Punjab State Board PSEB 6th Class Social Science Book Solutions History Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ Textbook Exercise Questions and Answers.
PSEB Solutions for Class 6 Social Science History Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ
SST Guide for Class 6 PSEB ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :
ਪ੍ਰਸ਼ਨ 1.
ਮਹਾਜਨਪਦ ਤੋਂ ਕੀ ਭਾਵ ਹੈ ?
ਉੱਤਰ-
600 ਈ:ਪੂ: ਦੇ ਲਗਭਗ ਭਾਰਤ ਵਿਚ ਅਨੇਕ ਗਣਤੰਤਰ ਅਤੇ ਰਾਜਤੰਤਰ ਰਾਜਾਂ ਦੀ ਸਥਾਪਨਾ ਹੋਈ । ਇਸ ਵਿਚ ਜਿਹੜੇ ਰਾਜ ਜ਼ਿਆਦਾ ਸ਼ਕਤੀਸ਼ਾਲੀ ਸਨ, ਉਨ੍ਹਾਂ ਨੂੰ ਮਹਾਜਨਪਦ ਕਿਹਾ ਜਾਂਦਾ ਸੀ । ਬੁੱਧ ਅਤੇ ਜੈਨ ਸਾਹਿਤ ਦੇ ਅਨੁਸਾਰ ਇਨ੍ਹਾਂ ਦੀ ਗਿਣਤੀ 16 ਸੀ ।
ਪ੍ਰਸ਼ਨ 2.
ਕਿਸੇ ਚਾਰ ਮਹੱਤਵਪੂਰਨ ਜਨਪਦਾਂ ਬਾਰੇ ਲਿਖੋ ।
ਉੱਤਰ-
ਮੁਗਧ, ਕੌਸ਼ਲ, ਵਤਸ ਅਤੇ ਅਵੰਤੀ ਚਾਰ ਮਹੱਤਵਪੂਰਨ ਜਨਪਦ ਸਨ ।
- ਮਗਧ – ਮਗਧ ਸਭ ਤੋਂ ਵੱਧ ਸ਼ਕਤੀਸ਼ਾਲੀ ਜਨਪਦ ਸੀ । ਇਸ ਵਿੱਚ ਬਿਹਾਰ ਪ੍ਰਾਂਤ ਦੇ ਗਯਾ ਅਤੇ ਪਟਨਾ ਦੇ ਇਲਾਕੇ ਸ਼ਾਮਿਲ ਸਨ । ਇਸ ਦੀ ਰਾਜਧਾਨੀ ਰਾਜਹਿ ਸੀ ।
- ਕੌਸ਼ਲ – ਕੌਸ਼ਲ ਇੱਕ ਹੋਰ ਸ਼ਕਤੀਸ਼ਾਲੀ ਰਾਜ ਸੀ ਅਤੇ ਇਸਦੀ ਰਾਜਧਾਨੀ ਅਯੁੱਧਿਆ ਸਤ ਸੀ ।
- ਵਤਸ – ਵਤਸ ਦੀ ਰਾਜਧਾਨੀ ਕੋਸ਼ਾਂਬੀ ਸੀ
- ਅਵੰਤੀ – ਅਵੰਤੀ ਜਨਪਦ ਦੀ ਰਾਜਧਾਨੀ ਉੱਜੈਨ ਸੀ ।
ਪ੍ਰਸ਼ਨ 3.
ਹਰਿਅੰਕ ਵੰਸ਼ ਦੇ ਅਧੀਨ ਮਗਧ ਦੇ ਉੱਥਾਨ ਦਾ ਵਰਣਨ ਕਰੋ ।
ਉੱਤਰ-
ਮਗਧ ਰਾਜ ਵਿੱਚ ਆਰੰਭ ਵਿੱਚ ਕੇਵਲ ਬਿਹਾਰ ਪ੍ਰਾਂਤ ਦੇ ਗਯਾ ਅਤੇ ਪਟਨਾ ਦੇ ਇਲਾਕੇ ਹੀ ਸ਼ਾਮਿਲ ਸਨ, ਪਰ ਬਾਅਦ ਵਿੱਚ ਹਰਿਅੰਕ ਵੰਸ਼ ਦੇ ਰਾਜਿਆਂ ਬਿੰਬੀਸਾਰ ਅਤੇ ਅਜਾਤਸ਼ਤਰੂ ਦੇ ਅਧੀਨ ਇਸ ਦਾ ਬਹੁਤ ਉੱਥਾਨ ਹੋਇਆ ।
1. ਬਿੰਬੀਸਾਰ – ਬਿੰਬੀਸਾਰ ਮਗਧ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਸ਼ਾਸਕ ਸੀ । ਉਸਨੇ 543 ਈ: ਪੂ: ਤੋਂ 492 ਈ: ਪੂ: ਤਕ ਸ਼ਾਸਨ ਕੀਤਾ । ਉਸਨੇ ਗੰਗਾ ਨਦੀ ‘ਤੇ ਅਧਿਕਾਰ ਕਰ ਲਿਆ । ਉਸਨੇ ਦੱਖਣ-ਪੂਰਬ ਦੇ ਅੰਗ ਰਾਜ ਨੂੰ ਜਿੱਤਿਆ ਅਤੇ ਗੰਗਾ ਤੱਟ ਦੀ ਮੁੱਖ ਬੰਦਰਗਾਹ ਚੰਪਾ ‘ਤੇ ਅਧਿਕਾਰ ਜਮਾਇਆ । ਉਸ ਦੀ ਰਾਜਧਾਨੀ ਨਾਲੰਦਾ ਦੇ ਨੇੜੇ ਰਾਜਹਿ ਸੀ ।
2. ਅਜਾਤਸ਼ਤਰੂ – ਅਜਾਤਸ਼ਤਰੂ ਬਿੰਬੀਸਾਰ ਦਾ ਪੁੱਤਰ ਸੀ । ਉਸਨੇ 492 ਈ: ਪੂ: ਤੋਂ 460 ਈ: ਪੂ: ਤੱਕ ਰਾਜ ਕੀਤਾ । ਉਸਨੇ ਗੁਆਂਢੀ ਰਾਜਾਂ ‘ਤੇ ਹਮਲੇ ਕਰਕੇ ਆਪਣੇ ਰਾਜ ਦਾ ਵਿਸਤਾਰ ਕੀਤਾ । ਉਸਨੇ ਕਾਸ਼ੀ, ਕੌਸ਼ਲ ਅਤੇ ਵੈਸ਼ਾਲੀ ’ਤੇ ਜਿੱਤ ਪ੍ਰਾਪਤ ਕਰਕੇ ਮਗਧ ਨੂੰ ਉੱਤਰੀ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਰਾਜ ਬਣਾ ਦਿੱਤਾ । ਉਸਨੇ ਪਾਟਲੀਪੁੱਤਰ (ਪਟਨਾ) ਨੂੰ ਆਪਣੀ ਰਾਜਧਾਨੀ ਬਣਾਇਆ ।
ਪ੍ਰਸ਼ਨ 4.
