Punjab State Board PSEB 7th Class Science Book Solutions Chapter 9 ਮਿੱਟੀ Textbook Exercise Questions, and Answers.
PSEB Solutions for Class 7 Science Chapter 9 ਮਿੱਟੀ
PSEB 7th Class Science Guide ਮਿੱਟੀ Intext Questions and Answers
ਸੋਚੋ ਅਤੇ ਉੱਤਰ ਦਿਓ : (ਪੇਜ 101)
ਪ੍ਰਸ਼ਨ 1.
ਜਿਸ ਮਿੱਟੀ ਦਾ pH 03 ਹੋਵੇ ਉਸਦਾ ਰਸਾਇਣਿਕ ਸੁਭਾਅ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਜਿਸ ਮਿੱਟੀ ਦਾ pH ਮੁੱਲ 03 ਹੈ, ਉਸ ਮਿੱਟੀ ਦਾ ਰਸਾਇਣਿਕ ਸੁਭਾਅ ਤੇਜ਼ਾਬੀ ਹੈ ।
ਪ੍ਰਸ਼ਨ 2.
ਜਿਸ ਮਿੱਟੀ ਦਾ pH 10 ਹੋਵੇ ਉਸਦਾ ਰਸਾਇਣਿਕ ਸੁਭਾਅ ਕਿਹੋ ਜਿਹਾ ਹੋਵੇਗਾ ?
ਉੱਤਰ-
ਜਿਸ ਮਿੱਟੀ ਦਾ pH ਮੁੱਲ 10 ਹੈ, ਉਸ ਮਿੱਟੀ ਦਾ ਰਸਾਇਣਿਕ ਸੁਭਾਅ ਖਾਰੀ ਹੋਵੇਗਾ |
ਪ੍ਰਸ਼ਨ 3.
ਉਦਾਸੀਨ ਮਿੱਟੀ ਦਾ pH ਕਿੰਨਾ ਹੁੰਦਾ ਹੈ ?
ਉੱਤਰ-
ਉਦਾਸੀਨ ਮਿੱਟੀ ਦਾ pH 7 ਹੁੰਦਾ ਹੈ ।
ਸੋਚੋ ਅਤੇ ਉੱਤਰ ਦਿਓ : (ਪੇਜ 102)
ਪ੍ਰਸ਼ਨ 1.
ਕਿਸ ਮਿੱਟੀ ਵਿੱਚ ਪਾਣੀ ਦੇ ਰਿਸਣ ਦੀ ਦਰ ਸਭ ਤੋਂ ਵੱਧ ਹੈ ?
ਉੱਤਰ-
ਰੇਤਲੀ ਮਿੱਟੀ ਵਿੱਚ ਪਾਣੀ ਦੇ ਰਿਸਣ ਦੀ ਦਰ ਸਭ ਤੋਂ ਵੱਧ ਹੈ ।
ਪ੍ਰਸ਼ਨ 2.
ਕਿਸ ਮਿੱਟੀ ਵਿੱਚ ਪਾਣੀ ਨੂੰ ਰੋਕਣ ਦੀ ਸਮਰੱਥਾ ਸਭ ਤੋਂ ਵੱਧ ਹੈ ?
ਉੱਤਰ-
ਚੀਕਣੀ ਮਿੱਟੀ ਵਿੱਚ ਪਾਣੀ ਨੂੰ ਰੋਕਣ ਦੀ ਸਮਰੱਥਾ ਸਭ ਤੋਂ ਵੱਧ ਹੁੰਦੀ ਹੈ ।
ਸੋਚੋ ਅਤੇ ਉੱਤਰ ਦਿਓ : (ਪੇਜ 103)
ਪ੍ਰਸ਼ਨ 1.
ਮਿੱਟੀ ਨੂੰ ਹਲ ਨਾਲ ਕਿਉਂ ਵਾਹਿਆ ਜਾਂਦਾ ਹੈ ?
ਉੱਤਰ-
ਮਿੱਟੀ ਨੂੰ ਹਲ ਨਾਲ ਵਾਹਿਆ ਜਾਂਦਾ ਹੈ, ਤਾਂ ਜੋ ਮਿੱਟੀ ਪੋਲੀ ਜਾਂ ਮੁਸਾਮਦਾਰ ਬਣ ਜਾਵੇ ।
ਪ੍ਰਸ਼ਨ 2.
ਮਿੱਟੀ ਵਿੱਚ ਮੌਜੂਦ ਹਵਾ ਦਾ ਕੀ ਲਾਭ ਹੈ ?
ਉੱਤਰ-
ਪੌਦਿਆਂ ਦੀਆਂ ਜੜ੍ਹਾਂ ਮਿੱਟੀ ਵਿੱਚ ਮੌਜੂਦ ਹਵਾ ਦੀ ਵਰਤੋਂ ਕਰਦੀਆਂ ਹਨ ।
PSEB 7th Class Science Guide ਮਿੱਟੀ Textbook Questions and Answers
1. ਖ਼ਾਲੀ ਥਾਂਵਾਂ ਭਰੋ
(i) ਧਰਤੀ ਦੀ ਉੱਪਰਲੀ 30 ਤੋਂ 40 ਸੈਂਟੀਮੀਟਰ ਡੂੰਘੀ ਪਰਤ, ਜਿਸ ਵਿੱਚ ਫ਼ਸਲਾਂ ਉੱਗ ਸਕਣ, ਨੂੰ …….. ਕਹਿੰਦੇ ਹਨ ।
ਉੱਤਰ-
ਭੂਮੀ,
(ii) ਧਰਤੀ ਦਾ ਕਾਟ ਚਿੱਤਰ ਮਿੱਟੀ ਦੀਆਂ …………….. ਦਰਸਾਉਂਦਾ ਹੈ ।
ਉੱਤਰ-
ਪਰਤਾਂ,
(iii) ਮਿੱਟੀ ਦਾ ਤੇਜ਼ਾਬੀ ਸੁਭਾਅ ਜਾਂ ਖਾਰੀ ਸੁਭਾਅ …………… ਦੀ ਵਰਤੋਂ ਕਰਕੇ ਜਾਂਚਿਆ ਜਾ ਸਕਦਾ ਹੈ ।
ਉੱਤਰ-
pH ਪੇਪਰ,
(iv) ……………………… ਦੇ ਬਹੁਤ ਬਾਰੀਕ ਕਣ ਹੁੰਦੇ ਹਨ ਜੋ ਕਿ ਮਲਮਲ ਦੇ ਕੱਪੜੇ ਵਿੱਚੋਂ ਲੰਘ ਸਕਦੇ ਹਨ ।
ਉੱਤਰ-
ਚੀਕਣੀ ਮਿੱਟੀ,
(v) ………………………. ਮਿੱਟੀ ਦੀ ਪਾਣੀ ਰੋਕਣ ਦੀ ਸਮਰੱਥਾ ਸਭ ਤੋਂ ਘੱਟ ਹੁੰਦੀ ਹੈ ।
ਉੱਤਰ-
ਚੀਕਣੀ,
(vi) ………… ਮਿੱਟੀ ਫ਼ਸਲਾਂ ਉਗਾਉਣ ਲਈ ਸਭ ਤੋਂ ਚੰਗੀ ਹੁੰਦੀ ਹੈ ।
ਉੱਤਰ-
ਦੋਮਟ,
(vii) ਭਾਰਤ ਦੇ ਗੁਜਰਾਤ ਅਤੇ ਮਹਾਂਰਾਸ਼ਟਰ ਵਰਗੇ ਪੱਛਮੀ ਰਾਜਾਂ ਦੀ ਮਿੱਟੀ . …………… ਰੰਗ ਦੀ ਹੁੰਦੀ ਹੈ ।
ਉੱਤਰ-
ਕਾਲੇ,
(viii) ………… ਦੀ ਵਰਤੋਂ ਘੁਮਿਆਰ ਮਿੱਟੀ ਦੇ ਭਾਂਡੇ ਬਣਾਉਣ ਲਈ ਕਰਦੇ ਹਨ ।
ਉੱਤਰ-
ਚੀਕਣੀ ਮਿੱਟੀ,
(x) ………… ਮਿੱਟੀ ਦੀ ਵਰਤੋਂ ਸੀਮਿੰਟ ਬਣਾਉਣ ਲਈ ਕੀਤੀ ਜਾਂਦੀ ਹੈ ।
ਉੱਤਰ-
ਚੀਕਣੀ,
(x) ਇੱਟਾਂ ਦਾ ਨਿਰਮਾਣ …………. ਤੋਂ ਕੀਤਾ ਜਾਂਦਾ ਹੈ ।
