PSEB 12th Class Environmental Education Solutions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

Punjab State Board PSEB 12th Class Environmental Education Book Solutions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3) Textbook Exercise Questions and Answers.

PSEB Solutions for Class 12 Environmental Education Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

Environmental Education Guide for Class 12 PSEB ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਨੁੱਖ ਦੁਆਰਾ ਪੈਦਾ ਕੀਤੇ ਹਾਲਾਤਾਂ ਕਾਰਨ ਲੁਪਤ ਹੋਣ (Anthropogenic Extinction) ਤੋਂ ਕੀ ਭਾਵ ਹੈ ?
ਉੱਤਰ-
ਜੈਵਿਕ ਅਨੇਕਪੂਰਤਾ ਦੀ ਜਿਹੜੀ ਹਾਨੀ ਮਨੁੱਖੀ ਗਤੀਵਿਧੀਆਂ ਕਾਰਨ ਹੁੰਦੀ ਹੋਵੇ, ਉਸ ਹਾਨੀ ਨੂੰ ਮਨੁੱਖ ਦੁਆਰਾ ਰਚਿਤ ਹਾਨੀ ਆਖਦੇ ਹਨ ।

ਪ੍ਰਸ਼ਨ 2.
ਨਿਵਾਸ ਸਥਾਨ ਦੇ ਖੰਡਿਤ ਹੋਣ ਤੋਂ ਕੀ ਭਾਵ ਹੈ ?
ਉੱਤਰ-
ਉਹ ਵਿਧੀ ਜਿਸਦੇ ਦੁਆਰਾ ਕਿਸੇ ਵਿਸ਼ਾਲ ਨਿਵਾਸ ਖੇਤਰ ਨੂੰ ਛੋਟੇ-ਛੋਟੇ ਆਕਾਰ ਵਾਲੇ ਕਈ ਖੇਤਰਾਂ ਵਿਚ ਵੰਡਿਆ ਜਾਵੇ, ਤਾਂ ਇਸ ਵਿਭਾਜਨ ਨੂੰ ਨਿਵਾਸ ਸਥਾਨ ਦਾ ਵਿਖੰਡਨ (Fragmentation of Habitat) ਆਖਦੇ ਹਨ । ਇਸ ਵਿਖੰਡਨ ਦੇ ਮੁੱਖ ਕਾਰਨ ਹਨ । ਸੜਕਾਂ ਦਾ ਨਿਰਮਾਣ, ਨਹਿਰਾਂ ਦੀ ਪੁਟਾਈ ਅਤੇ ਰੇਲ ਪਟੜੀਆਂ ਦਾ ਵਿਛਾਉਣਾ ਹੈ । ਇਸ ਨੂੰ ਨਿਵਾਸ ਸਥਾਨ ਦਾ ਪਤਨ ਵੀ ਆਖਦੇ ਹਨ ।

ਪ੍ਰਸ਼ਨ 3.
ਲੋੜ ਤੋਂ ਵੱਧ ਸ਼ਿਕਾਰ ਕਰਨ ਕਾਰਨ ਲੁਪਤ ਹੋਈਆਂ ਦੋ ਜਾਤੀਆਂ ਦੇ ਨਾਂ ਦੱਸੋ ।
ਉੱਤਰ-
ਡੋ-ਡੋ, ਜ਼ੈਬਰਾ (ਅਫ਼ਰੀਕਾ) ਅਤੇ ਤਸਮਾਨੀਆ ਦਾ ਭੇੜੀਆ ।

PSEB 12th Class Environmental Education Solutions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 4.
ਪ੍ਰਾਜੈਕਟ ਟਾਈਗਰ (Tiger Project) ਤੋਂ ਕੀ ਭਾਵ ਹੈ ?
ਉੱਤਰ-
ਇਸ ਪ੍ਰਾਜੈਕਟ ਨੂੰ ਸੰਨ 1973 ਵਿਚ ਸ਼ੁਰੂ ਕੀਤਾ ਗਿਆ । ਇਸ ਪ੍ਰਾਜੈਕਟ ਦੇ ਸ਼ੁਰੂ ਕਰਨ ਦੇ ਸਿੱਟੇ ਵਜੋਂ ਨਾ ਕੇਵਲ ਬਾਘਾਂ (Tigers) ਨੂੰ ਹੀ ਸੁਰੱਖਿਆ ਮਿਲੀ ਹੈ ਸਗੋਂ ਜੰਗਲੀ ਜਾਨਵਰਾਂ ਦੀਆਂ ਕਈ ਹੋਰ ਜਾਤੀਆਂ ਵੀ ਸੁਰੱਖਿਅਤ ਹੋ ਗਈਆਂ ।

ਪ੍ਰਸ਼ਨ 5.
ਸਥਾਨ ਬਾਹਰੀ ਜਾਂ ਮੌਕੇ ਤੋਂ ਪਰੇ ਸਾਂਭ-ਸੰਭਾਲ ਦੀ ਪਰਿਭਾਸ਼ਾ ਦਿਓ ।
ਜਾਂ
ਜੈਵਿਕ ਵਿਭਿੰਨਤਾ ਦੀ ਸਾਂਭ-ਸੰਭਾਲ ਵਿਚ ਮੌਕੇ ‘ਤੇ ਹੀ ਤਰਕੀਬ ਕਿਵੇਂ ਸਹਾਈ ਹੁੰਦੀ ਹੈ ?
ਉੱਤਰ-
ਕਈ ਵਾਰ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ, ਜਿਨ੍ਹਾਂ ਵਿੱਚ ਜੇਕਰ ਜੰਗਲੀ ਜੀਵਨ ਨੂੰ ਰਹਿਣ ਦਿੱਤਾ ਜਾਵੇ, ਤਾਂ ਉਨ੍ਹਾਂ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਜਾਂਦਾ ਹੈ । ਅਜਿਹੀ ਹਾਲਤ ਵਿੱਚ ਜੰਗਲੀ ਜੀਵਨ ਨੂੰ ਉਨ੍ਹਾਂ ਦੇ ਕੁਦਰਤੀ ਨਿਵਾਸ ਸਥਾਨਾਂ ਤੋਂ ਬਾਹਰ ਰੱਖ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕੀਤੀ ਜਾਂਦੀ ਹੈ | ਅਜਿਹੀ ਸਾਂਭ-ਸੰਭਾਲ ਜਿਹੜੀ ਜੰਗਲੀ ਜੀਵਨ ਦੇ ਕੁਦਰਤੀ ਨਿਵਾਸ ਸਥਾਨਾਂ ਤੋਂ ਬਾਹਰ ਕੀਤੀ ਜਾਵੇ, ਉਸ ਨੂੰ ਸਥਾਨ ਬਾਹਰੀ ਜਾਂ ਮੌਕੇ ਤੋਂ ਪਰੇ (Ex-situ) ਸਾਂਭ-ਸੰਭਾਲ ਆਖਦੇ ਹਨ , ਜਿਵੇਂ ਕਿ ਚਿੜੀਆ ਘਰ, ਬੋਟੈਨੀਕਲ ਬਾਗ਼, ਕਾਇਓ-ਸਾਂਭ-ਸੰਭਾਲ ਅਤੇ ਜੀਨ ਸੰਮ੍ਹ ਆਦਿ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਜੀਵ ਅਨੇਕਰੂਪਤਾ/ਜੈਵਿਕ ਵਿਭਿੰਨਤਾ ਦੇ ਵਿਨਾਸ਼ ਦੇ ਕੀ ਕਾਰਨ ਹਨ ?
ਉੱਤਰ-
ਜੈਵਿਕ ਵਿਭਿੰਨਤਾ ਦੇ ਵਿਨਾਸ਼ (Loss) ਦੇ ਕਾਰਨ-
ਨਿਵਾਸ ਸਥਾਨ ਦੀ ਹਾਨੀ ਅਤੇ ਵਿਖੰਡਣ (Habitat loss and Fragmentation) ਜੈਵਿਕ ਵਿਭਿੰਨਤਾ ਦੀ ਹਾਨੀ ਦੇ ਮੁੱਖ ਕਾਰਨ ਹਨ-

1. ਖੇਤੀਬਾੜੀ ਗਤੀਵਿਧੀਆਂ, ਮਨੁੱਖੀ ਵਸੋਂ ਦੇ ਵਸੇਬੇ ਲਈ ਉਪਨਗਰਾਂ ਦੀ ਸਥਾਪਨਾ, ਉਦਯੋਗ ਅਤੇ ਹੋਰ ਕਈ ਆਧਾਰਕ ਸੰਰਚਨਾਵਾਂ (Infrastructures), ਜੈਵਿਕ ਵਿਭਿੰਨਤਾ ਦੇ ਨਸ਼ਟ ਹੋਣ ਦੇ ਮੁੱਖ ਕਾਰਨ ਹਨ । ਨਿਵਾਸ ਸਥਾਨਾਂ ਦੀ ਬਰਬਾਦੀ ਦਾ ਮੁੱਖ ਕਾਰਨ ਜਨਸੰਖਿਆ ਵਿਚ ਹੋਣ ਵਾਲਾ ਵਿਸਫੋਟ ਹੈ । ਸੋਇਆਬੀਨ ਦੀ ਖੇਤੀ ਕਾਰਨ ਐਮਾਜ਼ੋਨ ਦੇ ਵਰਖਾ-ਵਣਾਂ (Rain forests) ਨੂੰ ਘਾਹ ਦੇ ਮੈਦਾਨਾਂ ਵਿਚ ਪਰਿਵਰਤਨ ਕਰਨ ਦੇ ਮੰਤਵ ਨਾਲ ਇਨ੍ਹਾਂ ਜੰਗਲਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਤਾਂ ਜੋ ਮਾਸ ਪ੍ਰਾਪਤੀ ਦੇ ਵਾਸਤੇ ਉੱਥੇ ਗਾਂਵਾਂ ਪਾਲੀਆਂ ਜਾ ਸਕਣ ।
PSEB 12th Class Environmental Education Solutions Chapter 3 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-3) 1

2. ਵਿਖੰਡਣਖੰਡਿਤ ਕਰਨਾ (Fragmentation) – ਵੱਡੇ ਆਕਾਰ ਵਾਲੇ ਨਿਵਾਸ ਸਥਾਨਾਂ ਦੇ ਛੋਟੇ-ਛੋਟੇ ਹਿੱਸਿਆਂ ਵਿਚ ਵੰਡਣ ਨੂੰ ਖੰਡਿਤ ਹੋਣਾ ਜਾਂ ਪਤਨ (Degradation) ਆਖਦੇ ਹਨ । ਇਸ ਖੰਡਿਤ ਹੋਣ ਦੇ ਮੁੱਖ ਕਾਰਨ ਨਹਿਰਾਂ ਦੀ ਪੁਟਾਈ, ਸੜਕਾਂ ਦੀ ਉਸਾਰੀ, ਉਦਯੋਗਾਂ ਦੀ ਸਥਾਪਨਾ, ਰੇਲਵੇ ਲਾਈਨਾਂ ਵਿਛਾਉਣੀਆਂ ਅਤੇ ਡੈਮਾਂ ਆਦਿ ਦਾ ਨਿਰਮਾਣ ਹਨ । ਨਿਵਾਸ ਸਥਾਨਾਂ ਨੂੰ ਛੋਟੇਛੋਟੇ ਖੰਡਾਂ ਵਿਚ ਵੰਡਣ ਦੇ ਸਿੱਟੇ ਵਜੋਂ ਵਿਸ਼ਾਲ ਖੇਤਰ ਵਿਚ ਰਹਿਣ ਵਾਲੇ ਜਾਨਵਰਾਂ ਉੱਪਰ ਮਾੜੇ ਅਸਰ ਪੈਂਦੇ ਹਨ ਅਤੇ ਉਨ੍ਹਾਂ ਦੀ ਆਬਾਦੀ ਬਹੁਤ ਜ਼ਿਆਦਾ ਘੱਟ ਜਾਂਦੀ ਹੈ ।

3. ਲੋੜ ਨਾਲੋਂ ਵੱਧ ਵਰਤੋਂ/ਬਹੁਤ ਅਧਿਕ ਸ਼ੋਸ਼ਣ (Over-exploitation) – ਮਨੁੱਖ ਆਪਣੀਆਂ ਭੋਜਨ ਅਤੇ ਨਿਵਾਸ ਸੰਬੰਧੀ ਲੋੜਾਂ ਦੇ ਵਾਸਤੇ ਹਮੇਸ਼ਾ ਤੋਂ ਹੀ ਕੁਦਰਤ ਉੱਤੇ ਨਿਰਭਰ ਰਿਹਾ ਹੈ । ਪਰ ਬਹੁਤ ਜ਼ਿਆਦਾ ਵਧੀ ਹੋਈ ਆਬਾਦੀ ਕਾਰਨ ਮਨੁੱਖ ਦੀਆਂ ਜ਼ਰੂਰਤਾਂ ਲਾਲਚ ਵਿਚ ਬਦਲ ਗਈਆਂ ਹਨ । ਜ਼ਰੂਰਤਾਂ ਵਿਚ ਆਈ ਇਸ ਤਬਦੀਲੀ ਦੇ ਕਾਰਨ ਮਨੁੱਖ ਕੁਦਰਤੀ ਸਾਧਨਾਂ ਦਾ ਬਹੁਤ ਜ਼ਿਆਦਾ ਸ਼ੋਸ਼ਣ ਕਰ ਰਿਹਾ ਹੈ । ਡੋਡੋ (ਮਾਰੀਸ਼ੀਅਸ, ਜੈਬਰਾ ਅਫ਼ਰੀਕਾ), ਤਸਮੇਨੀਆ ਦਾ ਭੇੜੀਆ (Tasmanian wolf) ਵਰਗੀਆਂ ਜਾਤੀਆਂ ਜ਼ਿਆਦਾ ਸ਼ਿਕਾਰ ਕਰਨ ਦੀ ਵਜ੍ਹਾ ਕਰਕੇ ਅਲੋਪ ਹੋ ਗਈਆਂ ਹਨ ।
PSEB 12th Class Environmental Education Solutions Chapter 3 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-3) 2

4. ਪ੍ਰਦੂਸ਼ਣ (Pollution) – ਵਾਤਾਵਰਣੀ ਪ੍ਰਦੂਸ਼ਣ ਦੇ ਕਾਰਨ ਜਾਂ ਤਾਂ ਜਾਤੀਆਂ ਦੀ ਸੰਖਿਆ ਵਿਚ ਕਮੀ ਆ ਸਕਦੀ ਹੈ ਜਾਂ ਇਹ ਅਲੋਪ ਹੋ ਸਕਦੀਆਂ ਹਨ । ਹਾਨੀਕਾਰਕ ਜੀਵਨਾਸ਼ਕਾਂ ਦੀ ਵਰਤੋਂ, ਉਦਯੋਗ ਤੋਂ ਬਾਹਰ ਆਉਣ ਵਾਲੇ ਨਿਕਾਸੀ ਪਦਾਰਥ (ਚਿੱਤਰ 3.3) ਅਤੇ ਵਿਕੀਰਣਾਂ ਦਾ ਕਾਫ਼ੀ ਜ਼ਿਆਦਾ ਮਾਤਰਾ ਵਿਚ ਮੁਕਤ ਹੋਣਾ ਜਾਂ ਸਮੁੰਦਰ ਦੇ ਪਾਣੀ ਉੱਪਰ ਤੇਲ ਦੇ ਖਿਲਰਨਾ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ । ਬਾਜ਼ (Falcon) ਵਰਗੇ ਪੰਛੀ ਖਾਣ ਵਾਲੇ ਸ਼ਿਕਾਰੀ ਪੰਛੀਆਂ ਦੇ ਪੈਸਟੀਸਾਈਡਜ਼ ਨਾਲ ਪ੍ਰਭਾਵਿਤ ਮੱਛੀਆਂ ਦੇ ਖਾਣ ਦੇ ਫਲਸਰੂਪ ਇਨ੍ਹਾਂ ਪੰਛੀਆਂ ਦੀ ਸੰਖਿਆ ਵਿਚ ਕਮੀ ਆ ਗਈ ।
PSEB 12th Class Environmental Education Solutions Chapter 3 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-3) 3

5. ਵਿਦੇਸ਼ੀ ਜਾਤੀਆਂ ਦੀ ਆਮਦ (Introduction of Exotic Species) – ਜਿਹੜੀਆਂ ਜਾਤੀਆਂ ਕਿਸੇ ਨਿਵਾਸ ਸਥਾਨ ਦੀਆਂ ਸਥਾਨਿਕ ਵਸਨੀਕ ਨਾ ਹੋਣ ਅਤੇ ਉਨ੍ਹਾਂ ਨੂੰ ਬਾਹਰੋਂ ਲਿਆ ਕੇ ਉਸ ਨਵੇਂ ਨਿਵਾਸ ਸਥਾਨ ਵਿਚ ਰੱਖਿਆ ਜਾਵੇ, ਅਜਿਹੀਆਂ ਜਾਤੀਆਂ ਨੂੰ ਵਿਦੇਸ਼ੀ ਜਾਤੀਆਂ ਆਖਦੇ ਹਨ । ਇਹ ਵਿਦੇਸ਼ੀ ਜਾਤੀਆਂ ਸਥਾਨਿਕ ਜਾਤੀਆਂ ਦੀ ਭੋਜਨ ਲੜੀ ਵਿਚ ਵਿਘਨ ਉਤਪੰਨ ਕਰ ਦਿੰਦੀਆਂ ਹਨ, ਜਿਸਦੇ ਫਲਸਰੂਪ ਸਥਾਨਕ ਜਾਤੀਆਂ ਦਾ ਅਲੋਪ ਹੋਣਾ ਸ਼ੁਰੂ ਹੋ ਜਾਂਦਾ ਹੈ । ਵਿਦੇਸ਼ੀ ਜਾਤੀਆਂ ਦਾ ਦਾਖ਼ਲਾ ਟਾਪੂ ਦੀ ਪਰਿਸਥਿਕ ਪ੍ਰਣਾਲੀ ਦੀ ਜੈਵਿਕ ਵਿਭਿੰਨਤਾ ਉੱਤੇ ਬੜਾ ਮਾੜਾ ਅਸਰ ਪਾਉਂਦਾ ਹੈ । ਨਾਈਲ ਪਰਚ ((Nile Perch) ਜਿਹੜੀ ਕਿ ਵਿਦੇਸ਼ੀ ਜਾਤੀ ਦੀ ਮੱਛੀ ਹੈ, ਨੂੰ ਵਿਕਟੋਰੀਆ ਝੀਲ ਵਿਚ ਛੱਡਣ ਦੇ ਫਲਸਰੂਪ ਉਸ ਝੀਲ ਦੀਆਂ ਸਥਾਨਕ ਮੱਛੀਆਂ ਖ਼ਤਮ ਹੋ ਗਈਆਂ ।
PSEB 12th Class Environmental Education Solutions Chapter 3 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-3) 4

ਕਾਂਗਰਸ ਘਾਹ ਜਾਂ ਗਾਜਰ ਬੂਟੀ (Parthenium) – ਇਸ ਵਿਦੇਸ਼ੀ ਜਾਤੀ ਦੇ ਦਾਖ਼ਲੇ ਦੇ ਕਾਰਨ ਸਥਾਨਕ ਫ਼ਸਲਾਂ ਨੂੰ ਬੜਾ ਨੁਕਸਾਨ ਪੁੱਜ ਰਿਹਾ ਹੈ । (ਚਿੱਤਰ 3.4

6. ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਵਪਾਰ (National and International Trade) – ਜੰਗਲੀ ਜੰਤੂਆਂ ਤੋਂ ਪ੍ਰਾਪਤ ਹੋਣ ਵਾਲੇ ਪਦਾਰਥ ਜਿਵੇਂ ਕਿ ਸੁਗੰਧੀ ਵਾਲੇ ਇਤਰ (Perfumes), ਸ਼ਿੰਗਾਰ ਦਾ ਸਾਮਾਨ, ਅਜਾਇਬ ਘਰਾਂ ਵਿਚ ਰੱਖੀਆਂ ਜਾਣ ਵਾਲੀਆਂ ਵਸਤਾਂ, ਸਰ, ਹੱਡੀਆਂ, ਹਾਥੀ ਦੰਦ ਅਤੇ ਸਿੰਗਾਂ ਦਾ ਵਪਾਰ, ਕਸਤੂਰੀ ਹਿਰਨ (Musk deer), ਇਕ ਸਿੰਗ ਵਾਲਾ ਗੈਂਡਾ, ਬਾਘ, ਹਾਥੀ ਅਤੇ ਹਿਰਨ ਦਾ ਵਪਾਰ ਇਨ੍ਹਾਂ ਜੰਤੂਆਂ ਦੀ ਜਨਸੰਖਿਆ ਵਿਚ ਆਈ ਕਮੀ ਦਾ ਮੁੱਖ ਕਾਰਨ ਹੈ ।

PSEB 12th Class Environmental Education Solutions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 2.
ਖ਼ਤਰੇ ਦੀ ਕਗਾਰ ਤੇ ਖੜੀਆਂ ਜਾਤੀਆਂ ਦੀਆਂ ਵੱਖ-ਵੱਖ ਸ਼੍ਰੇਣੀਆਂ ਕਿਹੜੀਆਂਕਿਹੜੀਆਂ ਹਨ ?
ਉੱਤਰ-
ਆਈ ਯੂ ਸੀ ਐਨ (IUCN) ਵੱਲੋਂ ਸੰਭਾਲੀ ਹੋਈ ਰੈੱਡ ਡਾਟਾ ਬੁੱਕ (Red Data Book) ਵਿਚ ਪੌਦਿਆਂ ਅਤੇ ਪ੍ਰਾਣੀਆਂ ਦੀਆਂ ਅਜਿਹੀਆਂ ਸਾਰੀਆਂ ਜਾਤੀਆਂ ਨੂੰ ਦਰਜ ਕੀਤਾ ਗਿਆ ਹੈ ਜਿਨ੍ਹਾਂ ਦੇ ਲੁਪਤ ਹੋਣ ਦਾ ਡਰ ਹੈ । ਲੁਪਤ ਹੋਣ ਵਾਲੇ ਜੀਵਾਂ ਦੀਆਂ ਸ਼੍ਰੇਣੀਆਂ ਅੱਗੇ ਲਿਖੇ ਅਨੁਸਾਰ ਹਨ-
PSEB 12th Class Environmental Education Solutions Chapter 3 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-3) 5

1. ਖ਼ਤਰੇ ਦੀ ਕਗਾਰ ‘ ਤੇ ਜਾਤੀਆਂ (Endangered Species) – ਇਸ ਵਰਗ ਵਿਚ ਉਹ ਜਾਤੀਆਂ ਸ਼ਾਮਿਲ ਹਨ ਜਿਨ੍ਹਾਂ ਦੀ ਸੰਖਿਆ ਚਿੰਤਾਜਨਕ ਹੱਦ ਤਕ ਘੱਟ ਚੁੱਕੀ ਹੈ ਜਾਂ ਜਿਨ੍ਹਾਂ ਦੇ ਨਿਵਾਸ ਸਥਾਨ ਬਹੁਤ ਨੀਵੀਂ ਪੱਧਰ ਤਕ ਘੱਟ ਗਏ ਹਨ ਅਤੇ ਇਨ੍ਹਾਂ ਸਜੀਵਾਂ ਦੇ ਖ਼ਤਮ ਹੋਣ ਦਾ ਡਰ ਬਣਿਆ ਹੋਇਆ ਹੈ । ਬਾਘ (Tiger), ਗਿੱਧ (Vultures), ਬੱਬਰ ਸ਼ੇਰ, ਸੁਨਹਿਰੀ ਬਾਂਦਰ, ਲਾਲ ਲੰਮੜੀ ਅਤੇ ਲਾਲ ਪਾਂਡਾ (Red Panda) ਇਸ ਵਰਗ ਦੇ ਮੁੱਖ ਉਦਾਹਰਨ ਹਨ । ਇਕ ਅੰਦਾਜ਼ੇ ਅਨੁਸਾਰ ਭਾਰਤ ਵਿਚ ਥਣਧਾਰੀਆਂ ਦੀਆਂ 80 ਜਾਤੀਆਂ, ਪੰਛੀਆਂ ਦੀਆਂ 20 ਜਾਤੀਆਂ ਅਤੇ ਜਲ-ਥਲੀ ਤੇ ਰੀਂਗਣ ਵਾਲੇ ਜੰਤੂਆਂ ਦੀਆਂ 18 ਜਾਤੀਆਂ ਖ਼ਤਰੇ ਦੀ ਕਗਾਰ ਤੇ ਹਨ ।

2. ਅਸੁਰੱਖਿਅਤ ਜਾਤੀਆਂ (Vulnerable Species) – ਉਹ ਜਾਤੀਆਂ ਜਿਨ੍ਹਾਂ ਦੀ ਸੰਖਿਆ ਘੱਟ ਰਹੀ ਹੋਵੇ ਅਤੇ ਉਨ੍ਹਾਂ ਦੇ ਅਲੋਪ ਹੋਣ ਦਾ ਡਰ ਬਣਿਆ ਰਹੇ, ਤਾਂ ਅਜਿਹੀਆਂ ਜਾਤੀਆਂ । ਨੂੰ ਅਸੁਰੱਖਿਅਤ ਜਾਤੀਆਂ ਆਖਦੇ ਹਨ । ਜਿਵੇਂਕਿ ਜੰਗਲੀ ਖੋਤਾ (ਚਿੱਤਰ 3.6.)
PSEB 12th Class Environmental Education Solutions Chapter 3 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-3) 6

3. ਦੁਰਲੱਭ ਜਾਤੀਆਂ (Rare Species) – ਦੁਰਲੱਭ ਜਾਤੀਆਂ ਦੀ ਜਨਸੰਖਿਆ ਭਾਵੇਂ ਕਾਫ਼ੀ ਜ਼ਿਆਦਾ ਹੈ, ਪਰ ਇਨ੍ਹਾਂ ਦੇ ਭੂਗੋਲਿਕ ਨਿਵਾਸ ਸਥਾਨ ਸੀਮਿਤ ਹਨ । ਇਨ੍ਹਾਂ ਜਾਤੀਆਂ ਨੂੰ ਦੁਰਲਭ ਜਾਤੀਆਂ ਦੇ ਵਰਗ ਵਿਚ ਰੱਖਿਆ ਗਿਆ ਹੈ । ਹੂਪਿੰਗ ਸਾਰਸ (Whooping Crane) ਇਸ ਵਰਗ ਦਾ ਮੁੱਖ ਉਦਾਹਰਨ ਹੈ ।

ਪ੍ਰਸ਼ਨ 3.
ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਦੀ ਸਾਂਭ-ਸੰਭਾਲ ਵਿਚ ਸਵੈ-ਸਥਾਨ ਤਰਕੀਬ ਕਿਵੇਂ ਸਹਾਈ ਹੁੰਦੀ ਹੈ ?
ਉੱਤਰ-
ਸਵੈ-ਸਥਾਨ ਜੁਗਤਾਂ (In-situ strategies) – ਗਤੀਸ਼ੀਲ ਪਰਿਸਥਿਤਕ ਪ੍ਰਬੰਧਾਂ ਵਿਚ ਇਹ ਜੁਗਤਾਂ ਜੀਵ ਵਿਕਾਸ ਕਰ ਰਹੇ ਗਤੀਸ਼ੀਲ ਪਰਿਸਿਥਤਿਕ ਪ੍ਰਬੰਧਾਂ ਵਿਚਲੇ ਜਣਨਿਕ ਸਾਧਨਾਂ ਵੱਲ ਸੰਕੇਤ ਕਰਦੀਆਂ ਹਨ ।

ਅਜਿਹਾ ਕਰਨ ਦੇ ਵਾਸਤੇ ਕਾਫ਼ੀ ਵਿਸ਼ਾਲ ਸੁਰੱਖਿਅਤ ਖੇਤਰਾਂ ਨੂੰ ਨਿਸ਼ਚਿਤ ਕਰਨਾ ਪੈਂਦਾ ਹੈ । ਅਜਿਹੇ ਸੁਰੱਖਿਅਤ ਖੇਤਰਾਂ ਦੇ ਘੇਰੇ ਵਿਚ ਜੀਵ ਮੰਡਲ ਰਾਖਵੇਂ ਸਥਾਨ (Biosphere reserves), ਨੈਸ਼ਨਲ ਪਾਰਕਾਂ (National Parks) ਅਤੇ ਜੰਗਲੀ ਜੀਵਾਂ ਲਈ ਰੱਖਾਂ (Sanctuaries) ਆਉਂਦੇ ਹਨ । ਅਜਿਹੀਆਂ ਸੁਰੱਖਿਅਤ ਥਾਂਵਾਂ ਦਾ ਫੈਲਿਆ ਹੋਇਆ ਜਾਲ, ਉਸ ਖੇਤਰ ਦੇ ਸਮੁੱਚੇ ਜੰਗਲੀ ਜੀਵਨ ਨੂੰ ਸੁਰੱਖਿਅਤ ਰੱਖਣ ਦੇ ਸਮਰੱਥ ਹੋਵੇਗਾ ।

ਜੀਵ-ਮੰਡਲੀ ਰਾਖਵੇਂ ਸਥਾਨ (Biosphere Reserves) – ਸੁਰੱਖਿਅਤ ਸਥਾਨਾਂ ਦੇ ਇਨ੍ਹਾਂ ਵਿਸ਼ੇਸ਼ ਸਥਾਨਾਂ ਵਿਚ ਸਥਾਨਕ ਲੋਕਾਂ ਦੀ ਪਰਿਸਥਿਤਿਕ ਪ੍ਰਣਾਲੀ ਵਿਚ ਭਾਈਵਾਲ ਹੋਣ ਦੇ ਨਾਲ-ਨਾਲ ਇਹ ਲੋਕ ਇਸ ਦਾ ਅਨਿੱਖੜਵਾਂ ਅੰਗ ਵੀ ਹੁੰਦੇ ਹਨ । UNESCO ਵੱਲੋਂ ਇਸ ਧਾਰਨਾ ਨੂੰ ਸੰਨ 1975 ਵਿਚ ਮਨੁੱਖ ਅਤੇ ਜੀਵ ਮੰਡਲ (Man And Biosphee) ਪ੍ਰੋਗਰਾਮ ਦੇ ਅਧੀਨ ਸ਼ੁਰੂ ਕੀਤਾ । ਭਾਰਤ ਵਿਚ ਸੰਨ 2002 ਤਕ ਅਜਿਹੇ ਜੀਵ ਮੰਡਲੀ ਰਾਖਵੇਂ ਸਥਾਨ ਦੀ ਸੰਖਿਆ 13 ਸੀ । ਜੀਵ ਮੰਡਲੀ ਰਾਖਵੇਂ ਸਥਾਨ ਦੇ ਤਿੰਨ ਖੰਡ (Zones) ਹੁੰਦੇ ਹਨ ।

1. ਕੁਦਰਤੀ ਜਾਂ ਕੋਰ ਜ਼ੋਨ (Core Zone) – ਇਹ ਜੀਵ ਮੰਡਲ ਦਾ ਸਭ ਤੋਂ ਅੰਦਰਲਾ ਖੰਡ ਹੈ । ਇਸ ਖੰਡ ਵਿਚ ਕਿਸੇ ਵੀ ਪ੍ਰਕਾਰ ਦੀਆਂ ਮਨੁੱਖੀ ਗਤੀਵਿਧੀਆਂ ਦੀ ਆਗਿਆ ਨਹੀਂ ਹੁੰਦੀ ।

2. ਨਿਰਪੱਖ ਜਾਂ ਬਫ਼ਰ ਖੰਡ (Buffer Zone) – ਨਿਰਪੱਖ ਜਾਂ ਬਫ਼ਰ ਖੰਡ ਕੇਂਦਰੀ ਭਾਗ ਦੇ ਬਾਹਰਲੇ ਪਾਸੇ ‘ਤੇ ਸਥਿਤ ਹੈ । ਇਸ ਖੰਡ ਵਿਚ ਸੀਮਾਂਬੱਧ ਮਨੁੱਖੀ ਗਤੀਵਿਧੀਆਂ ਜਿਵੇਂ ਕਿ ਖੋਜ ਆਦਿ ਸੰਬੰਧੀ ਕੰਮ ਕਰਨ ਦੀ ਆਗਿਆ ਹੁੰਦੀ ਹੈ । ਜੈਵਿਕ ਵਿਭਿੰਨਤਾ ਵਿਚ ਕਿਸੇ ਕਿਸਮ ਦੀ ਛੇੜਛਾੜ ਨਹੀਂ ਕੀਤੀ ਜਾ ਸਕਦੀ ।

3. ਅੰਤਰਕਾਲੀ ਖੰਡ (Manipulative Zone) – ਜੀਵ-ਮੰਡਲ ਦਾ ਇਹ ਸਭ ਤੋਂ ਬਾਹਰੀ ਹਿੱਸਾ ਹੈ । ਇਸ ਖੰਡ ਵਿਚ ਮਨੁੱਖੀ ਗਤੀਵਿਧੀਆਂ ਕਰਨ ਦੀ ਆਗਿਆ ਹੁੰਦੀ ਹੈ ਅਤੇ ਇਸ ਖੇਤਰ ਵਿਚ ਮਨੁੱਖੀ ਬਸਤੀਆਂ ਵੀ ਕਾਇਮ ਕੀਤੀਆਂ ਗਈਆਂ ਹੁੰਦੀਆਂ ਹਨ । ਇਸ ਖੰਡ ਵਿਚ ਪ੍ਰਕਿਰਤੀ ਨਾਲ ਛੇੜ-ਛਾੜ ਦੀ ਮਨਾਹੀ ਹੈ। ਫੌਰੈਸਟਰੀ, ਫ਼ਸਲਾਂ ਦੀ ਕਾਸ਼ਤ (Cropping), ਵਸੇਬੇ ਅਤੇ ਮਨਪ੍ਰਚਾਵੇ ਵਰਗੀਆਂ ਗਤੀਵਿਧੀਆਂ ਕਰਨ ਦੀ ਆਗਿਆ ਹੈ । ਇਸ ਖੰਡ ਨੂੰ ਪਰਿਵਰਤਨੀ ਖੰਡ (Transitional Zone) ਵੀ ਕਹਿੰਦੇ ਹਨ ।

ਨੈਸ਼ਨਲ ਪਾਰਕਾਂ (National Parks) – ਇਹ ਇਕ ਅਜਿਹਾ ਸੁਰੱਖਿਅਤ ਖੰਡ ਹੈ ਜਿਸ ਨੂੰ ਕਿ ਚਿੰਤਾਜਨਕ ਹਾਲਤ ਵਿਚ ਪੁੱਜੀਆਂ ਹੋਈਆਂ ਖ਼ਤਰੇ ਵਿਚਲੇ ਪੌਦਿਆਂ ਅਤੇ ਪਾਣੀਆਂ ਦੀਆਂ ਜਾਤੀਆਂ ਦੀ ਸੁਰੱਖਿਆ ਲਈ ਹੀ ਰਿਜ਼ਰਵ ਕੀਤਾ ਗਿਆ ਹੁੰਦਾ ਹੈ । ਜੰਗਲੀ ਜੀਵਨ ਦੇ ਲਈ ਨੈਸ਼ਨਲ ਪਾਰਕ ਇਕ ਤਰ੍ਹਾਂ ਦੇ ਕੁਦਰਤੀ ਨਿਵਾਸ ਸਥਾਨ ਹਨ । ਭਾਰਤ ਵਿਚ ਇਸ ਸਮੇਂ ਰਾਸ਼ਟਰੀ ਪਾਰਕਾਂ ਦੀ ਸੰਖਿਆ 97 ਹੈ ।
ਇਨ੍ਹਾਂ ਰਾਸ਼ਟਰੀ ਪਾਰਕਾਂ ਵਿਚੋਂ ਕੁੱਝ-ਇਕ ਹੇਠ ਲਿਖੀਆਂ ਗਈਆਂ ਹਨ-

  • ਗੇਟ ਹਿਮਾਲਿਅਨ ਨੈਸ਼ਨਲ ਪਾਰਕ (The Great Himalayan National Park) – ਇਸ ਰਾਸ਼ਟਰੀ ਪਾਰਕ ਵਿਚ ਬਰਫਾਨੀ ਤੇਂਦੁਆ (Snow Leopard) ਪਾਇਆ ਜਾਂਦਾ ਹੈ ।
  • ਕਾਜ਼ੀਰੰਗਾ ਨੈਸ਼ਨਲ ਪਾਰਕ (Kaziranga National Park) – ਆਸਾਮ ਪ੍ਰਾਂਤ ਵਿਚ ਸਥਿਤ ਇਸ ਪਾਰਕ ਵਿਚ ਆਮ ਪਾਇਆ ਜਾਣ ਵਾਲਾ ਪ੍ਰਾਣੀ ਇਕ ਸਿੰਗ ਵਾਲਾ ਗੈਂਡਾ (One horned Rhino) ।
  • ਸੁੰਦਰਬਨ ਨੈਸ਼ਨਲ ਪਾਰਕ (Sunderban National Park) – ਪੱਛਮੀ ਬੰਗਾਲ ਵਿਖੇ ਇਹ ਪਾਰਕ ਬੰਗਾਲ ਬਾਘ ਲਈ ਰਿਜ਼ਰਵ ਕੀਤੀ ਹੋਈ ਹੈ ।
  • ਕਾਲਾ ਨੈਸ਼ਨਲ ਪਾਰਕ (Kanha National Park) – ਮੱਧ ਪ੍ਰਦੇਸ਼ ਵਿਖੇ ਸਥਿਤ ਇਹ ਪਾਰਕ ਜੰਗਲੀ ਬਾਘ (Wild Tiger) ਲਈ ਕੁਦਰਤੀ ਨਿਵਾਸ ਸਥਾਨ ਹੈ ।
  • ਮਾਰੂਥਲ ਨੈਸ਼ਨਲ ਪਾਰਕ (Desert National Park) – ਇਹ ਮਾਰੂਥਲ ਨੈਸ਼ਨਲ ਪਾਰਕ ਗੇਟ ਇੰਡੀਅਨ ਬਾਸਟਰਡ (The Great Indian Bastard) ਪੰਛੀ ਦੀ ਸੁਰੱਖਿਆ ਲਈ ਹੈ । ਇਸ ਪੰਛੀ ਦੇ ਇਲਾਵਾ ਇੱਥੇ ਸੁਰੱਖਿਅਤ ਪਾਏ ਜਾਣ ਵਾਲੇ ਹੋਰਨਾਂ ਜੰਤੂਆਂ ਵਿਚ ਕਾਲਾ ਹਿਰਨ, ਨੀਲ ਗਾਂ ਅਤੇ ਚਿੰਕਾਰਾ (Chinkara) ਵਰਗੀਆਂ ਥਣਧਾਰੀ ਜਾਤੀਆਂ ਵੀ ਸ਼ਾਮਿਲ ਹਨ ।
  • ਸਮੁੰਦਰੀ ਰਾਸ਼ਟਰੀ ਪਾਰਕ (The Marine National Park) – ਗੁਜਰਾਤ ਵਿਖੇ ਸਥਿਤ ਇਹ ਰਾਸ਼ਟਰੀ ਪਾਰਕ ਮੁੰ ਚਟਾਨ ਕਿੱਤੀ (Coral reefs) ਅਤੇ ਮੌਲਸਕਸ (Molluscs) ਦੇ ਲਈ ਸੁਰੱਖਿਅਤ ਸਥਾਨ ਹੈ ।

ਰੱਖਾਂ (Sanctuaries) – ਜੰਗਲੀ ਜਾਨਵਰਾਂ ਲਈ ਰੱਖਾਂ ਅਜਿਹੇ ਸੁਰੱਖਿਅਤ ਸਥਾਨ ਹਨ ਜਿੱਥੇ ਇਹ ਜਾਨਵਰ ਸ਼ਿਕਾਰ ਹੋਣ ਦੇ ਡਰ ਤੋਂ ਸੁਰੱਖਿਅਤ ਹਨ, ਭਾਵ ਰੱਖਾਂ ਵਿਚ ਜੰਗਲੀ ਜਾਨਵਰਾਂ ਦੇ ਸ਼ਿਕਾਰ ਦੀ ਮੁਕੰਮਲ ਤੌਰ ‘ਤੇ ਮਨਾਹੀ ਹੈ, ਪਰ ਨੈਸ਼ਨਲ ਪਾਰਕਾਂ ਦੇ ਵਿਪਰੀਤ ਮਨੁੱਖਾਂ ਨੂੰ ਰੱਖਾਂ ਵਿਚ ਇਮਾਰਤੀ ਲੱਕੜੀ ਦੀ ਕਟਾਈ ਕਰਨ, ਜੰਗਲ ਵਿਚ ਪੈਦਾ ਹੋਏ ਉਤਪਾਦਾਂ ਅਤੇ ਖੇਤੀ ਕਰਨ ਦੀ ਸੀਮਿਤ ਆਗਿਆ ਦਾ ਪ੍ਰਾਵਧਾਨ ਹੈ । ਭਾਰਤ ਵਿਚ 500 ਰੱਖਾਂ ਹਨ ।
ਕੁੱਝ ਮਸ਼ਹੂਰ ਰੱਖਾਂ ਹਨ-

  • ਡਾਚੀਗਾਮ ਰੱਖ (The Dachigam Sanctuary) – ਕਸ਼ਮੀਰ ਵਿਖੇ ਸਥਿਤ ਇਹ ਰੱਖ ਹਾਂਗੁਲ (Hangul) ਜਾਂ ਕਸ਼ਮੀਰੀ ਬਾਰੂ ਸਿੰਗਾ (Kashmiri stag) ਲਈ ਹੈ ।
  • ਮਾਨਸ ਰੱਖ (The Manas Sanctuary) – ਇਸ ਰੱਖ ਵਿਚ ਪਾਏ ਜਾਂਦੇ ਪ੍ਰਾਣੀਆਂ ਵਿਚ ਸੁਨਹਿਰੀ ਲੰਗੂਰ (Golden langur), ਬਹੁਤ ਹੀ ਦੁਰਲੱਭ ਬੌਣਾ ਸੂਰ (Pygmy hog) ਜਿਹੜਾ ਕਿ ਵਿਸ਼ਵ ਭਰ ਵਿਚ ਪਾਇਆ ਜਾਣ ਵਾਲਾ ਸਭ ਤੋਂ ਛੋਟੇ ਆਕਾਰ ਵਾਲਾ ਜੰਤੁ ਹੈ, ਪਾਇਆ ਜਾਂਦਾ ਹੈ ।
  • ਭਰਤਪੁਰ (Bharatpur) – ਵਿਸ਼ਵ ਭਰ ਵਿਚ ਜਲ-ਪੰਛੀਆਂ ਦੀ ਇਹ ਸਭ ਤੋਂ ਵੱਡੀ ਰੱਖ ਹੈ । ਇੱਥੇ ਪਾਣੀ ਵਿਚ ਤੈਰਨ ਵਾਲੇ ਪੰਛੀ ਜਿਵੇਂ ਕਿ ਬੱਤਖਾਂ, ਮੁਰਗਾਬੀਆਂ, ਸਾਰਸ ਅਤੇ ਬਗਲੇ ਹਜ਼ਾਰਾਂ ਦੀ ਸੰਖਿਆ ਵਿਚ ਪਾਏ ਜਾਂਦੇ ਹਨ । ਸਾਇਬੇਰੀਆ ਦੇ ਅਤਿ ਸ਼ੀਤ ਇਲਾਕੇ ਤੋਂ ਪਲਾਇਨ ਕਰਕੇ ਆਉਣ ਵਾਲੇ ਸਾਇਬੇਰੀਆਈ ਸ਼ੈਨਜ਼ (Siberian Cranes) ਦਾ ਇਹ ਵੀ ਘਰ ਹੈ ।
  • ਬਾਘਾਂ (Tigers) ਨੂੰ ਵੇਖਣ ਦੇ ਲਈ ਰਨਬੰਬੋਰ (Ranthambore) ਸੁਪ੍ਰਸਿੱਧ ਹੈ ।
  • ਗੀਰ (Gir) ਰੱਖ ਏਸ਼ੀਆਈ ਬੱਬਰ ਸ਼ੇਰ (Asian lion) ਲਈ ਸੁਰੱਖਿਅਤ ਜਗਾ ਹੈ ।
  • ਪੱਛਮੀ ਘਾਟ (Westem Ghats) ਦੀਆਂ ਰੱਖਾਂ ਵਿਚ ਮਾਲਾਬਾਰ (Malabar), ਵੱਡੇ ਆਕਾਰ ਦੀਆਂ ਗਲਿਹਰੀਆਂ (Giant squirrels) ਉੱਡਣੀਆਂ ਗਲਿਹਰੀਆਂ (Flying squirrels), ਪਹਾੜੀ ਪੰਛੀਆਂ ਦੀਆਂ ਅਨੇਕ ਜਾਤੀਆਂ ਜਲ-ਥਲੀ ਜੀਵਾਂ, ਰੀਂਗਣ ਵਾਲੇ ਜਾਨਵਰਾਂ ਅਤੇ ਕੀਟਾਂ ਦੀਆਂ ਅਨੇਕਾਂ ਜਾਤੀਆਂ ਪਾਈਆਂ ਜਾਂਦੀਆਂ ਹਨ ।
  • ਬਾਂਦੀਪੁਰ (Bandipur), ਮੁਦੁਮਲਾਈ (Mudumalai), ਵਿਨਾੜ (Wynad) ਅਤੇ ਭੱਦਰਾ ਰੱਖਾਂ (Bhadra Sanctuary), ਹਾਥੀਆਂ ਕਾਰਨ ਮਸ਼ਹੂਰ ਹਨ । ਇਹ ਰੱਖਾਂ ਨੀਲਗਿਰੀ ਪਹਾੜੀਆਂ ਵਿਖੇ ਸਥਿਤ ਹਨ ।

ਪਵਿੱਤਰ ਵਣ ਅਤੇ ਝੀਲਾਂ (Sacred Forests and Lakes) – ਭਾਰਤ ਅਤੇ ਏਸ਼ੀਆ ਦੇ ਦੂਸਰੇ ਦੇਸ਼ਾਂ ਵਿਚ ਜੈਵਿਕ ਅਨੇਕਰੂਪਤਾ ਦੇ ਸੁਰੱਖਿਅਣ ਕਰਨ ਦੀ ਵਿਧੀ ਪਵਿੱਤਰ ਵਣਾਂ ਅਤੇ ਪਵਿੱਤਰ ਝੀਲਾਂ ਦੀ ਸੁਰੱਖਿਆ ਕਰਕੇ ਕੀਤੀ ਜਾਂਦੀ ਹੈ । ਇਨ੍ਹਾਂ ਸਥਾਨਾਂ ਦੀ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਹੋਇਆਂ ਸਥਾਨਕ ਲੋਕ ਇਨ੍ਹਾਂ ਦੀ ਰੱਖਿਆ ਕਰਦੇ ਹਨ । ਪਵਿੱਤਰ ਵਣ ਮੇਘਾਲਿਆ ਦੇ ਖਾਸੀ ਅਤੇ ਜੈਨਤੀਆਂ ਪਹਾੜੀਆਂ ਵਿਚ ਸਥਿਤ ਹਨ । ਰਾਜਸਥਾਨ ਦੀਆਂ ਅਰਾਵਲੀ ਪਹਾੜੀਆਂ, ਸਾਰਗੁਜਾ (Sarguja), ਚਾਂਦਾ (Chanda) ਅਤੇ ਬਸਤਰ (Bastar), ਮੱਧ ਪ੍ਰਦੇਸ਼ ਵਿਚ ਪਵਿੱਤਰ ਵਣ ਮੌਜੂਦ ਹਨ । ਸਿੱਕਮ ਵਿਖੇ ਮੌਜੂਦ ਖੇਚੀਓ ਪਾਲਰੀ ਝੀਲ (Kacheo palri lake) ਨੂੰ ਸਥਾਨਕ ਲੋਕਾਂ ਨੇ ਪਵਿੱਤਰ ਘੋਸ਼ਿਤ ਕੀਤਾ ਹੋਇਆ ਹੈ, ਜਿਸਦੇ ਫਲਸਰੂਪ ਇਸ ਝੀਲ ਵਿਚ ਪਾਏ ਜਾਂਦੇ ਪ੍ਰਾਣੀ ਸਮੂਹ ਅਤੇ ਬਨਸਪਤੀ ਸਮੂਹ ਸੁਰੱਖਿਅਤ ਹਨ ।

PSEB 12th Class Environmental Education Solutions Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

ਪ੍ਰਸ਼ਨ 4.
ਜੰਗਲੀ ਜੀਵਨ ਤੇ ਲੋਕਾਂ ਵਿਚਾਲੇ ਝਗੜੇ ਦੇ ਕੀ ਕਾਰਨ ਹਨ ? ਇਨ੍ਹਾਂ ਨੂੰ ਕਿਵੇਂ ਖ਼ਤਮ ਕੀਤਾ ਜਾ ਸਕਦਾ ਹੈ ?
ਉੱਤਰ-
ਜੰਗਲੀ ਜਾਨਵਰਾਂ (ਮਾਸਾਹਾਰੀਆਂ ਅਤੇ ਸ਼ਾਕਾਹਾਰੀਆਂ ਦੇ ਦਰਮਿਆਨ ਝਗੜੇ ਦਾ ਆਰੰਭ ਉਸ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ, ਜਿਸ ਸਮੇਂ ਤੋਂ ਮਨੁੱਖ ਨੇ ਜਾਨਵਰਾਂ, ਵਿਸ਼ੇਸ਼ ਕਰਕੇ ਦੁਧਾਰੂ ਜਾਨਵਰਾਂ ਦਾ ਘਰੇਲੂ ਕਰਨ/ਪਾਲਤੂ ਕਰਨ ਸ਼ੁਰੂ ਕੀਤਾ | ਸਮੇਂ ਦੇ ਬੀਤਣ ਨਾਲ ਮਨੁੱਖ ਜਾਤੀ ਦੀ ਜਨਸੰਖਿਆ ਵਿਚ ਹੋਏ ਵਾਧੇ ਦੇ ਫਲਸਰੂਪ, ਜੰਗਲੀ ਜਾਨਵਰਾਂ ਦੇ ਨਿਵਾਸ ਸਥਾਨਾਂ ਦੇ ਖੇਤਰ ਵਿਚ ਬਹੁਤ ਜ਼ਿਆਦਾ ਕਮੀ ਪੈਦਾ ਹੋ ਜਾਣ ਕਾਰਨ ਮਨੁੱਖ ਜਾਤੀ ਅਤੇ ਜੰਗਲੀ ਜੀਵਨ ਦੇ ਦਰਮਿਆਨ ਝਗੜੇ ਦੇ ਬਹੁਤ ਜ਼ਿਆਦਾ ਵੱਧ ਜਾਣ ਦੇ ਸਿੱਟੇ ਵਜੋਂ ਕਈ ਜੰਗਲੀ ਜਾਤੀਆਂ ਖ਼ਤਮ ਹੋਣ ਦੇ ਕਰੀਬ ਪਹੁੰਚ ਚੁੱਕੀਆਂ ਹਨ ।

ਝਗੜਾ ਮਿਟਾਉਣ ਦੇ ਉਪਾਅ (Mitigation Steps) – ਥਵੀ ਦੇ ਜ਼ਿੰਮੇਵਾਰ ਅਤੇ ਅਕਲਮੰਦ ਵਾਸੀ ਹੋਣ ਦੇ ਨਾਤੇ, ਇਹ ਜ਼ਰੂਰੀ ਹੋ ਜਾਂਦਾ ਹੈ ਕਿ ਮਨੁੱਖ ਜਾਤੀ ਅਤੇ ਜੰਗਲੀ ਜਾਨਵਰਾਂ ਦੇ ਵਿਚਾਲੇ ਹੋਣ ਵਾਲੇ ਝਗੜੇ ਨੂੰ ਮਿਟਾਉਣ ਵਾਸਤੇ ਤਰੀਕੇ ਅਤੇ ਜੁਗਤਾਂ ਲੱਭੀਆਂ ਜਾਣ ਤਾਂ ਜੋ ਪ੍ਰਕਿਰਤੀ ਵਿਚ ਸੰਤੁਲਨ ਕਾਇਮ ਰੱਖਿਆ ਜਾ ਸਕੇ । ਇਸ ਸੰਬੰਧ ਵਿਚ ਹੇਠ ਲਿਖੇ ਸੁਝਾਅ ਦਿੱਤੇ ਜਾਂਦੇ ਹਨ-

  • ਵਣਾਂ ਵਿਚ ਲਾਂਘੇ (Corridors) ਤਿਆਰ ਕੀਤੇ ਜਾਣੇ ਚਾਹੀਦੇ ਹਨ । ਇਨ੍ਹਾਂ ਲਾਂਘਿਆਂ ਵਿਚ ਨਾ ਤਾਂ ਮਨੁੱਖੀ ਰਿਹਾਇਸ਼ ਦੀ ਆਗਿਆ ਹੋਣੀ ਚਾਹੀਦੀ ਹੈ ਅਤੇ ਨਾ ਹੀ ਉੱਥੇ ਖੇਤੀ ਸੰਬੰਧੀ ਸਰਗਰਮੀਆਂ ਹੀ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਜੰਗਲੀ ਜਾਨਵਰ ਬਿਨਾਂ ਕਿਸੇ ਡਰ-ਭੈਅ ਅਤੇ ਰੋਕ-ਟੋਕ ਦੇ ਇਧਰ-ਉਧਰ ਘੁੰਮ ਸਕਣ ।
  • ਫ਼ਸਲਾਂ ਦੇ ਨੁਕਸਾਨ ਨੂੰ ਰੋਕਣ ਵਾਸਤੇ ਯਤਨ ਕੀਤੇ ਜਾਣੇ ਚਾਹੀਦੇ ਹਨ । ਉਦਾਹਰਨ ਲਈ, ਕੇਵਲ ਅਜਿਹੀਆਂ ਫ਼ਸਲਾਂ ਦੀ ਕਾਸ਼ਤ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੂੰ ਜੰਗਲੀ ਜਾਨਵਰ ਨਹੀਂ ਖਾਂਦੇ । ਮਿਰਚਾਂ ਅਤੇ ਤੰਮਾਕੂ ‘ਤੇ ਆਧਾਰਿਤ ਫ਼ਸਲਾਂ ਦੀ ਕਾਸ਼ਤ ਜੰਗਲੀ ਜੀਵਾਂ ਨੂੰ ਖੇਤਾਂ ਤੋਂ ਦੂਰ ਰੱਖਦੀ ਹੈ ।
  • ਜਦੋਂ ਕਿਸੇ ਨਿਵਾਸ ਸਥਾਨ ‘ਤੇ ਜੰਗਲੀ ਜਾਨਵਰਾਂ ਦੀ ਖ਼ਾਸ ਜਾਤੀ ਦੀ ਵਸੋਂ ਜ਼ਿਆਦਾ ਵੱਧ ਜਾਵੇ, ਤਾਂ ਇਨ੍ਹਾਂ ਜਾਨਵਰਾਂ ਵਿਚੋਂ ਬਹੁਤਿਆਂ ਦਾ ਸਥਾਨ ਬਦਲ ਦੇਣ ਨਾਲ ਸੰਤੁਲਨ ਕਾਇਮ ਰੱਖਿਆ ਜਾ ਸਕਦਾ ਹੈ ।
  • ਭੇਡਾਂ ਅਤੇ ਬੱਕਰੀਆਂ ਨੂੰ ਮਾਸਾਹਾਰੀ ਜੀਵਾਂ ਤੋਂ ਬਚਾਉਣ ਦੇ ਮੰਤਵ ਨਾਲ ਕੁੱਤਿਆਂ ਨੂੰ ਰੇਂਡ ਕੀਤਾ ਜਾ ਸਕਦਾ ਹੈ ।
  • ਜਿਨ੍ਹਾਂ ਪਿੰਡ ਵਾਸੀਆਂ ਦੇ ਮਵੈਸ਼ੀਆਂ ਦਾ ਜੰਗਲੀ ਜਾਨਵਰ ਨੁਕਸਾਨ ਕਰਨ, ਉਨ੍ਹਾਂ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ।
  • ਕਿਸੇ ਵੀ ਸਮੁਦਾਇ ਦੇ ਜਿਹੜੇ ਲੋਕ ਵਣਾਂ ਦੇ ਅੰਦਰ ਜਾਂ ਨੇੜੇ ਰਹਿੰਦੇ ਹਨ, ਉਨ੍ਹਾਂ ਲਈ ਆਵਾਸ ਦੇ ਢੁੱਕਵੇਂ ਬਦਲ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਵੀ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਵਣਾਂ ਉੱਤੇ ਨਿਰਭਰਤਾ ਘੱਟ ਹੋ ਸਕੇ ।
  • ਸਥਾਨਿਕ ਲੋਕਾਂ ਨੂੰ ਜੰਗਲੀ ਜੀਵਨ ਦੀ ਮਹੱਤਤਾ ਬਾਰੇ ਜਾਗਰੂਕ ਕਰਵਾਏ ਜਾਣ ਦੀ ਲੋੜ ਹੈ ।

ਇਸ ਝਗੜੇ ਨੂੰ ਨਿਪਟਾਉਣ ਵਿਚ ਉਲੀਕੇ ਗਏ ਪ੍ਰੋਗਰਾਮਾਂ ਵਿਚ ਸਰਕਾਰ, ਵਿਗਿਆਨੀਆਂ, ਪਾਈਵੇਟ ਸੈਕਟਰ, ਗੈਰ-ਸਰਕਾਰੀ ਸੰਗਠਨਾਂ ਅਤੇ ਸਥਾਨਿਕ ਸਮੁਦਾਇ ਦੀ ਜਾਂ ਆਬਾਦੀ ਦੀ ਪ੍ਰਭਾਵੀ ਭਾਈਵਾਲੀ (Partnership) ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ।

ਪ੍ਰਸ਼ਨ 5.
ਮੌਕੇ ਜਾਂ ਸਵੈਸਥਾਨ (In-Situ) ਅਤੇ ਮੌਕੇ ਤੋਂ ਪਰੇ ਜਾਂ ਸਥਾਨ ਬਾਹਰੀ (ExSitu) ਸਾਂਭ-ਸੰਭਾਲ ਦੀਆਂ ਤਰਕੀਬਾਂ ਦੀਆਂ ਕੀ ਸੀਮਾਵਾਂ ਹਨ ?
ਉੱਤਰ-
ਮੌਕੇ ਜਾਂ ਸਵੈਸਥਾਨ (In-Situ) ਅਤੇ ਮੌਕੇ ਤੋਂ ਪਰੇ ਸਥਾਨ ਬਾਹਰੀ (Ex-Situ)
ਸਾਂਭ-ਸੰਭਾਲ ਦੀਆਂ ਸੀਮਾਵਾਂ :-ਜੰਗਲੀ ਜੀਵਨ ਦੀ ਉਨ੍ਹਾਂ ਦੇ ਕੁਦਰਤੀ ਵਾਤਾਵਰਣ ਵਿੱਚ ਦੇਖਭਾਲ ਕਰਨ ਨੂੰ ਮੌਕੇ ਦੀ ਸਾਂਭ-ਸੰਭਾਲ ਆਖਦੇ ਹਨ । ਅਜਿਹਾ ਕਰਨ ਦੇ ਵਾਸਤੇ ਵਣਾਂ ਵਿੱਚ ਸੁਰੱਖਿਅਤ ਸਥਾਨ (Protected area) ਨਿਸ਼ਚਿਤ ਕੀਤੇ ਗਏ ਹੁੰਦੇ ਹਨ । ਜੀਵ-ਮੰਡਲ ਰਿਜ਼ਰਵ (Biosphere reserves), ਨੈਸ਼ਨਲ ਪਾਰਕ (National Park), ਰੱਖਾਂ (Sanctuaries) ਜੰਗਲੀ ਜੀਵਨ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਖੇਤਰ ਨਿਸ਼ਚਿਤ ਕੀਤੇ ਗਏ ਹਨ ।

ਸੀਮਾਵਾਂ (Limitations) ਜੀਵ ਮੰਡਲ ਰਿਜ਼ਰਵਜ਼-ਇਸ ਦੇ ਤਿੰਨ ਖੰਡ ਹਨ | ਸਭ ਤੋਂ ਅੰਦਰਲੇ ਭਾਗ ਕੇਂਦਰੀ ਭਾਗ ਜਾਂ ਕੋਰ (Core) ਵਿਚ ਕਿਸੇ ਵੀ ਤਰ੍ਹਾਂ ਦੀਆਂ ਮਨੁੱਖੀ ਸਰਗਰਮੀਆਂ ਵਰਜਿਤ ਹਨ । ਜਿਹੜੇ ਲੋਕ ਬਫ਼ਰ ਜ਼ੋਨ (Buffer Zone) ਵਿਚ ਰਹਿੰਦੇ ਹਨ, ਜਿਹੜੇ ਲੋਕ ਵਿੱਦਿਅਕ ਅਤੇ ਖੋਜ ਕਿਰਿਆਵਾਂ ਨਾਲ ਸੰਬੰਧਿਤ ਹਨ, ਕੇਵਲ ਉਹੀ ਇਸ ਜ਼ੋਨ ਬਫ਼ਰ ਜ਼ੋਨ ਤਕ ਹੀ ਸੀਮਿਤ ਰਹਿ ਸਕਦੇ ਹਨ | ਕੋਰ ਜ਼ੋਨ ਵਿਚ ਜੇਕਰ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਦਾਖ਼ਲਾ ਵਰਜਿਤ ਹੋਣ ਕਾਰਨ ਉੱਥੇ ਜਾਣਾ ਮਨਾ ਹੈ, ਜਿਸ ਕਰਕੇ ਦੁਰਘਟਨਾ ਦੇ ਕਾਰਨਾਂ ਬਾਰੇ ਜਾਣਕਾਰੀ ਦੀ ਪ੍ਰਾਪਤੀ ਮੁਸ਼ਕਿਲ ਹੋ ਜਾਂਦੀ ਹੈ । ਅੰਤਰ ਕਾਲੀ ਪਰਿਵਰਤਨੀ ਖੰਡ ਵਿਚ ਲੋਕ ਵਸਦੇ ਹਨ ਅਤੇ ਖੇਤੀਬਾੜੀ ਆਦਿ ਕਰਦੇ ਹਨ, ਪਰ ਇਨ੍ਹਾਂ ਲੋਕਾਂ ਦਾ ਬਾਕੀ ਦੇ ਦੋ ਖੰਡਾਂ ਵਿੱਚ ਦਾਖਲਾ ਵਰਜਿਤ ਹੈ ।

ਰੱਖਾਂ (Sanctuaries) – ਇਨ੍ਹਾਂ ਥਾਂਵਾਂ ਤੇ ਮਨੁੱਖ ਨੂੰ ਕੁੱਝ ਪ੍ਰਕਾਰ ਦੀਆਂ ਗਤੀਵਿਧੀਆਂ ਜਿਵੇਂ ਕਿ ਇਮਾਰਤੀ ਲੱਕੜੀ ਇਕੱਠੀ ਕਰਨਾ, ਜੰਗਲ ਵਿਚੋਂ ਵਰਤੋਂ ਵਾਲੀਆਂ ਵਸਤਾਂ ਇਕੱਠੀਆਂ ਕਰਨਾ ਆਦਿ ਦੀ ਆਗਿਆ ਹੈ ।

ਸੀਮਾਵਾਂ (Limits) – ਮਨੁੱਖਾਂ ਨੂੰ ਸੀਮਿਤ ਹੱਦ ਤੱਕ ਗਤੀਵਿਧੀਆਂ ਕਰਨ ਦੀ ਆਗਿਆ ਹੈ, ਪਰ ਕਈ ਵਾਰ ਇਹ ਗਤੀਵਿਧੀਆਂ ਜੰਗਲੀ ਜਾਨਵਰਾਂ ਲਈ ਖ਼ਤਰਾ ਸਿੱਧ ਹੋ ਸਕਦੀਆਂ ਹਨ ।

ਮੌਕੇ ਤੋਂ ਪਰੇ/ਸਥਾਨ ਬਾਹਰੀ (Ex-Situ) – ਜੰਗਲੀ ਜੀਵਨ ਦੀ ਸੁਰੱਖਿਆ ਅਤੇ ਸਾਂਭਸੰਭਾਲ ਉਨ੍ਹਾਂ ਦੇ ਕੁਦਰਤੀ ਸਥਾਨਾਂ ਤੋਂ ਬਾਹਰ ਕੀਤੇ ਜਾਣ ਨੂੰ ਮੌਕੇ ਤੋਂ ਪਰੇ ਸਾਂਭ-ਸੰਭਾਲ ਆਖਦੇ ਹਨ | ਅਜਿਹਾ ਕਰਨ ਦੇ ਲਈ ਹੇਠ ਲਿਖੇ ਤਰੀਕੇ ਅਪਣਾਏ ਜਾਂਦੇ ਹਨ :

  1. ਬੋਟੈਨੀਕਲ ਬਾਗ਼
  2. ਚਿੜੀਆ ਘਰ
  3. ਆਰਬੋਰੇਟਾ (ਰੁੱਖਾਂ ਅਤੇ ਝਾੜੀਆਂ ਦੇ ਬਾਗ਼)
  4. ਪਵਿੱਤਰ ਪੌਦੇ
  5. ਘਰੇਲੂ ਬਗੀਚੇ
  6. ਬੀਜ ਬੈਂਕ
  7. ਕਾਇਓ ਸੁਰੱਖਿਅਣ ਅਤੇ ਟਿਸ਼ੂ ਕਲਚਰ ।

ਸਥਾਨ ਬਾਹਰੀ ਜਾਂ ਮੌਕੇ ਤੋਂ ਪਰੇ ਸੁਰੱਖਿਅਣ ਦੀਆਂ ਸੀਮਾਵਾਂ – ਇਸ ਵਿਚ ਕੋਈ ਸ਼ੱਕ ਨਹੀਂ ਕਿ ਮੌਕੇ ਤੋਂ ਪਰੇ ਸਥਾਨ ਬਾਹਰੀ ਦੀ ਵਿਧੀ ਅਪਣਾ ਕੇ ਜੰਗਲੀ ਜੀਵਨ ਦੀ ਸਾਂਭ-ਸੰਭਾਲ ਕੀਤੀ ਜਾ ਸਕਦੀ ਹੈ, ਪਰ ਇਹ ਕੁੱਝ ਹੱਦ ਤਕ ਹੀ ਸੰਭਵ ਹੋ ਸਕਦਾ ਹੈ, ਕਿਉਂਕਿ ਇਨ੍ਹਾਂ ਨੂੰ ਸੈੱਟ ਕਰਨ ਤੇ ਖੇਤੀ ਯੋਗ ਜ਼ਮੀਨ ਦੀ ਹੀ ਪ੍ਰਾਪਤੀ ਹੋ ਸਕਦੀ ਹੈ, ਜਿਸ ਕਾਰਨ ਵਸੋਂ ਲਈ ਭੋਜਨ ਦੀ ਉਪਲੱਬਧੀ ਲਈ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ । ਟਿਸ਼ੂ ਕਲਚਰ ਅਤੇ ਜੀਨ ਬੈਂਕ ਦੇ । ਤਰੀਕੇ ਅਜੇ ਇੰਨੇ ਪ੍ਰਚਲਿਤ ਅਤੇ ਵਿਕਸਿਤ ਨਹੀਂ ਹੋਏ ਕਿ ਉਹ ਕਾਸ਼ਤਕਾਰਾਂ ਦੀਆਂ ਲੋੜਾਂ ਪੂਰੀਆਂ ਕਰ ਸਕਣ ।

PSEB 7th Class Computer Notes Chapter 7 ਮਲਟੀਮੀਡੀਆ ਨਾਲ ਜਾਣ-ਪਛਾਣ

This PSEB 7th Class Computer Notes Chapter 7 ਮਲਟੀਮੀਡੀਆ ਨਾਲ ਜਾਣ-ਪਛਾਣ Notes will help you in revision during exams.

PSEB 7th Class Computer Notes Chapter 7 ਮਲਟੀਮੀਡੀਆ ਨਾਲ ਜਾਣ-ਪਛਾਣ

ਜਾਣ-ਪਛਾਣ
ਮਲਟੀਮੀਡੀਆ ਇੱਕ ਇੰਟਰਐਕਟਿਵ ਮੀਡੀਆ ਹੈ ਅਤੇ ਇੱਕ ਸ਼ਕਤੀਸ਼ਾਲੀ ਢੰਗ ਨਾਲ ਯੂਜ਼ਰ ਨੂੰ ਜਾਣਕਾਰੀ ਨੂੰ ਪੇਸ਼ ਕਰਨ ਲਈ ਕਈ-ਕਈ ਤਰੀਕੇ ਦਿੰਦਾ ਹੈ । ਇਹ ਉਪਭੋਗਤਾਵਾਂ ਅਤੇ ਡਿਜੀਟਲ ਜਾਣਕਾਰੀ ਦੇ ਵਿਚਕਾਰ ਗੱਲਬਾਤ ਪ੍ਰਦਾਨ ਕਰਦਾ ਹੈ । ਇਹ ਸੰਚਾਰ ਦਾ ਇੱਕ ਮਾਧਿਅਮ ਹੈ । ਕੁੱਝ ਸੈਕਟਰ ਜਿੱਥੇ ਮਲਟੀਮੀਡੀਆ ਦੀ ਵਿਸ਼ਾਲ ਵਰਤੋਂ ਕੀਤੀ ਜਾਂਦੀ ਹੈ ਉਹ ਹਨ ਸਿੱਖਿਆ, ਸਿਖਲਾਈ, ਸੰਦਰਭ ਸਮੱਗਰੀ, ਕਾਰੋਬਾਰੀ ਪੇਸ਼ਕਾਰੀਆਂ, ਇਸ਼ਤਿਹਾਰਬਾਜ਼ੀ ਅਤੇ ਦਸਤਾਵੇਜ਼ੀ ।

ਮਲਟੀਮੀਡੀਆ (Multimedia)
ਮਲਟੀਮੀਡੀਆ ਟੈਕਸਟ, ਚਿੱਤਰ, ਆਡੀਓ, ਵੀਡੀਓ, ਗਾਫਿਕਸ, ਐਨੀਮੇਸ਼ਨ ਅਤੇ ਕਿਸੇ ਵੀ ਹੋਰ ਮਾਧਿਅਮ ਦੀ ਕੰਪਿਊਟਰ ਅਧਾਰਤ ਤਕਨੀਕ ਹੈ ਜਿੱਥੇ ਹਰ ਕਿਸਮ ਦੀ ਜਾਣਕਾਰੀ ਨੂੰ ਡਿਜੀਟਲ ਰੂਪ ਵਿੱਚ ਪੇਸ਼, ਪ੍ਰਦਰਸ਼ਤ, ਕਿਰਿਆ, ਸੰਚਾਰਿਤ ਕੀਤੀ ਜਾ ਸਕਦੀ ਹੈ । | ਮਲਟੀਮੀਡੀਆ, ਆਡੀਓ, ਵੀਡੀਓ, ਟੈਕਸਟ, ਐਨੀਮੇਸ਼ਨ ਆਦਿ ਦੇ ਸੁਮੇਲ ਤੋਂ ਬਣੀ ਜਾਣਕਾਰੀ ਨੂੰ ਬੜੇ ਚੰਗੇ ਢੰਗ ਨਾਲ ਦਰਸਾਉਣ ਦੀ ਇੱਕ ਟੈਕਨੋਲੋਜੀ ਹੈ, ਜਿਵੇਂ ਕਿ ਨਾਮ ਤੋਂ ਪਤਾ ਲੱਗਦਾ ਹੈ ਕਿ ਮਲਟੀਮੀਡੀਆ ਮਲਟੀ ਅਤੇ ਮੀਡੀਆ ਦਾ ਸੁਮੇਲ ਹੈ । ਮਲਟੀ ਦਾ ਅਰਥ ਬਹੁਤ ਸਾਰੇ ਅਤੇ ਮੀਡੀਆ ਦਾ ਅਰਥ ਉਹ ਪਦਾਰਥ ਹੈ ਜਿਸ ਦੁਆਰਾ ਕੁਝ ਸੰਚਾਰਿਤ ਜਾਂ ਭੇਜਿਆ ਜਾ ਸਕਦਾ ਹੈ ਜਿਵੇਂ ਕਿ ਈਮੇਲ, ਅਖ਼ਬਾਰ, ਮੈਸੇਜਿੰਗ, ਰੇਡੀਓ , ਟੀ.ਵੀ. ਪ੍ਰਸੰਗ ਆਦਿ ਮੀਡੀਆ ਦੀਆਂ ਉਦਾਹਰਨਾਂ ਹਨ ।

ਮਲਟੀਮੀਡੀਆ ਦੇ ਹਿੱਸੇ (Components of Multimedia) –
PSEB 7th Class Computer Notes Chapter 7 ਮਲਟੀਮੀਡੀਆ ਨਾਲ ਜਾਣ-ਪਛਾਣ 1
1. ਟੈਕਸਟ (Text)-ਟੈਕਸਟ ਮਲਟੀਮੀਡੀਆ ਦਾ ਮੁੱਢਲਾ ਭਾਗ ਅਤੇ ਦੂਜੇ ਵਿਅਕਤੀ ਨੂੰ ਜਾਣਕਾਰੀ ਪਹੁੰਚਾਉਣ ਦਾ ਸਭ ਤੋਂ ਆਮ ਤਰੀਕਾ ਹੈ । ਇਹ ਅੱਖਰ ਅਤੇ ਕੁਝ ਵਿਸ਼ੇਸ਼ ਨਿਸ਼ਾਨ ਦਾ ਸੁਮੇਲ ਹੈ । ਟੈਕਸਟ ਆਮ ਤੌਰ ‘ਤੇ ਸੁਨੇਹੇ ਭੇਜਣ ਲਈ ਵਰਤਿਆ ਜਾਂਦਾ ਹੈ | ਮਲਟੀਮੀਡੀਆ ਵਿਚ ਅਸੀਂ ਫਿੱਟ, ਰੰਗ ਅਤੇ ਸ਼ੈਲੀ ਦੀ ਵਰਤੋਂ ਕਰਕੇ ਟੈਕਸਟ ਨੂੰ ਬਹੁਤ ਹੀ ਆਕਰਸ਼ਕ ਤਰੀਕੇ ਨਾਲ ਦਰਸਾ ਸਕਦੇ ਹਾਂ । ਟੈਕਸਟ ਫਾਈਲਾਂ ਨੂੰ ਵੇਖਣ ਲਈ ਸਭ ਤੋਂ ਵੱਧ ਵਰਤੇ ਜਾਂਦੇ ਸਾਫਟਵੇਅਰ ਮਾਈਕ੍ਰੋਸਾਫ਼ਟ ਵਰਡ, ਨੋਟਪੈਡ, ਵਰਡ ਪੈਡ ਆਦਿ ਹਨ | ਅਸੀਂ ਮਲਟੀਮੀਡੀਆ ਵਿਚ ਦੋ ਕਿਸਮਾਂ ਦੇ ਟੈਕਸਟ ਦੀ ਵਰਤੋਂ ਕਰ ਸਕਦੇ ਹਾਂ ।

I. ਸਥਿਰ ਟੈਕਸਟ (Static Text)-ਸਥਿਰ ਟੈਕਸਟ ਇੱਕ ਸਧਾਰਨ ਪਾਠ ਹੈ ਜਿਸ ਨੂੰ ਚਿੱਤਰਾਂ ਦੇ ਨਾਲ ਚਿੱਤਰ ਦੇ ਬਾਰੇ ਦੱਸਣ ਲਈ ਦਿੱਤਾ ਜਾਂਦਾ ਹੈ ।
II. ਹਾਈਪਰ ਟੈਕਸਟ (Hyper Text)-ਹਾਈਪਰ ਟੈਕਸਟ ਉਹ ਟੈਕਸਟ ਹੈ ਜਿਸ ਵਿਚ ਹੋਰ ਟੈਕਸਟ ਦੇ ਲਿੰਕ ਹੁੰਦੇ ਹਨ । ਇਹ ਟੈਕਸਟ ਸਕਰੀਨ ਤੇ ਅੰਡਰਲਾਈਨ ਅਤੇ ਨੀਲੇ ਰੰਗ ਵਿੱਚ ਪ੍ਰਦਰਸ਼ਤ ਹੁੰਦੇ ਹਨ । ਇਸ ਟੈਕਸਟ ਤੇ ਕਲਿਕ ਕਰਕੇ ਅਸੀਂ ਅਸਾਨੀ ਅਤੇ ਤੇਜ਼ੀ ਨਾਲ ਜੁੜੇ ਪੇਜ ਤੇ ਜਾ ਸਕਦੇ ਹਾਂ ।

2. ਚਿੱਤਰ (Pictures)-ਚਿੱਤਰ ਮਲਟੀਮੀਡੀਆ ਵਿਚ ਇਕ ਮਹੱਤਵਪੂਰਨ ਹਿੱਸੇ ਵਜੋਂ ਕੰਮ ਕਰਦੇ ਹਨ, ਜੋ ਉਪਭੋਗਤਾ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ ਭਾਵ ਚਿੱਤਰ ਕਿਸੇ ਵੀ ਸੰਦੇਸ਼ ਨੂੰ ਅਸਾਨੀ ਨਾਲ ਸਮਝਾਉਂਣ ਲਈ ਬਹੁਤ ਮਦਦਗਾਰ ਹੁੰਦਾ ਹੈ । ਇਹ ਚਿੱਤਰ ਕੰਪਿਊਟਰ ਦੁਆਰਾ ਦੋ ਤਰੀਕਿਆਂ ਨਾਲ ਤਿਆਰ ਕੀਤੇ ਗਏ ਹਨ । ਜਿਵੇਂ ਕਿ ਬਿੱਟਮੈਪ ਜਾਂ ਰਾਸਟਰ ਚਿੱਤਰ ਅਤੇ ਵੈਕਟਰ ਚਿੱਤਰ –
I. ਬਿੱਟਮੈਪ ਜਾਂ ਰਾਸਟਰ ਚਿੱਤਰ (Raster or Bitmap Images)-ਕੰਪਿਊਟਰ ਵਿੱਚ ਚਿੱਤਰਾਂ ਨੂੰ ਸਟੋਰ ਕਰਨ ਦਾ ਆਮ ਅਤੇ ਵਿਆਪਕ ਰੂਪ ਰਾਸਟਰ ਜਾਂ ਬਿੱਟਮੈਪ ਚਿੱਤਰ ਹੈ । ਬਿੱਟਮੈਪ ਛੋਟੇ-ਛੋਟੇ ਬਿੰਦੀਆਂ ਦਾ ਇੱਕ ਸਧਾਰਨ ਮੈਟਰਿਕਸ ਹੈ ਜਿਸ ਨੂੰ ਪਿਕਸਲ (Pixel) ਕਿਹਾ ਜਾਂਦਾ ਹੈ । ਜੋ ਇੱਕ ਰਾਸ਼ਟਰ ਜਾਂ ਬਿੱਟਮੈਪ ਚਿੱਤਰ ਬਣਾਉਂਦਾ ਹੈ । ਹਰੇਕ ਪਿਕਸਲ ਵਿੱਚ ਦੋ ਜਾਂ ਵਧੇਰੇ ਰੰਗ ਹੁੰਦੇ ਹਨ ।

II. ਵੈਕਟਰ ਚਿੱਤਰ (Vector Images)-ਵੈਕਟਰ ਚਿੱਤਰ ਉਹ ਚਿੱਤਰ ਹਨ ਜੋ ਰੇਖਾਵਾਂ, ਚੱਕਰ, ਚਤੁਰਭੁਜ ਅਤੇ ਹੋਰ ਗਣਿਤ ਸਮੀਕਰਨ ਦੀ ਵਰਤੋਂ ਕਰਕੇ ਖਿੱਚੀਆਂ ਜਾਂਦੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਜ਼ੂਮ ਕਰਨ ਤੇ ਵੀ ਉਹ ਨਿਰਵਿਘਨ (Smooth) ਰਹਿੰਦੀਆਂ ਹਨ | ਵੈਕਟਰ ਚਿੱਤਰ ਨੂੰ ਸਟੋਰ ਕਰਨ ਲਈ ਘੱਟ ਮੈਮੋਰੀ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਤਰ੍ਹਾਂ ਅਸੀਂ ਚਿੱਤਰ ਨੂੰ ਦਰਸਾਉਣ ਲਈ ਘੱਟ ਡੇਟਾ ਦੀ ਵਰਤੋਂ ਕਰ ਸਕਦੇ ਹਾਂ |

3. ਆਡੀਓ (Audio)-ਮਲਟੀਮੀਡੀਆ ਆਡੀਓ ਦਾ ਮਤਲਬ ਰਿਕਾਰਡਿੰਗ, ਆਵਾਜ਼ ਚਲਾਉਣਾ ਆਦਿ ਨਾਲ ਸੰਬੰਧਿਤ ਹੈ । ਆਡੀਓ ਮਲਟੀਮੀਡੀਆ ਦਾ ਇੱਕ ਮਹੱਤਵਪੂਰਨ ਭਾਗ ਹੈ ਕਿਉਂਕਿ ਇਹ ਭਾਗ ਸਮਝਦਾਰੀ ਨੂੰ ਵਧਾਉਂਦਾ ਹੈ ਜੋ ਅਸੀਂ ਟੈਕਸਟ ਦੇ ਰੂਪ ਵਿੱਚ ਨਹੀਂ ਸਮਝ ਸਕਦੇ | ਅਸੀਂ ਆਡੀਓ ਫਾਰਮੈਟ ਵਿੱਚ ਸਮਝਾਉਂਦੇ ਹਾਂ | ਆਡੀਓ ਵਿੱਚ ਭਾਸ਼ਣ, ਸੰਗੀਤ ਆਦਿ ਸ਼ਾਮਲ ਹੁੰਦੇ ਹਨ ।

PSEB 7th Class Computer Notes Chapter 7 ਮਲਟੀਮੀਡੀਆ ਨਾਲ ਜਾਣ-ਪਛਾਣ

ਕੁੱਝ ਆਵਾਜ਼ ਫਾਰਮੈਟ ਇਸ ਤਰ੍ਹਾਂ ਹਨ :
ਐੱਮ. ਆਈ. ਡੀ. ਆਈ. (MIDI) – ਐੱਮ. ਆਈ. ਡੀ. ਆਈ. ਦਾ ਪੂਰਾ ਨਾਮ Musical Instrument Digital Indentifier ਹੈ । ਇਹ ਕੰਪਿਊਟਰ ਅਤੇ ਇਲੈਕਟ੍ਰਾਨਿਕ ਯੰਤਰਾਂ ਲਈ ਵਿਕਸਤ ਇਕ ਸੰਚਾਰ (Communication) ਟੂਲ ਹੈ । ਇਹ ਮਲਟੀਮੀਡੀਆ ਵਿੱਚ ਸੰਗੀਤ ਪ੍ਰਾਜੈਕਟਾਂ ਨੂੰ ਬਣਾਉਣ ਲਈ ਲਚਕਦਾਰ ਅਤੇ ਅਸਾਨ ਸਾਧਨ ਹੈ ।

ਡਿਜੀਟਲ ਆਡੀਓ (Digital Audio)-ਡਿਜੀਟਲ ਆਵਾਜ਼ ਐੱਮ.ਆਈ.ਡੀ.ਆਈ. ਫਾਈਲਾਂ ਨਾਲੋਂ ਵਧੀਆ ਵਿਕਲਪ ਹੈ । ਡਿਜੀਟਲ ਸਾਉਂਡ ਫਾਈਲਾਂ ਲਾਈਵ ਸੰਗੀਤ ਨੂੰ ਰਿਕਾਰਡ ਕਰਨ ਲਈ ਪੂਰਵ-ਨਿਰਧਾਰਤ ਸੰਗੀਤ ਤੋਂ ਬਣਾਈਆਂ ਜਾਂਦੀਆਂ ਹਨ । ਅਸੀਂ ਕਿਸੇ ਵੀ ਕਿਸਮ ਦੀ ਆਵਾਜ਼ ਨੂੰ ਡਿਜੀਟਲਾਈਜ਼ ਕਰ ਸਕਦੇ ਹਾਂ । ਇਹ ਫਾਈਲਾਂ ਮੀਡੀਆਈ ਨਾਲੋਂ ਅਕਾਰ ਵਿੱਚ ਵੱਡੀਆਂ ਹੁੰਦੀਆਂ ਹਨ । ਇਹਨਾਂ ਫਾਈਲਾਂ ਦੀ ਆਵਾਜ਼ ਦੀ ਗੁਣਵੱਤਾ ਐੱਮ.ਆਈ.ਡੀ.ਆਈ. ਫਾਈਲਾਂ ਨਾਲੋਂ ਵਧੀਆ ਹੈ । ਡਿਜੀਟਲ ਆਡੀਓ ਲਈ ਇਕ ਵਿਸ਼ੇਸ਼ ਫਾਰਮੈਟ ਇਸਤੇਮਾਲ ਕੀਤਾ ਜਾਂਦਾ ਹੈ । ਇਸਨੂੰ ਵਾਵ ਕਿਹਾ ਜਾਂਦਾ ਹੈ । ਆਡੀਓ ਫਾਈਲਾਂ ਚਲਾਉਣ ਲਈ ਆਣ ਤੌਰ ‘ਤੇ ਵਰਤੇ ਜਾਂਦੇ ਸਾਫਟਵੇਅਰ ਹਨ : Quick Time, Real Player, Window Media Player.

4. ਵੀਡੀਓ (Video)-ਵੀਡੀਓ ਦਾ ਅਰਥ ਹੈ ਆਵਾਜ਼ ਨਾਲ ਤਸਵੀਰਾਂ ਨੂੰ ਹਿਲਾਉਣਾ । ਇਕ- ਦੂਜੇ ਨਾਲ ਗੱਲਬਾਤ ਕਰਨ ਦਾ ਇਹ ਸਭ ਤੋਂ ਵਧੀਆ ਢੰਗ (Way) ਹੈ | ਮਲਟੀਮੀਡੀਆ ਵਿਚ ਇਸ ਦੀ ਵਰਤੋਂ ਜਾਣਕਾਰੀ ਨੂੰ ਵਧੇਰੇ ਪੇਸ਼ਕਾਰੀ ਦੇਣ ਲਈ ਕੀਤੀ ਜਾਂਦੀ ਹੈ ਅਤੇ ਇਸ ਨਾਲ ਬਹੁਤ ਸਾਰਾ ਸਮਾਂ ਬਚਦਾ ਹੈ ।
ਵੀਡੀਓ ਵੇਖਣ ਲਈ ਆਮ ਤੌਰ ‘ਤੇ ਵਰਤੇ ਜਾਂਦੇ ਸਾਫਟਵੇਅਰ ਹਨ : Quick Time, Real Player, Window Media Player. ਵੀਡੀਓ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ ।

  • ਐਨਾਲਾਗ ਵੀਡੀਓ (Analog Video)-ਐਨਾਲਾਗ ਵੀਡੀਓ ਰਿਕਾਰਡਰ ਵੀਡੀਓ ਟੇਪ ਤੇ ਐਨਾਲਾਗ ਟਰੈਕ ਦੇ ਤੌਰ ਤੇ ਵੀਡੀਓ ਅਤੇ ਆਡੀਓ ਸਿਗਨਲ ਰਿਕਾਰਡ ਕਰਦੇ ਹਨ । ਲਾਲ, ਹਰੇ ਅਤੇ ਨੀਲੇ ਤੀਬਰਤਾ (Intensity) ਨੂੰ ਇਹਨਾਂ ਵੀਡੀਓਜ਼ ਨੂੰ ਰਿਕਾਰਡ ਕਰਨ ਲਈ ਵਰਤਿਆ ਜਾਂਦਾ ਹੈ।
  • ਡਿਜੀਟਲ ਵੀਡੀਓ (Digital Video)-ਡਿਜੀਟਲ ਵੀਡੀਓ ਰਿਕਾਰਡਰ ਵੀਡੀਓ ਨੂੰ ਬਾਈਟ (Byte) ਦੇ ਰੂਪ ਵਿੱਚ ਰਿਕਾਰਡ ਕਰਦੇ ਹਨ । ਐਨੀਮੇਸ਼ਨ (Animation)-ਐਨੀਮੇਸ਼ਨ ਇਕ ਤੋਂ ਬਾਅਦ ਇਕ ਕਈ ਤਸਵੀਰਾਂ ਨੂੰ ਪ੍ਰਦਰਸ਼ਿਤ ਕਰਨ ਦੀ ਪ੍ਰਕਿਰਿਆ ਹੈ | ਐਨੀਮੇਸ਼ਨ ਡਿਜ਼ਾਈਨਿੰਗ, ਡਰਾਇੰਗ, ਲੇਆਊਟ ਬਣਾਉਣ ਅਤੇ ਫੋਟੋਗ੍ਰਾਫਿਕ ਕ੍ਰਮ ਤਿਆਰ ਕਰਨ ਦੀ ਪ੍ਰਕਿਰਿਆ ਹੈ, ਜੋ ਮਲਟੀਮੀਡੀਆ ਅਤੇ ਗੇਮਿੰਗ ਉਤਪਾਦਾਂ ਵਿਚ ਸਭ ਤੋਂ ਵੱਧ ਵਰਤਿਆ ਜਾਂਦਾ ਹੈ । ਐਨੀਮੇਸ਼ਨ ਇਕ ਅਜਿਹੀ ਵਿਧੀ ਹੈ ਜਿਸ ਵਿਚ ਤਸਵੀਰਾਂ ਨੂੰ ਕੁਮਬੱਧ ਕੀਤਾ ਜਾਂਦਾ ਹੈ ਅਤੇ ਇਕ ਵੀਡੀਓ ਦੇ ਤੌਰ ‘ਤੇ ਤੇਜ਼ ਰਫਤਾਰ ਨਾਲ ਚਲਾ ਕੇ ਦਿਖਾਇਆ ਜਾਂਦਾ ਹੈ ।

ਉਦਾਹਰਣ ਲਈ ਕਾਰਟੂਨ ਫਿਲਮਾਂ ਐਨੀਮੇਸ਼ਨ ਦੀਆਂ ਦੋ ਕਿਸਮਾਂ ਹਨ :

  • ਮਾਰਗ ਐਨੀਮੇਸ਼ਨ (Path Animation)-ਇਸ ਐਨੀਮੇਸ਼ਨ ਵਿੱਚ ਪਾਥ ਜਿਓਮੈਟਰੀ ਇੱਕ ਇਨਪੁੱਟ ਦੇ ਤੌਰ ਤੇ ਵਰਤੀ ਜਾਂਦੀ ਹੈ ।
  • ਫਰੇਮ ਐਨੀਮੇਸ਼ਨ (Frame Animation)-ਐਨੀਮੇਸ਼ਨ ਵਿੱਚ ਤਸਵੀਰਾਂ ਇੱਕ ਫਰੇਮ ਵਿੱਚ ਚਲਦੀਆਂ ਦਿਖਾਈਆਂ ਗਈਆਂ ਹਨ ।

ਮਲਟੀਮੀਡੀਆ ਲਈ ਜ਼ਰੂਰਤਾਂ (Requirements of Multimedia)-
ਮਲਟੀਮੀਡੀਆ ਵਿਚ ਟੈਕਸਟ, ਫੀਕਸ, ਆਵਾਜ਼ਾਂ, ਵੀਡਿਓਜ਼ ਆਦਿ ਦੇ ਸੁਮੇਲ ਨਾਲ ਪ੍ਰੋਜੈਕਟ ਤਿਆਰ ਕੀਤੇ ਜਾਂਦੇ ਹਨ । ਇਹਨਾਂ ਪ੍ਰੋਜੈਕਟਾਂ ਲਈ ਕਈ ਹਾਰਡਵੇਅਰ, ਸਾਫਟਵੇਅਰਜ਼ ਦੀ ਜ਼ਰੂਰਤ ਹੁੰਦੀ ਹੈ । ਇਹਨਾਂ ਹਾਰਡਵੇਅਰ ਅਤੇ ਸਾਫਟਵੇਅਰ ਦੀ ਚੋਣ ਪ੍ਰੋਜੈਕਟ ਦੀ ਜ਼ਰੂਰਤ, ਬਜਟ ਅਤੇ ਇਸਦੀ ਪੇਸ਼ਕਸ਼ ਦੇ ਆਧਾਰ ‘ਤੇ ਕੀਤੀ ਜਾਂਦੀ ਹੈ । ਮਲਟੀਮੀਡੀਆ ਵਿਚ ਆਮ ਤੌਰ ਤੇ ਵਰਤੇ ਜਾਣ ਵਾਲੇ ਹਾਰਡਵੇਅਰ, ਸਾਫਟਵੇਅਰਜ਼ ਹੇਠਾਂ ਦਿੱਤੇ ਅਨੁਸਾਰ ਹਨ :

ਹਾਰਡਵੇਅਰ ਜ਼ਰੂਰਤਾਂ (Hardware Requirements)
ਮਲਟੀਮੀਡੀਆ ਐਪਸ ਬਣਾਉਣ ਲਈ ਹੇਠਾਂ ਦਿੱਤੇ ਹਾਰਡਵੇਅਰਜ਼ ਦੀ ਜ਼ਰੂਰਤ ਹੁੰਦੀ ਹੈ । ਇਹ ਹਾਰਡਵੇਅਰ ਇਨਪੁੱਟ, ਆਊਟ ਪੁੱਟ ਅਤੇ ਸਟੋਰੇਜ ਡਿਵਾਈਸਿਜ਼ ਹੁੰਦੇ ਹਨ :
1. ਇਨਪੁੱਟ ਡਿਵਾਈਸਿਜ਼ (Input Devices)-ਇਨਪੁੱਟ ਡਿਵਾਈਸਿਜ਼ ਉਹ ਡਿਵਾਇਸਿਜ਼ ਹਨ ਜਿਨ੍ਹਾਂ ਦੁਆਰਾ ਅਸੀਂ ਕੰਪਿਊਟਰ ਨੂੰ ਕੋਈ ਕੰਮ ਕਰਨ ਦੇ ਨਿਰਦੇਸ਼ ਦਿੰਦੇ ਹਾਂ । ਇਨ੍ਹਾਂ ਦੁਆਰਾ ਪ੍ਰੋਜੈਕਟਾਂ ਵਿਚ ਟੈਕਸਟ, ਗਾਫਿਕਸ, ਆਵਾਜ਼ਾਂ, ਵਿਡਿਓਜ਼ ਆਦਿ ਨੂੰ ਜੋੜਿਆ ਜਾਂਦਾ ਹੈ । ਮਲਟੀਮੀਡੀਆ ਵਿਚ ਵਰਤੇ ਜਾਣ ਵਾਲੇ ਇਨਪੁੱਟ ਡਿਵਾਇਸਿਜ਼ ਹੇਠਾਂ ਦਿੱਤੇ ਹਨ –

  • ਕੀਬੋਰਡ (Keyboard)
  • ਮਾਊਸ (Mouse)
  • ਸਕੈਨਰ (Scanner)
  • ਟੱਚ ਸਕਰੀਨ (Touch Screen)
  • ਮਾਈਕ੍ਰੋਫੋਨ (Microphone)
  • ਵਾਇਸ ਰੈਕੋਗਨੀਸ਼ਨ ਸਿਸਟਮ (Voice Recognition System)
  • ਡਿਜੀਟਲ ਕੈਮਰਾ (Digital Camera)
  • ਜੇਇਸਟਿਕ (Joystick)
  • ਲਾਈਟ ਪੈਂਨ (Light Pen)

2. ਆਊਟਪੁੱਟ ਡਿਵਾਈਸਿਜ਼ (Output Devices)-ਆਊਟਪੁੱਟ ਡਿਵਾਈਸਿਜ਼ ਉਹ ਡਿਵਾਈਸਿਜ਼ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਕੰਪਿਊਟਰ ਤੋਂ ਪਰਿਣਾਮ ਲੈਣ ਲਈ ਜਾਂ ਸਕਰੀਨ ‘ਤੇ ਦਿਖਾਉਣ (Display) ਲਈ ਕੀਤੀ ਜਾਂਦੀ ਹੈ । ਜਿਵੇਂ ਕਿ ਕਿਸੇ ਦਸਤਾਵੇਜ਼ ਦਾ ਪ੍ਰਿੰਟ ਕੱਢਣਾ ਜਾਂ ਕਿਸੇ ਦਸਤਾਵੇਜ਼ ਜਾਂ ਵੀਡਿਓ ਨੂੰ ਸਕਰੀਨ ਤੇ ਚਲਾਉਣਾ | ਹੇਠਾਂ ਕੁੱਝ ਆਊਟ ਪੁੱਟ ਯੰਤਰਾਂ ਦੇ ਨਾਂ ਦਿੱਤੇ ਗਏ ਹਨ –

  1. ਮਾਨੀਟਰ (Monitor)
  2. ਆਡੀਓ ਡਿਵਾਈਸਿਜ਼ (Audio Devices)
  3. ਵੀਡਿਓ ਡਿਵਾਈਸਿਜ਼ (Video Devices)
  4. ਪ੍ਰੋਜੈਕਟਰਜ਼ (Projectors)
  5. ਸਪੀਕਰਜ਼ (Speakers)
  6. ਪਿਟਰਜ਼ ਆਦਿ (Printers etc.)

3. ਸਟੋਰੇਜ ਡਿਵਾਈਸਿਜ਼ (Storage Devices)-ਡਾਟਾ ਅਤੇ ਹਿਦਾਇਤਾਂ ਨੂੰ ਪੱਕੇ ਤੌਰ ਤੇ ਸੁਰੱਖਿਅਤ ਕਰਨ ਦੀ ਕਿਰਿਆ ਨੂੰ ਸਟੋਰੇਜ ਕਿਹਾ ਜਾਂਦਾ ਹੈ ਅਤੇ ਮਲਟੀਮੀਡੀਆ ਪ੍ਰੋਜੈਕਟਾਂ ਨੂੰ ਜਿਨ੍ਹਾਂ ਡਿਵਾਈਸਿਜ਼ ਵਿਚ ਸੁਰੱਖਿਅਤ ਰੱਖਿਆ ਜਾਂਦਾ ਹੈ, ਨੂੰ ਸਟੋਰੇਜ ਡਿਵਾਈਸਿਜ਼ ਕਿਹਾ ਜਾਂਦਾ ਹੈ । ਮਲਟੀਮੀਡੀਆ ਪ੍ਰੋਜੈਕਟਾਂ ਨੂੰ ਸਟੋਰ ਕਰਨ ਲਈ ਵਰਤੇ ਜਾਣ ਵਾਲੇ ਸਟੋਰੇਜ ਡਿਵਾਈਸਿਜ਼ ਹੇਠਾਂ ਦਿੱਤੇ ਹਨ :

  • ਹਾਰਡਡਿਸਕ ਡਰਾਈਵ (Hard Disk Drive)
  • ਮੈਗਨੇਟਿਕ ਟੇਪ (Magnetic Tape)
  • ਰੈਮ (RAM)
  • ਆਪਟੀਕਲ ਡਿਸਕਾਂ (CD-R, CD-RW, DVD)
  • ਪੈੱਨ ਡਰਾਇਵ (Pen Drive).
  • ਐਕਸਟਰਨਲ ਡਿਸਕ ਡਰਾਈਵ (External Disk Drive)

PSEB 7th Class Computer Notes Chapter 7 ਮਲਟੀਮੀਡੀਆ ਨਾਲ ਜਾਣ-ਪਛਾਣ

ਸਾਫਟਵੇਅਰ ਜ਼ਰੂਰਤਾਂ (Software Requirements) –
ਮਲਟੀਮੀਡੀਆ ਸਾਫਟਵੇਅਰਜ਼ ਅਜਿਹੇ ਟੂਲਜ਼ ਹਨ ਜੋ ਕਿ ਮਲਟੀਮੀਡੀਆ ਦੇ ਮੁੱਖ ਤੱਤਾਂ ਜਿਵੇਂ ਕਿ ਟੈਕਸਟ, ਗ੍ਰਾਫਿਕਸ, ਅਵਾਜ਼, ਐਨੀਮੇਸ਼ਨ ਅਤੇ ਵੀਡੀਓ ਨੂੰ ਐਡਿਟ ਕਰਨ ਅਤੇ ਇਹਨਾਂ ਦਾ ਸਹੀ ਪ੍ਰਬੰਧ ਕਰਨ ਲਈ ਵਰਤੇ ਜਾਂਦੇ ਹਨ । ਕੁੱਝ ਖਾਸ ਵਰਤੇ ਜਾਣ ਵਾਲੇ ਸਾਫਟਵੇਅਰ ਹੇਠਾਂ ਲਿਖੇ ਅਨੁਸਾਰ ਹਨ :

  • ਅਡੋਬ ਡਾਇਰੈਕਟਰ (Adobe Director)
  • ਕਰੀਏਟ ਟੁਗੈਦਰ (Create Together)
  • ਸਾਤੀਆ ਬਲੈਂਡਰ (Media Blander)
  • ਮੀਡੀਆ ਵਰਕਸ 6.2 (Media Works 6.2)
  • ਪਲੇਅ ਮੋ (Play mo)
  • ਮਲਟੀਮੀਡੀਆ ਬਿਲਡਰ (Multimedia Builder)

ਮਲਟੀਮੀਡੀਆ ਲਈ ਫਾਇਲ ਫਾਰਮੈਟਸ (File Format for Multimedia) –
ਫਾਇਲ ਫਾਰਮੈਟਸ ਖਾਸ ਕਿਸਮ ਦੀ ਜਾਣਕਾਰੀ ਨੂੰ ਸਟੋਰ ਕਰਨ ਲਈ ਤਿਆਰ ਕੀਤੇ ਗਏ ਹਨ । ਜਿਵੇਂ ਕਿ ਰਾਸਟਰ ਡੇਟਾ ਨੂੰ ਸਟੋਰ ਕਰਨ ਲਈ JPEG, ਵੈਕਟਰ ਡੇਟਾ ਨੂੰ ਸਟੋਰ ਕਰਨ ਲਈ AI, ਆਡੀਓ ਡੇਟਾ ਅਤੇ ਵੀਡੀਓ ਡੇਟਾ ਨੂੰ ਸਟੋਰ ਕਰਨ ਲਈ WAV ਅਤੇ MPEG ਦੀ ਵਰਤੋਂ ਕੀਤੀ ਜਾਂਦੀ ਹੈ ।ਮਲਟੀਮੀਡੀਆ ਵਿਚ ਫਾਈਲ ਫਾਰਮੈਟ ਬਾਰੇ ਪੜ੍ਹਣ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮਲਟੀਮੀਡੀਆ ਵਿਚ ਕਿੰਨੀਆਂ ਕਿਸਮਾਂ ਦੀਆਂ ਫਾਈਲਾਂ ਹੁੰਦੀਆਂ ਹਨ |

ਮਲਟੀਮੀਡੀਆ ਵਿਚ 3 ਤਰ੍ਹਾਂ ਦੀਆਂ ਫਾਈਲਾਂ ਹੁੰਦੀਆਂ ਹਨ ਜੋ ਕਿ ਅੱਗੇ ਦੱਸੀਆਂ ਗਈਆਂ ਹਨ –

  1. ਅਨਕੰਪਰੈਸਡ (Uncompressed)-ਇਹ ਉਹ ਫਾਈਲਾਂ ਹੁੰਦੀਆਂ ਹਨ । ਜਿਹੜੀਆਂ ਸੰਕੁਚਿਤ ਨਹੀਂ ਹੁੰਦੀਆਂ ਅਤੇ ਇਕ ਵਿਸ਼ਾਲ ਆਕਾਰ ਦੀ ਫਾਇਲ ਨੂੰ ਸਟੋਰ ਕਰਨ ਦੇ ਸਮਰੱਥ ਹੁੰਦੀਆਂ ਹਨ ।
  2. ਲਾਸਨੈਸ (Lossless)-ਉਹ ਫਾਈਲਾਂ ਜਿਹੜੀਆਂ ਸੰਕੁਚਿਤ ਕੀਤੀਆਂ ਜਾ ਸਕਦੀਆਂ ਹਨ ਅਤੇ ਉਹਨਾਂ ਨੂੰ ਸੰਕੁਚਿਤ ਕਰਨ ਤੇ ਇਹ ਚਿੱਤਰ ਦੀQuality ਵਿਚ ਕੋਈ ਘਾਟ ਨਹੀਂ ਹੁੰਦਾ ਜਿਵੇਂ ਕਿ (Vector Images) ਜਿਹਨਾਂ ਨੂੰ ਜ਼ੂਮ ਕਰਨ ਤੇ ਵੀ ਉਨ੍ਹਾਂ ਦੀ Quality ਵਿਚ ਕੋਈ ਘਾਟ ਨਹੀਂ ਹੁੰਦਾ ਤੇ ਚਿੱਤਰ ਸਾਫ ਨਜ਼ਰ ਆਉਂਦਾ ਹੈ ।
  3. ਲੋਸੀ (Lossy)-ਉਹ ਫਾਈਲਾਂ ਜਿਹੜੀਆਂ ਸੰਕੁਚਿਤ ਹੋਣ ਵੇਲੇ ਆਪਣੀ Quality ਗੁਆ ਬੈਠਦੀਆਂ ਹਨ । ਜਿਵੇਂ ਕਿ Bitmap Images. ਕਿਸੇ ਵੀ ਫਾਈਲ ਦੀ ਕਿਸਮ ਨੂੰ ਖੋਜਣ ਦਾ ਸਭ ਤੋਂ ਆਸਾਨ ਤਰੀਕਾ ਉਹ ਫਾਈਲ ਦੀ ਐਕਸਟੈਂਸ਼ਨ (Extension) ਨੂੰ ਵੇਖਣਾ ਹੈ | ਫਾਈਲ ਐਕਸਟੈਂਸ਼ਨ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਕਿਹੜੀ ਫਾਈਲ ਹੈ ।

ਆਡੀਓ ਫਾਈਲ ਫਾਰਮੈਟ (Audio File Format) –
ਆਡੀਓ ਫਾਈਲ ਫਾਰਮੈਟ ਉਹ ਫਾਇਲ ਫਾਰਮੈਟ ਹੈ ਜਿਹੜਾ ਕੰਪਿਊਟਰ ਸਿਸਟਮ ਤੇ ਡਿਜ਼ੀਟਲ ਆਡੀਓ ਡੇਟਾ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ ।
ਹੇਠਾਂ ਕੁੱਝ ਆਡੀਓ ਫਾਈਲ ਫਾਰਮੈਟ ਦੱਸੇ ਗਏ ਹਨ –

  1. MP3- MP3 ਦਾ ਪੂਰਾ ਨਾਂ MPEG- 1. Audio Layer-3 ਹੈ । ਇਹ ਇਕ ਮਿਆਰੀ (Standard) ਟੈਕਨਾਲੋਜੀ ਅਤੇ ਫਾਰਮੈਟ ਹੈ ਜੋ ਕਿ ਫਾਈਲ ਦੇ ਆਕਾਰ ਨੂੰ ਅਸਲ ਆਕਾਰ ਤੋਂ \(\frac{1}{12}\) ਵਾਂ ਹਿੱਸਾ ਛੋਟਾ ਕਰ ਦਿੰਦੀ ਹੈ ਅਤੇ ਆਵਾਜ਼ ਦੀ Quality ਵਿਚ ਵੀ ਕੋਈ ਘਾਟਾ ਨਹੀਂ ਹੋਣ ਦਿੰਦੀ । ਇਹਨਾਂ ਫਾਈਲਾਂ ਦੀ ਐਕਸਟੈਂਸ਼ਨ MPਤ ਹੁੰਦੀ ਹੈ ।
  2. WAV-ਕੰਪਰੈਸਡ ਆਵਾਜ਼ (Sound) ਫਾਈਲਾਂ ਨੂੰ ਸਟੋਰ ਕਰਨ ਲਈ ਵਿੰਡੋਜ਼ ਵਿਚ ਸਭ ਤੋਂ ਸਿੱਧ ਆਡੀਓ ਫਾਈਲ ਫਾਰਮੈਟ ਹੈ । ਸਿਸਟਮ ਅਤੇ ਗੇਮ ਦੀਆਂ ਆਵਾਜ਼ਾਂ ਤੋਂ ਲੈ ਕੇ ਸੀ.ਡੀ. ਕੁਆਲਿਟੀ ਆਡੀਓ ਤੱਕ ਹਰ ਚੀਜ਼ ਲਈ ਡਬਲਯੂ.ਏ.ਵੀ. ਪੀਸੀ (PC) ਆਡੀਓ ਫਾਇਲ ਫਾਰਮੈਟ ਦਾ ਉਪਯੋਗ ਕੀਤਾ ਜਾਂਦਾ ਹੈ । WAV ਫਾਈਲਾਂ ਅਨਕੰਪ੍ਰੈਸਡ ਫਾਈਲਾਂ ਹੁੰਦੀਆਂ ਹਨ । ਇਹ WAV ਫਾਈਲਾਂ ਦੀ ਐਕਸਟੈਂਸ਼ਨ WAV ਹੁੰਦੀ ਹੈ ।
  3. WMA (Window Media Audio)-ਡਬਲਯੂ ਐੱਮ.ਏ. ਫਾਈਲਾਂ MP3 ਦੇ ਸਮਾਨ ਡਿਜ਼ੀਟਲ ਆਡੀਓ ਫਾਈਲਾਂ ਨੂੰ ਏਨਕੋਡ ਕਰਨ ਲਈ ਮਾਈਕਰੋਸਾਫਟ ਵਲੋਂ ਬਣਾਇਆ ਇਕ ਆਡੀਓ ਫਾਰਮੈਟ ਹੈ ਹਾਲਾਂਕਿ MP3 ਤੋਂ ਵੱਧ ਰੇਟ ਤੇ ਫਾਈਲਾਂ ਨੂੰ ਸੰਕੁਚਿਤ ਕਰ ਸਕਦਾ ਹੈ । MA ਫਾਈਲਾਂ ਬਹੁਤ ਸਾਰੇ ਵੱਖ-ਵੱਖ ਕਨੈਕਸ਼ਨ ਸਪੀਡਾਂ ਜਾਂ ਬੈਂਡਵਿਡਥ ਨਾਲ ਮੇਲ ਕਰਨ ਲਈ ਕਿਸੇ ਵੀ ਆਕਾਰ ਵਿਚ ਕੰਪ੍ਰੈਸ ਹੋ ਸਕਦੀਆਂ ਹਨ । ਇਹਨਾਂ ਦਾ ਫਾਈਲ ਐਕਸਟੈਂਸ਼ਨ wma ਹੈ ।
  4. AAC (Advanced Audio Coding-ਇਕ Apple ਵਲੋਂ ਤਿਆਰ ਕੀਤਾ iTune ਦਾ ਡਿਫਾਲਟ ਆਡੀਓ ਫਾਰਮੈਟ ਹੈ । ਇਹ Apple ਕੰਪਿਊਟਿੰਗ ਤੇ ਬਹੁਤ ਵਧੀਆ ਚਲਦੇ ਹਨ ਪਰ ਵੈਬ ਬਰਾਊਸਰਜ ਤੇ ਕੰਮ ਨਹੀਂ ਕਰਦੇ । ਇਨ੍ਹਾਂ ਦੀ ਫਾਈਲ ਐਕਸਟੈਂਸ਼ਨ .aac ਹੈ ।
  5. Real Audioਇਹ ਫਾਰਮੈਟ ਘੱਟ ਬੈਂਡਵਿਡਥ ਨਾਲ ਆਡੀਓ ਦੀ ਸਟੀਮਿੰਗ ਦੀ ਆਗਿਆ ਦੇਣ ਲਈ ਰੀਅਲ ਮੀਡੀਆ ਦੁਆਰਾ ਵਿਕਸਿਤ ਕੀਤਾ ਗਿਆ ਹੈ । ਇਸਦੀ ਫਾਈਲ ਐਕਸਟੈਂਸ਼ਨ .rm, ram ਹੈ ।

ਵੀਡੀਓ ਫਾਈਲ ਫਾਰਮੈਟ (Video File Format) –
ਵੀਡੀਓ ਫਾਈਲਾਂ ਚਿੱਤਰਾਂ, ਆਡੀਓ ਅਤੇ ਹੋਰ ਡਾਟਾ ਦਾ ਭੰਡਾਰ ਹਨ । ਡੀਓ ਡੇਟਾ ਨੂੰ ਏਨਕੋਡ ਕਰਨ ਅਤੇ ਸੁਰੱਖਿਅਤ ਕਰਨ ਦੇ ਬਹੁਤ ਸਾਰੇ ਵੱਖ-ਵੱਖ ਫਾਰਮੈਟ ਹੇਠ ਦਿੱਤੇ ਗਏ ਹਨ –

  • AVI (Audio Video Interleave)-ਮਾਈਕ੍ਰੋਸਾਫਟ ਦੁਆਰਾ ਵਿਕਸਿਤ ਕੀਤਾ ਗਿਆ ਸਭ ਤੋਂ ਪੁਰਾਣਾ ਵੀਡੀਓ ਫਾਰਮੈਟਾਂ ਵਿੱਚੋਂ ਇਕ ਹੈ । ਇਸ ਦੇ ਸਾਧਾਰਣ ਆਰਕੀਟੈਕਚਰ ਦੇ ਕਾਰਨ ਇਹ ਫਾਈਲਾਂ ਵੱਖ-ਵੱਖ ਸਿਸਟਮ ਜਿਵੇਂ ਕਿ ਵਿੰਡੋਜ਼, ਮੈਕਨੀਤੋਸ਼, ਲੀਨਕਸ ਤੇ ਚੱਲਣ ਦੇ ਯੋਗ ਹਨ । ਇਹਨਾਂ ਫਾਈਲਾਂ ਦਾ ਫਾਈਲ ਐਕਸਟੈਂਸ਼ਨ .avi ਹੈ ।
  • MPEG (Moving Pictures Expert Group)-ਵੈੱਬ ’ਤੇ ਪਹਿਲਾਂ ਪ੍ਰਸਿੱਧ ਵੀਡੀਓ ਫਾਰਮੈਟ MPEG ਹੈ ।
  • ਇਹ ਕੰਪ੍ਰੈਸਡ ਵੀਡੀਓ ਫਾਈਲਾਂ ਹਨ ਜੋ ਆਡੀਓ ਅਤੇ ਵੀਡੀਓ ਫਾਈਲਾਂ ਦੋਵਾਂ ਨੂੰ ਸਟੋਰ ਕਰ ਸਕਦੀਆਂ ਹਨ । ਇਹਨਾਂ ਫਾਈਲਾਂ ਦਾ ਫਾਈਲ ਐਕਸਟੈਂਸ਼ਨ .mpeg ਹੈ ।
  • MP4 ਐੱਮ.ਪੀ. 4 2001 ਵਿੱਚ ਪੇਸ਼ ਕੀਤਾ ਗਿਆ ਇੱਕ ਸਭ ਤੋਂ ਪਹਿਲਾਂ ਦਾ ਡਿਜੀਟਲ ਵੀਡੀਓ ਫਾਈਲ ਫੌਰਮੈਟਾਂ ਵਿੱਚੋਂ ਇੱਕ ਹੈ । ਬਹੁਤੇ ਡਿਜੀਟਲ ਪਲੇਟਫਾਰਮ ਅਤੇ ਡਿਵਾਈਸਿਸ MP4 ਦਾ ਸਮਰਥਨ ਕਰਦੇ ਹਨ । ਇੱਕ ਐੱਮ.ਪੀ. 4 ਫਾਰਮੈਟ ਆਡੀਓ ਫਾਈਲਾਂ, ਵੀਡੀਓ ਫਾਈਲਾਂ Still Images ਅਤੇ ਟੈਕਸਟ ਨੂੰ ਸਟੋਰ ਕਰ ਸਕਦਾ ਹੈ । ਇਸ ਤੋਂ ਇਲਾਵਾ MP4 ਤੁਲਨਾਤਮਕ ਤੌਰ ਤੇ ਛੋਟੇ ਫਾਈਲਾਂ ਦੇ ਹੋਣ ਤੇ ਉੱਚ ਗੁਣਵੱਤਾ ਵਾਲੀ ਵੀਡੀਓ ਪ੍ਰਦਾਨ ਕਰਦਾ ਹੈ । ਇਹਨਾਂ ਫਾਈਲਾਂ ਦਾ ਫਾਈਲ ਐਕਸਟੈਂਸ਼ਨ .mp4 ਹੈ ।

ਚਿੱਤਰ ਫੌਰਮੈਟ (Image File Format) –
ਇੱਥੇ ਬਹੁਤ ਸਾਰੇ ਵੱਖਰੇ ਚਿੱਤਰ ਫੌਰਮੈਟ ਅਤੇ ਚਿੱਤਰ ਫਾਈਲ ਐਕਸਟੈਂਸ਼ਨ ਹਨ ਜੋ ਕੰਪਿਊਟਰ ਤੇ ਚਿੱਤਰ ਬਣਾਉਣ ਅਤੇ ਬਚਾਉਣ ਵੇਲੇ ਵਰਤੀਆਂ ਜਾ ਸਕਦੀਆਂ ਹਨ | ਸਭ ਤੋਂ ਆਮ ਚਿੱਤਰ ਫਾਰਮੇਟ ਹੇਠਾਂ ਦਿੱਤੇ ਗਏ ਹਨ –

  1. TIFF (Tagged Image File Format)-TIFF Lossless ਇਮੇਜ ਫਾਈਲਾਂ ਹਨ ਭਾਵ ਕਿ ਉਨ੍ਹਾਂ ਨੂੰ ਕਿਸੇ ਚਿੱਤਰ ਦੀ ਗੁਣਵੱਤਾ ਜਾਂ ਜਾਣਕਾਰੀ ਨੂੰ ਸੰਕੁਚਿਤ ਕਰਨ ਜਾਂ ਗੁਆਉਣ ਦੀ ਜ਼ਰੂਰਤ ਨਹੀਂ ਹੈ । ਹਾਲਾਂਕਿ ਕੰਪ੍ਰੈਸ਼ਨ ਲਈ ਵਿਕਲਪ ਹਨ), ਬਹੁਤ ਉੱਚ-ਗੁਣਵੱਤਾ ਵਾਲੀਆਂ ਤਸਵੀਰਾਂ ਦੀ ਇਜਾਜ਼ਤ ਦਿੰਦੇ ਹਨ ਪਰ ਵੱਡੇ ਫਾਈਲਾਂ ਦੇ ਆਕਾਰ ਵਿੱਚ ਇਹਨਾਂ ਫਾਈਲਾਂ ਦਾ ਫਾਈਲ ਐਕਸਟੈਂਸ਼ਨ tiff ਹੈ ।
  2. BMP (Bitmap Image File)-ਬਿੱਟਮੈਪ ਚਿੱਤਰ ਫਾਈਲ (BMP) ਵਿੰਡੋਜ਼ ਲਈ ਮਾਈਕ੍ਰੋਸਾਫਟ ਦੁਆਰਾ ਵਿਕਸਿਤ ਇੱਕ ਫਾਰਮੈਟ ਹੈ ਬੀ.ਐੱਮ.ਪੀ. ਫਾਈਲਾਂ ਦੇ ਨਾਲ ਕੋਈ ਸੰਕੁਚਨ ਜਾਂ ਜਾਣਕਾਰੀ ਦਾ ਘਾਟਾ ਨਹੀਂ ਹੈ, ਜੋ ਚਿੱਤਰਾਂ ਨੂੰ ਬਹੁਤ ਉੱਚ ਗੁਣਵੱਤਾ ਵਾਲੀਆਂ, ਪਰ ਬਹੁਤ ਵੱਡੇ ਫਾਈਲਾਂ ਦੇ ਆਕਾਰ ਦੀ ਆਗਿਆ ਦਿੰਦਾ ਹੈ । BMP ਇੱਕ ਮਲਕੀਅਤ ਫਾਰਮੈਟ ਹੋਣ ਕਰਕੇ, ਆਮ ਤੌਰ ਤੇ TIFF ਫਾਈਲਾਂ ਦੀ ਵਰਤੋਂ ਕਰਨ ਦੀ ਸ਼ਿਫਾਰਸ਼ ਕੀਤੀ
    ਜਾਂਦੀ ਹੈ । ਇਹਨਾਂ ਫਾਈਲਾਂ ਦਾ ਫਾਈਲ ਐਕਸਟੈਂਸ਼ਨ .bmp ਹੈ ।
  3. GIF (Graphics Interchange formats)-ਜੀਆਈਐਫ. ਫਾਰਮੈਟ ਇਸ ਦੇ ਸੰਖੇਪ (Compact) ਆਕਾਰ ਦੇ ਕਾਰਨ ਇੰਟਰਨੈੱਟ ਤੇ ਸਭ ਤੋਂ ਵੱਧ ਮਸ਼ਹੂਰ ਹੈ । ਇਹ ਵੈਬ ਫਿਕਸ ਲਈ ਵਿਆਪਕ ਤੌਰ ਤੇ ਵਰਤੇ ਜਾਂਦੇ ਹਨ । ਕਿਉਂਕਿ ਇਹ ਸਿਰਫ 256 ਰੰਗਾਂ ਤੱਕ ਸੀਮਿਤ ਹਨ ਅਤੇ ਐਨੀਮੇਟ ਕੀਤੀਆਂ ਜਾ ਸਕਦੀਆਂ ਹਨ । ਇਹਨਾਂ ਫਾਈਲਾਂ ਦਾ ਫਾਈਲ ਐਕਸਟੈਂਸ਼ਨ .gif ਹੈ ।
  4. JPEG (Joint Photographic Experts Groups)—jpeg fēd “Loosy” G’T T ਹੈ ਭਾਵ ਚਿੱਤਰ ਨੂੰ ਇੱਕ ਛੋਟੀ ਫਾਈਲ ਬਣਾਉਣ ਲਈ ਸੰਕੁਚਿਤ ਕਰਦਾ ਹੈ । ਚਿੱਤਰ ਨੂੰ ਸੰਕੁਚਿਤ ਕਰਨ ਤੇ ਇਹ ਚਿੱਤਰ ਕੁਆਲਟੀ ਵਿੱਚ ਨੁਕਸਾਨ ਪੈਦਾ ਕਰਦਾ ਹੈ ਪਰ ਇਹ ਨੁਕਸਾਨ ਆਮ ਤੌਰ ਤੇ ਧਿਆਨ ਦੇਣ ਯੋਗ ਨਹੀਂ ਹੁੰਦਾ । ਇੰਟਰਨੈੱਟ ਤੇ ਜੇ.ਪੀ.ਈ.ਜੀ. ਫਾਈਲਾਂ ਬਹੁਤ ਆਮ ਹਨ ਅਤੇ ਜੇ ਪੀ.ਈ.ਜੀ. ਡਿਜੀਟਲ ਕੈਮਰਿਆਂ ਦਾ ਇੱਕ ਪ੍ਰਸਿੱਧ ਫਾਰਮੈਟ ਹੈ । ਇਹਨਾਂ ਫਾਈਲਾਂ ਦਾ ਫਾਈਲ ਐਕਸਟੈਂਸ਼ਨ .jpeg ਹੈ ।
  5. PNG (Portable Network Graphics)-PNG ਫਾਈਲਾਂ ਇੱਕ lossless ਚਿੱਤਰ ਫਾਰਮੈਟ ਹਨ ਜੋ ਅਸਲ ਵਿੱਚ GIF ਫਾਰਮੈਟ ਵਿੱਚ ਸੁਧਾਰ ਕਰਨ ਅਤੇ ਇਸ ਨੂੰ ਬਦਲਣ ਲਈ ਤਿਆਰ ਕੀਤੀਆਂ ਗਈਆਂ ਹਨ । GIF ਦੁਆਰਾ ਸਮਰਥਿਤ 256 ਰੰਗਾਂ ਦੇ ਉਲਟ PNG ਫਾਈਲਾਂ 16 ਮਿਲੀਅਨ ਰੰਗਾਂ ਤੱਕ ਦਾ ਪ੍ਰਬੰਧਨ ਕਰਨ ਦੇ ਯੋਗ ਹਨ । ਇਹਨਾਂ ਫਾਈਲਾਂ ਦਾ ਫਾਈਲ ਐਕਸਟੈਂਸ਼ਨ .png ਹੈ ।
  6. RAW-Raw ਚਿੱਤਰ ਉਹ ਚਿੱਤਰ ਹੁੰਦੇ ਹਨ ਜੋ ਪ੍ਰੋਸੈਸਡ ਨਹੀਂ ਹੁੰਦੇ ਜੋ ਇੱਕ ਕੈਮਰੇ ਜਾਂ ਸਕੈਨਰ ਦੁਆਰਾ ਬਣ ਗਏ ਹਨ | ਬਹੁਤ ਸਾਰੇ ਡਿਜੀਟਲ ਐੱਸ.ਐੱਲ.ਆਰ. ਕੈਮਰੇ (Raw) ਫਾਰਮੈਟ ਵਿੱਚ ਸ਼ੂਟ ਕਰ ਸਕਦੇ ਹਨ । ਇਹਨਾਂ ਫਾਈਲਾਂ ਦਾ ਫਾਈਲ ਐਕਸਟੈਂਸ਼ਨ .raw ਹੈ ।

PSEB 7th Class Computer Notes Chapter 7 ਮਲਟੀਮੀਡੀਆ ਨਾਲ ਜਾਣ-ਪਛਾਣ

ਟੈਕਸਟ ਫਾਰਮੈਟ (Text Format) –
ਟੈਕਸਟ ਫਾਈਲਾਂ ਬਣਾਉਣਾ ਅਤੇ ਇੱਕ ਵਰਡ ਪ੍ਰੋਸੈਸਰ ਦੀ ਵਰਤੋਂ ਕਰਨਾ ਇੱਕ ਕੰਪਿਊਟਰ ਤੇ ਸਭ ਤੋਂ ਆਮ ਕੰਮ ਹੈ । ਟੈਕਸਟ ਫਾਈਲਾਂ ਅਤੇ ਦਸਤਾਵੇਜ਼ਾਂ ਨੂੰ ਸਟੋਰ ਕਰਨ ਲਈ ਵਰਤੇ ਜਾਣ ਵਾਲੇ ਸਭ ਤੋਂ ਆਮ ਫਾਈਲ ਫਾਰਮੈਟ ਹੇਠ ਦਿੱਤੇ ਗਏ ਹਨ :

  • RTF (Rich Text Format)-ਰਿਚ ਟੈਕਸਟ ਫਾਰਮੈਟ ਇਕ ਪ੍ਰਾਇਮਰੀ ਫਾਈਲ ਫਾਰਮੈਟ ਹੈ । ਇਸ ਫਾਰਮੈਟ ਦੀਆਂ ਫਾਈਲਾਂ ਨੂੰ ਕਿਸੇ ਵੀ ਵਰਡ ਪ੍ਰੋਸੈਸਰ ਵਿੱਚ ਪੜ੍ਹਿਆ ਜਾ ਸਕਦਾ ਹੈ । ਇਹਨਾਂ ਫਾਈਲਾਂ ਦਾ ਫਾਈਲ ਐਕਸਟੈਂਸ਼ਨ .rtf ਹੈ ।
  • Plain Text : ਪਲੇਨ ਟੈਕਸਟ ਫਾਈਲਾਂ ਜ਼ਿਆਦਾਤਰ ਟੈਕਸਟ ਐਡੀਟਰਾਂ ਨਾਲ ਖੋਲ੍ਹੀਆਂ, ਪੜੀਆਂ ਅਤੇ ਸੰਪਾਦਿਤ ਕੀਤੀਆਂ ਜਾ ਸਕਦੀਆਂ ਹਨ । ਆਮ ਤੌਰ ‘ਤੇ ਵਰਤੇ ਜਾਣ ਵਾਲੇ ਟੈਕਸਟ ਐਡੀਡੀਅਰ ਹਨ ਨੋਟਪੈਡ (ਵਿੰਡੋਜ਼), ਗਡੀਟ ਜਾਂ ਨੈਨੋ (ਯੂਨਿਕਸ, ਲੀਨਕਸ), ਟੈਕਸਟ ਐਡਿਟ (Mac OS) ਅਤੇ ਹੋਰ । ਹੋਰ ਕੰਪਿਊਟਰ ਪ੍ਰੋਗਰਾਮ ਦੇ ਟੈਕਸਟ ਨੂੰ ਪੜ੍ਹਨ ਅਤੇ ਆਯਾਤ ਕਰਨ ਦੇ ਸਮਰੱਥ ਵੀ ਹਨ । ਸਾਦਾ ਟੈਕਸਟ ਇੱਕ ਈ-ਮੇਲ ਪਹੁੰਚਾਉਣ ਦਾ ਅਸਲ ਅਤੇ ਪ੍ਰਸਿੱਧ ਢੰਗ (way) ਹੈ ।