ਇਸ ਕਾਲ (600 ਈ: ਪੂ: ਤੋਂ 400 ਈ: ਪੂ: ਤਕ) ਵਿੱਚ ਜਾਤ-ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
600 ਈ: ਪੂਰਵ ਤੋਂ 400 ਈ: ਪੂਰਵ ਤੱਕ ਦੇ ਭਾਰਤ ਵਿੱਚ ਜਾਤ-ਪ੍ਰਥਾ ਅਤੇ ਆਸ਼ਰਮ ਵਿਵਸਥਾ ਸਮਾਜ ਦੀ ਮਹੱਤਵਪੂਰਨ ਵਿਸ਼ੇਸ਼ਤਾ ਸੀ । ਜਾਤ-ਪ੍ਰਥਾ ਕਠੋਰ ਸੀ । ਸਮਾਜ ਤੱਕ ਮੁੱਖ ਤੌਰ ‘ਤੇ ਚਾਰ ਜਾਤੀਆਂ ਵਿੱਚ ਵੰਡਿਆ ਹੋਇਆ ਸੀ । ਇਹ ਜਾਤੀਆਂ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਸਨ । ਸਮਾਜ ਵਿੱਚ ਬ੍ਰਾਹਮਣਾਂ ਨੂੰ ਬਹੁਤ ਸਨਮਾਨ ਦਿੱਤਾ ਜਾਂਦਾ ਸੀ, ਜਦ ਕਿ ਸ਼ੂਦਰਾਂ ਦੀ ਸਥਿਤੀ ਬਹੁਤ ਖ਼ਰਾਬ ਸੀ ਅਤੇ ਉਹਨਾਂ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ ਸੀ । ਜਾਤ-ਪ੍ਰਥਾ ਜਨਮ ‘ਤੇ ਆਧਾਰਿਤ ਸੀ ।
ਉਪਰੋਕਤ ਚਾਰ ਜਾਤੀਆਂ ਤੋਂ ਇਲਾਵਾ ਸਮਾਜ ਵਿੱਚ ਕਿੱਤੇ ‘ਤੇ ਆਧਾਰਿਤ ਅਨੇਕਾਂ ਉਪਜਾਤੀਆਂ ਵੀ ਸਨ । ਇਹਨਾਂ ਉਪਜਾਤੀਆਂ ਵਿੱਚ ਤਰਖਾਣ, ਲੁਹਾਰ, ਸੁਨਿਆਰੇ, ਰੱਥਕਾਰ, ਘੁਮਿਆਰ ਅਤੇ ਤੇਲੀ ਆਦਿ ਸ਼ਾਮਿਲ ਸਨ ।
ਪ੍ਰਸ਼ਨ 5.
ਠੱਪੇ ਵਾਲੇ ਸਿੱਕਿਆਂ ਬਾਰੇ ਇੱਕ ਨੋਟ ਲਿਖੋ ।
ਉੱਤਰ-
600 ਈ: ਪੂਰਵ ਤੋਂ 400 ਈ: ਪੂਰਵ ਤੱਕ ਦੇ ਭਾਰਤ ਵਿੱਚ ਵਸਤਾਂ ਦੀ ਖ਼ਰੀਦਵੇਚ ਲਈ ਤਾਂਬੇ ਅਤੇ ਚਾਂਦੀ ਦੇ ਬਣੇ ਸਿੱਕਿਆਂ ਦੀ ਵਰਤੋਂ ਕੀਤੀ ਜਾਂਦੀ ਸੀ । ਇਹਨਾਂ ਸਿੱਕਿਆਂ ਦਾ ਭਾਰ ਤਾਂ ਨਿਸ਼ਚਿਤ ਹੁੰਦਾ ਸੀ ਪਰ ਇਹਨਾਂ ਦਾ ਕੋਈ ਆਕਾਰ ਨਹੀਂ ਹੁੰਦਾ ਸੀ । ਇਹਨਾਂ ‘ਤੇ ਕਈ ਤਰ੍ਹਾਂ ਦੀਆਂ ਸ਼ਕਲਾਂ ਦੇ ਠੱਪੇ ਲਗਾਏ ਜਾਂਦੇ ਸਨ । ਇਹਨਾਂ ਨੂੰ ਠੱਪੇ ਵਾਲੇ ਸਿੱਕੇ ਕਿਹਾ ਜਾਂਦਾ ਸੀ ।
ਪ੍ਰਸ਼ਨ 6.
ਜੈਨ ਧਰਮ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਜੈਨ ਧਰਮ 600 ਈ: ਪੂ: ਹੋਂਦ ਵਿੱਚ ਆਇਆ ਸੀ । ਇਸ ਧਰਮ ਦੇ 24 ਗੁਰੁ ਹੋਏ ਹਨ, ਜਿਨ੍ਹਾਂ ਨੂੰ ਤੀਰਥੰਕਰ ਕਹਿੰਦੇ ਹਨ | ਆਦਿ ਨਾਥ (ਰਿਸ਼ਭ ਨਾਥ) ਪਹਿਲੇ ਤੀਰਥੰਕਰ ਅਤੇ ਵਰਧਮਾਨ ਮਹਾਂਵੀਰ 24ਵੇਂ ਤੀਰਥੰਕਰ ਸਨ ।
ਸਿੱਖਿਆਵਾਂਜੈਨ ਧਰਮ ਦੀਆਂ ਸਿੱਖਿਆਵਾਂ ਇਹ ਹਨ-
- ਅਹਿੰਸਾ – ਅਹਿੰਸਾ ਜੈਨ ਧਰਮ ਦਾ ਮੁੱਖ ਸਿਧਾਂਤ ਹੈ । ਮਨੁੱਖ ਨੂੰ ਮਨ, ਵਚਨ ਅਤੇ ਕਰਮ ਨਾਲ ਕਿਸੇ ਨੂੰ ਕਸ਼ਟ ਨਹੀਂ ਦੇਣਾ ਚਾਹੀਦਾ । ਛੋਟੇ ਤੋਂ ਛੋਟੇ ਕਣ ਵਿੱਚ ਵੀ ਜੀਵ-ਆਤਮਾ ਹੁੰਦੀ ਹੈ । ਇਸ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ ਕਿ ਇਸ ਦੀ ਹੱਤਿਆ ਨਾ ਹੋਵੇ ।
- ਸੱਚ – ਮਨੁੱਖ ਨੂੰ ਸੱਚ ਬੋਲਣਾ ਚਾਹੀਦਾ ਹੈ । ਸੱਚ ਬੋਲਣ ਨਾਲ ਆਤਮਾ ਸ਼ੁੱਧ ਹੁੰਦੀ ਹੈ । ਸਾਨੂੰ ਕਿਸੇ ਦੀ ਨਿੰਦਾ ਨਹੀਂ ਕਰਨੀ ਚਾਹੀਦੀ ।
