PSEB 11th Class Chemistry Important Questions Chapter 13 Hydrocarbons

Punjab State Board PSEB 11th Class Chemistry Important Questions Chapter 13 Hydrocarbons Important Questions and Answers.

PSEB 11th Class Chemistry Important Questions Chapter 13 Hydrocarbons

Very Short Answer Type Questions

Question 1.
Why do hydrocarbon molecules with an odd number of carbon atoms have lower melting points than those with an even number of carbon atoms?
Answer:
Molecules with odd number of carbon atoms have lower melting points because they do not fit into crystal lattice easily whereas, hydrocarbons with even number of carbon atoms can fit into crystal lattice easily.

Question 2.
Why do the C—C bonds rather than C—H bonds break during cracking of alkanes?
Since, the bond dissociation energy of C—C bonds (348 kJ mol-1) is lower than bond dissociation energy of C—H bonds (414 kJ mol-1), therefore, during cracking of alkanes, C—C bonds break more easily than C—H bonds.

PSEB 11th Class Chemistry Important Questions Chapter 13 Hydrocarbons

Question 3.
Which of the two frans-but-2-ene or trans-2-ene is non-polar?
Answer:
In frans-but-2-ene, the dipole moments of the two C—CH3 bonds are equal and opposite and therefore, they cancel out each other. Hence, trans-2-butene is non-polar.
PSEB 11th Class Chemistry Important Questions Chapter 13 Hydrocarbons 1

Question 4.
Explain why alkynes are less reactive than alkenes toward addition of Br2.
Answer:
The three-membered ring bromonium ion formed from the alkyne (A) has a full double bond causing it to be more strained and less stable than the one from the alkene (B),
PSEB 11th Class Chemistry Important Questions Chapter 13 Hydrocarbons 2
Also, the carbon’s of (A) that are part of the bromonium ion have more s-character than (B), further making (A) less stable than (B).

Question 5.
Explain the reason for extra ordinary stability of benzene in spite of presence of three double bonds in it.
Answer:
It is due to resonance, 6 π-electrons are delocalised.

Question 6.
How will you demonstrate that double bonds of benzene are somewhat different from that of olefines?
Answer:
The double bonds of olefines decolourise Br2 in CCl4 and discharge the pink colour of Baeyer’s reagent with simultaneous formation of a brown ppt. of MnO2 while those of benzene do not.

Question 7.
n-propylmagnesium bromide on hydrolysis gives propane. Is there any other Grignard reagent which also gives propane? If so, give its name, structure and equation for the reaction.
Answer:
Iso-propylmagnesium bromide, (CH3)2CHMgBr,
(CH3)2CHMgBr + H2O → CH3CH2CH3 + Mg(OH)Br

PSEB 11th Class Chemistry Important Questions Chapter 13 Hydrocarbons

Question 8.
How would you distinguish between
(i) But-l-yne and but-2-yne
(ii) Propene and propyne
Answer:
(i) Upon treatment with ammoniacal solution of AgNO3, but-l-yne would give white ppt. whereas but-2-yne does not react.
(ii) Upon treatment with ammoniacal solution of AgNO3, propyne would give white ppt. whereas propene does not react.

Question 9.
Give the structure of the alkene (C4H8) which adds on HBr in the presence and in absence of peroxide to give the same product, C4H9Br.
Answer:
PSEB 11th Class Chemistry Important Questions Chapter 13 Hydrocarbons 3

Question 10.
Convert 1-bromopropane to 2-bromopropane.
Answer:
PSEB 11th Class Chemistry Important Questions Chapter 13 Hydrocarbons 4

Short Answer Type Questions

Question 1.
Write hydrocarbon radicals that can be formed as intermediates during monochlorination of 2-methylpropane. Which of them is more stable? Give reasons.
Answer:
2-methylpropane gives two types of radicals
PSEB 11th Class Chemistry Important Questions Chapter 13 Hydrocarbons 5
Radical (I) is more stable because it is 3° and stabilised by nine hyperconjugative structures (as it has 9 a-hydrogens). Radical (II) is less stable because it is 1° and stabilised by only one hyperconjugative structure (as it has only 1 a-hydrogen).

Question 2.
Rotation around carbon-carbon single bond of ethane is not completely free. Justify the statement.
Answer:
Rotation around C—C single bond is not completely free and it is restricted due to repulsions between the electron clouds of C—H bonds in the adjacent carbon atoms. Therefore, ethane exists in infinite number of conformations. Out of these, two extreme conformations are staggered and eclipsed.

