PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ

Punjab State Board PSEB 7th Class Science Book Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ Textbook Exercise Questions, and Answers.

PSEB Solutions for Class 7 Science Chapter 10 ਸਜੀਵਾਂ ਵਿੱਚ ਸਾਹ ਕਿਰਿਆ

PSEB 7th Class Science Guide ਸਜੀਵਾਂ ਵਿੱਚ ਸਾਹ ਕਿਰਿਆ  Intext Questions and Answers

ਸੋਚੋ ਅਤੇ ਉੱਤਰ ਦਿਓ : (ਪੇਜ 114).

ਪ੍ਰਸ਼ਨ 1.
ਤੁਸੀਂ ਆਪਣਾ ਸਾਹ ਕਿੰਨੀ ਦੇਰ ਰੋਕ ਸਕਦੇ ਹੋ ?
ਉੱਤਰ-
35 ਸੈਕੰਡ ਤੱਕ ।

ਪ੍ਰਸ਼ਨ 2.
ਤੁਸੀਂ ਆਪਣਾ ਸਾਹ ਜ਼ਿਆਦਾ ਦੇਰ ਕਿਉਂ ਨਹੀਂ ਰੋਕ ਸਕਦੇ ?
ਉੱਤਰ-
ਸਾਨੂੰ ਹਰ ਵੇਲੇ ਆਕਸੀਜਨ ਦੀ ਲੋੜ ਹੁੰਦੀ ਹੈ । ਜ਼ਿਆਦਾ ਦੇਰ ਤੱਕ ਸਾਹ ਨੂੰ ਰੋਕਣ ਨਾਲ ਸਰੀਰ ਅੰਦਰ ਕਾਰਬਨ-ਡਾਈਆਕਸਾਈਡ ਦੀ ਮਾਤਰਾ ਵੱਧ ਜਾਵੇਗੀ ਜੋ ਕਿ ਘਾਤਕ ਸਾਬਤ ਹੋ ਸਕਦੀ ਹੈ ।

ਸੋਚੋ ਅਤੇ ਉੱਤਰ ਦਿਓ : (ਪੇਜ 115)

ਪ੍ਰਸ਼ਨ 1.
ਕਿਸ ਹਾਲਤ ਵਿੱਚ ਸਾਹ ਦਰ ਸਭ ਤੋਂ ਘੱਟ ਹੁੰਦੀ ਹੈ ?
ਉੱਤਰ-
ਆਰਾਮ ਕਰਨ ਮਗਰੋਂ ਸਾਹ ਦਰ ਸਭ ਤੋਂ ਘੱਟ 12 ਤੋਂ 20 ਸਾਹ ਪ੍ਰਤੀ ਮਿੰਟ ਹੁੰਦੀ ਹੈ । ਇਸ ਤੋਂ ਘੱਟ ਦਰ ਹੋਣ ਦਾ ਅਰਥ ਕੋਈ ਸਰੀਰਿਕ ਸਮੱਸਿਆ ਵੱਲ ਸੰਕੇਤ ਹੈ ।

ਪ੍ਰਸ਼ਨ 2.
ਤੁਹਾਡੀ ਸਾਧਾਰਨ ਸਾਹ ਦਰ ਕਿੰਨੀ ਹੈ ?
ਉੱਤਰ-
20 ਸਾਹ ਪ੍ਰਤੀ ਮਿੰਟ ਹੈ ।

PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ

ਸੋਚੋ ਅਤੇ ਉੱਤਰ ਦਿਓ : (ਪੇਜ 118)

ਪ੍ਰਸ਼ਨ 1.
ਰਬੜ ਸ਼ੀਟ ਕਿਸ ਅੰਗ ਨੂੰ ਦਰਸਾਉਂਦੀ ਹੈ ?
ਉੱਤਰ-
ਰਬੜ ਸ਼ੀਟ ਪੇਟ-ਪਰਦਾ ਦਰਸਾਉਂਦਾ ਹੈ ।

ਪ੍ਰਸ਼ਨ 2.
ਦੋ ਗੁਬਾਰੇ ਕਿਹੜੇ ਅੰਗਾਂ ਨੂੰ ਦਰਸਾਉਂਦੇ ਹਨ ?
ਉੱਤਰ-
ਦੋ ਗੁਬਾਰੇ ਫੇਫੜਿਆਂ ਨੂੰ ਦਰਸਾਉਂਦੇ ਹਨ ।

ਪ੍ਰਸ਼ਨ 3.
ਕੀ ਤੁਸੀਂ ਇਸ ਮਾਡਲ ਨਾਲ ਸਾਹ ਲੈਣ ਦੀ ਪ੍ਰਕਿਰਿਆ ਸਮਝਾ ਸਕਦੇ ਹੋ ?
ਉੱਤਰ-
ਹਾਂ, ਕਿਉਂਕਿ ਇਹ ਉਸ ਦਾ ਪਤੀਰੂਪ ਹੈ ਇਸ ਲਈ ਇਹ ਸਾਹ ਲੈਣ ਦੀ ਪ੍ਰਕਿਰਿਆ ਨੂੰ ਪੂਰੀ ਤਰਾਂ ਸਮਝਾਏਗਾ ।

ਸੋਚੋ ਅਤੇ ਉੱਤਰ ਦਿਓ : (ਪੇਜ 118)

ਪ੍ਰਸ਼ਨ 1.
ਚੂਨੇ ਦਾ ਪਾਣੀ ਦੂਧੀਆ ਕਿਉਂ ਹੋ ਜਾਂਦਾ ਹੈ ?
ਉੱਤਰ-
ਜਦੋਂ ਅਸੀਂ ਚੂਨੇ ਦੇ ਪਾਣੀ ਵਿੱਚ ਫੂਕਾਂ ਮਾਰਦੇ ਹਾਂ ਤਾਂ ਸਾਹ ਦੁਆਰਾ ਬਾਹਰ ਕੱਢੀ ਗਈ ਕਾਰਬਨ-ਡਾਈਆਕਸਾਈਡ ਚੂਨੇ ਦੇ ਪਾਣੀ ਨਾਲ ਕਿਰਿਆ ਕਰਕੇ ਚੂਨੇ ਦੇ ਪਾਣੀ ਨੂੰ ਦੁਧੀਆ ਬਣਾ ਦਿੰਦਾ ਹੈ ।

ਪ੍ਰਸ਼ਨ 2.
ਚੂਨੇ ਦੇ ਪਾਣੀ ਦਾ ਸੂਤਰ ਲਿਖੋ ।
ਉੱਤਰ-
ਚੂਨੇ ਦੇ ਪਾਣੀ ਦਾ ਸੂਤਰ : Ca(OH)2.

PSEB 7th Class Science Guide ਸਜੀਵਾਂ ਵਿੱਚ ਸਾਹ ਕਿਰਿਆ Textbook Questions and Answers

1. ਖ਼ਾਲੀ ਥਾਂਵਾਂ ਭਰੋ

(i) …………….. ਸਾਹ ਕਿਰਿਆ ਦੌਰਾਨ ਲੈਕਟਿਕ ਐਸਿਡ ਪੈਦਾ ਹੁੰਦਾ ਹੈ ।
ਉੱਤਰ-
ਅਣ-ਆਕਸੀ,

(ii) ਆਕਸੀਜਨ ਭਰਪੂਰ ਹਵਾ ਪ੍ਰਾਪਤ ਕਰਨ ਨੂੰ ……………. ਕਹਿੰਦੇ ਹਨ ।
ਉੱਤਰ-
ਸਾਹ ਲੈਣਾ,

(iii) ਕੋਈ ਵਿਅਕਤੀ ਇੱਕ ਮਿੰਟ ਵਿੱਚ ਜਿੰਨੀ ਵਾਰ ਸਾਹ ਲੈਂਦਾ ਹੈ ਉਹ ਉਸ ਦੀ …………. ਹੁੰਦੀ ਹੈ ।
ਉੱਤਰ-
ਸਾਹ ਦਰ,

PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ

(iv) ਪੱਤਿਆਂ ਵਿੱਚ ਗੈਸਾਂ ਦੀ ਅਦਲਾ-ਬਦਲੀ ……………… ਰਾਹੀਂ ਹੁੰਦੀ ਹੈ ।
ਉੱਤਰ-
ਸਟੋਮੈਟਾ,

(v) ਛੂਹਣ ਤੇ ਗੰਡੋਏ ਦੀ ਚਮੜੀ …………… ਅਤੇ ………….. ਮਹਿਸੂਸ ਹੁੰਦੀ ਹੈ ।
ਉੱਤਰ-
ਸਿੱਲ੍ਹੀ, ਤਿਲਕਣੀ ।

2. ਸਹੀ ਜਾਂ ਗਲਤ ਲਿਖੋ –

(i) ਡੱਡੂ ਚਮੜੀ ਅਤੇ ਫੇਫੜਿਆਂ ਰਾਹੀਂ ਸਾਹ ਲੈਂਦੇ ਹਨ ।
ਉੱਤਰ-
ਸਹੀ,

(ii) ਅਸੀਂ ਆਪਣੇ ਸਰੀਰ ਅੰਦਰ ਸਾਹ ਕਿਰਿਆ ਅਨੁਭਵ ਨਹੀਂ ਕਰ ਸਕਦੇ ।
ਉੱਤਰ-
ਗਲਤ,

(iii) ਅਣ-ਆਕਸੀ ਸਾਹ ਕਿਰਿਆ ਦੀ ਤੁਲਨਾ ਵਿੱਚ ਆਕਸੀ-ਸਾਹ ਕਿਰਿਆ ਵੱਧ ਉਰਜਾ ਪੈਦਾ ਕਰਦੀ ਹੈ |
ਉੱਤਰ-
ਸਹੀ,

(iv) ਕਸਰਤ ਕਰਨ ਸਮੇਂ ਵਿਅਕਤੀ ਦੀ ਸਾਹ ਦਰ ਘੱਟ ਜਾਂਦੀ ਹੈ ।
ਉੱਤਰ-
ਸਹੀ,

(v) ਕੀਟਾਂ ਵਿੱਚ ਸਾਹ ਅੰਗਾਂ ਨੂੰ ਸਾਹ ਨਲੀਆਂ ਕਹਿੰਦੇ ਹਨ ।
ਉੱਤਰ-
ਸਹੀ ।

3. ਕਾਲਮ ‘ਉ’ ਅਤੇ ‘ਅ’ ਦਾ ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਆਂ‘
(i) ਐਂਟੀਸੈਲ (ਉ) ਗਲਫੜੇ
(ii) ਖਮੀਰ (ਅ) ਪੁਰਾਣਾ ਤਣਾ
(iii)  ਮੱਛੀ (ਇ) ਚਮੜੀ
(iv) ਸਟੋਮੈਟਾ (ਸ) ਅਲਕੋਹਲ
(v) ਗੰਡੋਆ (ਹ) ਪੱਤੇ ।

ਉੱਤਰ –

ਕਾਲਮ ‘ਉ’ ਕਾਲਮ ‘ਅ’
(i) ਐਂਟੀਸੈਲ (ਅ) ਪੁਰਾਣਾ ਤਣਾ
(ii) ਖਮੀਰ (ਸ) ਅਲਕੋਹਲ
(iii) ਮੱਛੀ (ਉ) ਗਲਫੜੇ
(iv) ਸਟੋਮੈਟਾ (ਇ) ਚਮੜੀ ।
(v) ਗੰਡੋਆ (ਹ) ਪੱਤੇ ।

4. ਸਹੀ ਉੱਤਰ ਚੁਣੋ

(i) ਰੀਡੋਏ ਦੇ ਸਾਹ-ਅੰਗ ਹਨ
(ਉ) ਸਾਹ ਨਲੀਆਂ
(ਅ) ਗਲਫੜੇ
(ਇ) ਫੇਫੜੇ
(ਸ) ਚਮੜੀ ।
ਉੱਤਰ-
(ਸ) ਚਮੜੀ ।

(ii) ਸਾਹ ਕਿਰਿਆ ਸਹਾਈ ਹੁੰਦੀ ਹੈ
(ਉ) ਪਾਚਨ
(ਅ) ਊਰਜਾ ਉਤਪਾਦਨ
(ਇ) ਗਤੀ
(ਸ) ਮਲ ਤਿਆਗ ।
ਉੱਤਰ-
(ਅ) ਊਰਜਾ ਉਤਪਾਦਨ ।

PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ

(iii) ਕਾਕਰੋਚ ਵਿੱਚ ਹਵਾ ਇਨ੍ਹਾਂ ਰਸਤੇ ਦਾਖਲ ਹੁੰਦੀ ਹੈ
(ਉ) ਚਮੜੀ
(ਅ) ਸਪਾਇਰੇਕਲ
(ਈ) ਫੇਫੜੇ
(ਸ) ਗਲਫੜੇ ।
ਉੱਤਰ-
(ਅ) ਸਪਾਇਰੇਕਲ ।

(iv) ਪੁਰਾਣੇ ਅਤੇ ਸਖ਼ਤ ਤਣਿਆਂ ਵਿੱਚ ਗੈਸਾਂ ਦੀ ਅਦਲਾ-ਬਦਲੀ ਇਨ੍ਹਾਂ ਰਾਹੀਂ ਹੁੰਦੀ ਹੈ
(ਉ) ਸਟੋਮੈਟਾ
(ਅ) ਐਂਟੀਸੈੱਲ
(ਇ) ਜੜ੍ਹ ਵਾਲ
(ਸ) ਸਾਹ ਨਹੀਂ ਲੈਂਦੇ ।
ਉੱਤਰ-
(ਅ) ਐਂਟੀਸੈੱਲ ॥

(v) ਬਹੁਤੀ ਭਾਰੀ ਕਸਰਤ ਕਰਨ ‘ਤੇ ਸਾਨੂੰ ਥਕਾਵਟ ਹੋ ਜਾਂਦੀ ਹੈ ਉਸ ਦਾ ਕਾਰਣ
(ਉ) ਗੁਲੂਕੋਜ਼
(ਅ) ਆਕਸੀਜਨ
(ਇ) ਲੈਕਟਿਕ ਐਸਿਡ
(ਸ) ਅਲਕੋਹਲ ॥
ਉੱਤਰ-
(ੲ) ਲੈਕਟਿਕ ਐਸਿਡ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਸਾਹ ਦਰ ਦੀ ਪਰਿਭਾਸ਼ਾ ਲਿਖੋ ।
ਉੱਤਰ-
ਸਾਹ ਦਰ-ਕੋਈ ਵਿਅਕਤੀ ਇੱਕ ਮਿੰਟ ਵਿੱਚ ਜਿੰਨੀ ਵਾਰ ਸਾਹ ਲੈਂਦਾ ਹੈ, ਉਸਨੂੰ ਸਾਹ ਦਰ ਕਹਿੰਦੇ ਹਨ । ਇੱਕ ਵਾਰ ਸਾਹ ਲੈਣ ਤੋਂ ਭਾਵ ਹੈ ਕਿ ਇੱਕ ਵਾਰ ਸਾਹ ਅੰਦਰ ਖਿੱਚਣਾ ਅਤੇ ਇੱਕ ਵਾਰ ਸਾਹ ਛੱਡਣਾ ।

ਪ੍ਰਸ਼ਨ (ii)
ਸਾਹ ਕਿਰਿਆ ਕੀ ਹੈ ? ਦੋ ਤਰ੍ਹਾਂ ਦੀ ਸਾਹ ਕਿਰਿਆ ਦੇ ਨਾਂ ਲਿਖੋ ।
ਉੱਤਰ-
ਸਾਹ ਕਿਰਿਆ-ਇਹ ਇੱਕ ਸਰਲ ਭੌਤਿਕ ਕਿਰਿਆ ਹੈ ਜਿਸ ਦੌਰਾਨ ਵਾਤਾਵਰਨ ਦੀ ਆਕਸੀਜਨ ਭਰਪੁਰ ਹਵਾ ਸਾਹ ਅੰਗਾਂ (ਫੇਫੜਿਆਂ ਵਿੱਚ ਖਿੱਚੀ ਜਾਂਦੀ ਹੈ । ਸਾਹ ਕਿਰਿਆ ਦੇ ਇਸ ਭਾਗ ਨੂੰ ਸਾਹ ਲੈਣਾ ਕਹਿੰਦੇ ਹਨ ਅਤੇ ਸਾਹ ਲੈਣ ਤੋਂ ਬਾਅਦ ਕਾਰਬਨ-ਡਾਈਆਕਸਾਈਡ ਭਰਪੁਰ ਹਵਾ ਸਾਹ ਅੰਗਾਂ ਵਿੱਚੋਂ ਵਾਤਾਵਰਨ ਵਿੱਚ ਬਾਹਰ ਕੱਢੀ ਜਾਂਦੀ ਹੈ, ਨੂੰ ਸਾਹ ਛੱਡਣਾ ਕਹਿੰਦੇ ਹਨ । ਸਾਹ ਕਿਰਿਆ ਹੇਠ ਲਿਖੇ ਦੋ ਤਰ੍ਹਾਂ ਦੀ ਹੁੰਦੀ ਹੈ :

  • ਆਕਸੀ-ਸਾਹ ਕਿਰਿਆ
  • ਅਣ-ਆਕਸੀ ਸਾਹ ਕਿਰਿਆ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਭਾਰੀ ਕਸਰਤ ਤੋਂ ਬਾਅਦ ਸਾਨੂੰ ਥਕਾਵਟ ਕਿਉਂ ਹੋ ਜਾਂਦੀ ਹੈ ?
ਉੱਤਰ-
ਭਾਰੀ ਕਸਰਤ ਤੋਂ ਬਾਅਦ ਮਾਸਪੇਸ਼ੀਆਂ ਵਿੱਚ ਸਾਨੂੰ ਥਕਾਵਟ ਮਹਿਸੂਸ ਹੁੰਦੀ ਹੈ । ਅਜਿਹਾ ਅਣ-ਆਕਸੀ ਸਾਹ ਕਿਰਿਆ ਕਾਰਨ ਹੁੰਦਾ ਹੈ । ਇਸ ਕਿਰਿਆ ਵਿੱਚ ਆਕਸੀਜਨ ਦੀ ਗੈਰ-ਮੌਜੂਦਗੀ ਵਿੱਚ ਗੁਲੂਕੋਜ਼ ਦੀ ਅੰਸ਼ਕ ਆਕਸੀਕਰਣ ਕਿਰਿਆ ਕਾਰਨ ਲੈਕਟਿਕ ਐਸਿਡ ਪੈਂਦਾ ਹੈ । ਲੈਕਟਿਕ ਐਸਿਡ ਦਾ ਮਾਸਪੇਸ਼ੀਆਂ ਵਿੱਚ ਜਮਾਂ ਹੋਣ ਕਾਰਨ ਥਕਾਵਟ ਅਤੇ ਅਕੜਨ ਮਹਿਸੂਸ ਹੁੰਦੀ ਹੈ ।

ਪ੍ਰਸ਼ਨ (ii)
ਵੱਧ ਮਾਤਰਾ ਵਿੱਚ ਪਾਣੀ ਦੇਣ ਨਾਲ ਗਮਲੇ ਵਾਲਾ ਪੌਦਾ ਮਰ ਕਿਉਂ ਜਾਂਦਾ ਹੈ ?
ਉੱਤਰ-
ਜਦੋਂ ਅਸੀਂ ਪੌਦਿਆਂ ਨੂੰ ਜ਼ਰੂਰਤ ਨਾਲੋਂ ਵੱਧ ਪਾਣੀ ਦਿੰਦੇ ਹਾਂ, ਤਾਂ ਉਹ ਮਰ ਜਾਂਦੇ ਹਨ | ਅਜਿਹਾ ਇਸ ਕਾਰਨ ਹੁੰਦਾ ਹੈ ਕਿ ਵੱਧ ਪਾਣੀ ਦੇਣ ਨਾਲ ਮਿੱਟੀ ਦੇ ਕਣਾਂ ਵਿਚਕਾਰ ਮੌਜੂਦ ਹਵਾ ਵਾਲੀਆਂ ਥਾਂਵਾਂ (air spaces) ਪਾਣੀ ਨਾਲ ਭਰ ਜਾਂਦੀਆਂ ਹਨ । ਜਿਸ ਕਾਰਨ ਪੌਦਿਆਂ ਦੀਆਂ ਜੜ੍ਹਾਂ ਨੂੰ ਲੋੜੀਂਦੀ ਆਕਸੀਜਨ ਪ੍ਰਾਪਤ ਨਹੀਂ ਹੁੰਦੀ ।

ਪ੍ਰਸ਼ਨ (iii)
ਜਦੋਂ ਅਸੀਂ ਧੂੜ ਭਰੀ ਹਵਾ ਵਿੱਚ ਸਾਹ ਲੈਂਦੇ ਹਾਂ ਤਾਂ ਸਾਨੂੰ ਛਿੱਕਾਂ ਕਿਉਂ ਆਉਂਦੀਆਂ ਹਨ ?
ਉੱਤਰ-
ਜਦੋਂ ਅਸੀਂ ਧੂੜ ਵਾਲੇ ਵਾਤਾਵਰਨ ਵਿੱਚ ਸਾਹ ਅੰਦਰ ਖਿੱਚਦੇ ਹਾਂ ਤਾਂ ਇਹ ਧੂੜ ਦੇ ਬੇਲੋੜੇ ਕਣ ਨੱਕ ਦੀ ਖੋੜ, ਨੱਕ ਅੰਦਰਲੇ ਵਾਲਾਂ ਅਤੇ ਮਿਊਕਸ ਵਿੱਚ ਫਸ ਜਾਂਦੇ ਹਨ ਜਿਸ ਕਾਰਨ ਨੱਕ ਵਿੱਚ ਜਲਨ ਜਾਂ ਖੁਜਲੀ (Irritation) ਪੈਦਾ ਹੋ ਜਾਂਦੀ ਹੈ ਜਿਸ ਕਾਰਨ ਸਾਨੂੰ ਛਿੱਕਾਂ ਆਉਣ ਲਗ ਜਾਂਦੀਆਂ ਹਨ । ਛਿੱਕਾਂ ਦੇ ਆਉਣ ਨਾਲ ਉਹ ਧੂੜ ਦੇ ਬੇਲੋੜੇ ਕਣ ਬਾਹਰ ਨਿਕਲ ਜਾਂਦੇ ਹਨ ਅਤੇ ਸਵੱਛ ਹਵਾ ਸਾਡੇ ਫੇਫੜਿਆਂ ਅੰਦਰ ਜਾਣ ਲਗ ਪੈਂਦੀ ਹੈ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਸਾਹ ਕਿਰਿਆ, ਸਾਹ ਲੈਣ ਤੋਂ ਕਿਵੇਂ ਭਿੰਨ ਹੈ ?
ਉੱਤਰ-
ਸਾਹ ਕਿਰਿਆ ਅਤੇ ਸਾਹ ਲੈਣ ਵਿਚ ਅੰਤਰ

ਸਾਹ ਕਿਰਿਆ ਸਾਹ ਲੈਣਾ
(i) ਇਹ ਕਿਰਿਆ ਸੈੱਲਾਂ ਵਿੱਚ ਹੁੰਦੀ ਹੈ । (i) ਇਹ ਕਿਰਿਆ ਸੈੱਲਾਂ ਤੋਂ ਬਾਹਰ ਹੁੰਦੀ ਹੈ ।
(ii) ਇਸ ਕਿਰਿਆ ਵਿੱਚ ਊਰਜਾ ਉਤਪੰਨ ਹੁੰਦੀ ਹੈ । (ii) ‘ ਇਸ ਕਿਰਿਆ ਵਿੱਚ ਊਰਜਾ ਪੈਦਾ ਨਹੀਂ ਹੁੰਦੀ ਹੈ ।
(iii) ਇਹ ਇਕ ਰਸਾਇਣਿਕ ਕਿਰਿਆ ਹੈ । (iii) ਇਹ ਇਕ ਭੌਤਿਕ ਕਿਰਿਆ ਹੈ ਜਿਸ ਵਿੱਚ ਗੈਸਾਂ ਦੀ ਅਦਲਾ-ਬਦਲੀ ਹੁੰਦੀ ਹੈ ।
(iv) ਇਸ ਕਿਰਿਆ ਵਿੱਚ ਸਾਹ ਅੰਗਾਂ ਦੀ ਲੋੜ
ਨਹੀਂ ਹੁੰਦੀ ਹੈ ।
(iv) ਇਸ ਕਿਰਿਆ ਵਿੱਚ ਸਾਹ ਅੰਗਾਂ (ਫੇਫੜਿਆਂ ਦੀ ਲੋੜ ਹੁੰਦੀ ਹੈ ।
(v) ਇਸ ਵਿੱਚ ਐਨਜਾਈਮਾਂ ਦੀ ਲੋੜ ਹੁੰਦੀ ਹੈ । (v) ਇਸ ਕਿਰਿਆ ਵਿੱਚ ਐਨਜਾਈਮਾਂ ਦੀ ਲੋੜ ਨਹੀਂ
ਹੁੰਦੀ ।
(vi) ਇਸ ਵਿੱਚ ਕਾਰਬਨਡਾਈਆਕਸਾਈਡ ਬਾਹਰ ਛੱਡੀ ਜਾਂਦੀ ਹੈ । (vi) ਇਸ ਵਿਚ ਆਕਸੀਜਨ ਅੰਦਰ ਖਿੱਚੀ ਜਾਂਦੀ ਹੈ ।
(vii) ਇਸ ਕਿਰਿਆ ਵਿੱਚ ਕਾਰਬਨਡਾਈ ਆਕਸਾਈਡ ਅਤੇ ਉਰਜਾ ਪੈਦਾ ਹੁੰਦੀ ਹੈ । (vii) ਇਸ ਵਿਚ ਗੁਲੂਕੋਜ਼ ਦੀ ਆਕਸੀਕਰਣ ਹੁੰਦੀ ਹੈ ।

ਪ੍ਰਸ਼ਨ (ii)
ਮਨੁੱਖੀ ਸਾਹ ਪ੍ਰਣਾਲੀ ਦਾ ਅੰਕਿਤ ਚਿੱਤਰ ਬਣਾਓ ।
ਉੱਤਰ-
ਮਨੁੱਖੀ ਸਾਹ ਪ੍ਰਣਾਲੀ ਦਾ ਅੰਕਿਤ ਚਿੱਤਰ
PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ 1

PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ

ਪ੍ਰਸ਼ਨ (iii)
ਆਕਸੀ-ਸਾਹ ਕਿਰਿਆ ਅਤੇ ਅਣ-ਆਕਸੀ ਸਾਹ ਕਿਰਿਆ ਵਿੱਚ ਸਮਾਨਤਾਵਾਂ ਅਤੇ ਅੰਤਰ ਦੱਸੋ ।
ਉੱਤਰ-
ਆਕਸੀ-ਸਾਹ ਕਿਰਿਆ ਅਤੇ ਅਣ-ਆਕਸੀ ਸਾਹ ਕਿਰਿਆ ਵਿੱਚ ਅੰਤਰ-

ਆਕਸੀ-ਸਾਹ ਕਿਰਿਆ ਅਣ-ਆਕਸੀ ਸਾਹ ਕਿਰਿਆ
(i) ਇਹ ਕਿਰਿਆ ਆਕਸੀਜਨ ਦੀ ਮੌਜੂਦਗੀ ਵਿੱਚ ਹੁੰਦੀ ਹੈ । (i) ਇਹ ਕਿਰਿਆ ਆਕਸੀਜਨ ਦੀ ਗੈਰ-ਮੌਜੂਦਗੀ  ਵਿੱਚ ਹੁੰਦੀ ਹੈ ।
(ii) ਇਹ ਕਿਰਿਆ ਸੈੱਲਾਂ ਦੇ ਜੀਵ ਵ ਅਤੇ ਮਾਈਟੋਕਾਂਡਰੀਆ ਦੋਵਾਂ ਵਿੱਚ ਪੂਰਨ ਹੁੰਦੀ ਹੈ । (ii) ਇਹ ਕਿਰਿਆ ਸਿਰਫ ਜੀਵ ਵ ਵਿੱਚ ਹੀ ਪੂਰੀ ਹੁੰਦੀ ਹੈ ।
(iii) ਇਸ ਕਿਰਿਆ ਵਿੱਚ ਗੁਲੂਕੋਜ਼ ਦਾ ਪੂਰੀ ਤਰ੍ਹਾਂ ਆਕਸੀਕਰਨ ਹੁੰਦਾ ਹੈ । (iii) ਇਸ ਕਿਰਿਆ ਵਿੱਚ ਗੁਲੂਕੋਜ਼ ਦਾ ਅਪੂਰਣ ਆਕਸੀਕਰਨ ਹੁੰਦਾ ਹੈ ।
(iv) ਇਸ ਕਿਰਿਆ ਵਿੱਚ CO2, ਅਤੇ ਪਾਣੀ ਬਣਦਾ ਹੈ । (iv) ਇਸ ਕਿਰਿਆ ਵਿੱਚ ਅਲਕੋਹਲ ਅਤੇ
ਕਾਰਬਨਡਾਈਆਕਸਾਈਡ ਬਣਦੀ ਹੈ ।
(v) ਇਸ ਕਿਰਿਆ ਵਿੱਚ ਗੁਲੂਕੋਜ਼ ਦੇ ਇੱਕ ਅਣੂ ਵਿੱਚੋਂ
38 ATP ਅਣੂ ਮੁਕਤ ਹੁੰਦੇ ਹਨ ।
(v) ਇਸ ਕਿਰਿਆ ਵਿੱਚ ਗੁਲੂਕੋਜ਼ ਦੇ ਇੱਕ ਅਣੂ ਵਿੱਚੋਂ 2 ATP ਅਣੂ ਮੁਕਤ ਹੁੰਦੇ ਹਨ ।
(vi) ਗੁਲੂਕੋਜ਼ ਦੇ ਇੱਕ ਅਣੂ ਦੇ ਅਧੁਰੇ ਆਕਸੀਕਰਨ
ਨਾਲ 21 ਕਿਲੋ ਕੈਲੋਰੀ ਉਰਜਾ ਮੁਕਤ ਹੁੰਦੀ ਹੈ ।
(vi) ਗੁਲੂਕੋਜ਼ ਦੇ ਇੱਕ ਅਣੂ ਦੇ ਪੂਰੀ ਤਰ੍ਹਾਂ ਆਕਸੀਕਰਨ
ਤੋਂ 673 ਕਿਲੋ ਕੈਲੋਰੀ ਉਰਜਾ ਮੁਕਤ ਹੁੰਦੀ ਹੈ ।

PSEB Solutions for Class 7 Science ਸਜੀਵਾਂ ਵਿੱਚ ਸਾਹ ਕਿਰਿਆ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਜਿਨ੍ਹਾਂ ਜੀਵਾਂ ਨੂੰ ਸਾਹ ਕਿਰਿਆ ਲਈ ਆਕਸੀਜਨ ਦੀ ਲੋੜ ਨਹੀਂ ਹੁੰਦੀ, ਉਨ੍ਹਾਂ ਨੂੰ ………… ਕਹਿੰਦੇ ਹਨ ।
ਉੱਤਰ-
ਅਣ-ਆਕਸੀ ਜੀਵ,

(ii) ………….. ਦੇ ਜਮਾਂ ਹੋਣ ਕਾਰਨ ਮਾਸਪੇਸ਼ੀਆਂ ਵਿੱਚ ਅਕੜਨ ਪੈਦਾ ਹੁੰਦੀ ਹੈ ।
ਉੱਤਰ-
ਲੈਕਟਿਕ ਐਸਿਡ,

(iii) ਜਦੋਂ ਅਸੀਂ ਕਸਰਤ ਜਾਂ ਮਿਹਨਤ ਵਾਲਾ ਕੰਮ ਕਰਦੇ ਹਾਂ ਤਾਂ ਉਸ ਵੇਲੇ ਸਾਡੀ ਸਾਹ ਦਰ …………. ਜਾਂਦੀ |
ਉੱਤਰ-
ਵੱਧ,

(iv) ਪੌਦਿਆਂ ਦੇ ਪੱਤਿਆਂ ਵਿੱਚ ਗੈਸਾਂ ਦੀ ਅਦਲਾ-ਬਦਲੀ . …… ਰਾਹੀਂ ਹੁੰਦੀ ਹੈ ।
ਉੱਤਰ-
ਸਟੋਮੈਟਾ,

(v) ਮੱਛੀਆਂ ਸਾਹ ਲੈਣ ਲਈ ………….. ਦੀ ਵਰਤੋਂ ਕਰਦੀਆਂ ਹਨ ।
ਉੱਤਰ-
ਗਲਫੜਿਆਂ ।

2. ਕਾਲਮ ‘ਉ’ ਦੇ ਕਥਨਾਂ ਦਾ ਕਾਲਮ “ਅ” ਦੇ ਕਥਨਾਂ ਨਾਲ ਮਿਲਾਨ ਕਰੋ-

ਕਾਲਮ ‘ਉ’ ਕਾਲਮ “ਅ”
(i) ਯੀਸਟ (ਉ) ਗੰਡੋਇਆ
(ii) ਡਾਇਆਮ (ਅ) ਗਲਫੜੇ ।
(iii) ਚਮੜੀ (ਈ) ਐਲਕੋਹਲ
(iv) ਪੱਤੇ (ਸ) ਛਾਤੀ-ਖੋੜ
(v) ਮੱਛੀ (ਹ) ਸਟੋਮੈਟਾ
(vi) ਡੱਡੂ (ਕ) ਫੇਫੜੇ ਅਤੇ ਚਮੜੀ
(ਖ) ਸਾਹ ਪ੍ਰਣਾਲੀ ॥

ਉੱਤਰ-

ਕਾਲਮ ‘ਉ’ ਕਾਲਮ “ਅ”
(i) ਯੀਸਟ (ਈ) ਐਲਕੋਹਲ
(ii) ਡਾਇਆਫ੍ਰਾਮ (ਸ) ਛਾਤੀ-ਖੋੜ
(iii) ਚਮੜੀ (ਉ) ਗੰਡੋਇਆ
(iv) ਪੱਤੇ (ਹ) ਸਟੋਮੈਟਾ
(v) ਮੱਛੀ (ਅ) ਗਲਫੜੇ
(vi) ਡੱਡੂ (ਕ) ਫੇਫੜੇ ਅਤੇ ਚਮੜੀ ॥

3. ਸਹੀ ਵਿਕਲਪ ਚੁਣੋ

(i) ਹੇਠ ਲਿਖਿਆਂ ਵਿੱਚੋਂ ਕਿਹੜਾ ਅਣ-ਆਕਸੀ ਜੀਵ ਹੈ ?
(ਉ) ਗਾਂ
(ਅ) ਖਮੀਰ
(ਈ ਡੱਡੂ
(ਸ) ਤਿੱਤਲੀ ।
ਉੱਤਰ-
(ਅ) ਖਮੀਰ ॥

PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ

(ii) ਸਰੀਰ ਤੋਂ ਬਾਹਰ ਨਿਕਲਣ ਵਾਲੀ ਹਵਾ ਵਿੱਚ CO2, ਦੀ ਮਾਤਰਾ ਹੁੰਦੀ ਹੈ
(ਉ) 0.4%
(ਅ) 4%
(ਇ) 4.4%
(ਸ) 14.4%.
ਉੱਤਰ-
(ਇ) 4.4%.

(iii) ਅਣ-ਆਕਸੀ ਸਾਹ ਕਿਰਿਆ ਦੇ ਉਤਪਾਦ ਹਨ
(ਉ) ਕਾਰਬੋਹਾਈਡੇਟ ਅਤੇ O2
(ਅ) ਇਥਾਇਲ ਅਲਕੋਹਲ ਅਤੇ CO2,
(ੲ) ਕਾਰਬੋਹਾਈਡੇਟ ਅਤੇ CO2,
(ਸ) ਇਥਾਇਲ ਅਲਕੋਹਲ ਅਤੇ O2
ਉੱਤਰ-
(ਅ) ਇਥਾਇਲ ਅਲਕੋਹਲ ਅਤੇ CO2.

(iv) ਮੱਛੀ ਦੇ ਸਾਹ-ਅੰਗ ਹਨ
(ਉ) ਚਮੜੀ
(ਅ) ਫੇਫੜੇ
(ਈ) ਗਲਫੜੇ
(ਸ) ਸਟੋਮੈਟਾ ।
ਉੱਤਰ-
(ੲ) ਗਲਫੜੇ ।

(v) ਪੌਦਿਆਂ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਦਾ ਸਮਾਂ ਹੈ
(ਉ) ਰਾਤ
(ਅ) ਦਿਨ
(ਇ) ਦਿਨ ਅਤੇ ਰਾਤ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਦਿਨ ॥

(vi) ਡੱਡੂ ਦੇ ਸਾਹ ਅੰਗ ਹਨ
(ਉ) ਫੇਫੜੇ ਅਤੇ ਚਮੜੀ
(ਅ) ਗਲਫੜੇ
ਇ) ਕੇਵਲ ਚਮੜੀ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਉ) ਫੇਫੜੇ ਅਤੇ ਚਮੜੀ ।

(vii) ਸਜੀਵਾਂ ਦਾ ਮਹੱਤਵਪੂਰਨ ਜੈਵਿਕ ਪ੍ਰਮ ਹੈ
(ਉ) ਪਾਚਨ
(ਅ) ਜਨਣ
(ਈ) ਉਤਸਰਜਨ
(ਸ) ਸਾਹ ਕਿਰਿਆ ।
ਉੱਤਰ-
(ਸ) ਸਾਹ ਕਿਰਿਆ ।

(viii) ਕਿਹੜਾ ਜੀਵ ਸਾਹ ਲੈਣ ਲਈ ਇੱਕ ਤੋਂ ਵੱਧ ਅੰਗਾਂ ਦੀ ਵਰਤੋਂ ਕਰਦਾ ਹੈ ?
(ੳ) ਮੱਛੀ
(ਅ) ਕਾਕਰੋਚ
(ਈ) ਮਨੁੱਖ
(ਸ) ਡੱਡੂ !
ਉੱਤਰ-
(ਸ) ਡੱਡੂ ॥

(ix) ਕਾਕਰੋਚਾਂ ਦੇ ਸਰੀਰ ਵਿੱਚ ਹਵਾ ਪ੍ਰਵੇਸ਼ ਕਰਦੀ ਹੈ, ਉਨ੍ਹਾਂ ਦੇ –
(ਉ) ਫੇਫੜਿਆਂ ਦੁਆਰਾ
(ਅ) ਗਲਫੜਿਆਂ ਦੁਆਰਾ
(ਇ) ਸਪਾਇਰੇਕਲਾਂ ਦੁਆਰਾ
(ਸ) ਚਮੜੀ ਦੁਆਰਾ ।
ਉੱਤਰ-
(ਇ) ਸਪਾਇਰੇਕਲਾਂ ਦੁਆਰਾ ।

PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ

4. ਦੱਸੋ ਕਿ ਹੇਠ ਲਿਖੇ ਕਥਨ ‘ਠੀਕ ਹਨ ਜਾਂ ‘ਗਲਤ’ –

(i) ਬਹੁਤ ਜ਼ਿਆਦਾ ਕਸਰਤ ਕਰਦੇ ਸਮੇਂ ਵਿਅਕਤੀ ਦੀ ਸਾਹ-ਕਿਰਿਆ ਦਰ ਹੌਲੀ ਹੋ ਜਾਂਦੀ ਹੈ ।
ਉੱਤਰ-
ਗ਼ਲਤ,

(ii) ਪੌਦਿਆਂ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਕੇਵਲ ਦਿਨ ਵਿੱਚ, ਜਦੋਂ ਕਿ ਸਾਹ-ਕਿਰਿਆ ਸਿਰਫ਼ ਰਾਤ ਵਿੱਚ ਹੁੰਦੀ ਹੈ ।
ਉੱਤਰ-
ਗ਼ਲਤ,

(iii) ਡੱਡੂ ਆਪਣੀ ਚਮੜੀ ਦੇ ਇਲਾਵਾ ਆਪਣੇ ਫੇਫੜਿਆਂ ਨਾਲ ਵੀ ਸਾਹ-ਕਿਰਿਆ ਕਰਦੇ ਹਨ ।
ਉੱਤਰ-
ਠੀਕ,

(iv) ਮੱਛੀਆਂ ਵਿੱਚ ਸਾਹ-ਖਿੱਚਣ ਲਈ, ਫੇਫੜੇ ਹੁੰਦੇ ਹਨ ।
ਉੱਤਰ-
ਗਲਤ

(v) ਅੰਦਰ ਸਾਹ-ਖਿੱਚਣ ਦੇ ਸਮੇਂ ਛਾਤੀ-ਖੋੜ ਦਾ ਆਇਤਨ ਵਧ ਜਾਂਦਾ ਹੈ ।
ਉੱਤਰ-
ਠੀਕ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਰਜਾ ਦੇਣ ਵਾਲੀਆਂ ਕਿਰਿਆਵਾਂ ਦੇ ਨਾਂ ਲਿਖੋ ।
ਉੱਤਰ-
ਪਾਚਨ ਅਤੇ ਸਾਹ ਕਿਰਿਆ ।

ਪ੍ਰਸ਼ਨ 2.
ਆਕਸੀ ਸਾਹ ਕਿਰਿਆ ਦੇ ਉਤਪਾਦ ਕੀ ਹਨ ?
ਉੱਤਰ-
CO2, ਪਾਣੀ ਅਤੇ ਊਰਜਾ ।

PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ

ਪ੍ਰਸ਼ਨ 3.
ਅਣ-ਆਕਸੀ ਸਾਹ ਕਿਰਿਆ ਦੇ ਉਤਪਾਦ ਕਿਹੜੇ ਹਨ ?
ਉੱਤਰ-
C2H5OH (ਐਲਕੋਹਲ) ਅਤੇ CO2.

ਪ੍ਰਸ਼ਨ 4.
ਸਾਹ ਲੈਣ ਦੀ ਪਰਿਭਾਸ਼ਾ ਦਿਓ ।
ਉੱਤਰ-
ਸਾਹ ਲੈਣਾ-ਸਾਹ ਦੁਆਰਾ ਆਕਸੀਜਨ-ਯੁਕਤ ਹਵਾ ਨੂੰ ਸਰੀਰ ਦੇ ਅੰਦਰ ਲੈ ਜਾਣ ਅਤੇ ਸਾਹ ਛੱਡਦੇ ਹੋਏ ਕਾਰਬਨ-ਡਾਈਆਕਸਾਈਡ ਯੁਕਤ ਹਵਾ ਸਰੀਰ ਦੇ ਬਾਹਰ ਕੱਢਣ ਦੀ ਕਿਰਿਆ ਨੂੰ ਸਾਹ ਲੈਣਾ ਕਹਿੰਦੇ ਹਨ ।

ਪ੍ਰਸ਼ਨ 5.
ਸਾਹ ਕਿਰਿਆ ਦੇ ਦੋ ਚਰਣ ਕਿਹੜੇ ਹਨ ?
ਉੱਤਰ-
ਸਾਹ ਕਿਰਿਆ ਦੇ ਦੋ ਚਰਣ ਹਨ

  • ਸਾਹ ਲੈਣਾ
  • O2, ਦਾ ਕੋਸ਼ਿਕਾਵਾਂ ਵਿੱਚ ਉਪਯੋਗ ॥

ਪ੍ਰਸ਼ਨ 6.
ਅਣ-ਆਕਸੀ ਜੀਵ ਕਿਹੜੇ ਹਨ ?
ਉੱਤਰ-
ਉਹ ਜੀਵ ਜੋ ਆਕਸੀਜਨ ਦੀ ਗੈਰ-ਹਾਜ਼ਰੀ ਵਿੱਚ ਜੀਊਂਦੇ ਰਹਿ ਸਕਦੇ ਹਨ, ਉਹਨਾਂ ਨੂੰ ਅਣ-ਆਕਸੀ ਜੀਵ ਕਹਿੰਦੇ ਹਨ ।

ਪ੍ਰਸ਼ਨ 7.
ਇੱਕ ਅਣ-ਆਕਸੀ ਜੀਵ ਦਾ ਉਦਾਹਰਨ ਦਿਓ ।
ਉੱਤਰ-
ਯੀਸਟ ।

ਪ੍ਰਸ਼ਨ 8.
ਕੋਸ਼ਿਕੀ ਸੁਆਸਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਕੋਸ਼ਿਕਾ ਵਿੱਚ ਹੋਣ ਵਾਲੀ ਸਾਹ ਕਿਰਿਆ ਨੂੰ ਕੋਸ਼ਿਕੀ ਸੁਆਸਨ ਕਹਿੰਦੇ ਹਨ ।

ਪ੍ਰਸ਼ਨ 9.
ਕੋਸ਼ਿਕਾ ਨੂੰ ਕਿਨ੍ਹਾਂ ਕੰਮਾਂ ਦੇ ਲਈ ਊਰਜਾ ਦੀ ਜ਼ਰੂਰਤ ਹੈ ?
ਉੱਤਰ-
ਪਾਚਨ, ਸਥਾਨਾਂਤਰਣ, ਮਲ-ਤਿਆਗ, ਪ੍ਰਜਣਨ ਆਦਿ ਦੇ ਲਈ ।

PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ

ਪ੍ਰਸ਼ਨ 10.
ਲੱਤਾਂ ਵਿੱਚ ਕੜੇਲ ਦਾ ਕੀ ਕਾਰਨ ਹੈ ?
ਉੱਤਰ-
ਲੈਕਟਿਕ ਐਸਿਡ ਦਾ ਨਿਰਮਾਣ ॥

ਪ੍ਰਸ਼ਨ 11.
ਲੱਤਾਂ ਦੀਆਂ ਪੇਸ਼ੀਆਂ ਨੂੰ ਆਰਾਮ ਕਿਵੇਂ ਮਹਿਸੂਸ ਹੁੰਦਾ ਹੈ ?
ਉੱਤਰ-
ਗਰਮ ਪਾਣੀ ਨਾਲ ਨਹਾਉਣ ਨਾਲ ਜਾਂ ਸਰੀਰ ਦੀ ਮਾਲਿਸ਼ ਕਰਨ ਨਾਲ ।

ਪ੍ਰਸ਼ਨ 12.
ਡਾਇਆਵਾਮ ਕੀ ਹੈ ?
ਉੱਤਰ-
ਡਾਇਆਫ੍ਰਾਮ-ਛਾਤੀ ਖੋੜ ਦਾ ਆਧਾਰ ਇਕ ਪੇਸ਼ੀ ਪਰਤ ਹੈ, ਜਿਸਨੂੰ ਡਾਇਆਢਾਮ ਕਹਿੰਦੇ ਹਨ ।

ਪ੍ਰਸ਼ਨ 13.
ਸਾਹ ਦਰ ਕਦੋਂ ਵੱਧਦੀ ਹੈ ?
ਉੱਤਰ-
ਕਸਰਤ ਕਰਦੇ ਸਮੇਂ ਜਾਂ ਦੌੜਦੇ ਸਮੇਂ ।

ਪ੍ਰਸ਼ਨ 14.
ਸਾਹ ਬਾਹਰ ਕੱਢਦੇ ਸਮੇਂ ਛਾਤੀ-ਖੋੜ ਵਿੱਚ ਆਇਤਨ ਨੂੰ ਕੀ ਹੁੰਦਾ ਹੈ ?
ਉੱਤਰ-
ਆਇਤਨ ਘੱਟ ਹੋ ਜਾਂਦਾ ਹੈ ।

ਪ੍ਰਸ਼ਨ 15.
ਛਾਤੀ-ਖੋੜ ਵਿੱਚ ਆਇਤਨ ਕਦੋਂ ਵੱਧਦਾ ਹੈ ?
ਉੱਤਰ-
ਸਾਹ ਅੰਦਰ ਲੈਂਦੇ ਸਮੇਂ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਅਣ-ਆਕਸੀ ਸਾਹ ਕਿਰਿਆ ਕੀ ਹੈ ?
ਉੱਤਰ-
ਅਣ-ਆਕਸੀ ਸਾਹ ਕਿਰਿਆ-ਕੁੱਝ ਕੋਸ਼ਿਕਾਵਾਂ, ਜਿਵੇਂ ਬੈਕਟੀਰੀਆ ਅਤੇ ਯੀਸਟ ਆਕਸੀਜਨ ਦੀ ਗ਼ੈਰ-ਹਾਜ਼ਰੀ ਵਿੱਚ ਗੁਲੂਕੋਜ਼ ਨੂੰ ਐਲਕੋਹਲ ਅਤੇ CO2, ਵਿੱਚ ਵਿਖੰਡਿਤ ਕਰ ਸਕਦੇ ਹਨ । ਇਸ ਕਿਰਿਆ ਨੂੰ ਅਣ-ਆਕਸੀ ਸਾਹ ਕਿਰਿਆ ਕਹਿੰਦੇ ਹਨ ।

ਪ੍ਰਸ਼ਨ 2.
ਸਟੋਮੈਟਾ (Stomata) ਕੀ ਹੈ ? ਇਹਨਾਂ ਦੇ ਦੋ ਕੰਮ ਦੱਸੋ ।
ਉੱਤਰ-
ਸਟੋਮੈਟਾ (Stomata)-ਪੌਦਿਆਂ ਦੇ ਪੱਤਿਆਂ ਦੀ ਹੇਠਲੀ ਸਤਾ ਵਿੱਚ ਛੋਟੇ-ਛੋਟੇ ਛੇਕ ਸਟੋਮੈਟਾ ਅਖਵਾਉਂਦੇ ਹਨ । ਇਹਨਾਂ ਦੁਆਰਾ ਗੈਸਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ । ਇਹਨਾਂ ਦਾ ਖੁੱਲ੍ਹਣਾ ਜਾਂ ਬੰਦ ਹੋਣਾ ਪ੍ਰਕਾਸ਼ ਉੱਤੇ ਨਿਰਭਰ ਹੁੰਦਾ ਹੈ ।
ਕੰਮ-

  • ਗੈਸਾਂ ਦਾ ਆਦਾਨ-ਪ੍ਰਦਾਨ
  • ਵਾਸ਼ਪ-ਉਤਸਰਜਨ ਤੇ ਕੰਟਰੋਲ ਹੈ।

ਪ੍ਰਸ਼ਨ 3.
ਪੌਦਿਆਂ ਦੀ ਸਾਹ ਕਿਰਿਆ ਸਮਝਾਓ ।
ਉੱਤਰ-
ਪੌਦਿਆਂ ਵਿੱਚ ਸਾਹ ਕਿਰਿਆ-ਪ੍ਰਕਾਸ਼-ਸੰਸ਼ਲੇਸ਼ਣ ਕਿਰਿਆ ਦੁਆਰਾ ਪੌਦੇ ਆਕਸੀਜਨ ਛੱਡਦੇ ਹਨ, ਜੋ ਸਾਹਕਿਰਿਆ ਦੁਆਰਾ ਉਪਯੋਗ ਕਰ ਲਈ ਜਾਂਦੀ ਹੈ । ਰੰਧਰ ਪੱਤਿਆਂ ਦੀ ਹੇਠਲੀ ਸੜਾ ਉੱਪਰ ਛੋਟੇ-ਛੋਟੇ ਛੇਕ ਹੁੰਦੇ ਹਨ, ਜੋ ਗੈਸਾਂ ਦੇ ਆਦਾਨ-ਪ੍ਰਦਾਨ ਵਿੱਚ ਸਹਾਇਕ ਹੁੰਦੇ ਹਨ ।

ਪ੍ਰਸ਼ਨ 4.
ਕੀ ਸੁਆਸਨ ਸਾਹ ਲੈਣ ਦੇ ਸਮਾਨ ਹੈ ?
ਉੱਤਰ-
ਨਹੀਂ, ਦੋਨੋਂ ਕਿਰਿਆਵਾਂ ਸਮਾਨ ਨਹੀਂ ਹੁੰਦੀਆਂ । ਸਾਹ ਕਿਰਿਆ ਜਾਂ ਸੁਆਸਨ ਇੱਕ ਰਸਾਇਣਿਕ ਕਿਰਿਆ ਹੈ । ਇਸ ਵਿੱਚ ਭੋਜਨ ਦਾ ਆਕਸੀਕਰਨ ਹੁੰਦਾ ਹੈ ਅਤੇ ਊਰਜਾ ਨਿਰਮੁਕਤ ਹੁੰਦੀ ਹੈ । ਇਹ ਕੋਸ਼ਕੀ ਸਾਹ ਕਿਰਿਆ ਹੈ । ਸਾਹ ਲੈਣਾ ਇੱਕ ਭੌਤਿਕ ਕਿਰਿਆ ਹੈ, ਜਿਸ ਵਿੱਚ ਇੱਕ ਵਾਰ ਸਾਹ ਕਿਰਿਆ ਅੰਦਰ ਵੱਲ ਲੈਣਾ ਅਤੇ ਬਾਹਰ ਕੱਢਣ ਦੁਆਰਾ ਆਕਸੀਜਨ ਅੰਦਰ ਅਤੇ CO2, ਬਾਹਰ ਕੱਢਦੀ ਹੈ ਅਰਥਾਤ ਗੈਸਾਂ ਦਾ ਕੇਵਲ ਆਦਾਨ-ਪ੍ਰਦਾਨ ਹੁੰਦਾ ਹੈ ।

ਪ੍ਰਸ਼ਨ 5.
ਪੌਦਿਆਂ ਵਿੱਚ ਸੁਆਸਨ ਦੀ ਕੀ ਮਹੱਤਤਾ ਹੈ ?
ਉੱਤਰ-
ਪੌਦਿਆਂ ਵਿੱਚ ਸੁਆਸਨ ਦੀ ਮਹੱਤਤਾ-ਪੌਦਿਆਂ ਵਿੱਚ ਸੁਆਸਨ ਅੰਗ ਵਿੱਚ ਸਾਹ-ਕਿਰਿਆ ਦੁਆਰਾ ਪੌਦੇ ਆਕਸੀਜਨ ਛੱਡਦੇ ਹਨ, ਜੋ ਸਾਹ ਕਿਰਿਆ ਦੁਆਰਾ ਉਪਯੋਗ ਕਰ ਲਈ ਜਾਂਦੀ ਹੈ । ਰੰਧਰ ਪੱਤਿਆਂ ਦੀ ਹੇਠਲੀ ਸਤ੍ਹਾ ਉੱਪਰ ਛੋਟੇ-ਛੋਟੇ ਛੇਕ ਹੁੰਦੇ ਹਨ, ਜੋ ਗੈਸਾਂ ਦੇ ਆਦਾਨ-ਪ੍ਰਦਾਨ ਵਿੱਚ ਸਹਾਇਕ ਹੁੰਦੇ ਹਨ ।

ਪ੍ਰਸ਼ਨ 6.
ਆਕਸੀ ਸਾਹ ਕਿਰਿਆ ਦੀ ਰਸਾਇਣਿਕ ਸਮੀਕਰਣ ਲਿਖੋ ।
ਉੱਤਰ-
ਗੁਲੂਕੋਜ਼ + ਆਕਸੀਜਨ → ਕਾਰਬਨ-ਡਾਈਆਕਸਾਈਡ + ਜਲ ।ਪ੍ਰਸ਼ਨ 7.
ਸਾਹ ਬਾਹਰ ਕੱਢਣ ਅਤੇ ਸਾਹ ਲੈਣ ਲਈ ਛਾਤੀ-ਖੋੜ ਵਿੱਚ ਕੀ ਪਰਿਵਰਤਨ ਹੁੰਦਾ ਹੈ ?
ਉੱਤਰ-
ਛਾਤੀ ਖੋੜ ਵਿੱਚ ਪਰਿਵਰਤਨ :

  • ਸਾਹ ਅੰਦਰ ਲੈਣ ਵਿੱਚ-ਪਸਲੀਆਂ ਉੱਪਰ ਅਤੇ ਬਾਹਰ ਵੱਲ ਨਿਕਲਦੀਆਂ ਹਨ, ਤਾਂਕਿ ਛਾਤੀ-ਖੋੜ ਦਾ ਆਇਤਨ ਵੱਧ ਜਾਂਦਾ ਹੈ ।
  • ਸਾਹ ਬਾਹਰ ਕੱਢਦੇ ਸਮੇਂ-ਪਸਲੀਆਂ ਹੇਠਾਂ ਅਤੇ ਅੰਦਰ ਵੱਲ ਗਤੀ ਕਰਦੀਆਂ ਹਨ, ਜਿਸਦੇ ਵਿੱਚ ਛਾਤੀ-ਖੋੜ ਦਾ ਆਇਤਨ ਘੱਟ ਜਾਂਦਾ ਹੈ ।

PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ

ਪ੍ਰਸ਼ਨ 8.
ਪੌਦਿਆਂ ਵਿੱਚ ਸਾਹ ਕਿਰਿਆ ਦਾ ਕੀ ਮਹੱਤਵ ਹੈ ?
ਉੱਤਰ-
ਪੌਦਿਆਂ ਵਿੱਚ ਸਾਹ ਕਿਰਿਆ-ਸਾਹ ਕਿਰਿਆ ਵਿੱਚ ਊਰਜਾ ਯੁਕਤ ਭੋਜਨ (ਗੁਲੂਕੋਜ਼ ਅਤੇ ਫਰਕਟੋਜ਼) ਪਾਣੀ ਅਤੇ CO2, ਵਿੱਚ ਪਰਿਵਰਤਿਤ ਹੋ ਜਾਂਦੇ ਹਨ ਅਤੇ ਕਾਫ਼ੀ ਮਾਤਰਾ ਵਿੱਚ ਊਰਜਾ ਨਿਰਮੁਕਤ ਕਰਦੇ ਹਨ ਜੋ ਜੀਵਨ ਭਰ ਲਈ ਹੈ । CO2, ਪੌਦਿਆਂ ਦੁਆਰਾ ਹੀ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਵਿੱਚ ਉਪਯੁਕਤ ਹੋ ਜਾਂਦੀ ਹੈ ।

ਪ੍ਰਸ਼ਨ 9.
ਮੱਛੀਆਂ ਵਿੱਚ ਸਾਹ ਕਿਰਿਆ ਕਿਸ ਤਰ੍ਹਾਂ ਹੁੰਦੀ ਹੈ ?
ਉੱਤਰ-
ਮੱਛੀਆਂ ਜਲੀ ਜੰਤੂ ਹਨ । ਇਹਨਾਂ ਦੇ ਸਾਹ ਅੰਗ ਗਲਫ਼ੜੇ ਹਨ । ਗਲਫ਼ੜੇ ਪਾਣੀ ਨਾਲ ਭਿੱਜੇ ਰਹਿੰਦੇ ਹਨ ਅਤੇ ਘੁਲੀ ਹੋਈ ਆਕਸੀਜਨ ਪਾਣੀ ਵਿੱਚੋਂ ਲੈ ਲੈਂਦੇ ਹਨ ਅਤੇ ਕਾਰਬਨਡਾਈਆਕਸਾਈਡ ਪਾਣੀ ਵਿੱਚ ਸਰਲ ਵਿਸਰਣ ਵਿਧੀ ਦੁਆਰਾ ਛੱਡਦੇ ਹਨ । ਗਲਫ਼ੜੇ ਖੁਨ ਵਹਿਣੀਆਂ ਨਾਲ ਭਰਪੂਰ ਹੁੰਦੇ ਹਨ ।
PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ 2

7. ਵੱਡੇ ਉੱਤਰ ਵਾਲਾ ਪ੍ਰਸ਼ਨ-

ਪ੍ਰਸ਼ਨ-ਸਿੱਧ ਕਰੋ ਕਿ ਸਾਹ ਬਾਹਰ ਕੱਢਦੇ ਸਮੇਂ ਹਵਾ ਵਿੱਚ CO2, ਦੀ ਉਪਲੱਬਧਤਾ ਹੁੰਦੀ ਹੈ ।
ਉੱਤਰ-
ਦੋ ਸਾਫ਼ ਕੱਚ ਦੀਆਂ ਪਰਖਨਲੀਆਂ ਲਉ । ਦੋਨਾਂ ਵਿੱਚ ਤਾਜ਼ਾ ਚੂਨੇ ਦਾ ਪਾਣੀ ਪਾਉ । ਕਾਰਕ ਦੇ ਢੱਕਣਾਂ ਨਾਲ ਦੋਨੋਂ ਨਲੀਆਂ ਬੰਦ ਕਰੋ । ਕਾਰਕ ਦੇ ਦੋ ਛੇਕਾਂ ਵਿੱਚ ਨਲੀਆਂ ਪਾਓ ਜਿਸ ਤਰ੍ਹਾਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ । ਹੁਣ ਸਾਹ ਬਾਹਰ ਕੱਢਦੇ ਸਮੇਂ ਨਲੀ ਵਿੱਚ ਫੂਕ ਮਾਰੋ । ਕੱਚ ਦੀ ਪਰਖਨਲੀ ਵਿੱਚ ਚੂਨੇ ਦਾ ਪਾਣੀ ਦੁਧੀਆ ਹੋ ਜਾਵੇਗਾ । ਜਿਸ ਤੋਂ ਪਤਾ ਚਲਦਾ ਹੈ ਕਿ ਹਵਾ ਵਿੱਚ CO2, ਦੀ ਮਾਤਰਾ ਹੁੰਦੀ ਹੈ ।
PSEB 7th Class Science Solutions Chapter 10 ਸਜੀਵਾਂ ਵਿੱਚ ਸਾਹ ਕਿਰਿਆ 3

PSEB 12th Class History Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

Punjab State Board PSEB 12th Class History Book Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ Textbook Exercise Questions and Answers.

PSEB Solutions for Class 12 History Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

Long Answer Type Questions

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦਾ ਇੱਕ ਵਿਅਕਤੀ ਦੇ ਰੂਪ ਵਿੱਚ ਤੁਸੀਂ ਕਿਵੇਂ ਵਰਣਨ ਕਰੋਗੇ ? (How do you describe about Maharaja Ranjit Singh as a man ?)
ਜਾਂ
ਇੱਕ ਮਨੁੱਖ ਦੇ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Ranjit Singh as a Man ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਚਰਿੱਤਰ ਤੇ ਸ਼ਖ਼ਸੀਅਤ ਬਾਰੇ ਵਰਣਨ ਕਰੋ । (Write about the character and personality of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਭਾਵੇਂ ਅਨਪੜ੍ਹ ਸੀ ਪਰ ਉਹ ਬੜੀ ਤੀਖਣ ਬੁੱਧੀ ਦੇ ਮਾਲਕ ਸਨ । ਉਨ੍ਹਾਂ ਨੂੰ ਹਜ਼ਾਰਾਂ ਪਿੰਡਾਂ ਦੇ ਨਾਂ ਅਤੇ ਉਨ੍ਹਾਂ ਦੀ ਭੂਗੋਲਿਕ ਸਥਿਤੀ ਜ਼ਬਾਨੀ ਯਾਦ ਸੀ ।ਉਹ ਜਿਸ ਆਦਮੀ ਨੂੰ ਇੱਕ ਵਾਰ ਵੇਖ ਲੈਂਦੇ ਸਨ ਉਸ ਨੂੰ ਕਈ ਸਾਲਾਂ ਮਗਰੋਂ ਵੀ ਪਛਾਣ ਲੈਂਦੇ ਸਨ ! ਮਹਾਰਾਜਾ ਰਣਜੀਤ ਸਿੰਘ ਦਾ ਸੁਭਾਅ ਬੜਾ ਦਿਆਲੂ ਸੀ । ਉਹ ਆਪਣੀ ਪਰਜਾ ਨਾਲ ਬਹੁਤ ਪਿਆਰ ਕਰਦੇ ਸਨ ।ਉਨ੍ਹਾਂ ਨੇ ਆਪਣੇ ਦੁਸ਼ਮਣਾਂ ਨਾਲ ਕਦੇ ਵੀ ਜ਼ਾਲਮਾਨਾ ਵਰਤਾਓ ਨਹੀਂ ਕੀਤਾ ਸੀ । ਮਹਾਰਾਜੇ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਕਦੇ ਵੀ ਕਿਸੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਸੀ ।

ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਦੇ ਸੱਚੇ ਸੇਵਕ ਸਨ । ਉਹ ਆਪਣਾ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦੇ ਸਨ ਅਤੇ ਅਰਦਾਸ ਕਰਦੇ ਸਨ ਉਹ ਆਪਣੀ ਸਰਕਾਰ ਨੂੰ ਸਰਕਾਰ-ਏ-ਖ਼ਾਲਸਾ ਕਹਿੰਦੇ ਸਨ ।ਉਨ੍ਹਾਂ ਨੇ ਨਾਨਕ ਸਹਾਇ ਅਤੇ ਗੋਬਿੰਦ ਸਹਾਇ ਨਾਂ ਦੇ ਸਿੱਕੇ ਜਾਰੀ ਕੀਤੇ ਉਨ੍ਹਾਂ ਨੇ ਗੁਰਦੁਆਰਿਆਂ ਨੂੰ ਭਾਰੀ ਦਾਨ ਦਿੱਤਾ । ਇਸ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਦਾ ਹੋਰਨਾਂ ਧਰਮਾਂ ਵੱਲ ਵਤੀਰਾ ਬੜਾ ਸਤਿਕਾਰ ਭਰਿਆ ਸੀ । ਸਾਰੇ ਧਰਮਾਂ ਦੇ ਲੋਕਾਂ ਨਾਲ ਬਰਾਬਰੀ ਵਾਲਾ ਸਲੂਕ ਕੀਤਾ ਜਾਂਦਾ ਸੀ ।ਉਨ੍ਹਾਂ ਨੂੰ ਆਪੋ ਆਪਣੇ ਰਸਮਾਂ-ਰਿਵਾਜਾਂ ਨੂੰ ਮਨਾਉਣ ਦੀ ਪੂਰੀ ਸੁਤੰਤਰਤਾ ਸੀ | ਮਹਾਰਾਜਾ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਦਿਲ ਖੋਲ੍ਹ ਕੇ ਦਾਨ ਦਿੰਦਾ ਸੀ ।

ਪ੍ਰਸ਼ਨ 2.
ਮਨੁੱਖ ਦੇ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਛੇ ਵਿਸ਼ੇਸ਼ਤਾਵਾਂ ਕੀ ਸਨ ? (What were the six features of Maharaja Ranjit Singh as a Man ?)
ਉੱਤਰ-

  • ਸ਼ਕਲ ਸੂਰਤ – ਮਹਾਰਾਜਾ ਰਣਜੀਤ ਸਿੰਘ ਦੀ ਸ਼ਕਲ ਸੂਰਤ ਬਹੁਤੀ ਖਿੱਚ ਭਰਪੂਰ ਨਹੀਂ ਸੀ । ਉਸ ਦਾ ਕੱਦ ਦਰਮਿਆਨਾ ਅਤੇ ਜਿਸਮ ਪਤਲਾ ਸੀ | ਬਚਪਨ ਵਿੱਚ ਚੇਚਕ ਨਿਕਲ ਆਉਣ ਕਾਰਨ ਉਸ ਦੀ ਇੱਕ ਅੱਖ ਵੀ ਮਾਰੀ ਗਈ ਸੀ । ਪਰ ਮਹਾਰਾਜੇ ਦੇ ਵਿਅਕਤਿੱਤਵ ਵਿੱਚ ਇੰਨੀ ਖਿੱਚ ਸੀ ਕਿ ਕੋਈ ਵੀ ਮਿਲਣ ਵਾਲਾ ਵਿਅਕਤੀ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ ਸੀ ।
  • ਮਿਹਨਤੀ ਅਤੇ ਫੁਰਤੀਲਾ – ਮਹਾਰਾਜਾ ਰਣਜੀਤ ਸਿੰਘ ਬੜਾ ਮਿਹਨਤੀ ਅਤੇ ਫੁਰਤੀਲਾ ਸੀ । ਮਹਾਰਾਜਾ ਸਵੇਰ ਤੋਂ ਲੈ ਕੇ ਰਾਤ ਦੇਰ ਤਕ ਰਾਜ ਦੇ ਕੰਮਾਂ ਵਿੱਚ ਰੁੱਝਿਆ ਰਹਿੰਦਾ ਸੀ । ਉਹ ਰਾਜ ਦੇ ਵੱਡੇ ਤੋਂ ਵੱਡੇ ਕੰਮ ਤੋਂ ਲੈ ਕੇ ਛੋਟੇ ਤੋਂ ਛੋਟੇ ਕੰਮ ਵੱਲ ਨਿੱਜੀ ਧਿਆਨ ਦਿੰਦਾ ਸੀ ।
  • ਸਾਹਸੀ ਅਤੇ ਬਹਾਦਰ – ਮਹਾਰਾਜਾ ਰਣਜੀਤ ਸਿੰਘ ਬਹੁਤ ਹੀ ਸਾਹਸੀ ਅਤੇ ਬਹਾਦਰ ਵਿਅਕਤੀ ਸੀ । ਉਸ ਨੂੰ ਬਚਪਨ ਤੋਂ ਹੀ ਯੁੱਧਾਂ ਵਿੱਚ ਜਾਣ, ਸ਼ਿਕਾਰ ਖੇਡਣ, ਤਲਵਾਰ ਚਲਾਉਣ ਅਤੇ ਘੋੜਸਵਾਰੀ ਕਰਨ ਦਾ ਬਹੁਤ ਸ਼ੌਕ ਸੀ । ਉਹ ਖ਼ਤਰਨਾਕ ਲੜਾਈਆਂ ਦੇ ਸਮੇਂ ਵੀ ਬਿਲਕੁਲ ਘਬਰਾਉਂਦਾ ਨਹੀਂ ਸੀ ਅਤੇ ਲੜਾਈ ਦੇ ਮੈਦਾਨ ਵਿੱਚ ਸਭ ਤੋਂ ਅੱਗੇ ਹੋ ਕੇ ਲੜਦਾ ਸੀ ।
  • ਦਿਆਲੂ ਸੁਭਾਅ – ਮਹਾਰਾਜਾ ਰਣਜੀਤ ਸਿੰਘ ਆਪਣੀ ਦਿਆਲਤਾ ਕਾਰਨ ਪਰਜਾ ਵਿੱਚ ਬਹੁਤ ਹਰਮਨ-ਪਿਆਰੇ ਸਨ । ਮਹਾਰਾਜੇ ਨੇ ਕਦੇ ਵੀ ਆਪਣੇ ਦੁਸ਼ਮਣਾਂ ਨਾਲ ਜ਼ਾਲਮਾਨਾ ਵਰਤਾਓ ਨਹੀਂ ਕੀਤਾ ਸੀ । ਉਹ ਗ਼ਰੀਬਾਂ, ਦੁਖੀਆਂ ਅਤੇ ਕਿਸਾਨਾਂ ਦੀ ਮੱਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦਾ ਸੀ ।
  • ਸਿੱਖ ਧਰਮ ਦਾ ਸ਼ਰਧਾਲੂ ਪੈਰੋਕਾਰ – ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਧਰਮ ‘ਤੇ ਅਟੱਲ ਵਿਸ਼ਵਾਸ ਸੀ । ਉਹ ਆਪਣਾ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦੇ ਸਨ ਅਤੇ ਅਰਦਾਸ ਕਰਦੇ ਸਨ । ਉਹ ਆਪਣੇ ਆਪ ਨੂੰ ਗੁਰੂ ਘਰ ਦਾ ਅਤੇ ਸਿੱਖ ਦਾ ‘ਕੂਕਰ’ ਸਮਝਦੇ ਸਨ । ਉਹ ਆਪਣੀ ਸਰਕਾਰ ਨੂੰ ‘ਸਰਕਾਰ-ਏ-ਖ਼ਾਲਸਾ’ ਅਤੇ ਦਰਬਾਰ ਨੂੰ ‘ਦਰਬਾਰ ਖ਼ਾਲਸਾ ਜੀ’ ਕਹਿੰਦੇ ਸਨ ।
  • ਸਿੱਖਿਆ ਦਾ ਸਰਪ੍ਰਸਤ – ਮਹਾਰਾਜਾ ਰਣਜੀਤ ਸਿੰਘ ਆਪ ਭਾਵੇਂ ਅਨਪੜ੍ਹ ਸੀ ਪਰ ਉਸ ਨੇ ਸਿੱਖਿਆ ਦੇ ਪ੍ਰਸਾਰ ਲਈ ਅਨੇਕਾਂ ਸਕੂਲ ਖੋਲੇ । ਆਪ ਨੇ ਫ਼ਾਰਸੀ, ਅਰਬੀ, ਹਿੰਦੀ ਅਤੇ ਗੁਰਮੁਖੀ ਪੜ੍ਹਾਉਣ ਵਾਲੀਆਂ ਸੰਸਥਾਵਾਂ ਨੂੰ ਅਨੁਦਾਨ ਅਤੇ ਜਾਗੀਰਾਂ ਦਿੱਤੀਆਂ ।

PSEB 12th Class History Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਇੱਕ ਦਿਆਲੂ ਸ਼ਾਸਕ ਸੀ । ਕਿਵੇਂ ? (Maharaja Ranjit Singh was a kind ruler. How ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਆਪਣੀ ਦਿਆਲਤਾ ਕਾਰਨ ਪਰਜਾ ਵਿੱਚ ਬਹੁਤ ਹਰਮਨ-ਪਿਆਰੇ ਸਨ । ਆਪਣੇ ਸ਼ਾਸਨ ਕਾਲ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਦਾਰਾਂ, ਰਾਜਪੂਤ ਰਾਜਿਆਂ, . ਪਠਾਣ ਹਾਕਮਾਂ ਅਤੇ ਅਫ਼ਗਾਨ ਬਾਦਸ਼ਾਹਾਂ ਨੂੰ ਇੱਕ-ਇੱਕ ਕਰਕੇ ਜਿੱਤਿਆ । ਕਮਾਲ ਦੀ ਗੱਲ ਇਹ ਹੈ ਕਿ ਮਹਾਰਾਜੇ ਨੇ ਕਦੇ ਵੀ ਆਪਣੇ ਦੁਸ਼ਮਣਾਂ ਨਾਲ ਜ਼ਾਲਮਾਨਾ ਵਰਤਾਓ ਨਹੀਂ ਕੀਤਾ ਸੀ । ਉਸ ਸਮੇਂ ਕਾਬਲ ਤੇ ਦਿੱਲੀ ਦੇ ਬਾਦਸ਼ਾਹ ਜੋ ਤਾਜਾਂ ਦੇ ਮਾਲਕ ਬਣਦੇ ਰਹੇ, ਨਾ ਕੇਵਲ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਦਾਅਵੇਦਾਰਾਂ ਦੇ ਖੂਨ ਨਾਲ ਖੇਡਦੇ ਰਹੇ ਸਗੋਂ ਉਨ੍ਹਾਂ ਦੇ ਵਾਰਸਾਂ ਨੂੰ ਗਲੀ ਬਾਜ਼ਾਰਾਂ ਵਿੱਚ ਭੀਖ ਮੰਗਿਆਂ ਦੀ ਹਾਲਤ ਵਿੱਚ ਦਰ-ਬ-ਦਰ ਰੁਲਣ ਲਈ ਛੱਡਦੇ ਰਹੇ । ਅਜਿਹੇ ਸਮੇਂ ਲਾਹੌਰ ਦੇ ਇਸ ਸ਼ਾਸਕ ਨੇ ਜਿਨ੍ਹਾਂ ਸ਼ਾਸਕਾਂ ਨੂੰ ਮੈਦਾਨੇ ਜੰਗ ਵਿੱਚ ਹਰਾਇਆ ਨਾ ਕੇਵਲ ਗਲਵੱਕੜੀ ਲਾਇਆ ਸਗੋਂ ਉਨ੍ਹਾਂ ਦੀ ਔਲਾਦ ਨੂੰ ਵੀ ਜਾਗੀਰਾਂ ਤੇ ਖਿਲਅਤਾਂ ਨਾਲ ਨਿਵਾਜਿਆ । ਮਹਾਰਾਜੇ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਕਿਸੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਸੀ । ਉਹ ਗ਼ਰੀਬਾਂ, ਦੁਖੀਆਂ ਅਤੇ ਕਿਸਾਨਾਂ ਦੀ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦਾ ਸੀ । ਉਸ ਦੀ ਦਿਆਲਤਾ ਦੀਆਂ ਕਈ ਕਹਾਣੀਆਂ ਪ੍ਰਸਿੱਧ ਹਨ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਦਾ ਸ਼ਰਧਾਲੂ ਪੈਰੋਕਾਰ ਸੀ । ਆਪਣੇ ਪੱਖ ਵਿੱਚ ਦਲੀਲਾਂ ਦਿਓ । (Maharaja Ranjit Singh was a devoted follower of Sikhism. Give arguments in your favour.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਧਰਮ ‘ਤੇ ਅਟੱਲ ਵਿਸ਼ਵਾਸ ਸੀ । ਉਹ ਆਪਣਾ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦਾ ਸੀ ਅਤੇ ਅਰਦਾਸ ਕਰਦਾ ਸੀ । ਮਹਾਰਾਜੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਕਲਗੀ ਆਪਣੇ ਤੋਸ਼ੇਖ਼ਾਨੇ ਵਿੱਚ ਰੱਖੀ ਹੋਈ ਸੀ ਜਿਸ ਦੀ ਛੋਹ ਨੂੰ ਉਹ ਆਪਣੇ ਲਈ ਬੜਾ ਵਡਭਾਗਾ ਸਮਝਦੇ ਸਨ । ਉਹ ਆਪਣੀਆਂ ਜਿੱਤਾਂ ਨੂੰ ਉਸ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਮਿਹਰ ਸਮਝਦੇ ਸਨ । ਇਨ੍ਹਾਂ ਜਿੱਤਾਂ ਲਈ ਧੰਨਵਾਦ ਕਰਨ ਲਈ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਭਾਰੀ ਚੜ੍ਹਾਵਾ ਚੜ੍ਹਾਉਂਦੇ ਸਨ । ਉਹ ਆਪਣੇ ਆਪ ਨੂੰ ਗੁਰੂ ਘਰ ਦਾ ਅਤੇ ਸਿੱਖ ਪੰਥ ਦਾ ‘ਕੂਕਰ’ ਸਮਝਦੇ ਸਨ । ਉਹ ਆਪਣੀ ਸਰਕਾਰ ਨੂੰ ‘ਸਰਕਾਰ-ਏ-ਖ਼ਾਲਸਾ’ ਕਹਿੰਦੇ ਸਨ ।

ਉਹ ਆਪਣੇ ਆਪ ਨੂੰ ਮਹਾਰਾਜਾ ਅਖਵਾਉਣ ਦੀ ਬਜਾਏ ‘ਸਿੰਘ ਸਾਹਿਬ’ ਅਖਵਾਉਂਦੇ ਸਨ । ਉਨ੍ਹਾਂ ਦੇ ਸਿੱਕਿਆਂ ‘ਤੇ ‘ਨਾਨਕ ਸਹਾਇ’ ਅਤੇ ‘ਗੋਬਿੰਦ ਸਹਾਇ’ ਦੇ ਸ਼ਬਦ ਅੰਕਿਤ ਸਨ । ਉਨ੍ਹਾਂ ਦੀ ਸ਼ਾਹੀ ਮੋਹਰ ਉੱਤੇ ‘ਅਕਾਲ ਸਹਾਇ ਦੇ ਸ਼ਬਦ ਉਕਰੇ ਹੋਏ ਸਨ । ਸੈਨਾ ਵਿੱਚ “ਵਾਹਿਗੁਰੂ ਜੀ ਕਾ ਖ਼ਾਲਸਾ ਅਤੇ ਵਾਹਿਗੁਰੂ ਜੀ ਕੀ ਫ਼ਤਹਿ’ ਦਾ ਜੈਕਾਰਾ ਲਗਾਇਆ ਜਾਂਦਾ ਸੀ । ਸਰਕਾਰੀ ਕਾਰਜ ਲਈ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸਹੁੰ ਚੁਕਾਈ ਜਾਂਦੀ ਸੀ । ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰੇ ਗੁਰਦੁਆਰਿਆਂ ਦੀਆਂ ਨਵੀਆਂ ਇਮਾਰਤਾਂ ਬਣਵਾਈਆਂ ਅਤੇ ਗੁਰਦੁਆਰਿਆਂ ਦੀ ਦੇਖ-ਭਾਲ ਲਈ ਵੱਡੀਆਂ-ਵੱਡੀਆਂ ਜਾਗੀਰਾਂ ਦਿੱਤੀਆਂ । ਸੰਖੇਪ ਵਿੱਚ ਉਹ ਤਨੋ ਮਨੋ ਸਿੱਖ ਧਰਮ ਦੇ ਸੱਚੇ ਸ਼ਰਧਾਲੂ ਸਨ ।

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਇੱਕ ਧਰਮ-ਨਿਰਪੇਖ ਸ਼ਾਸਕ ਸੀ । ਕਿਵੇਂ ? (Maharaja Ranjit Singh was a secular ruler. How ?)
ਉੱਤਰ-
ਭਾਵੇਂ ਮਹਾਰਾਜਾ ਰਣਜੀਤ ਸਿੰਘ ਸਿੱਖ ਪੰਥ ਦਾ ਪੱਕਾ ਸ਼ਰਧਾਲੂ ਸੀ ਪਰ ਫਿਰ ਵੀ ਉਹ ਹੋਰਨਾਂ ਧਰਮਾਂ ਨੂੰ ਸਤਿਕਾਰ ਭਰੀ ਨਜ਼ਰ ਨਾਲ ਵੇਖਦਾ ਸੀ । ਉਹ ਧਾਰਮਿਕ ਪੱਖਪਾਤ ਅਤੇ ਫਿਰਕੂਪੁਣੇ ਤੋਂ ਕੋਹਾਂ ਦੂਰ ਸੀ । ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸੀ ਕਿ ਇੱਕ ਸ਼ਕਤੀਸ਼ਾਲੀ ਅਤੇ ਚਿਰਸਥਾਈ ਸਾਮਰਾਜ ਦੀ ਸਥਾਪਨਾ ਲਈ ਸਾਰੇ ਧਰਮਾਂ ਦੇ ਲੋਕਾਂ ਦਾ ਸਹਿਯੋਗ ਪ੍ਰਾਪਤ ਕਰਨਾ ਜ਼ਰੂਰੀ ਹੈ । ਉਹ ਆਪਣੀ ਸਹਿਣਸ਼ੀਲਤਾ ਦੀ ਨੀਤੀ ਨਾਲ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਿੱਚ ਸਫਲ ਹੋਇਆ । ਉਸ ਦੇ ਰਾਜ ਵਿੱਚ ਨੌਕਰੀਆਂ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਜਾਂਦੀਆਂ ਸਨ । ਉਸ ਦੇ ਦਰਬਾਰ ਦੇ ਉੱਚ ਅਹੁਦਿਆਂ ‘ਤੇ ਸਿੱਖ, ਹਿੰਦੂ, ਮੁਸਲਮਾਨ, ਡੋਗਰੇ ਅਤੇ ਯੂਰਪੀਅਨ ਲੱਗੇ ਹੋਏ ਸਨ ।

ਉਦਾਹਰਨ ਦੇ ਤੌਰ ‘ਤੇ ਉਸ ਦਾ ਵਿਦੇਸ਼ ਮੰਤਰੀ ਫਕੀਰ ਅਜ਼ੀਜ਼ਉੱਦੀਨ ਮੁਸਲਮਾਨ, ਪ੍ਰਧਾਨ ਮੰਤਰੀ ਧਿਆਨ ਸਿੰਘ ਡੋਗਰਾ, ਵਿੱਤ ਮੰਤਰੀ ਦੀਵਾਨ ਭਵਾਨੀਦਾਸ ਅਤੇ ਸੈਨਾਪਤੀ ਮਿਸਰ ਦੀਵਾਨ ਚੰਦ ਹਿੰਦੂ ਸਨ । ਇਸੇ ਤਰ੍ਹਾਂ ਜਨਰਲ ਵੈਂਤੂਰਾ, ਕੋਰਟ, ਗਾਰਡਨਰ ਆਦਿ ਯੂਰਪੀਅਨ ਸਨ । ਦਾਨ ਦੇਣ ਦੇ ਮਾਮਲਿਆਂ ਵਿੱਚ ਵੀ ਮਹਾਰਾਜਾ ਕਿਸੇ ਧਰਮ ਦੇ ਨਾਲ ਕੋਈ ਵਿਤਕਰਾ ਨਹੀਂ ਕਰਦਾ ਸੀ । ਉਸ ਨੇ ਹਿੰਦੂ ਮੰਦਰਾਂ ਅਤੇ ਮੁਸਲਿਮ ਮਸੀਤਾਂ ਅਤੇ ਮਕਬਰਿਆਂ ਦੀ ਦੇਖ-ਭਾਲ ਲਈ ਕਾਫ਼ੀ ਧਨ ਦਿੱਤਾ ਉਸ ਦੇ ਰਾਜ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਆਪੋ ਆਪਣੇ ਰਸਮਾਂ-ਰਿਵਾਜਾਂ ਨੂੰ ਮਨਾਉਣ ਦੀ ਪੂਰੀ ਸੁਤੰਤਰਤਾ ਸੀ ।

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਉਲੇਖ ਕਰੋ । (Describe Maharaja Ranjit Singh as an administrator.)
ਜਾਂ
ਇੱਕ ਸ਼ਾਸਨ ਪ੍ਰਬੰਧਕ ਦੇ ਤੌਰ ‘ਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Maharaja Ranjit Singh as an administrator ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਇੱਕ ਉੱਚ-ਕੋਟੀ ਦਾ ਸ਼ਾਸਨ ਪ੍ਰਬੰਧਕ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦਾ ਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ । ਪ੍ਰਸ਼ਾਸਨ ਪ੍ਰਬੰਧ ਵਿੱਚ ਸਹਿਯੋਗ ਪ੍ਰਾਪਤ ਕਰਨ ਲਈ ਮਹਾਰਾਜੇ ਨੇ ਕਈ ਯੋਗ ਅਤੇ ਈਮਾਨਦਾਰ ਮੰਤਰੀਆਂ ਨੂੰ ਨਿਯੁਕਤ ਕੀਤਾ ਹੋਇਆ ਸੀ । ਸ਼ਾਸਨ ਪ੍ਰਬੰਧ ਨੂੰ ਚੰਗੇ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਮਹਾਰਾਜੇ ਨੇ ਆਪਣੇ ਰਾਜ ਨੂੰ ਚਾਰ ਵੱਡੇ ਸੂਬਿਆਂ ਵਿੱਚ ਵੰਡਿਆ ਹੋਇਆ ਸੀ । ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਮੌਜਾ ਜਾਂ ਪਿੰਡ ਸੀ ।ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੇ ਹੱਥਾਂ ਵਿੱਚ ਹੁੰਦਾ ਸੀ । ਮਹਾਰਾਜਾ ਪੰਚਾਇਤਾਂ ਦੇ ਕੰਮਾਂ ਵਿੱਚ ਕਦੇ ਦਖ਼ਲਅੰਦਾਜ਼ੀ ਨਹੀਂ ਕਰਦਾ ਸੀ । ਮਹਾਰਾਜਾ ਪਰਜਾ ਦੇ ਹਿੱਤਾਂ ਨੂੰ ਕਦੇ ਅੱਖੋਂ ਉਹਲੇ ਨਹੀਂ ਹੋਣ ਦਿੰਦਾ ਸੀ । ਉਸ ਨੇ ਰਾਜ ਅਧਿਕਾਰੀਆਂ ਨੂੰ ਵੀ ਇਹ ਆਦੇਸ਼ ਦਿੱਤਾ ਸੀ ਕਿ ਉਹ ਪਰਜਾ ਦੀ ਭਲਾਈ ਲਈ ਵਿਸ਼ੇਸ਼ ਯਤਨ ਕਰਨ । ਪਰਜਾ ਦੀ ਹਾਲਤ ਨੂੰ ਜਾਣਨ ਲਈ ਮਹਾਰਾਜਾ ਅਕਸਰ ਭੇਸ ਬਦਲ ਕੇ ਰਾਜ ਦਾ ਦੌਰਾ ਕਰਿਆ ਕਰਦਾ ਸੀ । ਮਹਾਰਾਜੇ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ । ਕਿਸਾਨਾਂ ਅਤੇ ਗ਼ਰੀਬਾਂ ਨੂੰ ਰਾਜ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਸਨ । ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰਜਾ ਬੜੀ ਖੁਸ਼ਹਾਲ ਸੀ ।

ਪ੍ਰਸ਼ਨ 7.
“ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਜਰਨੈਲ ਅਤੇ ਜੇਤੂ ਸੀ ।” ਵਿਆਖਿਆ ਕਰੋ । (“Maharaja Ranjit Singh was a great general and conqueror.” Explain.)
ਜਾਂ
“ਇੱਕ ਸੈਨਿਕ ਅਤੇ ਜਰਨੈਲ” ਦੇ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Ranjit Singh as a Soldier and a General ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਆਪਣੇ ਸਮੇਂ ਦਾ ਇੱਕ ਮਹਾਨ ਜਰਨੈਲ ਸੀ । ਆਪਣੇ ਜੀਵਨ ਕਾਲ ਵਿੱਚ ਉਸ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ, ਉਸ ਵਿੱਚ ਉਸ ਨੂੰ ਕਿਸੇ ਵੀ ਹਾਰ ਦਾ ਮੂੰਹ ਨਹੀਂ ਵੇਖਣਾ ਪਿਆ । ਉਹ ਭਾਰੀ ਤੋਂ ਭਾਰੀ ਔਕੜ ਆਉਣ ‘ਤੇ ਵੀ ਕਦੇ ਘਬਰਾਉਂਦੇ ਨਹੀਂ ਸਨ । ਮਹਾਰਾਜਾ ਆਪਣੇ ਸੈਨਿਕਾਂ ਦੀ ਭਲਾਈ ਦਾ ਪੂਰਾ ਖ਼ਿਆਲ ਰੱਖਦਾ ਸੀ । ਸਿੱਟੇ ਵਜੋਂ ਉਹ ਵੀ ਮਹਾਰਾਜੇ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਸਨ । ਮਹਾਨ ਜਰਨੈਲ ਹੋਣ ਦੇ ਨਾਲ-ਨਾਲ ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਜੇਤੁ ਵੀ ਸੀ । 1797 ਈ. ਵਿੱਚ ਜਦੋਂ ਰਣਜੀਤ ਸਿੰਘ ਸ਼ੁਕਰਚੱਕੀਆ ਮਿਸਲ ਦੀ ਗੱਦੀ ਉੱਤੇ ਬੈਠਿਆ ਤਾਂ ਉਸ ਅਧੀਨ ਬਹੁਤ ਥੋੜ੍ਹਾ ਜਿਹਾ ਇਲਾਕਾ ਸੀ ਉਸ ਨੇ ਆਪਣੀ ਯੋਗਤਾ ਅਤੇ ਬਹਾਦਰੀ ਸਦਕਾ ਆਪਣੇ ਰਾਜ ਨੂੰ ਇੱਕ ਸਾਮਰਾਜ ਵਿੱਚ ਤਬਦੀਲ ਕਰ ਦਿੱਤਾ ਸੀ ਉਸ ਨੇ ਆਪਣੇ ਸਾਮਰਾਜ ਵਿੱਚ ।

ਲਾਹੌਰ, ਅੰਮ੍ਰਿਤਸਰ, ਕਸੂਰ, ਸਿਆਲਕੋਟ, ਕਾਂਗੜਾ, ਗੁਜਰਾਤ, ਜੰਮੂ, ਅਟਕ, ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਵਰਗੇ ਮਹੱਤਵਪੂਰਨ ਇਲਾਕੇ ਸ਼ਾਮਲ ਕੀਤੇ ਸਨ । ਇਨ੍ਹਾਂ ਇਲਾਕਿਆਂ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਕਈ ਭਿਆਨਕ ਲੜਾਈਆਂ ਲੜਨੀਆਂ ਪਈਆਂ । ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਕਾਰਨ ਉਸ ਦਾ ਸਾਮਰਾਜ ਉੱਤਰ ਵਿੱਚ ਲੱਦਾਖ ਤੋਂ ਲੈ ਕੇ ਦੱਖਣ ਵਿੱਚ ਸ਼ਿਕਾਰਪੁਰ ਤਕ ਅਤੇ ਪੂਰਬ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿੱਚ ਪਿਸ਼ਾਵਰ ਤਕ ਫੈਲਿਆ ਹੋਇਆ ਸੀ ।

PSEB 12th Class History Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਨੂੰ “ਸ਼ੇਰੇ ਪੰਜਾਬ ਕਿਉਂ ਕਿਹਾ ਜਾਂਦਾ ਹੈ ? (Why is Maharaja Ranjit Singh called Sher-i-Punjab ?)
ਜਾਂ
ਤੁਸੀਂ ਰਣਜੀਤ ਸਿੰਘ ਨੂੰ ਇਤਿਹਾਸ ਵਿੱਚ ਕੀ ਸਥਾਨ ਦਿਉਗੇ ? ਉਸ ਨੂੰ ਸ਼ੇਰੇ-ਪੰਜਾਬ ਕਿਉਂ ਕਿਹਾ ਜਾਂਦਾ ਹੈ ? (What place would you assign in history to Ranjit Singh ? Why is he called Sher-iPunjab ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਗਿਣਤੀ ਨਾ ਸਿਰਫ਼ ਭਾਰਤ ਬਲਿਕ ਸੰਸਾਰ ਦੇ ਮਹਾਨ ਸ਼ਾਸਕਾਂ ਵਿੱਚ ਕੀਤੀ ਜਾਂਦੀ ਹੈ । ਵੱਖ-ਵੱਖ ਇਤਿਹਾਸਕਾਰ ਮਹਾਰਾਜਾ ਰਣਜੀਤ ਸਿੰਘ ਦੀ ਤੁਲਨਾ ਮੁਗਲ ਬਾਦਸ਼ਾਹ ਅਕਬਰ, ਮਰਾਠਾ ਸ਼ਾਸਕ ਸ਼ਿਵਾਜੀ, ਮਿਸਰ ਦੇ ਸ਼ਾਸਕ ਮਹਿਮਤ ਅਲੀ ਅਤੇ ਫ਼ਰਾਂਸ ਦੇ ਸ਼ਾਸਕ ਨੈਪੋਲੀਅਨ ਆਦਿ ਨਾਲ ਕਰਦੇ ਹਨ । ਇਤਿਹਾਸ ਦਾ ਨਿਰਪੱਖ ਅਧਿਐਨ ਕਰਨ ‘ਤੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਪ੍ਰਾਪਤੀਆਂ ਇਨ੍ਹਾਂ ਸ਼ਾਸਕਾਂ ਤੋਂ ਕਿਤੇ ਵੱਧ ਸਨ । ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਗੱਦੀ ‘ਤੇ ਬੈਠਾ ਉਸ ਦੇ ਕੋਲ ਸਿਰਫ਼ ਨਾਂ ਦਾ ਰਾਜ ਸੀ ! ਪਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਯੋਗਤਾ ਅਤੇ ਕੁਸ਼ਲਤਾ ਦੇ ਨਾਲ ਇਸ ਵਿਸ਼ਾਲ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ ।

ਅਜਿਹਾ ਕਰਕੇ ਉਨ੍ਹਾਂ ਨੇ ਸਿੱਖ ਸਾਮਰਾਜ ਦੇ ਸੁਪਨੇ ਨੂੰ ਸਾਕਾਰ ਕੀਤਾ । ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਪ੍ਰਬੰਧ ਬਹੁਤ ਹੀ ਉੱਚ-ਕੋਟੀ ਦਾ ਸੀ । ਉਸ ਦੇ ਸ਼ਾਸਨ ਪ੍ਰਬੰਧ ਦਾ ਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ । ਪਰਜਾ ਦੇ ਦੁੱਖਾਂ ਨੂੰ ਦੂਰ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵਿੱਚ ਨੌਕਰੀਆਂ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਜਾਂਦੀਆਂ ਸਨ । ਉਸ ਦੇ ਦਰਬਾਰ ਵਿੱਚ ਸਿੱਖ, ਹਿੰਦੂ, ਮੁਲਸਮਾਨ, ਯੂਰੋਪੀਅਨ ਆਦਿ ਸਭ ਧਰਮਾਂ ਦੇ ਲੋਕ ਉੱਚੇ ਅਹੁਦਿਆਂ ‘ਤੇ ਨਿਯੁਕਤ ਸਨ । ਮਹਾਰਾਜਾ ਰਣਜੀਤ ਸਿੰਘ ਨੇ ਸਭ ਧਰਮਾਂ ਦੇ ਪ੍ਰਤੀ ਸਹਿਨਸ਼ੀਲਤਾ ਦੀ ਨੀਤੀ ਅਪਣਾ ਕੇ ਉਨ੍ਹਾਂ ਨੂੰ ਇੱਕ ਸੂਤਰ ਵਿੱਚ ਬੰਨਿਆ । ਉਹ ਇੱਕ ਮਹਾਨ ਦਾਨੀ ਵੀ ਸਨ । ਉਨ੍ਹਾਂ ਨੇ ਆਪਣੇ ਸਾਮਰਾਜ ਦੀ ਸੁਰੱਖਿਆ ਅਤੇ ਵਿਸਥਾਰ ਲਈ ਇੱਕ ਸ਼ਕਤੀਸ਼ਾਲੀ ਸੈਨਾ ਦਾ ਨਿਰਮਾਣ ਵੀ ਕੀਤਾ । ਉਨ੍ਹਾਂ ਨੇ ਅੰਗਰੇਜ਼ਾਂ ਨਾਲ ਮਿੱਤਰਤਾ ਸਥਾਪਿਤ ਕਰਕੇ ਆਪਣੀ ਰਾਜਨੀਤਿਕ ਸੂਝ-ਬੂਝ ਦਾ ਸਬੂਤ ਦਿੱਤਾ । ਇਨ੍ਹਾਂ ਸਭ ਗੁਣਾਂ ਦੇ ਕਾਰਨ ਅੱਜ ਵੀ ਲੋਕ ਮਹਾਰਾਜਾ ਰਣਜੀਤ ਸਿੰਘ ਨੂੰ ‘ਸ਼ੇਰ-ਏ-ਪੰਜਾਬ’ ਦੇ ਨਾਂ ਨਾਲ ਯਾਦ ਕਰਦੇ ਹਨ । ਨਿਰਸੰਦੇਹ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਗੌਰਵਮਈ ਸਥਾਨ ਪ੍ਰਾਪਤ ਹੈ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਮਹਾਰਾਜਾ ਰਣਜੀਤ ਸਿੰਘ ਦਾ ਚਰਿੱਤਰ ਅਤੇ ਸ਼ਖ਼ਸੀਅਤ haracter and Personality of Maharaja Ranjit Singh)

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਚਰਿੱਤਰ ਤੇ ਸ਼ਖ਼ਸੀਅਤ ਦਾ ਵਿਸਥਾਰਪੂਰਵਕ ਵਰਣਨ ਕਰੋ । (Explain in detail the character and personality of Maharaja Ranjit Singh.)
ਜਾਂ
ਰਣਜੀਤ ਸਿੰਘ ਦਾ ਇੱਕ ਮਨੁੱਖ ਦੇ ਰੂਪ ਵਿੱਚ ਵਰਣਨ ਕਰੋ । (Describe Ranjit Singh as a man.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਚਰਿੱਤਰ ਦਾ ਮੁੱਲਾਂਕਣ ਕਰੋ । (Give a character estimate of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਇੱਕ ਮਨੁੱਖ, ਇੱਕ ਜਰਨੈਲ, ਇੱਕ ਪ੍ਰਸ਼ਾਸਕ ਅਤੇ ਇੱਕ ਰਾਜਨੀਤੀਵਾਨ ਦੇ ਰੂਪ ਵਿੱਚ , ਚਰਚਾ ਕਰੋ । (Discuss Maharaja Ranjit Singh as a man, a general, a ruler and a diplomat.)
ਜਾਂ
ਤੁਸੀਂ ਰਣਜੀਤ ਸਿੰਘ ਨੂੰ ਇਤਿਹਾਸ ਵਿੱਚ ਕੀ ਥਾਂ ਦਿਉਗੇ ? ਉਸ ਨੂੰ ਸ਼ੇਰ-ਏ-ਪੰਜਾਬ ਕਿਉਂ ਕਿਹਾ ਜਾਂਦਾ ਹੈ ? (What place would you assign to Ranjit Singh in the history ? Why is he called Sher-i-Punjab ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਗਿਣਤੀ ਨਾ ਸਿਰਫ਼ ਭਾਰਤ ਦੇ ਸਗੋਂ ਸੰਸਾਰ ਦੇ ਮਹਾਨ ਵਿਅਕਤੀਆਂ ਵਿੱਚ ਕੀਤੀ ਜਾਂਦੀ ਹੈ । ਉਹ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਸੀ । ਉਹ ਆਪਣੇ ਗੁਣਾਂ ਦੇ ਕਾਰਨ ਪੰਜਾਬ ਵਿੱਚ ਇੱਕ ਸ਼ਕਤੀਸ਼ਾਲੀ ਸਿੱਖ ਸਾਮਰਾਜ ਦੀ ਸਥਾਪਨਾ ਕਰਨ ਵਿੱਚ ਸਫਲ ਹੋਇਆ । ਉਸ ਨੂੰ ਠੀਕ ਹੀ ਪੰਜਾਬ ਦਾ ਸ਼ੇਰੇ-ਏ-ਪੰਜਾਬ ਕਿਹਾ ਜਾਂਦਾ ਹੈ । ਮਹਾਰਾਜਾ ਰਣਜੀਤ ਸਿੰਘ ਦੇ ਚਰਿੱਤਰ ਅਤੇ ਸ਼ਖ਼ਸੀਅਤ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ-

(ਉ) ਮਨੁੱਖ ਦੇ ਰੂਪ ਵਿੱਚ (As a Man)

1. ਸ਼ਕਲ ਸੂਰਤ (Appearance) – ਮਹਾਰਾਜਾ ਰਣਜੀਤ ਸਿੰਘ ਦੀ ਸ਼ਕਲ ਸੂਰਤ ਬਹੁਤੀ ਖਿੱਚ ਭਰਪੂਰ ਨਹੀਂ ਸੀ । ਉਸ ਦਾ ਕੱਦ ਦਰਮਿਆਨਾ ਅਤੇ ਜਿਸਮ ਪਤਲਾ ਸੀ । ਬਚਪਨ ਵਿੱਚ ਚੇਚਕ ਨਿਕਲ ਆਉਣ ਕਾਰਨ ਉਸ ਦੀ ਇੱਕ ਅੱਖ ਵੀ ਮਾਰੀ ਗਈ ਸੀ । ਇਸ ਦੇ ਬਾਵਜੂਦ ਮਹਾਰਾਜੇ ਦੀ ਸ਼ਖ਼ਸੀਅਤ ਵਿੱਚ ਇੰਨੀ ਖਿੱਚ ਸੀ ਕਿ ਕੋਈ ਵੀ ਮਿਲਣ ਵਾਲਾ ਵਿਅਕਤੀ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ ਸੀ । ਉਨ੍ਹਾਂ ਦੇ ਚਿਹਰੇ ‘ਤੇ ਇੱਕ ਖ਼ਾਸ ਕਿਸਮ ਦਾ ਤੇਜ ਅਤੇ ਜਲਾਲ ਟਪਕਦਾ ਸੀ ।

2. ਮਿਹਨਤੀ ਅਤੇ ਫੁਰਤੀਲਾ (Hardworking and Active) – ਮਹਾਰਾਜਾ ਰਣਜੀਤ ਸਿੰਘ ਬੜਾ ਮਿਹਨਤੀ ਅਤੇ ਫੁਰਤੀਲਾ ਸੀ । ਉਹ ਇਸ ਗੱਲ ਵਿੱਚ ਵਿਸ਼ਵਾਸ ਰੱਖਦਾ ਸੀ ਕਿ ਵੱਡੇ ਆਦਮੀਆਂ ਨੂੰ ਹਮੇਸ਼ਾਂ ਮਿਹਨਤੀ ਤੇ ਫੁਰਤੀਲਾ ਹੋਣਾ ਚਾਹੀਦਾ ਹੈ । ਮਹਾਰਾਜਾ ਸਵੇਰ ਤੋਂ ਲੈ ਕੇ ਰਾਤ ਦੇਰ ਤਕ ਰਾਜ ਦੇ ਕੰਮਾਂ ਵਿੱਚ ਰੁੱਝਿਆ ਰਹਿੰਦਾ ਸੀ । ਉਹ ਹਰ ਤਰ੍ਹਾਂ ਦਾ ਕੰਮ ਕਰਨ ਵਿੱਚ ਖ਼ੁਸ਼ੀ ਮਹਿਸੂਸ ਕਰਦਾ ਸੀ । ਉਹ ਰਾਜ ਦੇ ਵੱਡੇ ਤੋਂ ਵੱਡੇ ਕੰਮ ਤੋਂ ਲੈ ਕੇ ਛੋਟੇ ਤੋਂ ਛੋਟੇ ਕੰਮ ਵੱਲ ਨਿਜੀ ਧਿਆਨ ਦਿੰਦਾ ਸੀ ।

3. ਸਾਹਸੀ ਅਤੇ ਬਹਾਦਰ (Courageous and Brave) – ਮਹਾਰਾਜਾ ਰਣਜੀਤ ਸਿੰਘ ਬਹੁਤ ਹੀ ਸਾਹਸੀ ਅਤੇ ਬਹਾਦਰ ਵਿਅਕਤੀ ਸੀ । ਉਸ ਨੂੰ ਬਚਪਨ ਤੋਂ ਹੀ ਯੁੱਧਾਂ ਵਿੱਚ ਜਾਣ, ਸ਼ਿਕਾਰ ਖੇਡਣ, ਤਲਵਾਰ ਚਲਾਉਣ ਅਤੇ ਘੋੜਸਵਾਰੀ ਕਰਨ ਦਾ ਬਹੁਤ ਸ਼ੌਕ ਸੀ । ਉਸ ਨੇ ਛੋਟੇ ਹੁੰਦਿਆਂ ਹੀ ਹਸ਼ਮਤ ਖ਼ਾਂ ਚੱਠਾ ਦਾ ਸਿਰ ਵੱਢ ਕੇ ਆਪਣੀ ਬਹਾਦਰੀ ਦਾ ਸਬੂਤ ਪੇਸ਼ ਕੀਤਾ ਸੀ । ਉਹ ਖ਼ਤਰਨਾਕ ਲੜਾਈਆਂ ਦੇ ਸਮੇਂ ਵੀ ਬਿਲਕੁਲ ਘਬਰਾਉਂਦਾ ਨਹੀਂ ਸੀ ਅਤੇ ਲੜਾਈ ਦੇ ਮੈਦਾਨ ਵਿੱਚ ਸਭ ਤੋਂ ਅੱਗੇ ਹੋ ਕੇ ਲੜਦਾ ਸੀ ।

4. ਅਨਪੜ੍ਹ ਪਰ ਸਿਆਣਾ (Illiterate but Intelligent) – ਮਹਾਰਾਜਾ ਰਣਜੀਤ ਸਿੰਘ ਨੂੰ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਸੀ । ਸਿੱਟੇ ਵਜੋਂ ਉਹ ਅਨਪੜ੍ਹ ਹੀ ਰਿਹਾ । ਅਨਪੜ੍ਹ ਹੋਣ ਦੇ ਬਾਵਜੂਦ ਉਹ ਬਹੁਤ ਤੀਖਣ ਬੁੱਧੀ ਅਤੇ ਅਦਭੁਤ ਯਾਦ ਸ਼ਕਤੀ ਦੇ ਮਾਲਕ ਸਨ । ਉਨ੍ਹਾਂ ਨੂੰ ਹਜ਼ਾਰਾਂ ਪਿੰਡਾਂ ਦੇ ਨਾਂ ਅਤੇ ਉਨ੍ਹਾਂ ਦੀ ਭੂਗੋਲਿਕ ਸਥਿਤੀ ਜ਼ਬਾਨੀ ਯਾਦ ਸੀ । ਉਹ ਜਿਸ ਆਦਮੀ ਨੂੰ ਇੱਕ ਵਾਰ ਦੇਖ ਲੈਂਦੇ ਸਨ ਉਸ ਨੂੰ ਕਈ ਸਾਲਾਂ ਮਗਰੋਂ ਵੀ ਪਛਾਣ ਲੈਂਦੇ ਸਨ । ਉਨ੍ਹਾਂ ਦੀ ਸੂਝ-ਬੂਝ ਇੰਨੀ ਸੀ ਕਿ ਵਿਦੇਸ਼ਾਂ ਤੋਂ ਆਏ ਯਾਤਰੀ ਵੀ ਹੈਰਾਨ ਰਹਿ ਜਾਂਦੇ ਸਨ ।

5. ਦਿਆਲੂ ਸੁਭਾਅ (Kind Hearted) – ਮਹਾਰਾਜਾ ਰਣਜੀਤ ਸਿੰਘ ਆਪਣੀ ਦਿਆਲਤਾ ਕਾਰਨ ਪਰਜਾ ਵਿੱਚ ਬਹੁਤ ਹਰਮਨ-ਪਿਆਰੇ ਸਨ । ਮਹਾਰਾਜੇ ਨੇ ਕਦੇ ਵੀ ਆਪਣੇ ਦੁਸ਼ਮਣਾਂ ਨਾਲ ਜ਼ਾਲਮਾਨਾ ਵਰਤਾਓ ਨਹੀਂ ਕੀਤਾ ਸੀ । ਲਾਹੌਰ ਦੇ ਇਸ ਸ਼ਾਸਕ ਨੇ ਜਿਨ੍ਹਾਂ ਸ਼ਾਸਕਾਂ ਨੂੰ ਮੈਦਾਨੇ ਜੰਗ ਵਿੱਚ ਹਰਾਇਆ ਉਨ੍ਹਾਂ ਨੂੰ ਨਾ ਕੇਵਲ ਗਲਵੱਕੜੀ ਲਾਇਆ ਸਗੋਂ ਉਨ੍ਹਾਂ ਦੀ ਔਲਾਦ ਨੂੰ ਵੀ ਜਾਗੀਰਾਂ ਤੇ ਖਿਲਅਤਾਂ ਨਾਲ ਨਿਵਾਜਿਆ । ਉਹ ਗ਼ਰੀਬਾਂ, ਦੁਖੀਆਂ ਅਤੇ ਕਿਸਾਨਾਂ ਦੀ ਮੱਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦਾ ਸੀ । ਉਸ ਦੀ ਦਿਆਲਤਾ ਦੀਆਂ ਕਈ ਕਹਾਣੀਆਂ ਪ੍ਰਸਿੱਧ ਹਨ । ਉੱਘੇ ਲੇਖਕ ਫ਼ਕੀਰ ਸੱਯਦੇ ਵਹੀਦਉੱਦੀਨ ਦੇ ਅਨੁਸਾਰ,
“ਲੋਕ ਦਿਲਾਂ ਵਿੱਚ ਰਣਜੀਤ ਸਿੰਘ ਦੀ ਹਰਮਨ-ਪਿਆਰੀ ਤਸਵੀਰ ਇੱਕ ਜੇਤੂ ਨਾਇਕ ਜਾਂ ਇੱਕ ਬਲਵਾਨ ਬਾਦਸ਼ਾਹ ਨਾਲੋਂ ਇੱਕ ਦਿਆਲੂ ਪਿਤਾਮਾ ਵਜੋਂ ਵਧੇਰੇ ਉਕਰਿਤ ਹੈ । ਉਨ੍ਹਾਂ ਵਿੱਚ ਇਹ ਤਿੰਨੇ ਗੁਣ ਸਨ, ਪਰ ਉਨ੍ਹਾਂ ਦੀ ਦਿਆਲਤਾ ਉਨ੍ਹਾਂ ਦੀ ਆਨ-ਸ਼ਾਨ ਤੇ ਰਾਜ ਸ਼ਕਤੀ ਨੂੰ ਪਿੱਛੇ ਛੱਡ ਆਈ ਹੈ ਅਤੇ ਅਜੇ ਤਕ ਜੀਵਿਤ ਹੈ ”1

6. ਸਿੱਖ ਧਰਮ ਦਾ ਸ਼ਰਧਾਲੂ ਪੈਰੋਕਾਰ (A devoted follower of Sikhism) – ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਧਰਮ ‘ਤੇ ਅਟੱਲ ਵਿਸ਼ਵਾਸ ਸੀ । ਉਹ ਆਪਣਾ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦੇ ਸਨ ਅਤੇ ਅਰਦਾਸ ਕਰਦੇ ਸਨ । ਉਹ ਆਪਣੀਆਂ ਜਿੱਤਾਂ ਲਈ ਧੰਨਵਾਦ ਕਰਨ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਭਾਰੀ ਚੜ੍ਹਾਵਾ ਚੜ੍ਹਾਉਂਦੇ ਸਨ । ਉਹ ਆਪਣੇ ਆਪ ਨੂੰ ਗੁਰੂ ਘਰ ਦਾ ਅਤੇ ਸਿੱਖ ਦਾ ‘ਕੂਕਰ’ ਸਮਝਦੇ ਸਨ । ਉਹ ਆਪਣੀ ਸਰਕਾਰ ਨੂੰ ‘ਸਰਕਾਰ-ਏ-ਖ਼ਾਲਸਾ’ ਅਤੇ ਦਰਬਾਰ ਨੂੰ ਦਰਬਾਰ ਖ਼ਾਲਸਾ ਜੀ ਕਹਿੰਦੇ ਸਨ । ਉਨ੍ਹਾਂ ਦੇ ਸਿੱਕਿਆਂ ‘ਤੇ ‘ਨਾਨਕ ਸਹਾਇ’ ਅਤੇ ‘ਗੋਬਿੰਦ ਸਹਾਇ’ ਦੇ ਸ਼ਬਦ ਅੰਕਿਤ ਸਨ । ਉਨ੍ਹਾਂ ਦੀ ਸ਼ਾਹੀ ਮੋਹਰ ਉੱਤੇ ‘ਅਕਾਲ ਸਹਾਇ ਦੇ ਸ਼ਬਦ ਉਕਰੇ ਹੋਏ ਸਨ । ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰੇ ਗੁਰਦੁਆਰਿਆਂ ਦੀਆਂ ਨਵੀਆਂ ਇਮਾਰਤਾਂ ਬਣਵਾਈਆਂ । ਹਰਿਮੰਦਰ ਸਾਹਿਬ ਦੇ ਗੁੰਬਦ ਉੱਤੇ ਸੁਨਹਿਰੀ ਕੰਮ ਕਰਵਾਇਆ । ਸੰਖੇਪ . ਵਿੱਚ ਉਹ ਤਨੋਂ-ਮਨੋਂ ਸਿੱਖ ਧਰਮ ਦੇ ਸੱਚੇ ਸ਼ਰਧਾਲੂ ਸਨ ।

7. ਸਹਿਣਸ਼ੀਲ (Tolerant) – ਭਾਵੇਂ ਮਹਾਰਾਜਾ ਰਣਜੀਤ ਸਿੰਘ ਪੰਥ ਦਾ ਪੱਕਾ ਸ਼ਰਧਾਲੂ ਸੀ ਪਰ ਫਿਰ ਵੀ ਉਹ ਹੋਰਨਾਂ ਧਰਮਾਂ ਦਾ ਪੂਰਾ ਸਤਿਕਾਰ ਕਰਦਾ ਸੀ । ਉਹ ਧਾਰਮਿਕ ਪੱਖਪਾਤ ਅਤੇ ਫਿਰਕੂਪੁਣੇ ਤੋਂ ਕੋਹਾਂ ਦੂਰ ਸੀ । ਉਸ ਦੇ ਦਰਬਾਰ ਦੇ ਉੱਚ ਅਹੁਦਿਆਂ ‘ਤੇ ਸਿੱਖ, ਹਿੰਦੂ, ਮੁਸਲਮਾਨ, ਡੋਗਰੇ ਅਤੇ ਯੂਰਪੀਅਨ ਲੱਗੇ ਹੋਏ ਸਨ । ਉਦਾਹਰਨ ਦੇ ਤੌਰ ‘ਤੇ ਉਸ ਦਾ ਵਿਦੇਸ਼ ਮੰਤਰੀ ਫ਼ਕੀਰ ਅਜ਼ੀਜ਼ਉੱਦੀਨ ਮੁਸਲਮਾਨ, ਪ੍ਰਧਾਨ ਮੰਤਰੀ ਧਿਆਨ ਸਿੰਘ ਡੋਗਰਾ ਅਤੇ ਸੈਨਾਪਤੀ ਮਿਸਰ ਦੀਵਾਨ ਚੰਦ ਹਿੰਦੂ ਸਨ । ਉਸ ਦੇ ਰਾਜ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਆਪੋ ਆਪਣੇ ਰਸਮਾਂਰਿਵਾਜਾਂ ਨੂੰ ਮਨਾਉਣ ਦੀ ਪੂਰੀ ਸੁਤੰਤਰਤਾ ਸੀ । ਡਾਕਟਰ ਭਗਤ ਸਿੰਘ ਦੇ ਅਨੁਸਾਰ,
‘‘ਪ੍ਰਾਚੀਨ ਜਾਂ ਮੱਧਕਾਲੀਨ ਭਾਰਤੀ ਇਤਿਹਾਸ ਦਾ ਕੋਈ ਵੀ ਸ਼ਾਸਕ ਰਣਜੀਤ ਸਿੰਘ ਦੀ ਸਹਿਣਸ਼ੀਲਤਾ ਦੀ ਬਰਾਬਰੀ ਨਹੀਂ ਕਰ ਸਕਦਾ ।”

(ਅ) ਇੱਕ ਜਰਨੈਲ ਅਤੇ ਜੇਤੂ ਦੇ ਰੂਪ ਵਿੱਚ (As a General and a Conqueror)

ਮਹਾਰਾਜਾ ਰਣਜੀਤ ਸਿੰਘ ਦੀ ਗਿਣਤੀ ਸੰਸਾਰ ਦੇ ਮਹਾਨ ਜਰਨੈਲਾਂ ਵਿੱਚ ਕੀਤੀ ਜਾਂਦੀ ਹੈ । ਆਪਣੇ ਜੀਵਨ ਕਾਲ ਵਿੱਚ ਉਸ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ ਉਸ ਵਿੱਚ ਉਸ ਨੂੰ ਕਿਸੇ ਵਿੱਚ ਵੀ ਹਾਰ ਦਾ ਮੂੰਹ ਨਹੀਂ ਵੇਖਣਾ ਪਿਆ । ਉਹ ਵੱਡੀ ਤੋਂ ਵੱਡੀ ਔਕੜ ਆਉਣ ‘ਤੇ ਵੀ ਕਦੇ ਘਬਰਾਉਂਦਾ ਨਹੀਂ ਸੀ । ਉਦਾਹਰਨ ਦੇ ਤੌਰ ‘ਤੇ 1823 ਈ. ਵਿੱਚ ਨੌਸ਼ਹਿਰਾ ਦੀ ਲੜਾਈ ਵਿੱਚ ਖ਼ਾਲਸਾ ਫ਼ੌਜ ਨੇ ਆਪਣੇ ਹੌਸਲੇਂ ਛੱਡ ਦਿੱਤੇ । ਅਜਿਹੇ ਸਮੇਂ ਮਹਾਰਾਜਾ ਰਣਜੀਤ ਸਿੰਘ ਦੌੜ ਕੇ ਲੜਾਈ ਦੇ ਮੈਦਾਨ ਵਿੱਚ ਸਭ ਤੋਂ ਅੱਗੇ ਪਹੁੰਚਿਆ ਅਤੇ ਸੈਨਿਕਾਂ ਵਿੱਚ ਇੱਕ ਨਵਾਂ ਜੋਸ਼ ਭਰਿਆ ।

ਨਿਰਸੰਦੇਹ ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਜੇਤੂ ਵੀ ਸੀ । 1797 ਈ. ਵਿੱਚ ਜਦੋਂ ਰਣਜੀਤ ਸਿੰਘ ਸ਼ੁਕਰਚੱਕੀਆ ਮਿਸਲ ਦੀ ਗੱਦੀ ਉੱਤੇ ਬੈਠਿਆ ਤਾਂ ਉਸ ਅਧੀਨ ਬਹੁਤ ਥੋੜ੍ਹਾ ਜਿਹਾ ਇਲਾਕਾ ਸੀ । ਉਸ ਨੇ ਆਪਣੀ ਯੋਗਤਾ ਅਤੇ ਬਹਾਦਰੀ ਸਦਕਾ ਆਪਣੇ ਰਾਜ ਨੂੰ ਇੱਕ ਸਾਮਰਾਜ ਵਿੱਚ ਤਬਦੀਲ ਕਰ ਦਿੱਤਾ ਸੀ । ਉਸ ਨੇ ਆਪਣੇ ਸਾਮਰਾਜ ਵਿੱਚ ਲਾਹੌਰ, ਅੰਮ੍ਰਿਤਸਰ, ਕਸੂਰ, ਸਿਆਲਕੋਟ, ਕਾਂਗੜਾ, ਗੁਜਰਾਤ, ਜੰਮੂ, ਅਟਕ, ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਵਰਗੇ ਮਹੱਤਵਪੂਰਨ ਇਲਾਕੇ ਸ਼ਾਮਲ ਕੀਤੇ ਸਨ । ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਕਾਰਨ ਉਸ ਦਾ ਸਾਮਰਾਜ ਉੱਤਰ ਵਿੱਚ ਲੱਦਾਖ ਤੋਂ ਲੈ ਕੇ ਦੱਖਣ ਵਿੱਚ ਸ਼ਿਕਾਰਪੁਰ ਤਕ ਅਤੇ ਪੂਰਬ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿੱਚ ਪਿਸ਼ਾਵਰ ਤਕ ਫੈਲਿਆ ਹੋਇਆ ਸੀ । ਪ੍ਰਸਿੱਧ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਦੇ ਅਨੁਸਾਰ, ‘‘ਉਹ (ਮਹਾਰਾਜਾ ਰਣਜੀਤ ਸਿੰਘ) ਭਾਰਤ ਦੇ ਮਹਾਨ ਨਾਇਕਾਂ ਵਿੱਚੋਂ ਇੱਕ ਸੀ ।” 2

(ੲ) ਇੱਕ ਪ੍ਰਸ਼ਾਸਕ ਦੇ ਰੂਪ ਵਿੱਚ (As An Administrator)

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਉੱਚ-ਕੋਟੀ ਦਾ ਸ਼ਾਸਕ ਪ੍ਰਬੰਧਕ ਸੀ । ਉਸ ਦੇ ਸ਼ਾਸਨ ਦਾ ਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ । ਪ੍ਰਸ਼ਾਸਨ ਚਲਾਉਣ ਲਈ ਮਹਾਰਾਜੇ ਨੇ ਕਈ ਯੋਗ ਅਤੇ ਈਮਾਨਦਾਰ ਮੰਤਰੀਆਂ ਨੂੰ ਨਿਯੁਕਤ ਕੀਤਾ ਹੋਇਆ ਸੀ । ਮਹਾਰਾਜੇ ਨੇ ਆਪਣੇ ਰਾਜ ਨੂੰ ਚਾਰ ਵੱਡੇ ਸਬਿਆਂ ਵਿੱਚ ਵੰਡਿਆ ਹੋਇਆ ਸੀ । ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਮੌਜਾ ਜਾਂ ਪਿੰਡ ਸੀ । ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੇ ਹੱਥਾਂ ਵਿੱਚ ਹੁੰਦਾ ਸੀ । ਪਰਜਾ ਦੀ ਹਾਲਤ ਨੂੰ ਜਾਣਨ ਲਈ ਮਹਾਰਾਜਾ ਅਕਸਰ ਭੇਸ ਬਦਲ ਕੇ ਰਾਜ ਦੇ ਵਿਭਿੰਨ ਹਿੱਸਿਆਂ ਦਾ ਦੌਰਾ ਕਰਿਆ ਕਰਦਾ ਸੀ । ਕਿਸਾਨਾਂ ਅਤੇ ਗ਼ਰੀਬਾਂ ਨੂੰ ਰਾਜ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਸਨ । ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰਜਾ ਬੜੀ ਖ਼ੁਸ਼ਹਾਲ ਸੀ ।

ਮਹਾਰਾਜਾ ਰਣਜੀਤ ਸਿੰਘ ਇਸ ਗੱਲ ਤੋਂ ਵੀ ਚੰਗੀ ਤਰ੍ਹਾਂ ਜਾਣੂ ਸੀ ਕਿ ਸਾਮਰਾਜ ਦੀ ਸੁਰੱਖਿਆ ਲਈ ਇੱਕ ਸ਼ਕਤੀਸ਼ਾਲੀ ਸੈਨਾ ਦਾ ਹੋਣਾ ਅਤਿ ਜ਼ਰੂਰੀ ਹੈ । ਉਹ ਪਹਿਲਾ ਭਾਰਤੀ ਸ਼ਾਸਕ ਸੀ ਜਿਸ ਨੇ ਆਪਣੀ ਸੈਨਾ ਨੂੰ ਯੂਰਪੀਅਨ ਢੰਗ ਨਾਲ ਸਿਖਲਾਈ ਦੇਣੀ ਸ਼ੁਰੂ ਕੀਤੀ । ਉਸ ਨੇ ਪੈਦਲ ਸੈਨਾ ਅਤੇ ਤੋਪਖ਼ਾਨੇ ਨੂੰ ਵਿਸ਼ੇਸ਼ ਮਹੱਤਵ ਦਿੱਤਾ । ਮਹਾਰਾਜਾ ਨਿਜੀ ਤੌਰ ‘ਤੇ ਆਪ ਫ਼ੌਜ ਦਾ ਨਿਰੀਖਣ ਕਰਦਾ ਸੀ । ਉਸ ਨੇ ਸੈਨਿਕਾਂ ਦਾ ਹੁਲੀਆ ਰੱਖਣ ਅਤੇ ਘੋੜੇ ਦਾਗਣ ਦਾ ਰਿਵਾਜ ਸ਼ੁਰੂ ਕੀਤਾ । ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਰਾਜ ਵੱਲੋਂ ਪੂਰਾ ਖ਼ਿਆਲ ਰੱਖਿਆ ਜਾਂਦਾ ਸੀ । ਡਾਕਟਰ ਐੱਚ. ਆਰ. ਗੁਪਤਾ ਦਾ ਇਹ ਕਹਿਣਾ ਬਿਲਕੁਲ ਠੀਕ ਹੈ, ‘‘ਉਹ ਭਾਰਤੀ ਇਤਿਹਾਸ ਦੇ ਚੰਗੇ ਸ਼ਾਸਕਾਂ ਵਿੱਚੋਂ ਇੱਕ ਸੀ ।’’1

(ਸ) ਇੱਕ ਰਾਜਨੀਤੀਵੇਤਾ ਦੇ ਰੂਪ ਵਿੱਚ (As a Diplomat)

ਮਹਾਰਾਜਾ ਰਣਜੀਤ ਸਿੰਘ ਇੱਕ ਸਫਲ ਰਾਜਨੀਤੀਵਾਨ ਸੀ । ਸ਼ੁਰੂ ਵਿੱਚ ਉਸ ਨੇ ਸ਼ਕਤੀਸ਼ਾਲੀ ਮਿਸਲ ਸਰਦਾਰਾਂ ਦੇ ਸਹਿਯੋਗ ਨਾਲ ਕਮਜ਼ੋਰ ਮਿਸਲਾਂ ਉੱਤੇ ਕਬਜ਼ਾ ਕਰ ਲਿਆ । ਬਾਅਦ ਵਿੱਚ ਜਦੋਂ ਮਹਾਰਾਜੇ ਦੀ ਸ਼ਕਤੀ ਕਾਫ਼ੀ ਵੱਧ ਗਈ ਤਾਂ ਉਸ ਨੇ ਇੱਕ-ਇੱਕ ਕਰਕੇ ਇਨ੍ਹਾਂ ਸ਼ਕਤੀਸ਼ਾਲੀ ਮਿਸਲਾਂ ਨੂੰ ਵੀ ਆਪਣੇ ਅਧੀਨ ਕਰ ਲਿਆ । ਉਹ ਜਿਹੜੇ ਸ਼ਾਸਕਾਂ ਨੂੰ ਹਰਾਉਂਦਾ ਸੀ ਉਨ੍ਹਾਂ ਨੂੰ ਗੁਜ਼ਾਰੇ ਲਈ ਜਾਗੀਰਾਂ ਦੇ ਦਿੰਦਾ ਸੀ । ਇਸ ਲਈ ਉਹ ਬਾਅਦ ਵਿੱਚ ਮਹਾਰਾਜੇ ਦਾ ਵਿਰੋਧ ਨਹੀਂ ਕਰਦੇ ਸਨ | ਮਹਾਰਾਜੇ ਨੇ ਆਪਣੀ ਕੂਟਨੀਤੀ ਸਦਕਾ ਜਹਾਂਦਾਦ ਖ਼ਾਂ ਤੋਂ ਅਟਕ ਦਾ ਕਿਲਾ ਬਿਨਾਂ ਲੜੇ ਹੀ ਪ੍ਰਾਪਤ ਕਰ ਲਿਆ ਸੀ 1835 ਈ. ਵਿੱਚ ਜਦੋਂ ਅਫ਼ਗਾਨਿਸਤਾਨ ਦਾ ਸ਼ਾਸਕ ਦੋਸਤ ਮੁਹੰਮਦ ਹਮਲਾ ਕਰਨ ਲਈ ਆਇਆ ਤਾਂ ਮਹਾਂਰਾਜੇ ਨੇ ਅਜਿਹੀ ਚਾਲ ਚਲੀ ਕਿ ਉਹ ਬਿਨਾਂ ਲੜੇ ਹੀ ਲੜਾਈ ਦੇ ਮੈਦਾਨ ਵਿੱਚੋਂ ਦੌੜ ਗਿਆ ।

1809 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਮਿੱਤਰਤਾ ਕਰਕੇ ਆਪਣੀ ਰਾਜਨੀਤਿਕ ਸੂਝ-ਬੂਝ ਦਾ ਸਬੂਤ ਦਿੱਤਾ । ਇਹ ਉਨ੍ਹਾਂ ਦੀ ਕਮਜ਼ੋਰੀ ਦੀ ਨਹੀਂ ਸਗੋਂ ਡੂੰਘੀ ਰਾਜਨੀਤਿਕ ਸੂਝ ਅਤੇ ਦੂਰਦਰਸ਼ਤਾ ਦੀ ਨਿਸ਼ਾਨੀ ਸੀ । ਉੱਤਰ-ਪੱਛਮੀ ਸੀਮਾ ਸੰਬੰਧੀ ਨੀਤੀ ਵਿੱਚ ਵੀ ਮਹਾਰਾਜਾ ਨੇ ਡੂੰਘੀ ਰਾਜਨੀਤਿਕ ਸੂਝ-ਬੂਝ ਦਾ ਸਬੂਤ ਦਿੱਤਾ । ਅਫ਼ਗਾਨਿਸਤਾਨ ਉੱਤੇ ਹਮਲਾ ਨਾ ਕਰਨਾ ਮਹਾਰਾਜਾ ਰਣਜੀਤ ਸਿੰਘ ਦੀ ਸਿਆਣਪ ਦਾ ਇੱਕ ਹੋਰ ਸਬੂਤ ਸੀ । ਪ੍ਰਸਿੱਧ ਇਤਿਹਾਸਕਾਰ ਡਾਕਟਰ ਭਗਤ ਸਿੰਘ ਦੇ ਅਨੁਸਾਰ, ‘‘ਕੂਟਨੀਤੀ ਵਿੱਚ ਉਸ ਨੂੰ ਹਰਾਉਣਾ ਕੋਈ ਆਸਾਨ ਕੰਮ ਨਹੀਂ ਸੀ ।” 2

(ਹ) ਪੰਜਾਬ ਦੇ ਇਤਿਹਾਸ ਵਿੱਚ ਉਸ ਦਾ ਸਥਾਨ (His Place in the History of the Punjab)

ਮਹਾਰਾਜਾ ਰਣਜੀਤ ਸਿੰਘ ਦੀ ਗਿਣਤੀ ਨਾ ਸਿਰਫ ਭਾਰਤ ਬਲਕਿ ਸੰਸਾਰ ਦੇ ਮਹਾਨ ਸ਼ਾਸਕਾਂ ਵਿੱਚ ਕੀਤੀ ਜਾਂਦੀ ਹੈ । ਵੱਖ-ਵੱਖ ਇਤਿਹਾਸਕਾਰ ਮਹਾਰਾਜਾ ਰਣਜੀਤ ਸਿੰਘ ਦੀ ਤੁਲਨਾ ਮੁਗ਼ਲ ਬਾਦਸ਼ਾਹ ਅਕਬਰ, ਮਰਾਠਾ ਸ਼ਾਸਕ ਸ਼ਿਵਾਜੀ, ਮਿਸਰ ਦੇ ਸ਼ਾਸਕ ਮਹਿਮਤ ਅਲੀ ਅਤੇ ਫ਼ਰਾਂਸ ਦੇ ਸ਼ਾਸਕ ਨੈਪੋਲੀਅਨ ਆਦਿ ਨਾਲ ਕਰਦੇ ਹਨ । ਇਤਿਹਾਸ ਦਾ ਨਿਰਪੱਖ ਅਧਿਐਨ ਕਰਨ ‘ਤੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਪ੍ਰਾਪਤੀਆਂ ਇਨ੍ਹਾਂ ਸ਼ਾਸਕਾਂ ਤੋਂ ਕਿਤੇ ਵੱਧ ਸਨ । ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਗੱਦੀ ‘ਤੇ ਬੈਠਾ ਉਸ ਦੇ ਕੋਲ ਸਿਰਫ ਨਾਂ ਦਾ ਰਾਜ ਸੀ । ਪਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਯੋਗਤਾ ਅਤੇ ਕੁਸ਼ਲਤਾ ਦੇ ਨਾਲ ਇੱਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ । ਅਜਿਹਾ ਕਰਕੇ ਉਨ੍ਹਾਂ ਨੇ ਸਿੱਖ ਸਾਮਰਾਜ ਦੇ ਸੁਪਨੇ ਨੂੰ ਸਾਕਾਰ ਕੀਤਾ । ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਪ੍ਰਬੰਧ ਬਹੁਤ ਹੀ ਉੱਚ-ਕੋਟੀ ਦਾ ਸੀ । ਉਸ ਦੇ ਸ਼ਾਸਨ ਪ੍ਰਬੰਧ ਦਾ ਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ । ਪਰਜਾ ਦੇ ਦੁੱਖਾਂ ਨੂੰ ਦੂਰ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵਿੱਚ ਨੌਕਰੀਆਂ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਜਾਂਦੀਆਂ ਸਨ ।

ਉਸ ਦੇ ਦਰਬਾਰ ਵਿੱਚ ਸਿੱਖ, ਹਿੰਦੂ, ਮੁਸਲਮਾਨ, ਯੂਰਪੀਅਨ ਆਦਿ ਸਭ ਧਰਮਾਂ ਦੇ ਲੋਕ ਉੱਚੇ ਅਹੁਦਿਆਂ ‘ਤੇ ਨਿਯੁਕਤ ਸਨ । ਮਹਾਰਾਜਾ ਰਣਜੀਤ ਸਿੰਘ ਨੇ ਸਭ ਧਰਮਾਂ ਦੇ ਪ੍ਰਤੀ ਸਹਿਨਸ਼ੀਲਤਾ ਦੀ ਨੀਤੀ ਅਪਣਾ ਕੇ ਉਨ੍ਹਾਂ ਨੂੰ ਇੱਕ ਸੂਤਰ ਵਿੱਚ ਬੰਨ੍ਹਿਆ । ਉਹ ਇੱਕ ਮਹਾਨ ਦਾਨੀ ਵੀ ਸਨ । ਉਨ੍ਹਾਂ ਨੇ ਆਪਣੇ ਸਾਮਰਾਜ ਦੀ ਸੁਰੱਖਿਆ ਅਤੇ ਵਿਸਥਾਰ ਲਈ ਇੱਕ ਸ਼ਕਤੀਸ਼ਾਲੀ ਸੈਨਾ ਦਾ ਨਿਰਮਾਣ ਵੀ ਕੀਤਾ । ਉਨ੍ਹਾਂ ਨੇ ਅੰਗਰੇਜ਼ਾਂ ਨਾਲ ਮਿੱਤਰਤਾ ਸਥਾਪਿਤ ਕਰਕੇ ਆਪਣੀ ਰਾਜਨੀਤਿਕ ਸੂਝ-ਬੂਝ ਦਾ ਸਬੂਤ ਦਿੱਤਾ । ਇਨ੍ਹਾਂ ਸਭ ਗੁਣਾਂ ਦੇ ਕਾਰਨ ਅੱਜ ਵੀ ਲੋਕ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ’ ਦੇ ਨਾਂ ਨਾਲ ਯਾਦ ਕਰਦੇ ਹਨ ।ਨਿਰਸੰਦੇਹ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਗੌਰਵਮਈ ਸਥਾਨ ਪ੍ਰਾਪਤ ਹੈ ।
ਅੰਤ ਵਿੱਚ ਅਸੀਂ ਡਾਕਟਰ ਐੱਚ. ਆਰ. ਗੁਪਤਾ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,
“ਇੱਕ ਵਿਅਕਤੀ, ਯੋਧਾ, ਜਰਨੈਲ, ਜੇਤੂ, ਪ੍ਰਸ਼ਾਸਕ, ਹਾਕਮ ਅਤੇ ਰਾਜਨੀਤੀਵੇਤਾ ਵਜੋਂ ਰਣਜੀਤ ਸਿੰਘ ਨੂੰ ਦੁਨੀਆਂ ਦੇ ਮਹਾਨ ਸ਼ਾਸਕਾਂ ਵਿੱਚ ਉੱਚ ਸਥਾਨ ਪ੍ਰਾਪਤ ਹੈ ।”

PSEB 12th Class History Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦਾ ਇੱਕ ਵਿਅਕਤੀ ਦੇ ਰੂਪ ਵਿੱਚ ਤੁਸੀਂ ਕਿਵੇਂ ਵਰਣਨ ਕਰੋਗੇ ? (How do you describe about Maharaja Ranjit Singh as a Man ?)
ਜਾਂ
ਇੱਕ ਮਨੁੱਖ ਦੇ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Ranjit Singh as a Man ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਚਰਿੱਤਰ ਤੇ ਸ਼ਖ਼ਸੀਅਤ ਬਾਰੇ ਵਰਣਨ ਕਰੋ । (Write about the character and personality of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਚਰਿੱਤਰ ਤੇ ਮੁੱਖ ਸ਼ਖ਼ਸੀਅਤ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ । (Mention the three characteristics of the character and personality of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਭਾਵੇਂ ਅਨਪੜ੍ਹ ਸੀ ਪਰ ਫਿਰ ਵੀ ਕੁਦਰਤ ਨੇ ਉਸ ਨੂੰ ਅਦੁੱਤੀ ਯਾਦ ਸ਼ਕਤੀ ਅਤੇ ਹੌਸਲੇ ਦਾ ਵਰਦਾਨ ਦਿੱਤਾ ਸੀ । ਮਹਾਰਾਜਾ ਰਣਜੀਤ ਸਿੰਘ ਦਾ ਸੁਭਾਅ ਬੜਾ ਦਿਆਲੂ ਸੀ । ਉਹ ਆਪਣੀ ਪਰਜਾ ਨਾਲ ਬਹੁਤ ਪਿਆਰ ਕਰਦੇ ਸਨ । ਮਹਾਰਾਜੇ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਕਦੇ ਵੀ ਕਿਸੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਸੀ । ਮਹਾਰਾਜਾ ਰਣਜੀਤ ਸਿੰਘ ਧਰਮ ਦੇ ਸੱਚੇ ਸੇਵਕ ਸਨ । ਇਸ ਦੇ ਬਾਵਜੂਦ ਉਨ੍ਹਾਂ ਦਾ ਹੋਰਨਾਂ ਧਰਮਾਂ ਵੱਲ ਵਤੀਰਾ ਬੜਾ ਸਤਿਕਾਰ ਭਰਿਆ ਸੀ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਇੱਕ ਦਿਆਲੂ ਸ਼ਾਸਕ ਸੀ । ਕਿਵੇਂ ? (Maharaja Ranjit Singh was a kind ruler. How ?)
ਉੱਤਰ-ਮਹਾਰਾਜਾ ਰਣਜੀਤ ਸਿੰਘ ਆਪਣੀ ਦਿਆਲਤਾ ਕਾਰਨ ਪਰਜਾ ਵਿੱਚ ਬਹੁਤ ਹਰਮਨ-ਪਿਆਰੇ ਸਨ । ਆਪਣੇ ਸ਼ਾਸਨ ਕਾਲ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਜਿਨ੍ਹਾਂ ਸ਼ਾਸਕਾਂ ਨੂੰ ਮੈਦਾਨੇ ਜੰਗ ਵਿੱਚ ਹਰਾਇਆ ਉਨ੍ਹਾਂ ਨੂੰ ਜਾਗੀਰਾਂ ਤੇ ਖਿਲਅਤਾਂ ਨਾਲ ਨਿਵਾਜਿਆ । ਮਹਾਰਾਜੇ ਨੇ ਆਪਣੇ ਕਾਲ ਦੇ ਦੌਰਾਨ ਕਿਸੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਸੀ । ਉਹ ਗ਼ਰੀਬਾਂ, ਦੁਖੀਆਂ ਅਤੇ ਕਿਸਾਨਾਂ ਦੀ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦਾ ਸੀ । ਉਸ ਦੀ ਦਿਆਲਤਾ ਦੀਆਂ ਕਈ ਕਹਾਣੀਆਂ ਪ੍ਰਸਿੱਧ ਹਨ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਦਾ ਸ਼ਰਧਾਲੂ ਪੈਰੋਕਾਰ ਸੀ । ਆਪਣੇ ਪੱਖ ਵਿੱਚ ਦਲੀਲਾਂ ਦਿਓ । (Maharaja Ranjit Singh was a devoted follower of Sikhism. Give arguments in your favour.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਆਪਣਾ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦਾ ਸੀ ਅਤੇ ਅਰਦਾਸ ਕਰਦਾ ਸੀ । ਆਪਣੀਆਂ ਜਿੱਤਾਂ ਨੂੰ ਉਸ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਮਿਹਰ ਸਮਝਦੇ ਸਨ । ਉਹ ਆਪਣੇ ਆਪ ਨੂੰ ਗੁਰੂ ਘਰ ਦਾ ਅਤੇ ਸਿੱਖ ਪੰਥ ਦਾ ‘ਕੂਕਰ’ ਸਮਝਦੇ ਸਨ । ਉਹ ਆਪਣੀ ਸਰਕਾਰ ਨੂੰ ‘ਸਰਕਾਰ-ਏ-ਖ਼ਾਲਸਾ’ ਕਹਿੰਦੇ ਸਨ । ਉਹ ਆਪਣੇ ਆਪ ਨੂੰ ਮਹਾਰਾਜਾ ਅਖਵਾਉਣ ਦੀ ਬਜਾਏ ‘ਸਿੰਘ ਸਾਹਿਬ ਅਖਵਾਉਂਦੇ ਸਨ । ਉਨ੍ਹਾਂ ਦੇ ਸਿੱਕਿਆਂ ‘ਤੇ ‘ਨਾਨਕ ਸਹਾਇ’ ਅਤੇ ‘ਗੋਬਿੰਦ ਸਹਾਇ’ ਦੇ ਸ਼ਬਦ ਅੰਕਿਤ ਸਨ । ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰੇ ਗੁਰਦੁਆਰੇ ਬਣਵਾਏ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਇੱਕ ਧਰਮ-ਨਿਰਪੇਖ ਸ਼ਾਸਕ ਸੀ । ਕਿਵੇਂ ? (Maharaja Ranjit Singh was a secular ruler. How ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਭਾਵੇਂ ਸਿੱਖ ਪੰਥ ਦਾ ਪੱਕਾ ਸ਼ਰਧਾਲੂ ਸੀ ਪਰ ਫਿਰ ਵੀ ਉਹ ਹੋਰਨਾਂ ਧਰਮਾਂ ਨੂੰ ਸਤਿਕਾਰ ਭਰੀ ਨਜ਼ਰ ਨਾਲ ਵੇਖਦਾ ਸੀ । ਉਹ ਆਪਣੀ ਸਹਿਣਸ਼ੀਲਤਾ ਦੀ ਨੀਤੀ ਨਾਲ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਿੱਚ ਸਫਲ ਹੋਇਆ । ਉਸ ਦੇ ਰਾਜ ਵਿੱਚ ਨੌਕਰੀਆਂ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਜਾਂਦੀਆਂ ਸਨ । ਉਸ ਦੇ ਦਰਬਾਰ ਦੇ ਉੱਚ ਅਹੁਦਿਆਂ ‘ਤੇ ਸਿੱਖ, ਹਿੰਦੂ, ਮੁਸਲਮਾਨ, ਡੋਗਰੇ ਅਤੇ ਯੂਰਪੀਅਨ ਲੱਗੇ ਹੋਏ ਸਨ । ਉਸ ਦੇ ਰਾਜ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਆਪੋ ਆਪਣੇ ਰਸਮਾਂ-ਰਿਵਾਜਾਂ ਨੂੰ ਮਨਾਉਣ ਦੀ ਪੂਰੀ ਸੁਤੰਤਰਤਾ ਸੀ ।

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਉਲੇਖ ਕਰੋ । (Describe Maharaja Ranjit Singh as an administrator.)
ਜਾਂ
ਇਕ ਸ਼ਾਸਨ ਪ੍ਰਬੰਧਕ ਦੇ ਤੌਰ ‘ਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Maharaja Ranjit Singh as an administrator ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨਾ ਕੇਵਲ ਇੱਕ ਮਹਾਨ ਜੇਤੂ, ਸਗੋਂ ਇੱਕ ਉੱਚ-ਕੋਟੀ ਦਾ ਸ਼ਾਸਨ ਪ੍ਰਬੰਧਕ ਵੀ ਸੀ । ਉਸ ਨੇ ਸ਼ਾਸਨ ਪ੍ਰਬੰਧ ਨੂੰ ਚੰਗੇ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਯੋਗ ਅਤੇ ਇਮਾਨਦਾਰ ਮੰਤਰੀਆਂ ਨੂੰ ਨਿਯੁਕਤ ਕੀਤਾ ਹੋਇਆ ਸੀ | ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਮੌਜਾ ਜਾਂ ਪਿੰਡ ਸੀ । ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੇ ਹੱਥਾਂ ਵਿੱਚ ਹੁੰਦਾ ਸੀ । ਪਰਜਾ ਦੀ ਹਾਲਤ ਨੂੰ ਜਾਣਨ ਲਈ ਮਹਾਰਾਜਾ ਭੇਸ ਬਦਲ ਕੇ ਰਾਜ ਦਾ ਦੌਰਾ ਵੀ ਕਰਿਆ ਕਰਦਾ ਸੀ । ਕਿਸਾਨਾਂ ਅਤੇ ਗ਼ਰੀਬਾਂ ਨੂੰ ਰਾਜ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਸਨ । ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਮਰਾਜ ਦੀ ਸੁਰੱਖਿਆ ਅਤੇ ਵਿਸਤਾਰ ਲਈ ਇੱਕ ਸ਼ਕਤੀਸ਼ਾਲੀ ਸੈਨਾ ਦਾ ਵੀ ਗਠਨ ਕੀਤਾ ਹੋਇਆ ਸੀ ।

PSEB 12th Class History Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

ਪ੍ਰਸ਼ਨ 6.
“ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਜਰਨੈਲ ਅਤੇ ਜੇਤੂ ਸੀ ।” ਵਿਆਖਿਆ ਕਰੋ । (“Maharaja Ranjit Singh was a great general and conqueror.” Explain.)
ਜਾਂ
ਇੱਕ ਸੈਨਿਕ ਅਤੇ ਜਰਨੈਲ ਦੇ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Ranjit Singh as a Soldier and a General ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਸੈਨਾਪਤੀ ਅਤੇ ਜੇਤੂ ਸੀ ਉਸ ਨੇ ਆਪਣੀ ਯੋਗਤਾ ਅਤੇ ਬਹਾਦਰੀ ਸਦਕਾ ਆਪਣੇ ਰਾਜ ਨੂੰ ਇੱਕ ਵਿਸ਼ਾਲ ਸਾਮਰਾਜ ਵਿੱਚ ਤਬਦੀਲ ਕਰ ਦਿੱਤਾ ਸੀ । ਉਸ ਨੇ ਆਪਣੇ ਸਾਮਰਾਜ ਵਿੱਚ ਲਾਹੌਰ, ਅੰਮ੍ਰਿਤਸਰ, ਸਿਆਲਕੋਟ, ਗੁਜਰਾਤ, ਜੰਮੂ, ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਵਰਗੇ ਮਹੱਤਵਪੂਰਨ ਇਲਾਕੇ ਸ਼ਾਮਲ ਕੀਤੇ ਸਨ | ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਕਾਰਨ ਉਸ ਦਾ ਸਾਮਰਾਜ ਉੱਤਰ ਵਿੱਚ ਲੱਦਾਖ ਤੋਂ ਲੈ ਕੇ ਦੱਖਣ ਵਿੱਚ ਸ਼ਿਕਾਰਪੁਰ ਤਕ ਅਤੇ ਪੂਰਬ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿੱਚ ਪਿਸ਼ਾਵਰ ਤਕ ਫੈਲਿਆ ਹੋਇਆ ਸੀ ।

ਪ੍ਰਸ਼ਨ 7.
ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਕਿਉਂ ਕਿਹਾ ਜਾਂਦਾ ਹੈ ? (Why Maharaja Ranjit Singh is called Sher-i-Punjab ?)
ਜਾਂ
ਤੁਸੀਂ ਰਣਜੀਤ ਸਿੰਘ ਨੂੰ ਇਤਿਹਾਸ ਵਿੱਚ ਕੀ ਸਥਾਨ ਦਿਉਗੇ ? ਉਸ ਨੂੰ ਸ਼ੇਰ-ਏ-ਪੰਜਾਬ ਕਿਉਂ ਕਿਹਾ ਜਾਂਦਾ ਹੈ ? (What place would you assign in History to Ranjit Singh ? Why is he called Sher-iPunjab ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਇੱਕ ਸਫਲ ਜੇਤੂ ਹੋਣ ਦੇ ਨਾਲ-ਨਾਲ ਕੁਸ਼ਲ ਸ਼ਾਸਨ ਪ੍ਰਬੰਧਕ ਵੀ ਸਿੱਧ ਹੋਇਆ । ਉਸ ਦੇ ਸ਼ਾਸਨ ਪ੍ਰਬੰਧ ਦਾ ਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ । ਰਣਜੀਤ ਸਿੰਘ ਨੇ ਸਾਰੇ ਧਰਮਾਂ ਪਤੀ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਹੋਈ ਸੀ । ਉਸ ਨੇ ਫ਼ੌਜ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਇਆ । ਉਸ ਨੇ ਅੰਗਰੇਜ਼ਾਂ ਨਾਲ ਮਿੱਤਰਤਾ ਕਰਕੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਹੋਣ ਤੋਂ ਬਚਾਈ ਰੱਖਿਆ । ਇਨ੍ਹਾਂ ਸਾਰੇ ਗੁਣਾਂ ਕਾਰਨ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ’ ਕਿਹਾ ਜਾਂਦਾ ਹੈ ।

ਵਸਤੁਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one Word to one Sentence)

ਪ੍ਰਸ਼ਨ 1.
ਇੱਕ ਮਨੁੱਖ ਦੇ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਕੋਈ ਇੱਕ ਵਿਸ਼ੇਸ਼ਤਾ ਦੱਸੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ਸੁਭਾਅ ਬੜਾ ਦਿਆਲੂ ਸੀ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਨੂੰ ਕਿਸ ਘੋੜੇ ਨਾਲ ਵਿਸ਼ੇਸ਼ ਲਗਾਉ ਸੀ ?
ਉੱਤਰ-
ਲੈਲੀ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਦਾ ਸ਼ਰਧਾਲੂ ਪੈਰੋਕਾਰ ਸੀ । ਇਸ ਸੰਬੰਧੀ ਕੋਈ ਇੱਕ ਪ੍ਰਮਾਣ ਦਿਓ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਸਰਕਾਰ-ਏ-ਖ਼ਾਲਸਾ ਕਹਿੰਦਾ ਸੀ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਕੀ ਕਹਿੰਦੇ ਸਨ ?
ਉੱਤਰ-
ਸਰਕਾਰ-ਏ-ਖ਼ਾਲਸਾ ।

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਆਪਣੇ ਆਪ ਨੂੰ ਕੀ ਕਹਿ ਕੇ ਬੁਲਾਉਂਦੇ ਸਨ ?
ਉੱਤਰ-
‘ਸਿੱਖ ਪੰਥ ਦਾ ਕੁਕਰ’ ।

PSEB 12th Class History Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ-
‘ਦਰਬਾਰ ਖ਼ਾਲਸਾ ਜੀ’।

ਪ੍ਰਸ਼ਨ 7.
ਮਹਾਰਾਜਾ ਰਣਜੀਤ ਸਿੰਘ ਦੇ ਇੱਕ ਗੈਰ-ਸਿੱਖ ਮੰਤਰੀ ਦਾ ਨਾਂ ਦੱਸੋ ।
ਉੱਤਰ-
ਫ਼ਕੀਰ ਅਜ਼ੀਜ਼-ਉੱਦ-ਦੀਨ ।

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸਿੱਧ ਦਰਬਾਰੀ ਇਤਿਹਾਸਕਾਰ ਦਾ ਨਾਂ ਦੱਸੋ ।
ਉੱਤਰ-
ਸੋਹਣ ਲਾਲ ਸੂਰੀ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਮਹਾਨ ਸੈਨਾ ਨਾਇਕ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੂੰ ਕਿਸੇ ਵੀ ਲੜਾਈ ਵਿੱਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ।

ਪ੍ਰਸ਼ਨ 10.
ਮਹਾਰਾਜਾ ਰਣਜੀਤ ਸਿੰਘ ਇੱਕ ਸਫਲ ਕੂਟਨੀਤੀਵਾਨ ਸੀ । ਇਸ ਸੰਬੰਧੀ ਕੋਈ ਇੱਕ ਪ੍ਰਮਾਣ ਦਿਓ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਨਾ ਕਰਕੇ ਆਪਣੀ ਸਿਆਣਪ ਦਾ ਸਬੂਤ ਦਿੱਤਾ ।

ਪ੍ਰਸ਼ਨ 11.
ਪੰਜਾਬ ਦੇ ਕਿਹੜੇ ਸ਼ਾਸਕ ਨੂੰ ਸ਼ੇਰ-ਏ-ਪੰਜਾਬ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ।

PSEB 12th Class History Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

ਪ੍ਰਸ਼ਨ 12.
ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਉਸ ਨੇ ਇੱਕ ਵਿਸ਼ਾਲ ਸਿੱਖ ਸਾਮਰਾਜ ਅਤੇ ਉੱਚ ਕੋਟੀ ਦੇ ਪ੍ਰਸ਼ਾਸ਼ਨ ਦੀ ਸਥਾਪਨਾ ਕੀਤੀ ।

ਪ੍ਰਸ਼ਨ 13.
ਮਹਾਰਾਜਾ ਰਣਜੀਤ ਨੂੰ ਪਾਰਸ ਕਿਉਂ ਕਹਿੰਦੇ ਸਨ ?
ਉੱਤਰ-
ਕਿਉਂਕਿ ਉਹ ਆਪਣੀ ਪਰਜਾ ਦਾ ਬਹੁਤ ਖ਼ਿਆਲ ਰੱਖਦਾ ਸੀ ।

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ –

1. ਮਹਾਰਾਜਾ ਰਣਜੀਤ ਸਿੰਘ ਦੀ ਸ਼ਕਲ ਸੂਰਤ ………………….. ਨਹੀਂ ਸੀ ।
ਉੱਤਰ-
(ਖਿੱਚ ਭਰਪੂਰ)

2. ਮਹਾਰਾਜਾ ਰਣਜੀਤ ਸਿੰਘ ਨੂੰ ਸਭ ਤੋਂ ਜ਼ਿਆਦਾ ………………………. ਨਾਂ ਦੇ ਘੋੜੇ ਨਾਲ ਬਹੁਤ ਪਿਆਰ ਸੀ ।
ਉੱਤਰ-
(ਲੈਲੀ)

3. ਮਹਾਰਾਜਾ ਰਣਜੀਤ ਸਿੰਘ ਆਪਣੇ ਆਪ ਨੂੰ ਸਿੱਖ ਪੰਥ ਦਾ ………………………. ਸਮਝਦੇ ਸਨ ।
ਉੱਤਰ-
(ਕੁਕਰ)

4. ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ …………. ਕਹਿੰਦੇ ਸਨ ।
ਉੱਤਰ-
(ਸਰਕਾਰ-ਏ-ਖ਼ਾਲਸਾ)

PSEB 12th Class History Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

5. ਮਹਾਰਾਜਾ ਰਣਜੀਤ ਸਿੰਘ ਆਪਣੇ ਦਰਬਾਰ ਨੂੰ ……………………. ਕਹਿੰਦੇ ਸਨ ।
ਉੱਤਰ-
(ਦਰਬਾਰ ਖ਼ਾਲਸਾ ਜੀ)

6. ਮਹਾਰਾਜਾ ਰਣਜੀਤ ਸਿੰਘ ਸ਼ਰਾਬ ਦੇ ਬਹੁਤ ……………………….. ਸਨ ।
ਉੱਤਰ-
(ਸ਼ੌਕੀਨ)

7. ਮਹਾਰਾਜਾ ਰਣਜੀਤ ਸਿੰਘ ਨੂੰ …………………… ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ।
ਉੱਤਰ-
(ਸ਼ੇਰ-ਏ-ਪੰਜਾਬ)

ਠੀਕ ਜਾਂ ਗਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਮਹਾਰਾਜਾ ਰਣਜੀਤ ਸਿੰਘ ਬੜਾ ਮਿਹਨਤੀ ਅਤੇ ਫੁਰਤੀਲਾ ਸੀ ।
ਉੱਤਰ-
ਠੀਕ

2. ਮਹਾਰਾਜਾ ਰਣਜੀਤ ਸਿੰਘ ਨੂੰ ਲੈਲੀ ਨਾਂ ਦੇ ਘੋੜੇ ਨਾਲ ਬਹੁਤ ਪਿਆਰ ਸੀ ।
ਉੱਤਰ-
ਠੀਕ

3. ਮਹਾਰਾਜਾ ਰਣਜੀਤ ਸਿੰਘ ਆਪਣੇ ਆਪ ਨੂੰ ਸਿੱਖ ਪੰਥ ਦਾ ਕੁਕਰ ਸਮਝਦੇ ਸਨ ।
ਉੱਤਰ-
ਠੀਕ

4. ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਸਰਕਾਰ-ਏ-ਖ਼ਾਲਸਾ ਕਹਿੰਦੇ ਸਨ ।
ਉੱਤਰ-
ਠੀਕ

5. ਮਹਾਰਾਜਾ ਰਣਜੀਤ ਸਿੰਘ ਨੂੰ ਕੇਵਲ ਸਿੱਖ ਧਰਮ ਨਾਲ ਪਿਆਰ ਸੀ ।
ਉੱਤਰ-
ਗ਼ਲਤ

6. ਮਹਾਰਾਜਾ ਰਣਜੀਤ ਸਿੰਘ ਸ਼ਰਾਬ ਨਾਲ ਬਹੁਤ ਨਫ਼ਰਤ ਕਰਦਾ ਸੀ ।
ਉੱਤਰ-
ਗ਼ਲਤ

PSEB 12th Class History Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

7. ਮਹਾਰਾਜਾ ਰਣਜੀਤ ਸਿੰਘ ਨਾ ਸਿਰਫ਼ ਮਹਾਨ ਜੇਤੂ ਸੀ ਸਗੋਂ ਇੱਕ ਉੱਚ-ਕੋਟੀ ਦਾ ਸ਼ਾਸਨ ਪ੍ਰਬੰਧਕ ਵੀ ਸੀ ।
ਉੱਤਰ-
ਠੀਕ

8. ਮਹਾਰਾਜਾ ਰਣਜੀਤ ਸਿੰਘ ਨੂੰ ਅੱਜ ਵੀ ਲੋਕ ਸ਼ੇਰ-ਏ-ਪੰਜਾਬ ਦੇ ਨਾਂ ਨਾਲ ਯਾਦ ਕਰਦੇ ਹਨ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਇੱਕ ਮਨੁੱਖ ਦੇ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਕੀ ਵਿਸ਼ੇਸ਼ਤਾ ਸੀ ?
(i) ਉਹ ਬੜਾ ਮਿਹਨਤੀ ਅਤੇ ਫੁਰਤੀਲਾ ਸੀ
(ii) ਉਸ ਦਾ ਸੁਭਾਅ ਬਹੁਤ ਦਿਆਲੂ ਸੀ
(iii) ਉਹ ਅਨਪੜ ਪਰ ਸਿਆਣਾ ਸੀ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਨੂੰ ਕਿਸ ਘੋੜੇ ਨਾਲ ਵਿਸ਼ੇਸ਼ ਪਿਆਰ ਸੀ ?
(i) ਲੈਲੀ
(ii) ਸੈਲੀ
(iii) ਚੇਤਕ
(iv) ਉੱਪਰ ਲਿਖੇ ਸਾਰੇ ।
ਉੱਤਰ-
(i) ਲੈਲੀ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਕੀ ਕਹਿ ਕੇ ਬੁਲਾਉਂਦੇ ਸਨ ?
(i) ਸਰਕਾਰ-ਏ-ਆਮ.
(ii) ਸਰਕਾਰ-ਏ-ਖ਼ਾਸ
(iii) ਸਰਕਾਰ-ਏ-ਖ਼ਾਲਸਾ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(iii) ਸਰਕਾਰ-ਏ-ਖ਼ਾਲਸਾ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸ਼ਾਹੀ ਮੋਹਰ ‘ਤੇ ਕਿਹੜੇ ਸ਼ਬਦ ਅੰਕਿਤ ਸਨ ?
(i) ਫ਼ਤਿਹ ਧਰਮ
(ii) ਅਕਾਲ ਸਹਾਏ
(iii) ਫ਼ਤਿਹ ਦਰਸ਼ਨ
(iv) ਨਾਨਕ ਸਹਾਏ ।
ਉੱਤਰ-
(ii) ਅਕਾਲ ਸਹਾਏ ।

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਮੋਹਰ ਤੇ ਕਿਹੜੇ ਸ਼ਬਦ ਉਕਰੇ ਸਨ ?
(i) ਨਾਨਕ ਸਹਾਇ
(ii) ਅਕਾਲ ਸਹਾਇ
(iii) ਗੋਬਿੰਦ ਸਹਾਇ
(iv) ਤੇਗ਼ ਸਹਾਇ ।
ਉੱਤਰ-
(ii) ਅਕਾਲ ਸਹਾਇ ।

PSEB 12th Class History Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਸਭ ਤੋਂ ਪ੍ਰਸਿੱਧ ਵਿਦਵਾਨ ਕਿਹੜਾ ਸੀ ?
(i) ਸੋਹਣ ਲਾਲ ਸੁਰੀ
(ii) ਫ਼ਕੀਰ ਅਜ਼ੀਜ਼-ਉੱਦ-ਦੀਨ
(iii) ਰਾਜਾ ਧਿਆਨ ਸਿੰਘ
(iv) ਦੀਵਾਨ ਮੋਹਕਮ ਚੰਦ ।
ਉੱਤਰ-
(i) ਸੋਹਣ ਲਾਲ ਸੁਰੀ ।

ਪ੍ਰਸ਼ਨ 7.
ਪੰਜਾਬ ਦੇ ਕਿਹੜੇ ਸ਼ਾਸਕ ਨੂੰ ਸ਼ੇਰੇ-ਏ-ਪੰਜਾਬ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਸੀ ?
(i) ਮਹਾਰਾਜਾ ਰਣਜੀਤ ਸਿੰਘ ਨੂੰ
(ii) ਮਹਾਰਾਜਾ ਦਲੀਪ ਸਿੰਘ ਨੂੰ
(iii) ਮਹਾਰਾਜਾ ਸ਼ੇਰ ਸਿੰਘ ਨੂੰ
(iv) ਮਹਾਰਾਜਾ ਖੜਕ ਸਿੰਘ ਨੂੰ ।
ਉੱਤਰ-
(i) ਮਹਾਰਾਜਾ ਰਣਜੀਤ ਸਿੰਘ ਨੂੰ ।

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਧਰਮ ‘ਤੇ ਅਟੱਲ ਵਿਸ਼ਵਾਸ ਸੀ । ਉਹ ਆਪਣਾ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਦੇ ਸਨ ਅਤੇ ਅਰਦਾਸ ਕਰਦੇ ਸਨ । ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਕਲਗੀ ਆਪਣੇ ਤੋਸ਼ੇਖ਼ਾਨੇ ਵਿੱਚ ਰੱਖੀ ਹੋਈ ਸੀ ਜਿਸ ਦੀ ਛੋਹ ਨੂੰ ਉਹ ਆਪਣੇ ਲਈ ਬੜਾ ਵਡਭਾਗਾ ਸਮਝਦੇ ਸਨ । ਉਹ ਆਪਣੀਆਂ ਜਿੱਤਾਂ ਨੂੰ ਉਸ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਮਿਹਰ ਸਮਝਦੇ ਸਨ । ਇਨ੍ਹਾਂ ਜਿੱਤਾਂ ਲਈ ਧੰਨਵਾਦ ਕਰਨ ਲਈ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਭਾਰੀ ਚੜ੍ਹਾਵਾ ਚੜ੍ਹਾਉਂਦੇ ਸਨ । ਉਹ ਆਪਣੇ ਆਪ ਨੂੰ ਗੁਰੂ ਘਰ ਦਾ ਅਤੇ ਸਿੱਖ ਪੰਥ ਦਾ ‘ਕੂਕਰ’ ਸਮਝਦੇ ਸਨ । ਉਹ ਆਪਣੀ ਸਰਕਾਰ ਨੂੰ ‘ਸਰਕਾਰ-ਏ-ਖ਼ਾਲਸਾ’ ਅਤੇ ਦਰਬਾਰ ਨੂੰ ‘ਦਰਬਾਰ ਖ਼ਾਲਸਾ’ ਜੀ ਕਹਿੰਦੇ ਸਨ । ਉਹ ਆਪਣੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਅਖਵਾਉਣ ਦੀ ਬਜਾਏ ‘ਸਿੰਘ ਸਾਹਿਬ’ ਅਖਵਾਉਂਦੇ ਸਨ ।ਉਨ੍ਹਾਂ ਦੇ ਸਿੱਕਿਆਂ ‘ਤੇ ‘ਨਾਨਕ ਸਹਾਇ’ ਅਤੇ ‘ਗੋਬਿੰਦ ਸਹਾਇ’ ਦੇ ਸ਼ਬਦ ਅੰਕਿਤ ਸਨ । ਉਨ੍ਹਾਂ ਦੀ ਸ਼ਾਹੀ ਮੋਹਰ ਉੱਤੇ ‘ਅਕਾਲ ਸਹਾਇ’ ਦੇ ਸ਼ਬਦ ਉਕਰੇ ਹੋਏ ਸਨ ।

1. ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਧਰਮ ਵਿੱਚ ਅਟਲ ਵਿਸ਼ਵਾਸ ਸੀ । ਕੋਈ ਇੱਕ ਉਦਾਹਰਨਾਂ ਦਿਉ ।
2. ‘ਕੂਕਰ’ ਤੋਂ ਕੀ ਭਾਵ ਹੈ?
3. ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਕੀ ਕਹਿੰਦੇ ਸਨ ?
4. ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਮੋਹਰ ਉੱਤੇ ਕਿਹੜੇ ਸ਼ਬਦ ਉਕਰੇ ਹੋਏ ਸਨ ?
5. ਮਹਾਰਾਜਾ ਰਣਜੀਤ ਸਿੰਘ ਦੇ ਸਿੱਕਿਆਂ ‘ਤੇ …………………….. ਤੇ …………………… ਦੇ ਸ਼ਬਦ ਅੰਕਿਤ ਸਨ ।
ਉੱਤਰ-
1. ਉਹ ਆਪਣਾ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਦੇ ਸਨ ਅਤੇ ਅਰਦਾਸ ਕਰਦੇ ਸਨ ।
2. ਕੁਕਰ ਤੋਂ ਭਾਵ ਹੈ ਦਾਸ ਜਾਂ ਨੌਕਰ ।
3. ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਸਰਕਾਰ-ਏ-ਖ਼ਾਲਸਾ ਕਹਿੰਦੇ ਸਨ ।
4. ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਮੋਹਰ ਉੱਤੇ ‘ਅਕਾਲ ਸਹਾਇ’ ਸ਼ਬਦ ਉਕਰੇ ਹੋਏ ਸਨ ।
5. ਨਾਨਕ ਸਹਾਇ, ਗੋਬਿੰਦ ਸਹਾਇ ।

2. ਭਾਵੇਂ ਮਹਾਰਾਜਾ ਰਣਜੀਤ ਸਿੰਘ ਸਿੱਖ ਪੰਥ ਦਾ ਪੱਕਾ ਸ਼ਰਧਾਲੂ ਸੀ ਪਰ ਫਿਰ ਵੀ ਉਹ ਹੋਰਨਾਂ ਧਰਮਾਂ ਨੂੰ ਸਤਿਕਾਰ ਭਰੀ ਨਜ਼ਰ ਨਾਲ ਵੇਖਦਾ ਸੀ । ਉਹ ਧਾਰਮਿਕ ਪੱਖਪਾਤ ਅਤੇ ਫਿਰਕੂਪੁਣੇ ਤੋਂ ਕੋਹਾਂ ਦੂਰ ਸੀ । ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸੀ ਕਿ ਇੱਕ ਸ਼ਕਤੀਸ਼ਾਲੀ ਅਤੇ ਚਿਰਸਥਾਈ ਸਾਮਰਾਜ ਦੀ ਸਥਾਪਨਾ ਲਈ ਸਾਰੇ ਧਰਮਾਂ ਦੇ ਲੋਕਾਂ ਦਾ ਸਹਿਯੋਗ ਪ੍ਰਾਪਤ ਕਰਨਾ ਜ਼ਰੂਰੀ ਹੈ । ਉਹ ਆਪਣੀ ਸਹਿਣਸ਼ੀਲਤਾ ਦੀ ਨੀਤੀ ਨਾਲ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਿੱਚ ਸਫਲ ਹੋਇਆ । ਉਸ ਦੇ ਰਾਜ ਵਿੱਚ ਨੌਕਰੀਆਂ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਜਾਂਦੀਆਂ ਸਨ । ਉਸ ਦੇ ਦਰਬਾਰ ਦੇ ਉੱਚ ਅਹੁਦਿਆਂ ਤੇ ਸਿੱਖ, ਹਿੰਦੂ, ਮੁਸਲਮਾਨ, ਡੋਗਰੇ ਅਤੇ ਯੂਰਪੀਅਨ ਲੱਗੇ ਹੋਏ ਸਨ । ਉਦਾਹਰਨ ਦੇ ਤੌਰ ‘ਤੇ ਉਸ ਦਾ ਵਿਦੇਸ਼ ਮੰਤਰੀ ਫ਼ਕੀਰ ਅਜ਼ੀਜ਼ਉੱਦੀਨ ਮੁਸਲਮਾਨ, ਪ੍ਰਧਾਨ ਮੰਤਰੀ ਧਿਆਨ ਸਿੰਘ ਡੋਗਰਾ, ਵਿੱਤ ਮੰਤਰੀ ਦੀਵਾਨ ਭਵਾਨੀਦਾਸ ਅਤੇ ਸੈਨਾਪਤੀ ਮਿਸਰ ਦੀਵਾਨ ਚੰਦ ਹਿੰਦੂ ਸਨ । ਇਸੇ ਤਰ੍ਹਾਂ ਜਨਰਲ ਵੈਂਤੂਰਾ, ਕੋਰਟ, ਗਾਰਡਨਰ ਆਦਿ ਯੂਰਪੀਅਨ ਸਨ ।

1. ਮਹਾਰਾਜਾ ਰਣਜੀਤ ਸਿੰਘ ਇੱਕ ਸਹਿਣਸ਼ੀਲ ਸ਼ਾਸਕ ਸੀ ? ਕਿਵੇਂ ?
2. ਧਿਆਨ ਸਿੰਘ ਡੋਗਰਾ ਕੌਣ ਸੀ ?
3. ਮਹਾਰਾਜਾ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਕੌਣ ਸੀ ?
4. ਦੀਵਾਨ ਭਵਾਨੀਦਾਸ ਕੌਣ ਸੀ ?
5. ਮਹਾਰਾਜਾ ਰਣਜੀਤ ਸਿੰਘ ਦਾ ਸੈਨਾਪਤੀ ………………………… ਸੀ ।
ਉੱਤਰ-
1. ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ ।
2. ਧਿਆਨ ਸਿੰਘ ਡੋਗਰਾ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਧਾਨ ਮੰਤਰੀ ਸੀ ।
3. ਮਹਾਰਾਜਾ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਫ਼ਕੀਰ ਅਜ਼ੀਜ਼ਉੱਦੀਨ ਸੀ ।
4. ਦੀਵਾਨ ਭਵਾਨੀਦਾਸ ਮਹਾਰਾਜਾ ਰਣਜੀਤ ਸਿੰਘ ਦਾ ਵਿੱਤ ਮੰਤਰੀ ਸੀ ।
5. ਮਿਸਰ ਦੀਵਾਨ ਚੰਦ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

Punjab State Board PSEB 12th Class History Book Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ Textbook Exercise Questions and Answers.