- ਚੋਰੀ ਨਾ ਕਰਨਾ – ਚੋਰੀ ਕਰਨਾ ਪਾਪ ਹੈ । ਬਿਨਾਂ ਆਗਿਆ ਤੋਂ ਕਿਸੇ ਦੀ ਵਸਤੂ ਲੈਣਾ ਜਾਂ ਧਨ ਲੈਣਾ ਚੋਰੀ ਹੈ । ਇਸ ਨਾਲ ਦੂਸਰਿਆਂ ਨੂੰ ਕਸ਼ਟ ਹੁੰਦਾ ਹੈ ।
- ਸੰਪੱਤੀ ਨਾ ਰੱਖਣਾ – ਸੰਪੱਤੀ ਇਕੱਠੀ ਕਰਨਾ ਉਚਿਤ ਨਹੀਂ ਹੈ । ਇਸ ਨਾਲ ਜੀਵਨ ਵਿੱਚ ਲਗਾਓ ਪੈਦਾ ਹੁੰਦਾ ਹੈ ਅਤੇ ਮਨੁੱਖ ਸੰਸਾਰਕ ਬੰਧਨਾਂ ਵਿੱਚ ਬੱਝ ਜਾਂਦਾ ਹੈ ।
- ਬ੍ਰਹਮਚਰੀਆ ਦਾ ਪਾਲਣ – ਮਨੁੱਖ ਨੂੰ ਮਚਰੀਆ ਦਾ ਪਾਲਣ ਕਰਨਾ ਚਾਹੀਦਾ ਹੈ ।
- ਕਠੋਰ ਤਪੱਸਿਆ-ਕਠੋਰ ਤਪੱਸਿਆ ਕਰਨ ਨਾਲ ਮਨੁੱਖ ਨੂੰ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਮਿਲਦੀ ਹੈ ।
- ਕ੍ਰਿਤਨ- ਤਨ ਮੋਕਸ਼ , ਪ੍ਰਾਪਤ ਕਰਨ ਦਾ ਮਾਰਗ ਹੈ । ਇਹ ਕ੍ਰਿਤਨ ਸ਼ੁੱਧ ਗਿਆਨ, ਸ਼ੁੱਧ ਦਰਸ਼ਨ ਅਤੇ ਸ਼ੁੱਧ ਚਰਿੱਤਰ ਹੈ ।
ਜੈਨ ਧਰਮ ਦੀਆਂ ਸੰਪਰਦਾਵਾਂ – ਸ਼ਵੇਤਾਂਬਰ ਅਤੇ ਦਿਗੰਬਰ, ਜੈਨ ਧਰਮ ਦੀਆਂ ਦੋ ਸੰਪਰਦਾਵਾਂ ਹਨ :
- ਸ਼ਵੇਤਾਂਬਰ – ਜੈਨ ਧਰਮ ਦੇ ਇਸ ਸੰਪਦਾਇ ਦੇ ਮੁਨੀ ਚਿੱਟੇ ਕੱਪੜੇ ਪਹਿਨਦੇ ਹਨ ।
- ਦਿਗੰਬਰ – ਜੈਨ ਧਰਮ ਦੇ ਇਸ ਸੰਪ੍ਰਦਾਇ ਦੇ ਮਨੀ ਕੋਈ ਕੱਪੜਾ ਨਹੀਂ ਪਹਿਨਦੇ ।
ਪ੍ਰਸ਼ਨ 7.
ਬੁੱਧ ਧਰਮ ਦੀਆਂ ਪ੍ਰਮੁੱਖ ਸਿੱਖਿਆਵਾਂ ਕਿਹੜੀਆਂ ਹਨ ?
ਉੱਤਰ-
ਬੁੱਧ ਧਰਮ ਦੀਆਂ ਪ੍ਰਮੁੱਖ ਸਿੱਖਿਆਵਾਂ ਹੇਠ ਲਿਖੀਆਂ ਹਨ-
1. ਚਾਰ ਮਹਾਨ ਸੱਚਾਈਆਂ-ਬੁੱਧ ਧਰਮ ਦੀਆਂ ਚਾਰ ਮਹਾਨ ਸੱਚਾਈਆਂ ਇਹ ਹਨ-
- ਸੰਸਾਰ ਦੁੱਖਾਂ ਦਾ ਘਰ ਹੈ ।
- ਦੁੱਖਾਂ ਦਾ ਕਾਰਨ ਇੱਛਾਵਾਂ (ਤ੍ਰਿਸ਼ਨਾ) ਹਨ ।
- ਇੱਛਾਵਾਂ (ਤ੍ਰਿਸ਼ਨਾ) ਨੂੰ ਕੰਟਰੋਲ ਵਿੱਚ ਕਰਨ ਨਾਲ ਦੁੱਖਾਂ ਤੋਂ ਛੁਟਕਾਰਾ ਮਿਲ ਸਕਦਾ ਹੈ ।
- ਇੱਛਾਵਾਂ (ਤ੍ਰਿਸ਼ਨਾ ਦਾ ਦਮਨ ਅਸ਼ਟ ਮਾਰਗ ਦੁਆਰਾ ਹੋ ਸਕਦਾ ਹੈ ।
2. ਅਸ਼ਟ ਮਾਰਗ – ਮਹਾਤਮਾ ਬੁੱਧ ਨੇ ਦੁੱਖਾਂ ਤੋਂ ਛੁਟਕਾਰਾ ਪਾਉਣ ਅਤੇ ਨਿਰਵਾਣ ਪ੍ਰਾਪਤ ਕਰਨ ਲਈ ਅਸ਼ਟ ਮਾਰਗ ਦੱਸਿਆ ਹੈ । ਅਸ਼ਟ ਮਾਰਗ ਦੇ ਅੱਠ ਸਿਧਾਂਤ ਇਹ ਹਨ-
- ਸੱਚੀ ਦ੍ਰਿਸ਼ਟੀ,
- ਸੱਚਾ ਸੰਕਲਪ,
- ਸੱਚਾ ਵਚਨ,
- ਸੱਚਾ ਕਰਮ,
- ਸੱਚਾ ਰਹਿਣ-ਸਹਿਣ,
- ਸੱਚਾ ਯਤਨ,
- ਸੱਚੀ ਸਮ੍ਰਿਤੀ,
- ਸੱਚਾ ਧਿਆਨ ।
3. ਮੱਧ ਮਾਰਗ – ਮਹਾਤਮਾ ਬੁੱਧ ਨੇ ਮੱਧ ਮਾਰਗ ਅਪਣਾਉਣ ਦੀ ਵੀ ਸਿੱਖਿਆ ਦਿੱਤੀ । ਉਹਨਾਂ ਦੇ ਅਨੁਸਾਰ, ਮਨੁੱਖ ਨੂੰ ਨਾ ਤਾਂ ਕਠੋਰ ਤਪੱਸਿਆ ਦੁਆਰਾ ਆਪਣੇ ਸਰੀਰ ਨੂੰ ਵਧੇਰੇ ਕਸ਼ਟ ਦੇਣਾ ਚਾਹੀਦਾ ਹੈ ਅਤੇ ਨਾ ਹੀ ਆਪਣੇ ਜੀਵਨ ਨੂੰ ਵਿਅਰਥ ਭੋਗ-ਵਿਲਾਸ ਵਿੱਚ ਡੁਬੋ ਕੇ ਰੱਖਣਾ ਚਾਹੀਦਾ ਹੈ ।
4. ਨੈਤਿਕ ਸਿੱਖਿਆ – ਬੁੱਧ ਧਰਮ ਦੀਆਂ ਨੈਤਿਕ ਸਿੱਖਿਆਵਾਂ ਵਿੱਚ ਅਹਿੰਸਾ, ਸੱਚ ਬੋਲਣਾ, ਨਸ਼ੀਲੀਆਂ ਵਸਤਾਂ ਦਾ ਸੇਵਨ ਨਾ ਕਰਨਾ, ਧਨ ਤੋਂ ਦੂਰ ਰਹਿਣਾ, ਸਮੇਂ ਸਿਰ ਭੋਜਨ ਕਰਨਾ ਅਤੇ ਪਰਾਈ ਸੰਪੱਤੀ ‘ਤੇ ਨਜ਼ਰ ਨਾ ਰੱਖਣਾ ਆਦਿ ਸ਼ਾਮਲ ਹਨ ।