PSEB 11th Class Chemistry Important Questions Chapter 13 Hydrocarbons

Question 3.
List the following alkenes in decreasing order of reactivity towards electrophilic addition. ‘
(i) ClCH2CH = CH2 (ii) (CH3)2C = CH2 (iii) CH3CH = CH2 (iv) CH2 = CHCl
Explain your order.
Answer:
Electron donating alkyl groups make the rt-bond more electron rich and more reactive. Conversely, electron withdrawing groups such as Cl make the rc-bond more electron deficient and less reactive. The order is
PSEB 11th Class Chemistry Important Questions Chapter 13 Hydrocarbons 6

Question 4.
The intermediate carbocation formed in the reactions of HI, HBr and HCl with propene is the same and the bond energy of HC1, HBr and HI is 430.5 kJ mol-1, 363.7 kJ mol1 and 296.8 kJ mol-1 respectively. What will be the order of reactivity of these halogen acids?
Answer:
Addition of halogen acids to an alkene is an electrophilic addition reaction.
PSEB 11th Class Chemistry Important Questions Chapter 13 Hydrocarbons 7

First step is slow so, it is rate determining step. The rate of this step depends on the availability of proton. This in turn depends upon the bond dissociation enthalpy of the H—X molecule. Lower the bond dissociation enthalpy of H—X molecule, greater the reactivity of halogen halide. Since, the bond dissociation energy decreases in the order; HI (296.8 kJ mol-1) < HBr (363.7 kJ mol-1) < HCl (430.5 kJ mol-1)
Therefore the reactivity of the halogen acids decreases from HI to HCl i.e., HI > HBr > HCl.

Question 5.
An alkyl halide (X) of formula C6H13Cl on treatment with alcoholic KOH or potassium terf-butoxide gives two isometric alkenes Y and Z(C6H12). Both alkenes on hydrogenation give 2, 3-dimethylbutane. Predict the structure of X, Y and Z.
Answer:
PSEB 11th Class Chemistry Important Questions Chapter 13 Hydrocarbons 8

Long Answer Type Questions

Question 1.
Assign structures to the following:
(i) An alkyne (X) has molecular formula CsHg. It reacts neither with sodamide nor with ammoniacal cuprous chloride.
(ii) A hydrocarbon ‘Y’ decolourises bromine water. On ozonolysis it gives 3-methyl butanal and formaldehyde. Give the name of the compound.
(iii) A hydrocarbon (Z) has molecular formula C8H10. It does not decolourise bromine water and is oxidised to benzoic acid on heating with K2Cr2O7. It can also have three other isomers A, B and C. Write the structures of Z, A, B and C.
Ans. (i) Alkyne X is CsHg. Since, it does not react with sodamide or ammoniacal, cuprous chloride, the triple bond cannot be terminal. ∴ X is CH3CH2C = CCH3 (Pent-2-yne)
(ii) Hydrocarbon ‘Y’ is alkene because it decolourises bromine water. From the products of ozonolysis, the structure of alkene can be predicted.
PSEB 11th Class Chemistry Important Questions Chapter 13 Hydrocarbons 9

(iii) Since, it does not decolourise bromine water, it is arene. Its formula is
PSEB 11th Class Chemistry Important Questions Chapter 13 Hydrocarbons 10

PSEB 11th Class Chemistry Important Questions Chapter 13 Hydrocarbons

Question 2.
(i) Arrange the three isomeric pentanes in order of increasing stability at room temperature.
(ii) Give a method of preparation of propane from (a) an alkene (b) an alkyl halide.
(iii) Write the structure of all the alkenes that can be hydrogenated to form 2-methyl butane.
(iv) Why is light or heat necessary to initiate the chlorination reaction?
Answer:
(i) The stability of structural isomers generally increases with increasing branching. Thus,
Pentane, [CH3(CH2)3CH3] iso-pentane, [(CH3)2CHCH2CH3] < neo-pentane, [(CH3)4C]
PSEB 11th Class Chemistry Important Questions Chapter 13 Hydrocarbons 11
(iii) The alkenes must have the same carbon skeleton as 2-methyl butane.
PSEB 11th Class Chemistry Important Questions Chapter 13 Hydrocarbons 12
There are three different positions for the double bond; hence the three different alkenes are :
PSEB 11th Class Chemistry Important Questions Chapter 13 Hydrocarbons 13
(iv) The Cl—Cl bond must be broken to form Cl radical before the reaction with methane. This homolysis requires energy, which is supplied either by heat or light.

PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

Punjab State Board PSEB 11th Class Physical Education Book Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ Textbook Exercise Questions, and Answers.

PSEB Solutions for Class 11 Physical Education Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

Physical Education Guide for Class 11 PSEB ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਸਮਾਜ ਵਿੱਚ ਆਮ ਪ੍ਰਚੱਲਿਤ ਨਸ਼ੇ ਕਿਹੜੇ-ਕਿਹੜੇ ਹਨ ? (What are the various of intoxicants which are. prevailing in our society.)
ਉੱਤਰ-

  • ਸ਼ਰਾਬ,
  • ਅਫ਼ੀਮ,
  • ਤੰਬਾਕੂ,
  • ਭੰਗ,
  • ਹਸ਼ੀਸ਼,
  • ਨਸਵਾਰ,
  • ਕੈਫ਼ੀਨ,
  • ਐਡਰਵੀਨ,
  • ਨਾਰਕੋਟਿਕਸ,
  • ਐਨਾਬੋਲਿਕ ਸਟੀਰਾਇਡ ।

ਪ੍ਰਸ਼ਨ 2.
ਨਸ਼ੇ ਕੀ ਹੁੰਦੇ ਹਨ ? (What are intoxicants ?)
ਉੱਤਰ-
ਨਸ਼ਾ ਇੱਕ ਅਜਿਹਾ ਪਦਾਰਥ ਹੈ ਜਿਸ ਦਾ ਇਸਤੇਮਾਲ ਕਰਨ ਨਾਲ ਸਰੀਰ ਵਿਚ ਕਿਸੇ ਨਾ ਕਿਸੇ ਤਰ੍ਹਾਂ ਦੀ ਉਤੇਜਨਾ ਜਾਂ ਨਿੱਸਲਪਣ ਆ ਜਾਂਦਾ ਹੈ । ਮਨੁੱਖ ਦੀ ਨਾੜੀ ਪ੍ਰਣਾਲੀ ਉੱਤੇ ਸਾਰੀਆਂ ਨਸ਼ੀਲੀਆਂ ਚੀਜ਼ਾਂ ਦਾ ਬਹੁਤ ਭੈੜਾ ਅਸਰ ਪੈਂਦਾ ਹੈ ਜਿਸ ਨਾਲ ਕਈ ਤਰ੍ਹਾਂ ਦੇ ਵਿਚਾਰ, ਕਲਪਨਾ ਅਤੇ ਭਾਵਨਾਵਾਂ ਪੈਦਾ ਹੁੰਦੀਆਂ ਹਨ । ਵਿਅਕਤੀ ਨੂੰ ਕੋਈ ਸੁੱਧ-ਬੁੱਧ ਨਹੀਂ ਰਹਿੰਦੀ ਅਤੇ ਉਹ ਆਪਣੇ ਪਰਿਵਾਰ ਅਤੇ ਸਮਾਜ ਦੇ ਲੋਕਾਂ ਦਾ ਨੁਕਸਾਨ ਕਰਦਾ ਹੈ ।

PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

ਪ੍ਰਸ਼ਨ 3.
ਨਸ਼ਿਆਂ ਦੀਆਂ ਕਿਸਮਾਂ ਦੱਸੋ । (What are the types of intoxicants ?)
ਉੱਤਰ-
ਨਸ਼ੇ ਕਈ ਪ੍ਰਕਾਰ ਦੇ ਹੁੰਦੇ ਹਨ ਜਿਵੇਂ-ਸ਼ਰਾਬ, ਤੰਬਾਕੂ, ਅਫੀਮ, ਭੰਗ, ਚਰਸ, ਕੈਫੀਨ ਅਤੇ ਮੈਡੀਕਲ ਨਸ਼ੇ ਆਦਿ ।
1. ਸ਼ਰਾਬ (ਅਲਕੋਹਲ)-ਸ਼ਰਾਬ ਇੱਕ ਨਸ਼ੀਲਾ ਤਰਲ ਪਦਾਰਥ ਹੈ ਜੋ ਅਨਾਜਾਂ ਦੇ ਸਾੜ ਜਾਂ ਸੜਨ ਤੋਂ ਪੈਦਾ ਹੋਏ ਤੇਜ਼ਾਬਾਂ ਤੋਂ ਬਣਦੀ ਹੈ । ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਸਰੀਰ ਤੇ ਕਈ ਮਾਰੂ ਪ੍ਰਭਾਵ ਪੈਂਦੇ ਹਨ ।

