ?
(ਉ) ਬਾਂਦਰ
(ਅ) ਬਾਰਾਂਸਿੰਝਾ
(ਈ) ਬਾਘ
(ਸ) ਬੱਚੇ।
ਉੱਤਰ :
(ਸ) ਬੱਚੇ।

ਪ੍ਰਸ਼ਨ 8.
ਹੇਠ ਲਿਖਿਆਂ ਵਿੱਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਅਖੀਰ ਵਿਚ ਆਵੇਗਾ?
(ਉ) ਸਕੂਟਰ
(ਅ) ਸਕੂਲ
(ਈ) ਭਿੱਖ
(ਸ) ਸੋਚਾਂ।
ਉੱਤਰ :
(ਸ) ਸੋਚਾਂ।

PSEB 5th Class Punjabi Grammar ਵਿਆਕਰਨ

ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(ਉ) ਦੇ
(ਅ) ਦਾਦਾ
(ਇ) ਦਰਬਾਰ
(ਸ) ਦਿੱਲੀ।
ਉੱਤਰ :
ਈ ਦਰਬਾਰ !

ਪ੍ਰਸ਼ਨ 10.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਪਹਿਲਾਂ ਆਵੇਗਾ?
(ੳ) ਸਿੱਖ,
(ਅ) ਸਿਗਨਲਮੈਨ
(ਈ) ਸੈਨਿਕ
(ਸ) ਸਾਰਾਗੜ੍ਹੀ।
ਉੱਤਰ :
(ਸ) ਸਾਰਾਗੜ੍ਹੀ।

ਪ੍ਰਸ਼ਨ 11.
ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਅੰਤ ਵਿਚ ਆਵੇਗਾ?
(ੳ) ਕੁੱਤਾ
(ਅ) ਕੁੱਕੜ
(ਈ) ਕੱਲਮ-ਕੱਲੇ
(ਸ) ਕੇਲਾ।
ਉੱਤਰ :
(ੲ) ਕੱਲਮ-ਕੱਲੇ !

ਪ੍ਰਸ਼ਨ 12.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(i) (ੳ) ਕੁਹਾੜਾ
(ਅ) ਕਹੀ
(ੲ) ਕਣਕ
(ਸ) ਕਿਉਂ।
ਉੱਤਰ :
(ਅ) ਕਹੀ

PSEB 5th Class Punjabi Grammar ਵਿਆਕਰਨ

(ii) (ੳ) ਆਪਣੇ
(ਅ) ਅਮਰੀਕ
(ਈ) ਅੜਿੱਕਾ
(ਸ) ਆਂਡੇ
ਉੱਤਰ :
(ਅ) ਅਮਰੀਕ

(iii) (ੳ) ਦਲੀਪ
(ਅ) ਦੋਹਾਂ
(ੲ) ਦੁਆਲਿਓ
(ਸ) ਦੱਸਿਆ
ਉੱਤਰ :
(ਸ) ਦੱਸਿਆ

(iv) (ਉ) ਨੀਤ
(ਆ) ਨਿੰਮ
(ਈ) ਨਹੀਂ
(ਸ) ਨੰਗੀਆਂ।
ਉੱਤਰ :
(ਈ) ਨਹੀਂ

(v) (ੳ) ਸੋਹਣਾ
(ਅ) ਸਕਦਾ
(ਈ) ਸੱਸ
(ਸ) ਸੱਚੀਂ !
ਉੱਤਰ :
(ਈ) ਸੱਸ

ਸ਼ਬਦ-ਕੋਸ਼ ਵਿਚ ਸ਼ਬਦ ਕਿਵੇਂ ਲੱਭੀਏ

ਪ੍ਰਸ਼ਨ 1.
ਅਸੀਂ ਪੰਜਾਬੀ ਸ਼ਬਦ-ਕੋਸ਼ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ?
ਉੱਤਰ :
ਅਸੀਂ ਭਾਸ਼ਾ ਦੇ ਕਿਸੇ ਵੀ ਸ਼ਬਦ ਦੇ ਅਰਥ ਸ਼ਬਦ-ਕੋਸ਼ ਵਿਚੋਂ ਦੇਖ ਸਕਦੇ ਹਾਂ ਪੰਜਾਬੀ ਭਾਸ਼ਾ ਦੇ ਕੋਸ਼ ਨੂੰ ਵਾਚਣ ਲਈ ਸਾਨੂੰ ਹੇਠ ਲਿਖੇ ਨਿਯਮਾਂ ਨੂੰ ਸਾਹਮਣੇ ਰੱਖਣਾ ਪਵੇਗਾ।

1. ਗੁਰਮੁਖੀ ਦੇ ਸਾਰੇ ਪੈਂਤੀ ਅੱਖਰ, “ਉ ਤੋਂ ੩’ ਤਕ ਦੇ ਸਾਰੇ ਵਰਗ ਤਰਤੀਬਵਾਰ ਸਾਡੇ ਮਨ ਵਿਚ ਵਸੇ ਹੋਣੇ ਚਾਹੀਦੇ ਹਨ ਜਿਸ ਸ਼ਬਦ ਦੇ ਅਸੀਂ ਅਰਥ ਦੇਖਣੇ ਹੋਣ, ਸਭ ਤੋਂ ਪਹਿਲਾਂ ਉਸ ਦੇ ਪਹਿਲੇ ਅੱਖਰ ਨੂੰ ਦੇਖਣਾ ਪਵੇਗਾ ਕਿ ਪੈਂਤੀ ਅੱਖਰਾਂ ਵਿਚ ਉਹ ਅੰਦਾਜ਼ਨ ਕਿੰਨਵਾਂ ਅੱਖਰ ਹੈ।

2. ਦੂਜੀ ਗੱਲ ਲਗਾਂ-ਮਾਤਰਾਂ ਤੇ ਲਗਾਖ਼ਰਾਂ ਨੂੰ ਦੇਖਣ ਦੀ ਹੈ। ਜੇਕਰ ਕਿਸੇ ਸ਼ਬਦ ਨੂੰ ਕੋਈ ਮਾਤਰਾ ਨਹੀਂ, ਤਾਂ ਉਸ ਵਿਚਲੇ ਦੁਸਰੇ ਅੱਖਰ ਦੀ ਤਰਤੀਬ ਤੇ ਸਥਾਨ ਨੂੰ ਦੇਖਣਾ ਪਵੇਗਾ। ਇਸ ਦੀਆਂ ਲਗਾਂਮਾਤਰਾਂ ਵਾਚਣ ਮਗਰੋਂ ਸ਼ਬਦ ਵਿਚਲੇ ਅਗਲੇ ਅੱਖਰਾਂ ਦੀ ਵਾਰੀ ਆਉਂਦੀ ਹੈ। ‘

3. ਸ਼ਬਦ ਲੱਭਣ ਲਈ ਪਹਿਲਾਂ ਅੱਖਰ ਤੇ ਮਾਤਰਾ ਦਾ ਧਿਆਨ ਰੱਖਣਾ ਜ਼ਰੂਰੀ ਹੈ, ਜਿਵੇਂ “ਨਾਸਤਿਕ ਸ਼ਬਦ ਦੇ ਕੋਸ਼ ਵਿਚ ਅਰਥ ਦੇਖਣ ਲਈ,
ਸਭ ਤੋਂ ਪਹਿਲਾਂ ‘ਨ ਤਰਤੀਬ ਤੇ ਪਹੁੰਚੋ।
ਫਿਰ ‘ਨ ਨੂੰ ਕੰਨਾ (T) “ਨਾ’ ਤਕ,
‘ਨਾ’ ਤੋਂ ਅੱਗੇ ‘ਸ’, ਫਿਰ ‘ਤਿ’ ਅਤੇ ‘ਕ` ਉੱਤੇ ਪਹੁੰਚੋ !
ਅੰਤ ਕੋਸ਼ ਵਿਚ ਲਿਖਿਆ ਸ਼ਬਦ “ਨਾਸਤਿਕ` ਆ ਜਾਵੇਗਾ,
ਜਿਸ ਦੇ ਅੱਗੇ ਅਰਥ ਲਿਖੇ ਹੋਣਗੇ- ‘ਰੱਬ ਨੂੰ ਨਾ ਮੰਨਣ ਵਾਲਾ।

PSEB 5th Class Punjabi Grammar ਵਿਆਕਰਨ

ਪ੍ਰਸ਼ਨ 2.
ਕੋਸ਼ ਵਿਚ ਪੈਂਤੀ ਅੱਖਰਾਂ, ਲਗਾਂ ਤੇ ਲਗਾਖ਼ਰਾਂ ਦੀ ਤਰਤੀਬ ਕੀ ਹੁੰਦੀ ਹੈ?
ਉੱਤਰ :
ਕੋਸ਼ ਵਿਚ ਪੈਂਤੀ ਅੱਖਰਾਂ ਦੀ ਤਰਤੀਬ ਹੇਠ ਲਿਖੇ ਅਨੁਸਾਰ ਹੁੰਦੀ ਹੈ, : –
(i) ਪੈਂਤੀ ਅੱਖਰਾਂ ਦੀ ਤਰਤੀਬ :

  • ‘ੳ’ ਵਰਗ – ੳ ਅ ੲ ਸ ਹ
  • ‘ਕ’ ਵਰਗ – ਕ ਖ ਗ ਘ ਙ
  • ‘ਚ’ ਵਰਗ – ਚ ਛ ਜ ਝ ਞ
  • ‘ਟ’ ਵਰਗ – ਟ ਠ ਡ ਢ
  • ‘ਤ’ ਵਰਗ – ਤ ਥ ਦ ਧ ਨ
  • ’ਪ’ ਵਰਗ – ਪ ਫ ਬ ਭ ਮ
  • ’ਯ’ ਵਰਗ – ਯ ਰ ਲ ਵ ੜ

(ii) ਲਗਾਂ ਦੀ ਤਰਤੀਬ :
PSEB 5th Class Punjabi Grammar ਵਿਆਕਰਨ 49

(iii) ਲਗਾਖ਼ਰਾਂ ਦੀ ਤਰਤੀਬ : –
PSEB 5th Class Punjabi Grammar ਵਿਆਕਰਨ 50

PSEB 5th Class Punjabi Grammar ਵਿਆਕਰਨ

ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਨੂੰ ਸ਼ਬਦ-ਕੋਸ਼ ਦੀ ਤਰਤੀਬ ਅਨੁਸਾਰ ਲਿਖੋ –
ਉੱਤਰ, ਅਹੰਕਾਰ, ਸਹਿਕਾਰੀ, ਉਦਾਸੀ, ਸੇਕ, ਇੱਕੜ-ਦੁੱਕੜ, ਹੱਸਮੁੱਖ, ਅੱਕਣਾ, ਇੱਲ। ..
ਉੱਤਰ :

  • ਉੱਤਰ
  • ਉਦਾਸੀ
  • ਅਹੰਕਾਰ
  • ਅੱਕਣਾ
  • ਇੱਕੜ-ਦੁੱਕੜ
  • ਇੱਲ
  • ਸਹਿਕਾਰੀ
  • ਸੋਕ
  • ਹੱਸਮੁੱਖ।

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

Punjab State Board PSEB 5th Class Punjabi Book Solutions Chapter 20 ਸਾਰਾਗੜ੍ਹੀ ਦੀ ਲੜਾਈ Textbook Exercise Questions and Answers.

PSEB Solutions for Class 5 Punjabi Chapter 20 ਸਾਰਾਗੜ੍ਹੀ ਦੀ ਲੜਾਈ (1st Language)

ਪਾਠ-ਅਭਿਆਸ

1. ਜ਼ਬਾਨੀ ਅਭਿਆਸ

ਪ੍ਰਸ਼ਨ 1.
ਅੰਗਰੇਜ਼ਾਂ ਨੇ ਆਪਣੀ ਹੱਦ ਕਿੱਥੋਂ ਤੱਕ ਵਧਾਈ ਸੀ ?
ਉੱਤਰ :
ਅਫ਼ਗਾਨਿਸਤਾਨ ਤਕ।

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

ਪ੍ਰਸ਼ਨ 2.
ਸਾਰਾਗੜ੍ਹੀ ਵਿੱਚ ਕਿੰਨੇ ਸੈਨਿਕ ਸਨ ?
ਉੱਤਰ :
21 ਸਿੱਖ ਸੈਨਿਕ।

ਪ੍ਰਸ਼ਨ 3.
ਸਿੱਖ ਫ਼ੌਜੀਆਂ ਨੇ ਕੀ ਵਿਉਂਤ ਬਣਾਈ ?
ਉੱਤਰ :
ਸਿੱਖ ਫ਼ੌਜੀਆਂ ਨੇ ਪਿੱਛੇ ਹਟਣ ਦੀ ਬਜਾਏ ਮੁਕਾਬਲਾ ਕਰਨ ਦੀ ਵਿਉਂਤ ਬਣਾਈ।

ਪ੍ਰਸ਼ਨ 4.
ਸਾਰਾਗੜ੍ਹੀ ਦੀ ਲੜਾਈ ਕਦੋਂ ਹੋਈ ?
ਉੱਤਰ :
12 ਸਤੰਬਰ, 1897 ਈ: ਨੂੰ।

ਪ੍ਰਸ਼ਨ 5.
ਕਵਿਤਾ ਨੂੰ ਲੈਆਤਮਿਕ ਢੰਗ ਨਾਲ ਸੁਣਾਓ।
ਉੱਤਰ :
(ਨੋਟ – ਵਿਦਿਆਰਥੀ ਆਪੇ ਹੀ ਗਾਉਣ)

2. ਹੇਠ ਲਿਖੀਆਂ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ:

ਹਮਲਾ ਕੀਤਾ ਕਬਾਇਲੀਆਂ ਗੜ੍ਹੀ ਉੱਤੇ, ਕਾਲੀ ਘਟਾ ਕੋਈ ਗੜ੍ਹੀ ‘ਤੇ ਛਾਈ ਹੈਸੀ।

ਪ੍ਰਸ਼ਨ 1.
ਗੜ੍ਹੀ ਉੱਤੇ ਕੀ ਹੋਇਆ ਸੀ ?
……………………………………………………………………….
……………………………………………………………………….
……………………………………………………………………….

ਅੱਗੇ ਕਰਨਲ ਦੇ ਵੱਲੋਂ ਸਭ ਸੈਨਿਕਾਂ ਨੂੰ, ਗੜੀ ਛੱਡਣ ਦੀ ਤਾਰ ਤਦ ਆਈ ਹੈਸੀ।
ਉੱਤਰ :
ਗੜ੍ਹੀ ਉੱਤੇ ਅਣਗਿਣਤ ਕਬਾਇਲੀਆਂ ਨੇ ਹਮਲਾ ਕਰ ਦਿੱਤਾ। ਇਸ ਤਰ੍ਹਾਂ ਜਾਪਦਾ ਸੀ, ਜਿਵੇਂ – ਦੁਸ਼ਮਣਾਂ ਦੀ ਕਾਲੀ ਘਟਾ ਚੜ੍ਹ ਆਈ ਹੋਵੇ।

ਪ੍ਰਸ਼ਨ 2.
ਕਰਨਲ ਦੁਆਰਾ ਸੈਨਿਕਾਂ ਨੂੰ ਕੀ ਕਿਹਾ ਗਿਆ ਸੀ ?
……………………………………………………………………….
……………………………………………………………………….
……………………………………………………………………….
ਦੁਨੀਆਂ ਵਿੱਚ ਨਹੀਂ ਮਿਲਦੀ ਮਿਸਾਲ ਕੋਈ, ਬੇਮਿਸਾਲ ਇਹ ਹੋਈ ਲੜਾਈ ਹੈਸੀ।
ਉੱਤਰ :
ਕਰਨਲ ਨੇ ਗੜ੍ਹੀ ਵਿਚ ਮੌਜੂਦ ਥੋੜ੍ਹੇ ਜਿਹੇ ਸੈਨਿਕਾਂ ਨੂੰ ਹਜ਼ਾਰਾਂ ਕਬਾਇਲੀਆਂ ਦੇ ਹਮਲੇ ਦੀ ਮਾਰ ਹੇਠ ਆਏ ਦੇਖ ਕੇ ਉਸ (ਗੜ੍ਹੀ ਨੂੰ ਛੱਡ ਕੇ ਪਿੱਛੇ ਆ ਜਾਣ ਲਈ ਕਿਹਾ

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

ਪ੍ਰਸ਼ਨ 3.
ਇਸ ਵਿੱਚ ਕਿਸ ਮਿਸਾਲ ਦੀ ਗੱਲ ਕੀਤੀ ਗਈ ਹੈ?
……………………………………………………………………….
……………………………………………………………………….
……………………………………………………………………….
ਉੱਤਰ :
ਇਸ ਵਿਚ ਸਾਰਾਗੜ੍ਹੀ ਦੀ ਲੜਾਈ ਦੀ ਮਿਸਾਲ ਦੀ ਗੱਲ ਕੀਤੀ ਹੈ, ਜਿਸ ਵਿਚ 21 ਸਿੱਖ ਫ਼ੌਜੀਆਂ ਨੇ ਹਜ਼ਾਰਾਂ ਕਬਾਇਲੀਆਂ ਦਾ ਮੁਕਾਬਲਾ। ਕਰਦਿਆਂ ਜਾਨਾਂ ਦੇ ਦਿੱਤੀਆਂ ਤੇ ਜਿੱਤ ਪ੍ਰਾਪਤ ਕੀਤੀ।

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:

  1. ਅੰਗਰੇਜ਼ ………………………………..
  2. ਚੁੱਕੀ ………………………………..
  3. ਹਮਲਾ ………………………………..
  4. ਮੁਖੀ ………………………………..
  5. ਕਰਨਲ ………………………………..
  6. ਵਿਉਂਤ ………………………………..
  7. ਮੁਕਾਬਲਾ ………………………………..
  8. ਸ਼ਹੀਦ ………………………………..

ਉੱਤਰ :

  • ਅੰਗਰੇਜ਼ (ਇੰਗਲੈਂਡ ਦੇ ਵਾਸੀ ਗੋਰੇ)ਭਾਰਤ ਉੱਤੇ ਅੰਗਰੇਜ਼ਾਂ ਨੇ 250.ਸਾਲ ਰਾਜ ਕੀਤਾ।
  • ਚੌਂਕੀ (ਨਿਗਰਾਨੀ ਲਈ ਲਾਇਆ ਡੇਰਾ)ਪਾਕਿਸਤਾਨ ਨੇ ਕਸ਼ਮੀਰ ਵਿਚ ਭਾਰਤੀ ਚੌਂਕੀਆਂ ਉੱਤੇ ਗੋਲੇ ਵਰਸਾਏ।
  • ਹਮਲਾ (ਵਾਰ) – ਹਜ਼ਾਰਾਂ ਕਬਾਇਲੀਆਂ ਨੇ ਸਾਰਾਗੜ੍ਹੀ ਉੱਤੇ ਹਮਲਾ ਕਰ ਦਿੱਤਾ।
  • ਮੁਖੀ ਮੋਹਰੀ, ਆਗੂ) – ਫ਼ੌਜ ਆਪਣੇ ਮੁਖੀ ਦੀ ਅਗਵਾਈ ਹੇਠ ਲੜਦੀ ਹੈ।
  • ਕਰਨਲ (ਇਕ ਫ਼ੌਜੀ ਅਹੁਦਾ – ਕਰਨਲ ਨੇ ਫ਼ੌਜੀ ਟੁਕੜੀ ਨੂੰ ਦੁਸ਼ਮਣ ਦਾ ਮੁਕਾਬਲਾ ਕਰਨ ਦੀ ਥਾਂ ਪਿੱਛੇ ਹਟਣ ਲਈ ਕਿਹਾ।
  • ਵਿਉਂਤ ਯੋਜਨਾ) – ਵਿਉਂਤ ਬਣਾ ਕੇ ਕੰਮ ਕਰੋ, ਤਾਂ ਸਫਲਤਾ ਮਿਲਦੀ ਹੈ।
  • ਮੁਕਾਬਲਾ (ਟਾਕਰਾ) – ਸਾਰਾਗੜ੍ਹੀ ਵਿਚ 21 ਸਿੱਖ ਫ਼ੌਜੀਆਂ ਨੇ ਹਜ਼ਾਰਾਂ ਕਬਾਇਲੀਆਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਦਿੱਤੀਆਂ
  • ਸ਼ਹੀਦ ਕੁਰਬਾਨੀ ਦੇਣ ਵਾਲਾ) – ਸ਼ਹੀਦ ਭਗਤ ਵ ਸਿੰਘ ਨੇ ਦੇਸ਼ ਦੀ ਅਜ਼ਾਦੀ ਲਈ ਆਪਣੀ ਜਾਨ ਦੀ – ਕੁਰਬਾਨੀ ਦਿੱਤੀ।

4. ਸਾਰਾਗੜ੍ਹੀ ਦੀ ਲੜਾਈ ਬਾਰੇ ਕੁਝ ਸਤਰਾਂ ਲਿਖੋ :
………………………………………………………………………………………………………….
………………………………………………………………………………………………………….
………………………………………………………………………………………………………….
………………………………………………………………………………………………………….
………………………………………………………………………………………………………….
ਉੱਤਰ :
ਅੰਗਰੇਜ਼ੀ ਰਾਜ ਸਮੇਂ ਉਨ੍ਹਾਂ ਨੇ ਆਪਣੇ ਰਾਜ ਦਾ ਵਿਸਥਾਰ ਅਫ਼ਗਾਨਿਸਤਾਨ ਤਕ ਕਰ ਲਿਆ। ਅਫ਼ਗਾਨੀ ਸਰਹੱਦ ਉੱਤੇ ਸਾਰਾਗੜ੍ਹੀ ਦੇ ਸਥਾਨ ਉੱਤੇ ਅੰਗਰੇਜ਼ਾਂ ਦੀ ਇਕ ਫ਼ੌਜੀ ਚੌਕੀ ਸੀ। ਇਸ ਉੱਤੇ 12 ਸਤੰਬਰ, 1897 ਨੂੰ ਹਜ਼ਾਰਾਂ ਕਬਾਇਲੀਆਂ ਨੇ ਇਕੱਠੇ ਹੋ ਕੇ ਹਮਲਾ ਕਰ ਦਿੱਤਾ। ਇਸ ਸਮੇਂ ਇੱਥੇ ਚਾਰ ਸਿੱਖ ਰੈਜਮੈਂਟ ਦੇ ਕੇਵਲ 21 ਸਿੱਖ ਫ਼ੌਜੀ ਮੌਜੂਦ ਸਨ।