PSEB Solutions for Class 12 History Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

Long Answer Type Questions

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ ਸ਼ਾਸਨ ਦੀ ਰੂਪ-ਰੇਖਾ ਬਿਆਨ ਕਰੋ । (Give an outline of central administration of Maharaja Ranjit Singh.)
ਉੱਤਰ-
ਮਹਾਰਾਜਾ ਕੇਂਦਰੀ ਸ਼ਾਸਨ ਦਾ ਧੁਰਾ ਸੀ । ਉਹ ਅਸੀਮ ਸ਼ਕਤੀਆਂ ਦਾ ਮਾਲਕ ਸੀ । ਉਸ ਦੇ ਮੁੱਖ ਤੋਂ ਨਿਕਲਿਆ ਹਰ ਸ਼ਬਦ ਕਾਨੂੰਨ ਸਮਝਿਆ ਜਾਂਦਾ ਸੀ । ਮਹਾਰਾਜਾ ਰਣਜੀਤ ਸਿੰਘ ਆਪਣੀਆਂ ਸ਼ਕਤੀਆਂ ਦੀ ਵਰਤੋਂ ਪਰਜਾ ਦੀ ਭਲਾਈ ਲਈ ਕਰਦਾ ਸੀ । ਪ੍ਰਸ਼ਾਸਨ ਪ੍ਰਬੰਧ ਵਿੱਚ ਸਹਿਯੋਗ ਪ੍ਰਾਪਤ ਕਰਨ ਲਈ ਮਹਾਰਾਜੇ ਨੇ ਕਈ ਮੰਤਰੀਆਂ ਨੂੰ ਨਿਯੁਕਤ ਕੀਤਾ ਹੋਇਆ ਸੀ । ਇਨ੍ਹਾਂ ਵਿੱਚੋਂ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ, ਮੁੱਖ ਸੈਨਾਪਤੀ ਅਤੇ ਡਿਉੜੀਵਾਲਾ ਨਾਂ ਦੇ ਮੰਤਰੀ ਪ੍ਰਮੁੱਖ ਸਨ । ਇਨ੍ਹਾਂ ਮੰਤਰੀਆਂ ਦੀ ਸਲਾਹ ਨੂੰ ਮੰਨਣਾ ਜਾਂ ਨਾ ਮੰਨਣਾ ਰਣਜੀਤ ਸਿੰਘ ਦੀ ਮਰਜ਼ੀ ‘ਤੇ ਨਿਰਭਰ ਕਰਦਾ ਸੀ । ਪ੍ਰਸ਼ਾਸਨ ਦੀ ਕੁਸ਼ਲਤਾ ਲਈ ਮਹਾਰਾਜਾ ਰਣਜੀਤ ਸਿੰਘ ਆਮ ਤੌਰ ‘ਤੇ ਆਪਣੇ ਮੰਤਰੀਆਂ ਦੀ ਸਲਾਹ ਨੂੰ ਮੰਨ ਲੈਂਦਾ ਸੀ । ਮਹਾਰਾਜਾ ਰਣਜੀਤ ਸਿੰਘ ਨੇ ਪ੍ਰਸ਼ਾਸਨ ਦੀ ਚੰਗੀ ਦੇਖ-ਭਾਲ ਲਈ 12 ਦਫ਼ਤਰਾਂ ਵਿਭਾਗਾਂ ਦੀ ਸਥਾਪਨਾ ਕੀਤੀ ਸੀ । ਇਨ੍ਹਾਂ ਦਫ਼ਤਰਾਂ ਵਿੱਚੋਂ ਦਫ਼ਤਰ-ਏ-ਅਬਵਾਬ-ਉਲ-ਮਾਲ, ਦਫ਼ਤਰ-ਏ-ਤੋਜਿਹਾਤ, ਦਫ਼ਤਰ-ਏ-ਖਵਾਜਿਬ ਅਤੇ ਦਫ਼ਤਰ-ਏਰੋਜ਼ਨਾਮਚਾ-ਏ-ਇਖਰਾਜਾਤ ਪ੍ਰਮੁੱਖ ਸਨ । ਨਿਸ਼ਚਿਤ ਤੌਰ ‘ਤੇ ਮਹਾਰਾਜਾ ਰਣਜੀਤ ਸਿੰਘ ਦਾ ਕੇਂਦਰੀ ਸ਼ਾਸਨ ਪ੍ਰਬੰਧ ਬਹੁਤ ਚੰਗਾ ਸੀ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ ਸ਼ਾਸਨ ਵਿੱਚ ਮਹਾਰਾਜੇ ਦੀ ਸਥਿਤੀ ਕਿਹੋ ਜਿਹੀ ਸੀ ? (What was the position of Maharaja in Central Administration ?)
ਜਾਂ
ਰਣਜੀਤ ਸਿੰਘ ਦੇ ਪ੍ਰਸ਼ਾਸਨ ਦਾ ਸਰੂਪ ਕੀ ਸੀ ? (Explain the nature of administration of Maharaja Ranjit Singh.)
ਉੱਤਰ-
ਮਹਾਰਾਜਾ ਰਾਜ ਦਾ ਮੁਖੀ ਸੀ । ਉਹ ਸਾਰੀਆਂ ਸ਼ਕਤੀਆਂ ਦਾ ਸੋਮਾ ਸੀ । ਰਾਜ ਦੀਆਂ ਅੰਦਰੂਨੀ ਅਤੇ ਬਾਹਰੀ ਨੀਤੀਆਂ ਮਹਾਰਾਜੇ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਸਨ ।ਉਹ ਰਾਜ ਦੇ ਮੰਤਰੀਆਂ, ਉੱਚ ਸੈਨਿਕ ਅਤੇ ਗੈਰ-ਸੈਨਿਕ ਅਫ਼ਸਰਾਂ ਦੀਆਂ ਨਿਯੁਕਤੀਆਂ ਕਰਦਾ ਸੀ ।ਉਹ ਜਦ ਚਾਹੇ ਕਿਸੇ ਨੂੰ ਵੀ ਉਸ ਦੇ ਅਹੁਦੇ ਤੋਂ ਹਟਾ ਸਕਦਾ ਸੀ ।ਉਹ ਮੁੱਖ ਸੈਨਾਪਤੀ ਸੀ ਤੇ ਰਾਜ ਦੀ ਸਾਰੀ ਫ਼ੌਜ ਉਸ ਦੇ ਇਸ਼ਾਰੇ ‘ਤੇ ਚਲਦੀ ਸੀ । ਉਹ ਰਾਜ ਦਾ ਮੁੱਖ ਨਿਆਂਧੀਸ਼ ਵੀ ਸੀ ਅਤੇ ਉਸ ਦੇ ਮੁੰਹ ਵਿੱਚੋਂ ਨਿਕਲਿਆ ਹੋਇਆ ਹਰ ਸ਼ਬਦ ਲੋਕਾਂ ਲਈ ਕਾਨੂੰਨ ਬਣ ਜਾਂਦਾ ਸੀ । ਕੋਈ ਵੀ ਵਿਅਕਤੀ ਉਸ ਦੀ ਆਗਿਆ ਦੀ ਉਲੰਘਣਾ ਨਹੀਂ ਕਰ ਸਕਦਾ ਸੀ । ਮਹਾਰਾਜੇ ਨੂੰ ਕਿਸੇ ਵੀ ਸ਼ਾਸਕ ਨਾਲ ਯੁੱਧ ਜਾਂ ਸੰਧੀ ਦੀ ਘੋਸ਼ਣਾ ਕਰਨ ਦਾ ਪੂਰਨ ਅਧਿਕਾਰ ਪ੍ਰਾਪਤ ਸੀ । ਮਹਾਰਾਜੇ ਨੂੰ ਆਪਣੀ ਪਰਜਾ ‘ਤੇ ਕਰ ਲਗਾਉਣ ਜਾਂ ਉਸ ਨੂੰ ਹਟਾਉਣ ਦਾ ਅਧਿਕਾਰ ਪ੍ਰਾਪਤ ਸੀ । ਸੰਖੇਪ ਵਿੱਚ ਮਹਾਰਾਜੇ ਦੀਆਂ ਸ਼ਕਤੀਆਂ ਕਿਸੇ ਤਾਨਾਸ਼ਾਹ ਨਾਲੋਂ ਘੱਟ ਨਹੀਂ ਸਨ । ਮਹਾਰਾਜਾ ਕਦੇ ਵੀ ਇਨ੍ਹਾਂ ਸ਼ਕਤੀਆਂ ਦੀ ਦੁਰਵਰਤੋਂ ਨਹੀਂ ਕਰਦਾ ਸੀ । ਉਹ ਪਰਜਾ ਦੀ ਭਲਾਈ ਵਿੱਚ ਹੀ ਆਪਣੀ ਭਲਾਈ ਸਮਝਦਾ ਸੀ । ਨਿਰਸੰਦੇਹ ਅਜਿਹੇ ਮਹਾਨ ਸ਼ਾਸਕਾਂ ਦੀਆਂ ਉਦਾਹਰਨਾਂ ਇਤਿਹਾਸ ਵਿੱਚ ਬਹੁਤ ਘੱਟ ਮਿਲਦੀਆਂ ਹਨ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੇ ਪ੍ਰਾਂਤਕ ਪ੍ਰਬੰਧ ’ ਤੇ ਇੱਕ ਨੋਟ ਲਿਖੋ । (Write a short note on the Provincial Administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦਾ ਪ੍ਰਾਂਤਕ ਪ੍ਰਬੰਧ ਕਿਹੋ ਜਿਹਾ ਸੀ ? (How was the Provincial Administration of Maharaja Ranjit Singh ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੂਬੇ ਵਿੱਚ ਨਾਜ਼ਿਮ ਦੀ ਸਥਿਤੀ ਕੀ ਸੀ ? (What was the position of Nazim in Province during the times of Maharaja Ranjit Singh ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਸ਼ਾਸਨ ਵਿਵਸਥਾ ਨੂੰ ਕੁਸ਼ਲ ਢੰਗ ਨਾਲ ਚਲਾਉਣ ਲਈ ਆਪਣੇ ਰਾਜ ਨੂੰ ਚਾਰ ਤਾਂ ਜਾਂ ਸੂਬਿਆਂ ਵਿੱਚ ਵੰਡਿਆ ਹੋਇਆ ਸੀ । ਇਨ੍ਹਾਂ ਦੇ ਨਾਂ ਸਨ-ਸੁਬਾ-ਏ-ਲਾਹੌਰ, ਸੂਬਾ-ਏ-ਮੁਲਤਾਨ, ਸੁਬਾ-ਏ-ਕਸ਼ਮੀਰ, ਸੂਬਾ-ਏ-ਪਿਸ਼ਾਵਰ । ਸੁਬੇ ਜਾਂ ਪਾਂਤ ਦਾ ਮੁਖੀਆ ਨਾਜ਼ਿਮ ਕਹਾਉਂਦਾ ਸੀ । ਉਸ ਦੀ ਨਿਯੁਕਤੀ ਮਹਾਰਾਜਾ ਦੁਆਰਾ ਕੀਤੀ ਜਾਂਦੀ ਸੀ । ਕਿਉਂਕਿ ਇਹ ਅਹੁਦਾ ਬੜਾ ਮਹੱਤਵਪੂਰਨ ਹੁੰਦਾ ਸੀ । ਇਸ ਲਈ ਮਹਾਰਾਜਾ ਇਸ ਅਹੁਦੇ ‘ਤੇ ਬਹੁਤ ਹੀ ਵਿਸ਼ਵਾਸਯੋਗ, ਸਮਝਦਾਰ, ਈਮਾਨਦਾਰ ਅਤੇ ਅਨੁਭਵ ਵਿਅਕਤੀ ਨੂੰ ਹੀ ਨਿਯੁਕਤ ਕਰਦਾ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਜ਼ਿਮ ਨੂੰ ਅਨੇਕਾਂ ਸ਼ਕਤੀਆਂ ਪ੍ਰਾਪਤ ਸਨ ।

  • ਉਸ ਦਾ ਮੁੱਖ ਕਾਰਜ ਆਪਣੇ ਅਧੀਨ ਪ੍ਰਾਂਤ ਵਿੱਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾ ਕੇ ਰੱਖਣਾ ਸੀ ।
  • ਉਹ ਪ੍ਰਾਂਤ ਦੇ ਹੋਰਨਾਂ ਕਰਮਚਾਰੀਆਂ ਦੇ ਕਾਰਜ਼ਾਂ ਦੀ ਦੇਖ-ਭਾਲ ਕਰਦਾ ਸੀ ।
  • ਉਹ ਪ੍ਰਾਂਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਆਦੇਸ਼ਾਂ ਨੂੰ ਲਾਗੂ ਕਰਵਾਉਂਦਾ ਸੀ ।
  • ਉਹ ਫ਼ੌਜਦਾਰੀ ਅਤੇ ਦੀਵਾਨੀ ਮੁਕੱਦਮਿਆਂ ਦਾ ਫ਼ੈਸਲਾ ਕਰਦਾ ਸੀ ਅਤੇ ਕਾਰਦਾਰਾਂ ਦੇ ਫੈਸਲਿਆਂ ਦੇ ਵਿਰੁੱਧ ਬੇਨਤੀਆਂ ਸੁਣਦਾ ਸੀ ।
  • ਉਹ ਭੂਮੀ ਲਗਾਨ ਇਕੱਠਾ ਕਰਨ ਵਿੱਚ ਕਰਮਚਾਰੀਆਂ ਦੀ ਮੱਦਦ ਕਰਦਾ ਸੀ ।
  • ਉਸ ਦੇ ਅਧੀਨ ਕੁੱਝ ਸੈਨਾ ਹੁੰਦੀ ਸੀ ਅਤੇ ਕਈ ਵਾਰ ਛੋਟੇ-ਮੋਟੇ ਅਭਿਯਾਨਾਂ ਦੀ ਅਗਵਾਈ ਵੀ ਕਰਦਾ ਸੀ ।
  • ਉਹ ਨਿਸ਼ਚਿਤ ਲਗਾਨ ਸਮੇਂ ਤੇ ਕੇਂਦਰੀ ਖ਼ਜਾਨੇ ਵਿੱਚ ਜਮਾਂ ਕਰਾਉਂਦਾ ਸੀ ।
  • ਉਹ ਜ਼ਰੂਰਤ ਪੈਣ ‘ਤੇ ਕੇਂਦਰ ਨੂੰ ਫ਼ੌਜ ਵੀ ਭੇਜਦਾ ਸੀ ।
  • ਉਹ ਆਮ ਤੌਰ ਤੇ ਪੁੱਤ ਦਾ ਚੱਕਰ ਲਗਾ ਕੇ ਇਹ ਪਤਾ ਲਗਾਉਂਦਾ ਸੀ ਕੀ ਪਰਜਾ ਰਣਜੀਤ ਸਿੰਘ ਤੋਂ ਖੁਸ਼ ਹੈ ਕਿ ਨਹੀਂ । ਇਸ ਪ੍ਰਕਾਰ ਨਾਜ਼ਿਮ ਦੇ ਕੋਲ ਅਸੀਮ ਸ਼ਕਤੀਆਂ ਸਨ ਪਰੰਤੂ ਉਸ ਨੂੰ ਪ੍ਰਾਂਤ ਦੇ ਸੰਬੰਧਿਤ ਕੋਈ ਵੀ ਮਹੱਤਵਪੂਰਨ ਫ਼ੈਸਲਾ ਲੈਣ ਤੋਂ ਪਹਿਲਾਂ ਮਹਾਰਾਜਾ ਤੋਂ ਆਗਿਆ ਲੈਣੀ ਪੈਂਦੀ ਸੀ । ਮਹਾਰਾਜਾ ਰਣਜੀਤ ਸਿੰਘ ਖ਼ੁਦ ਅਤੇ ਕੇਂਦਰੀ ਅਧਿਕਾਰੀਆਂ ਦੁਆਰਾ ਨਾਜ਼ਿਮ ਦੇ ਕਾਰਜਾਂ ਦਾ

ਨਿਰੀਖਣ ਕਰਦਾ ਸੀ । ਸੰਤੁਸ਼ਟ ਨਾ ਹੋਣ ‘ਤੇ ਨਾਜ਼ਿਮ ਨੂੰ ਬਦਲ ਦਿੱਤਾ ਜਾਂਦਾ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਜ਼ਿਮ ਨੂੰ ਚੰਗੀਆਂ ਤਨਖ਼ਾਹਾਂ ਮਿਲਦੀਆਂ ਸਨ ਅਤੇ ਉਹ ਬਹੁਤ ਸ਼ਾਨ ਨਾਲ ਵੱਡੇ ਮਹੱਲਾਂ ਵਿੱਚ ਰਹਿੰਦੇ ਸਨ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੇ ਸਥਾਨਕ ਪ੍ਰਬੰਧ ’ਤੇ ਨੋਟ ਲਿਖੋ । (Wrte a note on local administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਥਾਨਕ ਪ੍ਰਬੰਧ ਦੇ ਬਾਰੇ ਵਿੱਚ ਤੁਸੀਂ ਕੀ ਜਾਣਦੇ ਹੋ ? ਵਰਣਨ ਕਰੋ । (What do you know about the local administration of Maharaja Ranjit Singh ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਥਾਨਕ ਪ੍ਰਸ਼ਾਸਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਅੱਗੇ ਲਿਖੀਆਂ ਹਨ-

1. ਪਰਗਨਿਆਂ ਦਾ ਸ਼ਾਸਨ ਪ੍ਰਬੰਧ – ਹਰ ਸੂਬੇ ਜਾਂ ਪ੍ਰਾਂਤ ਨੂੰ ਅੱਗੇ ਕਈ ਪਰਗਨਿਆਂ ਵਿੱਚ ਵੰਡਿਆ ਹੁੰਦਾ ਸੀ । ਪਰਗਨੇ ਦੇ ਮੁੱਖ ਅਧਿਕਾਰੀ ਨੂੰ ਕਾਰਦਾਰ ਕਹਿੰਦੇ ਸਨ । ਕਾਰਦਾਰ ਦੇ ਮੁੱਖ ਕੰਮ ਪਰਗਨੇ ਵਿੱਚ ਸ਼ਾਂਤੀ ਸਥਾਪਿਤ ਕਰਨਾ, ਮਹਾਰਾਜੇ ਦੇ ਹੁਕਮਾਂ ਦੀ ਪਾਲਣਾ ਕਰਵਾਉਣਾ, ਲਗਾਨ ਇਕੱਠਾ ਕਰਨਾ, ਲੋਕਾਂ ਦੇ ਹਿੱਤਾਂ ਦਾ ਖ਼ਿਆਲ ਰੱਖਣਾ ਅਤੇ ਦੀਵਾਨੀ ਤੇ ਫ਼ੌਜਦਾਰੀ ਮੁਕੱਦਮੇ ਸੁਣਨਾ ਸੀ । ਸੰਖੇਪ ਵਿੱਚ ਕਾਰਦਾਰਾਂ ਦੇ ਫ਼ਰਜ਼ ਅੱਜ-ਕਲ੍ਹ ਦੇ ਡਿਪਟੀ ਕਮਿਸ਼ਨਰ ਵਾਂਗ ਸਨ । ਕਾਨੂੰਨਗੋ ਅਤੇ ਮੁਕੱਦਮ ਕਾਰਦਾਰ ਦੀ ਸਹਾਇਤਾ ਕਰਦੇ ਸਨ ।

2. ਪਿੰਡ ਦਾ ਪ੍ਰਬੰਧ – ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਸੀ ਜਿਸ ਨੂੰ ਉਸ ਸਮੇਂ ਮੌਜਾ ਕਹਿੰਦੇ ਸਨ । ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੇ ਹੱਥ ਵਿੱਚ ਹੁੰਦਾ ਸੀ । ਪੰਚਾਇਤ ਪਿੰਡ ਦੇ ਲੋਕਾਂ ਦੀ ਦੇਖ-ਭਾਲ ਕਰਦੀ ਸੀ ਅਤੇ ਉਨ੍ਹਾਂ ਦੇ ਛੋਟੇ-ਮੋਟੇ ਝਗੜਿਆਂ ਦਾ ਨਿਪਟਾਰਾ ਕਰਦਾ ਸੀ । ਲੋਕ ਪੰਚਾਇਤ ਦਾ ਬੜਾ ਮਾਣ ਕਰਦੇ ਸਨ ਅਤੇ ਉਸ ਦੇ ਫ਼ੈਸਲਿਆਂ ਨੂੰ ਜ਼ਿਆਦਾਤਰ ਲੋਕ ਪ੍ਰਵਾਨ ਕਰਦੇ ਸਨ । ਪਟਵਾਰੀ ਪਿੰਡਾਂ ਦੀ ਜ਼ਮੀਨ ਦਾ ਰਿਕਾਰਡ ਰੱਖਦਾ ਸੀ । ਚੌਧਰੀ ਲਗਾਨ ਉਗਰਾਹੁਣ ਵਿੱਚ ਕਾਰਦਾਰ ਦੀ ਸਹਾਇਤਾ ਕਰਦਾ ਸੀ । ਮਹਾਰਾਜਾ ਪਿੰਡ ਦੇ ਕੰਮਾਂ ਵਿੱਚ ਦਖਲ-ਅੰਦਾਜ਼ੀ ਨਹੀਂ ਕਰਦਾ ਸੀ ।

3. ਲਾਹੌਰ ਸ਼ਹਿਰ ਦਾ ਪ੍ਰਬੰਧ – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਪ੍ਰਬੰਧ ਹੋਰਨਾਂ ਸ਼ਹਿਰਾਂ ਨਾਲੋਂ ਵੱਖਰੇ ਢੰਗ ਨਾਲ ਕੀਤਾ ਜਾਂਦਾ ਸੀ । ਲਾਹੌਰ ਸ਼ਹਿਰ ਦਾ ਪ੍ਰਮੁੱਖ ਅਧਿਕਾਰੀ ‘ ਕੋਤਵਾਲ ਹੁੰਦਾ ਸੀ । ਕੋਤਵਾਲ ਦੇ ਮੁੱਖ ਕੰਮ ਮਹਾਰਾਜੇ ਦੇ ਆਦੇਸ਼ਾਂ ਨੂੰ ਅਮਲੀ ਰੂਪ ਦੇਣਾ, ਸ਼ਹਿਰ ਵਿੱਚ ਸ਼ਾਂਤੀ ਤੇ ਵਿਵਸਥਾ ਕਾਇਮ ਰੱਖਣਾ, ਮੁਹੱਲੇਦਾਰਾਂ ਦੇ ਕੰਮਾਂ ਦੀ ਦੇਖ-ਭਾਲ ਕਰਨਾ, ਸ਼ਹਿਰ ਵਿੱਚ ਸਫ਼ਾਈ ਦਾ ਪ੍ਰਬੰਧ ਕਰਨਾ, ਸ਼ਹਿਰ ਵਿੱਚ ਆਉਣ ਵਾਲੇ ਵਿਦੇਸ਼ੀਆਂ ਦਾ ਵੇਰਵਾ ਰੱਖਣਾ, ਵਪਾਰ ਤੇ ਉਦਯੋਗ ਦੀ ਨਿਗਰਾਨੀ ਕਰਨਾ ਅਤੇ ਨਾਪ-ਤੋਲ ਦੀਆਂ ਚੀਜ਼ਾਂ ਦੀ ਪੜਤਾਲ ਕਰਨਾ ਆਦਿ ਸਨ ।

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਰਦਾਰ ਦੀ ਕੀ ਸਥਿਤੀ ਸੀ ? (What was the position of Kardar during the times of Maharaja Ranjit Singh ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹਰ ਸੂਬੇ ਜਾਂ ਪ੍ਰਾਂਤ ਨੂੰ ਅੱਗੇ ਕਈ ਪਰਗਨਿਆਂ ਵਿੱਚ ਵੰਡਿਆ ਹੁੰਦਾ ਸੀ । ਪਰਗਨੇ ਦੇ ਮੁੱਖ ਅਧਿਕਾਰੀ ਨੂੰ ਕਾਰਦਾਰ ਕਹਿੰਦੇ ਸਨ । ਉਸ ਨੂੰ ਬਹੁਤ ਸਾਰੇ ਫ਼ਰਜ਼ ਨਿਭਾਉਣੇ ਪੈਂਦੇ ਸਨ । ਉਹ ਪਰਗਨੇ ਵਿੱਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਜ਼ਿੰਮੇਵਾਰ ਸੀ । ਉਹ ਪਰਗਨੇ ਵਿੱਚੋਂ ਭੂਮੀ ਦਾ ਲਗਾਨ ਇਕੱਠਾ ਕਰ ਕੇ ਕੇਂਦਰੀ ਖਜ਼ਾਨੇ ਵਿੱਚ ਜਮਾਂ ਕਰਵਾਉਂਦਾ ਸੀ । ਇਹ ਪਰਗਨੇ ਦੀ ਆਮਦਨ ਅਤੇ ਖ਼ਰਚ ਦਾ ਪੂਰਾ ਹਿਸਾਬ ਰੱਖਦਾ ਸੀ ।ਉਹ ਪਰਗਨੇ ਦੇ ਹਰ ਕਿਸਮ ਦੇ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਦੇ ਫੈਸਲੇ ਕਰਦਾ ਸੀ । ਉਹ ਦੋਸ਼ੀਆਂ ਨੂੰ ਸਜ਼ਾ ਵੀ ਦਿੰਦਾ ਸੀ । ਕਾਰਦਾਰ ਆਪਣੇ ਇਲਾਕੇ ਦਾ ਆਬਕਾਰੀ ਅਤੇ ਸੀਮਾ ਕਰ ਅਫ਼ਸਰ ਵੀ ਹੁੰਦਾ ਸੀ । ਇਸ ਲਈ ਪਰਗਨੇ ਵਿੱਚੋਂ ਇਨ੍ਹਾਂ ਕਰਾਂ ਨੂੰ ਇਕੱਠਾ ਕਰਨਾ ਉਸ ਦਾ ਕਰਤੱਵ ਸੀ ।

ਉਹ ਕਰ ਨਾ ਦੇਣ ਵਾਲਿਆਂ ਵਿਰੁੱਧ ਕਾਰਵਾਈ ਵੀ ਕਰਦਾ ਸੀ । ਉਹ ਲੋਕ ਭਲਾਈ ਅਫ਼ਸਰ ਵੀ ਸੀ । ਇਸ ਲਈ ਉਹ ਪਰਗਨੇ ਦੇ ਲੋਕਾਂ ਦੇ ਹਿੱਤਾਂ ਦਾ ਪੂਰਾ ਖ਼ਿਆਲ ਰੱਖਦਾ ਸੀ । ਇਸ ਸੰਬੰਧ ਵਿੱਚ ਉਹ ਪਰਗਨੇ ਦੇ ਸਾਰੇ ਰਸੂਖ ਰੱਖਣ ਵਾਲੇ ਵਿਅਕਤੀਆਂ ਨਾਲ ਮਿਲਦਾ-ਜੁਲਦਾ ਰਹਿੰਦਾ ਸੀ । ਉਹ ਪਰਗਨੇ ਵਿੱਚ ਵਾਪਰਨ ਵਾਲੀਆਂ ਸਾਰੀਆਂ ਮਹੱਤਵਪੂਰਨ ਘਟਨਾਵਾਂ ਦੀ ਜਾਣਕਾਰੀ ਰੱਖਦਾ ਸੀ ਕਿਉਂਕਿ ਉਹ ਇੱਕ ਲੇਖਾਕਾਰ ਵਜੋਂ ਵੀ ਕੰਮ ਕਰਦਾ ਸੀ । ਉਹ ਪਰਗਨੇ ਵਿੱਚ ਬਣੇ ਹੋਏ ਸਰਕਾਰੀ ਅਨਾਜ ਭੰਡਾਰਾਂ ਵਿੱਚ ਅਨਾਜ ਜਮਾਂ ਕਰਵਾਉਂਦਾ ਸੀ । ਉਹ ਪਰਗਨੇ ਵਿੱਚ ਮਹਾਰਾਜੇ ਦੇ ਹੁਕਮਾਂ ਦੀ ਪਾਲਣਾ ਵੀ ਕਰਵਾਉਂਦਾ ਸੀ ।

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦੇ ਪ੍ਰਬੰਧ ਬਾਰੇ ਇੱਕ ਸੰਖੇਪ ਨੋਟ ਲਿਖੋ । (Write a short note on the administration of city of Lahore during the times of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ । ਇਹ ਪਬੰਧ ਹੋਰਨਾਂ ਸ਼ਹਿਰਾਂ ਨਾਲੋਂ ਵੱਖਰੇ ਢੰਗ ਨਾਲ ਕੀਤਾ ਜਾਂਦਾ ਸੀ । ਸਾਰੇ ਸ਼ਹਿਰ ਨੂੰ ਮੁਹੱਲਿਆਂ ਵਿੱਚ ਵੰਡਿਆ ਗਿਆ ਸੀ । ਹਰ ਮੁਹੱਲਾ ਇੱਕ ਮੁਹੱਲੇਦਾਰ ਦੇ ਅਧੀਨ ਹੁੰਦਾ ਸੀ । ਮੁਹੱਲੇਦਾਰ ਆਪਣੇ ਮੁਹੱਲੇ ਵਿੱਚ ਸ਼ਾਂਤੀ ਤੇ ਵਿਵਸਥਾ ਕਾਇਮ ਰੱਖਦਾ ਸੀ ਅਤੇ ਸਫ਼ਾਈ ਦਾ ਪ੍ਰਬੰਧ ਕਰਦਾ ਸੀ । ਲਾਹੌਰ ਸ਼ਹਿਰ ਦਾ ਪ੍ਰਮੁੱਖ ਅਧਿਕਾਰੀ ‘ਕੋਤਵਾਲ ਹੁੰਦਾ ਸੀ ।ਉਹ ਆਮ ਤੌਰ ‘ਤੇ ਮੁਸਲਮਾਨ ਹੁੰਦਾ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਮਹੱਤਵਪੂਰਨ ਅਹੁਦੇ ‘ਤੇ ਇਮਾਮ ਬਖ਼ਸ਼ ਨਿਯੁਕਤ ਸੀ । ਕੋਤਵਾਲ ਦੇ ਮੁੱਖ ਕੰਮ ਮਹਾਰਾਜੇ ਦੇ ਆਦੇਸ਼ਾਂ ਨੂੰ ਅਮਲੀ ਰੂਪ ਦੇਣਾ, ਸ਼ਹਿਰ ਵਿੱਚ ਸ਼ਾਂਤੀ ਤੇ ਵਿਵਸਥਾ ਕਾਇਮ ਰੱਖਣਾ, ਮੁਹੱਲੇਦਾਰਾਂ ਦੇ ਕੰਮਾਂ ਦੀ ਦੇਖ-ਭਾਲ ਕਰਨਾ, ਸ਼ਹਿਰ ਵਿੱਚ ਸਫ਼ਾਈ ਦਾ ਪ੍ਰਬੰਧ ਕਰਨਾ, ਸ਼ਹਿਰ ਵਿੱਚ ਆਉਣ ਵਾਲੇ ਵਿਦੇਸ਼ੀਆਂ ਦਾ ਵੇਰਵਾ ਰੱਖਣਾ, ਵਪਾਰ ਤੇ ਉਦਯੋਗ ਦੀ ਨਿਗਰਾਨੀ ਕਰਨਾ ਅਤੇ ਨਾਪ-ਤੋਲ ਦੀਆਂ ਚੀਜ਼ਾਂ ਦੀ ਪੜਤਾਲ ਕਰਨੀ ਆਦਿ ਸਨ । ਉਹ ਦੋਸ਼ੀ ਲੋਕਾਂ ਵਿਰੁੱਧ ਲੋੜੀਂਦੀ ਕਾਰਵਾਈ ਵੀ ਕਰਦਾ ਸੀ । ਨਿਰਸੰਦੇਹ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਸ਼ਹਿਰ ਦਾ ਪ੍ਰਬੰਧ ਬਹੁਤ ਵਧੀਆ ਸੀ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 7.
ਮਹਾਰਾਜਾ ਰਣਜੀਤ ਸਿੰਘ ਦੇ ਲਗਾਨ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਈਆਂ ਬਾਰੇ ਚਾਨਣਾ ਪਾਓ । (Describe main features of Maharaja Ranjit Singh’s land revenue administration.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਆਰਥਿਕ ਪ੍ਰਸ਼ਾਸਨ ਬਾਰੇ ਨੋਟ ਲਿਖੋ । (Write a note on the economic administration of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਆਮਦਨ ਦਾ ਮੁੱਖ ਸੋਮਾ ਭੂਮੀ ਦਾ ਲਗਾਨ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਇਸ ਵੱਲ ਆਪਣਾ ਵਿਸ਼ੇਸ਼ ਧਿਆਨ ਦਿੱਤਾ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਗਾਨ ਇਕੱਠਾ ਕਰਨ ਦੀਆਂ ਹੇਠ ਲਿਖੀਆਂ ਪ੍ਰਣਾਲੀਆਂ ਪ੍ਰਚਲਿਤ ਸਨ-

  • ਬਟਾਈ ਪ੍ਰਣਾਲੀ – ਇਸ ਪ੍ਰਣਾਲੀ ਅਧੀਨ ਸਰਕਾਰ ਫ਼ਸਲ ਕੱਟਣ ਤੋਂ ਬਾਅਦ ਆਪਣਾ ਲਗਾਨ ਨਿਰਧਾਰਿਤ ਕਰਦੀ ਸੀ । ਇਹ ਪ੍ਰਣਾਲੀ ਬੜੀ ਖ਼ਰਚੀਲੀ ਸੀ ।ਦੂਜਾ, ਸਰਕਾਰ ਨੂੰ ਆਪਣੀ ਆਮਦਨੀ ਸੰਬੰਧੀ ਪਹਿਲਾਂ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕਦੀ ਸੀ ।
  • ਕਨਕੂਤ ਪ੍ਰਣਾਲੀ – 1824 ਈ. ਵਿੱਚ ਮਹਾਰਾਜੇ ਨੇ ਰਾਜ ਦੇ ਕਈ ਭਾਗਾਂ ਵਿੱਚ ਕਨਕੂਤ ਪ੍ਰਣਾਲੀ ਨੂੰ ਪ੍ਰਚਲਿਤ ਕੀਤਾ ।ਇਸ ਅਧੀਨ ਲਗਾਨ ਖੜੀ ਫ਼ਸਲ ਨੂੰ ਦੇਖ ਕੇ ਨਿਰਧਾਰਿਤ ਕੀਤਾ ਜਾਂਦਾ ਸੀ । ਨਿਸ਼ਚਿਤ ਲਗਾਨ ਨਕਦੀ ਦੇ ਰੂਪ ਵਿੱਚ ਲਿਆ ਜਾਂਦਾ ਸੀ ।
  • ਬੋਲੀ ਦੇਣ ਦੀ ਪ੍ਰਣਾਲੀ – ਇਸ ਪ੍ਰਣਾਲੀ ਦੇ ਅਧੀਨ ਵੱਧ ਬੋਲੀ ਦੇਣ ਵਾਲੇ ਨੂੰ 3 ਤੋਂ 6 ਸਾਲਾਂ ਤਕ ਕਿਸੇ ਖ਼ਾਸ ਥਾਂ ‘ਤੇ ਲਗਾਨ ਇਕੱਠਾ ਕਰਨ ਦੀ ਇਜਾਜ਼ਤ ਸਰਕਾਰ ਵੱਲੋਂ ਦਿੱਤੀ ਜਾਂਦੀ ਸੀ ।
  • ਬਿਘਾ ਪ੍ਰਣਾਲੀ – ਇਸ ਪ੍ਰਣਾਲੀ ਅਧੀਨ ਇੱਕ ਬਿਘੇ ਦੀ ਉਪਜ ਦੇ ਆਧਾਰ ‘ਤੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ ।
  • ਹਲ ਪ੍ਰਣਾਲੀ – ਇਸ ਪ੍ਰਣਾਲੀ ਅਧੀਨ ਬਲਦਾਂ ਦੀ ਇੱਕੋ ਜੋੜੀ ਦੁਆਰਾ ਜਿੰਨੀ ਭੁਮੀ ‘ਤੇ ਹਲ ਚਲਾਇਆ ਜਾ ਸਕਦਾ ਸੀ, ਉਸ ਨੂੰ ਇੱਕ ਇਕਾਈ ਮੰਨ ਕੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ ।
  • ਖੂਹ ਪ੍ਰਣਾਲੀ – ਇਸ ਪ੍ਰਣਾਲੀ ਅਨੁਸਾਰ ਇੱਕ ਖੁਹ ਜਿੰਨੀ ਜ਼ਮੀਨ ਨੂੰ ਪਾਣੀ ਦੇ ਸਕਦਾ ਸੀ, ਉਸ ਜ਼ਮੀਨ ਦੀ ਉਪਜ ਨੂੰ ਇੱਕ ਇਕਾਈ ਮੰਨ ਕੇ ਭੂਮੀ ਦਾ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ ।

ਲਗਾਨ ਸਾਲ ਵਿੱਚ ਦੋ ਵਾਰੀ ਇਕੱਠਾ ਕੀਤਾ ਜਾਂਦਾ ਸੀ । ਲਗਾਨ ਅਨਾਜ ਅਤੇ ਨਕਦ ਦੋਹਾਂ ਰੂਪਾਂ ਵਿੱਚ ਲਿਆ ਜਾਂਦਾ ਸੀ । ਲਗਾਨ ਪ੍ਰਬੰਧ ਨਾਲ ਸੰਬੰਧਿਤ ਮੁੱਖ ਅਧਿਕਾਰੀ ਕਾਰਦਾਰ, ਮੁਕੱਦਮ, ਪਟਵਾਰੀ, ਕਾਨੂੰਗੋ ਅਤੇ ਚੌਧਰੀ ਸਨ । ਲਗਾਨ ਦੀ ਦਰ ਵੱਖ-ਵੱਖ ਥਾਂਵਾਂ ‘ਤੇ ਵੱਖੋ-ਵੱਖਰੀ ਸੀ । ਜਿਹੜੀਆਂ ਥਾਂਵਾਂ ‘ਤੇ ਫ਼ਸਲਾਂ ਦੀ ਉਪਜ ਸਭ ਤੋਂ ਵੱਧ ਸੀ, ਉੱਥੇ ਲਗਾਨ 50% ਸੀ । ਜਿਨ੍ਹਾਂ ਥਾਂਵਾਂ ‘ਤੇ ਉਪਜ ਘੱਟ ਹੁੰਦੀ ਸੀ, ਉਨ੍ਹਾਂ ਥਾਂਵਾਂ ‘ਤੇ ਭੂਮੀ ਦਾ ਲਗਾਨ ਤੇ ਤੋਂ ਤੇ ਤਕ ਹੁੰਦਾ ਸੀ । ਮਹਾਰਾਜਾ ਰਣਜੀਤ ਸਿੰਘ ਨੇ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਹੋਈਆਂ ਸਨ ।

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਦੇ ਜਾਗੀਰਦਾਰੀ ਪ੍ਰਬੰਧ ’ਤੇ ਇੱਕ ਸੰਖੇਪ ਨੋਟ ਲਿਖੋ । (Write a brief note on Jagirdari system of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰੀ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ ? (What were the chief features of Jagirdari system of Maharaja Ranjit Singh ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਈ ਤਰ੍ਹਾਂ ਦੀਆਂ ਜਾਗੀਰਾਂ ਪ੍ਰਚਲਿਤ ਸਨ । ਇਨ੍ਹਾਂ ਜਾਗੀਰਾਂ ਵਿੱਚੋਂ ਸੇਵਾ ਜਾਗੀਰਾਂ ਨੂੰ ਸਭ ਤੋਂ ਮਹੱਤਵਪੂਰਨ ਸਮਝਿਆ ਜਾਂਦਾ ਸੀ । ਇਹ ਜਾਗੀਰਾਂ ਰਾਜ ਦੇ ਉੱਚ ਸੈਨਿਕ ਅਤੇ ਅਸੈਨਿਕ ਕਰਮਚਾਰੀਆਂ ਨੂੰ ਮਿਲਣ ਵਾਲੀਆਂ ਤਨਖ਼ਾਹਾਂ ਦੇ ਬਦਲੇ ਦਿੱਤੀਆਂ ਜਾਂਦੀਆਂ ਸਨ । ਇਨ੍ਹਾਂ ਤੋਂ ਇਲਾਵਾ ਉਸ ਸਮੇਂ ਇਨਾਮ ਜਾਗੀਰਾਂ, ਗੁਜ਼ਾਰਾ ਜਾਗੀਰਾਂ, ਵਤਨ ਜਾਗੀਰਾਂ ਅਤੇ ਧਰਮਾਰਥ ਜਾਗੀਰਾਂ ਵੀ ਪ੍ਰਚਲਿਤ ਸਨ । ਧਰਮਾਰਥ ਜਾਗੀਰਾਂ ਧਾਰਮਿਕ ਸੰਸਥਾਵਾਂ ਜਾਂ ਵਿਅਕਤੀਆਂ ਨੂੰ ਦਿੱਤੀਆਂ ਜਾਂਦੀਆਂ ਸਨ । ਇਹ ਜਾਗੀਰਾਂ ਸਥਾਈ ਤੌਰ ‘ਤੇ ਦਿੱਤੀਆਂ ਜਾਂਦੀਆਂ ਸਨ । ਜਾਗੀਰਾਂ ਦਾ ਪ੍ਰਬੰਧ ਸਿੱਧੇ ਤੌਰ ‘ਤੇ ਜਾਗੀਰਦਾਰ ਆਪ ਜਾਂ ਅਸਿੱਧੇ ਤੌਰ ‘ਤੇ ਉਨ੍ਹਾਂ ਦੇ ਏਜੰਟ ਕਰਦੇ ਸਨ । ਜਾਗੀਰਦਾਰਾਂ ਨੂੰ ਨਾ ਕੇਵਲ ਆਪਣੇ ਅਧੀਨ ਜਾਗੀਰ ਵਿੱਚੋਂ ਲਗਾਨ ਇਕੱਠਾ ਕਰਨ ਦਾ ਅਧਿਕਾਰ ਸੀ ਸਗੋਂ ਉਹ ਨਿਆਂ ਸੰਬੰਧੀ ਮਾਮਲਿਆਂ ਦਾ ਫੈਸਲਾ ਵੀ ਕਰਦੇ ਸਨ । ਕਈ ਵਾਰੀ ਉਨ੍ਹਾਂ ਨੂੰ ਸੈਨਿਕ ਮੁਹਿੰਮਾਂ ਦੀ ਕਮਾਂਡ ਵੀ ਦਿੱਤੀ ਜਾਂਦੀ ਸੀ । ਸੈਨਿਕ ਜਾਗੀਰਦਾਰਾਂ ਨੂੰ ਸੈਨਿਕ ਭਰਤੀ ਕਰਨ ਦਾ ਅਧਿਕਾਰ ਵੀ ਪ੍ਰਾਪਤ ਸੀ । ਜਾਗੀਰਦਾਰੀ ਪ੍ਰਬੰਧ ਵਿੱਚ ਭਾਵੇਂ ਕੁਝ ਦੋਸ਼ ਤਾਂ ਜ਼ਰੂਰ ਸਨ ਪਰ ਇਹ ਪ੍ਰਬੰਧ ਉਸ ਸਮੇਂ ਦੇ ਅਨੁਕੂਲ ਸੀ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (Discuss the main features of the Judicial system of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਨਿਆਂ ਪ੍ਰਬੰਧ ’ਤੇ ਇੱਕ ਨੋਟ ਲਿਖੋ । (Write a short note on the Judicial system of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ਨਿਆਂ ਪ੍ਰਬੰਧ ਸਾਧਾਰਨ ਸੀ । ਕਾਨੂੰਨ ਲਿਖਤੀ ਨਹੀਂ ਸੀ । ਨਿਆਂ ਉਸ ਸਮੇਂ ਦੇ ਰੀਤੀ-ਰਿਵਾਜਾਂ ਅਤੇ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਕੀਤਾ ਜਾਂਦਾ ਸੀ । ਨਿਆਂ ਸੰਬੰਧੀ ਆਖਰੀ ਫ਼ੈਸਲਾ ਮਹਾਰਾਜੇ ਦਾ ਹੁੰਦਾ ਸੀ । ਲੋਕਾਂ ਨੂੰ ਨਿਆਂ ਦੇਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਭਰ ਵਿੱਚ ਕਈ ਅਦਾਲਤਾਂ ਕਾਇਮ ਕੀਤੀਆਂ ਸਨ । ਮਹਾਰਾਜੇ ਤੋਂ ਬਾਅਦ ਰਾਜ ਦੀ ਸਭ ਤੋਂ ਵੱਡੀ ਅਦਾਲਤ ਦਾ ਨਾਂ ਅਦਾਲਤ-ਏ-ਆਲਾ ਸੀ । ਇਹ ਨਾਜ਼ਿਮ ਅਤੇ ਕਾਰਦਾਰਾਂ ਦੀਆਂ ਅਦਾਲਤਾਂ ਵਿਰੁੱਧ ਅਪੀਲਾਂ ਸੁਣਦੀ ਸੀ । ਪ੍ਰਾਂਤਾਂ ਵਿੱਚ ਨਾਜ਼ਿਮ ਅਤੇ ਪਰਗਨਿਆਂ ਵਿੱਚ ਕਾਰਦਾਰ ਦੀਆਂ ਅਦਾਲਤਾਂ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਨੂੰ ਸੁਣਦੀਆਂ ਸਨ । ਨਿਆਂ ਲਈ ਮਹਾਰਾਜਾ ਰਣਜੀਤ ਸਿੰਘ ਨੇ ਖ਼ਾਸ ਅਫ਼ਸਰ ਵੀ ਨਿਯੁਕਤ ਕੀਤੇ ਹੋਏ ਸਨ ਜਿਨ੍ਹਾਂ ਨੂੰ ਅਦਾਲਤੀ ਆਖਿਆ ਜਾਂਦਾ ਸੀ ।

ਬਹੁਤ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਕਾਜ਼ੀ ਦੀ ਅਦਾਲਤ ਵੀ ਕਾਇਮ ਸੀ । ਇੱਥੇ ਨਿਆਂ ਲਈ ਮੁਸਲਮਾਨ ਅਤੇ ਗ਼ੈਰ-ਮੁਸਲਮਾਨ ਲੋਕ ਜਾ ਸਕਦੇ ਸਨ । ਪਿੰਡਾਂ ਵਿੱਚ ਪੰਚਾਇਤਾਂ ਝਗੜਿਆਂ ਦਾ ਫ਼ੈਸਲਾ ਸਥਾਨਿਕ ਰੀਤੀ-ਰਿਵਾਜਾਂ ਅਨੁਸਾਰ ਕਰਦੀਆਂ ਸਨ । ਰਣਜੀਤ ਸਿੰਘ ਦੇ ਸਮੇਂ ਸਜ਼ਾਵਾਂ ਸਖ਼ਤ ਨਹੀਂ ਸਨ | ਮੌਤ ਦੀ ਸਜ਼ਾ ਤਾਂ ਕਿਸੇ ਨੂੰ ਵੀ ਨਹੀਂ ਦਿੱਤੀ ਜਾਂਦੀ ਸੀ । ਜ਼ਿਆਦਾਤਰ ਅਪਰਾਧੀਆਂ ਤੋਂ ਜੁਰਮਾਨਾ ਵਸੂਲ ਕੀਤਾ ਜਾਂਦਾ ਸੀ । ਪਰ ਵਾਰ-ਵਾਰ ਅਪਰਾਧ ਕਰਨ ਵਾਲਿਆਂ ਦੇ ਹੱਥ, ਪੈਰ, ਨੱਕ ਆਦਿ ਕੱਟ ਦਿੱਤੇ ਜਾਂਦੇ ਸਨ । ਮਹਾਰਾਜਾ ਰਣਜੀਤ ਸਿੰਘ ਦਾ ਨਿਆਂ ਪ੍ਰਬੰਧ ਉਸ ਸਮੇਂ ਦੇ ਅਨੁਕੂਲ ਸੀ ।

ਪ੍ਰਸ਼ਨ 10.
ਮਹਾਰਾਜਾ ਰਣਜੀਤ ਸਿੰਘ ਦੇ ਫ਼ੌਜੀ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ ? (What were the main features of Maharaja Ranjit Singh’s military administration ?)
ਜਾਂ
ਰਣਜੀਤ ਸਿੰਘ ਨੇ ਆਪਣੇ ਸੈਨਿਕ ਪ੍ਰਬੰਧ ਵਿੱਚ ਕੀ ਸੁਧਾਰ ਕੀਤੇ ? (What reforms were introduced by Ranjit Singh to improve his military administration ?)
ਜਾਂ
ਰਣਜੀਤ ਸਿੰਘ ਦੀ ਸੈਨਾ ’ਤੇ ਸੰਖੇਪ ਨੋਟ ਲਿਖੋ । (Write a short note on the military of Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਸ਼ਾਸਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਸਨ-

  • ਰਚਨਾ – ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਲੋਕ ਸ਼ਾਮਲ ਸਨ । ਇਨ੍ਹਾਂ ਵਿੱਚ ਸਿੱਖ, ਰਾਜਪੁਤ, ਬਾਹਮਣ, ਖੱਤਰੀ, ਗੋਰਖੇ ਅਤੇ ਪੂਰਬੀ ਹਿੰਦੁਸਤਾਨੀ ਸ਼ਾਮਲ ਸਨ ।
  • ਭਰਤੀ – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਫ਼ੌਜ ਵਿੱਚ ਭਰਤੀ ਬਿਲਕੁਲ ਲੋਕਾਂ ਦੀ ਮਰਜ਼ੀ ਅਨੁਸਾਰ ਹੁੰਦੀ ਸੀ । ਕੇਵਲ ਰਿਸ਼ਟ-ਪੁਸ਼ਟ ਵਿਅਕਤੀਆਂ ਨੂੰ ਹੀ ਫ਼ੌਜ ਵਿੱਚ ਭਰਤੀ ਕੀਤਾ ਜਾਂਦਾ ਸੀ । ਅਫ਼ਸਰਾਂ ਦੀ ਭਰਤੀ ਦਾ ਕੰਮ ਕੇਵਲ ਮਹਾਰਾਜੇ ਦੇ ਹੱਥਾਂ ਵਿੱਚ ਸੀ । ਆਮ ਤੌਰ ‘ਤੇ ਉੱਚ ਅਤੇ ਬਹੁਤ ਹੀ ਭਰੋਸੇਯੋਗ ਅਧਿਕਾਰੀਆਂ ਦੇ ਪੁੱਤਰਾਂ ਨੂੰ ਅਫ਼ਸਰ ਨਿਯੁਕਤ ਕੀਤਾ ਜਾਂਦਾ ਸੀ ।
  • ਤਨਖ਼ਾਹ – ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਸੈਨਿਕਾਂ ਨੂੰ ਜਾਂ ਤਾਂ ਜਾਗੀਰਾਂ ਦੇ ਰੂਪ ਵਿੱਚ ਅਤੇ ਜਾਂ ਜਿਣਸ ਦੇ ਰੂਪ ਵਿੱਚ ਤਨਖ਼ਾਹ ਦਿੱਤੀ ਜਾਂਦੀ ਸੀ । ਮਹਾਰਾਜਾ ਰਣਜੀਤ ਸਿੰਘ ਨੇ ਸੈਨਿਕਾਂ ਨੂੰ ਨਕਦ ਤਨਖ਼ਾਹ ਦੇਣ ਦਾ ਰਿਵਾਜ ਸ਼ੁਰੂ ਕੀਤਾ ।
  • ਪਦ ਉੱਨਤੀਆਂ – ਮਹਾਰਾਜਾ ਰਣਜੀਤ ਸਿੰਘ ਆਪਣੇ ਸੈਨਿਕਾਂ ਨੂੰ ਕੇਵਲ ਕਾਬਲੀਅਤ ਦੇ ਆਧਾਰ ‘ਤੇ ਪਦ ਉੱਨਤੀਆਂ ਦਿੰਦਾ ਸੀ । ਪਦ ਉੱਨਤੀਆਂ ਦੇਣ ਸਮੇਂ ਮਹਾਰਾਜਾ ਕਿਸੇ ਸੈਨਿਕ ਨਾਲ ਜਾਤ-ਪਾਤ ਜਾਂ ਧਰਮ ਦੇ ਆਧਾਰ ‘ਤੇ ਕੋਈ ਵਿਤਕਰਾ ਨਹੀਂ ਕਰਦਾ ਸੀ ।
  • ਇਨਾਮ ਅਤੇ ਖ਼ਿਤਾਬ – ਮਹਾਰਾਜਾ ਰਣਜੀਤ ਸਿੰਘ ਹਰ ਸਾਲ ਲਾਹੌਰ ਦਰਬਾਰ ਦੀ ਸ਼ਾਨਦਾਰ ਸੇਵਾ ਕਰਨ ਵਾਲੇ ਸੈਨਿਕਾਂ ਨੂੰ ਅਤੇ ਲੜਾਈ ਦੇ ਮੈਦਾਨ ਵਿੱਚ ਬਾਹਦਰੀ ਵਿਖਾਉਣ ਵਾਲੇ ਸੈਨਿਕਾਂ ਨੂੰ ਲੱਖਾਂ ਰੁਪਏ ਇਨਾਮ ਅਤੇ ਉੱਚੇ ਖਿਤਾਬ ਦਿੰਦਾ ਸੀ ।
  • ਅਨੁਸ਼ਾਸਨ – ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫ਼ੌਜ ਵਿੱਚ ਬੜਾ ਸਖ਼ਤ ਅਨੁਸ਼ਾਸਨ ਕਾਇਮ ਕੀਤਾ ਹੋਇਆ ਸੀ । ਫ਼ੌਜ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸੈਨਿਕਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ ।

ਪ੍ਰਸ਼ਨ 11.
ਰਣਜੀਤ ਸਿੰਘ ਦੇ ਸੈਨਿਕ ਸੰਗਠਨ ਵਿੱਚ ਫ਼ੌਜ-ਏ-ਖ਼ਾਸ ਦੀ ਮਹੱਤਤਾ ਉੱਤੇ ਸੰਖੇਪ ਨੋਟ ਲਿਖੋ । (Write a brief note on the Fauj-i-Khas of Maharaja Ranjit Singh’s army.)
ਉੱਤਰ-
ਫ਼ੌਜ-ਏ-ਖ਼ਾਸ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਸਭ ਤੋਂ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਅੰਗ ਸੀ । ਇਸ ਫ਼ੌਜ ਨੂੰ ਜਨਰਲ ਵੈਂਤੂਰਾ ਦੀ ਅਗਵਾਈ ਅਧੀਨ ਤਿਆਰ ਕੀਤਾ ਗਿਆ ਸੀ । ਇਸ ਨੂੰ ‘ਮਾਡਲ ਬ੍ਰਿਗੇਡ’ ਵੀ ਕਿਹਾ ਜਾਂਦਾ ਸੀ । ਇਸ ਫ਼ੌਜ ਵਿੱਚ ਪੈਦਲ ਫ਼ੌਜ ਦੀਆਂ ਚਾਰ ਬਟਾਲੀਅਨਾਂ, ਘੋੜਸਵਾਰਾਂ ਦੀਆਂ ਦੋ ਰਜਮੈਂਟਾਂ ਅਤੇ 24 ਤੋਪਾਂ ਦਾ ਇੱਕ ਤੋਪਖ਼ਾਨਾ ਸ਼ਾਮਲ ਸੀ । ਇਸ ਫ਼ੌਜ ਨੂੰ ਯੂਰਪੀ ਢੰਗ ਨਾਲ ਕਰੜੀ ਸਿਖਲਾਈ ਅਧੀਨ ਤਿਆਰ ਕੀਤਾ ਗਿਆ ਸੀ ।ਇਸ ਫ਼ੌਜ ਵਿੱਚ ਬੜੇ ਚੋਣਵੇਂ ਸੈਨਿਕ ਭਰਤੀ ਕੀਤੇ ਗਏ ।ਉਨ੍ਹਾਂ ਦੇ ਸ਼ਸਤਰ ਅਤੇ ਘੋੜੇ ਵੀ ਸਭ ਤੋਂ ਵਧੀਆ ਕਿਸਮ ਦੇ ਸਨ । ਇਸੇ ਲਈ ਇਸ ਨੂੰ ਫ਼ੌਜ-ਏ-ਖ਼ਾਸ ਕਿਹਾ ਜਾਂਦਾ ਸੀ । ਇਸ ਫ਼ੌਜ ਦਾ ਆਪਣਾ ਵੱਖਰਾ ਝੰਡਾ ਅਤੇ ਚਿੰਨ੍ਹ ਸਨ । ਇਹ ਫ਼ੌਜ ਬਹੁਤ ਅਨੁਸ਼ਾਸਿਤ ਸੀ । ਇਸ ਸੈਨਾ ਨੂੰ ਕਠਿਨ ਮੁਹਿੰਮਾਂ ਵਿੱਚ ਭੇਜਿਆ ਜਾਂਦਾ ਸੀ ।ਇਸ ਸੈਨਾ ਨੇ ਮਹੱਤਵਪੂਰਨ ਸਫਲਤਾਵਾਂ ਪ੍ਰਾਪਤ ਕੀਤੀਆਂ । ਇਸ ਸੈਨਾ ਦੀ ਕਾਰਜਕੁਸ਼ਲਤਾ ਨੂੰ ਦੇਖ ਕੇ ਅਨੇਕਾਂ ਅੰਗਰੇਜ਼ ਅਫ਼ਸਰ ਹੈਰਾਨ ਰਹਿ ਗਏ ਸਨ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 12.
ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ-ਏ-ਬੇ-ਕਵਾਇਦ ਤੋਂ ਕੀ ਭਾਵ ਹੈ ? (What do you mean by Fauj-i-Be-Qawaid of Maharaja Ranjit Singh ?)
ਉੱਤਰ-
ਫ਼ੌਜ-ਏ-ਬੇ-ਕਵਾਇਦ ਉਹ ਫ਼ੌਜ ਸੀ ਜੋ ਨਿਸ਼ਚਿਤ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਸੀ । ਇਹ ਫ਼ੌਜ ਚਾਰਾਂ ਭਾਗਾਂ
(i) ਘੋੜ-ਚੜੇ
(ii) ਫ਼ੌਜ-ਏ-ਕਿਲੂਜਾਤ
(iii) ਅਕਾਲੀ ਅਤੇ
(iv) ਜਾਗੀਰਦਾਰੀ ਫ਼ੌਜ ਵਿੱਚ ਵੰਡੀ ਹੋਈ ਸੀ ।ਇਨ੍ਹਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਘੋੜ-ਚੜੇ – ਘੋੜ-ਚੜੇ ਬੇ-ਕਵਾਇਦ ਸੈਨਾ ਦਾ ਇੱਕ ਮਹੱਤਵਪੂਰਨ ਭਾਗ ਸੀ । ਇਹ ਦੋ ਭਾਗਾਂ ਵਿੱਚ ਵੰਡੇ ਹੋਏ ਸਨ-

  • ਘੋੜ੍ਹ-ਚੜ੍ਹੇ ਖ਼ਾਸ – ਇਸ ਵਿੱਚ ਰਾਜ ਦਰਬਾਰੀਆਂ ਦੇ ਰਿਸ਼ਤੇਦਾਰਾਂ ਅਤੇ ਉੱਚ ਖ਼ਾਨਦਾਨਾਂ ਨਾਲ ਸੰਬੰਧਿਤ ਵਿਅਕਤੀ ਸ਼ਾਮਲ ਸਨ ।
  • ਮਿਸਲਦਾਰ – ਇਸ ਵਿੱਚ ਉਹ ਸੈਨਿਕ ਸ਼ਾਮਲ ਸਨ ਜਿਹੜੇ ਮਿਸਲਾਂ ਦੇ ਸਮੇਂ ਤੋਂ ਸੈਨਿਕ ਚਲੇ ਆ ਰਹੇ ਸਨ । ਘੋੜ-ਚੜ੍ਹੇ ਦੇ ਮੁਕਾਬਲੇ ਵਿੱਚ ਮਿਸਲਦਾਰਾਂ ਦਾ ਅਹੁਦਾ ਘੱਟ ਮਹੱਤਵਪੂਰਨ ਸੀ । ਇਨ੍ਹਾਂ ਦੇ ਲੜਨ ਦਾ ਢੰਗ ਪੁਰਾਣਾ ਸੀ । 1838-39 ਈ. ਵਿੱਚ ਘੋੜ-ਚੜਿਆਂ ਦੀ ਗਿਣਤੀ 10,795 ਸੀ ।

2. ਫ਼ੌਜ-ਏ-ਕਿਲ੍ਹਜਾਤ – ਕਿਲ੍ਹਿਆਂ ਦੀ ਰੱਖਿਆ ਲਈ ਮਹਾਰਾਜਾ ਰਣਜੀਤ ਸਿੰਘ ਕੋਲ ਇੱਕ ਵੱਖਰੀ ਫ਼ੌਜ ਸੀ, ਜਿਸ ਨੂੰ ਫ਼ੌਜ-ਏ-ਕਿਲੂਜਾਤ ਕਿਹਾ ਜਾਂਦਾ ਸੀ । ਹਰੇਕ ਕਿਲ੍ਹੇ ਵਿੱਚ ਕਿਲ੍ਹਾਜਾਤ ਸੈਨਿਕਾਂ ਦੀ ਗਿਣਤੀ ਕਿਲ੍ਹੇ ਦੇ ਮਹੱਤਵ ਅਨੁਸਾਰ ਵੱਖੋਵੱਖਰੀ ਹੁੰਦੀ ਸੀ । ਕਿਲ੍ਹੇ ਦੇ ਕਮਾਨ ਅਫ਼ਸਰ ਨੂੰ ਕਿਲ੍ਹੇਦਾਰ ਕਿਹਾ ਜਾਂਦਾ ਸੀ ।

3. ਅਕਾਲੀ – ਅਕਾਲੀ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਸਮਝਦੇ ਸਨ । ਇਨ੍ਹਾਂ ਨੂੰ ਹਮੇਸ਼ਾਂ ਭਿਆਨਕ ਮੁਹਿੰਮਾਂ ਵਿੱਚ ਭੇਜਿਆ ਜਾਂਦਾ ਸੀ । ਉਹ ਹਮੇਸ਼ਾਂ ਹਥਿਆਰਬੰਦ ਹੋ ਕੇ ਘੁੰਮਦੇ ਰਹਿੰਦੇ ਸਨ । ਉਹ ਕਿਸੇ ਤਰ੍ਹਾਂ ਦੀ ਸੈਨਿਕ ਸਿਖਲਾਈ ਜਾਂ ਪਰੇਡ ਦੇ ਵਿਰੁੱਧ ਸਨ । ਉਹ ਧਰਮ ਦੇ ਨਾਂ ‘ਤੇ ਲੜਦੇ ਸਨ ।ਉਨ੍ਹਾਂ ਦੀ ਗਿਣਤੀ 3,000 ਦੇ ਕਰੀਬ ਸੀ । ਅਕਾਲੀ ਫੂਲਾ ਸਿੰਘ ਅਤੇ ਅਕਾਲੀ ਸਾਧੂ ਸਿੰਘ ਉਨ੍ਹਾਂ ਦੇ ਪ੍ਰਸਿੱਧ ਨੇਤਾ ਸਨ ।

4. ਜਾਗੀਰਦਾਰੀ ਫ਼ੌਜ – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰਾਂ ‘ਤੇ ਇਹ ਸ਼ਰਤ ਲਗਾਈ ਗਈ ਸੀ ਕਿ ਉਹ ਮਹਾਰਾਜੇ ਨੂੰ ਲੋੜ ਪੈਣ ‘ਤੇ ਸੈਨਿਕ ਸਹਾਇਤਾ ਦੇਣ । ਇਸ ਲਈ ਜਾਗੀਰਦਾਰ ਰਾਜ ਦੀ ਸਹਾਇਤਾ ਲਈ ਪੈਦਲ ਅਤੇ ਘੋੜਸਵਾਰ ਸੈਨਿਕ ਰੱਖਦੇ ਸਨ | ਸਮੇਂ-ਸਮੇਂ ਸਿਰ ਇਨ੍ਹਾਂ ਸੈਨਿਕਾਂ ਦਾ ਰਾਜ ਵੱਲੋਂ ਨਿਰੀਖਣ ਕੀਤਾ ਜਾਂਦਾ ਸੀ ।

ਪ੍ਰਸ਼ਨ 13.
ਰਣਜੀਤ ਸਿੰਘ ਦਾ ਪਰਜਾ ਵੱਲ ਕਿਹੋ ਜਿਹਾ ਵਤੀਰਾ ਸੀ ? (What was Ranjit Singh’s attitude towards his subjects ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ਪਰਜਾ ਵੱਲ ਵਤੀਰਾ ਬਹੁਤ ਚੰਗਾ ਸੀ । ਉਹ ਪਰਜਾ ਦੇ ਹਿਤਾਂ ਨੂੰ ਕਦੇ ਅੱਖੋਂ ਉਹਲੇ ਨਹੀਂ ਹੋਣ ਦਿੰਦਾ ਸੀ । ਉਸ ਨੇ ਰਾਜ ਦੇ ਕਰਮਚਾਰੀਆਂ ਨੂੰ ਇਹ ਆਦੇਸ਼ ਦਿੱਤਾ ਸੀ ਕਿ ਉਹ ਪਰਜਾ ਦੀ ਭਲਾਈ ਲਈ ਵਿਸ਼ੇਸ਼ ਯਤਨ ਕਰਨ | ਪਰਜਾ ਦੀ ਹਾਲਤ ਨੂੰ ਜਾਣਨ ਲਈ ਮਹਾਰਾਜਾ ਭੇਸ ਬਦਲ ਕੇ ਅਕਸਰ ਰਾਜ ਦਾ ਦੌਰਾ ਕਰਦਾ ਸੀ । ਮਹਾਰਾਜੇ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਕਿਸਾਨਾਂ ਅਤੇ ਗ਼ਰੀਬਾਂ ਨੂੰ ਰਾਜ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਸਨ । ਕਸ਼ਮੀਰ ਵਿੱਚ ਜਦੋਂ ਇੱਕ ਵਾਰੀ ਭਾਰੀ ਅਕਾਲ ਪੈ ਗਿਆ ਸੀ ਤਾਂ ਮਹਾਰਾਜੇ ਨੇ ਹਜ਼ਾਰਾਂ ਖੱਚਰਾਂ ’ਤੇ ਅਨਾਜ ਲੱਦ ਕੇ ਕਸ਼ਮੀਰ ਭੇਜਿਆ ਸੀ । ਮਹਾਰਾਜਾ ਰਣਜੀਤ ਸਿੰਘ ਨੇ ਨਾ ਕੇਵਲ ਸਿੱਖਾਂ ਦੀ ਬਲਕਿ ਹਿੰਦੂਆਂ ਅਤੇ ਮੁਸਲਮਾਨਾਂ ਦੀ ਸਰਪ੍ਰਸਤੀ ਵੀ ਕੀਤੀ । ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਲਗਾਨ ਮੁਕਤ ਜ਼ਮੀਨਾਂ ਦਾਨ ਵਿੱਚ ਦਿੱਤੀਆਂ ਗਈਆਂ ਸਨ । ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰਜਾ ਬੜੀ ਖੁਸ਼ਹਾਲ ਸੀ ।

ਪ੍ਰਸ਼ਨ 14.
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੇ ਲੋਕਾਂ ਦੇ ਜੀਵਨ ‘ਤੇ ਪਏ ਪ੍ਰਭਾਵਾਂ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on the effects of Ranjit Singh’s rule on the life of the people.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੇ ਲੋਕਾਂ ਦੇ ਜੀਵਨ ‘ਤੇ ਮਹੱਤਵਪੂਰਨ ਪ੍ਰਭਾਵ ਪਏ ।ਉਸ ਨੇ ਪੰਜਾਬ ਵਿੱਚ ਇੱਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ । ਪੰਜਾਬ ਦੇ ਲੋਕਾਂ ਨੇ ਸਦੀਆਂ ਤੋਂ ਬਾਅਦ ਸੁੱਖ ਦਾ ਸਾਹ ਲਿਆ । ਇਸ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇੱਕ ਲੰਬੇ ਸਮੇਂ ਤਕ ਮੁਗ਼ਲ ਅਤੇ ਅਫ਼ਗਾਨ ਸੂਬੇਦਾਰਾਂ ਦੇ ਘੋਰ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪਿਆ ਸੀ । ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿੱਚ ਇੱਕ ਉੱਚ-ਕੋਟੀ ਦੇ ਸ਼ਾਸਨ ਪ੍ਰਬੰਧ ਦੀ ਸਥਾਪਨਾ ਕੀਤੀ । ਉਸ ਦੇ ਸ਼ਾਸਨ ਦਾ ਪ੍ਰਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ । ਉਸ ਨੇ ਆਪਣੇ ਰਾਜ ਵਿੱਚ ਸਾਰੀਆਂ ਅਣਮਨੁੱਖੀ ਸਜ਼ਾਵਾਂ ਨੂੰ ਖ਼ਤਮ ਕਰ ਦਿੱਤਾ ਸੀ । ਮੌਤ ਦੀ ਸਜ਼ਾ ਕਿਸੇ ਅਪਰਾਧੀ ਨੂੰ ਵੀ ਨਹੀਂ ਦਿੱਤੀ ਜਾਂਦੀ ਸੀ ।

ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਨਾਗਰਿਕ ਪ੍ਰਬੰਧ ਦੇ ਨਾਲ-ਨਾਲ ਸੈਨਿਕ ਪ੍ਰਬੰਧ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ । ਇਸ ਸ਼ਕਤੀਸ਼ਾਲੀ ਫ਼ੌਜ ਦੇ ਸਿੱਟੇ ਵਜੋਂ ਉਹ ਸਾਮਰਾਜ ਨੂੰ ਸੁਰੱਖਿਅਤ ਰੱਖਣ ਵਿੱਚ ਸਫਲ ਹੋਏ । ਮਹਾਰਾਜਾ ਨੇ ਖੇਤੀ, ਉਦਯੋਗ ਅਤੇ ਵਪਾਰ ਨੂੰ ਉਤਸ਼ਾਹ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ । ਸਿੱਟੇ ਵਜੋਂ ਉਸ ਦੇ ਸ਼ਾਸਨ ਕਾਲ ਵਿੱਚ ਪਰਜਾ ਬਹੁਤ ਖੁਸ਼ਹਾਲ ਸੀ । ਮਹਾਰਾਜਾ ਰਣਜੀਤ ਸਿੰਘ ਭਾਵੇਂ ਸਿੱਖ ਧਰਮ ਦਾ ਪੱਕਾ ਸ਼ਰਧਾਲੂ ਸੀ ਪਰ ਉਸ ਨੇ ਹੋਰਨਾਂ ਧਰਮਾਂ ਪ੍ਰਤੀ ਸਹਿਣਸ਼ੀਲਤਾ ਦੀ ਨੀਤੀ ਅਪਣਾਈ । ਅੱਜ ਵੀ ਲੋਕ ਮਹਾਰਾਜਾ ਰਣਜੀਤ ਸਿੰਘ ਦੇ ਗੌਰਵਮਈ ਸ਼ਾਸਨ ਨੂੰ ਯਾਦ ਕਰਦੇ ਹਨ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਮਹਾਰਾਜਾ ਰਣਜੀਤ ਸਿੰਘ ਦਾ ਨਾਗਰਿਕ ਪ੍ਰਸ਼ਾਸਨ (Civil Administration of Maharaja Ranjit Singh)

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਸਿਵਿਲ ਪ੍ਰਬੰਧ ਬਾਰੇ ਜਾਣਕਾਰੀ ਦਿਓ । (Discuss about the Civil Administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਨਾਗਰਿਕ ਪ੍ਰਬੰਧ ‘ਤੇ ਚਰਚਾ ਕਰੋ । (Discuss the Civil Administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਿਵਿਲ ਪ੍ਰਬੰਧ ਦਾ ਸੰਖੇਪ ਵਿੱਚ ਵੇਰਵਾ ਦਿਓ । (Give a brief account of the Civil Administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਿਵਿਲ ਪ੍ਰਬੰਧ ਬਾਰੇ ਵਿਸਤਾਰਪੂਰਵਕ ਦੱਸੋ । (Explain the Civil Administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਿਵਿਲ ਪ੍ਰਬੰਧ ਦਾ ਵਰਣਨ ਕਰੋ । (Explain the Civil Administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ, ਪ੍ਰਾਂਤਕ ਅਤੇ ਸਥਾਨਿਕ ਸ਼ਾਸਨ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (Describe the salient features of Maharaja Ranjit Singh’s Central, Provincial and Local Administration.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ ਅਤੇ ਪ੍ਰਾਂਤਕ ਸ਼ਾਸਨ ਪ੍ਰਬੰਧ ਦਾ ਵਿਸਥਾਰ ਸਹਿਤ ਵਰਣਨ ਕਰੋ । (Explain in detail the Central and Provincial Administration of Maharaja Ranjit Singh.).
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਕੇਂਦਰੀ ਅਤੇ ਪ੍ਰਾਂਤਕ ਸ਼ਾਸਨ ਪ੍ਰਣਾਲੀ ਦਾ ਵਰਣਨ ਕਰੋ । (Describe the Central and Provincial Administrative System of Maharaja Ranjit Singh.)
ਜਾਂ
(Give a detailed description of Maharaja Ranjit Singh’s Provincial and Local Government.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਪ੍ਰਾਂਤਕ ਸ਼ਾਸਨ ਪ੍ਰਬੰਧ ਦਾ ਵਿਸਥਾਰਪੂਰਵਕ ਵਰਣਨ ਕਰੋ । (Describe in detail the Provincial Administration of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨਾ ਸਿਰਫ਼ ਇੱਕ ਮਹਾਨ ਜੋਤੁ ਸੀ ਸਗੋਂ ਇੱਕ ਉੱਚ-ਕੋਟੀ ਦਾ ਸ਼ਾਸਨ ਪ੍ਰਬੰਧਕ ਵੀ ਸੀ । ਉਸ ਦੇ ਸਿਵਿਲ ਜਾਂ ਨਾਗਰਿਕ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-

1. ਕੇਂਦਰੀ ਸ਼ਾਸਨ ਪ੍ਰਬੰਧ (Central Administration)

(ਉ) ਮਹਾਰਾਜਾ (The Maharaja) – ਮਹਾਰਾਜਾ ਸਾਰੇ ਕੇਂਦਰੀ ਸ਼ਾਸਨ ਪ੍ਰਬੰਧ ਦਾ ਧੁਰਾ ਸੀ । ਉਹ ਰਾਜ ਦੇ ਮੰਤਰੀਆਂ, ਉੱਚ ਸੈਨਿਕ ਅਤੇ ਗੈਰ-ਸੈਨਿਕ ਅਫ਼ਸਰਾਂ ਦੀਆਂ ਨਿਯੁਕਤੀਆਂ ਕਰਦਾ ਸੀ । ਉਹ ਜਦ ਚਾਹੇ ਕਿਸੇ ਨੂੰ ਵੀ ਉਸ ਦੇ ਅਹੁਦੇ ਤੋਂ ਹਟਾ ਸਕਦਾ ਸੀ । ਉਹ ਰਾਜ ਦਾ ਮੁੱਖ ਨਿਆਂਧੀਸ਼ ਸੀ । ਉਸ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਹਰ ਸ਼ਬਦ ਪਰਜਾ ਲਈ ਕਾਨੂੰਨ ਬਣ ਜਾਂਦਾ ਸੀ । ਕੋਈ ਵੀ ਵਿਅਕਤੀ ਉਸ ਦੇ ਹੁਕਮ ਦੀ ਉਲੰਘਣਾ ਕਰਨ ਦਾ ਹੌਸਲਾ ਨਹੀਂ ਕਰ ਸਕਦਾ ਸੀ । ਉਹ ਮੁੱਖ ਸੈਨਾਪਤੀ ਵੀ ਸੀ ਤੇ ਰਾਜ ਦੀ ਸਾਰੀ ਫ਼ੌਜ ਉਸ ਦੇ ਇਸ਼ਾਰੇ ‘ਤੇ ਚਲਦੀ ਸੀ । ਉਸ ਨੂੰ ਯੁੱਧ ਦਾ ਐਲਾਨ ਕਰਨ ਜਾਂ ਸੰਧੀ ਕਰਨ ਦਾ ਅਧਿਕਾਰ ਸੀ । ਉਹ ਆਪਣੀ ਪਰਜਾ ‘ਤੇ ਨਵੇਂ ਕਰ ਲਗਾ ਸਕਦਾ ਜਾਂ ਪੁਰਾਣੇ ਕਰਾਂ ਨੂੰ ਘੱਟ ਜਾਂ ਮਾਫ਼ ਕਰ ਸਕਦਾ ਸੀ । ਸੰਖੇਪ ਵਿੱਚ ਮਹਾਰਾਜੇ ਦੀਆਂ ਸ਼ਕਤੀਆਂ ਕਿਸੇ ਤਾਨਾਸ਼ਾਹ ਨਾਲੋਂ ਘੱਟ ਨਹੀਂ ਸਨ | ਪਰ ਮਹਾਰਾਜਾ ਕਦੇ ਵੀ ਇਨ੍ਹਾਂ ਸ਼ਕਤੀਆਂ ਦੀ ਦੁਰਵਰਤੋਂ ਨਹੀਂ ਕਰਦਾ ਸੀ ।

(ਅ) ਮੰਤਰੀ (The Ministers-ਪ੍ਰਸ਼ਾਸਨ ਪ੍ਰਬੰਧ ਦੀ ਕੁਸ਼ਲਤਾ ਲਈ ਮਹਾਰਾਜੇ ਨੇ ਇੱਕ ਮੰਤਰੀ ਪਰਿਸ਼ਦ ਦਾ ਗਠਨ ਕੀਤਾ ਹੋਇਆ ਸੀ । ਇਨ੍ਹਾਂ ਮੰਤਰੀਆਂ ਦੀ ਨਿਯੁਕਤੀ ਮਹਾਰਾਜਾ ਆਪ ਕਰਦਾ ਸੀ । ਸਿਰਫ਼ ਯੋਗ ਅਤੇ ਇਮਾਨਦਾਰ ਵਿਅਕਤੀਆਂ ਨੂੰ ਹੀ ਮੰਤਰੀ ਦੇ ਅਹੁਦੇ ‘ਤੇ ਨਿਯੁਕਤ ਕੀਤਾ ਜਾਂਦਾ ਸੀ । ਇਹ ਮੰਤਰੀ ਆਪੋ-ਆਪਣੇ ਵਿਭਾਗਾਂ ਸੰਬੰਧੀ ਮਹਾਰਾਜੇ ਨੂੰ ਸਲਾਹ ਦਿੰਦੇ ਸਨ । ਉਨ੍ਹਾਂ ਦੀ ਸਲਾਹ ਮੰਨਣਾ ਮਹਾਰਾਜੇ ਲਈ ਜ਼ਰੂਰੀ ਨਹੀਂ ਸੀ ।

1. ਪ੍ਰਧਾਨ ਮੰਤਰੀ (Prime Minister) – ਕੇਂਦਰ ਵਿੱਚ ਮਹਾਰਾਜੇ ਤੋਂ ਬਾਅਦ ਦੂਸਰਾ ਮਹੱਤਵਪੂਰਨ ਸਥਾਨ ਪ੍ਰਧਾਨ ਮੰਤਰੀ ਦਾ ਸੀ । ਉਹ ਰਾਜ ਦੇ ਸਾਰੇ ਰਾਜਨੀਤਿਕ ਮਾਮਲਿਆਂ ਵਿੱਚ ਮਹਾਰਾਜੇ ਨੂੰ ਸਲਾਹ ਦਿੰਦਾ ਸੀ । ਉਹ ਰਾਜ ਦੇ ਸਾਰੇ ਮਹੱਤਵਪੂਰਨ ਵਿਭਾਗਾਂ ਦੀ ਦੇਖ-ਭਾਲ ਕਰਦਾ ਸੀ । ਉਹ ਮਹਾਰਾਜੇ ਦੀ ਗੈਰ-ਹਾਜ਼ਰੀ ਵਿੱਚ ਉਸ ਦੀ ਨੁਮਾਇੰਦਗੀ ਕਰਦਾ ਸੀ । ਤਰ੍ਹਾਂ ਦੇ ਪ੍ਰਾਰਥਨਾ ਪੱਤਰ ਉਸ ਦੇ ਰਾਹੀਂ ਹੀ ਮਹਾਰਾਜੇ ਤਕ ਪਹੁੰਚਾਏ ਜਾਂਦੇ ਸਨ । ਉਹ ਮਹਾਰਾਜੇ ਦੇ ਸਾਰੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਅਹੁਦੇ ‘ਤੇ ਬਹੁਤ ਦੇਰ ਤਕ ਰਾਜਾ ਧਿਆਨ ਸਿੰਘ ਨਿਯੁਕਤ ਰਿਹਾ ।

2. ਵਿਦੇਸ਼ ਮੰਤਰੀ (Foreign Minister) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿਦੇਸ਼ ਮੰਤਰੀ ਦਾ ਅਹੁਦਾ ਵੀ ਬੜਾ ਮਹੱਤਵਪੂਰਨ ਸੀ । ਉਹ ਵਿਦੇਸ਼ ਨੀਤੀ ਨੂੰ ਤਿਆਰ ਕਰਦਾ ਸੀ । ਉਹ ਮਹਾਰਾਜੇ ਨੂੰ ਦੂਸਰੀਆਂ ਸ਼ਕਤੀਆਂ ਨਾਲ ਯੁੱਧ ਅਤੇ ਸੁਲ੍ਹਾ ਸੰਬੰਧੀ ਵਿਸ਼ਿਆਂ ਬਾਰੇ ਸਲਾਹ ਦੇਂਦਾ ਸੀ । ਉਹ ਵਿਦੇਸ਼ਾਂ ਤੋਂ ਆਉਣ ਵਾਲੀਆਂ ਚਿੱਠੀਆਂ ਮਹਾਰਾਜੇ ਨੂੰ ਪੜ੍ਹ ਕੇ ਸੁਣਾਉਂਦਾ ਸੀ ਅਤੇ ਮਹਾਰਾਜੇ ਦੇ ਆਦੇਸ਼ ਅਨੁਸਾਰ ਉਨ੍ਹਾਂ ਚਿੱਠੀਆਂ ਦਾ ਜਵਾਬ ਭੇਜਦਾ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿਦੇਸ਼ ਮੰਤਰੀ ਦੇ ਅਹੁਦੇ ‘ਤੇ ਫ਼ਕੀਰ ਅਜ਼ੀਜ਼-ਉਦ-ਦੀਨ ਲੱਗਾ ਹੋਇਆ ਸੀ ।

3. ਵਿੱਤ ਮੰਤਰੀ (Finance Minister) – ਵਿੱਤ ਮੰਤਰੀ ਮਹਾਰਾਜਾ ਦੇ ਮਹੱਤਵਪੂਰਨ ਮੰਤਰੀਆਂ ਵਿੱਚੋਂ ਇੱਕ ਸੀ ਅਤੇ ਉਸ ਨੂੰ ਦੀਵਾਨ ਕਿਹਾ ਜਾਂਦਾ ਸੀ । ਉਸ ਦਾ ਮੁੱਖ ਕੰਮ ਰਾਜ ਦੀ ਆਮਦਨ ਅਤੇ ਖ਼ਰਚ ਦਾ ਪੂਰਾ ਵੇਰਵਾ ਰੱਖਣਾ ਸੀ | ਸਾਰੇ ਵਿਭਾਗਾਂ ਦੇ ਖ਼ਰਚਿਆਂ ਆਦਿ ਨਾਲ ਸੰਬੰਧਿਤ ਸਾਰੇ ਕਾਗਜ਼ ਪੜਤਾਲ ਲਈ ਪਹਿਲਾਂ ਦੀਵਾਨ ਕੋਲ ਪੇਸ਼ ਕੀਤੇ ਜਾਂਦੇ ਸਨ । ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸਿੱਧ ਵਿੱਤ ਮੰਤਰੀ ਦੀਵਾਨ ਭਵਾਨੀ ਦਾਸ, ਦੀਵਾਨ ਗੰਗਾ ਨਾਥ ਅਤੇ ਦੀਵਾਨ ਦੀਨਾ ਨਾਥ ਸਨ ।

4. ਮੁੱਖ ਸੈਨਾਪਤੀ (Commander-in-Chief) – ਮਹਾਰਾਜਾ ਰਣਜੀਤ ਸਿੰਘ ਆਪਣੀ ਸੈਨਾ ਦਾ ਆਪ ਹੀ ਮੁੱਖ ਸੈਨਾਪਤੀ ਸੀ । ਵੱਖ-ਵੱਖ ਮੁਹਿੰਮਾਂ ਸਮੇਂ ਮਹਾਰਾਜਾ ਵੱਖ-ਵੱਖ ਆਦਮੀਆਂ ਨੂੰ ਸੈਨਾਪਤੀ ਨਿਯੁਕਤ ਕਰਦਾ ਸੀ । ਉਨ੍ਹਾਂ ਦਾ ਮੁੱਖ ਕੰਮ ਯੁੱਧ ਸਮੇਂ ਸੈਨਾ ਦੀ ਅਗਵਾਈ ਕਰਨਾ ਅਤੇ ਉਨ੍ਹਾਂ ਵਿੱਚ ਅਨੁਸ਼ਾਸਨ ਕਾਇਮ ਰੱਖਣਾ ਸੀ । ਦੀਵਾਨ ਮੋਹਕਮ ਚੰਦ, ਮਿਸਰ ਦੀਵਾਨ ਚੰਦ ਅਤੇ ਸਰਦਾਰ ਹਰੀ ਸਿੰਘ ਨਲਵਾ ਰਣਜੀਤ ਸਿੰਘ ਦੇ ਪ੍ਰਸਿੱਧ ਸੈਨਾਪਤੀ ਸਨ ।

5. ਡਿਉੜੀਵਾਲਾ (Deorhiwala) – ਡਿਉੜੀਵਾਲਾ ਸ਼ਾਹੀ ਰਾਜ ਘਰਾਣੇ ਅਤੇ ਰਾਜ ਦਰਬਾਰ ਦੀ ਦੇਖ-ਭਾਲ ਕਰਦਾ ਸੀ । ਉਸ ਦੀ ਆਗਿਆ ਤੋਂ ਬਿਨਾਂ ਕੋਈ ਆਦਮੀ ਮਹੱਲਾਂ ਦੇ ਅੰਦਰ ਨਹੀਂ ਜਾ ਸਕਦਾ ਸੀ । ਉਹ ਮਹਾਰਾਜਾ ਦੇ ਮਹੱਲਾਂ ਲਈ ਪਹਿਰੇਦਾਰਾਂ ਦਾ ਵੀ ਪ੍ਰਬੰਧ ਕਰਦਾ ਸੀ । ਇਸ ਤੋਂ ਇਲਾਵਾ ਉਹ ਜਲੂਸਾਂ ਦਾ ਵੀ ਉੱਚਿਤ ਪ੍ਰਬੰਧ ਕਰਦਾ ਸੀ । ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਡਿਉੜੀਵਾਲਾ ਜਮਾਂਦਾਰ ਖੁਸ਼ਹਾਲ ਸਿੰਘ ਸੀ ।

(ੲ) ਕੇਂਦਰੀ ਵਿਭਾਗ ਜਾਂ ਦਫ਼ਤਰ (Central Departments or Daftars) – ਮਹਾਰਾਜਾ ਰਣਜੀਤ ਸਿੰਘ ਨੇ ਪ੍ਰਸ਼ਾਸਨ ਦੀ ਸਹੂਲਤ ਲਈ ਕੇਂਦਰੀ ਸ਼ਾਸਨ ਪ੍ਰਬੰਧ ਦੀ ਦੇਖਭਾਲ ਲਈ ਵਿਭਾਗਾਂ ਜਾਂ ਦਫ਼ਤਰਾਂ ਵਿੱਚ ਵੰਡਿਆ ਹੋਇਆ ਸੀ । ਇਨ੍ਹਾਂ ਦਫ਼ਤਰਾਂ ਦੀ ਗਿਣਤੀ ਦੇ ਬਾਰੇ ਇਤਿਹਾਸਕਾਰਾਂ ਵਿੱਚ ਮਤਭੇਦ ਹਨ । ਡਾਕਟਰ ਜੀ. ਐੱਲ. ਚੋਪੜਾ ਦੇ ਅਨੁਸਾਰ ਇਨ੍ਹਾਂ ਦੀ ਗਿਣਤੀ 15, ਡਾਕਟਰ ਐੱਨ. ਕੇ. ਸਿਨਹਾ ਦੇ ਅਨੁਸਾਰ 12 ਅਤੇ ਸੀਤਾਰਾਮ ਕੋਹਲੀ ਦੇ ਅਨੁਸਾਰ 7 ਸੀ । ਇਨ੍ਹਾਂ ਵਿੱਚੋਂ ਮੁੱਖ ਦਫ਼ਤਰ ਹੇਠ ਲਿਖੇ ਸਨ-

  • ਦਫ਼ਤਰ-ਏ-ਅਬਵਾਬ-ਉਲ-ਮਾਲੇ (Daftar-i-Abwab-ul-Mal) – ਇਹ ਦਫ਼ਤਰ ਰਾਜ ਦੀ ਵੱਖ-ਵੱਖ ਸੋਮਿਆਂ ਤੋਂ ਹੋਣ ਵਾਲੀ ਆਮਦਨ ਦਾ ਲੇਖਾ-ਜੋਖਾ ਰੱਖਦਾ ਸੀ ।
  • ਦਫ਼ਤਰ-ਏ-ਮਾਲ (Daftar-i-Mal) – ਇਹ ਦਫ਼ਤਰ ਵੱਖ-ਵੱਖ ਪਰਗਨਿਆਂ ਅਤੇ ਤਾਲੁਕਿਆਂ ਤੋਂ ਪ੍ਰਾਪਤ ਕੀਤੇ ਗਏ ਭੁਮੀ ਲਗਾਨ ਦਾ ਹਿਸਾਬ ਰੱਖਦਾ ਸੀ ।
  • ਦਫ਼ਤਰ-ਏ-ਵਹਾਤ (Daftar-i-Wajuhat) – ਇਹ ਦਫ਼ਤਰ ਅਦਾਲਤਾਂ ਦੀ ਫ਼ੀਸ ਅਤੇ ਅਫ਼ੀਮ, ਭੰਗ ਅਤੇ ਹੋਰ ਨਸ਼ੀਲੀਆਂ ਵਸਤਾਂ ‘ਤੇ ਲੱਗੇ ਆਬਕਾਰੀ ਕਰਾਂ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਦਾ ਹਿਸਾਬ ਰੱਖਦਾ ਸੀ ।
  • ਦਫ਼ਤਰ-ਏ-ਤੋਜਿਹਾਤ (Daftar-i-Taujihat) – ਇਹ ਦਫ਼ਤਰ ਸ਼ਾਹੀ ਘਰਾਣੇ ਦੀ ਆਮਦਨ ਅਤੇ ਖ਼ਰਚ ਦਾ ਵੇਰਵਾ ਰੱਖਦਾ ਸੀ ।
  • ਦਫ਼ਤਰ-ਏ-ਮਵਾਜਿਬ (Daftar-i-Mawajib) – ਇਹ ਦਫ਼ਤਰ ਸੈਨਿਕ ਅਤੇ ਸਿਵਿਲ ਕਰਮਚਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਤਨਖ਼ਾਹਾਂ ਦਾ ਲੇਖਾ ਰੱਖਦਾ ਸੀ ।
  • ਦਫ਼ਤਰ-ਏ-ਰੋਜ਼ਨਾਮਚਾ-ਇਖਜ਼ਾਤ (Daftar-i-Roznamcha-i-Ikhrazat) – ਇਹ ਦਫ਼ਤਰ ਰਾਜ ਦੀ ਰੋਜ਼ਾਨਾ ਹੋਣ ਵਾਲੀ ਆਮਦਨ ਅਤੇ ਖ਼ਰਚ ਦਾ ਵੇਰਵਾ ਰੱਖਦਾ ਸੀ ।

I. ਤਕ ਪ੍ਰਬੰਧ : (Provincial Administration)

ਮਹਾਰਾਜਾ ਰਣਜੀਤ ਸਿੰਘ ਨੇ ਸ਼ਾਸਨ ਪ੍ਰਬੰਧ ਦੀ ਵਧੇਰੇ ਕੁਸ਼ਲਤਾ ਲਈ ਆਪਣੇ ਰਾਜ ਨੂੰ ਚਾਰ ਸੂਬਿਆਂ ਵਿੱਚ ਵੰਡਿਆ ਹੋਇਆ ਸੀ । ਇਨ੍ਹਾਂ ਸੂਬਿਆਂ ਜਾਂ ਪ੍ਰਾਂਤਾਂ ਦੇ ਨਾਂ ਇਹ ਸਨ-

  1. ਸੂਬਾ-ਏ-ਲਾਹੌਰ,
  2. ਸੂਬਾ-ਏ-ਮੁਲਤਾਨ,
  3. ਸੂਬਾਏ-ਕਸ਼ਮੀਰ,
  4. ਸੂਬਾ-ਏ-ਪਿਸ਼ਾਵਰ ।

ਨਾਜ਼ਿਮ ਸੁਬੇ ਦਾ ਮੁੱਖ ਅਧਿਕਾਰੀ ਹੁੰਦਾ ਸੀ । ਨਾਜ਼ਿਮ ਦਾ ਮੁੱਖ ਕੰਮ ਆਪਣੇ ਪ੍ਰਾਂਤ ਵਿੱਚ ਸ਼ਾਂਤੀ ਬਣਾਈ ਰੱਖਣਾ ਸੀ । ਉਹ ਪ੍ਰਾਂਤ ਵਿੱਚ ਮਹਾਰਾਜੇ ਦੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ । ਉਹ ਫ਼ੌਜਦਾਰੀ ਅਤੇ ਦੀਵਾਨੀ ਮੁਕੱਦਮਿਆਂ ਦੇ ਫ਼ੈਸਲੇ ਕਰਦਾ ਸੀ । ਉਹ ਪ੍ਰਾਂਤ ਦੇ ਹੋਰਨਾਂ ਕਰਮਚਾਰੀਆਂ ਦੇ ਕੰਮਾਂ ਦੀ ਨਿਗਰਾਨੀ ਕਰਦਾ ਸੀ । ਉਹ ਭੂਮੀ ਦਾ ਲਗਾਨ ਇਕੱਠਾ ਕਰਨ ਵਿੱਚ ਕਰਮਚਾਰੀਆਂ ਦੀ ਸਹਾਇਤਾ ਕਰਦਾ ਸੀ । ਉਹ ਜ਼ਿਲਿਆਂ ਦੇ ਕਾਰਦਾਰਾਂ ਦੇ ਕੰਮਾਂ ਦੀ ਵੀ ਨਿਗਰਾਨੀ ਕਰਦਾ ਸੀ । ਇਸ ਤਰ੍ਹਾਂ ਨਾਜ਼ਿਮ ਪਾਸ ਅਸੀਮ ਅਧਿਕਾਰ ਸਨ, ਪਰ ਉਹ ਇਨ੍ਹਾਂ ਦੀ ਦੁਰਵਰਤੋਂ ਨਹੀਂ ਕਰ ਸਕਦਾ ਸੀ । ਮਹਾਰਾਜਾ ਜਦ ਚਾਹੇ ਨਾਜ਼ਿਮ ਨੂੰ ਤਬਦੀਲ ਕਰ ਸਕਦਾ ਸੀ । ਮਹਾਰਾਜਾ ਰਣਜੀਤ ਸਿੰਘ ਸਮੇਂ-

  1. ਸਰਦਾਰ ਲਹਿਣਾ ਸਿੰਘ ਮਜੀਠੀਆ
  2. ਮਿਸਰ ਰੂਪ ਲਾਲ
  3. ਦੀਵਾਨ ਸਾਵਨ ਮਲ
  4. ਕਰਨੈਲ ਮੀਹਾਂ ਸਿੰਘ
  5. ਅਵੀਤਾਬਿਲ ਨਾਜ਼ਿਮ ਸਨ ।

III. ਸਥਾਨਿਕ ਪ੍ਰਬੰਧ (Local Administration)

(ਉ) ਪਰਗਨਿਆਂ ਦਾ ਸ਼ਾਸਨ ਪ੍ਰਬੰਧ (Administration of the Parganas) – ਹਰ ਸੂਬੇ ਜਾਂ ਪ੍ਰਾਂਤ ਨੂੰ ਅੱਗੇ ਕਈ ਪਰਗਨਿਆਂ ਵਿੱਚ ਵੰਡਿਆ ਹੁੰਦਾ ਸੀ । ਪਰਗਨੇ ਦਾ ਮੁੱਖ ਅਧਿਕਾਰੀ ਕਾਰਦਾਰ ਹੁੰਦਾ ਸੀ । ਕਾਰਦਾਰ ਦਾ ਲੋਕਾਂ ਨਾਲ ਸਿੱਧਾ ਸੰਬੰਧ ਸੀ । ਉਸ ਨੂੰ ਬਹੁਤ ਸਾਰੇ ਫ਼ਰਜ਼ ਨਿਭਾਉਣੇ ਪੈਂਦੇ ਸਨ । ਕਾਰਦਾਰ ਦੇ ਮੁੱਖ ਕੰਮ ਪਰਗਨੇ ਵਿੱਚ ਸ਼ਾਂਤੀ ਸਥਾਪਿਤ ਕਰਨਾ, ਮਹਾਰਾਜੇ ਦੇ ਹੁਕਮਾਂ ਦੀ ਪਾਲਣਾ ਕਰਵਾਉਣਾ, ਲਗਾਨ ਇਕੱਠਾ ਕਰਨਾ, ਲੋਕਾਂ ਦੇ ਹਿੱਤਾਂ ਦਾ ਖ਼ਿਆਲ ਰੱਖਣਾ ਅਤੇ ਦੀਵਾਨੀ ਤੇ ਫ਼ੌਜਦਾਰੀ ਮੁਕੱਦਮੇ ਸੁਣਨਾ ਸੀ । ਸੰਖੇਪ ਵਿੱਚ ਕਾਰਦਾਰਾਂ ਦੇ ਫ਼ਰਜ਼ ਅੱਜ-ਕਲ੍ਹ ਦੇ ਡਿਪਟੀ ਕਮਿਸ਼ਨਰ ਵਾਂਗ ਸਨ । ਕਾਰਦਾਰ ਦੀ ਸਹਾਇਤਾ ਲਈ ਕਾਨੂੰਨ ਅਤੇ ਮੁਕੱਦਮ ਨਾਂ ਦੇ ਕਰਮਚਾਰੀ ਨਿਯੁਕਤ ਕੀਤੇ ਜਾਂਦੇ ਸਨ ।

(ਅ) ਪਿੰਡ ਦਾ ਪ੍ਰਬੰਧ (Village Administration) – ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਸੀ । ਇਸ ਨੂੰ ਉਸ ਸਮੇਂ ਮੌਜ਼ਾ ਕਹਿੰਦੇ ਸਨ । ਪਿੰਡ ਦਾ ਪ੍ਰਬੰਧ ਪੰਚਾਇਤ ਚਲਾਉਂਦੀ ਸੀ । ਪੰਚਾਇਤ ਪਿੰਡ ਦੇ ਲੋਕਾਂ ਦੀ ਦੇਖਭਾਲ ਕਰਦੀ ਸੀ ਅਤੇ ਉਨ੍ਹਾਂ ਦੇ ਝਗੜਿਆਂ ਦਾ ਨਿਪਟਾਰਾ ਕਰਦੀ ਸੀ । ਲੋਕ ਪੰਚਾਇਤ ਨੂੰ ਪਰਮਾਤਮਾ ਦਾ ਰੂਪ ਸਮਝਦੇ ਸਨ ਅਤੇ ਉਸ ਦੇ ਫੈਸਲਿਆਂ ਨੂੰ ਪ੍ਰਵਾਨ ਕਰਦੇ ਸਨ । ਪਟਵਾਰੀ ਪਿੰਡਾਂ ਦੀ ਜ਼ਮੀਨ ਦਾ ਰਿਕਾਰਡ ਰੱਖਦਾ ਸੀ । ਚੌਧਰੀ ਲਗਾਨ ਉਗਰਾਹੁਣ ਵਿੱਚ ਸਰਕਾਰ ਦੀ ਸਹਾਇਤਾ ਕਰਦਾ ਸੀ । ਮੁਕੱਦਮ ਪਿੰਡ ਦਾ ਮੁੱਖੀ ਹੁੰਦਾ ਸੀ । ਉਹ ਸਰਕਾਰ ਅਤੇ ਲੋਕਾਂ ਦੇ ਵਿਚਾਲੇ ਇੱਕ ਕੜੀ ਦਾ ਕੰਮ ਕਰਦੇ ਸਨ । ਮਹਾਰਾਜਾ ਪਿੰਡ ਦੇ ਕੰਮਾਂ ਵਿੱਚ ਦਖ਼ਲ-ਅੰਦਾਜ਼ੀ ਨਹੀਂ ਕਰਦਾ ਸੀ ।

(ੲ) ਲਾਹੌਰ ਸ਼ਹਿਰ ਦਾ ਪ੍ਰਬੰਧ (Administration of the City of Lahore) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਪਬੰਧ ਹੋਰਨਾਂ ਸ਼ਹਿਰਾਂ ਨਾਲੋਂ ਵੱਖਰੇ ਢੰਗ ਨਾਲ ਕੀਤਾ ਜਾਂਦਾ ਸੀ। ਲਾਹੌਰ ਸ਼ਹਿਰ ਦਾ ਪਮੁੱਖ ਅਧਿਕਾਰੀ ‘ਕੋਤਵਾਲ ਹੁੰਦਾ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਅਹੁਦੇ ‘ਤੇ ਇਮਾਮ ਬਖ਼ਸ਼ ਨਿਯੁਕਤ ਸੀ । ਕੋਤਵਾਲ ਦੇ ਮੁੱਖ ਕੰਮ ਮਹਾਰਾਜੇ ਦੇ ਆਦੇਸ਼ਾਂ ਨੂੰ ਅਮਲੀ ਰੂਪ ਦੇਣਾ, ਸ਼ਹਿਰ ਵਿੱਚ ਸ਼ਾਂਤੀ ਤੇ ਵਿਵਸਥਾ ਕਾਇਮ ਰੱਖਣਾ, ਮੁਹੱਲੇਦਾਰਾਂ ਦੇ ਕੰਮਾਂ ਦੀ ਦੇਖ-ਭਾਲ ਕਰਨਾ, ਵਪਾਰ ਤੇ ਉਦਯੋਗ ਦੀ ਨਿਗਰਾਨੀ ਕਰਨਾ ਅਤੇ ਨਾਪ-ਤੋਲ ਦੀਆਂ ਚੀਜ਼ਾਂ ਦੀ ਪੜਤਾਲ ਕਰਨੀ ਆਦਿ ਸਨ । ਸਾਰੇ ਸ਼ਹਿਰ ਨੂੰ ਮੁਹੱਲਿਆਂ ਵਿੱਚ ਵੰਡਿਆ ਗਿਆ ਸੀ । ਹਰ ਮੁਹੱਲਾ ਇੱਕ ਮੁਹੱਲੇਦਾਰ ਦੇ ਅਧੀਨ ਹੁੰਦਾ ਸੀ । ਮੁਹੱਲੇਦਾਰ ਆਪਣੇ ਮੁਹੱਲੇ ਵਿੱਚ ਸ਼ਾਂਤੀ ਤੇ ਵਿਵਸਥਾ ਕਾਇਮ ਰੱਖਦਾ ਸੀ ਅਤੇ ਸਫ਼ਾਈ ਦਾ ਪ੍ਰਬੰਧ ਕਰਦਾ ਸੀ ।

IV. ਲਗਾਨ ਪ੍ਰਬੰਧ (Land Revenue Administration)

ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਆਮਦਨ ਦਾ ਮੁੱਖ ਸੋਮਾ ਭੂਮੀ ਦਾ ਲਗਾਨ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਇਸ ਵੱਲ ਆਪਣਾ ਵਿਸ਼ੇਸ਼ ਧਿਆਨ ਦਿੱਤਾ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਗਾਨ ਇਕੱਠਾ ਕਰਨ ਦੀਆਂ ਹੇਠ ਲਿਖੀਆਂ ਪ੍ਰਣਾਲੀਆਂ ਪ੍ਰਚਲਿਤ ਸਨ-

  • ਬਟਾਈ ਪ੍ਰਣਾਲੀ (Bataj System) – ਇਸ ਪ੍ਰਣਾਲੀ ਅਧੀਨ ਸਰਕਾਰ ਫ਼ਸਲ ਕੱਟਣ ਤੋਂ ਬਾਅਦ ਆਪਣਾ ਲਗਾਨ ਨਿਰਧਾਰਿਤ ਕਰਦੀ ਸੀ । ਇਹ ਪ੍ਰਣਾਲੀ ਬੜੀ ਖ਼ਰਚੀਲੀ ਸੀ । ਦੂਜਾ, ਸਰਕਾਰ ਨੂੰ ਆਪਣੀ ਆਮਦਨੀ ਸੰਬੰਧੀ ਪਹਿਲਾਂ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕਦੀ ਸੀ ।
  • ਕਨਕੂਤ ਪ੍ਰਣਾਲੀ (Kankut System – 1824 ਈ. ਵਿੱਚ ਮਹਾਰਾਜੇ ਨੇ ਰਾਜ ਦੇ ਕਈ ਭਾਗਾਂ ਵਿੱਚ ਕਨਕਤ ਪ੍ਰਣਾਲੀ ਨੂੰ ਪ੍ਰਚਲਿਤ ਕੀਤਾ । ਇਸ ਅਧੀਨ ਲਗਾਨ ਖੜ੍ਹੀ ਫ਼ਸਲ ਨੂੰ ਦੇਖ ਕੇ ਨਿਰਧਾਰਿਤ ਕੀਤਾ ਜਾਂਦਾ ਸੀ । ਨਿਸ਼ਚਿਤ ਲਗਾਨ ਨਕਦੀ ਦੇ ਰੂਪ ਵਿੱਚ ਲਿਆ ਜਾਂਦਾ ਸੀ ।
  • ਬੋਲੀ ਦੇਣ ਦੀ ਪ੍ਰਣਾਲੀ (Bidding System) – ਇਸ ਪ੍ਰਣਾਲੀ ਦੇ ਅਧੀਨ ਵੱਧ ਬੋਲੀ ਦੇਣ ਵਾਲੇ ਨੂੰ 3 ਤੋਂ 6 ਸਾਲਾਂ ਤਕ ਕਿਸੇ ਖ਼ਾਸ ਥਾਂ ‘ਤੇ ਲਗਾਨ ਇਕੱਠਾ ਕਰਨ ਦੀ ਇਜਾਜ਼ਤ ਸਰਕਾਰ ਵੱਲੋਂ ਦਿੱਤੀ ਜਾਂਦੀ ਸੀ ।
  • ਬਿਘਾ ਪ੍ਰਣਾਲੀ (Bigha System) – ਇਸ ਪ੍ਰਣਾਲੀ ਅਧੀਨ ਇੱਕ ਬਿਘੇ ਦੀ ਉਪਜ ਦੇ ਆਧਾਰ ‘ਤੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ ।
  • ਹਲ ਪ੍ਰਣਾਲੀ (Plough System) – ਇਸ ਪ੍ਰਣਾਲੀ ਅਧੀਨ ਬਲਦਾਂ ਦੀ ਇੱਕੋ ਜੋੜੀ ਦੁਆਰਾ ਜਿੰਨੀ ਭੂਮੀ ‘ਤੇ ਹਲ ਚਲਾਇਆ ਜਾ ਸਕਦਾ ਸੀ ਉਸ ਨੂੰ ਇੱਕ ਇਕਾਈ ਮੰਨ ਕੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ ।
  • ਖੂਹ ਪ੍ਰਣਾਲੀ (Well System) -ਇਸ ਪ੍ਰਣਾਲੀ ਅਨੁਸਾਰ ਇੱਕ ਖੂਹ ਜਿੰਨੀ ਜ਼ਮੀਨ ਨੂੰ ਪਾਣੀ ਦੇ ਸਕਦਾ ਸੀ ਉਸ ਜ਼ਮੀਨ ਦੀ ਉਪਜ ਨੂੰ ਇੱਕ ਇਕਾਈ ਮੰਨ ਕੇ ਭੂਮੀ ਦਾ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ ।

ਲਗਾਨ ਸਾਲ ਵਿੱਚ ਦੋ ਵਾਰੀ ਇਕੱਠਾ ਕੀਤਾ ਜਾਂਦਾ ਸੀ । ਲਗਾਨ ਅਨਾਜ ਅਤੇ ਨਕਦ ਦੋਹਾਂ ਰੂਪਾਂ ਵਿੱਚ ਲਿਆ ਜਾਂਦਾ ਸੀ । ਲਗਾਨ ਪ੍ਰਬੰਧ ਨਾਲ ਸੰਬੰਧਿਤ ਮੁੱਖ ਅਧਿਕਾਰੀ ਕਾਰਦਾਰ, ਮੁਕੱਦਮ, ਪਟਵਾਰੀ, ਕਾਨੂੰਨਗੋ ਅਤੇ ਚੌਧਰੀ ਸਨ । ਲਗਾਨ ਦੀ ਦਰ ਵੱਖ-ਵੱਖ ਥਾਂਵਾਂ ‘ਤੇ ਵੱਖੋ-ਵੱਖਰੀ ਸੀ । ਜਿਹੜੀਆਂ ਥਾਂਵਾਂ ‘ਤੇ ਫ਼ਸਲਾਂ ਦੀ ਉਪਜ ਸਭ ਤੋਂ ਵੱਧ ਸੀ ਉੱਥੇ ਲਗਾਨ 50% ਸੀ । ਜਿਨ੍ਹਾਂ ਥਾਂਵਾਂ ‘ਤੇ ਉਪਜ ਘੱਟ ਹੁੰਦੀ ਸੀ ਉਨ੍ਹਾਂ ਥਾਂਵਾਂ ‘ਤੇ ਭੂਮੀ ਦਾ ਲਗਾਨ \(\frac{2}{5}\)ਤੋਂ \(\frac{1}{3}\)ਤਕ ਹੁੰਦਾ ਸੀ । ਮਹਾਰਾਜਾ ਰਣਜੀਤ ਸਿੰਘ ਨੇ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਹੋਈਆਂ ਸਨ ।

V. ਨਿਆਂ ਪ੍ਰਬੰਧ (Judicial Administration)

ਮਹਾਰਾਜਾ ਰਣਜੀਤ ਸਿੰਘ ਦਾ ਨਿਆਂ ਪ੍ਰਬੰਧ ਸਾਧਾਰਨ ਸੀ । ਕਾਨੂੰਨ ਲਿਖਤੀ ਨਹੀਂ ਸੀ । ਨਿਆਂ ਉਸ ਸਮੇਂ ਦੇ ਰੀਤੀਰਿਵਾਜਾਂ ਅਤੇ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਕੀਤਾ ਜਾਂਦਾ ਸੀ । ਨਿਆਂ ਸੰਬੰਧੀ ਆਖਿਰੀ ਫ਼ੈਸਲਾ ਮਹਾਰਾਜੇ ਦਾ ਹੁੰਦਾ ਸੀ । ਲੋਕਾਂ ਨੂੰ ਨਿਆਂ ਦੇਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਭਰ ਵਿੱਚ ਕਈ ਅਦਾਲਤਾਂ ਕਾਇਮ ਕੀਤੀਆਂ ਸਨ ।

ਮਹਾਰਾਜੇ ਤੋਂ ਬਾਅਦ ਰਾਜ ਦੀ ਸਭ ਤੋਂ ਵੱਡੀ ਅਦਾਲਤ ਦਾ ਨਾਂ ਅਦਾਲਤ-ਏ-ਆਲਾ ਸੀ । ਇਹ ਨਾਜ਼ਿਮ ਅਤੇ ਕਾਰਦਾਰਾਂ ਦੀਆਂ ਅਦਾਲਤਾਂ ਵਿਰੁੱਧ ਅਪੀਲਾਂ ਸੁਣਦੀ ਸੀ । ਪ੍ਰਾਂਤਾਂ ਵਿੱਚ ਨਾਜ਼ਿਮ ਅਤੇ ਪਰਗਨਿਆਂ ਵਿੱਚ ਕਾਰਦਾਰ ਦੀਆਂ ਅਦਾਲਤਾਂ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਨੂੰ ਸੁਣਦੀਆਂ ਸਨ । ਨਿਆਂ ਲਈ ਮਹਾਰਾਜਾ ਰਣਜੀਤ ਸਿੰਘ ਨੇ ਖ਼ਾਸ ਅਫ਼ਸਰ ਵੀ ਨਿਯੁਕਤ ਕੀਤੇ ਹੋਏ ਸਨ ਜਿਨ੍ਹਾਂ ਨੂੰ ਅਦਾਲਤੀ ਆਖਿਆ ਜਾਂਦਾ ਸੀ । ਬਹੁਤ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਕਾਜ਼ੀ ਦੀ ਅਦਾਲਤ ਵੀ ਕਾਇਮ ਸੀ । ਇੱਥੇ ਨਿਆਂ ਲਈ ਮੁਸਲਮਾਨ ਅਤੇ ਗੈਰ-ਮੁਸਲਮਾਨ ਲੋਕ ਜਾ ਸਕਦੇ ਸਨ । ਪਿੰਡਾਂ ਵਿੱਚ ਪੰਚਾਇਤਾਂ ਝਗੜਿਆਂ ਦਾ ਫ਼ੈਸਲਾ ਸਥਾਨਿਕ ਰੀਤੀ-ਰਿਵਾਜਾਂ ਅਨੁਸਾਰ ਕਰਦੀਆਂ ਸਨ ।

ਰਣਜੀਤ ਸਿੰਘ ਦੇ ਸਮੇਂ ਸਜ਼ਾਵਾਂ ਸਖ਼ਤ ਨਹੀਂ ਸਨ | ਮੌਤ ਦੀ ਸਜ਼ਾ ਤਾਂ ਕਿਸੇ ਨੂੰ ਵੀ ਨਹੀਂ ਦਿੱਤੀ ਜਾਂਦੀ ਸੀ । ਜ਼ਿਆਦਾਤਰ ਅਪਰਾਧੀਆਂ ਤੋਂ ਜੁਰਮਾਨਾ ਵਸੂਲ ਕੀਤਾ ਜਾਂਦਾ ਸੀ । ਪਰ ਵਾਰ-ਵਾਰ ਅਪਰਾਧ ਕਰਨ ਵਾਲਿਆਂ ਦੇ ਹੱਥ, ਪੈਰ, ਨੱਕ ਆਦਿ ਕੱਟ ਦਿੱਤੇ ਜਾਂਦੇ ਸਨ | ਮਹਾਰਾਜਾ ਰਣਜੀਤ ਸਿੰਘ ਦਾ ਨਿਆਂ ਪ੍ਰਬੰਧ ਉਸ ਸਮੇਂ ਦੇ ਅਨੁਕੂਲ ਸੀ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਮਹਾਰਾਜਾ ਰਣਜੀਤ ਸਿੰਘ ਦਾ ਵਿੱਤੀ ਪ੍ਰਬੰਧ (Financial Administration of Maharaja Ranjit Singh)

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੇ ਆਰਥਿਕ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ। (Discuss the salient features of Maharaja Ranjit Singh’s Financial Administration.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਆਰਥਿਕ ਵਿਵਸਥਾ ਬਾਰੇ ਵਿਸਥਾਰ ਸਹਿਤ ਵਰਣਨ ਕਰੋ । (Describe the Financial System of Maharaja Ranjit Singh in detail.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਭੂ-ਲਗਾਨ ਪ੍ਰਣਾਲੀ ਦੀ ਚਰਚਾ ਕਰੋ । P.S.E.B. (Sept. 1990) (Discuss the Land Revenue System of Maharaja Ranjit Singh.)
ਉੱਤਰ-
ਹਰੇਕ ਰਾਜ ਨੂੰ ਆਪਣਾ ਸ਼ਾਸਨ ਚਲਾਉਣ ਲਈ ਧਨ ਦੀ ਲੋੜ ਹੁੰਦੀ ਹੈ । ਅਜਿਹਾ ਧਨ ਇੱਕ ਯੋਜਨਾਬੱਧ ਵਿੱਤੀ ਪ੍ਰਣਾਲੀ ਰਾਹੀਂ ਇਕੱਠਾ ਕੀਤਾ ਜਾਂਦਾ ਹੈ । ਸ਼ੁਰੂ ਵਿੱਚ ਰਣਜੀਤ ਸਿੰਘ ਨੇ ਖ਼ਜ਼ਾਨੇ ਦੀ ਕੋਈ ਨਿਯਮਿਤ ਵਿਵਸਥਾ ਨਹੀਂ ਕੀਤੀ ਹੋਈ ਸੀ । 1808 ਈ. ਵਿੱਚ ਰਣਜੀਤ ਸਿੰਘ ਨੇ ਵਿੱਤੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਦੀਵਾਨ ਭਵਾਨੀ ਦਾਸ ਨੂੰ ਆਪਣਾ ਵਿੱਤ ਮੰਤਰੀ ਨਿਯੁਕਤ ਕੀਤਾ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਵਿੱਤ ਵਿਵਸਥਾ ਦਾ ਵਰਣਨ ਇਸ ਤਰ੍ਹਾਂ ਹੈ-

1. ਲਗਾਨ ਪ੍ਰਬੰਧ (Land Revenue Administration) – ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਆਮਦਨ ਦਾ ਮੁੱਖ ਸੋਮਾ ਭੂਮੀ ਦਾ ਲਗਾਨ ਸੀ | ਰਾਜ ਦੀ ਕੁਲ ਸਾਲਾਨਾ ਹੋਣ ਵਾਲੀ ਤਿੰਨ ਕਰੋੜ ਰੁਪਏ ਦੀ ਆਮਦਨ ਵਿੱਚੋਂ ਲਗਭਗ ਦੋ ਕਰੋੜ ਰੁਪਏ ਭੂਮੀ ਦੇ ਲਗਾਨ ਵਜੋਂ ਇਕੱਠੇ ਹੁੰਦੇ ਸਨ । ਉਸ ਸਮੇਂ ਲਗਾਨ ਇਕੱਠਾ ਕਰਨ ਦੀਆਂ ਹੇਠ ਲਿਖੀਆਂ ਪ੍ਰਣਾਲੀਆਂ ਪ੍ਰਚਲਿਤ ਸਨ-

  • ਬਟਾਈ ਪ੍ਰਣਾਲੀ (Batai System) – ਇਸ ਪ੍ਰਣਾਲੀ ਅਧੀਨ ਫ਼ਸਲ ਕੱਟਣ ਤੋਂ ਬਾਅਦ ਸਰਕਾਰ ਆਪਣਾ ਲਗਾਨ ਨਿਰਧਾਰਿਤ ਕਰਦੀ ਸੀ । ਇਹ ਪ੍ਰਣਾਲੀ ਬੜੀ ਖ਼ਰਚੀਲੀ ਸੀ । ਦੂਜਾ, ਸਰਕਾਰ ਨੂੰ ਆਪਣੀ ਆਮਦਨੀ ਸੰਬੰਧੀ ਪਹਿਲਾਂ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕਦੀ ਸੀ ।
  • ਕਨਕੂਤ ਪ੍ਰਣਾਲੀ (Kankut System) – 1824 ਈ. ਵਿੱਚ ਮਹਾਰਾਜੇ ਨੇ ਰਾਜ ਦੇ ਕਈ ਭਾਗਾਂ ਵਿੱਚ ਕਨਕੂਤ ਪ੍ਰਣਾਲੀ ਨੂੰ ਪ੍ਰਚਲਿਤ ਕੀਤਾ । ਇਸ ਅਧੀਨ ਲਗਾਨ ਖੜ੍ਹੀ ਫ਼ਸਲ ਨੂੰ ਦੇਖ ਕੇ ਨਿਰਧਾਰਿਤ ਕੀਤਾ ਜਾਂਦਾ ਸੀ । ਨਿਸ਼ਚਿਤ ਲਗਾਨ ਨਕਦੀ ਦੇ ਰੂਪ ਵਿੱਚ ਲਿਆ ਜਾਂਦਾ ਸੀ ।
  • ਬੋਲੀ ਦੇਣ ਦੀ ਪ੍ਰਣਾਲੀ (Bidding System) – ਇਸ ਪ੍ਰਣਾਲੀ ਦੇ ਅਧੀਨ ਸਰਕਾਰ ਵੱਲੋਂ ਵੱਧ ਬੋਲੀ ਦੇਣ ਵਾਲੇ ਨੂੰ 3 ਤੋਂ 6 ਸਾਲਾਂ ਤਕ ਕਿਸੇ ਖ਼ਾਸ ਥਾਂ ‘ਤੇ ਲਗਾਨ ਇਕੱਠਾ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਸੀ ।
  • ਬਿਘਾ ਪ੍ਰਣਾਲੀ (Bigha System) – ਇਸ ਪ੍ਰਣਾਲੀ ਅਧੀਨ ਇੱਕ ਬਿਘੇ ਦੀ ਉਪਜ ਦੇ ਆਧਾਰ ‘ਤੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ ।
  • ਹਲ ਪ੍ਰਣਾਲੀ (Plough System) – ਇਸ ਪ੍ਰਣਾਲੀ ਅਧੀਨ ਬਲਦਾਂ ਦੀ ਇੱਕੋ ਜੋੜੀ ਦੁਆਰਾ ਜਿੰਨੀ ਭੂਮੀ ‘ਤੇ ਹਲ ਚਲਾਇਆ ਜਾ ਸਕਦਾ ਸੀ ਉਸ ਨੂੰ ਇੱਕ ਇਕਾਈ ਮੰਨ ਕੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ ।
  • ਖੂਹ ਪ੍ਰਣਾਲੀ (Well System) – ਇਸ ਪ੍ਰਥਾ ਅਨੁਸਾਰ ਇੱਕ ਖੂਹ ਜਿੰਨੀ ਜ਼ਮੀਨ ਨੂੰ ਪਾਣੀ ਦੇ ਸਕਦਾ ਸੀ ਉਸ ਜ਼ਮੀਨ ਦੀ ਉਪਜ ਨੂੰ ਇੱਕ ਇਕਾਈ ਮੰਨ ਕੇ ਭੂਮੀ ਦਾ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ ।

ਲਗਾਨ ਸਾਲ ਵਿੱਚ ਦੋ ਵਾਰੀ ਇਕੱਠਾ ਕੀਤਾ ਜਾਂਦਾ ਸੀ । ਲਗਾਨ ਅਨਾਜ ਅਤੇ ਨਕਦ ਦੋਹਾਂ ਰੂਪਾਂ ਵਿੱਚ ਲਿਆ ਜਾਂਦਾ ਸੀ । ਲਗਾਨ ਪ੍ਰਬੰਧ ਨਾਲ ਸੰਬੰਧਿਤ ਮੁੱਖ ਅਧਿਕਾਰੀ ਕਾਰਦਾਰ, ਮੁਕੱਦਮ, ਪਟਵਾਰੀ, ਕਾਨੂੰਨਗੋ ਅਤੇ ਚੌਧਰੀ ਸਨ | ਲਗਾਨ ਦੀ ਦਰ ਵੱਖ-ਵੱਖ ਥਾਂਵਾਂ ‘ਤੇ ਵੱਖੋ-ਵੱਖਰੀ ਸੀ । ਜਿਹੜੀਆਂ ਥਾਂਵਾਂ ‘ਤੇ ਫ਼ਸਲਾਂ ਦੀ ਉਪਜ ਸਭ ਤੋਂ ਵੱਧ ਸੀ ਉੱਥੇ ਲਗਾਨ 50% ਸੀ । ਜਿਨ੍ਹਾਂ ਥਾਂਵਾਂ ‘ਤੇ ਉਪਜ ਘੱਟ ਹੁੰਦੀ ਸੀ ਉਨ੍ਹਾਂ ਥਾਂਵਾਂ ‘ਤੇ ਭੂਮੀ ਦਾ ਲਗਾਨ \(\frac{2}{5}\)
ਤੋਂ \(\frac{1}{3}\) ਤਕ ਹੁੰਦਾ ਸੀ । ਮਹਾਰਾਜਾ ਰਣਜੀਤ ਸਿੰਘ ਨੇ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਹੋਈਆਂ ਸਨ | ਅਸੀਂ ਡਾਕਟਰ ਬੀ. ਜੇ. ਹਸਰਤ ਦੇ ਇਸ ਵਿਚਾਰ ਨਾਲ ਸਹਿਮਤ ਹਾਂ,
“ਰਣਜੀਤ ਸਿੰਘ ਦਾ ਲਗਾਨ ਪ੍ਰਬੰਧ ਨਾ ਤਾਂ ਬਹੁਤ ਦਿਆਲਤਾਪੂਰਨ ਸੀ ਅਤੇ ਨਾ ਹੀ ਬਹੁਤ ਅੱਤਿਆਚਾਰੀ, ਪਰ ਇਹ ਵਿਹਾਰਿਕ ਸੀ ਅਤੇ ਉਸ ਸਮੇਂ ਦੇ ਅਨੁਕੂਲ ਸੀ ।”

2. ਸਰਕਾਰੀ ਆਮਦਨ ਦੇ ਹੋਰ ਸਾਧਨ (Other Sources of Government Income) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਰਕਾਰ ਨੂੰ ਭੂਮੀ ਲਗਾਨ ਤੋਂ ਇਲਾਵਾ ਹੇਠ ਲਿਖੇ ਹੋਰ ਮੁੱਖ ਸਾਧਨਾਂ ਤੋਂ ਵੀ ਆਮਦਨ ਪ੍ਰਾਪਤ ਹੁੰਦੀ ਸੀ-

(ਉ) ਚੰਗੀ ਕਰ (Custom Duties) – ਰਾਜ ਦੀ ਆਮਦਨ ਦਾ ਦੂਜਾ ਮੁੱਖ ਸਾਧਨ ਚੰਗੀ ਕਰ ਸੀ | ਹਰ ਵਸਤੁ ਉੱਤੇ ਚੰਗੀ ਲਗਾਈ ਜਾਂਦੀ ਸੀ ਜਿਸ ਤੋਂ ਲਗਭਗ 17 ਲੱਖ ਰੁਪਏ ਆਮਦਨ ਹੁੰਦੀ ਸੀ ।

(ਅ) ਨਜ਼ਰਾਨਾ (Nazrana) – ਨਜ਼ਰਾਨਾ ਵੀ ਰਾਜ ਦੀ ਆਮਦਨ ਦਾ ਇੱਕ ਮੁੱਖ ਸੋਮਾ ਸੀ । ਇਹ ਰਾਜ ਦੇ ਵੱਡੇਵੱਡੇ ਦਰਬਾਰੀ ਅਤੇ ਹੋਰ ਲੋਕ ਮਹਾਰਾਜੇ ਨੂੰ ਵੱਖ-ਵੱਖ ਮੌਕਿਆਂ ‘ਤੇ ਤੋਹਫ਼ਿਆਂ ਵੱਜੋਂ ਭੇਂਟ ਕਰਦੇ ਸਨ ।

(ੲ) ਜ਼ਬਤੀ (Zabti) – ਜ਼ਬਤੀ ਤੋਂ ਰਾਜ ਨੂੰ ਕਾਫ਼ੀ ਆਮਦਨ ਪ੍ਰਾਪਤ ਹੋ ਜਾਂਦੀ ਸੀ । ਮਹਾਰਾਜਾ ਰਣਜੀਤ ਸਿੰਘ ਅਪਰਾਧੀਆਂ ਦੀ ਸੰਪੱਤੀ ਜ਼ਬਤ ਕਰ ਲੈਂਦਾ ਸੀ । ਇਸ ਤੋਂ ਇਲਾਵਾ ਜਾਗੀਰਦਾਰਾਂ ਦੀ ਮੌਤ ‘ਤੇ ਬਾਅਦ ਉਨ੍ਹਾਂ ਦੀਆਂ ਜਾਗੀਰਾਂ ਵੀ ਜ਼ਬਤ ਕਰ ਲਈਆਂ ਜਾਂਦੀਆਂ ਸਨ । ਇਹ ਜਾਗੀਰਾਂ ਹੋਰਨਾਂ ਸਰਦਾਰਾਂ ਨੂੰ ਕੁਝ ਨਿਸ਼ਚਿਤ ਧਨ ਬਦਲੇ ਵੰਡ ਦਿੱਤੀਆਂ ਜਾਂਦੀਆਂ ਸਨ ।

(ਸ) ਅਦਾਲਤਾਂ ਤੋਂ ਆਮਦਨ (Income from Judiciary) – ਅਦਾਲਤੀ ਆਮਦਨ ਵੀ ਰਾਜ ਦੀ ਆਮਦਨ ਦਾ ਇੱਕ ਚੰਗਾ ਸਾਧਨ ਸੀ । ਦੋਸ਼ੀ ਵਿਅਕਤੀਆਂ ਤੋਂ ਸਰਕਾਰ ਜੁਰਮਾਨਾ ਵਸੂਲ ਕਰਦੀ ਸੀ ਅਤੇ ਨਿਰਦੋਸ਼ ਸਾਬਤ ਹੋਏ · ਵਿਅਕਤੀਆਂ ਤੋਂ ਸਰਕਾਰ ਸ਼ੁਕਰਾਨਾ ਵਸੂਲ ਕਰਦੀ ਸੀ ।

(ਹ) ਆਬਕਾਰੀ (Excise) – ਆਬਕਾਰੀ ਕਰ ਅਫ਼ੀਮ, ਭੰਗ, ਸ਼ਰਾਬ ਤੇ ਹੋਰ ਨਸ਼ੇ ਵਾਲੀਆਂ ਚੀਜ਼ਾਂ ਉੱਤੇ ਲਗਾਇਆ ਜਾਂਦਾ ਸੀ ।

(ਕ) ਲੂਣ ਤੋਂ ਆਮਦਨ (Income from Salt) – ਕੇਵਲ ਸਰਕਾਰ ਨੂੰ ਖਾਣਾਂ ਵਿੱਚੋਂ ਲੂਣ ਕੱਢਣ ਅਤੇ ਵੇਚਣ ਦਾ ਅਧਿਕਾਰ ਸੀ । ਇਸ ਤੋਂ ਵੀ ਸਰਕਾਰ ਨੂੰ ਕੁਝ ਆਮਦਨ ਪ੍ਰਾਪਤ ਹੁੰਦੀ ਸੀ ।

(ਖ) ਅਬਵਾਬ (Abwabs) – ਅਬਵਾਬ ਉਹ ਕਰ ਸਨ ਜੋ ਭੂਮੀ ਲਗਾਨ ਦੇ ਨਾਲ-ਨਾਲ ਉਗਰਾਹੇ ਜਾਂਦੇ ਸਨ । ਇਹ ਆਮ ਤੌਰ ‘ਤੇ ਭੂਮੀ ਲਗਾਨ ਦਾ 5% ਤੋਂ 15% ਹਿੱਸਾ ਹੁੰਦੇ ਸਨ ।

(ਗ) ਕਿੱਤਾ ਕਰ (Professional Tax) – ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਨੇ ਵੱਖ-ਵੱਖ ਕਿੱਤੇ ਵਾਲੇ ਲੋਕਾਂ ‘ਤੇ ਕਿੱਤਾ ਕਰ ਲਗਾਇਆ ਸੀ । ਇਹ ਕਰ ਵਪਾਰੀਆਂ ‘ਤੇ ਇੱਕ ਰੁਪਏ ਤੋਂ ਦੋ ਰੁਪਏ ਪ੍ਰਤੀ ਵਿਅਕਤੀ ਹੁੰਦਾ ਸੀ ।

3. ਖ਼ਰਚ (Expenditure-ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਰਕਾਰ ਆਪਣੀ ਆਮਦਨ ਦੇਸ਼ ਦਾ ਪ੍ਰਬੰਧ ਚਲਾਉਣ, ਜੰਗੀ ਸਾਮਾਨ ਤਿਆਰ ਕਰਨ, ਰਾਜ ਦੇ ਦਰਬਾਰੀਆਂ ਅਤੇ ਹੋਰ ਸਿਵਿਲ ਕਰਮਚਾਰੀਆਂ ਨੂੰ ਤਨਖ਼ਾਹਾਂ ਦੇਣ, ਖੇਤੀਬਾੜੀ ਨੂੰ ਉੱਨਤ ਕਰਨ, ਸਰਕਾਰੀ ਯੋਜਨਾਵਾਂ ਨੂੰ ਚਲਾਉਣ, ਧਰਮ ਅਰਥ ਕੰਮਾਂ ਲਈ ਅਤੇ ਇਨਾਮਾਂ ਆਦਿ ਉੱਤੇ ਖ਼ਰਚ ਕਰਦੀ ਸੀ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਮਹਾਰਾਜਾ ਰਣਜੀਤ ਸਿੰਘ ਦੀ ਜਾਗੀਰਦਾਰੀ ਪ੍ਰਥਾ (Jagirdarl System of Maharaja Ranjit Singh).

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੀ ਜਾਗੀਰਦਾਰੀ ਪ੍ਰਥਾ ‘ਤੇ ਚਰਚਾ ਕਰੋ । (Discuss about the Jagirdari system of Maharaja Ranjit Singh.)
ਉੱਤਰ-
ਜਾਗੀਰਦਾਰੀ ਪ੍ਰਥਾ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਵੀ ਸਿੱਖ ਮਿਸਲਾਂ ਵਿੱਚ ਪ੍ਰਚਲਿਤ ਸੀ ਪਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਪ੍ਰਥਾ ਨੂੰ ਇੱਕ ਨਵਾਂ ਰੂਪ ਦਿੱਤਾ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਜਾਗੀਰਦਾਰੀ ਪ੍ਰਥਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-

ਜਾਗੀਰਾਂ ਦੀਆਂ ਕਿਸਮਾਂ (Kinds of Jagirs)

ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੇਠ ਲਿਖੀਆਂ ਕਿਸਮਾਂ ਦੀਆਂ ਜਾਗੀਰਾਂ ਪ੍ਰਚਲਿਤ ਸਨ-

1. ਸੇਵਾ ਜਾਗੀਰਾਂ (Service Jagirs) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਜਾਗੀਰਾਂ ਵਿੱਚੋਂ ਸੇਵਾ ਜਾਗੀਰਾਂ ਸਭ ਤੋਂ ਮਹੱਤਵਪੂਰਨ ਸਨ ਅਤੇ ਇਨ੍ਹਾਂ ਦੀ ਗਿਣਤੀ ਵੀ ਸਭ ਤੋਂ ਵੱਧ ਸੀ । ਸੇਵਾ ਜਾਗੀਰਾਂ ਸੈਨਿਕਾਂ ਅਤੇ ਸਿਵਲ ਅਧਿਕਾਰੀਆਂ ਦੋਹਾਂ ਵਿੱਚ ਵੰਡੀਆਂ ਜਾਂਦੀਆਂ ਸਨ | ਸਾਰੀਆਂ ਸੇਵਾ ਜਾਗੀਰਾਂ ਭਾਵੇਂ ਉਹ ਸੈਨਿਕ ਸਨ ਜਾਂ ਅਸੈਨਿਕ ਮਹਾਰਾਜਾ ਦੀ ਖ਼ੁਸ਼ੀ ਪ੍ਰਾਪਤ ਹੋਣ ਤਕ ਰੱਖੀਆਂ ਜਾ ਸਕਦੀਆਂ ਸਨ । ਇਨ੍ਹਾਂ ਜਾਗੀਰਾਂ ਨੂੰ ਘਟਾਇਆ ਜਾਂ ਵਧਾਇਆ ਜਾ ਸਕਦਾ ਸੀ ਜਾਂ ਉਨ੍ਹਾਂ ਨੂੰ ਜ਼ਬਤ ਕੀਤਾ ਜਾ ਸਕਦਾ ਸੀ । ਇਨ੍ਹਾਂ ਜਾਗੀਰਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

(ੳ) ਸੈਨਿਕ ਜਾਗੀਰਾਂ (Military Jagirs) – ਸੈਨਿਕ ਜਾਗੀਰਾਂ ਉਹ ਜਾਗੀਰਾਂ ਸਨ ਜਿਸ ਵਿੱਚ ਜਾਗੀਰਦਾਰਾਂ ਨੂੰ ਰਾਜ ਦੀ ਸੇਵਾ ਲਈ ਕੁਝ ਨਿਸ਼ਚਿਤ ਘੋੜਸਵਾਰ ਰੱਖਣੇ ਪੈਂਦੇ ਸਨ । ਇਨ੍ਹਾਂ ਜਾਗੀਰਦਾਰਾਂ ਨੂੰ ਆਪਣੀਆਂ ਨਿਜੀ ਸੇਵਾਵਾਂ ਦੇ ਬਦਲੇ ਮਿਲਣ ਵਾਲੀਆਂ ਤਨਖ਼ਾਹਾਂ ਅਤੇ ਘੋੜਸਵਾਰ ਉੱਤੇ ਕੀਤੇ ਜਾਣ ਵਾਲੇ ਖ਼ਰਚਿਆਂ ਦੇ ਬਦਲੇ ਰਾਜ ਵੱਲੋਂ ਜਾਗੀਰਾਂ ਦਿੱਤੀਆਂ ਜਾਂਦੀਆਂ ਸਨ । ਮਹਾਰਾਜਾ ਰਣਜੀਤ ਸਿੰਘ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਦਾ ਸੀ ਕਿ ਹਰ ਸੈਨਿਕ ਜਾਗੀਰਦਾਰ ਆਪਣੇ ਅਧੀਨ ਸਰਕਾਰ ਵੱਲੋਂ ਨਿਸ਼ਚਿਤ ਕੀਤੇ ਗਏ ਘੋੜਸਵਾਰ ਜ਼ਰੂਰ ਰੱਖੇ । ਇਸ ਲਈ ਸਮੇਂ-ਸਮੇਂ ਸਿਰ ਜਾਗੀਰਦਾਰਾਂ ਦੇ ਘੋੜਸਵਾਰਾਂ ਦਾ ਨਿਰੀਖਣ ਕੀਤਾ ਜਾਂਦਾ ਸੀ । ਜਿਹੜੇ ਜਾਗੀਰਦਾਰਾਂ ਨੇ ਘੱਟ ਘੋੜਸਵਾਰ ਰੱਖੇ ਹੁੰਦੇ ਸਨ ਉਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ । 1830 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਘੋੜਿਆਂ ਨੂੰ ਦਾਗਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਸੀ ।

(ਅ) ਸਿਵਿਲ ਜਾਗੀਰਾਂ (Civil Jagirs) – ਸਿਵਿਲ ਜਾਗੀਰਾਂ ਰਾਜ ਦੇ ਸਿਵਿਲ ਅਧਿਕਾਰੀਆਂ ਨੂੰ ਮਿਲਣ ਵਾਲੀ ਤਨਖ਼ਾਹ ਦੇ ਬਦਲੇ ਦਿੱਤੀਆਂ ਜਾਂਦੀਆਂ ਸਨ । ਇਨ੍ਹਾਂ ਜਾਗੀਰਾਂ ਵਿੱਚੋਂ ਉਨ੍ਹਾਂ ਨੂੰ ਲਗਾਨ ਇਕੱਠਾ ਕਰਨ ਦਾ ਅਧਿਕਾਰ ਪ੍ਰਾਪਤ ਹੁੰਦਾ ਸੀ । ਸਿਵਿਲ ਜਾਗੀਰਦਾਰਾਂ ਨੂੰ ਆਪਣੇ ਅਧੀਨ ਕੋਈ ਨਿਸ਼ਚਿਤ ਘੋੜਸਵਾਰ ਨਹੀਂ ਰੱਖਣੇ ਪੈਂਦੇ ਸਨ । ਸਿਵਿਲ ਜਾਗੀਰਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ।

2. ਇਨਾਮ ਜਾਗੀਰਾਂ (Inam Jagirs) – ਇਨਾਮ ਜਾਗੀਰਾਂ ਉਹ ਜਾਗੀਰਾਂ ਸਨ ਜਿਹੜੀਆਂ ਕਿ ਮਹਾਰਾਜਾ ਰਣਜੀਤ ਸਿੰਘ ਲੋਕਾਂ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਦੇ ਬਦਲੇ ਜਾਂ ਵਿਸ਼ੇਸ਼ ਕਾਰਨਾਮਿਆਂ ਦੇ ਬਦਲੇ ਇਨਾਮ ਵਜੋਂ ਦਿੰਦਾ ਸੀ । ਇਨਾਮ ਜਾਗੀਰਾਂ ਆਮ ਤੌਰ ‘ਤੇ ਜੱਦੀ ਹੁੰਦੀਆਂ ਸਨ ।

3. ਗੁਜ਼ਾਰਾ ਜਾਗੀਰਾਂ (Subsistence Jagirs) – ਗੁਜ਼ਾਰਾ ਜਾਗੀਰਾਂ ਉਹ ਜਾਗੀਰਾਂ ਸਨ ਜਿਹੜੀਆਂ ਕਿ ਮਹਾਰਾਜਾ ਲੋਕਾਂ ਨੂੰ ਗੁਜ਼ਾਰੇ ਲਈ ਦਿੰਦਾ ਸੀ | ਅਜਿਹੀਆਂ ਜਾਗੀਰਾਂ ਲਈ ਮਹਾਰਾਜਾ ਕਿਸੇ ਸੇਵਾ ਦੀ ਆਸ ਨਹੀਂ ਰੱਖਦਾ ਸੀ । ਇਹ ਜਾਗੀਰਾਂ ਆਮ ਤੌਰ ‘ਤੇ ਮਹਾਰਾਜੇ ਦੇ ਰਿਸ਼ਤੇਦਾਰਾਂ, ਹਾਰੇ ਹੋਏ ਹਾਕਮਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਅਤੇ ਜਾਗੀਰਦਾਰਾਂ ਦੇ ਆਸ਼ਰਿਤਾਂ ਨੂੰ ਗੁਜ਼ਾਰੇ ਲਈ ਦਿੱਤੀਆਂ ਜਾਂਦੀਆਂ ਸਨ | ਗੁਜ਼ਾਰਾ ਜਾਗੀਰਾਂ ਵੀ ਇਨਾਮ ਜਾਗੀਰਾਂ ਵਾਂਗ ਆਮ ਤੌਰ ‘ਤੇ ਜਾਂਦੀ ਹੁੰਦੀਆਂ ਸਨ ।

4. ਵਤਨ ਜਾਗੀਰਾਂ (Watan Jagirs) – ਵਤਨ ਜਾਗੀਰਾਂ ਨੂੰ ਪੱਟੀਦਾਰ ਜਾਗੀਰਾਂ ਵੀ ਕਿਹਾ ਜਾਂਦਾ ਸੀ । ਇਹ ਉਹ ਜਾਗੀਰਾਂ ਸਨ ਜਿਹੜੀਆਂ ਕਿਸੇ ਜਾਗੀਰਦਾਰ ਨੂੰ ਉਸ ਦੇ ਆਪਣੇ ਪਿੰਡ ਵਿੱਚ ਦਿੱਤੀਆਂ ਜਾਂਦੀਆਂ ਸਨ । ਇਹ ਜਾਗੀਰਾਂ ਸਿੱਖ ਮਿਸਲਾਂ ਦੇ ਸਮੇਂ ਤੋਂ ਚੱਲੀਆਂ ਆਉਂਦੀਆਂ ਸਨ । ਇਹ ਜਾਗੀਰਾਂ ਜੱਦੀ (Hereditary) ਹੁੰਦੀਆਂ ਸਨ । ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਵੜਨ ਜਾਗੀਰਾਂ ਨੂੰ ਜਾਰੀ ਰੱਖਿਆ ਪਰ ਉਸ ਨੇ ਕੁਝ ਵਤਨ ਜਾਗੀਰਦਾਰਾਂ ਨੂੰ ਰਾਜ ਦੀ ਸੇਵਾ ਲਈ ਘੋੜਸਵਾਰ ਰੱਖਣ ਦਾ ਹੁਕਮ ਦਿੱਤਾ ਸੀ ।

5. ਧਰਮਾਰਥ ਜਾਗੀਰਾਂ (Dharamarth Jagirs) – ਧਰਮਾਰਥ ਜਾਗੀਰਾਂ ਉਹ ਜਾਗੀਰਾਂ ਸਨ ਜਿਹੜੀਆਂ ਧਾਰਮਿਕ ਸੰਸਥਾਵਾਂ ਜਿਵੇਂ ਗੁਰਦੁਆਰਿਆਂ, ਮੰਦਰਾਂ ਅਤੇ ਮਸਜਿਦਾਂ ਜਾਂ ਧਾਰਮਿਕ ਵਿਅਕਤੀਆਂ ਨੂੰ ਦਿੱਤੀਆਂ ਜਾਂਦੀਆਂ ਸਨ । ਧਾਰਮਿਕ ਸੰਸਥਾਵਾਂ ਨੂੰ ਦਿੱਤੀਆਂ ਗਈਆਂ ਧਰਮਾਰਥ ਜਾਗੀਰਾਂ ਦੀ ਆਮਦਨ ਯਾਤਰੀਆਂ ਦੀ ਰਿਹਾਇਸ਼, ਉਨ੍ਹਾਂ ਦੇ ਲਈ ਲੰਗਰ ਅਤੇ ਪਵਿੱਤਰ ਸਥਾਨਾਂ ਦੀ ਦੇਖਭਾਲ ਉੱਤੇ ਖ਼ਰਚ ਕੀਤੀ ਜਾਂਦੀ ਸੀ । ਧਰਮਾਰਥ ਜਾਗੀਰਾਂ ਪੱਕੇ ਤੌਰ ‘ਤੇ ਦਿੱਤੀਆਂ ਜਾਂਦੀਆਂ ਸਨ ।

ਜਾਗੀਰਦਾਰੀ ਪ੍ਰਥਾ ਦੀਆਂ ਹੋਰ ਵਿਸ਼ੇਸ਼ਤਾਵਾਂ (Other Features of the Jagirdari System)

1. ਜਾਗੀਰਾਂ ਦਾ ਆਕਾਰ (Size of the Jagirs) – ਸਾਰੀਆਂ ਜਾਗੀਰਾਂ ਭਾਵੇਂ ਉਹ ਕਿਸੇ ਵੀ ਵਰਗ ਨਾਲ ਸੰਬੰਧਿਤ ਸਨ ਦੇ ਆਕਾਰਾਂ ਵਿੱਚ ਬਹੁਤ ਅੰਤਰ ਸੀ, ਪਰ ਇਹ ਅੰਤਰ ਸਭ ਤੋਂ ਵੱਧ ਸੇਵਾ ਜਾਗੀਰਾਂ ਵਿੱਚ ਸੀ । ਸੇਵਾ ਜਾਗੀਰ ਇੱਕ ਪਿੰਡ ਦੇ ਬਰਾਬਰ ਜਾਂ ਉਸ ਦਾ ਕੋਈ ਹਿੱਸਾ ਜਾਂ ਕੁਝ ਏਕੜ ਤੋਂ ਲੈ ਕੇ ਸਾਰੇ ਜ਼ਿਲ੍ਹੇ ਦੇ ਸਮਾਨ ਵੱਡੀਆਂ ਵੀ ਹੋ ਸਕਦੀਆਂ ਸਨ ।

2. ਜਾਗੀਰਾਂ ਦਾ ਪ੍ਰਬੰਧ (Administration of the Jagirs) – ਜਾਗੀਰਾਂ ਦਾ ਪ੍ਰਬੰਧ ਸਿੱਧੇ ਤੌਰ ‘ਤੇ ਜਾਂ ਤਾਂ ਜਾਗੀਰਦਾਰ ਆਪ ਜਾਂ ਅਸਿੱਧੇ ਤੌਰ ‘ਤੇ ਆਪਣੇ ਏਜੰਟਾਂ ਦੇ ਰਾਹੀਂ ਕਰਦੇ ਸਨ । ਛੋਟੀਆਂ-ਛੋਟੀਆਂ ਜਾਗੀਰਾਂ ਦਾ ਪ੍ਰਬੰਧ ਤਾਂ ਜਾਗੀਰਦਾਰ ਆਪ ਜਾਂ ਉਸ ਦੀ ਗੈਰ-ਹਾਜ਼ਰੀ ਵਿੱਚ ਉਸ ਦੇ ਪਰਿਵਾਰ ਦੇ ਮੈਂਬਰ ਕਰਦੇ ਸਨ । ਪਰ ਬਹੁਤ ਵੱਡੀਆਂ ਜਾਗੀਰਾਂ ਜਿਹੜੀਆਂ ਕਈ ਖੇਤਰਾਂ ਵਿੱਚ ਫੈਲੀਆਂ ਹੋਈਆਂ ਸਨ ਦਾ ਪ੍ਰਬੰਧ ਜਾਗੀਰਦਾਰ ਆਪ ਇਕੱਲਿਆਂ ਨਹੀਂ ਕਰ ਸਕਦਾ ਸੀ । ਇਸ ਲਈ ਜਾਗੀਰਾਂ ਦੇ ਪ੍ਰਬੰਧ ਦੀ ਦੇਖ-ਭਾਲ ਲਈ ਉਹ ਮੁਖਤਾਰਾਂ ਨੂੰ ਨਿਯੁਕਤ ਕਰਦੇ ਸਨ | ਜਾਗੀਰਦਾਰ ਜਾਂ ਉਸ ਦੇ ਏਜੰਟ ਸਰਕਾਰ ਵੱਲੋਂ ਨਿਯਤ ਕੀਤਾ ਗਿਆ ਲਗਾਨ ਆਪਣੀ ਜਾਗੀਰ ਵਿੱਚੋਂ ਇਕੱਠਾ ਕਰਦੇ ਸਨ । ਜਾਗੀਰਦਾਰਾਂ ਨੂੰ ਇਸ ਗੱਲ ਦਾ ਖ਼ਿਆਲ ਰੱਖਣਾ ਪੈਂਦਾ ਸੀ ਕਿ ਉਸ ਅਧੀਨ ਕੰਮ ਕਰਨ ਵਾਲੇ ਕਿਸਾਨ ਜਾਂ ਕਾਮੇ ਉਸ ਤੋਂ ਨਾਰਾਜ਼ ਨਾ ਹੋਣ ।

3. ਜਾਗੀਰਦਾਰਾਂ ਦੇ ਕੰਮ (Duties of Jagirdars) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰ ਨਾ ਸਿਰਫ ਆਪਣੇ ਅਧੀਨ ਜਾਗੀਰ ਵਿੱਚੋਂ ਲਗਾਨ ਇਕੱਠਾ ਕਰਨ ਦਾ ਕੰਮ ਕਰਦੇ ਸਨ ਸਗੋਂ ਉਸ ਜਾਗੀਰ ਵਿੱਚ ਰਹਿਣ ਵਾਲੇ ਲੋਕਾਂ ਦੇ ਨਿਆਂ ਸੰਬੰਧੀ ਮਾਮਲਿਆਂ ਦਾ ਫੈਸਲਾ ਵੀ ਕਰਦੇ ਸਨ । ਕਈ ਵਾਰੀ ਮਹਾਰਾਜਾ ਇਨ੍ਹਾਂ ਜਾਗੀਰਦਾਰਾਂ ਵਿੱਚੋਂ ਬਹਾਦਰ ਜਾਗੀਰਦਾਰਾਂ ਨੂੰ ਛੋਟੀਆਂ-ਮੋਟੀਆਂ ਸੈਨਿਕ ਮੁਹਿੰਮਾਂ ਦੀ ਕਮਾਂਡ ਵੀ ਦੇ ਦਿੰਦਾ ਸੀ । ਕਈ ਵਾਰੀ ਮਹਾਰਾਜਾ ਆਪਣੇ ਅਧੀਨ ਇਲਾਕਿਆਂ ਵਿੱਚੋਂ ਬਕਾਇਆ ਲਗਾਨ ਇਕੱਠਾ ਕਰਨ ਦੀ ਜ਼ਿੰਮੇਵਾਰੀ ਜਾਗੀਰਦਾਰਾਂ ਨੂੰ ਸੌਂਪ ਦਿੰਦਾ ਸੀ । ਕੁਝ ਜਾਗੀਰਦਾਰਾਂ ਨੂੰ ਕੂਟਨੀਤਿਕ ਮਿਸ਼ਨਾਂ ਲਈ ਭੇਜਿਆ ਜਾਂਦਾ ਸੀ ਅਤੇ ਕੁਝ ਹੋਰਨਾਂ ਨੂੰ ਬਾਹਰੋਂ ਆਉਣ ਵਾਲੇ ਮਹੱਤਵਪੂਰਨ ਵਿਅਕਤੀਆਂ ਦੇ ਸਵਾਗਤ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਸੀ । ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰਾਂ ਨੂੰ ਬਹੁਤ ਸਾਰੀਆਂ ਸ਼ਕਤੀਆਂ ਪ੍ਰਾਪਤ ਸਨ ।

ਜਾਗੀਰਦਾਰੀ ਪ੍ਰਥਾ ਦੇ ਗੁਣ (Merits of the Jagirdari System)

1. ਲਗਾਨ ਇਕੱਠਾ ਕਰਨ ਦੇ ਝੰਜਟ ਤੋਂ ਮੁਕਤ (Free from the burden of Collecting Revenue) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੇ ਬਹੁਤ ਸਾਰੇ ਸਿਵਿਲ ਅਤੇ ਸੈਨਿਕ ਕਰਮਚਾਰੀਆਂ ਨੂੰ ਜਾਗੀਰਾਂ ਦਿੱਤੀਆਂ ਗਈਆਂ ਸਨ । ਇਨ੍ਹਾਂ ਜਾਗੀਰਦਾਰਾਂ ਨੂੰ ਆਪਣੇ ਅਧੀਨ ਜਾਗੀਰ ਵਿੱਚੋਂ ਭੂਮੀ ਦਾ ਲਗਾਨ ਇਕੱਠਾ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਸੀ । ਇਸ ਲਈ ਸਰਕਾਰ ਇਨ੍ਹਾਂ ਇਲਾਕਿਆਂ ਵਿੱਚੋਂ ਲਗਾਨ ਇਕੱਠਾ ਕਰਨ ਦੇ ਝੰਜਟ ਤੋਂ ਮੁਕਤ ਹੋ ਜਾਂਦੀ ਸੀ ।

2. ਵਿਸ਼ਾਲ ਫ਼ੌਜ ਦਾ ਤਿਆਰ ਹੋਣਾ (A large force was Prepared) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਿਹੜੇ ਜਾਗੀਰਦਾਰਾਂ ਨੂੰ ਸੈਨਿਕ ਜਾਗੀਰਾਂ ਦਿੱਤੀਆਂ ਗਈਆਂ ਸਨ ਉਨ੍ਹਾਂ ਨੂੰ ਰਾਜ ਦੀ ਸੇਵਾ ਲਈ ਸੈਨਿਕ ਰੱਖਣੇ ਪੈਂਦੇ ਸਨ । ਮਹਾਰਾਜਾ ਸਮੇਂ-ਸਮੇਂ ਇਨ੍ਹਾਂ ਸੈਨਿਕਾਂ ਦਾ ਨਿਰੀਖਣ ਵੀ ਕਰਦਾ ਸੀ । ਜਾਗੀਰਦਾਰ ਲੋੜ ਪੈਣ ‘ਤੇ ਆਪਣੇ ਸੈਨਿਕਾਂ ਨੂੰ ਮਹਾਰਾਜੇ ਦੀ ਸਹਾਇਤਾ ਲਈ ਭੇਜਦੇ ਸਨ । ਜਾਗੀਰਦਾਰਾਂ ਦੇ ਸੈਨਿਕਾਂ ਸਦਕਾ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਵਿਸ਼ਾਲ ਫ਼ੌਜ ਤਿਆਰ ਹੋ ਗਈ ਸੀ ।

3. ਰਾਜ ਪ੍ਰਬੰਧ ਵਿੱਚ ਸਹਾਇਤਾ (Help in the Administration) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰ ਨਾ ਸਿਰਫ ਲਗਾਨ ਇਕੱਠਾ ਕਰਨ ਦਾ ਹੀ ਕੰਮ ਕਰਦੇ ਸਨ ਸਗੋਂ ਆਪਣੇ ਅਧੀਨ ਜਾਗੀਰ ਵਿੱਚ ਉਹ ਸਾਰੇ ਨਿਆਂਇਕ ਮਾਮਲਿਆਂ ਨੂੰ ਵੀ ਨਜਿੱਠਦੇ ਸਨ । ਇਨ੍ਹਾਂ ਜਾਗੀਰਦਾਰਾਂ ਨੂੰ ਨਜ਼ਰਾਨਾ ਇਕੱਠਾ ਕਰਨ ਦਾ ਅਧਿਕਾਰ ਵੀ ਦਿੱਤਾ ਜਾਂਦਾ ਸੀ । ਰਾਜ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਉਹ ਛੋਟੀਆਂ-ਮੋਟੀਆਂ ਸੈਨਿਕ ਮੁਹਿੰਮਾਂ ਦੀ ਅਗਵਾਈ ਵੀ ਕਰਦੇ ਸਨ । ਇਸ ਤਰ੍ਹਾਂ ਇਹ ਜਾਗੀਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਚਲਾਉਣ ਵਿੱਚ ਸਹਾਇਕ ਸਿੱਧ ਹੁੰਦੇ ਸਨ ।

4. ਰਣਜੀਤ ਸਿੰਘ ਦੀ ਨਿਰੰਕੁਸ਼ਤਾ ’ਤੇ ਰੋਕ (Restriction on the despotism of Ranjit Singh) – ਜਾਗੀਰਦਾਰੀ ਪ੍ਰਥਾ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਅਸੀਮਿਤ ਸ਼ਕਤੀਆਂ ਉੱਤੇ ਰੋਕ ਲਗਾਉਣ ਦਾ ਵੀ ਕੰਮ ਕੀਤਾ ਸੀ । ਕਿਉਂਕਿ ਮਹਾਰਾਜਾ ਆਪਣਾ ਰਾਜ ਪ੍ਰਬੰਧ ਚਲਾਉਣ ਵਿੱਚ ਜਾਗੀਰਦਾਰਾਂ ਦੀ ਸਹਾਇਤਾ ਪ੍ਰਾਪਤ ਕਰਦਾ ਸੀ ਇਸ ਲਈ ਉਹ ਮਨਮਰਜ਼ੀ ਦਾ ਰਾਜ ਨਹੀਂ ਕਰ ਸਕਦਾ ਸੀ । ਉਸ ਨੂੰ ਜਾਗੀਰਦਾਰਾਂ ਦੀ ਖੁਸ਼ੀ ਦਾ ਵੀ ਖ਼ਿਆਲ ਰੱਖਣਾ ਪੈਂਦਾ ਸੀ ।

ਜਾਗੀਰਦਾਰੀ ਪ੍ਰਣਾਲੀ ਦੇ ਔਗੁਣ (Demerits of the Jagirdari System)

1. ਸੈਨਾ ਵਿੱਚ ਏਕਤਾ ਦਾ ਅਭਾਵ (Lack of unity in the Army) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰਾਂ ਕੋਲ ਆਪਣੀ ਸੈਨਾ ਹੁੰਦੀ ਸੀ । ਇਸ ਸੈਨਾ ਵਿੱਚ ਜਾਗੀਰਦਾਰ ਆਪਣੀ ਮਰਜ਼ੀ ਅਨੁਸਾਰ ਭਰਤੀ ਕਰਦੇ ਸਨ । ਹਰ ਜਾਗੀਰਦਾਰ ਅਧੀਨ ਇਨ੍ਹਾਂ ਸੈਨਿਕਾਂ ਨੂੰ ਦਿੱਤੀ ਜਾਣ ਵਾਲੀ ਸਿਖਲਾਈ ਇੱਕੋ ਜਿਹੀ ਨਹੀਂ ਹੁੰਦੀ ਸੀ ਜਿਸ ਕਾਰਨ ਉਨ੍ਹਾਂ ਵਿੱਚ ਆਪਸੀ ਤਾਲਮੇਲ ਨਹੀਂ ਹੁੰਦਾ ਸੀ । ਇਸ ਤੋਂ ਇਲਾਵਾ ਇਹ ਸੈਨਿਕ ਮਹਾਰਾਜੇ ਦੀ ਬਜਾਏ ਆਪਣੇ ਜਾਗੀਰਦਾਰਾਂ ਪ੍ਰਤੀ ਵਧੇਰੇ ਵਫ਼ਾਦਾਰ ਹੁੰਦੇ ਸਨ ।

2. ਕਿਸਾਨਾਂ ਦਾ ਸ਼ੋਸ਼ਣ (Exploitation of Peasants) – ਜਾਗੀਰਦਾਰਾਂ ਨੂੰ ਆਪਣੇ ਅਧੀਨ ਜਾਗੀਰ ਵਿੱਚੋਂ ਭਮੀ ਦਾ ਲਗਾਨ ਇਕੱਠਾ ਕਰਨ ਦਾ ਅਧਿਕਾਰ ਹੁੰਦਾ ਸੀ । ਇਹ ਜਾਗੀਰਦਾਰ ਕਿਸਾਨਾਂ ਤੋਂ ਵੱਧ ਤੋਂ ਵੱਧ ਲਗਾਨ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਸਨ । ਵੱਡੇ ਜਾਗੀਰਦਾਰ ਅਕਸਰ ਠੇਕੇਦਾਰਾਂ ਕੋਲੋਂ ਨਿਸ਼ਚਿਤ ਰਕਮ ਲੈ ਕੇ ਉਨ੍ਹਾਂ ਨੂੰ ਲਗਾਨ ਇਕੱਠਾ ਕਰਨ ਦੀ ਆਗਿਆ ਦੇ ਦਿੰਦੇ ਸਨ । ਇਹ ਠੇਕੇਦਾਰ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਲਈ ਕਿਸਾਨਾਂ ਦਾ ਬਹੁਤ ਸ਼ੋਸ਼ਣ ਕਰਦੇ ਸਨ ।

3. ਜਾਗੀਰਦਾਰ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਦੇ ਸਨ (Jagirdars used to lead a Luxurious Life) – ਕਿਉਂਕਿ ਵੱਡੇ-ਵੱਡੇ ਜਾਗੀਰਦਾਰ ਬਹੁਤ ਅਮੀਰ ਹੁੰਦੇ ਸਨ ਇਸ ਲਈ ਉਹ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਦੇ ਸਨ । ਉਹ ਆਪਣੇ ਮਹੱਲਾਂ ਵਿੱਚ ਰੰਗ-ਰਲੀਆਂ ਅਤੇ ਜਸ਼ਨ ਮਨਾਉਂਦੇ ਰਹਿੰਦੇ ਸਨ । ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਇਨ੍ਹਾਂ ਜਾਗੀਰਦਾਰਾਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਮੌਤ ਪਿੱਛੋਂ ਉਨ੍ਹਾਂ ਦੀ ਜਾਗੀਰ ਜ਼ਬਤ ਕੀਤੀ ਜਾ ਸਕਦੀ ਹੈ । ਇਸ ਤਰ੍ਹਾਂ ਰਾਜ ਦੇ ਬਹੁਮੁੱਲੇ ਧਨ ਨੂੰ ਵਿਅਰਥ ਹੀ ਗੁਆ ਦਿੱਤਾ ਜਾਂਦਾ ਸੀ ।

4. ਜਾਗੀਰਦਾਰੀ ਪ੍ਰਥਾ ਰਣਜੀਤ ਸਿੰਘ ਦੇ ਉੱਤਰਾਧਿਕਾਰੀਆਂ ਲਈ ਹਾਨੀਕਾਰਕ ਸਿੱਧ ਹੋਈ (Jagirdari System proved harmful to the successors of Ranjit Singh) – ਮਹਾਰਾਜਾ ਰਣਜੀਤ ਸਿੰਘ ਨੇ ਜਾਗੀਰਦਾਰਾਂ ਨੂੰ ਬਹੁਤ ਸਾਰੀਆਂ ਸ਼ਕਤੀਆਂ ਸੌਂਪੀਆਂ ਹੋਈਆਂ ਸਨ । ਆਪਣੇ ਜਿਊਂਦੇ ਜੀ ਤਾਂ ਮਹਾਰਾਜੇ ਨੇ ਉਨ੍ਹਾਂ ਨੂੰ ਆਪਣੇ ਨਿਯੰਤਰਨ ਹੇਠ ਰੱਖਿਆ ਪਰ ਉਸ ਦੀ ਮੌਤ ਪਿੱਛੋਂ ਉਸ ਦੇ ਕਮਜ਼ੋਰ ਵਾਰਸਾਂ ਦੇ ਅਧੀਨ ਉਹ ਕਾਬੂ ਹੇਠ ਨਾ ਰਹੇ । ਉਨ੍ਹਾਂ ਨੇ ਰਾਜ ਵਿਰੁੱਧ ਸਾਜ਼ਸ਼ਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ । ਇਹ ਗੱਲ ਸਿੱਖ ਸਾਮਰਾਜ ਲਈ ਬੜੀ ਹਾਨੀਕਾਰਕ ਸਿੱਧ ਹੋਈ । | ਭਾਵੇਂ ਜਾਗੀਰਦਾਰੀ ਪ੍ਰਥਾ ਵਿੱਚ ਵੀ ਕੁਝ ਦੋਸ਼ ਸਨ ਪਰ ਫਿਰ ਵੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬੜੀ ਸਫਲ ਰਹੀ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਮਹਾਰਾਜਾ ਰਣਜੀਤ ਸਿੰਘ ਦਾ ਨਿਆਂ ਪ੍ਰਬੰਧ (Judicial Administration of Maharaja Ranjit Singh)

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦਾ ਮੁੱਲਾਂਕਣ ਕਰੋ । (Make an assessment of the judicial system of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਨਿਆਂ ਪ੍ਰਬੰਧ ਬਾਰੇ ਤੁਸੀਂ ਕੀ ਜਾਣਦੇ ਹੋ ? ਵਿਸਥਾਰ ਨਾਲ ਲਿਖੋ । (What do you know about the Judicial Administration of Maharaja Ranjit Singh ? Explain in detail.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦਾ ਵਰਣਨ ਕਰੋ । (Explain the judicial system of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਬੜੀ ਸਾਦਾ ਸੀ । ਉਸ ਸਮੇਂ ਕਾਨੂੰਨ ਲਿਖਤੀ ਨਹੀਂ ਸਨ । ਫ਼ੈਸਲੇ ਪ੍ਰਚਲਿਤ ਪਰੰਪਰਾਵਾਂ ਅਤੇ ਧਾਰਮਿਕ ਵਿਸ਼ਵਾਸਾਂ ਦੇ ਆਧਾਰ ‘ਤੇ ਕੀਤੇ ਜਾਂਦੇ ਸਨ । ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਈਆਂ ਹੇਠ ਲਿਖੀਆਂ ਸਨ-

1. ਅਦਾਲਤਾਂ (Courts) – ਮਹਾਰਾਜਾ ਰਣਜੀਤ ਸਿੰਘ ਨੇ ਪਰਜਾ ਨੂੰ ਨਿਆਂ ਦੇਣ ਲਈ ਆਪਣੇ ਸਾਮਰਾਜ ਵਿੱਚ ਹੇਠ ਲਿਖੀਆਂ ਅਦਾਲਤਾਂ ਸਥਾਪਿਤ ਕੀਤੀਆਂ ਸਨ-

  • ਪੰਚਾਇਤ (Panchayat) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਚਾਇਤ ਸਭ ਤੋਂ ਛੋਟੀ ਪਰ ਸਭ ਤੋਂ ਮਹੱਤਵਪੂਰਨ ਅਦਾਲਤ ਸੀ । ਪੰਚਾਇਤ ਵਿੱਚ ਆਮ ਤੌਰ ‘ਤੇ ਪੰਜ ਮੈਂਬਰ ਹੁੰਦੇ ਸਨ । ਪਿੰਡ ਦੇ ਲਗਭਗ ਸਾਰੇ ਦੀਵਾਨੀ ਅਤੇ ਫ਼ੌਜਦਾਰੀ ਮਾਮਲਿਆਂ ਦੀ ਸੁਣਵਾਈ ਪੰਚਾਇਤ ਦੁਆਰਾ ਕੀਤੀ ਜਾਂਦੀ ਸੀ । ਸਰਕਾਰ ਪੰਚਾਇਤ ਦੇ ਕੰਮ-ਕਾਜ ਵਿੱਚ ਕੋਈ ਦਖ਼ਲ-ਅੰਦਾਜ਼ੀ ਨਹੀਂ ਕਰਦੀ ਸੀ ।
  • ਕਾਜ਼ੀ ਦੀ ਅਦਾਲਤ (Qazi’s Court) – ਸ਼ਹਿਰਾਂ ਵਿੱਚ ਕਾਜ਼ੀ ਦੀਆਂ ਅਦਾਲਤਾਂ ਸਥਾਪਿਤ ਕੀਤੀਆਂ ਗਈਆਂ ਸਨ । ਰਣਜੀਤ ਸਿੰਘ ਦੇ ਸਮੇਂ ਸਾਰੇ ਧਰਮਾਂ ਦੇ ਲੋਕਾਂ ਨੂੰ ਇਸ ਅਹੁਦੇ ‘ਤੇ ਨਿਯੁਕਤ ਕੀਤਾ ਜਾਂਦਾ ਸੀ । ਕਾਜ਼ੀ ਦੀ ਅਦਾਲਤ ਵਿੱਚ ਪੰਚਾਇਤਾਂ ਦੇ ਫ਼ੈਸਲਿਆਂ ਵਿਰੁੱਧ ਅਪੀਲਾਂ ਕੀਤੀਆਂ ਜਾਂਦੀਆਂ ਸਨ ।
  • ਜਾਗੀਰਦਾਰ ਦੀ ਅਦਾਲਤ (Jagirdars Court) – ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਜਾਗੀਰਾਂ ਦਾ ਪ੍ਰਬੰਧ ਜਾਗੀਰਦਾਰਾਂ ਦੇ ਹੱਥਾਂ ਵਿੱਚ ਹੁੰਦਾ ਸੀ । ਉਹ ਆਪਣੀਆਂ ਅਦਾਲਤਾਂ ਲਗਾਉਂਦੇ ਸਨ, ਜਿਨ੍ਹਾਂ ਵਿੱਚ ਦੀਵਾਨੀ ਅਤੇ ਫ਼ੌਜਦਾਰੀ ਦੋਹਾਂ ਤਰ੍ਹਾਂ ਦੇ ਮੁਕੱਦਮਿਆਂ ਦੇ ਫ਼ੈਸਲੇ ਕੀਤੇ ਜਾਂਦੇ ਸਨ ।
  • ਕਾਰਦਾਰ ਦੀ ਅਦਾਲਤ (Kardar’s Court) – ਕਾਰਦਾਰ ਪਰਗਨੇ ਦਾ ਮੁੱਖ ਅਧਿਕਾਰੀ ਹੁੰਦਾ ਸੀ । ਉਸ ਦੀ ਅਦਾਲਤ ਵਿੱਚ ਪਰਗਨੇ ਦੇ ਸਾਰੇ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਦੀ ਸੁਣਵਾਈ ਕੀਤੀ ਜਾਂਦੀ ਸੀ ।
  • ਨਾਜ਼ਿਮ ਦੀ ਅਦਾਲਤ (Nazim’s Court) – ਹਰ ਸੂਬੇ ਵਿੱਚ ਨਿਆਂ ਦਾ ਮੁੱਖ ਅਧਿਕਾਰੀ ਨਾਜ਼ਿਮ ਹੁੰਦਾ ਸੀ । ਉਹ ਆਮ ਤੌਰ ‘ਤੇ ਫ਼ੌਜਦਾਰੀ ਮੁਕੱਦਮਿਆਂ ਦੇ ਫ਼ੈਸਲੇ ਕਰਦਾ ਸੀ ।
  • ਅਦਾਲਤੀ ਦੀ ਅਦਾਲਤ (Adalti’s Court) – ਮਹਾਰਾਜਾ ਰਣਜੀਤ ਸਿੰਘ ਨੇ ਰਾਜ ਦੇ ਸਾਰੇ ਵੱਡੇ ਸ਼ਹਿਰਾਂ ਜਿਵੇਂ ਲਾਹੌਰ, ਅੰਮ੍ਰਿਤਸਰ, ਪਿਸ਼ਾਵਰ, ਮੁਲਤਾਨ, ਜਲੰਧਰ ਆਦਿ ਵਿੱਚ ਨਿਆਂ ਦੇਣ ਲਈ ਅਦਾਲਤੀ ਨਿਯੁਕਤ ਕੀਤੇ ਹੋਏ ਸਨ । ਉਹ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਦੀ ਸੁਣਵਾਈ ਕਰਦੇ ਸਨ ਅਤੇ ਆਪਣਾ ਫ਼ੈਸਲਾ ਦਿੰਦੇ ਸਨ ।
  • ਅਦਾਲਤ-ਏ-ਆਲਾ (Adalat-i-Ala) – ਲਾਹੌਰ ਵਿਖੇ ਸਥਾਪਿਤ ਅਦਾਲਤ-ਏ-ਆਲਾ ਮਹਾਰਾਜੇ ਦੀ ਅਦਾਲਤ ਤੋਂ ਥੱਲੇ ਸਭ ਤੋਂ ਵੱਡੀ ਅਦਾਲਤ ਸੀ । ਇਸ ਅਦਾਲਤ ਵਿੱਚ ਕਾਰਦਾਰ ਅਤੇ ਨਾਜ਼ਿਮ ਦੀਆਂ ਅਦਾਲਤਾਂ ਦੇ ਫ਼ੈਸਲਿਆਂ ਵਿਰੁੱਧ ਅਪੀਲਾਂ ਸੁਣੀਆਂ ਜਾਂਦੀਆਂ ਸਨ । ਇਸ ਅਦਾਲਤ ਦੇ ਫ਼ੈਸਲਿਆਂ ਦੇ ਵਿਰੁੱਧ ਅਪੀਲ ਮਹਾਰਾਜਾ ਦੀ ਅਦਾਲਤ ਵਿੱਚ ਕੀਤੀ ਜਾ ਸਕਦੀ ਸੀ ।
  • ਮਹਾਰਾਜਾ ਦੀ ਅਦਾਲਤ (Maharaja’s Court) – ਮਹਾਰਾਜਾ ਦੀ ਅਦਾਲਤ ਰਾਜ ਦੀ ਸਭ ਤੋਂ ਵੱਡੀ ਅਦਾਲਤ ਸੀ । ਉਸ ਦੇ ਫ਼ੈਸਲੇ ਅੰਤਿਮ ਹੁੰਦੇ ਸਨ । ਫਰਿਆਦੀ ਨਿਆਂ ਲੈਣ ਲਈ ਸਿੱਧਾ ਮਹਾਰਾਜਾ ਕੋਲ ਫਰਿਆਦ ਕਰ ਸਕਦਾ ਸੀ । ਮਹਾਰਾਜਾ ਕਾਰਦਾਰਾਂ, ਨਾਜ਼ਿਮਾਂ ਅਤੇ ਅਦਾਲਤ-ਏ-ਆਲਾ ਦੇ ਫ਼ੈਸਲਿਆਂ ਵਿਰੁੱਧ ਵੀ ਅਪੀਲਾਂ ਸੁਣਦਾ ਸੀ । ਸਿਰਫ਼ ਮਹਾਰਾਜਾ ਨੂੰ ਹੀ ਕਿਸੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਦੇਣ ਜਾਂ ਸਜ਼ਾ ਨੂੰ ਘੱਟ ਕਰਨ ਜਾਂ ਉਸ ਨੂੰ ਮੁਆਫ ਕਰਨ ਦਾ ਅਧਿਕਾਰ ਸੀ ।

2. ਅਦਾਲਤਾਂ ਦੇ ਕੰਮ ਕਰਨ ਦੇ ਢੰਗ (Working of the Courts) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਦਾਲਤਾਂ ਦੀ ਕਾਰਜ ਪ੍ਰਣਾਲੀ ਸਾਦਾ ਅਤੇ ਵਿਹਾਰਿਕ ਸੀ । ਨਿਆਂ ਲੈਣ ਲਈ ਲੋਕ ਰਾਜ ਵਿੱਚ ਸਥਾਪਿਤ ਕਿਸੇ ਵੀ ਅਦਾਲਤ ਵਿੱਚ ਜਾ ਸਕਦੇ ਸਨ । ਕਾਨੂੰਨ ਲਿਖਤੀ ਨਹੀਂ ਸਨ । ਇਸ ਲਈ ਨਿਆਂਧੀਸ਼ ਪ੍ਰਚਲਿਤ ਰਸਮਾਂ-ਰਿਵਾਜਾਂ ਜਾਂ ਧਾਰਮਿਕ ਪਰੰਪਰਾਵਾਂ ਦੇ ਅਨੁਸਾਰ ਆਪਣੇ ਫ਼ੈਸਲੇ ਸੁਣਾਉਂਦੇ ਸਨ । ਲੋਕ ਇਨ੍ਹਾਂ ਅਦਾਲਤਾਂ ਦੇ ਫ਼ੈਸਲਿਆਂ ਵਿਰੁੱਧ ਮਹਾਰਾਜੇ ਕੋਲ ਅਪੀਲ ਕਰ ਸਕਦੇ ਸਨ ।

3. ਸਜ਼ਾਵਾਂ (Punishments) – ਮਹਾਰਾਜਾ ਰਣਜੀਤ ਸਿੰਘ ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਖ਼ਿਲਾਫ਼ ਸੀ | ਮੌਤ ਦੀ ਸਜ਼ਾ ਕਿਸੇ ਅਪਰਾਧੀ ਨੂੰ ਵੀ ਨਹੀਂ ਦਿੱਤੀ ਜਾਂਦੀ ਸੀ । ਬਹੁਤੇ ਅਪਰਾਧਾਂ ਦੀ ਸਜ਼ਾ ਆਮ ਤੌਰ ‘ਤੇ ਜੁਰਮਾਨਾ ਹੀ ਹੁੰਦਾ ਸੀ । ਅੰਗ ਕੱਟਣ ਦੀ ਸਜ਼ਾ ਵੀ ਬਹੁਤ ਘੱਟ ਅਪਰਾਧੀਆਂ ਨੂੰ ਦਿੱਤੀ ਜਾਂਦੀ ਸੀ । ਇਹ ਸਜ਼ਾ ਉਨ੍ਹਾਂ ਅਪਰਾਧੀਆਂ ਨੂੰ ਦਿੱਤੀ ਜਾਂਦੀ ਸੀ ਜੋ ਵਾਰ-ਵਾਰ ਅਪਰਾਧ ਕਰਦੇ ਰਹਿੰਦੇ ਸਨ ।

4. ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦੀ ਪੜਚੋਲ (Estimate of Maharaja Ranjit Singh’s Judicial System)

(ੳ) ਔਗੁਣ (Demeritsi)

  • ਨਿਆਂ ਨੂੰ ਵੇਚਿਆ ਜਾਂਦਾ ਸੀ (Justice was Sold) – ਸਰਕਾਰ ਨੇ ਨਿਆਂ ਨੂੰ ਆਪਣੀ ਆਮਦਨ ਦਾ ਇੱਕ ਸਾਧਨ ਬਣਾਇਆ ਹੋਇਆ ਸੀ । ਸਰਕਾਰ ਨੂੰ ਧਨ ਦੇ ਕੇ ਸਜ਼ਾ ਤੋਂ ਬਚਿਆ ਜਾ ਸਕਦਾ ਸੀ ।
  • ਅਦਾਲਤਾਂ ਦੇ ਅਧਿਕਾਰ ਸਪੱਸ਼ਟ ਨਹੀਂ ਸਨ (Courts rights were not Clear) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਦਾਲਤਾਂ ਦੇ ਅਧਿਕਾਰ ਸਪੱਸ਼ਟ ਨਹੀਂ ਸਨ । ਇਸ ਲਈ ਲੋਕਾਂ ਨਾਲ ਠੀਕ ਨਿਆਂ ਨਹੀਂ ਸੀ ਕੀਤਾ ਜਾ ਸਕਦਾ ।
  • ਕੋਈ ਲਿਖਤੀ ਕਾਨੂੰਨ ਨਹੀਂ ਸੀ (No writtten Laws) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਨੂੰਨ ਲਿਖਤੀ ਨਹੀਂ ਸਨ । ਇਸ ਕਾਰਨ ਨਿਆਂਧੀਸ਼ ਕਈ ਵਾਰੀ ਆਪਣੀ ਮਰਜ਼ੀ ਕਰ ਜਾਂਦੇ ਸਨ ।

(ਅ) ਗੁਣ (Merits )

