Punjab State Board PSEB 6th Class Social Science Book Solutions Geography Chapter 5 ਧਰਤੀ ਦੇ ਪਰਿਮੰਡਲ Textbook Exercise Questions and Answers.
PSEB Solutions for Class 6 Social Science Geography Chapter 5 ਧਰਤੀ ਦੇ ਪਰਿਮੰਡਲ
SST Guide for Class 6 PSEB ਧਰਤੀ ਦੇ ਪਰਿਮੰਡਲ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
ਪ੍ਰਸ਼ਨ 1.
ਥਲ ਮੰਡਲ ਕਿਸਨੂੰ ਆਖਦੇ ਹਨ ?
ਉੱਤਰ-
ਥਲ ਮੰਡਲ ਤੋਂ ਭਾਵ ਧਰਤੀ ਦੇ ਭੂਮੀ ਵਾਲੇ ਭਾਗ ਤੋਂ ਹੈ । ਇਸਨੂੰ ਧਰਾਤਲ ਜਾਂ ਭੂ-ਪੇਪੜੀ ਵੀ ਕਹਿੰਦੇ ਹਨ । ਇਸਦਾ ਨਿਰਮਾਣ ਵੱਖ-ਵੱਖ ਤਰ੍ਹਾਂ ਦੀਆਂ ਚੱਟਾਨਾਂ ਤੋਂ ਹੋਇਆ ਹੈ । ਇਸਦੀ ਔਸਤ ਮੋਟਾਈ 60 ਕਿਲੋਮੀਟਰ ਹੈ ।
ਪ੍ਰਸ਼ਨ 2.
ਧਰਤੀ ਦੇ ਪ੍ਰਮੁੱਖ ਭੂ-ਰੂਪਾਂ ਦੇ ਨਾਂ ਦੱਸੋ।
ਉੱਤਰ-
ਧਰਤੀ ‘ਤੇ ਮੁੱਖ ਤੌਰ ‘ਤੇ ਤਿੰਨ ਤਰ੍ਹਾਂ ਦੇ ਭੂ-ਰੂਪ ਪਾਏ ਜਾਂਦੇ ਹਨ । ਇਨ੍ਹਾਂ ਦੇ ਨਾਂ ਹਨ-ਪਰਬਤ, ਪਠਾਰ ਅਤੇ ਮੈਦਾਨ ।
ਪ੍ਰਸ਼ਨ 3.
ਧਰਤੀ ਦੇ ਸਾਰੇ ਪਰਿਮੰਡਲ ਇੱਕ-ਦੂਜੇ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਧਰਤੀ ਦੇ ਸਾਰੇ ਪਰਿਮੰਡਲ ਆਪਸ ਵਿੱਚ ਜੁੜੇ ਹੋਏ ਹਨ । ਇਹ ਇੱਕ-ਦੂਜੇ ਦੀ ਹੋਂਦ ਦਾ ਆਧਾਰ ਹਨ । ਕਿਸੇ ਇਕ ਪਰਿਮੰਡਲ ਦਾ ਸੰਤੁਲਨ ਵਿਗੜਨ ਨਾਲ ਹੋਰ ਪਰਿਮੰਡਲਾਂ ਦਾ ਸੰਤੁਲਨ ਵਿਗੜ ਜਾਂਦਾ ਹੈ । ਉਦਾਹਰਨ ਲਈ ਵਧੇਰੇ ਰੁੱਖ-ਪੌਦੇ ਕੱਟਣ ਨਾਲ ਜੈਵ ਮੰਡਲ ਵਿਚ ਅਸੰਤੁਲਨ ਪੈਦਾ ਹੋ ਜਾਂਦਾ ਹੈ । ਇਸਦਾ ਪ੍ਰਭਾਵ ਵਾਯੂਮੰਡਲ ‘ਤੇ ਪੈਂਦਾ ਹੈ ਅਤੇ ਉਹ ਪ੍ਰਦੂਸ਼ਿਤ ਹੋ ਜਾਂਦਾ ਹੈ । ਇਸ ਨਾਲ ਵਰਖਾ ਵਿਚ ਕਮੀ ਆਉਂਦੀ ਹੈ ਜਿਸਦਾ ਜਲਮੰਡਲ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ।
ਪ੍ਰਸ਼ਨ 4.
ਪਰਬਤ ਲੜੀ ਕਿਸ ਨੂੰ ਆਖਦੇ ਹਨ ?
ਉੱਤਰ-
ਆਪਣੇ ਆਲੇ-ਦੁਆਲੇ ਦੇ ਧਰਾਤਲ ਤੋਂ ਉੱਚੇ ਉੱਠੇ ਭੂ-ਭਾਗ ਨੂੰ ਪਰਬਤ ਕਹਿੰਦੇ ਹਨ । ਇਨ੍ਹਾਂ ਦਾ ਉੱਪਰਲਾ ਸਿਰਾ ਨੁਕੀਲਾ ਹੁੰਦਾ ਹੈ । ਪਰਬਤ ਆਮ ਤੌਰ ‘ਤੇ ਇੱਕ ਸਮੂਹ ਦੇ ਰੂਪ ਵਿੱਚ ਪਾਏ ਜਾਂਦੇ ਹਨ | ਪਰਬਤਾਂ ਦੇ ਸਮੂਹ ਨੂੰ ਪਰਬਤ ਲੜੀ ਕਹਿੰਦੇ ਹਨ ।
ਪ੍ਰਸ਼ਨ 5.
ਸੰਸਾਰ ਦੀਆਂ ਪ੍ਰਸਿੱਧ ਪਠਾਰਾਂ ਦੇ ਨਾਂ ਦੱਸੋ ।
ਉੱਤਰ-
- ਭਾਰਤ ਦਾ ਦੱਖਣੀ ਪਠਾਰ,
- ਉੱਤਰੀ ਅਮਰੀਕਾ ਦਾ ਅਪਲੇਸ਼ੀਅਨ ਪਠਾਰ,
- ਮੱਧ ਅਫ਼ਰੀਕਾ ਦਾ ਪਠਾਰ,
- ਤਿੱਬਤ ਦਾ ਪਠਾਰ ।
ਪ੍ਰਸ਼ਨ 6.
ਵਾਯੂਮੰਡਲ ਜੀਵਨ-ਪ੍ਰਣਾਲੀ ਨੂੰ ਜਿਊਣ ਲਈ ਕਿਵੇਂ ਸਹਾਇਤਾ ਕਰਦਾ ਹੈ ?
ਉੱਤਰ-
ਵਾਯੂਮੰਡਲ ਜੀਵਨ-ਪ੍ਰਣਾਲੀ ਨੂੰ ਜਿਊਣ ਲਈ ਹੇਠ ਲਿਖੇ ਢੰਗ ਨਾਲ ਸਹਾਇਤਾ ਕਰਦਾ ਹੈ-
- ਇਸ ਤੋਂ ਆਕਸੀਜਨ ਲੈ ਕੇ ਜੀਵ ਸਾਹ ਲੈਂਦੇ ਹਨ ।
- ਇਹ ਧਰਤੀ ‘ਤੇ ਇੱਕ ਕੰਬਲ ਦਾ ਕੰਮ ਕਰਦਾ ਹੈ ਅਤੇ ਸੂਰਜ ਦੇ ਤਾਪ ਦੀ ਠੀਕ ਰੂਪ ਵਿੱਚ ਵੰਡ ਕਰਦਾ ਹੈ । ਇਸਦੇ ਕਾਰਨ ਧਰਤੀ ਦਾ ਕੋਈ ਸਥਾਨ ਇੰਨਾ ਜ਼ਿਆਦਾ ਗਰਮ ਜਾਂ ਠੰਡਾ ਨਹੀਂ ਹੁੰਦਾ ਕਿ ਉੱਥੇ ਜਿਉਂਦੇ ਨਾ ਰਿਹਾ ਜਾ ਸਕੇ ।
- ਵਾਯੂਮੰਡਲ ਤੋਂ ਪ੍ਰਾਪਤ ਨਾਈਟ੍ਰੋਜਨ ਗੈਸ ਨਾਲ ਰੁੱਖ-ਪੌਦਿਆਂ ਦਾ ਵਾਧਾ ਹੁੰਦਾ ਹੈ, ਜਿਸ ਨਾਲ ਮਨੁੱਖ ਨੂੰ ਭੋਜਨ ਮਿਲਦਾ ਹੈ ।
- ਵਾਯੂਮੰਡਲ ਤੋਂ ਕਾਰਬਨ ਡਾਈਆਕਸਾਈਡ ਲੈ ਕੇ ਹਰੇ ਰੁੱਖ-ਪੌਦੇ ਆਪਣਾ ਭੋਜਨ ਬਣਾਉਂਦੇ ਹਨ ।
ਪ੍ਰਸ਼ਨ 7.
ਮੇਜ਼ ਭੂ-ਰੂਪ ਕਿਸ ਨੂੰ ਅਤੇ ਕਿਉਂ ਆਖਦੇ ਹਨ ?
ਉੱਤਰ-
ਪਠਾਰ ਨੂੰ ਮੇਜ਼ ਭੂ-ਰੂਪ ਕਿਹਾ ਜਾਂਦਾ ਹੈ । ਇਸਦਾ ਕਾਰਨ ਇਹ ਹੈ ਕਿ ਇਸਦਾ ਉੱਪਰਲਾ ਸਿਰਾ ਮੇਜ਼ ਦੀ ਤਰ੍ਹਾਂ ਪੱਧਰਾ ਹੁੰਦਾ ਹੈ ।
ਪ੍ਰਸ਼ਨ 8.
ਜਲ-ਮੰਡਲ ਦੀ ਮਨੁੱਖ ਲਈ ਕੀ ਮਹੱਤਤਾ ਹੈ ?
ਉੱਤਰ-
ਜਲ-ਮੰਡਲ ਵਿੱਚ ਮਹਾਂਸਾਗਰ, ਸਾਗਰ, ਝੀਲਾਂ, ਨਦੀਆਂ ਆਦਿ ਸ਼ਾਮਲ ਹਨ । ਇਨ੍ਹਾਂ ਦਾ ਮਨੁੱਖ ਲਈ ਹੇਠ ਲਿਖਿਆ ਮਹੱਤਵ ਹੈ-
- ਜਲ-ਮੰਡਲ ਦੇ ਕਾਰਨ ਹੀ ਧਰਤੀ ‘ਤੇ ਜੀਵਨ ਸੰਭਵ ਹੈ । ਇਸਦਾ ਕਾਰਨ ਇਹ ਹੈ ਕਿ ਮਨੁੱਖ, ਜੀਵ-ਜੰਤੂ ਅਤੇ ਰੁੱਖ-ਪੌਦੇ ਪਾਣੀ ਤੋਂ ਬਿਨਾਂ ਜਿਊਂਦੇ ਨਹੀਂ ਰਹਿ ਸਕਦੇ ।
- ਜਲ-ਮੰਡਲ ਵਰਖਾ ਲਿਆਉਣ ਵਿੱਚ ਸਹਾਇਤਾ ਕਰਦਾ ਹੈ, ਜਿਸ ਨਾਲ ਵਾਯੂਮੰਡਲ ਠੰਡਾ ਹੁੰਦਾ ਹੈ ।
- ਜਲ-ਮੰਡਲ ਵਿੱਚ ਮੱਛੀਆਂ ਮਿਲਦੀਆਂ ਹਨ ਜਿਨ੍ਹਾਂ ਤੋਂ ਮਨੁੱਖ ਨੂੰ ਭੋਜਨ ਮਿਲਦਾ ਹੈ । .
- ਜਲ-ਮੰਡਲ ਵਿੱਚ ਕਿਸ਼ਤੀ-ਆਵਾਜਾਈ ਹੁੰਦੀ ਹੈ । ਇਸ ਨਾਲ ਵਪਾਰ ਨੂੰ ਉਤਸ਼ਾਹ । ਮਿਲਦਾ ਹੈ ।
- ਜਲ-ਮੰਡਲ ਤੋਂ ਸਾਨੂੰ ਨਮਕ ਪ੍ਰਾਪਤ ਹੁੰਦਾ ਹੈ ।
ਪ੍ਰਸ਼ਨ 9.
ਮਹਾਂਦੀਪ ਕਿਸਨੂੰ ਆਖਦੇ ਹਨ ?
ਉੱਤਰ-
ਥਲ ਦੇ ਉਹ ਵੱਡੇ ਭਾਗ, ਜਿਹੜੇ ਤਿੰਨੇ ਜਾਂ ਚਾਰੇ ਪਾਸਿਓਂ ਪਾਣੀ ਨਾਲ ਘਿਰੇ ਹੁੰਦੇ ਹਨ, ਮਹਾਂਦੀਪ ਅਖਵਾਉਂਦੇ ਹਨ ।
ਪ੍ਰਸ਼ਨ 10.
ਧਰਤੀ ‘ਤੇ ਕਿੰਨੇ ਮਹਾਂਦੀਪ ਹਨ ਅਤੇ ਇਨ੍ਹਾਂ ਦੇ ਨਾਂ ਲਿਖੋ । ਸਭ ਤੋਂ ਵੱਡਾ ਮਹਾਂਦੀਪ ਕਿਹੜਾ ਹੈ ?
ਉੱਤਰ-
ਧਰਤੀ ‘ਤੇ ਕੁੱਲ ਸੱਤ ਮਹਾਂਦੀਪ ਹਨ । ਇਨ੍ਹਾਂ ਦੇ ਨਾਂ ਹਨ:-
- ਏਸ਼ੀਆ
- ਅਫ਼ਰੀਕਾ
- ਯੂਰਪ
- ਉੱਤਰੀ ਅਮਰੀਕਾ
- ਦੱਖਣੀ ਅਮਰੀਕਾ
- ਆਸਟਰੇਲੀਆ
- ਅੰਟਾਰਕਟਿਕਾ ।
ਇਨ੍ਹਾਂ ਵਿੱਚੋਂ ਏਸ਼ੀਆ ਸਭ ਤੋਂ ਵੱਡਾ ਮਹਾਂਦੀਪ ਹੈ ।
ਪ੍ਰਸ਼ਨ 11.
ਮਹਾਂਸਾਗਰਾਂ ਦੇ ਨਾਂ ਦੱਸੋ । ਇਹ ਵੀ ਦੱਸੋ ਕਿ ਗਲੋਬ ‘ ਤੇ ਮਹਾਂਸਾਗਰ ਨੂੰ , ਕਿਹੜੇ ਰੰਗ ਨਾਲ ਦਰਸਾਇਆ ਜਾਂਦਾ ਹੈ ?
ਉੱਤਰ-
ਸੰਸਾਰ ਵਿੱਚ ਚਾਰ ਮਹਾਂਸਾਗਰ ਹਨ । ਇਨ੍ਹਾਂ ਦੇ ਨਾਂ ਹਨ-
- ਸ਼ਾਂਤ ਮਹਾਂਸਾਗਰ
- ਅੰਧ ਮਹਾਂਸਾਗਰ
- ਹਿੰਦ ਮਹਾਂਸਾਗਰ
- ਆਰਕਟਿਕ ਮਹਾਂਸਾਗਰ ।
ਗਲੋਬ ‘ਤੇ ਮਹਾਂਸਾਗਰਾਂ ਨੂੰ ਨੀਲੇ ਰੰਗ ਨਾਲ ਦਿਖਾਇਆ ਜਾਂਦਾ ਹੈ ।
ਪ੍ਰਸ਼ਨ 12.
ਜੀਵ ਮੰਡਲ ਕਿਸਨੂੰ ਆਖਦੇ ਹਨ ? ਇਸ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਜੀਵ ਮੰਡਲ ਧਰਾਤਲ ਦਾ ਉਹ ਸੀਮਿਤ ਖੇਤਰ ਹੈ, ਜਿੱਥੇ ਭੂਮੀ, ਜਲ ਅਤੇ ਹਵਾ ਇੱਕ-ਦੂਜੇ ਦੇ ਸੰਪਰਕ ਵਿੱਚ ਆਉਂਦੇ ਹਨ । ਇਹ ਧਰਤੀ ਦੀ ਸਤਹਿ ਤੋਂ ਕੁੱਝ ਹੇਠਾਂ ਪਾਣੀ ਵਿੱਚ ਅਤੇ ਧਰਤੀ ਦੀ ਸਤਹਿ ਤੋਂ ਕੁੱਝ ਉੱਪਰ ਹਵਾ ਤੱਕ ਫੈਲਿਆ ਹੋਇਆ ਹੈ । ਇੱਥੇ ਜੀਵਨ ਲਈ ਅਨੁਕੂਲ ਹਾਲਤਾਂ ਪਾਈਆਂ ਜਾਂਦੀਆਂ ਹਨ । ਇਸ ਲਈ ਇੱਥੇ ਵੱਖ-ਵੱਖ ਤਰ੍ਹਾਂ ਦੇ ਜੀਵ ਅਤੇ ਰੁੱਖ-ਪੌਦੇ ਆਦਿ ਪਾਏ ਜਾਂਦੇ ਹਨ । ਜੀਵ ਮੰਡਲ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ-ਪ੍ਰਾਣੀ ਜਗਤ ਅਤੇ ਬਨਸਪਤੀ ਜਗਤ ਪ੍ਰਾਣੀ ਜਗਤ ਵਿਚ ਮਨੁੱਖ ਅਤੇ ਹੋਰ ਜੀਵ-ਜੰਤੂ ਸ਼ਾਮਲ ਹਨ। ਬਨਸਪਤੀ ਜਗਤ ਵਿੱਚ ਰੁੱਖ-ਪੌਦੇ ਆਉਂਦੇ ਹਨ ।
ਪ੍ਰਸ਼ਨ 13.
ਉੱਤਰੀ ਅਰਧ ਗੋਲੇ ਨੂੰ ‘ਧਰਤ ਗੋਲਾ’ ਅਤੇ ਦੱਖਣੀ ਅਰਧ ਗੋਲੇ ਨੂੰ ‘ਜਲ ਗੋਲਾ’ ਕਿਉਂ ਆਖਦੇ ਹਨ ?
ਉੱਤਰ-
ਉੱਤਰੀ ਅਰਧ ਗੋਲੇ ਦਾ ਜ਼ਿਆਦਾਤਰ ਭਾਗ ਥਲ ਹੈ । ਇਸ ਭਾਗ ਵਿੱਚ ਜਲ ਦਾ ਵਿਸਤਾਰ ਘੱਟ ਹੈ । ਇਸ ਤੋਂ ਉਲਟ ਦੱਖਣੀ ਅਰਧ ਗੋਲੇ ਦਾ ਜ਼ਿਆਦਾਤਰ ਭਾਗ ਜਲ ਨਾਲ ਰਿਆ ਹੈ । ਇਸ ਅਰਧ ਗੋਲੇ ਵਿੱਚ ਥਲ ਦਾ ਵਿਸਤਾਰ ਘੱਟ ਹੈ । ਇਸੇ ਕਾਰਨ ਉੱਤਰੀ ਅਰਧ ਗੋਲੇ ਨੂੰ ਧਰਤ ਗੋਲਾ ਅਤੇ ਦੱਖਣੀ ਅਰਧ ਗੋਲੇ ਨੂੰ ਜਲ ਗੋਲਾ ਕਿਹਾ ਜਾਂਦਾ ਹੈ ।
ਪ੍ਰਸ਼ਨ 14.
ਜੀਵ ਮੰਡਲ ਦਾ ਪ੍ਰਮੁੱਖ ਪ੍ਰਾਣੀ ਹੋਣ ਕਰਕੇ ਮਨੁੱਖ ਨੂੰ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਜੀਵ ਮੰਡਲ ਦਾ ਪ੍ਰਮੁੱਖ ਪ੍ਰਾਣੀ ਹੋਣ ਕਰਕੇ ਮਨੁੱਖ ਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-
- ਵੱਧਦੀ ਜਨਸੰਖਿਆ ‘ਤੇ ਰੋਕ ਲਗਾਉਣੀ ਜ਼ਰੂਰੀ ਹੈ । ਅਜਿਹਾ ਕਰਕੇ ਹੀ ਜੀਵ ਮੰਡਲ ਦੇ ਤੱਤਾਂ ‘ਤੇ ਦਬਾਅ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ ।
- ਕੁਦਰਤੀ ਸਾਧਨਾਂ ਦੀ ਸਾਵਧਾਨੀ ਨਾਲ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਜੀਵ ਮੰਡਲ ਨੂੰ ਸਾਫ਼-ਸੁਥਰਾ ਰੱਖਿਆ ਜਾ ਸਕੇ ।
- ਮਨੁੱਖ ਨੂੰ ‘ਜੀਓ ਤੇ ਜੀਣ ਦਿਓ’ ਦਾ ਨਿਯਮ ਅਪਣਾਉਣਾ ਚਾਹੀਦਾ ਹੈ ਤਾਂ ਹੀ ਧਰਤੀ ‘ਤੇ ਮਨੁੱਖੀ ਜੀਵਨ ਬਣਿਆ ਰਹਿ ਸਕਦਾ ਹੈ ।
II. ਖ਼ਾਲੀ ਥਾਂਵਾਂ ਭਰੋ :
(1) ……………………………. ਸਭ ਤੋਂ ਛੋਟਾ ਮਹਾਂਦੀਪ ਹੈ ।
ਉੱਤਰ-
ਆਸਟਰੇਲੀਆ
(2) ………………………… ਦੂਸਰੇ ਨੰਬਰ ਤੇ ਵੱਡਾ ਮਹਾਂਦੀਪ ਹੈ ।
ਉੱਤਰ-
ਅਫ਼ਰੀਕਾ
(3) ਆਰਕਟਿਕ ਸਾਗਰ ਨੇ ………………………….. ਧਰੁਵ ਚੁਫੇਰਿਓਂ ਘੇਰਿਆ ਹੈ ।
ਉੱਤਰ-
ਉੱਤਰੀ
(4) ਦੱਖਣੀ ਮਹਾਂਸਾਗਰ ਨੇ ………………………… ਮਹਾਂਦੀਪ ਨੂੰ ਘੇਰਿਆ ਹੋਇਆ ਹੈ ।
ਉੱਤਰ-
ਅੰਟਾਰਕਟਿਕ
(5) ਧਰਤੀ ਦਾ 2/3 ……………………….. ਨੇ ਘੇਰਿਆ ਹੋਇਆ ਹੈ ।
ਉੱਤਰ-
ਪਾਣੀ
(6) …………………………. ਮਹਾਂਦੀਪ ਨੂੰ ਚਿੱਟਾ ਮਹਾਂਦੀਪ ਆਖਦੇ ਹਨ ।
ਉੱਤਰ-
ਅੰਟਾਰਕਟਿਕ
(7) ……………………………… ਪਰਿਮੰਡਲ ਨੂੰ ਤਿੰਨੋਂ ਪਰਿਮੰਡਲ ਪ੍ਰਭਾਵਿਤ ਕਰਦੇ ਹਨ ।
ਉੱਤਰ-
ਜੀਵ ।
III. ਹੇਠ ਲਿਖਿਆਂ ਦੇ ਠੀਕ ਜੋੜੇ ਬਣਾਓ :
(1) ਮਹਾਂਦੀਪ | (ੳ) ਆਰਕਟਿਕ |
(2) ਭੂ-ਰੂਪ | (ਅ) ਜੀਵ-ਮੰਡਲ |
(3) ਜੀਵਨ | (ੲ) ਅੰਟਾਰਕਟਿਕ |
(4) ਮਹਾਂਸਾਗਰ | (ਸ) ਪਠਾਰ |
ਉੱਤਰ-
(1) ਮਹਾਂਦੀਪ | (ੲ) ਅੰਟਾਰਕਟਿਕ |
(2) ਭੂ-ਰੂਪ | (ਸ) ਪਠਾਰ |
(3) ਜੀਵਨ | (ਅ) ਜੀਵ-ਮੰਡਲ |
(4) ਮਹਾਂਸਾਗਰ | (ੳ) ਆਰਕਟਿਕ |
PSEB 6th Class Social Science Guide ਧਰਤੀ ਦੇ ਪਰਿਮੰਡਲ Important Questions and Answers
ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਧਰਤੀ ਦਾ ਕਿਹੜਾ ਪਰਿਮੰਡਲ ਵਾਯੂ ਅਤੇ ਜਲ ਦੋਵਾਂ ਵਿਚ ਫੈਲਿਆ ਹੋਇਆ ਹੈ ?
ਉੱਤਰ-
ਜੀਵ-ਮੰਡਲ ।
ਪ੍ਰਸ਼ਨ 2.
ਕਿਹੜਾ ਮਹਾਸਾਗਰ ਏਸ਼ੀਆ ਅਤੇ ਆਸਟ੍ਰੇਲੀਆ ਨੂੰ ਉੱਤਰੀ ਅਮਰੀਕਾ ਨਾਲੋਂ ਅਲੱਗ ਕਰਦਾ ਹੈ ?
ਉੱਤਰ-
ਪ੍ਰਸ਼ਾਂਤ ਮਹਾਸਾਗਰ ।
ਪ੍ਰਸ਼ਨ 3.
ਏਸ਼ੀਆ ਅਤੇ ਯੂਰਪ ਨੂੰ ਕਿਹੜੀ ਪਰਬਤ-ਮਾਲਾ ਅਲੱਗ ਕਰਦੀ ਹੈ ?
ਉੱਤਰ-
ਯੂਰਾਲ ।
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਦਿੱਤਾ ਗਿਆ ਚਿੱਤਰ ਹੇਠਾਂ ਲਿਖਿਆਂ ਵਿੱਚੋਂ ਕੀ ਦਰਸਾਉਂਦਾ ਹੈ ?
(ਉ) ਜੀਵ-ਮੰਡਲ ਦੀਆਂ ਗੈਸਾਂ
(ਅ) ਗਲੋਬਲ ਵਾਰਮਿੰਗ ਦੀਆਂ ਗੈਸਾਂ
(ੲ) ਵਾਯੂਮੰਡਲ ਦੀਆਂ ਗੈਸਾਂ ।
ਉੱਤਰ-
(ੲ) ਵਾਯੂਮੰਡਲ ਦੀਆਂ ਗੈਸਾਂ
ਪ੍ਰਸ਼ਨ 2.
ਹੇਠਾਂ ਲਿਖਿਆਂ ਵਿੱਚੋਂ ਕਿਹੜੇ ਮਹਾਂਸਾਗਰ ਨੇ ਧਰਤੀ ਦਾ 1/3 ਭਾਗ ਘੇਰਿਆ ਹੋਇਆ ਹੈ ?
(ਉ) ਪ੍ਰਸ਼ਾਂਤ ਮਹਾਂਸਾਗਰ
(ਅ) ਅੰਧ ਮਹਾਂਸਾਗਰ
(ੲ) ਹਿੰਦ ਮਹਾਂਸਾਗਰ ।
ਉੱਤਰ-
(ਉ) ਪ੍ਰਸ਼ਾਂਤ ਮਹਾਂਸਾਗਰ ।
ਸਹੀ (√) ਅਤੇ ਗ਼ਲਤ (×) ਕਥਨ :
1. ਦੱਖਣੀ ਅਮਰੀਕਾ ਮਹਾਂਦੀਪ ਪਨਾਮਾ ਨਹਿਰ ਦੁਆਰਾ ਉੱਤਰੀ ਅਮਰੀਕਾ ਨਾਲ ਜੁੜਿਆ ਹੈ ।
2. ਆਸਟ੍ਰੇਲੀਆ ਸਭ ਤੋਂ ਵੱਡਾ ਮਹਾਂਦੀਪ ਹੈ ।
3. ਆਰਕਟਿਕ ਮਹਾਂਸਾਗਰ ਨੇ ਦੱਖਣੀ ਧਰੁਵ ਨੂੰ ਘੇਰਿਆ ਹੋਇਆ ਹੈ ।
ਉੱਤਰ-
1. (√)
2. (×)
3. (×)
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਧਰਤੀ ‘ਤੇ ਸਭ ਤੋਂ ਪਹਿਲਾਂ ਜੀਵਨ ਦਾ ਵਿਕਾਸ ਕਿਹੜੇ ਮੰਡਲ ਵਿੱਚ ਹੋਇਆ ਸੀ ?
ਉੱਤਰ-
ਜਲ ਮੰਡਲ ਵਿੱਚ ।
ਪ੍ਰਸ਼ਨ 2.
ਏਸ਼ੀਆ ਮਹਾਂਦੀਪ ਨੂੰ ਕਿਹੜੇ-ਕਿਹੜੇ ਤਿੰਨ ਮਹਾਂਸਾਗਰਾਂ ਨੇ ਘੇਰਿਆ ਹੋਇਆ ਹੈ ?
ਉੱਤਰ-
ਹਿੰਦ ਮਹਾਂਸਾਗਰ, ਸ਼ਾਂਤ ਮਹਾਂਸਾਗਰ ਅਤੇ ਆਰਕਟਿਕ ਮਹਾਂਸਾਗਰ ।
ਪ੍ਰਸ਼ਨ 3.
ਏਸ਼ੀਆ ਮਹਾਂਦੀਪ ਦੀ ਸਭ ਤੋਂ ਉੱਚੀ ਪਰਬਤ ਚੋਟੀ ਦਾ ਨਾਂ ਦੱਸੋ ।
ਉੱਤਰ-
ਮਾਊਂਟ ਐਵਰੈਸਟ ।
ਪ੍ਰਸ਼ਨ 4.
ਏਸ਼ੀਆ ਮਹਾਂਦੀਪ ਦਾ ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਦੇਸ਼ ਕਿਹੜਾ ਹੈ ?
ਉੱਤਰ-
ਚੀਨ ।
ਪ੍ਰਸ਼ਨ 5.
ਮਹਾਂਸਾਗਰਾਂ ਵਿੱਚ ਸਭ ਤੋਂ ਡੂੰਘਾ ਸਥਾਨ ਕਿਹੜਾ ਹੈ ?
ਉੱਤਰ-
ਮੈਰੀਨਾ ਖਾਈ, 11022 ਮੀਟਰ ਡੂੰਘੀ ।
ਪ੍ਰਸ਼ਨ 6.
ਸਭ ਤੋਂ ਵੱਡਾ ਮਹਾਂਦੀਪ ਕਿਹੜਾ ਹੈ ?
ਉੱਤਰ-
ਏਸ਼ੀਆ ।
ਪ੍ਰਸ਼ਨ 7.
ਉਸ ਮਹਾਂਦੀਪ ਦਾ ਨਾਂ ਦੱਸੋ, ਜਿੱਥੇ ਮਨੁੱਖ ਸਥਾਈ ਰੂਪ ਨਾਲ ਨਹੀਂ ਵਸੇ ਹਨ ।
ਉੱਤਰ-
ਅੰਟਾਰਕਟਿਕਾ ।
ਪ੍ਰਸ਼ਨ 8.
ਉਸ ਮਹਾਂਸਾਗਰ ਦਾ ਨਾਂ ਦੱਸੋ, ਜਿਸਦਾ ਨਾਂ ਕਿਸੇ ਦੇਸ਼ ਦੇ ਨਾਂ ‘ਤੇ ਰੱਖਿਆ ਗਿਆ ਹੈ ।
ਉੱਤਰ-
ਹਿੰਦ ਮਹਾਂਸਾਗਰ ।
ਪ੍ਰਸ਼ਨ 9.
ਵਾਯੂਮੰਡਲ ਦੀ ਕਿਹੜੀ ਗੈਸ ਜੀਵਨ ਦੇਣ ਵਾਲੀ ਗੈਸ ਸਮਝੀ ਜਾਂਦੀ ਹੈ ?
ਉੱਤਰ-
ਆਕਸੀਜਨ ।
ਪ੍ਰਸ਼ਨ 10.
ਧਰਤੀ ‘ਤੇ ਜਲ ਅਤੇ ਥਲ ਦੀ ਵੰਡ ਦੱਸੋ ।
ਉੱਤਰ-
ਧਰਤੀ ਦਾ 71 ਪ੍ਰਤੀਸ਼ਤ ਭਾਗ ਜਲ ਹੈ । ਇਸ ਦਾ ਥਲ ਭਾਗ ਸਿਰਫ਼ 29 ਪ੍ਰਤੀਸ਼ਤ ਹੈ ।
ਪ੍ਰਸ਼ਨ 11.
ਮਹਾਂਸਾਗਰ ਕਿਸਨੂੰ ਕਹਿੰਦੇ ਹਨ ?
ਉੱਤਰ-
ਮਹਾਂਦੀਪਾਂ ਨੂੰ ਇੱਕ-ਦੂਜੇ ਤੋਂ ਅਲੱਗ ਕਰਨ ਵਾਲੇ ਜਲ ਦੇ ਵੱਡੇ-ਵੱਡੇ ਭਾਗਾਂ ਨੂੰ ਮਹਾਂਸਾਗਰ ਆਖਦੇ ਹਨ ।
ਪ੍ਰਸ਼ਨ 12.
ਸਭ ਤੋਂ ਵੱਡੇ ਮਹਾਂਸਾਗਰ ਦਾ ਨਾਂ ਦੱਸੋ ।
ਉੱਤਰ-
ਸੰਸਾਰ ਦਾ ਸਭ ਤੋਂ ਵੱਡਾ ਮਹਾਂਸਾਗਰ ਪ੍ਰਸ਼ਾਂਤ ਮਹਾਂਸਾਗਰ ਹੈ।
ਪ੍ਰਸ਼ਨ 13.
ਉਹ ਕਿਹੜੇ ਮਹਾਂਦੀਪ ਹਨ, ਜਿਹੜੇ ਥਲ ਨਾਲ ਆਪਸ ਵਿੱਚ ਜੁੜੇ ਹੋਏ ਹਨ ?
ਉੱਤਰ-
- ਏਸ਼ੀਆ, ਯੂਰਪ ਅਤੇ ਅਫ਼ਰੀਕਾ ਅਤੇ
- ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਥਲ ਦੁਆਰਾ ਆਪਸ ਵਿੱਚ ਜੁੜੇ ਹੋਏ ਹਨ ।
ਪ੍ਰਸ਼ਨ 14.
ਕਿਹੜਾ ਮਹਾਂਦੀਪ ਬਰਫ਼ ਨਾਲ ਢੱਕਿਆ ਰਹਿੰਦਾ ਹੈ ?
ਉੱਤਰ-
ਅੰਟਾਰਕਟਿਕਾ ਮਹਾਂਦੀਪ ਬਰਫ਼ ਨਾਲ ਢੱਕਿਆ ਰਹਿੰਦਾ ਹੈ ।
ਪ੍ਰਸ਼ਨ 15.
ਉਮਰ ਦੇ ਅਨੁਸਾਰ ਪਰਬਤ ਕਿਹੜੀਆਂ-ਕਿਹੜੀਆਂ ਦੋ ਕਿਸਮਾਂ ਦੇ ਹੁੰਦੇ ਹਨ ?
ਉੱਤਰ-
ਯੁਵਾ ਅਤੇ ਪ੍ਰਾਚੀਨ ।
ਪ੍ਰਸ਼ਨ 16.
ਸਮਾਨੰਤਰ ਲੜੀਆਂ ਦੇ ਯੁਵਾ ਪਰਬਤਾਂ ਦਾ ਇੱਕ ਉਦਾਹਰਨ ਦਿਉ ।
ਉੱਤਰ-
ਹਿਮਾਲਾ ਪਰਬਤ ।
ਪ੍ਰਸ਼ਨ 17.
ਦੋ ਪ੍ਰਾਚੀਨ ਪਰਬਤਾਂ ਦੇ ਨਾਂ ਦੱਸੋ ।
ਉੱਤਰ-
ਐਲਪਸ ਅਤੇ ਹਿਮਾਲਾ ।
ਪ੍ਰਸ਼ਨ 18.
ਦੀਪ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਹ ਛੋਟਾ ਜਿਹਾ ਭੂ-ਭਾਗ ਜੋ ਚਾਰੇ ਪਾਸਿਓਂ ਪਾਣੀ ਨਾਲ ਘਿਰਿਆ ਹੁੰਦਾ ਹੈ, ਦੀਪ ਕਹਾਉਂਦਾ ਹੈ ।
ਪ੍ਰਸ਼ਨ 19.
ਭਾਰਤ ਨੂੰ ਉਪ-ਮਹਾਂਦੀਪ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਭਾਰਤ ਏਸ਼ੀਆ ਮਹਾਂਦੀਪ ਦਾ ਭਾਗ ਹੈ, ਪਰ ਇਹ ਤਿੰਨ ਪਾਸਿਓਂ ਪਾਣੀ ਨਾਲ ਘਿਰਿਆ ਹੋਇਆ ਹੈ । ਇਸ ਲਈ ਭਾਰਤ ਨੂੰ ਉਪ-ਮਹਾਂਦੀਪ ਕਿਹਾ ਜਾਂਦਾ ਹੈ ।
ਪ੍ਰਸ਼ਨ 20.
ਸਾਗਰ ਅਤੇ ਖਾੜੀ ਵਿੱਚ ਅੰਤਰ ਦੱਸੋ ।
ਉੱਤਰ-
ਸਾਗਰ-ਸਾਗਰ ਮਹਾਂਸਾਗਰਾਂ ਦੇ ਛੋਟੇ ਜਲ ਭਾਗ ਹਨ । ਖਾੜੀ-ਕੁੱਝ ਸਾਗਰ ਦੂਰ ਥਲ ਭਾਗ ਵਿੱਚ ਪ੍ਰਵੇਸ਼ ਕਰ ਗਏ ਹਨ । ਇਨ੍ਹਾਂ ਨੂੰ ਖਾੜੀ ਕਹਿੰਦੇ
ਹਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸ਼ਾਂਤ ਮਹਾਂਸਾਗਰ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ !
ਉੱਤਰ-
- ਸ਼ਾਂਤ ਮਹਾਂਸਾਗਰ ਸਭ ਤੋਂ ਵੱਡਾ ਮਹਾਂਸਾਗਰ ਹੈ । ਇਸਦਾ ਖੇਤਰਫਲ ਸਾਰੇ ਮਹਾਂਸਾਗਰਾਂ ਦੇ ਕੁੱਲ ਖੇਤਰਫਲ ਤੋਂ ਵੀ ਜ਼ਿਆਦਾ ਹੈ ।
- ਇਹ ਹੋਰਨਾਂ ਮਹਾਂਸਾਗਰਾਂ ਦੀ ਬਜਾਏ ਵਧੇਰੇ ਡੂੰਘਾ ਹੈ । ਵਿਸ਼ਵ ਦਾ ਸਭ ਤੋਂ ਡੂੰਘਾ ਸਥਾਨ ਮੈਰੀਨਾ ਖਾਈ ਇਸੇ ਵਿੱਚ ਸਥਿਤ ਹੈ ।
- ਇਸਦੇ ਇੱਕ ਪਾਸੇ ਏਸ਼ੀਆ ਅਤੇ ਆਸਟਰੇਲੀਆ ਮਹਾਂਦੀਪ ਹਨ ਅਤੇ ਦੂਜੇ ਪਾਸੇ । ਉੱਤਰੀ ਅਤੇ ਦੱਖਣੀ ਅਮਰੀਕਾ ਮਹਾਂਦੀਪ ਹਨ ।
ਪ੍ਰਸ਼ਨ 2.
ਵਾਯੂਮੰਡਲ ਤੋਂ ਕੀ ਭਾਵ ਹੈ ?
ਉੱਤਰ-
ਧਰਤੀ ਨੂੰ ਚਾਰੇ ਪਾਸਿਓਂ ਘੇਰੇ ਹੋਏ ਹਵਾ ਦੇ ਗਿਲਾਫ਼ ਨੂੰ ਵਾਯੂਮੰਡਲ ਕਹਿੰਦੇ ਹਨ । ਇਹ ਧਰਾਤਲ ਤੋਂ ਲਗਪਗ 1600 ਕਿਲੋਮੀਟਰ ਦੀ ਉੱਚਾਈ ਤੱਕ ਫੈਲਿਆ ਹੋਇਆ ਹੈ । ਵਾਯੂਮੰਡਲ ਵਿੱਚ ਉੱਚਾਈ ਦੇ ਨਾਲ-ਨਾਲ ਹਵਾ ਵਿਰਲੀ ਹੁੰਦੀ ਜਾਂਦੀ ਹੈ ।
ਪ੍ਰਸ਼ਨ 3.
ਵਾਯੂਮੰਡਲ ਦੀਆਂ ਵੱਖ-ਵੱਖ ਗੈਸਾਂ ਕਿਹੜੀਆਂ ਹਨ ? ਉੱਚਾਈ ਦੇ ਨਾਲ ਇਨ੍ਹਾਂ ਦੇ ਅਨੁਪਾਤ ਵਿੱਚ ਕੀ ਪਰਿਵਰਤਨ ਆ ਜਾਂਦਾ ਹੈ ?
ਉੱਤਰ-
ਵਾਯੂਮੰਡਲ ਦੀਆਂ ਵੱਖ-ਵੱਖ ਗੈਸਾਂ ਹੇਠ ਲਿਖੀਆਂ ਹਨ
ਨਾਈਟ੍ਰੋਜਨ = 78 ਪ੍ਰਤੀਸ਼ਤ
ਆਕਸੀਜਨ = 21 ਪ੍ਰਤੀਸ਼ਤ
ਆਰਗਨ . : 0.91 ਪ੍ਰਤੀਸ਼ਤ
ਕਾਰਬਨ ਡਾਈਆਕਸਾਈਡ = 0.03 ਪ੍ਰਤੀਸ਼ਤ ।
ਧਰਤੀ ਤੋਂ 5-6 ਕਿਲੋਮੀਟਰ ਦੀ ਉੱਚਾਈ ਤੱਕ ਗੈਸਾਂ ਦੇ ਅਨੁਪਾਤ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ, ਪਰ ਇਸ ਤੋਂ ਉੱਪਰ ਜਾਣ ‘ਤੇ ਹਵਾ ਵਿੱਚ ਆਕਸੀਜਨ ਦੀ ਮਾਤਰਾ ਘੱਟ ਹੋ ਜਾਂਦੀ ਹੈ । ਬਹੁਤ ਜ਼ਿਆਦਾ ਉੱਚਾਈ ‘ਤੇ ਹਵਾ ਵਿੱਚ ਸਿਰਫ਼ ਹਾਈਡਰੋਜਨ ਅਤੇ ਹੀਲੀਅਮ ਗੈਸਾਂ ਮਿਲਦੀਆਂ ਹਨ ।
ਪ੍ਰਸ਼ਨ 4.
ਮਹਾਂਦੀਪ ਜਾਂ ਥਲੇ ਮੰਡਲ ਦਾ ਮਹੱਤਵ ਦੱਸੋ ।
ਉੱਤਰ-
ਮਹਾਂਦੀਪ ਥਲ ਮੰਡਲ ਦੇ ਭਾਗ ਹਨ । ਇਨ੍ਹਾਂ ਦਾ ਹੇਠ ਲਿਖਿਆ ਮਹੱਤਵ ਹੈ-
- ਥਲ ਭਾਗ ‘ਤੇ ਖੇਤੀਬਾੜੀ ਕੀਤੀ ਜਾਂਦੀ ਹੈ ।
- ਇਹ ਮਨੁੱਖਾਂ ਅਤੇ ਕਈ ਜੀਵ-ਜੰਤੂਆਂ ਨੂੰ ਆਵਾਸ ਪ੍ਰਦਾਨ ਕਰਦਾ ਹੈ ।
- ਥਲ ਭਾਗ ਨੂੰ ਪੁੱਟ ਕੇ ਕੀਮਤੀ ਖਣਿਜ ਪਦਾਰਥ ਪ੍ਰਾਪਤ ਕੀਤੇ ਜਾਂਦੇ ਹਨ ।
- ਬਲ ਮੰਡਲ ਕਈ ਤਰ੍ਹਾਂ ਦੀਆਂ ਮਨੁੱਖੀ ਕਿਰਿਆਵਾਂ ਦਾ ਆਧਾਰ ਹੈ ।
ਪ੍ਰਸ਼ਨ 5.
ਪਰਬਤ ਅਤੇ ਪਠਾਰ ਵਿੱਚ ਅੰਤਰ ਦੱਸੋ ।
ਉੱਤਰ-
ਪਰਬਤ – ਪਰਬਤ ਧਰਾਤਲ ਦੇ ਉਹ ਭੂ-ਭਾਗ ਹਨ, ਜੋ ਨੇੜੇ-ਤੇੜੇ ਦੇ ਖੇਤਰ ਤੋਂ ਉੱਚੇ ਉੱਠੇ ਹੁੰਦੇ ਹਨ । ਇਨ੍ਹਾਂ ਦੇ ਸਿਖਰ ਤਿੱਖੇ ਅਤੇ ਢਾਲ ਤੇਜ਼ ਹੁੰਦੇ ਹਨ । ਜ਼ਿਆਦਾਤਰ ਭੂਗੋਲ ਸ਼ਾਸਤਰੀਆਂ ਦੇ ਅਨੁਸਾਰ ਪਰਬਤ ਦੀ ਉੱਚਾਈ 900 ਮੀਟਰ ਤੋਂ ਵੱਧ ਹੋਣੀ ਚਾਹੀਦੀ ਹੈ ।
ਪਠਾਰ – ਪਠਾਰ ਵੀ ਧਰਾਤਲ ਦੇ ਉੱਚੇ ਉੱਠੇ ਭਾਗ ਹੁੰਦੇ ਹਨ, ਪਰ ਇਨ੍ਹਾਂ ਦਾ ਸਿਖਰ ਵਿਸ਼ਾਲ ਅਤੇ ਸਪਾਟ ਪੱਧਰਾ ਹੁੰਦਾ ਹੈ । ਇਨ੍ਹਾਂ ਦੀ ਉੱਚਾਈ ਅਤੇ ਵਿਸਤਾਰ ਵੀ ਅਲੱਗ-ਅਲੱਗ ਹੁੰਦਾ ਹੈ ।
ਪ੍ਰਸ਼ਨ 6.
ਮੈਦਾਨ ਤੋਂ ਕੀ ਭਾਵ ਹੈ ? ਸੰਖੇਪ ਵਰਣਨ ਕਰੋ ।
ਉੱਤਰ-
ਭੂ-ਤਲ ਦੇ ਹੇਠਲੇ ਪ੍ਰਦੇਸ਼ ਮੈਦਾਨ ਅਖਵਾਉਂਦੇ ਹਨ । ਇਹ ਲਗਪਗ ਪੱਧਰੇ ਅਤੇ ਲੱਛਣਹੀਣ ਹੁੰਦੇ ਹਨ । ਸਮੁੰਦਰ ਤਲ ਤੋਂ ਇਨ੍ਹਾਂ ਦੀ ਉੱਚਾਈ 300 ਮੀਟਰ ਤੋਂ ਵੀ ਘੱਟ ਹੁੰਦੀ ਹੈ । ਸੰਸਾਰ ਦੇ ਜ਼ਿਆਦਾਤਰ ਮੈਦਾਨਾਂ ਦਾ ਨਿਰਮਾਣ ਨਦੀਆਂ ਦੇ ਨਿਖੇਪ ਤੋਂ ਹੋਇਆ ਹੈ ।
ਪ੍ਰਸ਼ਨ 7.
ਕਿਹੜੇ-ਕਿਹੜੇ ਮਹਾਂਦੀਪ ਦੋਨਾਂ ਅਰਧ ਗੋਲਿਆਂ ਵਿੱਚ ਫੈਲੇ ਹਨ ?
ਉੱਤਰ-
ਅਫ਼ਰੀਕਾ, ਦੱਖਣੀ ਅਮਰੀਕਾ ਅਤੇ ਅੰਟਾਰਕਟਿਕਾ ਦੋਵੇਂ ਹੀ ਅਰਧ ਗੋਲਿਆਂ ਵਿੱਚ ਸਥਿਤ ਹਨ । ਇਨ੍ਹਾਂ ਦਾ ਕੁੱਝ ਭਾਗ ਉੱਤਰੀ ਅਰਧ ਗੋਲੇ ਵਿਚ ਅਤੇ ਬਾਕੀ ਭਾਗ ਦੱਖਣੀ ਅਰਧ ਗੋਲੇ ਵਿੱਚ ਹੈ ।
ਪ੍ਰਸ਼ਨ 8. ਕਾਰਨ ਦੱਸੋ-
8. (ਉ) ਧਰਤੀ ਇੱਕ ਅਦੁੱਤਾ ਹਿ ਹੈ ।
ਉੱਤਰ-
ਸੂਰਜ ਦੇ ਅੱਠ ਹਿ ਹਨ, ਜਿਨ੍ਹਾਂ ਵਿੱਚੋਂ ਧਰਤੀ ਵੀ ਇੱਕ ਹੈ । ਪਰ ਧਰਤੀ ਇੱਕ ਮਾਤਰ ਅਜਿਹਾ ਹਿ ਹੈ, ਜਿਸ ’ਤੇ ਜੀਵਨ ਪਾਇਆ ਜਾਂਦਾ ਹੈ । ਇਸ ਲਈ ਧਰਤੀ ਨੂੰ ਅਦੁੱਤਾ ਨ੍ਹੀ ਆਖਦੇ ਹਨ ।
8. (ਅ) ਯੂਰਪ ਅਤੇ ਏਸ਼ੀਆ ਨੂੰ ਯੂਰੇਸ਼ੀਆ ਵੀ ਕਹਿੰਦੇ ਹਨ ।
ਉੱਤਰ-
ਯੂਰਪ ਅਤੇ ਏਸ਼ੀਆ ਨੂੰ ਕੋਈ ਵੀ ਮਹਾਂਸਾਗਰ ਅਲੱਗ ਨਹੀਂ ਕਰਦਾ । ਇਸੇ ਕਾਰਨ ਇਨ੍ਹਾਂ ਦੋਨਾਂ ਮਹਾਂਦੀਪਾਂ ਦੇ ਨਾਂਵਾਂ ਨੂੰ ਮਿਲਾ ਕੇ ਇਨ੍ਹਾਂ ਨੂੰ ਯੂਰੇਸ਼ੀਆ ਵੀ ਕਹਿੰਦੇ ਹਨ । ਇਹ ਇਨ੍ਹਾਂ ਦੋਨਾਂ ਮਹਾਂਦੀਪਾਂ ਦਾ ਸਮੂਹਿਕ ਨਾਂ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸੰਸਾਰ ਦੇ ਕਿੰਨੇ ਮਹਾਂਦੀਪ ਹਨ ? ਉਨ੍ਹਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸੰਸਾਰ ਦੇ ਕੁੱਲ ਸੱਤ ਮਹਾਂਦੀਪ ਹਨ । ਇਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-
- ਏਸ਼ੀਆ – ਇਹ ਸੰਸਾਰ ਦਾ ਸਭ ਤੋਂ ਵੱਡਾ ਮਹਾਂਦੀਪ ਹੈ । ਇਹ ਇੱਕ ਪਾਸੇ ‘ਯੂਰਪ, ਮਹਾਂਦੀਪ ਨਾਲ ਜੁੜਿਆ ਹੈ । ਇਸ ਲਈ ਇਨ੍ਹਾਂ ਦੋਨਾਂ ਮਹਾਂਦੀਪਾਂ ਨੂੰ ਯੂਰੇਸ਼ੀਆ ਦੇ ਨਾਂ ਨਾਲ ਵੀ ਬੁਲਾਉਂਦੇ ਹਨ ।
- ਯੂਰਪ – ਇਹ ਸੰਸਾਰ ਦੇ ਖੁਸ਼ਹਾਲ ਮਹਾਂਦੀਪਾਂ ਵਿੱਚੋਂ ਇੱਕ ਹੈ । ਇਸਦਾ ਵਿਸਤਾਰ ਸਿਰਫ਼ ਉੱਤਰੀ ਅਰਧ ਗੋਲੇ ਵਿੱਚ ਹੀ ਹੈ ।
- ਅਫ਼ਰੀਕਾ – ਇਹ ਸੰਸਾਰ ਦਾ ਦੂਜਾ ਵੱਡਾ ਮਹਾਂਦੀਪ ਹੈ । ਇਸਨੂੰ ਸਵੇਜ਼ ਨਹਿਰ ਏਸ਼ੀਆ ਤੋਂ ਅਲੱਗ ਕਰਦੀ ਹੈ । ਇਹ ਮਹਾਂਦੀਪ ਦੋਨਾਂ ਅਰਧ ਗੋਲਿਆਂ ਵਿੱਚ ਫੈਲਿਆ ਹੋਇਆ ਹੈ ।
- ਉੱਤਰੀ ਅਮਰੀਕਾ – ਇਸ ਮਹਾਂਦੀਪ ਦਾ ਵਿਸਤਾਰ ਉੱਤਰੀ ਅਰਧ ਗੋਲੇ ਵਿੱਚ ਹੈ ।
- ਦੱਖਣੀ ਅਮਰੀਕਾ – ਇਹ ਮਹਾਂਦੀਪ ਅਫ਼ਰੀਕਾ ਮਹਾਂਦੀਪ ਦੇ ਵਾਂਗ ਦੋਨਾਂ ਅਰਧ ਗੋਲਿਆਂ ਵਿੱਚ ਫੈਲਿਆ ਹੈ, ਪਰ ਇਸਦਾ ਜ਼ਿਆਦਾਤਰ ਵਿਸਤਾਰ ਦੱਖਣੀ ਅਰਧ ਗੋਲੇ ਵਿੱਚ ਹੈ ।
- ਆਸਟਰੇਲੀਆ – ਇਹ ਸੰਸਾਰ ਦਾ ਸਭ ਤੋਂ ਛੋਟਾ ਮਹਾਂਦੀਪ ਹੈ । ਇਸਦਾ ਵਿਸਤਾਰ ਸਿਰਫ਼ ਦੱਖਣੀ ਅਰਧ ਗੋਲੇ ਵਿੱਚ ਹੀ ਹੈ ।
- ਅੰਟਾਰਕਟਿਕਾ – ਇਸ ਮਹਾਂਦੀਪ ਦਾ ਵਿਸਤਾਰ ਵੀ ਸਿਰਫ਼ ਦੱਖਣੀ ਅਰਧ ਗੋਲੇ ਵਿੱਚ ਹੀ ਹੈ । ਇਸਦਾ ਖੇਤਰਫਲ ਯੂਰਪ ਅਤੇ ਆਸਟਰੇਲੀਆ ਦੇ ਮਿਲੇ-ਜੁਲੇ ਖੇਤਰਫਲ ਤੋਂ ਵੀ ਜ਼ਿਆਦਾ ਹੈ । ਇਹ ਸਦਾ ਬਰਫ਼ ਨਾਲ ਢੱਕਿਆ ਰਹਿੰਦਾ ਹੈ ।
ਪ੍ਰਸ਼ਨ 2.
ਮਹਾਂਸਾਗਰ ਤੋਂ ਕੀ ਭਾਵ ਹੈ ? ਸੰਖੇਪ ਵਰਣਨ ਕਰੋ ।
ਉੱਤਰ-
ਧਰਾਤਲ ਦਾ ਵਿਸ਼ਾਲ ਪਾਣੀ ਵਾਲਾ ਭਾਗ, ਜਿਨ੍ਹਾਂ ਨੂੰ ਮਹਾਂਦੀਪ ਇੱਕ-ਦੂਜੇ ਤੋਂ ਅਲੱਗ ਕਰਦੇ ਹਨ, ਮਹਾਂਸਾਗਰ ਅਖਵਾਉਂਦੇ ਹਨ । ਇਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-
- ਸ਼ਾਂਤ ਮਹਾਂਸਾਗਰ – ਇਹ ਸੰਸਾਰ ਦਾ ਸਭ ਤੋਂ ਵੱਡਾ ਅਤੇ ਡੂੰਘਾ ਮਹਾਂਸਾਗਰ ਹੈ । ਇਸਦਾ ਖੇਤਰਫਲ ਸੰਸਾਰ ਦੇ ਸਾਰੇ ਮਹਾਂਸਾਗਰਾਂ ਦੇ ਕੁੱਲ ਖੇਤਰਫਲ ਤੋਂ ਵੀ ਵੱਧ ਹੈ । ਸੰਸਾਰ ਦੀ ਸਭ ਤੋਂ ਡੂੰਘੀ ਖਾਈ ਮੈਰੀਨਾ ਇਸੇ ਮਹਾਂਸਾਗਰ ਵਿੱਚ ਹੈ । ਇਹ ਖਾਈ 11022 ਮੀਟਰ ਡੂੰਘੀ ਹੈ ।
- ਅੰਧ ਮਹਾਂਸਾਗਰ – ਇਹ ਸੰਸਾਰ ਦਾ ਦੂਜਾ ਵੱਡਾ ਮਹਾਂਸਾਗਰ ਹੈ । ਇਸਦਾ ਖੇਤਰਫਲ ਸ਼ਾਂਤ ਮਹਾਂਸਾਗਰ ਤੋਂ ਲਗਪਗ ਅੱਧਾ ਹੈ ।
- ਹਿੰਦ ਮਹਾਂਸਾਗਰ – ਵਿਸਤਾਰ ਦੀ ਦ੍ਰਿਸ਼ਟੀ ਤੋਂ ਇਹ ਸੰਸਾਰ ਦਾ ਤੀਜਾ ਵੱਡਾ ਮਹਾਂਸਾਗਰ ਹੈ । ਸੰਸਾਰ ਵਿੱਚ ਇਹੀ ਇੱਕ ਮਾਤਰ ਅਜਿਹਾ ਮਹਾਂਸਾਗਰ ਹੈ, ਜਿਸਦਾ ਨਾਂ ਕਿਸੇ ਦੇਸ਼ ਭਾਰਤ ਦੇ ਨਾਂ ‘ਤੇ ਰੱਖਿਆ ਗਿਆ ਹੈ ।
- ਆਰਕਟਿਕ – ਇਹ ਸੰਸਾਰ ਦਾ ਚੌਥਾ ਵੱਡਾ ਮਹਾਂਸਾਗਰ ਹੈ । ਇਸਦਾ ਜ਼ਿਆਦਾਤਰ ਭਾਗ ਸਾਰਾ ਸਾਲ ਬਰਫ਼ ਨਾਲ ਜੰਮਿਆ ਰਹਿੰਦਾ ਹੈ । ਇਸੇ ਲਈ ਇਸਨੂੰ ਉੱਤਰੀ ਹਿਮ ਮਹਾਂਸਾਗਰ ਵੀ ਕਹਿੰਦੇ ਹਨ ।
- ਦੱਖਣੀ ਮਹਾਂਸਾਗਰ – ਦੱਖਣੀ ਗੋਲਾਰਧ ਵਿਚ ਅੰਧ ਮਹਾਂਸਾਗਰ, ਪ੍ਰਸ਼ਾਂਤ ਮਹਾਂਸਾਗਰ ਅਤੇ ਹਿੰਦ ਮਹਾਂਸਾਗਰ ਆਪਸ ਵਿਚ ਮਿਲ ਜਾਂਦੇ ਹਨ । ਇਸ ਵਿਸ਼ਾਲ ਮਹਾਂਸਾਗਰ ਨੂੰ ਦੱਖਣੀ ਮਹਾਂਸਾਗਰ ਕਹਿੰਦੇ ਹਨ । ਇਸ ਮਹਾਂਸਾਗਰ ਨੇ ਅੰਟਾਰਕਟਿਕ ਮਹਾਂਸਾਗਰ ਨੂੰ ਚਾਰੇ ਪਾਸਿਓਂ ਘੇਰਿਆ ਹੋਇਆ ਹੈ ।
ਪ੍ਰਸ਼ਨ 3.
ਧਰਤੀ ਦੇ ਬਲ ਭਾਗ ਦੀਆਂ ਪ੍ਰਮੁੱਖ ਆਕ੍ਰਿਤੀਆਂ ਦਾ ਵਰਣਨ ਕਰੋ ।
ਉੱਤਰ-
ਧਰਤੀ ਦਾ ਸਾਰਾ ਥਲ ਭਾਗ ਪੱਧਰਾ ਨਹੀਂ ਹੈ । ਇਹ ਕਿਤੇ ਘੱਟ ਉੱਚਾ ਹੈ, ਤਾਂ ਕਿਤੇ ਜ਼ਿਆਦਾ ਉੱਚਾ । ਇਸ ਨਜ਼ਰੀਏ ਤੋਂ ਥਲ ਨੂੰ ਤਿੰਨ ਪ੍ਰਮੁੱਖ ਭਾਗਾਂ ਵਿੱਚ ਵੰਡ ਸਕਦੇ ਹਾਂ
- ਪਹਾੜ ਜਾਂ ਪਰਬਤ
- ਪਠਾਰ
- ਮੈਦਾਨ ।
1. ਪਹਾੜ ਜਾਂ ਪਰਬਤ – ਆਪਣੇ ਆਲੇ-ਦੁਆਲੇ ਦੇ ਖੇਤਰ ਤੋਂ ਉੱਚੇ ਉੱਠੇ ਭੂ-ਭਾਗ ਪਰਬਤ ਅਖਵਾਉਂਦੇ ਹਨ । ਇਨ੍ਹਾਂ ਦੀ ਉੱਚਾਈ 600 ਮੀਟਰ ਤੋਂ ਜ਼ਿਆਦਾ ਹੁੰਦੀ ਹੈ । ਇਨ੍ਹਾਂ ਦੀ ਢਲਾਨ ਆਮ ਤੌਰ ‘ਤੇ ਖੜ੍ਹੀ ਜਾਂ ਤਿੱਖੀ ਹੁੰਦੀ ਹੈ । ਰਚਨਾ ਦੇ ਅਨੁਸਾਰ ਪਰਬਤ ਚਾਰ ਤਰ੍ਹਾਂ ਦੇ ਹੁੰਦੇ ਹਨ-ਵਲਿਤ ਪਰਬਤ, ਜਵਾਲਾਮੁਖੀ ਪਰਬਤ, ਬਲਾਕ ਪਰਬਤ ਅਤੇ ਅਵਸ਼ਿਸ਼ਟ ਪਰਬਤ । ਵਲਿਤ ਪਰਬਤ ਤਲਛੱਟੀ ਚੱਟਾਨਾਂ ਵਿੱਚ ਵੱਲ ਪੈਣ ਕਾਰਨ ਬਣਦੇ ਹਨ ਅਤੇ ਜਵਾਲਾਮੁਖੀ ਪਰਬਤਾਂ ਦਾ ਨਿਰਮਾਣ ਲਾਵੇ ਤੋਂ ਹੁੰਦਾ ਹੈ । ਬਲਾਕ ਪਰਬਤ ਧਰਤੀ ਵਿੱਚ ਦਰਾਰ ਪੈਣ ਨਾਲ ਬਣਦੇ ਹਨ । ਅਵਸ਼ਿਸ਼ਟ ਪਰਬਤ ਉਹ ਪ੍ਰਾਚੀਨ ਪਰਬਤ ਹਨ ਜੋ ਅਪਰਦਨ ਦੇ ਕਾਰਨ ਘੱਟ ਉੱਚੇ ਰਹਿ ਗਏ ਹਨ ।
2. ਪਠਾਰ – ਪਠਾਰ ਸਾਧਾਰਨ ਰੂਪ ਨਾਲ ਉੱਚੇ ਉੱਠੇ ਉਹ ਭੂ-ਭਾਗ ਹਨ ਜੋ ਉੱਪਰੋਂ ਲਗਪਗ ਪੱਧਰੇ ਹੁੰਦੇ ਹਨ । ਇਹ ਆਮ ਤੌਰ ‘ਤੇ ਮੇਜ਼ ਜਾਂ ਟੇਬਲ ਦੀ ਸ਼ਕਲ ਦੇ ਹੁੰਦੇ ਹਨ । ਇਸੇ ਲਈ ਇਨ੍ਹਾਂ ਨੂੰ ਟੇਬਲ ਲੈਂਡ ਵੀ ਕਿਹਾ ਜਾਂਦਾ ਹੈ । ਇਨ੍ਹਾਂ ਦਾ ਇੱਕ ਤੋਂ ਜ਼ਿਆਦਾ ਕਿਨਾਰਾ ਖੜੀ ਢਲਾਨ ਬਣਾਉਂਦਾ ਹੈ | ਪਰ ਮੁੱਖ ਤੌਰ ‘ਤੇ ਤਿੰਨ ਤਰ੍ਹਾਂ ਦੇ ਹੁੰਦੇ ਹਨ-ਅੰਤਰ-ਪਰਬਤੀ ਪਠਾਰ, ਵਿਛੇਦਿਤ ਪਠਾਰ, ਗਿਰੀਪਦੀ ਜਾਂ ਲਾਵਾ ਪਠਾਰ । ਅੰਤਰ-ਪਰਬਤੀ ਪਠਾਰ ਉਹ ਪਠਾਰ ਹੁੰਦੇ ਹਨ ਜੋ ਦੋ ਜਾਂ ਦੋ ਤੋਂ ਜ਼ਿਆਦਾ ਪਰਬਤ ਲੜੀਆਂ ਨਾਲ ਘਿਰੇ ਹੁੰਦੇ ਹਨ । ਵਿਛੇਦਿਤ ਪਠਾਰ ਨਦੀਆਂ ਦੀ ਕਾਂਟ-ਛਾਂਟ ਤੋਂ ਬਣਦੇ ਹਨ । ਗਿਰੀਪਦੀ ਪਠਾਰ ਪਹਾੜਾਂ ਦੀ ਤਲ ਵਿੱਚ ਸਥਿਤ ਹੁੰਦੇ ਹਨ ।
3. ਮੈਦਾਨ – ਧਰਾਤਲ ਦੇ ਸਭ ਤੋਂ ਜ਼ਿਆਦਾ ਪੱਧਰੇ ਭਾਗ ਮੈਦਾਨ ਅਖਵਾਉਂਦੇ ਹਨ । ਇਨ੍ਹਾਂ ਦੀ ਸਮੁੰਦਰ ਤਲ ਤੋਂ ਉੱਚਾਈ 300 ਮੀਟਰ ਤੋਂ ਘੱਟ ਹੁੰਦੀ ਹੈ । ਬਣਾਵਟ ਦੇ ਅਨੁਸਾਰ ਮੈਦਾਨ ਤਿੰਨ ਤਰ੍ਹਾਂ ਦੇ ਹੁੰਦੇ ਹਨ-ਨਦੀ ਘਾਟੀ ਮੈਦਾਨ, ਸਰੋਵਰੀ ਮੈਦਾਨ ਅਤੇ ਤੱਟੀ ਮੈਦਾਨ ।