II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :
(1) ਬਿੰਬੀਸਾਰ ਨੇ ……………….. ਤੋਂ …………………….. ਈ: ਪੂ: ਤੱਕ ਰਾਜ ਕੀਤਾ ।
ਉੱਤਰ-
543, 492
(2) ਮੰਤਰੀਆਂ ਨੂੰ ……………………………… ਵੀ ਕਿਹਾ ਜਾਂਦਾ ਹੈ ।
ਉੱਤਰ-
ਅਮਿਤਿਆ
(3) ਖੇਤੀਬਾੜੀ ਅਤੇ ਪਸ਼ੂ-ਪਾਲਣ ……………………………. ਮੁੱਖ ਕਿੱਤਾ ਸੀ ।
ਉੱਤਰ-
ਲੋਕਾਂ ਦਾ
(4) ਜੈਨ ਧਰਮ ਦੇ ਕੁੱਲ …………………………………… ਤੀਰਥੰਕਰ ਹੋਏ ਹਨ ।
ਉੱਤਰ-
24
(5) ਗੌਤਮ ਬੁੱਧ ਦਾ ਅਸਲ ਨਾਮ …………………….. ਸੀ ।
ਉੱਤਰ-
ਸਿਧਾਰਥ
(6) ਭਗਵਾਨ ਮਹਾਂਵੀਰ ਜੀ ਨੇ ਲਗਭਗ ……………………….. ਸਾਲਾਂ ਤੱਕ ਹਿਸਥੀ ਜੀਵਨ ਬਤੀਤ ਕੀਤਾ ।
ਉੱਤਰ-
30.
III. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :
(1) ਮਗਧ | (ਉ) ਗਣਤੰਤਰ |
(2) ਅਜਾਤਸ਼ਤਰੂ | (ਅ) ਮਹਾਜਨਪਦ |
(3) ਵੱਜੀ | (ੲ) ਨਿਗਮ (ਸ਼ਿਲਪ ਗੁਟ) |
(4) ਸ਼੍ਰੇਣੀ | (ਸ) ਰਾਜਾ । |
(5) ਪਾਰਸ਼ਵ ਨਾਥ | (ਹ) ਅਸ਼ਟ ਮਾਰਗ |
(6) ਬੁੱਧ | (ਕ) ਤੀਰਥੰਕਰ |
ਉੱਤਰ-
ਸਹੀ ਜੋੜੇ :
(1) ਮਗਧ | (ਅ) ਮਹਾਜਨਪਦ |
(2) ਅਜਾਤਸ਼ਤਰੂ | (ਸ) ਰਾਜਾ |
(3) ਵੱਜੀ | (ਉ) ਗਣਤੰਤਰ |
(4) ਸ਼੍ਰੇਣੀ | (ੲ) ਨਿਗਮ (ਸ਼ਿਲਪ ਗੁਟ) |
(5) ਪਾਰਸ਼ਵ ਨਾਥ | (ਕ) ਤੀਰਥੰਕਰ |
(6) ਬੁੱਧ | (ਹ) ਅਸ਼ਟ ਮਾਰਗ |
IV. ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :
(1) ਸ਼ੋਡਸ਼ ਜਨਪਦਾਂ ਦਾ ਉਲੇਖ ਬੋਧ ਸਾਹਿਤ ਵਿੱਚ ਹੈ ।
ਉੱਤਰ-
(√)
(2) ਬਿੰਬੀਸਾਰ ਨੇ 543 ਤੋਂ 492 ਈ: ਤੱਕ ਰਾਜ ਕੀਤਾ ।
ਉੱਤਰ-
(×)
(3) ਮੰਤਰੀਆਂ ਨੂੰ ਚੇਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ ।
ਉੱਤਰ-
(×)
(4) ਖੇਤੀਬਾੜੀ ਉੱਤੇ ਕਰ ਫਸਲ ਦਾ 1/4 ਹਿੱਸਾ ਹੁੰਦਾ ਸੀ ।
ਉੱਤਰ-
(×)
(5) ਸਾਰਥਵਾਹ ਵਪਾਰੀਆਂ ਦਾ ਨੇਤਾ ਸੀ ।
ਉੱਤਰ-
(×)
(6) ਜੈਨੀਆਂ ਦਾ ਵਿਸ਼ਵਾਸ ਹੈ ਕਿ 24 ਤੀਰਥੰਕਰ ਸਨ ।
ਉੱਤਰ-
(√)
(7) ਗੌਤਮ ਬੁੱਧ ਸਿਧਾਰਥ ਦਾ ਪੁੱਤਰ ਨਹੀਂ ਸੀ ।
ਉੱਤਰ-
(√)
PSEB 6th Class Social Science Guide ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ Important Questions and Answers
ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਜੈਨੀਆਂ ਦੇ 24 ਤੀਰਥੰਕਰ ਸਨ ? ਕੀ ਤੁਸੀਂ 23ਵੇਂ ਤੀਰਥੰਕਰ ਦਾ ਨਾਂ ਦੱਸ ਸਕਦੇ ਹੋ ?
ਉੱਤਰ-
ਭਗਵਾਨ ਪਾਰਸ਼ਵ ਨਾਥ ।
ਪ੍ਰਸ਼ਨ 2.
ਬੁੱਧ ਧਰਮ ਦੇ ਸੰਸਥਾਪਕ ਗੌਤਮ ਬੁੱਧ ਸਨ । ਕੀ ਤੁਸੀਂ ‘ਬੁੱਧ’ ਸ਼ਬਦ ਦਾ ਅਰਥ ਦੱਸ ਸਕਦੇ ਹੋ ?
ਉੱਤਰ-
ਗਿਆਨਵਾਨ ਮਨੁੱਖ ।
ਪ੍ਰਸ਼ਨ 3.
ਮਹਾਤਮਾ ਬੁੱਧ ਦੇ ਅਨੁਸਾਰ ਦੁੱਖਾਂ ਦਾ ਕਾਰਨ ਕੀ ਹੈ ?
ਉੱਤਰ-
ਇੱਛਾਵਾਂ (ਤ੍ਰਿਸ਼ਨਾ) ।
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਮਹਾਤਮਾ ਬੁੱਧ ਦੀ ਮਾਤਾ ਦਾ ਨਾਂ ਕੀ ਸੀ ?
(ਉ) ਯਸ਼ੋਦਰਾ
(ਅ) ਮਹਾਂਮਾਇਆ
(ੲ) ਵਿਸ਼ਵਵਾਰਾ
ਉੱਤਰ-
(ਅ) ਮਹਾਂਮਾਇਆ
ਪ੍ਰਸ਼ਨ 2.
ਮਹਾਂਵੀਰ ਸਵਾਮੀ ਨੂੰ ਕਠੋਰ ਤਪੱਸਿਆ ਦੇ ਦੌਰਾਨ ‘ਕੈਵਲਯ ਗਿਆਨ’ ਦੀ ਪ੍ਰਾਪਤੀ ਹੋਈ । ਹੇਠਾਂ ਲਿਖਿਆਂ ਵਿੱਚੋਂ ਇਸ ਦਾ ਅਰਥ ਕੀ ਹੈ ?
(ੳ) ਸਵਰਗ-ਨਰਕ ਦਾ ਗਿਆਨ
(ਅ) ਮਾਨਵ-ਜਾਤੀ ਦਾ ਸੰਪੂਰਨ ਗਿਆਨ
(ੲ) ਹਿਮੰਡ ਦਾ ਸੰਪੂਰਨ ਗਿਆਨ ।
ਉੱਤਰ-
(ੲ) ਹਿਮੰਡ ਦਾ ਸੰਪੂਰਨ ਗਿਆਨ ।
ਪ੍ਰਸ਼ਨ 3.
‘ਤ੍ਰਿਪਿਟਕ’ ਇਕ ਮਹਾਨ ਪੁਰਸ਼ ਦੀਆਂ ਸਿੱਖਿਆਵਾਂ ਦਾ ਸੰਗ੍ਰਹਿ ਹੈ । ਉਸ ਮਹਾਨ ਪੁਰਸ਼ ਦਾ ਨਾਮ ਹੇਠਾਂ ਲਿਖਿਆਂ ਵਿਚੋਂ ਕੀ ਸੀ ?
(ਉ) ਮਹਾਂਵੀਰ ਸਵਾਮੀ
(ਅ) ਭਗਤ ਕਬੀਰ
(ੲ) ਭਗਵਾਨ ਬੁੱਧ ।
ਉੱਤਰ-
(ੲ) ਭਗਵਾਨ ਬੁੱਧ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮਗਧ ਰਾਜ ਸਭ ਤੋਂ ਪਹਿਲਾਂ ਕਿਸ ਸ਼ਾਸਕ ਦੇ ਸਮੇਂ ਵਿਚ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਬਣਿਆ ?
ਉੱਤਰ-
ਬਿੰਬੀਸਾਰ ਦੇ ਸਮੇਂ ਵਿਚ ।
ਪ੍ਰਸ਼ਨ 2.
ਬਿੰਬੀਸਾਰ ਦੇ ਸਮੇਂ ਮਗਧ ਦੀ ਰਾਜਧਾਨੀ ਕਿਹੜੀ ਸੀ ?
ਉੱਤਰ-
ਬਿੰਬੀਸਾਰ ਦੇ ਸਮੇਂ ਮਗਧ ਦੀ ਰਾਜਧਾਨੀ ਰਾਜਹਿ ਸੀ ।
ਪ੍ਰਸ਼ਨ 3.
ਬਿੰਬੀਸਾਰ ਨੇ ਕਿਹੜੇ ਰਾਜਾਂ ਨਾਲ ਵਿਆਹ ਸੰਬੰਧ ਸਥਾਪਤ ਕੀਤੇ ?
ਉੱਤਰ-
ਬਿੰਬੀਸਾਰ ਨੇ ਕੋਸ਼ਲ, ਵੈਸ਼ਾਲੀ ਅਤੇ ਮਾਦਰਾ ਰਾਜਾਂ ਨਾਲ ਵਿਆਹ ਸੰਬੰਧ ਸਥਾਪਤ ਕੀਤੇ ।
ਪ੍ਰਸ਼ਨ 4.
ਨੰਦ ਵੰਸ਼ ਦਾ ਸੰਸਥਾਪਕ ਕੌਣ ਸੀ ?
ਉੱਤਰ-
ਨੰਦ ਵੰਸ਼ ਦਾ ਸੰਸਥਾਪਕ ਮਹਾਂਪਦਮ ਨੰਦ ਸੀ ।
ਪ੍ਰਸ਼ਨ 5.
ਮਹਾਂਵੀਰ ਸਵਾਮੀ ਦਾ ਮੁੱਢਲਾ ਨਾਂ ਕੀ ਸੀ ?
ਉੱਤਰ-
ਮਹਾਂਵੀਰ ਸਵਾਮੀ ਦਾ ਮੁੱਢਲਾ ਨਾਂ ਵਰਧਮਾਨ ਸੀ ।
ਪ੍ਰਸ਼ਨ 6.
ਮਹਾਂਵੀਰ ਸਵਾਮੀ ਦੇ ਮਾਤਾ-ਪਿਤਾ ਦਾ ਨਾਂ ਦੱਸੋ ।
ਉੱਤਰ-
ਮਹਾਂਵੀਰ ਸਵਾਮੀ ਦੀ ਮਾਤਾ ਦਾ ਨਾਂ ਤ੍ਰਿਸ਼ਲਾ ਅਤੇ ਪਿਤਾ ਦਾ ਨਾਂ ਸਿਧਾਰਥ ਸੀ ।
ਪ੍ਰਸ਼ਨ 7.
ਮਹਾਂਵੀਰ ਸਵਾਮੀ ਨੂੰ ਕਿਸ ਉਮਰ ਵਿੱਚ ਗਿਆਨ ਦੀ ਪ੍ਰਾਪਤੀ ਹੋਈ ?