  • ਨਿਆਂ ਨੂੰ ਵੇਚਿਆ ਨਹੀਂ ਜਾਂਦਾ ਸੀ (Justice was not Sold) – ਜ਼ਿਆਦਾਤਰ ਇਤਿਹਾਸਕਾਰਾਂ ਨੇ ਇਸ ਵਿਚਾਰ ਦਾ ਖੰਡਨ ਕੀਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਿਆਂ ਨੂੰ ਵੇਚਿਆ ਜਾਂਦਾ ਸੀ ।
  • ਛੇਤੀ ਅਤੇ ਸਸਤਾ ਨਿਆਂ (Fast and Cheap Justice) – ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦਾ ਇੱਕ ਪ੍ਰਮੁੱਖ ਗੁਣ ਇਹ ਸੀ ਕਿ ਉਸ ਸਮੇਂ ਲੋਕਾਂ ਨੂੰ ਛੇਤੀ ਅਤੇ ਸਸਤਾ ਨਿਆਂ ਮਿਲਦਾ ਸੀ ।
  • ਕਾਨੂੰਨ ਪਰੰਪਰਾਵਾਂ ‘ਤੇ ਆਧਾਰਿਤ ਸਨ (Laws were based on Conventions) – ਨਿਆਂਧੀਸ਼ ਆਪਣੇ ਫ਼ੈਸਲੇ ਸਮਾਜ ਵਿੱਚ ਪ੍ਰਚਲਿਤ ਰਸਮਾਂ-ਰਿਵਾਜਾਂ ਅਤੇ ਧਾਰਮਿਕ ਪਰੰਪਰਾਵਾਂ ਦੇ ਆਧਾਰ ‘ਤੇ ਦਿੰਦੇ ਸਨ । ਲੋਕ ਇਨ੍ਹਾਂ ਰਸਮਾਂ ਦਾ ਬਹੁਤ ਸਤਿਕਾਰ ਕਰਦੇ ਸਨ ।
  • ਨਿਆਂਧੀਸ਼ਾਂ ਉੱਤੇ ਸਖ਼ਤ ਨਿਗਰਾਨੀ (Strict watch over Judges) – ਮਹਾਰਾਜਾ ਰਣਜੀਤ ਸਿੰਘ ਨਿਆਂਧੀਸ਼ਾਂ ਉੱਤੇ ਸਖ਼ਤ ਨਿਗਰਾਨੀ ਰੱਖਦਾ ਸੀ ਤਾਂ ਜੋ ਉਹ ਠੀਕ ਤਰ੍ਹਾਂ ਨਿਆਂ ਕਰਨ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਮਹਾਰਾਜਾ ਰਣਜੀਤ ਸਿੰਘ ਦਾ ਸੈਨਿਕ ਪ੍ਰਬੰਧ Military Administration of Maharaja Ranjit Singh)

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਬੰਧ ਦਾ ਵਿਸਥਾਰਪੂਰਵਕ ਵਰਣਨ ਕਰੋ । (Describe in detail the military system of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਬੰਧ ਦੇ ਗੁਣ ਅਤੇ ਔਗੁਣ ਬਿਆਨ ਕਰੋ । (Describe the merits and demerits of the Military Administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਬੰਧ ਦਾ ਵਰਣਨ ਕਰੋ । (Describe the Military Administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (Describe the salient features of the military administration of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਸਿੱਖਾਂ ਦੀ ਸੈਨਿਕ ਪ੍ਰਣਾਲੀ ਬੜੀ ਦੋਸ਼ਪੂਰਨ ਸੀ । ਸੈਨਿਕਾਂ ਵਿੱਚ ਅਨੁਸ਼ਾਸਨ ਦੀ ਬਹੁਤ ਕਮੀ ਸੀ । ਉਨ੍ਹਾਂ ਨੂੰ ਨਾ ਤਾਂ ਕੋਈ ਪਰੇਡ ਕਰਵਾਈ ਜਾਂਦੀ ਸੀ ਅਤੇ ਨਾ ਹੀ ਕਿਸੇ ਕਿਸਮ ਦੀ ਕੋਈ ਸਿਖਲਾਈ ਦਿੱਤੀ ਜਾਂਦੀ ਸੀ । ਘੋੜਿਆਂ ਨੂੰ ਦਾਗਣ ਦਾ ਕੋਈ ਰਿਵਾਜ ਨਹੀਂ ਸੀ । ਸੈਨਿਕਾਂ ਨੂੰ ਨਕਦ ਤਨਖ਼ਾਹ ਨਹੀਂ ਦਿੱਤੀ ਜਾਂਦੀ ਸੀ । ਸਿੱਟੇ ਵਜੋਂ ਸੈਨਿਕ ਯੁੱਧ ਵੱਲ ਘੱਟ ਅਤੇ ਲੁੱਟਮਾਰ ਵੱਲ ਵਧੇਰੇ ਧਿਆਨ ਦਿੰਦੇ ਸਨ | ਅਜਿਹੀ ਫ਼ੌਜ ਨੂੰ ਸਹੀ ਅਰਥਾਂ ਵਿੱਚ ਕੋਈ ਫ਼ੌਜ ਨਹੀਂ ਕਿਹਾ ਜਾ ਸਕਦਾ ਸੀ । ਰਣਜੀਤ ਸਿੰਘ ਪੰਜਾਬ ਵਿੱਚ ਇੱਕ ਸ਼ਕਤੀਸ਼ਾਲੀ ਸਿੱਖ ਸਾਮਰਾਜ ਦੀ ਸਥਾਪਨਾ ਕਰਨ ਦੇ ਸੁਪਨੇ ਦੇਖ ਰਿਹਾ ਸੀ । ਇਸ ਸੁਪਨੇ ਨੂੰ ਸਾਕਾਰ ਕਰਨ ਲਈ ਉਸ ਨੇ ਇੱਕ ਸ਼ਕਤੀਸ਼ਾਲੀ ਅਤੇ ਅਨੁਸ਼ਾਸਿਤ ਫ਼ੌਜ ਦੀ ਲੋੜ ਮਹਿਸੂਸ ਕੀਤੀ । ਇਸੇ ਉਦੇਸ਼ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫ਼ੌਜ ਦਾ ਆਧੁਨਿਕੀਕਰਨ ਕਰਨ ਦਾ ਫ਼ੈਸਲਾ ਕੀਤਾ । ਇਸ ਫ਼ੌਜ ਵਿੱਚ ਭਾਰਤੀ ਅਤੇ ਯੂਰਪੀਅਨ ਦੋਹਾਂ ਪ੍ਰਣਾਲੀਆਂ ਦਾ ਬੜੇ ਸੁਚੱਜੇ ਢੰਗ ਨਾਲ ਸੁਮੇਲ ਕੀਤਾ ਗਿਆ ਸੀ । ਇਸ ਸੈਨਾ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

ਫ਼ੌਜ ਦੀ ਵੰਡ (Division of Army)

ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੈਨਾ ਦੋ ਭਾਗਾਂ-
(i) ਫ਼ੌਜ-ਏ-ਆਈਨ (ਨਿਯਮਿਤ ਸੈਨਾ) ਅਤੇ
(ii) ਫ਼ੌਜਏ-ਬੇਕਵਾਇਦ (ਅਨਿਯਮਿਤ ਸੈਨਾ) ਵਿੱਚ ਵੰਡੀ ਹੋਈ ਸੀ । ਇਨ੍ਹਾਂ ਭਾਗਾਂ ਦਾ ਵਰਣਨ ਅੱਗੇ ਲਿਖੇ ਅਨੁਸਾਰ ਹੈ-

ਫ਼ੌਜ-ਏ-ਆਇਨ (Fauj-i-Ain)

ਮਹਾਰਾਜਾ ਰਣਜੀਤ ਸਿੰਘ ਦੀ ਨਿਯਮਿਤ ਸੈਨਾ ਨੂੰ ਫ਼ੌਜ-ਏ-ਆਇਨ ਕਿਹਾ ਜਾਂਦਾ ਸੀ । ਇਸ ਦੇ ਤਿੰਨ ਹਿੱਸੇ ਸਨ-
(i) ਪਿਆਦਾ ਜਾਂ ਪੈਦਲ ਸੈਨਾ
(ii) ਘੋੜਸਵਾਰ ਸੈਨਾ ਅਤੇ
(iii) ਤੋਪਖ਼ਾਨਾ ।

1. ਪੈਦਲ ਸੈਨਾ (Infantry) – ਮਹਾਰਾਜਾ ਰਣਜੀਤ ਸਿੰਘ ਪੈਦਲ ਸੈਨਾ ਦੇ ਮਹੱਤਵ ਤੋਂ ਚੰਗੀ ਤਰ੍ਹਾਂ ਜਾਣੂ ਸੀ । ਸਿੱਟੇ ਵਜੋਂ ਉਸ ਦੇ ਸ਼ਾਸਨਕਾਲ ਵਿੱਚ ਪੈਦਲ ਸੈਨਾ ਦੀ ਭਰਤੀ ਦਾ ਸਿਲਸਿਲਾ ਜੋ 1805 ਈ. ਤੋਂ ਬਾਅਦ ਸ਼ੁਰੂ ਹੋਇਆ ਸੀ ਉਹ ਮਹਾਰਾਜੇ ਦੇ ਅੰਤ ਤਕ ਜਾਰੀ ਰਿਹਾ । ਸ਼ੁਰੂ ਵਿੱਚ ਇਸ ਸੈਨਾ ਵਿੱਚ ਸਿੱਖਾਂ ਦੀ ਗਿਣਤੀ ਨਾਂ-ਮਾਤਰ ਸੀ । ਇਸ ਦਾ ਕਾਰਨ ਇਹ ਸੀ ਕਿ ਉਹ ਇਸ ਸੈਨਾ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਦੇ ਸਨ । ਇਸ ਲਈ ਸ਼ੁਰੂ ਵਿੱਚ ਮਹਾਰਾਜੇ ਨੇ ਪਠਾਣਾਂ ਅਤੇ ਗੋਰਖਿਆਂ ਨੂੰ ਇਸ ਸੈਨਾ ਵਿੱਚ ਭਰਤੀ ਕੀਤਾ । 1822 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਸੈਨਾ ਨੂੰ ਚੰਗੇਰੀ ਸਿਖਲਾਈ ਦੇਣ ਲਈ ਜਨਰਲ ਵੈਂਤੂਰਾ ਨੂੰ ਨਿਯੁਕਤ ਕੀਤਾ । 1838-39 ਈ. ਵਿੱਚ ਇਸ ਸੈਨਾ ਦੀ ਗਿਣਤੀ 26,617 ਹੋ ਗਈ ਸੀ ।

2. ਘੋੜਸਵਾਰ (Cavalry) – ਅਨੁਸ਼ਾਸਿਤ ਸੈਨਾ ਦਾ ਭਾਗ ਹੋਣ ਕਾਰਨ ਸ਼ੁਰੂ ਵਿੱਚ ਸਿੱਖ ਇਸ ਸੈਨਾ ਵਿੱਚ ਵੀ ਭਰਤੀ ਨਾ ਹੋਏ । ਸ਼ੁਰੂ ਵਿੱਚ ਇਸ ਸੈਨਾ ਵਿੱਚ ਪਠਾਣ, ਰਾਜਪੂਤ ਅਤੇ ਡੋਗਰਿਆਂ ਆਦਿ ਨੂੰ ਭਰਤੀ ਕੀਤਾ ਗਿਆ | ਪਰ ਬਾਅਦ ਵਿੱਚ ਕੁਝ ਸਿੱਖ ਵੀ ਇਸ ਵਿੱਚ ਭਰਤੀ ਹੋ ਗਏ । 1822 ਈ. ਵਿੱਚ ਘੋੜਸਵਾਰ ਸੈਨਿਕਾਂ ਨੂੰ ਸਿਖਲਾਈ ਦੇਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਜਨਰਲ ਅਲਾਰਡ ਨੂੰ ਨਿਯੁਕਤ ਕੀਤਾ । ਉਸ ਦੀ ਅਗਵਾਈ ਹੇਠ ਛੇਤੀ ਹੀ ਘੋੜਸਵਾਰ ਸੈਨਾ ਕਾਫ਼ੀ ਸ਼ਕਤੀਸ਼ਾਲੀ ਬਣ ਗਈ । 1838-39 ਈ. ਵਿੱਚ ਘੋੜਸਵਾਰ ਸੈਨਿਕਾਂ ਦੀ ਗਿਣਤੀ 4090 ਸੀ ।

3. ਤੋਪਖ਼ਾਨਾ (Artillery) – ਤੋਪਖ਼ਾਨਾ ਮਹਾਰਾਜੇ ਦੀ ਸੈਨਾ ਦੀ ਵਿਸ਼ੇਸ਼ ਅੰਗ ਸੀ । ਸ਼ੁਰੂ ਵਿੱਚ ਇਹ ਪੈਦਲ ਸੈਨਾ ਦਾ ਹੀ ਇੱਕ ਅੰਗ ਸੀ । 1810 ਈ. ਵਿੱਚ ਤੋਪਖ਼ਾਨੇ ਦਾ ਵੱਖਰਾ ਵਿਭਾਗ ਖੋਲ੍ਹਿਆ ਗਿਆ | ਯੂਰਪੀ ਢੰਗ ਦੀ ਸਿਖਲਾਈ ਦੇਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਜਨਰਲ ਕੋਰਟ ਅਤੇ ਗਾਰਡਨਰ ਨੂੰ ਇਸ ਵਿਭਾਗ ਵਿੱਚ ਭਰਤੀ ਕੀਤਾ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਹੀ ਇਸ ਵਿਭਾਗ ਨੇ ਮਹੱਤਵਪੂਰਨ ਉੱਨਤੀ ਕਰ ਲਈ ਸੀ । ਇਸ ਵਿਭਾਗ ਨੂੰ ਚਾਰ ਭਾਗਾਂ ਤੋਪਖ਼ਾਨਾ-ਏ-ਅਸਪੀ, ਤੋਪਖ਼ਾਨਾ-ਏ-ਫੀਲੀ, ਤੋਪਖ਼ਾਨਾ-ਏ-ਗਾਵੀ ਅਤੇ ਤੋਪਖ਼ਾਨਾ-ਏ-ਤਰੀ ਵਿੱਚ ਵੰਡਿਆ ਗਿਆ ਸੀ ।

ਤੋਪਖ਼ਾਨਾ-ਏ-ਫੀਲੀ ਵਿੱਚ ਬਹੁਤ ਭਾਰੀਆਂ ਤੋਪਾਂ ਸਨ ਅਤੇ ਇਨ੍ਹਾਂ ਨੂੰ ਹਾਥੀਆਂ ਨਾਲ ਖਿੱਚਿਆ ਜਾਂਦਾ ਸੀ । ਤੋਪਖ਼ਾਨਾਏ-ਸ਼ੁਤਰੀ ਵਿੱਚ ਉਹ ਤੋਪਾਂ ਸਨ ਜਿਨ੍ਹਾਂ ਨੂੰ ਊਠਾਂ ਦੁਆਰਾ ਖਿੱਚਿਆ ਜਾਂਦਾ ਸੀ । ਤੋਪਖ਼ਾਨਾ-ਏ-ਅਸ਼ ਵਿੱਚ ਉਹ ਤੋਪਾਂ ਸਨ ਜਿਨ੍ਹਾਂ ਨੂੰ ਘੋੜਿਆਂ ਦੁਆਰਾ ਖਿੱਚਿਆ ਜਾਂਦਾ ਸੀ । ਤੋਪਖ਼ਾਨਾ-ਏ-ਗਾਵੀ ਵਿੱਚ ਉਹ ਤੋਪਾਂ ਸਨ ਜਿਨ੍ਹਾਂ ਨੂੰ ਬਲਦਾਂ ਦੁਆਰਾ ਖਿੱਚਿਆ ਜਾਂਦਾ ਸੀ ।

ਫ਼ੌਜ-ਏ-ਖ਼ਾਸ (Fauj-i-Khas)

ਫ਼ੌਜ-ਏ-ਖ਼ਾਸ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਸਭ ਤੋਂ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਅੰਗ ਸੀ । ਇਸ ਫ਼ੌਜ ਨੂੰ ਜਨਰਲ ਵੈਂਤੂਰਾ ਦੀ ਅਗਵਾਈ ਅਧੀਨ ਤਿਆਰ ਕੀਤਾ ਗਿਆ ਸੀ । ਇਸ ਫ਼ੌਜ ਵਿੱਚ ਪੈਦਲ ਫ਼ੌਜ ਦੀਆਂ ਚਾਰ ਬਟਾਲੀਅਨਾਂ, ਘੋੜਸਵਾਰ ਫ਼ੌਜ ਦੀਆਂ ਦੋ ਰਜਮੈਂਟਾਂ ਅਤੇ 24 ਤੋਪਾਂ ਦਾ ਇੱਕ ਤੋਪਖ਼ਾਨਾ ਸ਼ਾਮਲ ਸੀ । ਇਸ ਫ਼ੌਜ ਨੂੰ ਯੂਰਪੀ ਢੰਗ ਨਾਲ ਕਰੜੀ ਸਿਖਲਾਈ ਅਧੀਨ ਤਿਆਰ ਕੀਤਾ ਗਿਆ ਸੀ । ਇਸ ਫ਼ੌਜ ਵਿੱਚ ਬੜੇ ਚੋਣਵੇਂ ਸੈਨਿਕ ਭਰਤੀ ਕੀਤੇ ਗਏ ਸਨ । ਉਨ੍ਹਾਂ ਦੇ ਸ਼ਸਤਰ ਅਤੇ ਘੋੜੇ ਵੀ ਸਭ ਤੋਂ ਵਧੀਆ ਕਿਸਮ ਦੇ ਸਨ । ਇਸੇ ਲਈ ਇਸ ਫ਼ੌਜ ਨੂੰ ਫ਼ੌਜ-ਏ-ਖ਼ਾਸ ਕਿਹਾ ਜਾਂਦਾ ਸੀ । ਇਸ ਫ਼ੌਜ ਦਾ ਆਪਣਾ ਵੱਖਰਾ ਝੰਡਾ ਅਤੇ ਚਿੰਨ੍ਹ ਸਨ ।

ਫ਼ੌਜ-ਏ-ਬੇਕਵਾਇਦ (Fauj-i-Be-Qawaid)

ਫ਼ੌਜ-ਏ-ਬੇਕਵਾਇਦ ਉਹ ਫ਼ੌਜ ਸੀ ਜੋ ਨਿਸ਼ਚਿਤ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਸੀ । ਇਹ ਫ਼ੌਜ ਚਾਰਾਂ ਭਾਗਾਂ
(i) ਘੋੜ-ਚੜੇ
(ii) ਫ਼ੌਜ-ਏ-ਕਿਲਾਜਾਤ
(iii) ਅਕਾਲੀ ਅਤੇ
(iv) ਜਾਗੀਰਦਾਰੀ ਫ਼ੌਜ ਵਿੱਚ ਵੰਡੀ ਹੋਈ ਸੀ । ਇਨ੍ਹਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਘੋੜਚੜੇ (Ghur-Charas) – ਘੋੜਚੜੇ ਬੇਕਵਾਇਦ ਸੈਨਾ ਦਾ ਇੱਕ ਮਹੱਤਵਪੂਰਨ ਭਾਗ ਸੀ । ਇਹ ਦੋ ਭਾਗਾਂ ਵਿੱਚ ਵੰਡੇ ਹੋਏ ਸਨ-
(i) ਘੋੜਚੜੇ ਖ਼ਾਸ-ਇਸ ਵਿੱਚ ਰਾਜ ਦਰਬਾਰੀਆਂ ਦੇ ਰਿਸ਼ਤੇਦਾਰਾਂ ਅਤੇ ਉੱਚ ਖ਼ਾਨਦਾਨਾਂ ਨਾਲ ਸੰਬੰਧਿਤ ਵਿਅਕਤੀ ਸ਼ਾਮਲ ਸਨ ।
(ii) ਮਿਸਲਦਾਰ-ਇਸ ਵਿੱਚ ਉਹ ਸੈਨਿਕ ਸ਼ਾਮਲ ਸਨ ਜਿਹੜੇ ਮਿਸਲਾਂ ਦੇ ਸਮੇਂ ਤੋਂ ਸੈਨਿਕ ਚਲੇ ਆ ਰਹੇ ਸਨ । ਘੋੜਚੜੇ ਖ਼ਾਸ ਦੇ ਮੁਕਾਬਲੇ ਵਿੱਚ ਮਿਸਲਦਾਰਾਂ ਦਾ ਅਹੁਦਾ ਘੱਟ ਮਹੱਤਵਪੂਰਨ ਸੀ । ਇਨ੍ਹਾਂ ਦੇ ਲੜਨ ਦਾ ਢੰਗ ਪੁਰਾਣਾ ਸੀ । 1838-39 ਈ. ਵਿੱਚ ਘੋੜਚੜਿਆਂ ਦੀ ਗਿਣਤੀ 10,795 ਸੀ ।

2. ਫੌਜ-ਏ-ਕਿਲੂਜਾਤ (Fauj-i-Kilajat) – ਕਿਲ੍ਹਿਆਂ ਦੀ ਰੱਖਿਆ ਲਈ ਮਹਾਰਾਜਾ ਰਣਜੀਤ ਸਿੰਘ ਕੋਲ ਇੱਕ ਵੱਖਰੀ ਫ਼ੌਜ ਸੀ, ਜਿਸ ਨੂੰ ਫ਼ੌਜ-ਏ-ਕਿਲਾਜਾਤ ਕਿਹਾ ਜਾਂਦਾ ਸੀ । ਹਰੇਕ ਕਿਲੇ ਵਿੱਚ ਕਿਲਾਜਾਤ ਸੈਨਿਕਾਂ ਦੀ ਗਿਣਤੀ ਕਿਲ੍ਹੇ ਦੇ ਮਹੱਤਵ ਅਨੁਸਾਰ ਵੱਖੋ-ਵੱਖਰੀ ਹੁੰਦੀ ਸੀ । ਕਿਲੇ ਦੇ ਕਮਾਨ ਅਫ਼ਸਰ ਨੂੰ ਕਿਲੇਦਾਰ ਕਿਹਾ ਜਾਂਦਾ ਸੀ ।

3. ਅਕਾਲੀ (Akalis) – ਅਕਾਲੀ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਸਮਝਦੇ ਸਨ । ਇਨ੍ਹਾਂ ਨੂੰ ਹਮੇਸ਼ਾਂ ਭਿਆਨਕ ਮੁਹਿੰਮਾਂ ਵਿੱਚ ਭੇਜਿਆ ਜਾਂਦਾ ਸੀ । ਉਹ ਹਮੇਸ਼ਾਂ ਹਥਿਆਰਬੰਦ ਹੋ ਕੇ ਘੁੰਮਦੇ ਰਹਿੰਦੇ ਸਨ । ਉਹ ਕਿਸੇ ਤਰ੍ਹਾਂ ਦੀ ਸੈਨਿਕ ਸਿਖਲਾਈ ਜਾਂ ਪਰੇਡ ਦੇ ਵਿਰੁੱਧ ਸਨ ।ਉਹ ਧਰਮ ਦੇ ਨਾਂ ‘ਤੇ ਲੜਦੇ ਸਨ । ਉਨ੍ਹਾਂ ਦੀ ਗਿਣਤੀ 3,000 ਦੇ ਕਰੀਬ ਸੀ । ਅਕਾਲੀ ਫੂਲਾ ਸਿੰਘ ਅਤੇ ਅਕਾਲੀ ਸਾਧੂ ਸਿੰਘ ਉਨ੍ਹਾਂ ਦੇ ਪ੍ਰਸਿੱਧ ਨੇਤਾ ਸਨ ।

4. ਜਾਗੀਰਦਾਰੀ ਫੌਜ (Jagirdari Fau) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰਾਂ ‘ਤੇ ਇਹ ਸ਼ਰਤ ਲਗਾਈ ਗਈ ਸੀ ਕਿ ਉਹ ਮਹਾਰਾਜੇ ਨੂੰ ਲੋੜ ਪੈਣ ‘ਤੇ ਸੈਨਿਕ ਸਹਾਇਤਾ ਦੇਣ । ਇਸ ਲਈ ਜਾਗੀਰਦਾਰ ਰਾਜ ਦੀ ਸਹਾਇਤਾ ਲਈ ਪੈਦਲ ਅਤੇ ਘੋੜਸਵਾਰ ਸੈਨਿਕ ਰੱਖਦੇ ਸਨ । ਸਮੇਂ-ਸਮੇਂ ਸਿਰ ਇਨ੍ਹਾਂ ਸੈਨਿਕਾਂ ਦਾ ਰਾਜ ਵੱਲੋਂ ਨਿਰੀਖਣ ਕੀਤਾ ਜਾਂਦਾ ਸੀ ।

ਹੋਰ ਵਿਸ਼ੇਸ਼ਤਾਵਾਂ (Other Features)

  • ਫ਼ੌਜ ਦੀ ਕੁਲ ਗਿਣਤੀ (Total Strength of the Army) – ਜ਼ਿਆਦਾਤਰ ਇਤਿਹਾਸਕਾਰ ਇਸ ਵਿਚਾਰ ਨਾਲ ਸਹਿਮਤ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੀ ਕੁਲ ਗਿਣਤੀ 75,000 ਤੋਂ 1,00,000 ਦੇ ਵਿਚਕਾਰ ਸੀ ।
  • ਰਚਨਾ (Composition) – ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਲੋਕ ਸ਼ਾਮਲ ਸਨ । ਇਨ੍ਹਾਂ ਵਿੱਚ ਸਿੱਖ, ਰਾਜਪੂਤ, ਬ੍ਰਾਹਮਣ, ਖੱਤਰੀ, ਮੁਸਲਮਾਨ, ਗੋਰਖੇ ਅਤੇ ਪੂਰਬੀਆਂ ਹਿੰਦੁਸਤਾਨੀ ਸ਼ਾਮਲ ਸਨ ।
  • ਭਰਤੀ (Recruitment) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਫ਼ੌਜ ਵਿੱਚ ਭਰਤੀ ਬਿਲਕੁਲ ਲੋਕਾਂ ਦੀ ਮਰਜ਼ੀ ਅਨੁਸਾਰ ਸੀ । ਕੇਵਲ ਸਿਹਤਵੰਦ ਵਿਅਕਤੀਆਂ ਨੂੰ ਹੀ ਫ਼ੌਜ ਵਿੱਚ ਭਰਤੀ ਕੀਤਾ ਜਾਂਦਾ ਸੀ । ਅਫ਼ਸਰਾਂ ਦੀ ਭਰਤੀ ਦਾ ਕੰਮ ਕੇਵਲ ਮਹਾਰਾਜੇ ਦੇ ਹੱਥਾਂ ਵਿੱਚ ਸੀ ।
  • ਤਨਖ਼ਾਹ (Pay) – ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਸੈਨਿਕਾਂ ਨੂੰ ਜਾਂ ਤਾਂ ਜਾਗੀਰਾਂ ਦੇ ਰੂਪ ਵਿੱਚ ਜਾਂ ਜਿਣਸ ਦੇ ਰੂਪ ਵਿੱਚ ਤਨਖ਼ਾਹ ਦਿੱਤੀ ਜਾਂਦੀ ਸੀ । ਮਹਾਰਾਜਾ ਰਣਜੀਤ ਸਿੰਘ ਨੇ ਸੈਨਿਕਾਂ ਨੂੰ ਨਕਦ ਤਨਖ਼ਾਹ ਦੇਣ ਦਾ ਰਿਵਾਜ ਸ਼ੁਰੂ ਕੀਤਾ ।
  • ਪਦ ਉੱਨਤੀਆਂ (Promotions) – ਮਹਾਰਾਜਾ ਰਣਜੀਤ ਸਿੰਘ ਆਪਣੇ ਸੈਨਿਕਾਂ ਨੂੰ ਕੇਵਲ ਕਾਬਲੀਅਤ ਦੇ ਆਧਾਰ ‘ਤੇ ਪਦ ਉੱਨਤੀਆਂ ਦਿੰਦਾ ਸੀ । ਪਦ ਉੱਨਤੀਆਂ ਦੇਣ ਸਮੇਂ ਮਹਾਰਾਜਾ ਕਿਸੇ ਸੈਨਿਕ ਨਾਲ ਜਾਤ-ਪਾਤ ਜਾਂ ਧਰਮ ਦੇ ਆਧਾਰ ‘ਤੇ ਕੋਈ ਵਿਤਕਰਾ ਨਹੀਂ ਕਰਦਾ ਸੀ ।
  • ਇਨਾਮ ਅਤੇ ਖਿਤਾਬ (Rewards and Honours) – ਮਹਾਰਾਜਾ ਰਣਜੀਤ ਸਿੰਘ ਹਰ ਸਾਲ ਲਾਹੌਰ ਦਰਬਾਰ ਦੀ ਸ਼ਾਨਦਾਰ ਸੇਵਾ ਕਰਨ ਵਾਲੇ ਸੈਨਿਕਾਂ ਨੂੰ ਅਤੇ ਲੜਾਈ ਦੇ ਮੈਦਾਨ ਵਿੱਚ ਬਹਾਦਰੀ ਵਿਖਾਉਣ ਵਾਲੇ ਸੈਨਿਕਾਂ ਨੂੰ ਲੱਖਾਂ ਰੁਪਏ ਇਨਾਮ ਅਤੇ ਉੱਚੇ ਖਿਤਾਬ ਦਿੰਦਾ ਸੀ ।
  • ਅਨੁਸ਼ਾਸਨ (Discipline) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਫ਼ੌਜ ਵਿੱਚ ਬੜਾ ਸਖ਼ਤ ਅਨੁਸ਼ਾਸਨ ਕਾਇਮ ਕੀਤਾ ਗਿਆ ਸੀ । ਫ਼ੌਜ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸੈਨਿਕਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ ।

ਉੱਪਰ ਦਿੱਤੇ ਵੇਰਵਿਆਂ ਤੋਂ ਇਹ ਸਪੱਸ਼ਟ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਅਣਥੱਕ ਯਤਨਾਂ ਸਦਕਾ ਇੱਕ ਸ਼ਕਤੀਸ਼ਾਲੀ ਅਤੇ ਕੁਸ਼ਲ ਸੈਨਾ ਦੀ · ਸਥਾਪਨਾ ਕੀਤੀ । ਇਹ ਸਚ-ਮੁੱਚ ਹੀ ਉਸ ਦੀ ਇੱਕ ਮਹਾਨ ਸਫਲਤਾ ਸੀ । ਜਨਰਲ ਸਰ ਚਾਰਲਸ ਗਫ਼ ਅਤੇ ਆਰਥਰ ਡੀ. ਇਨਸ ਦਾ ਕਹਿਣਾ ਹੈ, .
‘‘ਭਾਰਤ ਵਿੱਚ ਅਸੀਂ ਜਿਹੜੀਆਂ ਸੈਨਾਵਾਂ ਦਾ ਮੁਕਾਬਲਾ ਕੀਤਾ ਉਨ੍ਹਾਂ ਵਿੱਚੋਂ ਸਿੱਖ ਫ਼ੌਜ ਸਭ ਤੋਂ ਵੱਧ ਕੁਸ਼ਲ ਸੀ ਅਤੇ ਇਸ ਨੂੰ ਹਰਾਉਣਾ ਸਭ ਤੋਂ ਵੱਧ ਔਖਾ ਸੀ ।’’1

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ ਸ਼ਾਸਨ ਦੀ ਰੂਪ-ਰੇਖਾ ਬਿਆਨ ਕਰੋ । (Give an outline of Central Administration of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਅਸੀਮ ਸ਼ਕਤੀਆਂ ਦਾ ਮਾਲਕ ਸੀ। ਉਸ ਦੇ ਮੁੱਖ ’ਚੋਂ ਨਿਕਲਿਆ ਹਰ ਸ਼ਬਦ ਕਾਨੂੰਨ ਸਮਝਿਆ ਜਾਂਦਾ ਸੀ । ਪ੍ਰਸ਼ਾਸਨ ਪ੍ਰਬੰਧ ਵਿੱਚ ਸਹਿਯੋਗ ਪ੍ਰਾਪਤ ਕਰਨ ਲਈ ਮਹਾਰਾਜੇ ਨੇ ਕਈ ਮੰਤਰੀਆਂ ਨੂੰ ਨਿਯੁਕਤ ਕੀਤਾ ਹੋਇਆ ਸੀ । ਇਨ੍ਹਾਂ ਵਿੱਚੋਂ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ, ਮੁੱਖ ਸੈਨਾਪਤੀ ਅਤੇ ਡਿਉੜੀਵਾਲਾ ਪ੍ਰਮੁੱਖ ਸਨ । ਇਨ੍ਹਾਂ ਮੰਤਰੀਆਂ ਦੀ ਸਲਾਹ ਨੂੰ ਮੰਨਣਾ ਜਾਂ ਨਾ ਮੰਨਣਾ ਰਣਜੀਤ ਸਿੰਘ ਦੀ ਮਰਜ਼ੀ ‘ਤੇ ਨਿਰਭਰ ਕਰਦਾ ਸੀ । ਮਹਾਰਾਜਾ ਰਣਜੀਤ ਸਿੰਘ ਨੇ ਪ੍ਰਸ਼ਾਸਨ ਦੀ ਚੰਗੀ ਦੇਖ-ਭਾਲ ਲਈ ਕੁਝ ਦਫ਼ਤਰਾਂ ਦੀ ਸਥਾਪਨਾ ਕੀਤੀ ਸੀ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ ਸ਼ਾਸਨ ਵਿੱਚ ਮਹਾਰਾਜੇ ਦੀ ਸਥਿਤੀ ਕਿਹੋ ਜਿਹੀ ਸੀ ? (What was the position of Maharaja in Central Administration ?)
ਜਾਂ
ਰਣਜੀਤ ਸਿੰਘ ਦੇ ਪ੍ਰਸ਼ਾਸਨ ਦਾ ਸਰੂਪ ਕੀ ਸੀ ? (What was the nature of Administration of Maharaja Ranjit Singh ?)
ਉੱਤਰ-
ਮਹਾਰਾਜਾ ਰਾਜ ਦਾ ਮੁਖੀ ਸੀ । ਉਹ ਸਾਰੀਆਂ ਸ਼ਕਤੀਆਂ ਦਾ ਸੋਮਾ ਸੀ । ਉਹ ਰਾਜ ਦੇ ਮੰਤਰੀਆਂ, ਉੱਚ ਸੈਨਿਕ ਅਤੇ ਗੈਰ-ਸੈਨਿਕ ਅਫ਼ਸਰਾਂ ਦੀਆਂ ਨਿਯੁਕਤੀਆਂ ਕਰਦਾ ਸੀ । ਉਹ ਮੁੱਖ ਸੈਨਾਪਤੀ ਸੀ ਤੇ ਰਾਜ ਦੀ ਸਾਰੀ ਫ਼ੌਜ ਉਸ ਦੇ ਇਸ਼ਾਰੇ ‘ਤੇ ਚਲਦੀ ਸੀ । ਉਹ ਰਾਜ ਦਾ ਮੁੱਖ ਨਿਆਂਧੀਸ਼ ਵੀ ਸੀ ਤੇ ਉਸ ਦੇ ਮੂੰਹ ਵਿੱਚੋਂ ਨਿਕਲਿਆ ਹੋਇਆ ਹਰ ਸ਼ਬਦ ਲੋਕਾਂ ਲਈ ਕਾਨੂੰਨ ਬਣ ਜਾਂਦਾ ਸੀ । ਮਹਾਰਾਜੇ ਨੂੰ ਕਿਸੇ ਵੀ ਸ਼ਾਸਕ ਨਾਲ ਯੁੱਧ ਜਾਂ ਸੰਧੀ ਦੀ ਘੋਸ਼ਣਾ ਕਰਨ ਦਾ ਪੂਰਨ ਅਧਿਕਾਰ ਪ੍ਰਾਪਤ ਸੀ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੇ ਪ੍ਰਾਂਤਕ ਪ੍ਰਬੰਧ ’ਤੇ ਇੱਕ ਨੋਟ ਲਿਖੋ । (Write a short note on the Provincial Administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦਾ ਪ੍ਰਾਂਤਕ ਪ੍ਰਬੰਧ ਕਿਹੋ ਜਿਹਾ ਸੀ ? (How was the Provincial Administration of Maharaja Ranjit Singh ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੂਬੇ ਵਿੱਚ ਨਾਜ਼ਿਮ ਦੀ ਸਥਿਤੀ ਕੀ ਸੀ ? (What was the position of Nazim in Province during the times of Maharaja Ranjit Singh ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ਸਾਮਰਾਜ ਚਾਰ ਮਹੱਤਵਪੂਰਨ ਸੂਬਿਆਂ-

  1. ਸੂਬਾ-ਏ-ਲਾਹੌਰ,
  2. ਸੂਬਾਏ-ਮੁਲਤਾਨ,
  3. ਸੂਬਾ-ਏ-ਕਸ਼ਮੀਰ,
  4. ਸੂਬਾ-ਏ-ਪਿਸ਼ਾਵਰ ਵਿੱਚ ਵੰਡਿਆ ਹੋਇਆ ਸੀ ।

ਹਰੇਕ ਸੂਬਾ ਨਾਜ਼ਿਮ ਦੇ ਅਧੀਨ ਹੁੰਦਾ ਸੀ । ਉਸ ਦੇ ਮੁੱਖ ਕੰਮ ਆਪਣੇ ਪ੍ਰਾਂਤ ਵਿੱਚ ਸ਼ਾਂਤੀ ਬਣਾਈ ਰੱਖਣਾ ਸੀ । ਉਹ ਪਾਤ ਦੇ ਹੋਰਨਾਂ ਕਰਮਚਾਰੀਆਂ ਦੇ ਕੰਮਾਂ ਦੀ ਨਿਗਰਾਨੀ ਕਰਦਾ ਸੀ । ਉਹ ਪ੍ਰਾਂਤ ਵਿੱਚ ਮਹਾਰਾਜੇ ਦੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ । ਉਹ ਫ਼ੌਜਦਾਰੀ ਅਤੇ ਦੀਵਾਨੀ ਮੁਕੱਦਮਿਆਂ ਦੇ ਫ਼ੈਸਲੇ ਕਰਦਾ ਸੀ । ਉਹ ਭੂਮੀ ਦਾ ਲਗਾਨ ਇਕੱਠਾ ਕਰਨ ਵਿੱਚ ਕਰਮਚਾਰੀਆਂ ਦੀ ਸਹਾਇਤਾ ਕਰਦਾ ਸੀ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੇ ਸਥਾਨਕ ਪ੍ਰਸ਼ਾਸਨ ਦਾ ਵਿਸ਼ਲੇਸ਼ਣ ਕਰੋ । (Analyse the local administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਥਾਨਕ ਪ੍ਰਬੰਧ ਦੇ ਬਾਰੇ ਵਿੱਚ ਤੁਸੀਂ ਕੀ ਜਾਣਦੇ ਹੋ ? ਵਰਣਨ ਕਰੋ । (What do you know about the local administration of Maharaja Ranjit Singh ? Explain.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਾਂਤਾਂ ਨੂੰ ਪਰਗਨਿਆਂ ਵਿੱਚ ਵੰਡਿਆ ਹੁੰਦਾ ਸੀ । ਪਰਗਨੇ ਦਾ ਸ਼ਾਸਨ ਪ੍ਰਬੰਧ ਕਾਰਦਾਰ ਦੇ ਅਧੀਨ ਸੀ । ਕਾਰਦਾਰ ਦੇ ਮੁੱਖ ਕੰਮ ਆਪਣੇ ਅਧੀਨ ਪਰਗਨੇ ਵਿੱਚ ਸ਼ਾਂਤੀ ਸਥਾਪਿਤ ਕਰਨਾ, ਮਹਾਰਾਜੇ ਦੇ ਹੁਕਮਾਂ ਦੀ ਪਾਲਣਾ ਕਰਵਾਉਣਾ, ਲਗਾਨ ਇਕੱਠਾ ਕਰਨਾ ਅਤੇ ਦੀਵਾਨੀ ਤੇ ਫ਼ੌਜਦਾਰੀ ਮੁਕੱਦਮੇ ਸੁਣਨਾ ਸੀ । ਕਾਨੂੰਨਗੋ ਅਤੇ ਮੁਕੱਦਮ ਕਾਰਦਾਰ ਦੀ ਸਹਾਇਤਾ ਕਰਦੇ ਸਨ । ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਜਾਂ ਮੌਜਾ ਸੀ । ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੇ ਹੱਥ ਵਿੱਚ ਹੁੰਦਾ ਸੀ । ਪੰਚਾਇਤ ਪਿੰਡ ਦੇ ਲੋਕਾਂ ਦੀ ਦੇਖ-ਭਾਲ ਕਰਦੀ ਸੀ ।

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਰਦਾਰ ਦੀ ਕੀ ਸਥਿਤੀ ਸੀ ? (What was the position of Kardar during the times of Maharaja Ranjit Singh ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਰਦਾਰ ਦੇ ਕੋਈ ਤਿੰਨ ਕੰਮ ਲਿਖੋ । (Write any three works of Kardar during the times of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰਗਨੇ ਦੇ ਮੁੱਖ ਅਧਿਕਾਰੀ ਨੂੰ ਕਾਰਦਾਰ ਕਹਿੰਦੇ ਸਨ । ਉਹ ਪਰਗਨੇ ਵਿੱਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਜ਼ਿੰਮੇਵਾਰ ਸੀ । ਉਹ ਪਰਗਨੇ ਵਿੱਚੋਂ ਭੂਮੀ ਦਾ ਲਗਾਨ ਇਕੱਠਾ ਕਰ ਕੇ ਕੇਂਦਰੀ ਖ਼ਜ਼ਾਨੇ ਵਿੱਚ ਜਮਾਂ ਕਰਵਾਉਂਦਾ ਸੀ । ਇਹ ਪਰਗਨੇ ਦੀ ਆਮਦਨ ਅਤੇ ਖ਼ਰਚ ਦਾ ਪੂਰਾ ਹਿਸਾਬ ਰੱਖਦਾ ਸੀ । ਉਹ ਪਰਗਨੇ ਦੇ ਹਰ ਕਿਸਮ ਦੇ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਦੇ ਫੈਸਲੇ ਕਰਦਾ ਸੀ । ਉਹ ਪਰਗਨੇ ਦੇ ਲੋਕਾਂ ਦੇ ਹਿੱਤਾਂ ਦਾ ਪੂਰਾ ਖ਼ਿਆਲ ਰੱਖਦਾ ਸੀ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੋਤਵਾਲ ਦੇ ਕੰਮ ਲਿਖੋ । (Write functions of Kotwal during the times of Maharaja Ranjit Singh.)
ਉੱਤਰ-

  1. ਮਹਾਰਾਜਾ ਦੇ ਆਦੇਸ਼ਾਂ ਨੂੰ ਅਮਲੀ ਰੂਪ ਦੇਣਾ ।
  2. ਸ਼ਹਿਰ ਵਿੱਚ ਸ਼ਾਂਤੀ ਤੇ ਵਿਵਸਥਾ ਨੂੰ ਕਾਇਮ ਰੱਖਣਾ ।
  3. ਸ਼ਹਿਰ ਵਿੱਚ ਸਫ਼ਾਈ ਦਾ ਪ੍ਰਬੰਧ ਕਰਨਾ ।
  4. ਸ਼ਹਿਰ ਵਿੱਚ ਆਉਣ ਵਾਲੇ ਵਿਦੇਸ਼ੀਆਂ ਦਾ ਵੇਰਵਾ ਰੱਖਣਾ ।

ਪ੍ਰਸ਼ਨ 7.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦੇ ਪ੍ਰਬੰਧ ਬਾਰੇ ਇੱਕ ਸੰਖੇਪ ਨੋਟ ਲਿਖੋ । (Write a short note on the administration of city of Lahore during the times of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਸਮੇਂ ਲਾਹੌਰ ਸ਼ਹਿਰ ਦਾ ਪ੍ਰਬੰਧ ਕਿਹੋ ਜਿਹਾ ਸੀ ? (How was the administration of the city of Lahore during the time of Maharaja Ranjit Singh ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ । ਸਾਰੇ ਸ਼ਹਿਰ ਨੂੰ ਮੁਹੱਲਿਆਂ ਵਿੱਚ ਵੰਡਿਆ ਗਿਆ ਸੀ । ਹਰ ਮੁਹੱਲਾ ਇੱਕ ਮੁਹੱਲੇਦਾਰ ਦੇ ਅਧੀਨ ਹੁੰਦਾ ਸੀ । ਮਹੱਲੇਦਾਰ ਆਪਣੇ ਮੁਹੱਲੇ ਵਿੱਚ ਸ਼ਾਤੀ ਤੇ ਵਿਵਸਥਾ ਕਾਇਮ ਰੱਖਦਾ ਸੀ ਅਤੇ ਸਫ਼ਾਈ ਦਾ ਪ੍ਰਬੰਧ ਕਰਦਾ ਸੀ । ਲਾਹੌਰ ਸ਼ਹਿਰ ਦਾ ਮੁੱਖ ਅਧਿਕਾਰੀ ‘ਕੋਤਵਾਲ ਹੁੰਦਾ ਸੀ । ਉਹ ਆਮ ਤੌਰ ‘ਤੇ ਮੁਸਲਮਾਨ ਹੁੰਦਾ ਸੀ । ਰਣਜੀਤ ਸਿੰਘ ਦੇ ਸਮੇਂ ਇਸ ਮਹੱਤਵਪੂਰਨ ਅਹੁਦੇ ‘ਤੇ ਇਮਾਮ ਬਖ਼ਸ਼ ਨਿਯੁਕਤ ਸੀ ।

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਦੇ ਲਗਾਨ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਈਆਂ ਬਾਰੇ ਚਾਨਣਾ ਪਾਓ । (Describe main features of Maharaja Ranjit Singh’s land revenue administration.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਆਰਥਿਕ ਪ੍ਰਸ਼ਾਸਨ ਬਾਰੇ ਨੋਟ ਲਿਖੋ । (Write a note on the economic administration of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਆਮਦਨ ਦਾ ਮੁੱਖ ਸੋਮਾ ਭੂਮੀ ਲਗਾਨ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਗਾਨ ਇਕੱਠਾ ਕਰਨਾ ਲਈ ਬਟਾਈ, ਕਨਕੂਤ, ਘਾ, ਹਲ ਅਤੇ ਖੁਹ ਪ੍ਰਣਾਲੀਆਂ ਪ੍ਰਚਲਿਤ ਸਨ । ਲਗਾਨ ਸਾਲ ਵਿੱਚ ਦੋ ਵਾਰੀ ਇਕੱਠਾ ਕੀਤਾ ਜਾਂਦਾ ਸੀ । ਲਗਾਨ ਇਕੱਠਾ ਕਰਨ ਵਾਲੇ ਮੁੱਖ ਅਧਿਕਾਰੀਆਂ ਦੇ ਨਾਂ ਕਾਰਦਾਰ, ਮੁਕੱਦਮ, ਪਟਵਾਰੀ, ਕਾਨੂੰਨਗੋ ਅਤੇ ਚੌਧਰੀ ਸਨ । ਲਗਾਨ ਨਕਦ ਜਾਂ ਅਨਾਜ ਦੇ ਰੂਪ ਵਿੱਚ ਦਿੱਤਾ ਜਾ ਸਕਦਾ ਸੀ । ਲਗਾਨ ਭੂਮੀ ਦੀ ਉਪਜਾਊ ਸ਼ਕਤੀ ਦੇ ਆਧਾਰ ‘ਤੇ ਲਿਆ ਜਾਂਦਾ ਸੀ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਦੇ ਜਾਗੀਰਦਾਰੀ ਪ੍ਰਬੰਧ ’ਤੇ ਇੱਕ ਸੰਖੇਪ ਨੋਟ ਲਿਖੋ । (Write a brief note on Jagirdari system of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰੀ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ ? (What were the chief features of Jagirdari system of Maharaja Ranjit Singh ?).
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਈ ਤਰ੍ਹਾਂ ਦੀਆਂ ਜਾਗੀਰਾਂ ਪ੍ਰਚਲਿਤ ਸਨ । ਇਨ੍ਹਾਂ ਜਾਗੀਰਾਂ ਵਿੱਚੋਂ ਸੇਵਾ ਜਾਗੀਰਾਂ ਨੂੰ ਸਭ ਤੋਂ ਮਹੱਤਵਪੂਰਨ ਸਮਝਿਆ ਜਾਂਦਾ ਸੀ । ਇਹ ਜਾਗੀਰਾਂ ਰਾਜ ਦੇ ਉੱਚ ਸੈਨਿਕ ਅਤੇ ਅਸੈਨਿਕ ਕਰਮਚਾਰੀਆਂ ਨੂੰ ਮਿਲਣ ਵਾਲੀਆਂ ਤਨਖ਼ਾਹਾਂ ਦੇ ਬਦਲੇ ਦਿੱਤੀਆਂ ਜਾਂਦੀਆਂ ਸਨ । ਇਨ੍ਹਾਂ ਤੋਂ ਇਲਾਵਾ ਉਸ ਸਮੇਂ ਇਨਾਮ ਜਾਗੀਰਾਂ, ਗੁਜ਼ਾਰਾ ਜਾਗੀਰਾਂ, ਵਤਨ ਜਾਗੀਰਾਂ ਅਤੇ ਧਰਮਾਰਥ ਜਾਗੀਰਾਂ ਵੀ ਪ੍ਰਚਲਿਤ ਸਨ । ਧਰਮਾਰਥ ਜਾਗੀਰਾਂ ਧਾਰਮਿਕ ਸੰਸਥਾਵਾਂ ਜਾਂ ਵਿਅਕਤੀਆਂ ਨੂੰ ਦਿੱਤੀਆਂ ਜਾਂਦੀਆਂ ਸਨ । ਜਾਗੀਰਾਂ ਦਾ ਪ੍ਰਬੰਧ ਸਿੱਧੇ ਤੌਰ ‘ਤੇ ਜਾਗੀਰਦਾਰ ਆਪ ਜਾਂ ਅਸਿੱਧੇ ਤੌਰ ‘ਤੇ ਉਨ੍ਹਾਂ ਦੇ ਏਜੰਟ ਕਰਦੇ ਸਨ ।

ਪ੍ਰਸ਼ਨ 10.
ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ ? (What were the main features of the Judicial system of Maharaja Ranjit Singh ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਨਿਆਂ ਪ੍ਰਬੰਧ ’ਤੇ ਇੱਕ ਨੋਟ ਲਿਖੋ । (Write a short note on the Judicial system of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦੀਆਂ ਕੋਈ ਤਿੰਨ ਵਿਸ਼ੇਸ਼ਤਾਵਾਂ ਲਿਖੋ । (Write any three features of the Judicial system of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਿਆਂ ਪ੍ਰਬੰਧ ਸਾਧਾਰਨ ਸੀ । ਨਿਆਂ ਉਸ ਸਮੇਂ ਵਿੱਚ ਪ੍ਰਚਲਿਤ ਰੀਤੀਰਿਵਾਜਾਂ ਅਤੇ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਕੀਤਾ ਜਾਂਦਾ ਸੀ । ਅੰਤਿਮ ਫੈਸਲਾ ਮਹਾਰਾਜੇ ਦਾ ਹੀ ਹੁੰਦਾ ਸੀ । ਲੋਕਾਂ ਨੂੰ ਨਿਆਂ ਦੇਣ ਦੇ ਲਈ ਰਾਜ ਭਰ ਵਿੱਚ ਕਈ ਅਦਾਲਤਾਂ ਕਾਇਮ ਕੀਤੀਆਂ ਗਈਆਂ ਸਨ । ਪਿੰਡਾਂ ਵਿੱਚ ਪੰਚਾਇਤਾਂ ਝਗੜਿਆਂ ਦਾ ਫ਼ੈਸਲਾ ਕਰਦੀਆਂ ਸਨ | ਸ਼ਹਿਰਾਂ ਅਤੇ ਕਸਬਿਆਂ ਵਿੱਚ ਕਾਜ਼ੀ ਦੀ ਅਦਾਲਤ ਹੁੰਦੀ ਸੀ । ਨਿਆਂ ਲਈ ਰਣਜੀਤ ਸਿੰਘ ਨੇ ਅਦਾਲਤੀ ਨਾਂ ਦੇ ਵਿਸ਼ੇਸ਼ ਅਫ਼ਸਰ ਨਿਯੁਕਤ ਕੀਤੇ ਸਨ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਜ਼ਾਵਾਂ ਸਖ਼ਤ ਨਹੀਂ ਸਨ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 11.
ਰਣਜੀਤ ਸਿੰਘ ਦੇ ਫ਼ੌਜੀ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ ? (What were the main features of Ranjit Singh’s military administration ?)
ਜਾਂ
ਰਣਜੀਤ ਸਿੰਘ ਨੇ ਆਪਣੇ ਸੈਨਿਕ ਪ੍ਰਬੰਧ ਵਿੱਚ ਕੀ ਸੁਧਾਰ ਕੀਤੇ ? (What reforms were introduced by Ranjit Singh to improve his military administration ?)
ਜਾਂ
ਰਣਜੀਤ ਸਿੰਘ ਦੀ ਸੈਨਾ ‘ਤੇ ਸੰਖੇਪ ਨੋਟ ਲਿਖੋ । (Write a short note on the military of Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਫ਼ੌਜੀ ਪ੍ਰਬੰਧ ਦੀਆਂ ਕੋਈ ਤਿੰਨ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ । (Describe any three features of the military administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ ? (What were the main features of Maharaja Ranjit Singh’s military administration ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਬੰਧ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about military administration of Maharaja Ranjit Singh ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸ਼ਕਤੀਸ਼ਾਲੀ ਸੈਨਾਂ ਦਾ ਗਠਨ ਕੀਤਾ ਸੀ । ਉਨ੍ਹਾਂ ਨੇ ਫ਼ੌਜ ਨੂੰ ਸਿਖਲਾਈ ਦੇਣ ਲਈ ਯੂਰਪੀ ਅਫ਼ਸਰਾਂ ਨੂੰ ਭਰਤੀ ਕੀਤਾ ਹੋਇਆ ਸੀ । ਉਨ੍ਹਾਂ ਨੇ ਸੈਨਿਕਾਂ ਦਾ ਹੁਲੀਆ ਰੱਖਣ ਅਤੇ ਘੋੜੇ ਦਾਗ਼ਣ ਦਾ ਰਿਵਾਜ ਸ਼ੁਰੂ ਕੀਤਾ । ਹਥਿਆਰ ਬਣਾਉਣ ਲਈ ਰਾਜ ਵਿੱਚ ਕਾਰਖ਼ਾਨੇ ਸਥਾਪਿਤ ਕੀਤੇ ਗਏ । ਮਹਾਰਾਜਾ ਰਣਜੀਤ ਸਿੰਘ ਨਿੱਜੀ ਤੌਰ ‘ਤੇ ਫ਼ੌਜਾਂ ਦਾ ਨਿਰੀਖਣ ਕਰਦਾ ਸੀ । ਜੰਗ ਵਿੱਚ ਬਹਾਦਰੀ ਦਿਖਾਉਣ ਵਾਲੇ ਸੈਨਿਕਾਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਂਦੇ ਸਨ । ਮਹਾਰਾਜਾ ਰਣਜੀਤ ਸਿੰਘ ਨੇ ਜਾਗੀਦਾਰੀ ਫ਼ੌਜ ਨੂੰ ਵੀ ਕਾਇਮ ਰੱਖਿਆ ।

ਪ੍ਰਸ਼ਨ 12.
ਰਣਜੀਤ ਸਿੰਘ ਦੇ ਸੈਨਿਕ ਸੰਗਠਨ ਵਿੱਚ ਫ਼ੌਜ-ਏ-ਖ਼ਾਸ ਦੀ ਮਹੱਤਤਾ ਉੱਤੇ ਸੰਖੇਪ ਨੋਟ ਲਿਖੋ । (Write a brief note on the Fauj-i-Khas of Maharaja Ranjit Singh’s army.)
ਉੱਤਰ-
ਫ਼ੌਜ-ਏ-ਖ਼ਾਸ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਸਭ ਤੋਂ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਅੰਗ ਸੀ । ਇਸ ਫ਼ੌਜ ਨੂੰ ਜਨਰਲ ਵੈਰਾ ਦੀ ਅਗਵਾਈ ਅਧੀਨ ਤਿਆਰ ਕੀਤਾ ਗਿਆ ਸੀ । ਇਸ ਫ਼ੌਜ ਨੂੰ ਯੂਰਪੀ ਢੰਗ ਨਾਲ ਕਰੜੀ ਸਿਖਲਾਈ ਅਧੀਨ ਤਿਆਰ ਕੀਤਾ ਗਿਆ ਸੀ । ਇਸ ਫ਼ੌਜ ਵਿੱਚ ਬੜੇ ਚੋਣਵੇਂ ਸੈਨਿਕ ਭਰਤੀ ਕੀਤੇ ਗਏ । ਉਨ੍ਹਾਂ ਦੇ ਸ਼ਸਤਰ ਅਤੇ ਘੋੜੇ ਵੀ ਸਭ ਤੋਂ ਵਧੀਆ ਕਿਸਮ ਦੇ ਸਨ । ਇਸ ਫ਼ੌਜ ਦਾ ਆਪਣਾ ਵੱਖਰਾ ਝੰਡਾ ਅਤੇ ਚਿੰਨ੍ਹ ਸਨ । ਇਹ ਫ਼ੌਜ ਬਹੁਤ ਅਨੁਸ਼ਾਸਿਤ ਸੀ ।

ਪ੍ਰਸ਼ਨ 13.
ਰਣਜੀਤ ਸਿੰਘ ਦਾ ਪਰਜਾ ਪ੍ਰਤੀ ਵਤੀਰਾ ਕਿਸ ਤਰ੍ਹਾਂ ਦਾ ਸੀ ? (What was Ranjit Singh’s attitude towards his subjects ?)
ਜਾਂ
ਮਹਾਰਾਜਾ ਰਣਜੀਤ ਸਿੰਘ ਦਾ ਆਪਣੀ ਪਰਜਾ ਪ੍ਰਤੀ ਕਿਹੋ ਜਿਹਾ ਵਤੀਰਾ ਸੀ ? (What was the Maharaja Ranjit Singh’s attitude towards his people ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ਪਰਜਾ ਵੱਲ ਵਤੀਰਾ ਬਹੁਤ ਚੰਗਾ ਸੀ । ਉਸ ਨੇ ਰਾਜ ਦੇ ਕਰਮਚਾਰੀਆਂ ਨੂੰ ਇਹ ਆਦੇਸ਼ ਦਿੱਤਾ ਸੀ ਕਿ ਉਹ ਪਰਜਾ ਦੀ ਭਲਾਈ ਲਈ ਵਿਸ਼ੇਸ਼ ਯਤਨ ਕਰਨ । ਪਰਜਾ ਦੀ ਹਾਲਤ ਨੂੰ ਜਾਣਨ ਲਈ ਮਹਾਰਾਜਾ ਭੇਸ ਬਦਲ ਕੇ ਅਕਸਰ ਰਾਜ ਦਾ ਦੌਰਾ ਕਰਦਾ ਸੀ । ਮਹਾਰਾਜੇ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ । ਕਿਸਾਨਾਂ ਅਤੇ ਗਰੀਬਾਂ ਨੂੰ ਰਾਜ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਸਨ । ਮਹਾਰਾਜਾ ਰਣਜੀਤ ਸਿੰਘ ਨੇ ਨਾ ਕੇਵਲ ਸਿੱਖਾਂ ਬਲਕਿ ਹਿੰਦੂਆਂ ਅਤੇ ਮੁਸਲਮਾਨਾਂ ਦੀ ਸਰਪ੍ਰਸਤੀ ਵੀ ਕੀਤੀ ।

ਪ੍ਰਸ਼ਨ 14.
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੇ ਲੋਕਾਂ ਦੇ ਜੀਵਨ ‘ਤੇ ਪਏ ਪ੍ਰਭਾਵਾਂ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on the effects of Ranjit Singh’s rule on the life of the people.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੇ ਲੋਕਾਂ ਦੇ ਜੀਵਨ ‘ਤੇ ਮਹੱਤਵਪੂਰਨ ਪ੍ਰਭਾਵ ਪਏ । ਉਸ ਨੇ ਪੰਜਾਬ ਵਿੱਚ ਇੱਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ । ਪੰਜਾਬ ਦੇ ਲੋਕਾਂ ਨੇ ਸਦੀਆਂ ਤੋਂ ਬਾਅਦ ਸੁੱਖ ਦਾ ਸਾਹ ਲਿਆ । ਇਸ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇੱਕ ਲੰਬੇ ਸਮੇਂ ਤਕ ਮੁਗਲ ਅਤੇ ਅਫ਼ਗਾਨ ਸੂਬੇਦਾਰਾਂ ਦੇ ਘੋਰ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪਿਆ ਸੀ । ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿੱਚ ਇੱਕ ਉੱਚ-ਕੋਟੀ ਦੇ ਸ਼ਾਸਨ ਪ੍ਰਬੰਧ ਦੀ ਸਥਾਪਨਾ ਕੀਤੀ । ਉਸ ਦੇ ਸ਼ਾਸਨ ਦਾ ਪ੍ਰਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਵਸਤੁਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one Word to one Sentence)

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੇਂਦਰੀ ਸ਼ਾਸਨ ਪ੍ਰਬੰਧ ਦਾ ਧੁਰਾ ਕੌਣ ਸੀ ?
ਉੱਤਰ-
ਮਹਾਰਾਜਾ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸ਼ਾਸਨ ਦਾ ਕੋਈ ਇੱਕ ਉਦੇਸ਼ ਦੱਸੋ ।
ਉੱਤਰ-
ਪਰਜਾ ਦੀ ਭਲਾਈ ਕਰਨਾ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੀ ਕੋਈ ਇੱਕ ਸ਼ਕਤੀ ਦੱਸੋ ।
ਉੱਤਰ-
ਮਹਾਰਾਜਾ ਰਾਜ ਦੀਆਂ ਅੰਦਰੂਨੀ ਅਤੇ ਬਾਹਰੀ ਨੀਤੀਆਂ ਨੂੰ ਤਿਆਰ ਕਰਦਾ ਸੀ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦਾ ਪ੍ਰਧਾਨ ਮੰਤਰੀ ਕੌਣ ਸੀ ?
ਉੱਤਰ-
ਰਾਜਾ ਧਿਆਨ ਸਿੰਘ ।

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਦੇ ਪ੍ਰਧਾਨ ਮੰਤਰੀ ਦਾ ਮੁੱਖ ਕੰਮ ਕੀ ਹੁੰਦਾ ਸੀ ?
ਉੱਤਰ-
ਰਾਜ ਦੇ ਸਾਰੇ ਰਾਜਨੀਤਿਕ ਮਾਮਲਿਆਂ ਬਾਰੇ ਮਹਾਰਾਜੇ ਨੂੰ ਸਲਾਹ ਦੇਣਾ ।

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਕੌਣ ਸੀ ?
ਉੱਤਰ-
ਫ਼ਕੀਰ ਅਜ਼ੀਜ਼-ਉਦ-ਦੀਨ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 7.
ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਦਾ ਮੁੱਖ ਕੰਮ ਕੀ ਸੀ ?
ਉੱਤਰ-
ਮਹਾਰਾਜੇ ਨੂੰ ਦੂਸਰੀਆਂ ਸ਼ਕਤੀਆਂ ਨਾਲ ਯੁੱਧ ਅਤੇ ਸੰਧੀ ਸੰਬੰਧੀ ਸਲਾਹ ਦੇਣਾ ।

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਦਾ ਵਿੱਤ ਮੰਤਰੀ ਕੌਣ ਸੀ ?
ਉੱਤਰ-
ਦੀਵਾਨ ਭਵਾਨੀ ਦਾਸ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਦੇ ਇੱਕ ਪ੍ਰਸਿੱਧ ਸੈਨਾਪਤੀ ਦਾ ਨਾਂ ਦੱਸੋ ।
ਉੱਤਰ-
ਸਰਦਾਰ ਹਰੀ ਸਿੰਘ ਨਲਵਾ ।

ਪ੍ਰਸ਼ਨ 10.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਡਿਉੜੀਵਾਲਾ ਦੇ ਅਹੁਦੇ ‘ਤੇ ਕੌਣ ਨਿਯੁਕਤ ਸੀ ?
ਉੱਤਰ-
ਜਮਾਂਦਾਰ ਖੁਸ਼ਹਾਲ ਸਿੰਘ ।

ਪ੍ਰਸ਼ਨ 11.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਡਿਉੜੀਵਾਲਾ ਦਾ ਪ੍ਰਮੁੱਖ ਕੰਮ ਕੀ ਹੁੰਦਾ ਸੀ ?
ਉੱਤਰ-
ਸ਼ਾਹੀ ਰਾਜ ਘਰਾਣੇ ਅਤੇ ਰਾਜ ਦਰਬਾਰ ਦੀ ਦੇਖ-ਭਾਲ ਕਰਨਾ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 12.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੇਂਦਰੀ ਸ਼ਾਸਨ ਪ੍ਰਬੰਧ ਦੀ ਦੇਖ-ਭਾਲ ਲਈ ਬਣਾਏ ਗਏ ਦਫ਼ਤਰਾਂ ਵਿੱਚੋਂ ਕਿਸੇ ਇੱਕ ਦਾ ਨਾਂ ਦੱਸੋ ।
ਉੱਤਰ-
ਦਫ਼ਤਰ-ਏ-ਅਬਵਾਬ-ਉਲ-ਮਾਲ ।

ਪ੍ਰਸ਼ਨ 13.
ਮਹਾਰਾਜਾ ਰਣਜੀਤ ਸਿੰਘ ਦਾ ਸਾਮਰਾਜ ਕਿੰਨੇ ਸੂਬਿਆਂ ਵਿੱਚ ਵੰਡਿਆ ਹੋਇਆ ਸੀ ?
ਉੱਤਰ-
ਚਾਰ ।

ਪ੍ਰਸ਼ਨੇ 14.
ਮਹਾਰਾਜਾ ਰਣਜੀਤ ਸਿੰਘ ਦੇ ਕਿਸੇ ਇੱਕ ਸੂਬੇ ਦਾ ਨਾਂ ਦੱਸੋ ।
ਉੱਤਰ-
ਸੂਬਾ-ਏ-ਲਾਹੌਰ ।

ਪ੍ਰਸ਼ਨ 15.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੂਬੇ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ-
ਨਾਜ਼ਿਮ ।

ਪ੍ਰਸ਼ਨ 16.
ਮਿਸਰ ਰੂਪ ਲਾਲ ਕੌਣ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸਿੱਧ ਨਾਜ਼ਿਮ ।

ਪ੍ਰਸ਼ਨ 17.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਜ਼ਿਮ ਦਾ ਕੋਈ ਇੱਕ ਪ੍ਰਮੁੱਖ ਕੰਮ ਦੱਸੋ ।
ਉੱਤਰ-
ਪ੍ਰਾਂਤ ਵਿੱਚ ਸ਼ਾਂਤੀ ਬਣਾਈ ਰੱਖਣੀ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 18.
ਪਰਗਨਾ ਦੇ ਸਰਵੋਚ ਅਧਿਕਾਰੀ ਨੂੰ ਕੀ ਕਹਿੰਦੇ ਸਨ ?
ਉੱਤਰ-
ਕਾਰਦਾਰ ।

ਪ੍ਰਸ਼ਨ 19.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਰਦਾਰ ਨੂੰ ਕਿਹੜੀ ਇੱਕ ਪ੍ਰਮੁੱਖ ਸ਼ਕਤੀ ਪ੍ਰਾਪਤ ਸੀ ?
ਉੱਤਰ-
ਪਰਗਨੇ ਵਿੱਚ ਭੂਮੀ ਦਾ ਲਗਾਨ ਇਕੱਠਾ ਕਰਨਾ ।

ਪ੍ਰਸ਼ਨ 20.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦੇ ਪ੍ਰਬੰਧ ਦੀ ਦੇਖ-ਭਾਲ ਕੌਣ ਕਰਦਾ ਸੀ ?
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਸ਼ਾਸਨ ਪ੍ਰਬੰਧ ਕਿਹੜੇ ਅਧਿਕਾਰੀ ਅਧੀਨ ਹੁੰਦਾ ਸੀ ?
ਉੱਤਰ-
ਕੋਤਵਾਲ ।

ਪ੍ਰਸ਼ਨ 21.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਦਾ ਕੋਤਵਾਲ ਕੌਣ ਸੀ ?
ਉੱਤਰ-
ਇਮਾਮ ਬਖ਼ਸ਼ ।

ਪ੍ਰਸ਼ਨ 22.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੋਤਵਾਲ ਦਾ ਮੁੱਖ ਕੰਮ ਕੀ ਸੀ ?
ਉੱਤਰ-
ਸ਼ਹਿਰ ਵਿੱਚ ਕਾਨੂੰਨ ਅਤੇ ਸ਼ਾਂਤੀ ਵਿਵਸਥਾ ਨੂੰ ਬਣਾਈ ਰੱਖਣਾ ।

ਪ੍ਰਸ਼ਨ 23.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਨੂੰ ਕੀ ਕਹਿੰਦੇ ਸਨ ?
ਉੱਤਰ-
ਮੌਜਾ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 24.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਗਾਨ ਇਕੱਠਾ ਕਰਨ ਲਈ ਪ੍ਰਚਲਿਤ ਕਿਸੇ ਇੱਕ ਪ੍ਰਣਾਲੀ ਦਾ ਨਾਂ ਲਿਖੋ ।
ਉੱਤਰ-
ਬਟਾਈ ਪ੍ਰਣਾਲੀ ।

ਪ੍ਰਸ਼ਨ 25.
ਬਟਾਈ ਪ੍ਰਣਾਲੀ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਬਟਾਈ ਪ੍ਰਣਾਲੀ ਅਨੁਸਾਰ ਲਗਾਨ ਫ਼ਸਲ ਕੱਟਣ ਤੋਂ ਬਾਅਦ ਨਿਰਧਾਰਿਤ ਕੀਤਾ ਜਾਂਦਾ ਸੀ ।

ਪ੍ਰਸ਼ਨ 26.
ਕਨਕੂਤ ਪ੍ਰਣਾਲੀ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਕਨਕੂਤ ਪ੍ਰਣਾਲੀ ਅਨੁਸਾਰ ਲਗਾਨ ਖੜ੍ਹੀ ਫ਼ਸਲ ਨੂੰ ਦੇਖ ਕੇ ਨਿਰਧਾਰਿਤ ਕੀਤਾ ਜਾਂਦਾ ਸੀ ।

ਪ੍ਰਸ਼ਨ 27.
ਭੂਮੀ ਲਗਾਨ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਆਮਦਨ ਦਾ ਪ੍ਰਮੁੱਖ ਸਾਧਨ ਦੱਸੋ ।
ਉੱਤਰ-
ਚੁੰਗੀ ਕਰ ।

ਪ੍ਰਸ਼ਨ 28.
ਜਾਗੀਰਦਾਰੀ ਪ੍ਰਥਾ ਤੋਂ ਕੀ ਭਾਵ ਹੈ ?
ਉੱਤਰ-
ਰਾਜ ਦੇ ਕਰਮਚਾਰੀਆਂ ਨੂੰ ਨਕਦ ਤਨਖ਼ਾਹ ਦੇ ਬਦਲੇ ਜਾਗੀਰਾਂ ਦਿੱਤੀਆਂ ਜਾਂਦੀਆਂ ਸਨ ।

ਪ੍ਰਸ਼ਨ 29.
ਵਤਨ ਜਾਗੀਰਾਂ ਕੀ ਸਨ ?
ਉੱਤਰ-
ਇਹ ਉਹ ਜਾਗੀਰਾਂ ਸਨ ਜਿਹੜੀਆਂ ਜਗੀਰਦਾਰ ਨੂੰ ਉਸ ਦੇ ਆਪਣੇ ਪਿੰਡ ਵਿੱਚ ਦਿੱਤੀਆਂ ਜਾਂਦੀਆਂ ਸਨ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 30.
ਧਰਮਾਰਥ ਜਾਗੀਰਾਂ ਤੋਂ ਕੀ ਭਾਵ ਹੈ ?
ਉੱਤਰ-
ਇਹ ਉਹ ਜਾਗੀਰਾਂ ਸਨ ਜੋ ਧਾਰਮਿਕ ਸੰਸਥਾਵਾਂ ਨੂੰ ਦਿੱਤੀਆਂ ਜਾਂਦੀਆਂ ਸਨ ।

ਪ੍ਰਸ਼ਨ 31.
ਈਨਾਮ ਜਾਗੀਰਾਂ ਕਿਨ੍ਹਾਂ ਨੂੰ ਦਿੱਤੀਆਂ ਜਾਂਦੀਆਂ ਸਨ ?
ਉੱਤਰ-
ਵਿਸ਼ੇਸ਼ ਸੇਵਾਵਾਂ ਬਦਲੇ ਜਾਂ ਬਹਾਦਰੀ ਦਿਖਾਉਣ ਵਾਲੇ ਸੈਨਿਕਾਂ ਨੂੰ ।

ਪ੍ਰਸ਼ਨ 32.
ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੇ ਜਾਣ ਵਾਲੇ ਤੋਹਫ਼ਿਆਂ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ-
ਨਜ਼ਰਾਨਾ ।

ਪ੍ਰਸ਼ਨ 33.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਚਲਿਤ ਕਿਸੇ ਇੱਕ ਅਦਾਲਤ ਦਾ ਨਾਂ ਦੱਸੋ ।
ਉੱਤਰ-
ਕਾਜ਼ੀ ਦੀ ਅਦਾਲਤ ।

ਪ੍ਰਸ਼ਨ 34.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਸਭ ਤੋਂ ਵੱਡੀ ਅਦਾਲਤ ਕਿਹੜੀ ਹੁੰਦੀ ਸੀ ?
ਉੱਤਰ-
ਅਦਾਲਤ-ਏ-ਆਲਾ ।

ਪ੍ਰਸ਼ਨ 35.
ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਸਿੱਖ ਫ਼ੌਜ ਦਾ ਕੋਈ ਇੱਕ ਪ੍ਰਮੁੱਖ ਦੋਸ਼ ਦੱਸੋ ?
ਉੱਤਰ-
ਸਿੱਖ ਫ਼ੌਜ ਵਿੱਚ ਅਨੁਸ਼ਾਸਨ ਦੀ ਬਹੁਤ ਕਮੀ ਸੀ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 36.
ਮਹਾਰਾਜਾ ਰਣਜੀਤ ਸਿੰਘ ਦੁਆਰਾ ਸਿੱਖ ਫ਼ੌਜ ਵਿੱਚ ਕੀਤੇ ਗਏ ਸੁਧਾਰਾਂ ਵਿੱਚੋਂ ਕੋਈ ਇੱਕ ਦੱਸੋ ।
ਉੱਤਰ-
ਉਸ ਨੇ ਸਿੱਖ ਫ਼ੌਜ ਨੂੰ ਪੱਛਮੀ ਢੰਗ ਨਾਲ ਸਿਖਲਾਈ ਦਿੱਤੀ ।

ਪ੍ਰਸ਼ਨ 37.
ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਕਿਹੜੇ ਦੋ ਪ੍ਰਮੁੱਖ ਭਾਗਾਂ ਵਿੱਚ ਵੰਡੀ ਹੋਈ ਸੀ ?
ਉੱਤਰ-
ਫ਼ੌਜ-ਏ-ਆਇਨ ਅਤੇ ਫ਼ੌਜ-ਏ-ਬੇਕਵਾਇਦ ।

ਪ੍ਰਸ਼ਨ 38.
ਮਹਾਰਾਜਾ ਰਣਜੀਤ ਸਿੰਘ ਨੇ ਪੈਦਲ ਸੈਨਾ ਦਾ ਸੰਗਠਨ ਕਦੋਂ ਸ਼ੁਰੂ ਕੀਤਾ ?
ਉੱਤਰ-
1805 ਈ. ।

ਪ੍ਰਸ਼ਨ 39.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਪਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਸੀ ?
ਉੱਤਰ-
ਚਾਰ ।

ਪ੍ਰਸ਼ਨ 40.
ਮਹਾਰਾਜਾ ਰਣਜੀਤ ਸਿੰਘ ਨੇ ਫ਼ੌਜ-ਏ-ਖ਼ਾਸ ਨੂੰ ਸਿਖਲਾਈ ਦੇਣ ਲਈ ਕਿਸ ਨੂੰ ਨਿਯੁਕਤ ਕੀਤਾ ਸੀ ?
ਉੱਤਰ-
ਜਨਰਲ ਵੈਂਤੂਰਾ ।

ਪ੍ਰਸ਼ਨ 41.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਫ਼ੌਜ-ਏ-ਖ਼ਾਸ ਦਾ ਤੋਪਖ਼ਾਨਾ ਕਿਸ ਦੇ ਅਧੀਨ ਸੀ ?
ਉੱਤਰ-
ਜਨਰਲ ਇਲਾਹੀ ਬਖ਼ਸ਼ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 42.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹਾਥੀਆਂ ਦੁਆਰਾ ਖਿੱਚੀਆਂ ਜਾਣ ਵਾਲੀਆਂ ਤੋਪਾਂ ਨੂੰ ਕੀ ਕਹਿੰਦੇ ਸਨ ?
ਉੱਤਰ-
ਤੋਪਖ਼ਾਨਾ-ਏ-ਫੀਲੀ ।

ਪ੍ਰਸ਼ਨ 43.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਊਠਾਂ ਦੁਆਰਾ ਖਿੱਚੀਆਂ ਜਾਣ ਵਾਲੀਆਂ ਤੋਪਾਂ ਨੂੰ ਕੀ ਕਹਿੰਦੇ ਸਨ ?
ਉੱਤਰ-
ਤੋਪਖ਼ਾਨਾ-ਏ-ਸ਼ੁਤਰੀ ।

ਪ੍ਰਸ਼ਨ 44.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਘੋੜਿਆਂ ਦੁਆਰਾ ਖਿੱਚੀਆਂ ਜਾਣ ਵਾਲੀਆਂ ਤੋਪਾਂ ਨੂੰ ਕੀ ਕਹਿੰਦੇ ਸਨ ?
ਉੱਤਰ-
ਤੋਪਖ਼ਾਨਾ-ਏ-ਅਸਪੀ ।

ਪ੍ਰਸ਼ਨ 45.
ਫ਼ੌਜ-ਏ-ਬੇਕਵਾਇਦ ਤੋਂ ਕੀ ਭਾਵ ਹੈ ?
ਉੱਤਰ-
ਇਹ ਉਹ ਫ਼ੌਜ ਸੀ ਜਿਹੜੀ ਕਿ ਨਿਸ਼ਚਿਤ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਸੀ ।

ਪ੍ਰਸ਼ਨ 46.
ਰਣਜੀਤ ਸਿੰਘ ਦੀ ਸੈਨਾ ਦੇ ਦੋ ਪ੍ਰਸਿੱਧ ਯੂਰਪੀਅਨ ਅਫ਼ਸਰਾਂ ਦੇ ਨਾਂ ਲਿਖੋ ।
ਜਾਂ
ਲਾਹੌਰ ਦਰਬਾਰ ਦੇ ਕਿਸੇ ਦੋ ਯੂਰਪੀਅਨ ਅਫ਼ਸਰਾਂ ਦੇ ਨਾਂ ਲਿਖੋ ।
ਜਾਂ
ਰਣਜੀਤ ਸਿੰਘ ਦੇ ਯੂਰਪੀ ਸੈਨਾਪਤੀਆਂ ਵਿੱਚੋਂ ਕਿਸੇ ਦੋ ਦੇ ਨਾਂ ਲਿਖੋ ।
ਉੱਤਰ-
ਜਨਰਲ ਵੈਂਤੂਰਾ ਅਤੇ ਜਨਰਲ ਕੋਰਟ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :- ਖ਼ਾਲੀ ਥਾਂਵਾਂ ਭਰੋ-

1. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ……………………. ਰਾਜ ਦਾ ਮੁਖੀਆ ਸੀ ।
ਉੱਤਰ-
(ਮਹਾਰਾਜਾ)

2. ਰਾਜਾ ਧਿਆਨ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ …………………… ਸੀ ।
ਉੱਤਰ-
(ਪ੍ਰਧਾਨ ਮੰਤਰੀ)

3. ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਦਾ ਨਾਂ ………………………. ਸੀ ।
ਉੱਤਰ-
(ਫ਼ਕੀਰ ਅਜ਼ੀਜ਼ਉੱਦੀਨ)

4. ………………………. ਅਤੇ ………………….. ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸਿੱਧ ਵਿੱਤ ਮੰਤਰੀ ਸਨ ।
ਉੱਤਰ-
(ਦੀਵਾਨ ਭਵਾਨੀ ਦਾਸ, ਦੀਵਾਨ ਗੰਗਾ ਰਾਮ)

5. ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਪ੍ਰਸਿੱਧ ਸੈਨਾਪਤੀ ………………….. ਸੀ ।
ਉੱਤਰ-
(ਹਰੀ ਸਿੰਘ ਨਲਵਾ)

6. ਮਹਾਰਾਜਾ ਰਣਜੀਤ ਸਿੰਘ ਸਮੇਂ ਡਿਉੜੀਵਾਲਾ ਦੇ ਅਹੁਦੇ ‘ਤੇ …………………… ਨਿਯੁਕਤ ਸੀ ।
ਉੱਤਰ-
(ਜਮਾਂਦਾਰ ਖ਼ੁਸ਼ਹਾਲ ਸਿੰਘ)

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

7. ਡਿਉੜੀਵਾਲਾ ……………………….. ਦੀ ਦੇਖਭਾਲ ਕਰਦਾ ਸੀ ।
ਉੱਤਰ-
(ਸ਼ਾਹੀ ਰਾਜ ਘਰਾਨੇ)

8. ……………………… ਵੱਲੋਂ ਰਾਜ ਦੇ ਰੋਜ਼ਾਨਾ ਹੋਣ ਵਾਲੇ ਖ਼ਰਚ ਦਾ ਵੇਰਵਾ ਰੱਖਿਆ ਜਾਂਦਾ ਸੀ ।
ਉੱਤਰ-
(ਦਫ਼ਤਰ-ਏ-ਰੋਜਨਾਮਚਾ-ਏ-ਇਖਰਾਜ਼ਾਤ)

9. ………………….. ਵੱਲੋਂ ਰਾਜ ਦੀ ਬਹੁਮੁੱਲੀ ਵਸਤਾਂ ਦੀ ਦੇਖਭਾਲ ਕੀਤੀ ਜਾਂਦੀ ਸੀ ।
ਉੱਤਰ-
(ਦਫ਼ਤਰ-ਏ-ਤੋਸ਼ਾਖ਼ਾਨਾ)

10. ਮਹਾਰਾਜਾ ਰਣਜੀਤ ਸਿੰਘ ਦਾ ਸਾਮਰਾਜ …………………….. ਸੁਬਿਆਂ ਵਿੱਚ ਵੰਡਿਆ ਹੋਇਆ ਸੀ ।
ਉੱਤਰ-
(ਚਾਰ)

11. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ……………………….. ਸੁਬੇ ਦਾ ਮੁੱਖ ਅਧਿਕਾਰੀ ਹੁੰਦਾ ਸੀ ।
ਉੱਤਰ-
(ਨਾਜ਼ਿਮ)

12. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਰਦਾਰ ………………………. ਦਾ ਮੁੱਖ ਅਧਿਕਾਰੀ ਹੁੰਦਾ ਸੀ ।
ਉੱਤਰ-
(ਪਰਗਨਾ)

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

13. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ……………………….. ਪਿੰਡ ਦੀ ਜ਼ਮੀਨ ਦਾ ਰਿਕਾਰਡ ਰੱਖਦਾ ਸੀ ।
ਉੱਤਰ-
(ਪਟਵਾਰੀ)

14. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਪ੍ਰਮੁੱਖ ਅਧਿਕਾਰੀ ………. ਹੁੰਦਾ ਸੀ ।
ਉੱਤਰ-
(ਕੋਤਵਾਲ)

15. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਪ੍ਰਸਿੱਧ ਕੋਤਵਾਲ ……………………… ਸੀ ।
ਉੱਤਰ-
(ਇਮਾਮ ਬਖ਼ਸ਼)

16. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਆਮਦਨੀ ਦਾ ਮੁੱਖ ਸੋਮਾ ……………….. ਸੀ ।
ਉੱਤਰ-
(ਭੂਮੀ ਦਾ ਲਗਾਨ)

17. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਗਾਨ ਦੀ ………………………… ਪ੍ਰਣਾਲੀ ਸਭ ਤੋਂ ਵੱਧ ਪ੍ਰਚਲਿਤ ਸੀ ।
ਉੱਤਰ-
(ਬਟਾਈ)

18. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਭੂਮੀ ਦਾ ਲਗਾਨ ਸਾਲ ਵਿੱਚ ………………………… ਵਾਰੀ ਇਕੱਠਾ ਕੀਤਾ
ਜਾਂਦਾ ਸੀ ।
ਉੱਤਰ-
(ਦੇ)

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

19. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਜਗੀਰਾਂ ਵਿੱਚੋਂ ……………… ਜਗੀਰਾਂ ਸਭ ਤੋਂ ਮਹੱਤਵਪੂਰਨ ਸਨ ।
ਉੱਤਰ-
(ਸੇਵਾ)

20. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਧਾਰਮਿਕ ਸੰਸਥਾਵਾਂ ਨੂੰ ਦਿੱਤੀਆਂ ਜਾਣ ਵਾਲੀਆਂ ਜਗੀਰਾਂ ਨੂੰ ……………………….. ਜਗੀਰਾਂ ਕਿਹਾ ਜਾਂਦਾ ਸੀ ।
ਉੱਤਰ-
(ਧਰਮਾਰਥ)

21. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਸਭ ਤੋਂ ਵੱਡੀ ਅਦਾਲਤ ਨੂੰ ……………………. ਕਿਹਾ ਜਾਂਦਾ ਸੀ ।
ਉੱਤਰ-
(ਅਦਾਲਤ-ਏ-ਆਲਾ)

22. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਦਾਲਤ-ਏ-ਆਲਾ ਦੀ ਸਥਾਪਨਾ ……………………. ਵਿਖੇ ਕੀਤੀ ਗਈ ਸੀ ।
ਉੱਤਰ-
(ਲਾਹੌਰ)

23. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਪਰਾਧੀਆਂ ਨੂੰ ਆਮਤੌਰ ‘ਤੇ ……………………………. ਦੀ ਸਜ਼ਾ ਦਿੱਤੀ ਜਾਂਦੀ ਸੀ ।
ਉੱਤਰ-
(ਜੁਰਮਾਨਾ)

24. ਮਹਾਰਾਜਾ ਰਣਜੀਤ ਸਿੰਘ ਦੀ ਨਿਯਮਿਤ ਸੈਨਾ ਨੂੰ ……………………… ਕਿਹਾ ਜਾਂਦਾ ਸੀ ।
ਉੱਤਰ-
(ਫ਼ੌਜ ਏ-ਆਇਨ)

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

25. ਮਹਾਰਾਜਾ ਰਣਜੀਤ ਸਿੰਘ ਨੇ ਘੋੜਸਵਾਰ ਸੈਨਾ ਨੂੰ ਸਿਖਲਾਈ ਦੇਣ ਲਈ ਜਨਰਲ ਅਲਾਰਡ ਨੂੰ ………………………… ਵਿੱਚ ਨਿਯੁਕਤ ਕੀਤਾ ।
ਉੱਤਰ-
(1822 ਈ.)

26. ਮਹਾਰਾਜਾ ਰਣਜੀਤ ਸਿੰਘ ਸਮੇਂ ਹਾਥੀਆਂ ਦੁਆਰਾ ਖਿੱਚੀਆਂ ਜਾਣ ਵਾਲੀਆਂ ਤੋਪਾਂ ਨੂੰ ………………….. ਕਿਹਾ ਜਾਂਦਾ ਸੀ ।
ਉੱਤਰ-
(ਤੋਪਖ਼ਾਨਾ-ਏ-ਫੀਲੀ)

27. ਮਹਾਰਾਜਾ ਰਣਜੀਤ ਸਿੰਘ ਨੇ ਫ਼ੌਜ-ਏ-ਖ਼ਾਸ ਨੂੰ ਸਿਖਲਾਈ ਦੇਣ ਲਈ …………………….. ਨੂੰ ਨਿਯੁਕਤ ਕੀਤਾ ਸੀ ।
ਉੱਤਰ-
(ਜਨਰਲ ਵੈਂਤੂਰਾ)

28. ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ-ਏ-ਖ਼ਾਸ ਦਾ ਤੋਪਖ਼ਾਨਾ ਜਨਰਲ …………………….. ਦੇ ਅਧੀਨ ਸੀ ।
ਉੱਤਰ-
(ਇਲਾਹੀ ਬਖ਼ਸ਼)

29. ਮਹਾਰਾਜਾ ਰਣਜੀਤ ਦੀ ਉਸ ਫ਼ੌਜ ਨੂੰ ਜੋ ਨਿਸ਼ਚਿਤ ਨਿਯਮਾਂ ਦੀ ਪਾਲਨਾ ਨਹੀਂ ਕਰਦੀ ਸੀ ਨੂੰ ………………….. ਕਿਹਾ ਜਾਂਦਾ ਸੀ ।
ਉੱਤਰ-
(ਫ਼ੌਜ-ਏ-ਬੇਕਵਾਇਦ)

ਠੀਕ ਜਾਂ ਗਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗਲਤ ਦੀ ਚੋਣ ਕਰੋ-

1. ਮਹਾਰਾਜਾ ਰਣਜੀਤ ਸਿੰਘ ਰਾਜ ਦੀਆਂ ਸਾਰੀਆਂ ਅੰਦਰੂਨੀ ਅਤੇ ਬਾਹਰੀ ਨੀਤੀਆਂ ਨੂੰ ਤਿਆਰ ਕਰਦਾ ਸੀ ।
ਉੱਤਰ-
ਠੀਕ

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

2. ਮਹਾਰਾਜਾ ਰਣਜੀਤ ਸਿੰਘ ਦੇ ਪ੍ਰਧਾਨ ਮੰਤਰੀ ਦਾ ਨਾਂ ਰਾਜਾ ਧਿਆਨ ਸਿੰਘ ਸੀ ।
ਉੱਤਰ-
ਠੀਕ

3. ਅਕਾਲੀ ਫੂਲਾ ਸਿੰਘ ਇੱਕ ਪ੍ਰਸਿੱਧ ਪ੍ਰਧਾਨ ਮੰਤਰੀ ਸੀ ।
ਉੱਤਰ-
ਗਲਤ

4. ਦੀਵਾਨ ਦੀਨਾ ਨਾਥ ਮਹਾਰਾਜਾ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਸੀ ।
ਉੱਤਰ-
ਗਲਤ

5. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਤ ਮੰਤਰੀ ਨੂੰ ਦੀਵਾਨ ਕਿਹਾ ਜਾਂਦਾ ਸੀ ।
ਉੱਤਰ-
ਠੀਕ

6. ਦੀਵਾਨ ਭਵਾਨੀ ਦਾਸ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਵਿੱਤ ਮੰਤਰੀ ਸੀ ।
ਉੱਤਰ-
ਠੀਕ

7. ਦੀਵਾਨ ਮੋਹਕਮ ਚੰਦ ਅਤੇ ਸਰਦਾਰ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸਿੱਧ ਸੈਨਾਪਤੀ ਸਨ ।
ਉੱਤਰ-
ਠੀਕ

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

8. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਮਾਂਦਾਰ ਖੁਸ਼ਹਾਲ ਸਿੰਘ ਡਿਉੜੀਵਾਲਾ ਦੇ ਅਹੁਦੇ ‘ਤੇ ਨਿਯੁਕਤ ਸੀ ।
ਉੱਤਰ-
ਠੀਕ

9. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਫ਼ਤਰ-ਏ-ਅਬਵਾਬ-ਉਲ-ਮਾਲ ਦੁਆਰਾ ਰਾਜ ਦੀ ਆਮਦਨ ਦਾ ਲੇਖਾ-ਜੋਖਾ ਰੱਖਿਆ ਜਾਂਦਾ ਸੀ !
ਉੱਤਰ-
ਠੀਕ

10. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਫ਼ਤਰ-ਏ-ਰੋਜ਼ਾਨਾਮਚਾ-ਏ-ਇਖਰਾਜਾਤ ਦੁਆਰਾ ਰਾਜ ਦੇ ਰੋਜ਼ਾਨਾ ਹੋਣ ਵਾਲੇ ਖ਼ਰਚ ਦਾ ਵੇਰਵਾ ਰੱਖਿਆ ਜਾਂਦਾ ਸੀ ।
ਉੱਤਰ-
ਠੀਕ

11. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਾਮਰਾਜ ਦੀ ਵੰਡ ਚਾਰ ਸੂਬਿਆਂ ਵਿੱਚ ਕੀਤੀ ਗਈ ਸੀ ।
ਉੱਤਰ-
ਠੀਕ

12. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੂਬੇ ਦੇ ਮੁੱਖ ਅਧਿਕਾਰੀ ਨੂੰ ਕਾਰਦਾਰ ਕਹਿੰਦੇ ਸਨ ।
ਉੱਤਰ-
ਗ਼ਲਤ

13. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਪ੍ਰਮੁੱਖ ਅਧਿਕਾਰੀ ਕੋਤਵਾਲ ਹੁੰਦਾ ਸੀ ।
ਉੱਤਰ-
ਠੀਕ

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

14. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੋਤਵਾਲ ਦੇ ਅਹੁਦੇ ‘ਤੇ ਇਮਾਮ ਬਖ਼ਸ਼ ਨਿਯੁਕਤ ਸੀ ।
ਉੱਤਰ-
ਠੀਕ

15. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਵਾਨ ਗੰਗਾ ਰਾਮ ਨੇ ਦਫ਼ਤਰਾਂ ਦੀ ਸਥਾਪਨਾ ਕੀਤੀ ।
ਉੱਤਰ-
ਗਲਤ

16. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਆਮਦਨ ਦਾ ਮੁੱਖ ਸੋਮਾ ਭੂਮੀ ਦਾ ਲਗਾਨ ਸੀ ।
ਉੱਤਰ-
ਠੀਕ

17. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਟਾਈ ਪ੍ਰਣਾਲੀ ਸਭ ਤੋਂ ਵੱਧ ਪ੍ਰਚੱਲਿਤ ਸੀ ।
ਉੱਤਰ-
ਠੀਕ

18. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਭੂਮੀ ਦਾ ਲਗਾਨ ਸਾਲ ਵਿੱਚ ਤਿੰਨ ਵਾਰ ਇਕੱਠਾ ਕੀਤਾ ਜਾਂਦਾ ਸੀ ।
ਉੱਤਰ-
ਗਲਤ

19. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੇਵਾ ਜਗੀਰਾਂ ਦੀ ਗਿਣਤੀ ਸਭ ਤੋਂ ਵੱਧ ਸੀ ।
ਉੱਤਰ-
ਠੀਕ

20. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਧਾਰਮਿਕ ਸੰਸਥਾਵਾਂ ਨੂੰ ਦਿੱਤੀਆਂ ਜਾਣ ਵਾਲੀਆਂ ਜਗੀਰਾਂ ਨੂੰ ਧਰਮਾਰਥ ਜਾਗੀਰਾਂ ਕਿਹਾ ਜਾਂਦਾ ਸੀ ।
ਉੱਤਰ-
ਠੀਕ

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

21. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲੋਕਾਂ ਨੂੰ ਵਿਸ਼ੇਸ਼ ਸੇਵਾਵਾਂ ਦੇ ਬਦਲੇ ਗੁਜ਼ਾਰਾ ਜਗੀਰਾਂ ਦਿੱਤੀਆਂ ਜਾਂਦੀਆਂ ਸਨ |
ਉੱਤਰ-
ਗ਼ਲਤ

22. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸ਼ਹਿਰਾਂ ਵਿੱਚ ਕਾਜ਼ੀ ਦੀਆਂ ਅਦਾਲਤਾਂ ਸਥਾਪਿਤ ਸਨ ।
ਉੱਤਰ-
ਠੀਕ

23. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹਰ ਪਰਗਨੇ ਵਿੱਚ ਨਾਜ਼ਿਮ ਦੀ ਅਦਾਲਤ ਹੁੰਦੀ ਸੀ ।
ਉੱਤਰ-
ਗ਼ਲਤ

24. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹਰ ਪਰਗਨੇ ਵਿੱਚ ਨਾਜ਼ਿਮ ਦੀ ਅਦਾਲਤ ਹੁੰਦੀ ਸੀ ।
ਉੱਤਰ-
ਗ਼ਲਤ

25. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ ।
ਉੱਤਰ-
ਗ਼ਲਤ

26. ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੈਨਾ ਵਿੱਚ ਦੇਸ਼ੀ ਅਤੇ ਵਿਦੇਸ਼ੀ ਪ੍ਰਣਾਲੀਆਂ ਦਾ ਸੁਮੇਲ ਕੀਤਾ ਸੀ ।
ਉੱਤਰ-
ਠੀਕ

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

27. ਮਹਾਰਾਜਾ ਰਣਜੀਤ ਸਿੰਘ ਦੀ ਨਿਯਮਿਤ ਸੈਨਾ ਨੂੰ ਫ਼ੌਜ-ਏ-ਆਇਨ ਕਿਹਾ ਜਾਂਦਾ ਸੀ ।
ਉੱਤਰ-
ਠੀਕ

28. ਮਹਾਰਾਜਾ ਰਣਜੀਤ ਸਿੰਘ ਨੇ ਫ਼ੌਜ-ਏ-ਖ਼ਾਸ ਨੂੰ ਸਿਖਲਾਈ ਦੇਣ ਲਈ ਜਨਰਲ ਵੈੱਤਰਾ ਨੂੰ ਨਿਯੁਕਤ ਕੀਤਾ ਸੀ ।
ਉੱਤਰ-
ਠੀਕ

29. ਮਹਾਰਾਜਾ ਰਣਜੀਤ ਸਿੰਘ ਨੇ ਫ਼ੌਜ-ਏ-ਖ਼ਾਸ ਦੇ ਤੋਪਖ਼ਾਨੇ ਦੀ ਸਿਖਲਾਈ ਲਈ ਜਨਰਲ ਇਲਾਹੀ ਬਖ਼ਸ਼ ਨੂੰ ਨਿਯੁਕਤ ਕੀਤਾ ਸੀ ।
ਉੱਤਰ-
ਠੀਕ

30. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਫ਼ੌਜ-ਏ-ਬੇਕਵਾਇਦ ਉਹ ਫ਼ੌਜ ਸੀ ਜੋ ਨਿਸ਼ਚਿਤ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਸੀ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੇਂਦਰੀ ਸ਼ਾਸਨ ਪ੍ਰਬੰਧ ਦਾ ਧੁਰਾ ਕੌਣ ਸੀ ?
(i) ਮਹਾਰਾਜਾ
(ii) ਵਿਦੇਸ਼ ਮੰਤਰੀ
(iii) ਵਿੱਤ ਮੰਤਰੀ
(iv) ਪ੍ਰਧਾਨ ਮੰਤਰੀ ।
ਉੱਤਰ-
(i) ਮਹਾਰਾਜਾ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੇ ਪ੍ਰਧਾਨ ਮੰਤਰੀ ਦਾ ਕੀ ਨਾਂ ਸੀ ?
(i) ਦੀਵਾਨ ਮੋਹਕਮ ਚੰਦ
(ii) ਰਾਜਾ ਧਿਆਨ ਸਿੰਘ
(iii) ਦੀਵਾਨ ਗੰਗਾਨਾਥ
(iv) ਫ਼ਕੀਰ ਅਜੀਜਉੱਦੀਨ ।
ਉੱਤਰ-
(ii) ਰਾਜਾ ਧਿਆਨ ਸਿੰਘ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਕੌਣ ਸੀ ?
(i) ਦੀਵਾਨ ਮੋਹਕਮ ਚੰਦ
(ii) ਰਾਜਾ ਧਿਆਨ ਸਿੰਘ
(iii) ਫ਼ਕੀਰ ਅਜ਼ੀਜ਼ਉੱਦੀਨ
(iv) ਖੁਸ਼ਹਾਲ ਸਿੰਘ ।
ਉੱਤਰ-
(iii) ਫ਼ਕੀਰ ਅਜ਼ੀਜ਼ਉੱਦੀਨ ।

ਪ੍ਰਸ਼ਨ 4.
ਹੇਠ ਲਿਖਿਆਂ ਵਿੱਚੋਂ ਕੌਣ ਮਹਾਰਾਜਾ ਰਣਜੀਤ ਸਿੰਘ ਦਾ ਵਿੱਤ ਮੰਤਰੀ ਨਹੀਂ ਸੀ ?
(i) ਦੀਵਾਨ ਭਵਾਨੀ ਦਾਸ
(ii) ਦੀਵਾਨ ਗੰਗਾ ਰਾਮ
(iii) ਦੀਵਾਨ ਦੀਨਾ ਨਾਥ
(iv) ਦੀਵਾਨ ਮੋਹਕਮ ਚੰਦ ।
ਉੱਤਰ-
(iv) ਦੀਵਾਨ ਮੋਹਕਮ ਚੰਦ ।

ਪ੍ਰਸ਼ਨ 5.
ਹੇਠ ਲਿਖਿਆਂ ਵਿੱਚੋਂ ਕੌਣ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਸੈਨਾਪਤੀ ਸੀ ?
(i) ਹਰੀ ਸਿੰਘ ਨਲਵਾ
(ii) ਮਿਸਰ ਦੀਵਾਨ ਚੰਦ
(iii) ਦੀਵਾਨ ਮੋਹਕਮ ਚੰਦ
(iv) ਉੱਪਰ ਲਿਖੇ ਸਾਰੇ
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਘਰਾਣੇ ਅਤੇ ਰਾਜ ਦਰਬਾਰ ਦੀ ਦੇਖਭਾਲ ਕੌਣ ਕਰਦਾ ਸੀ ?
(i) ਡਿਉੜੀਵਾਲਾ
(ii) ਕਾਰਦਾਰ
(iii) ਸੂਬੇਦਾਰ
(iv) ਕੋਤਵਾਲ ।
ਉੱਤਰ-
(i) ਡਿਉੜੀਵਾਲਾ ।

ਪ੍ਰਸ਼ਨ 7.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਡਿਉੜੀਵਾਲਾ ਦੇ ਅਹੁਦੇ ‘ਤੇ ਕੌਣ ਨਿਯੁਕਤ ਸੀ ?
(i) ਜਮਾਂਦਾਰ ਖੁਸ਼ਹਾਲ ਸਿੰਘ
(ii) ਸੰਗਤ ਸਿੰਘ
(iii) ਹਰੀ ਸਿੰਘ ਨਲਵਾ ,
(iv) ਜੱਸਾ ਸਿੰਘ ਰਾਮਗੜ੍ਹੀਆ ।
ਉੱਤਰ-
(i) ਜਮਾਂਦਾਰ ਖੁਸ਼ਹਾਲ ਸਿੰਘ ।

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਮਰਾਜ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਸੀ ?
(i) 12
(ii) 14
(iii) 4
(iv) 9.
ਉੱਤਰ-
(iii) 4.

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੂਬੇ ਦਾ ਮੁਖੀਆ ਕੀ ਅਖਵਾਉਂਦਾ ਸੀ ?
(i) ਸੂਬੇਦਾਰ
(ii) ਕਾਰਦਾਰ
(iii) ਨਾਜ਼ਿਮ
(iv) ਕੋਤਵਾਲ ।
ਉੱਤਰ-
(iii) ਨਾਜ਼ਿਮ ।

ਪ੍ਰਸ਼ਨ 10.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰਗਨੇ ਦਾ ਮੁੱਖ ਅਧਿਕਾਰੀ ਕੌਣ ਸੀ ?
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰਗਨੇ ਦੇ ਮੁੱਖ ਅਧਿਕਾਰੀ ਨੂੰ ਕੀ ਕਹਿੰਦੇ ਸਨ ?
(i) ਨਾਜ਼ਿਮ
(ii) ਸੂਬੇਦਾਰ
(iii) ਕਾਰਦਾਰ
(iv) ਕੋਤਵਾਲ ।
ਉੱਤਰ-
(iii) ਕਾਰਦਾਰ ।

ਪ੍ਰਸ਼ਨ 11.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਮੁੱਖੀ ਕੌਣ ਹੁੰਦਾ ਸੀ ?
(i) ਸੂਬੇਦਾਰ
(ii) ਕਾਰਦਾਰ
(iii) ਕੋਤਵਾਲ
(iv) ਪਟਵਾਰੀ ।
ਉੱਤਰ-
(iii) ਕੋਤਵਾਲ ।

ਪ੍ਰਸ਼ਨ 12.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਦਾ ਕੋਤਵਾਲ ਕੌਣ ਸੀ ?
ਜਾਂ
ਲਾਹੌਰ ਸ਼ਹਿਰ ਦੇ ਪ੍ਰਮੁੱਖ ਅਧਿਕਾਰੀ (ਕੋਤਵਾਲ) ਦਾ ਨਾਂ ਕੀ ਸੀ ?
(i) ਧਿਆਨ ਸਿੰਘ
(ii) ਖ਼ੁਸ਼ਹਾਲ ਸਿੰਘ
(iii) ਇਮਾਮ ਬਖ਼ਸ਼
(iv) ਇਲਾਹੀ ਬਖ਼ਸ਼ ।
ਉੱਤਰ-
(iii) ਇਮਾਮ ਬਖ਼ਸ਼ ।

ਪ੍ਰਸ਼ਨ 13.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ?
(i) ਪਰਗਨਾ
(ii) ਮੌਜ਼ਾ
(iii) ਕਾਰਦਾਰ
(iv) ਨਾਜ਼ਿਮ ।
ਉੱਤਰ-
(ii) ਮੌਜ਼ਾ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 14.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਆਮਦਨ ਦਾ ਮੁੱਖ ਸੋਮਾ ਕਿਹੜਾ ਸੀ ?
(i) ਭੂਮੀ ਦਾ ਲਗਾਨ
(ii) ਚੰਗੀ ਕਰ
(iii) ਨਜ਼ਰਾਨਾ
(iv) ਜ਼ਬਤੀ ।
ਉੱਤਰ-
(i) ਭੂਮੀ ਦਾ ਲਗਾਨ ।

ਪ੍ਰਸ਼ਨ 15.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਜਾਗੀਰਾਂ ਵਿੱਚੋਂ ਕਿਹੜੀ ਜਾਗੀਰ ਨੂੰ ਸਭ ਤੋਂ ਮਹੱਤਵਪੂਰਨ ਸਮਝਿਆ ਜਾਂਦਾ ਸੀ ?
(i) ਇਨਾਮ ਜਾਗੀਰਾਂ
(ii) ਵਤਨ ਜਾਗੀਰਾਂ
(iii) ਸੇਵਾ ਜਾਗੀਰਾਂ
(iv) ਗੁਜ਼ਾਰਾ ਜਾਗੀਰਾਂ ।
ਉੱਤਰ-
(iii) ਸੇਵਾ ਜਾਗੀਰਾਂ ।

ਪ੍ਰਸ਼ਨ 16.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਧਾਰਮਿਕ ਸੰਸਥਾਵਾਂ ਨੂੰ ਦਿੱਤੀਆਂ ਜਾਣ ਵਾਲੀਆਂ ਜਾਗੀਰਾਂ ਨੂੰ ਕੀ ਕਿਹਾ ਜਾਂਦਾ ਸੀ ?
(i) ਵਤਨ ਜਾਗੀਰਾਂ
(ii) ਇਨਾਮ ਜਾਗੀਰਾਂ
(iii) ਧਰਮਾਰਥ ਜਾਗੀਰਾਂ
(iv) ਗੁਜ਼ਾਰਾ ਜਾਗੀਰਾਂ ।
ਉੱਤਰ-
(iii) ਧਰਮਾਰਥ ਜਾਗੀਰਾਂ ।

ਪ੍ਰਸ਼ਨ 17.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਸਭ ਤੋਂ ਛੋਟੀ ਅਦਾਲਤ ਕਿਹੜੀ ਸੀ ?
(i) ਪੰਚਾਇਤ
(ii) ਕਾਜ਼ੀ ਦੀ ਅਦਾਲਤ
(iii) ਜਾਗੀਰਦਾਰ ਦੀ ਅਦਾਲਤ
(iv) ਕਾਰਦਾਰ ਦੀ ਅਦਾਲਤ ।
ਉੱਤਰ-
(i) ਪੰਚਾਇਤ ।

ਪ੍ਰਸ਼ਨ 18.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮਹਾਰਾਜਾ ਦੀ ਅਦਾਲਤ ਤੋਂ ਥੱਲੇ ਸਭ ਤੋਂ ਵੱਡੀ ਅਦਾਲਤ ਕਿਹੜੀ ਸੀ ?
(i) ਨਾਜ਼ਿਮ ਦੀ ਅਦਾਲਤ
(ii) ਅਦਾਲਤ-ਏ-ਆਲਾ
(iii) ਅਦਾਲਤੀ ਦੀ ਅਦਾਲਤ
(iv) ਕਾਰਦਾਰ ਦੀ ਅਦਾਲਤ ਤੋਂ ।
ਉੱਤਰ-
(ii) ਅਦਾਲਤ-ਏ-ਆਲਾ ।

ਪ੍ਰਸ਼ਨ 19.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਪਰਾਧੀਆਂ ਨੂੰ ਵਧੇਰੇ ਕਰਕੇ ਕਿਹੜੀ ਸਜ਼ਾ ਦਿੱਤੀ ਜਾਂਦੀ ਸੀ ?
(i) ਮੌਤ ਦੀ
(ii) ਜੁਰਮਾਨਾ
(iii) ਅੰਗ ਕੱਟਣਾ
(iv) ਉੱਪਰ ਲਿਖੇ ਸਾਰੇ ।
ਉੱਤਰ-
(ii) ਜੁਰਮਾਨਾ ।

ਪ੍ਰਸ਼ਨ 20.
ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਸਿੱਖਾਂ ਦੀ ਸੈਨਿਕ ਪ੍ਰਣਾਲੀ ਵਿੱਚ ਕੀ ਦੋਸ਼ ਸੀ ?
(i) ਸੈਨਿਕਾਂ ਵਿੱਚ ਅਨੁਸ਼ਾਸਨ ਦੀ ਬਹੁਤ ਕਮੀ ਸੀ
(ii) ਪੈਦਲ ਸੈਨਾ ਨੂੰ ਬਹੁਤ ਘਟੀਆ ਸਮਝਿਆ ਜਾਂਦਾ ਸੀ
(iii) ਸੈਨਿਕਾਂ ਨੂੰ ਨਕਦ ਤਨਖ਼ਾਹ ਨਹੀਂ ਦਿੱਤੀ ਜਾਂਦੀ ਸੀ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 21.
ਮਹਾਰਾਜਾ ਰਣਜੀਤ ਸਿੰਘ ਦੀ ਨਿਯਮਿਤ ਸੈਨਾ ਨੂੰ ਕੀ ਕਿਹਾ ਜਾਂਦਾ ਸੀ ?
(i) ਫ਼ੌਜ-ਏ-ਆਇਨ
(ii) ਫ਼ੌਜ-ਏ-ਖ਼ਾਸ
(iii) ਫ਼ੌਜ-ਏ-ਬੇਕਵਾਇਦ
(iv) ਉੱਪਰ ਲਿਖੇ ਸਾਰੇ ।
ਉੱਤਰ-
(i) ਫ਼ੌਜ-ਏ-ਆਇਨ ।

ਪ੍ਰਸ਼ਨ 22.
ਮਹਾਰਾਜਾ ਰਣਜੀਤ ਸਿੰਘ ਨੇ ਫ਼ੌਜ-ਏ-ਖ਼ਾਸ ਨੂੰ ਸਿਖਲਾਈ ਦੇਣ ਲਈ ਕਿਸ ਨੂੰ ਨਿਯੁਕਤ ਕੀਤਾ ਸੀ ?
(i) ਜਨਰਲ ਇਲਾਹੀ ਬਖ਼ਸ਼
(ii) ਜਨਰਲ ਅਲਾਰਡ
(iii) ਜਨਰਲ ਵੈਂਤੂਰਾ
(iv) ਜਨਰਲ ਕੋਰਟ ।
ਉੱਤਰ-
(iii) ਜਨਰਲ ਵੈਂਤੂਰਾ ।

ਪ੍ਰਸ਼ਨ 23.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਫ਼ੌਜ-ਏ-ਖ਼ਾਸ ਤੋਪਖ਼ਾਨਾ ਕਿਸ ਦੇ ਅਧੀਨ ਸੀ ?
(i) ਜਨਰਲ ਇਲਾਹੀ ਬਖ਼ਸ਼
(ii) ਜਨਰਲ ਕੋਰਟ
(iii) ਕਰਨਲ ਗਾਰਡਨਰ
(iv) ਜਨਰਲ ਵੈਂਤੂਰਾ ।
ਉੱਤਰ-
(i) ਜਨਰਲ ਇਲਾਹੀ ਬਖ਼ਸ਼ ।

ਪ੍ਰਸ਼ਨ 24.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਸ ਫ਼ੌਜ ਨੂੰ ਕੀ ਕਹਿੰਦੇ ਸਨ ਜੋ ਨਿਸ਼ਚਿਤ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਸੀ ?
(i) ਫ਼ੌਜ-ਏ-ਖ਼ਾਸ
(ii) ਫ਼ੌਜ-ਏ-ਬੇਕਵਾਇਦ
(iii) ਫ਼ੌਜ-ਏ-ਆਇਨ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ii) ਫ਼ੌਜ-ਏ-ਬੇਕਵਾਇਦ ।

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਮਹਾਰਾਜਾ ਕੇਂਦਰੀ ਸ਼ਾਸਨ ਦਾ ਧੁਰਾ ਸੀ । ਉਹ ਅਸੀਮ ਸ਼ਕਤੀਆਂ ਦਾ ਮਾਲਕ ਸੀ । ਉਸ ਦੇ ਮੁੱਖ ਤੋਂ ਨਿਕਲਿਆ ਹਰ ਸ਼ਬਦ ਕਾਨੂੰਨ ਸਮਝਿਆ ਜਾਂਦਾ ਸੀ । ਮਹਾਰਾਜਾ ਰਣਜੀਤ ਸਿੰਘ ਆਪਣੀਆਂ ਸ਼ਕਤੀਆਂ ਦੀ ਵਰਤੋਂ ਪਰਜਾ ਦੀ ਭਲਾਈ ਲਈ ਕਰਦਾ ਸੀ । ਪ੍ਰਸ਼ਾਸਨ ਪ੍ਰਬੰਧ ਵਿਚ ਸਹਿਯੋਗ ਪ੍ਰਾਪਤ ਕਰਨ ਲਈ ਮਹਾਰਾਜੇ ਨੇ ਕਈ ਮੰਤਰੀਆਂ ਨੂੰ ਨਿਯੁਕਤ ਕੀਤਾ ਹੋਇਆ ਸੀ । ਇਨ੍ਹਾਂ ਵਿਚੋਂ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ, ਮੁੱਖ ਸੈਨਾਪਤੀ ਅਤੇ ਡਿਉੜੀਵਾਲਾ ਨਾਂ ਦੇ ਮੰਤਰੀ ਪ੍ਰਮੁੱਖ ਸਨ । ਇਨ੍ਹਾਂ ਮੰਤਰੀਆਂ ਦੀ ਸਲਾਹ ਨੂੰ ਮੰਨਣਾ ਜਾਂ ਨਾ ਮੰਨਣਾ ਰਣਜੀਤ ਸਿੰਘ ਜੀ ਮਰਜ਼ੀ ‘ਤੇ ਨਿਰਭਰ ਕਰਦਾ ਸੀ । ਪ੍ਰਸ਼ਾਸਨ ਦੀ ਕੁਸ਼ਲਤਾ ਲਈ ਮਹਾਰਾਜਾ ਰਣਜੀਤ ਸਿੰਘ ਆਮ ਤੌਰ ‘ਤੇ ਆਪਣੇ ਮੰਤਰੀਆਂ ਦੀ ਸਲਾਹ ਨੂੰ ਮੰਨ ਲੈਂਦਾ ਸੀ । ਮਹਾਰਾਜਾ ਰਣਜੀਤ ਸਿੰਘ ਨੇ ਪ੍ਰਸ਼ਾਸਨ ਦੀ ਚੰਗੀ ਦੇਖ-ਭਾਲ ਲਈ 12 ਦਫ਼ਤਰਾਂ ਵਿਭਾਗਾਂ) ਦੀ ਸਥਾਪਨਾ ਕੀਤੀ ਸੀ । ਇਨ੍ਹਾਂ ਦਫ਼ਤਰਾਂ ਵਿਚੋਂ ਦਫ਼ਤਰ-ਏ-ਅਬਵਾਬ-ਉਲ-ਮਾਲ, ਦਫ਼ਤਰ-ਏ-ਤੋਜਿਹਾਤ, ਦਫ਼ਤਰ-ਏਮਵਾਜ਼ਿਬ ਅਤੇ ਦਫ਼ਤਰ-ਏ-ਰੋਜ਼ਨਾਮਚਾ-ਏ-ਇਖਰਾਜਾਤ ਪ੍ਰਮੁੱਖ ਸਨ । ਨਿਸਚਿਤ ਤੌਰ ‘ਤੇ ਮਹਾਰਾਜਾ ਰਣਜੀਤ ਸਿੰਘ ਦਾ ਕੇਂਦਰੀ ਸ਼ਾਸਨ ਪ੍ਰਬੰਧ ਬਹੁਤ ਚੰਗਾ ਸੀ ।

1. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੇਂਦਰੀ ਸ਼ਾਸਨ ਦਾ ਧੁਰਾ ਕੌਣ ਹੁੰਦਾ ਸੀ ?
2. ਮਹਾਰਾਜਾ ਰਣਜੀਤ ਸਿੰਘ ਦਾ ਪ੍ਰਧਾਨ ਮੰਤਰੀ ਕੌਣ ਸੀ ?
3. ਮਹਾਰਾਜਾ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਕੌਣ ਸੀ ?
(i) ਰਾਜਾ ਧਿਆਨ ਸਿੰਘ
(ii) ਹਰੀ ਸਿੰਘ ਨਲਵਾ
(iii) ਫ਼ਕੀਰ ਅਜ਼ੀਜ਼ਉੱਦੀਨ
(iv) ਦੀਵਾਨ ਮੋਹਕਮ ਚੰਦ ।
4. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਸ਼ਾਸਨ ਦੀ ਚੰਗੀ ਦੇਖਭਾਲ ਲਈ ਕਿੰਨੇ ਦਫ਼ਤਰਾਂ ਦੀ ਸਥਾਪਨਾ ਕੀਤੀ ਗਈ ਸੀ ?
5. ਦਫ਼ਤਰ-ਏ-ਤੋਜਿਹਾਤ ਦਾ ਕੀ ਕੰਮ ਹੁੰਦਾ ਸੀ ?
ਉੱਤਰ-
1. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੇਂਦਰੀ ਸ਼ਾਸਨ ਦਾ ਧੁਰਾ ਮਹਾਰਾਜਾ ਆਪ ਹੁੰਦਾ ਸੀ ।
2. ਮਹਾਰਾਜਾ ਰਣਜੀਤ ਸਿੰਘ ਦਾ ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਸੀ ।
3. ਫ਼ਕੀਰ ਅਜ਼ੀਜ਼ਉੱਦੀਨ ।
4. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਸ਼ਾਸਨ ਦੀ ਚੰਗੀ ਦੇਖਭਾਲ ਲਈ 12 ਦਫ਼ਤਰਾਂ ਦੀ ਸਥਾਪਨਾ ਕੀਤੀ ਗਈ ਸੀ ।
5. ਦਫ਼ਤਰ-ਏ-ਤੋਜਿਹਾਤ ਸ਼ਾਹੀ ਘਰਾਣੇ ਦਾ ਹਿਸਾਬ-ਕਿਤਾਬ ਰੱਖਦਾ ਸੀ ।

2. ਸ਼ਾਸਨ ਪ੍ਰਬੰਧ ਨੂੰ ਚੰਗੇ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਚਾਰ ਵੱਡੇ ਸੂਬਿਆਂ ਵਿੱਚ ਵੰਡਿਆ ਹੋਇਆ ਸੀ । ਸੂਬੇ ਦਾ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਨਾਜ਼ਿਮ (ਗਵਰਨਰ) ਦੀ ਹੁੰਦੀ ਸੀ । ਨਾਜ਼ਿਮ ਦਾ ਮੁੱਖ ਕੰਮ ਆਪਣੇ ਪ੍ਰਾਂਤ ਵਿੱਚ ਸ਼ਾਂਤੀ ਬਣਾਈ ਰੱਖਣਾ ਸੀ । ਉਹ ਪ੍ਰਾਂਤ ਦੇ ਹੋਰਨਾਂ ਕਰਮਚਾਰੀਆਂ ਦੇ ਕੰਮਾਂ ਦੀ ਨਿਗਰਾਨੀ ਕਰਦਾ ਸੀ । ਉਹ ਪ੍ਰਾਂਤ ਵਿੱਚ ਮਹਾਰਾਜੇ ਦੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ । ਉਹ ਫ਼ੌਜਦਾਰੀ ਅਤੇ ਦੀਵਾਨੀ ਮੁਕੱਦਮਿਆਂ ਦੇ ਫੈਸਲੇ ਕਰਦਾ ਸੀ । ਉਹ ਭੂਮੀ ਦਾ ਲਗਾਨ ਇਕੱਠਾ ਕਰਨ ਵਿੱਚ ਕਰਮਚਾਰੀਆਂ ਦੀ ਸਹਾਇਤਾ ਕਰਦਾ ਸੀ । ਉਹ ਜ਼ਿਲ੍ਹਿਆਂ ਦੇ ਕਾਰਦਾਰਾਂ ਦੇ ਕੰਮਾਂ ਦੀ ਵੀ ਨਿਗਰਾਨੀ ਕਰਦਾ ਸੀ । ਇਸ ਤਰ੍ਹਾਂ ਨਾਜ਼ਿਮ ਕੋਲ ਅਸੀਮ ਅਧਿਕਾਰ ਸਨ, ਪਰ ਉਸ ਨੂੰ ਆਪਣੇ ਪ੍ਰਾਂਤ ਬਾਰੇ ਕੋਈ ਵੀ ਮਹੱਤਵਪੂਰਨ ਫੈਸਲਾ ਲੈਣ ਤੋਂ ਪਹਿਲਾਂ ਮਹਾਰਾਜੇ ਦੀ ਪ੍ਰਵਾਨਗੀ ਲੈਣੀ ਪੈਂਦੀ ਸੀ । ਮਹਾਰਾਜਾ ਜਦ ਚਾਹੇ ਨਾਜ਼ਿਮ ਨੂੰ ਤਬਦੀਲ ਕਰ ਸਕਦਾ ਸੀ ।

1. ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਮਰਾਜ ਨੂੰ ਕਿੰਨੇ ਸੂਬਿਆਂ ਵਿਚ ਵੰਡਿਆ ਹੋਇਆ ਸੀ ?
2. ਮਹਾਰਾਜਾ ਰਣਜੀਤ ਸਿੰਘ ਦੇ ਕਿਸੇ ਦੋ ਸੂਬਿਆਂ ਦੇ ਨਾਂ ਲਿਖੋ ।
3. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੂਬੇ ਦਾ ਮੁਖੀ ਕੌਣ ਹੁੰਦਾ ਸੀ ?
4. ਨਾਜ਼ਿਮ ਦਾ ਕੋਈ ਇੱਕ ਮੁੱਖ ਕੰਮ ਲਿਖੋ ।
5. ਮਹਾਰਾਜਾ ਜਦ ਚਾਹੇ ਨਾਜ਼ਿਮ ਨੂੰ ………………………….. ਕਰ ਸਕਦਾ ਸੀ ।
ਉੱਤਰ-
1. ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਮਰਾਜ ਨੂੰ ਚਾਰ ਸੂਬਿਆਂ ਵਿੱਚ ਵੰਡਿਆ ਹੋਇਆ ਸੀ ।
2. ਮਹਾਰਾਜਾ ਰਣਜੀਤ ਸਿੰਘ ਦੇ ਦੋ ਸੂਬਿਆਂ ਦੇ ਨਾਂ ਸਬਾ-ਏ-ਲਾਹੌਰ ਅਤੇ ਸੂਬਾ-ਏ-ਕਸ਼ਮੀਰ ਸਨ ।
3. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੂਬੇ ਦਾ ਮੁਖੀ ਨਾਜ਼ਿਮ ਹੁੰਦਾ ਸੀ ।
4. ਉਹ ਆਪਣੇ ਅਧੀਨ ਪ੍ਰਾਂਤ ਵਿੱਚ ਮਹਾਰਾਜੇ ਦੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ ।
5. ਤਬਦੀਲ ।

3. ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਸੀ । ਪਿੰਡ ਦਾ ਪ੍ਰਬੰਧ ਪੰਚਾਇਤ ਦੇ ਹੱਥ ਵਿੱਚ ਹੁੰਦਾ ਸੀ । ਪੰਚਾਇਤ ਪਿੰਡ ਦੇ ਲੋਕਾਂ ਦੀ ਦੇਖ-ਭਾਲ ਕਰਦੀ ਸੀ ਅਤੇ ਉਨ੍ਹਾਂ ਦੇ ਛੋਟੇ-ਮੋਟੇ ਝਗੜਿਆਂ ਦਾ ਨਿਪਟਾਰਾ ਕਰਦੀ ਸੀ । ਲੋਕ ਪੰਚਾਇਤ ਦਾ ਬੜਾ ਮਾਣ ਕਰਦੇ ਸਨ ਅਤੇ ਉਸ ਦੇ ਫੈਸਲਿਆਂ ਨੂੰ ਜ਼ਿਆਦਾਤਰ ਲੋਕ ਪ੍ਰਵਾਨ ਕਰਦੇ ਸਨ । ਪਟਵਾਰੀ ਪਿੰਡ ਦੀ ਜ਼ਮੀਨ ਦਾ ਰਿਕਾਰਡ ਰੱਖਦਾ ਸੀ । ਚੌਧਰੀ ਲਗਾਨ ਉਗਰਾਹੁਣ ਵਿੱਚ ਸਰਕਾਰ ਦੀ ਸਹਾਇਤਾ ਕਰਦਾ ਸੀ । ਮੁਕੱਦਮ ਲੰਬੜਦਾਰ) ਪਿੰਡ ਦਾ ਮੁਖੀ ਹੁੰਦਾ ਸੀ । ਉਹ ਸਰਕਾਰ ਅਤੇ ਲੋਕਾਂ ਵਿਚਕਾਰ ਇੱਕ ਕੜੀ ਦਾ ਕੰਮ ਕਰਦਾ ਸੀ । ਚੌਕੀਦਾਰ ਪਿੰਡ ਦਾ ਪਹਿਰੇਦਾਰ ਹੁੰਦਾ ਸੀ । ਮਹਾਰਾਜਾ ਪਿੰਡ ਦੇ ਕੰਮਾਂ ਵਿੱਚ ਦਖਲ-ਅੰਦਾਜ਼ੀ ਨਹੀਂ ਕਰਦਾ ਸੀ ।

1. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੁੰਦੀ ਸੀ ?
2. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਨੂੰ ਕੀ ਕਿਹਾ ਜਾਂਦਾ ਸੀ ?
3. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਦਾ ਪ੍ਰਬੰਧ ਕਿਸ ਦੇ ਹੱਥ ਵਿੱਚ ਹੁੰਦਾ ਸੀ ?
4. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਕੱਦਮ ਕੌਣ ਸੀ ?
5. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਦੀ ਜ਼ਮੀਨ ਦਾ ਰਿਕਾਰਡ ਕੌਣ ਰੱਖਦਾ ਸੀ ?
(i) ਮੁਕੱਦਮ
(ii) ਚੌਧਰੀ
(iii) ਪਟਵਾਰੀ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
1. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਸੀ ।
2. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਨੂੰ ਮੌਜਾ ਕਹਿੰਦੇ ਸਨ ।
3. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਦਾ ਪ੍ਰਬੰਧ ਪੰਚਾਇਤ ਦੇ ਹੱਥ ਵਿੱਚ ਹੁੰਦਾ ਸੀ ।
4. ਮੁਕੱਦਮ ਪਿੰਡ ਦਾ ਮੁਖੀ ਹੁੰਦਾ ਸੀ ।
5. ਪਟਵਾਰੀ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

4. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਪ੍ਰਬੰਧ ਹੋਰਨਾਂ ਸ਼ਹਿਰਾਂ ਨਾਲੋਂ ਵੱਖਰੇ ਢੰਗ ਨਾਲ ਕੀਤਾ ਜਾਂਦਾ ਸੀ । ਸਾਰੇ ਸ਼ਹਿਰ ਨੂੰ ਮੁਹੱਲਿਆਂ ਵਿੱਚ ਵੰਡਿਆ ਗਿਆ ਸੀ । ਹਰ ਮੁਹੱਲਾ ਇੱਕ ਮੁਹੱਲੇਦਾਰ ਦੇ ਅਧੀਨ ਹੁੰਦਾ ਸੀ । ਮੁਹੱਲੇਦਾਰ ਆਪਣੇ ਮੁਹੱਲੇ ਵਿੱਚ ਸ਼ਾਂਤੀ ਤੇ ਵਿਵਸਥਾ ਕਾਇਮ ਰੱਖਦਾ ਸੀ ਅਤੇ ਸਫ਼ਾਈ ਦਾ ਪ੍ਰਬੰਧ ਕਰਦਾ ਸੀ । ਲਾਹੌਰ ਸ਼ਹਿਰ ਦਾ ਪ੍ਰਮੁੱਖ ਅਧਿਕਾਰੀ ‘ਕੋਤਵਾਲ’ ਹੁੰਦਾ ਸੀ । ਉਹ ਆਮ ਤੌਰ ‘ਤੇ ਮੁਸਲਮਾਨ ਹੁੰਦਾ ਸੀ । ਕੋਤਵਾਲ ਦੇ ਮੁੱਖ ਕੰਮ ਮਹਾਰਾਜੇ ਦੇ ਆਦੇਸ਼ਾਂ ਨੂੰ ਅਮਲੀ ਰੂਪ ਦੇਣਾ, ਸ਼ਹਿਰ ਵਿੱਚ ਸ਼ਾਂਤੀ ਤੇ ਵਿਵਸਥਾ ਕਾਇਮ ਰੱਖਣਾ, ਮੁਹੱਲੇਦਾਰਾਂ ਦੇ ਕੰਮਾਂ ਦੀ ਦੇਖ-ਭਾਲ ਕਰਨਾ, ਸ਼ਹਿਰ ਵਿੱਚ ਸਫ਼ਾਈ ਦਾ ਪ੍ਰਬੰਧ ਕਰਨਾ, ਸ਼ਹਿਰ ਵਿੱਚ ਆਉਣ ਵਾਲੇ ਵਿਦੇਸ਼ੀਆਂ ਦਾ ਵੇਰਵਾ ਰੱਖਣਾ, ਵਪਾਰ ਤੇ ਉਦਯੋਗ ਦੀ ਨਿਗਰਾਨੀ ਕਰਨਾ ਅਤੇ ਨਾਪ-ਤੋਲ ਦੀਆਂ ਚੀਜ਼ਾਂ ਦੀ ਪੜਤਾਲ ਕਰਨੀ ਆਦਿ ਸਨ । ਉਹ ਦੋਸ਼ੀ ਲੋਕਾਂ ਵਿਰੁੱਧ ਲੋੜੀਂਦੀ ਕਾਰਵਾਈ ਕਰਦਾ ਸੀ ।

1. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਮੁੱਖ ਅਧਿਕਾਰੀ ਕੌਣ ਹੁੰਦਾ ਸੀ ?
2. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੋਤਵਾਲ ਦੇ ਅਹੁਦੇ ‘ਤੇ ਕੌਣ ਨਿਯੁਕਤ ਸੀ ?
3. ਕੋਤਵਾਲ ਦਾ ਇੱਕ ਮੁੱਖ ਕੰਮ ਦੱਸੋ।
4. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਹੱਲੇ ਦਾ ਮੁਖੀ ਕੌਣ ਹੁੰਦਾ ਸੀ ?
5. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ……………………… ਸ਼ਹਿਰ ਦਾ ਪ੍ਰਬੰਧ ਹੋਰਨਾਂ ਸ਼ਹਿਰਾਂ ਨਾਲੋਂ ਵੱਖਰੇ ਢੰਗ ਨਾਲ ਕੀਤਾ ਜਾਂਦਾ ਸੀ ।
ਉੱਤਰ-
1. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਮੁੱਖ ਅਧਿਕਾਰੀ ਕੋਤਵਾਲ ਹੁੰਦਾ ਸੀ ।
2. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੋਤਵਾਲ ਦੇ ਅਹੁਦੇ ‘ਤੇ ਇਮਾਮ ਬਖ਼ਸ਼ ਨਿਯੁਕਤ ਸੀ ।
3. ਸ਼ਹਿਰ ਵਿੱਚ ਸ਼ਾਂਤੀ ਬਣਾਈ ਰੱਖਣਾ ।
4. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਹੱਲੇ ਦਾ ਮੁਖੀ ਮੁਹੱਲੇਦਾਰ ਹੁੰਦਾ ਸੀ ।
5. ਲਾਹੌਰ ।

ਪ੍ਰਸ਼ਨ 25.
ਮਹਾਰਾਜਾ ਰਣਜੀਤ ਸਿੰਘ ਨੇ ਘੋੜਸਵਾਰ ਸੈਨਿਕਾਂ ਨੂੰ ਸਿਖਲਾਈ ਦੇਣ ਲਈ ਕਿਸ ਨੂੰ ਨਿਯੁਕਤ ਕੀਤਾ ?
(i) ਜਨਰਲ ਵੈਂਤੂਰਾ
(ii) ਜਨਰਲ ਅਲਾਰਡ
(iii) ਜਨਰਲ ਕੋਰਟ
(iv) ਜਨਰਲ ਇਲਾਹੀ ਬਖ਼ਸ਼ ।
ਉੱਤਰ-
(ii) ਜਨਰਲ ਅਲਾਰਡ ।

PSEB 7th Class Science Solutions Chapter 9 ਮਿੱਟੀ

Punjab State Board PSEB 7th Class Science Book Solutions Chapter 9 ਮਿੱਟੀ Textbook Exercise Questions, and Answers.

PSEB Solutions for Class 7 Science Chapter 9 ਮਿੱਟੀ

PSEB 7th Class Science Guide ਮਿੱਟੀ  Intext Questions and Answers

ਸੋਚੋ ਅਤੇ ਉੱਤਰ ਦਿਓ : (ਪੇਜ 101)

ਪ੍ਰਸ਼ਨ 1.
ਜਿਸ ਮਿੱਟੀ ਦਾ pH 03 ਹੋਵੇ ਉਸਦਾ ਰਸਾਇਣਿਕ ਸੁਭਾਅ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਜਿਸ ਮਿੱਟੀ ਦਾ pH ਮੁੱਲ 03 ਹੈ, ਉਸ ਮਿੱਟੀ ਦਾ ਰਸਾਇਣਿਕ ਸੁਭਾਅ ਤੇਜ਼ਾਬੀ ਹੈ ।

ਪ੍ਰਸ਼ਨ 2.
ਜਿਸ ਮਿੱਟੀ ਦਾ pH 10 ਹੋਵੇ ਉਸਦਾ ਰਸਾਇਣਿਕ ਸੁਭਾਅ ਕਿਹੋ ਜਿਹਾ ਹੋਵੇਗਾ ?
ਉੱਤਰ-
ਜਿਸ ਮਿੱਟੀ ਦਾ pH ਮੁੱਲ 10 ਹੈ, ਉਸ ਮਿੱਟੀ ਦਾ ਰਸਾਇਣਿਕ ਸੁਭਾਅ ਖਾਰੀ ਹੋਵੇਗਾ |

PSEB 7th Class Science Solutions Chapter 9 ਮਿੱਟੀ

ਪ੍ਰਸ਼ਨ 3.
ਉਦਾਸੀਨ ਮਿੱਟੀ ਦਾ pH ਕਿੰਨਾ ਹੁੰਦਾ ਹੈ ?
ਉੱਤਰ-
ਉਦਾਸੀਨ ਮਿੱਟੀ ਦਾ pH 7 ਹੁੰਦਾ ਹੈ ।

ਸੋਚੋ ਅਤੇ ਉੱਤਰ ਦਿਓ : (ਪੇਜ 102)

ਪ੍ਰਸ਼ਨ 1.
ਕਿਸ ਮਿੱਟੀ ਵਿੱਚ ਪਾਣੀ ਦੇ ਰਿਸਣ ਦੀ ਦਰ ਸਭ ਤੋਂ ਵੱਧ ਹੈ ?
ਉੱਤਰ-
ਰੇਤਲੀ ਮਿੱਟੀ ਵਿੱਚ ਪਾਣੀ ਦੇ ਰਿਸਣ ਦੀ ਦਰ ਸਭ ਤੋਂ ਵੱਧ ਹੈ ।

ਪ੍ਰਸ਼ਨ 2.
ਕਿਸ ਮਿੱਟੀ ਵਿੱਚ ਪਾਣੀ ਨੂੰ ਰੋਕਣ ਦੀ ਸਮਰੱਥਾ ਸਭ ਤੋਂ ਵੱਧ ਹੈ ?
ਉੱਤਰ-
ਚੀਕਣੀ ਮਿੱਟੀ ਵਿੱਚ ਪਾਣੀ ਨੂੰ ਰੋਕਣ ਦੀ ਸਮਰੱਥਾ ਸਭ ਤੋਂ ਵੱਧ ਹੁੰਦੀ ਹੈ ।

ਸੋਚੋ ਅਤੇ ਉੱਤਰ ਦਿਓ : (ਪੇਜ 103)

ਪ੍ਰਸ਼ਨ 1.
ਮਿੱਟੀ ਨੂੰ ਹਲ ਨਾਲ ਕਿਉਂ ਵਾਹਿਆ ਜਾਂਦਾ ਹੈ ?
ਉੱਤਰ-
ਮਿੱਟੀ ਨੂੰ ਹਲ ਨਾਲ ਵਾਹਿਆ ਜਾਂਦਾ ਹੈ, ਤਾਂ ਜੋ ਮਿੱਟੀ ਪੋਲੀ ਜਾਂ ਮੁਸਾਮਦਾਰ ਬਣ ਜਾਵੇ ।

ਪ੍ਰਸ਼ਨ 2.
ਮਿੱਟੀ ਵਿੱਚ ਮੌਜੂਦ ਹਵਾ ਦਾ ਕੀ ਲਾਭ ਹੈ ?
ਉੱਤਰ-
ਪੌਦਿਆਂ ਦੀਆਂ ਜੜ੍ਹਾਂ ਮਿੱਟੀ ਵਿੱਚ ਮੌਜੂਦ ਹਵਾ ਦੀ ਵਰਤੋਂ ਕਰਦੀਆਂ ਹਨ ।

PSEB 7th Class Science Guide ਮਿੱਟੀ Textbook Questions and Answers

1. ਖ਼ਾਲੀ ਥਾਂਵਾਂ ਭਰੋ

(i) ਧਰਤੀ ਦੀ ਉੱਪਰਲੀ 30 ਤੋਂ 40 ਸੈਂਟੀਮੀਟਰ ਡੂੰਘੀ ਪਰਤ, ਜਿਸ ਵਿੱਚ ਫ਼ਸਲਾਂ ਉੱਗ ਸਕਣ, ਨੂੰ …….. ਕਹਿੰਦੇ ਹਨ ।
ਉੱਤਰ-
ਭੂਮੀ,

(ii) ਧਰਤੀ ਦਾ ਕਾਟ ਚਿੱਤਰ ਮਿੱਟੀ ਦੀਆਂ …………….. ਦਰਸਾਉਂਦਾ ਹੈ ।
ਉੱਤਰ-
ਪਰਤਾਂ,

(iii) ਮਿੱਟੀ ਦਾ ਤੇਜ਼ਾਬੀ ਸੁਭਾਅ ਜਾਂ ਖਾਰੀ ਸੁਭਾਅ …………… ਦੀ ਵਰਤੋਂ ਕਰਕੇ ਜਾਂਚਿਆ ਜਾ ਸਕਦਾ ਹੈ ।
ਉੱਤਰ-
pH ਪੇਪਰ,

(iv) ……………………… ਦੇ ਬਹੁਤ ਬਾਰੀਕ ਕਣ ਹੁੰਦੇ ਹਨ ਜੋ ਕਿ ਮਲਮਲ ਦੇ ਕੱਪੜੇ ਵਿੱਚੋਂ ਲੰਘ ਸਕਦੇ ਹਨ ।
ਉੱਤਰ-
ਚੀਕਣੀ ਮਿੱਟੀ,

PSEB 7th Class Science Solutions Chapter 9 ਮਿੱਟੀ

(v) ………………………. ਮਿੱਟੀ ਦੀ ਪਾਣੀ ਰੋਕਣ ਦੀ ਸਮਰੱਥਾ ਸਭ ਤੋਂ ਘੱਟ ਹੁੰਦੀ ਹੈ ।
ਉੱਤਰ-
ਚੀਕਣੀ,

(vi) ………… ਮਿੱਟੀ ਫ਼ਸਲਾਂ ਉਗਾਉਣ ਲਈ ਸਭ ਤੋਂ ਚੰਗੀ ਹੁੰਦੀ ਹੈ ।
ਉੱਤਰ-
ਦੋਮਟ,

(vii) ਭਾਰਤ ਦੇ ਗੁਜਰਾਤ ਅਤੇ ਮਹਾਂਰਾਸ਼ਟਰ ਵਰਗੇ ਪੱਛਮੀ ਰਾਜਾਂ ਦੀ ਮਿੱਟੀ . …………… ਰੰਗ ਦੀ ਹੁੰਦੀ ਹੈ ।
ਉੱਤਰ-
ਕਾਲੇ,

(viii) ………… ਦੀ ਵਰਤੋਂ ਘੁਮਿਆਰ ਮਿੱਟੀ ਦੇ ਭਾਂਡੇ ਬਣਾਉਣ ਲਈ ਕਰਦੇ ਹਨ ।
ਉੱਤਰ-
ਚੀਕਣੀ ਮਿੱਟੀ,

(x) ………… ਮਿੱਟੀ ਦੀ ਵਰਤੋਂ ਸੀਮਿੰਟ ਬਣਾਉਣ ਲਈ ਕੀਤੀ ਜਾਂਦੀ ਹੈ ।
ਉੱਤਰ-
ਚੀਕਣੀ,

(x) ਇੱਟਾਂ ਦਾ ਨਿਰਮਾਣ …………. ਤੋਂ ਕੀਤਾ ਜਾਂਦਾ ਹੈ ।
ਉੱਤਰ-
ਚੀਕਣੀ ਮਿੱਟੀ |

2. ਸਹੀ ਜਾਂ ਗਲਤ ਦੱਸੋ

(i) ਮਿੱਟੀ ਦੇ ਤੇਜ਼ਾਬੀ ਜਾਂ ਖਾਰੀ ਸੁਭਾਅ ਦੀ ਜਾਂਚ pH ਪੇਪਰ ਨਾਲ ਕੀਤੀ ਜਾਂਦੀ ਹੈ ।
ਉੱਤਰ-
ਸਹੀ,

(ii) 100 ਸੈਂਟੀਮੀਟਰ ਡੂੰਘਾਈ ਤੋਂ ਹੇਠਾਂ ਧਰਤੀ ਦੀ ਪਰਤ ਨੂੰ ਭੌ ਕਹਿੰਦੇ ਹਨ ।
ਉੱਤਰ-
ਗ਼ਲਤ,

(iii) ਸਾਰੀਆਂ ਫ਼ਸਲਾਂ ਰੇਤਲੀ ਮਿੱਟੀ ਵਿੱਚ ਵਧੀਆ ਉੱਗਦੀਆਂ ਹਨ ।
ਉੱਤਰ-
ਗ਼ਲਤ,

(iv) ਚਰਾਂਦਾਂ ਨੂੰ ਪਸ਼ੂਆਂ ਦੁਆਰਾ ਵੱਧ ਚਰਨ ਕਾਰਨ ਵੀ ਕੌਂ-ਖੋਰ ਹੁੰਦਾ ਹੈ ।
ਉੱਤਰ-
ਸਹੀ,

(v) ਖਾਨਾਂ ਪੁੱਟਣ ਨਾਲ ਚੌਂ-ਖੋਰ ਰੁਕ ਜਾਂਦਾ ਹੈ ।
ਉੱਤਰ-
ਗ਼ਲਤ,

(vi) ਚੀਕਣੀ ਮਿੱਟੀ ਵਿੱਚ ਪਾਣੀ ਆਸਾਨੀ ਨਾਲ ਰਿਸ ਜਾਂਦਾ ਹੈ ।
ਉੱਤਰ-
ਗ਼ਲਤ ।

3. ਕਾਲਮ ‘ਉ’ ਅਤੇ ‘ਅ’ ਦਾ ਮਿਲਾਨ ਕਰੋ-

ਕਾਲਮ ‘ਉ’ ਕਾਲਮ “ਅ”
(i) ਪਾਣੀ ਆਸਾਨੀ ਨਾਲ ਰਿਸ ਜਾਂਦਾ ਹੈ (ਉ) ਮਿੱਟੀ ਦਾ ਪ੍ਰਦੂਸ਼ਣ
(ii) ਇਹ ਮਿੱਟੀ ਕਪਾਹ ਉਗਾਉਣ ਲਈ ਸਭ ਤੋਂ ਵਧੀਆ ਹੁੰਦੀ ਹੈ । (ਅ) ਕੌਂ-ਖੋਰ
(iii) ਪੌਲੀਥੀਨ, ਪਲਾਸਟਿਕ ਅਤੇ ਕੀਟਨਾਸ਼ਕਾਂ ਕਾਰਨ ਹੁੰਦਾ ਹੈ | (ਈ) ਚੀਕਣੀ ਮਿੱਟੀ
(iv) ਖਾਨਾਂ ਪੁੱਟਣ, ਵੱਧ ਚਰਾਉਣ ਅਤੇ ਰੁੱਖ ਕੱਟਣ ਨਾਲ ਹੁੰਦਾ ਹੈ । (ਸ) ਕਾਲੀ ਮਿੱਟੀ
(v) ਇਸ ਮਿੱਟੀ ਦੀ ਵਰਤੋਂ ਸੀਮਿੰਟ ਬਣਾਉਣ ਵਿੱਚ ਕੀਤੀ ਜਾਂਦੀ ਹੈ। (ਹ) ਰੇਤਲੀ ਮਿੱਟੀ

ਉੱਤਰ-

ਕਾਲਮ ‘ਉ’ ਕਾਲਮ ‘ਅ’
(i) ਪਾਣੀ ਆਸਾਨੀ ਨਾਲ ਰਿਸ ਜਾਂਦਾ ਹੈ। (ਹ) ਰੇਤਲੀ ਮਿੱਟੀ
(ii) ਇਹ ਮਿੱਟੀ ਕਪਾਹ ਉਗਾਉਣ ਲਈ ਸਭ ਤੋਂ ਵਧੀਆ ਹੁੰਦੀ ਹੈ । (ਸ) ਕਾਲੀ ਮਿੱਟੀ
(iii) ਪੌਲੀਥੀਨ, ਪਲਾਸਟਿਕ ਅਤੇ ਕੀਟਨਾਸ਼ਕਾਂ ਕਾਰਨ ਹੁੰਦਾ ਹੈ। (ਉ) ਮਿੱਟੀ ਦਾ ਪ੍ਰਦੂਸ਼ਣ
(iv) ਖਾਨਾਂ ਪੁੱਟਣ, ਵੱਧ ਚਰਾਉਣ ਅਤੇ ਰੁੱਖ ਕੱਟਣ ਨਾਲ ਹੁੰਦਾ ਹੈ । (ਅ) ਕੌਂ-ਖੋਰ
(v) ਇਸ ਮਿੱਟੀ ਦੀ ਵਰਤੋਂ ਸੀਮਿੰਟ ਬਣਾਉਣ ਵਿੱਚ ਕੀਤੀ ਜਾਂਦੀ ਹੈ | (ਇ) ਚੀਕਣੀ ਮਿੱਟੀ

4. ਸਹੀ ਉੱਤਰ ਚੁਣੋ

(i) ਕਿਸ ਕਿਰਿਆ ਨਾਲ ਕੌਂ-ਖੋਰ ਨਹੀਂ ਹੁੰਦਾ ?
(ਉ) ਰੁੱਖ ਕੱਟਣ ਨਾਲ
(ਅ) ਚੈੱਕ ਡੈਮ ਬਣਾਉਣ ਨਾਲ
(ਇ) ਪਸ਼ੂ ਚਰਾਉਣ ਨਾਲ ।
| (ਸ) ਖਾਨਾਂ ਪੁੱਟਣ ਨਾਲ ।
ਉੱਤਰ-
(ਅ) ਚੈੱਕ ਡੈਮ ਬਣਾਉਣ ਨਾਲ ।

(ii) ਮਿੱਟੀ ਦਾ ਪ੍ਰਦੂਸ਼ਣ ਹੁੰਦਾ ਹੈ
(ਉ) ਫ਼ਸਲਾਂ ਦੀ ਅਦਲਾ-ਬਦਲੀ ਨਾਲ
(ਅ) ਰੂੜੀ ਖਾਦ ਪਾਉਣ ਨਾਲ
(ਇ) ਕੀਟਨਾਸ਼ਕ ਅਤੇ ਰਸਾਇਣਿਕ ਖਾਦਾਂ
(ਸ) ਹਰੀ ਖਾਦ ਪਾਉਣ ਨਾਲ ।.
ਉੱਤਰ-
(ੲ) ਕੀਟਨਾਸ਼ਕ ਅਤੇ ਰਸਾਇਣਿਕ ਖਾਦਾਂ ਪਾਉਣ ਨਾਲ ।

PSEB 7th Class Science Solutions Chapter 9 ਮਿੱਟੀ

(iii) ਮਿੱਟੀ ਦੀ ਵਰਤੋਂ ਨਹੀਂ ਹੁੰਦੀ
(ਉ) ਕੀਟਨਾਸ਼ਕ ਬਣਾਉਣ ਲਈ
(ਅ) ਚੈੱਕ ਡੈਮ ਬਣਾਉਣ ਲਈ ‘
(ਏ) ਸੀਮਿੰਟ ਬਣਾਉਣ ਲਈ
(ਸ) ਮਿੱਟੀ ਦੇ ਘੜੇ ਅਤੇ ਭਾਂਡੇ ਬਣਾਉਣ ਲਈ ।
ਉੱਤਰ-
(ੳ) ਕੀਟਨਾਸ਼ਕ ਬਣਾਉਣ ਲਈ ।

(iv) ਭੋਂ-ਖੋਰ ਰੁਕਦਾ ਹੈ
(ਉ) ਰੁੱਖ ਕੱਟਣ ਨਾਲ
(ਅ) ਰੁੱਖ ਉਗਾਉਣ ਨਾਲ
(ਈ) ਪਸ਼ੂ ਚਰਾਉਣ ਨਾਲ
(ਸ) ਖਾਨਾਂ ਪੁੱਟਣ ਨਾਲ !
ਉੱਤਰ-
(ਅ) ਰੁੱਖ ਉਗਾਉਣ ਨਾਲ ।

(v) ਮਿੱਟੀ ਦੀ ਵਰਤੋਂ ਹੁੰਦੀ ਹੈ
(ਉ) ਸੀਮਿੰਟ ਬਣਾਉਣ ਲਈ
(ਆ) ਬੰਨ੍ਹ ਬਣਾਉਣ ਲਈ
(ੲ) ਫ਼ਸਲਾਂ ਉਗਾਉਣ ਲਈ
(ਸ) ਇਹਨਾਂ ਸਾਰਿਆਂ ਲਈ ।
ਉੱਤਰ-
(ਸ) ਇਹਨਾਂ ਸਾਰਿਆਂ ਲਈ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਮੱਲੜ੍ਹ ਕੀ ਹੁੰਦਾ ਹੈ ?
ਉੱਤਰ-
ਪੱਲ-ਪੌਦਿਆਂ ਦੇ ਮ੍ਰਿਤ ਅਤੇ ਗਲੇ ਸੜੇ ਪੱਤੇ ਜਾਂ ਪੌਦੇ, ਕੀਟ ਜਾਂ ਮ੍ਰਿਤ ਜੰਤੂਆਂ ਦੇ ਮਿੱਟੀ ਵਿੱਚ ਦੱਬੇ ਸਰੀਰ, ਪਸ਼ੂਆਂ ਦਾ ਗੋਬਰ ਆਦਿ ਮਿਲ ਕੇ ਮੱਲੜ ਬਣਾਉਂਦਾ ਹੈ ।

ਪ੍ਰਸ਼ਨ (ii)
ਮਿੱਟੀ ਦੇ ਕਾਰਬਨਿਕ ਘਟਕਾਂ ਦੇ ਨਾਂ ਲਿਖੋ ।
ਉੱਤਰ-
ਮਿੱਟੀ ਦੇ ਕਾਰਬਨਿਕ ਘਟਕ-

  • ਪੌਦਿਆਂ ਦੇ ਮ੍ਰਿਤ ਅਤੇ ਗਲੇ ਸੜੇ ਪੱਤੇ
  • ਮ੍ਰਿਤ ਜੰਤੂਆਂ ਦੇ ਸਰੀਰ
  • ਪਸ਼ੂਆਂ ਦਾ ਗੋਬਰ ਆਦਿ ।

ਪ੍ਰਸ਼ਨ (iii)
ਮਿੱਟੀ ਦੇ ਅਕਾਰਬਨਿਕ ਘਟਕਾਂ ਦੇ ਨਾਂ ਲਿਖੋ ।
ਉੱਤਰ-
ਮਿੱਟੀ ਦੇ ਅਕਾਰਬਨਿਕ ਘਟਕ-

  1. ਰੇਤ,
  2. ਕੰਕਰ ਪੱਥਰ,
  3. ਚੀਕਣੀ ਮਿੱਟੀ ਅਤੇ
  4. ਖਣਿਜ ਮਿੱਟੀ ।

ਪ੍ਰਸ਼ਨ (iv)
ਦੋਮਟ ਮਿੱਟੀ ਕੀ ਹੁੰਦੀ ਹੈ ?
ਉੱਤਰ-
ਦੋਮਟ ਮਿੱਟੀ-ਅਜਿਹੀ ਮਿੱਟੀ ਜਿਸ ਦੇ ਕਣਾਂ ਦਾ ਆਕਾਰ ਰੇਤਲੀ ਮਿੱਟੀ ਅਤੇ ਚੀਕਣੀ ਮਿੱਟੀ ਦੇ ਕਣਾਂ ਦੇ ਆਕਾਰ ਦੇ ਵਿਚਕਾਰਲਾ ਹੁੰਦਾ ਹੈ । ਇਹ ਮਿੱਟੀ ਫ਼ਸਲਾਂ ਲਈ ਸਭ ਤੋਂ ਵਧੀਆ ਹੁੰਦੀ ਹੈ ।

ਪ੍ਰਸ਼ਨ (v)
ਭੋਂ-ਖੋਰ ਕੀ ਹੁੰਦਾ ਹੈ ?
ਉੱਤਰ-
ਕੌਂ-ਖੋਰ-ਤੇਜ਼ ਹਨੇਰੀਆਂ, ਤੇਜ਼ ਮੀਂਹ, ਹੜਾਂ ਜਾਂ ਹੋਰ ਕਾਰਕਾਂ ਕਾਰਨ ਮਿੱਟੀ ਦੀ ਉੱਪਰਲੀ ਪਰਤ ਦੇ ਨਸ਼ਟ ਹੋ ਜਾਣ ਨੂੰ ਕੌਂ-ਖੋਰ ਕਹਿੰਦੇ ਹਨ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਮਿੱਟੀ ਦਾ ਖਾਕਾ ਕੀ ਹੁੰਦਾ ਹੈ ?
ਉੱਤਰ-
ਮਿੱਟੀ ਦਾ ਖਾਕਾ-ਮਿੱਟੀ ਦੀਆਂ ਵੱਖ-ਵੱਖ ਤਹਿਆਂ ਵਿੱਚੋਂ ਲੰਘਦੀ ਲੇਟਵੇਂ ਦਾਅ (ਜਾਂ ਸਮਤਲ) ਕਾਟ ਮਿੱਟੀ ਦਾ ਖਾਕਾ ਅਖਵਾਉਂਦੀ ਹੈ । ਮਿੱਟੀ ਦੇ ਖਾਕੇ ਦੀਆਂ ਪਰਤਾਂ ਇਸ ਤਰ੍ਹਾਂ ਹਨ :

  • ਮੱਟੂ,
  • ਉੱਪਰਲੀ ਮਿੱਟੀ,
  • ਹੇਠਲੀ ਮਿੱਟੀ,
  • ਚੱਟਾਨੀ ਟੁੱਕੜੇ,
  • ਪੱਥਰੀਲਾ ਠੋਸ ਤਲ ।

ਪ੍ਰਸ਼ਨ (ii)
ਮਿੱਟੀ ਦੇ ਖਾਕੇ ਦਾ ਅੰਕਿਤ ਚਿੱਤਰ ਬਣਾਓ ।
ਉੱਤਰ-
ਮਿੱਟੀ ਖਾਕੇ ਦਾ ਅੰਕਿਤ ਚਿੱਤਰ
PSEB 7th Class Science Solutions Chapter 9 ਮਿੱਟੀ 1

ਪ੍ਰਸ਼ਨ (iii)
ਮਿੱਟੀ ਪ੍ਰਦੂਸ਼ਿਤ ਕਿਵੇਂ ਹੁੰਦੀ ਹੈ ?
ਉੱਤਰ-
ਮਿੱਟੀ ਦਾ ਪ੍ਰਦੂਸ਼ਣ-ਮਿੱਟੀ ਵਿੱਚ ਬੇਲੋੜੀਆਂ ਅਤੇ ਹਾਨੀਕਾਰਕ ਵਸਤੁਆਂ ਦੇ ਸ਼ਾਮਲ ਹੋਣ ਕਾਰਨ ਮਿੱਟੀ ਦਾ ਪ੍ਰਦੂਸ਼ਣ ਹੁੰਦਾ ਹੈ । ਹੇਠ ਲਿਖੀਆਂ ਕਿਰਿਆ ਕਲਾਪਾਂ ਦੁਆਰਾ ਮਿੱਟੀ ਪ੍ਰਦੂਸ਼ਿਤ ਹੁੰਦੀ ਹੈ ।

  1. ਕੀਟਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੀ ਵਧੇਰੀ ਵਰਤੋਂ-ਫ਼ਸਲ ਦੀ ਜ਼ਿਆਦਾ ਝਾੜ ਲਈ ਅਸੀਂ ਕੀਟਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਕਰਦੇ ਹਾਂ । ਇਹ ਸਾਰੇ ਕੀਟਨਾਸ਼ਕ ਅਤੇ ਰਸਾਇਣਿਕ ਖਾਦਾਂ ਜੈਵ-ਅਵਿਘਟਨਸ਼ੀਲ ਹੋਣ ਕਾਰਨ ਸਥਾਈ ਤੌਰ ‘ਤੇ ਮਿੱਟੀ ਵਿੱਚ ਮੌਜੂਦ ਰਹਿੰਦੇ ਹਨ ਜਿਸ ਕਰਕੇ ਮਿੱਟੀ ਪ੍ਰਦੂਸ਼ਿਤ ਹੋ ਜਾਂਦੀ ਹੈ ।
  2. ਉਦਯੋਗਾਂ ਦੇ ਵਿਅਰਥ ਪਦਾਰਥ-ਕਈ ਕਾਰਖਾਨੇ ਆਪਣਾ ਜ਼ਹਿਰੀਲਾ ਕਚਰਾ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸੁੱਟ ਦਿੰਦੇ ਹਨ, ਜਿਸ ਨਾਲ ਮਿੱਟੀ ਦਾ ਪ੍ਰਦੂਸ਼ਣ ਹੁੰਦਾ ਹੈ ।
  3. ਪਾਲੀਥੀਨ ਅਤੇ ਪਲਾਸਟਿਕ ਕਚਰਾ-ਪਲਾਸਟਿਕ ਅਤੇ ਪਾਲੀਥੀਨ ਦੇ ਨਿਰਮਾਣ ਵਿੱਚ ਕਈ ਰਸਾਇਣ ਵਰਤੇ ਜਾਂਦੇ ਹਨ | ਪਲਾਸਟਿਕ ਅਤੇ ਪਾਲੀਥੀਨ ਜੈਵ-ਅਣਵਿਘਟਨਸ਼ੀਲ ਹਨ । ਜਦੋਂ ਫਾਲਤੂ ਜਾਂ ਬੇਕਾਰ ਪਲਾਸਟਿਕ ਜਾਂ ਪਾਲੀਥੀਨ ਕਚਰੇ ਨੂੰ ਅਸੀਂ ਇੱਧਰ-ਉੱਧਰ ਸੁੱਟ ਦਿੰਦੇ ਹਾਂ ਤਾਂ ਉਹ ਮਿੱਟੀ ਵਿੱਚ ਪਏ ਰਹਿੰਦੇ ਹਨ ਜਿਸ ਕਰਕੇ ਮਿੱਟੀ ਪ੍ਰਦੂਸ਼ਿਤ ਹੋ ਜਾਂਦੀ ਹੈ ।

ਪ੍ਰਸ਼ਨ (iv)
ਸਾਨੂੰ ਬਾਂਸ ਦੇ ਪੌਦੇ ਵਧੇਰੇ ਕਿਉਂ ਉਗਾਉਣੇ ਚਾਹੀਦੇ ਹਨ ?
ਉੱਤਰ-
ਪਹਾੜੀ ਅਤੇ ਅਰਧ-ਪਹਾੜੀ ਖੇਤਰਾਂ ਵਿੱਚ ਪਸ਼ੂਆਂ ਨੂੰ ਘਾਹ ਚਰਾਉਣ ਦੀ ਲੋੜ ਪੈਂਦੀ ਹੈ । ਚਰਾਂਦ ਨੂੰ ਪਸ਼ ਵਾਰਵਾਰ ਚਰਦੇ ਹਨ ਜਿਸ ਦੇ ਸਿੱਟੇ ਵਜੋਂ ਮਿੱਟੀ ਦੀ ਉੱਪਰਲੀ ਪਰਤ ਨੰਗੀ ਅਤੇ ਪੋਲੀ ਹੋ ਜਾਂਦੀ ਹੈ । ਇਸ ਕਰਕੇ ਉਹ ਮਿੱਟੀ ਛੇਤੀ ਹੀ ਖੁਰ ਜਾਂਦੀ ਹੈ । ਕੌਂ-ਖੋਰ ਨੂੰ ਰੋਕਣ ਲਈ ਬਾਂਸ ਦੇ ਪੌਦੇ ਬਹੁਤ ਮਦਦਗਾਰ ਹੁੰਦੇ ਹਨ । ਇਸ ਲਈ ਕੌਂ-ਖੋਰ ਨੂੰ ਰੋਕਣ ਲਈ ਵੱਧ ਤੋਂ ਵੱਧ ਬਾਂਸ ਦੇ ਪੌਦੇ ਲਗਾਉਣੇ ਚਾਹੀਦੇ ਹਨ ।

ਪ੍ਰਸ਼ਨ (v)
ਰੇਤਲੀ ਮਿੱਟੀ ਅਤੇ ਚੀਕਣੀ ਮਿੱਟੀ ਵਿਚਕਾਰ ਅੰਤਰ ਲਿਖੋ ।
ਉੱਤਰ-
ਰੇਤਲੀ ਮਿੱਟੀ ਅਤੇ ਚੀਕਣੀ ਮਿੱਟੀ ਵਿੱਚ ਅੰਤਰ-

ਰੇਤਲੀ ਮਿੱਟੀ (Sandy Soil) ਚੀਕਣੀ ਮਿੱਟੀ (Clayey Soil)
(i) ਰੇਤਲੀ ਮਿੱਟੀ ਦੇ ਕਣਾਂ ਦਾ ਆਕਾਰ 0.05 ਮਿ.ਮੀ. ਤੋਂ 2 ਮਿ.ਮੀ. ਹੁੰਦਾ ਹੈ। (i) ਚੀਕਣੀ ਮਿੱਟੀ ਦੇ ਕਣਾਂ ਦਾ ਆਕਾਰ 0.005 ਮਿ.ਮੀ. ਤੋਂ ਘੱਟ ਹੁੰਦਾ ਹੈ ।
(ii) ਇਸ ਵਿਚ ਹਿਉਮਸ ਨਹੀਂ ਹੁੰਦਾ । (ii) ਇਸ ਵਿਚ ਹਿਉਮਸ ਹੁੰਦਾ ਹੈ ।
(iii) ਇਸਦੇ ਕਣਾਂ ਵਿਚ ਖ਼ਾਲੀ ਸਥਾਨ ਹੁੰਦਾ ਹੈ । (iii) ਇਸਦੇ ਕਣਾਂ ਵਿਚ ਕੋਈ ਖ਼ਾਲੀ ਸਥਾਨ ਨਹੀਂ ਹੁੰਦਾ
ਹੈ ।
(iv) ਪਾਣੀ ਦਾ ਅੰਤਰ ਰਿਸਾਓ ਹੁੰਦਾ ਹੈ । (iv) ਪਾਣੀ ਦਾ ਅੰਤਰ ਰਿਸਾਓ ਨਹੀਂ ਹੁੰਦਾ ।
(v) ਇਸਦੇ ਖਿਡੌਣੇ, ਬਰਤਨ ਅਤੇ ਮੂਰਤੀਆਂ ਨਹੀਂ ਬਣਦੇ । (v) ਇਸ ਦੀ ਵਰਤੋਂ ਖਿਡੌਣੇ, ਬਰਤਨ ਅਤੇ ਮੂਰਤੀਆਂ
ਬਣਾਉਣ ਲਈ ਕੀਤੀ ਜਾਂਦੀ ਹੈ ।
(vi) ਇਹ ਚਿਪਚਿਪੀ ਨਹੀਂ ਹੁੰਦੀ | (vi) ਇਹ ਚਿਪਚਿਪੀ ਹੁੰਦੀ ਹੈ ।

ਪ੍ਰਸ਼ਨ (vi)
ਚੈੱਕਡੈਮ ਕੀ ਹੁੰਦਾ ਹੈ ? ਇਹ ਕਿਉਂ ਬਣਾਇਆ ਜਾਂਦਾ ਹੈ ?
ਉੱਤਰ-
ਚੈੱਕਡੈਮ-ਪਹਾੜੀ ਖੇਤਰਾਂ ਵਿੱਚ ਖੱਡਾਂ ਅਤੇ ਨਾਲਿਆਂ ਤੇ ਅਸਥਾਈ ਜਾਂ ਛੋਟੇ-ਛੋਟੇ ਡੈਮ ਬਣਾਏ ਜਾਂਦੇ ਹਨ ਤਾਂ ਜੋ ਤੇਜ਼ ਗਤੀ ਦੇ ਪਾਣੀ ਨੂੰ ਰੋਕ ਕੇ ਸਿੰਚਾਈ ਲਈ ਵਰਤਿਆ ਜਾ ਸਕੇ । ਅਜਿਹਾ ਕਰਨ ਨਾਲ ਕੌਂ-ਖੋਰ ਨੂੰ ਰੋਕਿਆ ਜਾ ਸਕਦਾ ਹੈ। ਜਿਸ ਕਰਕੇ ਭੂਮੀ ਦੀ ਉਪਜਾਊ ਸ਼ਕਤੀ ਕਾਇਮ ਰਹਿੰਦੀ ਹੈ । ਇਸ ਤੋਂ ਛੋਟ ਮੌਨਸੂਨ ਦੌਰਾਨ ਪਾਣੀ ਨੂੰ ਰੋਕ ਕੇ ਬਿਨਾਂ ਵਰਖਾ ਵਾਲੇ ਦਿਨਾਂ ਵਾਸਤੇ ਸਿੰਚਾਈ ਲਈ ਪਾਣੀ ਇਕੱਠਾ ਕੀਤਾ ਜਾਂਦਾ ਹੈ ।

PSEB 7th Class Science Solutions Chapter 9 ਮਿੱਟੀ

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਭੂਮੀ ਦਾ ਨਿਰਮਾਣ ਕਿਵੇਂ ਹੁੰਦਾ ਹੈ ? ਵਿਆਖਿਆ ਕਰੋ ।
ਉੱਤਰ-
ਭੂਮੀ ਦਾ ਨਿਰਮਾਣ-ਕਈ ਸਾਲ ਪਹਿਲਾਂ ਧਰਤੀ ਸਖ਼ਤ ਅਤੇ ਪਥਰੀਲੀ ਸੀ । ਸਮਾਂ ਲੰਘਣ ਦੇ ਨਾਲ ਭੁਚਾਲਾਂ (Earthquakes) ਦੁਆਰਾ ਚੱਟਾਨਾਂ ਛੋਟੇ ਪੱਥਰਾਂ ਵਿੱਚ ਟੁੱਟ ਗਈਆਂ । ਜਵਾਲਾਮੁਖੀ ਦੇ ਫੱਟਣ ਨਾਲ ਵੀ ਚੱਟਾਨਾਂ ਟੁੱਕੜੇ-ਟੁੱਕੜੇ ਹੋ ਗਈਆਂ । ਚੱਟਾਨਾਂ ਵਿਚ ਪਾਣੀ ਦੇ ਜੰਮਣ ਨਾਲ ਦਰਾਰਾਂ ਪੈਦਾ ਹੋ ਗਈਆਂ ਅਤੇ ਇਹ ਵੀ ਚੱਟਾਨਾਂ ਨੂੰ ਤੋੜਨ ਵਿੱਚ ਸਹਾਇਕ ਹੋਈਆਂ । ਵਰਖਾ ਅਤੇ ਨਦੀਆਂ ਦੇ ਪਾਣੀ ਨੇ ਇਨ੍ਹਾਂ ਛੋਟੇ ਕਣਾਂ ਨੂੰ ਹੋਰ ਬਰੀਕ ਕਣਾਂ ਵਿੱਚ ਪਰਿਵਰਤਿਤ ਕਰ ਦਿੱਤਾ ਅਤੇ ਆਪਣੇ ਨਾਲ ਦੁਰ ਵਹਾ ਕੇ ਲੈ ਗਿਆ । ਇਸ ਤਰ੍ਹਾਂ ਮਿੱਟੀ ਦਾ ਨਿਰਮਾਣ ਹੋਇਆ ।

ਪ੍ਰਸ਼ਨ (ii)
ਭੋਂ-ਖੋਰ ਲਈ ਜ਼ਿੰਮੇਵਾਰ ਵੱਖ-ਵੱਖ ਕਾਰਕਾਂ ਦਾ ਵਰਣਨ ਕਰੋ ।
ਉੱਤਰ-
ਕੌਂ-ਖੋਰ ਲਈ ਜ਼ਿੰਮੇਵਾਰ ਕਾਰਕ-ਚੌਂ-ਖੋਰ ਲਈ ਹੇਠ ਦਿੱਤੇ ਕਾਰਕ ਜ਼ਿੰਮੇਵਾਰ ਹੁੰਦੇ ਹਨ-

  • ਹੜ੍ਹ-ਹੜ੍ਹਾਂ ਨਾਲ ਭੂਮੀ ਦੀ ਉੱਪਰਲੀ ਉਪਜਾਊ ਪਰਤ ਰੁੜ੍ਹ ਜਾਂਦੀ ਹੈ। ਕਦੇ-ਕਦੇ ਤਾਂ ਫ਼ਸਲਾਂ ਵੀ ਹੜਾਂ ਨਾਲ ਰੁੜ੍ਹ ਜਾਂਦੀਆਂ ਹਨ ।
  • ਹਨੇਰੀ ਅਤੇ ਤੂਫ਼ਾਨ-ਬਹੁਤ ਤੇਜ਼ ਵਗਦੀ ਹਵਾ, ਹਨੇਰੀ ਅਤੇ ਤੂਫ਼ਾਨ ਮਿੱਟੀ ਦੀ ਉੱਪਰਲੀ ਪਰਤ ਨੂੰ ਉਡਾ ਕੇ ਲੈ ਜਾਂਦੇ ਹਨ ਅਤੇ ਕੌਂ-ਖੋਰ (Soil Erosion) ਦਾ ਕਾਰਨ ਬਣਦੇ ਹਨ ।
  • ਜੰਗਲਾਂ ਦੀ ਕਟਾਈ-ਜਦੋਂ ਜੰਗਲੀ ਰੁੱਖਾਂ ਦੀ ਕਟਾਈ ਹੁੰਦੀ ਹੈ ਜਾਂ ਰੁੱਖ ਜੜ੍ਹ ਤੋਂ ਪੁੱਟੇ ਜਾਂਦੇ ਹਨ ਤਾਂ ਮਿੱਟੀ ਪੋਲੀ ਹੋ ਕੇ ਵਹਿ ਜਾਂਦੀ ਹੈ ।
  • ਘਾਹ ਚਰਾਉਣਾ-ਜਦੋਂ ਕਿਸੇ ਘਾਹ ਦੇ ਮੈਦਾਨ ਜਾਂ ਚਰਾਂਦ ਨੂੰ ਪਸ਼ੂ ਵਾਰ-ਵਾਰ ਚਰਦੇ ਹਨ, ਤਾਂ ਮਿੱਟੀ ਦੀ ਉੱਪਰਲੀ ਪਰਤ ਨੰਗੀ ਅਤੇ ਪੋਲੀ ਹੋ ਕੇ ਛੇਤੀ ਖੁਰ ਜਾਂਦੀ ਹੈ ।
  • ਖਾਨਾਂ ਪੁੱਟਣਾ-ਰੇਤ, ਬਜਰੀ ਜਾਂ ਖਣਿਜਾਂ ਦੀ ਪ੍ਰਾਪਤੀ ਲਈ ਪਹਾੜ, ਜ਼ਮੀਨ ਜਾਂ ਖਾਨਾਂ ਪੁੱਟਣ ਨਾਲ ਵੀ ਸੌਂ-ਖੋਰ ਹੁੰਦਾ ਹੈ ।

ਪ੍ਰਸ਼ਨ (iii)
ਭੋਂ-ਖੋਰ ਕਿਵੇਂ ਰੋਕਿਆ ਜਾਂਦਾ ਹੈ ? ਵਰਣਨ ਕਰੋ ।
ਉੱਤਰ-
ਕੌਂ-ਖੋਰ ਨੂੰ ਰੋਕਣਾ-ਚੌਂ-ਖੋਰ ਰੋਕਣ ਲਈ ਹੇਠ ਲਿਖੇ ਤਰੀਕੇ ਅਪਣਾਏ ਜਾਂਦੇ ਹਨ

  • ਰੁੱਖ ਲਗਾਉਣਾ-ਬੰਜਰ ਪਹਾੜੀਆਂ ‘ਤੇ ਵੱਧ ਤੋਂ ਵੱਧ ਸਥਾਨਕ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਸਮਤਲ ਭੂਮੀ ‘ਤੇ ਘਾਹ ਉਗਾਉਣੀ ਚਾਹੀਦੀ ਹੈ । ਕੌਂ-ਖੋਰ ਰੋਕਣ ਲਈ ਬਾਂਸ ਦੇ ਪੌਦੇ ਬਹੁਤ ਮਦਦਗਾਰ ਸਿੱਧ ਹੁੰਦੇ ਹਨ । ਇਸ ਲਈ ਪਹਾੜੀ ਅਤੇ ਅਰਧ ਪਹਾੜੀ ਖੇਤਰਾਂ ਵਿੱਚ ਬਾਂਸ ਦੇ ਪੌਦੇ ਲਗਾਉਣੇ ਚਾਹੀਦੇ ਹਨ ।
  • ਖਾਨਾਂ ਦੀ ਖੁਦਾਈ ਨੂੰ ਕੰਟਰੋਲ ਕਰਨਾ-ਖਾਨਾਂ ਪੁੱਟਣ ਖਨਨ) ‘ਤੇ ਨਿਯੰਤਰਣ ਰੱਖਣਾ ਚਾਹੀਦਾ ਹੈ । ਖਾਨਾ ਪੁੱਟਣ ਦਾ ਕੰਮ ਇਸ ਢੰਗ ਨਾਲ ਹੋਣਾ ਚਾਹੀਦਾ ਹੈ ਕਿ ਖਾਨਾਂ ਵਾਲੇ ਖੇਤਰ ਤੌਂ-ਖੋਰ ਤੋਂ ਪ੍ਰਭਾਵਿਤ ਨਾ ਹੋਣ ।
  • ਅਦਲਾ-ਬਦਲੀ ਕਰਕੇ ਪਸ਼ੂ ਚਰਾਉਣਾ-ਪਸ਼ੂਆਂ ਨੂੰ ਲਗਾਤਾਰ ਇੱਕੋ ਚਰਾਂਦ ਵਿੱਚ ਨਹੀਂ ਚਰਾਉਣਾ ਚਾਹੀਦਾ । ਕੁੱਝ ਚਿਰ ਬਾਅਦ ਚਰਾਂਦ ਨੂੰ ਖਾਲੀ ਛੱਡ ਦੇਣਾ ਚਾਹੀਦਾ ਹੈ ਅਤੇ ਪਸ਼ੂਆਂ ਨੂੰ ਹੋਰ ਕਿਸੇ ਥਾਂ ਚਰਾਉਣਾ ਚਾਹੀਦਾ ਹੈ ।
  • ਚੈੱਕ ਡੈਮ ਦਾ ਨਿਰਮਾਣ-ਪਹਾੜੀ ਖੇਤਰਾਂ ਵਿੱਚ ਖੱਡਾਂ ਅਤੇ ਨਾਲਿਆਂ ‘ਤੇ ਚੈੱਕ ਡੈਮ ਬਣਾਉਣੇ ਚਾਹੀਦੇ ਹਨ ਅਜਿਹਾ ਕਰਨ ਨਾਲ ਚੌਂ-ਖੋਰ ਰੁਕਦਾ ਹੈ ।

ਪ੍ਰਸ਼ਨ (iv)
ਕਣਾਂ ਦੇ ਆਕਾਰ ਦੇ ਆਧਾਰ ‘ਤੇ ਮਿੱਟੀ ਦਾ ਵਰਗੀਕਰਣ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-
ਕਣਾਂ ਦੇ ਆਕਾਰ ਦੇ ਆਧਾਰ ‘ਤੇ ਮਿੱਟੀ ਦਾ ਵਰਗੀਕਰਣ-ਕਣਾਂ ਦੇ ਆਕਾਰ ਦੇ ਆਧਾਰ ਤੇ ਮਿੱਟੀ ਚੀਕਣੀ, ਰੇਤਲੀ, ਪਥਰੀਲੀ ਜਾਂ ਦੋਮਟ ਹੋ ਸਕਦੀ ਹੈ ।

  1. ਚੀਕਣੀ ਮਿੱਟੀ-ਅਜਿਹੀ ਮਿੱਟੀ ਜਿਸ ਦੇ ਕਣ ਬਹੁਤ ਬਰੀਕ, ਧੂੜ (Dust) ਵਰਗੇ ਹੁੰਦੇ ਹਨ, ਚੀਕਣੀ ਮਿੱਟੀ ਅਖਵਾਉਂਦੀ ਹੈ । ਇਸ ਦੇ ਕਣ ਮਲਮਲ (Muslin) ਦੇ ਕੱਪੜੇ ਵਿੱਚੋਂ ਵੀ ਲੰਘ ਸਕਦੇ ਹਨ | ਅਜਿਹੀ ਮਿੱਟੀ ਦੀ ਵਰਤੋਂ ਮਿੱਟੀ ਦੇ ਘੜੇ ਅਤੇ ਚੀਨੀ ਮਿੱਟੀ ਦੇ ਬਰਤਨ ਬਣਾਉਣ ਲਈ ਕੀਤੀ ਜਾਂਦੀ ਹੈ | ਪਾਣੀ ਪਾਉਣ ਨਾਲ ਇਹ ਚਿੱਕੜ ਵਿੱਚ ਬਦਲ ਜਾਂਦੀ ਹੈ ਅਤੇ ਸੁੱਕਣ ‘ਤੇ ਸਖ਼ਤ ਹੋ ਜਾਂਦੀ ਹੈ ।
  2. ਰੇਤਲੀ ਮਿੱਟੀ-ਰੇਤ ਦੇ ਕਣ ਚੀਕਣੀ ਮਿੱਟੀ ਦੇ ਕਣਾਂ ਤੋਂ ਵੱਡੇ ਹੁੰਦੇ ਹਨ । ਇਹ ਕਣ ਮਲਮਲ ਦੇ ਕੱਪੜੇ ਵਿੱਚੋਂ ਨਹੀਂ ਲੰਘ ਸਕਦੇ । ਰੇਗਿਸਤਾਨ ਦੀ ਮਿੱਟੀ ਆਮ ਤੌਰ ‘ਤੇ ਰੇਤਲੀ ਹੁੰਦੀ ਹੈ । ਇਸ ਕਿਸਮ ਦੀ ਮਿੱਟੀ ਵਿੱਚ ਪਾਣੀ ਨਹੀਂ ਰੁਕਦਾ ।
  3. ਪਥਰੀਲੀ ਮਿੱਟੀ-ਅਜਿਹੀ ਮਿੱਟੀ ਦੇ ਕਣ ਬਹੁਤ ਵੱਡੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਹੱਥਾਂ ਨਾਲ ਚੁਣਿਆ ਜਾ ਸਕਦਾ ਹੈ । ਅਜਿਹੇ ਕਣ ਛਾਨਣੀ ਵਿੱਚੋਂ ਵੀ ਨਹੀਂ ਲੰਘ ਸਕਦੇ ।
  4. ਦੋਮਟ ਮਿੱਟੀ-ਦੋਮਟ ਮਿੱਟੀ ਦੇ ਕਣਾਂ ਦਾ ਆਕਾਰ ਰੇਤਲੀ ਅਤੇ ਚੀਕਣੀ ਮਿੱਟੀ ਦੇ ਕਣਾਂ ਦੇ ਆਕਾਰ ਦੇ ਵਿਚਕਾਰਲਾ ਹੁੰਦਾ ਹੈ । ਇਹ ਫ਼ਸਲਾਂ ਲਈ ਸਭ ਤੋਂ ਵਧੀਆ ਮਿੱਟੀ ਹੁੰਦੀ ਹੈ ।

PSEB Solutions for Class 7 Science ਮਿੱਟੀ Important Questions and Answers

1. ਖ਼ਾਲੀ ਥਾਂਵਾਂ ਭਰੋ-

(i) ਧਰਤੀ ਦੀ ਸਭ ਤੋਂ ………….. ਪਰਤ ਜਿਸ ਵਿੱਚ ਫਸਲਾਂ ਉੱਗ ਸਕਦੀਆਂ ਹਨ, ਮਿੱਟੀ ਕਹਾਉਂਦੀ ਹੈ ।
ਉੱਤਰ-
ਉੱਪਰਲੀ,

(ii) ਦੋਮਟ ਮਿੱਟੀ ਦੇ ਕਣਾਂ ਆਕਾਰ ਰੇਤਲੀ ਅਤੇ ਚੀਕਣੀ ਮਿੱਟੀ ਦੇ ਕਣਾਂ ਦੇ ਆਕਾਰ ਦੇ ………….. ਹੁੰਦਾ ਹੈ ।
ਉੱਤਰ-
ਵਿਚਕਾਰਲੀ,

(iii) ………… ਮਿੱਟੀ ਦੀ pH 8 ਤੋਂ 14 ਹੁੰਦੀ ਹੈ ।
ਉੱਤਰ-
ਖਾਰੀ,

(iv) ਮਿੱਟੀ ਦੀ ਉੱਪਰਲੀ ਪਰਤ ਦੇ ਨਸ਼ਟ ਹੋ ਜਾਣ ਨੂੰ ………….. ਕਹਿੰਦੇ ਹਨ ।
ਉੱਤਰ-
ਭੋਂ-ਖੋਰ,

(v) ਮਿੱਟੀ ਵਿੱਚ ਬੇਲੋੜੀਆਂ ਅਤੇ ਹਾਨੀਕਾਰਕ ਚੀਜ਼ਾਂ ਦੇ ਸ਼ਾਮਲ ਹੋਣ ਨੂੰ ਮਿੱਟੀ ਦਾ ……….. ਕਹਿੰਦੇ ਹਨ ।
ਉੱਤਰ-
ਪ੍ਰਦੂਸ਼ਣ ।

2. ਕਾਲਮ “ੴ ਦੇ ਕਥਨਾਂ ਦਾ ਕਾਲਮ ‘ਅ’ ਦੇ ਕਥਨਾਂ ਨਾਲ ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(i) ਜੀਵਾਂ ਨੂੰ ਆਵਾਸ ਦੇਣ ਵਾਲੀ (ਉ) ਵੱਡੇ ਕਣ
(ii) ਮਿੱਟੀ ਦੀ ਉੱਪਰਲੀ ਪਰਤ (ਅ) ਸਭ ਕਿਸਮਾਂ ਦੀ ਮਿੱਟੀ
(iii) ਰੇਤਲੀ ਮਿੱਟੀ (ਇ) ਗੁੜੇ ਰੰਗ ਦੀ
(iv) ਮਿੱਟੀ ਦੀ ਮੱਧ ਪਰਤ (ਸ) ਸੰਘਣੇ ਛੋਟੇ ਕਣ
(v) ਚੀਕਣੀ ਮਿੱਟੀ (ਹ) ਮੱਲੜ ਦੀ ਘੱਟ ਮਾਤਰਾ ॥

ਉੱਤਰ-

ਕਾਲਮ ‘ਉ’ ਕਾਲਮ ‘ਅ’
(i) ਜੀਵਾਂ ਨੂੰ ਆਵਾਸ ਦੇਣ ਵਾਲੀ (ਅ)  ਸਭ ਕਿਸਮਾਂ ਦੀ ਮਿੱਟੀ
(ii) ਮਿੱਟੀ ਦੀ ਉੱਪਰਲੀ ਪਰਤ (ਇ) ਗੁੜੇ ਰੰਗ ਦੀ
(iii) ਰੇਤਲੀ ਮਿੱਟੀ (ਉ) ਵੱਡੇ ਕਣ
(iv) ਮਿੱਟੀ ਦੀ ਮੱਧ ਪਰਤ (ਹ) ਮੱਲ੍ਹੜ ਦੀ ਘੱਟ ਮਾਤਰਾ
(v) ਚੀਕਣੀ ਮਿੱਟੀ (ਸ) ਸੰਘਣੇ ਛੋਟੇ ਕਣ ।

PSEB 7th Class Science Solutions Chapter 9 ਮਿੱਟੀ

3. ਸਹੀ ਵਿਕਲਪ ਚੁਣੋ

(i) ਜਲ, ਪੌਣ ਦੁਆਰਾ ਮਿੱਟੀ ਦੀ ਉਪਰੀ ਸਤਹਿ ਦੇ ਹਟਣ ਨੂੰ ਕੀ ਆਖਦੇ ਹਨ ?
(ਉ) ਮਿੱਟੀ ਪ੍ਰਦੂਸ਼ਣ
(ਅ) ਚੌਂ-ਖੋਰ
(ਇ) ਮਿੱਟੀ ਖਾਕਾ .
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਕੌਂ-ਖੋਰ ।

(ii) ਕਿਹੜੀ ਮਿੱਟੀ ਖੇਤੀਬਾੜੀ ਲਈ ਸਭ ਤੋਂ ਜ਼ਿਆਦਾ ਲਾਭਕਾਰੀ ਹੈ ?
(ਉ) ਦੁਮਟੀ.
(ਅ) ਬਾਲੂਈ
(ਇ) ਚੀਕਣੀ
(ਸ) ਬਾਲੂਈ ਅਤੇ ਦੁਮਟੀ ਦਾ ਮਿਸ਼ਰਣ ।
ਉੱਤਰ-
(ਉ) ਦੁਮਟੀ ।

(iii) ਦਾਲਾਂ ਲਈ ਕਿਹੜੀ ਮਿੱਟੀ ਵਧੀਆ ਹੁੰਦੀ ਹੈ ?
(ਉ) ਚੀਕਣੀ
(ਅ) ਬਾਲੂਈ
(ਇ) ਬਾਲੁਈ ਅਤੇ ਦੁਮਟੀ ਦਾ ਮਿਸ਼ਰਣ
(ਸ) ਦੁਮਟੀ ।
ਉੱਤਰ-
(ਸ) ਦੁਮਟੀ ।

(iv) ਇਹਨਾਂ ਵਿੱਚੋਂ ਕਿਹੜੀ ਪਰਤ ਖਣਿਜਾਂ ਨਾਲ ਭਰਪੂਰ ਹੁੰਦੀ ਹੈ ?
(ਉ) A-ਦਿਸ ਹੱਦ
(ਅ) B-ਦਿਸ ਹੱਦ
(ਇ) C-ਦਿਸ ਹੱਦ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) B-ਦਿਸ ਹੱਦ ।

(v) ਇਹਨਾਂ ਵਿੱਚੋਂ ਕਿਸ ਮਿੱਟੀ ਵਿੱਚ ਹਵਾ ਦੀ ਵੱਧ ਮਾਤਰਾ ਹੁੰਦੀ ਹੈ ?
(ਉ) ਚੀਕਣੀ
(ਅ) ਦੁਮਟੀ
(ਇ) ਦੁਮਟੀ ਅਤੇ ਹਵਾ ਦਾ ਮਿਸ਼ਰਣ
(ਸ) ਬਾਲੁਈ ।
ਉੱਤਰ-
(ਸ) ਬਾਲੁਈ ।

(vi) ਧਰਤੀ ਦੀ ਸਭ ਤੋਂ ਉੱਪਰੀ ਪਰਤ ਕਹਾਉਂਦੀ ਹੈ
(ਉ) ਮਿੱਟੀ .
(ਅ) ਪੌਣ
(ਇ) ਜਲ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੳ) ਮਿੱਟੀ ।

4. ਦਿੱਤੇ ਗਏ ਕਥਨਾਂ ਵਿੱਚ ਕਿਹੜਾ ਕਥਨ ਸਹੀ ਅਤੇ ਕਿਹੜਾ ਗ਼ਲਤ ਹੈ-

(i) ਰਸਾਇਣਿਕ ਖਾਦਾਂ ਮਿੱਟੀ ਨੂੰ ਪ੍ਰਦੂਸ਼ਿਤ ਕਰਦੇ ਹਨ ।
ਉੱਤਰ-
ਗ਼ਲਤ,

(ii) ਮਿੱਟੀ ਦੀ ਉੱਪਰਲੀ 30-40 ਸੈਂਟੀਮੀਟਰ ਤੱਕ ਦੀ ਡੂੰਘੀ ਪਰਤ ਜਿਸ ਵਿੱਚ ਪੌਦੇ ਉੱਗ ਸਕਦੇ ਹਨ, ਨੂੰ ਭੂਮੀਂ ਕਹਿੰਦੇ ਹਨ ।
ਉੱਤਰ-
ਸਹੀ,

(iii) ਜਿਸ ਮਿੱਟੀ ਵਿੱਚ ਲੋਹੇ ਦੇ ਲੂਣ ਹੁੰਦੇ ਹਨ ਉਹ ਕਪਾਹ ਉਗਾਉਣ ਲਈ ਵਧੀਆ ਹੁੰਦੀ ਹੈ ।
ਉੱਤਰ-
ਸਹੀ,

(iv) ਮਿੱਟੀ ਦੀ ਉੱਪਰਲੀ ਪਰਤ ਨੂੰ ਬਣਨ ਲਈ ਕੁੱਝ ਮਹੀਨੇ ਹੀ ਲਗਦੇ ਹਨ ।
ਉੱਤਰ-
ਗ਼ਲਤ ।

PSEB 7th Class Science Solutions Chapter 9 ਮਿੱਟੀ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਿੱਟੀ ਕੀ ਹੈ ?
ਉੱਤਰ-
ਮਿੱਟੀ (Soil)-ਧਰਤੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਮਿੱਟੀ ਆਖਦੇ ਹਨ ।

ਪ੍ਰਸ਼ਨ 2.
ਕੀ ਮਿੱਟੀ ਦੇ ਸਾਰੇ ਕਣਾਂ ਦਾ ਮਾਪ ਇੱਕੋ ਜਿਹਾ ਹੁੰਦਾ ਹੈ ?
ਉੱਤਰ-
ਨਹੀਂ, ਮਿੱਟੀ ਦੇ ਸਾਰੇ ਕਣਾਂ ਦਾ ਮਾਪ ਇੱਕੋ ਜਿਹਾ ਨਹੀਂ ਹੁੰਦਾ । ਇੱਥੋਂ ਤੱਕ ਕਿ ਰੰਗ ਅਤੇ ਆਕਾਰ ਵੀ ਵੱਖਵੱਖ ਹੁੰਦਾ ਹੈ ।

ਪ੍ਰਸ਼ਨ 3.
ਮਿੱਟੀ ਦੀਆਂ ਪਰਤਾਂ ਨੂੰ ਕਿਸ ਆਧਾਰ ‘ਤੇ ਵੰਡਿਆ ਜਾ ਸਕਦਾ ਹੈ ?
ਉੱਤਰ-
ਮਿੱਟੀ ਨੂੰ ਛੂਹ, ਰੰਗ, ਡੂੰਘਾਈ ਅਤੇ ਰਸਾਇਣਿਕ ਬਣਤਰ ਦੇ ਆਧਾਰ ‘ਤੇ ਵੰਡਿਆ ਜਾ ਸਕਦਾ ਹੈ ।

ਪ੍ਰਸ਼ਨ 4.
ਕੁੱਝ ਜੀਵਾਂ ਦੇ ਨਾਮ ਲਿਖੋ ਜਿਹੜੇ ਮਿੱਟੀ ਵਿੱਚ ਪਾਏ ਜਾਂਦੇ ਹਨ ?
ਉੱਤਰ-
ਜੀਵਾਣੁ, ਬੈਕਟੀਰੀਆ, ਗੰਡੋਏ, ਸੁਖਮਜੀਵ, ਛਛੂੰਦਰ ਆਦਿ ।

ਪ੍ਰਸ਼ਨ 5.
ਆਧਾਰ ਚੱਟਾਨ ਦੀ ਬਣਤਰ ਕਿਹੋ ਜਿਹੀ ਹੁੰਦੀ ਹੈ ?
ਉੱਤਰ-
ਸਖ਼ਤ (ਕਠੋਰ) ।

ਪ੍ਰਸ਼ਨ 6.
ਕਿਹੜੀ ਮਿੱਟੀ ਵਿੱਚ ਹਵਾ ਕਾਫ਼ੀ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ ?
ਉੱਤਰ-
ਬਾਲੁ ਮਿੱਟੀ (Sandy soil) ।

ਪ੍ਰਸ਼ਨ 7.
ਚੌਲਾਂ (ਝੋਨੇ ਦੀ ਖੇਤੀ ਦੇ ਲਈ ਕਿਹੜੀ ਮਿੱਟੀ ਦੀ ਜ਼ਰੂਰਤ ਹੈ ?
ਉੱਤਰ-
ਚੀਨੀ ਮਿੱਟੀ (Clayey soil) ।

ਪ੍ਰਸ਼ਨ 8.
ਕਿਹੜੀ ਮਿੱਟੀ ਜ਼ਿਆਦਾ ਪਾਣੀ ਸੋਖਿਤ ਕਰ ਸਕਦੀ ਹੈ ?
ਉੱਤਰ-
ਚੀਕਣੀ ਮਿੱਟੀ ।

ਪ੍ਰਸ਼ਨ 9.
ਦਾਲਾਂ ਦੀ ਫਸਲ ਲਈ ਕਿਹੜੀ ਮਿੱਟੀ ਚੰਗੀ ਹੈ ?
ਉੱਤਰ-
ਦੁਮਟੀ ਮਿੱਟੀ (Loamy soil) ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਿੱਟੀ ਪੌਦਿਆਂ ਦੇ ਵਾਧੇ ਦਾ ਸਾਧਨ ਹੈ । ਕਿਵੇਂ ?
ਉੱਤਰ-
ਪੌਦੇ ਆਪਣੇ ਵਾਧੇ ਲਈ ਪਾਣੀ ਅਤੇ ਲੂਣ ਮਿੱਟੀ ਵਿੱਚੋਂ ਜੜਾਂ ਦੁਆਰਾ ਸੋਖਿਤ ਕਰਦੇ ਹਨ । ਮਿੱਟੀ ਜੜ੍ਹਾਂ ਨੂੰ ‘ ਜਕੜ ਲੈਂਦੀ ਹੈ ਅਤੇ ਪੌਦਿਆਂ ਨੂੰ ਸਹਾਰਾ ਦਿੰਦੀ ਹੈ।

ਪ੍ਰਸ਼ਨ 2.
ਮਿੱਟੀ ਇੱਕ ਕੁਦਰਤੀ ਸਾਧਨ ਕਿਵੇਂ ਹੈ ?
ਉੱਤਰ-
ਮਿੱਟੀ ਇੱਕ ਕੁਦਰਤੀ ਸਾਧਨ-ਇਹ ਇੱਕ ਬਹੁਤ ਮਹੱਤਵਪੂਰਨ ਕੁਦਰਤੀ ਸਾਧਨ ਹੈ । ਧਰਤੀ ਉੱਤੇ ਹਰਿਆਲੀ ਮਿੱਟੀ ਦੇ ਕਾਰਨ ਹੀ ਹੈ । ਪੌਦਿਆਂ ਦੇ ਵਾਧੇ, ਸਹਾਰੇ ਅਤੇ ਪੋਸ਼ਕ ਤੱਤਾਂ ਦੇ ਲਈ ਮਿੱਟੀ ਦੀ ਜ਼ਰੂਰਤ ਹੈ । ਮਿੱਟੀ ਜੀਵ ਜਗਤ ਦਾ ਇਕ ਸਹਾਰਾ ਹੈ । ਇਹ ਆਸਰੇ ਇੱਟ ਅਤੇ ਮੋਰਟਾਰ ਦੀ ਇਕਾਈ ਹੈ । ਮਿੱਟੀ ਲੱਕੜੀ, ਕਾਗਜ਼ ਆਦਿ ਦਿੰਦੀ ਹੈ । ਮਿੱਟੀ ਵਿੱਚੋਂ ਕਈ ਤੱਤ ਜਿਵੇਂ ਐਲੂਮੀਨੀਅਮ, ਪੋਟਾਸ਼ੀਅਮ ਆਦਿ ਮਿਲਦੇ ਹਨ । ਇਹ ਕਈ ਜੀਵਾਂ ਦਾ ਆਵਾਸ ਵੀ ਹੈ ।

ਪ੍ਰਸ਼ਨ 3.
ਚੀਕਣੀ ਮਿੱਟੀ ਕਿਸ ਕਿਸਮ ਦੀਆਂ ਫ਼ਸਲਾਂ ਲਈ ਲਾਭਦਾਇਕ ਹੈ ?
ਉੱਤਰ-
ਚੀਕਣੀ ਮਿੱਟੀ ਦੀ ਪਾਣੀ ਨੂੰ ਸੋਖਣ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ, ਇਹ ਹਿਊਮਸ ਨਾਲ ਭਰਪੂਰ ਅਤੇ ਬਹੁਤ ਜ਼ਿਆਦਾ ਉਪਜਾਉ ਹੁੰਦੀ ਹੈ । ਇਸ ਲਈ ਇਹ ਫ਼ਸਲਾਂ ਲਈ ਲਾਭਦਾਇਕ ਹੈ।

PSEB 7th Class Science Solutions Chapter 9 ਮਿੱਟੀ

ਪ੍ਰਸ਼ਨ 4.
ਸਮਝਾਓ ਕਿ ਮਿੱਟੀ ਪ੍ਰਦੂਸ਼ਣ ਅਤੇ ਕੌਂ-ਖੋਰ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ?
ਉੱਤਰ-
ਮਿੱਟੀ ਪ੍ਰਦੂਸ਼ਣ ਨੂੰ ਰੋਕਣਾ –

  • ਪਲਾਸਟਿਕ ਅਤੇ ਪਾਲੀਥੀਨ ਦੀਆਂ ਥੈਲੀਆਂ ਦੇ ਉਪਯੋਗ ਉੱਤੇ ਰੋਕ ਲਗਾ ਕੇ ।
  • ਵਿਅਰਥ ਉਪਜਾਂ ਅਤੇ ਰਸਾਇਣਾਂ ਦਾ ਉਪਚਾਰ ਮਿੱਟੀ ਨੂੰ ਨਿਰਮੁਕਤ ਕਰਨ ਤੋਂ ਪਹਿਲਾਂ ਕਰਕੇ ।

ਕੌਂ-ਖੋਰ ਦੀ ਰੋਕਥਾਮ

  • ਰੁੱਖ ਲਗਾ ਕੇ ।
  • ਫ਼ਸਲਾਂ ਦਾ ਚੱਕਰਣ ਜਾਂ ਅਦਲਾ-ਬਦਲੀ ਕਰਕੇ
  • ਨਦੀਆਂ ਦੇ ਕਿਨਾਰਿਆਂ ‘ਤੇ ਬੰਨ੍ਹ ਲਗਾ ਕੇ ।
  • ਵੱਧ ਰੁੱਖ ਉਗਾਉਣ ਨਾਲ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-ਮਿੱਟੀ ਦੇ ਵੱਖ-ਵੱਖ ਉਪਯੋਗ ਲਿਖੋ ।
ਉੱਤਰ-
ਮਿੱਟੀ ਦੇ ਉਪਯੋਗ-ਫ਼ਸਲਾਂ ਉਗਾਉਣ ਤੋਂ ਇਲਾਵਾ ਮਿੱਟੀ ਹੋਰ ਕਈ ਕੰਮਾਂ ਲਈ ਵੀ ਉਪਯੋਗ ਕੀਤੀ ਜਾਂਦੀ ਹੈ । ਉਹ ਹੇਠ ਲਿਖੇ ਹਨ :

  1. ਮਿੱਟੀ ਰੁੱਖਾਂ ਦੀਆਂ ਜੜ੍ਹਾਂ ਨੂੰ ਜਕੜ ਕੇ ਰੱਖਦੀ ਹੈ ।
  2. ਪੋਸ਼ਕਾਂ ਨਾਲ ਭਰਪੂਰ ਮਿੱਟੀ ਵਿੱਚ ਫ਼ਸਲਾਂ ਉਗਾਈਆਂ ਜਾਂਦੀਆਂ ਹਨ ।
  3. ਚੀਕਣੀ ਮਿੱਟੀ ਦੀ ਵਰਤੋਂ ਸੀਮਿੰਟ ਤਿਆਰ ਕਰਨ ਲਈ ਕੀਤੀ ਜਾਂਦੀ ਹੈ ।
  4. ਰੇਤ ਨੂੰ ਸੀਮਿੰਟ, ਬਜਰੀ ਵਿੱਚ ਮਿਲਾ ਕੇ ਘਰਾਂ, ਸੜਕਾਂ, ਪੁਲਾਂ, ਫੈਕਟਰੀਆਂ ਆਦਿ ਦਾ ਨਿਰਮਾਣ ਕੀਤਾ ਜਾਂਦਾ ਹੈ ।
  5. ਮਿੱਟੀ ਦੀ ਵਰਤੋਂ ਨਦੀਆਂ, ਪਹਾੜੀ ਨਾਲਿਆਂ ਉੱਪਰ ਬੰਨ ਜਾਂ ਡੈਮ ਬਣਾਉਣ ਲਈ ਕੀਤੀ ਜਾਂਦੀ ਹੈ ।
  6. ਮਿੱਟੀ ਦੀ ਵਰਤੋਂ ਇੱਟਾਂ ਬਣਾਉਣ ਲਈ ਕੀਤੀ ਜਾਂਦੀ ਹੈ ।
  7. ਬਹੁਤ ਬਰੀਕ ਚੀਕਣੀ ਮਿੱਟੀ ਦੀ ਵਰਤੋਂ ਮਿੱਟੀ ਦੇ ਭਾਂਡੇ ਬਣਾਉਣ ਲਈ ਕੀਤੀ ਜਾਂਦੀ ਹੈ ।

PSEB 7th Class Science Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ

Punjab State Board PSEB 7th Class Science Book Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ Textbook Exercise Questions, and Answers.

PSEB Solutions for Class 7 Science Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ

PSEB 7th Class Science Guide ਪੌਣ, ਤੂਫ਼ਾਨ ਅਤੇ ਚੱਕਰਵਾਤ  Intext Questions and Answers

ਸੋਚੋ ਅਤੇ ਉੱਤਰ ਦਿਓ : (ਪੇਜ 84)

ਪ੍ਰਸ਼ਨ 1.
ਟੀਨ ਦਾ ਡੱਬਾ ਹਵਾ ਦੇ ਜ਼ਿਆਦਾ ਬਾਹਰੀ ਦਬਾਅ ਕਾਰਨ ਪਿਚਕ ਜਾਂਦਾ ਹੈ ।
ਉੱਤਰ-
ਠੀਕ ।

ਪ੍ਰਸ਼ਨ 2.
ਹਵਾ ਦਬਾਓ ਪਾਉਂਦੀ ਹੈ ।
ਉੱਤਰ-
ਠੀਕ ॥

ਸੋਚੋ ਅਤੇ ਉੱਤਰ ਦਿਓ : (ਪੇਜ 85)

ਪ੍ਰਸ਼ਨ 1.
ਦੋਵੇਂ ਬਾਰੇ ਇੱਕੋ ਆਕਾਰ ਦੇ ਹੋਣੇ ਚਾਹੀਦੇ ਹਨ ।
ਉੱਤਰ-
ਠੀਕ ।

ਪ੍ਰਸ਼ਨ 2.
ਤੇਜ਼ ਚਲਦੀ ਪੌਣ ………. ਦਬਾਉ ਪੈਦਾ ਕਰਦੀ ਹੈ ।
ਉੱਤਰ-
ਵੱਧ ।

PSEB 7th Class Science Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ

ਸੋਚੋ ਅਤੇ ਉੱਤਰ ਦਿਓ : (ਪੇਜ 86).

ਪ੍ਰਸ਼ਨ 1.
ਗਰਮ ਕਰਨ ਤੇ ਹਵਾ ………… ਹੈ ।
ਉੱਤਰ-
ਫੈਲਦੀ ।

ਪ੍ਰਸ਼ਨ 2.
ਪਰਖ ਨਲੀ ਨੂੰ ਠੰਢਾ ਕਰਨ ਤੇ ਗੁਬਾਰਾ ਫੈਲਦਾ ਹੈ ।
ਉੱਤਰ-
ਗਲਤ ।

ਸੋਚੋ ਅਤੇ ਉੱਤਰ ਦਿਓ : (ਪੇਜ 87)

ਪ੍ਰਸ਼ਨ 1.
ਠੰਢੀ ਹਵਾ ਦੀ ਤੁਲਨਾ ਵਿੱਚ ਗਰਮ ਹਵਾ ………. ਹੁੰਦੀ ਹੈ ।
ਉੱਤਰ-
ਹਲਕੀ ।

ਪ੍ਰਸ਼ਨ 2.
ਜਲਦੀ ਮੋਮਬੱਤੀ ਉੱਪਰ ਲਟਕਾਇਆ ਕੱਪ/ਕਾਗਜ਼ ਦਾ ਲਿਫ਼ਾਫ਼ਾ ਹੇਠਾਂ ਡਿੱਗਦਾ ਹੈ ਕਿਉਂਕਿ ਇਹ ਭਾਰਾ ਹੋ ! ਜਾਂਦਾ ਹੈ ।
ਉੱਤਰ-
ਗ਼ਲਤ ॥

PSEB 7th Class Science Guide ਪੌਣ, ਤੂਫ਼ਾਨ ਅਤੇ ਚੱਕਰਵਾਤ Textbook Questions and Answers

1. ਖ਼ਾਲੀ ਸਥਾਨ ਭਰੋ

(i) ਹਵਾ ………. ਪਾਉਂਦੀ ਹੈ ।
ਉੱਤਰ-
ਦਬਾਓ,

(ii) ਗਤੀਸ਼ੀਲ ਹਵਾ ਨੂੰ ………. ਕਹਿੰਦੇ ਹਨ ।
ਉੱਤਰ-
ਪੌਣ,

PSEB 7th Class Science Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ

(iii) ਧਰਤੀ ਨੇੜੇ ………. ਹਵਾ ਉੱਪਰ ਉੱਠਦੀ ਹੈ ਅਤੇ ………. ਹਵਾ ਹੇਠਾਂ ਆਉਂਦੀ ਹੈ ।
ਉੱਤਰ-
ਗਰਮ, ਠੰਢੀ,

(iv) ਧਰਤੀ ਦੇ ………. ਗਰਮ ਹੋਣ ਕਾਰਣ ਪੌਣਾਂ ਪੈਦਾ ਹੁੰਦੀਆਂ ਹਨ ।
ਉੱਤਰ-
ਵੱਧ,

(v) ਚੱਕਰਵਾਤ ਦੇ ਕੇਂਦਰ ਨੂੰ ਇਸ ਦੀ ………. ਕਹਿੰਦੇ ਹਨ ।
ਉੱਤਰ-
ਅੱਖ ।

2. ਠੀਕ ਜਾਂ ਗਲਤ ਦੱਸੋ

(i) ਜਦ ਅਸੀਂ ਸਾਈਕਲ ਦੀ ਟਿਊਬ ਵਿੱਚ ਹਵਾ ਭਰਦੇ ਹਾਂ ਤਾਂ ਇਹ ਫੈਲ ਜਾਂਦੀ ਹੈ ।
ਉੱਤਰ-
ਠੀਕ,

(ii) ਹਵਾ ਘੱਟ ਦਬਾਓ ਵਾਲੇ ਖੇਤਰ ਤੋਂ ਵੱਧ ਦਬਾਓ ਵਾਲੇ ਖੇਤਰ ਵੱਲ ਚੱਲਦੀ ਹੈ ।
ਉੱਤਰ-
ਗ਼ਲਤ,

(iii) ਪੌਣ ਦੀ ਚਾਲ ਮਾਪਣ ਵਾਲੇ ਯੰਤਰ ਨੂੰ ਅਨੀਮੋਮੀਟਰ ਕਹਿੰਦੇ ਹਨ ।
ਉੱਤਰ-
ਠੀਕ,

(iv) ਅਸਮਾਨੀ ਬਿਜਲੀ ਨਾਲ ਪੈਦਾ ਹੋਈ ਉੱਚੀ ਆਵਾਜ਼ ਨੂੰ “ਗਰਜ’ ਕਹਿੰਦੇ ਹਨ ।
ਉੱਤਰ-
ਠੀਕ,

(v) ਸਾਨੂੰ ਚੱਕਰਵਾਤੀ ਤੁਫ਼ਾਨ ਦੀ ਸੂਚਨਾ ਨੂੰ ਅਣਗੌਲਿਆਂ/ਨਜ਼ਰ ਅੰਦਾਜ਼ ਕਰਨਾ ਚਾਹੀਦਾ ਹੈ ।
ਉੱਤਰ-
ਗ਼ਲਤ ॥

3. ਠੀਕ ਉੱਤਰ ਚੁਣੇ

(i) ਕਿਹੜੀ ਹਵਾ ਦਬਾਓ ਦੀ ਉਦਾਹਰਣ ਨਹੀਂ ਹੈ ?
(ਉ) ਪਤੰਗ ਉਡਾਉਣਾ ।
(ਅ) ਸਾਈਕਲ ਦੀ ਟਿਊਬ ਵਿੱਚ ਹਵਾ ਭਰਨਾ
(ਇ) ਗੁਬਾਰੇ ਵਿੱਚ ਹਵਾ ਭਰਨਾ
(ਸ) ਗਰਮ ਹਵਾ ਵਾਲਾ ਗੁਬਾਰਾ ।
ਉੱਤਰ-
(ਸ) ਗਰਮ ਹਵਾ ਵਾਲਾ ਗੁਬਾਰਾ ।

(ii) ਗਤੀ-ਸ਼ੀਲ ਹਵਾ ਹੁੰਦੀ ਹੈ ।
(ਉ) ਪੌਣ
(ਅ) ਚੱਕਰਵਾਤ
( ਅਸਮਾਨੀ ਬਿਜਲੀ
(ਸ) ਤੂਫ਼ਾਨ ।
ਉੱਤਰ-
(ਉ) ਪੌਣ ।

PSEB 7th Class Science Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ

(iii) ਕਿਹੜਾ ਹਵਾ ਦਾ ਗੁਣ ਹੁੰਦਾ ਹੈ ?
(ਉ) ਠੰਡਾ ਕਰਨ ਤੇ ਫੈਲਦੀ ਹੈ ।
(ਅ ਗਰਮ ਕਰਨ ਤੇ ਸੁੰਗੜਦੀ ਹੈ
(ਇ) ਗਰਮ ਕਰਨ ਤੇ ਫੈਲਦੀ ਹੈ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਇ) ਗਰਮ ਕਰਨ ਤੇ ਫੈਲਦੀ ਹੈ ।

(iv) ਪੌਣਾਂ ਇਸ ਕਾਰਨ ਪੈਦਾ ਹੁੰਦੀਆਂ ਹਨ ।
(ਉ) ਹਵਾ ਗਰਮ ਹੋਣ ਨਾਲ
(ਅ) ਧਰਤੀ ਠੰਢੀ ਹੋਣ ਨਾਲ
(ੲ) ਪਾਣੀ ਗਰਮ ਹੋਣ ਨਾਲ
(ਸ) ਪਾਣੀ ਅਤੇ ਧਰਤੀ ਦੇ ਅਸਮਾਨ ਗਰਮ ਹੋਣ ਨਾਲ ।
ਉੱਤਰ-
(ਸ) ਪਾਣੀ ਅਤੇ ਧਰਤੀ ਦੇ ਅਸਮਾਨ ਗਰਮ ਹੋਣ ਨਾਲ ।

(v) ਤੇਜ਼ ਗਤੀ ਵਾਲੀਆਂ ਪੌਣਾਂ ਨਾਲ ………. ਆਉਂਦੇ ਹਨ ।
(ਉ) ਅਸਮਾਨੀ ਬਿਜਲੀ ਦੇ ਗਰਜ ਵਾਲਾ
(ਅ) ਚੱਕਰਵਾਤ
(ਇ) ਝੱਖੜ
(ਸ) ਇਨ੍ਹਾਂ ਵਿੱਚ ਸਾਰੇ ਹੀ ।
ਉੱਤਰ-
(ਅ) ਚੱਕਰਵਾਤ ॥

4. ਮਿਲਾਨ ਕਰੋਕਾਲਮ ‘ੴ ਕਾਲਮ “ਅ”
PSEB 7th Class Science Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ 1
ਉੱਤਰ-
PSEB 7th Class Science Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ 2

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਹਵਾ ਨਾਲ ਫੈਲਿਆ ਗੁਬਾਰਾ ਹਵਾ ਦਾ ਕਿਹੜਾ ਗੁਣ ਦਰਸਾਉਂਦਾ ਹੈ ?
ਉੱਤਰ-
ਗਤੀਸ਼ੀਲ ਹਵਾ ਦਬਾਓ ਪਾਉਂਦੀ ਹੈ ।

ਪ੍ਰਸ਼ਨ (ii)
ਠੰਢੀ ਹਵਾ ਜਾਂ ਗਰਮ ਹਵਾ ਵਿੱਚੋਂ ਕਿਹੜੀ ਹਲਕੀ ਹੁੰਦੀ ਹੈ ?
ਉੱਤਰ-
ਗਰਮ ਹਵਾ ਠੰਢੀ ਹਵਾ ਦੀ ਤੁਲਨਾ ਵਿੱਚ ਹਲਕੀ ਹੁੰਦੀ ਹੈ ।

ਪ੍ਰਸ਼ਨ (iii)
ਧਰਤੀ ਦਾ ਕਿਹੜਾ ਖੇਤਰ ਸੂਰਜ ਤੋਂ ਸਭ ਤੋਂ ਵੱਧ ਗਰਮੀ ਪਾਪਤ ਕਰਦਾ ਹੈ ?
ਉੱਤਰ-
ਭੂ-ਮੱਧ ਰੇਖਾ ਅਤੇ ਇਸ ਦੇ ਨੇੜੇ ਦੇ ਖੇਤਰਾਂ ਤੇ ਬਹੁਤ ਸਮਾਂ ਸੂਰਜ ਦੀਆਂ ਕਿਰਣਾਂ ਸਿੱਧੀਆਂ ਪੈਂਦੀਆਂ ਹਨ ਜਿਸ ਕਰਕੇ ਭੂ-ਮੱਧ ਰੇਖਾ ਦੇ ਨੇੜੇ ਦੇ ਖੇਤਰਾਂ ਵਿੱਚ ਵੱਧ ਗਰਮੀ ਹੁੰਦੀ ਹੈ ।

ਪ੍ਰਸ਼ਨ (iv)
ਭਾਰਤ ਵਿੱਚ ਵਰਖਾ ਕਿਹੜੀਆਂ ਪੌਣਾਂ ਕਾਰਣ ਹੁੰਦੀ ਹੈ ?
ਉੱਤਰ-
ਭਾਰਤ ਵਿੱਚ ਵਰਖਾ ਮੌਨਸੂਨ ਪੌਣਾਂ ਕਾਰਣ ਹੁੰਦੀ ਹੈ । ਇਹ ਪੌਣਾਂ ਸਮੁੰਦਰ ਉੱਪਰੋਂ ਆਉਂਦੀਆਂ ਹਨ ਅਤੇ ਜਲਵਾਸ਼ਪਾਂ ਨਾਲ ਭਰਪੂਰ ਭਰੀਆਂ ਹੁੰਦੀਆਂ ਹਨ ।

PSEB 7th Class Science Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ

ਪ੍ਰਸ਼ਨ (v)
ਉਸ ਯੰਤਰ ਦਾ ਨਾਂ ਲਿਖੋ ਜਿਸ ਨਾਲ ਹਵਾ ਦੀ ਚਾਲ ਮਾਪੀ ਜਾਂਦੀ ਹੈ ?
ਉੱਤਰ-
ਹਵਾ/ਪੌਣ ਦੀ ਚਾਲ ਅਨੀਮੋਮੀਟਰ ਯੰਤਰ ਨਾਲ ਮਾਪੀ ਜਾ ਸਕਦੀ ਹੈ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਲਟਕਾਏ ਹੋਏ ਬੈਨਰਾ ਅਤੇ ਇਸ਼ਤਿਹਾਰਾਂ ਵਿੱਚ ਛੇਕ ਕਿਉਂ ਕੀਤੇ ਜਾਂਦੇ ਹਨ ?
ਉੱਤਰ-
ਲਟਕਾਏ ਹੋਏ ਬੈਨਰਾਂ ਅਤੇ ਇਸ਼ਤਿਹਾਰਾਂ ਵਿੱਚ ਛੇਕ ਕੀਤੇ ਜਾਂਦੇ ਹਨ ਤਾਂ ਜੋ ਤੇਜ਼ ਵਗਦੀ ਹਵਾ ਜਾਂ ਪੌਣ ਦਬਾਓ ਹੋਣ ਕਾਰਨ ਇਹਨਾਂ ਨੂੰ ਉਡਾ ਕੇ ਨਹੀਂ ਲਿਜਾ ਸਕੇ । ਹਵਾ ਛੇਕਾਂ ਵਿੱਚੋਂ ਲੰਘ ਜਾਵੇਗੀ ਅਤੇ ਬੈਨਰ ਤੇ ਕੋਈ ਦਬਾਓ ਨਹੀਂ ਪਵੇਗਾ ।

ਪ੍ਰਸ਼ਨ (ii)
ਕਿਹੜੀਆਂ ਹਾਲਤਾਂ ਵਿੱਚ ਧਰਤੀ ਦੇ ਅਸਮਾਨ ਗਰਮ ਹੋਣ ਤੇ ਪੌਣਾਂ ਚੱਲਦੀਆਂ ਹਨ ?
ਉੱਤਰ-
ਸੁਰਜ ਰਾਹੀਂ ਧਰਤੀ ਦੀਆਂ ਵੱਖ-ਵੱਖ ਥਾਂਵਾਂ ਨੂੰ ਗਰਮ ਕਰਨ ਵਿੱਚ ਇਕਸਾਰਤਾ ਨਹੀਂ ਹੁੰਦੀ । ਇਸ ਕਰਕੇ ਤਾਪਮਾਨ ਅਤੇ ਦਬਾਉ ਵਿੱਚ ਅੰਤਰ ਹੁੰਦਾ ਹੈ । ਵੱਧ ਦਬਾਉ ਵਾਲੀ ਥਾਂ ਤੋਂ ਘੱਟ ਦਬਾਉ ਵਾਲੀ ਥਾਂ ਵੱਲ ਹਵਾ ਗਤੀਸ਼ੀਲ ਹੁੰਦੀ ਹੈ ਜਿਸਨੂੰ ਪੌਣਾਂ ਆਖਦੇ ਹਨ । ਜਿੰਨਾ ਦਬਾਉ ਵੱਧ ਹੋਵੇਗਾ ਓਨੀ ਹੀ ਪੌਣਾਂ ਦੀ ਗਤੀ ਵੱਧ ਹੋਵੇਗੀ ।

ਪ੍ਰਸ਼ਨ (iii)
ਗਰਮੀਆਂ ਦੀ ਰੁੱਤ ਵਿਚ ਸਮੁੰਦਰ ਤੋਂ ਧਰਤੀ ਵੱਲ ਕਿਹੜੀਆਂ ਪੌਣਾਂ ਚੱਲਦੀਆਂ ਹਨ ? ਇਨ੍ਹਾਂ ਦਾ ਕੀ ਮਹੱਤਵ ਹੈ ?
ਉੱਤਰ-
ਗਰਮੀਆਂ ਦੀ ਰੁੱਤ ਵਿੱਚ ਧਰਤੀ ਦੇ ਤਲ ਦੇ ਨੇੜੇ ਦੀ ਹਵਾ ਗਰਮ ਹੋ ਕੇ ਹਲਕੀ ਹੋ ਜਾਂਦੀ ਹੈ ਅਤੇ ਇਹ ਉੱਪਰ ਵੱਲ ਉੱਠਦੀ ਹੈ । ਧਰਤੀ ਦੀ ਹਵਾ ਦੇ ਮੁਕਾਬਲੇ ਵਿੱਚ ਸਮੁੰਦਰ ਦੇ ਉੱਪਰਲੀ ਹਵਾ ਠੰਢੀ ਅਤੇ ਭਾਰੀ ਹੁੰਦੀ ਹੈ । ਇਸ ਲਈ ਹਵਾ, ਪੌਣ, ਤੁਫ਼ਾਨ ਅਤੇ ਚੱਕਰਵਾਤ ਸਮੁੰਦਰ ਤੋਂ ਧਰਤੀ ਵੱਲ ਚਲਦੀ ਹੈ ! ਸਮੁੰਦਰ ਤੋਂ ਚੱਲਣ ਵਾਲੀ ਇਸ ਠੰਢੀ ਹਵਾ ਨੂੰ ਜਲਸਮੀਰ ਆਖਦੇ ਹਨ । ਇਸ ਜਲ ਸਮੀਰ ਕਾਰਨ ਜਲੀ ਤੱਟ ਦੇ ਨੇੜੇ ਰਹਿਣ ਵਾਲੇ ਲੋਕਾਂ ਲਈ ਮੌਸਮ ਬੜਾ ਸੁਹਾਵਨਾ ਹੋ ਜਾਂਦਾ ਹੈ ।

ਪ੍ਰਸ਼ਨ (iv)
ਗਰਜ ਵਾਲੇ ਤੁਫ਼ਾਨ ਅਤੇ ਚੱਕਰਵਾਤ ਵਿੱਚ ਕੀ ਅੰਤਰ ਹੈ ?
ਉੱਤਰ-
ਗਰਜ ਵਾਲਾ ਤੂਫ਼ਾਨ-ਆਕਾਸ਼ੀ ਬਿਜਲੀ ਚਮਕਣ ਨਾਲ ਹਵਾ ਨੂੰ ਉੱਚ ਤਾਪਮਾਨ ਤੱਕ ਗਰਮ ਕਰ ਦਿੰਦੀ ਹੈ ਜਿਸ ਕਰਕੇ ਹਵਾ ਤੇਜ਼ੀ ਨਾਲ ਫੈਲਦੀ ਹੈ ਅਤੇ ਉੱਚੀ ਧੁਨੀ ਪੈਦਾ ਹੁੰਦੀ ਹੈ । ਇਸ ਉੱਚੀ ਧੁਨੀ ਨੂੰ ਗਰਜਨ ਕਹਿੰਦੇ ਹਨ । ਮੀਂਹ ਨਾਲ ਚਲਦੀ ਹਵਾ ਨੂੰ ਤੂਫ਼ਾਨ ਕਹਿੰਦੇ ਹਨ । ਕਦੇ-ਕਦੇ ਤੂਫ਼ਾਨ ਦੇ ਨਾਲ ਗਰਜਨ ਹੁੰਦੀ ਹੈ ਤਾਂ ਉਸਨੂੰ ਗਰਜਨ ਵਾਲਾ ਤੂਫ਼ਾਨ ਕਹਿੰਦੇ ਹਨ ।

ਚੱਕਰਵਾਤ-ਜਦੋਂ ਬੱਦਲਾਂ ਦੇ ਨਿਰਮਾਣ ਲਈ ਪਾਣੀ ਆਲੇ-ਦੁਆਲੇ ਨੂੰ ਸੋਖ ਕੇ ਜਲਵਾਸ਼ਪਾਂ ਵਿੱਚ ਪਰਿਵਰਤਿਤ ਹੋ ਜਾਂਦਾ ਹੈ । ਜਲਵਾਸ਼ਪ ਠੰਢੇ ਅਤੇ ਸੰਘਣਿਤ ਹੋ ਕੇ ਮੀਂਹ ਦੀਆਂ ਬੂੰਦਾਂ ਬਣਾਉਂਦੇ ਹਨ ਅਤੇ ਸੋਖੀ ਹੋਈ ਗਰਮੀ ਨੂੰ ਛੱਡਦੇ ਹਨ । ਇਸ ਗਰਮੀ ਕਾਰਨ ਆਲੇ-ਦੁਆਲੇ ਦੀ ਹਵਾ ਗਰਮ ਹੋਣ ਕਾਰਨ ਉੱਪਰ ਵੱਲ ਉੱਠਦੀ ਹੈ ਜਿਸ ਨਾਲ ਘੱਟ ਦਬਾਉ ਵਾਲਾ ਖੇਤਰ ਬਣ ਜਾਂਦਾ ਹੈ । ਇਸ ਘੱਟ ਦਬਾਉ ਵਾਲੇ ਕੇਂਦਰ ਵੱਲ ਤੇਜ਼ ਹਨੇਰੀ ਚੱਲਦੀ ਹੈ | ਅਜਿਹੀ ਕਿਰਿਆ ਕਈ ਵਾਰ ਦੁਹਰਾਈ ਜਾਂਦੀ ਹੈ ਜਿਸ ਨਾਲ ਤੇਜ਼ ਚੱਲਦੀ ਹਨੇਰੀ ਦੇ ਕੇਂਦਰ ਤੋਂ ਘੱਟ ਦਬਾਓ ਖੇਤਰ ਅਤੇ ਸੰਘਣੇ ਬੱਦਲ ਬਣਦੇ ਹਨ ।

ਤੇਜ਼ ਹਵਾ ਦੀਆਂ ਕਈ ਪਰਤਾਂ ਘੱਟ ਦਬਾਓ ਕੇਂਦਰ ਦੁਆਲੇ ਘੁੰਮਣ ਲੱਗਦੀਆਂ ਹਨ | ਅਜਿਹੀ ਹਾਲਤ ਨੂੰ ਚੱਕਰਵਾਤ ਬਣਦਾ ਕਹਿੰਦੇ ਹਨ । ਚੱਕਰਵਾਤ ਦਾ ਕੇਂਦਰ ਘੱਟ ਦਬਾਓ ਵਾਲਾ ਸ਼ਾਂਤ ਖੇਤਰ ਹੁੰਦਾ ਹੈ ਜਿਸ ਨੂੰ ਚੱਕਰਵਾਤ ਦੀ ਅੱਖ ਕਹਿੰਦੇ ਹਨ । ਅੱਖ ਦਾ ਖੇਤਰ ਬੱਦਲਾਂ ਤੋਂ ਮੁਕਤ ਹੁੰਦਾ ਹੈ । ਅੱਖ ਦੇ ਬਾਹਰ ਵੱਲ ਬੱਦਲਾਂ ਅਤੇ ਗਰਜ ਵਾਲੇ ਤੂਫ਼ਾਨ ਦਾ ਘੇਰਾ ਹੁੰਦਾ ਹੈ । ਇੱਥੇ 150 ਤੋਂ 250 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾ ਚਲਦੀ ਹੈ ।

ਪ੍ਰਸ਼ਨ (v)
ਜਿਹੜੇ ਖੇਤਰ ਚੱਕਰਵਾਤਾਂ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ, ਉੱਥੇ ਅਪਣਾਏ ਜਾਂਦੇ ਪ੍ਰਭਾਵਸ਼ਾਲੀ ਸੁਰੱਖਿਆ ਉਪਾਅ ਲਿਖੋ ।
ਉੱਤਰ-
ਚੱਕਰਵਾਤ ਪ੍ਰਤੀ ਸੰਵੇਦਨਸ਼ੀਲ ਖੇਤਰਾਂ ਵਿੱਚ ਅਪਣਾਏ ਜਾਣ ਵਾਲੇ ਪ੍ਰਭਾਵਸ਼ਾਲੀ ਸੁਰੱਖਿਆ ਉਪਾਅ –
1. ਸਰਕਾਰ ਦੁਆਰਾ ਕੀਤੇ ਜਾਣ ਵਾਲੇ ਉਪਾਅ-

  1. ਤੱਟੀ ਖੇਤਰਾਂ ਤੇ ਲੰਬੇ ਅਤੇ ਸਥਾਨਕ ਪ੍ਰਜਾਤੀਆਂ ਦੇ ਸੰਘਣੇ ਰੁੱਖ ਲਗਾਉਣੇ ਚਾਹੀਦੇ ਹਨ ਜੋ ਪੌਣ/ਹਨੇਰੀ ਦੀ ਗਤੀ ਨੂੰ ਘੱਟ ਕਰ ਸਕਣ ।
  2. ਤੱਟੀ ਖੇਤਰਾਂ ਵਿੱਚ ਛੱਪੜ, ਟੋਭਿਆਂ ਦਾ ਨਿਰਮਾਣ ਕਰਨਾ ਚਾਹੀਦਾ ਹੈ ਜੋ ਵਾਧੂ ਪਾਣੀ ਸੋਖ ਸਕਣ ।
  3. ਚੱਕਰਵਾਤਾਂ ਪ੍ਰਤੀ ਸੰਵੇਦਨਸ਼ੀਲ ਖੇਤਰਾਂ ਵਿੱਚ ਚੱਕਰਵਾਤੀ ਵਸੇਰਿਆਂ ਦਾ ਨਿਰਮਾਣ ਕਰਨਾ ਚਾਹੀਦਾ ਹੈ ।
  4. ਅਗਾਊਂ ਸੂਚਨਾ ਤਕਨੀਕ ਅਪਣਾ ਕੇ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਸਮਾਂ ਰਹਿੰਦੇ ਪੁਰਵ ਚੇਤਾਵਨੀ ਜਾਰੀ ਕਰਨੀ ਚਾਹੀਦੀ ਹੈ ।

2. ਲੋਕਾਂ ਦੁਆਰਾ ਅਪਨਾਏ ਜਾ ਸਕਣ ਵਾਲੇ ਉਪਾਅ-

  • ਚੱਕਰਵਾਤ ਬਾਰੇ ਚਿਤਾਵਨੀਆਂ ਨੂੰ ਅਣਗੌਲਿਆ ਨਾ ਕਰੋ ।
  • ਜਿਨ੍ਹਾਂ ਖੇਤਰਾਂ ਵਿੱਚ ਅਕਸਰ ਚੱਕਰਵਾਤ ਆਉਂਦੇ ਹੋਣ ਉਨ੍ਹਾਂ ਨੂੰ ਖਾਲੀ ਕਰ ਦੇਣਾ ਚਾਹੀਦਾ ਹੈ ।
  • ਆਪਣੇ ਪਸ਼ੂਆਂ, ਕੀਮਤੀ ਸਮਾਨ, ਘਰਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਲਿਜਾਣ ਲਈ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ ।

ਪ੍ਰਸ਼ਨ (vi)
ਝੱਖੜ ਕੀ ਹੁੰਦਾ ਹੈ ? ਇਸਦੇ ਦੋ ਸੁਰੱਖਿਆ ਉਪਾਅ ਲਿਖੋ ।
ਉੱਤਰ-
ਝੱਖੜ-ਇਹ ਇੱਕ ਬਹੁਤ ਹੀ ਤੇਜ਼ ਤੁਫ਼ਾਨ ਹੁੰਦਾ ਹੈ ਜਿਸ ਵਿੱਚ ਕੀਪ ਦੀ ਸ਼ਕਲ ਦੇ ਬੱਦਲਾਂ ਵਾਲੀ ਘੁੰਮਦੀ ਹਨੇਰੀ ਹੁੰਦੀ ਹੈ । ਇਸ ਦਾ ਵਿਆਸ ਇੱਕ ਮੀਟਰ ਤੋਂ ਇੱਕ ਕਿਲੋਮੀਟਰ ਤੱਕ ਹੋ ਸਕਦਾ ਹੈ । ਕੀਫ ਦੇ ਕੇਂਦਰ ਤੇ ਬਹੁਤ ਹੀ ਘੱਟ ਦਬਾਉ ਕਾਰਣ ਇਹ ਧੂੜ, ਕਚਰਾ ਲੋਕਾਂ ਅਤੇ ਵਾਹਨਾਂ ਨੂੰ ਵੀ ਖਿੱਚ ਲੈਂਦਾ ਹੈ । ਝੱਖੜ ਪ੍ਰਤੀ ਸੁਰੱਖਿਆ ਉਪਾਅ –

  1. ਘਰ ਦੇ ਕਿਸੇ ਅਜਿਹੇ ਕਮਰੇ ਅੰਦਰ ਆਸਰਾ ਲਓ ਜਿਸ ਵਿੱਚ ਖਿੜਕੀਆਂ ਨਾ ਹੋਣ । ਜੇਕਰ ਬਿਨਾਂ ਖਿੜਕੀਆਂ ਵਾਲਾ ਕਮਰਾ ਨਾ ਹੋਵੇ ਤਾਂ ਸਾਰੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰ ਦਿਉ ।
  2. ਜੇ ਕੋਈ ਵਿਅਕਤੀ ਵਾਹਨ ਵਿੱਚ ਹੈ ਤਾਂ ਉਸ ਨੂੰ ਵਾਹਨ ਵਿੱਚੋਂ ਨਿਕਲ ਕੇ ਕਿਸੇ ਨੀਵੀਂ ਥਾਂ ਤੇ ਲੇਟ ਜਾਣਾ ਚਾਹੀਦਾ ਹੈ ।
  3. ਜੇ ਤੁਹਾਨੂੰ ਝੱਖੜ ਵਿੱਚ ਕੋਈ ਆਸਰਾ ਨਹੀਂ ਮਿਲਦਾ ਤਾਂ ਤੁਸੀਂ ਗੋਡਿਆਂ ਭਾਰ ਬੈਠ ਕੇ ਆਪਣਾ ਸਿਰ ਗੋਡਿਆਂ ਵਿੱਚ ਲੈ ਕੇ, ਆਪਣੇ ਹੱਥ ਅਤੇ ਬਾਹਾਂ ਆਪਣੇ ਸਿਰ ਅਤੇ ਗਰਦਨ ਦੁਆਲੇ ਲਪੇਟ ਕੇ ਆਪਣਾ ਬਚਾਅ ਕਰੋ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਜਦੋਂ ਇੱਕ ਲੋਹੇ ਦੇ ਡੱਬੇ ਵਿੱਚ ਪਾਣੀ ਉਬਾਲਿਆ ਜਾਂਦਾ ਹੈ; ਫਿਰ ਢੱਕਣ ਬੰਦ ਕਰਕੇ ਇਸ ਤੇ ਠੰਢਾ ਪਾਣੀ ਪਾਇਆ ਜਾਂਦਾ ਹੈ ਤਾਂ ਉਹ ਡੱਬਾ ਕਿਉਂ ਪਿਚਕ ਜਾਂਦਾ ਹੈ ? ਵਿਆਖਿਆ ਕਰੋ ।
ਉੱਤਰ-
ਜਦੋਂ ਲੋਹੇ ਦੇ ਡੱਬੇ ਵਿਚ ਪਾਣੀ ਪਾ ਕੇ ਉਬਾਲਿਆ ਜਾਂਦਾ ਹੈ ਤਾਂ ਡੱਬੀ ਦੀ ਸਾਰੀ ਹਵਾ ਗਰਮ ਹੋ ਕੇ ਹਲਕੀ ਹੋ ਜਾਂਦੀ ਹੈ ਅਤੇ ਉੱਪਰ ਵੱਲ ਉੱਠਦੀ ਹੈ । ਇਸ ਤਰ੍ਹਾਂ ਡੱਬੇ ਦੀ ਸਾਰੀ ਹਵਾ ਬਾਹਰ ਨਿਕਲ ਜਾਂਦੀ ਹੈ ।ਹੋਰ ਗਰਮ ਕਰਨ ਨਾਲ ਉਬਲ ਰਿਹਾ ਪਾਣੀ ਭਾਫ਼ ਵਿੱਚ ਬਦਲ ਜਾਂਦਾ ਹੈ ਅਤੇ ਡੱਬਾ ਭਾਫ ਨਾਲ ਭਰ ਜਾਂਦਾ ਹੈ । ਡੱਬੇ ਨੂੰ ਢੱਕਣ ਨਾਲ ਬੰਦ ਕਰਨ ਤੇ ਡੱਬੇ ਅੰਦਰ ਭਾਫ਼ ਕੈਦ ਹੋ ਜਾਂਦੀ ਹੈ । ਜਦੋਂ ਡੱਬੇ ਉੱਪਰ ਪਾਣੀ ਪਾਇਆ ਜਾਂਦਾ ਹੈ ਤਾਂ ਭਾਫ਼ ਠੰਢੀ ਹੋ ਕੇ ਪਾਣੀ ਵਿੱਚ ਬਦਲ ਜਾਂਦੀ ਹੈ । ਇਸ ਕਰਕੇ ਡੱਬੇ ਅੰਦਰ ਹਵਾ ਦਾ ਦਬਾਉ ਬਾਹਰੀ ਹਵਾ ਦੇ ਮੁਕਾਬਲੇ ਘੱਟ ਜਾਂਦਾ ਹੈ । ਇਸ ਤਰ੍ਹਾਂ ਬਾਹਰੀ ਹਵਾ ਦਾ ਦਬਾਅ ਵੱਧ ਹੋਣ ਕਾਰਨ ਡੱਬਾ ਅੰਦਰ ਵੱਲ ਪਿਚਕ ਜਾਂਦਾ ਹੈ ।

ਪ੍ਰਸ਼ਨ (ii)
ਇਹ ਕਿਰਿਆ ਰਾਹੀਂ ਸਮਝਾਉ ਕਿ ਗਰਮ ਕਰਨ ਨਾਲ ਹਵਾ ਫੈਲਦੀ ਹੈ ।
ਉੱਤਰ-
ਹਵਾ ਗਰਮ ਕਰਨ ਨਾਲ ਫੈਲਦੀ ਹੈ-ਇਸ ਤੱਥ ਨੂੰ ਹੇਠ ਲਿਖੀ ਕਿਰਿਆ ਦੁਆਰਾ ਸਿੱਧ ਕੀਤਾ ਜਾ ਸਕਦਾ ਹੈ |ਕਿਰਿਆ ਕਲਾਪ-ਇੱਕ ਮੋਟੀ ਕੱਚ ਦੀ ਉਬਾਲਣ ਪਰਖ ਨਲੀ ਲਉ ।ਇਸ ਦੇ ਮੂੰਹ ਤੇ ਇੱਕ ਗੁਬਾਰਾ ਸੈਲੋ ਟੇਪ ਨਾਲ ਚੰਗੀ ਤਰ੍ਹਾਂ ਕਸ ਕੇ ਬੰਨ੍ਹ ਦਿਓ ।ਇਕ ਬੀਕਰ ਵਿੱਚ ਗਰਮ ਪਾਣੀ ਲਉ | ਪਰਖ ਨਲੀ ਨੂੰ ਇਸ ਤਰ੍ਹਾਂ ਪਾਣੀ ਵਿੱਚ ਰੱਖੋ ਕਿ ਗੁਬਾਰਾ ਪਾਣੀ ਤੋਂ ਬਾਹਰ ਰਹੇ । 3-4 ਮਿੰਟ ਲਈ ਗੁਬਾਰੇ ਦੇ ਅਕਾਰ ਵਿਚ ਪਰਿਵਰਤਨ ਦੇਖਣ ਲਈ ਨਿਰੀਖਣ ਕਰੋ । ਪਰਖ ਨਲੀ ਬਾਹਰ ਕੱਢੋ ਅਤੇ ਇਸ ਨੂੰ ਸਧਾਰਨ ਤਾਪਮਾਨ ਤੱਕ ਠੰਢਾ ਹੋਣ ਦਿਉ । ਇੱਕ ਹੋਰ ਬੀਕਰ ਵਿੱਚ ਥੋੜ੍ਹੀ ਮਾਤਰਾ ਵਿਚ ਬਰਫ਼ ਵਰਗਾ ਠੰਢਾ ਪਾਣੀ ਲਉ ਅਤੇ ਗੁਬਾਰੇ ਵਾਲੀ ਪਰਖ ਨਲੀ ਨੂੰ ਬੀਕਰ ਵਿੱਚ 2-3 ਮਿੰਟ ਲਈ ਰੱਖੋ | ਅਕਾਰ ਵਿਚ ਤਬਦੀਲੀ ਦਾ ਨਿਰੀਖਣ ਕਰੋ । ਤੁਸੀਂ ਵੇਖੋਗੇ ਕਿ ਗਰਮ ਪਾਣੀ ਵਿੱਚ ਰੱਖਿਆ ਗੁਬਾਰਾ ਕੁੱਝ ਸਮੇਂ ਬਾਅਦ ਫੁੱਲ (ਆਕਾਰ ਵਿੱਚ ਵੱਧ ਜਾਂਦਾ ਹੈ ਅਤੇ ਠੰਢੇ . ਪਾਣੀ ਵਿੱਚ ਰੱਖਿਆ ਗੁਬਾਰਾ ਸੁੰਗੜ ਜਾਂਦਾ ਹੈ ।

PSEB 7th Class Science Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ

ਪਰਿਣਾਮ-ਜਦੋਂ ਪਰਖ ਨੌਲੀ ਨੂੰ ਗਰਮ ਪਾਣੀ ਵਿੱਚ ਰੱਖਿਆ ਜਾਂਦਾ ਹੈ, ਤਾਂ ਗੁਬਾਰੇ ਵਿਚਲੀ ਹਵਾ ਗਰਮ ਹੋ ਜਾਂਦੀ ਹੈ ਅਤੇ ਫੈਲ ਜਾਂਦੀ ਹੈ ਜੋ ਕਿ ਗੁਬਾਰੇ ਦੇ ਫੁੱਲਣ ਦਾ ਕਾਰਣ ਬਣਦੀ ਹੈ । ਇਹ ਦਰਸਾਉਂਦਾ ਹੈ ਕਿ ਗਰਮ ਕਰਨ ਤੇ ਹਵਾ ਫੈਲਦੀ ਹੈ। ਜੇ ਪਰਖ ਨਲੀ ਨੂੰ ਠੰਢਾ ਕੀਤਾ ਜਾਵੇ ਤਾਂ ਗੁਬਾਰਾ ਸੁੰਗੜ ਜਾਂਦਾ ਹੈ । ਇਹ ਦਰਸਾਉਂਦਾ ਹੈ ਕਿ ਠੰਢਾ ਕਰਨ ਨਾਲ ਹਵਾ ਸੁੰਗੜਦੀ ਹੈ ।

ਪ੍ਰਸ਼ਨ (iii)
ਚੱਕਰਵਾਤ ਕਿਵੇਂ ਪੈਦਾ ਹੁੰਦੇ ਹਨ ? ਚੱਕਰਵਾਤ ਨੇ 1999 ਵਿਚ ਉੜੀਸਾ ਵਿੱਚ ਕਿਵੇਂ ਤਬਾਹੀ ਮਚਾਈ ? ਇਸ ਦੀ ਵਿਆਖਿਆ ਕਰੋ ।
ਉੱਤਰ-
ਚੱਕਰਵਾਤ ਦਾ ਨਿਰਮਾਣ-ਇਸ ਲਈ ਦੇਖੋ ਛੋਟੇ ਉੱਤਰਾਂ ਵਾਲਾ ਪ੍ਰਸ਼ਨ ਨੰ. (iv)
ਚੱਕਰਵਾਤ ਤੋਂ ਹੋਈ ਉੜੀਸਾ ਵਿੱਚ ਤਬਾਹੀ-ਭਾਰਤ ਦੇ ਰਾਜ ਉੜੀਸਾ ਵਿੱਚ 18 ਅਕਤੂਬਰ, 1999 ਨੂੰ ਬਹੁਤ ਹੀ ਸ਼ਕਤੀਸ਼ਾਲੀ ਚੱਕਰਵਾਤ ਆਇਆ ਸੀ । ਇਸ ਦੀ ਗਤੀ 200 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਸੀ ਤੇ ਇਸ ਨਾਲ 45,000 ਘਰ ਤਬਾਹ ਹੋਏ ਸੀ ਅਤੇ 70,000 ਲੋਕ ਬੇਘਰ ਹੋਏ ਸਨ । ਦੋਬਾਰਾ 29 ਅਕਤੂਬਰ, 1999 ਨੂੰ 260 ਕਿਲੋਮੀਟਰ ਪ੍ਰਤੀ ਘੰਟਾ ਦੀ ਚਾਲ ਵਾਲਾ ਇਕ ਹੋਰ ਚੱਕਰਵਾਤ ਆਇਆ ਜਿਸ ਨਾਲ 9 ਮੀਟਰ ਉੱਚੀਆਂ ਲਹਿਰਾਂ ਉੱਠੀਆਂ ਜਿਸ ਤੋਂ ਬਹੁਤ ਲੋਕਾਂ ਨੇ ਆਪਣੀ ਜਾਨ ਗੁਆ ਲਈ ਅਤੇ ਕਰੋੜਾਂ ਰੁਪਇਆਂ ਦੀ ਸੰਪੱਤੀ ਨੂੰ ਹਾਨੀ ਪੁੱਜੀ ਸੀ ।

PSEB Solutions for Class 7 Science ਪੌਣ, ਤੂਫ਼ਾਨ ਅਤੇ ਚੱਕਰਵਾਤ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਪੌਣ ………….. ਹਵਾ ਹੈ ।
ਉੱਤਰ-
ਗਤੀਸ਼ੀਲ,

(ii) ਪੌਣ ਧਰਤੀ ਦੇ ………….. ਤਾਪਨ ਦੇ ਕਾਰਨ ਪੈਦਾ ਹੁੰਦੀ ਹੈ ।
ਉੱਤਰ-
ਅਸਮਾਨ,

(iii) ਧਰਤੀ ਦੀ ਸਤਾ ਦੇ ਨੇੜੇ ……………. ਹਵਾ ਉੱਪਰ ਉੱਠਦੀ ਹੈ ਜਦੋਂ ਕਿ …………. ਹੇਠਾਂ ਆਉਂਦੀ ਹੈ ।
ਉੱਤਰ-
ਗਰਮ, ਠੰਡੀ,

(iv) ………….. ਦਬਾਓ ਦੇ ਖੇਤਰ ਤੋਂ ……… ਦਬਾਓ ਦੇ ਖੇਤਰ ਵੱਲ ਗਤੀ ਕਰਦੀ ਹੈ ।
ਉੱਤਰ-
ਉੱਚ, ਘੱਟ,

(v) ………….. ਬਹੁਤ ਹੀ ਸ਼ਕਤੀਸ਼ਾਲੀ ਘੁੰਮਣਘੇਰੀ ਵਾਲੀ ਹਵਾ ਦਾ ਤੁਫ਼ਾਨ ਹੁੰਦਾ ਹੈ ਜੋ ਬਹੁਤ ਘੱਟ ਦਬਾਓ – ਵਾਲੇ ਕੇਂਦਰ ਦੁਆਲੇ ਘੁੰਮਦਾ ਹੈ ।
ਉੱਤਰ-
ਚੱਕਰਵਾਤ ।

2. ਕਾਲਮ ‘ੴ’ ਦੇ ਕਥਨਾਂ ਦਾ ਕਾਲਮ ‘ਅ’ ਦੇ ਕਥਨਾਂ ਨਾਲ ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(i) ਗਰਮ ਹਵਾ (ਉ) ਚੱਕਰਵਾਤ ਦਾ ਘੱਟ ਦਬਾਓ ਵਾਲਾ ਸ਼ਾਂਤ ਖੇਤਰ ।
(ii) ਵਾਯੂਮੰਡਲੀ ਦਬਾਓ ਵਿੱਚ ਪਰਿਵਰਤਨ ਕਾਰਨ ਦੀ ਰੋਸ਼ਨਦਾਨ
(iii) ਚੱਕਰਵਾਤ ਦੀ ਅੱਖ  (ਈ)ਛੱਤ ਉੱਡਾ ਦਿੱਦੀ ਹੈ
(iv) ਛੱਤ ਦੇ ਉੱਪਰ ਤੇਜ਼ ਗਤੀ ਨਾਲ ਲੰਘਦੀ ਹਵਾ (ਸ) ਪੌਣ, ਤੂਫ਼ਾਨ ਅਤੇ ਚੱਕਰਵਾਤ ।

ਉੱਤਰ-

ਕਾਲਮ ‘ਉ’ ਕਾਲਮ ‘ਆ’
(i) ਗਰਮ ਹਵਾ (ਅ) ਰੋਸ਼ਨਦਾਨ
(ii) ਵਾਯੁਮੰਡਲੀ ਦਬਾਓ ਵਿੱਚ ਪਰਿਵਰਤਨ ਕਾਰਨ (ਸ) ਪੌਣ, ਤੁਫ਼ਾਨ ਅਤੇ ਚੱਕਰਵਾਤ
(iii) ਚੱਕਰਵਾਤ ਦੀ ਅੱਖ (ਉ) ਚੱਕਰਵਾਤ ਦਾ ਘੱਟ ਦਬਾਓ ਵਾਲਾ ਸ਼ਾਂਤ ਖੇਤਰ
(iv) ਛੱਤ ਦੇ ਉੱਪਰ ਤੇਜ਼ ਗਤੀ ਨਾਲ ਲੰਘਦੀ ਹਵਾ (ਈ) ਛੱਤ ਉੱਡਾ ਦਿੱਦੀ ਹੈ ।

3. ਸਹੀ ਵਿਕਲਪ ਚੁਣੋ

(i) ਹੇਠ ਲਿਖਿਆਂ ਵਿੱਚੋਂ ਕਿਸ ਸਥਾਨ ਉੱਤੇ ਚੱਕਰਵਾਤ ਆਉਣ ਦੀ ਸੰਭਾਵਨਾ ਹੁੰਦੀ ਹੈ ?
(ਉ) ਅੰਮ੍ਰਿਤਸਰ
(ਅ) ਚੇਨੱਈ ।
(ਈ) ਦਿੱਲੀ
(ਸ) ਜੈਪੁਰ ।
ਉੱਤਰ-
(ਅ) ਚੇਨੱਈ ।

(ii) ਹਵਾ ਦੇ ਵੇਗ ਨੂੰ ਮਾਪਣ ਵਾਲੇ ਯੰਤਰ ਨੂੰ ਆਖਦੇ ਹਨ
(ਉ) ਹਵਾਮਾਪੀ
(ਅ) ਦਾਬਮਾਪੀ
(ਈ) ਤਾਪਮਾਪੀ
(ਸ) ਦੁੱਧਮਾਪੀ ।
ਉੱਤਰ-
(ੳ) ਹਵਾਮਾਪੀ ।

(iii) ਉਪਗ੍ਰਹਿਆਂ ਅਤੇ ਰਡਾਰ ਦੀ ਸਹਾਇਤਾ ਨਾਲ ਚੇਤਾਵਨੀ ਕਿੰਨੇ ਘੰਟੇ ਪਹਿਲਾਂ ਦਿੱਤੀ ਜਾਂਦੀ ਹੈ ?
(ਉ) 72
(ਅ) 48
(ਏ) 96
(ਸ) 12.
ਉੱਤਰ-
(ਅ) 48.

(iv) ਕਿਹੜੀਆਂ ਪੌਣਾਂ ਜਲ ਨਾਲ ਭਰੀਆਂ ਹੁੰਦੀਆਂ ਹਨ ਅਤੇ ਵਰਖਾ ਲਿਆਉਂਦੀਆਂ ਹਨ ?
(ੳ) ਅਸਮਾਨ
(ਅ) ਸਮਾਨ
(ਈ) ਮਾਨਸੁਨੀ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਸ) ਮਾਨਸੂਨੀ ।

PSEB 7th Class Science Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ

(v) ਗਹਿਰੇ ਰੰਗ ਦੇ ਕੀਪਦਾਰ ਬੱਦਲ ਜਿਹੜੇ ਆਕਾਸ਼ ਤੋਂ ਧਰਤੀ ਵੱਲ ਆਉਂਦੇ ਪ੍ਰਤੀਤ ਹੁੰਦੇ ਹਨ, ਉਹਨਾਂ ਨੂੰ ਕੀ ਆਖਦੇ ਹਨ ?
(ਉ) ਪੌਣ
(ਅ) ਟੱਰਨੇਡੋ
(ਇ) ਚੱਕਰਵਾਤ ।
(ਸ) ਮਾਨਸੂਨ ਪੌਣ ।
ਉੱਤਰ-
(ਅ) ਟੱਰਨੇਡੋ ।

(vi) ਅਮਰੀਕਾ ਦਾ ਹਰੀਕੇਨ ਅਤੇ ਜਾਪਾਨ ਦਾ ਟਾਈਫੁਨ ਹੇਠ ਲਿਖਿਆਂ ਵਿਚੋਂ ਕੀ ਹੈ ?
(ਉ) ਚੱਕਰਵਾਤ
(ਅ) ਟੱਰਨੇ
(ਇ) ਮਾਨਸੂਨ ਪੌਣ
(ਸ) ਆਕਾਸ਼ੀ ਬਿਜਲੀ ।
ਉੱਤਰ-
(ਉ) ਚੱਕਰਵਾਤ ।

(vii) ਉੜੀਸਾ ਵਿੱਚ ਕਿਸ ਸਾਲ ਚੱਕਰਵਾਤ ਆਇਆ ਸੀ ?
(ਉ) 1999
(ਅ) 2000
(ਇ) 2001
2004.
ਉੱਤਰ-
(ਉ) 1999.

4. ਹੇਠ ਲਿਖੇ ਕਥਨਾਂ ਵਿੱਚੋਂ ਠੀਕ ਅਤੇ ਗਲਤ ਦੱਸੋ :

(i) ਪੌਣ ਹਮੇਸ਼ਾ ਘੱਟ ਦਬਾਓ ਵਾਲੇ ਖੇਤਰ ਤੋਂ ਵੱਧ ਦਬਾਓ ਵਾਲੇ ਖੇਤਰ ਵੱਲ ਵੱਗਦੀ ਹੈ ।
ਉੱਤਰ-
ਗਲਤ,

(ii) ਹਵਾ ਦੀ ਗਤੀ ਅਨੀਮੋਮੀਟਰ ਨਾਲ ਮਾਪੀ ਜਾਂਦੀ ਹੈ ।
ਉੱਤਰ-
ਠੀਕ,

(iii) ਤੇਜ਼ ਹਨੇਰੀ ਨਾਲ ਆਉਣ ਵਾਲੇ ਭਾਰੀ ਮੀਂਹ ਨੂੰ ਚੱਕਰਵਾਤ ਆਖਦੇ ਹਨ ।
ਉੱਤਰ-
ਠੀਕ,

(iv) ਕੀਪ ਆਕਾਰ ਦੇ ਬੱਦਲ ਨਾਲ ਘੁੰਮਦੀਆਂ ਤੇਜ਼ ਹਵਾਵਾਂ ਵਾਲੇ ਤੂਫ਼ਾਨ ਨੂੰ ਝੱਖੜ ਕਹਿੰਦੇ ਹਨ ।
ਉੱਤਰ-
ਠੀਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿੱਚ 18 ਅਕਤੂਬਰ, 1919 ਵਿੱਚ ਕਿਹੜੀ ਆਫ਼ਤ ਆਈ ?
ਉੱਤਰ-
ਔਡੀਸ਼ਾ (ਉੜੀਸਾ) ਵਿੱਚੋਂ ਦੀ ਚੱਕਰਵਾਤ ਪਾਰ ਹੋਇਆ ।

ਪ੍ਰਸ਼ਨ 2.
ਦੂਸਰੇ ਚੱਕਰਵਾਤ ਨੇ ਔਡੀਸ਼ਾ (ਉੜੀਸਾ) ਨੂੰ ਕਦੋਂ ਪਾਰ ਕੀਤਾ ?
ਉੱਤਰ-
29 ਅਕਤੂਬਰ, 1999.

ਪ੍ਰਸ਼ਨ 3.
ਚੱਕਰਵਾਤ ਦੁਆਰਾ ਬੇਘਰ ਹੋਈ ਜਨਸੰਖਿਆ ਕਿੰਨੀ ਸੀ ?
ਉੱਤਰ-
7,00,000 (ਲਗਪਗ) ।

ਪ੍ਰਸ਼ਨ 4.
ਕੌਣ ਕੀ ਹੈ ?
ਉੱਤਰ-
ਗਤੀਸ਼ੀਲ ਹਵਾ ।

ਪ੍ਰਸ਼ਨ 5.
ਹਵਾ ਦਾ ਇੱਕ ਗੁਣ ਲਿਖੋ ।
ਉੱਤਰ-
ਹਵਾ ਦਾਬ ਪਾਉਂਦੀ ਹੈ |

ਪ੍ਰਸ਼ਨ 6.
ਸਾਈਕਲ ਦੀ ਟਿਉਬ ਵਿੱਚ ਹਵਾ ਕਿਉਂ ਭਰੀ ਜਾਂਦੀ ਹੈ ?
ਉੱਤਰ-
ਟਿਊਬ ਨੂੰ ਕੱਸਿਆ ਰੱਖਣ ਲਈ ਕਿਉਂਕਿ ਕੱਸੀ ਹੋਈ ਟਿਊਬ ਆਸਾਨੀ ਨਾਲ ਸੜਾ ਉੱਤੇ ਚੱਲ ਸਕਦੀ ਹੈ ।

ਪ੍ਰਸ਼ਨ 7.
ਹਵਾ ਵੇਗ ਵਧਾਉਣ ਨਾਲ ਹਵਾ ਦਬਾਅ ਉੱਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਹਵਾ ਦਬਾਅ ਘੱਟ ਹੋ ਜਾਂਦਾ ਹੈ ।

ਪ੍ਰਸ਼ਨ 8.
ਗਰਮ ਹਵਾ ਉੱਪਰ ਨੂੰ ਕਿਉਂ ਉੱਠਦੀ ਹੈ ?
ਉੱਤਰ-
ਗਰਮ ਹਵਾ ਹਲਕੀ ਹੁੰਦੀ ਹੈ ।

ਪ੍ਰਸ਼ਨ 9.
ਮਾਨਸੂਨ ਪੌਣ ਕੀ ਹੈ ?
ਉੱਤਰ-
ਸਮੁੰਦਰ ਅਤੇ ਸਾਗਰਾਂ ਤੋਂ ਆਉਣ ਵਾਲੀ ਪੌਣ, ਜਿਸ ਵਿੱਚ ਜਲਵਾਸ਼ਪ ਹੁੰਦੇ ਹਨ ਅਤੇ ਜੋ ਵਰਖਾ ਲਿਆਉਂਦੇ ਹਨ, ਮਾਨਸੂਨ ਪੌਣ ਅਖਵਾਉਂਦੀ ਹੈ ।

ਪ੍ਰਸ਼ਨ 10.
ਹਵਾ ਨਾਲ ਹੋਣ ਵਾਲੀਆਂ ਕੁੱਝ ਸਮੱਸਿਆਵਾਂ ਦੇ ਨਾਮ ਲਿਖੋ ।
ਉੱਤਰ-
ਚੱਕਰਵਾਤ, ਟੱਰਨੇਡੋ, ਬਿਜਲੀ ਗਰਜ ਅਤੇ ਤੂਫ਼ਾਨ ਆਦਿ ।

ਪ੍ਰਸ਼ਨ 11.
ਸਰਦੀਆਂ ਵਿੱਚ ਪੌਣ ਦੀ ਦਿਸ਼ਾ ਕੀ ਹੁੰਦੀ ਹੈ ?
ਉੱਤਰ-
ਥਲ ਤੋਂ ਸਮੁੰਦਰ ਵੱਲ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੱਕਰਵਾਤ ਕੀ ਹੈ ? ਇਹ ਕਿਨ੍ਹਾਂ ਕਾਰਨਾਂ ‘ਤੇ ਨਿਰਭਰ ਕਰਦਾ ਹੈ ?
ਉੱਤਰ-
ਚੱਕਰਵਾਤ-ਘੱਟ ਦਾਬ ਦਾ ਉਹ ਤੰਤਰ ਜਿਸਦੇ ਆਲੇ-ਦੁਆਲੇ ਉੱਚ ਵੇਗ ਨਾਲ ਚੱਲਣ ਵਾਲੀ ਪੌਣ ਕਈ ਪਰਤਾਂ ਵਿੱਚ ਕੁੰਡਲੀ ਦੇ ਰੂਪ ਵਿੱਚ ਹੋਵੇ, ਤਾਂ ਉਸਨੂੰ ਚੱਕਰਵਾਤ ਕਹਿੰਦੇ ਹਨ । ਹਵਾ ਵੇਗ, ਹਵਾ ਦਿਸ਼ਾ, ਨਮੀ ਅਤੇ ਤਾਪ ਉੱਤੇ ਚੱਕਰਵਾਤ ਦਾ ਬਣਨਾ ਨਿਰਭਰ ਕਰਦਾ ਹੈ ।

ਪ੍ਰਸ਼ਨ 2.
ਗਰਜ ਅਤੇ ਤੂਫ਼ਾਨ ਦੇ ਬਣਨ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਗਰਮ ਅਤੇ ਨਮ ਜਲਵਾਯੂ ਦੇ ਕਾਰਨ ਧਰਤੀ ਦੀ ਹਵਾ ਗਰਮ ਹੋ ਜਾਂਦੀ ਹੈ । ਤਾਪ ਵਧਣ ਦੇ ਕਾਰਨ ਹਵਾ ਪ੍ਰਬਲ ਹੋ ਜਾਂਦੀ ਹੈ । ਇਹ ਆਪਣੇ ਨਾਲ ਜਲਵਾਸ਼ਪਾਂ ਨੂੰ ਲੈ ਕੇ ਉੱਪਰ ਉੱਠਦੀ ਹੈ, ਇਹ ਜਲਵਾਸ਼ਪ ਉੱਪਰ ਤਾਪ ਘੱਟ ਹੋਣ ਦੇ ਕਾਰਨ ਜੰਮ ਜਾਂਦੇ ਹਨ ਅਤੇ ਹੇਠਾਂ ਵੱਲ ਡਿੱਗਣ ਲਗਦੇ ਹਨ | ਹੇਠਾਂ ਡਿੱਗਦੀਆਂ ਬੂੰਦਾਂ ਤੇਜ਼ ਗਤੀ ਨਾਲ ਉੱਪਰ ਉੱਠਦੀ ਪੌਣ ਨਾਲ ਟਕਰਾ ਕੇ ਬਿਜਲੀ ਪੈਦਾ ਕਰਦੀਆਂ ਹਨ ਅਤੇ ਆਵਾਜ਼ ਪੈਦਾ ਹੁੰਦੀ ਹੈ । ਇਸ ਘਟਨਾ ਨੂੰ ਗਰਜ ਅਤੇ ਤੂਫ਼ਾਨ ਕਹਿੰਦੇ ਹਨ ।

PSEB 7th Class Science Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ

ਪ੍ਰਸ਼ਨ 3.
ਬੱਦਲ ਕਿਸਾਨ ਦੇ ਸਹਾਇਕ ਕਿਵੇਂ ਹਨ ?
ਉੱਤਰ-
ਬੱਦਲਾਂ ਦੀ ਕਿਸਾਨ ਲਈ ਮਹੱਤਤਾ

  1. ਉਪਜ ਦੇ ਲਈ
  2. ਵਰਖਾ ਦੇ ਲਈ
  3. ਸੁਹਾਵਣੇ ਮੌਸਮ ਦੇ ਲਈ
  4. ਖ਼ੁਸ਼ਹਾਲੀ ਦੇ ਲਈ ।

ਪ੍ਰਸ਼ਨ 4.
ਜੇ ਤੁਹਾਡੇ ਪਿੰਡ ਜਾਂ ਸ਼ਹਿਰ ਵਿੱਚ ਚੱਕਰਵਾਤ ਆ ਜਾਏ, ਤਾਂ ਤੁਸੀਂ ਆਪਣੇ ਗੁਆਂਢੀਆਂ ਦੀ ਮਦਦ ਕਿਵੇਂ ਕਰੋਗੇ ?
ਉੱਤਰ-
ਚੱਕਰਵਾਤ ਦੇ ਦੌਰਾਨ ਗੁਆਂਢੀਆਂ ਦੀ ਮਦਦ ਲਈ ਉਠਾਏ ਗਏ ਕਦਮ

  • ਉਹਨਾਂ ਨੂੰ ਚੱਕਰਵਾਤ ਆਸ਼ਰਿਆਂ ਉੱਤੇ ਲੈ ਜਾਣਾ ।
  • ਸਮਾਨ ਨੂੰ ਸੁਰੱਖਿਅਤ ਸਥਾਨ ਉੱਤੇ ਪਹੁੰਚਾਉਣਾ ।
  • ਡਾਕਟਰੀ ਸਹਾਇਤਾ ਉਪਲੱਬਧ ਕਰਾਉਣਾ ।

ਪ੍ਰਸ਼ਨ 5.
ਚੱਕਰਵਾਤ ਤੋਂ ਪੈਦਾ ਹੋਣ ਵਾਲੀ ਸਥਿਤੀ ਨਾਲ ਨਿਬੜਨ ਦੇ ਲਈ ਪਹਿਲਾਂ ਤੋਂ ਕਿਸ ਤਰ੍ਹਾਂ ਦੀ ਯੋਜਨਾ ਤਿਆਰ ਕਰਨ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
ਚੱਕਰਵਾਤ ਤੋਂ ਪੈਦਾ ਹੋਣ ਵਾਲੀ ਸਥਿਤੀ ਤੋਂ ਨਿਬੜਨ ਦੀਆਂ ਯੋਜਨਾਵਾਂ

  1. ਘਰੇਲੁ ਸਾਜ਼-ਸਮਾਨ, ਪਾਲਤੂ ਪਸ਼ੂਆਂ ਅਤੇ ਵਾਹਨਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾਉਣ ਦਾ ਸਹੀ ਪਬੰਧ ॥
  2. ਟੁੱਟੀਆਂ-ਭੱਜੀਆਂ ਸੜਕਾਂ ਅਤੇ ਜਲ ਨਾਲ ਭਰੀਆਂ ਸੜਕਾਂ ਉੱਤੇ ਵਾਹਨ ਚਲਾਉਣ ਤੋਂ ਸਾਵਧਾਨੀ ।
  3. ਐਮਰਜੈਂਸੀ ਸੇਵਾਵਾਂ ਦੇ ਟੈਲੀਫੋਨ ਨੰਬਰਾਂ ਦੀ ਸੂਚੀ ਤਿਆਰ ਕਰਨਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤੁਸੀਂ ਕਿਵੇਂ ਦਰਸਾਉਗੇ ਕਿ ਹਵਾ ਗਰਮ ਕਰਨ ’ਤੇ ਫੈਲਦੀ ਹੈ ?
ਉੱਤਰ-
ਹਵਾ ਗਰਮ ਕਰਨ ‘ਤੇ ਫੈਲਦੀ ਹੈ ਪ੍ਰਯੋਗ-ਇੱਕ ਉਬਲਣ-ਟਿਉਬ ਦੇ ਸਿਰੇ ਉੱਤੇ ਕੱਸ ਕੇ ਗੁਬਾਰਾ ਲਗਾਉ। ਇਸ ਟਿਉਬ ਨੂੰ ਗਰਮ – ਫੁੱਲਿਆ ਗੁਬਾਰਾ ਪਾਣੀ ਦੇ ਬੀਕਰ ਵਿੱਚ ਰੱਖੋ । ਕੁੱਝ ਮਿੰਟਾਂ ਬਾਅਦ ਗੁਬਾਰਾ ਫੁੱਲਣਾ ਸ਼ੁਰੂ ਹੋ ਜਾਏਗਾ । ਜਿਸ ਤੋਂ ਇਹ ਪਤਾ ਲਗਦਾ ਹੈ ਕਿ ਗਰਮ ਕਰਨ ਤੇ ਹਵਾ ਫੈਲਦੀ ਹੈ ।
img

ਪ੍ਰਸ਼ਨ 2.
ਗਰਜ ਦੇ ਨਾਲ ਬਿਜਲੀ ਡਿੱਗਣ ‘ ਤੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-
ਗਰਜ ਦੇ ਨਾਲ ਬਿਜਲੀ ਡਿੱਗਣ ’ਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਇਹ ਹਨ :

  1. ਕਿਸੇ ਅਜਿਹੇ ਰੁੱਖ ਦੇ ਥੱਲੇ ਆਸਰਾ ਨਾ ਲਉ, ਜਿਹੜਾ ਇਕੱਲਾ ਹੋਵੇ ।
  2. ਖੁੱਲੀ ਜ਼ਮੀਨ ਉੱਤੇ ਨਾ ਬੈਠੋ ।
  3. ਧਾਤ ਦੀ ਡੰਡੀ ਵਾਲੀ ਛਤਰੀ ਦੀ ਵਰਤੋਂ ਨਾ ਕਰੋ ।
  4. ਖਿੜਕੀ, ਖੁੱਲ੍ਹੇ ਗੈਰਜ਼, ਸਟੋਰਾਂ ਦੇ ਬੈਂਡ ਆਸਰੇ ਦੇ ਲਈ ਢੁੱਕਵੇਂ ਸਥਾਨ ਨਹੀਂ ਹਨ ।
  5. ਪਾਣੀ ਵਿਚ ਨਾ ਰਹੋ ।
  6. ਕਾਰ ਜਾਂ ਬੱਸ ਆਸਰਾ ਲੈਣ ਲਈ ਸੁਰੱਖਿਅਤ ਸਥਾਨ ਹਨ ।

PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ

Punjab State Board PSEB 12th Class History Book Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ Textbook Exercise Questions and Answers.

PSEB Solutions for Class 12 History Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ

Long Answer Type Questions

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਨੇ ਅਟਕ ‘ ਤੇ ਕਿਵੇਂ ਜਿੱਤ ਪ੍ਰਾਪਤ ਕੀਤੀ ? ਇਸ ਦਾ ਮਹੱਤਵ ਵੀ ਦੱਸੋ । (How did Maharaja Ranjit Singh conquer Attock ? What was its significance ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਅਟਕ ਉੱਤੇ ਜਿੱਤ ਅਤੇ ਹਜ਼ਰੋ ਦੀ ਲੜਾਈ ਦਾ ਸੰਖੇਪ ਵਰਣਨ ਕਰੋ ।
(Give a brief account of the Maharaja Ranjit Singh’s conquest of Attock and the battle of Hazro.)
ਉੱਤਰ-
ਅਟਕ ਦਾ ਕਿਲ੍ਹਾ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇੱਥੇ ਅਫ਼ਗਾਨ ਗਵਰਨਰ ਜਹਾਂਦਾਦ ਖਾਂ ਦਾ ਸ਼ਾਸਨ ਸੀ । ਕਹਿਣ ਨੂੰ ਤਾਂ ਉਹ ਕਾਬਲ ਸਰਕਾਰ ਦੇ ਅਧੀਨ ਸੀ, ਪਰ ਅਸਲ ਵਿੱਚ ਉਹ ਸੁਤੰਤਰ ਤੌਰ `ਤੇ ਸ਼ਾਸਨ ਕਰ ਰਿਹਾ ਸੀ । 1813 ਈ. ਵਿੱਚ ਜਦੋਂ ਕਾਬਲ ਦੇ ਵਜ਼ੀਰ ਫ਼ਤਹਿ ਮਾਂ ਨੇ ਕਸ਼ਮੀਰ ‘ਤੇ ਹਮਲਾ ਕਰਕੇ ਉਸ ਦੇ ਭਰਾ ਅੱਤਾ ਮੁਹੰਮਦ ਖਾਂ ਨੂੰ ਹਰਾ ਦਿੱਤਾ ਤਾਂ ਉਹ ਘਬਰਾ ਗਿਆ । ਉਸ ਨੂੰ ਇਹ ਪੱਕਾ ਯਕੀਨ ਸੀ ਕਿ ਫ਼ਤਹਿ ਖਾਂ ਦਾ ਅਗਲਾ ਹਮਲਾ ਅਟਕ ‘ਤੇ ਹੋਵੇਗਾ । ਇਸ ਲਈ ਉਸ ਨੇ ਇੱਕ ਲੱਖ ਰੁਪਏ ਦੀ ਸਾਲਾਨਾ ਜਾਗੀਰ ਦੇ ਬਦਲੇ ਅਟਕ ਦਾ ਕਿਲ੍ਹਾ ਮਹਾਰਾਜੇ ਦੇ ਹਵਾਲੇ ਕਰ ਦਿੱਤਾ । ਜਦੋਂ ਫ਼ਤਹਿ ਖਾਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹ ਅੱਗ ਬਬੂਲਾ ਹੋ ਉੱਠਿਆ ।

ਉਸ ਨੇ ਅਟਕ ਦੇ ਕਿਲ੍ਹੇ ਨੂੰ ਆਪਣੇ ਅਧੀਨ ਕਰਨ ਲਈ ਆਪਣੀਆਂ ਫ਼ੌਜਾਂ ਨਾਲ ਅਟਕ ਵੱਲ ਕੂਚ ਕੀਤਾ । 13 ਜੁਲਾਈ, 1813 ਈ. ਨੂੰ ਹਜ਼ਰੋ ਜਾਂ ਹੈਦਰੋ ਦੇ ਸਥਾਨ ‘ਤੇ ਹੋਈ ਇੱਕ ਘਮਸਾਣ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਫ਼ਤਹਿ ਖਾਂ ਨੂੰ ਕਰਾਰੀ ਹਾਰ ਦਿੱਤੀ । ਇਹ ਅਫ਼ਗਾਨਾਂ ਅਤੇ ਸਿੱਖਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਸੀ । ਇਸ ਜਿੱਤ ਕਾਰਨ ਜਿੱਥੇ ਅਟਕ ’ਤੇ ਰਣਜੀਤ ਸਿੰਘ ਦਾ ਅਧਿਕਾਰ ਪੱਕਾ ਹੋ ਗਿਆ ਉੱਥੇ ਉਸ ਦੀ ਸ਼ੋਹਰਤ ਵੀ ਦੂਰ-ਦੂਰ ਤਕ ਫੈਲ ਗਈ ।

ਪ੍ਰਸ਼ਨ 2.
ਹਜ਼ਰੋ ਜਾਂ ਹੈਦਰੋ ਜਾਂ ਛੱਛ ਦੀ ਲੜਾਈ ਸੰਬੰਧੀ ਜਾਣਕਾਰੀ ਦਿਓ । (Write a brief note on the battle of Hazro or Haidru or Chachh.)
ਉੱਤਰ-
ਮਾਰਚ, 1813 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦੇ ਗਵਰਨਰ ਜਹਾਂਦਾਦ ਖ਼ਾਂ ਤੋਂ ਇੱਕ ਲੱਖ ਰੁਪਏ ਬਦਲੇ ਅਟਕ ਦਾ ਕਿਲ੍ਹਾ ਪ੍ਰਾਪਤ ਕਰ ਲਿਆ ਸੀ । ਇਹ ਕਿਲ੍ਹਾ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । ਜਦੋਂ ਫ਼ਤਹਿ ਖਾਂ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਹ ਅੱਗ ਬਬੂਲਾ ਹੋ ਉੱਠਿਆ ਉਹ ਕਸ਼ਮੀਰ ਤੋਂ ਆਪਣੇ ਨਾਲ ਭਾਰੀ ਫ਼ੌਜਾਂ ਲੈ ਕੇ ਅਟਕ ਵੱਲ ਚਲ ਪਿਆ ਉਸ ਨੇ ਸਿੱਖਾਂ ਵਿਰੁੱਧ ਜਿਹਾਦ ਦਾ ਨਾਅਰਾ ਲਗਾਇਆ | ਫ਼ਤਹਿ ਸ਼ਾਂ ਦੀ ਸਹਾਇਤਾ ਲਈ ਕਾਬਲ ਤੋਂ ਵੀ ਕੁਝ ਸੈਨਿਕ ਸਹਾਇਤਾ ਭੇਜੀ ਗਈ ।ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਅਟਕ ਦੇ ਕਿਲ੍ਹੇ ਦੀ ਰਾਖੀ ਲਈ ਇੱਕ ਵਿਸ਼ਾਲ ਸੈਨਾ ਆਪਣੇ ਪ੍ਰਸਿੱਧ ਸੈਨਾਪਤੀ ਸ: ਹਰੀ ਸਿੰਘ ਨਲਵਾ, ਸ: ਜੋਧ ਸਿੰਘ ਰਾਮਗੜੀਆ ਅਤੇ ਦੀਵਾਨ ਮੋਹਕਮ ਚੰਦ ਦੀ ਅਗਵਾਈ ਹੇਠ ਭੇਜੀ । 13 ਜੁਲਾਈ, 1813 ਈ. ਨੂੰ ਹਜ਼ਰੋ ਜਾਂ ਹੈਦਰੋ ਜਾਂ ਛੱਛ ਦੇ ਸਥਾਨ ‘ਤੇ ਦੋਹਾਂ ਫ਼ੌਜਾਂ ਵਿਚਾਲੇ ਇੱਕ ਘਮਸਾਣ ਦੀ ਲੜਾਈ ਹੋਈ । ਇਸ ਲੜਾਈ ਵਿੱਚ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਫ਼ਤਹਿ ਖਾਂ ਨੂੰ ਇੱਕ ਕਰਾਰੀ ਹਾਰ ਦਿੱਤੀ । ਇਸ ਕਾਰਨ ਜਿੱਥੇ ਅਟਕ ’ਤੇ ਰਣਜੀਤ ਸਿੰਘ ਦਾ ਅਧਿਕਾਰ ਪੱਕਾ ਹੋ ਗਿਆ ਉੱਥੇ ਉਸ ਦੀ ਪ੍ਰਸਿੱਧੀ ਕਾਫ਼ੀ ਦੂਰ-ਦੂਰ ਤਕ ਫੈਲ ਗਈ ।

PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ

ਪ੍ਰਸ਼ਨ 3.
ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸੰਬੰਧਾਂ ‘ਤੇ ਇੱਕ ਸੰਖੇਪ ਨੋਟ ਲਿਖੋ । (Give a brief account of Shah Shuja’s relations with Maharaja Ranjit Singh.)
ਜਾਂ
ਸ਼ਾਹ ਸ਼ੁਜਾਹ ’ਤੇ ਇੱਕ ਸੰਖੇਪ ਨੋਟ ਲਿਖੋ । (Write a brief note on Shah Shuja.)
ਉੱਤਰ-
ਸ਼ਾਹ ਸ਼ੁਜਾਹ ਅਫ਼ਗਾਨਿਸਤਾਨ ਦਾ ਬਾਦਸ਼ਾਹ ਸੀ । ਉਸ ਨੇ 1803 ਈ. ਤੋਂ 1809 ਈ. ਤਕ ਸ਼ਾਸਨ ਕੀਤਾ । ਉਹ ਬੜਾ ਅਯੋਗ ਸ਼ਾਸਕ ਸਿੱਧ ਹੋਇਆ 1809 ਈ. ਵਿੱਚ ਉਹ ਰਾਜਗੱਦੀ ਛੱਡ ਕੇ ਦੌੜ ਗਿਆ ਸੀ ਉਸ ਨੂੰ ਕਸ਼ਮੀਰ ਦੇ ਅਫ਼ਗਾਨ ਸੁਬੇਦਾਰ ਅੱਤਾਂ ਮੁਹੰਮਦ ਖ਼ਾਂ ਨੇ ਗ੍ਰਿਫ਼ਤਾਰ ਕਰ ਲਿਆ ਸੀ । 1813 ਈ. ਵਿੱਚ ਕਸ਼ਮੀਰ ਦੀ ਪਹਿਲੀ ਹਿੰਮ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਸ਼ਾਹ ਸ਼ੁਜਾਹ ਨੂੰ ਰਿਹਾਅ ਕਰਵਾ ਕੇ ਲਾਹੌਰ ਲੈ ਆਂਦਾ ਸੀ । ਇਸ ਦੇ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਜਾਹ ਦੀ ਪਤਨੀ ਵਫ਼ਾ ਬੇਗ਼ਮ ਤੋਂ ਸੰਸਾਰ ਪ੍ਰਸਿੱਧ ਕੋਹਿਨੂਰ ਹੀਰਾ ਪਾਪਤ ਕੀਤਾ ਸੀ ।

1833 ਈ. ਵਿੱਚ ਸ਼ਾਹ ਸ਼ੁਜਾਹ ਨੇ ਰਾਜਗੱਦੀ ਨੂੰ ਮੁੜ ਪ੍ਰਾਪਤ ਕਰਨ ਦੇ ਉਦੇਸ਼ ਨਾਲ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਸੰਧੀ ਕੀਤੀ ਪਰ ਸ਼ਾਹ ਸ਼ੁਜਾਹ ਨੂੰ ਆਪਣੇ ਯਤਨਾਂ ਵਿੱਚ ਸਫਲਤਾ ਨਾ ਮਿਲੀ । 26 ਜੂਨ, 1838 ਈ. ਨੂੰ ਅੰਗਰੇਜ਼ਾਂ, ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਇੱਕ ਤਿੰਨ-ਪੱਖੀ ਸੰਧੀ ਹੋਈ । ਇਸ ਸੰਧੀ ਅਨੁਸਾਰ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਾਉਣ ਦਾ ਯਤਨ ਕੀਤਾ ਗਿਆ | ਅੰਗਰੇਜ਼ਾਂ ਦੇ ਯਤਨਾਂ ਸਦਕਾ 1839 ਈ. ਵਿੱਚ ਸ਼ਾਹ ਸ਼ੁਜਾਹ ਅਫ਼ਗਾਨਿਸਤਾਨ ਦਾ ਬਾਦਸ਼ਾਹ ਤਾਂ ਬਣ ਗਿਆ ਪਰ ਛੇਤੀ ਹੀ ਉਸ ਵਿਰੁੱਧ ਵਿਦਰੋਹ ਹੋ ਗਿਆ ਜਿਸ ਵਿੱਚ ਸ਼ਾਹ ਸ਼ੁਜਾਹ ਮਾਰਿਆ ਗਿਆ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੇ ਦੋਸਤ ਮੁਹੰਮਦ ਨਾਲ ਸੰਬੰਧਾਂ ਦਾ ਵਰਣਨ ਕਰੋ । (Give a brief account of the relations between Maharaja Ranjit Singh and Dost Mohammad.).
ਉੱਤਰ-
ਦੋਸਤ ਮੁਹੰਮਦ ਖ਼ਾਂ 1826 ਈ. ਵਿੱਚ ਅਫ਼ਗਾਨਿਸਤਾਨ ਦਾ ਸ਼ਾਸਕ ਬਣਿਆ ਸੀ । ਉਹ ਮਹਾਰਾਜਾ ਰਣਜੀਤ ਸਿੰਘ ਦੇ ਉੱਤਰ-ਪੱਛਮੀ ਸੀਮਾ-ਖੇਤਰਾਂ ਵਿੱਚ ਤੇਜ਼ੀ ਨਾਲ ਵਧਦੇ ਹੋਏ ਪ੍ਰਭਾਵ ਨੂੰ ਕਦੇ ਸਹਿਣ ਕਰਨ ਲਈ ਤਿਆਰ ਨਹੀਂ ਸੀ । ਪਿਸ਼ਾਵਰ ਦੇ ਮਾਮਲੇ ਕਾਰਨ ਦੋਹਾਂ ਵਿਚਾਲੇ ਆਪਸੀ ਪਾੜਾ ਹੋਰ ਵੱਧ ਗਿਆ ਸੀ 1833 ਈ. ਵਿੱਚ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸ਼ੁਜਾਹ ਅਤੇ ਦੋਸਤ ਮੁਹੰਮਦ ਖ਼ਾਂ ਵਿਚਾਲੇ ਰਾਜਗੱਦੀ ਦੀ ਪ੍ਰਾਪਤੀ ਲਈ ਯੁੱਧ ਸ਼ੁਰੂ ਹੋ ਗਿਆ । ਇਸ ਸਥਿਤੀ ਦਾ ਫਾਇਦਾ ਉਠਾ ਕੇ ਮਹਾਰਾਜਾ ਰਣਜੀਤ ਸਿੰਘ ਨੇ 6 ਮਈ, 1834 ਈ. ਨੂੰ ਪਿਸ਼ਾਵਰ ‘ਤੇ ਆਸਾਨੀ ਨਾਲ ਕਬਜ਼ਾ ਕਰ ਲਿਆ । ਸ਼ਾਹ ਸ਼ੁਜਾਹ ਨੂੰ ਹਰਾਉਣ ਤੋਂ ਬਾਅਦ ਦੋਸਤ ਮੁਹੰਮਦ ਖ਼ਾਂ ਨੇ ਪਿਸ਼ਾਵਰ ਨੂੰ ਮੁੜ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਸਫਲਤਾ ਪ੍ਰਾਪਤ ਨਾ ਹੋਈ । 1837 ਈ. ਵਿੱਚ ਦੋਸਤ ਮੁਹੰਮਦ ਖ਼ਾਂ ਨੇ ਆਪਣੇ ਪੁੱਤਰ ਅਕਬਰ ਦੇ ਅਧੀਨ ਇੱਕ ਵਿਸ਼ਾਲ ਫ਼ੌਜ ਪਿਸ਼ਾਵਰ ਵੱਲ ਭੇਜੀ । ਜਮਰੌਦ ਵਿਖੇ ਹੋਈ ਇੱਕ ਭਿਅੰਕਰ ਲੜਾਈ ਵਿੱਚ ਭਾਵੇਂ ਹਰੀ ਸਿੰਘ ਨਲਵਾ ਮਾਰਿਆ ਗਿਆ ਪਰ ਸਿੱਖ ਸੈਨਾ ਇਸ ਲੜਾਈ ਵਿੱਚ ਜੇਤੂ ਰਹੀ । ਇਸ ਤੋਂ ਬਾਅਦ ਦੋਸਤ ਮੁਹੰਮਦ ਨੇ ਮੁੜ ਪਿਸ਼ਾਵਰ ਵੱਲ ਰੁਖ ਨਾ ਕੀਤਾ ।

ਪ੍ਰਸ਼ਨ 5.
ਸੱਯਦ ਅਹਿਮਦ ’ਤੇ ਇੱਕ ਸੰਖੇਪ ਨੋਟ ਲਿਖੋ । (Write a brief note on Syed Ahmed.)
ਜਾਂ
ਸੱਯਦ ਅਹਿਮਦ ਦੇ ਧਰਮ ਯੁੱਧ ਉੱਪਰ ਇੱਕ ਨੋਟ ਲਿਖੋ । (Write a note on the ”Zihad’ [Religious War) of Syed Ahmed.)
ਉੱਤਰ-
1827 ਈ. ਤੋਂ 1831 ਈ. ਦੇ ਸਮੇਂ ਦੇ ਦੌਰਾਨ ਸੱਯਦ ਅਹਿਮਦ ਨਾਂ ਦੇ ਇੱਕ ਵਿਅਕਤੀ ਨੇ ਅਟਕ ਅਤੇ ਪਿਸ਼ਾਵਰ ਦੇ ਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਵਿਦਰੋਹ ਮਚਾਈ ਰੱਖਿਆ ਸੀ । ਉਹ ਬਰੇਲੀ ਦਾ ਰਹਿਣ ਵਾਲਾ ਸੀ । ਉਸ ਦਾ ਕਹਿਣਾ ਸੀ, “ਅਲਾਹ ਨੇ ਮੈਨੂੰ ਪੰਜਾਬ ਅਤੇ ਹਿੰਦੁਸਤਾਨ ਜਿੱਤਣ ਅਤੇ ਅਫ਼ਗਾਨ ਦੇਸ਼ਾਂ ਵਿੱਚੋਂ ਸਿੱਖਾਂ ਨੂੰ ਕੱਢ ਕੇ ਖ਼ਤਮ ਕਰਨ ਲਈ ਭੇਜਿਆ ਹੈ ।” ਉਸ ਦੀਆਂ ਗੱਲਾਂ ਵਿੱਚ ਆ ਕੇ ਅਨੇਕ ਅਫ਼ਗਾਨ ਸਰਦਾਰ ਉਸ ਦੇ ਪੈਰੋਕਾਰ ਬਣ ਗਏ । ਥੋੜ੍ਹੇ ਹੀ ਸਮੇਂ ਵਿੱਚ ਉਸ ਨੇ ਇੱਕ ਬਹੁਤ ਵੱਡੀ ਸੈਨਾ ਸੰਗਠਿਤ ਕਰ ਲਈ । ਇਹ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਲਈ ਇੱਕ ਵੰਗਾਰ ਸੀ ਉਸ ਨੂੰ ਸਿੱਖ ਫ਼ੌਜਾਂ ਨੇ ਪਹਿਲਾਂ ਸੈਦੁ ਵਿਖੇ ਅਤੇ ਫਿਰ ਪਿਸ਼ਾਵਰ ਵਿਖੇ ਹਰਾਇਆ ਸੀ ਪਰ ਖੁਸ਼ਕਿਸਮਤੀ ਨਾਲ ਉਹ ਦੋਨੋਂ ਵਾਰੀ ਬਚ ਨਿਕਲਣ ਵਿੱਚ ਕਾਮਯਾਬ ਹੋ ਗਿਆ । ਇਨ੍ਹਾਂ ਹਾਰਾਂ ਦੇ ਬਾਵਜੂਦ ਸੱਯਦ ਅਹਿਮਦ ਨੇ ਸਿੱਖਾਂ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖਿਆ | ਅੰਤ 1831 ਈ. ਵਿੱਚ ਉਹ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਨਾਲ ਲੜਦੇ ਹੋਏ ਮਾਰਿਆ ਗਿਆ । ਇਸ ਤਰ੍ਹਾਂ ਸਿੱਖਾਂ ਦੀ ਇੱਕ ਵੱਡੀ ਸਿਰਦਰਦੀ ਦੂਰ ਹੋਈ ।

ਪ੍ਰਸ਼ਨ 6.
ਜਮਰੌਦ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the Battle of Jamraud.)
ਉੱਤਰ-
ਕਾਬਲ ਪਹੁੰਚ ਕੇ ਦੋਸਤ ਮੁਹੰਮਦ ਖ਼ਾਂ ਚੁੱਪ ਨਾ ਬੈਠਿਆ । ਉਹ ਸਿੱਖਾਂ ਦੇ ਹੱਥੋਂ ਹੋਏ ਆਪਣੇ ਅਪਮਾਨ ਦਾ ਬਦਲਾ ਲੈਣਾ ਚਾਹੁੰਦਾ ਸੀ । ਦੂਜੇ ਪਾਸੇ ਸਿੱਖ ਵੀ ਪਿਸ਼ਾਵਰ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਵਿੱਚ ਰੁੱਝੇ ਹੋਏ ਸਨ 1 ਹਰੀ ਸਿੰਘ ਨਲਵਾ ਨੇ ਅਫ਼ਗਾਨਾਂ ਦੇ ਹਮਲਿਆਂ ਨੂੰ ਰੋਕਣ ਲਈ ਜਮਰੌਦ ਵਿਖੇ ਇੱਕ ਮਜ਼ਬੂਤ ਕਿਲ੍ਹੇ ਦਾ ਨਿਰਮਾਣ ਕਰਵਾਇਆ । ਦੋਸਤ ਮੁਹੰਮਦ ਖ਼ਾਂ ਸਿੱਖਾਂ ਦੀ ਪਿਸ਼ਾਵਰ ਵਿੱਚ ਵਧਦੀ ਹੋਈ ਸ਼ਕਤੀ ਨੂੰ ਸਹਿਣ ਨਹੀਂ ਕਰ ਸਕਦਾ ਸੀ । ਇਸ ਲਈ ਉਸ ਨੇ ਆਪਣੇ ਪੁੱਤਰ ਮੁਹੰਮਦ ਅਕਬਰ ਅਤੇ ਸ਼ਮਸ-ਉਦ-ਦੀਨ ਦੇ ਅਧੀਨ 20,000 ਸੈਨਿਕਾਂ ਨੂੰ ਜਮਰੌਦ ਉੱਤੇ ਹਮਲਾ ਕਰਨ ਲਈ ਭੇਜਿਆ । ਇਸ ਫ਼ੌਜ ਨੇ 28 ਅਪਰੈਲ, 1837 ਈ. ਨੂੰ ਜਮਰੌਦ ਉੱਤੇ ਹਮਲਾ ਕਰ ਦਿੱਤਾ । ਸਰਦਾਰ ਮਹਾਂ ਸਿੰਘ ਨੇ ਦੋ ਦਿਨਾਂ ਤਕ ਆਪਣੇ ਕੇਵਲ 600 ਸੈਨਿਕਾਂ ਨਾਲ ਅਫ਼ਗਾਨ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ । ਉਸ ਸਮੇਂ ਹਰੀ ਸਿੰਘ ਨਲਵਾ ਪਿਸ਼ਾਵਰ ਵਿਖੇ ਸਖ਼ਤ ਬੀਮਾਰ ਪਿਆ ਸੀ ।

ਜਦੋਂ ਉਸ ਨੂੰ ਅਫ਼ਗਾਨਾਂ ਦੇ ਹਮਲੇ ਬਾਰੇ ਖ਼ਬਰ ਮਿਲੀ ਤਾਂ ਉਹ ਸ਼ੇਰ ਵਾਂਗ ਗਰਜਦਾ ਆਪਣੇ 10,000 ਸੈਨਿਕਾਂ ਨੂੰ ਨਾਲ ਲੈ ਕੇ ਜਮਰੌਦ ਪਹੁੰਚ ਗਿਆ । ਉਸ ਨੇ ਅਫ਼ਗਾਨ ਫ਼ੌਜਾਂ ਦੇ ਛੱਕੇ ਛੁਡਵਾ ਦਿੱਤੇ । ਅਚਾਨਕ ਦੋ ਗੋਲੇ ਲੱਗ ਜਾਣ ਕਾਰਨ 30 ਅਪਰੈਲ, 1837 ਈ. ਨੂੰ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ | ਇਸ ਸ਼ਹੀਦੀ ਦਾ ਬਦਲਾ ਲੈਣ ਲਈ ਸਿੱਖ ਫ਼ੌਜਾਂ ਨੇ ਅਫ਼ਗਾਨ ਫ਼ੌਜਾਂ ‘ਤੇ ਇੰਨਾ ਜ਼ੋਰਦਾਰ ਹਮਲਾ ਕੀਤਾ ਕਿ ਉਹ ਗਿੱਦੜਾਂ ਵਾਂਗ ਕਾਬਲ ਵਾਪਸ ਦੌੜ ਗਏ । ਇਸ ਤਰ੍ਹਾਂ ਸਿੱਖ ਜਮਰੌਦ ਦੀ ਇਸ ਨਿਰਣਾਇਕ ਲੜਾਈ ਵਿੱਚ ਜੇਤੂ ਰਹੇ । ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਮਹਾਨ ਜਰਨੈਲ ਹਰੀ ਸਿੰਘ ਨਲਵਾ ਦੀ ਮੌਤ ਬਾਰੇ ਪਤਾ ਚਲਿਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਕਈ ਦਿਨਾਂ ਤਕ ਹੰਝੂ ਵਹਿੰਦੇ ਰਹੇ । ਜਮਰੌਦ ਦੀ ਲੜਾਈ ਤੋਂ ਬਾਅਦ ਦੋਸਤ ਮੁਹੰਮਦ ਨੇ ਕਦੇ ਵੀ ਪਿਸ਼ਾਵਰ ‘ਤੇ ਦੁਬਾਰਾ ਹਮਲਾ ਕਰਨ ਦਾ ਯਤਨ ਨਾ ਕੀਤਾ । ਉਸ ਨੂੰ ਵਿਸ਼ਵਾਸ ਹੋ ਗਿਆ ਕਿ ਸਿੱਖਾਂ ਤੋਂ ਪਿਸ਼ਾਵਰ ਲੈਣਾ ਅਸੰਭਵ ਹੈ ।

ਪ੍ਰਸ਼ਨ 7.
ਅਕਾਲੀ ਫੂਲਾ ਸਿੰਘ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on Akali Phula Singh.)
ਜਾਂ
ਅਕਾਲੀ ਫੂਲਾ ਸਿੰਘ ਦੀਆਂ ਸੈਨਿਕ ਸਫਲਤਾਵਾਂ ‘ਤੇ ਇੱਕ ਨੋਟ ਲਿਖੋ । (Write a note on the achievements of Akali Phula Singh.)
ਉੱਤਰ-
ਅਕਾਲੀ ਫੂਲਾ ਸਿੰਘ ਸਿੱਖ ਰਾਜ ਦੇ ਫੌਲਾਦੀ ਥੰਮ ਸਨ । ਉਨ੍ਹਾਂ ਨੇ ਸਿੱਖ ਰਾਜ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਅਤੇ ਉਸ ਦੀਆਂ ਸੀਮਾਵਾਂ ਦੇ ਵਿਸਥਾਰ ਵਿੱਚ ਬਹੁਮੁੱਲਾ ਯੋਗਦਾਨ ਦਿੱਤਾ । ਆਪ ਦੀ ਲਾਸਾਨੀ ਸੂਰਬੀਰਤਾ, ਨਿਡਰਤਾ, ਪੰਥਕ ਪਿਆਰ ਅਤੇ ਉੱਚੇ ਆਚਰਨ ਕਾਰਨ ਮਹਾਰਾਜਾ ਰਣਜੀਤ ਸਿੰਘ ਆਪ ਦਾ ਬਹੁਤ ਸਤਿਕਾਰ ਕਰਦਾ ਸੀ । 1807 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਦੀ ਬਹਾਦਰੀ ਕਾਰਨ ਕਸੁਰ ‘ਤੇ ਕਬਜ਼ਾ ਕਰਨ ਵਿੱਚ ਸਫਲ ਹੋਇਆ । ਇਸੇ ਹੀ ਵਰੇ ਅਕਾਲੀ ਫੂਲਾ ਸਿੰਘ ਨੇ ਝੰਗ ਨੂੰ ਵੀ ਆਪਣੇ ਅਧੀਨ ਕੀਤਾ । ਆਪ ਜੀ ਦੇ ਸਹਿਯੋਗ ਸਦਕਾ ਹੀ 1816 ਈ. ਵਿੱਚ ਮੁਲਤਾਨ, ਭੱਖਰ ਅਤੇ ਬਹਾਵਲਪੁਰ ਦੇ ਇਲਾਕਿਆਂ ਵਿੱਚ ਮੁਸਲਮਾਨ ਹਾਕਮਾਂ ਵੱਲੋਂ ਸਿੱਖ ਰਾਜ ਵਿਰੁੱਧ ਭੜਕੀਆਂ ਬਗ਼ਾਵਤਾਂ ਨੂੰ ਕੁਚਲਿਆ ਜਾ ਸਕਿਆ ।

1818 ਈ. ਵਿੱਚ ਮੁਲਤਾਨ ਦੀ ਜਿੱਤ ਵਿੱਚ ਵੀ ਅਕਾਲੀ ਫੂਲਾ ਸਿੰਘ ਨੇ ਮਹੱਤਵਪੂਰਨ ਯੋਗਦਾਨ ਦਿੱਤਾ। ਇਸੇ ਹੀ ਵਰ੍ਹੇ ਪਿਸ਼ਾਵਰ ‘ਤੇ ਹਮਲੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ । 1819 ਈ. ਵਿੱਚ ਕਸ਼ਮੀਰ ਦੀ ਜਿੱਤ ਸਮੇਂ ਵੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਨਾਲ ਸਨ ।ਉਹ 14 ਮਾਰਚ, 1823 ਈ. ਨੂੰ ਨੌਸ਼ਹਿਰਾ ਵਿਖੇ ਅਫ਼ਗਾਨਾਂ ਨਾਲ ਹੋਈ ਇੱਕ ਭਿਆਨਕ ਲੜਾਈ ਵਿੱਚ ਸ਼ਹੀਦ ਹੋ ਗਏ । ਨਿਰਸੰਦੇਹ ਅਕਾਲੀ ਫੂਲਾ ਸਿੰਘ ਸਿੱਖ ਰਾਜ ਦੇ ਇੱਕ ਮਹਾਨ ਰਾਖੇ ਸਨ ।

PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ

ਪ੍ਰਸ਼ਨ 8.
ਹਰੀ ਸਿੰਘ ਨਲਵਾ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on Hari Singh Nalwa.)
ਜਾਂ
ਹਰੀ ਸਿੰਘ ਨਲਵਾ ਕੌਣ ਸੀ ? ਉਸ ਦੇ ਬਾਰੇ ਤੁਸੀਂ ਕੀ ਜਾਣਦੇ ਹੋ ? (Who was Hari Singh Nalwa? What do you know about him ?)
ਉੱਤਰ-
ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਮਹਾਨ ਅਤੇ ਨਿਡਰ ਜਰਨੈਲ ਸੀ । ਘੋੜਸਵਾਰੀ, ਤਲਵਾਰ-ਬਾਜ਼ੀ ਅਤੇ ਨਿਸ਼ਾਨੇਬਾਜ਼ੀ ਵਿੱਚ ਉਸ ਸਮੇਂ ਉਸ ਦਾ ਕੋਈ ਸਾਨੀ ਨਹੀਂ ਸੀ । ਉਹ ਇੱਕ ਮਹਾਨ ਯੋਧਾ ਹੋਣ ਦੇ ਨਾਲ-ਨਾਲ ਇੱਕ ਉੱਚ-ਕੋਟੀ ਦਾ ਸ਼ਾਸਨ ਪ੍ਰਬੰਧਕ ਵੀ ਸੀ । ਉਸ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਆਪਣੀ ਸੈਨਾ ਵਿੱਚ ਭਰਤੀ ਕਰ ਲਿਆ ਸੀ । ਛੇਤੀ ਹੀ ਉਹ ਉੱਨਤੀ ਦੀਆਂ ਮੰਜ਼ਿਲਾਂ ਤੈਅ ਕਰਦਾ ਹੋਇਆ ਸੈਨਾਪਤੀ ਦੇ ਉੱਚ ਅਹੁਦੇ ‘ਤੇ ਪਹੁੰਚ ਗਿਆ। ਇੱਕ ਵਾਰੀ ਹਰੀ ਸਿੰਘ ਨੇ ਆਪਣੇ ਹੱਥਾਂ ਨਾਲ ਇੱਕ ਸ਼ੇਰ ਨੂੰ ਮਾਰ ਦਿੱਤਾ ਸੀ ਜਿਸ ‘ਤੇ ਮਹਾਰਾਜੇ ਨੇ ਉਸ ਨੂੰ ਨਲਵਾ ਦੇ ਖਿਤਾਬ ਨਾਲ ਸਨਮਾਨਿਆ । ਉਹ ਏਨਾ ਬਹਾਦਰ ਸੀ ਕਿ ਦੁਸ਼ਮਣ ਵੀ ਉਸ ਤੋਂ ਥਰ-ਥਰ ਕੰਬਦੇ ਸਨ ।

ਉਸ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਸਾਰੀਆਂ ਸੈਨਿਕ ਮੁਹਿੰਮਾਂ ਵਿੱਚ ਹਿੱਸਾ ਲਿਆ ਅਤੇ ਹਰ ਮੁਹਿੰਮ ਵਿੱਚ ਸਫਲਤਾ ਪ੍ਰਾਪਤ ਕੀਤੀ । ਉਹ 1820-21 ਈ. ਵਿੱਚ ਕਸ਼ਮੀਰ ਅਤੇ 1834 ਈ. ਤੋਂ 1837 ਈ. ਤਕ ਪਿਸ਼ਾਵਰ ਦੇ ਨਾਜ਼ਿਮ (ਗਵਰਨਰ) ਰਹੇ । ਇਸ ਅਹੁਦੇ ‘ਤੇ ਕੰਮ ਕਰਦਿਆਂ ਹੋਇਆਂ ਹਰੀ ਸਿੰਘ ਨਲਵਾ ਨੇ ਇਨ੍ਹਾਂ ਪ੍ਰਾਂਤਾਂ ਵਿੱਚ ਨਾ ਸਿਰਫ਼ ਸ਼ਾਂਤੀ ਸਥਾਪਿਤ ਕੀਤੀ ਸਗੋਂ ਅਨੇਕਾਂ ਮਹੱਤਵਪੂਰਨ ਸੁਧਾਰ ਵੀ ਲਾਗੂ ਕੀਤੇ । ਉਹ 30 ਅਪਰੈਲ, 1837 ਈ. ਨੂੰ ਜਮਰੌਦ ਵਿਖੇ ਅਫ਼ਗਾਨਾਂ ਦਾ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋ ਗਿਆ ਸੀ । ਉਸ ਦੀ ਮੌਤ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਭਾਰੀ ਸਦਮਾ ਪਹੁੰਚਿਆ ਤੇ ਉਹ ਕਈ ਦਿਨਾਂ ਤਕ ਰੋਂਦਾ ਰਿਹਾ । ਨਿਰਸੰਦੇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਮਜ਼ਬੂਤ ਕਰਨ ਅਤੇ ਉਸ ਦੇ ਵਿਸਥਾਰ ਵਿੱਚ ਹਰੀ ਸਿੰਘ ਨਲਵਾ ਨੇ ਬਹੁਮੁੱਲਾ ਯੋਗਦਾਨ ਦਿੱਤਾ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
(Describe the main features of North-West Frontier Policy of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾਂਤ ਖੇਤਰ ਦੀ ਨੀਤੀ ਦੀਆਂ ਵਿਸ਼ੇਸ਼ਤਾਵਾਂ ਦੱਸੋ । (Explain the features of North-West Frontier Policy of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਅਟਕ, ਮੁਲਤਾਨ, ਕਸ਼ਮੀਰ, ਡੇਰਾ ਗਾਜ਼ੀ ਖ਼ਾਂ, ਡੇਰਾ ਇਸਮਾਈਲ ਖਾਂ, ਪਿਸ਼ਾਵਰ ਆਦਿ ਉੱਤਰ-ਪੱਛਮੀ ਸੀਮਾ ਦੇਸ਼ਾਂ ਨੂੰ ਜਿੱਤ ਕੇ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਸੀ । ਮਹਾਰਾਜਾ ਰਣਜੀਤ ਸਿੰਘ ਨੇ ਸਿਆਣਪ ਤੋਂ ਕੰਮ ਲੈਂਦਿਆਂ ਕਦੇ ਵੀ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਦਾ ਯਤਨ ਨਾ ਕੀਤਾ । ਉਸ ਨੂੰ ਪਹਿਲਾਂ ਹੀ ਉੱਤਰ-ਪੱਛਮੀ ਸੀਮਾ ਪ੍ਰਦੇਸ਼ ਵਿੱਚ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਇਸ ਲਈ ਉਹ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਕੇ ਕੋਈ ਨਵੀਂ ਸਿਰਦਰਦੀ ਮੁੱਲ ਨਹੀਂ ਲੈਣਾ ਚਾਹੁੰਦਾ ਸੀ ।

ਮਹਾਰਾਜਾ ਰਣਜੀਤ ਸਿੰਘ ਨੇ ਉੱਤਰ-ਪੱਛਮੀ ਸੀਮਾ ਨੂੰ ਸੁਰੱਖਿਅਤ ਬਣਾਉਣ ਦੇ ਲਈ ਕਈ ਮਹੱਤਵਪੂਰਨ ਕਦਮ ਚੁੱਕੇ ।ਉਸ ਨੇ ਕਈ ਨਵੇਂ ਕਿਲ੍ਹਿਆਂ ਦੀ ਉਸਾਰੀ ਕਰਵਾਈ ਅਤੇ ਕਈ ਪੁਰਾਣੇ ਕਿਲ੍ਹਿਆਂ ਨੂੰ ਮਜ਼ਬੂਤ ਕਰਵਾਇਆ । ਇਨ੍ਹਾਂ ਕਿਲ੍ਹਿਆਂ ਵਿੱਚ ਬੜੀ ਸਿੱਖਿਅਤ ਸੈਨਾ ਰੱਖੀ ਗਈ । ਵਿਦਰੋਹੀਆਂ ਨੂੰ ਕੁਚਲਣ ਲਈ ਚਲਦੇ-ਫਿਰਦੇ ਦਸਤੇ ਕਾਇਮ ਕੀਤੇ ਗਏ । ਮਹਾਰਾਜਾ ਰਣਜੀਤ ਸਿੰਘ ਨੇ ਇਸ ਪ੍ਰਦੇਸ਼ ਦਾ ਸ਼ਾਸਨ ਪ੍ਰਬੰਧ ਬੜੀ ਸੂਝ-ਬੂਝ ਨਾਲ ਕੀਤਾ । ਉਸ ਨੇ ਇਸ ਦੇਸ਼ ਵਿੱਚ ਪ੍ਰਚਲਿਤ ਰਸਮਾਂ-ਰਿਵਾਜਾਂ ਨੂੰ ਕਾਇਮ ਰੱਖਿਆ । ਕਬਾਇਲੀ ਲੋਕਾਂ ਦੇ ਮਾਮਲਿਆਂ ਵਿੱਚ ਬੇਲੋੜੀ ਦਖਲ-ਅੰਦਾਜ਼ੀ ਨਾ ਕੀਤੀ ਗਈ । ਸ਼ਾਸਨ ਪ੍ਰਬੰਧ ਦੀ ਦੇਖ-ਭਾਲ ਲਈ ਸੈਨਿਕ ਗਵਰਨਰਾਂ ਨੂੰ ਨਿਯੁਕਤ ਕੀਤਾ ਗਿਆ ।

ਪ੍ਰਸ਼ਨ 10.
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦਾ ਕੀ ਮਹੱਤਵ ਹੈ ? (What is the significance of Noth-West Frontier Policy of Maharaja Ranjit Singh ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦਾ ਪੰਜਾਬ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਹੈ । ਇਸ ਤੋਂ ਮਹਾਰਾਜੇ ਦੀ ਦੂਰ-ਦ੍ਰਿਸ਼ਟੀ, ਕੂਟਨੀਤੀ ਅਤੇ ਪ੍ਰਸ਼ਾਸਨਿਕ ਯੋਗਤਾ ਦਾ ਪ੍ਰਮਾਣ ਮਿਲਦਾ ਹੈ ਉਸ ਨੇ ਮੁਲਤਾਨ, ਕਸ਼ਮੀਰ, ਪਿਸ਼ਾਵਰ ਆਦਿ ਦੇਸ਼ਾਂ ‘ਤੇ ਕਬਜ਼ਾ ਕਰਕੇ ਅਫ਼ਗਾਨਿਸਤਾਨ ਦਾ ਇਨ੍ਹਾਂ ਦੇਸ਼ਾਂ ‘ਤੇ ਪ੍ਰਭਾਵ ਖ਼ਤਮ ਕਰ ਦਿੱਤਾ । ਇਹ ਰਣਜੀਤ ਸਿੰਘ ਦੀ ਇੱਕ ਮਹਾਨ ਸਫਲਤਾ ਸੀ ਕਿ ਉਸ ਨੇ ਉੱਤਰ-ਪੱਛਮੀ ਸੀਮਾ ਪ੍ਰਦੇਸ਼ਾਂ ਵਿੱਚ ਹੋਣ ਵਾਲੇ ਵਿਦਰੋਹਾਂ ਨੂੰ ਕੁਚਲ ਕੇ ਉੱਥੇ ਸ਼ਾਂਤੀ ਦੀ ਸਥਾਪਨਾ ਕੀਤੀ । ਮਹਾਰਾਜਾ ਰਣਜੀਤ ਸਿੰਘ ਨੇ ਕਬੀਲਿਆਂ ਵਿੱਚ ਪ੍ਰਚਲਿਤ ਕਾਨੂੰਨਾਂ ਅਤੇ ਰਸਮਾਂ-ਰਿਵਾਜਾਂ ਨੂੰ ਬਣਾਈ ਰੱਖਿਆ । ਉਹ ਫਜੂਲ ਹੀ ਉਨ੍ਹਾਂ ਦੇ ਮਾਮਲਿਆਂ ਵਿੱਚ ਦਖਲ-ਅੰਦਾਜ਼ੀ ਨਹੀਂ ਕਰਦਾ ਸੀ ।

ਮਹਾਰਾਜਾ ਰਣਜੀਤ ਸਿੰਘ ਨੇ ਉੱਥੇ ਆਵਾਜਾਈ ਦੇ ਸਾਧਨਾਂ ਨੂੰ ਵਿਕਸਿਤ ਕੀਤਾ । ਖੇਤੀ-ਬਾੜੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਗਏ । ਲਗਾਨ ਦੀ ਦਰ ਵਿੱਚ ਪਹਿਲਾਂ ਨਾਲੋਂ ਬਹੁਤ ਕਮੀ ਕਰ ਦਿੱਤੀ ਗਈ । ਸਿੱਟੇ ਵਜੋਂ ਨਾ ਕੇਵਲ ਉੱਥੋਂ ਦੇ ਲੋਕ ਖੁਸ਼ਹਾਲ ਹੋਏ ਸਗੋਂ ਰਣਜੀਤ ਸਿੰਘ ਦੇ ਵਪਾਰ ਨੂੰ ਵੀ ਇੱਕ ਨਵਾਂ ਉਤਸ਼ਾਹ ਮਿਲਿਆ । ਇਨ੍ਹਾਂ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਆਪਣੇ ਸਾਮਰਾਜ ਨੂੰ ਅਫ਼ਗਾਨਾਂ ਦੇ ਹਮਲਿਆਂ ਤੋਂ ਸੁਰੱਖਿਅਤ ਰੱਖਣ ਵਿੱਚ ਸਫਲ ਰਿਹਾ । ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਕਾਫ਼ੀ ਸਫਲ ਰਹੀ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ (Ranjit Singh’s Relations with Afghanistan)

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਾਂ ਨਾਲ ਸੰਬੰਧਾਂ ਦਾ ਸੰਖੇਪ ਵਰਣਨ ਕਰੋ । (Briefly describe Maharaja Ranjit Singh’s relations with the Afghans.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧਾਂ ਦੇ ਮੁੱਖ ਪੜਾਵਾਂ ਦਾ ਸੰਖੇਪ ਵੇਰਵਾ ਦਿਓ । (Give a brief account of the main stages of relations of Maharaja Ranjit Singh with Afghanistan.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਾਂ ਨਾਲ ਸੰਬੰਧਾਂ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ-
(ੳ) ਸਿੱਖ-ਅਫ਼ਗਾਨ ਸੰਬੰਧਾਂ ਦਾ ਪਹਿਲਾ ਪੜਾਅ 1797-1812 ਈ.,
(ਅ) ਸਿੱਖ-ਅਫ਼ਗਾਨ ਸੰਬੰਧਾਂ ਦਾ ਦੂਜਾ ਪੜਾਅ 1813-1834 ਈ.,
(ੲ) ਸਿੱਖ-ਅਫ਼ਗਾਨ ਸੰਬੰਧਾਂ ਦਾ ਤੀਜਾ ਪੜਾਅ 1834-1837 ਈ.
(ਸ) ਸਿੱਖ-ਅਫ਼ਗਾਨ ਸੰਬੰਧਾਂ ਦਾ ਚੌਥਾ ਪੜਾਅ 1838-1839 ਈ. ।

(ੳ) ਸਿੱਖ-ਅਫ਼ਗਾਨ ਸੰਬੰਧਾਂ ਦਾ ਪਹਿਲਾ ਪੜਾਅ 1797-1812 ਈ. (First Stage of Sikh-Afghan Relations 1797-1812 A.D.)

1. ਰਣਜੀਤ ਸਿੰਘ ਅਤੇ ਸ਼ਾਹ ਜ਼ਮਾਨ (Ranjit Singh and Shah Zaman) – ਜਦੋਂ 1797 ਈ. ਵਿੱਚ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਉਸ ਸਮੇਂ ਅਫ਼ਗਾਨਿਸਤਾਨ ਦਾ ਬਾਦਸ਼ਾਹ ਸ਼ਾਹ ਜ਼ਮਾਨ ਸੀ । ਉਹ ਪੰਜਾਬ ਨੂੰ ਆਪਣੀ ਜੱਦੀ ਮਲਕੀਅਤ ਸਮਝਦਾ ਸੀ । ਇਸ ਦਾ ਕਾਰਨ ਇਹ ਸੀ ਕਿ ਇਸ ‘ਤੇ ਉਸ ਦੇ ਦਾਦੇ ਅਹਿਮਦ ਸ਼ਾਹ ਅਬਦਾਲੀ ਨੇ 1752 ਈ. ਵਿੱਚ ਕਬਜ਼ਾ ਕੀਤਾ ਸੀ । ਇਸ ਤਰ੍ਹਾਂ ਸ਼ਾਹ ਜ਼ਮਾਨ ਨੇ 27 ਨਵੰਬਰ, 1798 ਈ. ਨੂੰ ਲਾਹੌਰ ‘ਤੇ ਕਬਜ਼ਾ ਕਰ ਲਿਆ । ਭੰਗੀ ਸਰਦਾਰ ਸ਼ਾਹ ਜ਼ਮਾਨ ਦਾ ਬਿਨਾਂ ਮੁਕਾਬਲਾ ਕੀਤੇ ਸ਼ਹਿਰ ਛੱਡ ਕੇ ਨੱਸ ਗਏ । ਉਸ ਸਮੇਂ ਅਫ਼ਗਾਨਿਸਤਾਨ ਵਿੱਚ ਹੋਈ ਬਗ਼ਾਵਤ ਕਾਰਨ ਸ਼ਾਹ ਜ਼ਮਾਨ ਨੂੰ ਕਾਬਲ ਜਾਣਾ ਪਿਆ । ਇਸ ’ਤੇ ਭੰਗੀ ਸਰਦਾਰਾਂ ਨੇ ਜਨਵਰੀ 1799 ਈ. ਨੂੰ ਲਾਹੌਰ ‘ਤੇ ਮੁੜ ਕਬਜ਼ਾ ਕਰ ਲਿਆ । ਰਣਜੀਤ ਸਿੰਘ ਨੇ ਭੰਗੀ ਸਰਦਾਰਾਂ ਨੂੰ ਹਰਾ ਕੇ 7 ਜੁਲਾਈ, 1799 ਈ. ਨੂੰ ਲਾਹੌਰ ਉੱਤੇ ਕਬਜ਼ਾ ਕਰ ਲਿਆ । ਇਸ ਤੋਂ ਬਾਅਦ ਰਣਜੀਤ ਸਿੰਘ ਨੇ ਸ਼ਾਹ ਜ਼ਮਾਨ ਦੀਆਂ 12 ਜਾਂ 15 ਤੋਪਾਂ ਜੋ ਦਰਿਆ ਜੇਹਲਮ ਵਿੱਚ ਡਿੱਗ ਪਈਆਂ ਸਨ ਕਢਵਾ ਕੇ ਕਾਬਲ ਭੇਜੀਆਂ । ਇਸ ਤੋਂ ਖ਼ੁਸ਼ ਹੋ ਕੇ ਸ਼ਾਹ ਜ਼ਮਾਨ ਨੇ ਰਣਜੀਤ ਸਿੰਘ ਦੇ ਲਾਹੌਰ ‘ਤੇ ਕੀਤੇ ਗਏ ਕਬਜ਼ੇ ਨੂੰ ਮਾਨਤਾ ਪ੍ਰਦਾਨ ਕਰ ਦਿੱਤੀ ।

2. ਅਫ਼ਗਾਨਿਸਤਾਨ ਵਿੱਚ ਰਾਜਨੀਤਿਕ ਅਸਥਿਰਤਾ (Political Instability in Afghanistan) – 1800 ਈ. ਵਿੱਚ ਕਾਬਲ ਵਿੱਚ ਰਾਜਗੱਦੀ ਦੀ ਪ੍ਰਾਪਤੀ ਲਈ ਖ਼ਾਨਾਜੰਗੀ ਸ਼ੁਰੂ ਹੋ ਗਈ । ਸ਼ਾਹ ਜ਼ਮਾਨ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ਅਤੇ ਸ਼ਾਹ ਮਹਿਮੂਦ ਅਫ਼ਗਾਨਿਸਤਾਨ ਦਾ ਨਵਾਂ ਬਾਦਸ਼ਾਹ ਬਣਿਆ । 1803 ਈ. ਵਿੱਚ ਸ਼ਾਹ ਸ਼ੁਜਾਹ ਨੇ ਸ਼ਾਹ ਮਹਿਮਦ ਤੋਂ ਗੱਦੀ ਹਥਿਆ ਲਈ ।ਉਹ ਬੜਾ ਅਯੋਗ ਸ਼ਾਸਕ ਸਿੱਧ ਹੋਇਆ । ਇਸ ਕਾਰਨ ਅਫ਼ਗਾਨਿਸਤਾਨ ਵਿੱਚ ਅਰਾਜਕਤਾ ਫੈਲ ਗਈ । ਇਹ ਸੁਨਹਿਰੀ ਮੌਕਾ ਵੇਖ ਕੇ ਅਟਕ, ਕਸ਼ਮੀਰ, ਮੁਲਤਾਨ ਤੇ ਡੇਰਾਜਾਤ ਆਦਿ ਦੇ ਅਫ਼ਗਾਨ ਸੁਬੇਦਾਰਾਂ ਨੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ । ਮਹਾਰਾਜਾ ਰਣਜੀਤ ਸਿੰਘ ਨੇ ਵੀ ਕਾਬਲ ਸਰਕਾਰ ਦੀ ਕਮਜ਼ੋਰੀ ਦਾ ਪੂਰਾ ਫਾਇਦਾ ਉਠਾਇਆ ਅਤੇ ਕਸੂਰ, ਝੰਗ, ਖੁਸ਼ਾਬ ਅਤੇ ਸਾਹੀਵਾਲ ਨਾਂ ਦੇ ਅਫ਼ਗਾਨ ਪ੍ਰਦੇਸ਼ਾਂ ‘ਤੇ ਕਬਜ਼ਾ ਕਰ ਲਿਆ ।

(ਅ) ਸਿੱਖ-ਅਫ਼ਗਾਨ ਸੰਬੰਧਾਂ ਦਾ ਦੂਜਾ ਪੜਾਅ 1813-1834 ਈ. (Second Stage of Sikh-Afghan Relations 1813-1834 A.D.)

1813 ਈ. ਤੋਂ 1834 ਈ. ਤਕ ਦਾ ਕਾਲ ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਾਂ ਨਾਲ ਸੰਬੰਧਾਂ ਦੇ ਇਤਿਹਾਸ ਵਿੱਚ ਅਤਿ ਮਹੱਤਵਪੂਰਨ ਕਾਲ ਹੈ । ਇਸ ਕਾਲ ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਅਫ਼ਗਾਨਾਂ ਵਿਚਕਾਰ ਇੱਕ ਲੰਬਾ ਸੰਘਰਸ਼ ਚਲਦਾ ਰਿਹਾ । ਇਸ ਸੰਘਰਸ਼ ਵਿੱਚ ਅੰਤ ਮਹਾਰਾਜਾ ਰਣਜੀਤ ਸਿੰਘ ਜੇਤੂ ਰਿਹਾ ।

1. ਰਣਜੀਤ ਸਿੰਘ ਤੇ ਫ਼ਤਿਹ ਖਾਂ ਵਿਚਾਲੇ ਸਮਝੌਤਾ 1813 ਈ. (Alliance between Ranjit Singh and Fateh Khan 1813 A.D. – 1813 ਈ. ਵਿੱਚ ਅਫ਼ਗਾਨ ਵਜ਼ੀਰ ਫ਼ਤਿਹ ਖਾਂ ਨੇ ਕਸ਼ਮੀਰ ਜਿੱਤਣ ਦੀ ਯੋਜਨਾ ਬਣਾਈ । ਉਸ ਸਮੇਂ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਵੀ ਕਸ਼ਮੀਰ ਨੂੰ ਜਿੱਤਣ ਦੀਆਂ ਯੋਜਨਾਵਾਂ ਬਣਾ ਰਿਹਾ ਸੀ । ਇਸ ਲਈ 18 ਅਪਰੈਲ, 1813 ਈ. ਨੂੰ ਰੋਹਤਾਸਗੜ੍ਹ ਵਿਖੇ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ ਇੱਕ ਸਮਝੌਤਾ ਹੋ ਗਿਆ । ਇਸ ਸਮਝੌਤੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਦੀਆਂ ਸਾਂਝੀਆਂ ਫ਼ੌਜਾਂ ਨੇ 1813 ਈ. ਵਿੱਚ ਕਸ਼ਮੀਰ ਉੱਤੇ ਹਮਲਾ ਕਰ ਦਿੱਤਾ । ਸ਼ੇਰਗੜ ਵਿਖੇ ਹੋਈ ਲੜਾਈ ਵਿੱਚ ਅੱਤਾ ਮੁਹੰਮਦ ਖ਼ਾਂ ਦੀ ਹਾਰ ਹੋਈ । ਇਸ ਜਿੱਤ ਤੋਂ ਬਾਅਦ ਫ਼ਤਿਹ ਖਾਂ ਆਪਣੇ ਵਾਅਦੇ ਤੋਂ ਮੁਕਰ ਗਿਆ ਤੇ ਉਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਨਾ ਤੇ ਕਸ਼ਮੀਰ ਦਾ ਕੋਈ ਪ੍ਰਦੇਸ਼ ਦਿੱਤਾ ਅਤੇ ਨਾ ਹੀ ਲੁੱਟ ਦੇ ਮਾਲ ਵਿੱਚੋਂ ਕੋਈ ਹਿੱਸਾ ।

2. ਅਟਕ ‘ਤੇ ਕਬਜ਼ਾ 1813 ਈ. (Occupation of Attock 1813 A.D.) – ਮਹਾਰਾਜਾ ਰਣਜੀਤ ਸਿੰਘ ਨੇ ਫ਼ਤਿਹ ਖਾਂ ਦੁਆਰਾ ਕੀਤੇ ਗਏ ਧੋਖੇ ਕਾਰਨ ਉਸ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ । ਉਸ ਦੀ ਕੁਟਨੀਤੀ ਦੇ ਸਿੱਟੇ ਵਜੋਂ ਅਟਕ ਦੇ ਸ਼ਾਸਕ ਜਹਾਂਦਾਦ ਖਾਂ ਨੇ 1 ਲੱਖ ਰੁਪਏ ਦੀ ਜਾਗੀਰ ਦੇ ਬਦਲੇ ਅਟਕ ਦਾ ਇਲਾਕਾ ਮਹਾਰਾਜੇ ਦੇ ਹਵਾਲੇ ਕਰ ਦਿੱਤਾ । ਜਦੋਂ ਫ਼ਤਿਹ ਖਾਂ ਨੂੰ ਇਸ ਬਾਰੇ ਪਤਾ ਚਲਿਆ ਤਾਂ ਉਹ ਅਟਕ ਵਿੱਚੋਂ ਸਿੱਖਾਂ ਨੂੰ ਕੱਢਣ ਲਈ ਤੁਰ ਪਿਆ । 13 ਜੁਲਾਈ, 1813 ਈ. ਨੂੰ ਹਜ਼ਰੋ ਜਾਂ ਹੈਦਰੋ ਦੇ ਸਥਾਨ ‘ਤੇ ਹੋਈ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫ਼ਤਹਿ ਖਾਂ ਨੂੰ ਇੱਕ ਕਰਾਰੀ ਹਾਰ ਦਿੱਤੀ । ਇਹ ਅਫ਼ਗਾਨਾਂ ਅਤੇ ਸਿੱਖਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਸੀ । ਇਸ ਵਿੱਚ ਸਿੱਖਾਂ ਦੀ ਜਿੱਤ ਕਾਰਨ ਸਿੱਖਾਂ ਦੇ ਮਾਣ-ਸਨਮਾਨ ਵਿੱਚ ਬਹੁਤ ਵਾਧਾ ਹੋਇਆ ।

3. ਕਸ਼ਮੀਰ ਦੀ ਜਿੱਤ 1819 ਈ. (Conguest of Kashmir 1819 A.D.) – ਮੁਲਤਾਨ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ 1819 ਈ. ਵਿੱਚ ਕਸ਼ਮੀਰ ਨੂੰ ਜਿੱਤਣ ਦੀ ਯੋਜਨਾ ਬਣਾਈ | ਮੁਲਤਾਨ ਦੇ ਜੇਤੂ ਮਿਸਰ ਦੀਵਾਨ ਚੰਦ ਦੇ ਅਧੀਨ ਇੱਕ ਵਿਸ਼ਾਲ ਫ਼ੌਜ ਕਸ਼ਮੀਰ ਵੱਲ ਭੇਜੀ ਗਈ । ਇਹ ਫ਼ੌਜ ਕਸ਼ਮੀਰ ਦੇ ਸ਼ਾਸਕ ਜ਼ਬਰ ਖਾਂ ਨੂੰ ਹਰਾਉਣ ਅਤੇ ਕਸ਼ਮੀਰ ਉੱਤੇ ਕਬਜ਼ਾ ਕਰਨ ਵਿੱਚ ਸਫਲ ਰਹੀ । ਇਸ ਮਹੱਤਵਪੂਰਨ ਜਿੱਤ ਨਾਲ ਅਫ਼ਗਾਨ ਸ਼ਕਤੀ ਨੂੰ ਇੱਕ ਹੋਰ ਕਰਾਰੀ ਸੱਟ ਵੱਜੀ ।

4. ਨੌਸ਼ਹਿਰਾ ਦੀ ਲੜਾਈ 1823 ਈ. (Battle of Naushehra 1823 A.D.) – ਛੇਤੀ ਹੀ ਫ਼ਤਿਹ ਖਾਂ ਦੇ ਭਰਾ ਆਜ਼ਿਮ ਨੇ ਅਜੂਬ ਖਾਂ ਨੂੰ ਅਫ਼ਗਾਨਿਸਤਾਨ ਦਾ ਨਵਾਂ ਬਾਦਸ਼ਾਹ ਬਣਾਇਆ ਅਤੇ ਆਪ ਉਸ ਦਾ ਵਜ਼ੀਰ ਬਣ ਗਿਆ । ਅਫ਼ਗਾਨਿਸਤਾਨ ਵਿੱਚ ਫੈਲੀ ਬਦਅਮਨੀ ਦਾ ਲਾਭ ਉੱਠਾ ਕੇ ਮਹਾਰਾਜਾ ਰਣਜੀਤ ਸਿੰਘ ਨੇ 1818 ਈ. ਵਿੱਚ ਪਿਸ਼ਾਵਰ ‘ਤੇ ਹਮਲਾ ਕਰ ਦਿੱਤਾ । ਪਿਸ਼ਾਵਰ ਦੇ ਸ਼ਾਸਕਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ । ਆਜ਼ਿਮ ਸ਼ਾਂ ਇਹ ਕਦੇ ਸਹਿਣ ਨਹੀਂ ਕਰ ਸਕਦਾ ਸੀ । ਸਿੱਟੇ ਵਜੋਂ 14 ਮਾਰਚ, 1823 ਈ. ਨੂੰ ਨੌਸ਼ਹਿਰਾ ਜਾਂ ਟਿੱਬਾ ਟੇਹਰੀ ਦੇ ਸਥਾਨ ‘ਤੇ ਦੋਹਾਂ ਫ਼ੌਜਾਂ ਵਿਚਾਲੇ ਇੱਕ ਨਿਰਣਾਇਕ ਲੜਾਈ ਹੋਈ। ਇਹ ਲੜਾਈ ਬੜੀ ਭਿਅੰਕਰ ਸੀ । ਇਸ ਲੜਾਈ ਵਿੱਚ ਸਿੱਖਾਂ ਨੇ ਅਫ਼ਗਾਨਾਂ ਨੂੰ ਨਾਨੀ ਚੇਤੇ ਕਰਵਾ ਦਿੱਤੀ । ਡਾਕਟਰ ਬੀ. ਜੇ. ਹਜਰਤ ਦੇ ਸ਼ਬਦਾਂ ਵਿਚ,
“ਨੌਸ਼ਹਿਰਾ ਵਿਖੇ ਸਿੱਖਾਂ ਦੀ ਜਿੱਤ ਨੇ ਸਿੰਧ ਨਦੀ ਦੇ ਪਰਲੇ ਪਾਸੇ ਅਫ਼ਗਾਨਾਂ ਦੀ ਸਰਵ-ਉੱਚਤਾ ਹਮੇਸ਼ਾਂ ਲਈ ਖ਼ਤਮ ਕਰ ਦਿੱਤੀ ।” 1

5. ਸੱਯਦ ਅਹਿਮਦ ਦਾ ਵਿਦਰੋਹ 1827-31 ਈ. (Revolt of Sayyed Ahmad 1827-31 A.D.1827) – ਈ. ਤੋਂ 1831 ਈ. ਦੇ ਸਮੇਂ ਦੇ ਦੌਰਾਨ ਸੱਯਦ ਅਹਿਮਦ ਨਾਂ ਦੇ ਇੱਕ ਵਿਅਕਤੀ ਨੇ ਅਟਕ ਅਤੇ ਪਿਸ਼ਾਵਰ ਦੇ ਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਵਿਦਰੋਹ ਮਚਾਈ ਰੱਖਿਆ ਸੀ । ਉਸ ਦਾ ਕਹਿਣਾ ਸੀ, “ਅੱਲਾਹ ਨੇ ਮੈਨੂੰ ਅਫ਼ਗਾਨ ਦੇਸ਼ਾਂ ਵਿਚੋਂ ਸਿੱਖਾਂ ਨੂੰ ਕੱਢ ਕੇ ਖ਼ਤਮ ਕਰਨ ਲਈ ਭੇਜਿਆ ਹੈ ।” ਉਸ ਦੀਆਂ ਗੱਲਾਂ ਵਿੱਚ ਆ ਕੇ ਅਨੇਕਾਂ ਅਫ਼ਗਾਨ ਸਰਦਾਰ ਉਸ ਦੇ ਪੈਰੋਕਾਰ ਬਣ ਗਏ । ਉਸ ਨੂੰ ਸਿੱਖ ਫ਼ੌਜਾਂ ਨੇ ਪਹਿਲਾਂ ਸੈਦੁ ਵਿਖੇ ਅਤੇ ਫਿਰ ਪਿਸ਼ਾਵਰ ਵਿਖੇ ਹਰਾਇਆ ਸੀ ਪਰ ਖੁਸ਼ਕਿਸਮਤੀ ਨਾਲ ਉਹ ਦੋਨੋਂ ਵਾਰੀ ਬਚ ਨਿਕਲਣ ਵਿੱਚ ਕਾਮਯਾਬ ਹੋ ਗਿਆ । ਅੰਤ ਮਈ 1831 ਈ. ਵਿੱਚ ਉਹ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਨਾਲ ਲੜਦੇ ਹੋਏ ਮਾਰਿਆ ਗਿਆ । ਇਸ ਨਾਲ ਸਿੱਖਾਂ ਦੀ ਇੱਕ ਵੱਡੀ ਸਿਰਦਰਦੀ ਦੂਰ ਹੋਈ ।

6. ਸ਼ਾਹ ਸ਼ੁਜਾਹ ਨਾਲ ਸੰਧੀ 1833 ਈ. (Treaty with Shah Shujah 1833 A.D.) – 12 ਮਾਰਚ, 1833 ਈ. ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਸ਼ੁਜਾਹ ਵਿਚਾਲੇ ਇੱਕ ਸੰਧੀ ਹੋਈ । ਇਸ ਅਨੁਸਾਰ ਸ਼ਾਹ ਸ਼ੁਜਾਹ ਨੇ ਰਣਜੀਤ ਸਿੰਘ ਦੁਆਰਾ ਸਿੰਧ ਦਰਿਆ ਦੇ ਉੱਤਰ-ਪੱਛਮ ਵਿੱਚ ਜਿੱਤੇ ਗਏ ਸਾਰੇ ਦੇਸ਼ਾਂ ਉੱਤੇ ਉਸ ਦਾ ਅਧਿਕਾਰ ਸਵੀਕਾਰ ਕਰ ਲਿਆ । ਇਸ ਦੇ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸ਼ੁਜਾਹ ਨੂੰ ਦੋਸਤ ਮੁਹੰਮਦ ਖ਼ਾਂ ਵਿਰੁੱਧ ਲੜਨ ਵਿੱਚ ਸਹਾਇਤਾ ਕੀਤੀ ।

7. ਪਿਸ਼ਾਵਰ ਨੂੰ ਲਾਹੌਰ ਰਾਜ ਵਿੱਚ ਮਿਲਾਉਣਾ 1834 ਈ. (Annexation of Peshawar to Lahore Kingdom 1834 A.D.) – ਮਹਾਰਾਜਾ ਰਣਜੀਤ ਸਿੰਘ ਨੇ 1834 ਈ. ਵਿੱਚ ਪਿਸ਼ਾਵਰ ਨੂੰ ਲਾਹੌਰ ਸਾਮਰਾਜ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ | ਇਸ ਉਦੇਸ਼ ਨਾਲ ਸ਼ਹਿਜ਼ਾਦਾ ਨੌਨਿਹਾਲ ਸਿੰਘ, ਹਰੀ ਸਿੰਘ ਨਲਵਾ ਅਤੇ ਜਨਰਲ ਵੈਂਤੂਰਾ ਦੇ ਅਧੀਨ ਇੱਕ ਵਿਸ਼ਾਲ ਫੌਜ ਪਿਸ਼ਾਵਰ ਭੇਜੀ । 6 ਮਈ, 1834 ਈ. ਨੂੰ ਪਿਸ਼ਾਵਰ ਨੂੰ ਲਾਹੌਰ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਗਿਆ । ਹਰੀ ਸਿੰਘ ਨਲਵਾ ਨੂੰ ਉੱਥੋਂ ਦਾ ਪਹਿਲਾ ਗਵਰਨਰ ਨਿਯੁਕਤ ਕੀਤਾ ਗਿਆ ।

(ੲ) ਸਿੱਖ-ਅਫ਼ਗਾਨ ਸੰਬੰਧਾਂ ਦਾ ਤੀਜਾ ਪੜਾਅ 18341837 ਈ. (Third Stage of Sikh-Afghan Relations 1834-1837 A.D.)

1. ਦੋਸਤ ਮੁਹੰਮਦ ਖ਼ਾਂ ਦੇ ਪਿਸ਼ਾਵਰ ਵਾਪਸ ਲੈਣ ਦੇ ਯਤਨ 1835 ਈ. (Efforts to recapture Peshawar by Dost Muhammad Khan 1835 A.D.) – 1834 ਈ. ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਤਾਂ ਦੋਸਤ ਮੁਹੰਮਦ ਖਾਂ ਗੁੱਸੇ ਨਾਲ ਲਾਲ ਪੀਲਾ ਹੋ ਗਿਆ | ਵੱਡੀ ਗਿਣਤੀ ਵਿੱਚ ਅਫ਼ਗਾਨ ਕਬੀਲੇ ਉਸ ਦੇ ਝੰਡੇ ਅਧੀਨ ਇਕੱਠੇ ਹੋ ਗਏ । ਉਸ ਨੇ ਆਪਣੇ ਭਰਾ ਸੁਲਤਾਨ ਮੁਹੰਮਦ ਨੂੰ ਵੀ ਆਪਣੇ ਨਾਲ ਰਲਾ ਲਿਆ । ਮਹਾਰਾਜਾ ਰਣਜੀਤ ਸਿੰਘ ਨੇ ਫ਼ਕੀਰ ਅਜ਼ੀਜ਼ਉੱਦੀਨ ਅਤੇ ਹਰਲਾਨ ਨੂੰ ਗੱਲਬਾਤ ਕਰਨ ਲਈ ਕਾਬਲ ਭੇਜਿਆ । ਇਸ ਮਿਸ਼ਨ ਦਾ ਇੱਕ ਹੋਰ ਉਦੇਸ਼ ਦੋਸਤ ਮੁਹੰਮਦ ਖਾਂ ਅਤੇ ਸੁਲਤਾਨ ਮੁਹੰਮਦ ਖ਼ਾਂ ਵਿੱਚ ਫੁੱਟ ਪਵਾਉਣਾ ਸੀ । ਇਹ ਮਿਸ਼ਨ ਆਪਣੇ ਉਦੇਸ਼ਾਂ ਵਿੱਚ ਸਫਲ ਰਿਹਾ । ਪਿਸ਼ਾਵਰ ਦੇ ਨੇੜੇ ਜਦੋਂ ਦੋਵੇਂ ਫ਼ੌਜਾਂ ਇੱਕ ਦੂਜੇ ਦੇ ਸਾਹਮਣੇ ਪਹੁੰਚੀਆਂ ਤਾਂ ਸੁਲਤਾਨ ਮੁਹੰਮਦ ਆਪਣੇ ਸੈਨਿਕਾਂ ਨਾਲ ਸਿੱਖ ਫ਼ੌਜਾਂ ਨਾਲ ਜਾ ਰਲਿਆ । ਇਹ ਵੇਖ ਕੇ ਦੋਸਤ ਮੁਹੰਮਦ ਖ਼ਾਂ ਬਿਨਾਂ ਲੜੇ ਹੀ 11 ਮਈ, 1835 ਈ. ਨੂੰ ਆਪਣੇ ਸੈਨਿਕਾਂ ਸਮੇਤ ਵਾਪਸ ਕਾਬਲ ਦੌੜ ਗਿਆ । ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਬਿਨਾਂ ਲੜੇ ਹੀ ਇੱਕ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ।

2. ਜਮਰੌਦ ਦੀ ਲੜਾਈ 1837 ਈ. (Battle of Jamraud 1837 A.D.) – ਹਰੀ ਸਿੰਘ ਨਲਵਾ ਨੇ ਅਫ਼ਗਾਨਾਂ ਦੇ ਹਮਲਿਆਂ ਨੂੰ ਰੋਕਣ ਲਈ ਜਮਰੌਦ ਵਿਖੇ ਇੱਕ ਸ਼ਕਤੀਸ਼ਾਲੀ ਕਿਲ੍ਹੇ ਦਾ ਨਿਰਮਾਣ ਸ਼ੁਰੂ ਕਰਵਾਇਆ | ਹਰੀ ਸਿੰਘ ਨਲਵਾ ਦੀ ਇਸ ਕਾਰਵਾਈ ਨੂੰ ਰੋਕਣ ਲਈ ਦੋਸਤ ਮੁਹੰਮਦ ਖਾਂ ਨੇ ਆਪਣੇ ਪੁੱਤਰ ਮੁਹੰਮਦ ਅਕਬਰ ਅਤੇ ਸ਼ਮਸਉੱਦੀਨ ਦੀ ਅਗਵਾਈ ਹੇਠ ਇੱਕ ਵਿਸ਼ਾਲ ਫ਼ੌਜ ਭੇਜੀ ਇਸ ਫ਼ੌਜ ਨੇ 28 ਅਪਰੈਲ, 1837 ਈ. ਜਮਰੌਦ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਭਾਵੇਂ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ ਸੀ ਪਰ ਸਿੱਖਾਂ ਨੇ ਅਫ਼ਗਾਨ ਫ਼ੌਜਾਂ ਨੂੰ ਅਜਿਹੀ ਕਰਾਰੀ ਹਾਰ ਦਿੱਤੀ ਕਿ ਉਨ੍ਹਾਂ ਨੇ ਸੁਪਨੇ ਵਿੱਚ ਵੀ ਕਦੇ ਪਿਸ਼ਾਵਰ ਦਾ ਨਾਂ ਨਾ ਲਿਆ ।

(ਸ) ਸਿੱਖ-ਅਫ਼ਗਾਨ ਸੰਬੰਧਾਂ ਦਾ ਚੌਥਾ ਪੜਾਅ 1838-39 ਈ. (Fourth Stage of Sikh-Afghan Relations 1838-39 A.D.)

ਸਿੱਖ-ਅਫ਼ਗਾਨ ਸੰਬੰਧਾਂ ਦੇ ਚੌਥੇ ਅਤੇ ਅੰਤਿਮ ਪੜਾਅ ਵਿੱਚ ਇੱਕ ਹੋਰ ਮਹੱਤਵਪੂਰਨ ਤਬਦੀਲੀ ਆਈ । ਹੁਣ ਅੰਗਰੇਜ਼ ਵੀ ਇਸ ਵਿੱਚ ਸ਼ਾਮਲ ਹੋ ਗਏ ਸਨ ।
ਤੈ-ਪੱਖੀ ਸੰਧੀ 1838 ਈ. (Tripartite Treaty 1838 A.D.-1837 ਈ. ਵਿੱਚ ਰੁਸ ਬੜੀ ਤੇਜ਼ੀ ਨਾਲ ਏਸ਼ੀਆ ਵੱਲ ਵੱਧ ਰਿਹਾ ਸੀ । ਰੂਸ ਦੇ ਭਾਰਤ ਉੱਤੇ ਕਿਸੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਅੰਗਰੇਜ਼ਾਂ ਨੇ ਅਫ਼ਗਾਨਿਸਤਾਨ ਦੇ ਸ਼ਾਸਕ ਦੋਸਤ ਮੁਹੰਮਦ ਖ਼ਾਂ ਨਾਲ ਮਿੱਤਰਤਾ ਲਈ ਗੱਲਬਾਤ ਕੀਤੀ । ਇਹ ਗੱਲਬਾਤ ਕਿਸੇ ਸਿਰੇ ਨਾ ਚੜ ਸਕੀ । ਹੁਣ ਅੰਗਰੇਜ਼ਾਂ ਨੇ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਾਉਣ ਦੀ ਯੋਜਨਾ ਬਣਾਈ । ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਇਸ ਸਮਝੌਤੇ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ । ਇਸ ਤਰ੍ਹਾਂ 26 ਜੂਨ, 1838 ਈ. ਨੂੰ ਅੰਗਰੇਜ਼ਾਂ, ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਇੱਕ ਤੈ-ਪੱਖੀ ਸੰਧੀ ਹੋਈ ।

ਤੂੰ-ਪੱਖੀ ਸੰਧੀ ਦੀਆਂ ਸ਼ਰਤਾਂ ਇਹ ਸਨ-

  • ਸ਼ਾਹ ਸ਼ੁਜਾਹ ਨੂੰ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਹਿਯੋਗ ਨਾਲ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਾਇਆ ਜਾਵੇਗਾ ।
  • ਸ਼ਾਹ ਸ਼ੁਜਾਹ ਨੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਜਿੱਤੇ ਗਏ ਸਾਰੇ ਅਫ਼ਗਾਨ ਇਲਾਕਿਆਂ ਉੱਤੇ ਉਸ ਦਾ ਅਧਿਕਾਰ ਮੰਨ ਲਿਆ ।
  • ਸਿੰਧ ਦੇ ਸੰਬੰਧ ਵਿੱਚ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਮਿਆਨ ਜਿਹੜੇ ਫ਼ੈਸਲੇ ਹੋਣਗੇ ਸ਼ਾਹ ਸ਼ੁਜਾਹ ਨੇ ਉਨ੍ਹਾਂ ਨੂੰ ਮੰਨਣ ਦਾ ਵਚਨ ਦਿੱਤਾ ।
  • ਸ਼ਾਹ ਸ਼ੁਜਾਹ ਅੰਗਰੇਜ਼ਾਂ ਅਤੇ ਸਿੱਖਾਂ ਦੀ ਆਗਿਆ ਤੋਂ ਬਿਨਾਂ ਦੁਨੀਆਂ ਦੀ ਕਿਸੇ ਹੋਰ ਸ਼ਕਤੀ ਨਾਲ ਸੰਬੰਧ ਕਾਇਮ ਨਹੀਂ ਕਰੇਗਾ ।
  • ਇਕ ਦੇਸ਼ ਦਾ ਦੁਸ਼ਮਣ ਦੂਜੇ ਦੋ ਦੇਸ਼ਾਂ ਦਾ ਵੀ ਦੁਸ਼ਮਣ ਸਮਝਿਆ ਜਾਵੇਗਾ ।
  • ਸ਼ਾਹ ਸ਼ੁਜਾਹ ਨੂੰ ਤਖ਼ਤ ਉੱਤੇ ਬਿਠਾਉਣ ਲਈ ਮਹਾਰਾਜਾ ਰਣਜੀਤ ਸਿੰਘ 5,000 ਸੈਨਿਕਾਂ ਨਾਲ ਮਦਦ ਕਰੇਗਾ ਅਤੇ ਸ਼ਾਹ ਸ਼ੁਜਾਹ ਇਸ ਬਦਲੇ ਮਹਾਰਾਜੇ ਨੂੰ 2 ਲੱਖ ਰੁਪਏ ਦੇਵੇਗਾ ।

ਤੈ-ਪੱਖੀ ਸੰਧੀ ਦੇ ਅਨੁਸਾਰ ਜਨਵਰੀ, 1839 ਈ. ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਦੀਆਂ ਸਾਂਝੀਆਂ ਫ਼ੌਜਾਂ ਨੇ ਅਫ਼ਗਾਨਿਸਤਾਨ ਉੱਤੇ ਹਮਲਾ ਕਰ ਦਿੱਤਾ । ਦੋਸਤ ਮੁਹੰਮਦ ਖ਼ਾਂ ਵਿਰੁੱਧ ਹਾਲੇ ਇਹ ਕਾਰਵਾਈ ਜਾਰੀ ਸੀ ਕਿ 27 ਜੂਨ, 1839 ਈ. ਨੂੰ ਮਹਾਰਾਜਾ ਰਣਜੀਤ ਸਿੰਘ ਇਸ ਸੰਸਾਰ ਤੋਂ ਚਲ ਵਸਿਆ ।

ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਸਿੱਖ-ਅਫ਼ਗਾਨ ਸੰਬੰਧਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਪਲੜਾ ਭਾਰੀ ਰਿਹਾ । ਉਸ ਨੇ ਅਜਿੱਤ ਕਹੇ ਜਾਣ ਵਾਲੇ ਅਫ਼ਗਾਨਾਂ ਨੂੰ ਕਈ ਫ਼ੈਸਲਾਕੁੰਨ ਲੜਾਈਆਂ ਵਿੱਚ ਹਰਾਇਆ । ਇਨ੍ਹਾਂ ਸ਼ਾਨਦਾਰ ਜਿੱਤਾਂ ਕਾਰਨ ਮਹਾਰਾਜੇ ਦੇ ਮਾਣ-ਸਨਮਾਨ ਵਿੱਚ ਵੀ ਬਹੁਤ ਵਾਧਾ ਹੋਇਆ ।

PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ

ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਵਿੱਚ (North-West Frontier Policy of Maharaja Ranjit Singh)

ਪ੍ਰਸ਼ਨ 2.
ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦਾ ਵਰਣਨ ਕਰੋ । (Discuss the North-West Frontier Policy of Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾਂਤ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਨਿਰੀਖਣ ਕਰੋ । ਇਸ ਦਾ ਕੀ ਮਹੱਤਵ ਸੀ ? (Examine the main features of the North-West frontier Policy of Ranjit Singh. What was its significance ?)
ਜਾਂ
ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨਾਲ ਸੰਬੰਧਿਤ ਨੀਤੀ ਦੀ ਆਲੋਚਨਾਤਮਕ ਚਰਚਾ ਕਰੋ । ਉਸ ਦੀ ਇਹ ਨੀਤੀ ਕਿਸ ਹੱਦ ਤਕ ਸਫਲ ਰਹੀ ?
(Critically examine the North-West Frontier Policy of Ranjit Singh. To what extent was his policy successful ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦੀ ਵਿਆਖਿਆ ਕਰੋ । (Explain the North-West Frontier Policy of Maharaja Ranjit Singh.)
ਉੱਤਰ-
ਉੱਤਰ-ਪੱਛਮੀ ਸੀਮਾ ਦੀ ਸਮੱਸਿਆ ਪੰਜਾਬ ਅਤੇ ਭਾਰਤ ਦੇ ਹਾਕਮਾਂ ਲਈ ਹਮੇਸ਼ਾਂ ਇੱਕ ਸਿਰਦਰਦੀ ਦਾ ਕਾਰਨ ਬਣੀ ਰਹੀ ਹੈ । ਇਸ ਦਾ ਕਾਰਨ ਇਹ ਸੀ ਕਿ ਇਸ ਪਾਸੇ ਤੋਂ ਵਿਦੇਸ਼ੀ ਹਮਲਾਵਰ ਪੰਜਾਬ ਤੇ ਭਾਰਤ ਵਿੱਚ ਆ ਕੇ ਤਬਾਹੀ ਮਚਾਉਂਦੇ ਰਹੇ । ਇਸ ਤੋਂ ਇਲਾਵਾ ਇਸ ਸਾਰੇ ਦੇਸ਼ ਵਿੱਚ ਬੜੇ ਹੀ ਖੰਖਾਰ ਕਬੀਲੇ ਰਹਿੰਦੇ ਸਨ । ਉਹ ਆਪਣੇ ਸੁਭਾਅ ਤੋਂ ਹੀ ਅਨੁਸ਼ਾਸਨ ਵਿਰੋਧੀ ਸਨ । ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਰਾਜਸੀ ਸੂਝਬੂਝ ਅਤੇ ਕੂਟਨੀਤੀ ਰਾਹੀਂ ਨਾ ਕੇਵਲ ਇਨ੍ਹਾਂ ਕਬੀਲਿਆਂ ਉੱਤੇ ਹੀ ਜਿੱਤ ਪ੍ਰਾਪਤ ਕੀਤੀ ਸਗੋਂ ਉਨ੍ਹਾਂ ਨੂੰ ਆਪਣੀ ਅਧੀਨਤਾ ਸਵੀਕਾਰ ਕਰਨ ਲਈ ਵੀ ਮਜਬੂਰ ਕੀਤਾ ।

I. ਉੱਤਰ-ਪੱਛਮੀ ਸੀਮਾ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ (Main Features of the North-West Frontier Policy)

ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-
1. ਉੱਤਰ-ਪੱਛਮੀ ਦੇਸ਼ਾਂ ਦੀਆਂ ਜਿੱਤਾਂ (Conquests of North-Western Territories) – ਮਹਾਰਾਜਾ ਰਣਜੀਤ ਸਿੰਘ ਦੀਆਂ ਉੱਤਰ-ਪੱਛਮੀ ਦੇਸ਼ਾਂ ਦੀਆਂ ਜਿੱਤਾਂ ਦੇ ਦੋ ਪੜਾਅ ਸਨ । ਉਸ ਨੇ ਅਟਕ, ਮੁਲਤਾਨ ਅਤੇ ਕਸ਼ਮੀਰ ਦੀਆਂ ਜਿੱਤਾਂ ਤੋਂ ਬਾਅਦ ਦਰਿਆ ਸਿੰਧ ਦੇ ਪਾਰ ਦੇ ਦੇਸ਼ਾਂ ਵੱਲ ਧਿਆਨ ਦਿੱਤਾ । ਉਸ ਨੇ 1818 ਈ. ਵਿੱਚ ਪਿਸ਼ਾਵਰ, 1820 ਈ. ਵਿੱਚ ਬਹਾਵਲਪੁਰ ਅਤੇ 1821 ਈ. ਵਿੱਚ ਡੇਰਾ ਇਸਮਾਈਲ ਖ਼ਾਂ ਤੇ ਮਨਕੇਰਾ ਨਾਂ ਦੇ ਦੇਸ਼ਾਂ ਉੱਤੇ ਜਿੱਤ ਪ੍ਰਾਪਤ ਕੀਤੀ । ਮਹਾਰਾਜਾ ਰਣਜੀਤ ਸਿੰਘ ਨੇ ਸਿਆਣਪ ਤੋਂ ਕੰਮ ਲੈਂਦਿਆਂ ਇਨ੍ਹਾਂ ਦੇਸ਼ਾਂ ਨੂੰ ਸਾਲਾਨਾ ਖਿਰਾਜ ਦੇ ਬਦਲੇ ਮੁਸਲਮਾਨਾਂ ਦੇ ਅਧੀਨ ਹੀ ਰਹਿਣ ਦਿੱਤਾ ਸੀ । 1827 ਈ. ਤੋਂ 1831 ਈ. ਦੇ ਦੌਰਾਨ ਤਕ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਬਹੁਤ ਵੱਧ ਗਈ ਸੀ । ਇਸ ਲਈ ਉਸ ਨੇ ਇਨ੍ਹਾਂ ਦੇਸ਼ਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ । ਸਿੱਟੇ ਵਜੋਂ ਮਹਾਰਾਜੇ ਨੇ 1831 ਈ. ਵਿੱਚ ਡੇਰਾ ਗਾਜ਼ੀ ਖ਼ਾਂ, 1832 ਈ. ਵਿੱਚ ਟੌਕ, 1833 ਈ. ਵਿੱਚ ਬੰਨੂੰ, 1834 ਈ. ਵਿੱਚ ਪਿਸ਼ਾਵਰ ਅਤੇ 1836 ਈ. ਵਿੱਚ ਡੇਰਾ ਇਸਮਾਈਲ ਖਾਂ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਸੀ ।

2. ਅਫ਼ਗਾਨਿਸਤਾਨ ‘ਤੇ ਕਬਜ਼ਾ ਨਾ ਕਰਨ ਦਾ ਫ਼ੈਸਲਾ (Decision of not conquering Afghanistan) – ਮਹਾਰਾਜਾ ਰਣਜੀਤ ਸਿੰਘ ਬੜਾ ਸੂਝਵਾਨ ਸੀ । ਇਸ ਲਈ ਉਸ ਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਦਾ ਕਦੇ ਕੋਈ ਯਤਨ ਨਹੀਂ ਕੀਤਾ । ਉਸ ਨੂੰ ਉੱਤਰ-ਪੱਛਮੀ ਸੀਮਾ ਦੇ ਦੇਸ਼ਾਂ ਵਿੱਚ ਹੀ ਪਹਿਲਾਂ ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਅਜਿਹੀ ਸਥਿਤੀ ਵਿੱਚ ਉਹ ਅਫ਼ਗਾਨਿਸਤਾਨ ਉੱਤੇ ਕਬਜ਼ਾ ਕਰਕੇ ਆਪਣੇ ਲਈ ਕੋਈ ਨਵੀਂ ਸਿਰਦਰਦੀ ਮੁੱਲ ਨਹੀਂ ਲੈਣਾ ਚਾਹੁੰਦਾ ਸੀ । ਸ਼ਾਇਦ ਕੇਵਲ ਇੱਕ ਮੌਕੇ ਉੱਤੇ ਹੀ ਉਸ ਨੇ ਗੰਭੀਰਤਾ ਨਾਲ ਅਫ਼ਗਾਨਿਸਤਾਨ ‘ਤੇ ਹਮਲਾ ਕਰਨ ਬਾਰੇ ਸੋਚਿਆ ਸੀ ਕਿਉਂਕਿ ਉਹ ਹਰੀ ਸਿੰਘ ਨਲਵੇ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ । ਛੇਤੀ ਹੀ ਪਿੱਛੋਂ ਜਦੋਂ ਮਹਾਰਾਜੇ ਦਾ ਗੁੱਸਾ ਉਤਰ ਗਿਆ ਤਾਂ ਉਸ ਨੇ ਅਫ਼ਗਾਨਿਸਤਾਨ ਉੱਤੇ ਹਮਲਾ ਕਰਨ ਦੇ ਆਪਣੇ ਵਿਚਾਰ ਨੂੰ ਛੱਡ ਦਿੱਤਾ । ਇਹ ਠੀਕ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੂਨ, 1838· ਈ. ਵਿੱਚ ਤੈ-ਪੱਖੀ ਸੰਧੀ ਵਿੱਚ ਸ਼ਾਮਲ ਹੋਇਆ ਸੀ । ਉਹ ਇਸ ਸੰਧੀ ਵਿੱਚ ਇਸ ਲਈ ਸ਼ਾਮਲ ਹੋਇਆ ਸੀ ਤਾਂ ਕਿ ਅੰਗਰੇਜ਼ਾਂ ਵੱਲੋਂ ਉਸ ਦੇ ਹਿੱਤਾਂ ਨੂੰ ਨੁਕਸਾਨ ਨਾ ਪਹੁੰਚੇ ।

3. ਕਬੀਲਿਆਂ ਨੂੰ ਕੁਚਲਣ ਦੇ ਯਤਨ (Efforts to crush the Tribes) – ਮਹਾਰਾਜਾ ਰਣਜੀਤ ਸਿੰਘ ਅਧੀਨ ਉੱਤਰ-ਪੱਛਮੀ ਦੇਸ਼ਾਂ ਵਿੱਚ ਅਨੇਕਾਂ ਅਫ਼ਗਾਨ ਕਬੀਲੇ ਸਨ । ਉਨ੍ਹਾਂ ਦਾ ਮੁੱਖ ਪੇਸ਼ਾ ਲੁੱਟਮਾਰ ਕਰਨਾ ਸੀ । ਉਹ ਕਦੇ ਵੀ ਕਿਸੇ ਦੇ ਅਧੀਨ ਨਹੀਂ ਰਹਿ ਸਕਦੇ ਸਨ । 1827 ਈ. ਤੋਂ 1831 ਈ. ਦੇ ਸਮੇਂ ਦੇ ਦੌਰਾਨ ਸੱਯਦ ਅਹਿਮਦ ਨੇ ਇਨ੍ਹਾਂ ਦੇਸ਼ਾਂ ਵਿੱਚ ਰਹਿਣ ਵਾਲੇ ਕਬੀਲਿਆਂ ਨੂੰ ਸਿੱਖਾਂ ਵਿਰੁੱਧ ਭੜਕਾਇਆ । ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਕਬੀਲਿਆਂ ਨੂੰ ਕੁਚਲਣ ਲਈ ਕਈ ਸੈਨਿਕੇ ਮੁਹਿੰਮਾਂ ਭੇਜੀਆਂ | ਸੱਯਦ ਅਹਿਮਦ 1831 ਈ. ਵਿੱਚ ਬਾਲਾਕੋਟ ਵਿਖੇ ਸਹਿਜ਼ਾਦਾ ਸ਼ੇਰ ਸਿੰਘ ਨਾਲ ਲੜਦਾ ਹੋਇਆ ਆਪਣੇ 500 ਸਾਥੀਆਂ ਸਮੇਤ ਮਾਰਿਆ ਗਿਆ ਸੀ । 1834 ਈ. ਵਿੱਚ ਜਦੋਂ ਪਿਸ਼ਾਵਰ ਨੂੰ ਸਿੱਖ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਗਿਆ ਤਾਂ ਹਰੀ ਸਿੰਘ ਨਲਵਾ ਨੂੰ ਉੱਥੋਂ ਦਾ ਗਵਰਨਰ ਨਿਯੁਕਤ ਕੀਤਾ ਗਿਆ | ਹਰੀ ਸਿੰਘ ਨਲਵਾ ਨੇ ਇਨ੍ਹਾਂ ਕਬੀਲਿਆਂ ਨੂੰ ਕੁਚਲਣ ਲਈ ਬੜੀ ਸਖ਼ਤ ਨੀਤੀ ਅਪਣਾਈ ।

4. ਉੱਤਰ-ਪੱਛਮੀ ਸੀਮਾ ਸੁਰੱਖਿਆ ਦੇ ਕਾਰਜ (Measures for the defence of the North-West Frontiers) – ਮਹਾਰਾਜਾ ਰਣਜੀਤ ਸਿੰਘ ਨੇ ਉੱਤਰ-ਪੱਛਮੀ ਸੀਮਾ ਨੂੰ ਸੁਰੱਖਿਅਤ ਬਣਾਉਣ ਲਈ ਕਈ ਮਹੱਤਵਪੂਰਨ ਕਦਮ ਚੁੱਕੇ । ਉਸ ਨੇ ਕਈ ਨਵੇਂ ਕਿਲਿਆਂ ਜਿਵੇਂ ਅਟਕ, ਖੈਰਾਬਾਦ, ਜਹਾਂਗੀਰਾ, ਜਮਰੌਦ ਅਤੇ ਫ਼ਤਹਿਗੜ ਨਾਂ ਦੇ ਕਿਲ੍ਹਿਆਂ ਦੀ ਉਸਾਰੀ ਕਰਵਾਈ । ਇਨ੍ਹਾਂ ਤੋਂ ਇਲਾਵਾ ਪੁਰਾਣੇ ਕਿਲ੍ਹਿਆਂ ਨੂੰ ਮਜ਼ਬੂਤ ਕੀਤਾ ਗਿਆ । ਇਨ੍ਹਾਂ ਕਿਲਿਆਂ ਵਿੱਚ ਵਿਸ਼ੇਸ਼ ਸਿੱਖਿਅਤ ਸੈਨਾ ਰੱਖੀ ਗਈ । ਚਲਦੇ-ਫਿਰਦੇ ਸੈਨਿਕ ਦਸਤੇ ਕਾਇਮ ਕੀਤੇ ਗਏ, ਇਹ ਖਰੂਦੀ ਕਬੀਲਿਆਂ ਵਿਰੁੱਧ ਕਾਰਵਾਈ ਕਰਦੇ ਸ਼ਨ । ਇਨ੍ਹਾਂ ਦਸਤਿਆਂ ਨੇ ਅਫ਼ਗਾਨ ਕਬੀਲਿਆਂ ਦੇ ਦਿਲਾਂ ਵਿੱਚ ਇੰਨਾ ਆਤੰਕ ਪੈਦਾ ਕੀਤਾ ਕਿ ਉਹ ਹੌਲੀ-ਹੌਲੀ ਬਗਾਵਤ ਕਰਨੀ ਭੁੱਲ ਗਏ ।

5. ਉੱਤਰ-ਪੱਛਮੀ ਸੀਮਾ ਪ੍ਰਦੇਸ਼ ਦਾ ਸ਼ਾਸਨ ਪ੍ਰਬੰਧ (Administration of the North-West Frontier Territories) – ਇਨ੍ਹਾਂ ਦੇਸ਼ਾਂ ਵਿੱਚ ਰਹਿਣ ਵਾਲੇ ਕਬੀਲਿਆਂ ਨੂੰ ਕਾਬੂ ਹੇਠ ਰੱਖਣ ਲਈ ਮਹਾਰਾਜੇ ਨੇ ਸੈਨਿਕ ਗਵਰਨਰਾਂ ਨੂੰ ਨਿਯੁਕਤ ਕੀਤਾ । ਉਸ ਨੇ ਇਸ ਦੇਸ਼ ਦੇ ਰਾਜ ਪ੍ਰਬੰਧ ਵਿੱਚ ਕੋਈ ਤਬਦੀਲੀ ਨਹੀਂ ਲਿਆਂਦੀ | ਪੁਰਾਣੇ ਪ੍ਰਚਲਿਤ ਕਾਨੂੰਨਾਂ ਅਤੇ ਰਸਮਾਂ ਨੂੰ ਕਾਇਮ ਰੱਖਿਆ ਗਿਆ । ਹਰੇਕ ਖ਼ਾਂ (ਕਬੀਲੇ ਦਾ ਨੇਤਾ) ਆਪਣੇ ਕਬੀਲੇ ਦੇ ਲੋਕਾਂ ਤੋਂ ਕਰ ਇਕੱਠਾ ਕਰਦਾ ਸੀ । ਉਸ ਨੂੰ ਲਾਹੌਰ ਸਰਕਾਰ ਦੀ ਸਰਵ-ਉੱਚਤਾ ਨੂੰ ਮੰਨਣਾ ਪੈਂਦਾ ਸੀ ਅਤੇ ਲਗਾਨ ਸੰਬੰਧੀ ਮੰਗਾਂ ਨੂੰ ਪੂਰਾ ਕਰਨਾ ਪੈਂਦਾ ਸੀ । ਮਹਾਰਾਜਾ ਬਿਨਾਂ ਕਿਸੇ ਵਜ਼ਾ ਕਬਾਇਲੀ ਲੋਕਾਂ ਦੇ ਮਾਮਲਿਆਂ ਵਿੱਚ ਦਖ਼ਲ ਨਹੀਂ ਦਿੰਦਾ ਸੀ । ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਵਿੱਚ ਨਹਿਰਾਂ ਅਤੇ ਖੂਹ ਖੁਦਵਾਏ ਗਏ ਭੂਮੀ ਲਗਾਨ ਦੀਆਂ ਦਰਾਂ ਵਿੱਚ ਕਾਫ਼ੀ ਕਮੀ ਕੀਤੀ ਗਈ । ਆਵਾਜਾਈ ਦੇ ਸਾਧਨਾਂ ਦਾ ਵਿਕਾਸ ਕੀਤਾ ਗਿਆ । ਇਨ੍ਹਾਂ ਸਾਰੇ ਯਤਨਾਂ ਵਜੋਂ ਮਹਾਰਾਜਾ ਰਣਜੀਤ ਸਿੰਘ ਨੇ ਇੱਥੋਂ ਦੇ ਲੋਕਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕੀਤੀ । ਗੜਬੜੀ ਕਰਨ ਵਾਲੇ ਕਬੀਲਿਆਂ ਦੇ ਵਿਰੁੱਧ ਕਠੋਰ ਕਦਮ ਚੁੱਕੇ ਗਏ ।

II. ਉੱਤਰ-ਪੱਛਮੀ ਸੀਮਾ ਨੀਤੀ ਦਾ ਮਹੱਤਵ (Importance of N.W.F. Policy)

ਮਹਾਰਾਜਾ ਰਣਜੀਤ ਸਿੰਘ ਆਪਣੀ ਉੱਤਰ-ਪੱਛਮੀ ਸੀਮਾ ਨੀਤੀ ਵਿੱਚ ਕਾਫ਼ੀ ਹੱਦ ਤਕ ਸਫਲ ਰਿਹਾ ਸੀ । ਇਹ ਸਚਮੁੱਚ ਹੀ ਮਹਾਰਾਜਾ ਰਣਜੀਤ ਸਿੰਘ ਦੀਆਂ ਮਹਾਨ ਉਪਲੱਬਧੀਆਂ ਵਿੱਚੋਂ ਇੱਕ ਸੀ । ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ, ਕਸ਼ਮੀਰ, ਪਿਸ਼ਾਵਰ ਆਦਿ ਦੇਸ਼ਾਂ ‘ਤੇ ਕਬਜ਼ਾ ਕਰਕੇ ਅਫ਼ਗਾਨਿਸਤਾਨ ਦਾ ਇਨ੍ਹਾਂ ਦੇਸ਼ਾਂ ‘ਤੇ ਪ੍ਰਭਾਵ ਖ਼ਤਮ ਕਰ ਦਿੱਤਾ । ਉਸ ਨੇ ਉੱਤਰ-ਪੱਛਮੀ ਸੀਮਾ ਦੇਸ਼ਾਂ ਵਿੱਚ ਹੋਣ ਵਾਲੇ ਵਿਦਰੋਹਾਂ ਨੂੰ ਕੁਚਲ ਕੇ ਉੱਥੇ ਸ਼ਾਂਤੀ ਦੀ ਸਥਾਪਨਾ ਕੀਤੀ । ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਗਏ ! ਲਗਾਨ ਦੀ ਦਰ ਵਿੱਚ ਪਹਿਲਾਂ ਨਾਲੋਂ ਬਹੁਤ ਕਮੀ ਕਰ ਦਿੱਤੀ ਗਈ । ਸਿੱਟੇ ਵਜੋਂ ਨਾ ਕੇਵਲ ਉੱਥੋਂ ਦੇ ਲੋਕ ਖੁਸ਼ਹਾਲ ਹੋਏ ਸਗੋਂ ਰਣਜੀਤ ਸਿੰਘ ਦੇ ਵਪਾਰ ਨੂੰ ਵੀ ਇੱਕ ਨਵਾਂ ਉਤਸ਼ਾਹ ਮਿਲਿਆ | ਡਾਕਟਰ ਜੀ. ਐੱਸ. ਨਈਅਰ ਦਾ ਇਹ ਕਹਿਣਾ ਬਿਲਕੁਲ ਠੀਕ ਹੈ, ‘ “ਅਨੰਗਪਾਲੇ ਤੋਂ ਬਾਅਦ ਪਹਿਲੀ ਵਾਰ ਉੱਤਰ-ਪੱਛਮੀ ਸੀਮਾ ਤੋਂ ਹੋਣ ਵਾਲੇ ਹਮਲਿਆਂ ਨੂੰ ਰੋਕਿਆ ਅਤੇ ਕਬਾਇਲੀਆਂ ‘ ਤੇ ਸ਼ਾਸਨ ਕੀਤਾ ਜਾ ਸਕਿਆ ।” 1

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਹਜ਼ਰੋ ਜਾਂ ਹੈਦਰੋ ਜਾਂ ਛੱਛ ਦੀ ਲੜਾਈ ਸੰਬੰਧੀ ਜਾਣਕਾਰੀ ਦਿਓ । (Write a brief note on the battle of Hazro or Haidru or Chachh.)
ਉੱਤਰ-
ਮਾਰਚ, 1813 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦੇ ਗਵਰਨਰ ਜਹਾਂਦਾਦ ਖ਼ਾਂ ਤੋਂ ਇੱਕ ਲੱਖ ਰੁਪਏ ਬਦਲੇ ਅਟਕ ਦਾ ਕਿਲਾ ਪ੍ਰਾਪਤ ਕਰ ਲਿਆ ਸੀ । ਜਦੋਂ ਫ਼ਤਿਹ ਖਾਂ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਹ ਅੱਗ ਬਬੂਲਾ ਹੋ ਉੱਠਿਆ । ਉਹ ਕਸ਼ਮੀਰ ਤੋਂ ਆਪਣੇ ਨਾਲ ਭਾਰੀ ਫ਼ੌਜਾਂ ਲੈ ਕੇ ਅਟਕ ਵੱਲ ਚਲ ਪਿਆ 13 ਜੁਲਾਈ, 1813 ਈ. ਨੂੰ ਹਜ਼ਰੋ ਜਾਂ ਹੈਦਰੋ ਜਾਂ ਛੱਛ ਦੇ ਸਥਾਨ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਮਾਂ ਦੀਆਂ ਫ਼ੌਜਾਂ ਵਿਚਾਲੇ ਇੱਕ ਘਮਸਾਨ ਦੀ ਲੜਾਈ ਹੋਈ । ਇਸ ਲੜਾਈ ਵਿੱਚ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਫ਼ਤਿਹ ਖਾਂ ਨੂੰ ਇੱਕ ਕਰਾਰੀ ਹਾਰ ਦਿੱਤੀ ।

PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ

ਪ੍ਰਸ਼ਨ 2.
ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸੰਬੰਧਾਂ ‘ਤੇ ਇੱਕ ਸੰਖੇਪ ਨੋਟ ਲਿਖੋ । (Give a brief account of Shah Shuja’s relations with Maharaja Ranjit Singh.)
ਜਾਂ
ਸ਼ਾਹ ਸ਼ਜਾਹ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on Shah Shuja.)
ਉੱਤਰ-
ਸ਼ਾਹ ਸੁਜਾਹ 1803 ਈ. ਤੋਂ 1809 ਈ. ਤਕ ਅਫ਼ਗਾਨਿਸਤਾਨ ਦਾ ਬਾਦਸ਼ਾਹ ਰਿਹਾ । 1809 ਈ. ਵਿੱਚ ਸ਼ਾਹ ਮਹਿਮੂਦ ਨੇ ਉਸ ਤੋਂ ਗੱਦੀ ਖੋਹ ਲਈ । ਸ਼ਾਹ ਸ਼ੁਜਾਹ ਨੂੰ ਕਸ਼ਮੀਰ ਦੇ ਅਫ਼ਗਾਨ ਸੂਬੇਦਾਰ ਅੱਤਾ ਮੁਹੰਮਦ ਖਾਂ ਨੇ 1812 ਈ. ਵਿਚ ਗ੍ਰਿਫ਼ਤਾਰ ਕਰ ਲਿਆ ਸੀ । 1813 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਸ਼ਾਹ ਸ਼ੁਜਾਹ ਨੂੰ ਰਿਹਾਅ ਕਰਵਾ ਦਿੱਤਾ। 26 ਜੂਨ, 1838 ਈ. ਨੂੰ ਅੰਗਰੇਜ਼ਾਂ, ਸ਼ਾਹ ਸੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਇੱਕ ਤਿੰਨ ਪੱਖੀ ਸੰਧੀ ਹੋਈ । ਇਸ ਸੰਧੀ ਅਨੁਸਾਰ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਾਉਣ ਦਾ ਯਤਨ ਕੀਤਾ ਗਿਆ ਪਰ ਇਹ ਸਫਲ ਨਾ ਹੋਇਆ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੇ ਦੋਸਤ ਮੁਹੰਮਦ ਨਾਲ ਸੰਬੰਧਾਂ ਦਾ ਵਰਣਨ ਕਰੋ । (Give a brief account of the relations between Maharaja Ranjit Singh and Dost Mohammad.)
ਉੱਤਰ-
ਦੋਸਤ ਮੁਹੰਮਦ ਖ਼ਾਂ 1826 ਈ. ਵਿੱਚ ਅਫ਼ਗਾਨਿਸਤਾਨ ਦਾ ਸ਼ਾਸਕ ਬਣਿਆ ਸੀ ।ਉਹ ਮਹਾਰਾਜਾ ਰਣਜੀਤ ਸਿੰਘ ਦੇ ਉੱਤਰ-ਪੱਛਮੀ ਸੀਮਾ ਖੇਤਰਾਂ ਵਿੱਚ ਤੇਜ਼ੀ ਨਾਲ ਵੱਧ ਰਹੇ ਪ੍ਰਭਾਵ ਤੋਂ ਪਰੇਸ਼ਾਨ ਸੀ । ਮਹਾਰਾਜਾ ਰਣਜੀਤ ਸਿੰਘ ਨੇ 6 ਮਈ, 1834 ਈ. ਨੂੰ ਪਿਸ਼ਾਵਰ ‘ਤੇ ਕਬਜ਼ਾ ਕਰ ਲਿਆ । ਦੋਸਤ ਮੁਹੰਮਦ ਖ਼ਾਂ ਨੇ 1837 ਈ. ਵਿੱਚ ਆਪਣੇ ਪੁੱਤਰ ਅਕਬਰ ਖਾਂ ਦੇ ਅਧੀਨ ਇੱਕ ਵਿਸ਼ਾਲ ਫ਼ੌਜ ਭੇਜੀ । ਜਮਰੌਦ ਵਿਖੇ ਹੋਈ ਇੱਕ ਭਿਅੰਕਰ ਲੜਾਈ ਵਿੱਚ ਭਾਵੇਂ ਹਰੀ ਸਿੰਘ ਨਲਵਾ ਮਾਰਿਆ ਗਿਆ ਪਰ ਸਿੱਖ ਸੈਨਾ ਇਸ ਲੜਾਈ ਵਿੱਚ ਜੇਤੂ ਰਹੀ । ਇਸ ਤੋਂ ਬਾਅਦ ਦੋਸਤ ਮੁਹੰਮਦ ਨੇ ਮੁੜ ਪਿਸ਼ਾਵਰ ਵੱਲ ਰੁੱਖ ਨਾ ਕੀਤਾ ।

ਪ੍ਰਸ਼ਨ 4.
ਸੱਯਦ ਅਹਿਮਦ ‘ਤੇ ਇੱਕ ਨੋਟ ਲਿਖੋ । (Write a brief note on Sayyed Ahmed.).
ਜਾਂ
ਸੱਯਦ ਅਹਿਮਦ ਦੇ ਧਰਮ ਯੁੱਧ ਉੱਪਰ ਇੱਕ ਸੰਖੇਪ ਨੋਟ ਲਿਖੋ । (Write a note on the ‘Jihad’ (Religious War) of Sayyed Ahmed.)
ਉੱਤਰ-
ਸੱਯਦ ਅਹਿਮਦ ਨੇ 1827 ਈ. ਤੋਂ 1831 ਈ. ਦੇ ਸਮੇਂ ਅਟਕ ਅਤੇ ਪਿਸ਼ਾਵਰ ਦੇ ਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਵਿਦਰੋਹ ਦਾ ਝੰਡਾ ਬੁਲੰਦ ਰੱਖਿਆ ਸੀ । ਉਹ ਬਰੇਲੀ ਦਾ ਰਹਿਣ ਵਾਲਾ ਸੀ । ਉਸ ਦਾ ਕਹਿਣਾ ਸੀ, “ਅੱਲਾਹ ਨੇ ਮੈਨੂੰ ਪੰਜਾਬ ਅਤੇ ਹਿੰਦੁਸਤਾਨ ਜਿੱਤਣ ਅਤੇ ਅਫ਼ਗਾਨ ਦੇਸ਼ਾਂ ਵਿੱਚੋਂ ਸਿੱਖਾਂ ਨੂੰ ਕੱਢ ਕੇ ਖ਼ਤਮ ਕਰਨ ਲਈ ਭੇਜਿਆ ਹੈ ।” ਉਸ ਦੀਆਂ ਗੱਲਾਂ ਵਿੱਚ ਆ ਕੇ ਅਨੇਕਾਂ ਅਫ਼ਗਾਨ ਉਸ ਦੇ ਪੈਰੋਕਾਰ ਬਣ ਗਏ । ਉਸ ਨੇ ਇੱਕ ਬਹੁਤ ਵੱਡੀ ਸੈਨਾ ਸੰਗਠਿਤ ਕਰ ਲਈ । 1831 ਈ. ਵਿੱਚ ਉਹ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਨਾਲ ਲੜਦੇ ਹੋਏ ਮਾਰਿਆ ਗਿਆ ।

ਪ੍ਰਸ਼ਨ 5.
ਜਮਰੌਦ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the Battle of Jamraud.)
ਉੱਤਰ-
ਹਰੀ ਸਿੰਘ ਨਲਵਾ ਨੇ ਜਮਰੌਦ ਵਿਖੇ ਇੱਕ ਸ਼ਕਤੀਸ਼ਾਲੀ ਕਿਲ੍ਹੇ ਦਾ ਨਿਰਮਾਣ ਕਰਵਾਇਆ ਸੀ । ਇਹ ਦੋਸਤ ਮੁਹੰਮਦ ਖ਼ਾਂ ਲਈ ਇੱਕ ਵੰਗਾਰ ਸੀ। ਉਸ ਨੇ ਆਪਣੇ ਪੁੱਤਰ ਅਕਬਰ ਖ਼ਾਂ ਅਧੀਨ ਇੱਕ ਵਿਸ਼ਾਲ ਫ਼ੌਜ ਜਮਰੌਦ ਵੱਲ ਭੇਜੀ । ਇਸ ਫ਼ੌਜ ਨੇ 28 ਅਪਰੈਲ, 1837 ਈ. ਨੂੰ ਜਮਰੌਦ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ । ਹਰੀ ਸਿੰਘ ਨਲਵਾ ਨੇ ਅਫ਼ਗਾਨਾਂ ‘ਤੇ ਜ਼ੋਰਦਾਰ ਹਮਲਾ ਕੀਤਾ । ਪਰ ਅਚਾਨਕ ਦੋ ਗੋਲੀਆਂ ਨਾਲ ਹਰੀ ਸਿੰਘ ਨਲਵੇ ਦੀ ਮੌਤ ਹੋ ਗਈ । ਇਸ ਦੇ ਬਾਵਜੂਦ ਸਿੱਖਾਂ ਨੇ ਅਫ਼ਗਾਨਾਂ ਨੂੰ 30 ਅਪਰੈਲ, 1837 ਈ. ਨੂੰ ਇੱਕ ਕਰਾਰੀ ਹਾਰ ਦਿੱਤੀ । ਇਸ ਲੜਾਈ ਵਿੱਚ ਹਾਰ ਜਾਣ ਮੰਗਰੋਂ ਅਫ਼ਗਾਨਾਂ ਨੇ ਪਿਸ਼ਾਵਰ ਨੂੰ ਮੁੜ ਜਿੱਤਣ ਦਾ ਕਦੇ ਸੁਪਨਾ ਨਾ ਲਿਆ ।

ਪ੍ਰਸ਼ਨ 6.
ਅਕਾਲੀ ਫੂਲਾ ਸਿੰਘ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on Akali Phula Singh.)
ਜਾਂ
ਅਕਾਲੀ ਫੂਲਾ ਸਿੰਘ ਦੀਆਂ ਸੈਨਿਕ ਸਫਲਤਾਵਾਂ ‘ਤੇ ਇੱਕ ਨੋਟ ਲਿਖੋ । (Write a note on the achievements of Akali Phula Singh.)
ਉੱਤਰ-
ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਸਿੱਖ ਰਾਜ ਦੀਆਂ ਨੀਂਹਾਂ ਨੂੰ ਮਜ਼ਬੂਤ ਕਰਨ ਅਤੇ ਉਸ ਦੀਆਂ ਸੀਮਾਵਾਂ ਦੇ ਵਿਸਥਾਰ ਵਿੱਚ ਬਹੁਮੁੱਲਾ ਯੋਗਦਾਨ ਦਿੱਤਾ । 1807 ਈ. ਵਿੱਚ ਮਹਾਰਾਜਾ ਅਕਾਲੀ ਫੁਲਾ ਸਿੰਘ ਦੀ ਬਹਾਦਰੀ ਕਾਰਨ ਕਸੂਰ ‘ਤੇ ਕਬਜ਼ਾ ਕਰਨ ਵਿੱਚ ਸਫਲ ਹੋਇਆ 1818 ਈ. ਵਿੱਚ ਮੁਲਤਾਨ ਦੀ ਜਿੱਤ ਵਿੱਚ ਵੀ ਅਕਾਲੀ ਫੂਲਾ ਸਿੰਘ ਨੇ ਮਹੱਤਵਪੂਰਨ ਯੋਗਦਾਨ ਦਿੱਤਾ । 1819 ਈ. ਵਿੱਚ ਕਸ਼ਮੀਰ ਦੀ ਜਿੱਤ ਸਮੇਂ ਵੀ ਉਹ ਮਹਾਰਾਜਾ ਰਣਜੀਤ ਸਿੰਘ ਨਾਲ ਸਨ । ਉਹ 14 ਮਾਰਚ, 1823 ਈ. ਨੂੰ ਅਫ਼ਗਾਨਾਂ ਨਾਲ ਹੋਈ ਨੌਸ਼ਹਿਰਾ ਦੀ ਭਿਆਨਕ ਲੜਾਈ ਵਿੱਚ ਸ਼ਹੀਦ ਹੋ ਗਏ ।

PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ

ਪ੍ਰਸ਼ਨ 7.
ਹਰੀ ਸਿੰਘ ਨਲਵਾ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on Hari Singh Nalwa.).
ਜਾਂ
ਹਰੀ ਸਿੰਘ ਨਲਵਾ ਕੌਣ ਸੀ ? ਉਸ ਦੇ ਬਾਰੇ ਤੁਸੀਂ ਕੀ ਜਾਣਦੇ ਹੋ ? (Who was Hari Singh Nalwa ? What do you know about him ?)
ਜਾਂ
ਸਰਦਾਰ ਹਰੀ ਸਿੰਘ ਨਲਵਾ ‘ਤੇ ਸੰਖੇਪ ਨੋਟ ਲਿਖੋ । (Write a note on. Sardar Hari Singh Nalwa.).
ਉੱਤਰ-
ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਮਹਾਨ ਯੋਧਾ ਅਤੇ ਸੈਨਾਪਤੀ ਸਨ । ਉਸ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਸਾਰੀਆਂ ਸੈਨਿਕਾਂ ਮੁਹਿੰਮਾਂ ਵਿੱਚ ਹਿੱਸਾ ਲਿਆ | ਉਹ 1820-21 ਈ. ਵਿੱਚ ਕਸ਼ਮੀਰ ਅਤੇ 1834 ਈ. ਤੋਂ 1837 ਈ. ਤਕ ਪਿਸ਼ਾਵਰ ਦੇ ਨਾਜ਼ਿਮ ਰਹੇ । ਇਸ ਅਹੁਦੇ ‘ਤੇ ਕੰਮ ਕਰਦਿਆਂ ਹੋਇਆਂ ਹਰੀ ਸਿੰਘ ਨਲਵਾ ਨੇ ਇਨ੍ਹਾਂ ਪ੍ਰਾਂਤਾਂ ਵਿੱਚ ਅਨੇਕਾਂ ਮਹੱਤਵਪੂਰਨ ਸੁਧਾਰ ਲਾਗੂ ਕੀਤੇ । ਉਹ 30 ਅਪਰੈਲ, 1837 ਈ. ਨੂੰ ਜਮਰੌਦ ਵਿਖੇ ਅਫ਼ਗਾਨਾਂ ਦਾ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋ ਗਿਆ ਸੀ ।

ਪ੍ਰਸ਼ਨ 8.
ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾਂਤ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਲਿਖੋ । (Write down main features of the North-West Frontier Policy of Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (Describe main features of North-West Froniter Policy of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦੀਆਂ ਤਿੰਨ ਮੁੱਖ ਵਿਸ਼ੇਸ਼ਤਾਵਾਂ ਬਾਰੇ ਦੱਸੋ । (Write down the three main features of the North-West Frontier Policy of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਉੱਤਰ-ਪੱਛਮੀ ਸੀਮਾ ਨੂੰ ਸੁਰੱਖਿਅਤ ਬਣਾਉਣ ਦੇ ਲਈ ਕਈ ਨਵੇਂ ਕਿਲ੍ਹਿਆਂ ਦੀ ਉਸਾਰੀ ਕਰਵਾਈ ਅਤੇ ਪੁਰਾਣੇ ਕਿਲ੍ਹਿਆਂ ਨੂੰ ਮਜ਼ਬੂਤ ਕਰਵਾਇਆ । ਇਨ੍ਹਾਂ ਕਿਲ੍ਹਿਆਂ ਵਿੱਚ ਸਿੱਖਿਅਤ ਸੈਨਾ ਰੱਖੀ ਗਈ । ਵਿਦਰੋਹੀਆਂ ਨੂੰ ਕੁਚਲਣ ਲਈ ਚਲਦੇ-ਫਿਰਦੇ ਦਸਤੇ ਕਾਇਮ ਕੀਤੇ ਗਏ । ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੇਸ਼ ਵਿੱਚ ਪ੍ਰਚਲਿਤ ਰਸਮਾਂ-ਰਿਵਾਜਾਂ ਨੂੰ ਕਾਇਮ ਰੱਖਿਆ । ਕਬਾਇਲੀ ਲੋਕਾਂ ਦੇ ਮਾਮਲਿਆਂ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਨਾ ਕੀਤੀ ਗਈ । ਸ਼ਾਸਨ ਪ੍ਰਬੰਧ ਦੀ ਦੇਖ-ਭਾਲ ਲਈ ਸੈਨਿਕ ਗਵਰਨਰਾਂ ਨੂੰ ਨਿਯੁਕਤ ਕੀਤਾ ਗਿਆ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦਾ ਕੀ ਮਹੱਤਵ ਹੈ ? (What is the significance of the North-West Frontier Policy of Maharaja Ranjit Singh ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦਾ ਪੰਜਾਬ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਹੈ । ਇਸ ਤੋਂ ਮਹਾਰਾਜੇ ਦੀ ਕੂਟਨੀਤੀ ਅਤੇ ਪ੍ਰਸ਼ਾਸਨਿਕ ਯੋਗਤਾ ਦਾ ਪ੍ਰਮਾਣ ਮਿਲਦਾ ਹੈ । ਮਹਾਰਾਜਾ ਨੇ ਮੁਲਤਾਨ, ਕਸ਼ਮੀਰ, ਪਿਸ਼ਾਵਰ ਆਦਿ ਦੇਸ਼ਾਂ ‘ਤੇ ਕਬਜ਼ਾ ਕਰਕੇ ਅਫ਼ਗਾਨਿਸਤਾਨ ਦਾ ਇਨ੍ਹਾਂ ਦੇਸ਼ਾਂ ‘ਤੇ ਪ੍ਰਭਾਵ ਖ਼ਤਮ ਕਰ ਦਿੱਤਾ । ਉਸ ਨੇ ਇਨ੍ਹਾਂ ਦੇਸ਼ਾਂ ਵਿੱਚ ਹੋਣ ਵਾਲੇ ਵਿਦਰੋਹਾਂ ਨੂੰ ਕੁਚਲ ਕੇ ਉੱਥੇ ਸ਼ਾਂਤੀ ਦੀ ਸਥਾਪਨਾ ਕੀਤੀ । ਉੱਥੇ ਆਵਾਜਾਈ ਦੇ ਸਾਧਨਾਂ ਨੂੰ ਵਿਕਸਿਤ ਕੀਤਾ ਗਿਆ | ਖੇਤੀ-ਬਾੜੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਗਏ । ਇਨ੍ਹਾਂ ਤੋਂ ਇਲਾਵਾ ਮਹਾਰਾਜਾ ਆਪਣੇ ਸਾਮਰਾਜ ਨੂੰ ਅਫ਼ਗਾਨਾਂ ਦੇ ਹਮਲਿਆਂ ਤੋਂ ਸੁਰੱਖਿਅਤ ਰੱਖਣ ਵਿੱਚ ਸਫਲ ਰਿਹਾ ।

ਵਸਤੁਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ I (Answer in one Word to one Sentence)

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਸਮੇਂ ਅਫ਼ਗਾਨਿਸਤਾਨ ਦੇ ਕਿਸੇ ਇੱਕ ਬਾਦਸ਼ਾਹ ਦਾ ਨਾਂ ਦੱਸੋ ।
ਉੱਤਰ-
ਸ਼ਾਹ ਸੁਜਾਹ ।

ਪ੍ਰਸ਼ਨ 2.
ਕਿਸੇ ਦੋ ਬਰਕਜ਼ਾਈ ਭਰਾਵਾਂ ਦੇ ਨਾਂ ਦੱਸੋ ?
ਉੱਤਰ-
ਦੋਸਤ ਮੁਹੰਮਦ ਖ਼ਾਂ ਅਤੇ ਯਾਰ ਮੁਹੰਮਦ ਖਾਂ ।

ਪ੍ਰਸ਼ਨ 3.
ਸ਼ਾਹ ਜ਼ਮਾਨ ਕੌਣ ਸੀ ?
ਉੱਤਰ-
ਅਫ਼ਗਾਨਿਸਤਾਨ ਦਾ ਬਾਦਸ਼ਾਹ ।

PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ

ਪ੍ਰਸ਼ਨ 4.
ਸ਼ਾਹ ਜ਼ਮਾਨ ਨੇ ਲਾਹੌਰ ‘ਤੇ ਕਦੋਂ ਕਬਜ਼ਾ ਕੀਤਾ ਸੀ ?
ਉੱਤਰ-
27 ਨਵੰਬਰ, 1798 ਈ. ।

ਪ੍ਰਸ਼ਨ 5.
ਸ਼ਾਹ ਜ਼ਮਾਨ ਦੇ ਲਾਹੌਰ ‘ਤੇ 1798 ਈ. ਵਿੱਚ ਕਬਜ਼ਾ ਕਰਨ ਸਮੇਂ ਕਿਸ ਦਾ ਸ਼ਾਸਨ ਸੀ ?
ਉੱਤਰ-
ਤਿੰਨ ਭੰਗੀ ਸਰਦਾਰਾਂ ਦਾ ।

ਪ੍ਰਸ਼ਨ 6.
ਫ਼ਤਿਹ ਮਾਂ ‘ ਕੌਣ ਸੀ ?
ਉੱਤਰ-
ਅਫ਼ਗਾਨਿਸਤਾਨ ਦੇ ਬਾਦਸ਼ਾਹ ਮਹਿਮੁਦੇ ਦੇ ਵਜ਼ੀਰ ।

ਪ੍ਰਸ਼ਨ 7.
ਮਹਾਰਾਜਾ ਰਣੌਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ ਸਮਝੌਤਾ ਕਦੋਂ ਹੋਇਆ ਸੀ ?
ਉੱਤਰ-
1813 ਈ. ਵਿੱਚ ।

ਪ੍ਰਸ਼ਨ 8.
ਕਸ਼ਮੀਰ ਉੱਤੇ ਕਬਜ਼ਾ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ ਸਮਝੌਤਾ ਕਿੱਥੇ ਹੋਇਆ ਸੀ ?
ਉੱਤਰ-
ਰੋਹਤਾਸ ।

ਪ੍ਰਸ਼ਨ 9.
ਹਜ਼ਰੋ ਜਾਂ ਹੈਦਰੋ ਦੀ ਲੜਾਈ ਕਦੋਂ ਹੋਈ ਸੀ ?
ਉੱਤਰ-
13 ਜੁਲਾਈ, 1813 ਈ. ।

PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ

ਪ੍ਰਸ਼ਨ 10.
ਹਜ਼ਰੋ ਦੀ ਲੜਾਈ ਦੀ ਮਹੱਤਤਾ ਦੱਸੋ ।
ਉੱਤਰ-
ਅਫ਼ਗਾਨਾਂ ਦੀ ਸ਼ਕਤੀ ਨੂੰ ਕਰਾਰੀ ਸੱਟ ਲੱਗੀ ।

ਪ੍ਰਸ਼ਨ 11.
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਕਦੋਂ ਆਪਣੇ ਅਧੀਨ ਕੀਤਾ ਸੀ ?
ਉੱਤਰ-
1819 ਈ. ।

ਪ੍ਰਸ਼ਨ 12.
ਨੌਸ਼ਹਿਰਾ ਦੀ ਪ੍ਰਸਿੱਧ ਲੜਾਈ ਕਦੋਂ ਲੜੀ ਗਈ ਸੀ ?
ਉੱਤਰ-
14 ਮਾਰਚ, 1823 ਈ. ।

ਪ੍ਰਸ਼ਨ 13.
ਨੌਸ਼ਹਿਰਾ ਦੀ ਲੜਾਈ ਵਿੱਚ ਕਿਸ ਦੀ ਹਾਰ ਹੋਈ ਸੀ ?
ਉੱਤਰ-
ਆਜ਼ਮ ਖਾਂ ।

ਪ੍ਰਸ਼ਨ 14.
ਅਕਾਲੀ ਫੂਲਾ ਸਿੰਘ ਕੌਣ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸਿੱਧ ਜਨਰੈਲ ।

ਪ੍ਰਸ਼ਨ 15.
ਅਕਾਲੀ ਨੇਤਾ ਫੂਲਾ ਸਿੰਘ ਕਿਸ ਲੜਾਈ ਵਿੱਚ ਲੜਦਾ ਹੋਇਆ ਸ਼ਹੀਦ ਹੋਇਆ ?
मां
ਉਸ ਲੜਾਈ ਦਾ ਨਾਂ ਲਿਖੋ ਜਿਸ ਵਿੱਚ ਅਕਾਲੀ ਫੂਲਾ ਸਿੰਘ ਮਾਰਿਆ ਗਿਆ । ਉੱਤਰ-ਨੌਸ਼ਹਿਰਾ ਦੀ ਲੜਾਈ ।

ਪ੍ਰਸ਼ਨ 16.
ਸੱਯਦ ਅਹਿਮਦ ਕੌਣ ਸੀ ?
ਉੱਤਰ-
ਸੱਯਦ ਅਹਿਮਦ ਆਪਣੇ ਆਪ ਨੂੰ ਮੁਸਲਮਾਨਾਂ ਦਾ ਖਲੀਫ਼ਾ ਅਖਵਾਉਂਦਾ ਸੀ ।

PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ

ਪ੍ਰਸ਼ਨ 17.
ਸੱਯਦ ਅਹਿਮਦ ਨੇ ਕਦੋਂ ਸਿੱਖਾਂ ਵਿਰੁੱਧ ਵਿਦਰੋਹ ਕੀਤਾ ਸੀ ?
ਉੱਤਰ-
1827 ਈ. ਤੋਂ 1831 ਈ. ਦੇ ਸਮੇਂ ਦੇ ਦੌਰਾਨ ।

ਪ੍ਰਸ਼ਨ 18.
ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਕਦੋਂ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ ?
ਉੱਤਰ-
1834 ਈ. 1

ਪ੍ਰਸ਼ਨ 19.
ਮਹਾਰਾਜਾ ਰਣਜੀਤ ਸਿੰਘ ਨੇ ਕਿਸ ਨੂੰ ਪਿਸ਼ਾਵਰ ਦਾ ਪਹਿਲਾ ਗਵਰਨਰ ਨਿਯੁਕਤ ਕੀਤਾ ?
ਉੱਤਰ-
ਹਰੀ ਸਿੰਘ ਨਲਵਾ ।

ਪ੍ਰਸ਼ਨ 20.
ਜਮਰੌਦ ਦੀ ਲੜਾਈ ਕਦੋਂ ਹੋਈ ? ਉੱਤਰ-
1837 ਈ.

ਪ੍ਰਸ਼ਨ 21.
ਹਰੀ ਸਿੰਘ ਨਲਵਾ ਕੌਣ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਜਰਨੈਲ ।

PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ

ਪ੍ਰਸ਼ਨ 22.
ਤਿੰਨ-ਪੱਖੀ ਸੰਧੀ ਕਦੋਂ ਹੋਈ ?
ਉੱਤਰ-
26 ਜੂਨ, 1838 ਈ. ।

ਪ੍ਰਸ਼ਨ 23.
ਤਿੰਨ-ਪੱਖੀ ਸੰਧੀ ਦੀ ਕੋਈ ਇੱਕ ਮੁੱਖ ਸ਼ਰਤ ਦੱਸੋ ।
ਉੱਤਰ-
ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਾਇਆ ਜਾਵੇਗਾ ।

ਪ੍ਰਸ਼ਨ 24.
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਸੰਬੰਧੀ ਕਿਸੇ ਇੱਕ ਸਮੱਸਿਆ ਦਾ ਵਰਣਨ ਕਰੋ ।
ਉੱਤਰ-
ਉੱਤਰ-
ਪੱਛਮੀ ਦੇਸ਼ਾਂ ਦੇ ਕਬੀਲਿਆਂ ਨਾਲ ਨਜਿੱਠਣ ਦੀ ਸਮੱਸਿਆ ।

ਪ੍ਰਸ਼ਨ 25.
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦੀ ਕੋਈ ਇੱਕ ਮੁੱਖ ਵਿਸ਼ੇਸ਼ਤਾ ਦੱਸੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਦਾ ਕਦੇ ਕੋਈ ਯਤਨ ਨਾ ਕੀਤਾ ।

ਪ੍ਰਸ਼ਨ 26.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉੱਤਰ-ਪੱਛਮੀ ਦੇਸ਼ਾਂ ਵਿੱਚ ਸਥਿਤ ਕਿਸੇ ਇੱਕ ਖੂੰਖਾਰ ਕਬੀਲੇ ਦਾ ਨਾਂ ਦੱਸੋ ।
ਉੱਤਰ-
ਯੂਸਫ਼ਜ਼ਈ ।

PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ

ਪ੍ਰਸ਼ਨ 27.
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦਾ ਕੋਈ ਇੱਕ ਪ੍ਰਭਾਵ ਦੱਸੋ । ਉੱਤਰ-ਇਸ ਕਾਰਨ
ਉੱਤਰ-
ਪੱਛਮੀ ਸੀਮਾ ਪ੍ਰਦੇਸ਼ਾਂ ਵਿੱਚ ਸ਼ਾਂਤੀ ਸਥਾਪਿਤ ਹੋਈ ।..

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖਾਲੀ ਥਾਂਵਾਂ ਭਰੋ-

1. ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਨ ‘ਤੇ ਬੈਠਣ ਸਮੇਂ ਅਫ਼ਗਾਨਿਸਤਾਨ ਦਾ ਬਾਦਸ਼ਾਹ …………………. ਸੀ ।
ਉੱਤਰ-
(ਸ਼ਾਹ ਜ਼ਮਾਨ)

2. 1800 ਈ. ਵਿੱਚ ……………………………. ਅਫ਼ਗਾਨਿਸਤਾਨ ਦਾ ਨਵਾਂ ਬਾਦਸ਼ਾਹ ਬਣਿਆ ।
ਉੱਤਰ-
(ਸ਼ਾਹ ਮਹਿਮੂਦ)

3. 1813 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ ……………………… ਵਿਖੇ ਸਮਝੌਤਾ ਹੋਇਆ ।
ਉੱਤਰ-
(ਰੋਹਤਾਸ)

4. ਮਹਾਰਾਜਾ ਰਣਜੀਤ ਸਿੰਘ ਨੇ 1813 ਈ. ਵਿੱਚ ਜਹਾਂਦਾਦ ਖ਼ਾਂ ਤੋਂ ………………………….. ਦਾ ਪ੍ਰਦੇਸ਼ ਪ੍ਰਾਪਤ ਕੀਤਾ ।
ਉੱਤਰ-
(ਅਟਕ)

5. ਮਹਾਰਾਜਾ ਰਣਜੀਤ ਸਿੰਘ ਅਤੇ ਅਫ਼ਗਾਨਾਂ ਵਿਚਾਲੇ ਨੌਸ਼ਹਿਰਾ ਦੀ ਲੜਾਈ …………………………. ਵਿੱਚ ਹੋਈ ।
ਉੱਤਰ-
(1823 ਈ.)

PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ

6. ਮਹਾਰਾਜਾ ਰਣਜੀਤ ਨੇ ਪਿਸ਼ਾਵਰ ਨੂੰ ……………………… ਵਿੱਚ ਸਿੱਖ ਸਾਮਰਾਜ ਵਿੱਚ ਸ਼ਾਮਲ ਕੀਤਾ ।
ਉੱਤਰ-
(1834 ਈ.).

7. 1838 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਅਤੇ ……………………. ਵਿਚਾਲੇ ਤੂੰ-ਪੱਖੀ ਸੰਧੀ ਹੋਈ ਸੀ ।
ਉੱਤਰ-
(ਸ਼ਾਹ ਸ਼ੁਜ਼ਾਹ)

8. ਹਰੀ ਸਿੰਘ ਨਲਵਾ ਦੀ ਮੌਤ ………………….. ਵਿੱਚ ਹੋਈ ।
ਉੱਤਰ-
(1837 ਈ.)

ਠੀਕ ਜਾਂ ਗਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗਲਤ ਦੀ ਚੋਣ ਕਰੋ-

1. ਸ਼ਾਹ ਜ਼ਮਾਨ ਅਫ਼ਗਾਨਿਸਤਾਨ ਦਾ ਬਾਦਸ਼ਾਹ ਸੀ ।
ਉੱਤਰ-
ਠੀਕ

2. ਸ਼ਾਹ ਮਹਿਮੂਦ 1805 ਈ. ਵਿੱਚ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਿਆ ।
ਉੱਤਰ-
ਗਲਤ

3. ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ 1813 ਈ. ਵਿੱਚ ਰੋਹਤਾਸ ਵਿਖੇ ਸਮਝੌਤਾ ਹੋਇਆ ।
ਉੱਤਰ-
ਠੀਕ

4. ਹਜ਼ਰੋ ਦੀ ਲੜਾਈ 13 ਜੁਲਾਈ, 1813 ਈ. ਨੂੰ ਹੋਈ ।
ਉੱਤਰ-
ਠੀਕ

PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ

5. 1818 ਈ.ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ‘ਤੇ ਕਬਜ਼ਾ ਕਰ ਲਿਆ ਸੀ ।
ਉੱਤਰ-
ਠੀਕ

6. ਮਹਾਰਾਜਾ ਰਣਜੀਤ ਸਿੰਘ ਨੇ 1819 ਈ. ਵਿੱਚ ਕਸ਼ਮੀਰ ਤੇ ਜਿੱਤ ਪ੍ਰਾਪਤ ਕੀਤੀ ਸੀ ।
ਉੱਤਰ-
ਠੀਕ

7. 1820 ਈ. ਵਿੱਚ ਹਰੀ ਸਿੰਘ ਨਲਵਾ ਨੂੰ ਕਸ਼ਮੀਰ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਸੀ ।
ਉੱਤਰ-
ਠੀਕ

8. ਸਰਦਾਰ ਹਰੀ ਸਿੰਘ ਨਲਵਾ ਨੂੰ ਜਫ਼ਰਜੰਗ ਦਾ ਖਿਤਾਬ ਦਿੱਤਾ ਗਿਆ ।
ਉੱਤਰ-
ਗ਼ਲਤ

9. ਨੌਸ਼ਹਿਰਾ ਦੀ ਲੜਾਈ 14 ਮਾਰਚ, 1828 ਈ. ਨੂੰ ਹੋਈ ਸੀ ।
ਉੱਤਰ-
ਗਲਤ

10. ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ 1834 ਈ. ਵਿੱਚ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ ਸੀ ।
ਉੱਤਰ-
ਠੀਕ

PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ

11. ਜਮਰੌਦ ਦੀ ਲੜਾਈ 1838 ਈ. ਵਿੱਚ ਹੋਈ ਸੀ ।
ਉੱਤਰ-
ਗਲਤ

12. ਮਹਾਰਾਜਾ ਰਣਜੀਤ ਸਿੰਘ ਉੱਤਰ-ਪੱਛਮੀ ਸੀਮਾ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਕਾਫ਼ੀ ਹੱਦ ਤਕ ਸਫਲ ਰਿਹਾ ਸੀ । ਪਰ
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਸ਼ਾਹ ਜ਼ਮਾਨ ਨੇ ਲਾਹੌਰ ‘ਤੇ ਕਬਜ਼ਾ ਕਦੋਂ ਕਰ ਲਿਆ ਸੀ ?
(i) 1796 ਈ. ਵਿੱਚ
(ii) 1797 ਈ. ਵਿੱਚ
(iii) 1798 ਈ. ਵਿੱਚ
(iv) 1799 ਈ. ਵਿੱਚ ।
ਉੱਤਰ-
(iii) 1798 ਈ. ਵਿੱਚ ।

ਪ੍ਰਸ਼ਨ 2.
ਫ਼ਤਿਹ ਖਾਂ ਕੌਣ ਸੀ ?
(i) ਅਫ਼ਗਾਨਿਸਤਾਨ ਦਾ ਵਜ਼ੀਰ
(ii) ਰਣਜੀਤ ਸਿੰਘ ਦਾ ਵਜ਼ੀਰ
(iii) ਈਰਾਨ ਦਾ ਵਜ਼ੀਰ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(i) ਅਫ਼ਗਾਨਿਸਤਾਨ ਦਾ ਵਜ਼ੀਰ ।

ਪ੍ਰਸ਼ਨ 3.
ਕਸ਼ਮੀਰ ਉੱਤੇ ਕਬਜ਼ਾ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ ਸਮਝੌਤਾ ਕਦੋਂ ਹੋਇਆ ?
(i) 1803 ਈ. ਵਿੱਚ
(ii) 1805 ਈ. ਵਿੱਚ
(iii) 1809 ਈ. ਵਿੱਚ
(iv) 1813 ਈ. ਵਿੱਚ ।
ਉੱਤਰ-
(iv) 1813 ਈ. ਵਿੱਚ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ ਸਮਝੌਤਾ ਕਿੱਥੇ ਹੋਇਆ ਸੀ ?
(i) ਰੋਹਤਾਸ ਵਿਖੇ
(ii) ਰੋਹਤਾਂਗ ਵਿਖੇ
(iii) ਸੁਪੀਨ ਵਿਖੇ
(iv) ਹਜਰੋ ਵਿਖੇ ।
ਉੱਤਰ-
(i) ਰੋਹਤਾਸ ਵਿਖੇ ।

PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ

ਪ੍ਰਸ਼ਨ 5.
ਅਕਾਲੀ ਫੂਲਾ ਸਿੰਘ ਅਫ਼ਗਾਨਾਂ ਨਾਲ ਲੜਦੇ ਹੋਏ ਕਦੋਂ ਸ਼ਹੀਦ ਹੋਇਆ ਸੀ ?
(i) 1813 ਈ. ਵਿੱਚ
(ii) 1815 ਈ. ਵਿੱਚ
(iii) 1819 ਈ. ਵਿੱਚ
(iv) 1823 ਈ. ਵਿੱਚ ।
ਉੱਤਰ-
(iv) 1823 ਈ. ਵਿੱਚ ।

ਪ੍ਰਸ਼ਨ 6.
ਸੱਯਦ ਅਹਿਮਦ ਨੇ ਕਿਹੜੇ ਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਵਿਦਰੋਹ ਕੀਤਾ ਸੀ ?
(i) ਅਟਕ ਤੇ ਪਿਸ਼ਾਵਰ
(ii) ਪਿਸ਼ਾਵਰ ਤੇ ਕਸ਼ਮੀਰ
(iii) ਕਸ਼ਮੀਰ ਤੇ ਮੁਲਤਾਨ
(iv) ਮੁਲਤਾਨ ਤੇ ਅਟਕ ।
ਉੱਤਰ-
(i) ਅਟਕ ਤੇ ਪਿਸ਼ਾਵਰ ।

ਪ੍ਰਸ਼ਨ 7.
ਸੱਯਦ ਅਹਿਮਦ ਨੇ ਸਿੱਖਾਂ ਵਿਰੁੱਧ ਕਦੋਂ ਵਿਦਰੋਹ ਕੀਤਾ ਸੀ ?
(i) 1823 ਈ. ਵਿੱਚ
(ii) 1825 ਈ. ਵਿੱਚ
(iii) 1827 ਈ. ਵਿੱਚ
(iv) 1831 ਈ. ਵਿੱਚ ।
ਉੱਤਰ-
(iii) 1827 ਈ. ਵਿੱਚ ।

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਕਦੋਂ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ ਸੀ ?
(i) 1823 ਈ. ਵਿੱਚ
(ii) 1831 ਈ. ਵਿੱਚ
(iii) 1834 ਈ. ਵਿੱਚ
(iv) 1837 ਈ. ਵਿੱਚ,
ਉੱਤਰ-
(ii) 1831 ਈ. ਵਿੱਚ ।

ਪ੍ਰਸ਼ਨ 9.
ਹਰੀ ਸਿੰਘ ਨਲਵਾ ਕਿਸ ਪ੍ਰਸਿੱਧ ਲੜਾਈ ਵਿੱਚ ਮਾਰਿਆ ਗਿਆ ਸੀ ?
(i) ਜਮਰੌਦ ਦੀ ਲੜਾਈ
(ii) ਨੌਸ਼ਹਿਰਾ ਦੀ ਲੜਾਈ
(iii) ਹਜਰੋ ਦੀ ਲੜਾਈ
(iv) ਸੁਪੀਨ ਦੀ ਲੜਾਈ ।
ਉੱਤਰ-
(i) ਜਮਰੌਦ ਦੀ ਲੜਾਈ ।

PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ

ਪ੍ਰਸ਼ਨ 10.
ਤੂੰ-ਪੱਖੀ ਸੰਧੀ ਅਨੁਸਾਰ ਕਿਸ ਨੂੰ ਅਫ਼ਗਾਨਿਸਤਾਨ ਦਾ ਨਵਾਂ ਬਾਦਸ਼ਾਹ ਬਣਾਏ ਜਾਣ ਦਾ ਐਲਾਨ ਕੀਤਾ ਗਿਆ?
(i) ਸ਼ਾਹ ਜ਼ਮਾਨ
(ii) ਸ਼ਾਹ ਸ਼ੁਜਾਹ
(iii) ਸ਼ਾਹ ਮਹਿਮੂਦ
(iv) ਦੋਸਤ ਮੁਹੰਮਦ ਖ਼ਾਂ ।
ਉੱਤਰ-
(ii) ਸ਼ਾਹ ਸ਼ੁਜਾਹ ।

Source Based Questions
ਨੋਟ ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. 1800 ਈ. ਵਿੱਚ ਕਾਬਲ ਵਿੱਚ ਰਾਜਗੱਦੀ ਦੀ ਪ੍ਰਾਪਤੀ ਲਈ ਖਾਨਾਜੰਗੀ ਸ਼ੁਰੂ ਹੋ ਗਈ । ਸ਼ਾਹ ਜ਼ਮਾਨ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ਅਤੇ ਸ਼ਾਹ ਮਹਿਮੂਦ ਅਫ਼ਗਾਨਿਸਤਾਨ ਦਾ ਨਵਾਂ ਬਾਦਸ਼ਾਹ ਬਣਿਆ । ਉਸ ਨੇ ਕੇਵਲ ਤਿੰਨ ਵਰਿਆਂ (1800-03 ਈ. ) ਤਕ ਸ਼ਾਸਨ ਕੀਤਾ । 1803 ਈ. ਵਿੱਚ ਸ਼ਾਹ ਸ਼ੁਜਾਹ ਨੇ ਸ਼ਾਹ ਮਹਿਮੂਦ ਤੋਂ ਗੱਦੀ ਹਥਿਆ ਲਈ । ਉਸ ਨੇ 1809 ਈ. ਤਕ ਸ਼ਾਸਨ ਕੀਤਾ ।ਉਹ ਬੜਾ ਅਯੋਗ ਸ਼ਾਸਕ ਸਿੱਧ ਹੋਇਆ । ਇਸ ਕਾਰਨ ਅਫ਼ਗਾਨਿਸਤਾਨ ਵਿੱਚ ਅਰਾਜਕਤਾ ਫੈਲ ਗਈ । ਇਹ ਸੁਨਹਿਰੀ ਮੌਕਾ ਵੇਖ ਕੇ ਅਟਕ, ਕਸ਼ਮੀਰ, ਮੁਲਤਾਨ ਤੇ ਡੇਰਾਜਾਤ ਆਦਿ ਦੇ ਅਫ਼ਗਾਨ ਸੂਬੇਦਾਰਾਂ ਨੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ । ਮਹਾਰਾਜਾ ਰਣਜੀਤ ਸਿੰਘ ਨੇ ਵੀ ਕਾਬਲ ਸਰਕਾਰ ਦੀ ਕਮਜ਼ੋਰੀ ਦਾ ਪੂਰਾ ਲਾਭ ਉਠਾਇਆ ਅਤੇ ਕਸੂਰ, ਝੰਗ, ਖੁਸ਼ਾਬ ਅਤੇ ਸਾਹੀਵਾਲ ਨਾਂ ਦੇ ਅਫ਼ਗਾਨ ਦੇਸ਼ਾਂ ‘ਤੇ ਕਬਜ਼ਾ ਕਰ ਲਿਆ । 1809 ਈ. ਵਿੱਚ ਸ਼ਾਹ ਸ਼ੁਜਾਹ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ਤੇ ਉਸ ਦੀ ਥਾਂ ਸ਼ਾਹ ਮਹਿਮੂਦ ਅਫ਼ਗਾਨਿਸਤਾਨ ਦਾ ਦੋਬਾਰਾ ਬਾਦਸ਼ਾਹ ਬਣਿਆ । ਕਿਉਂਕਿ ਰਾਜਗੱਦੀ ਪ੍ਰਾਪਤ ਕਰਨ ਵਿੱਚ ਸ਼ਾਹ ਮਹਿਮੂਦ ਨੂੰ ਫ਼ਤਿਹ ਮਾਂ ਨੇ ਹਰ ਸੰਭਵ ਸਹਾਇਤਾ ਦਿੱਤੀ ਸੀ ਇਸ ਲਈ ਉਸ ਨੂੰ ਸ਼ਾਹ ਮਹਿਮੂਦ ਨੇ ਆਪਣਾ ਵਜ਼ੀਰ ਪ੍ਰਧਾਨ ਮੰਤਰੀ) ਨਿਯੁਕਤ ਕਰ ਲਿਆ ।

1. ……………………….. ਵਿੱਚ ਕਾਬਲ ਵਿੱਚ ਰਾਜਗੱਦੀ ਦੀ ਪ੍ਰਾਪਤੀ ਲਈ ਖਾਨਾਜੰਗੀ ਸ਼ੁਰੂ ਹੋ ਗਈ ਸੀ ।
2. ਸ਼ਾਹ ਮਹਿਮੂਦ ਅਫ਼ਗਾਨਿਸਤਾਨ ਦਾ ਪਹਿਲੀ ਵਾਰ ਬਾਦਸ਼ਾਹ ਕਦੋਂ ਬਣਿਆ ?
3. ਸ਼ਾਹ ਸੁਜ਼ਾਹ ਕਿਹੋ ਜਿਹਾ ਸ਼ਾਸਕ ਸੀ ?
4. ਫ਼ਤਿਹ ਖਾਂ ਕੌਣ ਸੀ?
5. ਸ਼ਾਹ ਸ਼ੁਜਾਹ ਨੂੰ ਕਦੋਂ ਗੱਦੀ ਤੋਂ ਲਾਹ ਦਿੱਤਾ ਗਿਆ ਸੀ ?
ਉੱਤਰ-
1. 1800 ਈ. ।
2. ਸ਼ਾਹ ਮਹਿਮੂਦ ਪਹਿਲੀ ਵਾਰ 1800 ਈ. ਵਿੱਚ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਿਆ ਸੀ ।
3. ਸ਼ਾਹ ਸ਼ੁਜਾਹ ਇੱਕ ਅਯੋਗ ਸ਼ਾਸਕ ਸੀ ।
4. ਫ਼ਤਿਹ ਖਾਂ ਸ਼ਾਹ ਮੁਹੰਮਦ ਦਾ ਵਜ਼ੀਰ ਸੀ ।
5. ਸ਼ਾਹ ਸ਼ੁਜਾਹ ਨੂੰ 1809 ਈ. ਵਿੱਚ ਗੱਦੀ ਤੋਂ ਲਾਹ ਦਿੱਤਾ ਗਿਆ ਸੀ ।

2. ਮਹਾਰਾਜਾ ਰਣਜੀਤ ਸਿੰਘ ਨੇ ਫ਼ਤਿਹ ਖਾਂ ਦੁਆਰਾ ਕੀਤੇ ਗਏ ਧੋਖੇ ਕਾਰਨ ਉਸ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ । ਉਸ ਨੇ ਫੌਰਨ ਫ਼ਕੀਰ ਅਜ਼ੀਜ਼ਉੱਦੀਨ ਨੂੰ ਅਟਕ ‘ਤੇ ਕਬਜ਼ਾ ਕਰਨ ਲਈ ਭੇਜਿਆ । ਅਟਕ ਸ਼ਾਸਕ ਜਹਾਂਦਾਦ ਖ਼ਾਂ ਨੇ 1 ਲੱਖ ਰੁਪਏ ਦੀ ਜਾਗੀਰ ਦੇ ਬਦਲੇ ਅਟਕ ਦਾ ਇਲਾਕਾ ਮਹਾਰਾਜੇ ਦੇ ਹਵਾਲੇ ਕਰ ਦਿੱਤਾ । ਜਦੋਂ ਫ਼ਤਿਹ ਖਾਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹ ਅੱਗ ਬਬੂਲਾ ਹੋ ਉੱਠਿਆ । ਉਸ ਨੇ ਕਸ਼ਮੀਰ ਦਾ ਸ਼ਾਸਨ ਪਬੰਧ ਆਪਣੇ ਭਰਾ ਆਜ਼ਿਮ ਸ਼ਾਂ ਨੂੰ ਸੌਂਪਿਆ ਅਤੇ ਆਪ ਇੱਕ ਵਿਸ਼ਾਲ ਸੈਨਾ ਲੈ ਕੇ ਅਟਕ ਵਿਚੋਂ ਸਿੱਖਾਂ ਨੂੰ ਕੱਢਣ ਲਈ ਤੁਰ ਪਿਆ । 13 ਜੁਲਾਈ, 1813 ਈ. ਨੂੰ ਹਜ਼ਰੋ ਜਾਂ ਹੈਦਰੋ ਦੇ ਸਥਾਨ ‘ਤੇ ਹੋਈ ਇੱਕ ਘਮਸਾਨ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਫ਼ਤਿਹ ਖਾਂ ਨੂੰ ਇੱਕ ਕਰਾਰੀ ਹਾਰ ਦਿੱਤੀ । ਇਹ ਅਫ਼ਗਾਨਾਂ ਅਤੇ ਸਿੱਖਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਸੀ । ਇਸ ਵਿੱਚ ਸਿੱਖਾਂ ਦੀ ਜਿੱਤ ਕਾਰਨ ਅਫ਼ਗਾਨਾਂ ਦੀ ਸ਼ਕਤੀ ਨੂੰ ਇੱਕ ਜ਼ਬਰਦਸਤ ਧੱਕਾ ਲੱਗਿਆ ਅਤੇ ਸਿੱਖਾਂ ਦੇ ਮਾਣ-ਸਨਮਾਨ ਵਿੱਚ ਬਹੁਤ ਵਾਧਾ ਹੋਇਆ ।

1. ਫ਼ਤਿਹ ਖਾਂ ਕੌਣ ਸੀ?
2. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਟਕ ਦਾ ਸ਼ਾਸਕ ਕੌਣ ਸੀ ?
3. ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਕਿਹੜੀ ਸੀ ?
4. ਹਜ਼ਰੋ ਦੀ ਲੜਾਈ ਕਦੋਂ ਹੋਈ ਸੀ ?
(i) 1811 ਈ.
(ii) 1812 ਈ.
(iii) 1813 ਈ.
(iv) 1814 ਈ. ।
5. ਹਜ਼ਰੋ ਦੀ ਲੜਾਈ ਵਿੱਚ ਕੌਣ ਜੇਤੂ ਰਿਹਾ ?
ਉੱਤਰ-
1. ਫ਼ਤਿਹ ਖਾਂ ਅਫ਼ਗਾਨਿਸਤਾਨ ਦੇ ਸ਼ਾਸਕ ਸ਼ਾਹ ਮਹਿਮੂਦ ਦਾ ਵਜ਼ੀਰ ਸੀ ।
2. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਟਕ ਦਾ ਸ਼ਾਸਕ ਜਹਾਂਦਾਦ ਖ਼ਾਂ ਸੀ ।
3. ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਹਜ਼ਰੋ ਦੀ ਸੀ ।
4. 1813 ਈ. ।
5. ਹਜ਼ਰੋ ਦੀ ਲੜਾਈ ਵਿੱਚ ਸਿੱਖ ਜੇਤੂ ਰਹੇ ।

3. 1827 ਈ. ਤੋਂ 1831 ਈ. ਦੇ ਸਮੇਂ ਦੇ ਦੌਰਾਨ ਸੱਯਦ ਅਹਿਮਦ ਨਾਂ ਦੇ ਇੱਕ ਧਾਰਮਿਕ ਨੇਤਾ ਨੇ ਅਟਕ ਅਤੇ ਪਿਸ਼ਾਵਰ ਦੇ ਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਵਿਦਰੋਹ ਮਚਾਈ ਰੱਖਿਆ ਸੀ । ਉਹ ਬਰੇਲੀ ਦਾ ਰਹਿਣ ਵਾਲਾ ਸੀ । ਉਸ ਦਾ ਕਹਿਣਾ ਸੀ, ‘ਅੱਲਾਹ ਨੇ ਮੈਨੂੰ ਪੰਜਾਬ ਅਤੇ ਹਿੰਦੁਸਤਾਨ ਜਿੱਤਣ ਅਤੇ ਅਫ਼ਗਾਨ ਪ੍ਰਦੇਸ਼ਾਂ ਵਿੱਚੋਂ ਸਿੱਖਾਂ ਨੂੰ ਕੱਢ ਕੇ ਖ਼ਤਮ ਕਰਨ ਲਈ ਭੇਜਿਆ ਹੈ । ਉਸ ਦੀਆਂ ਗੱਲਾਂ ਵਿੱਚ ਆ ਕੇ ਅਨੇਕਾਂ ਅਫ਼ਗਾਨ ਸਰਦਾਰ ਉਸ ਦੇ ਪੈਰੋਕਾਰ ਬਣ ਗਏ । ਥੋੜ੍ਹੇ ਹੀ ਸਮੇਂ ਵਿੱਚ ਉਸ ਨੇ ਇੱਕ ਬਹੁਤ ਵੱਡੀ ਸੈਨਾ ਸੰਗਠਿਤ ਕਰ ਲਈ । ਇਹ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਲਈ ਇੱਕ ਵੰਗਾਰ ਸੀ । ਉਸ ਨੂੰ ਸਿੱਖ ਫ਼ੌਜਾਂ ਨੇ ਪਹਿਲਾਂ ਸੈਦੂ ਵਿਖੇ ਅਤੇ ਫਿਰ ਪਿਸ਼ਾਵਰ ਵਿਖੇ ਹਰਾਇਆ ਸੀ ਪਰ ਖੁਸ਼ਕਿਸਮਤੀ ਨਾਲ ਉਹ ਦੋਨੋਂ ਵਾਰੀ ਬਚ ਨਿਕਲਣ ਵਿੱਚ ਕਾਮਯਾਬ ਹੋ ਗਿਆ । ਇਨ੍ਹਾਂ ਹਾਰਾਂ ਦੇ ਬਾਵਜੂਦ ਸੱਯਦ ਅਹਿਮਦ ਨੇ ਸਿੱਖਾਂ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖਿਆ । ਅੰਤ ਮਈ, 1831 ਈ. ਵਿੱਚ ਉਹ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਨਾਲ ਲੜਦੇ ਹੋਏ ਮਾਰਿਆ ਗਿਆ । ਇਸ ਤਰ੍ਹਾਂ ਸਿੱਖਾਂ ਦੀ ਇੱਕ ਵੱਡੀ ਸਿਰਦਰਦੀ ਦੂਰ ਹੋਈ ।

1. ਸੱਯਦ ਅਹਿਮਦ ਕੌਣ ਸੀ?
2. ਸੱਯਦ ਅਹਿਮਦ ਕਿੱਥੋਂ ਦਾ ਰਹਿਣ ਵਾਲਾ ਸੀ ?
3. ਸਿੱਖ ਫ਼ੌਜਾਂ ਨੇ ਸੱਯਦ ਅਹਿਮਦ ਨੂੰ ਕਿਹੜੀਆਂ ਦੋ ਥਾਂਵਾਂ ‘ਤੇ ਹਰਾਇਆ ਸੀ ?
4. ਸੱਯਦ ਅਹਿਮਦ ਕਿੱਥੇ ਅਤੇ ਕਿਸ ਨਾਲ ਲੜਦੇ ਹੋਏ ਮਾਰਿਆ ਗਿਆ ਸੀ ?
5. ਸੱਯਦ ਅਹਿਮਦ ਕਦੋਂ ਮਾਰਿਆ ਗਿਆ ਸੀ ?
(i) 1813 ਈ.
(ii) 1821 ਈ.
(iii) 1827 ਈ.
iv) 1831 ਈ. ।
ਉੱਤਰ-
1. ਸੱਯਦ ਅਹਿਮਦ ਮੁਸਲਮਾਨਾਂ ਦਾ ਇੱਕ ਧਾਰਮਿਕ ਨੇਤਾ ਸੀ ।
2. ਸੱਯਦ ਅਹਿਮਦ ਬਰੇਲੀ ਦਾ ਰਹਿਣ ਵਾਲਾ ਸੀ ।
3. ਸਿੱਖ ਫ਼ੌਜਾਂ ਨੇ ਸੱਯਦ ਅਹਿਮਦ ਨੂੰ ਸੈਦੂ ਅਤੇ ਪਿਸ਼ਾਵਰ ਵਿਖੇ ਹਰਾਇਆ ਸੀ ।
4. ਸੱਯਦ ਅਹਿਮਦ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਨਾਲ ਲੜਦੇ ਹੋਏ ਮਾਰਿਆ ਗਿਆ ਸੀ ।
5. 1831 ਈ. ।

PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ

4. ਦੋਸਤ ਮੁਹੰਮਦ ਖ਼ਾਂ ਸਿੱਖਾਂ ਹੱਥੋਂ ਹੋਏ ਆਪਣੇ ਅਪਮਾਨ ਦਾ ਬਦਲਾ ਲੈਣਾ ਚਾਹੁੰਦਾ ਸੀ । ਦੂਜੇ ਪਾਸੇ ਸਿੱਖ ਵੀ ਪਿਸ਼ਾਵਰ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਸਨ । ਹਰੀ ਸਿੰਘ ਨਲਵਾ ਨੇ ਅਫ਼ਗਾਨਾਂ ਦੇ ਹਮਲਿਆਂ ਨੂੰ ਰੋਕਣ ਲਈ ਜਮਰੌਦ ਵਿਖੇ ਇੱਕ ਸ਼ਕਤੀਸ਼ਾਲੀ ਕਿਲ੍ਹੇ ਦਾ ਨਿਰਮਾਣ ਸ਼ੁਰੂ ਕਰਵਾਇਆ । ਹਰੀ ਸਿੰਘ ਨਲਵਾ ਦੀ ਇਸ ਕਾਰਵਾਈ ਨੂੰ ਰੋਕਣ ਲਈ ਦੋਸਤ ਮੁਹੰਮਦ ਖਾਂ ਨੇ ਆਪਣੇ ਪੁੱਤਰ ਮੁਹੰਮਦ ਅਕਬਰ ਅਤੇ ਸ਼ਮਸਦੀਨ ਦੀ ਅਗਵਾਈ ਹੇਠ 20,000 ਸੈਨਿਕਾਂ ਦੀ ਇੱਕ ਵਿਸ਼ਾਲ ਫ਼ੌਜ ਭੇਜੀ । ਇਸ ਫ਼ੌਜ ਨੇ 28 ਅਪਰੈਲ, 1837 ਈ. ਨੂੰ ਜਮਰੌਦ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ । ਹਰੀ ਸਿੰਘ ਨਲਵਾ ਉਸ ਸਮੇਂ ਪਿਸ਼ਾਵਰ ਵਿਖੇ ਸਖ਼ਤ ਬੀਮਾਰ ਪਿਆ ਸੀ । ਜਦੋਂ ਉਸ ਨੂੰ ਅਫ਼ਗਾਨਾਂ ਦੇ ਇਸ ਹਮਲੇ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਆਪਣੇ 10,000 ਸੈਨਿਕਾਂ ਨੂੰ ਨਾਲ ਲੈ ਕੇ ਜਮਰੌਦ ਵਿਖੇ ਅਫ਼ਗਾਨਾਂ ਉੱਤੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਭਾਵੇਂ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ ਸੀ ਪਰ ਸਿੱਖਾਂ ਨੇ ਅਫ਼ਗਾਨ ਫ਼ੌਜਾਂ ਵਿੱਚ ਅਜਿਹੀ ਤਬਾਹੀ ਮਚਾਈ ਕਿ ਉਨ੍ਹਾਂ ਨੇ ਮੁੜ ਕਦੇ ਪਿਸ਼ਾਵਰ ਵੱਲ ਆਪਣਾ ਮੂੰਹ ਨਾ ਕੀਤਾ ।

1. ਦੋਸਤ ਮੁਹੰਮਦ ਖਾਂ ਕੌਣ ਸੀ ?
2. ਜਮਰੌਦ ਕਿਲ੍ਹੇ ਦਾ ਨਿਰਮਾਣ ਕਿਸ ਨੇ ਕੀਤਾ ਸੀ ?
3. ਜਮਰੌਦ ਕਿਲ੍ਹੇ ‘ਤੇ ਹਮਲਾ ……………………….. ਨੂੰ ਕੀਤਾ ਗਿਆ ।
4. ਜਮਰੌਦ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਕਿਹੜਾ ਜਰਨੈਲ ਸ਼ਹੀਦ ਹੋਇਆ ?
5. ਜਮਰੌਦ ਦੀ ਲੜਾਈ ਵਿੱਚ ਕੌਣ ਜੇਤੂ ਰਿਹਾ ?
ਉੱਤਰ-
1. ਦੋਸਤ ਮੁਹੰਮਦ ਖ਼ਾਂ ਪਿਸ਼ਾਵਰ ਦਾ ਸ਼ਾਸਕ ਸੀ ।
2. ਜਮਰੌਦ ਕਿਲ੍ਹੇ ਦਾ ਨਿਰਮਾਣ ਸਰਦਾਰ ਹਰੀ ਸਿੰਘ ਨਲਵਾ ਨੇ ਕੀਤਾ ।
3. 28 ਅਪਰੈਲ, 1837 ਈ. ।
4. ਜਮਰੌਦ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਹਰੀ ਸਿੰਘ ਨਲਵਾ ਸ਼ਹੀਦ ਹੋਇਆ ਸੀ ।
5. ਜਮਰੌਦ ਦੀ ਲੜਾਈ ਵਿੱਚ ਸਿੱਖ ਜੇਤੂ ਰਹੇ ਸਨ ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

Punjab State Board PSEB 12th Class History Book Solutions Chapter 18 ਐਂਗਲੋ-ਸਿੱਖ ਸੰਬੰਧ : 1800-1839 Textbook Exercise Questions and Answers.

PSEB Solutions for Class 12 History Chapter 18 ਐਂਗਲੋ-ਸਿੱਖ ਸੰਬੰਧ : 1800-1839

Long Answer Type Questions

ਪ੍ਰਸ਼ਨ 1.
ਜਸਵੰਤ ਰਾਓ ਹੋਲਕਰ ਕੌਣ ਸੀ ? ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਸਹਾਇਤਾ ਕਿਉਂ ਨਾ ਕੀਤੀ ? (Who was Jaswant Rao Holkar ? Why Ranjit Singh did not help him ?)
ਉੱਤਰ-
ਜਸਵੰਤ ਰਾਓ ਹੋਲਕਰ ਮਰਾਠਾ ਸਰਦਾਰ ਸੀ ਉਹ 1805 ਈ. ਵਿੱਚ ਅੰਗਰੇਜ਼ਾਂ ਤੋਂ ਹਾਰ ਗਿਆ ਸੀ । ਸਿੱਟੇ ਵਜੋਂ ਉਹ ਮਹਾਰਾਜਾ ਰਣਜੀਤ ਸਿੰਘ ਤੋਂ ਅੰਗਰੇਜ਼ਾਂ ਵਿਰੁੱਧ ਸਹਾਇਤਾ ਲੈਣ ਲਈ ਅੰਮ੍ਰਿਤਸਰ ਪਹੁੰਚਿਆ । ਮਹਾਰਾਜਾ ਰਣਜੀਤ ਸਿੰਘ ਨੇ ਹੋਲਕਰ ਦਾ ਭਾਵੇਂ ਨਿੱਘਾ ਸਵਾਗਤ ਕੀਤਾ ਪਰ ਹੇਠ ਲਿਖੇ ਕਾਰਨਾਂ ਕਰਕੇ ਕੋਈ ਸਹਾਇਤਾ ਨਾ ਕੀਤੀ| ਪਹਿਲਾ, ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ੀ ਸੈਨਾ ਦੇ ਅਨੁਸ਼ਾਸਨ ਨੂੰ ਦੇਖ ਕੇ ਹੈਰਾਨ ਰਹਿ ਗਿਆ ਸੀ । ਦੂਸਰਾ, ਅੰਗਰੇਜ਼ਾਂ ਦੀ ਥੋੜ੍ਹੀ ਜਿਹੀ ਫ਼ੌਜ ਨੇ ਮਰਾਠਿਆਂ ਦੀ ਵਿਸ਼ਾਲ ਫ਼ੌਜ ਨੂੰ ਲੜਾਈ ਦੇ ਮੈਦਾਨ ਵਿੱਚੋਂ ਨੱਸਣ ਲਈ ਮਜਬੂਰ ਕਰ ਦਿੱਤਾ ਸੀ । ਇਸ ਕਾਰਨ ਮਹਾਰਾਜਾ ਰਣਜੀਤ ਸਿੰਘ ਦੁਆਰਾ ਇਹ ਸਿੱਟਾ ਕੱਢਣਾ ਕੁਦਰਤੀ ਸੀ ਕਿ ਥੋੜੀ ਜਿਹੀ ਸਿੱਖ ਫ਼ੌਜ ਦੇ ਹੋਲਕਰ ਨਾਲ ਸ਼ਾਮਲ ਹੋਣ ‘ਤੇ ਸਥਿਤੀ ਵਿੱਚ ਕੋਈ ਖ਼ਾਸ ਫ਼ਰਕ ਨਹੀਂ ਪੈਣਾ ਹੈ ।

ਤੀਸਰਾ, ਹੋਲਕਰ ਸੰਬੰਧੀ ਕੋਈ ਫੈਸਲਾ ਲੈਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਵਿੱਚ ਸਿੱਖ ਸਰਦਾਰਾਂ ਦਾ ਇੱਕ ਗੁਰਮਤਾ ਬੁਲਾਇਆ । ਇਸ ਵਿੱਚ ਕਾਫ਼ੀ ਸੋਚ ਵਿਚਾਰ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਜਸਵੰਤ ਰਾਓ ਹੋਲਕਰ ਦੀ ਸਹਾਇਤਾ ਲਾਹੌਰ ਰਾਜ ਲਈ ਵਿਨਾਸ਼ਕਾਰੀ ਸਿੱਧ ਹੋ ਸਕਦੀ ਹੈ । ਚੌਥਾ, ਮਹਾਰਾਜਾ ਰਣਜੀਤ ਸਿੰਘ ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੁੰਦਾ ਸੀ ।ਉਸ ਦਾ ਰਾਜ ਹਾਲੇ ਬਹੁਤ ਛੋਟਾ ਸੀ ਅਤੇ ਇਹ ਜੰਗ ਨਵੇਂ ਉਭਰ ਰਹੇ ਸਿੱਖ ਸਾਮਰਾਜ ਲਈ ਵਿਨਾਸ਼ਕਾਰੀ ਸਿੱਧ ਹੋ ਸਕਦੀ ਸੀ ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਪਹਿਲੇ ਚਰਣ/ਪੜਾਓ ਦੇ ਸੰਬੰਧਾਂ ਦਾ ਵਿਸ਼ਲੇਸ਼ਣ ਕਰੋ । (Analyse the relationship of Ranjit Singh and Britishers in the First Phase.)
ਜਾਂ
ਅੰਮ੍ਰਿਤਸਰ ਦੀ ਸੰਧੀ ਦੀਆਂ ਪਰਿਸਥਿਤੀਆਂ ਦਾ ਅਧਿਐਨ ਕਰੋ । (Study the circumstances leading to the Treaty of Amritsar.)
ਜਾਂ
1800 ਤੋਂ 1809 ਈ. ਤਕ ਅੰਗਰੇਜ਼-ਸਿੱਖ ਸੰਬੰਧਾਂ ਦਾ ਵਰਣਨ ਕਰੋ । (Describe the relations between the English and the Sikhs from 1800 to 1809.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਸਾਰੀਆਂ ਸਿੱਖ ਰਿਆਸਤਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ । ਇਸ ਉਦੇਸ਼ ਨਾਲ ਉਸ ਨੇ 1806 ਈ. ਤੇ 1807 ਈ. ਵਿੱਚ ਦੋ ਵਾਰ ਮਾਲਵਾ ਦੇ ਦੇਸ਼ਾਂ ‘ਤੇ ਹਮਲੇ ਕੀਤੇ । ਉਸ ਨੇ ਕਈ ਖੇਤਰਾਂ ਉੱਤੇ ਕਬਜ਼ਾ ਕਰ ਲਿਆ ਅਤੇ ਕਈ ਸ਼ਾਸਕਾਂ ਤੋਂ ਨਜ਼ਰਾਨਾ ਵਸੂਲ ਕੀਤਾ । ਇਨ੍ਹਾਂ ਹਮਲਿਆਂ ਤੋਂ ਘਬਰਾ ਕੇ ਮਾਲਵਾ ਰਿਆਸਤਾਂ ਦੇ ਸਰਦਾਰਾਂ ਨੇ ਅੰਗਰੇਜ਼ਾਂ ਤੋਂ ਸਹਿਯੋਗ ਦੀ ਮੰਗ ਕੀਤੀ ਕਿਉਂਕਿ ਇਸ ਸਮੇਂ ਨੈਪੋਲੀਅਨ ਦਾ ਭਾਰਤ ਉੱਤੇ ਹਮਲਾ ਕਰਨ ਦਾ ਖ਼ਤਰਾ ਵੱਧ ਗਿਆ ਸੀ ਇਸ ਲਈ ਅੰਗਰੇਜ਼ ਮਾਲਵਾ ਦੇ ਸਰਦਾਰਾਂ ਨੂੰ ਸਹਿਯੋਗ ਦੇਣ ਦੀ ਬਜਾਏ ਰਣਜੀਤ ਸਿੰਘ ਨਾਲ ਸੰਧੀ ਕਰਨਾ ਚਾਹੁੰਦੇ ਸਨ । ਪਰ ਸਤੰਬਰ, 1808 ਈ. ਵਿੱਚ ਰਣਜੀਤ ਸਿੰਘ ਅਤੇ ਚਾਰਲਸ ਮੈਟਕਾਫ਼ ਵਿਚਕਾਰ ਹੋਈ ਗੱਲਬਾਤ ਅਸਫਲ ਰਹੀ । ਰਣਜੀਤ ਸਿੰਘ ਨੇ ਦਸੰਬਰ, 1808 ਈ. ਵਿੱਚ ਮਾਲਵਾ ’ਤੇ ਤੀਸਰੀ ਵਾਰ ਹਮਲਾ ਕਰਕੇ ਕੁਝ ਖੇਤਰਾਂ ਨੂੰ ਆਪਣੇ ਅਧੀਨ ਕਰ ਲਿਆ । ਇਸ ਸਮੇਂ ਨੈਪੋਲੀਅਨ ਦੇ ਭਾਰਤ ਉੱਤੇ ਹਮਲੇ ਦਾ ਖ਼ਤਰਾ ਦੂਰ ਹੋ ਗਿਆ । ਹੁਣ ਅੰਗਰੇਜ਼ਾਂ ਨੇ ਰਣਜੀਤ ਸਿੰਘ ਤੋਂ ਆਪਣੀਆਂ ਸ਼ਰਤਾਂ ਮਨਵਾਉਣ ਲਈ ਯੁੱਧ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ । ਸਿੱਟੇ ਵਜੋਂ 25 ਅਪਰੈਲ, 1809 ਈ. ਨੂੰ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਦੀ ਸੰਧੀ ‘ਤੇ ਦਸਤਖ਼ਤ ਹੋਏ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਹੋਈ ਅੰਮ੍ਰਿਤਸਰ ਦੀ ਸੰਧੀ ਦੀ ਮਹੱਤਤਾ ਦੱਸੋ । (Describe the significance of the treaty of Amritsar signed between Ranjit Singh and the English.)
ਜਾਂ
ਅੰਮ੍ਰਿਤਸਰ ਦੀ ਸੰਧੀ (1809) ਦਾ ਇਤਿਹਾਸਿਕ ਮਹੱਤਵ ਕੀ ਸੀ ? (Describe the historical significance of the Treaty of Amritsar.)
ਜਾਂ
ਅੰਮ੍ਰਿਤਸਰ ਦੀ ਸੰਧੀ ਦੀਆਂ ਸ਼ਰਤਾਂ ਅਤੇ ਮਹੱਤਵ ਲਿਖੋ । (Write the main clauses and importance of Amritsar treaty.)
ਜਾਂ
ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਵਿਚਕਾਰ ਹੋਈ ਅੰਮ੍ਰਿਤਸਰ ਦੀ ਸੰਧੀ ਦੀਆਂ ਮੁੱਖ ਸ਼ਰਤਾਂ ਤੇ ਮਹੱਤਤਾ ਬਾਰੇ ਜਾਣਕਾਰੀ ਦਿਉ । (Describe the main clauses and importance of Treaty of Amritsar between Maharaja Ranjit Singh and the English.)
ਉੱਤਰ-
25 ਅਪਰੈਲ, 1809 ਈ. ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਦੀ ਸੰਧੀ ਹੋਈ ਸੀ ।ਇਤਿਹਾਸਿਕ ਪੱਖ ਤੋਂ ਇਹ ਸੰਧੀ ਬੜੀ ਮਹੱਤਵਪੂਰਨ ਸੀ ।ਇਸ ਸੰਧੀ ਰਾਹੀਂ ਰਣਜੀਤ ਸਿੰਘ ਨੇ ਸਤਲੁਜ ਦਰਿਆ ਨੂੰ ਰਾਜ ਦੀ ਪੂਰਬੀ ਹੱਦ ਮੰਨ ਲਿਆ । ਇਸ ਕਾਰਨ ਰਣਜੀਤ ਸਿੰਘ ਦਾ ਸਾਰੀਆਂ ਸਿੱਖ ਰਿਆਸਤਾਂ ਦਾ ਮਹਾਰਾਜਾ ਬਣਨ ਦਾ ਸੁਪਨਾ ਹਮੇਸ਼ਾਂ ਲਈ ਟੁੱਟ ਗਿਆ । ਇਸ ਕਾਰਨ ਰਣਜੀਤ ਸਿੰਘ ਨੂੰ ਨਾ ਕੇਵਲ ਰਾਜਨੀਤਿਕ ਬਲਕਿ ਆਰਥਿਕ ਪੱਖ ਤੋਂ ਨੁਕਸਾਨ ਵੀ ਹੋਇਆ । ਪਰ ਇਹ ਸੰਧੀ ਰਣਜੀਤ ਸਿੰਘ ਲਈ ਕੁਝ ਪੱਖਾਂ ਤੋਂ ਲਾਹੇਵੰਦ ਵੀ ਸਿੱਧ ਹੋਈ ਉਹ ਆਪਣੇ ਨਵੇਂ ਉਸਾਰੇ ਰਾਜ ਨੂੰ ਅੰਗਰੇਜ਼ਾਂ ਵਰਗੀ ਸ਼ਕਤੀਸ਼ਾਲੀ ਸ਼ਕਤੀ ਤੋਂ ਬਚਾਉਣ ਵਿੱਚ ਸਫਲ ਹੋ ਸਕਿਆ ।

ਪੁਰਬ ਵੱਲੋਂ ਹੁਣ ਰਣਜੀਤ ਸਿੰਘ ਲਈ ਅੰਗਰੇਜ਼ਾਂ ਵੱਲੋਂ ਕੋਈ ਡਰ ਨਾ ਰਿਹਾ । ਇਸ ਲਈ ਰਣਜੀਤ ਸਿੰਘ ਉੱਤਰ-ਪੱਛਮ ਵੱਲ ਆਪਣੇ ਰਾਜ ਦਾ ਵਿਸਥਾਰ ਕਰਨ ਵਿੱਚ ਸਫਲ ਹੋ ਸਕਿਆ । ਦੂਜੇ ਪਾਸੇ ਇਹ ਸੰਧੀ ਅੰਗਰੇਜ਼ਾਂ ਲਈ ਬੜੀ ਲਾਹੇਵੰਦ ਸਿੱਧ ਹੋਈ । ਇਸ ਕਾਰਨ ਅੰਗਰੇਜ਼ਾਂ ਦਾ ਸਤਲੁਜ ਨਦੀ ਤਕ ਪ੍ਰਭਾਵ ਵੱਧ ਗਿਆ । ਪੰਜਾਬ ਵੱਲੋਂ ਨਿਸ਼ਚਿੰਤ ਹੋ ਜਾਣ ਕਾਰਨ ਅੰਗਰੇਜ਼ ਭਾਰਤ ਦੇ ਦੂਸਰੇ ਭਾਗਾਂ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਸਕੇ । ਇਸ ਸੰਧੀ ਨੇ ਅੰਗਰੇਜ਼ਾਂ ਦੀ ਸ਼ੋਹਰਤ ਵਿੱਚ ਕਾਫ਼ੀ ਵਾਧਾ ਕੀਤਾ ।

ਪ੍ਰਸ਼ਨ 4.
ਸਿੰਧ ਦੇ ਮਾਮਲੇ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿੱਚ ਤਣਾਉ ਕਿਉਂ ਪੈਦਾ ਹੋ ਗਿਆ ? (Why was tension created between Maharaja Ranjit Singh and the English over Sind ?)
ਉੱਤਰ-
ਸਿੰਧ ਦਾ ਇਲਾਕਾ ਵਪਾਰਿਕ ਅਤੇ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਦੋਨੋਂ ਇਸ ਇਲਾਕੇ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ । 1831 ਈ. ਵਿੱਚ ਅੰਗਰੇਜ਼ਾਂ ਨੇ ਅਲੈਗਜ਼ੈਂਡਰ ਬਰਨਜ਼ ਨੂੰ ਸਿੰਧ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਭੇਜਿਆ । ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਸ਼ੱਕ ਨਾ ਪਵੇ ਇਸ ਲਈ ਉਸ ਨੂੰ ਰੋਪੜ ਵਿਖੇ ਗਵਰਨਰ-ਜਨਰਲ ਲਾਰਡ ਵਿਲੀਅਮ ਬੈਂਟਿੰਕ ਨਾਲ ਇੱਕ ਮੁਲਾਕਾਤ ਲਈ ਸੱਦਾ ਭੇਜਿਆ ਗਿਆ । ਇਹ ਮੁਲਾਕਾਤ 26 ਅਕਤੂਬਰ, 1831 ਈ. ਨੂੰ ਹੋਈ । ਅੰਗਰੇਜ਼ਾਂ ਨੇ ਬੜੀ ਚਾਲਾਕੀ ਨਾਲ ਰਣਜੀਤ ਸਿੰਘ ਨੂੰ ਗੱਲੀਂ-ਬਾਤੀਂ ਲਗਾਈ ਰੱਖਿਆ । ਦੂਜੇ ਪਾਸੇ ਅੰਗਰੇਜ਼ਾਂ ਨੇ ਸਿੰਧ ਨਾਲ ਸੰਧੀ ਕਰਨ ਲਈ ਕਰਨਲ ਪੋਟਿੰਗਰ ਨੂੰ ਭੇਜਿਆ । ਉਹ 1832 ਈ. ਵਿੱਚ ਸਿੰਧ ਨਾਲ ਇੱਕ ਵਪਾਰਿਕ ਸੰਧੀ ਕਰਨ ਵਿੱਚ ਸਫਲ ਹੋਇਆ । 1838 ਈ. ਵਿੱਚ ਅੰਗਰੇਜ਼ਾਂ ਨੇ ਸਿੰਧ ਦੇ ਅਮੀਰਾਂ ਨਾਲ ਇੱਕ ਹੋਰ ਸੰਧੀ ਕਰ ਲਈ । ਇਸ ਕਾਰਨ ਸਿੰਧ ਅੰਗਰੇਜ਼ਾਂ ਦੇ ਪ੍ਰਭਾਵ ਅਧੀਨ ਆ ਗਿਆ । ਮਹਾਰਾਜਾ ਰਣਜੀਤ ਸਿੰਘ ਇਹ ਸਹਿਣ ਕਰਨ ਲਈ ਕਦੇ ਤਿਆਰ ਨਹੀਂ ਸੀ। ਪਰ ਉਸ ਨੇ ਅੰਗਰੇਜ਼ਾਂ ਦੇ ਵਿਰੁੱਧ ਕੋਈ ਕਦਮ ਚੁੱਕਣ ਦਾ ਹੌਸਲਾ ਨਾਂ ਕੀਤਾ ।

ਪ੍ਰਸ਼ਨ 5.
ਫ਼ਿਰੋਜ਼ਪੁਰ ਦੇ ਪ੍ਰਸ਼ਨ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਤਣਾਉ ਕਿਉਂ ਪੈਦਾ ਹੋ ਗਿਆ ? (Why was tension created between Maharaja Ranjit Singh and the English over Ferozepur tangle ?)
ਉੱਤਰ-
ਅੰਗਰੇਜ਼ ਫ਼ਿਰੋਜ਼ਪੁਰ ਵਰਗੇ ਮਹੱਤਵਪੂਰਨ ਸ਼ਹਿਰ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ । ਇਹ ਸ਼ਹਿਰ ਲਾਹੌਰ ਤੋਂ ਕੇਵਲ 40 ਮੀਲ ਦੀ ਵਿੱਥ ‘ਤੇ ਸਥਿਤ ਸੀ ।ਇੱਥੋਂ ਅੰਗਰੇਜ਼ ਰਣਜੀਤ ਸਿੰਘ ਦੇ ਰਾਜ ਦੀਆਂ ਸਰਗਰਮੀਆਂ ਬਾਰੇ ਚੰਗੀ ਜਾਣਕਾਰੀ ਪ੍ਰਾਪਤ ਕਰ ਸਕਦੇ ਸਨ । ਇਸ ਤੋਂ ਇਲਾਵਾ ਪੰਜਾਬ ਨੂੰ ਘੇਰਾ ਪਾਉਣ ਲਈ ਫ਼ਿਰੋਜ਼ਪੁਰ ’ਤੇ ਕਬਜ਼ਾ ਕਰਨਾ ਜ਼ਰੂਰੀ ਸੀ । ਅੰਗਰੇਜ਼ ਭਾਵੇਂ ਫ਼ਿਰੋਜ਼ਪੁਰ ਵੱਲ ਕਾਫ਼ੀ ਸਮੇਂ ਤੋਂ ਲਲਚਾਈਆਂ ਨਜ਼ਰਾਂ ਨਾਲ ਦੇਖ ਰਹੇ ਸਨ, ਪਰ ਉਹ ਇਸ ਉੱਤੇ ਆਪਣੇ ਕਬਜ਼ੇ ਨੂੰ ਮੁਲਤਵੀ ਕਰਦੇ ਆ ਰਹੇ ਸਨ ਤਾਂ ਜੋ ਰਣਜੀਤ ਸਿੰਘ ਉਨ੍ਹਾਂ ਨਾਲ ਨਾਰਾਜ਼ ਨਾ ਹੋਵੇ । ਇਸੇ ਕਾਰਨ ਅੰਗਰੇਜ਼ 1835 ਈ. ਤਕ ਫ਼ਿਰੋਜ਼ਪੁਰ ਉੱਤੇ ਰਣਜੀਤ ਸਿੰਘ ਦਾ ਅਧਿਕਾਰ ਮੰਨਦੇ ਆਏ ਸਨ । ਪਰ ਹੁਣ ਸਥਿਤੀ ਬਦਲ ਚੁੱਕੀ ਸੀ । ਅੰਗਰੇਜ਼ਾਂ ਨੂੰ ਰਣਜੀਤ ਸਿੰਘ ਦੀ ਮਿੱਤਰਤਾ ਦੀ ਕੋਈ ਖ਼ਾਸ ਲੋੜ ਨਹੀਂ ਸੀ । ਇਸ ਲਈ 1835 ਈ. ਵਿੱਚ ਅੰਗਰੇਜ਼ਾਂ ਨੇ ਜ਼ਬਰਦਸਤੀ ਫ਼ਿਰੋਜ਼ਪੁਰ ਉੱਤੇ ਕਬਜ਼ਾ ਕਰ ਲਿਆ । 1838 ਈ. ਵਿੱਚ ਅੰਗਰੇਜ਼ਾਂ ਨੇ ਇੱਥੇ ਇੱਕ ਸ਼ਕਤੀਸ਼ਾਲੀ ਸੈਨਿਕ ਛਾਉਣੀ ਬਣਾ ਲਈ । ਰਣਜੀਤ ਸਿੰਘ ਨੇ ਅੰਗਰੇਜ਼ਾਂ ਦੁਆਰਾ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰਨ ਅਤੇ ਇੱਥੇ ਛਾਉਣੀ ਬਣਾਏ ਜਾਣ ਕਾਰਨ ਭਾਵੇਂ ਬੜਾ ਗੁੱਸਾ ਮਨਾਇਆ ਪਰ ਅੰਗਰੇਜ਼ਾਂ ਨੇ ਇਸ ਦੀ ਕੋਈ ਪ੍ਰਵਾਹ ਨਾ ਕੀਤੀ । ਮਹਾਰਾਜਾ ਨੂੰ ਖਾਲੀ ਗੁੱਸੇ ਦਾ ਘੱਟ ਪੀ ਕੇ ਰਹਿ ਜਾਣਾ ਪਿਆ ।

ਪ੍ਰਸ਼ਨ 6.
ਤਿੰਨ-ਪੱਖੀ ਸੰਧੀ ‘ ਤੇ ਇੱਕ ਸੰਖੇਪ ਨੋਟ ਲਿਖੋ । (Write a brief note on Tri-partite Treaty.)
ਜਾਂ
ਤਿੰਨ-ਪੱਖੀ ਸੰਧੀ ਬਾਰੇ ਚਰਚਾ ਕਰੋ । (Discuss about Tri-partite Treaty.)
ਜਾਂ
ਤਿੰਨ-ਪੱਖੀ ਸੰਧੀ ‘ਤੇ ਇਸ ਦੇ ਮਹੱਤਵ ਬਾਰੇ ਨੋਟ ਲਿਖੋ । (Write a note about Tri-partite Treaty and its importance.) ਉੱਤਰ-
1837 ਈ. ਵਿੱਚ ਰੂਸ ਬੜੀ ਤੇਜ਼ੀ ਨਾਲ ਏਸ਼ੀਆ ਵੱਲ ਵੱਧ ਰਿਹਾ ਸੀ । ਇਸ ਹਮਲੇ ਨੂੰ ਰੋਕਣ ਲਈ ਅੰਗਰੇਜ਼ਾਂ ਨੇ ਅਫ਼ਗਾਨਿਸਤਾਨ ਦੇ ਹਾਕਮ ਦੋਸਤ ਮੁਹੰਮਦ ਖ਼ਾਂ ਨਾਲ ਮਿੱਤਰਤਾ ਕਰਨੀ ਚਾਹੀ । ਪਰ ਦੋਸਤ ਮੁਹੰਮਦ ਖ਼ਾਂ ਇਹ ਚਾਹੁੰਦਾ ਸੀ ਕਿ ਅੰਗਰੇਜ਼ ਪਿਸ਼ਾਵਰ ਦਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਉਸ ਨੂੰ ਦੇਣ । ਅੰਗਰੇਜ਼ ਅਜਿਹੇ ਸਮੇਂ ਮਹਾਰਾਜਾ ਰਣਜੀਤ ਸਿੰਘ ਨਾਲ ਆਪਣੇ ਸੰਬੰਧ ਵਿਗਾੜਨਾ ਨਹੀਂ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸ਼ੁਜਾਹ ਨਾਲ ਗੱਲਬਾਤ ਸ਼ੁਰੂ ਕੀਤੀ । 26 ਜੂਨ, 1838 ਈ. ਨੂੰ ਅੰਗਰੇਜ਼ਾਂ, ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਇੱਕ ਤਿੰਨ-ਪੱਖੀ ਸੰਧੀ ‘ਤੇ ਦਸਤਖ਼ਤ ਕੀਤੇ ਗਏ ।ਇਸ ਸੰਧੀ ਅਨੁਸਾਰ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦੇ ਤਖ਼ਤ ‘ਤੇ ਬਿਠਾਉਣ ਦਾ ਫੈਸਲਾ ਕੀਤਾ ਗਿਆ ।

ਸ਼ਾਹ ਸ਼ੁਜ਼ਾਹ ਨੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਦਿੱਤੇ ਗਏ ਸਾਰੇ ਅਫ਼ਗਾਨ ਖੇਤਰਾਂ ‘ਤੇ ਉਸ ਦਾ ਅਧਿਕਾਰ ਮੰਨ ਲਿਆ । ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਗਿਆ ਕਿ ਉਹ 5000 ਸੈਨਿਕ ਸ਼ਾਹ ਸ਼ੁਜਾਹ ਦੀ ਸਹਾਇਤਾ ਲਈ ਭੇਜੇ ।ਇਸ ਸਹਾਇਤਾ ਦੇ ਬਦਲੇ ਸ਼ਾਹ ਸ਼ੁਜਾਹ ਰਣਜੀਤ ਸਿੰਘ ਨੂੰ 2 ਲੱਖ ਰੁਪਏ ਦੇਵੇਗਾ । ਮਹਾਰਾਜਾ ਰਣਜੀਤ ਸਿੰਘ ਇਸ ਸੰਧੀ ‘ਤੇ ਦਸਤਖ਼ਤ ਕਰਨ ਨੂੰ ਤਿਆਰ ਨਹੀਂ ਸੀ ਪਰ ਅੰਗਰੇਜ਼ਾਂ ਨੇ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਦਿੱਤਾ । ਇਸ ਸੰਧੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਸਿੰਧ ਅਤੇ ਸ਼ਿਕਾਰਪੁਰ ‘ਤੇ ਕਬਜ਼ਾ ਕਰਨ ਦੀਆਂ ਸਾਰੀਆਂ ਇੱਛਾਵਾਂ ‘ਤੇ ਪਾਣੀ ਫੇਰ ਦਿੱਤਾ ਸੀ ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

ਪ੍ਰਸ਼ਨ 7.
1809 ਤੋਂ 1839 ਈ. ਤਕ ਦੇ ਅੰਗਰੇਜ਼-ਸਿੱਖ ਸੰਬੰਧਾਂ ਦਾ ਵਿਵਰਣ ਦਿਓ । (Write about the relations between the English and the Sikhs from 1809-1839.)
ਉੱਤਰ-
1809 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਦੀ ਪ੍ਰਸਿੱਧ ਸੰਧੀ ਹੋਈ । ਇਹ ਸੰਧੀ ਮਹਾਰਾਜਾ ਰਣਜੀਤ ਸਿੰਘ ਨਾਲੋਂ ਅੰਗਰੇਜ਼ਾਂ ਲਈ ਵਧੇਰੇ ਲਾਹੇਵੰਦ ਸਿੱਧ ਹੋਈ । ਇਸ ਸੰਧੀ ਕਾਰਨ ਮਹਾਰਾਜਾ ਰਣਜੀਤ ਸਿੰਘ ਦਾ ਸਾਰੀਆਂ ਸਿੱਖ ਰਿਆਸਤਾਂ ਦਾ ਮਹਾਰਾਜਾ ਬਣਨ ਦਾ ਸੁਪਨਾ ਭਾਵੇਂ ਪੁਰਾ ਨਾ ਹੋ ਸਕਿਆ ਪਰ ਉਸ ਨੇ ਖ਼ਾਲਸਾ ਰਾਜ ਨੂੰ ਨਸ਼ਟ ਹੋਣ ਤੋਂ ਬਚਾ ਲਿਆ । 1809 ਈ. ਤੋਂ 1830 ਈ. ਤਕ ਦੋਹਾਂ ਸ਼ਕਤੀਆਂ ਵਿਚਾਲੇ ਕਦੇ ਮਿੱਤਰਤਾ ਸਥਾਪਿਤ ਹੋ ਜਾਂਦੀ ਅਤੇ ਕਦੇ ਉਨ੍ਹਾਂ ਵਿਚਾਲੇ ਤਣਾਉ ਪੈਦਾ ਹੋ ਜਾਂਦਾ | 1830-39 ਈ. ਵਿੱਚ ਦੋਹਾਂ ਸ਼ਕਤੀਆਂ ਦੇ ਸੰਬੰਧਾਂ ਵਿਚਾਲੇ ਆਪਸੀ ਪਾੜਾ ਹੋਰ ਵੱਧ ਗਿਆ । ਇਸ ਦਾ ਕਾਰਨ ਇਹ ਸੀ ਕਿ ਅੰਗਰੇਜ਼ਾਂ ਨੇ ਸਿੰਧ, ਸ਼ਿਕਾਰਪੁਰ ਅਤੇ ਫ਼ਿਰੋਜ਼ਪੁਰ ‘ਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ ।

ਇਸ ਤੋਂ ਇਲਾਵਾ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ 1838 ਈ. ਵਿੱਚ ਤਿੰਨ-ਪੱਖੀ ਸੰਧੀ ‘ਤੇ ਦਸਤਖ਼ਤ ਕਰਨ ਲਈ ਮਜਬੂਰ ਕੀਤਾ । ਇਨ੍ਹਾਂ ਕਾਰਨਾਂ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਬਹੁਤ ਅਪਮਾਨਿਤ ਮਹਿਸੂਸ ਕੀਤਾ । ਸਿੱਟੇ ਵਜੋਂ ਉਸ ਨੇ ਇਸ ਅਪਮਾਨ ਦਾ ਬਦਲਾ ਲੈਣ ਲਈ ਅੰਗਰੇਜ਼ਾਂ ਦੇ ਵਿਰੁੱਧ ਕੋਈ ਕਦਮ ਚੁੱਕਣ ਦਾ ਫੈਸਲਾ ਕੀਤਾ । ਬਦਕਿਸਮਤੀ ਨਾਲ 1839 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਗਏ ।

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਦੇ ਅੰਗਰੇਜ਼ਾਂ ਨਾਲ ਸੰਬੰਧਾਂ ਦੇ ਸਰੂਪ ਦਾ ਵਰਣਨ ਕਰੋ । (Discuss the nature of Ranjit Singh’s relation with the British.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਸਾਹਮਣੇ ਝੁਕਣ ਦੀ ਨੀਤੀ ਬਾਰੇ ਆਪਣੇ ਵਿਚਾਰ ਲਿਖੋ । (Comment on Maharaja Ranjit Singh’s policy of yielding towards the British.) ਉੱਤਰ-ਮਹਾਰਾਜਾ ਰਣਜੀਤ ਸਿੰਘ ਨੇ ਹਮੇਸ਼ਾਂ ਅੰਗਰੇਜ਼ਾਂ ਸਾਹਮਣੇ ਝੁਕਣ ਦੀ ਨੀਤੀ ਅਪਣਾਈ । 1809 ਈ. ਵਿੱਚ ਅੰਗਰੇਜ਼ਾਂ ਨੇ ਉਸ ਨੂੰ ਅੰਮ੍ਰਿਤਸਰ ਦੀ ਸੰਧੀ ਕਰਨ ਲਈ ਮਜਬੂਰ ਕੀਤਾ । ਇਸ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਸਾਰੇ ਸਿੱਖਾਂ ਦਾ ਮਹਾਰਾਜਾ ਬਣਨ ਦੀਆਂ ਆਸਾਂ ਮਿੱਟੀ ਵਿੱਚ ਮਿਲ ਗਈਆਂ । 1822 ਈ. ਵਿੱਚ ਅੰਗਰੇਜ਼ਾਂ ਨੇ ਸਦਾ ਕੌਰ ਦੇ ਕਹਿਣ ‘ਤੇ ਰਣਜੀਤ ਸਿੰਘ ਦੀਆਂ ਸੈਨਾਵਾਂ ਤੋਂ ਵਦਨੀ ਖਾਲੀ ਕਰਵਾ ਲਿਆ । 1832 ਈ. ਵਿੱਚ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਧੋਖੇ ਵਿੱਚ ਰੱਖ ਕੇ ਸਿੰਧ ਦੇ ਅਮੀਰਾਂ ਨਾਲ ਇੱਕ ਵਪਾਰਿਕ ਸੰਧੀ ਕਰ ਲਈ । ਇਸ ਸੰਬੰਧੀ ਜਦੋਂ ਰਣਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਹ ਸਿਰਫ ਗੁੱਸਾ ਪੀ ਕੇ ਹੀ ਰਹਿ ਗਿਆ ।

1835 ਈ. ਵਿੱਚ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਸ਼ਿਕਾਰਪੁਰ ਖ਼ਾਲੀ ਕਰਨ ਲਈ ਮਜਬੂਰ ਕਰ ਦਿੱਤਾ । ਇਸੇ ਵਰੇ ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ਉੱਤੇ ਕਬਜ਼ਾ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਨੂੰ ਇੱਕ ਹੋਰ ਵੰਗਾਰ ਦਿੱਤੀ । ਮਹਾਰਾਜਾ ਰਣਜੀਤ ਸਿੰਘ ਸਿਰਫ ਗੁੱਸੇ ਦੇ ਘੁੱਟ ਪੀ ਕੇ ਰਹਿ ਗਿਆ । ਅੰਗਰੇਜ਼ਾਂ ਨੇ ਰਣਜੀਤ ਸਿੰਘ ਕੋਲੋਂ 26 ਜੂਨ, 1838 ਈ. ਨੂੰ ਤੈ-ਪੱਖੀ ਸਮਝੌਤੇ ਉੱਤੇ ਜ਼ਬਰਦਸਤੀ ਹਸਤਾਖ਼ਰ ਕਰਵਾਏ । ਇਹ ਘਟਨਾਵਾਂ ਇਸ ਗੱਲ ਦਾ ਪ੍ਰਤੱਖ ਸਬੂਤ ਸਨ ਕਿ ਮਹਾਰਾਜਾ ਰਣਜੀਤ ਸਿੰਘ ਹਮੇਸ਼ਾਂ ਅੰਗਰੇਜ਼ਾਂ ਅੱਗੇ ਝੁਕਦਾ ਰਿਹਾ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਪਹਿਲਾ ਪੜਾਅ 1800-09 ਈ. (First Stage 1800-09 A.D.)

ਪ੍ਰਸ਼ਨ 1.
ਆਲੋਚਨਾਤਮਕ ਦ੍ਰਿਸ਼ਟੀਕੋਣ ਤੋਂ 1800 ਤੋਂ 1809 ਈ. ਤਕ ਅੰਗਰੇਜ਼-ਸਿੱਖ ਸੰਬੰਧਾਂ ਦਾ ਅਧਿਐਨ ਕਰੋ । (Study the Anglo-Sikh relations from 1800 to 1809 from a critical point of view.)
ਜਾਂ
ਰਣਜੀਤ ਸਿੰਘ ਦੇ ਅੰਗਰੇਜ਼ਾਂ ਨਾਲ 1800 ਤੋਂ 1809 ਈ. ਤਕ ਸੰਬੰਧਾਂ ਦਾ ਆਲੋਚਨਾਤਮਕ ਵੇਰਵਾ ਦਿਓ । (Critically examine Ranjit Singh’s relations with the British from 1800 to 1809.)
ਜਾਂ
ਉਨ੍ਹਾਂ ਹਾਲਤਾਂ ਦੀ ਵਿਆਖਿਆ ਕਰੋ, ਜਿਨ੍ਹਾਂ ਕਰਕੇ 1809 ਵਿੱਚ ਅੰਮ੍ਰਿਤਸਰ ਦੀ ਸੰਧੀ ਹੋਈ । ਇਸ ਸੰਧੀ ਤੋਂ ਅੰਗਰੇਜ਼ਾਂ ਅਤੇ ਮਹਾਰਾਜਾ ਨੂੰ ਕੀ ਲਾਭ ਹੋਏ ? (Examine the circumstances leading to the Treaty of Amritsar in 1809. What were its terms and respective advantages derived from it by Maharaja Ranjit Singh and the British.)
ਜਾਂ
ਅੰਮ੍ਰਿਤਸਰ ਦੀ ਸੰਧੀ ਜਿਨ੍ਹਾਂ ਹਾਲਾਤਾਂ ਵਿੱਚ ਹੋਈ ਉਨ੍ਹਾਂ ਦੀ ਪੜਚੋਲ ਕਰੋ । ਇਸ ਦੀਆਂ ਕੀ ਧਾਰਾਵਾਂ ਸਨ ਅਤੇ ਇਸ ਨਾਲ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਨੂੰ ਕੀ ਲਾਭ ਹੋਏ ? (Examine the circumstances leading to the Treaty of Amritsar. What were its terms and respective advantages derived from it by Ranjit Singh and the British ?)
ਜਾਂ
ਕਿਨ੍ਹਾਂ ਪਰਿਸਥਿਤੀਆਂ ਕਾਰਨ 1809 ਈ. ਵਿੱਚ ਅੰਮ੍ਰਿਤਸਰ ਦੀ ਸੰਧੀ ਹੋਈ ? ਇਸ ਸੰਧੀ ਦਾ ਮਹੱਤਵ ਵੀ ਦੱਸੋ । [Discuss the circumstances leading to the treaty of Amritsar (1809). Examine the significance of this treaty.]
ਜਾਂ
ਅੰਮ੍ਰਿਤਸਰ ਦੀ ਸੰਧੀ ਬਾਰੇ ਤੁਸੀਂ ਕੀ ਜਾਣਦੇ ਹੋ ? ਇਸ ਸੰਧੀ ਨਾਲ ਮਹਾਰਾਜਾ ਅਤੇ ਅੰਗਰੇਜ਼ਾਂ ਨੂੰ ਕੀ ਲਾਭ ਹੋਏ ? (What do you know about Treaty of Amritsar ? What was gained by Maharaja and the English by this treaty ?)
ਉੱਤਰ-
ਅੰਗਰੇਜ਼ ਲੰਬੇ ਸਮੇਂ ਤੋਂ ਪੰਜਾਬ ਵੱਲ ਲਲਚਾਈਆਂ ਨਜ਼ਰਾਂ ਨਾਲ ਵੇਖ ਰਹੇ ਸਨ । ਦੂਜੇ ਪਾਸੇ ਰਣਜੀਤ ਸਿੰਘ ਵੀ ਸਾਰੇ ਪੰਜਾਬ ‘ਤੇ ਆਪਣਾ ਰਾਜ ਕਾਇਮ ਕਰਨਾ ਚਾਹੁੰਦਾ ਸੀ । ਦੋਹਾਂ ਧੜਿਆਂ ਦੀਆਂ ਸਾਮਰਾਜਵਾਦੀ ਇੱਛਾਵਾਂ ਨੇ ਆਪਸੀ ਸੰਬੰਧਾਂ ਨੂੰ ਮਹੱਤਵਪੂਰਨ ਢੰਗ ਨਾਲ ਪ੍ਰਭਾਵਿਤ ਕੀਤਾ । 1800-09 ਈ. ਤਕ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਸੰਬੰਧਾਂ ਦਾ ਸੰਖੇਪ ਵਰਣਨ ਇਸ ਤਰਾਂ ਹੈ-

1. ਯੂਸਫ਼ ਅਲੀ ਦਾ ਮਿਸ਼ਨ 1800 ਈ. (Mission of Yusuf Ali 1800 A.D.) – ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗਾਨਿਸਤਾਨ ਦੇ ਸ਼ਾਸਕ ਸ਼ਾਹ ਜ਼ਮਾਨ ਨਾਲ ਮਿੱਤਰਤਾਪੂਰਵਕ ਸੰਬੰਧ ਕਾਇਮ ਕਰ ਲਏ ਸਨ । ਇਸ ਕਾਰਨ . ਅੰਗਰੇਜ਼ੀ ਸਰਕਾਰ ਨੂੰ ਇਹ ਖ਼ਤਰਾ ਹੋ ਗਿਆ ਕਿ ਕਿਧਰੇ ਸ਼ਾਹ ਜ਼ਮਾਨ ਅਤੇ ਮਹਾਰਾਜਾ ਰਣਜੀਤ ਸਿੰਘ ਮਿਲ ਕੇ ਅੰਗਰੇਜ਼ਾਂ ਉੱਤੇ ਹਮਲਾ ਨਾ ਕਰ ਦੇਣ । ਅੰਗਰੇਜ਼ਾਂ ਨੇ 1800 ਈ. ਵਿੱਚ ਯੂਸਫ਼ ਅਲੀ ਨੂੰ ਆਪਣਾ ਪ੍ਰਤੀਨਿਧੀ ਬਣਾ ਕੇ ਰਣਜੀਤ ਸਿੰਘ ਦੇ ਦਰਬਾਰ ਵਿੱਚ ਭੇਜਿਆ । ਪਰ ਇਹ ਮਿਸ਼ਨ ਹਾਲੇ ਰਸਤੇ ਵਿੱਚ ਹੀ ਸੀ ਕਿ ਅਫ਼ਗਾਨਿਸਤਾਨ ਵਿੱਚ ਗੱਦੀ ਲਈ ਹਿ ਯੁੱਧ ਸ਼ੁਰੂ ਹੋ ਗਿਆ । ਹਮਲੇ ਦੀ ਸੰਭਾਵਨਾ ਖ਼ਤਮ ਹੋ ਜਾਣ ਕਾਰਨ ਯੂਸਫ਼ ਅਲੀ ਨੂੰ ਵਾਪਸ ਬੁਲਾ ਲਿਆ ਗਿਆ । ਇਸ ਕਾਰਨ ਇਹ ਮਿਸ਼ਨ ਕੇਵਲ ਇੱਕ ਸਦਭਾਵਨਾ ਮਿਸ਼ਨ ਤਕ ਹੀ ਸੀਮਿਤ ਰਿਹਾ ।

2. ਹੋਲਕਰ ਦਾ ਪੰਜਾਬ ਆਉਣਾ 1805 ਈ. (Holkar’s visit to Punjab 1805 A.D.) – 1805 ਈ. ਵਿੱਚ ਅੰਗਰੇਜ਼ਾਂ ਕੋਲੋਂ ਹਾਰ ਖਾ ਕੇ ਮਰਹੱਟਾ ਸਰਦਾਰ ਜਸਵੰਤ ਰਾਓ ਹੋਲਕਰ ਮਹਾਰਾਜਾ ਰਣਜੀਤ ਸਿੰਘ ਪਾਸੋਂ ਅੰਗਰੇਜ਼ਾਂ ਵਿਰੁੱਧ ਸਹਾਇਤਾ ਲੈਣ ਲਈ ਪੰਜਾਬ ਆਇਆ | ਅਜਿਹੀ ਸਥਿਤੀ ਵਿੱਚ ਮਹਾਰਾਜੇ ਨੇ ਬੜੀ ਸਿਆਣਪ ਤੋਂ ਕੰਮ ਲਿਆ । ਉਸ ਨੇ ਹੋਲਕਰ ਨੂੰ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ । ਉਹ ਇੱਕ ਹਾਰੇ ਹੋਏ ਸ਼ਾਸਕ ਦੀ ਸਹਾਇਤਾ ਕਰਕੇ ਅੰਗਰੇਜ਼ਾਂ ਨਾਲ ਟੱਕਰ ਨਹੀਂ ਲੈਣਾ ਚਾਹੁੰਦਾ ਸੀ ।

3. ਲਾਹੌਰ ਦੀ ਸੰਧੀ 1806 ਈ. (Treaty of Lahore 1806 A.D.) – ਮਹਾਰਾਜਾ ਰਣਜੀਤ ਸਿੰਘ ਨੇ ਹੋਲਕਰ ਦੀ ਕੋਈ ਮਦਦ ਨਹੀਂ ਕੀਤੀ ਸੀ ਇਸ ਕਾਰਨ ਅੰਗਰੇਜ਼ ਰਣਜੀਤ ਸਿੰਘ ਨਾਲ ਬੜੇ ਖ਼ੁਸ਼ ਹੋਏ । ਉਨ੍ਹਾਂ ਨੇ 1 ਜਨਵਰੀ, 1806 ਈ. ਨੂੰ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਸੰਧੀ ਕੀਤੀ । ਇਸ ਸੰਧੀ ਅਨੁਸਾਰ ਰਣਜੀਤ ਸਿੰਘ ਨੇ ਇਹ ਮੰਨਿਆ ਕਿ ਉਹ ਹੋਲਕਰ ਦੀ ਕੋਈ ਮਦਦ ਨਹੀਂ ਕਰੇਗਾ ਅਤੇ ਅੰਗਰੇਜ਼ਾਂ ਨੂੰ ਅੰਮ੍ਰਿਤਸਰ ਵਿੱਚੋਂ ਸ਼ਾਂਤੀ ਪੂਰਵਕ ਨਿਕਲ ਜਾਣ ਦੀ ਆਗਿਆ ਦੇਵੇਗਾ | ਅੰਗਰੇਜ਼ਾਂ ਨੇ ਇਹ ਮੰਨਿਆ ਕਿ ਉਹ ਰਣਜੀਤ ਸਿੰਘ ਦੇ ਰਾਜ ਵਿੱਚ ਕੋਈ ਦਖਲ ਨਹੀ ਦੇਣਗੇ ।

4. ਨੈਪੋਲੀਅਨ ਦਾ ਖ਼ਤਰਾ (Napoleonic Danger) – ਇਸ ਸਮੇਂ ਅੰਤਰ-ਰਾਸ਼ਟਰੀ ਹਾਲਾਤ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਈ 1807 ਈ. ਵਿੱਚ ਨੈਪੋਲੀਅਨ ਨੇ ਰੂਸ ਨਾਲ ਟਿਲਸਿਟ ਦੀ ਸੰਧੀ ‘ਤੇ ਦਸਤਖ਼ਤ ਕੀਤੇ । ਇਸ ਸੰਧੀ ਅਨੁਸਾਰ ਰੁਸੇ ਨੇ ਨੈਪੋਲੀਅਨ ਨੂੰ ਭਾਰਤ ਉੱਤੇ ਹਮਲਾ ਕਰਨ ਦੇ ਸਮੇਂ ਪੂਰਾ ਸਹਿਯੋਗ ਦੇਣ ਦਾ ਵਚਨ ਦਿੱਤਾ । ਨੈਪੋਲੀਅਨ ਦੇ ਵਧਦੇ ਹੋਏ ਪ੍ਰਭਾਵ ਕਾਰਨ ਭਾਰਤ ਵਿੱਚ ਅੰਗਰੇਜ਼ੀ ਸਰਕਾਰ ਘਬਰਾ ਗਈ । ਉਸ ਨੇ ਸਥਿਤੀ ਦਾ ਮੁਕਾਬਲਾ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਨਾਲ ਮਿੱਤਰਤਾ ਕਰਨ ਦਾ ਫੈਸਲਾ ਕੀਤਾ ।

5. ਮੈਟਕਾਫ਼ ਦਾ ਪਹਿਲਾ ਮਿਸ਼ਨ (Metcalfe’s First Mission) – ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕਰਨ ਲਈ ਚਾਰਲਸ ਮੈਟਕਾਫ਼ ਨੂੰ ਭੇਜਿਆ | ਉਹ 11 ਸਤੰਬਰ, 1808 ਈ. ਨੂੰ ਮਹਾਰਾਜੇ ਨੂੰ ਖੇਮਕਰਨ ਵਿਖੇ ਮਿਲਿਆ । ਇੱਥੇ ਉਸ ਨੇ ਅੰਗਰੇਜ਼ੀ ਸਰਕਾਰ ਦੇ ਪ੍ਰਸਤਾਵ ਮਹਾਰਾਜਾ ਰਣਜੀਤ ਸਿੰਘ ਅੱਗੇ ਰੱਖੇ । ਮਹਾਰਾਜਾ ਰਣਜੀਤ ਸਿੰਘ ਨੇ ਸੰਧੀ ਦੇ ਬਦਲੇ ਅੰਗਰੇਜ਼ਾਂ ਅੱਗੇ ਇਹ ਸ਼ਰਤਾਂ ਰੱਖੀਆਂ-

  • ਉਸ ਨੂੰ ਸਾਰੀਆਂ ਸਿੱਖ ਰਿਆਸਤਾਂ ਦਾ ਸ਼ਾਸਕ ਮੰਨਿਆ ਜਾਵੇ ।
  • ਕਾਬਲ ਦੇ ਸ਼ਾਸਕ ਨਾਲ ਅੰਗਰੇਜ਼ ਨਿਰਪੱਖ ਰਹਿਣਗੇ । ਪਰ ਗੱਲਬਾਤ ਅੱਗੇ ਪਾ ਦਿੱਤੀ ਗਈ ।

6. ਮੈਟਕਾਫ਼ ਦਾ ਦੂਸਰਾ ਮਿਸ਼ਨ (Metcalfe’s Second Mission) – ਨੈਪੋਲੀਅਨ ਸਪੇਨ ਦੀ ਲੜਾਈ ਵਿੱਚ ਉਲਝ ਗਿਆ ਸੀ । ਇਸ ਕਾਰਨ ਉਸ ਦੇ ਭਾਰਤ ਉੱਤੇ ਹਮਲੇ ਦਾ ਖ਼ਤਰਾ ਟਲ ਗਿਆ । ਹੁਣ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਵਧਦੇ ਹੋਏ ਪ੍ਰਭਾਵ ਨੂੰ ਰੋਕਣ ਦਾ ਫੈਸਲਾ ਕੀਤਾ । ਇਸ ਸੰਬੰਧ ਵਿੱਚ ਚਾਰਲਸ ਮੈਟਕਾਫ਼ 10 ਦਸੰਬਰ, 1808 ਈ. ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਵਿਖੇ ਮਿਲਿਆ । ਪਰ ਇਹ ਗੱਲਬਾਤ ਵੀ ਕਿਸੇ ਸਿਰੇ ਨਾ ਚੜ੍ਹ ਸਕੀ ।

7. ਲੜਾਈ ਦੀਆਂ ਤਿਆਰੀਆਂ (Warfare Preparations) – ਅੰਗਰੇਜ਼ਾਂ ਨੇ ਆਪਣੀਆਂ ਸ਼ਰਤਾਂ ਮਨਾਉਣ ਲਈ ਲੜਾਈ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ । ਉਨ੍ਹਾਂ ਨੇ ਫ਼ਰਵਰੀ 1809 ਈ. ਵਿੱਚ ਸਰ ਡੇਵਿਡ ਆਕਟਰਲੋਨੀ ਅਧੀਨ ਇੱਕ ਵੱਡੀ ਫ਼ੌਜ ਲੁਧਿਆਣੇ ਵਿਖੇ ਭੇਜੀ । ਮਹਾਰਾਜਾ ਰਣਜੀਤ ਸਿੰਘ ਨੇ ਦੀਵਾਨ ਮੋਹਕਮ ਚੰਦ ਨੂੰ ਜੋ ਕਿ ਮਹਾਰਾਜੇ ਦਾ ਸੈਨਾਪਤੀ ਸੀ ਫਿਲੌਰ ਵਿਖੇ ਨਿਯੁਕਤ ਕੀਤਾ । ਕਿਸੇ ਸਮੇਂ ਵੀ ਲੜਾਈ ਸ਼ੁਰੂ ਹੋ ਸਕਦੀ ਸੀਂ । ਪਰ ਅਖੀਰਲੇ ਸਮੇਂ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ ।

8. ਅੰਮ੍ਰਿਤਸਰ ਦੀ ਸੰਧੀ 1809 ਈ. (Treaty of Amritsar 1809 A.D.-ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ 25 ਅਪਰੈਲ, 1809 ਈ. ਨੂੰ ਅੰਮ੍ਰਿਤਸਰ ਦੀ ਸੰਧੀ ਹੋਈ । ਇਸ ਸੰਧੀ ਅਨੁਸਾਰ ਸਤਲੁਜ ਦਰਿਆ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਪੂਰਬੀ ਹੱਦ ਮੰਨ ਲਿਆ ਗਿਆ । ਰਣਜੀਤ ਸਿੰਘ ਨੇ ਇਹ ਮੰਨਿਆ ਕਿ ਉਹ ਸਤਲੁਜ ਪਾਰ ਦੇ ਦੇਸ਼ਾਂ ‘ਤੇ ਕੋਈ ਹਮਲਾ ਨਹੀਂ ਕਰੇਗਾ । ਅੰਗਰੇਜ਼ਾਂ ਨੇ ਮਹਾਰਾਜੇ ਨੂੰ ਸਤਲੁਜ ਦੇ ਇਸ ਪਾਸੇ ਦਾ ਸੁਤੰਤਰ ਸ਼ਾਸਕ ਸਵੀਕਾਰ ਕਰ ਲਿਆ । ਦੋਨਾਂ ਨੇ ਇੱਕ ਦੂਸਰੇ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਣ ਦਾ ਫੈਸਲਾ ਕੀਤਾ । ਇੰਝ ਕਰਨ ਦੀ ਹਾਲਤ ਵਿੱਚ ਸੰਧੀ ਨੂੰ ਰੱਦ ਸਮਝਿਆ ਜਾਵੇਗਾ ।

9. ਅੰਮ੍ਰਿਤਸਰ ਦੀ ਸੰਧੀ ਦੀਆਂ ਰਣਜੀਤ ਸਿੰਘ ਨੂੰ ਹਾਨੀਆਂ (Disadvantages of Treaty of Amritsar to Ranjit Singh) – 1809 ਈ. ਵਿੱਚ ਅੰਮ੍ਰਿਤਸਰ ਦੀ ਸੰਧੀ ਕਾਰਨ ਰਣਜੀਤ ਸਿੰਘ ਨੂੰ ਹੇਠ ਲਿਖੀਆਂ ਹਾਨੀਆਂ ਹੋਈਆਂ-

  • ਇਸ ਸੰਧੀ ਦੇ ਕਾਰਨ ਮਹਾਰਾਜਾ ਰਣਜੀਤ ਦਾ ਇਹ ਸੁਪਨਾ ਕਿ ਉਹ ਸਾਰੀ ਸਿੱਖ ਕੌਮ ਦਾ ਮਹਾਰਾਜਾ ਬਣੇਗਾ, ਮਿੱਟੀ ਵਿੱਚ ਮਿਲ ਗਿਆ ।
  • ਇਸ ਸੰਧੀ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਸਨਮਾਨ ਨੂੰ ਭਾਰੀ ਸੱਟ ਵੱਜੀ ।
  • ਇਸ ਸੰਧੀ ਦੇ ਕਾਰਨ ਅੰਗਰੇਜ਼ਾਂ ਲਈ ਪੰਜਾਬ ਨੂੰ ਹੜੱਪਣਾ ਆਸਾਨ ਹੋ ਗਿਆ ।
  • ਇਸ ਸੰਧੀ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਸਤਲੁਜ ਦੇ ਪਾਰ ਦੇ ਖੇਤਰਾਂ ‘ਤੇ ਅਧਿਕਾਰ ਨਾ ਕਰ ਸਕਿਆ । ਇਸ ਕਾਰਨ ਉਸ ਨੂੰ ਭਾਰੀ ਖੇਤਰੀ ਅਤੇ ਆਰਥਿਕ ਨੁਕਸਾਨ ਹੋਇਆ ।

10. ਅੰਮ੍ਰਿਤਸਰ ਦੀ ਸੰਧੀ ਦੇ ਰਣਜੀਤ ਸਿੰਘ ਨੂੰ ਲਾਭ (Advantages of Treaty of Amritsar to Ranjit Singh) – 1809 ਈ. ਵਿੱਚ ਹੋਈ ਅੰਮ੍ਰਿਤਸਰ ਦੀ ਸੰਧੀ ਦੇ ਰਣਜੀਤ ਸਿੰਘ ਨੂੰ ਹੇਠ ਲਿਖੇ ਲਾਭ ਹੋਏ-

  • ਮਹਾਰਾਜਾ ਨੇ ਅੰਗਰੇਜ਼ਾਂ ਨਾਲ ਸੰਧੀ ਕਰਕੇ ਪੰਜਾਬ ਰਾਜ ਨੂੰ ਖ਼ਤਮ ਹੋਣ ਤੋਂ ਬਚਾ ਲਿਆ | ਰਣਜੀਤ ਸਿੰਘ ਜੇਕਰ ਅੰਗਰੇਜ਼ਾਂ ਨਾਲ ਟੱਕਰ ਲੈਂਦਾ ਤਾਂ ਉਸ ਨੂੰ ਆਪਣਾ ਰਾਜ ਗਵਾਉਣਾ ਪੈਂਦਾ ।
  • ਅੰਮ੍ਰਿਤਸਰ ਦੀ ਸੰਧੀ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਪੁਰਬੀ ਸੀਮਾ ਸੁਰੱਖਿਅਤ ਹੋ ਗਈ । ਸਿੱਟੇ ਵਜੋਂ ਮਹਾਰਾਜਾ ਉੱਤਰ-ਪੱਛਮ ਦੇ ਮਹੱਤਵਪੂਰਨ ਪ੍ਰਦੇਸ਼ਾਂ ਜਿਵੇਂ ਅੱਟਕ, ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਨੂੰ ਪੰਜਾਬ ਰਾਜ ਵਿੱਚ ਸ਼ਾਮਲ ਕਰਨ ਵਿੱਚ ਸਫਲ ਰਿਹਾ ।

11. ਅੰਮ੍ਰਿਤਸਰ ਦੀ ਸੰਧੀ ਦੇ ਅੰਗਰੇਜ਼ਾਂ ਨੂੰ ਲਾਭ (Advantages of Treaty of Amritsar to the British) – ਅੰਮਿਤਸਰ ਦੀ ਸੰਧੀ ਦੇ ਅੰਗਰੇਜ਼ਾਂ ਨੂੰ ਹੇਠ ਲਿਖੇ ਲਾਭ ਹੋਏ –

  • ਅੰਗਰੇਜ਼ਾਂ ਨੇ ਬਿਨਾਂ ਕਿਸੇ ਨੁਕਸਾਨ ਦੇ ਰਣਜੀਤ ਸਿੰਘ ਨੂੰ ਪੂਰਬ ਵੱਲ ਹੋਰ ਵਧਣ ਤੋਂ ਰੋਕ ਦਿੱਤਾ ।
  • ਅੰਗਰੇਜ਼ਾਂ ਨੂੰ ਕਾਫ਼ੀ ਪ੍ਰਾਦੇਸ਼ਿਕ ਲਾਭ ਹੋਇਆ । ਉਨ੍ਹਾਂ ਦਾ ਸਾਮਰਾਜ ਯਮੁਨਾ ਨਦੀ ਤੋਂ ਲੈ ਕੇ ਸਤਲੁਜ ਨਦੀ ਤਕ ਫੈਲ ਗਿਆ
  • ਅੰਗਰੇਜ਼ ਆਪਣਾ ਧਿਆਨ ਭਾਰਤ ਦੀਆਂ ਹੋਰ ਸ਼ਕਤੀਆਂ ਨੂੰ ਕੁਚਲਣ ਵਿੱਚ ਲਗਾ ਸਕੇ ।
  • ਪੰਜਾਬ, ਅਫ਼ਗਾਨਿਸਤਾਨ ਅਤੇ ਅੰਗਰੇਜ਼ਾਂ ਵਿਚਕਾਰ ਇੱਕ ਮੱਧਵਰਤੀ ਰਾਜ ਬਣ ਗਿਆ ।
  • ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੇ ਸਨਮਾਨ ਵਿੱਚ ਕਾਫ਼ੀ ਵਾਧਾ ਹੋਇਆ ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

ਦੂਜਾ ਪੜਾਅ 1809-39 ਈ. (Second Stage 1809-39 A.D.)

ਪ੍ਰਸ਼ਨ 2.
1809 ਤੋਂ 1839 ਈ. ਤਕ ਐਂਗਲੋ-ਸਿੱਖ ਸੰਬੰਧਾਂ ਦਾ ਵਰਣਨ ਕਰੋ । (Describe the Anglo-Sikh relations between 1809-1839 A.D.)
ਜਾਂ
1809 ਤੋਂ 1839 ਤਕ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਸੰਬੰਧਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ !
(Give the main features of the relations between Maharaja Ranjit Singh and British during 1809 to 1839 A.D. )
ਜਾਂ
1809 ਤੋਂ 1839 ਈ. ਤਕ ਐਂਗਲੋ-ਸਿੱਖ ਸੰਬੰਧਾਂ ਦਾ ਆਲੋਚਨਾਤਮਕ ਵਰਣਨ ਕਰੋ । (Critically discuss the anglo-Sikh relations from 1809 to 1839 A.D.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ 25 ਅਪਰੈਲ, 1809 ਈ. ਨੂੰ ਅੰਮ੍ਰਿਤਸਰ ਦੀ ਸੰਧੀ ਹੋਈ । ਇਸ ਨਾਲ ਅੰਗਰੇਜ਼-ਸਿੱਖ ਸੰਬੰਧਾਂ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਹੋਈ । ਇਸ ਸੰਧੀ ਦੇ ਬਾਅਦ ਮਹਾਰਾਜਾ ਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਰਹੇ ਸੰਬੰਧਾਂ ਦਾ ਆਲੋਚਨਾਤਮਕ ਵਰਣਨ ਅੱਗੇ ਲਿਖੇ ਅਨੁਸਾਰ ਹੈ-

1. ਕੁਝ ਸ਼ੱਕ ਅਤੇ ਬੇਵਿਸ਼ਵਾਸੀ ਦਾ ਸਮਾਂ (Period of some Distrust and Suspicion) – ਅੰਮ੍ਰਿਤਸਰ ਦੀ ਸੰਧੀ ਦੇ ਬਾਵਜੂਦ ਅੰਗਰੇਜ਼ਾਂ ਅਤੇ ਮਹਾਰਾਜਾ ਵਿਚਕਾਰ 1809 ਈ. ਤੋਂ 1812 ਈ. ਤਕ ਆਪਸੀ ਸ਼ੱਕ ਅਤੇ ਬੇਵਿਸ਼ਵਾਸੀ ਦਾ ਮਾਹੌਲ ਬਣਿਆ ਰਿਹਾ । ਦੋਹਾਂ ਹੀ ਪੱਖਾਂ ਨੇ ਇੱਕ ਦੂਸਰੇ ਦੀਆਂ ਸੈਨਿਕ ਅਤੇ ਕੂਟਨੀਤਿਕ ਚਾਲਾਂ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੇ ਜਾਸੂਸ ਛੱਡੇ ਹੋਏ ਸਨ | ਅੰਗਰੇਜ਼ਾਂ ਨੇ ਲੁਧਿਆਣੇ ਵਿਖੇ ਇੱਕ ਸ਼ਕਤੀਸ਼ਾਲੀ ਸੈਨਿਕ ਛਾਉਣੀ ਕਾਇਮ ਕਰ ਲਈ । ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਫ਼ਿਲੌਰ ਵਿਖੇ ਇੱਕ ਕਿਲ੍ਹੇ ਦਾ ਨਿਰਮਾਣ ਕਰਵਾਇਆ ।

2. ਸੰਬੰਧਾਂ ਵਿੱਚ ਸੁਧਾਰ (Improvement in the Relations) – ਹੌਲੀ-ਹੌਲੀ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਸ਼ੰਕਾਵਾਂ ਦੂਰ ਹੋਣੀਆਂ ਸ਼ੁਰੂ ਹੋ ਗਈਆਂ 1812 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਡੇਵਿਡ ਆਕਟਰਲੋਨੀ ਨੂੰ ਕੰਵਰ ਖੜਕ ਸਿੰਘ ਦੀ ਸ਼ਾਦੀ ‘ਤੇ ਸੱਦਾ ਦਿੱਤਾ । ਲਾਹੌਰ ਦਰਬਾਰ ਵਿੱਚ ਪਹੁੰਚਣ ‘ਤੇ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ । 1812 ਈ. ਤੋਂ ਲੈ ਕੇ 1821 ਈ. ਤਕ ਦੇ ਸਮੇਂ ਦੌਰਾਨ ਅੰਗਰੇਜ਼ਾਂ ਅਤੇ ਰਣਜੀਤ ਸਿੰਘ ਨੇ ਇੱਕ ਦੂਜੇ ਦੇ ਮਾਮਲਿਆਂ ਵਿੱਚ ਕੋਈ ਦਖ਼ਲ ਨਾ ਦਿੱਤਾ ।

3. ਵਦਨੀ ਦੀ ਸਮੱਸਿਆ (Problem of Wadni) – 1822 ਈ. ਵਿੱਚ ਵਦਨੀ ਪਿੰਡ ਦੀ ਮਲਕੀਅਤ ਬਾਰੇ ਅੰਗਰੇਜ਼ਾਂ ਅਤੇ ਰਣਜੀਤ ਸਿੰਘ ਦੇ ਆਪਸੀ ਸੰਬੰਧਾਂ ਵਿੱਚ ਕੁਝ ਸਮੇਂ ਲਈ ਕੁੜੱਤਣ ਪੈਦਾ ਹੋ ਗਈ । ਅੰਗਰੇਜ਼ਾਂ ਨੇ ਵਦਨੀ ਵਿੱਚੋਂ ਰਣਜੀਤ ਸਿੰਘ ਦੀ ਫ਼ੌਜ ਨੂੰ ਕੱਢ ਦਿੱਤਾ । ਇਸ ਕਾਰਨ ਰਣਜੀਤ ਸਿੰਘ ਨੂੰ ਕਾਫ਼ੀ ਗੁੱਸਾ ਆਇਆ ਪਰ ਉਸ ਨੇ ਲੜਾਈ ਨਾ ਕੀਤੀ ।

4. ਸੰਬੰਧਾਂ ਵਿੱਚ ਸੁਧਾਰ (Cordiality Restored) – 1823 ਈ. ਵਿੱਚ ਵੇਡ ਜੋ ਕਿ ਲੁਧਿਆਣਾ ਵਿੱਚ ਅੰਗਰੇਜ਼ਾਂ · ਦਾ ਪੁਲੀਟੀਕਲ ਏਜੰਟ ਸੀ, ਦੇ ਦਖਲ ਦੇਣ ‘ਤੇ ਵਦਨੀ ਦਾ ਇਲਾਕਾ ਰਣਜੀਤ ਸਿੰਘ ਨੂੰ ਵਾਪਸ ਸੌਂਪ ਦਿੱਤਾ ਗਿਆ । ਰਣਜੀਤ ਸਿੰਘ ਨੇ ਵੀ 1824 ਈ. ਵਿੱਚ ਜਦੋਂ ਨੇਪਾਲ ਸਰਕਾਰ ਨੇ ਅੰਗਰੇਜ਼ਾਂ ਵਿਰੁੱਧ ਉਸ ਤੋਂ ਸਹਾਇਤਾ ਮੰਗੀ ਤਾਂ ਉਸ ਨੇ ਇਨਕਾਰ ਕਰ ਦਿੱਤਾ । ਇਸੇ ਤਰ੍ਹਾਂ 1825 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਭਰਤਪੁਰ ਦੇ ਰਾਜੇ ਨੂੰ ਅੰਗਰੇਜ਼ਾਂ ਵਿਰੁੱਧ ਸਹਿਯੋਗ ਨਾ ਦਿੱਤਾ । 1826 ਈ. ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਬੀਮਾਰ ਪਿਆ ਤਾਂ ਅੰਗਰੇਜ਼ਾਂ ਨੇ ਉਸ ਦੇ ਇਲਾਜ ਲਈ ਡਾਕਟਰ ਮਰੇ ਨੂੰ ਭੇਜਿਆ ।

5. ਸਿੰਧ ਦਾ ਪ੍ਰਸ਼ਨ (Question of Sind) – ਸਿੰਧ ਦਾ ਇਲਾਕਾ ਵਪਾਰਿਕ ਅਤੇ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । 1831 ਈ. ਵਿੱਚ ਅੰਗਰੇਜ਼ਾਂ ਨੇ ਅਲੈਗਜ਼ੈਂਡਰ ਬਰਨਜ਼ ਨੂੰ ਸਿੰਧ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਭੇਜਿਆ । ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਸ਼ੱਕ ਨਾ ਪਵੇ ਇਸ ਲਈ ਉਸ ਨੂੰ ਰੋਪੜ ਵਿਖੇ ਗਵਰਨਰ-ਜਨਰਲ ਲਾਰਡ ਬੈਂਟਿੰਕ ਨਾਲ ਇੱਕ ਮੁਲਾਕਾਤ ਲਈ ਸੱਦਾ ਭੇਜਿਆ । ਇਹ ਮੁਲਾਕਾਤ 6 ਅਕਤੂਬਰ, 1831 ਈ. ਨੂੰ ਹੋਈ । ਅੰਗਰੇਜ਼ਾਂ ਨੇ ਬੜੀ ਚਾਲਾਕੀ ਨਾਲ ਰਣਜੀਤ ਸਿੰਘ ਨੂੰ ਗੱਲੀਂ-ਬਾਤੀਂ ਲਗਾਈ ਰੱਖਿਆ ਦੂਜੇ ਪਾਸੇ ਅੰਗਰੇਜ਼ ਸਿੰਧ ਨਾਲ ਇੱਕ ਵਪਾਰਿਕ ਸੰਧੀ ਕਰਨ ਵਿੱਚ ਸਫਲ ਹੋਏ । ਇਸ ਕਾਰਨ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਮੁੜ ਤਣਾਓ ਆ ਗਿਆ ।

6. ਸ਼ਿਕਾਰਪੁਰ ਦਾ ਪ੍ਰਸ਼ਨ (Question of Shikarpur) – ਸ਼ਿਕਾਰਪੁਰ ਦੇ ਪ੍ਰਸ਼ਨ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਆਪਸੀ ਪਾੜਾ ਹੋਰ ਵੱਧ ਗਿਆ | 1836 ਈ. ਵਿੱਚ ਮਜਾਰਿਸ ਨਾਂ ਦੇ ਇੱਕ ਕਬੀਲੇ ਨੂੰ ਰਣਜੀਤ ਸਿੰਘ ਨੇ ਹਰਾਇਆ ਅਤੇ ਸ਼ਿਕਾਰਪੁਰ ‘ਤੇ ਕਬਜ਼ਾ ਕਰ ਲਿਆ । ਉਸੇ ਸਮੇਂ ਵੇਡ ਅਧੀਨ ਇੱਕ ਅੰਗਰੇਜ਼ੀ ਫ਼ੌਜ ਵੀ ਉੱਥੇ ਪਹੁੰਚ ਗਈ । ਰਣਜੀਤ ਸਿੰਘ ਨੂੰ ਪਿੱਛੇ ਹਟਣਾ ਪਿਆ ਕਿਉਂਕਿ ਉਹ ਅੰਗਰੇਜ਼ਾਂ ਨਾਲ ਲੜਾਈ ਨਹੀਂ ਕਰਨਾ ਚਾਹੁੰਦਾ ਸੀ ।

7. ਫ਼ਿਰੋਜ਼ਪੁਰ ਦਾ ਪ੍ਰਸ਼ਨ (Question of Ferozepur) – ਫ਼ਿਰੋਜ਼ਪੁਰ ਸ਼ਹਿਰ ‘ਤੇ ਰਣਜੀਤ ਸਿੰਘ ਦਾ ਅਧਿਕਾਰ ਸੀ । 1835 ਈ. ਵਿੱਚ ਅੰਗਰੇਜ਼ਾਂ ਨੇ ਇਸ ‘ਤੇ ਕਬਜ਼ਾ ਕਰ ਲਿਆ ਸੀ । 1838 ਈ. ਵਿੱਚ ਅੰਗਰੇਜ਼ਾਂ ਨੇ ਇੱਥੇ ਇੱਕ ਸ਼ਕਤੀਸ਼ਾਲੀ ਸੈਨਿਕ ਛਾਉਣੀ ਬਣਾ ਲਈ । ਭਾਵੇਂ ਮਹਾਰਾਜੇ ਨੇ ਇਸ ਗੱਲ ਦਾ ਬੜਾ ਗੁੱਸਾ ,ਮਨਾਇਆ ਪਰ ਅੰਗਰੇਜ਼ਾਂ ਨੇ ਉਸ ਦੀ ਕੋਈ ਪਰਵਾਹ ਨਾ ਕੀਤੀ ।

8. ਤਿੰਨ ਪੱਖੀ ਸੰਧੀ (Tripartite Treaty) – 1837 ਈ. ਵਿੱਚ ਰੂਸ ਬੜੀ ਤੇਜ਼ੀ ਨਾਲ ਏਸ਼ੀਆ ਵੱਲ ਵੱਧ ਰਿਹਾ ਸੀ । ਅੰਗਰੇਜ਼ਾਂ ਨੂੰ ਇਹ ਖ਼ਤਰਾ ਹੋ ਗਿਆ ਕਿ ਕਿਧਰੇ ਰੂਸ ਅਫ਼ਗਾਨਿਸਤਾਨ ਦੇ ਰਸਤੇ ਭਾਰਤ ‘ਤੇ ਹਮਲਾ ਨਾ ਕਰ ਦੇਵੇ । ਇਸ ਹਮਲੇ ਨੂੰ ਰੋਕਣ ਲਈ ਅਤੇ ਅਫ਼ਗਾਨਿਸਤਾਨ ਦੇ ਸ਼ਾਸਕ ਦੋਸਤ ਮੁਹੰਮਦ ਖ਼ਾਂ ਨੂੰ ਗੱਦੀ ਤੋਂ ਉਤਾਰਨ ਲਈ ਅੰਗਰੇਜ਼ਾਂ ਨੇ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ 26 ਜੂਨ 1838 ਈ. ਨੂੰ ਤਿੰਨ ਪੱਖੀ ਸੰਧੀ ਕੀਤੀ । ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਇਸ ਸਮਝੌਤੇ ‘ਤੇ ਜ਼ਬਰਦਸਤੀ ਦਸਤਖ਼ਤ ਕਰਵਾਏ ।

ਤੈ-ਪੱਖੀ ਸੰਧੀ ਦੀਆਂ ਸ਼ਰਤਾਂ ਇਹ ਸਨ-

  • ਸ਼ਾਹ ਸ਼ੁਜਾਹ ਨੂੰ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਹਿਯੋਗ ਨਾਲ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਾਇਆ ਜਾਵੇਗਾ ।
  • ਸ਼ਾਹ ਸ਼ੁਜਾਹ ਨੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਜਿੱਤੇ ਗਏ ਸਾਰੇ ਅਫ਼ਗਾਨ ਇਲਾਕਿਆਂ ਉੱਤੇ ਉਸ ਦਾ ਅਧਿਕਾਰ ਮੰਨ ਲਿਆ ।
  • ਸਿੰਧ ਦੇ ਸੰਬੰਧ ਵਿੱਚ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਮਿਆਨ ਜਿਹੜੇ ਫੈਸਲੇ ਹੋਣਗੇ ਸ਼ਾਹ ਸੁਜਾਹ ਨੇ ਉਨ੍ਹਾਂ ਨੂੰ ਮੰਨਣ ਦਾ ਵਚਨ ਦਿੱਤਾ ।
  • ਸ਼ਾਹ ਸ਼ੁਜਾਹ ਅੰਗਰੇਜ਼ਾਂ ਅਤੇ ਸਿੱਖਾਂ ਦੀ ਆਗਿਆ ਤੋਂ ਬਿਨਾਂ ਦੁਨੀਆਂ ਦੀ ਕਿਸੇ ਹੋਰ ਸ਼ਕਤੀ ਨਾਲ ਸੰਬੰਧ ਕਾਇਮ ਨਹੀਂ ਕਰੇਗਾ ।
  • ਇਕ ਦੇਸ਼ ਦਾ ਦੁਸ਼ਮਣ ਦੁਜੇ ਦੋ ਦੇਸ਼ਾਂ ਦਾ ਵੀ ਦੁਸ਼ਮਣ ਸਮਝਿਆ ਜਾਵੇਗਾ ।
  • ਸ਼ਾਹ ਸ਼ਜਾਹ ਨੂੰ ਤਖ਼ਤ ਉੱਤੇ ਬਿਠਾਉਣ ਲਈ ਮਹਾਰਾਜਾ ਰਣਜੀਤ ਸਿੰਘ 5,000 ਸੈਨਿਕਾਂ ਨਾਲ ਮਦਦ ਕਰੇਗਾ ਅਤੇ ਸ਼ਾਹ ਸ਼ੁਜਾਹ ਇਸ ਬਦਲੇ ਮਹਾਰਾਜੇ ਨੂੰ 2 ਲੱਖ ਰੁਪਏ ਦੇਵੇਗਾ ।

ਤੂੰ-ਪੱਖੀ ਸੰਧੀ ਰਣਜੀਤ ਸਿੰਘ ਦੀ ਇੱਕ ਹੋਰ ਕੂਟਨੀਤਿਕ ਹਾਰ ਸੀ । ਇਸ ਸੰਧੀ ਨੇ ਰਣਜੀਤ ਸਿੰਘ ਦੀਆਂ ਸਿੰਧ ਅਤੇ ਸ਼ਿਕਾਰਪੁਰ ਉੱਤੇ ਕਬਜ਼ਾ ਕਰਨ ਦੀਆਂ ਸਾਰੀਆਂ ਇੱਛਾਵਾਂ ‘ਤੇ ਪਾਣੀ ਫੇਰ ਦਿੱਤਾ ਸੀ । ਮਹਾਰਾਜਾ ਰਣਜੀਤ ਸਿੰਘ ਦੀ 27 ਜੂਨ, 1839 ਈ. ਨੂੰ ਮੌਤ ਹੋ ਗਈ ।

ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਪ੍ਰਤੀ ਨੀਤੀ ਦਾ ਮੁੱਲਾਂਕਣ (An Estimate of Maharaja Ranjit Singh’s Policy towards the British)

ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਆਪਣੇ ਸੰਬੰਧਾਂ ਸਮੇਂ ਜਿਹੜੀ ਨੀਤੀ ਅਪਣਾਈ ਉਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਪਾਏ ਜਾਂਦੇ ਹਨ | ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਲੜਾਈ ਨਾ ਕਰਕੇ ਆਪਣੀ ਸਿਆਣਪ ਅਤੇ ਦੂਰਦਰਸ਼ਤਾ ਦਾ ਸਬੂਤ ਦਿੱਤਾ । ਰਣਜੀਤ ਸਿੰਘ ਅੰਗਰੇਜ਼ਾਂ ਦੀ ਸ਼ਕਤੀ ਤੋਂ ਚੰਗੀ ਤਰ੍ਹਾਂ ਜਾਣੂ ਸੀ । ਉਹ ਆਪਣੇ ਤੋਂ ਕਈ ਗੁਣਾਂ ਸ਼ਕਤੀਸ਼ਾਲੀ ਦੁਸ਼ਮਣ ਨਾਲ ਟੱਕਰ ਲੈ ਕੇ ਉਭਰਦੇ ਹੋਏ ਖ਼ਾਲਸਾ ਰਾਜੇ ਨੂੰ ਨਸ਼ਟ ਹੁੰਦੇ ਨਹੀਂ ਵੇਖਣਾ ਚਾਹੁੰਦਾ ਸੀ । ਦੂਸਰਾ, ਅੰਗਰੇਜ਼ਾਂ ਨਾਲ ਮਿੱਤਰਤਾ ਕਾਰਨ ਹੀ ਮਹਾਰਾਜਾ ਰਣਜੀਤ ਸਿੰਘ ਉੱਤਰ-ਪੱਛਮ ਵੱਲ ਸਿੱਖ ਸਾਮਰਾਜ ਦਾ ਕਾਫੀ ਵਿਸਥਾਰ ਕਰ ਸਕਿਆ ।

ਦੂਜੇ ਪਾਸੇ ਕੁਝ ਹੋਰ ਇਤਿਹਾਸਕਾਰਾਂ ਨੇ ਇਸ ਨੀਤੀ ਦੀ ਸਖ਼ਤ ਆਲੋਚਨਾ ਕੀਤੀ ਹੈ । ਉਨ੍ਹਾਂ ਦਾ ਵਿਚਾਰ ਹੈ ਕਿ ਰਣਜੀਤ ਸਿੰਘ ਨੇ ਅੰਗਰੇਜ਼ਾਂ ਅੱਗੇ ਸਦਾ ਝੁਕਣ ਦੀ ਨੀਤੀ ਅਪਣਾਈ । 1809 ਈ. ਦੀ ਅੰਮ੍ਰਿਤਸਰ ਦੀ ਸੰਧੀ ਰਾਹੀਂ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਸਤਲੁਜ ਪਾਰ ਦੇ ਦੇਸ਼ਾਂ ਵਿੱਚੋਂ ਆਪਣੀਆਂ ਫ਼ੌਜਾਂ ਕੱਢਣ ਲਈ ਮਜਬੂਰ ਕਰ ਦਿੱਤਾ ਸੀ । ਸਿੰਧ, ਸ਼ਿਕਾਰਪੁਰ ਅਤੇ ਫ਼ਿਰੋਜ਼ਪੁਰ ਦੇ ਮਾਮਲਿਆਂ ਵਿੱਚ ਰਣਜੀਤ ਸਿੰਘ ਦਾ ਭਾਰੀ ਅਪਮਾਨ ਕੀਤਾ ਗਿਆ ਸੀ । ਤਿੰਨ ਪੱਖੀ ਸੰਧੀ ਰਣਜੀਤ ਸਿੰਘ ਉੱਪਰ ਜ਼ਬਰਦਸਤੀ ਥੋਪੀ ਗਈ ਸੀ । ਇੱਕ ਜਾਬਰ ਅਤੇ ਅੱਤਿਆਚਾਰੀ ਦੇ ਅੱਗੇ ਸਦਾ ਹੀ ਝੁਕੀ ਜਾਣਾ ਕਦੀ ਠੀਕ ਜਾਂ ਯੋਗ ਨਹੀ ਆਖਿਆ ਜਾ ਸਕਦਾ । ਡਾਕਟਰ ਐੱਨ. ਕੇ. ਸਿਨਹਾ ਦੇ ਅਨੁਸਾਰ,
“ਉਸ ਦੇ ਮਨ ਅੰਦਰ ਵੀ ਸ਼ਾਇਦ ਉਹੀ ਚਿੰਤਾ ਸੀ ਜਿਹੜੀ ਹਰ ਉਸਰੱਈਏ ਨੂੰ ਵਿਰਸੇ ਵਿੱਚ ਮਿਲਦੀ ਹੈ । ਉਹ ਆਪਣੇ ਹੱਥਾਂ ਨਾਲ ਉਸਾਰੇ ਸਾਮਰਾਜ ਨੂੰ ਜੰਗ ਦੇ ਖ਼ਤਰਿਆਂ ਸਾਹਮਣੇ ਨੰਗਿਆਂ ਕਰਨੋਂ ਡਰਦਾ ਸੀ ਅਤੇ ਇਸ ਲਈ ਉਸ ਨੇ ਝੁਕ ਜਾਣ, ਝੁੱਕ ਜਾਣ ਅਤੇ ਭੁੱਕ ਜਾਣ ਦੀ ਨੀਤੀ ਅਪਣਾਈ ।”

ਪਸ਼ਨ 3.
1800 ਈ. ਤੋਂ 1839 ਈ. ਤਕ ਰਣਜੀਤ ਸਿੰਘ ਦੇ ਅੰਗਰੇਜ਼ਾਂ ਨਾਲ ਸੰਬੰਧਾਂ ਦਾ ਵੇਰਵਾ ਦਿਓ । (Discuss the relations of Ranjit Singh with British from 1800 to 1839.)

ਅੰਗਰੇਜ਼ ਲੰਬੇ ਸਮੇਂ ਤੋਂ ਪੰਜਾਬ ਵੱਲ ਲਲਚਾਈਆਂ ਨਜ਼ਰਾਂ ਨਾਲ ਵੇਖ ਰਹੇ ਸਨ । ਦੂਜੇ ਪਾਸੇ ਰਣਜੀਤ ਸਿੰਘ ਵੀ ਸਾਰੇ ਪੰਜਾਬ ‘ਤੇ ਆਪਣਾ ਰਾਜ ਕਾਇਮ ਕਰਨਾ ਚਾਹੁੰਦਾ ਸੀ । ਦੋਹਾਂ ਧੜਿਆਂ ਦੀਆਂ ਸਾਮਰਾਜਵਾਦੀ ਇੱਛਾਵਾਂ ਨੇ ਆਪਸੀ ਸੰਬੰਧਾਂ ਨੂੰ ਮਹੱਤਵਪੂਰਨ ਢੰਗ ਨਾਲ ਪ੍ਰਭਾਵਿਤ ਕੀਤਾ । 1800-09 ਈ. ਤਕ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਸੰਬੰਧਾਂ ਦਾ ਸੰਖੇਪ ਵਰਣਨ ਇਸ ਤਰਾਂ ਹੈ-

1. ਯੂਸਫ਼ ਅਲੀ ਦਾ ਮਿਸ਼ਨ 1800 ਈ. (Mission of Yusuf Ali 1800 A.D.) – ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗਾਨਿਸਤਾਨ ਦੇ ਸ਼ਾਸਕ ਸ਼ਾਹ ਜ਼ਮਾਨ ਨਾਲ ਮਿੱਤਰਤਾਪੂਰਵਕ ਸੰਬੰਧ ਕਾਇਮ ਕਰ ਲਏ ਸਨ । ਇਸ ਕਾਰਨ . ਅੰਗਰੇਜ਼ੀ ਸਰਕਾਰ ਨੂੰ ਇਹ ਖ਼ਤਰਾ ਹੋ ਗਿਆ ਕਿ ਕਿਧਰੇ ਸ਼ਾਹ ਜ਼ਮਾਨ ਅਤੇ ਮਹਾਰਾਜਾ ਰਣਜੀਤ ਸਿੰਘ ਮਿਲ ਕੇ ਅੰਗਰੇਜ਼ਾਂ ਉੱਤੇ ਹਮਲਾ ਨਾ ਕਰ ਦੇਣ । ਅੰਗਰੇਜ਼ਾਂ ਨੇ 1800 ਈ. ਵਿੱਚ ਯੂਸਫ਼ ਅਲੀ ਨੂੰ ਆਪਣਾ ਪ੍ਰਤੀਨਿਧੀ ਬਣਾ ਕੇ ਰਣਜੀਤ ਸਿੰਘ ਦੇ ਦਰਬਾਰ ਵਿੱਚ ਭੇਜਿਆ । ਪਰ ਇਹ ਮਿਸ਼ਨ ਹਾਲੇ ਰਸਤੇ ਵਿੱਚ ਹੀ ਸੀ ਕਿ ਅਫ਼ਗਾਨਿਸਤਾਨ ਵਿੱਚ ਗੱਦੀ ਲਈ ਹਿ ਯੁੱਧ ਸ਼ੁਰੂ ਹੋ ਗਿਆ । ਹਮਲੇ ਦੀ ਸੰਭਾਵਨਾ ਖ਼ਤਮ ਹੋ ਜਾਣ ਕਾਰਨ ਯੂਸਫ਼ ਅਲੀ ਨੂੰ ਵਾਪਸ ਬੁਲਾ ਲਿਆ ਗਿਆ । ਇਸ ਕਾਰਨ ਇਹ ਮਿਸ਼ਨ ਕੇਵਲ ਇੱਕ ਸਦਭਾਵਨਾ ਮਿਸ਼ਨ ਤਕ ਹੀ ਸੀਮਿਤ ਰਿਹਾ ।

2. ਹੋਲਕਰ ਦਾ ਪੰਜਾਬ ਆਉਣਾ 1805 ਈ. (Holkar’s visit to Punjab 1805 A.D.) – 1805 ਈ. ਵਿੱਚ ਅੰਗਰੇਜ਼ਾਂ ਕੋਲੋਂ ਹਾਰ ਖਾ ਕੇ ਮਰਹੱਟਾ ਸਰਦਾਰ ਜਸਵੰਤ ਰਾਓ ਹੋਲਕਰ ਮਹਾਰਾਜਾ ਰਣਜੀਤ ਸਿੰਘ ਪਾਸੋਂ ਅੰਗਰੇਜ਼ਾਂ ਵਿਰੁੱਧ ਸਹਾਇਤਾ ਲੈਣ ਲਈ ਪੰਜਾਬ ਆਇਆ | ਅਜਿਹੀ ਸਥਿਤੀ ਵਿੱਚ ਮਹਾਰਾਜੇ ਨੇ ਬੜੀ ਸਿਆਣਪ ਤੋਂ ਕੰਮ ਲਿਆ । ਉਸ ਨੇ ਹੋਲਕਰ ਨੂੰ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ । ਉਹ ਇੱਕ ਹਾਰੇ ਹੋਏ ਸ਼ਾਸਕ ਦੀ ਸਹਾਇਤਾ ਕਰਕੇ ਅੰਗਰੇਜ਼ਾਂ ਨਾਲ ਟੱਕਰ ਨਹੀਂ ਲੈਣਾ ਚਾਹੁੰਦਾ ਸੀ ।

3. ਲਾਹੌਰ ਦੀ ਸੰਧੀ 1806 ਈ. (Treaty of Lahore 1806 A.D.) – ਮਹਾਰਾਜਾ ਰਣਜੀਤ ਸਿੰਘ ਨੇ ਹੋਲਕਰ ਦੀ ਕੋਈ ਮਦਦ ਨਹੀਂ ਕੀਤੀ ਸੀ ਇਸ ਕਾਰਨ ਅੰਗਰੇਜ਼ ਰਣਜੀਤ ਸਿੰਘ ਨਾਲ ਬੜੇ ਖ਼ੁਸ਼ ਹੋਏ । ਉਨ੍ਹਾਂ ਨੇ 1 ਜਨਵਰੀ, 1806 ਈ. ਨੂੰ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਸੰਧੀ ਕੀਤੀ । ਇਸ ਸੰਧੀ ਅਨੁਸਾਰ ਰਣਜੀਤ ਸਿੰਘ ਨੇ ਇਹ ਮੰਨਿਆ ਕਿ ਉਹ ਹੋਲਕਰ ਦੀ ਕੋਈ ਮਦਦ ਨਹੀਂ ਕਰੇਗਾ ਅਤੇ ਅੰਗਰੇਜ਼ਾਂ ਨੂੰ ਅੰਮ੍ਰਿਤਸਰ ਵਿੱਚੋਂ ਸ਼ਾਂਤੀ ਪੂਰਵਕ ਨਿਕਲ ਜਾਣ ਦੀ ਆਗਿਆ ਦੇਵੇਗਾ | ਅੰਗਰੇਜ਼ਾਂ ਨੇ ਇਹ ਮੰਨਿਆ ਕਿ ਉਹ ਰਣਜੀਤ ਸਿੰਘ ਦੇ ਰਾਜ ਵਿੱਚ ਕੋਈ ਦਖਲ ਨਹੀ ਦੇਣਗੇ ।

4. ਨੈਪੋਲੀਅਨ ਦਾ ਖ਼ਤਰਾ (Napoleonic Danger) – ਇਸ ਸਮੇਂ ਅੰਤਰ-ਰਾਸ਼ਟਰੀ ਹਾਲਾਤ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਈ 1807 ਈ. ਵਿੱਚ ਨੈਪੋਲੀਅਨ ਨੇ ਰੂਸ ਨਾਲ ਟਿਲਸਿਟ ਦੀ ਸੰਧੀ ‘ਤੇ ਦਸਤਖ਼ਤ ਕੀਤੇ । ਇਸ ਸੰਧੀ ਅਨੁਸਾਰ ਰੁਸੇ ਨੇ ਨੈਪੋਲੀਅਨ ਨੂੰ ਭਾਰਤ ਉੱਤੇ ਹਮਲਾ ਕਰਨ ਦੇ ਸਮੇਂ ਪੂਰਾ ਸਹਿਯੋਗ ਦੇਣ ਦਾ ਵਚਨ ਦਿੱਤਾ । ਨੈਪੋਲੀਅਨ ਦੇ ਵਧਦੇ ਹੋਏ ਪ੍ਰਭਾਵ ਕਾਰਨ ਭਾਰਤ ਵਿੱਚ ਅੰਗਰੇਜ਼ੀ ਸਰਕਾਰ ਘਬਰਾ ਗਈ । ਉਸ ਨੇ ਸਥਿਤੀ ਦਾ ਮੁਕਾਬਲਾ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਨਾਲ ਮਿੱਤਰਤਾ ਕਰਨ ਦਾ ਫੈਸਲਾ ਕੀਤਾ ।

5. ਮੈਟਕਾਫ਼ ਦਾ ਪਹਿਲਾ ਮਿਸ਼ਨ (Metcalfe’s First Mission) – ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕਰਨ ਲਈ ਚਾਰਲਸ ਮੈਟਕਾਫ਼ ਨੂੰ ਭੇਜਿਆ | ਉਹ 11 ਸਤੰਬਰ, 1808 ਈ. ਨੂੰ ਮਹਾਰਾਜੇ ਨੂੰ ਖੇਮਕਰਨ ਵਿਖੇ ਮਿਲਿਆ । ਇੱਥੇ ਉਸ ਨੇ ਅੰਗਰੇਜ਼ੀ ਸਰਕਾਰ ਦੇ ਪ੍ਰਸਤਾਵ ਮਹਾਰਾਜਾ ਰਣਜੀਤ ਸਿੰਘ ਅੱਗੇ ਰੱਖੇ । ਮਹਾਰਾਜਾ ਰਣਜੀਤ ਸਿੰਘ ਨੇ ਸੰਧੀ ਦੇ ਬਦਲੇ ਅੰਗਰੇਜ਼ਾਂ ਅੱਗੇ ਇਹ ਸ਼ਰਤਾਂ ਰੱਖੀਆਂ-

  • ਉਸ ਨੂੰ ਸਾਰੀਆਂ ਸਿੱਖ ਰਿਆਸਤਾਂ ਦਾ ਸ਼ਾਸਕ ਮੰਨਿਆ ਜਾਵੇ ।
  • ਕਾਬਲ ਦੇ ਸ਼ਾਸਕ ਨਾਲ ਅੰਗਰੇਜ਼ ਨਿਰਪੱਖ ਰਹਿਣਗੇ । ਪਰ ਗੱਲਬਾਤ ਅੱਗੇ ਪਾ ਦਿੱਤੀ ਗਈ ।

6. ਮੈਟਕਾਫ਼ ਦਾ ਦੂਸਰਾ ਮਿਸ਼ਨ (Metcalfe’s Second Mission) – ਨੈਪੋਲੀਅਨ ਸਪੇਨ ਦੀ ਲੜਾਈ ਵਿੱਚ ਉਲਝ ਗਿਆ ਸੀ । ਇਸ ਕਾਰਨ ਉਸ ਦੇ ਭਾਰਤ ਉੱਤੇ ਹਮਲੇ ਦਾ ਖ਼ਤਰਾ ਟਲ ਗਿਆ । ਹੁਣ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਵਧਦੇ ਹੋਏ ਪ੍ਰਭਾਵ ਨੂੰ ਰੋਕਣ ਦਾ ਫੈਸਲਾ ਕੀਤਾ । ਇਸ ਸੰਬੰਧ ਵਿੱਚ ਚਾਰਲਸ ਮੈਟਕਾਫ਼ 10 ਦਸੰਬਰ, 1808 ਈ. ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਵਿਖੇ ਮਿਲਿਆ । ਪਰ ਇਹ ਗੱਲਬਾਤ ਵੀ ਕਿਸੇ ਸਿਰੇ ਨਾ ਚੜ੍ਹ ਸਕੀ ।

7. ਲੜਾਈ ਦੀਆਂ ਤਿਆਰੀਆਂ (Warfare Preparations) – ਅੰਗਰੇਜ਼ਾਂ ਨੇ ਆਪਣੀਆਂ ਸ਼ਰਤਾਂ ਮਨਾਉਣ ਲਈ ਲੜਾਈ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ । ਉਨ੍ਹਾਂ ਨੇ ਫ਼ਰਵਰੀ 1809 ਈ. ਵਿੱਚ ਸਰ ਡੇਵਿਡ ਆਕਟਰਲੋਨੀ ਅਧੀਨ ਇੱਕ ਵੱਡੀ ਫ਼ੌਜ ਲੁਧਿਆਣੇ ਵਿਖੇ ਭੇਜੀ । ਮਹਾਰਾਜਾ ਰਣਜੀਤ ਸਿੰਘ ਨੇ ਦੀਵਾਨ ਮੋਹਕਮ ਚੰਦ ਨੂੰ ਜੋ ਕਿ ਮਹਾਰਾਜੇ ਦਾ ਸੈਨਾਪਤੀ ਸੀ ਫਿਲੌਰ ਵਿਖੇ ਨਿਯੁਕਤ ਕੀਤਾ । ਕਿਸੇ ਸਮੇਂ ਵੀ ਲੜਾਈ ਸ਼ੁਰੂ ਹੋ ਸਕਦੀ ਸੀਂ । ਪਰ ਅਖੀਰਲੇ ਸਮੇਂ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ ।

8. ਅੰਮ੍ਰਿਤਸਰ ਦੀ ਸੰਧੀ 1809 ਈ. (Treaty of Amritsar 1809 A.D.-ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ 25 ਅਪਰੈਲ, 1809 ਈ. ਨੂੰ ਅੰਮ੍ਰਿਤਸਰ ਦੀ ਸੰਧੀ ਹੋਈ । ਇਸ ਸੰਧੀ ਅਨੁਸਾਰ ਸਤਲੁਜ ਦਰਿਆ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਪੂਰਬੀ ਹੱਦ ਮੰਨ ਲਿਆ ਗਿਆ । ਰਣਜੀਤ ਸਿੰਘ ਨੇ ਇਹ ਮੰਨਿਆ ਕਿ ਉਹ ਸਤਲੁਜ ਪਾਰ ਦੇ ਦੇਸ਼ਾਂ ‘ਤੇ ਕੋਈ ਹਮਲਾ ਨਹੀਂ ਕਰੇਗਾ । ਅੰਗਰੇਜ਼ਾਂ ਨੇ ਮਹਾਰਾਜੇ ਨੂੰ ਸਤਲੁਜ ਦੇ ਇਸ ਪਾਸੇ ਦਾ ਸੁਤੰਤਰ ਸ਼ਾਸਕ ਸਵੀਕਾਰ ਕਰ ਲਿਆ । ਦੋਨਾਂ ਨੇ ਇੱਕ ਦੂਸਰੇ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਣ ਦਾ ਫੈਸਲਾ ਕੀਤਾ । ਇੰਝ ਕਰਨ ਦੀ ਹਾਲਤ ਵਿੱਚ ਸੰਧੀ ਨੂੰ ਰੱਦ ਸਮਝਿਆ ਜਾਵੇਗਾ ।

9. ਅੰਮ੍ਰਿਤਸਰ ਦੀ ਸੰਧੀ ਦੀਆਂ ਰਣਜੀਤ ਸਿੰਘ ਨੂੰ ਹਾਨੀਆਂ (Disadvantages of Treaty of Amritsar to Ranjit Singh) – 1809 ਈ. ਵਿੱਚ ਅੰਮ੍ਰਿਤਸਰ ਦੀ ਸੰਧੀ ਕਾਰਨ ਰਣਜੀਤ ਸਿੰਘ ਨੂੰ ਹੇਠ ਲਿਖੀਆਂ ਹਾਨੀਆਂ ਹੋਈਆਂ-

  • ਇਸ ਸੰਧੀ ਦੇ ਕਾਰਨ ਮਹਾਰਾਜਾ ਰਣਜੀਤ ਦਾ ਇਹ ਸੁਪਨਾ ਕਿ ਉਹ ਸਾਰੀ ਸਿੱਖ ਕੌਮ ਦਾ ਮਹਾਰਾਜਾ ਬਣੇਗਾ, ਮਿੱਟੀ ਵਿੱਚ ਮਿਲ ਗਿਆ ।
  • ਇਸ ਸੰਧੀ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਸਨਮਾਨ ਨੂੰ ਭਾਰੀ ਸੱਟ ਵੱਜੀ ।
  • ਇਸ ਸੰਧੀ ਦੇ ਕਾਰਨ ਅੰਗਰੇਜ਼ਾਂ ਲਈ ਪੰਜਾਬ ਨੂੰ ਹੜੱਪਣਾ ਆਸਾਨ ਹੋ ਗਿਆ ।
  • ਇਸ ਸੰਧੀ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਸਤਲੁਜ ਦੇ ਪਾਰ ਦੇ ਖੇਤਰਾਂ ‘ਤੇ ਅਧਿਕਾਰ ਨਾ ਕਰ ਸਕਿਆ । ਇਸ ਕਾਰਨ ਉਸ ਨੂੰ ਭਾਰੀ ਖੇਤਰੀ ਅਤੇ ਆਰਥਿਕ ਨੁਕਸਾਨ ਹੋਇਆ ।

10. ਅੰਮ੍ਰਿਤਸਰ ਦੀ ਸੰਧੀ ਦੇ ਰਣਜੀਤ ਸਿੰਘ ਨੂੰ ਲਾਭ (Advantages of Treaty of Amritsar to Ranjit Singh) – 1809 ਈ. ਵਿੱਚ ਹੋਈ ਅੰਮ੍ਰਿਤਸਰ ਦੀ ਸੰਧੀ ਦੇ ਰਣਜੀਤ ਸਿੰਘ ਨੂੰ ਹੇਠ ਲਿਖੇ ਲਾਭ ਹੋਏ-

  • ਮਹਾਰਾਜਾ ਨੇ ਅੰਗਰੇਜ਼ਾਂ ਨਾਲ ਸੰਧੀ ਕਰਕੇ ਪੰਜਾਬ ਰਾਜ ਨੂੰ ਖ਼ਤਮ ਹੋਣ ਤੋਂ ਬਚਾ ਲਿਆ | ਰਣਜੀਤ ਸਿੰਘ ਜੇਕਰ ਅੰਗਰੇਜ਼ਾਂ ਨਾਲ ਟੱਕਰ ਲੈਂਦਾ ਤਾਂ ਉਸ ਨੂੰ ਆਪਣਾ ਰਾਜ ਗਵਾਉਣਾ ਪੈਂਦਾ ।
  • ਅੰਮ੍ਰਿਤਸਰ ਦੀ ਸੰਧੀ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਪੁਰਬੀ ਸੀਮਾ ਸੁਰੱਖਿਅਤ ਹੋ ਗਈ । ਸਿੱਟੇ ਵਜੋਂ ਮਹਾਰਾਜਾ ਉੱਤਰ-ਪੱਛਮ ਦੇ ਮਹੱਤਵਪੂਰਨ ਪ੍ਰਦੇਸ਼ਾਂ ਜਿਵੇਂ ਅੱਟਕ, ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਨੂੰ ਪੰਜਾਬ ਰਾਜ ਵਿੱਚ ਸ਼ਾਮਲ ਕਰਨ ਵਿੱਚ ਸਫਲ ਰਿਹਾ ।

11. ਅੰਮ੍ਰਿਤਸਰ ਦੀ ਸੰਧੀ ਦੇ ਅੰਗਰੇਜ਼ਾਂ ਨੂੰ ਲਾਭ (Advantages of Treaty of Amritsar to the British) – ਅੰਮਿਤਸਰ ਦੀ ਸੰਧੀ ਦੇ ਅੰਗਰੇਜ਼ਾਂ ਨੂੰ ਹੇਠ ਲਿਖੇ ਲਾਭ ਹੋਏ –

  • ਅੰਗਰੇਜ਼ਾਂ ਨੇ ਬਿਨਾਂ ਕਿਸੇ ਨੁਕਸਾਨ ਦੇ ਰਣਜੀਤ ਸਿੰਘ ਨੂੰ ਪੂਰਬ ਵੱਲ ਹੋਰ ਵਧਣ ਤੋਂ ਰੋਕ ਦਿੱਤਾ ।
  • ਅੰਗਰੇਜ਼ਾਂ ਨੂੰ ਕਾਫ਼ੀ ਪ੍ਰਾਦੇਸ਼ਿਕ ਲਾਭ ਹੋਇਆ । ਉਨ੍ਹਾਂ ਦਾ ਸਾਮਰਾਜ ਯਮੁਨਾ ਨਦੀ ਤੋਂ ਲੈ ਕੇ ਸਤਲੁਜ ਨਦੀ ਤਕ ਫੈਲ ਗਿਆ
  • ਅੰਗਰੇਜ਼ ਆਪਣਾ ਧਿਆਨ ਭਾਰਤ ਦੀਆਂ ਹੋਰ ਸ਼ਕਤੀਆਂ ਨੂੰ ਕੁਚਲਣ ਵਿੱਚ ਲਗਾ ਸਕੇ ।
  • ਪੰਜਾਬ, ਅਫ਼ਗਾਨਿਸਤਾਨ ਅਤੇ ਅੰਗਰੇਜ਼ਾਂ ਵਿਚਕਾਰ ਇੱਕ ਮੱਧਵਰਤੀ ਰਾਜ ਬਣ ਗਿਆ ।
  • ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੇ ਸਨਮਾਨ ਵਿੱਚ ਕਾਫ਼ੀ ਵਾਧਾ ਹੋਇਆ ।

ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ 25 ਅਪਰੈਲ, 1809 ਈ. ਨੂੰ ਅੰਮ੍ਰਿਤਸਰ ਦੀ ਸੰਧੀ ਹੋਈ । ਇਸ ਨਾਲ ਅੰਗਰੇਜ਼-ਸਿੱਖ ਸੰਬੰਧਾਂ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਹੋਈ । ਇਸ ਸੰਧੀ ਦੇ ਬਾਅਦ ਮਹਾਰਾਜਾ ਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਰਹੇ ਸੰਬੰਧਾਂ ਦਾ ਆਲੋਚਨਾਤਮਕ ਵਰਣਨ ਅੱਗੇ ਲਿਖੇ ਅਨੁਸਾਰ ਹੈ-

1. ਕੁਝ ਸ਼ੱਕ ਅਤੇ ਬੇਵਿਸ਼ਵਾਸੀ ਦਾ ਸਮਾਂ (Period of some Distrust and Suspicion) – ਅੰਮ੍ਰਿਤਸਰ ਦੀ ਸੰਧੀ ਦੇ ਬਾਵਜੂਦ ਅੰਗਰੇਜ਼ਾਂ ਅਤੇ ਮਹਾਰਾਜਾ ਵਿਚਕਾਰ 1809 ਈ. ਤੋਂ 1812 ਈ. ਤਕ ਆਪਸੀ ਸ਼ੱਕ ਅਤੇ ਬੇਵਿਸ਼ਵਾਸੀ ਦਾ ਮਾਹੌਲ ਬਣਿਆ ਰਿਹਾ । ਦੋਹਾਂ ਹੀ ਪੱਖਾਂ ਨੇ ਇੱਕ ਦੂਸਰੇ ਦੀਆਂ ਸੈਨਿਕ ਅਤੇ ਕੂਟਨੀਤਿਕ ਚਾਲਾਂ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੇ ਜਾਸੂਸ ਛੱਡੇ ਹੋਏ ਸਨ | ਅੰਗਰੇਜ਼ਾਂ ਨੇ ਲੁਧਿਆਣੇ ਵਿਖੇ ਇੱਕ ਸ਼ਕਤੀਸ਼ਾਲੀ ਸੈਨਿਕ ਛਾਉਣੀ ਕਾਇਮ ਕਰ ਲਈ । ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਫ਼ਿਲੌਰ ਵਿਖੇ ਇੱਕ ਕਿਲ੍ਹੇ ਦਾ ਨਿਰਮਾਣ ਕਰਵਾਇਆ ।

2. ਸੰਬੰਧਾਂ ਵਿੱਚ ਸੁਧਾਰ (Improvement in the Relations) – ਹੌਲੀ-ਹੌਲੀ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਸ਼ੰਕਾਵਾਂ ਦੂਰ ਹੋਣੀਆਂ ਸ਼ੁਰੂ ਹੋ ਗਈਆਂ 1812 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਡੇਵਿਡ ਆਕਟਰਲੋਨੀ ਨੂੰ ਕੰਵਰ ਖੜਕ ਸਿੰਘ ਦੀ ਸ਼ਾਦੀ ‘ਤੇ ਸੱਦਾ ਦਿੱਤਾ । ਲਾਹੌਰ ਦਰਬਾਰ ਵਿੱਚ ਪਹੁੰਚਣ ‘ਤੇ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ । 1812 ਈ. ਤੋਂ ਲੈ ਕੇ 1821 ਈ. ਤਕ ਦੇ ਸਮੇਂ ਦੌਰਾਨ ਅੰਗਰੇਜ਼ਾਂ ਅਤੇ ਰਣਜੀਤ ਸਿੰਘ ਨੇ ਇੱਕ ਦੂਜੇ ਦੇ ਮਾਮਲਿਆਂ ਵਿੱਚ ਕੋਈ ਦਖ਼ਲ ਨਾ ਦਿੱਤਾ ।

3. ਵਦਨੀ ਦੀ ਸਮੱਸਿਆ (Problem of Wadni) – 1822 ਈ. ਵਿੱਚ ਵਦਨੀ ਪਿੰਡ ਦੀ ਮਲਕੀਅਤ ਬਾਰੇ ਅੰਗਰੇਜ਼ਾਂ ਅਤੇ ਰਣਜੀਤ ਸਿੰਘ ਦੇ ਆਪਸੀ ਸੰਬੰਧਾਂ ਵਿੱਚ ਕੁਝ ਸਮੇਂ ਲਈ ਕੁੜੱਤਣ ਪੈਦਾ ਹੋ ਗਈ । ਅੰਗਰੇਜ਼ਾਂ ਨੇ ਵਦਨੀ ਵਿੱਚੋਂ ਰਣਜੀਤ ਸਿੰਘ ਦੀ ਫ਼ੌਜ ਨੂੰ ਕੱਢ ਦਿੱਤਾ । ਇਸ ਕਾਰਨ ਰਣਜੀਤ ਸਿੰਘ ਨੂੰ ਕਾਫ਼ੀ ਗੁੱਸਾ ਆਇਆ ਪਰ ਉਸ ਨੇ ਲੜਾਈ ਨਾ ਕੀਤੀ ।

4. ਸੰਬੰਧਾਂ ਵਿੱਚ ਸੁਧਾਰ (Cordiality Restored) – 1823 ਈ. ਵਿੱਚ ਵੇਡ ਜੋ ਕਿ ਲੁਧਿਆਣਾ ਵਿੱਚ ਅੰਗਰੇਜ਼ਾਂ · ਦਾ ਪੁਲੀਟੀਕਲ ਏਜੰਟ ਸੀ, ਦੇ ਦਖਲ ਦੇਣ ‘ਤੇ ਵਦਨੀ ਦਾ ਇਲਾਕਾ ਰਣਜੀਤ ਸਿੰਘ ਨੂੰ ਵਾਪਸ ਸੌਂਪ ਦਿੱਤਾ ਗਿਆ । ਰਣਜੀਤ ਸਿੰਘ ਨੇ ਵੀ 1824 ਈ. ਵਿੱਚ ਜਦੋਂ ਨੇਪਾਲ ਸਰਕਾਰ ਨੇ ਅੰਗਰੇਜ਼ਾਂ ਵਿਰੁੱਧ ਉਸ ਤੋਂ ਸਹਾਇਤਾ ਮੰਗੀ ਤਾਂ ਉਸ ਨੇ ਇਨਕਾਰ ਕਰ ਦਿੱਤਾ । ਇਸੇ ਤਰ੍ਹਾਂ 1825 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਭਰਤਪੁਰ ਦੇ ਰਾਜੇ ਨੂੰ ਅੰਗਰੇਜ਼ਾਂ ਵਿਰੁੱਧ ਸਹਿਯੋਗ ਨਾ ਦਿੱਤਾ । 1826 ਈ. ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਬੀਮਾਰ ਪਿਆ ਤਾਂ ਅੰਗਰੇਜ਼ਾਂ ਨੇ ਉਸ ਦੇ ਇਲਾਜ ਲਈ ਡਾਕਟਰ ਮਰੇ ਨੂੰ ਭੇਜਿਆ ।

5. ਸਿੰਧ ਦਾ ਪ੍ਰਸ਼ਨ (Question of Sind) – ਸਿੰਧ ਦਾ ਇਲਾਕਾ ਵਪਾਰਿਕ ਅਤੇ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । 1831 ਈ. ਵਿੱਚ ਅੰਗਰੇਜ਼ਾਂ ਨੇ ਅਲੈਗਜ਼ੈਂਡਰ ਬਰਨਜ਼ ਨੂੰ ਸਿੰਧ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਭੇਜਿਆ । ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਸ਼ੱਕ ਨਾ ਪਵੇ ਇਸ ਲਈ ਉਸ ਨੂੰ ਰੋਪੜ ਵਿਖੇ ਗਵਰਨਰ-ਜਨਰਲ ਲਾਰਡ ਬੈਂਟਿੰਕ ਨਾਲ ਇੱਕ ਮੁਲਾਕਾਤ ਲਈ ਸੱਦਾ ਭੇਜਿਆ । ਇਹ ਮੁਲਾਕਾਤ 6 ਅਕਤੂਬਰ, 1831 ਈ. ਨੂੰ ਹੋਈ । ਅੰਗਰੇਜ਼ਾਂ ਨੇ ਬੜੀ ਚਾਲਾਕੀ ਨਾਲ ਰਣਜੀਤ ਸਿੰਘ ਨੂੰ ਗੱਲੀਂ-ਬਾਤੀਂ ਲਗਾਈ ਰੱਖਿਆ ਦੂਜੇ ਪਾਸੇ ਅੰਗਰੇਜ਼ ਸਿੰਧ ਨਾਲ ਇੱਕ ਵਪਾਰਿਕ ਸੰਧੀ ਕਰਨ ਵਿੱਚ ਸਫਲ ਹੋਏ । ਇਸ ਕਾਰਨ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਮੁੜ ਤਣਾਓ ਆ ਗਿਆ ।

6. ਸ਼ਿਕਾਰਪੁਰ ਦਾ ਪ੍ਰਸ਼ਨ (Question of Shikarpur) – ਸ਼ਿਕਾਰਪੁਰ ਦੇ ਪ੍ਰਸ਼ਨ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਆਪਸੀ ਪਾੜਾ ਹੋਰ ਵੱਧ ਗਿਆ | 1836 ਈ. ਵਿੱਚ ਮਜਾਰਿਸ ਨਾਂ ਦੇ ਇੱਕ ਕਬੀਲੇ ਨੂੰ ਰਣਜੀਤ ਸਿੰਘ ਨੇ ਹਰਾਇਆ ਅਤੇ ਸ਼ਿਕਾਰਪੁਰ ‘ਤੇ ਕਬਜ਼ਾ ਕਰ ਲਿਆ । ਉਸੇ ਸਮੇਂ ਵੇਡ ਅਧੀਨ ਇੱਕ ਅੰਗਰੇਜ਼ੀ ਫ਼ੌਜ ਵੀ ਉੱਥੇ ਪਹੁੰਚ ਗਈ । ਰਣਜੀਤ ਸਿੰਘ ਨੂੰ ਪਿੱਛੇ ਹਟਣਾ ਪਿਆ ਕਿਉਂਕਿ ਉਹ ਅੰਗਰੇਜ਼ਾਂ ਨਾਲ ਲੜਾਈ ਨਹੀਂ ਕਰਨਾ ਚਾਹੁੰਦਾ ਸੀ ।

7. ਫ਼ਿਰੋਜ਼ਪੁਰ ਦਾ ਪ੍ਰਸ਼ਨ (Question of Ferozepur) – ਫ਼ਿਰੋਜ਼ਪੁਰ ਸ਼ਹਿਰ ‘ਤੇ ਰਣਜੀਤ ਸਿੰਘ ਦਾ ਅਧਿਕਾਰ ਸੀ । 1835 ਈ. ਵਿੱਚ ਅੰਗਰੇਜ਼ਾਂ ਨੇ ਇਸ ‘ਤੇ ਕਬਜ਼ਾ ਕਰ ਲਿਆ ਸੀ । 1838 ਈ. ਵਿੱਚ ਅੰਗਰੇਜ਼ਾਂ ਨੇ ਇੱਥੇ ਇੱਕ ਸ਼ਕਤੀਸ਼ਾਲੀ ਸੈਨਿਕ ਛਾਉਣੀ ਬਣਾ ਲਈ । ਭਾਵੇਂ ਮਹਾਰਾਜੇ ਨੇ ਇਸ ਗੱਲ ਦਾ ਬੜਾ ਗੁੱਸਾ ,ਮਨਾਇਆ ਪਰ ਅੰਗਰੇਜ਼ਾਂ ਨੇ ਉਸ ਦੀ ਕੋਈ ਪਰਵਾਹ ਨਾ ਕੀਤੀ ।

8. ਤਿੰਨ ਪੱਖੀ ਸੰਧੀ (Tripartite Treaty) – 1837 ਈ. ਵਿੱਚ ਰੂਸ ਬੜੀ ਤੇਜ਼ੀ ਨਾਲ ਏਸ਼ੀਆ ਵੱਲ ਵੱਧ ਰਿਹਾ ਸੀ । ਅੰਗਰੇਜ਼ਾਂ ਨੂੰ ਇਹ ਖ਼ਤਰਾ ਹੋ ਗਿਆ ਕਿ ਕਿਧਰੇ ਰੂਸ ਅਫ਼ਗਾਨਿਸਤਾਨ ਦੇ ਰਸਤੇ ਭਾਰਤ ‘ਤੇ ਹਮਲਾ ਨਾ ਕਰ ਦੇਵੇ । ਇਸ ਹਮਲੇ ਨੂੰ ਰੋਕਣ ਲਈ ਅਤੇ ਅਫ਼ਗਾਨਿਸਤਾਨ ਦੇ ਸ਼ਾਸਕ ਦੋਸਤ ਮੁਹੰਮਦ ਖ਼ਾਂ ਨੂੰ ਗੱਦੀ ਤੋਂ ਉਤਾਰਨ ਲਈ ਅੰਗਰੇਜ਼ਾਂ ਨੇ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ 26 ਜੂਨ 1838 ਈ. ਨੂੰ ਤਿੰਨ ਪੱਖੀ ਸੰਧੀ ਕੀਤੀ । ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਇਸ ਸਮਝੌਤੇ ‘ਤੇ ਜ਼ਬਰਦਸਤੀ ਦਸਤਖ਼ਤ ਕਰਵਾਏ ।

ਤੈ-ਪੱਖੀ ਸੰਧੀ ਦੀਆਂ ਸ਼ਰਤਾਂ ਇਹ ਸਨ-

  • ਸ਼ਾਹ ਸ਼ੁਜਾਹ ਨੂੰ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਹਿਯੋਗ ਨਾਲ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਾਇਆ ਜਾਵੇਗਾ ।
  • ਸ਼ਾਹ ਸ਼ੁਜਾਹ ਨੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਜਿੱਤੇ ਗਏ ਸਾਰੇ ਅਫ਼ਗਾਨ ਇਲਾਕਿਆਂ ਉੱਤੇ ਉਸ ਦਾ ਅਧਿਕਾਰ ਮੰਨ ਲਿਆ ।
  • ਸਿੰਧ ਦੇ ਸੰਬੰਧ ਵਿੱਚ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਮਿਆਨ ਜਿਹੜੇ ਫੈਸਲੇ ਹੋਣਗੇ ਸ਼ਾਹ ਸੁਜਾਹ ਨੇ ਉਨ੍ਹਾਂ ਨੂੰ ਮੰਨਣ ਦਾ ਵਚਨ ਦਿੱਤਾ ।
  • ਸ਼ਾਹ ਸ਼ੁਜਾਹ ਅੰਗਰੇਜ਼ਾਂ ਅਤੇ ਸਿੱਖਾਂ ਦੀ ਆਗਿਆ ਤੋਂ ਬਿਨਾਂ ਦੁਨੀਆਂ ਦੀ ਕਿਸੇ ਹੋਰ ਸ਼ਕਤੀ ਨਾਲ ਸੰਬੰਧ ਕਾਇਮ ਨਹੀਂ ਕਰੇਗਾ ।
  • ਇਕ ਦੇਸ਼ ਦਾ ਦੁਸ਼ਮਣ ਦੁਜੇ ਦੋ ਦੇਸ਼ਾਂ ਦਾ ਵੀ ਦੁਸ਼ਮਣ ਸਮਝਿਆ ਜਾਵੇਗਾ ।
  • ਸ਼ਾਹ ਸ਼ਜਾਹ ਨੂੰ ਤਖ਼ਤ ਉੱਤੇ ਬਿਠਾਉਣ ਲਈ ਮਹਾਰਾਜਾ ਰਣਜੀਤ ਸਿੰਘ 5,000 ਸੈਨਿਕਾਂ ਨਾਲ ਮਦਦ ਕਰੇਗਾ ਅਤੇ ਸ਼ਾਹ ਸ਼ੁਜਾਹ ਇਸ ਬਦਲੇ ਮਹਾਰਾਜੇ ਨੂੰ 2 ਲੱਖ ਰੁਪਏ ਦੇਵੇਗਾ ।

ਤੂੰ-ਪੱਖੀ ਸੰਧੀ ਰਣਜੀਤ ਸਿੰਘ ਦੀ ਇੱਕ ਹੋਰ ਕੂਟਨੀਤਿਕ ਹਾਰ ਸੀ । ਇਸ ਸੰਧੀ ਨੇ ਰਣਜੀਤ ਸਿੰਘ ਦੀਆਂ ਸਿੰਧ ਅਤੇ ਸ਼ਿਕਾਰਪੁਰ ਉੱਤੇ ਕਬਜ਼ਾ ਕਰਨ ਦੀਆਂ ਸਾਰੀਆਂ ਇੱਛਾਵਾਂ ‘ਤੇ ਪਾਣੀ ਫੇਰ ਦਿੱਤਾ ਸੀ । ਮਹਾਰਾਜਾ ਰਣਜੀਤ ਸਿੰਘ ਦੀ 27 ਜੂਨ, 1839 ਈ. ਨੂੰ ਮੌਤ ਹੋ ਗਈ ।

ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਪ੍ਰਤੀ ਨੀਤੀ ਦਾ ਮੁੱਲਾਂਕਣ (An Estimate of Maharaja Ranjit Singh’s Policy towards the British)

ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਆਪਣੇ ਸੰਬੰਧਾਂ ਸਮੇਂ ਜਿਹੜੀ ਨੀਤੀ ਅਪਣਾਈ ਉਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਪਾਏ ਜਾਂਦੇ ਹਨ | ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਲੜਾਈ ਨਾ ਕਰਕੇ ਆਪਣੀ ਸਿਆਣਪ ਅਤੇ ਦੂਰਦਰਸ਼ਤਾ ਦਾ ਸਬੂਤ ਦਿੱਤਾ । ਰਣਜੀਤ ਸਿੰਘ ਅੰਗਰੇਜ਼ਾਂ ਦੀ ਸ਼ਕਤੀ ਤੋਂ ਚੰਗੀ ਤਰ੍ਹਾਂ ਜਾਣੂ ਸੀ । ਉਹ ਆਪਣੇ ਤੋਂ ਕਈ ਗੁਣਾਂ ਸ਼ਕਤੀਸ਼ਾਲੀ ਦੁਸ਼ਮਣ ਨਾਲ ਟੱਕਰ ਲੈ ਕੇ ਉਭਰਦੇ ਹੋਏ ਖ਼ਾਲਸਾ ਰਾਜੇ ਨੂੰ ਨਸ਼ਟ ਹੁੰਦੇ ਨਹੀਂ ਵੇਖਣਾ ਚਾਹੁੰਦਾ ਸੀ । ਦੂਸਰਾ, ਅੰਗਰੇਜ਼ਾਂ ਨਾਲ ਮਿੱਤਰਤਾ ਕਾਰਨ ਹੀ ਮਹਾਰਾਜਾ ਰਣਜੀਤ ਸਿੰਘ ਉੱਤਰ-ਪੱਛਮ ਵੱਲ ਸਿੱਖ ਸਾਮਰਾਜ ਦਾ ਕਾਫੀ ਵਿਸਥਾਰ ਕਰ ਸਕਿਆ ।

ਦੂਜੇ ਪਾਸੇ ਕੁਝ ਹੋਰ ਇਤਿਹਾਸਕਾਰਾਂ ਨੇ ਇਸ ਨੀਤੀ ਦੀ ਸਖ਼ਤ ਆਲੋਚਨਾ ਕੀਤੀ ਹੈ । ਉਨ੍ਹਾਂ ਦਾ ਵਿਚਾਰ ਹੈ ਕਿ ਰਣਜੀਤ ਸਿੰਘ ਨੇ ਅੰਗਰੇਜ਼ਾਂ ਅੱਗੇ ਸਦਾ ਝੁਕਣ ਦੀ ਨੀਤੀ ਅਪਣਾਈ । 1809 ਈ. ਦੀ ਅੰਮ੍ਰਿਤਸਰ ਦੀ ਸੰਧੀ ਰਾਹੀਂ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਸਤਲੁਜ ਪਾਰ ਦੇ ਦੇਸ਼ਾਂ ਵਿੱਚੋਂ ਆਪਣੀਆਂ ਫ਼ੌਜਾਂ ਕੱਢਣ ਲਈ ਮਜਬੂਰ ਕਰ ਦਿੱਤਾ ਸੀ । ਸਿੰਧ, ਸ਼ਿਕਾਰਪੁਰ ਅਤੇ ਫ਼ਿਰੋਜ਼ਪੁਰ ਦੇ ਮਾਮਲਿਆਂ ਵਿੱਚ ਰਣਜੀਤ ਸਿੰਘ ਦਾ ਭਾਰੀ ਅਪਮਾਨ ਕੀਤਾ ਗਿਆ ਸੀ । ਤਿੰਨ ਪੱਖੀ ਸੰਧੀ ਰਣਜੀਤ ਸਿੰਘ ਉੱਪਰ ਜ਼ਬਰਦਸਤੀ ਥੋਪੀ ਗਈ ਸੀ । ਇੱਕ ਜਾਬਰ ਅਤੇ ਅੱਤਿਆਚਾਰੀ ਦੇ ਅੱਗੇ ਸਦਾ ਹੀ ਝੁਕੀ ਜਾਣਾ ਕਦੀ ਠੀਕ ਜਾਂ ਯੋਗ ਨਹੀ ਆਖਿਆ ਜਾ ਸਕਦਾ । ਡਾਕਟਰ ਐੱਨ. ਕੇ. ਸਿਨਹਾ ਦੇ ਅਨੁਸਾਰ,
“ਉਸ ਦੇ ਮਨ ਅੰਦਰ ਵੀ ਸ਼ਾਇਦ ਉਹੀ ਚਿੰਤਾ ਸੀ ਜਿਹੜੀ ਹਰ ਉਸਰੱਈਏ ਨੂੰ ਵਿਰਸੇ ਵਿੱਚ ਮਿਲਦੀ ਹੈ । ਉਹ ਆਪਣੇ ਹੱਥਾਂ ਨਾਲ ਉਸਾਰੇ ਸਾਮਰਾਜ ਨੂੰ ਜੰਗ ਦੇ ਖ਼ਤਰਿਆਂ ਸਾਹਮਣੇ ਨੰਗਿਆਂ ਕਰਨੋਂ ਡਰਦਾ ਸੀ ਅਤੇ ਇਸ ਲਈ ਉਸ ਨੇ ਝੁਕ ਜਾਣ, ਝੁੱਕ ਜਾਣ ਅਤੇ ਭੁੱਕ ਜਾਣ ਦੀ ਨੀਤੀ ਅਪਣਾਈ ।”

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਜਸਵੰਤ ਰਾਓ ਹੋਲਕਰ ਕੌਣ ਸੀ ? ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਸਹਾਇਤਾ ਕਿਉਂ ਨਾ ਕੀਤੀ ? (Who was Jaswant Rao Holkar ? Why Ranjit Singh did not help him ?)
ਉੱਤਰ-
ਜਸਵੰਤ ਰਾਓ ਹੋਲਕਰ ਮਰਾਠਾ ਸਰਦਾਰ ਸੀ । ਉਹ 1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਤੋਂ ਅੰਗਰੇਜ਼ਾਂ ਵਿਰੁੱਧ ਸਹਾਇਤਾ ਲੈਣ ਲਈ ਅੰਮ੍ਰਿਤਸਰ ਪਹੁੰਚਿਆ । ਮਹਾਰਾਜਾ ਰਣਜੀਤ ਸਿੰਘ ਨੇ ਹੋਲਕਰ ਦੀ ਹੇਠ ਲਿਖੇ ਕਾਰਨਾਂ ਕਰਕੇ ਕੋਈ ਸਹਾਇਤਾ ਨਾ ਕੀਤੀ-ਪਹਿਲਾ, ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ੀ ਸੈਨਾ ਦੇ ਅਨੁਸ਼ਾਸਨ ਨੂੰ ਦੇਖ ਕੇ ਹੈਰਾਨ ਰਹਿ ਗਿਆ ਸੀ । ਦੂਸਰਾ, ਅੰਮ੍ਰਿਤਸਰ ਵਿਖੇ ਹੋਏ ਗੁਰਮਤੇ ਵਿੱਚ ਫ਼ੈਸਲਾ ਕੀਤਾ ਗਿਆ ਕਿ ਜਸਵੰਤ ਰਾਓ ਹੋਲਕਰ ਦੀ ਸਹਾਇਤਾ ਲਾਹੌਰ ਰਾਜ ਲਈ ਵਿਨਾਸ਼ਕਾਰੀ ਸਿੱਧ ਹੋ ਸਕਦੀ ਹੈ । ਤੀਸਰਾ, ਮਹਾਰਾਜਾ ਰਣਜੀਤ ਸਿੰਘ ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੁੰਦਾ ਸੀ ।

ਪ੍ਰਸ਼ਨ 2.
ਅੰਮ੍ਰਿਤਸਰ ਦੀ ਸੰਧੀ ਦੀਆਂ ਪਰਿਸਥਿਤੀਆਂ ਦਾ ਵਰਣਨ ਕਰੋ । (Describe the circumstances leading to the Treaty of Amritsar.)
ਜਾਂ
ਅੰਮ੍ਰਿਤਸਰ ਦੀ ਸੰਧੀ ਦੀਆਂ ਪਰਿਸਥਿਤੀਆਂ ਦਾ ਅਧਿਐਨ ਕਰੋ । (Study the circumstances leading to the Treaty of Amritsar ?)
ਜਾਂ
1800 ਤੋਂ 1809 ਈ. ਤਕ ਅੰਗਰੇਜ਼-ਸਿੱਖ ਸੰਬੰਧਾਂ ਦਾ ਵਰਣਨ ਕਰੋ । (Describe the relations between the English and the Sikhs from 1800 to 1809.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀਆਂ ਸਾਰੀਆਂ ਸਿੱਖ ਰਿਆਸਤਾਂ ‘ਤੇ ਆਪਣਾ ਕਬਜ਼ਾ ਕਰਨਾ ਚਾਹੁੰਦਾ ਸੀ । ਇਸ ਉਦੇਸ਼ ਨਾਲ ਉਸ ਨੇ 1806 ਈ. ਤੇ 1807 ਈ. ਵਿੱਚ ਮਾਲਵਾ ਦੇ ਦੇਸ਼ਾਂ ‘ਤੇ ਹਮਲੇ ਕੀਤੇ । ਉਸ ਨੇ ਕਈ ਖੇਤਰਾਂ ਉੱਤੇ ਕਬਜ਼ਾ ਕਰ ਲਿਆ । ਸਤੰਬਰ 1808 ਈ. ਵਿੱਚ ਰਣਜੀਤ ਸਿੰਘ ਅਤੇ ਚਾਰਲਸ ਮੈਟਕਾਫ਼ ਵਿਚਕਾਰ ਹੋਈ ਗੱਲਬਾਤ ਅਸਫਲ ਰਹੀ । ਰਣਜੀਤ ਸਿੰਘ ਨੇ ਦਸੰਬਰ, 1808 ਈ. ਵਿੱਚ ਮਾਲਵਾ ’ਤੇ ਤੀਸਰੀ ਵਾਰ ਹਮਲਾ ਕੀਤਾ । ਹੁਣ ਅੰਗਰੇਜ਼ਾਂ ਨੇ ਰਣਜੀਤ ਸਿੰਘ ਤੋਂ ਆਪਣੀਆਂ ਸ਼ਰਤਾਂ ਮਨਵਾਉਣ ਲਈ ਯੁੱਧ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ । ਮਹਾਰਾਜਾ ਨੇ ਕੂਟਨੀਤੀ ਤੋਂ ਕੰਮ ਲਿਆ । ਸਿੱਟੇ ਵਜੋਂ 25 ਅਪਰੈਲ, 1809 ਈ. ਨੂੰ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਦੀ ਸੰਧੀ ‘ਤੇ ਦਸਤਖ਼ਤ ਹੋਏ ।

ਪ੍ਰਸ਼ਨ 3.
ਅੰਮ੍ਰਿਤਸਰ ਦੀ ਸੰਧੀ ਦੀਆਂ ਤਿੰਨ ਸ਼ਰਤਾਂ ਕੀ ਸਨ ? (What were the three conditions of the Treaty of Amritsar ?). ਉੱਤਰ-

  1. ਅੰਗਰੇਜ਼ੀ ਸਰਕਾਰ ਅਤੇ ਲਾਹੌਰ ਦਰਬਾਰ ਵਿਚਕਾਰ ਪੱਕੀ ਮਿੱਤਰਤਾ ਰਹੇਗੀ ।
  2. ਅੰਗਰੇਜ਼ੀ ਸਰਕਾਰ ਸਤਲੁਜ ਦਰਿਆ ਦੇ ਉੱਤਰ ਵਿੱਚ ਮਹਾਰਾਜਾ ਦੇ ਦੇਸ਼ਾਂ ਅਤੇ ਪਰਜਾ ਨਾਲ ਕੋਈ ਸੰਬੰਧ ਨਹੀਂ ਰੱਖੇਗੀ ।
  3. ਮਹਾਰਾਜਾ ਸਤਲੁਜ ਦਰਿਆ ਦੇ ਖੱਬੇ-ਪਾਸੇ ਦੇ ਇਲਾਕੇ ਵਿੱਚ ਜੋ ਉਸ ਦੇ ਕਬਜ਼ੇ ਵਿੱਚ ਹੈ ਉਨੀ ਹੀ ਫ਼ੌਜ ਰੱਖੇਗਾ ਜਿੰਨੀ ਕਿ ਉਸ ਇਲਾਕੇ ਦੇ ਅੰਦਰੂਨੀ ਪ੍ਰਬੰਧ ਲਈ ਲੋੜੀਂਦੀ ਹੋਵੇਗੀ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਹੋਈ ਅੰਮ੍ਰਿਤਸਰ ਦੀ ਸੰਧੀ ਦੀ ਮਹੱਤਤਾ ਦੱਸੋ । (What was the significance of the Treaty of Amritsar signed between Ranjit Singh and the English ?)
ਜਾਂ
ਅੰਮ੍ਰਿਤਸਰ ਦੀ ਸੰਧੀ (1809) ਦਾ ਇਤਿਹਾਸਿਕ ਮਹੱਤਵ ਕੀ ਸੀ ? (What was the historical significance of the Treaty of Amritsar ?)
ਜਾਂ
ਅੰਮ੍ਰਿਤਸਰ ਦੀ ਸੰਧੀ ਦੀਆਂ ਤਿੰਨ ਮੁੱਖ ਸ਼ਰਤਾਂ ਕੀ ਸਨ ? (What are the three main terms of the Treaty of Amritsar ?)
ਜਾਂ
ਅੰਮ੍ਰਿਤਸਰ ਦੀ ਸੰਧੀ ਦੀਆਂ ਸ਼ਰਤਾਂ ਅਤੇ ਮਹੱਤਵ ਬਾਰੇ ਦੱਸੋ । (Mention the terms and significance of the Treaty of Amritsar.)
ਜਾਂ
ਅੰਮ੍ਰਿਤਸਰ ਦੀ ਸੰਧੀ ਦਾ ਕੀ ਮਹੱਤਵ ਸੀ ? (What was the significance of the Treaty of Amritsar ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ 25 ਅਪਰੈਲ, 1809 ਈ. ਨੂੰ ਹੋਈ ਅੰਮ੍ਰਿਤਸਰ ਦੀ ਸੰਧੀ ਦਾ ਪੰਜਾਬ ਦੇ ਇਤਿਹਾਸ ਵਿੱਚ ਮਹੱਤਵਪੂਰਨ ਥਾਂ ਹੈ । ਇਸ ਸੰਧੀ ਰਾਹੀਂ ਰਣਜੀਤ ਸਿੰਘ ਨੇ ਸਤਲੁਜ ਦਰਿਆ ਨੂੰ ਰਾਜ ਦੀ ਪੁਰਬੀ ਹੱਦ ਮੰਨ ਲਿਆ । ਸਿੱਟੇ ਵਜੋਂ ਰਣਜੀਤ ਸਿੰਘ ਦਾ ਸਾਰੀਆਂ ਸਿੱਖ ਰਿਆਸਤਾਂ ਦਾ ਮਹਾਰਾਜਾ ਬਣਨ ਦਾ ਸੁਪਨਾ ਹਮੇਸ਼ਾਂ ਲਈ ਟੁੱਟ ਗਿਆ । ਰਣਜੀਤ ਸਿੰਘ ਨੂੰ ਨਾ ਕੇਵਲ ਰਾਜਨੀਤਿਕ ਬਲਕਿ ਆਰਥਿਕ ਪੱਖ ਤੋਂ ਵੀ ਨੁਕਸਾਨ ਹੋਇਆ । ਪਰ ਇਸ ਸੰਧੀ ਦੁਆਰਾ ਮਹਾਰਾਜਾ ਆਪਣੇ ਨਵੇਂ ਉਸਾਰੇ ਰਾਜ ਨੂੰ ਅੰਗੇਰਜ਼ਾਂ ਤੋਂ ਬਚਾਉਣ ਵਿੱਚ ਸਫਲ ਹੋ ਗਿਆ । ਦੂਜੇ ਪਾਸੇ ਇਸ ਸੰਧੀ ਨੇ ਅੰਗਰੇਜ਼ਾਂ ਦੀ ਸ਼ੋਹਰਤ ਵਿੱਚ ਕਾਫ਼ੀ ਵਾਧਾ ਕੀਤਾ ।

ਪ੍ਰਸ਼ਨ 5.
ਸਿੰਧ ਦੇ ਮਾਮਲੇ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿੱਚ ਤਣਾਓ ਕਿਉਂ ਪੈਦਾ ਹੋ ਗਿਆ ? (Why was tension created between Maharaja Ranjit Singh and the English over Sind tangle ?)
ਉੱਤਰ-
ਸਿੰਧ ਦਾ ਇਲਾਕਾ ਵਪਾਰਿਕ ਅਤੇ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਦੋਨੋਂ ਇਸ ਇਲਾਕੇ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ । ਅੰਗਰੇਜ਼ਾਂ ਨੇ ਸਿੰਧ ਨਾਲ ਸੰਧੀ ਕਰਨ ਲਈ ਕਰਨਲ ਪੋਟਿੰਗਰ ਨੂੰ ਭੇਜਿਆ । ਉਹ 1832 ਈ. ਵਿੱਚ ਸਿੰਧ ਨਾਲ ਇੱਕ ਵਪਾਰਿਕ ਸੰਧੀ ਕਰਨ ਵਿੱਚ ਸਫਲ ਹੋਇਆ । 1838 ਈ. ਵਿੱਚ ਅੰਗੇਰਜ਼ਾਂ ਨੇ ਸਿੰਧ ਦੇ ਅਮੀਰਾਂ ਨਾਲ ਇੱਕ ਹੋਰ ਸੰਧੀ ਕਰ ਲਈ । ਇਸ ਕਾਰਨ ਸਿੰਧ ਅੰਗਰੇਜ਼ਾਂ ਦੇ ਪ੍ਰਭਾਵ ਅਧੀਨ ਆ ਗਿਆ । ਮਹਾਰਾਜਾ ਰਣਜੀਤ ਸਿੰਘ ਇਹ ਸਹਿਣ ਕਰਨ ਲਈ ਕਦੇ ਤਿਆਰ ਨਹੀਂ ਸੀ । ਪਰ ਉਸ ਨੇ ਅੰਗੇਰਜ਼ਾਂ ਦੇ ਵਿਰੁੱਧ ਕੋਈ ਕਦਮ ਚੁੱਕਣ ਦਾ ਹੌਸਲਾ ਨਾ ਕੀਤਾ ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

ਪ੍ਰਸ਼ਨ 6.
ਫ਼ਿਰੋਜ਼ਪੁਰ ਦੇ ਪ੍ਰਸ਼ਨ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਤਣਾਓ ਕਿਉਂ ਪੈਦਾ ਹੋ ਗਿਆ ? (Why was tension created between Maharaja Ranjit Singh and the English over Ferozepur tangle ?)
ਉੱਤਰ-
ਅੰਗਰੇਜ਼ ਫ਼ਿਰੋਜ਼ਪੁਰ ਵਰਗੇ ਮਹੱਤਵਪੂਰਨ ਸ਼ਹਿਰ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ । ਇਹ ਸ਼ਹਿਰ ਲਾਹੌਰ ਤੋਂ ਕੇਵਲ 40 ਮੀਲ ਦੀ ਵਿੱਥ ‘ਤੇ ਸਥਿਤ ਸੀ । ਇੱਥੋਂ ਅੰਗਰੇਜ਼ ਰਣਜੀਤ ਸਿੰਘ ਦੇ ਰਾਜ ਦੀਆਂ ਸਰਗਰਮੀਆਂ ਬਾਰੇ ਚੰਗੀ ਜਾਣਕਾਰੀ ਪ੍ਰਾਪਤ ਕਰ ਸਕਦੇ ਸਨ । ਇਸ ਤੋਂ ਇਲਾਵਾ ਪੰਜਾਬ ਨੂੰ ਘੇਰਾ ਪਾਉਣ ਲਈ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰਨਾ ਜ਼ਰੂਰੀ ਸੀ । ਇਸ ਲਈ 1835 ਈ. ਵਿੱਚ ਅੰਗਰੇਜ਼ਾਂ ਨੇ ਜ਼ਬਰਦਸਤੀ ਫ਼ਿਰੋਜ਼ਪੁਰ ਉੱਤੇ ਕਬਜ਼ਾ ਕਰ ਲਿਆ । 1838 ਈ. ਵਿੱਚ ਅੰਗੇਰਜ਼ਾਂ ਨੇ ਇੱਥੇ ਇੱਕ ਸ਼ਕਤੀਸ਼ਾਲੀ ਸੈਨਿਕ ਛਾਉਣੀ ਬਣਾ ਲਈ । ਮਹਾਰਾਜਾ ਨੂੰ ਖ਼ਾਲੀ ਗੁੱਸੇ ਦਾ ਘੁੱਟ ਪੀ ਕੇ ਰਹਿ ਜਾਣਾ ਪਿਆ ।

ਪ੍ਰਸ਼ਨ 7.
ਤਿੰਨ-ਪੱਖੀ ਸੰਧੀ ਅਤੇ ਇਸ ਦੇ ਮਹੱਤਵ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on Tri-partite Treaty and its significance.)
ਜਾਂ
ਤਿੰਨ-ਪੱਖੀ ਸੰਧੀ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on Tri-partite Treaty.)
ਉੱਤਰ-
1837 ਈ. ਵਿੱਚ ਰੂਸ ਬੜੀ ਤੇਜ਼ੀ ਨਾਲ ਏਸ਼ੀਆ ਵੱਲ ਵਧ ਰਿਹਾ ਸੀ । ਅਫ਼ਗਾਨਿਸਤਾਨ ਦਾ ਸ਼ਾਸਕ ਦੋਸਤ ਮੁਹੰਮਦ ਖ਼ਾਂ ਇਹ ਚਾਹੁੰਦਾ ਸੀ ਕਿ ਅੰਗਰੇਜ਼ ਪਿਸ਼ਾਵਰ ਦਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਉਸ ਨੂੰ ਦੇਣ । ਅੰਗਰੇਜ਼ ਅਜਿਹਾ ਨਹੀਂ ਕਰ ਸਕਦੇ ਸਨ । ਸਿੱਟੇ ਵਜੋਂ ਉਨ੍ਹਾਂ ਨੇ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸੁਜ਼ਾਹ ਨਾਲ ਗੱਲਬਾਤ ਸ਼ੁਰੂ ਕੀਤੀ । 26 ਜੂਨ, 1838 ਈ. ਨੂੰ ਅੰਗਰੇਜ਼ਾਂ, ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਇੱਕ ਤਿੰਨ-ਪੱਖੀ ਸੰਧੀ ‘ਤੇ ਦਸਤਖ਼ਤ ਕੀਤੇ । ਇਸ ਸੰਧੀ ਅਨੁਸਾਰ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਸ਼ਾਸਕ ਬਣਾਉਣ ਦਾ ਫ਼ੈਸਲਾ ਕੀਤਾ ਗਿਆ । ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਇਸ ਸੰਧੀ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰ ਦਿੱਤਾ ।

ਪ੍ਰਸ਼ਨ 8.
1809 ਈ. ਤੋਂ 1839 ਈ. ਤਕ ਦੇ ਅੰਗਰੇਜ਼-ਸਿੱਖ ਸੰਬੰਧਾਂ ਦਾ ਵਿਵਰਣ ਦਿਓ । (Write about the relations between the English and the Sikhs from 1809-1839.)
ਉੱਤਰ-
1809 ਤੋਂ 1839 ਈ. ਤਕ ਦਾ ਸਮਾਂ ਅੰਗਰੇਜ਼-ਸਿੱਖ ਸੰਬੰਧਾਂ ਵਿੱਚ ਵਿਸ਼ੇਸ਼ ਥਾਂ ਰੱਖਦਾ ਹੈ । 1809 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਦੀ ਸੰਧੀ ਹੋਈ । ਇਹ ਸੰਧੀ ਮਹਾਰਾਜਾ ਰਣਜੀਤ ਸਿੰਘ ਨਾਲੋਂ ਅੰਗਰੇਜ਼ਾਂ ਲਈ ਵਧੇਰੇ ਲਾਹੇਵੰਦ ਸਿੱਧ ਹੋਈ । ਇਸ ਸੰਧੀ ਕਾਰਨ ਭਾਵੇਂ ਮਹਾਰਾਜਾ ਰਣਜੀਤ ਸਿੰਘ ਦਾ ਸਾਰੀਆਂ ਸਿੱਖ ਰਿਆਸਤਾਂ ਦਾ ਮਹਾਰਾਜਾ ਬਣਨ ਦਾ ਸੁਪਨਾ ਪੂਰਾ ਨਾ ਹੋ ਸਕਿਆ, ਪਰ ਉਸ ਨੇ ਖ਼ਾਲਸਾ ਰਾਜ ਨੂੰ ਨਸ਼ਟ ਹੋਣ ਤੋਂ ਬਚਾ ਲਿਆ । 1809 ਈ. ਤੋਂ 1830 ਈ. ਤਕ ਦੋਹਾਂ ਸ਼ਕਤੀਆਂ ਵਿਚਾਲੇ ਕਦੇ ਮਿੱਤਰਤਾ ਅਤੇ ਕਦੇ ਤਣਾਓ ਪੈਦਾ ਹੋ ਜਾਂਦਾ ਰਿਹਾ । 1830-39 ਈ. ਵਿੱਚ ਦੋਹਾਂ ਸ਼ਕਤੀਆਂ ਦੇ ਸੰਬੰਧਾਂ ਵਿਚਾਲੇ ਅੰਗਰੇਜ਼ਾਂ ਦੁਆਰਾ ਸਿੰਧ, ਸ਼ਿਕਾਰਪੁਰ ਅਤੇ ਫ਼ਿਰੋਜ਼ਪੁਰ ‘ਤੇ ਜ਼ਬਰਦਸਤੀ ਕਬਜ਼ਾ ਕਰਨ ਕਰਕੇ ਤਣਾਓ ਹੀ ਰਿਹਾ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਦੇ ਅੰਗਰੇਜ਼ਾਂ ਨਾਲ ਸੰਬੰਧਾਂ ਦੇ ਸਰੂਪ ਦਾ ਵਰਣਨ ਕਰੋ । (Discuss the nature of Ranjit Singh’s relation with the British.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਸਾਹਮਣੇ ਝੁਕਣ ਦੀ ਨੀਤੀ ਬਾਰੇ ਆਪਣੇ ਵਿਚਾਰ ਲਿਖੋ । (Comment on Maharaja Ranjit Singh’s policy of yielding towards the British.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਹਮੇਸ਼ਾਂ ਅੰਗਰੇਜ਼ਾਂ ਸਾਹਮਣੇ ਝੁਕਣ ਦੀ ਨੀਤੀ ਅਪਣਾਈ । ਅੰਗਰੇਜ਼ਾਂ ਨੇ ਉਸ ਨੂੰ 1809 ਈ. ਵਿੱਚ ਅੰਮ੍ਰਿਤਸਰ ਦੀ ਸੰਧੀ ਕਰਨ ਲਈ ਮਜਬੂਰ ਕੀਤਾ । ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਸਿੱਖਾਂ ਦਾ ਮਹਾਰਾਜਾ ਬਣਨ ਦੀਆਂ ਆਸਾਂ ਮਿੱਟੀ ਵਿੱਚ ਮਿਲ ਗਈਆਂ । 1832 ਈ. ਵਿੱਚ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਧੋਖੇ ਵਿੱਚ ਰੱਖ ਕੇ ਸਿੰਧ ਦੇ ਅਮੀਰਾਂ ਨਾਲ ਇੱਕ ਵਪਾਰਿਕ ਸੰਧੀ ਕਰ ਲਈ : 1836 ਈ. ਵਿੱਚ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਸ਼ਿਕਾਰਪੁਰ ਖ਼ਾਲੀ ਕਰਨ ਲਈ ਮਜਬੂਰ ਕਰ ਦਿੱਤਾ । 1838 ਈ. ਵਿੱਚ ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ਵਿੱਚ ਇੱਕ ਸੈਨਿਕ ਛਾਉਣੀ ਸਥਾਪਿਤ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਨੂੰ ਇੱਕ ਹੋਰ ਵੰਗਾਰ ਦਿੱਤੀ ।

ਵਸਤੂਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one Word to one Sentence)

ਪ੍ਰਸ਼ਨ 1.
ਅੰਗਰੇਜ਼ਾਂ ਅਤੇ ਰਣਜੀਤ ਸਿੰਘ ਵਿਚਾਲੇ ਪਹਿਲਾ ਸੰਪਰਕ ਕਦੋਂ ਹੋਇਆ ?
ਉੱਤਰ-
1800 ਈ. ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

ਪ੍ਰਸ਼ਨ 2.
ਯੂਸਫ਼ ਅਲੀ ਕੌਣ ਸੀ ?
ਉੱਤਰ-
ਅੰਗਰੇਜ਼ਾਂ ਨੇ 1800 ਈ. ਵਿੱਚ ਯੂਸਫ਼ ਅਲੀ ਨੂੰ ਲਾਹੌਰ ਦਰਬਾਰ ਵਿੱਚ ਆਪਣਾ ਦੂਤ ਬਣਾ ਕੇ ਭੇਜਿਆ ਸੀ ।

ਪ੍ਰਸ਼ਨ 3.
ਮਰਾਠਿਆਂ ਦਾ ਨੇਤਾ ਜਸਵੰਤ ਰਾਓ ਹੋਲਕਰ ਪੰਜਾਬ ਕਦੋਂ ਆਇਆ ਸੀ ?
ਉੱਤਰ-
1805 ਈ. ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਪਹਿਲੀ ਮਿੱਤਰਤਾ ਸੰਧੀ ਕਦੋਂ ਹੋਈ ?
ਉੱਤਰ-
1806 ਈ. ਵਿੱਚ ।

ਪ੍ਰਸ਼ਨ 5.
1806 ਈ. ਵਿੱਚ ਹੋਈ ਲਾਹੌਰ ਦੀ ਸੰਧੀ ਦੀ ਇੱਕ ਮੁੱਖ ਸ਼ਰਤ ਦੱਸੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਹੋਲਕਰ ਦੀ ਕੋਈ ਸਹਾਇਤਾ ਨਹੀਂ ਕਰੇਗਾ ।

ਪ੍ਰਸ਼ਨ 6.
ਚਾਰਲਸ ਮੈਟਕਾਫ਼ ਕੌਣ ਸੀ ?
ਉੱਤਰ-
ਇਕ ਅੰਗਰੇਜ਼ ਅਧਿਕਾਰੀ ਸੀ ।

ਪ੍ਰਸ਼ਨ 7.
ਚਾਰਲਸ ਮੈਟਕਾਫ਼ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਕਿੰਨੀਆਂ ਮੁਲਾਕਾਤਾਂ ਹੋਈਆਂ ?
ਉੱਤਰ-
ਦੋ ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ਪ੍ਰਦੇਸ਼ ‘ਤੇ ਕਿੰਨੀ ਵਾਰ ਹਮਲੇ ਕੀਤੇ ?
ਉੱਤਰ-
ਤਿੰਨ ਵਾਰ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ ਤੇ ਕਦੋਂ ਪਹਿਲਾ ਹਮਲਾ ਕੀਤਾ ?
ਉੱਤਰ-
1806 ਈ. ।

ਪ੍ਰਸ਼ਨ 10.
ਕੋਈ ਇੱਕ ਕਾਰਨ ਦੱਸੋ ਜਿਸ ਕਾਰਨ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਨਾਲ ਸੰਧੀ ਕਰਨ ਲਈ ਮਜਬੂਰ ਹੋਇਆ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀਆਂ ਨੇ ਉਸ ਨੂੰ ਅੰਗਰੇਜ਼ਾਂ ਨਾਲ ਸੰਘਰਸ਼ ਨਾ ਕਰਨ ਦੀ ਸਲਾਹ ਦਿੱਤੀ ।

ਪ੍ਰਸ਼ਨ 11.
ਅੰਮ੍ਰਿਤਸਰ ਦੀ ਸੰਧੀ ‘ਤੇ ਕਦੋਂ ਦਸਤਖ਼ਤ ਕੀਤੇ ਗਏ ?
ਜਾਂ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ?
ਉੱਤਰ-
25 ਅਪਰੈਲ, 1809 ਈ. ।

ਪ੍ਰਸ਼ਨ 12.
ਅੰਮ੍ਰਿਤਸਰ ਦੀ ਸੰਧੀ ਦੀ ਕੋਈ ਇੱਕ ਮੁੱਖ ਧਾਰਾ ਦੱਸੋ ।
ਉੱਤਰ-
ਅੰਗਰੇਜ਼ੀ ਸਰਕਾਰ ਅਤੇ ਲਾਹੌਰ ਦਰਬਾਰ ਵਿਚਕਾਰ ਪੱਕੀ ਮਿੱਤਰਤਾ ਰਹੇਗੀ ।

ਪ੍ਰਸ਼ਨ 13.
1809 ਈ. ਦੀ ਅੰਮ੍ਰਿਤਸਰ ਦੀ ਸੰਧੀ ਦੁਆਰਾ ਕਿਹੜੀ ਨਦੀ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਰਾਜ ਵਿਚਾਲੇ ਹੱਦ ਬਣੀ ?
ਉੱਤਰ-
ਸਤਲੁਜ ਨਦੀ ।

ਪ੍ਰਸ਼ਨ 14.
ਅੰਮ੍ਰਿਤਸਰ ਦੀ ਸੰਧੀ ਦੁਆਰਾ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਨੁਕਸਾਨ ਹੋਇਆ ?
ਉੱਤਰ-
ਇਸ ਨੇ ਰਣਜੀਤ ਸਿੰਘ ਦੇ ਸਾਰੇ ਸਿੱਖ ਸ਼ਾਸਕਾਂ ਦਾ ਮਹਾਰਾਜਾ ਬਣਨ ਦੇ ਸੁਪਨੇ ਨੂੰ ਮਿੱਟੀ ਵਿੱਚ ਮਿਲਾ ਦਿੱਤਾ ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

ਪ੍ਰਸ਼ਨ 15.
ਅੰਮ੍ਰਿਤਸਰ ਦੀ ਸੰਧੀ ਦੁਆਰਾ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਲਾਭ ਹੋਇਆ ?
ਉੱਤਰ-
ਇਸ ਸੰਧੀ ਕਾਰਨ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਮੇਂ ਤੋਂ ਪਹਿਲਾਂ ਨਸ਼ਟ ਹੋਣ ਤੋਂ ਬਚ ਗਿਆ ।

ਪ੍ਰਸ਼ਨ 16.
ਅੰਮ੍ਰਿਤਸਰ ਦੀ ਸੰਧੀ ਦੁਆਰਾ ਅੰਗਰੇਜ਼ਾਂ ਨੂੰ ਹੋਇਆ ਕੋਈ ਇੱਕ ਪ੍ਰਮੁੱਖ ਲਾਭ ਦੱਸੋ ।
ਉੱਤਰ-
ਅੰਗਰੇਜ਼ਾਂ ਦੇ ਮਾਨ-ਸਨਮਾਨ ਵਿੱਚ ਕਾਫ਼ੀ ਵਾਧਾ ਹੋਇਆ ।

ਪ੍ਰਸ਼ਨ 17.
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਵਦਨੀ ਦਾ ਝਗੜਾ ਕਦੋਂ ਹੋਇਆ ?
ਉੱਤਰ-
1822 ਈ. ਵਿੱਚ ।

ਪ੍ਰਸ਼ਨ 18. 1823 ਈ. ਵਿੱਚ ਕੌਣ ਲੁਧਿਆਣਾ ਦਾ ਪੁਲੀਟੀਕਲ ਏਜੰਟ ਨਿਯੁਕਤ ਹੋਇਆ ਸੀ ?
ਉੱਤਰ-
ਕੈਪਟਨ ਵੇਡ ।

ਪ੍ਰਸ਼ਨ 19.
1826 ਈ. ਵਿੱਚ ਕਿਸ ਅੰਗਰੇਜ਼ ਡਾਕਟਰ ਨੇ ਮਹਾਰਾਜਾ ਰਣਜੀਤ ਸਿੰਘ ਦਾ ਇਲਾਜ਼ ਕੀਤਾ ?
ਉੱਤਰ-
ਡਾਕਟਰ ਮੱਰੇ ਨੇ ।

ਪ੍ਰਸ਼ਨ 20.
ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿਕ ਵਿਚਕਾਰ ਮੁਲਾਕਾਤ ਕਦੋਂ ਹੋਈ ?
ਉੱਤਰ-
26 ਅਕਤੂਬਰ, 1831 ਈ. ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

ਪ੍ਰਸ਼ਨ 21.
ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਕ ਦੀ ਮੁਲਾਕਾਤ ਕਿੱਥੇ ਹੋਈ ਸੀ ?
ਉੱਤਰ-
ਰੋਪੜ ।

ਪ੍ਰਸ਼ਨ 22.
ਅੰਗਰੇਜ਼ਾਂ ਨੇ ਸਿੰਧ ਦੇ ਅਮੀਰਾਂ ਨਾਲ ਕਦੋਂ ਵਪਾਰਿਕ ਸੰਧੀ ਕੀਤੀ ਸੀ ?
ਉੱਤਰ-
1832 ਈ. ।

ਪ੍ਰਸ਼ਨ 23.
ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ‘ਤੇ ਕਦੋਂ ਕਬਜ਼ਾ ਕਰ ਲਿਆ ਸੀ ?
ਉੱਤਰ-
1835 ਈ. ।

ਪ੍ਰਸ਼ਨ 24.
ਤਿੰਨ-ਪੱਖੀ ਸੰਧੀ ਕਦੋਂ ਹੋਈ ?
ਉੱਤਰ-
26 ਜੂਨ, 1838 ਈ. ।

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ-

1. ਯੂਸਫ਼ ਅਲੀ ਮਿਸ਼ਨ …………………………… ਵਿੱਚ ਪੰਜਾਬ ਆਇਆ ।
ਉੱਤਰ-
(1800 ਈ.)

2. ਜਸਵੰਤ ਰਾਵ ਹੋਲਕਰ ……………………….. ਵਿੱਚ ਪੰਜਾਬ ਆਇਆ ।
ਉੱਤਰ-
(1805 ਈ. )

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

3. ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਲਾਹੌਰ ਦੀ ਸੰਧੀ ………………… ਵਿੱਚ ਹੋਈ ।
ਉੱਤਰ-
(1806 ਈ.)

4. ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਪਹਿਲੀ ਵਾਰੀ …………………. ਵਿੱਚ ਹਮਲਾ ਕੀਤਾ ।
ਉੱਤਰ-
(1806 ਈ.)

5. ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ਤੇ ਤੀਸਰੀ ਵਾਰੀ …………………….. ਵਿੱਚ ਹਮਲਾ ਕੀਤਾ ।
ਉੱਤਰ-
(1808 ਈ.)

6. ਚਾਰਲਸ ਮੈਟਕਾਫ਼ ਮਹਾਰਾਜਾ ਰਣਜੀਤ ਸਿੰਘ ਨੂੰ ਦੂਸਰੀ ਵਾਰੀ ………………………..ਵਿਖੇ ਮਿਲਿਆ ।
ਉੱਤਰ-
(ਅੰਮ੍ਰਿਤਸਰ)

7. ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਦੀ ਸੰਧੀ …………………………. ਵਿੱਚ ਹੋਈ ।
ਉੱਤਰ-
(25 ਅਪਰੈਲ, 1809 ਈ.)

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

8. ਅੰਮ੍ਰਿਤਸਰ ਦੀ ਸੰਧੀ ਅਨੁਸਾਰ ………………….ਦਰਿਆ ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਸਾਮਰਾਜ ਦੀ ਹੱਦ ਮੰਨਿਆ ਗਿਆ ।
ਉੱਤਰ-
(ਸਤਲੁਜ)

9. 1831 ਈ. ਵਿਚ …………………………… ਵਿਖੇ ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਕ ਵਿਚਾਲੇ ਮੁਲਾਕਾਤ ਹੋਈ ।
ਉੱਤਰ-
(ਰੋਪੜ)

10. ਮਹਾਰਾਜਾ ਰਣਜੀਤ ਸਿੰਘ, ਸ਼ਾਹ ਸੁਜ਼ਾਹ ਅਤੇ ਅੰਗਰੇਜ਼ਾਂ ਵਿਚਾਲੇ ਤੂੰ-ਪੱਖੀ ਸੰਧੀ ……………………… ਨੂੰ ਹੋਈ ।
ਉੱਤਰ-
(1838 ਈ. )

ਠੀਕ ਜਾਂ ਗ਼ਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗਲਤ ਦੀ ਚੋਣ ਕਰੋ-

1. ਯੂਸਫ਼ ਅਲੀ ਮਿਸ਼ਨ 1800 ਈ. ਵਿੱਚ ਪੰਜਾਬ ਆਇਆ ।
ਉੱਤਰ-
ਠੀਕ

2. ਮਰਾਠਾ ਨੇਤਾ ਜਸਵੰਤ ਰਾਓ ਹੋਲਕਰ 1805 ਈ. ਵਿੱਚ ਪੰਜਾਬ ਆਇਆ ।
ਉੱਤਰ-
ਠੀਕ

3. ਜਸਵੰਤ ਰਾਓ ਹੋਲਕਰ 1805 ਈ. ਵਿੱਚ ਪੰਜਾਬ ਆਇਆ ਸੀ ।
ਉੱਤਰ-
ਠੀਕ

4. ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਲਾਹੌਰ ਦੀ ਸੰਧੀ 1805 ਈ. ਵਿੱਚ ਹੋਈ ।
ਉੱਤਰ-
ਗਲਤ

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

5. ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਪਹਿਲੀ ਵਾਰੀ 1806 ਈ. ਵਿੱਚ ਹਮਲਾ ਕੀਤਾ ।
ਉੱਤਰ-
ਠੀਕ

6. ਚਾਰਲਸ ਮੈਟਕਾਫ਼ 1808 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਪਹਿਲੀ ਵਾਰ ਖੇਮਕਰਨ ਵਿਖੇ ਮਿਲਿਆ ਸੀ ।
ਉੱਤਰ-
ਠੀਕ

7. ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਵਿਖੇ 25 ਅਪਰੈਲ, 1809 ਈ. ਨੂੰ ਸੰਧੀ ਹੋਈ ।
ਉੱਤਰ-
ਠੀਕ

8. ਅੰਮ੍ਰਿਤਸਰ ਦੀ ਸੰਧੀ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਗੌਰਵ ਨੂੰ ਭਾਰੀ ਸੱਟ ਪਹੁੰਚੀ ਸੀ ।
ਉੱਤਰ-
ਠੀਕ

9. 1826 ਈ. ਵਿੱਚ ਅੰਗਰੇਜ਼ਾਂ ਨੇ ਡਾਕਟਰ ਮੱਰੇ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਇਲਾਜ ਲਈ ਭੇਜਿਆ ਸੀ ।
ਉੱਤਰ-
ਠੀਕ

10. ਲਾਰਡ ਵਿਲੀਅਮ ਬੈਂਟਿੰਕ ਮਹਾਰਾਜਾ ਰਣਜੀਤ ਸਿੰਘ ਨੂੰ 1831 ਈ. ਵਿੱਚ ਰੋਪੜ ਵਿਖੇ | ਮਿਲਿਆ |
ਉੱਤਰ-
ਠੀਕ

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

11. ਅੰਗਰੇਜ਼ਾਂ ਨੇ 1835 ਈ. ਵਿੱਚ ਫ਼ਿਰੋਜ਼ਪੁਰ ਤੇ ਕਬਜ਼ਾ ਕਰ ਲਿਆ ਸੀ ।
ਉੱਤਰ-
ਠੀਕ

12. ਮਹਾਰਾਜਾ ਰਣਜੀਤ ਸਿੰਘ, ਸ਼ਾਹ ਸ਼ੁਜਾਹ ਅਤੇ ਅੰਗਰੇਜ਼ਾਂ ਵਿਚਾਲੇ ਤੂੰ-ਪੱਖੀ ਸੰਧੀ 26 ਜੂਨ, 1838 ਈ. ਨੂੰ ਹੋਈ ਸੀ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਮਰਾਠਿਆਂ ਦਾ ਨੇਤਾ ਜਸਵੰਤ ਰਾਓ ਹੋਲਕਰ ਪੰਜਾਬ ਕਦੋਂ ਆਇਆ ਸੀ ?
(i) 1801 ਈ. ਵਿੱਚ
(ii) 1802 ਈ. ਵਿੱਚ
(iii) 1805 ਈ. ਵਿੱਚ
(iv) 1809 ਈ. ਵਿੱਚ ।
ਉੱਤਰ-
(iii) 1805 ਈ. ਵਿੱਚ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਪਹਿਲੀ ਸੰਧੀ ਕਦੋਂ ਹੋਈ ਸੀ ?
(i) 1805 ਈ. ਵਿੱਚ
(ii) 1806 ਈ. ਵਿੱਚ
(iii) 1807 ਈ. ਵਿੱਚ
(iv) 1809 ਈ. ਵਿੱਚ ।
ਉੱਤਰ-
(ii) 1806 ਈ. ਵਿੱਚ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਕਿੰਨੀ ਵਾਰ ਹਮਲੇ ਕੀਤੇ ?
(i) ਦੋ ਵਾਰ ।
(ii) ਤਿੰਨ ਵਾਰ
(iii) ਚਾਰ ਵਾਰ
(iv) ਪੰਜ ਵਾਰ ।
ਉੱਤਰ-
(ii) ਤਿੰਨ ਵਾਰ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਪਹਿਲੀ ਵਾਰ ਕਦੋਂ ਹਮਲਾ ਕੀਤਾ ?
(i) 1805 ਈ. ਵਿੱਚ
(ii) 1806 ਈ. ਵਿੱਚ
(iii) 1807 ਈ. ਵਿੱਚ
(iv) 1809 ਈ. ਵਿੱਚ ।
ਉੱਤਰ-
(ii) 1806 ਈ. ਵਿੱਚ ।

ਪ੍ਰਸ਼ਨ 5.
ਚਾਰਲਸ ਮੈਟਕਾਫ਼ ਮਹਾਰਾਜਾ ਰਣਜੀਤ ਸਿੰਘ ਨੂੰ ਪਹਿਲੀ ਵਾਰੀ ਕਿੱਥੇ ਮਿਲਿਆ ਸੀ ?
(i) ਲੁਧਿਆਣਾ ਵਿਖੇ
(ii) ਅੰਮ੍ਰਿਤਸਰ ਵਿਖੇ
(iii) ਲਾਹੌਰ ਵਿਖੇ
(iv) ਖੇਮਕਰਨ ਵਿਖੇ ।
ਉੱਤਰ-
(iv) ਖੇਮਕਰਨ ਵਿਖੇ ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ?
(i) 1805 ਈ. ਵਿੱਚ
(ii) 1809 ਈ. ਵਿੱਚ
(iii) 1812 ਈ. ਵਿੱਚ
(iv) 1821 ਈ. ਵਿੱਚ ।
ਉੱਤਰ-
(ii) 1809 ਈ. ਵਿੱਚ ।

ਪ੍ਰਸ਼ਨ 7.
1809 ਈ. ਦੀ ਅੰਮ੍ਰਿਤਸਰ ਦੀ ਸੰਧੀ ਅਨੁਸਾਰ ਕਿਹੜੀ ਨਦੀ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਰਾਜ ਵਿਚਾਲੇ ਹੱਦ ਬਣੀ ?
(i) ਬਿਆਸ ਨਦੀ
(ii) ਸਤਲੁਜ ਨਦੀ
(iii) ਰਾਵੀ ਨਦੀ
(iv) ਜੇਹਲਮ ਨਦੀ ।
ਉੱਤਰ-
(ii) ਸਤਲੁਜ ਨਦੀ ।

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲਿਅਮ ਬੈਂਟਿੰਕ ਵਿਚਕਾਰ ਮੁਲਾਕਾਤ ਕਦੋਂ ਹੋਈ ਸੀ ?
(i) 1809 ਈ. ਵਿੱਚ
(ii) 1811 ਈ. ਵਿੱਚ
(iii) 1821 ਈ. ਵਿੱਚ
(iv) 1831 ਈ. ਵਿੱਚ ।
ਉੱਤਰ-
(iv) 1831 ਈ. ਵਿੱਚ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲਿਅਮ ਬੈਂਟਿੰਕ ਵਿਚਕਾਰ ਮੁਲਾਕਾਤ ਕਿੱਥੇ ਹੋਈ ਸੀ ?
(i) ਅੰਮ੍ਰਿਤਸਰ ਵਿਖੇ
(ii) ਲੁਧਿਆਣਾ ਵਿਖੇ
(iii) ਰੋਪੜ ਵਿਖੇ
(iv) ਲਾਹੌਰ ਵਿਖੇ ।
ਉੱਤਰ-
(iii) ਰੋਪੜ ਵਿਖੇ ।

ਪ੍ਰਸ਼ਨ 10.
ਅੰਗਰੇਜ਼ਾਂ ਨੇ ਸਿੰਧ ਦੇ ਅਮੀਰਾਂ ਨਾਲ ਵਪਾਰਿਕ ਸੰਧੀ ਕਦੋਂ ਕੀਤੀ ਸੀ ?
(i) 1829 ਈ. ਵਿੱਚ
(ii) 1830 ਈ. ਵਿੱਚ
(iii) 1831 ਈ. ਵਿੱਚ
(iv) 1832 ਈ. ਵਿੱਚ ।
ਉੱਤਰ-
(iv) 1832 ਈ. ਵਿੱਚ ।

ਪ੍ਰਸ਼ਨ 11.
ਤੂੰ-ਪੱਖੀ ਸੰਧੀ ਕਦੋਂ ਹੋਈ ?
(i) 1839 ਈ. ਵਿੱਚ
(ii) 1845 ਈ. ਵਿੱਚ
(iii) 1838 ਈ. ਵਿੱਚ
(iv) 1809 ਈ. ਵਿੱਚ ।
ਉੱਤਰ-
(iii) 1838 ਈ. ਵਿੱਚ ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

Source Based Questions
ਨੋਟ-ਹੋਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਮਹਾਰਾਜਾ ਰਣਜੀਤ ਸਿੰਘ ਸਾਰੀਆਂ ਸਿੱਖ ਰਿਆਸਤਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ । ਇਸ ਉਦੇਸ਼ ਨਾਲ ਉਸ ਨੇ 1806 ਈ. ਤੇ 1807 ਈ. ਵਿਚ ਦੋ ਵਾਰ ਮਾਲਵਾ ਦੇ ਦੇਸ਼ਾਂ ‘ਤੇ ਹਮਲੇ ਕੀਤੇ । ਉਸ ਨੇ ਕਈ ਖੇਤਰਾਂ ਉੱਤੇ ਕਬਜ਼ਾ ਕਰ ਲਿਆ ਅਤੇ ਕਈ ਸ਼ਾਸਕਾਂ ਤੋਂ ਨਜ਼ਰਾਨਾ ਵਸੂਲ ਕੀਤਾ । ਇਨ੍ਹਾਂ ਹਮਲਿਆਂ ਤੋਂ ਘਬਰਾ ਕੇ ਮਾਲਵਾ ਰਿਆਸਤਾਂ ਦੇ ਸਰਦਾਰਾਂ ਨੇ ਅੰਗਰੇਜ਼ਾਂ ਤੋਂ ਸਹਾਇਤਾ ਦੀ ਮੰਗ ਕੀਤੀ । ਕਿਉਂਕਿ ਇਸ ਸਮੇਂ ਨੈਪੋਲੀਅਨ ਦਾ ਭਾਰਤ ਉੱਤੇ ਹਮਲਾ ਕਰਨ ਦਾ ਖ਼ਤਰਾ ਵੱਧ ਗਿਆ ਸੀ ਇਸ ਲਈ ਅੰਗਰੇਜ਼ ਮਾਲਵਾ ਦੇ ਸਰਦਾਰਾਂ ਨੂੰ ਸਹਿਯੋਗ ਦੇਣ ਦੀ ਬਜਾਏ ਰਣਜੀਤ ਸਿੰਘ ਨਾਲ ਸੰਧੀ ਕਰਨਾ ਚਾਹੁੰਦੇ ਸਨ । ਪਰ ਸਤੰਬਰ, 1808 ਈ. ਵਿਚ ਰਣਜੀਤ ਸਿੰਘ ਅਤੇ ਚਾਰਲਸ ਮੈਟਕਾਫ਼ ਵਿਚਕਾਰ ਹੋਈ ਗੱਲਬਾਤ ਅਸਫ਼ਲ ਰਹੀ । ਰਣਜੀਤ ਸਿੰਘ ਨੇ ਦਸੰਬਰ, 1808 ਈ. ਵਿਚ ਮਾਲਵਾ ’ਤੇ ਤੀਸਰੀ ਵਾਰ ਹਮਲਾ ਕਰਕੇ ਕੁੱਝ ਖੇਤਰਾਂ ਨੂੰ ਆਪਣੇ ਅਧੀਨ ਕਰ ਲਿਆ ਅਤੇ ਉਨ੍ਹਾਂ ਤੋਂ ਨਜ਼ਰਾਨਾ ਵਸੂਲ ਕੀਤਾ । ਇਸ ਸਮੇਂ ਨੈਪੋਲੀਅਨ ਦੇ ਭਾਰਤ ਉੱਤੇ ਹਮਲੇ ਦਾ ਖ਼ਤਰਾ ਦੁਰ ਹੋ ਗਿਆ | ਹੁਣ ਅੰਗਰੇਜ਼ਾਂ ਨੇ ਰਣਜੀਤ ਸਿੰਘ ਤੋਂ ਆਪਣੀਆਂ ਸ਼ਰਤਾਂ ਮਨਵਾਉਣ ਲਈ ਯੁੱਧ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ । ਸਿੱਟੇ ਵਜੋਂ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਦੀ ਸੰਧੀ ‘ਤੇ ਦਸਤਖ਼ਤ ਹੋਏ ।

1. ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਪਹਿਲੀ ਵਾਰ ਹਮਲਾ ਕਦੋਂ ਕੀਤਾ ?
(i) 805 ਈ.
(ii) 1806 ਈ.
(iii) 807 ਈ.
(iv) 1808 ਈ. ।
2. ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ’ਤੇ ਹਮਲਾ ਕਿਉਂ ਕੀਤਾ ?
3. ਨਜ਼ਰਾਨਾ ਤੋਂ ਕੀ ਭਾਵ ਹੈ ?
4. ਮਾਲਵਾ ਰਿਆਸਤਾਂ ਦੇ ਸਰਦਾਰਾਂ ਨੇ ਅੰਗਰੇਜ਼ਾਂ ਤੋਂ ਸਹਾਇਤਾ ਦੀ ਮੰਗ ਕਿਉਂ ਕੀਤੀ ?
5. ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ?
ਉੱਤਰ-
1. 1806 ਈ. ।
2. ਇਨ੍ਹਾਂ ਹਮਲਿਆਂ ਦਾ ਉਦੇਸ਼ ਮਹਾਰਾਜਾ ਰਣਜੀਤ ਸਿੰਘ ਸਾਰੀਆਂ ਸਿੱਖ ਰਿਆਸਤਾਂ ਨੂੰ ਆਪਣੇ ਅਧੀਨ ਲਿਆਉਣਾ ਚਾਹੁੰਦਾ ਸੀ ।
3. ਨਜ਼ਰਾਨਾ ਤੋਂ ਭਾਵ ਹੈ ਮਹਾਰਾਜਾ ਨੂੰ ਦਿੱਤੇ ਜਾਣ ਵਾਲੇ ਤੋਹਫ਼ੇ ।
4. ਮਾਲਵਾ ਰਿਆਸਤਾਂ ਦੇ ਸਰਦਾਰਾਂ ਨੇ ਅੰਗਰੇਜ਼ਾਂ ਤੋਂ ਸਹਾਇਤਾ ਇਸ ਲਈ ਮੰਗੀ ਕਿਉਂਕਿ ਉਨ੍ਹਾਂ ਨੂੰ ਖ਼ਤਰਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਦੀਆਂ ਰਿਆਸਤਾਂ ‘ਤੇ ਕਬਜ਼ਾ ਕਰ ਲਵੇਗਾ ।
5. ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਦੀ ਸੰਧੀ 25 ਅਪਰੈਲ, 1809 ਈ. ਨੂੰ ਹੋਈ ਸੀ ।

2. ਸਿੰਧ ਦਾ ਇਲਾਕਾ ਵਪਾਰਿਕ ਅਤੇ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਦੋਨੋਂ ਇਸ ਇਲਾਕੇ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ । 1831 ਈ. ਵਿੱਚ ਅੰਗਰੇਜ਼ਾਂ ਨੇ ਅਲੈਗਜ਼ੈਂਡਰ ਬਰਨਜ਼ ਨੂੰ ਸਿੰਧ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਭੇਜਿਆ । ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਸ਼ੱਕ ਨਾ ਪਵੇ ਇਸ ਲਈ ਉਸ ਨੂੰ ਰੋਪੜ ਵਿਖੇ ਗਵਰਨਰ-ਜਨਰਲ ਲਾਰਡ ਵਿਲਿਅਮ ਬੈਂਟਿੰਕ ਨਾਲ ਇੱਕ ਮੁਲਾਕਾਤ ਲਈ ਸੱਦਾ ਭੇਜਿਆ । ਇਹ ਮੁਲਾਕਾਤ 26 ਅਕਤੂਬਰ, 1831 ਈ. ਨੂੰ ਹੋਈ । ਅੰਗਰੇਜ਼ਾਂ ਨੇ ਬੜੀ ਚਲਾਕੀ ਨਾਲ ਰਣਜੀਤ ਸਿੰਘ ਨੂੰ ਗੱਲੀਂ ਬਾਤੀਂ ਲਗਾਈ ਰੱਖਿਆ | ਦੂਜੇ ਪਾਸੇ ਅੰਗਰੇਜ਼ਾਂ ਨੇ ਸਿੰਧ ਨਾਲ ਸੰਧੀ ਕਰਨ ਲਈ ਕਰਨਲ ਪੋਟਿੰਜਰ ਨੂੰ ਭੇਜਿਆ । ਉਹ 1832 ਈ. ਵਿੱਚ ਸਿੰਧ ਨਾਲ ਇੱਕ ਵਪਾਰਿਕ ਸੰਧੀ ਕਰਨ ਵਿੱਚ ਸਫਲ ਹੋਇਆ ।

1. ਮਹਾਰਾਜਾ ਰਣਜੀਤ ਸਿੰਘ ਸਿੰਧ ‘ਤੇ ਕਬਜ਼ਾ ਕਿਉਂ ਕਰਨਾ ਚਾਹੁੰਦਾ ਸੀ ?
2. ਅਲੈਗਜ਼ੈਂਡਰ ਬਰਨਜ਼ ਕੌਣ ਸੀ ?
3. ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲਿਅਮ ਬੈਂਟਿੰਕ ਵਿਚਾਲੇ ਇੱਕ ਮੁਲਾਕਾਤ ਕਦੋਂ ਹੋਈ ਸੀ ? 1
4. ਮਹਾਰਾਜਾ ਰਣਜੀਤ ਸਿੰਘ ਅਤੇ ਵਿਲਿਅਮ ਬੈਂਟਿਕ ਵਿਚਾਲੇ ਮੁਲਾਕਾਤ ਕਿੱਥੇ ਹੋਈ ਸੀ ?
(i) ਰੋਪੜ ਵਿਖੇ
(ii) ਅੰਮ੍ਰਿਤਸਰ ਵਿਖੇ
(iii) ਲਾਹੌਰ ਵਿਖੇ
(iv) ਦਿੱਲੀ ਵਿਖੇ ।
5. ਅੰਗਰੇਜ਼ਾਂ ਅਤੇ ਸਿੰਧ ਵਿਚਾਲੇ ਇੱਕ ਵਪਾਰਿਕ ਸੰਧੀ ਕਰਨ ਵਿੱਚ ਕੌਣ ਸਫਲ ਹੋਇਆ ?
ਉੱਤਰ-
1. ਮਹਾਰਾਜਾ ਰਣਜੀਤ ਸਿੰਘ ਸਿੰਧ ’ਤੇ ਕਬਜ਼ਾ ਇਸ ਲਈ ਕਰਨਾ ਚਾਹੁੰਦਾ ਸੀ ਕਿਉਂਕਿ ਇਸ ਦਾ ਭੂਗੋਲਿਕ ਅਤੇ ਵਪਾਰਿਕ ਪੱਖ ਤੋਂ ਬਹੁਤ ਮਹੱਤਵ ਸੀ ।
2. ਅਲੈਗਜ਼ੈਂਡਰ ਬਰਨਜ਼ ਇੱਕ ਅੰਗਰੇਜ਼ ਅਧਿਕਾਰੀ ਸੀ ਜਿਸ ਨੂੰ ਅੰਗਰੇਜ਼ਾਂ ਨੇ ਸਿੰਧ ਬਾਰੇ ਜਾਣਕਾਰੀ ਪ੍ਰਾਪਤ . ਕਰਨ ਲਈ ਭੇਜਿਆ ਸੀ ।
3. ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲਿਅਮ ਬੈਂਟਿੰਕ ਵਿਚਾਲੇ ਇੱਕ ਮੁਲਾਕਾਤ 26 ਅਕਤੂਬਰ, 1831 ਈ. ਨੂੰ ਹੋਈ ਸੀ ।
4. ਰੋਪੜ ਵਿਖੇ ਨੂੰ
5. ਅੰਗਰੇਜ਼ਾਂ ਅਤੇ ਸਿੰਧ ਵਿਚਾਲੇ ਇੱਕ ਵਪਾਰਿਕ ਸੰਧੀ ਕਰਨ ਵਿੱਚ ਕਰਨਲ ਪੋਟਿੰਜਰ ਸਫਲ ਹੋਇਆ ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

3. ਅੰਗਰੇਜ਼ ਫ਼ਿਰੋਜ਼ਪੁਰ ਵਰਗੇ ਮਹੱਤਵਪੂਰਨ ਸ਼ਹਿਰ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ । ਇਹ ਸ਼ਹਿਰ ਲਾਹੌਰ ਤੋਂ ਕੇਵਲ 40 ਮੀਲ ਦੀ ਵਿੱਥ ‘ਤੇ ਸਥਿਤ ਸੀ । ਇੱਥੋਂ ਅੰਗਰੇਜ਼ ਰਣਜੀਤ ਸਿੰਘ ਦੇ ਰਾਜ ਦੀਆਂ ਸਰਗਰਮੀਆਂ ਬਾਰੇ ਚੰਗੀ ਜਾਣਕਾਰੀ ਪ੍ਰਾਪਤ ਕਰ ਸਕਦੇ ਸਨ । ਇਸ ਤੋਂ ਇਲਾਵਾ ਪੰਜਾਬ ਨੂੰ ਘੇਰਾ ਪਾਉਣ ਲਈ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰਨਾ ਜ਼ਰੂਰੀ ਸੀ । ਅੰਗਰੇਜ਼ ਭਾਵੇਂ ਫ਼ਿਰੋਜ਼ਪੁਰ ਵੱਲ ਕਾਫ਼ੀ ਸਮੇਂ ਤੋਂ ਲਲਚਾਈਆਂ ਨਜ਼ਰਾਂ ਨਾਲ ਦੇਖ ਰਹੇ ਸਨ, ਪਰ ਉਹ ਇਸ ਉੱਤੇ ਆਪਣੇ ਕਬਜ਼ੇ ਨੂੰ ਮੁਲਤਵੀ ਕਰਦੇ ਆ ਰਹੇ ਸਨ ਤਾਂ ਜੋ ਰਣਜੀਤ ਸਿੰਘ ਉਨ੍ਹਾਂ ਨਾਲ ਨਾਰਾਜ਼ ਨਾ ਹੋਵੇ । ਇਸੇ ਕਾਰਨ ਅੰਗਰੇਜ਼ 1835 ਈ. ਤਕ ਫ਼ਿਰੋਜ਼ਪੁਰ ਉੱਤੇ ਰਣਜੀਤ ਸਿੰਘ ਦਾ ਅਧਿਕਾਰ ਮੰਨਦੇ ਆਏ ਸਨ । ਪਰ ਹੁਣ ਸਥਿਤੀ ਬਦਲ ਚੁੱਕੀ ਸੀ | ਅੰਗਰੇਜ਼ਾਂ ਨੂੰ ਰਣਜੀਤ ਸਿੰਘ ਦੀ ਮਿੱਤਰਤਾ ਦੀ ਕੋਈ ਖ਼ਾਸ ਲੋੜ ਨਹੀਂ ਸੀ । ਇਸ ਲਈ 1835 ਈ. ਵਿੱਚ ਅੰਗਰੇਜ਼ਾਂ ਨੇ ਜ਼ਬਰਦਸਤੀ ਫ਼ਿਰੋਜ਼ਪੁਰ ਉੱਤੇ ਕਬਜ਼ਾ ਕਰ ਲਿਆ । 1838 ਈ. ਵਿੱਚ ਅੰਗਰੇਜ਼ਾਂ ਨੇ ਇੱਥੇ ਇੱਕ ਸ਼ਕਤੀਸ਼ਾਲੀ ਸੈਨਿਕ ਛਾਉਣੀ ਬਣਾ ਲਈ । ਰਣਜੀਤ ਸਿੰਘ ਨੇ ਅੰਗਰੇਜ਼ਾਂ ਦੁਆਰਾ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰਨ ਅਤੇ ਇੱਥੇ ਛਾਉਣੀ ਬਣਾਏ ਜਾਣ ਕਾਰਨ ਭਾਵੇਂ ਬੜਾ ਗੁੱਸਾ ਮਨਾਇਆ ਪਰ ਅੰਗਰੇਜ਼ਾਂ ਨੇ ਇਸ ਦੀ ਕੋਈ ਪ੍ਰਵਾਹ ਨਾ ਕੀਤੀ ।

1. ਅੰਗਰੇਜ਼ ਫ਼ਿਰੋਜ਼ਪੁਰ ‘ਤੇ ਕਬਜ਼ਾ ਕਿਉਂ ਕਰਨਾ ਚਾਹੁੰਦੇ ਸਨ ?
2. ਪੰਜਾਬ ਨੂੰ ਘੇਰਾ ਪਾਉਣ ਲਈ ………………………….. ’ਤੇ ਕਬਜ਼ਾ ਕਰਨਾ ਜ਼ਰੂਰੀ ਸੀ ।
3. ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ‘ਤੇ ਕਦੋਂ ਕਬਜ਼ਾ ਕਰ ਲਿਆ ਸੀ ?
4. ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ਵਿੱਚ ਕਦੋਂ ਇੱਕ ਸੈਨਿਕ ਛਾਉਣੀ ਸਥਾਪਿਤ ਕੀਤੀ ?
5. ਕੀ ਮਹਾਰਾਜਾ ਰਣਜੀਤ ਸਿੰਘ ਫਿਰੋਜ਼ਪੁਰ ਦੇ ਪ੍ਰਸ਼ਨ ’ਤੇ ਅੰਗਰੇਜ਼ਾਂ ਅੱਗੇ ਝੁੱਕ ਗਿਆ ਸੀ ?
ਉੱਤਰ-
1. ਅੰਗਰੇਜ਼ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਸਰਗਰਮੀਆਂ ਨੂੰ ਨੇੜਿਉਂ ਵੇਖ ਸਕਦੇ ਸਨ ।
2. ਫ਼ਿਰੋਜ਼ਪੁਰ ।
3. ਅੰਗਰੇਜ਼ਾਂ ਨੇ 1835 ਈ. ਵਿੱਚ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰ ਲਿਆ ਸੀ ।
4. ਅੰਗਰੇਜ਼ਾਂ ਨੇ 1838 ਈ. ਵਿੱਚ ਫ਼ਿਰੋਜ਼ਪੁਰ ਵਿੱਚ ਇੱਕ ਸੈਨਿਕ ਛਾਉਣੀ ਸਥਾਪਿਤ ਕਰ ਲਈ ਸੀ ।
5. ਮਹਾਰਾਜਾ ਰਣਜੀਤ ਸਿੰਘ ਫ਼ਿਰੋਜ਼ਪੁਰ ਦੇ ਪ੍ਰਸ਼ਨ ‘ਤੇ ਨਿਰਸੰਦੇਹ ਅੰਗਰੇਜ਼ਾਂ ਅੱਗੇ ਝੁੱਕ ਗਿਆ ਸੀ ।

PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

Punjab State Board PSEB 7th Class Science Book Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ Textbook Exercise Questions, and Answers.

PSEB Solutions for Class 7 Science Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

PSEB 7th Class Science Guide ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ  Intext Questions and Answers

ਸੋਚੋ ਅਤੇ ਉੱਤਰ ਦਿਓ : (ਪੇਜ 73 )

ਪ੍ਰਸ਼ਨ 1.
ਸਾਪੇਖ ਨਮੀ ਮਾਪਣ ਵਾਲੇ ਯੰਤਰ ਦਾ ਨਾਂ ਲਿਖੋ ।
ਉੱਤਰ-
ਗਿੱਲੇ ਅਤੇ ਸੁੱਕੇ ਬਲਬ ਵਾਲੇ ਥਰਮਾਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਵਰਖਾ ਦੀ ਮਾਤਰਾ ਨੂੰ ਮਾਪਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ?
ਉੱਤਰ-
ਵਰਖਾ ਮਾਪੀ ਯੰਤਰ (ਰੇਨ ਗਾਜ਼) ।

ਪ੍ਰਸ਼ਨ 3.
ਮੌਸਮ ਦੀ ਰਿਪੋਰਟ ਪ੍ਰਾਪਤ ਕਰਨ ਲਈ ਤੁਸੀਂ ਕਿਸ ਸ੍ਰੋਤ ਦੀ ਵਰਤੋਂ ਕਰੋਗੇ ?
ਉੱਤਰ-
ਮੌਸਮ ਵਿਭਾਗ ਦੀ ਲੈਬੋਰੇਟਰੀ ਤੋਂ ਮੌਸਮ ਦੇ ਆਂਕੜੇ ਪ੍ਰਾਪਤ ਕੀਤੇ ਜਾ ਸਕਦੇ ਹਨ ।

PSEB 7th Class Science Guide ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ Textbook Questions and Answers

1. ਖ਼ਾਲੀ ਥਾਂਵਾਂ ਭਰੋ

(i) ਕਿਸੇ ਥਾਂ ਦਾ …………. ਦਿਨ ਸਮੇਂ ਬਦਲ ਸਕਦਾ ਹੈ ।
ਉੱਤਰ-
ਤਾਪਮਾਨ,

(ii) ਧਰਤੀ ਦੇ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਦੇ ਨੇੜੇ ਦੇ ਖੇਤਰਾਂ ਨੂੰ ………… ਕਹਿੰਦੇ ਹਨ ।
ਉੱਤਰ-
ਧਰੁਵੀ ਖੇਤਰ,

PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

(iii) ਹਵਾ ਵਿੱਚ ਮੌਜੂਦ ਜਲ-ਵਾਸ਼ਪਾਂ ਦੀ ਮਾਤਰਾ ਨੂੰ ……….. ਕਹਿੰਦੇ ਹਨ ।
ਉੱਤਰ-
ਨਮੀ,

(iv) ……… ਧਰਤੀ ‘ਤੇ ਸਭ ਤੋਂ ਠੰਡਾ ਮਾਰੂਥਲ ਹੈ ।
ਉੱਤਰ-
ਐਂਟਾਰਕਟਿਕ,

(v) ਥਾਰ ਮਾਰੂਥਲ ……….. ਅਤੇ ……….. ਰਾਜਾਂ ਵਿੱਚ ਫੈਲਿਆ ਹੈ ।
ਉੱਤਰ-
ਰਾਜਸਥਾਨ ਅਤੇ ਗੁਜਰਾਤ ।

2. ਸਹੀ ਜਾਂ ਗਲਤ ਦੱਸੋ –

(i) ਕਟੀਬੰਧੀ (Tropical) ਖੇਤਰਾਂ ਦਾ ਮੁੱਖ ਜੀਵ ਰੈਂਡੀਅਰ ਹੈ ।
ਉੱਤਰ-
ਗ਼ਲਤ,

(ii) ਮੌਸਮ ਅਤੇ ਜਲਵਾਯੂ ਦਾ ਅਰਥ ਇੱਕ ਹੀ ਹੈ ।
ਉੱਤਰ-
ਗ਼ਲਤ,

(iii) ਊਠ ਆਪਣੇ ਕੁਹਾਣ (Hump) ਵਿੱਚ ਚਰਬੀ (Fat) ਜਮਾਂ ਕਰਦਾ ਹੈ ਜਿਸਦੀ ਵਰਤੋਂ ਉਹ ਉਨ੍ਹਾਂ ਦਿਨਾਂ ਵਿੱਚ ਕਰਦਾ ਹੈ ਜਦੋਂ ਇਸ ਨੂੰ ਭੋਜਨ ਨਹੀਂ ਮਿਲਦਾ।
ਉੱਤਰ-
ਸਹੀ,

(iv) ਵੇਲ ਸਭ ਤੋਂ ਵੱਡਾ ਜੀਵ ਹੈ ।
ਉੱਤਰ-
ਸਹੀ ॥

PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

3. ਕਾਲਮ ‘’ ਅਤੇ ‘ਅ ਦਾ ਮਿਲਾਨ ਕਰੋ

ਕਾਲਮ ‘ਉੱ’ ਕਾਲਮ ‘ਅ’
(i) ਇਹ ਧਰੁਵੀ ਭਾਲੂ ਦੇ ਸਰੀਰ ਨੂੰ ਕੁਚਾਲਕ ਬਣਾਉਂਦੀ ਹੈ ਅਤੇ ਇਸਨੂੰ ਨਿੱਘਾ ਰੱਖਦੀ ਹੈ । (ਉ) ਜਲ-ਸਮੀਰ
(ii) ਇਸ ਯੰਤਰ ਨਾਲ ਹਵਾ ਦੀ ਨਮੀ ਮਾਪੀ ਜਾਂਦੀ ਹੈ । (ਅ) ਗਰਮ ਅਤੇ ਖੁਸ਼ਕ
(iii) ਧਰਤੀ ਦੇ ਤਲ ਤੇ ਭੂ-ਮੱਧ ਰੇਖਾ ਦੇ ਸਮਾਨੰਤਰ ਕਾਲਪਨਿਕ ਰੇਖਾਵਾਂ (ਈ) ਚਮੜੀ ਹੇਠਾਂ ਚਰਬੀ ਦੀ ਪਰਤ
(iv) ਦਿਨ ਸਮੇਂ ਤਟੀ ਖੇਤਰਾਂ ਵੱਲ ਚੱਲਣ ਵਾਲੀ ਠੰਡੀ ਹਵਾ (ਸ) ਸੁੱਕਾ ਅਤੇ ਗਿੱਲਾ ਬਲਬ ਬਰਮਾਮੀਟਰ
(v) ਰਾਜਸਥਾਨ ਦਾ ਜਲਵਾਯੂ ਹੈ (ਹ) ਰੇਖਾਂਸ਼ |

ਉੱਤਰ –

ਕਾਲਮ ‘ਉੱ’ ਕਾਲਮ ‘ਅ’
(i) ਇਹ ਧਰੁਵੀ ਭਾਲੂ ਦੇ ਸਰੀਰ ਨੂੰ ਕੁਚਾਲਕ ਬਣਾਉਂਦੀ ਹੈ ਅਤੇ ਇਸਨੂੰ ਨਿੱਘਾ ਰੱਖਦੀ ਹੈ । (ਈ) ਚਮੜੀ ਹੇਠਾਂ ਚਰਬੀ ਦੀ ਪਰਤ
(ii) ਇਸ ਯੰਤਰ ਨਾਲ ਹਵਾ ਦੀ ਨਮੀ ਮਾਪੀ ਜਾਂਦੀ ਹੈ । (ਸ) ਸੁੱਕਾ ਅਤੇ ਗਿੱਲਾ ਬਲਬ ਥਰਮਾਮੀਟਰ
(iii) ਧਰਤੀ ਦੇ ਤਲ ਤੇ ਭੂ-ਮੱਧ ਰੇਖਾ ਦੇ ਸਮਾਨੰਤਰ ਕਾਲਪਨਿਕ ਰੇਖਾਵਾਂ (ਹ) ਰੇਖਾਂਸ਼ |
(iv) ਦਿਨ ਸਮੇਂ ਤਟੀ ਖੇਤਰਾਂ ਵੱਲ ਚੱਲਣ ਵਾਲੀ ਠੰਢੀ ਹਵਾ (ਉ) ਜਲ-ਸਮੀਰ
(v) ਰਾਜਸਥਾਨ ਦਾ ਜਲਵਾਯੂ ਹੈ । (ਅ) ਗਰਮ ਅਤੇ ਖੁਸ਼ਕ ।

4. ਸਹੀ ਉੱਤਰ ਚੁਣੋ

(i) ਕਿਸੇ ਥਾਂ ਦੇ ਮੌਸਮ ਨੂੰ ਇਸ ਨਾਲ ਪ੍ਰਭਾਵਿਤ ਕਰਦੇ ਹਨ
(ਉ) ਹਵਾ ।
(ਅ) ਤਾਪਮਾਨ
(ਇ) ਨਮੀ
(ਸ) ਇਹ ਸਾਰੇ ਹੀ ।
ਉੱਤਰ-
(ਸ) ਇਹ ਸਾਰੇ ਹੀ ।

(ii) ਤਟੀ-ਖੇਤਰਾਂ ਦਾ ਜਲਵਾਯੂ ਹੁੰਦਾ ਹੈ
(ਉ) ਗਰਮ ਤੇ ਖੁਸ਼ਕ
(ਅ) ਸੁਹਾਵਣਾ
(ਇ) ਠੰਡਾ ਤੇ ਖੁਸ਼ਕ
(ਸ) ਅਤਿ ਡੰਡਾ |
ਉੱਤਰ-
(ਅ) ਸੁਹਾਵਣਾ ।

(iii) ਧਰਤੀ ‘ਤੇ ਸਭ ਤੋਂ ਠੰਡਾ ਮਾਰੂਥਲ
(ਉ) ਅਰਬ ਮਾਰੂਥਲ
(ਅ) ਸਹਾਰਾ ਮਾਰੂਥਲ
(ਈ) ਥਾਰ ਮਾਰੂਥਲ
(ਸ) ਲੱਦਾਖ
ਉੱਤਰ-
(ਸ) ਲੱਦਾਖ ॥

PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

(iv) ਆਰਕਟਿਕ ਖੇਤਰ ਪਾਇਆ ਜਾਂਦਾ ਹੈ
(ਉ) 23°N
(ਅ) 23°S
(ਇ) 0°
(ਸ) 85°N ਤੋਂ 90° s
ਉੱਤਰ-
(ਸ) 85°N ਤੋਂ 90° S

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਕਿਸੇ ਸਥਾਨ ਦੇ ਮੌਸਮ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਕਾਰਕ ਦੱਸੋ ।
ਉੱਤਰ-
ਕਿਸੇ ਸਥਾਨ ਦੇ ਮੌਸਮ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ-

  1. ਸੂਰਜ,
  2. ਪੌਣ,
  3. ਪਾਣੀ/ਮੀਂਹ/ਨਮੀ,
  4. ਤਾਪਮਾਨ,
  5. ਸਮੁੰਦਰ ਜਾਂ ਮਹਾਂਸਾਗਰ ਤੋਂ ਦੂਰੀ ।

ਪ੍ਰਸ਼ਨ (ii)
ਜਲਵਾਯੂ ਦੀ ਪਰਿਭਾਸ਼ਾ ਲਿਖੋ ।
ਉੱਤਰ-
ਜਲਵਾਯੂ-ਕਿਸੇ ਸਥਾਨ ਦੀਆਂ 25 ਤੋਂ 30 ਸਾਲਾਂ ਦੇ ਮੌਸਮ ਦੀਆਂ ਹਾਲਤਾਂ ਦੀ ਔਸਤ ਨੂੰ ਜਲਵਾਯੂ ਕਹਿੰਦੇ ਹਨ ।

ਪ੍ਰਸ਼ਨ (iii)
ਰੇਤਲੇ ਟਿੱਬੇ ਕੀ ਹੁੰਦੇ ਹਨ ?
ਉੱਤਰ-
ਰੇਤਲਾ ਟਿੱਬਾ-ਜਦੋਂ ਪੌਣ ਵਗਦੀ ਹੈ ਉਸ ਵੇਲੇ ਰੇਤ ਇੱਕ ਥਾਂ ਤੋਂ ਉੱਡ ਕੇ ਦੂਜੀ ਥਾਂ ‘ਤੇ ਚਲੀ ਜਾਂਦੀ ਹੈ । ਪੌਣ ਵਗਣਾ ਰੁੱਕ ਜਾਂਦੀ ਹੈ, ਉਸ ਸਮੇਂ ਰੇਤ ਇੱਕ ਥਾਂ ‘ਤੇ ਡਿੱਗ ਕੇ ਇਕੱਠੀ ਹੋ ਕੇ ਨੀਵੀਂ ਪਹਾੜੀ ਦੀਆਂ ਸੰਰਚਨਾਵਾਂ ਬਣਾ ਲੈਂਦੀ ਹੈ । ਇਹਨਾਂ ਨੂੰ ਰੇਤੀਲੇ ਟਿੱਬੇ ਕਹਿੰਦੇ ਹਨ । ਇਹ ਆਮ ਤੌਰ ‘ਤੇ ਮਾਰੂਥਲਾਂ ਦੇ ਖੇਤਰ ਵਿੱਚ ਮਿਲਦੇ ਹਨ ।

ਪ੍ਰਸ਼ਨ (iv)
ਧਰੁਵੀ ਖੇਤਰ ਕੀ ਹੁੰਦਾ ਹੈ ?
ਉੱਤਰ-
ਧਰੁਵੀ ਖੇਤਰ-ਧਰਤੀ ਦੇ ਉੱਤਰੀ ਧਰੁਵ ਅਤੇ ਦੱਖਣੀ ਖੇਤਰ ਦੇ ਨੇੜਲੇ ਖੇਤਰ ਨੂੰ ਧਰੁਵੀ ਖੇਤਰ ਕਹਿੰਦੇ ਹਨ । ਇਹਨਾਂ ਧਰੁਵਾਂ ‘ਤੇ ਕੇਂਦ੍ਰਿਤ ਧਰੁਵੀ ਬਰਫ਼ ਦੀਆਂ ਟੋਪੀਆਂ ਹਨ ।ਉੱਤਰ ਵਿੱਚ ਇਹ ਆਰਕਟਿਕ ਮਹਾਂਸਾਗਰ ਅਤੇ ਦੱਖਣ ਵਿੱਚ ਇਹ ਐਂਟਾਰਕਟਿਕ ਮਹਾਂਦੀਪ ‘ਤੇ ਟਿਕੀ ਹੋਈ ਹੈ । ਇਸ ਖੇਤਰ ਵਿੱਚ ਹਰ ਸਮੇਂ ਬਹੁਤ ਜ਼ਿਆਦਾ ਠੰਡ ਹੁੰਦੀ ਹੈ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਜਲ-ਸਮੀਰ ਕਿਵੇਂ ਪੈਦਾ ਹੁੰਦੀ ਹੈ ?
ਉੱਤਰ-
ਜਲ-ਸਮੀਰ-ਦਿਨ ਸਮੇਂ ਪਾਣੀ ਦੀ ਤੁਲਨਾ ਵਿੱਚ ਧਰਤੀ ਛੇਤੀ ਗਰਮ ਹੋ ਜਾਂਦੀ ਹੈ | ਧਰਤੀ ‘ਤੇ ਤਲ ਦੇ ਉੱਪਰ ਉੱਠਣਾ ਨੇੜੇ ਦੀ ਹਵਾ ਗਰਮ ਅਤੇ ਹਲਕੀ ਹੋ ਕੇ ਹੇਠਾਂ ਵੱਲ ਪ੍ਰਵਾਹ ਉੱਪਰ ਵੱਲ ਉੱਠਦੀ ਹੈ | ਧਰਤੀ ਉੱਪਰਲੀ ਹਵਾ ਦੀ ਤੁਲਨਾ ਵਿੱਚ ਸਮੁੰਦਰ ਘੱਟ ਦਬਾਓ ਖੇਤਰ ਉੱਪਰਲੀ ਹਵਾ ਠੰਢੀ ਅਤੇ ਭਾਰੀ ਹੁੰਦੀ ਉੱਚ ਦਬਾਓ ਖੇਤਰ ਜਲ ਸਮੀਰ ਹੈ । ਇਸ ਲਈ ਇਹ ਹਵਾ ਧਰਤੀ ਵੱਲ ਦਿਨ ਵੇਲੇ ਧਰਤੀ ਸਮੁੰਦਰ ਦੇ ਮੁਕਾਬਲੇ ਗਰਮ ਨੂੰ ਚੱਲਦੀ ਹੈ । ਦਿਨ ਵੇਲੇ ਸਮੁੰਦਰ ਤੋਂ ਸਮੁੰਦਰ ਧਰਤੀ ਵੱਲ ਨੂੰ ਚੱਲਣ ਵਾਲੀ ਠੰਢੀ ਹਵਾ ਨੂੰ ਜਲ-ਸਮੀਰ ਕਹਿੰਦੇ ਹਨ ।
PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ 1

ਪ੍ਰਸ਼ਨ (ii)
ਜਲੀ-ਜੀਵਾਂ ਵਿੱਚ ਪਾਈਆਂ ਜਾਂਦੀਆਂ ਤਿੰਨ ਅਨੁਕੂਲਤਾਵਾਂ ਲਿਖੋ ।
ਉੱਤਰ-
ਜੁਲੀ-ਜੀਵਾਂ ਵਿੱਚ ਪਾਈਆਂ ਜਾਂਦੀਆਂ ਅਨੁਕੂਲਤਾਵਾਂ-

  1. ਧਾਰਾ ਰੇਖੀ ਸਰੀਰ ਜੋ ਤੈਰਨ ਵਿੱਚ ਸਹਾਇਕ ਹੁੰਦਾ ਹੈ ।
  2. ਗਲਫੜਿਆਂ (Gills) ਦੀ ਮੌਜੂਦਗੀ ਨਾਲ ਇਹ ਪਾਣੀ ਵਿਚਲੀ ਆਕਸੀਜਨ ਲੈ ਸਕਦੇ ਹਨ ।
  3. ਖੰਭੜਿਆਂ (Fins) ਦੀ ਮੌਜੂਦਗੀ ਤੈਰਨ ਵਿੱਚ ਸਹਾਇਕ ਹੁੰਦੀ ਹੈ ।

ਪ੍ਰਸ਼ਨ (iii)
ਹਰਾ ਹਿ ਪ੍ਰਭਾਵ ਕੀ ਹੁੰਦਾ ਹੈ ?
ਉੱਤਰ-
ਹਰਾ ਹਿ ਪ੍ਰਭਾਵ-ਸੂਰਜ ਤੋਂ ਨਿਕਲੀਆਂ ਕਿਰਨਾਂ ਵਿੱਚ ਇਨਫਰਾ-ਰੈੱਡ ਅਤੇ ਪਰਾਬੈਂਗਣੀ ਵਿਕਿਰਨਾਂ ਮੌਜੂਦ ਹੁੰਦੀਆਂ ਹਨ । ਵਾਯੂਮੰਡਲ ਦੀ ਉਜ਼ੋਨ ਪਰਤ ਪਰਾਬੈਂਗਣੀ ਵਿਕਿਰਨਾਂ ਨੂੰ ਸੋਖਿਤ ਕਰ ਲੈਂਦੀਆਂ ਹਨ ਪਰੰਤੂ ਇਨਫਰਾਰੈੱਡ ਵਿਕਿਰਨਾਂ ਧਰਤੀ ‘ਤੇ ਪੁੱਜ ਜਾਂਦੀਆਂ ਹਨ । ਇਹਨਾਂ ਵਿੱਚੋਂ ਕੁੱਝ ਵਿਕਿਰਨਾਂ ਪਰਾਵਰਤਿਤ ਹੋ ਕੇ ਕਾਰਬਨ ਡਾਈਆਕਸਾਈਡ ਦੁਆਰਾ ਸੋਖ ਲਈਆਂ ਜਾਂਦੀਆਂ ਹਨ । ਕਿਉਂਕਿ ਇਨਫਰਾ-ਰੈੱਡ ਕਿਰਨਾਂ ਵਿੱਚ ਗਰਮੀ ਹੁੰਦੀ ਹੈ, ਇਸ ਲਈ ਸੋਖੀਆਂ ਗਈਆਂ ਵਿਕਿਰਨਾਂ ਵਾਤਾਵਰਨ ਨੂੰ ਗਰਮ ਕਰ ਦਿੰਦੀਆਂ ਹਨ । ਕਾਰਬਨ ਡਾਈਆਕਸਾਈਡ ਦੇ ਇਸ ਪ੍ਰਭਾਵ ਨੂੰ ਹਰਾ ਘਰ (ਹਿ) ਪ੍ਰਭਾਵ ਆਖਦੇ ਹਨ।

PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

ਪ੍ਰਸ਼ਨ (iv)
ਜਲਵਾਯੂ ਪਰਿਵਰਤਨ ਦੇ ਦੋ ਪ੍ਰਭਾਵ ਲਿਖੋ ।
ਉੱਤਰ-
ਜਲਵਾਯੂ ਪਰਿਵਰਤਨ ਦੇ ਪ੍ਰਭਾਵ

  1. ਗਲੋਬਲ ਵਾਰਮਿੰਗ ਜਾਂ ਵਿਸ਼ਵਤਾਪਨ-ਅੰਨੇਵਾਹ ਜੰਗਲਾਂ ਦੀ ਕਟਾਈ ਅਤੇ ਪਥਰਾਟ ਬਾਲਣਾਂ ਦੀ ਬਲਣ ਕਿਰਿਆ ਨਾਲ ਹਵਾ ਵਿੱਚ ਕਾਰਬਨਡਾਈਆਕਸਾਈਡ ਦੀ ਪ੍ਰਤੀਸ਼ਤਤਾ ਵੱਧਦੀ ਹੈ । ਕਾਰਬਨਡਾਈਆਕਸਾਈਡ ਗੈਸ ਗਲਾਸ ਹਾਊਸ (Glass House) ਦੀ ਤਰ੍ਹਾਂ ਵਰਤਾਓ ਕਰਦੀ ਹੈ ਅਤੇ ਸੂਰਜ ਦੇ ਪ੍ਰਕਾਸ਼ ਵਿੱਚੋਂ ਇਨਫਰਾ-ਰੈਂਡ ਵਿਕਿਰਨਾਂ ਨੂੰ ਸੋਖ ਲੈਂਦੀ ਹੈ, ਜਿਸ ਨਾਲ ਤਾਪਮਾਨ ਵਧਦਾ ਹੈ । ਇਸ ਕਾਰਨ ਹਰਾ ਹਿ ਪ੍ਰਭਾਵ ਵਧਦਾ ਜਾ ਰਿਹਾ ਹੈ । ਸਿੱਟੇ ਵਜੋਂ ਗਲੇਸ਼ੀਅਰ (ਬਰਫ ਦੇ ਤੋਦੇ) ਪਿਘਲ ਰਹੇ ਹਨ । ਗਲੇਸ਼ੀਅਰਾਂ ਦਾ ਪਿਘਲਣਾ ਜਲੀ-ਜੀਵਾਂ ਲਈ, ਖਤਰੇ ਦੀ ਘੰਟੀ ਹੈ ।
  2. ਬਰਫ਼ ਪਿਘਲਣ ਨਾਲ ਸਮੁੰਦਰਾਂ ਦਾ ਲੈਵਲ ਵੱਧ ਰਿਹਾ ਹੈ, ਜਿਸ ਕਾਰਨ ਕਈ ਤਟੀ ਸ਼ਹਿਰਾਂ ਨੂੰ ਖਤਰਾ ਪੈਦਾ ਹੋ ਗਿਆ ਹੈ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਉਠ ਰੇਗਿਸਤਾਨ ਵਿੱਚ ਰਹਿਣ ਲਈ ਕਿਵੇਂ ਅਨੁਕੂਲਿਤ ਹੁੰਦਾ ਹੈ ? ਵਰਣਨ ਕਰੋ ।
ਉੱਤਰ-
ਊਠ ਦਾ ਰੇਗਿਸਤਾਨ (ਮਾਰੂਥਲ ਵਿੱਚ ਰਹਿਣ ਲਈ ਅਨੁਕੂਲਣ ਉਠ ਦੀ ਸਰੀਰਕ ਬਨਾਵਟ ਅਤੇ ਆਦਤਾਂ ਨੇ ਇਸਨੂੰ ਰੇਗਿਸਤਾਨ ਦੇ ਗਰਮ ਅਤੇ ਖ਼ੁਸ਼ਕ ਜਲਵਾਯੂ ਵਿੱਚ ਜਿਉਂਦਾ ਰਹਿਣ ਲਈ ਅਨੁਕੂਲਿਤ ਬਣਾ ਲਿਆ ਹੈ । ਊਠ ਵਿੱਚ ਹੇਠ ਲਿਖੇ ਅਨੁਕੂਲਣ ਪਾਏ ਜਾਂਦੇ ਹਨ –

  1. ਰੇਤ ਉੱਤੇ ਚੱਲਣ ਲਈ ਇਸ ਦੇ ਪੈਰ ਚਪਟੇ ਹੁੰਦੇ ਹਨ ।
  2. ਇਸਦਾ ਨੱਕ, ਨਾਸਿਕਾ ਪਰਦਿਆਂ ਨਾਲ ਢੱਕਿਆ ਹੁੰਦਾ ਹੈ ਤਾਂ ਕਿ ਰੇਤ ਨੱਕ ਵਿੱਚ ਦਾਖਲ ਨਾ ਹੋ ਸਕੇ ।
  3. ਉਪਲੱਬਧ ਹੋਣ ਤੇ ਇਹ ਬਹੁਤ ਸਾਰਾ ਪਾਣੀ ਪੀ ਲੈਂਦਾ ਹੈ । ਇਹ ਪਾਣੀ ਸਰੀਰ ਦੇ ਉੱਤਕਾਂ (ਟਿਸ਼ੂਆਂ) ਵਿੱਚ ਫੈਲ ਜਾਂਦਾ ਹੈ, ਜੋ ਉਠ ਨੂੰ ਕਈ ਦਿਨ ਬਿਨਾਂ ਪਾਣੀ ਤੋਂ ਰਹਿਣ ਵਿੱਚ ਸਹਾਈ ਹੁੰਦਾ ਹੈ ।
  4. ਇਹ ਆਪਣੇ ਕੁਹਾਣ (ਕੁੱਬ) ਵਿੱਚ ਚਰਬੀ ਜਮਾਂ ਕਰ ਲੈਂਦਾ ਹੈ । ਜਦੋਂ ਇਸ ਨੂੰ ਭੋਜਨ ਨਹੀਂ ਮਿਲਦਾ ਤਾਂ ਇਹ ਇਸ ਚਰਬੀ ਦੀ ਵਰਤੋਂ ਕਰਦਾ ਹੈ ।
  5. ਇਹ ਪਿਸ਼ਾਬ ਰਾਹੀਂ ਬਹੁਤ ਘੱਟ ਪਾਣੀ ਦਾ ਵਿਸਰਜਨ ਕਰਦਾ ਹੈ ।
  6. ਇਸ ਦੀਆਂ ਲੰਬੀਆਂ ਲੱਤਾਂ ਇਸ ਨੂੰ ਰੇਤ ਤੋਂ ਉੱਪਰ ਉੱਚਾ ਰੱਖਦੀਆਂ ਹਨ ।

PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ 2

ਪ੍ਰਸ਼ਨ (ii)
ਕਿਸੇ ਥਾਂ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦੀ ਸੂਚੀ ਬਣਾਓ 1 ਕੋਈ ਦੋ ਕਾਰਕਾਂ ਦਾ ਵਰਣਨ ਕਰੋ ।
ਉੱਤਰ-
ਕਿਸੇ ਥਾਂ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ

  1. ਸਮੁੰਦਰ ਤਲ ਤੋਂ ਦੂਰੀ
  2. ਪਹਾੜਾਂ ਦੀ ਦਿਸ਼ਾ ਗਰਮ ਹਵਾ ਦਾ
  3. ਵਿਥਕਾਰ ਭਾਵ ਸੋਥਾਨ ਦੀ ਭੂ-ਮੱਧ ਰੇਖਾ ਉੱਪਰ ਉੱਠਣਾ ਤੋਂ ਦੂਰੀ
  4. ਉਚਾਣ ਭਾਵ ਸਮੁੰਦਰੀ ਤਲ ਤੋਂ ਉਚਾਈ

1. ਸਮੁੰਦਰ ਤਲ ਤੋਂ ਦੂਰੀ-ਸਮੁੰਦਰ ਦੇ ਨੇੜਲੇ ਸਥਾਨਾਂ ਦਾ ਜਲਵਾਯੁ ਸੁਹਾਵਣਾ ਹੁੰਦਾ ਹੈ । ਦਿਨ ਦੇ ਸਮੇਂ ਧਰਤੀ ਦਾ ਤਾਪਮਾਨ ਵੱਧ ਹੁੰਦਾ ਹੈ ਸਮੁੰਦਰ ਜਦੋਂ ਕਿ ਸਮੁੰਦਰ ਦਾ ਪਾਣੀ ਤੁਲਨਾ ਵਿੱਚ ਦੇਰ ਮੁਕਾਬਲੇ ਠੰਢੀ ਨਾਲ ਗਰਮ ਹੁੰਦਾ ਹੈ ਜਿਸ ਕਰਕੇ ਸਮੁੰਦਰ ਦੇ
PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ 3
ਤਲ ਤੋਂ ਧਰਤੀ ਵੱਲ ਪੌਣ ਵੱਗਦੀ ਹੈ, ਜਿਸ ਨੂੰ ਜਲ-ਸਮੀਰ ਆਖਦੇ ਹਨ । ਰਾਤ ਸਮੇਂ ਪਾਣੀ ਦੀ ਤੁਲਨਾ ਵਿੱਚ ਧਰਤੀ ਛੇਤੀ ਠੰਡੀ ਹੋ ਜਾਂਦੀ ਹੈ । ਇਸ ਲਈ ਸਮੁੰਦਰਾਂ ਉਪਰਲੀ ਹਵਾ ਗਰਮ ਅਤੇ ਹਲਕੀ ਹੁੰਦੀ ਹੈ ਅਤੇ ਉੱਪਰ ਦੀ ਹਵਾ ਸਮੁੰਦਰ ਵੱਲ ਚਲਦੀ ਹੈ । ਧਰਤੀ ਦੇ ਤਲ ਉੱਪਰ ਜਿਹੜੀ ਠੰਡੀ ਹਵਾ ਰਾਤ ਨੂੰ ਸਮੁੰਦਰ ਵੱਲ ਚੱਲਦੀ ਹੈ, ਉਸ ਨੂੰ ਥਲ-ਸਮੀਰ ਕਹਿੰਦੇ ਹਨ ।

2. ਪਹਾੜਾਂ ਦੀ ਦਿਸ਼ਾ ਜਾਂ ਵਿਥਕਾਰ-ਧਰਤੀ ਦਾ ਆਕਾਰ ਪੂਰੀ ਤਰ੍ਹਾਂ ਗੋਲਾਕਾਰ ਨਹੀਂ ਹੈ । ਇਹ ਭੂ-ਮੱਧ ਰੇਖਾ ਦੇ ਨੇੜੇ ਥੋੜੀ ਉੱਭਰੀ ਹੋਈ ਹੈ । ਇਸ ਕਰਕੇ ਸੂਰਜ ਦੀਆਂ ਕਿਰਨਾਂ ਭੂ-ਮੱਧ ਰੇਖਾ ਨੇੜੇ ਸਿੱਧੀਆਂ ਪੈਂਦੀਆਂ ਹਨ । ਭੂ-ਮੱਧ ਰੇਖਾ ਦਾ ਰੇਖਾਂਸ਼ (Latitude) 0° ਹੁੰਦਾ ਹੈ ਅਤੇ ਇਹ ਧਰੁਵਾਂ ਵੱਲ ਵੱਧ ਹੁੰਦਾ ਹੈ ਉੱਤਰੀ ਧਰੁਵ ਦਾ ਰੇਖਾਂਸ਼ 90°N ਅਤੇ ਦੱਖਣੀ ਧਰੁਵ ਦਾ ਰੇਖਾਂਸ਼ 90°S ਹੁੰਦਾ ਹੈ । ਭੂ-ਮੱਧ ਰੇਖਾ ਦੇ ਨੇੜੇ ਦਾ ਜਲਵਾਯੂ ਸਾਰਾ ਸਾਲ ਗਰਮ ਅਤੇ ਸਿੱਲ੍ਹਾ ਰਹਿੰਦਾ ਹੈ । ਰੇਖਾਂਸ਼ ਵੱਧਣ ਨਾਲ ਜਲਵਾਯੂ ਠੰਡਾ ਹੁੰਦਾ ਜਾਂਦਾ ਹੈ ।
PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ 4

ਪ੍ਰਸ਼ਨ (iii)
ਧਰੁਵੀ ਭਾਲੂ ਵਿੱਚ ਪਾਈਆਂ ਜਾਂਦੀਆਂ ਵੱਖ-ਵੱਖ ਅਨੁਕੂਲਤਾਵਾਂ ਲਿਖੋ ।
ਉੱਤਰ-
ਧਰੁਵੀ ਭਾਲੂ ਦਾ ਅਨੁਕੂਲਣ-ਧਰੁਵੀ ਭਾਲੂ ਵਿੱਚ ਹੇਠ ਲਿਖੇ ਅਨੁਕੂਲਣ ਪਾਏ ਜਾਂਦੇ ਹਨ

  • ਇਸ ਦੀ ਜੱਤ ਵਾਲ ਸਫ਼ੈਦ ਹੁੰਦੀ ਹੈ ਜੋ ਬਰਫ਼ੀਲੇ ਖੇਤਰ ਨਾਲ ਭੁਲਾਂਦਰਾ ਪਾਉਂਦੀ ਹੈ ।
  • ਲੰਬੀ ਜੱਤ ਇਸ ਨੂੰ ਠੰਡੇ ਜਲਵਾਯੂ ਦੀ ਠੰਡ ਤੋਂ ਬਚਾਉਂਦੀ ਹੈ ।
  • ਚਮੜੀ ਹੇਠਾਂ ਚਰਬੀ ਦੀ ਮੋਟੀ ਪਰਤ ਇਸ ਨੂੰ ਨਿੱਘਾ ਰੱਖਦੀ ਹੈ ।
  • ਇਸ ਦੇ ਪੈਰਾਂ ਦਾ ਆਕਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਇਹ ਬਰਫ ‘ਤੇ ਆਸਾਨੀ ਨਾਲ ਦੌੜ ਸਕੇ ।

PSEB Solutions for Class 7 Science ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ Important Questions and Answers

1. ਖ਼ਾਲੀ ਥਾਂਵਾਂ ਭਰੋ :

(i) ਲੰਮੇ ਸਮੇਂ ਦੇ ਮੌਸਮ ਦਾ ਔਸਤ ………….. ਅਖਵਾਉਂਦਾ ਹੈ ।
ਉੱਤਰ-
ਜਲਵਾਯੁ,

(ii) ਕਿਸੇ ਥਾਂ ‘ਤੇ ਬਹੁਤ ਘੱਟ ਵਰਖਾ ਹੁੰਦੀ ਹੈ ਅਤੇ ਉਸ ਥਾਂ ਦਾ ਤਾਪਮਾਨ ਸਾਲ ਭਰ ਉੱਚਾ ਰਹਿੰਦਾ ਹੈ, ਉਸ ਦੀ ਜਲਵਾਯੂ ………….. ਅਤੇ …………. ਹੋਵੇਗੀ ।
ਉੱਤਰ-
ਗਰਮ, ਖੁਸ਼ਕ,

PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

(iii) ਅੱਤ ਦੀ ਜਲਵਾਯੂ ਹਾਲਤਾਂ ਵਾਲੇ ਧਰਤੀ ਦੇ ਦੋ ਖੇਤਰ ………… ਅਤੇ …………. ਹਨ ।
ਉੱਤਰ-
ਧਰੁਵੀ, ਉਸ਼ਣ ਕਟੀਬੰਧੀ ਖੇਤਰ,

(iv) ਦਿਨ ਵਿੱਚ ਵੱਧ ਤੋਂ ਵੱਧ ਤਾਪਮਾਨ ਹੋਣ ਦੀ ਸੰਭਾਵਨਾ ………….. ਸਮੇਂ ਹੁੰਦੀ ਹੈ ।
ਉੱਤਰ-
ਦੁਪਹਿਰ,

(v) ………….. ਯੰਤਰ ਨਾਲ ਵਰਖਾ ਮਾਪੀ ਜਾਂਦੀ ਹੈ ।
ਉੱਤਰ-
ਵਰਖਾ ਮਾਪੀ ।

2. ਕਾਲਮ ‘ਉ’ ਦੇ ਕਥਨਾਂ ਦਾ ਕਾਲਮ ‘ਅ’ ਦੇ ਕਥਨਾਂ ਨਾਲ ਮਿਲਾਨ ਕਰੋ-

ਕਾਲਮ ‘ਉ’ ਕਾਲਮ ‘ਅ’
(i) ਧਰਤੀ ‘ਤੇ ਸਭ ਤੋਂ ਠੰਡਾ ਮਾਰੂਥਲ (ਉ) ਨਮੀ
(ii) ਹਵਾ ਵਿੱਚ ਜਲਵਾਸ਼ਪਾਂ ਦੀ ਮਾਤਰਾ (ਅ) ਅਨ੍ਹੇਵਾਹ ਜੰਗਲਾਂ ਦੀ ਕਟਾਈ ਅਤੇ ਪੱਥਰਾਟ ਬਾਲਣ ਦਾ ਬਾਲਣਾ
(iii) ਥਾਰ ਮਾਰੂਥਲ (ਇ) ਐਂਟਾਰਕਟਿਕ
(iv) ਗਲੋਬਲ ਵਾਰਮਿੰਗ (ਸ) ਰਾਜਸਥਾਨ ॥

ਉੱਤਰ-

ਕਾਲਮ ‘ਉ’ ਕਾਲੇਮ ‘ਅ’
(i) ਧਰਤੀ ‘ਤੇ ਸਭ ਤੋਂ ਠੰਡਾ ਮਾਰੂਥਲ (ਈ) ਐਂਟਾਰਕਟਿਕ
(ii) ਹਵਾ ਵਿੱਚ ਜਲਵਾਸ਼ਪਾਂ ਦੀ ਮਾਤਰਾ (ਉ) ਨਮੀ
(iii) ਥਾਰ ਮਾਰੂਥਲ (ਸ) ਰਾਜਸਥਾਨ
(iv) ਗਲੋਬਲ ਵਾਰਮਿੰਗ (ਅ) ਅਨ੍ਹੇਵਾਹ ਜੰਗਲਾਂ ਦੀ ਕਟਾਈ ਅਤੇ ਪੱਥਰਾਟ ਬਾਲਣ ਦਾ ਬਾਲਣਾ |

3. ਸਹੀ ਵਿਕਲਪ ਚੁਣੋ

(i) ਮੌਸਮ ਵਿੱਚ ਪਰਿਵਰਤਨ ਕਿਸ ਕਾਰਨ ਹੁੰਦੇ ਹਨ ?
(ਉ) ਚੰਦਰਮਾ
(ਅ) ਹਿ
(ਈ) ਉਪਗ੍ਰਹਿ
(ਸ) ਸੂਰਜ ॥
ਉੱਤਰ-
(ਸ) ਸੁਰਜ ।

(ii) ਜੰਮੂ-ਕਸ਼ਮੀਰ ਵਿੱਚ ਕਿਸ ਕਿਸਮ ਦੀ ਜਲਵਾਯੂ ਹੁੰਦੀ ਹੈ ?
(ਉ) ਗਰਮ ਅਤੇ ਸਿੱਲ੍ਹੀ
(ਅ) ਗਰਮ ਅਤੇ ਖ਼ੁਸ਼ਕ
(ਇ) ਮੱਧਮ ਗਰਮ ਅਤੇ ਮੱਧਮ ਖੁਸ਼ਕ
(ਸ) ਸਿੱਲ੍ਹੀ ।
ਉੱਤਰ-
(ਇ) ਮੱਧਮ ਗਰਮ ਅਤੇ ਮੱਧਮ ਖ਼ੁਸ਼ਕ ।

(iii) ਕੇਰਲ ਵਿੱਚ ਕਿਸ ਕਿਸਮ ਦੀ ਜਲਵਾਯੂ ਹੁੰਦੀ ਹੈ ?
(ੳ) ਗਰਮ ਅਤੇ ਖ਼ੁਸ਼ਕ
(ਅ) ਗਰਮ ਅਤੇ ਸਿੱਲੀ
(ਇ) ਸਿੱਲੀ
(ਸ) ਮੱਧਮ ਗਰਮ ਅਤੇ ਮੱਧਮ ਸਿੱਲ੍ਹੀ ।
ਉੱਤਰ-
(ੳ) ਗਰਮ ਅਤੇ ਖ਼ੁਸ਼ਕ ।

(iv) ਸਾਨੂੰ ਹਰ ਰੋਜ਼ ਮੌਸਮ ਦੀ ਜਾਣਕਾਰੀ ਕਿੱਥੋਂ ਮਿਲਦੀ ਹੈ ?
(ਉ) ਟੈਲੀਵਿਜ਼ਨ
(ਅ) ਰੇਡੀਓ
(ਇ) ਅਖ਼ਬਾਰ
(ਸ) ਉਪਰੋਕਤ ਸਾਰਿਆਂ ਤੋਂ ।
ਉੱਤਰ-
(ਸ) ਉਪਰੋਕਤ ਸਾਰਿਆਂ ਤੋਂ।

(v) ਦਿਨ ਦੇ ਕਿਸ ਸਮੇਂ ਤਾਪ ਦੇ ਸਭ ਤੋਂ ਘੱਟ ਹੋਣ ਦੀ ਸੰਭਾਵਨਾ ਹੈ ?
(ਉ) ਸ਼ਾਮ ਵੇਲੇ
(ਅ) ਭੋਰ ਵੇਲੇ
(ਇ) ਦੁਪਹਿਰ ਵੇਲੇ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਭੋਰ ਵੇਲੇ ।

(vi) ਦਿਨ ਦਾ ਅਧਿਕਤਮ ਤਾਪਮਾਨ ਹੁੰਦਾ ਹੈ ?
(ਉ) ਸੂਰਜ ਚੜ੍ਹਨ ਸਮੇਂ
(ਅ) ਦੁਪਹਿਰ ਨੂੰ
(ਇ) ਦੁਪਹਿਰ ਤੋਂ ਬਾਅਦ
(ਸ) ਸੂਰਜ ਡੁੱਬਣ ਵੇਲੇ ।
ਉੱਤਰ-
(ਇ) ਦੁਪਹਿਰ ਤੋਂ ਬਾਅਦ ।

PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

4. ਦਿੱਤੇ ਗਏ ਕਥਨਾਂ ਵਿੱਚੋਂ ਸਹੀ ਅਤੇ ਗ਼ਲਤ ਕਥਨ ਦੱਸੋ

(i) ਮੌਸਮ ਵਿੱਚ ਸਾਰੇ ਪਰਿਵਰਤਨ ਸੂਰਜ ਦੇ ਕਾਰਨ ਹੁੰਦੇ ਹਨ ।
ਉੱਤਰ-
ਸਹੀ,

(ii) ਦਿਨ ਦਾ ਉੱਚਤਮ ਤਾਪਮਾਨ ਸ਼ਾਮ ਵੇਲੇ ਹੁੰਦਾ ਹੈ ।
ਉੱਤਰ-
ਗਲਤ,

(iii) ਵਿਭਿੰਨ ਸਥਾਨਾਂ ਦਾ ਤਾਪਮਾਨ ਇੱਕੋ ਜਿਹਾ ਹੁੰਦਾ ਹੈ ।
ਉੱਤਰ-
ਗ਼ਲਤ,

(iv) ਧਰੁਵੀ ਖੇਤਰ, ਧਰੁਵਾਂ ਦੇ ਨੇੜੇ ਸਥਿਤ ਹੁੰਦੇ ਹਨ ।
ਉੱਤਰ-
ਸਹੀ,

(v) ਪੈਨਗੁਇਨ ਮੈਦਾਨੀ ਖੇਤਰਾਂ ਵਿੱਚ ਰਹਿੰਦੇ ਹਨ ।
ਉੱਤਰ-
ਗਲਤ,

(vi) ਸਰਦੀਆਂ ਵਿੱਚ ਦਿਨ ਦੀ ਲੰਬਾਈ ਛੋਟੀ ਹੁੰਦੀ ਹੈ ।
ਉੱਤਰ-
ਸਹੀ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਨੂੰ ਹਰ ਰੋਜ਼ ਮੌਸਮ ਦੀ ਜਾਣਕਾਰੀ ਕਿਵੇਂ ਮਿਲਦੀ ਹੈ ?
ਉੱਤਰ-
ਟੈਲੀਵਿਜ਼ਨ, ਰੇਡੀਓ, ਸਮਾਚਾਰ-ਪੱਤਰ ਤੋਂ ।

ਪ੍ਰਸ਼ਨ 2.
ਮੌਸਮ ਕਿਹੜੇ ਕਾਰਕਾਂ ਉੱਤੇ ਨਿਰਭਰ ਕਰਦਾ ਹੈ ?
ਉੱਤਰ-
ਤਾਪਮਾਨ, ਨਮੀ, ਵਰਖਾ ।

ਪ੍ਰਸ਼ਨ 3.
ਨਮੀ ਕੀ ਹੈ ?
ਉੱਤਰ-
ਨਮੀ-ਹਵਾ ਵਿੱਚ ਜਲਵਾਸ਼ਪਾਂ ਦੀ ਮਾਤਰਾ ਦਾ ਮਾਪ ।

ਪ੍ਰਸ਼ਨ 4.
ਕਿਹੜਾ ਵਿਭਾਗ ਮੌਸਮ ਦੀ ਜਾਣਕਾਰੀ ਦੇ ਲਈ ਮਜਬੂਰ ਹੈ ?
ਉੱਤਰ-
ਮੌਸਮ ਵਿਗਿਆਨ ਵਿਭਾਗ ॥

ਪ੍ਰਸ਼ਨ 5.
ਵਰਖਾ ਮਾਪਣ ਦੀ ਯੁਕਤੀ ਕਿਹੜੀ ਹੈ ?
ਉੱਤਰ-
ਵਰਖਾ-ਮਾਪੀ ਯੰਤਰ ।

ਪ੍ਰਸ਼ਨ 6.
ਕੀ ਅਧਿਕਤਮ ਅਤੇ ਨਿਊਨਤਮ ਤਾਪਮਾਨ ਕਿਸੇ ਹਫ਼ਤੇ ਵਿੱਚ ਸਮਾਨ ਰਹਿੰਦਾ ਹੈ ?
ਉੱਤਰ-
ਨਹੀਂ ।

ਪ੍ਰਸ਼ਨ 7.
ਧਰਤੀ ਉੱਪਰ ਪ੍ਰਕਾਸ਼ ਅਤੇ ਊਸ਼ਮਾ ਦਾ ਸਰੋਤ ਕੀ ਹੈ ?
ਉੱਤਰ-
ਸੁਰਜ |

ਪ੍ਰਸ਼ਨ 8.
ਸੂਰਜ ਤੋਂ ਪੈਦਾ ਹੋਣ ਵਾਲੀ ਉਰਜਾ ਕਿੱਥੇ ਜਾਂਦੀ ਹੈ ?
ਉੱਤਰ-
ਊਰਜਾ ਧਰਤੀ ਦੀ ਸਤ੍ਹਾ ਉੱਤੇ ਸੋਖਿਤ ਅਤੇ ਪਰਾਵਰਤਿਤ ਹੁੰਦੀ ਹੈ ।

PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

ਪ੍ਰਸ਼ਨ 9.
ਜਲਵਾਯੂ ਕਿਸੇ ਖੇਤਰ ਦੇ ਮੌਸਮ ਦੀ ਲੰਬੀ ਅਵਧੀ ਦੇ ਅੰਕੜਿਆਂ ਦਾ ਪੈਟਰਨ ਹੈ । ਇਹ ਅਵਧੀ ਲਗਭਗ ਕਿੰਨੀ ਹੈ ?
ਉੱਤਰ-
25 ਸਾਲ ।

ਪ੍ਰਸ਼ਨ 10.
ਕੇਰਲ ਵਿੱਚ ਕਿਸ ਤਰ੍ਹਾਂ ਦੀ ਜਲਵਾਯੂ ਮਿਲਦੀ ਹੈ ?
ਉੱਤਰ-
ਗਰਮ ਅਤੇ ਸਿੱਲੀ ॥

ਪ੍ਰਸ਼ਨ 11.
ਮਾਰੂਥਲੀ ਜਲਵਾਯੂ ਕਿਸ ਤਰ੍ਹਾਂ ਦੀ ਹੈ ?
ਉੱਤਰ-
ਗਰਮ ਅਤੇ ਖੁਸ਼ਕ ।

ਪ੍ਰਸ਼ਨ 12.
ਭਾਰਤ ਦਾ ਕਿਹੜਾ ਖੇਤਰ ਸਿੱਲ੍ਹਾ ਹੈ ?
ਉੱਤਰ-
ਉੱਤਰੀ-ਧਰੁਵ ॥

ਪ੍ਰਸ਼ਨ 13.
ਜੰਤੂਆਂ ਲਈ ਅਨੁਕੂਲਨ ਕਿਉਂ ਜ਼ਰੂਰੀ ਹੈ ?
ਉੱਤਰ-
ਜਿਊਣ ਦੇ ਲਈ ।

ਬਾਰ ਛੋਟੇ ਉੱਤਰਾਂ ਵਾਲੇ ਪ੍ਰਸ਼ਨ:

ਪ੍ਰਸ਼ਨ 1.
ਉਨ੍ਹਾਂ ਘਟਕਾਂ ਦੇ ਨਾਂ ਦੱਸੋ, ਜਿਹੜੇ ਕਿਸੇ ਥਾਂ ਦੇ ਮੌਸਮ ਨੂੰ ਨਿਰਧਾਰਿਤ ਕਰਦੇ ਹਨ ?
ਉੱਤਰ-
ਮੌਸਮ ਦੇ ਘਟਕ-ਤਾਪਮਾਨ, ਨਮੀ, ਹਵਾ ਗਤੀ ਅਤੇ ਮੀਂਹ ਆਦਿ ।

ਪ੍ਰਸ਼ਨ 2.
ਦਿਨ ਵਿੱਚ ਕਿਸ ਸਮੇਂ ਤਾਪਮਾਨ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਹੋਣ ਦੀ ਸੰਭਾਵਨਾ ਹੁੰਦੀ ਹੈ ?
ਉੱਤਰ-
ਉੱਚਤਮ ਤਾਪਮਾਨ ਆਮ ਤੌਰ ‘ਤੇ ਦੁਪਹਿਰ ਤੋਂ ਬਾਅਦ ਹੁੰਦਾ ਹੈ ਅਤੇ ਨਿਊਨਤਮ ਤਾਪਮਾਨ ਆਮ ਤੌਰ ‘ਤੇ ਸਵੇਰ ਵੇਲੇ ਹੁੰਦਾ ਹੈ ।

ਪ੍ਰਸ਼ਨ 3.
ਵਰਖਾਮਾਪੀ ਯੰਤਰ ਕੀ ਹੈ ? .
ਉੱਤਰ-
ਵਰਖਾਮਾਪੀ ਯੰਤਰ-ਵਰਖਾ ਨੂੰ ਮਾਪਣ ਵਾਲਾ ਇਹ ਇੱਕ ਯੰਤਰ ਹੈ । ਇਹ ਇੱਕ ਮਾਪਕ ਸਿਲੰਡਰ ਹੈ, ਜਿਸਦੇ ਉੱਤੇ ਵਰਖਾ ਜਲ ਨੂੰ ਇਕੱਠਾ ਕਰਨ ਲਈ ਇੱਕ ਕੀਪ ਲੱਗੀ ਰਹਿੰਦੀ ਹੈ ।

ਪ੍ਰਸ਼ਨ 4.
ਮੌਸਮ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਮੌਸਮ-ਕਿਸੇ ਥਾਂ ਦਾ ਤਾਪਮਾਨ, ਨਮੀ, ਵਰਖਾ, ਹਵਾ ਗਤੀ ਆਦਿ ਦੇ ਸੰਦਰਭ ਵਿੱਚ ਵਾਯੁਮੰਡਲ ਦੀ ਪ੍ਰਤੀਦਿਨ ਦੀ ਪਰਿਸਥਿਤੀ ਉਸ ਥਾਂ ਦਾ ਮੌਸਮ ਹੈ ।

ਪ੍ਰਸ਼ਨ 5.
ਊਸ਼ਣ-ਕਟੀਬੰਧੀ ਵਰਖਾ ਵਣ ਜੰਤੂਆਂ ਦੀ ਵੱਡੀ ਜਨਸੰਖਿਆ ਨੂੰ ਆਵਾਸ ਪ੍ਰਦਾਨ ਕਰਦੇ ਹਨ । ਇਹ ਸਮਝਾਓ ਕਿ ਅਜਿਹਾ ਕਿਉਂ ਹੈ ?
ਉੱਤਰ-
ਊਸ਼ਣ-ਕਟੀਬੰਧੀ ਵਰਖਾ ਵਣਾਂ ਦੀਆਂ ਜਲਵਾਯੂ ਪਰਿਸਥਿਤੀਆਂ ਜ਼ਿਆਦਾ ਵਧੀਆ ਹੋਣ ਦੇ ਕਾਰਨ ਇੱਥੇ ਵਿਭਿੰਨ ਪ੍ਰਕਾਰ ਦੇ ਜੰਤੂਆਂ ਦੀ ਵਿਸ਼ਾਲ ਜਨਸੰਖਿਆ ਨਿਵਾਸ ਕਰਦੀ ਹੈ । ਇੱਥੋਂ ਦਾ ਜਲਵਾਯੂ ਆਮ ਤੌਰ ‘ਤੇ ਗਰਮ ਹੈ । ਇਹ ਭੂ-ਮੱਧ ਰੇਖਾ ਦੇ ਨੇੜੇ-ਤੇੜੇ ਸਥਿਤ ਹੈ । ਇੱਥੇ ਦਾ ਨਿਊਨਤਮ ਤਾਪਮਾਨ 15°Cਤੋਂ ਉੱਪਰ, ਦਿਨ ਅਤੇ ਰਾਤ ਦੀ ਲੰਬਾਈ ਬਰਾਬਰ ਅਤੇ ਇਹਨਾਂ ਥਾਂਵਾਂ ‘ਤੇ ਬਹੁਤ ਮੀਂਹ ਪੈਂਦਾ ਹੈ । ਇਹ ਸਾਰੀਆਂ ਪਰਿਸਥਿਤੀਆਂ ਵਿਸ਼ਾਲ ਜਨਸੰਖਿਆ ਦੇ ਅਨੁਕੂਲ ਹਨ ।

ਪ੍ਰਸ਼ਨ 6.
ਠੰਡਾ ਮਾਰੂਥਲ ਕਿਸ ਖੇਤਰ ਨੂੰ ਕਹਿੰਦੇ ਹਨ ? ਠੰਡੇ ਮਾਰੂਥਲ ਵਿੱਚ ਜਿਉਂਦੇ ਰਹਿਣ ਲਈ ਯਾਕ ਵਿੱਚ ਕਿਹੜੇ ਅਨੁਕੂਲਨ ਹਨ ?
ਉੱਤਰ-
ਅਜਿਹੇ ਖੇਤਰਾਂ, ਜਿੱਥੇ ਤਾਪਮਾਨ-20° cਤੋਂ ਵੀ ਹੇਠਾਂ ਚਲਾ ਜਾਂਦਾ ਹੈ, ਪਹਾੜ ਪਥਰੀਲੇ ਹੁੰਦੇ ਹਨ, ਬਨਸਪਤੀ ਬਹੁਤ ਘੱਟ ਹੁੰਦੀ ਹੈ, ਨੂੰ ਠੰਡੇ ਮਾਰੂਥਲ ਕਹਿੰਦੇ ਹਨ । ਭਾਰਤ ਵਿੱਚ ਠੰਡਾ ਮਾਰੂਥਲ ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਦੀ ਲਾਹੋਲ ਅਤੇ ਸਪਿਤੀ ਘਾਟੀ ਦੇ ਵਿਚਕਾਰ ਦਾ ਖੇਤਰ ਹੈ । | ਠੰਡੇ ਮਾਰੂਥਲ ਵਿੱਚ ਰਹਿਣ ਲਈ ਯਾਕ ਦਾ ਅਨੁਕੂਲਨ-ਠੰਡੇ ਮਾਰੂਥਲ ਵਿੱਚ ਜਿਉਂਦੇ ਰਹਿਣ ਲਈ ਯਾਕ ਵਿੱਚ ਹੇਠ ਲਿਖੇ ਅਨੁਕੂਲਨ ਪਾਏ ਜਾਂਦੇ ਹਨ :

  • ਇਸ ਦਾ ਸਰੀਰ ਲੰਬੇ ਵਾਲਾਂ ਜਾਂ ਜੱਤ ਨਾਲ ਢੱਕਿਆ ਹੁੰਦਾ ਹੈ ।
  • ਜੱਤ ਦਾ ਰੰਗ ਕਾਲਾ ਹੁੰਦਾ ਹੈ ਤਾਂ ਜੋ ਵੱਧ ਤੋਂ ਵੱਧ ਗਰਮੀ ਸੋਖ ਸਕੇ ।
  • ਪੈਰਾਂ ਦੇ ਖੁਰ ਤਿੱਖੇ ਹੁੰਦੇ ਹਨ ਜੋ ਇਸ ਨੂੰ ਉੱਚੇ-ਨੀਵੇਂ ਰਸਤਿਆਂ ਤੇ ਚੱਲਣ ਵਿੱਚ ਮਦਦ ਕਰਦੇ ਹਨ ।
  • ਚਮੜੀ ਦੇ ਹੇਠਾਂ ਚਰਬੀ ਦੀ ਮੋਟੀ ਪਰਤ ਹੁੰਦੀ ਹੈ ਜੋ ਇਸ ਨੂੰ ਅੱਤ ਦੀ ਠੰਢ ਤੋਂ ਬਚਾਉਂਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਸ਼ਣ-ਕਟੀ ਬੰਧੀ ਵਰਖਾ ਵਣਾਂ ਦੀ ਕੀ ਸਥਿਤੀ ਹੈ ? ਅਜਿਹੇ ਵਰਖਾ ਵਣ ਵਿੱਚ ਰਹਿਣ ਵਾਲੇ ਜੰਤੁ ਕਿਹੜੇ ਹਨ ? ਇਹਨਾਂ ਜੰਤੂਆਂ ਦੇ ਮੁੱਖ ਗੁਣ ਲਿਖੋ ।
ਉੱਤਰ-
ਊਸ਼ਣ-ਕਟਿ ਬੰਧੀ ਵਰਖਾ ਵਣਾਂ ਦੀ ਸਥਿਤੀ-ਕਰਕ ਰੇਖਾ ਅਤੇ ਮਕਰ ਰੇਖਾ ਦੇ ਨੇੜੇ ਜਾਂ ਆਲੇ-ਦੁਆਲੇ ਦੇ ਖੇਤਰਾਂ ਨੂੰ ਕਟੀਬੰਧੀ ਖੇਤਰ ਕਹਿੰਦੇ ਹਨ ! ਇਨ੍ਹਾਂ ਖੇਤਰਾਂ ਦਾ ਜਲਵਾਯੂ ਗਰਮ ਅਤੇ ਨਮ ਹੁੰਦਾ ਹੈ । ਇੱਥੇ ਸਰਦੀਆਂ ਵਿੱਚ ਵੀ ਤਾਪਮਾਨ 15°C ਹੁੰਦਾ ਹੈ ਅਤੇ ਗਰਮ ਰੁੱਤ ਵਿੱਚ ਤਾਪਮਾਨ 40°C ਤੱਕ ਪਹੁੰਚ ਜਾਂਦਾ ਹੈ । ਭੂ-ਮੱਧ ਰੇਖੀ ਖੇਤਰਾਂ ਵਿੱਚ ਸਾਰਾ ਸਾਲ ਵਰਖਾ ਹੁੰਦੀ ਹੈ । ਇਸ ਖੇਤਰ ਦਾ ਸਭ ਤੋਂ ਖਾਸ ਸਥਾਨ ਉਸ਼ਣ-ਕਟੀ ਬੰਧੀ ਵਰਖਾ ਵਣ ਹਨ ਜੋ ਕਿ ਉਸ ਖੇਤਰ ਉੱਤੇ ਚੰਦੋਆ ਬਣਾ ਦਿੰਦੇ ਹਨ । ਵਰਖਾ ਵਣਾਂ ਵਿੱਚ ਪਾਏ ਜਾਣ ਵਾਲੇ ਜੀਵ-ਹਾਥੀ, ਬਾਘ, ਤੇਂਦੁਆ, ਸੱਪ, ਪੰਛੀ ਅਤੇ ਕੀਟ ॥
ਵਰਖਾ ਵਣਾਂ ਵਿੱਚ ਪਾਏ ਜਾਣ ਵਾਲੇ ਜੰਤੂਆਂ ਦੇ ਮੁੱਖ ਗੁਣ :

  • ਰੀਂਗਣਾ-ਸੱਪ, ਛਿਪਕਲੀਆਂ, ਗੋਹ (Monitor) ਸੰਘਣੇ ਜੰਗਲਾਂ ਵਿੱਚ ਰੈੱਗ ਸਕਦੇ ਹਨ ।
  • ਮਜ਼ਬੂਤ ਸਰੀਰ-ਸੰਘਣੇ ਜੰਗਲਾਂ ਵਿੱਚੋਂ ਲੰਘਣ ਲਈ ਸ਼ਕਤੀਸ਼ਾਲੀ ਸਰੀਰ ਦੀ ਲੋੜ ਹੁੰਦੀ ਹੈ । ਇਸ ਲਈ ਹਾਥੀ, ਗੋਰੀਲਾ, ਬਾਘ, ਤੇਂਦੂਆ ਆਦਿ ਦੇ ਸਰੀਰ ਸ਼ਕਤੀਸ਼ਾਲੀ ਹੁੰਦੇ ਹਨ ।
  • ਖਾਸ ਇੰਦਰੀਆਂ-ਕਈ ਉਸ਼ਣ-ਕਟੀ ਬੰਧੀ ਜੰਤੂਆਂ ਦੀ ਨਜ਼ਰ ਤੇਜ਼ ਹੁੰਦੀ ਹੈ, ਤੀਬਰ ਸੁਣਨ ਸ਼ਕਤੀ ਹੁੰਦੀ ਹੈ। ਅਤੇ ਕੁੱਝ ਜੰਤੂਆਂ ਦੀ ਚਮੜੀ ਦਾ ਰੰਗ ਆਲੇ-ਦੁਆਲੇ ਨਾਲ ਮਿਲਦਾ-ਜੁਲਦਾ ਭੁਲਾਂਦਰਾ (Camouflage) ਪਾਉਣ ਵਾਲਾ ਹੈ ।
  • ਮਜ਼ਬੂਤ ਪੂੰਛ
  • ਉੱਚੀ ਆਵਾਜ਼
  • ਤਿੱਖੇ ਪੈਟਰਨ
  • ਫਲਾਂ ਦੇ ਆਹਾਰ
  • ਲੰਬੀ ਅਤੇ ਵੱਡੀ ਚੁਝ ।

PSEB 7th Class Science Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ

ਪ੍ਰਸ਼ਨ 2.
ਜਲਵਾਯੂ ਪਰਿਵਰਤਨ ਲਈ ਜ਼ਿੰਮੇਵਾਰ ਮਨੁੱਖੀ ਕਿਰਿਆਵਾਂ ਦੀ ਚਰਚਾ ਕਰੋ ।
ਉੱਤਰ-
ਜਲਵਾਯੂ ਪਰਿਵਰਤਨ ਲਈ ਜ਼ਿੰਮੇਵਾਰ ਮਨੁੱਖੀ ਕਿਰਿਆਵਾਂ-ਹੇਠ ਲਿਖੀਆਂ ਮਨੁੱਖੀ ਕਿਰਿਆਵਾਂ ਕਾਰਨ ਜਲਵਾਯੂ ਵੱਧ ਰਿਹਾ ਹੈ-

  1. ਜਨਸੰਖਿਆ ‘ ਚ ਵਾਧਾ-ਜਨਸੰਖਿਆ ਵਿੱਚ ਵਾਧੇ ਅਤੇ ਲੋਕਾਂ ਦੇ ਰਹਿਣ-ਸਹਿਣ ਦੇ ਪੱਧਰ ਵਿੱਚ ਆਏ ਪਰਿਵਰਤਨ ਕਾਰਨ ਪਥਰਾਟ ਬਾਲਣ ਦੀ ਖਪਤ ਵਿੱਚ ਵਾਧਾ ਰਿਹਾ ਹੈ ।
  2. ਜੰਗਲਾਂ ਦੀ ਕਟਾਈ-ਵਧਦੀ ਜਨਸੰਖਿਆ ਦੀਆਂ ਜ਼ਰੂਰਤਾਂ ਜਿਵੇਂ-ਘਰਾਂ, ਇਮਾਰਤਾਂ, ਉਦਯੋਗਾਂ, ਸੜਕਾਂ ਆਦਿ ਦੇ ਨਿਰਮਾਣ ਲਈ ਵੱਡੇ ਪੱਧਰ ਤੇ ਜੰਗਲ ਕੱਟੇ ਜਾਂਦੇ ਹਨ ।
  3. ਖਾਨਾਂ ਪੁੱਟਣੀਆਂ-ਅੰਨ੍ਹੇਵਾਹ ਖਾਨਾਂ ਪੁੱਟਣ ਨਾਲ ਹੜਾਂ ਵਿੱਚ ਵਾਧਾ ਹੋਇਆ ਹੈ ।
  4. ਵਿਸ਼ਵਤਾਪਨ ਜਾਂ ਗਲੋਬਲ ਵਾਰਮਿੰਗਜੰਗਲਾਂ ਦੀ ਕਟਾਈ ਅਤੇ ਪਥਰਾਟ ਬਾਲਣਾਂ ਦੀ ਬਲਣ ਕਿਰਿਆ ਕਾਰਨ ਹਵਾ ਵਿੱਚ ਕਾਰਬਨ ਡਾਈਆਕਸਾਈਡ ਦੀ ਪ੍ਰਤੀਸ਼ਤ ਮਾਤਰਾ ਵੱਧਦੀ ਹੈ । ਇਹ ਕਾਰਬਨ ਡਾਈਆਕਸਾਈਡ ਗੈਸ ਅਤੇ ਸੂਰਜ ਦੇ ਪ੍ਰਕਾਸ਼ ਵਿੱਚੋਂ ਇੰਫਰਾਰੈਡ ਵਿਕਿਰਨਾਂ ਨੂੰ ਸੋਖ ਲੈਂਦੀ ਹੈ ਜਿਸ ਦੇ ਨਤੀਜੇ ਵਜੋਂ ਤਾਪਮਾਨ ਵਧਦਾ ਹੈ । ਇਸ ਕਾਰਨ ਹਰਾ ਹਿ ਪ੍ਰਭਾਵ ਨਿਰੰਤਰ ਵਧਦਾ ਜਾ ਰਿਹਾ ਹੈ ਅਤੇ ਪਰਿਣਾਮਸਰੂਪ ਗਲੇਸ਼ੀਅਰ ਪਿਘਲ ਰਹੇ ਹਨ ।

PSEB 11th Class Maths Solutions Chapter 9 Sequences and Series Ex 9.4

Punjab State Board PSEB 11th Class Maths Book Solutions Chapter 9 Sequences and Series Ex 9.4 Textbook Exercise Questions and Answers.

PSEB Solutions for Class 11 Maths Chapter 9 Sequences and Series Ex 9.4

Question 1.
Find the sum to n terms of the series
1 × 2 + 2 × 3 + 3 × 4 + 4 × 5 + ……………
Answer.
Let S = 1 . 2 + 2 . 3 + 3 . 4 + 4 . 5 + …………….
Then, nth term,
Tn = n(n + 1) = n2 + n
∴ Tn = n2 + n
On taking summation from 1 to n on both sides we get

PSEB 11th Class Maths Solutions Chapter 9 Sequences and Series Ex 9.4 1

PSEB 11th Class Maths Solutions Chapter 9 Sequences and Series Ex 9.4

Question 2.
Find the sum to n terms of the series
1 × 2 × 3 + 2 × 3 × 4 + 3 × 4 × 5 + …………..
Answer.
The given series is 1 × 2 × 3 + 2 × 3 × 4 + 3 × 4 × 5 + …………..
nth term an = n (n + 1) (n + 2)
= (n2 + n) (n + 2) = n2 + 3n2 + 2n

PSEB 11th Class Maths Solutions Chapter 9 Sequences and Series Ex 9.4 2

PSEB 11th Class Maths Solutions Chapter 9 Sequences and Series Ex 9.4

Question 3.
Find the sum of n terms of the series 3 × 12 + 5 × 22 + 7 × 32 + ……………..
Answer.
The given series is 3 × 12 + 5 × 22 + 7 × 32 + ……………..
nth term an = (2n + 1) n2
= 2n3 + n2
∴ Sn = \(\sum_{k=1}^{n} a_{k}=\sum_{k=1}^{n}\left(2 k^{3}+k^{2}\right)=2 \sum_{k=1}^{n} k^{3}+\sum_{k=1}^{n} k^{2}\)

= \(2\left[\frac{n(n+1)}{2}\right]^{2}+\frac{n(n+1)(2 n+1)}{6}\)

PSEB 11th Class Maths Solutions Chapter 9 Sequences and Series Ex 9.4 3

PSEB 11th Class Maths Solutions Chapter 9 Sequences and Series Ex 9.4

Question 4.
Fmd the sum to n terms of the series \(\frac{1}{1 \times 2}+\frac{1}{2 \times 3}+\frac{1}{3 \times 4}\) + …….
Answer.
Let the given series be
S = \(\frac{1}{1 \times 2}+\frac{1}{2 \times 3}+\frac{1}{3 \times 4}\) + …….
Then, nth term Tn = \(\frac{1}{n(n+1)}\)
Now, we will split the denominator of the nth term into two parts or we will write Tn as the difference of two terms.

PSEB 11th Class Maths Solutions Chapter 9 Sequences and Series Ex 9.4 4

PSEB 11th Class Maths Solutions Chapter 9 Sequences and Series Ex 9.4

Question 5.
Find the sum to n terms of the series 52 + 62 + 72 + … + 202.
Answer.
The given series is 52 + 62 + 72 + … + 202
nth term, an = (n + 4)2
= n2 + 8n + 16

PSEB 11th Class Maths Solutions Chapter 9 Sequences and Series Ex 9.4 5

PSEB 11th Class Maths Solutions Chapter 9 Sequences and Series Ex 9.4

Question 6.
Find the sum to n terms of the series 3 × 8 + 6 × 11 + 9 × 14 + …………..
Answer.
The given series is 3 × 8 + 6 × 11 + 9 × 14 + ………….
an = (nth term of 3, 6, 9 ………..) × (nth term of 8, 11, 14, …………)
= (3n) (3n + 5)
= 9n2 + 15n

PSEB 11th Class Maths Solutions Chapter 9 Sequences and Series Ex 9.4 6

PSEB 11th Class Maths Solutions Chapter 9 Sequences and Series Ex 9.4

Question 7.
Find the sum to n terms of the series 12 + (12 + 22) + (12 + 22 + 32) + ………….
Answer.
Let Tn denote the nth term, then
Tn = 12 + (12 + 22) + (12 + 22 + 32) + ………….

PSEB 11th Class Maths Solutions Chapter 9 Sequences and Series Ex 9.4 7

PSEB 11th Class Maths Solutions Chapter 9 Sequences and Series Ex 9.4 8

PSEB 11th Class Maths Solutions Chapter 9 Sequences and Series Ex 9.4

Question 8.
Find the sum to re terms of the series whose nth term is given by n (n + 1) (n + 4).
Answer.
an = n (n + 1) (n + 4)
= n(n2 + 5n + 4)
= n3 + 5n2 + 4n

PSEB 11th Class Maths Solutions Chapter 9 Sequences and Series Ex 9.4 9

PSEB 11th Class Maths Solutions Chapter 9 Sequences and Series Ex 9.4

Question 9.
Find the sum to re terms of the series whose nth term is given by tthe n2 + 2n.
Answer.
an = n2 + 2n
Sn = \(\sum_{k=1}^{n} k^{2}+2^{k}=\sum_{k=1}^{n} k^{2}+\sum_{k=1}^{n} 2^{k}\) …………..(i)
Consider \(\sum_{k=1}^{n} 2^{k}\) = 21 + 22 + 23 + ……………

The above series 2, 22, 23, … is a G.P. with both the first term and common ratio equal to 2.
\(\sum_{k=1}^{n} 2^{k}=\frac{(2)\left[(2)^{n}-1\right]}{2-1}\) = 2 (2n – 1) ……………(ii)
Therefore, from eqs. (i) and (ii), we obtain
Sn = \(\sum_{k=1}^{n} 2^{k}\) + 2(2n – 1)
= \(\frac{n(n+1)(2 n+1)}{6}\) + 2(2n – 1).

 

Question 10.
Find the sum to re terms of the series whose reth term is given by (2n – 1)2.
Answer.
Given, nth term Tn = (2n – 1)2
⇒ Tn = 4 n2 + 1 – 4n
Now, S = Σ Tn
= Σ (4n2 + 1 – 4n)
= 4 Σn2 + Σ 1 – 4 Σn

PSEB 11th Class Maths Solutions Chapter 9 Sequences and Series Ex 9.4 10

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

Punjab State Board PSEB 12th Class History Book Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ Textbook Exercise Questions and Answers.

PSEB Solutions for Class 12 History Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

Long Answer Type Questions

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦਾ ਸੰਖੇਪ ਵਰਣਨ ਕਰੋ । (Give a brief account of the career of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਗਿਣਤੀ ਨਾ ਸਿਰਫ਼ ਪੰਜਾਬ ਬਲਕਿ ਭਾਰਤ ਦੇ ਮਹਾਨ ਸ਼ਾਸਕਾਂ ਵਿੱਚ ਕੀਤੀ ਜਾਂਦੀ ਹੈ । ਆਪ ਦਾ ਜਨਮ 13 ਨਵੰਬਰ, 1780 ਈ. ਨੂੰ ਗੁਜਰਾਂਵਾਲਾ ਵਿੱਚ ਹੋਇਆ । ਆਪ ਦੇ ਪਿਤਾ ਜੀ ਦਾ ਨਾਂ ਮਹਾਂ ਸਿੰਘ ਅਤੇ ਮਾਤਾ ਜੀ ਦਾ ਨਾਂ ਰਾਜ ਕੌਰ ਸੀ । ਆਪ ਦੇ ਪਿਤਾ ਸ਼ੁਕਰਚੱਕੀਆ ਮਿਸਲ ਦੇ ਮੁਖੀ ਸਨ | ਆਪ ਵਿੱਚ ਬਚਪਨ ਵਿਚ ਹੀ ਬਹਾਦਰੀ ਦੇ ਗੁਣ ਮਿਲਦੇ ਸਨ । ਮਹਾਰਾਜਾ ਰਣਜੀਤ ਸਿੰਘ ਅਨਪੜ੍ਹ ਹੁੰਦੇ ਹੋਏ ਵੀ ਅਕਲਮੰਦ ਸ਼ਖ਼ਸੀਅਤ ਦੇ ਮਾਲਕ ਸਨ 1797 ਈ. ਵਿੱਚ ਆਪ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ । 1799 ਈ. ਵਿੱਚ ਆਪ ਨੇ ਆਪਣੀ ਸੱਸ ਸਦਾ ਕੌਰ ਦੀ ਮੱਦਦ ਨਾਲ ਭੰਗੀ ਸਰਦਾਰਾਂ ਤੋਂ ਲਾਹੌਰ ਨੂੰ ਜਿੱਤਿਆ ਸੀ । ਨਿਰਸੰਦੇਹ ਇਹ ਜਿੱਤ ਆਪ ਜੀ ਦੇ ਜੀਵਨ ਵਿੱਚ ਇਕ ਪਰਿਵਰਤਨਕਾਰੀ ਮੋੜ ਸਿੱਧ ਹੋਈ |ਆਪ ਨੇ 1801 ਈ. ਵਿਚ ਮਹਾਰਾਜਾ ਦੀ ਉਪਾਧੀ ਧਾਰਨ ਕੀਤੀ । ਮਹਾਰਾਜਾ ਰਣਜੀਤ ਸਿੰਘ ਨੇ 1839 ਈ. ਤਕ ਸ਼ਾਸਨ ਕੀਤਾ ।

ਆਪ ਨੇ ਇੱਕ ਵਿਸ਼ਾਲ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ । ਆਪ ਜੀ ਦੀ 1805 ਈ. ਵਿੱਚ ਅੰਮ੍ਰਿਤਸਰ ਦੀ ਜਿੱਤ, 1818 ਈ. ਵਿੱਚ ਮੁਲਤਾਨ ਦੀ ਜਿੱਤ, 1819 ਈ. ਵਿੱਚ ਕਸ਼ਮੀਰ ਦੀ ਜਿੱਤ ਅਤੇ 1834 ਈ. ਵਿੱਚ ਪਿਸ਼ਾਵਰ ਦੀ ਜਿੱਤ ਸਭ ਤੋਂ ਮਹੱਤਵਪੂਰਨ ਸੀ । ਮਹਾਰਾਜਾ ਰਣਜੀਤ ਸਿੰਘ ਦੁਆਰਾ ਸਥਾਪਿਤ ਸਾਮਰਾਜ ਉੱਤਰ ਵਿੱਚ ਲੱਦਾਖ ਤੋਂ ਲੈ ਕੇ ਦੱਖਣ ਵਿੱਚ ਸ਼ਿਕਾਰਪੁਰ ਤਕ ਅਤੇ ਪੁਰਵ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿੱਚ ਪਿਸ਼ਾਵਰ ਤਕ ਫੈਲਿਆ ਹੋਇਆ ਸੀ । ਮਹਾਰਾਜਾ ਰਣਜੀਤ ਸਿੰਘ ਇੱਕ ਸਫਲ ਜੇਤੂ ਹੋਣ ਦੇ ਨਾਲ-ਨਾਲ ਉਹ ਕੁਸ਼ਲ ਸ਼ਾਸਨ ਪ੍ਰਬੰਧਕ ਵੀ ਸਿੱਧ ਹੋਇਆ ।ਉਸ ਦੇ ਸ਼ਾਸਨ ਪ੍ਰਬੰਧ ਦਾ ਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ । ਰਣਜੀਤ ਸਿੰਘ ਨੇ ਸਾਰੇ ਧਰਮਾਂ ਪ੍ਰਤੀ ਸਹਿਣਸ਼ੀਲਤਾ ਦੀ ਨੀਤੀ ਅਪਣਾ ਕੇ ਉਨ੍ਹਾਂ ਨੂੰ ਇੱਕ ਲੜੀ ਵਿੱਚ ਪਿਰੋ ਦਿੱਤਾ । ਉਸ ਨੇ ਫ਼ੌਜ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਇਆ । ਉਸ ਨੇ ਪੰਜਾਬ ਨੂੰ ਅੰਗਰੇਜ਼ਾਂ ਨਾਲ ਮਿੱਤਰਤਾ ਕਰ ਕੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਹੋਣ ਤੋਂ ਬਚਾਈ ਰੱਖਿਆ । ਇਨ੍ਹਾਂ ਸਾਰੇ ਗੁਣਾਂ ਕਾਰਨ ਰਣਜੀਤ ਸਿੰਘ ਨੂੰ ‘ਸ਼ੇਰੇ-ਪੰਜਾਬ’ ਕਿਹਾ ਜਾਂਦਾ ਹੈ । ਨਿਰਸੰਦੇਹ ਪੰਜਾਬ ਦੇ ਇਤਿਹਾਸ ਵਿੱਚ ਉਸ ਨੂੰ ਇੱਕ ਗੌਰਵਮਈ ਸਥਾਨ ਪ੍ਰਾਪਤ ਹੈ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੇ ਗੱਦੀ ‘ਤੇ ਬੈਠਣ ਸਮੇਂ ਪੰਜਾਬ ਦੀ ਰਾਜਨੀਤਿਕ ਹਾਲਤ ਕਿਹੋ ਜਿਹੀ ਸੀ ? (What was the political condition of Punjab at the time of Maharaja Ranjit Singh’s accession to power ?)
ਜਾਂ
ਜਦੋਂ ਮਹਾਰਾਜਾ ਰਣਜੀਤ ਸਿੰਘ ਗੱਦੀ ‘ਤੇ ਬੈਠੇ ਤਾਂ ਪੰਜਾਬ ਦੀ ਰਾਜਨੀਤਿਕ ਹਾਲਤ ਕਿਹੋ ਜਿਹੀ ਸੀ ? (What was the political position of the Punjab on the occasion of Maharaja Ranjit Singh’s accession to throne ?)
ਉੱਤਰ-
ਜਦੋਂ ਰਣਜੀਤ ਸਿੰਘ ਨੇ 1797 ਈ. ਵਿੱਚ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਸੀ ਤਾਂ ਉਸ ਸਮੇਂ ਪੰਜਾਬ ਦੀ ਰਾਜਨੀਤਿਕ ਹਾਲਤ ਬੜੀ ਤਰਸਯੋਗ ਸੀ । ਚਾਰੇ ਪਾਸੇ ਅਸ਼ਾਂਤੀ ਅਤੇ ਭੈੜੇ-ਪਬੰਧ ਦਾ ਬੋਲਬਾਲਾ ਸੀ । ਮੁਗ਼ਲਾਂ ਦਾ ਸ਼ਕਤੀਸ਼ਾਲੀ ਸਾਮਰਾਜ ਭਿੰਨ-ਭਿੰਨ ਹੋ ਚੁੱਕਿਆ ਸੀ ਅਤੇ ਇਸ ਦੇ ਖੰਡਰਾਂ ਉੱਤੇ ਕਈ ਛੋਟੇ-ਛੋਟੇ ਸੁਤੰਤਰ ਰਾਜ ਕਾਇਮ ਹੋ ਗਏ ਸਨ । ਪੰਜਾਬ ਦੇ ਜ਼ਿਆਦਾਤਰ ਹਿੱਸੇ ਵਿੱਚ ਸਿੱਖਾਂ ਨੇ ਆਪਣੀਆਂ ਬਾਰਾਂ ਸੁਤੰਤਰ ਮਿਸਲਾਂ ਕਾਇਮ ਕਰ ਲਈਆਂ ਸਨ । ਇਨ੍ਹਾਂ ਮਿਸਲਾਂ ਵਿੱਚ ਆਪਸੀ ਏਕਤਾ ਖ਼ਤਮ ਹੋ ਚੁੱਕੀ ਸੀ ਅਤੇ ਉਨ੍ਹਾਂ ਨੇ ਸੱਤਾ ਲਈ ਆਪਸ ਵਿੱਚ ਲੜਨਾ ਝਗੜਨਾ ਸ਼ੁਰੂ ਕਰ ਦਿੱਤਾ ਸੀ । ਪੰਜਾਬ ਦੇ ਉੱਤਰ-ਪੱਛਮੀ ਖੇਤਰਾਂ ਵਿੱਚ ਮੁਸਲਮਾਨਾਂ ਨੇ ਕੁਝ ਸੁਤੰਤਰ ਰਿਆਸਤਾਂ ਸਥਾਪਿਤ ਕਰ ਲਈਆਂ ਸਨ, ਪਰ ਇਨ੍ਹਾਂ ਵਿੱਚ ਵੀ ਆਪਸੀ ਏਕਤਾ ਦੀ ਘਾਟ ਸੀ । ਕਾਬਲ ਦਾ ਸ਼ਾਸਕ, ਸ਼ਾਹ ਜ਼ਮਾਨ ਪੰਜਾਬ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ । ਇਸ ਉਦੇਸ਼ ਨਾਲ ਉਸ ਨੇ ਪੰਜਾਬ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ | ਕਾਂਗੜੇ ਦਾ ਸ਼ਾਸਕ ਸੰਸਾਰ ਚੰਦ ਅਤੇ ਨੇਪਾਲ ਦਾ ਸ਼ਾਸਕ ਭੀਮ ਸੈਨ ਥਾਪਾ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਲਲਚਾਈਆਂ ਨਜ਼ਰਾਂ ਨਾਲ ਵੇਖ ਰਹੇ ਸਨ । ਮਰਾਠੇ ਅਤੇ ਅੰਗਰੇਜ਼ ਵੀ ਪੰਜਾਬ ਨੂੰ ਆਪਣੇ ਅਧੀਨ ਕਰਨ ਦੇ ਸੁਪਨੇ ਵੇਖ ਰਹੇ ਸਨ ਪਰ ਇਸ ਸਮੇਂ ਉਹ ਹੋਰਨਾਂ ਮਾਮਲਿਆਂ ਵਿੱਚ ਉਲਝੇ ਹੋਏ ਸਨ । ਪੰਜਾਬ ਦੀ ਇਹ ਰਾਜਨੀਤਿਕ ਦਸ਼ਾ ਰਣਜੀਤ ਸਿੰਘ ਦੀ ਸ਼ਕਤੀ ਦੇ ਉੱਥਾਨ ਵਿੱਚ ਸਹਾਇਕ ਸਿੱਧ ਹੋਈ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 3.
ਸ਼ਾਹ ਜ਼ਮਾਨ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Shah Zaman.)
ਉੱਤਰ-
ਸ਼ਾਹ ਜ਼ਮਾਨ 1793 ਈ. ਵਿੱਚ ਆਪਣੇ ਪਿਤਾ ਤੈਮੂਰ ਸ਼ਾਹ ਦੀ ਮੌਤ ਤੋਂ ਬਾਅਦ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਿਆ ਸੀ ।ਉਸ ਨੇ ਸਭ ਤੋਂ ਪਹਿਲਾਂ ਪੰਜਾਬ ਨੂੰ ਮੁੜ ਆਪਣੇ ਅਧੀਨ ਕਰਨ ਵੱਲ ਧਿਆਨ ਦਿੱਤਾ । ਇਸ ਉਦੇਸ਼ ਨਾਲ ਉਸ ਨੇ 1793 ਈ. ਅਤੇ ਫਿਰ 1795 ਈ. ਵਿੱਚ ਪੰਜਾਬ ‘ਤੇ ਹਮਲੇ ਕੀਤੇ ਪਰ ਉਸ ਨੂੰ ਇਨ੍ਹਾਂ ਮੁਹਿੰਮਾਂ ਨੂੰ ਅੱਧ ਵਿਚਾਲੇ ਛੱਡ ਕੇ ਕਾਬਲ ਵਾਪਸ ਜਾਣਾ ਪਿਆ ਸੀ । ਪੰਜਾਬ ਉੱਤੇ ਆਪਣੇ ਤੀਸਰੇ ਹਮਲੇ ਦੇ ਦੌਰਾਨ ਉਸ ਨੇ ਜਨਵਰੀ, 1797 ਈ. ਨੂੰ ਲਾਹੌਰ ਉੱਤੇ ਆਸਾਨੀ ਨਾਲ ਕਬਜ਼ਾ ਕਰ ਲਿਆ ਸੀ । ਲਾਹੌਰ ਦੇ ਭੰਗੀ ਸਰਦਾਰ ਲਹਿਣਾ ਸਿੰਘ ਤੇ ਗੁਜਰ ਸਿੰਘ, ਸ਼ਾਹ ਜ਼ਮਾਨ ਦੇ ਹਮਲੇ ਦੀ ਖ਼ਬਰ ਸੁਣਦਿਆਂ ਹੀ ਲਾਹੌਰ ਛੱਡ ਕੇ ਨੱਸ ਗਏ ਸਨ । ਪਰ ਇਸੇ ਸਮੇਂ ਕਾਬਲ ਵਿੱਚ ਬਗਾਵਤ ਹੋਣ ਦੇ ਕਾਰਨ ਸ਼ਾਹ ਜ਼ਮਾਨ ਨੂੰ ਵਾਪਸ ਕਾਬਲ ਜਾਣਾ ਪਿਆ ਸੀ । ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਭੰਗੀ ਸਰਦਾਰਾਂ ਨੇ ਮੁੜ ਲਾਹੌਰ ‘ਤੇ ਆਸਾਨੀ ਨਾਲ ਕਬਜ਼ਾ ਕਰ ਲਿਆ ਸੀ 1 ਨਵੰਬਰ, 1798 ਈ. ਵਿੱਚ ਸ਼ਾਹ ਜ਼ਮਾਨ ਨੇ ਇੱਕ ਵਾਰੀ ਫਿਰ ਲਾਹੌਰ ‘ਤੇ ਕਬਜ਼ਾ ਕਰ ਲਿਆ ਸੀ । ਇਸ ਵਾਰੀ ਫਿਰ ਕਾਬਲ ਵਿੱਚ ਬਗਾਵਤ ਹੋ ਜਾਣ ਕਾਰਨ ਉਸ ਨੂੰ ਵਾਪਸ ਜਾਣਾ ਪਿਆ । 7 ਜੁਲਾਈ, 1799 ਈ. ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ ਸੀ । 1800 ਈ. ਵਿੱਚ ਕਾਬਲ ਵਿੱਚ ਸ਼ਾਹ ਜ਼ਮਾਨ ਦਾ ਤਖ਼ਤਾ ਉਲਟਾ ਦਿੱਤਾ ਗਿਆ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੀਆਂ ਕਿਸੇ ਛੇ ਜਿੱਤਾਂ ਦਾ ਸੰਖੇਪ ਵੇਰਵਾ ਦਿਓ । (Explain briefly any six conquesbs of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਜੇਤੂ ਸੀ । ਜਿਸ ਸਮੇਂ ਉਹ ਗੱਦੀ ‘ਤੇ ਬੈਠਿਆ ਤਾਂ ਉਹ ਇੱਕ ਛੋਟੀ ਜਿਹੀ ਰਿਆਸਤ ਸ਼ੁਕਰਚੱਕੀਆ ਦਾ ਸਰਦਾਰ ਸੀ, ਪਰ ਉਸ ਨੇ ਆਪਣੀ ਬਹਾਦਰੀ ਅਤੇ ਯੋਗਤਾ ਨਾਲ ਆਪਣੇ ਰਾਜ ਨੂੰ ਇੱਕ ਸਾਮਰਾਜ ਵਿੱਚ ਬਦਲ ਦਿੱਤਾ । ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਦਾ ਸੰਖੇਪ ਵੇਰਵਾ ਇਸ ਤਰਾਂ ਹੈ-

  • ਲਾਹੌਰ ਦੀ ਜਿੱਤ 1799 ਈ. – ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਹਿਲੀ ਜਿੱਤ ਲਾਹੌਰ ਦੀ ਸੀ । ਇੱਥੇ ਤਿੰਨ ਭੰਗੀ ਸਰਦਾਰਾਂ-ਸਾਹਿਬ ਸਿੰਘ, ਮੋਹਰ ਸਿੰਘ ਅਤੇ ਚੇਤ ਸਿੰਘ ਦਾ ਰਾਜ ਸੀ । ਰਣਜੀਤ ਸਿੰਘ ਨੇ ਲਾਹੌਰ ‘ਤੇ ਹਮਲਾ ਕਰ ਕੇ 7 ਜੁਲਾਈ, 1799 ਈ. ਨੂੰ ਇਸ ‘ਤੇ ਅਸਾਨੀ ਨਾਲ ਕਬਜ਼ਾ ਕਰ ਲਿਆ ।
  • ਅੰਮ੍ਰਿਤਸਰ ਦੀ ਜਿੱਤ 1805 ਈ. – ਪੰਜਾਬ ਦਾ ਮਹਾਰਾਜਾ ਬਣਨ ਲਈ ਰਣਜੀਤ ਸਿੰਘ ਲਈ ਅੰਮ੍ਰਿਤਸਰ ’ਤੇ ਕਬਜ਼ਾ ਕਰਨਾ ਜ਼ਰੂਰੀ ਸੀ । ਇਸ ਲਈ 1805 ਈ. ਨੂੰ ਰਣਜੀਤ ਸਿੰਘ ਨੇ ਅੰਮ੍ਰਿਤਸਰ ‘ਤੇ ਹਮਲਾ ਕਰ ਕੇ ਮਾਈ ਸੁੱਖਾਂ ਨੂੰ ਹਰਾ ਦਿੱਤਾ । ਇਸ ਤਰ੍ਹਾਂ ਅੰਮ੍ਰਿਤਸਰ ਨੂੰ ਲਾਹੌਰ ਰਾਜ ਵਿੱਚ ਸ਼ਾਮਲ ਕਰ ਲਿਆ ਗਿਆ ।
  • ਗੁਜਰਾਤ ਦੀ ਜਿੱਤ 1809 ਈ. – ਗੁਜਰਾਤ ਦਾ ਸ਼ਹਿਰ ਆਪਣੇ ਸਾਧਨਾਂ ਕਾਰਨ ਕਾਫ਼ੀ ਪ੍ਰਸਿੱਧ ਸੀ । ਇੱਥੋਂ ਦਾ ਸ਼ਾਸਕ ਸਾਹਿਬ ਸਿੰਘ ਭੰਗੀ ਰਣਜੀਤ ਸਿੰਘ ਵਿਰੁੱਧ ਸਾਜ਼ਸ਼ਾਂ ਤਿਆਰ ਕਰ ਰਿਹਾ ਸੀ । 1809 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫ਼ਕੀਰ ਅਜ਼ੀਜ਼-ਉਦ-ਦੀਨ ਦੇ ਅਧੀਨ ਗੁਜਰਾਤ ਵਿਰੁੱਧ ਮੁਹਿੰਮ ਭੇਜੀ । ਉਸ ਨੇ ਸਾਹਿਬ ਸਿੰਘ ਭੰਗੀ ਨੂੰ ਹਰਾ ਕੇ ਗੁਜਰਾਤ ‘ਤੇ ਅਧਿਕਾਰ ਕਰ ਲਿਆ ।
  • ਮੁਲਤਾਨ ਦੀ ਜਿੱਤ 1818 ਈ. – ਮੁਲਤਾਨ ਨੂੰ ਜਿੱਤਣ ਲਈ ਮਹਾਰਾਜਾ ਰਣਜੀਤ ਸਿੰਘ ਨੇ 7 ਵਾਰ ਹਮਲੇ ਕੀਤੇ । ਮੁਲਤਾਨ ਦਾ ਸ਼ਾਸਕ ਮੁਜੱਫਰ ਖ਼ਾਂ ਹਰ ਵਾਰੀ ਰਣਜੀਤ ਸਿੰਘ ਨੂੰ ਭਾਰੀ ਨਜ਼ਰਾਨਾ ਦੇ ਕੇ ਟਾਲ ਦਿੰਦਾ ਰਿਹਾ । 1818 ਈ. ਵਿੱਚ ਰਣਜੀਤ ਸਿੰਘ ਨੇ ਇੱਕ ਵਿਸ਼ਾਲ ਫ਼ੌਜ ਮਿਸਰ ਦੀਵਾਨ ਚੰਦ ਦੇ ਅਧੀਨ ਭੇਜੀ | ਘਮਸਾਨ ਦੇ ਯੁੱਧ ਮਗਰੋਂ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਮੁਲਤਾਨ ‘ਤੇ ਕਬਜ਼ਾ ਕਰ ਲਿਆ ।
  • ਕਸ਼ਮੀਰ ਦੀ ਜਿੱਤ 1819 ਈ. – ਕਸ਼ਮੀਰ ਦੀ ਘਾਟੀ ਆਪਣੀ ਸੁੰਦਰਤਾ ਅਤੇ ਵਪਾਰ ਕਾਰਨ ਬੜੀ ਪ੍ਰਸਿੱਧ ਸੀ । ਮੁਲਤਾਨ ਦੀ ਜਿੱਤ ਤੋਂ ਰਣਜੀਤ ਸਿੰਘ ਬੜਾ ਉਤਸ਼ਾਹਿਤ ਹੋਇਆ । ਉਸ ਨੇ 1819 ਈ. ਵਿੱਚ ਮਿਸਰ ਦੀਵਾਨ ਚੰਦ ਦੀ ਅਗਵਾਈ ਹੇਠ ਇੱਕ ਵਿਸ਼ਾਲ ਫ਼ੌਜ ਕਸ਼ਮੀਰ ਨੂੰ ਜਿੱਤਣ ਲਈ ਭੇਜੀ । ਇਸ ਫ਼ੌਜ ਨੇ ਕਸ਼ਮੀਰ ਦੇ ਸ਼ਾਸਕ ਜ਼ਬਰ ਖਾਂ ਨੂੰ ਹਰਾ ਕੇ ਕਸ਼ਮੀਰ ‘ਤੇ ਕਬਜ਼ਾ ਕਰ ਲਿਆ ।
  • ਪਿਸ਼ਾਵਰ ਦੀ ਜਿੱਤ 1834 ਈ. – ਪਿਸ਼ਾਵਰ ਦਾ ਇਲਾਕਾ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । 1823 ਈ. ਵਿੱਚ ਅਫ਼ਗਾਨਿਸਤਾਨ ਦੇ ਵਜ਼ੀਰ ਮੁਹੰਮਦ ਆਜ਼ਮ ਖਾਂ ਨੇ ਪਿਸ਼ਾਵਰ ਉੱਤੇ ਕਬਜ਼ਾ ਕਰ ਲਿਆ ਸੀ । ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਨੌਸ਼ਹਿਰਾ ਵਿਖੇ ਹੋਈ ਇੱਕ ਘਮਸਾਨ ਦੀ ਲੜਾਈ ਵਿੱਚ ਹਰਾ ਕੇ ਪਿਸ਼ਾਵਰ ਉੱਤੇ ਕਬਜ਼ਾ ਕਰ ਲਿਆ । ਇਸ ਤਰ੍ਹਾਂ ਪਿਸ਼ਾਵਰ ਨੂੰ 1834 ਈ. ਵਿੱਚ ਲਾਹੌਰ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਗਿਆ ।

ਪ੍ਰਸ਼ਨ 5.
ਰਣਜੀਤ ਸਿੰਘ ਦੁਆਰਾ ਲਾਹੌਰ ਦੀ ਜਿੱਤ ਅਤੇ ਮਹੱਤਵ ਦਾ ਸੰਖੇਪ ਵਰਣਨ ਕਰੋ । (Give a brief account of the conquest of Lahore by Ranjit Singh and its significance.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਜਿੱਤ ‘ਤੇ ਸੰਖੇਪ ਨੋਟ ਲਿਖੋ । (Write a brief note on Maharaja Ranjit Singh’s conquest of Lahore.)
ਜਾਂ
ਮਹਾਰਾਜਾ ਰਣਜੀਤ ਸਿੰਘ ਦੁਆਰਾ ਲਾਹੌਰ ਜਿੱਤ ਦਾ ਕੀ ਮਹੱਤਵ ਹੈ ? ਸੰਖੇਪ ਵਿੱਚ ਵਰਣਨ ਕਰੋ । (What is the importance of Maharaja Ranjit Singh’s Lahore conquest ? Briefly discuss.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਜਿੱਤ ਲਾਹੌਰ ਦੀ ਸੀ । ਲਾਹੌਰ ਪੰਜਾਬ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਸ਼ਹਿਰ ਹੋਣ ਕਾਰਨ ਬੜੀ ਮਹੱਤਤਾ ਰੱਖਦਾ ਸੀ । ਇਸ ਤੋਂ ਇਲਾਵਾ ਲਾਹੌਰ ਕਾਫ਼ੀ ਲੰਮੇ ਅਰਸੇ ਤੋਂ ਪੰਜਾਬ ਦੀ ਰਾਜਧਾਨੀ ਦੇ ਤੌਰ ‘ਤੇ ਚਲਿਆ ਆ ਰਿਹਾ ਸੀ । ਇੱਥੇ ਤਿੰਨ ਭੰਗੀ ਸਰਦਾਰਾਂ ਸਾਹਿਬ ਸਿੰਘ, ਮੋਹਰ ਸਿੰਘ ਅਤੇ ਚੇਤ ਸਿੰਘ ਦਾ ਰਾਜ ਸੀ । ਇਨ੍ਹਾਂ ਦੇ ਅੱਤਿਆਚਾਰਾਂ ਅਤੇ ਮਾੜੇ ਪ੍ਰਬੰਧ ਕਾਰਨ ਲਾਹੌਰ ਦੀ ਪਰਜਾ ਬੜੀ ਦੁਖੀ ਸੀ । ਨਵੰਬਰ, 1798 ਈ. ਵਿੱਚ ਕਾਬਲ ਦੇ ਸ਼ਾਸਕ ਸ਼ਾਹ ਜ਼ਮਾਨ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ ਸੀ ਪਰ ਕਾਬਲ ਵਿੱਚ ਬਗ਼ਾਵਤ ਹੋ ਜਾਣ ਕਾਰਨ ਉਸ ਨੂੰ ਵਾਪਸ ਜਾਣਾ ਪਿਆ । ਇਸ ਸਥਿਤੀ ਦਾ ਫਾਇਦਾ ਉਠਾ ਕੇ ਭੰਗੀ ਸਰਦਾਰਾਂ ਨੇ ਲਾਹੌਰ ਨੂੰ ਮੁੜ ਆਪਣੇ ਅਧੀਨ ਕਰ ਲਿਆ ਸੀ ਕਿਉਂਕਿ ਲਾਹੌਰ ਦੇ ਲੋਕ ਉਨ੍ਹਾਂ ਤੋਂ ਬਹੁਤ ਦੁਖੀ ਸਨ ਇਸ ਲਈ ਉਨ੍ਹਾਂ ਨੇ ਰਣਜੀਤ ਸਿੰਘ ਨੂੰ ਲਾਹੌਰ ‘ਤੇ ਕਬਜ਼ਾ ਕਰਨ ਲਈ ਸੱਦਾ ਦਿੱਤਾ । ਇਹ ਸੁਨਹਿਰੀ ਮੌਕਾ ਵੇਖ ਕੇ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਦੀ ਮਦਦ ਨਾਲ ਲਾਹੌਰ ‘ਤੇ ਹਮਲਾ ਕਰ ਦਿੱਤਾ । ਇਸ ਹਮਲੇ ਦੀ ਖ਼ਬਰ ਮਿਲਦਿਆਂ ਸਾਰ ਹੀ ਸਾਹਿਬ ਸਿੰਘ ਅਤੇ ਮੋਹਰ ਸਿੰਘ ਨੱਸ ਗਏ । ਚੇਤ ਸਿੰਘ ਨੇ ਰਣਜੀਤ ਸਿੰਘ ਦਾ ਥੋੜ੍ਹਾ ਜਿਹਾ ਮੁਕਾਬਲਾ ਕਰਨ ਮਗਰੋਂ ਆਪਣੀ ਹਾਰ ਮੰਨ ਲਈ । ਇਸ ਤਰਾਂ ਰਣਜੀਤ ਸਿੰਘ ਨੇ 7 ਜੁਲਾਈ, 1799 ਈ. ਨੂੰ ਲਾਹੌਰ ‘ਤੇ ਕਬਜ਼ਾ ਕਰ ਲਿਆ । ਇਹ ਜਿੱਤ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਵਿੱਚ ਇੱਕ ਨਵਾਂ ਮੋੜ ਸਿੱਧ ਹੋਈ ।

ਪ੍ਰਸ਼ਨ 6.
ਭਸੀਨ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Bhasin.) .
ਉੱਤਰ-
ਲਾਹੌਰ ਦੀ ਜਿੱਤ ਕਾਰਨ ਬਹੁਤ ਸਾਰੇ ਸਰਦਾਰ ਰਣਜੀਤ ਸਿੰਘ ਦੇ ਵਿਰੁੱਧ ਹੋ ਗਏ । ਅੰਮ੍ਰਿਤਸਰ ਦੇ ਗੁਲਾਬ ਸਿੰਘ ਭੰਗੀ ਅਤੇ ਕਸੂਰ ਦੇ ਨਿਜ਼ਾਮ-ਉਦ-ਦੀਨ ਨੇ ਮਹਾਰਾਜੇ ਵਿਰੁੱਧ ਇੱਕ ਗਠਜੋੜ ਤਿਆਰ ਕਰ ਲਿਆ । ਉਹ ਆਪਣੀਆਂ ਫ਼ੌਜਾਂ ਲੈ ਕੇ ਲਾਹੌਰ ਦੇ ਨੇੜੇ ਭਸੀਨ ਨਾਂ ਦੇ ਪਿੰਡ ਵਿੱਚ ਪਹੁੰਚ ਗਏ । ਰਣਜੀਤ ਸਿੰਘ ਵੀ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਭਸੀਨ ਵਿਖੇ ਆ ਡਟਿਆ । ਲਗਭਗ 2 ਮਹੀਨੇ ਕਿਸੇ ਨੇ ਵੀ ਹਮਲਾ ਕਰਨ ਦੀ ਹਿੰਮਤ ਨਾ ਕੀਤੀ । ਅਚਾਨਕ ਇੱਕ ਦਿਨ ਗੁਲਾਬ ਸਿੰਘ ਭੰਗੀ, ਜਿਹੜਾ ਕਿ ਗਠਜੋੜ ਦਾ ਨੇਤਾ ਸੀ, ਵਧੇਰੇ ਸ਼ਰਾਬ ਪੀਣ ਕਾਰਨ ਮਰ ਗਿਆ । ਇਸ ਨਾਲ ਰਣਜੀਤ ਸਿੰਘ ਦੇ ਵਿਰੋਧੀਆਂ ਦਾ ਹੌਸਲਾ ਟੁੱਟ ਗਿਆ ਤੇ ਉਨ੍ਹਾਂ ਵਿੱਚ ਭਾਜੜ ਪੈ ਗਈ । ਇਸ ਤਰ੍ਹਾਂ ਬਿਨਾਂ ਖੂਨ ਵਹਾਏ ਹੀ ਰਣਜੀਤ ਸਿੰਘ ਨੂੰ ਜਿੱਤ ਪ੍ਰਾਪਤ ਹੋਈ । ਇਸ ਜਿੱਤ ਨਾਲ ਰਣਜੀਤ ਸਿੰਘ ਦਾ ਇੱਕ ਵੱਡਾ ਖ਼ਤਰਾ ਟਲ ਗਿਆ ਤੇ ਲਾਹੌਰ ਉੱਤੇ ਉਸ ਦਾ ਅਧਿਕਾਰ ਪੱਕਾ ਹੋ ਗਿਆ | ਭਸੀਨ ਦੀ ਲੜਾਈ ਤੋਂ ਬਾਅਦ ਸਿੱਖ ਸਰਦਾਰਾਂ ਨੇ ਰਣਜੀਤ ਸਿੰਘ ਦੇ ਖਿਲਾਫ਼ ਮੁੜ ਕੋਈ ਗਠਜੋੜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 7.
ਮਹਾਰਾਜਾ ਰਣਜੀਤ ਸਿੰਘ ਦੀ ਅੰਮ੍ਰਿਤਸਰ ਦੀ ਜਿੱਤ ਦਾ ਸੰਖੇਪ ਵਿੱਚ ਵਰਣਨ ਕਰੋ । (Describe briefly about the conquest of Amritsar by Maharaja Ranjit Singh and its importance.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਮੁੱਢਲੇ ਜੀਵਨ ਵਿੱਚ ਅੰਮ੍ਰਿਤਸਰ ਦੀ ਜਿੱਤ ਦੀ ਕੀ ਮਹੱਤਤਾ ਹੈ ? (What is the significance of the conquest of Amritsar in the early career of Ranjit Singh ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਅੰਮ੍ਰਿਤਸਰ ਦੀ ਜਿੱਤ ਦਾ ਸੰਖੇਪ ਵਰਣਨ ਕਰੋ । (Describe briefly about the conquest of Amritsar by Maharaja Ranjit Singh.)
ਉੱਤਰ-
ਧਾਰਮਿਕ ਪੱਖ ਤੋਂ ਅੰਮ੍ਰਿਤਸਰ ਸ਼ਹਿਰ ਦਾ ਸਿੱਖਾਂ ਲਈ ਬੜਾ ਮਹੱਤਵ ਹੈ । ਸਿੱਖ ਇਸ ਨੂੰ ਆਪਣਾ ਮੱਕਾ ਸਮਝਦੇ ਸਨ । ਇਸ ਤੋਂ ਇਲਾਵਾ ਇਹ ਪੰਜਾਬ ਦਾ ਸਭ ਤੋਂ ਪ੍ਰਸਿੱਧ ਵਪਾਰਿਕ ਕੇਂਦਰ ਵੀ ਸੀ । ਪੰਜਾਬ ਦਾ ਮਹਾਰਾਜਾ ਬਣਨ ਲਈ ਰਣਜੀਤ ਸਿੰਘ ਲਈ ਅੰਮ੍ਰਿਤਸਰ ‘ਤੇ ਕਬਜ਼ਾ ਕਰਨਾ ਅਤਿ ਜ਼ਰੂਰੀ ਸੀ । 1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਗੁਲਾਬ ਸਿੰਘ ਭੰਗੀ ਦੀ ਵਿਧਵਾ ਮਾਈ ਸੁੱਖਾਂ ਨੂੰ ਜੋ ਅੰਮ੍ਰਿਤਸਰ ਵਿੱਚ ਆਪਣੇ ਪੁੱਤਰ ਗੁਰਦਿੱਤ ਸਿੰਘ ਦੇ ਨਾਂ ‘ਤੇ ਸ਼ਾਸਨ ਕਰ ਰਹੀ ਸੀ, ਨੂੰ ਲੋਹਗੜ੍ਹ ਦਾ ਕਿਲ੍ਹਾ ਅਤੇ ਪ੍ਰਸਿੱਧ ਜਮਜਮਾ ਤੋਪ ਉਸ ਦੇ ਹਵਾਲੇ ਕਰਨ ਲਈ ਕਿਹਾ | ਮਾਈ ਸੁੱਖਾਂ ਨੇ ਮਹਾਰਾਜੇ ਦੀਆਂ ਇਨ੍ਹਾਂ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ । ਇਸ ਕਾਰਨ ਮਹਾਰਾਜੇ ਨੇ ਆਪਣੀ ਸੱਸ ਸਦਾ ਕੌਰ ਅਤੇ ਫ਼ਤਹਿ ਸਿੰਘ ਆਹਲੂਵਾਲੀਆ ਨੂੰ ਨਾਲ ਲੈ ਕੇ ਅੰਮ੍ਰਿਤਸਰ ਉੱਤੇ ਹਮਲਾ ਕਰ ਦਿੱਤਾ । ਮਾਈ ਸੁੱਖਾਂ ਨੇ ਥੋੜ੍ਹੇ ਜਿਹੇ ਵਿਰੋਧ ਮਗਰੋਂ ਆਪਣੀ ਹਾਰ ਮੰਨ ਲਈ । ਇਸ ਤਰ੍ਹਾਂ 1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਅੰਮ੍ਰਿਤਸਰ ’ਤੇ ਕਬਜ਼ਾ ਹੋ ਗਿਆ । ਅੰਮ੍ਰਿਤਸਰ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ । ਅੰਮ੍ਰਿਤਸਰ ਇੱਕ ਪ੍ਰਸਿੱਧ ਵਪਾਰਿਕ ਕੇਂਦਰ ਸੀ । ਇਸ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਆਰਥਿਕ ਸਾਧਨਾਂ ਵਿੱਚ ਵੀ ਵਾਧਾ ਹੋਇਆ । ਇਨ੍ਹਾਂ ਤੋਂ ਇਲਾਵਾ ਮਹਾਰਾਜੇ ਨੂੰ ਅਕਾਲੀਆਂ ਦੀਆਂ ਸੇਵਾਵਾਂ ਵੀ ਪ੍ਰਾਪਤ ਹੋਈਆਂ ।

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ‘ਤੇ ਕਿਵੇਂ ਜਿੱਤ ਪ੍ਰਾਪਤ ਕੀਤੀ ? (How did Maharaja Ranjit Singh conquer Multan ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਜਿੱਤ ਦਾ ਸੰਖੇਪ ਵਰਣਨ ਕਰੋ । (Give a brief account of Ranjit Singh’s conquest of Multan.)
ਉੱਤਰ-
ਮੁਲਤਾਨ ਭੂਗੋਲਿਕ ਅਤੇ ਆਰਥਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਇਸ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ । ਮੁਲਤਾਨ ‘ਤੇ ਉਸ ਸਮੇਂ ਅਫ਼ਗਾਨ ਗਵਰਨਰ ਨਵਾਬ ਮੁਜੱਫਰ ਖਾਂ ਦਾ ਰਾਜ ਸੀ । ਕਹਿਣ ਨੂੰ ਤਾਂ ਉਹ ਕਾਬਲ ਸਰਕਾਰ ਦੇ ਅਧੀਨ ਸੀ ਪਰ ਅਸਲ ਵਿੱਚ ਉਹ ਸੁਤੰਤਰ ਤੌਰ ‘ਤੇ ਸ਼ਾਸਨ ਕਰ ਰਿਹਾ ਸੀ । ਮਹਾਰਾਜਾ ਰਣਜੀਤ ਸਿੰਘ ਨੇ 1802 ਈ. ਤੋਂ ਲੈ ਕੇ 1817 ਈ: ਤਕ 6 ਮੁਹਿੰਮਾਂ ਮੁਲਤਾਨ ਭੇਜੀਆਂ ਸਨ । ਨਵਾਬ ਮੁਜ਼ੱਫ਼ਰ ਖ਼ਾਂ ਹਰ ਵਾਰੀ ਨਜ਼ਰਾਨਾ ਦੇ ਕੇ ਰਣਜੀਤ ਸਿੰਘ ਦੀ ਫ਼ੌਜ ਨੂੰ ਟਾਲ ਦਿੰਦਾ ਸੀ । 1818 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਜਿੱਤਣ ਦਾ ਫ਼ੈਸਲਾ ਕਰ ਲਿਆ । ਇਸ ਲਈ ਮੁਲਤਾਨ ਭੇਜੀ ਜਾਣ ਵਾਲੀ ਮੁਹਿੰਮ ਲਈ ਭਾਰੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ । ਮਿਸਰ ਦੀਵਾਨ ਚੰਦ ਜੋ ਮਹਾਰਾਜੇ ਦੇ ਪਸਿੱਧ ਸੈਨਾਪਤੀਆਂ ਵਿੱਚੋਂ ਇੱਕ ਸੀ ਦੇ ਅਧੀਨ 20,000 ਸੈਨਿਕਾਂ ਦੀ ਇੱਕ ਵਿਸ਼ਾਲ ਫ਼ੌਜ ਮੁਲਤਾਨ ਉੱਤੇ ਹਮਲਾ ਕਰਨ ਲਈ ਜਨਵਰੀ, 1818 ਈ. ਵਿੱਚ ਭੇਜੀ ।ਉਧਰ ਨਵਾਬ ਮੁਜ਼ੱਫ਼ਰ ਖ਼ਾਂ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਦਾ ਮੁਕਾਬਲਾ ਕਰਨ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਉਸ ਨੇ ਸਿੱਖਾਂ ਵਿਰੁੱਧ ਜਿਹਾਦ ਦੀ ਘੋਸ਼ਣਾ ਕਰ ਦਿੱਤੀ ਸੀ ।

ਮੁਲਤਾਨ ਦਾ ਘੇਰਾ 4 ਮਹੀਨਿਆਂ ਤਕ ਚਲਦਾ ਰਿਹਾ ਪਰ ਸਿੱਖ ਕਿਲ੍ਹੇ ਨੂੰ ਜਿੱਤਣ ਵਿੱਚ ਅਸਫਲ ਰਹੇ | ਅੰਤ 2 ਜੂਨ, 1818 ਈ. ਨੂੰ ਅਕਾਲੀ ਨੇਤਾ ਸਾਧੂ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਕਿਲ੍ਹੇ ਅੰਦਰ ਜਾਣ ਵਿੱਚ ਸਫਲ ਹੋ ਗਿਆ । ਉਸ ਦੇ ਪਿੱਛੇ-ਪਿੱਛੇ ਸਿੱਖ ਫ਼ੌਜਾਂ ਵੀ ਕਿਲ੍ਹੇ ਅੰਦਰ ਦਾਖਲ ਹੋ ਗਈਆਂ । ਨਵਾਬ ਮੁਜ਼ੱਫ਼ਰ ਖ਼ਾਂ ਅਤੇ ਉਸ ਦੇ ਪੁੱਤਰਾਂ ਨੇ ਡਟ ਕੇ ਮੁਕਾਬਲਾ ਕੀਤਾ ਅਤੇ ਇਸ ਲੜਾਈ ਵਿੱਚ ਮੁਜ਼ੱਫ਼ਰ ਖ਼ਾਂ ਅਤੇ ਉਸ ਦੇ ਪੰਜ ਪੁੱਤਰ ਮਾਰੇ ਗਏ । ਛੇਵਾਂ ਪੁੱਤਰ ਜ਼ਖ਼ਮੀ ਹੋ ਗਿਆ ਅਤੇ ਬਾਕੀ ਦੇ ਦੋ ਪੁੱਤਰਾਂ ਨੇ ਮੁਆਫ਼ੀ ਮੰਗ ਲਈ । ਇਸ ਤਰ੍ਹਾਂ ਮੁਲਤਾਨ ਦੇ ਕਿਲ੍ਹੇ ਉੱਤੇ ਆਖਿਰ ਸਿੱਖ ਫ਼ੌਜਾਂ ਦਾ ਕਬਜ਼ਾ ਹੋ ਗਿਆ । ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਮਹੱਤਵਪੂਰਨ ਜਿੱਤ ਦੀ ਖ਼ਬਰ ਮਿਲੀ ਤਾਂ ਉਹ ਬਹੁਤ ਖੁਸ਼ ਹੋਇਆ । ਕਈ ਦਿਨਾਂ ਤੱਕ ਜਿੱਤ ਦੀ ਖ਼ੁਸ਼ੀ ਵਿੱਚ ਜਸ਼ਨ ਮਨਾਏ ਜਾਂਦੇ ਰਹੇ । ਮਿਸਰ ਦੀਵਾਨ ਚੰਦ ਨੂੰ ‘ਜ਼ਫਰ ਜੰਗ ਦਾ ਖਿਤਾਬ ਦਿੱਤਾ ਗਿਆ । ਇਹ ਜਿੱਤ ਮਹਾਰਾਜਾ ਰਣਜੀਤ ਸਿੰਘ ਲਈ ਅਨੇਕ ਪੱਖਾਂ ਤੋਂ ਲਾਹੇਵੰਦ ਸਿੱਧ ਹੋਈ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਦੀ ਜਿੱਤ ਦਾ ਮਹੱਤਵ ਦੱਸੋ । (Describe the significance of Maharaja Ranjit Singh’s conquest of Multan.)
ਉੱਤਰ-
ਮੁਲਤਾਨ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀਆਂ ਮਹੱਤਵਪੂਰਨ ਜਿੱਤਾਂ ਵਿੱਚੋਂ ਇੱਕ ਸੀ ।ਇਹ ਜਿੱਤ ਕਿੰਨੀ ਮਹਾਨ ਸੀ ਇਸ ਦਾ ਅੰਦਾਜ਼ਾ ਅਸੀਂ ਹੇਠ ਲਿਖੇ ਤੱਥਾਂ ਤੋਂ ਆਸਾਨੀ ਨਾਲ ਲਗਾ ਸਕਦੇ ਹਾਂ-

  • ਅਫ਼ਗਾਨ ਸ਼ਕਤੀ ਨੂੰ ਭਾਰੀ ਸੱਟ – ਮੁਲਤਾਨ ਦੀ ਜਿੱਤ ਨਾਲ ਪੰਜਾਬ ਵਿੱਚੋਂ ਅਫ਼ਗਾਨ ਸ਼ਕਤੀ ਦਾ ਦਬਦਬਾ ਸਦਾ ਲਈ ਖ਼ਤਮ ਹੋ ਗਿਆ । ਇਸ ਜਿੱਤ ਨੇ ਪੰਜਾਬ ਵਿੱਚੋਂ ਅਫ਼ਗਾਨਾਂ ਦੀ ਸ਼ਕਤੀ ਖ਼ਤਮ ਕਰਕੇ ਇਹ ਸਿੱਧ ਕਰ ਦਿੱਤਾ ਕਿ ਸਿੱਖ ਅਫ਼ਗਾਨਾਂ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹਨ ।
  • ਮੁਲਤਾਨ – ਸਿੰਧ ਅਤੇ ਬਹਾਵਲਪੁਰ ਵਿਚਕਾਰ ਇੱਕ ਦੀਵਾਰ-ਰਣਜੀਤ ਸਿੰਘ ਦੁਆਰਾ ਮੁਲਤਾਨ ਉੱਤੇ ਕਬਜ਼ਾ ਕਰ ਲਏ ਜਾਣ ਕਾਰਨ ਸਿੰਧ ਅਤੇ ਬਹਾਵਲਪੁਰ ਦੇ ਮੁਸਲਮਾਨ ਵੱਖ-ਵੱਖ ਹੋ ਗਏ । ਇਨ੍ਹਾਂ ਦੇ ਵੱਖ ਹੋਣ ‘ਤੇ ਉਹ ਰਣਜੀਤ ਸਿੰਘ ਵਿਰੁੱਧ ਕੋਈ ਸਾਂਝਾ ਮੋਰਚਾ ਬਣਾਉਣ ਦੇ ਯੋਗ ਨਾ ਰਹੇ । ਇਸ ਤਰ੍ਹਾਂ ਮੁਲਤਾਨ ਸਿੰਧ ਅਤੇ ਬਹਾਵਲਪੁਰ ਵਿਚਕਾਰ ਇੱਕ ਦੀਵਾਰ ਬਣ ਗਿਆ ।
  • ਕੁਝ ਛੋਟੀਆਂ ਮੁਸਲਿਮ ਰਿਆਸਤਾਂ ਨੇ ਰਣਜੀਤ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ – ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਜਿੱਤ ਦਾ ਇੱਕ ਮਹੱਤਵਪੂਰਨ ਸਿੱਟਾ ਇਹ ਨਿਕਲਿਆ ਕਿ ਬਹਾਵਲਪੁਰ, ਡੇਰਾ ਜਾਤ, ਡੇਰਾ ਗਾਜ਼ੀ ਖ਼ਾਂ ਅਤੇ ਡੇਰਾ ਇਸਮਾਈਲ ਖ਼ਾ, ਜੋ ਛੋਟੀਆਂ ਮੁਸਲਿਮ ਰਿਆਸਤਾਂ ਸਨ, ਦੇ ਸ਼ਾਸਕ ਬਹੁਤ ਡਰ ਗਏ ਅਤੇ ਉਨ੍ਹਾਂ ਨੇ ਛੇਤੀ ਹੀ ਰਣਜੀਤ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ ।
  • ਆਮਦਨ ਵਿੱਚ ਵਾਧਾ – ਮੁਲਤਾਨ ਦਾ ਇਲਾਕਾ ਬੜਾ ਉਪਜਾਊ ਤੇ ਖੁਸ਼ਹਾਲ ਸੀ । ਇਸ ਲਈ ਇਸ ਦੀ ਜਿੱਤ ਨਾਲ ਰਣਜੀਤ ਸਿੰਘ ਦੀ ਆਮਦਨ ਵਿੱਚ 7 ਲੱਖ ਰੁਪਏ ਸਾਲਾਨਾ ਦਾ ਵਾਧਾ ਹੋਇਆ । ਇੱਥੋਂ ਪ੍ਰਾਪਤ ਕੀਤੇ ਧਨ ਨਾਲ ਰਣਜੀਤ ਸਿੰਘ ਨੂੰ ਭਵਿੱਖ ਵਿੱਚ ਆਪਣੀਆਂ ਕਈ ਯੋਜਨਾਵਾਂ ਨੂੰ ਪੂਰਾ ਕਰਨ ਦਾ ਮੌਕਾ ਮਿਲਿਆ
  • ਵਪਾਰ ਨੂੰ ਉਤਸ਼ਾਹ – ਮੁਲਤਾਨ ਦੀ ਜਿੱਤ ਵਪਾਰਿਕ ਅਤੇ ਸੈਨਿਕ ਪੱਖ ਤੋਂ ਵੀ ਬੜੀ ਲਾਹੇਵੰਦ ਸਿੱਧ ਹੋਈ । ਮੁਲਤਾਨ ਦੇ ਰਸਤੇ ਤੋਂ ਭਾਰਤ ਦਾ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਨਾਲ ਵਪਾਰ ਹੁੰਦਾ ਸੀ । ਇਸ ਮਹੱਤਵਪੂਰਨ ਵਪਾਰਿਕ ਕੇਂਦਰ ’ਤੇ ਰਣਜੀਤ ਸਿੰਘ ਦਾ ਅਧਿਕਾਰ ਹੋ ਜਾਣ ਕਾਰਨ ਪੰਜਾਬ ਦੇ ਵਪਾਰ ਨੂੰ ਕਾਫ਼ੀ ਉਤਸ਼ਾਹ ਮਿਲਿਆ ।
  • ਮਹਾਰਾਜਾ ਰਣਜੀਤ ਸਿੰਘ ਦੇ ਮਾਣ ਵਿੱਚ ਵਾਧਾ – ਮੁਲਤਾਨ ਦੀ ਜਿੱਤ ਨਾਲ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਵਿੱਚ ਵਾਧਾ ਹੋਇਆ ਉੱਥੇ ਉਸ ਦੇ ਮਾਣ-ਸਨਮਾਨ ਨੂੰ ਚਾਰ ਚੰਦ ਲੱਗ ਗਏ ।

ਪ੍ਰਸ਼ਨ 10.
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਕਿਵੇਂ ਆਪਣੇ ਅਧੀਨ ਕੀਤਾ ? (How did Maharaja Ranjit Singh conquer Kashmir ?)
ਉੱਤਰ-
ਕਸ਼ਮੀਰ ਆਪਣੀ ਸੁੰਦਰਤਾ ਅਤੇ ਵਪਾਰ ਕਾਰਨ ਬੜਾ ਪ੍ਰਸਿੱਧ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ । ਠੀਕ ਉਸੇ ਸਮੇਂ ਕਾਬਲ ਦਾ ਵਜ਼ੀਰ ਫ਼ਤਹਿ ਖਾਂ ਵੀ ਕਸ਼ਮੀਰ ਨੂੰ ਆਪਣੇ ਅਧੀਨ ਕਰਨ ਦੀਆਂ ਯੋਜਨਾਵਾਂ ਬਣਾ ਰਿਹਾ ਸੀ । ਕਿਉਂਕਿ ਉਹ ਦੋਵੇਂ ਇਕੱਲਿਆਂ ਕਸ਼ਮੀਰ ਨੂੰ ਜਿੱਤਣ ਦੀ ਸਥਿਤੀ ਵਿੱਚ ਨਹੀਂ ਸਨ ਇਸ ਲਈ ਦੋਹਾਂ ਵਿਚਾਲੇ ਰੋਹਤਾਸ ਵਿਖੇ ਇੱਕ ਸਮਝੌਤਾ ਹੋ ਗਿਆ । ਇਸ ਸਮਝੌਤੇ ਤੋਂ ਬਾਅਦ 1813 ਈ. ਵਿੱਚ ਇਨ੍ਹਾਂ ਦੋਹਾਂ ਫ਼ੌਜਾਂ ਨੇ ਕਸ਼ਮੀਰ ਵੱਲ ਕੂਚ ਕੀਤਾ । ਕਸ਼ਮੀਰ ਦਾ ਗਵਰਨਰ ਅੱਤਾ ਮੁਹੰਮਦ ਖ਼ਾਂ ਇਨ੍ਹਾਂ ਦੋਹਾਂ ਫ਼ੌਜਾਂ ਦਾ ਮੁਕਾਬਲਾ ਕਰਨ ਲਈ ਅੱਗੇ ਵਧਿਆ, ਪਰ ਸ਼ੇਰਗੜ੍ਹ ਵਿਖੇ ਹੋਈ ਲੜਾਈ ਵਿੱਚ ਅੱਤਾ ਮੁਹੰਮਦ ਖ਼ਾਂ ਹਾਰ ਗਿਆ ।

ਕਸ਼ਮੀਰ ‘ਤੇ ਕਬਜ਼ਾ ਕਰਨ ਪਿੱਛੋਂ ਫ਼ਤਹਿ ਖਾਂ ਨੇ ਰਣਜੀਤ ਸਿੰਘ ਨੂੰ ਸਮਝੌਤੇ ਅਨੁਸਾਰ ਕੁਝ ਨਾ ਦਿੱਤਾ । 1814 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ’ਤੇ ਦੁਸਰੀ ਵਾਰ ਹਮਲਾ ਕੀਤਾ । ਇਸ ਮੁਹਿੰਮ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਿਆ | 1818 ਈ. ਵਿੱਚ ਮੁਲਤਾਨ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ 1819 ਈ. ਵਿੱਚ ਕਸ਼ਮੀਰ ’ਤੇ ਤੀਸਰੀ ਵਾਰ ਹਮਲਾ ਕੀਤਾ । 5 ਜੁਲਾਈ, 1819 ਈ. ਨੂੰ ਸੁਪੀਨ ਵਿਖੇ ਹੋਈ ਲੜਾਈ ਵਿੱਚ ਕਸ਼ਮੀਰ ਦੇ ਮੌਜੂਦਾ ਗਵਰਨਰ ਜ਼ਬਰ ਖਾਂ ਦੀ ਕਰਾਰੀ ਹਾਰ ਹੋਈ । ਇਸ ਤਰ੍ਹਾਂ ਅੰਤ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਆਪਣੇ ਅਧੀਨ ਕਰਨ ਵਿੱਚ ਸਫਲ ਰਿਹਾ। ਇਸ ਸ਼ਾਨਦਾਰ ਜਿੱਤ ਕਾਰਨ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਖੁਸ਼ੀਆਂ ਮਨਾਈਆਂ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 11.
ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਜਿੱਤ ਦਾ ਮਹੱਤਵ ਦੱਸੋ । (Describe the significance of Maharaja Ranjit Singh’s conquest of Kashmir.)
ਉੱਤਰ-

  • ਮਹਾਰਾਜਾ ਰਣਜੀਤ ਸਿੰਘ ਦੇ ਮਾਣ – ਸਨਮਾਨ ਵਿਚ ਵਾਧਾ-ਕਸ਼ਮੀਰ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅਤਿ ਮਹੱਤਵਪੂਰਨ ਜਿੱਤ ਸੀ । ਇਸ ਜਿੱਤ ਨਾਲ ਮਹਾਰਾਜੇ ਦੇ ਮਾਣ-ਸਨਮਾਨ ਵਿੱਚ ਬਹੁਤ ਵਾਧਾ ਹੋਇਆ ਉਸ ਦੀ ਸ਼ਕਤੀ ਦੀ ਧਾਕ ਲੇਹ, ਲਹਾਸਾ ਅਤੇ ਕਰਾਕੁਰਮ ਦੇ ਪਹਾੜਾਂ ਤੋਂ ਪਰੇ ਤਕ ਜੰਮ ਗਈ ! ਉੱਤਰ ਵਿੱਚ ਹੁਣ ਉਸ ਦੇ ਰਾਜ ਦੀ ਹੱਦ ਕੁਦਰਤੀ ਹੱਦ ਤਕ ਪਹੁੰਚ ਗਈ ।
  • ਅਫ਼ਗਾਨ ਸ਼ਕਤੀ ਨੂੰ ਇੱਕ ਹੋਰ ਕਰਾਰੀ ਸੱਟ – ਕਸ਼ਮੀਰ ਉੱਤੇ ਸਿੱਖਾਂ ਦਾ ਕਬਜ਼ਾ ਹੋ ਜਾਣ ਨਾਲ ਅਫ਼ਗਾਨ ਸ਼ਕਤੀ ਨੂੰ ਇੱਕ ਹੋਰ ਕਰਾਰੀ ਸੱਟ ਵੱਜੀ । ਇਸ ਨਾਲ ਸਿੱਖ ਫ਼ੌਜਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ ।
  • ਆਮਦਨ ਵਿੱਚ ਵਾਧਾ – ਕਸ਼ਮੀਰ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਬੜਾ ਆਰਥਿਕ ਲਾਭ ਹੋਇਆ । ਇਸ ਪ੍ਰਾਂਤ ਤੋਂ ਰਣਜੀਤ ਸਿੰਘ ਨੂੰ ਸਾਲਾਨਾ 40,00,000 ਰੁਪਏ ਆਮਦਨ ਹੁੰਦੀ ਸੀ ।
  • ਵਪਾਰ ਨੂੰ ਉਤਸ਼ਾਹ – ਕਸ਼ਮੀਰ ਦੀ ਜਿੱਤ ਵਪਾਰਿਕ ਪੱਖ ਤੋਂ ਵੀ ਬੜੀ ਲਾਭਦਾਇਕ ਸਿੱਧ ਹੋਈ । ਇਹ ਰਾਜ ਸ਼ਾਲਾਂ ਦੇ ਉਦਯੋਗ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਸੀ । ਇਸ ਤੋਂ ਇਲਾਵਾ ਕਸ਼ਮੀਰ ਕਈ ਤਰ੍ਹਾਂ ਦੇ ਫਲਾਂ, ਕੇਸਰ ਅਤੇ ਜੰਗਲਾਂ ਲਈ ਵੀ ਜਾਣਿਆ ਜਾਂਦਾ ਸੀ । ਸਿੱਟੇ ਵਜੋਂ ਕਸ਼ਮੀਰ ਦੇ ਪੰਜਾਬ ਵਿੱਚ ਸ਼ਾਮਲ ਹੋਣ ਨਾਲ ਇੱਥੋਂ ਦੇ ਵਪਾਰ ਨੂੰ ਬਹੁਤ ਉਤਸ਼ਾਹ ਮਿਲਿਆ ।

ਪ੍ਰਸ਼ਨ 12.
ਨੌਸ਼ਹਿਰਾ ਜਾਂ ਟਿੱਬਾ ਟੇਹਰੀ ਦੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on the battle of Naushera or Tibba Tehri.)
ਉੱਤਰ-
ਜਨਵਰੀ, 1823 ਈ. ਵਿੱਚ ਕਾਬਲ ਦੇ ਸ਼ਾਸਕ ਆਜ਼ਿਮ ਮਾਂ ਨੇ ਪਿਸ਼ਾਵਰ ‘ਤੇ ਹਮਲਾ ਕਰਕੇ ਉਸ ਨੂੰ ਆਪਣੇ ਅਧੀਨ ਕਰ ਲਿਆ ਸੀ । ਉਸ ਨੇ ਸਿੱਖਾਂ ਵਿਰੁੱਧ ਜ਼ਿਹਾਦ ਦਾ ਨਾਅਰਾ ਲਗਾਇਆ ਜਿਸ ਕਾਰਨ ਬਹੁਤ ਸਾਰੇ ਅਫ਼ਗਾਨ ਉਸ ਦੇ ਝੰਡੇ ਅਧੀਨ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ | ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਆਜ਼ਮ ਖਾਂ ਦੀਆਂ ਫ਼ੌਜਾਂ ਦਾ ਮੁਕਾਬਲਾ ਕਰਨ ਲਈ 20,000 ਸੈਨਿਕਾਂ ਦੀ ਇੱਕ ਵਿਸ਼ਾਲ ਫ਼ੌਜ ਭੇਜੀ । ਇਸ ਸੈਨਾ ਨਾਲ ਹਰੀ ਸਿੰਘ ਨਲਵਾ, ਜਨਰਲ ਐਲਾਰਡ, ਜਨਰਲ ਵੈਂਤੂਰਾ, ਅਕਾਲੀ ਫੂਲਾ ਸਿੰਘ, ਫ਼ਤਹਿ ਸਿੰਘ ਆਹਲੂਵਾਲੀਆ ਅਤੇ ਸ਼ਹਿਜ਼ਾਦਾ ਖੜਕ ਸਿੰਘ ਨੂੰ ਭੇਜਿਆ ਗਿਆ । ਇਸ ਫ਼ੌਜ ਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਨੇ ਆਪ ਕੀਤੀ । 14 ਮਾਰਚ, 1823 ਈ. ਨੂੰ ਦੋਹਾਂ ਫ਼ੌਜਾਂ ਵਿਚਕਾਰ ਨੌਸ਼ਹਿਰਾ ਜਾਂ ਟਿੱਬਾ ਟੇਹਰੀ ਦੇ ਸਥਾਨ ‘ਤੇ ਇੱਕ ਬੜਾ ਭਿਅੰਕਰ ਯੁੱਧ ਸ਼ੁਰੂ ਹੋਇਆ । ਆਜ਼ਿਮ ਖ਼ਾਂ ਅਧੀਨ ਵੀ ਲਗਭਗ 20,000 ਸੈਨਿਕ ਸਨ ।

ਇਸ ਲੜਾਈ ਦੇ ਸ਼ੁਰੂ ਵਿੱਚ ਅਫ਼ਗਾਨ ਸਿੱਖਾਂ ‘ਤੇ ਹਾਵੀ ਰਹੇ । ਅਕਾਲੀ ਫੂਲਾ ਸਿੰਘ ਅਤੇ ਹੋਰ ਕਈ ਪ੍ਰਸਿੱਧ ਯੋਧਾ ਇਸ ਲੜਾਈ ਵਿੱਚ ਮਾਰੇ ਗਏ । ਅਜਿਹੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫ਼ੌਜਾਂ ਵਿੱਚ ਇੱਕ ਨਵਾਂ ਉਤਸ਼ਾਹ ਭਰਿਆ ਹੁਣ ਸਿੱਖਾਂ ਨੇ ਅਫ਼ਗਾਨ ਫ਼ੌਜਾਂ ‘ਤੇ ਇੱਕ ਅਜਿਹਾ ਜ਼ੋਰਦਾਰ ਹਮਲਾ ਕੀਤਾ ਕਿ ਉਨ੍ਹਾਂ ਨੂੰ ਜਾਨ ਬਚਾਉਣ ਲਈ ਲੜਾਈ ਦੇ ਮੈਦਾਨ ਵਿੱਚੋਂ ਦੌੜਨਾ ਪਿਆ ।ਇਸ ਨਿਰਣਾਇਕ ਲੜਾਈ ਵਿੱਚ ਮਹਾਰਾਜਾ ਦੀ ਜਿੱਤ ਕਾਰਨ ਉਸ ਦੀਆਂ ਫ਼ੌਜਾਂ ਦੇ ਹੌਸਲੇ ਬਹੁਤ ਵੱਧ ਗਏ ਅਤੇ ਆਜ਼ਿਮ ਮਾਂ ਇਸ ਅਪਮਾਨ ਕਾਰਨ ਛੇਤੀ ਹੀ ਪਰਲੋਕ ਸਿਧਾਰ ਗਿਆ ।

ਪ੍ਰਸ਼ਨ 13.
ਮਹਾਰਾਜਾ ਰਣਜੀਤ ਸਿੰਘ ਦੀ ਪਿਸ਼ਾਵਰ ਦੀ ਜਿੱਤ ਅਤੇ ਇਸ ਦੇ ਮਹੱਤਵ ’ਤੇ ਸੰਖੇਪ ਚਾਨਣਾ ਪਾਓ । (Write a short note on Maharaja Ranjit Singh’s conquest of Peshawar and its significance.)
ਉੱਤਰ-
ਪਿਸ਼ਾਵਰ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀਆਂ ਮਹੱਤਵਪੂਰਨ ਜਿੱਤਾਂ ਵਿੱਚੋਂ ਇੱਕ ਸੀ । ਮਹਾਰਾਜਾ ਰਣਜੀਤ ਸਿੰਘ ਨੂੰ ਪਿਸ਼ਾਵਰ ਉੱਤੇ ਜਿੱਤ ਪ੍ਰਾਪਤ ਕਰਨ ਦੇ ਉਦੇਸ਼ ਨਾਲ 1818 ਈ. ਤੋਂ 1834 ਈ. ਤਕ ਇੱਕ ਲੰਬਾ ਸੰਘਰਸ਼ ਕਰਨਾ ਪਿਆ । ਇਸ ਸਮੇਂ ਦੇ ਦੌਰਾਨ ਉਸ ਨੇ ਆਪਣੀਆਂ ਪੰਜ ਸੈਨਿਕ ਮੁਹਿੰਮਾਂ ਨੂੰ ਪਿਸ਼ਾਵਰ ਭੇਜਿਆ ਮਹਾਰਾਜਾ ਰਣਜੀਤ ਸਿੰਘ ਨੇ ਭਾਵੇਂ 1823 ਈ. ਵਿੱਚ ਪਿਸ਼ਾਵਰ ਨੂੰ ਜਿੱਤਣ ਵਿੱਚ ਸਫਲਤਾ ਪ੍ਰਾਪਤ ਕਰ ਲਈ ਸੀ ਪਰ ਉਸ ਨੇ ਇਸ ਨੂੰ 1834 ਈ. ਵਿੱਚ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ । ਇਸ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਕਾਫ਼ੀ ਵਾਧਾ ਹੋਇਆ । ਉਸ ਦੀ ਸੈਨਿਕ ਸ਼ਕਤੀ ਦੀ ਧਾਕ ਸਾਰੇ ਭਾਰਤ ਵਿੱਚ ਜੰਮ ਗਈ । ਉਸ ਦੇ ਮਾਣ ਵਿੱਚ ਵੀ ਕਾਫ਼ੀ ਵਾਧਾ ਹੋਇਆ ।

ਪਿਸ਼ਾਵਰ ‘ਤੇ ਰਣਜੀਤ ਸਿੰਘ ਦਾ ਕਬਜ਼ਾ ਹੋ ਜਾਣ ਕਾਰਨ 8 ਸਦੀਆਂ ਮਗਰੋਂ ਪੰਜਾਬੀਆਂ ਨੇ ਸੁੱਖ ਦਾ ਸਾਹ ਲਿਆ, ਕਿਉਂਕਿ ਇਸੇ ਰਸਤੇ ਤੋਂ ਹੋ ਕੇ ਮੁਸਲਿਮ ਹਮਲਾਵਰ ਪੰਜਾਬ ਅਤੇ ਭਾਰਤ ਦੇ ਦੂਸਰੇ ਭਾਗਾਂ ‘ਤੇ ਹਮਲੇ ਕਰਦੇ ਰਹੇ । ਇਨ੍ਹਾਂ ਹਮਲਿਆਂ ਨੇ ਜਿੱਥੇ ਭਾਰੀ ਤਬਾਹੀ ਮਚਾਈ ਉੱਥੇ ਉਨ੍ਹਾਂ ਨੇ ਲੋਕਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ । ਮਹਾਰਾਜਾ ਰਣਜੀਤ ਸਿੰਘ ਦੁਆਰਾ ਪਿਸ਼ਾਵਰ ‘ਤੇ ਕਬਜ਼ਾ ਕਰ ਲਏ ਜਾਣ ਕਾਰਨ ਇਨ੍ਹਾਂ ਹਮਲਿਆਂ ਦਾ ਖ਼ਤਰਾ ਦੂਰ ਹੋ ਗਿਆ । ਪਿਸ਼ਾਵਰ ‘ਤੇ ਕਬਜ਼ਾ ਮਹਾਰਾਜੇ ਲਈ ਆਰਥਿਕ ਪੱਖ ਤੋਂ ਵੀ ਬਹੁਤ ਲਾਭਦਾਇਕ ਸਿੱਧ ਹੋਇਆ । ਇਸ ਪ੍ਰਾਂਤ ਤੋਂ ਰਣਜੀਤ ਸਿੰਘ ਨੂੰ ਸਾਲਾਨਾ ਲਗਭਗ 12 ਲੱਖ ਰੁਪਏ ਆਮਦਨ ਪ੍ਰਾਪਤ ਹੋਈ ।

ਪ੍ਰਸ਼ਨ 14.
ਮਹਾਰਾਜਾ ਰਣਜੀਤ ਸਿੰਘ ਨੇ ਹਾਰੇ ਹੋਏ ਸ਼ਾਸਕਾਂ ਪ੍ਰਤੀ ਕੀ ਨੀਤੀ ਅਪਣਾਈ ? (What policy did Maharaja Ranjit Singh adopt towards the defeated rulers ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਇੱਕ ਦੂਰਦਰਸ਼ੀ ਅਤੇ ਉਦਾਰ ਸ਼ਾਸਕ ਸੀ ਉਸ ਨੇ ਨਾ ਕੇਵਲ ਬਹੁਤ ਸਾਰੇ ਦੇਸ਼ਾਂ ਨੂੰ ਆਪਣੇ ਅਧੀਨ ਕੀਤਾ ਬਲਕਿ ਉਨ੍ਹਾਂ ਪ੍ਰਤੀ ਇੱਕ ਸਫਲ ਸ਼ਾਸਨ ਨੀਤੀ ਨੂੰ ਵੀ ਅਪਣਾਇਆ । ਇਹ ਨੀਤੀ ਸਾਰੇ ਸ਼ਾਸਕਾਂ ਉੱਤੇ ਇੱਕੋ ਜਿਹੀ ਲਾਗੂ ਹੁੰਦੀ ਸੀ । ਭਾਵੇਂ ਉਹ ਸ਼ਾਸਕ ਸਿੱਖ, ਹਿੰਦੂ ਜਾਂ ਮੁਸਲਮਾਨ ਸਨ | ਕਈਆਂ ਸ਼ਾਸਕਾਂ ਨੂੰ ਜਿਨ੍ਹਾਂ ਨੇ ਰਣਜੀਤ ਸਿੰਘ ਦੀ ਅਧਿਰਾਜਗੀ ਦੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ ਸੀ, ਦੇ ਇਲਾਕੇ ਵਾਪਸ ਕਰ ਦਿੱਤੇ ਗਏ । ਜਿਨ੍ਹਾਂ ਸ਼ਾਸਕਾਂ ਦੇ ਇਲਾਕੇ ਰਾਜ ਵਿੱਚ ਸ਼ਾਮਲ ਕਰ ਲਏ ਗਏ ਉਨ੍ਹਾਂ ਨੂੰ ਮਹਾਰਾਜੇ ਦੇ ਦਰਬਾਰ ਵਿੱਚ ਜਾਂ ਤੇ ਨੌਕਰੀ ‘ਤੇ ਲਗਾ ਲਿਆ ਗਿਆ ਅਤੇ ਜਾਂ ਉਨ੍ਹਾਂ ਨੂੰ ਗੁਜ਼ਾਰੇ ਲਈ ਜਾਗੀਰਾਂ ਦੇ ਦਿੱਤੀਆਂ ਗਈਆਂ । ਵਿਰੋਧ ਜਾਰੀ ਰੱਖਣ ਵਾਲੇ ਸ਼ਾਸਕਾਂ ਪ੍ਰਤੀ ਸਖ਼ਤੀ ਦੀ ਨੀਤੀ ਅਪਣਾਈ ਗਈ । ਉਨ੍ਹਾਂ ਦੇ ਵਿਰੁੱਧ ਸੈਨਿਕ ਮੁਹਿੰਮਾਂ ਭੇਜੀਆਂ ਗਈਆਂ ਅਤੇ ਉਨ੍ਹਾਂ ਦੇ ਰਾਜਾਂ ਨੂੰ ਹੜੱਪ ਲਿਆ ਗਿਆ । ਸੰਖੇਪ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਹਾਰੇ ਹੋਏ ਸ਼ਾਸਕਾਂ ਪ੍ਰਤੀ ਨਰਮੀ ਅਤੇ ਦਿਆਲਤਾ ਦਾ ਜਿਹੜਾ ਰਵੱਈਆ ਅਪਣਾਇਆ ਉਸ ਦੀ ਉਸ ਸਮੇਂ ਕੋਈ ਹੋਰ ਮਿਸਾਲ ਨਹੀਂ ਮਿਲਦੀ ।

ਪ੍ਰਸ਼ਨ 15.
ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਪ੍ਰਤੀ ਕਿਹੋ ਜਿਹੀ ਨੀਤੀ ਅਪਣਾਈ ? (What policy did Maharaja Ranjit Singh adopt towards the Sikh Misls ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਦਾ ਵਰਣਨ ਕਰੋ । (Examine the Misl policy of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਪ੍ਰਤੀ ਵਿਸ਼ੇਸ਼ ਨੀਤੀ ਅਪਣਾਈ ਸੀ । ਇਸ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ

  1. ਆਪਣੇ ਰਾਜ ਦਾ ਵਿਸਥਾਰ ਕਰਨ ਲਈ ਨਾ ਤਾਂ ਕਿਸੇ ਰਿਸ਼ਤੇਦਾਰੀ ਅਤੇ ਨਾ ਹੀ ਕਿਸੇ ਪ੍ਰਤੀ ਮਿਹਰਬਾਨੀ ਦੀ ਭਾਵਨਾ ਨੂੰ ਕੋਈ ਮਹੱਤਵ ਦੇਣਾ ।
  2. ਰਾਜ ਵਿਸਥਾਰ ਕਰਨ ਸਮੇਂ ਇਹ ਨਹੀਂ ਦੇਖਣਾ ਕਿ ਮਿਸਲ ਸਰਦਾਰ ਦੇ ਰਾਜ ਤੇ ਕਬਜ਼ਾ ਕਰਨਾ ਨਿਆਂ ਪੂਰਵਕ ਹੈ ਜਾਂ ਨਹੀਂ ।
  3. ਸ਼ਕਤੀਸ਼ਾਲੀ ਮਿਸਲ ਸਰਦਾਰਾਂ ਨਾਲ ਮਿੱਤਰਤਾ ਗੰਢ ਲੈਣੀ ਜਾਂ ਉਨ੍ਹਾਂ ਨਾਲ ਵਿਆਹ ਸੰਬੰਧ ਕਾਇਮ ਕਰ ਲੈਣੇ ।
  4. ਕਮਜ਼ੋਰ ਮਿਸਲ ਸਰਦਾਰਾਂ ਦੇ ਰਾਜਾਂ ਤੇ ਹਮਲਾ ਕਰਕੇ ਉਨ੍ਹਾਂ ਦੇ ਰਾਜਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨਾ ।
  5. ਮੌਕਾ ਵੇਖ ਕੇ ਮਿੱਤਰ ਮਿਸਲ ਸਰਦਾਰਾਂ ਨਾਲ ਵਿਸ਼ਵਾਸਘਾਤ ਕਰਨਾ ਅਤੇ ਉਨ੍ਹਾਂ ਦੇ ਦੇਸ਼ਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨਾ ।
  6. ਸਿੱਖਾਂ ਦੀ ਮਹੱਤਵਪੂਰਨ ਕੇਂਦਰੀ ਸੰਸਥਾ ਗੁਰਮਤਾ ਨੂੰ ਖ਼ਤਮ ਕਰਨਾ ਤਾਂ ਕਿ ਕੋਈ ਮਿਸਲਦਾਰ ਰਣਜੀਤ ਸਿੰਘ ਦੀ ਬਰਾਬਰੀ ਨਾ ਕਰ ਸਕੇ ।

ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਕਨ੍ਹਈਆ ਮਿਸਲ ਨਾਲ ਮਿੱਤਰਤਾ ਦੇ ਸੰਬੰਧ ਸਥਾਪਿਤ ਕੀਤੇ ਅਤੇ 1796 ਈ. ਵਿੱਚ ਗੁਰਬਖ਼ਸ਼ ਸਿੰਘ ਦੀ ਪੁੱਤਰੀ ਮਹਿਤਾਬ ਕੌਰ ਨਾਲ ਵਿਆਹ ਕੀਤਾ । ਇਸੇ ਤਰ੍ਹਾਂ 1798 ਈ. ਵਿੱਚ ਉਸ ਨੇ ਨੱਕਈ ਮਿਸਲ ਦੇ ਸਰਦਾਰ ਖ਼ਜ਼ਾਨ ਸਿੰਘ ਦੀ ਪੁੱਤਰੀ ਰਾਜ ਕੌਰ ਨਾਲ ਵਿਆਹ ਕੀਤਾ 1801 ਈ. ਵਿਚ ਉਸ ਨੇ ਫ਼ਤਹਿ ਸਿੰਘ ਆਹਲੂਵਾਲੀਆ ਨਾਲ ਮੁਲਾਕਾਤ ਕੀਤੀ ਅਤੇ ਆਪਸ ਵਿੱਚ ਪੱਗਾਂ ਵਟਾਈਆਂ ਅਤੇ ਹਮੇਸ਼ਾਂ ਇਕ-ਦੂਜੇ ਨੂੰ ਸਹਿਯੋਗ ਦੇਣ ਦਾ ਪ੍ਰਣ ਕੀਤਾ । ਇਸੇ ਤਰ੍ਹਾਂ ਸਰਦਾਰ ਜੋਧ ਸਿੰਘ ਰਾਮਗੜੀਆ ਅਤੇ ਡੱਲੇਵਾਲੀਆ ਮਿਸਲ ਦੇ ਨੇਤਾ ਤਾਰਾ ਸਿੰਘ ਘੇਬਾ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕੀਤੇ ।ਇਸ ਨੀਤੀ ਸਦਕਾ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਰਾਜ ਦੇ ਵਿਸਥਾਰ ਵਿੱਚ ਬਹੁਤ ਸਹਿਯੋਗ ਮਿਲਿਆ ।

ਦੂਜੇ ਪਾਸੇ ਰਣਜੀਤ ਸਿੰਘ ਨੇ ਕਮਜ਼ੋਰ ਮਿਸਲਾਂ ਤੇ ਹਮਲਾ ਕਰਕੇ ਉਨ੍ਹਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨ ਦੀ ਨੀਤੀ ਅਪਣਾਈ । ਉਸ ਨੇ ਭੰਗੀ ਮਿਸਲ, ਡੱਲੇਵਾਲੀਆ ਮਿਸਲ, ਕਰੋੜ ਸਿੰਘੀਆ ਮਿਸਲ, ਨੱਕਈ ਮਿਸਲ ਅਤੇ ਫੈਜ਼ਲਪੁਰ ਮਿਸਲ ਤੇ ਕਬਜ਼ਾ ਕਰ ਲਿਆ ਸੀ । ਬਾਅਦ ਵਿਚ ਜਦ ਮਹਾਰਾਜਾ ਰਣਜੀਤ ਸਿੰਘ ਦੀ ਸਥਿਤੀ ਮਜ਼ਬੂਤ ਹੋ ਗਈ ਤਾਂ ਉਸ ਨੇ ਕਨ੍ਹਈਆ ਮਿਸਲ, ਰਾਮਗੜ੍ਹੀਆ ਮਿਸਲ ਅਤੇ ਆਹਲੂਵਾਲੀਆ ਮਿਸਲ ਜਿਨ੍ਹਾਂ ਨਾਲ ਉਸ ਨੇ ਮਿੱਤਰਤਾਪੂਰਨ ਸੰਬੰਧ ਸਥਾਪਿਤ ਕੀਤੇ ਸਨ ਨੂੰ ਵੀ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ | ਇਸ ਕਾਰਨ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਦੀ ਕੁਝ ਇਤਿਹਾਸਕਾਰ ਆਲੋਚਨਾ ਕਰਦੇ ਹਨ ਪਰ ਅਸਲ ਵਿੱਚ ਇਹ ਨੀਤੀ ਪੰਜਾਬ ਦੇ ਲੋਕਾਂ ਲਈ ਇੱਕ ਵਰਦਾਨ ਸਿੱਧ ਹੋਈ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਮਹਾਰਾਜਾ ਰਣਜੀਤ ਸਿੰਘ ਦਾ ਮੁੱਢਲਾ ਜੀਵਨ (Early Career of Maharaja Ranjit Singh)

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਮੁੱਢਲੇ ਜੀਵਨ ਬਾਰੇ ਵਿਸਥਾਰ ਨਾਲ ਲਿਖੋ । (Describe in detail the early life of Maharaja Ranjit Singh.)
PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ 1
ਮਹਾਰਾਜਾ ਰਣਜੀਤ ਸਿੰਘ ਦੇ ਮੁੱਢਲੇ ਜੀਵਨ ਦਾ ਵਰਣਨ ਕਰੋ । (Describe the early life of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਥਾਂ ਹੈ । ਉਸ ਨੇ ਆਪਣੀ ਯੋਗ ਦੇ ਜ਼ੋਰ ‘ਤੇ ਆਪਣੇ ਛੋਟੇ ਜਿਹੇ ਰਾਜ ਨੂੰ ਇੱਕ ਵਿਸ਼ਾਲ ਸਾਮਰਾਜ ਵਿੱਚ ਬਦਲ ਦਿੱਤਾ । ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੇ ਸਿੱਖ ਰਾਜ ਦੇ ਸੁਪਨੇ ਨੂੰ ਸਾਕਾਰ ਕੀਤਾ । ਮਹਾਰਾਜਾ ਰਣਜੀਤ ਸਿੰਘ ਦੇ ਮੁੱਢਲੇ ਜੀਵਨ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

1. ਜਨਮ ਅਤੇ ਮਾਪੇ (Birth and Parentage) – ਰਣਜੀਤ ਸਿੰਘ ਦਾ ਜਨਮ ਸ਼ੁਕਰਚੱਕੀਆ ਮਿਸਲ ਦੇ ਨੇਤਾ ਮਹਾਂ ਸਿੰਘ ਦੇ ਘਰ 1780 ਈ. ਵਿੱਚ ਹੋਇਆ ਸੀ । ਉਸ ਦੀ ਜਨਮ ਮਿਤੀ ਤੇ ਜਨਮ ਸਥਾਨ ਬਾਰੇ ਇਤਿਹਾਸਕਾਰਾਂ ਵਿੱਚ ਮਤਭੇਦ ਪਾਇਆ ਜਾਂਦਾ ਹੈ । ਓਸਬੋਰਨ, ਫ਼ਿਨ, ਲਤੀਫ਼ ਅਤੇ ਕਨ੍ਹਈਆ ਲਾਲ ਵਰਗੇ ਇਤਿਹਾਸਕਾਰ ਰਣਜੀਤ ਸਿੰਘ ਦੇ ਜਨਮ ਦੀ ਮਿਤੀ 2 ਨਵੰਬਰ, 1780 ਈ. ਦੱਸਦੇ ਹਨ । ਦੂਜੇ ਪਾਸੇ ਸੋਹਣ ਲਾਲ ਸੂਰੀ ਅਤੇ ਦੀਵਾਨ ਅਮਰਨਾਥ, ਜੋ ਕਿ ਰਣਜੀਤ ਸਿੰਘ ਦੇ ਸਮਕਾਲੀ ਇਤਿਹਾਸਕਾਰ ਸਨ, ਰਣਜੀਤ ਸਿੰਘ ਦੀ ਜਨਮ ਮਿਤੀ 13 ਨਵੰਬਰ, 1780 ਈ. ਦੱਸਦੇ ਹਨ । ਇਸੇ ਤਰ੍ਹਾਂ ਰਣਜੀਤ ਸਿੰਘ ਦੇ ਜਨਮ ਸਥਾਨ ਬਾਰੇ ਵੀ ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਰਣਜੀਤ ਸਿੰਘ ਦਾ ਜਨਮ ਗੁਜਰਾਂਵਾਲਾ ਵਿਖੇ ਹੋਇਆ ਜਦਕਿ ਕੁਝ ਦਾ ਵਿਚਾਰ ਹੈ ਕਿ ਰਣਜੀਤ ਸਿੰਘ ਦਾ ਜਨਮ ਜੀਂਦ ਰਾਜ ਦੇ ਬਡਰੁੱਖਾਂ (Badrukhan) ਨਾਂ ਦੇ ਸਥਾਨ ‘ਤੇ ਹੋਇਆ | ਆਧੁਨਿਕ ਇਤਿਹਾਸਕਾਰ ਗੁਜਰਾਂਵਾਲਾ ਨੂੰ ਰਣਜੀਤ ਸਿੰਘ ਦਾ ਜਨਮ ਸਥਾਨ ਮੰਨਦੇ ਹਨ । ਰਣਜੀਤ ਸਿੰਘ ਦੀ ਮਾਂ ਦਾ ਨਾਂ ਰਾਜ ਕੌਰ ਸੀ । ਰਣਜੀਤ ਸਿੰਘ ਦਾ ਬਚਪਨ ਦਾ ਨਾਂ ਬੁੱਧ ਸਿੰਘ ਸੀ ।

2. ਬਚਪਨ ਅਤੇ ਸਿੱਖਿਆ (Childhood and Education) – ਰਣਜੀਤ ਸਿੰਘ ਆਪਣੇ ਮਾਪਿਆਂ ਦੀ ਇੱਕੋ-ਇੱਕ ਸੰਤਾਨ ਸੀ ਇਸ ਲਈ ਉਸ ਦੀ ਪਾਲਣਾ ਬੜੇ ਲਾਡ-ਪਿਆਰ ਨਾਲ ਕੀਤੀ ਗਈ ਸੀ । ਰਣਜੀਤ ਸਿੰਘ ਹਾਲੇ ਛੋਟਾ ਹੀ ਸੀ ਕਿ ਉਸ ’ਤੇ ਚੇਚਕ ਦਾ ਖ਼ਤਰਨਾਕ ਹਮਲਾ ਹੋ ਗਿਆ । ਇਸ ਬੀਮਾਰੀ ਕਾਰਨ ਰਣਜੀਤ ਸਿੰਘ ਦੀ ਖੱਬੀ ਅੱਖ ਹਮੇਸ਼ਾਂ ਲਈ ਖ਼ਰਾਬ ਹੋ ਗਈ । ਰਣਜੀਤ ਸਿੰਘ ਜਦੋਂ 5 ਵਰਿਆਂ ਦਾ ਹੋਇਆ ਤਾਂ ਉਸ ਨੂੰ ਗੁਜਰਾਂਵਾਲਾ ਵਿਖੇ ਭਾਈ ਭਾਗ ਸਿੰਘ ਕੋਲ ਸਿੱਖਿਆ ਪ੍ਰਾਪਤ ਕਰਨ ਲਈ ਭੇਜਿਆ ਗਿਆ । ਕਿਉਂਕਿ ਰਣਜੀਤ ਸਿੰਘ ਨੂੰ ਪੜ੍ਹਾਈ ਵਿੱਚ ਕੋਈ ਦਿਲਚਸਪੀ ਨਹੀਂ ਸੀ ਇਸ ਲਈ ਉਹ ਸਾਰੀ ਉਮਰ ਅਨਪੜ੍ਹ ਹੀ ਰਿਹਾ । ਰਣਜੀਤ ਸਿੰਘ ਨੇ ਆਪਣਾ ਜ਼ਿਆਦਾਤਰ ਸਮਾਂ ਘੋੜਸਵਾਰੀ ਕਰਨ, ਤਲਵਾਰਬਾਜ਼ੀ ਸਿੱਖਣ ਤੇ ਸ਼ਿਕਾਰ ਖੇਡਣ ਵਿੱਚ ਬਤੀਤ ਕੀਤਾ । ਰਣਜੀਤ ਸਿੰਘ ਦੀ ਯੋਗਤਾ ਨੂੰ ਦੇਖਦੇ ਹੋਏ ਉਸ ਦੇ ਪਿਤਾ ਮਹਾਂ ਸਿੰਘ ਨੇ ਇਹ ਭਵਿੱਖਬਾਣੀ ਕੀਤੀ ਸੀ,
‘‘ਗੁਜਰਾਂਵਾਲਾ ਦਾ ਰਾਜ ਮੇਰੇ ਬਹਾਦਰ ਪੁੱਤਰ ਰਣਜੀਤ ਸਿੰਘ ਲਈ ਕਾਫ਼ੀ ਨਹੀਂ ਹੋਵੇਗਾ । ਉਹ ਇੱਕ ਮਹਾਨ ਯੋਧਾ ਬਣੇਗਾ ।”1 .

3. ਬਹਾਦਰੀ ਦੇ ਕਾਰਨਾਮੇ (Acts of Bravery) – ਰਣਜੀਤ ਸਿੰਘ ਹਾਲੇ 12 ਵਰਿਆਂ ਦਾ ਵੀ ਨਹੀਂ ਸੀ ਹੋਇਆ ਕਿ ਉਸ ਨੂੰ ਲੜਾਈ ਵਿੱਚ ਜਾਣ ਦਾ ਪਹਿਲਾ ਮੌਕਾ ਮਿਲਿਆ | ਸੋਦਰਾਂ ਕਿਲ੍ਹੇ ‘ਤੇ ਹਮਲੇ ਦੇ ਸਮੇਂ ਮਹਾਂ ਸਿੰਘ ਆਪਣੇ ਪੁੱਤਰ ਬੁੱਧ ਸਿੰਘ ਨੂੰ ਵੀ ਨਾਲ ਲੈ ਗਿਆ | ਅਚਾਨਕ ਬੀਮਾਰ ਹੋ ਜਾਣ ਕਾਰਨ ਮਹਾਂ ਸਿੰਘ ਨੇ ਸੈਨਾ ਦੀ ਕਮਾਨ ਬੁੱਧ ਸਿੰਘ ਦੇ ਹਵਾਲੇ ਕੀਤੀ । ਬੁੱਧ ਸਿੰਘ ਨੇ ਨਾ ਕੇਵਲ ਆਪਣੇ ਵੈਰੀਆਂ ਦੇ ਦੰਦ ਖੱਟੇ ਕੀਤੇ ਸਗੋਂ ਉਨ੍ਹਾਂ ਦਾ ਗੋਲਾ ਬਾਰੂਦ ਵੀ ਲੁੱਟ ਲਿਆ । ਇਸ ਜਿੱਤ ਕਾਰਨ ਮਹਾਂ ਸਿੰਘ ਨੇ ਆਪਣੇ ਪੁੱਤਰ ਦਾ ਨਾਂ ਬੁੱਧ ਸਿੰਘ ਤੋਂ ਬਦਲ ਕੇ ਰਣਜੀਤ ਸਿੰਘ ਰੱਖ ਦਿੱਤਾ । 1793 ਈ. ਵਿੱਚ ਇੱਕ ਵਾਰੀ ਰਣਜੀਤ ਸਿੰਘ ਸ਼ਿਕਾਰ ਖੇਡਦਾ ਹੋਇਆਂ ਇਕੱਲਾ ਲਾਡੋਵਾਲੀ ਪਿੰਡ ਦੇ ਨੇੜੇ ਪਹੁੰਚ ਗਿਆ । ਚੱਠਾ ਕਬੀਲੇ ਦਾ ਸਰਦਾਰ ਹਸ਼ਮਤ ਖਾਂ, ਰਣਜੀਤ ਸਿੰਘ ਨੂੰ ਇਕੱਲਿਆਂ ਵੇਖ ਕੇ ਇੱਕ ਝਾੜੀ ਵਿੱਚ ਛੁਪ ਗਿਆ । ਜਦੋਂ ਰਣਜੀਤ ਸਿੰਘ ਉਸ ਝਾੜੀ ਦੇ ਨੇੜਿਓਂ ਲੰਘਿਆ ਤਾਂ ਹਸ਼ਮਤ ਖ਼ਾਂ ਨੇ ਆਪਣੀ ਤਲਵਾਰ ਨਾਲ ਰਣਜੀਤ ਸਿੰਘ ’ਤੇ ਜ਼ੋਰਦਾਰ ਵਾਰ ਕੀਤਾ । ਰਣਜੀਤ ਸਿੰਘ ਨੇ ਤੇਜ਼ੀ ਨਾਲ ਹਸ਼ਮਤ ਖ਼ਾਂ ‘ਤੇ ਜਵਾਬੀ ਵਾਰ ਕੀਤਾ ਤੇ ਉਸ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ।

4. ਵਿਆਹ (Marriage) – ਰਣਜੀਤ ਸਿੰਘ ਦੀ 6 ਸਾਲ ਦੀ ਛੋਟੀ ਉਮਰ ਵਿੱਚ ਹੀ ਕਨਈਆ ਮਿਸਲ ਦੇ ਸਰਦਾਰ ਜੈ ਸਿੰਘ ਦੀ ਪੋਤਰੀ ਮਹਿਤਾਬ ਕੌਰ ਨਾਲ ਮੰਗਣੀ ਕਰ ਦਿੱਤੀ ਗਈ ਸੀ । ਜਦੋਂ ਰਣਜੀਤ ਸਿੰਘ 16 ਵਰਿਆਂ ਦਾ ਹੋ ਗਿਆ ਸੀ ਤਾਂ ਇਹ ਵਿਆਹ ਬੜੀ ਧੂਮਧਾਮ ਨਾਲ ਕੀਤਾ ਗਿਆ । ਰਣਜੀਤ ਸਿੰਘ ਦੀ ਸੱਸ ਸਦਾ ਕੌਰ ਨੇ ਰਣਜੀਤ ਸਿੰਘ ਨੂੰ ਸ਼ਕਤੀ ਵਧਾਉਣ ਵਿੱਚ ਬੜਾ ਸ਼ਲਾਘਾਯੋਗ ਯੋਗਦਾਨ ਦਿੱਤਾ । ਫ਼ਿਨ ਦੇ ਅਨੁਸਾਰ ਰਣਜੀਤ ਸਿੰਘ ਦੀਆਂ 18 ਰਾਣੀਆਂ ਸਨ ।

5. ਤਿੱਕੜੀ ਦੀ ਸਰਪ੍ਰਸਤੀ (The Triune Regency) – 1792 ਈ. ਵਿੱਚ ਆਪਣੇ ਪਿਤਾ ਦੀ ਮੌਤ ਦੇ ਸਮੇਂ ਰਣਜੀਤ ਸਿੰਘ ਨਾਬਾਲਿਗ਼ ਸੀ । ਇਸ ਲਈ ਰਾਜ ਪ੍ਰਬੰਧ ਦਾ ਕੰਮ ਉਸ ਦੀ ਮਾਤਾ ਰਾਜ ਕੌਰ ਦੇ ਹੱਥਾਂ ਵਿੱਚ ਆ ਗਿਆ । ਉਸ ਨੇ ਸ਼ਾਸਨ ਪ੍ਰਬੰਧ ਦਾ ਕੰਮ ਆਪਣੇ ਚਹੇਤੇ ਦੀਵਾਨ ਲਖਪਤ ਰਾਏ ਨੂੰ ਸੌਂਪ ਦਿੱਤਾ । 1796 ਈ. ਵਿੱਚ ਜਦੋਂ ਰਣਜੀਤ ਸਿੰਘ ਦਾ ਵਿਆਹ ਮਹਿਤਾਬ ਕੌਰ ਨਾਲ ਹੋ ਗਿਆ ਤਾਂ ਉਸ ਦੀ ਸੱਸ ਸਦਾ ਕੌਰ ਵੀ ਸ਼ਾਸਨ ਪ੍ਰਬੰਧ ਵਿੱਚ ਦਿਲਚਸਪੀ ਲੈਣ ਲੱਗ ਪਈ । ਇਸ ਤਰ੍ਹਾਂ 1792 ਈ. ਤੋਂ ਲੈ ਕੇ 1797 ਈ. ਤਕ ਸ਼ਾਸਨ ਪ੍ਰਬੰਧ ਤਿੰਨ ਵਿਅਕਤੀਆਂ-ਰਾਜ ਕੌਰ, ਦੀਵਾਨ ਲਖਪਤ ਰਾਏ ਤੇ ਸਦਾ ਕੌਰ ਦੇ ਹੱਥਾਂ ਵਿੱਚ ਰਿਹਾ । ਇਸ ਲਈ ਇਸ ਕਾਲ ਨੂੰ ਤਿੱਕੜੀ ਦੀ ਸਰਪ੍ਰਸਤੀ ਦਾ ਕਾਲ ਕਿਹਾ ਜਾਂਦਾ ਹੈ ।

6. ਤਿੱਕੜੀ ਦੀ ਸਰਪ੍ਰਸਤੀ ਦਾ ਅੰਤ (The End of Triune Regency) – ਜਦੋਂ ਰਣਜੀਤ ਸਿੰਘ 17 ਵਰਿਆਂ ਦਾ ਹੋ ਗਿਆ ਤਾਂ ਉਸ ਨੇ ਸ਼ਾਸਨ ਪ੍ਰਬੰਧ ਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਫ਼ੈਸਲਾ ਕੀਤਾ । ਕੁਝ ਯੂਰਪੀਅਨ ਅਤੇ ਮੁਸਲਮਾਨ ਇਤਿਹਾਸਕਾਰਾਂ ਨੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਰਣਜੀਤ ਸਿੰਘ ਨੇ ਆਪਣੀ ਮਾਂ ਰਾਜ ਕੌਰ ਅਤੇ ਦੀਵਾਨ ਲਖਪਤ ਰਾਏ ਵਿਚਕਾਰ ਨਾਜਾਇਜ਼ ਸੰਬੰਧ ਹੋਣ ਕਾਰਨ ਦੋਹਾਂ ਦਾ ਕਤਲ ਕਰ ਦਿੱਤਾ । ਪਰ ਡਾਕਟਰ ਐੱਨ. ਕੇ. ਸਿਨਹਾ, ਸੀਤਾ ਰਾਮ ਕੋਹਲੀ ਅਤੇ ਖੁਸ਼ਵੰਤ ਸਿੰਘ ਆਦਿ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਹੁੰਦਾ ਤਾਂ ਸਮਕਾਲੀਨ ਇਤਿਹਾਸਕਾਰ ਇਸ ਦਾ ਵਰਣਨ ਜ਼ਰੂਰ ਕਰਦੇ । ਦੂਜੇ, ਰਣਜੀਤ ਸਿੰਘ ਉੱਤੇ ਇਹ ਦੋਸ਼ ਉਸ ਦੇ ਚਰਿੱਤਰ ਨਾਲ ਮੇਲ ਨਹੀਂ ਖਾਂਦਾ । ਰਣਜੀਤ ਸਿੰਘ ਨੇ ਆਪਣੇ ਸ਼ਾਸਨ ਕਾਲ ਵਿੱਚ ਵੱਡੇ ਤੋਂ ਵੱਡੇ ਅਪਰਾਧੀ ਨੂੰ ਵੀ ਕਦੇ ਮੌਤ ਦੀ ਸਜ਼ਾ ਨਹੀਂ ਦਿੱਤੀ ਸੀ । ਅਜਿਹਾ ਸ਼ਾਸਕ ਭਲਾ ਆਪਣੀ ਮਾਂ ਦਾ ਕਿਵੇਂ ਕਤਲ ਕਰ ਸਕਦਾ ਹੈ । ਡਾਕਟਰ ਐੱਚ. ਆਰ. ਗੁਪਤਾ ਦੇ ਅਨੁਸਾਰ,
“ਇਹ ਕਹਾਣੀ ਪੂਰੀ ਤਰ੍ਹਾਂ ਬਦਨੀਤੀ, ਅਨੁਚਿਤ ਅਤੇ ਪੱਖਪਾਤ ‘ਤੇ ਆਧਾਰਿਤ ਹੈ ” 1

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪੰਜਾਬ ਦੀ ਰਾਜਨੀਤਿਕ ਦਸ਼ਾ (Political Condition of the Punjab)

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੇ ਗੱਦੀ ‘ਤੇ ਬੈਠਦੇ ਸਮੇਂ ਪੰਜਾਬ ਦੀ ਰਾਜਨੀਤਿਕ ਹਾਲਤ ਦਾ ਵਰਣਨ ਕਰੋ । (Describe the political condition of Punjab on the eve of Maharaja Ranjit Singh’s accession to power.)
ਜਾਂ
ਰਣਜੀਤ ਸਿੰਘ ਦੇ ਗੱਦੀ ਉੱਤੇ ਬੈਠਣ ਸਮੇਂ ਪੰਜਾਬ ਦੀ ਰਾਜਨੀਤਿਕ ਅਵਸਥਾ ਕਿਹੋ ਜਿਹੀ ਸੀ ? ਇਹ ਅਵਸਥਾ ਉਸ ਦੀ ਸ਼ਕਤੀ ਦੇ ਉਭਾਰ ਵਿੱਚ ਕਿਵੇਂ ਸਹਾਇਕ ਸਿੱਧ ਹੋਈ ? (What was the political condition of Punjab on the eve of Ranjit Singh’s accession ? How did this condition prove helpful in his rise to power ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਰਾਜਗੱਦੀ ‘ਤੇ ਬੈਠਣ ਸਮੇਂ ਪੰਜਾਬ ਦੀ ਰਾਜਨੀਤਿਕ ਅਵਸਥਾ ਕਿਹੋ ਜਿਹੀ ਸੀ ? ਵਿਆਖਿਆ ਕਰੋ । (What was the political condition of the Punjab on the eve of Maharaja Ranjit Singh’s accession to throne ? Describe it.)
ਉੱਤਰ-
1797 ਈ. ਵਿੱਚ ਜਦੋਂ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਸੀ ਤਾਂ ਪੰਜਾਬ ਵਿੱਚ ਚਾਰੇ ਪਾਸੇ ਅਸ਼ਾਂਤੀ ਅਤੇ ਗੜਬੜੀ ਫੈਲੀ ਹੋਈ ਸੀ | ਪੰਜਾਬ ਵਿੱਚ ਮੁਗਲਾਂ ਦਾ ਰਾਜ ਖ਼ਤਮ ਹੋ ਚੁੱਕਿਆ ਸੀ ਅਤੇ ਉਸ ਦੇ ਖੰਡਰਾਂ ‘ਤੇ ਸਿੱਖਾਂ, ਅਫ਼ਗਾਨਾਂ ਅਤੇ ਰਾਜਪੂਤਾਂ ਨੇ ਆਪਣੇ ਛੋਟੇ-ਛੋਟੇ ਰਾਜ ਸਥਾਪਿਤ ਕਰ ਲਏ ਸਨ । ਪੰਜਾਬ ਦੀ ਇਹ ਰਾਜਨੀਤਿਕ ਦਸ਼ਾ ਰਣਜੀਤ ਸਿੰਘ ਦੀ ਸ਼ਕਤੀ ਦੇ ਉੱਥਾਨ ਵਿੱਚ ਬੜੀ ਸਹਾਇਕ ਸਿੱਧ ਹੋਈ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਰਾਜਨੀਤਿਕ ਹਾਲਤ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

ਸਿੱਖ ਮਿਸਲਾਂ (The Sikh Misls)

ਪੰਜਾਬ ਦੇ ਜ਼ਿਆਦਾਤਰ ਭਾਗਾਂ ਵਿੱਚ ਸਿੱਖਾਂ ਦੀਆਂ 12 ਆਜ਼ਾਦ ਮਿਸਲਾਂ ਕਾਇਮ ਸਨ । ਰਣਜੀਤ ਸਿੰਘ ਦੇ ਚੰਗੇ ਭਾਗਾਂ 18ਵੀਂ ਸਦੀ ਦੇ ਅੰਤਲੇ ਵਰਿਆਂ ਤਕ ਕੋਈ ਵੀ ਮਿਸਲ ਬਹੁਤੀ ਤਾਕਤਵਰ ਨਹੀਂ ਰਹੀ ਸੀ । ਪ੍ਰਮੁੱਖ ਮਿਸਲਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਭੰਗੀ ਮਿਸਲ (Bhangi Misl) – ਰਣਜੀਤ ਸਿੰਘ ਦੀ ਤਾਕਤ ਉਭਰਨ ਤੋਂ ਪਹਿਲਾਂ ਸਤਲੁਜ ਨਦੀ ਦੇ ਉੱਤਰ ਵੱਲ ਭੰਗੀ ਮਿਸਲ ਕਾਫ਼ੀ ਸ਼ਕਤੀਸ਼ਾਲੀ ਸੀ । ਇਸ ਮਿਸਲ ਵਿੱਚ ਪੰਜਾਬ ਦੇ ਦੋ ਸਭ ਤੋਂ ਮਹੱਤਵਪੂਰਨ ਸ਼ਹਿਰ ਲਾਹੌਰ ਤੇ ਅੰਮ੍ਰਿਤਸਰ ਸ਼ਾਮਲ ਸਨ । ਇਨ੍ਹਾਂ ਤੋਂ ਇਲਾਵਾ ਗੁਜਰਾਤ ਅਤੇ ਸਿਆਲਕੋਟ ਵੀ ਉਨ੍ਹਾਂ ਦੇ ਅਧੀਨ ਸਨ । ਭੰਗੀ ਸਰਦਾਰਾਂ ਵਿੱਚ ਚੇਤ ਸਿੰਘ, ਸਾਹਿਬ ਸਿੰਘ ਤੇ ਮੋਹਰ ਸਿੰਘ ਮੁੱਖ ਸਨ । ਇਨ੍ਹਾਂ ਸਾਰੇ ਭੰਗੀ ਸ਼ਾਸਕਾਂ ਨੂੰ ਭੰਗ ਪੀਣ ਅਤੇ ਅਫ਼ੀਮ ਖਾਣ ਦਾ ਬਹੁਤ ਸ਼ੌਕ ਸੀ । ਉਹ ਆਪਣੇ ਅੱਤਿਆਚਾਰਾਂ ਕਾਰਨ ਪਰਜਾ ਵਿੱਚ ਬਹੁਤ ਬਦਨਾਮ ਸਨ । ਸਿੱਟੇ ਵੱਜੋਂ ਇਹ ਮਿਸਲ ਬੜੀ ਤੇਜ਼ੀ ਨਾਲ ਆਪਣੇ ਅੰਤ ਵੱਲ ਵੱਧ ਰਹੀ ਸੀ ।

2. ਆਹਲੂਵਾਲੀਆ ਮਿਸਲ (Ahluwalia Misl) – ਆਹਲੂਵਾਲੀਆ ਮਿਸਲ ਦਾ ਮੋਢੀ ਜੱਸਾ ਸਿੰਘ ਆਹਲੂਵਾਲੀਆ ਸੀ । ਉਹ ਇੱਕ ਮਹਾਨ ਯੋਧਾ ਸੀ । ਉਸ ਨੇ ਜਲੰਧਰ ਦੁਆਬ ਤੇ ਬਾਰੀ ਦੁਆਬ ਦੇ ਕੁਝ ਇਲਾਕਿਆਂ ਨੂੰ ਆਪਣੇ ਅਧੀਨ ਕਰ ਲਿਆ ਸੀ । 1783 ਈ. ਵਿੱਚ ਇਸ ਮਹਾਨ ਯੋਧੇ ਦੀ ਮੌਤ ਹੋ ਗਈ ਸੀ । ਉਸ ਦੀ ਮੌਤ ਤੋਂ ਬਾਅਦ ਭਾਗ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ ਪਰ ਉਸ ਵਿੱਚ ਜੱਸਾ ਸਿੰਘ ਆਹਲੂਵਾਲੀਆ ਵਰਗੇ ਗੁਣਾਂ ਦੀ ਘਾਟ ਸੀ ।

3. ਕਨ੍ਹਈਆ ਮਿਸਲ (Kanahia Misl) – ਕਨ੍ਹਈਆ ਮਿਸਲ ਦਾ ਮੋਢੀ ਜੈ ਸਿੰਘ ਕਨ੍ਹਈਆ ਸੀ । ਉਸ ਅਧੀਨ ਮੁਕੇਰੀਆਂ, ਗੁਰਦਾਸਪੁਰ, ਦਾਤਾਰਪੁਰ, ਧਰਮਪੁਰ ਤੇ ਪਠਾਨਕੋਟ ਦੇ ਇਲਾਕੇ ਸਨ 1786 ਈ. ਵਿੱਚ ਜੈ ਸਿੰਘ ਦੇ ਪੁੱਤਰ ਗੁਰਬਖ਼ਸ਼ ਸਿੰਘ ਦੀ ਮੌਤ ਹੋ ਗਈ ਸੀ । ਉਹ ਆਪਣੇ ਪਿਤਾ ਵਾਂਗ ਬੜਾ ਬਹਾਦਰ ਸੀ । 1796 ਈ. ਵਿੱਚ ਗੁਰਬਖ਼ਸ਼ ਸਿੰਘ ਦੀ ਲੜਕੀ ਮਹਿਤਾਬ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਨਾਲ ਹੋਇਆ । 1798 ਈ. ਵਿੱਚ ਜੈ ਸਿੰਘ ਦੀ ਮੌਤ ਹੋ ਗਈ । ਹੁਣ ਮਿਸਲ ਦੀ ਵਾਗਡੋਰ ਗੁਰਬਖਸ਼ ਸਿੰਘ ਦੀ ਵਿਧਵਾ ਅਤੇ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਦੇ ਹੱਥ ਆ ਗਈ । ”

4. ਸ਼ੁਕਰਚੱਕੀਆ ਮਿਸਲ (Sukarchakiya Misl) – ਸ਼ੁਕਰਚੱਕੀਆ ਮਿਸਲ ਦਾ ਮੋਢੀ ਰਣਜੀਤ ਸਿੰਘ ਦਾ ਦਾਦਾ ਚੜ੍ਹਤ ਸਿੰਘ ਸੀ । ਉਸ ਨੇ ਗੁਜਰਾਂਵਾਲਾ, ਐਮਨਾਬਾਦ ਅਤੇ ਸਿਆਲਕੋਟ ਦੇ ਇਲਾਕਿਆਂ ਉੱਤੇ ਆਪਣਾ ਕਬਜ਼ਾ ਕਰ ਲਿਆ ਸੀ । 1774 ਈ. ਵਿੱਚ ਚੜਤ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਮਹਾਂ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ । ਉਸ ਨੇ ਵੀ ਸ਼ੁਕਰਚੱਕੀਆ ਮਿਸਲ ਦੇ ਵਿਸਥਾਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। 1792 ਈ. ਵਿੱਚ ਰਣਜੀਤ ਸਿੰਘ ਆਪਣੇ ਪਿਤਾ ਮਹਾਂ ਸਿੰਘ ਦਾ ਉੱਤਰਾਧਿਕਾਰੀ ਬਣਿਆ । 1797 ਈ. ਤਕ ਸ਼ਾਸਨ ਪ੍ਰਬੰਧ ਮੁੱਖ ਤੌਰ ’ਤੇ ਰਣਜੀਤ ਸਿੰਘ ਦੀ ਮਾਂ ਰਾਜ ਕੌਰ, ਦੀਵਾਨ ਲਖਪਤ ਰਾਏ ਅਤੇ ਸੱਸ ਸਦਾ ਕੌਰ ਦੇ ਹੱਥਾਂ ਵਿੱਚ ਰਿਹਾ ।

5. ਰਾਮਗੜ੍ਹੀਆ ਮਿਸਲ (Ramgarhia Misl) – ਸਰਦਾਰ ਜੱਸਾ ਸਿੰਘ ਰਾਮਗੜੀਆ ਬਹੁਤ ਉਤਸ਼ਾਹੀ, ਬਹਾਦਰ ਯੋਧਾ ਸੀ । ਉਸ ਦਾ ਰਾਜ ਗੁਰਦਾਸਪੁਰ, ਕਲਾਨੌਰ, ਬਟਾਲਾ ਅਤੇ ਕਾਦੀਆਂ ਉੱਤੇ ਸੀ । ਕਿਉਂਕਿ ਜੱਸਾ ਸਿੰਘ ਰਾਮਗੜ੍ਹੀਆ ਕਾਫ਼ੀ ਬੁੱਢਾ ਹੋ ਚੁੱਕਾ ਸੀ ਇਸ ਲਈ ਉਹ ਰਣਜੀਤ ਸਿੰਘ ਦੇ ਰਾਹ ਵਿੱਚ ਰੋੜਾ ਨਹੀਂ ਬਣ ਸਕਦਾ ਸੀ ।

6. ਫ਼ੈਜ਼ਲਪੁਰੀਆ ਮਿਸਲ (Faizalpuria Misl) – ਫ਼ੈਜ਼ਲਪੁਰੀਆ ਮਿਸਲ ਦਾ ਮੋਢੀ ਨਵਾਬ ਕਪੂਰ ਸਿੰਘ ਸੀ । ਉਸ ਨੇ ਸਿੱਖ ਪੰਥ ਦੀ ਉਸ ਦੇ ਸਭ ਤੋਂ ਔਕੜਮਈ ਸਮੇਂ ਵਿੱਚ ਬਹੁਤ ਯੋਗ ਅਗਵਾਈ ਕੀਤੀ । 1753 ਈ. ਵਿੱਚ ਉਸ ਦੀ ਮੌਤ ਤੋਂ ਬਾਅਦ ਉਸ ਦਾ ਭਤੀਜਾ ਖੁਸ਼ਹਾਲ ਸਿੰਘ ਗੱਦੀ ‘ਤੇ ਬੈਠਿਆ । ਉਹ ਇੱਕ ਬਹਾਦਰ ਅਤੇ ਯੋਗ ਸਰਦਾਰ ਸੀ । ਇਸ ਮਿਸਲ ਦਾ ਖੇਤਰ ਜਲੰਧਰ, ਬਹਿਰਾਮਪੁਰ, ਨੂਰਪੁਰ, ਪੱਟੀ ਆਦਿ ਤਕ ਫੈਲਿਆ ਹੋਇਆ ਸੀ 1795 ਈ. ਵਿੱਚ ਖੁਸ਼ਹਾਲ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਬੁੱਧ ਸਿੰਘ ਰਾਜਗੱਦੀ ‘ਤੇ ਬੈਠਿਆ } ਉਹ ਕੋਈ ਯੋਗ ਸ਼ਾਸਕ ਸਿੱਧ ਨਾ ਹੋਇਆ ।

7. ਹੋਰ ਮਿਸਲਾਂ (Other Misls) – ਉੱਪਰ ਲਿਖੀਆਂ ਮਿਸਲਾਂ ਤੋਂ ਇਲਾਵਾ ਉਸ ਸਮੇਂ ਪੰਜਾਬ ਵਿੱਚ ਡੱਲੇਵਾਲੀਆ, ਫੁਲਕੀਆਂ, ਕਰੋੜਸਿੰਘੀਆ, ਨਿਸ਼ਾਨਵਾਲੀਆ ਅਤੇ ਸ਼ਹੀਦ ਨਾਂ ਦੀਆਂ ਮਿਸਲਾਂ ਵੀ ਸਥਾਪਿਤ ਸਨ ।

ਮੁਸਲਮਾਨਾਂ ਦੇ ਰਾਜ (Muslim States)

18ਵੀਂ ਸਦੀ ਦੇ ਅੰਤ ਵਿੱਚ ਪੰਜਾਬ ਦੇ ਉੱਤਰ ਪੱਛਮੀ ਖੇਤਰਾਂ ਵਿੱਚ ਮੁਸਲਮਾਨਾਂ ਨੇ ਕਈ ਸੁਤੰਤਰ ਰਿਆਸਤਾਂ ਸਥਾਪਿਤ ਕਰ ਲਈਆਂ ਸਨ | ਇਨ੍ਹਾਂ ਵਿਚੋਂ ਕਸੂਰ, ਮੁਲਤਾਨ, ਕਸ਼ਮੀਰ, ਅਟਕ ਤੇ ਪਿਸ਼ਾਵਰ ਦੀਆਂ ਰਿਆਸਤਾਂ ਸਿੱਧ ਸਨ । ਕਸੂਰ ’ਤੇ ਪਠਾਣ ਹਾਕਮ ਨਿਜ਼ਾਮ-ਉਦ-ਦੀਨ ਦਾ ਸ਼ਾਸਨ ਸੀ । ਮੁਲਤਾਨ ਵਿੱਚ ਮਸ਼ੱਫਰ ਖਾਂ, ਕਸ਼ਮੀਰ ਵਿੱਚ ਅੱਤਾ ਮੁਹੰਮਦ ਖ਼ਾਂ, ਅਟਕ ਵਿੱਚ ਜਹਾਂਦਾਦ ਖ਼ਾਂ ਅਤੇ ਪਿਸ਼ਾਵਰ ਵਿੱਚ ਫ਼ਤਹਿ ਸ਼ਾਂ ਦਾ ਸ਼ਾਸਨ ਸੀ । ਇਨ੍ਹਾਂ ਤੋਂ ਇਲਾਵਾ ਕੁਝ ਹੋਰ ਛੋਟੀਆਂ ਮੁਸਲਿਮ ਰਿਆਸਤਾਂ ਵੀ ਸਨ । ਇਨ੍ਹਾਂ ਸ਼ਾਸਕਾਂ ਵਿੱਚ ਵੀ ਆਪਸੀ ਏਕਤਾ ਨਹੀਂ ਸੀ । ਸਿੱਟੇ ਵਜੋਂ ਉਨ੍ਹਾਂ ਵਿੱਚ ਕੋਈ ਵੀ ਇੰਨਾ ਸ਼ਕਤੀਸ਼ਾਲੀ ਨਹੀਂ ਸੀ ਕਿ ਉਹ ਰਣਜੀਤ ਸਿੰਘ ਦੇ ਰਾਹ ਵਿੱਚ ਰੋੜਾ ਅਟਕਾ ਸਕੇ ।

ਪਹਾੜੀ ਰਿਆਸਤਾਂ (Hilly States)

ਪੰਜਾਬ ਦੇ ਉੱਤਰ ਵਿੱਚ ਬਹੁਤ ਸਾਰੀਆਂ ਸੁਤੰਤਰ ਪਹਾੜੀ ਰਿਆਸਤਾਂ ਸਥਾਪਿਤ ਸਨ ਜਿਨ੍ਹਾਂ ਵਿਚੋਂ ਕਾਂਗੜੇ ਦੀ ਰਿਆਸਤ ਸਭ ਤੋਂ ਵੱਧ ਪ੍ਰਸਿੱਧ ਸੀ । ਕਾਂਗੜੇ ਦਾ ਰਾਜਪੂਤ ਸ਼ਾਸਕ ਸੰਸਾਰ ਚੰਦ ਕਟੋਚ ਸਾਰੇ ਪੰਜਾਬ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ । ਕਾਂਗੜੇ ਤੋਂ ਇਲਾਵਾ ਮੰਡੀ, ਕੁੱਲ, ਚੰਬਾ, ਸੁਕੇਤ, ਨੂਰਪੁਰ ਅਤੇ ਜੰਮ ਦੀਆਂ ਪਹਾੜੀ ਰਿਆਸਤਾਂ ਵਿੱਚ ਵੀ ਰਾਜਪੂਤ ਸ਼ਾਸਕਾਂ ਦਾ ਸ਼ਾਸਨ ਸੀ । ਇਨ੍ਹਾਂ ਦੇ ਸ਼ਾਸਕ ਬੜੇ ਕਮਜ਼ੋਰ ਸਨ ਅਤੇ ਉਹ ਆਪਸ ਵਿੱਚ ਹੀ ਲੜਦੇਝਗੜਦੇ ਰਹਿੰਦੇ ਸਨ ।

ਗੋਰਖੇ (The Gorkhas)

ਨੇਪਾਲ ਦੇ ਗੋਰਖੇ ਆਪਣੀ ਬਹਾਦਰੀ ਕਾਰਨ ਦੁਨੀਆਂ ਭਰ ਵਿੱਚ ਪ੍ਰਸਿੱਧ ਸਨ । 18ਵੀਂ ਸਦੀ ਦੇ ਅੰਤ ਵਿੱਚ ਗੋਰਖਿਆਂ ਨੇ ਆਪਣੀ ਸ਼ਕਤੀ ਦਾ ਵਿਸਥਾਰ ਪੰਜਾਬ ਵੱਲ ਕਰਨਾ ਸ਼ੁਰੂ ਕਰ ਦਿੱਤਾ ਸੀ । 1794 ਈ. ਵਿੱਚ ਉਨ੍ਹਾਂ ਨੇ ਗੜ੍ਹਵਾਲ ਤੇ ਕਮਾਉਂ ‘ਤੇ ਕਬਜ਼ਾ ਕਰ ਲਿਆ ਸੀ । ਭੀਮ ਸੈਨ ਥਾਪਾ ਆਪਣੇ ਯੋਗ ਪੁੱਤਰ ਅਮਰ ਸਿੰਘ ਥਾਪਾ ਦੀ ਅਗਵਾਈ ਹੇਠ ਪੰਜਾਬ ਉੱਤੇ ਹਮਲਾ ਕਰਨ ਦਾ ਇਰਾਦਾ ਰੱਖਦਾ ਸੀ । ਇਸ ਲਈ ਰਣਜੀਤ ਸਿੰਘ ਅਤੇ ਗੋਰਖਿਆਂ ਵਿਚਾਲੇ ਟੱਕਰ ਹੋਣੀ ਲਾਜ਼ਮੀ ਸੀ ।

ਜਾਰਜ ਥਾਮਸ (George Thomas)

ਜਾਰਜ ਥਾਮਸ ਇੱਕ ਦਲੇਰ ਅੰਗਰੇਜ਼ ਸੀ । ਉਸ ਨੇ ਪੰਜਾਬ ਦੇ ਦੱਖਣ ਪੂਰਬ ਵਿੱਚ ਹਾਂਸੀ ਵਿਖੇ ਇੱਕ ਸੁਤੰਤਰ ਰਾਜ ਦੀ ਸਥਾਪਨਾ ਕਰ ਲਈ ਸੀ । ਇੱਥੇ ਉਸ ਨੇ ਆਪਣੇ ਹੀ ਨਾ ‘ਤੇ ‘ਜਾਰਜਗਤ੍ਰ ਨਾਂ ਦੇ ਇੱਕ ਕਿਲ੍ਹੇ ਦਾ ਨਿਰਮਾਣ ਕਰਵਾਇਆ । ਉਸ ਨੇ ਕਈ ਵਾਰੀ ਪਟਿਆਲਾ ਤੇ ਜੀਂਦ ਇਲਾਕਿਆਂ ਉੱਤੇ ਹਮਲਾ ਕਰਕੇ ਉੱਥੇ ਲੱਟਮਾਰ ਕੀਤੀ । ਜਾਰਜ ਥਾਮਸ ਦਾ ਰਾਜ ਥੋੜ੍ਹੀ ਦੇਰ ਹੀ ਰਿਹਾ । ਉਸ ਨੂੰ ਫ਼ਰਾਂਸੀਸੀ ਜਨਰਲ ਪੈਰੋਂ ਨੇ ਹਰਾ ਦਿੱਤਾ ਸੀ । ਜਨਰਲ ਪੈਰੋਂ ਵੀ ਜ਼ਿਆਦਾ ਦੇਰ ਤਕ ਸ਼ਾਸਨ ਨਾ ਕਰ ਸਕਿਆ ।

ਮਰਾਠੇ (The Marathas)

1797 ਈ. ਤਕ ਮਰਾਠਿਆਂ ਨੇ ਆਪਣੇ ਯੋਗ ਨੇਤਾ ਦੌਲਤ ਰਾਓ ਸਿੰਧੀਆ ਦੇ ਅਧੀਨ ਮੇਰਠ ਅਤੇ ਦਿੱਲੀ ‘ਤੇ ਕਬਜ਼ਾ ਕਰ ਲਿਆ ਸੀ । ਉਹ ਪੰਜਾਬ ਨੂੰ ਆਪਣੇ ਅਧੀਨ ਕਰਨ ਦਾ ਸੁਪਨਾ ਵੇਖ ਰਿਹਾ ਸੀ । ਇੱਕ ਹੋਰ ਮਰਾਠਾ ਨੇਤਾ ਧਾਰਾ ਰਾਉ ਨੇ ਪੰਜਾਬ ਦੇ ਦੱਖਣ ਪੂਰਬ ਵਿੱਚ ਸਥਿਤ ਫੁਲਕੀਆਂ ਮਿਸਲ ’ਤੇ ਕੁਝ ਹਮਲੇ ਵੀ ਕੀਤੇ ਸਨ । ਪਰ ਰਣਜੀਤ ਸਿੰਘ ਦੇ ਚੰਗੇ ਭਾਗੀਂ ਠੀਕ ਉਸੇ ਸਮੇਂ ਮਰਾਠਿਆਂ ਨੂੰ ਅੰਗਰੇਜ਼ਾਂ ਨਾਲ ਉਲਝਣਾ ਪੈ ਗਿਆ । ਇਸ ਕਾਰਨ ਉਹ ਪੰਜਾਬ ਵੱਲ ਆਪਣਾ ਧਿਆਨ ਨਾ ਦੇ ਸਕੇ ।

ਅੰਗਰੇਜ਼ (The British)

18ਵੀਂ ਸਦੀ ਦੇ ਅੰਤ ਵਿੱਚ ਭਾਵੇਂ ਅੰਗਰੇਜ਼ ਪੰਜਾਬ ਵੱਲ ਲਲਚਾਈਆਂ ਹੋਈਆਂ ਨਜ਼ਰਾਂ ਨਾਲ ਵੇਖ ਰਹੇ ਸਨ ਪਰ ਉਹ ਮਰਾਠਿਆਂ, ਹੈਦਰਾਬਾਦ ਦੇ ਨਿਜ਼ਾਮ ਅਤੇ ਹੋਰ ਉਲਝਣਾਂ ਵਿੱਚ ਉਲਝੇ ਹੋਏ ਸਨ । ਇਸ ਲਈ ਰਣਜੀਤ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਕੋਈ ਫੌਰੀ ਖ਼ਤਰਾ ਨਹੀਂ ਸੀ ।

ਸ਼ਾਹ ਜ਼ਮਾਨ (Shah Zaman)

1793 ਈ. ਵਿੱਚ ਸ਼ਾਹ ਜਮਾਨ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਿਆ ਸੀ । ਉਸ ਨੇ ਪੰਜਾਬ ‘ਤੇ ਅਧਿਕਾਰ ਕਰਨ ਖ਼ਾਤਰ 1793 ਈ. ਤੋਂ 1798 ਈ. ਦੇ ਸਮੇਂ ਦੇ ਦੌਰਾਨ ਚਾਰ ਵਾਰ ਅਨੇਕਾਂ ਹਮਲੇ ਕੀਤੇ ਪਰ ਹਰ ਵਾਰ ਉਸ ਦੇ ਆਪਣੇ ਦੇਸ਼ ਵਿੱਚ ਵਿਦਰੋਹ ਹੋ ਜਾਂਦਾ । ਇਸ ਕਾਰਨ ਸ਼ਾਹ ਜ਼ਮਾਨ ਨੂੰ ਬਗਾਵਤ ਕੁਚਲਣ ਲਈ ਕਾਬਲ ਜਾਣਾ ਪਿਆ । ਇਸ ਤਰ੍ਹਾਂ ਰਣਜੀਤ ਸਿੰਘ ਦੀ ਤਾਕਤ ਲਈ ਪੈਦਾ ਹੋਣ ਵਾਲਾ ਖ਼ਤਰਾ ਵੀ ਟਲ ਗਿਆ ।
ਪ੍ਰਸਿੱਧ ਇਤਿਹਾਸਕਾਰ ਡਾਕਟਰ ਜੀ. ਐੱਲ. ਚੋਪੜਾ ਦਾ ਕਹਿਣਾ ਹੈ,
“19ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਰਾਜਨੀਤਿਕ ਹਾਲਤ ਇੱਕ ਦ੍ਰਿੜ ਨਿਸ਼ਚੇ ਵਾਲੇ ਅਤੇ ਸਿਰਕੱਢ ਵਿਅਕਤੀ ਦੇ ਉੱਥਾਨ ਲਈ ਪੂਰੀ ਤਰ੍ਹਾਂ ਅਨੁਕੂਲ ਸੀ, ਜੋ ਪਰਸਪਰ ਵਿਰੋਧੀ ਤੱਤ ਨੂੰ ਜੋੜ ਕੇ ਇੱਕ ਸੰਗਠਿਤ ਰਾਜ ਸਥਾਪਿਤ ਕਰ ਸਕੇ ਅਤੇ ਜਿਵੇਂ ਕਿ ਅਸੀਂ ਦੇਖਾਂਗੇ ਰਣਜੀਤ ਸਿੰਘ ਨੇ ਇਸ ਮੌਕੇ ਦਾ ਪੂਰਾ-ਪੂਰਾ ਲਾਭ ਉਠਾਇਆ ।” 1

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਸਿੱਖ ਮਿਸਲਾਂ ਪ੍ਰਤੀ ਬਣਜੀਤ ਸਿੰਘ ਦੀ ਨੀਤੀ (Ranjit Singh’s Policy towards the Sikh Misls)

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਮਿਸਲਾਂ ਨਾਲ ਸੰਬੰਧਾਂ ਦਾ ਵਰਣਨ ਕਰੋ । (Describe the relations of Maharaja Ranjit Singh with the Sikh Misls.)
ਜਾਂ
ਰਣਜੀਤ ਸਿੰਘ ਦੀ ਮਿਸਲ ਨੀਤੀ ਦੀ ਆਲੋਚਨਾਤਮਕ ਚਰਚਾ ਕਰੋ । (Examine critically the Misl policy of Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (Give an account of the salient features of the Misl policy of Ranjit Singh.)
ਉੱਤਰ-
1797 ਈ. ਵਿੱਚ ਜਦੋਂ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਤਾਂ ਉਸ ਦਾ ਰਾਜ ਥੋੜੇ ਜਿਹੇ ਇਲਾਕੇ ਤਕ ਹੀ ਸੀਮਿਤ ਸੀ । ਉਹ ਆਪਣੇ ਰਾਜ ਨੂੰ ਸਾਮਰਾਜ ਵਿੱਚ ਤਬਦੀਲ ਕਰਨਾ ਚਾਹੁੰਦਾ ਸੀ । ਇਸ ਸੰਬੰਧੀ ਉਸ ਨੇ ਸਭ ਤੋਂ ਪਹਿਲਾਂ ਆਪਣਾ ਧਿਆਨ ਪੰਜਾਬ ਦੀਆਂ ਸਿੱਖ ਮਿਸਲਾਂ ਵੱਲ ਕੀਤਾ ।

I. ਮਿਸਲ ਨੀਤੀ ਦੀਆਂ ਵਿਸ਼ੇਸ਼ਤਾਵਾਂ (Characteristics of the Misl Policy)

ਰਣਜੀਤ ਸਿੰਘ ਦੀ ਸਿੱਖ ਮਿਸਲਾਂ ਪ੍ਰਤੀ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-
(ੳ) ਆਪਣੇ ਰਾਜ ਦਾ ਵਿਸਥਾਰ ਕਰਨ ਲਈ ਨਾ ਤਾਂ ਕਿਸੇ ਰਿਸ਼ਤੇਦਾਰੀ ਅਤੇ ਨਾ ਹੀ ਕਿਸੇ ਪਤੀ ਮਿਹਰਬਾਨੀ ਦੀ ਭਾਵਨਾ ਨੂੰ ਕੋਈ ਮਹੱਤਵ ਦੇਣਾ ।
(ਅ) ਇਹ ਨਹੀਂ ਦੇਖਣਾ ਕਿ ਰਾਜ ‘ਤੇ ਕਬਜ਼ਾ ਕਰਨਾ ਨਿਆਂਪੁਰਵਕ ਹੈ ਜਾਂ ਨਹੀਂ ।
(ੲ) ਸ਼ਕਤੀਸ਼ਾਲੀ ਮਿਸਲ ਸਰਦਾਰਾਂ ਨਾਲ ਮਿੱਤਰਤਾ ਅਤੇ ਵਿਆਹ ਸੰਬੰਧ ਕਾਇਮ ਕਰਨਾ ਤਾਂ ਕਿ ਰਾਜ ਵਿਸਥਾਰ ਲਈ ਉਨ੍ਹਾਂ ਦਾ ਸਹਿਯੋਗ ਪ੍ਰਾਪਤ ਕੀਤਾ ਜਾ ਸਕੇ । · (ਸ) ਕਮਜ਼ੋਰ ਮਿਸਲ ਸਰਦਾਰਾਂ ਦੇ ਰਾਜਾਂ ‘ਤੇ ਹਮਲਾ ਕਰਕੇ ਉਨ੍ਹਾਂ ਦੇ ਰਾਜਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨਾ ।
(ਹ) ਮੌਕਾ ਦੇਖ ਕੇ ਮਿੱਤਰ ਮਿਸਲ ਸਰਦਾਰਾਂ ਨਾਲ ਵਿਸ਼ਵਾਸਘਾਤ ਕਰਨਾ ।
(ਕ) ਸਿੱਖਾਂ ਦੀ ਕੇਂਦਰੀ ਸੰਸਥਾ ਗੁਰਮਤਾਂ ਨੂੰ ਖ਼ਤਮ ਕਰਨਾ ਤਾਂ ਕਿ ਕੋਈ ਮਿਸਲਦਾਰ ਰਣਜੀਤ ਸਿੰਘ ਦੀ ਬਰਾਬਰੀ ਨਾ ਕਰ ਸਕੇ ।

II. ਸ਼ਕਤੀਸ਼ਾਲੀ ਮਿਸਲਾਂ ਪ੍ਰਤੀ ਨੀਤੀ (Policy towards the Powerful Misls)

1. ਕਨ੍ਹਈਆ ਮਿਸਲ ਨਾਲ ਵਿਆਹ ਸੰਬੰਧ (Matrimonial Relations with Kanahia Misl) – ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ 1796 ਈ. ਵਿੱਚ ਕਨ੍ਹਈਆ ਮਿਸਲ ਦੇ ਗੁਰਬਖ਼ਸ਼ ਸਿੰਘ ਦੀ ਪੁੱਤਰੀ ਮਹਿਤਾਬ ਕੌਰ ਨਾਲ ਵਿਆਹ ਕਰਵਾ ਲਿਆ । ਇਸ ਕਾਰਨ ਰਣਜੀਤ ਸਿੰਘ ਦੀ ਸਥਿਤੀ ਮਜ਼ਬੂਤ ਹੋ ਗਈ । ਰਣਜੀਤ ਸਿੰਘ ਦੀ ਸੱਸ ਸਦਾ ਕੌਰ ਨੇ ਰਣਜੀਤ ਸਿੰਘ ਦੀਆਂ ਲਾਹੌਰ, ਭਸੀਨ ਅਤੇ ਅੰਮ੍ਰਿਤਸਰ ਦੀਆਂ ਜਿੱਤਾਂ ਸਮੇਂ ਉਸ ਨੂੰ ਬੜੀ ਬਹੁਮੁੱਲੀ ਸਹਾਇਤਾ ਦਿੱਤੀ ।

2. ਨੱਕਈ ਮਿਸਲ ਨਾਲ ਵਿਆਹ ਸੰਬੰਧ (Matrimonial Relations with Nakkai Misl) – ਤਰਨ ਤਾਰਨ ਵਿਖੇ ਰਣਜੀਤ ਸਿੰਘ ਨੇ 1798 ਈ. ਵਿੱਚ ਨੱਕਈ ਮਿਸਲ ਦੇ ਸਰਦਾਰ ਖ਼ਜ਼ਾਨ ਸਿੰਘ ਦੀ ਪੁੱਤਰੀ ਰਾਜ ਕੌਰ ਦੇ ਨਾਲ ਦੁਸਰਾ ਵਿਆਹ ਕਰਵਾ ਲਿਆ । ਇਸ ਵਿਆਹ ਕਾਰਨ ਰਣਜੀਤ ਸਿੰਘ ਨੂੰ ਆਪਣੇ ਰਾਜ ਦੇ ਵਿਸਥਾਰ ਵਿੱਚ ਨੱਕਈ ਮਿਸਲ ਤੋਂ ਵੀ ਲੋੜੀਂਦਾ ਸਹਿਯੋਗ ਪ੍ਰਾਪਤ ਹੋਇਆ ।

3. ਫ਼ਤਿਹ ਸਿੰਘ ਆਹਲੂਵਾਲੀਆ ਨਾਲ ਮਿੱਤਰਤਾ (Friendship with Fateh Singh Ahluwalia) – ਰਣਜੀਤ ਸਿੰਘ ਦੇ ਸਮੇਂ ਆਹਲੂਵਾਲੀਆ ਮਿਸਲ ਇੱਕ ਸ਼ਕਤੀਸ਼ਾਲੀ ਮਿਸਲ ਸੀ ।ਉਸ ਸਮੇਂ ਇਸ ਮਿਸਲ ਦਾ ਨੇਤਾ ਫ਼ਤਿਹ ਸਿੰਘ ਆਹਲੂਵਾਲੀਆ ਸੀ । 1801 ਈ. ਵਿੱਚ ਰਣਜੀਤ ਸਿੰਘ ਅਤੇ ਫ਼ਤਿਹ ਸਿੰਘ ਆਹਲੂਵਾਲੀਆ ਨੇ ਆਪਸ ਵਿੱਚ ਪੱਗਾਂ ਵਟਾਈਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਹੁੰ ਖਾਧੀ ਕਿ ਉਹ ਹਮੇਸ਼ਾ ਭਰਾਵਾਂ ਵਾਂਗ ਰਹਿਣਗੇ । ਇਸ ਤੋਂ ਬਾਅਦ ਫ਼ਤਿਹ ਸਿੰਘ ਨੇ ਰਣਜੀਤ ਸਿੰਘ ਦੀਆਂ ਬਹੁਤ ਸਾਰੀਆਂ ਮੁਹਿੰਮਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ।

4. ਜੋਧ ਸਿੰਘ ਰਾਮਗੜ੍ਹੀਆ ਨਾਲ ਮਿੱਤਰਤਾ (Friendship with Jodh Singh Ramgarhia) – 1803 ਈ. ਵਿੱਚ ਸਰਦਾਰ ਜੋਧ ਸਿੰਘ ਰਾਮਗੜ੍ਹੀਆ ਮਿਸਲ ਦਾ ਨਵਾਂ ਸਰਦਾਰ ਬਣਿਆ । ਉਹ ਵੀ ਆਪਣੇ ਪਿਤਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਵਾਂਗ ਬੜਾ ਬਹਾਦਰ ਸੀ । ਰਣਜੀਤ ਸਿੰਘ ਨੇ ਕੂਟਨੀਤੀ ਤੋਂ ਕੰਮ ਲੈਂਦੇ ਹੋਏ ਜੋਧ ਸਿੰਘ ਨਾਲ ਮਿੱਤਰਤਾ ਕਰ ਲਈ । ਜੋਧ ਸਿੰਘ ਨੇ ਕਈ ਸੈਨਿਕ ਮੁਹਿੰਮਾਂ ਵਿੱਚ ਰਣਜੀਤ ਸਿੰਘ ਦੀ ਸਹਾਇਤਾ ਕੀਤੀ ਸੀ ।

5. ਤਾਰਾ ਸਿੰਘ ਘੋਬਾ ਨਾਲ ਮਿੱਤਰਤਾ (Friendship with Tara Singh Gheba) – ਤਾਰਾ ਸਿੰਘ ਘੋਬਾ ਡੱਲੇਵਾਲੀਆ ਮਿਸਲ ਦਾ ਨੇਤਾ ਸੀ । ਉਹ ਬੜਾ ਬਹਾਦਰ ਅਤੇ ਸ਼ਕਤੀਸ਼ਾਲੀ ਸੀ । ਇਸ ਲਈ ਰਣਜੀਤ ਸਿੰਘ ਨੇ ਉਸ ਨਾਲ ਵੀ ਮਿੱਤਰਤਾਪੂਰਨ ਸੰਬੰਧ ਸਥਾਪਿਤ ਕੀਤੇ ।

III. ਕਮਜ਼ੋਰ ਮਿਸਲਾਂ ਪ੍ਰਤੀ ਨੀਤੀ (Policy towards the Weak Misls)

ਰਣਜੀਤ ਸਿੰਘ ਨੇ ਜਿੱਥੇ ਇੱਕ ਪਾਸੇ ਸ਼ਕਤੀਸ਼ਾਲੀ ਮਿਸਲਾਂ ਨਾਲ ਮਿੱਤਰਤਾ ਕਾਇਮ ਕੀਤੀ ਉੱਥੇ ਦੂਜੇ ਪਾਸੇ ਕਮਜ਼ੋਰ ਮਿਸਲਾਂ ‘ਤੇ ਹਮਲਾ ਕਰ ਕੇ ਉਨ੍ਹਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨ ਦੀ ਨੀਤੀ ਅਪਣਾਈ । ਇਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ-

1. ਭੰਗੀ ਮਿਸਲ (Bhangi Misl) – ਰਣਜੀਤ ਸਿੰਘ ਨੇ ਜੁਲਾਈ, 1799 ਈ. ਵਿੱਚ ਭੰਗੀ ਸਰਦਾਰਾਂ ਤੋਂ ਲਾਹੌਰ ਜਿੱਤ ਲਿਆ ਸੀ । ਇਹ ਜਿੱਤ ਮਹਾਰਾਜਾ ਰਣਜੀਤ ਸਿੰਘ ਦੀਆਂ ਸਭ ਤੋਂ ਮਹੱਤਵਪੂਰਨ ਜਿੱਤਾਂ ਵਿੱਚੋਂ ਇੱਕ ਸੀ । 1805 ਈ. ਵਿੱਚ ਰਣਜੀਤ ਸਿੰਘ ਨੇ ਗੁਲਾਬ ਸਿੰਘ ਭੰਗੀ ਦੀ ਵਿਧਵਾ ਮਾਈ ਸੁੱਖਾਂ ਨੂੰ ਹਰਾ ਕੇ ਅੰਮ੍ਰਿਤਸਰ ਉੱਤੇ ਕਬਜ਼ਾ ਕਰ ਲਿਆ ਸੀ । ਇਸੇ ਤਰ੍ਹਾਂ ਰਣਜੀਤ ਸਿੰਘ ਨੇ 1808 ਈ. ਸਿਆਲਕੋਟ ਦੇ ਜੀਵਨ ਸਿੰਘ ਭੰਗੀ ਨੂੰ ਅਤੇ 1809 ਈ. ਵਿੱਚ ਗੁਜਰਾਤ ਦੇ ਸਾਹਿਬ ਸਿੰਘ ਭੰਗੀ ਨੂੰ ਹਰਾ ਕੇ ਉਨ੍ਹਾਂ ਦੇ ਦੇਸ਼ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਸੀ । ਇਨ੍ਹਾਂ ਜਿੱਤਾਂ ਦੇ ਸਿੱਟੇ ਵੱਜੋਂ ਭੰਗੀ ਮਿਸਲ ਦਾ ਖ਼ਾਤਮਾ ਹੋ ਗਿਆ ।

2. ਡੱਲੇਵਾਲੀਆ ਮਿਸਲ (Dallewalia Misl) – ਰਣਜੀਤ ਸਿੰਘ ਨੇ ਡੱਲੇਵਾਲੀਆ ਮਿਸਲ ਦੇ ਨੇਤਾ ਤਾਰਾ ਸਿੰਘ ਘੇਬਾ ਨਾਲ ਮਿੱਤਰਤਾ ਕਾਇਮ ਕੀਤੀ ਸੀ । 1807 ਈ. ਵਿੱਚ ਤਾਰਾ ਸਿੰਘ ਘੇਬਾ ਦੀ ਮੌਤ ਹੋ ਗਈ ।ਉਸੇ ਵੇਲੇ ਰਣਜੀਤ ਸਿੰਘ ਨੇ ਡੱਲੇਵਾਲੀਆ ’ਤੇ ਹਮਲਾ ਕਰਕੇ ਉਸ ਦੇ ਇਲਾਕਿਆਂ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ।

3. ਕਰੋੜਸਿੰਘੀਆ ਮਿਸਲ (Karorsinghia Misl) – 1809 ਈ. ਵਿੱਚ ਕਰੋੜਸਿੰਘੀਆ ਮਿਸਲ ਦੇ ਨੇਤਾ ਬਘੇਲ ਸਿੰਘ ਦੀ ਮੌਤ ਹੋ ਗਈ । ਇਹ ਸੁਨਹਿਰੀ ਮੌਕਾ ਵੇਖ ਕੇ ਰਣਜੀਤ ਸਿੰਘ ਦੀ ਫ਼ੌਜ ਨੇ ਕਰੋੜਸਿੰਘੀਆ ਮਿਸਲ ਉੱਤੇ ਕਬਜ਼ਾ ਕਰ ਲਿਆ ।

4. ਨੱਕਈ ਮਿਸਲ (Nakkai Misl) – ਨੱਕਈ ਮਿਸਲ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਵਿਆਹੁਤਾ ਸੰਬੰਧ ਸਨ | ਪਰ ਰਣਜੀਤ ਸਿੰਘ ਨੇ 1810 ਈ. ਵਿੱਚ ਨੱਕਈ ਮਿਸਲ ਉੱਤੇ ਹਮਲਾ ਕਰਕੇ ਉਸ ਦੇ ਨੇਤਾ ਕਾਹਨ ਸਿੰਘ ਦੇ ਦੇਸ਼ਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ।

5. ਫੈਜ਼ਲਪੁਰੀਆ ਮਿਸਲ (Faizalpuria Misl) – 1795 ਈ. ਵਿੱਚ ਬੁੱਧ ਸਿੰਘ ਫੈਜ਼ਲਪੁਰੀਆ ਮਿਸਲ ਦਾ ਨਵਾਂ ਨੇਤਾ ਬਣਿਆ । ਉਹ ਬੜਾ ਆਯੋਗ ਸੀ । ਸਿੱਟੇ ਵਜੋਂ ਫ਼ੈਜ਼ਲਪੁਰੀਆ ਮਿਸਲ ਦਾ ਪਤਨ ਆਰੰਭ ਹੋ ਗਿਆ । ਰਣਜੀਤ ਸਿੰਘ ਨੇ ਇਹ ਸੁਨਹਿਰੀ ਮੌਕਾ ਵੇਖ ਕੇ 1811 ਈ. ਵਿੱਚ ਫ਼ੈਜ਼ਲਪੁਰੀਆ ਮਿਸਲ ‘ਤੇ ਕਬਜ਼ਾ ਕਰ ਲਿਆ ।

IV. ਮਿੱਤਰ ਮਿਸਲਾਂ ਵੱਲ ਨੀਤੀ ਵਿੱਚ ਤਬਦੀਲੀ (Change in the Policy towards the Friendly Misls)

ਜਦੋਂ ਮਹਾਰਾਜਾ ਰਣਜੀਤ ਸਿੰਘ ਕਾਫ਼ੀ ਸ਼ਕਤੀਸ਼ਾਲੀ ਹੋ ਗਿਆ ਤਾਂ ਉਸ ਨੇ ਹੁਣ ਮਿੱਤਰ ਮਿਸਲਾਂ ਵੱਲ ਅਪਣਾਈ ਨੀਤੀ ਨੂੰ ਤਬਦੀਲ ਕਰਨਾ ਉੱਚਿਤ ਸਮਝਿਆ । ਇਸ ਨੀਤੀ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਕਨ੍ਹਈਆ ਮਿਸਲ (Kanahia Misl) – ਮਹਾਰਾਜਾ ਰਣਜੀਤ ਸਿੰਘ ਨੇ 1796 ਈ. ਵਿੱਚ ਕਨ੍ਹਈਆ ਮਿਸਲ ਦੇ ਨੇਤਾ ਗੁਰਬਖ਼ਸ਼ ਸਿੰਘ ਅਤੇ ਸਦਾ ਕੌਰ ਦੀ ਪੁੱਤਰੀ ਮਹਿਤਾਬ ਕੌਰ ਨਾਲ ਵਿਆਹ ਕੀਤਾ ਸੀ । ਪਰ 1821 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਅਤੇ ਉਸ ਦੇ ਪ੍ਰਦੇਸ਼ਾਂ ਉੱਤੇ ਕਬਜ਼ਾ ਕਰ ਲਿਆ ।

2. ਰਾਮਗੜ੍ਹੀਆ ਮਿਸਲ (Ramgarhia Misl) – ਜਦੋਂ ਤਕ ਜੋਧ ਸਿੰਘ ਰਾਮਗੜ੍ਹੀਆ ਜਿਊਂਦਾ ਰਿਹਾ ਮਹਾਰਾਜਾ ਰਣਜੀਤ ਸਿੰਘ ਨੇ ਉਸ ਨਾਲ ਦੋਸਤਾਨਾ ਸੰਬੰਧ ਬਣਾਈ ਰੱਖੇ । 1815 ਈ. ਵਿੱਚ ਜਦੋਂ ਜੋਧ ਸਿੰਘ ਦੀ ਮੌਤ ਹੋ ਗਈ ਤਾਂ ਰਣਜੀਤ ਸਿੰਘ ਨੇ ਰਾਮਗੜੀਆ ਮਿਸਲ ਉੱਤੇ ਕਬਜ਼ਾ ਕਰਕੇ ਉਸ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ।

3. ਆਹਲੂਵਾਲੀਆ ਮਿਸਲ (Ahluwalia Misl) – ਫ਼ਤਹਿ ਸਿੰਘ ਆਹਲੂਵਾਲੀਆ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਗੁੜ੍ਹੀ ਮਿੱਤਰਤਾ ਸੀ । ਉਸ ਨੇ ਰਣਜੀਤ ਸਿੰਘ ਦੀ ਅਨੇਕਾਂ ਸੈਨਿਕ ਮੁਹਿੰਮਾਂ ਵਿੱਚ ਮਦਦ ਕੀਤੀ ਸੀ । 1825-26 ਈ. ਵਿੱਚ ਫ਼ਤਹਿ ਸਿੰਘ ਆਹਲੂਵਾਲੀਆ ਅੰਗਰੇਜ਼ਾਂ ਦੀ ਸ਼ਰਨ ਵਿੱਚ ਚਲਾ ਗਿਆ । ਮਹਾਰਾਜਾ ਰਣਜੀਤ ਸਿੰਘ ਨੇ ਫ਼ਤਹਿ ਸਿੰਘ ਆਹਲੂਵਾਲੀਆ ਅਧੀਨ ਸਾਰੇ ਦੇਸ਼ਾਂ ਉੱਤੇ ਆਪਣਾ ਕਬਜ਼ਾ ਕਰ ਲਿਆ । 1827 ਈ. ਵਿੱਚ ਦੋਹਾਂ ਵਿਚਕਾਰ ਮੁੜ ਸਮਝੌਤਾ ਹੋ ਗਿਆ । ਮਹਾਰਾਜਾ ਰਣਜੀਤ ਸਿੰਘ ਨੇ ਫ਼ਤਹਿ ਸਿੰਘ ਆਹਲੂਵਾਲੀਆ ਨੂੰ ਉਸ ਦੇ ਕੁਝ ਪ੍ਰਦੇਸ਼ ਵਾਪਸ ਕੀਤੇ ਅਤੇ ਬਾਕੀਆਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਰਹਿਣ ਦਿੱਤਾ ।

V. ਗਰਮਤਾ ਦਾ ਖ਼ਾਤਮਾ (Abolition of Gurmata)

ਗੁਰਮਤਾ ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਸੀ । ਗੁਰਮਤਾ ਮਿਸਲ ਸਰਦਾਰਾਂ ਦੀ ਏਕਤਾ, ਸੰਗਠਨ ਅਤੇ ਬਰਾਬਰੀ ਦਾ ਪ੍ਰਤੀਕ ਸੀ । ਗੁਰਮਤਾ ਦੀ ਸਭਾ ਅੰਮ੍ਰਿਤਸਰ ਵਿੱਚ ਅਕਾਲ ਤਖ਼ਤ ਸਾਹਿਬ ਵਿਖੇ ਹੋਇਆ ਕਰਦੀ ਸੀ । ਵੱਖ-ਵੱਖ ਮਿਸਲਾਂ ਦੇ ਸਰਦਾਰ ਇਸ ਸਭਾ ਵਿੱਚ ਮਹੱਤਵਪੂਰਨ ਮਾਮਲਿਆਂ ਉੱਤੇ ਸਾਂਝੇ ਤੌਰ ‘ਤੇ ਵਿਚਾਰ ਕਰਿਆ ਕਰਦੇ ਸਨ । ਮਹਾਰਾਜਾ ਰਣਜੀਤ ਸਿੰਘ ਨੇ 1805 ਈ. ਵਿੱਚ ਗੁਰਮਤਾ ਸੰਸਥਾ ਦਾ ਖ਼ਾਤਮਾ ਕਰ ਦਿੱਤਾ । ਇਸ ਸੰਸਥਾ ਦੇ ਖ਼ਾਤਮੇ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜਨੀਤਿਕ ਫ਼ੈਸਲੇ ਲੈਣ ਵਿੱਚ ਸੁਤੰਤਰ ਹੋ ਗਿਆ ।

VI. ਮਿਸਲ ਨੀਤੀ ਦੀ ਆਲੋਚਨਾ (Criticism of the Misl Policy)

ਕੁਝ ਇਤਿਹਾਸਕਾਰਾਂ ਨੇ ਜਿਨ੍ਹਾਂ ਵਿੱਚੋਂ ਪ੍ਰਮੁੱਖ ਫ਼ਿਨ, ਸਿਲ੍ਹਾ ਅਤੇ ਲਤੀਫ਼ ਹਨ । ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਦੀ ਹੇਠ ਲਿਖੇ ਆਧਾਰਾਂ ‘ਤੇ ਸਖ਼ਤ ਆਲੋਚਨਾ ਕੀਤੀ ਹੈ-

  • ਮਹਾਰਾਜਾ ਰਣਜੀਤ ਸਿੰਘ ਨੇ ਭੰਗੀ, ਫ਼ੈਜ਼ਲਪੁਰੀਆ, ਨੱਕਈ ਅਤੇ ਕਰੋੜਸਿੰਘੀਆ ਮਿਸਲ ਦੇ ਪ੍ਰਦੇਸ਼ਾਂ ਉੱਤੇ ਬਿਨਾਂ ਕਾਰਨ ਹਮਲਾ ਕਰਕੇ ਉਨ੍ਹਾਂ ਦੇ ਦੇਸ਼ਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਸੀ । ਇਨ੍ਹਾਂ ਸਰਦਾਰਾਂ ਨੇ ਉਸ ਦਾ ਕੁਝ ਨਹੀਂ ਵਿਗਾੜਿਆ ਸੀ ।
  • ਮਹਾਰਾਜਾ ਰਣਜੀਤ ਸਿੰਘ ਦੀ ਮਿਸਲਾਂ ਪ੍ਰਤੀ ਨੀਤੀ ਪੂਰੀ ਤਰ੍ਹਾਂ ਨਾਲ ਸੁਆਰਥਪੂਰਨ ਅਤੇ ਅਨੈਤਿਕ ਸੀ । ਉਸ ਨੇ ਉਨ੍ਹਾਂ ਸ਼ਕਤੀਸ਼ਾਲੀ ਮਿਸਲ ਸਰਦਾਰਾਂ ਨਾਲ ਵੀ ਚੰਗਾ ਵਰਤਾਓ ਨਾ ਕੀਤਾ ਜਿਨ੍ਹਾਂ ਨੇ ਉਸ ਦੀ ਸ਼ਕਤੀ ਦੇ ਉਭਾਰ ਸਮੇਂ ਉਸ ਦੀ ਬਹੁਮੁੱਲੀ ਸੇਵਾ ਕੀਤੀ ਸੀ । ਹੋਰ ਤਾਂ ਹੋਰ ਉਸ ਨੇ 1821 ਈ. ਵਿੱਚ ਆਪਣੀ ਸੱਸ ਸਦਾ ਕੌਰ ਦੇ ਦੇਸ਼ਾਂ ਨੂੰ ਵੀ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਸੀ ।
  • ਰਣਜੀਤ ਸਿੰਘ ਦੀ ਮਿਸਲ ਨੀਤੀ ਦਾ ਮੁੱਖ ਉਦੇਸ਼ ਸਾਰੀਆਂ ਸਿੱਖ ਮਿਸਲਾਂ ਨੂੰ ਹੜੱਪਣਾ ਸੀ । ਇਸ ਸੰਬੰਧੀ ਉਸ ਨੇ ਨਾ ਤੇ ਕਿਸੇ ਰਿਸ਼ਤੇਦਾਰੀ ਅਤੇ ਨਾ ਹੀ ਕਿਸੇ ਦੀ ਅਹਿਸਾਨਮੰਦੀ ਦੀ ਭਾਵਨਾ ਦੀ ਪਰਵਾਹ ਕੀਤੀ ।

ਡਾਕਟਰ ਐੱਨ. ਕੇ. ਸਿਨ੍ਹਾਂ ਦੇ ਕਥਨ ਅਨੁਸਾਰ,
“ਰਣਜੀਤ ਸਿੰਘ ਦੀ ਨੀਤੀ ਸਾਰੀਆਂ ਸਿੱਖ ਮਿਸਲਾਂ ਨੂੰ ਹੜੱਪ ਕਰ ਜਾਣ ਦੀ ਨੀਤੀ ਸੀ । ਨਾ ਤਾਂ ਰਿਸ਼ਤੇਦਾਰੀ ਦੇ ਬੰਧਨ ਤੇ ਨਾ ਹੀ ਅਹਿਸਾਨਮੰਦੀ ਦੀ ਭਾਵਨਾ ਉਸ ਦੇ ਰਾਹ ਵਿੱਚ ਰੁਕਾਵਟ ਪਾ ਸਕਦੀ ਸੀ ।”1

VII. ਮਿਸਲ ਨੀਤੀ ਦੀ ਉੱਚਿਤਤਾ . (Justification of the Misl Policy)

ਕੁਝ ਹੋਰ ਇਤਿਹਾਸਕਾਰ ਹੇਠ ਲਿਖੇ ਤੱਥਾਂ ਦੇ ਆਧਾਰ ‘ਤੇ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਨੂੰ ਉੱਚਿਤ ਠਹਿਰਾਉਂਦੇ ਸਨ-

  1. ਮਹਾਰਾਜਾ ਰਣਜੀਤ ਸਿੰਘ ਨੇ ਹਾਰੇ ਹੋਏ ਮਿਸਲ ਸ਼ਾਸਕਾਂ ਪ੍ਰਤੀ ਦਿਆਲਤਾ ਦਾ ਰਵੱਈਆ ਅਪਣਾਇਆ । ਉਨ੍ਹਾਂ ਨੂੰ ਗੁਜ਼ਾਰੇ ਲਈ ਵੱਡੀਆਂ-ਵੱਡੀਆਂ ਜਾਗੀਰਾਂ ਦਿੱਤੀਆਂ ।
  2. ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਦਾ ਖ਼ਾਤਮਾ ਕਰਕੇ ਕੋਈ ਗ਼ਲਤ ਕੰਮ ਨਹੀਂ ਕੀਤਾ । ਅਜਿਹਾ ਕਰਕੇ ਉਹ ਇੱਕ ਸ਼ਕਤੀਸ਼ਾਲੀ ਸਿੱਖ ਸਾਮਰਾਜ ਦੀ ਸਥਾਪਨਾ ਕਰ ਸਕਿਆ ।
  3. ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਪੰਜਾਬ ਦੇ ਲੋਕਾਂ ਲਈ ਇੱਕ ਵਰਦਾਨ ਸਿੱਧ ਹੋਈ । ਇਸ ਨੇ ਪੰਜਾਬ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਣਜੀਤ ਸਿੰਘ ਦੀਆਂ ਜਿੱਤਾਂ ਦੀ (Conquests of Maharaja Ranjit Singh)

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਦਾ ਸੰਖੇਪ ਵੇਰਵਾ ਦਿਓ । (Give a brief description of the victories of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀਆਂ ਮੁੱਖ ਜਿੱਤਾਂ ਦਾ ਵਰਣਨ ਕਰੋ । (Explain the main conquests of Maharaja Ranjit Singh.)
ਜਾਂ
“ਮਹਾਰਾਜਾ ਰਣਜੀਤ ਸਿੰਘ ਇੱਕ ਜੇਤੂ ਅਤੇ ਸਾਮਰਾਜ ਨਿਰਮਾਤਾ ਸੀ ।” ਇਸ ਕਥਨ ਦੀ ਵਿਆਖਿਆ ਕਰਦੇ ਹੋਏ ਰਣਜੀਤ ਸਿੰਘ ਦੀਆਂ ਜਿੱਤਾਂ ‘ਤੇ ਸੰਖੇਪ ਰੌਸ਼ਨੀ ਪਾਓ । (“Maharaja Ranjit Singh was a great conqueror and an empire builder.” In light of this statement, give a brief account of important conquests of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਜੇਤੁ ਸੀ । ਜਿਸ ਸਮੇਂ ਉਹ ਗੱਦੀ ‘ਤੇ ਬੈਠਿਆ ਤਾਂ ਉਹ ਇੱਕ ਛੋਟੀ ਜਿਹੀ ਰਿਆਸਤ ਸ਼ੁਕਰਚੱਕੀਆ ਦਾ ਸਰਦਾਰ ਸੀ, ਪਰ ਉਸ ਨੇ ਆਪਣੀ ਬਹਾਦਰੀ ਅਤੇ ਯੋਗਤਾ ਨਾਲ ਆਪਣੇ ਰਾਜ ਨੂੰ ਇੱਕ ਸਾਮਰਾਜ ਵਿੱਚ ਬਦਲ ਦਿੱਤਾ । ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ-

1. ਲਾਹੌਰ ਦੀ ਜਿੱਤ 1799 ਈ. (Conquest of Lahore 1799 A.D.) – ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਜਿੱਤ ਲਾਹੌਰ ਦੀ ਸੀ । ਲਾਹੌਰ ਸੈਂਕੜੇ ਵਰਿਆਂ ਤੋਂ ਪੰਜਾਬ ਦੀ ਰਾਜਧਾਨੀ ਚਲੀ ਆ ਰਹੀ ਸੀ । ਉਸ ਸਮੇਂ ਲਾਹੌਰ ਉੱਤੇ ਤਿੰਨ ਭੰਗੀ ਸਰਦਾਰਾਂ-ਸਾਹਿਬ ਸਿੰਘ, ਮੋਹਰ ਸਿੰਘ ਅਤੇ ਚੇਤ ਸਿੰਘ-ਦਾ ਸ਼ਾਸਨ ਸੀ । ਲੋਕ ਉਨ੍ਹਾਂ ਦੇ ਅੱਤਿਆਚਾਰਾਂ ਅਤੇ ਮਾੜੇ ਪ੍ਰਬੰਧ ਕਾਰਨ ਬਹੁਤ ਦੁਖੀ ਸਨ । ਅਫ਼ਗਾਨਿਸਤਾਨ ਦੇ ਸ਼ਾਸਕ ਸ਼ਾਹ ਜ਼ਮਾਨ ਨੇ ਨਵੰਬਰ 1798 ਈ. ਵਿੱਚ ਲਾਹੌਰ ‘ਤੇ ਬੜੀ ਆਸਾਨੀ ਨਾਲ ਕਬਜ਼ਾ ਕਰ ਲਿਆ । ਪਰ ਕਾਬਲ ਵਿੱਚ ਬਗਾਵਤ ਹੋ ਜਾਣ ਕਾਰਨ ਸ਼ਾਹ ਜ਼ਮਾਨ ਨੂੰ ਵਾਪਸ ਜਾਣਾ ਪਿਆ । ਇਸ ਸਥਿਤੀ ਦਾ ਫਾਇਦਾ ਉਠਾ ਕੇ ਭੰਗੀ ਸਰਦਾਰਾਂ ਨੇ ਮੁੜ ਲਾਹੌਰ ਉੱਤੇ ਕਬਜ਼ਾ ਕਰ ਲਿਆ । ਇਸ ‘ਤੇ ਲਾਹੌਰ ਦੀ ਪਰਜਾ ਨੇ ਰਣਜੀਤ ਸਿੰਘ ਨੂੰ ਲਾਹੌਰ ‘ਤੇ ਕਬਜ਼ਾ ਕਰਨ ਦਾ ਸੱਦਾ ਦਿੱਤਾ । ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਦੀ ਮਦਦ ਨਾਲ 6 ਜੁਲਾਈ, 1799 ਈ. ਨੂੰ ਲਾਹੌਰ ਉੱਤੇ ਹਮਲਾ ਕਰ ਦਿੱਤਾ । ਇਸ ਹਮਲੇ ਦੀ ਖ਼ਬਰ ਮਿਲਦਿਆਂ ਸਾਰ ਹੀ ਭੰਗੀ ਸਰਦਾਰ ਸ਼ਹਿਰ ਛੱਡ ਕੇ ਨੱਸ ਗਏ । ਇਸ ਤਰ੍ਹਾਂ ਰਣਜੀਤ ਸਿੰਘ ਨੇ 7 ਜੁਲਾਈ, 1799 ਈ. ਨੂੰ ਲਾਹੌਰ ਉੱਤੇ ਕਬਜ਼ਾ ਕਰ ਲਿਆ । ਫ਼ਕੀਰ ਸੱਯਦ ਵਹੀਦਉੱਦੀਨ ਦੇ ਅਨੁਸਾਰ,
“ਇਸ ਲਾਹੌਰ ਦੇ ਕਬਜ਼ੇ ਨੇ ਰਣਜੀਤ ਸਿੰਘ ਦੀ ਤਾਕਤ ਤੇ ਮਹੱਤਤਾ ਨੂੰ ਹੀ ਨਹੀਂ ਵਧਾਇਆ ਸਗੋਂ ਇਸ ਨਾਲ , ਉਸ ਨੂੰ ਬਾਕੀ ਸਾਰੇ ਪੰਜਾਬ ‘ਤੇ ਅਧਿਕਾਰ ਜਮਾਉਣ ਦਾ ਰਾਜਸੀ ਹੱਕ ਵੀ ਮਿਲ ਗਿਆ” । 1

2. ਭਸੀਨ ਦੀ ਲੜਾਈ 1800 ਈ. (Battle of Bhasin 1800 A.D.) – ਲਾਹੌਰ ਦੀ ਜਿੱਤ ਕਾਰਨ ਬਹੁਤ ਸਾਰੇ ਸਰਦਾਰ ਰਣਜੀਤ ਸਿੰਘ ਦੇ ਵਿਰੁੱਧ ਹੋ ਗਏ । ਅੰਮ੍ਰਿਤਸਰ ਦੇ ਗੁਲਾਬ ਸਿੰਘ ਭੰਗੀ ਅਤੇ ਕਸੂਰ ਦਾ ਨਿਜ਼ਾਮ-ਉਦਦੀਨ ਮਹਾਰਾਜੇ ਵਿਰੁੱਧ ਆਪਣੀਆਂ ਫ਼ੌਜਾਂ ਲੈ ਕੇ ਲਾਹੌਰ ਦੇ ਨੇੜੇ ਭਸੀਨ ਨਾਂ ਦੇ ਪਿੰਡ ਵਿੱਚ ਪਹੁੰਚ ਗਏ । ਅਚਾਨਕ ਇੱਕ ਦਿਨ ਗੁਲਾਬ ਸਿੰਘ ਭੰਗੀ ਜਿਹੜਾ ਕਿ ਗਠਜੋੜ ਦਾ ਨੇਤਾ ਸੀ, ਵਧੇਰੇ ਸ਼ਰਾਬ ਪੀਣ ਕਾਰਨ ਮਰ ਗਿਆ । ਇਸ ਨਾਲ ਰਣਜੀਤ ਸਿੰਘ ਦੇ ਵਿਰੋਧੀਆਂ ਦਾ ਹੌਸਲਾ ਟੁੱਟ ਗਿਆ । ਇਸ ਤਰ੍ਹਾਂ ਬਿਨਾਂ ਖੂਨ ਵਹਾਏ ਹੀ ਰਣਜੀਤ ਸਿੰਘ ਨੂੰ ਜਿੱਤ ਪ੍ਰਾਪਤ ਹੋਈ ।

3. ਅੰਮ੍ਰਿਤਸਰ ਦੀ ਜਿੱਤ 1805 ਈ. (Conquest of Amritsar 1805 A.D.) – ਧਾਰਮਿਕ ਪੱਖ ਤੋਂ ਅੰਮ੍ਰਿਤਸਰ ਸ਼ਹਿਰ ਦਾ ਸਿੱਖਾਂ ਲਈ ਬੜਾ ਮਹੱਤਵ ਸੀ । ਸਿੱਖ ਇਸ ਨੂੰ ਆਪਣਾ ਮੱਕਾ ਸਮਝਦੇ ਸਨ । ਪੰਜਾਬ ਦਾ ਮਹਾਰਾਜਾ ਬਣਨ ਲਈ ਰਣਜੀਤ ਸਿੰਘ ਲਈ ਅੰਮਿਤਸਰ ‘ਤੇ ਕਬਜ਼ਾ ਕਰਨਾ ਬਹੁਤ ਜ਼ਰੂਰੀ ਸੀ । 1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮਾਈ ਸੁੱਖਾਂ ਨੂੰ ਜੋ ਅੰਮ੍ਰਿਤਸਰ ਵਿੱਚ ਆਪਣੇ ਨਾਬਾਲਗ਼ ਪੁੱਤਰ ਗੁਰਦਿੱਤ ਸਿੰਘ ਦੇ ਨਾਂ ‘ਤੇ ਸ਼ਾਸਨ ਕਰ ਰਹੀ ਸੀ, ਨੂੰ ਲੋਹਗੜ੍ਹ ਦਾ ਕਿਲ੍ਹਾ ਅਤੇ ਪ੍ਰਸਿੱਧ ਜਮਜਮਾ ਤੋਪ ਉਸ ਦੇ ਹਵਾਲੇ ਕਰਨ ਲਈ ਕਿਹਾ | ਮਾਈ ਸੁੱਖਾਂ ਨੇ ਇਹ ਮੰਗਾਂ ਸਵੀਕਾਰ ਨਾ ਕੀਤੀਆਂ | ਮਹਾਰਾਜਾ ਰਣਜੀਤ ਸਿੰਘ ਨੇ ਤੁਰੰਤ ਅੰਮਿਤਸਰ ਉੱਤੇ ਹਮਲਾ ਕਰ ਦਿੱਤਾ । ਮਾਈ ਸੁੱਖਾਂ ਨੇ ਥੋੜ੍ਹੇ ਜਿਹੇ ਵਿਰੋਧ ਮਗਰੋਂ ਆਪਣੀ ਹਾਰ ਮੰਨ ਲਈ । ਇਸ ਤਰ੍ਹਾਂ ਅੰਮ੍ਰਿਤਸਰ ਉੱਤੇ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ ।

4. ਸਤਲੁਜ ਪਾਰ ਦੇ ਹਮਲੇ 1806-08 ਈ. (Cis-Sutlej Expeditions 1806-08 A.D.) – ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਪਾਰ ਦੇ ਦੇਸ਼ਾਂ ਵਿੱਚ ਤਿੰਨ ਵਾਰੀ ਕੁਮਵਾਰ 1806 ਈ., 1807 ਈ. ਅਤੇ 1808 ਈ. ਵਿੱਚ ਹਮਲੇ ਕੀਤੇ । ਇਨ੍ਹਾਂ ਹਮਲਿਆਂ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਵਾਰੀ ਲੁਧਿਆਣਾ, ਜਗਰਾਉਂ, ਦਾਖਾ, ਜੰਡਿਆਲਾ ਅਤੇ ਤਲਵੰਡੀ ਦੇ ਦੇਸ਼ਾਂ ਉੱਤੇ ਕਬਜ਼ਾ ਕਰ ਲਿਆ | ਆਪਣੀ ਦੁਸਰੀ ਮੁਹਿੰਮ ਦੇ ਦੌਰਾਨ ਰਣਜੀਤ ਸਿੰਘ ਨੇ ਮੋਰਿੰਡਾ, ਸਰਹਿੰਦ, ਜ਼ੀਰਾ, ਕੋਟਕਪੂਰਾ ਤੇ ਧਰਮਕੋਟ ਦੇ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ ਸੀ । ਆਪਣੀ ਤੀਸਰੀ ਮੁਹਿੰਮ ਦੇ ਦੌਰਾਨ ਰਣਜੀਤ ਸਿੰਘ ਨੇ ਫ਼ਰੀਦਕੋਟ, ਅੰਬਾਲਾ ਅਤੇ ਸ਼ਾਹਬਾਦ ਦੇ ਇਲਾਕਿਆਂ ‘ਤੇ ਕਬਜ਼ਾ ਕੀਤਾ ਸੀ । ਮਹਾਰਾਜੇ ਨੇ ਇਹ ਸਾਰੇ ਪ੍ਰਦੇਸ਼ ਆਪਣੇ ਸਾਥੀਆਂ ਵਿੱਚ ਵੰਡ ਦਿੱਤੇ ਸਨ । ਇਨ੍ਹਾਂ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਮੁਹਿੰਮਾਂ ਦੇ ਦੌਰਾਨ ਪਟਿਆਲਾ, ਨਾਭਾ, ਜੀਂਦ, ਮਲੇਰਕੋਟਲਾ, ਸ਼ਾਹਬਾਦ, ਕੈਥਲ ਅਤੇ ਅੰਬਾਲਾ ਆਦਿ ਦੇ ਸ਼ਾਸਕਾਂ ਪਾਸੋਂ ਖਿਰਾਜ ਵੀ ਪ੍ਰਾਪਤ ਕੀਤਾ ।

5. ਡੱਲੇਵਾਲੀਆ ਮਿਸਲ ਨੂੰ ਜਿੱਤਣਾ 1807 ਈ. (Conguest of Dallewalia Misl 1807 A.D.) – ਡੱਲੇਵਾਲੀਆ ਮਿਸਲ ਦੇ ਨੇਤਾ ਤਾਰਾ ਸਿੰਘ ਘੇਬਾ ਦੀ 1807 ਈ. ਵਿੱਚ ਮੌਤ ਹੋ ਗਈ । ਇਹ ਚੰਗਾ ਮੌਕਾ ਦੇਖ ਕੇ ਰਣਜੀਤ ਸਿੰਘ ਨੇ ਡੱਲੇਵਾਲੀਆ ਮਿਸਲ ‘ਤੇ ਹਮਲਾ ਕਰ ਦਿੱਤਾ । ਤਾਰਾ ਸਿੰਘ ਦੀ ਵਿਧਵਾ ਨੇ ਰਣਜੀਤ ਸਿੰਘ ਦੀ ਫ਼ੌਜ ਦਾ ਮੁਕਾਬਲਾ ਕੀਤਾ ਪਰ ਉਹ ਹਾਰ ਗਈ । ਮਹਾਰਾਜੇ ਨੇ ਡੱਲੇਵਾਲੀਆ ਮਿਸਲ ਦੇ ਸਾਰੇ ਦੇਸ਼ਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ।

6. ਸਿਆਲਕੋਟ ਦੀ ਜਿੱਤ 1808 ਈ. (Conguest of Sialkot 1808 A.D.) – ਸਿਆਲਕੋਟ ਦੇ ਸ਼ਾਸਕ ਦਾ ਨਾਂ ਜੀਵਨ ਸਿੰਘ ਸੀ । 1808 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਸਿਆਲਕੋਟ ਦਾ ਕਿਲ੍ਹਾ ਉਸ ਦੇ ਹਵਾਲੇ ਕਰਨ ਲਈ ਕਿਹਾ । ਉਸ ਦੇ ਇਨਕਾਰ ਕਰਨ ‘ਤੇ ਰਣਜੀਤ ਸਿੰਘ ਨੇ ਸਿਆਲਕੋਟ ‘ਤੇ ਹਮਲਾ ਕਰਕੇ ਉਸ ਨੂੰ ਆਪਣੇ ਰਾਜ ਵਿਚ ਸ਼ਾਮਲ ਕਰ ਲਿਆ । ਜੀਵਨ ਸਿੰਘ ਨੇ ਥੋੜ੍ਹੇ ਜਿਹੇ ਮੁਕਾਬਲੇ ਪਿੱਛੋਂ ਆਪਣੀ ਹਾਰ ਮੰਨ ਲਈ ।

7. ਕਾਂਗੜਾ ਦੀ ਜਿੱਤ 1809 ਈ. (Conguest of Kangra 1809 A.D.) – 1809 ਈ. ਵਿੱਚ ਨੇਪਾਲ ਦੇ ਗੋਰਖਿਆਂ ਨੇ ਕਾਂਗੜੇ ਦੇ ਕਿਲ੍ਹੇ ਨੂੰ ਘੇਰ ਲਿਆ ਸੀ । ਕਾਂਗੜੇ ਦੇ ਸ਼ਾਸਕ ਸੰਸਾਰ ਚੰਦ ਕਟੋਚ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਗੋਰਖਿਆਂ ਦੇ ਵਿਰੁੱਧ ਸਹਾਇਤਾ ਮੰਗੀ । ਇਸ ਦੇ ਬਦਲੇ ਉਸ ਨੇ ਰਣਜੀਤ ਸਿੰਘ ਨੂੰ ਕਾਂਗੜੇ ਦਾ ਕਿਲਾ ਦੇਣ ਦਾ ਵਚਨ ਦਿੱਤਾ । ਰਣਜੀਤ ਸਿੰਘ ਦੀ ਫ਼ੌਜ ਨੇ ਗੋਰਖਿਆਂ ਨੂੰ ਦੌੜਾ ਦਿੱਤਾ | ਪਰ ਹੁਣ ਸੰਸਾਰ ਚੰਦ ਨੇ ਕਿਲ੍ਹਾ ਦੇਣ ਵਿੱਚ ਕੁਝ ਟਾਲ-ਮਟੋਲ ਕੀਤੀ । ਰਣਜੀਤ ਸਿੰਘ ਨੇ ਸੰਸਾਰ ਚੰਦ ਦੇ ਪੁੱਤਰ ਅਨੁਰੋਧ ਨੂੰ ਕੈਦ ਕਰ ਲਿਆ । ਮਜਬੂਰ ਹੋ ਕੇ ਉਸ ਨੇ ਕਾਂਗੜੇ ਦਾ ਕਿਲਾ ਰਣਜੀਤ ਸਿੰਘ ਦੇ ਹਵਾਲੇ ਕਰ ਦਿੱਤਾ ।

8. ਗੁਜਰਾਤ ਦੀ ਜਿੱਤ 1809 ਈ. (Conquest of Gujarat 1809 A.D.) – ਗੁਜਰਾਤ ਦਾ ਸ਼ਹਿਰ ਆਪਣੇ ਸਾਧਨਾਂ ਕਾਰਨ ਕਾਫ਼ੀ ਪ੍ਰਸਿੱਧ ਸੀ । ਇੱਥੋਂ ਦਾ ਸ਼ਾਸਕ ਸਾਹਿਬ ਸਿੰਘ ਭੰਗੀ ਰਣਜੀਤ ਸਿੰਘ ਵਿਰੁੱਧ ਸਾਜ਼ਸ਼ਾਂ ਤਿਆਰ ਕਰ ਰਿਹਾ ਸੀ 1809 ਈ. ਵਿੱਚ ਰਣਜੀਤ ਸਿੰਘ ਨੇ ਫ਼ਕੀਰ ਅਜ਼ੀਜ਼-ਉਦ-ਦੀਨ ਦੇ ਅਧੀਨ ਗੁਜਰਾਤ ਵਿਰੁੱਧ ਮੁਹਿੰਮ ਭੇਜੀ । ਉਸ ਨੇ ਸਾਹਿਬ ਸਿੰਘ ਭੰਗੀ ਨੂੰ ਹਰਾ ਕੇ ਗੁਜਰਾਤ ‘ਤੇ ਅਧਿਕਾਰ ਕਰ ਲਿਆ ।

9. ਅਟਕ ਦੀ ਜਿੱਤ 1813 ਈ. (Conquest of Attock 1813 A.D.) – ਅਟਕ ਦਾ ਕਿਲ੍ਹਾ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇੱਥੇ ਅਫ਼ਗਾਨ ਗਵਰਨਰ ਜਹਾਂਦਾਦ ਖ਼ਾਂ ਦਾ ਸ਼ਾਸਨ ਸੀ । ਕਹਿਣ ਨੂੰ ਤਾਂ ਉਹ ਕਾਬਲ ਸਰਕਾਰ ਦੇ ਅਧੀਨ ਸੀ, ਪਰ ਅਸਲ ਵਿੱਚ ਉਹ ਸੁਤੰਤਰ ਤੌਰ ‘ਤੇ ਸ਼ਾਸਨ ਕਰ ਰਿਹਾ ਸੀ । 1813 ਈ. ਵਿੱਚ ਜਦੋਂ ਕਾਬਲ ਦੇ ਵਜ਼ੀਰ ਫ਼ਤਿਹ ਖਾਂ ਨੇ ਕਸ਼ਮੀਰ ’ਤੇ ਹਮਲਾ ਕੀਤਾ ਤਾਂ ਉਹ ਘਬਰਾ ਗਿਆ । ਉਸ ਨੇ ਇੱਕ ਲੱਖ ਰੁਪਏ ਦੀ ਸਾਲਾਨਾ ਜਾਗੀਰ ਦੇ ਬਦਲੇ ਅਟਕ ਦਾ ਕਿਲਾ ਮਹਾਰਾਜੇ ਦੇ ਹਵਾਲੇ ਕਰ ਦਿੱਤਾ । ਫ਼ਤਿਹ ਖਾਂ ਨੇ ਅਟਕ ਦੇ ਕਿਲ੍ਹੇ ਨੂੰ ਆਪਣੇ ਅਧੀਨ ਕਰਨ ਲਈ ਆਪਣੀਆਂ ਫ਼ੌਜਾਂ ਨਾਲ ਅਟਕ ਵੱਲ ਕੂਚ ਕੀਤਾ । 13 ਜੁਲਾਈ, 1813 ਈ. ਨੂੰ ਹਜ਼ਰੋ ਜਾਂ ਹੈਦਰੋ ਦੇ ਸਥਾਨ ‘ਤੇ ਹੋਈ ਇੱਕ ਘਮਸਾਨ ਦੀ ਲੜਾਈ ਵਿੱਚ ਮਹਾਰਾਜਾ ਨੇ ਫ਼ਤਿਹ ਖਾਂ ਨੂੰ ਕਰਾਰੀ ਹਾਰ ਦਿੱਤੀ । ਇਸ ਜਿੱਤ ਕਾਰਨ ਰਣਜੀਤ ਸਿੰਘ ਦੀ ਸ਼ੋਹਰਤ ਵੀ ਦੂਰ-ਦੂਰ ਤਕ ਫੈਲ ਗਈ ।

10. ਮੁਲਤਾਨ ਦੀ ਜਿੱਤ 1818 ਈ. (Conquest of Multan 1818 A.D. ) – ਮਲਤਾਨ ‘ ਦੀ ਭੂਗੋਲਿਕ ਅਤੇ ਆਰਥਿਕ ਪੱਖ ਤੋਂ ਬੜੀ ਮਹੱਤਤਾ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਮੁਲਤਾਨ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ । ਉਸ ਸਮੇਂ ਮੁਲਤਾਨ ਵਿੱਚ ਨਵਾਬ ਮੁਜੱਫਰ ਖ਼ਾਂ ਦਾ ਸ਼ਾਸਨ ਸੀ । ਮਹਾਰਾਜਾ ਰਣਜੀਤ ਸਿੰਘ ਨੇ 1802 ਈ. ਤੋਂ 1817 ਈ. ਦੇ ਦੌਰਾਨ ਮੁਲਤਾਨ ‘ਤੇ ਕਬਜ਼ਾ ਕਰਨ ਦੇ ਉਦੇਸ਼ ਨਾਲ 6 ਵਾਰ ਮੁਹਿੰਮਾਂ ਭੇਜੀਆਂ | ਪਰ ਹਰ ਵਾਰ ਮੁਲਤਾਨ ਦਾ ਨਵਾਬ ਮਹਾਰਾਜਾ ਰਣਜੀਤ ਸਿੰਘ ਨੂੰ ਨਜ਼ਰਾਨਾ ਭੇਂਟ ਕਰ ਟਾਲ ਦਿੰਦਾ ਰਿਹਾ । 1818 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਜਿੱਤਣ ਦਾ ਫ਼ੈਸਲਾ ਕਰ ਲਿਆ । ਉਸ ਨੇ ਇੱਕ ਵਿਸ਼ਾਲ ਫ਼ੌਜ ਮਿਸਰ ਦੀਵਾਨ ਚੰਦ ਦੇ ਅਧੀਨ ਭੇਜੀ । ਘਮਸਾਨ ਯੁੱਧ ਮਗਰੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਮੁਲਤਾਨ ‘ਤੇ ਕਬਜ਼ਾ ਕਰ ਲਿਆ । ਇਸ ਹਮਲੇ ਵਿੱਚ ਨਵਾਬ ਮੁਜੱਫਰ ਖ਼ਾਂ ਆਪਣੇ ਪੰਜ ਪੁੱਤਰਾਂ ਸਮੇਤ ਲੜਦਾ ਹੋਇਆ ਮਾਰਿਆ ਗਿਆ ਸੀ । ਮਹਾਰਾਜਾ ਨੇ ਕਈ ਦਿਨਾਂ ਤਕ ਇਸ ਜਿੱਤ ਦੀ ਖ਼ੁਸ਼ੀ ਵਿੱਚ ਜਸ਼ਨ ਮਨਾਏ । ਮਿਸਰ ਦੀਵਾਨ ਚੰਦ ਨੂੰ ‘ਜ਼ਫਰਜੰਗ’ ਦਾ ਖਿਤਾਬ ਦਿੱਤਾ ਗਿਆ ।

11. ਕਸ਼ਮੀਰ ਦੀ ਜਿੱਤ 1819 ਈ. (Conquest of Kashmir 1819 A.D.) – ਕਸ਼ਮੀਰ ਦੀ ਘਾਟੀ ਆਪਣੀ ਸੁੰਦਰਤਾ ਅਤੇ ਵਪਾਰ ਕਾਰਨ ਬੜੀ ਪ੍ਰਸਿੱਧ ਸੀ । ਇਸੇ ਕਾਰਨ ਮਹਾਰਾਜਾ ਇਸ ਪੁੱਤ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ 1818 ਈ. ਵਿੱਚ ਮੁਲਤਾਨ ਦੀ ਜਿੱਤ ਤੋਂ ਰਣਜੀਤ ਸਿੰਘ ਬੜਾ ਉਤਸ਼ਾਹਿਤ ਹੋਇਆ । ਉਸ ਨੇ 1819https://www.google.com/inputtools/try/ ਈ. ਵਿੱਚ ਮੁਲਤਾਨ ਦੇ ਜੇਤੂ ਸੈਨਾਪਤੀ ਮਿਸਰ ਦੀਵਾਨ ਚੰਦ ਦੀ ਅਗਵਾਈ ਹੇਠ ਇੱਕ ਵਿਸ਼ਾਲ ਫ਼ੌਜ ਕਸ਼ਮੀਰ ਨੂੰ ਜਿੱਤਣ ਲਈ ਭੇਜੀ । ਇਸ ਫ਼ੌਜ ਨੇ ਕਸ਼ਮੀਰ ਦੇ ਅਫ਼ਗਾਨ ਗਵਰਨਰ ਜ਼ਬਰ ਖ਼ਾਂ ਨੂੰ ਹਰਾ ਕੇ ਕਸ਼ਮੀਰ ‘ਤੇ ਕਬਜ਼ਾ ਕਰ ਲਿਆ । ਕਸ਼ਮੀਰ ਦੀ ਜਿੱਤ ਕਾਰਨ ਅਫ਼ਗਾਨਾਂ ਦੀ ਸ਼ਕਤੀ ਨੂੰ ਇੱਕ ਹੋਰ ਕਰਾਰੀ ਸੱਟ ਵੱਜੀ । ਇਹ ਜਿੱਤ ਆਰਥਿਕ ਪੱਖ ਤੋਂ ਮਹਾਰਾਜੇ ਲਈ ਬੜੀ ਲਾਹੇਵੰਦ ਸਿੱਧ ਹੋਈ । ਡਾਕਟਰ ਜੀ. ਐੱਸ. ਛਾਬੜਾ ਦੇ ਅਨੁਸਾਰ,
“ਕਸ਼ਮੀਰ ਦੀ ਜਿੱਤ ਮਹਾਰਾਜੇ ਦੀ ਸ਼ਕਤੀ ਦੇ ਵਿਕਾਸ ਲਈ ਬੜੀ ਮਹੱਤਤਾ ਰੱਖਦੀ ਸੀ ’’ 1

12. ਪਿਸ਼ਾਵਰ ਦੀ ਜਿੱਤ 1834 ਈ. (Conguest of Peshawar 1834 A.D.) – ਭੂਗੋਲਿਕ ਪੱਖ ਤੋਂ ਇਸ ਦੇਸ਼ ਦੀ ਬੜੀ ਮਹੱਤਤਾ ਸੀ । ਉੱਤਰ-ਪੱਛਮੀ ਸੀਮਾ ਤੋਂ ਪੰਜਾਬ ਆਉਣ ਵਾਲੇ ਹਮਲਾਵਰ ਆਮ ਤੌਰ ‘ਤੇ ਇਸੇ ਰਸਤੇ ਹੀ ਆਉਂਦੇ । ਇਸ ਲਈ ਪਿਸ਼ਾਵਰ ਦੀ ਜਿੱਤ ਤੋਂ ਬਿਨਾਂ ਪੰਜਾਬ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਕਾਇਮ ਨਹੀਂ ਕੀਤੀ ਜਾ ਸਕਦੀ ਸੀ । 1823 ਈ. ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਹੱਤਵਪੂਰਨ ਪ੍ਰਾਂਤ ‘ਤੇ ਜਿੱਤ ਪ੍ਰਾਪਤ ਕਰ ਲਈ ਸੀ, ਪਰ ਇਸ ਨੂੰ 1834 ਈ. ਵਿੱਚ ਸਿੱਖ ਰਾਜ ਵਿੱਚ ਸ਼ਾਮਲ ਕੀਤਾ ਗਿਆ ਸੀ ।

ਰਾਜ ਦਾ ਵਿਸਥਾਰ (Extent of the Empire)

ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉੱਤਰ ਵਿੱਚ ਲੱਦਾਖ ਤੋਂ ਲੈ ਕੇ ਦੱਖਣ ਵਿੱਚ ਸ਼ਿਕਾਰਪੁਰ ਤਕ ਅਤੇ ਪੂਰਬ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿੱਚ ਪਿਸ਼ਾਵਰ ਤਕ ਫੈਲਿਆ ਹੋਇਆ ਸੀ । ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਇੱਕ ਵਿਸ਼ਾਲ ਸਾਮਰਾਜ ਸਥਾਪਿਤ ਕਰ ਲਿਆ ਸੀ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਮੁਲਤਾਨ ਦੀ ਜਿੱਤ (Conquest of Multan).

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਜਿੱਤ ਦੇ ਵੱਖ-ਵੱਖ ਪੜਾਵਾਂ ਦਾ ਵਰਣਨ ਕਰੋ । ਇਸ ਜਿੱਤ ਦਾ ਮਹੱਤਵ ਵੀ ਦੱਸੋ । (Briefly describe the various stages in the conquest of Multan by Ranjit Singh. Point out its significance.)
ਉੱਤਰ-
ਮੁਲਤਾਨ ਭੂਗੋਲਿਕ ਅਤੇ ਆਰਥਿਕ ਪੱਖੋਂ ਇੱਕ ਮਹੱਤਵਪੂਰਨ ਪ੍ਰਾਂਤ ਸੀ । 1779 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਉੱਤਰਾਧਿਕਾਰੀ ਤੈਮੂਰ ਸ਼ਾਹ ਨੇ ਭੰਗੀ ਸਰਦਾਰਾਂ ਨੂੰ ਹਰਾ ਕੇ ਨਵਾਬ ਮੁਜੱਫਰ ਖਾਂ ਨੂੰ ਮੁਲਤਾਨ ਦਾ ਗਵਰਨਰ ਨਿਯੁਕਤ ਕੀਤਾ । ਅਫ਼ਗਾਨਿਸਤਾਨ ਵਿੱਚ ਫੈਲੀ ਰਾਜਨੀਤਿਕ ਅਸਥਿਰਤਾ ਦਾ ਲਾਭ ਉਠਾਉਂਦੇ ਹੋਏ ਨਵਾਬ ਮੁਜੱਫਰ ਖਾਂ ਨੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਲਤਾਨ ਉੱਤੇ ਮੁਜ਼ੱਫ਼ਰ ਖਾਂ ਦਾ ਹੀ ਸ਼ਾਸਨ ਸੀ । ਮੁਲਤਾਨ ਉੱਤੇ ਜਿੱਤ ਪ੍ਰਾਪਤ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਨੇ 1802 ਈ. ਤੋਂ ਲੈ ਕੇ 1818 ਈ. ਦੇ ਦੌਰਾਨ 7 ਸੈਨਿਕ ਮੁਹਿੰਮਾਂ ਭੇਜੀਆਂ। ਇਨ੍ਹਾਂ ਮੁਹਿੰਮਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਪਹਿਲੀ ਮੁਹਿੰਮ 1802 ਈ. (First Expedition 1802 A.D.) – 1802 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਵਿਰੁੱਧ ਆਪਣੀ ਪਹਿਲੀ ਮੁਹਿੰਮ ਦੀ ਅਗਵਾਈ ਕੀਤੀ । ਇਸ ਤੋਂ ਘਬਰਾ ਕੇ ਮੁਜੱਫਰ ਖਾਂ ਮਹਾਰਾਜੇ ਨੂੰ ਭਾਰੀ ਧਨ ਰਾਸ਼ੀ ਅਤੇ ਹਰ ਸਾਲ ਕੁਝ ਨਜ਼ਰਾਨਾ ਦੇਣ ਲਈ ਤਿਆਰ ਹੋ ਗਿਆ । ਰਣਜੀਤ ਸਿੰਘ ਬਿਨਾ ਲੜੇ ਹੀ ਮੁਲਤਾਨ ਤੋਂ ਕਾਫ਼ੀ ਧਨ ਲੈ ਕੇ ਵਾਪਸ ਲਾਹੌਰ ਆ ਗਿਆ ।

2. ਦੂਜੀ ਮੁਹਿੰਮ 1805 ਈ. (Second Expedition 1805 A.D.) – 1802 ਈ. ਦੀ ਸੰਧੀ ਦੇ ਅਨੁਸਾਰ ਮੁਜ਼ੱਫਰ ਮਾਂ ਨੇ ਰਣਜੀਤ ਸਿੰਘ ਨੂੰ ਸਾਲਾਨਾ ਨਜ਼ਰਾਨਾ ਨਾ ਭੇਜਿਆ । ਇਸ ਲਈ ਰਣਜੀਤ ਸਿੰਘ ਨੇ 1805 ਈ. ਵਿੱਚ ਮੁਲਤਾਨ ‘ਤੇ ਦੂਸਰੀ ਵਾਰ ਹਮਲਾ ਚਮਲਾ ਕਰ ਦਿੱਤਾ | ਪਰ ਮਰਾਠਾ ਸਰਦਾਰ ਜਸਵੰਤ ਰਾਓ ਹੋਲਕਰ ਦੇ ਪੰਜਾਬ ਆਉਣ ਕਾਰਨ, ਇਹ ਮੁਹਿੰਮ ਵਿੱਚ ਹੀ ਰਹਿ ਗਈ ।

3. ਤੀਜੀ ਮੁਹਿੰਮ 1807 ਈ. (Third Expedition 1807 A.D.) – 1807 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ’ਤੇ ਤੀਸਰੀ ਵਾਰ ਹਮਲਾ ਕਰ ਦਿੱਤਾ । ਇਸ ਦਾ ਕਾਰਨ ਇਹ ਸੀ ਕਿ ਮੁਜੱਫਰ ਖਾਂ ਝੰਗ ਅਤੇ ਕਸੂਰ ਦੇ ਸ਼ਾਸਕ ਨੂੰ ਰਣਜੀਤ ਸਿੰਘ ਦੇ ਵਿਰੁੱਧ ਸਹਾਇਤਾ ਦੇ ਰਿਹਾ ਸੀ । ਸਿੱਟੇ ਵੱਜੋਂ ਰਣਜੀਤ ਸਿੰਘ ਨੇ ਤੀਸਰੀ ਵਾਰ ਮੁਲਤਾਨ ’ਤੇ ਹਮਲਾ ਕਰ ਦਿੱਤਾ । ਪਰ ਮਹਾਰਾਜਾ ਦੀ ਸੈਨਾ ਮੁਲਤਾਨ ਦੇ ਕਿਲ੍ਹੇ ‘ਤੇ ਜਿੱਤ ਪ੍ਰਾਪਤ ਨਾ ਕਰ ਸਕੀ । ਅੰਤ ਮਹਾਰਾਜਾ ਮੁਜੱਫਰ ਖਾਂ ਤੋਂ 70,000 ਰੁਪਏ ਨਜ਼ਰਾਨਾ ਲੈ ਕੇ ਵਾਪਸ ਆ ਗਿਆ ।

4. ਚੌਥੀ ਮੁਹਿੰਮ 1810 ਈ. ( Fourth Expedition 1810 A.D.) – ਮਹਾਰਾਜਾ ਰਣਜੀਤ ਸਿੰਘ ਨੇ 1810 ਈ. ਵਿੱਚ ਚੌਥੀ ਵਾਰੀ ਮੁਲਤਾਨ ਦੇ ਵਿਰੁੱਧ ਦੀਵਾਨ ਮੋਹਕਮ ਚੰਦ ਦੀ ਅਗਵਾਈ ਹੇਠ ਇੱਕ ਸੈਨਾ ਭੇਜੀ । ਇਸ ਵਾਰ ਵੀ ਸਿੱਖ ਸੈਨਾ ਪੂਰੀ ਤਰ੍ਹਾਂ ਸਫਲ ਨਾ ਹੋ ਸਕੀ । ਅੰਤ ਵਿੱਚ ਮੁਜੱਫਰ ਖਾਂ ਨੇ ਰਣਜੀਤ ਸਿੰਘ ਨੂੰ 2 ਲੱਖ ਰੁਪਏ ਸਾਲਾਨਾ ਦੇਣੇ ਮਨਜ਼ੂਰ ਕੀਤੇ ।

5. ਪੰਜਵੀਂ ਮੁਹਿੰਮ 1816 ਈ. (Fifth Expedition 1816 A.D.) – 1816 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮਿਸਰ ਦੀਵਾਨ ਚੰਦ ਦੀ ਅਗਵਾਈ ਹੇਠ ਇੱਕ ਫ਼ੌਜ ਮੁਲਤਾਨ ਭੇਜੀ | ਅਕਾਲੀ ਫੂਲਾ ਸਿੰਘ ਵੀ ਆਪਣੇ ਕੁਝ ਅਕਾਲੀਆਂ ਨੇ ਨਾਲ ਇਸ ਮੁਹਿੰਮ ਵਿੱਚ ਸ਼ਾਮਲ ਹੋਇਆ । ਇਸ ਵਾਰ ਵੀ ਮੁਜ਼ੱਫ਼ਰ ਖ਼ਾਂ ਨੇ ਮਹਾਰਾਜੇ ਦੀਆਂ ਫ਼ੌਜਾਂ ਨੂੰ ਨਜ਼ਰਾਨਾ ਦੇ ਕੇ ਟਾਲ ਦਿੱਤਾ ।

6. ਛੇਵੀਂ ਮੁਹਿੰਮ 1817 ਈ. (Sixth Expedition 1817 A.D.) – 1817 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਜੱਫਰ ਖਾਂ ਤੋਂ ਲਾਹੌਰ ਦਰਬਾਰ ਵੱਲ ਬਕਾਇਆ ਰਹਿੰਦਾ ਨਜ਼ਰਾਨਾ ਵਸੂਲ ਕਰਨ ਲਈ ਫ਼ੌਜ ਮੁਲਤਾਨ ਭੇਜੀ । ਇਹ ਮੁਹਿੰਮ ਆਪਣੇ ਉਦੇਸ਼ਾਂ ਵਿੱਚ ਅਸਫਲ ਰਹੀ ।

7. ਸੱਤਵੀਂ ਮੁਹਿੰਮ 1818 ਈ. (Seventh Expedition 1818 A.D) – 1818 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਆਪਣੇ ਅਧੀਨ ਕਰਨ ਦਾ ਪੱਕਾ ਫ਼ੈਸਲਾ ਕਰ ਲਿਆ ਸੀ । 20,000 ਘੋੜਸਵਾਰਾਂ ਅਤੇ ਪੈਦਲ ਸੈਨਿਕਾਂ ਦੀ ਕਮਾਂਡ ਮਿਸਰ ਦੀਵਾਨ ਚੰਦ ਨੂੰ ਸੌਂਪੀ ਗਈ । ਇਸ ਸੈਨਾ ਨੇ ਮੁਲਤਾਨ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ । ਇਹ ਘੇਰਾ ਚਾਰ ਮਹੀਨਿਆਂ ਤਕ ਚਲਦਾ ਰਿਹਾ । 2 ਜੂਨ ਦੀ ਸ਼ਾਮ ਨੂੰ ਅਕਾਲੀ ਨੇਤਾ ਸਾਧੂ ਸਿੰਘ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਕਿਲ੍ਹੇ ਦੇ ਅੰਦਰ ਜਾਣ ਵਿੱਚ ਸਫਲ ਹੋ ਗਿਆ । ਇਸ ਲੜਾਈ ਵਿੱਚ ਮੁਜੱਫਰ ਖਾਂ ਆਪਣੇ ਪੰਜ ਪੁੱਤਰਾਂ ਸਮੇਤ ਬਹਾਦਰੀ ਨਾਲ ਲੜਦਾ ਹੋਇਆ ਮਾਰਿਆ ਗਿਆ । ਇਸ ਤਰ੍ਹਾਂ ਅੰਤ ਵਿੱਚ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਮੁਲਤਾਨ ਦੇ ਕਿਲ੍ਹੇ ਨੂੰ 2 ਜੂਨ, 1818 ਈ. ਨੂੰ ਜਿੱਤ ਲਿਆ ।

ਮਹਾਰਾਜਾ ਰਣਜੀਤ ਸਿੰਘ ਨੇ ਇਸ ਜਿੱਤ ਦੀ ਖੁਸ਼ੀ ਵਿੱਚ ਲਾਹੌਰ ਅਤੇ ਅੰਮ੍ਰਿਤਸਰ ਵਿੱਚ ਭਾਰੀ ਦੀਪਮਾਲਾ ਕਰਵਾਈ । ਯੁੱਧ ਵਿੱਚ ਬਹਾਦਰੀ ਵਿਖਾਉਣ ਵਾਲੇ ਸਰਦਾਰਾਂ ਨੂੰ ਵੀ ਕੀਮਤੀ ਤੋਹਫ਼ੇ ਭੇਟ ਕੀਤੇ ਗਏ । ਮਿਸਰ ਦੀਵਾਨ ਚੰਦ ਨੂੰ ਜ਼ਫਰਜੰਗ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।

ਮੁਲਤਾਨ ਦੀ ਜਿੱਤ ਦਾ ਮਹੱਤਵ (Importance of the Conquest of Multan)

  • ਮੁਲਤਾਨ ਦੀ ਜਿੱਤ ਨਾਲ ਪੰਜਾਬ ਵਿੱਚੋਂ ਅਫ਼ਗਾਨ ਸ਼ਕਤੀ ਦਾ ਦਬਦਬਾ ਸਦਾ ਲਈ ਖ਼ਤਮ ਹੋ ਗਿਆ। ਇਸ ਜਿੱਤ ਨੇ ਇਹ ਸਿੱਧ ਕਰ ਦਿੱਤਾ ਕਿ ਸਿੱਖ ਅਫ਼ਗਾਨਾਂ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹਨ ।
  • ਮੁਲਤਾਨ ਜਿੱਤ ਦਾ ਇੱਕ ਮਹੱਤਵਪੂਰਨ ਸਿੱਟਾ ਇਹ ਨਿਕਲਿਆ ਕਿ ਛੋਟੀਆਂ ਮੁਸਲਿਮ ਰਿਆਸਤਾਂ ਦੇ ਸ਼ਾਸਕਾਂ ਨੇ ਡਰ ਨਾਲ ਛੇਤੀ ਹੀ ਰਣਜੀਤ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ ।
  • ਮੁਲਤਾਨ ਦਾ ਇਲਾਕਾ ਬੜਾ ਉਪਜਾਉ ਤੇ ਖ਼ੁਸ਼ਹਾਲ ਸੀ । ਇਸ ਲਈ ਇਸ ਦੀ ਜਿੱਤ ਨਾਲ ਰਣਜੀਤ ਸਿੰਘ ਦੀ ਆਮਦਨ ਵਿੱਚ ਕਾਫ਼ੀ ਵਾਧਾ ਹੋਇਆ ।
  • ਮੁਲਤਾਨ ਦੀ ਜਿੱਤ ਨਾਲ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਵਿੱਚ ਵਾਧਾ ਹੋਇਆ ਉੱਥੇ ਉਸ ਦੇ ਮਾਨ ਸਨਮਾਨ ਨੂੰ ਚਾਰ ਚੰਦ ਲੱਗ ਗਏ । ਸਾਰੇ ਉਸ ਦੀ ਸ਼ਕਤੀ ਦਾ ਲੋਹਾ ਮੰਨਣ ਲੱਗੇ ।
  • ਮੁਲਤਾਨ ਦੀ ਜਿੱਤ ਵਪਾਰਿਕ ਪੱਖ ਤੋਂ ਵੀ ਬੜੀ ਲਾਹੇਵੰਦ ਸਿੱਧ ਹੋਈ । ਇਸ ਮਹੱਤਵਪੂਰਨ ਵਪਾਰਿਕ ਕੇਂਦਰ ਤੇ ਰਣਜੀਤ ਸਿੰਘ ਦਾ ਅਧਿਕਾਰ ਹੋ ਜਾਣ ਕਾਰਨ ਪੰਜਾਬ ਦੇ ਵਪਾਰ ਨੂੰ ਕਾਫ਼ੀ ਉਤਸ਼ਾਹ ਮਿਲਿਆ । ਐੱਚ. ਐੱਸ. ਭਾਟੀਆ ਅਤੇ ਐੱਸ. ਆਰ. ਬਖ਼ਸ਼ੀ ਅਨੁਸਾਰ,

‘‘ਇਸ (ਮੁਲਤਾਨ) ਜਿੱਤ ਦੇ ਨਾਲ ਨਾ ਸਿਰਫ ਰਣਜੀਤ ਸਿੰਘ ਦੇ ਆਰਥਿਕ ਸਾਧਨਾਂ ਵਿੱਚ ਵਾਧਾ ਹੋਇਆ ਸਗੋਂ ਉਸ ਦਾ ਆਪਣੇ ਦੁਸ਼ਮਣਾਂ ‘ਤੇ ਦਬਦਬਾ ਵੀ ਕਾਇਮ ਹੋ ਗਿਆ।”1 .

ਕਸ਼ਮੀਰ ਦੀ ਜਿੱਤ (Conquest of Kashmir)

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦੁਆਰਾ ਕਸ਼ਮੀਰ ਨੂੰ ਜਿੱਤਣ ਲਈ ਭੇਜੀਆਂ ਗਈਆਂ ਵੱਖ-ਵੱਖ ਮੁਹਿੰਮਾਂ ਦਾ ਵਰਣਨ ਕਰੋ । ਇਸ ਜਿੱਤ ਦਾ ਮਹੱਤਵ ਵੀ ਦੱਸੋ । (Discuss the various expeditions sent to conquer Kashmir. Study its significance.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਜਿੱਤ ਦਾ ਵਰਣਨ ਕਰੋ । (Describe Maharaja Ranjit Singh’s conquest of Kashmir.)
ਉੱਤਰ-
ਕਸ਼ਮੀਰ ਦੀ ਘਾਟੀ ਆਪਣੀ ਸੁੰਦਰਤਾ, ਕੁਦਰਤੀ ਨਜ਼ਾਰਿਆਂ, ਮਨਮੋਹਕ ਜਲਵਾਯੂ ਅਤੇ ਵਪਾਰ ਕਾਰਨ ਹਮੇਸ਼ਾਂ ਤੋਂ ਪ੍ਰਸਿੱਧ ਰਹੀ ਹੈ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਸ਼ਮੀਰ ਦਾ ਅਫ਼ਗਾਨ ਗਵਰਨਰ ਅੱਤਾ ਮੁਹੰਮਦ ਮਾਂ ਸੀ 1809 ਈ. ਵਿੱਚ ਅਫ਼ਗਾਨਿਸਤਾਨ ਵਿੱਚ ਫੈਲੀ ਰਾਜਨੀਤਿਕ ਅਸਥਿਰਤਾ ਦਾ ਫਾਇਦਾ ਉਠਾ ਕੇ ਅੱਤਾ ਮੁਹੰਮਦ ਮਾਂ ਨੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ ਸੀ । ਕਾਬਲ ਦਾ ਵਜ਼ੀਰ ਫ਼ਤਹਿ ਖਾਂ ਕਸ਼ਮੀਰ ਨੂੰ ਮੁੜ ਆਪਣੇ ਅਧੀਨ ਕਰਨਾ ਚਾਹੁੰਦਾ ਸੀ । ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਵੀ ਕਸ਼ਮੀਰ ਨੂੰ ਜਿੱਤਣ ਦੀਆਂ ਯੋਜਨਾਵਾਂ ਬਣਾ ਰਿਹਾ ਸੀ । 1813 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਹਿ ਸ਼ਾਂ ਵਿਚਾਲੇ ਰੋਹਤਾਸ ਵਿਖੇ ਇੱਕ ਸਮਝੌਤਾ ਹੋਇਆ । ਰਣਜੀਤ ਸਿੰਘ ਅਤੇ ਫ਼ਤਹਿ ਸ਼ਾਂ ਵਿਚਕਾਰ ਹੋਏ ਸਮਝੌਤੇ ਅਨੁਸਾਰ ਇਹ ਨਿਸ਼ਚਿਤ ਹੋਇਆ ਕਿ ਦੋਹਾਂ ਰਾਜਾਂ ਦੀਆਂ ਸਾਂਝੀਆਂ ਫ਼ੌਜਾਂ ਮਿਲ ਕੇ ਕਸ਼ਮੀਰ ‘ਤੇ ਹਮਲਾ ਕਰਨਗੀਆਂ ।

I. ਕਸ਼ਮੀਰ ਦੀ ਪਹਿਲੀ ਮੁਹਿੰਮ-1813 ਈ. (First Expedition of Kashmir-1813 A.D.)

1813 ਈ. ਵਿੱਚ ਰੋਹਤਾਸ ਵਿਖੇ ਹੋਏ ਸਮਝੌਤੇ ਅਨੁਸਾਰ ਰਣਜੀਤ ਸਿੰਘ ਦਾ ਸੈਨਾਪਤੀ ਦੀਵਾਨ ਮੋਹਕਮ ਚੰਦ ਆਪਣੇ ਬਾਰਾਂ ਹਜ਼ਾਰ ਸੈਨਿਕਾਂ ਨਾਲ ਅਤੇ ਫ਼ਤਿਹ ਖਾਂ ਆਪਣੀ ਭਾਰੀ ਸੈਨਾ ਨੂੰ ਨਾਲ ਲੈ ਕੇ ਸਾਂਝੇ ਰੂਪ ਵਿੱਚ ਕਸ਼ਮੀਰ ਉੱਤੇ ਹਮਲਾ ਕਰਨ ਲਈ ਤੁਰ ਪਏ। ਫ਼ਤਿਹ ਖਾਂ ਦੀਆਂ ਫ਼ੌਜਾਂ ਇੱਕ ਰਸਤੇ ਤੋਂ ਕਸ਼ਮੀਰ ਵਿੱਚ ਦਾਖ਼ਲ ਹੋਈਆਂ ਤਾਂ ਦੂਸਰੇ ਰਸਤੇ, ਤੋਂ ਮੋਹਕਮ ਚੰਦ ਦੀਆਂ ਫ਼ੌਜਾਂ ਵੀ ਕਸ਼ਮੀਰ ਪਹੁੰਚ ਚੁੱਕੀਆਂ ਸਨ । ਕਸ਼ਮੀਰ ਦੇ ਗਵਰਨਰ ਅੱਤਾ ਮੁਹੰਮਦ ਖ਼ਾਂ ਨੇ ਜਦੋਂ ਦੋਹਾਂ ਫ਼ੌਜਾਂ ਦੇ ਆਉਣ ਦੀ ਖ਼ਬਰ ਸੁਣੀ ਤਾਂ ਉਸ ਨੇ ਸ਼ੇਰਗੜ੍ਹ (Shergarh) ਦੇ ਕਿਲ੍ਹੇ ਦੇ ਕੋਲ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ | ਅੱਤਾ ਮੁਹੰਮਦ ਖ਼ਾਂ ਥੋੜੇ ਜਿਹੇ ਮੁਕਾਬਲੇ ਪਿੱਛੋਂ ਲੜਾਈ ਦੇ ਮੈਦਾਨ ਵਿਚੋਂ ਦੌੜ ਗਿਆ । ਇਸ ਤਰ੍ਹਾਂ ਕਸ਼ਮੀਰ ‘ਤੇ ਆਸਾਨੀ ਨਾਲ ਕਬਜ਼ਾ ਕਰ ਲਿਆ ਗਿਆ । ਕਸ਼ਮੀਰ ਦੀ ਜਿੱਤ ਮਗਰੋਂ ਫ਼ਤਿਹ ਖਾਂ ਨੇ ਐਲਾਨ ਕੀਤਾ ਕਿ ਸਿੱਖਾਂ ਨੂੰ ਦਿੱਤੇ ਗਏ ਇਲਾਕੇ ਅਤੇ ਲੁੱਟ ਦੇ ਮਾਲ ਵਿਚੋਂ ਕੋਈ ਹਿੱਸਾ ਨਹੀਂ ਦਿੱਤਾ ਜਾਵੇਗਾ ।

ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਪਤਾ ਚਲਿਆ ਕਿ ਫ਼ਤਿਹ ਖਾਂ ਨੇ ਧੋਖਾ ਕੀਤਾ ਹੈ ਤਾਂ ਮਹਾਰਾਜਾ ਨੇ 1 (ਇਕ) ਲੱਖ ਰੁਪਏ ਦੀ ਸਾਲਾਨਾ ਜਾਗੀਰ ਬਦਲੇ ਜਹਾਂਦਾਦ ਖ਼ਾਂ ਤੋਂ ਅਟਕ ਦਾ ਮਹੱਤਵਪੂਰਨ ਕਿਲ੍ਹਾ ਪ੍ਰਾਪਤ ਕਰ ਲਿਆ । ਇਸ ਤੇ ਫ਼ਤਹਿ ਖਾਂ ਭੜਕ ਉੱਠਿਆ । ਉਸ ਨੇ ਅਟਕ ਨੂੰ ਮੁੜ ਪ੍ਰਾਪਤ ਕਰਨ ਲਈ ਆਪਣੀਆਂ ਫ਼ੌਜਾਂ ਨਾਲ ਅਟਕ ਵੱਲ ਚਾਲੇ ਪਾ ਦਿੱਤੇ । 13 ਜੁਲਾਈ, 1813 ਈ. ਨੂੰ ਦੋਹਾਂ ਫ਼ੌਜਾਂ ਵਿਚਕਾਰ ਹਜ਼ਰੋ ਜਾਂ ਹੈਦਰੋ ਨਾਂ ਦੇ ਸਥਾਨ ‘ਤੇ ਹੋਈ ਲੜਾਈ ਵਿੱਚ ਵੱਡੀ ਗਿਣਤੀ ਵਿੱਚ ਅਫ਼ਗਾਨ ਮਾਰੇ ਗਏ ਅਤੇ ਫ਼ਤਿਹ ਖਾਂ ਨੂੰ ਭੱਜਣਾ ਪਿਆ । ਇਸ ਲੜਾਈ ਵਿੱਚ ਸਿੱਖਾਂ ਨੇ ਪਹਿਲੀ ਵਾਰੀ ਅਫ਼ਗਾਨ ਫ਼ੌਜਾਂ ਨੂੰ ਕਰਾਰੀ ਹਾਰ ਦਿੱਤੀ ਸੀ ।

II. ਕਸ਼ਮੀਰ ਦੀ ਦੂਜੀ ਮੁਹਿੰਮ-1814 ਈ. (Second Expedition of Kashmir-1814 A.D.)

ਹਜ਼ਰੋ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਅਪਰੈਲ, 1814 ਈ. ਵਿੱਚ ਕਸ਼ਮੀਰ ਉੱਤੇ ਹਮਲਾ ਕਰਨ ਦਾ ਫੈਸਲਾ ਕੀਤਾ । ਇਸ ਸਮੇਂ ਕਸ਼ਮੀਰ ਵਿੱਚ ਫ਼ਤਿਹ ਖਾਂ ਦਾ ਛੋਟਾ ਭਰਾ ਆਜ਼ਿਮ ਮਾਂ ਗਵਰਨਰ ਵਜੋਂ ਕੰਮ ਕਰ ਰਿਹਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਅਨੁਭਵੀ ਸੈਨਾਪਤੀ ਮੋਹਕਮ ਚੰਦ ਨੇ ਮਹਾਰਾਜੇ ਨੂੰ ਇਹ ਸਲਾਹ ਦਿੱਤੀ ਕਿ ਉਹ ਅਜੇ ਕਸ਼ਮੀਰ ਉੱਤੇ ਹਮਲਾ ਨਾ ਕਰੇ । ਰਣਜੀਤ ਸਿੰਘ ਨੇ ਦੀਵਾਨ ਮੋਹਕਮ ਚੰਦ ਦੀ ਇਸ ਸਲਾਹ ਵੱਲ ਕੋਈ ਧਿਆਨ ਨਾ ਦਿੱਤਾ । ਮਹਾਰਾਜਾ ਰਣਜੀਤ ਸਿੰਘ ਆਪ ਦੀਵਾਨ ਮੋਹਕਮ ਚੰਦ ਦੇ ਪੋਤਰੇ ਰਾਮ ਦਿਆਲ ਅਤੇ ਸੈਨਿਕਾਂ ਨੂੰ ਨਾਲ ਲੈ ਕੇ ਕਸ਼ਮੀਰ ਵੱਲ ਤੁਰ ਪਿਆ ।

ਜਦੋਂ ਰਣਜੀਤ ਸਿੰਘ ਦੀਆਂ ਫ਼ੌਜਾਂ ਰਜੌਰੀ ਪਹੁੰਚੀਆਂ ਤਾਂ ਉੱਥੋਂ ਦੇ ਸਰਦਾਰ ਅਗਰ ਖਾਂ (Agar Khan) ਦੀ ਗ਼ਲਤ ਸਲਾਹ ‘ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫ਼ੌਜਾਂ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ । ਫ਼ੌਜ ਦੀ ਇਸ ਵੰਡ ਕਾਰਨ ਰਾਮ ਦਿਆਲ ਦੇ ਅਧੀਨ ਸਿੱਖ ਫ਼ੌਜ ਨੂੰ ਜੁਲਾਈ 1814 ਈ. ਵਿੱਚ ਸੋਪੀਆਂ (Sopian) ਦੀ ਲੜਾਈ ਵਿੱਚ ਕਾਫ਼ੀ ਨੁਕਸਾਨ ਉਠਾਉਣਾ ਪਿਆ । ਰਣਜੀਤ ਸਿੰਘ ਨੇ ਵੀ ਬਿਨਾਂ ਮੁਕਾਬਲਾ ਕੀਤੇ ਵਾਪਸ ਜਾਣ ਵਿੱਚ ਹੀ ਬਿਹਤਰੀ ਸਮਝੀ । ਖ਼ਰਾਬ ਮੌਸਮ ਹੋਣ ਕਾਰਨ ਰਣਜੀਤ ਸਿੰਘ ਦੀ ਫ਼ੌਜ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ | ਰਾਮ ਦਿਆਲ ਨੂੰ ਵੀ ਭਾਰੀ ਨੁਕਸਾਨ ਨਾਲ ਵਾਪਸ ਲਾਹੌਰ ਪਰਤਣਾ ਪਿਆ ।

III. ਕਸ਼ਮੀਰ ਦੀ ਤੀਸਰੀ ਮੁਹਿੰਮ-1819 ਈ. (Third Expedition of Kashmir-1819 A.D.)

1818 ਈ. ਵਿੱਚ ਆਜ਼ਿਮ ਮਾਂ ਨੇ ਆਪਣੇ ਭਰਾ ਜ਼ਬਰ ਖਾਂ ਨੂੰ ਕਸ਼ਮੀਰ ਦਾ ਗਵਰਨਰ ਨਿਯੁਕਤ ਕੀਤਾ । ਉਹ ਇੱਕ ਨਿਕੰਮਾ ਅਤੇ ਅਯੋਗ ਸ਼ਾਸਕ ਸਿੱਧ ਹੋਇਆ । ਮਹਾਰਾਜਾ ਰਣਜੀਤ ਸਿੰਘ ਅਜਿਹੀ ਸਥਿਤੀ ਦਾ ਪੂਰਾ-ਪੂਰਾ ਲਾਭ ਉਠਾਉਣਾ ਚਾਹੁੰਦਾ ਸੀ । ਦੂਸਰਾ, 1818 ਈ. ਵਿੱਚ ਸੁਲਤਾਨ ਦੀ ਜਿੱਤ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕਾਂ ਵਿੱਚ ਇੱਕ ਨਵਾਂ ਜੋਸ਼ ਭਰ ਗਿਆ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਅਪਰੈਲ, 1819 ਈ. ਨੂੰ 30,000 ਸੈਨਿਕਾਂ ਦੀ ਇੱਕ ਵਿਸ਼ਾਲ ਸੈਨਾ ਲੈ ਕੇ ਕਸ਼ਮੀਰ ਵੱਲ ਤੁਰ ਪਿਆ । ਸੈਨਾ ਦਾ ਮੁੱਖ ਭਾਗ ਮਿਸਰ ਦੀਵਾਨ ਚੰਦ ਦੇ ਅਧੀਨ ਰੱਖਿਆ ਗਿਆ। ਦੋਹਾਂ ਫ਼ੌਜਾਂ ਵਿਚਕਾਰ 5 ਜੁਲਾਈ, 1819 ਈ. ਨੂੰ ਸੁਪੀਨ (Supin) ਵਿਖੇ ਘਮਸਾਨ ਦਾ ਯੁੱਧ ਹੋਇਆ । ਪਰ ਸਿੱਖ ਫ਼ੌਜਾਂ ਅੱਗੇ ਅਫ਼ਗਾਨ ਫ਼ੌਜਾਂ ਬਹੁਤੀ ਦੇਰ ਤਕ ਨਾ ਟਿਕ ਸਕੀਆਂ ਅਤੇ ਉਹ ਲੜਾਈ ਦੇ ਮੈਦਾਨ ਵਿੱਚੋਂ ਭੱਜ ਗਈਆਂ । ਜ਼ਬਰ ਖਾਂ ਵੀ ਪਿਸ਼ਾਵਰ ਵੱਲ ਦੌੜ ਗਿਆ । ਇਸ ਤਰ੍ਹਾਂ ਸਿੱਖਾਂ ਨੇ ਕਸ਼ਮੀਰ ਉੱਤੇ ਕਬਜ਼ਾ ਕਰ ਲਿਆ । ਮਹਾਰਾਜਾ ਰਣਜੀਤ ਸਿੰਘ ਨੇ ਇਸ ਜਿੱਤ ਦੇ ਮੌਕੇ ‘ਤੇ ਬਹੁਤ ਖੁਸ਼ੀਆਂ ਮਨਾਈਆਂ । ਮਿਸਰ ਦੀਵਾਨ ਚੰਦ ਨੂੰ ‘ਫ਼ਤਹਿ-ਉ-ਨੁਸਰਤ ਨਸੀਬ’ ਦਾ ਖਿਤਾਬ ਦਿੱਤਾ ਗਿਆ ।

IV. ਕਸ਼ਮੀਰ ਦੀ ਜਿੱਤ ਦਾ ਮਹੱਤਵ (Importance of the Conquest of Kashmir)

ਕਸ਼ਮੀਰ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀਆਂ ਮਹੱਤਵਪੂਰਨ ਜਿੱਤਾਂ ਵਿੱਚੋਂ ਇੱਕ ਸੀ । ਪਹਿਲਾ, ਇਸ ਜਿੱਤ ਕਾਰਨ ਮਹਾਰਾਜੇ ਦੇ ਮਾਣ-ਸਨਮਾਨ ਵਿੱਚ ਬਹੁਤ ਵਾਧਾ ਹੋਇਆ । ਦੂਜਾ, ਕਸ਼ਮੀਰ ਉੱਤੇ ਸਿੱਖਾਂ ਦਾ ਕਬਜ਼ਾ ਹੋ ਜਾਣ ਨਾਲ ਅਫ਼ਗਾਨ ਸ਼ਕਤੀ ਨੂੰ ਇੱਕ ਹੋਰ ਕਰਾਰੀ ਸੱਟ ਵੱਜੀ । ਤੀਸਰਾ, ਇਸ ਜਿੱਤ ਨਾਲ ਸਿੱਖ ਫ਼ੌਜਾਂ ਦੇ ਹੌਸਲੇ ਹੋਰ ਵੱਧ ਗਏ । ਚੌਥਾ, ਕਸ਼ਮੀਰ ਦੀ ਜਿੱਤ ਨਾਲ ਮਹਾਰਾਜੇ ਨੂੰ ਬੜਾ ਆਰਥਿਕ ਲਾਭ ਹੋਇਆ । ਇਸ ਪ੍ਰੀਤ ਤੋਂ ਰਣਜੀਤ ਸਿੰਘ ਨੂੰ ਸਾਲਾਨਾ 40,00,000 ਰੁਪਏ ਆਮਦਨ ਹੁੰਦੀ ਸੀ । ਪੰਜਵਾਂ, ਕਸ਼ਮੀਰ ਦੀ ਜਿੱਤ ਵਪਾਰਿਕ ਪੱਖ ਤੋਂ ਵੀ ਬੜੀ ਲਾਭਦਾਇਕ ਸਿੱਧ ਹੋਈ । ਇਹ ਰਾਜ ਸ਼ਾਲਾਂ ਦੇ ਉਦਯੋਗ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਸੀ । ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਅਨੁਸਾਰ,
“ਕਸ਼ਮੀਰ ਪੰਜਾਬ ਲਈ ਇੱਕ ਬਹੁਤ ਮਹੱਤਵਪੂਰਨ ਪ੍ਰਾਪਤੀ ਸੀ ।’’ 1

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪਿਸ਼ਾਵਰ ਦੀ ਜਿੱਤ (Conquest of Peshawar)

ਪ੍ਰਸ਼ਨ 7.
ਮਹਾਰਾਜਾ ਰਣਜੀਤ ਸਿੰਘ ਦੀ ਪਿਸ਼ਾਵਰ ਜਿੱਤ ਅਤੇ ਇਸ ਨੂੰ ਸਾਮਰਾਜ ਵਿੱਚ ਸ਼ਾਮਲ ਕਰਨ ਦੇ ਮੁੱਖ ਪੜਾਵਾਂ ਦਾ ਵਰਣਨ ਕਰੋ । (Give the main stages of Maharaja Ranjit Singh’s conquest of Peshawar and its annexation to his kingdom.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਪਿਸ਼ਾਵਰ ਜਿੱਤ ਦਾ ਵਰਣਨ ਕਰੋ । (Describe the conquest of Peshawar by Maharaja Ranjit Singh.)
ਉੱਤਰ
-ਪਿਸ਼ਾਵਰ ਪੰਜਾਬ ਦੀ ਉੱਤਰ-ਪੱਛਮੀ ਸੀਮਾ ‘ਤੇ ਸਥਿਤ ਸੀ । ਇਸ ਲਈ ਇਹ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । ਉੱਤਰ-ਪੱਛਮੀ ਸੀਮਾ ਤੋਂ ਪੰਜਾਬ ਆਉਣ ਵਾਲੇ ਹਮਲਾਵਰ ਆਮ ਤੌਰ ‘ਤੇ ਇਸੇ ਰਸਤੇ ਤੋਂ ਹੀ ਆਉਂਦੇ ਸਨ । ਸਿੱਟੇ ਵਜੋਂ ਪੰਜਾਬ ਰਾਜ ਦੀ ਸੁਰੱਖਿਆ ਲਈ ਰਣਜੀਤ ਸਿੰਘ ਲਈ ਪਿਸ਼ਾਵਰ ‘ਤੇ ਕਬਜ਼ਾ ਕਰਨਾ ਜ਼ਰੂਰੀ ਸੀ । ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਜਿੱਤਣ ਲਈ ਕਈ ਮੁਹਿੰਮਾਂ ਭੇਜੀਆਂ । ਇਨ੍ਹਾਂ ਮੁਹਿੰਮਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਪਹਿਲੀ ਮੁਹਿੰਮ 1818 ਈ. (First Expedition 1818 A.D.) – ਮਹਾਰਾਜਾ ਰਣਜੀਤ ਸਿੰਘ ਨੇ 1818 ਈ. ਵਿੱਚ ਪਿਸ਼ਾਵਰ ‘ਤੇ ਪਹਿਲੀ ਵਾਰ ਹਮਲਾ ਕੀਤਾ । ਉਸ ਸਮੇਂ ਪਿਸ਼ਾਵਰ ਉੱਤੇ ਦੋ ਭਰਾਵਾਂ ਯਾਰ ਮੁਹੰਮਦ ਖ਼ਾਂ ਅਤੇ ਦੋਸਤ ਮੁਹੰਮਦ ਖ਼ਾਂ ਸਾਂਝੇ ਰੂਪ ਵਿੱਚ ਸ਼ਾਸਨ ਕਰ ਰਹੇ ਸਨ । ਉਹ ਸਿੱਖ ਸੈਨਾ ਦਾ ਬਿਨਾਂ ਮੁਕਾਬਲਾ ਕੀਤੇ ਪਿਸ਼ਾਵਰ ਤੋਂ ਦੌੜ ਗਏ । ਇਸ ਤਰ੍ਹਾਂ 20 ਨਵੰਬਰ, 1818 ਈ. ਨੂੰ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ‘ਤੇ ਆਪਣਾ ਅਧਿਕਾਰ ਕਰ ਲਿਆ । ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦੇ ਸਾਬਕਾ ਸ਼ਾਸਕ ਜਹਾਂਦਾਦ ਖ਼ਾਂ ਨੂੰ ਪਿਸ਼ਾਵਰ ਦਾ ਗਵਰਨਰ ਨਿਯੁਕਤ ਕੀਤਾ ।

2. ਦੂਜੀ ਮੁਹਿੰਮ 1819 ਈ. (Second Expedition 1819 A.D.) – ਛੇਤੀ ਹੀ ਯਾਰ ਮੁਹੰਮਦ ਖਾਂ ਅਤੇ ਦੋਸਤ ਮੁਹੰਮਦ ਖ਼ਾਂ ਨੇ ਪਿਸ਼ਾਵਰ ‘ਤੇ ਮੁੜ ਅਧਿਕਾਰ ਕਰ ਲਿਆ । ਇਸ ਤੇ ਮਹਾਰਾਜਾ ਨੇ 12,000 ਸੈਨਿਕਾਂ ਦੀ ਇੱਕ ਵਿਸ਼ਾਲ ਸੈਨਾ ਪਿਸ਼ਾਵਰ ਉੱਤੇ ਹਮਲਾ ਕਰਨ ਲਈ ਭੇਜੀ । ਯਾਰ ਮੁਹੰਮਦ ਖ਼ਾਂ ਅਤੇ ਦੋਸਤ ਮੁਹੰਮਦ ਖ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ ।

3. ਤੀਜੀ ਮੁਹਿੰਮ 1823 ਈ. (Third Expedition 1823 A.D.) – ਕੁਝ ਸਮੇਂ ਬਾਅਦ ਪਿਸ਼ਾਵਰ ‘ਤੇ ਕਾਬਲ ਦੇ ਵਜ਼ੀਰ ਆਜ਼ਿਮ ਖ਼ਾਂ ਨੇ ਅਧਿਕਾਰ ਕਰ ਲਿਆ । ਆਜ਼ਿਮ ਖ਼ਾਂ ਜਾਣਦਾ ਸੀ ਕਿ ਉਸ ਨੂੰ ਕਿਸੇ ਸਮੇਂ ਵੀ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਛੇਤੀ ਹੀ ਮਹਾਰਾਜੇ ਨੇ ਹਰੀ ਸਿੰਘ ਨਲਵਾ, ਸ਼ਹਿਜ਼ਾਦਾ ਸ਼ੇਰ ਸਿੰਘ ਅਤੇ ਅਤਰ ਸਿੰਘ ਅਟਾਰੀਵਾਲਾ ਦੀ ਅਗਵਾਈ ਹੇਠ ਇੱਕ ਵਿਸ਼ਾਲ ਸੈਨਾ ਪਿਸ਼ਾਵਰ ਭੇਜੀ । 14 ਮਾਰਚ, 1823 ਈ. ਨੂੰ ਦੋਹਾਂ ਫ਼ੌਜਾਂ ਵਿਚਕਾਰ ਨੌਸ਼ਹਿਰਾ ਵਿਖੇ ਇੱਕ ਨਿਰਣਾਇਕ ਲੜਾਈ ਹੋਈ । ਇਸ ਲੜਾਈ ਨੂੰ ਟਿੱਬਾ ਹਰੀ (Tibba Tehri) ਦੀ ਲੜਾਈ ਵੀ ਕਹਿੰਦੇ ਹਨ । ਇਹ ਲੜਾਈ ਬੜੀ ਭਿਅੰਕਰ ਸੀ । ਸ਼ੁਰੂ ਵਿੱਚ ਖ਼ਾਲਸਾ ਫ਼ੌਜ ਦੇ ਪੈਰ ਉੱਖੜਨ ਲੱਗੇ । ਅਜਿਹੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਸੈਨਿਕਾਂ ਵਿੱਚ ਇੱਕ ਨਵਾਂ ਜੋਸ਼ ਭਰਿਆ । ਅੰਤ ਵਿੱਚ ਆਜ਼ਿਮ ਖ਼ਾਂ ਅਤੇ ਉਸਦੇ ਸਾਥੀ ਲੜਾਈ ਦੇ ਮੈਦਾਨ ਵਿੱਚੋਂ ਨੱਸ ਤੁਰੇ ਅਤੇ ਸਿੱਖ ਜੇਤੂ ਰਹੇ । ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਾਰੀ ਫਿਰ ਯਾਰ ਮੁਹੰਮਦ ਖਾਂ ਨੂੰ ਪਿਸ਼ਾਵਰ ਦਾ ਗਵਰਨਰ ਨਿਯੁਕਤ ਕਰ ਦਿੱਤਾ ।

4. ਚੌਥੀ ਮੁਹਿੰਮ 1827-31 ਈ. (Fourth Expedition 1827-31 A.D.) – 1827 ਈ. ਤੋਂ 1831 ਈ. ਦੇ ਸਮੇਂ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੂੰ ਸੱਯਦ ਅਹਿਮਦ ਦੇ ਵਿਦਰੋਹ ਨੂੰ ਕੁਚਲਣ ਲਈ ਕਈ ਸੈਨਿਕ ਮੁਹਿੰਮਾਂ ਭੇਜਣੀਆਂ ਪਈਆਂ ਸਨ । ਅਫ਼ਗਾਨ ਨੇਤਾ ਸੱਯਦ ਅਹਿਮਦ ਨੇ ਪਿਸ਼ਾਵਰ ਉੱਤੇ ਕਬਜ਼ਾ ਕਰ ਲਿਆ । ਇਸ ‘ਤੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਹਿਜ਼ਾਦਾ ਸ਼ੇਰ ਸਿੰਘ ਅਤੇ ਜਨਰਲ ਵੈਂਤੂਰਾ ਨੂੰ ਫ਼ੌਜ ਦੇ ਕੇ ਪਿਸ਼ਾਵਰ ਭੇਜਿਆ । ਇਸ ਫ਼ੌਜ ਨੇ ਸੱਯਦ ਅਹਿਮਦ ਤੇ ਉਸ ਦੇ ਸੈਨਿਕਾਂ ਨੂੰ ਕਰਾਰੀ ਹਾਰ ਦਿੱਤੀ ਪਰ ਉਹ ਨੱਠਣ ਵਿੱਚ ਕਾਮਯਾਬ ਹੋ ਗਿਆ । ਸੱਯਦ ਅਹਿਮਦ 1831 ਈ. ਵਿੱਚ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਨਾਲ ਲੜਦੇ ਹੋਏ ਮਾਰਿਆ ਗਿਆ ਸੀ । ਇਸ ਕਾਰਨ ਸਿੱਖਾਂ ਦੀ ਇੱਕ ਵੱਡੀ ਸਿਰਦਰਦੀ ਦੂਰ ਹੋਈ । ਸੁਲਤਾਨ ਮੁਹੰਮਦ ਖ਼ਾਂ ਨੂੰ ਪਿਸ਼ਾਵਰ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ।

5. ਪੰਜਵੀਂ ਮੁਹਿੰਮ 1834 ਈ. (Fifth Expedition 1834 A.D.) – ਮਹਾਰਾਜਾ ਰਣਜੀਤ ਸਿੰਘ ਨੇ 1834 ਈ. ਵਿੱਚ ਪਿਸ਼ਾਵਰ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ । ਇਸ ਉਦੇਸ਼ ਨਾਲ ਸ਼ਹਿਜ਼ਾਦਾ ਨੌਨਿਹਾਲ ਸਿੰਘ ਅਤੇ ਹਰੀ ਸਿੰਘ ਨਲਵਾ ਦੀ ਅਗਵਾਈ ਹੇਠ ਇੱਕ ਵਿਸ਼ਾਲ ਫੌਜ ਪਿਸ਼ਾਵਰ ਭੇਜੀ ਗਈ । ਦੋਸਤ ਮੁਹੰਮਦ ਖ਼ਾਂ ਸਿੱਖ ਸੈਨਿਕਾਂ ਦਾ ਬਿਨਾਂ ਮੁਕਾਬਲਾ ਕੀਤੇ ਕਾਬਲ ਦੌੜ ਗਿਆ । ਇਸ ਤਰ੍ਹਾਂ ਸਿੱਖਾਂ ਨੇ 6 ਮਈ, 1834 ਈ. ਆਸਾਨੀ ਨਾਲ ਪਿਸ਼ਾਵਰ ਉੱਤੇ ਕਬਜ਼ਾ ਕਰ ਲਿਆ । ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਦਾ ਸ਼ਾਸਨ ਪ੍ਰਬੰਧ ਚਲਾਉਣ ਲਈ ਹਰੀ ਸਿੰਘ ਨਲਵਾ ਨੂੰ ਉੱਥੋਂ ਦਾ ਗਵਰਨਰ ਨਿਯੁਕਤ ਕੀਤਾ ।

ਜਮਰੌਦ ਦੀ ਲੜਾਈ (Battle of Jamraud)

ਅਫ਼ਗਾਨਿਸਤਾਨ ਦਾ ਤਤਕਾਲੀਨ ਸ਼ਾਸਕ ਦੋਸਤ ਮੁਹੰਮਦ ਖ਼ਾਂ ਪਿਸ਼ਾਵਰ ਨੂੰ ਮੁੜ ਹਾਸਿਲ ਕਰਨਾ ਚਾਹੁੰਦਾ ਸੀ । ਦੂਜੇ ਪਾਸੇ ਹਰੀ ਸਿੰਘ ਨਲਵਾ ਨੇ ਅਫ਼ਗਾਨਾਂ ਦੇ ਹਮਲਿਆਂ ਨੂੰ ਰੋਕਣ ਲਈ ਜਮਰੌਦ ਵਿਖੇ ਇੱਕ ਸ਼ਕਤੀਸ਼ਾਲੀ ਕਿਲ੍ਹੇ ਦਾ ਨਿਰਮਾਣ ਕਰਵਾਇਆ ! ਦੋਸਤ ਮੁਹੰਮਦ ਖਾਂ ਨੇ ਆਪਣੇ ਪੁੱਤਰਾਂ ਦੇ ਅਧੀਨ 20,000 ਸੈਨਿਕਾਂ ਨੂੰ ਜਮਰੌਦ ਉੱਤੇ ਹਮਲਾ ਕਰਨ ਲਈ ਭੇਜਿਆ । ਇਸ ਫ਼ੌਜ ਨੇ 28 ਅਪਰੈਲ, 1837 ਈ. ਨੂੰ ਜਮਰੌਦ ਉੱਤੇ ਹਮਲਾ ਕਰ ਦਿੱਤਾ । ਇਸ ਯੁੱਧ ਵਿੱਚ 30 ਅਪਰੈਲ, 1837 ਈ. ਨੂੰ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ । ਇਸ ’ਤੇ ਗੁੱਸੇ ਵਿੱਚ ਆਈ ਸਿੱਖ ਸੈਨਾ ਨੇ ਇੰਨਾ ਜ਼ੋਰਦਾਰ ਹਮਲਾ ਕੀਤਾ ਕਿ ਅਫ਼ਗਾਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਸਿੱਖ ਜਮਰੌਦ ਦੀ ਇਸ ਨਿਰਣਾਇਕ ਲੜਾਈ ਵਿੱਚ ਜੇਤੂ ਰਹੇ ਅਤੇ ਪਿਸ਼ਾਵਰ ‘ਤੇ ਉਨ੍ਹਾਂ ਦਾ ਅਧਿਕਾਰ ਹੋ ਗਿਆ ।

ਪਿਸ਼ਾਵਰ ਦੀ ਜਿੱਤ ਦਾ ਮਹੱਤਵ (Significance of the Conquest of Peshawar)

ਨਿਰਸੰਦੇਹ ਪਿਸ਼ਾਵਰ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀ ਨਿਰਣਾਇਕ ਜਿੱਤ ਸੀ । ਇਸ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਕਾਫ਼ੀ ਵਾਧਾ ਹੋਇਆ । ਉਸ ਦੀ ਸੈਨਿਕ ਸ਼ਕਤੀ ਦੀ ਧਾਕ ਸਾਰੇ ਭਾਰਤ ਵਿੱਚ ਜੰਮ ਗਈ । ਪੰਜਾਬੀਆਂ ਨੇ ਵੀ ਸੁੱਖ ਦਾ ਸਾਹ ਲਿਆ, ਕਿਉਂਕਿ ਇਸੇ ਰਸਤੇ ਤੋਂ ਹੋ ਕੇ ਮੁਸਲਿਮ ਹਮਲਾਵਰ ਪੰਜਾਬ ਅਤੇ ਭਾਰਤ ਦੇ ਦੂਸਰੇ ਭਾਗਾਂ ‘ਤੇ ਹਮਲਾ ਕਰਦੇ ਸਨ । ਇਹ ਹਮਲੇ ਬਹੁਤ ਤਬਾਹਕੁੰਨ ਸਨ | ਮਹਾਰਾਜਾ ਰਣਜੀਤ ਸਿੰਘ ਦੁਆਰਾ ਪਿਸ਼ਾਵਰ ‘ਤੇ ਕਬਜ਼ਾ ਕਰ ਲਏ ਜਾਣ ਕਾਰਨ ਇਨ੍ਹਾਂ ਹਮਲਿਆਂ ਦਾ ਖ਼ਤਰਾ ਦੁਰ ਹੋ ਗਿਆ । ਪਿਸ਼ਾਵਰ ‘ਤੇ ਕਬਜ਼ਾ ਮਹਾਰਾਜੇ ਲਈ ਆਰਥਿਕ ਪੱਖ ਤੋਂ ਬਹੁਤ ਲਾਭਦਾਇਕ ਸਿੱਧ ਹੋਇਆ । ਇਸ ਕਾਰਨ ਮਹਾਰਾਜਾ ਰਣਜੀਤ ਸਿੰਘ ਦੀ ਸਾਲਾਨਾ ਆਮਦਨ ਵਿੱਚ ਕਾਫ਼ੀ ਵਾਧਾ ਹੋਇਆ | ਪ੍ਰੋਫ਼ੈਸਰ ਹਰਬੰਸ ਸਿੰਘ ਦਾ ਇਹ ਕਹਿਣਾ ਬਿਲਕੁਲ ਠੀਕ ਹੈ,
‘‘ਸਿੱਖਾਂ ਦੀ ਪਿਸ਼ਾਵਰ ਦੀ ਜਿੱਤ ਨੇ ਉੱਤਰ-ਪੱਛਮੀ ਦਿਸ਼ਾ ਵਿੱਚ ਹੋਣ ਵਾਲੇ ਲਗਾਤਾਰ ਹਮਲਿਆਂ ਦਾ ਸਦਾ ਲਈ ਅੰਤ ਕਰ ਦਿੱਤਾ ।” 1

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦਾ ਸੰਖੇਪ ਵਰਣਨ ਕਰੋ । (Give a brief account of the career of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਗਿਣਤੀ ਨਾ ਸਿਰਫ਼ ਪੰਜਾਬ ਬਲਕਿ ਭਾਰਤ ਦੇ ਮਹਾਨ ਸ਼ਾਸਕਾਂ ਵਿੱਚ ਕੀਤੀ ਜਾਂਦੀ ਹੈ । ਆਪ ਨੇ 1799 ਈ. ਤੋਂ 1839 ਈ. ਤਕ ਸ਼ਾਸਨ ਕੀਤਾ । ਆਪ ਨੇ ਇੱਕ ਵਿਸ਼ਾਲ ਅਤੇ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ । ਲਾਹੌਰ, ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਦੀਆਂ ਜਿੱਤਾਂ ਸਭ ਤੋਂ ਮਹੱਤਵਪੂਰਨ ਸਨ । ਆਪ ਦੇ ਰਾਜ ਵਿੱਚ ਸਭ ਧਰਮਾਂ ਦਾ ਬਰਾਬਰ ਆਦਰ ਕੀਤਾ ਜਾਂਦਾ ਸੀ । ਆਪ ਨੇ ਇੱਕ ਉੱਚ-ਚੋਟੀ ਦੇ ਸ਼ਾਸ਼ਨ ਪਬੰਧ ਦੀ ਵਿਵਸਥਾ ਕੀਤੀ । ਬਿਨਾਂ ਸ਼ੱਕ ਆਪ ਪੰਜਾਬ ਦੇ ‘ਸ਼ੇਰ-ਏ-ਪੰਜਾਬ` ਸੀ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੇ ਗੱਦੀ ‘ਤੇ ਬੈਠਣ ਸਮੇਂ ਪੰਜਾਬ ਦੀ ਰਾਜਨੀਤਿਕ ਹਾਲਤ ਕਿਹੋ ਜਿਹੀ ਸੀ ? (What was the political condition of Punjab at the time of Maharaja Ranjit Singh’s accession to power ?)
ਜਾਂ
ਜਦੋਂ ਮਹਾਰਾਜਾ ਰਣਜੀਤ ਸਿੰਘ ਗੱਦੀ ‘ਤੇ ਬੈਠੇ ਤਾਂ ਪੰਜਾਬ ਦੀ ਰਾਜਨੀਤਿਕ ਹਾਲਤ ਕਿਹੋ ਜਿਹੀ ਸੀ ? (What was the political condition of the Punjab on the occasion of Maharaja Ranjit Singh’s accession to throne ?)
ਉੱਤਰ-
ਰਣਜੀਤ ਸਿੰਘ ਨੇ 1797 ਈ. ਵਿੱਚ ਜਦੋਂ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਸੀ ਤਾਂ ਉਸ ਸਮੇਂ ਪੰਜਾਬ ਵਿੱਚ ਚਾਰੇ ਪਾਸੇ ਅਸ਼ਾਂਤੀ ਦਾ ਬੋਲਬਾਲਾ ਸੀ । ਸਿੱਖਾਂ ਨੇ ਆਪਣੀਆਂ ਬਾਰਾਂ ਸੁਤੰਤਰ ਮਿਸਲਾਂ ਕਾਇਮ ਕਰ ਲਈਆਂ ਸਨ । ਇਨ੍ਹਾਂ ਮਿਸਲਾਂ ਵਿੱਚ ਆਪਸੀ ਏਕਤਾ ਖ਼ਤਮ ਹੋ ਚੁੱਕੀ ਸੀ । ਪੰਜਾਬ ਦੇ ਉੱਤਰ-ਪੱਛਮੀ ਖੇਤਰਾਂ ਵਿੱਚ ਮੁਸਲਮਾਨਾਂ ਨੇ ਕੁਝ ਸੁਤੰਤਰ ਰਿਆਸਤਾਂ ਸਥਾਪਿਤ ਕਰ ਲਈਆਂ ਸਨ । ਇਹ ਰਿਆਸਤਾਂ ਵੀ ਆਪਸੀ ਸੰਘਰਸ਼ ‘ਤੇ ਉਤਾਰੂ ਸਨ । ਕਾਬਲ ਦਾ ਸ਼ਾਸਕ, ਸ਼ਾਹ ਜ਼ਮਾਨ ਪੰਜਾਬ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ । ਕਾਂਗੜਾ ਦਾ ਸ਼ਾਸਕ ਸੰਸਾਰ ਚੰਦ ਕਟੋਚ ਅਤੇ ਨੇਪਾਲ ਦਾ ਸ਼ਾਸਕ ਭੀਮ ਸੈਨ ਥਾਪਾ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਸੁਪਨਾ ਵੇਖ ਰਹੇ ਸਨ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 3.
ਸ਼ਾਹ ਜ਼ਮਾਨ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Shah Zaman.)
ਉੱਤਰ-
ਸ਼ਾਹ ਜ਼ਮਾਨ 1793 ਈ. ਵਿੱਚ ਆਪਣੇ ਪਿਤਾ ਤੈਮੂਰ ਸ਼ਾਹ ਦੀ ਮੌਤ ਤੋਂ ਬਾਅਦ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਿਆ ਸੀ । ਉਸ ਨੇ ਸਭ ਤੋਂ ਪਹਿਲਾਂ ਪੰਜਾਬ ਨੂੰ ਮੁੜ ਆਪਣੇ ਅਧੀਨ ਕਰਨ ਵੱਲ ਧਿਆਨ ਦਿੱਤਾ । ਇਸ ਉਦੇਸ਼ ਨਾਲ ਉਸ ਨੇ 1793 ਅਤੇ ਫਿਰ 1795 ਈ. ਵਿੱਚ ਪੰਜਾਬ ‘ਤੇ ਹਮਲੇ ਕੀਤੇ ਪਰ ਉਸ ਨੂੰ ਇਨ੍ਹਾਂ ਮੁਹਿੰਮਾਂ ਨੂੰ ਅੱਧ ਵਿਚਾਲੇ ਛੱਡ ਕੇ ਕਾਬਲ ਵਾਪਸ ਜਾਣਾ ਪਿਆ ਸੀ । ਪੰਜਾਬ ਉੱਤੇ ਆਪਣੇ ਤੀਸਰੇ ਹਮਲੇ ਦੇ ਦੌਰਾਨ ਉਸ ਨੇ ਜਨਵਰੀ, 1797 ਈ. ਵਿੱਚ ਅਤੇ ਚੌਥੇ ਹਮਲੇ ਨਾਲ ਲਾਹੌਰ ਉੱਤੇ ਆਸਾਨੀ ਨਾਲ ਹਮਲਾ ਕਰ ਲਿਆ ਸੀ । ਨਵੰਬਰ, 1798 ਈ. ਵਿੱਚ ਸ਼ਾਹ ਜ਼ਮਾਨ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ ਸੀ 1800 ਈ. ਵਿੱਚ ਕਾਬਲ ਵਿੱਚ ਸ਼ਾਹ ਜ਼ਮਾਨ ਦਾ ਤਖ਼ਤਾ ਉਲਟਾ ਦਿੱਤਾ ਗਿਆ ।

ਪ੍ਰਸ਼ਨ 4.
ਰਣਜੀਤ ਸਿੰਘ ਦੁਆਰਾ ਲਾਹੌਰ ਦੀ ਜਿੱਤ ਅਤੇ ਮਹੱਤਵ ਦਾ ਸੰਖੇਪ ਵਰਣਨ ਕਰੋ । (Give a brief account of the conquest of Lahore by Ranjit Singh and its significance.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਜਿੱਤ ‘ਤੇ ਸੰਖੇਪ ਨੋਟ ਲਿਖੋ । (Write a brief note on Maharaja Ranjit Singh’s conquest of Lahore.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਜਿੱਤ ਲਾਹੌਰ ਦੀ ਸੀ । ਇੱਥੇ ਤਿੰਨ ਭੰਗੀ ਸਰਦਾਰਾਂ ਸਾਹਿਬ ਸਿੰਘ, ਮੋਹਰ ਸਿੰਘ ਅਤੇ ਚੇਤ ਸਿੰਘ ਦਾ ਰਾਜ ਸੀ । ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਦੀ ਮਦਦ ਨਾਲ ਲਾਹੌਰ ‘ਤੇ ਹਮਲਾ ਕਰ ਦਿੱਤਾ । ਇਸ ਹਮਲੇ ਦੀ ਖ਼ਬਰ ਮਿਲਦਿਆਂ ਸਾਰ ਹੀ ਸਾਹਿਬ ਸਿੰਘ ਅਤੇ ਮੋਹਰ ਸਿੰਘ ਨੱਸ ਗਏ । ਚੇਤ ਸਿੰਘ ਨੇ ਥੋੜਾ ਜਿਹਾ ਮੁਕਾਬਲਾ ਕਰਨ ਮਗਰੋਂ ਆਪਣੀ ਹਾਰ ਮੰਨ ਲਈ । ਇਸ ਤਰ੍ਹਾਂ ਰਣਜੀਤ ਸਿੰਘ ਨੇ 7 ਜੁਲਾਈ, 1799 ਈ. ਨੂੰ ਲਾਹੌਰ ‘ਤੇ ਕਬਜ਼ਾ ਕਰ ਲਿਆ । ਇਹ ਜਿੱਤ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਵਿੱਚ ਇੱਕ ਨਵਾਂ ਮੋੜ ਸਿੱਧ ਹੋਈ ।

ਪ੍ਰਸ਼ਨ 5.
ਭਸੀਨ ਦੀ ਲੜਾਈ ’ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Bhasin.)
ਉੱਤਰ-
ਲਾਹੌਰ ਦੀ ਜਿੱਤ ਕਾਰਨ ਅੰਮ੍ਰਿਤਸਰ ਦੇ ਗੁਲਾਬ ਸਿੰਘ ਭੰਗੀ ਅਤੇ ਕਸੂਰ ਦੇ ਨਿਜ਼ਾਮ-ਉਦ-ਦੀਨ ਨੇ 1800 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਇੱਕ ਗਠਜੋੜ ਤਿਆਰ ਕਰ ਲਿਆ । ਉਹ ਆਪਣੀਆਂ ਫ਼ੌਜਾਂ ਲੈ ਕੇ ਲਾਹੌਰ ਦੇ ਨੇੜੇ ਭਸੀਨ ਨਾਂ ਦੇ ਪਿੰਡ ਵਿੱਚ ਪਹੁੰਚ ਗਏ । ਰਣਜੀਤ ਸਿੰਘ ਵੀ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਭਸੀਨ ਵਿਖੇ ਆ ਡਟਿਆ | ਅਚਾਨਕ ਇੱਕ ਦਿਨ ਗੁਲਾਬ ਸਿੰਘ ਭੰਗੀ, ਜਿਹੜਾ ਕਿ ਗਠਜੋੜ ਦਾ ਨੇਤਾ ਸੀ, ਵਧੇਰੇ ਸ਼ਰਾਬ ਪੀਣ ਕਾਰਨ ਮਰ ਗਿਆ । ਇਸ ਨਾਲ ਰਣਜੀਤ ਸਿੰਘ ਦੇ ਵਿਰੋਧੀਆਂ ਵਿੱਚ ਭਾਜੜ ਪੈ ਗਈ । ਇਸ ਤਰ੍ਹਾਂ ਬਿਨਾਂ ਖ਼ੂਨ ਵਹਾਏ ਹੀ ਰਣਜੀਤ ਸਿੰਘ ਨੂੰ ਜਿੱਤ ਪ੍ਰਾਪਤ ਹੋਈ ।

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦੀ ਅੰਮ੍ਰਿਤਸਰ ਦੀ ਜਿੱਤ ਦਾ ਸੰਖੇਪ ਵਿੱਚ ਵਰਣਨ ਕਰੋ ਅਤੇ ਮਹੱਤਤਾ ਦੱਸੋ । (Describe briefly about the conquest of Amritsar by Maharaja Ranjit Singh and its importance.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਮੁੱਢਲੇ ਜੀਵਨ ਵਿੱਚ ਅੰਮ੍ਰਿਤਸਰ ਦੀ ਜਿੱਤ ਦੀ ਕੀ ਮਹੱਤਤਾ ਹੈ ? (What is the significance of the conquest of Amritsar in the early career of Ranjit Singh ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਅੰਮ੍ਰਿਤਸਰ ਜਿੱਤ ‘ਤੇ ਸੰਖੇਪ ਨੋਟ ਲਿਖੋ । (Write a brief note on Maharaja Ranjit Singh’s conquest of Amritsar.)
ਉੱਤਰ-
1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਗੁਲਾਬ ਸਿੰਘ ਭੰਗੀ ਦੀ ਵਿਧਵਾ ਮਾਈ ਸੁੱਖਾਂ ਨੂੰ ਲੋਹਗੜ੍ਹ ਦਾ ਕਿਲਾ ਅਤੇ ਪ੍ਰਸਿੱਧ ਜਮਜਮਾ ਤੋਪ ਉਸ ਦੇ ਹਵਾਲੇ ਕਰਨ ਲਈ ਕਿਹਾ । ਮਾਈ ਸੁੱਖਾਂ ਨੇ ਇਨਕਾਰ ਕਰ ਦਿੱਤਾ । ਇਸ ਕਾਰਨ ਮਹਾਰਾਜੇ ਨੇ ਅੰਮ੍ਰਿਤਸਰ ਉੱਤੇ ਹਮਲਾ ਕਰ ਦਿੱਤਾ । ਮਾਈ ਸੁੱਖਾਂ ਨੇ ਥੋੜੇ ਜਿਹੇ ਵਿਰੋਧ ਮਗਰੋਂ ਆਪਣੀ ਹਾਰ ਮੰਨ ਲਈ । ਇਸ ਤਰ੍ਹਾਂ 1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਅੰਮਿਤਸਰ ‘ਤੇ ਕਬਜ਼ਾ ਹੋ ਗਿਆ । ਅੰਮ੍ਰਿਤਸਰ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ ।

ਪ੍ਰਸ਼ਨ 7.
ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ‘ਤੇ ਕਿਵੇਂ ਜਿੱਤ ਪ੍ਰਾਪਤ ਕੀਤੀ ? (How did Maharaja Ranjit Singh conquer Multan ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਜਿੱਤ ਦਾ ਸੰਖੇਪ ਵਰਣਨ ਕਰੋ । (Give a brief account of Ranjit Singh’s conquest of Multan.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ 1802 ਈ. ਤੋਂ ਲੈ ਕੇ 1817 ਈ. ਦੇ ਸਮੇਂ ਦੇ ਦੌਰਾਨ ਮੁਲਤਾਨ ਦੇ ਵਿਰੁੱਧ 6 ਸੈਨਿਕ ਮੁਹਿੰਮਾਂ ਭੇਜੀਆਂ । ਮੁਲਤਾਨ ਦਾ ਸ਼ਾਸਕ ਮੁਜ਼ੱਫ਼ਰ ਖ਼ਾਂ ਹਰ ਵਾਰੀ ਭਾਰੀ ਨਜ਼ਰਾਨਾ ਦੇ ਕੇ ਟਾਲਦਾ ਰਿਹਾ । 1818 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੱਤਵੀਂ ਵਾਰ ਇੱਕ ਵਿਸ਼ਾਲ ਫ਼ੌਜ ਮਿਸਰ ਦੀਵਾਨ ਚੰਦ ਦੇ ਅਧੀਨ ਮੁਲਤਾਨ ਵੱਲ ਭੇਜੀ । ਸਿੱਖ ਸੈਨਾ ਨੇ ਮੁਲਤਾਨ ਦੇ ਨਵਾਬ ਮੁਜੱਫਰ ਖਾਂ ਨੂੰ ਹਰਾ ਕੇ 2 ਜੂਨ, 1818 ਈ. ਨੂੰ ਮੁਲਤਾਨ ‘ਤੇ ਕਬਜ਼ਾ ਕਰ ਲਿਆ । ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਮੁਲਤਾਨ ‘ਤੇ ਕਬਜ਼ਾ ਹੋ ਗਿਆ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਦੀ ਜਿੱਤ ਦਾ ਮਹੱਤਵ ਦੱਸੋ । (Describe the significance of Maharaja Ranjit Singh’s conquest of Multan.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਜਿੱਤ ਦੇ ਤਿੰਨ ਮਹੱਤਵ ਦੱਸੋ । (Describe the three significance of Maharaja Ranjit Singh’s conquest of Multan.)
ਉੱਤਰ-
ਮੁਲਤਾਨ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀਆਂ ਮਹੱਤਵਪੂਰਨ ਜਿੱਤਾਂ ਵਿੱਚੋਂ ਇੱਕ ਸੀ । ਇਸ ਜਿੱਤ ਨਾਲ ਪੰਜਾਬ ਵਿੱਚੋਂ ਅਫ਼ਗਾਨ ਸ਼ਕਤੀ ਦਾ ਦਬਦਬਾ ਖ਼ਤਮ ਹੋ ਗਿਆ । ਇਸ ਨਿਰਣਾਇਕ ਜਿੱਤ ਨਾਲ ਸਿੱਖ ਫ਼ੌਜਾਂ ਦੇ ਹੌਸਲੇ ਬੁਲੰਦ ਹੋ ਗਏ । ਇਸ ਜਿੱਤ ਨਾਲ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਵਿੱਚ ਵਾਧਾ ਹੋਇਆ ਉੱਥੇ ਉਸ ਦੇ ਮਾਨ-ਸਨਮਾਨ ਨੂੰ ਚਾਰ ਚੰਦ ਲੱਗ ਗਏ । ਮੁਲਤਾਨ ਦੀ ਜਿੱਤ ਨਾਲ ਪੰਜਾਬ ਦੇ ਵਪਾਰ ਨੂੰ ਕਾਫ਼ੀ ਉਤਸ਼ਾਹ ਮਿਲਿਆ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਕਿਵੇਂ ਆਪਣੇ ਅਧੀਨ ਕੀਤਾ ? (How did Maharaja Ranjit Singh conquer Kashmir ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ ਹੋਏ 1813 ਈ. ਵਿੱਚ ਰੋਹਤਾਸ ਦੇ ਸਮਝੌਤੇ ਅਨੁਸਾਰ ਕਸ਼ਮੀਰ ‘ਤੇ ਹਮਲਾ ਕੀਤਾ | ਕਸ਼ਮੀਰ ਦਾ ਗਵਰਨਰ ਅੱਤਾ ਮੁਹੰਮਦ ਖ਼ਾਂ ਸ਼ੇਰਗੜ੍ਹ ਵਿਖੇ ਹੋਈ ਲੜਾਈ ਵਿੱਚ ਹਾਰ ਗਿਆ | ਕਸ਼ਮੀਰ ‘ਤੇ ਕਬਜ਼ਾ ਕਰਨ ਪਿੱਛੋਂ ਫ਼ਤਿਹ ਖਾਂ ਨੇ ਰਣਜੀਤ ਸਿੰਘ ਨੂੰ ਸਮਝੌਤੇ ਅਨੁਸਾਰ ਕੁਝ ਨਾ ਦਿੱਤਾ । 1814 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਦੁਸਰੀ ਵਾਰ ਹਮਲਾ ਕੀਤਾ । ਇਸ ਮੁਹਿੰਮ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਿਆ । ਮਹਾਰਾਜਾ ਰਣਜੀਤ ਸਿੰਘ ਨੇ 1819 ਈ. ਵਿੱਚ ਕਸ਼ਮੀਰ ‘ਤੇ ਤੀਸਰੀ ਵਾਰ ਹਮਲਾ ਕੀਤਾ ਅਤੇ ਕਸ਼ਮੀਰ ਨੂੰ ਆਪਣੇ ਅਧੀਨ ਕਰਨ ਵਿੱਚ ਸਫਲ ਰਿਹਾ ।

ਪ੍ਰਸ਼ਨ 10.
ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਜਿੱਤ ਦਾ ਮਹੱਤਵ ਦੱਸੋ । (Describe the significance of Maharaja Ranjit Singh’s conquest of Kashmir.)
ਉੱਤਰ-ਪਹਿਲਾ, ਮਹਾਰਾਜਾ ਰਣਜੀਤ ਸਿੰਘ ਸੀ ਕਸ਼ਮੀਰ ਜਿੱਤ ਨਾਲ ਉਸ ਦੇ ਸਨਮਾਨ ਵਿੱਚ ਬਹੁਤ ਵਾਧਾ ਹੋਇਆ । ਦੂਜਾ, ਇਸ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੱਦ ਕੁਦਰਤੀ ਹੱਦ ਤਕ ਪਹੁੰਚ ਗਈ । ਤੀਜਾ, ਕਸ਼ਮੀਰ ਉੱਤੇ ਸਿੱਖਾਂ ਦਾ ਕਬਜ਼ਾ ਹੋ ਜਾਣ ਨਾਲ ਅਫ਼ਗਾਨ ਸ਼ਕਤੀ ਨੂੰ ਇੱਕ ਹੋਰ ਕਰਾਰੀ ਸੱਟ ਵੱਜੀ । ਚੌਥਾ, ਕਸ਼ਮੀਰ ਦੀ ਜਿੱਤ ਨਾਲ ਮਹਾਰਾਜੇ ਨੂੰ ਬੜਾ ਆਰਥਿਕ ਲਾਭ ਹੋਇਆ । ਪੰਜਵਾਂ, ਕਸ਼ਮੀਰ ਦੀ ਜਿੱਤ ਵਪਾਰਿਕ ਪੱਖ ਤੋਂ ਵੀ ਬੜੀ ਲਾਭਦਾਇਕ ਸਿੱਧ ਹੋਈ ।

ਪ੍ਰਸ਼ਨ 11.
ਨੌਸ਼ਹਿਰਾ ਜਾਂ ਟਿੱਬਾ ਟੇਹਰੀ ਦੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on the battle of Naushera or Tibba Tehri.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਅਤੇ ਆਜ਼ਮ ਖਾਂ ਦੀਆਂ ਫ਼ੌਜਾਂ ਵਿਚਕਾਰ 14 ਮਾਰਚ, 1823 ਈ. ਨੂੰ ਨੌਸ਼ਹਿਰਾ ਜਾਂ ਟਿੱਬਾ ਟੇਹਰੀ ਦੇ ਸਥਾਨ ‘ਤੇ ਇੱਕ ਬੜਾ ਭਿਅੰਕਰ ਯੁੱਧ ਸ਼ੁਰੂ ਹੋਇਆ । ਇਸ ਲੜਾਈ ਦੇ ਸ਼ੁਰੂ ਵਿੱਚ ਅਫ਼ਗਾਨ ਸਿੱਖਾਂ ‘ਤੇ ਹਾਵੀ ਰਹੇ । ਅਕਾਲੀ ਫੂਲਾ ਸਿੰਘ ਅਤੇ ਹੋਰ ਕਈ ਪ੍ਰਸਿੱਧ ਯੋਧਾ ਇਸ ਲੜਾਈ ਵਿੱਚ ਮਾਰੇ ਗਏ । ਅਜਿਹੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫ਼ੌਜਾਂ ਵਿੱਚ ਇੱਕ ਨਵਾਂ ਉਤਸ਼ਾਹ ਭਰਿਆ ਹੁਣ ਸਿੱਖਾਂ ਨੇ ਅਫ਼ਗਾਨ ਫ਼ੌਜਾਂ ‘ਤੇ ਇੱਕ ਅਜਿਹਾ ਜ਼ੋਰਦਾਰ ਹਮਲਾ ਕੀਤਾ ਕਿ ਉਨ੍ਹਾਂ ਨੂੰ ਜਾਨ ਬਚਾਉਣ ਲਈ ਲੜਾਈ ਦੇ ਮੈਦਾਨ ਵਿੱਚੋਂ ਦੌੜਨਾ ਪਿਆ । ਇਸ ਨਿਰਣਾਇਕ ਲੜਾਈ ਵਿੱਚ ਮਹਾਰਾਜਾ ਦੀ ਜਿੱਤ ਕਾਰਨ ਉਸ ਦੀਆਂ ਫ਼ੌਜਾਂ ਦੇ ਹੌਸਲੇ ਬਹੁਤ ਵੱਧ ਗਏ ਅਤੇ ਆਜ਼ਿਮ ਸ਼ਾਂ ਇਸ ਅਪਮਾਨ ਕਾਰਨ ਛੇਤੀ ਹੀ ਪਰਲੋਕ ਸਿਧਾਰ ਗਿਆ ।

ਪ੍ਰਸ਼ਨ 12.
ਮਹਾਰਾਜਾ ਰਣਜੀਤ ਸਿੰਘ ਦੀ ਪਿਸ਼ਾਵਰ ਦੀ ਜਿੱਤ ਅਤੇ ਇਸ ਦੇ ਮਹੱਤਵ ’ਤੇ ਸੰਖੇਪ ਚਾਨਣਾ ਪਾਓ । (Write a short note on Maharaja Ranjit Singh’s conquest of Peshawar and its significance.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ 1834 ਈ. ਵਿੱਚ ਪਿਸ਼ਾਵਰ ’ਤੇ ਜਿੱਤ ਪ੍ਰਾਪਤ ਕੀਤੀ । ਇਸ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਕਾਫ਼ੀ ਵਾਧਾ ਹੋਇਆ । ਪਿਸ਼ਾਵਰ ’ਤੇ ਰਣਜੀਤ ਸਿੰਘ ਦਾ ਕਬਜ਼ਾ ਹੋਣ ਜਾਣ ਕਾਰਨ ਪੰਜਾਬੀਆਂ ਨੇ ਸੁੱਖ ਦਾ ਸਾਹ ਲਿਆ, ਕਿਉਂਕਿ ਇਸੇ ਰਸਤੇ ਤੋਂ ਹੋ ਕੇ ਮੁਸਲਿਮ ਹਮਲਾਵਰ ਪੰਜਾਬੀ ਅਤੇ ਭਾਰਤ ਦੇ ਦੂਸਰੇ ਭਾਗਾਂ ‘ਤੇ ਹਮਲੇ ਕਰਦੇ ਰਹੇ । ਪਿਸ਼ਾਵਰ ‘ਤੇ ਕਬਜ਼ਾ ਕਰ ਲਏ ਜਾਣ ਕਾਰਨ ਇਨ੍ਹਾਂ ਹਮਲਿਆਂ ਦਾ ਖ਼ਤਰਾ ਦੂਰ ਹੋ ਗਿਆ । ਪਿਸ਼ਾਵਰ ‘ਤੇ ਕਬਜ਼ਾ ਮਹਾਰਾਜੇ ਲਈ ਆਰਥਿਕ ਪੱਖ ਤੋਂ ਵੀ ਲਾਭਦਾਇਕ ਸਿੱਧ ਹੋਇਆ । ਇਸ ਤੋਂ ਇਲਾਵਾ ਇਸ ਜਿੱਤ ਨੇ ਪੰਜਾਬ ਵਿੱਚ ਅਫ਼ਗਾਨਾਂ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ।

ਪ੍ਰਸ਼ਨ 13.
ਮਹਾਰਾਜਾ ਰਣਜੀਤ ਸਿੰਘ ਨੇ ਹਾਰੇ ਹੋਏ ਸ਼ਾਸਕਾਂ ਪ੍ਰਤੀ ਕੀ ਨੀਤੀ ਅਪਣਾਈ ? (What policy did Maharaja Ranjit Singh adopt towards the defeated rulers ?).
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਨਾ ਕੇਵਲ ਬਹੁਤ ਸਾਰੇ ਦੇਸ਼ਾਂ ਨੂੰ ਆਪਣੇ ਅਧੀਨ ਕੀਤਾ ਬਲਿਕ ਉਨ੍ਹਾਂ ਪ੍ਰਤੀ ਇੱਕ ਸਫਲ ਸ਼ਾਸਨ ਨੀਤੀ ਨੂੰ ਵੀ ਅਪਣਾਇਆ । ਇਹ ਨੀਤੀ ਸਾਰੇ ਸ਼ਾਸਕਾਂ ਉੱਤੇ ਇੱਕੋ ਜਿਹੀ ਲਾਗੂ ਹੁੰਦੀ ਸੀ । ਕਈਆਂ ਸ਼ਾਸਕਾਂ ਨੂੰ ਜਿਨ੍ਹਾਂ ਨੇ ਰਣਜੀਤ ਸਿੰਘ ਦੀ ਅਧਿਰਾਜਗੀ ਦੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ ਸੀ, ਦੇ ਇਲਾਕੇ ਵਾਪਸ ਕਰ ਦਿੱਤੇ ਗਏ । ਜਿਨ੍ਹਾਂ ਸ਼ਾਸਕਾਂ ਦੇ ਇਲਾਕੇ ਰਾਜ ਵਿੱਚ ਸ਼ਾਮਲ ਕਰ ਲਏ ਗਏ, ਉਨ੍ਹਾਂ ਨੂੰ ਮਹਾਰਾਜੇ ਦੇ ਦਰਬਾਰ ਵਿੱਚ ਜਾਂ ਤੇ ਨੌਕਰੀ ‘ਤੇ ਲਗਾ ਲਿਆ ਗਿਆ ਅਤੇ ਜਾਂ ਉਨ੍ਹਾਂ ਨੂੰ ਗੁਜ਼ਾਰੇ ਲਈ ਜਾਗੀਰਾਂ ਦੇ ਦਿੱਤੀਆਂ ਗਈਆਂ । ਵਿਰੋਧ ਜਾਰੀ ਰੱਖਣ ਵਾਲੇ ਸ਼ਾਸਕਾਂ ਪ੍ਰਤੀ ਸਖ਼ਤੀ ਦੀ ਨੀਤੀ ਅਪਣਾਈ ਗਈ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 14.
ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਪ੍ਰਤੀ ਕੀ ਨੀਤੀ ਅਪਣਾਈ ? (What policy did Maharaja Ranjit Singh adopt towards the Sikh Misls ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਦੀ ਵਿਵੇਚਨਾ ਕਰੋ । (Examine the Misl policy of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਪ੍ਰਤੀ ਕਿਹੜੀ ਨੀਤੀ ਅਪਣਾਈ ? (Which policy did Maharaja Ranjit Singh adopt towards the Sikh Misls ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਮਿਸਲਾਂ ਪ੍ਰਤੀ ਨੀਤੀ ਬਾਰੇ ਦੱਸੋ । (Write down the policy of Maharaja Ranjit Singh towards Sikh Misls.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਜਿਸ ਸਮੇਂ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਉਸ ਸਮੇਂ ਪੰਜਾਬ ਵਿੱਚ 12 ਸੁਤੰਤਰ ਮਿਸਲਾਂ ਕਾਇਮ ਸਨ । ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਿਸ਼ਾਲ ਸਾਮਰਾਜ ਸਥਾਪਿਤ ਕਰਨ ਦੇ ਉਦੇਸ਼ ਨਾਲ ਸਿੱਖ ਮਿਸਲਾਂ ਨੂੰ ਆਪਣੇ ਅਧੀਨ ਕਰਨ ਦੀ ਯੋਜਨਾ ਬਣਾਈ ।ਉਸ ਨੇ ਸ਼ੁਰੂ ਵਿੱਚ ਸ਼ਕਤੀਸ਼ਾਲੀ ਮਿਸਲਾਂ ਨਾਲ ਜਾਂ ਤਾਂ ਵਿਆਹ ਸੰਬੰਧ ਕਾਇਮ ਕਰ ਲਏ ਜਾਂ ਉਨ੍ਹਾਂ ਨਾਲ ਦੋਸਤੀ ਕਰ ਲਈ । ਉਨ੍ਹਾਂ ਦੇ ਸਹਿਯੋਗ ਸਦਕਾ ਰਣਜੀਤ ਸਿੰਘ ਨੇ ਕਮਜ਼ੋਰ ਮਿਸਲਾਂ ‘ਤੇ ਕਬਜ਼ਾ ਕਰ ਲਿਆ । ਜਦੋਂ ਰਣਜੀਤ ਸਿੰਘ ਦੀ ਸ਼ਕਤੀ ਅਤੇ ਸਾਧਨਾਂ ਦਾ ਵਿਸਥਾਰ ਹੋ ਗਿਆ ਤਾਂ ਉਸ ਨੇ ਸ਼ਕਤੀਸ਼ਾਲੀ ਮਿਸਲਾਂ ਨੂੰ ਇੱਕ-ਇੱਕ ਕਰਕੇ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ।

ਵਸਤੂਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ . (Answer in one Word to one Sentence)

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ?
ਉੱਤਰ-
13 ਨਵੰਬਰ, 1780 ਈ. ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਿੱਥੇ ਹੋਇਆ ?
ਉੱਤਰ-
ਗੁਜਰਾਂਵਾਲਾ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਨਾਲ ਸੰਬੰਧ ਰੱਖਦਾ ਸੀਂ ?
ਉੱਤਰ-
ਸ਼ੁਕਰਚੱਕੀਆ ਮਿਸਲ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਜੀ ਦਾ ਕੀ ਨਾਂ ਸੀ ?
ਉੱਤਰ-
ਰਾਜ ਕੌਰ ।

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਦਾ ਕੀ ਨਾਂ ਸੀ ?
ਉੱਤਰ-
ਮਹਾਂ ਸਿੰਘ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 6.
ਰਾਜ ਕੌਰ ਕੌਣ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ।

ਪ੍ਰਸ਼ਨ 7.
ਰਣਜੀਤ ਸਿੰਘ ਦੀ ਮਾਤਾ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ-
ਰਣਜੀਤ ਸਿੰਘ ਦੀ ਮਾਤਾ ਨੂੰ ਮਾਈ ਮਲਵਈ ਕਿਹਾ ਜਾਂਦਾ ਸੀ ।

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਦਾ ਨਾਂ ਦੱਸੋ ।
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਦਾ ਕੀ ਨਾਂ ਸੀ ?
ਉੱਤਰ-
ਚੜ੍ਹਤ ਸਿੰਘ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਕਦੋਂ ਗੱਦੀ ‘ਤੇ ਬੈਠਿਆ ?
ਉੱਤਰ-
1792 ਈ. ।

ਪ੍ਰਸ਼ਨ 10.
ਰਣਜੀਤ ਸਿੰਘ ਦਾ ਮੁੱਢਲਾ ਨਾਂ ਕੀ ਸੀ ?
ਉੱਤਰ-
ਬੁੱਧ ਸਿੰਘ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 11.
ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧ ਕਿਹੜੀ ਮਿਸਲ ਨਾਲ ਸੀ ?
ਉੱਤਰ-
ਸ਼ੁਕਰਚੱਕੀਆ ਮਿਸਲ ।

ਪ੍ਰਸ਼ਨ 12.
ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਕਿਸ ਨਾਲ ਹੋਇਆ ?
ਉੱਤਰ-
ਮਹਿਤਾਬ ਕੌਰ ਨਾਲ ।

ਪ੍ਰਸ਼ਨ 13.
ਮਹਾਰਾਜ ਰਣਜੀਤ ਸਿੰਘ ਦਾ ਪਹਿਲਾ ਵਿਆਹ ਕਦੋਂ ਹੋਇਆ ?
ਉੱਤਰ-
1796 ਈ. ।

ਪ੍ਰਸ਼ਨ 14.
ਸਦਾ ਕੌਰ ਕੌਣ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਸੱਸ ।

ਪ੍ਰਸ਼ਨ 15.
ਮਹਾਰਾਜਾ ਰਣਜੀਤ ਸਿੰਘ ਦੀ ਸੱਸ ਦਾ ਕੀ ਨਾਂ ਸੀ ?
ਉੱਤਰ-
ਸਦਾ ਕੌਰ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 16.
ਸਦਾ ਕੌਰ ਕਿਹੜੀ ਮਿਸਲ ਨਾਲ ਸੰਬੰਧਿਤ ਸੀ ?
ਜਾਂ
ਸਦਾ ਕੌਰ ਕਿਸ ਮਿਸਲ ਨਾਲ ਸੰਬੰਧ ਰੱਖਦੀ ਸੀ ?
ਉੱਤਰ-
ਕਨ੍ਹਈਆ ਮਿਸਲ ਨਾਲ ।

ਪ੍ਰਸ਼ਨ 17.
ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਲਾਹੌਰ ‘ਤੇ ਕਿਹੜੇ ਸਰਦਾਰਾਂ ਦਾ ਸ਼ਾਸਨ ਸੀ ?
ਉੱਤਰ-
ਭੰਗੀ ਸਰਦਾਰਾਂ ਦਾ |

ਪ੍ਰਸ਼ਨ 18.
ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਕਸੂਰ ‘ਤੇ ਕਿਸ ਹਾਕਮ ਦਾ ਸ਼ਾਸਨ ਸੀ ?
ਉੱਤਰ-
ਨਿਜ਼ਾਮਉੱਦੀਨ ।

ਪ੍ਰਸ਼ਨ 19.
ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਕਾਂਗੜਾ ਦਾ ਪ੍ਰਸਿੱਧ ਸ਼ਾਸਕ ਕੌਣ ਸੀ ?
ਉੱਤਰ-
ਸੰਸਾਰ ਚੰਦ ਕਟੋਚ ।

ਪ੍ਰਸ਼ਨ 20.
ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਗੋਰਖਿਆਂ ਦਾ ਪ੍ਰਸਿੱਧ ਨੇਤਾ ਕੌਣ ਸੀ ?
ਉੱਤਰ-
ਭੀਮ ਸੈਨ ਥਾਪਾ ।

ਪ੍ਰਸ਼ਨ 21.
ਜਾਰਸ ਬਾਮਸ ਕੌਣ ਸੀ ?
ਉੱਤਰ-
ਉਹ ਇੱਕ ਅੰਗਰੇਜ਼ ਸੀ ਅਤੇ ਉਸ ਨੇ ਹਾਂਸੀ ਵਿਖੇ ਇੱਕ ਸੁਤੰਤਰ ਰਾਜ ਦੀ ਸਥਾਪਨਾ ਕਰ ਲਈ ਸੀ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 22.
ਸ਼ਾਹ ਜ਼ਮਾਨ ਕੌਣ ਸੀ ?
ਉੱਤਰ-
ਅਫ਼ਗਾਨਿਸਤਾਨ ਦਾ ਬਾਦਸ਼ਾਹ ।

ਪ੍ਰਸ਼ਨ 23.
ਮਹਾਰਾਜਾ ਰਣਜੀਤ ਦਾ ਸ਼ਾਸਨ ਕਾਲ ਕੀ ਸੀ ?
ਉੱਤਰ-
1799 ਈ. ਤੋਂ 1839 ਈ. ।

ਪ੍ਰਸ਼ਨ 24.
ਮਹਾਰਾਜਾ ਰਣਜੀਤ ਸਿੰਘ ਦੇ ਹਮਲੇ ਸਮੇਂ ਲਾਹੌਰ ‘ਤੇ ਕਿਸ ਮਿਸਲ ਦਾ ਸ਼ਾਸਨ ਸੀ ?
ਉੱਤਰ-
ਭੰਗੀ ਮਿਸਲ ।

ਪ੍ਰਸ਼ਨ 25.
ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ ?
ਉੱਤਰ-
7 ਜੁਲਾਈ, 1799 ਈ. ।

ਪ੍ਰਸ਼ਨ 26.
ਲਾਹੌਰ ਦੀ ਜਿੱਤ ਰਣਜੀਤ ਸਿੰਘ ਲਈ ਕਿਵੇਂ ਮਹੱਤਵਪੂਰਨ ਸਿੱਧ ਹੋਈ ?
ਉੱਤਰ-
ਇਸ ਜਿੱਤ ਕਾਰਨ ਰਣਜੀਤ ਸਿੰਘ ਨੂੰ ਪੰਜਾਬ ਦਾ ਸਵਾਮੀ ਸਮਝਿਆ ਜਾਣ ਲੱਗਾ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 27.
ਰਣਜੀਤ ਸਿੰਘ ਨੂੰ ਕਦੋਂ ਪੰਜਾਬ ਦਾ ਮਹਾਰਾਜਾ ਘੋਸ਼ਿਤ ਕੀਤਾ ਗਿਆ ਸੀ ?
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਕਦੋਂ ਹੋਈ ?
ਉੱਤਰ-
12 ਅਪਰੈਲ, 1801 ਈ. ।

ਪ੍ਰਸ਼ਨ 28.
ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਕਿੱਥੇ ਹੋਈ ?
ਉੱਤਰ-
ਲਾਹੌਰ ।

ਪ੍ਰਸ਼ਨ 29.
ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ਕਦੋਂ ਜਿੱਤਿਆ ?
ਉੱਤਰ-
1805 ਈ. ।

ਪ੍ਰਸ਼ਨ 30.
ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ਕਿਸ ਤੋਂ ਜਿੱਤਿਆ ਸੀ ?
ਉੱਤਰ-
ਮਾਈ ਸੁੱਖਾਂ ਤੋਂ ।

ਪ੍ਰਸ਼ਨ 31.
ਜਮਜਮਾ ਕੀ ਸੀ ?
ਉੱਤਰ-
ਇਕ ਪ੍ਰਸਿੱਧ ਤੋਪ ।

ਪ੍ਰਸ਼ਨ 32.
ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ਦੇ ਪ੍ਰਦੇਸ਼ਾਂ ‘ਤੇ ਕਿੰਨੀ ਵਾਰ ਹਮਲੇ ਕੀਤੇ ?
ਉੱਤਰ-
ਤਿੰਨ ਵਾਰ ।

ਪ੍ਰਸ਼ਨ 33.
ਮਹਾਰਾਜਾ ਰਣਜੀਤ ਸਿੰਘ ਦੀ ਕੰਸੂਰ ਜਿੱਤ ਸਮੇਂ ਉੱਥੇ ਕਿਸ ਦਾ ਸ਼ਾਸਨ ਸੀ ?
ਉੱਤਰ-
ਨਵਾਬ ਕੁਤਬ-ਉਦ-ਦੀਨ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 34.
ਮਹਾਰਾਜਾ ਰਣਜੀਤ ਸਿੰਘ ਨੇ ਕਸੂਰ ’ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ ?
ਉੱਤਰ-
1807 ਈ. ।

ਪ੍ਰਸ਼ਨ 35.
ਮਹਾਰਾਜਾ ਰਣਜੀਤ ਸਿੰਘ ਨੇ , ਕਾਂਗੜਾ ‘ ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ ?
ਉੱਤਰ-
1809 ਈ. ।

ਪ੍ਰਸ਼ਨ 36.
ਮਹਾਰਾਜਾ ਰਣਜੀਤ ਸਿੰਘ ਦੀ ਕਾਂਗੜਾ ਜਿੱਤ ਸਮੇਂ ਉੱਥੋਂ ਦਾ ਸ਼ਾਸਕ ਕੌਣ ਸੀ ?
ਉੱਤਰ-
ਸੰਸਾਰ ਚੰਦ ਕਟੋਚ ।

ਪ੍ਰਸ਼ਨ 37.
ਮਹਾਰਾਜਾ ਰਣਜੀਤ ਸਿੰਘ ਨੇ ਗੁਜਰਾਤ ਨੂੰ ਕਦੋਂ ਜਿੱਤਿਆ ਸੀ ?
ਉੱਤਰ-
1809 ਈ. ।

ਪ੍ਰਸ਼ਨ 38.
ਮਹਾਰਾਜਾ ਰਣਜੀਤ ਸਿੰਘ ਨੇ ਗੁਜਰਾਤ ਕਿਸ ਤੋਂ ਜਿੱਤਿਆ ਸੀ ?
ਉੱਤਰ-
ਸਾਹਿਬ ਸਿੰਘ ਭੰਗੀ ।

ਪ੍ਰਸ਼ਨ 39.
ਮਹਾਰਾਜਾ ਰਣਜੀਤ ਸਿੰਘ ਨੇ ਅਟਕ ਨੂੰ ਕਦੋਂ ਜਿੱਤਿਆ ਸੀ ?
ਉੱਤਰ-
1813 ਈ. ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 40.
ਮਹਾਰਾਜਾ ਰਣਜੀਤ ਸਿੰਘ ਦੀ ਅਟਕ ਜਿੱਤ ਸਮੇਂ ਉੱਥੋਂ ਦਾ ਸ਼ਾਸਕ ਕੌਣ ਸੀ ?
ਉੱਤਰ-
ਜਹਾਂਦਾਦ ਖ਼ਾਂ ।

ਪ੍ਰਸ਼ਨ 41.
ਹਜਰੋ ਜਾਂ ਹੈਦਰੋ ਜਾਂ ਛੱਛ ਦੀ ਲੜਾਈ ਕਦੋਂ ਹੋਈ ?
ਉੱਤਰ-
13 ਜੁਲਾਈ, 1813 ਈ. ।

ਪ੍ਰਸ਼ਨ 42.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਲਤਾਨ ਵਿੱਚ ਕਿਸ ਦਾ ਸ਼ਾਸਨ ਸੀ ?
ਉੱਤਰ-
ਨਵਾਬ ਮੁਜੱਫ਼ਰ ਖਾਂ ।

ਪ੍ਰਸ਼ਨ 43.
ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਕਦੋਂ ਜਿੱਤਿਆ ?
ਉੱਤਰ-
2 ਜੂਨ, 1818 ਈ. ।

ਪ੍ਰਸ਼ਨ 44.
ਮਹਾਰਾਜਾ ਰਣਜੀਤ ਸਿੰਘ ਦੁਆਰਾ ਮੁਲਤਾਨ ਦੀ ਜਿੱਤ ਵਿੱਚ ਸਿੱਖ ਸੈਨਾ ਦੀ ਅਗਵਾਈ ਕਿਸ ਸੈਨਾਪਤੀ ਨੇ ਕੀਤੀ ?
ਉੱਤਰ-
ਮਿਸਰ ਦੀਵਾਨ ਚੰਦ ।

ਪ੍ਰਸ਼ਨ 45.
ਮੁਲਤਾਨ ਦੀ ਜਿੱਤ ਦਾ ਕੋਈ ਇੱਕ ਮਹੱਤਵਪੂਰਨ ਪ੍ਰਭਾਵ ਦੱਸੋ ।
ਉੱਤਰ-
ਇਸ ਜਿੱਤ ਨਾਲ ਅਫ਼ਗਾਨਾਂ ਦੀ ਸ਼ਕਤੀ ਨੂੰ ਭਾਰੀ ਸੱਟ ਵੱਜੀ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 46.
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਜਿੱਤ ਪ੍ਰਾਪਤ ਕਰਨ ਲਈ ਫ਼ਤਿਹ ਖਾਂ ਨਾਲ ਕਦੋਂ ਸਮਝੌਤਾ ਕੀਤਾ ਸੀ ?
ਉੱਤਰ-
1813 ਈ. ।

ਪ੍ਰਸ਼ਨ 47.
ਵਫ਼ਾ ਬੇਗ਼ਮ ਕੌਣ ਸੀ ?
ਉੱਤਰ-
ਉਹ ਅਫ਼ਗਾਨਿਸਤਾਨ ਦੇ ਸ਼ਾਸਕ ਸ਼ਾਹ ਸ਼ੁਜਾਹ ਦੀ ਪਤਨੀ ਸੀ ।

ਪ੍ਰਸ਼ਨ 48.
ਮਹਾਰਾਜਾ ਰਣਜੀਤ ਸਿੰਘ ਨੇ ਵਫ਼ਾ ਬੇਗਮ ਤੋਂ ਕੀ ਪ੍ਰਾਪਤ ਕੀਤਾ ਸੀ ?
ਉੱਤਰ-
ਕੋਹੇਨੂਰ ਹੀਰਾ ।

ਪ੍ਰਸ਼ਨ 49.
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਉੱਤੇ ਪਹਿਲੀ ਵਾਰ ਕਦੋਂ ਹਮਲਾ ਕੀਤਾ ?
ਉੱਤਰ-
1813 ਈ. ।

ਪ੍ਰਸ਼ਨ 50.
ਮਹਾਰਾਜਾ ਰਣਜੀਤ ਸਿੰਘ ਦੇ ਕਸ਼ਮੀਰ ਤੇ ਪਹਿਲੇ ਹਮਲੇ ਦੇ ਸਮੇਂ ਉੱਥੋਂ ਦਾ ਸ਼ਾਸਕ ਕੌਣ ਸੀ ?
ਉੱਤਰ-
ਅੱਤਾ ਮੁਹੰਮਦ ਖਾਂ ।

ਪ੍ਰਸ਼ਨ 51.
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ ਤੇ ਦੂਸਰੀ ਵਾਰ ਕਦੋਂ ਹਮਲਾ ਕੀਤਾ ?
ਉੱਤਰ-
1814 ਈ. ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 52.
ਮਹਾਰਾਜਾ ਰਣਜੀਤ ਸਿੰਘ ਦੇ ਕਸ਼ਮੀਰ ’ਤੇ ਦੂਸਰੇ ਹਮਲੇ ਦੇ ਸਮੇਂ ਉੱਥੋਂ ਦਾ ਸ਼ਾਸਕ ਕੌਣ ਸੀ ?
ਉੱਤਰ-
ਆਜ਼ਮ ਖਾਂ ।

ਪ੍ਰਸ਼ਨ 53.
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਕਦੋਂ ਜਿੱਤਿਆ ਸੀ ?
ਉੱਤਰ-
5 ਜੁਲਾਈ, 1819 ਈ. ।

ਪ੍ਰਸ਼ਨ 54.
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਦਾ ਪਹਿਲਾ ਗਵਰਨਰ ਕਿਸ ਨੂੰ ਨਿਯੁਕਤ ਕੀਤਾ ਸੀ ?
ਉੱਤਰ-
ਦੀਵਾਨ ਮੋਤੀ ਰਾਮ ।

ਪ੍ਰਸ਼ਨ 55.
ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ‘ਤੇ ਪਹਿਲੀ ਵਾਰ ਕਦੋਂ ਹਮਲਾ ਕੀਤਾ ?
ਉੱਤਰ-
1818 ਈ. ।

ਪ੍ਰਸ਼ਨ 56.
1818 ਈ. ਵਿੱਚ ਪਿਸ਼ਾਵਰ ਦਾ ਸ਼ਾਸਨ ਕੌਣ ਚਲਾ ਰਿਹਾ ਸੀ ?
ਉੱਤਰ-
ਯਾਰ ਮੁਹੰਮਦ ਖ਼ਾਂ ਅਤੇ ਦੋਸਤ ਮੁਹੰਮਦ ਖਾਂ ।

ਪ੍ਰਸ਼ਨ 57.
ਨੌਸ਼ਹਿਰਾ ਜਾਂ ਟਿੱਬਾ ਟੇਹਰੀ ਦੀ ਪ੍ਰਸਿੱਧ ਲੜਾਈ ਕਦੋਂ ਲੜੀ ਗਈ ਸੀ ?
ਉੱਤਰ-
14 ਮਾਰਚ, 1823 ਈ. ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 58.
ਨੌਸ਼ਹਿਰਾ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਿਹੜੇ ਪ੍ਰਸਿੱਧ ਯੋਧੇ ਨੇ ਸ਼ਹੀਦੀ ਪ੍ਰਾਪਤ ਕੀਤੀ
ਸੀ ।
ਉੱਤਰ-
ਅਕਾਲੀ ਫੂਲਾ ਸਿੰਘ ।

ਪ੍ਰਸ਼ਨ 59.
ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਸਿੱਖ ਸਾਮਰਾਜ ਵਿੱਚ ਕਦੋਂ ਸ਼ਾਮਲ ਕੀਤਾ ਸੀ ?
ਉੱਤਰ-
1834 ਈ. ।

ਪ੍ਰਸ਼ਨ 60.
ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਦਾ ਪਹਿਲਾ ਗਵਰਨਰ ਕਿਸ ਨੂੰ ਨਿਯੁਕਤ ਕੀਤਾ ਸੀ ?
ਉੱਤਰ-
ਹਰੀ ਸਿੰਘ ਨਲਵਾ ।

ਪ੍ਰਸ਼ਨ 61.
ਜਮਰੌਦ ਦੀ ਲੜਾਈ ਕਦੋਂ ਹੋਈ ?
ਉੱਤਰ-
1837 ਈ. ।

ਪ੍ਰਸ਼ਨ 62.
ਜਮਰੌਦ ਦੀ ਲੜਾਈ ਵਿੱਚ ਸਿੱਖਾਂ ਦਾ ਕਿਹੜਾ ਸਿੱਧ ਜਨਰੈਲ ਮਾਰਿਆ ਗਿਆ ਸੀ ?
ਉੱਤਰ-
ਹਰੀ ਸਿੰਘ ਨਲਵਾ ।

ਪ੍ਰਸ਼ਨ 63.
ਹਰੀ ਸਿੰਘ ਨਲਵਾ ਕਿਹੜੀ ਲੜਾਈ ਵਿੱਚ ਸ਼ਹੀਦ ਹੋਇਆ ?
ਉੱਤਰ-
ਜਮਰੌਦ ਦੀ ਲੜਾਈ ।

ਪ੍ਰਸ਼ਨ 64.
ਜਮਰੌਦ ਦੀ ਲੜਾਈ ਵਿੱਚ ਕਿਸ ਦੀ ਹਾਰ ਹੋਈ ? ਉੱਤਰ-ਅਫ਼ਗਾਨਾਂ ਦੀ ।

ਪ੍ਰਸ਼ਨ 65.
ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਦਾ ਕੀ ਨਾਂ ਸੀ ?
ਉੱਤਰ-
ਲਾਹੌਰ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 66.
ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਦੀ ਕੋਈ ਇੱਕ ਵਿਸ਼ੇਸ਼ਤਾ ਦੱਸੋ ।
ਉੱਤਰ-
ਆਪਣੇ ਰਾਜ ਦੇ ਵਿਸਥਾਰ ਲਈ ਕਿਸੇ ਵੀ ਭਾਵਨਾ ਨੂੰ ਕੋਈ ਮਹੱਤਵ ਨਾ ਦੇਣਾ ।

ਪ੍ਰਸ਼ਨ 67.
ਮਹਾਰਾਜਾ ਰਣਜੀਤ ਸਿੰਘ ਨੇ ਰਾਮਗੜੀਆ ਮਿਸਲ ਦੇ ਕਿਸ ਸਰਦਾਰ ਨਾਲ ਮਿੱਤਰਤਾ ਕੀਤੀ ਸੀ ?
ਉੱਤਰ-
ਜੋਧ ਸਿੰਘ ਰਾਮਗੜ੍ਹੀਆ ।

ਪ੍ਰਸ਼ਨ 68.
ਮਹਾਰਾਜਾ ਰਣਜੀਤ ਸਿੰਘ ਨੇ ਗੁਰਮਤਾ ਸੰਸਥਾ ਦਾ ਅੰਤ ਕਦੋਂ ਕੀਤਾ ?
ਉੱਤਰ-
1805 ਈ. ।

ਪ੍ਰਸ਼ਨ 69.
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ ?
ਉੱਤਰ-
27 ਜੂਨ, 1839 ਈ. ।

ਪ੍ਰਸ਼ਨ 70.
ਮਹਾਰਾਜਾ ਰਣਜੀਤ ਸਿੰਘ ਦਾ ਉੱਤਰਾਧਿਕਾਰੀ ਕੌਣ ਬਣਿਆ ?
ਉੱਤਰ-
ਖੜਕ ਸਿੰਘ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ-

1. ਮਹਾਰਾਜਾ ਰਣਜੀਤ ਸਿੰਘ ……………………… ਮਿਸਲ ਨਾਲ ਸੰਬੰਧਿਤ ਸਨ ।
ਉੱਤਰ-
(ਸ਼ੁਕਰਚੱਕੀਆ)

2. ਮਹਾਰਾਜਾ ਰਣਜੀਤ ਸਿੰਘ ਦਾ ਜਨਮ ………………………….. ਵਿੱਚ ਹੋਇਆ ।
ਉੱਤਰ-
(1780 ਈ.)

3. ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਜੀ ਦਾ ਨਾਂ………………………… ਸੀ ।
ਉੱਤਰ-
(ਮਹਾਂ ਸਿੰਘ)

4. ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਤਾ ਜੀ ਦਾ ਨਾਂ……………………. ਸੀ |
ਉੱਤਰ-
(ਰਾਜ ਕੌਰ)

5. ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦਾ ਨਾਂ………………………… ਸੀ ।
ਉੱਤਰ-
(ਬੁੱਧ ਸਿੰਘ)

6. 1796 ਈ. ਵਿੱਚ ਰਣਜੀਤ ਸਿੰਘ ਦਾ ਵਿਆਹ ……………………. ਨਾਲ ਹੋਇਆ ।
ਉੱਤਰ-
(ਮਹਿਤਾਬ ਕੌਰ)

7. ਮਹਾਰਾਜਾ ਰਣਜੀਤ ਸਿੰਘ ਦੀ ਸੱਸ ਦਾ ਨਾਂ ………………….. ਸੀ ।
ਉੱਤਰ-
(ਸਦਾ ਕੌਰ)

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

8. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ’ਤੇ …………………….. ਮਿਸਲ ਦਾ ਸ਼ਾਸਨ ਸੀ ।
ਉੱਤਰ-
(ਭੰਗੀ)

9. ਰਣਜੀਤ ਸਿੰਘ ਨੇ ………………………. ਵਿੱਚ ਲਾਹੌਰ ‘ਤੇ ਜਿੱਤ ਪ੍ਰਾਪਤ ਕੀਤੀ ।
ਉੱਤਰ-
(1799 ਈ. )

10. ਰਣਜੀਤ ਸਿੰਘ ……………………….. ਵਿੱਚ ਪੰਜਾਬ ਦਾ ਮਹਾਰਾਜਾ ਬਣਿਆ ।
ਉੱਤਰ-
(1801 ਈ. )

11. ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਦਾ ਨਾਂ……………………… ਸੀ ।
ਉੱਤਰ-
(ਲਾਹੌਰ)

12. ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ……………………………. ਵਿੱਚ ਜਿੱਤਿਆ ।
ਉੱਤਰ-
(1805 ਈ.)

13. ਮਹਾਰਾਜਾ ਰਣਜੀਤ ਸਿੰਘ ਨੇ ………………………….. ਵਿੱਚ ਕਾਂਗੜਾ ‘ਤੇ ਜਿੱਤ ਪ੍ਰਾਪਤ ਕੀਤੀ ।
ਉੱਤਰ-
(1809 ਈ. )

14. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਂਗੜਾ ਦਾ ਸ਼ਾਸਕ …………………….. ਸੀ ।
ਉੱਤਰ-
(ਸੰਸਾਰ ਚੰਦ ਕਟੋਚ)

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

15. 1809 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਗੁਜਰਾਤ ਦੇ ਸ਼ਾਸਕ ………………….. ਨੂੰ ਹਰਾਇਆ |
ਉੱਤਰ-
(ਸਾਹਿਬ ਸਿੰਘ ਭੰਗੀ)

16. ਮਹਾਰਾਜਾ ਰਣਜੀਤ ਸਿੰਘ ਨੇ ਅਟਕ ’ਤੇ ………………………….. ਵਿੱਚ ਜਿੱਤ ਪ੍ਰਾਪਤ ਕੀਤੀ ।
ਉੱਤਰ-
(1813 ਈ. )

17. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਲਤਾਨ ਦਾ ਨਵਾਬ …………………….. ਸੀ ।
ਉੱਤਰ-
(ਮੁਜ਼ੱਫ਼ਰ ਖਾਂ)

18. ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ’ਤੇ ……………………………. ਵਿੱਚ ਜਿੱਤ ਪ੍ਰਾਪਤ ਕੀਤੀ ।
ਉੱਤਰ-
(1818 ਈ. )

19. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਸ਼ਮੀਰ ਦਾ ਗਵਰਨਰ ………………………….. ਸੀ ।
ਉੱਤਰ-
(ਅੱਤਾ ਮੁਹੰਮਦ ਖਾਂ)

20. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਪਹਿਲੀ ਵਾਰੀ ……………………… ਵਿੱਚ ਹਮਲਾ ਕੀਤਾ ।
ਉੱਤਰ-
(1813 ਈ.)

21. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਦੂਜੀ ਵਾਰ ………………………. ਵਿੱਚ ਹਮਲਾ ਕੀਤਾ ।
ਉੱਤਰ-
(1814 ਈ.)

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

22. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ’ਤੇ …………………………… ਵਿੱਚ ਜਿੱਤ ਪ੍ਰਾਪਤ ਕੀਤੀ ।
ਉੱਤਰ-
(1819 ਈ. )

23. ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ’ਤੇ ਪਹਿਲੀ ਵਾਰ ………………………… ਵਿੱਚ ਹਮਲਾ ਕੀਤਾ ।
ਉੱਤਰ-
(1818 ਈ. )

24. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਟਿੱਬਾ ਟੇਹਰੀ ਦੀ ਲੜਾਈ …………………………… ਵਿੱਚ ਹੋਈ
ਉੱਤਰ-
(14 ਮਾਰਚ, 1823 ਈ. )

25. ਅਕਾਲੀ ਫੂਲਾ ਸਿੰਘ ਅਫ਼ਗਾਨਾਂ ਦਾ ਮੁਕਾਬਲਾ ਕਰਦੇ ਹੋਏ …………………………. ਦੀ ਲੜਾਈ ਵਿੱਚ ਮਾਰਿਆ ਗਿਆ ਸੀ ।
ਉੱਤਰ-
(ਨੌਸ਼ਹਿਰਾ)

26. ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ……………………….. ਵਿੱਚ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ ।
ਉੱਤਰ-
(1834 ਈ.)

27. ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਜਮਰੌਦ ਦੀ ਲੜਾਈ ………………………. ਵਿੱਚ ਹੋਈ ।
ਉੱਤਰ-
(1837 ਈ. )

28. ਮਹਾਰਾਜਾ ਰਣਜੀਤ ਸਿੰਘ ਦੀ ਮੌਤ ……………………….. ਵਿੱਚ ਹੋਈ ।
ਉੱਤਰ-
( 1839 ਈ.)

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਠੀਕ ਜਾਂ ਗਲਤ (True or False)

ਨੋਟ: -ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗਲਤ ਦੀ ਚੋਣ ਕਰੋ-

1. ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧ ਕਨ੍ਹਈਆ ਮਿਸਲ ਨਾਲ ਸੀ ।
ਉੱਤਰ-ਗ਼ਲਤ

2. ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਈ. ਵਿੱਚ ਹੋਇਆ ।
ਉੱਤਰ-
ਠੀਕ

3. ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਂ ਮਹਾਂ ਸਿੰਘ ਸੀ ।
ਉੱਤਰ-
ਠੀਕ

4. ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ ਨਾਂ ਸਦਾ ਕੌਰ ਸੀ ।
ਉੱਤਰ-
ਗ਼ਲਤ

5. ਸਦਾ ਕੌਰ ਕਨ੍ਹਈਆ ਮਿਸਲ ਨਾਲ ਸੰਬੰਧ ਰੱਖਦੀ ਸੀ ।
ਉੱਤਰ-
ਠੀਕ

6. ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦਾ ਨਾਂ ਬੁੱਧ ਸਿੰਘ ਸੀ ।
ਉੱਤਰ-
ਠੀਕ

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

7. ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦਾ ਨਾਂ ਸ਼ੇਰ ਸਿੰਘ ਸੀ ।
ਉੱਤਰ-
ਗ਼ਲਤ

8. ਸ਼ਾਹ ਜਮਾਨ ਤੈਮੂਰ ਸ਼ਾਹ ਦਾ ਪੁੱਤਰ ਸੀ ।
ਉੱਤਰ-
ਠੀਕ

9. ਸ਼ਾਹ ਜਮਾਨ ਅਫ਼ਗਾਨਿਸਤਾਨ ਦਾ ਸ਼ਾਸਕ ਸੀ ।
ਉੱਤਰ-
ਠੀਕ

10. ਰਣਜੀਤ ਸਿੰਘ ਨੇ 1799 ਈ. ਵਿੱਚ ਲਾਹੌਰ ‘ਤੇ ਜਿੱਤ ਪ੍ਰਾਪਤ ਕੀਤੀ ਸੀ ।
ਉੱਤਰ-
ਠੀਕ

11. ਰਣਜੀਤ ਸਿੰਘ 1801 ਈ. ਵਿੱਚ ਪੰਜਾਬ ਦਾ ਮਹਾਰਾਜਾ ਬਣਿਆਂ ਸੀ ।
ਉੱਤਰ-
ਠੀਕ

12. ਮਹਾਰਾਜਾ ਰਣਜੀਤ ਸਿੰਘ ਨੇ 1805 ਈ. ਵਿੱਚ ਅੰਮ੍ਰਿਤਸਰ ਨੂੰ ਮਾਈ ਸੁੱਖਾਂ ਤੋਂ ਜਿੱਤਿਆ ਸੀ ।
ਉੱਤਰ-
ਠੀਕ

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

13. ਜਮ ਜਮਾ ਇੱਕ ਕਿਲ੍ਹੇ ਦਾ ਨਾਂ ਸੀ !
ਉੱਤਰ-
ਗ਼ਲਤ

14. ਮਹਾਰਾਜਾ ਰਣਜੀਤ ਸਿੰਘ ਨੇ 1809 ਈ. ਵਿੱਚ ਕਾਂਗੜਾ ‘ਤੇ ਜਿੱਤ ਪ੍ਰਾਪਤ ਕੀਤੀ ਸੀ ।
ਉੱਤਰ-
ਠੀਕ

15. ਮਹਾਰਾਜਾ ਰਣਜੀਤ ਸਿੰਘ ਨੇ 1813 ਈ. ਵਿੱਚ ਅੱਟਕ ‘ਤੇ ਜਿੱਤ ਪ੍ਰਾਪਤ ਕੀਤੀ ਸੀ ।
ਉੱਤਰ-
ਠੀਕ

16. ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ 1818 ਈ. ਵਿੱਚ ਜਿੱਤਿਆ ਸੀ ।
ਉੱਤਰ-
ਠੀਕ

17. ਮਹਾਰਾਜਾ ਰਣਜੀਤ ਸਿੰਘ ਦੇ ਕਸ਼ਮੀਰ ‘ਤੇ ਪਹਿਲੇ ਹਮਲੇ ਸਮੇਂ ਉੱਥੇ ਦਾ ਗਵਰਨਰ ਅੱਤਾ ਮੁਹੰਮਦ ਖ਼ਾਂ ਸੀ ।
ਉੱਤਰ-
ਠੀਕ

18. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਪਹਿਲੀ ਵਾਰੀ 1814 ਈ. ਵਿੱਚ ਹਮਲਾ ਕੀਤਾ ।
ਉੱਤਰ-
ਗ਼ਲਤ

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

19. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ 1819 ਈ. ਵਿੱਚ ਜਿੱਤ ਪ੍ਰਾਪਤ ਕੀਤੀ । P.S.E.B. (Mar. 2015)
ਉੱਤਰ-
ਠੀਕ

20. ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ‘ਤੇ ਪਹਿਲੀ ਵਾਰ 1818 ਈ. ਵਿੱਚ ਹਮਲਾ ਕੀਤਾ ।
ਉੱਤਰ-
ਠੀਕ

21. ਨੌਸ਼ਹਿਰਾ ਦੀ ਪ੍ਰਸਿੱਧ ਲੜਾਈ 1813 ਈ. ਵਿੱਚ ਹੋਈ ਸੀ ।
ਉੱਤਰ-
ਗ਼ਲਤ

22. ਹਜ਼ਰੋ ਦੀ ਲੜਾਈ 13 ਜੁਲਾਈ, 1813 ਈ. ਵਿੱਚ ਹੋਈ ।
ਉੱਤਰ-
ਠੀਕ

23. ਅਕਾਲੀ ਫੂਲਾ ਸਿੰਘ ਨੌਸ਼ਹਿਰਾ ਦੀ ਲੜਾਈ ਵਿੱਚ ਮਾਰਿਆ ਗਿਆ ਸੀ ।
ਉੱਤਰ-
ਠੀਕ

24. ਮਹਾਰਾਜਾ ਰਣਜੀਤ ਸਿੰਘ ਨੇ 1834 ਈ. ਵਿੱਚ ਪਿਸ਼ਾਵਰ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਸੀ ।
ਉੱਤਰ-
ਠੀਕ

25. ਜਮਰੌਦ ਦੀ ਲੜਾਈ 1838 ਈ. ਵਿੱਚ ਹੋਈ ਸੀ ।
ਉੱਤਰ-
ਗ਼ਲਤ

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

26. ਮਹਾਰਾਜਾ ਰਣਜੀਤ ਸਿੰਘ ਦੀ ਮੌਤ 27 ਜੂਨ, 1839 ਈ. ਨੂੰ ਹੋਈ ਸੀ ।
ਉੱਤਰ-
ਠੀਕ

27. ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਨੂੰ ਆਪਣੇ ਸਾਮਰਾਜ ਦੀ ਰਾਜਧਾਨੀ ਘੋਸ਼ਿਤ ਕੀਤਾ ਸੀ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ : ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ?
(i) 770 ਈ. ਵਿੱਚ
(ii) 1775 ਈ. ਵਿੱਚ
(iii) 1776 ਈ. ਵਿੱਚ
(iv) 1780 ਈ. ਵਿੱਚ ।
ਉੱਤਰ-
(iv) 1780 ਈ. ਵਿੱਚ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਿੱਥੇ ਹੋਇਆ ?
(i) ਗੁਜਰਾਂਵਾਲਾ ਵਿਖੇ
(ii) ਲਾਹੌਰ ਵਿਖੇ
(iii) ਅੰਮ੍ਰਿਤਸਰ ਵਿਖੇ
(iv) ਮੁਲਤਾਨ ਵਿਖੇ ।
ਉੱਤਰ-
(i) ਗੁਜਰਾਂਵਾਲਾ ਵਿਖੇ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧ ਕਿਸ ਮਿਸਲ ਨਾਲ ਸੀ ?
(i) ਕਨ੍ਹਈਆ
(ii) ਸ਼ੁਕਰਚੱਕੀਆ
(iii) ਰਾਮਗੜ੍ਹੀਆ
(iv) ਫੁਲਕੀਆਂ ।
ਉੱਤਰ-
(ii) ਸ਼ੁਕਰਚੱਕੀਆ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਦਾ ਕੀ ਨਾਂ ਸੀ ?
(i) ਬੁੱਧ ਸਿੰਘ
(ii) ਚੜ੍ਹਤ ਸਿੰਘ
(iii) ਮਹਾਂ ਸਿੰਘ
(iv) ਭਾਗ ਸਿੰਘ ।
ਉੱਤਰ-
(iii) ਮਹਾਂ ਸਿੰਘ ।

ਪ੍ਰਸ਼ਨ 5.
‘ਮਾਈ ਮਲਵੈਣ’ ਦੇ ਨਾਂ ਨਾਲ ਕੌਣ ਪ੍ਰਸਿੱਧ ਸੀ ?
(i) ਦਯਾ ਕੌਰ
(ii) ਰਤਨ ਕੌਰ
(iii) ਰਾਜ ਕੌਰ
(iv) ਸਦਾ ਕੌਰ ।
ਉੱਤਰ-
(iii) ਰਾਜ ਕੌਰ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 6.
ਰਣਜੀਤ ਸਿੰਘ ਸ਼ੁਕਰਚੱਕੀਆ ਮਿਸਲ ਦਾ ਸਰਦਾਰ ਕਦੋਂ ਬਣਿਆ ?
(i) 1790 ਈ. ਵਿੱਚ
(ii) 1792 ਈ. ਵਿੱਚ
(iii) 1793 ਈ. ਵਿੱਚ
(iv) 1795 ਈ. ਵਿੱਚ ।
ਉੱਤਰ-
(ii) 1792 ਈ. ਵਿੱਚ ।

ਪ੍ਰਸ਼ਨ 7.
ਸਦਾ ਕੌਰ ਕੌਣ ਸੀ ?
(i) ਰਣਜੀਤ ਸਿੰਘ ਦੀ ਰਾਣੀ
(ii) ਰਣਜੀਤ ਸਿੰਘ ਦੀ ਸੱਸ
(iii) ਰਣਜੀਤ ਸਿੰਘ ਦੀ ਭੈਣ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ii) ਰਣਜੀਤ ਸਿੰਘ ਦੀ ਸੱਸ ।

ਪ੍ਰਸ਼ਨ 8.
ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਲਾਹੌਰ ‘ਤੇ ਕਿਹੜੇ ਭੰਗੀ ਸਰਦਾਰ ਦਾ ਸ਼ਾਸਨ ਸੀ ?
(i) ਚੇਤ ਸਿੰਘ
(ii) ਸਾਹਿਬ ਸਿੰਘ
(iii) ਮੋਹਰ ਸਿੰਘ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 9.
ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਕਸੂਰ ‘ਤੇ ਕਿਸਦਾ ਸ਼ਾਸਨ ਸੀ ?
(i) ਨਿਜ਼ਾਮ-ਉਦ-ਦੀਨ
(ii) ਕਦਮ-ਉਦ-ਦੀਨ
(iii) ਵਜ਼ੀਰ ਖ਼ਾਂ
(iv) ਜ਼ਕਰੀਆ ਖਾਂ ।
ਉੱਤਰ-
(i) ਨਿਜ਼ਾਮ-ਉਦ-ਦੀਨ ।

ਪ੍ਰਸ਼ਨ 10.
ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਸੰਸਾਰ ਚੰਦ ਕਟੋਚ ਕਿੱਥੋਂ ਦਾ ਸ਼ਾਸਕ ਸੀ ?
(i) ਨੇਪਾਲ ਦਾ
(ii) ਕਾਂਗੜਾ ਦਾ
(iii) ਜੰਮੂ ਦਾ
(iv) ਸਿਆਲਕੋਟ ਦਾ ।
ਉੱਤਰ-
(ii) ਕਾਂਗੜਾ ਦਾ ।

ਪ੍ਰਸ਼ਨ 11.
18ਵੀਂ ਸਦੀ ਵਿੱਚ ਗੋਰਖਿਆਂ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀ ?
(i) ਭੀਮ ਸੈਨ ਥਾਪਾ
(ii) ਅਗਰਸੈਨ ਥਾਪਾ
(iii) ਅਮਰ ਸਿੰਘ ਥਾਪਾ
(iv) ਤੇਜ ਬਹਾਦਰ ਥਾਪਾ ।
ਉੱਤਰ-
(i) ਭੀਮ ਸੈਨ ਥਾਪਾ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 12.
18ਵੀਂ ਸਦੀ ਵਿੱਚ ਜਾਰਜ ਥਾਮਸ ਨੇ ਜਿੱਥੇ ਇੱਕ ਸੁਤੰਤਰ ਰਾਜ ਦੀ ਸਥਾਪਨਾ ਕਰ ਲਈ ਸੀ ?
(i) ਝਾਂਸੀ ਵਿਖੇ
(ii) ਹਾਂਸੀ ਵਿਖੇ
(iii) ਸਰਹਿੰਦ ਵਿਖੇ
(iv) ਮੁਰਾਦਾਬਾਦ ਵਿਖੇ ।
ਉੱਤਰ-
(ii) ਹਾਂਸੀ ਵਿਖੇ ।

ਪ੍ਰਸ਼ਨ 13.
ਸ਼ਾਹ ਜ਼ਮਾਨ ਕੌਣ ਸੀ ?
(i) ਈਰਾਨ ਦਾ ਸ਼ਾਸਕ
(ii) ਨੇਪਾਲ ਦਾ ਸ਼ਾਸਕ
(iii) ਅਫ਼ਗਾਨਿਸਤਾਨ ਦਾ ਸ਼ਾਸਕ
(iv) ਚੀਨ ਦਾ ਸ਼ਾਸਕੇ ।
ਉੱਤਰ-
(iii) ਅਫ਼ਗਾਨਿਸਤਾਨ ਦਾ ਸ਼ਾਸਕ ।

ਪ੍ਰਸ਼ਨ 14.
ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਸਭ ਤੋਂ ਮਹੱਤਵਪੂਰਨ ਜਿੱਤ ਕਿਹੜੀ ਸੀ ?
(i) ਅੰਮ੍ਰਿਤਸਰ ਦੀ
(ii) ਲਾਹੌਰ ਦੀ
(iii) ਭਸੀਨ ਦੀ
(iv) ਕਸ਼ਮੀਰ ਦੀ ।
ਉੱਤਰ-
(ii) ਲਾਹੌਰ ਦੀ

ਪ੍ਰਸ਼ਨ 15.
ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ ?
(i) 1799 ਈ. ਵਿੱਚ
(ii) 1801 ਈ. ਵਿੱਚ
(iii) 1803 ਈ. ਵਿੱਚ
(iv) 1805 ਈ. ਵਿੱਚ ।
ਉੱਤਰ-
(i) 1799 ਈ. ਵਿੱਚ

ਪ੍ਰਸ਼ਨ 16.
ਮਹਾਰਾਜਾ ਰਣਜੀਤ ਸਿੰਘ ਨੇ ਕਿਸ ਨੂੰ ਆਪਣੇ ਸਾਮਰਾਜ ਦੀ ਰਾਜਧਾਨੀ ਬਣਾਇਆ ਸੀ ?
(i) ਲਾਹੌਰ ਨੂੰ
(ii) ਅੰਮ੍ਰਿਤਸਰ ਨੂੰ
(iii) ਕਸ਼ਮੀਰ ਨੂੰ
(iv) ਪਿਸ਼ਾਵਰ ਨੂੰ ।
ਉੱਤਰ-
(i) ਲਾਹੌਰ ਨੂੰ

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 17.
ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਕਦੋਂ ਹੋਈ ਸੀ ?
(i) 1799 ਈ. ਵਿੱਚ
(ii) 1800 ਈ. ਵਿੱਚ ।
(iii) 1801 ਈ. ਵਿੱਚ
(iv) 1805 ਈ. ਵਿੱਚ ।
ਉੱਤਰ-
(iii) 1801 ਈ. ਵਿੱਚ ।

ਪ੍ਰਸ਼ਨ 18.
ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ ?
(i) 1805 ਈ. ਵਿੱਚ
(ii) 1806 ਈ. ਵਿੱਚ
(iii) 1808 ਈ. ਵਿੱਚ
(iv) 1809 ਈ. ਵਿੱਚ ।
ਉੱਤਰ-
(i) 1805 ਈ. ਵਿੱਚ ।

ਪ੍ਰਸ਼ਨ 19.
ਹਜ਼ਰੋ ਜਾਂ ਹੈਦਰੋ ਦੀ ਲੜਾਈ ਕਦੋਂ ਹੋਈ ਸੀ ?
(i) 1809 ਈ. ਵਿੱਚ
(ii) 1811 ਈ. ਵਿੱਚ
(iii) 1813 ਈ. ਵਿੱਚ
(iv) 1814 ਈ. ਵਿੱਚ ।
ਉੱਤਰ-
(iii) 1813 ਈ. ਵਿੱਚ ।

ਪ੍ਰਸ਼ਨ 20.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਲਤਾਨ ਵਿੱਚ ਕਿਸ ਦਾ ਸ਼ਾਸਨ ਸੀ ?
(i) ਮਿਸਰ ਦੀਵਾਨ ਚੰਦ
(ii) ਅੱਤਾ ਮੁਹੰਮਦ ਖਾਂ
(iii) ਮੁਜ਼ੱਫ਼ਰ ਖਾਂ
(iv) ਦੋਸਤ ਮੁਹੰਮਦ ਖਾਂ ।
ਉੱਤਰ-
(iii) ਮੁਜ਼ੱਫ਼ਰ ਖਾਂ ।

ਪ੍ਰਸ਼ਨ 21.
ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ‘ ਤੇ ਕਦੋਂ ਜਿੱਤ ਪ੍ਰਾਪਤ ਕੀਤੀ ?
(i) 1802 ਈ. ਵਿੱਚ
(ii) 1805 ਈ. ਵਿੱਚ
(iii) 1817 ਈ. ਵਿੱਚ
(iv) 1818 ਈ. ਵਿੱਚ ।
ਉੱਤਰ-
(iv) 1818 ਈ. ਵਿੱਚ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 22.
ਮਹਾਰਾਜਾ ਰਣਜੀਤ ਸਿੰਘ ਨੇ ਕੋਹੇਨੂਰ ਹੀਰਾ ਕਿਸ ਤੋਂ ਪ੍ਰਾਪਤ ਕੀਤਾ ਸੀ ?
(i) ਸ਼ਾਹ ਸ਼ੁਜਾਹ ਤੋਂ
(ii) ਵਫ਼ਾ ਬੇਗ਼ਮ ਤੋਂ
(iii) ਫ਼ਤਹਿ ਸ਼ਾਂ ਤੋਂ
(iv) ਜ਼ਬਰ ਖ਼ਾਂ ਤੋਂ ।
ਉੱਤਰ-
(ii) ਵਫ਼ਾ ਬੇਗ਼ਮ ਤੋਂ

ਪ੍ਰਸ਼ਨ 23.
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਉੱਤੇ ਪਹਿਲੀ ਵਾਰ ਹਮਲਾ ਕਦੋਂ ਕੀਤਾ ?
(i) 1811 ਈ. ਵਿੱਚ
(ii) 1812 ਈ. ਵਿੱਚ
(iii) 1813 ਈ. ਵਿੱਚ
(iv) 1818 ਈ. ਵਿੱਚ ।
ਉੱਤਰ-
(iii) 1813 ਈ. ਵਿੱਚ

ਪ੍ਰਸ਼ਨ 24.
ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਪਹਿਲੀ ਵਾਰ ਕਸ਼ਮੀਰ ‘ਤੇ ਹਮਲਾ ਕੀਤਾ ਤਾਂ ਉਸ ਸਮੇਂ ਕਸ਼ਮੀਰ ਦਾ
ਗਵਰਨਰ ਕੌਣ ਸੀ ?
(i) ਅੱਤਾ ਮੁਹੰਮਦ ਖਾਂ
(ii) ਸ਼ਾਹ ਸ਼ੁਜਾਹ
(iii) ਜ਼ਬਰ ਖ਼ਾਂ
(iv) ਕੁਤਬ-ਉਦ-ਦੀਨ ।
ਉੱਤਰ-
(i) ਅੱਤਾ ਮੁਹੰਮਦ ਖਾਂ ।

ਪ੍ਰਸ਼ਨ 25.
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ ?
(i) 1813 ਈ. ਵਿੱਚ
(ii) 1814 ਈ. ਵਿੱਚ
(iii) 1818 ਈ. ਵਿੱਚ
(iv) 1819 ਈ. ਵਿੱਚ ।
ਉੱਤਰ-
(iv) 1819 ਈ. ਵਿੱਚ ।

ਪ੍ਰਸ਼ਨ 26.
ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ‘ਤੇ ਪਹਿਲੀ ਵਾਰ ਕਦੋਂ ਹਮਲਾ ਕੀਤਾ ?
(i) 1802 ਈ. ਵਿੱਚ
(ii) 1805 ਈ. ਵਿੱਚ ।
(iii) 1809 ਈ. ਵਿੱਚ
(iv) 1818 ਈ. ਵਿੱਚ ।
ਉੱਤਰ-
(iv) 1818 ਈ. ਵਿੱਚ ।

ਪ੍ਰਸ਼ਨ 27.
ਕਿਸ ਪ੍ਰਸਿੱਧ ਲੜਾਈ ਵਿੱਚ ਅਕਾਲੀ ਫੂਲਾ ਸਿੰਘ ਅਫ਼ਗਾਨਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਿਆ ਸੀ ?
(i) ਜਮਰੌਦ ਦੀ ਲੜਾਈ
(ii) ਨੌਸ਼ਹਿਰਾ ਦੀ ਲੜਾਈ
(iii) ਸੋਪੀਆਂ ਦੀ ਲੜਾਈ
(iv) ਸੁਪੀਨ ਦੀ ਲੜਾਈ ।
ਉੱਤਰ-
(ii) ਨੌਸ਼ਹਿਰਾ ਦੀ ਲੜਾਈ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 28.
ਨੌਸ਼ਹਿਰਾ ਜਾਂ ਟਿੱਬਾ ਟੇਹਰੀ ਦੀ ਲੜਾਈ ਕਦੋਂ ਹੋਈ ਸੀ ?
(i) 1818 ਈ. ਵਿੱਚ
(ii) 1819 ਈ. ਵਿੱਚ
(iii) 1821 ਈ. ਵਿੱਚ
(iv) 1823 ਈ. ਵਿੱਚ ।
ਉੱਤਰ-
(iv) 1823 ਈ. ਵਿੱਚ ।

ਪ੍ਰਸ਼ਨ 29.
ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ ?
(i) 1819 ਈ. ਵਿੱਚ
(ii) 1821 ਈ. ਵਿੱਚ
(iii) 1823 ਈ. ਵਿੱਚ
(iv) 1834 ਈ. ਵਿੱਚ ।
ਉੱਤਰ-
(iii) 1823 ਈ. ਵਿੱਚ

ਪ੍ਰਸ਼ਨ 30.
ਮਹਾਰਾਜਾ ਰਣਜੀਤ ਸਿੰਘ ਨੇ ਕਦੋਂ ਪਿਸ਼ਾਵਰ ਨੂੰ ਸਿੱਖ ਸਾਮਰਾਜ ਵਿੱਚ ਸ਼ਾਮਲ ਕੀਤਾ ?
(i) 1823 ਈ. ਵਿੱਚ
(ii) 1825 ਈ. ਵਿੱਚ
(iii) 1834 ਈ. ਵਿੱਚ
(iv) 1839 ਈ. ਵਿੱਚ ।
ਉੱਤਰ-
(iii) 1834 ਈ. ਵਿੱਚ ।

ਪ੍ਰਸ਼ਨ 31.
ਜਮਰੌਦ ਦੀ ਲੜਾਈ ਕਦੋਂ ਹੋਈ ?
(i) 1818 ਈ. ਵਿੱਚ
(ii) 1819 ਈ. ਵਿੱਚ
(iii) 1823 ਈ. ਵਿੱਚ
(iv) 1837 ਈ. ਵਿੱਚ ।
ਉੱਤਰ-
(iv) 1837 ਈ. ਵਿੱਚ ।

ਪ੍ਰਸ਼ਨ 32.
ਜਮਰੌਦ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਕਿਹੜਾ ਪ੍ਰਸਿੱਧ ਜਰਨੈਲ ਮਾਰਿਆ ਗਿਆ ਸੀ ?
(i) ਹਰੀ ਸਿੰਘ ਨਲਵਾ
(ii), ਅਕਾਲੀ ਫੂਲਾ ਸਿੰਘ
(iii) ਮਿਸਰ ਦੀਵਾਨ ਚੰਦ
(iv) ਦੀਵਾਨ ਮੋਹਕਮ ਚੰਦ ।
ਉੱਤਰ-
(i) ਹਰੀ ਸਿੰਘ ਨਲਵਾ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

ਪ੍ਰਸ਼ਨ 33.
ਮਹਾਰਾਜਾ ਰਣਜੀਤ ਸਿੰਘ ਨੇ ਹੇਠ ਲਿਖੀ ਕਿਸ ਮਿਸਲ ਨਾਲ ਮਿੱਤਰਤਾ ਦੀ ਨੀਤੀ ਨਹੀਂ ਅਪਣਾਈ ਸੀ ?
(i) ਆਹਲੂਵਾਲੀਆ
(ii) ਭੰਗੀ
(iii) ਰਾਮਗੜ੍ਹੀਆ
(iv) ਡੱਲੇਵਾਲੀਆ ।
ਉੱਤਰ-
(ii) ਭੰਗੀ ।

ਪ੍ਰਸ਼ਨ 34.
ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਸਰਦਾਰ ਨੂੰ ਬਾਬਾ ਜੀ ਕਹਿ ਕੇ ਸੱਦਦਾ ਸੀ ?
(i) ਗੁਰਬਖ਼ਸ਼ ਸਿੰਘ ਨੂੰ
(ii) ਫ਼ਤਹਿ ਸਿੰਘ ਆਹਲੂਵਾਲੀਆ ਨੂੰ
(iii) ਜੋਧ ਸਿੰਘ ਰਾਮਗੜੀਆ ਨੂੰ
(iv) ਤਾਰਾ ਸਿੰਘ ਘੇਬਾ ਨੂੰ ।
ਉੱਤਰ-
(iii) ਜੋਧ ਸਿੰਘ ਰਾਮਗੜੀਆ ਨੂੰ ।

ਪ੍ਰਸ਼ਨ 35.
ਮਹਾਰਾਜਾ ਰਣਜੀਤ ਸਿੰਘ ਨੇ ਗੁਰਮਤਾ ਸੰਸਥਾ ਦਾ ਕਦੋਂ ਖ਼ਾਤਮਾ ਕਰ ਦਿੱਤਾ ?
(i) 1799 ਈ. ਵਿੱਚ
(ii) 1801 ਈ. ਵਿੱਚ
(iii) 1802 ਈ. ਵਿੱਚ
(iv) 1805 ਈ. ਵਿੱਚ ।
ਉੱਤਰ-
(iv) 1805 ਈ. ਵਿੱਚ ।

ਪ੍ਰਸ਼ਨ 36.
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ ?
(i) 1829 ਈ. ਵਿੱਚ
(ii) 1831 ਈ. ਵਿੱਚ
(iii) 1837 ਈ ਵਿੱਚ
(iv) 1839 ਈ. ਵਿੱਚ ।
ਉੱਤਰ-
(iv) 1839 ਈ. ਵਿੱਚ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਈ. ਵਿੱਚ ਸ਼ੁਕਰਚੱਕੀਆ ਮਿਸਲ ਦੇ ਨੇਤਾ ਮਹਾਂ ਸਿੰਘ ਦੇ ਘਰ ਹੋਇਆ । ਭਾਵੇਂ ਮਹਾਰਾਜਾ ਰਣਜੀਤ ਸਿੰਘ ਅਨਪੜ੍ਹ ਰਿਹਾ ਪਰ ਉਸ ਨੇ ਤਲਵਾਰਬਾਜ਼ੀ ਅਤੇ ਘੋੜਸਵਾਰੀ ਵਿੱਚ ਬੜੀ ਨਿਪੁੰਨਤਾ ਹਾਸਲ ਕਰ ਲਈ ਸੀ । ਉਸ ਨੇ ਬਚਪਨ ਤੋਂ ਹੀ ਆਪਣੀ ਬਹਾਦਰੀ ਦੇ ਜੌਹਰ ਵਿਖਾਉਣੇ ਸ਼ੁਰੂ ਕਰ ਦਿੱਤੇ ਸਨ । 1797 ਈ. ਵਿੱਚ ਜਦੋਂ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਤਾਂ ਉਸ ਸਮੇਂ ਪੰਜਾਬ ਦੀ ਰਾਜਨੀਤਿਕ ਸਥਿਤੀ ਬੜੀ ਡਾਵਾਂਡੋਲ ਸੀ । ਇਹ ਇੱਕ ਹਨ੍ਹੇਰਮਈ ਯੁੱਗ ਵਿਚੋਂ ਲੰਘ ਰਿਹਾ ਸੀ । ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਜਿੱਤਾਂ ਦੀ ਸ਼ੁਰੂਆਤ 1799 ਈ. ਵਿੱਚ ਲਾਹੌਰ ਦੀ ਜਿੱਤ ਤੋਂ ਕੀਤੀ ਸੀ । ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਉਸ ਦੀਆਂ ਹੋਰ ਸਭ ਤੋਂ ਮਹੱਤਵਪੂਰਨ ਜਿੱਤਾਂ ਸਨ । ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਬਹਾਦਰੀ ਅਤੇ ਯੋਗਤਾ ਸਦਕਾ ਆਪਣੇ ਛੋਟੇ ਜਿਹੇ ਰਾਜ ਨੂੰ ਇੱਕ ਵਿਸ਼ਾਲ ਅਤੇ ਸ਼ਕਤੀਸ਼ਾਲੀ ਸਾਮਰਾਜ ਵਿੱਚ ਤਬਦੀਲ ਕਰ ਦਿੱਤਾ ਸੀ । 1839 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਸਮੇਂ ਉਸ ਦੇ ਰਾਜ ਦੀਆਂ ਹੱਦਾਂ ਉੱਤਰ ਵਿੱਚ ਲੱਦਾਖ ਤੋਂ ਲੈ ਕੇ ਦੱਖਣ ਵਿੱਚ ਸ਼ਿਕਾਰਪੁਰ ਤਕ ਅਤੇ ਪੂਰਬ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿੱਚ ਪਿਸ਼ਾਵਰ ਤਕ ਫੈਲੀਆਂ ਹੋਈਆਂ ਸਨ ।

1. ਮਹਾਰਾਜਾ ਰਣਜੀਤ ਸਿੰਘ ਦਾ ਜਨਮ ………………………. ਵਿੱਚ ਹੋਇਆ ।
2. ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧ ਕਿਸ ਮਿਸਲ ਦੇ ਨਾਲ ਸੀ ?
3. 18ਵੀਂ ਸਦੀ ਵਿੱਚ ਪੰਜਾਬ ਦੀ ਰਾਜਨੀਤਿਕ ਸਥਿਤੀ ਕਿਹੋ ਜਿਹੀ ਸੀ ?
4. ਮਹਾਰਾਜਾ ਰਣਜੀਤ ਸਿੰਘ ਦੀਆਂ ਦੋ ਮਹੱਤਵਪੂਰਨ ਜਿੱਤਾਂ ਕਿਹੜੀਆਂ ਸਨ ?
5. ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ ਸੀ ?
ਉੱਤਰ-
1. 1780 ਈ. ;
2. ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧ ਸ਼ੁਕਰਚੱਕੀਆ ਮਿਸਲ ਨਾਲ ਸੀ ।
3. 18ਵੀਂ ਸਦੀ ਵਿੱਚ ਪੰਜਾਬ ਦੀ ਰਾਜਨੀਤਿਕ ਸਥਿਤੀ ਡਾਵਾਂਡੋਲ ਸੀ ।
4. ਮਹਾਰਾਜਾ ਰਣਜੀਤ ਸਿੰਘ ਦੀਆਂ ਦੋ ਮਹੱਤਵਪੂਰਨ ਜਿੱਤਾਂ ਲਾਹੌਰ ਅਤੇ ਪਿਸ਼ਾਵਰ ਸਨ ।
5. ਮਹਾਰਾਜਾ ਰਣਜੀਤ ਸਿੰਘ ਦੀ ਮੌਤ 1839 ਈ: ਵਿੱਚ ਹੋਈ ਸੀ ।

2.ਜਦੋਂ ਰਣਜੀਤ ਸਿੰਘ 12 ਵਰ੍ਹਿਆਂ ਦਾ ਸੀ ਤਾਂ 1792 ਈ. ਵਿੱਚ ਉਸ ਦੇ ਪਿਤਾ ਮਹਾਂ ਸਿੰਘ ਦੀ ਮੌਤ ਹੋ ਗਈ ਸੀ । ਕਿਉਂਕਿ ਰਣਜੀਤ ਸਿੰਘ ਹਾਲੇ ਨਾਬਾਲਗ ਸੀ ਇਸ ਲਈ ਰਾਜ ਪ੍ਰਬੰਧ ਦਾ ਕੰਮ ਉਸ ਦੀ ਮਾਤਾ ਰਾਜ ਕੌਰ ਦੇ ਹੱਥਾਂ ਵਿੱਚ ਆ ਗਿਆ | ਰਾਜ ਕੌਰ ਵਿੱਚ ਪ੍ਰਸ਼ਾਸਨਿਕ ਯੋਗਤਾ ਨਹੀਂ ਸੀ । ਇਸ ਲਈ ਉਸ ਨੇ ਸ਼ਾਸਨ ਪ੍ਰਬੰਧ ਦਾ ਕੰਮ ਆਪਣੇ ਇੱਕ ਚਹੇਤੇ ਦੀਵਾਨ ਲਖਪਤ ਰਾਏ ਨੂੰ ਸੌਂਪ ਦਿੱਤਾ । 1796 ਈ. ਵਿੱਚ ਜਦੋਂ ਰਣਜੀਤ ਸਿੰਘ ਦਾ ਵਿਆਹ ਮਹਿਤਾਬ ਕੌਰ ਨਾਲ ਹੋ ਗਿਆ ਤਾਂ ਉਸ ਦੀ ਸੱਸ ਸਦਾ ਕੌਰ ਵੀ ਸ਼ਾਸਨ ਪ੍ਰਬੰਧ ਵਿੱਚ ਦਿਲਚਸਪੀ ਲੈਣ ਲੱਗ ਪਈ । ਇਸ ਤਰ੍ਹਾਂ 1792 ਈ. ਤੋਂ ਲੈ ਕੇ 1797 ਈ. ਤਕ ਸ਼ਾਸਨ ਪ੍ਰਬੰਧ ਤਿੰਨ ਵਿਅਕਤੀਆਂ-ਰਾਜ ਕੌਰ, ਦੀਵਾਨ ਲਖਪਤ ਰਾਏ ਤੇ ਸਦਾ ਕੌਰ ਦੇ ਹੱਥਾਂ ਵਿੱਚ ਰਿਹਾ । ਇਸ ਲਈ ਇਸ ਕਾਲ ਨੂੰ ਤਿੱਕੜੀ ਦੀ ਸਰਪ੍ਰਸਤੀ ਦਾ ਕਾਲ ਕਿਹਾ ਜਾਂਦਾ ਹੈ ।

1. ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਦਾ ਕੀ ਨਾਂ ਸੀ ?
2. ਰਾਜ ਕੌਰ ਕੌਣ ਸੀ?
3. ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਕਿਸ ਨਾਲ ਹੋਇਆ ਸੀ ?
4. ਮਹਿਤਾਬ ਕੌਰ ਦਾ ਸੰਬੰਧ ਕਿਹੜੀ ਮਿਸਲ ਨਾਲ ਸੀ ?
(i) ਸ਼ੁਕਰਚੱਕੀਆ ਮਿਸਲ
(ii) ਕਨ੍ਹਈਆ ਮਿਸਲ
(iii) ਭੰਗੀ ਮਿਸਲ
(iv) ਰਾਮਗੜ੍ਹੀਆ ਮਿਸਲ ।
5. ਸਦਾ ਕੌਰ ਕੌਣ ਸੀ ?
ਉੱਤਰ-
1. ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਦਾ ਨਾਂ ਮਹਾਂ ਸਿੰਘ ਸੀ ।
2. ਰਾਜ ਕੌਰ ਮਹਾਰਾਜਾ ਰਣਜੀਤ ਸਿੰਘ ਦੇ ਮਾਤਾ ਜੀ ਦਾ ਨਾਂ ਸੀ ।
3. ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਮਹਿਤਾਬ ਕੌਰ ਨਾਲ ਹੋਇਆ ।
4. ਕਨ੍ਹਈਆ ਮਿਸਲ ।
5. ਸਦਾ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਦਾ ਨਾਂ ਸੀ ।

3. ਰਣਜੀਤ ਸਿੰਘ ਦੀ ਸ਼ਕਤੀ ਉਭਰਨ ਤੋਂ ਪਹਿਲਾਂ ਸਤਲੁਜ ਨਦੀ ਦੇ ਉੱਤਰ ਵੱਲ ਭੰਗੀ ਮਿਸਲ ਕਾਫ਼ੀ ਸ਼ਕਤੀਸ਼ਾਲੀ ਸੀ । ਇਸ ਮਿਸਲ ਵਿੱਚ ਪੰਜਾਬ ਦੇ ਦੋ ਸਭ ਤੋਂ ਮਹੱਤਵਪੂਰਨ ਸ਼ਹਿਰ ਲਾਹੌਰ ਤੇ ਅੰਮ੍ਰਿਤਸਰ ਸ਼ਾਮਲ ਸਨ । ਇਨ੍ਹਾਂ ਤੋਂ ਇਲਾਵਾ ਇਸ ਮਿਸਲ ਦੇ ਅਧੀਨ ਗੁਜਰਾਤ ਅਤੇ ਸਿਆਲਕੋਟ ਦੇ ਇਲਾਕੇ ਵੀ ਸਨ । 1797 ਈ. ਵਿੱਚ ਲਾਹੌਰ ‘ਤੇ ਤਿੰਨ ਭੰਗੀ ਸਰਦਾਰਾਂ ਚੇਤ ਸਿੰਘ, ਸਾਹਿਬ ਸਿੰਘ ਤੇ ਮੋਹਰ ਸਿੰਘ, ਅੰਮ੍ਰਿਤਸਰ ਵਿੱਚ ਗੁਲਾਬ ਸਿੰਘ, ਸਿਆਲਕੋਟ ਵਿੱਚ ਜੀਵਨ ਸਿੰਘ ਅਤੇ ਗੁਜਰਾਤ ਵਿੱਚ ਸਾਹਿਬ ਸਿੰਘ ਭੰਗੀ ਦਾ ਸ਼ਾਸਨ ਸੀ । ਇਨ੍ਹਾਂ ਸਾਰੇ ਭੰਗੀ ਸ਼ਾਸਕਾਂ ਨੂੰ ਭੰਗ ਪੀਣ ਅਤੇ ਅਫ਼ੀਮ ਖਾਣ ਦਾ ਬਹੁਤ ਸ਼ੌਕ ਸੀ । ਉਹ ਆਪਣਾ ਵਧੇਰੇ ਸਮਾਂ ਰੰਗ-ਰਲੀਆਂ ਮਨਾਉਣ ਵਿੱਚ ਬਤੀਤ ਕਰਦੇ ਸਨ । ਪਰਜਾ ਉਨ੍ਹਾਂ ਦੇ ਅੱਤਿਆਚਾਰਾਂ ਤੋਂ ਬਹੁਤ ਤੰਗ ਸੀ । ਗੁਜਰਾਤ ਦੇ ਸਾਹਿਬ ਸਿੰਘ ਭੰਗੀ ਨੇ ਤਾਂ ਦੂਜੇ ਭੰਗੀ ਸਰਦਾਰਾਂ ਨਾਲ ਹੀ ਲੜਨਾ ਸ਼ੁਰੂ ਕਰ ਦਿੱਤਾ ਸੀ । ਸਿੱਟੇ ਵਜੋਂ ਇਹ ਮਿਸਲ ਦਿਨੋ-ਦਿਨ ਤੇਜ਼ੀ ਨਾਲ ਪਤਨ ਵੱਲ ਜਾਣ ਲੱਗੀ ।

1. ਭੰਗੀ ਮਿਸਲ ਦਾ ਇਹ ਨਾਂ ਕਿਉਂ ਪਿਆ ?
2. ਭੰਗੀ ਮਿਸਲ ਦਾ ਸ਼ਾਸਨ ਕਿਹੜੇ ਸ਼ਹਿਰਾਂ ਵਿੱਚ ਸੀ ?
3. …………………….. ਵਿੱਚ ਲਾਹੌਰ ‘ਤੇ ਤਿੰਨ ਭੰਗੀ ਸਰਦਾਰਾਂ ਦਾ ਸ਼ਾਸਨ ਸੀ ।
4. ਭੰਗੀ ਸ਼ਾਸਕਾਂ ਦਾ ਸ਼ਾਸਨ ਕਿਹੋ ਜਿਹਾ ਸੀ ?
5. ਕਿੱਥੋਂ ਦੇ ਭੰਗੀ ਸ਼ਾਸਕ ਨੇ ਆਪਸ ਵਿੱਚ ਲੜਨਾ ਸ਼ੁਰੂ ਕਰ ਦਿੱਤਾ ਸੀ ?
ਉੱਤਰ-
1. ਭੰਗੀ ਮਿਸਲ ਦਾ ਇਹ ਨਾਂ ਇੱਥੋਂ ਦੇ ਸ਼ਾਸਕਾਂ ਦੇ ਭੰਗ ਪੀਣ ਕਾਰਨ ਪਿਆ ।
2. ਭੰਗੀ ਮਿਸਲ ਦਾ ਸ਼ਾਸਨ ਲਾਹੌਰ, ਅੰਮ੍ਰਿਤਸਰ, ਸਿਆਲਕੋਟ ਅਤੇ ਗੁਜਰਾਤ ਵਿੱਚ ਸੀ ।
3. 1797 ਈ. ।
4. ਭੰਗੀ ਸ਼ਾਸਕ ਆਪਣਾ ਵਧੇਰੇ ਸਮਾਂ ਰੰਗ-ਰਲੀਆਂ ਮਨਾਉਣ ਵਿੱਚ ਬਤੀਤ ਕਰਦੇ ਸਨ ।
5. ਗੁਜਰਾਤ ਦੇ ਸ਼ਾਸ਼ਕ ਸਾਹਿਬ ਸਿੰਘ ਨੇ ਦੂਸਰੇ ਭੰਗੀ ਸ਼ਾਸਕਾਂ ਨਾਲ ਲੜਨਾ ਸ਼ੁਰੂ ਕਰ ਦਿੱਤਾ ਸੀ ।

PSEB 12th Class History Solutions Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

4. ਸ਼ੁਕਰਚੱਕੀਆ ਮਿਸਲ ਦਾ ਸੰਸਥਾਪਕ ਰਣਜੀਤ ਸਿੰਘ ਦਾ ਦਾਦਾ ਚੜ੍ਹਤ ਸਿੰਘ ਸੀ । ਉਸ ਨੇ ਗੁਜਰਾਂਵਾਲਾ, ਐਮਨਾਬਾਦ ਅਤੇ ਸਿਆਲਕੋਟ ਦੇ ਇਲਾਕਿਆਂ ਉੱਤੇ ਆਪਣਾ ਕਬਜ਼ਾ ਕਰ ਲਿਆ ਸੀ 1774 ਈ. ਵਿੱਚ ਚੜ੍ਹਤ ਸਿੰਘ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਮਹਾਂ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ । ਉਸ ਵਿੱਚ ਇੱਕ ਮਹਾਨ ਸਰਦਾਰ ਦੇ ਸਾਰੇ ਗੁਣ ਮੌਜੂਦ ਸਨ । ਉਸ ਨੇ ਰਸੂਲ ਨਗਰ ਅਤੇ ਅਲੀਪੁਰ ਦੇ ਇਲਾਕਿਆਂ ਨੂੰ ਜਿੱਤ ਕੇ ਆਪਣੇ ਰਾਜ ਦਾ ਵਿਸਥਾਰ ਕੀਤਾ ।

1792 ਈ. ਵਿੱਚ ਮਹਾਂ ਸਿੰਘ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਰਣਜੀਤ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ । ਕਿਉਂਕਿ ਉਸ ਸਮੇਂ ਰਣਜੀਤ ਸਿੰਘ ਦੀ ਉਮਰ ਕੇਵਲ 12 ਵਰਿਆਂ ਦੀ ਸੀ ਇਸ ਲਈ ਸ਼ਾਸਨ ਪ੍ਰਬੰਧ ਮੁੱਖ ਤੌਰ ‘ਤੇ ਰਣਜੀਤ ਸਿੰਘ ਦੀ ਮਾਂ ਰਾਜ ਕੌਰ, ਦੀਵਾਨ ਲਖਪਤ ਰਾਏ ਅਤੇ ਸੱਸ ਸਦਾ ਕੌਰ ਦੇ ਹੱਥਾਂ ਵਿੱਚ ਰਿਹਾ । ਨੌਜਵਾਨ ਹੋਣ ‘ਤੇ ਰਣਜੀਤ ਸਿੰਘ ਨੇ 1797 ਈ. ਵਿੱਚ ਸੁਤੰਤਰ ਤੌਰ ‘ਤੇ ਸ਼ਾਸਨ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਸੰਭਾਲ ਲਈ । ਉਹ ਇੱਕ ਯੋਗ, ਬਹਾਦਰ ਅਤੇ ਦੂਰਦਰਸ਼ੀ ਸ਼ਾਸਕ ਸਿੱਧ ਹੋਇਆ ।

1. ਸ਼ੁਕਰਚੱਕੀਆ ਮਿਸਲ ਦਾ ਸੰਸਥਾਪਕ ਕੌਣ ਸੀ ?
2. ਮਹਾਂ ਸਿੰਘ ਨੇ ਕਿਹੜੇ ਦੋ ਦੇਸ਼ਾਂ ‘ਤੇ ਜਿੱਤ ਪ੍ਰਾਪਤ ਕੀਤੀ ਸੀ ?
3. ਤਿੱਕੜੀ ਦੀ ਸਰਪ੍ਰਸਤੀ ਦਾ ਕਾਲ ਕੀ ਸੀ ?
4. ਰਣਜੀਤ ਸਿੰਘ ਨੇ ………………………. ਵਿੱਚ ਸੁਤੰਤਰ ਤੌਰ ‘ਤੇ ਸ਼ਾਸਨ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈ ‘ ਲਈ ।
5. ਰਣਜੀਤ ਸਿੰਘ ਕਿਹੋ ਜਿਹਾ ਸ਼ਾਸਕ ਸਿੱਧ ਹੋਇਆ ?
ਉੱਤਰ-
1. ਸ਼ੁਕਰਚੱਕੀਆ ਮਿਸਲ ਦਾ ਸੰਸਥਾਪਕ ਚੜ੍ਹਤ ਸਿੰਘ ਸੀ ।
2. ਮਹਾਂ ਸਿੰਘ ਨੇ ਰਸੂਲ ਨਗਰ ਅਤੇ ਅਲੀਪੁਰ ਨਾਂ ਦੇ ਦੋ ਪ੍ਰਦੇਸ਼ਾਂ ‘ਤੇ ਜਿੱਤ ਪ੍ਰਾਪਤ ਕੀਤੀ ਸੀ ।
3. ਤਿੱਕੜੀ ਦੀ ਸਰਪ੍ਰਸਤੀ ਦਾ ਕਾਲ 1792 ਈ. ਤੋਂ 1797 ਈ. ਦਾ ਸੀ ।
4. 1797 ਈ. ।
5. ਰਣਜੀਤ ਸਿੰਘ ਇੱਕ ਯੋਗ, ਬਹਾਦਰ ਅਤੇ ਦੂਰਦਰਸ਼ੀ ਸ਼ਾਸਕ ਸਿੱਧ ਹੋਇਆ ।

5. ਕਸ਼ਮੀਰ ਆਪਣੀ ਸੁੰਦਰਤਾ ਅਤੇ ਵਪਾਰ ਕਾਰਨ ਬੜਾ ਪ੍ਰਸਿੱਧ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ । ਠੀਕ ਉਸੇ ਸਮੇਂ ਕਾਬਲ ਦਾ ਵਜ਼ੀਰ ਫ਼ਤਿਹ ਖਾਂ ਵੀ ਕਸ਼ਮੀਰ ਨੂੰ ਆਪਣੇ ਅਧੀਨ ਕਰਨ ਦੀਆਂ ਯੋਜਨਾਵਾਂ ਬਣਾ ਰਿਹਾ ਸੀ । ਕਿਉਂਕਿ ਉਹ ਦੋਵੇਂ ਇਕੱਲਿਆਂ ਕਸ਼ਮੀਰ ਨੂੰ ਜਿੱਤਣ ਦੀ ਸਥਿਤੀ ਵਿੱਚ ਨਹੀਂ ਸਨ ਇਸ ਲਈ ਦੋਹਾਂ ਵਿਚਾਲੇ ਰੋਹਤਾਸ ਵਿਖੇ ਇੱਕ ਸਮਝੌਤਾ ਹੋ ਗਿਆ । ਇਸ ਸਮਝੌਤੇ ਦੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ 12,000 ਸੈਨਿਕ ਦੀਵਾਨ ਮੋਹਕਮ ਚੰਦ ਦੇ ਅਧੀਨ ਫ਼ਤਿਹ ਖਾਂ ਨਾਲ ਭੇਜਣ ਦਾ ਫੈਸਲਾ ਕੀਤਾ । ਫ਼ਤਿਹ ਖਾਂ ਨੇ ਇਸ ਸਹਾਇਤਾ ਦੇ ਬਦਲੇ ਕਸ਼ਮੀਰ ਦੇ ਇਲਾਕੇ ਅਤੇ ਲੁੱਟ ਦੇ ਮਾਲ ਵਿੱਚੋਂ ਤੀਜਾ ਹਿੱਸਾ ਦੇਣਾ ਮੰਨ ਲਿਆ । 1813 ਈ. ਵਿੱਚ ਇਨ੍ਹਾਂ ਦੋਹਾਂ ਫ਼ੌਜਾਂ ਨੇ ਕਸ਼ਮੀਰ ਵੱਲ ਕੂਚ ਕੀਤਾ । ਕਸ਼ਮੀਰ ਦਾ ਗਵਰਨਰ ਅੱਤਾ ਮੁਹੰਮਦ ਖ਼ਾਂ ਇਨ੍ਹਾਂ ਦੋਹਾਂ ਫ਼ੌਜਾਂ ਦਾ ਮੁਕਾਬਲਾ ਕਰਨ ਲਈ ਅੱਗੇ ਵਧਿਆ ।

ਪਰ ਸ਼ੇਰਗੜ੍ਹ ਵਿਖੇ ਹੋਈ ਲੜਾਈ ਵਿੱਚ ਅੱਤਾ ਮੁਹੰਮਦ ਖ਼ਾਂ ਹਾਰ ਗਿਆ । ਪਰ ਕਸ਼ਮੀਰ ‘ਤੇ ਕਬਜ਼ਾ ਕਰਨ ਪਿੱਛੋਂ ਫ਼ਤਹਿ ਸ਼ਾਂ ਨੇ ਰਣਜੀਤ ਸਿੰਘ ਨੂੰ ਸਮਝੌਤੇ ਅਨੁਸਾਰ ਕੁਝ ਨਾ ਦਿੱਤਾ । 1814 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਦੁਸਰੀ ਵਾਰ ਹਮਲਾ ਕੀਤਾ । ਇਸ ਮੁਹਿੰਮ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਿਆ । 1818 ਈ. ਵਿੱਚ ਮੁਲਤਾਨ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ 1819 ਈ. ਵਿੱਚ ਕਸ਼ਮੀਰ ‘ਤੇ ਤੀਸਰੀ ਵਾਰ ਹਮਲਾ ਕੀਤਾ । 5 ਜੁਲਾਈ, 1819 ਈ. ਨੂੰ ਸੁਪੀਨ ਵਿਖੇ ਹੋਈ ਲੜਾਈ ਵਿੱਚ ਕਸ਼ਮੀਰ ਦੇ ਮੌਜੂਦਾ ਗਵਰਨਰ ਜ਼ਬਰ ਖਾਂ ਦੀ ਕਰਾਰੀ ਹਾਰ ਹੋਈ । ਇਸ ਤਰ੍ਹਾਂ ਅੰਤ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਆਪਣੇ ਅਧੀਨ ਕਰਨ ਵਿੱਚ ਸਫਲ ਰਿਹਾ ।

1. ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਆਪਣੇ ਅਧੀਨ ਕਿਉਂ ਕਰਨਾ ਚਾਹੁੰਦਾ ਸੀ ?
2. ਰੋਹਤਾਸ ਸਮਝੌਤਾ ਕਦੋਂ ਹੋਇਆ ?
3. ਮਹਾਰਾਜਾ ਰਣਜੀਤ ਸਿੰਘ ਦੇ ਕਸ਼ਮੀਰ ‘ਤੇ ਪਹਿਲੇ ਹਮਲੇ ਸਮੇਂ ਉੱਥੋਂ ਦਾ ਗਵਰਨਰ ਕੌਣ ਸੀ ?
4. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ ?
5. ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਦੀ ਜਿੱਤ ਸਮੇਂ ਉੱਥੋਂ ਦਾ ਗਵਰਨਰ ਕੌਣ ਸੀ ?
(i) ਫ਼ਤਿਹ ਖਾਂ
(ii) ਜ਼ਬਰ ਖ਼ਾਂ
(iii) ਨੁਸਰਤ ਖਾਂ
(iv) ਦੀਵਾਨ ਮੋਹਕਮ ਚੰਦ ।
ਉੱਤਰ-
1. ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਦੀ ਸੁੰਦਰਤਾ ਅਤੇ ਇਸ ਦੇ ਵਪਾਰ ਕਾਰਨ ਇਸ ਨੂੰ ਆਪਣੇ ਅਧੀਨ
ਕਰਨਾ ਚਾਹੁੰਦਾ ਸੀ ।
2. ਰੋਹਤਾਸ ਸਮਝੌਤਾ 1813 ਈ. ਵਿੱਚ ਹੋਇਆ ।
3. ਮਹਾਰਾਜਾ ਰਣਜੀਤ ਸਿੰਘ ਦੇ ਕਸ਼ਮੀਰ ‘ਤੇ ਪਹਿਲੇ ਹਮਲੇ ਸਮੇਂ ਉੱਥੋਂ ਦਾ ਗਵਰਨਰ ਅੱਤਾ ਮੁਹੰਮਦ ਖ਼ਾਂ ਸੀ ।
4. ਮਹਾਰਾਜਾ ਰਣਜੀਤ ਸਿੰਘ ਨੇ 1819 ਈ. ਵਿੱਚ ਕਸ਼ਮੀਰ ‘ਤੇ ਜਿੱਤ ਪ੍ਰਾਪਤ ਕੀਤੀ ।
5. ਜ਼ਬਰ ਖਾਂ ।