ਉੱਤਰ-
ਚੀਕਣੀ ਮਿੱਟੀ |
2. ਸਹੀ ਜਾਂ ਗਲਤ ਦੱਸੋ
(i) ਮਿੱਟੀ ਦੇ ਤੇਜ਼ਾਬੀ ਜਾਂ ਖਾਰੀ ਸੁਭਾਅ ਦੀ ਜਾਂਚ pH ਪੇਪਰ ਨਾਲ ਕੀਤੀ ਜਾਂਦੀ ਹੈ ।
ਉੱਤਰ-
ਸਹੀ,
(ii) 100 ਸੈਂਟੀਮੀਟਰ ਡੂੰਘਾਈ ਤੋਂ ਹੇਠਾਂ ਧਰਤੀ ਦੀ ਪਰਤ ਨੂੰ ਭੌ ਕਹਿੰਦੇ ਹਨ ।
ਉੱਤਰ-
ਗ਼ਲਤ,
(iii) ਸਾਰੀਆਂ ਫ਼ਸਲਾਂ ਰੇਤਲੀ ਮਿੱਟੀ ਵਿੱਚ ਵਧੀਆ ਉੱਗਦੀਆਂ ਹਨ ।
ਉੱਤਰ-
ਗ਼ਲਤ,
(iv) ਚਰਾਂਦਾਂ ਨੂੰ ਪਸ਼ੂਆਂ ਦੁਆਰਾ ਵੱਧ ਚਰਨ ਕਾਰਨ ਵੀ ਕੌਂ-ਖੋਰ ਹੁੰਦਾ ਹੈ ।
ਉੱਤਰ-
ਸਹੀ,
(v) ਖਾਨਾਂ ਪੁੱਟਣ ਨਾਲ ਚੌਂ-ਖੋਰ ਰੁਕ ਜਾਂਦਾ ਹੈ ।
ਉੱਤਰ-
ਗ਼ਲਤ,
(vi) ਚੀਕਣੀ ਮਿੱਟੀ ਵਿੱਚ ਪਾਣੀ ਆਸਾਨੀ ਨਾਲ ਰਿਸ ਜਾਂਦਾ ਹੈ ।
ਉੱਤਰ-
ਗ਼ਲਤ ।
3. ਕਾਲਮ ‘ਉ’ ਅਤੇ ‘ਅ’ ਦਾ ਮਿਲਾਨ ਕਰੋ-
ਕਾਲਮ ‘ਉ’ | ਕਾਲਮ “ਅ” |
(i) ਪਾਣੀ ਆਸਾਨੀ ਨਾਲ ਰਿਸ ਜਾਂਦਾ ਹੈ | (ਉ) ਮਿੱਟੀ ਦਾ ਪ੍ਰਦੂਸ਼ਣ |
(ii) ਇਹ ਮਿੱਟੀ ਕਪਾਹ ਉਗਾਉਣ ਲਈ ਸਭ ਤੋਂ ਵਧੀਆ ਹੁੰਦੀ ਹੈ । | (ਅ) ਕੌਂ-ਖੋਰ |
(iii) ਪੌਲੀਥੀਨ, ਪਲਾਸਟਿਕ ਅਤੇ ਕੀਟਨਾਸ਼ਕਾਂ ਕਾਰਨ ਹੁੰਦਾ ਹੈ | | (ਈ) ਚੀਕਣੀ ਮਿੱਟੀ |
(iv) ਖਾਨਾਂ ਪੁੱਟਣ, ਵੱਧ ਚਰਾਉਣ ਅਤੇ ਰੁੱਖ ਕੱਟਣ ਨਾਲ ਹੁੰਦਾ ਹੈ । | (ਸ) ਕਾਲੀ ਮਿੱਟੀ |
(v) ਇਸ ਮਿੱਟੀ ਦੀ ਵਰਤੋਂ ਸੀਮਿੰਟ ਬਣਾਉਣ ਵਿੱਚ ਕੀਤੀ ਜਾਂਦੀ ਹੈ। | (ਹ) ਰੇਤਲੀ ਮਿੱਟੀ |
ਉੱਤਰ-
ਕਾਲਮ ‘ਉ’ | ਕਾਲਮ ‘ਅ’ |
(i) ਪਾਣੀ ਆਸਾਨੀ ਨਾਲ ਰਿਸ ਜਾਂਦਾ ਹੈ। | (ਹ) ਰੇਤਲੀ ਮਿੱਟੀ |
(ii) ਇਹ ਮਿੱਟੀ ਕਪਾਹ ਉਗਾਉਣ ਲਈ ਸਭ ਤੋਂ ਵਧੀਆ ਹੁੰਦੀ ਹੈ । | (ਸ) ਕਾਲੀ ਮਿੱਟੀ |
(iii) ਪੌਲੀਥੀਨ, ਪਲਾਸਟਿਕ ਅਤੇ ਕੀਟਨਾਸ਼ਕਾਂ ਕਾਰਨ ਹੁੰਦਾ ਹੈ। | (ਉ) ਮਿੱਟੀ ਦਾ ਪ੍ਰਦੂਸ਼ਣ |
(iv) ਖਾਨਾਂ ਪੁੱਟਣ, ਵੱਧ ਚਰਾਉਣ ਅਤੇ ਰੁੱਖ ਕੱਟਣ ਨਾਲ ਹੁੰਦਾ ਹੈ । | (ਅ) ਕੌਂ-ਖੋਰ |
(v) ਇਸ ਮਿੱਟੀ ਦੀ ਵਰਤੋਂ ਸੀਮਿੰਟ ਬਣਾਉਣ ਵਿੱਚ ਕੀਤੀ ਜਾਂਦੀ ਹੈ | | (ਇ) ਚੀਕਣੀ ਮਿੱਟੀ |
4. ਸਹੀ ਉੱਤਰ ਚੁਣੋ
(i) ਕਿਸ ਕਿਰਿਆ ਨਾਲ ਕੌਂ-ਖੋਰ ਨਹੀਂ ਹੁੰਦਾ ?
(ਉ) ਰੁੱਖ ਕੱਟਣ ਨਾਲ
(ਅ) ਚੈੱਕ ਡੈਮ ਬਣਾਉਣ ਨਾਲ
(ਇ) ਪਸ਼ੂ ਚਰਾਉਣ ਨਾਲ ।
| (ਸ) ਖਾਨਾਂ ਪੁੱਟਣ ਨਾਲ ।
ਉੱਤਰ-
(ਅ) ਚੈੱਕ ਡੈਮ ਬਣਾਉਣ ਨਾਲ ।
(ii) ਮਿੱਟੀ ਦਾ ਪ੍ਰਦੂਸ਼ਣ ਹੁੰਦਾ ਹੈ
(ਉ) ਫ਼ਸਲਾਂ ਦੀ ਅਦਲਾ-ਬਦਲੀ ਨਾਲ
(ਅ) ਰੂੜੀ ਖਾਦ ਪਾਉਣ ਨਾਲ
(ਇ) ਕੀਟਨਾਸ਼ਕ ਅਤੇ ਰਸਾਇਣਿਕ ਖਾਦਾਂ
(ਸ) ਹਰੀ ਖਾਦ ਪਾਉਣ ਨਾਲ ।.
ਉੱਤਰ-
(ੲ) ਕੀਟਨਾਸ਼ਕ ਅਤੇ ਰਸਾਇਣਿਕ ਖਾਦਾਂ ਪਾਉਣ ਨਾਲ ।
(iii) ਮਿੱਟੀ ਦੀ ਵਰਤੋਂ ਨਹੀਂ ਹੁੰਦੀ
(ਉ) ਕੀਟਨਾਸ਼ਕ ਬਣਾਉਣ ਲਈ
(ਅ) ਚੈੱਕ ਡੈਮ ਬਣਾਉਣ ਲਈ ‘
(ਏ) ਸੀਮਿੰਟ ਬਣਾਉਣ ਲਈ
(ਸ) ਮਿੱਟੀ ਦੇ ਘੜੇ ਅਤੇ ਭਾਂਡੇ ਬਣਾਉਣ ਲਈ ।
ਉੱਤਰ-
(ੳ) ਕੀਟਨਾਸ਼ਕ ਬਣਾਉਣ ਲਈ ।
(iv) ਭੋਂ-ਖੋਰ ਰੁਕਦਾ ਹੈ
(ਉ) ਰੁੱਖ ਕੱਟਣ ਨਾਲ
(ਅ) ਰੁੱਖ ਉਗਾਉਣ ਨਾਲ
(ਈ) ਪਸ਼ੂ ਚਰਾਉਣ ਨਾਲ
(ਸ) ਖਾਨਾਂ ਪੁੱਟਣ ਨਾਲ !
ਉੱਤਰ-
(ਅ) ਰੁੱਖ ਉਗਾਉਣ ਨਾਲ ।
(v) ਮਿੱਟੀ ਦੀ ਵਰਤੋਂ ਹੁੰਦੀ ਹੈ
(ਉ) ਸੀਮਿੰਟ ਬਣਾਉਣ ਲਈ
(ਆ) ਬੰਨ੍ਹ ਬਣਾਉਣ ਲਈ
(ੲ) ਫ਼ਸਲਾਂ ਉਗਾਉਣ ਲਈ
(ਸ) ਇਹਨਾਂ ਸਾਰਿਆਂ ਲਈ ।
ਉੱਤਰ-
(ਸ) ਇਹਨਾਂ ਸਾਰਿਆਂ ਲਈ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਮੱਲੜ੍ਹ ਕੀ ਹੁੰਦਾ ਹੈ ?
ਉੱਤਰ-
ਪੱਲ-ਪੌਦਿਆਂ ਦੇ ਮ੍ਰਿਤ ਅਤੇ ਗਲੇ ਸੜੇ ਪੱਤੇ ਜਾਂ ਪੌਦੇ, ਕੀਟ ਜਾਂ ਮ੍ਰਿਤ ਜੰਤੂਆਂ ਦੇ ਮਿੱਟੀ ਵਿੱਚ ਦੱਬੇ ਸਰੀਰ, ਪਸ਼ੂਆਂ ਦਾ ਗੋਬਰ ਆਦਿ ਮਿਲ ਕੇ ਮੱਲੜ ਬਣਾਉਂਦਾ ਹੈ ।
ਪ੍ਰਸ਼ਨ (ii)
ਮਿੱਟੀ ਦੇ ਕਾਰਬਨਿਕ ਘਟਕਾਂ ਦੇ ਨਾਂ ਲਿਖੋ ।
ਉੱਤਰ-
ਮਿੱਟੀ ਦੇ ਕਾਰਬਨਿਕ ਘਟਕ-
- ਪੌਦਿਆਂ ਦੇ ਮ੍ਰਿਤ ਅਤੇ ਗਲੇ ਸੜੇ ਪੱਤੇ
- ਮ੍ਰਿਤ ਜੰਤੂਆਂ ਦੇ ਸਰੀਰ
- ਪਸ਼ੂਆਂ ਦਾ ਗੋਬਰ ਆਦਿ ।
ਪ੍ਰਸ਼ਨ (iii)
ਮਿੱਟੀ ਦੇ ਅਕਾਰਬਨਿਕ ਘਟਕਾਂ ਦੇ ਨਾਂ ਲਿਖੋ ।
ਉੱਤਰ-
ਮਿੱਟੀ ਦੇ ਅਕਾਰਬਨਿਕ ਘਟਕ-
- ਰੇਤ,
- ਕੰਕਰ ਪੱਥਰ,
- ਚੀਕਣੀ ਮਿੱਟੀ ਅਤੇ
- ਖਣਿਜ ਮਿੱਟੀ ।
ਪ੍ਰਸ਼ਨ (iv)
ਦੋਮਟ ਮਿੱਟੀ ਕੀ ਹੁੰਦੀ ਹੈ ?
ਉੱਤਰ-
ਦੋਮਟ ਮਿੱਟੀ-ਅਜਿਹੀ ਮਿੱਟੀ ਜਿਸ ਦੇ ਕਣਾਂ ਦਾ ਆਕਾਰ ਰੇਤਲੀ ਮਿੱਟੀ ਅਤੇ ਚੀਕਣੀ ਮਿੱਟੀ ਦੇ ਕਣਾਂ ਦੇ ਆਕਾਰ ਦੇ ਵਿਚਕਾਰਲਾ ਹੁੰਦਾ ਹੈ । ਇਹ ਮਿੱਟੀ ਫ਼ਸਲਾਂ ਲਈ ਸਭ ਤੋਂ ਵਧੀਆ ਹੁੰਦੀ ਹੈ ।
ਪ੍ਰਸ਼ਨ (v)
ਭੋਂ-ਖੋਰ ਕੀ ਹੁੰਦਾ ਹੈ ?
ਉੱਤਰ-
ਕੌਂ-ਖੋਰ-ਤੇਜ਼ ਹਨੇਰੀਆਂ, ਤੇਜ਼ ਮੀਂਹ, ਹੜਾਂ ਜਾਂ ਹੋਰ ਕਾਰਕਾਂ ਕਾਰਨ ਮਿੱਟੀ ਦੀ ਉੱਪਰਲੀ ਪਰਤ ਦੇ ਨਸ਼ਟ ਹੋ ਜਾਣ ਨੂੰ ਕੌਂ-ਖੋਰ ਕਹਿੰਦੇ ਹਨ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਮਿੱਟੀ ਦਾ ਖਾਕਾ ਕੀ ਹੁੰਦਾ ਹੈ ?
ਉੱਤਰ-
ਮਿੱਟੀ ਦਾ ਖਾਕਾ-ਮਿੱਟੀ ਦੀਆਂ ਵੱਖ-ਵੱਖ ਤਹਿਆਂ ਵਿੱਚੋਂ ਲੰਘਦੀ ਲੇਟਵੇਂ ਦਾਅ (ਜਾਂ ਸਮਤਲ) ਕਾਟ ਮਿੱਟੀ ਦਾ ਖਾਕਾ ਅਖਵਾਉਂਦੀ ਹੈ । ਮਿੱਟੀ ਦੇ ਖਾਕੇ ਦੀਆਂ ਪਰਤਾਂ ਇਸ ਤਰ੍ਹਾਂ ਹਨ :
- ਮੱਟੂ,
- ਉੱਪਰਲੀ ਮਿੱਟੀ,
- ਹੇਠਲੀ ਮਿੱਟੀ,
- ਚੱਟਾਨੀ ਟੁੱਕੜੇ,
- ਪੱਥਰੀਲਾ ਠੋਸ ਤਲ ।
ਪ੍ਰਸ਼ਨ (ii)
ਮਿੱਟੀ ਦੇ ਖਾਕੇ ਦਾ ਅੰਕਿਤ ਚਿੱਤਰ ਬਣਾਓ ।
ਉੱਤਰ-
ਮਿੱਟੀ ਖਾਕੇ ਦਾ ਅੰਕਿਤ ਚਿੱਤਰ
ਪ੍ਰਸ਼ਨ (iii)
ਮਿੱਟੀ ਪ੍ਰਦੂਸ਼ਿਤ ਕਿਵੇਂ ਹੁੰਦੀ ਹੈ ?
ਉੱਤਰ-
ਮਿੱਟੀ ਦਾ ਪ੍ਰਦੂਸ਼ਣ-ਮਿੱਟੀ ਵਿੱਚ ਬੇਲੋੜੀਆਂ ਅਤੇ ਹਾਨੀਕਾਰਕ ਵਸਤੁਆਂ ਦੇ ਸ਼ਾਮਲ ਹੋਣ ਕਾਰਨ ਮਿੱਟੀ ਦਾ ਪ੍ਰਦੂਸ਼ਣ ਹੁੰਦਾ ਹੈ । ਹੇਠ ਲਿਖੀਆਂ ਕਿਰਿਆ ਕਲਾਪਾਂ ਦੁਆਰਾ ਮਿੱਟੀ ਪ੍ਰਦੂਸ਼ਿਤ ਹੁੰਦੀ ਹੈ ।
- ਕੀਟਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੀ ਵਧੇਰੀ ਵਰਤੋਂ-ਫ਼ਸਲ ਦੀ ਜ਼ਿਆਦਾ ਝਾੜ ਲਈ ਅਸੀਂ ਕੀਟਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਕਰਦੇ ਹਾਂ । ਇਹ ਸਾਰੇ ਕੀਟਨਾਸ਼ਕ ਅਤੇ ਰਸਾਇਣਿਕ ਖਾਦਾਂ ਜੈਵ-ਅਵਿਘਟਨਸ਼ੀਲ ਹੋਣ ਕਾਰਨ ਸਥਾਈ ਤੌਰ ‘ਤੇ ਮਿੱਟੀ ਵਿੱਚ ਮੌਜੂਦ ਰਹਿੰਦੇ ਹਨ ਜਿਸ ਕਰਕੇ ਮਿੱਟੀ ਪ੍ਰਦੂਸ਼ਿਤ ਹੋ ਜਾਂਦੀ ਹੈ ।
- ਉਦਯੋਗਾਂ ਦੇ ਵਿਅਰਥ ਪਦਾਰਥ-ਕਈ ਕਾਰਖਾਨੇ ਆਪਣਾ ਜ਼ਹਿਰੀਲਾ ਕਚਰਾ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸੁੱਟ ਦਿੰਦੇ ਹਨ, ਜਿਸ ਨਾਲ ਮਿੱਟੀ ਦਾ ਪ੍ਰਦੂਸ਼ਣ ਹੁੰਦਾ ਹੈ ।
- ਪਾਲੀਥੀਨ ਅਤੇ ਪਲਾਸਟਿਕ ਕਚਰਾ-ਪਲਾਸਟਿਕ ਅਤੇ ਪਾਲੀਥੀਨ ਦੇ ਨਿਰਮਾਣ ਵਿੱਚ ਕਈ ਰਸਾਇਣ ਵਰਤੇ ਜਾਂਦੇ ਹਨ | ਪਲਾਸਟਿਕ ਅਤੇ ਪਾਲੀਥੀਨ ਜੈਵ-ਅਣਵਿਘਟਨਸ਼ੀਲ ਹਨ । ਜਦੋਂ ਫਾਲਤੂ ਜਾਂ ਬੇਕਾਰ ਪਲਾਸਟਿਕ ਜਾਂ ਪਾਲੀਥੀਨ ਕਚਰੇ ਨੂੰ ਅਸੀਂ ਇੱਧਰ-ਉੱਧਰ ਸੁੱਟ ਦਿੰਦੇ ਹਾਂ ਤਾਂ ਉਹ ਮਿੱਟੀ ਵਿੱਚ ਪਏ ਰਹਿੰਦੇ ਹਨ ਜਿਸ ਕਰਕੇ ਮਿੱਟੀ ਪ੍ਰਦੂਸ਼ਿਤ ਹੋ ਜਾਂਦੀ ਹੈ ।
ਪ੍ਰਸ਼ਨ (iv)
ਸਾਨੂੰ ਬਾਂਸ ਦੇ ਪੌਦੇ ਵਧੇਰੇ ਕਿਉਂ ਉਗਾਉਣੇ ਚਾਹੀਦੇ ਹਨ ?
ਉੱਤਰ-
ਪਹਾੜੀ ਅਤੇ ਅਰਧ-ਪਹਾੜੀ ਖੇਤਰਾਂ ਵਿੱਚ ਪਸ਼ੂਆਂ ਨੂੰ ਘਾਹ ਚਰਾਉਣ ਦੀ ਲੋੜ ਪੈਂਦੀ ਹੈ । ਚਰਾਂਦ ਨੂੰ ਪਸ਼ ਵਾਰਵਾਰ ਚਰਦੇ ਹਨ ਜਿਸ ਦੇ ਸਿੱਟੇ ਵਜੋਂ ਮਿੱਟੀ ਦੀ ਉੱਪਰਲੀ ਪਰਤ ਨੰਗੀ ਅਤੇ ਪੋਲੀ ਹੋ ਜਾਂਦੀ ਹੈ । ਇਸ ਕਰਕੇ ਉਹ ਮਿੱਟੀ ਛੇਤੀ ਹੀ ਖੁਰ ਜਾਂਦੀ ਹੈ । ਕੌਂ-ਖੋਰ ਨੂੰ ਰੋਕਣ ਲਈ ਬਾਂਸ ਦੇ ਪੌਦੇ ਬਹੁਤ ਮਦਦਗਾਰ ਹੁੰਦੇ ਹਨ । ਇਸ ਲਈ ਕੌਂ-ਖੋਰ ਨੂੰ ਰੋਕਣ ਲਈ ਵੱਧ ਤੋਂ ਵੱਧ ਬਾਂਸ ਦੇ ਪੌਦੇ ਲਗਾਉਣੇ ਚਾਹੀਦੇ ਹਨ ।
ਪ੍ਰਸ਼ਨ (v)
ਰੇਤਲੀ ਮਿੱਟੀ ਅਤੇ ਚੀਕਣੀ ਮਿੱਟੀ ਵਿਚਕਾਰ ਅੰਤਰ ਲਿਖੋ ।
ਉੱਤਰ-
ਰੇਤਲੀ ਮਿੱਟੀ ਅਤੇ ਚੀਕਣੀ ਮਿੱਟੀ ਵਿੱਚ ਅੰਤਰ-
ਰੇਤਲੀ ਮਿੱਟੀ (Sandy Soil) | ਚੀਕਣੀ ਮਿੱਟੀ (Clayey Soil) |
(i) ਰੇਤਲੀ ਮਿੱਟੀ ਦੇ ਕਣਾਂ ਦਾ ਆਕਾਰ 0.05 ਮਿ.ਮੀ. ਤੋਂ 2 ਮਿ.ਮੀ. ਹੁੰਦਾ ਹੈ। | (i) ਚੀਕਣੀ ਮਿੱਟੀ ਦੇ ਕਣਾਂ ਦਾ ਆਕਾਰ 0.005 ਮਿ.ਮੀ. ਤੋਂ ਘੱਟ ਹੁੰਦਾ ਹੈ । |
(ii) ਇਸ ਵਿਚ ਹਿਉਮਸ ਨਹੀਂ ਹੁੰਦਾ । | (ii) ਇਸ ਵਿਚ ਹਿਉਮਸ ਹੁੰਦਾ ਹੈ । |
(iii) ਇਸਦੇ ਕਣਾਂ ਵਿਚ ਖ਼ਾਲੀ ਸਥਾਨ ਹੁੰਦਾ ਹੈ । | (iii) ਇਸਦੇ ਕਣਾਂ ਵਿਚ ਕੋਈ ਖ਼ਾਲੀ ਸਥਾਨ ਨਹੀਂ ਹੁੰਦਾ ਹੈ । |
(iv) ਪਾਣੀ ਦਾ ਅੰਤਰ ਰਿਸਾਓ ਹੁੰਦਾ ਹੈ । | (iv) ਪਾਣੀ ਦਾ ਅੰਤਰ ਰਿਸਾਓ ਨਹੀਂ ਹੁੰਦਾ । |
(v) ਇਸਦੇ ਖਿਡੌਣੇ, ਬਰਤਨ ਅਤੇ ਮੂਰਤੀਆਂ ਨਹੀਂ ਬਣਦੇ । | (v) ਇਸ ਦੀ ਵਰਤੋਂ ਖਿਡੌਣੇ, ਬਰਤਨ ਅਤੇ ਮੂਰਤੀਆਂ ਬਣਾਉਣ ਲਈ ਕੀਤੀ ਜਾਂਦੀ ਹੈ । |
(vi) ਇਹ ਚਿਪਚਿਪੀ ਨਹੀਂ ਹੁੰਦੀ | | (vi) ਇਹ ਚਿਪਚਿਪੀ ਹੁੰਦੀ ਹੈ । |
ਪ੍ਰਸ਼ਨ (vi)
ਚੈੱਕਡੈਮ ਕੀ ਹੁੰਦਾ ਹੈ ? ਇਹ ਕਿਉਂ ਬਣਾਇਆ ਜਾਂਦਾ ਹੈ ?
ਉੱਤਰ-
ਚੈੱਕਡੈਮ-ਪਹਾੜੀ ਖੇਤਰਾਂ ਵਿੱਚ ਖੱਡਾਂ ਅਤੇ ਨਾਲਿਆਂ ਤੇ ਅਸਥਾਈ ਜਾਂ ਛੋਟੇ-ਛੋਟੇ ਡੈਮ ਬਣਾਏ ਜਾਂਦੇ ਹਨ ਤਾਂ ਜੋ ਤੇਜ਼ ਗਤੀ ਦੇ ਪਾਣੀ ਨੂੰ ਰੋਕ ਕੇ ਸਿੰਚਾਈ ਲਈ ਵਰਤਿਆ ਜਾ ਸਕੇ । ਅਜਿਹਾ ਕਰਨ ਨਾਲ ਕੌਂ-ਖੋਰ ਨੂੰ ਰੋਕਿਆ ਜਾ ਸਕਦਾ ਹੈ। ਜਿਸ ਕਰਕੇ ਭੂਮੀ ਦੀ ਉਪਜਾਊ ਸ਼ਕਤੀ ਕਾਇਮ ਰਹਿੰਦੀ ਹੈ । ਇਸ ਤੋਂ ਛੋਟ ਮੌਨਸੂਨ ਦੌਰਾਨ ਪਾਣੀ ਨੂੰ ਰੋਕ ਕੇ ਬਿਨਾਂ ਵਰਖਾ ਵਾਲੇ ਦਿਨਾਂ ਵਾਸਤੇ ਸਿੰਚਾਈ ਲਈ ਪਾਣੀ ਇਕੱਠਾ ਕੀਤਾ ਜਾਂਦਾ ਹੈ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਭੂਮੀ ਦਾ ਨਿਰਮਾਣ ਕਿਵੇਂ ਹੁੰਦਾ ਹੈ ? ਵਿਆਖਿਆ ਕਰੋ ।
ਉੱਤਰ-
ਭੂਮੀ ਦਾ ਨਿਰਮਾਣ-ਕਈ ਸਾਲ ਪਹਿਲਾਂ ਧਰਤੀ ਸਖ਼ਤ ਅਤੇ ਪਥਰੀਲੀ ਸੀ । ਸਮਾਂ ਲੰਘਣ ਦੇ ਨਾਲ ਭੁਚਾਲਾਂ (Earthquakes) ਦੁਆਰਾ ਚੱਟਾਨਾਂ ਛੋਟੇ ਪੱਥਰਾਂ ਵਿੱਚ ਟੁੱਟ ਗਈਆਂ । ਜਵਾਲਾਮੁਖੀ ਦੇ ਫੱਟਣ ਨਾਲ ਵੀ ਚੱਟਾਨਾਂ ਟੁੱਕੜੇ-ਟੁੱਕੜੇ ਹੋ ਗਈਆਂ । ਚੱਟਾਨਾਂ ਵਿਚ ਪਾਣੀ ਦੇ ਜੰਮਣ ਨਾਲ ਦਰਾਰਾਂ ਪੈਦਾ ਹੋ ਗਈਆਂ ਅਤੇ ਇਹ ਵੀ ਚੱਟਾਨਾਂ ਨੂੰ ਤੋੜਨ ਵਿੱਚ ਸਹਾਇਕ ਹੋਈਆਂ । ਵਰਖਾ ਅਤੇ ਨਦੀਆਂ ਦੇ ਪਾਣੀ ਨੇ ਇਨ੍ਹਾਂ ਛੋਟੇ ਕਣਾਂ ਨੂੰ ਹੋਰ ਬਰੀਕ ਕਣਾਂ ਵਿੱਚ ਪਰਿਵਰਤਿਤ ਕਰ ਦਿੱਤਾ ਅਤੇ ਆਪਣੇ ਨਾਲ ਦੁਰ ਵਹਾ ਕੇ ਲੈ ਗਿਆ । ਇਸ ਤਰ੍ਹਾਂ ਮਿੱਟੀ ਦਾ ਨਿਰਮਾਣ ਹੋਇਆ ।
ਪ੍ਰਸ਼ਨ (ii)
ਭੋਂ-ਖੋਰ ਲਈ ਜ਼ਿੰਮੇਵਾਰ ਵੱਖ-ਵੱਖ ਕਾਰਕਾਂ ਦਾ ਵਰਣਨ ਕਰੋ ।
ਉੱਤਰ-
ਕੌਂ-ਖੋਰ ਲਈ ਜ਼ਿੰਮੇਵਾਰ ਕਾਰਕ-ਚੌਂ-ਖੋਰ ਲਈ ਹੇਠ ਦਿੱਤੇ ਕਾਰਕ ਜ਼ਿੰਮੇਵਾਰ ਹੁੰਦੇ ਹਨ-
- ਹੜ੍ਹ-ਹੜ੍ਹਾਂ ਨਾਲ ਭੂਮੀ ਦੀ ਉੱਪਰਲੀ ਉਪਜਾਊ ਪਰਤ ਰੁੜ੍ਹ ਜਾਂਦੀ ਹੈ। ਕਦੇ-ਕਦੇ ਤਾਂ ਫ਼ਸਲਾਂ ਵੀ ਹੜਾਂ ਨਾਲ ਰੁੜ੍ਹ ਜਾਂਦੀਆਂ ਹਨ ।
- ਹਨੇਰੀ ਅਤੇ ਤੂਫ਼ਾਨ-ਬਹੁਤ ਤੇਜ਼ ਵਗਦੀ ਹਵਾ, ਹਨੇਰੀ ਅਤੇ ਤੂਫ਼ਾਨ ਮਿੱਟੀ ਦੀ ਉੱਪਰਲੀ ਪਰਤ ਨੂੰ ਉਡਾ ਕੇ ਲੈ ਜਾਂਦੇ ਹਨ ਅਤੇ ਕੌਂ-ਖੋਰ (Soil Erosion) ਦਾ ਕਾਰਨ ਬਣਦੇ ਹਨ ।
- ਜੰਗਲਾਂ ਦੀ ਕਟਾਈ-ਜਦੋਂ ਜੰਗਲੀ ਰੁੱਖਾਂ ਦੀ ਕਟਾਈ ਹੁੰਦੀ ਹੈ ਜਾਂ ਰੁੱਖ ਜੜ੍ਹ ਤੋਂ ਪੁੱਟੇ ਜਾਂਦੇ ਹਨ ਤਾਂ ਮਿੱਟੀ ਪੋਲੀ ਹੋ ਕੇ ਵਹਿ ਜਾਂਦੀ ਹੈ ।
- ਘਾਹ ਚਰਾਉਣਾ-ਜਦੋਂ ਕਿਸੇ ਘਾਹ ਦੇ ਮੈਦਾਨ ਜਾਂ ਚਰਾਂਦ ਨੂੰ ਪਸ਼ੂ ਵਾਰ-ਵਾਰ ਚਰਦੇ ਹਨ, ਤਾਂ ਮਿੱਟੀ ਦੀ ਉੱਪਰਲੀ ਪਰਤ ਨੰਗੀ ਅਤੇ ਪੋਲੀ ਹੋ ਕੇ ਛੇਤੀ ਖੁਰ ਜਾਂਦੀ ਹੈ ।
- ਖਾਨਾਂ ਪੁੱਟਣਾ-ਰੇਤ, ਬਜਰੀ ਜਾਂ ਖਣਿਜਾਂ ਦੀ ਪ੍ਰਾਪਤੀ ਲਈ ਪਹਾੜ, ਜ਼ਮੀਨ ਜਾਂ ਖਾਨਾਂ ਪੁੱਟਣ ਨਾਲ ਵੀ ਸੌਂ-ਖੋਰ ਹੁੰਦਾ ਹੈ ।
ਪ੍ਰਸ਼ਨ (iii)
ਭੋਂ-ਖੋਰ ਕਿਵੇਂ ਰੋਕਿਆ ਜਾਂਦਾ ਹੈ ? ਵਰਣਨ ਕਰੋ ।
ਉੱਤਰ-
ਕੌਂ-ਖੋਰ ਨੂੰ ਰੋਕਣਾ-ਚੌਂ-ਖੋਰ ਰੋਕਣ ਲਈ ਹੇਠ ਲਿਖੇ ਤਰੀਕੇ ਅਪਣਾਏ ਜਾਂਦੇ ਹਨ
- ਰੁੱਖ ਲਗਾਉਣਾ-ਬੰਜਰ ਪਹਾੜੀਆਂ ‘ਤੇ ਵੱਧ ਤੋਂ ਵੱਧ ਸਥਾਨਕ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਸਮਤਲ ਭੂਮੀ ‘ਤੇ ਘਾਹ ਉਗਾਉਣੀ ਚਾਹੀਦੀ ਹੈ । ਕੌਂ-ਖੋਰ ਰੋਕਣ ਲਈ ਬਾਂਸ ਦੇ ਪੌਦੇ ਬਹੁਤ ਮਦਦਗਾਰ ਸਿੱਧ ਹੁੰਦੇ ਹਨ । ਇਸ ਲਈ ਪਹਾੜੀ ਅਤੇ ਅਰਧ ਪਹਾੜੀ ਖੇਤਰਾਂ ਵਿੱਚ ਬਾਂਸ ਦੇ ਪੌਦੇ ਲਗਾਉਣੇ ਚਾਹੀਦੇ ਹਨ ।
- ਖਾਨਾਂ ਦੀ ਖੁਦਾਈ ਨੂੰ ਕੰਟਰੋਲ ਕਰਨਾ-ਖਾਨਾਂ ਪੁੱਟਣ ਖਨਨ) ‘ਤੇ ਨਿਯੰਤਰਣ ਰੱਖਣਾ ਚਾਹੀਦਾ ਹੈ । ਖਾਨਾ ਪੁੱਟਣ ਦਾ ਕੰਮ ਇਸ ਢੰਗ ਨਾਲ ਹੋਣਾ ਚਾਹੀਦਾ ਹੈ ਕਿ ਖਾਨਾਂ ਵਾਲੇ ਖੇਤਰ ਤੌਂ-ਖੋਰ ਤੋਂ ਪ੍ਰਭਾਵਿਤ ਨਾ ਹੋਣ ।
- ਅਦਲਾ-ਬਦਲੀ ਕਰਕੇ ਪਸ਼ੂ ਚਰਾਉਣਾ-ਪਸ਼ੂਆਂ ਨੂੰ ਲਗਾਤਾਰ ਇੱਕੋ ਚਰਾਂਦ ਵਿੱਚ ਨਹੀਂ ਚਰਾਉਣਾ ਚਾਹੀਦਾ । ਕੁੱਝ ਚਿਰ ਬਾਅਦ ਚਰਾਂਦ ਨੂੰ ਖਾਲੀ ਛੱਡ ਦੇਣਾ ਚਾਹੀਦਾ ਹੈ ਅਤੇ ਪਸ਼ੂਆਂ ਨੂੰ ਹੋਰ ਕਿਸੇ ਥਾਂ ਚਰਾਉਣਾ ਚਾਹੀਦਾ ਹੈ ।
- ਚੈੱਕ ਡੈਮ ਦਾ ਨਿਰਮਾਣ-ਪਹਾੜੀ ਖੇਤਰਾਂ ਵਿੱਚ ਖੱਡਾਂ ਅਤੇ ਨਾਲਿਆਂ ‘ਤੇ ਚੈੱਕ ਡੈਮ ਬਣਾਉਣੇ ਚਾਹੀਦੇ ਹਨ ਅਜਿਹਾ ਕਰਨ ਨਾਲ ਚੌਂ-ਖੋਰ ਰੁਕਦਾ ਹੈ ।
ਪ੍ਰਸ਼ਨ (iv)
ਕਣਾਂ ਦੇ ਆਕਾਰ ਦੇ ਆਧਾਰ ‘ਤੇ ਮਿੱਟੀ ਦਾ ਵਰਗੀਕਰਣ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-
ਕਣਾਂ ਦੇ ਆਕਾਰ ਦੇ ਆਧਾਰ ‘ਤੇ ਮਿੱਟੀ ਦਾ ਵਰਗੀਕਰਣ-ਕਣਾਂ ਦੇ ਆਕਾਰ ਦੇ ਆਧਾਰ ਤੇ ਮਿੱਟੀ ਚੀਕਣੀ, ਰੇਤਲੀ, ਪਥਰੀਲੀ ਜਾਂ ਦੋਮਟ ਹੋ ਸਕਦੀ ਹੈ ।
- ਚੀਕਣੀ ਮਿੱਟੀ-ਅਜਿਹੀ ਮਿੱਟੀ ਜਿਸ ਦੇ ਕਣ ਬਹੁਤ ਬਰੀਕ, ਧੂੜ (Dust) ਵਰਗੇ ਹੁੰਦੇ ਹਨ, ਚੀਕਣੀ ਮਿੱਟੀ ਅਖਵਾਉਂਦੀ ਹੈ । ਇਸ ਦੇ ਕਣ ਮਲਮਲ (Muslin) ਦੇ ਕੱਪੜੇ ਵਿੱਚੋਂ ਵੀ ਲੰਘ ਸਕਦੇ ਹਨ | ਅਜਿਹੀ ਮਿੱਟੀ ਦੀ ਵਰਤੋਂ ਮਿੱਟੀ ਦੇ ਘੜੇ ਅਤੇ ਚੀਨੀ ਮਿੱਟੀ ਦੇ ਬਰਤਨ ਬਣਾਉਣ ਲਈ ਕੀਤੀ ਜਾਂਦੀ ਹੈ | ਪਾਣੀ ਪਾਉਣ ਨਾਲ ਇਹ ਚਿੱਕੜ ਵਿੱਚ ਬਦਲ ਜਾਂਦੀ ਹੈ ਅਤੇ ਸੁੱਕਣ ‘ਤੇ ਸਖ਼ਤ ਹੋ ਜਾਂਦੀ ਹੈ ।
- ਰੇਤਲੀ ਮਿੱਟੀ-ਰੇਤ ਦੇ ਕਣ ਚੀਕਣੀ ਮਿੱਟੀ ਦੇ ਕਣਾਂ ਤੋਂ ਵੱਡੇ ਹੁੰਦੇ ਹਨ । ਇਹ ਕਣ ਮਲਮਲ ਦੇ ਕੱਪੜੇ ਵਿੱਚੋਂ ਨਹੀਂ ਲੰਘ ਸਕਦੇ । ਰੇਗਿਸਤਾਨ ਦੀ ਮਿੱਟੀ ਆਮ ਤੌਰ ‘ਤੇ ਰੇਤਲੀ ਹੁੰਦੀ ਹੈ । ਇਸ ਕਿਸਮ ਦੀ ਮਿੱਟੀ ਵਿੱਚ ਪਾਣੀ ਨਹੀਂ ਰੁਕਦਾ ।
- ਪਥਰੀਲੀ ਮਿੱਟੀ-ਅਜਿਹੀ ਮਿੱਟੀ ਦੇ ਕਣ ਬਹੁਤ ਵੱਡੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਹੱਥਾਂ ਨਾਲ ਚੁਣਿਆ ਜਾ ਸਕਦਾ ਹੈ । ਅਜਿਹੇ ਕਣ ਛਾਨਣੀ ਵਿੱਚੋਂ ਵੀ ਨਹੀਂ ਲੰਘ ਸਕਦੇ ।
- ਦੋਮਟ ਮਿੱਟੀ-ਦੋਮਟ ਮਿੱਟੀ ਦੇ ਕਣਾਂ ਦਾ ਆਕਾਰ ਰੇਤਲੀ ਅਤੇ ਚੀਕਣੀ ਮਿੱਟੀ ਦੇ ਕਣਾਂ ਦੇ ਆਕਾਰ ਦੇ ਵਿਚਕਾਰਲਾ ਹੁੰਦਾ ਹੈ । ਇਹ ਫ਼ਸਲਾਂ ਲਈ ਸਭ ਤੋਂ ਵਧੀਆ ਮਿੱਟੀ ਹੁੰਦੀ ਹੈ ।
PSEB Solutions for Class 7 Science ਮਿੱਟੀ Important Questions and Answers
1. ਖ਼ਾਲੀ ਥਾਂਵਾਂ ਭਰੋ-
(i) ਧਰਤੀ ਦੀ ਸਭ ਤੋਂ ………….. ਪਰਤ ਜਿਸ ਵਿੱਚ ਫਸਲਾਂ ਉੱਗ ਸਕਦੀਆਂ ਹਨ, ਮਿੱਟੀ ਕਹਾਉਂਦੀ ਹੈ ।
ਉੱਤਰ-
ਉੱਪਰਲੀ,
(ii) ਦੋਮਟ ਮਿੱਟੀ ਦੇ ਕਣਾਂ ਆਕਾਰ ਰੇਤਲੀ ਅਤੇ ਚੀਕਣੀ ਮਿੱਟੀ ਦੇ ਕਣਾਂ ਦੇ ਆਕਾਰ ਦੇ ………….. ਹੁੰਦਾ ਹੈ ।
ਉੱਤਰ-
ਵਿਚਕਾਰਲੀ,
(iii) ………… ਮਿੱਟੀ ਦੀ pH 8 ਤੋਂ 14 ਹੁੰਦੀ ਹੈ ।
ਉੱਤਰ-
ਖਾਰੀ,
(iv) ਮਿੱਟੀ ਦੀ ਉੱਪਰਲੀ ਪਰਤ ਦੇ ਨਸ਼ਟ ਹੋ ਜਾਣ ਨੂੰ ………….. ਕਹਿੰਦੇ ਹਨ ।
ਉੱਤਰ-
ਭੋਂ-ਖੋਰ,
(v) ਮਿੱਟੀ ਵਿੱਚ ਬੇਲੋੜੀਆਂ ਅਤੇ ਹਾਨੀਕਾਰਕ ਚੀਜ਼ਾਂ ਦੇ ਸ਼ਾਮਲ ਹੋਣ ਨੂੰ ਮਿੱਟੀ ਦਾ ……….. ਕਹਿੰਦੇ ਹਨ ।
ਉੱਤਰ-
ਪ੍ਰਦੂਸ਼ਣ ।
2. ਕਾਲਮ “ੴ ਦੇ ਕਥਨਾਂ ਦਾ ਕਾਲਮ ‘ਅ’ ਦੇ ਕਥਨਾਂ ਨਾਲ ਮਿਲਾਨ ਕਰੋ –
ਕਾਲਮ ‘ਉ’ | ਕਾਲਮ ‘ਅ’ |
(i) ਜੀਵਾਂ ਨੂੰ ਆਵਾਸ ਦੇਣ ਵਾਲੀ | (ਉ) ਵੱਡੇ ਕਣ |
(ii) ਮਿੱਟੀ ਦੀ ਉੱਪਰਲੀ ਪਰਤ | (ਅ) ਸਭ ਕਿਸਮਾਂ ਦੀ ਮਿੱਟੀ |
(iii) ਰੇਤਲੀ ਮਿੱਟੀ | (ਇ) ਗੁੜੇ ਰੰਗ ਦੀ |
(iv) ਮਿੱਟੀ ਦੀ ਮੱਧ ਪਰਤ | (ਸ) ਸੰਘਣੇ ਛੋਟੇ ਕਣ |
(v) ਚੀਕਣੀ ਮਿੱਟੀ | (ਹ) ਮੱਲੜ ਦੀ ਘੱਟ ਮਾਤਰਾ ॥ |
ਉੱਤਰ-
ਕਾਲਮ ‘ਉ’ | ਕਾਲਮ ‘ਅ’ |
(i) ਜੀਵਾਂ ਨੂੰ ਆਵਾਸ ਦੇਣ ਵਾਲੀ | (ਅ) ਸਭ ਕਿਸਮਾਂ ਦੀ ਮਿੱਟੀ |
(ii) ਮਿੱਟੀ ਦੀ ਉੱਪਰਲੀ ਪਰਤ | (ਇ) ਗੁੜੇ ਰੰਗ ਦੀ |
(iii) ਰੇਤਲੀ ਮਿੱਟੀ | (ਉ) ਵੱਡੇ ਕਣ |
(iv) ਮਿੱਟੀ ਦੀ ਮੱਧ ਪਰਤ | (ਹ) ਮੱਲ੍ਹੜ ਦੀ ਘੱਟ ਮਾਤਰਾ |
(v) ਚੀਕਣੀ ਮਿੱਟੀ | (ਸ) ਸੰਘਣੇ ਛੋਟੇ ਕਣ । |
3. ਸਹੀ ਵਿਕਲਪ ਚੁਣੋ
(i) ਜਲ, ਪੌਣ ਦੁਆਰਾ ਮਿੱਟੀ ਦੀ ਉਪਰੀ ਸਤਹਿ ਦੇ ਹਟਣ ਨੂੰ ਕੀ ਆਖਦੇ ਹਨ ?
(ਉ) ਮਿੱਟੀ ਪ੍ਰਦੂਸ਼ਣ
(ਅ) ਚੌਂ-ਖੋਰ
(ਇ) ਮਿੱਟੀ ਖਾਕਾ .
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਕੌਂ-ਖੋਰ ।
(ii) ਕਿਹੜੀ ਮਿੱਟੀ ਖੇਤੀਬਾੜੀ ਲਈ ਸਭ ਤੋਂ ਜ਼ਿਆਦਾ ਲਾਭਕਾਰੀ ਹੈ ?
(ਉ) ਦੁਮਟੀ.
(ਅ) ਬਾਲੂਈ
(ਇ) ਚੀਕਣੀ
(ਸ) ਬਾਲੂਈ ਅਤੇ ਦੁਮਟੀ ਦਾ ਮਿਸ਼ਰਣ ।
ਉੱਤਰ-
(ਉ) ਦੁਮਟੀ ।
(iii) ਦਾਲਾਂ ਲਈ ਕਿਹੜੀ ਮਿੱਟੀ ਵਧੀਆ ਹੁੰਦੀ ਹੈ ?
(ਉ) ਚੀਕਣੀ
(ਅ) ਬਾਲੂਈ
(ਇ) ਬਾਲੁਈ ਅਤੇ ਦੁਮਟੀ ਦਾ ਮਿਸ਼ਰਣ
(ਸ) ਦੁਮਟੀ ।
ਉੱਤਰ-
(ਸ) ਦੁਮਟੀ ।
(iv) ਇਹਨਾਂ ਵਿੱਚੋਂ ਕਿਹੜੀ ਪਰਤ ਖਣਿਜਾਂ ਨਾਲ ਭਰਪੂਰ ਹੁੰਦੀ ਹੈ ?
(ਉ) A-ਦਿਸ ਹੱਦ
(ਅ) B-ਦਿਸ ਹੱਦ
(ਇ) C-ਦਿਸ ਹੱਦ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) B-ਦਿਸ ਹੱਦ ।
(v) ਇਹਨਾਂ ਵਿੱਚੋਂ ਕਿਸ ਮਿੱਟੀ ਵਿੱਚ ਹਵਾ ਦੀ ਵੱਧ ਮਾਤਰਾ ਹੁੰਦੀ ਹੈ ?
(ਉ) ਚੀਕਣੀ
(ਅ) ਦੁਮਟੀ
(ਇ) ਦੁਮਟੀ ਅਤੇ ਹਵਾ ਦਾ ਮਿਸ਼ਰਣ
(ਸ) ਬਾਲੁਈ ।
ਉੱਤਰ-
(ਸ) ਬਾਲੁਈ ।
(vi) ਧਰਤੀ ਦੀ ਸਭ ਤੋਂ ਉੱਪਰੀ ਪਰਤ ਕਹਾਉਂਦੀ ਹੈ
(ਉ) ਮਿੱਟੀ .
(ਅ) ਪੌਣ
(ਇ) ਜਲ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੳ) ਮਿੱਟੀ ।
4. ਦਿੱਤੇ ਗਏ ਕਥਨਾਂ ਵਿੱਚ ਕਿਹੜਾ ਕਥਨ ਸਹੀ ਅਤੇ ਕਿਹੜਾ ਗ਼ਲਤ ਹੈ-
(i) ਰਸਾਇਣਿਕ ਖਾਦਾਂ ਮਿੱਟੀ ਨੂੰ ਪ੍ਰਦੂਸ਼ਿਤ ਕਰਦੇ ਹਨ ।
ਉੱਤਰ-
ਗ਼ਲਤ,
(ii) ਮਿੱਟੀ ਦੀ ਉੱਪਰਲੀ 30-40 ਸੈਂਟੀਮੀਟਰ ਤੱਕ ਦੀ ਡੂੰਘੀ ਪਰਤ ਜਿਸ ਵਿੱਚ ਪੌਦੇ ਉੱਗ ਸਕਦੇ ਹਨ, ਨੂੰ ਭੂਮੀਂ ਕਹਿੰਦੇ ਹਨ ।
ਉੱਤਰ-
ਸਹੀ,
(iii) ਜਿਸ ਮਿੱਟੀ ਵਿੱਚ ਲੋਹੇ ਦੇ ਲੂਣ ਹੁੰਦੇ ਹਨ ਉਹ ਕਪਾਹ ਉਗਾਉਣ ਲਈ ਵਧੀਆ ਹੁੰਦੀ ਹੈ ।
ਉੱਤਰ-
ਸਹੀ,
(iv) ਮਿੱਟੀ ਦੀ ਉੱਪਰਲੀ ਪਰਤ ਨੂੰ ਬਣਨ ਲਈ ਕੁੱਝ ਮਹੀਨੇ ਹੀ ਲਗਦੇ ਹਨ ।
ਉੱਤਰ-
ਗ਼ਲਤ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮਿੱਟੀ ਕੀ ਹੈ ?
ਉੱਤਰ-
ਮਿੱਟੀ (Soil)-ਧਰਤੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਮਿੱਟੀ ਆਖਦੇ ਹਨ ।
ਪ੍ਰਸ਼ਨ 2.
ਕੀ ਮਿੱਟੀ ਦੇ ਸਾਰੇ ਕਣਾਂ ਦਾ ਮਾਪ ਇੱਕੋ ਜਿਹਾ ਹੁੰਦਾ ਹੈ ?
ਉੱਤਰ-
ਨਹੀਂ, ਮਿੱਟੀ ਦੇ ਸਾਰੇ ਕਣਾਂ ਦਾ ਮਾਪ ਇੱਕੋ ਜਿਹਾ ਨਹੀਂ ਹੁੰਦਾ । ਇੱਥੋਂ ਤੱਕ ਕਿ ਰੰਗ ਅਤੇ ਆਕਾਰ ਵੀ ਵੱਖਵੱਖ ਹੁੰਦਾ ਹੈ ।
ਪ੍ਰਸ਼ਨ 3.
ਮਿੱਟੀ ਦੀਆਂ ਪਰਤਾਂ ਨੂੰ ਕਿਸ ਆਧਾਰ ‘ਤੇ ਵੰਡਿਆ ਜਾ ਸਕਦਾ ਹੈ ?
ਉੱਤਰ-
ਮਿੱਟੀ ਨੂੰ ਛੂਹ, ਰੰਗ, ਡੂੰਘਾਈ ਅਤੇ ਰਸਾਇਣਿਕ ਬਣਤਰ ਦੇ ਆਧਾਰ ‘ਤੇ ਵੰਡਿਆ ਜਾ ਸਕਦਾ ਹੈ ।
ਪ੍ਰਸ਼ਨ 4.
ਕੁੱਝ ਜੀਵਾਂ ਦੇ ਨਾਮ ਲਿਖੋ ਜਿਹੜੇ ਮਿੱਟੀ ਵਿੱਚ ਪਾਏ ਜਾਂਦੇ ਹਨ ?
ਉੱਤਰ-
ਜੀਵਾਣੁ, ਬੈਕਟੀਰੀਆ, ਗੰਡੋਏ, ਸੁਖਮਜੀਵ, ਛਛੂੰਦਰ ਆਦਿ ।
ਪ੍ਰਸ਼ਨ 5.
ਆਧਾਰ ਚੱਟਾਨ ਦੀ ਬਣਤਰ ਕਿਹੋ ਜਿਹੀ ਹੁੰਦੀ ਹੈ ?
ਉੱਤਰ-
ਸਖ਼ਤ (ਕਠੋਰ) ।
ਪ੍ਰਸ਼ਨ 6.
ਕਿਹੜੀ ਮਿੱਟੀ ਵਿੱਚ ਹਵਾ ਕਾਫ਼ੀ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ ?
ਉੱਤਰ-
ਬਾਲੁ ਮਿੱਟੀ (Sandy soil) ।
ਪ੍ਰਸ਼ਨ 7.
ਚੌਲਾਂ (ਝੋਨੇ ਦੀ ਖੇਤੀ ਦੇ ਲਈ ਕਿਹੜੀ ਮਿੱਟੀ ਦੀ ਜ਼ਰੂਰਤ ਹੈ ?
ਉੱਤਰ-
ਚੀਨੀ ਮਿੱਟੀ (Clayey soil) ।
ਪ੍ਰਸ਼ਨ 8.
ਕਿਹੜੀ ਮਿੱਟੀ ਜ਼ਿਆਦਾ ਪਾਣੀ ਸੋਖਿਤ ਕਰ ਸਕਦੀ ਹੈ ?
ਉੱਤਰ-
ਚੀਕਣੀ ਮਿੱਟੀ ।
ਪ੍ਰਸ਼ਨ 9.
ਦਾਲਾਂ ਦੀ ਫਸਲ ਲਈ ਕਿਹੜੀ ਮਿੱਟੀ ਚੰਗੀ ਹੈ ?
ਉੱਤਰ-
ਦੁਮਟੀ ਮਿੱਟੀ (Loamy soil) ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮਿੱਟੀ ਪੌਦਿਆਂ ਦੇ ਵਾਧੇ ਦਾ ਸਾਧਨ ਹੈ । ਕਿਵੇਂ ?
ਉੱਤਰ-
ਪੌਦੇ ਆਪਣੇ ਵਾਧੇ ਲਈ ਪਾਣੀ ਅਤੇ ਲੂਣ ਮਿੱਟੀ ਵਿੱਚੋਂ ਜੜਾਂ ਦੁਆਰਾ ਸੋਖਿਤ ਕਰਦੇ ਹਨ । ਮਿੱਟੀ ਜੜ੍ਹਾਂ ਨੂੰ ‘ ਜਕੜ ਲੈਂਦੀ ਹੈ ਅਤੇ ਪੌਦਿਆਂ ਨੂੰ ਸਹਾਰਾ ਦਿੰਦੀ ਹੈ।
ਪ੍ਰਸ਼ਨ 2.
ਮਿੱਟੀ ਇੱਕ ਕੁਦਰਤੀ ਸਾਧਨ ਕਿਵੇਂ ਹੈ ?
ਉੱਤਰ-
ਮਿੱਟੀ ਇੱਕ ਕੁਦਰਤੀ ਸਾਧਨ-ਇਹ ਇੱਕ ਬਹੁਤ ਮਹੱਤਵਪੂਰਨ ਕੁਦਰਤੀ ਸਾਧਨ ਹੈ । ਧਰਤੀ ਉੱਤੇ ਹਰਿਆਲੀ ਮਿੱਟੀ ਦੇ ਕਾਰਨ ਹੀ ਹੈ । ਪੌਦਿਆਂ ਦੇ ਵਾਧੇ, ਸਹਾਰੇ ਅਤੇ ਪੋਸ਼ਕ ਤੱਤਾਂ ਦੇ ਲਈ ਮਿੱਟੀ ਦੀ ਜ਼ਰੂਰਤ ਹੈ । ਮਿੱਟੀ ਜੀਵ ਜਗਤ ਦਾ ਇਕ ਸਹਾਰਾ ਹੈ । ਇਹ ਆਸਰੇ ਇੱਟ ਅਤੇ ਮੋਰਟਾਰ ਦੀ ਇਕਾਈ ਹੈ । ਮਿੱਟੀ ਲੱਕੜੀ, ਕਾਗਜ਼ ਆਦਿ ਦਿੰਦੀ ਹੈ । ਮਿੱਟੀ ਵਿੱਚੋਂ ਕਈ ਤੱਤ ਜਿਵੇਂ ਐਲੂਮੀਨੀਅਮ, ਪੋਟਾਸ਼ੀਅਮ ਆਦਿ ਮਿਲਦੇ ਹਨ । ਇਹ ਕਈ ਜੀਵਾਂ ਦਾ ਆਵਾਸ ਵੀ ਹੈ ।
ਪ੍ਰਸ਼ਨ 3.
ਚੀਕਣੀ ਮਿੱਟੀ ਕਿਸ ਕਿਸਮ ਦੀਆਂ ਫ਼ਸਲਾਂ ਲਈ ਲਾਭਦਾਇਕ ਹੈ ?
ਉੱਤਰ-
ਚੀਕਣੀ ਮਿੱਟੀ ਦੀ ਪਾਣੀ ਨੂੰ ਸੋਖਣ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ, ਇਹ ਹਿਊਮਸ ਨਾਲ ਭਰਪੂਰ ਅਤੇ ਬਹੁਤ ਜ਼ਿਆਦਾ ਉਪਜਾਉ ਹੁੰਦੀ ਹੈ । ਇਸ ਲਈ ਇਹ ਫ਼ਸਲਾਂ ਲਈ ਲਾਭਦਾਇਕ ਹੈ।
ਪ੍ਰਸ਼ਨ 4.
ਸਮਝਾਓ ਕਿ ਮਿੱਟੀ ਪ੍ਰਦੂਸ਼ਣ ਅਤੇ ਕੌਂ-ਖੋਰ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ?
ਉੱਤਰ-
ਮਿੱਟੀ ਪ੍ਰਦੂਸ਼ਣ ਨੂੰ ਰੋਕਣਾ –
- ਪਲਾਸਟਿਕ ਅਤੇ ਪਾਲੀਥੀਨ ਦੀਆਂ ਥੈਲੀਆਂ ਦੇ ਉਪਯੋਗ ਉੱਤੇ ਰੋਕ ਲਗਾ ਕੇ ।
- ਵਿਅਰਥ ਉਪਜਾਂ ਅਤੇ ਰਸਾਇਣਾਂ ਦਾ ਉਪਚਾਰ ਮਿੱਟੀ ਨੂੰ ਨਿਰਮੁਕਤ ਕਰਨ ਤੋਂ ਪਹਿਲਾਂ ਕਰਕੇ ।
ਕੌਂ-ਖੋਰ ਦੀ ਰੋਕਥਾਮ
- ਰੁੱਖ ਲਗਾ ਕੇ ।
- ਫ਼ਸਲਾਂ ਦਾ ਚੱਕਰਣ ਜਾਂ ਅਦਲਾ-ਬਦਲੀ ਕਰਕੇ
- ਨਦੀਆਂ ਦੇ ਕਿਨਾਰਿਆਂ ‘ਤੇ ਬੰਨ੍ਹ ਲਗਾ ਕੇ ।
- ਵੱਧ ਰੁੱਖ ਉਗਾਉਣ ਨਾਲ ।
ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ-ਮਿੱਟੀ ਦੇ ਵੱਖ-ਵੱਖ ਉਪਯੋਗ ਲਿਖੋ ।
ਉੱਤਰ-
ਮਿੱਟੀ ਦੇ ਉਪਯੋਗ-ਫ਼ਸਲਾਂ ਉਗਾਉਣ ਤੋਂ ਇਲਾਵਾ ਮਿੱਟੀ ਹੋਰ ਕਈ ਕੰਮਾਂ ਲਈ ਵੀ ਉਪਯੋਗ ਕੀਤੀ ਜਾਂਦੀ ਹੈ । ਉਹ ਹੇਠ ਲਿਖੇ ਹਨ :
- ਮਿੱਟੀ ਰੁੱਖਾਂ ਦੀਆਂ ਜੜ੍ਹਾਂ ਨੂੰ ਜਕੜ ਕੇ ਰੱਖਦੀ ਹੈ ।
- ਪੋਸ਼ਕਾਂ ਨਾਲ ਭਰਪੂਰ ਮਿੱਟੀ ਵਿੱਚ ਫ਼ਸਲਾਂ ਉਗਾਈਆਂ ਜਾਂਦੀਆਂ ਹਨ ।
- ਚੀਕਣੀ ਮਿੱਟੀ ਦੀ ਵਰਤੋਂ ਸੀਮਿੰਟ ਤਿਆਰ ਕਰਨ ਲਈ ਕੀਤੀ ਜਾਂਦੀ ਹੈ ।
- ਰੇਤ ਨੂੰ ਸੀਮਿੰਟ, ਬਜਰੀ ਵਿੱਚ ਮਿਲਾ ਕੇ ਘਰਾਂ, ਸੜਕਾਂ, ਪੁਲਾਂ, ਫੈਕਟਰੀਆਂ ਆਦਿ ਦਾ ਨਿਰਮਾਣ ਕੀਤਾ ਜਾਂਦਾ ਹੈ ।
- ਮਿੱਟੀ ਦੀ ਵਰਤੋਂ ਨਦੀਆਂ, ਪਹਾੜੀ ਨਾਲਿਆਂ ਉੱਪਰ ਬੰਨ ਜਾਂ ਡੈਮ ਬਣਾਉਣ ਲਈ ਕੀਤੀ ਜਾਂਦੀ ਹੈ ।
- ਮਿੱਟੀ ਦੀ ਵਰਤੋਂ ਇੱਟਾਂ ਬਣਾਉਣ ਲਈ ਕੀਤੀ ਜਾਂਦੀ ਹੈ ।
- ਬਹੁਤ ਬਰੀਕ ਚੀਕਣੀ ਮਿੱਟੀ ਦੀ ਵਰਤੋਂ ਮਿੱਟੀ ਦੇ ਭਾਂਡੇ ਬਣਾਉਣ ਲਈ ਕੀਤੀ ਜਾਂਦੀ ਹੈ ।