ਕਰਨਲ ਹਾਗਟਨ ਨੇ ਰੈਜੀਮੈਂਟ ਨੂੰ ਕਿਹਾ ਕਿ ਚੌਂਕੀ ਛੱਡ ਕੇ ਵਾਪਸ ਆ ਜਾਣ, ਪਰੰਤੂ ਸਿੱਖ ਫ਼ੌਜੀਆਂ ਨੇ ਪਿੱਛੇ ਭੱਜਣ ਦੀ ਥਾਂ ਮੁਕਾਬਲਾ ਕਰਨ ਦਾ ਫ਼ੈਸਲਾ ਕੀਤਾ। ਬੱਸ ਫਿਰ ਕੀ ਸੀ ਲਹੂ – ਵੀਟਵੀਂ ਲੜਾਈ ਹੋਈ, ਜਿਸ ਵਿਚ ਇੱਕੀ ਦੇ ਇੱਕ ਸਿੱਖ ਸਿਪਾਹੀ ਸ਼ਹਾਦਤ ਦੇ ਗਏ ਪਰ ਪਿੱਛੇ ਨਾ ਹਟੇ। ਉਧਰ ਕਬਾਇਲੀਆਂ ਵਿਚ ਭਾਜੜ ਮਚ ਗਈ।

ਇਨ੍ਹਾਂ ਫ਼ੌਜੀਆਂ ਨੂੰ ਉਸ ਸਮੇਂ ਦਾ ਸਭ ਤੋਂ ਵੱਡਾ ਸਨਮਾਨ “ਇੰਡੀਅਨ ਆਰਡਰ ਆਫ਼ ਮੈਰਿਟ’ ਦਿੱਤਾ ਗਿਆ। ਇਸ ਲੜਾਈ ਨੂੰ ਸੰਸਾਰ ਵਿਚ ਹੋਈਆਂ ਅੱਠ ਮਹਾਨ ਲੜਾਈਆਂ ਵਿਚ ਸ਼ਾਮਲ ਕੀਤਾ ਗਿਆ। ਇੰਗਲੈਂਡ ਦੀ ਪਾਰਲੀਮੈਂਟ ਵਿਚ ਸਾਰਿਆਂ ਨੇ ਖੜੇ ਹੋ ਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ।

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

ਅਧਿਆਪਕ ਲਈ ਅਗਵਾਈ-ਲੀਹਾਂ:
ਤਾਰ (ਇੱਕ ਟੈਲੀਗਾਮ-ਸੇਵਾ) ਇਸ ਨਾਲ ਜਲਦੀ ਭੇਜਣ ਵਾਲੇ ਸੁਨੇਹੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਏ ਜਾਂਦੇ ਸਨ। ਚੰਗੇ-ਮਾੜੇ ਸੁਨੇਹੇ ਜਿਵੇਂ ਜਨਮ, ਮੌਤ, ਵਿਆਹ, ਨੌਕਰੀ, ਯੁੱਧ, ਦੁਰਘਟਨਾ ਆਦਿ।

  • ਈਸਟ ਇੰਡੀਆ ਕੰਪਨੀ ਨੇ ਦੇਸ ਵਿੱਚ 1851 ਈਸਵੀ ਤੋਂ 1854 ਈਸਵੀ ਤੱਕ ਟੈਲੀਗ੍ਰਾਮ ਲਾਈਨਾਂ ਵਿਛਾਈਆਂ ਸਨ।
  • ਈਸਟ ਇੰਡੀਆ ਕੰਪਨੀ ਨੇ ਹੀ ਇਹ ਸਹੂਲਤ 1854 ਈਸਵੀ ਵਿੱਚ ਆਮ ਲੋਕਾਂ ਲਈ ਖੋਲੀ ਸੀ।
  • ਭਾਰਤ ਵਿੱਚ ਪਹਿਲੀ ਤਾਰ 27 ਅਪਰੈਲ, 1854 ਈਸਵੀ ਨੂੰ ਮੁੰਬਈ ਤੋਂ ਪੁਣੇ ਭੇਜੀ ਗਈ ਸੀ।
  • ਤਾਰ ਦੀ ਸਹੂਲਤ ਤਕਨੀਕ ਵਿਕਸਿਤ ਹੋਣ ਕਾਰਨ 160 ਸਾਲ ਬਾਅਦ 15 ਜੁਲਾਈ, 2013 ਈਸਵੀ ਨੂੰ ਬੰਦ ਕਰ ਦਿੱਤੀ ਗਈ ਸੀ।

ਪਾਠ – ਅਭਿਆਸ ਪ੍ਰਸ਼ਨ – ਉੱਤਰ।

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
“ਸਾਰਾਗੜ੍ਹੀ ਦੀ ਲੜਾਈਂ ਕਵਿਤਾ ਵਿਚਲੀਆਂ ਉਨ੍ਹਾਂ ਚਾਰ – ਪੰਜ ਗੱਲਾਂ ਨੂੰ ਲਿਖੋ, ਜਿਹੜੀਆਂ ਤੁਹਾਨੂੰ ਯਾਦ ਕਰਨ ਯੋਗ ਪ੍ਰਤੀਤ ਹੋਈਆਂ ਹਨ।?
ਉੱਤਰ :

  1. ਸਾਰਾਗੜ੍ਹੀ ਦਾ ਸਥਾਨ ਅੱਜ – ਕਲ੍ਹ ਪਾਕਿਸਤਾਨ ਵਿਚ ਹੈ।
  2. ਇਹ ਲੜਾਈ 12 ਸਤੰਬਰ, 1897 ਨੂੰ ਹੋਈ, ਜਦੋਂ ਅਫ਼ਗਾਨਿਸਤਾਨ ਦੇ ਪਠਾਣਾਂ ਅਤੇ ਕਬਾਇਲੀਆਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਇਸ ਗੜ੍ਹੀ ‘ਤੇ ਹਮਲਾ ਕਰ ਦਿੱਤਾ। ਉਸ ਵਕਤ ਇਸ ਗੜੀ ਵਿਚ ਸਿੱਖ ਰੈਜਮੈਂਟ ਦੇ 21 ਸਿੱਖ ਫ਼ੌਜੀ ਮੌਜੂਦ ਸਨ।
  3. ਕਰਨਲ ਹਾਗਟਨ ਨੇ ਰੈਜਮੈਂਟ ਨੂੰ ਕਿਹਾ ਕਿ ਉਹ ਗੜ੍ਹੀ ਛੱਡ ਕੇ ਵਾਪਸ ਆ ਜਾਣ, ਪਰ ਸਿੱਖ ਫ਼ੌਜੀਆਂ ਨੇ ਗੜ੍ਹੀ ਵਿਚੋਂ ਭੱਜਣ ਦੀ ਥਾਂ ‘ਤੇ ਟਾਕਰਾ ਕਰਨ ਨੂੰ ਤਰਜੀਹ ਦਿੱਤੀ। ਫਲਸਰੂਪ, ਸ਼ਹੀਦੀਆਂ ਦਿੱਤੀਆਂ।
  4. ਇਨ੍ਹਾਂ ਫ਼ੌਜੀਆਂ ਨੂੰ ਉਸ ਸਮੇਂ ਦਾ ਸਭ ਤੋਂ ਵੱਡਾ ਸਨਮਾਨ “ਇੰਡੀਅਨ ਆਰਡਰ ਆਫ਼ ਮੈਰਿਟ’ ਦੇ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
  5. ਇਸ ਲੜਾਈ ਨੂੰ ਸੰਸਾਰ ਵਿਚ ਹੋਈਆਂ ਅੱਠ ਮਹਾਨ ਲੜਾਈਆਂ ਦੇ ਵਿਚ ਸ਼ਾਮਲ ਕੀਤਾ ਗਿਆ।

II. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਰਾਗੜ੍ਹੀ ਦੀ ਲੜਾਈ ਕਦੋਂ ਹੋਈ?ਇਸ ਵਿਚ ਕਿੰਨੇ ਸਿੱਖ ਫ਼ੌਜੀ ਸ਼ਹੀਦ ਹੋਏ?.
ਉੱਤਰ :
ਸਾਰਾਗੜ੍ਹੀ ਦੀ ਲੜਾਈ 12 ਸਤੰਬਰ, 1897 ਨੂੰ ਹੋਈ।ਇਸ ਵਿਚ ਸਿੱਖ ਰੈਜਮੈਂਟ ਦੇ ਸਾਰੇ ਦੇ ਸਾਰੇ 21 ਸਿੱਖ ਫ਼ੌਜੀ ਲੜਦੇ – ਲੜਦੇ ਸ਼ਹੀਦ ਹੋ ਗਏ।

ਪ੍ਰਸ਼ਨ 2.
ਸਾਰਾਗੜ੍ਹੀ ਦੇ ਸ਼ਹੀਦਾਂ ਦਾ ਕਿਸ ਤਰ੍ਹਾਂ ਸਨਮਾਨ ਕੀਤਾ ਗਿਆ ?
ਉੱਤਰ :
ਸਾਰਾਗੜ੍ਹੀ ਦੇ ਸ਼ਹੀਦ ਫ਼ੌਜੀਆਂ ਨੂੰ ਉਸ ਸਮੇਂ ਦਾ ਸਭ ਤੋਂ ਵੱਡਾ ਸਨਮਾਨ ਇੰਡੀਅਨ ਆਰਡਰ ਆਫ਼ ਮੈਰਿਟ ਮਿਲਿਆ। ਉਨ੍ਹਾਂ ਦੀ ਇਸ ਲੜਾਈ ਨੂੰ ਸੰਸਾਰ ਦੀਆਂ 8 ਮਹਾਨ ਲੜਾਈਆਂ ਵਿਚ ਸ਼ਾਮਿਲ ਕੀਤਾ ਗਿਆ ਤੇ ਇੰਗਲੈਂਡ ਦੀ ਪਾਰਲੀਮੈਂਟ ਵਿਚ ਸਾਰਿਆਂ ਨੇ ਖੜ੍ਹੇ ਹੋ ਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ।

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

ਪ੍ਰਸ਼ਨ 3.
ਸਾਰਾਗੜ੍ਹੀ ਦੇ ਸੈਨਿਕਾਂ ਨੂੰ ਕਿਸ ਸਨਮਾਨ ਨਾਲ ਸ਼ਰਧਾਂਜਲੀ ਭੇਂਟ ਕੀਤੀ ਗਈ?
ਉੱਤਰ :
ਇੰਡੀਅਨ ਆਰਡਰ ਆਫ਼ ਮੈਰਿਟ।

IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਫ਼ਗਾਨਿਸਤਾਨ ਤਕ ਦੀ ਆਪਣੀ ਸਰਹੱਦ ਦੀ ਰਾਖੀ ਲਈ ਅੰਗਰੇਜ਼ਾਂ ਨੇ ਕੀ ਬਣਾਇਆ ਸੀ ?
ਉੱਤਰ :
ਸਾਰਾਗੜੀ ਨਾਂ ਦੀ ਚੌਂਕੀ।

ਪ੍ਰਸ਼ਨ 2.
ਸਾਰਾਗੜ੍ਹੀ ਦੀ ਲੜਾਈ ਕਦੋਂ ਹੋਈ ਸੀ?
ਉੱਤਰ :
12 ਸਤੰਬਰ, 1897 ਨੂੰ।

V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
‘ਸਾਰਾਗੜ੍ਹੀ ਦੀ ਲੜਾਈਂ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ :
ਡਾ: ਹਰੀ ਸਿੰਘ ਜਾਚਕ (✓)

ਪ੍ਰਸ਼ਨ 2.
ਤੁਹਾਡੀ ਪਾਠ ਪੁਸਤਕ ਵਿਚ ਡਾ: ਹਰੀ ਸਿੰਘ ਜਾਚਕ ਦੀ ਲਿਖੀ ਹੋਈ ਕਵਿਤਾ ਕਿਹੜੀ ਹੈ?
ਉੱਤਰ :
ਸਾਰਾਗੜ੍ਹੀ ਦੀ ਲੜਾਈ (✓)

ਪ੍ਰਸ਼ਨ 3.
‘ਸਾਰਾਗੜ੍ਹੀ ਦੀ ਲੜਾਈਂ ਪਾਠ ਕਵਿਤਾ ਹੈ ਜਾਂ ਕਹਾਣੀ ?
ਉੱਤਰ :
ਕਵਿਤਾ (✓)

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

ਪ੍ਰਸ਼ਨ 4.
‘ਸਾਰਾਗੜ੍ਹੀ ਦੀ ਲੜਾਈਂ ਕਵਿਤਾ ਕਿਸ ਛੰਦ ਵਿਚ ਲਿਖੀ ਗਈ ਹੈ ?
ਉੱਤਰ :
ਬੈਂਤ (✓)

ਪ੍ਰਸ਼ਨ 5.
ਅਫ਼ਗਾਨਿਸਤਾਨ ਦੀ ਸਰਹੱਦ ਦੀ ਰਾਖੀ ਲਈ ਅੰਗਰੇਜ਼ਾਂ ਨੇ ਕਿਹੜੀ ਚੌਂਕੀ ਬਣਾਈ ਸੀ ?
ਉੱਤਰ :
ਸਾਰਾਗੜ੍ਹੀ ਦੀ (✓)

ਪ੍ਰਸ਼ਨ 6.
ਸਾਰਾਗੜ੍ਹੀ ਦੀ ਚੌਂਕੀ ਦੀ ਰਾਖੀ ਲਈ ਕਿੰਨੇ ਸਿੱਖ ਸੈਨਿਕ ਸਨ ?
ਉੱਤਰ :
ਇੱਕੀ (✓)

ਪ੍ਰਸ਼ਨ 7.
ਸਾਰਾਗੜੀ ਉੱਤੇ ਕਿਸ ਨੇ ਹਮਲਾ ਕੀਤਾ ਸੀ ?
ਉੱਤਰ :
ਕਬਾਇਲੀਆਂ ਨੇ। ਪ੍ਰਸ਼ਨ 8. ਕਰਨਾਲ ਨੇ ਸੈਨਿਕਾਂ ਨੂੰ ਕੀ ਤਾਰ ਦਿੱਤੀ ਸੀ?ਉੱਤਰ :ਗੜ੍ਹੀ ਛੱਡਣ ਦੀ (✓)

ਪ੍ਰਸ਼ਨ 9.
ਸਾਰਾਗੜ੍ਹੀ ਦੀ ਲੜਾਈ ਕਦੋਂ ਹੋਈ?
ਉੱਤਰ :
12 ਸਤੰਬਰ, 1899 ਨੂੰ (✓)

ਪ੍ਰਸ਼ਨ 10.
ਸਿੱਖ ਫ਼ੌਜੀਆਂ ਨੇ ਭੱਜਣ ਦੀ ਥਾਂ ਕੀ ਫ਼ੈਸਲਾ ਕੀਤਾ ?
ਉੱਤਰ :
ਲੜ ਮਰਨ ਦਾ (✓)

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

ਪ੍ਰਸ਼ਨ 11.
ਸਾਰਾਗੜ੍ਹੀ ਦੀ ਲੜਾਈ ਵਿੱਚ ਕਿੰਨੇ ਸਿੱਖ ਸੈਨਿਕ ਸ਼ਹੀਦ ਹੋਏ?.
ਉੱਤਰ :
ਇੱਕੀ/ਸਾਰੇ ਦੇ ਸਾਰੇ (✓)

ਪ੍ਰਸ਼ਨ 12.
ਸਾਰਾਗੜੀ ਦੇ ਸ਼ਹੀਦਾਂ ਦੀ ਕੁਰਬਾਨੀ ਕਿਹੋ ਜਿਹੀ ਸੀ ?
ਉੱਤਰ :
ਬੇਮਿਸਾਲ (✓)

ਪ੍ਰਸ਼ਨ 13.
ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ :

  1. ਭਾਰਤ ਵਿਚ ਅੰਗਰੇਜ਼ਾਂ ਦਾ ਰਾਜ ਸੀ ਜਦ, ਅਫ਼ਗਾਨਿਸਤਾਨ ……………………………….।
  2. ਏਸ ਹੱਦ ਦੀ ਰੱਖਿਆ ਕਰਨ ਖਾਤਰ ਸਾਰਾਗੜ੍ਹੀ ਵਿਚ ……………………………।

ਉੱਤਰ :

  1. ਚੌਕੀ ਬਣਾਈ ਹੈਸੀ (✓)
  2. ਹੱਦ ਵਧਾਈ ਹੈਸੀ (✓)

ਪ੍ਰਸ਼ਨ 14.
‘ਖ਼ਬਰ ਦਾ ਸੰਬੰਧ ਜੇ ‘ਸਮਾਚਾਰਾਂ ਨਾਲ ਹੈ, ਤਾਂ “ਫ਼ੌਜੀ ਦਾ ਸੰਬੰਧ ਕਿਸ ਨਾਲ ਹੈ ?
ਉੱਤਰ :
(ਸ) ਸੈਨਿਕ (✓)

ਪ੍ਰਸ਼ਨ 15.
ਸਾਰਾਗੜ੍ਹੀ ਦੀ ਲੜਾਈ ਨੂੰ ਸੰਸਾਰ ਦੀਆਂ ਕਿੰਨੀਆਂ ਮਹਾਨ ਲੜਾਈਆਂ ਵਿਚ ਸ਼ਾਮਿਲ ਕੀਤਾ ਗਿਆ।
ਉੱਤਰ :
(ਉ) ਅੱਠ (✓)

ਪ੍ਰਸ਼ਨ 16.
ਸਾਰਾਗੜ੍ਹੀ ਦਾ ਸਥਾਨ ਅੱਜ – ਕੱਲ੍ਹ ਕਿੱਥੇ ਹੈ ?
ਉੱਤਰ :
(ਅ) ਪਾਕਿਸਤਾਨ ਵਿਚ (✓)

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

ਪ੍ਰਸ਼ਨ 17.
“ਉਨ੍ਹਾਂ ਡਟ ਕੇ ਕੀਤਾ ਮੁਕਾਬਲਾ ਸੀ। ਵਿਚ
ਉੱਤਰ :
ਭਾਵਵਾਚਕ ਨਾਂਵ (✓)

ਪ੍ਰਸ਼ਨ 18.
ਦਿੱਤੇ ਤੁਕਾਤਾਂ ਤੋਂ ਕਾਵਿ – ਸਤਰਾਂ ਬਣਾਓ :
…………………………….. ਪਾਈ ਹੈਸੀ
…………………………….. ਘੋਲ – ਘੁਮਾਈ ਹੈਸੀ। ਹੈ
ਉੱਤਰ :
ਉਨ੍ਹਾਂ ਡਟ ਕੇ ਕੀਤਾ ਮੁਕਾਬਲਾ ਸੀ, ਦੁਸ਼ਮਣ ਦਲਾਂ ‘ਚ ਭਾਜੜ ਪਾਈ ਹੈਸੀ।

ਲੜਦੇ – ਲੜਦੇ ਸਨ ਸਭ ਸ਼ਹੀਦ ਹੋ ਗਏ, ਆਪਣੀ ਜ਼ਿੰਦਗੀ ਘੋਲ – ਘੁਮਾਈ ਹੈਸੀ।

VI. ਵਿਆਕਰਨ

ਪ੍ਰਸ਼ਨ 1.
ਕਿਹੜਾ ਸ਼ਬਦ – ਜੋੜ ਸਹੀ ਹੈ ?
(ਉ) ਪੌਹਚਾਈ
(ਅ) ਪਹੁੰਚਾਈ
(ਈ) ਪੌਹਚਈ
(ਸ) ਪੁੰਹਚਾਈ॥
ਉੱਤਰ :
(ਅ) ਪਹੁੰਚਾਈ।

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ – ਕੋਸ਼ ਅਨੁਸਾਰ ਕਿਹੜਾ ਪਹਿਲਾ ਆਵੇਗਾ?
(ੳ) ਸਿੱਖ
(ਅ) ਸਿਗਨਲਮੈਲ
(ਈ) ਸੈਨਿਕ
(ਸ) ਸਾਰਾਗੜ੍ਹੀ।
ਉੱਤਰ :
(ਅ) ਸਾਰਾਗੜ੍ਹੀ।

VII. ਅਧਿਆਪਕ ਲਈ

ਪ੍ਰਸ਼ਨ 1.
ਵਿਦਿਆਰਥੀਆਂ ਨੂੰ ਤਾਰ ਟੈਲੀਗ੍ਰਾਮ ਸੰਬੰਧੀ ਹੇਠ ਲਿਖੀ ਜਾਣਕਾਰੀ ਦਿਓ :
ਉੱਤਰ :

  • ਤਾਰ (ਇਕ ਟੈਲੀਗ੍ਰਾਮ – ਸੇਵਾ) ਨਾਲ ਜਲਦੀ ਭੇਜਣ ਵਾਲੇ ਸੁਨੇਹੇ ਇਕ ਥਾਂ ਤੋਂ ਦੂਜੀ ਥਾਂ ਤਕ ਪਹੁੰਚਾਏ ਜਾਂਦੇ ਸਨ।
  • ਈਸਟ ਇੰਡੀਆ ਕੰਪਨੀ ਨੇ ਭਾਰਤ ਵਿਚ 1851 ਈਸਵੀਂ ਤੋਂ 1854 ਈਸਵੀਂ ਤਕ ਟੈਲੀਗਾਮ ਲਾਈਨਾਂ ਵਿਛਾਈਆਂ ਸਨ।
  • 1854 ਈਸਵੀ ਵਿਚ ਇਹ ਸਹੂਲਤ ਆਮ ਲੋਕਾਂ ਲਈ ਖੋਲ੍ਹੀ ਗਈ।
  • ਭਾਰਤ ਵਿਚ ਪਹਿਲੀ ਤਾਰ 27 ਅਪਰੈਲ, 1854 ਈਸਵੀਂ ਨੂੰ ਮੁੰਬਈ ਤੋਂ ਪੁਣੇ ਭੇਜੀ ਗਈ।
  • ਤਾਰ ਦੀ ਸਹੂਲਤ ਸੰਚਾਰ ਸਾਧਨਾਂ ਦਾ ਵਿਕਾਸ ਹੋਣ ਕਾਰਨ 15 ਜੁਲਾਈ, 2013 ਈਸਵੀਂ ਨੂੰ ਬੰਦ ਕਰ ਦਿੱਤੀ ਗਈ।

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

VIII. ਕਾਵਿ – ਸਤਰਾਂ ਸੰਬੰਧੀ ਪ੍ਰਸ਼ਨ

ਪ੍ਰਸ਼ਨ 1.
ਅਧੂਰੀਆਂ ਕਾਵਿ – ਸਤਰਾਂ ਪੂਰੀਆਂ ਕਰੋ :

(ੳ) ਭਾਰਤ ਉੱਤੇ ਅੰਗਰੇਜ਼ ਦਾ ਰਾਜ ਸੀ ਜਦ,
ਅਫ਼ਗਾਨਿਸਤਾਨ ਤਕ ਹੱਦ ਵਧਾਈ ਹੈਸੀ।
………………………………………………………….

(ਅ) ਏਸ ਚੌਕੀ ‘ਤੇ ਇੱਕੀ ਸਨ ਸਿੱਖ ਸੈਨਿਕ,
ਜੁੰਮੇਵਾਰੀ ਤਦ ਖੂਬ ਨਿਭਾਈ ਹੈਸੀ।
………………………………………………………….

(ਇ) ਸਿੱਖ ਫ਼ੌਜੀਆਂ ਭੱਜਣ ਦੀ ਥਾਂ ਉੱਤੇ,
ਲੜਨ – ਮਰਨ ਦੀ ਵਿਉਂਤ ਬਣਾਈ ਹੈਸੀ।
………………………………………………………….

