PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

Punjab State Board PSEB 6th Class Agriculture Book Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ Textbook Exercise Questions and Answers.

PSEB Solutions for Class 6 Agriculture Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

Agriculture Guide for Class 6 PSEB ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ Textbook Questions and Answers

ਅਭਿਆਸ
(ੳ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ-

ਪ੍ਰਸ਼ਨ 1.
ਪੰਜਾਬ ਦੀ ਕੁੱਲ ਆਮਦਨ ਦਾ ਕਿੰਨੇ ਪ੍ਰਤੀਸ਼ਤ ਖੇਤੀ ਵਿਚੋਂ ਆਉਂਦਾ ਹੈ ?
ਉੱਤਰ-
14 ਪ੍ਰਤੀਸ਼ਤ ।

ਪ੍ਰਸ਼ਨ 2.
ਪੰਜਾਬ ਦਾ ਕਿੰਨਾ ਰਕਬਾ ਵਾਹੀ ਹੇਠ ਹੈ ?
ਉੱਤਰ-
40 ਲੱਖ ਹੈਕਟੇਅਰ ਰਕਬਾ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

ਪ੍ਰਸ਼ਨ 3.
ਪੰਜਾਬ ਵਿਚ ਕਪਾਹ ਕਿਹੜੇ ਇਲਾਕੇ ਵਿਚ ਪਾਈ ਜਾਂਦੀ ਹੈ ?
ਉੱਤਰ-
ਦੱਖਣ-ਪੱਛਮੀ ਪੰਜਾਬ ਵਿੱਚ ।

ਪ੍ਰਸ਼ਨ 4.
ਪੰਜਾਬ ਦੀ ਖੇਤੀਬਾੜੀ ਨੂੰ ਨਵੀਂ ਸੇਧ ਕਿਸ ਨੇ ਦਿੱਤੀ ?
ਉੱਤਰ-
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣਨ ਤੋਂ ਬਾਅਦ ਹਰੀ ਕ੍ਰਾਂਤੀ ਨੇ ।

ਪ੍ਰਸ਼ਨ 5.
ਪੰਜਾਬ ਦਾ ਕਿੰਨਾ ਰਕਬਾ ਸਿੰਚਾਈ ਹੇਠ ਹੈ ?
ਉੱਤਰ-
98 ਪ੍ਰਤੀਸ਼ਤ ਰਕਬਾ ।

ਪ੍ਰਸ਼ਨ 6.
ਪੰਜਾਬ ਦੁੱਧ ਦੀ ਪੈਦਾਵਾਰ ਵਿਚ ਪੂਰੇ ਭਾਰਤ ਵਿੱਚ ਕਿਹੜੇ ਸਥਾਨ ਤੇ ਹੈ ?
ਉੱਤਰ-
ਚੌਥੇ ਸਥਾਨ ਤੇ ਹੈ ।

ਪ੍ਰਸ਼ਨ 7.
ਪੰਜਾਬ ਵਿੱਚ ਕਿੰਨੇ ਪ੍ਰਤੀਸ਼ਤ ਲੋਕ ਖੇਤੀ ਤੇ ਨਿਰਭਰ ਹਨ ?
ਉੱਤਰ-
ਦੋ ਤਿਹਾਈ ਲੋਕ ।

ਪ੍ਰਸ਼ਨ 8.
ਪੰਜਾਬ ਵਿੱਚ ਲਗਪਗ ਕਿੰਨੀ ਮਾਤਰਾ ਵਿੱਚ ਰਸਾਇਣਿਕ ਖੁਰਾਕੀ ਤੱਤ ਖੇਤੀਬਾੜੀ ਵਿਚ ਪ੍ਰਯੋਗ ਹੁੰਦੇ ਹਨ ?
ਉੱਤਰ-
250 ਕਿਲੋਗਰਾਮ ਪ੍ਰਤੀ ਹੈਕਟੇਅਰ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

ਪ੍ਰਸ਼ਨ 9.
ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਕਿਸ ਚੀਜ਼ ਦੀ ਮੁੱਖ ਲੋੜ ਹੈ ?
ਉੱਤਰ-
ਖੇਤੀ ਵੰਨ ਸਵੰਨਤਾ ਲਿਆਉਣ ਦੀ ।

ਪ੍ਰਸ਼ਨ 10.
ਪੰਜਾਬ ਦੇ ਕੁੱਲ ਵਾਹੀ ਯੋਗ ਰਕਬੇ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਝੋਨੇ ਹੇਠ ਹੈ ?
ਉੱਤਰ-
60% ਹਿੱਸਾ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਦਾ ਭਾਰਤ ਦੇ ਅੰਨ ਭੰਡਾਰ ਵਿਚ ਕੀ ਯੋਗਦਾਨ ਰਿਹਾ ਹੈ ?
ਉੱਤਰ-
ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਭਾਰਤ ਦੇ ਅੰਨ ਭੰਡਾਰ ਵਿਚ 22-60% ਚਾਵਲ ਅਤੇ 33-75% ਕਣਕ ਦਾ ਯੋਗਦਾਨ ਪਾ ਰਿਹਾ ਹੈ ।

ਪ੍ਰਸ਼ਨ 2.
ਪੰਜਾਬ ਦੀ ਖੇਤੀ ਵਿਚ ਖੜੋਤ ਆਉਣ ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਕਣਕ-ਝੋਨੇ ਦੇ ਫ਼ਸਲੀ ਗੇੜ ਵਿਚ ਫਸ ਕੇ ਪੰਜਾਬ ਦੇ ਕੁਦਰਤੀ ਸੋਮਿਆਂ, ਪਾਣੀ ਅਤੇ ਮਿੱਟੀ ਦੀ ਲੋੜ ਤੋਂ ਵੱਧ ਵਰਤੋਂ ਕੀਤੀ ਗਈ ਅਤੇ ਕੀਟਨਾਸ਼ਕਾਂ, ਨਦੀਨਨਾਸ਼ਕਾਂ ਆਦਿ ਦੀ ਵੀ ਲੋੜ ਤੋਂ ਵੱਧ ਵਰਤੋਂ ਕੀਤੀ ਗਈ । ਜਿਸ ਨਾਲ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਗਈ ਹੈ ਅਤੇ ਆਬੋ-ਹਵਾ ਪ੍ਰਦੂਸ਼ਿਤ ਹੋ ਗਈ ਹੈ । ਇਹਨਾਂ ਕਾਰਨਾਂ ਕਰਕੇ ਪੰਜਾਬ ਦੀ ਖੇਤੀ ਵਾਧਾ ਦਰ ਘੱਟ ਗਈ ਹੈ ਤੇ ਖੇਤੀ ਵਿਚ ਇੱਕ ਖੜੋਤ ਆ ਗਈ ਹੈ ।

ਪ੍ਰਸ਼ਨ 3.
ਕਿਸਾਨਾਂ ਨੂੰ ਸਿੰਚਾਈ ਲਈ ਡੂੰਘੇ ਟਿਊਬਵੈੱਲ ਅਤੇ ਸਬਮਰਸੀਬਲ ਪੰਪਾਂ ਦਾ ਸਹਾਰਾ ਕਿਉਂ ਲੈਣਾ ਪੈ ਰਿਹਾ ਹੈ ?
ਉੱਤਰ-
ਹਰੀ ਕ੍ਰਾਂਤੀ ਲਿਆਉਣ ਲਈ ਤੇ ਵਧੇਰੇ ਕਮਾਈ ਲਈ ਪੰਜਾਬ ਵਿੱਚ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਗਈ ਜਿਸ ਨਾਲ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ । ਪੰਜਾਬ ਵਿਚ ਲਗਪਗ 50% ਰਕਬੇ ਵਿਚ ਪਾਣੀ ਦਾ ਪੱਧਰ 20 ਮੀਟਰ ਤੋਂ ਡੂੰਘਾ ਹੋ ਗਿਆ ਹੈ ਇਸ ਲਈ ਸਿੰਚਾਈ ਡੂੰਘੇ ਟਿਊਬਵੈੱਲ ਅਤੇ ਸਬਮਰਸੀਬਲ ਪੰਪ ਦਾ ਸਹਾਰਾ ਲੈਣਾ ਪੈ ਰਿਹਾ ਹੈ ।

ਪ੍ਰਸ਼ਨ 4.
ਮਿੱਟੀ ਨੂੰ ਜ਼ਹਿਰੀਲਾ ਕੌਣ ਬਣਾ ਰਿਹਾ ਹੈ ?
ਉੱਤਰ-
ਕੀਟਨਾਸ਼ਕਾਂ, ਖਾਦਾਂ, ਨਦੀਨਨਾਸ਼ਕ ਆਦਿ ਰਸਾਇਣਾਂ ਦੀ ਬੇਲੋੜੀ ਵਰਤੋਂ, ਫਸਲ ਕੱਟਣ ਤੋਂ ਬਾਅਦ ਜਿਵੇਂ; ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਆਦਿ ਅਜਿਹੇ ਕੰਮ ਹਨ ਜੋ ਮਿੱਟੀ ਨੂੰ ਜ਼ਹਿਰੀਲਾ ਬਣਾ ਰਹੇ ਹਨ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

ਪ੍ਰਸ਼ਨ 5.
ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਵੀ ਜ਼ਰੂਰੀ ਹੈ ?
ਉੱਤਰ-
ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਖੇਤੀ ਚੱਕਰਾਂ ਨੂੰ ਬਦਲਣ ਤੇ ਖੇਤੀ ਵਿੱਚ ਵਿਭਿੰਨਤਾ ਲਿਆਉਣ ਦੀ ਲੋੜ ਹੈ । ਕਣਕ-ਝੋਨੇ ਫ਼ਸਲੀ ਚੱਕਰ ਦੀ ਜਗਾ ਦਾਲਾਂ, ਤੇਲ ਬੀਜਾਂ, ਸਬਜ਼ੀਆਂ ਅਤੇ ਫਲਾਂ ਆਦਿ ਦੀ ਕਾਸ਼ਤ ਕੀਤੀ ਜਾਣੀ ਚਾਹੀਦੀ ਹੈ ।

ਪ੍ਰਸ਼ਨ 6.
ਕਿਸਾਨਾਂ ਦੀ ਮਾਲੀ ਹਾਲਤ ਕਿਉਂ ਗੰਭੀਰ ਹੋ ਰਹੀ ਹੈ ?
ਉੱਤਰ-
ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਖਾਦਾਂ ਦੀ ਵਰਤੋਂ ਤੇ ਹੋ ਰਿਹਾ ਖ਼ਰਚਾ, ਨਦੀਨਨਾਸ਼ਕਾਂ, ਕੀਟਨਾਸ਼ਕਾਂ ਆਦਿ ਦਾ ਖ਼ਰਚਾ, ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ : ਸਬਮਰਸੀਬਲ ਦੀ ਵਰਤੋਂ ਤੇ ਖ਼ਰਚਾ, ਇਸ ਨੂੰ ਚਲਾਉਣ ਲਈ ਬਿਜਲੀ ਦਾ ਖ਼ਰਚਾ ਆਦਿ ਬਹੁਤ ਵੱਧ ਗਏ ਹਨ । ਅਜਿਹਾ ਇੱਕੋ ਫ਼ਸਲੀ ਚੱਕਰ ਦੇ ਗੇੜ ਵਿੱਚ ਫਸਣ ਕਾਰਨ ਹੋਇਆ ਹੈ । ਕਣਕ-ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਦੇ ਮੰਡੀਕਰਨ ਵਿਚ ਵੀ ਕਿਸਾਨ ਇੰਨਾਂ ਨਿਪੰਨ ਨਹੀਂ ਹੋਇਆ ਹੈ ਤੇ ਇਸ ਕਾਰਨ ਉਸ ਨੂੰ ਫ਼ਸਲ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ ਹੈ । ਇਸ ਤਰ੍ਹਾਂ ਕਿਸਾਨ ਦਾ ਕੁੱਲ ਲਾਭ ਬਹੁਤ ਹੀ ਘੱਟ ਰਹਿ ਗਿਆ ਹੈ ਤੇ ਉਸ ਦੀ ਮਾਲੀ ਹਾਲਤ ਗੰਭੀਰ ਹੋ ਗਈ ਹੈ ।

ਪ੍ਰਸ਼ਨ 7.
ਪੰਜਾਬ ਦੇ ਅਹਿਮ ਖੇਤੀ ਸਹਾਇਕ ਕਿੱਤੇ ਕਿਹੜੇ ਹਨ ?
ਉੱਤਰ-
ਪਸ਼ੂ ਪਾਲਣ ਗਾਵਾਂ, ਮੱਝਾਂ ਦੁੱਧ ਲਈ, ਮੁਰਗੀ ਪਾਲਣ, ਖੁੰਬਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਮੱਛੀ ਪਾਲਣ ਆਦਿ ਅਹਿਮ ਖੇਤੀ ਸਹਾਇਕ ਕਿੱਤੇ ਹਨ ।

ਪ੍ਰਸ਼ਨ 8.
ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਾਉਣ ਨਾਲ ਕੀ ਨੁਕਸਾਨ ਹੁੰਦੇ ਹਨ ?
ਉੱਤਰ-
ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਅੱਗ ਲਾਉਣ ਨਾਲ ਮਿੱਟੀ ਦੇ ਉਪਜਾਊ ਤੱਤ ਸੜ ਜਾਂਦੇ ਹਨ ਅਤੇ ਕਈ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਅਤੇ ਇਸ ਨਾਲ ਆਬੋ-ਹਵਾ ਦਾ ਪ੍ਰਦੂਸ਼ਣ ਵੀ ਹੁੰਦਾ ਹੈ ।

ਪ੍ਰਸ਼ਨ 9.
ਮੰਡੀਕਰਨ ਦੀ ਸਮੱਸਿਆ ਕਿਵੇਂ ਹੱਲ ਕੀਤੀ ਜਾ ਸਕਦੀ ਹੈ ?
ਉੱਤਰ-
ਮੰਡੀਕਰਨ ਦੀ ਸਮੱਸਿਆ ਕਿਸਾਨ ਆਪਣੇ ਸੰਗਠਨ ਬਣਾ ਕੇ ਹੱਲ ਕਰ ਸਕਦੇ ਹਨ ।

ਪ੍ਰਸ਼ਨ 10.
ਕਿਸਾਨਾਂ ਤੇ ਕਰਜ਼ਿਆਂ ਦਾ ਬੋਝ ਕਿਉਂ ਵਧ ਰਿਹਾ ਹੈ ?
ਉੱਤਰ-
ਖੇਤੀ ਨਾਲ ਸੰਬੰਧਿਤ ਰਸਾਇਣਾਂ ਜਿਵੇਂ ਖਾਦ, ਨਦੀਨਨਾਸ਼ਕ, ਕੀਟਨਾਸ਼ਕ ਆਦਿ ਦੀ ਬੇਲੋੜੀ ਵਰਤੋਂ ਕਾਰਨ ਕਿਸਾਨਾਂ ਦਾ ਖ਼ਰਚਾ ਵਧਿਆ ਹੈ ਅਤੇ ਕਿਸਾਨਾਂ ਤੇ ਕਰਜ਼ਿਆਂ ਦਾ ਬੋਝ ਵੀ ਵਧਦਾ ਜਾ ਰਿਹਾ ਹੈ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਪੰਜਾਬ ਦੀ ਹਰੀ ਕ੍ਰਾਂਤੀ ਦਾ ਸਿਹਰਾ ਕਿਸ ਦੇ ਸਿਰ ਹੈ ?
ਉੱਤਰ-
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣਨ ਤੋਂ ਬਾਅਦ ਹਰੀ ਕ੍ਰਾਂਤੀ ਨੇ ਪੰਜਾਬ ਦੀ ਖੇਤੀਬਾੜੀ ਨੂੰ ਇੱਕ ਨਵੀਂ ਸੇਧ ਦਿੱਤੀ । ਇਸ ਹਰੀ ਕ੍ਰਾਂਤੀ ਦਾ ਸਿਹਰਾ ਮਿਹਨਤਕਸ਼ ਕਿਸਾਨਾਂ, ਖੇਤੀ ਵਿਗਿਆਨੀਆਂ, ਖੇਤੀ ਨੀਤੀਆਂ ਜਿਵੇਂ ਘੱਟੋ-ਘੱਟ ਨਿਸ਼ਚਿਤ ਭਾਅ ਅਤੇ ਯਕੀਨੀ ਮੰਡੀਕਰਨ, ਕਰਜ਼ੇ ਦੀ ਆਸਾਨ ਉਪਲੱਬਤਾ, ਰਸਾਇਣਿਕ ਖਾਦਾਂ, ਕੀਟਨਾਸ਼ਕਾਂ, ਸਿੰਚਾਈ ਦੇ ਸਾਧਨਾਂ ਅਤੇ ਪਸਾਰ ਕਾਮਿਆਂ ਨੇ ਵੀ ਇਸ ਵਿਚ ਬਹੁਤ ਯੋਗਦਾਨ ਪਾਇਆ ਹੈ । ਹਰੀ ਕ੍ਰਾਂਤੀ ਕਾਰਨ ਕਿਸਾਨਾਂ ਦੀ ਆਮਦਨ ਵਿਚ ਵੀ ਬਹੁਤ ਵਾਧਾ ਹੋਇਆ ਹੈ । ਇਸ ਵਿੱਚ ਕਣਕ-ਝੋਨੇ ਦੀਆਂ ਵੱਧ ਪੈਦਾਵਾਰ ਵਾਲੀਆਂ ਉੱਨਤ ਕਿਸਮਾਂ ਦਾ ਵੀ ਯੋਗਦਾਨ ਸੀ ।

ਪ੍ਰਸ਼ਨ 2.
ਪੰਜਾਬ ਵਿੱਚ ਦੁੱਧ ਦੇ ਮੰਡੀਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਪੰਜਾਬ ਵਿੱਚ ਫ਼ਸਲਾਂ ਦੀ ਪੈਦਾਵਾਰ ਤੋਂ ਇਲਾਵਾ ਪਸ਼ੂ ਪਾਲਣ ਅਤੇ ਦੁਧਾਰੂ ਪਸ਼ੂਆਂ ਤੋਂ ਵੀ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ । ਪੰਜਾਬ ਦੁੱਧ ਦੀ ਪੈਦਾਵਾਰ ਵਿਚ ਪੂਰੇ ਭਾਰਤ ਵਿਚ ਮੋਹਰੀ ਸੂਬਾ ਹੈ ਤੇ ਚੌਥੇ ਸਥਾਨ ਤੇ ਹੈ (ੲ) ਪੰਜਾਬ ਵਿਚ ਦੁੱਧ ਦੇ ਮੰਡੀਕਰਨ ਲਈ ਕਈ ਸਹਿਕਾਰੀ ਸੰਸਥਾਵਾਂ ਅਤੇ ਨਿੱਜੀ ਕੰਪਨੀਆਂ ਪਿੰਡਾਂ ਵਿਚੋਂ ਆਪਣੀਆਂ ਸਭਾਵਾਂ ਰਾਹੀਂ ਦੁੱਧ ਇਕੱਠਾ ਕਰਦੀਆਂ ਹਨ । ਮਿਲਕਫੈਡ ਇੱਕ ਅਜਿਹੀ ਸੰਸਥਾ ਹੈ । ਦੁੱਧ ਦੀ ਵੱਧ ਪੈਦਾਵਾਰ ਕਾਰਨ ਇੱਕ ਚਿੱਟੀ ਕ੍ਰਾਂਤੀ ਆਈ ਤੇ ਕਿਸਾਨ ਇਸ ਤੋਂ ਚੰਗਾ ਮੁਨਾਫ਼ਾ ਕਮਾ ਰਹੇ ਹਨ ।

ਪ੍ਰਸ਼ਨ 3.
ਖੇਤੀ ਵਿਭਿੰਨਤਾ ਤੋਂ ਕੀ ਭਾਵ ਹੈ ?
ਉੱਤਰ-
ਪੰਜਾਬ ਵਿਚ ਕਣਕ-ਝੋਨੇ ਦੀ ਪੈਦਾਵਾਰ ਬਹੁਤ ਹੋ ਰਹੀ ਹੈ ਤੇ ਕਿਸਾਨਾਂ ਨੂੰ ਇਸ ਤੋਂ ਚੰਗੀ ਆਮਦਨ ਵੀ ਹੋ ਰਹੀ ਹੈ । ਪਰ ਵਾਰ-ਵਾਰ ਇੱਕੋ ਫ਼ਸਲੀ ਚੱਕਰ ਦੇ ਕਾਰਨ ਭੂਮੀ, ਪਾਣੀ ਅਤੇ ਆਬੋ ਹਵਾ ਦੀ ਬਹੁਤ ਹਾਨੀ ਹੋ ਰਹੀ ਹੈ ਤੇ ਹੁਣ ਖੇਤੀ ਵਾਧੇ ਦੀ ਦਰ ਵਿੱਚ ਵੀ ਕਮੀ ਆ ਗਈ ਹੈ । ਖੇਤੀਬਾੜੀ ਵਿਚ ਆਈ ਖੜੋਤ ਨੂੰ ਦੂਰ ਕਰਨ ਲਈ ਖੇਤੀ ਵਿਭਿੰਨਤਾ ਲਿਆਉਣੀ ਸਮੇਂ ਦੀ ਮੁੱਖ ਲੋੜ ਹੈ ।

ਖੇਤੀ ਵਿਭਿੰਨਤਾ ਵਿੱਚ ਕਈ ਤਰ੍ਹਾਂ ਦੀਆਂ ਫ਼ਸਲਾਂ ਨੂੰ ਹਰ ਸਾਲ ਬਦਲ-ਬਦਲ ਕੇ ਬੀਜਣਾ ਹੁੰਦਾ ਹੈ । ਜਿਵੇਂ-ਦਾਲਾਂ, ਤੇਲ ਬੀਜਾਂ, ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ । ਮੌਜੂਦਾ ਦੌਰ ਵਿੱਚ ਸਬਜ਼ੀਆਂ ਅਤੇ ਫ਼ਲਾਂ ਦੀ ਮੰਗ ਵੀ ਵੱਧ ਗਈ ਹੈ ਤੇ ਇਸ ਤੋਂ ਚੰਗੀ ਆਮਦਨ ਵੀ ਹੋ ਸਕਦੀ ਹੈ ।

ਪ੍ਰਸ਼ਨ 4.
ਕਿਸਾਨਾਂ ਨੂੰ ਕਿਸ-ਕਿਸੇ ਖੇਤਰ ਵਿੱਚ ਨਿਪੁੰਨਤਾ ਹਾਸਿਲ ਕਰਨ ਦੀ ਲੋੜ ਹੈ ?
ਉੱਤਰ-
ਕਣਕ-ਝੋਨੇ ਦੀ ਫ਼ਸਲ ਤੋਂ, ਦੁੱਧ ਦੀ ਪੈਦਾਵਾਰ ਤੋਂ ਤਾਂ ਕਮਾਈ ਹੋ ਰਹੀ ਹੈ । ਪਰ ਕਣਕ-ਝੋਨੇ ਦੇ ਫ਼ਸਲੀ ਚੱਕਰ ਨਾਲ ਭੂਮੀ ਦੀ ਉਪਜਾਊ ਸ਼ਕਤੀ ਘੱਟ ਰਹੀ ਹੈ ਤੇ ਪਾਣੀ ਦਾ ਪੱਧਰ ਵੀ ਡੂੰਘਾ ਹੋ ਰਿਹਾ ਹੈ । ਇਸ ਲਈ ਕਿਸਾਨਾਂ ਨੂੰ ਬਦਲ-ਬਦਲ ਕੇ ਸਾਲ ਦਰ ਸਾਲ ਵੱਖਰੀਆਂ-ਵੱਖਰੀਆਂ ਫ਼ਸਲਾਂ, ਜਿਵੇਂ ਦਾਲਾਂ, ਤੇਲ ਬੀਜਾਂ, ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ।

ਇਹ ਤਾਂ ਹੀ ਸੰਭਵ ਹੈ ਜੇਕਰ ਕਿਸਾਨ ਇਨ੍ਹਾਂ ਫ਼ਸਲਾਂ ਦੀ ਉਪਜ ਵਿਚ ਵਾਧਾ ਕਰਨ ਦੇ ਨਿਪੁੰਨ ਹੋਣ ਤੇ ਇਹਨਾਂ ਦੇ ਮੰਡੀਕਰਨ ਵਿਚ ਵੀ ਨਿਪੁੰਨ ਹੋਣ । ਰਸਾਇਣਾਂ ਦੀ ਸੂਝ-ਬੂਝ ਨਾਲ ਵਰਤੋਂ ਦੀ ਨਿਪੁੰਨਤਾ ਵੀ ਜ਼ਰੂਰੀ ਹੈ ।

ਪ੍ਰਸ਼ਨ 5.
ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਕਿਸ ਤੋਂ ਖ਼ਤਰਾ ਹੈ ?
ਉੱਤਰ-
ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਹਰੀ ਕ੍ਰਾਂਤੀ ਵਿੱਚ ਵੀ ਪੰਜਾਬ ਮੋਹਰੀ ਸੂਬਾ ਰਿਹਾ ਹੈ । ਪਰ ਇਸ ਦੌੜ ਵਿੱਚ ਪੰਜਾਬ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਹੀ ਫਸ ਗਿਆ ਤੇ ਖੇਤੀ ਵਿਭਿੰਨਤਾ ਵਲ ਧਿਆਨ ਨਹੀਂ ਦਿੱਤਾ ਗਿਆ । ਇਸ ਕਾਰਨ ਪੰਜਾਬ ਵਿੱਚ 50% ਥਾਂਵਾਂ ਤੇ ਪਾਣੀ ਦਾ ਪੱਧਰ ਲਗਪਗ 20 ਮੀਟਰ ਤੱਕ ਡੂੰਘਾ ਹੋ ਗਿਆ ਹੈ । ਭੂਮੀ ਦੀ ਉਪਜਾਊ ਸ਼ਕਤੀ ਵੀ ਘੱਟ ਰਹੀ ਹੈ ਤੇ ਵੱਧ ਉਪਜ ਲੈਣ ਲਈ ਰਸਾਇਣਿਕ ਖਾਦਾਂ, ਕੀਟਨਾਸ਼ਕਾਂ ਆਦਿ ਵਰਗੇ ਰਸਾਇਣਾਂ ਦੀ ਵਧੇਰੇ ਵਰਤੋਂ ਦੇ ਕਾਰਨ ਪੰਜਾਬ ਦੇ ਕੁਦਰਤੀ ਸੋਮਿਆਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ । ਇਹਨਾਂ ਸੋਮਿਆਂ ਦੀ ਬੇਲੋੜੀ ਵਰਤੋਂ ਤੋਂ ਇਹਨਾਂ ਨੂੰ ਬਹੁਤ ਖ਼ਤਰਾ ਹੈ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

PSEB 6th Class Agriculture Guide ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ Important Questions and Answers

ਵਸਤੁਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਪੰਜਾਬ ਵਿੱਚ ਕਿੰਨਾ ਰਕਬਾ ਖੇਤੀ ਹੇਠ ਹੈ ?
(t) 40 ਲੱਖ ਹੈਕਟੇਅਰ
(ii) 14.34 ਲੱਖ ਹੈਕਟੇਅਰ
(iii) 100 ਲੱਖ ਹੈਕਟੇਅਰ
(iv) 64.43 ਲੱਖ ਹੈਕਟੇਅਰ ।
ਉੱਤਰ-
(i) 40 ਲੱਖ ਹੈਕਟੇਅਰ ।

ਪ੍ਰਸ਼ਨ 2.
ਚਿੱਟੀ ਕ੍ਰਾਂਤੀ ਦਾ ਸੰਬੰਧ ਕਿਸ ਨਾਲ ਹੈ ?
(i) ਮੱਛੀ ਪਾਲਣ
(ii) ਫ਼ਸਲਾਂ ਨਾਲ
(iii) ਦੁੱਧ ਪੈਦਾਵਾਰ
(iv) ਝੋਨੇ ਨਾਲ ।
ਉੱਤਰ-
(iii) ਦੁੱਧ ਪੈਦਾਵਾਰ ।

ਖ਼ਾਲੀ ਥਾਂ ਭਰੋ-

(i) ਪੰਜਾਬ ਵਿਚ ……………………….. ਪ੍ਰਤੀਸ਼ਤ ਰਕਬਾ ਸਿੰਚਾਈ ਹੇਠ ਹੈ ।
(ii) ਪੰਜਾਬ ਦੁੱਧ ਦੀ ਪੈਦਾਵਾਰ ਵਿੱਚ ……………… ਸਥਾਨ ਤੇ ਹੈ ।
(iii) ……………. ਸਹਿਕਾਰੀ ਸੰਸਥਾ ਪਿੰਡਾਂ ਵਿੱਚੋਂ ਦੁੱਧ ਚੁੱਕਦੀ ਹੈ ।
ਉੱਤਰ-
(i) 98,
(ii) ਚੌਥੇ,
(iii) ਮਿਲਕਫੈਡ ।

ਠੀਕ/ਗਲਤ-

(i) 1980 ਵਿਚ ਖੇਤੀਬਾੜੀ ਵਾਧਾ ਦਰ 4.6% ਸੀ ।
(ii) ਪਰਾਲੀ ਨੂੰ ਅੱਗ ਲਾਉਣ ਨਾਲ ਮਿੱਟੀ ਦੇ ਉਪਜਾਊ ਤੱਤ ਵੀ ਸੜ ਜਾਂਦੇ ਹਨ ।
(iii) ਪੰਜਾਬ ਦੇ 50% ਤੋਂ ਵੱਧ ਰਕਬੇ ਵਿਚ ਪਾਣੀ ਦਾ ਪੱਧਰ 20 ਮੀਟਰ ਤੋਂ ਡੂੰਘਾ ਹੋ ਗਿਆ ਹੈ ।
ਉੱਤਰ-
(i) ਠੀਕ,
(ii) ਠੀਕ,
(iii) ਠੀਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਦੀ ਖੇਤੀਬਾੜੀ ਵਾਧਾ ਦਰ ਟਿਕਾਉ ਕਿਉਂ ਨਹੀਂ ਹੈ ?
ਉੱਤਰ-
ਕਿਉਂਕਿ ਇਹ ਦਰ 1980 ਵਿਚ 4.6 ਪ੍ਰਤੀਸ਼ਤ ਸੀ ਤੇ ਸਾਲ 2000 ਵਿਚ ਘੱਟ ਕੇ 2.3% ਰਹਿ ਗਈ ।

ਪ੍ਰਸ਼ਨ 2.
ਸਾਲ 2011-12 ਵਿੱਚ ਕਣਕ ਦਾ ਔਸਤਨ ਝਾੜ ਕਿੰਨਾ ਰਿਹਾ ?
ਉੱਤਰ-
51 ਕੁਇੰਟਲ ਪ੍ਰਤੀ ਹੈਕਟੇਅਰ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

ਪ੍ਰਸ਼ਨ 3.
ਸਾਲ 2011-12 ਵਿੱਚ ਝੋਨੇ ਦਾ ਔਸਤਨ ਝਾੜ ਕਿੰਨਾ ਰਿਹਾ ?
ਉੱਤਰ-
60 ਕੁਇੰਟਲ ਪ੍ਰਤੀ ਹੈਕਟੇਅਰ ।

ਪ੍ਰਸ਼ਨ 4.
ਕਪਾਹ ਪੰਜਾਬ ਦੇ ਕਿਸ ਖੇਤਰ ਦੀ ਮਹੱਤਵਪੂਰਨ ਫ਼ਸਲ ਹੈ ?
ਉੱਤਰ-
ਦੱਖਣ-ਪੱਛਮੀ ਪੰਜਾਬ ਦੀ ।

ਪ੍ਰਸ਼ਨ 5.
1980 ਵਿਚ ਪੰਜਾਬ ਦੀ ਖੇਤੀਬਾੜੀ ਵਾਧਾ ਦਰ ਕਿੰਨੀ ਸੀ ਤੇ 2000 ਵਿੱਚ ਕਿੰਨੀ ਰਹਿ ਗਈ ?
ਉੱਤਰ-
1980 ਵਿਚ 4.6 ਪ੍ਰਤੀਸ਼ਤ ਸੀ ਜੋ 2000 ਵਿਚ 2.3 ਪ੍ਰਤੀਸ਼ਤ ਰਹਿ ਗਈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਕੀ ਹੁੰਦਾ ਹੈ ?
ਉੱਤਰ-
ਇਸ ਨਾਲ ਮਿੱਟੀ ਦੇ ਉਪਜਾਊ ਤੱਤ ਸੜ ਜਾਂਦੇ ਹਨ ਅਤੇ ਆਬੋ ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ ।

ਪ੍ਰਸ਼ਨ 2.
ਖੇਤੀ ਸਹਾਇਕ ਕਿੱਤੇ ਕਿਹੜੇ ਹਨ ?
ਉੱਤਰ-
ਮੁਰਗੀ ਪਾਲਣ, ਖੁੰਭਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਮੱਛੀ ਪਾਲਣ ਆਦਿ ।

ਪ੍ਰਸ਼ਨ 3.
ਹਰੀ ਕ੍ਰਾਂਤੀ ਵਿਚ ਪਦਾਰਥਾਂ ਤੇ ਤਕਨੀਕ ਤੋਂ ਇਲਾਵਾ ਕਿਨ੍ਹਾਂ ਦਾ ਯੋਗਦਾਨ ਰਿਹਾ ?
ਉੱਤਰ-
ਇਸ ਵਿਚ ਕਿਸਾਨਾਂ ਦੀ ਮਿਹਨਤ, ਪਸਾਰ, ਕਾਮਿਆਂ ਅਤੇ ਵਿਗਿਆਨੀਆਂ ਨੇ ਯੋਗਦਾਨ ਪਾਇਆ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਮੰਡੀਕਰਨ ਦੀ ਸਮੱਸਿਆ ਕਿਵੇਂ ਹੱਲ ਕੀਤੀ ਜਾ ਸਕਦੀ ਹੈ ?
ਉੱਤਰ-
ਪੰਜਾਬ ਵਿੱਚ ਕਣਕ-ਝੋਨੇ ਨੂੰ ਛੱਡ ਕੇ ਬਾਕੀ ਫ਼ਸਲਾਂ ਦੇ ਮੰਡੀਕਰਨ ਵਿਚ ਬਹੁਤ ਵੱਡੀ ਸਮੱਸਿਆ ਆਉਂਦੀ ਹੈ । ਇਸ ਸਮੱਸਿਆ ਨੂੰ ਸਹਿਕਾਰੀ ਸਭਾਵਾਂ, ਖੇਤੀ ਸੰਬੰਧੀ ਵਧੀਆ ਨੀਤੀਆਂ ਅਤੇ ਕਿਸਾਨਾਂ ਦੇ ਪੱਧਰ ਤੇ ਕਿਸਾਨ ਆਪਣੇ ਸੰਗਠਨ ਬਣਾ ਕੇ ਹੱਲ ਕਰ ਸਕਦੇ ਹਨ । ਕਿਸਾਨਾਂ ਨੂੰ ਮੰਡੀਕਰਨ ਵਿੱਚ ਨਿਪੁੰਨ ਹੋਣ ਦੀ ਲੋੜ ਹੈ ਤੇ ਵਪਾਰਕ ਸੋਚ ਅਪਣਾਉਣ ਦੀ ਲੋੜ ਹੈ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ PSEB 6th Class Agriculture Notes

  1. ਪੰਜਾਬ ਇਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਇੱਥੇ ਦੋ ਤਿਹਾਈ ਲੋਕ ਖੇਤੀ ਤੇ ਨਿਰਭਰ ਹਨ ।
  2. ਪੰਜਾਬ ਦੀ ਕੁੱਲ ਆਮਦਨ ਦਾ 14 ਪ੍ਰਤੀਸ਼ਤ ਹਿੱਸਾ ਖੇਤੀ ਵਿਚੋਂ ਆਉਂਦਾ ਹੈ ।
  3. ਪੰਜਾਬ ਵਿਚ 40 ਲੱਖ ਹੈਕਟੇਅਰ ਰਕਬਾ ਖੇਤੀ ਹੇਠ ਹੈ ਇਹ ਦੇਸ਼ ਦੇ ਵਾਹੀ ਯੋਗ ਰਕਬੇ ਦਾ 1.5 ਪ੍ਰਤੀਸ਼ਤ ਬਣਦਾ ਹੈ ।
  4. ਭਾਰਤ ਵਿਚ ਕਣਕ ਦੀ ਕੁੱਲ ਪੈਦਾਵਾਰ ਦਾ 22 ਪ੍ਰਤੀਸ਼ਤ ਅਤੇ ਚਾਵਲਾਂ ਦੀ ਕੁੱਲ ਪੈਦਾਵਾਰ ਦਾ 11 ਪ੍ਰਤੀਸ਼ਤ ਹਿੱਸਾ ਪੰਜਾਬ ਦਾ ਹੈ ।
  5. ਸਾਲ 2011-12 ਵਿਚ ਝੋਨੇ ਦਾ ਔਸਤਨ ਝਾੜ 60 ਕੁਇੰਟਲ ਪ੍ਰਤੀ ਹੈਕਟੇਅਰ ਅਤੇ ਕਣਕ ਦਾ ਔਸਤਨ ਝਾੜ 51 ਕੁਇੰਟਲ ਪ੍ਰਤੀ ਹੈਕਟੇਅਰ ਸੀ ।
  6. ਹਰੀ ਕ੍ਰਾਂਤੀ ਵਿਚ ਪੰਜਾਬ ਦੀ ਬਹੁਤ ਦੇਣ ਸੀ ।
  7. ਅੱਜ ਪੰਜਾਬ ਵਿਚ 98 ਪ੍ਰਤੀਸ਼ਤ ਰਕਬਾ ਸਿੰਚਾਈ ਹੇਠ ਆ ਚੁੱਕਾ ਹੈ ਅਤੇ ਲਗਪਗ 250 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਰਸਾਇਣਿਕ ਖ਼ੁਰਾਕੀ ਤੱਤ ਖੇਤੀਬਾੜੀ ਵਿੱਚ ਵਰਤੇ ਜਾਂਦੇ ਹਨ ।
  8. ਪੂਰੇ ਭਾਰਤ ਵਿਚ ਪੰਜਾਬ ਦੁੱਧ ਦੀ ਪੈਦਾਵਾਰ ਵਿੱਚ ਚੌਥੇ ਸਥਾਨ ‘ਤੇ ਹੈ ।
  9. ਪੰਜਾਬ ਵਿੱਚ ਦੁੱਧ ਚੁੱਕਣ ਲਈ ਸਹਿਕਾਰੀ ਸੰਸਥਾ ਮਿਲਕਫੈਡ (Milkfed) ਅਤੇ ਕਈ ਨਿੱਜੀ ਕੰਪਨੀਆਂ ਵੀ ਹਨ ।
  10. ਪੰਜਾਬ ਦੀ ਖੇਤੀਬਾੜੀ ਵਾਧਾ ਦਰ 1980 ਵਿੱਚ 4.6 ਪ੍ਰਤੀਸ਼ਤ ਅਤੇ 2000 ਦੇ ਦਹਾਕੇ ਵਿਚ ਘਟ ਕੇ 2.3 ਪ੍ਰਤੀਸ਼ਤ ਤਕ ਆ ਗਈ ਹੈ ।
  11. ਪੰਜਾਬ ਦੇ 50 ਪ੍ਰਤੀਸ਼ਤ ਤੋਂ ਵੱਧ ਰਕਬੇ ਵਿਚ ਪਾਣੀ ਦਾ ਪੱਧਰ 20 ਮੀਟਰ ਤੋਂ ਡੂੰਘਾ ਹੋ ਗਿਆ ਹੈ ।
  12. ਪੰਜਾਬ ਵਿਚ ਉਪਜਾਊ ਮਿੱਟੀ, ਵਧੀਆ ਸਿੰਚਾਈ ਸਾਧਨ, ਮਿਹਨਤਕਸ਼ ਕਿਸਾਨ ਹਨ ਅਤੇ ਸਮੇਂ ਅਨੁਸਾਰ ਖੇਤੀ ਨਜ਼ਰੀਆ ਬਦਲ ਕੇ ਖੇਤੀ ਵਿਚ ਆਈ ਖੜੋਤ ਨੂੰ ਦੂਰ ਕੀਤਾ ਜਾ ਸਕਦਾ ਹੈ ।

PSEB 6th Class Agriculture Solutions Chapter 2 ਭੂਮੀ

Punjab State Board PSEB 6th Class Agriculture Book Solutions Chapter 2 ਭੂਮੀ Textbook Exercise Questions and Answers.

PSEB Solutions for Class 6 Agriculture Chapter 2 ਭੂਮੀ

Agriculture Guide for Class 6 PSEB ਭੂਮੀ Textbook Questions and Answers

ਅਭਿਆਸ
(ੳ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ-

ਪ੍ਰਸ਼ਨ 1.
ਕਿਸ ਪ੍ਰਕਾਰ ਦੀ ਭੂਮੀ ਵਿੱਚ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਉਗਾਈਆਂ ਜਾਂਦੀਆਂ ਹਨ ?
ਉੱਤਰ-
ਰੇਤਲੀ ਭੂਮੀ ਵਿੱਚ ।

ਪ੍ਰਸ਼ਨ 2.
ਕਿਸ ਪ੍ਰਕਾਰ ਦੀ ਮਿੱਟੀ ਨਦੀਆਂ ਅਤੇ ਨਹਿਰਾਂ ਦੇ ਪਾਣੀ ਦੁਆਰਾ ਵਿਛਾਏ ਗਏ ਮਿੱਟੀ ਦੇ ਕਣਾਂ ਤੋਂ ਬਣਦੀ ਹੈ ?
ਉੱਤਰ-
ਕਛਾਰੀ ਮਿੱਟੀ ।

PSEB 6th Class Agriculture Solutions Chapter 2 ਭੂਮੀ

ਪ੍ਰਸ਼ਨ 3.
ਸੇਮ ਦੀ ਸਮੱਸਿਆ ਪੰਜਾਬ ਦੇ ਕਿਸ ਭਾਗ ਵਿਚ ਜ਼ਿਆਦਾ ਪਾਈ ਜਾਂਦੀ ਹੈ ?
ਉੱਤਰ-
ਕੇਂਦਰੀ ਪੰਜਾਬ ।

ਪ੍ਰਸ਼ਨ 4.
ਕਪਾਹ ਕਿਸ ਪ੍ਰਕਾਰ ਦੀ ਮਿੱਟੀ ਵਿੱਚ ਜ਼ਿਆਦਾ ਉਗਾਈ ਜਾਂਦੀ ਹੈ ?
ਉੱਤਰ-
ਕਾਲੀ ਮਿੱਟੀ ਵਿਚ ।

ਪ੍ਰਸ਼ਨ 5.
ਕਿਸ ਤਰ੍ਹਾਂ ਦੀ ਭੂਮੀ ਵਿੱਚ ਜ਼ਿਆਦਾ ਪਾਣੀ ਸੋਕਣ ਦੀ ਸਮਰੱਥਾ ਹੁੰਦੀ ਹੈ ?
ਉੱਤਰ-
ਰੇਤਲੀ ਭੂਮੀ ।

ਪ੍ਰਸ਼ਨ 6.
ਧਰਤੀ ਦੀ ਕਿਹੜੀ ਤਹਿ ਪੌਦਿਆਂ ਦੇ ਵਧਣ-ਫੁੱਲਣ ਵਿੱਚ ਸਹਾਈ ਹੁੰਦੀ ਹੈ ?
ਉੱਤਰ-
ਧਰਤੀ ਦੀ ਉੱਪਰਲੀ ਤਹਿ ।

ਪ੍ਰਸ਼ਨ 7.
ਭੂਮੀ ਦੀ ਸਭ ਤੋਂ ਉੱਪਰਲੀ ਤਹਿ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
‘ਏ’ ਹੌਰੀਜ਼ਨ ।

ਪ੍ਰਸ਼ਨ 8.
ਕਿਸ ਤਰ੍ਹਾਂ ਦੀ ਭੂਮੀ ਵਿਚ ਵੱਡੇ ਕਣਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ?
ਉੱਤਰ-
ਰੇਤਲੀ ਭੂਮੀ ।

PSEB 6th Class Agriculture Solutions Chapter 2 ਭੂਮੀ

ਪ੍ਰਸ਼ਨ 9.
ਕਿਸ ਤਰ੍ਹਾਂ ਦੀ ਮਿੱਟੀ ਜ਼ਿਆਦਾ ਬਾਰਿਸ਼ ਵਾਲੇ ਇਲਾਕਿਆਂ ਵਿੱਚ ਪਾਈ ਜਾਂਦੀ ਹੈ ?
ਉੱਤਰ-
ਲੈਟਰਾਈਟ ਮਿੱਟੀ ।

ਪ੍ਰਸ਼ਨ 10.
ਸੇਮ, ਖਾਰੇਪਣ ਅਤੇ ਲੂਣੇਪਣ ਦੀ ਸਮੱਸਿਆ ਪੰਜਾਬ ਦੇ ਕਿਹੜੇ ਇਲਾਕਿਆਂ ਵਿਚ ਪਾਈ ਜਾਂਦੀ ਹੈ ?
ਉੱਤਰ-
ਕੇਂਦਰੀ ਪੰਜਾਬ ਦੇ ਇਲਾਕੇ ; ਜਿਵੇਂ-ਸੰਗਰੂਰ, ਲੁਧਿਆਣਾ, ਬਰਨਾਲਾ ਆਦਿ ।

(ਅ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇਕ ਜਾਂ ਦੋ ਵਾਕਾਂ ਵਿਚ ਦਿਓ-

ਪ੍ਰਸ਼ਨ 1.
ਭੂਮੀ ਦੀ ਪਰਿਭਾਸ਼ਾ ਦਿਓ ।
ਉੱਤਰ-
ਧਰਤੀ ਦੀ ਉੱਪਰਲੀ ਤਹਿ ਜਿਸ ਵਿਚ ਖੇਤੀ ਹੋ ਸਕਦੀ ਹੈ । ਇਹ ਚੱਟਾਨਾਂ ਦੇ ਬਰੀਕ ਕਣਾਂ ਅਤੇ ਹੋਰ ਜੈਵਿਕ ਅਤੇ ਅਜੈਵਿਕ ਵਸਤੂਆਂ ਦਾ ਮਿਸ਼ਰਣ ਹੈ ।

ਪ੍ਰਸ਼ਨ 2.
ਭੂਮੀ ਦੀ ਰਚਨਾ ਵਿੱਚ ਕਿਹੜੇ-ਕਿਹੜੇ ਕਾਰਕ ਸਹਾਇਤਾ ਕਰਦੇ ਹਨ ?
ਉੱਤਰ-
ਭੂਮੀ ਦੀ ਰਚਨਾ ਵਿੱਚ ਚਟਾਨਾਂ ਅਤੇ ਜਲਵਾਯੂ ਦੇ ਕਾਰਕ ਸਹਾਇਤਾ ਕਰਦੇ ਹਨ ।

ਪ੍ਰਸ਼ਨ 3.
ਭੂਮੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ ਹਨ ?
ਉੱਤਰ-
ਹਵਾ, ਬਾਰਿਸ਼, ਤਾਪਮਾਨ ਅਤੇ ਨਮੀ ਭੂਮੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਹਨ ।

ਪ੍ਰਸ਼ਨ 4.
ਭੂਮੀ ਦੀਆਂ ਵੱਖ-ਵੱਖ ਤਹਿਆਂ ਬਾਰੇ ਸੰਖੇਪ ਵਿੱਚ ਲਿਖੋ ।
ਉੱਤਰ-
ਭੂਮੀ ਦੀਆਂ ਵੱਖ-ਵੱਖ ਤਹਿਆਂ ਨੂੰ ਭੁਮੀ ਹੋਰੀਜ਼ਨ ਕਿਹਾ ਜਾਂਦਾ ਹੈ । ਇਹਨਾਂ ਤਹਿਆਂ ਦਾ ਰੰਗ, ਬਨਾਵਟ ਅਤੇ ਰਸਾਇਣਿਕ ਗੁਣ ਵੱਖ-ਵੱਖ ਹੁੰਦੇ ਹਨ । ਸਭ ਤੋਂ ਉੱਪਰਲੀ ਤਹਿ ਨੂੰ ‘ਏ’ ਹੌਰੀਜ਼ਨ ਕਿਹਾ ਜਾਂਦਾ ਹੈ । ਇਸ ਤਹਿ ਵਿਚ ਮੱਲੜ੍ਹ ਦੀ ਮਾਤਰਾ ਵੱਧ ਹੋਣ ਕਾਰਨ ਇਸਦਾ ਰੰਗ ਗੂੜ੍ਹਾ ਹੁੰਦਾ ਹੈ ।

PSEB 6th Class Agriculture Solutions Chapter 2 ਭੂਮੀ

ਪ੍ਰਸ਼ਨ 5.
ਰੇਤਲੀ ਅਤੇ ਡਾਕਰ ਭੂਮੀ ਵਿੱਚ ਕੀ ਫਰਕ ਹੈ ?
ਉੱਤਰ-

ਰੇਤਲੀ ਭੂਮੀ ਡਾਕਰ ਭੂਮੀ
1. ਇਸ ਵਿੱਚ ਕਣਾਂ ਦਾ ਆਕਾਰ ਵੱਡਾ ਹੁੰਦਾ ਹੈ । 1. ਇਸ ਵਿਚ ਛੋਟੇ ਕਣਾਂ ਦਾ ਆਕਾਰ ਵਧੇਰੇ ਹੁੰਦਾ ਹੈ ।
2. ਇਸ ਦੇ ਕਣਾਂ ਵਿਚ ਹਵਾ ਵਧੇਰੇ ਹੁੰਦੀ ਹੈ । 2. ਇਹਨਾਂ ਵਿੱਚ ਹਵਾ ਦੀ ਮਾਤਰਾ ਘੱਟ ਹੁੰਦੀ ਹੈ ।
3. ਇਹਨਾਂ ਵਿੱਚ ਪਾਣੀ ਜਲਦੀ ਜ਼ੀਰ ਜਾਂਦਾ ਹੈ ।  3. ਇਹਨਾਂ ਵਿਚ ਪਾਣੀ ਦੀ ਮਾਤਰਾ ਨੂੰ ਰੋਕਣ ਦੀ ਵੱਧ ਸਮਰੱਥਾ ਹੁੰਦੀ ਹੈ ।

ਪ੍ਰਸ਼ਨ 6.
ਮੱਲੜ ਕਿਸ ਨੂੰ ਆਖਦੇ ਹਨ ?
ਉੱਤਰ-
ਪੌਦਿਆਂ ਦੀ ਰਹਿੰਦ-ਖੂੰਹਦ, ਪੱਤਿਆਂ ਆਦਿ ਦਾ ਭੁਮੀ ਵਿਚ ਗਲ-ਸੜ ਜਾਣਾ ਤੇ ਹੋਰ ਜੈਵਿਕ ਪਦਾਰਥਾਂ ਦਾ ਭੂਮੀ ਵਿਚ ਹੋਣਾ ਇਸ ਨੂੰ ਮੱਲੜ੍ਹ ਕਹਿੰਦੇ ਹਨ ।

ਪ੍ਰਸ਼ਨ 7.
ਭੂਮੀ ਦੀਆਂ ਵੱਖ-ਵੱਖ ਤਹਿਆਂ ਇੱਕ-ਦੂਸਰੇ ਨਾਲੋਂ ਕਿਸ ਆਧਾਰ ਤੇ ਵੱਖ ਹੁੰਦੀਆਂ ਹਨ ?
ਉੱਤਰ-
ਭੂਮੀ ਦੀਆਂ ਵੱਖ-ਵੱਖ ਤਹਿਆਂ ਇੱਕ-ਦੂਸਰੇ ਤੋਂ ਰੰਗ, ਬਣਾਵਟ (texture) ਅਤੇ ਰਸਾਇਣਿਕ ਨਜ਼ਰੀਏ ਤੋਂ ਵੱਖ ਹੁੰਦੀਆਂ ਹਨ ।

ਪ੍ਰਸ਼ਨ 8.
ਭੂਮੀ ਦੀ ਉੱਪਰਲੀ ਤਹਿ ਦਾ ਰੰਗ ਗੂੜਾ ਕਿਉਂ ਹੁੰਦਾ ਹੈ ?
ਉੱਤਰ-
ਭੂਮੀ ਦੀ ਉੱਪਰਲੀ ਤਹਿ ਦਾ ਰੰਗ ਇਸ ਲਈ ਗੁੜਾ ਹੁੰਦਾ ਹੈ ਕਿਉਂਕਿ ਇਸ ਵਿੱਚ ਮੱਲੜ੍ਹ ਅਤੇ ਖਣਿਜਾਂ ਦੀ ਮਾਤਰਾ ਵੱਧ ਹੁੰਦੀ ਹੈ ।

ਪ੍ਰਸ਼ਨ 9.
ਮੈਰਾ ਭੂਮੀ ਖੇਤੀਬਾੜੀ ਦੇ ਨਜ਼ਰੀਏ ਤੋਂ ਵਧੀਆ ਕਿਉਂ ਮੰਨੀ ਜਾਂਦੀ ਹੈ ?
ਉੱਤਰ-
ਮੈਟਾ ਭੂਮੀ ਖੇਤੀਬਾੜੀ ਦੇ ਨਜ਼ਰੀਏ ਤੋਂ ਵਧੀਆ ਇਸ ਲਈ ਮੰਨੀ ਜਾਂਦੀ ਹੈ। ਕਿਉਂਕਿ ਇਸ ਵਿਚ ਪਾਣੀ ਸੋਕਣ ਦੀ ਸਮਰੱਥਾ ਤਸੱਲੀਬਖ਼ਸ਼ ਹੁੰਦੀ ਹੈ ।

ਪ੍ਰਸ਼ਨ 10.
ਸਮੇਂ ਦੇ ਨਾਲ-ਨਾਲ ਮਿੱਟੀ ਨਾਲ ਸੰਬੰਧਿਤ ਕਿਹੜੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ?
ਉੱਤਰ-
ਮਿੱਟੀ ਦੀ ਉਪਜਾਊ ਸ਼ਕਤੀ ਘਟਨਾ, ਭੋਂ-ਖੋਰ ਅਤੇ ਸੇਮ ਆਦਿ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ।

PSEB 6th Class Agriculture Solutions Chapter 2 ਭੂਮੀ

(ੲ) ਇਹਨਾਂ ਪ੍ਰਸ਼ਨਾਂ ਦੇ ਉੱਤਰ ਪੰਜ-ਛੇ ਵਾਕਾਂ ਵਿੱਚ ਦਿਓ- .

ਪ੍ਰਸ਼ਨ 1.
ਭੂਮੀ ਵਿਚ ਮਜ਼ਦ ਕਣਾਂ ਦੇ ਆਕਾਰ ਦੇ ਹਿਸਾਬ ਨਾਲ ਇਸਨੂੰ ਕਿੰਨੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ? ਵਿਸਥਾਰ ਨਾਲ ਲਿਖੋ ।
ਉੱਤਰ-
ਭੂਮੀ ਵਿੱਚ ਮੌਜੂਦ ਕਣਾਂ ਦੇ ਆਕਾਰ ਦੇ ਹਿਸਾਬ ਨਾਲ ਭੂਮੀ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ।

  1. ਰੇਤਲੀ ਭੂਮੀ (Sandy Soil) – ਇਸ ਵਿੱਚ ਵੱਡੇ ਆਕਾਰ ਦੇ ਕਣ ਵੱਧ ਹੁੰਦੇ ਹਨ । ਇਸ ਜ਼ਮੀਨ ਵਿੱਚ ਹਵਾ ਵਧੇਰੇ ਹੁੰਦੀ ਹੈ ਤੇ ਪਾਣੀ ਬਹੁਤ ਜਲਦੀ ਜ਼ੀਰ ਜਾਂਦਾ ਹੈ ।
  2. ਡਾਕਰੇ ਚੀਕਣੀ ਭੁਮੀ (Clay Soil) – ਇਸ ਭੂਮੀ ਵਿਚ ਛੋਟੇ ਕਣਾਂ ਦੀ ਵਧੇਰੇ ਮਾਤਰਾ ਹੁੰਦੀ ਹੈ । ਇਸ ਵਿੱਚ ਪਾਣੀ ਸੋਕਣ ਦੀ ਸਮਰੱਥਾ ਵਧੇਰੇ ਹੁੰਦੀ ਹੈ ਤੇ ਇਸ ਵਿਚ ਹਵਾ ਦੀ ਮਾਤਰਾ ਘੱਟ ਹੁੰਦੀ ਹੈ । ਇਹਨਾਂ ਨੂੰ ਭਾਰੀਆਂ ਜ਼ਮੀਨਾਂ ਵੀ ਕਿਹਾ ਜਾਂਦਾ ਹੈ ।
  3. ਮੈਰਾ ਭੂਮੀ (Loam Soil) – ਇਸ ਭੂਮੀ ਵਿਚ ਰੇਤ, ਡਾਕਰ ਅਤੇ ਸਿਲਟ ਦੇ ਕਣ ਹੁੰਦੇ ਹਨ ਇਸ ਤਰ੍ਹਾਂ ਇਹ ਇਹਨਾਂ ਦਾ ਮਿਸ਼ਰਣ ਹੈ । ਇਹ ਜ਼ਮੀਨ ਖੇਤੀਬਾੜੀ ਦੇ ਨਜ਼ਰੀਏ ਤੋਂ ਵਧੀਆ ਮੰਨੀ ਜਾਂਦੀ ਹੈ ਕਿਉਂਕਿ ਇਹਨਾਂ ਵਿਚ ਪਾਣੀ ਨੂੰ ਸੋਕਣ ਦੀ ਸਮਰੱਥਾ ਤਸੱਲੀਬਖ਼ਸ਼ । ਹੁੰਦੀ ਹੈ ।

ਪ੍ਰਸ਼ਨ 2.
ਪੰਜਾਬ ਸੂਬੇ ਨੂੰ ਕਿਹੜੇ-ਕਿਹੜੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਭੂਮੀ ਦੀ ਕਿਸਮ ਦੇ ਅਨੁਸਾਰ ਪੰਜਾਬ ਸੂਬੇ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ-
1. ਦੱਖਣੀ ਪੱਛਮੀ ਪੰਜਾਬ – ਇਸ ਹਿੱਸੇ ਵਿਚ ਰੇਤਲੀ ਭੂਮੀ ਪਾਈ ਜਾਂਦੀ ਹੈ । ਇਹ ਆਮ ਕਰਕੇ ਰੇਤਲੀ ਮੈਰਾ ਤੇ ਸਿਲਟ ਕਣਾਂ ਤੋਂ ਬਣੀ ਹੁੰਦੀ ਹੈ । ਇਸ ਭੂਮੀ ਵਿਚ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਦੀ ਕਮੀ ਹੁੰਦੀ ਹੈ । ਪੰਜਾਬ ਦੇ ਫਾਜ਼ਿਲਕਾ, ਮਾਨਸਾ, ਬਠਿੰਡਾ, ਫਿਰੋਜ਼ਪੁਰ ਅਤੇ ਮੁਕਤਸਰ ਦੇ ਕੁੱਝ ਹਿੱਸੇ ਇਸ ਜ਼ੋਨ ਵਿਚ ਆਉਂਦੇ ਹਨ । ਇਹਨਾਂ ਇਲਾਕਿਆਂ ਵਿੱਚ ਹਵਾ ਦੁਆਰਾ ਭੋਂ-ਖੋਰ ਮੁੱਖ ਸਮੱਸਿਆ ਹੈ । ਇਹ ਭੂਮੀ ਕਣਕ, ਝੋਨਾ, ਕਪਾਹ ਆਦਿ ਫ਼ਸਲਾਂ ਲਈ ਢੁੱਕਵੀਂ ਹੈ ।

2. ਕੇਂਦਰੀ ਪੰਜਾਬ – ਇਸ ਭੂਮੀ ਵਿਚ ਰੇਤਲੀ ਮੈਰਾ ਤੋਂ ਚੀਕਣੀ ਮਿੱਟੀ ਪਾਈ ਜਾਂਦੀ ਹੈ । ਪੰਜਾਬ ਦੇ ਸਾਰੇ ਕੇਂਦਰੀ ਜ਼ਿਲ੍ਹੇ ਜਿਵੇਂ ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ ਆਦਿ ਇਸ ਹਿੱਸੇ ਵਿੱਚ ਆਉਂਦੇ ਹਨ । ਇੱਥੇ ਕਈ ਹਿੱਸਿਆਂ ਵਿੱਚ ਸੇਮ, ਖਾਰਾਪਣ ਅਤੇ ਲੂਣਾਪਣ ਆਦਿ ਸਮੱਸਿਆਵਾਂ ਹੁੰਦੀਆਂ ਹਨ । ਇਹ ਕਣਕ, ਸਬਜ਼ੀਆਂ, ਝੋਨਾ ਆਦਿ ਫ਼ਸਲਾਂ ਲਈ ਢੁੱਕਵੀਂ ਹੈ ।

3. ਉੱਤਰ ਪੂਰਬੀ-ਇਸ ਜੋਨ ਵਿਚ ਨੀਮ ਪਹਾੜੀ ਇਲਾਕੇ ਜਿਵੇਂ ਗੁਰਦਾਸਪੁਰ ਦੇ ਪਰਬੀ ਹਿੱਸੇ, ਹੁਸ਼ਿਆਰਪੁਰ ਅਤੇ ਰੋਪੜ ਦੇ ਇਲਾਕੇ ਆਉਂਦੇ ਹਨ । ਇਹਨਾਂ ਵਿੱਚ ਮੈਰਾ ਤੋਂ ਚੀਕਣੀ ਮਿੱਟੀ ਪਾਈ ਜਾਂਦੀ ਹੈ । ਇੱਥੇ ਪਾਣੀ ਦੁਆਰਾ ਭੋਂ-ਖੋਰ ਦੀ ਸਮੱਸਿਆ ਵੱਧ ਦੇਖਣ ਵਿੱਚ ਆਉਂਦੀ ਹੈ । ਇਹ ਕਣਕ, ਮੱਕੀ, ਝੋਨਾ, ਫਲਾਂ ਆਦਿ ਫ਼ਸਲਾਂ ਲਈ ਢੁੱਕਵੀਂ ਹੈ ।

ਪ੍ਰਸ਼ਨ 3.
ਭਾਰਤ ਵਿੱਚ ਕਿੰਨੇ ਪ੍ਰਕਾਰ ਦੀ ਮਿੱਟੀ ਪਾਈ ਜਾਂਦੀ ਹੈ ?
ਉੱਤਰ-
ਭਾਰਤ ਵਿੱਚ ਮਿੱਟੀ ਦੀਆਂ ਵੱਖ-ਵੱਖ ਕਿਸਮਾਂ

  1. ਲੈਟਰਾਈਟ ਮਿੱਟੀ (Laterite Soils) – ਇਹ ਜ਼ਮੀਨਾਂ ਵੱਧ ਬਾਰਿਸ਼ ਵਾਲੇ ਇਲਾਕਿਆਂ ਵਿੱਚ ਪਾਈਆਂ ਜਾਂਦੀਆਂ ਹਨ, ਜਿਵੇਂ-ਦੱਖਣੀ ਮਹਾਂਰਾਸ਼ਟਰ, ਉੜੀਸਾ, ਕੇਰਲ, ਆਸਾਮ ਆਦਿ । ਇਹਨਾਂ ਵਿਚ ਤੇਜ਼ਾਬੀ ਮਾਦਾ ਵੱਧ ਹੁੰਦਾ ਹੈ।
  2. ਕਾਲੀ ਮਿੱਟੀ (Black Soil) – ਇਸ ਨੂੰ ਕਪਾਹ ਮਿੱਟੀ ਵੀ ਕਿਹਾ ਜਾਂਦਾ ਹੈ ਇਹ ਮਹਾਂਰਾਸ਼ਟਰ, ਗੁਜਰਾਤ, ਪੱਛਮੀ ਮੱਧ ਪ੍ਰਦੇਸ਼ ਵਿਚ ਮਿਲਦੀ ਹੈ । ਇਸ ਦਾ ਰੰਗ ਗੁੜਾ ਕਾਲਾ ਇਸ ਲਈ ਹੁੰਦਾ ਹੈ ਕਿਉਂਕਿ ਇਸ ਵਿੱਚ ਮੱਲੜ੍ਹ ਦੀ ਮਾਤਰਾ ਤੇ ਲੂਣ ਵੱਧ ਮਾਤਰਾ ਵਿਚ ਹੁੰਦੇ ਹਨ ।
  3. ਪਠਾਰੀ ਮਿੱਟੀ (Mountain Soils) – ਇਹ ਮਿੱਟੀ ਉੱਤਰੀ ਭਾਰਤ ਦੇ ਠੰਡੇ ਅਤੇ ਖ਼ੁਸ਼ਕ ਇਲਾਕਿਆਂ ਵਿਚ ਮਿਲਦੀ ਹੈ ।
  4. ਕਛਾਰੀ ਮਿੱਟੀ (Alluvial Soils) – ਇਹ ਨਦੀਆਂ ਅਤੇ ਨਹਿਰਾਂ ਦੁਆਰਾ ਵਿਛਾਈ ਗਈ ਮਿੱਟੀ ਦੀਆਂ ਤਹਿਆਂ ਤੋਂ ਬਣਦੀ ਹੈ । ਇਹ ਉੱਤਰੀ ਭਾਰਤ ਦੇ ਇਲਾਕਿਆਂ ਵਿੱਚ ਜਿਵੇਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਆਦਿ ਵਿਚ ਮਿਲਦੀ ਹੈ ।
  5. ਰੇਤਲੀ ਮਿੱਟੀ (Desert Soils) – ਇਹ ਰਾਜਸਥਾਨ ਅਤੇ ਇਸ ਨਾਲ ਲਗਦੇ ਪੰਜਾਬ ਅਤੇ ਹਰਿਆਣਾ ਵਿਚ ਮਿਲਦੀ ਹੈ ।
  6. ਲਾਲ ਮਿੱਟੀ (Red Soils) – ਇਹ ਮਿੱਟੀ ਘੱਟ ਬਾਰਿਸ਼ ਵਾਲੇ ਇਲਾਕੇ ਜਿਵੇਂ ਕਰਨਾਟਕ ਦੇ ਕੁੱਝ ਹਿੱਸੇ, ਦੱਖਣੀ ਪੂਰਬੀ ਮਹਾਂਰਾਸ਼ਟਰ, ਪੂਰਬੀ ਆਂਧਰ ਪ੍ਰਦੇਸ਼ ਵਿਚ ਪਾਈ ਜਾਂਦੀ ਹੈ । ਇਸ ਵਿਚ ਆਇਰਨ ਆਕਸਾਈਡ ਦੀ ਮਾਤਰਾ ਵੱਧ ਹੁੰਦੀ ਹੈ ।

ਪ੍ਰਸ਼ਨ 4.
ਭੂਮੀ ਨਾਲ ਸੰਬੰਧਿਤ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ?
ਉੱਤਰ-
ਭੂਮੀ ਇੱਕ ਕੁਦਰਤੀ ਸੋਮਾ ਹੈ ਪਰ ਇਸ ਦੀ ਬੇਸਮਝੀ ਨਾਲ ਵਰਤੋਂ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ । ਜਿਵੇਂ ਇਸਦੀ ਉਪਜਾਊ ਸ਼ਕਤੀ ਘੱਟ ਰਹੀ ਹੈ, ਹਵਾ ਪਾਣੀ ਦੇ ਕਾਰਨ ਭੋਂ-ਖੋਰ ਹੋਣਾ, ਸੇਮ ਦੀ ਸਮੱਸਿਆ ਆਦਿ । ਵਧੇਰੇ ਉਪਜ ਲੈਣ ਲਈ ਮਿੱਟੀ ਵਿੱਚ ਲੋੜ ਤੋਂ ਵੱਧ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਮਿੱਟੀ ਵਿਚ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਵੱਧਦੀ ਜਾ ਰਹੀ ਹੈ ਜੋ ਮਿੱਟੀ ਰਾਹੀਂ ਸਾਡੇ ਖਾਣ-ਪੀਣ ਦੀਆਂ ਵਸਤੂਆਂ ਵਿੱਚ ਸ਼ਾਮਿਲ ਹੋ ਜਾਂਦੇ ਹਨ ।

PSEB 6th Class Agriculture Solutions Chapter 2 ਭੂਮੀ

ਪ੍ਰਸ਼ਨ 5.
ਭੂਮੀ ਦੀ ਕਿਸਮ ਦੇ ਹਿਸਾਬ ਨਾਲ ਉਸ ਵਿੱਚ ਹੋਣ ਵਾਲੀਆਂ ਫ਼ਸਲਾਂ ਬਾਰੇ ਦੱਸੋ ।
ਉੱਤਰ-
ਭੂਮੀ ਦੀ ਕਿਸਮ ਅਨੁਸਾਰ ਉਸ ਵਿਚ ਹੋਣ ਵਾਲੀਆਂ ਫ਼ਸਲਾਂ-

  1. ਲੈਟਰਾਈਟ ਮਿੱਟੀ – ਚਾਹ, ਨਾਰੀਅਲ ।
  2. ਕਛਾਰੀ ਮਿੱਟੀ – ਕਣਕ, ਝੋਨਾ, ਗੰਨਾ, ਕਪਾਹ ਆਦਿ ।
  3. ਲਾਲ ਮਿੱਟੀ – ਕਣਕ, ਕਪਾਹ, ਤੰਬਾਕੂ, ਝੋਨਾ ਆਦਿ ।
  4. ਕਾਲੀ ਮਿੱਟੀ – ਕਣਕ, ਕਪਾਹ, ਅਲਸੀ ।
  5. ਰੇਤਲੀ ਮਿੱਟੀ – ਕਣਕ, ਮੱਕੀ, ਜੌ, ਕਪਾਹ ।
  6. ਪਠਾਰੀ ਮਿੱਟੀ – ਕਣਕ, ਮੱਕੀ, ਬਾਜਰਾ, ਫ਼ਲਦਾਰ ਬੂਟੇ, ਚਾਹ, ਕੋਕੋ ।

PSEB 6th Class Agriculture Guide ਭੂਮੀ Important Questions and Answers

ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਡਾਕਰ ਜ਼ਮੀਨਾਂ ਨੂੰ ………………….. ਜ਼ਮੀਨਾਂ ਕਿਹਾ ਜਾਂਦਾ ਹੈ ?
(i) ਭਾਰੀਆਂ
(ii) ਹਲਕੀਆਂ
(iii) ਕਾਲੀ
(iv) ਰੇਤਲੀ ।
ਉੱਤਰ-
(i) ਭਾਰੀਆਂ ।

ਪ੍ਰਸ਼ਨ 2.
ਰੇਤਲੀ ਮਿੱਟੀ ਕਿਹੜੇ ਇਲਾਕੇ ਵਿਚ ਮਿਲਦੀ ਹੈ ?
(i) ਰਾਜਸਥਾਨ
(ii) ਉੜੀਸਾ
(iii) ਆਸਾਮ
(iv) ਬਿਹਾਰ ।
ਉੱਤਰ-
(i) ਰਾਜਸਥਾਨ ।

ਪ੍ਰਸ਼ਨ 3.
ਦੱਖਣੀ ਪੱਛਮੀ ਪੰਜਾਬ ਵਿਚ ਕਿਹੋ ਜਿਹੀ ਮਿੱਟੀ ਮਿਲਦੀ ਹੈ ?
(i) ਰੇਤਲੀ
(ii) ਚੀਕਣੀ
(iii) ਮੈਰਾ ਤੋਂ ਚੀਕਣੀ
(iv) ਮੈਰਾ ।
ਉੱਤਰ-
(i) ਰੇਤਲੀ ।

ਖ਼ਾਲੀ ਥਾਂ ਭਰੋ-

(i) ਭੂਮੀ ਬਣਨ ਵਿੱਚ ਕਈ ਕਾਰਕ ਸਹਾਇਤਾ ਕਰਦੇ ਹਨ ਜਿਵੇਂ ………………….।
ਉੱਤਰ-
ਚੱਟਾਨਾਂ ਅਤੇ ਜਲਵਾਯੂ

(ii) ਲਾਲ ਮਿੱਟੀ ਵਿਚ ………………… ਦੀ ਮਾਤਰਾ ਵੱਧ ਹੁੰਦੀ ਹੈ ।
ਉੱਤਰ-
ਆਇਰਨ ਆਕਸਾਈਡ

PSEB 6th Class Agriculture Solutions Chapter 2 ਭੂਮੀ

(iii) ਉੱਤਰ ਪੂਰਬੀ ਇਲਾਕੇ ਵਿੱਚ ………………….. ਨਾਲ ਭੋਂ-ਖੋਰ ਦੀ ਸਮੱਸਿਆ ਬਹੁਤ ਜ਼ਿਆਦਾ ਹੈ ।
ਉੱਤਰ-
ਪਾਣੀ

(iv) ਦੱਖਣ-ਪੱਛਮੀ ਪੰਜਾਬ ਵਿਚਲੀ ਮਿੱਟੀ ਵਿਚ ਨਾਈਟ੍ਰੋਜਨ, ਫਾਸਫੋਰਸ ਤੇ ………………….. ਦੀ ਕਮੀ ਹੁੰਦੀ ਹੈ ।
ਉੱਤਰ-
ਪੋਟਾਸ਼ੀਅਮ

ਠੀਕ/ਗਲਤ-

(i) ਰੇਤਲੀ ਭੂਮੀ ਵਿਚ ਪਾਣੀ ਰੋਕਣ ਦੀ ਯੋਗਤਾ ਸਭ ਤੋਂ ਘੱਟ ਹੁੰਦੀ ਹੈ ।
(ii) ਕਪਾਹ ਦੇ ਲਈ ਕਾਲੀ ਮਿੱਟੀ ਵਧੀਆ ਰਹਿੰਦੀ ਹੈ ।
(iii) ਮੈਰਾ ਭੂਮੀ ਵਿਚ ਜੈਵਿਕ ਮਾਦਾ ਵੱਧ ਹੁੰਦਾ ਹੈ ।
ਉੱਤਰ-
(i) ਠੀਕ,
(ii) ਠੀਕ,
(iii) ਠੀਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੌਰੀਜਨ ‘ਏ ਦਾ ਰੰਗ ਗੂੜਾ ਕਿਉਂ ਹੁੰਦਾ ਹੈ ?
ਉੱਤਰ-
ਮੱਲੜ ਅਤੇ ਖਣਿਜਾਂ ਦੀ ਮਾਤਰਾ ਵਧੇਰੇ ਹੋਣ ਕਾਰਨ ।

ਪ੍ਰਸ਼ਨ 2.
ਭੂਮੀ ਵਿਚ ਮੌਜੂਦ ਕਣਾਂ ਅਨੁਸਾਰ ਭੂਮੀ ਕਿੰਨੇ ਪ੍ਰਕਾਰ ਦੀ ਹੈ ?
ਉੱਤਰ-
ਤਿੰਨ ਪ੍ਰਕਾਰ ਦੀ ।

ਪ੍ਰਸ਼ਨ 3.
ਕਿਹੜੀ ਭੂਮੀ ਵਿੱਚ ਪਾਣੀ ਜਲਦੀ ਜ਼ੀਰ ਜਾਂਦਾ ਹੈ ?
ਉੱਤਰ-
ਰੇਤਲੀ ਭੂਮੀ ਵਿੱਚ ।

ਪ੍ਰਸ਼ਨ 4.
ਭਾਰੀਆਂ ਜ਼ਮੀਨਾਂ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-
ਡਾਕਰ ਚੀਕਣੀ ਭੂਮੀ ਨੂੰ ।

PSEB 6th Class Agriculture Solutions Chapter 2 ਭੂਮੀ

ਪ੍ਰਸ਼ਨ 5.
ਜ਼ਿਆਦਾ ਬਾਰਿਸ਼ ਵਾਲੇ ਇਲਾਕਿਆਂ ਜਿਵੇਂ ਉੜੀਸਾ ਵਿਚ ਕਿਸ ਤਰ੍ਹਾਂ ਦੀ ਭੂਮੀ ਹੁੰਦੀ ਹੈ ?
ਉੱਤਰ-
ਲੈਟਰਾਈਟ ਮਿੱਟੀ ।

ਪ੍ਰਸ਼ਨ 6.
ਆਇਰਨ ਆਕਸਾਈਡ ਦੀ ਮਾਤਰਾ ਕਿਹੜੀ ਮਿੱਟੀ ਵਿੱਚ ਵੱਧ ਹੈ ?
ਉੱਤਰ-
ਲਾਲ ਮਿੱਟੀ ਵਿਚ ।

ਪ੍ਰਸ਼ਨ 7.
ਹਿਮਾਲਿਆ ਦੇ ਇਲਾਕੇ ਵਿੱਚ ਕਿਹੜੀ ਮਿੱਟੀ ਪਾਈ ਜਾਂਦੀ ਹੈ ?
ਉੱਤਰ-
ਪਠਾਰੀ ਮਿੱਟੀ ।

ਪ੍ਰਸ਼ਨ 8.
ਭੂਮੀ ਦੀ ਕਿਸਮ ਅਨੁਸਾਰ ਪੰਜਾਬ ਨੂੰ ਕਿੰਨੇ ਹਿੱਸਿਆਂ ਵਿਚ ਵੰਡਿਆ ਹੈ ?
ਉੱਤਰ-
ਤਿੰਨ ਹਿੱਸਿਆਂ ਵਿਚ ।

ਪ੍ਰਸ਼ਨ 9.
ਕਾਲੀ ਮਿੱਟੀ ਦੇਸ਼ ਦੇ ਲਗਪਗ ਕਿੰਨੇ ਹਿੱਸੇ ਵਿਚ ਪਾਈ ਜਾਂਦੀ ਹੈ ?
ਉੱਤਰ-
16.6% ।

PSEB 6th Class Agriculture Solutions Chapter 2 ਭੂਮੀ

ਪ੍ਰਸ਼ਨ 10.
ਕਛਾਰੀ ਮਿੱਟੀ ਦੇਸ਼ ਦੇ ਲਗਪਗ ਕਿੰਨੇ ਹਿੱਸੇ ਵਿੱਚ ਪਾਈ ਜਾਂਦੀ ਹੈ ?
ਉੱਤਰ-
45% ।

ਪ੍ਰਸ਼ਨ 11.
ਕਣਾਂ ਦੇ ਆਕਾਰ ਦੇ ਆਧਾਰ ‘ਤੇ ਮਿੱਟੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?
ਉੱਤਰ-
ਚੀਕਣੀ ਮਿੱਟੀ, ਰੇਤਲੀ ਜਾਂ ਮੈਰਾ ਮਿੱਟੀ ।

ਪ੍ਰਸ਼ਨ 12.
ਮੈਰਾ-ਰੇਤਲੀ ਭਾਂ ਵਿਚ ਕਿੰਨੇ ਪ੍ਰਤੀਸ਼ਤ ਰੇਤ ਹੁੰਦੀ ਹੈ ?
ਉੱਤਰ-
ਇਸ ਵਿਚ 70-85% ਰੇਤ ਹੁੰਦੀ ਹੈ ?

ਪ੍ਰਸ਼ਨ 13.
ਭੋਂ ਦੇ ਭੌਤਿਕ ਗੁਣ ਕਿਹੜੇ ਹਨ ?
ਉੱਤਰ-
ਜ਼ਮੀਨ ਦੀ ਬਣਤਰ, ਜ਼ਮੀਨ ਵਿਚ ਪਾਣੀ ਜੀਰਣ ਦੀ ਸ਼ਕਤੀ ਅਤੇ ਭੋਂ ਵਿਚ ਪਾਣੀ ਠਹਿਰਣ ਦੀ ਸ਼ਕਤੀ ਆਦਿ ਤੋਂ ਦੇ ਭੌਤਿਕ ਗੁਣ ਹਨ ।

ਪ੍ਰਸ਼ਨ 14.
ਕਿਹੜੀ ਜ਼ਮੀਨ ਵਿਚ ਜੀਵਕ ਮਾਦਾ ਵੱਧ ਹੁੰਦਾ ਹੈ ?
ਉੱਤਰ-
ਮੈਰਾ ਜ਼ਮੀਨ ਵਿਚ ।

PSEB 6th Class Agriculture Solutions Chapter 2 ਭੂਮੀ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੈਰਾ ਭੂਮੀ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਹ ਭੂਮੀ ਰੇਤਲੇ, ਡਾਕਰ ਅਤੇ ਸਿਲਟ ਕਣਾਂ ਦੇ ਮਿਸ਼ਰਣ ਤੋਂ ਬਣਦੀ ਹੈ । ਇਹ ਭੂਮੀ ਖੇਤੀ-ਬਾੜੀ ਲਈ ਵਧੀਆ ਮੰਨੀ ਜਾਂਦੀ ਹੈ । ਇਸ ਵਿਚ ਪਾਣੀ ਸੋਕਣ ਦੀ ਸਮਰੱਥਾ ਤਸੱਲੀਬਖ਼ਸ਼ ਹੁੰਦੀ ਹੈ ।

ਪ੍ਰਸ਼ਨ 2.
ਕਪਾਹ ਮਿੱਟੀ ਬਾਰੇ ਕੀ ਜਾਣਦੇ ਹੋ ?
ਉੱਤਰ-ਕਾਲੀ ਮਿੱਟੀ ਨੂੰ ਕਪਾਹ ਮਿੱਟੀ ਕਿਹਾ ਜਾਂਦਾ ਹੈ । ਇਹ ਮਹਾਂਰਾਸ਼ਟਰ, ਕਰਨਾਟਕ ਪੱਛਮੀ ਮੱਧ ਪ੍ਰਦੇਸ਼ ਵਿਚ ਪਾਈ ਜਾਂਦੀ ਹੈ । ਦੇਸ਼ ਦੇ ਲਗਪਗ 16.6% ਹਿੱਸੇ ਵਿਚ ਇਹ ਮਿੱਟੀ ਪਾਈ ਜਾਂਦੀ ਹੈ । ਇਸ ਮਿੱਟੀ ਵਿਚ ਮੱਲੜ੍ਹ ਅਤੇ ਲੂਣਾਂ ਦੀ ਮਾਤਰਾਂ ਵੱਧ ਹੁੰਦੀ ਹੈ । ਇਸ ਲਈ ਇਸਦਾ ਰੰਗ ਕਾਲਾ ਹੁੰਦਾ ਹੈ ।

ਪ੍ਰਸ਼ਨ 3.
ਰੇਤਲੀ ਤੋਂ ਘੱਟ ਉਪਜਾਊ ਕਿਉਂ ਹੁੰਦੀ ਹੈ ?
ਉੱਤਰ-
ਰੇਤਲੀ ਤੋਂ ਵਿਚ ਮੋਟੇ ਕਣ 85% ਤੋਂ ਵੱਧ ਹੁੰਦੇ ਹਨ । ਚੀਕਣੀ ਮਿੱਟੀ ਤੇ ਭੁੱਲ 15% ਤੋਂ ਘੱਟ ਹੁੰਦੇ ਹਨ । ਇਸ ਵਿਚ ਪੋਸ਼ਕ ਤੱਤ, ਪਾਣੀ ਰੱਖਣ ਦੀ ਸ਼ਕਤੀ ਤੇ ਜੀਵਕ ਪਦਾਰਥ ਵੀ ਘੱਟ ਹੁੰਦੇ ਹਨ । ਇਸ ਲਈ ਰੇਤਲੀ ਤੋਂ ਘੱਟ ਉਪਜਾਊ ਹੁੰਦੀ ਹੈ ।

ਪ੍ਰਸ਼ਨ 4.
ਸਮੇਂ ਦੇ ਨਾਲ ਮਿੱਟੀ ਨਾਲ ਸੰਬੰਧਿਤ ਕਿਹੜੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ?
ਉੱਤਰ-
ਇਹ ਸਮੱਸਿਆਵਾਂ ਹਨ- ਉਪਜਾਊ ਸ਼ਕਤੀ ਦਾ ਘਟਨਾ, ਚੌਂ-ਖੋਰ ਅਤੇ ਸੇਮ ਆਦਿ । ਮਿੱਟੀ ਵਿਚ ਰਸਾਇਣਾਂ ਦੀ ਵਰਤੋਂ ਕਾਰਨ ਇਹ ਜ਼ਹਿਰਾਂ ਸਾਡੇ ਖਾਣੇ ਵਿਚ ਆ ਰਹੀਆਂ ਹਨ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਜੀਵਾਂਸ਼ ਕੀ ਹੁੰਦਾ ਹੈ ? ਸੰਖੇਪ ਵਿਚ ਲਿਖੋ ।
ਉੱਤਰ-
ਧਰਤੀ ਉੱਤੇ ਉੱਗੇ ਬਿਰਛਾਂ ਤੇ ਬੂਟਿਆਂ ਦੇ ਪੱਤੇ, ਟਹਿਣੀਆਂ ਅਤੇ ਘਾਹ ਆਦਿ ਗਲ-ਸੜ ਕੇ ਧਰਤੀ ਵਿਚ ਮਿਲ ਜਾਂਦੇ ਹਨ । ਇਸੇ ਪ੍ਰਕਾਰ ਹੋਰ ਜੀਵ-ਜੰਤੂ ਆਪਣਾ ਜੀਵਨ ਚੱਕਰ ਪੂਰਾ ਕਰਕੇ ਧਰਤੀ ਵਿਚ ਹੀ ਗਲ ਕੇ ਰਲ ਜਾਂਦੇ ਹਨ । ਬਨਸਪਤੀ ਅਤੇ ਜੀਵ ਜੰਤੂਆਂ ਦੇ ਇਸ ਗਲੇ-ਸੜੇ ਹੋਏ ਅੰਸ਼ ਨੂੰ ਜੀਵਾਂਸ਼ ਕਹਿੰਦੇ ਹਨ ।

ਕਿਸੇ ਵੀ ਭਾਂ ਵਿਚ ਜੀਵਾਂਸ਼ ਦੀ ਮਾਤਰਾ ਉੱਥੋਂ ਦੇ ਪੌਣ-ਪਾਣੀ ਅਤੇ ਵਾਤਾਵਰਨ ਤੇ ਨਿਰਭਰ ਕਰਦੀ ਹੈ । ਘਾਹ ਵਾਲੇ ਮੈਦਾਨਾਂ ਅਤੇ ਸੰਘਣੇ ਜੰਗਲਾਂ ਵਾਲੇ ਇਲਾਕਿਆਂ ਵਿਚਲੀ ਤੋਂ ਅੰਦਰ ਜੀਵਾਂਸ਼ ਦੀ ਮਾਤਰਾ ਵਧੇਰੇ ਹੁੰਦੀ ਹੈ, ਪਰੰਤੂ ਮਾਰੂਥਲਾਂ ਅਤੇ ਗਰਮ ਖ਼ੁਸ਼ਕ ਇਲਾਕਿਆਂ ਦੀ ਝੋ ਵਿਚ ਬਹੁਤ ਘੱਟ ਜੀਵਾਂਸ਼ ਹੁੰਦਾ ਹੈ ।

PSEB 6th Class Agriculture Solutions Chapter 2 ਭੂਮੀ

ਭੂਮੀ PSEB 6th Class Agriculture Notes

  1. ਧਰਤੀ ਦੀ ਉੱਪਰਲੀ ਤਹਿ ਜਿਸ ਵਿੱਚ ਖੇਤੀ ਕੀਤੀ ਜਾਂਦੀ ਹੈ, ਨੂੰ ਭੂਮੀ ਕਿਹਾ ਜਾਂਦਾ ਹੈ ।
  2. ਭੂਮੀ ਦੀਆਂ ਵੱਖ-ਵੱਖ ਤਹਿਆਂ ਨੂੰ ਭੂਮੀ ਹੌਰੀਜ਼ਨ ਕਿਹਾ ਜਾਂਦਾ ਹੈ ।
  3. ਭੂਮੀ ਦੀ ਉੱਪਰਲੀ ਤਹਿ ਨੂੰ “ਏ” ਹੌਰੀਜ਼ਨ ਕਿਹਾ ਜਾਂਦਾ ਹੈ ।
  4. ਕਣਾਂ ਦੇ ਆਕਾਰ ਅਨੁਸਾਰ ਭੂਮੀ ਰੇਤਲੀ, ਡਾਕਰ ਜਾਂ ਚੀਕਣੀ ਅਤੇ ਮੈਰਾ ਭੂਮੀ ਹੁੰਦੀ ਹੈ ।
  5. ਭਾਰਤ ਵਿਚ ਲੈਟਰਾਈਟ ਮਿੱਟੀ ਜ਼ਿਆਦਾ ਬਾਰਿਸ਼ ਵਾਲੇ ਇਲਾਕਿਆਂ ਵਿਚ ਹੁੰਦੀ ਹੈ ; ਜਿਵੇਂ-ਮਹਾਰਾਸ਼ਟਰ, ਕੇਰਲ, ਆਸਾਮ ।
  6. ਕਛਾਰੀ ਮਿੱਟੀ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਹੁੰਦੀ ਹੈ , ਜਿਵੇਂ ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ ।
  7. ਕਾਲੀ ਮਿੱਟੀ ਨੂੰ ਕਪਾਹ ਮਿੱਟੀ ਵੀ ਕਿਹਾ ਜਾਂਦਾ ਹੈ । ਇਹ ਗੁਜਰਾਤ, ਕਰਨਾਟਕ ਆਦਿ ਵਿੱਚ ਹੁੰਦੀ ਹੈ ।
  8. ਲਾਲ ਮਿੱਟੀ ਘੱਟ ਬਾਰਿਸ਼ ਵਾਲੇ ਇਲਾਕਿਆਂ ਪੂਰਬੀ ਆਂਧਰ ਪ੍ਰਦੇਸ਼, ਕਰਨਾਟਕ ਦੇ ਕੁੱਝ ਹਿੱਸਿਆਂ ਆਦਿ ਵਿਚ ਹੈ ।
  9. ਪਠਾਰੀ ਮਿੱਟੀ ਹਿਮਾਲਿਆ ਦੇ ਇਲਾਕੇ ਵਿਚ ਹੁੰਦੀ ਹੈ ।
  10. ਰੇਤਲੀ ਮਿੱਟੀ ਰਾਜਸਥਾਨ ਤੇ ਇਸ ਦੇ ਨੇੜਲੇ ਹਿੱਸਿਆਂ ਵਿੱਚ ਮਿਲਦੀ ਹੈ ।
  11. ਭੂਮੀ ਦੀ ਕਿਸਮ ਦੇ ਹਿਸਾਬ ਨਾਲ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ ।
  12. ਇਹ ਤਿੰਨ ਹਿੱਸੇ ਹਨ ਦੱਖਣੀ ਪੱਛਮੀ ਪੰਜਾਬ, ਕੇਂਦਰੀ ਪੰਜਾਬ, ਉੱਤਰ ਪੂਰਬੀ ਪੰਜਾਬ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

Punjab State Board PSEB 6th Class Agriculture Book Solutions Chapter 3 ਫ਼ਸਲਾਂ ਦੀ ਵੰਡ Textbook Exercise Questions and Answers.

PSEB Solutions for Class 6 Agriculture Chapter 3 ਫ਼ਸਲਾਂ ਦੀ ਵੰਡ

Agriculture Guide for Class 6 PSEB ਫ਼ਸਲਾਂ ਦੀ ਵੰਡ Textbook Questions and Answers

ਅਭਿਆਸ
(ੳ) ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਉਪ੍ਰ-

ਸ਼ਨ 1.
ਮੂਲੀ ਦੇ ਪਰਿਵਾਰਿਕ ਸਮੂਹ ਦੀ ਫੈਮਿਲੀ ਦਾ ਨਾਂ ਦੱਸੋ ।
ਉੱਤਰ-
ਸਰੋਂ ਜਾਂ ਕਰੂਸੀਫਰੀ ਫੈਮਿਲੀ ।

ਪ੍ਰਸ਼ਨ 2.
ਦੋ ਚਾਰੇ ਵਾਲੀਆਂ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਜਵਾਰ, ਬਾਜਰਾ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਪ੍ਰਸ਼ਨ 3.
ਦੋ ਖੰਡ ਵਾਲੀਆਂ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਕਮਾਦ ਅਤੇ ਚੁਕੰਦਰ ।

ਪ੍ਰਸ਼ਨ 4.
ਸਾਉਣੀ ਦੀਆਂ ਦੋ ਫ਼ਸਲਾਂ ਦੇ ਨਾਂ ਲਿਖੋ ।
ਉੱਤਰ-
ਝੋਨਾ, ਮੱਕੀ ।

ਪ੍ਰਸ਼ਨ 5.
ਹਾੜੀ ਦੀਆਂ ਦੋ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਕਣਕ, ਬਰਸੀਮ ।

ਪ੍ਰਸ਼ਨ 6.
ਕਿਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮ੍ਹਾਂ ਕਰਦੇ ਹਨ ?
ਉੱਤਰ-
ਦਾਲ ਜਾਂ ਲੈਗੁਮਨੋਸੀ ।

ਪ੍ਰਸ਼ਨ 7.
ਕਿਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਦੇ ਦਾਣਿਆਂ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ?
ਉੱਤਰ-
ਦਾਲ ਜਾਂ ਲੈਗੁਮਨੋਸੀ ।

ਪ੍ਰਸ਼ਨ 8.
ਕਿਹੜੀਆਂ ਫ਼ਸਲਾਂ ਨੂੰ ਖੇਤ ਵਿੱਚ ਹੀ ਵਾਹ ਦਿੱਤਾ ਜਾਂਦਾ ਹੈ ?
ਉੱਤਰ-
ਹਰੀ ਖਾਦ ਵਾਲੀਆਂ ਫ਼ਸਲਾਂ ਜਿਵੇਂ-ਸਣ, ਚੈਂਚਾ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਪ੍ਰਸ਼ਨ 9.
ਗਰਮ ਜਲਵਾਯੂ (Tropical) ਦੀਆਂ ਦੋ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਕਮਾਦ, ਕਪਾਹ, ਝੋਨਾ ।

ਪ੍ਰਸ਼ਨ 10.
ਮੁੱਖ ਫ਼ਸਲਾਂ ਦੇ ਵਿੱਚਕਾਰ ਬਚਦੇ ਸਮੇਂ ਵਿੱਚ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਸੰਕਟ ਕਾਲ ਫ਼ਸਲਾਂ ਜਿਵੇਂ-ਤੋਰੀਆ, ਸੱਠੀ ਮੂੰਗੀ, ਸੱਠੀ ਮੱਕੀ ਆਦਿ ।

(ਅ) ਇੱਕ ਜਾਂ ਦੋ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਫ਼ਸਲ ਕਿਸ ਨੂੰ ਕਹਿੰਦੇ ਹਨ ?
ਉੱਤਰ-
ਕਿਸੇ ਖ਼ਾਸ ਮੰਤਵ ਲਈ ਉਗਾਇਆ ਜਾਣ ਵਾਲਾ ਪੌਦਿਆਂ ਦਾ ਸਮੂਹ ਜੋ ਕਿ ਆਰਥਿਕ ਜਾਂ ਵਪਾਰਕ ਮਹੱਤਵ ਰੱਖਦਾ ਹੈ, ਉਸ ਨੂੰ ਫ਼ਸਲ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਫ਼ਸਲਾਂ ਦੀ ਵੰਡ ਕਿਉਂ ਕੀਤੀ ਜਾਂਦੀ ਹੈ ?
ਉੱਤਰ-
ਫ਼ਸਲਾਂ ਨੂੰ ਵੱਖ-ਵੱਖ ਆਧਾਰ ਤੇ ਵੱਖ-ਵੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ ਇਸ ਤਰ੍ਹਾਂ ਉਨ੍ਹਾਂ ਨਾਲ ਸੰਬੰਧਿਤ ਜਾਣਕਾਰੀ, ਯੋਜਨਾਬੰਦੀ, ਪੈਦਾਵਾਰ, ਸੁਰੱਖਿਆ ਅਤੇ ਉਹਨਾਂ ਦੀ ਵਰਤੋਂ ਨੂੰ ਸੌਖਾ ਕੀਤਾ ਜਾ ਸਕੇ ।

ਪ੍ਰਸ਼ਨ 3.
ਦਾਲ ਜਾਂ ਲੈਗੁਮਨੋਸ਼ੀ (Leguminoseae) ਪਰਿਵਾਰਿਕ ਸਮੂਹ ਬਾਰੇ ਦੱਸੋ ।
ਉੱਤਰ-
ਇਸ ਪਰਿਵਾਰਿਕ ਸਮੂਹ ਵਿੱਚ ਦਾਲਾਂ ਵਾਲੀਆਂ ਫ਼ਸਲਾਂ ਜਿਵੇਂ ਕਿ ਮੂੰਗੀ, ਅਰਹਰ, ਛੋਲੇ, ਮਾਂਹ ਅਤੇ ਸੋਇਆਬੀਨ ਆਦਿ ਆਉਂਦੀਆਂ ਹਨ । ਇਸ ਫੈਮਿਲੀ ਦੀਆਂ ਫ਼ਸਲਾਂ ਵਿਚ ਪ੍ਰੋਟੀਨ ਦੀ ਮਾਤਰਾ ਬਹੁਤ ਹੁੰਦੀ ਹੈ । ਇਸ ਫੈਮਿਲੀ ਦੀਆਂ ਫ਼ਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਆਪਣੀਆਂ ਜੜ੍ਹਾਂ ਦੀਆਂ ਗੰਢਾਂ ਰਾਹੀਂ ਜ਼ਮੀਨ ਵਿਚ ਜਮਾਂ ਕਰਦੇ ਹਨ । ਇਹਨਾਂ ਨੂੰ ਇਸ ਲਈ ਯੂਰੀਆ ਦੀਆਂ ਛੋਟੀਆਂ, ਫ਼ੈਕਟਰੀਆਂ ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 4.
ਅੰਤਰ ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ-
ਇਹ ਉਹ ਫ਼ਸਲਾਂ ਹਨ ਜਿਹਨਾਂ ਨੂੰ ਕਿਸੇ ਮੁੱਖ ਫ਼ਸਲ ਦੀਆਂ ਕਤਾਰਾਂ ਵਿੱਚ ਖ਼ਾਲੀ ਬਚਦੀ ਜਗਾ ਵਿੱਚ ਕਤਾਰਾਂ ਵਿੱਚ ਹੀ ਬੀਜਿਆ ਜਾਂਦਾ ਹੈ, ਜਿਵੇਂ-ਕਪਾਹ ਵਿੱਚ ਮੂੰਗੀ ਨੂੰ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਪ੍ਰਸ਼ਨ 5.
ਟ੍ਰੈਪ (Trap) ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ-ਇਨ੍ਹਾਂ ਫ਼ਸਲਾਂ ਦਾ ਕੰਮ ਮੁੱਖ ਫ਼ਸਲ ਨੂੰ ਕੀੜਿਆਂ ਤੋਂ ਬਚਾਉਣਾ ਹੁੰਦਾ ਹੈ । ਇਹਨਾਂ ਨੂੰ ਮੁੱਖ ਫ਼ਸਲ ਵਿੱਚ ਕੀੜਿਆਂ ਨੂੰ ਆਕਰਸ਼ਿਤ ਕਰਨ ਲਈ ਬੀਜਿਆ ਜਾਂਦਾ ਹੈ ਕਿਉਂਕਿ ਕੀੜੇ ਇਸ ਫ਼ਸਲ ਨੂੰ ਮੁੱਖ ਫ਼ਸਲ ਤੋਂ ਵੱਧ ਪਸੰਦ ਕਰਦੇ ਹਨ । ਇਹਨਾਂ ਫ਼ਸਲਾਂ ਨੂੰ ਮੰਤਵ ਪੂਰਾ ਹੋਣ ‘ਤੇ ਪੁਟ ਦਿੱਤਾ ਜਾਂਦਾ ਹੈ , ਜਿਵੇਂ-ਕਮਾਦ ਵਿੱਚ ਮੱਕੀ ।

ਪ੍ਰਸ਼ਨ 6.
ਇੱਕ-ਸਾਲੀ ਅਤੇ ਬਹੁ-ਸਾਲੀ ਫ਼ਸਲਾਂ ਵਿੱਚ ਕੀ ਅੰਤਰ ਹੈ ?
ਉੱਤਰ-

ਇੱਕ-ਸਾਲੀ ਫ਼ਸਲਾਂ ਬਹੁ-ਸਾਲੀ ਫ਼ਸਲਾਂ
1. ਇਹ ਫ਼ਸਲਾਂ ਇੱਕ ਸਾਲ ਵਿਚ ਆਪਣਾ ਜੀਵਨ ਕਾਲ ਪੂਰਾ ਕਰ ਲੈਂਦੀਆਂ ਹਨ । 1. ਇਹ ਫ਼ਸਲਾਂ ਇਕ ਵਾਰ ਉੱਗਣ ਤੋਂ ਬਾਅਦ ਕਈ ਸਾਲਾਂ ਤੱਕ ਚਲਦੀਆਂ ਰਹਿੰਦੀਆਂ ਹਨ ।
2. ਉਦਾਹਰਨ-ਕਣਕ, ਮੱਕੀ । 2. ਉਦਾਹਰਨ-ਕਮਾਦ, ਨਿੰਬੂ, ਅੰਬ ਆਦਿ ।

ਪ੍ਰਸ਼ਨ 7.
ਸੰਕਟ-ਕਾਲ ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ-
ਇਹ ਫ਼ਸਲਾਂ ਦੋ ਮੁੱਖ ਫ਼ਸਲਾਂ ਵਿਚਕਾਰ ਬਚਦੇ ਸਮੇਂ ਜਾਂ ਮੁੱਖ ਫ਼ਸਲ ਖ਼ਰਾਬ ਹੋ ਜਾਣ ਦੀ ਹਾਲਤ ਵਿਚ ਬੀਜੀਆਂ ਜਾਂਦੀਆਂ ਹਨ । ਇਹ ਬਹੁਤ ਛੇਤੀ ਵਧਦੀਆਂ ਹਨ , ਜਿਵੇਂਸੱਠੀ ਮੂੰਗੀ, ਸੱਠੀ ਮੱਕੀ, ਤੋਰੀਆ ਆਦਿ ।

ਪ੍ਰਸ਼ਨ 8.
ਧਾਗੇ ਵਾਲੀਆਂ ਫ਼ਸਲਾਂ ਨੂੰ ਕਿਸ ਉਦਯੋਗ ਵਿੱਚ ਵਰਤਿਆ ਜਾਂਦਾ ਹੈ ? ਉਦਾਹਰਣ ਸਹਿਤ ਲਿਖੋ ।
ਉੱਤਰ-
ਕਪਾਹ, ਸਣ ਤੇ ਪਟਸਨ ਅਜਿਹੀਆਂ ਫ਼ਸਲਾਂ ਹਨ । ਇਹਨਾਂ ਫ਼ਸਲਾਂ ਨੂੰ ਬਰੀਕ ਅਤੇ ਮੋਟਾ ਧਾਗਾ ਪ੍ਰਾਪਤ ਕਰਨ ਲਈ ਉਗਾਇਆ ਜਾਂਦਾ ਹੈ । ਇਸ ਧਾਗੇ ਨੂੰ ਕੱਪੜਾ ਅਤੇ ਪਟਸਨ ਉਦਯੋਗ ਵਿੱਚ ਵਰਤਿਆ ਜਾਂਦਾ ਹੈ ।

ਪ੍ਰਸ਼ਨ 9.
ਬੰਨੇ ਤੇ ਬੀਜਣ ਲਈ ਕਿਹੜੀਆਂ ਫ਼ਸਲਾਂ ਢੁੱਕਵੀਆਂ ਹੁੰਦੀਆਂ ਹਨ ?
ਉੱਤਰ-
ਇਹ ਫ਼ਸਲਾਂ ਮੁੱਖ ਫ਼ਸਲ ਨੂੰ ਹਨੇਰੀ ਜਾਂ ਪਸ਼ੂਆਂ ਆਦਿ ਤੋਂ ਬਚਾਉਂਦੀਆਂ ਹਨ ਤੇ ਇਹਨਾਂ ਤੋਂ ਕੁੱਝ ਵਾਧੂ ਆਮਦਨ ਵੀ ਹੋ ਜਾਂਦੀ ਹੈ । ਇਹਨਾਂ ਨੂੰ ਖੇਤ ਦੇ ਚਾਰੋਂ ਪਾਸੇ ਬੰਨਿਆਂ ਤੇ ਲਾਇਆ ਜਾਂਦਾ ਹੈ , ਜਿਵੇਂ ਅਰਹਰ, ਜੰਤਰ ਆਦਿ ।

ਪ੍ਰਸ਼ਨ 10.
ਗਰਮ ਅਤੇ ਠੰਡੇ ਜਲਵਾਯੂ ਦੀਆਂ ਫ਼ਸਲਾਂ ਦੇ ਉਦਾਹਰਨ ਦਿਉ ।
ਉੱਤਰ-
ਗਰਮ ਜਲਵਾਯੂ ਵਾਲੀਆਂ ਫ਼ਸਲਾਂ-ਕਮਾਦ, ਕਪਾਹ, ਝੋਨਾ । ਠੰਡੇ ਜਲਵਾਯੂ ਵਾਲੀਆਂ ਫ਼ਸਲਾਂ-ਕਣਕ, ਜੌ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

(ੲ) ਪੰਜ ਜਾਂ ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਦਾਲ ਜਾਂ ਲੈਗੂਮਨੋਸੀ (Leguminoseae) ਪਰਿਵਾਰਿਕ ਸਮੂਹ ਬਾਰੇ ਵਿਸਤਾਰ ਨਾਲ ਦੱਸੋ ।
ਉੱਤਰ-
ਇਸ ਪਰਿਵਾਰਿਕ ਸਮੂਹ ਵਿਚ ਦਾਲਾਂ ਵਾਲੀਆਂ ਫ਼ਸਲਾਂ ; ਜਿਵੇਂ-ਮਾਂਹ, ਮੂੰਗੀ, ਛੋਲੇ, ਸੋਇਆਬੀਨ, ਅਰਹਰ ਆਦਿ ਆਉਂਦੀਆਂ ਹਨ । ਇਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਹਵਾ ਵਿਚਲੀ ਨਾਈਟ੍ਰੋਜਨ ਨੂੰ ਆਪਣੀਆਂ ਜੜ੍ਹਾਂ ਦੀਆਂ ਗੰਢਾਂ ਰਾਹੀਂ ਜ਼ਮੀਨ ਵਿਚ ਜਮਾਂ ਕਰ ਲੈਂਦੀਆਂ ਹਨ । ਇਹਨਾਂ ਨੂੰ ਯੂਰੀਆ ਦੀਆਂ ਛੋਟੀਆਂ ਕੁਦਰਤੀ ਫੈਕਟਰੀਆਂ ਵੀ ਕਿਹਾ ਜਾਂਦਾ ਹੈ ।

ਇਹਨਾਂ ਫ਼ਸਲਾਂ ਦੇ ਦਾਣਿਆਂ ਵਿਚ ਖ਼ੁਰਾਕੀ ਤੱਤ ਪ੍ਰੋਟੀਨ ਭਰਪੂਰ ਮਾਤਰਾ ਵਿਚ ਹੁੰਦਾ ਹੈ ।

ਪ੍ਰਸ਼ਨ 2.
ਹਰੀ ਖਾਦ ਵਾਲੀਆਂ ਫ਼ਸਲਾਂ ਤੇ ਨੋਟ ਲਿਖੋ ।
ਉੱਤਰ-
ਇਹ ਫਲੀਦਾਰ ਪੌਦਿਆਂ ਦੀ ਫ਼ਸਲ ਹੁੰਦੀ ਹੈ ਜੋ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿਚ ਜਮਾਂ ਕਰਦੀ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਵਿਚ ਸਹਾਇਕ ਹੈ । ਇਹ ਫ਼ਸਲ ਜਦੋਂ ਹਰੀ ਹੁੰਦੀ ਹੈ ਇਸ ਨੂੰ ਖੇਤ ਵਿਚ ਹੀ ਵਾਹ ਦਿੱਤਾ ਜਾਂਦਾ ਹੈ । ਇਸ ਦੀਆਂ ਉਦਾਹਰਨਾਂ ਹਨ-ਸਣ, ਜੰਤਰ ਆਦਿ ।

ਪ੍ਰਸ਼ਨ 3.
ਪਸ਼ੂਆਂ ਲਈ ਅਚਾਰ (Silage) ਵਾਸਤੇ ਕਿਹੜੀਆਂ ਫ਼ਸਲਾਂ ਢੁੱਕਵੀਆਂ ਹੁੰਦੀਆਂ ਹਨ ਅਤੇ ਕਿਉਂ ?
ਉੱਤਰ-
ਇਹ ਫ਼ਸਲਾਂ ਹਨ ਮੱਕੀ, ਜਵੀ, ਜਵਾਰ ਆਦਿ । ਇਹ ਫ਼ਸਲਾਂ ਪਸ਼ੂਆਂ ਲਈ ਚਾਰੇ ਤੋਂ ਅਚਾਰ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ । ਇਸ ਅਚਾਰ ਨੂੰ ਹਰੇ ਚਾਰੇ ਦੀ ਥੁੜ੍ਹ ਵਾਲੇ ਦਿਨਾਂ ਵਿਚ ਵਰਤਿਆ ਜਾਂਦਾ ਹੈ । ਇਹਨਾਂ ਫ਼ਸਲਾਂ ਵਿੱਚ ਨਮੀ ਘੱਟ ਅਤੇ ਸੁੱਕਾ ਮਾਦਾ ਵਧੇਰੇ ਹੁੰਦਾ ਹੈ ।

ਪ੍ਰਸ਼ਨ 4.
ਬਰਾਨੀ ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ-
ਇਨ੍ਹਾਂ ਫ਼ਸਲਾਂ ਦੀ ਸਿੰਚਾਈ ਲਈ ਕੋਈ ਪ੍ਰਬੰਧ ਨਹੀਂ ਕੀਤੇ ਜਾਂਦੇ ਜਾ ਸਕਦੇ । ਇਸ ਲਈ ਇਹ ਫ਼ਸਲਾਂ ਸਿਰਫ਼ ਮੀਂਹ ਦੇ ਪਾਣੀ ਦੇ ਸਹਾਰੇ ਹੀ ਉਗਾਈਆਂ ਜਾਂਦੀਆਂ ਹਨ ਅਤੇ ਮੀਂਹ ਦਾ ਪੈਣਾ ਨਿਸ਼ਚਿਤ ਨਹੀਂ ਹੁੰਦਾ । ਰਾਜਸਥਾਨ ਵਿਚ ਹੋਣ ਵਾਲੀਆਂ ਫ਼ਸਲਾਂ ਬਰਾਨੀ ਫ਼ਸਲਾਂ ਹੁੰਦੀਆਂ ਹਨ ।

ਪ੍ਰਸ਼ਨ 5.
ਰੁੱਤਾਂ ਅਨੁਸਾਰ ਫ਼ਸਲਾਂ ਦੀ ਵੰਡ ਬਾਰੇ ਦੱਸੋ ।
ਉੱਤਰ-
ਰੁੱਤਾਂ ਅਨੁਸਾਰ ਵੰਡ-

  • ਸਾਉਣੀ ਦੀਆਂ ਫ਼ਸਲਾਂ – ਇਹ ਫ਼ਸਲਾਂ ਜੂਨ-ਜੁਲਾਈ ਜਾਂ ਮਾਨਸੂਨ ਦੇ ਆਉਣ ਤੇ ਬੀਜੀਆਂ ਜਾਂਦੀਆਂ ਹਨ । ਇਹਨਾਂ ਨੂੰ ਅਕਤੂਬਰ-ਨਵੰਬਰ ਵਿੱਚ ਕੱਟ ਲਿਆ ਜਾਂਦਾ ਹੈ । ਉਦਾਹਰਨ-ਝੋਨਾ, ਮੱਕੀ, ਜਵਾਰ, ਬਾਸਮਤੀ, ਕਪਾਹ, ਗੰਨਾ, ਬਾਜਰਾ, ਅਰਹਰ, ਮੂੰਗਫਲੀ ਆਦਿ ।
  • ਹਾੜ੍ਹੀ ਦੀਆਂ ਫ਼ਸਲਾਂ – ਇਹ ਫ਼ਸਲਾਂ ਅਕਤੂਬਰ-ਨਵੰਬਰ ਵਿਚ ਬੀਜੀਆਂ ਜਾਂਦੀਆਂ ਹਨ । ਇਹਨਾਂ ਨੂੰ ਮਾਰਚ-ਅਪਰੈਲ ਵਿਚ ਕੱਟ ਲਿਆ ਜਾਂਦਾ ਹੈ । ਉਦਾਹਰਨ ਕਣਕ, ਜੌਂ, ਜਵੀ, ਬਰਸੀਮ, ਲੂਸਣ, ਛੋਲੇ, ਮਸਰ, ਸਰੋਂ, ਤੋਰੀਆ, ਤਾਰਾਮੀਰਾ, ਸੂਰਜਮੁਖੀ ਅਤੇ ਅਲਸੀ ਆਦਿ ।

PSEB 6th Class Agriculture Guide ਫ਼ਸਲਾਂ ਦੀ ਵੰਡ Important Questions and Answers

ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਗਰਮ ਜਲਵਾਯੂ ਦੀ ਫ਼ਸਲ ਹੈ-
(i) ਕਮਾਦ
(ii) ਕਪਾਹ
(iii) ਝੋਨਾ
(iv) ਸਾਰੀਆਂ ਠੀਕ ।
ਉੱਤਰ-
(iv) ਸਾਰੀਆਂ ਠੀਕ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਪ੍ਰਸ਼ਨ 2.
ਤੇਲ ਬੀਜ ਦੀਆਂ ਫ਼ਸਲਾਂ ਹਨ-
(i) ਅਲਸੀ
(ii) ਕਣਕ
(iii) ਅਦਰਕ
(iv) ਛੋਲੇ ।
ਉੱਤਰ-
(i) ਅਲਸੀ ।

ਪ੍ਰਸ਼ਨ 3.
ਸਾਉਣੀ ਦੀਆਂ ਫ਼ਸਲਾਂ ਹਨ-
(i) ਕਪਾਹ
(ii) ਬਾਜਰਾ
(iii) ਮੂੰਗੀ
(iv) ਸਾਰੀਆਂ ਠੀਕ ।
ਉੱਤਰ-
(iv) ਸਾਰੀਆਂ ਠੀਕ ।

ਪ੍ਰਸ਼ਨ 4.
ਕਰੂਸੀਫ ਫੈਮਿਲੀ ਦੀਆਂ ਫ਼ਸਲਾਂ ਹਨ-
(i) ਸਰੋਂ
(ii) ਤੋਰੀਆ
(iii) ਮੂਲੀ
(iv) ਸਭ ਠੀਕ ।
ਉੱਤਰ-
(iv) ਸਭ ਠੀਕ

ਖ਼ਾਲੀ ਥਾਂ ਭਰੋ

(i) ਭਿੰਡੀ ……………………. ਫੈਮਿਲੀ ਦੀ ਫ਼ਸਲ ਹੈ ।
ਉੱਤਰ-
ਮਾਲਵੇਸੀ

(ii) ਮੱਕੀ …………………….. ਫੈਮਿਲੀ ਦੀ ਫ਼ਸਲ ਹੈ ।
ਉੱਤਰ-
ਘਾਹ

(iii) ਕਮਾਦ ……………………. ਸਾਲੀ ਫ਼ਸਲ ਹੈ ।
ਉੱਤਰ-
ਬਹੁ

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

(iv) ਕਮਾਦ ਅਤੇ ……………………. ਖੰਡ ਵਾਲੀਆਂ ਫ਼ਸਲਾਂ ਹਨ ।
ਉੱਤਰ-
ਚੁਕੰਦਰ

(v) ਰਾਜਸਥਾਨ ਵਿੱਚ ਹੋਣ ਵਾਲੀਆਂ ਫ਼ਸਲਾਂ ……………………… ਹੁੰਦੀਆਂ ਹਨ ।
ਉੱਤਰ-
ਬਰਾਨੀ ।

ਠੀਕ/ਗਲਤ

(i) ਹਲਦੀ ਮਸਾਲੇ ਵਾਲੀ ਫ਼ਸਲ ਹੈ ।
ਉੱਤਰ-
ਠੀਕ,

(ii) ਸੱਠੀ ਮੂੰਗੀ ਸੰਕਟ ਕਾਲ ਦੀ ਫ਼ਸਲ ਹੈ ।
ਉੱਤਰ-
ਠੀਕ

(iii) ਕਣਕ ਗਰਮ ਜਲਵਾਯੂ ਦੀ ਫ਼ਸਲ ਹੈ ।
ਉੱਤਰ-
ਗ਼ਲਤ

(iv) ਬਰਸੀਮ ਚਾਰੇ ਵਾਲੀ ਫ਼ਸਲ ਹੈ ।
ਉੱਤਰ-
ਠੀਕ

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਉਣੀ ਦੀਆਂ ਫ਼ਸਲਾਂ ਕਿਹੜੇ ਮਹੀਨੇ ਬੀਜੀਆਂ ਜਾਂਦੀਆਂ ਹਨ ?
ਉੱਤਰ-
ਜੂਨ-ਜੁਲਾਈ ਜਾਂ ਮਾਨਸੂਨ ਦੇ ਆਉਣ ਤੇ ।

ਪ੍ਰਸ਼ਨ 2.
ਹਾੜ੍ਹੀ ਦੀਆਂ ਫ਼ਸਲਾਂ ਕਦੋਂ ਬੀਜੀਆਂ ਜਾਂਦੀਆਂ ਹਨ ?
ਉੱਤਰ-
ਇਹਨਾਂ ਨੂੰ ਅਕਤੂਬਰ-ਨਵੰਬਰ ਦੇ ਮਹੀਨੇ ਵਿੱਚ ਬੀਜਿਆ ਜਾਂਦਾ ਹੈ ।

ਪ੍ਰਸ਼ਨ 3.
ਘਾਹ ਜਾਂ ਗੈਮਨੀ ਪਰਿਵਾਰਿਕ ਸਮੂਹ (ਫੈਮਿਲੀ) ਦੀ ਉਦਾਹਰਨ ਦਿਓ ।
ਉੱਤਰ-
ਕਣਕ, ਝੋਨਾ, ਮੱਕੀ, ਜੌ ।

ਪ੍ਰਸ਼ਨ 4.
ਯੂਰੀਆ ਦੀਆਂ ਛੋਟੀਆਂ ਕੁਦਰਤੀ ਫੈਕਟਰੀਆਂ ਕਿਸ ਫ਼ਸਲ ਨੂੰ ਕਿਹਾ ਜਾਂਦਾ ਹੈ ?
ਉੱਤਰ-
ਦਾਲ ਜਾਂ ਲੈਗੂਮਨੋਸ਼ੀ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ; ਜਿਵੇਂ-ਮੂੰਗੀ, ਮਾਂਹ ਆਦਿ ।

ਪ੍ਰਸ਼ਨ 5.
ਮਾਲਵੇਸੀ ਪਰਿਵਾਰਿਕ ਸਮੂਹ ਦਾ ਉਦਾਹਰਨ ਦਿਓ ।
ਉੱਤਰ-
ਕਪਾਹ ਅਤੇ ਭਿੰਡੀ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਪ੍ਰਸ਼ਨ 6.
ਅਨਾਜ ਵਾਲੀ ਫ਼ਸਲ ਦੀ ਉਦਾਹਰਨ ਦਿਓ ।
ਉੱਤਰ-
ਝੋਨਾ, ਬਾਸਮਤੀ, ਜਵਾਰ, ਬਾਜਰਾ, ਕਣਕ ।

ਪ੍ਰਸ਼ਨ 7.
ਪ੍ਰੋਟੀਨ ਦੀ ਮਾਤਰਾ ਕਿਹੜੀਆਂ ਫ਼ਸਲਾਂ ਵਿਚ ਵੱਧ ਹੁੰਦੀ ਹੈ ?
ਉੱਤਰ-
ਦਾਲ ਵਾਲੀਆਂ ਫ਼ਸਲਾਂ ਵਿਚ ।

ਪ੍ਰਸ਼ਨ 8.
ਤੇਲ ਬੀਜ ਫ਼ਸਲਾਂ ਦੀ ਉਦਾਹਰਨ ਦਿਓ ।
ਉੱਤਰ-
ਤੋਰੀਆ, ਅਲਸੀ, ਸੂਰਜਮੁਖੀ, ਤਾਰਾ ਮੀਰਾ ।

ਪ੍ਰਸ਼ਨ 9.
ਮਸਾਲੇ ਵਾਲੀਆਂ ਫ਼ਸਲਾਂ ਦੀ ਉਦਾਹਰਨ ਦਿਓ ।
ਉੱਤਰ-
ਧਨੀਆ, ਅਦਰਕ, ਹਲਦੀ, ਕਾਲੀ ਮਿਰਚ ਆਦਿ ।

ਪ੍ਰਸ਼ਨ 10.
ਚਾਰੇ ਵਾਲੀਆਂ ਫ਼ਸਲਾਂ ਦੀ ਉਦਾਹਰਨ ਦਿਉ ।
ਉੱਤਰ-
ਬਰਸੀਮ, ਲੂਸਣ, ਜਵੀ ਆਦਿ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਪ੍ਰਸ਼ਨ 11.
ਬਹੁ-ਸਾਲੀ ਫ਼ਸਲਾਂ ਦੀ ਉਦਾਹਰਨ ਦਿਉ ।
ਉੱਤਰ-
ਕਮਾਦ, ਕਿਨੂੰ, ਅੰਬ ਆਦਿ ।

ਪ੍ਰਸ਼ਨ 12.
ਸੰਕਟ ਕਾਲ ਫ਼ਸਲ ਦੀ ਉਦਾਹਰਨ ਦਿਉ !
ਉੱਤਰ-
ਤੋਰੀਆ, ਸੱਠੀ ਮੂੰਗੀ, ਸੱਠੀ ਮੱਕੀ ।

ਪ੍ਰਸ਼ਨ 13.
ਗਰਮ ਜਲਵਾਯੂ ਦੀਆਂ ਫ਼ਸਲਾਂ ਦੀਆਂ ਉਦਾਹਰਨਾਂ ਦਿਉ ।
ਉੱਤਰ-
ਕਮਾਦ, ਕਪਾਹ, ਝੋਨਾ ਆਦਿ ।

ਪ੍ਰਸ਼ਨ 14.
ਠੰਡੇ ਜਲਵਾਯੂ ਦੀਆਂ ਫ਼ਸਲਾਂ ਦੀ ਉਦਾਹਰਨ ਦਿਉ !
ਉੱਤਰ-
ਕਣਕ, ਜੌ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬੰਨੇ ਤੇ ਬੀਜਣ ਵਾਲੀਆਂ ਫ਼ਸਲਾਂ ਬਾਰੇ ਕੀ ਜਾਣਦੇ ਹੋ ?
ਉੱਤਰ-
ਇਹ ਫ਼ਸਲਾਂ ਮੁੱਖ ਫ਼ਸਲ ਨੂੰ ਹਨੇਰੀ ਜਾਂ ਪਸ਼ੂਆਂ ਆਦਿ ਤੋਂ ਬਚਾਉਂਦੀਆਂ ਹਨ ਤੇ ਇਹਨਾਂ ਤੋਂ ਕੁੱਝ ਵਾਧੂ ਆਮਦਨ ਵੀ ਹੋ ਜਾਂਦੀ ਹੈ । ਇਹਨਾਂ ਨੂੰ ਖੇਤ ਦੇ ਚਾਰੋਂ ਪਾਸੇ ਬੰਨਿਆਂ ਤੇ ਲਾਇਆ ਜਾਂਦਾ ਹੈ, ਜਿਵੇਂ-ਅਰਹਰ, ਜੰਤਰ ਆਦਿ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਪ੍ਰਸ਼ਨ 2.
ਸੇਂਜੂ ਫ਼ਸਲਾਂ ਬਾਰੇ ਕੀ ਜਾਣਦੇ ਹੋ ?
ਉੱਤਰ-
ਇਹ ਫ਼ਸਲਾਂ ਉਹ ਹਨ ਜਿਹਨਾਂ ਦੀ ਸਿੰਚਾਈ ਲਈ ਪਾਣੀ ਦਾ ਪ੍ਰਬੰਧ ਹੁੰਦਾ ਹੈ । ਇਹ ਸਿਰਫ਼ ਮੀਂਹ ਦੇ ਪਾਣੀ ਤੇ ਨਿਰਭਰ ਨਹੀਂ ਹੁੰਦੀਆਂ, ਜਿਵੇਂ-ਪੰਜਾਬ ਵਿਚ ਹੋਣ ਵਾਲੀਆਂ ਫ਼ਸਲਾਂ ।

ਪ੍ਰਸ਼ਨ 3.
ਧਾਗੇ (ibre) ਵਾਲੀਆਂ ਫ਼ਸਲਾਂ ਬਾਰੇ ਕੀ ਜਾਣਦੇ ਹੋ ?
ਉੱਤਰ-
ਕਪਾਹ, ਸਣ ਤੇ ਪਟਸਨ ਅਜਿਹੀਆਂ ਫ਼ਸਲਾਂ ਹਨ । ਇਹਨਾਂ ਫ਼ਸਲਾਂ ਨੂੰ ਬਰੀਕ ਅਤੇ ਮੋਟਾ ਧਾਗਾ ਪ੍ਰਾਪਤ ਕਰਨ ਲਈ ਉਗਾਇਆ ਜਾਂਦਾ ਹੈ । ਇਸ ਧਾਗੇ ਨੂੰ ਕੱਪੜਾ ਅਤੇ ਪਟਸਨ ਉਦਯੋਗ ਵਿੱਚ ਵਰਤਿਆ ਜਾਂਦਾ ਹੈ ।

ਪ੍ਰਸ਼ਨ 4.
ਅਨਾਜ ਵਾਲੀਆਂ ਫ਼ਸਲਾਂ ਬਾਰੇ ਕੀ ਜਾਣਦੇ ਹੋ ?
ਉੱਤਰ-
ਕੋਈ ਵੀ ਘਾਹ ਵਰਗੀ ਫ਼ਸਲ ਜਿਸ ਦੇ ਦਾਣਿਆਂ ਨੂੰ ਖਾਣ ਲਈ ਵਰਤਿਆ ਜਾਂਦਾ। ਹੈ ਉਸ ਨੂੰ ਅਨਾਜ ਵਾਲੀ ਫ਼ਸਲ ਕਿਹਾ ਜਾਂਦਾ ਹੈ , ਜਿਵੇਂ-ਕਣਕ, ਝੋਨਾ, ਜਵਾਰ ਆਦਿ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਫ਼ਸਲਾਂ ਦੀ ਜਲਵਾਯੂ ਆਧਾਰਤ ਵੰਡ ਬਾਰੇ ਦੱਸੋ ।
ਉੱਤਰ-

  1. ਗਰਮ ਜਲਵਾਯੂ (Tropical) ਦੀਆਂ ਫ਼ਸਲਾਂ-ਇਹ ਫ਼ਸਲਾਂ ਗਰਮ ਇਲਾਕਿਆਂ ਵਿੱਚ ਹੁੰਦੀਆਂ ਹਨ, ਜਿੱਥੇ ਠੰਡ ਨਹੀਂ ਪੈਂਦੀ ; ਜਿਵੇਂ ਕਿ ਕਪਾਹ, ਝੋਨਾ, ਕਮਾਦ ਆਦਿ ।
  2. ਠੰਡੇ ਜਲਵਾਯੂ (Temperate) ਵਾਲੀਆਂ ਫ਼ਸਲਾਂ-ਜਿੱਥੇ ਠੰਡ ਪੈਣਾ ਪੱਕਾ ਹੁੰਦਾ ਹੈ ਇਹ ਫ਼ਸਲਾਂ ਠੰਡੇ ਇਲਾਕਿਆਂ ਵਿੱਚ ਹੁੰਦੀਆਂ ਹਨ, ਜਿਵੇਂ-ਕਣਕ, ਜੌਂ ਆਦਿ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਫ਼ਸਲਾਂ ਦੀ ਵੰਡ PSEB 6th Class Agriculture Notes

  1. ਆਰਥਿਕ ਜਾਂ ਵਪਾਰਕ ਮਹੱਤਵ ਵਾਲੇ ਪੌਦਿਆਂ ਦੇ ਸਮੂਹ ਨੂੰ ਜਦੋਂ ਕਿਸੇ ਖ਼ਾਸ ਉਦੇਸ਼ ਲਈ ਉਗਾਇਆ ਜਾਂਦਾ ਹੈ ਤਾਂ ਉਸ ਨੂੰ ਫ਼ਸਲ ਕਿਹਾ ਜਾਂਦਾ ਹੈ ।
  2. ਰੁੱਤ ਅਨੁਸਾਰ ਫ਼ਸਲਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ-ਸਾਉਣੀ ਦੀਆਂ, ਹਾੜੀ ਦੀਆਂ ।
  3. ਬਨਸਪਤੀ ਵਿਗਿਆਨ ਅਨੁਸਾਰ ਫ਼ਸਲਾਂ ਦੀਆਂ ਕੁੱਝ ਫੈਮਿਲੀਆਂ ਹਨ-ਘਾਹ ਜਾਂ ਗੈਮਨੀ, ਦਾਲ ਜਾਂ ਲੈਗੂਮਨੋਸੀ, ਸਗੋਂ ਜਾਂ ਕਰੂਸੀਫਰੀ, ਮਾਲਵੇਸੀ ਆਦਿ ।
  4. ਫ਼ਸਲ ਪ੍ਰਬੰਧ ਜਾਂ ਆਰਥਿਕ ਆਧਾਰ ਤੇ ਫ਼ਸਲਾਂ ਦੀ ਵੰਡ ਇਸ ਤਰ੍ਹਾਂ ਹੈ ਅਨਾਜ ਵਾਲੀਆਂ, ਦਾਲ ਵਾਲੀਆਂ, ਤੇਲ ਬੀਜ ਵਾਲੀਆਂ, ਚਾਰੇ ਵਾਲੀਆਂ, ਖੰਡ ਵਾਲੀਆਂ, ਧਾਗੇ ਵਾਲੀਆਂ, ਸਬਜ਼ੀ ਵਾਲੀਆਂ, ਸਟਾਰਚ ਵਾਲੀਆਂ, ਮਸਾਲੇ ਵਾਲੀਆਂ ਆਦਿ ।
  5. ਇੱਕ-ਸਾਲੀ ਫ਼ਸਲਾਂ ਹਨ-ਕਣਕ, ਮੱਕੀ ।
  6. ਦੋ-ਸਾਲੀ ਫ਼ਸਲਾਂ ਹਨ-ਪਿਆਜ, ਚੁਕੰਦਰ ।
  7. ਬਹੁ-ਸਾਲੀ ਫ਼ਸਲਾਂ ਹਨ-ਕਮਾਦ, ਕਿਨੂੰ, ਅੰਬ ਆਦਿ ।
  8. ਹਰੀ ਖਾਦ ਵਾਲੀਆਂ ਫ਼ਸਲਾਂ-ਸਣ, ਜੰਤਰ (ਚੈਂਚਾ) ।
  9. ਸੰਕਟ ਕਾਲ ਫ਼ਸਲਾਂ-ਤੋਰੀਆ, ਸੱਠੀ ਮੱਕੀ, ਸੱਠੀ ਮੂੰਗੀ ।
  10. ਪਸ਼ੂਆਂ ਲਈ ਆਚਾਰ ਵਾਲੀਆਂ ਫ਼ਸਲਾਂ-ਮੱਕੀ, ਜਵੀ, ਜੁਆਰ ।
  11. ਅੰਤਰ ਫ਼ਸਲਾਂ-ਕਪਾਹ ਵਿੱਚ ਮੂੰਗੀ ।
  12. ਬੰਨ੍ਹੇ ਤੇ ਬੀਜਣ ਵਾਲੀਆਂ ਫ਼ਸਲਾਂ-ਅਰਹਰ, ਜੰਤਰ ।
  13. ਟੈਪ ਫ਼ਸਲਾਂ-ਕਮਾਦ ਵਿਚ ਮੱਕੀ ।
  14. ਗਰਮ ਜਲਵਾਯੂ ਦੀਆਂ ਫ਼ਸਲਾਂ-ਕਮਾਦ, ਕਪਾਹ, ਝੋਨਾ ਆਦਿ ।
  15. ਠੰਡੇ ਜਲਵਾਯੂ ਦੀਆਂ ਫ਼ਸਲਾਂ-ਕਣਕ, ਜੌਂ ਆਦਿ ।
  16. ਸੇਂਜੂ ਫ਼ਸਲਾਂ ਉਹ ਹਨ ਜਿਹਨਾਂ ਨੂੰ ਸਿੰਚਾਈ ਵਾਲੇ ਪਾਣੀ ਦੀ ਸਹਾਇਤਾ ਨਾਲ ਉਗਾਇਆ ਜਾਂਦਾ ਹੈ ।
  17. ਬਰਾਨੀ ਫ਼ਸਲਾਂ ਉਹ ਹਨ ਜੋ ਮੀਂਹ ਦੇ ਪਾਣੀ ਨਾਲ ਹੀ ਉਗਾਈਆਂ ਜਾਂਦੀਆਂ ਹਨ ।

PSEB 6th Class Agriculture Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

Punjab State Board PSEB 6th Class Agriculture Book Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ Textbook Exercise Questions and Answers.

PSEB Solutions for Class 6 Agriculture Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

Agriculture Guide for Class 6 PSEB ਪਾਣੀ ਦਾ ਖੇਤੀ ਵਿੱਚ ਮਹੱਤਵ Textbook Questions and Answers

ਅਭਿਆਸ
(ੳ) ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਸ਼ਬਦਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਪੌਦਿਆਂ ਵਿਚ ਪਾਣੀ ਦੀ ਮਾਤਰਾ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
ਉੱਤਰ-
90 %

ਪ੍ਰਸ਼ਨ 2.
ਫ਼ਸਲਾਂ ਨੂੰ ਬਨਾਉਟੀ ਢੰਗ ਨਾਲ ਪਾਣੀ ਦੇਣ ਦੀ ਪ੍ਰੀਕਿਰਿਆ ਨੂੰ ਕੀ ਕਹਿੰਦੇ ਹਨ ?
ਉੱਤਰ-
ਸਿੰਚਾਈ ।

ਪ੍ਰਸ਼ਨ 3.
ਪਾਣੀ ਦੀ ਸਭ ਤੋਂ ਵੱਧ ਬੱਚਤ ਕਰਨ ਦੇ ਸਮਰੱਥ ਸਿੰਚਾਈ ਦੇ ਕੋਈ ਦੋ ਤਰੀਕੇ ਲਿਖੋ ।
ਉੱਤਰ-
ਫੁਹਾਰਾ ਸਿੰਚਾਈ, ਤੁਪਕਾ ਸਿੰਚਾਈ ।

PSEB 6th Class Agriculture Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

ਪ੍ਰਸ਼ਨ 4.
ਕਿਹੜੇ ਪਦਾਰਥ ਪਾਣੀ ਰਾਹੀਂ ਬੂਟੇ ਵਿਚ ਜ਼ਜ਼ਬ ਹੁੰਦੇ ਹਨ ?
ਉੱਤਰ-
ਖਣਿਜ ਪਦਾਰਥ ਅਤੇ ਖਾਦ ਤੱਤ ।

ਪ੍ਰਸ਼ਨ 5.
ਭਾਰਤ ਵਿਚ ਕੁੱਲ ਪਾਣੀ ਵਿਚੋਂ ਕਿੰਨਾ ਪਾਣੀ ਖੇਤੀਬਾੜੀ ਵਿਚ ਵਰਤਿਆ ਜਾਂਦਾ
ਉੱਤਰ-
70% ।

ਪ੍ਰਸ਼ਨ 6.
ਕੱਦੂ ਕਰਨਾ ਕਿਸ ਨੂੰ ਆਖਦੇ ਹਨ ?
ਉੱਤਰ-
ਖੜ੍ਹੇ ਪਾਣੀ ਵਿਚ ਖੇਤ ਵਾਹੁਣ ਨੂੰ ਕੱਦੂ ਕਰਨਾ ਕਹਿੰਦੇ ਹਨ ।

ਪ੍ਰਸ਼ਨ 7.
ਕਿਹੜੀ ਫ਼ਸਲ ਨੂੰ ਕੱਦੂ ਕਰਕੇ ਲਗਾਇਆ ਜਾਂਦਾ ਹੈ ?
ਉੱਤਰ-
ਝੋਨੇ ।

ਪ੍ਰਸ਼ਨ 8.
ਪੰਜਾਬ ਵਿਚ ਸਿੰਚਾਈ ਦੇ ਮੁੱਖ ਸਾਧਨ ਕਿਹੜੇ ਹਨ ?
ਉੱਤਰ-
ਟਿਉਬਵੈੱਲ ਤੇ ਨਹਿਰਾਂ ।

ਪ੍ਰਸ਼ਨ 9.
ਫ਼ਸਲ ਨੂੰ ਜ਼ਿਆਦਾ ਲੂਅ ਤੇ ਕੋਰੇ ਤੋਂ ਬਚਾਉਣ ਲਈ ਕਿਹੜਾ ਤਰੀਕਾ ਵਰਤਿਆ ਜਾਂਦਾ ਹੈ ?
ਉੱਤਰ-
ਸਿੰਚਾਈ ਦਾ ।

PSEB 6th Class Agriculture Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

ਪ੍ਰਸ਼ਨ 10.
ਪਾਣੀ ਦੀ ਕਮੀ ਵਾਲੇ ਇਲਾਕਿਆਂ ਵਿੱਚ ਸਿੰਚਾਈ ਦੀ ਕਿਹੜੀ ਤਕਨੀਕ ਲਾਭਦਾਇਕ ਹੈ ?
ਉੱਤਰ-
ਤੁਪਕਾ ਸਿੰਚਾਈ ।

(ਅ) ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਸਿੰਚਾਈ ਕਿਸ ਨੂੰ ਕਹਿੰਦੇ ਹਨ ?
ਉੱਤਰ-
ਕਈ ਵਾਰ ਫ਼ਸਲਾਂ ਦੀ ਲੋੜ ਮੀਂਹ ਦੇ ਪਾਣੀ ਨਾਲ ਪੂਰੀ ਨਹੀਂ ਹੁੰਦੀ ਤੇ ਫ਼ਸਲਾਂ ਨੂੰ ਬਨਾਉਟੀ ਢੰਗ ਨਾਲ ਪਾਣੀ ਦਿੱਤਾ ਜਾਂਦਾ ਹੈ, ਇਸ ਨੂੰ ਸਿੰਚਾਈ ਕਹਿੰਦੇ ਹਨ ।

ਪ੍ਰਸ਼ਨ 2.
ਫ਼ਸਲਾਂ ਵਿਚ ਰੌਣੀ ਦਾ ਕੀ ਮਹੱਤਵ ਹੈ ?
ਉੱਤਰ-
ਬਿਜਾਈ ਸਮੇਂ ਮਿੱਟੀ ਵਿੱਚ ਠੀਕ ਮਾਤਰਾ ਵਿਚ ਨਮੀ ਹੋਣੀ ਚਾਹੀਦੀ ਹੈ, ਇਸ ਲਈ ਖੇਤ ਵਿਚ ਭਰਕੇ ਪਾਣੀ ਲਗਾਇਆ ਜਾਂਦਾ ਹੈ ਜਿਸ ਨੂੰ ਰੌਣੀ ਕਹਿੰਦੇ ਹਨ । ਇਸ ਤਰ੍ਹਾਂ ਰੌਣੀ ਦਾ ਮੰਤਵ ਫ਼ਸਲ ਉਗਣ ਵਿਚ ਸਹਾਇਤਾ ਕਰਨਾ ਹੁੰਦਾ ਹੈ ।

ਪ੍ਰਸ਼ਨ 3.
ਸਿੰਚਾਈ ਦੇ ਵੱਖ-ਵੱਖ ਸਾਧਨ ਕਿਹੜੇ ਹਨ ?
ਉੱਤਰ-
ਸਿੰਚਾਈ ਦੇ ਵੱਖ-ਵੱਖ ਸਾਧਨ ਹਨ-ਟਿਊਬਵੈੱਲ, ਖੂਹ, ਦਰਿਆ, ਟੋਭੇ, ਡੈਮ, ਨਹਿਰ ਆਦਿ ।

ਪ੍ਰਸ਼ਨ 4.
ਸਿੰਚਾਈਆਂ ਦੀ ਗਿਣਤੀ ਫ਼ਸਲਾਂ ਤੇ ਕਿਵੇਂ ਨਿਰਭਰ ਕਰਦੀ ਹੈ ?
ਉੱਤਰ-
ਕਈ ਫ਼ਸਲਾਂ ; ਜਿਵੇਂ ਕਣਕ, ਤੇਲ ਬੀਜ਼ ਫ਼ਸਲਾਂ, ਦਾਲਾਂ ਆਦਿ ਨੂੰ ਘੱਟ ਸਿੰਚਾਈ ਦੀ ਲੋੜ ਹੁੰਦੀ ਹੈ ਤੇ ਕਈਆਂ ; ਜਿਵੇਂ ਝੋਨਾ, ਮੱਕੀ ਆਦਿ ਨੂੰ ਵੱਧ ਸਿੰਚਾਈ ਦੀ ਲੋੜ ਹੈ । ਇਸ ਲਈ ਸਿੰਚਾਈ ਦੀ ਗਿਣਤੀ ਫ਼ਸਲ ਤੇ ਨਿਰਭਰ ਕਰਦੀ ਹੈ ।

ਪ੍ਰਸ਼ਨ 5.
ਝੋਨੇ ਵਿਚ ਕੱਦੂ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਝੋਨੇ ਦੀ ਫ਼ਸਲ ਨੂੰ ਵਧੇਰੇ ਪਾਣੀ ਦੀ ਲੋੜ ਹੁੰਦੀ ਹੈ, ਇਸ ਲਈ ਝੋਨਾ ਬੀਜਣ ਲਈ ਖੇਤ ਵਿਚ ਪਾਣੀ ਖੜ੍ਹਾ ਕਰਕੇ ਵਾਹੀ ਕੀਤੀ ਜਾਂਦੀ ਹੈ, ਇਸ ਨੂੰ ਕੱਦੂ ਕਰਨਾ ਕਹਿੰਦੇ ਹਨ । ਇਸ ਤਰ੍ਹਾਂ ਖੇਤ ਵਿਚ ਜ਼ਿਆਦਾ ਪਾਣੀ ਖੜ੍ਹਾ ਕੀਤਾ ਜਾ ਸਕਦਾ ਹੈ ।

PSEB 6th Class Agriculture Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

ਪ੍ਰਸ਼ਨ 6.
ਮਿੱਟੀ ਵਿੱਚ ਨਮੀ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਬੀਜ ਨੂੰ ਪੁੰਗਰ ਕੇ ਪੌਦੇ ਵਿਚ ਬਦਲਣ ਲਈ ਮਿੱਟੀ ਵਿਚ ਠੀਕ ਮਾਤਰਾ ਵਿੱਚ ਨਮੀ ਹੋਣੀ ਚਾਹੀਦੀ ਹੈ ਇਸ ਲਈ ਮਿੱਟੀ ਵਿਚ ਨਮੀ ਦਾ ਹੋਣਾ ਜ਼ਰੂਰੀ ਹੈ ।

ਪ੍ਰਸ਼ਨ 7.
ਰੇਤਲੀ ਮਿੱਟੀ ਵਿੱਚ ਵੱਧ ਤੇ ਚੀਕਣੀ ਮਿੱਟੀ ਵਿਚ ਘੱਟ ਸਿੰਚਾਈਆਂ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ-
ਰੇਤਲੀ ਮਿੱਟੀ ਵਿਚ ਪਾਣੀ ਬਹੁਤ ਜਲਦੀ ਜ਼ੀਰਦਾ ਹੈ ਜਦਕਿ ਚੀਕਣੀ ਮਿੱਟੀ ਵਿੱਚ ਹੌਲੀ-ਹੌਲੀ ਜ਼ੀਰਦਾ ਹੈ । ਇਸ ਲਈ ਰੇਤਲੀ ਮਿੱਟੀ ਵਿਚ ਸਿੰਚਾਈ ਦੀ ਵਧੇਰੇ ਲੋੜ ਹੈ ।

ਪ੍ਰਸ਼ਨ 8.
ਪੰਜਾਬ ਵਿਚ ਸੈਂਟਰੀਫਿਊਗਲ ਪੰਪਾਂ ਦੀ ਜਗਾ ਸਬਮਰਸੀਬਲ ਪੰਪਾਂ ਨੇ ਕਿਉਂ ਲੈ ਲਈ ਹੈ ?
ਉੱਤਰ-
ਜ਼ਮੀਨ ਅੰਦਰ ਪਾਣੀ ਦਾ ਪੱਧਰ ਹੇਠਾਂ ਡਿੱਗਣ ਕਾਰਨ ਸੈਂਟਰੀਫਿਊਗਲ ਪੰਪ (ਪੱਖੇ ਵਾਲੇ) ਪਾਣੀ ਕੱਢਣ ਵਿਚ ਫੇਲ੍ਹ ਹੋ ਗਏ ਹਨ ਤੇ ਇਸ ਲਈ ਹੁਣ ਮੱਛੀ ਮੋਟਰ ਅਰਥਾਤ ਸਬਮਰਸੀਬਲ ਪੰਪਾਂ ਦੀ ਵਰਤੋਂ ਕਰਕੇ ਪਾਣੀ ਕੱਢਿਆ ਜਾਂਦਾ ਹੈ ।

ਪ੍ਰਸ਼ਨ 9.
ਗਰਮੀ ਦੇ ਮੌਸਮ ਵਿੱਚ ਫ਼ਸਲਾਂ ਨੂੰ ਵੱਧ ਪਾਣੀ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ-
ਗਰਮੀ ਦੇ ਦਿਨਾਂ ਵਿਚ ਮਿੱਟੀ ਅਤੇ ਪੱਤਿਆਂ ਵਿਚੋਂ ਵਾਸ਼ਪੀਕਰਨ ਵਧੇਰੇ ਮਾਤਰਾ ਵਿੱਚ ਹੁੰਦਾ ਹੈ ਇਸ ਲਈ ਗਰਮੀਆਂ ਵਿੱਚ ਵਧੇਰੇ ਫ਼ਸਲਾਂ ਨੂੰ ਵਧੇਰੇ ਪਾਣੀ ਦੀ ਲੋੜ ਪੈਂਦੀ ਹੈ ।

ਪ੍ਰਸ਼ਨ 10.
ਪਾਣੀ ਚੁੱਕਣ ਵਾਲੇ ਪੰਪਾਂ ਦੀ ਊਰਜਾ ਕਿੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ ?
ਉੱਤਰ-
ਪੰਪਾਂ ਲਈ ਊਰਜਾ ਡੀਜ਼ਲ, ਬਾਇਓਗੈਸ, ਬਿਜਲੀ ਅਤੇ ਸੂਰਜੀ ਊਰਜਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।

(ੲ) ਪੰਜ ਜਾਂ ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਪੌਦਿਆਂ ਦੇ ਜੀਵਨ ਵਿਚ ਪਾਣੀ ਦਾ ਕੀ ਮਹੱਤਵ ਹੈ ?
ਉੱਤਰ-
ਬੀਜ਼ਾਂ ਦੀ ਉੱਗਣ ਪ੍ਰਕਿਰਿਆ ਵਿਚ ਨਮੀ ਦੀ ਲੋੜ ਹੁੰਦੀ ਹੈ, ਇਸ ਲਈ ਮਿੱਟੀ ਵਿਚ ਨਮੀ ਹੋਣਾ ਬਹੁਤ ਜ਼ਰੂਰੀ ਹੈ । ਪਾਣੀ ਪੌਦਿਆਂ ਦੇ ਵੱਧਣ-ਫੁੱਲਣ ਅਤੇ ਫੁੱਲ, ਫਲ ਅਤੇ ਬੀਜ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ । ਪਾਣੀ ਦੁਆਰਾ ਮਿੱਟੀ ਵਿਚੋਂ ਖਣਿਜ ਲੂਣ ਤੇ ਖਾਦ ਪਦਾਰਥ ਪੋਦਿਆਂ ਨੂੰ ਪ੍ਰਾਪਤ ਹੁੰਦੇ ਹਨ । ਪਾਣੀ ਵਿਚ ਘੁਲ ਕੇ ਤੱਤ ਪੌਦੇ ਦੇ ਸਾਰੇ ਭਾਗਾਂ ਤਕ ਪੁੱਜ ਜਾਂਦੇ ਹਨ । ਪਾਣੀ ਲ ਅਤੇ ਕੋਰੇ ਤੋਂ ਵੀ ਪੌਦਿਆਂ ਦੀ ਰੱਖਿਆ ਕਰਦਾ ਹੈ ।

PSEB 6th Class Agriculture Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

ਪ੍ਰਸ਼ਨ 2.
ਸਿੰਚਾਈਆਂ ਦੀ ਗਿਣਤੀ ਕਿਸ ਉੱਪਰ ਨਿਰਭਰ ਕਰਦੀ ਹੈ ਤੇ ਕਿਵੇਂ ?
ਉੱਤਰ-
ਸਿੰਚਾਈਆਂ ਦੀ ਗਿਣਤੀ ਫ਼ਸਲ ਦੀ ਕਿਸਮ, ਮੌਸਮ ਅਤੇ ਮਿੱਟੀ ਦੀ ਕਿਸਮ ਤੇ ਨਿਰਭਰ ਹੈ । ਕਣਕ, ਤੇਲ ਬੀਜ ਫ਼ਸਲਾਂ, ਦਾਲਾਂ ਆਦਿ ਨੂੰ ਘੱਟ ਸਿੰਚਾਈਆਂ ਦੀ ਲੋੜ ਹੁੰਦੀ ਹੈ । ਪਰ ਝੋਨੇ, ਗੰਨੇ, ਮੱਕੀ ਆਦਿ ਨੂੰ ਵੱਧ ਸਿੰਚਾਈਆਂ ਦੀ ਲੋੜ ਪੈਂਦੀ ਹੈ । ਸਰਦੀਆਂ ਵਿੱਚ ਫ਼ਸਲਾਂ ਨੂੰ ਘੱਟ ਸਿੰਚਾਈ ਅਤੇ ਗਰਮੀ ਵਿਚ ਫ਼ਸਲਾਂ ਨੂੰ ਵੱਧ ਸਿੰਚਾਈ ਦੀ ਲੋੜ ਹੁੰਦੀ ਹੈ । ਕਿਉਂਕਿ ਗਰਮੀ ਵਿਚ ਮਿੱਟੀ ਅਤੇ ਪੱਤਿਆਂ ਵਿਚੋਂ ਪਾਣੀ ਦਾ ਵਾਸ਼ਪੀਕਰਨ ਬਹੁਤ ਤੇਜ਼ੀ ਨਾਲ ਤੇ ਵੱਧ ਮਾਤਰਾ ਵਿਚ ਹੁੰਦਾ ਹੈ । ਹਲਕੀ ਮਿੱਟੀ (ਰੇਤਲੀ) ਵਿੱਚ ਵੱਧ ਅਤੇ ਭਾਰੀ (ਚੀਕਣੀ) ਮਿੱਟੀ ਵਿਚ ਘੱਟ ਸਿੰਚਾਈ ਦੀ ਲੋੜ ਹੁੰਦੀ ਹੈ । ਹਲਕੀਆਂ ਜ਼ਮੀਨਾਂ ਵਿਚ ਪਾਣੀ ਜਲਦੀ ਜ਼ੀਰ ਜਾਂਦਾ ਹੈ ਜਦਕਿ ਭਾਰੀਆਂ ਜ਼ਮੀਨਾਂ ਵਿਚੋਂ ਹੌਲੀ-ਹੌਲੀ ਜ਼ੀਰਦਾ ਹੈ ।

ਪ੍ਰਸ਼ਨ 3.
ਸਿੰਚਾਈ ਦੇ ਵੱਖ-ਵੱਖ ਤਰੀਕੇ ਕਿਹੜੇ ਹਨ ? ਫੁਹਾਰਾ ਸਿੰਚਾਈ ਬਾਰੇ ਵਿਸਥਾਰਪੂਰਵਕ ਦੱਸੋ ।
ਉੱਤਰ-
ਸਿੰਚਾਈ ਦੇ ਵੱਖ-ਵੱਖ ਤਰੀਕੇ ਹਨ-ਸਤਹਿ ਸਿੰਚਾਈ, ਸਬ-ਸਤਹਿ ਸਿੰਚਾਈ, ਫੁਹਾਰਾ ਸਿੰਚਾਈ, ਤੁਪਕਾ ਸਿੰਚਾਈ ।

ਫੁਹਾਰਾ ਸਿੰਚਾਈ – ਇਸ ਤਰੀਕੇ ਵਿਚ ਫ਼ਸਲ ਜਾਂ ਜ਼ਮੀਨ ਤੇ ਫੁਹਾਰੇ ਰਾਹੀਂ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ । ਇਹ ਪਾਣੀ ਜ਼ਮੀਨ ਦੀ ਜ਼ੀਰਨ ਸ਼ਕਤੀ ਤੋਂ ਹਮੇਸ਼ਾਂ ਘੱਟ ਹੁੰਦਾ ਹੈ ਤੇ ਬਟਿਆਂ ਦੀ ਲੋੜ ਨੂੰ ਹੀ ਪੂਰਾ ਕਰਦਾ ਹੈ ।ਉੱਚੇ-ਨੀਵੇਂ ਇਲਾਕਿਆਂ ਵਿਚ ਇਹ ਤਕਨੀਕ ਬਹੁਤ ਕਾਰਗਰ ਸਾਬਿਤ ਹੋਈ ਹੈ । ਫ਼ਸਲ ਨੂੰ ਲੂ ਅਤੇ ਕੋਰੇ ਤੋਂ ਬਚਾਉਣ ਲਈ ਵੀ ਇਹ ਤਰੀਕਾ ਢੁੱਕਵਾਂ ਹੈ ।

ਪ੍ਰਸ਼ਨ 4.
ਤੁਪਕਾ ਸਿੰਚਾਈ ਦੁਆਰਾ ਕਿਸ ਤਰ੍ਹਾਂ ਪਾਣੀ ਦੀ ਬੱਚਤ ਹੁੰਦੀ ਹੈ ?
ਉੱਤਰ-
ਪਾਣੀ ਇਕ ਕੁਦਰਤੀ ਸੋਮਾ ਹੈ, ਇਸਦੀ ਬੱਚਤ ਕਰਨ ਦੀ ਵੀ ਬਹੁਤ ਲੋੜ ਹੈ । ਖੇਤੀਬਾੜੀ ਵਿਚ ਭਾਰਤ ਦੇ ਕੁੱਲ ਪਾਣੀ ਦਾ 70% ਵਰਤਿਆ ਜਾਂਦਾ ਹੈ । ਇਸ ਲਈ ਪਾਣੀ ਦੀ ਬੱਚਤ ਕਰਨ ਲਈ ਤੁਪਕਾ ਸਿੰਚਾਈ ਦਾ ਤਰੀਕਾ ਬਹੁਤ ਕਾਰਗਰ ਸਾਬਿਤ ਹੋਇਆ ਹੈ ।

ਇਸ ਤਰੀਕੇ ਵਿਚ ਪੌਦਿਆਂ ਦੀਆਂ ਜੜਾਂ ਵਿਚ ਤੁਪਕਾ-ਤੁਪਕਾ ਕਰਕੇ ਪਾਣੀ ਪਾਇਆ ਜਾਂਦਾ ਹੈ । ਇਸ ਤਰ੍ਹਾਂ ਇਸ ਪਾਣੀ ਦੀ ਵਰਤੋਂ ਸਿਰਫ਼ ਪੌਦਿਆਂ ਦੀ ਲੋੜ ਹੀ ਪੂਰੀ ਕਰਦਾ ਹੈ ਤੇ ਮਿੱਟੀ ਵਿਚ ਜ਼ੀਰਨ ਲਈ ਬੱਚਦਾ ਹੀ ਨਹੀਂ ਹੈ ਤੇ ਬਿਲਕੁਲ ਅਜਾਈਂ ਨਹੀਂ ਗਵਾਇਆ ਜਾਂਦਾ । ਪਾਣੀ ਦੀ ਥੁੜ ਵਾਲੇ ਇਲਾਕਿਆਂ ਵਿਚ ਇਹ ਤਰੀਕਾ ਬਹੁਤ ਲਾਭਦਾਇਕ ਹੈ ।

ਪ੍ਰਸ਼ਨ 5.
ਸਤਹਿ ਸਿੰਚਾਈ ਦੀ ਵਰਤੋਂ ਵੱਖ-ਵੱਖ ਫ਼ਸਲਾਂ ਵਿਚ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-
ਵਧੀਆ ਉਪਜ ਲੈਣ ਲਈ ਸਿੰਚਾਈ ਦੀ ਲੋੜ ਹੁੰਦੀ ਹੈ ਤੇ ਇਸ ਲਈ ਵੱਖ-ਵੱਖ ਤਰੀਕੇ ਨਾਲ ਸਿੰਚਾਈ ਕੀਤੀ ਜਾਂਦੀ ਹੈ ਇਹਨਾਂ ਵਿਚੋਂ ਇਕ ਤਰੀਕਾ ਹੈ ਸਤਹਿ ਸਿੰਚਾਈ ਦਾ ।

ਇਸ ਤਰੀਕੇ ਵਿਚ ਖੇਤ ਵਿਚ ਕਿਆਰੇ ਬਣਾ ਕੇ ਖਾਲਾਂ ਦੁਆਰਾ ਪਾਣੀ ਲਾਇਆ ਜਾਂਦਾ ਹੈ । ਇਸ ਢੰਗ ਨਾਲ ਕਣਕ, ਦਾਲਾਂ ਆਦਿ ਨੂੰ ਪਾਣੀ ਲਾਇਆ ਜਾਂਦਾ ਹੈ । ਫਲਦਾਰ ਬੂਟਿਆਂ ਦੇ ਆਲੇ-ਦੁਆਲੇ ਬੰਨੇ ਬਣਾ ਕੇ ਪਾਣੀ ਭਰ ਦਿੱਤਾ ਜਾਂਦਾ ਹੈ । ਕਈ ਫ਼ਸਲਾਂ ਨੂੰ ਵਟਾਂ ਤੇ ਉਗਾਇਆ ਜਾਂਦਾ ਹੈ ਤੇ ਖਾਲੀਆਂ ਦੁਆਰਾ ਪਾਣੀ ਦਿੱਤਾ ਜਾਂਦਾ ਹੈ; ਜਿਵੇਂ-ਰੀਨਾ, ਮੱਕੀ, ਆਲੂ ਆਦਿ ।

PSEB 6th Class Agriculture Guide ਪਾਣੀ ਦਾ ਖੇਤੀ ਵਿੱਚ ਮਹੱਤਵ Important Questions and Answers

ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਪੌਦਿਆਂ ਵਿਚ ਲਗਭਗ ਕਿੰਨੇ ਪ੍ਰਤੀਸ਼ਤ ਪਾਣੀ ਹੁੰਦਾ ਹੈ
(i) 60%
(ii) 90%
(iii) 50%
(iv) 80%.
ਉੱਤਰ-
(ii) 90% ।

ਪ੍ਰਸ਼ਨ 2.
ਘਰੇਲੂ ਲੋੜਾਂ ਲਈ ਕਿੰਨਾ ਪ੍ਰਤੀਸ਼ਤ ਪਾਣੀ ਵਰਤਿਆ ਜਾਂਦਾ ਹੈ ?
(i) 50%
(ii) 20%
(iii) 8%
(iv) 15%.
ਉੱਤਰ-
(iii) 8% ।

PSEB 6th Class Agriculture Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

ਪ੍ਰਸ਼ਨ 3.
ਪਾਣੀ ਚੁੱਕਣ ਲਈ ਵਰਤੋਂ ਹੁੰਦੀ ਹੈ-
(i) ਪਸ਼ੂਆਂ ਦੀ
(ii) ਮੱਛੀ ਮੋਟਰ
(iii) ਪੱਖੇ ਵਾਲਾ ਪੰਪ
(iv) ਸਾਰੇ ਠੀਕ ।
ਉੱਤਰ-
(iv) ਸਾਰੇ ਠੀਕ ।

ਖ਼ਾਲੀ ਥਾਂ ਭਰੋ

(i) ਸਬਮਰਸੀਬਲ ਪੰਪ ਨੂੰ ………………….. ਪੰਪ ਵੀ ਕਹਿੰਦੇ ਹਨ ।
ਉੱਤਰ-
ਮੱਛੀ

(ii) ਹਲਕੀ ਮਿੱਟੀ ਵਿੱਚ …………………. ਸਿੰਚਾਈ ਦੀ ਲੋੜ ਹੈ ।
ਉੱਤਰ-
ਵੱਧ

(iii) ……………….. ਸਮੇਂ ਮਿੱਟੀ ਵਿੱਚ ਠੀਕ ਨਮੀ ਹੋਣੀ ਚਾਹੀਦੀ ਹੈ ।
ਉੱਤਰ-
ਬਿਜਾਈ

(iv) ਖੜ੍ਹੇ ਪਾਣੀ ਵਿਚ ਖੇਤ ਵਾਹੁਣ ਨੂੰ …………………… ਕਹਿੰਦੇ ਹਨ ।
ਉੱਤਰ-
ਕੱਦੂ ਕਰਨਾ ।

ਠੀਕ/ਗ਼ਲਤ

(i) ਖੜ੍ਹੇ ਪਾਣੀ ਵਿਚ ਖੇਤ ਵਾਹੁਣ ਨੂੰ ਕੱਦੂ ਕਰਨਾ ਕਹਿੰਦੇ ਹਨ ।
ਉੱਤਰ-
ਠੀਕ

(ii) ਪਾਣੀ ਫ਼ਸਲ ਨੂੰ ਲੂ ਤੋਂ ਬਚਾਉਂਦਾ ਹੈ ।
ਉੱਤਰ-
ਠੀਕ

PSEB 6th Class Agriculture Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

(iii) 1980 ਵਿਚ ਟਿਊਬਵੈਲਾਂ ਦੀ ਗਿਣਤੀ 6 ਲੱਖ ਤੋਂ ਵੱਧ ਸੀ ।
ਉੱਤਰ-
ਠੀਕ

(iv) ਬਣਾਉਟੀ ਢੰਗ ਨਾਲ ਫ਼ਸਲਾਂ ਨੂੰ ਪਾਣੀ ਦੇਣ ਨੂੰ ਸਿੰਚਾਈ ਕਹਿੰਦੇ ਹਨ ।
ਉੱਤਰ-
ਠੀਕ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਕੁੱਲ ਪਾਣੀ ਦਾ ਲਗਭਗ ਕਿੰਨੇ ਪ੍ਰਤੀਸ਼ਤ ਪਾਣੀ ਘਰੇਲੂ ਲੋੜਾਂ ਲਈ ਵਰਤਿਆ ਜਾਂਦਾ ਹੈ ।
ਉੱਤਰ-
8% ।

ਪ੍ਰਸ਼ਨ 2.
ਝੋਨੇ ਦੀ ਬਿਜਾਈ ਲਈ ਖੇਤ ਨੂੰ ਕੀ ਕੀਤਾ ਜਾਂਦਾ ਹੈ ?
ਉੱਤਰ-
ਕੱਦੂ ।

ਪ੍ਰਸ਼ਨ 3.
ਪੰਜਾਬ ਵਿਚ ਸਿੰਚਾਈ ਦਾ ਮੁੱਖ ਸਾਧਨ ਕੀ ਹੈ ?
ਉੱਤਰ-
ਟਿਊਬਵੈੱਲ ਤੇ ਨਹਿਰਾਂ ।

ਪ੍ਰਸ਼ਨ 4.
ਹਲਕੀ ਮਿੱਟੀ ਕਿਹੜੀ ਹੈ ?
ਉੱਤਰ-
ਰੇਤਲੀ ਮਿੱਟੀ ।

PSEB 6th Class Agriculture Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

ਪ੍ਰਸ਼ਨ 5.
ਭਾਰੀ ਜ਼ਮੀਨ ਕਿਹੜੀ ਹੈ ?
ਉੱਤਰ-
ਚੀਕਣੀ ਮਿੱਟੀ ।

ਪ੍ਰਸ਼ਨ 6.
ਕਿਹੜੀਆਂ ਜ਼ਮੀਨਾਂ ਵਿਚ ਪਾਣੀ ਜਲਦੀ ਜ਼ੀਰਦਾ ਹੈ ?
ਉੱਤਰ-
ਰੇਤਲੀ (ਹਲਕੀ) ਜ਼ਮੀਨ ਵਿਚ ।

ਪ੍ਰਸ਼ਨ 7.
ਟੋਭਿਆਂ ਵਿਚੋਂ ਪਾਣੀ ਕੱਢਣ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਪਸ਼ੂਆਂ ਦੀ ।

ਪ੍ਰਸ਼ਨ 8.
ਮੱਛੀ ਮੋਟਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸਬਮਰਸੀਬਲ ਪੰਪ ।

ਪ੍ਰਸ਼ਨ 9.
ਡੱਲ ਝੀਲ ਤੇ ਸਬਜ਼ੀਆਂ ਉਗਾਉਣ ਲਈ ਕਿਹੜੀ ਸਿੰਚਾਈ ਦੀ ਵਰਤੋਂ ਹੁੰਦੀ ਹੈ ?
ਉੱਤਰ-
ਸਬ-ਸਤਹਿ ਸਿੰਚਾਈ ।

ਪ੍ਰਸ਼ਨ 10.
ਤੁਪਕਾ ਸਿੰਚਾਈ ਕਿਹੜੇ ਇਲਾਕਿਆਂ ਲਈ ਬਹੁਤ ਲਾਭਦਾਇਕ ਹੈ ?
ਉੱਤਰ-
ਪਾਣੀ ਦੀ ਕਮੀ ਵਾਲੇ ਇਲਾਕਿਆਂ ਲਈ ।

PSEB 6th Class Agriculture Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਪਾਣੀ ਦੀ ਲਾਗਤ ਬਾਰੇ ਦੱਸੋ ।
ਉੱਤਰ-
ਭਾਰਤ ਵਿਚ ਕੁੱਲ ਪਾਣੀ ਦਾ 70% ਪਾਣੀ ਖੇਤੀਬਾੜੀ, 20-22% ਪਾਣੀ ਕਾਰਖ਼ਾਨਿਆਂ ਅਤੇ ਲਗਭਗ 8% ਪਾਣੀ ਘਰੇਲੂ ਲੋੜਾਂ ਲਈ ਵਰਤਿਆ ਜਾਂਦਾ ਹੈ ।

ਪ੍ਰਸ਼ਨ 2.
ਕਿਹੜੀਆਂ ਫ਼ਸਲਾਂ ਨੂੰ ਘੱਟ ਸਿੰਚਾਈ ਅਤੇ ਕਿਹੜੀਆਂ ਨੂੰ ਵੱਧ ਸਿੰਚਾਈ ਦੀ ਲੋੜ ਹੈ ?
ਉੱਤਰ-
ਕਣਕ, ਤੇਲ ਬੀਜ਼ ਫ਼ਸਲਾਂ, ਦਾਲਾਂ ਆਦਿ ਨੂੰ ਘੱਟ ਸਿੰਚਾਈ ਅਤੇ ਝੋਨਾ, ਮੱਕੀ, ਗੰਨੇ ਆਦਿ ਨੂੰ ਵੱਧ ਸਿੰਚਾਈ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 3.
ਹੁਣ ਪਾਣੀ ਚੁੱਕਣ ਲਈ ਕਿਸ ਤਰੀਕੇ ਦੀ ਵਰਤੋਂ ਹੁੰਦੀ ਹੈ ਤੇ ਕਿਹੋ ਜਿਹੀ ਊਰਜਾ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਹੁਣ ਪਾਣੀ ਚੁੱਕਣ ਲਈ ਪੰਪਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਪੱਖਾਂ ਪੰਪ, ਮੱਛੀ ਮੋਟਰ ਆਦਿ ਅਤੇ ਡੀਜ਼ਲ, ਬਾਇਓਗੈਸ, ਬਿਜਲੀ ਅਤੇ ਸੂਰਜੀ ਉਰਜਾ ਦੀ ਵਰਤੋਂ ਨਾਲ ਇਹ ਪੰਪ ਚਲਾਏ ਜਾਂਦੇ ਹਨ ।

ਪ੍ਰਸ਼ਨ 4.
ਸਬ-ਸਤਹਿ ਸਿੰਚਾਈ ਬਾਰੇ ਕੀ ਜਾਣਦੇ ਹੋ ?
ਉੱਤਰ-
ਕਈ ਜਗਾ ਤੇ ਪਾਣੀ ਜ਼ਮੀਨ ਦੇ ਨੇੜੇ ਹੋਣ ਕਾਰਨ ਪੌਦੇ ਜ਼ਮੀਨ ਵਿਚੋਂ ਪਾਣੀ ਲੈ ਲੈਂਦੇ ਹਨ, ਜਿਵੇਂ ਕਿ ਕਸ਼ਮੀਰ ਵਿਚ ਡੱਲ ਝੀਲ ਤੇ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਸਿੰਚਾਈ ਦੇ ਸਾਧਨਾਂ ਬਾਰੇ ਤੁਸੀਂ ਕੀ ਜਾਣਦੇ ਹੋ ।
ਉੱਤਰ-
ਸਿੰਚਾਈ ਦੇ ਕਈ ਸਾਧਨ ਉਪਲੱਬਧ ਹਨ । ਇਹ ਹਨ ਖੂਹ, ਟਿਉਬਵੈੱਲ, ਟੋਭੇ, ਡੈਮ, ਨਹਿਰ, ਦਰਿਆ ਆਦਿ । ਪੁਰਾਤਨ ਸਮਿਆਂ ਵਿਚ ਖੂਹਾਂ, ਟੋਭਿਆਂ ਵਿਚੋਂ ਪਾਣੀ ਕੱਢਣ ਲਈ ਪਸ਼ੂਆਂ ਦੀ ਵਰਤੋਂ ਕੀਤੀ ਜਾਂਦੀ ਸੀ । ਇਹ ਕੰਮ ਵੱਧ ਸਮਾਂ ਲੈਣ ਵਾਲਾ ਅਤੇ ਵਧੀਆ ਤਰੀਕਾ ਨਹੀਂ ਹੈ ।

ਅੱਜ-ਕਲ੍ਹ ਪਾਣੀ ਚੁੱਕਣ ਲਈ ਪੰਪਾਂ ਦੀ ਵਰਤੋਂ ਹੁੰਦੀ ਹੈ । ਇਹ ਪੰਪ ਬਿਜਲੀ, ਬਾਇਓਗੈਸ, ਡੀਜ਼ਲ ਅਤੇ ਸੂਰਜੀ ਊਰਜਾ ਆਦਿ ਨਾਲ ਚੱਲਦੇ ਹਨ । ਪੰਜਾਬ ਵਿਚ ਸਿੰਚਾਈ ਲਈ ਮੁੱਖ ਤੌਰ ਤੇ ਨਹਿਰਾਂ ਤੇ ਟਿਊਬਵੈੱਲ ਦਾ ਪ੍ਰਯੋਗ ਹੁੰਦਾ ਹੈ । ਪੰਜਾਬ ਵਿਚ ਲਗਭਗ 13 ਲੱਖ ਟਿਊਬਵੈੱਲ ਹਨ | ਪਾਣੀ ਦੀ ਵੱਧ ਵਰਤੋਂ ਕਾਰਨ ਧਰਤੀ ਹੇਠਾਂ ਪਾਣੀ ਦਾ ਪੱਧਰ ਥੱਲੇ ਡਿਗ ਗਿਆ ਹੈ । ਇਸ ਲਈ ਪਾਣੀ ਕੱਢਣ ਲਈ ਸੈਂਟਰੀਫਿਊਗਲ ਪੰਪ (ਪੱਖੇ ਵਾਲੇ) ਫੇਲ ਹੋ ਗਏ ਹਨ ਤੇ ਹੁਣ ਪਾਣੀ ਕੱਢਣ ਲਈ ਸਬਮਰਸੀਬਲ ਪੰਪ (ਮੱਛੀ ਪੰਪਾਂ) ਦੀ ਵਰਤੋਂ ਹੋ ਰਹੀ ਹੈ । ਪਰ ਇਹਨਾਂ ਦੀ ਵਰਤੋਂ ਨਾਲ ਬਿਜਲੀ ਦੀ ਖਪਤ ਵੀ ਵਧ ਗਈ ਹੈ ।

PSEB 6th Class Agriculture Solutions Chapter 4 ਪਾਣੀ ਦਾ ਖੇਤੀ ਵਿੱਚ ਮਹੱਤਵ

ਪਾਣੀ ਦਾ ਖੇਤੀ ਵਿੱਚ ਮਹੱਤਵ PSEB 6th Class Agriculture Notes

  1. ਪਾਣੀ ਬਿਨਾਂ ਕੋਈ ਵੀ ਪਾਣੀ ਜੀਵਿਤ ਨਹੀਂ ਰਹਿ ਸਕਦਾ ।
  2. ਭਾਰਤ ਵਿੱਚ ਕੁੱਲ ਪਾਣੀ ਦਾ ਲਗਪਗ 70% ਖੇਤੀਬਾੜੀ ਵਿਚ, 20-22% ਕਾਰਖ਼ਾਨਿਆਂ ਵਿੱਚ ਅਤੇ ਲਗਪਗ 8% ਪਾਣੀ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਵਰਤਿਆ ਜਾਂਦਾ ਹੈ ।
  3. ਪੌਦਿਆਂ ਵਿਚ ਲਗਪਗ 90% ਪਾਣੀ ਹੁੰਦਾ ਹੈ ।
  4. ਪਾਣੀ ਫ਼ਸਲ ਨੂੰ ਲੁਅ ਅਤੇ ਕੋਰੇ ਦੋਵਾਂ ਤੋਂ ਬਚਾਉਂਦਾ ਹੈ ।
  5. ਬਣਾਉਟੀ ਢੰਗ ਨਾਲ ਫ਼ਸਲਾਂ ਨੂੰ ਪਾਣੀ ਦੇਣ ਨੂੰ ਸਿੰਚਾਈ ਕਹਿੰਦੇ ਹਨ ।
  6. ਹਲਕੀ (ਰੇਤਲੀ) ਮਿੱਟੀ ਵਿੱਚ ਵੱਧ ਅਤੇ ਭਾਰੀ ਚੀਕਣੀ ਮਿੱਟੀ ਵਿੱਚ ਘੱਟ ਸਿੰਚਾਈ ਦੀ ਲੋੜ ਪੈਂਦੀ ਹੈ ।
  7. ਖੇਤ ਵਿਚ ਭਰ ਕੇ ਪਾਣੀ ਲਗਾਇਆ ਜਾਂਦਾ ਹੈ, ਜਿਸ ਨੂੰ ਰੌਣੀ ਕਹਿੰਦੇ ਹਨ ।
  8. ਝੋਨੇ ਤੋਂ ਇਲਾਵਾ ਸਾਰੀਆਂ ਫ਼ਸਲਾਂ ਨੂੰ ਰੌਣੀ ਕਰਕੇ ਬੀਜਿਆ ਜਾਂਦਾ ਹੈ ।
  9. ਝੋਨੇ ਦੀ ਫ਼ਸਲ ਨੂੰ ਵਧੇਰੇ ਪਾਣੀ ਦੀ ਲੋੜ ਹੁੰਦੀ ਹੈ । ਇਸ ਲਈ ਇਸ ਨੂੰ ਕੱਦੂ ਕਰਕੇ ਲਗਾਇਆ ਜਾਂਦਾ ਹੈ ।
  10. ਸਿੰਚਾਈ ਦੇ ਸਾਧਨ ਹਨ-ਖੂਹ, ਟਿਊਬਵੈੱਲ, ਟੋਭੇ, ਦਰਿਆ, ਡੈਮ, ਨਹਿਰ ਆਦਿ ।
  11. ਟਿਊਬਵੈੱਲਾਂ ਦੀ ਗਿਣਤੀ 1980 ਵਿਚ 6 ਲੱਖ ਤੋਂ ਵੱਧ ਕੇ ਹੁਣ 13 ਲੱਖ ਤੋਂ ਵੀ ਵੱਧ ਹੋ ਗਈ ਹੈ ।
  12. ਸਿੰਚਾਈ ਦੇ ਤਰੀਕੇ ਹਨ-ਸਤਹਿ ਸਿੰਚਾਈ, ਸਬ-ਸਤਹਿ ਸਿੰਚਾਈ, ਫੁਹਾਰਾ ਸਿੰਚਾਈ, ਤੁਪਕਾ ਸਿੰਚਾਈ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

Punjab State Board PSEB 6th Class Agriculture Book Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ Textbook Exercise Questions and Answers.

PSEB Solutions for Class 6 Agriculture Chapter 6 ਖੇਤੀ ਸੰਦ ਅਤੇ ਮਸ਼ੀਨਾਂ

Agriculture Guide for Class 6 PSEB ਖੇਤੀ ਸੰਦ ਅਤੇ ਮਸ਼ੀਨਾਂ Textbook Questions and Answers

ਅਭਿਆਸ
(ਉ) ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਫ਼ਸਲਾਂ ਦੀ ਗਹਾਈ ਲਈ ਕਿਹੜੀ ਮਸ਼ੀਨ ਵਰਤੀ ਜਾਂਦੀ ਹੈ ?
ਉੱਤਰ-
ਥਰੈਸ਼ਰ ਦੀ ।

ਪ੍ਰਸ਼ਨ 2.
ਪੱਠੇ ਕੁਤਰਨ ਵਾਲੀ ਮਸ਼ੀਨ ਨੂੰ ਕੀ ਆਖਦੇ ਹਨ ?
ਉੱਤਰ-
ਟੋਕਾ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 3.
ਭੂਮੀ ਨੂੰ ਪੱਧਰਾ ਅਤੇ ਭੁਰਭੁਰਾ ਕਿਸ ਨਾਲ ਕਰਦੇ ਹਨ ?
ਉੱਤਰ-
ਸੁਹਾਗੇ ਨਾਲ ।

ਪ੍ਰਸ਼ਨ 4. ਖੇਤ ਵਿਚ ਵੱਟਾਂ ਬਣਾਉਣ ਲਈ ਕਿਹੜੇ ਸੰਦ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਜਿੰਦਰਾ ।

ਪ੍ਰਸ਼ਨ 5.
ਗੋਡੀ ਲਈ ਵਰਤੇ ਜਾਣ ਵਾਲੇ ਦੋ ਯੰਤਰਾਂ ਦੇ ਨਾਂ ਦੱਸੋ ?
ਉੱਤਰ-
ਖੁਰਪੀ, ਕਸੌਲਾ, ਪਹੀਏਦਾਰ ਸੰਦ ।

ਪ੍ਰਸ਼ਨ 6.
ਫ਼ਸਲਾਂ ਅਤੇ ਕੀੜੇਮਾਰ ਦਵਾਈਆਂ ਦਾ ਛਿੜਕਾਅ ਕਰਨ ਵਾਲੇ ਸੰਦਾਂ ਦੇ ਨਾਂ ਦੱਸੋ ?
ਉੱਤਰ-
ਬਾਲਟੀ ਸਪ੍ਰੇਅਰ, ਰੌਕਰ ਸਪ੍ਰੇਅਰ, ਨੈਪਸੈਕ ਸਪੇਅਰ ।

ਪ੍ਰਸ਼ਨ 7.
ਬੀਜ ਬੀਜਣ ਲਈ ਵਰਤੀ ਜਾਣ ਵਾਲੀ ਮਸ਼ੀਨ ਦਾ ਨਾਂ ਦੱਸੋ ?
ਉੱਤਰ-
ਬੀਜ ਅਤੇ ਖਾਦ ਡਰਿਲ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 8.
ਖੇਤੀ ਕਾਰਜਾਂ ਲਈ ਵਰਤੀਆਂ ਜਾਣ ਵਾਲੀਆਂ ਦੋ ਮਸ਼ੀਨਾਂ ਦੇ ਨਾਂ ਦੱਸੋ ।
ਉੱਤਰ-
ਹੈਪੀਸੀਡਰ, ਥਰੈਸ਼ਰ ।

ਪ੍ਰਸ਼ਨ 9.
ਟਰੈਕਟਰ ਕਿੰਨੀ ਸ਼ਕਤੀ ਦੇ ਹੁੰਦੇ ਹਨ ?
ਉੱਤਰ-
5 ਹਾਰਸ ਪਾਵਰ ਤੋਂ ਲੈ ਕੇ 90 ਹਾਰਸ ਪਾਵਰ ।

ਪ੍ਰਸ਼ਨ 10.
ਲੇਜ਼ਰ ਲੈਂਡ ਲੈਵਲਰ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ?
ਉੱਤਰ-
ਜ਼ਮੀਨ ਨੂੰ ਪੱਧਰਾ ਕਰਨ ਲਈ ।

(ਅ) ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਡੀਜ਼ਲ ਇੰਜਣ ਦਾ ਖੇਤੀ ਕਾਰਜਾਂ ਵਿਚ ਕੀ ਮਹੱਤਵ ਹੈ ?
ਉੱਤਰ-
ਡੀਜ਼ਲ ਇੰਜਣ ਟਰੈਕਟਰ ਤੋਂ ਛੋਟੀ ਮਸ਼ੀਨ ਹੈ ਅਤੇ ਜਿੱਥੇ ਘੱਟ ਸ਼ਕਤੀ ਦੀ ਲੋੜ ਹੋਵੇ ਉੱਥੇ ਇਸਦੀ ਵਰਤੋਂ ਕੀਤੀ ਜਾਂਦੀ ਹੈ । ਇਸ ਦੀ ਵਰਤੋਂ ਕਰਕੇ ਟਿਉਬਵੈੱਲ, ਚਾਰਾ ਕੁਤਰਨ ਵਾਲਾ ਟੋਕਾ, ਦਾਣੇ ਕੱਢਣ ਵਾਲੀ ਮਸ਼ੀਨ ਆਦਿ ਨੂੰ ਚਲਾਇਆ ਜਾ ਸਕਦਾ ਹੈ । ਇਸ ਵਿਚ ਤੇਲ ਅਤੇ ਮੁਰੰਮਤ ਦਾ ਖ਼ਰਚਾ ਟਰੈਕਟਰ ਦੀ ਤੁਲਨਾ ਵਿਚ ਘੱਟ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 1

ਪ੍ਰਸ਼ਨ 2.
ਉਲਟਾਵਾਂ ਹਲ ਕੀ ਹੈ ? ਇਸ ਦੇ ਕੀ ਲਾਭ ਹਨ ?
ਉੱਤਰ-
ਇਹ ਹਲ ਲੋਹੇ ਦਾ ਬਣਿਆ ਹੁੰਦਾ ਹੈ । ਇਸ ਹਲ ਨਾਲ ਜ਼ਮੀਨ ਦੀ ਹੇਠਲੀ ਤਹਿ ਉੱਪਰ ਆ ਜਾਂਦੀ ਹੈ ਤੇ ਉੱਪਰਲੀ ਤਹਿ ਹੇਠਾਂ ਚਲੀ ਜਾਂਦੀ ਹੈ ।

ਜਦੋਂ ਦੋ ਫ਼ਸਲਾਂ ਦੇ ਵੱਢਣ ਅਤੇ ਬੀਜਣ ਵਿੱਚ ਵੱਧ ਸਮਾਂ ਲਗਦਾ ਹੋਵੇ ਤਾਂ ਇਸ ਹਲ ਦੀ ਵਰਤੋਂ ਨਾਲ ਕਾਫ਼ੀ ਲਾਭ ਹੁੰਦਾ ਹੈ । ਇਸ ਨਾਲ ਜ਼ਮੀਨ ਉੱਪਰ ਪਿਆ ਘਾਹ ਫੂਸ ਜ਼ਮੀਨ ਹੇਠਾਂ ਦੱਬ ਜਾਂਦਾ ਹੈ ਤੇ ਗਲ-ਸੜ ਕੇ ਖਾਦ ਦਾ ਕੰਮ ਕਰਦਾ ਹੈ । ਜ਼ਮੀਨ ਹੇਠਾਂ ਘਾਹ-ਫੂਸ ਤੇ ਜੜਾਂ ਆਦਿ ਉੱਪਰ ਆ ਜਾਂਦੀਆਂ ਹਨ ਅਤੇ ਜ਼ਮੀਨ ਵਿਚਲੇ ਹਾਨੀਕਾਰਕ ਜੀਵਾਣੁ ਧੁੱਪ ਨਾਲ ਖ਼ਤਮ ਹੋ ਜਾਂਦੇ ਹਨ ।

ਪ੍ਰਸ਼ਨ 3.
ਨਦੀਨਾਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਨਦੀਨਾਂ ਦੀ ਰੋਕਥਾਮ ਲਈ ਗੁਡਾਈ ਕੀਤੀ ਜਾਂਦੀ ਹੈ । ਇਸ ਲਈ ਖੁਰਪਾ, ਕਸੌਲਾ ਅਤੇ ਤਿਰਵਾਲੀ ਜਾਂ ਟਰੈਕਟਰ ਪਿੱਛੇ ਟਿੱਲਰ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 4.
ਟੋਕਾ ਕਿਸ ਨੂੰ ਆਖਦੇ ਹਨ ? ਇਹ ਕਿਸ ਕੰਮ ਆਉਂਦਾ ਹੈ ?
ਉੱਤਰ-
ਟੋਕਾ ਇੱਕ ਪੱਠੇ ਕੁਤਰਨ ਵਾਲੀ ਮਸ਼ੀਨ ਹੈ । ਪਸ਼ੂਆਂ ਦਾ ਚਾਰਾ ਕੁਤਰਣ ਲਈ ਇਸ ਨੂੰ ਵਰਤਿਆ ਜਾਂਦਾ ਹੈ । ਇਹ ਮਸ਼ੀਨ ਹੱਥਾਂ ਨਾਲ, ਬਿਜਲੀ ਦੀ ਮੋਟਰ ਨਾਲ ਅਤੇ ਡੀਜ਼ਲ ਇੰਜਣ ਨਾਲ ਵੀ ਚਲਾਈ ਜਾ ਸਕਦੀ ਹੈ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 5.
ਵਹਾਈ ਕਰਨ ਵਾਲੇ ਸੰਦਾਂ ਦਾ ਵਰਣਨ ਕਰੋ ।
ਉੱਤਰ-
ਵਹਾਈ ਕਰਨ ਲਈ ਹਲ ਜਾਂ ਟਿੱਲਰ ਦੀ ਵਰਤੋਂ ਕੀਤੀ ਜਾਂਦੀ ਹੈ | ਬਲਦਾਂ ਨਾਲ ਖਿੱਚਣ ਵਾਲਾ ਹਲ ਲੱਕੜ ਦਾ ਬਣਿਆ ਹੁੰਦਾ ਹੈ, ਇਸਦੇ ਅੱਗੇ ਲੋਹੇ ਦਾ ਫਾਲਾ ਲੱਗਾ ਹੁੰਦਾ ਹੈ । ਇਸ ਨਾਲ ਸਿਆੜ ਖੁੱਲ੍ਹਦਾ ਹੈ ਤੇ ਨੇੜੇ-ਨੇੜੇ ਸਿਆੜ ਕੱਢਣ ਨਾਲ ਸਾਰੀ ਜ਼ਮੀਨ ਦੀ ਵਾਹੀ ਹੋ ਜਾਂਦੀ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 2

ਪ੍ਰਸ਼ਨ 6.
ਗੋਡੀ ਕਰਨ ਵਾਲੇ ਯੰਤਰਾਂ ਦਾ ਵਰਣਨ ਕਰੋ ।
ਉੱਤਰ-
ਗੋਡੀ ਕਰਨ ਵਾਲੇ ਯੰਤਰ ਹਨ-ਖੁਰ, ਕਸੌਲਾ, ਪਹੀਏਦਾਰ ਸੰਦ ਆਦਿ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 3
ਪਹੀਏਦਾਰ ਹੋ ਦੀ ਵਰਤੋਂ ਖੜੀ ਫ਼ਸਲ ਵਿਚ ਗੁਡਾਈ ਕਰਨ ਲਈ ਕੀਤੀ ਜਾਂਦੀ ਹੈ । ਇਸ ਨੂੰ ਇੱਕ ਆਦਮੀ ਹੱਥਾਂ ਨਾਲ ਪਿੱਛੋਂ ਧੱਕ ਕੇ ਚਲਾਉਂਦਾ ਹੈ । ਪਹੀਏ ਦੇ ਪਿੱਛੇ 3-6 ਫਾਲੇ ਲੱਗੇ ਹੁੰਦੇ ਹਨ ।

ਪ੍ਰਸ਼ਨ 7.
ਟਿੱਲਰ ਕਿਸ ਕੰਮ ਆਉਂਦਾ ਹੈ ?
ਉੱਤਰ-
ਇਸ ਦੀ ਵਰਤੋਂ ਖੇਤ ਦੀ ਵਾਹੀ ਕਰਨ ਲਈ ਕੀਤੀ ਜਾਂਦੀ ਹੈ । ਇਸ ਨਾਲ ਜ਼ਮੀਨ ਵਿਚ ਸਿਆੜ ਖੁੱਦਾ ਹੈ ਅਤੇ ਨੇੜੇ-ਨੇੜੇ ਸਿਆੜ ਕੱਢੇ ਜਾਂਦੇ ਹਨ । ਇਸ ਨਾਲ ਸਾਰੇ ਖੇਤ ਦੀ ਵਾਹੀ ਹੋ ਜਾਂਦੀ ਹੈ ।

ਪ੍ਰਸ਼ਨ 8.
ਡਿਸਕ ਹੈਰੋ ਕਿਸ ਕੰਮ ਆਉਂਦੀ ਹੈ ? ਉੱਤਰ-ਡਿਸਕ ਹੈਰੋ ਦੀ ਵਰਤੋਂ ਸਖ਼ਤ ਜ਼ਮੀਨ ਵਿਚ ਢੇਲਿਆਂ ਨੂੰ ਤੋੜਨ ਲਈ ਅਤੇ ਮਿੱਟੀ ਨੂੰ ਭੁਰਭੁਰਾ ਕਰਨ ਲਈ ਕੀਤੀ ਜਾਂਦੀ ਹੈ । ਅਜਿਹੀ ਜ਼ਮੀਨ ਜਿਸ ਵਿੱਚ ਵਧੇਰੇ ਘਾਹ ਫੂਸ ਹੋਵੇ ਜਾਂ ਪਹਿਲੀ ਫ਼ਸਲ ਦੀ ਰਹਿੰਦ-ਖੂੰਹਦ ਜਾਂ ਜੜਾਂ ਵੱਧ ਹੋਣ ਤਾਂ ਉਸ ਖੇਤ ਦੀ ਮੁੱਢਲੀ ਵਹਾਈ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 4

ਪ੍ਰਸ਼ਨ 9.
ਹੈਪੀਸੀਡਰ ਕਿਵੇਂ ਕੰਮ ਕਰਦਾ ਹੈ ?
ਉੱਤਰ-
ਇਸ ਦੀ ਵਰਤੋਂ ਕਣਕ ਦੀ ਬਿਜਾਈ ਲਈ ਕੀਤੀ ਜਾਂਦੀ ਹੈ । ਜਦੋਂ ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਖੇਤ ਵਿਚ ਹੀ ਹੁੰਦੀ ਹੈ ਤਾਂ ਇਸ ਨੂੰ ਕੱਢੇ ਬਿਨਾਂ ਹੀ ਕਣਕ ਦੀ ਸਿੱਧੀ ਬਿਜਾਈ ਖੇਤ ਵਿਚ ਕਰਨ ਲਈ ਹੈਪੀਸੀਡਰ ਦੀ ਵਰਤੋਂ ਹੁੰਦੀ ਹੈ । ਇਸ ਮਸ਼ੀਨ ਵਿਚ ਫਲੇਲ ਕਿਸਮ ਦੇ ਬਲੇਡ ਲੱਗੇ ਹੋਏ ਹਨ ਜੋ ਕਿ ਡਰਿੱਲ ਦੇ ਬਿਜਾਈ ਕਰਨ ਵਾਲੇ ਵਾਲੇ ਦੇ ਸਾਹਮਣੇ ਆਉਣ ਵਾਲੀ ਪਰਾਲੀ ਨੂੰ ਕੱਟਦੇ ਹਨ ਅਤੇ ਪਿੱਛੇ ਵਲ ਧੱਕਦੇ ਹਨ । ਮਸ਼ੀਨ ਦੇ ਵਾਲਿਆਂ ਵਿੱਚ ਪਰਾਲੀ ਨਹੀਂ ਛੱਸਦੀ ਅਤੇ ਸਾਫ਼ ਕੀਤੀ। ਕੱਟੀ ਹੋਈ ਜਗਾ ਉੱਪਰ ਬੀਜ ਠੀਕ ਢੰਗ ਨਾਲ ਪੋਰਿਆ ਜਾਂਦਾ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 5

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 10.
ਥਰੈਸ਼ਰ ਕਿੰਨੇ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਥਰੈਸ਼ਰ ਕਈ ਤਰ੍ਹਾਂ ਦੇ ਹੁੰਦੇ ਹਨ ਤੇ ਗਹਾਈ ਦੇ ਕੰਮ ਆਉਂਦੇ ਹਨ । ਕੰਬਾਇਨ ਹਾਰਵੈਸਟਰ, ਇਹ ਸਵੈਚਾਲਿਤ ਕੰਬਾਇਨ ਹਾਰਵੈਸਟਰ ਅਤੇ ਟਰੈਕਟਰ ਨਾਲ ਚੱਲਣ ਵਾਲੇ ਕੰਬਾਇਨ ਹਾਰਵੈਸਟਰ ਹੁੰਦੇ ਹਨ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 6

(ੲ) ਪੰਜ ਜਾਂ ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਖੇਤੀ ਮਸ਼ੀਨ ਦਾ ਆਧੁਨਿਕ ਯੁੱਗ ਵਿਚ ਕੀ ਮਹੱਤਵ ਹੈ ?
ਉੱਤਰ-
ਖੇਤੀ ਦੀ ਪਹਿਲੀ ਤੇ ਮੁੱਢਲੀ ਮੰਗ ਉਰਜਾ ਅਤੇ ਸ਼ਕਤੀ ਹੈ । ਪ੍ਰਾਚੀਨ ਸਮੇਂ ਵਿੱਚ ਖੇਤੀ ਨਾਲ ਸੰਬੰਧਿਤ ਕਾਰਜ ਜਿਵੇਂ ਕਟਾਈ, ਗਹਾਈ, ਸਫ਼ਾਈ, ਭੰਡਾਰਨ, ਢੋ-ਢੁਆਈ ਆਦਿ ਵਿਚ ਪਸ਼ੂਆਂ ਜਿਵੇਂ ਬਲਦ, ਉਠ ਅਤੇ ਖੱਚਰ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ । ਪਰ ਇਸ ਢੰਗ ਨਾਲ ਖੇਤੀ ਦੇ ਕੰਮ ਪੂਰੇ ਹੋਣ ਲਈ ਕਿੰਨੇ ਹੀ ਦਿਨ ਲੱਗ ਜਾਂਦੇ ਸਨ । ਵੱਧਦੀ ਹੋਈ ਜਨਸੰਖਿਆ ਨਾਲ ਖੇਤੀ ਉਤਪਾਦਾਂ ਦੀ ਮੰਗ ਵੀ ਵੱਧ ਗਈ ਹੈ ਤੇ ਇਸ ਲਈ ਖੇਤੀ ਨਾਲ ਸੰਬੰਧਿਤ ਕਾਰਜਾਂ ਲਈ ਮਸ਼ੀਨਾਂ ਦੀ ਵਰਤੋਂ ਹੋਣ ਲੱਗ ਪਈ ਹੈ । ਅੱਜ ਦੇ ਯੁੱਗ ਵਿੱਚ ਖੇਤੀ ਮਸ਼ੀਨਾਂ ਦਾ ਮਹੱਤਵ ਬਹੁਤ ਵੱਧ ਗਿਆ ਹੈ । ਇਨ੍ਹਾਂ ਦੀ ਵਰਤੋਂ ਨਾਲ ਉਪਜ ਵਿਚ ਵਾਧਾ ਹੋਇਆ ਹੈ । ਉਪਜ ਦੀ ਕਟਾਈ, ਗਹਾਈ, ਗੋਡਾਈ ਆਦਿ ਸਾਰੇ ਕੰਮ ਜਲਦੀ-ਜਲਦੀ ਹੋ ਜਾਂਦੇ ਹਨ ।

ਪ੍ਰਸ਼ਨ 2.
ਉਲਟਾਵਾਂ ਹਲ ਕੀ ਹੈ ? ਇਹ ਦੂਜੇ ਹਲਾਂ ਨਾਲੋਂ ਕਿਵੇਂ ਭਿੰਨ ਹੈ ?
ਉੱਤਰ-
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 7
ਇਹ ਹਲ ਮਿੱਟੀ ਨੂੰ ਉਲਟਾਉਣ ਦੇ ਕੰਮ ਆਉਂਦਾ ਹੈ । ਮਿੱਟੀ ਦੀ ਹੇਠਲੀ ਤਹਿ ਉੱਪਰ ਤੇ ਉੱਪਰਲੀ . ਤਹਿ ਹੇਠਾਂ ਚਲੀ ਜਾਂਦੀ ਹੈ । ਇਹ ਹਲ ਲੋਹੇ ਦਾ ਬਣਿਆ ਹੁੰਦਾ ਹੈ । ਜੇ ਪਹਿਲੀ ਫ਼ਸਲ ਵੱਢਣ ਅਤੇ ਦੂਜੀ ਫ਼ਸਲ ਬੀਜਣ ਵਿੱਚ ਕੁਝ ਸਮਾਂ ਬਚਦਾ ਹੋਵੇ ਤਾਂ ਉਲਟਾਂਵੇਂ ਹਲ ਦੀ ਵਰਤੋਂ ਬਹੁਤ ਲਾਭਦਾਇਕ ਸਿੱਧ ਹੁੰਦੀ ਹੈ । ਇਸ ਦੀ ਵਰਤੋਂ ਨਾਲ ਜ਼ਮੀਨ ਉੱਪਰਲਾ ਘਾਹ-ਫੁਸ ਹੇਠਾਂ ਚਲਾ ਜਾਂਦਾ ਹੈ ਅਤੇ ਗੱਲਸੜ ਕੇ ਖਾਦ ਦਾ ਕੰਮ ਕਰਦਾ ਹੈ । ਜ਼ਮੀਨ ਹੇਠਲੀਆਂ ਜੜ੍ਹਾਂ ਅਤੇ ਹੋਰ ਘਾਹ-ਫੂਸ ਉੱਪਰ ਆ ਜਾਦਾ ਹੈ ਅਤੇ ਜ਼ਮੀਨ ਵਿਚਲੇ ਹਾਨੀਕਾਰਕ ਜੀਵਾਣੂ ਧੁੱਪ ਨਾਲ ਖ਼ਤਮ ਹੋ ਜਾਂਦੇ ਹਨ ।

ਉਲਟਾਂਵਾਂ ਹਲ ਹਲ ਜਾਂ ਟਿੱਲਰ
1. ਇਹ ਹਲ ਲੋਹੇ ਦਾ ਬਣਿਆ ਹੁੰਦਾ ਹੈ । 1. ਇਹ ਹਲ ਲੱਕੜ ਦਾ ਬਣਿਆ ਹੁੰਦਾ ਹੈ । ਜਿਸਦੇ ਅੱਗੇ ਲੋਹੇ ਦਾ ਫਾਲਾ ਲੱਗਾ ਹੁੰਦਾ ਹੈ ।
2. ਇਸ ਨਾਲ ਉੱਪਰਲੀ ਮਿੱਟੀ ਹੇਠਾਂ ਤੇ ਹੇਠਲੀ ਮਿੱਟੀ ਉੱਪਰ ਆ ਜਾਂਦੀ ਹੈ । 2. ਇਸ ਨਾਲ ਸਿਆੜ ਖੁੱਲ੍ਹਦਾ ਹੈ ।

ਪ੍ਰਸ਼ਨ 3.
ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਦਾ ਵਰਣਨ ਕਰੋ !
ਉੱਤਰ-
ਬੇਲਰ ਪਰਾਲੀ ਸਾਂਭਣ ਵਾਲੀ ਮਸ਼ੀਨ ਹੈ । ਇਸ ਦੀ ਸਹਾਇਤਾ ਨਾਲ ਪਰਾਲੀ ਇਕੱਠੀ ਕਰਕੇ ਚੌਰਸ ਜਾਂ ਗੋਲ ਪਲੇ ਬੰਨ੍ਹ ਦਿੱਤੇ ਹਨ । ਇਹ ਮਸ਼ੀਨ ਖੇਤ ਵਿਚ ਖਿਲਰੀ ਪਰਾਲੀ ਨੂੰ ਇਕੱਠਾ ਕਰਕੇ ਇੱਕ ਸਾਰ ਗੰਢਾਂ ਬਣਾਉਣ ਦੇ ਕੰਮ ਆਉਂਦੀ ਹੈ । ਇਹ ਮਸ਼ੀਨ ਕੇਵਲ ਕੱਟੀ ਹੋਈ ਪਰਾਲੀ ਨੂੰ ਹੀ ਇਕੱਠਾ ਕਰਦੀ ਹੈ ।

ਹੈਪੀਸੀਡਰ – ਇਸ ਮਸ਼ੀਨ ਦੀ ਵਰਤੋਂ ਝੋਨੇ ਦੀ ਵਾਢੀ ਪਿੱਛੋਂ ਪਰਾਲੀ ਨੂੰ ਖੇਤ ਵਿਚੋਂ ਕੱਢੇ ਬਿਨਾਂ ਕਣਕ ਦੀ ਸਿੱਧੀ ਬਿਜਾਈ ਲਈ ਕੀਤੀ ਜਾਂਦੀ ਹੈ ।

ਪਰਾਲੀ ਚੋਪਰ – ਪਰਾਲੀ ਨੂੰ ਖੇਤਾਂ ਵਿਚ ਹੀ ਵਾਹੁਣ ਲਈ ਇਸ ਮਸ਼ੀਨ ਦੀ ਵਰਤੋਂ ਹੁੰਦੀ ਹੈ । ਇਸ ਦੀ ਵਰਤੋਂ ਨਾਲ ਝੋਨੇ ਦੀ ਪਰਾਲੀ ਦਾ ਕੁਤਰਾ ਹੋ ਜਾਂਦਾ ਹੈ ਤੇ ਖੇਤਾਂ ਵਿਚ ਖਿਲਾਰ ਦਿੱਤੀ ਜਾਂਦੀ ਹੈ । ਕੁਤਰਾ ਕੀਤੇ ਖੇਤ ਵਿਚ ਪਾਣੀ ਲਾ ਕੇ ਰੋਟਰੀ ਪੱਡਲਰ ਰੋਟਾਵੇਟਰ) ਦੀ ਸਹਾਇਤਾ ਨਾਲ ਪਰਾਲੀ ਨੂੰ ਖੇਤ ਵਿਚ ਮਿਲਾ ਦਿੱਤਾ ਜਾਂਦਾ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 8

ਪ੍ਰਸ਼ਨ 4.
ਬਿਜਾਈ ਲਈ ਮੁੱਖ ਕਿਹੜੀਆਂ ਮਸ਼ੀਨਾਂ ਵਰਤੀਆਂ ਜਾਂਦੀਆਂ ਹਨ ?
ਉੱਤਰ-
ਬਿਜਾਈ ਲਈ ਮੁੱਖ ਤੌਰ ਤੇ ਬੀਜ ਅਤੇ ਖਾਦ ਡਰਿਲਾਂ ਅਤੇ ਵਾਂਸਪਲਾਂਟਰ ਦੀ ਵਰਤੋਂ ਹੁੰਦੀ ਹੈ ।

ਬੀਜ ਅਤੇ ਖਾਦ ਡਰਿਲ ਦੀ ਵਰਤੋਂ ਕਰਕੇ ਕਣਕ, ਛੋਲੇ, ਸਰੋਂ, ਬਾਜਰਾ, ਮੂੰਗੀ, ਜਵਾਰ ਆਦਿ ਦੀ ਬਿਜਾਈ ਕੀਤੀ ਜਾਂਦੀ ਹੈ ! ਵਾਂਸਪਲਾਂਟਰ ਦੁਆਰਾ ਝੋਨੇ ਦੀ ਬਿਜਾਈ ਹੁੰਦੀ ਹੈ ।
ਜ਼ੀਰੋ ਟਿਲ ਡਰਿਲ ਅਤੇ ਬੈਡ ਪਲਾਂਟਰ ਦੀ ਵਰਤੋਂ ਕਣਕ ਦੀ ਬਿਜਾਈ ਲਈ ਹੁੰਦੀ ਹੈ ।

ਕਾਟਨ ਪਲਾਂਟਰ ਦੀ ਵਰਤੋਂ ਨਰਮੇ ਅਤੇ ਕਪਾਹ ਦੀ ਬਿਜਾਈ ਲਈ ਹੁੰਦੀ ਹੈ । ਆਲੂ ਦੀ ਬਿਜਾਈ ਲਈ ਪਟੈਟੋ ਪਲਾਂਟਰ ਦੀ ਵਰਤੋਂ ਹੁੰਦੀ ਹੈ ।
ਗੰਨੇ ਦੀ ਬਿਜਾਈ ਲਈ ਸ਼ੁਗਰਕੈਨ ਪਲਾਂਟਰ ਦੀ ਵਰਤੋਂ ਹੁੰਦੀ ਹੈ । ਵੱਖ-ਵੱਖ ਸਬਜ਼ੀਆਂ ਲਈ ਵੈਜ਼ੀਟੇਬਲ ਪਲਾਂਟਰਾਂ ਦੀ ਵਰਤੋਂ ਹੁੰਦੀ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 9
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 10

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 5.
ਕੰਬਾਈਨ ਹਾਰਵੈਸਟਰ ਮਸ਼ੀਨ ਦੇ ਮੁੱਖ ਕੰਮਾਂ ਦਾ ਵਰਣਨ ਕਰੋ ।
ਉੱਤਰ-

  1. ਇਸ ਦੀ ਵਰਤੋਂ ਫ਼ਸਲ ਦੀ ਵਾਢੀ ਲਈ ਹੁੰਦੀ ਹੈ ।
  2. ਫ਼ਸਲ ਦੀ ਗਹਾਈ (ਦਾਣੇ ਕੱਢਣ) ਲਈ ਹੁੰਦੀ ਹੈ ।
  3. ਫ਼ਸਲ ਦੀ ਸਫ਼ਾਈ ਲਈ ਹੁੰਦੀ ਹੈ ।
  4. ਫ਼ਸਲ ਨੂੰ ਇਕੱਠਾ ਕਰਨਾ ਸੰਭਵ ਹੈ ।
  5. ਇਸ ਨਾਲ ਸਮੇਂ ਦੀ ਬੱਚਤ ਹੁੰਦੀ ਹੈ ।
  6. ਦਾਣੇ ਜਲਦੀ ਨਿਕਲ ਜਾਂਦੇ ਹਨ ਤੇ ਅੱਗ, ਮੀਂਹ, ਤੁਫ਼ਾਨ ਤੋਂ ਹਾਨੀ ਦਾ ਡਰ ਨਹੀਂ ਰਹਿੰਦਾ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 11

PSEB 6th Class Agriculture Guide ਖੇਤੀ ਸੰਦ ਅਤੇ ਮਸ਼ੀਨਾਂ Important Questions and Answers

ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਟਰੈਕਟਰ ਦੀ ਹਾਰਸ ਪਾਵਰ ………………… ਹੈ ।
(i) 2
(ii) 5-90
(iii) 1000
(iv) ਕੋਈ ਨਹੀਂ ।
ਉੱਤਰ-
(ii) 5-90.

ਪ੍ਰਸ਼ਨ 2.
ਪੰਜਾਬ ਵਿਚ ਕਿੰਨੇ ਟਰੈਕਟਰ ਹਨ ?
(i) 2 ਲੱਖ
(ii) 10 ਲੱਖ
(iii) 4.76 ਲੱਖ
(iv) 7.46 ਲੱਖ ।
ਉੱਤਰ-
(iii) 4.76 ਲੱਖ ।

ਪ੍ਰਸ਼ਨ 3.
ਪੰਜਾਬ ਵਿਚ ………………. ਟਿਊਬਵੈੱਲ ਬਿਜਲੀ ਨਾਲ ਚੱਲਦੇ ਹਨ ।
(i) 11.5 ਲੱਖ
(ii) 15 ਲੱਖ
(iii) 17.9 ਲੱਖ ।
(iv) 13.17 ਲੱਖ ।
ਉੱਤਰ-
(i) 11.5 ਲੱਖ ।

ਪ੍ਰਸ਼ਨ 4.
ਜਿੰਦਰਾ …………………… ਕੰਮ ਆਉਂਦਾ ਹੈ ।
(i) ਵਾਹੀ ਦੇ
(ii) ਵੱਟਾਂ ਪਾਉਣ ਦੇ
(iii) ਪੱਧਰਾ ਕਰਨ ਦੇ
(iv) ਬਿਜਾਈ ਦੇ ।
ਉੱਤਰ-
(ii) ਵੱਟਾਂ ਪਾਉਣ ਦੇ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਖ਼ਾਲੀ ਥਾਂ ਭਰੋ

(i) ਸੁਹਾਗਾ ਜ਼ਮੀਨ ਨੂੰ ……………………. ਅਤੇ ……………… ਕਰਦਾ ਹੈ ।
ਉੱਤਰ-
ਪੱਧਰਾ, ਭੁਰਭੁਰਾ

(ii) ਕਲਟੀਵੇਟਰ ਦੀ ਵਰਤੋਂ ਤਵੀਆਂ ਤੋਂ ਬਾਅਦ …………………… ਵਹਾਈ ਲਈ ਕੀਤੀ ਜਾਂਦੀ ਹੈ ।
ਉੱਤਰ-
ਦੂਜੀ

(iii) ਟਰਾਂਸਪਲਾਂਟਰ ਦੁਆਰਾ ……………………. ਦੀ ਬਿਜਾਈ ਹੁੰਦੀ ਹੈ ।
ਉੱਤਰ-
ਝੋਨੇ

(iv) ਖੁਰਪੀ ਨਾਲ ………………………… ਕੀਤੀ ਜਾਂਦੀ ਹੈ ।
ਉੱਤਰ-
ਗੁਡਾਈ

(v) ਰੀਪਰ ਦੀ ਵਰਤੋਂ …………………….. ਲਈ ਹੁੰਦੀ ਹੈ ।
ਉੱਤਰ-
ਵਾਢੀ ।

ਠੀਕ/ਗਲਤ-

(i) ਟਰਾਂਸਪਲਾਂਟਰ ਦੀ ਵਰਤੋਂ ਝੋਨੇ ਦੀ ਬਿਜਾਈ ਲਈ ਹੁੰਦੀ ਹੈ ।
(ii) ਜਿੰਦਰੇ ਦੀ ਵਰਤੋਂ ਖੇਤ ਵਿਚ ਵੱਟਾਂ ਪਾਉਣ ਲਈ ਹੁੰਦੀ ਹੈ ।
(iii) ਡੀਜ਼ਲ ਇੰਜਣ ਟਰੈਕਟਰ ਤੋਂ ਵੱਡੀ ਮਸ਼ੀਨ ਹੁੰਦੀ ਹੈ ।
ਉੱਤਰ-
(i) ਠੀਕ,
(ii) ਠੀਕ,
(iii) ਗ਼ਲਤ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੇਤੀ ਦੀ ਪਹਿਲੀ ਮੰਗ ਕੀ ਹੈ ?
ਉੱਤਰ-
ਊਰਜਾ ਅਤੇ ਸ਼ਕਤੀ ।

ਪ੍ਰਸ਼ਨ 2.
ਟਰੈਕਟਰ ਕਿੰਨੀ ਸ਼ਕਤੀ ਵਾਲੇ ਹੁੰਦੇ ਹਨ ?
ਉੱਤਰ-
5 ਹਾਰਸ ਪਾਵਰ ਤੋਂ 90 ਹਾਰਸ ਪਾਵਰ ਤੱਕ ।

ਪ੍ਰਸ਼ਨ 3.
ਪੰਜਾਬ ਵਿੱਚ ਕਿੰਨੇ ਟਰੈਕਟਰ ਹਨ ?
ਉੱਤਰ-
4.76 ਲੱਖ ।

ਪ੍ਰਸ਼ਨ 4.
ਜ਼ਮੀਨ ਦੀ ਵਾਹੀ ਲਈ ਕਿਹੜਾ ਸੰਦ ਹੈ ?
ਉੱਤਰ-
ਹਲ ਜਾਂ ਟਿੱਲਰ ।

ਪ੍ਰਸ਼ਨ 5.
ਸਖ਼ਤ ਜ਼ਮੀਨ ਵਿਚ ਢੇਲਿਆਂ ਨੂੰ ਤੋੜਨ ਲਈ ਕਿਸ ਦੀ ਵਰਤੋਂ ਹੁੰਦੀ ਹੈ ?
ਉੱਤਰ-
ਡਿਸਕ ਹੈਰੋ (ਤਵੀਆਂ) ।

ਪ੍ਰਸ਼ਨ 6.
ਉਲਟਾਵਾਂ ਹਲ ਕਿਸ ਦਾ ਬਣਿਆ ਹੁੰਦਾ ਹੈ ?
ਉੱਤਰ-
ਲੋਹੇ ਦਾ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 7.
ਬਲਦਾਂ ਨਾਲ ਕਿੰਨੇ ਉਲਟਾਵੇਂ ਹਲ ਖਿੱਚੇ ਜਾ ਸਕਦੇ ਹਨ ?
ਉੱਤਰ-
ਇੱਕ ਹਲ ।

ਪ੍ਰਸ਼ਨ 8.
ਟਰੈਕਟਰ ਨਾਲ ਕਿੰਨੇ ਉਲਟਾਵੇਂ ਹਲ ਚਲਾਏ ਜਾ ਸਕਦੇ ਹਨ ?
ਉੱਤਰ-
4 ਤੋਂ 6 ਹਲ ।

ਪ੍ਰਸ਼ਨ 9.
ਸੁਹਾਗਾ ਕਿੰਨਾ ਚੌੜਾ ਅਤੇ ਮੋਟਾ ਹੁੰਦਾ ਹੈ ?
ਉੱਤਰ-
8 ਇੰਚ ਚੌੜਾ ਅਤੇ 3 ਇੰਚ ਮੋਟਾ ।

ਪ੍ਰਸ਼ਨ 10.
ਟਰੈਕਟਰ ਨਾਲ ਚੱਲਣ ਵਾਲੇ ਸੁਹਾਗੇ ਦੀ ਲੰਬਾਈ ਕਿੰਨੇ ਫੁੱਟ ਹੁੰਦੀ ਹੈ ?
ਉੱਤਰ-
10 ਫੁੱਟ ।

ਪ੍ਰਸ਼ਨ 11.
ਬਲਦਾਂ ਨਾਲ ਚੱਲਣ ਵਾਲੇ ਸੁਹਾਗੇ ਦੀ ਲੰਬਾਈ ਕਿੰਨੀ ਹੁੰਦੀ ਹੈ ?
ਉੱਤਰ-
6 ਫੁੱਟ ਲੰਬੀ ।

ਪ੍ਰਸ਼ਨ 12.
ਖੇਤ ਵਿੱਚ ਵੱਟਾਂ ਪਾਉਣ ਲਈ ਕਿਹੜਾ ਸੰਦ ਵਰਤਿਆ ਜਾਂਦਾ ਹੈ ?
ਉੱਤਰ-
ਜ਼ਿੰਦਰਾ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 13.
ਤਵੇਦਾਰ ਹਲ ਵਿਚ ਤਵੀਆਂ ਦੀ ਸੰਖਿਆ ਕਿੰਨੀ ਹੁੰਦੀ ਹੈ ?
ਉੱਤਰ-
1 ਤੋਂ 6.

ਪ੍ਰਸ਼ਨ 14.
ਦੂਜੀ ਵਹਾਈ ਲਈ ਕਿਸ ਸੰਦ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਕਲਟੀਵੇਟਰ ਦੀ ।

ਪ੍ਰਸ਼ਨ 15.
ਰੋਟਾਵੇਟਰ ਮਿੱਟੀ ਨੂੰ ਕਿਸ ਤਰ੍ਹਾਂ ਦਾ ਬਣਾਉਂਦਾ ਹੈ ?
ਉੱਤਰ-
ਭੁਰਭੁਰਾ ।

ਪ੍ਰਸ਼ਨ 16.
ਲੇਜ਼ਰ ਲੈਂਡ ਲੈਵਲਰ ਕਿਸ ਕੰਮ ਆਉਂਦਾ ਹੈ ?
ਉੱਤਰ-
ਜ਼ਮੀਨ ਨੂੰ ਪੱਧਰਾ ਕਰਨ ਲਈ ।

ਪ੍ਰਸ਼ਨ 17.
ਝੋਨੇ ਦੀ ਬਿਜਾਈ ਕਿਸ ਮਸ਼ੀਨ ਨਾਲ ਹੁੰਦੀ ਹੈ ?
ਉੱਤਰ-
ਸਪਲਾਂਟਰ ਨਾਲ ।

ਪ੍ਰਸ਼ਨ 18.
ਗੰਨੇ ਦੀ ਬਿਜਾਈ ਲਈ ਮਸ਼ੀਨ ਦਾ ਨਾਂ ਦੱਸੋ ।
ਉੱਤਰ-
ਸ਼ੂਗਰਕੇ ਪਲਾਂਟਰ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 19.
ਜ਼ੀਰੋ ਟਿਲ ਡਰਿਲ ਮਸ਼ੀਨ ਨਾਲ ਇੱਕ ਘੰਟੇ ਵਿਚ ਕਿੰਨੀ ਬਿਜਾਈ ਕੀਤੀ ਜਾ ਸਕਦੀ ਹੈ ?
ਉੱਤਰ-
ਇੱਕ ਏਕੜ ।

ਪ੍ਰਸ਼ਨ 20.
ਕੀ ਰੋਟੋ ਟਿਲ ਡਰਿੱਲ ਦੀ ਵਰਤੋਂ ਤੋਂ ਪਹਿਲਾਂ ਵਹਾਈ ਦੀ ਲੋੜ ਹੁੰਦੀ ਹੈ ?
ਉੱਤਰ-
ਨਹੀਂ ਹੁੰਦੀ ਹੈ ।

ਪ੍ਰਸ਼ਨ 21.
ਗੋਡੀ ਕਰਨ ਲਈ ਆਮ ਵਰਤੇ ਜਾਂਦੇ ਸੰਦ ਕਿਹੜੇ ਹਨ ?
ਉੱਤਰ-
ਖੁਰਪਾ, ਕਸੌਲਾ ।

ਪ੍ਰਸ਼ਨ 22.
ਕਤਾਰਾਂ ਵਿਚ ਬੀਜੀਆਂ ਫ਼ਸਲਾਂ ਦੀ ਗੋਡੀ ਲਈ ਸੰਦ ਦਾ ਨਾਂ ਦੱਸੋ ।
ਉੱਤਰ-
ਤਿਰਫਾਲੀ ।

ਪ੍ਰਸ਼ਨ 23.
ਖੜ੍ਹੀ ਫ਼ਸਲ ਵਿਚ ਗੁਡਾਈ ਕਰਨ ਵਾਲਾ ਸੰਦ ਕਿਹੜਾ ਹੈ ?
ਉੱਤਰ-
ਪਹੀਏਦਾਰ ਹੋ ।

ਪ੍ਰਸ਼ਨ 24.
ਪਹੀਏਦਾਰ ਹੋ ਦੇ ਪਿੱਛੇ ਕਿੰਨੇ ਫਾਲੇ ਲੱਗੇ ਹੁੰਦੇ ਹਨ ?
ਉੱਤਰ-
3-6 ਫਾਲੇ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 25.
ਇੰਜਣ ਨਾਲ ਚੱਲਣ ਵਾਲਾ ਸਪੇਅਰ ਕਿਹੜਾ ਹੈ ?
ਉੱਤਰ-
ਹੇਰੋ ਬਲਾਸਟ ਸਪ੍ਰੇਅਰ ।

ਪ੍ਰਸ਼ਨ 26.
ਰੀਪਰ ਦੀ ਵਰਤੋਂ ਕਿਸ ਕੰਮ ਲਈ ਹੁੰਦੀ ਹੈ ?
ਉੱਤਰ-
ਵਾਢੀ ਲਈ ।

ਪ੍ਰਸ਼ਨ 27.
ਥਰੈਸ਼ਰ ਦਾ ਮੁੱਖ ਕੰਮ ਕੀ ਹੈ ?
ਉੱਤਰ-
ਫ਼ਸਲਾਂ ਵਿਚੋਂ ਦਾਣੇ ਕੱਢਣਾ ।

ਪ੍ਰਸ਼ਨ 28.
ਪਰਾਲੀ ਨੂੰ ਖੇਤ ਵਿਚ ਇਕੱਠਾ ਕਰਨ ਲਈ ਕਿਹੜੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਬੇਲਰ ਦੀ ।

ਪ੍ਰਸ਼ਨ 29.
ਹੈਪੀਸੀਡਰ ਕਿੰਨੇ ਹਾਰਸ ਪਾਵਰ ਵਾਲੇ ਟਰੈਕਟਰ ਨਾਲ ਚਲਦੀ ਹੈ ?
ਉੱਤਰ-
45-50 ਹਾਰਸ ਪਾਵਰ ਵਾਲੇ ।

ਪ੍ਰਸ਼ਨ 30.
ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਲਈ ਕਿਹੜੀ ਮਸ਼ੀਨ ਦੀ ਵਰਤੋਂ ਹੁੰਦੀ ਹੈ ?
ਉੱਤਰ-
ਪਰਾਲੀ ਚੌਪਰ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 31.
ਭਾਂ ਦੀ ਗੋਡਾਈ ਕਿਉਂ ਕੀਤੀ ਜਾਂਦੀ ਹੈ ?
ਉੱਤਰ-
ਗੋਡਾਈ ਕਰਨ ਨਾਲ ਵਾਧੂ ਜੜ੍ਹੀ-ਬੂਟੀ ਨਸ਼ਟ ਹੋ ਜਾਂਦੀ ਹੈ ।

ਪ੍ਰਸ਼ਨ 32.
ਮਿੱਟੀ ਪਲਟ ਹਲ ਨਾਲ ਸਮਾਂ, ਧਨ ਅਤੇ ਮਿਹਨਤ ਦੀ ਬੱਚਤ ਕਿਵੇਂ ਹੁੰਦੀ ਹੈ ?
ਉੱਤਰ-
ਇਹ ਹਲ ਤੋਂ ਨੂੰ ਕੇਵਲ ਕੱਟਦਾ ਹੀ ਨਹੀਂ ਸਗੋਂ ਮਿੱਟੀ ਵੀ ਪਲਟ ਦਿੰਦਾ ਹੈ ਇਸ ਤਰ੍ਹਾਂ ਸਮੇਂ, ਧਨ ਅਤੇ ਮਿਹਨਤ ਦੀ ਬੱਚਤ ਹੋ ਜਾਂਦੀ ਹੈ ।

ਪ੍ਰਸ਼ਨ 33.
ਹੈਰੋ ਦਾ ਕੀ ਮਹੱਤਵ ਹੈ ?
ਉੱਤਰ-
ਇਹ ਨਦੀਨਾਂ ਨੂੰ ਪੁੱਟ ਕੇ ਇਕੱਠੇ ਕਰ ਦਿੰਦਾ ਹੈ ਅਤੇ ਮਿੱਟੀ ਦੇ ਢੇਲਿਆਂ ਨੂੰ ਤੋੜ ਕੇ ਮਿੱਟੀ ਨੂੰ ਭੁਰਭੁਰੀ ਕਰ ਦਿੰਦਾ ਹੈ ।

ਪ੍ਰਸ਼ਨ 34.
ਦੇਸੀ ਹਲ ਕਿਸ ਤਰ੍ਹਾਂ ਦੇ ਸਿਆੜ ਬਣਾਉਂਦਾ ਹੈ ?
ਉੱਤਰ-
ਇਹ ਅੰਗਰੇਜ਼ੀ ਦੇ ਅੱਖ਼ਰ V ਆਕਾਰ ਦੇ ਸਿਆੜ ਬਣਾਉਂਦਾ ਹੈ ।

ਪ੍ਰਸ਼ਨ 35.
ਪਿਛਲੀ ਦਾਤਰੀ ਕਿਸ ਕੰਮ ਆਉਂਦੀ ਹੈ ?
ਉੱਤਰ-
ਇਸ ਨਾਲ ਗੰਨੇ ਦੀ ਛਿਲਾਈ ਕੀਤੀ ਜਾਂਦੀ ਹੈ ।

ਪ੍ਰਸ਼ਨ 36.
ਸੁਹਾਗਾ ਅਤੇ ਕਰਾਹਾ ਵਿਚ ਕੀ ਅੰਤਰ ਹੈ ?
ਉੱਤਰ-
ਸੁਹਾਗਾ ਹਲ ਵਾਹੁਣ ਮਗਰੋਂ ਭਾਂ ਨੂੰ ਪੱਧਰਾ ਕਰਨ ਲਈ ਵਰਤਿਆ ਜਾਂਦਾ ਹੈ । ਜਦਕਿ ਕਰਾਹਾ ਉੱਚੀ ਨੀਵੀਂ ਜ਼ਮੀਨ ਨੂੰ ਪੱਧਰਾ ਕਰਨ ਲਈ ਵਰਤਿਆ ਜਾਂਦਾ ਹੈ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 37.
ਭਾਰਤ ਵਿਚ ਕਿੰਨੀ ਕਿਸਮ ਦੇ ਹਲ ਪ੍ਰਚੱਲਿਤ ਹਨ ?
ਉੱਤਰ-
40 ਤਰ੍ਹਾਂ ਦੇ ।

ਪ੍ਰਸ਼ਨ 38.
ਪੰਜਾਬ ਵਿਚ ਕਿਹੜੇ ਹਲ ਵਰਤੋਂ ਵਿਚ ਆਉਂਦੇ ਹਨ ?
ਉੱਤਰ-
ਦੋ ਤਰ੍ਹਾਂ ਦੇ ਮੁੰਨਾ ਹਲ ਅਤੇ ਮਿੱਟੀ ਪਲਟ ਹਲ ।

ਪ੍ਰਸ਼ਨ 39.
ਡੀਜ਼ਲ ਇੰਜਣ ਨਾਲ ਕਿਹੜੀਆਂ ਮਸ਼ੀਨਾਂ ਚਲਾਈਆਂ ਜਾਂਦੀਆਂ ਹਨ ?
ਉੱਤਰ-
ਇਸ ਨਾਲ ਟਿਊਬਵੈੱਲ, ਪੱਠੇ ਕੁਤਰਨ ਲਈ ਮਸ਼ੀਨ ਅਤੇ ਦਾਣੇ ਕੱਢਣ ਵਾਲੀਆਂ ਮਸ਼ੀਨਾਂ ਚਲਾਈਆਂ ਜਾਂਦੀਆਂ ਹਨ ।

ਪ੍ਰਸ਼ਨ 40.
ਟਰੈਕਟਰ ਨਾਲ ਚੱਲਣ ਵਾਲੇ ਸੁਹਾਗੇ ਦੀ ਲੰਬਾਈ ਕਿੰਨੀ ਹੁੰਦੀ ਹੈ ?
ਉੱਤਰ-
ਇਸ ਦੀ ਲੰਬਾਈ 10 ਫੁੱਟ ਹੁੰਦੀ ਹੈ ।

ਪ੍ਰਸ਼ਨ 41.
ਬਲਦਾਂ ਨਾਲ ਚੱਲਣ ਵਾਲੇ ਸੁਹਾਗੇ ਦੀ ਲੰਬਾਈ ਕਿੰਨੀ ਹੁੰਦੀ ਹੈ ?
ਉੱਤਰ-
ਇਸ ਦੀ ਲੰਬਾਈ 6 ਫੁੱਟ ਹੁੰਦੀ ਹੈ ।

ਪ੍ਰਸ਼ਨ 42
ਡੀਜ਼ਲ ਇੰਜਣ ਦੀ ਵਰਤੋਂ ਨੂੰ ਪਹਿਲ ਕਦੋਂ ਦੇਣੀ ਚਾਹੀਦੀ ਹੈ ?
ਉੱਤਰ-
ਜਦੋਂ ਘੱਟ ਸ਼ਕਤੀ ਦੀ ਵਰਤੋਂ ਦੀ ਲੋੜ ਹੋਵੇ ਉੱਥੇ ਟਰੈਕਟਰ ਦੀ ਥਾਂ ਡੀਜ਼ਲ ਇੰਜਣ ਦੀ ਵਰਤੋਂ ਨੂੰ ਪਹਿਲ ਦੇਣੀ ਚਾਹੀਦੀ ਹੈ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 43.
ਪੰਜਾਬ ਵਿੱਚ ਕਿੰਨੇ ਟਿਊਬਵੈੱਲ ਬਿਜਲੀ ਨਾਲ ਚਲਾਏ ਜਾਂਦੇ ਹਨ ?
ਉੱਤਰ-
11.5 ਲੱਖ ।

ਪ੍ਰਸ਼ਨ 44.
ਡਿਸਕ ਹੈਰੋ ਨੂੰ ਦੇਸੀ ਭਾਸ਼ਾ ਵਿਚ ਕੀ ਕਹਿੰਦੇ ਹਨ ?
ਉੱਤਰ-
ਤਵੀਆਂ ।

ਪ੍ਰਸ਼ਨ 45.
ਪਰਾਲੀ ਨੂੰ ਸੰਭਾਲਣ ਲਈ ਕਿਹੜੀ-ਕਿਹੜੀ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਬੇਲਰ ਮਸ਼ੀਨ ਨਾਲ ਗੋਲ ਪੂਲੇ ਬੰਨ੍ਹ ਦਿੱਤੇ ਜਾਂਦੇ ਹਨ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 12

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਡੀਜ਼ਲ ਇੰਜਣ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਇਹ ਟਰੈਕਟਰ ਤੋਂ ਛੋਟੀ ਮਸ਼ੀਨ ਹੈ । ਇਸ ਨੂੰ ਚਲਾਉਣ ਲਈ ਤੇਲ ਅਤੇ ਇਸਦੀ ਮੁਰੰਮਤ ਦਾ ਖ਼ਰਚਾ ਟਰੈਕਟਰ ਤੋਂ ਘੱਟ ਹੈ । ਜੇ ਘੱਟ ਸ਼ਕਤੀ ਦੀ ਲੋੜ ਹੋਵੇ ਤਾਂ ਇਸ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਨਾਲ ਟਿਊਬਵੈੱਲ, ਚਾਰਾ ਕੁਤਰਨ ਵਾਲਾ ਟੋਕਾ, ਗਹਾਈ ਵਾਲੀ ਮਸ਼ੀਨ ਚਲਾਈ ਜਾ ਸਕਦੀ ਹੈ ।

ਪ੍ਰਸ਼ਨ 2.
ਸੁਹਾਗਾ ਬਾਰੇ ਕੀ ਜਾਣਦੇ ਹੋ ?
ਉੱਤਰ-
ਇਹ ਜ਼ਮੀਨ ਨੂੰ ਪੱਧਰਾ ਕਰਨ ਅਤੇ ਭੁਰਭੁਰਾ ਕਰਨ ਲਈ ਵਰਤਿਆ ਜਾਂਦਾ ਹੈ । ਇਹ 3 ਇੰਚ ਮੋਟੇ ਅਤੇ 8 ਇੰਚ ਚੌੜੇ 2-3 ਫੱਟਿਆਂ ਨੂੰ ਜੋੜ ਕੇ ਬਣਦਾ ਹੈ । ਟਰੈਕਟਰ ਨਾਲ ਚੱਲਣ ਵਾਲੇ ਸੁਹਾਗੇ ਦੀ ਲੰਬਾਈ 10 ਫੁੱਟ ਹੁੰਦੀ ਹੈ ਅਤੇ ਬਲਦਾਂ ਨਾਲ ਚੱਲਣ ਵਾਲੇ ਸੁਹਾਗੇ ਦੀ ਲੰਬਾਈ 6 ਫੁੱਟ ਹੁੰਦੀ ਹੈ ।

ਪ੍ਰਸ਼ਨ 3.
ਤਵੇਦਾਰ ਹਲ ਬਾਰੇ ਸੰਖੇਪ ਜਾਣਕਾਰੀ ਦਿਓ । ਉੱਤਰ-ਇਸ ਹਲ ਦਾ ਮੁੱਖ ਉਦੇਸ਼ ਮਿੱਟੀ ਨੂੰ ਕੱਟਣਾ ਅਤੇ ਭੁਰਭੁਰਾ ਬਣਾ ਕੇ ਪਲਟ ਦੇਣਾ ਹੈ । ਇਸ ਹਲ ਵਿਚ ਮੋਲਡ ਬੋਰਡ ਨਹੀਂ ਸਗੋਂ ਤਵੇ ਲਗੇ ਹੁੰਦੇ ਹਨ । ਇਸ ਨੂੰ ਪਸ਼ੂ ਅਤੇ ਟਰੈਕਟਰ ਦੀ ਸਹਾਇਤਾ ਨਾਲ ਚਲਾਇਆ ਜਾ ਸਕਦਾ ਹੈ । ਇਸ ਵਿਚ 6 ਤੱਕ ਤਣੇ ਲੱਗੇ ਹੁੰਦੇ ਹਨ ।
ਸਖ਼ਤ, ਪਥਰੀਲੀ ਜ਼ਮੀਨ ਵਿਚ ਅਤੇ ਪਿਛਲੀ ਫ਼ਸਲ ਦੇ ਕੱਟਣ ਤੋਂ ਬਾਅਦ ਇਸ ਹਲ ਦੀ ਵਰਤੋਂ ਵਧੇਰੇ ਲਾਭਕਾਰੀ ਹੈ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 4.
ਕਲਟੀਵੇਟਰ ਬਾਰੇ ਕੀ ਜਾਣਦੇ ਹੋ ?
ਉੱਤਰ-
ਇਹ ਇੱਕ ਜ਼ਮੀਨ ਵਾਹੁਣ ਵਾਲਾ ਸੰਦ ਹੈ ਅਤੇ ਇਸ ਨੂੰ ਟਰੈਕਟਰ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ । ਇਸ ਦੀ ਵਰਤੋਂ ਤਵੀਆਂ ਦੀ ਵਰਤੋਂ ਤੋਂ ਬਾਅਦ ਦੁਸਰੀ ਵਹਾਈ ਲਈ ਕੀਤੀ ਜਾਂਦੀ ਹੈ । ਇਸ ਦੀ ਵਰਤੋਂ ਝੋਨੇ ਦੇ ਖੇਤ ਵਿੱਚ ਕੱਦੂ ਕਰਨ ਲਈ ਵੀ ਕੀਤੀ ਜਾਂਦੀ ਹੈ । ਇਹ ਜ਼ਮੀਨ ਦੇ ਹੇਠਾਂ ਤੋਂ ਨਦੀਨਾਂ ਅਤੇ ਜੜਾਂ ਨੂੰ ਪੁੱਟ ਕੇ ਕਿਨਾਰੇ ਤੇ ਲੈ ਆਉਂਦਾ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 13

ਪ੍ਰਸ਼ਨ 5.
ਰੋਟਾਵੇਟਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਸ ਦੀ ਵਰਤੋਂ ਖੇਤ ਦੀ ਤਿਆਰੀ ਕਰਨ ਲਈ ਹੁੰਦੀ ਹੈ । ਇਹ ਮਿੱਟੀ ਨੂੰ ਭੁਰਭੁਰਾ ਬਣਾ ਕੇ ਬਿਜਾਈ ਲਈ ਤਿਆਰ ਕਰਨ ਦਾ ਕੰਮ ਕਰਦਾ ਹੈ ਅਤੇ ਪਹਿਲੀ ਅਤੇ ਦੂਜੀ . ਦੋਵਾਂ ਜੁਤਾਈਆਂ ਲਈ ਵਰਤਿਆ ਜਾ ਸਕਦਾ ਹੈ । ਇਸ ਦੀ ਵਰਤੋਂ ਟਰੈਕਟਰ ਨਾਲ ਕੀਤੀ ਜਾਂਦੀ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 14

ਪ੍ਰਸ਼ਨ 6.
ਲੇਜ਼ਰ ਲੈਂਡ ਲੈਵਲਰ ਦੀ ਵਰਤੋਂ ਬਾਰੇ ਦੱਸੋ ।
ਉੱਤਰ-
ਇਹ ਜ਼ਮੀਨ ਨੂੰ ਪੱਧਰਾ ਕਰਨ ਦਾ ਆਧੁਨਿਕ ਤਰੀਕਾ ਹੈ । ਇਸ ਵਿਚ ਲੇਜ਼ਰ ਕਿਰਨਾਂ ਦੀ ਵਰਤੋਂ ਹੁੰਦੀ ਹੈ ਜਿਸ ਨਾਲ ਮਿੱਟੀ ਖੁਰਚਣ ਵਾਲੇ ਬਲੇਡਾਂ ਨੂੰ ਉੱਪਰ-ਥੱਲੇ ਕਰਨਾ ਸੌਖਾ ਹੁੰਦਾ ਹੈ । ਲੇਜ਼ਰ ਲੈਵਲਰ ਵਿਚ ਇੱਕ ਤਿੰਨ ਟੰਗਾਂ ਵਾਲਾ ਸਟੈਂਡ ਤੇ ਲੇਜ਼ਰ ਟਰਾਂਸਮੀਟਰ ਲੱਗਾ ਹੁੰਦਾ ਹੈ । ਇਸ ਤੋਂ ਜ਼ਮੀਨ ਦੇ ਉੱਚਾ-ਨੀਚਾ ਹੋਣ ਦੀ ਸੂਚਨਾ ਮਿਲਦੀ ਹੈ ਤੇ ਟਰੈਕਟਰ ਉੱਚੀ ਜਗਾ ਤੋਂ ਮਿੱਟੀ ਪੁੱਟ ਕੇ ਨੀਵੇਂ ਥਾਂ ਤੇ ਪਾਉਂਦਾ ਹੈ ਤੇ ਇਸ ਤਰ੍ਹਾਂ ਜ਼ਮੀਨ ਪੱਧਰੀ ਹੋ ਜਾਂਦੀ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 15

ਪ੍ਰਸ਼ਨ 7.
ਜ਼ੀਰੋ ਟਿਲ ਡਰਿਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਝੋਨੇ ਦੀ ਵਾਢੀ ਕਰਨ ਤੋਂ ਬਾਅਦ ਜ਼ਮੀਨ ਵਿਚ ਨਮੀ ਬਚ ਜਾਂਦੀ ਹੈ । ਅਜਿਹੀ ਹਾਲਤ ਵਿਚ ਖੇਤ ਦੀ ਜੁਤਾਈ ਕੀਤੇ ਬਿਨਾਂ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ । ਇਸ ਨਾਲ ਇੱਕ ਘੰਟੇ ਵਿਚ ਇਕ ਏਕੜ ਦੀ ਬਿਜਾਈ ਹੋ ਜਾਂਦੀ ਹੈ ! ਝੋਨੇ ਦੀ ਪਰਾਲੀ ਨੂੰ ਜਲਾਉਣ ਦੀ ਲੋੜ ਨਹੀਂ ਪੈਂਦੀ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 16

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 8.
ਫ਼ਸਲ ਸੁਰੱਖਿਆ ਸੰਬੰਧੀ ਛਿੜਕਾਅ ਸੰਦਾਂ ਬਾਰੇ ਦੱਸੋ ?
ਉੱਤਰ-
ਹੱਥਾਂ ਨਾਲ ਚੱਲਣ ਵਾਲਾ ਸਪਰੇਅਰ, ਪੈਰਾਂ ਨਾਲ ਚੱਲਣ ਵਾਲਾ ਸਪਰੇਅਰ, ਬਾਲਟੀ ਸਪਰੇਅਰ, ਰੌਕਰ ਸਪਰੇਅਰ, ਨੈਪਸੈਕ ਸਪਰੇਅਰ, ਇੰਜਨ ਨਾਲ ਚੱਲਣ ਵਾਲਾ ਹੇਰੋ ਬਲਾਸਟ ਸਪਰੇਅਰ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 17
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 18

ਪ੍ਰਸ਼ਨ 9.
ਅਸੀਂ ਫ਼ਸਲਾਂ ਤੇ ਦਵਾਈਆਂ ਦਾ ਛਿੜਕਾਅ ਕਿਉਂ ਕਰਦੇ ਹਾਂ ?
ਉੱਤਰ-
ਖੜੀ ਫ਼ਸਲ ਵਿਚ ਕੀੜੇ-ਮਕੌੜੇ ਜਾਂ ਨਦੀਨਾਂ ਦੀ ਰੋਕਥਾਮ ਕਰਨ ਲਈ ਫ਼ਸਲਾਂ ਤੇ ਦਵਾਈਆਂ ਦਾ ਛਿੜਕਾਅ ਕੀਤਾ ਜਾਂਦਾ ਹੈ ।

ਪ੍ਰਸ਼ਨ 10.
ਨਦੀਨਾਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰਨੀ ਚਾਹੀਦੀ ਹੈ ਤੇ ਨਦੀਨ ਪੁੱਟ ਕੇ ਸਾੜ ਦੇਣੇ ਚਾਹੀਦੇ ਹਨ ਤੇ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 11.
ਹੱਥ ਨਾਲੋਂ ਡਿਲ ਨਾਲ ਬੀਜ ਬੀਜਣਾ ਕਿਉਂ ਲਾਭਦਾਇਕ ਹੈ ?
ਉੱਤਰ-
ਇਸ ਨਾਲ ਬੀਜ ਅਤੇ ਖ਼ਾਦ ਸਾਰੇ ਖੇਤ ਵਿਚ ਇਕਸਾਰ ਪੈਂਦੇ ਹਨ ਅਤੇ ਲੋੜ ਅਨੁਸਾਰ ਬੀਜ ਅਤੇ ਖ਼ਾਦ ਦੀ ਮਾਤਰਾ ਵਧਾਈ ਜਾ ਸਕਦੀ ਹੈ । ਇਸ ਦੇ ਮੁਕਾਬਲੇ ਹੱਥਾਂ ਨਾਲ ਪੋਰਾ ਕਰਨ ਤੇ ਬੀਜ ਵੱਧ ਘੱਟ ਹੋ ਜਾਂਦਾ ਹੈ ਅਤੇ ਬੀਜ ਨੂੰ ਇਕਸਾਰ ਕਰਨ ਲਈ ਬਹੁਤ ਜ਼ਿਆਦਾ ਮੁਹਾਰਤ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 12.
ਟੋਕਾ ਕਿਸ ਨੂੰ ਆਖਦੇ ਹਨ ? ਇਹ ਕਿਸ ਕੰਮ ਆਉਂਦਾ ਹੈ ? ਇਹ ਕਿਵੇਂ ਚਲਦਾ ਹੈ ?
ਉੱਤਰ-
ਪਿੰਡਾਂ ਵਿਚ ਹਰ ਘਰ ਵਿਚ | ਪਸ਼ੂ ਹੁੰਦੇ ਹਨ ਤੇ ਇਹਨਾਂ ਨੂੰ ਚਾਰਾ ਕੁਤਰ ਕੇ ਪਾਉਣ ਲਈ ਟੋਕਾ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਮਸ਼ੀਨ ਹੱਥਾਂ ਨਾਲ, ਬਿਜਲੀ ਦੀ ਮੋਟਰ ਨਾਲ ਅਤੇ ਡੀਜ਼ਲ ਇੰਜਣ ਨਾਲ ਚਲਾਈ ਜਾ ਸਕਦੀ।
ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 19

ਪ੍ਰਸ਼ਨ 13.
ਟਿੱਲਰ ਕਿਸ ਕੰਮ ਆਉਂਦਾ ਹੈ ?
ਉੱਤਰ-
ਇਸ ਦੀ ਵਰਤੋਂ ਜ਼ਮੀਨ ਵਾਹੁਣ ਲਈ ਹੁੰਦੀ ਹੈ । ਇਸ ਨੂੰ ਟਰੈਕਟਰ ਨਾਲ ਜੋੜ ਕੇ ਜ਼ਮੀਨ ਵਾਹੁਣ ਦਾ ਕੰਮ ਕੀਤਾ ਜਾਂਦਾ ਹੈ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 14.
ਡਿਸਕ ਹੈਰੋਂ ਕਿਸ ਕੰਮ ਆਉਂਦਾ ਹੈ ?
ਉੱਤਰ-
ਇਸ ਨੂੰ ਖੇਤੀ ਦੀ ਮੁੱਢਲੀ ਵਹਾਈ ਲਈ ਵਰਤਿਆ ਜਾਂਦਾ ਹੈ । ਇਸ ਨੂੰ ਤਵੀਆਂ ਵੀ ਕਹਿੰਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੇਤੀ ਮਸ਼ੀਨਾਂ ਦਾ ਆਧੁਨਿਕ ਯੁੱਗ ਵਿਚ ਕੀ ਮਹੱਤਵ ਹੈ ?
ਉੱਤਰ-

  1. ਫ਼ਸਲ ਦੀ ਬਿਜਾਈ ਜਲਦੀ ਅਤੇ ਸਸਤੀ ਹੋ ਜਾਂਦੀ ਹੈ ।
  2. ਬੂਟਿਆਂ ਅਤੇ ਬੂਟਿਆਂ ਵਿਚ ਕਤਾਰਾਂ ਦਾ ਫ਼ਾਸਲਾ ਬਿਲਕੁਲ ਠੀਕ ਤਰ੍ਹਾਂ ਰੱਖਿਆ ਜਾਂਦਾ ਹੈ ।
  3. ਕਤਾਰਾਂ ਵਿਚ ਬੀਜਣ ਕਰਕੇ ਫ਼ਸਲ ਦੀ ਗੋਡੀ ਸੌਖੀ ਹੋ ਜਾਂਦੀ ਹੈ ।
  4. ਬੀਜ ਅਤੇ ਖ਼ਾਦ ਨਿਸਚਿਤ ਡੂੰਘਾਈ ਅਤੇ ਯੋਗ ਫ਼ਾਸਲੇ ਤੇ ਕੇਰੇ ਜਾਂਦੇ ਹਨ ।
  5. ਡਰਿੱਲ ਨਾਲ ਬੀਜੀ ਹੋਈ ਫ਼ਸਲ ਤੋਂ 10 ਤੋਂ 15% ਤਕ ਵੱਧ ਝਾੜ ਪ੍ਰਾਪਤ ਹੋ ਜਾਂਦਾ ਹੈ ।

ਪ੍ਰਸ਼ਨ 2.
ਖੇਤੀ ਕਾਰਜਾਂ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੇ ਨਾਂ ਦੱਸੋ ਤੇ ਟਰੈਕਟਰ ਦਾ ਵੇਰਵਾ ਦਿਓ ।
ਉੱਤਰ-
ਖੇਤੀ ਕਾਰਜਾਂ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਹਨ ਟਰੈਕਟਰ, ਡੀਜ਼ਲ ਇੰਜਣ, ਬਿਜਲੀ ਨਾਲ ਚੱਲਣ ਵਾਲੀ ਮੋਟਰ, ਪੱਠੇ ਕੁਤਰਨ ਵਾਲੀ ਮਸ਼ੀਨ, ਬੀਜ ਅਤੇ ਖਾਦ ਡਰਿੱਲ ਆਦਿ ।

ਟਰੈਕਟਰ – ਸਭ ਤੋਂ ਵੱਧ ਖੇਤੀ ਵਿਚ ਕੰਮ ਆਉਣ ਵਾਲੀ ਮਸ਼ੀਨ ਟਰੈਕਟਰ ਹੈ । ਇਸ ਦੀ ਸ਼ਕਤੀ 5 ਹਾਰਸ ਪਾਵਰ ਤੋਂ ਲੈ ਕੇ 90 ਹਾਰਸ ਪਾਵਰ ਤਕ ਹੋ ਸਕਦੀ ਹੈ । ਇਸ ਤੋਂ ਬਹੁਤ
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 20
ਸਾਰੇ ਕੰਮ ਲਏ ਜਾਂਦੇ ਹਨ । ਜਿਸ ਤਰ੍ਹਾਂ ਜ਼ਮੀਨ ਦੀ ਵਹਾਈ ਕਰਨਾ, ਖੇਤੀ ਦੀ ਵਰਤੋਂ ਸੰਬੰਧੀ ਢੋਆ-ਢੁਆਈ, ਜ਼ਮੀਨ ਵਿਚੋਂ ਪਾਣੀ ਕੱਢਣ ਲਈ ਟਿਉਬਵੈੱਲ ਚਲਾਉਣਾ ਆਦਿ ਸ਼ਾਮਲ ਹਨ । ਭਾਵੇਂ ਟਿਊਬਵੈੱਲਾਂ ਨੂੰ ਚਲਾਉਣ ਲਈ ਡੀਜ਼ਲ ਇੰਜਣ ਜਾਂ ਬਿਜਲੀ ਦੀ ਮੋਟਰ ਬਹੁਤ ਸਸਤੀ ਪੈਂਦੀ ਹੈ, ਫਿਰ ਵੀ ਜਿੱਥੇ ਕਿਤੇ ਇਹ ਸਾਧਨ ਉਪਲੱਬਧ ਨਹੀਂ ਹਨ, ਉੱਥੇ ਕਿਸਾਨ ਟਰੈਕਟਰ ਨਾਲ ਹੀ ਪਾਣੀ ਕੱਢਣ ਲਈ ਟਿਉਬਵੈੱਲ ਚਲਾ ਲੈਂਦੇ ਹਨ । ਫ਼ਸਲਾਂ ਦੀ ਗਹਾਈ ਅਤੇ ਕੰਬਾਈਨਾਂ ਚਲਾਉਣ ਲਈ ਵੀ ਟਰੈਕਟਰ ਵਰਤਿਆ ਜਾਂਦਾ ਹੈ ।

ਪ੍ਰਸ਼ਨ 3.
ਉਲਟਾਵਾਂ ਹਲ ਕੀ ਹੈ ? ਇਹ ਦੁਜੇ ਹਲਾਂ ਨਾਲੋਂ ਕਿਵੇਂ ਭਿੰਨ ਹੈ ?
ਉੱਤਰ-
ਇਹ ਹਲ ਲੋਹੇ ਦਾ ਬਣਿਆ ਹੁੰਦਾ ਹੈ । ਬਲਦਾਂ ਨਾਲ ਸਿਰਫ਼ ਇੱਕ ਜਦ ਕਿ ਟਰੈਕਟਰ ਨਾਲ 4 ਤੋਂ 6 ਹਲ ਇੱਕੋ ਸਮੇਂ ਚਲਾਏ ਜਾਂਦੇ ਹਨ । ਇਸ ਹਲ ਨਾਲ ਭੂਮੀ ਦੀ ਉੱਪਰਲੀ ਤਹਿ ਹੋਠਾਂ ਚਲੀ ਜਾਂਦੀ ਹੈ ਅਤੇ ਹੇਠਲੀ ਤਹਿ ਉੱਪਰ ਆ ਜਾਂਦੀ ਹੈ । ਜਦੋਂ ਪਹਿਲੀ ਫ਼ਸਲ ਵੱਢਣ ਅਤੇ ਦੂਜੀ ਫ਼ਸਲ ਦੀ ਬਿਜਾਈ ਵਿੱਚ ਵਕਫ਼ਾ ਵੱਧ ਹੋਵੇ ਤਾਂ ਉਲਟਾਵੇਂ ਹਲ ਦੀ ਵਰਤੋਂ ਕਾਫ਼ੀ ਲਾਹੇਵੰਦ ਰਹਿੰਦੀ ਹੈ ਕਿਉਂਕਿ ਇਸ ਨਾਲ ਘਾਹ-ਫੂਸ ਜ਼ਮੀਨ ਹੇਠਾਂ ਚਲਾ ਜਾਂਦਾ ਹੈ ਅਤੇ ਗਲ-ਸੜ ਕੇ ਖਾਦ ਬਣ ਜਾਂਦਾ ਹੈ ਅਤੇ ਜ਼ਮੀਨ ਹੇਠਲੀਆਂ ਜੜ੍ਹਾਂ ਅਤੇ ਹੋਰ ਘਾਹ-ਫੂਸ ਦੇ ਉੱਪਰ ਆ ਜਾਣ ਨਾਲ ਜ਼ਮੀਨ ਅੰਦਰਲੇ ਹਾਨੀਕਾਰਕ ਜੀਵਾਂਸ਼ਾਂ ਦਾ ਧੁੱਪ ਲੱਗਣ ਨਾਲ ਖ਼ਾਤਮਾ ਹੋ ਜਾਂਦਾ ਹੈ । ਬਲਦਾਂ ਨਾਲ ਖਿੱਚਣ ਵਾਲਾ ਹਲ ਲੱਕੜ ਦਾ ਹੁੰਦਾ ਹੈ ਤੇ ਅੱਗੇ ਫਾਲਾ ਲੱਗਾ ਹੁੰਦਾ ਹੈ ਜਦਕਿ ਉਲਟਾਵਾਂ ਹਲ ਲੋਹੇ ਦਾ ਬਣਿਆ ਹੁੰਦਾ ਹੈ । ਆਮ ਹਲ ਨਾਲ ਸਿਆੜ ਖੁੱਲਦਾ ਹੈ ਜਦਕਿ ਉਲਟਾਵੇਂ ਹਲ ਨਾਲ ਜ਼ਮੀਨ ਦੀ ਉੱਪਰਲੀ ਤਹਿ ਹੇਠਾਂ ਚਲੀ ਜਾਂਦੀ ਹੈ ਤੇ ਹੇਠਲੀ ਤਹਿ ਉੱਪਰ ਆ ਜਾਂਦੀ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 21

ਪ੍ਰਸ਼ਨ 4.
ਹੇਠ ਲਿਖੀਆਂ ਖੇਤੀ ਮਸ਼ੀਨਾਂ ਬਾਰੇ ਸੰਖੇਪ ਵੇਰਵਾ ਦਿਓ1. ਸੁਹਾਗਾ 2. ਜਿੰਦਰਾ ।
ਉੱਤਰ-
1. ਸੁਹਾਗਾ -ਹਲ ਵਾਹੁਣ ਤੋਂ ਪਿੱਛੋਂ ਭਾਂ ਨੂੰ ਪੱਧਰਾ ਕਰਨ ਅਤੇ ਕੇਰੇ ਨਾਲ ਕੀਤੀ ਬਿਜਾਈ ਤੋਂ ਬਾਅਦ ਬੀਜ ਢਕਣ ਲਈ ਜਿਹੜਾ ਸੰਦ ਫੇਰਿਆ ਜਾਂਦਾ ਹੈ ਉਸ ਨੂੰ ਸੁਹਾਗਾ ਕਹਿੰਦੇ ਹਨ । ਇਹ ਲੱਕੜੀ ਦਾ ਇਕ ਫੱਟਾ ਹੁੰਦਾ ਹੈ । ਇਸ ਦੀ ਲੰਬਾਈ 275 ਸੈਂਟੀਮੀਟਰ (ਲਗਭਗ 10 ਫੁੱਟ), ਚੌੜਾਈ 30 ਸੈਂਟੀਮੀਟਰ (1 ਫੁੱਟ) ਤੇ ਮੋਟਾਈ 15 ਸੈਂਟੀਮੀਟਰ (ਅੱਧਾ ਫੁੱਟ) ਹੁੰਦੀ ਹੈ । ਇਸ ਦੀ ਲੰਬਾਈ, ਚੌੜਾਈ ਤੇ ਮੋਟਾਈ ਵੱਧ ਘੱਟ ਵੀ ਹੋ ਸਕਦੀ ਹੈ | ਸੁਹਾਗੇ ਦੇ ਮੱਥੇ ਦੀ ਲੰਬਾਈ ਵਾਲੇ ਪਾਸੇ 7-8 ਸੈਂਟੀਮੀਟਰ ਚੌੜੀ ਲੋਹੇ ਦੀ ਪੱਤੀ ਲੱਗੀ ਹੁੰਦੀ ਹੈ, ਜੋ ਲੱਕੜ ਨੂੰ ਘਸਣ ਤੋਂ ਬਚਾਉਂਦੀ ਹੈ ਅਤੇ ਇਸ ਫੱਟੇ ਦੇ ਦੋਹਾਂ ਸਿਰਿਆਂ ਤੇ ਲੱਕੜ ਦੀਆਂ ਮੋਟੀਆਂ ਕਿੱਲੀਆਂ ਲੱਗੀਆਂ ਹੁੰਦੀਆਂ ਹਨ । ਇਹਨਾਂ ਕਿੱਲੀਆਂ ਨੂੰ ਕੰਨ ਕਹਿੰਦੇ ਹਨ । ਸੁਹਾਗੇ ਨੂੰ ਪੰਜਾਲੀ ਨਾਲ ਬੰਨ੍ਹਣ ਵਾਲਾ
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 22
ਰੱਸਾ ਇਹਨਾਂ ਕਿੱਲੀਆਂ ਨਾਲ ਹੀ ਬੰਨਿਆ ਜਾਂਦਾ ਹੈ । ਇਸ ਨੂੰ ਬਲਦਾਂ ਦੀਆਂ ਜੋੜੀਆਂ ਖਿੱਚਦੀਆਂ ਹਨ । ਜਿੱਥੇ ਸੁਹਾਗਾ ਤੋਂ ਨੂੰ ਪੱਧਰਾ ਕਰਦਾ ਹੈ ਉੱਥੇ ਇਹ ਭੋਂ ਵਿਚ ਪਏ ਵੇਲੇ ਵੀ ਤੋੜਦਾ ਹੈ । 10 ਫੁੱਟ ਲੰਬਾ ਸੁਹਾਗਾ ਟਰੈਕਟਰ ਨਾਲ ਅਤੇ 6 ਫੁੱਟ ਲੰਬਾ ਸੁਹਾਗਾ ਬਲਦਾਂ ਨਾਲ ਚਲਾਇਆ ਜਾਂਦਾ ਹੈ ।

2. ਜਿੰਦਰਾ – ਇਹ ਖੇਤਾਂ ਵਿਚ ਵੱਟਾਂ ਪਾਉਣ ਦੇ ਕੰਮ ਆਉਂਦਾ ਹੈ । ਆਧੁਨਿਕ ਖੇਤੀ ਲਈ ਜਿੰਦਰਾ ਕਿਸਾਨ ਲਈ ਬਹੁਤ ਸਹਾਈ ਸੰਦ ਹੈ । ਇਸ ਦੇ ਦਸਤੇ ਦੀ ਲੰਬਾਈ 175 ਸੈਂਟੀਮੀਟਰ ਹੁੰਦੀ ਹੈ । ਦਸਤੇ ਦੇ ਹੇਠਾਂ ਇਕ ਲੱਕੜ ਦੀ ਫੱਟੀ ਲੱਗੀ ਹੁੰਦੀ ਹੈ । ਲੱਕੜ ਦੀ ਫੱਟੀ ਦੇ ਹੇਠਲੇ ਸਿਰੇ ਤੇ 5-6 ਸੈਂਟੀਮੀਟਰ ਚੌੜੀ ਲੋਹੇ ਦੀ ਪੱਤੀ ਹੁੰਦੀ ਹੈ । ਲੱਕੜ ਦੀ ਫੱਟੀ ਨਾਲ ਦੋਹਾਂ ਸਿਰਿਆਂ ਤੇ ਇਕ-ਇਕ ਲੋਹੇ ਦਾ ਕੰਡਾ ਲੱਗਿਆ ਹੁੰਦਾ ਹੈ । ਇਹਨਾਂ ਕੰਡਿਆਂ ਵਿਚੋਂ ਰੱਸਾ ਲੰਘਾ ਕੇ ਇਕ ਕਿੱਲੀ ਨਾਲ ਬੰਨ ਲਿਆ ਜਾਂਦਾ ਹੈ । ਇਕ ਵਿਅਕਤੀ ਕਿੱਲੀ ਫੜ ਕੇ ਜੰਦਰੇ ਨੂੰ ਖਿੱਚਦਾ ਹੈ ਅਤੇ ਦੂਜਾ ਵਿਅਕਤੀ ਦਸਤੇ ਨੂੰ ਫੜ ਕੇ ਰੱਖਦਾ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 23

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 5.
ਖੇਤਾਂ ਵਿਚ ਹਲ ਕਿਉਂ ਚਲਾਇਆ ਜਾਂਦਾ ਹੈ ? ਵਿਸਥਾਰ ਨਾਲ ਲਿਖੋ ।
ਉੱਤਰ-
ਚੰਗਾ ਨਤੀਜਾ ਪ੍ਰਾਪਤ ਕਰਨ ਲਈ ਪਹਿਲਾਂ ਚੰਗੀ ਤਿਆਰੀ ਕੀਤੀ ਜਾਂਦੀ ਹੈ । ਚੰਗੀ ਅਤੇ ਵਧੇਰੇ ਫ਼ਸਲ ਪ੍ਰਾਪਤ ਕਰਨ ਲਈ ਕਿਸਾਨ ਬਿਜਾਈ ਤੋਂ ਪਹਿਲਾਂ ਖੇਤ ਨੂੰ ਬਿਜਾਈ ਦੇ ਯੋਗ ਬਣਾਉਂਦਾ ਹੈ । ਉਹ ਖੇਤਾਂ ਵਿਚ ਵੱਤਰ ਦੇਖ ਕੇ ਹਲ ਚਲਾਉਂਦਾ ਹੈ । ਸ਼ੁਰੂ ਵਿਚ ਮਿੱਟੀਪਲਟ ਹਲ ਜਾਂ ਉਲਟਾਵਾਂ ਹਲ ਚਲਾਇਆ ਜਾਂਦਾ ਹੈ । ਖੇਤਾਂ ਵਿਚੋਂ ਪਿਛਲੀ ਫ਼ਸਲ ਦੀਆਂ ਜੜ੍ਹਾਂ ਮਿੱਟੀ ਉਲਟਨ ਨਾਲ ਥੋਂ ਦੇ ਉੱਪਰ ਆ ਜਾਂਦੀਆਂ ਹਨ । ਜਰ੍ਹਾਂ ਦੇ ਨਾਲ ਹੀ ਉਹਨਾਂ ਵਿਚ ਛੁਪੇ ਹੋਏ ਹਾਨੀਕਾਰਕ ਕੀੜੇ ਵੀ ਬਾਹਰ ਆ ਜਾਂਦੇ ਹਨ । ਇਹ ਕੀੜੇ ਧੁੱਪ ਲੱਗਣ ਨਾਲ ਮਰ ਜਾਂਦੇ ਹਨ : ਤੋਂ ਵਿਚ ਹਲ ਚਲਾਉਣ ਨਾਲ ਇਸ ਵਿਚ ਉੱਗ ਰਹੇ ਵਾਧੂ ਬੂਟੇ ਵੀ ਨਸ਼ਟ ਹੋ ਜਾਂਦੇ ਹਨ । ਹਲ ਵਾਹੁਣ ਨਾਲ ਮਿੱਟੀ ਦੇ ਕਣ ਖੁੱਲ ਜਾਂਦੇ ਹਨ ਅਤੇ ਇਸ ਤਰ੍ਹਾਂ ਤੋਂ ਵਿਚ ਹਵਾ ਦੀ ਆਵਾਜਾਈ ਸੌਖੀ ਹੋ ਜਾਂਦੀ ਹੈ ਤੇ ਪਾਣੀ ਸਿੰਮਣ ਜਾਂ ਜ਼ਜਬ ਕਰਨ ਦੀ ਸ਼ਕਤੀ ਵੱਧ ਜਾਂਦੀ ਹੈ । ਇਸ ਕਰਕੇ ਇਹ ਅਖਾਣ ‘ਜਿੰਨੀਆਂ ਸੀਆਂ ਲਵੇਂਗਾ, ਉੱਨਾ ਬੋਹਲ ਉਠਾਏਂਗਾ” ਪ੍ਰਸਿੱਧ ਹੈ ।

ਪ੍ਰਸ਼ਨ 6.
ਮਿੱਟੀ-ਪਲਟ ਹਲ ਨੂੰ ਕਿਹੜੇ-ਕਿਹੜੇ ਵਿਸ਼ੇਸ਼ ਕੰਮਾਂ ਲਈ ਵਰਤਿਆ ਜਾ ਸਕਦਾ ਹੈ ?
ਉੱਤਰ-
ਮਿੱਟੀ-ਪਲਟ ਹਲ ਨੂੰ ਹੇਠ ਲਿਖੇ ਵਿਸ਼ੇਸ਼ ਕੰਮਾਂ ਲਈ ਵਰਤਿਆ ਜਾਂਦਾ ਹੈ-

  1. ਖੇਤ ਨੂੰ ਪਹਿਲੀ ਵਾਰ ਵਾਹੁਣ ਸਮੇਂ ਇਸ ਦੀ ਵਰਤੋਂ ਨਾਲ ਮਿੱਟੀ ਉਲਟਾਈ ਜਾਂਦੀ ਹੈ ।
  2. ਹਰੀ ਖ਼ਾਦ ਬਣਾਉਣ ਲਈ ਖੇਤ ਵਿਚ ਖੜ੍ਹੀ ਫ਼ਸਲ ਨੂੰ ਇਸ ਨਾਲ ਵਾਹ ਕੇ ਤੋਂ ਵਿਚ ਦਬਾਇਆ ਜਾਂਦਾ ਹੈ ।
  3. ਇਸ ਤੋਂ ਖੇਤਾਂ ਵਿਚ ਵੱਟਾਂ ਪਾਉਣ ਦਾ ਕੰਮ ਵੀ ਲਿਆ ਜਾਂਦਾ ਹੈ ।
  4. ਇਸ ਨਾਲ ਖੇਤਾਂ ਵਿਚ ਖਾਲ਼ੀਆਂ ਬਣਾਈਆਂ ਜਾਂਦੀਆਂ ਹਨ ।
  5. ਇਸ ਨਾਲ ਖਾਦ ਅਤੇ ਰੂੜੀ ਰਲਾਉਣ ਦਾ ਕੰਮ ਵੀ ਲਿਆ ਜਾਂਦਾ ਹੈ ।

ਪ੍ਰਸ਼ਨ 7.
ਬੀਜ ਅਤੇ ਖਾਦ ਡਰਿੱਲ ਬਾਰੇ ਕੀ ਜਾਣਦੇ ਹੋ ?
ਉੱਤਰ-
ਇਹ ਇਕ ਅਜਿਹੀ ਮਸ਼ੀਨ ਹੈ ਜਿਸ ਨਾਲ ਖਾਦ ਅਤੇ ਬੀਜ ਪੋਰੇ ਜਾਂਦੇ ਹਨ । ਹੱਥਾਂ ਨਾਲ ਪੋਰਾ ਕਰਨ ਤੇ ਕਈ ਥਾਂਵਾਂ ‘ਤੇ ਬੀਜ ਵੱਧ ਤੇ ਕਈ ਥਾਂਵਾਂ ‘ਤੇ ਘੱਟ ਜਾਂਦੇ ਸਨ । ਪਰ ਇਸ ਮਸ਼ੀਨ ਦੀ ਵਰਤੋਂ ਨਾਲ ਬੀਜ ਅਤੇ ਖਾਦ ਸਾਰੇ ਖੇਤ ਵਿਚ ਇਕ-ਸਮਾਨ ਪੋਰੇ ਜਾਂਦੇ ਹਨ । ਇਸ ਦੀ ਵਰਤੋਂ ਨਾਲ ਬੀਜਾਂ ਅਤੇ ਖਾਦ ਦੀ ਮਾਤਰਾ ਵਧਾਈ ਵੀ ਜਾ ਸਕਦੀ ਹੈ । ਇਹ ਮਸ਼ੀਨ ਟਰੈਕਟਰ ਅਤੇ ਬਲਦਾਂ ਨਾਲ ਚੱਲਣ ਵਾਲੀ ਦੋਵੇਂ ਤਰ੍ਹਾਂ ਦੀ ਹੋ ਸਕਦੀ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 24

ਪ੍ਰਸ਼ਨ 8.
ਮਸ਼ੀਨਾਂ ਦੁਆਰਾ ਬੀਜਾਈ ਅਤੇ ਆਧੁਨਿਕ ਮਸ਼ੀਨਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿਓ ।
ਉੱਤਰ-
ਖੇਤੀ ਦੀ ਮੁੱਖ ਮੰਗ ਸਮਾਂ, ਸ਼ਕਤੀ ਤੇ ਊਰਜਾ ਦੀ ਹੈ । ਜਦੋਂ ਸਾਰੇ ਕੰਮ ਹੱਥੀਂ ਕਰਨੇ ਪੈਂਦੇ ਸਨ ਤਾਂ ਕਈ-ਕਈ ਦਿਨ ਕੰਮ ਖ਼ਤਮ ਹੀ ਨਹੀਂ ਹੁੰਦੇ ਸਨ । ਹੁਣ ਆਧੁਨਿਕ ਯੁੱਗ ਵਿਚ ਮਨੁੱਖ ਨੇ ਕਈ ਤਰ੍ਹਾਂ ਦੀਆਂ ਮਸ਼ੀਨਾਂ ਦੀ ਕਾਢ ਕੱਢ ਲਈ ਹੈ ਤੇ ਕੰਮ ਬਹੁਤ ਜਲਦੀ ਖ਼ਤਮ ਹੋ ਜਾਂਦੇ ਹਨ । ਬਹੁਤ ਹੀ ਵੱਡੇ-ਵੱਡੇ ਖੇਤਰਫਲ ਨੂੰ ਮਸ਼ੀਨਾਂ ਦੀ ਸਹਾਇਤਾ ਨਾਲ ਦਿਨਾਂ ਵਿਚ ਹੀ ਤਿਆਰ ਵੀ ਕਰ ਲਿਆ ਜਾਂਦਾ ਹੈ ਤੇ ਬਿਜਾਈ ਵੀ ਕਰ ਲਈ ਜਾਂਦੀ ਹੈ ।

ਖੇਤੀ ਸੰਦ ਅਤੇ ਮਸ਼ੀਨਾਂ । ਬੀਜ ਖਾਦ ਡਰਿਲ ਦੀ ਸਹਾਇਤਾ ਨਾਲ ਕਣਕ, ਸਰੋਂ, ਬਾਜਰਾ, ਮੂੰਗੀ, ਜਵਾਰ, ਗਵਾਰ, ਛੋਲੇ ਆਦਿ ਦੀ ਬਿਜਾਈ ਕੀਤੀ ਜਾਂਦੀ ਹੈ ।
ਵਾਂਸਪਲਾਂਟਰ ਦੀ ਸਹਾਇਤਾ ਨਾਲ ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ ।

ਜ਼ੀਰੋ ਟਿਲ ਡਰਿਲ ਅਤੇ ਬੈਡ ਪਲਾਂਟਰ ਦੀ ਸਹਾਇਤਾ ਨਾਲ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ।
ਵੈਜ਼ੀਟੇਬਲ ਪਲਾਂਟਰ ਦੀ ਸਹਾਇਤਾ ਨਾਲ ਸਬਜ਼ੀਆਂ ਦੀ ਬਿਜਾਈ ਕੀਤੀ ਜਾਂਦੀ ਹੈ । ਕਾਟਨ ਪਲਾਂਟਰ ਦੀ ਸਹਾਇਤਾ ਨਾਲ ਕਪਾਹ ਅਤੇ ਨਰਮੇ ਦੀ ਬਿਜਾਈ ਕੀਤੀ ਜਾਂਦੀ ਹੈ ।
ਸ਼ੁਗਰਕੇਨ ਪਲਾਂਟਰ ਨਾਲ ਗੰਨੇ ਦੀ ਬਿਜਾਈ ਹੁੰਦੀ ਹੈ । ਰੋਟੇ ਦਿਲ ਵਿਚ ਡਰਿਲ ਬਿਜਾਈ ਤੋਂ ਪਹਿਲਾਂ ਨਾਲੋਂ-ਨਾਲ ਵਹਾਈ ਵੀ ਕਰਦਾ ਹੈ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਪ੍ਰਸ਼ਨ 9.
ਗੁਡਾਈ ਸੰਬੰਧੀ ਖੇਤੀ ਸੰਦਾਂ ਬਾਰੇ ਜਾਣਕਾਰੀ ਦਿਓ ।
ਉੱਤਰ-
ਗੁਡਾਈ ਸੰਬੰਧੀ ਖੇਤੀ ਸੰਦ-ਖ਼ਾਲੀ ਖੇਤ ਹੋਵੇ ਤਾਂ ਉਸ ਵਿਚ ਕੁੱਝ ਬੇਲੋੜੇ ਪੌਦੇ ਉਗ ਜਾਂਦੇ ਹਨ ਤੇ ਕਈ ਵਾਰ ਉੱਗੀ ਹੋਈ ਫ਼ਸਲ ਵਿਚ ਵੀ ਕਈ ਫ਼ਾਲਤੂ ਬੇਲੋੜੇ ਪੌਦੇ ਉੱਗ ਜਾਂਦੇ ਹਨ ਜੋ ਫ਼ਸਲ ਨਾਲ ਪਾਣੀ, ਹਵਾ, ਰੋਸ਼ਨੀ, ਖ਼ੁਰਾਕ ਆਦਿ ਲਈ ਮੁਕਾਬਲਾ ਕਰਦੇ ਹਨ ਇਹਨਾਂ ਪੌਦਿਆਂ ਨੂੰ ਗੁਡਾਈ ਕਰਕੇ ਕੱਢ ਦਿੱਤਾ ਜਾਂਦਾ ਹੈ । ਗੁਡਾਈ ਕਰਨ ਲਈ ਕੁੱਝ ਸੰਦ ਹੱਥਾਂ ਨਾਲ ਚਲਾਏ ਜਾਂਦੇ ਹਨ ਤੇ ਕੁੱਝ ਮਸ਼ੀਨਾਂ ਨਾਲ । ਗੁਡਾਈ ਕਰਨ ਨਾਲ ਨਦੀਨ ਤਾਂ ਨਿਕਲ ਹੀ ਜਾਂਦੇ ਹਨ ਤੇ ਜ਼ਮੀਨ ਵੀ ਪੋਲੀ ਹੋ ਜਾਂਦੀ ਹੈ । ਇਸ ਤਰ੍ਹਾਂ ਪੌਦੇ ਦੇ ਵੱਧਣ-ਫੁਲਣ ਵਿਚ ਸਹਾਇਤਾ ਵੀ ਹੋ ਜਾਂਦੀ ਹੈ ।

ਹੱਥੀ ਵਰਤੇ ਜਾਣ ਵਾਲੇ ਗੁਡਾਈ ਸੰਦ-ਹੱਥੀਂ ਵਰਤੇ ਜਾਣ ਵਾਲੇ ਸੰਦ ਹਨ ਖੁਰਪੀ, ਕਸੌਲਾ, ਪਹੀਏਦਾਰ ਸੰਦ ਆਦਿ । ਖੁਰਪੀ ਦੀ ਵਰਤੋਂ ਕਿਸਾਨ ਸ਼ੁਰੂ ਤੋਂ ਹੀ ਕਰਦਾ ਆ ਰਿਹਾ ਹੈ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 25
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 26
ਪਹੀਏਦਾਰ ਹੋ – ਇਸ ਦੀ ਸਹਾਇਤਾ ਨਾਲ ਖੜ੍ਹੀ ਫ਼ਸਲ ਵਿਚ ਗੁਡਾਈ ਕੀਤੀ ਜਾ ਸਕਦੀ ਹੈ । ਇਸ ਨੂੰ ਇਕ ਆਦਮੀ ਹੱਥਾਂ ਨਾਲ ਪਿਛੋਂ ਧੱਕਦਾ ਹੈ । ਪਹੀਏ ਦੇ ਪਿੱਛੇ 3-6 ਫਾਲੇ ਲੱਗੇ ਹੁੰਦੇ ਹਨ ।

ਟਰੈਕਟਰ ਦੀ ਸਹਾਇਤਾ ਨਾਲ ਚੱਲਣ ਵਾਲੇ ਗੁਡਾਈ ਸੰਦ – ਇਨਾਂ ਸੰਦਾਂ ਵਿਚ ਕਲਟੀਵੇਟਰ ਮੁੱਖ ਹੈ । ਇਹ ਨਦੀਨਾਂ ਨੂੰ ਤਾਂ ਨਸ਼ਟ ਕਰਦਾ ਹੀ ਹੈ ਪਰ ਨਮੀ ਨੂੰ ਵੀ ਬਚਾ ਕੇ ਰੱਖਦਾ ਹੈ ! ਇਸ ਨੂੰ ਸਖ਼ਤ ਅਤੇ ਪਥਰੀਲੀ ਜ਼ਮੀਨ ਤੇ ਵੀ ਵਧੀਆ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ । ਇਹ ਘਾਹ ਅਤੇ ਨਦੀਨਾਂ ਨੂੰ ਜੜ੍ਹਾਂ ਸਮੇਤ ਖੇਤ ਦੇ ਕਿਨਾਰੇ ਤੇ ਲੈ ਆਉਂਦਾ ਹੈ । ਇਸ ਵਿਚ ਕਈ ਤਰ੍ਹਾਂ ਦੇ ਫਾਲੋ ਅਤੇ ਬਲੇਡ ਆਦਿ ਲਗਾਏ ਜਾ ਸਕਦੇ ਹਨ ।

ਸਵੈਚਾਲਿਤ ਗੁਡਾਈ ਸੰਦ – ਇਸ ਨੂੰ ਪਾਵਰ ਟਿੱਲਰ ਨਾਲ ਚਲਾਇਆ ਜਾਂਦਾ ਹੈ । ਇਸ ਵਿਚ ਖਿੱਚਣ ਪ੍ਰਣਾਲੀ ਦੇ ਨਾਲ ਮੁੱਖ ਫ਼ਰੇਮ, ਹੈਂਡਲ, ਪ੍ਰਚਾਲਣ ਪਹੀਆ ਅਤੇ ਸਵੀਪ ਬਲੇਡ ਆਦਿ ਲੱਗੇ ਹੁੰਦੇ ਹਨ । ਪ੍ਰਚਾਲਣ ਪਹੀਆ ਸੰਦ ਨੂੰ ਫ਼ਸਲ ਵਿੱਚ ਚਲਾਉਣ ਵਿਚ ਸਹਾਇਕ ਹੁੰਦਾ ਹੈ ।

ਪ੍ਰਸ਼ਨ 10.
ਖੇਤੀ ਕਾਰਜਾਂ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੇ ਨਾਂ ਦੱਸੋ ਤੇ ਉਨ੍ਹਾਂ ਵਿਚੋਂ ਕਿਸੇ ਦੋ ਦਾ ਵੇਰਵਾ ਦਿਓ ।
ਉੱਤਰ-
ਖੇਤੀ ਕਾਰਜਾਂ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਹਨ-ਟਰੈਕਟਰ, ਡੀਜ਼ਲ ਇੰਜਣ, ਡਿਸਕ ਹੈਰੋ, ਉਲਟਾਵਾਂ ਹਲ, ਕਲਟੀਵੇਟਰ, ਰੋਟਾਵੇਟਰ, ਲੇਜ਼ਰ ਲੈਵਲਰ, ਬੀਜ ਖਾਦ ਡਰਿਲ, ਪਹਿਏਦਾਰ ਹੋ, ਸਪ੍ਰੇਅਰ ਜਿਵੇਂ ਨੈਪਸੈਕ ਸਪ੍ਰੇਅਰ, ਰੀਪਰ, ਕੰਬਾਈਨ ਹਾਰਵੈਸਟਰ, ਹੈਪੀਸੀਡਰ, ਪਰਾਲੀ ਚੌਪਰ ਆਦਿ ।

1. ਟਰੈਕਟਰ – ਟਰੈਕਟਰ ਇੱਕ ਅਜਿਹੀ ਮਸ਼ੀਨ ਹੈ ਜਿਸ ਦੀ ਵਰਤੋਂ ਖੇਤੀ ਵਿਚ ਸਭ ਤੋਂ ਵੱਧ ਹੁੰਦੀ ਹੈ । ਟਰੈਕਟਰ 5 ਹਾਰਸ ਪਾਵਰ ਤੋਂ ਲੈ ਕੇ 90 ਹਾਰਸ ਪਾਵਰ ਤੱਕ ਸ਼ਕਤੀ ਵਾਲੇ ਹੁੰਦੇ ਹਨ । ਇਸ ਦੀ ਵਰਤੋਂ ਜ਼ਮੀਨ ਦੀ ਵਹਾਈ, ਢੋਆ-ਢੁਆਈ, ਜ਼ਮੀਨ ਵਿੱਚੋਂ ਪਾਣੀ ਕੱਢਣ ਲਈ ਟਿਊਬਵੈੱਲ ਚਲਾਉਣਾ ਆਦਿ । ਇਸ ਦੀ ਵਰਤੋਂ ਫ਼ਸਲਾਂ ਦੀ ਗਹਾਈ ਅਤੇ ਕੰਬਾਈਨਾਂ ਚਲਾਉਣ ਲਈ ਵੀ ਕੀਤੀ ਜਾਂਦੀ ਹੈ । ਪੰਜਾਬ ਵਿੱਚ ਲਗਭਗ 4.76 ਲੱਖ ਟਰੈਕਟਰ ਹਨ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 27
2. ਥਰੈਸ਼ਰ – ਇਸ ਦੀ ਵਰਤੋਂ ਦਾਣੇ ਕੱਢਣ (ਗਹਾਈ ਲਈ ਹੁੰਦੀ ਹੈ । ਇਸ ਦਾ ਮੁੱਖ ਕੰਮ ਫ਼ਸਲਾਂ ਦੀਆਂ ਬੱਲੀਆਂ ਵਿਚੋਂ ਦਾਣਿਆਂ ਨੂੰ ਬਿਨਾਂ ਤੋੜੇ ਵੱਖ ਕਰਨਾ ਹੁੰਦਾ ਹੈ । ਇਸ ਵਿੱਚ ਪੱਖੇ ਲੱਗੇ ਹੁੰਦੇ ਹਨ ਜੋ ਤੇਜ਼ ਰਫ਼ਤਾਰ ਨਾਲ ਹਵਾ ਸੁੱਟਦੇ ਹਨ ਤੇ ਦਾਣੇ ਸਾਫ਼ ਹੋ ਕੇ ਬਾਹਰ ਇਕੱਠੇ ਹੋ ਜਾਂਦੇ ਹਨ ।

ਪ੍ਰਸ਼ਨ 11.
ਹੇਠ ਲਿਖੇ ਖੇਤੀ ਸੰਦਾਂ ਬਾਰੇ ਸੰਖੇਪ ਵਿਚ ਵੇਰਵਾ ਦਿਓ । ਖੁਰਪਾ, ਜਿੰਦਰਾ, ਡਿਸਕ ਹੈਰੋਂ, ਟਿੱਲਰ ।
ਉੱਤਰ-
1. ਖੁਰਪਾ – ਇਸ ਸੰਦ ਦੀ ਵਰਤੋਂ ਖੇਤ ਵਿੱਚ ਗੁਡਾਈ ਕਰਨ ਲਈ ਕੀਤੀ ਜਾਂਦੀ ਹੈ । ਇਸ ਨੂੰ ਮਜ਼ਦੂਰ ਆਪ ਆਪਣੇ ਹੱਥਾਂ ਨਾਲ ਚਲਾਉਂਦੇ ਹਨ । ਇਸ ਨਾਲ ਨਦੀਨ ਮਾਰੇ ਵੀ ਜਾਂਦੇ ਹਨ ਤੇ ਕੱਢੇ ਵੀ ਜਾਂਦੇ ਹਨ ।

2. ਜ਼ਿੰਦਰਾ – ਇਸ ਸੰਦ ਦੀ ਵਰਤੋਂ ਖੇਤ ਵਿਚ ਵੱਟਾਂ ਪਾਉਣ ਲਈ ਕੀਤੀ ਜਾਂਦੀ ਹੈ । ਇਸ ਨੂੰ ਕਿਸਾਨ ਹੱਥਾਂ ਨਾਲ ਵੀ ਚਲਾ ਸਕਦੇ ਹਨ ਤੇ ਟਰੈਕਟਰ ਨਾਲ ਵੀ ਚਲਾ ਸਕਦੇ ਹਨ ।
PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ 28
3. ਡਿਸਕ ਹੈਰੋਂ – ਇਸ ਨੂੰ ਆਮ ਕਰਕੇ ਤਵੀਆਂ ਕਿਹਾ ਜਾਂਦਾ ਹੈ ਕਿਉਂਕਿ ਇਸ ਨੂੰ ਕਈ ਤਵੇ ਜੋੜ ਕੇ ਬਣਾਇਆ ਜਾਂਦਾ ਹੈ । ਇਸ ਦੀ ਵਰਤੋਂ ਸਖ਼ਤ ਜ਼ਮੀਨ ਵਿਚ ਢੇਲਿਆਂ ਨੂੰ ਤੋੜਨ ਅਤੇ ਮਿੱਟੀ ਨੂੰ ਭੁਰਭੁਰਾ ਕਰਨ ਲਈ ਕੀਤੀ ਜਾਂਦੀ ਹੈ । ਇਸ ਦੀ ਵਰਤੋਂ ਨਾਲ ਨਦੀਨ ਖ਼ਤਮ ਹੋ ਜਾਂਦੇ ਹਨ, ਪਿਛਲੀ ਫ਼ਸਲ ਦੀ ਰਹਿੰਦ-ਖੂੰਹਦ ਮਿੱਟੀ ਵਿਚ ਮਿਲ ਜਾਂਦੀ ਹੈ, ਨਮੀ ਸੁਰੱਖਿਅਤ ਰਹਿੰਦੀ ਹੈ । ਇਸ ਸੰਦ ਦੀ ਵਰਤੋਂ ਖੇਤ ਦੀ ਮੁੱਢਲੀ ਵਹਾਈ ਲਈ ਵੀ ਕੀਤੀ ਜਾਂਦੀ ਹੈ ।

4. ਟਿੱਲਰ – ਇਸ ਨੂੰ ਬਲਦਾਂ ਦੁਆਰਾ ਖਿੱਚਿਆ ਜਾਂਦਾ ਹੈ । ਇਹ ਲੱਕੜ ਦਾ ਬਣਿਆ ਹੁੰਦਾ ਹੈ । ਇਸ ਦੇ ਅੱਗੇ ਲੋਹੇ ਦਾ ਫਾਲਾ ਲਗਾ ਹੁੰਦਾ ਹੈ । ਇਸ ਨਾਲ ਜ਼ਮੀਨ ਦੀ ਵਾਹੀ ਕੀਤੀ ਜਾਂਦੀ ਹੈ । ਇਸ ਨਾਲ ਸਿਆੜ ਖੁੱਦਾ ਹੈ ।

ਪ੍ਰਸ਼ਨ 12.
ਖੇਤ ਦੀ ਤਿਆਰੀ ਲਈ ਮੁੱਖ ਮਸ਼ੀਨਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਖੇਤ ਦੀ ਤਿਆਰੀ ਲਈ ਵੱਖ-ਵੱਖ ਮਸ਼ੀਨਾਂ ਦੀ ਲੋੜ ਪੈਂਦੀ ਹੈ ਅਤੇ ਇਹਨਾਂ ਨੂੰ ਚਲਾਉਣ ਲਈ ਜਾਨਵਰਾਂ ਜਿਵੇਂ ਬਲਦ, ਊਠ, ਖੱਚਰ ਆਦਿ ਦੀ ਵਰਤੋਂ ਹੁੰਦੀ ਹੈ ਅਤੇ ਕਈ ਮਸ਼ੀਨਾਂ ਨੂੰ ਕਿਸਾਨ ਹੱਥਾਂ ਪੈਰਾਂ ਦੀ ਵਰਤੋਂ ਨਾਲ ਚਲਾਉਂਦਾ ਹੈ । ਮਸ਼ੀਨਰੀ ਨੂੰ ਚਲਾਉਣ ਲਈ ਊਰਜਾ ਜਾਂ ਸ਼ਕਤੀ ਦੀ ਲੋੜ ਪੈਂਦੀ ਹੈ । ਜਿਸ ਲਈ ਆਧੁਨਿਕ ਸਮੇਂ ਵਿੱਚ ਬਿਜਲੀ ਸ਼ਕਤੀ ਜਾਂ ਟਰੈਕਟਰ ਦੀ ਸਹਾਇਤਾ ਲਈ ਜਾਂਦੀ ਹੈ । ਕਈ ਮਸ਼ੀਨਾਂ ਸਿੱਧੇ ਹੀ ਬਿਜਲੀ ਨਾਲ ਚਲਦੀਆਂ ਹਨ ਤੇ ਕਈਆਂ ਨੂੰ ਟਰੈਕਟਰ ਨਾਲ ਜੋੜ ਕੇ ਵਰਤਿਆ ਜਾਂਦਾ ਹੈ । ਕਈ ਵਾਰ ਟਰੈਕਟਰ ਤੋਂ ਜਨਰੇਟਰ ਦਾ ਕੰਮ ਵੀ ਲਿਆ ਜਾਂਦਾ ਹੈ । ਇਸ ਤਰ੍ਹਾਂ ਮੁੱਖ ਮਸ਼ੀਨਾਂ ਦੀ ਵਰਤੋਂ ਜਾਨਵਰਾਂ, ਮਜ਼ਦੂਰਾਂ, ਬਿਜਲੀ ਸ਼ਕਤੀ, ਬਿਜਲੀ ਮੋਟਰਾਂ, ਟਰੈਕਟਰਾਂ ਆਦਿ ਦੀ ਸਹਾਇਤਾ ਨਾਲ ਕੀਤੀ ਜਾਂਦੀ ਹੈ ।

PSEB 6th Class Agriculture Solutions Chapter 6 ਖੇਤੀ ਸੰਦ ਅਤੇ ਮਸ਼ੀਨਾਂ

ਖੇਤੀ ਸੰਦ ਅਤੇ ਮਸ਼ੀਨਾਂ PSEB 6th Class Agriculture Notes

  1. ਖੇਤੀ ਦੀ ਪਹਿਲੀ ਜ਼ਰੂਰਤ ਊਰਜ਼ਾ ਤੇ ਸ਼ਕਤੀ ਦੀ ਹੈ ।
  2. ਸੰਸਾਰ ਵਿਚ ਸਭ ਤੋਂ ਵੱਧ ਪਸ਼ੂਆਂ ਦੀ ਗਿਣਤੀ ਭਾਰਤ ਵਿਚ ਹੈ ।
  3. ਖੇਤੀ ਕੰਮਾਂ ਲਈ ਬਲਦ, ਉਠ ਅਤੇ ਖੱਚਰਾਂ ਦੀ ਵਰਤੋਂ ਕੀਤੀ ਜਾਂਦੀ ਹੈ ।
  4. ਟਰੈਕਟਰ 5 ਹਾਰਸ ਪਾਵਰ ਤੋਂ ਲੈ ਕੇ 90 ਹਾਰਸ ਪਾਵਰ ਤੱਕ ਸ਼ਕਤੀ ਪ੍ਰਵਾਨ ਕਰ ਸਕਦੇ ਹਨ ।
  5. ਪੰਜਾਬ ਵਿਚ ਲਗਭਗ 4.76 ਲੱਖ ਟਰੈਕਟਰ ਹਨ ।
  6. ਡੀਜ਼ਲ ਇੰਜ਼ਣ ਟਰੈਕਟਰ ਤੋਂ ਛੋਟੀ ਮਸ਼ੀਨ ਹੈ ।
  7. ਪੰਜਾਬ ਵਿਚ 11.5 ਲੱਖ ਟਿਊਬਵੈੱਲ ਬਿਜਲੀ ਨਾਲ ਚਲਦੇ ਹਨ ।
  8. ਹਲ ਨਾਲ ਜ਼ਮੀਨ ਦੀ ਵਾਹੀ ਕੀਤੀ ਜਾਂਦੀ ਹੈ ।
  9. ਹੈਰੋਂ ਦੀ ਵਰਤੋਂ ਪਹਿਲੀ ਫ਼ਸਲ ਦੀ ਰਹਿੰਦ ਖੂੰਹਦ ਕੱਢਣ ਲਈ ਅਤੇ ਮੁੱਢਲੀ ਵਹਾਈ ਲਈ ਕੀਤੀ ਜਾਂਦੀ ਹੈ ।
  10. ਉਲਟਾਵੇਂ ਹਲ ਨਾਲ ਜ਼ਮੀਨ ਦੀ ਹੇਠਲੀ ਤਹਿ ਉੱਪਰ ਆ ਜਾਂਦੀ ਹੈ ।
  11. ਸੁਹਾਗਾ ਜ਼ਮੀਨ ਨੂੰ ਪੱਧਰਾ ਅਤੇ ਭੁਰਭੁਰਾ ਕਰਨ ਅਤੇ ਦਬਾਉਣ ਦੇ ਕੰਮ ਆਉਂਦਾ ਹੈ ।
  12. ਖੇਤ ਵਿੱਚ ਵੱਟਾਂ ਪਾਉਣ ਲਈ ਜ਼ਿੰਦਰਾ ਨਾਮਕ ਸੰਦ ਵਰਤਿਆ ਜਾਂਦਾ ਹੈ ।
  13. ਤਵੇਦਾਰ ਹਲ ਦਾ ਕੰਮ ਮਿੱਟੀ ਨੂੰ ਕੱਢ ਕੇ ਭੁਰਭੁਰਾ ਬਣਾਉਣਾ ਅਤੇ ਪਲਟਨਾ ਹੈ ।
  14. ਰੋਟਾਵੇਟਰ ਵੀ ਮਿੱਟੀ ਨੂੰ ਭੁਰਭੁਰਾ ਬਣਾ ਕੇ ਬਿਜਾਈ ਲਈ ਤਿਆਰ ਕਰਦਾ ਹੈ ।
  15. ਲੇਜ਼ਰ ਲੈਵਲਰ, ਜ਼ਮੀਨ ਨੂੰ ਪੱਧਰਾ ਕਰਨ ਦੀ ਬਹੁਤ ਹੀ ਨਵੀਂ ਤਕਨੀਕ ਹੈ । ਇਸ ਵਿਚ ਲੇਜ਼ਰ ਕਿਰਨਾਂ ਦੀ ਵਰਤੋਂ ਹੁੰਦੀ ਹੈ ।
  16. ਕੁੱਝ ਫ਼ਸਲਾਂ ਦੀ ਬਿਜਾਈ ਛੱਟਾ ਜਾਂ ਬੀਜ ਅਤੇ ਖਾਦ ਡਰਿਲ ਦੀ ਵਰਤੋਂ ਨਾਲ ਕੀਤੀ ਜਾਂਦੀ ਹੈ ।
  17. ਜ਼ਿਰੋ ਟਿਲ ਡਰਿਲ ਅਤੇ ਬੈਡ ਪਲਾਂਟਰ ਦੀ ਵਰਤੋਂ ਨਾਲ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ।
  18. ਖੜੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਗੋਡੀ ਕੀਤੀ ਜਾਂਦੀ ਹੈ ।
  19. ਕਤਾਰਾਂ ਵਿਚ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਦੀ ਗੋਡੀ ਤਿਰਫਾਲੀ ਜਾਂ ਪਹੀਏ ਵਾਲੀ ਮਸ਼ੀਨ ਜਾਂ ਟਰੈਕਟਰ ਪਿੱਛੇ ਟਿੱਲਰ ਨਾਲ ਵੀ ਕੀਤੀ ਜਾ ਸਕਦੀ ਹੈ ।
  20. ਛਿੜਕਾਅ ਸੰਦ ਹਨ-ਹੱਥਾਂ ਨਾਲ ਚੱਲਣ ਵਾਲਾ ਸਪੇਅਰ, ਪੈਰਾਂ ਨਾਲ ਚੱਲਣ ਵਾਲਾ ਸਪ੍ਰੇਅਰ, ਰੌਕਰ ਸਪ੍ਰੇਅਰ, ਬਾਲਟੀ ਸਪ੍ਰੇਅਰ ਅਤੇ ਨੈਪਸੈਕ ਸਪ੍ਰੇਅਰ ।
  21. ਰੀਪਰ ਦੀ ਵਰਤੋਂ ਫ਼ਸਲਾਂ ਦੀ ਵਾਢੀ ਲਈ ਕੀਤੀ ਜਾਂਦੀ ਹੈ ।
  22. ਫ਼ਸਲਾਂ ਦੇ ਦਾਣੇ ਕੱਢਣ ਲਈ (ਗਹਾਈ) ਥਰੈਸ਼ਰਾਂ ਦੀ ਵਰਤੋਂ ਹੁੰਦੀ ਹੈ ।
  23. ਫ਼ਸਲ ਦੀ ਵਾਢੀ ਲਈ ਸਾਰੇ ਕੰਮ ਇਕੱਠੇ ਕਰਨ ਲਈ ਕੰਬਾਈਨ ਹਾਰਵੈਸਟਰ ਦੀ ਵਰਤੋਂ ਕੀਤੀ ਜਾਂਦੀ ਹੈ । ਜਿਵੇਂ-ਵਾਢੀ, ਗਹਾਈ, ਸਫਾਈ ਅਤੇ ਉਸਨੂੰ ਇਕੱਠਾ ਕਰਨਾ ।
  24. ਝੋਨੇ ਦੀ ਵਾਢੀ ਤੋਂ ਬਾਅਦ ਆਮ ਕਰਕੇ ਕਿਸਾਨ ਖੜੀ ਪਰਾਲੀ ਨੂੰ ਅੱਗ ਲਾ ਦਿੰਦੇ ਹਨ । ਜਿਸ ਨਾਲ ਖੇਤੀ ਲਈ ਚੰਗੇ ਖ਼ੁਰਾਕੀ ਤੱਤ ਸੜ ਜਾਂਦੇ ਹਨ ਅਤੇ ਵਾਤਾਵਰਨ ਦਾ ਪ੍ਰਦੂਸ਼ਣ ਵੀ ਹੁੰਦਾ ਹੈ ।
  25. ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਨੂੰ ਖੇਤ ਵਿਚੋਂ ਕੱਢੇ ਬਿਨਾਂ ਕਣਕ ਦੀ ਸਿੱਧੀ । ਬਿਜਾਈ ਕਰਨ ਲਈ ਹੈਪੀ ਸੀਡਰ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  26. ਪਰਾਲੀ ਨੂੰ ਖੇਤਾਂ ਵਿਚ ਹੀ ਵਾਹੁਣ ਲਈ ਪਰਾਲੀ ਚੋਪਰ ਦੀ ਵਰਤੋਂ ਕੀਤੀ ਜਾਂਦੀ ਹੈ ।

PSEB 6th Class Agriculture Solutions Chapter 7 ਪੰਜਾਬ ਦੇ ਮੁੱਖ ਫ਼ਲ

Punjab State Board PSEB 6th Class Agriculture Book Solutions Chapter 7 ਪੰਜਾਬ ਦੇ ਮੁੱਖ ਫ਼ਲ Textbook Exercise Questions and Answers.

PSEB Solutions for Class 6 Agriculture Chapter 7 ਪੰਜਾਬ ਦੇ ਮੁੱਖ ਫ਼ਲ

Agriculture Guide for Class 6 PSEB ਪੰਜਾਬ ਦੇ ਮੁੱਖ ਫ਼ਲ Textbook Questions and Answers

ਅਭਿਆਸ
(ੳ) ਹੇਠ ਲਿਖੇ ਪ੍ਰਸ਼ਨਾਂ ਦਾ ਇਕ ਜਾਂ ਦੋ ਸ਼ਬਦਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਪੰਜਾਬ ਵਿਚ ਫ਼ਲਾਂ ਦੀ ਕਾਸ਼ਤ ਦਾ ਰਕਬਾ ਲਿਖੋ ।
ਉੱਤਰ-
ਲਗਪਗ 75 ਹਜ਼ਾਰ ਹੈਕਟੇਅਰ ।

ਪ੍ਰਸ਼ਨ 2.
ਪੰਜਾਬ ਵਿਚ ਕਿੰਨੂ ਦੀ ਕਾਸ਼ਤ ਕਿਹੜੇ ਜ਼ਿਲ੍ਹਿਆਂ ਵਿਚ ਕੀਤੀ ਜਾਂਦੀ ਹੈ ?
ਉੱਤਰ-
ਹੁਸ਼ਿਆਰਪੁਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ ।

PSEB 6th Class Agriculture Solutions Chapter 7 ਪੰਜਾਬ ਦੇ ਮੁੱਖ ਫ਼ਲ

ਪ੍ਰਸ਼ਨ 3.
ਕਿੰਨੂ ਦੇ ਬੂਟੇ ਲਾਉਣ ਦਾ ਸਮਾਂ ਲਿਖੋ ।
ਉੱਤਰ-
ਫਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ ।

ਪ੍ਰਸ਼ਨ 4.
ਅਮਰੂਦ ਵਿਚ ਕਿਹੜੇ ਵਿਟਾਮਿਨ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ?
ਉੱਤਰ-
ਵਿਟਾਮਿਨ ਸੀ ।

ਪ੍ਰਸ਼ਨ 5.
ਕਿਹੜੇ ਫ਼ਲ ਨੂੰ ਫ਼ਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ?
ਉੱਤਰ-
ਅੰਬ ਨੂੰ ।

ਪ੍ਰਸ਼ਨ 6.
ਅੰਬ ਦੀ ਕਾਸ਼ਤ ਪ੍ਰਮੁੱਖ ਤੌਰ ਤੇ ਕਿਹੜੇ ਜ਼ਿਲ੍ਹਿਆਂ ਵਿਚ ਕੀਤੀ ਜਾਂਦੀ ਹੈ ?
ਉੱਤਰ-
ਨੀਮ ਪਹਾੜੀ ਜ਼ਿਲ੍ਹਿਆਂ ਰੋਪੜ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਗੁਰਦਾਸਪੁਰ, ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ ।

ਪ੍ਰਸ਼ਨ 7.
ਨਾਸ਼ਪਤੀ ਦੀ ਕਾਸ਼ਤ ਪ੍ਰਮੁੱਖ ਤੌਰ ਤੇ ਕਿਹੜੇ ਇਲਾਕੇ ਵਿਚ ਕੀਤੀ ਜਾਂਦੀ ਹੈ ?
ਉੱਤਰ-
ਅਮ੍ਰਿਤਸਰ, ਗੁਰਦਾਸਪੁਰ, ਜਲੰਧਰ ।

ਪ੍ਰਸ਼ਨ 8.
ਲੀਚੀ ਦੀਆਂ ਕਿਸਮਾਂ ਦੱਸੋ ।
ਉੱਤਰ-
ਸੀਡਲੈਸ ਲੇਟ, ਕਲਕੱਤੀਆ, ਦੇਹਰਾਦੂਨ ।

PSEB 6th Class Agriculture Solutions Chapter 7 ਪੰਜਾਬ ਦੇ ਮੁੱਖ ਫ਼ਲ

ਪ੍ਰਸ਼ਨ 9.
ਆਤੂ ਦੇ ਬੂਟੇ ਕਦੋਂ ਲਾਉਣੇ ਚਾਹੀਦੇ ਹਨ ?
ਉੱਤਰ-
ਆਤੂ ਦੇ ਇਕ ਸਾਲ ਦੇ ਬੂਟੇ ਅੱਧ ਜਨਵਰੀ ਤੱਕ ਨਵੀਂ ਫੋਟ ਸ਼ੁਰੂ ਹੋਣ ਤੋਂ ਪਹਿਲਾਂ ਬਾਗ ਵਿਚ ਲਾਉਣੇ ਚਾਹੀਦੇ ਹਨ ।

(ਅ) ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਹੇਠ ਲਿਖੇ ਮੁੱਖ ਤੱਤ ਜ਼ਿਆਦਾ ਮਾਤਰਾ ਵਿੱਚ ਕਿਹੜੇ ਫ਼ਲਾਂ ਵਿਚ ਪਾਏ ਜਾਂਦੇ ਹਨ
ਵਿਟਾਮਿਨ ਸੀ, ਵਿਟਾਮਿਨ ਏ, ਲੋਹਾ, ਪ੍ਰੋਟੀਨ, ਵਿਟਾਮਿਨ ਬੀ, ਪੋਟਾਸ਼ੀਅਮ, ਕੈਲਸ਼ੀਅਮ ।
ਉੱਤਰ-
ਵਿਟਾਮਿਨ ਸੀ – ਨਿੰਬੂ ਜਾਤੀ ਦੇ ਫ਼ਲ, ਅਮਰੂਦ, ਆਮਲਾ, ਬੇਰ ।
ਵਿਟਾਮਿਨ ਏ – ਅੰਬ, ਨਾਸ਼ਪਾਤੀ, ਬੇਰ, ਪਪੀਤਾ ।
ਲੋਹਾ – ਅਮਰੂਦ, ਨਾਸ਼ਪਾਤੀ, ਬੇਰ, ਕਰੌਂਦਾਂ, ਅੰਜੀਰ, ਖ਼ਜ਼ਰ ।
ਪ੍ਰੋਟੀਨ – ਕਾਜੂ, ਬਾਦਾਮ, ਅਖ਼ਰੋਟ ।
ਵਿਟਾਮਿਨ ਬੀ – ਅੰਬ, ਨਾਸ਼ਪਾਤੀ, ਆੜੂ ।
ਪੋਟਾਸ਼ੀਅਮ – ਕੇਲਾ ।
ਕੈਲਸ਼ੀਅਮ – ਲੀਚੀ, ਕਰੌਂਦਾ ।

ਪ੍ਰਸ਼ਨ 2.
ਫ਼ਲ ਮਨੁੱਖ ਦੀ ਸਿਹਤ ਲਈ ਕਿਉਂ ਮਹੱਤਵਪੂਰਨ ਹਨ ?
ਉੱਤਰ-
ਫ਼ਲਾਂ ਵਿਚ ਬਹੁਤ ਸਾਰੇ ਖ਼ੁਰਾਕੀ ਤੱਤ ਮਿਲਦੇ ਹਨ, ਜਿਵੇਂ ਵਿਟਾਮਿਨ, ਧਾਤਾਂ, ਖਣਿਜ ਪਦਾਰਥ, ਪਿਗਮੈਂਟਸ, ਐਂਟੀਆਕਸੀਡੈਂਟਸ ਆਦਿ । ਇੱਕ ਮਨੁੱਖ ਨੂੰ ਰੋਜ਼ਾਨਾ 100 ਗਾਮ ਫ਼ਲਾਂ ਦੀ ਲੋੜ ਹੈ । ਫਲ ਮਨੁੱਖ ਵਿਚ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਵਧਾਉਂਦੇ ਹਨ ।

ਪ੍ਰਸ਼ਨ 3.
ਪੰਜਾਬ ਦੇ ਕਿਹੜੇ ਮੁੱਖ ਫ਼ਲ ਹਨ ?
ਉੱਤਰ-
ਪੰਜਾਬ ਵਿਚ ਕਿੰਨੂ, ਅਮਰੂਦ, ਅੰਬ, ਨਾਸ਼ਪਾਤੀ, ਲੀਚੀ, ਆਤੂ, ਬੇਰ, ਮਾਲਟਾ ਆਦਿ ।

ਪ੍ਰਸ਼ਨ 4.
ਨਿੰਬੂ ਜਾਤੀ ਦੇ ਫ਼ਲਾਂ ਵਿੱਚ ਕਿਹੜੇ ਫ਼ਲ ਆਉਂਦੇ ਹਨ ?
ਉੱਤਰ-
ਕਿੰਨੂ, ਮਾਲਟਾ, ਨਿੰਬੂ, ਗਰੇਪਫਰੂਟ ਅਤੇ ਗਲਗਲ

ਪ੍ਰਸ਼ਨ 5.
ਨਾਸ਼ਪਾਤੀ ਦੀਆਂ ਉੱਨਤ ਕਿਸਮਾਂ ਬਾਰੇ ਲਿਖੋ ।
ਉੱਤਰ-
ਪੱਥਰ ਨਾਖ, ਪੰਜਾਬ ਬਿਊਟੀ, ਬੱਗੂਗੋਸ਼ਾ, ਪੰਜਾਬ ਸੌਫਟ ।

PSEB 6th Class Agriculture Solutions Chapter 7 ਪੰਜਾਬ ਦੇ ਮੁੱਖ ਫ਼ਲ

ਪ੍ਰਸ਼ਨ 6.
ਆਤੂ ਦੀਆਂ ਕਿਸਮਾਂ ਬਾਰੇ ਲਿਖੋ ।
ਉੱਤਰ-
ਪਰਤਾਪ, ਸ਼ਾਨੇ ਪੰਜਾਬ, ਪ੍ਰਭਾਤ, ਸ਼ਰਬਤੀ, ਪੰਜਾਬ ਨੈਕਟਰੇਨ ।

ਪ੍ਰਸ਼ਨ 7.
ਬੇਰ ਖਾਣ ਦੇ ਕੀ ਫ਼ਾਇਦੇ ਹਨ ?
ਉੱਤਰ-
ਬੇਰ ਖੂਨ ਨੂੰ ਸਾਫ਼ ਕਰਦਾ ਹੈ ਅਤੇ ਭੋਜਨ ਦੀ ਪਾਚਨ ਸ਼ਕਤੀ ਵਧਾਉਂਦਾ ਹੈ ।

ਪ੍ਰਸ਼ਨ 8.
ਕਿੰਨੂ ਖਾਣ ਦੇ ਕੀ ਫਾਇਦੇ ਹਨ ?
ਉੱਤਰ-
ਕਿੰਨੁ, ਵਿਚ ਵਿਟਾਮਿਨ ਸੀ ਦੀ ਮਾਤਰਾ ਵਧੇਰੇ ਹੁੰਦੀ ਹੈ । ਇਹ ਸਰੀਰ ਦੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਿਚ ਵਾਧਾ ਕਰਦਾ ਹੈ ।

ਪ੍ਰਸ਼ਨ 9.
ਪੰਜਾਬ ਵਿਚ ਨਾਸ਼ਪਾਤੀ, ਬੇਰ, ਲੀਚੀ ਅਤੇ ਆੜੂ ਦੀ ਕਾਸ਼ਤ ਕਿਹੜੇ ਥਾਂਵਾਂ ਤੇ ਹੈ ?
ਉੱਤਰ-
ਨਾਸ਼ਪਾਤੀ – ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ ।
ਬੇਰ – ਸੰਗਰੂਰ, ਪਟਿਆਲਾ, ਮਾਨਸਾ ।
ਲੀਚੀ – ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ।
ਆਤੂ – ਤਰਨਤਾਰਨ, ਜਲੰਧਰ, ਪਟਿਆਲਾ ।

ਪ੍ਰਸ਼ਨ 10.
ਅੰਬ ਤੋਂ ਕਿਹੜੇ ਖਾਣ ਵਾਲੇ ਪਦਾਰਥ ਤਿਆਰ ਕੀਤੇ ਜਾਂਦੇ ਹਨ ?
ਉੱਤਰ-
ਖਟਮਿਠੀ ਚੱਟਨੀ, ਆਚਾਰ, ਅੰਬਚੂਰ, ਅੰਬ ਪਾਪੜ, ਜੂਸ, ਮੁਰੱਬਾ, ਸ਼ਰਬਤ ।

PSEB 6th Class Agriculture Solutions Chapter 7 ਪੰਜਾਬ ਦੇ ਮੁੱਖ ਫ਼ਲ

(ੲ) ਹੇਠ ਲਿਖੇ ਪ੍ਰਸ਼ਨਾਂ ਦਾ 4-5 ਲਾਈਨਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਪੰਜਾਬ ਵਿਚ ਉਗਾਏ ਜਾਣ ਵਾਲੇ ਫ਼ਲ, ਉਹਨਾਂ ਦੀਆਂ ਕਿਸਮਾਂ, ਜ਼ਿਲ੍ਹੇ ਜਿੱਥੇ ਕਾਸ਼ਤ ਹੁੰਦੀ ਹੈ, ਬੂਟੇ ਲਗਾਉਣ ਦਾ ਸਮਾਂ ਅਤੇ ਪੋਸ਼ਟਿਕ ਮਹੱਤਤਾ ਦੀ ਸਾਰਨੀ ਤਿਆਰ ਕਰੋ ।
ਉੱਤਰ-
PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ 1
PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ 2
PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ 3
PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ 4

ਪ੍ਰਸ਼ਨ 2.
ਕਿੰਨੂ ਦੀ ਕਾਸ਼ਤ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਕਿੰਨੂ ਇੱਕ ਨਿੰਬੂ ਜਾਤੀ ਦਾ ਫ਼ਲ ਹੈ ਇਸ ਦੀ ਕਾਸ਼ਤ ਹੋਰ ਨਿੰਬੂ ਜਾਤੀ ਦੇ ਫ਼ਲਾਂ ਵਿਚੋਂ ਪਹਿਲੇ ਨੰਬਰ ਤੇ ਹੈ ।
ਕਾਸ਼ਤ ਵਾਲੇ ਜ਼ਿਲ੍ਹੇ – ਫਿਰੋਜ਼ਪੁਰ, ਫਾਜ਼ਿਲਕਾ, ਹੁਸ਼ਿਆਰਪੁਰ, ਮੁਕਤਸਰ, ਬਠਿੰਡਾ, ਫ਼ਰੀਦਕੋਟ ।
ਲਗਾਉਣ ਦਾ ਸਮਾਂ – ਫਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ ।
ਇਸ ਵਿਚ ਵਿਟਾਮਿਨ ਸੀ ਵੱਧ ਮਾਤਰਾ ਵਿੱਚ ਹੁੰਦਾ ਹੈ ।

ਪ੍ਰਸ਼ਨ 3.
ਹੇਠ ਲਿਖੇ ਫ਼ਲਾਂ ਦੇ ਗੁਣਕਾਰੀ ਗੁਣਾਂ ਬਾਰੇ ਵੇਰਵਾ ਦਿਓ ।
ਅਮਰੂਦ, ਕਿੰਨੂ, ਅੰਬ, ਨਾਸ਼ਪਾਤੀ ।
ਉੱਤਰ-
ਅਮਰੂਦ – ਇਸ ਵਿਚ ਵਿਟਾਮਿਨ ਸੀ ਮੰਤਰੇ ਤੋਂ ਵੀ 2-5 ਗੁਣਾ ਅਤੇ ਟਮਾਟਰ ਤੋਂ 10 ਗੁਣਾ ਵੱਧ ਹੁੰਦਾ ਹੈ । ਇਸ ਦੇ ਗੁੱਦੇ ਵਿਚ ਐਂਟੀਆਕਸੀਡੈਂਟਸ ਦੇ ਅੰਸ਼ ਹੁੰਦੇ ਹਨ ਜੋ ਉੱਪਰਲੇ ਖੂਨ ਦੇ ਦਬਾਅ ਨੂੰ ਠੀਕ ਕਰਦੇ ਹਨ ।
ਕਿੰਨੂ – ਇਹਨਾਂ ਵਿਚ ਵਿਟਾਮਿਨ ਸੀ ਬਹੁਤ ਹੁੰਦਾ ਹੈ ਇਹ ਸਰੀਰ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਿਚ ਵਾਧਾ ਕਰਦਾ ਹੈ ।
ਅੰਬ – ਅੰਬਾਂ ਵਿਚ ਵਿਟਾਮਿਨ ਏ ਸਭ ਤੋਂ ਜ਼ਿਆਦਾ ਹੁੰਦਾ ਹੈ । ਇਹ ਅੱਖਾਂ ਲਈ ਲਾਹੇਵੰਦ ਹੈ । ਇਸ ਵਿਚ ਹੋਰ ਵਿਟਾਮਿਨ ਵੀ ਹੁੰਦੇ ਹਨ ।
ਨਾਸ਼ਪਾਤੀ – ਇਸ ਵਿਚ ਪ੍ਰੋਟੀਨ, ਵਿਟਾਮਿਨ ਏ, ਵਿਟਾਮਿਨ ਬੀ, ਕੈਲਸ਼ੀਅਮ, ਫਾਸਫੋਰਸ ਅਤੇ ਲੋਹਾ ਹੁੰਦਾ ਹੈ । ਇਹ ਤੱਤ ਹੱਡੀਆਂ, ਲਹੂ ਬਣਾਉਣ ਲਈ ਸਹਾਈ ਹਨ ।

PSEB 6th Class Agriculture Solutions Chapter 7 ਪੰਜਾਬ ਦੇ ਮੁੱਖ ਫ਼ਲ

ਪ੍ਰਸ਼ਨ 4.
ਹੇਠ ਲਿਖੇ ਫਲਾਂ ਦੀ ਕਾਸ਼ਤ ਤੇ ਨੋਟ ਲਿਖੋ ।
ਕਿੰਨੂ, ਬੇਰ, ਲੀਚੀ, ਆੜੂ, ਅਮਰੂਦ, ਅੰਬ, ਨਾਸ਼ਪਾਤੀ ।
ਉੱਤਰ-
ਕਿੰਨੂ ਦੀ ਕਾਸ਼ਤ – ਕਿੰਨੂ, ਨਿੰਬੂ ਜਾਤੀ ਦਾ ਫਲ ਹੈ । ਇਸ ਦੀ ਕਾਸ਼ਤ ਨਿੰਬੂ ਜਾਤੀ ਦੇ ਹੋਰ ਫ਼ਲਾਂ ਵਿਚੋਂ ਪਹਿਲੇ ਨੰਬਰ ਤੇ ਹੈ । ਇਸ ਦੀ ਕਾਸ਼ਤ ਹੁਸ਼ਿਆਰਪੁਰ, ਫ਼ਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਆਦਿ ਜ਼ਿਲਿਆਂ ਵਿਚ ਹੁੰਦੀ ਹੈ । ਫਰਵਰੀ-ਮਾਰਚ ਅਤੇ ਸਤੰਬਰਅਕਤੂਬਰ ਵਿਚ ਬੂਟੇ ਲਗਾਏ ਜਾਂਦੇ ਹਨ ।

ਬੇਰ ਦੀ ਕਾਸ਼ਤ – ਬੇਰ ਦੀ ਕਾਸ਼ਤ ਸੰਗਰੂਰ, ਪਟਿਆਲਾ, ਮਾਨਸਾ, ਬਠਿੰਡਾ, ਫ਼ਾਜ਼ਿਲਕਾ, ਫ਼ਿਰੋਜ਼ਪੁਰ ਵਿਚ ਹੁੰਦੀ ਹੈ । ਉਮਰਾਨ, ਵਲੈਤੀ, ਸਨੌਰ-2 ਇਸ ਦੀਆਂ ਉੱਨਤ ਕਿਸਮਾਂ ਹਨ । ਫਰਵਰੀ-ਮਾਰਚ ਅਤੇ ਅਗਸਤ-ਸਤੰਬਰ ਵਿਚ ਲਗਾਇਆ ਜਾਂਦਾ ਹੈ ।

ਲੀਚੀ ਦੀ ਕਾਸ਼ਤ – ਲੀਚੀ ਦੀ ਕਾਸ਼ਤ ਗੁਰਦਾਸਪੁਰ, ਹੁਸ਼ਿਆਰਪੁਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੂਪ ਨਗਰ ਆਦਿ ਵਿਚ ਹੁੰਦੀ ਹੈ । ਇਹਨਾਂ ਨੂੰ ਸਤੰਬਰ ਵਿਚ ਲਗਾਇਆ ਜਾਂਦਾ ਹੈ । ਇਸ ਦੀਆਂ ਕਿਸਮਾਂ ਹਨ-ਕਲਕੱਤੀਆ, ਦੇਹਰਾਦੂਨ, ਸੀਡਲੈਸ ਲੇਟ ।

ਆਤੂ ਦੀ ਕਾਸ਼ਤ – ਇਹ ਠੰਡੇ ਇਲਾਕੇ ਦਾ ਫਲ ਹੈ । ਇਸ ਦੀ ਕਾਸ਼ਤ ਜਲੰਧਰ, ਪਟਿਆਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਤਰਨਤਾਰਨ ਵਿਚ ਹੁੰਦੀ ਹੈ ।

ਇਸ ਦੇ ਇੱਕ ਸਾਲ ਦੇ ਬੂਟੇ ਅੱਧ ਜਨਵਰੀ ਤੱਕ ਨਵੀਂ ਫੋਟ ਸ਼ੁਰੂ ਹੋਣ ਤੋਂ ਪਹਿਲਾਂ ਬਾਗ ਵਿਚ ਲਗਾਏ ਜਾਂਦੇ ਹਨ । ਇਸ ਦੀਆਂ ਕਿਸਮਾਂ ਹਨ-ਸ਼ਾਨੇ ਪੰਜਾਬ ਪ੍ਰਭਾਤ, ਪਰਤਾਪ, ਸ਼ਰਬਤੀ ਅਤੇ ਪੰਜਾਬ ਨੈਕਟਰੇਨ ।

ਅਮਰੂਦ ਦੀ ਕਾਸ਼ਤ – ਪੰਜਾਬ ਵਿਚ ਨਿੰਬੂ ਜਾਤੀ ਤੋਂ ਬਾਅਦ ਅਮਰੂਦ ਦੀ ਕਾਸ਼ਤ ਦੂਸਰੇ ਸਥਾਨ ਤੇ ਹੈ । ਇਸਦੀ ਪੈਦਾਵਾਰ ਤੇ ਖ਼ਰਚ ਘੱਟ ਆਉਂਦਾ ਹੈ । ਇਸ ਦੀ ਕਾਸ਼ਤ ਪੰਜਾਬ ਦੇ ਲਗਪਗ ਸਾਰੇ ਇਲਾਕਿਆਂ ਵਿਚ ਹੁੰਦੀ ਹੈ । ਫਰਵਰੀ-ਮਾਰਚ ਅਤੇ ਅਗਸਤ-ਸਤੰਬਰ ਵਿਚ ਇਸ ਦੇ ਪੌਦੇ ਲਗਾਏ ਜਾਂਦੇ ਹਨ । ਪੰਜਾਬ ਪਿੰਕ, ਸਰਦਾਰ, ਅਲਾਹਾਬਾਦ ਸਫ਼ੈਦਾ ਇਸ ਦੀਆਂ ਕਿਸਮਾਂ ਹਨ ।

ਅੰਬ ਦੀ ਕਾਸ਼ਤ – ਅੰਬ ਨੂੰ ਫ਼ਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ । ਇਸਦਾ ਪੰਜਾਬ ਵਿਚ ਤੀਸਰਾ ਸਥਾਨ ਹੈ । ਇਸ ਦੀ ਕਾਸ਼ਤ ਹੁਸ਼ਿਆਰਪੁਰ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਗੁਰਦਾਸਪੁਰ, ਫਤਿਹਗੜ੍ਹ ਸਾਹਿਬ ਅਤੇ ਕੇਂਦਰੀ ਪ੍ਰਦੇਸ਼ ਚੰਡੀਗੜ੍ਹ ਵਿੱਚ ਹੁੰਦੀ ਹੈ । ਫਰਵਰੀਮਾਰਚ ਅਤੇ ਅਗਸਤ-ਸਤੰਬਰ ਵਿਚ ਇਸ ਦੇ ਬੂਟੇ ਲਗਾਏ ਜਾਂਦੇ ਹਨ । ਅਲਫੌਂਸੋ, ਦੁਸਹਿਰੀ, ਲੰਗੜਾ ਇਸ ਦੀਆਂ ਕਿਸਮਾਂ ਹਨ ।

ਨਾਸ਼ਪਾਤੀ ਦੀ ਕਾਸ਼ਤ – ਨਾਸ਼ਪਾਤੀ ਦੀ ਕਾਸ਼ਤ ਅੰਮ੍ਰਿਤਸਰ, ਗੁਰਦਾਸਪੁਰ ਅਤੇ ਜਲੰਧਰ ਵਿਚ ਕੀਤੀ ਜਾਂਦੀ ਹੈ । ਇਸ ਦੀਆਂ ਕਿਸਮਾਂ ਹਨ-ਪੱਥਰ ਨਾਖ, ਬੱਗੂਗੋਸ਼ਾ, ਪੰਜਾਬ ਬਿਊਟੀ, ਪੰਜਾਬ ਸੌਫ਼ਟ ਆਦਿ । ਇਸ ਦੇ ਬੂਟੇ ਸਰਦੀਆਂ ਵਿੱਚ ਅੱਧ ਫ਼ਰਵਰੀ ਤੱਕ ਨਵੀਂ ਫੋਟ ਸ਼ੁਰੂ ਹੋਣ ਤੋਂ ਪਹਿਲਾਂ ਲਗਾਏ ਜਾਂਦੇ ਹਨ ।

ਪ੍ਰਸ਼ਨ 5.
ਪੰਜਾਬ ਵਿਚ ਫਲਦਾਰ ਬੂਟੇ ਲਗਾਉਣ ਦੇ ਸਮੇਂ ਦਾ ਵੇਰਵਾ ਦਿਓ ਅਤੇ ਨਾਲ ਹੀ ਕਿਸਮਾਂ ਦੇ ਨਾਂ ਲਿਖੋ ।
ਉੱਤਰ-

ਫਲ਼ ਕਿਸਮਾਂ ਬੂਟੇ ਲਗਾਉਣ ਦਾ ਸਮਾਂ
ਨਿੰਬੂ ਜਾਤੀ ਦੇ (ਕਿੰਨੂ) ਫਲ ਕਿੰਨੂ ਫਰਵਰੀ ਤੋਂ ਮਾਰਚ ਅਤੇ ਸਤੰਬਰ ਤੋਂ ਅਕਤੂਬਰ
ਅਮਰੂਦ ਪੰਜਾਬ ਪਿੰਕ, ਸਰਦਾਰ, ਅਲਾਹਾਬਾਦ ਸਫ਼ੈਦਾ ਫਰਵਰੀ-ਮਾਰਚ ਅਤੇ ਅਗਸਤ-ਸਤੰਬਰ
ਅੰਬ ਅਲਫਾਂਸੋ, ਦੁਸਹਿਰੀ, ਲੰਗੜਾ ਫਰਵਰੀ-ਮਾਰਚ ਅਤੇ ਅਗਸਤ-ਸਤੰਬਰ
ਨਾਸ਼ਪਾਤੀ ਪੱਥਰਨਾਖ਼, ਪੰਜਾਬ ਬਿਊਟੀ, ਬੱਗੂਗੋਸ਼ਾ, ਪੰਜਾਬ ਸੌਫਟ ਸਰਦੀਆਂ ਵਿਚ ਅੱਧ ਫਰਵਰੀ
ਬੇਰ ਉਮਰਾਨ, ਵਲੈਤੀ, ਸਨੌਰ-2 ਫਰਵਰੀ-ਮਾਰਚ ਅਤੇ ਅਗਸਤ-ਸਤੰਬਰ
ਲੀਚੀ ਦੇਹਰਾਦੂਨ, ਕਲਕੱਤੀਆ, ਸੀਡਲੈਸ ਲੇਟ ਸਤੰਬਰ
ਆਤੂ ਪਰਤਾਪ, ਸ਼ਾਨੇ ਪੰਜਾਬ, ਪ੍ਰਭਾਤ ਸ਼ਰਬਤੀ, ਪੰਜਾਬ ਨੈਕਟਰੇਨ ਅੱਧ ਜਨਵਰੀ ਤਕ

PSEB 6th Class Agriculture Guide ਪੰਜਾਬ ਦੇ ਮੁੱਖ ਫ਼ਲ Important Questions and Answers

ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਅਮਰੂਦ ਦੀਆਂ ਕਿਸਮਾਂ ਨਹੀਂ ਹਨ-
(i) ਸਰਦਾਰ
(ii) ਕਲਕੱਤੀਆ
(iii) ਇਲਾਹਾਬਾਦ ਸਫ਼ੈਦਾ
(iv) ਪੰਜਾਬ ਪਿੰਕ ।
ਉੱਤਰ-
(ii) ਕਲਕੱਤੀਆ ।

PSEB 6th Class Agriculture Solutions Chapter 7 ਪੰਜਾਬ ਦੇ ਮੁੱਖ ਫ਼ਲ

ਪ੍ਰਸ਼ਨ 2.
ਫਲਾਂ ਦਾ ਬਾਦਸ਼ਾਹ ਹੈ-
(i) ਅਮਰੂਦ
(ii) ਆਮਲਾ
(ii) ਅੰਬ
(iv) ਬੇਰ ।
ਉੱਤਰ-
(iii) ਅੰਬ ।

ਪ੍ਰਸ਼ਨ 3.
ਟਮਾਟਰ ਦੀ ਤੁਲਨਾ ਵਿਚ ਅਮਰੂਦ ਵਿਚ ਵਿਟਾਮਿਨ ਸੀ ਕਿੰਨਾ ਵੱਧ ਹੈ ?
(i) 5 ਗੁਣਾ
(ii) 20 ਗੁਣਾ
(iii) 10 ਗੁਣਾ
(iv) 2 ਗੁਣਾ ।
ਉੱਤਰ-
(ii) 10 ਗੁਣਾ ।

ਪ੍ਰਸ਼ਨ 4.
ਲੀਚੀ ਦੀ ਕਿਸਮ ਹੈ-
(i) ਪ੍ਰਭਾਤ
(i) ਸਨੌਰ-2
(iii) ਦੇਹਰਾਦੂਨ
(iv) ਬੱਗੂਗੋਸ਼ਾ ।
ਉੱਤਰ-
(iii) ਦੇਹਰਾਦੂਨ ।

ਪ੍ਰਸ਼ਨ 5.
ਬੇਰ ਦੀਆਂ ਕਿਸਮਾਂ ਹਨ-
(i) ਉਮਰਾਨ
(ii) ਵਲੈਤੀ
(iii) ਸਨੌਰ-2
(iv) ਸਾਰੇ ਠੀਕ ।
ਉੱਤਰ-
(iv) ਸਾਰੇ ਠੀਕ ।

ਖ਼ਾਲੀ ਥਾਂ ਭਰੋ-

(i) ਗਰੇਪਫਰੂਟ ……………………. ਜਾਤੀ ਦਾ ਫ਼ਲ ਹੈ ।
ਉੱਤਰ-
ਨਿੰਬੂ

(ii) ਪੰਜਾਬ ਦਾ ਅੰਬ ਦੀ ਪੈਦਾਵਾਰ ਵਿਚ …………………. ਸਥਾਨ ਹੈ ।
ਉੱਤਰ-
ਤੀਸਰਾ

PSEB 6th Class Agriculture Solutions Chapter 7 ਪੰਜਾਬ ਦੇ ਮੁੱਖ ਫ਼ਲ

(iii) ……………….. ਔਰਤਾਂ ਦੇ ਛਾਤੀ ਦੇ ਕੈਂਸਰ ਲਈ ਲਾਭਕਾਰੀ ਹੈ ।
ਉੱਤਰ-
ਲੀਚੀ

(iv) ……………………. ਖੂਨ ਸਾਫ਼ ਕਰਦਾ ਹੈ ।
ਉੱਤਰ-
ਬੇਰ

(v) …………………. ਠੰਡੇ ਇਲਾਕੇ ਦਾ ਫ਼ਲ ਹੈ ।
ਉੱਤਰ-
ਆੜੂ

(vi) ਪੰਜਾਬ ਪਿੰਕ …………………. ਦੀ ਕਿਸਮ ਹੈ ।
ਉੱਤਰ-
ਅਮਰੂਦ ।

ਠੀਕ/ਗਲਤ-

(i) ਉਮਰਾਨ ਅੰਬ ਦੀ ਕਿਸਮ ਹੈ ।
(ii) ਅੰਬ ਦੀ ਕਾਸ਼ਤ ਵਿਚ ਪੰਜਾਬ ਤੀਜੇ ਸਥਾਨ ਤੇ ਹੈ ।
(iii) ਕੇਲੇ ਵਿਚ ਪੋਟਾਸ਼ੀਅਮ ਵੱਧ ਹੁੰਦਾ ਹੈ ।
ਉੱਤਰ-
(i) ਗਲਤ,
(ii) ਠੀਕ,
(iii) ਠੀਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਵਿਚ ਨਿੰਬੂ ਜਾਤੀ ਦੇ ਫ਼ਲਾਂ ਹੇਠ ਰਕਬਾ ਦੱਸੋ ।
ਉੱਤਰ-
50 ਹਜ਼ਾਰ ਹੈਕਟੇਅਰ ।

ਪ੍ਰਸ਼ਨ 2.
ਅਮਰੂਦ ਵਿਚ ਵਿਟਾਮਿਨ ਸੀ ਸੰਤਰੇ ਤੋਂ ਕਿੰਨੇ ਗੁਣਾ ਵੱਧ ਹੈ ?
ਉੱਤਰ-
2-5 ਗੁਣਾ ।

ਪ੍ਰਸ਼ਨ 3.
ਅੰਬ ਦੀ ਕਾਸ਼ਤ ਦਾ ਪੰਜਾਬ ਵਿਚ ਕਿੰਨਾ ਸਥਾਨ ਹੈ ?
ਉੱਤਰ-
ਤੀਸਰਾ ।

PSEB 6th Class Agriculture Solutions Chapter 7 ਪੰਜਾਬ ਦੇ ਮੁੱਖ ਫ਼ਲ

ਪ੍ਰਸ਼ਨ 4.
ਅੰਬ ਵਿਚ ਕਿਹੜਾ ਵਿਟਾਮਿਨ ਵੱਧ ਹੈ ?
ਉੱਤਰ-
ਵਿਟਾਮਿਨ ਏ ।

ਪ੍ਰਸ਼ਨ 5.
ਸੰਤੁਲਿਤ ਖੁਰਾਕ ਵਿਚ ਸਿਹਤਮੰਦ ਮਨੁੱਖ ਨੂੰ ਰੋਜ਼ਾਨਾ ਕਿੰਨੇ ਫਲ ਖਾਣੇ ਚਾਹੀਦੇ ਹਨ ?
ਉੱਤਰ-
100 ਗ੍ਰਾਮ ।

ਪ੍ਰਸ਼ਨ 6.
ਗਲਗਲ ਕਿਸ ਜਾਤੀ ਦਾ ਫਲ ਹੈ ?
ਉੱਤਰ-
ਨਿੰਬੂ ਜਾਤੀ ਦਾ ।

ਪ੍ਰਸ਼ਨ 7.
ਕੇਲਾ ਫਲ ਵਿਚ ਕਿਹੜਾ ਖ਼ੁਰਾਕੀ ਤੱਤ ਵਧੇਰੇ ਹੈ ?
ਉੱਤਰ-
ਪੋਟਾਸ਼ੀਅਮ ।

ਪ੍ਰਸ਼ਨ 8.
ਕਾਜੂ, ਬਾਦਾਮ, ਅਖਰੋਟ ਵਿਚ ਕਿਹੜਾ ਖ਼ੁਰਾਕੀ ਤੱਤ ਵੱਧ ਹੈ ?
ਉੱਤਰ-
ਪ੍ਰੋਟੀਨ ।

ਪ੍ਰਸ਼ਨ 9.
ਅਮਰੂਦ ਦੀ ਬਰਸਾਤੀ ਫ਼ਸਲ ਤੇ ਕਿਸ ਦਾ ਹਮਲਾ ਹੁੰਦਾ ਹੈ ?
ਉੱਤਰ-
ਫਲ ਦੀ ਮੱਖੀ ।

PSEB 6th Class Agriculture Solutions Chapter 7 ਪੰਜਾਬ ਦੇ ਮੁੱਖ ਫ਼ਲ

ਪ੍ਰਸ਼ਨ 10.
ਪੱਕੇ ਅੰਬ ਤੋਂ ਕੀ ਬਣਾਇਆ ਜਾਂਦਾ ਹੈ ?
ਉੱਤਰ-
ਜੂਸ, ਮੁਰੱਬਾ, ਸ਼ਰਬਤ ।

ਪ੍ਰਸ਼ਨ 11.
ਪੰਜਾਬ ਸੌਫਟ ਕਿਸ ਦੀ ਕਿਸਮ ਹੈ ?
ਉੱਤਰ-
ਨਾਸ਼ਪਾਤੀ ਦੀ ।

ਪ੍ਰਸ਼ਨ 12.
ਸੀਡਲੈਸ ਲੇਟ ਕਿਸ ਦੀ ਕਿਸਮ ਹੈ ?
ਉੱਤਰ-
ਲੀਚੀ ਦੀ ।

ਪ੍ਰਸ਼ਨ 13.
ਆਤੂ ਕਿਸ ਇਲਾਕੇ ਦਾ ਫ਼ਲ ਹੈ ?
ਉੱਤਰ-
ਠੰਡੇ ਇਲਾਕੇ ਦਾ ।

ਪ੍ਰਸ਼ਨ 14.
ਪੰਜਾਬ ਨੈਕਟਰੇਨ ਕਿਸ ਦੀ ਕਿਸਮ ਹੈ ?
ਉੱਤਰ-
ਆਤੂ ਦੀ ।

ਪ੍ਰਸ਼ਨ 15.
ਫਲਦਾਰ ਬੂਟੇ ਲਾਉਣ ਲਈ ਕਿੰਨਾ ਡੂੰਘਾ ਟੋਇਆ ਪੁੱਟਿਆ ਜਾਂਦਾ ਹੈ ?
ਉੱਤਰ-
ਇਕ ਮੀਟਰ ਡੂੰਘਾ ਅਤੇ ਇਕ ਮੀਟਰ ਘੇਰੇ ਵਾਲਾ ।

PSEB 6th Class Agriculture Solutions Chapter 7 ਪੰਜਾਬ ਦੇ ਮੁੱਖ ਫ਼ਲ

ਪ੍ਰਸ਼ਨ 16.
ਪੰਜਾਬ ਵਿਚ ਅਮਰੂਦ ਦੀ ਕਾਸ਼ਤ ਦਾ ਕਿਹੜਾ ਸਥਾਨ ਹੈ ?
ਉੱਤਰ-
ਦੂਸਰਾ ।

ਪ੍ਰਸ਼ਨ 17.
ਅਮਰੂਦ ਦੀਆਂ ਉੱਨਤ ਕਿਸਮਾਂ ਦੇ ਨਾਂ ਲਿਖੋ ।
ਉੱਤਰ-
ਪੰਜਾਬ ਪਿੰਕ, ਸਰਦਾਰ ਅਤੇ ਅਲਾਹਾਬਾਦ ਸਫ਼ੈਦਾ ।

ਪ੍ਰਸ਼ਨ 18.
ਅਮਰੂਦ ਵਿਚ ਕਿਹੜੇ ਤੱਤ ਪਾਏ ਜਾਂਦੇ ਹਨ ? ਜੋ ਉੱਪਰਲੇ ਖੂਨ ਦੇ ਦਬਾਅ ਨੂੰ ਠੀਕ ਰੱਖਦੇ ਹਨ ।
ਉੱਤਰ-
ਐਂਟੀਆਕਸੀਡੈਂਟਸ ਦੇ ਅੰਸ਼ ।

ਪ੍ਰਸ਼ਨ 19.
ਅੰਬ ਦੇ ਬੂਟੇ ਲਾਉਣ ਦਾ ਸਮਾਂ ਲਿਖੋ ।
ਉੱਤਰ-
ਫਰਵਰੀ-ਮਾਰਚ ਅਤੇ ਅਗਸਤ-ਸਤੰਬਰ ।

ਪ੍ਰਸ਼ਨ 20.
ਬੇਰ ਦੀਆਂ ਉੱਨਤ ਕਿਸਮਾਂ ਲਿਖੋ ।
ਉੱਤਰ-
ਉਮਰਾਨ, ਵਲੈਤੀ, ਸਨੌਰ-2 ।

ਪ੍ਰਸ਼ਨ 21.
ਬੇਰ ਦੇ ਬੂਟੇ ਲਗਾਉਣ ਦਾ ਸਮਾਂ ਦੱਸੋ ।
ਉੱਤਰ-
ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ।

PSEB 6th Class Agriculture Solutions Chapter 7 ਪੰਜਾਬ ਦੇ ਮੁੱਖ ਫ਼ਲ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਵਿਚ ਘੱਟ ਲਗਾਏ ਜਾਣ ਵਾਲੇ ਫਲ ਕਿਹੜੇ ਹਨ ?
ਉੱਤਰ-
ਨਿੰਬੂ, ਗਲਗਲ, ਅੰਗੂਰ, ਅਲੂਚਾ, ਲੋਕਾਠ, ਅਨਾਰ, ਪਪੀਤਾ, ਚੀਕੂ, ਫ਼ਾਲਸਾ ਆਦਿ ਘੱਟ ਲਗਾਏ ਜਾਣ ਵਾਲੇ ਫਲ ਹਨ ।

ਪ੍ਰਸ਼ਨ 2.
ਅਮਰੂਦ ਦੀ ਕਾਸ਼ਤ ਪੰਜਾਬ ਦੇ ਲਗਪਗ ਸਾਰੇ ਇਲਾਕਿਆਂ ਵਿਚ ਕੀਤੀ ਜਾਂਦੀ ਹੈ । ਕਿਉਂ ?
ਉੱਤਰ-
ਦੂਸਰੇ ਫਲਾਂ ਦੇ ਮੁਕਾਬਲੇ ਇਸ ਦੀ ਪੈਦਾਵਾਰ ਤੇ ਘੱਟ ਖ਼ਰਚ ਆਉਂਦਾ ਹੈ ।

ਪ੍ਰਸ਼ਨ 3.
ਅੰਬ ਨੂੰ ਕਦੋਂ ਖਾਧਾ ਜਾਂਦਾ ਹੈ ?
ਉੱਤਰ-
ਅੰਬ ਨੂੰ ਸਾਰੇ ਪੜਾਵਾਂ ਤੇ ਖਾਧਾ ਜਾਂਦਾ ਹੈ । ਕੱਚੇ ਅੰਬ ਦਾ ਆਚਾਰ, ਚਟਨੀ ਆਦਿ ਬਣਾ ਕੇ ਅਤੇ ਪੱਕੇ ਫਲ ਦਾ ਸ਼ਰਬਤ ਤੇ ਸਿੱਧਾ ਵੀ ਖਾਧਾ ਜਾਂਦਾ ਹੈ ।

ਪ੍ਰਸ਼ਨ 4.
ਬੇਰ ਦਾ ਸਿਹਤ ਦੇ ਪੱਖ ਤੋਂ ਲਾਭ ਦੱਸੋ ।
ਉੱਤਰ-
ਇਹ ਖੂਨ ਨੂੰ ਸਾਫ਼ ਕਰਦਾ ਹੈ ਅਤੇ ਭੋਜਨ ਦੀ ਪਾਚਨ ਸ਼ਕਤੀ ਵਧਾਉਂਦਾ ਹੈ ।

ਪ੍ਰਸ਼ਨ 5.
ਫ਼ਲਦਾਰ ਪੌਦੇ ਬੀਜਣ ਦੀ ਕਿਰਿਆ ਬਾਰੇ ਦੱਸੋ ।
ਉੱਤਰ-
ਫਲਦਾਰ ਬੂਟੇ ਲਗਾਉਣ ਲਈ ਇੱਕ ਮੀਟਰ ਡੂੰਘਾ ਅਤੇ ਇੱਕ ਮੀਟਰ ਘੇਰੇ ਵਾਲਾ ਟੋਇਆ ਪੁੱਟਿਆ ਜਾਂਦਾ ਹੈ । ਇਸ ਦੀ ਉੱਪਰਲੀ ਮਿੱਟੀ ਵਿੱਚ ਗਲੀ ਸੜੀ ਰੂੜੀ ਮਿਲਾ ਕੇ ਜ਼ਮੀਨ ਨੂੰ ਥੋੜ੍ਹਾ ਜਿਹਾ ਉੱਚਾ ਰੱਖ ਕੇ ਭਰਿਆ ਜਾਂਦਾ ਹੈ ਅਤੇ ਪਾਣੀ ਲਾ ਦਿੱਤਾ ਜਾਂਦਾ ਹੈ ।

PSEB 6th Class Agriculture Solutions Chapter 7 ਪੰਜਾਬ ਦੇ ਮੁੱਖ ਫ਼ਲ

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਅੰਬ, ਨਾਸ਼ਪਾਤੀ, ਬੇਰ, ਲੀਚੀ ਦੀਆਂ ਕਿਸਮਾਂ ਅਤੇ ਕਾਸ਼ਤ ਵਾਲੇ ਜ਼ਿਲ੍ਹੇ ਦੱਸੋ ।
ਉੱਤਰ-

ਫ਼ਲ ਕਿਸਮਾਂ ਕਾਸ਼ਤ ਵਾਲਾ ਜ਼ਿਲ੍ਹਾ
ਅੰਬ ਅਲਫੌਂਸੋ, ਦੁਸਹਿਰੀ, ਲੰਗੜਾ ਰੋਪੜ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਗੁਰਦਾਸਪੁਰ, ਫਤਿਹਗੜ੍ਹ ਸਾਹਿਬ
ਨਾਸ਼ਪਾਤੀ ਪੱਥਰਨਾਖ, ਪੰਜਾਬ ਬਿਊਟੀ, ਬੱਗੂਗੋਸ਼ਾ, ਪੰਜਾਬ ਸੌਫਟ ਜਲੰਧਰ, ਗੁਰਦਾਸਪੁਰ, ਅੰਮ੍ਰਿਤਸਰ
ਬੇਰ ਉਮਰਾਨ, ਵਲੈਤੀ, ਸਨੌਰ-2 ਮਾਨਸਾ, ਪਟਿਆਲਾ, ਫਾਜ਼ਿਲਕਾ, ਬਠਿੰਡਾ, ਸੰਗਰੂਰ, ਫ਼ਿਰੋਜ਼ਪੁਰ
ਲੀਚੀ ਦੇਹਰਾਦਨ, ਕਲਕੱਤੀਆ, ਸੀਡਲੈਸ ਲੇਟ ਹੁਸ਼ਿਆਰਪੁਰ, ਰੂਪਨਗਰ, ਗੁਰਦਾਸਪੁਰ

ਪੰਜਾਬ ਦੇ ਮੁੱਖ ਫ਼ਲ PSEB 6th Class Agriculture Notes

  1. ਫ਼ਲ ਖਾਣ ਵਿਚ ਸੁਆਦ ਹੁੰਦੇ ਹਨ ਅਤੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ ।
  2. ਫ਼ਲਾਂ ਵਿਚ ਵਿਟਾਮਿਨ, ਖ਼ਣਿਜ ਪਦਾਰਥ, ਐਂਟੀਆਕਸੀਡੈਂਟ ਹੁੰਦੇ ਹਨ ।
  3. ਸਿਹਤਮੰਦ ਵਿਅਕਤੀ ਨੂੰ ਰੋਜ਼ਾਨਾ 100 ਗਰਾਮ ਫ਼ਲਾਂ ਦਾ ਸੇਵਨ ਕਰਨਾ ਚਾਹੀਦਾ ਹੈ ।
  4. ਪੰਜਾਬ ਵਿਚ ਮੁੱਖ ਤੌਰ ਤੇ ਕਿੰਨੂ, ਅਮਰੂਦ, ਅੰਬ, ਮਾਲਟਾ, ਨਾਸ਼ਪਤੀ, ਲੀਚੀ, ਬੇਰ ਅਤੇ ਆੜ ਮਿਲਦੇ ਹਨ ।
  5. ਫ਼ਲਾਂ ਦੀ ਕਾਸ਼ਤ ਹੇਠ ਰਕਬਾ ਲਗਪਗ 75 ਹਜ਼ਾਰ ਹੈਕਟੇਅਰ ਹੈ ।
  6. ਨਿੰਬੂ ਜਾਤੀ ਹੇਠਾਂ ਸਭ ਤੋਂ ਵੱਧ ਰਕਬਾ 50 ਹਜ਼ਾਰ ਹੈਕਟੇਅਰ ਹੈ ।
  7. ਕਿੰਨੂ ਦੀ ਕਾਸ਼ਤ ਫਿਰੋਜਪੁਰ, ਫ਼ਾਜਿਲਕਾ, ਹੁਸ਼ਿਆਰਪੁਰ, ਮੁਕਤਸਰ, ਬਠਿੰਡਾ ਆਦਿ ਵਿਚ ਕੀਤੀ ਜਾਂਦੀ ਹੈ ।
  8. ਕਿੰਨੂ ਦੇ ਬੂਟੇ ਫਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ ਵਿਚ ਲਗਾਏ ਜਾਂਦੇ ਹਨ ।
  9. ਪੰਜਾਬ ਵਿਚ ਅਮਰੂਦ ਦੀ ਕਾਸ਼ਤ ਦੂਸਰੇ ਨੰਬਰ ਤੇ ਹੈ ਅਤੇ ਕਿੰਨੂ ਦੀ ਪਹਿਲੇ ਨੰਬਰ ਤੇ ।
  10. ਅਮਰੂਦ ਵਿਚ ਵਿਟਾਮਿਨ ਸੀ ਵਧੇਰੇ ਮਾਤਰਾ ਵਿਚ ਹੁੰਦਾ ਹੈ ਜੋ ਕਿ ਸੰਤਰੇ ਨਾਲੋਂ 2-5 ਗੁਣਾ ਅਤੇ ਟਮਾਟਰ ਨਾਲੋਂ 10 ਗੁਣਾ ਵੱਧ ਹੈ ।
  11. ਅਮਰੂਦ ਦੇ ਗੁੱਦੇ ਵਿਚ ਐਂਟੀਆਕਸੀਡੈਂਟ ਦੇ ਅੰਸ਼ ਹੁੰਦੇ ਹਨ ਜੋ ਉੱਪਰਲੇ ਖੂਨ ਦੇ ਦਬਾਅ ਨੂੰ ਠੀਕ ਕਰਦੇ ਹਨ ।
  12. ਪੰਜਾਬ ਪਿੰਕ, ਇਲਾਹਾਬਾਦ ਸਫ਼ੈਦਾ ਅਤੇ ਸਰਦਾਰ ਅਮਰੂਦ ਦੀਆਂ ਕਿਸਮਾਂ ਹਨ ।
  13. ਅੰਬ ਨੂੰ ਫ਼ਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ।
  14. ਅੰਬ ਵਿਚ ਵਿਟਾਮਿਨ ਏ ਬਹੁਤ ਮਾਤਰਾ ਵਿਚ ਹੁੰਦਾ ਹੈ ।
  15. ਅੰਬ ਦੀਆਂ ਉੱਨਤ ਕਿਸਮਾਂ ਹਨ-ਅਲਫਾਂਸੋ, ਦੁਸਹਿਰੀ ਅਤੇ ਲੰਗੜਾ ।
  16. ਅੰਬ ਦੇ ਬੂਟੇ ਫ਼ਰਵਰੀ-ਮਾਰਚ ਅਤੇ ਅਗਸਤ-ਸਤੰਬਰ ਵਿਚ ਲਗਾਏ ਜਾਂਦੇ ਹਨ ।
  17. ਅੰਬ ਦੀ ਕਾਸ਼ਤ ਨੀਮ ਪਹਾੜੀ ਇਲਾਕੇ ਜਿਵੇਂ-ਰੋਪੜ, ਸ਼ਹੀਦ ਭਗਤ ਸਿੰਘ | ਨਗਰ, ਫਤਿਹਗੜ੍ਹ ਸਾਹਿਬ ਆਦਿ ਜ਼ਿਲ੍ਹਿਆਂ ਵਿਚ ਹੁੰਦੀ ਹੈ ।
  18. ਨਾਸ਼ਪਤੀ ਵਿਚ ਪ੍ਰੋਟੀਨ, ਵਿਟਾਮਿਨ ਏ, ਵਿਟਾਮਿਨ ਬੀ, ਧਾਤਾਂ ਆਦਿ ਤੱਤ ਹੁੰਦੇ ਹਨ ।
  19. ਨਾਸ਼ਪਤੀ ਦੀਆਂ ਉੱਨਤ ਕਿਸਮਾਂ ਹਨ-ਪੱਥਰ ਨਾਖ, ਪੰਜਾਬ ਬਿਊਟੀ, ਬੱਗੂਗੋਸ਼ਾ ਅਤੇ ਪੰਜਾਬ ਸੌਫਟ ।
  20. ਬੇਰ ਇਕ ਪ੍ਰਾਚੀਨ ਫ਼ਲ ਹੈ ।
  21. ਬੇਰ ਵਿਚ ਵਿਟਾਮਿਨ ਸੀ, ਵਿਟਾਮਿਨ ਏ, ਪ੍ਰੋਟੀਨ ਅਤੇ ਲੋਹਾ, ਕੈਲਸ਼ੀਅਮ ਆਦਿ ਮਿਲਦੇ ਹਨ ।
  22. ਉਮਰਾਨ, ਵਲੈਤੀ ਅਤੇ ਸੁਨੌਰ-2 ਬੇਰ ਦੀਆਂ ਕਿਸਮਾਂ ਹਨ ।
  23. ਲੀਚੀ ਦੇ ਫਲ ਵਿਚ ਵਿਟਾਮਿਨ ਸੀ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਫਾਸਫੋਰਸ ਮਿਲਦੇ ਹਨ ।
  24. ਲੀਚੀ ਔਰਤਾਂ ਦੇ ਛਾਤੀ ਦੇ ਕੈਂਸਰ ਲਈ ਵੀ ਲਾਭਦਾਇਕ ਹੈ ।
  25. ਲੀਚੀ ਦੀਆਂ ਕਿਸਮਾਂ ਹਨ-ਦੇਹਰਾਦੂਨ, ਕਲਕੱਤੀਆ ਅਤੇ ਸੀਡਲੈਸ ਲੇਟ ।
  26. ਲੀਚੀ ਦੇ ਬੂਟੇ ਸਤੰਬਰ ਵਿਚ ਲਾਏ ਜਾਂਦੇ ਹਨ ।
  27. ਆੜੂ ਦੀ ਕਾਸ਼ਤ ਤਰਨਤਾਰਨ, ਜਲੰਧਰ, ਪਟਿਆਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਗੁਰਦਾਸਪੁਰ ਆਦਿ ਵਿਚ ਕੀਤੀ ਜਾਂਦੀ ਹੈ ।
  28. ਆਤੂ ਵਿਚ ਪ੍ਰੋਟੀਨ, ਵਿਟਾਮਿਨ ਏ, ਵਿਟਾਮਿਨ ਬੀ ਅਤੇ ਵਿਟਾਮਿਨੂ ਸੀ ਆਦਿ ਮਿਲਦਾ ਹੈ ।
  29. ਪਰਤਾਪ, ਸ਼ਾਨੇ ਪੰਜਾਬ, ਪ੍ਰਭਾਤ, ਸ਼ਰਬਤੀ ਅਤੇ ਪੰਜਾਬ ਨੈਕਟਰੇਨ ਆਤੂ ਦੀਆਂ ਕਿਸਮਾਂ ਹਨ ।
  30. ਫ਼ਲਦਾਰ ਬੂਟੇ ਲਾਉਣ ਲਈ ਇੱਕ ਮੀਟਰ ਡੂੰਘਾ ਅਤੇ ਇਕ ਮੀਟਰ ਘੇਰੇ ਵਾਲਾ ਟੋਇਆ ਪੁੱਟਿਆ ਜਾਂਦਾ ਹੈ ।

PSEB 6th Class Agriculture Solutions Chapter 8 ਪੰਜਾਬ ਦੀਆਂ ਮੁੱਖ ਸਬਜ਼ੀਆਂ

Punjab State Board PSEB 6th Class Agriculture Book Solutions Chapter 8 ਪੰਜਾਬ ਦੀਆਂ ਮੁੱਖ ਸਬਜ਼ੀਆਂ Textbook Exercise Questions and Answers.

PSEB Solutions for Class 6 Agriculture Chapter 8 ਪੰਜਾਬ ਦੀਆਂ ਮੁੱਖ ਸਬਜ਼ੀਆਂ

Agriculture Guide for Class 6 PSEB ਪੰਜਾਬ ਦੀਆਂ ਮੁੱਖ ਸਬਜ਼ੀਆਂ Textbook Questions and Answers

ਅਭਿਆਸ
(ੳ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ-

ਪ੍ਰਸ਼ਨ 1.
ਹਰ ਵਿਅਕਤੀ ਨੂੰ ਪ੍ਰਤੀ ਦਿਨ ਕਿੰਨੀ ਸਬਜ਼ੀ ਖਾਣੀ ਚਾਹੀਦੀ ਹੈ ?
ਉੱਤਰ-
300 ਗ੍ਰਾਮ ।

ਪ੍ਰਸ਼ਨ 2.
ਪੰਜਾਬ ਵਿਚ ਸਬਜ਼ੀਆਂ ਦੀ ਕਾਸ਼ਤ ਹੇਠ ਕਿੰਨਾ ਰਕਬਾ ਹੈ ?
ਉੱਤਰ-
ਦੋ ਲੱਖ ਹੈਕਟੇਅਰ ਰਕਬਾ ।

PSEB 6th Class Agriculture Solutions Chapter 8 ਪੰਜਾਬ ਦੀਆਂ ਮੁੱਖ ਸਬਜ਼ੀਆਂ

ਪ੍ਰਸ਼ਨ 3.
ਦੋ ਗਰਮ ਰੁੱਤ ਦੀਆਂ ਸਬਜ਼ੀਆਂ ਦੇ ਨਾਂ ਦੱਸੋ ।
ਉੱਤਰ-
ਭਿੰਡੀ, ਕੱਦੂ ਜਾਤੀ ਦੀਆਂ ਸਬਜ਼ੀਆਂ ।

ਪ੍ਰਸ਼ਨ 4.
ਇੱਕ ਏਕੜ ਆਲੂ ਦੀ ਬੀਜਾਈ ਲਈ ਕਿੰਨੇ ਬੀਜ ਦੀ ਲੋੜ ਹੁੰਦੀ ਹੈ ?
ਉੱਤਰ-
8-12 ਕੁਇੰਟਲ ਬੀਜ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 5.
ਮਿਰਚ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਪੰਜਾਬ ਤੇਜ਼, ਸੀ. ਐੱਚ.-1, ਪੰਜਾਬ ਸੁਰਖ ।

ਪ੍ਰਸ਼ਨ 6.
ਟਮਾਟਰ ਦੀ ਬੀਜਾਈ ਕਿਹੜੇ ਮਹੀਨੇ ਵਿੱਚ ਹੁੰਦੀ ਹੈ ?
ਉੱਤਰ-
ਨਵੰਬਰ ਦੇ ਮਹੀਨੇ ।

ਪ੍ਰਸ਼ਨ 7.
ਭਿੰਡੀ ਦਾ ਔਸਤ ਝਾੜ ਪ੍ਰਤੀ ਏਕੜ ਲਿਖੋ ।
ਉੱਤਰ-
50 ਕੁਇੰਟਲ ।

ਪ੍ਰਸ਼ਨ 8.
ਕੱਦੂ ਜਾਤੀ ਦੀਆਂ ਦੋ ਸਬਜ਼ੀਆਂ ਦੇ ਨਾਂ ਲਿਖੋ ।
ਉੱਤਰ-
ਪੇਠਾ, ਕਰੇਲਾ, ਟਾਂਡਾ, ਚੱਪਨ ਕੱਦੂ ।

PSEB 6th Class Agriculture Solutions Chapter 8 ਪੰਜਾਬ ਦੀਆਂ ਮੁੱਖ ਸਬਜ਼ੀਆਂ

ਪ੍ਰਸ਼ਨ 9.
ਜੜ੍ਹ ਵਾਲੀਆਂ ਸਬਜ਼ੀਆਂ ਦੇ ਨਾਂ ਦੱਸੋ ।
ਉੱਤਰ-
ਮੂਲੀ, ਗਾਜਰ, ਸ਼ਲਗਮ ।

ਪ੍ਰਸ਼ਨ 10.
ਮਿਰਚ ਦੀ ਫ਼ਸਲ ਲਈ ਪ੍ਰਤੀ ਏਕੜ ਬੀਜ ਦੀ ਮਾਤਰਾ ਦੱਸੋ ।
ਉੱਤਰ-
200 ਗ੍ਰਾਮ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਸਬਜ਼ੀਆਂ ਨੂੰ ਸੁਰੱਖਿਅਤ ਭੋਜਨ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਸਬਜ਼ੀਆਂ ਵਿੱਚ ਪ੍ਰੋਟੀਨ, ਵਿਟਾਮਿਨ, ਖਣਿਜ ਪਦਾਰਥ ਹੁੰਦੇ ਹਨ ਜੋ ਸਰੀਰ ਦੀ ਰੱਖਿਆ ਲਈ ਜ਼ਰੂਰੀ ਤੱਤ ਹਨ, ਇਸ ਲਈ ਇਹਨਾਂ ਨੂੰ ਸੁਰੱਖਿਅਤ ਭੋਜਨ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਸਬਜ਼ੀਆਂ ਨੂੰ ਉਦਾਹਰਨਾਂ ਦੇ ਕੇ ਮੌਸਮ ਅਨੁਸਾਰ ਵੰਡੋ ।
ਉੱਤਰ-
ਗਰਮ ਮੌਸਮ ਵਾਲੀਆਂ ਸਬਜ਼ੀਆਂ – ਟਮਾਟਰ, ਬੈਂਗਣ, ਭਿੰਡੀ, ਕੱਦੂ ਜਾਤੀ ਦੀਆਂ ਸਬਜ਼ੀਆਂ ਆਦਿ ।
ਸਰਦ ਮੌਸਮ ਦੀਆਂ ਸਬਜ਼ੀਆਂ – ਪਾਲਕ, ਮਟਰ, ਗੋਭੀ, ਮੂਲੀ, ਗਾਜਰ, ਮੇਥੀ ਆਦਿ ।

ਪ੍ਰਸ਼ਨ 3.
ਸੰਤੁਲਿਤ ਖੁਰਾਕ ਤੋਂ ਕੀ ਭਾਵ ਹੈ ?
ਉੱਤਰ-
ਸੰਤੁਲਿਤ ਖੁਰਾਕ ਅਜਿਹੀ ਖ਼ੁਰਾਕ ਹੈ ਜਿਸ ਵਿਚ ਮਨੁੱਖੀ ਸਰੀਰ ਲਈ ਲੋੜੀਂਦੇ ਸਾਰੇ ਖ਼ੁਰਾਕੀ ਤੱਤ ਜਿਵੇਂ ਪ੍ਰੋਟੀਨ, ਵਿਟਾਮਿਨ, ਵਸਾ, ਧਾਤਾਂ ਜਿਵੇਂ ਕੈਲਸ਼ੀਅਮ, ਲੋਹਾ, ਕਾਰਬੋਜ਼ ਆਦਿ ਲੋੜੀਂਦੀ ਮਾਤਰਾ ਵਿਚ ਮੌਜੂਦ ਹੁੰਦੇ ਹਨ ।

ਪ੍ਰਸ਼ਨ 4.
ਚਾਰ ਗਰਮ ਰੁੱਤ ਅਤੇ ਚਾਰ ਸਰਦ ਰੁੱਤ ਦੀਆਂ ਸਬਜ਼ੀਆਂ ਦੇ ਨਾਂ ਲਿਖੋ ।
ਉੱਤਰ-
ਗਰਮ ਰੁੱਤ ਦੀਆਂ ਸਬਜ਼ੀਆਂ – ਭਿੰਡੀ, ਮਿਰਚ, ਟਮਾਟਰ, ਬੈਂਗਣ ।
ਸਰਦ ਰੁੱਤ ਦੀਆਂ ਸਬਜ਼ੀਆਂ – ਪਾਲਕ, ਮੇਥੀ, ਮੂਲੀ, ਗਾਜਰ ।

PSEB 6th Class Agriculture Solutions Chapter 8 ਪੰਜਾਬ ਦੀਆਂ ਮੁੱਖ ਸਬਜ਼ੀਆਂ

ਪ੍ਰਸ਼ਨ 5.
ਸਬਜ਼ੀਆਂ ਵਿੱਚ ਮਿਲਣ ਵਾਲੇ ਖ਼ੁਰਾਕੀ ਤੱਤਾਂ ਬਾਰੇ ਦੱਸੋ ।
ਉੱਤਰ-
ਸਬਜ਼ੀਆਂ ਵਿਚ ਪ੍ਰੋਟੀਨ, ਵਿਟਾਮਿਨ, ਖਣਿਜ ਆਦਿ ਤੱਤ ਮਿਲਦੇ ਹਨ ।

ਪ੍ਰਸ਼ਨ 6.
ਆਲੂ ਦੀਆਂ ਪ੍ਰਮੁੱਖ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਕੁਫ਼ਰੀ ਪੁਖਰਾਜ, ਕੁਫ਼ਰੀ ਜੋਤੀ, ਕੁਫਰੀ ਸੰਧੂਰੀ ਤੇ ਕੁਫ਼ਰੀ ਬਾਦਸ਼ਾਹ ।

ਪ੍ਰਸ਼ਨ 7.
ਪੱਤੇਦਾਰ ਸਬਜ਼ੀਆਂ ਕਿਹੜੀਆਂ ਹਨ ਅਤੇ ਇਹ ਕਦੋਂ ਬੀਜੀਆਂ ਜਾਂਦੀਆਂ ਹਨ ?
ਉੱਤਰ-
ਪੱਤੇਦਾਰ ਸਬਜ਼ੀਆਂ ਹਨ ਧਨੀਆ, ਪਾਲਕ, ਮੇਥੇ, ਮੇਥੀ ਆਦਿ । ਇਹਨਾਂ ਨੂੰ ਸਰਦ ਰੁੱਤ ਵਿਚ ਬੀਜਿਆ ਜਾਂਦਾ ਹੈ ।

ਪ੍ਰਸ਼ਨ 8.
ਮਿਰਚ ਦੀ ਪਨੀਰੀ ਲਈ ਬੀਜਾਈ ਦੀ ਸਿਫ਼ਾਰਸ਼ ਕਦੋਂ ਕੀਤੀ ਜਾਂਦੀ ਹੈ ?
ਉੱਤਰ-
ਮਿਰਚ ਦੀ ਪਨੀਰੀ ਲਈ ਬੀਜਾਈ ਅਖ਼ੀਰ ਅਕਤੂਬਰ ਤੋਂ ਅੱਧ ਨਵੰਬਰ ਵਿਚ ਕੀਤੀ ਜਾਂਦੀ ਹੈ ।

ਪ੍ਰਸ਼ਨ 9.
ਮਟਰ ਜ਼ਮੀਨ ਦੀ ਉਪਜਾਊ ਸ਼ਕਤੀ ਕਿਵੇਂ ਵਧਾਉਂਦੇ ਹਨ ?
ਉੱਤਰ-
ਮਟਰ ਦੀਆਂ ਜੜ੍ਹਾਂ ਵਿਚ ਲਾਹੇਵੰਦ ਜੀਵਾਣੂ ਹੁੰਦੇ ਹਨ ਜੋ ਕਿ ਜ਼ਮੀਨ ਵਿੱਚ ਨਾਈਟਰੋਜਨ ਦੀ ਮਾਤਰਾ ਵਧਾਉਂਦੇ ਹਨ । ਇਸ ਤਰ੍ਹਾਂ ਜ਼ਮੀਨ ਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ ।

ਪ੍ਰਸ਼ਨ 10.
ਸਰਦ ਰੁੱਤ ਵਾਲੀਆਂ ਸਬਜ਼ੀਆਂ ਬਾਰੇ ਦੱਸੋ ।
ਉੱਤਰ-
ਅਜਿਹੀਆਂ ਸਬਜ਼ੀਆਂ ਜਿਹਨਾਂ ਨੂੰ ਵੱਧਣ-ਫੁੱਲਣ ਲਈ ਵਧੇਰੇ ਠੰਡੇ ਮੌਸਮ ਦੀ ਲੋੜ ਹੁੰਦੀ ਹੈ, ਨੂੰ ਸਰਦ ਰੁੱਤ ਵਾਲੀਆਂ ਸਬਜ਼ੀਆਂ ਕਹਿੰਦੇ ਹਨ ਜਿਵੇਂ-ਮਟਰ, ਗੋਭੀ, ਪਾਲਕ, ਮੇਥੀ, ਮੇਥੇ, ਗਾਜਰ ਆਦਿ ।

PSEB 6th Class Agriculture Solutions Chapter 8 ਪੰਜਾਬ ਦੀਆਂ ਮੁੱਖ ਸਬਜ਼ੀਆਂ

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਹੇਠ ਲਿਖੀਆਂ ਸਬਜ਼ੀਆਂ ਬਾਰੇ ਸੰਖੇਪ ਵਿੱਚ ਦੱਸੋ ।
(1) ਮਿਰਚ
(2) ਪਿਆਜ਼
(3) ਆਲੂ
(4) ਭਿੰਡੀ ।
ਉੱਤਰ-
1. ਮਿਰਚ ਦੀ ਕਾਸ਼ਤ

  • ਕਿਸਮ – ਸੀ. ਐੱਚ-1, ਸੀ-ਐੱਚ-3, ਪੰਜਾਬ ਤੇਜ, ਪੰਜਾਬ ਸੁਰਖ ।
  • ਕਾਸ਼ਤ ਹੇਠ ਰਕਬਾ – 7.67 ਹਜ਼ਾਰ ਹੈਕਟੇਅਰ ।
  • ਮੌਸਮ – ਗਰਮ ਅਤੇ ਸਿੱਲ੍ਹਾ ਮੌਸਮ ।
  • ਬੀਜ ਦੀ ਮਾਤਰਾ – ਇਕ ਏਕੜ ਲਈ 200 ਗਰਾਮ ਬੀਜ ਦੀ ਲੋੜ ਹੈ । ਇਸ ਨੂੰ ਇਕ ਮਰਲੇ ਵਿਚ ਬੀਜ ਕੇ ਪਨੀਰੀ ਤਿਆਰ ਕੀਤੀ ਜਾਂਦੀ ਹੈ ।
  • ਬਿਜਾਈ ਦਾ ਸਮਾਂ – ਅਖ਼ੀਰ ਅਕਤੂਬਰ ਤੋਂ ਅੱਧ ਨਵੰਬਰ ਤੱਕ ਪਨੀਰੀ ਦੀ ਬਿਜਾਈ ਅਤੇ ਖੇਤ ਵਿਚ ਪਨੀਰੀ ਦੀ ਬਿਜਾਈ ਫਰਵਰੀ-ਮਾਰਚ ਮਹੀਨੇ ਵਿਚ ਕੀਤੀ ਜਾਂਦੀ ਹੈ ।

2. ਪਿਆਜ਼ ਦੀ ਕਾਸ਼ਤ

  • ਕਿਸਮਾਂ – ਪੰਜਾਬ ਵਾਈਟ, ਪੰਜਾਬ ਨਰੋਆ ਅਤੇ ਪੀ. ਆਰ ਓ-6.
  • ਮੌਸਮ – ਇਹ ਸਰਦੀਆਂ ਦੀ ਮਹੱਤਵਪੂਰਨ ਫ਼ਸਲ ਹੈ !
  • ਪਨੀਰੀ ਲਾਉਣ ਦਾ ਸਮਾਂ – ਅਕਤੂਬਰ ਤੋਂ ਨਵੰਬਰ ਅਤੇ ਦਸੰਬਰ ਜਾਂ ਜਨਵਰੀ !
  • ਬੀਜ ਦੀ ਮਾਤਰਾ – 4 ਤੋਂ 5 ਕਿਲੋ ਬੀਜ ।

3. ਆਲੂ ਦੀ ਕਾਸ਼ਤ

  • ਕਾਸ਼ਤ ਹੇਠ ਰਕਬਾ – ਪੰਜਾਬ ਵਿੱਚ ਸਭ ਤੋਂ ਵੱਧ ਰਕਬਾ ਆਲੂ ਦੀ ਕਾਸ਼ਤ ਹੇਠ ਹੈ ।
  • ਕਿਸਮਾਂ – ਕੁਫ਼ਰੀ ਪੁਖਰਾਜ, ਕੁਫ਼ਰੀ ਜੋਤੀ, ਕੁਫ਼ਰੀ ਸੰਧੂਰੀ ਤੇ ਕੁਫ਼ਰੀ ਬਾਦਸ਼ਾਹ ।
  • ਮੌਸਮ – ਠੰਡਾ ਮੌਸਮ ।
  • ਬੀਜ ਦੀ ਲੋੜ – ਇੱਕ ਏਕੜ ਲਈ 8-12 ਕੁਇੰਟਲ ਬੀਜ ।
  • ਬਿਜਾਈ ਦਾ ਸਮਾਂ – ਸਤੰਬਰ-ਅਕਤੂਬਰ ।
  • ਬਿਜਾਈ ਦਾ ਢੰਗ – ਹੱਥ ਨਾਲ ਜਾਂ ਟਰਾਂਸਪਲਾਂਟਰ ਨਾਲ ਬਿਜਾਈ ਕੀਤੀ ਜਾਂਦੀ ਹੈ ।
  • ਝਾੜ – 100 ਕੁਇੰਟਲ ਤੋਂ 140 ਕੁਇੰਟਲ ਤੱਕ ।

4. ਭਿੰਡੀ ਦੀ ਕਾਸ਼ਤ

  • ਕਿਸਮਾਂ – ਪੰਜਾਬ 7 ਅਤੇ ਪੰਜਾਬ 8
  • ਬਿਜਾਈ ਦਾ ਸਮਾਂ – ਫਰਵਰੀ-ਮਾਰਚ ਅਤੇ ਬਰਸਾਤ ਰੁੱਤ ਵਿਚ ਜੂਨ-ਜੁਲਾਈ ।
  • ਝਾੜ – ਪ੍ਰਤੀ ਏਕੜ ਝਾੜ 50 ਕੁਇੰਟਲ ।

ਪ੍ਰਸ਼ਨ 2.
ਸਬਜ਼ੀਆਂ ਮਨੁੱਖੀ ਭੋਜਨ ਦਾ ਅਨਿੱਖੜਵਾਂ ਅੰਗ ਕਿਉਂ ਹਨ ?
ਉੱਤਰ-
ਸਬਜ਼ੀਆਂ ਮਨੁੱਖੀ ਭੋਜਨ ਦਾ ਅਨਿੱਖੜਵਾਂ ਅੰਗ ਹਨ । ਸਬਜ਼ੀਆਂ ਵਿਚ ਮਨੁੱਖੀ ਸਰੀਰ ਲਈ ਲੋੜੀਂਦੇ ਖ਼ੁਰਾਕੀ ਤੱਤ ਮੌਜੂਦ ਹੁੰਦੇ ਹਨ । ਜਿਵੇਂ ਕਿ ਇਹਨਾਂ ਵਿੱਚ ਪ੍ਰੋਟੀਨ, ਖਣਿਜ, ਵਿਟਾਮਿਨ ਆਦਿ ਸਾਰੇ ਤੱਤ ਵੱਖ-ਵੱਖ ਮਾਤਰਾ ਵਿਚ ਹੁੰਦੇ ਹਨ । ਇਸੇ ਕਾਰਨ ਸਬਜ਼ੀਆਂ ਨੂੰ ਸੁਰੱਖਿਅਤ ਭੋਜਨ ਵੀ ਕਿਹਾ ਜਾਂਦਾ ਹੈ । ਖ਼ੁਰਾਕੀ ਮਾਹਰਾਂ ਅਨੁਸਾਰ ਇੱਕ ਵਿਅਕਤੀ ਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ 300 ਗ੍ਰਾਮ ਸਬਜ਼ੀਆਂ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 3.
ਮਟਰਾਂ ਵਿੱਚ ਕਿਹੜਾ ਟੀਕਾ ਲਗਦਾ ਹੈ ਤੇ ਕਿਉਂ ?
ਉੱਤਰ-
ਮਟਰ ਇਕ ਫਲੀਦਾਰ ਫ਼ਸਲ ਹੈ । ਮਟਰ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ । ਇਹ ਜ਼ਮੀਨ ਵਿਚ ਨਾਈਟਰੋਜਨ ਦੀ ਮਾਤਰਾ ਵਧਾਉਣ ਵਿਚ ਸਹਾਇਕ ਹੈ । ਇਸ ਦੇ ਬੀਜ ਨੂੰ ਬੀਜਣ ਤੋਂ ਪਹਿਲਾਂ ਰਾਈਜੋਬੀਅਮ ਦੇ ਟੀਕੇ ਨਾਲ ਸੋਧਿਆ ਜਾਂਦਾ ਹੈ । ਇਸ ਨਾਲ ਫ਼ਲੀਆਂ ਦਾ ਝਾੜ ਤੇ ਫ਼ਲੀਆਂ ਵਿਚ ਦਾਣਿਆਂ ਦੀ ਮਾਤਰਾ ਵੱਧਦੀ ਹੈ । ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਕੀਤਾ ਜਾਂਦਾ ਹੈ ।

ਪ੍ਰਸ਼ਨ 4.
ਵੱਖ-ਵੱਖ ਜੜ੍ਹ ਵਾਲੀਆਂ ਸਬਜ਼ੀਆਂ ਦੇ ਨਾਂ ਲਿਖ ਕੇ ਉਨ੍ਹਾਂ ਦੀਆਂ ਉੱਨਤ ਕਿਸਮਾਂ ਅਤੇ ਬੀਜਾਈ ਦੇ ਸਮੇਂ ਬਾਰੇ ਲਿਖੋ ।
ਉੱਤਰ-
ਗਾਜਰ – ਪੀ.ਸੀ-34, ਪੰਜਾਬ ਬਲੈਕ ਬਿਊਟੀ ।
ਮੂਲੀ – ਪੰਜਾਬ ਪਸੰਦ, ਪੂਸਾ ਚੇਤਕੀ ।
ਸ਼ਲਗਮ – ਐਲ-1.
ਜੜ੍ਹ ਵਾਲੀਆਂ ਉਪਰੋਕਤ ਸਾਰੀਆਂ ਸਬਜ਼ੀਆਂ ਦੀ ਬਿਜਾਈ ਸਤੰਬਰ-ਅਕਤੂਬਰ ਵਿੱਚ ਕੀਤੀ ਜਾਂਦੀ ਹੈ ।

ਪ੍ਰਸ਼ਨ 5.
ਕੱਦੂ ਜਾਤੀ ਦੀਆਂ ਸਬਜ਼ੀਆਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਕੱਦੂ ਜਾਤੀ ਦੀਆਂ ਸਬਜ਼ੀਆਂ-ਘੀਆ-ਕੱਦੂ, ਘੀਆ ਤੋਰੀ, ਚੱਪਣ ਕੱਦੂ, ਟਿੰਡਾ, ਕਰੇਲਾ, ਕਾਲੀ ਤੋਰੀ, ਖਰਬੂਜ਼ਾ, ਤਰ, ਤਰਬੂਜ਼, ਪੇਠਾ, ਖੀਰਾ ਆਦਿ ।
ਬਿਜਾਈ ਦਾ ਸਮਾਂ – ਫਰਵਰੀ ਤੋਂ ਮਾਰਚ ।
ਬੀਜ ਦੀ ਮਾਤਰਾ – ਪ੍ਰਤੀ ਏਕੜ ਲਗਪਗ 2 ਕਿਲੋ ਬੀਜ ।
ਤਿਆਰੀ – ਪੇਠਾ ਤਿਆਰ ਹੋਣ ਨੂੰ 4-5 ਮਹੀਨੇ ਲਗਦਾ ਹੈ ਅਤੇ ਬਾਕੀ ਸਬਜ਼ੀਆਂ 2-3 ਮਹੀਨੇ ਵਿਚ ਤਿਆਰ ਹੋ ਜਾਂਦੀਆਂ ਹਨ ।

PSEB 6th Class Agriculture Solutions Chapter 8 ਪੰਜਾਬ ਦੀਆਂ ਮੁੱਖ ਸਬਜ਼ੀਆਂ

PSEB 6th Class Agriculture Guide ਪੰਜਾਬ ਦੀਆਂ ਮੁੱਖ ਸਬਜ਼ੀਆਂ Important Questions and Answers

ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਭਿੰਡੀ ਦੀ ਕਿਸਮ ਹੈ-
(i) ਪੰਜਾਬ-7
(ii) ਪੰਜਾਬ ਛੁਹਾਰਾ
(iii) ਪੂਸਾ ਸਨੋਬਾਲ-1
(iv) ਪੰਜਾਬ-88.
ਉੱਤਰ-
(i) ਪੰਜਾਬ-7.

ਪ੍ਰਸ਼ਨ 2.
ਪਿਆਜ ਦੀ ਕਿਸਮ ਹੈ-
(i) ਪੰਜਾਬ ਵਾਈਟ
(ii) ਪੰਜਾਬ ਨਰੋਆ
(iii) ਪੀ. ਆਰ. ਓ.-6
(iv) ਸਾਰੀਆਂ ।
ਉੱਤਰ-
(iv) ਸਾਰੀਆਂ ।

ਪ੍ਰਸ਼ਨ 3.
ਬੈਂਗਣ ਦੀਆਂ ਸਾਲ ਵਿੱਚ ਕਿੰਨੀਆਂ ਫ਼ਸਲਾਂ ਲਾਈਆਂ ਜਾ ਸਕਦੀਆਂ ਹਨ ?
(i) 2
(ii) 3
(iii) 10
(iv) 4.
ਉੱਤਰ-
(iv) 4.

ਪ੍ਰਸ਼ਨ 4.
ਪੱਤੇਦਾਰ ਸਬਜ਼ੀ ਨਹੀਂ ਹੈ-
(i) ਸ਼ਲਗਮ
(ii) ਧਨੀਆ
(iii) ਮੇਥੀ
(iv) ਪਾਲਕ ।
ਉੱਤਰ-
(i) ਸ਼ਲਗਮ ।

ਪ੍ਰਸ਼ਨ 5.
ਕੱਦੂ ਜਾਤੀ ਦੀ ਸਬਜ਼ੀ ਨਹੀਂ ਹੈ-
(i) ਕਰੇਲਾ
(ii) ਟਮਾਟਰ
(iii) ਖਰਬੂਜ਼ਾ
(iv) ਖੀਰਾ ।
ਉੱਤਰ-
(ii) ਟਮਾਟਰ ।

PSEB 6th Class Agriculture Solutions Chapter 8 ਪੰਜਾਬ ਦੀਆਂ ਮੁੱਖ ਸਬਜ਼ੀਆਂ

ਖ਼ਾਲੀ ਥਾਂ ਭਰੋ-

(i) ਕੁਫ਼ਰੀ ਪੁਖਰਾਜ ………………… ਦੀ ਕਿਸਮ ਹੈ ।
ਉੱਤਰ-
ਆਲੂ

(ii) ਪਾਲਕ ………………….. ਰੁੱਤ ਦੀ ਸਬਜ਼ੀ ਹੈ ।
ਉੱਤਰ-
ਸਰਦ

(iii) ਪੰਜਾਬ ਨਗੀਨਾ ……………………… ਦੀ ਕਿਸਮ ਹੈ ।
ਉੱਤਰ-
ਬੈਂਗਣ

(iv) ਮਟਰ ਦੇ ਬੀਜ ਨੂੰ ……………………… ਦਾ ਟੀਕਾ ਲਗਾਇਆ ਜਾਂਦਾ ਹੈ ।
ਉੱਤਰ-
ਰਾਈਜੋਬੀਅਮ

(v) ਗੋਭੀ ਦੀ ਫ਼ਸਲ ……………….. ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ।
ਉੱਤਰ-
90-100

ਠੀਕ/ਗਲਤ-

(i) ਪੀ.ਸੀ-34 ਗਾਜਰ ਦੀ ਕਿਸਮ ਹੈ ।
ਉੱਤਰ-
ਠੀਕ

(ii) ਮਿਰਚ ਲਈ 200 ਗ੍ਰਾਮ ਬੀਜ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ ।
ਉੱਤਰ-
ਠੀਕ

PSEB 6th Class Agriculture Solutions Chapter 8 ਪੰਜਾਬ ਦੀਆਂ ਮੁੱਖ ਸਬਜ਼ੀਆਂ

(iii) ਪੰਜਾਬ ਛੁਹਾਰਾ ਟਮਾਟਰ ਦੀ ਕਿਸਮ ਹੈ ।
ਉੱਤਰ-
ਠੀਕ

(iv) ਪੰਜਾਬ ਸਦਾਬਹਾਰ ਆਲੂ ਦੀ ਕਿਸਮ ਹੈ ।
ਉੱਤਰ-
ਗ਼ਲਤ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਲੂ ਕਿਹੜੇ ਮੌਸਮ ਦੀ ਸਬਜ਼ੀ ਹੈ ?
ਉੱਤਰ-
ਠੰਡੇ ਮੌਸਮ ਦੀ ।

ਪ੍ਰਸ਼ਨ 2.
ਰੋਜ਼ਾਨਾ ਸਬਜ਼ੀਆਂ ਦੀ ਲੋੜ ਬਾਰੇ ਦੱਸੋ ।
ਉੱਤਰ-
300 ਗ੍ਰਾਮ ਰੋਜ਼ਾਨਾ ।

ਪ੍ਰਸ਼ਨ 3.
ਆਲੂ ਦੀ ਬਿਜਾਈ ਲਈ ਬੀਜ ਦੀ ਲੋੜ ਦੱਸੋ ।
ਉੱਤਰ-
8-12 ਕੁਇੰਟਲ ।

ਪ੍ਰਸ਼ਨ 4.
ਮਿਰਚ ਲਈ ਬੀਜ ਦੀ ਲੋੜ ਦੱਸੋ ।
ਉੱਤਰ-
200 ਗ੍ਰਾਮ ਬੀਜ ਪ੍ਰਤੀ ਏਕੜ ।

ਪ੍ਰਸ਼ਨ 5.
ਪੰਜਾਬ ਵਿੱਚ ਮਿਰਚ ਦੀ ਕਾਸ਼ਤ ਹੇਠ ਰਕਬਾ ਦੱਸੋ ।
ਉੱਤਰ-
7.67 ਹਜ਼ਾਰ ਹੈਕਟੇਅਰ ।

PSEB 6th Class Agriculture Solutions Chapter 8 ਪੰਜਾਬ ਦੀਆਂ ਮੁੱਖ ਸਬਜ਼ੀਆਂ

ਪ੍ਰਸ਼ਨ 6.
ਪੰਜਾਬ ਛੁਹਾਰਾ ਕਿਸ ਦੀ ਕਿਸਮ ਹੈ ?
ਉੱਤਰ-
ਟਮਾਟਰ ਦੀ ।

ਪ੍ਰਸ਼ਨ 7.
ਟਮਾਟਰ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
ਇੱਕ ਏਕੜ ਲਈ 100 ਗ੍ਰਾਮ ਬੀਜ ਦੀ ਲੋੜ ਹੈ ।

ਪ੍ਰਸ਼ਨ 8.
ਕੱਦੂ ਜਾਤੀ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
2 ਕਿਲੋ ਬੀਜ ਪ੍ਰਤੀ ਏਕੜ ।

ਪ੍ਰਸ਼ਨ 9.
ਭਿੰਡੀ ਦੀਆਂ ਕਿਸਮਾਂ ਬਾਰੇ ਦੱਸੋ ।
ਉੱਤਰ-
ਪੰਜਾਬ-7, ਪੰਜਾਬ-8.

ਪ੍ਰਸ਼ਨ 10.
ਗੋਭੀ ਦੀਆਂ ਉੱਨਤ ਕਿਸਮਾਂ ਦੱਸੋ ।
ਉੱਤਰ-
ਪੂਸਾ ਸਨੋਬਾਲ-1, ਪੂਸਾ ਸਨੋਬਾਲ-ਕੇ.-1.

ਪ੍ਰਸ਼ਨ 11.
ਗੋਭੀ ਦੀ ਫ਼ਸਲ ਕਿੰਨੇ ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ?
ਉੱਤਰ-
90-100 ਦਿਨਾਂ ਵਿੱਚ ।

PSEB 6th Class Agriculture Solutions Chapter 8 ਪੰਜਾਬ ਦੀਆਂ ਮੁੱਖ ਸਬਜ਼ੀਆਂ

ਪ੍ਰਸ਼ਨ 12.
ਗੋਭੀ ਦੀ ਬਿਜਾਈ ਦਾ ਸਮਾਂ ਦੱਸੋ ।
ਉੱਤਰ-
ਸਤੰਬਰ-ਅਕਤੂਬਰ ।

ਪ੍ਰਸ਼ਨ 13.
ਮਟਰ ਦੀ ਬਿਜਾਈ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
30-45 ਕਿਲੋ ਪ੍ਰਤੀ ਏਕੜ ।

ਪ੍ਰਸ਼ਨ 14.
ਮਟਰ ਦੇ ਬੀਜ ਨੂੰ ਬੀਜਣ ਤੋਂ ਪਹਿਲਾਂ ਕਿਹੜਾ ਟੀਕਾ ਲਗਾਇਆ ਜਾਂਦਾ ਹੈ ?
ਉੱਤਰ-
ਰਾਈਜੋਬੀਅਮ ਦਾ ।

ਪ੍ਰਸ਼ਨ 15.
ਪੰਜਾਬ ਨਗੀਨਾ ਕਿਸ ਦੀ ਕਿਸਮ ਹੈ ?
ਉੱਤਰ-
ਬੈਂਗਣ ।

ਪ੍ਰਸ਼ਨ 16.
ਪਿਆਜ ਦੀਆਂ ਕਿਸਮਾਂ ਦੇ ਨਾਂ ਲਿਖੋ ।
ਉੱਤਰ-
ਪੰਜਾਬ ਵਾਈਟ, ਪੰਜਾਬ ਨਰੋਆ, ਪੀ. ਆਰ. ਓ.-6.

PSEB 6th Class Agriculture Solutions Chapter 8 ਪੰਜਾਬ ਦੀਆਂ ਮੁੱਖ ਸਬਜ਼ੀਆਂ

ਪ੍ਰਸ਼ਨ 17.
ਮੂਲੀ ਗਾਜਰ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
4-5 ਕਿਲੋ ਬੀਜ ਪ੍ਰਤੀ ਏਕੜ ।

ਪ੍ਰਸ਼ਨ 18.
ਸ਼ਲਗਮ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
ਪ੍ਰਤੀ ਏਕੜ 2-3 ਕਿਲੋ ਬੀਜ ।

ਪ੍ਰਸ਼ਨ 19.
ਪੀ. ਸੀ. 34 ਕਿਸ ਦੀ ਕਿਸਮ ਹੈ ?
ਉੱਤਰ-
ਗਾਜਰ ਦੀ ।

ਪ੍ਰਸ਼ਨ 20.
ਟਮਾਟਰ ਕਿਸ ਰੁੱਤ ਦੀ ਫ਼ਸਲ ਹੈ ?
ਉੱਤਰ-
ਗਰਮ ਰੁੱਤ ਦੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬੈਂਗਣ ਦੀ ਕਾਸ਼ਤ ਬਾਰੇ ਦੱਸੋ ।
ਉੱਤਰ-
ਬੈਂਗਣ ਦੀਆਂ ਕਿਸਮਾਂ – ਪੰਜਾਬ ਸਦਾਬਹਾਰ, ਪੀ. ਬੀ. ਐੱਚ.-3, ਪੰਜਾਬ ਨਗੀਨਾ ।
ਬੀਜਣ ਦਾ ਢੰਗ – ਪਹਿਲਾਂ ਪਨੀਰੀ ਲਾਈ ਜਾਂਦੀ ਹੈ ਤੇ ਫਿਰ ਪੁੱਟ ਕੇ, ਬੂਟੇ ਕਤਾਰਾਂ ਵਿਚ ਲਗਾਏ ਜਾਂਦੇ ਹਨ ।
ਸਾਲ ਵਿੱਚ ਫ਼ਸਲਾਂ ਦੀ ਗਿਣਤੀ – ਸਾਲ ਵਿਚ 4 ਵਾਰ ਫ਼ਸਲ ਲਈ ਜਾਂਦੀ ਹੈ ।

PSEB 6th Class Agriculture Solutions Chapter 8 ਪੰਜਾਬ ਦੀਆਂ ਮੁੱਖ ਸਬਜ਼ੀਆਂ

ਪ੍ਰਸ਼ਨ 2.
ਗੋਭੀ ਦੀ ਫ਼ਸਲ ਬਾਰੇ ਦੱਸੋ ।
ਉੱਤਰ-
ਕਿਸਮਾਂ – ਪੂਸਾ ਸਨੋਬਾਲ-1, ਪੂਸਾ ਸਨੋਬਾਲ-ਕੇ-1
ਮੌਸਮ – ਸਰਦ ਮੌਸਮ ਦੀ ਸਬਜ਼ੀ ।
ਤਿਆਰੀ ਲਈ ਸਮਾਂ – 90-100 ਦਿਨ ।
ਬੀਜ ਦੀ ਲੌੜ – 250-500 ਗ੍ਰਾਮ ਬੀਜ ਪ੍ਰਤੀ ਏਕੜ ।
ਬਿਜਾਈ ਦਾ ਸਮਾਂ – ਸਤੰਬਰ-ਅਕਤੂਬਰ ।
ਬਿਜਾਈ ਦਾ ਢੰਗ – ਪਹਿਲਾਂ ਪਨੀਰੀ ਤਿਆਰ ਕੀਤੀ ਜਾਂਦੀ ਹੈ ।

ਪ੍ਰਸ਼ਨ 3.
ਟਮਾਟਰ ਦੀ ਕਾਸ਼ਤ ਬਾਰੇ ਦੱਸੋ ।
ਉੱਤਰ-
ਕਿਸਮਾਂ – ਪੰਜਾਬ ਵਰਖਾ ਬਹਾਰ-1, ਪੰਜਾਬ ਰੱਤਾ, ਪੰਜਾਬ ਵਰਖਾ ਬਹਾਰ-2, ਟੀ. ਐੱਚ.-1, ਪੰਜਾਬ ਛੁਹਾਰਾ ।
ਮੌਸਮ – ਗਰਮ ਰੁੱਤ ਦੀ ਫ਼ਸਲ ।
ਬਿਜਾਈ ਦਾ ਸਮਾਂ – ਨਵੰਬਰ ।
ਬੀਜ ਦੀ ਲੋੜ – ਇਕ ਏਕੜ ਦੀ ਪਨੀਰੀ ਲਈ 100 ਗ੍ਰਾਮ ਬੀਜ ਦੀ ਲੋੜ ਹੈ ।

ਪ੍ਰਸ਼ਨ 4.
ਪੰਜਾਬ ਵਿੱਚ ਕੁੱਲ ਸਬਜ਼ੀਆਂ ਹੇਠ ਰਕਬਾ ਦੱਸੋ ।
ਉੱਤਰ-
ਪੰਜਾਬ ਵਿਚ ਸਬਜ਼ੀਆਂ ਦੀ ਕਾਸ਼ਤ ਲਗਪਗ ਦੋ ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਆਲੂ, ਮਿਰਚ, ਟਮਾਟਰ, ਗੋਭੀ, ਪਿਆਜ਼ ਲਈ ਕਿਸਮਾਂ ਅਤੇ ਬੀਜ ਦੀ ਮਾਤਰਾ ਦੱਸੋ ।
ਉੱਤਰ-

ਸਬਜ਼ੀ ਕਿਸਮਾਂ ਬੀਜ ਦੀ ਮਾਤਰਾ
ਆਲੂ ਕੁਫਰੀ ਪੁਖਰਾਜ, ਕੁਫ਼ਰੀ ਜੋਤੀ, ਕੁਫਰੀ ਸੰਧੂਰੀ, ਕੁਫਰੀ ਬਾਦਸ਼ਾਹ 8-12 ਕੁਇੰਟਲ ਪ੍ਰਤੀ ਏਕੜ
ਮਿਰਚ ਸੀ-ਐੱਚ-1, ਸੀ. ਐੱਚ-3 ਪੰਜਾਬ ਤੇਜ਼ 200 ਗ੍ਰਾਮ ਇਕ ਮਰਲੇ ਦੀ ਪਨੀਰੀ ਲਈ
ਟਮਾਟਰ ਪੰਜਾਬ ਰੱਤਾ, ਪੰਜਾਬ ਛੁਹਾਰਾ, ਪੰਜਾਬ ਵਰਖਾ ਬਹਾਰ-1, ਪੰਜਾਬ ਵਰਖਾ-2, ਟੀ. ਐਚ.-1 100 ਗ੍ਰਾਮ ਬੀਜ ਇਕ ਏਕੜ ਦੀ ਪਨੀਰੀ ਲਈ
ਗੋਭੀ ਪੂਸਾ ਸਨੋਬਾਲ-1

ਪੂਸਾ ਸਨੋਵਾਲ-ਕੇ-1

ਇਕ ਏਕੜ ਦੀ ਪਨੀਰੀ ਲਈ 250-500 ਗ੍ਰਾਮ ਬੀਜ
ਪਿਆਜ਼ ਪੰਜਾਬ ਬਾਈਟ, ਪੰਜਾਬ ਨਰੋਆ, ਪੀ. ਆਰ. ਓ-6 4-5 ਕਿਲੋ ਬੀਜ

PSEB 6th Class Agriculture Solutions Chapter 8 ਪੰਜਾਬ ਦੀਆਂ ਮੁੱਖ ਸਬਜ਼ੀਆਂ

ਪੰਜਾਬ ਦੀਆਂ ਮੁੱਖ ਸਬਜ਼ੀਆਂ PSEB 6th Class Agriculture Notes

  1. ਸਬਜ਼ੀਆਂ ਵਿੱਚ ਪ੍ਰੋਟੀਨ, ਵਿਟਾਮਿਨ, ਖਣਿਜ ਹੁੰਦੇ ਹਨ ।
  2. ਸਰੀਰ ਨੂੰ ਤੰਦਰੁਸਤ ਰੱਖਣ ਲਈ ਹਰ ਰੋਜ਼ 300 ਗਰਾਮ ਸਬਜ਼ੀਆਂ ਦੀ ਲੋੜ ਹੈ ।
  3. ਪੰਜਾਬ ਵਿਚ ਸਬਜ਼ੀਆਂ ਦੀ ਕਾਸ਼ਤ ਲਗਪਗ ਦੋ ਲੱਖ ਹੈਕਟੇਅਰ ਰਕਬੇ ਵਿਚ ਕੀਤੀ ਜਾਂਦੀ ਹੈ ।
  4. ਗਰਮ ਰੁੱਤ ਦੀਆਂ ਸਬਜ਼ੀਆਂ ਹਨ-ਕੱਦੂ ਜਾਤੀ ਦੀਆਂ ਸਬਜ਼ੀਆਂ, ਭਿੰਡੀ, ਟਮਾਟਰ, ਬੈਂਗਣ ਆਦਿ ।
  5. ਸਰਦ ਰੁੱਤ ਦੀਆਂ ਸਬਜ਼ੀਆਂ-ਮਟਰ, ਗੋਭੀ, ਪਾਲਕ, ਮੇਥੀ, ਮੂਲੀ, ਗਾਜਰ ਆਦਿ ।
  6. ਪੰਜਾਬ ਵਿਚ ਸਬਜ਼ੀਆਂ ਹੇਠ ਸਭ ਤੋਂ ਵੱਧ ਰਕਬਾ ਆਲੂ ਦੀ ਫ਼ਸਲ ਹੇਠ ਹੈ ।
  7. ਆਲੂ ਠੰਡੇ ਮੌਸਮ ਦੀ ਸਬਜ਼ੀ ਹੈ, ਇਸ ਲਈ ਬੀਜਾਈ ਦਾ ਢੁਕਵਾਂ ਸਮਾਂ ਸਤੰਬਰ ਅਕਤੂਬਰ ਦਾ ਹੈ ।
  8. ਆਲੂ ਦੀਆਂ ਕਿਸਮਾਂ ਹਨ-ਕੁਫ਼ਰੀ ਪੁਖਰਾਜ, ਕੁਫ਼ਰੀ ਜੋਤੀ, ਕੁਫ਼ਰੀ ਸੰਧੂਰੀ, ਕੁਫ਼ਰੀ ਬਾਦਸ਼ਾਹ ।
  9. ਆਲੂ ਲਈ ਇਕ ਏਕੜ ਲਈ 8-12 ਕੁਇੰਟਲ ਬੀਜ ਦੀ ਲੋੜ ਪੈਂਦੀ ਹੈ ।
  10. ਮਿਰਚ ਦੀ ਕਾਸ਼ਤ ਹੇਠਾਂ ਪੰਜਾਬ ਵਿੱਚ 7.67 ਹਜ਼ਾਰ ਹੈਕਟੇਅਰ ਰਕਬਾ ਹੈ ।
  11. ਮਿਰਚ ਦੀਆਂ ਕਿਸਮਾਂ ਹਨ-ਸੀ. ਐੱਚ.-1, ਸੀ. ਐੱਚ.-3, ਪੰਜਾਬ ਤੇਜ ਆਦਿ ।
  12. ਮਿਰਚ ਦੀ ਬਿਜਾਈ ਲਈ 200 ਗ੍ਰਾਮ ਬੀਜ ਇਕ ਮਰਲੇ ਵਿਚ ਪਨੀਰੀ ਲਈ ਬਹੁਤ ਹੈ ।
  13. ਟਮਾਟਰ ਦੀਆਂ ਕਿਸਮਾਂ ਹਨ-ਪੰਜਾਬ ਰੱਤਾ, ਪੰਜਾਬ ਛੁਹਾਰਾ, ਪੰਜਾਬ ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ-2, ਟੀ. ਐੱਚ-1.
  14. ਟਮਾਟਰ ਦੀ ਇੱਕ ਏਕੜ ਪਨੀਰੀ ਲਈ 100 ਗ੍ਰਾਮ ਬੀਜ ਦੀ ਲੋੜ ਹੈ ।
  15. ਘੀਆ ਕੱਦੂ, ਚੱਪਨ ਕੱਦੂ, ਕਰੇਲਾ, ਟਾਂਡਾ, ਘੀਆ ਤੋਰੀ, ਖ਼ਰਬੂਜਾ, ਤਰਬੂਜ਼, ਤਰ, ਖੀਰਾ, ਪੇਠਾ ਆਦਿ ਕੱਦੂ ਜਾਤੀ ਦੀਆਂ ਸਬਜ਼ੀਆਂ ਹਨ ।
  16. ਕੱਦੂ ਜਾਤੀ ਲਈ ਪ੍ਰਤੀ ਏਕੜ 2 ਕਿਲੋ ਬੀਜ ਦੀ ਲੋੜ ਹੈ ।
  17. ਭਿੰਡੀ ਦੀਆਂ ਕਿਸਮਾਂ ਹਨ-ਪੰਜਾਬ-7 ਅਤੇ ਪੰਜਾਬ-8.
  18. ਬੈਂਗਣ ਦੀਆਂ ਕਿਸਮਾਂ ਹਨ ਬੀ. ਐੱਚ-2, ਪੰਜਾਬ ਸਦਾਬਹਾਰ, ਪੀ. ਬੀ. ਐੱਚ-3, ਪੰਜਾਬ ਨਗੀਨਾ ।
  19. ਬੈਂਗਣ ਦੀ ਪਹਿਲਾਂ ਪਨੀਰੀ ਲਗਾਈ ਜਾਂਦੀ ਹੈ ।
  20. ਗੋਭੀ ਦੀਆਂ ਕਿਸਮਾਂ ਹਨ-ਪੂਸਾ ਸਨੋਬਾਲ-1; ਪੂਸਾ ਸਨੋਬਾਲ-ਕੇ-1.
  21. ਇੱਕ ਏਕੜ ਦੀ ਪਨੀਰੀ ਲਈ ਗੋਭੀ ਦਾ 250-500 ਗ੍ਰਾਮ ਬੀਜ ਲੋੜੀਂਦਾ ਹੈ ।
  22. ਮਟਰ ਦੀਆਂ ਕਿਸਮਾਂ ਹਨ-ਮਿੱਠੀ ਫਲੀ, ਪੰਜਾਬ-88, ਪੰਜਾਬ 89 ।
  23. ਮਟਰ ਦਾ 3045 ਕਿਲੋ ਬੀਜ ਇੱਕ ਏਕੜ ਦੇ ਹਿਸਾਬ ਨਾਲ ਲੋੜੀਂਦਾ ਹੈ ।
  24. ਪਿਆਜ ਦੀਆਂ ਕਿਸਮਾਂ ਹਨ-ਪੰਜਾਬ ਬਾਈਟ, ਪੰਜਾਬ ਨਰੋਆ, ਪੀ. ਆਰ. ਓ.-6.
  25. ਪਿਆਜ਼ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜ ਦੀ ਲੋੜ ਹੈ ।
  26. ਜੜਾਂ ਵਾਲੀਆਂ ਸਬਜ਼ੀਆਂ ਹਨ-ਮੂਲੀ, ਗਾਜਰ, ਸ਼ਲਗਮ ।
  27. ਧਨੀਆ, ਪਾਲਕ, ਮੇਥੀ ਆਦਿ ਪੱਤੇਦਾਰ ਸਬਜ਼ੀਆਂ ਹਨ ।

PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

Punjab State Board PSEB 6th Class Agriculture Book Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ Textbook Exercise Questions and Answers.

PSEB Solutions for Class 6 Agriculture Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

Agriculture Guide for Class 6 PSEB ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ Textbook Questions and Answers

ਅਭਿਆਸ
(ੳ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ-

ਪ੍ਰਸ਼ਨ 1.
ਬਰਸਾਤ ਰੁੱਤ ਦੇ ਫੁੱਲ ਕਿਸ ਮਹੀਨੇ ਵਿਚ ਲਗਾਏ ਜਾਂਦੇ ਹਨ ?
ਉੱਤਰ-
ਜੁਲਾਈ ਵਿੱਚ ।

ਪ੍ਰਸ਼ਨ 2.
ਪੱਤਝੜ ਵਿਚ ਲਗਾਏ ਜਾਣ ਵਾਲੇ ਪੌਦਿਆਂ ਦਾ ਨਾਮ ਲਿਖੋ ।
ਉੱਤਰ-
ਗੁਲਦਾਉਦੀ ।

PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

ਪ੍ਰਸ਼ਨ 3.
ਕਿਸੇ ਦੋ ਲਾਲ ਰੰਗ ਵਾਲੇ ਫੁੱਲਾਂ ਦੇ ਨਾਮ ਲਿਖੋ ?
ਉੱਤਰ-
ਗੁਲਮੋਹਰ, ਬੋਤਲ ਬੁਰਸ਼ ।

ਪ੍ਰਸ਼ਨ 4.
ਗੁਲਾਬ ਦੇ ਪੌਦੇ ਕਿਸ ਮੌਸਮ ਵਿਚ ਲਗਾਏ ਜਾਂਦੇ ਹਨ ?
ਉੱਤਰ-
ਨਵੰਬਰ ਤੋਂ ਮਾਰਚ ਤੱਕ ।

ਪ੍ਰਸ਼ਨ 5.
ਕਿਸ ਫੁੱਲ ਨੂੰ ਪਤਝੜ ਦੀ ਰਾਣੀ ਵੀ ਕਿਹਾ ਜਾਂਦਾ ਹੈ ?
ਉੱਤਰ-
ਗੁਲਦਾਉਦੀ ਨੂੰ ।

ਪ੍ਰਸ਼ਨ 6.
ਗਲਦਾਉਦੀ ਦੇ ਫੁੱਲ ਕਿਸ ਮਹੀਨੇ ਵਿਚ ਆਉਂਦੇ ਹਨ ?
ਉੱਤਰ-
ਨਵੰਬਰ-ਦਸੰਬਰ ਵਿੱਚ ।

ਪ੍ਰਸ਼ਨ 7.
ਦੇਸੀ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਤੋਂ ਕੀ ਤਿਆਰ ਕੀਤਾ ਜਾਂਦਾ ਹੈ ?
ਉੱਤਰ-
ਗੁਲਕੰਦ ।

ਪ੍ਰਸ਼ਨ 8.
ਦਰੱਖ਼ਤ ਕਿਸ ਤਕਨੀਕ ਦੁਆਰਾ ਹਵਾ ਵਿਚ ਨਮੀ ਦੀ ਮਾਤਰਾ ਵਧਾ ਕੇ ਵਾਤਾਵਰਣ ਨੂੰ ਠੰਢਾ ਕਰਦੇ ਹਨ ?
ਉੱਤਰ-
ਵਾਸ਼ਪੀਕਰਨ ਦੁਆਰਾ ।

PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

ਪ੍ਰਸ਼ਨ 9.
ਬਰਸਾਤ ਰੁੱਤ ਦੇ ਫੁੱਲਾਂ ਦੇ ਨਾਮ ਲਿਖੋ ।
ਉੱਤਰ-
ਕੁੱਕੜ ਕਲਗੀ ਤੇ ਬਾਲਸਮ ।

ਪ੍ਰਸ਼ਨ 10.
ਪੌਦੇ ਹਵਾ ਵਿਚ ਕਿਹੜੀ ਗੈਸ ਛੱਡਦੇ ਹਨ ?
ਉੱਤਰ-
ਆਕਸੀਜਨ ।

(ਅ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇਕ ਜਾਂ ਦੋ ਵਾਕਾਂ ਵਿਚ ਦਿਓ-

ਪ੍ਰਸ਼ਨ 1.
ਵੇਲਾਂ ਦੇ ਕਿਹੜੇ ਭਾਗ ਉਹਨਾਂ ਨੂੰ ਕੰਧਾਂ ਤੇ ਚੜ੍ਹਨ ਵਿਚ ਸਹਾਇਤਾ ਕਰਦੇ ਹਨ ? ਉਦਾਹਰਨ ਸਹਿਤ ਲਿਖੋ ।
ਉੱਤਰ-
ਵੇਲਾਂ ਤੇ ਲੱਗੇ ਭਾਗ ਜਿਵੇਂ ਕੰਡੇ, ਰਸਦਾਰ ਪਦਾਰਥ, ਟੈਨਡਰਿਲ ਆਦਿ ਇਹਨਾਂ ਦੀ ਕੰਧਾਂ ਤੇ ਚੜ੍ਹਨ ਵਿਚ ਸਹਾਇਤਾ ਕਰਦੇ ਹਨ । ਜਿਵੇਂ ਬੋਗਨਵੀਲੀਆ ਵਿੱਚ ਕੰਡੇ, ਛਿਪਕਲੀ ਵੇਲ ਵਿਚ ਰਸਦਾਰ ਪਦਾਰਥ, ਗੋਲਡਨ ਸ਼ਾਵਰ ਵਿਚ ਟੈਨਡਰਿਲ ।

ਪ੍ਰਸ਼ਨ 2.
ਸਰਦ ਰੁੱਤ ਵਿਚ ਲਗਾਏ ਜਾਣ ਵਾਲੇ ਫੁੱਲਾਂ ਦੇ ਨਾਮ ਲਿਖੋ ਅਤੇ ਇਹ ਕਿਸ ਮਹੀਨੇ ਵਿਚ ਲਗਾਏ ਜਾਂਦੇ ਹਨ ?
ਉੱਤਰ-
ਕੁੱਤਾ ਫੁੱਲ, ਫਲਾਕਸ, ਵਰਬੀਨਾ, ਗੇਂਦਾ, ਗੇਂਦੀ, ਸਵੀਟ ਵਿਲੀਅਮ, ਸਵੀਟ ਪੀਜ਼ ਆਦਿ ਸਰਦ ਰੁੱਤ ਦੇ ਫੁੱਲ ਹਨ । ਇਹਨਾਂ ਨੂੰ ਅਕਤੂਬਰ-ਨਵੰਬਰ ਵਿਚ ਪਨੀਰੀ ਤਿਆਰ ਕਰਕੇ ਲਗਾਇਆ ਜਾਂਦਾ ਹੈ ।

ਪ੍ਰਸ਼ਨ 3.
ਪਤਝੜ ਵਾਲੇ ਬੂਟੇ ਕਿਸ ਮੌਸਮ (ਮਹੀਨੇ) ਵਿਚ ਲਗਾਏ ਜਾਂਦੇ ਹਨ ? ਕੋਈ ਦੋ ਪਤਝੜ ਵਿਚ ਲਗਾਏ ਜਾਣ ਵਾਲੇ ਬੂਟਿਆਂ ਦੇ ਨਾਮ ਲਿਖੋ ।
ਉੱਤਰ-
ਪਤਝੜ ਵਾਲੇ ਬੂਟੇ ਹਨ-ਕੁਈਨ ਫਲਾਵਰ, ਸਾਵਣੀ, ਸ਼ਹਿਤੂਤ । ਇਹਨਾਂ ਦਾ ਫੁਟਾਰਾ ਆਉਣ ਤੋਂ ਪਹਿਲਾਂ ਅੱਧ ਦਸੰਬਰ-ਜਨਵਰੀ ਵਿਚ ਲਗਾਇਆ ਜਾਂਦਾ ਹੈ ।

ਪ੍ਰਸ਼ਨ 4.
ਖੂਬਸੂਰਤ ਪੱਤਿਆਂ ਵਾਲੀਆਂ ਝਾੜੀਆਂ ਦੇ ਨਾਮ ਲਿਖੋ ਅਤੇ ਇਹਨਾਂ ਦੀ ਚੋਣ ਕਿਸ ਅਧਾਰ ਤੇ ਕੀਤੀ ਜਾਂਦੀ ਹੈ ?
ਉੱਤਰ-
ਗੋਲਡਨ ਸ਼ਾਵਰ, ਲੱਸਣ ਵੇਲ, ਪਰਦਾ ਵੇਲ ਆਦਿ ਖ਼ੂਬਸੂਰਤ ਪੱਤਿਆਂ ਵਾਲੀਆਂ ਝਾੜੀਆਂ ਹਨ । ਇਹਨਾਂ ਨੂੰ ਇਹਨਾਂ ਦੇ ਕੱਦ ਮੁਤਾਬਿਕ ਲਗਾਇਆ ਜਾਂਦਾ ਹੈ ।

ਪ੍ਰਸ਼ਨ 5.
ਫੈਲਾਅ ਦੇ ਅਧਾਰ ਤੇ ਦਰੱਖ਼ਤਾਂ ਨੂੰ ਕਿੰਨੀਆਂ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਦਰੱਖ਼ਤਾਂ ਨੂੰ ਗੋਲ ਛੱਤਰੀ (ਮੋਲਸਰੀ, ਫੈਲਾਅ ਆਕਾਰ (ਗੁਲਮੋਹਰ) ਸਿੱਧੇ ਜਾਣ ਵਾਲੇ ਸਿਲਵਰ ਓਕ, ਝੁਕਵੀਆਂ ਸ਼ਾਖਾਵਾਂ ਬੋਤਲ ਬੁਰਸ਼ ਆਦਿ ।

PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

ਪ੍ਰਸ਼ਨ 6.
ਕਿਹੜੇ ਫੁੱਲਾਂ ਦਾ ਤੇਲ ਕੱਢ ਕੇ ਉਸਨੂੰ ਖ਼ੁਸ਼ਬੂ ਦੀਆਂ ਵਸਤੂਆਂ ਵਿੱਚ ਵੀ ਵਰਤਿਆ। ਜਾਂਦਾ ਹੈ ?
ਉੱਤਰ-
ਗੁਲਾਬ, ਜੈਸਮੀਨ, ਰਜਨੀਗੰਧਾ, ਮੋਤੀਆ ਆਦਿ ਦਾ ਤੇਲ ਕੱਢ ਕੇ ਉਸਨੂੰ ਖੁਸ਼ਬੂ ਦੀਆਂ ਵਸਤੂਆਂ ਵਿਚ ਵਰਤਿਆ ਜਾਂਦਾ ਹੈ ।

ਪ੍ਰਸ਼ਨ 7.
ਵਪਾਰਕ ਪੱਖ ਤੋਂ ਸਜਾਵਟੀ ਫੁੱਲ ਕਿਵੇਂ ਲਾਭਦਾਇਕ ਹੋ ਸਕਦੇ ਹਨ ?
ਉੱਤਰ-
ਫੁੱਲਾਂ ਦਾ ਵਪਾਰ ਕਰਕੇ ਚੰਗਾ ਮੁਨਾਫ਼ਾ ਲਿਆ ਜਾ ਸਕਦਾ ਹੈ । ਪੰਜਾਬ ਵਿਚ ਗੇਂਦਾ, ਗੇਂਦੀ ਅਤੇ ਗਲੈਡੀਓਲਸ ਆਦਿ ਦੀ ਕਾਸ਼ਤ ਵਪਾਰਕ ਪੱਧਰ ਤੇ ਹੁੰਦੀ ਹੈ ! ਜ਼ਰਬਰਾ ਅਤੇ ਗੁਲਾਬ ਦੀ ਉੱਚ ਪੱਧਰ ਤੇ ਪੈਦਾਵਾਰ ਕੀਤੀ ਜਾਂਦੀ ਹੈ । ਇਹਨਾਂ ਨੂੰ ਪਲਾਸਟਿਕ ਦੇ ਗਰੀਨ ਹਾਊਸ ਬਣਾ ਕੇ ਉਗਾਇਆ ਜਾਂਦਾ ਹੈ । ਇਸੇ ਤਰ੍ਹਾਂ ਮੌਸਮੀ ਫੁੱਲਾਂ ਦੇ ਬੀਜ ਤਿਆਰ ਕਰਕੇ ਅਮਰੀਕਾ, ਕੈਨੇਡਾ, ਜਰਮਨੀ ਆਦਿ ਵਿਚ ਭੇਜੇ ਜਾਂਦੇ ਹਨ ।

ਪ੍ਰਸ਼ਨ 8.
ਦਰੱਖ਼ਤ, ਝਾੜੀਆਂ, ਵੇਲਾਂ ਆਦਿ ਲਗਾਉਣ ਦਾ ਸਹੀ ਸਮਾਂ ਕਿਹੜਾ ਹੁੰਦਾ ਹੈ ?
ਉੱਤਰ-
ਦਰੱਖ਼ਤ, ਝਾੜੀਆਂ, ਵੇਲਾਂ ਆਦਿ ਲਗਾਉਣ ਦਾ ਸਹੀ ਸਮਾਂ ਬਰਸਾਤ ਰੁੱਤ ਜੁਲਾਈ-ਅਗਸਤ ਅਤੇ ਬਸੰਤ ਰੁੱਤ ਫਰਵਰੀ-ਮਾਰਚ ਦੇ ਮਹੀਨੇ ਹਨ ।

ਪ੍ਰਸ਼ਨ 9.
ਦਰੱਖਤਾਂ ਨੂੰ ਕੱਦ ਅਤੇ ਛਤਰੀ ਦੇ ਆਧਾਰ ਤੇ ਕਿਹੜੀਆਂ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਦਰੱਖ਼ਤਾਂ ਨੂੰ ਕੱਦ ਅਤੇ ਛੱਤਰੀ ਦੇ ਆਧਾਰ ਤੇ ਵੱਡੇ, ਦਰਮਿਆਨੇ ਅਤੇ ਛੋਟੇ ਦਰਖ਼ਤਾਂ ਵਿੱਚ ਵੰਡ ਸਕਦੇ ਹਾਂ ।

ਪ੍ਰਸ਼ਨ 10.
ਗਮਲਿਆਂ ਵਿੱਚ ਕਿਹੜੇ ਪੌਦੇ ਲਗਾਏ ਜਾ ਸਕਦੇ ਹਨ ?
ਉੱਤਰ-
ਪਾਲਮ, ਮਨੀ ਪਲਾਂਟ, ਰਬੜ ਪਲਾਂਟ ਆਦਿ ਨੂੰ ਗਮਲਿਆਂ ਵਿਚ ਲਗਾਇਆ ਜਾਂਦਾ ਹੈ ।

PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

(ੲ) ਇਹਨਾਂ ਪ੍ਰਸ਼ਨਾਂ ਦੇ ਉੱਤਰ ਪੰਜ ਜਾਂ ਛੇ ਵਾਕਾਂ ਵਿਚ ਦਿਓ-

ਪ੍ਰਸ਼ਨ 1.
“ਫੁੱਲ ਸਾਡੀ ਜ਼ਿੰਦਗੀ ਵਿਚ ਅਹਿਮ ਹਿੱਸਾ ਨਿਭਾਉਂਦੇ ਹਨ’’ ਤੱਥ ਦੀ ਪੁਸ਼ਟੀ ਕਰੋ ।
ਉੱਤਰ-
ਫੁੱਲ ਦੀ ਵਰਤੋਂ ਮਨੁੱਖ ਆਪਣੇ ਜੀਵਨ ਵਿੱਚ ਹਰ ਪੜਾਅ ਤੇ ਕਰਦਾ ਹੈ । ਜਨਮ ਦਿਨ, ਵਿਆਹ, ਪਾਠ-ਪੂਜਾ, ਮੰਦਿਰਾਂ, ਮੌਤ ਆਦਿ ਸਾਰੇ ਸਮਿਆਂ ਤੇ ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ । ਫੁੱਲਾਂ ਤੋਂ ਸਾਨੂੰ ਪਿਆਰ ਅਤੇ ਸਬਰ ਦਾ ਸੁਨੇਹਾ ਵੀ ਪ੍ਰਾਪਤ ਹੁੰਦਾ ਹੈ । ਫੁੱਲਾਂ ਦੇ ਰੰਗ ਅਤੇ ਖ਼ੁਸ਼ਬੂ ਤੋਂ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ । ਫੁੱਲਾਂ ਦੇ ਗੁਲਦਸਤੇ ਪ੍ਰਦਾਨ ਕਰਕੇ ਸ਼ੁਭ ਇਛਾਵਾਂ ਅਤੇ ਸਵਾਗਤ ਕੀਤਾ ਜਾਂਦਾ ਹੈ । ਫੁੱਲਾਂ ਨੂੰ ਘਰਾਂ ਦੀ ਸਜਾਵਟ ਵਿਚ ਵਰਤਿਆ ਜਾਂਦਾ ਹੈ । ਫੁੱਲਾਂ ਦਾ ਤੇਲ ਕੱਢ ਕੇ ਖ਼ੁਸ਼ਬੂ ਵਾਲੀਆਂ ਵਸਤੂਆਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ । ਗੁਲਾਬ ਦੇ ਫੁੱਲ ਦੀਆਂ ਪੱਤੀਆਂ ਤੋਂ ਗੁਲਕੰਦ ਬਣਾਇਆ ਜਾਂਦਾ ਹੈ ਇਸੇ ਤਰ੍ਹਾਂ ਕਈ ਹੋਰ ਫੁੱਲਾਂ ਦੀ ਵਰਤੋਂ ਹਰਬਲ ਦਵਾਈਆਂ ਵਿਚ ਵੀ ਹੁੰਦੀ ਹੈ । ਇਸ ਤਰ੍ਹਾਂ ਫੁੱਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ ।

ਪ੍ਰਸ਼ਨ 2.
ਵਾਤਾਵਰਣ ਨੂੰ ਸਾਫ ਰੱਖਣ ਲਈ ਪੌਦਿਆਂ ਦਾ ਕੀ ਯੋਗਦਾਨ ਹੈ ?
ਉੱਤਰ-
ਪੌਦੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਦਾ ਕੰਮ ਕਰਦੇ ਹਨ ਤੇ ਨਾਲ ਹੀ ਇਹ ਵਾਤਾਵਰਨ ਵਿਚੋਂ ਕਾਰਬਨ ਡਾਈਆਕਸਾਈਡ ਨੂੰ ਸੋਖਦੇ ਹਨ ਅਤੇ ਆਕਸੀਜਨ ਛੱਡਦੇ ਹਨ । ਇਸ ਤਰ੍ਹਾਂ ਵਾਤਾਵਰਨ ਸ਼ੁੱਧ ਹੁੰਦਾ ਹੈ । ਇਹ ਹਵਾ ਵਿਚੋਂ ਮਿੱਟੀ ਦੇ ਕਣਾਂ, ਹਾਨੀਕਾਰਕ ਗੈਸਾਂ ਅਤੇ ਪਦਾਰਥਾਂ ਨੂੰ ਆਪਣੇ ਵਿਚ ਸਮਾ ਲੈਂਦੇ ਹਨ | ਪੌਦੇ ਹਵਾ ਵਿਚ ਨਮੀ ਦੀ ਮਾਤਰਾ ਵੀ ਵਧਾਉਂਦੇ ਹਨ ਤੇ ਵਾਤਾਵਰਨ ਨੂੰ ਠੰਡਾ ਰੱਖਦੇ ਹਨ । ਪੌਦੇ ਧੁਨੀ ਪ੍ਰਦੂਸ਼ਣ ਨੂੰ ਵੀ ਰੋਕਦੇ ਹਨ । ਇਸ ਤਰ੍ਹਾਂ ਪੌਦੇ ਵਾਤਾਵਰਨ ਨੂੰ ਸਾਫ਼ ਰੱਖਣ ਵਿਚ ਯੋਗਦਾਨ ਪਾਉਂਦੇ ਹਨ ।

ਪ੍ਰਸ਼ਨ 3.
ਅਕਾਰ ਦੇ ਅਧਾਰ ਤੇ ਦਰੱਖ਼ਤਾਂ ਦੀ ਵੰਡ ਕਿੰਨੀਆਂ ਸ਼੍ਰੇਣੀਆਂ ਵਿਚ ਕੀਤੀ ਜਾ ਸਕਦੀ ਹੈ ? ਉਦਾਹਰਨ ਸਹਿਤ ਲਿਖੋ ।
ਉੱਤਰ-
ਦਰੱਖ਼ਤਾਂ ਨੂੰ ਕੱਦ ਅਤੇ ਛਤਰੀ ਤੇ ਆਧਾਰ ਦੇ ਵੱਡੇ, ਦਰਮਿਆਨੇ ਅਤੇ ਛੋਟੇ ਦਰੱਖ਼ਤਾਂ ਵਿਚ ਵੰਡ ਸਕਦੇ ਹਾਂ । ਘੱਟ ਫੈਲਾਅ ਵਾਲਾ ਦਰੱਖ਼ਤ ਅਸ਼ੋਕਾ ਹੈ । ਦਰੱਖ਼ਤਾਂ ਨੂੰ ਅਕਾਰ ਦੇ ਆਧਾਰ ਤੇ ਵੀ ਵੰਡਿਆ ਜਾ ਸਕਦਾ ਹੈ । ਜਿਵੇਂ ਮੋਲਸਰੀ ਦੀ ਗੋਲ ਛੱਤਰੀ ਹੈ, ਗੁਲਮੋਹਰ ਦਾ ਫੈਲਾਅ ਅਕਾਰ ਹੈ, ਸਿਲਵਰ ਓਕ ਸਿੱਧੇ ਜਾਣ ਵਾਲਾ ਹੈ, ਬੋਤਲ ਬੁਰਸ਼ ਦੀਆਂ ਝੁਕਵੀਆਂ ਸ਼ਾਖਾਵਾਂ ਹਨ ।

ਪ੍ਰਸ਼ਨ 4.
ਦਰੱਖ਼ਤਾਂ ਅਤੇ ਝਾੜੀਆਂ ਨੂੰ ਲਗਾਉਣ ਦਾ ਤਰੀਕਾ ਵਿਸਥਾਰ ਸਹਿਤ ਲਿਖੋ ।
ਉੱਤਰ-
ਦਰੱਖ਼ਤ ਅਤੇ ਝਾੜੀਆਂ ਲਗਾਉਣ ਲਈ ਇੱਕ ਤੋਂ ਤਿੰਨ ਫੁੱਟ ਡੂੰਘਾ ਟੋਇਆ ਪੁੱਟਿਆ ਜਾਂਦਾ ਹੈ । ਇਸ ਵਿੱਚ ਦੋ ਭਾਗ ਮਿੱਟੀ ਅਤੇ ਇਕ ਭਾਗ ਗਲੀ-ਸੜੀ ਰੂੜੀ ਖਾਦ ਮਿਲਾ ਦਿੱਤੀ ਜਾਂਦੀ ਹੈ । ਇਹਨਾਂ ਵਿੱਚ ਸਮੇਂ ਅਨੁਸਾਰ ਦਰੱਖ਼ਤ, ਝਾੜੀਆਂ ਆਦਿ ਨੂੰ ਲਗਾਉਣਾ ਚਾਹੀਦਾ ਹੈ । ਦਰੱਖ਼ਤ ਅਤੇ ਝਾੜੀਆਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵਪੂਰਨ ਯੋਗਦਾਨ ਹੈ । ਇਹ ਵਾਤਾਵਰਨ ਨੂੰ ਸੋਧਨ ਦਾ ਕੰਮ ਵੀ ਕਰਦੇ ਹਨ । ਇਹਨਾਂ ਨੂੰ ਬਹੁਤ ਮਾਤਰਾ ਵਿਚ ਲਗਾਇਆ ਜਾਣਾ ਚਾਹੀਦਾ ਹੈ ਅਤੇ ਲੱਗੇ ਹੋਏ ਦਰੱਖ਼ਤਾਂ ਆਦਿ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ ।

ਪ੍ਰਸ਼ਨ 5.
ਖੇਤੀ ਵਿਭਿੰਨਤਾ ਵਿੱਚ ਸਜਾਵਟੀ ਫੁੱਲਾਂ ਦਾ ਕੀ ਯੋਗਦਾਨ ਹੈ ?
ਉੱਤਰ-
ਇੱਕੋ ਤਰ੍ਹਾਂ ਦੇ ਫ਼ਸਲੀ ਚੱਕਰਾਂ ਤੋਂ ਛੁਟਕਾਰਾ ਪਾਉਣ ਲਈ ਫੁੱਲਾਂ ਦੀ ਖੇਤੀ ਵੀ ਕੀਤੀ ਜਾ ਸਕਦੀ ਹੈ । ਸਜਾਵਟੀ ਫੁੱਲਾਂ ਦੀ ਫ਼ਸਲ ਘੱਟ ਸਮੇਂ ਵਿੱਚ ਹੋ ਜਾਂਦੀ ਹੈ ਤੇ ਚੰਗਾ ਮੁਨਾਫ਼ਾ ਵੀ ਦੇ ਜਾਂਦੀ ਹੈ । ਫੁੱਲਾਂ ਦੀ ਮੰਗ ਵੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ । ਇਸ ਲਈ ਫੁੱਲਾਂ ਦੀ ਖੇਤੀ, ਖੇਤੀ ਵਿਭਿੰਨਤਾ ਦੇ ਨਾਲ-ਨਾਲ ਚੰਗਾ ਮੁਨਾਫ਼ਾ ਦੇਣ ਵਾਲਾ ਕੰਮ ਵੀ ਹੈ । ਪੰਜਾਬ ਵਿੱਚੋਂ ਗੇਂਦਾ, ਗੇਂਦੀ, ਗਲੈਡੀਓਲਸ ਆਦਿ ਦੀ ਕਾਸ਼ਤ ਵਪਾਰਕ ਪੱਧਰ ਤੇ ਕੀਤੀ ਜਾ ਸਕਦੀ ਹੈ ।

PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

PSEB 6th Class Agriculture Guide ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ Important Questions and Answers

ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਪੌਦੇ ਹਵਾ ਵਿਚੋਂ …………………………. ਗੈਸ ਖਿੱਚਦੇ ਹਨ ।
(i) ਆਕਸੀਜਨ
(ii) ਨਾਈਟਰੋਜਨ
(iii) ਕਾਰਬਨ ਡਾਈਆਕਸਾਈਡ
(iv) ਕੋਈ ਨਹੀਂ ।
ਉੱਤਰ-
(iii) ਕਾਰਬਨ ਡਾਈਆਕਸਾਈਡ ।

ਪ੍ਰਸ਼ਨ 2.
ਸਰਦ ਰੁੱਤ ਦਾ ਫੁੱਲ ਹੈ-
(i) ਫਲਾਕਸ
(ii) ਵਰਬੀਨਾ
(iii) ਗੇਂਦਾ
(iv) ਸਾਰੇ ਠੀਕ ।
ਉੱਤਰ-
(iv) ਸਾਰੇ ਠੀਕ ।

ਪ੍ਰਸ਼ਨ 3.
ਕੁੱਕੜ ਕਲਗੀ ਨੂੰ ………………… ਮਹੀਨੇ ਵਿਚ ਲਾਇਆ ਜਾਂਦਾ ਹੈ ।
(i) ਮਾਰਚ
(ii) ਜੁਲਾਈ
(iii) ਦਸੰਬਰ
(iv) ਸਾਰੇ ਠੀਕ ।
ਉੱਤਰ-
(ii) ਜੁਲਾਈ ।

ਪ੍ਰਸ਼ਨ 4.
ਛਿਪਕਲੀ ਵੇਲ ਦੀ ਕੰਧ ਤੇ ਚੜ੍ਹਨ ਵਿਚ ਵੀ ਸਹਾਇਕ ਹੈ ? .
(i) ਕੰਡੇ
(ii) ਰਿਸਦੇ ਪਦਾਰਥ
(iii) ਟੈਂਡਰਿਲ
(iv) ਕੋਈ ਨਹੀਂ ।
ਉੱਤਰ-
(ii) ਰਸਦੇ ਪਦਾਰਥ ।

ਪ੍ਰਸ਼ਨ 5.
ਸਜਾਵਟ ਲਈ ਗਮਲਿਆਂ ਵਿੱਚ ਲਗਾਏ ਜਾਣ ਵਾਲੇ ਪੌਦੇ ਹਨ-
(i) ਮਨੀ ਪਲਾਂਟ
(ii) ਰਬੜ ਪਲਾਂਟ
(iii) ਪਾਲਮ
(iv) ਸਾਰੇ ।
ਉੱਤਰ-
(iv) ਸਾਰੇ ।

PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

ਖ਼ਾਲੀ ਥਾਂ ਭਰੋ-

(i) ਗਮਫਰੀਨਾ ………………………… ਰੁੱਤ ਦਾ ਫੁੱਲ ਹੈ ।
ਉੱਤਰ-
ਗਰਮੀ

(ii) …………………. ਨੂੰ ਪਤਝੜ ਦੀ ਰਾਣੀ ਕਿਹਾ ਜਾਂਦਾ ਹੈ ।
ਉੱਤਰ-
ਗੁਲਦਾਉਦੀ

(iii) ਹਬਿਸਕਸ ਦੇ ਫੁੱਲ ਦਾ ……………………….. ਰੰਗ ਹੈ ।
ਉੱਤਰ-
ਲਾਲ

(iv) ਗੋਲਡਨ ਸ਼ਾਵਰ ਨੂੰ ਕੰਧ ਤੇ ਚੜ੍ਹਨ ਵਿਚ ……………………… ਸਹਾਇਕ ਹਨ ।
ਉੱਤਰ-
ਟੈਂਡਰਿਲ

(v) …………………… ਝੁਕਵੀਆਂ ਸ਼ਾਖਾਵਾਂ ਵਾਲਾ ਰੁੱਖ ਹੈ ।
ਉੱਤਰ-
ਬੋਤਲ ਬੁਰਸ਼

ਠੀਕ/ਗਲਤ-

(i) ਫਲਾਕਸ ਦੀ ਪਨੀਰੀ ਅਕਤੂਬਰ-ਨਵੰਬਰ ਵਿਚ ਤਿਆਰ ਕੀਤੀ ਜਾਂਦੀ ਹੈ ।
ਉੱਤਰ-
ਠੀਕ

(ii) ਰਜਨੀਗੰਧਾ ਫੁੱਲਾਂ ਦਾ ਤੇਲ ਕੱਢਿਆ ਜਾਂਦਾ ਹੈ ।
ਉੱਤਰ-
ਠੀਕ

PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

(iii) ਬੋਤਲ ਬੁਰਸ਼ ਦੇ ਫੁੱਲ ਲਾਲ ਰੰਗ ਦੇ ਹੁੰਦੇ ਹਨ ।
ਉੱਤਰ-
ਠੀਕ

(iv) ਗੁਲਾਬ ਤੋਂ ਗੁਲਕੰਦ ਬਣਦਾ ਹੈ ।
ਉੱਤਰ-
ਠੀਕ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫੁੱਲ ਸਾਨੂੰ ਕੀ ਸੁਨੇਹਾ ਦਿੰਦੇ ਹਨ ?
ਉੱਤਰ-
ਪਿਆਰ ਅਤੇ ਸਬਰ ਦਾ ।

ਪ੍ਰਸ਼ਨ 2.
ਕਿਹੜੇ ਫੁੱਲਾਂ ਦਾ ਤੇਲ ਕੱਢ ਕੇ ਖੁਸ਼ਬੂਦਾਰ ਵਸਤੂਆਂ ਬਣਾਈਆਂ ਜਾਂਦੀਆਂ ਹਨ ?
ਉੱਤਰ-
ਗੁਲਾਬ, ਜੈਸਮੀਨ, ਰਜਨੀਗੰਧਾ, ਮੋਤੀਆ ।

ਪ੍ਰਸ਼ਨ 3.
ਬੁਟੇ ਹਵਾ ਵਿਚੋਂ ਕਿਹੜੀ ਗੈਸ ਖਿੱਚਦੇ ਹਨ ?
ਉੱਤਰ-
ਕਾਰਬਨ ਡਾਈਆਕਸਾਈਡ ।

ਪ੍ਰਸ਼ਨ 4.
ਫਲਾਕਸ, ਵਰਬੀਨਾ, ਗੇਂਦਾ ਆਦਿ ਨੂੰ ਕਦੋਂ ਲਗਾਇਆ ਜਾਂਦਾ ਹੈ ?
ਉੱਤਰ-
ਅਕਤੂਬਰ-ਨਵੰਬਰ ਵਿਚ ਪਨੀਰੀ ਤਿਆਰ ਕਰਕੇ ।

PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

ਪ੍ਰਸ਼ਨ 5.
ਬਾਲਸਮ ਅਤੇ ਕੁੱਕੜ ਕਲਗੀ ਕਿਹੜੇ ਮੌਸਮ ਦੇ ਫੁੱਲ ਹਨ ?
ਉੱਤਰ-
ਬਰਸਾਤ ਰੁੱਤ ਦੇ ।

ਪ੍ਰਸ਼ਨ 6.
ਪੰਜਾਬ ਵਿਚ ਕਿਹੜੇ ਫੁੱਲਾਂ ਦੀ ਕਾਸ਼ਤ ਵਪਾਰਕ ਪੱਧਰ ਤੇ ਹੁੰਦੀ ਹੈ ?
ਉੱਤਰ-
ਗੇਂਦਾ, ਗੇਂਦੀ, ਗਲੈਡੀਓਲਸ ।

ਪ੍ਰਸ਼ਨ 7.
ਫੁੱਲਾਂ ਦੀ ਪਨੀਰੀ ਕਦੋਂ ਲਾਈ ਜਾਂਦੀ ਹੈ ?
ਉੱਤਰ-
ਆਮ ਕਰਕੇ ਸ਼ਾਮ ਵੇਲੇ ।

ਪ੍ਰਸ਼ਨ 8.
ਅਸ਼ੋਕਾ ਨੂੰ ਘਰਾਂ ਵਿੱਚ ਕਿਉਂ ਲਗਾਇਆ ਜਾਂਦਾ ਹੈ ?
ਉੱਤਰ-
ਇਸਦਾ ਫੈਲਾਅ ਘੱਟ ਹੋਣ ਕਾਰਨ ।

ਪ੍ਰਸ਼ਨ 9.
ਪਤਝੜੀ ਬੂਟਿਆਂ ਦੀਆਂ ਉਦਾਹਰਨਾਂ ਦਿਓ ।
ਉੱਤਰ-
ਕੁਈਨ ਫਲਾਵਰ, ਸਾਵਣੀ, ਸ਼ਹਿਤੂਤ ।

ਪ੍ਰਸ਼ਨ 10.
ਪੀਲੇ ਫੁੱਲਾਂ ਵਾਲਾ ਪੌਦਾ ਦੱਸੋ ।
ਉੱਤਰ-
ਅਮਲਤਾਸ ।

PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

ਪ੍ਰਸ਼ਨ 11.
ਜਾਮਣੀ ਫੁੱਲਾਂ ਵਾਲੇ ਪੌਦੇ ਦੱਸੋ ।
ਉੱਤਰ-
ਨੀਲੀ ਮੋਹਰ, ਕੁਈਨ ਫਲਾਵਰ ।

ਪ੍ਰਸ਼ਨ 12.
ਗੁਲਾਬੀ ਫੁੱਲ ਵਾਲੇ ਪੌਦੇ ਦੱਸੋ ।
ਉੱਤਰ-
ਗੁਲਾਬੀ ਮੋਹਰ ।

ਪ੍ਰਸ਼ਨ 13.
ਗਮਲੇ ਵਿਚ ਸਜਾਵਟ ਲਈ ਲਾਏ ਜਾਣ ਵਾਲੇ ਪੌਦਿਆਂ ਦੇ ਨਾਂ ਦੱਸੋ ।
ਉੱਤਰ-
ਪਾਲਮ, ਮਨੀ ਪਲਾਂਟ, ਰਬੜ ਪਲਾਂਟ ਆਦਿ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫੁੱਲਾਂ ਦੀ ਪਨੀਰੀ ਲਾਉਣ ਬਾਰੇ ਅਤੇ ਗੋਡੀ ਬਾਰੇ ਦੱਸੋ ।
ਉੱਤਰ-
ਫੁੱਲਾਂ ਦੀ ਪਨੀਰੀ ਸ਼ਾਮ ਸਮੇਂ ਲਗਾਈ ਜਾਂਦੀ ਹੈ ਅਤੇ ਪਾਣੀ ਲਗਾ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਇਹ ਪੌਦੇ ਕੁਮਲਾਉਂਦੇ ਨਹੀਂ ਹਨ । ਕਿਆਰੀਆਂ ਦੀ ਸਮੇਂ-ਸਮੇਂ ਸਿਰ ਗੋਡੀ ਕਰਦੇ ਰਹਿਣ ਨਾਲ ਇਹਨਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਤੋਂ ਰੋਕਥਾਮ ਹੋ ਜਾਂਦੀ ਹੈ ।

ਪ੍ਰਸ਼ਨ 2.
ਵਪਾਰਕ ਪੱਧਰ ਤੇ ਫੁੱਲਾਂ ਦੀ ਕਾਸ਼ਤ ਬਾਰੇ ਦੱਸੋ ।
ਉੱਤਰ-
ਫੁੱਲਾਂ ਦਾ ਵਪਾਰ ਕਰਕੇ ਚੰਗਾ ਮੁਨਾਫ਼ਾ ਲਿਆ ਜਾ ਸਕਦਾ ਹੈ । ਪੰਜਾਬ ਵਿਚ ਗੇਂਦਾ, ਗੇਂਦੀ ਅਤੇ ਗਲੈਡੀ-ਓਲਸ ਆਦਿ ਦੀ ਕਾਸ਼ਤ ਵਪਾਰਕ ਪੱਧਰ ਤੇ ਹੁੰਦੀ ਹੈ । ਜ਼ਰਬਰਾ ਅਤੇ ਗੁਲਾਬ ਦੀ ਉੱਚ ਪੱਧਰ ਤੇ ਪੈਦਾਵਾਰ ਕੀਤੀ ਜਾਂਦੀ ਹੈ । ਇਹਨਾਂ ਨੂੰ ਪਲਾਸਟਿਕ ਦੇ ਗਰੀਨ ਹਾਉਸ ਬਣਾ ਕੇ ਉਗਾਇਆ ਜਾਂਦਾ ਹੈ । ਇਸੇ ਤਰ੍ਹਾਂ ਮੌਸਮੀ ਫੁੱਲਾਂ ਦੇ ਬੀਜ ਤਿਆਰ ਕਰਕੇ ਅਮਰੀਕਾ, ਕੈਨੇਡਾ, ਜਰਮਨੀ ਆਦਿ ਵਿਚ ਭੇਜੇ ਜਾਂਦੇ ਹਨ ।

PSEB 6th Class Agriculture Solutions Chapter 9 ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਗੁਲਦਾਉਦੀ ਦੇ ਫੁੱਲਾਂ ਬਾਰੇ ਤੁਸੀਂ ਕੀ ਜਾਣਦੇ ਹੋ ? ਕਿਹੜੇ ਫੁੱਲਾਂ ਤੋਂ ਘਰੇਲੂ ਵਰਤੋਂ ਦਾ ਸਾਮਾਨ ਬਣਾਇਆ ਜਾਂਦਾ ਹੈ ?
ਉੱਤਰ-
ਗੁਲਦਾਉਦੀ ਨੂੰ ਪਤਝੜ ਦੀ ਰਾਣੀ ਕਿਹਾ ਜਾਂਦਾ ਹੈ । ਇਸ ਦੀਆਂ ਜੜਾਂ ਵਾਲੇ ਸੇ ਜੁਲਾਈ-ਅਗਸਤ ਵਿਚ ਲਗਾਏ ਜਾਂਦੇ ਹਨ । ਇਸ ਨੂੰ ਫੁੱਲ ਨਵੰਬਰ-ਦਸੰਬਰ ਵਿਚ ਆਉਂਦੇ ਹਨ । ਇਹ ਫੁੱਲ ਦੇਖਣ ਨੂੰ ਬਹੁਤ ਸੋਹਣੇ ਤੇ ਮਨਮੋਹਕ ਹੁੰਦੇ ਹਨ । ਇਹਨਾਂ ਨੂੰ ਕਿਆਰੀਆਂ ਵਿਚ ਲਗਾਇਆ ਜਾਂਦਾ ਹੈ ।

ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਤੋਂ ਗੁਲਕੰਦ ਤਿਆਰ ਕੀਤਾ ਜਾਂਦਾ ਹੈ ਅਤੇ ਗੁਲਾਬ, ਜੈਸਮੀਨ, ਰਜਨੀਗੰਧਾ, ਮੋਤੀਆ ਆਦਿ ਫੁੱਲਾਂ ਦਾ ਤੇਲ ਕੱਢ ਕੇ ਖੁਸ਼ਬੂਦਾਰ ਵਸਤਾਂ ਬਣਾਈਆਂ ਜਾਂਦੀਆਂ ਹਨ ।

ਪੰਜਾਬ ਦੇ ਮੁੱਖ ਫੁੱਲ ਅਤੇ ਬੂਟੇ PSEB 6th Class Agriculture Notes

  1. ਫੁੱਲ ਸਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਹਨ । ਇਹ ਸਬਰ ਤੇ ਪਿਆਰ ਦਾ ਸੁਨੇਹਾ ਦਿੰਦੇ ਹਨ ।
  2. ਫੁੱਲ ਕਈ ਰੰਗਾਂ ਦੇ ਅਤੇ ਖ਼ੁਸ਼ਬੂ ਵਾਲੇ ਹੁੰਦੇ ਹਨ ।
  3. ਮੌਸਮੀ ਫੁੱਲਾਂ ਨੂੰ ਕਿਆਰੀਆਂ ਵਿਚ ਲਗਾਇਆ ਜਾਂਦਾ ਹੈ, ਜਿਵੇਂ-ਗੁਲਾਬ, ਗੇਂਦਾ, ਗਲੈਡੀਓਲੈਸ ਆਦਿ ।
  4. ਕੁੱਝ ਫੁੱਲਾਂ ਦਾ ਤੇਲ ਖ਼ੁਸ਼ਬੂ ਦੀਆਂ ਵਸਤੂਆਂ ਵਿੱਚ ਵਰਤਿਆ ਜਾਂਦਾ ਹੈ, ਜਿਵੇਂ- ਜੈਸਮੀਨ, ਰਜਨੀਗੰਧਾ ਆਦਿ ।
  5. ਰੁੱਖ, ਝਾੜੀਆਂ, ਵੇਲਾਂ ਆਦਿ ਵਾਤਾਵਰਨ ਨੂੰ ਸ਼ੁੱਧ ਰੱਖਣ ਦਾ ਕੰਮ ਕਰਦੀਆਂ ਹਨ ।
  6. ਗੁਲਾਬ ਦੇ ਫੁੱਲ ਦਸੰਬਰ ਤੋਂ ਅਪਰੈਲ ਤੱਕ ਆਉਂਦੇ ਹਨ ।
  7. ਗੁਲਦਾਉਦੀ ਨੂੰ ਪਤਝੜ ਦੀ ਰਾਣੀ ਕਿਹਾ ਜਾਂਦਾ ਹੈ ।
  8. ਸਰਦ ਰੁੱਤ ਦੇ ਫੁੱਲ ਹਨ-ਕੁੱਤਾ ਫੁੱਲ, ਫਲਾਕਸ, ਵਰਬੀਨਾ, ਗੇਂਦਾ, ਸਵੀਟ ਪੀਜ਼ ਆਦਿ ।
  9. ਗਰਮ ਰੁੱਤ ਦੇ ਫੁੱਲ ਹਨ-ਜ਼ੀਨੀਆ, ਸੂਰਜਮੁਖੀ (ਸਜਾਵਟੀ), ਗਮਫਰੀਨਾ ਆਦਿ ।
  10. ਬਰਸਾਤ ਦੇ ਫੁੱਲ ਹਨ-ਕੁੱਕੜ ਕੰਘੀ, ਬਾਲਸਮ ।
  11. ਪੰਜਾਬ ਵਿਚ ਗੇਂਦਾ, ਗੇਂਦੀ, ਗਲੈਡੀਓਲਸ ਆਦਿ ਦੀ ਕਾਸ਼ਤ ਵਪਾਰਕ ਪੱਧਰ ਤੇ ਕੀਤੀ ਜਾਂਦੀ ਹੈ ।
  12. ਪਤਝੜੀ ਬੂਟੇ ਹਨ-ਕੁਈਨ ਫਲਾਵਰ, ਸ਼ਹਿਤੂਤ, ਸਾਵਣੀ ।
  13. ਦਰੱਖ਼ਤਾਂ ਨੂੰ ਅਕਾਰ ਦੇ ਆਧਾਰ ਤੇ ਵੰਡਿਆ ਜਾਂਦਾ ਹੈ । ਗੋਲ ਛੱਤਰੀ (ਮੋਸਰੀ), ਫੈਲਾਅ ਅਕਾਰ (ਗੁਲਮੋਹਰ), ਸਿੱਧੇ ਜਾਣ ਵਾਲਾ (ਸਿਲਵਰ ਓਕ), ਝੁਕਵੀਆਂ ਸ਼ਾਖ਼ਾਵਾਂ (ਬੋਤਲ ਬੁਰਸ਼) ਆਦਿ ।
  14. ਫੁੱਲਾਂ ਦੇ ਰੰਗ ਦੇ ਆਧਾਰ ਤੇ ਪੀਲਾ (ਅਸਲਤਾਸ), ਜਾਮਣੀ (ਨੀਲੀ ਮੋਹਰ, ਕੁਈਨ ਫਲਾਵਰ), ਗੁਲਾਬੀ ਗੁਲਾਬੀ ਮੋਹਰ), ਲਾਲ ਗੁਲਮੋਹਰ, ਬੋਤਲ ਬੁਰਸ਼) ਆਦਿ ।
  15. ਕੁੱਝ ਝਾੜੀਆਂ ਹਨ-ਚਾਂਦਨੀ, ਮੋਤੀਆ, ਪੀਲੀ ਕਨੇਰ, ਜਟਰੋਫਾ, ਸਾਵਣੀ, ਆਦਿ ।
  16. ਕੁੱਝ ਵੇਲਾਂ ਹਨ-ਗੋਲਡਨ ਸ਼ਾਵਰ, ਲੱਸਣ ਵੇਲ, ਪਰਦਾ ਵੇਲ ਆਦਿ ।
  17. ਕੁੱਝ ਵੇਲਾਂ ਜਿਵੇਂ ਬੋਗਨਵੀਲੀਆ, ਛਿਪਕਲੀ ਵੇਲ, ਆਦਿ ਤੇ ਲੱਗੇ ਪਦਾਰਥ ਇਹਨਾਂ ਦੀ ਕੰਧਾਂ ਆਦਿ ਤੇ ਚੜ੍ਹਨ ਵਿਚ ਸਹਾਇਤਾ ਕਰਦੇ ਹਨ ।
  18. ਰੁੱਖ, ਝਾੜੀਆਂ ਅਤੇ ਵੇਲਾਂ ਲਗਾਉਣ ਲਈ ਇੱਕ ਤੋਂ ਤਿੰਨ ਫੁੱਟ ਡੂੰਘਾ ਟੋਇਆ ਪੁੱਟਿਆ ਜਾਂਦਾ ਹੈ ।

PSEB 6th Class Agriculture Solutions Chapter 10 ਖੇਤੀ ਸਹਾਇਕ ਕਿੱਤੇ

Punjab State Board PSEB 6th Class Agriculture Book Solutions Chapter 10 ਖੇਤੀ ਸਹਾਇਕ ਕਿੱਤੇ Textbook Exercise Questions and Answers.

PSEB Solutions for Class 6 Agriculture Chapter 10 ਖੇਤੀ ਸਹਾਇਕ ਕਿੱਤੇ

Agriculture Guide for Class 6 PSEB ਖੇਤੀ ਸਹਾਇਕ ਕਿੱਤੇ Textbook Questions and Answers

ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਪੰਜਾਬ ਵਿਚ ਕਿੰਨੇ ਕਿਸਾਨ ਛੋਟੇ ਅਤੇ ਸੀਮਾਂਤ ਹਨ ?
ਉੱਤਰ-
ਇੱਕ ਤਿਆਹੀ ।

ਪ੍ਰਸ਼ਨ 2.
ਖੁੰਬਾਂ ਦੀਆਂ ਕਿੰਨੀਆਂ ਕਿਸਮਾਂ ਹਨ ?
ਉੱਤਰ-
ਸਰਦੀ ਰੁੱਤ ਦੀਆਂ ਖੁੰਬਾਂ ਹਨ-ਬਟਨ, ਔਇਸਟਰ, ਸ਼ਿਟਾਕੀ ਅਤੇ ਗਰਮੀ ਰੁੱਤ ਦੀਆਂ ਹਨ-ਮਿਲਕੀ ਖੁੰਬ ਅਤੇ ਝੋਨੇ ਦੀ ਪਰਾਲੀ ਵਾਲੀ ਖੁੰਬ ।

PSEB 6th Class Agriculture Solutions Chapter 10 ਖੇਤੀ ਸਹਾਇਕ ਕਿੱਤੇ

ਪ੍ਰਸ਼ਨ 3.
ਮਧੂ-ਮੱਖੀ ਦੀ ਕਿਹੜੀ ਕਿਸਮ ਪੰਜਾਬ ਵਿਚ ਬਹੁਤ ਪ੍ਰਚੱਲਿਤ ਹੈ ?
ਉੱਤਰ-
ਇਟੈਲੀਅਨ ।

ਪ੍ਰਸ਼ਨ 4.
ਕਿਸ ਕਿੱਤੇ ਲਈ ਕੌਮੀ ਬਾਗ਼ਬਾਨੀ ਮਿਸ਼ਨ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ ?
ਉੱਤਰ-
ਮਧੂ-ਮੱਖੀ ਪਾਲਣ ਕਿੱਤੇ ਲਈ ।

ਪ੍ਰਸ਼ਨ 5.
ਪਿੰਡਾਂ ਵਿੱਚ ਦੁੱਧ ਕੌਣ ਇਕੱਠਾ ਕਰਦਾ ਹੈ ?
ਉੱਤਰ-
ਦੁੱਧ ਸਹਿਕਾਰੀ ਸਭਾਵਾਂ ।

ਪ੍ਰਸ਼ਨ 6.
ਪੰਜਾਬ ਵਿਚ ਸਭ ਤੋਂ ਵੱਧ ਕਿਹੜੀ ਖੁੰਬ ਦੀ ਕਾਸ਼ਤ ਹੁੰਦੀ ਹੈ ?
ਉੱਤਰ-
ਬਟਨ ਖੁੰਬ ਦੀ ।

ਪ੍ਰਸ਼ਨ 7.
ਸਬਜ਼ੀਆਂ ਦੀ ਅਗੇਤ ਪਛੇਤ ਕਰਨ ਲਈ ਕਿਸ ਤਰ੍ਹਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ?
ਉੱਤਰ-
ਸੁਰੱਖਿਅਤ ਕਾਸ਼ਤ ।

ਪ੍ਰਸ਼ਨ 8.
ਕਿਸਾਨਾਂ ਨੂੰ ਮਸ਼ੀਨਰੀ ਕਿਰਾਏ ਤੇ ਦੇਣ ਲਈ ਬਣਨ ਵਾਲੇ ਕੇਂਦਰ ਨੂੰ ਕੀ ਕਹਿੰਦੇ ਹਨ ?
ਉੱਤਰ-
ਖੇਤੀ ਸੇਵਾ ਕੇਂਦਰ ।

PSEB 6th Class Agriculture Solutions Chapter 10 ਖੇਤੀ ਸਹਾਇਕ ਕਿੱਤੇ

ਪ੍ਰਸ਼ਨ 9.
ਕਿਹੜੇ ਪਸ਼ੂ ਪਾਲਕਾਂ ਨੂੰ ਸਰਕਾਰ ਵੱਲੋਂ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ?
ਉੱਤਰ-
10 ਦੋਗਲੀਆਂ ਗਾਂਵਾਂ ਰੱਖਣ ਵਾਲੇ ਪਸ਼ੂ ਪਾਲਕਾਂ ਨੂੰ ਸਰਕਾਰ ਵੱਲੋਂ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ।

ਪ੍ਰਸ਼ਨ 10.
ਐਗਰੋ ਪ੍ਰੋਸੈਸਿੰਗ ਕੰਪਲੈਕਸ (Agro-Processing Complex) ਦਾ ਮਾਡਲ ਕਿਸ ਸੰਸਥਾ ਵੱਲੋਂ ਦਿੱਤਾ ਗਿਆ ਹੈ ?
ਉੱਤਰ-
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਖੁੰਬਾਂ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ ?
ਉੱਤਰ-
ਗਰਮੀ ਰੁੱਤ ਦੀਆਂ – ਮਿਲਕੀ ਖੁੰਬ ਅਤੇ ਝੋਨੇ ਦੀ ਪਰਾਲੀ ਵਾਲੀ ਖੁੰਬ ।
ਸਰਦੀ ਰੁੱਤ ਦੀਆਂ – ਬਟਨ, ਔਇਸਟਰ, ਸ਼ਿਟਾਕੀ ਖੁੰਬ ।

ਪ੍ਰਸ਼ਨ 2.
ਮਧੂ-ਮੱਖੀ ਪਾਲਣ ਵਿਚ ਕਿਹੜੇ-ਕਿਹੜੇ ਪਦਾਰਥਾਂ ਦਾ ਉਤਪਾਦਨ ਹੁੰਦਾ ਹੈ ?
ਉੱਤਰ-
ਸ਼ਹਿਦ, ਬੀ-ਵੈਕਸ, ਰੋਇਲ ਜੈਲੀ, ਬੀ-ਵੈਨਮ, ਬੀ ਬਰੂਡ ਆਦਿ ਪਦਾਰਥਾਂ ਦਾ ਉਤਪਾਦਨ ਹੁੰਦਾ ਹੈ ।

ਪ੍ਰਸ਼ਨ 3.
ਫਲਾਂ ਅਤੇ ਸਬਜ਼ੀਆਂ ਦੀ ਛੋਟੇ ਪੱਧਰ ਤੇ ਪ੍ਰੋਸੈਸਿੰਗ ਕਿਸ ਰੂਪ ਵਿੱਚ ਕੀਤੀ ਜਾ ਸਕਦੀ ਹੈ ?
ਉੱਤਰ-
ਫਲਾਂ ਅਤੇ ਸਬਜ਼ੀਆਂ ਦੇ ਅਚਾਰ, ਮੁਰੱਬੇ, ਸੂਕੈਸ਼ ਆਦਿ ਬਣਾ ਕੇ ਛੋਟੇ ਪੱਧਰ ਤੇ ਪ੍ਰੋਸੈਸਿੰਗ ਕੀਤੀ ਜਾਂਦੀ ਹੈ ।

ਪ੍ਰਸ਼ਨ 4.
ਖੁੰਬਾਂ ਦੀ ਕਾਸ਼ਤ ਕਿਸ ਮੌਸਮ ਵਿਚ ਕੀਤੀ ਜਾਂਦੀ ਹੈ ?
ਉੱਤਰ-
ਸਰਦ ਰੁੱਤ ਦੀਆਂ ਖੁੰਬਾਂ ਸਤੰਬਰ ਤੋਂ ਮਾਰਚ ਅਤੇ ਗਰਮੀ ਦੀਆਂ ਅਪਰੈਲ ਤੋਂ ਅਗਸਤ ।

ਪ੍ਰਸ਼ਨ 5.
ਗਾਂਵਾਂ ਦੀਆਂ ਕਿਹੜੀਆਂ ਕਿਸਮਾਂ ਤੋਂ ਵਧੇਰੇ ਆਮਦਨ ਹੁੰਦੀ ਹੈ ?
ਉੱਤਰ-
ਹੋਲਸਟੀਅਨ ਫਰੀਜੀਅਨ ਅਤੇ ਜਰਸੀ ਗਾਂਵਾਂ ਤੋਂ ।

PSEB 6th Class Agriculture Solutions Chapter 10 ਖੇਤੀ ਸਹਾਇਕ ਕਿੱਤੇ

ਪ੍ਰਸ਼ਨ 6.
ਖੇਤੀ ਜਿਨਸਾਂ ਤੋਂ ਵਧੇਰੇ ਆਮਦਨ ਕਿਵੇਂ ਲਈ ਜਾ ਸਕਦੀ ਹੈ ?
ਉੱਤਰ-
ਅਨਾਜ, ਦਾਲਾਂ, ਤੇਲ ਬੀਜ ਆਦਿ ਖੇਤੀ ਜਿਨਸਾਂ ਤੋਂ ਆਟਾ, ਵੜੀਆਂ, ਤੇਲ ਆਦਿ ਬਣਾ ਕੇ ਵਧੇਰੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 7.
ਖੇਤੀ ਸਲਾਹਕਾਰ ਕੇਂਦਰ ਵਿਚ ਕਿਹੜੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ?
ਉੱਤਰ-
ਇੱਥੇ ਖੇਤੀਬਾੜੀ ਨਾਲ ਸੰਬੰਧਿਤ ਸਮਾਨ ; ਜਿਵੇਂ-ਬੀਜ, ਰਸਾਇਣ, ਖਾਦਾਂ ਆਦਿ ਵੇਚੇ ਜਾ ਸਕਦੇ ਹਨ ਅਤੇ ਕਿਸਾਨਾਂ ਨੂੰ ਸਮੇਂ-ਸਮੇਂ ਤੇ ਲੋੜੀਂਦੀ ਸਲਾਹ ਵੀ ਦਿੱਤੀ ਜਾ ਸਕਦੀ ਹੈ ।

ਪ੍ਰਸ਼ਨ 8.
ਸਹਾਇਕ ਕਿੱਤਿਆਂ ਨੂੰ ਛੋਟੇ ਪੱਧਰ ਤੋਂ ਕਿਉਂ ਸ਼ੁਰੂ ਕਰਨਾ ਚਾਹੀਦਾ ਹੈ ?
ਉੱਤਰ-
ਕਿਸੇ ਵੀ ਕੰਮ ਨੂੰ ਨਵਾਂ ਸ਼ੁਰੂ ਕਰਨ ਤੇ ਪੂਰੀ ਜਾਣਕਾਰੀ ਅਤੇ ਤਜਰਬਾ ਨਹੀਂ ਹੁੰਦਾ । ਇਸ ਲਈ ਅਜਿਹੇ ਕੰਮ ਵਿਚ ਨੁਕਸਾਨ ਵੀ ਹੋ ਸਕਦਾ ਹੈ । ਜੇ ਕੰਮ ਛੋਟੇ ਪੱਧਰ ਤੇ ਕੀਤਾ ਹੋਵੇਗਾ ਤਾਂ ਨੁਕਸਾਨ ਵੀ ਘੱਟ ਹੋਣ ਦੀ ਸੰਭਾਵਨਾ ਰਹਿੰਦੀ ਹੈ । ਸਮੇਂ ਨਾਲ ਤਜਰਬਾ ਹੋ ਜਾਂਦਾ ਹੈ ਤੇ ਕੰਮ ਨੂੰ ਵੱਡੇ ਪੱਧਰ ਤੇ ਵੀ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 9.
ਘਰ ਵਿਚ ਸਬਜ਼ੀਆਂ ਲਾਉਣਾ ਕਿਉਂ ਜ਼ਰੂਰੀ ਹੈ ?
ਉੱਤਰ-
ਘਰ ਵਿਚ ਸਬਜ਼ੀਆਂ ਲਗਾਉਣ ਨਾਲ ਪੈਸੇ ਦੀ ਬੱਚਤ ਹੋ ਜਾਂਦੀ ਹੈ ਤੇ ਤਾਜ਼ਾ ਅਤੇ ਜ਼ਹਿਰ ਰਹਿਤ ਸਬਜ਼ੀਆਂ ਮਿਲ ਜਾਂਦੀਆਂ ਹਨ ।

ਪ੍ਰਸ਼ਨ 10.
ਸਹਾਇਕ ਕਿੱਤਿਆਂ ਬਾਬਤ ਸਿਖਲਾਈ ਕਿੱਥੋਂ ਲਈ ਜਾ ਸਕਦੀ ਹੈ ?
ਉੱਤਰ-
ਇਹ ਸਿਖਲਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਜ਼ਿਲਾ ਪੱਧਰ ਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਲਈ ਜਾ ਸਕਦੀ ਹੈ ।

(ੲ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਪੰਜਾਬ ਦੀ ਖੇਤੀਬਾੜੀ ਵਿਚ ਖੜੋਤ ਆਉਣ ਦੇ ਕੀ ਕਾਰਨ ਹਨ ?
ਉੱਤਰ-
ਕਣਕ, ਝੋਨੇ ਦੇ ਫਸਲੀ ਗੇੜ ਵਿੱਚ ਪੈ ਕੇ ਪੰਜਾਬ ਇਹਨਾਂ ਫ਼ਸਲਾਂ ਤੇ ਆਤਮ ਨਿਰਭਰ ਬਣ ਗਿਆ ਪਰ ਇਸ ਗੇੜ ਵਿਚ ਫਸ ਕੇ ਕੁਦਰਤੀ ਸੋਮਿਆਂ ਪਾਣੀ ਅਤੇ ਮਿੱਟੀ ਦੀ ਲੋੜ ਤੋਂ ਵੱਧ ਵਰਤੋਂ ਕੀਤੀ ਗਈ ਅਤੇ ਕੀਟਨਾਸ਼ਕਾਂ, ਨਦੀਨਨਾਸ਼ਕਾਂ ਆਦਿ ਦੀ ਵੀ ਲੋੜ ਤੋਂ ਵੱਧ ਵਰਤੋਂ ਕੀਤੀ ਗਈ ਜਿਸ ਨਾਲ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਗਈ ਹੈ । ਪੰਜਾਬ ਦੀ ਖੇਤੀ ਦਰ ਘੱਟ ਗਈ ਹੈ ਤੇ ਖੇਤੀ ਵਿਚ ਖੜੋਤ ਆ ਗਈ ਹੈ । ਪੰਜਾਬ ਦੇ ਇਕ ਤਿਆਹੀ ਕਿਸਾਨ ਛੋਟੇ ਅਤੇ ਸੀਮਾਂਤ ਹਨ । ਉਹਨਾਂ ਦਾ ਗੁਜ਼ਾਰਾ ਵੀ ਸਿਰਫ਼ ਖੇਤੀ ਨਾਲ ਨਹੀਂ ਹੋ ਰਿਹਾ ।

PSEB 6th Class Agriculture Solutions Chapter 10 ਖੇਤੀ ਸਹਾਇਕ ਕਿੱਤੇ

ਪ੍ਰਸ਼ਨ 2.
ਕਿਸਾਨਾਂ ਨੂੰ ਖੇਤੀ ਅਧਾਰਿਤ ਸਹਾਇਕ ਕਿੱਤੇ ਅਪਨਾਉਣ ਦੀ ਸਿਫ਼ਾਰਿਸ਼ ਕਿਉਂ ਕੀਤੀ ਗਈ ਹੈ ?
ਉੱਤਰ-
ਪੰਜਾਬ ਵਿੱਚ ਲਗਪਗ ਇਕ ਤਿਆਹੀ ਕਿਸਾਨ ਛੋਟੇ ਅਤੇ ਸੀਮਾਂਤ ਹਨ । ਇਹਨਾਂ ਕੋਲ ਇਕ ਹੈਕਟੇਅਰ ਜਾਂ ਇਸ ਤੋਂ ਵੀ ਘੱਟ ਜ਼ਮੀਨ ਹੈ । ਇਹਨਾਂ ਦਾ ਗੁਜ਼ਾਰਾ ਸਿਰਫ਼ ਖੇਤੀ ਦੀ ਕਮਾਈ ਤੋਂ ਹੋਣਾ ਮੁਸ਼ਕਿਲ ਹੈ । ਇਸ ਲਈ ਅਜਿਹੇ ਕਿਸਾਨਾਂ ਨੂੰ ਖੇਤੀ ਸਹਾਇਕ ਕਿੱਤੇ ਅਪਣਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਤਾਂ ਕਿ ਇਹ ਆਪਣੀ ਕਮਾਈ ਵਿੱਚ ਵਾਧਾ ਕਰ ਸਕਣ ।

ਪ੍ਰਸ਼ਨ 3.
ਖੇਤੀ ਸਲਾਹਕਾਰ ਕੇਂਦਰਾਂ ਬਾਰੇ ਸੰਖੇਪ ਵਿੱਚ ਦੱਸੋ ।
ਉੱਤਰ-
ਅਜਿਹੇ ਕੇਂਦਰ ਖੋਲ੍ਹ ਕੇ ਪੜੇ ਲਿਖੇ ਨੌਜਵਾਨ ਆਪਣੀ ਆਮਦਨ ਦਾ ਜ਼ਰੀਆ ਬਣਾ ਸਕਦੇ ਹਨ । ਇਹਨਾਂ ਕੇਂਦਰਾਂ ਤੇ ਖੇਤੀਬਾੜੀ ਵਿੱਚ ਲੋੜੀਂਦੇ ਸਮਾਨ; ਜਿਵੇਂ-ਬੀਜ, ਰਸਾਇਣ, ਖ਼ਾਦਾਂ ਆਦਿ ਨੂੰ ਰੱਖ ਸਕਦੇ ਹਨ ਤੇ ਕਮਾਈ ਕਰ ਸਕਦੇ ਹਨ । ਕਿਸਾਨਾਂ ਨੂੰ ਸਮੇਂ-ਸਮੇਂ ਤੇ ਲੋੜੀਂਦੀ ਸਲਾਹ ਵੀ ਦੇ ਸਕਦੇ ਹਨ । ਇਸ ਤਰ੍ਹਾਂ ਇਹ ਕੇਂਦਰ ਜਿੱਥੇ ਨੌਜਵਾਨਾਂ ਦੀ ਕਮਾਈ ਦਾ ਸਾਧਨ ਬਣ ਸਕਦੇ ਹਨ ਕਿਸਾਨਾਂ ਦੇ ਸਹਾਇਕ ਵੀ ਬਣ ਸਕਦੇ ਹਨ ।

ਪ੍ਰਸ਼ਨ 4.
ਪਸ਼ੂ ਪਾਲਣ ਤੋਂ ਵਧੇਰੇ ਆਮਦਨ ਕਿਵੇਂ ਕਮਾਈ ਜਾ ਸਕਦੀ ਹੈ ?
ਉੱਤਰ-
ਪਸ਼ੂ ਪਾਲਣ ਸ਼ੁਰੂ ਤੋਂ ਹੀ ਕਿਸਾਨਾਂ ਦਾ ਤੇ ਲਗਪਗ ਪਿੰਡਾਂ ਵਿਚ ਹਰ ਘਰ ਦਾ ਅਹਿਮ ਹਿੱਸਾ ਰਿਹਾ ਹੈ । ਪਸ਼ੂਆਂ ਤੋਂ ਪ੍ਰਾਪਤ ਦੁੱਧ ਜਿੱਥੇ ਘਰ ਵਿਚ ਵਰਤਿਆਂ ਜਾਂਦਾ ਹੈ ਉੱਥੇ ਵਾਧੂ ਦੁੱਧ ਨੂੰ ਵੇਚ ਕੇ ਕਮਾਈ ਵੀ ਕੀਤੀ ਜਾ ਸਕਦੀ ਹੈ । ਅੱਜ ਦੇ ਸਮੇਂ ਵਿਚ ਪੰਜਾਬ ਦੇ ਹਰ ਪਿੰਡ ਵਿਚ ਦੁੱਧ ਸਹਿਕਾਰੀ ਸਭਾਵਾਂ ਹਨ ਜਿੱਥੋਂ ਦੁੱਧ ਨੂੰ ਇਕੱਠਾ ਕਰਕੇ ਦੁੱਧ ਦੀ ਪ੍ਰੋਸੈਸਿੰਗ ਕੀਤੀ ਜਾਂਦੀ ਹੈ ਅਤੇ ਪਸ਼ੂ ਪਾਲਕ ਘਰ ਬੈਠੇ ਹੀ ਕਮਾਈ ਕਰ ਸਕਦੇ ਹਨ । ਇਸ ਕਿੱਤੇ ਵਿੱਚ ਦੋਗਲੀਆਂ ਗਾਂਵਾਂ, ਜਿਵੇਂ ਜਰਸੀ ਅਤੇ ਹੋਲਸਟੀਨ ਫਰੀਜੀਅਨ ਤੋਂ ਵਧੇਰੇ ਕਮਾਈ ਕੀਤੀ ਜਾ ਸਕਦੀ ਹੈ । ਸਰਕਾਰ ਵੱਲੋਂ ਵੀ 10 ਦੋਗਲੀਆਂ ਗਾਂਵਾਂ ਰੱਖਣ ਵਾਲੇ ਪਸ਼ੂ ਪਾਲਕਾਂ ਨੂੰ ਸਰਕਾਰ ਵੱਲੋਂ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ ।

ਪ੍ਰਸ਼ਨ 5.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਐਗਰੋ ਪ੍ਰੋਸੈਸਿੰਗ ਵਿਚ ਕਿਹੜੀਆਂ ਮਸ਼ੀਨਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ ?
ਉੱਤਰ-
ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵੱਲੋਂ ਇੱਕ ਐਗਰੋ ਪ੍ਰੋਸੈਸਿੰਗ ਕੰਪਲੈਕਸ ਦਾ ਮਾਡਲ ਦਿੱਤਾ ਗਿਆ ਹੈ ਜਿਸ ਵਿਚ ਛੋਟੀ ਆਟਾ ਚੱਕੀ, ਛੋਟੀ ਚਾਵਲ ਕੱਢਣ ਵਾਲੀ ਮਸ਼ੀਨ, ਤੇਲ ਕੱਢਣ ਵਾਲਾ ਕੋਹਲੂ, ਦਾਲਾਂ ਅਤੇ ਮਸਾਲੇ ਪੀਸਣ ਵਾਲੀ ਮਸ਼ੀਨ, ਪੇਂਜਾ, ਪਸ਼ੂ ਖੁਰਾਕ ਤਿਆਰ ਕਰਨ ਵਾਲੀ ਮਸ਼ੀਨ ਆਦਿ ਮਸ਼ੀਨਾਂ ਲਾਈਆਂ ਜਾਂਦੀਆਂ ਹਨ । ਨੌਜਵਾਨ ਕਿਸਾਨ ਇਸ ਕੰਪਲੈਕਸ ਨੂੰ ਲਗਾ ਕੇ ਆਮਦਨ ਦਾ ਇੱਕ ਵਧੀਆ ਜ਼ਰੀਆ ਬਣਾ ਸਕਦੇ ਹਨ ।

PSEB 6th Class Agriculture Guide ਖੇਤੀ ਸਹਾਇਕ ਕਿੱਤੇ Important Questions and Answers

ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਗਰਮੀ ਰੁੱਤ ਦੀ ਖੁੰਬ ਹੈ-
(i) ਬਟਨ
(ii) ਮਿਲਕੀ ਖੁੰਬ
(iii) ਔਇਸਟਰ
(iv) ਸਿਟਾਕੀ ।
ਉੱਤਰ-
(ii) ਮਿਲਕੀ ਖੁੰਬ ।

ਪ੍ਰਸ਼ਨ 2.
ਮੱਧੂ-ਮੱਖੀ ਪਾਲਣ ਤੋਂ ਸ਼ਹਿਦ ਤੋਂ ਇਲਾਵਾ ਮਿਲਦਾ ਹੈ-
(i) ਬੀਵੈਨਮ
(ii) ਰੋਇਲ ਜੈਲੀ
(iii) ਬੀ-ਵੈਕਸ
(iv) ਸਾਰੇ ਠੀਕ ।
ਉੱਤਰ-
(iv) ਸਾਰੇ ਠੀਕ ।

PSEB 6th Class Agriculture Solutions Chapter 10 ਖੇਤੀ ਸਹਾਇਕ ਕਿੱਤੇ

ਪ੍ਰਸ਼ਨ 3.
ਦੋਗਲੀਆਂ ਗਾਂਵਾਂ ਹਨ-
(i) ਹੋਲਸਟੀਨ ਫਰੀਜ਼ੀਅਨ
(ii) ਜਰਸੀ
(iii) ਦੋਵੇਂ ਠੀਕ
(iv) ਦੋਵੇਂ ਗ਼ਲਤ ।
ਉੱਤਰ-
(iii) ਦੋਵੇਂ ਠੀਕ ।

ਪ੍ਰਸ਼ਨ 4.
ਫ਼ਲਾਂ ਅਤੇ ਸਬਜ਼ੀਆਂ ਤੋਂ ਕੀ ਬਣਾਇਆ ਜਾ ਸਕਦਾ ਹੈ
(i) ਅਚਾਰ
(ii) ਮੁਰੱਬੇ
(iii) ਸੁਕੈਸ਼
(iv) ਸਾਰੇ ਠੀਕ ।
ਉੱਤਰ-
(iv) ਸਾਰੇ ਠੀਕ ।

ਖ਼ਾਲੀ ਥਾਂ ਭਰੋ

(i) ਪੰਜਾਬ ਵਿੱਚ ……………………. ਪ੍ਰਤੀਸ਼ਤ ਬਟਨ ਖੁੰਬ ਦੀ ਕਾਸ਼ਤ ਕੀਤੀ ਜਾਂਦੀ ਹੈ ।
(ii) ………………………. ਮੱਖੀ ਦੀ ਕਿਸਮ ਪੰਜਾਬ ਵਿਚ ਬਹੁਤ ਪ੍ਰਚਲਿਤ ਹੈ ।
(iii) ਜਰਸੀ ਅਤੇ ……………………… ਦੋਗਲੀਆਂ ਗਾਵਾਂ ਹਨ ।
ਉੱਤਰ-
(i) 90,
(ii) ਇਟੈਲੀਅਨ,
(iii) ਹੋਲਸਟੀਨ ਫਰੀਜ਼ੀਅਨ ।

ਠੀਕ/ਗਲਤ
(i) ਬਟਨ ਗਰਮੀ ਰੁੱਤ ਦੀ ਖੁੰਬ ਹੈ ।
(ii) ਪੰਜਾਬ ਵਿਚ ਇਟੈਲੀਅਨ ਮੱਖੀ ਬਹੁਤ ਪ੍ਰਚਲਿਤ ਹੈ ।
(iii) ਜਰਸੀ ਦੋਗਲੀ ਕਿਸਮ ਦੀ ਗਾਂ ਹੈ ।
ਉੱਤਰ-
(i) ਗ਼ਲਤ,
(ii) ਠੀਕ,
(iii) ਠੀਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਛੋਟੇ ਅਤੇ ਸੀਮਾਂਤ ਕਿਸਾਨਾਂ ਕੋਲ ਕਿੰਨੀ ਜ਼ਮੀਨ ਰਹਿ ਗਈ ਹੈ ?
ਉੱਤਰ-
ਇੱਕ ਹੈਕਟੇਅਰ ਜਾਂ ਇਸ ਤੋਂ ਵੀ ਘੱਟ ।

ਪ੍ਰਸ਼ਨ 2.
ਖੁੰਬਾਂ ਦੀ ਕਾਸ਼ਤ ਕਿੱਥੇ ਕੀਤੀ ਜਾ ਸਕਦੀ ਹੈ ?
ਉੱਤਰ-
ਘਰ ਦੇ ਕਿਸੇ ਵੀ ਕਮਰੇ ਵਿਚ ।

PSEB 6th Class Agriculture Solutions Chapter 10 ਖੇਤੀ ਸਹਾਇਕ ਕਿੱਤੇ

ਪ੍ਰਸ਼ਨ 3.
ਪੰਜਾਬ ਵਿੱਚ ਬਟਨ ਖੁੰਬਾਂ ਦੀ ਕਾਸ਼ਤ ਕਿੰਨੇ ਪ੍ਰਤੀਸ਼ਤ ਕੀਤੀ ਜਾਂਦੀ ਹੈ ?
ਉੱਤਰ-
90%.

ਪ੍ਰਸ਼ਨ 4.
ਕਿੰਨੀਆਂ ਦੋਗਲੀਆਂ ਗਾਂਵਾਂ ਰੱਖਣ ਤੇ ਸਰਕਾਰ ਵੱਲੋਂ ਮਾਲੀ ਸਹਾਇਤਾ ਮਿਲਦੀ ਹੈ ?
ਉੱਤਰ-
10 ਦੋਗਲੀਆਂ ਗਾਂਵਾਂ ਰੱਖਣ ਤੇ ।

ਪ੍ਰਸ਼ਨ 5.
ਅੱਜ-ਕਲ੍ਹ ਹੋਰ ਕਿਹੜੇ ਖੇਤੀ ਸਹਾਇਕ ਕਿੱਤੇ ਅਪਣਾਏ ਜਾ ਰਹੇ ਹਨ ?
ਉੱਤਰ-
ਮੁਰਗੀ ਪਾਲਣ, ਸੂਰ ਪਾਲਣ, ਭੇਡ ਅਤੇ ਬੱਕਰੀ ਪਾਲਣ, ਖ਼ਰਗੋਸ਼ ਪਾਲਣ ਆਦਿ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਧੂ ਮੱਖੀ ਪਾਲਣ ਤੋਂ ਸ਼ਹਿਦ ਤੋਂ ਇਲਾਵਾ ਹੋਰ ਕੀ ਮਿਲਦਾ ਹੈ ?
ਉੱਤਰ-
ਮਧੂ-ਮੱਖੀ ਪਾਲ ਕੇ ਸ਼ਹਿਦ ਤੋਂ ਇਲਾਵਾ ਬੀ-ਵੈਕਸ, ਰੋਇਲ ਜੈਲੀ, ਬੀ-ਵੈਨਮ, ਬੀ-ਬਰੂਡ ਆਦਿ ਪਦਾਰਥ ਵੀ ਪ੍ਰਾਪਤ ਹੁੰਦੇ ਹਨ ।

ਪ੍ਰਸ਼ਨ 2.
ਮਧੂ-ਮੱਖੀ ਪਾਲਣ ਲਈ ਸਬਸਿਡੀ ਕਿਹੜੇ ਵਿਭਾਗ ਵੱਲੋਂ ਮਿਲਦੀ ਹੈ ?
ਉੱਤਰ-
ਪੰਜਾਬ ਬਾਗ਼ਬਾਨੀ ਵਿਭਾਗ ਵੱਲੋਂ ਚਲਾਏ ਜਾ ਰਹੇ ਕੌਮੀ ਬਾਗ਼ਬਾਨੀ ਮਿਸ਼ਨ ਵੱਲੋਂ ਇਸ ਕਿੱਤੇ ਲਈ ਸਬਸਿਡੀ ਵੀ ਦਿੱਤੀ ਜਾਂਦੀ ਹੈ ।

PSEB 6th Class Agriculture Solutions Chapter 10 ਖੇਤੀ ਸਹਾਇਕ ਕਿੱਤੇ

ਪ੍ਰਸ਼ਨ 3.
ਪਸ਼ੂ ਪਾਲਣ ਵਿਚ ਕਿਹੜੀਆਂ ਗਾਵਾਂ ਤੋਂ ਵਧੇਰੇ ਆਮਦਨ ਕਮਾਈ ਜਾ ਸਕਦੀ ਹੈ ?
ਉੱਤਰ-
ਦੋਗਲੀਆਂ ਗਾਵਾਂ ਜਿਵੇਂ ਜਰਸੀ ਅਤੇ ਹੋਲਸਟੀਨ ਫ਼ਰੀਜ਼ੀਅਨ ਤੋਂ ਵਧੇਰੇ ਆਮਦਨ ਕਮਾਈ ਜਾ ਸਕਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੁੰਬਾਂ ਦੀ ਕਾਸ਼ਤ ਬਾਰੇ ਦੱਸੋ ।
ਉੱਤਰ-
ਖੁੰਬਾਂ ਦੀ ਕਾਸ਼ਤ ਘਰ ਵਿਚ ਹੀ ਕਿਸੇ ਵੀ ਕਮਰੇ ਵਿਚ ਕੀਤੀ ਜਾ ਸਕਦੀ ਹੈ । ਇਸ ਲਈ ਜ਼ਮੀਨ ਦੀ ਲੋੜ ਨਹੀਂ ਹੁੰਦੀ । ਗਰਮੀ ਰੁੱਤ ਵਿੱਚ ਮਿਲਕੀ ਖੁੰਬ ਅਤੇ ਝੋਨੇ ਦੀ ਪਰਾਲੀ ਵਾਲੀ ਖੁੰਬ ਉਗਾਈ ਜਾਂਦੀ ਹੈ ਅਤੇ ਸਰਦੀ ਵਿੱਚ ਬਟਨ, ਔਇਸਟਰ ਅਤੇ ਸ਼ਿਟਾਕੀ ਖੁੰਬਾਂ ਦੀ ਕਾਸ਼ਤ ਹੁੰਦੀ ਹੈ । ਗਰਮੀ ਵਾਲੀਆਂ ਖੁੰਬਾਂ ਅਪ੍ਰੈਲ ਤੋਂ ਅਗਸਤ ਅਤੇ ਸਰਦੀ ਵਾਲੀਆਂ ਖੁੰਬਾਂ ਸਤੰਬਰ ਤੋਂ ਮਾਰਚ ਤੱਕ ਉਗਦੀਆਂ ਹਨ ।

ਪ੍ਰਸ਼ਨ 2.
ਮਧੂ-ਮੱਖੀ ਪਾਲਣ ਦਾ ਵੇਰਵਾ ਦਿਉ ।
ਉੱਤਰ-
ਮਧੂ-ਮੱਖੀ ਪਾਲਣ ਦਾ ਕਿੱਤਾ ਅਪਣਾ ਕੇ ਕਮਾਈ ਕੀਤੀ ਜਾ ਸਕਦੀ ਹੈ । ਇਸ ਨਾਲ ਖੇਤੀ ਕੰਮਾਂ ਵਿੱਚ ਵੀ ਕੋਈ ਰੁਕਾਵਟ ਨਹੀਂ ਪੈਂਦੀ । ਪੰਜਾਬ ਵਿੱਚ ਇਟੈਲੀਅਨ ਮੱਖੀ ਬਹੁਤ ਪ੍ਰਚਲਿਤ ਹੈ । ਮਧੂ-ਮੱਖੀ ਪਾਲ ਕੇ ਸ਼ਹਿਦ ਤੋਂ ਇਲਾਵਾ ਬੀ-ਵੈਕਸ, ਰੋਇਲ ਜੈਲੀ, ਬੀ-ਵੈਨਮ, ਬੀ-ਬਰੂਡ ਆਦਿ ਪਦਾਰਥ ਵੀ ਪ੍ਰਾਪਤ ਹੁੰਦੇ ਹਨ । ਪੰਜਾਬ ਬਾਗ਼ਬਾਨੀ ਵਿਭਾਗ ਵੱਲੋਂ ਚਲਾਏ ਜਾ ਰਹੇ ਕੌਮੀ ਬਾਗ਼ਬਾਨੀ ਮਿਸ਼ਨ ਵੱਲੋਂ ਇਸ ਕਿੱਤੇ ਲਈ ਸਬਸਿਡੀ ਵੀ ਦਿੱਤੀ ਜਾਂਦੀ ਹੈ ।

ਪ੍ਰਸ਼ਨ 3.
ਸਹਾਇਕ ਕਿੱਤਿਆਂ ਨੂੰ ਛੋਟੇ ਪੱਧਰ ਤੋਂ ਕਿਉਂ ਸ਼ੁਰੂ ਕਰਨਾ ਚਾਹੀਦਾ ਹੈ ?
ਉੱਤਰ-
ਕੋਈ ਵੀ ਕਿੱਤਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਕਮਾਈ ਕੀਤੀ ਜਾ ਸਕੇ । ਪਰ ਕਿਸੇ ਵੀ ਨਵੇਂ ਕੰਮ ਦੇ ਸੰਬੰਧ ਵਿਚ ਸ਼ੁਰੂ ਵਿੱਚ ਪੂਰੀ ਜਾਣਕਾਰੀ ਅਤੇ ਤਜਰਬਾ ਨਹੀਂ ਹੁੰਦਾ ਹੈ । ਇਸ ਲਈ ਨੁਕਸਾਨ ਹੋਣ ਜਾਂ ਘਾਟਾ ਪੈਣ ਦਾ ਖ਼ਤਰਾ ਰਹਿੰਦਾ ਹੈ । ਇਸ ਲਈ ਛੋਟੇ ਪੱਧਰ ਤੇ ਸ਼ੁਰੂ ਕੀਤੇ ਕੰਮ ਵਿੱਚ ਜੇ ਘਾਟਾ ਜਾਂ ਨੁਕਸਾਨ ਹੋਵੇ ਤਾਂ ਉਹ ਥੋੜ੍ਹਾ ਹੀ ਹੋਵੇ ਇਸ ਲਈ ਸਹਾਇਕ ਧੰਦੇ ਛੋਟੇ ਪੱਧਰ ਤੇ ਹੀ ਸ਼ੁਰੂ ਕਰਨੇ ਚਾਹੀਦੇ ਹਨ ।

PSEB 6th Class Agriculture Solutions Chapter 10 ਖੇਤੀ ਸਹਾਇਕ ਕਿੱਤੇ

ਖੇਤੀ ਸਹਾਇਕ ਕਿੱਤੇ PSEB 6th Class Agriculture Notes

  1. ਹਰੀ ਕ੍ਰਾਂਤੀ ਨਾਲ ਪੰਜਾਬ ਕਣਕ-ਝੋਨੇ ਵਰਗੀਆਂ ਫ਼ਸਲਾਂ ਵਿਚ ਆਤਮ ਨਿਰਭਰ ਹੋ ਗਿਆ ।
  2. ਪੰਜਾਬ ਵਿਚ ਇਕ ਤਿਆਹੀ ਕਿਸਾਨ ਛੋਟੇ ਅਤੇ ਸੀਮਾਂਤ ਹਨ ਜਿਹਨਾਂ ਕੋਲ ਇੱਕ ਹੈਕਟੇਅਰ ਜਾਂ ਇਸ ਤੋਂ ਵੀ ਘੱਟ ਜ਼ਮੀਨ ਹੈ ।
  3. ਖੁੰਬਾਂ ਦੀ ਕਾਸ਼ਤ ਘਰ ਦੇ ਕਿਸੇ ਵੀ ਕਮਰੇ ਵਿੱਚ ਕੀਤੀ ਜਾ ਸਕਦੀ ਹੈ ।
  4. ਖੁੰਬਾਂ ਦੀਆਂ ਸਰਦ ਰੁੱਤ ਦੀਆਂ ਕਿਸਮਾਂ ਹਨ-ਬਟਨ, ਔਇਸਟਰ, ਸ਼ਿਟਾਕੀ ।
  5. ਗਰਮੀ ਰੁੱਤ ਲਈ ਮਿਲਕੀ ਖੁੰਬ, ਝੋਨੇ ਦੀ ਪਰਾਲੀ ਵਾਲੀ ਖੁੰਬ ।
  6. ਪੰਜਾਬ ਵਿੱਚ 90% ਬਟਨ ਖੁੰਬ ਦੀ ਕਾਸ਼ਤ ਕੀਤੀ ਜਾਂਦੀ ਹੈ ।
  7. ਪੰਜਾਬ ਵਿਚ ਇਟੈਲੀਅਨ ਸ਼ਹਿਦ ਦੀ ਮੱਖੀ ਬਹੁਤ ਪ੍ਰਚਲਿਤ ਹੈ ।
  8. ਮਧੂ ਮੱਖੀਆਂ ਤੋਂ ਬੀ-ਵੈਕਸ, ਰੋਇਲ ਜੈਲੀ, ਵੀ ਵੈਨਮ, ਬੀ ਬਰੂਡ ਵਰਗੇ ਪਦਾਰਥ ਪ੍ਰਾਪਤ ਹੁੰਦੇ ਹਨ ।
  9. ਮਧੂ ਮੱਖੀ ਪਾਲਣ ਦੇ ਕਿੱਤੇ ਨੂੰ ਸ਼ੁਰੂ ਕਰਨ ਲਈ ਕੌਮੀ ਬਾਗ਼ਬਾਨੀ ਮਿਸ਼ਨ ਵਲੋਂ ਸਬਸਿਡੀ ਦਿੱਤੀ ਜਾਂਦੀ ਹੈ ।
  10. ਪਸ਼ੂ ਪਾਲਣ ਕਿੱਤੇ ਵਿਚ ਦੋਗਲੀਆਂ ਗਾਂਵਾਂ; ਜਿਵੇਂ-ਜਰਸੀ, ਹੋਲਸਟੀਨ ਫਰੀਜੀਅਨ ਪਾਲੀਆਂ ਜਾਂਦੀਆਂ ਹਨ ।
  11. ਸਬਜ਼ੀਆਂ ਦੀ ਕਾਸ਼ਤ ਤੋਂ ਚੰਗੀ ਕਮਾਈ ਕੀਤੀ ਜਾ ਸਕਦੀ ਹੈ ।
  12. ਖੇਤੀ ਪਦਾਰਥਾਂ ਦੀ ਪ੍ਰੋਸੈਸਿੰਗ ਕਰਕੇ ਵੀ ਚੰਗੀ ਕਮਾਈ ਕੀਤੀ ਜਾ ਸਕਦੀ ਹੈ ।
  13. ਖੇਤੀ ਮਸ਼ੀਨਰੀ ਖ਼ਰੀਦ ਕੇ ਕਿਸਾਨਾਂ ਨੂੰ ਕਿਰਾਏ ਦੇ ਦਿੱਤੀ ਜਾ ਸਕਦੀ ਹੈ ਤੇ ਕਮਾਈ ਕੀਤੀ ਜਾ ਸਕਦੀ ਹੈ ।
  14. ਪੜ੍ਹੇ-ਲਿਖੇ ਨੌਜਵਾਨ ਖੇਤੀਬਾੜੀ ਨਾਲ ਸੰਬੰਧਿਤ ਸਮਾਨ ਅਤੇ ਖੇਤੀ ਨਾਲ ਸੰਬੰਧਿਤ ਸਲਾਹ ਦੇਣ ਦਾ ਕੇਂਦਰ ਖੋਲ੍ਹ ਸਕਦੇ ਹਨ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

Punjab State Board PSEB 6th Class Social Science Book Solutions Civics Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ Textbook Exercise Questions and Answers.

PSEB Solutions for Class 6 Social Science Civics Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

SST Guide for Class 6 PSEB ਸਮੁਦਾਇ ਅਤੇ ਮਨੁੱਖੀ ਲੋੜਾਂ Textbook Questions and Answers

ਅਭਿਆਸ ਦੇ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਸਮਾਜ ਦੀ ਮੁੱਢਲੀ ਸਮਾਜਿਕ ਇਕਾਈ ਕਿਹੜੀ ਹੈ ?
(i) ਪਰਿਵਾਰ
(ii) ਸ਼ਹਿਰ ।
ਉੱਤਰ-
(i) ਪਰਿਵਾਰ ।

ਪ੍ਰਸ਼ਨ 2.
ਮਨੁੱਖ ਇਕ ਸਮਾਜਿਕ ਪ੍ਰਾਣੀ ਕਿਉਂ ਹੈ ?
(i) ਮਨੁੱਖ ਇਕੱਲਾ ਰਹਿ ਸਕਦਾ ਹੈ ।
(ii) ਮਨੁੱਖ ਇਕੱਲਾ ਨਹੀਂ ਰਹਿ ਸਕਦਾ ।
ਉੱਤਰ-
(ii) ਮਨੁੱਖ ਇਕੱਲਾ ਨਹੀਂ ਰਹਿ ਸਕਦਾ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

ਪ੍ਰਸ਼ਨ 3.
ਸੱਭਿਆਚਾਰਕ ਸਾਂਝ ਨਾਲ ਕਿਹੜੀ ਭਾਵਨਾ ਪੈਦਾ ਹੁੰਦੀ ਹੈ ?
(i) ਦੇਸ਼ ਭਗਤੀ ਦੀ ਭਾਵਨਾ
(i) ਫ਼ਿਰਕੂ ਭਾਵਨਾ ।
ਉੱਤਰ-
(i) ਦੇਸ਼ ਭਗਤੀ ਦੀ ਭਾਵਨਾ ।

ਪ੍ਰਸ਼ਨ 4.
ਸਭ ਤੋਂ ਪਹਿਲਾਂ ਮਨੁੱਖ ਨੇ ਪ੍ਰਾਚੀਨ ਸਮੇਂ ਵਿੱਚ ਕਿਹੜੇ ਪਦਾਰਥ ਦੇ ਹਥਿਆਰ ਬਣਾਏ ?
(i) ਪੱਥਰ
(ii) ਤਾਂਬਾ ।
ਉੱਤਰ-
(i) ਪੱਥਰ ।

I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਪ੍ਰਸ਼ਨ 1.
ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਮਨੁੱਖ ਅਸਲ ਵਿੱਚ ਇੱਕ ਸਮਾਜਿਕ ਪ੍ਰਾਣੀ ਹੈ । ਪਹਿਲਾ, ਮਨੁੱਖ ਸੁਭਾਅ ਤੋਂ ਹੀ ਇਕੱਲਾ ਨਹੀਂ ਰਹਿ ਸਕਦਾ । ਇਹ ਹੋਰਨਾਂ ਲੋਕਾਂ ਨਾਲ ਮਿਲ ਕੇ ਰਹਿਣਾ ਪਸੰਦ ਕਰਦਾ ਹੈ । ਦੂਜਾ, ਮਨੁੱਖ ਦੀਆਂ ਲੋੜਾਂ ਉਸਨੂੰ ਸਮਾਜਿਕ ਪ੍ਰਾਣੀ ਬਣਾਉਂਦੀਆਂ ਹਨ । ਕੋਈ ਵੀ ਮਨੁੱਖ ਆਪਣੀਆਂ ਸਾਰੀਆਂ ਲੋੜਾਂ ਨੂੰ ਆਪ ਪੂਰਾ ਨਹੀਂ ਕਰ ਸਕਦਾ । ਇਨ੍ਹਾਂ ਦੀ ਪੂਰਤੀ ਲਈ ਉਸਨੂੰ ਕਈ ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ । ਇਨ੍ਹਾਂ ਕਾਰਨਾਂ ਕਰਕੇ ਮਨੁੱਖ ਨੂੰ ਸਮਾਜਿਕ ਪਾਣੀ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਸਮਾਜ ਦੀ ਮੁੱਢਲੀ ਇਕਾਈ ਕਿਹੜੀ ਹੈ ?
ਉੱਤਰ-
ਸਮਾਜ ਦੀ ਮੁੱਢਲੀ ਇਕਾਈ ਪਰਿਵਾਰ ਹੈ ।

ਪ੍ਰਸ਼ਨ 3.
ਪ੍ਰਾਚੀਨ ਸਮਾਜ ਵਿੱਚ ਮਨੁੱਖੀ ਜੀਵਨ ਕਿਹੋ ਜਿਹਾ ਸੀ ?
ਉੱਤਰ-
ਪ੍ਰਾਚੀਨ ਸਮਾਜ ਵਿੱਚ ਮਨੁੱਖੀ ਜੀਵਨ ਜੰਗਲੀ ਜੀਵਾਂ ਵਰਗਾ ਸੀ । ਆਦਿ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ । ਉਹ ਜੰਗਲੀ ਜਾਨਵਰਾਂ ਅਤੇ ਪੰਛੀਆਂ ਦਾ ਸ਼ਿਕਾਰ ਕਰਕੇ ਆਪਣਾ ਪੇਟ ਭਰਦਾ ਸੀ । ਹੌਲੀ-ਹੌਲੀ ਉਹ ਪਸ਼ੂਆਂ ਨੂੰ ਪਾਲਣ ਲੱਗਾ ਅਤੇ ਉਨ੍ਹਾਂ ਤੋਂ ਭੋਜਨ ਪ੍ਰਾਪਤ ਕਰਨ ਲੱਗਾ । ਇਸਨੂੰ ‘ਪਸ਼ੂ-ਪਾਲਣ ਅਵਸਥਾ’ ਕਹਿੰਦੇ ਹਨ । ਇਸ ਅਵਸਥਾ ਵਿੱਚ ਵੀ ਮਨੁੱਖ ਦਾ ਜੀਵਨ ਸਥਾਈ ਨਹੀਂ ਸੀ । ਉਹ ਆਪਣੇ ਪਸ਼ੂਆਂ ਨਾਲ ਚਰਾਗਾਹਾਂ ਦੀ ਭਾਲ ਵਿੱਚ ਥਾਂਥਾਂ ‘ਤੇ ਘੁੰਮਦਾ ਰਹਿੰਦਾ ਸੀ ।

ਪ੍ਰਸ਼ਨ 4.
ਕਬੀਲੇ ਦੇ ਅਤੇ ਸ਼ਹਿਰੀ ਜੀਵਨ ਵਿੱਚ ਕੀ ਅੰਤਰ ਹੈ ?
ਉੱਤਰ-
ਕਬੀਲੇ ਦੇ ਲੋਕਾਂ ਦਾ ਜੀਵਨ ਸਥਾਈ ਨਹੀਂ ਹੁੰਦਾ । ਉਹ ਇਕ ਥਾਂ ਟਿਕ ਕੇ ਨਹੀਂ ਰਹਿੰਦੇ ਅਤੇ ਆਪਣੀ ਜ਼ਰੂਰਤ ਅਨੁਸਾਰ ਸਥਾਨ ਬਦਲਦੇ ਰਹਿੰਦੇ ਹਨ । ਕਬੀਲੇ ਦੇ ਲੋਕਾਂ ਦਾ ਜੀਵਨ ਸਾਧਾਰਨ ਹੁੰਦਾ ਹੈ ਅਤੇ ਉਹਨਾਂ ਦੀਆਂ ਲੋੜਾਂ ਬਹੁਤ ਘੱਟ ਹੁੰਦੀਆਂ ਹਨ ।

ਸ਼ਹਿਰੀ ਜੀਵਨ ਸਥਾਈ ਹੁੰਦਾ ਹੈ । ਲੋਕਾਂ ਦਾ ਜੀਵਨ ਬਹੁਤ ਗੁੰਝਲਦਾਰ ਹੁੰਦਾ ਹੈ ਅਤੇ ਉਹਨਾਂ ਦੀਆਂ ਲੋੜਾਂ ਵਿਚ ਦਿਨੋਂ-ਦਿਨ ਵਾਧਾ ਹੁੰਦਾ ਰਹਿੰਦਾ ਹੈ । ਇਹ ਲੋਕ ਜੀਵਨ ਦੀਆਂ ਸਾਰੀਆਂ ਸਹੂਲਤਾਂ ਦਾ ਆਨੰਦ ਮਾਣਦੇ ਹਨ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

ਪ੍ਰਸ਼ਨ 5.
ਸਮਾਜ ਮਨੁੱਖ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਮਨੁੱਖ ਲਈ ਸਮਾਜ ਹੇਠਾਂ ਲਿਖੇ ਕਾਰਨਾਂ ਕਰਕੇ ਜ਼ਰੂਰੀ ਹੈ-

  1. ਆਪਣੀ ਸੁਰੱਖਿਆ ਲਈ ।
  2. ਆਪਣੀਆਂ ਲੋੜਾਂ ਦੀ ਪੂਰਤੀ ਲਈ ।
  3. ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ।
  4. ਆਪਣਾ ਦੁੱਖ-ਸੁਖ ਵੰਡਣ ਲਈ ।
  5. ਵੱਖ-ਵੱਖ ਕੰਮਾਂ ਵਿੱਚ ਸਹਿਯੋਗ ਪ੍ਰਾਪਤ ਕਰਨ ਲਈ ।

ਪ੍ਰਸ਼ਨ 6.
ਕੁਦਰਤੀ ਵਾਤਾਵਰਨ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਆਰੰਭ ਵਿੱਚ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ ਅਤੇ ਕੁਦਰਤ ‘ਤੇ ਨਿਰਭਰ ਸੀ । ਉਸਨੇ ਆਪਣਾ ਜੀਵਨ ਇੱਕ ਸ਼ਿਕਾਰੀ ਦੇ ਰੂਪ ਵਿੱਚ ਸ਼ੁਰੂ ਕੀਤਾ । ਖੇਤੀਬਾੜੀ ਨੇ ਉਸਦੇ ਜੀਵਨ ਨੂੰ ਸਥਾਈ ਬਣਾਇਆ । ਇਸ ਨਾਲ ਉਸਦੀ ਕੁਦਰਤ ‘ਤੇ ਨਿਰਭਰਤਾ ਵੀ ਘੱਟ ਹੋਈ । ਉਹ ਹੋਰਨਾਂ ਲੋਕਾਂ ਦੇ ਨਾਲ ਵਸਤਾਂ ਦਾ ਆਦਾਨ-ਪ੍ਰਦਾਨ ਕਰਨ ਲੱਗਾ । ਇਸ ਤਰ੍ਹਾਂ ਵਪਾਰ ਦਾ ਆਰੰਭ ਹੋਇਆ । ਮਨੁੱਖੀ ਸੋਚ ਨੇ ਨਵੇਂ-ਨਵੇਂ ਕਿੱਤਿਆਂ ਨੂੰ ਜਨਮ ਦਿੱਤਾ । ਇਨ੍ਹਾਂ ਵਿੱਚ ਤਰਖਾਣ, ਲੁਹਾਰ ਅਤੇ ਦੁਕਾਨਦਾਰੀ ਦੇ ਕਿੱਤੇ ਸ਼ਾਮਿਲ ਸਨ । ਕਿੱਤਿਆਂ ਦੇ ਵਿਸਤਾਰ ਨੇ ਸੰਗਠਨ, ਕਾਨੂੰਨ-ਵਿਵਸਥਾ, ਸ਼ਾਸਨ ਪ੍ਰਬੰਧ ਆਦਿ ਗੱਲਾਂ ਨੂੰ ਜ਼ਰੂਰੀ ਬਣਾ ਦਿੱਤਾ । ਇਸ ਤਰ੍ਹਾਂ ਮਨੁੱਖ ਨੇ ਕੁਦਰਤੀ ਵਾਤਾਵਰਨ ਤੋਂ ਨਿਕਲ ਕੇ ਮਨੁੱਖੀ ਸੋਚ ਵਾਲੇ ਵਾਤਾਵਰਨ ਵਿੱਚ ਪ੍ਰਵੇਸ਼ ਕੀਤਾ । ਮਨੁੱਖ ਅੱਜ ਵੀ ਨਵੀਆਂ ਤਕਨੀਕਾਂ ਖੋਜ ਰਿਹਾ ਹੈ ।

ਇਨ੍ਹਾਂ ਦੀ ਵਰਤੋਂ ਨਾਲ ਉਹ ਕੁਦਰਤੀ ਵਾਤਾਵਰਨ ਨੂੰ ਹੋਰ ਜ਼ਿਆਦਾ ਉਪਯੋਗੀ ਵੀ ਬਣਾ ਸਕਦਾ ਹੈ ਅਤੇ ਉਸਨੂੰ ਹਾਨੀ ਵੀ ਪਹੁੰਚਾ ਸਕਦਾ ਹੈ ।

ਪ੍ਰਸ਼ਨ 7.
ਸਾਨੂੰ ਆਪਣੇ ਭਾਰਤੀ ਸਮੁਦਾਇ `ਤੇ ਮਾਣ ਕਿਉਂ ਹੈ ?
ਉੱਤਰ-
ਸਾਨੂੰ ਆਪਣੇ ਭਾਰਤੀ ਸਮੁਦਾਇ ਅਰਥਾਤ ਭਾਰਤ ਦੇਸ਼ ਤੋਂ ਬਹੁਤ ਕੁੱਝ ਮਿਲਦਾ ਹੈ । ਇਹ ਸਾਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਸਾਨੂੰ ਸਿੱਖਿਅਤ ਕਰਕੇ ਚੰਗਾ ਨਾਗਰਿਕ
ਬਣਾਉਂਦਾ ਹੈ । ਸਾਡੀਆਂ ਸਾਰੀਆਂ ਲੋੜਾਂ ਦੀ ਪੂਰਤੀ ਵੀ ਇਹੀ ਸਮੁਦਾਇ ਕਰਦਾ ਹੈ । ਇੰਨਾ ਹੀ ਨਹੀਂ ਇਹ ਸਾਡੇ ਵਿੱਚ ਭਾਈਚਾਰੇ ਅਤੇ ਏਕਤਾ ਦੀ ਭਾਵਨਾ ਦਾ ਵਿਕਾਸ ਵੀ ਕਰਦਾ ਹੈ । ਇਸ ਲਈ ਸਾਨੂੰ ਭਾਰਤੀ ਸਮੁਦਾਇ ‘ਤੇ ਮਾਣ ਹੈ ।

ਪ੍ਰਸ਼ਨ 8.
ਮਨੁੱਖ ਦਾ ਬਾਕੀ ਸਜੀਵਾਂ ਤੋਂ ਮੁੱਖ ਅੰਤਰ ਕੀ ਹੈ ?
ਉੱਤਰ-
ਮਨੁੱਖ ਹੀ ਧਰਤੀ ‘ਤੇ ਇੱਕ ਅਜਿਹਾ ਜੀਵ ਹੈ ਜਿਸ ਕੋਲ ਸੋਚਣ ਦੀ ਸ਼ਕਤੀ ਹੁੰਦੀ ਹੈ ਜਦ ਕਿ ਧਰਤੀ ‘ਤੇ ਪਾਏ ਜਾਣ ਵਾਲੇ ਬਾਕੀ ਸਾਰੇ ਜੀਵ-ਜੰਤੂਆਂ ਅਤੇ ਪਸ਼ੂ-ਪੰਛੀਆਂ ਕੋਲ ਅਜਿਹੀ ਸ਼ਕਤੀ ਨਹੀਂ ਹੁੰਦੀ । ਇਹੀ ਮਨੁੱਖ ਅਤੇ ਬਾਕੀ ਸਜੀਵਾਂ ਵਿੱਚ ਮੁੱਖ ਅੰਤਰ ਹੈ ।

II. ਹੇਠ ਲਿਖੇ ਖ਼ਾਲੀ ਸਥਾਨ ਭਰੋ :

(1) ਪ੍ਰਾਚੀਨ ਸਮੇਂ ਵਿੱਚ …………………………. % ਭਾਰਤੀ ਲੋਕ ਪਿੰਡਾਂ ਵਿਚ ਰਹਿੰਦੇ ਸਨ ।
(2) ਸ਼ਹਿਰੀ ਜਨਸੰਖਿਆ ਦਿਨ-ਬਦਿਨ ………………………. ਜਾ ਰਹੀ ਹੈ ।
(3) ਸਮੁਦਾਇ ਨੂੰ ਪਰਿਵਾਰਾਂ ਦਾ ………………………. ਕਿਹਾ ਜਾਂਦਾ ਹੈ ।
(4) ਮੁੱਢਲੇ ਮਨੁੱਖ ਦਾ ਧੰਦਾ ……………………… ਸੀ ।
(5) ਪਰਿਵਾਰ ਸਮਾਜ ਦੀ ਮੁੱਢਲੀ …………………………. ਇਕਾਈ ਹੈ ।
ਉੱਤਰ-
(1) 90
(2) ਵੱਧਦੀ
(3) ਸਮੂਹ
(4) ਸ਼ਿਕਾਰ ਕਰਨਾ
(5) ਸਮਾਜਿਕ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

III. ਹੇਠ ਲਿਖੇ ਵਾਕਾਂ ਤੇ ਗ਼ਲਤ (√) ਜਾਂ ਠੀਕ (×) ਦਾ ਨਿਸ਼ਾਨ ਲਗਾਓ :

(1) ਭਾਰਤ ਨੂੰ ਅਨੇਕਤਾ ਵਿੱਚ ਏਕਤਾ ਵਾਲਾ ਦੇਸ਼ ਕਿਹਾ ਜਾਂਦਾ ਹੈ ।
(2) ਕਸ਼ਮੀਰ ਅਤੇ ਰਾਜਸਥਾਨ ਦਾ ਜਲਵਾਯੂ ਇੱਕੋ ਜਿਹਾ ਹੈ ।
(3) ਹਰ ਮਨੁੱਖ ਆਪਣੇ ਸਮੁਦਾਇ ਦਾ ਮਹੱਤਵਪੂਰਨ ਹਿੱਸਾ ਹੈ ।
(4) ਮਨੁੱਖ ਇਕੱਲਾ ਰਹਿ ਸਕਦਾ ਹੈ ।
(5) ਖੇਤੀਬਾੜੀ ਧੰਦੇ ਨਾਲ ਪਿੰਡਾਂ ਦਾ ਵਿਕਾਸ ਹੋਇਆ ।
ਉੱਤਰ-
1. (√)
2. (×)
3. (√)
4. (×)
5. (√)

PSEB 6th Class Social Science Guide ਸਮੁਦਾਇ ਅਤੇ ਮਨੁੱਖੀ ਲੋੜਾਂ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਮੁਦਾਇ ਕਿਹੜੀ ਸਮਾਜਿਕ ਇਕਾਈ ਦਾ ਸਮੂਹ ਹੁੰਦਾ ਹੈ ?
ਉੱਤਰ-
ਪਰਿਵਾਰ ।

ਪ੍ਰਸ਼ਨ 2.
ਕਿਹੜੀ ਖੋਜ ਨੇ ਮਾਨਵ ਨੂੰ ਭੋਜਨ ਪਕਾ ਕੇ ਖਾਣ ਲਈ ਸਹਾਇਤਾ ਕੀਤੀ ?
ਉੱਤਰ-
ਅੱਗ ।

ਪ੍ਰਸ਼ਨ 3.
ਭਾਰਤ ਦੇਸ਼ ਦਾ ਸਭਿਆਚਾਰ ਖੁਸ਼ਹਾਲ ਹੈ । ਦੇਸ਼ ਦੇ ਲਈ ਇਸ ਦਾ ਕੀ ਮਹੱਤਵ ਹੈ ? ਕੋਈ ਇਕ ਬਿੰਦੂ ਲਿਖੋ ।
ਉੱਤਰ-
ਇਹ ਸਭਿਆਚਾਰ ਭਾਰਤ ਦੇਸ਼ ਦੀ ਸ਼ਕਤੀ ਸਰੋਤ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਰਿਵਾਰ ਕਿਹੜੀਆਂ-ਕਿਹੜੀਆਂ ਲੋੜਾਂ ਦੀ ਪੂਰਤੀ ਕਰਦਾ ਹੈ ?
ਉੱਤਰ-
ਪਰਿਵਾਰ ਭੋਜਨ, ਕੱਪੜੇ, ਮਕਾਨ ਅਤੇ ਸੁਰੱਖਿਆ ਆਦਿ ਲੋੜਾਂ ਦੀ ਪੂਰਤੀ ਕਰਦਾ ਹੈ ।

ਪ੍ਰਸ਼ਨ 2.
ਪਰਿਵਾਰ ਭਵਿੱਖ ਦੇ ਨਾਗਰਿਕ ਕਿਵੇਂ ਤਿਆਰ ਕਰਦਾ ਹੈ ?
ਉੱਤਰ-
ਪਰਿਵਾਰ ਬੱਚਿਆਂ ਵਿੱਚ ਸਮਾਜਿਕ ਗੁਣਾਂ ਦਾ ਵਿਕਾਸ ਕਰਕੇ ਭਵਿੱਖ ਦੇ ਨਾਗਰਿਕ ਤਿਆਰ ਕਰਦਾ ਹੈ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

ਪ੍ਰਸ਼ਨ 3.
ਪਹਾੜੀ ਅਤੇ ਮਾਰੂਥਲੀ ਖੇਤਰਾਂ ਵਿੱਚ ਜਨ-ਸਮੁਦਾਵਾਂ ਦਾ ਮੁੱਖ ਕਿੱਤਾ ਕਿਹੜਾ ਹੈ ?
ਉੱਤਰ-
ਭੇਡਾਂ-ਬੱਕਰੀਆਂ ਪਾਲਣਾ ।

ਪ੍ਰਸ਼ਨ 4.
ਸਮੁਦਾਇ ਕਿਸਨੂੰ ਕਹਿੰਦੇ ਹਨ ?
ਉੱਤਰ-
ਇਕੱਠੇ ਰਹਿਣ ਵਾਲੇ ਪਰਿਵਾਰਾਂ ਦੇ ਸਮੂਹ ਨੂੰ ਸਮੁਦਾਇ ਕਹਿੰਦੇ ਹਨ । ਸਮੁਦਾਇ ਅਤੇ ਪਰਿਵਾਰ ਆਪਣੇ ਸਹਿਯੋਗ ਨਾਲ ਸਮੁਦਾਇ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ ।

ਪ੍ਰਸ਼ਨ 5.
ਸਾਡੇ ਦੇਸ਼ ਦੇ ਲੋਕ ਕਿਹੜੇ-ਕਿਹੜੇ ਧਰਮਾਂ ਨੂੰ ਮੰਨਦੇ ਹਨ ?
ਉੱਤਰ-
ਸਾਡੇ ਦੇਸ਼ ਦੇ ਲੋਕ ਵੱਖ-ਵੱਖ ਧਰਮਾਂ ਨੂੰ ਮੰਨਦੇ ਹਨ । ਇਨ੍ਹਾਂ ਵਿੱਚੋਂ ਮੁੱਖ ਧਰਮ ਹਨ-ਹਿੰਦੂ ਧਰਮ, ਇਸਲਾਮ, ਸਿੱਖ, ਇਸਾਈ ਆਦਿ ।

ਪ੍ਰਸ਼ਨ 6.
ਸ਼ਹਿਰਾਂ ਅਤੇ ਕਸਬਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸ਼ਹਿਰ ਵਾਸੀ ਅਤੇ ਕਸਬਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਸਬਾ ਵਾਸੀ ਕਿਹਾ ਜਾਂਦਾ ਹੈ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇਕ ਦੂਜੇ ‘ਤੇ ਨਿਰਭਰਤਾ ਤੋਂ ਕੀ ਭਾਵ ਹੈ ? ਉਦਾਹਰਨ ਦੇ ਕੇ ਸਮਝਾਓ ।
ਉੱਤਰ-
ਕੋਈ ਵੀ ਮਨੁੱਖ ਆਪਣੀਆਂ ਸਾਰੀਆਂ ਲੋੜਾਂ ਦੀ ਪੂਰਤੀ ਆਪ ਨਹੀਂ ਕਰ ਸਕਦਾ । ਇਸਦੇ ਲਈ ਉਸਨੂੰ ਦੂਜਿਆਂ ‘ਤੇ ਨਿਰਭਰ ਰਹਿਣਾ ਪੈਂਦਾ ਹੈ । ਉਦਾਹਰਨ ਲਈ, ਸਾਨੂੰ ਆਪਣਾ ਮਕਾਨ ਬਣਾਉਣ ਲਈ ਰਾਜ-ਮਿਸਤਰੀ ਅਤੇ ਮਜ਼ਦੂਰਾਂ ਦੀ ਲੋੜ ਪੈਂਦੀ ਹੈ । ਅਨਾਜ ਦੇ ਲਈ ਅਸੀਂ ਕਿਸਾਨ ‘ਤੇ ਅਤੇ ਦੁੱਧ ਦੇ ਲਈ ਅਸੀਂ ਗਵਾਲੇ ‘ਤੇ ਨਿਰਭਰ ਹਾਂ ।

ਪ੍ਰਸ਼ਨ 2.
ਸਾਡੇ ਦੇਸ਼ ਦੀ ਭੂਗੋਲਿਕ ਵਿਭਿੰਨਤਾ ਦਾ ਕੀ ਕਾਰਨ ਹੈ ?
ਉੱਤਰ-
ਸਾਡੇ ਦੇਸ਼ ਦੀ ਭੁਗੋਲਿਕ ਵਿਭਿੰਨਤਾ ਦਾ ਮੁੱਖ ਕਾਰਨ ਦੇਸ਼ ਦੀ ਵਿਸ਼ਾਲਤਾ ਹੈ ।ਦੇਸ਼ ਦੇ ਵੱਖ-ਵੱਖ ਭਾਗਾਂ ਦਾ ਧਰਾਤਲ, ਜਲਵਾਯੂ ਅਤੇ ਬਨਸਪਤੀ ਵੱਖ-ਵੱਖ ਹੈ । ਕਿਤੇ ਉੱਚੇ-ਉੱਚੇ ਪਰਬਤ ਹਨ ਤਾਂ ਕਿਤੇ ਮੈਦਾਨ : ਕਿਤੇ ਜ਼ਿਆਦਾ ਠੰਢ ਪੈਂਦੀ ਹੈ ਤਾਂ ਕਿਤੇ ਜ਼ਿਆਦਾ ਗਰਮੀ । ਇਸੇ ਤਰ੍ਹਾਂ ਕਿਤੇ ਸੰਘਣੇ ਜੰਗਲ ਪਾਏ ਜਾਂਦੇ ਹਨ ਤਾਂ ਕਿਤੇ ਕੰਡੇਦਾਰ ਝਾੜੀਆਂ ।

ਪ੍ਰਸ਼ਨ 3.
ਭਾਰਤ ਦੀ ਸਭਿਅਤਾ ਤੇ ਵਿਦੇਸ਼ੀ ਪ੍ਰਭਾਵ ਕਿਸ ਤਰ੍ਹਾਂ ਤੇ ਕਿਉਂ ਪਿਆ ?
ਉੱਤਰ-
ਭਾਰਤ ਵਿੱਚ ਸਮੇਂ-ਸਮੇਂ ‘ਤੇ ਕਈ ਵਿਦੇਸ਼ੀ ਜਾਤੀਆਂ ਆਈਆਂ । ਭਾਰਤ ਦੇ ਲੋਕ ਇਨ੍ਹਾਂ ਦੇ ਨਾਲ-ਨਾਲ ਘੁਲ-ਮਿਲ ਗਏ । ਉਨ੍ਹਾਂ ਵਿੱਚ ਵਿਆਹ ਸੰਬੰਧ ਵੀ ਕਾਇਮ ਹੋਏ । ਭਾਰਤੀਆਂ ਨੇ ਉਨ੍ਹਾਂ ਦੀ ਸਭਿਅਤਾ ਦੀਆਂ ਕਈ ਚੰਗੀਆਂ ਗੱਲਾਂ ਅਪਣਾ ਲਈਆਂ । ਇਸ ਤਰ੍ਹਾਂ ਭਾਰਤ ਦੀ ਸਭਿਅਤਾ ਖ਼ੁਸ਼ਹਾਲ ਬਣੀ ।

ਪ੍ਰਸ਼ਨ 4.
ਭਾਰਤ ਨੂੰ ਉਪ-ਮਹਾਂਦੀਪ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਭਾਰਤ ਏਸ਼ੀਆ ਮਹਾਂਦੀਪ ਦਾ ਇੱਕ ਹਿੱਸਾ ਹੈ । ਪਰ ਇਸ ਦੇ ਪਰਬਤ ਅਤੇ ਹਿੰਦ ਮਹਾਂਸਾਗਰ ਇਸਨੂੰ ਏਸ਼ੀਆ ਤੋਂ ਇੱਕ ਅਲੱਗ ਇਕਾਈ ਬਣਾਉਂਦੇ ਹਨ । ਇਸਦੀ ਏਸ਼ੀਆ ਤੋਂ ਅਲੱਗ ਆਪਣੀ ਵਿਸ਼ੇਸ਼ ਸਭਿਅਤਾ ਹੈ । ਇਸਦਾ ਵਿਸਤਾਰ ਵੀ ਬਹੁਤ ਜ਼ਿਆਦਾ ਹੈ । ਇਸੇ ਕਾਰਨ ਭਾਰਤ ਨੂੰ ਉਪ-ਮਹਾਂਦੀਪ ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਭਾਰਤ ਦੀ ਭਾਸ਼ਾ ਵਿਭਿੰਨਤਾ ‘ਤੇ ਨੋਟ ਲਿਖੋ ।
ਉੱਤਰ-
ਭਾਰਤ ਵਿੱਚ ਵੱਖ-ਵੱਖ ਭਾਸ਼ਾ ਬੋਲਣ ਵਾਲੇ ਲੋਕ ਰਹਿੰਦੇ ਹਨ । ਦੇਸ਼ ਵਿਚ ਕੁੱਲ ਮਿਲਾ ਕੇ ਲਗਪਗ 400 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ । ਉੱਤਰੀ ਭਾਰਤ ਦੀਆਂ ਮੁੱਖ ਭਾਸ਼ਾਵਾਂ ਹਿੰਦੀ, ਪੰਜਾਬੀ ਅਤੇ ਬੰਗਲਾ ਹਨ, ਜਦ ਕਿ ਦੱਖਣੀ ਭਾਰਤ ਦੀਆਂ ਮੁੱਖ ਭਾਸ਼ਾਵਾਂ ਤੇਲਗੂ, ਤਮਿਲ ਅਤੇ ਮਲਿਆਲਮ ਹਨ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

ਪ੍ਰਸ਼ਨ 6.
ਮਨੁੱਖੀ ਪਰਿਵਾਰਾਂ ਅਤੇ ਪੰਛੀਆਂ ਅਤੇ ਜਾਨਵਰਾਂ ਦੇ ਪਰਿਵਾਰਾਂ ਵਿੱਚ ਕੀ ਅੰਤਰ ਹੈ ?
ਉੱਤਰ-
ਮਨੁੱਖੀ ਪਰਿਵਾਰ ਵਿੱਚ ਬੱਚਿਆਂ ਦੀ ਪੂਰੀ ਦੇਖਭਾਲ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਚੰਗਾ ਭੋਜਨ ਅਤੇ ਚੰਗੇ ਕੱਪੜੇ ਦਿੱਤੇ ਜਾਂਦੇ ਹਨ, ਉਨ੍ਹਾਂ ਦੀ ਸਿਹਤ ਦਾ ਉਚਿਤ ਧਿਆਨ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਉੱਚ ਤੋਂ ਉੱਚ ਸਿੱਖਿਆ ਦਿੱਤੀ ਜਾਂਦੀ ਹੈ । ਮਨੁੱਖੀ ਪਰਿਵਾਰ ਦੇ ਮੈਂਬਰਾਂ ਵਿਚ ਆਪਸੀ ਪ੍ਰੇਮ, ਸਹਿਣਸ਼ੀਲਤਾ, ਤਿਆਗ ਆਦਿ ਨਾਗਰਿਕ ਗੁਣ ਵੀ ਪਾਏ ਜਾਂਦੇ ਹਨ । ਪਸ਼ੂ-ਪੰਛੀਆਂ ਦੇ ਪਰਿਵਾਰਾਂ ਵਿੱਚ ਇਨ੍ਹਾਂ ਗੱਲਾਂ ਦਾ ਕੋਈ ਮਹੱਤਵ ਨਹੀਂ ਹੁੰਦਾ ।

ਪ੍ਰਸ਼ਨ 7.
ਪਰਿਵਾਰ ਅਤੇ ਸਮਾਜ ਵਿੱਚ ਕੀ ਸੰਬੰਧ ਹੈ ?
ਉੱਤਰ-
ਪਰਿਵਾਰ ਆਪਣੇ ਆਪ ਵਿੱਚ ਹੀ ਇੱਕ ਸਮਾਜ ਹੈ । ਇਹ ਸਮਾਜ ਦਾ ਛੋਟਾ ਰੂਪ ਹੈ । ਜਿਸ ਤਰ੍ਹਾਂ ਪਰਿਵਾਰ ਆਪਸੀ ਸਹਿਯੋਗ ਅਤੇ ਨਿਰਭਰਤਾ ਨਾਲ ਚੱਲਦਾ ਹੈ, ਉਸੇ ਤਰ੍ਹਾਂ ਸਮਾਜ ਵੀ ਆਪਸੀ ਸਹਿਯੋਗ ਅਤੇ ਨਿਰਭਰਤਾ ਨਾਲ ਚੱਲਦਾ ਹੈ । ਅਸਲ ਵਿੱਚ ਹਰੇਕ ਵੱਡੇ ਸਮਾਜ ਦਾ ਆਧਾਰ ਪਰਿਵਾਰ ਹੀ ਹੈ ।

ਪ੍ਰਸ਼ਨ 8.
ਸ਼ਹਿਰੀ ਜਨਸੰਖਿਆ ਤੇਜ਼ ਗਤੀ ਨਾਲ ਕਿਉਂ ਵੱਧ ਰਹੀ ਹੈ ?
ਉੱਤਰ-
ਸ਼ਹਿਰੀ ਜਨਸੰਖਿਆ ਹੇਠ ਲਿਖੇ ਕਾਰਨਾਂ ਕਰਕੇ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ-

  1. ਪਿੰਡ ਦਾ ਕਾਰਜ-ਖੇਤਰ ਸੀਮਿਤ ਹੈ । ਉੱਥੇ ਨੌਕਰੀਆਂ ਦੀ ਘਾਟ ਹੈ । ਇਸ ਲਈ ਨੌਜਵਾਨ ਪੇਂਡੂ ਰੋਜ਼ੀ-ਰੋਟੀ ਕਮਾਉਣ ਲਈ ਸ਼ਹਿਰਾਂ ਵੱਲ ਆਕਰਸ਼ਿਤ ਹੁੰਦੇ ਹਨ ।
  2. ਸ਼ਹਿਰਾਂ ਵਿਚ ਜੀਵਨ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹੁੰਦੀਆਂ ਹਨ । ਇਹ ਗੱਲ ਵੀ ਪੇਂਡੂਆਂ ਨੂੰ ਸ਼ਹਿਰਾਂ ਵੱਲ ਖਿੱਚਦੀ ਹੈ ।
  3. ਅੱਜ ਦੇ ਪੜ੍ਹੇ-ਲਿਖੇ ਪੇਂਡੂ ਸੁਤੰਤਰ ਜੀਵਨ ਬਤੀਤ ਕਰਨਾ ਚਾਹੁੰਦੇ ਹਨ । ਇਸ ਲਈ ਵਿਆਹ ਤੋਂ ਬਾਅਦ ਉਹ ਆਪਣੇ ਪਰਿਵਾਰ ਤੋਂ ਅਲੱਗ ਹੋ ਕੇ ਸ਼ਹਿਰ ਵਿੱਚ ਆ ਵਸਦੇ ਹਨ ।

ਪ੍ਰਸ਼ਨ 9.
ਸਮਾਜ ਪਰਿਵਾਰਾਂ ਦਾ ਪਰਿਵਾਰ ਹੈ ? ਸਪੱਸ਼ਟ ਕਰੋ ।
ਉੱਤਰ-
ਇਹ ਗੱਲ ਬਿਲਕੁਲ ਸੱਚ ਹੈ ਕਿ ਸਮਾਜ ਪਰਿਵਾਰਾਂ ਦਾ ਪਰਿਵਾਰ ਹੈ । ਸਮਾਜ ਇਕ ਵੱਡਾ ਪਰਿਵਾਰ ਹੈ, ਜੋ ਛੋਟੇ-ਛੋਟੇ ਪਰਿਵਾਰਾਂ ਦੇ ਮੇਲ ਨਾਲ ਬਣਦਾ ਹੈ । ਉਦਾਹਰਨ ਲਈ ਪੇਂਡੂ ਸਮਾਜ ਨੂੰ ਲੈਂਦੇ ਹਾਂ । ਇਹ ਪਿੰਡ ਵਿਚ ਰਹਿਣ ਵਾਲੇ ਪਰਿਵਾਰਾਂ ਦਾ ਹੀ ਸਮੂਹ ਹੁੰਦਾ ਹੈ । ਇਸੇ ਤਰ੍ਹਾਂ ਸ਼ਹਿਰੀ ਸਮਾਜ ਦਾ ਨਿਰਮਾਣ ਸ਼ਹਿਰੀ ਪਰਿਵਾਰਾਂ ਦੇ ਮੇਲ ਤੋਂ ਹੁੰਦਾ ਹੈ ।

ਪ੍ਰਸ਼ਨ 10.
ਸਮੁਦਾਇ ਦੇ ਲੋਕਾਂ ਵਿੱਚ ਸਹਿਯੋਗ ਦੀ ਭਾਵਨਾ ਕਿਉਂ ਰਹਿੰਦੀ ਹੈ ?
ਉੱਤਰ-
ਸਮੁਦਾਇ ਦੇ ਲੋਕ ਆਮ ਤੌਰ ‘ਤੇ ਕਾਫ਼ੀ ਸਮੇਂ ਤੱਕ ਨਾਲ-ਨਾਲ ਰਹਿੰਦੇ ਹਨ ! ਉਨ੍ਹਾਂ ਦਾ ਲਗਪਗ ਹਰ ਦਿਨ ਆਪਸ ਵਿਚ ਸੰਪਰਕ ਹੁੰਦਾ ਹੈ । ਉਨ੍ਹਾਂ ਦੇ ਆਚਾਰ-ਵਿਚਾਰ ਵੀ ਆਮ ਤੌਰ ‘ਤੇ ਸਮਾਨ ਹੁੰਦੇ ਹਨ । ਉਨ੍ਹਾਂ ਦੇ ਪੜ੍ਹਨ ਲਈ ਇੱਕ ਹੀ ਸਕੂਲ ਅਤੇ ਇਲਾਜ ਲਈ ਸਮਾਨ ਹਸਪਤਾਲ ਹੁੰਦੇ ਹਨ । ਕਈ ਜਗਾ ਤਾਂ ਉਨ੍ਹਾਂ ਦੇ ਕਾਰੋਬਾਰ ਅਤੇ ਉਦਯੋਗ-ਧੰਦੇ ਵੀ ਸਾਂਝੇ ਹੁੰਦੇ ਹਨ । ਇਨ੍ਹਾਂ ਸਾਰੀਆਂ ਗੱਲਾਂ ਕਾਰਨ ਉਨ੍ਹਾਂ ਵਿੱਚ ਨੇੜਤਾ ਆਉਂਦੀ ਹੈ ਅਤੇ ਉਹ ਇੱਕ-ਦੂਜੇ ਦੇ ਨੇੜੇ ਆਉਂਦੇ ਹਨ । ਸਿੱਟੇ ਵਜੋਂ ਉਨ੍ਹਾਂ ਵਿੱਚ ਸਹਿਯੋਗ ਦੀ ਭਾਵਨਾ ਵੱਧਦੀ ਹੈ ।

ਪ੍ਰਸ਼ਨ 11.
ਸਮੁਦਾਇਕ ਭਾਵਨਾ ਕਿਹੜੇ-ਕਿਹੜੇ ਤੱਤਾਂ ‘ਤੇ ਆਧਾਰਿਤ ਹੈ ?
ਉੱਤਰ-
ਸਮੁਦਾਇਕ ਭਾਵਨਾ ਹੇਠ ਲਿਖੇ ਤੱਤਾਂ ‘ਤੇ ਆਧਾਰਿਤ ਹੈ –

  1. ਸੁਰੱਖਿਆ – ਮਨੁੱਖ ਆਪਣੀ ਸੁਰੱਖਿਆ ਲਈ ਸਮੁਦਾਇ ਵਿੱਚ ਰਹਿਣਾ ਪਸੰਦ ਕਰਦਾ ਹੈ ।
  2. ਲੋੜਾਂ ਦੀ ਪੂਰਤੀ – ਮਨੁੱਖ ਇਕੱਲਾ ਆਪਣੀਆਂ ਲੋੜਾਂ ਨੂੰ ਪੂਰਾ ਨਹੀਂ ਕਰ ਸਕਦਾ । ਇਨ੍ਹਾਂ ਨੂੰ ਪੂਰਾ ਕਰਨ ਲਈ ਉਹ ਸਮੁਦਾਇ ਵਿੱਚ ਰਹਿੰਦਾ ਹੈ ।
  3. ਸੁੱਖ-ਸ਼ਾਂਤੀ ਅਤੇ ਵਿਕਾਸ – ਮਨੁੱਖ ਸੁੱਖ-ਸ਼ਾਂਤੀ ਨਾਲ ਰਹਿ ਕੇ ਆਪਣਾ ਵਿਕਾਸ ਕਰਨਾ ਚਾਹੁੰਦਾ ਹੈ । ਉਸਦੀ ਇਸ ਭਾਵਨਾ ਨਾਲ ਸਮੁਦਾਇਕ ਭਾਵਨਾ ਨੂੰ ਉਤਸ਼ਾਹ ਮਿਲਦਾ ਹੈ ।

ਪ੍ਰਸ਼ਨ 12.
ਸਾਨੂੰ ਸਮੁਦਾਇਕ ਜੀਵਨ ਬਾਰੇ ਜਾਣਕਾਰੀ ਕਿਉਂ ਪ੍ਰਾਪਤ ਕਰਨੀ ਚਾਹੀਦੀ ਹੈ ?
ਉੱਤਰ
ਸਮੁਦਾਇਕ ਜੀਵਨ ਦਾ ਸਾਡੇ ਲਈ ਬਹੁਤ ਮਹੱਤਵ ਹੈ । ਇਸ ਲਈ ਇਸਦੀ ਜਾਣਕਾਰੀ ਪ੍ਰਾਪਤ ਕਰਨਾ ਜ਼ਰੂਰੀ ਹੈ । ਇਸਦੀ ਜਾਣਕਾਰੀ ਦੇ ਹੇਠ ਲਿਖੇ ਲਾਭ ਹਨ –

  1. ਇਸਦੀ ਜਾਣਕਾਰੀ ਨਾਲ ਅਸੀਂ ਸਰਕਾਰ ਅਤੇ ਹੋਰਨਾਂ ਸੋਮਿਆਂ ਦੁਆਰਾ ਮਿਲਣ ਵਾਲੀਆਂ ਸਹੂਲਤਾਂ ਦਾ ਪੂਰਾ ਲਾਭ ਉਠਾ ਸਕਦੇ ਹਾਂ ।
  2. ਇਸਦੀ ਜਾਣਕਾਰੀ ਨਾਲ ਅਸੀਂ ਸਮੁਦਾਇ ਵਿਚ ਆਪਣੇ ਸਥਾਨ ਨੂੰ ਪਛਾਣ ਸਕਦੇ ਹਾਂ ।
  3. ਇਸ ਨਾਲ ਸਾਨੂੰ ਅਧਿਕਾਰਾਂ ਅਤੇ ਕਰਤੱਵਾਂ ਦੀ ਜਾਣਕਾਰੀ ਮਿਲਦੀ ਹੈ ।
  4. ਸਮੁਦਾਇਕ ਜੀਵਨ ਦੀ ਜਾਣਕਾਰੀ ਹੋਣ ‘ਤੇ ਅਸੀਂ ਸਥਾਨਕ ਸੰਸਥਾਵਾਂ ਨੂੰ ਜ਼ਿਆਦਾ ਸਫਲ ਬਣਾ ਸਕਦੇ ਹਾਂ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

ਪ੍ਰਸ਼ਨ 13.
ਮਨੁੱਖੀ ਸਭਿਅਤਾ ਦੇ ਵਿਕਾਸ ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਆਰੰਭ ਵਿੱਚ ਮਨੁੱਖ ਸ਼ਿਕਾਰੀ ਸੀ | ਸਮਾਂ ਬੀਤਣ ‘ਤੇ ਉਹ, ਪਸ਼ੂ-ਪਾਲਕ ਬਣ ਗਿਆ ਅਤੇ ਪਸ਼ੂਆਂ ਤੋਂ ਭੋਜਨ ਪ੍ਰਾਪਤ ਕਰਨ ਲੱਗਾ । ਹੌਲੀ-ਹੌਲੀ ਉਹ ਖੇਤੀ ਕਰਨਾ ਵੀ ਸਿੱਖ ਗਿਆ । ਖੇਤੀਬਾੜੀ ਨੇ ਉਸਦੇ ਜੀਵਨ ਨੂੰ ਸਥਾਈ ਬਣਾਇਆ । ਹੁਣ ਉਹ ਇੱਕ ਸਥਾਨ ‘ਤੇ ਟਿਕ ਕੇ ਰਹਿਣ ਲੱਗਾ । ਸਥਾਈ ਜੀਵਨ ਹੀ ਮਨੁੱਖੀ ਸਭਿਅਤਾ ਦਾ ਆਧਾਰ ਬਣਿਆ । ਮਨੁੱਖ ਦੁਆਰਾ ਧਾਤਾਂ ਦੀ ਖੋਜ ਨੇ ਸਭਿਅਤਾ ਅਤੇ ਸੰਸਕ੍ਰਿਤੀ ਦੇ ਵਿਕਾਸ ਨੂੰ ਨਵੀਂ ਗਤੀ ਦਿੱਤੀ । ਅੱਜ ਮਨੁੱਖ ਮਸ਼ੀਨੀ ਯੁੱਗ ਵਿੱਚ ਰਹਿੰਦਾ ਹੈ ਅਤੇ ਤਕਨੀਕੀ ਵਿਕਾਸ ਨੇ ਉਸਦੇ ਜੀਵਨ ਦਾ ਸਰੂਪ ਹੀ ਬਦਲ ਦਿੱਤਾ ਹੈ ।