ਉੱਤਰ-
ਮਹਾਂਵੀਰ ਸਵਾਮੀ ਨੂੰ 42 ਸਾਲ ਦੀ ਉਮਰ ਵਿੱਚ ਗਿਆਨ ਦੀ ਪ੍ਰਾਪਤੀ ਹੋਈ ।
ਪ੍ਰਸ਼ਨ 8.
ਜੈਨ ਧਰਮ ਦੇ ਤਿੰਨ ਰਤਨਾਂ ਬਾਰੇ ਲਿਖੋ ।
ਉੱਤਰ-
ਜੈਨ ਧਰਮ ਦੇ ਤਿੰਨ ਰਤਨ-ਸੱਚਾ ਵਿਸ਼ਵਾਸ, ਸੱਚਾ ਗਿਆਨ ਅਤੇ ਸੱਚਾ ਕਰਮ ਹਨ । ਮਹਾਂਵੀਰ ਸਵਾਮੀ ਦੇ ਅਨੁਸਾਰ ਮਨੁੱਖ ਇਨ੍ਹਾਂ ਦਾ ਪਾਲਣ ਕਰਕੇ ਮੁਕਤੀ ਪ੍ਰਾਪਤ ਕਰ ਸਕਦਾ ਹੈ ।
ਪ੍ਰਸ਼ਨ 9.
ਮਹਾਤਮਾ ਬੁੱਧ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਉੱਤਰ-
ਮਹਾਤਮਾ ਬੁੱਧ ਦਾ ਜਨਮ 567 ਈ: ਪੂ: ਵਿੱਚ ਕਪਿਲਵਸਤੂ ਵਿੱਚ ਹੋਇਆ ।
ਪ੍ਰਸ਼ਨ 10.
ਮਹਾਤਮਾ ਬੁੱਧ ਦੇ ਮਾਤਾ-ਪਿਤਾ ਦਾ ਨਾਂ ਦੱਸੋ ।
ਉੱਤਰ-
ਮਹਾਤਮਾ ਬੁੱਧ ਦੀ ਮਾਤਾ ਦਾ ਨਾਂ ਮਹਾਂਮਾਇਆ ਅਤੇ ਪਿਤਾ ਦਾ ਨਾਂ ਧੋਧਨ ਸੀ ।
ਪ੍ਰਸ਼ਨ 11.
ਮਹਾਤਮਾ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ ? ਇਸ ਨੂੰ ਕੀ ਕਹਿੰਦੇ ਹਨ ?
ਉੱਤਰ-
ਮਹਾਤਮਾ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਸਾਰਨਾਥ ਦੇ ਹਿਰਨ ਪਾਰਕ ਵਿੱਚ ਦਿੱਤਾ । ਇਸ ਨੂੰ ‘ਧਰਮ ਚੱਕਰ ਪਰਿਵਰਤਨ’ ਕਹਿੰਦੇ ਹਨ ।
ਪ੍ਰਸ਼ਨ 12.
ਅਸ਼ਟ ਮਾਰਗ ਦੇ ਅੱਠ ਸਿਧਾਂਤ ਕਿਹੜੇ ਹਨ ?
ਉੱਤਰ-
ਸੱਚੀ ਦ੍ਰਿਸ਼ਟੀ, ਸੱਚਾ ਸੰਕਲਪ, ਸੱਚਾ ਵਚਨ, ਸੱਚਾ ਕਰਮ, ਸੱਚਾ ਰਹਿਣ-ਸਹਿਣ, ਸੱਚਾ ਯਤਨ, ਸੱਚੀ ਸਮ੍ਰਿਤੀ ਅਤੇ ਸੱਚਾ ਧਿਆਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਗਣਰਾਜ ਦਾ ਕੀ ਭਾਵ ਹੈ ?
ਉੱਤਰ-
600 ਈ: ਪੂ: ਦੇ ਮਹਾਜਨਪਦਾਂ ਵਿੱਚੋਂ ਕਈ ਗਣਰਾਜ ਸਨ । ਗਣਰਾਜਾਂ ਦੀ ਰਾਜਨੀਤਿਕ ਸਥਿਤੀ ਰਾਜਤੰਤਰ ਤੋਂ ਅਲੱਗ ਸੀ । ਇਹਨਾਂ ਦੀ ਸਰਕਾਰ ਵਿੱਚ ਕੋਈ ਰਾਜਾ ਨਹੀਂ ਹੁੰਦਾ ਸੀ । ਇਹਨਾਂ ਦੀ ਸਰਕਾਰ ਲੋਕਾਂ ਦੁਆਰਾ ਚੁਣੇ ਹੋਏ ਕਿਸੇ ਮੁਖੀ ਦੇ ਹੱਥ ਵਿੱਚ ਹੁੰਦੀ ਸੀ । ਇਨ੍ਹਾਂ ਦਾ ਅਹੁਦਾ ਵੀ ਜੱਦੀ ਨਹੀਂ ਸੀ ਹੁੰਦਾ । ਸਰਕਾਰ ਦਾ ਸਾਰਾ ਕੰਮ ਚੁਣੇ ਹੋਏ ਵਿਅਕਤੀ ਆਪਸ ਵਿੱਚ ਸਲਾਹ ਨਾਲ ਕਰਦੇ ਸਨ ।
ਪ੍ਰਸ਼ਨ 2.
ਰਾਜਤੰਤਰ ਦੀ ਸਰਕਾਰ ਬਾਰੇ ਲਿਖੋ ।
ਉੱਤਰ-
ਰਾਜਤੰਤਰ ਵਿੱਚ ਰਾਜੇ ਦੀ ਸਰਕਾਰ ਸੀ । ਰਾਜੇ ਦਾ ਅਹੁਦਾ ਜੱਦੀ ਸੀ । ਰਾਜਾ ਆਪਣੇ ਮੰਤਰੀਆਂ ਦੀ ਸਹਾਇਤਾ ਨਾਲ ਰਾਜ ਕਰਦਾ ਸੀ । ਕਾਨੂੰਨ ਬਣਾਉਣ, ਕਾਨੂੰਨ ਨੂੰ ਲਾਗੂ ਕਰਨ ਅਤੇ ਨਿਆਂ ਕਰਨ ਦੀਆਂ ਸਾਰੀਆਂ ਸ਼ਕਤੀਆਂ ਉਸੇ ਦੇ ਹੱਥ ਵਿੱਚ ਸਨ ।ਉਹ ਜਨਤਾ ਦੀ ਖ਼ੁਸ਼ਹਾਲੀ, ਸੁੱਖ-ਸ਼ਾਂਤੀ ਅਤੇ ਰਾਜ ਦੀ ਉੱਨਤੀ ਕਰਨ ਲਈ ਯਤਨ ਕਰਨਾ ਆਪਣਾ ਕਰਤੱਵ ਸਮਝਦਾ ਸੀ । ਰਾਜ ਦੀ ਆਮਦਨ ਦਾ ਮੁੱਖ ਸਰੋਤ ਟੈਕਸ ਸਨ ।
ਪ੍ਰਸ਼ਨ 3.
ਨੰਦ ਵੰਸ਼ ਦਾ ਸੰਸਥਾਪਕ ਕੌਣ ਸੀ ? ਉਸ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਨੰਦ ਵੰਸ਼ ਦਾ ਸੰਸਥਾਪਕ ਮਹਾਂਪਦਮ ਨੰਦ ਸੀ । ਉਸ ਕੋਲ ਇੱਕ ਸ਼ਕਤੀਸ਼ਾਲੀ ਸਥਾਈ ਸੈਨਾ ਸੀ । ਉਸ ਦੀ ਸ਼ਕਤੀ ਦਾ ਬਹੁਤ ਜ਼ਿਆਦਾ ਦਬਦਬਾ ਸੀ । ਇੱਥੋਂ ਤੱਕ ਕਿ
ਯੂਨਾਨੀ ਸ਼ਾਸਕ ਸਿਕੰਦਰ ਵੀ ਉਸ ਤੋਂ ਡਰ ਕੇ ਬਿਆਸ ਨਦੀ ਨੂੰ ਪਾਰ ਕਰਨ ਦਾ ਹੌਂਸਲਾ ਨਾ ਕਰ ਸਕਿਆ ।
ਪ੍ਰਸ਼ਨ 4.
ਨੰਦ ਵੰਸ਼ ਦੇ ਸ਼ਾਸਕ ਧਨਾਨੰਦ ਤੇ ਸੰਖੇਪ ਨੋਟ ਲਿਖੋ ।
ਉੱਤਰ-
ਮਹਾਂਪਦਮ ਨੰਦ ਦਾ ਪੁੱਤਰ ਧਨਾਨੰਦ ਨੰਦ ਵੰਸ਼ ਦਾ ਆਖ਼ਰੀ ਸ਼ਾਸਕ ਸੀ । ਉਸ ਕੋਲ ਇੱਕ ਬਹੁਤ ਵੱਡੀ ਸੈਨਾ ਸੀ । ਪਰ ਉਹ ਆਲਸੀ, ਕਰੋਧੀ, ਵਿਲਾਸੀ ਅਤੇ ਜ਼ਾਲਮ ਰਾਜਾ ਸੀ । ਉਹ ਪਰਜਾ ਵਿੱਚ ਬਦਨਾਮ ਸੀ । ਉਸਨੂੰ ਚੰਦਰਗੁਪਤ ਮੌਰੀਆ ਨੇ ਹਰਾ ਕੇ ਨੰਦ ਵੰਸ਼ ਦਾ ਅੰਤ ਕਰ ਦਿੱਤਾ ।
ਪ੍ਰਸ਼ਨ 5.
ਵਰਧਮਾਨ ਮਹਾਂਵੀਰ ਦੇ ਬਚਪਨ ਅਤੇ ਵਿਆਹ ਬਾਰੇ ਲਿਖੋ ।
ਉੱਤਰ-
ਵਰਧਮਾਨ ਮਹਾਂਵੀਰ ਜੈਨ ਧਰਮ ਦੇ 24ਵੇਂ ਅਤੇ ਆਖ਼ਰੀ ਤੀਰਥੰਕਰ ਸਨ । ਇਹਨਾਂ ਦਾ ਜਨਮ 599 ਈ: ਪੂਰਵ ਵਿੱਚ ਵਰਤਮਾਨ ਬਿਹਾਰ ਦੇ ਵੈਸ਼ਾਲੀ ਦੇ ਨੇੜੇ ਡਗਾਮ ਵਿੱਚ ਹੋਇਆ । ਇਹਨਾਂ ਦੇ ਪਿਤਾ ਦਾ ਨਾਂ ਸਿਧਾਰਥ ਅਤੇ ਮਾਤਾ ਦਾ ਨਾਂ ਤਿਸ਼ਲਾ ਸੀ । ਇਹਨਾਂ ਦੇ ਪਿਤਾ ਨਿੱਛਵੀ ਕਬੀਲੇ ਦੇ ਸਰਦਾਰ ਸਨ । ਰਾਜ ਪਰਿਵਾਰ ਨਾਲ ਸੰਬੰਧ ਹੁੰਦੇ ਹੋਏ ਵੀ ਮਹਾਂਵੀਰ ਜੀ ਨੇ ਬਹੁਤ ਸਾਦਾ ਜੀਵਨ ਬਤੀਤ ਕੀਤਾ । ਉਹਨਾਂ ਦਾ ਵਿਆਹ ਯਸ਼ੋਦਾ ਨਾਂ ਦੀ ਰਾਜਕੁਮਾਰੀ ਨਾਲ ਹੋਇਆ ਅਤੇ ਇਹਨਾਂ ਦੇ ਘਰ ਇੱਕ ਪੁੱਤਰੀ ਦਾ ਵੀ ਜਨਮ ਹੋਇਆ ।
ਸ਼ਨ 6.
600 ਈ: ਪੂ: ਤੋਂ 400 ਈ: ਪੂ: ਤਕ ਆਸ਼ਰਮ ਵਿਵਸਥਾ ਦੀ ਜਾਣਕਾਰੀ ਦਿਓ ।
ਉੱਤਰ-
ਮਨੁੱਖ ਦੇ ਜੀਵਨ ਨੂੰ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਸੀ । ਇਹਨਾਂ ਭਾਗਾਂ ਨੂੰ ਆਸ਼ਰਮ ਕਹਿੰਦੇ ਸਨ । ਇਹ ਆਸ਼ਰਮ ਇਸ ਤਰ੍ਹਾਂ ਸਨ-
- ਬ੍ਰਹਮਚਰੀਆ ਆਸ਼ਰਮ,
- ਗ੍ਰਹਿਸਥ ਆਸ਼ਰਮ,
- ਵਾਨਪ੍ਰਸਥ ਆਸ਼ਰਮ,
- ਸੰਨਿਆਸ ਆਸ਼ਰਮ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਬੁੱਧ ਧਰਮ ਦਾ ਵਿਕਾਸ ਕਿਉਂ ਹੋਇਆ ?
ਉੱਤਰ-
ਬੁੱਧ ਧਰਮ ਦੇ ਵਿਕਾਸ ਦੇ ਮੁੱਖ ਕਾਰਨ ਹੇਠ ਲਿਖੇ ਸਨ-
- ਬੁੱਧ ਧਰਮ ਇੱਕ ਸਰਲ ਧਰਮ ਸੀ । ਇਸ ਦੀਆਂ ਸਿੱਖਿਆਵਾਂ ਬਹੁਤ ਸਰਲੇ ਸਨ ।
- ਮਹਾਤਮਾ ਬੁੱਧ ਨੇ ਆਪਣੇ ਧਰਮ ਦਾ ਪ੍ਰਚਾਰ ਆਮ ਲੋਕਾਂ ਦੀ ਭਾਸ਼ਾ ਵਿੱਚ ਕੀਤਾ ।
- ਲੋਕ ਯੱਗਾਂ ਆਦਿ ਤੋਂ ਤੰਗ ਆ ਚੁੱਕੇ ਸਨ । ਬੁੱਧ ਧਰਮ ਨੇ ਉਹਨਾਂ ਨੂੰ ਯੁੱਗਾਂ ਤੋਂ ਛੁਟਕਾਰਾ ਦੁਆਇਆ ।
- ਬੁੱਧ ਧਰਮ ਵਿੱਚ ਜਾਤ-ਪਾਤ ਦਾ ਕੋਈ ਭੇਦਭਾਵ ਨਹੀਂ ਸੀ । ਇਸ ਲਈ ਸ਼ੂਦਰ ਜਾਤੀ ਦੇ ਲੋਕ ਬੁੱਧ ਧਰਮ ਦੇ ਪੈਰੋਕਾਰ ਬਣ ਗਏ ।
- ਮਹਾਤਮਾ ਬੁੱਧ ਨੇ ਮੱਠਾਂ ਦੀ ਸਥਾਪਨਾ ਕੀਤੀ । ਇਹਨਾਂ ਮੱਠਾਂ ਵਿੱਚ ਬੁੱਧ ਭਿਕਸ਼ੂ ਰਹਿੰਦੇ ਸਨ । ਉਹਨਾਂ ਦੇ ਸ਼ੁੱਧ ਜੀਵਨ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਲੋਕਾਂ ਨੇ ਬੁੱਧ ਧਰਮ ਅਪਣਾ ਲਿਆ |
- ਬੁੱਧ ਧਰਮ ਨੂੰ ਕਈ ਰਾਜਿਆਂ ਨੇ ਵੀ ਅਪਣਾਇਆ । ਅਸ਼ੋਕ ਅਤੇ ਕਨਿਸ਼ਕ ਵਰਗੇ ਰਾਜਿਆਂ ਨੇ ਬੁੱਧ ਧਰਮ ਦਾ ਪ੍ਰਚਾਰ ਨਾ ਕੇਵਲ ਆਪਣੇ ਰਾਜ ਵਿੱਚ ਕੀਤਾ, ਸਗੋਂ ਉਹਨਾਂ ਨੇ ਇਸ ਦਾ ਪ੍ਰਚਾਰ ਵਿਦੇਸ਼ਾਂ ਵਿੱਚ ਵੀ ਕਰਵਾਇਆ ।
- ਲੋਕ ਮਹਾਤਮਾ ਬੁੱਧ ਦੇ ਉੱਚੇ ਚਰਿੱਤਰ ਤੋਂ ਵੀ ਪ੍ਰਭਾਵਿਤ ਹੋਏ ।
ਇਨ੍ਹਾਂ ਸਾਰੇ ਕਾਰਨਾਂ ਕਰਕੇ ਬੁੱਧ ਧਰਮ ਭਾਰਤ, ਚੀਨ, ਕੋਰੀਆ, ਤਿੱਬਤ, ਜਾਪਾਨ, ਸ਼੍ਰੀ ਲੰਕਾ ਆਦਿ ਅਨੇਕਾਂ ਦੇਸ਼ਾਂ ਵਿੱਚ ਫੈਲ ਗਿਆ ।
ਪ੍ਰਸ਼ਨ 2.
ਬੁੱਧ ਧਰਮ ਅਤੇ ਜੈਨ ਧਰਮ ਵਿੱਚ ਕੀ ਅੰਤਰ ਸੀ ?
ਉੱਤਰ-
ਬੁੱਧ ਧਰਮ ਅਤੇ ਜੈਨ ਧਰਮ, ਦੋਵੇਂ 600 ਈ: ਪੂ: ਦੇ ਧਾਰਮਿਕ ਅੰਦੋਲਨ ਸਨ । ਦੋਹਾਂ ਧਰਮਾਂ ਦੀ ਉਤਪੱਤੀ ਉਸ ਸਮੇਂ ਹੋਈ ਜਦੋਂ ਭਾਰਤੀ ਸਮਾਜ ਵਿੱਚ ਬਹੁਤ ਸਾਰੀਆਂ ਬੁਰਾਈਆਂ ਆ ਗਈਆਂ ਸਨ । ਦੋਵੇਂ ਧਰਮ ਜਾਤ-ਪਾਤ ਦੇ ਵਿਰੁੱਧ ਅਤੇ ਅਹਿੰਸਾ ਦੇ ਪੱਖ ਵਿੱਚ ਸਨ | ਪਰ ਇਨ੍ਹਾਂ ਵਿੱਚ ਕਈ ਭਿੰਨਤਾਵਾਂ ਵੀ ਸਨ-
- ਦੋਵੇਂ ਧਰਮ ਅਹਿੰਸਾ ਵਿੱਚ ਵਿਸ਼ਵਾਸ ਕਰਦੇ ਸਨ, ਪਰ ਜੈਨ ਧਰਮ ਅਹਿੰਸਾ ‘ਤੇ ਬੁੱਧ ਧਰਮ ਤੋਂ ਵੀ ਜ਼ਿਆਦਾ ਜ਼ੋਰ ਦਿੰਦਾ ਸੀ । ਇਸ ਲਈ ਜੈਨ ਧਰਮ ਦੇ ਪੈਰੋਕਾਰ ਪਾਣੀ ਪੁਣ ਕੇ ਪੀਂਦੇ ਹਨ ਅਤੇ ਨੰਗੇ ਪੈਰੀਂ ਤੁਰਦੇ ਹਨ ।
- ਬੁੱਧ ਧਰਮ ਵਿੱਚ ਮੁਕਤੀ ਦਾ ਮਾਰਗ ਅਸ਼ਟ ਮਾਰਗ ਹੈ ਜਦ ਕਿ ਜੈਨ ਧਰਮ ਵਿੱਚ ਮੁਕਤੀ ਦਾ ਮਾਰਗ ਕਠੋਰ ਤਪ ਅਤੇ ਆਪਣੇ ਸਰੀਰ ਨੂੰ ਘੇਰ ਕਸ਼ਟ ਦੇਣ ਦਾ ਰਸਤਾ ਹੈ ।
- ਬੁੱਧ ਧਰਮ ਪਰਮਾਤਮਾ ਦੀ ਹੋਂਦ ਬਾਰੇ ਚੁੱਪ ਹੈ । ਜਦਕਿ ਜੈਨ ਧਰਮ ਤਾਂ ਪਰਮਾਤਮਾ ਦੀ ਹੋਂਦ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਰੱਖਦਾ।