Punjab State Board PSEB 8th Class Social Science Book Solutions History Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ Textbook Exercise Questions and Answers.
PSEB Solutions for Class 8 Social Science History Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ
SST Guide for Class 8 PSEB ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ Textbook Questions and Answers
ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
ਪ੍ਰਸ਼ਨ 1.
ਭਾਰਤ ਵਿਚ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ ਕੌਣ ਸੀ ?
ਉੱਤਰ-
ਭਾਰਤ ਵਿਚ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ, ਵਾਸਕੋ-ਡੀ-ਗਾਮਾ ਸੀ ।
ਪ੍ਰਸ਼ਨ 2.
ਭਾਰਤ ਵਿਚ ਪੁਰਤਗਾਲੀਆਂ ਦੀਆਂ ਚਾਰ ਬਸਤੀਆਂ ਦੇ ਨਾਂ ਲਿਖੋ ।
ਉੱਤਰ-
ਗੋਆ, ਦਮਨ, ਸਾਲਸੈਟ ਅਤੇ ਬਸੀਨ ।
ਪ੍ਰਸ਼ਨ 3.
ਡੱਚ ਲੋਕਾਂ ਨੇ ਭਾਰਤ ਵਿਚ ਕਿੱਥੇ-ਕਿੱਥੇ ਬਸਤੀਆਂ ਸਥਾਪਿਤ ਕੀਤੀਆਂ ?
ਉੱਤਰ-
ਡੱਚ ਲੋਕਾਂ ਨੇ ਭਾਰਤ ਵਿਚ ਆਪਣੀਆਂ ਬਸਤੀਆਂ ਕੋਚੀਨ, ਸੁਰਤ, ਨਾਗਾਪਟਮ, ਪੁਲਿਕਟ ਅਤੇ ਚਿਨਸੁਰਾ ਵਿਚ ਸਥਾਪਿਤ ਕੀਤੀਆਂ ।
ਪ੍ਰਸ਼ਨ 4.
ਅੰਗਰੇਜ਼ਾਂ ਨੂੰ ਬੰਗਾਲ ਵਿਚ ਬਿਨਾਂ ਚੁੰਗੀ ਕਰ ਦੇ ਵਪਾਰ ਕਰਨ ਦੀ ਰਿਆਇਤ ਕਿਸ ਮੁਗ਼ਲ ਬਾਦਸ਼ਾਹ ਤੋਂ ਅਤੇ ਕਦੋਂ ਮਿਲੀ ?
ਉੱਤਰ-
ਅੰਗਰੇਜ਼ਾਂ ਨੂੰ ਬੰਗਾਲ ਵਿਚ ਬਿਨਾਂ ਚੁੰਗੀ ਕਰ ਦੇ ਵਪਾਰ ਕਰਨ ਦੀ ਰਿਆਇਤ ਮੁਗ਼ਲ ਬਾਦਸ਼ਾਹ ਫਰੁਖ਼ਸੀਅਰ ਵੱਲੋਂ 1717 ਈ: ਵਿਚ ਮਿਲੀ ।
ਪ੍ਰਸ਼ਨ 5.
ਕਰਨਾਟਕ ਦਾ ਪਹਿਲਾ ਯੁੱਧ ਕਿਹੜੀਆਂ ਦੋ ਯੂਰਪੀ ਕੰਪਨੀਆਂ ਵਿਚਕਾਰ ਹੋਇਆ ਅਤੇ ਇਸ ਯੁੱਧ ਵਿਚ ਕਿਸ ਦੀ ਜਿੱਤ ਹੋਈ ?
ਉੱਤਰ-
ਕਰਨਾਟਕ ਦਾ ਪਹਿਲਾ ਯੁੱਧ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚਕਾਰ ਹੋਇਆ । ਇਸ ਯੁੱਧ ਵਿਚ ਫ਼ਰਾਂਸੀਸੀਆਂ ਦੀ ਜਿੱਤ ਹੋਈ ।
ਪ੍ਰਸ਼ਨ 6.
ਪਲਾਸੀ ਦੀ ਲੜਾਈ ਕਦੋਂ ਅਤੇ ਕਿਸ ਦੇ ਵਿਚਕਾਰ ਹੋਈ ?
ਉੱਤਰ-
ਪਲਾਸੀ ਦੀ ਲੜਾਈ 23 ਜੂਨ, 1757 ਈ: ਨੂੰ ਅੰਗਰੇਜ਼ਾਂ ਅਤੇ ਬੰਗਾਲ ਦੇ ਨਵਾਬ ਸਿਰਾਜੂਦੌਲਾ ਦੇ ਵਿਚਾਲੇ ਹੋਈ ।
ਪ੍ਰਸ਼ਨ 7.
ਬਕਸਰ ਦੀ ਲੜਾਈ ਕਦੋਂ ਅਤੇ ਕਿਸ ਦੇ ਵਿਚਕਾਰ ਹੋਈ ?
ਉੱਤਰ-
ਬਕਸਰ ਦੀ ਲੜਾਈ 1764 ਈ: ਵਿਚ ਅੰਗਰੇਜ਼ਾਂ ਅਤੇ ਬੰਗਾਲ ਦੇ ਨਵਾਬ ਮੀਰ ਕਾਸਿਮ ਦੇ ਵਿਚਕਾਰ ਹੋਈ । ਇਸ ਲੜਾਈ ਵਿਚ ਅਵਧ ਦੇ ਨਵਾਬ ਸੁਜਾਉਦੌਲਾ ਅਤੇ ਮੁਗ਼ਲ ਸਮਰਾਟ ਸ਼ਾਹ ਆਲਮ ਦੂਜੇ ਨੇ ਮੀਰ ਕਾਸਿਮ ਦਾ ਸਾਥ ਦਿੱਤਾ ।
ਪ੍ਰਸ਼ਨ 8.
ਕਰਨਾਟਕ ਦੇ ਤੀਜੇ ਯੁੱਧ ਦਾ ਸੰਖੇਪ ਵਰਣਨ ਕਰੋ ।
ਉੱਤਰ-
ਕਰਨਾਟਕ ਦਾ ਤੀਜਾ ਯੁੱਧ 1756 ਈ: ਤੋਂ 1763 ਈ: ਤਕ ਲੜਿਆ ਗਿਆ । ਦੁਸਰੇ ਯੁੱਧ ਵਾਂਗ ਇਸ ਯੁੱਧ ਵਿਚ ਵੀ ਫ਼ਰਾਂਸੀਸੀ ਹਾਰ ਗਏ ਅਤੇ ਅੰਗਰੇਜ਼ · ਜੇਤੂ ਰਹੇ ।
ਕਾਰਨ – 1756 ਈ: ਵਿਚ ਇੰਗਲੈਂਡ ਅਤੇ ਫ਼ਰਾਂਸ ਦੇ ਵਿਚਾਲੇ ਯੂਰਪ ਵਿਚ ਸੱਤ ਸਾਲਾ ਯੁੱਧ ਸ਼ੁਰੂ ਹੋ ਗਿਆ | ਨਤੀਜਾ ਇਹ ਹੋਇਆ ਕਿ ਭਾਰਤ ਵਿਚ ਵੀ ਫ਼ਰਾਂਸੀਸੀਆਂ ਅਤੇ ਅੰਗਰੇਜ਼ਾਂ ਵਿਚਾਲੇ ਯੁੱਧ ਸ਼ੁਰੂ ਹੋ ਗਿਆ ।
ਘਟਨਾਵਾਂ – ਫ਼ਰਾਂਸ ਦੀ ਸਰਕਾਰ ਨੇ ਭਾਰਤ ਵਿਚ ਅੰਗਰੇਜ਼ੀ ਸ਼ਕਤੀ ਨੂੰ ਕੁਚਲਣ ਲਈ ਕਾਉਂਟ ਡਿ ਕੋਰਟ ਲਾਲੀ ਨੂੰ ਭੇਜਿਆ ਪਰ ਉਹ ਅਸਫਲ ਰਿਹਾ 1760 ਈ: ਵਿਚ ਇਕ ਅੰਗਰੇਜ਼ ਸੈਨਾਪਤੀ ਆਇਰਕੁਟ ਨੇ ਬੰਦੀਵਾਸ਼ ਦੀ ਲੜਾਈ ਵਿਚ ਵੀ ਫ਼ਰਾਂਸੀਸੀਆਂ ਨੂੰ ਬੁਰੀ ਤਰ੍ਹਾਂ ਹਰਾਇਆ 1763 ਈ: ਵਿਚ ਪੈਰਿਸ ਦੀ ਸੰਧੀ ਦੇ ਅਨੁਸਾਰ ਯੂਰਪ ਵਿਚ ਸੱਤ ਸਾਲਾ ਯੁੱਧ ਬੰਦ ਹੋ ਗਿਆ । ਫਲਸਰੂਪ ਭਾਰਤ ਵਿਚ ਦੋਹਾਂ ਜਾਤੀਆਂ ਵਿਚ ਯੁੱਧ ਖ਼ਤਮ ਹੋ ਗਿਆ ।
ਸਿੱਟੇ-
- ਫ਼ਰਾਂਸੀਸੀਆਂ ਦੀ ਸ਼ਕਤੀ ਲਗਪਗ ਨਸ਼ਟ ਹੋ ਗਈ ।ਉਨ੍ਹਾਂ ਕੋਲ ਹੁਣ ਵਪਾਰ ਲਈ ਕੇਵਲ ਪਾਂਡੇਚੇਰੀ, ਮਾਹੀ ਅਤੇ ਚੰਦਰਨਗਰ ਦੇ ਪ੍ਰਦੇਸ਼ ਰਹਿ ਗਏ । ਉਨ੍ਹਾਂ ਨੂੰ ਇਨ੍ਹਾਂ ਦੇਸ਼ਾਂ ਦੀ ਕਿਲ੍ਹੇਬੰਦੀ ਕਰਨ ਦੀ ਆਗਿਆ ਨਹੀਂ ਸੀ ।
- ਅੰਗਰੇਜ਼ ਭਾਰਤ ਦੀ ਸਭ ਤੋਂ ਵੱਡੀ ਸ਼ਕਤੀ ਬਣ ਗਏ ।
ਪ੍ਰਸ਼ਨ 9.
ਅੰਗਰੇਜ਼ਾਂ ਦੁਆਰਾ ਬੰਗਾਲ ਦੀ ਜਿੱਤ ਦਾ ਸੰਖੇਪ ਵਰਣਨ ਕਰੋ ।
ਉੱਤਰ-
ਅੰਗਰੇਜ਼ਾਂ ਨੇ ਬੰਗਾਲ ‘ਤੇ ਅਧਿਕਾਰ ਕਰਨ ਲਈ ਬੰਗਾਲ ਦੇ ਨਵਾਬ ਨਾਲ ਦੋ ਯੁੱਧ ਲੜੇ-ਪਲਾਸੀ ਦਾ ਯੁੱਧ ਅਤੇ ਬਕਸਰ ਦਾ ਯੁੱਧ । ਪਲਾਸੀ ਦਾ ਯੁੱਧ 1757 ਈ: ਵਿਚ ਹੋਇਆ । ਉਸ ਸਮੇਂ ਬੰਗਾਲ ਦਾ ਨਵਾਬ ਸਿਰਾਜੂਦੌਲਾ ਸੀ । ਅੰਗਰੇਜ਼ਾਂ ਨੇ ਸਾਜ਼ਿਸ਼ ਦੁਆਰਾ ਉਸਦੇ ਸੈਨਾਪਤੀ ਮੀਰ ਜਾਫ਼ਰ ਨੂੰ ਆਪਣੇ ਨਾਲ ਮਿਲਾ ਲਿਆ, ਜਿਸਦੇ ਕਾਰਨ ਸਿਰਾਜੂਦੌਲਾ ਦੀ ਹਾਰ ਹੋਈ । ਇਸ ਤੋਂ ਬਾਅਦ ਅੰਗਰੇਜ਼ਾਂ ਨੇ ਮੀਰ ਜਾਫ਼ਰ ਨੂੰ ਬੰਗਾਲ ਦਾ ਨਵਾਬ ਬਣਾ ਦਿੱਤਾ । ਕੁੱਝ ਸਮੇਂ ਬਾਅਦ ਅੰਗਰੇਜ਼ਾਂ ਨੇ ਮੀਰ ਜਾਫ਼ਰ ਨੂੰ ਗੱਦੀ ਤੋਂ ਉਤਾਰ ਦਿੱਤਾ ਅਤੇ ਮੀਰ ਕਾਸਿਮ ਨੂੰ ਨਵਾਬ ਬਣਾਇਆ, ਪਰ ਥੋੜੇ ਹੀ ਸਮੇਂ ਵਿਚ ਅੰਗਰੇਜ਼ ਉਸ ਦੇ ਵੀ ਵਿਰੁੱਧ ਹੋ ਗਏ । ਬਕਸਰ ਦੇ ਸਥਾਨ ‘ਤੇ ਮੀਰ ਕਾਸਿਮ ਅਤੇ ਅੰਗਰੇਜ਼ਾਂ ਵਿਚਾਲੇ ਯੁੱਧ ਹੋਇਆ । ਇਸ ਯੁੱਧ ਵਿਚ ਮੀਰ ਕਾਸਿਮ ਹਾਰ ਗਿਆ ਅਤੇ ਬੰਗਾਲ ਅੰਗਰੇਜ਼ਾਂ ਦੇ ਅਧਿਕਾਰ ਵਿਚ ਆ ਗਿਆ ।
ਪ੍ਰਸ਼ਨ 10.
ਪਲਾਸੀ ਦੀ ਲੜਾਈ ਦਾ ਸੰਖੇਪ ਵਰਣਨ ਕਰੋ ।
ਉੱਤਰ-
ਪਲਾਸੀ ਦਾ ਯੁੱਧ 23 ਜੂਨ, 1757 ਈ: ਨੂੰ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਅਤੇ ਬੰਗਾਲ ਦੇ ਨਵਾਬ ਸਿਰਾਜੁਦੌਲਾ ਵਿਚਾਲੇ ਲੜਿਆ ਗਿਆ | ਨਵਾਬ ਕਈ ਕਾਰਨਾਂ ਕਰਕੇ ਅੰਗਰੇਜ਼ਾਂ ਤੋਂ ਨਾਰਾਜ਼ ਸੀ ।ਉਸਨੇ ਕਾਸਿਮ ਬਾਜ਼ਾਰ ‘ਤੇ ਹਮਲਾ ਕਰਕੇ ਅੰਗਰੇਜ਼ਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ । ਇਸਦਾ ਬਦਲਾ ਲੈਣ ਲਈ ਕਲਾਈਵ ਨੇ ਸਾਜ਼ਿਸ਼ ਦੁਆਰਾ ਬੰਗਾਲ ਦੇ ਸੈਨਾਪਤੀ ਮੀਰ ਜਾਫ਼ਰ ਨੂੰ ਆਪਣੇ ਨਾਲ ਮਿਲਾ ਲਿਆ । ਜਦੋਂ ਲੜਾਈ ਆਰੰਭ ਹੋਈ ਤਾਂ ਮੀਰ ਜਾਫ਼ਰ ਯੁੱਧ ਦੇ ਮੈਦਾਨ ਵਿਚ ਇਕ ਪਾਸੇ ਖੜ੍ਹਾ ਰਿਹਾ । ਇਸ ਵਿਸ਼ਵਾਸਘਾਤ ਦੇ ਕਾਰਨ ਸਿਰਾਜੁਦੌਲਾ ਦਾ ਸਾਹਸ ਟੁੱਟ ਗਿਆ ਅਤੇ ਉਹ ਯੁੱਧ ਦੇ ਮੈਦਾਨ ਵਿਚੋਂ ਦੌੜ ਗਿਆ | ਮੀਰ ਜਾਫ਼ਰ ਦੇ ਪੁੱਤਰ ਮੀਰੇਨ ਨੇ ਉਸਦਾ ਪਿੱਛਾ ਕੀਤਾ ਅਤੇ ਉਸਦਾ ਕਤਲ ਕਰ ਦਿੱਤਾ । ਇਤਿਹਾਸਿਕ ਨਜ਼ਰੀਏ ਤੋਂ ਇਹ ਯੁੱਧ ਅੰਗਰੇਜ਼ਾਂ ਲਈ ਬਹੁਤ ਮਹੱਤਵਪੂਰਨ ਸਿੱਧ ਹੋਇਆ । ਅੰਗਰੇਜ਼ ਬੰਗਾਲ ਦੇ ਅਸਲੀ ਸ਼ਾਸਕ ਬਣ ਗਏ ਅਤੇ ਉਨ੍ਹਾਂ ਲਈ ਭਾਰਤ ਜਿੱਤ ਦੇ ਰਾਹ ਖੁੱਲ੍ਹ ਗਏ ।
ਪ੍ਰਸ਼ਨ 11.
ਬੰਗਾਲ ਵਿਚ ਦੋਹਰੀ ਸ਼ਾਸਨ ਪ੍ਰਣਾਲੀ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਕਲਾਈਵ ਨੇ ਬੰਗਾਲ ਵਿਚ ਸ਼ਾਸਨ ਦੀ ਇਕ ਨਵੀਂ ਪ੍ਰਣਾਲੀ ਆਰੰਭ ਕੀਤੀ । ਇਸਦੇ ਅਨੁਸਾਰ ਬੰਗਾਲ ਦਾ ਸ਼ਾਸਨ ਦੋ ਭਾਗਾਂ ਵਿਚ ਵੰਡ ਦਿੱਤਾ ਗਿਆ | ਕਰ ਇਕੱਠਾ ਕਰਨ ਦਾ ਕੰਮ ਅੰਗਰੇਜ਼ਾਂ ਦੇ ਹੱਥ ਵਿਚ ਰਿਹਾ | ਪਰ ਸ਼ਾਸਨ ਚਲਾਉਣ ਦਾ ਕੰਮ ਨਵਾਬ ਨੂੰ ਦੇ ਦਿੱਤਾ ਗਿਆ | ਸ਼ਾਸਨ ਚਲਾਉਣ ਲਈ ਉਸਨੂੰ ਇਕ ਨਿਸ਼ਚਿਤ ਧਨ-ਰਾਸ਼ੀ ਦਿੱਤੀ ਜਾਂਦੀ ਸੀ । ਇਸ ਤਰ੍ਹਾਂ ਬੰਗਾਲ ਵਿਚ ਦੋ ਪ੍ਰਕਾਰ ਦਾ ਸ਼ਾਸਨ ਚੱਲਣ ਲੱਗਾ । ਇਸ ਕਾਰਨ ਇਹ ਪ੍ਰਣਾਲੀ ਦੋਹਰੀ (ਦਵੈਧ) ਸ਼ਾਸਨ ਪ੍ਰਣਾਲੀ ਦੇ ਨਾਂ ਨਾਲ ਪ੍ਰਸਿੱਧ ਹੈ । ਇਸ ਪ੍ਰਣਾਲੀ ਦੁਆਰਾ ਬੰਗਾਲ ਦੀ ਵਾਸਤਵਿਕ ਸ਼ਕਤੀ ਤਾਂ ਅੰਗਰੇਜ਼ਾਂ ਦੇ ਹੱਥ ਵਿਚ ਆ ਗਈ । ਪਰ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ । ਦੂਜੇ ਪਾਸੇ ਨਵਾਬ ਦੇ ਕੋਲ ਨਾ ਤਾਂ ਕੋਈ ਅਸਲੀ ਸ਼ਕਤੀ ਸੀ ਅਤੇ ਨਾ ਆਮਦਨ ਦਾ ਕੋਈ ਸਾਧਨ । ਪਰ ਸ਼ਾਸਨ ਦੀ ਸਾਰੀ ਜ਼ਿੰਮੇਵਾਰੀ ਉਸੇ ‘ਤੇ ਸੀ । ਇਸ ਲਈ ਬੰਗਾਲ ਦੇ ਲੋਕਾਂ ਲਈ ਇਹ ਸ਼ਾਸਨ ਪ੍ਰਣਾਲੀ ਮੁਸੀਬਤ ਬਣ ਗਈ ।.
ਪ੍ਰਸ਼ਨ 12.
ਸਹਾਇਕ ਸੰਧੀ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਹਾਇਕ ਸੰਧੀ 1798 ਈ: ਵਿਚ ਲਾਰਡ ਵੈਲਜ਼ਲੀ ਨੇ ਚਲਾਈ ਸੀ । ਉਹ ਭਾਰਤ ਵਿਚ ਕੰਪਨੀ ਰਾਜ ਦਾ ਵਿਸਤਾਰ ਕਰਕੇ ਕੰਪਨੀ ਨੂੰ ਭਾਰਤ ਦੀ ਸਭ ਤੋਂ ਵੱਡੀ ਸ਼ਕਤੀ ਬਣਾਉਣਾ ਚਾਹੁੰਦਾ ਸੀ । ਇਹ ਕੰਮ ਤਾਂ ਹੀ ਹੋ ਸਕਦਾ ਸੀ, ਜਦੋਂ ਸਾਰੇ ਦੇਸੀ ਰਾਜੇ ਅਤੇ ਨਵਾਬ ਕਮਜ਼ੋਰ ਹੁੰਦੇ । ਉਨ੍ਹਾਂ ਨੂੰ ਸ਼ਕਤੀਹੀਣ ਕਰਨ ਲਈ ਹੀ ਉਸਨੇ ਸਹਾਇਕ ਸੰਧੀ ਦਾ ਸਹਾਰਾ ਲਿਆ ।
ਸੰਧੀ ਦੀਆਂ ਸ਼ਰਤਾਂ – ਸਹਾਇਕ ਸੰਧੀ ਕੰਪਨੀ ਅਤੇ ਦੇਸੀ ਰਾਜਾਂ ਦੇ ਵਿਚਾਲੇ ਹੁੰਦੀ ਸੀ । ਕੰਪਨੀ ਸੰਧੀ ਸਵੀਕਾਰ ਕਰਨ ਵਾਲੇ ਰਾਜੇ ਨੂੰ ਅੰਦਰੂਨੀ ਅਤੇ ਬਾਹਰੀ ਖ਼ਤਰੇ ਦੇ ਸਮੇਂ ਸੈਨਿਕ ਸਹਾਇਤਾ ਦੇਣ ਦਾ ਵਚਨ ਦਿੰਦੀ ਸੀ । ਇਸਦੇ ਬਦਲੇ ਦੇਸੀ ਰਾਜਾਂ ਨੂੰ ਹੇਠ ਲਿਖੀਆਂ ਸ਼ਰਤਾਂ ਦਾ ਪਾਲਣ ਕਰਨਾ ਪੈਂਦਾ ਸੀ-
- ਉਸਨੂੰ ਕੰਪਨੀ ਨੂੰ ਆਪਣਾ ਸਵਾਮੀ ਮੰਨਣਾ ਪੈਂਦਾ ਸੀ । ਉਹ ਕੰਪਨੀ ਦੀ ਆਗਿਆ ਤੋਂ ਬਿਨਾਂ ਕੋਈ ਯੁੱਧ ਜਾਂ ਸੰਧੀ ਨਹੀਂ ਕਰ ਸਕਦਾ ਸੀ ।
- ਉਸਨੂੰ ਆਪਣੀ ਸਹਾਇਤਾ ਲਈ ਆਪਣੇ ਰਾਜ ਵਿਚ ਇਕ ਅੰਗਰੇਜ਼ ਸੈਨਿਕ ਟੁਕੜੀ ਰੱਖਣੀ ਪੈਂਦੀ ਸੀ, ਜਿਸਦਾ ਖ਼ਰਚਾ ਉਸਨੂੰ ਖ਼ੁਦ ਦੇਣਾ ਪੈਂਦਾ ਸੀ ।
- ਉਸਨੂੰ ਆਪਣੇ ਦਰਬਾਰ ਵਿਚ ਇਕ ਅੰਗਰੇਜ਼ ਰੇਜ਼ੀਡੈਂਟ ਰੱਖਣਾ ਪੈਂਦਾ ਸੀ ।
ਪ੍ਰਸ਼ਨ 13.
ਲੈਪਸ ਦੀ ਨੀਤੀ ਕੀ ਸੀ ?
ਉੱਤਰ-
ਲੈਪਸ ਦੀ ਨੀਤੀ ਲਾਰਡ ਡਲਹੌਜ਼ੀ ਨੇ ਅਪਣਾਈ । ਇਸਦੇ ਅਨੁਸਾਰ ਜੇਕਰ ਕੋਈ ਦੇਸੀ ਰਾਜਾ ਬੇਔਲਾਦ ਮਰ ਜਾਂਦਾ ਸੀ, ਤਾਂ ਉਸਦਾ ਰਾਜ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਜਾਂਦਾ ਸੀ । ਉਹ ਅੰਗਰੇਜ਼ਾਂ ਦੀ ਆਗਿਆ ਤੋਂ ਬਿਨਾਂ ਪੁੱਤਰ ਗੋਦ ਲੈ ਕੇ ਉਸਨੂੰ ਆਪਣਾ ਉੱਤਰਾਧਿਕਾਰੀ ਨਹੀਂ ਬਣਾ ਸਕਦਾ ਸੀ । ਡਲਹੌਜ਼ੀ ਦੇ ਸ਼ਾਸਨ ਕਾਲ ਵਿਚ ਪੁੱਤਰ ਗੋਦ ਲੈਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਸੀ । ਇਸ ਪ੍ਰਕਾਰ ਬਹੁਤ ਸਾਰੇ ਦੇਸੀ ਰਾਜ ਅੰਗਰੇਜ਼ੀ ਰਾਜ ਵਿਚ ਮਿਲਾ ਲਏ ਗਏ ।
ਲੈਪਸ ਦੇ ਸਿਧਾਂਤ ਦਾ ਸਤਾਰਾ, ਸੰਭਲਪੁਰ, ਜੈਪੁਰ, ਉਦੈਪੁਰ, ਝਾਂਸੀ, ਨਾਗਪੁਰ ਆਦਿ ‘ਤੇ ਪ੍ਰਭਾਵ ਪਿਆ । ਇਨ੍ਹਾਂ ਸਭ ਰਾਜਾਂ ਦੇ ਸ਼ਾਸਕ ਬੇਔਲਾਦ ਮਰ ਗਏ ਅਤੇ ਉਨ੍ਹਾਂ ਦੇ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਗਿਆ ।
PSEB 8th Class Social Science Guide ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ Important Questions and Answers
ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਦੋਹਰੀ ਸ਼ਾਸਨ ਪ੍ਰਣਾਲੀ ਬੰਗਾਲ ਵਿੱਚ ਲਾਗੂ ਕੀਤੀ ਗਈ ਸੀ ਜਿਸ ਨੂੰ 1772 ਈ: ਵਿੱਚ ਖ਼ਤਮ ਕਰ ਦਿੱਤਾ ਗਿਆ । ਇਸ ਨੂੰ ਕਿਸ ਨੇ ਖ਼ਤਮ ਕੀਤਾ ?
ਉੱਤਰ-
ਵਾਰੇਨ ਹੇਸਟਿੰਗਜ਼ ਨੇ ।
ਪ੍ਰਸ਼ਨ 2.
ਮੁਗਲ ਸਮਾਟ ਸ਼ਾਹ ਆਲਮ ਅਤੇ ਅੰਗ੍ਰੇਜ਼ਾਂ ਦੇ ਵਿੱਚ 1765 ਵਿੱਚ ਇਕ ਸੰਧੀ ਹੋਈ । ਇਸ ਵਿੱਚ ਸ਼ੁਜਾਊਦੌਲਾ ਵੀ ਸ਼ਾਮਿਲ ਸੀ ? ਇਹ ਸੰਧੀ ਕਿਹੜੀ ਸੀ ?
ਉੱਤਰ-
ਇਲਾਹਾਬਾਦ ਦੀ ਸੰਧੀ ।
ਪ੍ਰਸ਼ਨ 3.
ਬੇ ਔਲਾਦ ਨ ਵਾਲੇ ਦੇਸ਼ੀ ਰਾਜਿਆਂ ਦੇ ਰਾਜ ਨੂੰ ਹੜੱਪਨ ਵਾਲੀ ਨੀਤੀ ਕਿਹੜੀ ਸੀ ਅਤੇ ਇਸ ਨੂੰ ਕਿਸਨੇ ਚਲਾਈ ਸੀ ?
ਉੱਤਰ-
ਲੈਪਸ ਦੀ ਨੀਤੀ ਜੋ ਲਾਰਡ ਡਲਹੌਜ਼ੀ ਨੇ ਚਲਾਈ ।
ਪ੍ਰਸ਼ਨ 4.
ਲੈਪਸ ਵਿੱਚ ਦਰਸਾਇਆ ਗਿਆ ਵਿਅਕਤੀ ਅੰਗ੍ਰੇਜ਼ਾਂ ਦੇ ਨਾਲ ਬਹਾਦਰੀ ਨਾਲ ਲੜਿਆ ਪਰ ਹਾਰ ਗਿਆ ਅਤੇ ਮਾਰਿਆ ਗਿਆ । ਇਹ ਕਿੱਥੋਂ ਦਾ ਸ਼ਾਸਕ ਸੀ ਅਤੇ ਕਿੱਥੇ ਮਾਰਿਆ ਗਿਆ ?
ਉੱਤਰ-
ਉਹ ਮੈਸੂਰ ਦਾ ਸ਼ਾਸਕ ਸੀ ਜੋ ਰੰਗਾਪੱਟਮ ਵਿੱਚ ਮਾਰਿਆ ਗਿਆ ।
ਪ੍ਰਸ਼ਨ 5.
ਪਲਾਸੀ ਅਤੇ ਬਕਸਰ ਦੀ ਜਿੱਤ ਨੇ ਅੰਗਰੇਜ਼ਾਂ ਨੂੰ ਇਕ ਮਹੱਤਵਪੂਰਨ ਪ੍ਰਦੇਸ਼ ਦਾ ਵਾਸਤਵਿਕ ਸ਼ਾਸਕ ਬਣਾ ਦਿੱਤਾ । ਉਹ ਕਿਹੜਾ ਦੇਸ਼ ਸੀ ?
ਉੱਤਰ-
ਬੰਗਾਲ ।
(ਅ) ਸਹੀ ਵਿਕਲਪ ਚੁਣੋ :
ਪ੍ਰਸ਼ਨ 1.
ਚਿੱਤਰ ਵਿੱਚ ਦਿਖਾਇਆ ਗਿਆ ਵਿਅਕਤੀ ਇੱਕ ਪੁਰਤਗਾਲੀ ਕਪਤਾਨ ਸੀ ਜੋ 27 ਮਈ, 1498 ਨੂੰ ਭਾਰਤ ਆਇਆ ਸੀ । ਉਹ ਭਾਰਤ ਵਿੱਚ ਕਿਸ ਸਥਾਨ ਤੇ ਪਹੁੰਚਿਆ ਸੀ ?
(i) ਕੋਚੀਨ
(ii) ਕਾਲੀਕਟ
(iii) ਬੰਬਈ
(iv) ਮਦਰਾਸ ।
ਉੱਤਰ-
(ii) ਕਾਲੀਕਟ
ਪ੍ਰਸ਼ਨ 2.
ਮਾਨਚਿੱਤਰ ਵਿੱਚ ਨਿਸ਼ਾਨਾਂ ਨਾਲ ਦਿਖਾਏ ਗਏ ਪ੍ਰਦੇਸ਼ ਵਿੱਚ ਅੰਗ੍ਰੇਜ਼ਾਂ ਅਤੇ ਫ਼ਾਂਸੀਸੀਆਂ ਦੇ ਵਿਚਕਾਰ ਤਿਨ ਯੁੱਧ ਹੋਏ । ਇਸ ਪ੍ਰਦੇਸ਼ ਦਾ ਨਾਂ ਦੱਸੋ ।
(i) ਤਮਿਲਨਾਡੂ
(ii) ਕੇਰਲ
(iii) ਕਰਨਾਟਕ
(iv) ਮਧ ਪ੍ਰਦੇਸ਼ ।
ਉੱਤਰ-
(iii) ਕਰਨਾਟਕ
ਪ੍ਰਸ਼ਨ 3.
ਚਿੱਤਰ ਵਿੱਚ ਦਿਖਾਏ ਗਏ ਵਿਅਕਤੀ ਨੇ ਭਾਰਤ ਵਿੱਚ ਐਂਗਲੋ-ਟ੍ਰਾਂਸੀਸੀ ਸੰਘਰਸ਼ ਵਿੱਚ ਅੰਗ੍ਰੇਜ਼ਾਂ ਦੀ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ । ਇਹ ਵਿਅਕਤੀ ਕੌਣ ਸੀ ?
(i) ਰਾਬਰਟ ਕਲਾਈਵ
(ii) ਡੁਪਲੇ
(iii) ਗੌਡਹਯੂ
(iv) ਸਿਰਾਜੁਦੌਲਾ ।
ਉੱਤਰ-
(i) ਰਾਬਰਟ ਕਲਾਈਵ
ਪ੍ਰਸ਼ਨ 4.
ਦਿੱਤੇ ਗਏ ਚਿੱਤਰ ਵਿੱਚ ਦਰਸਾਏ ਗਏ ਵਿਅਕਤੀ (ਸਿਰਾਜੁਦੌਲਾ) ਦਾ ਸੰਬੰਧ ਕਿਸ ਲੜਾਈ ਨਾਲ ਸੀ ?
(i) ਬਕਸਰ ਦੀ ਲੜਾਈ
(ii) ਕਰਨਾਟਕ ਦੀ ਦੂਸਰੀ ਲੜਾਈ
(iii) ਪਲਾਸੀ ਦਾ ਯੁੱਧ
(iv) ਪਹਿਲਾ ਮਰਾਠਾ ਯੁੱਧ ।
ਉੱਤਰ-
(iii) ਪਲਾਸੀ ਦਾ ਯੁੱਧ
ਪ੍ਰਸ਼ਨ 5.
ਵਾਸਕੋ-ਡੀ-ਗਾਮਾ ਦਾ ਸਮੁੰਦਰ ਦੇ ਰਾਹੀਂ ਭਾਰਤ ਆਉਣ ਦਾ ਕੀ ਕਾਰਨ ਸੀ ?
(i) ਭਾਰਤ ਦੇ ਸ਼ਾਸਨ ਕਰਨਾ
(ii) ਭਾਰਤ ਪਹੁੰਚਣ ਲਈ ਨਵੇਂ ਰਸਤੇ ਦੀ ਖੋਜ ਕਰਨਾ
(iii) ਭਾਰਤ ਦੇ ਹਮਲਾ ਕਰਨਾ
(iv) ਸੈਰ-ਸਪਾਟਾ ਕਰਨਾ ।
ਉੱਤਰ-
(ii) ਭਾਰਤ ਪਹੁੰਚਣ ਲਈ ਨਵੇਂ ਰਸਤੇ ਦੀ ਖੋਜ ਕਰਨਾ
ਪ੍ਰਸ਼ਨ 6.
ਭਾਰਤ ਵਿੱਚ ਈਸਟ ਇੰਡਿਆ ਕੰਪਨੀ ਬੰਗਾਲ ਦੀ ਵਾਸਤਵਿਕ ਸ਼ਾਸਕ ਕਦੋਂ ਬਣੀ ?
(i) ਕਰਨਾਟਕ ਦੀ ਪਹਿਲੀ ਅਤੇ ਦੂਜੀ ਲੜਾਈ ਤੋਂ ਬਾਅਦ
(ii) ਅੰਗੇਜ਼-ਮਰਾਠਾ ਯੁੱਧਾਂ ਤੋਂ ਬਾਅਦ
(iii) ਅੰਗੇਜ਼-ਮੈਸੂਰ ਯੁੱਧਾਂ ਤੋਂ ਬਾਅਦ
(iv) ਪਲਾਸੀ ਅਤੇ ਬਕਸਰ ਦੇ ਯੁੱਧਾਂ ਤੋਂ ਬਾਅਦ ।
ਉੱਤਰ-
(iv) ਪਲਾਸੀ ਅਤੇ ਬਕਸਰ ਦੇ ਯੁੱਧਾਂ ਤੋਂ ਬਾਅਦ ।
ਪ੍ਰਸ਼ਨ 7.
ਭਾਰਤ ਵਿੱਚ ਅੰਗ੍ਰੇਜ਼ੀ ਸਾਮਰਾਜ ਦੇ ਵਿਸਥਾਰ ਵਿੱਚ ਲਾਰਡ ਡਲਹੌਜ਼ੀ ਨੇ ਮਹੱਤਵਪੂਰਨ ਯੋਗਦਾਨ ਦਿੱਤਾ । ਇਸ ਲਈ ਉਸ ਨੇ ਕਿਹੜੀ ਨੀਤੀ ਅਪਣਾਈ ?
(i) ਉਪਾਧੀਆਂ ਅਤੇ ਪੈਂਸ਼ਨਾਂ ਦੇਣਾ
(ii) ਉਪਾਧੀਆਂ ਅਤੇ ਪੈਂਸ਼ਨਾਂ ਬੰਦ ਕਰਨਾ
(iii) ਕੁਸ਼ਾਸਨ ਵਿਵਸਥਾ ਦੀ ਆੜ੍ਹ ਲੈਣਾ
(iv) ਲੈਪਸ ਦੀ ਨੀਤੀ ਦੀ ਵਰਤੋਂ ।
ਉੱਤਰ-
(i) ਉਪਾਧੀਆਂ ਅਤੇ ਪੈਂਸ਼ਨਾਂ ਦੇਣਾ
ਪ੍ਰਸ਼ਨ 8.
ਲੈਪਸ ਦੀ ਨੀਤੀ (ਲਾਰਡ ਡਲਹੌਜ਼ੀ) ਰਾਹੀਂ ਅੰਗ੍ਰੇਜ਼ੀ ਰਾਜ ਵਿੱਚ ਮਿਲਾਈ ਗਈ ਰਿਆਸਤ ਸੀ-
(i) ਝਾਂਸੀ
(ii) ਉਦੈਪੁਰ
(iii) ਸਤਾਰਾ
(iv) ਉਪਰੋਕਤ ਸਾਰੇ ।
ਉੱਤਰ-
(iv) ਉਪਰੋਕਤ ਸਾਰੇ ।
ਪ੍ਰਸ਼ਨ 9.
ਅਵਧ ਨੂੰ ਅੰਗ੍ਰੇਜ਼ੀ ਰਾਜ ਵਿੱਚ ਕਦੋਂ ਮਿਲਾਇਆ ਗਿਆ ?
(i) 1828 ਈ:
(ii) 1834 ਈ:
(iii) 1846 ਈ:
(iv) 1849 ਈ: ।
ਉੱਤਰ-
(ii) 1834 ਈ:
ਪ੍ਰਸ਼ਨ 10.
ਪੰਜਾਬ ਨੂੰ ਅੰਗ੍ਰੇਜ਼ੀ ਸਾਮਰਾਜ ਵਿਚ ਕਿਸ ਨੇ ਮਿਲਾਇਆ ?
(i) ਲਾਰਡ ਹੇਸਟਿੰਗਜ਼
(ii) ਲਾਰਡ ਹਾਰਡਿੰਗ
(iii) ਲਾਰਡ ਡਲਹੌਜ਼ੀ
(iv) ਲਾਰਡ ਵਿਲਿਅਮ ਬੈਂਟਿੰਕ ।
ਉੱਤਰ-
(iii) ਲਾਰਡ ਡਲਹੌਜ਼ੀ
(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :
1. ਅੰਗਰੇਜ਼ਾਂ, ਸਿਰਾਜੂਦੌਲਾ ਅਤੇ ਮੁਗ਼ਲ ਬਾਦਸ਼ਾਹ ਵਿਚਕਾਰ ………………………. ਦੀ ਲੜਾਈ ਤੋਂ ਬਾਅਦ 1765 ਈ: ਵਿੱਚ ਅਲਾਹਾਬਾਦ ਦੀ ਸੰਧੀ ਹੋਈ ।
2. 1772 ਈ: ਵਿਚ ਬੰਗਾਲ ਵਿੱਚ ……………………… ਪ੍ਰਣਾਲੀ ਖ਼ਤਮ ਕਰ ਦਿੱਤੀ ਗਈ ।
3. ਲਾਰਡ ਵੈਲਜ਼ਲੀ ਨੇ ਅੰਗਰੇਜ਼ੀ ਸਾਮਰਾਜ ਦਾ ਵਿਸਥਾਰ ਕਰਨ ਲਈ …………………. ਪ੍ਰਣਾਲੀ ਸ਼ੁਰੂ ਕੀਤੀ ।
ਉੱਤਰ-
1. ਬਕਸਰ,
2. ਦੋਹਰੀ ਸ਼ਾਸਨ,
3. ਸਹਾਇਕ ਸੰਧੀ ।
(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :
1. ਪੁਰਤਗਾਲੀ ਕਪਤਾਨ ਵਾਸਕੋ-ਡੀ-ਗਾਮਾ 27 ਮਈ, 1498 ਈ: ਨੂੰ ਭਾਰਤ ਵਿਚ ਕਾਲੀਕਟ ਨਾਮ ਦੇ ਸਥਾਨ ਵਿਖੇ ਪਹੁੰਚਿਆ ।
2. ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਕਰਨਾਟਕ ਦੇ ਦੋ ਯੁੱਧ ਲੜੇ ਗਏ ।
3. ਅੰਗਰੇਜ਼ਾਂ ਨਾਲ ਪਲਾਸੀ ਦੀ ਲੜਾਈ ਸਮੇਂ ਬੰਗਾਲ ਦਾ ਨਵਾਬ ਮੀਰ ਜਾਫ਼ਰ ਸੀ ।
ਉੱਤਰ-
1. (√)
2. (×)
3. (√)
(ਹ) ਸਹੀ ਜੋੜੇ ਬਣਾਓ :
1. ਪਲਾਸੀ ਦਾ ਯੁੱਧ |
ਲਾਰਡ ਹੇਸਟਿੰਗਜ਼ |
2. ਬਕਸਰ ਦਾ ਯੁੱਧ |
ਸਿਰਾਜੂਦੌਲਾ |
3. ਅਰਾਕਾਟ ‘ਤੇ ਹਮਲਾ |
ਮੀਰ ਕਾਸਿਮ |
4. ਅੰਗਰੇਜ਼ੀ-ਗੋਰਖਾ ਯੁੱਧ |
ਰਾਬਰਟ ਕਲਾਈਵ । |
ਉੱਤਰ-
1. ਪਲਾਸੀ ਦਾ ਯੁੱਧ |
ਸਿਰਾਜੂਦੌਲਾ |
2. ਬਕਸਰ ਦਾ ਯੁੱਧ |
ਮੀਰ ਕਾਸਿਮ |
3. ਅਰਾਕਾਟ ‘ਤੇ ਹਮਲਾ |
ਰਾਬਰਟ ਕਲਾਈਵ |
4. ਅੰਗਰੇਜ਼ੀ-ਗੋਰਖਾ ਯੁੱਧ |
ਲਾਰਡ ਹੇਸਟਿੰਗਜ਼ । |
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਯੂਰਪ ਤੋਂ ਭਾਰਤ ਪਹੁੰਚਣ ਦੇ ਨਵੇਂ ਸਮੁੰਦਰੀ ਮਾਰਗ ਦੀ ਖੋਜ ਕਿਸ ਨੇ ਕੀਤੀ ?
ਉੱਤਰ-
ਯੂਰਪ ਤੋਂ ਭਾਰਤ ਪਹੁੰਚਣ ਦੇ ਨਵੇਂ ਸਮੁੰਦਰੀ ਮਾਰਗ ਦੀ ਖੋਜ ਪੁਰਤਗਾਲੀ ਮਲਾਹ (ਕਪਤਾਨ) ਵਾਸਕੋ-ਡੀਗਾਮਾ ਨੇ ਕੀਤੀ ।
ਪ੍ਰਸ਼ਨ 2.
ਵਾਸਕੋ-ਡੀ-ਗਾਮਾ ਭਾਰਤ ਵਿਚ ਕਦੋਂ ਅਤੇ ਕਿਸ ਬੰਦਰਗਾਹ ‘ਤੇ ਪਹੁੰਚਿਆ ?
ਉੱਤਰ-
27 ਮਈ, 1498 ਈ: ਨੂੰ ਕਾਲੀਕਟ ਦੀ ਬੰਦਰਗਾਹ ‘ਤੇ ।
ਪ੍ਰਸ਼ਨ 3.
ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ?
ਉੱਤਰ-
31 ਦਸੰਬਰ, 1600 ਈ: ਨੂੰ ।
ਪ੍ਰਸ਼ਨ 4.
ਫ਼ਰਾਂਸੀਸੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1664 ਈ: ਵਿਚ ।
ਪ੍ਰਸ਼ਨ 5.
ਭਾਰਤ ਵਿਚ ਦੋ ਫ਼ਰਾਂਸੀਸੀ ਗਵਰਨਰਾਂ ਦੇ ਨਾਂ ਦੱਸੋ ਜਿਨ੍ਹਾਂ ਦੇ ਅਧੀਨ ਫ਼ਰਾਂਸੀਸੀ ਸ਼ਕਤੀ ਦਾ ਵਿਸਤਾਰ ਹੋਇਆ ?
ਉੱਤਰ-
ਡੁਮਾ ਅਤੇ ਡੂਪਲੇ ।
ਪ੍ਰਸ਼ਨ 6.
ਅੰਗਰੇਜ਼ਾਂ ਨੇ ਵਪਾਰ ਵਿਚ ਰਿਆਇਤਾਂ ਲੈਣ ਲਈ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿਚ ਕਿਹੜੇ ਦੋ ਪ੍ਰਤੀਨਿਧੀ ਭੇਜੇ ਸਨ ?
ਉੱਤਰ-
ਵਿਲੀਅਮ ਹਾਕਿੰਜ਼ ਅਤੇ ਸਰ ਟਾਮਸ ਰੋ ।
ਪ੍ਰਸ਼ਨ 7.
ਚੇਨੱਈ (ਮਦਰਾਸ) ਅਤੇ ਕੋਲਕਾਤਾ (ਕਲਕੱਤਾ) ਦੇ ਨੇੜੇ ਫ਼ਰਾਂਸੀਸੀ ਬਸਤੀਆਂ ਦੇ ਨਾਂ ਦੱਸੋ ।
ਉੱਤਰ-
ਚੇਨੱਈ ਦੇ ਨੇੜੇ ਪਾਂਡੀਚੇਰੀ ਅਤੇ ਕੋਲਕਾਤਾ ਦੇ ਨੇੜੇ ਚੰਦਰਨਗਰ ਫ਼ਰਾਂਸੀਸੀ ਬਸਤੀਆਂ ਸਨ ।
ਪ੍ਰਸ਼ਨ 8.
ਕਰਨਾਟਕ ਦਾ ਤੀਸਰਾ ਯੁੱਧ ਕਿਹੜੀਆਂ-ਕਿਹੜੀਆਂ ਯੂਰਪੀਅਨ ਕੰਪਨੀਆਂ ਦੇ ਵਿਚਾਲੇ ਹੋਇਆ ?
ਉੱਤਰ-
ਇਹ ਯੁੱਧ ਫ਼ਰਾਂਸ ਦੀ ਈਸਟ ਇੰਡੀਆ ਕੰਪਨੀ ਅਤੇ ਇੰਗਲੈਂਡ ਦੀ ਈਸਟ ਇੰਡੀਆ ਕੰਪਨੀ ਦੇ ਵਿਚਾਲੇ ਹੋਇਆ ।
ਪ੍ਰਸ਼ਨ 9.
ਕਰਨਾਟਕ ਦੇ ਪਹਿਲੇ ਯੁੱਧ (1746-48) ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
ਯੂਰਪ ਵਿਚ ਆਸਟਰੀਆ ਦੇ ਉੱਤਰਾਧਿਕਾਰ ਦੇ ਪ੍ਰਸ਼ਨ ‘ਤੇ ਇੰਗਲੈਂਡ ਅਤੇ ਫਰਾਂਸ ਦੇ ਵਿਚਾਲੇ ਯੁੱਧ ਸ਼ੁਰੂ ਹੋ ਗਿਆ । ਇਸਦੇ ਫਲਸਰੂਪ ਭਾਰਤ ਵਿਚ ਵੀ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਾਲੇ ਯੁੱਧ ਸ਼ੁਰੂ ਹੋ ਗਿਆ ।
ਪ੍ਰਸ਼ਨ 10.
ਕਰਨਾਟਕ ਦਾ ਪਹਿਲਾ ਯੁੱਧ ਕਦੋਂ ਖ਼ਤਮ ਹੋਇਆ ? ਇਸ ਦਾ ਇਕ ਸਿੱਟਾ ਲਿਖੋ ।
ਉੱਤਰ-
ਕਰਨਾਟਕ ਦਾ ਪਹਿਲਾ ਯੁੱਧ 1748 ਈ: ਵਿਚ ਖ਼ਤਮ ਹੋਇਆ । ਸ਼ਾਂਤੀ ਸੰਧੀ ਦੇ ਅਨੁਸਾਰ ਅੰਗਰੇਜ਼ਾਂ ਨੂੰ ਮਦਰਾਸ (ਅਜੋਕਾ ਚੇਨੱਈ) ਦਾ ਪ੍ਰਦੇਸ਼ ਵਾਪਸ ਮਿਲ ਗਿਆ ।
ਪ੍ਰਸ਼ਨ 11.
ਕਰਨਾਟਕ ਦੇ ਦੂਸਰੇ ਯੁੱਧ ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
ਫ਼ਰਾਂਸੀਸੀਆਂ ਨੇ ਹੈਦਰਾਬਾਦ ਅਤੇ ਕਰਨਾਟਕ ਵਿਚ ਆਪਣੇ ਪ੍ਰਭਾਵ ਦੇ ਉੱਤਰਾਧਿਕਾਰੀਆਂ ਅਰਥਾਤ ਹੈਦਰਾਬਾਦ ਵਿਚ ਨਾਸਿਰ ਜੰਗ ਨੂੰ ਅਤੇ ਕਰਨਾਟਕ ਵਿਚ ਚੰਦਾ ਸਾਹਿਬ ਨੂੰ ਉੱਥੋਂ ਦਾ ਸ਼ਾਸਨ ਸੌਂਪ ਦਿੱਤਾ । ਅੰਗਰੇਜ਼ ਇਸ ਨੂੰ ਸਹਿਣ ਨਾ ਕਰ ਸਕੇ । ਉਨ੍ਹਾਂ ਨੇ ਵਿਰੋਧੀ ਉੱਤਰਾਧਿਕਾਰੀਆਂ ਨੂੰ ਮਾਨਤਾ ਦੇ ਕੇ ਯੁੱਧ ਸ਼ੁਰੂ ਕਰ ਦਿੱਤਾ ।
ਪ੍ਰਸ਼ਨ 12.
ਕਰਨਾਟਕ ਦੇ ਦੂਜੇ ਯੁੱਧ ਦਾ ਕੀ ਨਤੀਜਾ ਨਿਕਲਿਆ ?
ਉੱਤਰ-
ਕਰਨਾਟਕ ਦੇ ਦੂਜੇ ਯੁੱਧ ਵਿਚ ਫ਼ਰਾਂਸੀਸੀ ਹਾਰ ਗਏ । ਇਸ ਨਾਲ ਭਾਰਤ ਵਿਚ ਅੰਗਰੇਜ਼ੀ ਸ਼ਕਤੀ ਦੀ ਧਾਕ ਜੰਮ ਗਈ ।
ਪ੍ਰਸ਼ਨ 13.
ਕਰਨਾਟਕ ਦੇ ਦੂਜੇ ਯੁੱਧ ਵਿਚ ਕਿਹੜੀਆਂ ਭਾਰਤੀ ਸ਼ਕਤੀਆਂ ਲਪੇਟ ਵਿਚ ਆਈਆਂ ?
ਉੱਤਰ-
ਕਰਨਾਟਕ ਦੇ ਦੂਸਰੇ ਯੁੱਧ ਵਿਚ ਹੇਠ ਲਿਖੀਆਂ ਸ਼ਕਤੀਆਂ ਲਪੇਟ ਵਿਚ ਆਈਆਂ-
- ਕਰਨਾਟਕ ਰਾਜ ਦੇ ਉੱਤਰਾਧਿਕਾਰੀ
- ਹੈਦਰਾਬਾਦ ਰਾਜ ਦੇ ਉੱਤਰਾਧਿਕਾਰੀ ।
ਪ੍ਰਸ਼ਨ 14.
ਕਰਨਾਟਕ ਦੇ ਤੀਜੇ ਯੁੱਧ (1756-1763) ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
1756 ਈ: ਵਿਚ ਇੰਗਲੈਂਡ ਅਤੇ ਫ਼ਰਾਂਸ ਦੇ ਵਿਚਾਲੇ ਸੱਤ ਸਾਲਾ ਯੁੱਧ ਸ਼ੁਰੂ ਹੋ ਗਿਆ । ਫਲਸਰੂਪ ਭਾਰਤ ਵਿਚ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚਾਲੇ ਯੁੱਧ ਆਰੰਭ ਹੋ ਗਿਆ । ਇਹ ਕਰਨਾਟਕ ਦਾ ਤੀਜਾ ਯੁੱਧ ਸੀ ।
ਪ੍ਰਸ਼ਨ 15.
ਕਰਨਾਟਕ ਦਾ ਤੀਜਾ ਯੁੱਧ ਕਦੋਂ ਹੋਇਆ ? ਇਸ ਵਿਚ ਕੌਣ ਹਾਰਿਆ ?
ਉੱਤਰ-
ਕਰਨਾਟਕ ਦਾ ਤੀਜਾ ਯੁੱਧ 1756 ਈ: ਵਿਚ ਆਰੰਭ ਹੋਇਆ । ਇਸ ਵਿਚ ਫ਼ਰਾਂਸੀਸੀ ਹਾਰ ਗਏ ।
ਪ੍ਰਸ਼ਨ 16.
ਕਰਨਾਟਕ ਦੇ ਤੀਜੇ ਯੁੱਧ ਦਾ ਕੀ ਸਿੱਟਾ ਨਿਕਲਿਆ ?
ਉੱਤਰ-
ਕਰਨਾਟਕ ਦੇ ਤੀਜੇ ਯੁੱਧ ਦੇ ਫਲਸਰੂਪ ਭਾਰਤ ਵਿਚ ਫ਼ਰਾਂਸੀਸੀ ਸ਼ਕਤੀ ਦਾ ਸੂਰਜ ਡੁੱਬ ਗਿਆ । ਅੰਗਰੇਜ਼ ਭਾਰਤ ਦੀ ਸਭ ਤੋਂ ਵੱਡੀ ਸ਼ਕਤੀ ਬਣ ਗਏ ।
ਪ੍ਰਸ਼ਨ 17.
ਡੁਪਲੇ ਕੌਣ ਸੀ ? ਉਸਦੀ ਯੋਜਨਾ ਕੀ ਸੀ ?
ਉੱਤਰ-
ਡੁਪਲੇ ਭਾਰਤ ਵਿਚ ਇਕ ਫ਼ਰਾਂਸੀਸੀ ਗਵਰਨਰ ਸੀ । ਉਸਨੇ ਸਾਰੇ ਦੱਖਣੀ ਭਾਰਤ ‘ਤੇ ਫ਼ਰਾਂਸੀਸੀ ਪ੍ਰਭਾਵ ਵਧਾਉਣ ਦੀ ਯੋਜਨਾ ਬਣਾਈ ।
ਪ੍ਰਸ਼ਨ 18.
ਡੁਪਲੇ ਨੂੰ ਵਾਪਸ ਕਿਉਂ ਬੁਲਾਇਆ ਗਿਆ ?
ਉੱਤਰ-
ਡੁਪਲੇ ਨੂੰ ਇਸ ਲਈ ਵਾਪਸ ਬੁਲਾਇਆ ਗਿਆ ਕਿਉਂਕਿ ਕਰਨਾਟਕ ਦੇ ਦੂਸਰੇ ਯੁੱਧ ਵਿਚ ਫ਼ਰਾਂਸੀਸੀਆਂ ਦੀ ਹਾਰ ਹੋਈ ਸੀ ।
ਪ੍ਰਸ਼ਨ 19.
ਰਾਬਰਟ ਕਲਾਈਵ ਕੌਣ ਸੀ ? ਉਸਨੇ ਕਰਨਾਟਕ ਦੇ ਦੂਸਰੇ ਯੁੱਧ ਵਿਚ ਕੀ ਭੂਮਿਕਾ ਨਿਭਾਈ ?
ਉੱਤਰ-
ਰਾਬਰਟ ਕਲਾਈਵ ਬਹੁਤ ਹੀ ਯੋਗ ਸੈਨਾਪਤੀ ਸੀ । ਉਸਨੇ ਕਰਨਾਟਕ ਦੇ ਦੂਜੇ ਯੁੱਧ ਵਿਚ ਚੰਦਾ ਸਾਹਿਬ ਦੀ ਰਾਜਧਾਨੀ ਅਰਕਾਟ ‘ਤੇ ਅਧਿਕਾਰ ਕਰਕੇ ਚੰਦਾ ਸਾਹਿਬ ਨੂੰ ਤਿਚਨਾਪੱਲੀ ਛੱਡਣ ਲਈ ਮਜਬੂਰ ਕਰ ਦਿੱਤਾ । ਇਸੇ ਦੇ ਫਲਸਰੂਪ ਇਸ ਯੁੱਧ ਵਿਚ ਅੰਗਰੇਜ਼ਾਂ ਦੀ ਜਿੱਤ ਹੋਈ ।
ਪ੍ਰਸ਼ਨ 20.
ਪੈਰਿਸ ਦੀ ਸੰਧੀ ਕਦੋਂ ਅਤੇ ਕਿਸ-ਕਿਸ ਦੇ ਵਿਚਾਲੇ ਹੋਈ ? ਭਾਰਤ ‘ ਤੇ ਇਸ ਸੰਧੀ ਦਾ ਕੀ ਪ੍ਰਭਾਵ ਪਿਆ ?
ਉੱਤਰ-
ਪੈਰਿਸ ਦੀ ਸੰਧੀ 1763 ਈ: ਵਿਚ ਫ਼ਰਾਂਸ ਅਤੇ ਇੰਗਲੈਂਡ ਦੇ ਵਿਚਾਲੇ ਹੋਈ । ਇਸ ਸੰਧੀ ਦੇ ਫਲਸਰੂਪ ਭਾਰਤ ਵਿਚ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚਾਲੇ ਕਰਨਾਟਕ ਦਾ ਤੀਜਾ ਯੁੱਧ ਖ਼ਤਮ ਹੋ ਗਿਆ ।
ਪ੍ਰਸ਼ਨ 21.
ਕਰਨਾਟਕ ਦੇ ਯੁੱਧ ਵਿਚ ਫ਼ਰਾਂਸੀਸੀਆਂ ਦੇ ਵਿਰੁੱਧ ਅੰਗਰੇਜ਼ਾਂ ਦੀ ਸਫਲਤਾ ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
ਅੰਗਰੇਜ਼ਾਂ ਦੇ ਕੋਲ ਇਕ ਸ਼ਕਤੀਸ਼ਾਲੀ ਬੇੜਾ ਸੀ । ਉਹ ਇਸ ਬੇੜੇ ਦੀ ਸਹਾਇਤਾ ਨਾਲ ਆਪਣੀ ਸੈਨਾ ਨੂੰ ਇਕ ਸਥਾਨ ਤੋਂ ਦੂਜੇ ਸਥਾਨ ‘ਤੇ ਆਸਾਨੀ ਨਾਲ ਪਹੁੰਚਾ ਸਕਦੇ ਸਨ ।
ਪ੍ਰਸ਼ਨ 22.
ਪਲਾਸੀ ਦਾ ਯੁੱਧ ਕਿਸ-ਕਿਸ ਦੇ ਵਿਚਕਾਰ ਹੋਇਆ ?
ਉੱਤਰ-
ਅੰਗਰੇਜ਼ੀ ਈਸਟ ਇੰਡੀਆ ਕੰਪਨੀ ਅਤੇ ਬੰਗਾਲ ਦੇ ਨਵਾਬ ਸਿਰਾਜੁਦੌਲਾ ਦੇ ਵਿਚਕਾਰ ।
ਪ੍ਰਸ਼ਨ 23.
ਪਲਾਸੀ ਦੇ ਯੁੱਧ ਦਾ ਕੋਈ ਇਕ ਕਾਰਨ ਦੱਸੋ ।
ਉੱਤਰ-
ਅੰਗਰੇਜ਼ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਕਲਕੱਤਾ (ਕੋਲਕਾਤਾ) ਦੀ ਕਿਲ੍ਹੇਬੰਦੀ ਕਰ ਰਹੇ ਸਨ । ਕਲਕੱਤਾ (ਕੋਲਕਾਤਾ) ਨਵਾਬ ਦੇ ਰਾਜ ਦਾ ਇਕ ਭਾਗ ਸੀ । ਇਸ ਲਈ ਅੰਗਰੇਜ਼ਾਂ ਅਤੇ ਨਵਾਬ ਦੇ ਵਿਚਕਾਰ ਦੁਸ਼ਮਣੀ ਪੈਦਾ ਹੋ ਗਈ ।
ਪ੍ਰਸ਼ਨ 24.
ਪਲਾਸੀ ਦੇ ਯੁੱਧ ਦਾ ਕੋਈ ਇਕ ਸਿੱਟਾ ਲਿਖੋ ।
ਉੱਤਰ-
ਇਸ ਯੁੱਧ ਵਿਚ ਨਵਾਬ ਸਿਰਾਜੁਦੌਲਾ ਹਾਰ ਗਿਆ ਅਤੇ ਮੀਰ ਜਾਫ਼ਰ ਬੰਗਾਲ ਦਾ ਨਵਾਂ ਨਵਾਬ ਬਣਿਆ । ਮੀਰ ਜਾਫ਼ਰ ਨੇ ਅੰਗਰੇਜ਼ਾਂ ਨੂੰ ਬਹੁਤ ਸਾਰਾ ਧਨ ਅਤੇ 24 ਪਰਗਨੇ ਦਾ ਪ੍ਰਦੇਸ਼ ਦਿੱਤਾ ।
ਪ੍ਰਸ਼ਨ 25.
ਪਲਾਸੀ ਦੇ ਯੁੱਧ ਦਾ ਅੰਗਰੇਜ਼ਾਂ ਲਈ ਕੀ ਮਹੱਤਵ ਸੀ ?
ਉੱਤਰ-
ਇਸ ਯੁੱਧ ਵਿਚ ਅੰਗਰੇਜ਼ਾਂ ਦੀ ਸ਼ਕਤੀ ਅਤੇ ਮਾਣ-ਸਨਮਾਨ ਵਿਚ ਬਹੁਤ ਵਾਧਾ ਹੋਇਆ । ਉਹ ਹੁਣ ਭਾਰਤ ਦੇ ਸਭ ਤੋਂ ਵੱਡੇ ਅਤੇ ਅਮੀਰ ਪ੍ਰਾਂਤ ਬੰਗਾਲ ਦੇ ਮਾਲਕ ਬਣ ਗਏ । ਫਲਸਰੂਪ ਭਾਰਤ ਜਿੱਤ ਦੀ ਚਾਬੀ ਅੰਗਰੇਜ਼ਾਂ ਦੇ ਹੱਥ ਵਿਚ ਆ ਗਈ ।
ਪ੍ਰਸ਼ਨ 26.
ਬਕਸਰ ਦੇ ਯੁੱਧ ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
ਅੰਗਰੇਜ਼ੀ ਕੰਪਨੀ ਨੂੰ ਬੰਗਾਲ ਵਿਚ ਕਰ ਮੁਕਤ ਵਪਾਰ ਕਰਨ ਦਾ ਆਗਿਆ ਪੱਤਰ ਮਿਲਿਆ ਹੋਇਆ ਸੀ । ਪਰ ਕੰਪਨੀ ਦੇ ਕਰਮਚਾਰੀ ਇਸਦੀ ਆੜ ਵਿਚ ਨਿੱਜੀ ਵਪਾਰ ਕਰ ਰਹੇ ਸਨ । ਇਸ ਨਾਲ ਬੰਗਾਲ ਦੇ ਨਵਾਬ ਨੂੰ ਆਰਥਿਕ ਨੁਕਸਾਨ ਪਹੁੰਚ ਰਿਹਾ ਸੀ ।
ਪ੍ਰਸ਼ਨ 27.
“ਕਲਾਈਵ ਨੂੰ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਸੰਸਥਾਪਕ ਮੰਨਿਆ ਜਾਂਦਾ ਹੈ ।” ਇਸ ਦੇ ਪੱਖ ਵਿਚ ਇਕ ਤਰਕ ਦਿਓ ।
ਉੱਤਰ-
ਕਲਾਈਵ ਨੇ ਭਾਰਤ ਵਿਚ ਅੰਗਰੇਜ਼ਾਂ ਲਈ ਕਰਨਾਟਕ ਦਾ ਦੂਜਾ ਯੁੱਧ ਜਿੱਤਿਆ ਅਤੇ ਪਲਾਸੀ ਦੀ ਲੜਾਈ ਜਿੱਤੀ । ਇਹ ਦੋਵੇਂ ਜਿੱਤਾਂ ਅੰਗਰੇਜ਼ੀ ਸਾਮਰਾਜ ਦੀ ਸਥਾਪਨਾ ਲਈ ਨੀਂਹ ਪੱਥਰ ਸਿੱਧ ਹੋਈਆਂ ।
ਪ੍ਰਸ਼ਨ 28.
ਮੀਰ ਜਾਫ਼ਰ ਕੌਣ ਸੀ ? ਉਹ ਕਦੋਂ ਤੋਂ ਕਦੋਂ ਤਕ ਬੰਗਾਲ ਦਾ ਨਵਾਬ ਰਿਹਾ ?
ਉੱਤਰ-
ਮੀਰ ਜਾਫ਼ਰ ਬੰਗਾਲ ਦੇ ਨਵਾਬ ਸਿਰਾਜੁਦੌਲਾ ਦਾ ਵਿਸ਼ਵਾਸਘਾਤੀ ਸੈਨਾਪਤੀ ਸੀ । ਉਹ 1757 ਈ: ਤੋਂ 1760 ਈ: ਤਕ ਬੰਗਾਲ ਦਾ ਨਵਾਬ ਰਿਹਾ ।
ਪ੍ਰਸ਼ਨ 29.
ਇਲਾਹਾਬਾਦ ਦੀ ਸੰਧੀ ਕਦੋਂ ਅਤੇ ਕਿਸ-ਕਿਸ ਦੇ ਵਿਚਕਾਰ ਹੋਈ ?
ਉੱਤਰ-
ਇਲਾਹਾਬਾਦ ਦੀ ਸੰਧੀ 3 ਮਈ, 1765 ਈ: ਨੂੰ ਹੋਈ । ਇਹ ਸੰਧੀ ਕਲਾਈਵ (ਅੰਗਰੇਜ਼ਾਂ) ਅਤੇ ਅਵਧ ਦੇ ਨਵਾਬ ਅਤੇ ਮੁਗ਼ਲ ਸਮਰਾਟ ਸ਼ਾਹ ਆਲਮ ਦੇ ਵਿਚਕਾਰ ਹੋਈ ।
ਪ੍ਰਸ਼ਨ 30.
ਇਲਾਹਾਬਾਦ ਦੀ ਸੰਧੀ ਦੀ ਕੋਈ ਇਕ ਸ਼ਰਤ ਲਿਖੋ ।
ਉੱਤਰ-
ਅੰਗਰੇਜ਼ੀ ਕੰਪਨੀ ਨੂੰ ਮੁਗ਼ਲ ਸਮਰਾਟ ਸ਼ਾਹ ਆਲਮ ਤੋਂ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਪ੍ਰਾਪਤ ਹੋਈ । ਇਸ ਤਰ੍ਹਾਂ ਅੰਗਰੇਜ਼ ਬੰਗਾਲ ਦੇ ਅਸਲੀ ਸ਼ਾਸਕ ਬਣ ਗਏ ।
ਪ੍ਰਸ਼ਨ 31.
‘‘ਬਕਸਰ ਨੇ ਪਲਾਸੀ ਦੇ ਕੰਮ ਨੂੰ ਪੂਰਾ ਕੀਤਾ ।” ਇਸ ਕਥਨ ਦੀ ਪੁਸ਼ਟੀ ਕਰੋ ।
ਉੱਤਰ-
ਬਕਸਰ ਦੀ ਲੜਾਈ ਤੋਂ ਬਾਅਦ ਅੰਗਰੇਜ਼ ਬੰਗਾਲ ਦੇ ਅਸਲੀ ਸ਼ਾਸਕ ਬਣ ਗਏ । ਅਵਧ ਦਾ ਨਵਾਬ ਸ਼ੁਜਾਉਦੌਲਾ ਅਤੇ ਮੁਗ਼ਲ ਸਮਰਾਟ ਸ਼ਾਹ ਆਲਮ ਵੀ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਅਧੀਨ ਹੋ ਗਏ । ਇਸ ਲਈ ਇਹ ਕਿਹਾ ਜਾਂਦਾ ਹੈ ਕਿ ਬਕਸਰ ਨੇ ਪਲਾਸੀ ਦੇ ਕੰਮ ਨੂੰ ਪੂਰਾ ਕੀਤਾ ।
ਪ੍ਰਸ਼ਨ 32.
ਲਾਰਡ ਵੈਲਜ਼ਲੀ ਨੇ ਆਪਣੀ ਵਿਸਤਾਰਵਾਦੀ ਨੀਤੀ ਲਈ ਕਿਸ ਸੰਧੀ ਨੂੰ ਲਾਗੂ ਕੀਤਾ ?
ਉੱਤਰ-
ਲਾਰਡ ਵੈਲਜ਼ਲੀ ਨੇ ਆਪਣੀ ਵਿਸਤਾਰਵਾਦੀ ਨੀਤੀ ਲਈ ਸਹਾਇਕ ਸੰਧੀ ਨੂੰ ਲਾਗੂ ਕੀਤਾ ।
ਪ੍ਰਸ਼ਨ 33.
ਲੈਪਸ ਸਿਧਾਂਤ ਦੇ ਅਧੀਨ ਪ੍ਰਭਾਵਿਤ ਦੋ ਰਾਜਾਂ ਦੇ ਨਾਂ ਦੱਸੋ ।
ਉੱਤਰ-
ਲੈਪਸ ਸਿਧਾਂਤ ਨਾਲ ਝਾਂਸੀ ਅਤੇ ਨਾਗਪੁਰ ਦੇ ਰਾਜ ਪ੍ਰਭਾਵਿਤ ਹੋਏ । ਇਨ੍ਹਾਂ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।
ਪ੍ਰਸ਼ਨ 34.
ਅੰਗਰੇਜ਼ਾਂ ਨੇ ਅਵਧ ’ਤੇ ਅਧਿਕਾਰ ਕਦੋਂ ਕੀਤਾ ?
ਉੱਤਰ-
ਅੰਗਰੇਜ਼ਾਂ ਨੇ ਅਵਧ ‘ਤੇ 1856 ਈ: ਵਿਚ ਅਧਿਕਾਰ ਕੀਤਾ ।
ਪ੍ਰਸ਼ਨ 35.
ਸਹਾਇਕ ਸੰਧੀ ਦੀ ਇਕ ਸ਼ਰਤ ਲਿਖੋ ।
ਉੱਤਰ-
ਸਹਾਇਕ ਸੰਧੀ ਦੇ ਅਨੁਸਾਰ ਦੇਸੀ ਰਾਜਾ ਕੰਪਨੀ ਦੀ ਆਗਿਆ ਤੋਂ ਬਿਨਾਂ ਕਿਸੇ ਬਾਹਰੀ ਸ਼ਕਤੀ ਜਾਂ ਹੋਰ ਦੇਸੀ ਰਾਜਾਂ ਨਾਲ ਕਿਸੇ ਪ੍ਰਕਾਰ ਦਾ ਰਾਜਨੀਤਿਕ ਸੰਬੰਧ ਨਹੀਂ ਰੱਖ ਸਕਦਾ ਸੀ ।
ਪ੍ਰਸ਼ਨ 36.
ਸਹਾਇਕ ਵਿਵਸਥਾ ਦੇ ਅੰਤਰਗਤ ਅੰਗਰੇਜ਼ੀ ਕੰਪਨੀ ਦੇਸੀ ਰਾਜਿਆਂ ਨੂੰ ਕੀ ਵਚਨ ਦਿੰਦੀ ਸੀ ?
ਉੱਤਰ-
ਸਹਾਇਕ ਵਿਵਸਥਾ ਦੇ ਅੰਤਰਗਤ ਅੰਗਰੇਜ਼ੀ ਕੰਪਨੀ ਦੇਸੀ ਰਾਜਾ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਵਚਨ ਦਿੰਦੀ ਸੀ । ਉਸਨੇ ਰਾਜ ਵਿਚ ਅੰਦਰੂਨੀ ਵਿਦਰੋਹ ਜਾਂ ਬਾਹਰੀ ਹਮਲੇ ਦੇ ਸਮੇਂ ਦੇ ਰਾਜਾ ਦੀ ਰੱਖਿਆ ਦੀ ਜ਼ਿੰਮੇਵਾਰੀ ਦਾ ਵਚਨ ਦਿੱਤਾ ।
ਪ੍ਰਸ਼ਨ 37.
ਸਹਾਇਕ ਵਿਵਸਥਾ ਨਾਲ ਅੰਗਰੇਜ਼ੀ ਕੰਪਨੀ ਨੂੰ ਕੀ ਲਾਭ ਪਹੁੰਚਿਆ ? ਕੋਈ ਇਕ ਲਾਭ ਲਿਖੋ ।
ਉੱਤਰ-
ਸਹਾਇਕ ਵਿਵਸਥਾ ਦੇ ਫਲਸਰੂਪ ਭਾਰਤ ਵਿਚ ਅੰਗਰੇਜ਼ੀ ਕੰਪਨੀ ਦੀ ਰਾਜਨੀਤਿਕ ਸਥਿਤੀ ਕਾਫ਼ੀ ਮਜ਼ਬੂਤ ਹੋ ਗਈ ।
ਪ੍ਰਸ਼ਨ 38.
ਸਹਾਇਕ ਵਿਵਸਥਾ ਦਾ ਦੇਸੀ ਰਾਜਿਆਂ ‘ਤੇ ਕੀ ਪ੍ਰਭਾਵ ਪਿਆ ? ਕੋਈ ਇਕ ਪ੍ਰਭਾਵ ਲਿਖੋ ।
ਉੱਤਰ-
ਦੇਸੀ ਰਾਜੇ ਅੰਦਰੂਨੀ ਅਤੇ ਬਾਹਰੀ ਖ਼ਤਰਿਆਂ ਤੋਂ ਨਿਸਚਿੰਤ ਹੋ ਕੇ ਭੋਗ-ਵਿਲਾਸ ਦਾ ਜੀਵਨ ਬਤੀਤ ਕਰਨ ਲੱਗੇ । ਉਨ੍ਹਾਂ ਨੂੰ ਆਪਣੀ ਗ਼ਰੀਬ ਪਰਜਾ ਦੀ ਕੋਈ ਚਿੰਤਾ ਨਾ ਰਹੀ ।
ਪ੍ਰਸ਼ਨ 39.
ਬੰਗਾਲ ਵਿਚ ਦੋਹਰੀ ਸ਼ਾਸਨ ਪ੍ਰਣਾਲੀ ਕਦੋਂ ਸਮਾਪਤ ਹੋਈ ?
ਉੱਤਰ-
1772 ਈ: ਵਿਚ ।
ਪ੍ਰਸ਼ਨ 40.
ਉਨ੍ਹਾਂ ਤਿੰਨ ਗਵਰਨਰ-ਜਨਰਲਾਂ ਦੇ ਨਾਂ ਦੱਸੋ ਜਿਨ੍ਹਾਂ ਦੇ ਅਧੀਨ ਅੰਗਰੇਜ਼ੀ ਸਾਮਰਾਜ ਦਾ ਸਭ ਤੋਂ ਜ਼ਿਆਦਾ ਵਿਸਤਾਰ ਹੋਇਆ ।
ਉੱਤਰ-
ਲਾਰਡ ਵੈਲਜ਼ਲੀ, ਲਾਰਡ ਹੇਸਟਿੰਗਜ਼, ਲਾਰਡ ਡਲਹੌਜ਼ੀ ।
ਪ੍ਰਸ਼ਨ 41.
ਸੁਤੰਤਰ ਮੈਸੂਰ ਰਾਜ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ ?
ਉੱਤਰ-
ਸੁਤੰਤਰ ਮੈਸੂਰ ਰਾਜ ਦੀ ਸਥਾਪਨਾ 1761 ਈ: ਵਿਚ ਹੈਦਰ ਅਲੀ ਨੇ ਕੀਤੀ ।
ਪ੍ਰਸ਼ਨ 42.
ਪਹਿਲਾ ਮੈਸੂਰ ਯੁੱਧ ਕਦੋਂ ਹੋਇਆ ? ਇਸ ਵਿਚ ਕਿਸ ਦੀ ਜਿੱਤ ਹੋਈ ?
ਉੱਤਰ-
ਪਹਿਲਾ ਮੈਸੂਰ ਯੁੱਧ 1767-1769 ਈ: ਵਿਚ ਹੋਇਆ । ਇਸ ਵਿਚ ਹੈਦਰ ਅਲੀ ਦੀ ਜਿੱਤ ਹੋਈ ।
ਪ੍ਰਸ਼ਨ 43.
ਹੈਦਰ ਅਲੀ ਦੀ ਮੌਤ ਕਦੋਂ ਹੋਈ ? ਉਸ ਤੋਂ ਬਾਅਦ ਮੈਸੂਰ ਦਾ ਸੁਲਤਾਨ ਕੌਣ ਬਣਿਆ ?
ਉੱਤਰ-
ਹੈਦਰ ਅਲੀ ਦੀ ਮੌਤ 1782 ਵਿਚ ਹੋਈ । ਉਸ ਤੋਂ ਬਾਅਦ ਉਸਦਾ ਪੁੱਤਰ ਟੀਪੂ ਸੁਲਤਾਨ ਮੈਸੂਰ ਦਾ ਸੁਲਤਾਨ ਬਣਿਆ ।
ਪ੍ਰਸ਼ਨ 44.
ਟੀਪੂ ਸੁਲਤਾਨ ਦੀ ਮੌਤ ਕਦੋਂ ਅਤੇ ਕਿਸ ਪ੍ਰਕਾਰ ਹੋਈ ?
ਉੱਤਰ-
ਟੀਪੂ ਸੁਲਤਾਨ ਦੀ ਮੌਤ 1799 ਈ: ਵਿਚ ਹੋਈ ।ਉਹ ਮੈਸੂਰ ਦੇ ਚੌਥੇ ਯੁੱਧ ਵਿਚ ਅੰਗਰੇਜ਼ਾਂ ਦੇ ਵਿਰੁੱਧ ਲੜਦਾ ਹੋਇਆ ਮਾਰਿਆ ਗਿਆ ।
ਪ੍ਰਸ਼ਨ 45.
ਬਸੀਨ ਅਤੇ ਦੇਵਗਾਉਂ ਦੀਆਂ ਸੰਧੀਆਂ ਕਦੋਂ-ਕਦੋਂ ਹੋਈਆਂ ?
ਉੱਤਰ-
ਕ੍ਰਮਵਾਰ : 1802 ਅਤੇ 1803 ਈ: ਵਿਚ ।
ਪ੍ਰਸ਼ਨ 46.
ਦੇਵਗਾਉਂ ਦੀ ਸੰਧੀ ਕਿਸ-ਕਿਸ ਵਿਚਕਾਰ ਹੋਈ ? ਇਸ ਸੰਧੀ ਨਾਲ ਅੰਗਰੇਜ਼ਾਂ ਨੂੰ ਕਿਹੜੇ ਦੋ ਪ੍ਰਦੇਸ਼ ਪ੍ਰਾਪਤ ਹੋਏ ?
ਉੱਤਰ-
ਦੇਵਗਾਉਂ ਦੀ ਸੰਧੀ ਮਰਾਠਾ ਸਰਦਾਰ ਭੌਸਲੇ ਅਤੇ ਅੰਗਰੇਜ਼ਾਂ ਦੇ ਵਿਚਾਲੇ ਹੋਈ । ਇਸ ਸੰਧੀ ਨਾਲ ਅੰਗਰੇਜ਼ਾਂ ਨੂੰ ਕਟਕ ਅਤੇ ਬਲਾਸੌਰ ਦੇ ਪ੍ਰਦੇਸ਼ ਪ੍ਰਾਪਤ ਹੋਏ ।
ਪ੍ਰਸ਼ਨ 47.
ਲਾਰਡ ਹੇਸਟਿੰਗਜ਼ ਦੇ ਸਮੇਂ ਰਾਜਸਥਾਨ ਦੀਆਂ ਕਿੰਨੀਆਂ ਰਿਆਸਤਾਂ ਨੇ ਅੰਗਰੇਜ਼ਾਂ ਦੀ ਅਧੀਨਤਾ ਸਵੀਕਾਰ ਕੀਤੀ ? ਇਨ੍ਹਾਂ ਵਿਚੋਂ ਚਾਰ ਮੁੱਖ ਰਿਆਸਤਾਂ ਦੇ ਨਾਂ ਦੱਸੋ ।
ਉੱਤਰ-
ਲਾਰਡ ਹੇਸਟਿੰਗਜ਼ ਦੇ ਸਮੇਂ ਰਾਜਸਥਾਨ ਦੀਆਂ 19 ਰਿਆਸਤਾਂ ਨੇ ਅੰਗਰੇਜ਼ਾਂ ਦੀ ਅਧੀਨਤਾ ਸਵੀਕਾਰ ਕੀਤੀ । ਇਨ੍ਹਾਂ ਵਿਚੋਂ ਚਾਰ ਮੁੱਖ ਰਿਆਸਤਾਂ ਜੈਪੁਰ, ਜੋਧਪੁਰ, ਉਦੈਪੁਰ ਅਤੇ ਬੀਕਾਨੇਰ ਸਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤ ਵਿਚ ਯੂਰਪ ਦੀਆਂ ਵਪਾਰਿਕ ਕੰਪਨੀਆਂ ਦੇ ਵਿਚਾਲੇ ਟਕਰਾਅ ਕਿਉਂ ਹੋਇਆ ਅਤੇ ਇਸਦਾ ਕੀ ਸਿੱਟਾ ਨਿਕਲਿਆ ?
ਉੱਤਰ-
ਟਕਰਾਓ ਦੇ ਕਾਰਨ – ਭਾਰਤ ਵਿਚ ਕਈ ਯੂਰਪੀਅਨ ਕੰਪਨੀਆਂ ਵਪਾਰ ਕਰਨ ਦੇ ਲਈ ਆਈਆਂ ਸਨ । ਇਨ੍ਹਾਂ ਕੰਪਨੀਆਂ ਦੇ ਵਪਾਰੀ ਬਹੁਤ ਲਾਲਚੀ, ਸਵਾਰਥੀ ਅਤੇ ਲਾਲਸੀ ਸਨ । ਸਾਰੀਆਂ ਕੰਪਨੀਆਂ ਭਾਰਤ ਦੇ ਵਪਾਰ ‘ਤੇ ਪੂਰੀ ਤਰ੍ਹਾਂ ਆਪਣਾ ਅਧਿਕਾਰ ਸਥਾਪਿਤ ਕਰਨਾ ਚਾਹੁੰਦੀਆਂ ਸਨ । ਇਸ ਲਈ ਇਨ੍ਹਾਂ ਦੇ ਹਿੱਤ ਆਪਸ ਵਿਚ ਟਕਰਾਉਂਦੇ ਸਨ, ਜਿਸ ਦੇ ਕਾਰਨ ਇਨ੍ਹਾਂ ਵਿਚ ਭਿਆਨਕ ਟਕਰਾਓ ਹੋਣ ਲੱਗਾ ।
ਟਕਰਾਓ ਅਤੇ ਉਨ੍ਹਾਂ ਦੇ ਸਿੱਟੇ – ਸਭ ਤੋਂ ਪਹਿਲਾਂ ਪੁਰਤਗਾਲੀਆਂ ਨੇ ਡੱਚਾਂ ਨੂੰ ਹਰਾ ਕੇ ਸਾਰਾ ਵਪਾਰ ਆਪਣੇ ਹੱਥਾਂ ਵਿਚ ਲੈ ਲਿਆ । ਇਸੇ ਵਿਚਾਲੇ ਅੰਗਰੇਜ਼ਾਂ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕੀਤੀਆਂ । ਉਨ੍ਹਾਂ ਨੇ ਡੱਚਾਂ ਨੂੰ ਹਰਾ ਦਿੱਤਾ ਅਤੇ ਵਪਾਰ ‘ਤੇ ਆਪਣਾ ਅਧਿਕਾਰ ਕਰ ਲਿਆ । ਡੇਨਸ ਖ਼ੁਦ ਭਾਰਤ ਛੱਡ ਕੇ ਚਲੇ ਗਏ । ਇਸ ਤਰ੍ਹਾਂ ਭਾਰਤ ਵਿਚ ਕੇਵਲ ਅੰਗਰੇਜ਼ ਅਤੇ ਫ਼ਰਾਂਸੀਸੀ ਹੀ ਰਹਿ ਗਏ । ਇਨ੍ਹਾਂ ਦੋਹਾਂ ਜਾਤੀਆਂ ਦੇ ਵਿਚਾਲੇ ਇਕ ਲੰਬਾ ਸੰਘਰਸ਼ ਹੋਇਆ | ਇਸ ਸੰਘਰਸ਼ ਵਿਚ ਅੰਗਰੇਜ਼ ਜੇਤੂ ਰਹੇ ਅਤੇ ਭਾਰਤ ਦੇ ਵਪਾਰ ‘ਤੇ ਉਨ੍ਹਾਂ ਦਾ ਏਕਾਧਿਕਾਰ ਸਥਾਪਿਤ ਹੋ ਗਿਆ । ਹੌਲੀ-ਹੌਲੀ ਉਨ੍ਹਾਂ ਨੇ ਭਾਰਤ ਵਿਚ ਆਪਣੀ ਰਾਜਨੀਤਿਕ ਸੱਤਾ ਵੀ ਸਥਾਪਿਤ ਕਰ ਲਈ ।
ਪ੍ਰਸ਼ਨ 2.
ਕਰਨਾਟਕ ਦੇ ਪਹਿਲੇ ਯੁੱਧ ਦਾ ਵਰਣਨ ਕਰੋ ।
ਉੱਤਰ-
ਯੂਰਪ ਵਿਚ 1740-48 ਦੇ ਵਿਚਾਲੇ ਆਸਟਰੀਆ ਦੇ ਸਿੰਘਾਸਨ ਲਈ ਯੁੱਧ ਸ਼ੁਰੂ ਹੋਇਆ । ਇਸ ਯੁੱਧ ਵਿਚ ਇੰਗਲੈਂਡ ਅਤੇ ਫ਼ਰਾਂਸ ਇਕ-ਦੂਜੇ ਦੇ ਵਿਰੁੱਧ ਲੜੇ । ਫਲਸਰੂਪ 1746 ਈ: ਵਿਚ ਭਾਰਤ ਵਿਚ ਵੀ ਇਨ੍ਹਾਂ ਦੋਹਾਂ ਜਾਤੀਆਂ ਦੇ ਵਿਚਾਲੇ ਯੁੱਧ ਸ਼ੁਰੂ ਹੋ ਗਿਆ | ਫ਼ਰਾਂਸੀਸੀਆਂ ਨੇ ਅੰਗਰੇਜ਼ਾਂ ਦੇ ਵਪਾਰਿਕ ਕੇਂਦਰ ਫੋਰਟ ਸੇਂਟ ਜਾਰਜ (ਚੇਨੱਈ ਨੂੰ ਲੁੱਟਿਆ | ਕਰਨਾਟਕ ਦੇ ਨਵਾਬ ਨੇ ਜਦੋਂ ਉਨ੍ਹਾਂ ਦੇ ਵਿਰੁੱਧ ਆਪਣੀ ਸੈਨਾ ਭੇਜੀ, ਤਾਂ ਉਸਨੂੰ ਵੀ ਫ਼ਰਾਂਸੀਸੀਆਂ ਦੇ ਹੱਥੋਂ ਹਾਰਨਾ ਪਿਆ । ਉਨ੍ਹਾਂ ਦਿਨਾਂ ਵਿਚ ਡੁਪਲੇ ਫ਼ਰਾਂਸੀਸੀਆਂ ਦਾ ਗਵਰਨਰ ਸੀ । ਭਾਰਤ ਵਿਚ ਫ਼ਰਾਂਸੀਸੀਆਂ ਦੇ ਸਨਮਾਨ ਨੂੰ ਚਾਰ ਚੰਦ ਲੱਗ ਗਏ । 1748 ਵਿਚ ਯੂਰਪ ਵਿਚ ਫ਼ਰਾਂਸ ਅਤੇ ਇੰਗਲੈਂਡ ਦੇ ਵਿਚਾਲੇ ਯੁੱਧ ਬੰਦ ਹੋ ਗਿਆ । ਇਸੇ ਸਾਲ ਭਾਰਤ ਵਿਚ ਦੋਹਾਂ ਪੱਖਾਂ ਵਿਚ ਸੰਧੀ ਹੋ ਗਈ । ਇਸ ਸੰਧੀ ਦੇ ਅਨੁਸਾਰ ਫ਼ਰਾਂਸੀਸੀਆਂ ਨੇ ਮਦਰਾਸ (ਚੇਨੱਈ), ਅੰਗਰੇਜ਼ਾਂ ਨੂੰ ਵਾਪਸ ਕਰ ਦਿੱਤਾ ।
ਪ੍ਰਸ਼ਨ 3.
ਦੂਜੇ ਕਰਨਾਟਕ ਯੁੱਧ ਦੇ ਕੀ ਸਿੱਟੇ ਨਿਕਲੇ ?
ਉੱਤਰ-
- ਚੰਦਾ ਸਾਹਿਬ ਮਾਰਿਆ ਗਿਆ ਅਤੇ ਅਰਕਾਟ ’ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ।
- ਅੰਗਰੇਜ਼ਾਂ ਨੇ ਮੁਹੰਮਦ ਅਲੀ ਨੂੰ ਕਰਨਾਟਕ ਦਾ ਸ਼ਾਸਕ ਘੋਸ਼ਿਤ ਕੀਤਾ ।
- ਹੈਦਰਾਬਾਦ ਵਿਚ ਫ਼ਰਾਂਸੀਸੀ ਪ੍ਰਭਾਵ ਬਣਿਆ ਰਿਹਾ ।ਉੱਥੇ ਉਨ੍ਹਾਂ ਨੂੰ ਮਾਮਲਾ ਉਗਰਾਹੁਣ ਦਾ ਅਧਿਕਾਰ ਮਿਲ ਗਿਆ ਅਤੇ ਉਨ੍ਹਾਂ ਨੇ ਉੱਥੇ ਆਪਣੀ ਸੈਨਾ ਦੀ ਟੁਕੜੀ ਰੱਖ ਦਿੱਤੀ ।
- ਇਸ ਯੁੱਧ ਦੇ ਫਲਸਰੂਪ ਕਲਾਈਵ ਨਾਂ ਦਾ ਇਕ ਅੰਗਰੇਜ਼ ਉੱਭਰ ਕੇ ਸਾਹਮਣੇ ਆਇਆ । ਇਹ ਹੀ ਬਾਅਦ ਵਿਚ ਅੰਗਰੇਜ਼ੀ ਰਾਜ ਦਾ ਸੰਸਥਾਪਕ ਬਣਿਆ ।
ਪ੍ਰਸ਼ਨ 4.
ਕਰਨਾਟਕ ਦੇ ਤੀਜੇ ਯੁੱਧ ਦੇ ਕੀ ਸਿੱਟੇ ਨਿਕਲੇ ?
ਉੱਤਰ-
ਕਰਨਾਟਕ ਦਾ ਤੀਜਾ ਯੁੱਧ 1756 ਈ: ਵਿਚ ਸ਼ੁਰੂ ਹੋਇਆ ਅਤੇ 1763 ਈ: ਵਿਚ ਖ਼ਤਮ ਹੋਇਆ । ਇਸ ਦੇ ਹੇਠ ਲਿਖੇ ਸਿੱਟੇ ਨਿਕਲੇ
- ਫ਼ਰਾਂਸੀਸੀਆਂ ਦੇ ਹੱਥੋਂ ਹੈਦਰਾਬਾਦ ਨਿਕਲ ਗਿਆ ਅਤੇ ਉੱਥੇ ਅੰਗਰੇਜ਼ਾਂ ਦਾ ਪ੍ਰਭੂਤਵ ਸਥਾਪਿਤ ਹੋ ਗਿਆ ।
- ਅੰਗਰੇਜ਼ਾਂ ਨੂੰ ਉੱਤਰੀ ਸਰਕਾਰ ਦਾ ਦੇਸ਼ ਮਿਲਿਆ ।
- ਭਾਰਤ ਵਿਚ ਫ਼ਰਾਂਸੀਸੀ ਸ਼ਕਤੀ ਦਾ ਅੰਤ ਹੋ ਗਿਆ ਅਤੇ ਹੁਣ ਅੰਗਰੇਜ਼ਾਂ ਲਈ ਭਾਰਤ ਨੂੰ ਜਿੱਤਣਾ ਆਸਾਨ ਹੋ ਗਿਆ ।
ਪਸ਼ਨ 5.
18ਵੀਂ ਸਦੀ ਵਿਚ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚਾਲੇ ਦੁਸ਼ਮਣੀ ਦੇ ਕੀ ਕਾਰਨ ਸਨ ?
ਉੱਤਰ-
18ਵੀਂ ਸਦੀ ਵਿਚ ਦੋਹਾਂ ਜਾਤੀਆਂ ਵਿਚਾਲੇ ਦੁਸ਼ਮਣੀ ਦੇ ਤਿੰਨ ਮੁੱਖ ਕਾਰਨ ਸਨ-
- ਇੰਗਲੈਂਡ ਅਤੇ ਫ਼ਰਾਂਸ ਕਾਫ਼ੀ ਸਮੇਂ ਤੋਂ ਇਕ-ਦੂਜੇ ਦੇ ਦੁਸ਼ਮਣ ਬਣੇ ਹੋਏ ਸਨ ।
- ਭਾਰਤ ਵਿਚ ਦੋਹਾਂ ਜਾਤੀਆਂ ਵਿਚਾਲੇ ਵਪਾਰਿਕ ਮੁਕਾਬਲੇਬਾਜ਼ੀ ਚਲ ਰਹੀ ਸੀ ।
- ਦੋਵੇਂ ਜਾਤੀਆਂ ਭਾਰਤ ਵਿਚ ਰਾਜਨੀਤਿਕ ਸੱਤਾ ਸਥਾਪਿਤ ਕਰਨਾ ਚਾਹੁੰਦੀਆਂ ਸਨ ।
ਅਸਲ ਵਿਚ ਜਦੋਂ ਕਦੇ ਇੰਗਲੈਂਡ ਅਤੇ ਫ਼ਰਾਂਸ ਦਾ ਯੂਰਪ ਵਿਚ ਯੁੱਧ ਆਰੰਭ ਹੁੰਦਾ ਸੀ, ਤਾਂ ਭਾਰਤ ਵਿਚ ਵੀ ਦੋਹਾਂ ਜਾਤੀਆਂ ਦਾ ਸੰਘਰਸ਼ ਆਰੰਭ ਹੋ ਗਿਆ ਸੀ ।
ਪ੍ਰਸ਼ਨ 6.
ਇਲਾਹਾਬਾਦ ਦੀ ਸੰਧੀ ਦੀਆਂ ਕੀ ਸ਼ਰਤਾਂ ਹਨ ?
ਉੱਤਰ-
ਇਲਾਹਾਬਾਦ ਦੀ ਸੰਧੀ ( 1765 ਈ:) ਦੀਆਂ ਸ਼ਰਤਾਂ ਹੇਠ ਲਿਖੀਆਂ ਸਨ-
- ਅੰਗਰੇਜ਼ਾਂ ਅਤੇ ਅਵਧ ਦੇ ਨਵਾਬ ਨੇ ਯੁੱਧ ਦੇ ਸਮੇਂ ਇਕ-ਦੂਜੇ ਦੀ ਸਹਾਇਤਾ ਕਰਨ ਦਾ ਵਚਨ ਦਿੱਤਾ ।
- ਯੁੱਧ ਦੀ ਹਾਨੀ-ਪੂਰਤੀ ਲਈ ਬੰਗਾਲ ਦੇ ਨਵਾਬ ਨੇ ਅੰਗਰੇਜ਼ਾਂ ਨੂੰ 50 ਲੱਖ ਰੁਪਏ ਦੇਣ ਦਾ ਵਚਨ ਦਿੱਤਾ ।
- ਮੁਗਲ ਸਮਰਾਟ ਸ਼ਾਹ ਆਲਮ ਨੇ ਅੰਗਰੇਜ਼ਾਂ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਸੌਂਪ ਦਿੱਤੀ | ਬਦਲੇ ਵਿਚ ਅੰਗਰੇਜ਼ਾਂ ਨੇ ਸ਼ਾਹ ਆਲਮ ਨੂੰ 26 ਲੱਖ ਰੁਪਏ ਸਾਲਾਨਾ ਪੈਨਸ਼ਨ ਦੇਣਾ ਸਵੀਕਾਰ ਕਰ ਲਿਆ ।
- ਅਵਧ ਦੇ ਨਵਾਬ ਨੇ ਇਹ ਵਚਨ ਦਿੱਤਾ ਕਿ ਉਹ ਮੀਰ ਕਾਸਿਮ ਨੂੰ ਆਪਣੇ ਰਾਜ ਵਿਚ ਆਸਰਾ ਨਹੀਂ ਦੇਵੇਗਾ ।
ਪ੍ਰਸ਼ਨ 7.
ਕਰਨਾਟਕ ਦੇ ਤਿੰਨਾਂ ਯੁੱਧਾਂ ਵਿਚੋਂ ਸਭ ਤੋਂ ਮਹੱਤਵਪੂਰਨ ਯੁੱਧ ਕਿਹੜਾ ਸੀ ਅਤੇ ਕਿਉਂ ?
ਉੱਤਰ-
ਕਰਨਾਟਕ ਦੇ ਤਿੰਨ ਯੁੱਧਾਂ ਵਿਚੋਂ ਦੂਸਰਾ ਯੁੱਧ ਸਭ ਤੋਂ ਮਹੱਤਵਪੂਰਨ ਸੀ । ਇਹ ਯੁੱਧ ਅੰਗਰੇਜ਼ਾਂ ਦੀ ਕੂਟਨੀਤਿਕ ਜਿੱਤ ਦਾ ਪ੍ਰਤੀਕ ਸੀ । ਇਸ ਤੋਂ ਪਹਿਲਾਂ ਕਰਨਾਟਕ ਦੇ ਪਹਿਲੇ ਯੁੱਧ ਵਿਚ ਅੰਗਰੇਜ਼ ਫ਼ਰਾਂਸੀਸੀਆਂ ਤੋਂ ਬੁਰੀ ਤਰ੍ਹਾਂ ਹਾਰੇ ਸਨ । ਨਤੀਜੇ ਵਜੋਂ ਭਾਰਤ ਵਿਚ ਫ਼ਰਾਂਸੀਸੀ ਸ਼ਕਤੀ ਕਾਫ਼ੀ ਮਜ਼ਬੂਤ ਹੋ ਗਈ ਸੀ | ਕਰਨਾਟਕ ਦੇ ਦੂਜੇ ਯੁੱਧ ਵਿਚ ਵੀ ਅੰਗਰੇਜ਼ ਹਾਰਨ ਹੀ ਵਾਲੇ ਸਨ ਪਰ ਰਾਬਰਟ ਕਲਾਈਵ ਨੇ ਆਪਣੀ ਚਲਾਕੀ ਨਾਲ ਯੁੱਧ ਦੀ ਸਥਿਤੀ ਹੀ ਬਦਲ ਦਿੱਤੀ । ਉਸਨੇ ਫ਼ਰਾਂਸੀਸੀਆਂ ਦੀ ਯੁੱਧ ਯੋਜਨਾ ਨੂੰ ਪੂਰੀ ਤਰ੍ਹਾਂ ਅਸਫਲ ਬਣਾ ਦਿੱਤਾ । ਇਸ ਯੁੱਧ ਤੋਂ ਬਾਅਦ ਫ਼ਰਾਂਸੀਸੀ ਸ਼ਕਤੀ ਕਦੇ ਵੀ ਪੂਰੀ ਤਰ੍ਹਾਂ ਉੱਭਰ ਨਾ ਸਕੀ । ਫਲਸਰੂਪ ਅੰਗਰੇਜ਼ਾਂ ਨੇ ਕਰਨਾਟਕ ਦੇ ਤੀਜੇ ਯੁੱਧ ਵਿਚ ਫ਼ਰਾਂਸੀਸੀਆਂ ਨੂੰ ਆਸਾਨੀ ਨਾਲ ਹਰਾ ਦਿੱਤਾ । ਜੇਕਰ ਅੰਗਰੇਜ਼ ਕਰਨਾਟਕ ਦੇ ਦੂਸਰੇ ਯੁੱਧ ਵਿਚ ਹਾਰ ਜਾਂਦੇ ਤਾਂ ਉਨ੍ਹਾਂ ਨੂੰ ਨਾ ਕੇਵਲ ਭਾਰਤੀ ਵਪਾਰ ਤੋਂ ਹੱਥ ਧੋਣਾ ਪੈਂਦਾ, ਬਲਕਿ ਪੁਰਤਗਾਲੀਆਂ ਅਤੇ ਡੱਚਾਂ ਵਾਂਗ ਭਾਰਤ ਛੱਡ ਕੇ ਦੌੜਨਾ ਵੀ ਪੈਂਦਾ ।
ਪ੍ਰਸ਼ਨ 8.
ਪਲਾਸੀ ਦੇ ਯੁੱਧ ਵਿਚ ਸਿਰਾਜੂਦੌਲਾ ਕਿਉਂ ਹਾਰਿਆ ?
ਉੱਤਰ-
ਪਲਾਸੀ ਦੇ ਯੁੱਧ ਵਿਚ ਸਿਰਾਜੁਦੌਲਾ ਦੀ ਹਾਰ ਦੇ ਹੇਠ ਲਿਖੇ ਕਾਰਨ ਸਨ-
- ਕਲਾਈਵ ਦੀ ਸਾਜ਼ਿਸ਼ – ਕਲਾਈਵ ਨੇ ਆਪਣੀ ਸਾਜ਼ਿਸ਼ ਨਾਲ ਸਿਰਾਜੂਦੌਲਾ ਦਾ ਲੱਕ ਹੀ ਤੋੜ ਦਿੱਤਾ । ਉਸਨੇ ਸੈਨਾਪਤੀ ਮੀਰ ਜਾਫ਼ਰ ਨੂੰ ਆਪਣੇ ਨਾਲ ਮਿਲਾ ਕੇ ਸਿਰਾਜੁਦੌਲਾ ਨੂੰ ਅਸਾਨੀ ਨਾਲ ਹਰਾ ਦਿੱਤਾ ।
- ਸਿਰਾਜੂਦੌਲਾ ਵਿਚ ਦੂਰਦਰਸ਼ਿਤਾ ਦੀ ਘਾਟ – ਸਿਰਾਜੁਦੌਲਾ ਦੂਰਦਰਸ਼ੀ ਸ਼ਾਸਕ ਨਹੀਂ ਸੀ । ਜੇਕਰ ਉਹ ਦੂਰਦਰਸ਼ੀ ਹੁੰਦਾ ਤਾਂ ਅੰਗਰੇਜ਼ਾਂ ਦੀਆਂ ਗਤੀਵਿਧੀਆਂ ਅਤੇ ਵਿਰੋਧੀਆਂ ‘ਤੇ ਪੂਰੀ ਨਜ਼ਰ ਰੱਖਦਾ ਅਤੇ ਸਾਜ਼ਿਸ਼ ਦਾ ਪਹਿਲਾਂ ਹੀ ਪਤਾ ਲਗਾ ਲੈਂਦਾ । ਇਸ ਪ੍ਰਕਾਰ ਉਸਦੀ ਦੁਰਦਰਸ਼ਿਤਾ ਦੀ ਘਾਟ ਹੀ ਉਸਦੀ ਹਾਰ ਦਾ ਕਾਰਨ ਬਣੀ ।
- ਸੈਨਿਕ ਕਮੀਆਂ – ਸਿਰਾਜੁਦੌਲਾ ਦਾ ਸੈਨਿਕ ਸੰਗਠਨ ਤਰੁੱਟੀਪੂਰਨ ਸੀ । ਉਸਦੇ ਸੈਨਿਕ ਨਾ ਤਾਂ ਅੰਗਰੇਜ਼ੀ ਸੈਨਿਕਾਂ ਵਾਂਗ ਸਿਖਲਾਈ ਪ੍ਰਾਪਤ ਸਨ ਅਤੇ ਨਾ ਹੀ ਉਨ੍ਹਾਂ ਕੋਲ ਅੰਗਰੇਜ਼ਾਂ ਵਰਗੇ ਆਧੁਨਿਕ ਹਥਿਆਰ ਸਨ । ਯੁੱਧ ਵਿਚ ਨਵਾਬ ਦੇ ਸੈਨਿਕ ਇਕ ਭੀੜ ਵਾਂਗ ਲੜੇ । ਉਨ੍ਹਾਂ ਵਿਚ ਅਨੁਸ਼ਾਸਨ ਬਿਲਕੁਲ ਵੀ ਨਹੀਂ ਸੀ ।
ਪ੍ਰਸ਼ਨ 9.
ਭਾਰਤ ਵਿਚ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਦੇ ਟਕਰਾਓ ਅਤੇ ਅੰਗਰੇਜ਼ਾਂ ਦੀ ਸਫਲਤਾ ਦੇ ਕੀ ਕਾਰਨ ਸਨ ?
ਉੱਤਰ-
ਭਾਰਤ ਵਿਚ ਫ਼ਰਾਂਸੀਸੀਆਂ ਦੇ ਵਿਰੁੱਧ ਅੰਗਰੇਜ਼ਾਂ ਦੀ ਸਫਲਤਾ ਦੇ ਮੁੱਖ ਕਾਰਨ ਹੇਠ ਲਿਖੇ ਸਨ-
- ਅੰਗਰੇਜ਼ਾਂ ਦੀ ਸ਼ਕਤੀਸ਼ਾਲੀ ਨੌ-ਸੈਨਾ – ਅੰਗਰੇਜ਼ੀ ਨੌ-ਸੈਨਾ ਫ਼ਰਾਂਸੀਸੀ ਨੌ-ਸੈਨਾ ਤੋਂ ਵਧੇਰੇ ਸ਼ਕਤੀਸ਼ਾਲੀ ਸੀ । ਅੰਗਰੇਜ਼ਾਂ ਦੇ ਕੋਲ ਇਕ ਸ਼ਕਤੀਸ਼ਾਲੀ ਸਮੁੰਦਰੀ ਬੇੜਾ ਸੀ । ਇਸਦੀ ਸਹਾਇਤਾ ਨਾਲ ਉਹ ਲੋੜ ਸਮੇਂ ਇੰਗਲੈਂਡ ਤੋਂ ਸੈਨਿਕ ਅਤੇ ਯੁੱਧ ਦਾ ਸਾਮਾਨ ਮੰਗਵਾ ਸਕਦੇ ਸਨ ।
- ਵਧੀਆ ਆਰਥਿਕ ਦਸ਼ਾ – ਅੰਗਰੇਜ਼ਾਂ ਦੀ ਆਰਥਿਕ ਦਸ਼ਾ ਕਾਫ਼ੀ ਵਧੀਆ ਸੀ । ਉਹ ਯੁੱਧ ਦੇ ਸਮੇਂ ਵੀ ਆਪਣਾ ਵਪਾਰ ਜਾਰੀ ਰੱਖਦੇ ਸਨ | ਪਰੰਤੁ ਫ਼ਰਾਂਸੀਸੀ ਰਾਜਨੀਤੀ ਵਿਚ ਵਧੇਰੇ ਉਲਝੇ ਰਹਿੰਦੇ ਸਨ ਜਿਸ ਕਰਕੇ ਉਨ੍ਹਾਂ ਕੋਲ ਧਨ ਦੀ ਘਾਟ ਰਹਿੰਦੀ ਸੀ ।
- ਅੰਗਰੇਜ਼ਾਂ ਦੀ ਬੰਗਾਲ ਜਿੱਤ – ਬੰਗਾਲ ਜਿੱਤ, ਦੇ ਕਾਰਨ ਭਾਰਤ ਦਾ ਇਕ ਧੁਨੀ ਤ ਅੰਗਰੇਜ਼ਾਂ ਦੇ ਹੱਥ ਆ ਗਿਆ । ਯੁੱਧ ਜਿੱਤਣ ਲਈ ਧਨ ਦੀ ਬਹੁਤ ਲੋੜ ਹੁੰਦੀ ਹੈ । ਯੁੱਧ ਦੇ ਦਿਨਾਂ ਵਿਚ ਅੰਗਰੇਜ਼ਾਂ ਦਾ ਬੰਗਾਲ ਵਿਚ ਵਪਾਰ ਚਲਦਾ ਰਿਹਾ । ਇੱਥੋਂ ਪ੍ਰਾਪਤ ਧਨ ਦੇ ਕਾਰਨ ਉਨ੍ਹਾਂ ਨੂੰ ਦੱਖਣ ਦੇ ਯੁੱਧਾਂ ਵਿਚ ਜਿੱਤ ਪ੍ਰਾਪਤ ਹੋਈ ।
- ਚੰਗੀ ਥਲ ਸੈਨਾ ਅਤੇ ਯੋਗ ਸੈਨਾ ਅਧਿਕਾਰੀ – ਅੰਗਰੇਜ਼ਾਂ ਦੀ ਥਲ ਸੈਨਾ ਫ਼ਰਾਂਸੀਸੀ ਥਲ ਸੈਨਾ ਤੋਂ ਕਾਫ਼ੀ ਚੰਗੀ ਸੀ । ਅੰਗਰੇਜ਼ਾਂ ਵਿਚ ਕਲਾਈਵ, ਸਰ ਆਇਰਕੂਟ ਅਤੇ ਮੇਜਰ ਲਾਰੇਂਸ ਆਦਿ ਅਧਿਕਾਰੀ ਬਹੁਤ ਯੋਗ ਸਨ । ਇਸਦੇ ਉਲਟ ਫ਼ਰਾਂਸੀਸੀ ਸੈਨਾ ਅਧਿਕਾਰੀ ਡੁਪਲੇ, ਲਾਲੀ ਅਤੇ ਬੁਸੇ ਐਨੇ ਯੋਗ ਨਹੀਂ ਸਨ । ਇਹ ਗੱਲ ਵੀ ਅੰਗਰੇਜ਼ਾਂ ਦੀ ਜਿੱਤ ਦਾ ਕਾਰਨ ਬਣੀ ।
ਪ੍ਰਸ਼ਨ 10.
ਸਿਰਾਜੂਦੌਲਾ ਦੀ ਅੰਗਰੇਜ਼ਾਂ ਨਾਲ ਪਲਾਸੀ ਦੀ ਲੜਾਈ ਦੇ ਕੀ ਕਾਰਨ ਸਨ ?
ਉੱਤਰ-
ਸਿਰਾਜੂਦੌਲਾ ਅਤੇ ਅੰਗਰੇਜ਼ਾਂ ਵਿਚਾਲੇ ਟਕਰਾਓ (ਲੜਾਈ) ਦੇ ਹੇਠ ਲਿਖੇ ਕਾਰਨ ਸਨ-
- ਅੰਗਰੇਜ਼ਾਂ ਨੇ ਸਿਰਾਜੂਦੌਲਾ ਨੂੰ ਬੰਗਾਲ ਦਾ ਨਵਾਬ ਬਣਨ ‘ਤੇ ਕੋਈ ਭੇਂਟ ਨਹੀਂ ਦਿੱਤੀ ਸੀ । ਇਸ ਕਾਰਨ ਉਹ ਅੰਗਰੇਜ਼ਾਂ ਤੋਂ ਨਰਾਜ਼ ਸੀ ।
- ਅੰਗਰੇਜ਼ਾਂ ਨੇ ਨਵਾਬ ਦੇ ਇਕ ਵਿਦਰੋਹੀ ਅਧਿਕਾਰੀ ਨੂੰ ਆਪਣੇ ਕੋਲ ਸ਼ਰਨ ਦਿੱਤੀ । ਨਵਾਬ ਨੇ ਅੰਗਰੇਜ਼ਾਂ ਤੋਂ ਮੰਗ ਕੀਤੀ ਕਿ ਉਹ ਇਸ ਗੱਦਾਰ ਨੂੰ ਵਾਪਸ ਮੋੜ ਦੇਣ । ਪਰ ਅੰਗਰੇਜ਼ਾਂ ਨੇ ਉਸਦੀ ਇਕ ਨਾ ਸੁਣੀ ।
- ਅੰਗਰੇਜ਼ਾਂ ਨੇ ਕਲਕੱਤੇ (ਕੋਲਕਾਤੇ) ਵਿਚ ਕਿਲਾਬੰਦੀ ਆਰੰਭ ਕਰ ਦਿੱਤੀ । ਨਵਾਬ ਦੇ ਮਨਾ ਕਰਨ ‘ਤੇ ਵੀ ਉਹ ਕਿਲਾਬੰਦੀ ਕਰਦੇ ਰਹੇ । ਇਸ ਲਈ ਨਵਾਬ ਉਨ੍ਹਾਂ ਤੋਂ ਨਾਰਾਜ਼ ਹੋ ਗਿਆ ।
- ਨਵਾਬ ਦੇ ਢਾਕਾ ਦੇ ਖ਼ਜ਼ਾਨੇ ਵਿਚ ਗਬਨ ਹੋਇਆ ਸੀ । ਨਵਾਬ ਦਾ ਵਿਚਾਰ ਸੀ ਕਿ ਗਬਨ ਦੀ ਰਾਸ਼ੀ ਅੰਗਰੇਜ਼ਾਂ ਦੇ ਕੋਲ ਹੈ । ਉਸਨੇ ਅੰਗਰੇਜ਼ਾਂ ਤੋਂ ਇਹ ਰਾਸ਼ੀ ਵਾਪਸ ਮੰਗੀ, ਪਰ ਉਨ੍ਹਾਂ ਨੇ ਇਸ ਨੂੰ ਮੋੜਨ ਤੋਂ ਨਾਂਹ ਕਰ ਦਿੱਤੀ ।
ਪ੍ਰਸ਼ਨ 11.
ਭਾਰਤੀ ਇਤਿਹਾਸ ਵਿਚ ਬਕਸਰ ਦੀ ਲੜਾਈ ਦਾ ਕੀ ਮਹੱਤਵ ਹੈ ?
ਉੱਤਰ-
ਬਕਸਰ ਦੀ ਲੜਾਈ ਦਾ ਭਾਰਤ ਦੇ ਇਤਿਹਾਸ ਵਿਚ ਪਲਾਸੀ ਦੀ ਲੜਾਈ ਤੋਂ ਵੀ ਜ਼ਿਆਦਾ ਮਹੱਤਵ ਹੈ । ਇਸ ਲੜਾਈ ਦੇ ਕਾਰਨ ਬੰਗਾਲ, ਬਿਹਾਰ ਅਤੇ ਉੜੀਸਾ ਵਿਚ ਅੰਗਰੇਜ਼ਾਂ ਦੀ ਸਥਿਤੀ ਮਜ਼ਬੂਤ ਹੋ ਗਈ । ਇੱਥੋਂ ਤਕ ਕਿ ਉਨ੍ਹਾਂ ਦਾ ਪ੍ਰਭਾਵ ਦਿੱਲੀ ਤਕ ਪਹੁੰਚ ਗਿਆ । ਅਵਧ ਦਾ ਨਵਾਬ ਸ਼ੁਜਾਉਦੌਲਾ ਅਤੇ ਮੁਗਲ ਸਮਰਾਟ ਸ਼ਾਹ ਆਲਮ ਵੀ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਅਧੀਨ ਹੋ ਗਏ । ਇਸ ਪ੍ਰਕਾਰ ਅੰਗਰੇਜ਼ਾਂ ਲਈ ਸਾਰੇ ਭਾਰਤ ‘ਤੇ ਅਧਿਕਾਰ ਕਰਨ ਦਾ ਰਸਤਾ ਸਾਫ਼ ਹੋ ਗਿਆ ।
ਪ੍ਰਸ਼ਨ 12.
ਬਕਸਰ ਦੀ ਲੜਾਈ ਦੇ ਕੀ ਕਾਰਨ ਸਨ ?
ਉੱਤਰ-
ਬਕਸਰ ਦੀ ਲੜਾਈ ਦੇ ਹੇਠ ਲਿਖੇ ਕਾਰਨ ਸਨ-
- ਅੰਗਰੇਜ਼ੀ ਕੰਪਨੀ ਦੇ ਕਰਮਚਾਰੀ ਆਪਣੀਆਂ ਵਪਾਰਿਕ ਸਹੂਲਤਾਂ ਦੀ ਦੁਰਵਰਤੋਂ ਕਰ ਰਹੇ ਸਨ, ਜਿਸਦੇ ਕਾਰਨ ਬੰਗਾਲ ਦੇ ਨਵਾਬ ਦੀ ਆਮਦਨ ਵਿਚ ਕਮੀ ਹੋ ਗਈ ਸੀ ।
- ਮੀਰ ਕਾਸਿਮ ਨੇ ਆਪਣੀ ਸੈਨਾ ਨੂੰ ਮਜ਼ਬੂਤ ਬਣਾਇਆ, ਹਥਿਆਰਾਂ ਦਾ ਕਾਰਖਾਨਾ ਸਥਾਪਿਤ ਕੀਤਾ ਅਤੇ ਖ਼ਜ਼ਾਨਾ । ਕਲਕੱਤਾ ਕੋਲਕਾਤਾ) ਤੋਂ ਮੁੰਗੇਰ ਲੈ ਗਿਆ । ਅੰਗਰੇਜ਼ਾਂ ਨੂੰ ਇਹ ਗੱਲਾਂ ਪਸੰਦ ਨਹੀਂ ਸਨ ।
- ਮੀਰ ਕਾਸਿਮ ਨੇ ਅੰਗਰੇਜ਼ਾਂ ਦੇ ਨਾਲ-ਨਾਲ ਭਾਰਤੀ ਵਪਾਰੀਆਂ ਨੂੰ ਵੀ ਬਿਨਾਂ ਕਰ ਦਿੱਤੇ ਵਪਾਰ ਕਰਨ ਦੀ ਆਗਿਆ ਦੇ ਦਿੱਤੀ । ਨਤੀਜੇ ਵਜੋਂ ਅੰਗਰੇਜ਼ਾਂ ਅਤੇ ਨਵਾਬ ਵਿਚਾਲੇ ਦੁਸ਼ਮਣੀ ਵਧ ਗਈ ।
ਪ੍ਰਸ਼ਨ 13.
ਟੀਪੂ ਸੁਲਤਾਨ ਕੌਣ ਸੀ ? ਉਸਦੇ ਅੰਗਰੇਜ਼ਾਂ ਨਾਲ ਸੰਘਰਸ਼ ਦਾ ਵਰਣਨ ਕਰੋ ।
ਉੱਤਰ-
ਟੀਪੂ ਸੁਲਤਾਨ ਮੈਸੂਰ ਦੇ ਸ਼ਾਸਕ ਹੈਦਰ ਅਲੀ ਦਾ ਪੁੱਤਰ ਸੀ । ਉਹ 1782 ਵਿਚ ਹੈਦਰ ਅਲੀ ਦੀ ਮੌਤ ਤੋਂ ਬਾਅਦ ਮੈਸੂਰ ਦਾ ਸੁਲਤਾਨ ਬਣਿਆ । ਉਸ ਸਮੇਂ ਮੈਸੂਰ ਦਾ ਦੂਸਰਾ ਯੁੱਧ ਚਲ ਰਿਹਾ ਸੀ । ਟੀਪੂ ਨੇ ਯੁੱਧ ਨੂੰ ਜਾਰੀ ਰੱਖਿਆ । ਸ਼ੁਰੂ ਵਿਚ ਤਾਂ ਉਸ ਨੂੰ ਕੁੱਝ ਸਫਲਤਾ ਮਿਲੀ, ਪਰ ਮੈਸੂਰ ਦੇ ਤੀਜੇ ਯੁੱਧ (1790-92 ਈ:) ਵਿਚ ਉਹ ਹਾਰ ਗਿਆ । ਉਸ ਨੂੰ ਆਪਣੇ ਰਾਜ ਦਾ ਕਾਫੀ ਪ੍ਰਦੇਸ਼ ਅੰਗਰੇਜ਼ਾਂ ਨੂੰ ਦੇਣਾ ਪਿਆ । ਇਸ ਹਾਰ ਦਾ ਬਦਲਾ ਲੈਣ ਲਈ ਉਸਨੇ ਅੰਗਰੇਜ਼ਾਂ ਨਾਲ ਇਕ ਵਾਰ ਫਿਰ ਯੁੱਧ ਕੀਤਾ । ਇਸ ਯੁੱਧ (1799 ਈ:) ਵਿਚ ਟੀਪੂ ਸੁਲਤਾਨ ਮਾਰਿਆ ਗਿਆ ਅਤੇ ਰਾਜ ਦਾ ਬਹੁਤ ਸਾਰਾ ਭਾਗ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ਗਿਆ । ਰਾਜ ਦੇ ਬਾਕੀ ਹਿੱਸੇ ਮੈਸੂਰ ਦੇ ਪੁਰਾਣੇ ਰਾਜਵੰਸ਼ ਦੇ ਰਾਜਕੁਮਾਰ ਕ੍ਰਿਸ਼ਨ ਰਾਓ ਨੂੰ ਦੇ ਦਿੱਤੇ ਗਏ ।
ਪ੍ਰਸ਼ਨ 14.
ਅੰਗਰੇਜ਼-ਗੋਰਖਾ ਯੁੱਧ (1814-1816 ਈ:) ’ਤੇ ਇਕ ਨੋਟ ਲਿਖੋ ।
ਉੱਤਰ-
ਨੇਪਾਲ ਦੇ ਗੋਰਖਿਆਂ ਨੇ ਸਰਹੱਦੀ ਖੇਤਰ ਵਿਚ ਅੰਗਰੇਜ਼ਾਂ ਦੇ ਕੁੱਝ ਦੇਸ਼ਾਂ ‘ਤੇ ਅਧਿਕਾਰ ਕਰ ਲਿਆ ਸੀ । ਇਸ ਲਈ ਲਾਰਡ ਹੇਸਟਿੰਗਜ਼ ਨੇ ਗੋਰਖਿਆਂ ਦੀ ਸ਼ਕਤੀ ਨੂੰ ਕੁਚਲਣ ਲਈ ਇਕ ਵਿਸ਼ਾਲ ਸੈਨਾ ਭੇਜੀ । ਇਸ ਦੀ ਅਗਵਾਈ ਅਰੰਤਰਲੋਨੀ ਨੇ ਕੀਤੀ । ਇਸ ਯੁੱਧ ਵਿਚ ਗੋਰਖਿਆਂ ਦੀ ਹਾਰ ਹੋਈ । ਇਸ ਲਈ ਉਨ੍ਹਾਂ ਨੂੰ ਬਹੁਤ ਸਾਰੇ ਦੇਸ਼ ਅੰਗਰੇਜ਼ਾਂ ਨੂੰ ਦੇਣੇ ਪਏ । ਇਸ ਤੋਂ ਇਲਾਵਾ ਨੇਪਾਲੀ ਸਰਕਾਰ ਨੇ ਆਪਣੀ ਰਾਜਧਾਨੀ ਕਾਠਮੰਡੂ ਵਿਚ ਇਕ ਬ੍ਰਿਟਿਸ਼ ਰੈਜ਼ੀਡੈਂਟ ਰੱਖਣਾ ਮੰਨ ਲਿਆ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਵਪਾਰਵਾਦ ਅਤੇ ਵਪਾਰ ਯੁੱਧਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤ ਅਤੇ ਯੂਰਪ ਦੇ ਵਿਚਾਲੇ ਪ੍ਰਾਚੀਨ ਕਾਲ ਤੋਂ ਹੀ ਵਪਾਰਿਕ ਸੰਬੰਧ ਸਨ । ਇਸ ਵਪਾਰ ਦੇ ਤਿੰਨ ਮੁੱਖ ਮਾਰਗ ਸਨ-
- ਪਹਿਲਾ ਉੱਤਰੀ ਮਾਰਗ ਸੀ । ਇਹ ਮਾਰਗ ਅਫ਼ਗਾਨਿਸਤਾਨ, ਕੈਸਪੀਅਨ ਸਾਗਰ ਅਤੇ ਕਾਲਾ ਸਾਗਰ ਤੋਂ ਹੋ ਕੇ ਜਾਂਦਾ ਸੀ ।
- ਦੁਸਰਾ ਮੱਧ ਮਾਰਗ ਸੀ, ਜੋ ਈਰਾਨ, ਇਰਾਕ ਅਤੇ ਸੀਰੀਆ ਤੋਂ ਹੋ ਕੇ ਜਾਂਦਾ ਸੀ ।
- ਤੀਸਰਾ ਦੱਖਣੀ ਮਾਰਗ, ਸੀ । ਇਹ ਮਾਰਗ ਹਿੰਦ ਮਹਾਂਸਾਗਰ, ਅਰਬ ਸਾਗਰ, ਲਾਲ ਸਾਗਰ ਅਤੇ ਮਿਸਰ ਤੋਂ ਹੋ ਕੇ ਜਾਂਦਾ ਸੀ ।
15ਵੀਂ ਸਦੀ ਵਿਚ ਪੱਛਮੀ ਏਸ਼ੀਆ ਅਤੇ ਦੱਖਣ-ਪੂਰਬੀ ਯੂਰਪ ਦੇ ਦੇਸ਼ਾਂ ‘ਤੇ ਤੁਰਕਾਂ ਦਾ ਅਧਿਕਾਰ ਹੋ ਗਿਆ । ਇਸ ਨਾਲ ਭਾਰਤ ਅਤੇ ਯੂਰਪ ਦੇ ਵਿਚਾਲੇ ਵਪਾਰ ਦੇ ਪੁਰਾਣੇ ਰਸਤੇ ਬੰਦ ਹੋ ਗਏ । ਇਸ ਲਈ ਯੂਰਪੀ ਦੇਸ਼ਾਂ ਨੇ ਭਾਰਤ ਪਹੁੰਚਣ ਲਈ ਨਵੇਂ ਸਮੁੰਦਰੀ ਰਸਤੇ ਲੱਭਣੇ ਸ਼ੁਰੂ ਕਰ ਦਿੱਤੇ । ਸਭ ਤੋਂ ਪਹਿਲਾਂ ਪੁਰਤਗਾਲੀ ਮਲਾਹ ਵਾਸਕੋ-ਡੀ-ਗਾਮਾ 27 ਮਈ, 1498 ਨੂੰ ਭਾਰਤ ਦੀ ਕਾਲੀਕਟ ਬੰਦਰਗਾਹ ‘ਤੇ ਪਹੁੰਚਿਆ । ਇਸ ਤਰ੍ਹਾਂ ਪੁਰਤਗਾਲੀਆਂ ਨੇ ਭਾਰਤ ਨਾਲ ਵਪਾਰ ਕਰਨਾ ਸ਼ੁਰੂ ਕਰ ਦਿੱਤਾ । ਇਸ ਪ੍ਰਕ੍ਰਿਆ ਨੂੰ ਵਪਾਰਵਾਦ ਕਿਹਾ ਜਾਂਦਾ ਹੈ ਜਿਸਦਾ ਉਦੇਸ਼ ਧਨ ਕਮਾਉਣਾ ਸੀ ।
ਵਪਾਰ ਯੁੱਧ – ਪੁਰਤਗਾਲੀਆਂ ਨੂੰ ਧਨ ਕਮਾਉਂਦੇ ਦੇਖ ਡੱਚਾਂ, ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਨੇ ਵੀ ਭਾਰਤ ਦੇ ਨਾਲ ਵਪਾਰ ਸੰਬੰਧ ਸਥਾਪਿਤ ਕਰ ਲਏ । ਭਾਰਤੀ ਵਪਾਰ ‘ਤੇ ਆਪਣਾ ਅਧਿਕਾਰ ਕਰਨ ਲਈ ਉਨ੍ਹਾਂ ਵਿਚਕਾਰ ਯੁੱਧ ਆਰੰਭ ਹੋ ਗਏ । ਇਨ੍ਹਾਂ ਯੁੱਧਾਂ ਨੂੰ ਵਪਾਰ ਯੁੱਧ ਕਿਹਾ ਜਾਂਦਾ ਹੈ । ਹੌਲੀ-ਹੌਲੀ ਉਨ੍ਹਾਂ ਨੇ ਭਾਰਤ ਵਿਚ ਆਪਣੀਆਂ ਬਸਤੀਆਂ ਸਥਾਪਿਤ ਕਰ ਲਈਆਂ ।
- ਭਾਰਤ ਵਿਚ ਪੁਰਤਗਾਲੀਆਂ ਦੀਆਂ ਪ੍ਰਮੁੱਖ ਬਸਤੀਆਂ ਗੋਆ, ਦਮਨ, ਸਾਲਸੇਟ, ਬਸੀਨ, ਮੁੰਬਈ ਸੈਂਟ-ਟੋਮ ਅਤੇ ਹੁਗਲੀ ਸਨ ।
- ਡੱਚਾਂ ਦੀਆਂ ਮੁੱਖ ਬਸਤੀਆਂ ਕੋਚੀਨ, ਸੂਰਤ, ਨਾਗਾਪਟਮ, ਪੁਲਿਕਟ ਅਤੇ ਚਿਨਸੁਰਾ ਸਨ ।
- ਅੰਗਰੇਜ਼ਾਂ ਦੀਆਂ ਮੁੱਖ ਬਸਤੀਆਂ ਸੂਰਤ, ਅਹਿਮਦਾਬਾਦ, ਬਲੋਚ (ਭੜੈਚ), ਆਗਰਾ, ਬੰਬਈ ਮੁੰਬਈ ਅਤੇ ਕਲਕੱਤਾ (ਕੋਲਕਾਤਾ) ਸਨ ।
- ਫ਼ਰਾਂਸੀਸੀਆਂ ਦੀਆਂ ਮੁੱਖ ਬਸਤੀਆਂ ਸਨ ਪਾਂਡੀਚੇਰੀ, ਚੰਦਰਨਗਰ ਅਤੇ ਕਾਰੀਕਲ ।
ਸਮਾਂ ਬੀਤਣ ਦੇ ਨਾਲ-ਨਾਲ ਇਨ੍ਹਾਂ ਚਾਰਾਂ ਯੂਰਪੀ ਸ਼ਕਤੀਆਂ ਦੇ ਵਿਚਾਲੇ ਇਕ-ਦੂਜੇ ਦੀਆਂ ਬਸਤੀਆਂ ‘ਤੇ ਅਧਿਕਾਰ ਕਰਨ ਲਈ ਸੰਘਰਸ਼ ਸ਼ੁਰੂ ਹੋ ਗਿਆ । ਇਸ ਸੰਘਰਸ਼ ਦੇ ਫਲਸਰੂਪ 17ਵੀਂ ਸਦੀ ਤਕ ਭਾਰਤ ਵਿਚ ਪੁਰਤਗਾਲੀਆਂ ਅਤੇ ਡੱਚਾਂ ਦਾ ਪ੍ਰਭਾਵ ਘੱਟ ਹੋ ਗਿਆ । ਹੁਣ ਭਾਰਤ ਵਿਚ ਕੇਵਲ ਅੰਗਰੇਜ਼ ਅਤੇ ਫ਼ਰਾਂਸੀਸੀ ਹੀ ਰਹਿ ਗਏ । ਇਨ੍ਹਾਂ ਵਿਚਾਲੇ ਵੀ ਕਾਫੀ ਸਮੇਂ ਤਕ ਭਾਰਤੀ ਵਪਾਰ ’ਤੇ ਏਕਾਧਿਕਾਰ ਲਈ ਸੰਘਰਸ਼ ਹੁੰਦਾ ਰਿਹਾ । ਇਸ ਸੰਘਰਸ਼ ਵਿਚ ਅੰਗਰੇਜ਼ਾਂ ਨੂੰ ਅੰਤਿਮ ਜਿੱਤ ਪ੍ਰਾਪਤ ਹੋਈ ।
ਪ੍ਰਸ਼ਨ 2.
ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਦਾ ਵਰਣਨ ਕਰੋ ।
ਉੱਤਰ-
ਕੰਪਨੀ ਦੀ ਸਥਾਪਨਾ – ਪੁਰਤਗਾਲੀਆਂ ਅਤੇ ਡੱਚਾਂ ਦੇ ਲਾਭਦਾਇਕ ਵਪਾਰ ਨੂੰ ਦੇਖ ਕੇ ਅੰਗਰੇਜ਼ਾਂ ਨੇ ਵੀ ਭਾਰਤ ਨਾਲ ਵਪਾਰ ਕਰਨ ਦਾ ਇਰਾਦਾ ਕੀਤਾ । 31 ਦਸੰਬਰ, 1600 ਈ: ਨੂੰ ਇੰਗਲੈਂਡ ਦੇ ਵਪਾਰੀਆਂ ਦੇ ਮਰਚੈਂਟ ਐਂਡਵੇਂਚਰਜ਼ ਨਾਂ ਦੇ ਇਕ ਸਮੂਹ ਨੇ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ । ਇਸ ਕੰਪਨੀ ਨੂੰ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਨੇ ਭਾਰਤ ਦੇ ਨਾਲ 15 ਸਾਲ ਤਕ ਵਪਾਰ ਕਰਨ ਦਾ ਏਕਾਧਿਕਾਰ ਪ੍ਰਦਾਨ ਕੀਤਾ । ਕੰਪਨੀ ਨੇ ਪਹਿਲਾ ਪੂਰਬੀ ਦੀਪ ਸਮੂਹ ਦੇ ਨਾਲ ਵਪਾਰਿਕ ਸੰਬੰਧ ਸਥਾਪਿਤ ਕਰਨੇ ਚਾਹੇ । ਪਰੰਤੁ ਪੂਰਬੀ ਦੀਪ ਸਮੂਹਾਂ ‘ਤੇ ਡੱਚਾਂ ਦਾ ਅਧਿਕਾਰ ਸੀ । ਡੱਚਾਂ ਨੇ ਬ੍ਰਿਟਿਸ਼ ਵਪਾਰੀਆਂ ਦਾ ਵਿਰੋਧ ਕੀਤਾ । ਇਸ ਲਈ ਉਹ ਆਪਣੇ ਉਦੇਸ਼ ਵਿਚ ਸਫਲ ਨਾ ਹੋ ਸਕੇ ।
ਮੁਗਲ ਸਮਰਾਟ ਕੋਲੋਂ ਸਹੁਲਤਾਂ – 1607 ਈ: ਵਿਚ ਅੰਗਰੇਜ਼ੀ ਕਪਤਾਨ ਵਿਲੀਅਮ ਹਾਕਿੰਜ਼ ਨੇ ਮੁਗ਼ਲ ਸਮਰਾਟ ਜਹਾਂਗੀਰ ਤੋਂ ਵਪਾਰਿਕ ਸਹੂਲਤਾਂ ਪ੍ਰਾਪਤ ਕਰਨ ਦਾ ਯਤਨ ਕੀਤਾ, ਪਰ ਉਹ ਅਸਫਲ ਰਿਹਾ | 1615 ਈ: ਵਿਚ ਸਰ ਟਾਮਸ
ਰੋ ਇੰਗਲੈਂਡ ਦੇ ਸਮਰਾਟ ਜੇਮਜ਼ ਪਹਿਲੇ ਦਾ ਰਾਜਦੂਤ ਬਣ ਕੇ ਜਹਾਂਗੀਰ ਦੇ ਦਰਬਾਰ ਵਿਚ ਆਇਆ । ਉਸਨੇ ਜਹਾਂਗੀਰ ਤੋਂ ਸੂਰਤ ਵਿਚ ਕੋਠੀਆਂ ਬਣਾਉਣ ਦੀ ਆਗਿਆ ਲੈਣ ਦੇ ਨਾਲ-ਨਾਲ ਹੋਰ ਵੀ ਕਈ ਪ੍ਰਕਾਰ ਦੀਆਂ ਸਹੂਲਤਾਂ ਪ੍ਰਾਪਤ ਕਰ ਲਈਆਂ । ਇਸ ਪ੍ਰਕਾਰ ਸੁਰਤ ਅੰਗਰੇਜ਼ਾਂ ਦਾ ਵਪਾਰਿਕ ਕੇਂਦਰ ਬਣ ਗਿਆ | ਅੰਗਰੇਜ਼ਾਂ ਨੇ ਅਹਿਮਦਾਬਾਦ, ਭੜੈਚ ਅਤੇ ਆਗਰੇ ਵਿਚ ਵੀ ਆਪਣੀਆਂ ਬਸਤੀਆਂ ਸਥਾਪਿਤ ਕੀਤੀਆਂ ।
ਕੰਪਨੀ ਦੀ ਸ਼ਕਤੀ ਦਾ ਵਿਕਾਸ-
- 1640 ਈ: ਵਿਚ ਅੰਗਰੇਜ਼ਾਂ ਨੇ ਮਦਰਾਸ (ਚੇਨੱਈ ਦੇ ਨੇੜੇ ਕੁੱਝ ਜ਼ਮੀਨ ਮੁੱਲ ਲੈ ਕੇ ਮਦਰਾਸ (ਚੇਨੱਈ) ਨਗਰ ਦੀ ਸਥਾਪਨਾ ਕੀਤੀ ਅਤੇ ਇਕ ਫੈਕਟਰੀ ਦਾ ਨਿਰਮਾਣ ਕੀਤਾ ।
- 1674 ਈ: ਵਿਚ ਸੂਰਤ ਦੇ ਸਥਾਨ ‘ਤੇ ਬੰਬਈ ਨੂੰ ਕੰਪਨੀ ਦਾ ਮੁੱਖ ਕੇਂਦਰ ਬਣਾ ਲਿਆ ਗਿਆ ।
- 1690 ਈ: ਵਿਚ ਅੰਗਰੇਜ਼ਾਂ ਨੇ ਕਲਕੱਤਾ ਕੋਲਕਾਤਾ ਵਿਚ ਆਪਣੀ ਬਸਤੀ ਸਥਾਪਿਤ ਕੀਤੀ ਅਤੇ ਉੱਥੇ ਫੋਰਟ ਵਿਲੀਅਮ ਨਾਂ ਦੇ ਕਿਲ੍ਹੇ ਦਾ ਨਿਰਮਾਣ ਕਰਾਇਆ ।
- 1717 ਈ: ਵਿਚ ਈਸਟ ਇੰਡੀਆ ਕੰਪਨੀ ਨੂੰ ਮੁਗ਼ਲ ਸਮਰਾਟ ਫ਼ਰੁਖਸੀਅਰ ਤੋਂ 3000 ਰੁਪਏ ਸਾਲਾਨਾ ਦੇ ਬਦਲੇ ਬਿਹਾਰ, ਬੰਗਾਲ ਅਤੇ ਉੜੀਸਾ ਵਿਚ ਬਿਨਾਂ ਚੰਗੀ ਦਿੱਤੇ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ |
ਅੰਗਰੇਜ਼ ਭਾਰਤ ਵਿਚ ਕਲਈ, ਪਾਰਾ, ਸਿੱਕਾ ਅਤੇ ਕੱਪੜਾ ਭੇਜਦੇ ਸਨ । ਉਸ ਦੇ ਬਦਲੇ ਵਿਚ ਉਹ ਭਾਰਤ ਤੋਂ ਸੁਤੀ ਅਤੇ ਰੇਸ਼ਮੀ ਕੱਪੜਾ, ਗਰਮ ਮਸਾਲੇ, ਨੀਲ ਅਤੇ ਅਫ਼ੀਮ ਮੰਗਵਾਉਂਦੇ ਸਨ । ਹੌਲੀ-ਹੌਲੀ ਉਨ੍ਹਾਂ ਨੇ ਭਾਰਤ ਦੇ ਰਾਜਨੀਤਿਕ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ । ਇਸ ਤਰ੍ਹਾਂ ਉਨ੍ਹਾਂ ਨੇ ਭਾਰਤ ਵਿਚ ਬਹੁਤ ਜ਼ਿਆਦਾ ਸ਼ਕਤੀ ਪ੍ਰਾਪਤ ਕਰ ਲਈ ।
ਪ੍ਰਸ਼ਨ 3.
ਐਂਗਲੋ-ਫ਼ਰਾਂਸੀਸੀ ਸੰਘਰਸ਼ ਦਾ ਵਰਣਨ ਕਰੋ ।
ਉੱਤਰ-
ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਦੇ ਵਿਚਾਲੇ ਸੰਘਰਸ਼ ਦੱਖਣੀ ਭਾਰਤ ਵਿਚ ਹੋਇਆ । ਇਹ ਸੰਘਰਸ਼ ਕਰਨਾਟਕ ਦੇ ਯੁੱਧਾਂ ਦੇ ਨਾਂ ਨਾਲ ਪ੍ਰਸਿੱਧ ਹੈ । ਇਸ ਸੰਘਰਸ਼ ਵਿਚ ਹੇਠ ਲਿਖੇ ਪੜਾਅ ਆਏ-
ਕਰਨਾਟਕ ਦਾ ਪਹਿਲਾ ਯੁੱਧ – ਕਰਨਾਟਕ ਦਾ ਪਹਿਲਾ ਯੁੱਧ 1746 ਈ: ਤੋਂ 1748 ਈ: ਤਕ ਹੋਇਆ । ਇਸ ਯੁੱਧ ਦਾ ਵਰਣਨ ਇਸ ਪ੍ਰਕਾਰ ਹੈ-
ਕਾਰਨ-
- ਅੰਗਰੇਜ਼ ਅਤੇ ਫ਼ਰਾਂਸੀਸੀ ਭਾਰਤ ਦੇ ਸਾਰੇ ਵਪਾਰ ‘ਤੇ ਆਪਣਾ-ਆਪਣਾ ਅਧਿਕਾਰ ਕਰਨਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਵਿਚਾਲੇ ਦੁਸ਼ਮਣੀ ਪਈ ਹੋਈ ਸੀ ।
- ਇਸੇ ਵਿਚਾਲੇ ਯੂਰਪ ਵਿਚ ਇੰਗਲੈਂਡ ਅਤੇ ਫ਼ਰਾਂਸ ਦਾ ਯੁੱਧ ਆਰੰਭ ਹੋ ਗਿਆ । ਇਸਦੇ ਫਲਸਰੂਪ ਭਾਰਤ ਵਿਚ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚ ਲੜਾਈ ਸ਼ੁਰੂ ਹੋ ਗਈ ।
ਘਟਨਾਵਾਂ – 1746 ਈ: ਵਿਚ ਫ਼ਰਾਂਸੀਸੀਆਂ ਨੇ ਅੰਗਰੇਜ਼ਾਂ ‘ਤੇ ਹਮਲਾ ਕਰਕੇ ਮਦਰਾਸ (ਅਜੋਕਾ ਚੇਨੱਈ ‘ਤੇ ਅਧਿਕਾਰ ਕਰ ਲਿਆ ਕਿਉਂਕਿ ਮਦਰਾਸ (ਚੇਨੱਈ) ਕਰਨਾਟਕ ਰਾਜ ਵਿਚ ਸਥਿਤ ਸੀ, ਇਸ ਲਈ ਅੰਗਰੇਜ਼ਾਂ ਨੇ ਕਰਨਾਟਕ ਦੇ ਨਵਾਬ ਤੋਂ ਰੱਖਿਆ ਲਈ ਪਾਰਥਨਾ ਕੀਤੀ । ਨਵਾਬ ਨੇ ਦੋਹਾਂ ਪੱਖਾਂ ਦੇ ਯੁੱਧ ਨੂੰ ਰੋਕਣ ਲਈ 10 ਹਜ਼ਾਰ ਸੈਨਿਕ ਭੇਜ ਦਿੱਤੇ । ਇਸ ਸੈਨਾ ਦਾ ਸਾਹਮਣਾ ਫ਼ਰਾਂਸੀਸੀਆਂ ਦੀ ਇਕ ਛੋਟੀ ਜਿਹੀ ਸੈਨਿਕ ਟੁਕੜੀ ਨਾਲ ਹੋਇਆ । ਫ਼ਰਾਂਸੀਸੀ ਸੈਨਾ ਨੇ ਨਵਾਬ ਦੀਆਂ ਸੈਨਾਵਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ । 1748 ਈ: ਵਿਚ ਯੂਰਪ ਵਿਚ ਯੁੱਧ ਬੰਦ ਹੋ ਗਿਆ । ਫਲਸਰੂਪ ਭਾਰਤ ਵਿਚ ਦੋਹਾਂ ਜਾਤੀਆਂ ਵਿਚਾਲੇ ਯੁੱਧ ਖ਼ਤਮ ਹੋ ਗਿਆ ।
ਸਿੱਟੇ-
- ਇਸ ਯੁੱਧ ਵਿਚ ਫ਼ਰਾਂਸੀਸੀ ਜੇਤੂ ਰਹੇ ਅਤੇ ਭਾਰਤ ਵਿਚ ਉਨ੍ਹਾਂ ਦੀ ਸ਼ਕਤੀ ਦੀ ਧਾਂਕ ਜੰਮ ਗਈ ।
- ਸ਼ਾਂਤੀ ਸੰਧੀ ਦੇ ਅਨੁਸਾਰ ਚੇਨੱਈ (ਮਦਰਾਸ) ਅੰਗਰੇਜ਼ਾਂ ਨੂੰ ਵਾਪਸ ਮਿਲ ਗਿਆ ।
ਕਰਨਾਟਕ ਦਾ ਦੂਸਰਾ ਯੁੱਧ – ਕਰਨਾਟਕ ਦਾ ਦੂਸਰਾ ਯੁੱਧ 1748 ਈ: ਤੋਂ 1755 ਈ: ਤਕ ਹੋਇਆ ।
ਕਾਰਨ – ਕਰਨਾਟਕ ਦਾ ਦੂਸਰਾ ਯੁੱਧ ਹੈਦਰਾਬਾਦ ਅਤੇ ਕਰਨਾਟਕ ਰਾਜਾਂ ਦੀ ਸਥਿਤੀ ਦੇ ਕਾਰਨ ਹੋਇਆ । ਇਨ੍ਹਾਂ ਦੋਹਾਂ ਰਾਜਾਂ ਵਿਚ ਰਾਜ-ਗੱਦੀ ਲਈ ਦੋ-ਦੋ ਵਿਰੋਧੀ ਖੜੇ ਹੋ ਗਏ । ਹੈਦਰਾਬਾਦ ਵਿਚ ਨਾਸਿਰ ,ਜੰਗ ਅਤੇ ਮੁਜੱਫਰ ਜੰਗ ਅਤੇ ਕਰਨਾਟਕ ਵਿਚ ਅਨਵਰੂਦੀਨ ਅਤੇ ਚੰਦਾ ਸਾਹਿਬ । ਫ਼ਰਾਂਸੀਸੀ ਸੈਨਾਪਤੀ ਡੁਪਲੇ ਨੇ ਮੁਜੱਫਰ ਜੰਗ ਅਤੇ ਚੰਦਾ ਸਾਹਿਬ ਦਾ ਸਾਥ ਦਿੱਤਾ ਅਤੇ ਉਨ੍ਹਾਂ ਨੂੰ ਰਾਜਗੱਦੀ ‘ਤੇ ਬੈਠਾ ਦਿੱਤਾ ।
ਅੰਗਰੇਜ਼ ਵੀ ਸ਼ਾਂਤ ਨਾ ਰਹੇ । ਉਨ੍ਹਾਂ ਨੇ ਹੈਦਰਾਬਾਦ ਵਿਚ ਨਾਸਿਰ ਜੰਗ ਅਤੇ ਕਰਨਾਟਕ ਵਿਚ ਅਨਵਰੂਦੀਨ ਦੇ ਪੁੱਤਰ ਮੁਹੰਮਦ ਅਲੀ ਦਾ ਸਾਥ ਦਿੱਤਾ ਅਤੇ ਯੁੱਧ ਲਈ ਉੱਤਰ ਆਏ ।
ਘਟਨਾਵਾਂ – ਯੁੱਧ ਦੇ ਆਰੰਭ ਵਿਚ ਫ਼ਰਾਂਸੀਸੀਆਂ ਨੂੰ ਸਫਲਤਾ ਮਿਲੀ । ਚੰਦਾ ਸਾਹਿਬ ਨੇ ਫ਼ਰਾਂਸੀਸੀਆਂ ਦੀ ਸਹਾਇਤਾ ਨਾਲ ਤਿਚਨਾਪੱਲੀ ਵਿਚ ਆਪਣੇ ਦੁਸ਼ਮਣਾਂ ਨੂੰ ਘੇਰ ਲਿਆ | ਪਰ ਅੰਗਰੇਜ਼ ਸੈਨਾਪਤੀ ਰਾਬਰਟ ਕਲਾਈਵ ਨੇ ਯੁੱਧ ਦੀ ਸਥਿਤੀ ਬਦਲ ਦਿੱਤੀ ।ਉਸਨੇ ਚੰਦਾ ਸਾਹਿਬ ਦੀ ਰਾਜਧਾਨੀ ਅਰਕਾਟ ਨੂੰ ਘੇਰਾ ਪਾ ਲਿਆ | ਚੰਦਾ ਸਾਹਿਬ ਆਪਣੀ ਰਾਜਧਾਨੀ ਦੀ ਰੱਖਿਆ ਕਰਨ ਲਈ ਤ੍ਰਿਚਨਾਪੱਲੀ ਤੋਂ ਦੌੜ ਗਿਆ ਪਰ ਨਾ ਤਾਂ ਉਹ ਆਪਣੀ ਰਾਜਧਾਨੀ ਨੂੰ ਬਚਾ ਸਕਿਆ ਅਤੇ ਨਾ ਹੀ ਆਪਣੇ ਆਪ ਨੂੰ । ਇਸ ਪ੍ਰਕਾਰ ਕਰਨਾਟਕ `ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ।
ਸਿੱਟੇ-
- 1755 ਈ: ਵਿਚ ਦੋਹਾਂ ਪੱਖਾਂ ਵਿਚ ਸੰਧੀ ਹੋ ਗਈ । ਦੋਹਾਂ ਨੇ ਇਹ ਫ਼ੈਸਲਾ ਕੀਤਾ ਕਿ ਉਹ ਦੇਸੀ ਰਾਜਿਆਂ ਦੇ ਝਗੜਿਆਂ ਵਿਚ ਹਿੱਸਾ ਨਹੀਂ ਲੈਣਗੇ ।
- ਇਸ ਯੁੱਧ ਨਾਲ ਅੰਗਰੇਜ਼ਾਂ ਦੀ ਸਾਖ ਵੱਧ ਗਈ ।
ਕਰਨਾਟਕ ਦਾ ਤੀਸਰਾ ਯੁੱਧ – ਕਰਨਾਟਕ ਦਾ ਤੀਸਰਾ ਯੁੱਧ 1756 ਤੋਂ 1763 ਈ: ਤਕ ਹੋਇਆ ।
ਕਾਰਨ – 1756 ਈ: ਵਿਚ ਯੂਰਪ ਵਿਚ ਸੱਤ ਸਾਲਾ ਯੁੱਧ ਛਿੜ ਗਿਆ । ਇਸ ਯੁੱਧ ਵਿਚ ਫ਼ਰਾਂਸ ਅਤੇ ਇੰਗਲੈਂਡ ਇਕਦੂਜੇ ਦੇ ਵਿਰੁੱਧ ਲੜ ਰਹੇ ਸਨ । ਇਸ ਲਈ ਭਾਰਤ ਵਿਚ ਵੀ ਇਨ੍ਹਾਂ ਦੋਹਾਂ ਸ਼ਕਤੀਆਂ ਵਿਚ ਯੁੱਧ ਸ਼ੁਰੂ ਹੋ ਗਿਆ ।
ਕਾਰਨ – ਫ਼ਰਾਂਸੀਸੀ ਸਰਕਾਰ ਨੇ 1758 ਵਿਚ ਕਾਉਂਟ ਲਾਲੀ ਨੂੰ ਭਾਰਤ ਵਿਚ ਫ਼ਰਾਂਸੀਸੀਆਂ ਦਾ ਗਵਰਨਰ-ਜਨਰਲ ਅਤੇ ਸੈਨਾਪਤੀ ਬਣਾ ਕੇ ਭੇਜਿਆ । ਫ਼ਰਾਂਸੀਸੀ ਸਰਕਾਰ ਨੇ ਉਸ ਨੂੰ ਹੁਕਮ ਦਿੱਤਾ ਕਿ ਉਹ ਭਾਰਤ ਦੇ ਤਟੀ ਦੇਸ਼ਾਂ ਨੂੰ ਹੀ ਜਿੱਤਣ ਦਾ ਯਤਨ ਕਰੇ ਪਰ ਉਹ ਅਸਫ਼ਲ ਰਿਹਾ । 1760 ਈ: ਵਿਚ ਅੰਗਰੇਜ਼ ਸੈਨਾਪਤੀ ਆਇਰਕੁਟ ਨੇ ਬੰਦੀਵਾਸ਼ ਦੇ ਸਥਾਨ ‘ਤੇ ਫ਼ਰਾਂਸੀਸੀਆਂ ਨੂੰ ਬੁਰੀ ਤਰ੍ਹਾਂ ਹਰਾਇਆ | ਬੁਸੇ ਨੂੰ ਬੰਦੀ ਬਣਾ ਲਿਆ ਗਿਆ । 1761 ਈ: ਵਿਚ ਅੰਗਰੇਜ਼ਾਂ ਨੇ ਪਾਂਡੇਚੇਰੀ ‘ਤੇ ਵੀ ਆਪਣਾ ਅਧਿਕਾਰ ਕਰ ਲਿਆ । 1763 ਈ: ਵਿਚ ਪੈਰਿਸ ਦੀ ਸੰਧੀ ਦੇ ਅਨੁਸਾਰ ਯੂਰਪ ਵਿਚ ਸੱਤ ਸਾਲਾ ਯੁੱਧ ਬੰਦ ਹੋ ਗਿਆ । ਇਸਦੇ ਨਾਲ ਹੀ ਭਾਰਤ ਵਿਚ ਵੀ ਦੋਹਾਂ ਸ਼ਕਤੀਆਂ ਵਿਚਾਲੇ ਯੁੱਧ ਖ਼ਤਮ ਹੋ ਗਿਆ ।
ਸਿੱਟੇ – ਹੈਦਰਾਬਾਦ ਵਿਚ ਫ਼ਰਾਂਸੀਸੀਆਂ ਦੇ ਪ੍ਰਭਾਵ ਦਾ ਅੰਤ ਹੋ ਗਿਆ | ਅੰਗਰੇਜ਼ਾਂ ਨੇ ਫ਼ਰਾਂਸੀਸੀਆਂ ਨੂੰ ਚੰਦਰਨਗਰ, ਮਾਹੀ, ਪਾਂਡੀਚੇਰੀ ਅਤੇ ਕੁੱਝ ਹੋਰ ਦੇਸ਼ ਵਾਪਸ ਕਰ ਦਿੱਤੇ । ਉਹ ਹੁਣ ਇਨ੍ਹਾਂ ਦੇਸ਼ਾਂ ਵਿਚ ਕੇਵਲ ਵਪਾਰ ਹੀ ਕਰ ਸਕਦੇ ਸਨ । ਇਸ ਪ੍ਰਕਾਰ ਭਾਰਤ ਵਿਚ ਰਾਜ ਸਥਾਪਿਤ ਕਰਨ ਦੀਆਂ ਉਨ੍ਹਾਂ ਦੀਆਂ ਸਾਰੀਆਂ ਆਸਾਂ ‘ਤੇ ਪਾਣੀ ਫਿਰ ਗਿਆ ।
ਪ੍ਰਸ਼ਨ 4.
ਲਾਰਡ ਵੈਲਜ਼ਲੀ ਦੇ ਸ਼ਾਸਨ ਕਾਲ ਸਮੇਂ ਅੰਗਰੇਜ਼ੀ ਸਾਮਰਾਜ ਦੇ ਵਿਸਤਾਰ ਦਾ ਵਰਣਨ ਕਰੋ ।
ਉੱਤਰ-
ਲਾਰਡ ਵੈਲਜ਼ਲੀ 1798 ਈ: ਵਿਚ ਗਵਰਨਰ ਜਨਰਲ ਬਣ ਕੇ ਭਾਰਤ ਆਇਆ । ਉਹ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਵਿਸਤਾਰ ਕਰਨਾ ਚਾਹੁੰਦਾ ਸੀ । ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਉਸਨੇ ਵੱਖ-ਵੱਖ ਸਾਧਨ ਅਪਣਾਏ ਅਤੇ ਅਨੇਕ ਦੇਸ਼ਾਂ ਨੂੰ ਆਪਣੇ ਰਾਜ ਵਿਚ ਮਿਲਾ ਲਿਆ । ਸੰਖੇਪ ਵਿਚ, ਉਸਨੇ ਹੇਠ ਲਿਖੇ ਢੰਗ ਨਾਲ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਵਿਸਤਾਰ ਕੀਤਾ-
1. ਯੁੱਧਾਂ ਦੁਆਰਾ – 1799 ਈ: ਵਿਚ ਵੈਲਜ਼ਲੀ ਨੇ ਟੀਪੂ ਸੁਲਤਾਨ ਨੂੰ ਮੈਸੂਰ ਦੇ ਚੌਥੇ ਯੁੱਧ ਵਿਚ ਹਰਾ ਕੇ ਕਾਫ਼ੀ ਸਾਰਾ ਖੇਤਰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ. । 1802 ਈ: ਵਿਚ ਉਸਨੇ ਮਰਾਠਿਆਂ ਨੂੰ ਵੀ ਹਰਾ ਦਿੱਤਾ ਅਤੇ ਦਿੱਲੀ, ਆਗਰਾ, ਕਟਕ, ਬਲਾਸੌਰ, ਭੜੋਚ, ਬੁੰਦੇਲਖੰਡ ਆਦਿ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ਗਿਆ । ਵੈਲਜ਼ਲੀ ਨੇ ਮਰਾਠਾ ਸਰਦਾਰ ਜਸਵੰਤ ਰਾਓ ਹੋਲਕਰ ਦੀ ਰਾਜਧਾਨੀ ਇੰਦੌਰ ‘ਤੇ ਵੀ ਆਪਣਾ ਅਧਿਕਾਰ ਕਰ ਲਿਆ ।
2. ਸਹਾਇਕ ਸੰਧੀ ਦੁਆਰਾ – ਵੈਲਜ਼ਲੀ ਨੇ ਅੰਗਰੇਜ਼ੀ ਰਾਜ ਦਾ ਵਿਸਤਾਰ ਕਰਨ ਲਈ ਅਧੀਨ ਮਿੱਤਰ ਰਾਜ ਜਾਂ ਸਹਾਇਕ ਸੰਧੀ ਦੀ ਨੀਤੀ ਅਪਣਾਈ । ਇਸ ਸੰਧੀ ਨੂੰ ਸਵੀਕਾਰ ਕਰਨ ਵਾਲੇ ਰਾਜਾ ਜਾਂ ਨਵਾਬ ਲਈ ਇਹ ਜ਼ਰੂਰੀ ਸੀ ਕਿ ਉਹ ਆਪਣੇ ਆਪ ਨੂੰ ਕੰਪਨੀ ਦੇ ਅਧੀਨ ਸਮਝੇ । ਉਹ ਆਪਣੇ ਰਾਜ ਵਿਚ ਅੰਗਰੇਜ਼ਾਂ ਦੀ ਇਕ ਸੈਨਿਕ ਟੁਕੜੀ ਰੱਖੇ ਅਤੇ ਅੰਗਰੇਜ਼ਾਂ ਦੀ ਆਗਿਆ ਤੋਂ ਬਿਨਾਂ ਕਿਸੇ ਨਾਲ ਯੁੱਧ ਜਾਂ ਸੰਧੀ ਨਾ ਕਰੇ । ਇਹ ਸ਼ਰਤਾਂ ਨੂੰ ਮੰਨਣ ਵਾਲੇ ਦੇਸੀ ਸ਼ਾਸਕ ਦੀ ਅੰਦਰੂਨੀ ਅਤੇ ਬਾਹਰੀ ਖ਼ਤਰੇ ਤੋਂ ਰੱਖਿਆ ਦੀ ਜ਼ਿੰਮੇਵਾਰੀ ਅੰਗਰੇਜ਼ਾਂ ਦੀ ਹੁੰਦੀ ਸੀ ।
ਇਸ ਸੰਧੀ ਨੂੰ ਸਭ ਤੋਂ ਪਹਿਲਾਂ 1798 ਈ: ਵਿਚ ਨਿਜ਼ਾਮ ਹੈਦਰਾਬਾਦ ਨੇ ਸਵੀਕਾਰ ਕੀਤਾ । ਉਸਨੇ ਆਪਣੇ ਕੁੱਝ ਪ੍ਰਦੇਸ਼ ਵੀ ਅੰਗਰੇਜ਼ਾਂ ਨੂੰ ਦੇ ਦਿੱਤੇ । ਨਿਜ਼ਾਮ ਤੋਂ ਬਾਅਦ ਅਵਧ ਦੇ ਨਵਾਬ ਨੇ ਇਸ ਸੰਧੀ ਨੂੰ ਸਵੀਕਾਰ ਕੀਤਾ | ਸੈਨਾ ਦਾ ਖ਼ਰਚ ਚਲਾਉਣ ਲਈ ਉਸਨੇ ਰੁਹੇਲਖੰਡ ਅਤੇ ਗੰਗਾ-ਯਮੁਨਾ ਦੇ ਦੋਆਬ ਦਾ ਖੇਤਰ ਕੰਪਨੀ ਨੂੰ ਦੇ ਦਿੱਤਾ ।
3. ਪੈਨਸ਼ਨਾਂ ਦੁਆਰਾ- 1800 ਈ: ਵਿਚ ਵੈਲਜ਼ਲੀ ਨੇ ਸੂਰਤ ਦੇ ਰਾਜਾ ਨੂੰ ਪੈਨਸ਼ਨ ਦੇ ਕੇ ਸੂਰਤ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਕਰ ਲਿਆ । 1801 ਈ: ਵਿਚ ਕਰਨਾਟਕ ਦੇ ਨਵਾਬ ਦੀ ਮੌਤ ਹੋ ਗਈ । ਅੰਗਰੇਜ਼ਾਂ ਨੇ ਉਸਦੇ ਪੁੱਤਰ ਦੀ ਵੀ ਪੈਨਸ਼ਨ ਨਿਸਚਿਤ ਕਰ ਦਿੱਤੀ ਅਤੇ ਉਸਦੇ ਰਾਜ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।
ਇਸ ਪ੍ਰਕਾਰ ਲਾਰਡ ਵੈਲਜ਼ਲੀ ਨੇ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਖੂਬ ਵਿਸਤਾਰ ਕੀਤਾ ।
ਪ੍ਰਸ਼ਨ 5.
ਲਾਰਡ ਡਲਹੌਜ਼ੀ ਦੇ ਸ਼ਾਸਨ ਕਾਲ ਸਮੇਂ ਅੰਗਰੇਜ਼ੀ ਸਾਮਰਾਜ ਦੇ ਵਿਸਤਾਰ ਦਾ ਵਰਣਨ ਕਰੋ ।
ਉੱਤਰ-
ਲਾਰਡ ਡਲਹੌਜ਼ੀ ਨੇ ਭਾਰਤ ਵਿਚ ਹੇਠ ਲਿਖੇ ਚਾਰ ਤਰੀਕਿਆਂ ਨਾਲ ਅੰਗਰੇਜ਼ੀ ਸਾਮਰਾਜ ਦਾ ਵਿਸਤਾਰ ਕੀਤਾ-
- ਜਿੱਤਾਂ ਦੁਆਰਾ
- ਲੈਪਸ ਦੀ ਨੀਤੀ ਦੁਆਰਾ
- ਕੁਸ਼ਾਸਨ ਦੇ ਆਧਾਰ ‘ਤੇ
- ਪਦਵੀਆਂ ਅਤੇ ਪੈਨਸ਼ਨਾਂ ਸਮਾਪਤ ਕਰਕੇ ।
1. ਯੁੱਧਾਂ ਜਾਂ ਜਿੱਤਾਂ ਦੁਆਰਾ-
- 1848 ਵਿਚ ਉਸਨੇ ਪੰਜਾਬ ਵਿਚ ਮੂਲ ਰਾਜ ਅਤੇ ਚਤਰ ਸਿੰਘ ਦੇ ਵਿਰੋਧ ਦਾ ਲਾਭ ਉਠਾ ਕੇ ਲਾਹੌਰ ਦਰਬਾਰ ਦੇ ਵਿਰੁੱਧ ਯੁੱਧ ਛੇੜ ਦਿੱਤਾ । ਇਸਨੂੰ ਦੂਸਰਾ ਅੰਗਰੇਜ਼-ਸਿੱਖ ਯੁੱਧ (1848-49 ਈ:) ਕਿਹਾ ਜਾਂਦਾ ਹੈ । ਇਸ ਵਿਚ ਅੰਗਰੇਜ਼ਾਂ ਦੀ ਜਿੱਤ ਹੋਈ । ਫਲਸਰੂਪ 29 ਮਾਰਚ, 1849 ਨੂੰ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਗਿਆ ।
- 1850 ਈ: ਵਿਚ ਲਾਰਡ ਡਲਹੌਜ਼ੀ ਨੇ ਸਿੱਕਿਮ ’ਤੇ ਹਮਲਾ ਕਰਕੇ ਉੱਥੋਂ ਦੇ ਸ਼ਾਸਕ ਨੂੰ ਹਰਾ ਦਿੱਤਾ । ਇਸ ਪ੍ਰਕਾਰ ਸਿੱਕਿਮ ਨੂੰ ਵੀ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਕਰ ਲਿਆ ਗਿਆ ।
- ਸਿੱਕਿਮ ਤੋਂ ਬਾਅਦ ਬਰਮਾ ਦੀ ਵਾਰੀ ਆਈ । 1852 ਈ: ਵਿਚ ਦੂਸਰੇ ਅੰਗਰੇਜ਼-ਬਰਮਾ ਯੁੱਧ ਵਿਚ ਅੰਗਰੇਜ਼ ਜੇਤੂ ਰਹੇ । ਇਸ ਤਰ੍ਹਾਂ ਡਲਹੌਜ਼ੀ ਨੇ ਬਰਮਾ ਦੇ ਰੋਮ ਅਤੇ ਪੇਗ ਪ੍ਰਦੇਸ਼ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਏ ।
2. ਲੈਪਸ ਦੀ ਨੀਤੀ – ਲਾਰਡ ਡਲਹੌਜ਼ੀ ਨੇ ਭਾਰਤੀ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾਉਣ ਲਈ ਲੈਪਸ ਦੀ ਨੀਤੀ ਅਪਣਾਈ । ਇਸਦੇ ਅਨੁਸਾਰ ਜਿਨ੍ਹਾਂ ਭਾਰਤੀ ਸ਼ਾਸਕਾਂ ਦੀ ਕੋਈ ਸੰਤਾਨ ਨਹੀਂ ਸੀ, ਉਨ੍ਹਾਂ ਨੂੰ ਪੁੱਤਰ ਗੋਦ ਲੈਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ । ਅਜਿਹੇ ਸ਼ਾਸਕਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਜਾਂਦਾ ਸੀ । ਇਸ ਨੀਤੀ ਦੁਆਰਾ ਲਾਰਡ ਡਲਹੌਜ਼ੀ ਨੇ ਸਤਾਰਾ, ਸੰਭਲਪੁਰ, ਬਘਾਟ, ਉਦੈਪੁਰ, ਝਾਂਸੀ ਆਦਿ ਕਈ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ।
3. ਕੁਸ਼ਾਸਨ ਦੇ ਆਧਾਰ `ਤੇ – 1856 ਵਿਚ ਲਾਰਡ ਡਲਹੌਜ਼ੀ ਨੇ ਅਵਧ ਦੇ ਨਵਾਬ ’ਤੇ ਮਾੜੇ ਸ਼ਾਸਨ ਦਾ ਦੋਸ਼ ਲਗਾਇਆ ਅਤੇ ਉਸਦੇ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਿਲ ਕਰ ਲਿਆ । ਡਲਹੌਜ਼ੀ ਦਾ ਇਹ ਕੰਮ ਬਿਲਕੁੱਲ ਅਣਉੱਚਿਤ ਸੀ ।
4. ਪਦਵੀਆਂ ਅਤੇ ਪੈਨਸ਼ਨਾਂ ਸਮਾਪਤ ਕਰਕੇ – ਲਾਰਡ ਡਲਹੌਜ਼ੀ ਨੇ ਕਰਨਾਟਕ, ਪੂਨਾ, ਤੰਜੌਰ ਅਤੇ ਸੁਰਤ ਰਿਆਸਤਾਂ ਦੇ ਸ਼ਾਸਕਾਂ ਦੀਆਂ ਪਦਵੀਆਂ ਖੋਹ ਲਈਆਂ ਅਤੇ ਉਨ੍ਹਾਂ ਦੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ । ਇਨ੍ਹਾਂ ਸਾਰੀਆਂ ਰਿਆਸਤਾਂ ਨੂੰ ਵੀ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ਗਿਆ ।
ਪ੍ਰਸ਼ਨ 6.
1823 ਤੋਂ 1848 ਈ: ਤਕ ਭਾਰਤ ਵਿਚ ਅੰਗਰੇਜ਼ੀ ਸਾਮਰਾਜ ਦੇ ਵਿਸਤਾਰ ਦਾ ਵਰਣਨ ਕਰੋ ।
ਉੱਤਰ-
1823 ਤੋਂ 1848 ਈ: ਤਕ ਅੰਗਰੇਜ਼ੀ ਸਾਮਰਾਜ ਦਾ ਵਿਸਤਾਰ ਲਾਰਡ ਐਮਸਟਰ, ਲਾਰਡ ਵਿਲੀਅਮ ਬੈਂਟਿੰਕ, ਲਾਰਡ ਆਕਲੈਂਡ, ਲਾਰਡ ਐਲਨਬਰੋ ਅਤੇ ਲਾਰਡ ਹਾਰਡਿੰਗ ਨੇ ਕੀਤਾ ਜਿਸਦਾ ਵਰਣਨ ਇਸ ਪ੍ਰਕਾਰ ਹੈ-
- ਲਾਰਡ ਐਮਸਟਰ ਨੇ ਪਹਿਲੇ ਅੰਗਰੇਜ਼-ਬਰਮਾ ਯੁੱਧ (1824-26 ਈ:) ਵਿਚ ਜਿੱਤ ਪ੍ਰਾਪਤ ਕੀਤੀ ਅਤੇ ਅਰਾਕਾਨ ਅਤੇ ਆਸਾਮ ਦੇ ਪ੍ਰਦੇਸ਼ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਏ ।
- ਇਸ ਤੋਂ ਬਾਅਦ ਲਾਰਡ ਵਿਲੀਅਮ ਬੈਂਟਿੰਕ ਨੇ ਕੱਛ, ਮੈਸੂਰ ਅਤੇ ਕੁਰਗ ‘ਤੇ ਅਧਿਕਾਰ ਕਰ ਲਿਆ । 1832 ਵਿਚ ਉਸਨੇ ਸਿੰਧ ਦੇ ਅਮੀਰਾਂ ਨਾਲ ਇਕ ਵਪਾਰਕ ਸੰਧੀ ਕੀਤੀ । ਇਸ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਇਸ ਦਿਸ਼ਾ ਵਿਚ ਵਿਸਤਾਰ ਰੁਕ ਗਿਆ ।
- ਲਾਰਡ ਆਕਲੈਂਡ ਨੇ 1839 ਈ: ਵਿਚ ਸਿੰਧ ਦੇ ਅਮੀਰਾਂ ਨਾਲ ਸਹਾਇਕ ਸੰਧੀ ਕਰਕੇ ਅੰਗਰੇਜ਼ੀ ਸਾਮਰਾਜ ਦਾ ਵਿਸਤਾਰ ਕੀਤਾ ।
- ਲਾਰਡ ਐਲਨਬਰੋ ਦੇ ਸਮੇਂ ਵਿਚ ਚਾਰਲਸ ਨੇਪੀਅਰ ਨੇ 1843 ਈ: ਵਿਚ ਸਿੰਧ ’ਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।
- ਲਾਰਡ ਹਾਰਡਿੰਗ ਨੇ ਪਹਿਲੇ ਅੰਗਰੇਜ਼-ਸਿੱਖ ਯੁੱਧ ਵਿਚ ਸਿੱਖਾਂ ਨੂੰ ਹਰਾਇਆ । ਫਲਸਰੂਪ ਜਲੰਧਰ, ਕਾਂਗੜਾ ਅਤੇ ਕਸ਼ਮੀਰ ਦੇ ਦੇਸ਼ਾਂ ‘ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ।
ਪ੍ਰਸ਼ਨ 7.
ਮਰਾਠਿਆਂ ਦੇ ਇਲਾਕਿਆਂ ਨੂੰ ਅੰਗਰੇਜ਼ਾਂ ਨੇ ਕਿਵੇਂ ਜਿੱਤ ਲਿਆ ?
ਉੱਤਰ-
1772 ਈ: ਤਕ ਮਰਾਠਿਆਂ ਦਾ ਮੁਖੀ ਪੇਸ਼ਵਾ ਸ਼ਕਤੀਸ਼ਾਲੀ ਰਿਹਾ । ਉਸ ਤੋਂ ਬਾਅਦ ਮਰਾਠਾ ਸਰਦਾਰ ਨਾਨਾ ਫੜਨਵੀਸ ਨੇ ਮਰਾਠਿਆਂ ਦੀ ਸ਼ਕਤੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਾਇਮ ਰੱਖਿਆ । ਉਸ ਸਮੇਂ ਦੇ ਵੱਡੇ-ਵੱਡੇ ਮਰਾਠਾ ਸਰਦਾਰ ਸਿੰਧੀਆ, ਭੌਸਲੇ, ਹੋਲਕਰ ਅਤੇ ਗਾਇਕਵਾੜ ਸਨ । ਅੰਗਰੇਜ਼ ਨੇ ਵਾਰੀ-ਵਾਰੀ ਪੇਸ਼ਵਾ ਅਤੇ ਇਨ੍ਹਾਂ ਸਰਦਾਰਾਂ ਦੀ ਸ਼ਕਤੀ ਨੂੰ ਖ਼ਤਮ ਕੀਤਾ ।
1. ਪੇਸ਼ਵਾ ਦਾ ਪਤਨ – 1772 ਈ: ਵਿਚ ਚੌਥੇ ਪੇਸ਼ਵਾ ਮਾਧਵ ਰਾਓ ਦੀ ਮੌਤ ‘ਤੇ ਉਸਦਾ ਪੁੱਤਰ ਨਾਰਾਇਣ ਰਾਵ ਪੇਸ਼ਵਾ ਬਣਿਆ । ਪਰ ਉਸਦੇ ਚਾਚੇ ਰਾਘੋਬਾ ਨੇ ਉਸਦਾ ਕਤਲ ਕਰਵਾ ਦਿੱਤਾ । ਇਸ ਸੰਕਟ ਦੀ ਘੜੀ ਵਿਚ ਨਾਨਾ ਫੜਨਵੀਸ ਨੇ ਮਰਾਠਿਆਂ ਦੀ ਅਗਵਾਈ ਕੀਤੀ । ਉਸਨੇ ਨਾਰਾਇਣ ਰਾਵ ਦੇ ਨਿੱਕੇ ਜਿਹੇ ਪੁੱਤਰ ਨੂੰ ਪੇਸ਼ਵਾ ਘੋਸ਼ਿਤ ਕਰ ਦਿੱਤਾ ਅਤੇ ਖੁਦ ਉਸਦਾ ਸੰਰੱਖਿਅਕ ਬਣ ਗਿਆ । ਉਸਨੇ ਅੰਗਰੇਜ਼ਾਂ ਦੇ ਨਾਲ ਬਹੁਤ ਲੰਬੇ ਸਮੇਂ ਤੱਕ ਯੁੱਧ ਲੜਿਆ, ਪਰ ਸਹਾਇਕ ਸੰਧੀ ਸਵੀਕਾਰ ਨਾ ਕੀਤੀ । ਉਸਦੀ ਮੌਤ ਤੋਂ ਬਾਅਦ ਮਰਾਠਾ ਸਰਦਾਰਾਂ ਵਿਚ ਆਪਸੀ ਫੁੱਟ ਪੈ ਗਈ । ਪੇਸ਼ਵਾ, ਮਰਾਠਾ ਸਰਦਾਰ ਹੋਲਕਰ ਤੋਂ ਡਰਿਆ ਹੋਇਆ ਸੀ । ਇਸ ਲਈ ਉਸਨੇ 1802 ਈ: ਵਿਚ ਅੰਗਰੇਜ਼ਾਂ ਦੀ ਸ਼ਰਨ ਲੈ ਲਈ ਅਤੇ ਬਸੀਨ ਦੀ ਸੰਧੀ ਦੇ ਅਨੁਸਾਰ ਸੰਧੀ ਸਵੀਕਾਰ ਕਰ ਲਈ ।
2. ਸਿੰਧੀਆ ਅਤੇ ਭੌਸਲੇ ਦੀ ਸ਼ਕਤੀ ਦਾ ਅੰਤ – ਪੇਸ਼ਵਾ ਦੁਆਰਾ ਸਹਾਇਕ ਸੰਧੀ ਸਵੀਕਾਰ ਕਰਨਾ ਸਿੰਧੀਆ ਅਤੇ ਭੌਸਲੇ ਨੂੰ ਚੰਗਾ ਨਾ ਲੱਗਾ | ਉਨ੍ਹਾਂ ਨੇ ਇਸ ਨੂੰ ਮਰਾਠਾ ਜਾਤੀ ਦਾ ਅਪਮਾਨ ਸਮਝਿਆ । ਬਦਲਾ ਲੈਣ ਲਈ ਉਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਯੁੱਧ ਛੇੜ ਦਿੱਤਾ । ਗਾਇਕਵਾੜ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ । ਲਾਰਡ ਲੇਕ ਨੇ ਸਿੰਧੀਆ ਨੂੰ ਹਰਾ ਕੇ ਦਿੱਲੀ, ਆਗਰਾ ਅਤੇ ਅਲੀਗੜ੍ਹ ’ਤੇ ਅਧਿਕਾਰ ਕਰ ਲਿਆ । ਇਧਰ ਕਟਕ ਅਤੇ ਬਾਲਾਸੌਰ ਦੇ ਖੇਤਰ ਵੀ ਅੰਗਰੇਜ਼ਾਂ ਦੇ ਅਧੀਨ ਹੋ ਗਏ । ਸਿੰਧੀਆ ਅਤੇ ਭੌਸਲੇ ਨੇ ਸਹਾਇਕ ਸੰਧੀ ਸਵੀਕਾਰ ਕਰ ਲਈ ।
3, ਹੋਰ ਮਰਾਠਾ ਸਰਦਾਰਾਂ ਦੀ ਸ਼ਕਤੀ ਦਾ ਅੰਤ – ਪੇਸ਼ਵਾ ਨੇ ਇਕ ਵਾਰ ਫਿਰ ਮਰਾਠਿਆਂ ਵਿਚ ਏਕਤਾ ਸਥਾਪਿਤ ਕਰਨ ਦਾ ਯਤਨ ਕੀਤਾ । 1817 ਈ: ਵਿਚ ਲਾਰਡ ਹੇਸਟਿੰਗਜ਼ ਨੇ ਪੇਸ਼ਵਾ, ਭੌਸਲੇ ਅਤੇ ਹੋਲਕਰ ਦੀਆਂ ਸੈਨਾਵਾਂ ਨੂੰ ਦਿੱਤਾ | ਪੇਸ਼ਵਾ ਨੂੰ ਪੈਨਸ਼ਨ ਦੇ ਕੇ ਉਸਦਾ ਅਹੁਦਾ ਖ਼ਤਮ ਕਰ ਦਿੱਤਾ ਗਿਆ | ਉਸਦਾ ਸਾਰਾ ਖੇਤਰ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ ਗਿਆ । ਇਸ ਤੋਂ ਬਾਅਦ ਮਰਾਠਾ ਸਰਦਾਰਾਂ ਨੇ ਵੀ ਅੰਗਰੇਜ਼ਾਂ ਦੀ ਅਧੀਨਗੀ ਸਵੀਕਾਰ ਕਰ ਲਈ । ਇਸ ਪ੍ਰਕਾਰ ਅੰਗਰੇਜ਼ਾਂ ਨੇ ਮਰਾਠਿਆਂ ਦੇ ਸਾਰਿਆਂ ਇਲਾਕਿਆਂ ਨੂੰ ਜਿੱਤ ਲਿਆ ।
ਪ੍ਰਸ਼ਨ 8.
ਅੰਗਰੇਜ਼-ਮੈਸੂਰ ਯੁੱਧਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਮੈਸੂਰ ਰਾਜ ਬਹੁਤ ਸ਼ਕਤੀਸ਼ਾਲੀ ਸੀ । ਹੈਦਰ ਅਲੀ ਦੇ ਅਧੀਨ ਇਹ ਰਾਜ ਕਾਫ਼ੀ ਖੁਸ਼ਹਾਲ ਬਣਿਆ ਅਤੇ ਰਾਜ ਦੀ ਸੈਨਿਕ ਸ਼ਕਤੀ ਵਧੀ । ਅੰਗਰੇਜ਼ਾਂ ਨੇ ਇਸ ਰਾਜ ਦੀ ਸ਼ਕਤੀ ਨੂੰ ਕੁਚਲਣ ਲਈ ਹੈਦਰ ਅਲੀ ਦੇ ਦੁਸ਼ਮਣਾਂ-ਮਰਾਠਿਆਂ ਅਤੇ ਹੈਦਰਾਬਾਦ ਦੇ ਨਿਜ਼ਾਮ ਦੇ ਨਾਲ ਗਠਜੋੜ ਕਰ ਲਿਆ । ਹੈਦਰ ਅਲੀ ਇਸ ਨੂੰ ਸਹਿਣ ਨਾ ਕਰ ਸਕਿਆ । ਇਸ ਲਈ ਉਸਦਾ ਅੰਗਰੇਜ਼ਾਂ ਦੇ ਨਾਲ ਯੁੱਧ ਛਿੜ ਗਿਆ ।
1. ਮੈਸੂਰ ਦਾ ਪਹਿਲਾ ਯੁੱਧ – ਇਹ ਯੁੱਧ ਹੈਦਰ ਅਲੀ, ਅਤੇ ਅੰਗਰੇਜ਼ਾਂ ਦੇ ‘ ਵਿਚਾਲੇ 1767 ਈ: ਤੋਂ 1769 ਈ: ਤਕ ਹੋਇਆ । ਇਸ ਯੁੱਧ ਵਿਚ ਹੈਦਰ ਅਲੀ ਵਧਦਾ ਹੋਇਆ ਮਦਰਾਸ (ਚੇਨੱਈ ਤਕ ਜਾ ਪਹੁੰਚਿਆ 1 1769 ਈ: ਵਿਚ ਦੋਹਾਂ ਪੱਖਾਂ ਵਿਚ ਇਕ ਰੱਖਿਆਤਮਕ ਸੰਧੀ ਹੋ ਗਈ । ਇਸਦੇ ਅਨੁਸਾਰ ਦੋਨਾਂ ਨੇ ਇਕ ਦੂਜੇ ਦੇ ਜਿੱਤੇ ਹੋਏ ਦੇਸ਼ ਵਾਪਸ ਕਰ ਦਿੱਤੇ ।
2. ਮੈਸੂਰ ਦਾ ਦੂਜਾ ਯੁੱਧ – ਮੈਸੂਰ ਦੇ ਦੂਜੇ ਯੁੱਧ (1780-84) ਵਿਚ ਵੀ ਹੈਦਰ ਅਲੀ ਨੇ ਬਹੁਤ ਬਹਾਦਰੀ ਦਿਖਾਈ । ਪਰ ਫ਼ਰਾਂਸੀਸੀਆਂ ਕੋਲੋਂ ਲੋੜੀਂਦੀ ਸਹਾਇਤਾ ਨਾ ਮਿਲਣ ਦੇ ਕਾਰਨ ਉਹ ਪੋਰਟੋਨੋਵਾ ਦੇ ਸਥਾਨ ‘ਤੇ ਹਾਰ ਗਿਆ । 1782 ਈ: ਵਿਚ ਹੈਦਰ ਅਲੀ ਦੀ ਮੌਤ ਹੋ ਗਈ ਅਤੇ ਟੀਪੂ ਸੁਲਤਾਨ ਨੇ ਯੁੱਧ ਜਾਰੀ ਰੱਖਿਆ | ਆਖਿਰ 1784 ਈ: ਵਿਚ ਮੰਗਲੌਰ ਦੀ ਸੰਧੀ ਦੇ ਅਨੁਸਾਰ ਦੋਹਾਂ ਪੱਖਾਂ ਨੇ ਇਕ-ਦੂਜੇ ਦੇ ਜਿੱਤੇ ਹੋਏ ਦੇਸ਼ ਵਾਪਸ ਕਰ ਦਿੱਤੇ ।
3. ਮੈਸੂਰ ਦਾ ਤੀਜਾ ਯੁੱਧ – ਮੈਸੂਰ ਦੇ ਤੀਜੇ ਯੁੱਧ (1790-92 ਈ:) ਵਿਚ ਟੀਪੂ ਸੁਲਤਾਨ ਨੇ ਅੰਗਰੇਜ਼ੀ ਸੈਨਾ ਤੇ ਸਖ਼ਤ ਹਮਲੇ ਕੀਤੇ | ਪਰ ਅੰਤ ਵਿਚ ਉਹ ਲਾਰਡ ਕਾਰਨਵਾਲਿਸ ਦੇ ਹੱਥੋਂ ਹਾਰ ਗਿਆ | ਸੀਰੰਗਾਪੱਟਮ ਦੀ ਸੰਧੀ ਦੇ ਅਨੁਸਾਰ ਟੀਪੂ ਸੁਲਤਾਨ ਨੂੰ ਆਪਣਾ ਅੱਧਾ ਰਾਜ ਅਤੇ 3 ਕਰੋੜ ਰੁਪਏ ਨੁਕਸਾਨ-ਪੂਰਤੀ ਦੇ ਰੂਪ ਵਿਚ ਅੰਗਰੇਜ਼ਾਂ ਨੂੰ ਦੇਣੇ ਪਏ ।
4. ਮੈਸੂਰ ਦਾ ਚੌਥਾ ਯੁੱਧ – ਮੈਸੂਰ ਦੇ ਚੌਥੇ ਯੁੱਧ (1799 ਈ:) ਵਿਚ ਟੀਪੂ ਸੁਲਤਾਨ ਆਪਣੀ ਰਾਜਧਾਨੀ ਦੀ ਰੱਖਿਆ ਕਰਦੇ ਹੋਏ ਮਾਰਿਆ ਗਿਆ । ਉਸਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਮੈਸੂਰ ਰਾਜ ਦਾ ਕੁੱਝ ਖੇਤਰ ਉੱਥੋਂ ਦੇ ਪੁਰਾਣੇ ਰਾਜਵੰਸ਼ ਨੂੰ ਅਤੇ ਕੁੱਝ ਭਾਗ ਹੈਦਰਾਬਾਦ ਦੇ ਨਿਜ਼ਾਮ ਨੂੰ ਦੇ ਕੇ ਬਾਕੀ ਭਾਗ ਆਪਣੇ ਨਿਯੰਤਰਨ ਵਿਚ ਲੈ ਲਿਆ ।
ਇਸ ਪ੍ਰਕਾਰ ਅੰਗਰੇਜ਼ਾਂ ਨੇ ਹੈਦਰ ਅਲੀ ਅਤੇ ਟੀਪੂ ਸੁਲਤਾਨ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ।