Punjab State Board PSEB 6th Class Social Science Book Solutions History Chapter 16 ਹਰਸ਼ਵਰਧਨ ਦਾ ਕਾਲ (600 ਈ: ਤੋਂ 650 ਈ:) Textbook Exercise Questions and Answers.
PSEB Solutions for Class 6 Social Science History Chapter 16 ਹਰਸ਼ਵਰਧਨ ਦਾ ਕਾਲ (600 ਈ: ਤੋਂ 650 ਈ:)
SST Guide for Class 6 PSEB ਹਰਸ਼ਵਰਧਨ ਦਾ ਕਾਲ (600 ਈ: ਤੋਂ 650 ਈ:) Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਲਿਖੋ :
ਪ੍ਰਸ਼ਨ 1.
ਹਿਊਨਸਾਂਗ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਹਿਊਨਸਾਂਗ ਇੱਕ ਪ੍ਰਸਿੱਧ ਚੀਨੀ ਯਾਤਰੀ ਸੀ । ਉਹ ਹਰਸ਼ਵਰਧਨ ਦੇ ਸ਼ਾਸਨ ਕਾਲ ਵਿੱਚ ਬੁੱਧ ਧਰਮ ਦੇ ਗ੍ਰੰਥਾਂ ਦਾ ਅਧਿਐਨ ਅਤੇ ਤੀਰਥ ਯਾਤਰਾਵਾਂ ਕਰਨ ਲਈ ਭਾਰਤ ਆਇਆ ਸੀ । ਉਹ ਹਰਸ਼ਵਰਧਨ ਦੇ ਦਰਬਾਰ ਵਿੱਚ ਸ਼ਾਹੀ ਮਹਿਮਾਨ ਬਣ ਕੇ ਰਿਹਾ ਸੀ । ਉਸਨੇ ਆਪਣੀ ਪੁਸਤਕ ‘ਸੀ-ਯੂ-ਕੀ’ ਵਿੱਚ ਹਰਸ਼ਕਾਲ ਦੇ ਭਾਰਤ ਦਾ ਵਰਣਨ ਕੀਤਾ ਹੈ ।
ਪ੍ਰਸ਼ਨ 2.
ਹਰਸ਼ਵਰਧਨ ਬਾਰੇ ਇੱਕ ਨੋਟ ਲਿਖੋ ।
ਉੱਤਰ-
ਹਰਸ਼ਵਰਧਨ ਪੁਸ਼ਿਆਭੁਤੀ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਸੀ । ਉਸਦੇ ਪਿਤਾ ਦਾ ਨਾਂ ਪ੍ਰਭਾਕਰ ਵਰਧਨ ਅਤੇ ਵੱਡੇ ਭਰਾ ਦਾ ਨਾਂ ਰਾਜਵਰਧਨ ਸੀ । ਪਿਤਾ ਦੀ ਮੌਤ ਤੋਂ ਬਾਅਦ ਰਾਜਵਰਧਨ ਪੁਸ਼ਿਆਭੂਤੀ ਵੰਸ਼ ਦਾ ਸ਼ਾਸਕ ਬਣਿਆ, ਪਰ ਬੰਗਾਲ ਦੇ ਰਾਜੇ ਸ਼ਸ਼ਾਂਕ ਨੇ ਉਸਨੂੰ ਧੋਖੇ ਨਾਲ ਮਾਰ ਦਿੱਤਾ । ਇਸ ਲਈ ਹਰਸ਼ਵਰਧਨ ਆਪਣੇ ਵੱਡੇ ਭਰਾ ਦੀ ਮੌਤ ਤੋਂ ਬਾਅਦ 606 ਈ: ਵਿੱਚ ਰਾਜ-ਗੱਦੀ ‘ਤੇ ਬੈਠਾ । ਉਸਨੇ ਆਪਣੀ ਰਾਜਧਾਨੀ ਸਥਾਨੇਸ਼ਵਰ ਤੋਂ ਬਦਲ ਕੇ ਕਨੌਜ ਬਣਾ ਲਈ । ਫਿਰ ਉਹ ਆਪਣੇ ਸਾਮਰਾਜ ਦਾ ਵਿਸਤਾਰ ਕਰਨ ਦੇ ਕੰਮ ਵਿੱਚ ਲੱਗ ਗਿਆ । ਉਸਨੇ ਉੱਤਰੀ ਭਾਰਤ ਦੇ ਪੰਜਾਬ, ਪੂਰਬੀ ਰਾਜਸਥਾਨ, ਆਸਾਮ ਤੇ ਗੰਗਾ ਘਾਟੀ ਦੇ ਦੇਸ਼ਾਂ ਨੂੰ ਜਿੱਤਿਆ ਅਤੇ ਬੰਗਾਲ ਦੇ ਰਾਜੇ ਸ਼ਸ਼ਾਂਕ ਨੂੰ ਮਾਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲਿਆ । ਉਸਨੇ ਦੱਖਣੀ ਭਾਰਤ ਦੇ ਚਾਲੁਕਿਆ ਵੰਸ਼ ਦੇ ਰਾਜੇ ਪੁਲਕੇਸ਼ਿਨ ਦੂਜੇ ‘ਤੇ ਵੀ ਹਮਲਾ ਕੀਤਾ, ਪਰ ਉਸਨੂੰ ਜਿੱਤ ਨਾ ਸਕਿਆ ।
ਹਰਸ਼ਵਰਧਨ ਇੱਕ ਜੇਤੂ ਹੋਣ ਦੇ ਨਾਲ-ਨਾਲ ਇੱਕ ਚੰਗਾ ਲੇਖਕ ਅਤੇ ਵਿਦਵਾਨ ਵੀ ਸੀ । ਕਿਹਾ ਜਾਂਦਾ ਹੈ ਕਿ ਪ੍ਰਿਯਾਦਰਸ਼ਿਕਾ, ਰਤਨਾਵਲੀ ਅਤੇ ਨਾਗਾਨੰਦ ਵਰਗੇ ਸੰਸਕ੍ਰਿਤ ਨਾਟਕ ਹਰਸ਼ਵਰਧਨ ਨੇ ਲਿਖੇ ਸਨ । ਹਰਸ਼ਵਰਧਨ ਸ਼ੈਵ ਧਰਮ ਦਾ ਪੈਰੋਕਾਰ ਸੀ ਪਰ ਉਹ ਸਾਰੇ ਧਰਮਾਂ ਦਾ ਸਨਮਾਨ ਕਰਦਾ ਸੀ । ਉਹ ਬੁੱਧ ਧਰਮ ਵਿੱਚ ਵਿਸ਼ੇਸ਼ ਸ਼ਰਧਾ ਰੱਖਦਾ ਸੀ ! ਲਗਪਗ 647 ਈ: ਵਿੱਚ ਹਰਸ਼ਵਰਧਨ ਦੀ ਮੌਤ ਹੋ ਗਈ ਅਤੇ ਉਸ ਦੀ ਮੌਤ ਦੇ ਨਾਲ ਹੀ ਪੁਸ਼ਿਆਭੁਤੀ ਵੰਸ਼ ਦੇ ਰਾਜ ਦਾ ਵੀ ਅੰਤ ਹੋ ਗਿਆ ।
ਪ੍ਰਸ਼ਨ 3.
ਇਸ (ਹਰਸ਼ ਵਰਧਨ) ਕਾਲ ਦੇ ਸਮਾਜ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਹਰਸ਼ਕਾਲ ਵਿੱਚ ਲੋਕ ਸ਼ਾਂਤਮਈ ਅਤੇ ਸਾਦਾ ਜੀਵਨ ਬਤੀਤ ਕਰਦੇ ਸਨ । ਉਹ ਮੁੱਖ ਤੌਰ ‘ਤੇ ਸ਼ਾਕਾਹਾਰੀ ਸਨ ਅਤੇ ਦੁੱਧ, ਘਿਓ, ਚੌਲ, ਫਲਾਂ ਤੇ ਸਬਜ਼ੀਆਂ ਦੀ ਵਰਤੋਂ ਕਰਦੇ ਸਨ । ਅਮੀਰਾਂ ਦੇ ਮਕਾਨ ਸੋਹਣੇ ਬਣੇ ਹੁੰਦੇ ਸਨ ਜਦ ਕਿ ਗਰੀਬਾਂ ਦੇ ਮਕਾਨ ਸਾਧਾਰਨ ਤੇ ਕੱਚੇ ਫ਼ਰਸ਼ ਦੇ ਹੁੰਦੇ ਸਨ । ਸਮਾਜ ਵਿੱਚ ਜਾਤ-ਪ੍ਰਥਾ ਸਖ਼ਤ ਸੀ । ਲੋਕ ਈਮਾਨਦਾਰ ਸਨ । ਆਮ ਤੌਰ ‘ਤੇ ਲੋਕਾਂ ਦਾ ਜੀਵਨ ਸੁਖੀ ਅਤੇ ਖੁਸ਼ਹਾਲ ਸੀ । ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਮਿਲ-ਜੁਲ ਕੇ ਪਿਆਰ ਨਾਲ ਰਹਿੰਦੇ ਸਨ ਅਤੇ ਇੱਕ-ਦੂਜੇ ਦਾ ਸਨਮਾਨ ਕਰਦੇ ਸਨ । ਨਾਲੰਦਾ ਇਸ ਸਮੇਂ ਦਾ ਪ੍ਰਸਿੱਧ ਵਿਸ਼ਵ-ਵਿਦਿਆਲਾ ਸੀ ਅਤੇ ਗਿਆਨ ਪ੍ਰਾਪਤੀ ਦਾ ਇਕ ਮਹਾਨ ਕੇਂਦਰ ਸੀ ।
ਪ੍ਰਸ਼ਨ 4.
ਹਰਸ਼ਵਰਧਨ ਦੇ ਰਾਜ-ਪ੍ਰਬੰਧ ਬਾਰੇ ਲਿਖੋ ।
ਉੱਤਰ-
ਹਰਸ਼ਵਰਧਨ ਦਾ ਰਾਜ-ਪ੍ਰਬੰਧ ਮਜ਼ਬੂਤ ਅਤੇ ਉਦਾਰ ਸੀ । ਉਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-
- ਰਾਜਾ – ਰਾਜੇ ਨੂੰ ਰਾਜ-ਪ੍ਰਬੰਧ ਵਿੱਚ ਸਰਵਉੱਚ ਸਥਾਨ ਪ੍ਰਾਪਤ ਸੀ ।
- ਮੰਤਰੀ ਅਤੇ ਹੋਰ ਅਧਿਕਾਰੀ – ਰਾਜ-ਪ੍ਰਬੰਧ ਵਿੱਚ ਰਾਜੇ ਦੀ ਸਹਾਇਤਾ ਲਈ ਮੰਤਰੀ ਅਤੇ ਹੋਰ ਕਈ ਅਧਿਕਾਰੀ ਹੁੰਦੇ ਸਨ ।
- ਪ੍ਰਾਂਤ – ਸ਼ਾਸਨ ਦੀ ਸਹੂਲਤ ਲਈ ਸਾਮਰਾਜ ਨੂੰ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ । ਪ੍ਰਾਂਤਾਂ ਨੂੰ ਭੁਕਤੀ ਕਹਿੰਦੇ ਸਨ । ਪ੍ਰਾਂਤ ਦੇ ਸ਼ਾਸਕ ਨੂੰ ਉਪਾਰਿਕ (ਮਹਾਰਾਜਾ) ਕਿਹਾ ਜਾਂਦਾ ਸੀ ।
- ਜ਼ਿਲ੍ਹੇ – ਪ੍ਰਾਂਤਾਂ ਨੂੰ ਜ਼ਿਲ੍ਹਿਆਂ ਵਿੱਚ ਵੰਡਿਆ ਗਿਆ ਸੀ । ਜ਼ਿਲ੍ਹੇ ਨੂੰ ‘ਵਿਸ਼ਯ’ ਕਿਹਾ ਜਾਂਦਾ ਸੀ, ਜੋ ‘ਵਿਸ਼ਯਪਤੀ ਦੇ ਅਧੀਨ ਹੁੰਦਾ ਸੀ ।
- ਤਾਲੁਕ ਅਤੇ ਪਿੰਡ – ਹਰੇਕ ਪ੍ਰਾਂਤ ਨੂੰ ਤਹਿਸੀਲਾਂ (ਤਾਲੁਕ) ਅਤੇ ਤਹਿਸੀਲਾਂ ਨੂੰ ਪਿੰਡਾਂ ਵਿੱਚ ਵੰਡਿਆ ਹੋਇਆ ਸੀ । ਪਿੰਡ ਰਾਜ-ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਸੀ ਅਤੇ ਇਸਦੇ ਮੁਖੀ ਨੂੰ ਮਿਕ ਕਹਿੰਦੇ ਸਨ ।
- ਨਿਆਂ ਅਤੇ ਸੈਨਾ – ਨਿਆਂ ਅਤੇ ਸੈਨਾ ਦਾ ਪ੍ਰਬੰਧ ਰਾਜੇ ਦੇ ਹੱਥਾਂ ਵਿੱਚ ਸੀ । ਸਾਰੇ ਲੋਕਾਂ ਨੂੰ ਨਿਆਂ ਮਿਲਦਾ ਸੀ ।
- ਆਮਦਨ ਦੇ ਸਾਧਨ – ਟੈਕਸ ਬਹੁਤ ਘੱਟ ਲਗਾਏ ਜਾਂਦੇ ਸਨ । ਰਾਜ ਦੀ ਆਮਦਨ ਦਾ ਮੁੱਖ ਸਾਧਨ ਭੂਮੀ ਟੈਕਸ ਸੀ, ਜੋ ਉਪਜ ਦਾ ਭਾਗ ਲਿਆ ਜਾਂਦਾ ਸੀ । ਵਪਾਰ ਤੋਂ ਵੀ ਆਮਦਨ ਹੁੰਦੀ ਸੀ ।
II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :
(1) ਹਰਸ਼ਵਰਧਨ ਨੇ ………………………. ਨੂੰ ਆਪਣੀ ਰਾਜਧਾਨੀ ਬਣਾਇਆ ।
(2) ਪ੍ਰਸਿੱਧ ਚੀਨੀ ਯਾਤਰੀ ……………………….. ਹਰਸ਼ਵਰਧਨ ਦੇ ਸਮੇਂ ਭਾਰਤ ਵਿਚ ਆਇਆ ।
(3) ਹਰਸ਼ਵਰਧਨ ਦੀਆਂ ਸਫਲਤਾਵਾਂ ਦਾ ਵਰਣਨ ਉਸ ਦੇ ਦਰਬਾਰੀ ਕਵੀ ਨੇ ……………….. , …………………….. ਨਾਮ ਦੀ ਪੁਸਤਕ ਵਿਚ ਕੀਤਾ ਹੈ ।
(4) ਹਰਸ਼ਵਰਧਨ ………………….. ਧਰਮ ਨੂੰ ਮੰਨਦਾ ਸੀ ।
(5) ਹਰਸ਼ਵਰਧਨ ਨੇ ਲਗਪਗ ……………………… ਪਿੰਡਾਂ ਦੀ ਆਮਦਨ ਨਾਲੰਦਾ ਵਿਸ਼ਵ ਵਿਦਿਆਲਾ ਨੂੰ ਦਾਨ ਕੀਤੀ ਸੀ ।
ਉੱਤਰ-
(1) ਕਨੌਜ
(2) ਹਿਊਨਸਾਂਗ
(3) ਬਾਣਭੱਟ, ਹਰਸ਼ਚਰਿਤ
(4) ਸ਼ੈਵ ਧਰਮ
(5) 200.
III. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :
(1) ਪੁਸ਼ਿਆਭੂਤੀ | (ਉ) ਲੇਖਕ |
(2) ਹਿਊਨਸਾਂਗ | (ਅ) ਕੁਰੂਕਸ਼ੇਤਰ |
(3) ਬਾਣਭੱਟ | (ੲ) ਚੀਨੀ ਯਾਤਰੀ |
(4) ਦੂਤ | (ਸ) ਸੰਦੇਸ਼ ਲਿਜਾਣ ਵਾਲਾ |
ਉੱਤਰ-
ਸਹੀ ਜੋੜੇ-
(1) ਪੁਸ਼ਿਆਭੂਤੀ | (ਅ) ਕੁਰੂਕਸ਼ੇਤਰ |
(2) ਹਿਊਨਸਾਂਗ | (ੲ) ਚੀਨੀ ਯਾਤਰੀ |
(3) ਬਾਣਭੱਟ | (ਉ) ਲੇਖਕ |
(4) ਦੂਤ | (ਸ) ਸੰਦੇਸ਼ ਲਿਜਾਣ ਵਾਲਾ |
IV. ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :
(1) ਹਰਸ਼ਵਰਧਨ 606 ਈ: ਵਿੱਚ ਰਾਜ-ਗੱਦੀ ‘ਤੇ ਬੈਠਿਆ ।
(2) ਪੁਲਕੇਸ਼ਿਨ ਦੂਜਾ ਬਿਹਾਰ ਦਾ ਰਾਜਾ ਸੀ ।
(3) ਲੋਕ ਪ੍ਰਜਾ) ਰਾਜਾ ਨੂੰ ਕੋਈ ਕਰ ਨਹੀਂ ਦਿੰਦੇ ਸਨ ।
(4) ਜ਼ਿਆਦਾਤਰ ਲੋਕ ਸ਼ਾਕਾਹਾਰੀ ਸਨ ।
(5) ਰਾਜਵਰਧਨ ਹਰਸ਼ਵਰਧਨ ਦਾ ਪਿਤਾ ਸੀ ।
ਉੱਤਰ-
(1) (√)
(2) (×)
(3) (×)
(4) (√)
(5) (×)
PSEB 6th Class Social Science Guide ਹਰਸ਼ਵਰਧਨ ਦਾ ਕਾਲ (600 ਈ: ਤੋਂ 650 ਈ:) Important Questions and Answers
ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੁਸ਼ਿਆਭੂਤੀ ਵੰਸ਼ ਦੇ ਸ਼ਾਸਕਾਂ ਦੀ ਰਾਜਧਾਨੀ ਵਰਤਮਾਨ ਹਰਿਆਣਾ ਵਿਚ ਸੀ । ਇਸਦਾ ਕੀ ਨਾਂ ਸੀ ?
ਉੱਤਰ-
ਸਥਾਨੇਸ਼ਵਰ (ਵਰਤਮਾਨ ਥਾਨੇਸਰ)
ਪ੍ਰਸ਼ਨ 2.
ਹਰਸ਼ਵਰਧਨ ਦੇ ਬਾਰੇ ਵਿਚ ਜਾਣਕਾਰੀ ਦੇ ਲਈ ਇਕ ਪ੍ਰਸਿੱਧ ਸ੍ਰੋਤ ਦਾ ਨਾਂ ਦੱਸੋ ।
ਉੱਤਰ-
ਬਾਣਭੱਟ ਦਾ ਹਰਸ਼ਰਿਤ ।
ਪ੍ਰਸ਼ਨ 3.
ਹਰਸ਼ ਨੇ ਕਨੌਜ ਵਿਚ ਇਕ ਬੋਧ-ਸਭਾ ਬੁਲਾਈ ਸੀ । ਜਿਸਦੀ ਪ੍ਰਧਾਨਤਾ ਇਕ ਚੀਨੀ ਯਾਤਰੀ ਨੇ ਕੀਤੀ ਸੀ । ਉਸਦਾ ਕੀ ਨਾਂ ਸੀ ?
ਉੱਤਰ-
ਹਿਊਨਸਾਂਗ ।
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਹਰਸ਼ ਇਕ ਮਹਾਨ ਲੇਖਕ ਸੀ । ਉਸਨੇ ਤਿੰਨ ਗ੍ਰੰਥ ਲਿਖੇ ਸਨ । ਇਨ੍ਹਾਂ ਵਿਚੋਂ ਕਿਹੜਾ ਉਸਨੇ ਨਹੀਂ ਲਿਖਿਆ ਸੀ ?
(ਉ) ਹਰਸ਼ਚਰਿਤ
(ਅ) ਨਾਗਾਨੰਦ
(ੲ) ਰਤਨਾਵਲੀ ।
ਉੱਤਰ-
(ਉ) ਹਰਸ਼ਚਰਿਤ
ਪ੍ਰਸ਼ਨ 2.
ਹਰਸ਼ਵਰਧਨ ਨੂੰ ਹੇਠਾਂ ਲਿਖਿਆਂ ਵਿਚੋਂ ਕਿਹੜੇ ਚਾਲੂਕਯ ਸ਼ਾਸਕ ਨੇ ਹਰਾਇਆ ਸੀ ?
(ਉ) ਪੁਲਕੇਸ਼ਿਨ ਪਹਿਲਾ
(ਅ) ਪੁਲਕੇਸ਼ਿਨ ਦੂਸਰਾ
(ੲ) ਪੁਲਕੇਸ਼ਿਨ ਤੀਸਰਾ ।
ਉੱਤਰ-
(ਅ) ਪੁਲਕੇਸ਼ਿਨ ਦੂਸਰਾ
ਪ੍ਰਸ਼ਨ 3.
ਭਾਰਤ ਵਿਚ ਹਿਊਨਸਾਂਗ ਨੇ ਹੇਠਾਂ ਲਿਖਿਆਂ ਵਿਚੋਂ ਕਿਹੜੇ ਵਿਸ਼ਵ ਵਿਦਿਆਲਿਆ ਵਿਚ ਕੁਝ ਸਮੇਂ ਤਕ ਅਧਿਐਨ ਕੀਤਾ ਸੀ ?
(ਉ) ਨਾਲੰਦਾ
(ਅ) ਵਿਸ਼ਵਵਾਰਾਈ
(ੲ) ਕਨੌਜ਼ ।
ਉੱਤਰ-
(ਉ) ਨਾਲੰਦਾ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਥਾਨੇਸ਼ਵਰ ਰਾਜ ਦੀ ਸਥਾਪਨਾ ਕਿਸ ਨੇ ਕੀਤੀ ?
ਉੱਤਰ-
ਸਥਾਨੇਸ਼ਵਰ ਰਾਜ ਦੀ ਸਥਾਪਨਾ ਪੁਸ਼ਿਆਭੂਤੀ ਨੇ ਕੀਤੀ ।
ਪ੍ਰਸ਼ਨ 2.
ਪ੍ਰਭਾਕਰ ਵਰਧਨ ਕੌਣ ਸੀ ?
ਉੱਤਰ-
ਪ੍ਰਭਾਕਰ ਵਰਧਨ ਸਥਾਨੇਸ਼ਵਰ ਦਾ ਇੱਕ ਯੋਗ ਸ਼ਾਸਕ ਸੀ । ਉਸ ਨੇ ਆਪਣੇ ਰਾਜ ਨੂੰ ਹਮਲਿਆਂ ਤੋਂ ਸੁਰੱਖਿਅਤ ਰੱਖਿਆ ।
ਪ੍ਰਸ਼ਨ 3.
ਪ੍ਰਭਾਕਰ ਵਰਧਨ ਦੇ ਬੱਚਿਆਂ ਦੇ ਨਾਂ ਦੱਸੋ ।
ਉੱਤਰ-
ਪ੍ਰਭਾਕਰ ਵਰਧਨ ਦੇ ਬੱਚਿਆਂ ਦੇ ਨਾਂ ਸਨ-
- ਰਾਜਵਰਧਨ,
- ਰਾਜਸ਼ੀ,
- ਹਰਸ਼ਵਰਧਨ ।
ਪ੍ਰਸ਼ਨ 4.
ਹਰਸ਼ਵਰਧਨ ਰਾਜ-ਗੱਦੀ ‘ਤੇ ਕਦੋਂ ਬੈਠਾ ?
ਉੱਤਰ-
ਹਰਸ਼ਵਰਧਨ 606 ਈ: ਵਿੱਚ ਰਾਜ-ਗੱਦੀ ‘ਤੇ ਬੈਠਾ ।
ਪ੍ਰਸ਼ਨ 5.
ਆਸਾਮ ਦਾ ਪੁਰਾਣਾ ਨਾਂ ਕੀ ਸੀ ?
ਉੱਤਰ-
ਆਸਾਮ ਦਾ ਪੁਰਾਣਾ ਨਾਂ ਕਾਮਰੂਪ ਸੀ ।
ਪ੍ਰਸ਼ਨ 6.
ਹਰਸ਼ਵਰਧਨ ਦੀ ਜਾਣਕਾਰੀ ਦੇਣ ਵਾਲੇ ਚਾਰ ਸਰੋਤਾਂ ਦੇ ਨਾਂ ਦੱਸੋ ।
ਉੱਤਰ-
ਹਰਸ਼ਵਰਧਨ ਦੀ ਜਾਣਕਾਰੀ ਦੇਣ ਵਾਲੇ ਚਾਰ ਸਰੋਤ ਹਨ-
- ਬਾਣਭੱਟ ਦੇ ਹਰਸ਼ਚਰਿਤ ਅਤੇ ਕਾਦੰਬਰੀ,
- ਹਰਸ਼ਵਰਧਨ ਦੇ ਨਾਟਕ ਰਤਨਾਵਲੀ, ਨਾਗਾਨੰਦ ਅਤੇ ਪਿਯਾਦਸ਼ਿਕਾ,
- ਹਿਊਨਸਾਂਗ ਦਾ ਬਿਰਤਾਂਤ,
- ਤਾਮਰਲੇਖ ।
ਪ੍ਰਸ਼ਨ 7.
ਹਰਸ਼ਵਰਧਨ ਨੇ ਕਿਹੜੇ-ਕਿਹੜੇ ਨਾਟਕ ਲਿਖੇ ?
ਉੱਤਰ-
ਹਰਸ਼ਵਰਧਨ ਨੇ ਰਤਨਾਵਲੀ, ਨਾਗਾਨੰਦ ਅਤੇ ਪਿਯਾਦਰਸ਼ਿਕਾ ਨਾਂ ਦੇ ਨਾਟਕ ਲਿਖੇ ।
ਪ੍ਰਸ਼ਨ 8.
ਹਰਸ਼ਵਰਧਨ ਦੀ ਭੈਣ ਦਾ ਨਾਂ ਲਿਖੋ । ਉਸ ਦੇ ਪਤੀ ਨੂੰ ਕਿਹੜੇ ਰਾਜੇ ਨੇ ਮਾਰਿਆ ?
ਉੱਤਰ-
ਹਰਸ਼ਵਰਧਨ ਦੀ ਭੈਣ ਦਾ ਨਾਂ ਰਾਜਸ਼੍ਰੀ ਸੀ । ਉਸ ਦੇ ਪਤੀ ਦੀ ਹੱਤਿਆ ਬੰਗਾਲ ਦੇ ਰਾਜੇ ਸ਼ਸ਼ਾਂਕ ਨੇ ਮਾਲਵਾ ਦੇ ਰਾਜੇ ਦੇਵਗੁਪਤ ਨਾਲ ਮਿਲ ਕੇ ਕੀਤੀ ਸੀ ।
ਪ੍ਰਸ਼ਨ 9.
ਹਰਸ਼ਵਰਧਨ ਨੇ ਕਿਹੜੇ ਚਾਲੂਕਿਆ ਰਾਜੇ ਨਾਲ ਯੁੱਧ ਕੀਤਾ ?
ਉੱਤਰ-
ਹਰਸ਼ਵਰਧਨ ਨੇ ਚਾਲੁਕਿਆ ਰਾਜਾ ਪੁਲਕੇਸ਼ਿਨ ਦੂਜੇ ਨਾਲ ਯੁੱਧ ਕੀਤਾ |
ਪ੍ਰਸ਼ਨ 10.
ਨਾਲੰਦਾ ਵਿਸ਼ਵ-ਵਿਦਿਆਲੇ ਦੇ ਮੁਖੀ ਦਾ ਨਾਂ ਦੱਸੋ ।
ਉੱਤਰ-
ਨਾਲੰਦਾ ਵਿਸ਼ਵ-ਵਿਦਿਆਲੇ ਦੇ ਮੁਖੀ ਦਾ ਨਾਂ ਸ਼ੀਲਭੱਦਰ ਸੀ ।
ਪ੍ਰਸ਼ਨ 11.
ਹਰਸ਼ਚਰਿਤ ਅਤੇ ਕਾਦੰਬਰੀ ਦੇ ਲੇਖਕ ਦਾ ਨਾਂ ਲਿਖੋ ।
ਉੱਤਰ-
ਹਰਸ਼ਚਰਿਤ ਅਤੇ ਕਾਦੰਬਰੀ ਦੇ ਲੇਖਕ ਦਾ ਨਾਂ ਬਾਣਭੱਟ ਹੈ ।
ਪ੍ਰਸ਼ਨ 12.
ਹਿਊਨਸਾਂਗ ਕੌਣ ਸੀ ? ਉਹ ਭਾਰਤ ਕਿਸ ਰਾਜੇ ਦੇ ਸਮੇਂ ਆਇਆ ?
ਉੱਤਰ-
ਹਿਊਨਸਾਂਗ ਇੱਕ ਚੀਨੀ ਯਾਤਰੀ ਸੀ । ਉਹ ਹਰਸ਼ਵਰਧਨ ਦੇ ਰਾਜਕਾਲ ਵਿੱਚ ਭਾਰਤ ਆਇਆ ।
ਪ੍ਰਸ਼ਨ 13.
ਬਾਣਭੱਟ ਕੌਣ ਸੀ ?
ਉੱਤਰ-
ਹਰਸ਼ਵਰਧਨ ਦਾ ਰਾਜ ਕਵੀ ।
ਪ੍ਰਸ਼ਨ 14.
ਬਾਣਭੱਟ ਨੇ ਹਰਸ਼ਵਰਧਨ ਦੇ ਜੀਵਨ ਅਤੇ ਕੰਮਾਂ ਬਾਰੇ ਕਿਹੜੀ ਪੁਸਤਕ ਲਿਖੀ ਹੈ ?
ਉੱਤਰ-
ਹਰਸ਼ਚਰਿਤ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹਰਸ਼ਵਰਧਨ ਦੀ ਕਨੌਜ ਜਿੱਤ ਬਾਰੇ ਲਿਖੋ ।
ਉੱਤਰ-
ਮਾਲਵਾ ਜਾਂ ਕਨੌਜ ਦੇ ਰਾਜਾ ਦੇਵਗੁਪਤ ਨੇ ਹਰਸ਼ ਦੀ ਭੈਣ ਰਾਜਸ਼ੀ ਨੂੰ ਕੈਦ ਕਰ ਲਿਆ ਸੀ ।ਉਹ ਉਸ ਦੀ ਕੈਦ ਤੋਂ ਦੌੜ ਕੇ ਜੰਗਲਾਂ ਵਿੱਚ ਚਲੀ ਗਈ ਸੀ । ਉਸਨੂੰ ਲੱਭਣ ਤੋਂ ਬਾਅਦ ਹਰਸ਼ ਨੇ ਮਾਲਵਾ ‘ਤੇ ਹਮਲਾ ਕਰ ਦਿੱਤਾ । ਦੇਵਗੁਪਤ ਹਾਰ ਗਿਆ ਅਤੇ ਹਰਸ਼ ਨੇ ਕਨੌਜ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ । ਉਸਨੇ ਕਨੌਜ ਨੂੰ ਆਪਣੀ ਰਾਜਧਾਨੀ ਬਣਾਇਆ ।
ਪ੍ਰਸ਼ਨ 2.
ਹਰਸ਼ਵਰਧਨ ਰਾਜਗੱਦੀ ‘ਤੇ ਕਿਸ ਤਰ੍ਹਾਂ ਬੈਠਿਆਂ ?
ਉੱਤਰ-
ਹਰਸ਼ਵਰਧਨ ਤੋਂ ਪਹਿਲਾਂ ਉਸ ਦਾ ਵੱਡਾ ਭਰਾ ਰਾਜਵਰਧਨ ਸਥਾਨੇਸ਼ਵਰ ਦਾ ਸ਼ਾਸਕ ਸੀ । ਪਰ ਬੰਗਾਲ ਦੇ ਸ਼ਾਸਕ ਸ਼ਸ਼ਾਂਕ ਨੇ ਰਾਜਵਰਧਨ ਨੂੰ ਧੋਖੇ ਨਾਲ ਮਾਰ ਦਿੱਤਾ । ਰਾਜਵਰਧਨ ਦੀ ਹੱਤਿਆ ਤੋਂ ਬਾਅਦ 606 ਈ: ਵਿੱਚ ਹਰਸ਼ਵਰਧਨ ਸਥਾਨੇਸ਼ਵਰ ਦੀ ਰਾਜਗੱਦੀ ‘ਤੇ ਬੈਠਿਆ । ਉਸ ਸਮੇਂ ਉਸ ਦੀ ਉਮਰ 16 ਸਾਲ ਦੀ ਸੀ ।
ਪ੍ਰਸ਼ਨ 3.
ਹਰਸ਼ਵਰਧਨ ਦੇ ਸਥਾਨਕ ਪ੍ਰਬੰਧ ਬਾਰੇ ਲਿਖੋ ।
ਉੱਤਰ-
ਹਰਸ਼ਵਰਧਨ ਨੇ ਆਪਣੇ ਰਾਜ ਨੂੰ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ । ਤਾਂ ਨੂੰ ਭੁਕਤੀ ਕਹਿੰਦੇ ਸਨ । ਪ੍ਰਾਂਤ ਦਾ ਮੁਖੀ ਉਪਾਰਿਕ ਹੁੰਦਾ ਸੀ । ਉਹ ਆਪਣੇ ਪ੍ਰਾਂਤ ਵਿੱਚ ਸ਼ਾਂਤੀਵਿਵਸਥਾ ਬਣਾਈ ਰੱਖਦਾ ਸੀ ਅਤੇ ਕਾਨੂੰਨਾਂ ਨੂੰ ਲਾਗੂ ਕਰਦਾ ਸੀ ।
ਪ੍ਰਾਂਤ ਵਿਸ਼ ਵਿੱਚ ਵੰਡੇ ਹੋਏ ਸਨ । ਵਿਸ਼ਪਤੀ ਆਪਣੇ ਵਿਸ਼ ਵਿੱਚ ਸ਼ਾਂਤੀ ਸਥਾਪਤ ਕਰਦਾ ਸੀ ਅਤੇ ਸੁਰੱਖਿਆ ਦੀ ਵਿਵਸਥਾ ਕਰਦਾ ਸੀ । ਪਿੰਡ ਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਸੀ । ਪਿੰਡ ਦਾ ਪ੍ਰਬੰਧ ਪੰਚਾਇਤ ਕਰਦੀ ਸੀ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹਰਸ਼ਵਰਧਨ ਦੀਆਂ ਜਿੱਤਾਂ ਦਾ ਵਰਣਨ ਕਰੋ ।
ਉੱਤਰ-
ਹਰਸ਼ਵਰਧਨ ਦੀਆਂ ਜਿੱਤਾਂ ਦਾ ਵਰਣਨ ਇਸ ਤਰ੍ਹਾਂ ਹੈ-
- ਬੰਗਾਲ ਦੀ ਜਿੱਤ – ਸਭ ਤੋਂ ਪਹਿਲਾਂ ਹਰਸ਼ ਨੇ ਬੰਗਾਲ ‘ਤੇ ਹਮਲਾ ਕੀਤਾ । ਉਸ ਨੇ ਆਪਣੇ ਭਰਾ ਦੇ ਹਤਿਆਰੇ ਨੂੰ ਬੁਰੀ ਤਰ੍ਹਾਂ ਹਰਾਇਆ | ਹਰਸ਼ਵਰਧਨ ਅਤੇ ਉਸ ਦੇ ਮਿੱਤਰ ਕਾਮਰੂਪ ਆਸਾਮ ਦੇ ਰਾਜੇ ਭਾਸਕਰ ਵਰਮਨ ਨੇ ਬੰਗਾਲ ਦੇ ਰਾਜ ਨੂੰ ਆਪਸ ਵਿੱਚ ਵੰਡ ਲਿਆ ।
- ਮਾਲਵੇ ਦੀ ਜਿੱਤ – ਹਰਸ਼ਵਰਧਨ ਨੇ ਮਾਲਵੇ ਦੇ ਰਾਜੇ ਦੇਵ ਗੁਪਤ ਨੂੰ ਹਰਾਇਆ ਅਤੇ ਉਸ ਦੇ ਰਾਜ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ।
- ਵੱਲਭੀ ਦੀ ਜਿੱਤ – ਹਰਸ਼ਵਰਧਨ ਨੇ ਵੱਲਭੀ ਦੇ ਰਾਜੇ ਧਰੁਵ ਸੇਨ ’ਤੇ ਹਮਲਾ ਕੀਤਾ ਅਤੇ ਉਸ ਦੇ ਰਾਜ ‘ਤੇ ਅਧਿਕਾਰ ਕਰ ਲਿਆ | ਪਰ ਬਾਅਦ ਵਿੱਚ ਉਸਦੀ ਧਰੁਵ ਸੇਨ ਨਾਲ ਸੰਧੀ ਹੋ ਗਈ ।
- ਸਿੰਧ ਅਤੇ ਨੇਪਾਲ – ਹਰਸ਼ਵਰਧਨ ਨੇ ਸਿੰਧ ਦੇ ਰਾਜੇ ਨੂੰ ਵੀ ਹਰਾਇਆ ਅਤੇ ਨੇਪਾਲ ਤੋਂ ਕਰ ਪ੍ਰਾਪਤ ਕੀਤਾ ।
- ਗੰਜਮ ਦੀ ਜਿੱਤ – ਗੰਜਮ ਦੀ ਜਿੱਤ ਹਰਸ਼ ਦੀ ਅੰਤਿਮ ਜਿੱਤ ਸੀ । ਉਸ ਨੇ ਗੰਜਮ ’ਤੇ ਕਈ ਹਮਲੇ ਕੀਤੇ । ਸ਼ੁਰੂ ਵਿੱਚ ਤਾਂ ਉਹ ਅਸਫਲ ਰਿਹਾ, ਪਰ 643 ਈ: ਵਿੱਚ ਉਸ ਨੇ ਇਸ ਦੇਸ਼ ‘ਤੇ ਵੀ ਪੂਰੀ ਤਰ੍ਹਾਂ ਅਧਿਕਾਰ ਕਰ ਲਿਆ ।
- ਪੁਲਕੇਸ਼ਿਨ ਦੂਜੇ ਨਾਲ ਯੁੱਧ-ਹਰਸ਼ਵਰਧਨ ਨੇ ਦੱਖਣ ਵਿੱਚ ਵੀ ਆਪਣੇ ਰਾਜ ਦਾ ਵਿਸਤਾਰ ਕਰਨਾ ਚਾਹਿਆ, ਪਰ ਦੱਖਣ ਦੇ ਚਾਲੁਕਿਆ ਰਾਜੇ ਪੁਲਕੇਸ਼ਿਨ ਦੂਜੇ ਨੇ ਉਸ ਨੂੰ ਹਰਾ ਦਿੱਤਾ ।
ਰਾਜ ਦਾ ਵਿਸਤਾਰ – ਹਰਸ਼ਵਰਧਨ ਦੇ ਰਾਜ ਦੀਆਂ ਹੱਦਾਂ ਉੱਤਰ ਵਿੱਚ ਹਿਮਾਲਾ ਤੋਂ ਲੈ ਕੇ ਦੱਖਣ ਵਿੱਚ ਨਰਬਦਾ ਨਦੀ ਤੱਕ ਅਤੇ ਪੂਰਬ ਵਿੱਚ ਕਾਮਰੂਪ (ਆਸਾਮ ਤੋਂ ਲੈ ਕੇ ਉੱਤਰਪੱਛਮ ਵਿੱਚ ਪੰਜਾਬ ਤੱਕ ਫੈਲੀਆਂ ਹੋਈਆਂ ਸਨ । ਪੱਛਮ ਵਿੱਚ ਅਰਬ ਸਾਗਰ ਤੱਕ ਦਾ ਦੇਸ਼ ਉਸ ਦੇ ਅਧੀਨ ਸੀ ।
ਪ੍ਰਸ਼ਨ 2.
ਨਾਲੰਦਾ ਵਿਸ਼ਵ-ਵਿਦਿਆਲੇ ਬਾਰੇ ਲਿਖੋ ।
ਉੱਤਰ-
ਹਰਸ਼ਵਰਧਨ ਦੇ ਸਮੇਂ ਨਾਲੰਦਾ ਸਭ ਤੋਂ ਪ੍ਰਸਿੱਧ ਸਿੱਖਿਆ ਕੇਂਦਰ ਸੀ । ਇਹ ਵਿਸ਼ਵ-ਵਿਦਿਆਲਾ ਵਰਤਮਾਨ ਪਟਨਾ ਕੋਲ ਸਥਿਤ ਸੀ । ਇਸ ਵਿੱਚ 10,000 ਵਿਦਿਆਰਥੀ ਪੜ੍ਹਦੇ ਸਨ ਅਤੇ 1510 ਅਧਿਆਪਕ ਸਨ । ਇਸ ਸਿੱਖਿਆ ਕੇਂਦਰ ਵਿੱਚ ਦਰਸ਼ਨ, ਜੋਤਿਸ਼, ਚਕਿਤਸਾ, ਵਿਗਿਆਨ, ਧਰਮ, ਗਣਿਤ ਆਦਿ ਦੀ ਸਿੱਖਿਆ ਦਿੱਤੀ ਜਾਂਦੀ ਸੀ । ਹਰਸ਼ਵਰਧਨ ਨੇ ਇਸ ਵਿਸ਼ਵ-ਵਿਦਿਆਲੇ ਦੀ ਆਰਥਿਕ ਸਹਾਇਤਾ ਲਈ 100 ਪਿੰਡਾਂ ਦਾ ਭੂਮੀ ਕਰ ਨਿਸ਼ਚਿਤ ਕੀਤਾ ਹੋਇਆ ਸੀ । ਚੀਨੀ ਯਾਤਰੀ ਹਿਊਨਸਾਂਗ ਨੇ ਵੀ ਸੰਸਕ੍ਰਿਤ ਭਾਸ਼ਾ ਦਾ ਗਿਆਨ ਨਾਲੰਦਾ ਵਿਸ਼ਵ-ਵਿਦਿਆਲੇ ਤੋਂ ਹੀ ਪ੍ਰਾਪਤ ਕੀਤਾ ।
ਪ੍ਰਸ਼ਨ 3.
ਹਿਊਨਸਾਂਗ ਨੇ ਹਰਸ਼ਵਰਧਨ ਬਾਰੇ ਕੀ ਲਿਖਿਆ ਹੈ ?
ਉੱਤਰ-
ਚੀਨੀ ਯਾਤਰੀ ਹਿਊਨਸਾਂਗ ਨੇ ਆਪਣੀ ਪੁਸਤਕ ‘ਸੀ. ਯੂ. ਕੀ.’ ਵਿੱਚ ਹਰਸ਼ਵਰਧਨ ਦੇ ਜੀਵਨ ਅਤੇ ਰਾਜ ਪ੍ਰਬੰਧ ਦਾ ਵਰਣਨ ਕੀਤਾ ਹੈ । ਉਹ ਲਿਖਦਾ ਹੈ ਕਿ ਹਰਸ਼ ਇੱਕ ਕਰਤੱਵ ਪਾਲਣ ਕਰਨ ਵਾਲਾ ਰਾਜਾ ਸੀ । ਉਸ ਦਾ ਰਾਜ ਪ੍ਰਬੰਧ ਉੱਚ-ਕੋਟੀ ਦਾ ਸੀ । ਹਰਸ਼ ਨੇ ਅਨੇਕਾਂ ਮੱਠ ਅਤੇ ਸਤੂਪ ਬਣਵਾਏ ਅਤੇ ਪਰਜਾ ਦੀ ਭਲਾਈ ਲਈ ਅਨੇਕਾਂ ਕੰਮ ਕੀਤੇ | ਹਰਸ਼ਵਰਧਨ ਕੋਲ ਇੱਕ ਵਿਸ਼ਾਲ ਸੈਨਾ ਸੀ । ਉਪਜ ਦਾ 1/6 ਭਾਗ ਭੁਮੀ ਕਰ ਦੇ ਰੂਪ ਵਿੱਚ ਵਸੂਲ ਕੀਤਾ ਜਾਂਦਾ ਸੀ । ਸਜ਼ਾਵਾਂ ਬਹੁਤ ਸਖ਼ਤ ਸਨ, ਫਿਰ ਵੀ ਸੜਕਾਂ ਸੁਰੱਖਿਅਤ ਨਹੀਂ ਸਨ । ਹਿਊਨਸਾਂਗ ਨੂੰ ਰਸਤੇ ਵਿੱਚ ਦੋ ਵਾਰ ਲੁੱਟ ਲਿਆ ਗਿਆ ਸੀ ।
ਪ੍ਰਸ਼ਨ 4.
ਹਰਸ਼ਵਰਧਨ ਦੀਆਂ ਧਾਰਮਿਕ ਸਭਾਵਾਂ ਬਾਰੇ ਜਾਣਕਾਰੀ ਦਿਓ ।
ਉੱਤਰ-
ਹਰਸ਼ਵਰਧਨ ਨੇ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਬੁੱਧ ਸਭਾਵਾਂ ਦਾ ਆਯੋਜਨ ਕੀਤਾ । ਇਨ੍ਹਾਂ ਸਭਾਵਾਂ ਦਾ ਵਰਣਨ ਇਸ ਤਰ੍ਹਾਂ ਹੈ-
- ਕਨੌਜ ਦੀ ਧਰਮ ਸਭਾ – 643 ਈ: ਵਿੱਚ ਹਰਸ਼ਵਰਧਨ ਨੇ ਕਨੌਜ ਵਿੱਚ ਬੁੱਧ ਧਰਮ ਦੀ ਸਭਾ ਦਾ ਆਯੋਜਨ ਕੀਤਾ । ਹਿਊਨਸਾਂਗ ਇਸ ਸਭਾ ਦਾ ਸਭਾਪਤੀ ਸੀ ।ਇਹ ਸਭਾ 23 ਦਿਨ ਤੱਕ ਚੱਲੀ । ਇਸ ਵਿੱਚ ਬਹੁਤ ਸਾਰੇ ਵਿਦਵਾਨਾਂ ਨੇ ਭਾਗ ਲਿਆ |
- ਪ੍ਰਯਾਗ ਦੀ ਸਭਾ – 643 ਈ: ਵਿੱਚ ਹੀ ਹਰਸ਼ ਨੇ ਪ੍ਰਯਾਗ ਵਿੱਚ ਵੀ ਸਭਾ ਦਾ ਆਯੋਜਨ ਕੀਤਾ । ਇਹ ਸਭਾ 75 ਦਿਨਾਂ ਤੱਕ ਚੱਲਦੀ ਰਹੀ । ਇਸ ਸਭਾ ਵਿੱਚ ਵੀ ਹਿਊਨਸਾਂਗ ਨੇ ਭਾਗ ਲਿਆ । ਹੋਰ ਵੀ ਬਹੁਤ ਸਾਰੇ ਵਿਦਵਾਨ ਸਭਾ ਵਿੱਚ ਹਾਜ਼ਰ ਸਨ । ਸਭਾ ਵਿੱਚ ਮਹਾਤਮਾ ਬੁੱਧ, ਸੂਰਜ ਅਤੇ ਸ਼ਿਵ ਦੀ ਪੂਜਾ ਹੋਈ । ਇਸ ਸਭਾ ਵਿੱਚ ਹਰਸ਼ਵਰਧਨ ਨੇ ਦਿਲ ਖੋਲ੍ਹ ਕੇ ਦਾਨ ਦਿੱਤਾ।