(ਸ) ਉਹਨਾਂ ਡਟ ਕੇ ਕੀਤਾ ਮੁਕਾਬਲਾ ਸੀ,
ਦੁਸ਼ਮਣ – ਦਲਾਂ ‘ ਚ ਭਾਜੜ ਪਾਈ ਹੈਸੀ।
………………………………………………………….

(ਹ) “ਜਾਚਕ ਆਪਣੀ ਜਾਨ ‘ਤੇ ਖੇਡ ਕੇ ਇੰਵ,
ਜਾਨ ਦੇਸ਼ ਤੇ ਕੌਮ ਵਿਚ ਪਾਈ ਹੈਸੀ।
ਉੱਤਰ :
(ੳ) ਭਾਰਤ ਉੱਤੇ ਅੰਗਰੇਜ਼ ਦਾ ਰਾਜ ਸੀ ਜਦ,
ਅਫ਼ਗਾਨਿਸਤਾਨ ਤਕ ਹੱਦ ਵਧਾਈ ਹੈਸੀ।
ਏਸ ਹੱਦ ਦੀ ਰੱਖਿਆ ਕਰਨ ਖ਼ਾਤਰ,
ਸਾਰਾਗੜੀ ਇਕ ਚੌਕੀ ਬਣਾਈ ਹੈਸੀ।

(ਅ) ਏਸ ਚੌਂਕੀ ‘ਤੇ ਇੱਕੀ ਸਨ ਸਿੱਖ ਸੈਨਿਕ,
ਜੁੰਮੇਵਾਰੀ ਤਦ ਖੂਬ ਨਿਭਾਈ ਹੈਸੀ !
ਹਮਲਾ ਕੀਤਾ ਕਬਾਇਲੀਆਂ ਗੜ੍ਹੀ ਉੱਤੇ,
ਕਾਲੀ ਘਟਾ ਕੋਈ ਗੜੀ ‘ਤੇ ਛਾਈ ਹੈਸੀ।

(ਇ) ਸਿੱਖ ਫ਼ੌਜੀਆਂ ਭੱਜਣ ਦੀ ਥਾਂ ਉੱਤੇ, ਲੜਨ
ਮਰਨ ਦੀ ਵਿਉਂਤ ਬਣਾਈ ਹੈਸੀ।
ਬਾਰਾਂ ਸਤੰਬਰ, ਅਠਾਰਾਂ ਸੌ ਸਤਾਨਵੇਂ ਨੂੰ,
ਲਹੂ – ਡੋਲ੍ਹਵੀਂ ਹੋਈ ਲੜਾਈ ਹੈਸੀ :

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

(ਸ) ਉਹਨਾਂ ਡਟ ਕੇ ਕੀਤਾ ਮੁਕਾਬਲਾ ਸੀ,
ਦੁਸ਼ਮਣ – ਦਲਾਂ ‘ ਚ ਭਾਜੜ ਤਦ ਪਾਈ ਹੈਸੀ।
ਲੜਦੇ – ਲੜਦੇ ਸਨ ਸਭ ਸ਼ਹੀਦ ਹੋ ਗਏ,
ਆਪਣੀ ਜਿੰਦੜੀ ਘੋਲ – ਘੁਮਾਈ ਹੈਸੀ।

(ਹ) ‘ਜਾਚਕ ਆਪਣੀ ਜਾਨ ‘ਤੇ ਖੇਡ ਕੇ ਇੰਵ,
ਜਾਨ ਦੇਸ਼ ਤੇ ਕੌਮ ਵਿਚ ਪਾਈ ਹੈਸੀ।
ਦੁਨੀਆ ਵਿਚ ਨਹੀਂ ਮਿਲਦੀ ਮਿਸਾਲ ਕੋਈ,
ਬੇਮਿਸਾਲ ਇਹ ਹੋਈ ਲੜਾਈ ਹੈਸੀ।

ਪ੍ਰਸ਼ਨ :

  1. ਇਨ੍ਹਾਂ ਸਤਰਾਂ ਵਿਚ ਕਿਹੜੀ ਲੜਾਈ ਦਾ ਜ਼ਿਕਰ ਹੈ?
  2. ਕੌਣ ਆਪਣੀ ਜਾਨ ਉੱਤੇ ਖੇਡੇ?
  3. ਦੁਨੀਆਂ ਵਿਚ ਕਿਹੜੀ ਲੜਾਈ ਬੇਮਿਸਾਲ ਸੀ?

ਉੱਤਰ :

  1. ਸਾਰਾਗੜ੍ਹੀ ਦੀ।
  2. 21 ਸਿੱਖ ਸੈਨਿਕ।
  3. ਸਾਰਾਗੜ੍ਹੀ ਦੀ।

ਔਖੇ ਸ਼ਬਦਾਂ ਦੇ ਅਰਥ – Meanings

  • ਹੈਸੀ – ਸੀ।
  • ਸਾਰਾਗੜ੍ਹੀ – ਇਕ ਥਾਂ ਦਾ ਨਾਂ, ਛੋਟਾ ਕਿਲ੍ਹਾ
  • ਕਬਾਇਲੀ – ਅਫ਼ਗਾਨੀ ਕਬੀਲੇ ਦੇ ਲੋਕ।
  • ਰੈਜਮੈਂਟ – ਫ਼ੌਜੀ ਟੁਕੜੀ।
  • ਸਿਗਨਲਮੈਨ – ਇਸ਼ਾਰਾ ਕਰਨ ਵਾਲਾ।
  • ਵਿਉਂਤ – ਤਰੀਕਾ
  • ਘੋਲ – ਘੁਮਾਈਕੁਰਬਾਨ ਕਰ ਦਿੱਤੀ।
  • ਬੇਮਿਸਾਲ – ਜਿਸ ਦੀ ਬਰਾਬਰੀ ਕਰਨ ਵਾਲਾ ਕੋਈ ਨਾ ਹੋਵੇ।

PSEB 5th Class Punjabi ਰਚਨਾ ਕਹਾਣੀ ਰਚਨਾ

Punjab State Board PSEB 5th Class Punjabi Book Solutions Punjabi Rachana ਕਹਾਣੀ ਰਚਨਾ Exercise Questions and Answers.

PSEB 5th Class Punjabi Rachana ਕਹਾਣੀ ਰਚਨਾ (1st Language)

1. ਤਿਹਾਇਆ ਕਾਂ
ਜਾਂ
ਪਿਆਸਾ ਕਾਂ

ਇਕ ਵਾਰੀ ਇਕ ਕਾਂ ਨੂੰ ਬਹੁਤ ਤੇਹ ਲੱਗੀ। ਉਹ ਪਾਣੀ ਦੀ ਭਾਲ ਵਿਚ ਇਧਰ – ਉਧਰ ਉੱਡਿਆ ਅੰਤ ਉਹ ਇਕ ਬਗੀਚੇ ਵਿਚ ਪੁੱਜਾ। ਉਸ ਨੇ ਪਾਣੀ ਦਾ ਇਕ ਘੜਾ ਦੇਖਿਆ। ਉਹ ਘੜੇ ਦੇ ਮੂੰਹ ਉੱਤੇ ਜਾ ਬੈਠਾ। ਉਸ ਨੇ ਦੇਖਿਆ ਕਿ ਘੜੇ ਵਿਚ ਪਾਣੀ ਥੋੜ੍ਹਾ ਹੈ। ਉਸ ਦੀ ਚੁੰਝ ਪਾਣੀ ਤਕ ਨਹੀਂ ਸੀ ਪਹੁੰਚਦੀ। ਉਸ ਨੇ ਘੜੇ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਿਹਾ।

ਉਹ ਕਾਂ ਬਹੁਤ ਸਿਆਣਾ ਸੀ। ਉਸ ਨੇ ਘੜੇ ਦੇ ਨੇੜੇ ਕੁੱਝ ਰੋੜੇ ਤੇ ਠੀਕਰੀਆਂ ਦੇਖੀਆਂ। ਉਸ ਨੂੰ ਇਕ ਢੰਗ ਸੁੱਝਿਆ। ਉਸ ਨੇ ਰੋੜੇ ਤੇ ਠੀਕਰੀਆਂ ਚੁੱਕ ਕੇ ਘੜੇ ਵਿਚ ਪਾਉਣੇ ਸ਼ੁਰੂ ਕਰ ਦਿੱਤੇ। ਹੌਲੀ – ਹੌਲੀ ਘੜਾ ਰੋੜਿਆਂ ਅਤੇ ਠੀਕਰੀਆਂ ਨਾਲ ਭਰਨ ਲੱਗਾ ਤੇ ਉਸ ਵਿਚਲਾ ਪਾਣੀ ਉੱਪਰ ਆ ਗਿਆ ਕਾਂ ਨੇ ਰੱਜ ਕੇ ਪਾਣੀ ਪੀਤਾ ਅਤੇ ਉੱਡ ਗਿਆ।

ਸਿੱਖਿਆ – ਜਿੱਥੇ ਚਾਹ ਉੱਥੇ ਰਾਹ।

PSEB 5th Class Punjabi ਰਚਨਾ ਕਹਾਣੀ ਰਚਨਾ

2. ਕਾਂ ਅਤੇ ਲੂੰਬੜੀ

ਇਕ ਵਾਰੀ ਇਕ ਲੂੰਬੜੀ ਨੂੰ ਬਹੁਤ ਭੁੱਖ ਲੱਗੀ। ਉਹ ਕੋਈ ਖਾਣ ਵਾਲੀ ਚੀਜ਼ ਲੱਭਣ ਲਈ ਇਧਰ – ਉਧਰ ਘੁੰਮੀ, ਪਰ ਉਸ ਨੂੰ ਕੁੱਝ ਨਾ ਮਿਲਿਆ ਅੰਤ ਉਹ ਦਰੱਖ਼ਤਾਂ ਦੇ ਇਕ ਬੁੰਡ ਹੇਠ ਪਹੁੰਚੀ। ਉਹ ਬਹੁਤ ਥੱਕੀ ਹੋਈ ਸੀ ਤੇ ਉਹ ਦਰੱਖ਼ਤਾਂ ਦੀ ਸੰਘਣੀ ਛਾਂ ਹੇਠਾਂ ਲੰਮੀ ਪੈ ਗਈ।

ਇੰਨੇ ਨੂੰ ਲੂੰਬੜੀ ਨੇ ਉੱਪਰ ਧਿਆਨ ਮਾਰਿਆ। ਦਰੱਖ਼ਤ ਦੀ ਇਕ ਟਹਿਣੀ ਉੱਤੇ ਉਸ ਨੇ ਇਕ ਕਾਂ ਦੇਖਿਆ, ਜਿਸ ਦੀ ਚੁੰਝ ਵਿਚ ਪਨੀਰ ਦਾ ਇਕ ਟੁਕੜਾ ਸੀ। ਇਹ ਦੇਖ ਕੇ ਉਸ ਦੇ ਮੂੰਹ ਵਿਚ ਪਾਣੀ ਭਰ ਆਇਆ ਉਸ ਨੇ ਕਾਂ ਕੋਲੋਂ ਪਨੀਰ ਦਾ ਟੁਕੜਾ ਖੋਹਣ ਦਾ ਇਕ ਢੰਗ ਕੱਢ ਲਿਆ।

ਉਸ ਨੇ ਬੜੀ ਚਲਾਕੀ ਤੇ ਪਿਆਰ ਭਰੀ ਅਵਾਜ਼ ਨਾਲ ਕਾਂ ਨੂੰ ਕਿਹਾ, ”ਤੂੰ ਬਹੁਤ ਹੀ ਮਨਮੋਹਣਾ ਪੰਛੀ ਹੈਂ। ਤੇਰੀ ਅਵਾਜ਼ ਬਹੁਤ ਹੀ ਸੁਰੀਲੀ ਹੈ। ਮੇਰਾ ਜੀ ਕਰਦਾ ਹੈ ਕਿ ਤੇਰਾ ਇਕ ਮਿੱਠਾ ਗੀਤ ਸੁਣਾਂ। ਕਿਰਪਾ ਕਰਕੇ ਮੈਨੂੰ ਗਾ ਕੇ ਸੁਣਾ।” ਕਾਂ ਲੂੰਬੜੀ ਦੀ ਖ਼ੁਸ਼ਾਮਦ ਵਿਚ ਆ ਕੇ ਖੁਸ਼ੀ ਨਾਲ ਫੁੱਲ ਗਿਆ। ਜਿਉਂ ਹੀ ਉਸ ਨੇ ਗਾਉਣ ਲਈ ਮੂੰਹ ਖੋਲ੍ਹਿਆ, ਤਾਂ ਪਨੀਰ ਦਾ ਟੁਕੜਾ ਉਸ ਦੇ ਮੂੰਹ ਵਿਚੋਂ ਹੇਠਾਂ ਡਿਗ ਪਿਆ। ਲੂੰਬੜੀ ਪਨੀਰ ਦੇ ਟੁਕੜੇ ਨੂੰ ਝੱਟ – ਪੱਟ ਖਾ ਕੇ ਆਪਣੇ ਰਾਹ ਤੁਰਦੀ ਬਣੀ ਤੇ ਕਾਂ ਉਸ ਵਲ ਦੇਖਦਾ ਹੀ ਰਹਿ ਗਿਆ।

ਸਿੱਖਿਆ – ‘ਸਾਨੂੰ ਕਿਸੇ ਦੀ ਖੁਸ਼ਾਮਦ ਵਿਚ ਨਹੀਂ ਆਉਣਾ ਚਾਹੀਦਾ।

3. ਸ਼ੇਰ ਅਤੇ ਚੂਹੀ

ਇਕ ਦਿਨ ਬਹੁਤ ਗਰਮੀ ਸੀ। ਇਕ ਸ਼ੇਰ ਇਕ ਦਰੱਖ਼ਤ ਦੀ ਛਾਂ ਹੇਠਾਂ ਸੁੱਤਾ ਪਿਆ ਸੀ। ਨੇੜੇ ਹੀ ਇਕ ਖੁੱਡ ਵਿਚ ਇਕ ਚੂਹੀ ਰਹਿੰਦੀ ਸੀ। ਚੂਹੀ ਆਪਣੀ ਖੁੱਡ ਵਿਚੋਂ ਬਾਹਰ ਨਿਕਲੀ ਅਤੇ ਸ਼ੇਰ ਦੇ ਉੱਪਰ ਚੜ੍ਹ ਕੇ ਟੱਪਣ ਲੱਗੀ। ਸ਼ੇਰ ਨੂੰ ਜਾਗ ਆ ਗਈ। ਉਸ ਨੂੰ ਬਹੁਤ ਗੁੱਸਾ ਆਇਆ। ਉਸ ਨੇ ਚੂਹੀ ਨੂੰ ਆਪਣੇ ਪੰਜੇ ਵਿਚ ਫੜ ਲਿਆ। ਉਹ ਚੂਹੀ ਨੂੰ ਮਾਰਨ ਹੀ ਲੱਗਾ ਸੀ ਕਿ ਚੂਹੀ ਨੇ ਕਿਹਾ, “ਕਿਰਪਾ ਕਰਕੇ ਮੇਰੇ ਤੇ ਰਹਿਮ ਕਰੋ, ਮੈਥੋਂ ਭੁੱਲ ਹੋ ਗਈ ਹੈ। ਕਦੇ ਸਮਾਂ ਆਇਆ, ਤਾਂ ਮੈਂ ਤੁਹਾਡੀ ਮਿਹਰਬਾਨੀ ਦਾ ਬਦਲਾ ਚੁਕਾਵਾਂਗੀ।” ਸ਼ੇਰ ਨੇ ਉਸ ਉੱਤੇ ਤਰਸ ਖਾਧਾ ਅਤੇ ਉਸ ਨੂੰ ਛੱਡ ਦਿੱਤਾ।

ਕੁੱਝ ਦਿਨਾਂ ਮਗਰੋਂ ਇਕ ਸ਼ਿਕਾਰੀ ਨੇ ਸ਼ੇਰ ਨੂੰ ਆਪਣੇ ਜਾਲ ਵਿਚ ਫਸਾ ਲਿਆ। ਉਸ ਨੇ ਜਾਲ ਵਿਚੋਂ ਨਿਕਲਣ ਲਈ ਬਹੁਤ ਹੱਥ – ਪੈਰ ਮਾਰੇ, ਪਰ ਵਿਅਰਥ , ਉਹ ਦੁੱਖ ਨਾਲ ਗਰਜਣ ਲੱਗਾ। ਉਸ ਦੀ ਆਵਾਜ਼ ਚੂਹੀ ਦੇ ਕੰਨੀਂ ਪਈ।

ਚੂਹੀ ਆਪਣੀ ਖੁੱਡ ਵਿਚੋਂ ਬਾਹਰ ਨਿਕਲੀ। ਉਸ ਨੇ ਜਾਲ ਦੀਆਂ ਰੱਸੀਆਂ ਨੂੰ ਟੁੱਕਣਾ ਸ਼ੁਰੂ ਕਰ ਦਿੱਤਾ। ਜਲਦੀ ਹੀ ਸ਼ੇਰ ਜਾਲ ਵਿਚੋਂ ਬਾਹਰ ਨਿਕਲ ਆਇਆ ॥ ਉਸ ਨੇ ਚੂਹੀ ਦਾ ਬਹੁਤ ਧੰਨਵਾਦ ਕੀਤਾ।

ਸਿੱਖਿਆ – ਅੰਤ ਭਲੇ ਦਾ ਭਲਾ।

PSEB 5th Class Punjabi ਰਚਨਾ ਕਹਾਣੀ ਰਚਨਾ

4. ਲੂੰਬੜੀ ਅਤੇ ਅੰਗੂਰ
ਜਾਂ
ਹੱਥ ਨਾ ਪਹੁੰਚੇ ਤਾਂ ਬੂਹ ਕੌੜੀ

ਇਕ ਦਿਨ ਬੜੀ ਗਰਮੀ ਸੀ। ਇਕ ਲੂੰਬੜੀ ਨੂੰ ਬਹੁਤ ਭੁੱਖ ਲੱਗੀ, ਪਰ ਉਸ ਨੂੰ ਇਧਰੋਂ-ਉਧਰੋਂ ਖਾਣ ਲਈ ਕੁੱਝ ਨਾ ਮਿਲਿਆ। ਉਹ ਖ਼ੁਰਾਕ ਦੀ ਭਾਲ ਵਿਚ ਬਹੁਤ ਦੂਰ ਨਿਕਲ ਗਈ। ਅੰਤ ਉਹ ਇਕ ਸੰਘਣੀ ਛਾਂ ਵਾਲੇ ਦਰੱਖ਼ਤ ਹੇਠ ਪੁੱਜੀ। ਉਹ ਉਸ ਦੀ ਛਾਂ ਹੇਠ ਲੰਮੀ ਪੈ ਗਈ। ਇੰਨੇ ਨੂੰ ਲੂੰਬੜੀ ਦੀ ਨਿਗਾਹ ਉੱਪਰ ਪਈ। ਉਸ ਨੇ ਦੇਖਿਆ ਕਿ ਅੰਗੂਰਾਂ ਦੀ ਵੇਲ ਨਾਲ ਪੱਕੇ ਹੋਏ ਅੰਗੂਰਾਂ ਦੇ ਗੁੱਛੇ ਲਮਕ ਰਹੇ ਹਨ। ਉਸ ਦੇ ਮੂੰਹ ਵਿਚ ਪਾਣੀ ਭਰ ਆਇਆ। ਉਸ ਨੇ ਉੱਛਲ ਕੇ ਅੰਗੂਰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਅੰਗੂਰ ਬਹੁਤ ਉੱਚੇ ਸਨ। ਉਸ ਨੇ ਵਾਰ-ਵਾਰ ਛਾਲਾਂ ਮਾਰੀਆਂ, ਪਰ ਵਿਅਰਥ। ਅੰਤ ਉਹ ਨਫ਼ਰਤ ਨਾਲ ਇਹ ਕਹਿੰਦੀ ਹੋਈ ਅੱਗੇ ਤੁਰ ਪਈ ਕਿ ਅੰਗੂਰ ਖੱਟੇ ਹਨ।

ਸਿੱਖਿਆ – ਹੱਥ ਨਾਂ ਪਹੁੰਚੇ ਧੂਹ ਕੌੜੀ।

5. ਬੁਰੀ ਸੰਗਤ

ਇਕ ਅਮੀਰ ਆਦਮੀ ਦਾ ਪੁੱਤਰ ਬੁਰੀ ਸੰਗਤ ਵਿਚ ਪੈ ਗਿਆ। ਉਸ ਨੂੰ ਆਪਣੇ ਪੁੱਤਰ ਦੀ ਇਸ ਆਦਤ ਦਾ ਬਹੁਤ ਦੁੱਖ ਹੋਇਆ। ਉਸ ਨੇ ਆਪਣੇ ਪੁੱਤਰ ਨੂੰ ਬਹੁਤ ਸਮਝਾਇਆ ਕਿ ਉਹ ਬੁਰੀ ਸੰਗਤ ਛੱਡ ਦੇਵੇ, ਪਰ ਪੁੱਤਰ ਉੱਤੇ ਕੋਈ ਅਸਰ ਨਾ ਹੋਇਆ ਅੰਤ ਉਸ ਨੇ ਉਸ ਨੂੰ ਸਿੱਧੇ ਰਾਹ ਪਾਉਣ ਲਈ ਇਕ ਤਰੀਕਾ ਕੱਢਿਆ।

ਉਸ ਨੇ ਬਜ਼ਾਰੋਂ ਵਧੀਆ ਸੇਬਾਂ ਦੀ ਇਕ ਟੋਕਰੀ ਮੰਗਾਈ ਅਤੇ ਨਾਲ ਹੀ ਇਕ ਗਲਿਆ – ਸੜਿਆ ਸੇਬ ਮੰਗਵਾ ਲਿਆ। ਉਸ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਉਹ ਗਲੇ – ਸੜੇ ਸੇਬ ਨੂੰ ਬਾਕੀ ਚੰਗੇ ਸੇਬਾਂ ਦੇ ਵਿਚਕਾਰ ਰੱਖ ਦੇਵੇ। ਪੁੱਤਰ ਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਫਿਰ ਪਿਤਾ ਦੇ ਕਹੇ ਅਨੁਸਾਰ ਉਸ ਨੇ ਉਹ ਟੋਕਰੀ. ਅਲਮਾਰੀ ਵਿਚ ਰੱਖ ਦਿੱਤੀ।

ਅਗਲੇ ਦਿਨ ਪਿਤਾ ਨੇ ਪੁੱਤਰ ਨੂੰ ਕਿਹਾ ਕਿ ਉਹ ਟੋਕਰੀ ਵਿਚੋਂ ਇਕ ਸੇਬ ਲਿਆਵੇ। ਪੁੱਤਰ ਨੇ ਅਲਮਾਰੀ ਖੋਲ੍ਹੀ। ਜਦੋਂ ਉਸ ਨੇ ਟੋਕਰੀ ਚੁੱਕੀ, ਤਾਂ ਦੇਖਿਆ ਕਿ ਉਸ ਵਿਚ ਸਾਰੇ ਸੇਬ ਖ਼ਰਾਬ ਹੋ ਚੁੱਕੇ ਹਨ। ਪਿਤਾ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਕਿ ਇਕ ਖ਼ਰਾਬ ਸੇਬ ਨੇ ਸਾਰੇ ਸੇਬ ਖ਼ਰਾਬ ਕਰ ਦਿੱਤੇ ਹਨ। ਤੈਨੂੰ ਇਸ ਤੋਂ ਸਬਕ ਸਿੱਖਣਾ ਚਾਹੀਦਾ ਹੈ। ਤੈਨੂੰ ਬੁਰੀ ਸੰਗਤ ਦਾ ਤਿਆਗ ਕਰ ਦੇਣਾ ਚਾਹੀਦਾ ਹੈ, ਨਹੀਂ ਤਾਂ ਇਹ ਤੈਨੂੰ ਵੀ ਬਰਾ ਬਣਾ ਦੇਵੇਗੀ। ਪਿਤਾ ਦੀ ਸਿੱਖਿਆ ਪੱਤਰ ਦੇ ਮਨ ‘ਤੇ ਅਸਰ ਕਰ ਗਈ ਅਤੇ ਉਸ ਨੇ ਬੁਰੀ ਸੰਗਤ ਦਾ ਤਿਆਗ ਕਰ ਦਿੱਤਾ।

PSEB 5th Class Punjabi ਰਚਨਾ ਕਹਾਣੀ ਰਚਨਾ

ਸਿੱਖਿਆ – ਬੁਰੀ ਸੰਗਤ ਨਾਲੋਂ ਇਕੱਲਾ ਭਲਾ।

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ

Punjab State Board PSEB 5th Class Punjabi Book Solutions Punjabi Rachana ਚਿਤਰ ਦੇਖ ਕੇ ਵਰਣਨ Exercise Questions and Answers.

PSEB 5th Class Punjabi Rachana ਚਿਤਰ ਦੇਖ ਕੇ ਵਰਣਨ (1st Language)

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ 1
ਪ੍ਰਸ਼ਨ 1.
ਉਪਰੋਕਤ ਚਿਤਰ ਨੂੰ ਵੇਖ ਕੇ 7-8 ਸਤਰਾਂ ਲਿਖੋ।
ਉੱਤਰ :
ਇਸ ਚਿਤਰ ਵਿਚ ਪੁਰਾਣੇ ਨਮੂਨੇ ਦਾ ਇਕ ਘਰ ਹੈ, ਜਿਸ ਦੇ ਵਿਹੜੇ ਵਿਚ ਚਾਰ ਕੁੜੀਆਂ ਬੈਠੀਆਂ ਹਨ। ਇਹ ਕੱਤਣ ਤੁੰਬਣ ਦੇ ਕੰਮ ਕਰ ਰਹੀਆਂ ਹਨ। ਇਕ ਕੁੜੀ ਸਾਹਮਣੇ ਚਰਖ਼ਾ ਡਾਹ ਕੇ ਤੰਦ ਕੱਢਦੀ ਹੋਈ ਕੱਤ ਰਹੀ ਹੈ। ਉਸਦੇ ਨਾਲ ਬੈਠੀ ਕੁੜੀ ਕਢਾਈ ਕਰ ਰਹੀ ਹੈ ਅਗਲੀ ਕੁੜੀ ਕੱਤੇ ਹੋਏ ਸਤ ਨੂੰ ਅਟੇਰ ਰਹੀ ਹੈ।

ਸੱਜੇ ਪਾਸੇ ਬੈਠੀ ਪਹਿਲੀ ਕੁੜੀ ਵੀ ਕਢਾਈ ਕਰ ਰਹੀ ਹੈ। ਖੱਬੇ ਪਾਸੇ ਚਾਟੀ ਵਿਚ ਮਧਾਣੀ ਪਈ ਹੈ ਅਤੇ ਸੱਜੇ ਪਾਸੇ ਚੌਂਕੇ ਦਾ ਓਟਾ ਤੇ ਪਿੱਛੇ ਭੜੋਲੀ ਦਿਖਾਈ ਦੇ ਰਹੀ ਹੈ।

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ 2
ਪ੍ਰਸ਼ਨ 2.
ਉਪਰੋਕਤ ਚਿਤਰ ਨੂੰ ਦੇਖ ਕੇ ਅੱਠ ਸਤਰਾਂ ਲਿਖੋ।
ਉੱਤਰ :
ਇਸ ਚਿਤਰ ਵਿਚ ਦੋ ਸਿੱਖ ਨੌਜਵਾਨ ਗਤਕਾ ਖੇਡ ਰਹੇ ਹਨ। ਉਨ੍ਹਾਂ ਨੇ ਖ਼ਾਸ ਕਿਸਮ ਦੇ ਕੱਪੜੇ ਪਹਿਨੇ ਹੋਏ ਹਨ ਤੇ ਕਮਰਕੱਸੇ ਕੀਤੇ ਹੋਏ ਹਨ। ਦੋਹਾਂ ਦੇ ਸੱਜੇ ਹੱਥਾਂ ਵਿਚ ਤਲਵਾਰਾਂ ਹਨ ਤੇ ਖੱਬੇ ਵਿਚ ਢਾਲਾਂ ਇਕ ਜ਼ਰਾ ਛੋਟੀ ਉਮਰ ਦਾ ਖਿਡਾਰੀ ਪਿੱਛੇ ਆਪਣੀ ਵਾਰੀ ਲਈ ਤਿਆਰ-ਬਰ-ਤਿਆਰ ਹੈ।

ਖੱਬੇ ਹੱਥ ਵਾਲਾ ਖਿਡਾਰੀ ਪੂਰੇ ਜੋਸ਼ ਨਾਲ ਲਪਕ ਕੇ ਦੂਜੇ ਉੱਤੇ ਤਲਵਾਰ ਦਾ ਵਾਰ ਕਰ ਰਿਹਾ ਹੈ ਤੇ ਅਗਲਾ ਅੱਗੋਂ ਪੂਰੀ ਚੁਸਤੀ ਤੇ ਜ਼ੋਰ ਨਾਲ ਰੋਕ ਰਿਹਾ ਹੈ। ਗਤਕਾ ਖੇਡਣ ਵਾਲਿਆਂ ਦੇ ਚਾਰ-ਪੰਜ ਸਾਥੀ ਹੋਰਨਾਂ ਦਰਸ਼ਕਾਂ ਵਿਚ ਖੜ੍ਹੇ ਹਨ। ਦਰਸ਼ਕਾਂ ਦੇ ਵਿਚਕਾਰ ਇਕ ਛੋਟੀ ਉਮਰ ਦਾ ਗਤਕੇ ਦਾ ਖਿਡਾਰੀ ਵੀ ਹੈ। ਖੇਡ ਬੜੀ ਜੋਸ਼ ਭਰੀ ਤੇ ਉਤਸੁਕਤਾ-ਜਗਾਊ ਹੈ।

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ 3
ਪ੍ਰਸ਼ਨ 3.
ਚਿਤਰ ਨੂੰ ਦੇਖ ਕੇ ਸੱਤ ਸਤਰਾਂ ਲਿਖੋ।
ਉੱਤਰ :
ਇਸ ਚਿਤਰ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਦ੍ਰਿਸ਼ ਹੈ ਸਰਹੰਦ ਦੇ ਨਵਾਬ ਵਜ਼ੀਰ – ਖਾਂ ਨੇ ਗੁਰੂ ਸਾਹਿਬ ਦੇ ਇਨ੍ਹਾਂ ਨਿੱਕੇ-ਨਿੱਕੇ ਬੱਚਿਆਂ ਨੂੰ ਧਰਮ ਨਾ ਬਦਲਣ ਕਰ ਕੇ ਜਿਊਂਦਿਆਂ ਨੀਂਹਾਂ ਵਿਚ ਚਿਣਨ ਦਾ ਹੁਕਮ ਦਿੱਤਾ ਹੈ। ਇਸ ਹੁਕਮ ਦੀ ਪਾਲਣਾ ਕਰਦੇ ਹੋਏ ਰਾਜ ਮਿਸਤਰੀ ਮਸਾਲਾ ਲਾ ਕੇ ਬੱਚਿਆਂ ਦੁਆਲੇ ਇੱਟਾਂ ਦੀ ਚਿਣਾਈ ਕਰ ਰਹੇ ਹਨ। ਨਵਾਬ ਵਜ਼ੀਰ ਖ਼ਾਂ, ਕਾਜ਼ੀ ਤੇ ਹੋਰ ਦਰਸ਼ਕ ਉੱਥੇ ਖੜ੍ਹੇ ਹਨ।

ਬੱਚੇ ਮੌਤ ਤੋਂ ਬੇਪਰਵਾਹ ਹਨ ਤੇ ਬਾਂਹਾਂ ਉਠਾ ਕੇ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਸਿੱਖੀ ਸਿਦਕ ਜਾਨ ਤੋਂ ਪਿਆਰਾ ਹੈ। ਕੰਧ ਬੱਚਿਆਂ ਦੀ ਛਾਤੀ ਤਕ ਪਹੁੰਚ ਚੁੱਕੀ ਹੈ। ਬੱਚਿਆਂ ਦੀ ਬੇਪਰਵਾਹੀ ਦੇਖ ਕੇ ਵਜ਼ੀਰ ਖਾਂ ਨੂੰ ਹੈਰਾਨੀ ਤੇ ਘਬਰਾਹਟ ਹੋ ਰਹੀ ਹੈ।

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ 4
ਪ੍ਰਸ਼ਨ 4.
ਉਪਰੋਕਤ ਚਿੱਤਰ ਨੂੰ ਦੇਖ ਕੇ ਅੱਠ ਸਤਰਾਂ ਲਿਖੋ।
ਉੱਤਰ :
ਚਿਤਰ ਵਿਚ ਇਕ ਚਿੜੀਆ-ਘਰ ਦਿਖਾਈ ਦੇ ਰਿਹਾ ਹੈ। ਚਿੜੀਆ-ਘਰ ਵਿਚ ਵੱਖ-ਵੱਖ ਪਸ਼ੂਆਂ ਤੇ ਜਾਨਵਰਾਂ ਨੂੰ ਦੇਖਣ ਲਈ ਕੁੱਝ ਬੱਚੇ ਆਏ ਹਨ। ਚਿੜੀਆ-ਘਰ ਦੇ ਬਾਹਰ ਉੱਚਾ ਗੇਟ ਹੈ, ਜਿਸਨੂੰ ਲੰਘ ਕੇ ਦਰਸ਼ਕ ਅੰਦਰ ਆਉਂਦੇ ਹਨ ਤੇ ਫਿਰ ਟਿਕਟ ਲੈਣ ਵਾਲੀ ਖਿੜਕੀ ਕੋਲ ਪਹੁੰਚਦੇ ਹਨ। ਚਿੜੀਆਘਰ ਵਿਚ ਪਿੰਜਰੇ ਵਿਚ ਸਾਹਮਣੇ ਤਿੰਨ ਜ਼ੈਬਰੇ ਦਿਖਾਈ ਦੇ ਰਹੇ ਹਨ ਤੇ ਉਸ ਤੋਂ ਅੱਗੇ ਇਕ ਬਾਂਦਰ ਪੂਛ ਨਾਲ ਲਮਕ ਰਿਹਾ ਹੈ। ਉਸ ਅੱਗੇ ਇਕ ਪਾਸੇ ਵੱਡੇ ਜੰਗਲੇ ਵਿਚ ਵੱਡਾ ਹਾਥੀ ਤੇ ਦੂਜੇ ਪਾਸੇ ਬਾਰਾਂਸਿੰਝਾ ਖੜ੍ਹਾ ਹੈ।

ਇਨ੍ਹਾਂ ਤੋਂ ਇਲਾਵਾ ਪਾਣੀ ਕੰਢੇ ਵੱਡੇ ਸਾਰਸ, ਉਸ ਤੋਂ ਅੱਗੇ ਇਕ ਲੰਬੜੀ, ਪਾਂਡਾ, ਹੋਰ ਅੱਗੇ ਇਕ ਮਗਰਮੱਛ, ਜਿਰਾਫ਼, ਗਿਰਝ ਤੇ ਉੱਲੂ ਤੇ ਲਮਕਦਾ ਸੱਪ ਵੀ ਹੈ। ਚਿੜੀਆ-ਘਰ ਵਿਚ ਖਜੂਰਾਂ ਤੇ ਹੋਰ ਰੁੱਖ-ਪੌਦੇ ਵੀ ਹਨ। ਬੱਚੇ ਇਨ੍ਹਾਂ ਨੂੰ ਦੇਖ ਕੇ ਖ਼ੁਸ਼ ਹੋ ਰਹੇ ਹਨ।

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ 5
ਪ੍ਰਸ਼ਨ 5.
ਚਿਤਰ ਦੇਖ ਕੇ ਸੱਤ ਸਤਰਾਂ ਲਿਖੋ।
ਉੱਤਰ :
ਇਸ ਚਿਤਰ ਵਿਚ ਕੁੱਝ ਰੁੱਖ ਲਾਉਣ ਦਾ ਚਿਤਰ ਹੈ। ਆਲੇ-ਦੁਆਲੇ ਖੜੇ-ਮੁੰਡਿਆਂ ਦੇ ਲੱਗੀਆਂ ਟਾਈਆਂ ਤੇ ਇਕੋ-ਜਿਹੀ ਵਰਦੀ ਤੋਂ ਪਤਾ ਲਗਦਾ ਹੈ ਕਿ ਇਹ ਸਕੂਲ ਦਾ ਦ੍ਰਿਸ਼ ਹੈ। ਇਨ੍ਹਾਂ ਵਿਦਿਆਰਥੀਆਂ ਨਾਲ ਇਕ ਅਧਿਆਪਕਾ ਵੀ ਦਿਖਾਈ ਦੇ ਰਹੇ ਹਨ। ਅਧਿਆਪਕਾ ਨੇ ਕਹੀ ਨਾਲ ਟੋਆ ਪੁੱਟ ਕੇ ਤੇ ਖ਼ਾਦ ਪਾ ਕੇ ਇਕ ਰੁੱਖ ਲਾਇਆ ਹੈ।

ਉਨ੍ਹਾਂ ਕੋਲ ਨਵੇਂ ਲਾਏ ਰੁੱਖ ਨੂੰ ਪਾਣੀ ਪਾਉਣ ਲਈ ਇਕ ਬਾਲਟੀ ਵੀ ਹੈ। ਸਾਰੇ ਬੱਚੇ ਧਿਆਨ ਨਾਲ ਰੁੱਖ ਲਾਉਣ ਦਾ ਤਰੀਕਾ ਸਿੱਖ ਰਹੇ ਹਨ। ਇੱਥੇ ਆਲਾ-ਦੁਆਲਾ ਹਰਿਆਵਲ ਤੋਂ ਖਾਲੀ ਹੋਣ ਕਰਕੇ ਰੁੱਖ ਲਾਉਣ ਦੀ ਲੋੜ ਹੈ।

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ 6
ਪ੍ਰਸ਼ਨ 6.
ਚਿਤਰ ਦੇਖ ਕੇ ਸੱਤ ਸਤਰਾਂ ਲਿਖੋ।
ਉੱਤਰ :
ਇਹ ਕਿਸੇ ਸਕੂਲ ਦਾ ਦ੍ਰਿਸ਼ ਹੈ, ਜਿੱਥੇ ਵਿਦਿਆਰਥੀ ਦੇਸ਼ ਦੇ ਝੰਡੇ ਦੇ ਪਿਆਰ ਦਾ ਗੀਤ ਗਾ ਰਹੇ ਹਨ। ਬੱਚਿਆਂ ਨੇ ਝੰਡੇ ਦੇ ਅਦਬ ਵਿਚ ਸਿਰ ਨੀਵੇਂ ਕਰ ਕੇ ਹੱਥ ਜੋੜੇ ਹੋਏ ਹਨ। ਵਿਦਿਆਰਥੀ ਛੋਟੀਆਂ ਕਲਾਸਾਂ ਦੇ ਬੱਚੇ ਹਨ, ਜਿਨ੍ਹਾਂ ਵਿਚ ਮੁੰਡੇਕੁੜੀਆਂ ਸ਼ਾਮਿਲ ਹਨ। ਸਕੂਲ ਦੀ ਇਮਾਰਤ ਕਾਫੀ ਵੱਡੀ ਹੈ ਤੇ ਉਸਦੇ ਸਾਹਮਣੇ ਤਿਰੰਗਾ ਲਹਿਰਾ ਰਿਹਾ ਹੈ।

ਬੱਚਿਆਂ ਦੇ ਕੱਪੜੇ ਗਰਮੀਆਂ ਦੇ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਸਕੂਲ ਵਿਚ 15 ਅਗਸਤ ਅਜ਼ਾਦੀ ਦਾ ਦਿਨ ਮਨਾਇਆ ਜਾ ਰਿਹਾ ਹੈ। ਇਸ ਦੇਸ਼ ਦੇ ਇਸ ਝੰਡੇ ਵਿਚ ਤਿੰਨ ਰੰਗ ਹਨ ਤੇ ਵਿਚਕਾਰ ਅਸ਼ੋਕ ਚੱਕਰ ਹੈ। ਸਕੂਲ ਦੀਆਂ ਛੱਤਾਂ ਦੇ ਦੋਹੀਂ ਪਾਸੇ ਹਰੇ ਭਰੇ ਰੁੱਖ ਦਿਖਾਈ ਦੇ ਰਹੇ ਹਨ।

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ 7
ਪ੍ਰਸ਼ਨ 7.
ਚਿਤਰ ਦੇਖ ਕੇ ਅੱਠ ਸਤਰਾਂ ਲਿਖੋ।
ਉੱਤਰ :
ਦੋ ਬੰਦੇ ਕੁਹਾੜਾ ਤੇ ਕਹੀ ਲੈ ਕੇ ਰੁੱਖ ਵੱਢਣ ਲਈ ਆਏ ਜਾਪਦੇ ਹਨ। ਰੁੱਖ ਖੇਤਾਂ ਵਿਚ ਜਾਪਦਾ ਹੈ। ਛਾਹ-ਵੇਲਾ ਹੋ ਗਿਆ ਜਾਪਦਾ ਹੈ, ਇਸੇ ਕਰਕੇ ਇਕ ਇਸਤਰੀ ਘਰੋਂ ਭੱਤਾ ਸਿਰ ਉੱਤੇ ਚੁੱਕੀ ਉੱਥੇ ਆ ਪਹੁੰਚੀ ਹੈ।

ਰੁੱਖ ਵੱਢਣ ਵਾਲੇ ਦੋਹਾਂ ਬੰਦਿਆਂ ਨੂੰ ਇਕ ਬਜ਼ੁਰਗ ਸ਼ਾਇਦ ਰਿਹਾ ਹੈ ਕਿ ਉਹ ਰੁੱਖ ਨੂੰ ਨਾ ਵੱਢਣ ਉਹ ਕਹਿੰਦਾ ਜਾਪਦਾ ਹੈ ਕਿ ਉੱਥੇ ਕੇਵਲ ਇੱਕੋ ਹੀ ਰੁੱਖ ਹੈ, ਜਿਸਨੂੰ ਵੱਢਣਾ ਠੀਕ ਨਹੀਂ।ਉਹ ਦੱਸ ਰਿਹਾ ਜਾਪਦਾ ਹੈ ਕਿ ਰੁੱਖ ਵੱਢਣ ਨਾਲ ਪ੍ਰਦੂਸ਼ਣ ਤੇ ਗਰਮੀ ਵਧ ਰਹੀ ਹੈ, ਮੀਂਹ, ਘਟ ਰਹੇ ਹਨ ਤੇ ਪਸ਼ੂ ਪੰਛੀ ਮਰ ਰਹੇ ਹਨ।

ਇਕ ਹੋਰ ਆਦਮੀ ਵੀ ਕੋਲ ਖੜ੍ਹਾ ਹੈ ਤੇ ਸਾਰੀ ਗੱਲ ਸੁਣ ਰਿਹਾ ਹੈ। ਰੁੱਖ ਵੱਢਣ ਲਈ ਸੰਦ ਲੈ ਕੇ ਬੰਦੇ ਵੀ ਬਜ਼ੁਰਗ ਦੀ ਗੱਲ ਸੁਣ ਕੇ ਰੁੱਖ ਵੱਢਣ ਤੋਂ ਰੁਕ ਗਏ ਜਾਪਦੇ ਹਨ ਅਤੇ ਉਨ੍ਹਾਂ ਨੂੰ ਮਨੁੱਖਾਂ ਤੇ ਪਸ਼ੂਆਂ-ਪੰਛੀਆਂ ਦੇ ਜੀਵਨ ਵਿਚ ਰੁੱਖਾਂ ਦੀ ਮਹਾਨਤਾ ਦਾ ਪਤਾ ਲੱਗ ਗਿਆ ਹੈ।

PSEB 5th Class Punjabi Solutions Chapter 18 ਕਹੀ ਹੱਸ ਪਈ

Punjab State Board PSEB 5th Class Punjabi Book Solutions Chapter 18 ਕਹੀ ਹੱਸ ਪਈ Textbook Exercise Questions and Answers.

PSEB Solutions for Class 5 Punjabi Chapter 18 ਕਹੀ ਹੱਸ ਪਈ (1st Language)

ਪਾਠ ਅਭਿਆਸ ਪ੍ਰਸ਼ਨ-ਉੱਤਰ

1. ਜ਼ਬਾਨੀ ਅਭਿਆਸ:

(1) ਅਮਰੀਕ ਸਿੰਘ ਨੂੰ ਕੁਹਾੜੇ ਨੇ ਕੀ ਕਿਹਾ?
ਉੱਤਰ :
ਕੁਹਾੜੇ ਨੇ ਅਮਰੀਕ ਸਿੰਘ ਨੂੰ ਕਿਹਾ ਕਿ ਉਹ ਹੁਣ ਰੁੱਖ ਨਹੀਂ ਵੱਢ ਸਕਦਾ।

PSEB 5th Class Punjabi Solutions Chapter 18 ਕਹੀ ਹੱਸ ਪਈ

(2) ਕੰਬਾਈਨ ਕੀ ਹੁੰਦੀ ਹੈ ?
ਉੱਤਰ :
ਕੰਬਾਈਨ ਨਾਲ ਕਣਕ ਦੀ ਵਾਢੀ ਤੇ ਗਹਾਈ ਕੀਤੀ ਜਾਂਦੀ ਹੈ।

(3) ਭਗਵਾਨ ਕੌਰ ਦੀ ਸੱਸ ਕਿਸ ਚੀਜ਼ ਤੋਂ ਸਾਬਣ ਬਣਾਉਂਦੀ ਸੀ ?
ਉੱਤਰ :
ਨਿੰਮ ਦੀਆਂ ਨਿਮੋਲੀਆਂ ਤੋਂ।

(4) ਕਹਾਣੀ ਵਿੱਚ ਆਪਣਾ ਜਨਮ-ਦਿਨ ਬੂਟੇ ਲਾ ਕੇ ਕਿਸ ਨੇ ਮਨਾਇਆ ?
ਉੱਤਰ :
ਗੁਰਦੀਪ ਨੇ।

2. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:

(1) ਅਮਰੀਕ ਸਿੰਘ ਆਪਣੇ ਖੇਤ ਵਿੱਚ ਖੜੇ ਨਿੰਮ ਦੇ ਰੁੱਖ ਨੂੰ ਕਿਉਂ ਵੱਢਣਾ ਚਾਹੁੰਦਾ ਸੀ?
………………………………………………………………………………………………………………….
………………………………………………………………………………………………………………….
………………………………………………………………………………………………………………….
ਉੱਤਰ :
ਅਮਰੀਕ ਸਿੰਘ ਆਪਣੇ ਖੇਤ ਵਿਚ ਖੜ੍ਹੇ ਨਿੰਮ ਦੇ ਰੁੱਖ ਨੂੰ ਇਸ ਕਰਕੇ ਵੱਢਣਾ ਚਾਹੁੰਦਾ ਸੀ, ਕਿਉਂਕਿ ਉਹ ਹਰ ਸਾਲ ਕਣਕ ਤੇ ਝੋਨੇ ਦੀ ਵਾਢੀ ਸਮੇਂ ਕੰਬਾਈਨ ਨੂੰ ਅੜਿੱਕਾ ਲਾਉਂਦਾ ਸੀ। ਪੂਰੇ ਖੇਤ ਵਿਚ ਕੰਬਾਈਨ ਨੂੰ ਬੇਰੋਕ ਚਲਾਉਣ ਲਈ ਅਮਰੀਕ ਸਿੰਘ ਨੇ ਇਸ ਰੁੱਖ ਨੂੰ ਵੱਢਣ ਦਾ ਇਰਾਦਾ ਕਰ ਲਿਆ।

(2) ਕੁਹਾੜੇ ਨੇ ਨਿੰਮ ਦੇ ਰੁੱਖ ਨੂੰ ਵੱਢਣ ਤੋਂ ਕਿਉਂ ਇਨਕਾਰ ਕਰ ਦਿੱਤਾ?
…………………………………………………………………………………………..
…………………………………………………………………………………………..
…………………………………………………………………………………………..
ਉੱਤਰ :
ਕੁਹਾੜੇ ਨੇ ਨਿੰਮ ਦੇ ਰੁੱਖ ਨੂੰ ਵੱਢਣ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ, ਕਿਉਂਕਿ ਖੇਤ ਵਿਚ ਇੱਕੋ ਰੁੱਖ ਰਹਿ ਗਿਆ ਸੀ। ਉਹ ਸਮਝਦਾ ਸੀ ਕਿ ਜੇਕਰ ਇਹ ਰੁੱਖ ਵੀ ਵੱਢ ਦਿੱਤਾ, ਤਾਂ ਪੰਛੀ ਆਲ੍ਹਣੇ ਕਿੱਥੇ ਪਾਉਣਗੇ? ਉਹ ਆਂਡੇ ਕਿੱਥੇ ਦੇਣਗੇ? ਮੀਂਹਹਨੇਰੀ ਵਿਚ ਉਨ੍ਹਾਂ ਦਾ ਕੀ ਬਣੇਗਾ? ਇਸ ਕਰਕੇ ਉਸ ਨੇ ਰੁੱਖ ਨੂੰ ਵੱਢਣ ਤੋਂ ਇਨਕਾਰ ਕਰ ਦਿੱਤਾ।

(3) ਨਿੰਮ ਦੇ ਰੁੱਖ ਨੇ ਅਮਰੀਕ ਸਿੰਘ ਨੂੰ ਕਿਹੜੀਆਂ ਗੱਲਾਂ ਆਖੀਆਂ?
…………………………………………………………………………………………..
…………………………………………………………………………………………..
…………………………………………………………………………………………..
ਉੱਤਰ :
ਨਿਮ ਨੇ ਅਮਰੀਕ ਸਿੰਘ ਨੂੰ ਕਿਹਾ ਕਿ ਉਸ ਦੇ ਦਾਦੇ ਬਸੰਤ ਸਿੰਘ ਨੇ ਖੇਤ ਵਿਚ ਪੰਜ ਰੁੱਖ ਲਾਏ ਸਨ। ਉਨ੍ਹਾਂ ਵਿਚੋਂ ਚਾਰ ਉਸ ਨੇ ਵੱਢ ਲਏ ਹਨ। ਪਰ ਉਨ੍ਹਾਂ ਦੀ ਥਾਂ ਉਸ ਨੇ ਰੁੱਖ ਇਕ ਵੀ ਨਹੀਂ ਲਾਇਆ। ਰੁੱਖਾਂ ਉੱਤੇ ਸਾਰੇ ਜੀਵ – ਜੰਤੂ ਰਹਿੰਦੇ ਹਨ। ਰੁੱਖਾਂ ਤੋਂ ਬਗੈਰ ਉਨ੍ਹਾਂ ਦਾ ਕੀ ਬਣੇਗਾ। ਇਸ ਕਰਕੇ ਉਹ ਉਸ ਨੂੰ ਨਾ ਵੱਢੇ.

PSEB 5th Class Punjabi Solutions Chapter 18 ਕਹੀ ਹੱਸ ਪਈ

(4) ਕਹੀ ਕਿਉਂ ਹੱਸ ਪਈ ਸੀ?
………………………………………
………………………………………
………………………………………
ਉੱਤਰ :
ਕਹੀ ਇਸ ਕਰਕੇ ਹੱਸ ਪਈ, ਕਿਉਂਕਿ ਉਸ ਨੇ ਦੇਖਿਆ ਸੀ ਕਿ ਅਮਰੀਕ ਸਿੰਘ ਨੇ ਉਸ ਨੂੰ ਨਿਮ ਵੱਢਣ ਲਈ ਵਰਤਣ ਦੀ ਥਾਂ ਨਵੇਂ ਰੁੱਖ ਲਾਉਣ ਖ਼ਾਤਰ ਟੋਏ ਪੁੱਟਣ ਲਈ ਵਰਤਣ ਦਾ ਫ਼ੈਸਲਾ ਕਰ ਲਿਆ ਸੀ।

(5) ਰੁੱਖਾਂ ਦੀ ਮਨੁੱਖੀ ਜੀਵਨ ਵਿੱਚ ਕੀ ਮਹੱਤਤਾ ਹੈ?
……………………………………………………………………
……………………………………………………………………
……………………………………………………………………
ਉੱਤਰ :
ਰੁੱਖਾਂ ਦੀ ਮਨੁੱਖੀ ਜੀਵਨ ਵਿਚ ਭਾਰੀ ਮਹਾਨਤਾ ਹੈ ਅਸਲ ਵਿਚ ਮਨੁੱਖੀ ਜੀਵਨ ਰੁੱਖਾਂ ਦੇ ਸਹਾਰੇ ਹੀ ਹੈ। ਇਹ ਉਸ ਨੂੰ ਸਾਹ ਲੈਣ ਲਈ ਆਕਸੀਜਨ ਦਿੰਦੇ ਹਨ। ਇਸ ਤੋਂ ਇਲਾਵਾ ਖਾਣ ਲਈ ਫਲ, ਬੂਹੇ – ਬਾਰੀਆਂ ਤੇ ਮੰਜੇ – ਪੀੜ੍ਹੀਆਂ ਤੇ ਬਾਲਣ ਬਣਾਉਣ ਲਈ ਲੱਕੜ ਦਿੰਦੇ ਹਨ। ਇਸ ਤੋਂ ਇਲਾਵਾ ਨਿੰਮ ਵਰਗੇ ਰੁੱਖਾਂ ਦੇ ਪੱਤਿਆਂ, ਫਲਾਂ ਤੇ ਰਸਾਂ ਤੋਂ ਕਈ ਹੋਰ ਲੋੜ ਦੀਆਂ ਚੀਜ਼ਾਂ ਬਣਦੀਆਂ ਹਨ ਤੇ ਸ਼ਗਨਾਂ ਆਦਿ ਲਈ ਵਰਤੋਂ ਹੁੰਦੀ ਹੈ।

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:

1. ਕਹੀ ………………………………………….
2. ਨਿੰਮ ………………………………………….
3. ਰੁੱਖ ………………………………………….
4. ਧਰਤੀ ………………………………………….
5. ਨਮੋਲੀਆਂ ………………………………………….
ਉੱਤਰ :
1. ਕਹੀ (ਮਿੱਟੀ ਪੁੱਟਣ ਵਾਲਾ ਔਜ਼ਾਰ)ਕਿਸਾਨ ਕਹੀ ਨਾਲ ਮਿੱਟੀ ਪੁੱਟ ਰਿਹਾ ਹੈ।
2. ਨਿੰਮ ਇਕ ਪ੍ਰਕਾਰ ਦਾ ਰੁੱਖ) – ਸਾਡੇ ਵਿਹੜੇ ਵਿਚ ਨਿੰਮ ਦਾ ਰੁੱਖ ਲੱਗਾ ਹੋਇਆ ਹੈ।
3. ਰੁੱਖ (ਦਰੱਖ਼ਤ) – ਰੁੱਖਾਂ ਨੂੰ ਨਾ ਵੱਢੋ।
4. ਧਰਤੀ , (ਜ਼ਮੀਨ) – ਧਰਤੀ ਗੋਲ ਹੈ।
5. ਨਮੋਲੀਆਂ ਨਿੰਮ ਦਾ ਫਲ) – ਨਿੰਮ ਦੇ ਦਰੱਖ਼ਤ ਨੂੰ ਨਮੋਲੀਆਂ ਲਗਦੀਆਂ ਹਨ।

4. ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ:

ਕਹੀ : ਕਹੀਆਂ
ਰੁੱਖ – ਰੁੱਖਾਂ
ਬੇਰੀ : ………………………………
ਰੋਟੀ : ………………………………
ਪੰਛੀ : ………………………………
ਲੱਕੜੀ : ………………………………
ਰੁਖ : ………………………………
ਕਣਕ : ………………………………
ਜੜ੍ਹ : ………………………………
ਗੱਲ : ………………………………
ਖੇਤ : ………………………………
ਉੱਤਰ :
ਕਹੀ : ਕਹੀਆਂ
ਬੇਰੀ : ਬੇਰੀਆਂ
ਰੋਟੀ : ਰੋਟੀਆਂ
ਪੰਛੀ : ਪੰਛੀਆਂ
ਲੱਕੜੀ : ਲੱਕੜੀਆਂ
ਰੁਖ : ਰੁੱਖਾਂ
ਕਣਕ : ਕਣਕਾਂ
ਜੜ੍ਹ : ਜੜਾਂ
ਗੱਲ : ਗੱਲਾਂ
ਖੇਤ : ਖੇਤਾਂ

PSEB 5th Class Punjabi Solutions Chapter 18 ਕਹੀ ਹੱਸ ਪਈ

5. ਕਲਪਨਾਮਈ ਸਿਰਜਣਾਤਮਿਕ ਪਰਖ਼:

PSEB 5th Class Punjabi Solutions Chapter 18 ਕਹੀ ਹੱਸ ਪਈ 1
ਉੱਤਰ :
ਜੇ ਮਨੁੱਖਾਂ ਵਾਂਗ ਰੁੱਖ ਵੀ ਬੋਲਦੇ ਹੁੰਦੇ ਤਾਂ ………

  1. ਸਭ ਤੋਂ ਪਹਿਲੀ ਗੱਲ ਇਹ ਹੋਣੀ ਸੀ ਕਿ ਆਲੇ – ਦੁਆਲੇ ਵਿਚ ਰੌਲਾ ਪਿਆ ਹੁੰਦਾ।
  2. ਇਨ੍ਹਾਂ ਵਿਚ ਜਦੋਂ ਹਵਾ ਰੁਮਕਦੀ ਹੁੰਦੀ, ਤਾਂ ਰੁੱਖ ਮਿੱਠਾ – ਮਿੱਠਾ ਗਾ ਰਹੇ ਹੁੰਦੇ। ਜੇ ਹਲਕਾ – ਹਲਕਾ ਮੀਂਹ ਪੈ ਰਿਹਾ ਹੁੰਦਾ ਤਾਂ ਖ਼ੁਸ਼ ਹੁੰਦੇ ਤੇ ਨੱਚਦੇ।
  3. ਜੇਕਰ ਝਖੜ – ਝੂਲਦਾ ਤੇ ਮੀਂਹ ਦੀ ਜ਼ੋਰਦਾਰ ਵਾਛੜ ਪੈਂਦੀ ਤੇ ਬਿਜਲੀ ਕੜਕ ਰਹੀ ਹੁੰਦੀ, ਤਾਂ ਰੁੱਖਾਂ ਵਿਚ ਸਹਿਮ ਛਾਇਆ ਹੁੰਦਾ।
  4. ਰੁੱਖਾਂ ਦੇ ਮੂੰਹੋਂ ਉਦੋਂ ਚੀਕਾਂ ਨਿਕਲ ਰਹੀਆਂ ਹੁੰਦੀਆਂ, ਜਦੋਂ ਉਨ੍ਹਾਂ ਉੱਤੇ ਕੁਹਾੜਾ ਚਲਾਇਆ ਜਾਂਦਾ ਤੇ ਉਹ ਮਨੁੱਖ ਦੀ ਅਕ੍ਰਿਤਘਣਤਾ ਦੇਖ ਕੇ ਉਸਨੂੰ ਦੇਖ ਕੇ ਦੂਰੋਂ ਹੀ ਘੂਰੀਆਂ ਵੱਟ ਰਹੇ ਹੁੰਦੇ।
  5. ਸਿਆਣੇ ਰੁੱਖ ਮਨੁੱਖ ਨੂੰ ਸਮਝਾਉਣ ਦਾ ਯਤਨ ਕਰਦੇ ਕਿ ਉਹ ਉਨ੍ਹਾਂ ਲਈ ਕਿੰਨੇ ਲਾਭਦਾਇਕ ਹਨ।

6. ਇਸ ਪਾਠ ਵਿੱਚ ਸੰਦਾਂ ਦੇ ਨਾਂ ਆਏ ਹਨ, ਜਿਵੇਂ : ਕੁਹਾੜਾ।

ਆਮ ਵਰਤੇ ਜਾਂਦੇ ਕਿਸੇ ਪੰਜ ਸੰਦਾਂ ਦੇ ਨਾਂ ਲਿਖੋ:

  1. ……………………………………………………….
  2. ……………………………………………………….
  3. ……………………………………………………….
  4. ……………………………………………………….
  5. ……………………………………………………….

ਉੱਤਰ :

  1. ਤੇਸਾ,
  2. ਆਰੀ,
  3. ਹਥੌੜਾ,
  4. ਪੇਚਕੱਸ,
  5. ਪਲਾਸ॥

PSEB 5th Class Punjabi Solutions Chapter 18 ਕਹੀ ਹੱਸ ਪਈ

7. ਸ਼ੁੱਧ ਕਰਕੇ ਲਿਖੋ:

  1. ਆਲਣਾ ……………………………
  2. ਮੀਹ ……………………………
  3. ਰੁਖ ……………………………
  4. ਨਿਮ ……………………………
  5. ਸ਼ਹਰ ……………………………
  6. ਮੂਹੋਂ ……………………………

ਉੱਤਰ :

  1. ਆਲਣਾ – ਆਲੂਣਾ
  2. ਮੀਹ – ਮੀਹ
  3. ਰੁਖ – ਰੁੱਖ।
  4. ਨਿਮ – ਨਿੰਮ
  5. ਸ਼ਹਰ – ਸ਼ਹਿਰ
  6. ਮੀਂਹ – ਮੂਹੋਂ

8. ਹੇਠਾਂ ਦਿੱਤੀਆਂ ਖ਼ਾਲੀ ਥਾਂਵਾਂ ਵਿੱਚ ਢੁਕਵੀਂ ਕਿਰਿਆ ਲਿਖੋ:

(ਮਨਾਉਣਾ, ਵੱਢ, ਖਾ ਲਓ, ਹੱਸ ਰਹੀ, ਚਲਾਉਣ, ਬੋਲਿਆ।)
ਜਿਵੇਂ: ਮੈਂ ਹੁਣ ਰੁੱਖ ਨਹੀਂ ਵੱਢ ਸਕਦਾ।

  1. ਕੰਬਾਈਨ ਨੂੰ ਬੇਰੋਕ …………………………… ਲਈ ਰੁੱਖ ਵੱਢਣ ਦਾ ਇਰਾਦਾ ਬਣਾਇਆ।
  2. ਕੁਹਾੜਾ ਧੀਰਜ ਨਾਲ ……………………………।
  3. ਪਹਿਲਾਂ ਰੋਟੀ ……………………………।
  4. ਮੈਂ ਆਪਣਾ ਜਨਮ-ਦਿਨ ਰੁੱਖ ਲਾ ਕੇ ……………………………ਹੈ।
  5. ਭਗਵਾਨ ਕੌਰ ਖਿੜ-ਖਿੜ …………………………… ਸੀ।

ਉੱਤਰ :

  1. ਕੰਬਾਈਨ ਨੂੰ ਬੇਰੋਕ ਚਲਾਉਣ ਲਈ ਰੁੱਖ ਵੱਢਣ ਦਾ ਇਰਾਦਾ ਬਣਾਇਆ।
  2. ਕੁਹਾੜਾ ਧੀਰਜ ਨਾਲ ਬੋਲਿਆ।
  3. ਪਹਿਲਾਂ ਰੋਟੀ ਖਾ ਲਓ।
  4. ਮੈਂ ਆਪਣਾ ਜਨਮ – ਦਿਨ ਰੁੱਖ ਲਾ ਕੇ ਮਨਾਉਣਾ ਹੈ।
  5. ਭਗਵਾਨ ਕੌਰ ਖਿੜ – ਖਿੜ ਹੱਸ ਰਹੀ ਸੀ।

ਆਪਣੇ ਸਕੂਲ ਦੇ ਮੁੱਖ ਅਧਿਆਪਕ/ਅਧਿਆਪਕਾ ਨੂੰ ਪੰਜਵੀਂ ਪਾਸ ਕਰਨ ‘ਤੇ ਸਕੂਲ ਛੱਡਣ ਦਾ ਸਰਟੀਫ਼ਿਕੇਟ ਲੈਣ ਲਈ ਅਰਜ਼ੀ ਲਿਖੋ।
………………………………………………………………………………………………………………………………
………………………………………………………………………………………………………………………………
………………………………………………………………………………………………………………………………
………………………………………………………………………………………………………………………………
………………………………………………………………………………………………………………………………
………………………………………………………………………………………………………………………………
………………………………………………………………………………………………………………………………
………………………………………………………………………………………………………………………………
ਉੱਤਰ :
ਸੇਵਾ ਵਿਖੇ
ਮੁੱਖ ਅਧਿਆਪਕ/ਮੁੱਖ ਅਪਿਆਪਕਾ ਜੀ, ਸਰਕਾਰੀ ਪ੍ਰਾਇਮਰੀ ਸਕੂਲ,
ਪਿੰਡ …………………………….।

ਸ੍ਰੀਮਾਨ ਜੀ/ਸ੍ਰੀਮਤੀ ਜੀ,
ਸਨਿਮਰ ਬੇਨਤੀ ਹੈ ਕਿ ‘ ਮੈਂ ਆਪ ਜੀ ਦੇ ਸਕੂਲ ਵਿਚ ਫ਼ਸਟ ਡਿਵੀਜ਼ਨ ਲੈ ਕੇ ਪੰਜਵੀਂ ਪਾਸ ਕਰ ਲਈ ਹੈ। ਇਹ ਮੇਰੇ ਨਾਨਕਿਆਂ ਦਾ ਪਿੰਡ ਹੈ। ਹੁਣ ਮੈਂ ਅੱਗੋਂ ਲੁਧਿਆਣੇ ਆਪਣੇ ਮਾਤਾ – ਪਿਤਾ ਕੋਲ ਜਾ ਕੇ ਪੜ੍ਹਾਈ ਕਰਨੀ ਹੈ, ਇਸ ਕਰਕੇ ਮੈਨੂੰ ਸਕੂਲ ਛੱਡਣ ਦਾ ਸਰਟੀਫ਼ਿਕੇਟ ਦਿੱਤਾ ਜਾਵੇ।

ਧੰਨਵਾਦ ਸਹਿਤ।

ਆਪ ਦਾ ਆਗਿਆਕਾਰੀ,
ਰੋਲ ਨੰ: 68
ਜਮਾਤ – ਪੰਜਵੀਂ

ਮਿਤੀ : 5 ਅਪਰੈਲ, 20….

ਅਧਿਆਪਕ ਲਈ ਅਗਵਾਈ-ਲੀਹਾਂ
ਵਿਦਿਆਰਥੀਆਂ ਨੂੰ ਕਿਰਿਆ ਦਾ ਸੰਕਲਪ ਕਰਵਾਇਆ ਜਾਵੇ।

PSEB 5th Class Punjabi Solutions Chapter 18 ਕਹੀ ਹੱਸ ਪਈ

ਪਾਠ – ਅਭਿਆਸ ਪ੍ਰਸ਼ਨ – ਉੱਤਰ :

I. ਯਾਦ ਰੱਖਣ ਯੋਗ ਗੱਲਾਂ..

ਪ੍ਰਸ਼ਨ 1.
‘ਕਹੀ ਹੱਸ ਪਈ ਕਹਾਣੀ ਵਿਚਲੀਆਂ ਚਾਰ – ਪੰਜ ਯਾਦ ਰੱਖਣ – ਯੋਗ ਗੱਲਾਂ ਲਿਖੋ।.
ਉੱਤਰ:

  1. ਰੁੱਖ ਵੀ ਸਜੀਵ ਹੁੰਦੇ ਹਨ। ਇਹ ਵੀ ਜੀਵਾਂ ਵਾਂਗ ਖਾਂਦੇ – ਪੀਂਦੇ ਅਤੇ ਮਹਿਸੂਸ ਕਰਦੇ ਹਨ।
  2. ਸਾਨੂੰ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ।
  3. ਰੁੱਖ ਸਾਨੂੰ ਸਾਹ ਲੈਣ ਲਈ ਸ਼ੁੱਧ ਆਕਸੀਜਨ ਦਿੰਦੇ ਹਨ।
  4. ਹਰ ਬੱਚੇ ਨੂੰ ਆਪਣੇ ਜਨਮ – ਦਿਨ ਦੇ ਮੌਕੇ ਉੱਤੇ ਇਕ ਰੁੱਖ ਜ਼ਰੂਰ ਲਾਉਣਾ ਚਾਹੀਦਾ ਹੈ।

II. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
‘ਕਹੀ ਹੱਸ ਪਈਂ ਕਹਾਣੀ ਦੇ ਪਾਤਰਾਂ ਦੇ ਨਾਂ ਲਿਖੋ।
ਉੱਤਰ :
ਅਮਰੀਕ ਸਿੰਘ, ਸੋਹਣਾ, ਦਲੀਪ, ਭਗਵਾਨ ਕੌਰ, ਗੁਰਦੀਪ, ਕੁਹਾੜਾ, ਕਹੀ ਤੇ ਨਿੰਮ

ਪ੍ਰਸ਼ਨ 2.
ਗੁਰਦੀਪ ਨੇ ਆਪਣਾ ਜਨਮ – ਦਿਨ ਮਨਾਉਣ ਲਈ ਕੀ ਕਿਹਾ ਸੀ?
ਉੱਤਰ :
ਗੁਰਦੀਪ ਸਿੰਘ ਨੇ ਅਮਰੀਕ ਸਿੰਘ ਹੋਰਾਂ ਨੂੰ ਕਿਹਾ ਸੀ ਕਿ ਉਸਨੇ ਅੱਜ ਆਪਣਾ ਜਨਮ ਦਿਨ ਰੁੱਖ ਲਾ ਕੇ ਮਨਾਉਣਾ ਹੈ, ਇਸ ਕਰਕੇ ਉਹ ਖੇਤਾਂ ਵਿਚ ਟੋਏ ਪੁੱਟ ਕੇ ਰੱਖਣ। ਉਹ ਆਪ ਸ਼ਹਿਰੋਂ ਬੂਟੇ ਲੈਣ ਲਈ ਚਲਾ ਗਿਆ ਸੀ।

III. ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਵਾਕਾਂ ਵਿਚ ਵਰਤੋਂ ਕਰੋ :

  1. ਸੁਵੱਖਤੇ,
  2. ਅੜਿੱਕਾ,
  3. ਤ੍ਰਬਕ ਜਾਣਾ,
  4. ਧੀਰਜ,
  5. ਡੌਰ – ਭੌਰ,
  6. ਵਹਿਮ,
  7. ਮਖੌਲ,
  8. ਸ਼ਗਨ,
  9. ਕੁਹਾੜਾ,
  10. ਪਾਲ,
  11. ਆਰਾਂ,
  12. ਸੁਆਰਥੀ।

ਉੱਤਰ :

  1. ਸੁਵੱਖਤੇ ਸਵੇਰ ਵੇਲੇ, ਸਵੇਰੇ – ਸਵੇਰੇ – ਤੂੰ ਜ਼ਰਾ ਸਵੇਰੇ ਸੁਵੱਖਤੇ ਪਹੁੰਚ ਜਾਵੀਂ।
  2. ਅੜਿੱਕਾ (ਰੋਕ, ਵਿਘਨ) – ਕਿਸੇ ਦੇ ਹੁੰਦੇ ਕੰਮ ਵਿਚ ਅੜਿੱਕਾ ਨਾ ਪਾਓ।
  3. ਤ੍ਰਬਕ ਜਾਣਾ ਡਰ ਜਾਣਾ, ਘਬਰਾ ਜਾਣਾ)ਸੱਪ ਨੂੰ ਪੈਰਾਂ ਵਿਚ ਦੇਖ ਕੇ ਮੈਂ ਤਬਕ ਗਿਆ।
  4. ਧੀਰਜ (ਠਹਿਰਾਓ, ਹੌਸਲਾ) – ਕਾਹਲੇ ਨਾ ਪਵੋ, ਜ਼ਰਾ ਧੀਰਜ ਤੋਂ ਕੰਮ ਲਵੋ।
  5. ਡੌਰ – ਭੌਰ (ਹੈਰਾਨ) – ਦਰੱਖ਼ਤ ਨੂੰ ਬੋਲਦਾ ਸੁਣ ਕੇ ਮੈਂ ਡੌਰ – ਭੌਰ ਹੋ ਗਿਆ।
  6. ਵਹਿਮ ਭਰਮ, ਸ਼ੱਕ) – ਜੇਕਰ ਮਨ ਵਿਚ ਵਹਿਮ ਹੋਵੇ, ਤਾਂ ਉਸ ਨੂੰ ਕੱਢ ਲੈਣਾ ਚਾਹੀਦਾ ਹੈ।
  7. ਮਖੌਲ ਮਜ਼ਾਕ, ਹਾਸੇ ਭਰੀ ਚੋਭ) – ਮੈਨੂੰ ਤੇਰਾ ਮਖੌਲ ਚੰਗਾ ਨਹੀਂ ਲੱਗਾ। ਪ੍ਰੀਖਿਆ 2010).
  8. ਸ਼ਗਨ ਸ਼ੁੱਭ ਮਹੂਰਤ, ਨਜ਼ਰਾਨਾ, ਕੁੜਮਾਈ ਦਾ ਕਾਰਜ) – ਅਸੀਂ ਵਿਆਂਹਦੜ ਮੁੰਡੇ – ਕੁੜੀ ਨੂੰ ਸ਼ਗਨ ਪਾ ਦਿੱਤਾ ਹੈ।
  9. ਕੁਹਾੜਾ (ਰੁੱਖਾਂ ਨੂੰ ਵੱਢਣ ਤੇ ਲੱਕੜੀ ਨੂੰ ਛਿੱਲਣ ਤੇ ਪਾੜਨ ਵਾਲਾ ਇਕ ਸੰਦ) – ਕਸ਼ਮੀਰੀ ਹਾਤੋ ਕੁਹਾੜੇ ਨਾਲ ਲੱਕੜੀਆਂ ਪਾੜ ਰਿਹਾ ਹੈ।
  10. ਪਾਲ (ਕਤਾਰ) – ਸਾਰੇ ਜਣੇ ਪਾਲ ਬਣਾ ਕੇ ਖੜੇ ਹੋ ਜਾਵੋ !
  11. ਆਰਾ (ਇਕ ਸੰਦ, ਜੋ ਲੱਕੜੀ ਚੀਰਨ ਦੇ ਕੰਮ ਆਉਂਦਾ ਹੈ) – ਆਰਾ ਲੱਕੜੀ ਚੀਰਨ ਦੇ ਕੰਮ ਆਉਂਦਾ ਹੈ।
  12. ਸੁਆਰਥੀ (ਮਤਲਬੀ) – ਸੁਆਰਥੀ ਮਿੱਤਰਾਂ ਤੋਂ ਬਚ ਕੇ ਰਹੋ।

PSEB 5th Class Punjabi Solutions Chapter 18 ਕਹੀ ਹੱਸ ਪਈ

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿੱਚ ਢੁਕਵੇਂ ਸ਼ਬਦ ਭਰੋ।

  1. (ਉ) ‘‘ਧਾਰ ਤਾਂ ਮੇਰੀ ਬੜੀ ਤੇਜ਼ ਹੈ, ਪਰ ਇਹ ਰੁੱਖ ………………………………………. ਲਈ ਨਹੀਂ।
  2. (ਅ) ‘ਤਕਲੀਫ਼ ਤਾਂ ਭਾਈ ਇਹ ਐ ਕਿ ਖੇਤ ‘ਚ ਇੱਕੋ ………………………………………. ਰਹਿ ਗਿਆ।
  3. (ਇ) “………………………………………. ਨੂੰ ਵੱਢਣ ਵਾਲੇ ਸੰਦ ਵੀ ਬੋਲਦੇ ਐਂ। ਇਥੋਂ ਭੱਜ ਲਓ।
  4. (ਸ) ਜੇ ਧਰਤੀ ‘ਤੇ ਰੁੱਖ ਨਾ ਰਹੇ, ਤਾਂ ਧਰਤੀ ‘ਤੇ ਕੋਈ ਵੀ ………………………………………. ਜਿਉਂਦਾ ਨਹੀਂ ਰਹਿ ਸਕਦਾ।
  5. (ਹ) ਅਮਰੀਕ ਸਿੰਘ ਦੇ ਮੂੰਹੋਂ ਰੁੱਖ ਲਾਉਣ ਦੀ ਗੱਲ ਸੁਣ ਕੇ ਕਹੀ ………………………………………. ਹੱਸਣ ਲੱਗ ਪਈ।
  6. (ਕ) “ਉਹ ਕਹਿੰਦਾ ਸੀ ਮੈਂ ਆਪਣਾ ………………………………………. ਦਿਨ ਰੁੱਖ ਲਾ ਕੇ ਮਨਾਉਣਾ ਹੈ।”

ਉੱਤਰ :

  1. (ਉ) ਵੱਢਣ,
  2. (ਅ) ਰੁੱਖ,
  3. (ਇ) ਨਿੰਮ, ਸ
  4. ਜੀਅ – ਜੰਤ,
  5. (ਹ) ਖਿੜ – ਖਿੜ,
  6. (ਕ) ਜਨਮ – ਦਿਨ।

IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
‘ਕਹੀ ਹੱਸ ਪਈਂ ਕਹਾਣੀ ਦੇ ਕਿਸੇ ਤਿੰਨ ਪਾਤਰਾਂ ਦੇ ਨਾਂ ਲਿਖੋ।
ਉੱਤਰ :
ਅਮਰੀਕ ਸਿੰਘ, ਕੁਹਾੜਾ, ਸੋਹਣ ਸਿੰਘ, ਕਹੀ।

ਪ੍ਰਸ਼ਨ 2.
ਅਮਰੀਕ ਸਿੰਘ ਖੇਤ ਵਿਚ ਕਹੀ, ਕੁਹਾੜਾ, ਆਰੀ ਤੇ ਰੱਸੇ ਲੈ ਕੇ ਕੀ ਕਰਨ ਆਇਆ ਸੀ?
ਉੱਤਰ :
ਨਿੰਮ ਦਾ ਰੁੱਖ ਵੱਢਣ ਲਈ।

ਪ੍ਰਸ਼ਨ 3.
ਅਮਰੀਕ ਸਿੰਘ ਖੇਤ ਵਿਚੋਂ ਨਿੰਮ ਦਾ ਰੁੱਖ ਕਿਉਂ ਵੱਢਣਾ ਚਾਹੁੰਦਾ ਸੀ?
ਉੱਤਰ :
ਕਿਉਂਕਿ ਉਹ ਕੰਬਾਈਨ ਦੇ ਰਾਹ ਵਿਚ ਅੜਿੱਕਾ ਬਣਦਾ ਸੀ।

ਪ੍ਰਸ਼ਨ 4.
‘ਕਹੀ ਹੱਸ ਪਈਂ ਕਹਾਣੀ ਵਿਚ ਮਨੁੱਖਾਂ ਤੋਂ ਇਲਾਵਾ ਹੋਰ ਕੌਣ ਬੋਲਦੇ ਹਨ?
ਉੱਤਰ :
ਕੁਹਾੜਾ, ਕਹੀ ਤੇ ਨਿੰਮ।

ਪ੍ਰਸ਼ਨ 5.
ਰੁੱਖ ਕਿਉਂ ਵੱਢੇ ਜਾ ਰਹੇ ਹਨ?
ਉੱਤਰ :
ਮਨੁੱਖ ਦੇ ਸੁਆਰਥ ਕਰਕੇ।

ਪ੍ਰਸ਼ਨ 6.
‘ਕਹੀ ਹੱਸ ਪਈਂ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ?
ਉੱਤਰ :
ਇਸ ਕਹਾਣੀ ਤੋਂ ਸਾਨੂੰ ਰੁੱਕ ਨਾ ਕੱਟਣ ਤੇ ਬੱਚਿਆਂ ਦੇ ਜਨਮ – ਦਿਨ ਤੇ ਰੁੱਖ ਲਾ ਕੇ ਮਨਾਉਣ ਦੀ ਸਿੱਖਿਆ ਮਿਲਦੀ ਹੈ।

PSEB 5th Class Punjabi Solutions Chapter 18 ਕਹੀ ਹੱਸ ਪਈ

V. ਬਹੁਵਿਕਲਪੀ/ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਕਹੀ ਹੱਸ ਪਈਂ ਕਹਾਣੀ ਕਿਸ ਦੀ ਲਿਖੀ ਹੋਈ ਹੈ?
ਉੱਤਰ :
ਡਾ: ਹਰਨੇਕ ਸਿੰਘ ਕਲੇਰ (✓)

ਪ੍ਰਸ਼ਨ 2.
‘ਕਹੀ ਹੱਸ ਪਈਂ ਪਾਠ ਕਹਾਣੀ ਹੈ ਜਾਂ ਲੇਖ? .
ਉੱਤਰ :
ਕਹਾਣੀ (✓)

ਪ੍ਰਸ਼ਨ 3.
‘ਕਹੀ ਹੱਸ ਪਈਂ ਕਹਾਣੀ ਦਾ ਪਾਤਰ ਕਿਹੜਾ ਹੈ?
ਉੱਤਰ :
ਅਮਰੀਕ ਸਿੰਘ (✓)

ਪ੍ਰਸ਼ਨ 4.
ਅਮਰੀਕ ਸਿੰਘ/ਭੁਗੜਾ/ਕਹੀ/ਸੋਹਣ ਸਿੰਘ ਦਲੀਪ ਕਿਸ ਕਹਾਣੀ ਦੇ ਪਾਤਰ ਹਨ?
ਉੱਤਰ :
ਕਹੀ ਹੱਸ ਪਈ (✓)

ਪ੍ਰਸ਼ਨ 5.
“ਮੈਂ ਹੁਣ ਰੁੱਖ ਨਹੀਂ ਛੱਡ ਸਕਦਾ।’ ਇਹ ਸ਼ਬਦ ਕਿਸਨੇ ਕਹੇ?
ਉੱਤਰ : ਕੁਹਾੜੇ ਨੇ (✓)

ਪ੍ਰਸ਼ਨ 6.
ਅਮਰੀਕ ਸਿੰਘ ਖੇਤ ਵਿਚ ਕਹੀ, ਕੁਹਾੜਾ, ਆਰੀ ਤੇ ਰੰਭਾ ਲੈ ਕੇ ਕੀ ਕਰਨ ਗਿਆ?
ਉੱਤਰ :
ਨਿੰਮ ਵੱਡਣ ( ✓)

ਪ੍ਰਸ਼ਨ 7.
ਨਿੰਮ ਦਾ ਰੁੱਖ ਕਿਸ ਲਈ ਅੜਿਕਾ ਬਣਦਾ ਸੀ?
ਉੱਤਰ :
ਕੰਬਾਈਨ ਲਈ (✓)

ਪ੍ਰਸ਼ਨ 8.
ਕੁਹਾੜੇ ਦੇ ਬੋਲਣ ਦਾ ਅਮਰੀਕ ਸਿੰਘ ਉੱਤੇ ਕੀ ਅਸਰ ਹੋਇਆ?
ਉੱਤਰ :
ਡਰ ਗਿਆ (✓)

ਪ੍ਰਸ਼ਨ 9.
ਅਮਰੀਕ ਸਿੰਘ ਦੇ ਦਾਦੇ ਨੇ ਖੇਤ ਵਿਚ ਕਿਹੜਾ ਰੁੱਖ ਲਾਇਆ ਸੀ?
ਉੱਤਰ :
ਨਿੰਮ ਦਾ (✓)

PSEB 5th Class Punjabi Solutions Chapter 18 ਕਹੀ ਹੱਸ ਪਈ

ਪ੍ਰਸ਼ਨ 10.
ਸੋਹਣ ਸਿੰਘ ਅਮਰੀਕ ਸਿੰਘ ਨੂੰ ਕੀ ਕਹਿ ਕੇ ਸੰਬੋਧਨ ਕਰਦਾ ਹੈ?
ਉੱਤਰ :
ਚਾਚਾ (✓)

ਪ੍ਰਸ਼ਨ 11.
ਕਿਸ ਦੀ ਅਵਾਜ਼ ਸੁਣ ਕੇ ਸਭ ਨੂੰ ਤੇਲੀਆਂ ਆਉਣ ਲੱਗ ਪਈਆ?
ਉੱਤਰ :
ਨਿੰਮ ਦੀ (✓)

ਪ੍ਰਸ਼ਨ 12.
ਕਿਸ ਦੀਆਂ ਸੁਵਾਈਆ ਬਾਤਾਂ ਵਿਚ ਪੂਸ਼ਾ ਪੰਛੀ ਤੇ ਜਾਨਵਰ ਗੱਲਾਂ ਕਰਦੇ ਸਨ?
ਉੱਤਰ :
ਬਾਬੇ ਦੀਆਂ (✓)

ਪ੍ਰਸ਼ਨ 13.
ਅਮਰੀਕ ਸਿੰਘ ਦੇ ਦਾਦੇ ਦਾ ਨਾਂ ਕੀ ਸੀ?
ਉੱਤਰ :
ਸ਼ਾਮ ਸਿੰਘ (✓)

ਪ੍ਰਸ਼ਨ 14.
ਬਸੰਤ ਸਿੰਘ ਨੇ ਕਿੰਨੇ ਰੁੱਖ ਲਾਏ ਸਨ?
ਉੱਤਰ :
ਪੰਜ (✓)

ਪ੍ਰਸ਼ਨ 15.
ਧਰਤੀ ਦੇ ਜੀਅ – ਜੰਤ ਕਿਸਦੇ ਸਹਾਰੇ ਜਿਊਂਦੇ ਹਨ?
ਉੱਤਰ :
ਰੁੱਖਾਂ ਦੇ (✓)

ਪ੍ਰਸ਼ਨ 16.
ਅਮਰੀਕ ਸਿੰਘ ਦੀ ਪਤਨੀ ਦਾ ਨਾਂ ਕੀ ਹੈ?
ਉੱਤਰ :
ਭਗਵਾਨ ਕੌਰ (✓)

ਪ੍ਰਸ਼ਨ 17.
ਨਿੰਮ ਦੀਆਂ ਨਮੋਨੀਆਂ ਦਾ ਸਾਬਣ ਕੌਣ ਬਣਾਉਂਦੀ ਸੀ?
ਉੱਤਰ :
ਭਗਵਾਨ ਕੌਰ ਦੀ ਸੱਸ (✓)

ਪ੍ਰਸ਼ਨ 18.
ਜਦੋਂ ਭਗਵਾਨ ਕੌਰ ਵਿਆਹੀ ਆਈ ਸੀ, ਤਾਂ ਰਾਹ ਵਿਚ ਕਾਹਦੀ ਪਾਲ ਸੀ?
ਉੱਤਰ :
ਬੇਰੀਆਂ ਦੀ (✓)

PSEB 5th Class Punjabi Solutions Chapter 18 ਕਹੀ ਹੱਸ ਪਈ

ਪ੍ਰਸ਼ਨ 19.
ਲੋਕ ਰੁੱਖ ਕਿਉਂ ਵੱਢ ਰਹੇ ਹਨ?
ਉੱਤਰ :
ਲਾਲਚ ਕਰਕੇ (✓)

ਪ੍ਰਸ਼ਨ 20.
ਕੌਣ ਕਹਿੰਦਾ ਸੀ ਕਿ ਜੇਕਰ, ਧਰਤੀ ਉੱਤੇ ਰੁੱਖ ਨਾ ਰਹੇ, ਤਾਂ ਕੋਈ ਜੀਅ – ਜੰਤੂ ਜਿਊਂਦਾ ਨਹੀਂ ਰਹਿ ਸਕਦਾ?
ਉੱਤਰ :
ਮਾਸਟਰ ਜੀ (✓)

ਪ੍ਰਸ਼ਨ 21.
ਰੁੱਖ ਸਾਨੂੰ ਕੀ ਦਿੰਦੇ ਹਨ?
ਉੱਤਰ :
ਆਕਸੀਜਨ (✓)

ਪ੍ਰਸ਼ਨ 22.
ਅਮਰੀਕ ਸਿੰਘ ਤੇ ਭਗਵਾਨ ਕੌਰ ਦੇ ਪੁੱਤਰ ਦਾ ਨਾਂ ਕੀ ਸੀ?
ਉੱਤਰ :
ਗੁਰਦੀਪ (✓)।

ਪ੍ਰਸ਼ਨ 23.
ਗੁਰਦੀਪ ਆਪਣਾ ਜਨਮ – ਦਿਨ ਕਿਸ ਤਰ੍ਹਾਂ ਮਨਾ ਰਿਹਾ ਸੀ?
ਉੱਤਰ :
ਰੁੱਖ ਲਾ ਕੇ (✓)।

ਪ੍ਰਸ਼ਨ 24. ਅਮਰੀਕ ਸਿੰਘ ਦੇ ਮੂੰਹੋਂ ਰੁੱਖ ਲਾਉਣ ਦੀ ਗੱਲ ਸੁਣ ਕੇ ਕੌਣ ਖਿੜ – ਖਿੜ ਹੋਣ ਲੱਗ ਪਈ?
ਉੱਤਰ :
ਕਹੀ (✓)।

ਪ੍ਰਸ਼ਨ 25.
ਸਾਨੂੰ ਵੱਧ ਤੋਂ ਵੱਧ ਰੁੱਖ ਕਿਉਂ ਲਾਉਣੇ ਚਾਹੀਦੇ ਹਨ?
ਉੱਤਰ :
ਪ੍ਰਦੂਸ਼ਣ ਘੱਟ ਕਰਨ ਲਈ (✓)

PSEB 5th Class Punjabi Solutions Chapter 18 ਕਹੀ ਹੱਸ ਪਈ

ਪ੍ਰਸ਼ਨ 26.
ਹਰ ਬੱਚੇ ਨੂੰ ਆਪਣਾ ਜਨਮ – ਦਿਨ ਕਿਸ ਤਰ੍ਹਾਂ ਮਨਾਉਣਾ ਚਾਹੀਦਾ ਹੈ?
ਉੱਤਰ :
ਘੱਟੋ – ਘੱਟ ਇੱਕ ਰੁੱਖ ਲਾ ਕੇ (✓)

VI. ਵਿਆਕਰਨ

ਪ੍ਰਸ਼ਨ 1.
“ਲੋੜੀਂਦਾ ਦਾ ਜੋ ਸੰਬੰਧ ‘ਫ਼ਾਲਤੂ ਨਾਲ ਹੈ, ਉਸੇ ਤਰ੍ਹਾਂ ‘ਡਰਾਕਲਾ ਦਾ ਸੰਬੰਧ ਕਿਸ ਨਾਲ ਹੋਵੇਗਾ?
(ਉ) ਦਲੇਰ
(ਅ) ਬਹਾਦਰ
(ਈ) ਸੂਰਮਾ
(ਸ) ਬਲਵਾਨ।
ਉੱਤਰ :
(ਉ) ਦਲੇਰ।

ਪ੍ਰਸ਼ਨ 2.
ਕਿਹੜਾ ਸ਼ਬਦ ਸਹੀ ਹੈ?
(ਉ) ਬਣਵਾਉਂਣੇ
(ਅ) ਬਣੋਵਾਉਂਦੇ
(ਈ ਬਣਆਉਣੇ
(ਸ) ਬਨਵਾਉਣੇ।
ਉੱਤਰ :
(ਸ) ਬਨਵਾਉਣੇ।

ਪ੍ਰਸ਼ਨ 3.
ਕੁਹਾੜਾ ਵੀ ਸਵਾਲ ਜਵਾਬ ਕਰਕੇ। ਵਾਕ ਵਿਚ ਸਵਾਲ ਤੇ ਜਵਾਬ ਵਿਚਕਾਰ ਕਿਹੜੇ ਵਿਸਰਾਮ ਚਿੰਨ੍ਹ ਦੀ ਲੋੜ ਹੈ?
(ਉ) ਡੰਡੀ ( । )
(ਅ) ਜੋੜਨੀ ( – )
(ਈ) ਕਾਮਾ ( , )
(ਸ) ਬਿੰਦੀ ਭਾਮਾ ( : )
ਉੱਤਰ :
(ਅ) ਜੋੜਨੀ ( – )