ਮਲਟੀਮੀਡੀਆ ਪੇਸ਼ਕਾਰੀ (Multimedia Presentation)
ਮਲਟੀਮੀਡੀਆ ਪੇਸ਼ਕਾਰੀ ਉਹ ਪ੍ਰਸਤੁਤੀਆਂ ਹਨ ਜੋ ਸੰਚਾਰ ਦੇ ਵੱਖੋ ਵੱਖਰੇ ਤਰੀਕਿਆਂ ਦੀ ਵਰਤੋਂ ਕਰ ਕੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦੂਜਿਆਂ ਤਕ ਭੇਜਦੀਆਂ ਹਨ । ਇਨ੍ਹਾਂ ਪ੍ਰਸਤੁਤੀਆਂ ਵਿੱਚ ਆਮ ਤੌਰ ਤੇ ਐਨੀਮੇਸ਼ਨ, ਵੀਡੀਓ, ਆਡੀਓ ਜਾਂ ਇੰਟਰਐਕਟਿਵ ਵਿਸ਼ੇਸ਼ਤਾਵਾਂ ਜਿਵੇਂ ਫਾਰਮ, ਪੌਪਅਪ ਅਤੇ ਹੋਰ ਬਹੁਤ ਕੁਝ ਸ਼ਾਮਲ ਹੁੰਦਾ ਹੈ | ਮਾਈਕ੍ਰੋਸਾਫਟ ਪਾਵਰਪੁਆਇੰਟ ਨੇ ਬਹੁਤ ਸਾਲਾਂ ਪਹਿਲਾਂ ਐਨੀਮੇਸ਼ਨ ਅਤੇ ਵੀਡੀਓ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ ਸੀ, ਇਸ ਤੋਂ ਬਾਅਦ ਮਲਟੀਮੀਡੀਆ ਪੇਸ਼ਕਾਰੀਆਂ ਲਗਭਗ ਜਾਰੀ ਹਨ । ਤੁਸੀਂ ਕਹਿ ਸਕਦੇ ਹੋ ਕਿ ਜ਼ਿਆਦਾਤਰ ਪਾਵਰਪੁਆਇੰਟ ਪ੍ਰਸਤੁਤੀਆਂ ਮਲਟੀਮੀਡੀਆ ਪ੍ਰਸਤੁਤੀਆਂ ਹਨ | ਅੱਜ ਇੱਥੇ ਬਹੁਤ ਸਾਰੇ ਮਲਟੀਮੀਡੀਆ ਪੇਸ਼ਕਾਰੀ ਨਿਰਮਾਤਾ ਉਪਲੱਬਧ ਹਨ ਜੋ ਪੇਸ਼ਕਾਰੀ ਨੂੰ ਆਕਰਸ਼ਕ ਬਣਾਉਣ ਲਈ ਵੱਖੋ-ਵੱਖਰੇ tools ਦੀ ਵਰਤੋਂ ਕਰਦੇ ਹਨ ਜੋ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ । ਮਲਟੀਮੀਡੀਆ ਪੈਜੈਂਟੇਸ਼ਨ ਬਣਾਉਣ ਲਈ ਹੇਠਾਂ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ –

  1. ਮਲਟੀਮੀਡੀਆ ਪ੍ਰੈਜ਼ੈਂਟੇਸ਼ਨ ਵਿੱਚ ਟੈਕਸਟ ਘੱਟ ਤੋਂ ਘੱਟ ਰੱਖਣਾ ਚਾਹੀਦਾ ਹੈ ।
  2. ਆਡੀਓ ਅਤੇ ਸੰਗੀਤ ਦੀ ਕੁਆਲਿਟੀ ਦਾ ਪੱਧਰ ਵਧੀਆ ਹੋਣਾ ਚਾਹੀਦਾ ਹੈ ।
  3. ਯੂਜ਼ਰ ਦੀ ਸਹੂਲਤ ਵਾਸਤੇ ਕੀਅ-ਬੋਰਡ ਅਤੇ ਮਾਊਸ ਵਰਤਣ ਦੀ ਸਹੂਲਤ ਹੋਣੀ ਚਾਹੀਦੀ ਹੈ ।
  4. ਮਲਟੀਮੀਡੀਆ ਪੈਜੈਂਟੇਸ਼ਨ ਪ੍ਰਭਾਵਸ਼ਾਲੀ ਅਤੇ ਇਸ ਦਾ ਆਕਾਰ ਛੋਟਾ ਹੋਣਾ ਚਾਹੀਦਾ ਹੈ । ਮਲਟੀਮੀਡੀਆ ਪ੍ਰੈਜ਼ੈਂਟੇਸ਼ਨ ਕਈ ਕਿਸਮਾਂ ਦੀ ਹੋ ਸਕਦੀ ਹੈ, ਇਨ੍ਹਾਂ ਵਿੱਚੋਂ ਕੁਝ ਹੇਠਾਂ ਲਿਖੇ ਅਨੁਸਾਰ ਹਨ –

ਮਲਟੀਮੀਡੀਆ ਪੇਸ਼ਕਾਰੀ ਦੀਆਂ ਕਿਸਮਾਂ –

ਵਰਚੁਅਲ ਪ੍ਰਸਤੁਤੀ (Virtual Presentation)-ਜਿੱਥੇ ਹੋਸਟ ਅਤੇ ਦਰਸ਼ਕ ਰਿਮੋਟਲੀ ਪੇਸ਼ਕਾਰੀ ਵਿਚ ਹਾਜ਼ਰੀ ਭਰਦੇ ਹਨ, ਆਮ ਹੁੰਦੇ ਜਾ ਰਹੇ ਹਨ । ਇਹ ਇਕ ਟੈਕਨੋਲੋਜੀ ਹੈ ਜਿਸ ਦੀ ਸਹਾਇਤਾ ਨਾਲ ਅਸੀਂ ਕਿਸੇ ਵੀ ਵਿਸ਼ੇ ਦੀ ਜਾਣਕਾਰੀ ਇਕੱਤਰ ਕਰਕੇ ਅਤੇ ਉੱਚ ਟੈਕਨਾਲੌਜੀ ਹਾਰਡਵੇਅਰ ਸਾਫਟਵੇਅਰ ਟੂਲਜ ਦੀ ਵਰਤੋਂ ਕਰਕੇ ਇਕ ਵਰਚੁਅਲ ਪੇਸ਼ਕਾਰੀ ਤਿਆਰ ਕਰਦੇ ਹਾਂ ।

ਸਲਾਈਡ ਪ੍ਰਸਤੁਤੀ (Slide Presentation)-ਇੱਕ ਸਲਾਈਡ ਪੇਸ਼ਕਾਰੀ ਦਾ ਇੱਕ ਪੰਨਾ ਹੈ । ਸਮੂਹਿਕ ਰੂਪ ਵਿੱਚ, ਸਲਾਈਡਾਂ ਦੇ ਸਮੂਹ ਨੂੰ ਇੱਕ ਸਲਾਈਡ ਡੌਕ ਦੇ ਤੌਰ ਤੇ ਜਾਣਿਆ ਜਾਂਦਾ ਹੈ । ਇੱਕ ਸਲਾਇਡ ਸ਼ੋਅ ਇੱਕ ਇਲੈਕਟ੍ਰਾਨਿਕ ਡਿਵਾਈਸ ਵਿੱਚ ਜਾਂ ਪ੍ਰੋਜੈਕਸ਼ਨ ਸਕੂਨ ਵਿੱਚ ਸਲਾਇਡਾਂ ਜਾਂ ਚਿੱਤਰਾਂ ਦੀ ਲੜੀ ਦਾ ਪ੍ਰਦਰਸ਼ਨ ਹੈ ਇੱਕ ਸਲਾਈਡ ਇਕ ਸਲਾਇਡ ਪ੍ਰੋਜੈਕਟਰ ਨਾਲ ਵੇਖੀ ਗਈ 35 ਮਿਲੀਮੀਟਰ ਦੀ ਸਲਾਈਡ ਹੋ ਸਕਦੀ ਹੈ । ਪੇਸ਼ਕਾਰੀ ਸਲਾਈਡਾਂ ਸਾਫਟਵੇਅਰ ਦੇ ਬਹੁਤ ਸਾਰੇ ਟੁਕੜਿਆਂ ਵਿਚ ਬਣਾਈਆਂ ਜਾ ਸਕਦੀਆਂ ਹਨ ਜਿਵੇਂ ਕਿ ਮਾਈਕ੍ਰੋਸਾਫਟ ‘ਪਾਵਰਪੁਆਇੰਟ, ਐਪਲ ਕੀਨੋਟ, ਲਿਬਰੇਆਫਿਸ ਪ੍ਰਭਾਵ, ਜੀ ।

ਵੈੱਬਪੇਜ (Web pages)-
ਜਦੋਂ ਅਸੀਂ ਵੈਬ ਪੇਜਾਂ ਵਿਚ ਸਥਿਰ ਫੋਟੋਆਂ ਅਤੇ ਟੈਕਸ ਦੀ ਬਜਾਏ ਆਡੀਓ, ਵਿਡੀਓ, ਐਨੀਮੇਸ਼ਨ ਆਦਿ ਸ਼ਾਮਲ ਕਰਦੇ ਹਾਂ, ਤਾਂ ਵੈੱਬਪੇਜਾਂ ਵੈਬ ਪੇਸ਼ਕਾਰੀਆਂ ਵਿਚ ਬਦਲ ਜਾਂਦੀਆਂ ਹਨ ।

ਮਲਟੀਮੀਡੀਆ ਦੇ ਕਾਰਜ (Applications of Multimedia) –
1. ਸਿੱਖਿਆ (Education)-ਮਲਟੀਮੀਡੀਆ ਦੀ ਵਰਤੋਂ ਮਾਸਟਰ (ਗਾਈਡ) ਵਜੋਂ ਸਿਖਾਉਣ ਲਈ ਕੀਤੀ ਜਾਂਦੀ ਹੈ ਕਿਉਂਕਿ ਅੱਜ-ਕੱਲ੍ਹ ਪਾਠ ਪੁਸਤਕਾਂ ਦੀ ਬਜਾਏ ਮਲਟੀਮੀਡੀਆ ਸੀਡੀਆਂ ਵਰਤੀਆਂ ਜਾਂਦੀਆਂ ਹਨ । ਕੰਪਿਊਟਰ ਵਿੱਚ ਮਲਟੀਮੀਡੀਆ ਸੀਡੀ ਦੀ ਵਰਤੋਂ ਕਰਕੇ ਗਿਆਨ ਨੂੰ ਅਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ਕਿਉਂਕਿ ਮਲਟੀਮੀਡੀਆ ਸੀਡੀ ਵਿੱਚ ਟੈਕਸਟ, ਤਸਵੀਰਾਂ, ਧੁਨੀ ਅਤੇ ਫਿਲਮ ਸ਼ਾਮਲ ਹੁੰਦੀ ਹੈ ਜੋ ਵਿਦਿਆਰਥੀਆਂ ਨੂੰ ਪਾਠ-ਪੁਸਤਕਾਂ ਨਾਲੋਂ ਵਧੇਰੇ ਅਸਾਨੀ ਨਾਲ ਅਤੇ ਸਪੱਸ਼ਟ ਰੂਪ ਵਿੱਚ ਸਮਝਣ ਵਿੱਚ ਸਹਾਇਤਾ ਕਰਦੀ ਹੈ ।

2. ਕਾਰੋਬਾਰ (Business)-ਕਾਰੋਬਾਰ ਵਿਚ ਮਲਟੀਮੀਡੀਆ ਦੀਆ ਐਪਲੀਕੇਸ਼ਨਜ਼ ਮਾਰਕੀਟਿੰਗ, ਵਿਗਿਆਪਨ, ਨੈੱਟਵਰਕ ਸੰਚਾਰ, ਆਦਿ ਹਨ | ਮਲਟੀਮੀਡੀਆ ਪ੍ਰਸਤੁਤੀਆਂ ਦੀ ਵਰਤੋਂ ਨਾਲ, ਉਪਭੋਗਤਾ ਆਸਾਨੀ ਨਾਲ ਇੱਕ ਸੰਕਲਪ (product) ਨੂੰ ਸਮਝ ਸਕਦੇ ਹਨ । ਇਹ ਉਪਭੋਗਤਾ ਦਾ ਧਿਆਨ ਆਪਣੇ ਵੱਲ ਖਿੱਚਣ ਅਤੇ ਵੱਖ-ਵੱਖ ਉਤਪਾਦਾਂ ਬਾਰੇ ਜਾਣਕਾਰੀ ਅਸਾਨੀ ਨਾਲ ਸਾਂਝਾ ਕਰਨ ਦਾ ਇੱਕ ਪ੍ਰਭਾਵਸ਼ਾਲੀ ਅਤੇ ਕੁਸ਼ਲ ਤਰੀਕਾ ਪ੍ਰਦਾਨ ਕਰਦਾ ਹੈ । ਇਹ ਵਪਾਰਕ ਮਾਰਕੀਟਿੰਗ ਵਿੱਚ ਗਾਹਕਾਂ ਨੂੰ ਉਤਪਾਦ ਖਰੀਦਣ ਲਈ ਪ੍ਰੇਰਿਤ ਕਰਨ ਲਈ ਵੀ ਵਰਤੀ ਜਾਂਦੀ ਹੈ ।

3. ਇਸ਼ਤਿਹਾਰਬਾਜ਼ੀ (Advertisement)-ਇਸ਼ਤਿਹਾਰਬਾਜ਼ੀ ਉਦਯੋਗ, ਕਾਰੋਬਾਰਾਂ, ਉਤਪਾਦਾਂ ਅਤੇ ਸੇਵਾਵਾਂ ਦੀ ਮਸ਼ਹੂਰੀ ਲਈ ਮਲਟੀਮੀਡੀਆ ਦੀ ਵਰਤੋਂ ਕਰਦਾ ਹੈ । ਮਲਟੀਮੀਡੀਆ ਇਸ਼ਤਿਹਾਰਬਾਜ਼ੀ ਗਾਹਕਾਂ ਨੂੰ ਉਤਪਾਦਾਂ ਅਤੇ ਸੇਵਾਵਾਂ ਦਾ ਵਰਣਨ ਕਰਨ ਲਈ ਇਸ਼ਤਿਹਾਰਾਂ ਵਿੱਚ ਐਨੀਮੇਸ਼ਨਾਂ ਅਤੇ ਗਾਫਿਕ ਡਿਜ਼ਾਇਨ ਦੀ ਵਰਤੋਂ ਕਰਦਿਆਂ ਕੀਤੀ ਜਾਂਦੀ ਹੈ । ਟੈਲੀਵਿਜ਼ਨ, ਰੇਡੀਓ ਅਤੇ ਪ੍ਰਿੰਟ ਵਿਗਿਆਪਨ ਸਭ ਤੋਂ ਆਮ ਮਾਧਿਅਮ ਹਨ ਜੋ ਇਸ਼ਤਿਹਾਰਬਾਜ਼ੀ ਵਿੱਚ ਵਰਤੇ ਜਾਂਦੇ ਹਨ ।

4. ਮਨੋਰੰਜਨ (Entertainment)-ਮਲਟੀਮੀਡੀਆ ਮਨੋਰੰਜਨ ਦੇ ਉਦਯੋਗ ਵਿੱਚ ਵਿਆਪਕ ਤੌਰ ਤੇ ਵਰਤੀ ਜਾਂਦੀ ਹੈ । ਇਸਦੀ ਵਰਤੋਂ ਖ਼ਾਸ ਕਰ ਫਿਲਮਾਂ ਅਤੇ ਵੀਡੀਓ ਗੇਮਾਂ ਵਿਚ ਵਿਸ਼ੇਸ਼ ਪ੍ਰਭਾਵ ਪੈਦਾ ਕਰਨ ਲਈ ਕੀਤੀ ਜਾਂਦੀ ਹੈ । ਸੰਗੀਤ ਅਤੇ ਵੀਡੀਓ ਐਪਸ ਮਨੋਰੰਜਨ ਵਿੱਚ ਮਲਟੀਮੀਡੀਆ ਦੇ ਵੱਧਣ ਦੀ ਸਭ ਤੋਂ ਵਧੀਆ ਉਦਾਹਰਣ ਹਨ | ਖੇਡ ਉਦਯੋਗ ਵਿੱਚ ਮਲਟੀਮੀਡੀਆ ਦੀ ਵਰਤੋਂ ਨੇ ਇੰਟਰਐਕਟਿਵ ਗੇਮਾਂ ਨੂੰ ਬਣਾਉਣਾ ਸੰਭਵ ਬਣਾਇਆ ।

5. ਬੈਂਕ (Bank)-ਲੋਕ ਬੈਂਕ ਵਿੱਚ ਸੇਵਿੰਗ/ਕਰੰਟ ਖਾਤੇ ਖੋਲ੍ਹਣ, ਫੰਡ ਜਮਾ ਕਰਨ, ਪੈਸੇ (withdraw) ਕਢਵਾਉਣ, ਬੈਂਕ ਦੀਆਂ ਵੱਖ-ਵੱਖ ਵਿੱਤੀ ਯੋਜਨਾਵਾਂ ਬਾਰੇ ਜਾਣਨ, ਕਰਜ਼ੇ ਪ੍ਰਾਪਤ ਕਰਨ ਆਦਿ ਲਈ ਜਾਂਦੇ ਹਨ । ਹਰ ਬੈਂਕ ਕੋਲ ਬਹੁਤ ਸਾਰੀ ਜਾਣਕਾਰੀ ਹੁੰਦੀ ਹੈ ਜੋ ਉਹ ਗਾਹਕਾਂ ਨੂੰ ਦੇਣਾ ਚਾਹੁੰਦੀ ਹੈ । ਇਸ ਉਦੇਸ਼ ਲਈ, ਇਹ ਮਲਟੀਮੀਡੀਆ ਦੀ ਵਰਤੋਂ ਕਈ ਤਰੀਕਿਆਂ ਨਾਲ ਕਰ ਸਕਦੀ ਹੈ । ਬੈਂਕ ਗਾਹਕਾਂ ਲਈ ਬਾਕੀ ਖੇਤਰ ਵਿੱਚ ਰੱਖੇ ਗਏ ਇੱਕ ਪੀਸੀ ਮਾਨੀਟਰ ਉੱਤੇ ਆਪਣੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਵੀ ਪ੍ਰਦਰਸ਼ਤ ਕਰਦਾ ਹੈ । ਅੱਜ ਆਨ-ਲਾਈਨ ਅਤੇ ਇੰਟਰਨੈੱਟ ਬੈਂਕਿੰਗ ਬਹੁਤ ਮਸ਼ਹੂਰ ਹੋ ਗਈ ਹੈ ।

6. ਟੈਕਨੋਲੋਜੀ (Technology)-ਮਲਟੀਮੀਡੀਆ ਟੈਕਨੋਲੋਜੀ ਦੇ ਖੇਤਰ ਵਿਚ ਵੀ ਵਿਸ਼ੇਸ਼ ਹਿੱਸੇਦਾਰੀ ਇਹ ਆਡੀਓ, ਵੀਡੀਓ ਨੂੰ ਤਬਦੀਲ ਕਰਨ ਅਤੇ ਹੋਰ ਫਾਰਮੈਟ ਕੀਤੇ ਮਲਟੀਮੀਡੀਆ ਦਸਤਾਵੇਜ਼ ਭੇਜਣ ਦੇ ਸਮਰੱਥ ਹੈ । ਇੱਕ ਥਾਂ ਤੋਂ ਦੂਜੀ ਥਾਂ ਸਿੱਧਾ ਪ੍ਰਸਾਰਣ ਮਲਟੀਮੀਡੀਆ ਦੀ ਸਹਾਇਤਾ ਨਾਲ ਹੀ ਸੰਭਵ ਹੈ ।

7. ਸਾਫਟਵੇਅਰ (Software)-ਸਾਫਟਵੇਅਰ ਇੰਜੀਨੀਅਰ ਕੰਪਿਊਟਰ ਵਿਚ ਮਨੋਰੰਜਨ ਤੋਂ ਲੈ ਕੇ ਡਿਜੀਟਲ ਗੇਮਜ਼ ਨੂੰ ਡਿਜ਼ਾਈਨ ਕਰਨ ਲਈ ਮਲਟੀਮੀਡੀਆ ਦੀ ਵਰਤੋਂ ਕਰ ਸਕਦੇ ਹਨ ।ਇਸ ਨੂੰ ਸਿੱਖਣ ਦੀ ਪ੍ਰਕਿਰਿਆ ਵਜੋਂ ਵਰਤਿਆ ਜਾ ਸਕਦਾ ਹੈ । ਇਹ ਮਲਟੀਮੀਡੀਆ ਸਾਫਟਵੇਅਰ ਪੇਸ਼ੇਵਰਾਂ ਅਤੇ ਸਾਫਟਵੇਅਰ ਇੰਜੀਨੀਅਰਾਂ ਦੁਆਰਾ ਤਿਆਰ ਕੀਤੇ ਗਏ ਹਨ ।

8. ਹਸਪਤਾਲਾਂ (Hospitals)-ਅੱਜ-ਕੱਲ੍ਹ ਹਸਪਤਾਲਾਂ ਵਿੱਚ ਮਲਟੀਮੀਡੀਆ ਦੀ ਵਰਤੋਂ ਬਹੁਤ ਜ਼ਿਆਦਾ ਹੈ | ਮਲਟੀਮੀਡੀਆ ਦੀ ਵਰਤੋਂ ਨਾਲ, ਅਸੀਂ ਇੱਕ ਮਰੀਜ਼ ਦੀ ਸਥਿਤੀ ਨੂੰ ਸਕਰੀਨ ਤੇ ਵੇਖ ਸਕਦੇ ਹਾਂ | ਮਰੀਜ਼ ਦੀ ਸਥਿਤੀ ਸਕਰੀਨ ਤੇ ਪ੍ਰਦਰਸ਼ਿਤ ਹੁੰਦੀ ਰਹਿੰਦੀ ਹੈ । ਜੇ ਇਸ ਵਿਚ ਕੋਈ ਤਬਦੀਲੀ ਆਈ ਹੈ, ਤਾਂ ਤੁਰੰਤ ਡਾਕਟਰ ਜਾਂ ਨਰਸ ਨੂੰ ਪਤਾ ਲੱਗ ਜਾਂਦਾ ਹੈ | ਮਲਟੀਮੀਡੀਆ ਦੀ ਮਦਦ ਨਾਲ ਅਸੀਂ ਕਿਸੇ ਵੀ ਜਗ੍ਹਾ ਦੇ ਕਿਸੇ ਵੀ ਡਾਕਟਰ ਨਾਲ online ਸੰਪਰਕ ਕਰ ਸਕਦੇ ਹਾਂ ।

PSEB 7th Class Computer Notes Chapter 7 ਮਲਟੀਮੀਡੀਆ ਨਾਲ ਜਾਣ-ਪਛਾਣ

ਯਾਦ ਰੱਖਣ ਯੋਗ ਗੱਲਾਂ ਵਿੱਚ –

  1. ਮਲਟੀਮੀਡੀਆ ਦੋ ਸ਼ਬਦਾਂ ਮਲਟੀ ਅਤੇ ਮੀਡੀਆ ਦਾ ਸੁਮੇਲ ਹੈ ।
  2. ਮਲਟੀ ਦਾ ਅਰਥ ਬਹੁਤ ਸਾਰੇ, ਮੀਡੀਆ ਦਾ ਅਰਥ ਸੰਚਾਰ ਦੇ ਸਾਧਨ ਹਨ ਜਿਵੇਂ ਕਿ ਅਖ਼ਬਾਰ, ਈਮੇਲ, ਰੇਡੀਓ, ਟੈਲੀਵਿਜ਼ਨ ।
  3. ਮਲਟੀਮੀਡੀਆ ਦੇ ਪੰਜ ਮੁੱਖ ਤੱਤ ਟੈਕਸਟ, ਅਵਾਜ਼, ਤਸਵੀਰਾਂ, ਐਨੀਮੇਸ਼ਨ ਅਤੇ ਵੀਡੀਓ ਹਨ ।
  4. ਹਾਰਡਵੇਅਰ ਅਤੇ ਸਾਫਟਵੇਅਰ ਮਲਟੀਮੀਡੀਆ ਲਈ ਜ਼ਰੂਰੀ ਤੱਤ ਹਨ ।
  5. ਮਲਟੀਮੀਡੀਆ ਵਿੱਚ ਦੋ ਕਿਸਮ ਦੀਆਂ ਤਸਵੀਰਾਂ ਰਾਸਟਰ ਚਿੱਤਰ ਅਤੇ ਵੈਕਟਰ ਚਿੱਤਰ ਹਨ ।
  6. ਮਲਟੀਮੀਡੀਆ ਵਿੱਚ ਦੋ ਕਿਸਮਾਂ ਦੇ ਵੀਡੀਓ ਹਨ-ਐਨਾਲਾਗ ਵੀਡੀਓ ਅਤੇ ਡਿਜੀਟਲ ਵੀਡੀਓ ।
  7. ਐਨੀਮੇਸ਼ਨ ਇਕ ਅਜਿਹੀ ਵਿਧੀ ਹੈ ਜਿਸ ਵਿਚ ਤਸਵੀਰਾਂ ਨੂੰ ਕੁਮਬੱਧ ਕੀਤਾ ਜਾਂਦਾ ਹੈ ਅਤੇ ਇਕ ਵੀਡੀਓ ਦੇ ਤੌਰ ਤੇ ਤੇਜ਼ ਰਫ਼ਤਾਰ ਨਾਲ ਚਲਾ ਕੇ ਦਿਖਾਇਆ ਜਾਂਦਾ ਹੈ । ਉਦਾਹਰਣ ਲਈ ਕਾਰਟੂਨ ਫਿਲਮਾਂ ॥
  8. ਐਜੂਕੇਸ਼ਨ, ਬੈਂਕ, ਐਂਟਰਟੇਨਮੈਂਟ, ਇਸ਼ਤਿਹਾਰਬਾਜ਼ੀ, ਹਸਪਤਾਲ ਆਦਿ ਇੱਕ ਮਲਟੀਮੀਡੀਆ ਐਪਲੀਕੇਸ਼ਨ ਹੈ ।

PSEB 11th Class Maths Solutions Chapter 2 Relations and Functions Ex 2.2

Punjab State Board PSEB 11th Class Maths Book Solutions Chapter 2 Relations and Functions Ex 2.2 Textbook Exercise Questions and Answers.

PSEB Solutions for Class 11 Maths Chapter 2 Relations and Functions Ex 2.2

Question 1.
Let A = {1, 2, 3, …………. , 14}. Define a relation R from A to A by R = {(x, y) : 3x – y = 0, where x, y ∈ A}. Write down its domain, codomain and range.
Answer.
The relation R from A to A is given as
R = (x, y) : 3x – y = 0, where x, y ∈ A} i.e., R = { y} : 3x = y, where x, y ∈ A}
R = {(1, 3), (2, 6), (3, 9), (4, 12)}
The domain of R is the set of all first elements of the ordered pairs in the relation.
Domain of R = {1, 2, 3, 4}
The whole set A is the codomain of the relation R.
Codomain of R = A = {1, 2, 3, …………., 14}
The range of R is the set of all second elements of the ordered pairs in the relation.
Range of R = {3, 6, 9, 12}.

PSEB 11th Class Maths Solutions Chapter 2 Relations and Functions Ex 2.2

Question 2.
Define a relation R on the set N of natural numbers by R= {(x, y): y = x + 5, x is a natural number less than 4 : x, y ∈ N}. Depict this relationship using roster form. Write down the domain and the range.
Answer.
R = { (x, y) : y = x+ 5, x is a natural number less than 4 ,x} y ∈ N}
The natural numbers less than 4 are 1, 2, and 3.
∴ R = {(1, 6), (2, 7), (3, 8)}
The domain of R is the set of all first elements of the ordered pairs in the relation.
∴ Domain of R = {1, 2, 3}
The range of R is the set of all second elements of the ordered pairs in the relation.
∴ Range of R = {6, 7, 8}

Question 3.
A = {1, 2, 3, 5} and B = {4, 6, 9}. Define a relation R from A to B by R = {(x, y): the difference between x and y is odd; x ∈ A, y ∈ B}. Write R in roster form.
Answer.
A = {1, 2, 3, 5} and B = {4, 6, 9}
R = { (x, y) the difference between x and y is odd; x ∈ A, y ∈ B}
R = {(1, 4), (1, 6), (2, 9), (3, 4), (3, 6), (5, 4), (5, 6)}.

PSEB 11th Class Maths Solutions Chapter 2 Relations and Functions Ex 2.2

Question 4.
The given figure shows a relationship between the sets P and Question Write this relation
(i) in set-builder form
(ii) in roster form. What is its domain and range?

PSEB 11th Class Maths Solutions Chapter 2 Relations and Functions Ex 2.2 1

Answer.
According to the given figure, P = {5, 6, 7}, Q = {3, 4, 5}
(i) R = {(x, y) : y = x – 2 x ∈ P} or R = {(x, y) : y = x – 2 for x = 5, 6, 7}
(ii) R = {(5, 3), (6, 4), (7, 5)}
Domain of R = {5, 6, 7}
Range of R = {3, 4, 5}

Question 5.
Let A = {1, 2, 3, 4, 6}. Let R be the relation on A defined by {(a, 6) : a, b ∈ A, 6 is exactly divisible by a}.
(i) Write R in roster form
(ii) Find the domain of R
(iii) Find the range of R.
Answer.
A = {1, 2, 3, 4, 6}, R = {(a, b): a, b ∈ A, b is exactly divisible by a}
(i) R = {(1, 1), (1, 2), (1, 3), (1, 4), (1, 6), (2, 2), (2, 4), (2, 6), (3, 3), (3, 6), (4, 4), (6, 6)}
(ii) Domain of R = {1, 2, 3, 4, 6}
(iii) Range of R = {1, 2, 3, 4, 6}.

PSEB 11th Class Maths Solutions Chapter 2 Relations and Functions Ex 2.2

Question 6.
Determine the domain and range of the relation R defined by R = {x, x + 5) : x ∈ {0, 1, 2, 3, 4, 5}}.
Answer.
R = {(x, x + 5) : x ∈ {0, 1, 2, 3, 4, 5}
R = {(0, 5), (1, 6), (2, 7), (3, 8), (4, 9), (5, 10)}
Domain of R = {0, 1, 2, 3, 4, 5}
Range of R = {5, 6, 7, 8, 9, 10}

Question 7.
Write the relation R = {(x, x3) : x is a prime number less than 10} in roster form.
Answer.
R = {(x, x3) : x is a prime number less than 10}
The prime numbers less than 10 are 2, 3, 5, and 7.
R = {(2, 8), (3, 27), (5, 125), (7, 343)}

Question 8.
Let A = {x, y, z} and B = {1, 2}. Find the number of relations from A to B.
Answer.
It is given that A = {x, y, z} and B = {1, 2}.
∴ A × B = {(x, 1), (x, 2), (y, 1), (y, 2), (z, 1), (z, 2)}
Since h(A × B) = 6, the number of subsets of A × B is 26.
Therefore, the number of relations from A to B is 26.

PSEB 11th Class Maths Solutions Chapter 2 Relations and Functions Ex 2.2

Question 9.
Let R be the relation on Z defined by R = {(a, b) : a, b ∈ Z, a b is an integer}. Find the domain and range of R.
Answer.
R = {(a, b) : a, b ∈ Z, a – b is an integer}
It is known that the difference between any two integers is always an integer.
∴ Domain of R = Z
Range of R = Z.

PSEB 11th Class Maths Solutions Chapter 2 Relations and Functions Ex 2.1

Punjab State Board PSEB 11th Class Maths Book Solutions Chapter 2 Relations and Functions Ex 2.1 Textbook Exercise Questions and Answers.

PSEB Solutions for Class 11 Maths Chapter 2 Relations and Functions Ex 2.1

Question 1.
If (\(\frac{x}{3}\) + 1, y – \(\frac{2}{3}\)) = (\(\frac{5}{3}\), \(\frac{1}{3}\))
find the values of x and y.
Answer.
It is given that (\(\frac{x}{3}\) + 1, y – \(\frac{2}{3}\)) = (\(\frac{5}{3}\), \(\frac{1}{3}\))
Since the ordered pairs are equal, the corresponding elements will also be equal.
Therefore, \(\frac{x}{3}\) + 1 = \(\frac{5}{3}\) and y – \(\frac{2}{3}\)) = (\(\frac{1}{3}\)

⇒ \(\frac{x}{3}\) = \(\frac{5}{3}\) – 1 and y = \(\frac{1}{3}\) + \(\frac{2}{3}\)

⇒ \(\frac{x}{3}\) = \(\frac{5}{3}\) and y = \(\frac{3}{3}\)
⇒ x = 2 and y= 1
∴ x = 2 and y = 1.

Question 2.
If the set A has 3 elements and the set B = {3, 4, 5}, then find the number of elements in (A × B).
Answer.
It is given that set A has 3 elements and the elements of set B are 3, 4, and 5.
⇒ Number of elements in set B = 3
Number of elements in (A × B) = (Number of elements in A) × (Number of elements in B)
= 3 × 3 = 9
Thus, the number of elements in (A × B) is 9.

PSEB 11th Class Maths Solutions Chapter 2 Relations and Functions Ex 2.1

Question 3.
If G = {7, 8} and H = {5, 4, 2}, find G × H and H × G.
Answer.
G = {7, 8} and H = {5, 4, 2}
We know that the Cartesian product P × Q of two non-empty sets P and Q is defined as
P × Q = {(p, q) : p ∈ P, q ∈ Q}
∴ G × H = {(7, 5), (7, 4), (7, 2), (8, 5), (8, 4), (8, 2)}
H × G = {(5, 7), (5, 8), (4, 7), (4, 8), (2, 7), (2, 8)}.

Question 4.
State whether each of the following statements are true or false. If the statement is false, rewrite the given statement correctly,
(i) If P = {m, n} and Q = {n, m}, then P × Q = {(m, n), (n, m)}.
(ii) If A and B are non-empty sets, then A × B is a non-empty set of ordered pairs (x, y) such that x ∈ A and y ∈ B.
(iii) If A = {1, 2}, B = {3, 4}, then A × (B ∩ Φ) = Φ.
Answer.
(i) False
If P = {m, n} and Q = {n, m}, then P × Q = {(m, m), (m, n), {n, m), (n, n)}
(ii) True
(iii) True.

PSEB 11th Class Maths Solutions Chapter 2 Relations and Functions Ex 2.1

Question 5.
If A = {- 1, 1}, find A × A × A.
Answer.
It is known that for any non-empty set A, A × A × A is defined as
A × A × A = {(a, b, c) : a, b, c ∈ A}
It is given that A = {- 1, 1}
∴ A × A × A = {(- 1, – 1, – 1), (- 1, – 1, 1), (- 1, 1, – 1), (- 1, 1, 1), (1, – 1, – 1), (1, – 1, 1), (1, 1, – 1), (1, 1, 1)}

Question 6.
If A × B = {(o, x), (a, y), (b, x), (b, y)}. Find A and B.
Answer.
It is given that A × B = {(a, x), (a, y), (b, x), (b, y)}
We know that the Cartesian product of two non-empty sets P and Q is defined as P × Q = {(p, q): p ∈ P, q ∈ Q}
A is the set of all first elements and B is the set of all second elements.
Thus, A = {a, b} and B = {x, y}.

PSEB 11th Class Maths Solutions Chapter 2 Relations and Functions Ex 2.1

Question 7.
Let A = {1, 2}, B = {1, 2, 3, 4}, C = {5, 6} and D = {5, 6, 7, 8}. Verify that
(i) A × (B ∩ C) = (A × B) ∩ (A × C)
(ii) A × C is a subset of B × D
Answer.
(i) To verify: A × (B ∩ C) = (A × B) ∩ (A × C)
We have B ∩ C = {1, 2, 3, 4} ∩ {5, 6} = Φ
L.H.S. = A × (B ∩ C) = A × Φ = Φ
A × B = {(1, 1), (1, 2), (1, 3), (1, 4), (2, 1), (2, 2), (2, 3), (2, 4)}
A × C = {(1, 5), (1,6), (2, 5), (2,6)}
R.H.S. = (A × B) ∩ (A × C) = Φ
L.H.S. = R.H.S
Hence, A × (B ∩ C) = (A × B) ∩ (A × C)

(ii) To verify: A × C is a subset of B × D
A × C = {(1, 5), (1, 6), (2, 5), (2, 6)}
B × D = {(1, 5), (1, 6), (1, 7), (1, 8), (2, 5), (2, 6), (2, 7), (2, 8), (3, 5), (3, 6), (3, 7), (3, 8), (4, 5), (4, 6), (4, 7), (4, 8)}
We can observe that all the elements of set A × C are the elements of set B × D.
Therefore, A × C is a subset of B × D.

PSEB 11th Class Maths Solutions Chapter 2 Relations and Functions Ex 2.1

Question 8.
Let A = {1, 2} and B = {3, 4}. Write A × B. How many subsets will A x B have? List them.
Answer.
A = {1, 2} and B = {3, 4}
A × B = {(1, 3), (1, 4), (2, 3), (2, 4)}
⇒ n(A × B) = 4
We know that if C is a set with n(C) = m, then n[P(C)] = 2m.
Therefore, the set A × B has 24 = 16 subsets.
These are {Φ, (1, 3)}, {(1, 4)}, {(2, 3)}, {(2, 4)}, {(1, 3), (1, 4)}, {(1, 3), (2, 3)}, {(1, 3), (2, 4)}, {(1, 4), (2, 3)}, {(1, 4), (2, 4)}, {(2, 3), (2, 4)}, {(1, 3), (1, 4), (2, 3)}, {(1, 3), (1, 4), (2, 4)}, {(1, 3), (2, 3), (2,4)}, {(1, 4), (2, 3), (2, 4)}, {(1, 3), (1, 4), (2, 3), (2, 4)}

Question 9.
Let A and B be two sets such that n(A) = 3 and n(B) = 2. If (x, 1), (y, 2), (z, 1) are in A × B, find A and B, where x, y andz are distinct elements.
Answer.
It is given that n(A) = 3 and n(B) = 2; and (x, 1), (y, 2), (z, 1) are in A × B.
We know that A=Set of first elements of the ordered pair elements of A × B
B = Set of second elements of the ordered pair elements of A × B.
∴ x, y, and z are the elements of A; and 1 and 2 are the elements of B.
Since n(A) = 3 and n(B) = 2, it is clear that A = {x, y, z} and B = {1, 2}.

PSEB 11th Class Maths Solutions Chapter 2 Relations and Functions Ex 2.1

Question 10.
The Cartesian product A × A has 9 elements among which are found (-1, 0) and (0, 1). Find the set A and the remaining elements of A × A.
Answer.
We know that if n(A) =p and n(B) =q, then n(A × B) = pq.
∴ n(A × A) = n(A) × n(A)
It is given that n(A × A) = 9
n(A) × n(A) = 9
=> n (A) = 3
The ordered pairs (- 1, 0) and (0, 1) are two of the nine elements of A × A.
We know that A x A={(a, a) : a ∈ A}.
Therefore, – 1, 0, and 1 are elements of A.
Since n(A} = 3, it is clear that A = {- 1, 0, 1}.
The remaining elements of set A × A are (- 1, – 1), (- 1, 1), (0, – 1), (0, 0), (1, – 1), (1, 0), and (1, 1).

PSEB 12th Class Environmental Education Solutions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

Punjab State Board PSEB 12th Class Environmental Education Book Solutions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2) Textbook Exercise Questions and Answers.

PSEB Solutions for Class 12 Environmental Education Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

Environmental Education Guide for Class 12 PSEB ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਆਪਣੇ ਖੇਤਰ ਦੇ ਦੋ-ਦੋ ਸ਼ਾਕਾਹਾਰੀ, ਮਾਸਾਹਾਰੀ ਅਤੇ ਸਰਬਆਹਾਰੀ ਜੰਤੂਆਂ ਦੇ ਨਾਮ ਦੱਸੋ ।
ਉੱਤਰ-
ਸ਼ਾਕਾਹਾਰੀ ਜੰਤੂ (Herbivores) – ਹਿਰਨ, ਬੱਤਖ, ਭੇਡ, ਬੱਕਰੀ ।
ਮਾਸਾਹਾਰੀ ਜੰਤੂ (Carnivores) – ਭੇੜੀਆ, ਸ਼ੇਰ, ਬਿੱਲੀ, ਡਰੈਗਨ ਮੱਖੀ (Dragon fly) ਅਤੇ ਇੱਲਾਂ (Eagles) ।
ਸਰਬ ਆਹਾਰੀ ਜੰਤੂ (Omnivores) – ਕਾਂ, ਰਿੱਛ ਅਤੇ ਮਨੁੱਖ ਨੂੰ

ਪ੍ਰਸ਼ਨ 2.
ਦੋ ਅੰਦਰੂਨੀ ਤੇ ਦੋ ਬਾਹਰੀ ਪਰਜੀਵੀਆਂ ਦੇ ਨਾਮ ਦੱਸੋ ।
ਉੱਤਰ-
ਅੰਦਰੂਨੀ ਪਰਜੀਵੀ (Endoparasites) – ਜ਼ਿਆਰਡੀਆ (Giardia), ਐਸਕੈਰਿਸ (Ascaris), ਫੀਤਾਕਿਰਮ (Tapeworm) ਅਤੇ ਲਿਵਰਫਲੂਕ ।
ਬਾਹਰੀ ਪਰਜੀਵੀ (Ectoparasites) – ਖਟਮਲ, ਕੁਤਕੀ (Mite) ਅਤੇ ਜੂੰਆਂ (Lice) ।

PSEB 12th Class Environmental Education Solutions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

ਪ੍ਰਸ਼ਨ 3.
ਭਾਰਤ ਵਿਚ ਕਿੰਨੇ ਜੈਵ-ਭੂਗੋਲਿਕ ਖੇਤਰਾਂ ਦੀ ਪਛਾਣ ਕੀਤੀ ਗਈ ਹੈ ?
ਉੱਤਰ-
ਭਾਰਤ ਨੂੰ ਨੌਂ (Nine) ਜੈਵ-ਭੂਗੋਲਿਕ ਖੇਤਰਾਂ ਵਿਚ ਵੰਡਿਆ ਗਿਆ ਹੈ ਅਤੇ ਇਹ ਵਰਗੀਕਰਨ ਰੋਜ਼ਰਜ਼ ਅਤੇ ਪਨਵਰ (Rodgers and Panwar) ਨੇ ਸੰਨ 1988 ਨੂੰ ਕੀਤਾ । ਇਹ ਭਾਰਤੀ ਜੰਗਲੀ ਜੀਵਨ ਸੰਸਥਾ (Wildlife Institution of India) ਨਾਲ ਸੰਬੰਧਿਤ ਸਨ ।

ਇਹ ਖੇਤਰ ਹੇਠਾਂ ਲਿਖੇ ਲਏ ਗਏ ਹਨ-

  1. ਸ-ਹਿਮਾਲਿਆ (Trans-Himalayas)
  2. ਹਿਮਾਲਿਆ (The Himalayas)
  3. ਭਾਰਤੀ ਮਾਰੂਥਲੀ ਖੇਤਰ (ਬਾਰ ਰੇਗਿਸਥਾਨ) (The Indian Desert Region), (Thar Desert)
  4. ਅਰਧ ਏਰਿਡ (ਖੁਸ਼ਕ) ਖੇਤਰ (The Semi-Arid Region)
  5. ਪੱਛਮੀ ਘਾਟ (ਤਪਤਖੰਡੀ ਸਦਾਬਹਾਰ ਵਣ (Western Ghats, Tropical Evergreen Forests)
  6. ਦੱਖਣ ਪ੍ਰਾਇਦੀਪ (ਪੈਨਿਨਸੂਲਾ) (The Deccan Peninsula)
  7. ਗੰਗਾ ਦਾ ਮੈਦਾਨ (The Gangetic Plain) ਦੁਨੀਆਂ ਭਰ ਦਾ ਸਭ ਤੋਂ ਵਧੀਕ ਉਪਜਾਊ ਖੇਤਰ (The most fertile area in the world)
  8. ਉੱਤਰ-ਪੂਰਬੀ ਭਾਰਤੀ ਖੇਤਰ (North-East India Region).
  9. ਟਾਪੂ (Islands) (ਬੰਗਾਲ ਦੀ ਖਾੜੀ ਵਿਖੇ ਸਥਿਤ ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਅਰਬ ਸਾਗਰ ਵਿਚ ਸਥਿਤ ਲਕਸ਼ਦੀਪ (Andaman and Nicobar Islands in the Bay of Bengal and Lakshadeeps in the Arabian Sea)

ਪ੍ਰਸ਼ਨ 4.
ਪ੍ਰੋਟੋ ਆਪਦਾਰੀ (Proto-Cooperation) ਤੋਂ ਕੀ ਭਾਵ ਹੈ ?
ਉੱਤਰ-
ਪ੍ਰੋਟੋ ਆਪਦਾਰੀ ਇਕ ਪ੍ਰਕਾਰ ਦਾ ਸਕਾਰਾਤਮਕ ਪਰਸਪਰ ਹਿੱਤਵਾਦ ਹੈ । ਇਸ . ਸੰਬੰਧ ਵਿਚ ਦੋਵਾਂ ਹਿੱਸੇਦਾਰਾਂ ਨੂੰ ਫਾਇਦਾ ਪਹੁੰਚਦਾ ਹੈ ਅਤੇ ਇਨ੍ਹਾਂ ਦਾ ਸਹਿਯੋਗ ਸਥਾਈ ਨਹੀਂ ਹੁੰਦਾ ਅਤੇ ਇਹ ਸੰਬੰਧ ਕਦੀ-ਕਦਾਈਂ ਹੀ ਬਣਦਾ ਹੈ । ਉਦਾਹਰਨ ਲਈ ਲਾਲ-ਚੁੰਝ ਵਾਲਾ ਔਕਸ-ਪੈਕਰ (Red billed Ox-pecker) ਕਾਲੇ ਗੈਂਡੇ ਦੀ ਪਿੱਠ ਉੱਤੇ ਬੈਠ ਕੇ ਉਸ ਦੇ ਸਰੀਰ ਨਾਲ ਚਿੰਬੜੇ ਹੋਏ ਚਿੱਚੜਾਂ ਆਦਿ ਬਾਹਰੀ ਪਰਜੀਵੀਆਂ ਨੂੰ ਖਾਂਦਾ ਹੈ । ਇਸ ਤਰ੍ਹਾਂ ਦੋਵਾਂ ਨੂੰ ਲਾਭ ਪਹੁੰਚਦਾ ਹੈ।

ਪ੍ਰਸ਼ਨ 5.
ਭਾਰਤ ਦੇ ਕੋਈ ਦੋ ਅਤਿ-ਉੱਤਮ ਸਥਾਨਾਂ ਦੇ ਨਾਂਅ ਲਿਖੋ ।
ਉੱਤਰ-
ਵੈਸਟਰਨ ਘਾਟ ਅਤੇ ਪੂਰਬੀ ਹਿਮਾਲਿਆ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਪੰਜਾਬ ਬਾਇਓਡਾਇਵਰਸਿਟੀ ਬੋਰਡ ਤੇ ਨੋਟ ਲਿਖੋ ।
ਉੱਤਰ-
ਪੰਜਾਬ ਬਾਇਓਡਾਇਵਰਸਿਟੀ ਬੋਰਡ-ਇਸ ਬੋਰਡ ਦੀ ਸਥਾਪਨਾ ਬਾਇਓਲੋਜੀਕਲ ਡਾਇਵਰਸਿਟੀ ਐਕਟ ਅਧੀਨ ਦਸੰਬਰ 2004 ਵਿਚ ਕੀਤੀ ਗਈ । ਪੰਜਾਬ ਰਾਜ ਦੀ ਜੈਵਿਕ ਅਨੇਕਰੂਪਤਾ ਦੀ ਦੇਖ-ਰੇਖ, ਜੀਵ ਸੋਤਾਂ ਨਾਲ ਸੰਬੰਧਿਤ ਉਦਯੋਗਾਂ ਅਤੇ ਵਪਾਰਕ ਮੰਤਵਾਂ ਦੀ ਵਰਤੋਂ ਵਾਸਤੇ ਅਤੇ ਜੈਵਿਕ ਵਿਭਿੰਨਤਾ ਤੇ ਕੰਟਰੋਲ ਕਰਨ ਵਾਸਤੇ ਇਸ ਬੋਰਡ ਦੀ ਸਥਾਪਨਾ ਕੀਤੀ ਗਈ । ਇਸ ਬੋਰਡ ਦੇ ਕਾਰਜਾਂ ਵਿਚ ਸਥਾਨਕ ਲੋਕਾਂ ਵਿਚ ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਵੀ ਸ਼ਾਮਿਲ ਹੈ ।

ਜਿਹੜੇ ਕਾਰਖਾਨੇ ਆਦਿ ਕੁਦਰਤੀ ਸਾਧਨਾਂ ਦੀ ਵਰਤੋਂ ਇਸੇ ਪ੍ਰਕਾਰ ਦੇ ਲਾਭ ਪ੍ਰਾਪਤ ਕਰਨ ਲਈ ਕਰਦੇ ਹਨ, ਉਨ੍ਹਾਂ ਲਈ ਇਸ ਬੋਰਡ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ ।

ਇਸ ਬੋਰਡ ਦੀ ਕਾਰਜ ਪ੍ਰਣਾਲੀ ਵਿਚ ਜੈਵਿਕ ਬਾਇਓਡਾਇਵਰਸਿਟੀ/ ਜੀਵਕ ਅਨੇਕਰੂਪਤਾ ‘ ਪ੍ਰਬੰਧ ਦੀ ਸਥਾਪਨਾ ਕਰਨਾ ਵੀ ਸ਼ਾਮਿਲ ਹੈ ਅਤੇ ਇਹ ਬੋਰਡ ਪਿੰਡਾਂ ਅਤੇ ਕਸਬਿਆਂ ਦੀ ਪੱਧਰ : ਤੇ ਕੀਤੇ ਜਾਂਦੇ ਕੰਮਾਂ ਵਿਚ ਸਹਾਇਤਾ ਕਰੇਗਾ । ਕਮੇਟੀ ਦੇ ਖੇਤਰ ਵਿਚਲੇ ਕੁਦਰਤੀ ਸਰੋਤਾਂ ਅਤੇ ਇਨ੍ਹਾਂ ਦੀ ਵਰਤੋਂ ਦਾ ਹਿਸਾਬ ਰੱਖਣਾ ਵੀ ਇਸ ਕਮੇਟੀ ਦਾ ਇਕ ਕਾਰਜ ਹੈ । ਇਸ ਕਮੇਟੀ ਦੇ ਮੈਂਬਰ ਸਥਾਨਕ ਇਲਾਕੇ ਦੇ ਹੀ ਹੋਣਗੇ । ਇਨ੍ਹਾਂ ਮੈਂਬਰਾਂ ਵਿਚ ਉਹ ਲੋਕ ਸ਼ਾਮਿਲ ਕੀਤੇ ਜਾਣਗੇ ਜਿਨ੍ਹਾਂ ਦੀ ਕਮਾਈ ਦੇ ਸਾਧਨ ਸ੍ਰੋਤ ਸਥਾਨਕ ਹੋਣਗੇ, ਜਿਵੇਂ ਕਿ ਅਧਿਆਪਕ, ਡਾਕਟਰ ਅਤੇ ਕਿਸਾਨ ਆਦਿ । ਇਨ੍ਹਾਂ ਮੈਂਬਰਾਂ ਲਈ ਇਸ ਐਕਟ ਨੂੰ ਲਾਗੂ ਕਰਵਾਉਣ ਦੀ ਜ਼ਿੰਮੇਂਵਾਰੀ ਵੀ ਸੌਂਪੀ ਗਈ ਹੈ । ਸਥਾਨਕ ਜੀਵ ਅਨੇਕਰੂਪਤਾ ਬਾਰੇ ਰਿਕਾਰਡ ਰੱਖਣਾ ਵੀ ਇਸ ਕਮੇਟੀ ਦੇ ਕਾਰਜਾਂ ਵਿਚ ਸ਼ਾਮਿਲ
ਕੀਤਾ ਗਿਆ ਹੈ । ਸਥਾਨਕ ਜੰਗਲੀ ਅਤੇ ਪਾਲਤੂ ਪੌਦਿਆਂ ਅਤੇ ਜਾਨਵਰਾਂ ਸੰਬੰਧੀ ਜਾਣਕਾਰੀ ਵੀ ਇਸ ਰਜਿਸਟਰ ਵਿਚ ਦਰਜ ਕੀਤੀ ਜਾਇਆ ਕਰੇਗੀ ।

PSEB 12th Class Environmental Education Solutions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

ਪ੍ਰਸ਼ਨ 2.
ਪੰਜਾਬ ਵਿਚਲੀ ਜੰਤੂ ਵਿਭਿੰਨਤਾ/ਜੀਵ ਅਨੇਕਰੂਪਤਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਪੰਜਾਬ ਨੂੰ ‘ਪੰਜ ਪਾਣੀਆਂ’ ਦੀ ਧਰਤੀ ਵੀ ਆਖਦੇ ਹਨ । ਜੰਤੁ ਵਿਭਿੰਨਤਾ/ਜੀਵ ਅਨੇਕਰੂਪਤਾ ਦੇ ਪੱਖ ਤੋਂ ਪੰਜਾਬ ਬੜਾ ਅਮੀਰ ਹੈ । ਜੰਤੂਆਂ ਤੋਂ ਸਾਨੂੰ ਕਈ ਪ੍ਰਕਾਰ ਦੀਆਂ ਮੁਫ਼ੀਦ ਅਤੇ ਆਰਥਿਕ ਪੱਖ ਤੋਂ ਕਈ ਵਸਤਾਂ ਪ੍ਰਾਪਤ ਹੁੰਦੀਆਂ ਹਨ, ਜਿਵੇਂ ਕਿ :-

  1. ਪੰਜਾਬ ਦੀਆਂ ਨਦੀਆਂ ਅਤੇ ਦਰਿਆਵਾਂ ਵਿੱਚ ਕਈ ਕਿਸਮਾਂ ਦੀਆਂ ਮੱਛੀਆਂ ਮੌਜੂਦ ਹਨ । ਇਨ੍ਹਾਂ ਤੋਂ ਸਾਨੂੰ ਪ੍ਰੋਟੀਨਯੁਕਤ ਭੋਜਨ ਪ੍ਰਾਪਤ ਹੁੰਦਾ ਹੈ ।
  2. ਮੁਰਗੀ ਪਾਲਣ ਉਦਯੋਗ ਵੀ ਪੰਜਾਬ ਵਿੱਚ ਕਾਫ਼ੀ ਹਰਮਨ-ਪਿਆਰਾ ਹੋ ਗਿਆ ਹੈ । ਇਸ ਤੋਂ ਆਂਡੇ ਅਤੇ ਮਾਸ ਪ੍ਰਾਪਤ ਹੁੰਦੇ ਹਨ ।
  3. ਬੱਕਰੀਆਂ ਤੇ ਭੇਡਾਂ ਬਠਿੰਡਾ, ਸੁਨਾਮ ਅਤੇ ਫਰੀਦਕੋਟ ਜ਼ਿਲ੍ਹਿਆਂ ਵਿੱਚ ਪਾਲੀਆਂ ਜਾਂਦੀਆਂ ਹਨ । ਇਨ੍ਹਾਂ ਤੋਂ ਉੱਨ, ਖੱਲਾਂ ਅਤੇ ਮਾਸ ਪ੍ਰਾਪਤ ਕੀਤਾ ਜਾਂਦਾ ਹੈ ।
  4. ਮਾਸ ਪ੍ਰਾਪਤ ਕਰਨ ਦੇ ਲਈ ਸੂਰ ਪਾਲੇ ਜਾਂਦੇ ਹਨ ।
  5. ਖੋਤੇ, ਝੋਟੇ, ਬੈਲ, ਘੋੜੇ ਅਤੇ ਖੱਚਰਾਂ ਢੋਆ-ਢੁਆਈ ਲਈ ਵਰਤੇ ਜਾਂਦੇ ਹਨ । ਊਠਾਂ ਤੋਂ ਢੋਆ-ਢੁਆਈ ਦਾ ਕੰਮ ਬਠਿੰਡਾ, ਮਾਨਸਾ ਅਤੇ ਫਰੀਦਕੋਟ ਤੇ ਫਿਰੋਜ਼ਪੁਰ ਦੇ ਜ਼ਿਲ੍ਹਿਆਂ ਵਿੱਚ ਲਿਆ ਜਾਂਦਾ ਹੈ ।
    ਉਪਰੋਕਤ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਜੰਤੁ-ਵਿਭਿੰਨਤਾ ਪੱਖੋਂ ਪੰਜਾਬ ਖ਼ੁਸ਼ਹਾਲ ਹੈ ।

ਪ੍ਰਸ਼ਨ 3.
ਜੰਤੂਆਂ ਦੀ ਆਰਥਿਕ ਸਮਰੱਥਾ ਦਾ ਵਿਸਥਾਰ ਪੂਰਵਕ ਵਰਣਨ ਕਰੋ ।
ਉੱਤਰ-
ਜੰਤੂਆਂ ਦੀ ਆਰਥਿਕ ਸਮਰੱਥਾ-

1. ਜੰਤੂਆਂ ਤੋਂ ਭੋਜਨ ਪ੍ਰਾਪਤੀ ਦੀ ਸਮਰੱਥਾ – ਤਾਜ਼ੇ ਅਤੇ ਸਮੁੰਦਰੀ ਪਾਣੀਆਂ ਤੋਂ ਪ੍ਰਾਪਤ ਹੋਣ ਵਾਲੀਆਂ ਮੱਛੀਆਂ ਅਤੇ ਦੂਸਰੇ ਹੋਰਨਾਂ ਪ੍ਰਾਣੀਆਂ ਜਿਵੇਂ ਕਿ ਕੇਕੜੇ ਅਤੇ ਝੱਗੇ ਤੋਂ ਵੱਡੀ ਮਾਤਰਾ ਵਿਚ ਭੋਜਨ ਪ੍ਰਾਪਤ ਕੀਤਾ ਜਾਂਦਾ ਹੈ । ਬੱਤਖਾਂ ਅਤੇ ਮੁਰਗੀਆਂ ਤੋਂ ਆਂਡੇ ਅਤੇ ਮਾਸ ਪ੍ਰਾਪਤ ਹੁੰਦੇ ਹਨ । ਜਦਕਿ ਭੇਡ, ਸੂਰ ਅਤੇ ਬੱਕਰੀਆਂ ਤੋਂ ਖਾਣ ਦੇ ਵਾਸਤੇ ਮਾਸ ਉਪਲੱਬਧ ਹੁੰਦਾ ਹੈ । ਕਈ ਪ੍ਰਕਾਰ ਦੇ ਪੰਛੀ ਵੀ ਭੋਜਨ ਦੇ ਸਰੋਤ ਹਨ ।

2. ਮਧੂ ਮੱਖੀਆਂ ਤੋਂ ਸ਼ਹਿਦ, ਲਾਖ ਕੀਟਾਂ ਤੋਂ ਲਾਖ ਅਤੇ ਰੇਸ਼ਮ ਦੇ ਕੀੜਿਆਂ ਤੋਂ ਰੇਸ਼ਮ ਪ੍ਰਾਪਤ . ਕੀਤਾ ਜਾਂਦਾ ਹੈ । ਕਸਤੂਰੀ ਹਿਰਨ (Musk deer) ਤੋਂ ਕਸਤੂਰੀ ਪ੍ਰਾਪਤ ਕੀਤੀ ਜਾਂਦੀ ਹੈ ।

3. ਮਧੂ ਮੱਖੀਆਂ, ਤਿਤਲੀਆਂ, ਭੰਬਟ (Moths) ਅਤੇ ਕਈ ਪ੍ਰਕਾਰ ਦੇ ਪੰਛੀ ਪੌਦਿਆਂ ਦੇ ਫੁੱਲਾਂ ਦੇ ਪਰਾਗਣ ਲਈ ਮੁੱਖ ਭੂਮਿਕਾ ਨਿਭਾਉਂਦੇ ਹਨ ।

4. ਮੱਝਾਂ, ਗਾਂਵਾਂ, ਭੇਡ ਅਤੇ ਬੱਕਰੀਆਂ ਤੋਂ ਦੁੱਧ ਪ੍ਰਾਪਤ ਹੁੰਦਾ ਹੈ ।

5. ਲੋਕ ਕਈ ਜੰਗਲੀ ਜਾਨਵਰਾਂ ਦਾ ਗ਼ੈਰ-ਕਾਨੂੰਨੀ ਤੌਰ ‘ਤੇ ਅਤੇ ਲੁਕ-ਛੁਪ ਕੇ ਸ਼ਿਕਾਰ ਕਰਦੇ ਹਨ । ਸ਼ਿਕਾਰ ਕਰਨ ਉਪਰੰਤ ਇਹ ਸ਼ਿਕਾਰੀ ਜੰਤੂਆਂ ਦੀਆਂ ਖੱਲਾਂ, ਸਿੰਗਾਂ ਅਤੇ ਮਾਸ ਨੂੰ ਵੇਚ ਕੇ ਧਨ ਕਮਾਉਂਦੇ ਹਨ | ਅਜਿਹੇ ਚੋਰੀ-ਛੁਪੇ ਸ਼ਿਕਾਰ ਦੇ ਕਾਰਨ ਜੰਗਲੀ ਜਾਤੀਆਂ ਲੁਪਤ ਹੋ ਰਹੀਆਂ ਹਨ । ਸਿੰਗ ਪ੍ਰਾਪਤ ਕਰਨ ਦੇ ਵਾਸਤੇ ਗੈਂਡਿਆਂ (Rhinoceros) ਅਤੇ ਹਾਥੀ ਦੰਦ (Ivory). ਪ੍ਰਾਪਤ ਕਰਨ ਦੇ ਵਾਸਤੇ ਹਾਥੀਆਂ ਦਾ ਸ਼ਿਕਾਰ ਕੀਤਾ ਜਾਂਦਾ ਹੈ । ਮੱਝਾਂ, ਗਾਈਆਂ ਅਤੇ ਬੱਕਰੀਆਂ ਆਦਿ ਦੀਆਂ ਖੱਲਾਂ ਤੋਂ ਚਮੜਾ ਤਿਆਰ ਕਰਕੇ ਇਸ ਤੋਂ ਜੁੱਤੀਆਂ, ਬੂਟ ਅਤੇ ਜੈਕਟਾਂ ਤਿਆਰ ਕੀਤੀਆਂ ਜਾਂਦੀਆਂ ਹਨ ।

6. ਭੇਡਾਂ ਤੋਂ ਪ੍ਰਾਪਤ ਹੋਣ ਵਾਲੀ ਉੱਨ ਤੋਂ ਊਨੀ ਕੱਪੜਾ ਤਿਆਰ ਕੀਤਾ ਜਾਂਦਾ ਹੈ । ਬੱਕਰੀਆਂ ਅਤੇ ਉਨਾਂ ਦੇ ਵਾਲਾਂ ਦੀ ਵਰਤੋਂ ਵੀ ਘਟੀਆ ਕਿਸਮਾਂ ਦੇ ਕੰਬਲ ਅਤੇ ਗਰਮ ਕੱਪੜਾ ਤਿਆਰ ਕਰਨ ਲਈ ਕੀਤੀ ਜਾਂਦੀ ਹੈ | ਖਰਗੋਸ਼ ਦੇ ਵਾਲਾਂ ਅਤੇ ਖੱਲਾਂ ਤੋਂ ਵੀ ਟੋਪੀਆਂ ਆਦਿ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਇਸ ਦਾ ਮਾਸ ਵੀ ਖਾਧਾ ਜਾਂਦਾ ਹੈ ।

7. ਵਿਦੇਸ਼ੀ ਸਿੱਕਾ ਕਮਾਉਣ ਦੇ ਮੰਤਵ ਨਾਲ ਕਈ ਜੰਤੂਆਂ ਦਾ ਹੋਰਨਾਂ ਦੇਸ਼ਾਂ ਨੂੰ ਨਿਰਯਾਤ ਕੀਤਾ ਜਾਂਦਾ ਹੈ, ਜਿਵੇਂ ਕਿ ਹਾਥੀ ਅਤੇ ਰੰਗ-ਬਰੰਗੀਆਂ ਤਿੱਤਲੀਆਂ ਦਾ ।

8. ਸਮੰਦਰਾਂ ਵਿਚੋਂ ਮਿਲਣ ਵਾਲੇ ਮੋਤੀਆਂ (Pearls), ਘੋਗਿਆਂ (Shells) ਅਤੇ ਗੇ (Corals) ਦੇ ਨਿਰਯਾਤ ਦੀ ਆਰਥਿਕ ਪੱਖੋਂ ਬੜੀ ਮਹੱਤਤਾ ਹੈ ।

PSEB 12th Class Environmental Education Solutions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

ਪ੍ਰਸ਼ਨ 4.
ਜਾਨਵਰਾਂ ਤੋਂ ਪ੍ਰਭਾਵਿਤ ‘ਆਰਥਿਕ ਮਹੱਤਵ ਬਾਰੇ ਵਿਸਥਾਰ ਵਿਚ ਜਾਣਕਾਰੀ ਦਿਓ ।
ਉੱਤਰ-
ਜਾਨਵਰਾਂ ਤੋਂ ਪ੍ਰਾਪਤ ਆਰਥਿਕ ਮਹੱਤਵ-

  • ਖਾਧ ਪਦਾਰਥ – ਜਾਨਵਰਾਂ ਜਿਵੇਂ ਕਿ ਬੱਕਰੀ, ਭੇਡ, ਟਰਕੀ, ਮੁਰਗੀਆਂ, ਮੱਛੀਆਂ, ਝੀਂਗਾ ਮੱਛੀ ਅਤੇ ਸੁਰ ਤੋਂ ਮਾਸ ਦੀ ਸ਼ਕਲ ਵਿਚ ਸਾਨੂੰ ਖਾਧ ਪਦਾਰਥ ਪ੍ਰਾਪਤ ਹੁੰਦੇ ਹਨ । ਮੁਰਗੀਆਂ ਤੋਂ ਆਂਡੇ ਵੀ ਪ੍ਰਾਪਤ ਹੁੰਦੇ ਹਨ । ਕੋਡਲਿਵਰ ਆਇਲ, ਸਾਨੂੰ ਕੋਡ (Cod) ਨਾਂ ਦੀ ਮੱਛੀ ਤੋਂ ਪ੍ਰਾਪਤ ਹੁੰਦਾ ਹੈ ।
  • ਖੱਲਾਂ ਆਦਿ – ਮਰਨ ਉਪਰੰਤ ਕਈ ਪਾਣੀਆਂ ਜਿਵੇਂ ਕਿ ਮੱਝਾਂ, ਬੱਕਰੀਆਂ ਆਦਿ ਦੇ ਸਰੀਰ ਤੋਂ ਪ੍ਰਾਪਤ ਖੱਲਾਂ ਤੋਂ ਚਮੜਾ ਤਿਆਰ ਕਰਕੇ, ਕਈ ਪ੍ਰਕਾਰ ਦੀਆਂ ਚੀਜ਼ਾਂ ਜਿਵੇਂ ਕਿ ਬੂਟ, ਜੁੱਤੀਆਂ ਅਤੇ ਜੈਕੇਟਾਂ ਤਿਆਰ ਕੀਤੀਆਂ ਜਾਂਦੀਆਂ ਹਨ ।
  • ਢੋਆ – ਢੁਆਈ-ਇਸ ਮੰਤਵ ਦੇ ਲਈ ਬੈਲ, ਝੋਟੇ, ਊਠ, ਯਾਕ, ਘੋੜੇ ਅਤੇ ਖੱਚਰਾਂ ਤੇ ਹਾਥੀਆਂ ਤੋਂ ਕੰਮ ਲਿਆ ਜਾਂਦਾ ਹੈ ।
  • ਹਾਥੀ ਦੰਦ ਤੋਂ ਕਈ ਪ੍ਰਕਾਰ ਦੀਆਂ ਵਸਤਾਂ ਤਿਆਰ ਕੀਤੀਆਂ ਜਾਦੀਆਂ ਹਨ । ਮੋਤੀ ਆਇਸਟਰਾਂ (Pearl Oysters) ਤੋਂ ਮੋਤੀ ਪ੍ਰਾਪਤ ਕੀਤੇ ਜਾਂਦੇ ਹਨ ।
  • ਸਮੁੰਦਰਾਂ ਤੋਂ ਕਈ ਕਿਸਮਾਂ ਅਤੇ ਸ਼ਕਲਾਂ ਦੇ ਘੋਗੇ ਤੇ ਸਿੱਪੀਆਂ ਉਪਲੱਬਧ ਹਨ । ਇਨ੍ਹਾਂ ਨੂੰ ਸਜਾਵਟ ਲਈ ਵਰਤਦੇ ਹਨ, ।
  • ਦੁਧਾਰੂ ਜਾਨਵਰ-ਦੁਧਾਰੁ ਜਾਨਵਰਾਂ, ਜਿਵੇਂ ਕਿ-ਮੱਝ, ਗਾਂ, ਬੱਕਰੀ ਅਤੇ ਭੇਡ ਤੋਂ ਦੁੱਧ ਪ੍ਰਾਪਤ ਹੁੰਦਾ ਹੈ । ਜਿਸ ਤੋਂ ਕਈ ਪ੍ਰਕਾਰ ਦੇ ਖਾਧ ਪਦਾਰਥ ਤਿਆਰ ਕੀਤੇ ਜਾਂਦੇ ਹਨ । ਰੇਗਿਸਥਾਨੀ ਇਲਾਕਿਆਂ ਵਿਚ ਊਠਨੀ ਦਾ ਦੁੱਧ ਵੀ ਵਰਤਿਆ ਜਾਂਦਾ ਹੈ ।
  • ਉੱਨ ਅਤੇ ਹੋਰ ਰੇਸ਼ੇ-ਭੇਡਾਂ ਤੋਂ ਪ੍ਰਾਪਤ ਕੀਤੀ ਜਾਂਦੀ ਉੱਨ ਤੋਂ ਗਰਮ ਕੱਪੜੇ ਅਤੇ ਸਵੈਟਰ ਆਦਿ ਤਿਆਰ ਕੀਤੇ ਜਾਂਦੇ ਹਨ । ਬੱਕਰੀ ਅਤੇ ਉਠ ਦੇ ਵਾਲਾਂ ਤੋਂ ਮੋਟੀ ਕਿਸਮਾਂ ਦੇ ਗਦੇਲੇ ਆਦਿ ਬਣਾਏ ਜਾਂਦੇ ਹਨ ।
  • ਜਾਨਵਰਾਂ ਦੇ ਗੋਹੇ ਦੀ ਵਰਤੋਂ ਰੂੜੀ ਖਾਦ ਵਜੋਂ ਵਰਤੋਂ ਕਰਕੇ ਖੇਤੀ ਉਪਜ ਵਿਚ ਵਾਧਾ ਕੀਤਾ ਜਾਂਦਾ ਹੈ ਅਤੇ ਗੋਬਰ ਗੈਸ ਵੀ ਪ੍ਰਾਪਤ ਕੀਤੀ ਜਾਂਦੀ ਹੈ ।

PSEB 12th Class Environmental Education Solutions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

Punjab State Board PSEB 12th Class Environmental Education Book Solutions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1) Textbook Exercise Questions and Answers.

PSEB Solutions for Class 12 Environmental Education Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

Environmental Education Guide for Class 12 PSEB ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਜੈਵਿਕ ਵਿਭਿੰਨਤਾ ਤੋਂ ਤੁਹਾਡਾ ਕੀ ਭਾਵ ਹੈ ? ਉਦਾਹਰਣਾਂ ਦਿਓ ।
ਉੱਤਰ-
ਕਿਸੇ ਖੇਤਰ ਜਾਂ ਪਰਿਸਥਿਤਿਕ ਪ੍ਰਣਾਲੀ ਵਿਚ ਪਾਏ ਜਾਂਦੇ ਸਾਰੇ ਦੇ ਸਾਰੇ ਪੌਦਿਆਂ, ਜੰਤੂਆਂ ਅਤੇ ਸੂਖ਼ਮਜੀਵਾਂ ਦੇ ਉਲੇਖ ਨੂੰ ਜੀਵ ਅਨੇਕਰੂਪਤਾ ਜਾਂ ਜੈਵਿਕ ਵਿਭਿੰਨਤਾ ਆਖਿਆਂ ਜਾਂਦਾ ਹੈ । ਇਹ ਕਿਸੇ ਖੇਤਰ ਵਿਚ ਪਾਏ ਜਾਣ ਵਾਲੇ ਸਾਰੇ ਪੌਦਿਆਂ ਅਤੇ ਜੰਤੂਆਂ ਦੀਆਂ ਕਿਸਮਾਂ ਅਤੇ ਪਰਿਵਰਤਤਾ (Variability) ਨੂੰ ਦਰਸਾਉਂਦਾ ਹੈ ।
ਉਦਾਹਰਨ – ਕੁੱਤਾ, ਬਿੱਲੀ, ਕਿਰਲੀ, ਟਾਹਲੀ, ਕਿੱਕਰ ਅਤੇ ਬੈਕਟੀਰੀਆ ਆਦਿ ।

ਪ੍ਰਸ਼ਨ 2.
ਆਪਣੇ ਚੌਗਿਰਦੇ ਵਿਚਲੇ ਕੁੱਝ ਦਵਾਈਆਂ ਦੇਣ ਵਾਲੇ ਪੌਦਿਆਂ ਦੇ ਨਾਮ ਅਤੇ ਲਾਭ ਦੱਸੋ ।
ਜਾਂ
ਆਪਣੇ ਇਲਾਕੇ ਦੇ ਕੁੱਝ ਦਵਾਈਆਂ ਦੇਣ ਵਾਲੇ ਪੌਦਿਆਂ ਦੇ ਨਾਂ ਅਤੇ ਫਾਇਦੇ ਦੱਸੋ ।
ਉੱਤਰ-
ਦਵਾਈਆਂ (ਔਸ਼ਧੀਆਂ ਦੇਣ ਵਾਲੇ ਕੁੱਝ ਪੌਦੇ ਜਿਹੜੇ ਸਾਡੇ ਚੌਗਿਰਦੇ ਆਲੇਦੁਆਲੇ ਵਿਚ ਮਿਲਦੇ ਹਨ, ਉਹ ਹੇਠ ਦਿੱਤੇ ਜਾਂਦੇ ਹਨ-

  • ਨਿੰਮ (Neem) – ਨਿੰਮ ਦੇ ਸੁਕੇ ਹੋਏ ਪੱਤਿਆਂ ਦੀ ਵਰਤੋਂ ਕੀੜਿਆਂ ਅਤੇ ਭੰਬਟਾਂ (Moths) ਦੇ ਅਪਕਰਸ਼ਨ (Repelling) ਲਈ ਕੀਤੀ ਜਾਂਦੀ ਹੈ । ਪੱਤਿਆਂ ਤੋਂ ਤਿਆਰ ਕੀਤੇ ਗਏ ਸਫੂਫ ਪਾਊਡਰ) ਤੋਂ ਤਿਆਰ ਕੀਤੀ ਗਈ ਲੇਵੀ ਪੁਲਟਸ ਦੀ ਵਰਤੋਂ ਕੀਟਾਣੂ ਰੋਧਕ (Antibacterial) ਵਜੋਂ ਕੀਤੀ ਜਾਂਦੀ ਹੈ । ਨਿੰਮ ਦੀਆਂ ਨਰਮ-ਨਰਮ ਅਤੇ ਕੁਲੀਆਂ ਸ਼ਾਖਾਂ ਨੂੰ ਦਾਤਨ ਵਜੋਂ ਵਰਤਦੇ ਹਨ ।
  • ਤੁਲਸੀ (Tulsi) – ਇਸ ਦੀ ਵਰਤੋਂ ਖਾਂਸੀ ਅਤੇ ਜ਼ੁਕਾਮ ਆਦਿ ਦਾ ਇਲਾਜ ਕਰਨ ਲਈ ਕੀਤੀ ਜਾਂਦੀ ਹੈ ।
  • ਕੁਆਰ-ਗੰਦਲ ਜਾਂ ਅਲੋਵੀਰਾ (Aloe-vera) – ਇਸ ਪੌਦੇ ਦੇ ਪੱਤਿਆਂ ਦੀ ਵਰਤੋਂ ਚਮੜੀ ਦੇ ਵਾਸਤੇ ਗੁਣਕਾਰੀ ਕਰੀਮਾਂ ਆਦਿ ਤਿਆਰ ਕਰਨ ਤੋਂ ਇਲਾਵਾ ਇਸ ਦੇ ਪੱਤਿਆਂ ਤੋਂ ਅਚਾਰ ਵੀ ਤਿਆਰ ਕੀਤਾ ਜਾਂਦਾ ਹੈ ।

PSEB 12th Class Environmental Education Solutions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

ਪ੍ਰਸ਼ਨ 3.
ਉਹ ਕਿਹੜੀਆਂ-ਕਿਹੜੀਆਂ ਬਾਹਰੀ ਤਾਕਤਾਂ ਹਨ, ਜੋ ਕੁਦਰਤ ਵਿਚ ਅਸੰਤੁਲਨ ਪੈਦਾ ਕਰਦੀਆਂ ਹਨ ?
ਜਾਂ
ਕੁਦਰਤ ਵਿਚ ਅਸੰਤੁਲਨ ਪੈਦਾ ਕਰਨ ਵਾਲੀਆਂ ਬਾਹਰਲੀਆਂ ਸ਼ਕਤੀਆਂ ਬਾਰੇ ਲਿਖੋ ।
ਉੱਤਰ-
ਕੁਦਰਤ ਵਿਚ ਅਸੰਤੁਲਨ ਪੈਦਾ ਕਰਨ ਵਾਲੀਆਂ ਬਾਹਰੀ ਤਾਕਤਾਂ ਵਿਚ ਹੜ੍ਹ, ਹਨੇਰੀਆਂ, ਅੱਗ (ਲੱਗਣਾ) ਅਤੇ ਵਿਨਾਸ਼ਕਾਰੀ ਜੰਤੂ (Pests) ਆਦਿ ਸ਼ਾਮਿਲ ਹਨ । ਇਨ੍ਹਾਂ ਬਾਹਰੀ ਤਾਕਤਾਂ ਨਾਲ ਅਸੰਤੁਲਿਤ ਪਰਿਸਥਿਤਿਕ ਪ੍ਰਣਾਲੀਆਂ ਦਾ ਵਤੀਰਾ, ਸੰਤੁਲਿਤ ਪਰਿਸਥਿਤਿਕ ਪ੍ਰਣਾਲੀਆਂ ਦੇ ਮੁਕਾਬਲੇ ਕਾਫ਼ੀ ਅਲੱਗ ਕਿਸਮ ਦਾ ਹੁੰਦਾ ਹੈ । ਜਿਵੇਂ ਕਿ ਜ਼ਮੀਨ ਦੇ ਖਿਸਕਣ ਕਾਰਨ ਜਾਂ ਰੁੱਖ ਦੇ ਡਿੱਗਣ ਨਾਲ ਜੇਕਰ ਕੋਈ ਪਾੜ (Gap) ਪੈਦਾ ਹੋ ਜਾਂਦਾ ਹੈ, ਤਾਂ ਅਜਿਹੀ ਜਗ੍ਹਾ (ਪਾੜ) ਵਿਚ ਨਵੇਂ ਪੌਦੇ ਉੱਗ ਆਉਂਦੇ ਹਨ, ਜਿਸ ਦੇ ਸਿੱਟੇ ਵਜੋਂ ਪਰਿਸਥਿਤਿਕ ਪ੍ਰਣਾਲੀ ਵਿਚ ਮੁੜ ਸੰਤੁਲਨ ਪੈਦਾ ਹੋ ਜਾਂਦਾ ਹੈ । ਇਸ ਦੇ ਵਿਪਰੀਤ ਜੇਕਰ
ਅਸੰਤੁਲਿਤ ਪਰਿਸਥਿਤਿਕ ਪ੍ਰਣਾਲੀ ਵਿਚ ਬਾਹਰੀ ਤਾਕਤਾਂ ਕਾਰਨ ਕੋਈ ਪਾੜ ਆਦਿ ਉਤਪੰਨ ਹੋ ਜਾਵੇ, ਤਾਂ ਅਜਿਹੇ ਸਥਾਨਾਂ ਤੇ ਰੁੱਖ ਆਦਿ ਨਹੀਂ ਉੱਗਦੇ, ਜਿਸ ਦੇ ਫਲਸਰੂਪ ਇਹ ਅਸੰਤੁਲਿਤ ਪਰਿਸਥਿਤਿਕ ਪ੍ਰਣਾਲੀ ਵਿਚ ਸੰਤੁਲਨ ਉਤਪੰਨ ਨਹੀਂ ਹੁੰਦਾ । ਪਰ ਇਸ ਪਰਿਸਥਿਤਿਕ ਪ੍ਰਣਾਲੀ ਦੀ ਥਾਂ ਕੋਈ ਨਵੀਂ ਪਰਿਸਥਿਤਿਕ ਪ੍ਰਣਾਲੀ ਪੈਦਾ ਹੋ ਸਕਦੀ ਹੈ, ਜਿਵੇਂ ਕਿ-ਐਮਾਜ਼ੋਨ ਦੇ ਜੰਗਲਾਂ ਦੀ ਜ਼ਮੀਨ, ਜਿਸ ਦੀ ਵਰਤੋਂ ਖੇਤੀ ਕਾਰਜਾਂ ਲਈ ਕੀਤੀ ਜਾਂਦੀ ਸੀ, ਦੇ ਤਿਆਗ ਕਰਨ (Abandon) ਦੇ ਫਲਸਰੂਪ ਇਹ ਜ਼ਮੀਨ ਘਾਹ ਦੇ ਮੈਦਾਨ (ਸਵਾਨਾ ਵਿਚ ਤਾਂ ਤਬਦੀਲ ਤਾਂ ਹੋ ਗਈ, ਪਰ ਜੰਗਲ ਵਿਚ ਪਰਿਵਰਤਿਤ ਨਾ ਹੋ ਸਕੀ ।

ਪ੍ਰਸ਼ਨ 4.
ਸ੍ਰੋਤਾਂ ਦੀ ਸੀਮਾਬੱਧਤਾ (Resource Limitations) ਤੋਂ ਕੀ ਭਾਵ ਹੈ ?
ਉੱਤਰ-
ਦੀ ਸੀਮਾਬੱਧਤਾ (Resource Limitations) – ਕੁਦਰਤੀ ਸਰੋਤਾਂ ਤੋਂ ਜਿਹੜੀ ਵੀ ਵਸਤੂ ਅਸੀਂ ਆਪਣੀ ਉਤਰਜੀਵਤਾ ਲਈ ਪ੍ਰਾਪਤ ਕਰਦੇ ਹਾਂ, ਉਸਨੂੰ ਸਾਧਨ ਆਖਦੇ ਹਨ । ਸਾਧਨਾਂ ਦੀ ਸੀਮਾਬੱਧਤਾ ਤੋਂ ਭਾਵ ਹੈ ਕਿ ਇਨ੍ਹਾਂ ਕੁਦਰਤੀ ਸਾਧਨਾਂ ਦੀ ਵੀ ਕੋਈ ਹੱਦ ਹੈ ਅਤੇ ਸਾਨੂੰ ਇਨ੍ਹਾਂ ਸਾਧਨਾਂ ਦੀ ਵਰਤੋਂ ਬੜੀ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ । ਜ਼ਮੀਨ, ਹਵਾ, ਪਾਣੀ ਅਤੇ ਖਣਿਜ ਪਦਾਰਥ ਕੁਦਰਤੀ ਸਾਧਨਾਂ ਵਿਚ ਸ਼ਾਮਿਲ ਹਨ । ਇਹਨਾਂ ਦੀ ਵਰਤੋਂ ਬੜੀ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ ।

ਭੂਮੀ ਸ੍ਰੋਤਾਂ ਦੀ ਸੀਮਾਬੱਧਤਾ (Limitations of Land Resources) – ਖੇਤੀ ਯੋਗ ਖੇਤਰਫਲ ਬਹੁਤ ਹੀ ਘੱਟ ਹੈ । ਸਾਡੇ ਲਈ ਖੇਤੀ ਯੋਗ ਖੇਤਰਫਲ ਹੀ ਲਾਹੇਵੰਦ ਹੈ, ਪਰ ਇਸ ਜ਼ਮੀਨ ‘ਤੇ ਬੜਾ ਦਬਾਅ ਪੈ ਰਿਹਾ ਹੈ ।

ਪਾਣੀ ਦੇ ਸੋਤਾਂ ਦੀ ਸੀਮਾਬੱਧਤਾ (Limitations of Water Resources) – ਸਾਡੇ, ਪੌਦਿਆਂ ਅਤੇ ਪ੍ਰਾਣੀਆਂ ਦੇ ਜੀਵਨ ਲਈ ਪਾਣੀ ਦੀ ਬੜੀ ਮਹੱਤਤਾ ਹੈ । ਪਰ ਪਿੰਡਾਂ ਅਤੇ ਕਸਬਿਆਂ ਵਿਚ ਪਾਣੀ ਦੀ ਉਪਲੱਬਧੀ ਵਿਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ । ਮਨੁੱਖਾਂ ਦੁਆਰਾ ਪਾਣੀ ਦੀ ਜ਼ਿਆਦਾਤਰ ਵਰਤੋਂ ਠੀਕ ਅਤੇ ਸੁਚੱਜੇ ਢੰਗ ਨਾਲ ਨਹੀਂ ਕੀਤੀ ਜਾਂਦੀ । ਪੀਣ ਵਾਲੇ ਪਾਣੀ ਦੀ ਮੰਗ ਹਰ ਦਿਨ ਵੱਧਦੀ ਜਾਂਦੀ ਹੈ ।
PSEB 12th Class Environmental Education Solutions Chapter 1 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-1) 1
ਖਣਿਜੀ ਸੋਤਾਂ ਦੀ ਸੀਮਾਬੱਧਤਾ (Limitations of Mineral Resources) – ਕੋਲਾ, ਲੋਹਾ, ਅਤੇ ਤਾਂਬਾ ਸਾਡੇ ਦੇਸ਼ ਦੇ ਮੁੱਖ ਖਣਿਜ ਹਨ ਅਤੇ ਇਨ੍ਹਾਂ ਕੁਦਰਤੀ ਸਾਧਨਾਂ ਦੀ ਮਾਤਰਾ ਸੀਮਿਤ ਹੈ । ਜਿਸ ਦਰ ਨਾਲ ਇਨ੍ਹਾਂ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉਸ ਹਿਸਾਬ ਨਾਲ ਇਹ ਬਹੁਤ ਜਲਦੀ ਖ਼ਤਮ ਹੋ ਜਾਣਗੇ ।
ਸਾਧਨਾਂ ਦੀ ਬਚੀ ਹੋਈ ਰਹਿੰਦ-ਖੂੰਹਦ ਦਾ ਪੁਨਰ-ਚੱਕਰਣ ਕਰਕੇ, ਇਨ੍ਹਾਂ ਨੂੰ ਮੁੜ ਵਰਤੋਂ ਵਿਚ ਲਿਆਂਦਾ ਜਾਣਾ ਚਾਹੀਦਾ ਹੈ ।

ਜੈਵਿਕ ਸੋਤਾਂ ਦੀ ਸੀਮਾਬੱਧਤਾ (Limitations of Biological Resources) – ਵਣ ਅਤੇ ਜੰਗਲੀ ਜੀਵਨ ਹੀ ਸਾਡੇ ਜੈਵਿਕ ਸਾਧਨ ਹਨ । ਵਣਾਂ ਤੋਂ ਸਾਨੂੰ ਕਈ ਪ੍ਰਕਾਰ ਦੀਆਂ ਲਾਹੇਵੰਦ ਵਸਤਾਂ ਪ੍ਰਾਪਤ ਹੁੰਦੀਆਂ ਹਨ ਜਿਵੇਂ ਕਿ ਇਮਾਰਤੀ ਲੱਕੜੀ, ਈਂਧਨ, ਔਸ਼ਧੀਆਂ, ਸ਼ਿੰਗਾਰ ਦਾ ਸਾਮਾਨ ਆਦਿ । ਜੰਗਲ, ਕਈ ਪ੍ਰਕਾਰ ਦੇ ਜਾਨਵਰਾਂ ਦੇ ਨਿਵਾਸ ਸਥਾਨਾਂ ਵਜੋਂ ਕਾਰਜ ਕਰਦੇ ਹਨ ਅਤੇ ਵਣਾਂ ਵਿਚ ਕਈ ਪ੍ਰਕਾਰ ਦੇ ਕੀਟ, ਰੀਂਗਣ ਵਾਲੇ ਜਾਨਵਰ ਅਤੇ ਥਣਧਾਰੀ ਜੀਵ ਪਾਏ ਜਾਂਦੇ ਹਨ ।

ਵਣ ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਦਾ ਹਰ ਰੋਜ਼ ਪੁਨਰ ਚੱਕਰਣ ਕਰਦੇ ਹਨ । ਵਰਖਾ ਵਣ (Rain forests) ਪਾਣੀ ਦੇ ਚੱਕਰ ਵਿਚ ਭੂਮਿਕਾ ਨਿਭਾਉਂਦੇ ਹਨ ।

ਪ੍ਰਸ਼ਨ 5.
ਜੈਵਿਕ-ਵਿਭਿੰਨਤਾ ਦੀ ਪਰਿਸਥਿਤੀ ਸੰਬੰਧੀ ਕੀ ਭੂਮਿਕਾ ਹੈ ?
ਉੱਤਰ-
ਕਿਸੇ ਪਰਿਸਥਿਤਿਕ ਪ੍ਰਣਾਲੀ ਦੀ ਜੀਵਕਾ ਉਸ ਪਰਿਸਥਿਤਿਕ ਪ੍ਰਣਾਲੀ ਵਿਚ ਮੌਜੂਦ ਜਾਤੀ ਵਿਭਿੰਨਤਾ ‘ਤੇ ਨਿਰਭਰ ਕਰਦੀ ਹੈ । ਪਰਿਸਥਿਤਿਕ ਪ੍ਰਣਾਲੀ ਵਿਚ ਮੌਜੂਦ ਹਰੇਕ ਜਾਤੀ ਦੀ ਵਿਸ਼ੇਸ਼ ਭੂਮਿਕਾ ਹੈ ਜਿਸ ਨੂੰ ਪਰਿਸਥਿਤਿਕ ਛੋਟਾ ਠਿਕਾਣਾ ਜਾਂ ਪਰਿਸਥਿਤਿਕ ਨਿਚ (Ecological niche) ਕਹਿੰਦੇ ਹਨ | ਆਪਣੀ ਹੋਂਦ ਦੇ ਲਈ ਹਰੇਕ ਜਾਤੀ ਦੇ ਵਾਸਤੇ ਯੋਗ ਨਿਵਾਸ ਸਥਾਨ ਦੇ ਇਲਾਵਾ ਉੱਥੇ ਪਾਈਆਂ ਜਾਣ ਵਾਲੀਆਂ ਦੂਸਰੀਆਂ ਜਾਤੀਆਂ ਦੇ ਇਲਾਵਾ ਭੌਤਿਕ ਵਾਤਾਵਰਣ ਦਾ ਹੋਣਾ ਵੀ ਜ਼ਰੂਰੀ ਹੁੰਦਾ ਹੈ ।

ਵੱਖ-ਵੱਖ ਕਿਸਮਾਂ ਦੇ ਵਾਤਾਵਰਣ ਵਿਚਲੇ ਸਮੁਦਾਇਆਂ ਵਿਚ ਪਾਈਆਂ ਜਾਣ ਵਾਲੀਆਂ ਜਾਤੀਆਂ ਦੇ ਲੱਛਣ ਇਕ ਸਮਾਨ ਹੋਣ ਦੀ ਵਜ੍ਹਾ ਕਰਕੇ ਇਨ੍ਹਾਂ ਨੂੰ ਸਥਿਰਤਾ ਮਿਲਦੀ ਹੈ । ਉਦਾਹਰਣ ਵਜੋਂ ਕਿਸੇ ਸਮੁਦਾਇ ਵਿਚ ਪਾਏ ਜਾਂਦੇ ਰੁੱਖਾਂ (ਪੌਦਿਆਂ) ਦੀਆਂ ਪਾਣੀ ਪ੍ਰਾਪਤੀ ਸੰਬੰਧੀ ਜ਼ਰੂਰਤਾਂ ਇਕ ਸਮਾਨ ਹੁੰਦੀਆਂ ਹਨ ਅਤੇ ਜੇਕਰ ਵਰਖਾ ਘੱਟ ਹੋਵੇ ਜਾਂ ਨਾ ਹੋਵੇ ਤਾਂ ਪਾਣੀ ਦੀ ਘਾਟ ਕਾਰਨ ਇਨ੍ਹਾਂ ਸਾਰੇ ਦੇ ਸਾਰੇ ਰੁੱਖਾਂ ਨੂੰ ਪਾਣੀ ਦੀ ਘਾਟ ਹੋ ਜਾਣ ਦੇ ਫਲਸਰੂਪ ਹਾਨੀ ਪੁੱਜ ਸਕਦੀ ਹੈ ਅਤੇ ਅਜਿਹੀ ਹਾਲਤ ਦੇ ਉਤਪੰਨ ਹੋ ਜਾਣ ਨਾਲ ਉਪਜ ‘ਤੇ ਵੀ ਮਾੜਾ ਪ੍ਰਭਾਵ ਪੈ ਜਾਵੇਗਾ । ਇਸ ਦੇ ਉਲਟ ਜੇਕਰ ਇੱਕੋ ਹੀ ਜਾਤੀ ਦੇ ਵੱਖ-ਵੱਖ ਮੈਂਬਰਾਂ ਵਿਚਲੇ ਜੀਨਾਂ ਵਿਚ ਵਿਭਿੰਨਤਾਵਾਂ (Variation) ਦੀ ਮੌਜੂਦਗੀ ਦੇ ਕਾਰਨ, ਇਨ੍ਹਾਂ ਪੌਦਿਆਂ ਵਿਚ ਪਾਣੀ ਦੀਆਂ ਜ਼ਰੂਰਤਾਂ ਸੰਬੰਧੀ ਅੰਤਰ ਹੋਣਗੇ । ਅਜਿਹਾ ਹੋਣ ਦੀ ਸੂਰਤ ਵਿਚ ਇਨ੍ਹਾਂ ਪੌਦਿਆਂ ਨੂੰ ਹਰ ਸਾਲ ਵਾਤਾਵਰਣ ਦੇ ਮਾੜੇ ਪ੍ਰਭਾਵਾਂ ਤੋਂ ਕੋਈ ਹਾਨੀ ਨਹੀਂ ਪੁੱਜੇਗੀ ਅਤੇ ਹਰ ਸਾਲ ਇਨ੍ਹਾਂ ਤੋਂ ਪ੍ਰਾਪਤ ਹੋਣ ਵਾਲੀ ਉਪਜ (ਝਾੜ) ਵੀ ਤਸੱਲੀਬਖ਼ਸ਼ ਹੋਵੇਗੀ ।

ਪ੍ਰਸ਼ਨ 6.
ਤੁਹਾਡਾ ਪਿੰਡ/ਕਸਬਾ/ਸ਼ਹਿਰ ਕਿਸ ਪ੍ਰਕਾਰ ਦੇ ਪੌਦੇ ਅਤੇ ਜੰਤੂ ਵਿਭਿੰਨਤਾ ਜਾਤੀ ਲਈ ਮਸ਼ਹੂਰ ਹੈ ?
ਉੱਤਰ-
ਸਾਡਾ ਕਸਬਾ ਅੱਗੇ ਲਿਖੇ ਪੌਦਿਆਂ ਅਤੇ ਪ੍ਰਾਣੀਆਂ ਦੀ ਜਾਤੀ ਵਿਭਿੰਨਤਾ ਲਈ ਜਾਣਿਆ ਜਾਂਦਾ ਹੈ ।
ਪੌਦੇ (Plants) – ਅੰਬਾਂ ਦੇ ਬਾਗ, ਕੁੱਝ ਇਕ ਥਾਂਵਾਂ ਤੇ ਬੇਰੀਆਂ ਦੇ ਝੁੰਡ, ਟਾਹਲੀਆਂ ਦੇ ਅਤੇ ਸਫੈਦਿਆਂ ਦੇ ਜ਼ਖੀਰੇ, ਖਜੂਰਾਂ ਦੇ ਰੁੱਖ ਆਦਿ ।
ਪ੍ਰਾਣੀ – ਸੁਧਰੀਆਂ ਹੋਈਆਂ ਕਿਸਮਾਂ ਦੀਆਂ ਮੱਝਾਂ, ਗਾਵਾਂ, ਕੁੱਤੇ, ਬਿੱਲੀਆਂ, ਮੁਰਗੇ-ਮੁਰਗੀਆਂ ਅਤੇ ਵੱਖ-ਵੱਖ ਤਰ੍ਹਾਂ ਦੇ ਪੰਛੀ ਆਦਿ ।

PSEB 12th Class Environmental Education Solutions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

ਪ੍ਰਸ਼ਨ 7.
ਜੈਵਿਕ ਅਨੇਕਰੂਪਤਾ ਦੀ ਸੁਹਜਾਤਮਕ ਮਹੱਤਤਾ ਦਾ ਵਰਣਨ ਕਰੋ ।
ਉੱਤਰ-
ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਦੀ ਸੁਹਜਾਤਮਕ ਪੱਖੋਂ ਬੜੀ ਮਹੱਤਤਾ ਹੈ । ਲੋਕ ਇਸ ਅਨੇਕਰੂਪਤਾ ਨੂੰ ਮਾਨਣ ਦੇ ਲਈ ਸੈਰ ਸਪਾਟਾ ਕਰਦੇ ਹਨ । ਰੁੱਖਾਂ ਅਤੇ ਵਣਾਂ ਵਿਚ ਜਾ ਕੇ ਜੰਗਲੀ ਜੀਵਨ ਦਾ ਆਨੰਦ ਮਾਣਦੇ ਹਨ । ਰੁੱਖਾਂ ਵਿਚ ਰੱਖੇ ਗਏ ਜੰਗਲੀ ਜੀਵਨ ਨੂੰ ਵੇਖ ਕੇ ਕਿਸ ਦਾ ਮਨ ਪਸੰਨ ਨਹੀਂ ਹੁੰਦਾ । ਨੱਚਦੇ ਹੋਏ ਮੋਰ ਨੂੰ ਵੇਖ ਕੇ ਹਰੇਕ ਮਨੁੱਖ ਕੁਦਰਤ ਦੀ ਤਾਰੀਫ਼ ਕਰਨ ਤੋਂ ਨਹੀਂ ਰਹਿ ਸਕਦਾ ।

ਕਲਕੱਤਾ ਦੇ ਬੋਟੈਨੀਕਲ ਬਾਗ਼ ਵਿੱਚ ਬੋਹੜ ਦੇ ਰੁੱਖ (Banyan Tree) ਦੇ ਵਿਕਾਸ ਅਤੇ ਵਿਸਤਾਰ ਨੂੰ ਵੇਖ ਕੇ ਆਦਮੀ ਦੇਖਦਾ ਹੀ ਰਹਿ ਜਾਂਦਾ ਹੈ ਅਤੇ ਇਹ ਵੇਖਣ ਦੀ ਕੋਸ਼ਿਸ਼ ਵੀ ਕਰਦਾ ਹੈ ਕਿ ਇਸ ਰੁੱਖ ਦਾ ਮੁੱਖ ਤਣਾ ਕਿੱਥੇ ਹੈ ?

ਪ੍ਰਸ਼ਨ 8.
ਕੁਨੀਨ ਕਿਸ ਪੌਦੇ ਤੋਂ ਪ੍ਰਾਪਤ ਹੁੰਦੀ ਹੈ ਅਤੇ ਕਿਸ ਕੰਮ ਆਉਂਦੀ ਹੈ ?
ਉੱਤਰ-
ਕੁਨੀਨ ਪੀਲੇ ਸਿਨਕੌਨਾ (Yellow Cinchona) ਨਾਂ ਦੇ ਰੁੱਖ ਦੀ ਛਾਲ (Bark) ਤੋਂ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਇਸ ਦਵਾਈ ਦੀ ਵਰਤੋਂ ਮਲੇਰੀਆ ਬੁਖਾਰ ਦੇ ਇਲਾਜ ਲਈ ਕੀਤੀ ਜਾਂਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਜੈਵਿਕ-ਵਿਭਿੰਨਤਾ/ਜੀਵ ਅਨੇਕਰੂਪਤਾ ਦੀਆਂ ਕਦਰਾਂ-ਕੀਮਤਾਂ ਕੀ ਹਨ ?
ਜਾਂ
ਪੌਦਿਆਂ ਦੀ ਆਰਥਿਕ ਮਹੱਤਤਾ ਦੇ ਕੋਈ ਦੋ ਪਹਿਲੂ ਲਿਖੋ ।
ਉੱਤਰ-
ਮਨੁੱਖ ਜਾਤੀ ਲਈ ਜੈਵਿਕ-ਵਿਭਿੰਨਤਾ ਇਕ ਵੱਡਮੁੱਲੀ ਸੰਪਦਾ ਹੈ । ਜ਼ਿੰਦਗੀ ਦੇ ਸਫਰ ਦਾ ਕੋਈ ਵੀ ਪੜਾਅ ਅਜਿਹਾ ਨਹੀਂ ਹੈ ਜਿਸ ਵਿਚ ਜੈਵਿਕ-ਵਿਭਿੰਨਤਾ/ਜੀਵ ਅਨੇਕਰੂਪਤਾ ਨੇ ਮਨੁੱਖ ਜਾਤੀ ਦੇ ਵਿਕਾਸ ਅਤੇ ਭਲਾਈ ਵਿਚ । ਆਪਣੀ ਭੁਮਿਕਾ ਨਾ ਨਿਭਾਈ ਹੋਵੇ ।

(ਉ) ਪਰਿਸਥਿਤਿਕੀ ਕਦਰਾਂ-ਕੀਮਤਾਂ (Ecological Value).
PSEB 12th Class Environmental Education Solutions Chapter 1 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-1) 2

  1. ਜੈਵਿਕ ਵਿਭਿੰਨਤਾ ਨੇ ਮਨੁੱਖ ਜਾਤੀ ਨੂੰ ਆਕਸੀਜਨ ਦੀ ਉਤਪੱਤੀ, ਕਾਰਬਨ । ਡਾਈਆਕਸਾਈਡ ਦੀ ਮਾਤਰਾ ਨੂੰ ਘਟਾਉਣ, ਜਲ-ਚੱਕਰ ਨੂੰ ਕਾਇਮ ਰੱਖਣ ਅਤੇ ਥੋਂ ਦੇ ਸੁਰੱਖਿਅਣ ਵਰਗੀਆਂ ਵਾਤਾਵਰਣੀ ਸੇਵਾਵਾਂ ਕਿਸੇ ਪ੍ਰਕਾਰ ਦੇ ਖ਼ਰਚੇ ਤੋਂ ਬਿਨਾਂ ਉਪਲੱਬਧ ਅਲੋਪ ਹੋਇਆ ਪੰਛੀ । ਕਰਵਾਈਆਂ ਹਨ ।
  2. ਅਸੀਂ ਜਾਣਦੇ ਹਾਂ ਕਿ ਇਕ ਜਾਤੀ ਦੀ ਉੱਤਰਜੀਵਤਾ (Survival) ਕਈ ਹੋਰ ਕਾਰਨਾਂ ਕਰਕੇ ਦੂਸਰੀਆਂ ਜਾਤੀਆਂ ਉੱਤੇ ਨਿਰਭਰ ਕਰਦੀ ਹੈ । ਕਿਸੇ ਇਕ ਜਾਤੀ ਦੇ ਅਲੋਪ ਹੋ ਜਾਣ ਦੇ ਫਲਸਰੂਪ ਕਿਸੇ ਵੀ ਪ੍ਰਬੰਧ (System) ਜਾਂ ਪ੍ਰਣਾਲੀ ਦੇ ਵਿਚ ਤਬਦੀਲੀ ਆ ਸਕਦੀ ਹੈ ਜਾਂ ਇਹ ਪ੍ਰਣਾਲੀ ਖ਼ਤਮ ਹੋ ਸਕਦੀ ਹੈ । ਇਸ ਕਥਨ ਨੂੰ ਡੋ-ਡੋ (Do-Do) ਪੰਛੀ ਅਤੇ ਕੈਲਵੇਰਸ (Calvaris) ਦਾ ਉਦਾਹਰਨ ਦੇ ਕੇ ਸਪੱਸ਼ਟ ਕੀਤਾ ਜਾ ਸਕਦਾ ਹੈ ।

(ਅ) ਅਨੁਵੰਸ਼ਿਕ ਕਦਰਾਂ-ਕੀਮਤਾਂ (Genetic Values) – ਪ੍ਰਾਚੀਨ ਕਾਲ ਤੋਂ ਕਿਸਾਨ ਬਨਾਉਟੀ ਚੋਣ (Artificial selection) ਦੁਆਰਾ ਫ਼ਸਲਾਂ ਅਤੇ ਘਰੇਲੂ ਜਾਨਵਰਾਂ ਦੀਆਂ ਚੰਗੀਆਂ ਕਿਸਮਾਂ ਦਾ ਵਿਕਾਸ ਕਰ ਰਹੇ ਹਨ । ਅਜਿਹਾ ਕਰਨ ਦੇ ਵਾਸਤੇ ਉਹ ਜੰਗਲੀ ਕਿਸਮਾਂ ਦੇ ਲਾਹੇਵੰਦ ਜੀਨਾਂ ਦੀ ਚੋਣ ਕਰਕੇ ਘਰੇਲੂ ਕੀਤੀਆਂ ਗਈਆਂ (Domesticated) Histni nied ਦਾਖ਼ਿਲ ਕਰਦੇ ਹਨ । ਜੀਨਾਂ ਦੇ ਇਸ ਵਟਾਂਦਰੇ (Gene exchange) ਦੇ ਸਿੱਟੇ ਵਜੋਂ ਅਸੀਂ ਵਧੇਰੇ ਉਪਜ ਦੇਣ ਵਾਲੀਆਂ ਅਤੇ ਬੀਮਾਰੀਆਂ ਦਾ ਮੁਕਾਬਲਾ ਕਰ ਸਕਣ ਵਾਲੀਆਂ ਜਾਤੀਆਂ ਨੂੰ ਵਿਕਸਿਤ ਕਰਨ ਵਿਚ ਸਫਲ ਹੋਏ ਹਾਂ । ਭਾਰਤ ਵਿਚ ਪਾਈ ਜਾਂਦੀ ਧਾਨ ਦੀ ਜੰਗਲੀ ਕਿਸਮ (Wild variety of Orya sativa) ਤੋਂ ਜੀਨਜ਼ ਪ੍ਰਾਪਤ ਕਰਕੇ ਧਾਨ ਦੀ ਅਜਿਹੀ ਕਿਸਮ, ਜਿਸਦੀ ਖੇਤੀ ਏਸ਼ੀਆ ਵਿਚ ਕੀਤੀ ਜਾਂਦੀ ਹੈ, ਚਾਰ ਕਿਸਮਾਂ ਦੀਆਂ ਬਿਮਾਰੀਆਂ ਤੋਂ ਮੁਕਤ ਹੈ । ਖੇਤੀ ਵਿਗਿਆਨੀਆਂ ਦੇ ਲਈ ਜੀਵ ਅਨੇਕਰੂਪਤਾ ਇਕ ਪ੍ਰਕਾਰ ਦਾ ਜੀਨ ਸੰਮ੍ਹਾਲਿਆਂ ਜੀਨ ਬੈਂਕ (Gene bank) ਹੈ, ਜਿਸ ਦੀ ਵਰਤੋਂ ਸੁਧਰੀਆਂ ਹੋਈਆਂ ਕਿਸਮਾਂ ਦਾ ਵਿਕਾਸ ਕਰਨ ਲਈ ਕੀਤੀ ਜਾਂਦੀ ਹੈ ।
PSEB 12th Class Environmental Education Solutions Chapter 1 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-1) 3

(ੲ) ਆਰਥਿਕ ਕਦਰਾਂ-ਕੀਮਤਾਂ (Economic Values) – ਜੀਵ-ਮੰਡਲ ਦੀ ਜੈਵਿਕ ਵਿਭਿੰਨਤਾ ਦਾ ਮਨੁੱਖ ਜਾਤੀ ਦੀ ਆਰਥਿਕਤਾ ਨਾਲ ਸਿੱਧਾ ਜਾਂ ਅਸਿੱਧਾ ਸੰਬੰਧ ਹੈ । ਵਣਾਂ ਦੇ ਵਾਸੀ ਆਪਣੀਆਂ ਜ਼ਰੂਰਤਾਂ, ਜਿਵੇਂ-ਲੱਕੜੀ, ਭੋਜਨ, ਤਨ ਢੱਕਣ ਲਈ ਪਦਾਰਥ, ਭਵਨ ਨਿਰਮਾਣ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ, ਪਰੰਪਰਾਗਤ ਦਵਾਈਆਂ ਅਤੇ ਫਲਾਂ ਲਈ ਵਣਾਂ ’ਤੇ ਨਿਰਭਰ ਕਰਦੇ ਹਨ | ਖਾਧ ਪਦਾਰਥਾਂ ਦੀ ਪ੍ਰਾਪਤੀ ਲਈ ਮਛੇਰੇ ਮੱਛੀਆਂ ਅਤੇ ਜਲ ਜੀਵਾਂ ਉੱਪਰ ਨਿਰਭਰ ਕਰਦੇ ਹਨ । ਇਕ ਰੁੱਖ ਤੋਂ ਆਰਥਿਕ ਮਹੱਤਤਾ ਵਾਲੇ ਅਨੇਕਾਂ ਪਦਾਰਥ ਪ੍ਰਾਪਤ ਹੁੰਦੇ ਹਨ ਅਤੇ ਇਹ ਕਈ ਪ੍ਰਕਾਰ ਦੇ ਜੰਤੂਆਂ ਦੇ ਨਿਵਾਸ ਸਥਾਨਾਂ ਵਜੋਂ ਭੂਮਿਕਾ ਨਿਭਾਉਂਦੇ ਹਨ । ਇਹ ਰੁੱਖ ਤੋਂ ਅਤੇ ਪਾਣੀ ਦੇ ਸੁਰੱਖਿਅਣ ਵਿਚ ਵੀ ਆਪਣਾ ਯੋਗਦਾਨ ਪਾਉਂਦਾ ਹੈ ।

(ਸ) ਵਿਗਿਆਨਿਕ ਕਦਰਾਂ-ਕੀਮਤਾਂ (Scientific values) – ਵੱਖ-ਵੱਖ ਸਮਯੋਗਤਾ ਵਰਗ ਵਾਲੇ ਵਿਗਿਆਨੀਆਂ ਲਈ ਜੈਵਿਕ ਵਿਭਿੰਨਤਾ ਦੀਆਂ ਕਦਰਾਂਕੀਮਤਾਂ ਅਲੱਗ-ਅਲੱਗ ਕਿਸਮਾਂ ਦੀਆਂ ਹਨ । ਜਣਨਿਕ ਪਦਾਰਥਾਂ ਦੀ ਵਰਤੋਂ ਕਰਕੇ ਬਾਇਓ-ਤਕਨੋਲੋਜਿਸਟ ਵਧੇਰੇ ਉਪਜ ਦੇਣ ਵਾਲੀਆਂ ਅਤੇ ਹਾਨੀਕਾਰਕ ਕੀਟਾਂ ਦਾ ਟਾਕਰਾ ਕਰ ਸਕਣ ਵਾਲੇ ਪੌਦਿਆਂ ਅਤੇ ਜੰਤੂਆਂ ਦਾ ਵਿਕਾਸ ਕਰ ਸਕੇ ਹਨ । ਵਧੇਰੇ ਝਾੜ ਦੇਣ ਵਾਲੀ ਅਤੇ ਕੀਟਾਂ ਦਾ ਟਾਕਰਾ ਕਰਨ ਵਾਲੀ ਬੀਟੀ-ਕਪਾਹ (Bt-cotton) ਦਾ ਬਾਇਓਟੈਕਨੋਲੋਜਿਸਟਾਂ ਵੱਲੋਂ ਕੀਤਾ ਗਿਆ ਵਿਕਾਸ ਇਸ ਦਾ ਇਕ ਉਦਾਹਰਨ ਹੈ ।
PSEB 12th Class Environmental Education Solutions Chapter 1 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-1) 4

(ਹ) ਦਵਾਈਆਂ ਸੰਬੰਧੀ ਕਦਰਾਂ-ਕੀਮਤਾਂ (Medicinal Value) – ਪੌਦਿਆਂ ਤੋਂ ਬਹੁਤ ਕੀਮਤੀ ਦਵਾਈਆਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ । ਅਜਿਹੀਆਂ ਕੁੱਝ ਦਵਾਈਆਂ ਦੇ ਉਦਾਹਰਨ ਹੇਠਾਂ ਦਿੱਤੇ ਜਾਂਦੇ ਹਨ ।

  • ਕੁਕੀਨ (Quinine) – ਇਸ ਦਵਾਈ ਦਾ ਸਰੋਤ ਪੀਲਾ ਸਿਨਕੋਨਾ (Yellow (Cinchona) ਰੁੱਖ ਹੈ ਅਤੇ ਇਸ ਦਵਾਈ ਦੀ ਵਰਤੋਂ ਮਲੇਰੀਆ ਤਾਪ ਦੇ ਇਲਾਜ ਲਈ ਕੀਤੀ ਜਾਂਦੀ ਹੈ ।
  • ਪੈਨਸੀਲੀਨ (Penicillin) – ਇਹ ਸਭ ਤੋਂ ਪਰਾਣਾ ਐਂਟੀਬਾਇਓਟਿਕ (Anti-biotic) ਹੈ ਅਤੇ ਇਹ ਦਵਾਈ ਪੈਨੀਸੀਲੀਅਮ (Penicillium) ਨਾਂ ਦੀ ਉੱਲੀ (Fungus) ਤੋਂ ਤਿਆਰ ਕੀਤੀ ਜਾਂਦੀ ਹੈ ।
  • ਡਿਜੀਟੋਕਸਿਨ (Digitoxin) – ਦਿਲ ਦੀਆਂ ਬੀਮਾਰੀਆਂ ਦੇ ਇਲਾਜ ਲਈ ਵਰਤੀ ਜਾਂਦੀ ਇਹ ਦਵਾਈ ਆਮ ਮਿਲਣ ਵਾਲੇ ਫੋਕਸਗਲੋਵ (Foxglove) ਪੌਦੇ ਤੋਂ ਤਿਆਰ ਕੀਤੀ ਜਾਂਦੀ ਹੈ ।
  • ਤੁਲਸੀ (Tulsi) – ਪ੍ਰਾਚੀਨ ਕਾਲ ਤੋਂ ਤੁਲਸੀ ਦੀ ਵਰਤੋਂ ਤਾਪ ਨਿਵਾਰਨ ਅਤੇ ਖ਼ਰਾਬ ਗਲੇ ਨੂੰ ਠੀਕ ਕਰਨ ਦੇ ਲਈ ਕੀਤੀ ਜਾ ਰਹੀ ਹੈ ।
  • ਟੈਕਸੋਲ (Taxol) – ਇਹ ਦਵਾਈ ਥਿਊ ਪੌਦੇ (Yew plant, Taxus spp) ਦੀ ਛਿਲੜ/ਛਿਲਕੇ (Bark) ਤੋਂ ਪ੍ਰਾਪਤ ਹੁੰਦੀ ਹੈ ਅਤੇ ਇਹ ਕੈਂਸਰ ਦੇ ਇਲਾਜ ਲਈ ਵਰਤੀ ਜਾਂਦੀ ਹੈ ।

PSEB 12th Class Environmental Education Solutions Chapter 1 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-1) 5

(ਕ) ਸਮਾਜਿਕ ਕਦਰਾਂ (Social values) – ਪਰੰਪਰਾਗਤ ਸਮੁਦਾਇ ਨਾਲ ਜੈਵਿਕ ਵਿਭਿੰਨਤਾ ਦਾ ਸੰਬੰਧ ਬੜਾ ਪੁਰਾਣਾ ਹੈ ਅਤੇ ਜੈਵਿਕ ਵਿਭਿੰਨਤਾ ਨੂੰ ਇਹ ਸਮੁਦਾਇ ਆਪਣੀ ਜ਼ਿੰਦਗੀ ਦਾ ਇਕ ਅੰਗ ਮੰਨਦੇ ਹਨ ਅਤੇ ਆਪਸੀ ਉਤਰਜੀਵਤਾ ਲਈ ਬਹੁਤ ਜ਼ਰੂਰੀ ਸਮਝਦੇ ਹਨ । ਉਹ ਕਈ ਫ਼ਸਲਾਂ ਪਰੰਪਰਾਗਤ ਤਰੀਕਿਆਂ ਨਾਲ ਕਾਸ਼ਤ ਕਰਦੇ ਹਨ ਤਾਂ ਜੋ ਫ਼ਸਲਾਂ ਫੇਲ ਨਾ ਹੋਣ ।

PSEB 12th Class Environmental Education Solutions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

(ਖ) ਸੱਭਿਆਚਾਰਕ ਕਦਰਾਂ-ਕੀਮਤਾਂ (Cultural Values) – ਕਈ ਸਦੀਆਂ ਤੋਂ ਪ੍ਰਾਣੀ ਅਤੇ ਪੌਦੇ ਸਾਡੀ ਸਭਿਅਤਾ ਦਾ ਇਕ ਵਿਸ਼ੇਸ਼ ਅੰਗ ਬਣ ਚੁੱਕੇ ਹਨ, ਜਿਵੇਂ ਕਿ ਤੁਲਸੀ, ਪਿੱਪਲ । ਇਨ੍ਹਾਂ ਦੀ ਕਈ ਲੋਕ ਪੂਜਾ ਵੀ ਕਰਦੇ ਹਨ | ਕਈ ਪੰਛੀਆਂ ਅਤੇ ਸੱਪਾਂ ਨੂੰ ਵੀ ਲੋਕ ਪੁਜਦੇ ਹਨ । ਪੰਜਾਬ, ਹਰਿਆਣਾ, ਅਤੇ ਰਾਜਸਥਾਨ ਵਿਚ ਸੱਪਾਂ ਦਾ ਪੂਜਨ ਕਰਨ ਦੇ ਮੰਤਵ ਨਾਲ ਨਾਗ ਪੰਚਮੀ ਦਾ ਉਤਸਵ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ । ਸਾਡੇ ਦੇਸ਼ ਵਿਚ ਕਈ ਥਾਂਵਾਂ ‘ਤੇ ਛੋਟੇ ਵਣਾਂ (Groves) ਜਾਂ ਝਿੜੀਆਂ ਨੂੰ ਲੋਕ ਪਵਿੱਤਰ ਮੰਨਦੇ ਹਨ ।
PSEB 12th Class Environmental Education Solutions Chapter 1 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-1) 6

(ਗ) ਸੁਹਜਾਤਮਕ ਅਤੇ ਮਨੋਰੰਜਨ ਸੰਬੰਧੀ ਕਦਰਾਂ-ਕੀਮਤਾਂ (Aesthetic and Recreational Values) ਜੈਵਿਕ ਵਿਭਿੰਨਤਾ ਦੀ ਸੁਹਜਾਤਮਕ ਅਤੇ ਮਨੋਰੰਜਨ ਦੇ ਪੱਖ ਤੋਂ ਬੜੀ ਮਹੱਤਤਾ ਹੈ । ਲੋਕਾਂ ਜੀਵ ਅਨੇਕਰੂਪਤਾ ਦੀ ਰੰਗਤ, ਆਦਿ ਨੂੰ ਵੇਖ ਕੇ ਬੜੇ ਖੁਸ਼ ਹੁੰਦੇ ਹਨ । ਨੱਚਦਾ ਹੋਇਆ ਮੋਰ ਸਭ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ ।

ਸੈਰ ਸਪਾਟਾ ਕਰਨ ਵਿਚ ਜੀਵ ਅਨੇਕਰੂਪਤਾ ਦੀ ਬੜੀ ਮਹੱਤਤਾ ਹੈ । ਸੈਰ ਸਪਾਟੇ ਲਈ ਰਮਣੀਕ ਪਹਾੜ, ਝੀਲਾਂ ਅਤੇ ਇਤਿਹਾਸਿਕ ਪ੍ਰਸਿੱਧੀ ਵਾਲੇ ਅਤੇ ਧਰਮ ਨਾਲ ਸੰਬੰਧਿਤ ਸਥਾਨ ਖਿੱਚ ਦੇ ਕੇਂਦਰ ਹਨ । ਸੈਰ ਸਪਾਟਾ ਕਰਨ ਨਾਲ ਲੋਕਾਂ ਨੂੰ ਜੀਵ ਅਨੇਕਰੂਪਤਾ ਦੀ ਮਹੱਤਤਾ ਬਾਰੇ ਕਾਫੀ ਸੁਨੇਹ ਪੈਦਾ ਹੋ ਜਾਂਦਾ ਹੈ ।
PSEB 12th Class Environmental Education Solutions Chapter 1 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-1) 7

ਨੈਤਿਕ ਮਹੱਤਤਾ (Ethical Value) – ਧਰਤੀ ‘ਤੇ ਮੌਜੂਦ ਜੀਵਨ ਪਾਣੀ ਅਤੇ ਪੌਦੇ ਦੀ ਵਜ਼ਾ ਜੀਵ ਵਿਕਾਸ (Organic evolution) ਹੈ ਅਤੇ ਇਹ ਵਿਕਾਸ ਦੇ ਹੋਣ ਵਿਚ ਲੱਖਾਂ ਸਾਲਾਂ ਦਾ ਸਮਾਂ ਲਗਿਆ । ਇਸ ਲਈ ਸਾਡਾ ਸਾਰਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਜੀਵਨ ਨੂੰ ਸੁਰੱਖਿਅਤ ਰੱਖੀਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਵੀ ਸਾਡੀ ਤਰ੍ਹਾਂ ਇਨ੍ਹਾਂ ਨੂੰ ਮਾਣ ਸਕਣ ।

ਪ੍ਰਸ਼ਨ 2.
ਪਰਿਸਥਿਤਿਕ ਵਿਭਿੰਨਤਾ/ਜੀਵ ਅਨੇਕਰੂਪਤਾ ਦੇ ਤਿੰਨ ਪੱਧਰ ਕਿਹੜੇ-ਕਿਹੜੇ ਹਨ ?
ਉੱਤਰ-
ਪਦਮੀ ਤਰਤੀਬ (Hierarchial level) ਦੀ ਪੱਧਰ ‘ਤੇ ਜੈਵਿਕ ਵਿਭਿੰਨਤਾ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ ਅਤੇ ਇਹ ਹਨ
(i) ਜਣਨਿਕ ਵਿਭਿੰਨਤਾ/ਜੀਵ ਅਨੇਕਰੂਪਤਾ,
(ii) ਜਾਤੀ ਵਿਭਿੰਨਤਾ /ਜਾਤੀ ਅਨੇਕਰੂਪਤਾ ਅਤੇ
(iii) ਪਰਿਆਵਰਣ ਵਿਭਿੰਨਤਾ ।

(i) ਜਣਨਿਕ ਵਿਭਿੰਨਤਾ/ਜੀਵ ਅਨੇਕਰੂਪਤਾ (Genetic diversity) – ਕਿਸੇ ਜਾਤੀ ਵਿਚ ਮੌਜੂਦ ਜੀਨਾਂ ਵਿਚ ਪਾਈਆਂ ਜਾਂਦੀਆਂ ਵਿਭਿੰਨਤਾਵਾਂ ਦਾ ਉਲੇਖ ਜਣਨਿਕ ਅਨੇਕਰੂਪਤਾ ਜਣਨਿਕ ਵਿਭਿੰਨਤਾਵਾਂ) ਕਰਦਾ ਹੈ । ਮੋਸੋਮਜ਼ (Chromosomes) ਜੀਨਾਂ ਵਿਚ ਪੈਦਾ ਹੋਣ ਵਾਲੀ ਅਨੇਕਰੂਪਤਾ ਦੇ ਕਾਰਨ ਵੱਖ-ਵੱਖ ਤਰ੍ਹਾਂ ਦੀਆਂ ਕਿਸਮਾਂ ਅਤੇ ਉਪ-ਜਾਤੀਆਂ (Subspecies) ਅਤੇ ਜਾਤੀਆਂ ਪੈਦਾ ਹੋ ਸਕਦੀਆਂ ਹਨ ।

(ii) ਜਾਤੀ ਵਿਭਿੰਨਤਾ /ਜਾਤੀ ਅਨੇਕਰੂਪਤਾ (Species diversity) – ਕਿਸੇ ਖਿੱਤੇ (Region) ਵਿਚ ਮਿਲਣ ਵਾਲੇ ਪੌਦਿਆਂ ਅਤੇ ਜੰਤੂਆਂ ਦੀ ਸੰਖਿਆ ਦੇ ਉਲੇਖ ਨੂੰ ਜਾਤੀ ਵਿਭਿੰਨਤਾ ਕਹਿੰਦੇ ਹਨ । ਵਿਗਿਆਨੀ ਧਰਤੀ ਉੱਤੇ ਮੌਜੂਦ 1.8 ਮਿਲੀਅਨ ਜੀਵਤ ਜਾਤੀਆਂ ਦੀ ਪਛਾਣ ਕਰ ਚੁੱਕੇ ਹਨ ਅਤੇ ਧਰਤੀ ਉੱਪਰ ਮੌਜੂਦ ਸਜੀਵਾਂ ਦਾ ਕੇਵਲ ਇਕ ਮਾਮੂਲੀ ਜਿਹਾ ਅੰਸ਼ ਹੀ ਹੈ । ਦੁਨੀਆਂ ਭਰ ਵਿਚ ਖੋਜਾਂ ਦੁਆਰਾ ਵਿਗਿਆਨੀ ਨਵੀਆਂ-ਨਵੀਆਂ ਜਾਤੀਆਂ ਲੱਭ ਰਹੇ ਹਨ । ਜਾਤੀ ਵਿਭਿੰਨਤਾ ਨੂੰ ਕੁਦਰਤੀ ਪਰਿਸਥਿਤਿਕ ਪ੍ਰਣਾਲੀ ਜਾਂ ਜ਼ਰਾਇਤੀ ਪਰਿਸਥਿਤਿਕ ਪ੍ਰਣਾਲੀ ਵਿਚ ਵੇਖਿਆ ਜਾ ਸਕਦਾ ਹੈ ।

(iii) ਪਰਿਸਥਿਤਿਕ ਪ੍ਰਬੰਧਾਂ ਵਿਚਲੀ ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ (Eco-system diversity) – ਕਿਸੇ ਸਮੁਦਾਇ ਅਤੇ ਇਸ ਦੇ ਵਾਤਾਵਰਣ ਦੇ ਵਿਚਾਲੇ ਹੋਣ ਵਾਲੀਆਂ ਅੰਤਰਕਿਰਿਆਵਾਂ ਦੇ ਕਾਰਨ ਰਚੀ ਗਈ ਰਚਨਾ ਨੂੰ ਪਰਿਸਥਿਤਿਕ ਪ੍ਰਬੰਧਾਂ ਵਿਚਲੀ ਅਨੇਕਰੂਪਤਾ ਆਖਦੇ ਹਨ । ਧਰਤੀ ਉੱਪਰ ਪਾਈਆਂ ਜਾਣ ਵਾਲੀਆਂ ਪਰਿਆਵਰਣ ਅਨੇਕਰੂਪਤਾਂਵਾਂ ਵਿਚ ਦਰਿਆ, ਝੀਲਾਂ ਅਤੇ ਸਾਗਰ ਸ਼ਾਮਿਲ ਹਨ । ਹਰੇਕ ਪਰਿਸਥਿਤਿਕ ਪ੍ਰਬੰਧਾਂ ਵਿਚਲੀ ਅਨੇਕਰੂਪਤਾ ਵਿਚ ਨਿਵਾਸ ਸਥਾਨ ਤੇ ਰਹਿਣ ਵਾਲੀਆਂ ਜਾਤੀਆਂ ਦੇ ਆਪਸੀ ਸੰਬੰਧਾਂ ਦੇ ਪੂਰਕ ਮੌਜੂਦ ਹਨ। ਜੇਕਰ ਕਿਸੇ ਵਾਤਾਵਰਣ ਵਿਚ ਮਨੁੱਖੀ ਦਖ਼ਲ-ਅੰਦਾਜ਼ੀ ਨਾ ਹੁੰਦੀ ਹੋਵੇ ਜਾਂ ਨਾ ਕੀਤੀ ਗਈ ਹੋਵੇ, ਤਾਂ ਅਜਿਹੇ ਵਾਤਾਵਰਣ ਨੂੰ ਕੁਦਰਤੀ ਵਾਤਾਵਰਣ ਕਹਿੰਦੇ ਹਨ । ਜੇਕਰ ਵਾਤਾਵਰਣ ਨੂੰ ਕਿਸੇ ਹੋਰ ਪ੍ਰਕਾਰ ਦੀ ਵਰਤੋਂ ਕਰਨ ਦੇ ਲਈ ਬਦਲਿਆ ਜਾਵੇ ਤਾਂ ਅਜਿਹਾ ਵਾਤਾਵਰਣ ਸੋਧਿਆ ਹੋਇਆ (Modified) ਪਰਿਆਵਰਣ ਅਖਵਾਉਂਦਾ ਹੈ ।

ਪ੍ਰਸ਼ਨ 3.
ਕੁਦਰਤ ਵਿੱਚ ਸੰਤੁਲਨ ਤੋਂ ਕੀ ਭਾਵ ਹੈ ਅਤੇ ਇਹ ਕਿਵੇਂ ਬਣਾਇਆ ਜਾਂਦਾ ਹੈ ?
ਜਾਂ
‘ਕੁਦਰਤ ਵਿਚ ਸੰਤੁਲਨ’ ਉੱਤੇ ਇਕ ਨੋਟ ਲਿਖੋ
ਉੱਤਰ-
ਕੁਦਰਤ ਵਿੱਚ ਸੰਤੁਲਨ (Balance in Nature) – ਜਦੋਂ ਪ੍ਰਕਿਰਤੀ ਵੱਖ-ਵੱਖ ਕਿਸਮਾਂ ਦੀਆਂ ਚੀਜ਼ਾਂ ਇੱਕ ਸਮਾਨ ਸੰਖਿਆ ਵਿੱਚ ਮੌਜੂਦ ਹੋਣ, ਤਾਂ ਅਜਿਹੀ ਅਵਸਥਾ ਨੂੰ ਕੁਦਰਤ ਵਿੱਚ ਸੰਤੁਲਨ ਆਖਦੇ ਹਨ । ਪ੍ਰਿਥਵੀ ‘ਤੇ ਮੌਜੂਦ ਹਰੇਕ ਪ੍ਰਣਾਲੀ ਸੰਤੁਲਨ ਦੀ ਅਵਸਥਾ ਵਿੱਚ ਹੈ ਅਤੇ ਇਸ ਸੰਤੁਲਨ ਵਿੱਚ ਆਈ ਕੋਈ ਵੀ ਤਬਦੀਲੀ ਕੁਦਰਤ ਵਿੱਚ ਅਸੰਤੁਲਨ ਪੈਦਾ ਕਰ ਦਿੰਦੀ ਹੈ ।

ਕੁਦਰਤ ਵਿੱਚ ਸੰਤੁਲਨ ਨੂੰ ਕਾਇਮ ਕਰਨ ਤੋਂ ਪਹਿਲਾਂ ਕੁਦਰਤ ਦੇ ਅੰਸ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਣੀ ਬਹੁਤ ਜ਼ਰੂਰੀ ਹੈ । ਕੁਦਰਤ ਦੇ ਜੈਵਿਕ ਅਤੇ ਅਜੈਵਿਕ ਦੋ ਹੀ ਅੰਸ਼ ਹਨ ।

ਜੈਵਿਕ ਅੰਸ਼ (Biotic Components) – ਇਨ੍ਹਾਂ ਅੰਗਾਂ ਵਿੱਚ ਸਾਰੇ ਦੇ ਸਾਰੇ ਜੀਵ ਜਿਵੇਂ ਕਿ ਸਾਰੇ ਪੌਦੇ, ਸਾਰੇ ਪ੍ਰਾਣੀ, ਪੰਛੀ, ਬੈਕਟੀਰੀਆ ਆਦਿ ਸ਼ਾਮਿਲ ਹਨ। | ਜੇਕਰ ਪਰਿਸਥਿਤੀ ਵਿੱਚ ਮਨੁੱਖੀ ਛੇੜ-ਛਾੜ ਨਾ ਹੋਵੇ ਤਾਂ ਕੁਦਰਤ ਵਿੱਚ ਸੰਤੁਲਨ ਬਣਿਆ ਰਹਿ ਸਕਦਾ ਹੈ, ਪਰ ਵਾਤਾਵਰਣ ਦੇ ਅੰਸ਼ਾਂ ਨਾਲ ਮਨੁੱਖੀ ਛੇੜ-ਛਾੜ ਦਾ ਹੀ ਸਿੱਟਾ ਹੈ ਕਿ ਵਾਤਾਵਰਣ ਵਿੱਚ ਅਸੰਤੁਲਨ ਪੈਦਾ ਹੋ ਗਿਆ ਅਤੇ ਅਜੇ ਵੀ ਹੋ ਰਿਹਾ ਹੈ ।

ਅਜੈਵਿਕ ਅੰਸ਼ (Abiotic Components) – ਇਸ ਵਿੱਚ ਸਾਰੀਆਂ ਨਿਰਜੀਵ ਵਸਤਾਂ ਜਿਵੇਂ ਕਿ ਮਿੱਟੀ, ਪਾਣੀ, ਖਣਿਜ, ਹਵਾ, ਪ੍ਰਕਾਸ਼ ਅਤੇ ਸਿੱਲ੍ਹ ਆਦਿ ਸ਼ਾਮਿਲ ਹਨ । ਇਨ੍ਹਾਂ ਅੰਸ਼ਾਂ ਵਿੱਚੋਂ ਕਿਸੇ ਇਕ ਅੰਸ਼ ਵਿਚ ਕਿਸੇ ਵੀ ਵਜ਼ਾ ਕਰਕੇ ਆਇਆ ਪਰਿਵਰਤਨ ਵਾਤਾਵਰਣ ਵਿੱਚ ਅਸੰਤੁਲਨ ਪੈਦਾ ਕਰ ਦਿੰਦਾ ਹੈ ।
ਕੁਦਰਤ ਵਿੱਚ ਸੰਤੁਲਨ ਨੂੰ ਬਣਾਈ ਰੱਖਣ ਦੇ ਲਈ ਜੈਵਿਕ ਅਤੇ ਅਜੈਵਿਕ ਅੰਸ਼ਾਂ ਵਿਚਾਲੇ ਸੰਤੁਲਨ ਨੂੰ ਬਣਾਈ ਰੱਖਣਾ ਬੜਾ ਜ਼ਰੂਰੀ ਹੈ । ਹਰੇਕ ਪਰਿਸਥਿਤਿਕ ਪ੍ਰਣਾਲੀ ਦੇ ਜੀਵ ਭਾਵੇਂ ਸਵੈ-ਨਿਰਭਰ ਹੀ ਹਨ, ਪਰ ਇਹ ਇੱਕ-ਦੂਜੇ ਉੱਤੇ ਨਿਰਭਰ ਵੀ ਕਰਦੇ ਹਨ ਅਤੇ ਇਨ੍ਹਾਂ ਦੀ ਇਹ ਆਪਸੀ ਨਿਰਭਰਤਾ ਹੀ ਸੰਤੁਲਨ ਨੂੰ ਬਣੇ ਰਹਿਣ ਵਿੱਚ ਸਹਾਈ ਹੁੰਦੀ ਹੈ ।

ਵਾਤਾਵਰਣ ਵਿੱਚ ਅਸੰਤੁਲਨ ਦਾ ਸਭ ਤੋਂ ਵੱਡਾ ਕਾਰਨ ਵਸੋਂ ਵਿੱਚ ਹੋ ਰਿਹਾ ਵਾਧਾ ਹੈ । ਜੇਕਰ ਅਸੀਂ ਆਪਣੇ ਲਈ ਅਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਦਾ ਉੱਜਲ ਭਵਿੱਖ ਲੋਚਦੇ ਹਾਂ ਤਾਂ ਸਾਨੂੰ ਵਾਤਾਵਰਣ ਵਿੱਚ ਬੇਲੋੜੀ ਛੇੜ-ਛਾੜ ਅਤੇ ਸ਼ੋਸ਼ਣ ਨੂੰ ਬੰਦ ਕਰਨਾ ਹੋਵੇਗਾ, ਨਹੀਂ ਤਾਂ ਇਸ ਦੇ ਬੜੇ ਗੰਭੀਰ ਸਿੱਟੇ ਨਿਕਲ ਸਕਦੇ ਹਨ ।

PSEB 12th Class Environmental Education Solutions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

ਪ੍ਰਸ਼ਨ 4.
ਕੁਦਰਤ ਵਿੱਚ ਮਿਲਣ ਵਾਲੇ ਸੀਮਿਤ ਸਰੋਤਾਂ ਦੇ ਨਾਂ ਲਿਖੋ । ਪਾਣੀ ਦੀ ਸਾਂਭਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ? .
ਉੱਤਰ-
ਕੁਦਰਤ ਵਿੱਚ ਮਿਲਣ ਵਾਲੇ ਸੀਮਿਤ ਸਰੋਤ :

  1. ਮਿੱਟੀ ਤੋਂ),
  2. ਪਾਣੀ,
  3. ਖਣਿਜ,
  4. ਪਥਰਾਟ ਈਂਧਨ ।

ਪਾਣੀ ਦੀ ਸਾਂਭ-ਸੰਭਾਲ ਦੇ ਤਰੀਕੇ – ਪਾਣੀ ਨਾ ਕੇਵਲ ਮਨੁੱਖੀ ਜੀਵਨ ਲਈ ਹੀ ਜ਼ਰੂਰੀ ਹੈ, ਸਗੋਂ ਇਹ ਪਾਣੀਆਂ ਅਤੇ ਪੌਦਿਆਂ ਦੇ ਲਈ ਵੀ ਜ਼ਰੂਰੀ ਹੈ । ਜੀਵਨ ਦੀ ਉਤਪੱਤੀ ਪਾਣੀ ਤੋਂ ਹੀ ਹੋਈ ਹੈ ਅਤੇ ਪਾਣੀ ਕਾਰਨ ਹੀ ਕਾਇਮ ਹੈ । ਧਰਤੀ ਦਾ 70.8% ਭਾਗ ਪਾਣੀ ਨੇ ਮੱਲਿਆ ਹੋਇਆ ਹੈ ਅਤੇ ਇਸ ਵਿੱਚੋਂ ਸਮੁੰਦਰ ਦਾ 97% ਹਿੱਸਾ ਹੈ । ਜਿਹੜਾ ਪਾਣੀ ਮਨੁੱਖ ਜਾਤੀ ਦੇ ਵੱਖ-ਵੱਖ ਕੰਮਾਂ ਲਈ ਉਪਲੱਬਧ ਹੈ, ਉਸ ਦੀ ਮਾਤਰਾ ਕੇਵਲ 1.0% ਹੀ ਹੈ ।2% ਪਾਣੀ ਹਿਮ ਟੋਪੀਆਂ ਅਤੇ ਹਿਮ ਨਦੀਆਂ ਵਿਚ ਕੈਦ ਹੈ ।

ਜਿਸ ਬੇਰਹਿਮੀ ਨਾਲ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ, ਇਸ ਨੇ ਇਹ ਡਰ ਪੈਦਾ ਕਰ ਦਿੱਤਾ ਹੈ ਕਿ ਪਾਣੀ ਬਹੁਤ ਛੇਤੀ ਦੁਰਲੱਭ ਹੋ ਜਾਵੇਗਾ ਅਤੇ ਭਵਿੱਖ ਵਿੱਚ ਵਿਸ਼ਵ ਯੁੱਧ ਦਾ ਮੁੱਖ ਕਾਰਨ ਪਾਣੀ ਹੀ ਹੋਵੇਗਾ ।

ਪਾਣੀ ਦੀ ਸਾਂਭ-ਸੰਭਾਲ – ਪਾਣੀ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੋ ਗਈ ਹੈ । ਇਸ ਸੰਬੰਧ ਵਿੱਚ ਕੁੱਝ ਸੁਝਾਅ ਹੇਠਾਂ ਲਿਖੇ ਗਏ ਹਨ-

  1. ਪਾਣੀ ਦੀ ਵਰਤੋਂ ਬੜੀ ਸੋਚ ਅਤੇ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ ।
  2. ਪੀਣ ਵਾਲਾ ਪਾਣੀ ਸ਼ੁੱਧ ਅਤੇ ਕੀਟਾਣੂ ਰਹਿਤ ਹੋਣਾ ਚਾਹੀਦਾ ਹੈ ।
  3. ਸਿੰਚਾਈ ਕਰਨ ਸਮੇਂ ਵੀ ਪਾਣੀ ਦੀ ਵਰਤੋਂ ਬੜੇ ਧਿਆਨ ਨਾਲ ਕਰਨ ਦੀ ਜ਼ਰੂਰਤ ਹੈ ।
  4. ਘਰੇਲੂ ਨਲਕਿਆਂ ਦੀਆਂ ਟੂਟੀਆਂ ਖੁੱਲ੍ਹੀਆਂ ਨਹੀਂ ਰਹਿਣੀਆਂ ਚਾਹੀਦੀਆਂ । ਪਾਣੀ ਪ੍ਰਾਪਤ ਕਰਨ ਉਪਰੰਤ ਟੂਟੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ।
  5. ਫੈਕਟਰੀਆਂ ਆਦਿ ਦੇ ਵਹਿਣਾਂ ਦਾ ਨਿਰੂਪਣ ਕਰਨ ਉਪਰੰਤ ਇਸ ਪਾਣੀ ਨੂੰ ਸਿੰਚਾਈ ਆਦਿ ਲਈ ਵਰਤਿਆ ਜਾ ਸਕਦਾ ਹੈ ।
  6. ਧਰਤੀ ਹੇਠਲੇ ਪਾਣੀ ਦੀ ਪੁਨਰ ਸੁਰਜੀਤੀ ਲਈ ਸੇਜਲ ਜ਼ਮੀਨਾਂ ਆਦਿ ਦੀ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ । ਇਸ ਕੰਮ ਦੇ ਲਈ ਮੀਂਹ ਦਾ ਪਾਣੀ ਇਕੱਠਾ ਕੀਤਾ ਜਾ ਸਕਦਾ ਹੈ ।
  7. ਭੂਮੀਗਤ ਪਾਣੀ ਦੀ ਪੁਨਰ ਸੁਰਜੀਤੀ ਲਈ ਛੱਪੜਾਂ ਦੀ ਸੰਭਾਲ ਕੀਤੀ ਜਾਣੀ ਚਾਹੀਦੀ ਹੈ ।
  8. ਮੀਂਹ ਆਦਿ ਦਾ ਵਾਧੂ ਪਾਣੀ, ਉਨ੍ਹਾਂ ਇਲਾਕਿਆਂ ਵਿੱਚ ਭੇਜੇ ਜਾਣ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਜਿਨ੍ਹਾਂ ਇਲਾਕਿਆਂ ਵਿੱਚ ਇਸ ਦੀ ਥੁੜ੍ਹ ਹੈ ।

ਗੁਰਬਾਣੀ ਵਿੱਚ ਅੰਕਿਤ ਹੈ ‘ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਇ ।’
ਇਸ ਤੁਕ ਤੋਂ ਪਾਣੀ ਦੀ ਮਹੱਤਤਾ ਸਪੱਸ਼ਟ ਹੋ ਜਾਂਦੀ ਹੈ ।

ਪ੍ਰਸ਼ਨ 5.
ਆਪਣੇ ਖੇਤਰ ਦੇ 5 ਦਵਾਈਆਂ ਦੇਣ ਵਾਲੇ ਪੌਦੇ ਲੱਭੋ । ਇਨ੍ਹਾਂ ਨਾਲ ਕਿਸ ਬਿਮਾਰੀ ਦਾ ਉਪਚਾਰ ਕੀਤਾ ਜਾਂਦਾ ਹੈ ? ਪੌਦੇ ਦੇ ਕਿਹੜੇ ਭਾਗ ਦੀ ਵਰਤੋਂ ਕੀਤੀ ਜਾਂਦੀ ਹੈ । ਆਯੁਰਵੈਦਿਕ ਦਵਾਈਆਂ ਦੀ ਬਜ਼ਾਰ ਵਿੱਚ ਕਾਫ਼ੀ ਮੰਗ ਹੈ । ਅਜਿਹੇ ਪੰਜ ਉਤਪਾਦਾਂ ਦਾ ਬਜ਼ਾਰ ਵਿੱਚ ਪਤਾ ਕਰੋ ।
ਉੱਤਰ-

ਪੌਦੇ ਦਾ ਨਾਂ ਵਰਤਿਆ ਜਾਂਦਾ ਹਿੱਸਾ ਬਿਮਾਰੀ ਦਾ ਨਾਂ
1. ਤੁਲਸੀ ਪੱਤੇ ਪੱਤੇ ਬੁਖਾਰ, ਗਲੇ ਦੀ ਖਰਾਬੀ
2. ਬ੍ਰਹਮੀ ਬੂਟੀ ਪੱਤੇ ਅਤੇ ਤਣਾ ਦਿਮਾਗੀ ਅਤੇ ਸਰੀਰਕ ਕਮਜ਼ੋਰੀ
3. ਅਜਵਾਇਣ ਬੀਜ ਪੇਟ ਦਰਦ ਅਤੇ ਜੀ ਮਤਲਾਉਣਾ
4. ਨਿੰਮ ਪੱਤੇ, ਫਲ ਅਤੇ ਬੀਜ ਪੱਤਿਆਂ ਦਾ ਕਾਹੜਾ ਪੀਣ ਨਾਲ ਜਾਂ ਪੱਤੇ ਚੱਬਣ ਨਾਲ ਫੋੜੇ ਫਿਨਸੀਆਂ ਠੀਕ ਹੋ ਜਾਂਦੀਆਂ ਹਨ । ਫਲ ਖਾਣ ਨਾਲ ਖੂਨ ਸਾਫ ਹੋ ਜਾਂਦਾ ਹੈ । ਬੀਜਾਂ ਤੋਂ ਛਾਲ ਮੋਗਰਾ ਤੇਲ ਪ੍ਰਾਪਤ ਹੁੰਦਾ ਹੈ, ਜਿਸ ਦੀ ਵਰਤੋਂ ਕੁਸ਼ਟ ਰੋਗ (Leprosy) ਲਈ ਕੀਤੀ ਜਾਂਦੀ ਹੈ ।
5. ਸੌਂਫ ਬੀਜ (ਫਲ) ਪੇਟ ਦੀਆਂ ਬਿਮਾਰੀਆਂ ਲਈ
6. ਪੁਦੀਨਾ ਪੱਤੇ ਪੇਟ ਦਰਦ ਦੇ ਲਈ ਅਤੇ ਪੇਸ਼ਾਬ ਦੀਆਂ ਬਿਮਾਰੀਆਂ ਲਈ
7. ਫੋਕਸ ਗਲੋਵ ਬੀਜ ਅਤੇ ਪੱਤੇ ਦਿਲ ਦੀਆਂ ਬਿਮਾਰੀਆਂ ਦੇ ਲਈ ਮੁਫੀਦ ਹੈ ।
8. ਕੁਆਰ ਗੰਦਲ ਗੁੱਦੇਦਾਰ ਪੱਤੇ ਪੇਟ ਦੇ ਲਈ ਅਤੇ ਚਿਹਰੇ ਦੇ ਨਿਖਾਰ ਦੇ ਲਈ ।

 

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4)

This PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) Notes will help you in revision during exams.

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4)

ਜਾਣ-ਪਛਾਣ
ਕਈ ਵਾਰ ਸਾਨੂੰ ਆਪਣੇ ਡਾਟਾ ਵਿਚ ਸਾਰਣੀ ਬਣਾਉਣ ਦੀ ਜ਼ਰੂਰਤ ਪੈਂਦੀ ਹੈ । ਐੱਮ. ਐੱਸ. ਵਰਡ ਸਾਨੂੰ ਸਾਰਣੀ ਬਣਾਉਣ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ ਜਿਸਦੀ ਵਰਤੋਂ ਨਾਲ ਅਸੀਂ ਬਹੁਤ ਹੀ ਪ੍ਰਭਾਵੀ ਢੰਗ ਨਾਲ ਅਤੇ ਬਹੁਤ ਹੀ ਘੱਟ ਸਮੇਂ ਵਿਚ ਸਾਰਣੀ ਤਿਆਰ ਕਰ ਸਕਦੇ ਹਾਂ । ਇਸ ਪਾਠ ਵਿਚ ਅੱਜ ਅਸੀਂ ਸਾਰਣੀ ਦੀ ਬਣਾਵਟ, ਇਸਦੀ ਮਾਡੀਫਿਕੇਸ਼ਨ ਬਾਰੇ ਪੜਾਂਗੇ ।

ਟੇਬਲ (Table) –
ਨੂੰ 638 ਟੇਬਲ ਐੱਮ.ਐੱਸ. ਵਰਡ ਦਾ ਇੱਕ ਬਹੁਮੁਖੀ ਸਾਧਨ ਹੈ । ਇਹ ਤੁਹਾਨੂੰ ਆਪਣੀ ਜਾਣਕਾਰੀ ਨੂੰ ਸੰਗਠਿਤ ਕਰਨ ਦੀ ਆਗਿਆ ਦਿੰਦਾ ਹੈ, ਅਰਥਾਤ ਟੈਕਸਟ ਨੂੰ ਕਤਾਰਾਂ (Rows) ਅਤੇ ਕਾਲਮਾਂ (Columns) ਦੇ ਰੂਪ ਵਿੱਚ ਵਿਵਸਥਿਤ ਕੀਤਾ ਜਾਂਦਾ ਹੈ ਭਾਵੇਂ ਤੁਸੀਂ ਟੈਕਸਟ ਜਾਂ ਅੰਕੀ ਅੰਕੜਿਆਂ ਨਾਲ ਕੰਮ ਕਰ ਰਹੇ ਹੋ । ਸਰਲ ਸ਼ਬਦਾਂ ਵਿੱਚ, ਟੇਬਲ ਨੂੰ ਕਤਾਰਾਂ ਅਤੇ ਕਾਲਮਾਂ ਦਾ ਸਮੂਹ ਕਿਹਾ ਜਾਂਦਾ ਹੈ ਅਤੇ ਜਿੱਥੇ ਕਤਾਰ ਅਤੇ ਕਾਲਮ ਮਿਲਦੇ ਹਨ, ਉਸ ਨੂੰ ਸੈਂਲ ਕਿਹਾ ਜਾਂਦਾ ਹੈ । ਇਸ ਪਾਠ ਵਿਚ ਅਸੀਂ ਸਿਖਾਂਗੇ ਕਿ ਇਕ ਟੇਬਲ ਕਿਵੇਂ ਬਣਾਇਆ ਜਾਵੇ, ਕਤਾਰਾਂ ਅਤੇ ਕਾਲਮ ਨੂੰ ਕਿਵੇਂ ਜੋੜਨਾ ਹੈ, ਟੇਬਲ ਨੂੰ ਕਿਵੇਂ ਫਾਰਮੈਟ ਕਰਨਾ ਹੈ ਆਦਿ ।
PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) 1

ਟੇਬਲ ਬਣਾਉਣਾ (Creating a Table)
ਐੱਮ.ਐੱਸ. ਵਰਡ ਵਿਚ ਅਸੀਂ ਤਿੰਨ ਤਰੀਕਿਆਂ ਨਾਲ ਟੇਬਲ ਬਣਾ ਸਕਦੇ ਹਾਂ

  • ਟੇਬਲ ਬਟਨ ਦੀ ਮਦਦ ਨਾਲ
  • ਇਨਸਰਟ ਟੇਬਲ ਆਪਸ਼ਨ ਦੀ ਮਦਦ ਨਾਲ
  • ਡਰਾਅ ਟੇਬਲ ਵਿਕਲਪ ਦੀ ਮਦਦ ਨਾਲ

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4)

ਟੇਬਲ ਬਟਨ ਦੀ ਮਦਦ ਨਾਲ ਟੇਬਲ ਬਣਾਉਣਾ –
ਟੇਬਲ ਬਟਨ ਦੀ ਸਹਾਇਤਾ ਨਾਲ ਇੱਕ ਟੇਬਲ ਬਣਾਉਣ ਲਈ ਹੇਠ ਦਿੱਤੇ ਕਦਮ ਹਨ –

  • ਆਪਣੇ ਕਰਸਰ ਨੂੰ ਰੱਖੋ, ਜਿੱਥੇ ਤੁਸੀਂ ਟੇਬਲ ਬਣਾਉਣਾ ਚਾਹੁੰਦੇ ਹੋ ।
  • ਇਨਸਰਟ ਟੈਬ ਵਿੱਚ ਸਮੂਹ ਤੋਂ ਟੇਬਲ ਕਮਾਂਡ ਤੇ ਕਲਿੱਕ ਕਰੋ ।
  • ਹੁਣ ਇੱਕ ਗਰਿੱਡ ਖੁੱਲ੍ਹੇਗੀ ਜਿਵੇਂ ਕਿ ਹੇਠਾਂ ਦਿੱਤੀ ਤਸਵੀਰ ਵਿੱਚ ਦਿਖਾਇਆ ਗਿਆ ਹੈ ।
  • ਇਸ ਗ੍ਰੇਡ ਤੋਂ ਆਪਣੀ ਜ਼ਰੂਰਤ ਦੇ ਅਨੁਸਾਰ ਰੋਅਜ਼ ਅਤੇ ਕਾਲਮ ਦੀ ਚੋਣ ਕਰੋ ।
  • ਹੁਣ ਤੁਹਾਡੇ ਦੁਆਰਾ ਚੁਣਿਆ ਸਾਰਣੀ ਸਕੀਨ ਤੇ ਦਿਖਾਈ ਦੇਵੇਗਾ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) 2

ਇਨਸਰਟ ਟੇਬਲ ਵਿਕਲਪ ਦੀ ਸਹਾਇਤਾ ਨਾਲ ਟੇਬਲ ਬਣਾਉਣਾ
ਇਨਸਰਟ ਟੇਬਲ ਵਿਕਲਪ ਦੀ ਸਹਾਇਤਾ ਨਾਲ ਟੇਬਲ ਬਣਾਉਣ ਦੇ ਪੜਾਅ ਹੇਠਾਂ ਦਿੱਤੇ ਹਨ

  • ਇਨਸਰਟ ਟੈਬ ਵਿੱਚ ਟੇਬਲ ਸਮੂਹ ਤੋਂ ਟੇਬਲ ‘ਤੇ ਕਲਿੱਕ ਕਰੋ ।
  • ਇੱਕ ਡਰਾਪਡਾਊਨ ਮੀਨੂੰ ਖੁੱਲ੍ਹੇਗਾ, ਜਿਵੇਂ ਉੱਪਰ ਤਸਵੀਰ ਵਿੱਚ ਦਿਖਾਇਆ ਗਿਆ ਹੈ, ਇਸ ਮੀਨੂੰ ਤੋਂ Insert Table ਵਿਕਲਪ ’ਤੇ ਕਲਿੱਕ ਕਰੋ ।
  • ਹੁਣ ਇਨਸਰਟ ਟੇਬਲ ਡਾਇਲਾਗ ਬਾਕਸ ਖੁੱਲ੍ਹ ਜਾਵੇਗਾ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) 3

ਇਸ ਬਾਕਸ ਵਿੱਚ ਰੋਅਜ਼ ਅਤੇ ਕਾਲਮਾਂ ਦੀ ਗਿਣਤੀ ਨਿਰਧਾਰਤ ਕਰੋ ਅਤੇ ਬਟਨ Ok ਤੇ ਕਲਿੱਕ ਕਰੋ ।

ਡਰਾਅ ਟੇਬਲ ਵਿਕਲਪ ਦੀ ਸਹਾਇਤਾ ਨਾਲ ਟੇਬਲ ਬਣਾਉਣਾ –
ਡਰਾਅ ਟੇਬਲ ਵਿਕਲਪ ਦੀ ਸਹਾਇਤਾ ਨਾਲ ਇੱਕ ਟੇਬਲ ਬਣਾਉਣ ਲਈ ਕਦਮ ਹੇਠ ਦਿੱਤੇ ਅਨੁਸਾਰ ਹਨ

  1. ਇਨਸਰਟ ਟੈਬ ਵਿੱਚ ਟੇਬਲ ਸਮੂਹ ਤੋਂ ਟੇਬਲ ਕਮਾਂਡ ‘ਤੇ ਕਲਿੱਕ ਕਰੋ ।
  2. ਇੱਕ ਡਰਾਪਡਾਊਨ-ਮੀਨੂੰ ਖੁੱਲ੍ਹੇਗਾ ਜਿਵੇਂ ਉੱਪਰ ਤਸਵੀਰ ਵਿੱਚ ਦਿਖਾਇਆ ਗਿਆ ਹੈ, ਇਸ ਮੀਨੂੰ ਤੋਂ Draw Table ਵਿਕਲਪ ’ਤੇ ਕਲਿੱਕ ਕਰੋ ।
  3. ਮਾਉਸ ਪੁਆਇੰਟਰ ਇੱਕ ਪੈਨਸਿਲ ਵਿੱਚ ਬਦਲ ਜਾਵੇਗਾ ।
  4. ਪੇਜ ‘ਤੇ ਪੈਨਸਿਲ ਦੀ ਸਹਾਇਤਾ ਨਾਲ ਇਕ ਚਤੁਰਭੁਜ ਖਿੱਚੋ ।
  5. ਲੋੜ ਅਨੁਸਾਰ ਕਾਲਮ ਅਤੇ ਕਤਾਰਾਂ ਬਣਾਉਣ ਲਈ ਲੰਬਕਾਰੀ ਅਤੇ ਖਿਤਿਜੀ ਰੇਖਾਵਾਂ ਬਣਾਓ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4)

ਟੇਬਲ ਵਿੱਚ ਟੈਕਸਟ ਦਾਖਲ ਕਰਨਾ (Enter text into Table)
ਕਰਨ ਨਾਲ ਇਹ ਇੱਕ ਟੇਬਲ ਵਿੱਚ ਟੈਕਸਟ ਪਾਉਣ ਦੇ ਪੜਾਅ ਹੇਠਾਂ ਦਿੱਤੇ ਹਨ :

  • ਉਸ ਸੈੱਲ ’ਤੇ ਕਲਿੱਕ ਕਰੋ ਜਿਸ ਵਿੱਚ ਤੁਸੀਂ ਟੈਕਸਟ ਪਾਉਣਾ ਚਾਹੁੰਦੇ ਹੋ ।
  • ਹੁਣ ਟਾਈਪ ਕਰੋ ।
  • ਅਗਲੇ ਸੈੱਲ ਵਿਚ ਜਾਣ ਵਾਸਤੇ Tab ਬਟਣ ਦਬਾਓ ਜਾਂ Right arrow ਬਟਨ ਦਬਾਓ ।
    ਜਾਂ
  • ਤੁਸੀਂ ਕਾਪੀ ਪੇਸਟ ਦੀ ਵਰਤੋਂ ਕਰਕੇ ਟੈਕਸਟ ਵੀ ਸ਼ਾਮਲ ਕਰ ਸਕਦੇ ਹੋ ।

ਟੈਕਸਟ ਨੂੰ ਸਾਰਣੀ (Table)-
ਵਿੱਚ ਤਬਦੀਲ ਕਰਨ ਲਈ

  • ਟੈਕਸਟ ਦੀ ਚੋਣ ਕਰੋ ।
  • Insert ਟੈਬ ਦੀ ਟੇਬਲ ਸਮੂਹ ਵਿੱਚ ਟੇਬਲ ਕਮਾਂਡ ’ਤੇ ਕਲਿੱਕ ਕਰੋ ।
  • Convert Text to Table ਕਮਾਂਡ ਕਰੋ ਦੀ ਚੋਣ ਕਰੋ ।
  • Convert Text to Table ਡਾਇਲਾਗ ਬਾਕਸ ਖੁੱਲ੍ਹ ਜਾਵੇਗਾ ।
  • Separate Text at ਭਾਗ ਵਿੱਚ ਲੋੜੀਂਦੇ ਵਿਕਲਪ ਦੀ ਚੋਣ ਕਰੋ ।
  • OK ’ਤੇ ਕਲਿੱਕ ਕਰੋ, ਟੈਕਸਟ ਇੱਕ ਟੇਬਲ ਵਿੱਚ ਬਦਲ ਜਾਵੇਗਾ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) 4

ਟੇਬਲ ਨੂੰ ਟੈਕਸਟ ਵਿੱਚ ਤਬਦੀਲ ਕਰਨਾ (Convert Table into Text)

  • ਟੇਬਲ ਦੀਆਂ ਕਤਾਰਾਂ ਨੂੰ ਚੁਣੋ ਜੋ ਤੁਸੀਂ ਟੈਕਸਟ ਵਿੱਚ ਬਦਲਣਾ ਚਾਹੁੰਦੇ ਹੋ ।
  • ਲੇਆਊਟ ਟੈਬ ’ਤੇ Data ਵਿਭਾਗ ਵਿੱਚ Convert ’ਤੇ ਕਲਿੱਕ ਕਰੋ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) 5

 

Convert Table ਬਾਕਸ ਵਿੱਚ Separate Text With ਦੇ ਹੇਠਾਂ ਵੱਖਰੇ ਅੱਖਰ `ਤੇ ਕਲਿੱਕ ਕਰੋ, ਜਿਸ ਨੂੰ ਤੁਸੀਂ ਕਾਲਮ ਦੀਆਂ ਹੱਦਾਂ ਦੀ ਥਾਂ ਵਰਤਣਾ ਚਾਹੁੰਦੇ ਹੋ । ਕਤਾਰਾਂ ਨੂੰ ਪੈਰਾਗਾਫ਼ ਦੇ ਚਿੰਨ੍ਹ ਨਾਲ ਵੱਖ ਕੀਤਾ ਜਾਵੇਗਾ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) 6

OK ’ਤੇ ਕਲਿੱਕ ਕਰੋ ।

ਮਾਡੀਫਾਈ ਟੇਬਲ (Modifying a Table)
ਇਕ ਵਾਰ ਜਦੋਂ ਤੁਸੀਂ ਟੇਬਲ ਨੂੰ ਆਪਣੇ ਦਸਤਾਵੇਜ਼ ਵਿਚ ਸ਼ਾਮਲ ਕਰ ਲੈਂਦੇ ਹੋ ਤਾਂ ਜੇ ਤੁਹਾਨੂੰ ਵਧੇਰੇ ਡਾਟਾ ਜੋੜਨ ਜਾਂ ਡਾਟਾ ਨੂੰ ਘਟਾਉਣ ਦੀ ਜ਼ਰੂਰਤ ਹੈ, ਤਾਂ ਤੁਸੀਂ ਸਾਰਣੀ ਵਿਚ ਕਤਾਰਾਂ ਅਤੇ ਕਾਲਮਾਂ ਨੂੰ ਬਹੁਤ ਅਸਾਨੀ ਨਾਲ ਜੋੜ ਅਤੇ ਮਿਟਾ ਸਕਦੇ ਹੋ । ਇਸ ਤੋਂ ਇਲਾਵਾ ਤੁਸੀਂ ਆਪਣੀ ਟੇਬਲ ਦੀ ਦਿੱਖ ਵੀ ਬਦਲ ਸਕਦੇ ਹੋ । ਜਦੋਂ ਤੁਸੀਂ ਵਰਡ ਵਿੱਚ ਇੱਕ ਟੇਬਲ ਚੁਣਦੇ ਹੋ, ਤਾਂ ਡਿਜ਼ਾਈਨ (Design) ਅਤੇ ਲੇਆਊਟ (Layout) ਟੈਬਸ ਰਿਬਨ ਤੇ ਟੇਬਲ ਟੂਲਸ (Table Tools) ਦੇ ਹੇਠਾਂ ਦਿਖਾਈ ਦਿੰਦੀਆਂ ਹਨ । ਲੇਆਊਟ ਟੈਬ ਉੱਤੇ ਕਮਾਂਡਾਂ ਦੀ ਵਰਤੋਂ ਕਰਦਿਆਂ ਤੁਸੀਂ ਟੇਬਲ ਵਿੱਚ ਕਈ ਤਰ੍ਹਾਂ ਦੇ ਸੋਧ (Modifications) ਕਰ ਸਕਦੇ ਹੋ ।

ਟੇਬਲ ਵਿੱਚ ਕਤਾਰ ਸ਼ਾਮਲ ਕਰਨਾ ਕਿਸੇ ਵੀ ਟੇਬਲ ਵਿੱਚ ਤੁਸੀਂ ਚੁਣੇ ਗਏ ਸੈੱਲ ਦੇ ਉੱਪਰ ਜਾਂ ਹੇਠਾਂ ਇੱਕ ਕਤਾਰ ਜੋੜ ਸਕਦੇ ਹੋ ।ਇਸ ਪਾਠ ਵਿਚ ਅਸੀਂ ਕਤਾਰ ਜੋੜਨ ਦੇ 2 ਤਰੀਕਿਆਂ ਬਾਰੇ ਸਿੱਖਾਂਗੇ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4)

Method 1.
ਸਾਰਣੀ ਵਿੱਚ ਕਤਾਰ ਜੋੜਨ ਦੇ ਕਦਮ ਹੇਠਾਂ ਹਨ –

  • ਕਰਸਰ ਨੂੰ ਟੇਬਲ ਵਿੱਚ ਉੱਥੇ ਰੱਖੋ, ਜਿੱਥੇ ਤੁਸੀਂ ਨਵੀਂ ਕਤਾਰ ਜੋੜਨਾ ਚਾਹੁੰਦੇ ਹੋ ।
  • ਹੁਣ ਮਾਊਸ ’ਤੇ ਸੱਜਾ ਕਲਿੱਕ ਕਰੋ, ਇੱਕ ਡਰਾਪਡਾਊਨ ਮੀਨੂੰ ਸਕੂਨ ’ਤੇ ਦਿਖਾਈ ਦੇਵੇਗਾ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) 7

 

  • ਇਸ ਮੀਨੂੰ ਤੋਂ insert ਆਪਸ਼ਨ ਉੱਤੇ ਕਲਿੱਕ ਕਰੋ ।
  • ਜੇ ਤੁਸੀਂ ਸੰਮਿਲਨ ਬਿੰਦੂ (Insertion Point) ਦੇ ਉੱਪਰ ਇਕ ਨਵੀਂ ਕਤਾਰ ਜੋੜਨਾ ਚਾਹੁੰਦੇ ਹੋ, ਤਾਂ Insert Row Above ਵਿਕਲਪ ’ਤੇ ਕਲਿੱਕ ਕਰੋ।
  • ਜੇ ਤੁਸੀਂ Insertion Point ਦੇ ਹੇਠਾਂ ਇਕ ਨਵੀਂ ਕਤਾਰ ਜੋੜਨਾ ਚਾਹੁੰਦੇ ਹੋ, ਤਾਂ Insert Row Below ਵਿਕਲਪ ’ਤੇ ਕਲਿੱਕ ਕਰੋ ।
  • ਇੱਕ ਨਵੀਂ ਕਤਾਰ ਸੰਮਿਲਨ ਬਿੰਦੂ ਦੇ ਉੱਪਰ ਦਿਖਾਈ ਦੇਵੇਗੀ ।

Method 2.
ਸਾਰਣੀ ਵਿੱਚ ਕਤਾਰ ਜੋੜਨ ਦਾ ਕਦਮ ਹੇਠਾਂ ਦਿੱਤਾ ਹੈ –

  • ਕਰਸਰ ਨੂੰ ਟੇਬਲ ਵਿੱਚ ਉੱਥੇ ਰੱਖੋ, ਜਿੱਥੇ ਤੁਸੀਂ ਕਤਾਰ ਜੋੜਨਾ ਚਾਹੁੰਦੇ ਹੋ ।
  • ਲੇਆਊਟ (layout) ਟੈਬ ਦੇ Rows & Columns ਸਮੂਹ ਤੋਂ Insert Above/Insert Below ਵਿਕਲਪ ਤੇ ਕਲਿੱਕ ਕਰੋ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) 8

ਇੱਕ ਨਵੀਂ ਕਤਾਰ ਸੰਮਿਲਨ ਬਿੰਦੂ ਦੇ ਉੱਪਰ/ਹੇਠਾਂ ਦਿਖਾਈ ਦੇਵੇਗੀ ।

ਟੇਬਲ ਵਿੱਚ ਕਾਲਮ ਸ਼ਾਮਲ ਕਰਨਾ
ਐੱਮ. ਐੱਸ. ਵਰਡ ਵਿਚ ਜੇ ਕਿਸੇ ਟੇਬਲ ਵਿਚ ਜ਼ਰੂਰਤ ਪਵੇ ਤਾਂ ਤੁਸੀਂ Insertion ਬਿੰਦੂ ਦੇ ਸੱਜੇ ਜਾਂ ਖੱਬੇ ਪਾਸੇ ਇਕ ਨਵਾਂ ਕਾਲਮ ਜੋੜ ਸਕਦੇ ਹੋ ।
ਵਰਡ ਵਿਚ ਕਾਲਮ ਜੋੜਨ ਦੇ ਦੋ ਤਰੀਕੇ ਹਨ, ਜੋ ਕਿ ਹੇਠ ਦਿੱਤੇ ਅਨੁਸਾਰ ਹਨ –
Method 1.

  • ਸੰਮਿਲਨ ਬਿੰਦੂ ਨੂੰ ਉਸ ਸਥਾਨ ਦੇ ਨਾਲ ਲੱਗਦੇ ਇੱਕ ਕਾਲਮ ਵਿੱਚ ਰੱਖੋ, ਜਿੱਥੇ ਤੁਸੀਂ ਚਾਹੁੰਦੇ ਹੋ ਕਿ ਨਵਾਂ ਕਾਲਮ ਦਿਖਾਈ ਦੇਵੇ ।
  • ਮਾਊਸ ’ਤੇ ਸੱਜਾ ਬਟਨ ਦਬਾਓ । ਇੱਕ ਮੀਨੂੰ ਦਿਖਾਈ ਦੇਵੇਗਾ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) 9

  • ਇਸ ਮੀਨੂੰ ਤੋਂ Insert ਆਪਸ਼ਨ ਉੱਤੇ ਕਲਿੱਕ ਕਰੋ ।
  • ਜੇ ਤੁਸੀਂ Insertion Point ਦੇ ਖੱਬੇ ਪਾਸੇ ਨਵਾਂ ਕਾਲਮ ਸ਼ਾਮਲ ਕਰਨਾ ਚਾਹੁੰਦੇ ਹੋ, ਤਾਂ Insert Column to the left ਵਿਕਲਪ ਤੇ ਕਲਿੱਕ ਕਰੋ ।
  • ਜੇ ਤੁਸੀਂ ਸੰਮਿਲਨ ਬਿੰਦੂ ਦੇ ਸੱਜੇ ਪਾਸੇ ਨਵਾਂ ਕਾਲਮ ਜੋੜਨਾ ਚਾਹੁੰਦੇ ਹੋ, ਤਾਂ Insert Column to the right ਵਿਕਲਪ ਤੇ ਕਲਿੱਕ ਕਰੋ ।
  • ਹੁਣ ਕਰਸਰ ਦੇ ਸੱਜੇ ਜਾਂ ਖੱਬੇ ਪਾਸੇ ਇਕ ਨਵਾਂ ਕਾਲਮ ਦਿਖਾਈ ਦੇਵੇਗਾ ।

Method 2.
ਸਾਰਣੀ ਵਿੱਚ ਕਾਲਮ ਜੋੜਨ ਦਾ ਕਦਮ ਹੇਠਾਂ ਦਿੱਤਾ ਹੈ –

  • ਕਰਸਰ ਨੂੰ ਟੇਬਲ ਵਿੱਚ ਉੱਥੇ ਰੱਖੋ, ਜਿੱਥੇ ਤੁਸੀਂ ਨਵਾਂ ਕਾਲਮ ਜੋੜਨਾ ਚਾਹੁੰਦੇ ਹੋ ।
  • ਲੇਆਊਟ (Layout) ਟੈਬ ਦੇ Rows & Columns ਸਮੂਹ ਤੋਂ Insert Left/Insert Right ਵਿਕਲਪ ਤੇ ਕਲਿੱਕ ਕਰੋ ।
  • ਹੁਣ ਕਰਸਰ ਦੇ ਸੱਜੇ ਜਾਂ ਖੱਬੇ ਪਾਸੇ ਇਕ ਨਵਾਂ ਕਾਲਮ ਦਿਖਾਈ ਦੇਵੇਗਾ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4)

ਟੇਬਲ ਵਿੱਚ ਸੈੱਲ ਸ਼ਾਮਲ ਕਰਨਾ
‘ਐੱਮ. ਐੱਸ. ਵਰਡ ਵਿਚ ਤੁਸੀਂ ਚੁਣੇ ਸੈੱਲ ਦੇ ਦੁਆਲੇ ਇਕ ਨਵਾਂ ਸੈੱਲ ਜੋੜ ਸਕਦੇ ਹੋ, ਜਿਵੇਂ ਕਿ ਸੱਜਾ, ਖੱਬਾ, ਉੱਪਰ ਜਾਂ ਹੇਠਾਂ ਇੱਕ ਨਵਾਂ ਸੈਂਲ ਜੋੜਨ ਲਈ ਕਦਮ ਹੇਠ ਦਿੱਤੇ ਅਨੁਸਾਰ ਹਨ –

  • ਸੈੱਲ ਵਿੱਚ ਕਲਿੱਕ ਕਰੋ ।
  • ਸੈੱਲ ਦੇ ਅੰਦਰ ਮਾਊਸ ਦਾ ਸੱਜਾ ਬਟਨ ਦਬਾਓ ।
  • ਇਸ ਮੀਨੂੰ ਤੋਂ Insert ਅਤੇ ਫਿਰ Insert Cell ਆਪਸ਼ਨ ਉੱਤੇ ਕਲਿੱਕ ਕਰੋ ।
  • ਚੁਣੇ ਸੈੱਲ ਦੇ ਕਿਹੜੇ ਪਾਸੇ ਸੈੱਲ ਪਾਉਣ ਲਈ ਕਿਹੜਾ ਵਿਕਲਪ ਚੁਣੋ |

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) 10

  • Ok ਬਟਨ ਨੂੰ ਕਲਿੱਕ ਕਰੋ ।

ਕਤਾਰ ਜਾਂ ਕਾਲਮ ਨੂੰ ਮਿਟਾਉਣਾ –
ਇਕ ਕਤਾਰ ਜਾਂ ਕਾਲਮ ਨੂੰ ਮਿਟਾਉਣ ਲਈ ਕਦਮ ਇਸ ਤਰ੍ਹਾਂ ਹਨ

  • ਕਤਾਰ ਜਾਂ ਕਾਲਮ ਚੁਣੋ ।
  • ਆਪਣੇ ਮਾਊਸ ’ਤੇ ਸੱਜਾ ਕਲਿੱਕ ਕਰੋ । ਇੱਕ ਮੀਨੂੰ ਦਿਖਾਈ ਦੇਵੇਗਾ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) 11

  • ਡਿਲੀਟ ਸੈੱਲਜ਼ ਆਪਸ਼ਨ ਉੱਤੇ ਕਲਿੱਕ ਕਰੋ ।
  • ਹੁਣ ਇੱਕ ਡਿਲੀਟ ਸੈੱਲ ਡਾਇਲਾਗ ਬਾਕਸ ਖੁੱਲ੍ਹ ਜਾਵੇਗਾ |

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) 12

  • Delete entire row ਜਾਂ Delete entire column ਨੂੰ ਕਲਿੱਕ ਕਰੋ ।
  • ਉੱਚਿਤ ਕਤਾਰ/ਕਾਲਮ ਮਿਟਾ ਦਿੱਤਾ ਜਾਵੇਗਾ ।

ਲੇਆਊਟ ਟੈਬ ਦੀ ਵਰਤੋਂ ਕਰਕੇ ਕਤਾਰਾਂ ਜਾਂ ਕਾਲਮ ਮਿਟਾਉਣਾ

  • ਉਹ ਕਤਾਰ ਜਾਂ ਕਾਲਮ ਚੁਣੋ, ਜਿਸ ਨੂੰ ਤੁਸੀਂ ਮਿਟਾਉਣਾ ਚਾਹੁੰਦੇ ਹੋ ।
  • ਲੇਆਉਟ ਟੈਬ ਦੇ Rows & Columns ਸਮੁਹ ਤੋਂ Delete ਬਟਨ ਤੇ ਕਲਿੱਕ ਕਰੋ ।
  • ਹੁਣ ਇਕ ਡਰਾਪਡਾਊਨ ਮੀਨੂੰ ਖੁੱਲ੍ਹੇਗਾ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) 13

  • ਇਸ ਮੀਨੂੰ ਤੋਂ ਕਤਾਰ ਮਿਟਾਉਣ ਲਈ Delete Row ਵਿਕਲਪ ਦਬਾਓ ਜਾਂ ਕਾਲਮ ਨੂੰ ਮਿਟਾਉਣ ਲਈ Delete Column ਵਿਕਲਪ ਤੇ ਕਲਿੱਕ ਕਰੋ ਅਤੇ ਜੇਕਰ ਤੁਸੀਂ ਸਾਰੀ ਟੇਬਲ ਨੂੰ ਮਿਟਾਉਣਾ ਚਾਹੁੰਦੇ ਹੋ, ਤਾਂ Delete Table ਵਿਕਲਪ ’ਤੇ ਕਲਿੱਕ ਕਰੋ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4)

ਲੇਆਊਟ ਟੈਬ ਦੀ ਵਰਤੋਂ ਕਰਕੇ ਸੈੱਲ ਮਿਟਾਉਣਾ –

  • ਉਹ ਕਤਾਰ ਜਾਂ ਕਾਲਮ ਚੁਣੋ, ਜਿਸ ਨੂੰ ਤੁਸੀਂ ਮਿਟਾਉਣਾ ਚਾਹੁੰਦੇ ਹੋ ।
  • ਲੇਆਊਟ ਟੈਬ ਦੇ Rows & Columns ਸਮੂਹ ਤੋਂ Delete ਬਟਨ ‘ਤੇ ਕਲਿੱਕ ਕਰੋ ।
  • ਹੁਣ ਇਕ ਡਰਾਪਡਾਊਨ ਮੀਨੂੰ ਖੁੱਲ੍ਹੇਗਾ, Delete Cell ਵਿਕਲਪ ਤੇ ਕਉਂ ਕਲਿੱਕ ਕਰੋ ।
  • ਹੁਣ ਇਕ ਡਿਲੀਟ ਸੈੱਲ ਡਾਇਲਾਗ ਬਾਕਸ ਖੁੱਲ੍ਹ ਜਾਵੇਗਾ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) 14

  • ਇਸ ਬਕਸੇ ਵਿਚੋਂ Shift Cells Left/Shift Cells Right ਵਿਕਲਪ ’ਤੇ ਕਲਿੱਕ ਕਰੋ ।
  • ਚੁਣਿਆ ਸੈੱਲ ਮਿਟਾ ਦਿੱਤਾ ਜਾਵੇਗਾ ।

ਜਾਂ

  1. ਉਸ ਸੈੱਲ ਦੇ ਅੰਦਰ ਮਾਊਸ ਦਾ ਸੱਜਾ ਬਟਨ ਦਬਾਓ, ਜਿਸ ਨੂੰ ਤੁਸੀਂ ਮਿਟਾਉਣਾ ਚਾਹੁੰਦੇ ਹੋ ।
  2. ਇੱਕ ਮੀਨੂੰ ਦਿਖਾਈ ਦੇਵੇਗਾ, ਇਸ ਮੀਨੂੰ ਤੋਂ Delete Cell ਆਪਸ਼ਨ ਉੱਤੇ ਕਲਿੱਕ ਕਰੋ ।
  3. ਹੁਣ ਇਕ ਡਿਲੀਟ ਸੈੱਲ ਡਾਇਲਾਗ ਬਾਕਸ ਖੁੱਲ ਜਾਵੇਗਾ |
  4. ਇਸ ਬਕਸੇ ਵਿਚੋਂ Shift Cells Left/Shift Cells Right ਵਿਕਲਪ ਤੇ ਕਲਿੱਕ ਕਰੋ ।
  5. ਚੁਣਿਆ ਸੈੱਲ ਮਿਟਾ ਦਿੱਤਾ ਜਾਵੇਗਾ ।

ਟੇਬਲ ਪ੍ਰਾਪਰਟੀਜ਼ (Table Properties) –
ਟੇਬਲ ਪ੍ਰਾਪਰਟੀਜ਼ ਡਾਇਲਾਗ ਬਾਕਸ ਰਾਹੀਂ ਅਸੀਂ ਟੇਬਲ ਦੀ ਅਲਾਈਨਮੈਂਟ ਅਤੇ ਰੋਅ, ਕਾਲਮ ਜਾਂ ਸੈੱਲ ਦਾ ਸਾਈਜ਼ ਘਟਾ-ਵਧਾ ਸਕਦੇ ਹਾਂ ।
PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) 15
ਐੱਮ. ਐੱਸ. ਵਰਡ ਵਿਚ ਟੇਬਲ ਵਿਚ ਸੈੱਲਾਂ ਨੂੰ ਸਪਲਿਟ ਜਾਂ ਮਰਜ ਵੀ ਕੀਤਾ ਜਾ ਸਕਦਾ ਹੈ ।

ਟੇਬਲ ਦੀ ਅਲਾਈਨਮੈਂਟ ਬਦਲਣਾ (Changing Alignment of Table)
ਟੇਬਲ ਦੀ ਅਲਾਈਨਮੈਂਟ ਕਰਨ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ –

  • ਕਰਸਰ ਨੂੰ ਟੇਬਲ ਵਿਚ ਕਿਸੇ ਵੀ ਥਾਂ ਤੇ ਕਲਿੱਕ ਕਰੋ ।
  • Layout ਟੈਬ ਤੇ ਕਲਿੱਕ ਕਰੋ ।
  • Table ਗਰੁੱਪ ’ਤੇ Properties ਬਟਨ ‘ਤੇ ਕਲਿੱਕ ਕਰੋ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) 16

ਡਾਇਲਾਗ ਬਾਕਸ ਵਿਚ Table ਟੈਬ ਨੂੰ ਸਿਲੈਕਟ ਕਰੋ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) 17
ਆਪਣੀ ਪਸੰਦ ਮੁਤਾਬਿਕ ਅਲਾਈਨਮੈਂਟ ਚੁਣੇ

OK ਬਟਨ ‘ਤੇ ਕਲਿੱਕ ਕਰੋ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4)

ਰੋਅ, ਕਾਲਮ ਜਾਂ ਸੈੱਲ ਦਾ ਆਕਾਰ ਬਦਲਣਾ (Changing Size of Row, Column or Cell)

  • ਉਸ ਸੈੱਲ, ਰੋਅ, ਕਾਲਮ ਵਿਚ ਕਲਿੱਕ ਕਰੋ, ਜਿਸ ਦਾ ਆਕਾਰ ਬਦਲਣਾ ਹੈ ।
  • Layout ਟੈਬ ’ਤੇ ਕਲਿੱਕ ਕਰੋ ।
  • Table ਗਰੁੱਪ ਵਿਚ Properties ’ਤੇ ਕਲਿੱਕ ਕਰੋ । (ਇਕ ਡਾਇਲਾਗ ਬਾਕਸ ਆਵੇਗਾ)
  • ਜ਼ਰੂਰਤ ਅਨੁਸਾਰ Row, Columns ਜਾਂ ਸੈੱਲ ਟੈਬ ਚੁਣੋ ।
  • ਰੋਅ ਵਾਸਤੇ Height, ਕਾਲਮ ਵਾਸਤੇ Width ਵਿਚ ਲੋੜੀਂਦਾ ਮੁੱਲ ਭਰੋ ।
  • OK ਬਟਨ ‘ਤੇ ਕਲਿੱਕ ਕਰੋ ।

ਸੈੱਲ ਨੂੰ ਸਪਲਿਟ ਕਰਨਾ (Splitting the Cell) ਕਰਨ ਲਈ ਮਾਈਕ੍ਰੋਸਾਫਟ ਵਰਡ ਸੈੱਲ ਨੂੰ ਕਈ ਸੈੱਲਾਂ ਵਿੱਚ ਵੰਡਣ ਦੀ ਆਗਿਆ ਦਿੰਦਾ ਹੈ ।
ਅਸੀਂ ਸਮਝਾਂਗੇ ਕਿ ਸੈੱਲ ਨੂੰ ਕਈ ਛੋਟੇ ਉੱਪ-ਸੈੱਲਾਂ ਵਿਚ ਕਿਵੇਂ ਵੰਡਿਆ ਜਾਵੇ ।

  • ਆਪਣੇ ਮਾਊਸ ਪੁਆਇੰਟਰ ਨੂੰ ਸੈੱਲ ਦੇ ਅੰਦਰ ਲਿਆਓ, ਜਿਸ ਨੂੰ ਤੁਸੀਂ ਕਈ ਸੈੱਲਾਂ ਵਿੱਚ ਵੰਡਣਾ ਚਾਹੁੰਦੇ ਹੋ ।
  • ਹੁਣ ਲੇਆਉਟ ਟੈਬ ਤੇ ਕਲਿੱਕ ਕਰੋ ਅਤੇ ਫਿਰ ਸਪਲਿਟ ਸੈੱਲਜ਼ (Split Cells) ਬਟਨ ’ਤੇ ਕਲਿੱਕ ਕਰੋ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) 18

ਇਕ ਡਾਇਲਾਗ ਬਾਕਸ ਖੁੱਲ੍ਹੇਗਾ ਅਤੇ ਕਾਲਮਾਂ ਦੀ ਗਿਣਤੀ ਬਾਰੇ ਪੁੱਛੇਗਾ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) 19

  • ਕਤਾਰਾਂ ਅਤੇ ਕਾਲਮਾਂ ਦੀ ਲੋੜੀਂਦੀ ਗਿਣਤੀ ਚੁਣੋ ।
  • Ok ਬਟਨ ਨੂੰ ਕਲਿੱਕ ਕਰੋ ।

ਟੇਬਲ ਨੂੰ ਸਪਲਿਟ ਕਰਨਾ (Splitting the Table) –
ਮਾਈਕ੍ਰੋਸਾਫਟ ਵਰਡ ਇੱਕ ਟੇਬਲ ਨੂੰ ਮਲਟੀਪਲ ਟੇਬਲਜ਼ ਵਿੱਚ ਵੰਡਣ ਦੀ ਆਗਿਆ ਦਿੰਦਾ ਹੈ ਪਰ ਇੱਕ ਸਿੰਗਲ ਓਪਰੇਸ਼ਨ ਹਮੇਸ਼ਾਂ ਟੇਬਲ ਨੂੰ ਦੋ ਟੇਬਲਾਂ ਵਿੱਚ ਵੰਡਦਾ ਹੈ । ਇੱਕ ਵਰਡ ਡਾਕੂਮੈਂਟ ਵਿੱਚ ਇੱਕ ਟੇਬਲ ਨੂੰ ਦੋ ਟੇਬਲਾਂ ਵਿੱਚ ਵੰਡਣ ਲਈ ਅੱਗੇ ਦਿੱਤੇ ਸਧਾਰਨ ਕਦਮ ਹਨ –

  • ਕਰਸਰ ਨੂੰ ਉਸ ਕਤਾਰ ਵਿਚ ਰੱਖੋ, ਜਿਸ ਨੂੰ ਤੁਸੀਂ ਦੂਜੀ ਟੇਬਲ ਦੀ ਪਹਿਲੀ ਕਤਾਰ ਬਣਾਉਣਾ ਚਾਹੁੰਦੇ ਹੋ ।
  • ਲੇਆਊਟ ਟੈਬ ਤੇ Merge ਸਮੂਹ ਤੋਂ Split Table ਬਟਨ ਤੇ ਕਲਿੱਕ ਕਰੋ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) 20

ਸੈੱਲ ਜੋੜਨਾ ਜਾਂ ਮਿਲਾਉਣਾ (Merging Cells) –
ਮਾਈਕ੍ਰੋਸਾਫਟ ਵਰਡ ਦੋ ਜਾਂ ਦੋ ਤੋਂ ਵੱਧ ਸੈੱਲਾਂ ਨੂੰ ਮਿਲਾ ਕੇ ਇਕ ਵੱਡਾ ਸੈੱਲ ਬਣਾਉਣ ਦੀ ਆਗਿਆ ਦਿੰਦਾ ਹੈ । ਟੇਬਲ ਦਾ ਸਿਰਲੇਖ ਬਣਾਉਣ ਲਈ ਤੁਹਾਨੂੰ
ਅਕਸਰ ਉਪਰਲੀ ਕਤਾਰ ਦੇ ਕਾਲਮ ਮਿਲਾਉਣ ਦੀ ਜ਼ਰੂਰਤ ਹੋਵੇਗੀ । ਤੁਸੀਂ ਸੈੱਲਾਂ ਨੂੰ ਰੋ-ਵਾਰ ਜਾਂ ਕਾਲਮ-ਵਾਰ ਮਿਲਾ ਸਕਦੇ ਹੋ । ਤੁਸੀਂ ਸੈੱਲਾਂ ਨੂੰ ਤਿਰਛਾ ਨਹੀਂ ਮਿਲਾ ਸਕਦੇ । ਸੈੱਲਾਂ ਨੂੰ ਮਿਲਾਉਣ ਦੇ ਕਦਮ ਅੱਗੇ ਦਿੱਤੇ ਅਨੁਸਾਰ ਹਨ –

  • ਉਨ੍ਹਾਂ ਸੈੱਲਾਂ ਦੀ ਚੋਣ ਕਰੋ, ਜਿਨ੍ਹਾਂ ਨੂੰ ਅਸੀਂ ਮਿਲਾਉਣਾ ਚਾਹੁੰਦੇ ਹਾਂ ।
  • ਲੇਆਊਟ ਟੈਬ ’ਤੇ Merge ਸਮੂਹ ਤੋਂ Merge Cells ਬਟਨ ‘ਤੇ ਕਲਿੱਕ ਕਰੋ ।

PSEB 7th Class Computer Notes Chapter 6 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-4) 21

  • ਕਲਿੱਕ ਕਰਨ ‘ਤੇ ਇਹ ਵਿਕਲਪ ਚੁਣੇ ਗਏ ਸਾਰੇ ਸੈੱਲਾਂ ਨੂੰ ਇਕ ਸੈੱਲ ਵਿੱਚ ਬਦਲ ਦੇਵੇਗਾ ।

ਯਾਦ ਰੱਖਣ ਯੋਗ ਗੱਲਾਂ ਹਰ –

  1. ਇਕ ਟੇਬਲ ਰੋਅਜ਼ ਅਤੇ ਕਾਲਮਜ਼ ਦੇ ਮੇਲ ਨਾਲ ਬਣਦਾ ਹੈ ।
  2. ਟੇਬਲ ਦੀ ਵਰਤੋਂ ਅਕਸਰ ਡਾਟਾ ਨੂੰ ਤਰਤੀਬਵਾਰ ਰੂਪ ਵਿੱਚ ਪੇਸ਼ ਕਰ ਲਈ ਕੀਤੀ ਜਾਂਦੀ ਹੈ |
  3. ਟੇਬਲ ਦੀਆਂ ਲੇਟਵੀਆਂ (Horizontal) ਲਾਈਨਾਂ ਨੂੰ ਰੋਅਜ਼ (Rows) ਅਤੇ ਖਵੀਆਂ (Vertical) ਲਾਈਨਾਂ ਨੂੰ ਕਾਲਮਜ਼ (Columns) ਕਿਹਾ ਜਾਂਦਾ ਹੈ ।
  4. ਰੋਅ ਅਤੇ ਕਾਲਮ ਦੇ ਕਾਟ ਖੇਤਰ (ਇੰਟਰਸੈਕਸ਼ਨ) ਨੂੰ ਸੈੱਲ (Cell) ਕਿਹਾ ਜਾਂਦਾ ਹੈ ।
  5. ਡਰਾਅ ਟੇਬਲ ਆਪਸ਼ਨ ਦੀ ਵਰਤੋਂ ਨਾਲ ਅਸੀਂ ਇਕ ਗੁੰਝਲਦਾਰ ਟੇਬਲ ਡਰਾਅ ਕਰ ਸਕਦੇ ਹਾਂ, ਉਦਾਹਰਣ ਲਈ : ਜੇਕਰ ਅਸੀਂ ਟੇਬਲ ਦੀ ਹਰੇਕ ਰੋਅ ਵਿੱਚ ਸੈੱਲਾਂ ਦੀ ਗਿਣਤੀ ਅਤੇ ਉਹਨਾਂ ਦੀ ਉੱਚਾਈ ਵੱਖ-ਵੱਖ ਰੱਖਣਾ ਚਾਹੁੰਦੇ ਹਾਂ ਤਾਂ ਅਸੀਂ ਡਰਾਅ ਟੇਬਲ ਆਪਸ਼ਨ ਦੀ ਵਰਤੋਂ ਕਰ ਸਕਦੇ ਹਾਂ ।
  6. ਵੱਖ-ਵੱਖ ਸੈਲਾਂ ਵਿੱਚ ਅੱਗੇ ਨੂੰ ਜਾਣ ਲਈ Tab ਕੀਅ ਜਾਂ “ਰਾਈਟ ਐਰੋ (Right Arrow) ਕੀਅ ਦਬਾਓ ।
  7. ਵੱਖ-ਵੱਖ ਸੈਲਾਂ ਵਿੱਚ ਪਿੱਛੇ ਜਾਣ ਲਈ “Shift + Tab” ਕੀਅ ਜਾਂ “ਲੈਫਟ ਐਰੋ (Left Arrow)” ਕੀਅ ਦਬਾਓ ।
  8. ਐੱਮ. ਐੱਸ. ਵਰਡ ਵਿੱਚ ਟੇਬਲ ਬਣਾਉਣ ਤੋਂ ਬਾਅਦ ਅਸੀਂ ਕਿਸੇ ਵੀ ਕਾਲਮ ਦੇ ਸੱਜੇ ਜਾਂ ਖੱਬੇ ਪਾਸੇ ਨਵਾਂ ਕਾਲਮ ਅਤੇ ਕਿਸੇ ਵੀ ਰੋਅ ਦੇ ਉੱਪਰ ਜਾਂ ਨੀਚੇ ਨਵੀਂ ਰੋਅ ਦਾਖਲ ਕਰ ਸਕਦੇ ਹਾਂ ।
  9. ਇਕ ਸੈੱਲ ਨੂੰ ਇਕ ਤੋਂ ਵੱਧ ਸੈੱਲਾਂ ਵਿੱਚ ਵੰਡਣ ਨੂੰ ਸਪਲਿਟਿੰਗ ਕਿਹਾ ਜਾਂਦਾ ਹੈ ।
  10. ਦੋ ਜਾਂ ਦੋ ਤੋਂ ਵੱਧ ਸੈੱਲਾਂ ਨੂੰ ਜੋੜ ਕੇ ਇਕ ਸੈੱਲ ਬਣਾਉਣ ਨੂੰ ਮਰਜਿੰਗ ਕਿਹਾ ਜਾਂਦਾ ਹੈ ।
  11. Table Properties ਬਟਨ ਦੀ ਮਦਦ ਨਾਲ ਟੇਬਲ ਦੀਆਂ ਰੋਅਜ਼, ਕਾਲਮਜ਼ ਅਤੇ ਸੈੱਲਾਂ ਦਾ ਆਕਾਰ ਬਦਲਿਆ ਜਾ ਸਕਦਾ ਹੈ ।

PSEB 8th Class Computer Notes Chapter 8 ਮੈਮਰੀ ਯੂਨਿਟਸ

This PSEB 8th Class Computer Notes Chapter 8 ਮੈਮਰੀ ਯੂਨਿਟਸ will help you in revision during exams.

PSEB 8th Class Computer Notes Chapter 8 ਮੈਮਰੀ ਯੂਨਿਟਸ

ਮੈਮਰੀ ਕੀ ਹੈ ? (What is Memory ?)
ਕੰਪਿਊਟਰ ਮੈਮਰੀ ਦਿਮਾਗ ਦੀ ਤਰ੍ਹਾਂ ਹੈ ।
ਮੈਮਰੀ ਉਹ ਜਗ੍ਹਾ ਹੁੰਦੀ ਹੈ ਜਿਸ ਵਿਚ ਕੰਪਿਊਟਰ ਡਾਟਾ ਅਤੇ ਕੰਮ ਕਰਨ ਲਈ ਜ਼ਰੂਰੀ ਹਦਾਇਤਾਂ ਨੂੰ ਸਟੋਰ ਕਰਕੇ ਰੱਖਦਾ ਹੈ । ਇਸ ਵਿਚ ਕੰਮ ਕਰਨ ਵਾਸਤੇ ਡਾਟਾ ਅਤੇ ਹਿਦਾਇਤਾਂ ਹੁੰਦੀਆਂ ਹਨ । ਮੈਮਰੀ ਛੋਟੇ ਹਿੱਸਿਆਂ ਵਿਚ ਵੰਡੀ ਹੁੰਦੀ ਹੈ ਜਿਸ ਨੂੰ ਸੈੱਲ ਕਹਿੰਦੇ ਹਨ । ਹਰ ਸੈੱਲ ਦਾ ਐਡਰੈਸ ਵੱਖਰਾ ਹੁੰਦਾ ਹੈ ।

ਮੈਮਰੀ ਯੂਨਿਟਸ/ਇਕਾਈਆਂ (Memory Units)
ਮੈਮਰੀ ਸਮਰੱਥਾ ਨੂੰ ਬਾਈਟਸ ਵਿਚ ਮਾਪਿਆ ਜਾਂਦਾ ਹੈ । ਇਸ ਦੇ ਕੁੱਝ ਮੁੱਢਲੇ ਯੂਨਿਟ ਹਨ ਜੋ ਹੇਠ ਅਨੁਸਾਰ ਹਨ :-
ਬਿਟ (Bit) (ਬਾਈਨਰੀ ਡਿਜਿਟ) : ਇਕ ਬਿਟ ਜਾਂ ਬਾਈਨਰੀ ਡਿਜਿਟ ਨੂੰ ਲੋਜੀਕਲ 0 ਅਤੇ 1 ਰਾਹੀਂ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ ।

  • ਨਿਬਲ (Nibble) – ਚਾਰ ਬਿਟਸ ਦੇ ਸਮੂਹ ਨੂੰ ਨਿਬਲ ਕਿਹਾ ਜਾਂਦਾ ਹੈ ।
  • ਬਾਈਟ (Byte) – ਅੱਠ ਬਿਟਸ ਦੇ ਸਮੂਹ ਨੂੰ ਬਾਈਟ ਕਿਹਾ ਜਾਂਦਾ ਹੈ ।
    ਬਾਈਟ ਉਹ ਸਭ ਤੋਂ ਛੋਟੀ ਇਕਾਈ ਹੈ ਜਿਸ ਰਾਹੀਂ ਕਿਸੇ ਡਾਟਾ ਆਈਟਮ ਜਾਂ ਅੱਖਰ ਨੂੰ ਪੇਸ਼ ਕੀਤਾ ਜਾ ਸਕਦਾ ਹੈ ।
  • ਵਰਡ (Word) – ਕੰਪਿਊਟਰ ਵਿੱਚ ਇੱਕ ਸ਼ਬਦ ਕੁਝ ਨਿਰਧਾਰਿਤ ਬਿਟਸ ਦਾ ਸਮੂਹ ਹੁੰਦਾ ਹੈ ਜੋ ਕਿ ਇੱਕ ਇਕਾਈ ਵਜੋਂ ਪ੍ਰੋਸੈੱਸ ਕੀਤਾ ਜਾਂਦਾ ਹੈ । ਇੱਕ ਸ਼ਬਦ (ਕੰਪਿਊਟਰ ਵਿੱਚ) ਦੀ ਲੰਬਾਈ ਨੂੰ ਵਰਡਸਾਈਜ਼ ਜਾਂ ਵਰਡ-ਲੈਬ ਕਿਹਾ ਜਾਂਦਾ ਹੈ । ਇਹ 8-ਬਿਟਸ ਜਿੰਨਾ ਛੋਟਾ ਅਤੇ 96-ਬਿਟਸ ਜਿੰਨਾ ਵੱਡਾ ਹੋ ਸਕਦਾ ਹੈ ।

ਕੰਪਿਊਟਰ ਦੀ ਮੈਮਰੀ ਨੂੰ ਮਾਪਣ ਦੀਆਂ ਇਕਾਈਆਂ-
PSEB 8th Class Computer Notes Chapter 8 ਮੈਮਰੀ ਯੂਨਿਟਸ 1

PSEB 8th Class Computer Notes Chapter 8 ਮੈਮਰੀ ਯੂਨਿਟਸ

ਮੈਮਰੀ ਦੀਆਂ ਕਿਸਮਾਂ (Type of Memory)
ਮੈਮਰੀ ਹੇਠ ਲਿਖੇ ਪ੍ਰਕਾਰ ਦੀ ਹੁੰਦੀ ਹੈ-
PSEB 8th Class Computer Notes Chapter 8 ਮੈਮਰੀ ਯੂਨਿਟਸ 2

ਇਨਟਰਨਲ ਮੈਮਰੀ (Internal Memory)
ਇਹ ਮੈਮਰੀ ਸੀ.ਪੀ.ਯੂ. ਦੇ ਅੰਦਰ ਹੁੰਦੀ ਹੈ । ਇਸ ਦੀ ਸਮਰੱਥਾ ਸਭ ਤੋਂ ਘੱਟ ਹੁੰਦੀ ਹੈ ।
PSEB 8th Class Computer Notes Chapter 8 ਮੈਮਰੀ ਯੂਨਿਟਸ 3
1. CPU ਰਜਿਸਟਰਸ (CPU Registers).
CPU ਰਜਿਸਟਰ ਇੱਕ ਅਸਥਾਈ (temporary) ਅਤੇ ਸਭ ਤੋਂ ਵੱਧ ਤੇਜ਼ ਰਫ਼ਤਾਰ ਵਾਲੀ ਕੰਪਿਊਟਰ ਮੈਮਰੀ ਹੈ ਜੋ CPU ਅੰਦਰ ਮੌਜੂਦ ਹੁੰਦੀ ਹੈ । ਇਹਨਾਂ ਦੀ ਵਰਤੋਂ CPU ਦੁਆਰਾ ਤੁਰੰਤ ਵਰਤੇ ਜਾਣ ਵਾਲੇ ਡਾਟਾ ਅਤੇ ਹਦਾਇਤਾਂ ਨੂੰ ਸਟੋਰ/ਟ੍ਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ । CPU ਦੁਆਰਾ ਵਰਤੇ ਜਾਂਦੇ ਰਜਿਸਟਰਜ਼ ਨੂੰ ਅਕਸਰ ਪ੍ਰੋਸੈਸਰ-ਰਜਿਸਟਰ ਕਿਹਾ ਜਾਂਦਾ ਹੈ | ਪ੍ਰੋਸੈਸਰ ਰਜਿਸਟਰਜ਼ ਵਿੱਚ ਹਦਾਇਤਾਂ, ਮੈਮਰੀ ਐਡਰੈਸ, ਜਾਂ ਕੋਈ ਵੀ ਡਾਟਾ ਰੱਖਿਆ ਜਾ ਸਕਦਾ ਹੈ । CPU ਰਜਿਸਟਰਜ਼ ਦੀਆਂ ਆਮ ਉਦਾਹਰਣਾਂ ਹਨ-ਇਨਸਟਰਕਸ਼ਨ ਰਜਿਸਟਰ (IR), ਮੈਮਰੀ ਬਫਰ ਰਜਿਸਟਰ (MBR), ਮੈਮੋਰੀ ਡਾਟਾ ਰਜਿਸਟਰ (MDR), ਅਤੇ ਮੈਮੋਰੀ ਐਡਰੈਸ ਰਜਿਸਟਰ (MAR) ।

2. ਕੈਸ਼ ਮੈਮਰੀ (Cache Memory)
ਇਹ ਮੈਮਰੀ ਸੀ.ਪੀ. ਯੂ. ਅਤੇ ਪ੍ਰਾਈਮਰੀ ਮੈਮਰੀ ਦੇ ਵਿਚਕਾਰ ਹੁੰਦੀ ਹੈ ।
ਕੈਸ਼ ਮੈਮਰੀ ਦੇ ਲਾਭ – ਕੈਸ਼ ਮੈਮਰੀ ਦੇ ਲਾਭ ਹੇਠ ਲਿਖੇ ਅਨੁਸਾਰ ਹਨ :

  • ਕੈਸ਼ ਮੈਮਰੀ ਮੁੱਖ ਮੈਮਰੀ ਤੋਂ ਤੇਜ਼ ਹੁੰਦੀ ਹੈ ।
  • ਮੁੱਖ ਮੈਮਰੀ ਦੇ ਮੁਕਾਬਲੇ ਇਸ ਦਾ ਐਕਸੈਸ ਟਾਈਮ ਘੱਟ ਹੁੰਦਾ ਹੈ ।
  • ਕੈਸ਼ ਮੈਮਰੀ ਉਸ ਪ੍ਰੋਗਰਾਮ ਨੂੰ ਸਟੋਰ ਕਰਦੀ ਹੈ, ਜਿਹੜਾ ਕਿ ਘੱਟ ਸਮੇਂ ਵਿੱਚ ਹੀ ਲਾਗੂ ਹੋਣਾ ਹੁੰਦਾ ਹੈ ।
  • ਕੈਸ਼ ਮੈਰੀ ਡਾਟਾ ਨੂੰ ਅਸਥਾਈ ਤੌਰ ‘ਤੇ (Temporory) ਸਟੋਰ ਕਰਦੀ ਹੈ ।

ਕੈਸ਼ ਮੈਮਰੀ ਦੀਆਂ ਹਾਨੀਆਂ-ਕੈਸ਼ ਮੈਮਰੀ ਦੀਆਂ ਹਾਨੀਆਂ ਹੇਠ ਲਿਖੇ ਅਨੁਸਾਰ ਹਨ :

  • ਕੈਸ਼ ਮੈਮਰੀ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ ।
  • ਕੈਸ਼ ਮੈਮਰੀ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ।

3. ਪ੍ਰਾਈਮਰੀ ਮੈਮਰੀ (Primary Memory)
ਪ੍ਰਾਈਮਰੀ ਮੈਮਰੀ ਉਹ ਹੁੰਦੀ ਹੈ ਜੋ ਕੰਪਿਊਟਰ ਦੇ ਚਲਦੇ ਸਮਾਂ ਡਾਟੇ ਅਤੇ ਨਿਰਦੇਸ਼ ਸਟੋਰ ਕਰਦੀ ਹੈ । ਇਹ ਦੋ ਪ੍ਰਕਾਰ ਦੀ ਹੁੰਦੀ ਹੈ :
I. ਰੈਮ
II. ਰੋਮ ।

ਪ੍ਰਾਇਮਰੀ ਮੈਮਰੀ ਦੀਆਂ ਵਿਸ਼ੇਸ਼ਤਾਵਾਂ ਅਤੇ ਗੁਣ :

  1. ਇਹ ਸੈਮੀ-ਕੰਡਕਟਰ ਮੈਮਰੀ ਹੁੰਦੀ ਹੈ ਅਤੇ ਇਸ ਨੂੰ ਮੁੱਖ ਮੈਮਰੀ ਵਜੋਂ ਜਾਣਿਆ ਜਾਂਦਾ ਹੈ ।
  2. ਇਹ ਅਸਥਿਰ ਮੈਮਰੀ ਹੁੰਦੀ ਹੈ ਕਿਉਂਕਿ ਇਸ ਦਾ ਡਾਟਾ ਬਿਜਲੀ ਬੰਦ ਹੋਣ ‘ਤੇ ਨਸ਼ਟ ਹੋ ਜਾਂਦਾ ਹੈ ।
  3. ਇਹ ਕੰਪਿਊਟਰ ਦੀ ਕੰਮ-ਕਾਜੀ ਮੈਮਰੀ ਹੁੰਦੀ ਹੈ ।
  4.  ਇਹ ਸੈਕਡੰਰੀ ਮੈਮਰੀ ਨਾਲੋਂ ਤੇਜ਼ ਹੁੰਦੀ ਹੈ ਪਰ CPU ਰਜ਼ਿਸਟਰਾਂ ਨਾਲੋਂ ਹੌਲੀ ਹੁੰਦੀ ਹੈ ।
    ਕੰਪਿਊਟਰ ਪ੍ਰਾਇਮਰੀ ਮੈਮਰੀ ਤੋਂ ਬਿਨਾਂ ਕੰਮ ਨਹੀਂ ਕਰ ਸਕਦਾ ।

I. ਰੈਮ (RAM) – RAM ਦਾ ਪੂਰਾ ਨਾਮ Random Access Memory ਹੈ । ਇਹ ਕੰਪਿਊਟਰ ਦਾ ਉਹ ਡਾਟਾ ਅਤੇ ਹਿਦਾਇਤਾਂ ਸਟੋਰ ਕਰਦਾ ਹੈ ਜਿਸ ਤੇ ਕੰਪਿਊਟਰ ਕੰਮ ਕਰ ਰਿਹਾ ਹੁੰਦਾ ਹੈ । ਇਹ ਮੈਮਰੀ ਸਥਿਰ ਨਹੀਂ ਹੁੰਦੀ ਹੈ । ਬਿਜਲੀ ਬੰਦ ਹੋਣ ਨਾਲ ਇਸ ਦਾ ਡਾਟਾ ਨਸ਼ਟ ਹੋ ਜਾਂਦਾ ਹੈ । ਇਸ ਤੋਂ ਬਗੈਰ ਕੰਪਿਊਟਰ ਕੰਮ ਨਹੀਂ ਕਰ ਸਕਦਾ ।
PSEB 8th Class Computer Notes Chapter 8 ਮੈਮਰੀ ਯੂਨਿਟਸ 4ਰੈਮ ਦੀ ਸ਼੍ਰੇਣੀ ਵੰਡ – ਰੈਮ ਨੂੰ ਹੇਠ ਲਿਖੀਆਂ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ-
1. ਸਟੈਟਿਕ ਰੈਮ – ਇਹ ਮੈਮਰੀ ਉਦੋਂ ਤਕ ਡਾਟਾ ਸਟੋਰ ਕਰਕੇ ਰੱਖਦੀ ਹੈ ਜਦ ਤਕ ਇਸ ਵਿਚ ਬਿਜਲੀ ਆ ਰਹੀ ਹੁੰਦੀ ਹੈ । ਇਸ ਵਿਚ ਛੇ ਝਾਂਜ਼ਿਸਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਵਿਚ ਕੋਈ ਕਪੈਸਟਰ ਨਹੀਂ ਲੱਗਿਆ ਹੁੰਦਾ । ਝਾਂਜ਼ਿਸਟਰਾਂ ਦੀ ਲੀਕੇਜ਼ ਨੂੰ ਰੋਕਣ ਲਈ ਬਿਜਲੀ ਦੀ ਲੋੜ ਨਹੀਂ ਪੈਂਦੀ ।ਇਸ ਲਈ ਇਸ ਨੂੰ ਰਿਫਰੈਂਸ ਕਰਨ ਦੀ ਜ਼ਰੂਰਤ ਨਹੀਂ ਪੈਂਦੀ ।

PSEB 8th Class Computer Notes Chapter 8 ਮੈਮਰੀ ਯੂਨਿਟਸ

ਵਿਸ਼ੇਸ਼ਤਾਵਾਂ – ਸਟੈਟਿਕ ਰੈਮ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ-

  • ਇਹ ਜ਼ਿਆਦਾ ਸਮਾਂ ਚਲਦੀ ਹੈ ।
  • ਇਸ ਨੂੰ ਰਿਫਰੈਂਸ ਕਰਨ ਦੀ ਲੋੜ ਨਹੀਂ ਹੁੰਦੀ ।
  • ਇਹ ਤੇਜ਼ ਹੁੰਦੀ ਹੈ ।
  • ਇਹ ਕੈਸ਼ ਮੈਮਰੀ ਵਜੋਂ ਵਰਤੀ ਜਾਂਦੀ ਹੈ ।
  • ਇਸ ਦਾ ਆਕਾਰ ਵੱਡਾ ਹੁੰਦਾ ਹੈ ।
  • ਇਹ ਮਹਿੰਗੀ ਹੁੰਦੀ ਹੈ ।
  • ਇਹ ਜ਼ਿਆਦਾ ਬਿਜਲੀ ਵਰਤਦੀ ਹੈ ।

2. ਡਾਇਨੈਮਿਕ ਰੈਮ – ਇਸ ਮੈਮਰੀ ਨੂੰ ਵਾਰ-ਵਾਰ ਰਿਫਰੈਸ਼ ਕਰਨਾ ਪੈਂਦਾ ਹੈ । ਇਸ ਤੇ ਰਿਫਰੈਸ਼ ਸਰਕਟ ਲੱਗਿਆ ਹੁੰਦਾ ਹੈ ਜੋ ਕਈ ਸੌ ਵਾਰ ਪ੍ਰਤੀ ਸੈਕਿੰਡ ਨਾਲ ਚਲਦਾ ਹੈ । ਇਹ ਮੈਮਰੀ ਸਸਤੀ ਅਤੇ ਛੋਟੀ ਹੁੰਦੀ ਹੈ । ਇਸ ਵਿਚ ਝਾਂਜ਼ਿਸਟਰ ਅਤੇ ਕਪੈਸਟਰ ਲੱਗੇ ਹੁੰਦੇ ਹਨ ।

ਵਿਸ਼ੇਸ਼ਤਾਵਾਂ – ਡਾਇਨੈਮਿਕ ਰੈਮ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ-

  • ਇਹ ਘੱਟ ਸਮੇਂ ਤੱਕ ਚੱਲਦੀ ਹੈ ।
  • ਇਸ ਨੂੰ ਰਿਫਰੈਸ਼ ਕਰਨ ਦੀ ਲੋੜ ਪੈਂਦੀ ਹੈ ।
  • ਇਸ ਦੀ ਰਫਤਾਰ ਘੱਟ ਹੁੰਦੀ ਹੈ ।
  • ਇਸ ਨੂੰ ਰੈਮ ਦੀ ਤਰ੍ਹਾਂ ਵਰਤਿਆ ਜਾਂਦਾ ਹੈ ।
  • ਇਸਦਾ ਆਕਾਰ ਘੱਟ ਹੁੰਦਾ ਹੈ ।
  • ਇਹ ਮੈਮਰੀ ਮਹਿੰਗੀ ਹੁੰਦੀ ਹੈ ।
  • ਇਹ ਬਿਜਲੀ ਦੀ ਘਟ ਖਪਤ ਕਰਦੀ ਹੈ ।

II. ਰੋਮ (ROM) – ਰੋਮ ਦਾ ਪੂਰਾ ਨਾਮ ਰੀਡ ਉਨਲੀ ਮੈਮਰੀ ਹੈ । ਇਹ ਉਹ ਮੈਮਰੀ ਹੈ ਜਿਸ ਨੂੰ ਸਿਰਫ਼ ਪੜ੍ਹਿਆ ਜਾ ਸਕਦਾ ਹੈ ਇਸ ਤੇ ਲਿਖਿਆ ਨਹੀਂ ਜਾ ਸਕਦਾ । ਇਹ ਸਥਾਈ ਮੈਮਰੀ ਹੁੰਦੀ ਹੈ । ਇਸ ਵਿਚ ਕੰਪਿਊਟਰ ਸ਼ੁਰੂ ਕਰਨ ਦੀਆਂ ਹਿਦਾਇਤਾਂ ਹੁੰਦੀਆਂ ਹਨ । ਇਸ ਦੀ ਵਰਤੋਂ ਕਈ ਪ੍ਰਕਾਰ ਦੀਆਂ ਇਲੈੱਕਟ੍ਰਾਨਿਕ ਮਸ਼ੀਨਾਂ ਵਿਚ ਵੀ ਕੀਤੀ ਜਾਂਦੀ ਹੈ ।

ਰੋਮ ਦੀਆਂ ਕਿਸਮਾਂ-ਰੋਮ ਹੇਠ ਲਿਖੇ ਪ੍ਰਕਾਰ ਦੀ ਹੁੰਦੀ ਹੈ-
(i) Masked ROM – ਇਹ ਤਾਰਾਂ ਦੇ ਬਣੇ ਯੰਤਰ ਹੁੰਦੇ ਹਨ ਜਿਨ੍ਹਾਂ ਨੂੰ ਪਹਿਲਾਂ ਪ੍ਰੋਗਰਾਮ ਕੀਤਾ ਗਿਆ ਹੁੰਦਾ ਹੈ । ਇਹ ਸਸਤੀਆਂ ਹੁੰਦੀਆਂ ਹਨ ।
PSEB 8th Class Computer Notes Chapter 8 ਮੈਮਰੀ ਯੂਨਿਟਸ 5
(ii) PROM : PROM ਉਹ ਮੈਮਰੀ ਹੈ ਜੋ ਸਿਰਫ ਇਕ ਬਾਰ ਬਦਲੀ ਜਾ ਸਕਦੀ ਹੈ । ਖਾਲੀ PROM ਤੇ ਇਕ ਵਾਰ ਡਾਟਾ ਭਰਿਆ ਜਾ ਸਕਦਾ ਹੈ । ਫਿਰ ਉਸ ਨੂੰ ਮਿਟਾਇਆ ਨਹੀਂ ਜਾ ਸਕਦਾ ।
PSEB 8th Class Computer Notes Chapter 8 ਮੈਮਰੀ ਯੂਨਿਟਸ 6
(iii) EPROM: EPROM ਤੋਂ ਡਾਟਾ ਅਲਟ੍ਰਾਵਾਇਲਟ ਕਿਰਨਾਂ ਰਾਹੀਂ ਮਿਟਾਇਆ ਜਾ ਸਕਦਾ ਹੈ । ਇਸ ਨੂੰ ਪ੍ਰੋਗਰਾਮ ਕਰਦੇ ਸਮੇਂ ਇਲੈੱਕਟ੍ਰਿਕ ਚਾਰਜ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਚਾਰਜ ਨੂੰ ਮਿਟਾਉਣ ਵਾਸਤੇ ਅਲਟ੍ਰਾਵਾਇਲਟ ਕਿਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਵਿਚ ਚਾਰਜ 10 ਸਾਲ ਤਕ ਰਹਿ ਸਕਦਾ ਹੈ ।

(iv) EEPROM : ਇਸ ਰੋਮ ਨੂੰ ਬਿਜਲੀ ਨਾਲ ਪ੍ਰੋਗਰਾਮ ਕੀਤਾ ਜਾ ਸਕਦਾ ਹੈ । ਇਸ ਨੂੰ ਲਗਪਗ 10000 ਵਾਰ ਮਿਟਾਇਆ ਅਤੇ ਲਿਖਿਆ ਜਾ ਸਕਦਾ ਹੈ । ਇਸ ਨੂੰ ਪੂਰੀ ਜਾਂ ਕਿਸੇ ਹਿੱਸੇ ਨੂੰ ਮਿਟਾਇਆ ਜਾ ਸਕਦਾ ਹੈ ।

ROM ਦੇ ਲਾਭ – ਰੋਮ ਦੇ ਲਾਭ ਹੇਠ ਲਿਖੇ ਅਨੁਸਾਰ ਹਨ :

  1. ਇਹ ਸਥਾਈ ਮੈਮਰੀ ਹੁੰਦੀ ਹੈ ।
  2. ਇਹਨਾਂ ਵਿਚਲਾ ਡਾਟਾ ਕਿਸੇ ਦੁਰਘਟਨਾਵੱਸ ਵੀ ਨਹੀਂ ਬਦਲ ਸਕਦਾ ।
  3. ਇਹ ਰੈਮ ਨਾਲੋਂ ਸਸਤੀ ਹੁੰਦੀ ਹੈ ।
  4. ਇਹਨਾਂ ਦੀ ਪਰਖ ਕਰਨੀ ਅਸਾਨ ਹੁੰਦੀ ਹੈ ਅਤੇ ਇਹ ਰੈਮ ਨਾਲੋਂ ਜ਼ਿਆਦਾ ਭਰੋਸੇਲਾਇਕ ਹੁੰਦੀਆਂ ਹਨ ।
  5. ਇਹ ਸਟੈਟਿਕ ਹੁੰਦੀਆਂ ਹਨ ਅਤੇ ਇਹਨਾਂ ਨੂੰ ਰਿਫਰੈਸ਼ ਕਰਨ ਦੀ ਜ਼ਰੂਰਤ ਨਹੀਂ ਪੈਂਦੀ ।

ਐਕਸਟਰਨਲ ਮੈਮਰੀ (External Memory)
ਐਕਸਟਰਨਲ ਮੈਮਰੀ ਉਹ ਮੈਮਰੀ ਹੁੰਦੀ ਹੈ ਜਿਸ ਦੀ ਵਰਤੋਂ ਡਾਟੇ ਨੂੰ ਪੱਕੇ ਤੌਰ ਤੇ ਸਟੋਰ ਕਰਨ ਵਾਸਤੇ ਕੀਤੀ ਜਾਂਦੀ ਹੈ । ਇਸ ਨੂੰ ਸੈਕੰਡਰੀ, ਐਗਜੂਅਲਰੀ ਜਾਂ ਸਥਾਈ ਮੈਮਰੀ ਵੀ ਕਿਹਾ ਜਾਂਦਾ ਹੈ । ਇਸ ਮੈਮਰੀ ਤੋਂ ਡਾਟਾ ਪਹਿਲਾਂ ਪ੍ਰਾਈਮਰੀ ਮੈਮਰੀ ਵਿਚ ਭੇਜਿਆ ਜਾਂਦਾ ਹੈ ਅਤੇ ਫਿਰ ਸੀ. ਪੀ. ਯੂ ਵਿਚ ।
ਸੀ.ਡੀ., ਡੀ.ਵੀ.ਡੀ., ਹਾਰਡ ਡਿਸਕ ਆਦਿ ਇਸ ਦੀਆਂ ਉਦਾਹਰਨਾਂ ਹਨ ।
ਸ਼੍ਰੇਣੀ ਵੰਡ-ਸੈਕੰਡਰੀ ਮੈਮਰੀ ਨੂੰ ਹੇਠ ਲਿਖੇ ਅਨੁਸਾਰ ਸ਼੍ਰੇਣੀ ਵੰਡ ਕੀਤਾ ਜਾਂਦਾ ਹੈ ।
PSEB 8th Class Computer Notes Chapter 8 ਮੈਮਰੀ ਯੂਨਿਟਸ 7
ਸੈਕੰਡਰੀ ਮੈਮਰੀ ਬਾਹਰੀ ਮੈਮਰੀ ਹੁੰਦੀ ਹੈ ਜੋ ਡਾਟਾ ਅਤੇ ਨਿਰਦੇਸ਼ ਪੱਕੇ ਤੌਰ ਤੇ ਸਟੋਰ ਕਰਨ ਵਾਸਤੇ ਵਰਤੀ ਜਾਂਦੀ ਹੈ ।
ਇਹ ਕਈ ਪ੍ਰਕਾਰ ਦੀ ਹੁੰਦੀ ਹੈ । ਸੈਕੰਡਰੀ ਮੈਮਰੀ ਦੀਆਂ ਵਿਸ਼ੇਸ਼ਤਾਵਾਂ ਅਤੇ ਗੁਣ-

  1. ਇਹ ਮੈਗਨੈਟਿਕ ਅਤੇ ਆਪਟੀਕਲ ਮੈਮਰੀ ਹੁੰਦੀ ਹੈ ।
  2. ਬੈਕਅੱਪਰਿਯੂਜ਼ਏਬਲ ਮੈਮਰੀ – ਸੈਕੰਡਰੀ ਮੈਮਰੀ ਵਿੱਚ ਡਾਟਾ ਪੱਕੇ ਤੌਰ ‘ਤੇ ਰਹਿੰਦਾ ਹੈ ਜਦੋਂ ਤੱਕ ਕਿ ਇਸ ਦੇ ਉੱਤੇ ਕੁਝ ਹੋਰ ਨਾ ਲਿਖਿਆ ਜਾਵੇ ਜਾਂ ਇਸਨੂੰ ਯੂਜ਼ਰ ਦੁਆਰਾ ਨਾ ਮਿਟਾਇਆ ਜਾਵੇ।
  3. ਸਥਾਈ ਮੈਮਰੀ – ਬਿਜਲੀ ਬੰਦ ਹੋਣ ਤੇ ਵੀ ਡਾਟਾ ਪੱਕੇ ਤੌਰ ‘ਤੇ ਸਟੋਰ ਰਹਿੰਦਾ ਹੈ ।
  4. ਭਰੋਸੇਯੋਗ – ਸੈਕੰਡਰੀ ਸਟੋਰੇਜ ਯੰਤਰਾਂ ਦੀ ਉੱਚ ਭੌਤਿਕ ਸਥਿਰਤਾ ਕਾਰਨ ਇਹਨਾਂ ਵਿੱਚ ਡਾਟਾ ਸੁਰੱਖਿਅਤ ਰਹਿੰਦਾ ਹੈ ।
  5. ਵਰਤੋਂ ਵਿੱਚ ਅਸਾਨੀ – ਕੰਪਿਊਟਰ ਸਾਫ਼ਟਵੇਅਰ ਦੀ ਮੱਦਦ ਨਾਲ ਅਧਿਕਾਰਿਤ (Authorized) ਲੋਕ ਡਾਟਾ ਨੂੰ ਜਲਦੀ ਲੱਭ ਸਕਦੇ ਹਨ ਅਤੇ ਵਰਤੋਂ ਕਰ ਸਕਦੇ ਹਨ ।
  6. ਸਮਰੱਥਾ-ਸੈਕੰਡਰੀ ਸਟੋਰੇਜ ਬਹੁਗਿਣਤੀ ਡਿਸਕਾਂ ਦੇ ਸੈੱਟਾਂ ਵਿੱਚ ਬਹੁਤ ਸਾਰਾ ਡਾਟਾ ਸਟੋਰ ਕਰ ਸਕਦਾ ਹੈ ।
  7. ਕੀਮਤ-ਪ੍ਰਾਇਮਰੀ ਮੈਮਰੀ ਨਾਲੋਂ ਟੇਪ ਜਾਂ ਡਿਸਕ ਉੱਤੇ ਡਾਟਾ ਨੂੰ ਸਟੋਰ ਕਰਨਾ ਕਾਫ਼ੀ ਸਸਤਾ ਪੈਂਦਾ ਹੈ ।
    • ਸੀਕੁਐਨਸ਼ੀਅਲ ਐਕਸੈਸ – ਉਹ ਮੈਮਰੀ ਜਿਸ ਵਿਚ ਬਾਅਦ ਵਾਲੇ ਸਥਾਨ ਦੀ ਪਹੁੰਚ ਵਾਸਤੇ ਪਹਿਲੇ ਸਥਾਨ ਤੋਂ ਗੁਜ਼ਰਨਾ ਪੈਂਦਾ ਹੈ, ਉਸ ਨੂੰ ਸੀਕੁਐਂਨਸ਼ੀਅਲ ਮੈਮਰੀ ਕਹਿੰਦੇ ਹਨ ।
    • ਡਾਇਰੈਕਟ ਐਕਸੈਸ ਮੈਮਰੀ – ਉਹ ਮੈਮਰੀ ਜਿਸ ਵਿਚ ਅਸੀਂ ਕਿਸੇ ਵੀ ਸਥਾਨ ਦੀ ਸਿੱਧੇ ਪਹੁੰਚ ਕਰ ਸਕਦੇ ਹਾਂ, ਉਸ ਨੂੰ ਡਾਇਰੈਕਟ ਐਕਸੈਸ ਮੈਮਰੀ ਕਹਿੰਦੇ ਹਨ । ਰੈਮ, ਰੋਮ, ਸੀਡੀ, ਹਾਰਡ ਡਿਸਕ ਇਸ ਦੀਆਂ ਉਦਾਹਰਨਾਂ ਹਨ ।

PSEB 8th Class Computer Notes Chapter 8 ਮੈਮਰੀ ਯੂਨਿਟਸ 8

PSEB 8th Class Computer Notes Chapter 8 ਮੈਮਰੀ ਯੂਨਿਟਸ

ਮੈਗਨੈਟਿਕ ਡਿਸਕ ਦਾ ਫਿਜ਼ੀਕਲ ਸਟਰਕਚਰ (Physical Structure of Magnetic Disk)
ਮੈਗਨੈਟਿਕ ਡਿਸਕ ਇੱਕ ਸੈਕੰਡਰੀ ਸਟੋਰੇਜ਼ ਡਿਵਾਈਸ ਹੈ ਜੋ ਡਾਟਾ ਨੂੰ ਪੱਕੇ ਤੌਰ ‘ਤੇ (Permanently) ਸਟੋਰ ਕਰਨ ਲਈ ਵਰਤੀ ਜਾਂਦੀ ਹੈ । ਅਸੀਂ ਮੈਗਨੈਟਿਕ ਡਿਸਕ ਵਿੱਚ ਸਟੋਰ ਡਾਟਾ ਨੂੰ ਕ੍ਰਮਵਾਰ (Sequential) ਅਤੇ ਬੇਤਰਤੀਬੇ (Random) ਢੰਗ ਨਾਲ ਪ੍ਰਾਪਤ ਕਰ ਸਕਦੇ ਹਾਂ । ਇੱਕ ਚੁੰਬਕੀ ਡਿਸਕ ਨੂੰ ਟਰੈਕ (Tracks) ਅਤੇ ਸੈਕਟਰਜ਼ (Sectors) ਵਿੱਚ ਵੰਡਿਆ ਜਾਂਦਾ ਹੈ ।

ਟਰੈਕਸ (Tracks)
ਕਿਸੇ ਵੀ ਡਿਸਕ ਦਾ ਤਲ ਪਾਰਦਰਸ਼ੀ ਸਾਂਝੇ ਕੇਂਦਰ ਬਿੰਦੂ ਵਾਲੇ ਚੱਕਰਾਂ ਵਿਚ ਵੰਡਿਆ ਹੁੰਦਾ ਹੈ । ਇਹਨਾਂ ਚੱਕਰਾਂ ਨੂੰ ਟਰੈਕਸ ਕਿਹਾ ਜਾਂਦਾ ਹੈ । ਇਹਨਾਂ ਟਰੈਕਸ ਨੂੰ ਜ਼ੀਰੋ ਤੋਂ ਸ਼ੁਰੂ ਕਰਕੇ ਨੰਬਰ ਦਿੱਤੇ ਜਾਂਦੇ ਹਨ । ਇਹਨਾਂ ਟਰੈਕਸ ਦੀ ਗਿਣਤੀ ਵੱਖ-ਵੱਖ ਪ੍ਰਕਾਰ ਦੀਆਂ ਡਿਸਕਾਂ ਵਿਚ ਵੱਧ-ਘੱਟ ਹੋ ਸਕਦੀ ਹੈ ।
PSEB 8th Class Computer Notes Chapter 8 ਮੈਮਰੀ ਯੂਨਿਟਸ 9

ਸੈਕਟਰਜ਼ (Sectors)
ਕਿਸੇ ਵੀ ਡਿਸਕ ਵਿਚ ਕਈ ਟਰੈਕ ਹੁੰਦੇ ਹਨ | ਹਰ ਟਰੈਕ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ । ਇਹਨਾਂ ਹਿੱਸਿਆਂ ਨੂੰ ਸੈਕਟਰ ਕਿਹਾ ਜਾਂਦਾ ਹੈ । ਹਰ ਇਕ ਟਰੈਕ ਵਿਚ 8 ਜਾਂ ਉਸ ਤੋਂ ਵੱਧ ਸੈਕਟਰ ਹੋ ਸਕਦੇ ਹਨ । ਹਰੇਕ ਸੈਕਟਰ ਵਿਚ 512 ਬਾਈਟਸ ਸਟੋਰ ਕਰਨ ਦੀ ਸਮਰੱਥਾ ਹੁੰਦੀ ਹੈ ।

ਕਿਸੇ ਵੀ ਡਿਸਕ ਦੀ ਸਮਰੱਥਾ ਨੂੰ ਇਕ ਫਾਰਮੂਲੇ ਦੀ ਸਹਾਇਤਾ ਨਾਲ ਪਤਾ ਕੀਤਾ ਜਾ ਸਕਦਾ ਹੈ ; ਜਿਵੇਂ-
PSEB 8th Class Computer Notes Chapter 8 ਮੈਮਰੀ ਯੂਨਿਟਸ 10
ਸਟੋਰੇਜ ਸਮਰੱਥਾ = ਕੁੱਲ ਤਲਾਂ ਦੀ ਗਿਣਤੀ × ਕੁੱਲ ਟਰੈਕਸ ਪ੍ਰਤੀਤਲ × ਕੁੱਲ ਸੈਕਟਰ ਪ੍ਰਤੀ ਟਰੈਕ × ਕੁੱਲ ਬਾਈਟਸ ਪ੍ਰਤੀ ਸੈਕਟਰ
ਇਸ ਪ੍ਰਕਾਰ ਸਟੋਰ ਇਸ ਗਣਨਾ ਵਿਚ ਸਹਾਇਤਾ ਕਰਦੇ ਹਨ ।

PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼

This PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼ will help you in revision during exams.

PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼

ਕੰਪਿਊਟਰ ਜੈਨਰੇਸ਼ਨਜ਼ (Computer Generations)
ਕੰਪਿਊਟਰਾਂ ਦੀ ਤਕਨੀਕੀ ਸ਼ਬਦਾਵਲੀ ਵਿੱਚ ਜੈਨਰੇਸ਼ਨ ਤੋਂ ਭਾਵ ਹੈ ਕੰਪਿਊਟਰ ਦੀ ਟੈਕਨੋਲੋਜੀ ਵਿੱਚ ਬਦਲਾਵ ਪਹਿਲੀ ਜੈਨਰੇਸ਼ਨ ਤੋਂ ਭਾਵ ਕੇਵਲ ਕੰਪਿਊਟਰ ਦੇ ਹਾਰਡਵੇਅਰ ਦੇ ਬਦਲਾਵ ਨੂੰ ਮੰਨਿਆ ਜਾਂਦਾ ਸੀ, ਪਰ ਹੁਣ ਜੈਨਰੇਸ਼ਨ ਵਿੱਚ ਹਾਰਡਵੇਅਰ ਅਤੇ ਸਾਫਟਵੇਅਰ ਦੋਹਾਂ ਨੂੰ ਮੰਨਿਆ ਜਾਂਦਾ ਹੈ ।
ਕੰਪਿਊਟਰ ਨੂੰ ਪੰਜ ਜਨਰੇਸ਼ਨਜ਼ ਵਿਚ ਵੰਡਿਆ ਗਿਆ ਹੈ ।

PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼

ਪਹਿਲੀ ਜੈਨਰੇਸ਼ਨ (1942-1955 ) [First Generation (1942-1955)]
ਪਹਿਲੀ ਜੈਨਰੇਸ਼ਨ ਕੰਪਿਊਟਰ ਦਾ ਸਮਾਂ 1942 -1955 ਤਕ ਸੀ । ਇਹਨਾਂ ਵਿਚ ਵੈਕਿਊਮ ਟਿਊਬਾਂ ਦੀ ਵਰਤੋਂ ਕੀਤੀ ਜਾਂਦੀ ਸੀ ।ਇਹ ਟਿਊਬਾਂ ਬਿਜਲੀ ਦੇ ਬਲਬਾਂ ਵਾਂਗ ਹੁੰਦੀਆਂ ਸਨ। ਇਹ ਟਿਊਬਾਂ ਬਹੁਤ ਗਰਮੀ ਪੈਦਾ ਕਰਦੀਆਂ ਸਨ ਅਤੇ ਜਲਦੀ ਖਰਾਬ ਹੋ ਜਾਂਦੀਆਂ ਸਨ । ਇਹ ਕੰਪਿਊਟਰ ਬਹੁਤ ਵੱਡੇ ਅਤੇ ਮਹਿੰਗੇ ਹੁੰਦੇ ਸਨ । ਇਹਨਾਂ ਵਿਚ ਬੈਂਚ ਪ੍ਰੋਸੈਸਿੰਗ ਆਪਰੇਟਿੰਗ ਸਿਸਟਮ ਵਰਤੇ ਜਾਂਦੇ ਸਨ ਅਤੇ ਪੰਚ ਕਾਰਡ, ਪੇਪਰ ਟੇਪ ਅਤੇ ਮੈਗਨੇਟਿਕ ਟੇਪਾਂ ਦੀ ਵਰਤੋਂ ਕੀਤੀ ਜਾਂਦੀ ਸੀ ।
PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼ 1
ਪਹਿਲੀ ਜੈਨਰੇਸ਼ਨ ਦੇ ਸਿਸਟਮਾਂ ਦੇ ਨਾਂ-

  • ENIAC
  • EDVAC
  • EDSAC
  • UNIVAC-I
  • IBM 701.

ਪਹਿਲੀ ਜੈਨਰੇਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਗੁਣ-

  1. ਵੈਕਿਊਮ ਟਿਊਬਾਂ ਮੁੱਢਲੇ ਪੁਰਜ਼ਿਆਂ ਵਜੋਂ, ਇਲੈੱਕਟੋਮੈਗਨੈਟਿਕ ਰਿਲੇਅ ਮੈਮਰੀ ਅਤੇ ਪੰਚ ਕਾਰਡ ਸੈਕੰਡਰੀ ਸਟੋਰੇਜ ਵਜੋਂ ਵਰਤੇ ਜਾਂਦੇ ਸਨ ।
  2. ਮਸ਼ੀਨ ਅਤੇ ਅਸੈਂਬਲੀ ਭਾਸ਼ਾਵਾਂ ਅਤੇ ਸਟੋਰਡ ਪ੍ਰੋਗਰਾਮ ਸਿਧਾਂਤ ਮਸ਼ੀਨ ਨੂੰ ਚਲਾਉਣ ਲਈ ਵਰਤਿਆ ਜਾਂਦਾ ਸੀ ।
  3. ਉਹਨਾਂ ਦਾ ਆਕਾਰ ਬਹੁਤ ਵੱਡਾ ਹੁੰਦਾ ਸੀ ਅਤੇ ਉਹ ਬਹੁਤ ਗਰਮੀ ਪੈਦਾ ਕਰਦੇ ਸਨ ।
  4. ਇਹ ਸਿਸਟਮ ਬਹੁਤੇ ਜ਼ਿਆਦਾ ਭਰੋਸੇਲਾਇਕ ਨਹੀਂ ਹੁੰਦੇ ਸਨ ।
  5. ਇਹ ਵਪਾਰਿਕ ਕੰਮਾਂ ਲਈ ਨਹੀਂ ਵਰਤੇ ਜਾਂਦੇ ਸਨ ।
  6. ਇਹ ਬਹੁਤ ਮਹਿੰਗੇ ਅਤੇ ਇਸਤੇਮਾਲ ਕਰਨ ਵਿੱਚ ਮੁਸ਼ਕਲ ਹੁੰਦੇ ਸਨ ।

ਦੂਜੀ ਜੈਨਰੇਸ਼ਨ ( 1955-1964 ) [Second Generation (1955-1964)]
ਦੂਜੀ ਜੈਨਰੇਸ਼ਨ ਪਹਿਲੀ ਦੇ ਖ਼ਤਮ ਹੋਣ ਤੋਂ ਸ਼ੁਰੂ ਹੁੰਦੀ ਹੈ । ਇਸ ਦਾ ਸਮਾਂ 1955 ਤੋਂ 1964 ਤਕ ਦਾ ਸੀ। ਇਹਨਾਂ ਵਿਚ ਜ਼ਿਸਟਰਾਂ ਦੀ ਵਰਤੋਂ ਕੀਤੀ ਜਾਂਦੀ ਸੀ । ਇਹ ਝਾਂਜ਼ਿਸਟਰ ਸਸਤੇ, ਘੱਟ ਬਿਜਲੀ ਖਪਤ, ਆਕਾਰ ਵਿਚ ਛੋਟੇ, ਜ਼ਿਆਦਾ ਭਰੋਸੇਲਾਇਕ ਸਨ । ਇਹਨਾਂ ਵਿਚ ਪ੍ਰਾਈਮਰੀ ਮੈਮਰੀ ਲਈ ਮੈਗਨੈਟਿਕ ਕੋਰ ਅਤੇ ਸੈਕੰਡਰੀ ਲਈ ਮੈਗਨੈਟਿਕ ਟੇਪ ਅਤੇ ਡਿਸਕਾਂ ਦੀ ਵਰਤੋਂ ਕੀਤੀ ਜਾਂਦੀ ਸੀ ।
PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼ 2
ਇਹਨਾਂ ਵਿਚ ਅਸੈਂਬਲੀ ਅਤੇ ਹਾਈ ਲੈਵਲ ਭਾਸ਼ਾਵਾਂ, ਜਿਵੇਂ FORTRAN ਅਤੇ COBOL ਵਰਤੀਆਂ ਜਾਂਦੀਆਂ ਸਨ । ਬੈਂਚ ਪ੍ਰੋਸੈਸਿੰਗ ਅਤੇ ਮਲਟੀ ਪ੍ਰੋਗਰਾਮਿੰਗ ਆਪਰੇਟਿੰਗ ਸਿਸਟਮ ਵਰਤੇ ਜਾਂਦੇ ਸਨ ।
IBM 7030 ਅਤੇ UNIVAC-LARC ਦੂਜੀ ਜੈਨਰੇਸ਼ਨ ਦੇ ਕੰਪਿਊਟਰ ਸਨ ।
PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼ 3
ਦੂਜੀ ਜੈਨਰੇਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਗੁਣ-

  1. ਇਹਨਾਂ ਵਿੱਚ ਮੁੱਢਲਾ ਪੁਰਜ਼ਾ ਵਾਂਜ਼ਿਸਟਰ, ਮੈਗਨੈਟਿਕ ਕੋਰ ਮੈਮਰੀ, ਮੈਗਨੇਟਿਕ ਟੇਪਾਂ ਅਤੇ ਡਿਸਕਾਂ ਨੂੰ ਸੈਕੰਡਰੀ ਸਟੋਰੇਜ ਲਈ ਵਰਤਿਆ ਜਾਂਦਾ ਸੀ ।
  2. ਬੈਂਚ ਉਪਰੇਟਿੰਗ ਸਿਸਟਮ, ਹਾਈ ਲੈਵਲ ਪ੍ਰੋਗਰਾਮਿੰਗ ਭਾਸ਼ਾਵਾਂ ਵਰਤੀਆਂ ਜਾਂਦੀਆਂ ਸਨ ।
  3. ਇਹ ਪਿਛਲੀ ਜੈਨਰੇਸ਼ਨ ਨਾਲੋਂ ਤੇਜ਼, ਛੋਟੇ, ਜ਼ਿਆਦਾ ਭਰੋਸੇਲਾਇਕ ਅਤੇ ਪ੍ਰੋਗਰਾਮ ਕਰਨੇ ਅਸਾਨ ਸਨ ਅਤੇ ਇਹਨਾਂ ਨੂੰ ਵਿਗਿਆਨਿਕ ਅਤੇ ਵਪਾਰਿਕ ਕੰਮਾਂ ਲਈ ਵਰਤਿਆ ਜਾਂਦਾ ਸੀ ।
  4. ਇਹਨਾਂ ਦੀ ਉਤਪਾਦਕਤਾ ਉਸ ਸਮੇਂ ਵੀ ਮੁਸ਼ਕਲ ਸੀ ।
  5. ਇਹ ਕੀਮਤ ਵਿੱਚ ਮਹਿੰਗੇ ਸਨ ।
  6. ਪਹਿਲੀ ਜੈਨਰੇਸ਼ਨ ਦੇ ਕੰਪਿਊਟਰਾਂ ਦੇ ਮੁਕਾਬਲੇ ਆਕਾਰ ਵਿੱਚ ਛੋਟੇ ਸਨ ਅਤੇ ਘੱਟ ਗਰਮੀ ਪੈਦਾ ਕਰਦੇ ਸਨ ।
  7. ਇਹ ਘੱਟ ਬਿਜਲੀ ਖਪਤ ਕਰਦੇ ਸਨ ।

PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼

ਤੀਜੀ ਜੈਨਰੇਸ਼ਨ ( 1964-1975 ) [Third Generation (1964-1675)]
ਤੀਜੀ ਜੈਨਰੇਸ਼ਨ 1964 ਤੋਂ 1975 ਤਕ ਚਲੀ ਸੀ । ਇਹਨਾਂ ਵਿਚ ਆਈ. ਸੀ. ਦੀ ਵਰਤੋਂ ਕੀਤੀ ਜਾਂਦੀ ਸੀ । ਇਕ ਆਈ. ਸੀ. ਵਿਚ ਕਈ ਵਾਂਜ਼ਿਸਟਰ, ਰਜਿਸਟਰ ਅਤੇ ਕਪੈਸਟਰ ਹੁੰਦੇ ਸਨ । ਇਹ ਆਕਾਰ ਵਿਚ ਕਾਫੀ ਛੋਟੇ ਸਨ । ਇਹਨਾਂ ਵਿਚ ਰਿਮੋਟ ਪ੍ਰੋਸੈਸਿੰਗ ਟਾਈਮ ਸ਼ੇਅਰਿੰਗ, ਰਿਅਲ ਟਾਈਮ ਅਤੇ ਮਲਟੀ ਪ੍ਰੋਗਰਾਮਿੰਗ ਉਪਰੇਟਿੰਗ ਸਿਸਟਮ ਵਰਤੇ ਜਾਂਦੇ ਸਨ । ਹਾਈ ਲੈਵਲ ਭਾਸ਼ਾਵਾਂ, ਜਿਵੇਂ FORTRAN II to IV, COBOL, PASCAL, PL/1, BASIC, ALGOL-68 ਆਦਿ ਵਰਤੀਆਂ ਜਾਂਦੀਆਂ ਸਨ ।
PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼ 4
IBM 360/370, PDP-8, PDP-11, CDC-6600 ਆਦਿ ਕੰਪਿਊਟਰ ਇਸ ਦੀਆਂ ਉਦਾਹਰਨਾਂ ਹਨ ।
PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼ 5
ਤੀਜੀ ਜੈਨਰੇਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਗੁਣ-

  1. ਇਹਨਾਂ ਵਿੱਚ ਮੁੱਢਲੇ ਪੁਰਜ਼ੇ IC ਸਨ ਜੋ ਕਿ SSI ਅਤੇ MSI ਟੈਕਨੋਲੋਜੀ ਦੀ ਵਰਤੋਂ ਕਰਦੇ ਸਨ ।
  2. ਵੱਡੀਆਂ ਮੈਗਨੈਟਿਕ ਕੋਰ ਮੈਮਰੀਆਂ, ਜ਼ਿਆਦਾ ਕਪੈਸਟੀ ਵਾਲੀਆਂ ਡਿਸਕਾਂ ਅਤੇ ਮੈਗਨੈਟਿਕ ਟੇਪਾਂ ਨੂੰ ਸੈਕੰਡਰੀ ਸਟੋਰੇਜ ਲਈ ਵਰਤਿਆ ਜਾਂਦਾ ਹੈ ।
  3. ਇਹਨਾਂ ਵਿੱਚ ਟਾਈਮ ਸ਼ੇਅਰਿੰਗ ਓਪਰੇਟਿੰਗ ਸਿਸਟਮ ਅਤੇ ਮਲਟੀ ਪ੍ਰੋਗਰਾਮਿੰਗ ਓਪਰੇਟਿੰਗ ਸਿਸਟਮ ਵਰਤੇ ਜਾਂਦੇ ਸਨ ।
  4. ਇਹਨਾਂ ਦੀ ਉਤਪਾਦਕਤਾ ਅਸਾਨ ਸੀ ਅਤੇ ਅਪਗਰੇਡ ਕਰਨ ਵਿੱਚ ਅਸਾਨੀ ਸੀ ।
  5. ਇਹਨਾਂ ਨੂੰ ਵਿਗਿਆਨਿਕ, ਵਪਾਰਿਕ ਅਤੇ ਇੰਟਰਐਕਟਿਵ ਆਨਲਾਈਨ ਕੰਮਾਂ ਲਈ ਵਰਤਿਆ ਜਾਂਦਾ ਸੀ ।

ਚੌਥੀ ਜੈਨਰੇਸ਼ਨ ( 1975-1989) [Fourth Generation (1975-1989)] 
ਚੌਥੀ ਜੈਨਰੇਸ਼ਨ ਦਾ ਸਮਾਂ 1975 ਤੋਂ 1981 ਤਕ ਸੀ । ਇਹਨਾਂ ਵਿਚ VLSI ਸਰਕਟਾਂ ਦੀ ਵਰਤੋਂ ਕੀਤੀ ਜਾਂਦੀ ਸੀ । ਇਸ ਵਿਚ 5000 ਤਕ ਜ਼ਿਸਟਰ ਅਤੇ ਹੋਰ ਪੁਰਜ਼ੇ ਇਕ ਚਿਪ ਤੇ ਲੱਗੇ ਹੁੰਦੇ ਹਨ ।ਇਸ ਜੈਨਰੇਸ਼ਨ ਦੇ ਕੰਪਿਊਟਰ ਬਹੁਤ ਸ਼ਕਤੀਸ਼ਾਲੀ, ਛੋਟੇ, ਭਰੋਸੇ ਵਾਲੇ ਅਤੇ ਸਸਤੇ ਸਨ ।
PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼ 6
ਇਸ ਜੈਨਰੇਸ਼ਨ ਦੇ ਕੰਪਿਊਟਰਾਂ ਵਿਚ ਟਾਈਮ ਸ਼ੇਅਰਿੰਗ, ਰੀਅਲ ਟਾਈਮ ਨੈੱਟਵਰਕ ਅਤੇ ਡਿਸਟਰੀਬਿਊਟਿਡ ਓਪਰੇਟਿੰਗ ਸਿਸਟਮਾਂ ਦੀ ਵਰਤੋਂ ਹੁੰਦੀ ਸੀ । ਹਾਈ ਲੈਵਲ ਭਾਸ਼ਾਵਾਂ-ਜਿਵੇਂ C, C++, DBMS ਆਦਿ ਦੀ ਵਰਤੋਂ ਕੀਤੀ ਜਾਣ ਲੱਗੀ ।

IBM-PC, APPLE-II, CRAY-1, 11 ਅਤੇ X/MP ਆਦਿ ਇਸ ਜੈਨਰੇਸ਼ਨ ਦੇ ਕੰਪਿਊਟਰ ਹਨ ।

ਚੌਥੀ ਜੈਨਰੇਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਗੁਣ-

  1. VLSI ਟੈਕਨਾਲੋਜੀ ਵਾਲੇ IC ਅਤੇ ਮਾਈਕਰੋ ਪ੍ਰੋਸੈਸਰਾਂ ਦੀ ਵਰਤੋਂ ਹੁੰਦੀ ਸੀ ।
  2. ਸੈਮੀ ਕੰਡਕਟਰ ਮੈਮਰੀਆਂ ਅਤੇ ਜ਼ਿਆਦਾ ਸਮਰੱਥਾ ਵਾਲੀਆਂ ਹਾਰਡ ਡਿਸਕਾਂ ਇਨ-ਬਿਲਟ ਸੈਕੰਡਰੀ ਸਟੋਰੇਜ ਵਜੋਂ ਵਰਤੀਆਂ ਜਾਂਦੀਆਂ ਹਨ ।
  3. ਮੈਗਨੇਟਿਕ ਟੇਪਾਂ ਅਤੇ ਫ਼ਲੌਪੀ ਡਿਸਕਾਂ ਪੋਰਟੇਬਲ ਸਟੋਰੇਜ ਮੀਡੀਆ ਵਜੋਂ ਵਰਤੀਆਂ ਜਾਂਦੀਆਂ ਸਨ ।
  4. PC’S ਲਈ GUI ਓਪਰੇਟਿੰਗ ਸਿਸਟਮ ਅਤੇ ਸਿੰਗਲ ਟਰਮੀਨਲ ਸਕਰੀਨ ਉੱਤੇ ਮਲਟੀਪਲ ਵਿੰਡੋ ।
  5. ਮਲਟੀ ਪ੍ਰੋਸੈਸਿੰਗ ਓਪਰੇਟਿੰਗ ਸਿਸਟਮ, ਯੂਨਿਕਸ ਓਪਰੇਟਿੰਗ ਸਿਸਟਮ, C ਪ੍ਰੋਗਰਾਮਿੰਗ ਲੈਂਗਏਜ ਦੇ ਨਾਲ, ਆਬਜੈਕਟ ਓਰੀਐਂਟਡ ਡਿਜ਼ਾਈਨ ਅਤੇ ਪ੍ਰੋਗਰਾਮਿੰਗ ਵਰਤੀ ਜਾਂਦੀ ਸੀ ।
  6. PC ਨੈੱਟਵਰਕ ਬੇਸਡ ਅਤੇ ਸੁਪਰ ਕੰਪਿਊਟਰ ਸੁਵਿਧਾਵਾਂ ਦੀ ਵਰਤੋਂ ਹੁੰਦੀ ਸੀ । ਇਹ ਆਕਾਰ ਵਿਚ ਛੋਟੇ, ਅਸਾਨੀ ਨਾਲ ਖ਼ਰੀਦੇ ਜਾ ਸਕਣ ਵਾਲੇ, ਭਰੋਸੇਮੰਦ ਅਤੇ ਅਸਾਨੀ ਨਾਲ ਵਰਤੇ ਜਾ ਸਕਣ ਵਾਲੇ PC ਅਤੇ ਹੋਰ ਸ਼ਕਤੀਸ਼ਾਲੀ ਅਤੇ ਭਰੋਸੇਮੰਦ, ਮੇਨਫ਼ਰੇਮ ਸਿਸਟਮ ਅਤੇ ਸੁਪਰ ਕੰਪਿਊਟਰ ਸਨ ।
  7. ਇਹ ਪੂਰੀ ਤਰ੍ਹਾਂ ਜਨਰਲ ਪਰਪਜ਼ ਮਸ਼ੀਨਾਂ ਸਨ ਜਿਨ੍ਹਾਂ ਦੀ ਉਤਪਾਦਕਤਾ ਅਸਾਨ ਅਤੇ ਅਪਗ੍ਰੇਡ ਕਰਨਾ ਵੀ ਅਸਾਨ ਸੀ ।

PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼

ਪੰਜਵੀਂ ਜੈਨਰੇਸ਼ਨ ( 1989 ਤੋਂ ਹੁਣ ਤਕ) [Fifth Generation (1989……)]
ਕੰਪਿਊਟਰ ਦੀ ਪੰਜਵੀਂ ਜੈਨਰੇਸ਼ਨ 1989 ਤੋਂ ਹੁਣ ਤੱਕ ਮੰਨੀ ਜਾਂਦੀ ਹੈ । ਇਹ ਕੰਪਿਊਟਰ ULSI ਤਕਨੋਲੋਜੀ ਦੀ ਵਰਤੋਂ ਕਰਦੇ ਹਨ । ਇਹਨਾਂ ਵਿਚ ਮਾਈਕਰੋਪ੍ਰੋਸੈਸਰ ਚਿੱਪਾਂ ਦੀ ਵਰਤੋਂ ਹੁੰਦੀ ਹੈ । ਇਹਨਾਂ ਚਿੱਪਾਂ ਵਿਚ 10 ਮਿਲੀਅਨ ਤਕ ਪੁਰਜ਼ੇ ਲਗ ਸਕਦੇ ਹਨ ।

ਇਸ ਜੈਨਰੇਸ਼ਨ ਦੇ ਕੰਪਿਊਟਰ ਪਰਸਨਲ ਪ੍ਰੋਸੈਸਿੰਗ ਹਾਰਵੇਅਰ ਅਤੇ ਆਰਟੀਫਿਸ਼ਿਅਲ ਇਨਟੈਲੀਜੈਂਸ ਦੇ ਆਧਾਰ ਤੇ ਕੰਮ ਕਰਦੇ ਹਨ । AI ਦਾ ਪੂਰਾ ਨਾਮ Artificial Intelligence ਹੈ । ਇਹ ਕੰਪਿਊਟਰ ਦੇ ਖੇਤਰ ਵਿਚ ਨਵਾਂ ਫੀਲਡ ਹੈ । ਇਸ ਦਾ ਮੁੱਖ ਉਦੇਸ਼ ਮਸ਼ੀਨਾਂ ਨੂੰ ਸੋਚਣ ਸਮਝਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ । AI ਦੇ ਮਹੱਤਵਪੂਰਨ ਖੇਤਰ ਹੇਠ ਅਨੁਸਾਰ ਹਨ-

  1. ਰੋਬੋਟਿਕਸ
  2. ਗੇਮ ਪਲੇਇੰਗ
  3. ਐਕਸਪਰਟ ਸਿਸਟਮ
  4. ਮਨੁੱਖੀ ਭਾਸ਼ਾਵਾਂ ਨੂੰ ਸਮਝਣਾ ।
    ਇਹਨਾਂ ਵਿਚ ਹਾਈ ਲੈਵਲ ਭਾਸ਼ਾਵਾਂ ਜਿਵੇਂ ਕਿ C, C++,
    Java ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ।

ਪੰਜਵੀਂ ਜੈਨਰੇਸ਼ਨ ਦੇ ਕੰਪਿਊਟਰਾਂ ਦੇ ਨਾਂ-

  • IBM ਨੋਟ-ਬੁਕਸ
  • ਪੈਨਟਿਅਮ PCs
  • SUN ਵਰਕ-ਸਟੇਸ਼ਨ
  • IBM sp/2
  • ਪਰਮ 10000.

PSEB 8th Class Computer Notes Chapter 7 ਕੰਪਿਊਟਰ ਜੈਨਰੇਸ਼ਨਜ਼ 7
ਪੰਜਵੀਂ ਜੈਨਰੇਸ਼ਨ ਦੇ ਕੰਪਿਊਟਰਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਗੁਣ-

  1. ULSI ਟੈਕਨੋਲੋਜੀ ਵਾਲੇ ICS, ਵੱਡੀ ਸਮਰੱਥਾ ਦੀ ਮੁੱਖ ਮੈਮਰੀ, ਅਤੇ RAID ਸੁਪੋਰਟ ਨਾਲ ਹਾਰਡ ਡਿਸਕਾਂ ਵਰਤੀਆਂ ਜਾਂਦੀਆਂ ਹਨ ।
  2. ਪੋਰਟੇਬਲ ਡ-ਓਨਲੀ ਸਟੋਰੇਜ ਮੀਡੀਆ ਲਈ ਆਪਟੀਕਲ ਡਿਸਕਾਂ ਵਰਤੀਆਂ ਜਾਂਦੀਆਂ ਹਨ ।
  3. ਨੋਟ-ਬੁੱਕ, ਸ਼ਕਤੀਸ਼ਾਲੀ ਡੱਸਕਟਾਪ PC ਅਤੇ ਵਰਕ-ਸਟੇਸ਼ਨ, ਸ਼ਕਤੀਸ਼ਾਲੀ ਸਰਵਰ ਅਤੇ ਸੁਪਰ ਕੰਪਿਊਟਰ ਵਰਤੇ ਜਾਂਦੇ ਹਨ ।
  4. ਇੰਟਰਨੈੱਟ ਅਤੇ ਕਲਸਟਰ ਕੰਪਿਊਟਰ ਦੀ ਵਰਤੋਂ ਹੁੰਦੀ ਹੈ ।
  5. ਮਾਈਕ੍ਰੋ-ਕਲਰ ਆਧਾਰਿਤ, ਮਲਟੀਥਰੈਡਿੰਗ, ਡਿਸਟੀਬਿਊਟਿਡ OS, ਪੈਰੇਲਲ ਪ੍ਰੋਗਰਾਮਿੰਗ ਲਾਇਬ੍ਰੇਰੀਆਂ ਜਿਵੇਂ ਕਿ MPI & PVM, JAVA ਵਰਲਡਵਾਈਡ ਵੈੱਬ, ਮਲਟੀਮੀਡੀਆ, ਇੰਟਰਨੈੱਟ ਸੁਵਿਧਾਵਾਂ ਅਤੇ ਹੋਰ ਗੁੰਝਲਦਾਰ ਸੁਪਰ ਕੰਪਿਊਟਰ ਐਪਲੀਕੇਸ਼ਨਾਂ ਵਰਤੀਆਂ ਜਾਂਦੀਆਂ ਹਨ ।
  6. ਹੁਣ ਪੋਰਟੇਬਲ ਕੰਪਿਊਟਰ ਹਨ ਜੋ ਕਿ ਜ਼ਿਆਦਾ ਸ਼ਕਤੀਸ਼ਾਲੀ, ਸਸਤੇ, ਭਰੋਸੇਮੰਦ ਅਤੇ ਅਸਾਨੀ ਨਾਲ ਵਰਤੇ ਜਾ ਸਕਣ ਵਾਲੀਆਂ ਡੱਸਕਟਾਪ ਮਸ਼ੀਨਾਂ ਹਨ ।
  7. ਜਲਦੀ-ਜੁੜਨ ਵਾਲੇ (Hot-plugable) ਪੁਰਜ਼ਿਆਂ ਕਾਰਨ ਇਹਨਾਂ ਦਾ ਅਪ-ਟਾਈਪ ਜ਼ਿਆਦਾ ਹੈ ਅਤੇ ਇਹ ਮਸ਼ੀਨਾਂ ਪੂਰੀ ਤਰ੍ਹਾਂ ਆਮ ਵਰਤੋਂ ਵਿੱਚ ਆਉਂਦੀਆਂ ਹਨ ।
  8. ਇਹਨਾਂ ਦੀ ਉਤਪਾਦਕਤਾ ਅਸਾਨ ਹੈ ਅਤੇ ਅਸਾਨੀ ਨਾਲ ਅਪਗ੍ਰੇਡ ਕੀਤੇ ਜਾ ਸਕਦੇ ਹਨ । ਰੈਪਿਡ-ਸਾਫ਼ਟਵੇਅਰ ਡਿਵੈਲਪਮੈਂਟ ਸੰਭਵ ਹੈ ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2)

This PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) will help you in revision during exams.

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2)

ਜਾਣ-ਪਛਾਣ
ਕਈ ਵਾਰ ਸਾਨੂੰ ਪ੍ਰਭਾਵਸ਼ਾਲੀ ਦਸਤਾਵੇਜ਼ ਤਿਆਰ ਕਰਨ, ਡਿਜ਼ਾਈਨ ਕਰਨ ਅਤੇ ਪ੍ਰਬੰਧਿਤ ਕਰਨ ਦੀ ਜ਼ਰੂਰਤ ਹੁੰਦੀ ਹੈ । ਅਜਿਹਾ ਕਰਨ ਲਈ ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਇਕ ਦਸਤਾਵੇਜ਼ ਨੂੰ ਕਿਵੇਂ ਫਾਰਮੈਟ ਕਰਨਾ ਹੈ । ਇਸ ਤੋਂ ਇਲਾਵਾ ਸਾਨੂੰ ਇਹ ਵੀ ਚਾਹੀਦਾ ਹੈ ਕਿ ਸਾਡੇ ਦਸਤਾਵੇਜ਼ ਨੂੰ ਕਿਵੇਂ ਉਜਾਗਰ ਕੀਤਾ ਜਾਵੇ ਤਾਂ ਜੋ ਪਾਠਕ ਆਸਾਨੀ ਨਾਲ ਦਸਤਾਵੇਜ਼ ਦੇ ਸਾਰੇ ਮਹੱਤਵਪੂਰਣ ਭਾਗਾਂ ਨੂੰ ਪੜ੍ਹ ਸਕਣ । ਐੱਮ. ਐੱਸ. ਵਰਡ ਸਾਨੂੰ ਸਾਡੇ ਦਸਤਾਵੇਜ਼ ਨੂੰ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕਰਨ ਦੀ ਯੋਗਤਾ ਪ੍ਰਦਾਨ ਕਰਦਾ ਹੈ । ਇਸ ਪਾਠ ਵਿਚ ਅਸੀਂ ਟੈਕਸਟ ਦੇ ਫਾਰਮੈਟਿੰਗ, ਤਸਵੀਰਾਂ ਪਾਉਣ, ਚਾਰਟ ਪਾਉਣ, ਆਬਜੈਕਟ ਬਣਾਉਣ, ਵਰਡ ਆਰਟ, ਕਲਿੱਪ ਆਰਟ ਆਦਿ ਬਾਰੇ ਸਿੱਖਾਂਗੇ ।

ਟੈਕਸਟ ਚੁਣਨਾ (Text Selection) –
ਐੱਮ. ਐੱਸ. ਵਰਡ ਜਾਂ ਕਿਸੇ ਵੀ ਵਰਡ ਪ੍ਰੋਸੈਸਿੰਗ ਸਾਫਟਵੇਅਰ ਵਿਚ ਟੈਕਸਟ ’ਤੇ ਕਿਸੇ ਵੀ ਕਿਸਮ ਦੇ ਫਾਰਮੈਟਿੰਗ ਲਾਗੂ ਕਰਨ ਤੋਂ ਪਹਿਲਾਂ ਸਾਨੂੰ ਉਸ ਟੈਕਸਟ ਦੀ ਚੋਣ ਕਰਨੀ ਪਏਗੀ ਤਾਂ ਜੋ ਅਸੀਂ ਉਸ ਚੁਣੇ ਹੋਏ ਟੈਕਸਟ ਦੇ ਉੱਪਰ ਫਾਰਮੈਟਿੰਗ ਲਾਗੂ ਕਰ ਸਕੀਏ । ਅਸੀਂ mouse ਬਟਨ ਦੀ ਮਦਦ ਨਾਲ ਜਾਂ ਕੀਬੋਰਡ ਦੀਆਂ keys ਦੀ ਸਹਾਇਤਾ ਨਾਲ ਟੈਕਸਟ ਚੁਣ ਸਕਦੇ ਹਾਂ । ਐੱਮ. ਐੱਸ. ਵਰਡ ਵਿਚ ਟੈਕਸਟ ਦੀ ਚੋਣ ਕਿਵੇਂ ਕਰੀਏ ਕਰਸਰ ਨੂੰ ਟੈਕਸਟ ਦੇ ਅੱਗੇ ਰੱਖੋ ਅਤੇ ਫਿਰ Mouse ’ਤੇ ਖੱਬਾ ਕਲਿੱਕ ਕਰੋ ਅਤੇ ਇਸ ਨੂੰ ਹੋਲਡ ਕਰਕੇ ਟੈਕਸਟ ਉੱਤੇ ਭੇਜੋ ਅਤੇ ਫਿਰ ਇਸਨੂੰ ਜਾਰੀ ਰੱਖੋ । ਟੈਕਸਟ ਚੁਣਿਆ ਜਾਵੇਗਾ ।

ਟੈਕਸਟ ਚੁਣਨ ਲਈ ਕੁਝ ਸ਼ੌਰਟਕਟ ਹਨ –

  • ਇਕੋ ਸ਼ਬਦ ਚੁਣਨ ਲਈ ਸ਼ਬਦ ਦੇ ਉੱਪਰ ਦੋ ਵਾਰ (Double) ਕਲਿੱਕ ਕਰੋ ।
  • ਪੂਰੇ ਪੈਰਾਗ੍ਰਾਫ਼ ਨੂੰ ਚੁਣਨ ਲਈ ਪੈਰੇ ਦੇ ਅੰਦਰ ਤਿੰਨ ਵਾਰ ਕਲਿੱਕ ਕਰੋ ।
  • ਸੰਪੂਰਨ ਦਸਤਾਵੇਜ਼ ਦੀ ਚੋਣ ਕਰਨ ਲਈ ਹੋਮ (Home) ਟੈਬ ਵਿਚ ਸੰਪਾਦਨ (Editing) ਸਮੂਹ ਵਿਚ Select ’ਤੇ ਕਲਿੱਕ ਕਰੋ ਅਤੇ ਫਿਰ Select All ਬਟਨ ਨੂੰ ਦਬਾਓ ।
    ਜਾਂ
    ਕੀਬੋਰਡ ਤੋਂ CTRL + A ਦਬਾਓ ।
  • ਕੀਬੋਰਡ ਤੋਂ Shift + Arrow ਦਬਾਓ । ਸ਼ਿਫਟ ਬਟਨ ਨੂੰ ਹੋਲਡ ਕਰੋ ਅਤੇ ਐਰੋ ਬਟਨ ਦਬਾਓ, Word ਐਰੋ ਬਟਨ ਦੀ ਦਿਸ਼ਾ ਵਿੱਚ ਟੈਕਸਟ ਦੀ ਚੋਣ ਕਰੇਗਾ । ਇੱਥੇ ਤਿੰਨ ਐਰੋ ਕੁੰਜੀਆਂ ਹਨ, ਇਸ ਲਈ ਤੁਸੀਂ ਟੈਕਸਟ ਨੂੰ ਤਿੰਨ ਵੱਖ-ਵੱਖ ਦਿਸ਼ਾਵਾਂ ਵਿੱਚ ਚੁਣ ਸਕਦੇ ਹੋ ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 1

ਹੋਮ ਟੈਬ (Home) –
ਹੋਮ ਟੈਬ ਮਾਈਕ੍ਰੋਸਾਫਟ ਵਰਡ ਵਿਚ ਡਿਫੌਲਟ ਟੈਬ ਹੈ । ਇਸ ਵਿਚ ਸੰਬੰਧਿਤ ਕਮਾਂਡਾਂ ਦੇ ਪੰਜ ਸਮੂਹ ਹਨ-ਕਲਿੱਪਬੋਰਡ, ਫੌਂਟ, ਪੈਰਾਗ੍ਰਾਫ, ਸ਼ੈਲੀ ( Styles) ਅਤੇ ਸੰਪਾਦਨ (Editing) । ਇਹ ਤੁਹਾਨੂੰ ਦਸਤਾਵੇਜ਼ ਸੈਟਿੰਗਾਂ ਬਦਲਣ ਵਿੱਚ ਸਹਾਇਤਾ ਕਰਦਾ ਹੈ ਜਿਵੇਂ ਫੌਂਟ ਅਕਾਰ, ਬੁਲੇਟਸ ਸ਼ਾਮਲ ਕਰਨਾ, ਸ਼ੈਲੀ ਵਿਵਸਥਾ ਕਰਨਾ ਅਤੇ ਹੋਰ ਬਹੁਤ ਸਾਰੀਆਂ ਆਮ ਵਿਸ਼ੇਸ਼ਤਾਵਾਂ । ਇਹ ਤੁਹਾਨੂੰ ਦਸਤਾਵੇਜ਼ ਦੇ Home section ਵਿੱਚ ਵਾਪਸ ਆਉਣ ਵਿੱਚ ਸਹਾਇਤਾ ਕਰਦਾ ਹੈ ।
PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 2

ਕਲਿਸਬੇਕਡ (Clipboard)-
ਕਲਿੱਪਬੋਰਡ ਸਮੂਹ ਹੋਮ ਟੈਬ ਦੇ ਬਿਲਕੁਲ ਖੱਬੇ ਪਾਸੇ ਪਹਿਲਾ ਸਮੂਹ ਹੈ । ਇਸ ਸਮੂਹ ਵਿੱਚ 4 ਕਮਾਂਡਾਂ ਹੁੰਦੀਆਂ ਹਨ ਜਿਵੇਂ ਕਿ cut, copy, paste, format printer | ਇਹ ਅਕਸਰ ਐਡੀਟਿੰਗ (Editing) ਸਮੂਹ ਦੇ ਨਾਲ ਜੋੜ ਕੇ ਵਰਤਿਆ ਜਾਂਦਾ ਹੈ, ਜੋ ਉਸ ਟੈਬ ਦੇ ਬਿਲਕੁਲ ਸੱਜੇ ਪਾਸੇ ਹੁੰਦਾ ਹੈ । ਇਸ ਵਿਸ਼ੇ ਵਿਚ ਅੱਜ ਅਸੀਂ ਇਕ ਸ਼ਬਦ ਜਾਂ ਪੈਰੇ ਨੂੰ ਕੱਟਣ, ਨਕਲ ਕਰਨ ਅਤੇ ਪੇਸਟ ਕਰਨ ਬਾਰੇ ਸਿੱਖਾਂਗੇ ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2)

Copy Paste Options
ਜਦੋਂ ਸਾਨੂੰ ਕਿਸੇ ਦਸਤਾਵੇਜ਼ ਵਿਚ ਕਿਸੇ ਸ਼ਬਦ ਜਾਂ ਪੈਰੇ ਨੂੰ ਦੁਬਾਰਾ ਟਾਈਪ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਅਸੀਂ ਕਾਪੀ ਵਿਕਲਪ ਦੀ ਵਰਤੋਂ ਕਰਦੇ ਹਾਂ |
ਕਾਪੀ ਵਿਕਲਪ ਦੀ ਵਰਤੋਂ ਕਰਨ ਨਾਲ ਸਮਾਂ ਅਤੇ ਮਿਹਨਤ ਬਚਦੀ ਹੈ । ਕਾਪੀ ਵਿਕਲਪ ਦੀ ਵਰਤੋਂ ਕਰਕੇ ਤੁਸੀਂ ਟੈਕਸਟ ਨੂੰ ਇੱਕ ਸਥਾਨ ਤੋਂ ਦੂਜੀ ਥਾਂ ਤੇ ਨਕਲ ਕਰ ਸਕਦੇ ਹੋ | MS Word ਟੈਕਸਟ ਦੀ ਨਕਲ ਕਰਨ ਅਤੇ ਪੇਸਟ ਕਰਨ ਲਈ ਵੱਖੋ-ਵੱਖਰੇ ਤਰੀਕਿਆਂ ਦੀ ਪੇਸ਼ਕਸ਼ ਕਰਦਾ ਹੈ । ਕੁਝ ਪ੍ਰਸਿੱਧ ਢੰਗ ਹੇਠ ਦਿੱਤੇ ਗਏ ਹਨ –
Method 1.

  • ਪਹਿਲਾਂ ਉਹ ਟੈਕਸਟ ਚੁਣੋ, ਜਿਸ ਦੀ ਤੁਸੀਂ ਨਕਲ ਕਰਨਾ ਚਾਹੁੰਦੇ ਹੋ ।
  • ਹੋਮ ਟੈਬ ਤੇ ਕਲਿੱਕ ਕਰੋ ਅਤੇ ਕਾਪੀ (Copy) ਕਮਾਂਡ ’ਤੇ ਕਲਿੱਕ ਕਰੋ ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 3

  • ਕਰਸਰ ਨੂੰ ਉੱਥੇ ਰੱਖੋ, ਜਿੱਥੇ ਤੁਸੀਂ ਟੈਕਸਟ ਪੇਸਟ ਕਰਨਾ ਚਾਹੁੰਦੇ ਹੋ ।
  • ਉੱਪਰ ਦਿੱਤੀ ਤਸਵੀਰ ਅਨੁਸਾਰ ਹੋਮ ਟੈਬ ਵਿੱਚ ਪੇਸਟ (Paste) ਕਮਾਂਡ ’ਤੇ ਕਲਿੱਕ ਕਰੋ ।

Method 2.

  1. ਪਹਿਲਾਂ ਉਹ ਟੈਕਸਟ ਚੁਣੋ, ਜਿਸ ਦੀ Language ਤੁਸੀਂ ਨਕਲ ਕਰਨਾ ਚਾਹੁੰਦੇ ਹੋ ।
  2. Selected ਟੈਕਸਟ ਉੱਤੇ ਕਰਸਰ ਰੱਖੋ ਅਤੇ Mouse ’ਤੇ ਸੱਜਾ (Right) ਕਲਿੱਕ Copy ਕਰੋ ।
  3. ਇੱਕ ਨੂੰ ਦਿਖਾਈ ਦੇਵੇਗਾ । ਇਸ ਵਿਚੋਂ “ਕਾਪੀ ਵਿਕਲਪ ਦੀ ਚੋਣ ਕਰੋ ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 4

4. ਹੁਣ ਕਰਸਰ ਨੂੰ ਲੋੜੀਂਦੀ ਜਗਾਂ ਤੇ ਲੈ ਜਾਓ ਅਤੇ Mouse ’ਤੇ ਸੱਜਾ (Right) ਕਲਿੱਕ ਕਰੋ ।
5. ਇੱਕ ਮੀਨੂੰ ਦਿਖਾਈ ਦੇਵੇਗਾ । ਇਸ ਵਿਚੋਂ ‘Paste”ਵਿਕਲਪ ਦੀ ਚੋਣ ਕਰੋ ।

Method 3.

  • ਪਹਿਲਾਂ ਉਹ ਟੈਕਸਟ ਚੁਣੋ, ਜਿਸ ਦੀ ਤੁਸੀਂ ਨਕਲ ਕਰਨਾ ਚਾਹੁੰਦੇ ਹੋ ।
  • ਹੁਣ Ctrl+C ਬਟਨ ਦਬਾਓ ।
  • ਹੁਣ ਕਰਸਰ ਨੂੰ ਲੋੜੀਂਦੀ ਜਗ੍ਹਾ ‘ਤੇ ਲੈ ਜਾਓ ਅਤੇ Ctrl +V ਬਟਨ ਦਬਾਓ ।

Cut Paste Options
ਕੱਟ ਵਿਕਲਪ ਦਾ ਅਰਥ ਹੈ ਕਿ ਚੁਣੇ ਹੋਏ ਟੈਕਸਟ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣਾ | ਮਾਈਕ੍ਰੋਸਾਫਟ ਵਰਡ ਵਿਚ ਤੁਸੀਂ ਕਿਸੇ ਦਸਤਾਵੇਜ਼ ਵਿਚੋਂ ਟੈਕਸਟ ਨੂੰ ਕੱਟ ਸਕਦੇ ਹੋ ਅਤੇ ਉਸ ਟੈਕਸਟ ਨੂੰ ਇਕ ਹੋਰ ਦਸਤਾਵੇਜ਼ ਵਿਚ ਜਾਂ ਉਸੇ ਦਸਤਾਵੇਜ਼ ਵਿਚ ਕਿਤੇ ਵੀ ਪੇਸਟ ਕਰ ਸਕਦੇ ਹੋ । ਟੈਕਸਟ ਕੱਟਣ ਤੋਂ ਬਾਅਦ ਇਹ ਕਲਿੱਪਬੋਰਡ ਵਿੱਚ ਸਟੋਰ ਹੋ ਜਾਂਦਾ ਹੈ । MS Word ਟੈਕਸਟ ਨੂੰ cut ਅਤੇ paste ਕਰਨ ਲਈ ਵੱਖੋ-ਵੱਖਰੇ ਤਰੀਕਿਆਂ ਦੀ ਪੇਸ਼ਕਸ਼ ਕਰਦਾ ਹੈ । ਕੁਝ ਪ੍ਰਸਿੱਧ ਢੰਗ ਹੇਠ ਦਿੱਤੇ ਗਏ ਹਨ –
Method 1.

  • ਪਹਿਲਾਂ ਉਹ ਟੈਕਸਟ ਚੁਣੋ, ਜਿਸ ਨੂੰ ਤੁਸੀਂ Cut ਕਰਨਾ Home ਚਾਹੁੰਦੇ ਹੋ ।
  • ਹੋਮ ਟੈਬ ’ਤੇ ਕਲਿੱਕ ਕਰੋ ਅਤੇ ਕਾਪੀ (Cut) ਕਮਾਂਡ Copy ਤੇ ਕਲਿੱਕ ਕਰੋ ।
  • ਕਰਸਰ ਨੂੰ ਉੱਥੇ ਰੱਖੋ, ਜਿੱਥੇ ਤੁਸੀਂ ਟੈਕਸਟ ਪੇਸਟ Clipboard ਕਰਨਾ ਚਾਹੁੰਦੇ ਹੋ ।
  • ਉੱਪਰ ਦਿੱਤੀ ਤਸਵੀਰ ਅਨੁਸਾਰ ਹੋਮ ਟੈਬ ਵਿੱਚ

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 5

  • ਪੇਸਟ (Paste) ਕਮਾਂਡ ‘ਤੇ ਕਲਿੱਕ ਕਰੋ ।

Method 2.

  1. ਪਹਿਲਾਂ ਉਹ ਟੈਕਸਟ ਚੁਣੋ, ਜਿਸ ਨੂੰ ਤੁਸੀਂ Cut ਕਰਨਾ ਚਾਹੁੰਦੇ ਹੋ ।
  2. Selected ਟੈਕਸਟ ਉੱਤੇ ਕਰਸਰ ਰੱਖੋ ਅਤੇ Mouse ’ਤੇ ਸੱਜਾ (Right) ਕਲਿੱਕ ਕਰੋ ।
  3. ਇੱਕ ਮੀਨੂੰ ਦਿਖਾਈ ਦੇਵੇਗਾ, ਇਸ ਵਿਚੋਂ ‘Cut’ ਵਿਕਲਪ ਦੀ ਚੋਣ ਕਰੋ ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 6

4. ਹੁਣ ਕਰਸਰ ਨੂੰ ਲੋੜੀਂਦੀ ਜਗ੍ਹਾ ‘ਤੇ ਲੈ ਜਾਓ ਅਤੇ Mouse ’ਤੇ ਸੱਜਾ (Right) ਕਲਿੱਕ ਕਰੋ ।
5. ਇੱਕ ਮੀਨੂੰ ਦਿਖਾਈ ਦੇਵੇਗਾ, ਇਸ ਵਿਚੋਂ ‘Paste’’ ਵਿਕਲਪ ਦੀ ਚੋਣ ਕਰੋ ।

Method 3.

  1. ਪਹਿਲਾਂ ਉਹ ਟੈਕਸਟ ਚੁਣੋ, ਜਿਸ ਦੀ ਤੁਸੀਂ ਨਕਲ ਕਰਨਾ ਚਾਹੁੰਦੇ ਹੋ ।
  2. ਹੁਣ Ctrl+ X ਬਟਨ ਦਬਾਓ ।
  3. ਹੁਣ ਕਰਸਰ ਨੂੰ ਲੋੜੀਂਦੀ ਜਗਾਂ ਤੇ ਲੈ ਜਾਓ ਅਤੇ Ctrl+ V ਬਟਨ ਦਬਾਓ ।

ਫਾਰਮੈਟ ਪੇਂਟਰ (Format Painter) –
ਫ਼ਾਰਮੈਟ ਪੇਂਟਰ ਦੀ ਮਦਦ ਨਾਲ ਅਸੀਂ ਆਪਣੇ ਦਸਤਾਵੇਜ਼ ਵਿਚਲੇ ਟੈਕਸਟ ਉੱਪਰ ਪਹਿਲਾਂ ਹੀ ਲਾਗੂ ਕੀਤੇ ਫਾਰਮੈਟ ਨੂੰ ਬਹੁਤ ਅਸਾਨੀ ਨਾਲ ਅਤੇ ਬਿਨਾਂ ਸਮਾਂ ਬਰਬਾਦ ਕੀਤੇ ਕਾਪੀ ਕਰ ਸਕਦੇ ਹਾਂ । ਟੈਕਸਟ ਦੇ ਫਾਰਮੈਟਿੰਗ ਦੀ ਨਕਲ ਕਰਨ ਲਈ ਕਦਮ (Steps) ਹੇਠਾਂ ਦਿੱਤੇ ਹਨ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2)

Method 1.

  1. ਪਹਿਲਾਂ ਉਹ ਟੈਕਸਟ ਚੁਣੋ, ਜਿਸ ਦੀ ਤੁਸੀਂ | ਫਾਰਮੈਟਿੰਗ ਦੀ ਨਕਲ ਕਰਨਾ ਚਾਹੁੰਦੇ ਹੋ ।
  2. ਹੋਮ ਟੈਬ ’ਤੇ ਕਲਿੱਕ ਕਰੋ ਅਤੇ Format Painter ਕਮਾਂਡ ’ਤੇ ਕਲਿੱਕ ਕਰੋ ।
  3. ਕਰਸਰ ਨੂੰ ਉੱਥੇ ਰੱਖੋ, ਜਿੱਥੇ ਤੁਸੀਂ ਟੈਕਸਟ ਪੇਸਟ Format Painter ਕਰਨਾ ਚਾਹੁੰਦੇ ਹੋ ।
  4. ਉੱਪਰ ਦਿੱਤੀ ਤਸਵੀਰ ਅਨੁਸਾਰ ਹੋਮ ਟੈਬ ਵਿੱਚ ਪੇਸਟ (Paste) ਕਮਾਂਡ ’ਤੇ ਕਲਿੱਕ ਕਰੋ ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 7

5. ਹੁਣ ਮਾਊਸ ਪੁਆਇੰਟਰ ਬੁਰਸ਼ ਦੀ ਸ਼ਕਲ ਵਿਚ ਬਦਲ ਜਾਵੇਗਾ ।
6. ਉਸ ਟੈਕਸਟ ’ਤੇ ਕਲਿੱਕ ਕਰੋ, ਜਿਸ ‘ਤੇ ਤੁਸੀਂ ਨਕਲ ਕੀਤੇ ਫਾਰਮੈਟ ਨੂੰ ਲਾਗੂ ਕਰਨਾ ਚਾਹੁੰਦੇ ਹੋ ।
7. ਫਾਰਮੈਟਿੰਗ ਰੱਦ ਕਰਨ ਲਈ ESC key ਦਬਾਓ ਜਾਂ ਫਿਰ ਫਾਰਮੈਟ ਪੇਂਟਰ ਕਮਾਂਡ ’ਤੇ ਕਲਿੱਕ ਕਰੋ ।

Method 2.

  • ਪਹਿਲਾਂ ਉਹ ਟੈਕਸਟ ਚੁਣੋ, ਜਿਸ ਦੀ ਤੁਸੀਂ ਫਾਰਮੈਟਿੰਗ ਦੀ ਨਕਲ ਕਰਨਾ ਚਾਹੁੰਦੇ ਹੋ ।
  • ਹੁਣ Ctrl + Shift +C ਬਟਨ ਦਬਾਓ ।
  • ਉਸ ਟੈਕਸਟ ‘ਤੇ ਕਲਿੱਕ ਕਰੋ, ਜਿਸ ‘ਤੇ ਤੁਸੀਂ ਨਕਲ ਕੀਤੇ ਫਾਰਮੈਟ ਨੂੰ ਲਾਗੂ ਕਰਨਾ ਚਾਹੁੰਦੇ ਹੋ ।
  • ਹੁਣ Ctrl + Shift + V ਬਟਨ ਦਬਾਓ ।

ਫੁੱਟ ਗਰੁੱਪ (Font Group)
ਟਾਈਪਰਾਇਟਰ ਦੀ ਮਦਦ ਨਾਲ ਟਾਈਪ ਕੀਤਾ ਟੈਕਸਟ ਬਹੁਤ ਸਧਾਰਨ ਅਤੇ ਕਾਲੇ ਰੰਗ ਦਾ ਹੁੰਦਾ ਹੈ । ਇਸ ਟੈਕਸਟ ਵਿਚ ਅਸੀਂ ਨਾ ਤਾਂ ਅੱਖਰਾਂ ਦਾ ਰੰਗ ਬਦਲ ਸਕਦੇ ਹਾਂ ਅਤੇ ਨਾ ਹੀ ਇਸ ਦੀ ਸ਼ੈਲੀ ਬਦਲ ਸਕਦੇ ਹਾਂ ਪਰ ਐੱਮ. ਐੱਸ. ਵਰਡ ਨੇ ਸਾਨੂੰ ਇਕ ਸਹੂਲਤ ਦਿੱਤੀ ਹੈ, ਜਿਸ ਨਾਲ ਅਸੀਂ ਆਪਣੇ ਟੈਕਸਟ ਨੂੰ ਇਕ ਬਹੁਤ ਹੀ ਸੁੰਦਰ ਤਰੀਕੇ ਨਾਲ ਪੇਸ਼ ਕਰ ਸਕਦੇ ਹਾਂ | ਅਸੀਂ ਆਪਣੇ ਟੈਕਸਟ ਦਾ ਰੰਗ, ਸ਼ੈਲੀ, ਅਕਾਰ ਆਦਿ ਬਦਲ ਸਕਦੇ ਹਾਂ । ਹੋਮ (Home) ਟੈਬ ਦਾ ਫੌਂਟ (Font) ਸਮੂਹ ਸਾਨੂੰ ਚਰਿੱਤਰ ਫਾਰਮੈਟ (Character Formatting) ਦੀਆਂ ਬਹੁਤ ਸਾਰੀਆਂ ਕਮਾਂਡਾਂ ਪ੍ਰਦਾਨ ਕਰਦਾ ਹੈ, ਜਿਵੇਂ ਫੌਂਟ ਸਟਾਈਲ, ਫੌਂਟ ਸਾਈਜ਼, ਫੌਂਟ ਕਲਰ, ਬੋਲਡ, ਇਟੈਲਿਕ, ਅੰਡਰਲਾਈਨ ॥ Ctrl + Shift + F ਕੁੰਜੀਆਂ (keys) ਦਬਾਉਣ ਨਾਲ ਹੇਠਾਂ ਦਿੱਤੀ ਤਸਵੀਰ ਵਿਚ ਦਿੱਤੇ ਅਨੁਸਾਰ ਸਕਰੀਨ ਉੱਤੇ ਫੌਂਟ ਡਾਇਲਾਗ ਬਾਕਸ ਖੁੱਲ੍ਹ ਜਾਣਗੇ ।
PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 8

ਫੌਂਟ ਫੇਸ (Font Face) –
ਫੌਂਟ ਫੇਸ ਬਦਲਣ ਲਈ ਕਦਮ ਇਸ ਪ੍ਰਕਾਰ ਹਨ
1. ਉਸ ਟੈਕਸਟ ਦੀ ਚੋਣ ਕਰੋ, ਜਿਸ ਦੀ ਤੁਸੀਂ ਸ਼ੈਲੀ ਬਦਲਣਾ ਚਾਹੁੰਦੇ ਹੋ ।
2. ਉਪਰੋਕਤ ਤਸਵੀਰ ਅਨੁਸਾਰ ਫੌਂਟ ਡਾਇਲਾਗ ਬਾਕਸ ਵਿਚੋਂ ਉੱਚਿਤ ਫੌਂਟ ਚੁਣੋ ।
ਜਾਂ
ਹੋਮ ਟੈਬ ਵਿਚ ਦਿੱਤੇ ਫੌਂਟ ਸਮੂਹ ਵਿਚ ਫੌਂਟ ਡੰਪ ਡਾਊਨ ਮੀਨੂੰ ਵਿਚੋਂ ਫੌਂਟ ਦੀ ਚੋਣ ਕਰੋ । ਇੱਥੇ ਅਸੀਂ Times New Roman ਵਿਕਲਪ ਦੀ ਚੋਣ ਕੀਤੀ ਹੈ ।
PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 9
ਫੌਂਟ ਸਾਈਜ਼ (Font Size)
ਫੌਂਟ ਸਾਈਜ਼ ਬਦਲਣ ਲਈ ਕਦਮ ਇਸ ਪ੍ਰਕਾਰ ਹਨ

  • ਉਸ ਟੈਕਸਟ ਦੀ ਚੋਣ ਕਰੋ, ਜਿਸ ਦਾ ਤੁਸੀਂ ਅਕਾਰ ਬਦਲਣਾ ਚਾਹੁੰਦੇ ਹੋ ।
  • ਉਪਰੋਕਤ ਤਸਵੀਰ ਅਨੁਸਾਰ ਫੌਂਟ ਡਾਇਲਾਗ ਬਾਕਸ ਵਿਚੋਂ ਉੱਚਿਤ ਫੌਂਟ ਅਕਾਰ (Font Size) ਚੁਣੋ ।
    ਜਾਂ
    ਹੋਮ ਟੈਬ ਵਿਚ ਦਿੱਤੇ ਫੱਟ ਸਮੂਹ ਵਿਚ Font Size ਡੁੱਪ ਡਾਊਨ ਮੀਨੂੰ ਵਿਚੋਂ ਫੌਟ ਅਕਾਰ ਦੀ ਚੋਣ ਕਰੋ । ਇੱਥੇ ਅਸੀਂ 12 Size ਵਿਕਲਪ ਦੀ ਚੋਣ ਕੀਤੀ ਹੈ ।
    PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 10

ਅਸੀਂ Ctrl + Shift + P ਸਵਿੱਚਾਂ ਦੀ ਵਰਤੋਂ ਕਰ ਕੇ ਵੀ ਫੌਂਟਾਂ ਦਾ ਅਕਾਰ ਬਦਲ ਸਕਦੇ ਹਾਂ ।

ਸ਼ਿੰਕ ਅਤੇ ਗੋ ਫਾਂਟ (Grow Font and Shrink Font)
ਨਾਲ ਦਿੱਤੀ ਤਸਵੀਰ ਦੇ ਅਨੁਸਾਰ ਵੱਡੇ ਅਕਾਰ ਦੀ A ਨੂੰ Grow Font ਅਤੇ ਛੋਟੇ ਅਕਾਰ ਦੀ A ਨੂੰ Shrink Font ਕਿਹਾ ਜਾਂਦਾ ਹੈ । Grow ਫੌਂਟ ਦੀ ਮਦਦ ਨਾਲ ਅਸੀਂ ਚੁਣੇ ਗਏ ਟੈਕਸਟ ਦੇ ਅਕਾਰ ਨੂੰ ਇਕ ਅਕਾਰ ਵਧਾ ਸਕਦੇ ਹਾਂ ਅਤੇ Shrink ਫੌਂਟ ਦੀ ਮਦਦ ਨਾਲ ਅਸੀਂ ਚੁਣੇ ਗਏ ਟੈਕਸਟ ਦੇ ਅਕਾਰ ਨੂੰ
ਇਕ ਅਕਾਰ ਘਟਾ ਸਕਦੇ ਹਾਂ ।
PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 11
1. ਜਿਸ ਟੈਕਸਟ ਦਾ ਅਕਾਰ ਕੁਮਵਾਰ ਵਧਾਉਣਾ ਹੈ, ਦੀ ਚੋਣ ਕਰੋ ਅਤੇ Grow ਫੌਂਟ ’ਤੇ ਕਲਿੱਕ ਕਰੋ ।
ਜਾਂ
ਕੀ-ਬੋਰਡ ਤੋਂ Ctrl +> ਸ਼ਾਰਟਕੱਟ ਬਟਨ ਦਬਾਓ ।
2. ਜਿਸ ਟੈਕਸਟ ਦਾ ਅਕਾਰ ਕੁਮਵਾਰ ਘਟਾਉਣਾ ਹੈ, ਦੀ ਚੋਣ ਕਰੋ ਅਤੇ Shrink ਫੌਂਟ ’ਤੇ ਕਲਿੱਕ ਕਰੋ ।
ਜਾਂ
ਕੀ-ਬੋਰਡ ਤੋਂ Ctrl +< ਸ਼ਾਰਟਕੱਟ ਬਟਨ ਦਬਾਓ ।

ਫੌਂਟ ਸਟਾਈਲ (Font Style) –
ਵਰਡ ਪ੍ਰੋਸੈਸਰ ਸਾਫਟਵੇਅਰ ਵਿਚ ਟੈਕਸਟ ਲਈ ਤਿੰਨ ਤਰ੍ਹਾਂ ਦੀਆਂ ਬੇਸਿਕ ਫੌਂਟ ਸਟਾਈਲ ਵਰਤੀਆਂ ਜਾਂਦੀਆਂ ਹਨ, ਜੋ ਹੇਠ ਲਿਖੇ ਅਨੁਸਾਰ ਹਨ –
PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 12

  1. ਬੋਲਡ (Bold) – ਜੇ ਤੁਸੀਂ ਆਪਣੇ ਦਸਤਾਵੇਜ਼ ਵਿਚਲੇ ਟੈਕਸਟ ਨੂੰ ਮੋਟਾ ਕਰਨਾ ਚਾਹੁੰਦੇ ਹੋ, ਤਾਂ ਇਸ ਲਈ ਬੋਲਡ (B) ਵਿਕਲਪ ਇਸਤੇਮਾਲ ਕੀਤਾ ਜਾਵੇਗਾ । ਇਸਦੇ ਲਈ ਪਹਿਲਾਂ ਟੈਕਸਟ ਦੀ ਚੋਣ ਕਰੋ ਅਤੇ ਫਿਰ ਫੌਂਟ (Font) ਸਮੂਹ ਤੋਂ 8 ਬਟਨ ਨੂੰ ਦਬਾਓ ਜਾਂ ਕੀ-ਬੋਰਡ ਤੋਂ Ctrl+B ਸ਼ਾਰਟਕੱਟ ਬਟਨ ਦਬਾਓ ।
  2. ਇਟੈਲਿਕ (Italic)- ਜੇ ਤੁਸੀਂ ਆਪਣੇ ਦਸਤਾਵੇਜ਼ ਵਿਚਲੇ ਟੈਕਸਟ ਨੂੰ Italicize ਕਰਨਾ ਚਾਹੁੰਦੇ ਹੋ, ਤਾਂ ਇਸ ਲਈ ਇਟੈਲਿਕ (I) ਵਿਕਲਪ ਇਸਤੇਮਾਲ ਕੀਤਾ ਜਾਵੇਗਾ । ਇਸਦੇ ਲਈ ਪਹਿਲਾਂ ਟੈਕਸਟ ਦੀ ਚੋਣ ਕਰੋ ਅਤੇ ਫਿਰ ਫੌਂਟ (Font) ਸਮੂਹ ਤੋਂ / ਬਟਨ ਨੂੰ ਦਬਾਓ ਜਾਂ ਕੀ ਬੋਰਡ ਤੋਂ Ctrl +I ਸ਼ਾਰਟਕੱਟ ਬਟਨ ਦਬਾਓ ।
  3. ਅੰਡਰਲਾਈਨ (Underline)- ਜੇ ਤੁਸੀਂ ਆਪਣੇ ਦਸਤਾਵੇਜ਼ ਵਿਚਲੇ ਟੈਕਸਟ ਨੂੰ ਅੰਡਰਲਾਈਨ ਕਰਨਾ ਚਾਹੁੰਦੇ ਹੋ, ਤਾਂ ਇਸ ਲਈ ਅੰਡਰਲਾਈਨ (U) ਵਿਕਲਪ ਇਸਤੇਮਾਲ ਕੀਤਾ ਜਾਵੇਗਾ | ਇਸਦੇ ਲਈ ਪਹਿਲਾਂ ਟੈਕਸਟ ਦੀ ਚੋਣ ਕਰੋ ਅਤੇ ਫਿਰ ਫੌਂਟ (Font) ਸਮੂਹ ਤੋਂ U ਬਟਨ ਨੂੰ ਦਬਾਓ ਜਾਂ ਕੀ-ਬੋਰਡ ਤੋਂ Ctrl+U ਸ਼ਾਰਟਕੱਟ ਬਟਨ ਦਬਾਓ ।

ਫੌਂਟ ਕਲਰ (Font Color)
ਜੇ ਤੁਸੀਂ ਆਪਣੇ ਦਸਤਾਵੇਜ਼ ਵਿਚ ਕਿਸੇ ਸ਼ਬਦ ਜਾਂ ਪੈਰੇ ਦਾ ਰੰਗ ਬਦਲਣਾ ਚਾਹੁੰਦੇ ਹੋ, ਤਾਂ ਇਸਦੇ ਲਈ ਤੁਹਾਨੂੰ Font Color ਦੀ ਚੋਣ ਕਰਨੀ ਪਵੇਗੀ ।
ਇਹ ਵਿਕਲਪ ਹੋਮ ਟੈਬ ਦੇ ਫੱਟ ਸਮੂਹ ਵਿਚ ਮੌਜੂਦ ਹੈ ਜਾਂ . ਤੁਸੀਂ ਫੌਂਟ ਡਾਇਲਾਗ ਬਾਕਸ ਤੋਂ Font Color ਦੀ ਚੋਣ ਵੀ ਵਰਤ ਸਕਦੇ ਹੋ । ਟੈਕਸਟ ਦੇ ਰੰਗ ਨੂੰ ਬਦਲਣ ਦੇ ਕਦਮ ਇਸ ਪ੍ਰਕਾਰ ਹਨ

  1. ਉਹ ਟੈਕਸਟ, ਜਿਸ ਦਾ ਰੰਗ ਬਦਲਣਾ ਚਾਹੁੰਦੇ ਹੋ, ਨੂੰ ਚੁਣੋ ।
  2. ਹੇਠਾਂ ਦਿੱਤੀ ਤਸਵੀਰ ਦੇ ਅਨੁਸਾਰ ਫੌਂਟ ਸਮੂਹ ਤੋਂ Font Color ’ਤੇ ਕਲਿੱਕ ਕਰੋ । ਹੁਣ ਇਕ Pull Down ਮੀਨੂੰ ਖੁੱਲ੍ਹੇਗਾ ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 13
3. ਹੁਣ ਇਸ ਮੀਨੂੰ ਤੋਂ ਆਪਣਾ ਮਨਪਸੰਦ ਰੰਗ ਚੁਣੋ । ਹੁਣ ਤੁਹਾਡਾ ਟੈਕਸਟ ਉਸ ਰੰਗ ਵਿੱਚ ਬਦਲ ਜਾਵੇਗਾ |

ਟੈਕਸਟ ਹਾਈਲਾਈਟ ਰੰਗ (Text Highlight Color) –
ਜਿਵੇਂ ਅਸੀਂ ਕਲਮ ਦੀ ਮਦਦ ਨਾਲ ਆਪਣੇ ਲਿਖਤੀ ਦਸਤਾਵੇਜ਼ ਵਿਚ ਇਕ ਸ਼ਬਦ ਜਾਂ ਵਾਕ ਨੂੰ ਉਜਾਗਰ (Highlight) ਕਰਦੇ ਹਾਂ, ਇਸੇ ਤਰ੍ਹਾਂ ਅਸੀਂ
ਐੱਮ. ਐੱਸ. ਵਰਡ ਵਿਚ ਕਿਸੇ ਵੀ ਰੰਗ ਨਾਲ ਆਪਣੇ ਟੈਕਸਟ ਨੂੰ ਉਜਾਗਰ (Highlight) ਕਰ ਸਕਦੇ ਹਾਂ ।

  1. ਉਹ ਟੈਕਸਟ ਚੁਣੋ, ਜੋ ਤੁਸੀਂ ਹਾਈਲਾਈਟ ਕਰਨਾ ਚਾਹੁੰਦੇ ਹੋ ।
  2. ਫੌਂਟ ਸਮੂਹ ਤੋਂ Text Highlight ਚੋਣ ‘ਤੇ ਕਲਿੱਕ ਕਰੋ । ਹੁਣ ਇਕ Pull Down ਮੀਨੂੰ ਖੁੱਲ੍ਹੇਗਾ ।
  3. ਹੁਣ ਇਸ ਮੀਨੂੰ ਤੋਂ ਆਪਣਾ ਮਨਪਸੰਦ ਰੰਗ ਚੁਣੋ । ਹੁਣ ਤੁਹਾਡਾ ਟੈਕਸਟ ਉਸ ਰੰਗ ਵਿੱਚ ਹਾਈਲਾਈਟ ਹੋ ਜਾਵੇਗਾ ।

ਸਾਫ ਫਾਰਮੈਟਿੰਗ (Clear Formatting)- PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 14
ਇਹ ਵਿਕਲਪ ਟੈਕਸਟ ਦਸਤਾਵੇਜ਼ ’ਤੇ ਲਾਗੂ ਫਾਰਮੈਟਿੰਗ ਨੂੰ ਹਟਾਉਣ ਲਈ ਕੰਮ ਕਰਦਾ ਹੈ । ਇਸਦੇ ਲਈ ਟੈਕਸਟ ਦੀ ਚੋਣ ਕਰੋ, ਜਿਸਦਾ ਫਾਰਮੈਟਿੰਗ ਤੁਸੀਂ ਹਟਾਉਣਾ ਚਾਹੁੰਦੇ ਹੋ । ਫਿਰ Home ਟੈਬ ਤੋਂ Clear Formatting ’ਤੇ ਕਲਿੱਕ ਕਰੋ ।

ਟੈਕਸਟ ਕੇਸ ਬਦਲਣਾ (Change Text Case)-ਇਹ ਚੋਣ ਤੁਹਾਨੂੰ ਤੁਹਾਡੇ ਟਾਈਪ ਕੀਤੇ ਟੈਕਸਟ ਦੇ ਕੇਸ ਨੂੰ ਬਦਲਣ ਦੀ ਆਗਿਆ ਦਿੰਦੀ ਹੈ ।
ਇਹ ਵਿਕਲਪ ਪੰਜ ਹੋਰ ਵਿਕਲਪਾਂ ਦੇ ਨਾਲ ਉਪਲੱਬਧ ਹੈ, ਜੋ ਅੱਗੇ ਲਖੀਆਂ ਹਨ –
(i) ਵਾਕ ਕੇਸ (Sentence Case)-ਇਹ ਹਰੇਕ ਵਾਕ ਦੇ ਪਹਿਲੇ ਅੱਖਰ ਨੂੰ ਵੱਡਾ ਕਰਦਾ ਹੈ ।
(ii) ਲੋਅਰਕੇਸ (Lower Case)-ਇਹ ਟੈਕਸਟ ਨੂੰ ਅਪਰਕਸ ਤੋਂ ਲੇਅਕੇਸ ਵਿਚ ਬਦਲਦਾ ਹੈ ।
(iii) ਅਪਰਕਸ (Upper Case)-ਇਹ ਤੁਹਾਡੇ ਟੈਕਸਟ ਦੇ ਸਾਰੇ ਅੱਖਰਾਂ ਨੂੰ ਵੱਡਾ ਬਣਾ ਦਿੰਦਾ ਹੈ ।
(iv) ਕੈਪੀਟਲਾਈਜ਼ ਵਰਡ (Capitalise each word)
ਇਹ ਹਰੇਕ ਸ਼ਬਦ ਦੇ ਪਹਿਲੇ ਅੱਖਰ ਨੂੰ ਵੱਡਾ ਕਰਦਾ ਹੈ ।
PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 15
(v) ਟੌਗਲ ਕੇਸ (Toggle Case)-ਇਹ ਤੁਹਾਨੂੰ ਦੋ ਕੇਸ ਦਿਸ਼ਾਂ ਵਿਚਕਾਰ ਬਦਲਣ ਦੀ ਆਗਿਆ ਦਿੰਦਾ ਹੈ ।

ਉਦਾਹਰਣ ਲਈ-Capitalize Each Word and CAPITALIZE EACH WORD ਵਿਚਕਾਰ ਤਬਦੀਲ ਕਰਨ ਲਈ ਕਿਸੇ ਵੀ ਟੈਕਸਟ ਦੇ ਕੇਸ ਨੂੰ ਬਦਲਣ ਲਈ, ਉਹ ਟੈਕਸਟ ਚੁਣੋ ਅਤੇ ਫੌਟ ਸਮੂਹ ਤੋਂ Change Case ਵਿਕਲਪ ’ਤੇ ਕਲਿੱਕ ਕਰੋ ਅਤੇ ਉੱਚਿਤ ਵਿਕਲਪ ’ਤੇ ਕਲਿੱਕ ਕਰੋ ।

ਪੈਰਾਗ੍ਰਾਫ ਸਮੂਹ (Paragraph Group) –
ਪੈਰਾਗ੍ਰਾਫ ਸਮੂਹ ਪੈਰਾਗ੍ਰਾਫ ਦੀ ਸੈਟਿੰਗ ਨਾਲ ਸੰਬੰਧਿਤ ਵਿਕਲਪ ਪ੍ਰਦਾਨ ਕਰਦਾ ਹੈ, ਜਿਵੇਂ ਕਿ ਅਲਾਈਨਮੈਂਟ, ਬੁਲੇਟ ਅਤੇ ਨੰਬਰਿੰਗ, ਲਾਈਨ ਅਤੇ ਪੈਰਾਗ੍ਰਾਫ ਸਪੇਸਿੰਗ ਆਦਿ । ਪੈਰਾਗ੍ਰਾਫ ਚਿੰਨ੍ਹ ਅਤੇ ਹੋਰ ਲੁਕਵੇਂ ਫਾਰਮੈਟਿੰਗ ਨਿਸ਼ਾਨ ਦਿਖਾਉਣ ਲਈ Show/Hide PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 16 ਬਟਨ ਤੇ ਕਲਿੱਕ ਕਰੋ ਜਾਂ Ctrl + ਬਟਨ ਤੇ ਕਲਿੱਕ ਕਰੋ ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2)

ਅਲਾਈਨਮੈਂਟ (Alignment)-
ਪੈਰਾਗ੍ਰਾਫ ਅਲਾਈਨਮੈਂਟ ਤੁਹਾਨੂੰ ਇਹ ਸੈੱਟ ਕਰਨ ਦੀ ਆਗਿਆ ਦਿੰਦੀ ਹੈ ਕਿ ਤੁਸੀਂ ਪੈਰਾਗ੍ਰਾਫ ਟੈਕਸਟ ਕਿਵੇਂ ਪ੍ਰਦਰਸ਼ਤ ਕਰਨਾ ਚਾਹੁੰਦੇ ਹੋ ।
ਪੈਰਾਗ੍ਰਾਫ ਸਮੂਹ ਵਿੱਚ ਚਾਰ ਕਿਸਮਾਂ ਦੀਆਂ ਅਲਾਈਨਮੈਂਟਾਂ ਉਪਲੱਬਧ ਹਨ, ਜੋ ਹੇਠ ਲਿਖੀਆਂ ਹਨ :

  • Align Text Left (Ctrl+L)-ਇਹ ਚੁਣੇ ਟੈਕਸਟ ਨੂੰ ਖੱਬੇ ਹਾਸ਼ੀਏ ਨਾਲ ਇਕਸਾਰ ਕਰਦਾ ਹੈ ।
  • Align Text Right (Ctrl + R)-ਇਹ ਚੁਣੇ ਟੈਕਸਟ ਨੂੰ ਸੱਜੇ ਹਾਸ਼ੀਏ ਨਾਲ ਇਕਸਾਰ ਕਰਦਾ ਹੈ ।
  • Center (Ctrl + E-ਇਹ ਚੁਣੇ ਟੈਕਸਟ ਨੂੰ ਹਾਸ਼ੀਏ ਦੇ ਅੰਦਰ Center ਵਿਚ ਇਕਸਾਰ ਕਰਦਾ ਹੈ ।
  • Justify (Ctrl+J)-ਟੈਕਸਟ ਨੂੰ ਖੱਬੇ ਅਤੇ ਸੱਜੇ ਹਾਸ਼ੀਏ ਦੋਵਾਂ ’ਤੇ ਇਕਸਾਰ ਕਰਦਾ ਹੈ ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 17
ਅਲਾਈਨਮੈਂਟ ਨੂੰ ਬਦਲਣ ਲਈ ਕਦਮ ਇਸ ਤਰ੍ਹਾਂ ਹਨ

  1. ਟੈਕਸਟ ਦੀ ਚੋਣ ਕਰੋ ।
  2. Home ਟੈਬ ਦੇ ਪੈਰਾਗ੍ਰਾਫ ਸਮੂਹ ਤੋਂ ਉੱਚਿਤ ਅਲਾਈਨਮੈਂਟ ਬਟਨ ‘ਤੇ ਕਲਿੱਕ ਕਰੋ ।

ਬੁਲੇਟ ਅਤੇ ਨੰਬਰ (Bullets and Numbers)-
ਦਸਤਾਵੇਜ਼ ਵਿੱਚ ਸੂਚੀ ਬਣਾਉਣ ਲਈ ਜਾਂ ਟਾਈਪ ਕੀਤੇ ਟੈਕਸਟ ਨੂੰ ਇੱਕ ਸੂਚੀ ਵਿੱਚ ਬਦਲਣ ਲਈ ਬੁਲੇਟ ਜਾਂ ਨੰਬਰਾਂ ਦੀ ਵਰਤੋਂ ਕੀਤੀ ਜਾਂਦੀ ਹੈ । ਇੱਕ ਸੂਚੀ ਵਿੱਚ ਬੁਲੇਟ ਅਤੇ ਨੰਬਰ ਜੋੜਨ ਲਈ ਕਦਮ ਇਸ ਪ੍ਰਕਾਰ ਹਨ

  • ਕਰਸਰ ਨੂੰ ਉੱਥੇ ਰੱਖੋ, ਜਿਥੇ ਤੁਸੀਂ ਬੁਲੇਟ/ਨੰਬਰ ਪਾਉਣਾ ਚਾਹੁੰਦੇ ਹੋ ।
  • ਜੇ ਤੁਸੀਂ ਬੁਲੇਟ ਪਾਉਣਾ ਚਾਹੁੰਦੇ ਹੋ ਤਾਂ ਪੈਰਾਗ੍ਰਾਫ ਗਰੁੱਪ ਵਿਚੋਂ ਬੁਲੇਟ PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 18 ਆਪਸ਼ਨ ‘ਤੇ ਕਲਿੱਕ ਕਰੋ ਅਤੇ ਜੇ ਤੁਸੀਂ ਕੋਈ ਨੰਬਰ ਪਾਉਣਾ ਚਾਹੁੰਦੇ ਹੋ ਤਾਂ ਨੰਬਰ PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 19 ਬਟਨ ’ਤੇ ਕਲਿੱਕ ਕਰੋ ।
  • ਜੇ ਤੁਸੀਂ ਬੁਲੇਟ/ਨੰਬਰ ਦੀਆਂ ਵੱਖ-ਵੱਖ ਕਿਸਮਾਂ ਦੀ ਚੋਣ ਕਰਨਾ ਚਾਹੁੰਦੇ ਹੋ ਤਾਂ ਬੁਲੇਟ/ਨੰਬਰ ਦੇ ਸੱਜੇ ਐਰੋ ’ਤੇ ਕਲਿੱਕ ਕਰੋ । ਇਹ ਡਰਾਪ ਡਾਊਨ ਮੀਨੂੰ ਨੂੰ ਖੋਲ੍ਹ ਦੇਵੇਗਾ ।
  • ਹੁਣ ਕੋਈ ਵੀ ਬੁਲੇਟ/ਨੰਬਰ ਦੀ ਸ਼ੈਲੀ ਦੀ ਚੁਣੋ ਕਰੋ ਜਿਸ ਨੂੰ ਤੁਸੀਂ ਇਸ ਸੂਚੀ ਵਿੱਚੋਂ ਸ਼ਾਮਲ ਕਰਨਾ ਚਾਹੁੰਦੇ ਹੋ ।

ਆਈਡੈਂਟਿੰਗ ਪੈਰਾਗ੍ਰਾਫ (Paragraph Indenting)-
ਪੈਰਾਗ੍ਰਾਫ ਨੂੰ ਆਈਡੈਂਟ ਕਰਨਾ ਤੁਹਾਨੂੰ ਵੱਖਰੇ ਹਾਸ਼ੀਏ ‘ਤੇ ਇਕ ਪੈਰੇ ਦੇ ਅੰਦਰ ਟੈਕਸਟ ਸੈੱਟ ਕਰਨ ਦੀ ਆਗਿਆ ਦਿੰਦਾ ਹੈ, ਆਈਡੈਂਟਿੰਗ ਲਈ ਬਹੁਤ ਸਾਰੇ ਵਿਕਲਪ ਹਨ –

  • First line-ਇਹ ਵਿਕਲਪ ਪੈਰੇ ਦੀ ਪਹਿਲੀ ਲਾਈਨ ਲਈ ਖੱਬੀ ਸੀਮਾ ਨੂੰ ਨਿਯੰਤਰਿਤ ਕਰਦਾ ਹੈ ।
  • Hanging-ਪਹਿਲੀ ਲਾਈਨ ਨੂੰ ਛੱਡ ਕੇ ਕਿਸੇ ਪੈਰੇ ਵਿਚ ਹਰ ਲਾਈਨ ਦੀ ਖੱਬੀ ਸੀਮਾ ਨੂੰ ਨਿਯੰਤਰਿਤ ਕਰਦਾ ਹੈ ।
  • Left-ਇਕ ਪੈਰੇ ਵਿਚ ਹਰ ਲਾਈਨ ਲਈ ਖੱਬੀ ਸੀਮਾ ਨੂੰ ਨਿਯੰਤਰਿਤ ਕਰਦਾ ਹੈ ।
  • Right-ਇਕ ਪੈਰੇ ਵਿਚ ਹਰ ਲਾਈਨ ਲਈ ਸੱਜੀ ਸੀਮਾ ਨੂੰ ਨਿਯੰਤਰਿਤ ਕਰਦਾ ਹੈ ।

ਪੈਰਾਗ੍ਰਾਫਾਂ ਨੂੰ ਆਈਡੈਂਟ ਕਰਨ ਲਈ ਤੁਸੀਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰ ਸਕਦੇ ਹੋ –
(a) ਕਰਬਰ ਨੂੰ ਸਹੀ ਜਗ੍ਹਾ ‘ਤੇ ਰੱਖੋ ।
(b) ਆਈਡੈਂਟ ਨੂੰ ਨਿਯੰਤਰਿਤ ਕਰਨ ਲਈ ਆਈਡੈਂਟ ਵ PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 20 ਬਟਨਾਂ ’ਤੇ ਕਲਿੱਕ ਕਰੋ ।
(c) ਆਈਡੈਂਟ ਦੇ ਅਕਾਰ ਨੂੰ ਵਧਾਉਣ ਲਈ ਵਾਰ-ਵਾਰ ਆਈਡੈਂਟ ਬਟਨ ਨੂੰ ਕਲਿੱਕ ਕਰੋ ।
ਜਾਂ
(a) ਪੈਰਾਗ੍ਰਾਫ ਸਮੂਹ ਡਾਇਲਾਗ ਬਾਕਸ ਲਾਂਚਰ ’ਤੇ ਕਲਿੱਕ ਕਰੋ ।
(b) ਹੇਠਾਂ ਦਿੱਤੀ ਤਸਵੀਰ ਅਨੁਸਾਰ ਇਸ ਡਾਇਲਾਗ ਬਾਕਸ ਵਿਚੋਂ ਆਈਡੈਂਟਸ ਅਤੇ ਸਪੇਸਿੰਗ ਟੈਬ ਨੂੰ ਕਲਿੱਕ ਕਰੋ ।
(c) ਆਪਣੇ ਆਈਡੈਂਟਸ ਦੀ ਚੋਣ ਕਰੋ ।
PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 21

ਲਾਈਨ ਸਪੇਸਿੰਗ ਐਡਜਸਟਮੈਂਟ (Line Spacing Adjustment)-
ਲਾਈਨ ਸਪੇਸਿੰਗ ਇੱਕ ਪੈਰੇ ਦੇ ਅੰਦਰ ਲਾਈਨਾਂ ਵਿਚਕਾਰ ਲੰਬਕਾਰੀ ਦੂਰੀ ਨੂੰ ਦਰਸਾਉਂਦੀ ਹੈ ਅਤੇ ਇਸਦੇ ਉੱਪਰਲੀ ਲਾਈਨ ਦੇ ਅਨੁਸਾਰੀ ਹਰੇਕ ਲਾਈਨ ਦੀ ਸਥਿਤੀ ਨਿਰਧਾਰਤ ਕਰਦੀ ਹੈ । ਮੂਲ ਰੂਪ ਵਿੱਚ ਲਾਈਨਾਂ ਦੀ ਦੂਰੀ 1.15 ਹੈ । ਤੁਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਪੈਰਾਗ੍ਰਾਫ਼ ਡਾਇਲਾਗ ਬਾਕਸ ਵਿੱਚ ਲਾਈਨਾਂ ਦੇ ਵਿਚਕਾਰ ਫਾਸਲਾ ਵਧਾ ਜਾਂ ਘਟਾ ਸਕਦੇ ਹੋ । ਲਾਈਨ ਸਪੇਸਿੰਗ ਡਰਾਪਡਾਊਨ-ਮੀਨੂ ਵਿੱਚ Space Point (pt.) ਵਿਕਲਪਾਂ ਨਾਲ ਦੋ ਵਿਕਲਪ ਸ਼ਾਮਲ ਹਨ, Add Space Before Paragraph ਅਤੇ Add Space After Paragraph | ਇਹ ਚੋਣ ਪੈਰੇ ਉੱਪਰ ਅਤੇ ਪੈਰੇ ਹੇਠ ਸਪੇਸ ਦੇ ਇੱਕ ਲਾਈਨ ਸ਼ਾਮਿਲ ਕਰਦਾ ਹੈ । ਇਸ ਵਿਕਲਪ ਨੂੰ ਦੁਬਾਰਾ ਕਲਿੱਕ ਕਰਨ ਨਾਲ ਸ਼ਾਮਲ ਕੀਤੀ ਜਗ੍ਹਾ ਨੂੰ ਹਟਾ ਦਿੱਤਾ ਜਾਵੇਗਾ । ਤੁਸੀਂ ਹੇਠਾਂ ਦਿੱਤੇ ਕਦਮਾਂ ਦੁਆਰਾ ਲਾਈਨਾਂ ਅਤੇ ਪੈਰਾਗ੍ਰਾਫਾਂ ਵਿਚਕਾਰ ਸਪੇਸ ਬਦਲ ਸਕਦੇ ਹੋ ।

  1. ਪੈਰਾਗ੍ਰਾਫ ਦੀ ਚੋਣ ਕਰੋ, ਜਿਸ ਨੂੰ ਤੁਸੀਂ ਬਦਲਣਾ ਚਾਹੁੰਦੇ ਹੋ ।
  2. ਹੋਮ ਟੈਬ ਉੱਤੇ ਪੈਰਾਗ੍ਰਾਫ ਡਾਇਲਾਗ ਬਾਕਸ ਲਾਂਚਰ ’ਤੇ ਕਲਿੱਕ ਕਰੋ ।
  3. ਆਈਡੈਂਟਸ ਅਤੇ ਸਪੇਸਿੰਗ ਟੈਬ ਨੂੰ ਕਲਿੱਕ ਕਰੋ ।
  4. Spacing ਸੈਕਸ਼ਨ ਵਿਚ ਤੁਹਾਡੀ ਲੋੜ ਅਨੁਸਾਰ ਸਪੇਸ ਐਡਜਸਟ ਕਰੋ । ਪੈਰਾਗ੍ਰਾਫ ਸਮੂਹ ਵਿੱਚ ਲਾਈਨ ਸਪੇਸਿੰਗ (Line Spacing) PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 22 ਬਟਨ ‘ਤੇ ਕਲਿੱਕ ਕਰੋ ਅਤੇ ਡਰਾਪਡਾਊਨ ਮੀਨੂੰ ਤੋਂ ਲੋੜੀਂਦੇ ਵਿਕਲਪ ’ਤੇ ਕਲਿੱਕ ਕਰੋ ।
    ਜਾਂ
    ਸਿੰਗਲ ਲਾਈਨ ਸਪੇਸ ਐਡ ਕਰਨ ਲਈ (Ctrl+1), ਡਬਲ ਲਾਈਨ ਸਪੇਸ ਜੋੜਨ ਲਈ (Ctrl +2) ਅਤੇ 1.5 ਲਾਈਨ ਸਪੇਸ ਸ਼ਾਮਲ ਕਰਨ ਲਈ (Ctrl+5) ਦੀ ਵਰਤੋਂ ਕੀਤੀ ਜਾ ਸਕਦੀ ਹੈ ।

Borders and Shading –
ਤੁਸੀਂ ਪੈਰਾਗ੍ਰਾਫ ਅਤੇ ਪੂਰੇ ਪੰਨਿਆਂ ‘ਤੇ ਬਾਰਡਰ ਅਤੇ ਸ਼ੇਡਿੰਗ ਸ਼ਾਮਲ ਕਰ ਸਕਦੇ ਹੋ ।

  1. ਸੇਡਿਗ (shading)- PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 23ਇਹ ਵਿਕਲਪ ਪੈਰਾਗ੍ਰਾਫ ਜਾਂ ਚੁਣੇ ਟੈਕਸਟ ਦੀ ਬੈਕਗ੍ਰਾਊਂਡ ਨੂੰ ਰੰਗੀਨ ਬਣਾਉਣ ਲਈ ਕੰਮ ਕਰਦੀ ਹੈ ।
  2. ਬਾਰਡਰ (Border)- PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 24 ” ਇਹ ਵਿਕਲਪ ਚੁਣੇ ਸੈੱਲ ਜਾਂ ਟੈਕਸਟ ਦੀ ਬਾਰਡਰ ਨੂੰ

ਅਨੁਕੂਲਿਤ (Customize) ਕਰਨ ਦਾ ਕੰਮ ਕਰਦਾ ਹੈ । ਜੇ ਤੁਸੀਂ ਕਿਸੇ ਪੈਰਾਗ੍ਰਾਫ ਜਾਂ ਪੂਰੇ ਪੰਨੇ ‘ਤੇ ਬਾਰਡਰ/ਸ਼ੇਡਿੰਗ ਲਾਗੂ ਕਰਨਾ ਚਾਹੁੰਦੇ ਹੋ, ਤਾਂ ਪਹਿਲਾਂ ਪੈਰਾ ਜਾਂ ਸਫ਼ਾ ਚੁਣੋ । ਫਿਰ ਬਾਰਡਰ ਜਾਂ ਸੈਟਿੰਗਜ਼ ਬਟਨ ਨੂੰ ਦਬਾਓ, ਵਧੇਰੇ ਬਾਰਡਰ/ਸ਼ੇਡਿੰਗ ਵਿਕਲਪਾਂ ਲਈ ਇਸਦੇ ਨਾਲ ਦਿੱਤੇ ਛੋਟੇ ਤੀਰ ’ਤੇ ਕਲਿੱਕ ਕਰੋ ।

ਸਟਾਈਲ ਗਰੁੱਪ (Style Group) –
ਤੁਸੀਂ ਵੱਖ-ਵੱਖ ਸ਼ੈਲੀਆਂ (Style) ਲਾਗੂ ਕਰਕੇ MS Word ਵਿੱਚ ਪੇਸ਼ੇਵਰ ਅਤੇ ਪੇਸ਼ਕਾਰੀ ਯੋਗ ਦਸਤਾਵੇਜ਼ ਤਿਆਰ ਕਰ ਸਕਦੇ ਹੋ | ਸਟਾਈਲ ਫਾਰਮੈਟਿੰਗ ਦਾ ਇੱਕ ਮੌਜੂਦਾ ਸੰਗ੍ਰਹਿ ਹੈ, ਜੋ ਤੁਸੀਂ ਟੈਕਸਟ ‘ਤੇ ਲਾਗੂ ਕਰ ਸਕਦੇ ਹੋ ।Quick Styles ਦੀ ਵਰਤੋਂ ਕਰਨ ਲਈ

  • ਉਹ ਟੈਕਸਟ ਚੁਣੋ, ਜੋ ਤੁਸੀਂ ਫਾਰਮੈਟ ਕਰਨਾ ਚਾਹੁੰਦੇ ਹੋ ।
  • ਹੋਮ ਟੈਬ ਦੇ ਅਗਲੇ ਡਾਇਲਾਗ ਬਾਕਸ ਸਟਾਈਲਜ਼ ਗਰੁੱਪ ‘ਤੇ ਕਲਿੱਕ ਕਰੋ ।
  • ਉਹ ਸਟਾਈਲ ਕਲਿੱਕ ਕਰੋ, ਜਿਸ ਨੂੰ ਤੁਸੀਂ ਲਾਗੂ ਕਰਨਾ ਚਾਹੁੰਦੇ ਹੋ ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 25

ਐਡੀਟਿੰਗ (Editing) –
ਸੰਪਾਦਨ ਸਮੂਹ ਅਸਲ ਵਿੱਚ ਹੋਮ ਟੈਬ ਦੇ ਬਿਲਕੁਲ ਸੱਜੇ ਸਿਰੇ ‘ਤੇ ਦਿਖਾਈ ਦਿੰਦਾ ਹੈ । ਇਸ ਸਮੂਹ ਵਿੱਚ ਤਿੰਨ ਵਿਕਲਪ ਹਨ, ਜੋ ਹੇਠ ਦਿੱਤੇ ਅਨੁਸਾਰ ਹਨ ।

  1. Find (Ctrl+F)-ਜੇ ਤੁਸੀਂ ਦਸਤਾਵੇਜ਼ ਜਾਂ ਪੂਰੇ ਪੰਨੇ ਵਿੱਚੋਂ ਕੋਈ ਖ਼ਾਸ ਸ਼ਬਦ ਜਾਂ ਵਾਕ ਲੱਭਣਾ ਚਾਹੁੰਦੇ ਹੋ ਤਾਂ ਤੁਸੀਂ ਖੋਜ ਵਿਕਲਪ ਦੀ ਵਰਤੋਂ ਕਰ ਸਕਦੇ ਹੋ ।
  2. Replace (Ctrl+H-ਜੇ ਤੁਸੀਂ ਕਿਸੇ ਵੀ ਸ਼ਬਦ ਨੂੰ ਹਟਾਉਣਾ ਚਾਹੁੰਦੇ ਹੋ ਅਤੇ ਉਸ ਸਥਿਤੀ ਵਿਚ ਨਵਾਂ ਸ਼ਬਦ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਵਿਕਲਪ ਦੀ ਵਰਤੋਂ ਕਰ ਸਕਦੇ ਹੋ ।
  3. Select-ਇਹ ਵਿਕਲਪ ਇੱਕ ਦਸਤਾਵੇਜ਼ ਨੂੰ ਚੁਣਨ ਲਈ ਇਸਤੇਮਾਲ ਕੀਤਾ ਜਾਂਦਾ ਹੈ । ਇਸ ਵਿੱਚ ਚੋਣ ਲਈ ਤਿੰਨ ਵੱਖੋ-ਵੱਖਰੇ ਵਿਕਲਪ ਹਨ, ਜੋ ਕਿ ਹੇਠ ਦਿੱਤੇ ਅਨੁਸਾਰ ਹਨ –
  • Select All (Ctrl + A)-ਇਸ ਵਿਕਲਪ ਦੀ ਮਦਦ ਨਾਲ ਅਸੀਂ ਪੂਰੇ ਡੌਕੂਮੈਂਟ ਨੂੰ ਚੁਣ ਸਕਦੇ ਹਾਂ ।
  • Select Object-ਇਸ ਵਿਕਲਪ ਦੀ ਸਹਾਇਤਾ ਨਾਲ ਤੁਸੀਂ ਇੱਕ ਜਾਂ ਵਧੇਰੇ Objects ਦੀ ਚੋਣ ਕਰ ਸਕਦੇ ਹੋ ।
  • Select Text with Similar Formatting-ਇਸ ਵਿਕਲਪ ਦੀ ਮਦਦ ਨਾਲ ਅਸੀਂ ਇਕੋ ਜਿਹੀ ਫਾਰਮੈਟਿੰਗ ਵਾਲੇ ਸ਼ਬਦ ਚੁਣ ਸਕਦੇ ਹਾਂ ।

4. GoTo (Ctrl+ G)- ਇਸ ਕਮਾਂਡ ਦੀ ਸਹਾਇਤਾ ਨਾਲ ਅਸਾਨੀ ਨਾਲ ਦਸਤਾਵੇਜ਼ ਵਿਚ ਇਕ ਖ਼ਾਸ ਜਗ੍ਹਾ ‘ਤੇ ਪਹੁੰਚ ਸਕਦੇ ਹਾਂ, ਜਿਵੇਂ ਕਿ ਪੇਜ, ਅਨੁਭਾਗ, ਬੁੱਕਮਾਰਕ, ਫੁਟਨੋਟ, ਐਂਡਨੋਟਸ ਆਦਿ ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2)

ਸ਼ਬਦ ਦੀ ਖੋਜ ਕਰਨਾ (Find Words)
ਜੇ ਤੁਸੀਂ ਦਸਤਾਵੇਜ਼ ਵਿੱਚੋਂ ਕਿਸੇ ਸ਼ਬਦ ਦੀ ਖੋਜ ਕਰਨਾ ਚਾਹੁੰਦੇ ਹੋ, ਤਾਂ

  • Home ਟੈਬ ’ਤੇ ਸੰਪਾਦਨ (Editing) ਸਮੂਹ ਤੋਂ Find ਵਿਕਲਪ ’ਤੇ ਕਲਿੱਕ ਕਰੋ ।
  • ਹੇਠ ਦਿੱਤੇ ਅਨੁਸਾਰ Find What ਬਾਕਸ ਵਿਚ ਸ਼ਬਦ ਟਾਈਪ ਕਰੋ ਅਤੇ ਫਾਈਂਡ ਨੈਕਸਟ (Find Next) ਵਿਕਲਪ ’ਤੇ ਕਲਿੱਕ ਕਰੋ ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 26

  • Home ਟੈਬ ’ਤੇ ਸੰਪਾਦਨ (Editing) ਸਮੂਹ ਤੋਂ Replace ਵਿਕਲਪ ਤੇ ਕਲਿੱਕ ਕਰੋ ।
  • ਹੇਠ ਦਿੱਤੇ ਅਨੁਸਾਰ Find What ਬਾਕਸ ਵਿਚ ਉਹ ਸ਼ਬਦ ਟਾਈਪ ਕਰੋ, ਜਿਸ ਨੂੰ ਅਸੀਂ ਬਦਲਣਾ ਚਾਹੁੰਦੇ ਹਾਂ ।
  • Replace with ਬਾਕਸ ਵਿਚ ਉਹ ਸ਼ਬਦ ਟਾਈਪ ਕਰੋ, ਜਿਸ ਨਾਲ ਅਸੀਂ ਪੁਰਾਣੇ ਸ਼ਬਦ ਨੂੰ ਬਦਲਣਾ ਚਾਹੁੰਦੇ ਹਾਂ ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 27

  • ਫਾਈਂਡ ਨੈਕਸਟ (Find Next) ਵਿਕਲਪ ’ਤੇ ਕਲਿੱਕ ਕਰੋ । ਤੁਸੀਂ ਸ਼ਬਦ ਲੱਭਣ (Find) ਲਈ Ctrl + F ਸਵਿੱਚਾਂ ਦੀ ਵਰਤੋਂ ਕਰ ਸਕਦੇ ਹੋ ਅਤੇ ਸ਼ਬਦ ਨੂੰ ਬਦਲਣ (Replace) ਲਈ Ctrl + H ਸ਼ੌਰਟਕਟ ਕੁੰਜੀਆਂ ਦੀ ਵਰਤੋਂ ਕਰ ਸਕਦੇ ਹੋ ।

ਇਨਸਰਟ ਟੈਬ (Insert Tab) –
ਇਸ ਟੈਬ ਵਿੱਚ ਤੁਹਾਡੇ ਦਸਤਾਵੇਜ਼ਾਂ ਵਿੱਚ ਆਈਟਮਾਂ ਪਾਉਣ ਲਈ ਸਾਰੀਆਂ ਕਮਾਂਡਾਂ ਸ਼ਾਮਲ ਹਨ । ਪੰਨੇ (Pages), ਟੇਬਲ (Tables), ਲਿੰਕ (Links),
ਸਿਰਲੇਖ ਅਤੇ ਫੁੱਟਰ (Header and Footer), ਟੈਕਸਟ (Text), ਪ੍ਰਤੀਕ (Symbols) ਇਹ ਸਭ ਇਨਸਰਟ ਟੈਬ ਦੇ ਵਿਕਲਪ ਹਨ ।

ਪੇਜ (Pages) ਹੇਠਾਂ ਦਿੱਤੀ ਤਸਵੀਰ ਦੇ ਅਨੁਸਾਰ ਪੇਜ ਗਰੁੱਪ ਵਿੱਚ 3 ਵਿਕਲਪ ਹਨ –
PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 28g

  • Cover Page-ਇਸ ਬਟਨ ਨੂੰ ਇੱਕ ਦਸਤਾਵੇਜ਼ ਲਈ ਇੱਕ ਪ੍ਰੀ-ਫਾਰਮੈਟ ਕੀਤੇ ਕਵਰ ਪੇਜ ਪਾਉਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ । ਪੇਜ ‘ਤੇ ਦਿਖਾਈ ਜਾਣ ਵਾਲੀ ਜਾਣਕਾਰੀ ਪੇਜ ਦੇ ਬਣਨ ਤੋਂ ਬਾਅਦ ਭਰੀ ਜਾਂਦੀ ਹੈ ।
  • Blank Page-ਕਰਸਰ ਸਥਿਤੀ ‘ਤੇ ਇਕ ਡੌਕੂਮੈਂਟ ਵਿਚ ਇਕ ਨਵਾਂ ਖ਼ਾਲੀ ਪੇਜ ਪਾਉਣ ਲਈ ਇਹ ਚੋਣ ਵਰਤੀ ਜਾਂਦੀ ਹੈ । ਜੇ ਤੁਸੀਂ ਆਪਣੇ ਦਸਤਾਵੇਜ਼ ਵਿਚ ਕਿਤੇ ਵੀ ਨਵਾਂ ਪੰਨਾ ਸ਼ਾਮਲ ਕਰਨਾ ਚਾਹੁੰਦੇ ਹੋ, ਤਾਂ Insert ਟੈਬ ਦੇ ਪੇਜ (Page) ਸਮੂਹ ਵਿਚੋਂ Blank Page ਵਿਕਲਪ ’ਤੇ ਕਲਿੱਕ ਕਰੋ ।
  • Page Break-ਮੌਜੂਦਾ ਕਰਸਰ ਸਥਿਤੀ ‘ਤੇ ਇੱਕ ਪੰਨੇ ਨੂੰ ਖਤਮ ਕਰਨ ਅਤੇ ਇੱਕ ਨਵਾਂ ਪੇਜ ਅਰੰਭ ਕਰਨ ਲਈ ਇਹ ਚੋਣ ਵਰਤੀ ਜਾਂਦੀ ਹੈ । ਸਰਲ ਸ਼ਬਦਾਂ ਵਿੱਚ ਪੇਜ ਨੂੰ ਦੋ ਹਿੱਸਿਆਂ ਵਿਚ ਵੰਡੋ । Page Breake ਲਈ Page ਗਰੁੱਪ ਵਿਚੋਂ ਪੇਜ ਬ੍ਰੇਕ (Page Break) ਵਿਕਲਪ ’ਤੇ ਕਲਿੱਕ ਕਰੋ ਜਾਂ Ctrl + Return ਕੁੰਜੀਆਂ ਦੀ ਵਰਤੋਂ ਕਰੋ ।

ਟੇਬਲ (Tables)
ਇਹ ਬਟਨ ਦਸਤਾਵੇਜ਼ ਵਿੱਚ ਇਕ ਟੇਬਲ ਪਾਉਣ ਲਈ ਵਰਤਿਆ ਜਾਂਦਾ ਹੈ । ਇਸ ਵਿਕਲਪ ਦੀ ਸਹਾਇਤਾ ਨਾਲ ਤੁਸੀਂ ਦਸਤਾਵੇਜ਼ ਵਿਚ ਇਕ ਟੇਬਲ ਜਾਂ ਕਤਾਰ ਜਾਂ ਕਾਲਮ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਆਪਣੀ ਇੱਛਾ ਅਨੁਸਾਰ ਟੇਬਲ ਦੀਆਂ ਕਤਾਰਾਂ ਅਤੇ ਕਾਲਮਾਂ ਨਿਰਧਾਰਤ ਕਰ ਸਕਦੇ ਹੋ | MS Word ਵਿਚ ਤੁਸੀਂ ਆਸਾਨੀ ਨਾਲ ਟੈਕਸਟ ਨੂੰ Table ਵਿਚ ਬਦਲ ਸਕਦੇ ਹੋ । ਇੱਕ ਟੇਬਲ ਪਾਉਣ ਲਈ ਕਦਮ ਇਸ ਤਰ੍ਹਾਂ ਹਨ-

  1. ਕਰਸਰ ਨੂੰ ਉਸ ਜਗ੍ਹਾ ‘ਤੇ ਰੱਖੋ, ਜਿੱਥੇ ਤੁਸੀਂ ਟੇਬਲ ਪਾਉਣਾ ਚਾਹੁੰਦੇ ਹੋ ।
  2. Insert ਟੈਬ ਵਿੱਚ ਟੇਬਲ ਬਟਨ ਤੇ ਕਲਿੱਕ ਕਰੋ । ਹੁਣ ਇੱਕ ਡਰਾਪਡਾਊਨ ਟੇਬਲ ਗਰਿੱਡ ਖੁੱਲ੍ਹੇਗਾ।
  3. ਟੇਬਲ ਗਰਿੱਡ ਤੋਂ ਆਪਣੀ ਜ਼ਰੂਰਤ ਦੇ ਅਨੁਸਾਰ ਟੇਬਲ ਦੀਆਂ ਕਤਾਰਾਂ ਅਤੇ ਕਾਲਮ ਚੁਣੋ ॥

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 29
ਉੱਪਰ ਦਿੱਤੀ ਤਸਵੀਰ ਅਨੁਸਾਰ Draw Table ਵਿਕਲਪ ਦੀ ਮਦਦ ਨਾਲ ਅਸੀਂ ਆਪਣੀ ਇੱਛਾ ਅਨੁਸਾਰ ਟੇਬਲ ਨੂੰ ਖਿੱਚ ਸਕਦੇ ਹਾਂ । Quick Tables ਵਿਕਲਪ ਤੇ ਕਲਿੱਕ ਕਰਨ ਨਾਲ ਤੁਸੀਂ ਵੱਖੋ-ਵੱਖਰੇ ਡਿਜ਼ਾਈਨਸ ਦੀ ਸੂਚੀ ਪ੍ਰਾਪਤ ਕਰੋਗੇ । ਤੁਸੀਂ ਟੇਬਲ ਲਈ ਆਪਣੀ ਪਸੰਦ ਦੇ ਕੋਈ ਡਿਜ਼ਾਈਨ ਚੁਣ ਸਕਦੇ ਹੋ ।

ਇਲੁਸਟ੍ਰੇਸ਼ਨਸ (Illustrations)
ਇਹ ਸਮੂਹ ਸਾਨੂੰ ਆਪਣੇ ਦਸਤਾਵੇਜ਼ ਵਿਚ ਫੋਟੋਆਂ, ਕਲਿੱਪ ਆਰਟ, ਅਕਾਰ, ਸਮਾਰਟ ਆਰਟ ਆਦਿ ਸ਼ਾਮਲ ਕਰਨ ਦੀ ਆਗਿਆ ਦਿੰਦਾ ਹੈ ।
1. Pictures-ਇਹ ਵਿਕਲਪ ਤੁਹਾਡੇ ਦਸਤਾਵੇਜ਼ ਵਿਚ ਫੋਟੋਆਂ ਪਾਉਣ ਲਈ ਵਰਤਿਆ ਜਾਂਦਾ ਹੈ । ਦਸਤਾਵੇਜ਼ ਵਿਚ ਤਸਵੀਰਾਂ ਪਾਉਣ ਲਈ ਕਦਮ ਇਸ ਤਾਂ ਹਨ –

  • ਉੱਥੇ ਕਰਸਰ ਰੱਖੋ, ਜਿੱਥੇ ਤੁਸੀਂ ਤਸਵੀਰ ਨੂੰ ਸ਼ਾਮਲ ਕਰਨਾ ਚਾਹੁੰਦੇ ਹੋ ।
  • Insert ਟੈਬ ਵਿਚ Illustrations ਟੈਬ ਤੋਂ Picture ਵਿਕਲਪ ’ਤੇ ਕਲਿੱਕ ਕਰੋ ।
  • ਹੁਣ Insert Picture ਡਾਇਲਾਗ ਬਾਕਸ ਖੁੱਲ੍ਹੇਗਾ ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 30

  • ਇਸ ਡਾਇਲਾਗ ਬਾਕਸ ਤੋਂ ਉਸ ਤਸਵੀਰ ਉੱਤੇ ਕਲਿੱਕ ਕਰੋ, ਜਿਸ ਨੂੰ ਤੁਸੀਂ Insert ਕਰਨਾ ਚਾਹੁੰਦੇ ਹੋ ।
  • ਇਨਸਰਟ ਬਟਨ ‘ਤੇ ਕਲਿੱਕ ਕਰੋ ।

2. Shapes-ਇਹ ਬਟਨ ਇੱਕ ਡੌਕੂਮੈਂਟ ਵਿਚ ਰੈਡੀਮੇਡ ਸ਼ੇਪਸ (Shapes) ਜਿਵੇਂ ਕਿ ਸਰਕਲ, ਵਰਗ, ਤੀਰ ਅਤੇ ਤਿਕੋਣ ਪਾਉਣ ਲਈ ਵਰਤਿਆ ਜਾਂਦਾ ਹੈ ।
ਜਦੋਂ ਬਟਨ ਨੂੰ ਕਲਿੱਕ ਕੀਤਾ ਜਾਂਦਾ ਹੈ, ਤਾਂ ਸ਼ਕਲ ਪਾਉਣ ਲਈ, ਸ਼ਕਲ ਬਣਾਉਣ ਲਈ ਕਦਮ ਇਸ ਤਰ੍ਹਾਂ ਹਨ –

  • Insert ਟੈਬ ਵਿੱਚ Illustrations ਟੈਬ ਤੋਂ Insert ਵਿਕਲਪ ’ਤੇ ਕਲਿੱਕ ਕਰੋ ।
  • ਵੱਖ-ਵੱਖ ਅਕਾਰਾਂ ਦੀ ਗੈਲਰੀ ਦਿਖਾਈ ਦੇਵੇਗੀ ।
  • ਲੋੜੀਂਦੀ Shape ’ਤੇ ਕਲਿੱਕ ਕਰੋ ਅਤੇ ਫਿਰ Shape ਨੂੰ ਡੌਕੂਮੈਂਟ ਵਿਚ ਖਿੱਚੋ । ਜੇ ਤੁਸੀਂ ਚਿੱਤਰ

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 31

ਖਿੱਚੀ ਗਈ Shape ਵਿਚ ਕੁਝ ਲਿਖਣਾ ਦੇ ਕੋਲ ਚਾਹੁੰਦੇ ਹੋ, ਤਾਂ ਇਸ ਦੇ ਲਈ ਕਦਮ ਹਨ
(a) ਖਿੱਚੀ Shape ’ਤੇ ਸੱਜਾ (Right) ਕਲਿੱਕ ਕਰੋ ।
(b) ਪੌਪ-ਅਪ ਮੀਨੂੰ ਤੋਂ Add Text ’ਤੇ ਕਲਿੱਕ ਕਰੋ ।
PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 32
ਹੁਣ ਤੁਸੀਂ ਟੈਕਸਟ ਨੂੰ ਆਪਣੀ Shape ਵਿਚ ਟਾਈਪ ਕਰਨ ਦੇ ਯੋਗ ਹੋ ।

3. Smart Art-ਕਿਸੇ ਜਾਣਕਾਰੀ ਨੂੰ ਆਸਾਨੀ ਅਤੇ ਤੇਜ਼ੀ ਨਾਲ ਚਿੱਤਰ ਦੇ ਰੂਪ ਵਿਚ ਪੇਸ਼ ਕਰਨ ਲਈ Smart Art ਵਿਕਲਪ ਦੀ ਵਰਤੋਂ ਕੀਤੀ ਜਾਂਦੀ ਹੈ ।
ਤੁਸੀਂ ਆਪਣੇ ਸੰਦੇਸ਼ ਜਾਂ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰਿਤ ਕਰਨ ਲਈ ਇਸ ਵਿਕਲਪ ਵਿੱਚ ਉਪਲੱਬਧ ਬਹੁਤ ਸਾਰੇ ਵੱਖੋਵੱਖਰੇ ਖਾਕੇ (Layout) ਵਿੱਚੋਂ ਚੋਣ ਕਰ ਸਕਦੇ ਹੋ । ਦਸਤਾਵੇਜ਼ ਵਿਚ ਸਮਾਰਟ ਆਰਟ ਸ਼ਾਮਲ ਕਰਨ ਲਈ ਹੇਠ ਦਿੱਤੇ ਪਗ ਹਨ –
I. Insert ਟੈਬ ’ਤੇ Illustration ਸਮੂਹ ਵਿੱਚ Smart Art ’ਤੇ ਕਲਿੱਕ ਕਰੋ ।
II. Choose a Smart Art Graphic ਡਾਇਲਾਗ ਬਾਕਸ ਵਿੱਚ ਉਹ ਕਿਸਮ ਅਤੇ ਲੇਆਊਟ ਕਲਿੱਕ ਕਰੋ, ਜੋ ਤੁਸੀਂ Insert ਕਰਨਾ ਚਾਹੁੰਦੇ ਹੋ ।
PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 33

III. ਹੇਠ ਲਿਖਿਆਂ ਵਿੱਚੋਂ ਇੱਕ-ਇੱਕ ਕਰਕੇ ਆਪਣਾ ਟੈਕਸਟ ਦਰਜ ਕਰੋ ।
Create Graphic ਸਮੂਹ ਤੋਂ Text Pane ’ਤੇ ਕਲਿੱਕ ਕਰੋ ।
PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 34
Type your text here ਬਾਕਸ ਵਿੱਚ ਆਪਣਾ ਟੈਕਸਟ ਟਾਈਪ ਕਰੋ ।
PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 35
मां
ਸਮਾਰਟ ਆਰਟ ਗ੍ਰਾਫਿਕ ਵਿੱਚ [Text] ਬਾਕਸ ਵਿੱਚ ਕਲਿੱਕ ਕਰੋ ਅਤੇ ਫਿਰ ਆਪਣਾ ਟੈਕਸਟ ਟਾਈਪ ਕਰੋ | ਵਧੀਆ ਨਤੀਜਿਆਂ ਲਈ ਇਸ ਵਿਕਲਪ ਦੀ ਵਰਤੋਂ ਆਪਣੇ ਦੁਆਰਾ ਸਾਰੇ ਬਕਸੇ ਸ਼ਾਮਲ ਕਰਨ ਤੋਂ ਬਾਅਦ ਕਰੋ ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2)

ਹੈੱਡਰ ਅਤੇ ਫੁੱਟਰ (Header & Footer)
Header ਅਤੇ Footer ਇੱਕ ਦਸਤਾਵੇਜ਼ ਦੇ ਉਹ ਹਿੱਸੇ ਹੁੰਦੇ ਹਨ, ਜਿਸ ਵਿੱਚ ਵਿਸ਼ੇਸ਼ ਜਾਣਕਾਰੀ ਹੁੰਦੀ ਹੈ, ਜਿਵੇਂ ਪੇਜ ਨੰਬਰ ਅਤੇ ਪੰਨਿਆਂ ਦੀ ਕੁੱਲ ਸੰਖਿਆ, ਦਸਤਾਵੇਜ਼ ਦਾ ਸਿਰਲੇਖ, ਕੰਪਨੀ ਦਾ ਲੋਗੋ, ਕੋਈ ਵੀ ਫੋਟੋ ਆਦਿ । ਹਰ ਪੰਨੇ ਦੇ ਸਿਖਰ ‘ਤੇ Header ਦਿਖਾਈ ਦਿੰਦਾ ਹੈ ਅਤੇ ਹਰ ਪੰਨੇ ਦੇ ਹੇਠਾਂ Footer ਦਿਖਾਈ ਦਿੰਦਾ ਹੈ ।
PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 36

ਇਕ ਪੇਜ ‘ਤੇ Header & Footer ਪਾਉਣ ਲਈ ਕਦਮ ਇਸ ਤਰ੍ਹਾਂ ਹਨ –

  • Insert ਟੈਬ ਤੋਂ Header & Footer ਸਮੁਹ ਤੋਂ Header/Footer ਵਿਕਲਪ ’ਤੇ ਕਲਿੱਕ ਕਰੋ ।
  • ਹੁਣ ਪਹਿਲਾਂ ਤੋਂ ਬਣੇ ਸਿਰਲੇਖਾਂ ਦੀਆਂ ਸ਼ੈਲੀਆਂ ਦਾ ਇਕ ਡਰਾਪ ਡਾਊਨ ਮੀਨੂੰ ਖੁੱਲ੍ਹੇਗਾ, ਇਸ ਮੀਨੂੰ ਤੋਂ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਕੋਈ ਵੀ ਸ਼ੈਲੀ ਚੁਣ ਸਕਦੇ ਹੋ ।
  • ਇਸੇ ਤਰ੍ਹਾਂ Footer ਵਿਕਲਪ ’ਤੇ ਕਲਿੱਕ ਕਰਨ ਨਾਲ ਪਹਿਲਾਂ ਤੋਂ ਤਿਆਰ ਕੀਤੇ Footers ਡਿਜ਼ਾਈਨ ਖੁੱਲ੍ਹਣਗੇ ਅਤੇ ਤੁਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਕੋਈ ਵੀ ਡਿਜ਼ਾਈਨ ਚੁਣ ਸਕਦੇ ਹੋ ॥
  • ਹੁਣ ਹੈਡਰ ਜਾਂ ਫੁਟਰ ਡਰਾਪ ਡਾਊਨ ਮੀਨੂੰ ਤੋਂ Edit Header ਜਾਂ Edit Footer ’ਤੇ ਕਲਿੱਕ ਕਰੋ ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 37

  • ਹੁਣ ਤੁਸੀਂ ਆਪਣੇ ਦਸਤਾਵੇਜ਼ ਦੇ ਹੈਡਰ/ਫੁਟਰ ਨੂੰ ਸੰਪਾਦਿਤ (Edit) ਕਰ ਸਕਦੇ ਹੋ ।
  • ਸੰਪਾਦਨ ਮੋਡ ਤੋਂ ਬਾਹਰ ਜਾਣ ਲਈ Close Header and Footer ਬਟਨ ਤੇ ਕਲਿੱਕ ਕਰੋ ।

ਸਿਰਲੇਖ ਜਾਂ ਫੁਟਰ ਵਿੱਚ ਤਾਰੀਖ ਜਾਂ ਸਮਾਂ ਪਾਉਣਾ (Insert Date and Time in Header/ Footer)
ਸਿਰਲੇਖ ਜਾਂ ਫੁਟਰ ਵਿਚ ਤਾਰੀਖ ਜਾਂ ਸਮਾਂ ਪਾਉਣ ਲਈ ਹੇਠਾਂ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ –

Insert ਟੈਬ ਤੋਂ Text ਸਮੂਹ ਵਿੱਚ Date & Time ਵਿਕਲਪ ’ਤੇ ਕਲਿੱਕ ਕਰੋ ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 38

  • ਹੁਣ ਇੱਕ Date & Time ਡਾਇਲਾਗ ਬਾਕਸ ਖੁੱਲ੍ਹੇਗਾ ।
  • ਇਸ ਬਾਕਸ ਵਿਚ ਉਪਲੱਬਧ ਫਾਰਮੈਟ ਤੋਂ ਮਿਤੀ ਫਾਰਮੈਟ ਦੀ ਚੋਣ ਕਰੋ ।
  • ਆਪਣੀ ਲੋੜੀਂਦੀ ਭਾਸ਼ਾ (Language) ਚੁਣੋ ।
  • Update Automatically ਚੈੱਕ ਬਾਕਸ ‘ਤੇ ਕਲਿੱਕ ਕਰੋ ।
  • ਡਾਇਲਾਗ ਬਾਕਸ ਦੇ ਤਲ ਉੱਤੇ OK ਬਟਨ ਤੇ ਕਲਿੱਕ ਕਰੋ ।

ਹੈਡਰ ਅਤੇ ਫੁਟਰ ਨੂੰ ਹਟਾਉਣਾ ਹੈਡਰ ਅਤੇ ਫੁਟਰ ਨੂੰ ਹਟਾਉਣ ਦੇ ਪੜਾਅ ਹੇਠਾਂ ਦਿੱਤੇ ਹਨ –

  • Insert ਟੈਬ ਤੋਂ Header & Footer ਸਮੂਹ ਤੋਂ Header/Footer ਕਮਾਂਡ ‘ਤੇ ਕਲਿੱਕ ਕਰੋ ।
  • ਹੁਣ ਡਰਾਪ ਡਾਊਨ ਮੀਨੂੰ ਖੁੱਲ੍ਹੇਗਾ । ਇਸ ਮੀਨੂੰ ਤੋਂ ਤੁਸੀਂ Remove Header/Remove Footer ਵਿਕਲਪ ’ਤੇ ਕਲਿੱਕ ਕਰੋ ।

ਪੇਜ ਨੰਬਰ (Page Number)
ਐੱਮ. ਐੱਸ. ਵਰਡ ਆਪਣੇ ਆਪ ਹੀ ਹਰ ਪੰਨੇ ਦੇ ਉੱਪਰ ਇੱਕ ਪੰਨਾ ਨੰਬਰ ਰੱਖਦਾ ਹੈ ਅਤੇ ਇਸਨੂੰ ਸਿਰਲੇਖ, ਫੁੱਟਰ ਜਾਂ ਪਾਸੇ ਦੇ ਹਾਸ਼ੀਏ ‘ਤੇ ਰੱਖਦਾ ਹੈ ।
ਅਸੀਂ ਐੱਮ. ਐੱਸ. ਵਰਡ ਦੀ ਸਹਾਇਤਾ ਨਾਲ ਇਹਨਾਂ ਪੰਨਿਆਂ ਨੂੰ ਵੱਖਰੇ ਨੰਬਰ ਦੇਣ ਲਈ Format Page Number ਵਿਕਲਪ ਦੀ ਵਰਤੋਂ ਕਰ ਸਕਦੇ ਹਾਂ |
ਪੇਜ ਨੰਬਰ ਡਰਾਪ ਡਾਊਨ ਵਿੱਚ ਕਮਾਂਡਾਂ ਸ਼ਾਮਲ ਹਨ-ਪੇਜ ਦਾ ਟੌਪ, ਪੇਜ ਦਾ ਹੇਠਲਾ, ਪੇਜ ਮਾਰਜਿਨ, ਮੌਜੂਦਾ ਸਥਿਤੀ, ਪੇਜ ਨੰਬਰ ਫਾਰਮੈਟ ਕਰੋ ਅਤੇ ਪੇਜ ਨੰਬਰ ਹਟਾਓ ।
PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 39
(i) ਪੇਜ ਦਾ ਸਿਖਰ ( Top of Page)-ਜੇ ਤੁਸੀਂ ਆਪਣੇ ਪੇਜ ਦੇ ਸਿਖਰ ‘ਤੇ ਨੰਬਰ ਪਾਉਣਾ ਚਾਹੁੰਦੇ ਹੋ ਤਾਂ Insert ਟੈਬ ਦੇ Header & Footer ਸਮੂਹ ਤੋਂ Page Number ਵਿਕਲਪ ’ਤੇ ਕਲਿੱਕ ਕਰੋ ਅਤੇ ਡਰਾਪ ਡਾਊਨ ਸੂਚੀ ਵਿੱਚੋਂ Top of Page ਵਿਕਲਪ ’ਤੇ ਕਲਿੱਕ ਕਰੋ ।

(ii) ਪੇਜ ਦੇ ਥੱਲੇ (Bottom of Page)-ਜੇ ਤੁਸੀਂ ਆਪਣੇ ਪੇਜ ਦੇ ਤਲ `ਤੇ ਨੰਬਰ ਪਾਉਣਾ ਚਾਹੁੰਦੇ ਹੋ ਤਾਂ Insert ਟੈਬ ਦੇ Header & Footer ਸਮੂਹ ਤੋਂ Page Number ਵਿਕਲਪ ’ਤੇ ਕਲਿੱਕ ਕਰੋ ਅਤੇ ਡਰਾਪ ਡਾਊਨ ਸੂਚੀ ਵਿੱਚੋਂ Bottom of Page ਵਿਕਲਪ ’ਤੇ ਕਲਿੱਕ ਕਰੋ ।

(iii) ਕਰੰਟ ਪੁਜ਼ੀਸ਼ਨ (Current Position)-ਜੇ ਤੁਸੀਂ ਆਪਣੀ ਕਰਸਰ ਦੀ ਸਥਿਤੀ ‘ਤੇ ਪੰਨਾ ਨੰਬਰ ਦਰਜ ਕਰਨਾ ਚਾਹੁੰਦੇ ਹੋ ਤਾਂ Insert ਟੈਬ ਦੇ Header & Footer ਸਮੂਹ ਤੋਂ Page Number ਵਿਕਲਪ ’ਤੇ ਕਲਿੱਕ ਕਰੋ ਅਤੇ ਡਰਾਪ ਡਾਊਨ ਸੂਚੀ ਵਿੱਚੋਂ Current Position ਵਿਕਲਪ ’ਤੇ ਕਲਿੱਕ ਕਰੋ ।

(iv) ਪੇਜ ਨੰਬਰ ਹਟਾਉਣਾ (Remove Page Number)-ਜੇ ਤੁਸੀਂ ਪਹਿਲਾਂ ਦਰਜ ਕੀਤੇ ਪੇਜ ਨੰਬਰ ਨੂੰ ਹਟਾਉਣਾ ਚਾਹੁੰਦੇ ਹੋ ਤਾਂ Insert ਟੈਬ ਦੇ Header & Footer ਸਮੂਹ ਤੋਂ Page Number ਵਿਕਲਪ ’ਤੇ ਕਲਿੱਕ ਕਰੋ ਅਤੇ ਡਰਾਪ ਡਾਊਨ ਸੂਚੀ ਵਿੱਚੋਂ Remove Page Number ਵਿਕਲਪ ’ਤੇ ਕਲਿੱਕ ਕਰੋ ।

ਟੈਕਸਟ ਸਮੂਹ (Text Group) –
ਟੈਕਸਟ ਸਮੂਹ ਵਿੱਚ ਹੇਠ ਲਿਖੀਆਂ ਚੋਣਾਂ ਉਪਲੱਬਧ ਹਨ

  • ਟੈਕਸਟ (Text)-ਟੈਕਸਟ ਬਕਸੇ ਇੱਕ ਦਸਤਾਵੇਜ਼ ਵਿੱਚ ਟੈਕਸਟ ਨੂੰ ਉਜਾਗਰ ਕਰਨ ਲਈ ਵਰਤੇ ਜਾਂਦੇ ਹਨ ।
  • ਕੁਇੱਕ ਪਾਰਟਸ (Quick Parts)-ਇੱਕ ਦਸਤਾਵੇਜ਼ ਵਿੱਚ ਪ੍ਰੀ-ਫਾਰਮੈਟ ਕੀਤੇ ਟੈਕਸਟ, ਆਟੋ ਟੈਕਸਟ, ਡੌਕੂਮੈਂਟ ਵਿਸ਼ੇਸ਼ਤਾਵਾਂ ਅਤੇ ਫੀਲਡਸ ਸ਼ਾਮਲ ਕਰਨ ਲਈ ਇਸ ਬਟਨ ਨੂੰ ਦਬਾਓ । ਕਈ ਵੱਖ-ਵੱਖ ਕਿਸਮਾਂ ਦੇ Quick Parts ਉਪਲੱਬਧ ਹਨ । ਦਸਤਾਵੇਜ਼ਾਂ ਵਿਚ ਬਾਅਦ ਵਿਚ ਇਸਤੇਮਾਲ ਕਰਨ ਲਈ ਕਸਟਮਾਈਜ਼ਡ Quick Parts ਬਣਾਉਣਾ ਵੀ ਸੰਭਵ ਹੈ ।
  • ਵਰਡ ਆਰਟ (WordArt)-ਦਸਤਾਵੇਜ਼ ਵਿਚ ਸਜਾਵਟੀ ਟੈਕਸਟ ਪਾਉਣ ਲਈ ਇਸ ਬਟਨ ਨੂੰ ਦਬਾਓ ।
  • ਡਰਾਪ ਕੈਪ (Drop Cap-ਪੈਰਾਗ੍ਰਾਫ ਦੇ ਸ਼ੁਰੂ ਵਿੱਚ ਇੱਕ ਵੱਡਾ ਪੂੰਜੀ (Capital) ਅੱਖਰ ਬਣਾਉਣ ਲਈ Drop Caps ਵਰਤਿਆ ਜਾਂਦਾ ਹੈ । ਜਦੋਂ ਇਸ ਬਟਨ ਨੂੰ ਕਲਿੱਕ ਕੀਤਾ ਜਾਂਦਾ ਹੈ ਤਾਂ ਡੰਪ ਕੈਪਸ ਲਈ ਤਿੰਨ ਵਿਕਲਪ ਪ੍ਰਦਰਸ਼ਤ ਹੋਣਗੇ ।

(v) ਸਿਗਨੇਚਰ ਲਾਈਨ (Signature Line)-ਇਹ ਬਟਨ ਇੱਕ ਦਸਤਾਵੇਜ਼ ਵਿੱਚ ਡਿਜੀਟਲ ਦਸਤਖ਼ਤ ਲਾਈਨ ਪਾਉਣ ਲਈ ਵਰਤਿਆ ਜਾਂਦਾ ਹੈ, ਜੋ ਦਰਸਾਉਂਦਾ ਹੈ ਕਿ ਦਸਤਾਵੇਜ਼ ’ਤੇ ਕਿਸ ਨੂੰ ਦਸਤਖ਼ਤ ਕਰਨਾ ਚਾਹੀਦਾ ਹੈ । ਇਸ ਵਿਸ਼ੇਸ਼ਤਾ ਦੀ ਵਰਤੋਂ ਕਰਨ ਤੋਂ ਪਹਿਲਾਂ ਇੱਕ
ਡਿਜੀਟਲ ਆਈ. ਡੀ. ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ ।

(vi) ਆਬਜੈਕਟ (Object-ਇਹ ਬਟਨ ਦਸਤਾਵੇਜ਼ ਵਿਚ object ਨੂੰ ਸ਼ਾਮਲ ਕਰਨ ਲਈ ਵਰਤਿਆ ਜਾਂਦਾ ਹੈ ਜਿਵੇਂ ਇਕ ਐਕਸਲ ਵਰਕਸ਼ੀਟ ਜਾਂ ਇਕ ਐਕਸਲ ਚਾਰਟ । ਇੱਕ ਨਵਾਂ ਆਬਜੈਕਟ
ਬਣਾਇਆ ਜਾ ਸਕਦਾ ਹੈ ਜਾਂ ਕੋਈ ਹੋਰ ਦਸਤਾਵੇਜ਼ ਸ਼ਾਮਲ ਕੀਤਾ ਜਾ ਸਕਦਾ ਹੈ ।

ਟੈਕਸਟ ਬਾਕਸ ਪਾਉਣਾ (Adding Text Box)-
ਟੈਕਸਟ ਬਾਕਸ ਪਾਉਣ ਲਈ ਕਦਮ ਇਸ ਤਰ੍ਹਾਂ ਹਨ –

  • Insert ਟੈਬ ਤੋਂ Text ਸਮੂਹ ਤੋਂ Text Box ਕਮਾਂਡ ’ਤੇ ਕਲਿੱਕ ਕਰੋ ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 40

  • ਇੱਕ ਡਰਾਪਡਾਊਨ ਮੀਨੂੰ ਦਿਖਾਈ ਦੇਵੇਗਾ । ਇਸ ਮੀਨੂੰ ਤੋਂ ਆਪਣੀ ਜ਼ਰੂਰਤ ਅਨੁਸਾਰ ਕਿਸੇ ਵੀ ਟੈਂਪਲੇਟ ‘ਤੇ ਕਲਿੱਕ ਕਰੋ ।
  • ਜਾਂ Draw Text ਬਾਕਸ ਵਿਕਲਪ ’ਤੇ ਕਲਿੱਕ ਕਰ ।
  • ਟੈਕਸਟ ਬਾਕਸ ਨੂੰ ਬਣਾਉਣ ਲਈ ਕਲਿੱਕ ਕਰੋ, ਹੋਲਡ ਅਤੇ ਡਰੈਗ ਕਰੋ ।
  • ਮਿਲਨ (Insertion) ਬਿੰਦੂ ਟੈਕਸਟ ਬਾਕਸ ਦੇ ਅੰਦਰ ਦਿਖਾਈ ਦੇਵੇਗਾ | ਹੁਣ ਤੁਸੀਂ ਟੈਕਸਟ ਬਾਕਸ ਦੇ ਅੰਦਰ ਟੈਕਸਟ ਬਣਾਉਣ ਲਈ ਟਾਈਪ ਕਰ ਸਕਦੇ ਹੋ ।
  • ਆਪਣੇ ਦਸਤਾਵੇਜ਼ ’ਤੇ ਵਾਪਸ ਜਾਣ ਲਈ ਟੈਕਸਟ ਬਾਕਸ ਦੇ ਬਾਹਰ ਕਿਤੇ ਵੀ ਕਲਿੱਕ ਕਰੋ ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2)

ਟੈਕਸਟ ਬਾਕਸ ਨੂੰ ਮੁਵ ਕਰਨਾ (Moving Text Box).

  • ਟੈਕਸਟ ਬਾਕਸ ’ਤੇ ਕਲਿੱਕ ਕਰੋ, ਜਿਸ ਨੂੰ ਤੁਸੀਂ ਮੂਵ ਕਰਨਾ ਚਾਹੁੰਦੇ ਹੋ ।
  • ਟੈਕਸਟ ਬਾਕਸ ਦੇ ਇੱਕ ਕਿਨਾਰੇ ਉੱਤੇ Mouse ਨੂੰ ਹੋਵਰ ਕਰੋ | Mouse pointer ਤੀਰ ਦੇ ਨਾਲ ਇੱਕ ਕਰਾਸ ਵਿੱਚ ਬਦਲ ਜਾਵੇਗਾ । PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 41
  • ਟੈਕਸਟ ਬਾਕਸ ਨੂੰ ਲੋੜੀਂਦੀ ਜਗ੍ਹਾ ‘ਤੇ ਕਲਿੱਕ ਕਰੋ, ਹੋਲਡ ਕਰੋ ਅਤੇ ਡਰੈਗ ਕਰੋ ।

ਟੈਕਸਟ ਬਾਕਸ ਦਾ ਅਕਾਰ ਬਦਲਣਾ (Changing Size of Text Box)

  • ਟੈਕਸਟ ਬਾਕਸ ’ਤੇ ਕਲਿੱਕ ਕਰੋ, ਜਿਸ ਦਾ ਤੁਸੀਂ ਅਕਾਰ ਬਦਲਣਾ ਚਾਹੁੰਦੇ ਹੋ ।
  • ਟੈਕਸਟ ਬਾਕਸ ਦੇ ਕੋਨਿਆਂ ਜਾਂ ਪਾਸਿਆਂ ‘ਤੇ ਦੋ ਪਾਸਿਆਂ ਵਾਲਾ ਤੀਰ ਅਕਾਰ ਦੇ ਹੈਂਡਲ ਨੂੰ ਕਲਿੱਕ ਕਰੋ, ਹੋਲਡ ਕਰੋ ਅਤੇ ਡਰੈਗ ਕਰੋ ਜਦੋਂ ਤੱਕ ਇਹ ਲੋੜੀਂਦਾ ਅਕਾਰ ਨਾ ਹੋਵੇ ।

ਵਰਡਆਰਟ (WordArt)
ਇਸ ਵਿਕਲਪ ਦੀ ਵਰਤੋਂ ਦਸਤਾਵੇਜ਼ ਵਿਚ ਟੈਕਸਟ ਨੂੰ ਸਟਾਈਲ ਜਾਂ 3D ਆਰਟ ਵਿਚ ਬਦਲਣ ਲਈ ਕੀਤੀ ਜਾਂਦੀ ਹੈ । ਇਹ ਡੌਕੂਮੈਂਟ ਵਿਚ ਟੈਕਸਟ ਨੂੰ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕਰਨ ਲਈ ਕੰਮ ਕਰਦਾ ਹੈ, ਜਿਵੇਂ ਕਿ ਤੁਸੀਂ ਆਪਣੇ ਟੈਕਸਟ ਨੂੰ Slanted, Wavy, Shadow, Inflated ਲੁੱਕ ਦੇ ਸਕਦੇ ਹੋ ।

  • ਉਹ ਟੈਕਸਟ ਚੁਣੋ, ਜਿਸ ਨੂੰ ਤੁਸੀਂ ਬਦਲਣਾ ਚਾਹੁੰਦੇ ਹੋ ।
  • ਫਿਰ Insert ਟੈਬ ’ਤੇ ਕਲਿੱਕ ਕਰੋ ।
  • Text ਸਮੂਹ ਵਿੱਚ ਵਰਡਆਰਟ (WoidArt) ਡਰਾਪ ਡਾਊਨ ਐਰੋ ‘ਤੇ ਕਲਿੱਕ ਕਰੋ ।

PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 42

  • ਵਰਡਆਰਟ ਸਟਾਈਲ ਦਾ ਇੱਕ ਡਰਾਪ ਡਾਊਨ ਮੀਨੂੰ ਦਿਖਾਈ ਦੇਵੇਗਾ | ਜੋ Style ਤੁਸੀਂ ਵਰਤਣਾ ਚਾਹੁੰਦੇ ਹੋ, ਕਲਿੱਕ ਕਰੋ ।
  • Word ਆਪਣੇ ਆਪ ਹੀ ਟੈਕਸਟ ਲਈ ਇੱਕ ਟੈਕਸਟ ਬਾਕਸ ਬਣਾਏਗਾ ਅਤੇ ਟੈਕਸਟ ਚੁਣੀ Style ਵਿੱਚ ਦਿਖਾਈ ਦੇਵੇਗਾ ।

ਚਿੰਨ੍ਹ (Symbols)
ਦੋ ਬਟਨ ਤੁਹਾਨੂੰ ਤੁਹਾਡੇ ਦਸਤਾਵੇਜ਼ ਵਿੱਚ ਵਿਸ਼ੇਸ਼ ਟਾਈਪਿੰਗ ਜੋੜਨ ਦੀ ਆਗਿਆ ਦਿੰਦੇ ਹਨ । ਇਹ ਬਟਨ ਹਨ Equation ਅਤੇ Symbols.
PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 43

ਇਕਵੇਸ਼ਨਜ਼ (Equation)
ਸਮੀਕਰਨ (Equation) ਟੂਲ ਤੁਹਾਡੇ ਦਸਤਾਵੇਜ਼ ਵਿਚ ਗਣਿਤ ਦੇ ਸਮੀਕਰਨ, ਜੋੜਨ ਦਾ ਇਕ ਆਸਾਨ ਤਰੀਕਾ ਹੈ | ਕੁਝ ਆਮ ਉਦਾਹਰਣਾਂ ਲਈ ਸਮੀਕਰਨ ਬਟਨ ਤੇ ਕਲਿੱਕ ਕਰੋ ।
PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 44
ਤੁਸੀਂ Built-In ਸਮੀਕਰਨ (Equation) ਸੂਚੀ ਤੋਂ ਆਪਣੀ ਜ਼ਰੂਰਤ ਦੇ ਅਨੁਸਾਰ ਸਮੀਕਰਨ ‘ਤੇ ਕਲਿੱਕ ਕਰ ਕੇ ਇਸਨੂੰ ਆਪਣੇ ਦਸਤਾਵੇਜ਼ ਵਿੱਚ ਸ਼ਾਮਲ ਕਰ ਸਕਦੇ ਹੋ ।
ਜਾਂ
“Insert New Equation ’ਤੇ ਕਲਿੱਕ ਕਰੋ । ਤੁਸੀਂ ਇੱਕ ਨਵਾਂ ‘‘Equation Tools’ Ribbon ਟੈਬ ਵੇਖੋਗੇ, ਜੋ ਤੁਹਾਨੂੰ ਸਕੈਚ ਤੋਂ ਆਪਣਾ ਸਮੀਕਰਨ ਬਣਾਉਣ ਦੇ ਵਿਕਲਪ ਪ੍ਰਦਾਨ ਕਰੇਗੀ ।

ਸਿਮਬਲਜ਼ (Symbols)
ਸਿੰਬਲ ਟੂਲ ਤੁਹਾਨੂੰ ਉਹ ਅੱਖਰ ਟਾਈਪ ਕਰਨ ਦੀ ਆਗਿਆ ਦਿੰਦਾ ਹੈ, ਜੋ ਅਕਸਰ ਕੀ-ਬੋਰਡ ਦੁਆਰਾ ਨਹੀਂ ਪਾਏ ਜਾਂਦੇ । ਕਾਪੀਰਾਈਟ ਜਾਂ ਟ੍ਰੇਡਮਾਰਕ ਡੌਕੂਮੈਂਟ ਵਿੱਚ Symbol ਸ਼ਾਮਲ ਕਰਨ ਲਈ ਇਹ ਬਟਨ ਵਰਤਿਆ ਜਾਂਦਾ ਹੈ | ਕੁਝ ਹਾਲ ਵਿੱਚ ਵਰਤੇ ਗਏ ਚਿੰਨ੍ਹ ਵੇਖਣ ਲਈ ਬਟਨ ‘ਤੇ ਕਲਿੱਕ | ਕੋਈ ਚਿੰਨ੍ਹ ਪਾਉਣ ਲਈ ਜਾਂ ਤਾਂ ਇਸ ‘ਤੇ ਦੋ ਵਾਰ ਕਲਿੱਕ ਕਰੋ ਜਾਂ ਇਸ ‘ਤੇ ਕਲਿੱਕ ਕਰੋ ਅਤੇ ਫਿਰ “ਸੰਮਿਲਿਤ ਕਰੋ ਬਟਨ ‘ਤੇ ਕਲਿੱਕ ਕਰੋ ।
PSEB 7th Class Computer Notes Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 45

ਯਾਦ ਰੱਖਣ ਯੋਗ ਗੱਲਾਂ ਕਰਨ

  1. ਇਕ ਡੌਕੂਮੈਂਟ ਨੂੰ ਫਾਰਮੈਟ ਕਰਨ ਵਿਚ ਟੈਕਸਟ ਸਾਈਜ਼ ਨੂੰ ਬਦਲਣਾ, ਫੌਂਟ ਫੇਸ ਬਦਲਣਾ, ਕਲਰ ਸਟਾਈਲ ਬਦਲਣਾ, ਅਲਾਈਨਮੈਂਟ, ਲਾਈਨ ਸਪੇਸਿੰਗ, ਗ੍ਰਾਫਿਕਸ ਅਤੇ ਹੋਰ ਕਈ ਕਾਰਜ ਸ਼ਾਮਲ ਹੁੰਦੇ ਹਨ ।
  2. ਇੱਕ ਫੌਂਟ (Font) ਇੱਕ ਖਾਸ ਫੇਸ (face) ਅਤੇ ਸਾਈਜ਼ (size) ਦੇ ਦਿਖਣ ਵਾਲੇ ਜਾਂ ਪ੍ਰਿੰਟ ਹੋਣ ਵਾਲੇ ਟੈਕਸਟ ਕਰੈਕਟਰਜ਼ (ਅੱਖਰਾਂ ਦਾ ਸੈੱਟ ਹੁੰਦਾ ਹੈ ।
  3. ਫਾਰਮੈਟ ਪੇਂਟਰ ਦੀ ਸਹੂਲਤ ਨਾਲ ਅਸੀਂ ਆਪਣੇ ਡੌਕੂਮੈਂਟ ਵਿੱਚ ਟੈਕਸਟ ਉੱਪਰ ਪਹਿਲਾਂ ਤੋਂ ਹੀ ਅਪਲਾਈ ਕੀਤੀ ਫਾਰਮੈਟਿੰਗ ਨੂੰ ਜਲਦੀ ਨਾਲ ਕਾਪੀ ਕਰ ਸਕਦੇ ਹਾਂ ।
  4. ਐਡੀਟਿੰਗ ਸਮੇਂ ਕੀਤੇ ਗਏ ਕੰਮ ਨੂੰ ਅਸੀਂ ਅਨਡੂ ਕਮਾਂਡ ਦੀ ਵਰਤੋਂ ਨਾਲ ਉਲਟਾ (Reverse) ਵੀ ਕਰ ਸਕਦੇ ਹਾਂ । ਜੇਕਰ ਅਸੀਂ ਡੌਕੂਮੈਂਟ ਵਿੱਚ ਟੈਕਸਟ ਨੂੰ ਐਡਿਟ ਕਰਨ ਵੇਲੇ ਕੋਈ ਗਲਤੀ ਕੀਤੀ ਹੈ ਤਾਂ Quick Access Toolbar ਵਿੱਚੋਂ Undo ਕਮਾਂਡ ‘ਤੇ ਕਲਿੱਕ ਕਰ ਕੇ ਠੀਕ ਕਰ ਸਕਦੇ ਹਾਂ ਅਤੇ ਇਸ ਨਾਲ ਡੌਕੂਮੈਂਟ ਵਿੱਚ ਸਾਡੇ ਵੱਲੋਂ ਸਭ ਤੋਂ ਆਖਿਰ ਵਿਚ ਕੀਤਾ ਗਿਆ ਬਦਲਾਵ ਖਤਮ ਹੋ ਜਾਵੇਗਾ ।
  5. ਅਸੀਂ Grow Font ਅਤੇ Shrink Font ਆਪਸ਼ਨ ਨੂੰ ਕਲਿੱਕ ਕਰ ਕੇ ਵੀ ਫੌਂਟ ਸਾਈਜ਼ ਨੂੰ ਵੱਡਾ (Increase) ਅਤੇ ਛੋਟਾ (Decrease) ਕਰ ਸਕਦੇ ਹਾਂ ।
  6. ਟੈਕਸਟ ਲਈ ਤਿੰਨ ਤਰ੍ਹਾਂ ਦੇ ਬੇਸਿਕ ਫੌਂਟ ਸਟਾਈਲ ਵਰਤੇ ਜਾਂਦੇ ਹਨ-ਬੋਲਡ, ਇਟੈਲਿਕ, ਅੰਡਰਲਾਈਨ ।
  7. ਜਦੋਂ ਅਸੀਂ ਟੈਕਸਟ ਹਾਈਲਾਈਟ ਕਲਰ ਆਪਸ਼ਨ ਦੀ ਵਰਤੋਂ ਕਰਦੇ ਹਾਂ ਤਾਂ ਟੈਕਸਟ ਇੱਕ ਹਾਈਲਾਈਟਰ ਪੈਂਨ ਨਾਲ ਮਾਰਕ ਕੀਤਾ ਹੋਇਆ ਨਜ਼ਰ ਆਉਂਦਾ ਹੈ ।
  8. ਟੈਕਸਟ ਇਫੈਕਟਸ ਵਿੱਚ Outline, Shadow, Glow ਅਤੇ Reflection ਹੁੰਦਾ ਹੈ ।
  9. ਅਲਾਈਨਮੈਂਟ ਪੈਰਾਗ੍ਰਾਫ ਦੇ ਕਿਨਾਰਿਆਂ ਦੀ ਦਿੱਖ ਅਤੇ ਓਰੀਐਂਟੇਸ਼ਨ ਨਿਰਧਾਰਿਤ ਕਰਦੀ ਹੈ ਜਿਵੇਂ ਕਿ ਲੈਫਟ ਅਲਾਈਨ (Left align) ਟੈਕਸਟ, ਰਾਈਟ ਅਲਾਈਨ (Right align) ਟੈਕਸਟ, ਸੈਂਟਰਡ (Centered) ਟੈਕਸਟ ਜਾਂ ਜਸਟੀਫਾਈਡ (Justified) ਟੈਕਸਟ ਜਿਹੜਾ ਕਿ ਖੱਬੇ ਅਤੇ ਸੱਜੇ ਮਾਰਜਨ ਦੇ ਅਨੁਸਾਰ ਅਲਾਈਨ ਹੁੰਦਾ ਹੈ |
  10. ਜਦੋਂ ਅਸੀਂ ਕਿਸੇ ਵੱਡੇ ਡੌਕੂਮੈਂਟਸ ਉੱਤੇ ਕੰਮ ਕਰ ਰਹੇ ਹੁੰਦੇ ਹਾਂ ਤਾਂ ਕਈ ਵਾਰ ਕਿਸੇ ਖਾਸ ਸ਼ਬਦ ਜਾਂ ਲਾਈਨ ਨੂੰ ਲੱਭਣਾ ਔਖਾ ਅਤੇ ਸਮਾਂ ਨਸ਼ਟ ਕਰਨ ਵਾਲਾ ਕੰਮ ਹੁੰਦਾ ਹੈ |Find ਆਪਸ਼ਨ ਦੀ ਵਰਤੋਂ ਨਾਲ ਅਸੀਂ ਵਰਡ ਡੌਕੂਮੈਂਟ ਵਿੱਚੋਂ ਇੱਕ ਖਾਸ ਸ਼ਬਦ ਜਾਂ ਪ੍ਰਸੰਗ ਨੂੰ ਆਪਣੇ ਆਪ ਬੜੀ ਅਸਾਨੀ ਨਾਲ ਲੱਭ ਸਕਦੇ ਹਾਂ ।
  11. ਵਰਡ ਆਪਣੇ ਆਪ ਹਰ ਪੇਜ ਉੱਤੇ ਇੱਕ ਪੇਜ ਨੰਬਰ ਲਗਾਉਂਦਾ ਹੈ ਅਤੇ ਇਸਨੂੰ ਹੈਡਰ, ਫੁਟਰ ਜਾਂ ਸਾਈਡ ਮਾਰਜਨ ਵਿੱਚ ਰੱਖਦਾ ਹੈ ।
  12. ਟੈਕਸਟ ਬਾਕਸ ਇਕ ਓਬਜੈਕਟ ਹੁੰਦਾ ਹੈ, ਜਿਸਦੀ ਮਦਦ ਨਾਲ ਅਸੀਂ ਇਸਨੂੰ ਆਪਣੀ ਫਾਈਲ ਵਿੱਚ ਕਿਸੇ ਵੀ ਜਗ੍ਹਾ ਉੱਪਰ ਰੱਖ ਕੇ ਇਸ ਵਿਚ ਟਾਈਪ ਕਰ ਸਕਦੇ ਹਾਂ ।