ਪ੍ਰਸ਼ਨ 4.
ਕਿਹੜਾ ਸ਼ਬਦ – ਜੋੜ ਸ਼ੁੱਧ ਹੈ?
(ੳ) ਆਲਣਾ
(ਅ) ਆਲ੍ਹਣਾ
(ਇ) ਆਲਹਣਾ
(ਸ) ਆਹਲਨਾ !
ਉੱਤਰ :
(ਅ) ਆਲ੍ਹਣਾ।

PSEB 5th Class Punjabi Solutions Chapter 18 ਕਹੀ ਹੱਸ ਪਈ

ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ – ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(i) (ੳ) ਕੁਹਾੜਾ
(ਅ) ਕਹੀ।
(ਈ) ਕਣਕ
(ਸ) ਕਿਉਂ।
ਉੱਤਰ :
(ਅ) ਕਹੀ। (✓)

(ii) (ੳ) ਆਪਣੇ
(ਅ) ਅਮਰੀਕ
(ਈ) ਅੜਿੱਕਾ
(ਸ) ਆਂਡੇ
ਉੱਤਰ :
(ਅ) ਅਮਰੀਕ (✓)

(iii) (ਉ) ਦਲੀਪ
(ਅ) ਦੋਹਾਂ
(ਬ) ਦੁਆਲਿਓ
(ਸ) ਦੱਸਿਆ।
ਉੱਤਰ :
(ਸ) ਦੱਸਿਆ। (✓)

(iv) (ੳ) ਨੀਤ
(ਅ) ਨਿੰਮ
(ਇ) ਨਹੀਂ
(ਸ) ਨੰਗੀਆਂ।
ਉੱਤਰ :
(ਇ) ਨਹੀਂ (✓)

(v) (ੳ) ਸੋਹਣਾ
(ਅ) ਸਕਦਾ
(ਈ) ਸੱਸ
(ਸ) ਸੱਚੀਂ।
ਉੱਤਰ :
(ਈ) ਸੱਸ (✓)

PSEB 5th Class Punjabi Solutions Chapter 18 ਕਹੀ ਹੱਸ ਪਈ

ਪ੍ਰਸ਼ਨ 6.
‘‘ਤੈਨੂੰ ਦੱਸ ਕੀ ਤਕਲੀਫ਼ ਹੈ?’ ਵਾਕ ਵਿਚ, ਤਕਲੀਫ਼ਾਂ ਸ਼ਬਦ ਕਿਸ ਪ੍ਰਕਾਰ ਦਾ ਨਾਂਵ ਹੈ?
(ੳ) ਆਮ ਨਾਂਵ
(ਅ) ਖ਼ਾਸ ਨਾਂਵ
(ਬ) ਵਸਤੂਵਾਚਕ ਨਾਂਵ
(ਸ) ਭਾਵਵਾਚਕ ਨਾਂਵ।
ਉੱਤਰ :
(ਈ) ਵਸਤੂਵਾਚਕ ਨਾਂਵ।

ਪ੍ਰਸ਼ਨ 7.
ਪੜੋ, ਸਮਝੋ ਤੇ ਕਰੋ : –
ਜਾਂ
ਵਚਨ ਬਦਲੋ : –
ਕਹੀ, ਬੇਰੀ, ਰੋਟੀ, ਪੰਛੀ, ਲੱਕੜੀ, ਰੁੱਖ, ਕਣਕ, ਜੜ੍ਹ, ਗੱਲ, ਖੇਤ।

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਦੇ ਸ਼ਬਦ – ਜੋੜ ਸ਼ੁੱਧ ਕਰ ਕੇ ਲਿਖੋ : –

  1. ਅਸ਼ੁੱਧ
  2. ਮੋਲੀ

ਉੱਤਰ :

  1. ਅਸ਼ੁੱਧ – ਸ਼ੁੱਧ
  2. ਮੋਲੀ – ਨਮੋਲੀ

ਪ੍ਰਸ਼ਨ 9.
ਹੇਠ ਦਿੱਤੀਆਂ ਖ਼ਾਲੀ ਥਾਂਵਾਂ ਵਿਚ ਢੁਕਵੀਂ ਕਿਰਿਆ ਲਿਖੋ : –
(ਮਨਾਉਣਾ, ਵੱਢ, ਖਾ ਲਓ, ਹੱਸ ਰਹੀ, ਚਲਾਉਣ, ਬੋਲਿਆ।)
ਜਿਵੇਂ : ਮੈਂ ਹੁਣ ਰੁੱਖ ਨਹੀਂ ਕੱਢ ਸਕਦਾ।

1. ਕੰਬਾਈਨ ਨੂੰ ਬੇਰੋਕ ………………………………. ਲਈ ਰੁੱਖ ਵੱਢਣ ਦਾ ਇਰਾਦਾ ਬਣਾਇਆ।
2. ਕੁਹਾੜਾ ਧੀਰਜ ਨਾਲ ……………………………….!
3. ਪਹਿਲਾਂ ਰੋਟੀ ……………………………….।
4. ਮੈਂ ਆਪਣਾ ਜਨਮ – ਦਿਨ ਰੁੱਖ ਲਾ ਕੇ ………………………………. ਹੈ।
5. ਭਗਵਾਨ ਕੌਰ ਖਿੜ – ਖਿੜ ………………………………. ਸੀ!

PSEB 5th Class Punjabi Solutions Chapter 18 ਕਹੀ ਹੱਸ ਪਈ

ਪ੍ਰਸ਼ਨ 10.
ਕਿਰਿਆ ਕੀ ਹੁੰਦੀ ਹੈ। ਉਦਾਹਰਨਾਂ ਸਹਿਤ ਦੱਸੋ।
ਉੱਤਰ :
ਕਿਰਿਆ ਉਸ ਸ਼ਬਦ ਨੂੰ ਕਿਹਾ ਜਾਂਦਾ ਹੈ, ਜੋ ਵਾਕ ਵਿਚ ਕਿਸੇ ਕੰਮ ਦਾ ਹੋਣਾ, ਕਰਨਾ, ਵਾਪਰਨਾ ਆਦਿ ਪ੍ਰਗਟ ਕਰਦੇ ਹਨ ; ਜਿਵੇਂ :-
(ਉ) ਮਿੱਠਾ ਗੀਤ ਗਾ।
(ਅ) ਸਾਈਕਲ ਰੋਕ।
(ਇ) ਚਿੱਠੀ ਲਿਖੀ।
(ਸ) ਪਤੰਗ ਚੜਾ।

ਉਪਰੋਕਤ ਵਾਕਾਂ ਵਿਚ ‘ਗਾ’, ‘ਰੋਕ’, ‘ਲਿਖੀ’ ਤੇ ‘ਚੜ੍ਹਾ’ ਸ਼ਬਦ ਕਿਰਿਆ ਹਨ।

VII. ਪੈਰਿਆਂ ਸੰਬੰਧੀ ਪ੍ਰਸ਼ਨ

1. ‘‘ਮੈਂ ਹੁਣ ਰੁੱਖ ਨਹੀਂ ਵੱਢ ਸਕਦਾ’, ਕੁਹਾੜਾ ਬੋਲਿਆ ਆਪਣੇ ਹੱਥ ਵਿੱਚ ਫੜੇ ਕੁਹਾੜੇ ਦੀ ਗੱਲ ਸੁਣ ਕੇ ਅਮਰੀਕ ਸਿੰਘ ਸੋਹੀਂ ਪੈ ਗਿਆ। ਅਮਰੀਕ ਸਿੰਘ ਅੱਜ ਸਵਖਤੇ ਹੀ ਕਹੀ, ਕੁਹਾੜਾ, ਆਰੀ, ਰੱਸੇ ਤੇ ਹੋਰ ਲੁੜੀਂਦਾ ਸਮਾਨ ਲੈ ਕੇ ਖੇਤ ਆ ਗਿਆ ਸੀ। ਇਹ ਨਿੰਮ ਦਾ ਰੁੱਖ ਹਰ ਸਾਲ ਕਣਕ ਤੇ ਝੋਨੇ ਦੀ ਵਢਾਈ ਵੇਲੇ ਉਸ ਦੀ ਕੰਬਾਈਨ ਨੂੰ ਅੜਿੱਕਾ ਲਾਉਂਦਾ ਸੀ। ਪੂਰੇ ਖੇਤ ਵਿੱਚ ਕੰਬਾਈਨ ਨੂੰ ਬੇਰੋਕ ਚਲਾਉਣ ਲਈ ਅਮਰੀਕ ਸਿੰਘ ਨੇ ਇਸ ਰੁੱਖ ਨੂੰ ਵੱਢਣ ਦਾ ਇਰਾਦਾ ਬਣਾਇਆ ਸੀ। ਕੁਹਾੜੇ ਦੇ ਬੋਲਣਸਾਰ ਹੀ ਉਹ ਡਰ ਗਿਆ।

ਪ੍ਰਸ਼ਨ : –
(i) ਕੁਹਾੜੇ ਨੇ ਕੀ ਕਿਹਾ?
ਉੱਤਰ :
ਕੁਹਾੜੇ ਨੇ ਕਿਹਾ, “ਮੈਂ ਹੁਣ ਰੁੱਖ ਨਹੀਂ ਵੱਢ ਸਕਦਾ।

(ii) ਕਿਸਨੇ ਕਿਹਾ ਕਿ ਮੈਂ ਹੁਣ ਰੁੱਖ ਨਹੀਂ ਵੱਢ ਸਕਦਾ?
(ੳ) ਗੰਡਾਸੇ ਨੇ
(ਅ) ਦਾਤ ਨੇ
(ਈ) ਕੁਹਾੜੇ ਨੇ
(ਸ) ਤਰਖਾਣ ਨੇ।
ਉੱਤਰ :
(ਈ) ਕੁਹਾੜੇ ਨੇ

(iii) ਅਮਰੀਕ ਸਿੰਘ ਕਿਹੜੀਆਂ ਚੀਜ਼ਾਂ ਹੱਥ ਵਿਚ ਲੈ ਕੇ ਖੇਤ ਵਿਚ ਗਿਆ ਸੀ?
ਉੱਤਰ :
ਅਮਰੀਕ ਸਿੰਘ ਹੱਥ ਵਿਚ ਕਹੀ, ਕੁਹਾੜਾ, ਆਰੀ, ਰੱਸੇ ਤੇ ਹੋਰ ਲੋੜੀਂਦਾ ਸਮਾਨ ਲੈ ਕੇ ਖੇਤ ਵਿਚ ਗਿਆ ਸੀ।

(iv) ਅਮਰੀਕ ਸਿੰਘ ਖੇਤ ਵਿਚ ਕਦੋਂ ਆ ਗਿਆ ਸੀ?
ਉੱਤਰ :
(ਉ) ਮੂੰਹ ਹਨੇਰੇ
(ਅ) ਸੁਵੱਖਤੇ ਹੀ
(ਇ ਦੁਪਹਿਰੇ
(ਸ) ਤ੍ਰਿਕਾਈਂ।
ਉੱਤਰ :
(ਅ) ਸੁਵੱਖਤੇ ਹੀ॥

PSEB 5th Class Punjabi Solutions Chapter 18 ਕਹੀ ਹੱਸ ਪਈ

(v) ਅਮਰੀਕ ਸਿੰਘ ਕਿਹੜੇ ਰੁੱਖ ਨੂੰ ਵੱਢਣਾ ਚਾਹੁੰਦਾ ਸੀ?
(ਉ) ਨਿੰਮ
(ਅ) ਤੂਤ
(ਈ) ਟਾਹਲੀ
(ਸ) ਪਿੱਪਲ।
ਉੱਤਰ :
(ੳ) ਨਿੰਮ

(vi) ਅਮਰੀਕ ਸਿੰਘ ਕਿਹੜੀ ਮਸ਼ੀਨ ਬੇਰੋਕ ਚਲਾਉਣੀ ਚਾਹੁੰਦਾ ਸੀ?
ਉੱਤਰ :
ਕੰਬਾਈਨ।

(vii) ਅਮਰੀਕ ਸਿੰਘ ਕਿਉਂ ਡਰ ਗਿਆ ਸੀ?
ਉੱਤਰ :
ਕੁਹਾੜੇ ਨੂੰ ਬੋਲਦਾ ਦੇਖ ਕੇ।

(viii) ਇਸ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ।
ਉੱਤਰ :
ਰੁੱਖ, ਕੁਹਾੜਾ, ਹੱਥ॥

(ix) ਇਸ ਪੈਰੇ ਵਿਚੋਂ ਤਿੰਨ ਵਸਤੂਵਾਚਕ ਨਾਂਵ ਚੁਣੋ
ਉੱਤਰ :
ਰੱਸਾ, ਕਣਕ, ਝੋਨਾ।

(x) ਇਸ ਪੈਰੇ ਵਿਚੋਂ ਤਿੰਨ ਪੜਨਾਂਵ ਚੁਣੋ।
ਉੱਤਰ :
ਮੈਂ, ਉਹ, ਇਹ।

(xi) ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ?
ਉੱਤਰ :
ਕਹੀ ਹੱਸ ਪਈ।

(xii) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ : ਮੈਂ ਹੁਣ ਰੁੱਖ ਨਹੀਂ ਵੱਢ ਸਕਦਾ।
ਉੱਤਰ :
ਅਸੀਂ ਹੁਣ ਰੁੱਖ ਨਹੀਂ ਵੱਢ ਸਕਦੇ।

PSEB 5th Class Punjabi Solutions Chapter 18 ਕਹੀ ਹੱਸ ਪਈ

(xiii) ਹੇਠ ਲਿਖਿਆਂ ਵਿਚੋਂ ਜਿਹੜਾ ਵਾਕ ਸਹੀ ਹੈ, ਉਸਦੇ ਸਾਹਮਣੇ (✓) ਅਤੇ ਗ਼ਲਤ ਸਾਹਮਣੇ (✗) ਦਾ ਨਿਸ਼ਾਨ ਲਾਓ : –
(ਉ) ਨਿੰਮ ਦਾ ਰੁੱਖ ਕੰਬਾਈਨ ਨੂੰ ਅੜਿਕਾ ਲਾਉਂਦਾ ਹੈ।
(ਅ) ਕੁਹਾੜਾ ਰੁੱਖ ਨੂੰ ਵੱਢਣ ਲਈ ਤਿਆਰ ਸੀ।
ਉੱਤਰ :
(ੳ) [✓],
(ਅ) [✗]

2. ‘‘ਤਕਲੀਫ਼ ਤਾਂ ਭਾਈ ਇਹ ਐ ਕਿ ਖੇਤ ‘ਚ ਇੱਕੋ ਰੁੱਖ ਰਹਿ ਗਿਐ। ਜੇ ਇਹ ਵੀ ਵੱਢ ਦਿੱਤਾ ਤਾਂ ਪੰਛੀ ਆਲ੍ਹਣੇ ਕਿੱਥੇ ਪਾਉਣਗੇ? ਆਂਡੇ ਕਿੱਥੇ ਦੇਣਗੇ? ਮੀਂਹ – ਹਨੇਰੀ ਵਿੱਚ ਕੀ ਬਣੂ ਉਨ੍ਹਾਂ ਦਾ?” ਕੁਹਾੜੇ ਨੇ ਨਿੰਮ ਦੇ ਫੁੱਲੇ – ਫਲੇ ਰੁੱਖ ਨੂੰ ਬਚਾਉਣ ਲਈ ਆਪਣਾ ਪੱਖ ਦੱਸਿਆ ਕੁਹਾੜੇ ਦੀ ਗੱਲ ਸੁਣ ਕੇ ਸੋਚਾਂ ਵਿੱਚ ਪਿਆ। ਅਮਰੀਕ ਸਿੰਘ ਖੇਤ ਦੀ ਵੱਟ ਉੱਤੇ ਬੈਠ ਗਿਆ। ਏਨੇ ਨੂੰ ਦਲੀਪ ਤੇ ਸੋਹਣਾ ਵੀ ਆ ਗਏ।

ਪ੍ਰਸ਼ਨ : –
(i) ਤਕਲੀਫ਼ ਕਿਸ ਨੂੰ ਸੀ?
(ਉ) ਰੁੱਖ ਨੂੰ
(ਅ) ਕੁਹਾੜੇ ਨੂੰ
(ਆ) ਰੀ ਨੂੰ
(ਸ) ਗੰਡਾਸੇ ਨੂੰ।
ਉੱਤਰ :
(ਅ) ਕੁਹਾੜੇ ਨੂੰ।

(ii) ਖੇਤ ਵਿਚ ਕਿੰਨੇ ਰੁੱਖ ਰਹਿ ਗਏ ਹਨ?
ਉੱਤਰ :
ਇੱਕੋ ਨਿੰਮ ਦਾ ਰੁੱਖ।

(iii) ਕੁਹਾੜਾ ਨਿੰਮ ਦੇ ਰੁੱਖ ਨੂੰ ਕਿਉਂ ਬਚਾਉਣਾ ਚਾਹੁੰਦਾ ਸੀ?
ਉੱਤਰ :
ਕਿਉਂਕਿ ਉਸ ਤੋਂ ਇਲਾਵਾ ਪੰਛੀਆਂ ਦੇ ਆਲ੍ਹਣੇ ਪਾਉਣ ਤੇ ਆਂਡੇ ਦੇਣ ਲਈ ਹੋਰ ਰੁੱਖ ਨਹੀਂ ਸੀ ਬਚਿਆ

(iv) ਅਮਰੀਕ ਸਿੰਘ ਕਿੱਥੇ ਬੈਠ ਗਿਆ?
(ੳ) ਖੇਤ ਵਿੱਚ
(ਅ) ਵੱਟ ਉੱਤੇ
(ਈ) ਖੂਹ ਉੱਤੇ
(ਸ) ਇੱਟ ਉੱਤੇ।
ਉੱਤਰ :
(ਅ) ਵੱਟ ਉੱਤੇ।

(v) ਅਮਰੀਕ ਸਿੰਘ ਤੋਂ ਇਲਾਵਾ ਖੇਤ ਵਿਚ ਹੋਰ ‘ ਕੌਣ – ਕੌਣ ਆ ਗਏ ਸਨ?
ਉੱਤਰ :
ਦਲੀਪ ਤੇ ਸੋਹਣਾ

PSEB 5th Class Punjabi Solutions Chapter 18 ਕਹੀ ਹੱਸ ਪਈ

(vi) ਇਸ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ।
ਉੱਤਰ :
ਭਾਈ, ਖੇਤ, ਰੁੱਖ।

(vii) ਇਸ ਪੈਰੇ ਵਿਚੋਂ ਤਿੰਨ ਵਿਸ਼ੇਸ਼ਣ ਚੁਣੋ।
ਉੱਤਰ :
ਇਕੋ, ਫੁੱਲੇ – ਫ਼ਲੇ, ਆਪਣਾ।

(viii) ਇਸ ਪੈਰੇ ਵਿਚੋਂ ਤਿੰਨ ਕਿਰਿਆਵਾਂ ਚੁਣੋ।
ਉੱਤਰ :
ਰਹਿ ਗਿਆ, ਆ ਗਏ, ਬਣੂ।

(ix) ਇਹ ਪੈਰਾ ਕਿਹੜੇ ਪਾਠ ਵਿਚੋਂ ਹੈ?
ਉੱਤਰ :
ਕਹੀ ਹੱਸ ਪਈ।

(x) ਅੱਗੇ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ :
ਕੁਹਾੜੇ ਨੇ ਨਿੰਮ ਦੇ ਫਲੇ – ਫੁਲੇ ਰੁੱਖ ਨੂੰ ਬਚਾਉਣ ਲਈ ਆਪਣਾ ਪੱਖ ਦੱਸਿਆ।
ਉੱਤਰ :
ਕੁਹਾੜਿਆਂ ਨੇ ਨਿੰਮਾਂ ਦੇ ਫ਼ਲਿਆਂ – ਫੁੱਲਿਆਂ ਰੁੱਖਾਂ ਨੂੰ ਬਚਾਉਣ ਲਈ ਆਪਣੇ ਪੱਖ ਦੱਸੇ।

(xi) (ੳ) [✗]
(ਅ) [✓]

3. ‘‘ਠਹਿਰੋ, ਭਾਈ ਠਹਿਰੋ, ਗੱਲ ਦੀ ਸਮਝ ਤਾਂ ਆਵੇ ਕੋਈ ! ਅਮਰੀਕ ਸਿੰਘ ਨੇ ਉੱਠ ਕੇ ਨਿੰਮ ਦੇ ਆਲੇ – ਦੁਆਲੇ ਗੇੜਾ ਦਿੱਤਾ। ਬਾਬਾ ਬਾਤਾਂ ਤਾਂ ਪਾਉਂਦਾ ਹੁੰਦਾ ਸੀ। ਉਸ ਦੀਆਂ ਬਾਤਾਂ ਵਿੱਚ ਪਸ਼ੂ, ਪੰਛੀ ਤੇਜਾਨਵਰ ਗੱਲਾਂ ਕਰਦੇ ਹੁੰਦੇ ਸਨ। ਪਰ ਕਹੀ, ਕੁਹਾੜਾ ਤੇ ਰੁੱਖ ਤਾਂ ਮੈਂ ਪਹਿਲੀ ਵਾਰੀ ਬੋਲਦੇ ਸੁਣੇ ਨੇ।’ ਉਹ ਮੂੰਹ ਵਿੱਚ ਬੁੜਬੜਾਉਂਦਾ ਨਿੰਮ ਦੇ ਤਣੇ ਉੱਤੇ ਹੱਥ ਧਰ ਕੇ ਉੱਪਰ ਵੱਲ ਦੇਖਣ ਲੱਗ ਪਿਆ।

ਪ੍ਰਸ਼ਨ :
(i) ਅਮਰੀਕ ਸਿੰਘ ਨੇ ਉੱਠ ਕੇ ਕੀ ਕੀਤਾ?
ਉੱਤਰ :
ਨਿੰਮ ਦੇ ਦੁਆਲੇ ਗੇੜਾ ਕੱਢਿਆ।

(ii) ਕੌਣ ਬਾਤਾਂ ਪਾਉਂਦਾ ਹੁੰਦਾ ਸੀ?
(ਉ) ਅਮਰੀਕ
(ਅ) ਅਮਰੀਕ ਦਾ ਪਿਤਾ
(ਈ) ਅਮਰੀਕ ਦਾ ਚਾਚਾ
(ਸ) ਅਮਰੀਕ ਦਾ ਬਾਬਾ।
ਉੱਤਰ :
ਸ ਅਮਰੀਕ ਦਾ ਬਾਬਾ !

PSEB 5th Class Punjabi Solutions Chapter 18 ਕਹੀ ਹੱਸ ਪਈ

(iii) ਬਾਬੇ ਦੀਆਂ ਬਾਤਾਂ ਵਿਚ ਕੌਣ ਗੱਲਾਂ ਕਰਦੇ ਹੁੰਦੇ ਸਨ?
ਉੱਤਰ :
ਬਾਬੇ ਦੀਆਂ ਬਾਤਾਂ ਪਸ਼ੂ, ਪੰਛੀ ਤੇ ਜਾਨਵਰ ਗੱਲਾਂ ਕਰਦੇ ਹੁੰਦੇ ਸਨ।

(iv) ਅਮਰੀਕ ਸਿੰਘ ਨੇ ਕਿਸਨੂੰ ਪਹਿਲੀ ਵਾਰੀ ਬੋਲਦੇ ਸੁਣਿਆ ਸੀ?
ਉੱਤਰ :
ਕਹੀ, ਕੁਹਾੜੇ ਤੇ ਰੁੱਖ ਨੂੰ।

(v) ਮੂੰਹ ਵਿਚ ਕੌਣ ਬੁੜਬੁੜਾ ਰਿਹਾ ਸੀ?..
(ਉ) ਬਾਬਾ
(ਅ) ਰੁੱਖ
(ਈ) ਅਮਰੀਕ
(ਸ) ਕੁਹਾੜਾ।
ਉੱਤਰ :
(ਈ) ਅਮਰੀਕ।

(vi) ਇਸ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ।
ਉੱਤਰ :
ਨਿੰਮ, ਕਹੀ, ਕੁਹਾੜਾ।

(vii) ਇਸ ਪੈਰੇ ਵਿਚੋਂ ਇਕ ਵਿਸਮਿਕ ਤੇ ਦੋ ਕਿਰਿਆਵਾਂ ਚੁਣੋ।
ਉੱਤਰ :
ਵਿਸਮਿਕ – ਠਹਿਰੋ ! ਭਾਈ ਠਹਿਰੋ !’ ਕਿਰਿਆਵਾਂ – ਦਿੱਤਾ, ਕਰਦੇ ਹੁੰਦੇ ਸਨ।

(viii) ਇਹ ਪੈਰਾ ਕਿਹੜੇ ਪਾਠ ਵਿਚੋਂ ਹੈ?
ਉੱਤਰ :
ਕਹੀ ਹੱਸ ਪਈ।

(ix) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲੋ –
ਉਹ ਮੂੰਹ ਵਿਚ ਬੁੜਬੁੜਾਉਂਦਾ ਨਿੰਮ ਦੇ ਤਣੇ ਉੱਤੇ ਹੱਥ ਰੱਖ ਕੇ ਖੜਾ ਹੋ ਗਿਆ
ਉੱਤਰ :
ਉਹ ਮੂੰਹਾਂ ਵਿਚ ਬੁੜਬੁੜਾਉਂਦੇ ਨਿੰਮਾਂ ਦੇ ਤਣਿਆਂ ਉੱਤੇ ਹੱਥ ਰੱਖ ਕੇ ਖੜ੍ਹੇ ਹੋ ਗਏ।

(x) ਹੇਠ ਲਿਖੇ ਵਾਕਾਂ ਵਿਚੋਂ ਸਹੀ ਵਾਕ ਅੱਗੇ ✓ ਅਤੇ ਗ਼ਲਤ ਵਾਕ ਅੱਗੇ ✗ ਦਾ ਨਿਸ਼ਾਨ ਲਾਓ :
(ਉ) ਬਾਤਾਂ ਵਿਚ ਪਸ਼ੂ – ਪੰਛੀ ਗੱਲਾਂ ਕਰਦੇ ਹੁੰਦੇ ਸਨ। [ ]
(ਅ) ਅਮਰੀਕ ਸਿੰਘ ਨੇ ਕੁਹਾੜੇ ਨੂੰ ਕਈ ਵਾਰ ਬੋਲਦਿਆਂ ਸੁਣਿਆ ਸੀ। [ ]
ਉੱਤਰ :
(ੳ) [ ✓]
(ਅ) [✗]

PSEB 5th Class Punjabi Solutions Chapter 18 ਕਹੀ ਹੱਸ ਪਈ

4. ਅਮਰੀਕ ਸਿੰਆਂ, ਤੇਰੇ ਦਾਦੇ ਬਸੰਤ ਸਿਓ ਨੇ – ਖੇਤ ਵਿੱਚ ਪੰਜ ਰੁੱਖ ਲਾਏ ਸਨ। ਉਨ੍ਹਾਂ ਵਿੱਚੋਂ ਚਾਰ ਤਾਂ ਤੂੰ ਵੱਢ ਲਏ ਪਰ ਉਨ੍ਹਾਂ ਰੁੱਖਾਂ ਦੀ ਥਾਂ ਉੱਤੇ ਤੂੰ ਇੱਕ ਵੀ ਰੁੱਖ ਨਹੀਂ ਲਾਇਆ। ਹੁਣ ਮੈਨੂੰ ਵੀ ਵੱਢਣ ਦੀ ਤਿਆਰੀ ਕਰ ਕੇ ਆ ਗਿਆ ਏ। ਇਨ੍ਹਾਂ ਰੁੱਖਾਂ ਦੇ ਸਹਾਰੇ ਧਰਤੀ ਦੇ ਸਾਰੇ ਜੀਅ – ਜੰਤੂ ਜਿਊਂਦੇ ਨੇ। ਰੁੱਖਾਂ ਤੋਂ ਬਗੈਰ ਉਨ੍ਹਾਂ ਸਭਨਾਂ ਦਾ ਕੀ ਬਣੂ?” ਹੁਣ ਨਿੰਮ ਦੀ ਅਵਾਜ਼ ਸਪੱਸ਼ਟ ਸੁਣਾਈ ਦੇ ਰਹੀ ਸੀ !

ਪ੍ਰਸ਼ਨ :
(i) ਅਮਰੀਕ ਸਿੰਘ ਦੇ ਦਾਦੇ ਦਾ ਨਾਂ ਕੀ ਸੀ?
(ਉ) ਰਾਮ ਸਿੰਘ
(ਅ) ਸ਼ਾਮ ਸਿੰਘ
(ਇ) ਬਸੰਤ ਸਿਓ
(ਸ) ਮਾਨ ਸਿੰਘ॥
ਉੱਤਰ :
(ਈ) ਬਸੰਤ ਸਿੰਓਂ।

(ii) ਦਾਦੇ ਨੇ ਕਿੰਨੇ ਰੁੱਖ ਲਾਏ ਸਨ?
(ਉ) ਤਿੰਨ
(ਅ) ਚਾਰ
(ਈ) ਪੰਜ
(ਸ) ਛੇ।
ਉੱਤਰ :
(ਇ) ਪੰਜ॥

(iii) ਅਮਰੀਕ ਸਿੰਘ ਨੇ ਕਿੰਨੇ ਰੁੱਖ ਵੱਢੇ ਸਨ?
(ਉ) ਤਿੰਨ
(ਅ) ਚਾਰ
(ਈ) ਪੰਜ
(ਸ) ਛੇ।
ਉੱਤਰ :
(ਅ) ਚਾਰ।

PSEB 5th Class Punjabi Solutions Chapter 18 ਕਹੀ ਹੱਸ ਪਈ

(iv) ਅਮਰੀਕ ਸਿੰਘ ਨੇ ਕਿੰਨੇ ਰੁੱਖ ਲਾਏ ਸਨ?
(ੳ) ਇਕ
(ਐ) ਦੋ
(ਇ) ਪੰਜ
(ਸ) ਇਕ ਵੀ ਨਹੀਂ।
ਉੱਤਰ :
(ਸ) ਇਕ ਵੀ ਨਹੀਂ।

(v) ਰੁੱਖ ਧਰਤੀ ਉੱਤੇ ਕਿਨ੍ਹਾਂ ਦੇ ਜੀਵਨ ਦਾ ਸਹਾਰਾ ਹਨ?
(ਉ) ਸਾਰੇ ਜੀਵ – ਜੰਤੂਆਂ ਦਾ
(ਅ) ਪੰਛੀਆਂ ਦਾ ਈ ਪਸ਼ੂਆਂ ਦਾ
(ਸ) ਮਨੁੱਖਾਂ ਦਾ !
ਉੱਤਰ :
(ੳ) ਸਾਰੇ ਜੀਅ – ਜੰਤੂਆਂ ਦਾ।

(vi) ਕਿਸ ਦੀ ਅਵਾਜ਼ ਸਪੱਸ਼ਟ ਸੀ?
(ਉ) ਨਿੰਮ ਦੀ
(ਅ) ਪਿੱਪਲ ਦੀ
(ਈ) ਤੂਤ ਦੀ
(ਸ) ਸਰੀਰ ਦੀ।
ਉੱਤਰ :
(ੳ) ਨਿੰਮ ਦੀ।

(vii) ਇਸ ਪੈਰੇ ਵਿਚੋਂ ਤਿੰਨ ਪੜਨਾਂਵ ਚੁਣੋ।
ਉੱਤਰ :
ਉਨ੍ਹਾਂ, ਤੂੰ, ਉਨ੍ਹਾਂ॥

(viii) ਇਸ ਪੈਰੇ ਵਿਚੋਂ ਦੋ ਖ਼ਾਸ ਨਾਂਵ ਚੁਣੋ।
ਉੱਤਰ :
ਅਮਰੀਕ ਸਿੰਘ, ਬਸੰਤ ਸਿੰਘ॥

(ix)ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ?
ਉੱਤਰ :
ਕਹੀ ਬੋਲ ਪਈ।

(x) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ : – ਹੁਣ ਮੈਨੂੰ ਵੀ ਵੱਢਣ ਦੀ ਤਿਆਰੀ ਕਰ ਕੇ ਆ। ਗਿਆ ਹੈ।
ਉੱਤਰ :
ਹੁਣ ਸਾਨੂੰ ਵੀ ਵੱਢਣ ਦੀਆਂ ਤਿਆਰੀਆਂ ਕਰ ਕੇ ਆ ਗਏ ਹੋ।

PSEB 5th Class Punjabi Solutions Chapter 18 ਕਹੀ ਹੱਸ ਪਈ

(xi) ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ [✓] ਅਤੇ ਗ਼ਲਤ ਵਾਕ ਅੱਗੇ [✗] ਦਾ ਨਿਸ਼ਾਨ ਲਾਓ :
(ਉ) ਬਸੰਤ ਸਿੰਘ ਨੇ ਖੇਤ ਵਿਚ ਪੰਜ ਰੁੱਖ ਲਾਏ ਸਨ। [ ]
(ਅ) ਅਮਰੀਕ ਸਿੰਘ ਨੇ ਵੀ ਖੇਤ ਵਿਚ ਪੰਜ ਰੁੱਖ ਹੀ ਲਾਏ ਸਨ। [ ]
ਉੱਤਰ :
(ੳ) [✓],
(ਅ) [✗]

5. ‘ਮੈਂ ਤਾਂ ਭਾਈ ਆਪ ਦੋਹਾਂ ਪੋਤਿਆਂ ਵਾਰੀ ਤੇਰੀਆਂ ਟਹਿਣੀਆਂ ਬੂਹੇ ਉੱਤੇ ਬੰਨ੍ਹ ਕੇ ਸ਼ਗਨ ਕੀਤੇ ਸਨ।” ਭਗਵਾਨ ਕੌਰ ਨਿੰਮ ਦੇ ਤਣੇ ਨੂੰ ਪਿਆਰ ਨਾਲ ਛੂਹਦਿਆਂ ਹੋਇਆਂ ਬੋਲਦੀ ਰਹੀ, ‘ਨਿੰਮ ਭੈਣੇ ! ਸਾਨੂੰ ਤਾਂ ਲੱਕੜੀ ਦੀ ਬੜੀ ਲੋੜ ਸੀ। ਮੈਂ ਆਪਣੀ ਧੀ ਲਈ ਮੰਜੇ ਤੇ ਪੀੜ੍ਹਾ ਬਣਵਾਉਣਾ ਏ ਤੇ ਬੈਠਕ ਦੇ ਬੂਹੇਬਾਰੀਆਂ ਵੀ ਬਣਵਾਉਣੇ ਨੇ। ਭਗਵਾਨ ਕੌਰ ਨਿੰਮ ਦੇ ਤਣੇ ਕੋਲ ਹੱਥ ਬੰਨ੍ਹ ਕੇ ਖੜ੍ਹੀ ਹੋ ਗਈ।

ਪ੍ਰਸ਼ਨ :
(i) ਭਗਵਾਨ ਕੌਰ ਨੇ ਦੋਹਾਂ ਪੋਤਿਆਂ ਵਾਰੀ ਕੀ ਕੀਤਾ ਸੀ?
ਉੱਤਰ :
ਉਸਨੇ ਨਿੰਮ ਦੀਆਂ ਟਾਹਣੀਆਂ ਬੂਹੇ ਉੱਤੇ ਬੰਨ੍ਹ ਕੇ ਸ਼ਗਨ ਕੀਤੇ ਸਨ।

(ii) ਭਗਵਾਨ ਕੌਰ ਕਿਸਨੂੰ ਪਿਆਰ ਨਾਲ ਛੂਹਦਿਆਂ ਗੱਲਾਂ ਕਰ ਰਹੀ ਸੀ।
(ਉ) ਨਿੰਮ ਦੇ ਤਣੇ ਨੂੰ ,
(ਅ) ਨਿੰਮ ਦੇ ਪੱਤਿਆਂ ਨੂੰ
(ਇ) ਨਿੰਮ ਦੇ ਮੁੱਢ ਨੂੰ
(ਸ) ਨਿੰਮ ਦੇ ਫਲਾਂ ਨੂੰ
ਉੱਤਰ :
(ੳ) ਨਿੰਮ ਦੇ ਤਣੇ ਨੂੰ।

(iii) ਭਗਵਾਨ ਕੌਰ ਨੇ ਨਿੰਮ ਦੀ ਲੱਕੜੀ ਕਿਸ ਕੰਮ ਲਈ ਵਰਤਣੀ ਸੀ?
ਉੱਤਰ :
ਭਗਵਾਨ ਕੌਰ ਨੇ ਨਿੰਮ ਦੀ ਲੱਕੜੀ ਆਪਣੀ ਧੀ ਲਈ ਮੰਜੇ ਤੇ ਪੀੜ੍ਹਾ ਬਣਵਾਉਣ ਲਈ ਤੇ ਬੈਠਕ ਦੇ ਬੂਹੇ – ਬਾਰੀਆਂ ਬਣਵਾਉਣ ਲਈ ਵਰਤਦੀ ਸੀ।

(iv) ਭਗਵਾਨ ਕੌਰ ਨਿੰਮ ਦੇ ਤਣੇ ਕੋਲ ਕਿਸ ਤਰ੍ਹਾਂ ਖੜ੍ਹੀ ਹੋ ਗਈ?
(ੳ) ਉਦਾਸ
(ਅ) ਖੁਸ਼
(ਇ) ਸਿਰ ਚੁੱਕ ਕੇ
(ਸ) ਹੱਥ ਬੰਨ੍ਹ ਕੇ।
ਉੱਤਰ :
(ਸ) ਹੱਥ ਬੰਨ੍ਹ ਕੇ।

(v) ਭਗਵਾਨ ਕੌਰ ਨਿੰਮ ਨੂੰ ਕੀ ਕਹਿ ਕੇ ਸੰਬੋਧਨ ਕਰ ਰਹੀ ਸੀ? .
(ਉ) ਪੀਏ
(ਅ) ਭੈਣੇ
(ਬ) ਕੁੜੀਏ
(ਸ) ਬੇਬੇ।
ਉੱਤਰ :
(ਅ) ਭੈਣੇ !

PSEB 5th Class Punjabi Solutions Chapter 18 ਕਹੀ ਹੱਸ ਪਈ

(vi) ਇਸ ਪੈਰੇ ਵਿਚੋਂ ਭਾਵਵਾਚਕ ਵਾਕ ਚੁਣੋ।
ਉੱਤਰ :
ਸ਼ਗਨ, ਪਿਆਰ।

(vii) ਇਸ ਪੈਰੇ ਵਿਚੋਂ ਆਮ ਨਾਂਵ ਚੁਣੋ।
ਉੱਤਰ :
ਭਾਈ, ਪੋਤਿਆਂ, ਪੀੜਾ।

(viii) ਇਹ ਪੈਰਾ ਕਿਸ ਪਾਠ ਵਿਚੋਂ ਹੈ?
ਉੱਤਰ :
ਕਹੀ ਬੋਲ ਪਈ।

(ix) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ :
ਮੈਂ ਆਪਣੀ ਧੀ ਲਈ,ਮੰਜੇ ਤੇ ਪੀੜਾ ਬਣਵਾਉਣਾ ਏ।
ਉੱਤਰ :
ਅਸੀਂ ਆਪਣੀਆਂ ਧੀਆਂ ਲਈ ਮੰਜਾ ਤੇ ਪੀੜੇ ਬਣਵਾਉਣੇ ਨੇ।

(x) ਹੇਠ ਲਿਖਿਆਂ ਵਾਕਾਂ ਵਿਚ ਸਹੀ ਵਾਕ ਦੇ ਅੱਗੇ ✓ ਅਤੇ ਗਲਤ ਅੱਗੇ ✗ ਦਾ ਨਿਸ਼ਾਨ ਲਾਓ :
(ੳ) ਇਸ ਭਗਵਾਨ ਕੌਰ ਨੇ ਆਪਣੇ ਦੋਹਾਂ ਪੋਤਿਆਂ ਵਾਰੀ ਨਿੰਮ ਦੀਆਂ ਟਹਿਣੀਆਂ ਬੂਹੇ ਤੇ ਬੰਨ੍ਹ ਕੇ ਸ਼ਗਨ ਕੀਤੇ ਸਨ।
(ਅ) ਭਗਵਾਨ ਕੌਰ ਨਿੰਮ ਦੇ ਤਣੇ ਦੇ ਕੋਲ ਆਕੜ ਕੇ ਖੜ੍ਹੀ ਸੀ।
ਉੱਤਰ :
(ੳ) [✓],
(ਅ) [✗]

VIII. ਸਿਰਜਣਾਤਮਕ ਪਰਖ

ਪ੍ਰਸ਼ਨ 1.
ਕਿਰਿਆ ਦਾ ਸੰਕਲਪ ਕਰਵਾਇਆ ਜਾਵੇ।
ਉੱਤਰ :
(ਨੋਟ : – ਇਸ ਦੇ ਉੱਤਰ ਲਈ ਦੇਖੋ ਅਗਲੇ ਸਫਿਆਂ ਵਿਚ ਵਿਆਕਰਨ ਵਾਲਾ ਭਾਗ॥

ਔਖੇ ਸ਼ਬਦਾਂ ਦੇ ਅਰਥ – Meanings

  • ਸੁਵੱਖਤੇ – ਸਵੇਰੇ-ਸਵੇਰੇ, ਸਵੇਰੇ ਵੇਲੇ ਸਿਰ।
  • ਕੁਹਾੜਾ, ਆਰੀ – ਲੱਕੜੀ ਵੱਢਣ ਦੇ ਸੰਦ।
  • ਕੰਬਾਈਨ – ਕਣਕ ਤੇ ਝੋਨੇ ਦੀ ਵਾਢੀ ਕਰਨ ਵਾਲੀ ਮਸ਼ੀਨ।
  • ਬੇਰੋਕ – ਬਿਨਾਂ ਰੁਕੇ
  • ਅੜਿੱਕਾ – ਰੋਕ ਭਕ ਕੇ – ਡਰ ਕੇ।
  • ਡੌਰ – ਭੌਰ ਹੋਣਾ – ਹੈਰਾਨ ਹੋ ਜਾਣਾ।
  • ਕੁੱਜਾ – ਮਿੱਟੀ ਦਾ ਇਕ ਭਾਂਡਾ !
  • ਇਰਾਦਾ – ਮਨ ਵਿਚ ਪੱਕੀ ਧਾਰਨੀ। ਬੋਲਣ ਸਾਰਬੋਲਣ ਨਾਲ ਹੀ।
  • ਸ਼ੈਅ – ਚੀਜ਼।
  • ਧਾਰ – ਤਿੱਖਾ ਮੂੰਹ।
  • ਧੀਰਜ – ਠਰੰਮਾ, ਸਬਰ !
  • ਜਤਾਇਆ – ਜ਼ਾਹਰ ਕੀਤਾ।
  • ਪੱਖ – ਪਾਸਾ, ਵਿਚਾਰ
  • ਨੀਤ – ਮਰਜ਼ੀ।ਟ੍ਰੇਲੀਆਂ ਆਉਣ ਲੱਗ
  • ਪਈਆਂ – ਡਰ ਗਏ।
  • ਹੱਥ ਬੰਨ੍ਹ ਕੇ ਖੜ੍ਹਨਾ – ਹੱਥ ਜੋੜ ਕੇ ਖੜੇ ਹੋਣਾ।
  • ਭੱਜ ਲਓ – ਦੌੜ ਲਓ
  • ਬਾਤਾਂ – ਕਹਾਣੀਆਂ।
  • ਬੜਬੜਾਉਣਾ – ਮੂੰਹ ਵਿਚ ਬੋਲਣਾ ਤਣਾਰੁੱਖ ਦਾ ਜ਼ਮੀਨ ਤੋਂ ਉੱਪਰ ਤੇ ਟਹਿਣੀਆਂ ਤੋਂ ਹੇਠ ਲੰਮਾ ਮੋਟਾ ਹਿੱਸਾ।
  • ਜੀਅ – ਜੰਤ – ਪਸ਼ੂ – ਪੰਛੀ।
  • ਥੋਨੂੰਤੁਹਾਨੂੰ ਮਖੌਲ – ਹਾਸੇ ਭਰੀ ਚੌਭ
  • ਖਾਲ – ਵੱਡੀ ਆਡ।
  • ਕੰਨੀਂ – ਕੰਨਾਂ ਨਾਲ।
  • ਸ਼ਗਨ – ਸ਼ੁਭ ਮਹੂਰਤ, ਵਿਆਹ ਦੀ ਗੱਲ ਪੱਕੀ ਹੋਣ ਸਮੇਂ ਕੀਤੀ ਜਾਣ ਵਾਲੀ ਰਸਮ, ਨਜ਼ਰਾਨਾ
  • ਪਾਲ – ਕਤਾਰ। PSEB 5th Class Punjabi Solutions Chapter 18 ਕਹੀ ਹੱਸ ਪਈ
  • ਸੁਆਰਥੀ – ਮਤਲਬੀ
  • ਪਾਲ – ਕਤਾਰ
  • ਰੜਾ – ਪੱਧਰਾ

PSEB 12th Class Physics Book Solutions Guide in Punjabi English Medium

Punjab State Board Syllabus PSEB 12th Class Physics Book Solutions Guide Pdf in English Medium and Punjabi Medium are part of PSEB Solutions for Class 12.

PSEB 12th Class Physics Guide | Physics Guide for Class 12 PSEB in English Medium

PSEB 12th Class Biology Book Solutions Guide in Punjabi English Medium

Punjab State Board Syllabus PSEB 12th Class Biology Book Solutions Guide Pdf in English Medium and Punjabi Medium are part of PSEB Solutions for Class 12.

PSEB 12th Class Biology Guide | Biology Guide for Class 12 PSEB in English Medium