2. ਤੰਬਾਕੂ (Tobacco-ਤੰਬਾਕੂ ਨਿਕੋਟੀਆਨਾ ਨਾਮਕ ਪੌਦਿਆਂ ਦੇ ਪੱਤਿਆਂ ਤੋਂ ਪ੍ਰਾਪਤ ਨਸ਼ੀਲਾ ਪਦਾਰਥ ਹੁੰਦਾ ਹੈ ਪਰ ਵਿਸ਼ਵ ਵਿੱਚ ਇਸ ਦੀ ਸਭ ਤੋਂ ਵੱਧ ਵਰਤੋਂ ਚਬਾਉਣ, ਪੀਣ ਅਤੇ ਸੁੰਘਣ ਦੇ ਤੌਰ ‘ਤੇ ਕੀਤੀ ਜਾਂਦੀ ਹੈ । ਤੰਬਾਕੂ ਦੇ ਧੂੰਏਂ . ਵਿੱਚ ਜ਼ਹਿਰੀਲੇ ਸੰਯੋਗ ਜਿਵੇਂ ਕਿ ਬੈਂਜਪਾਇਰੀਨ, ਫਾਰਮੈਲਡੀਹਾਈਡ, ਕੈਡਮੀਅਮ, ਗਿਲਟ, ਸੰਖੀਆਂ, ਫੀਨੋਲ ਅਤੇ ਹੋਰ ਬਹੁਤ ਸਾਰੇ ਜ਼ਹਿਰੀਲੇ ਪਦਾਰਥ ਉਪਜਦੇ ਹਨ ਜੋ ਕਿ ਮਨੁੱਖੀ ਸਰੀਰ ਲਈ ਬਹੁਤ ਹੀ ਹਾਨੀਕਾਰਕ ਹਨ ।

3. ਅਫ਼ੀਮ-ਅਫ਼ੀਮ ਇਕ ਕਾਲੇ ਰੰਗ ਦਾ ਕਸੈਲਾ ਮਾਦਕ ਪਦਾਰਥ ਹੁੰਦਾ ਹੈ । ਜੋਕਿ ਪੈਪੇਬਰ ਸੋਲਿਫੇਰਸ ਨਾਂ ਦੇ ਪੌਦੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ । ਅਫ਼ੀਮੀ ਪਦਾਰਥਾਂ ਦੀ ਵਰਤੋਂ ਨਾਲ ਅੱਖਾਂ ਦੀਆਂ ਪੁਤਲੀਆਂ ਸੁੰਗੜ ਜਾਂਦੀਆਂ ਹਨ । ਰਾਤ ਨੂੰ ਘੱਟ ਦਿਸਦਾ ਹੈ, ਥਕਾਵਟ ਰਹਿੰਦੀ ਹੈ ਅਤੇ ਸਾਹ ਫੁੱਲਦਾ ਹੈ ।

4. ਚਰਸ-ਇਹ ਭੰਗ ਤੋਂ ਬਣਿਆ ਨਸ਼ੀਲਾ ਪਦਾਰਥ ਹੁੰਦਾ ਹੈ । ਇਸ ਤੋਂ ਵਰਤੋਂ ਨਾਲ ਮਸਤੀ, ਨੀਂਦ, ਉਤੇਜਨਾ, ਬਿਮਾਰੀ ਆਦਿ ਮਹਿਸੂਸ ਹੋਣ ਲੱਗਦੀ ਹੈ । ਇਹ ਯਾਦਾਸ਼ਤ ਉੱਤੇ ਬੁਰਾ ਅਸਰ ਪਾਉਂਦੀ ਹੈ ।

5. ਕੋਕੀਨ-ਕੋਕੀਨ ਕੋਕਾ ਨਾਮਕ ਪੱਤੀਆਂ ਤੋਂ ਪ੍ਰਾਪਤ ਹੋਣ ਵਾਲਾ ਨਸ਼ੀਲਾ ਪਦਾਰਥ ਹੈ । ਇਸ ਨਾਲ ਬਲੱਡ ਪ੍ਰੈਸ਼ਰ ਵਿਚ ਵਾਧਾ, ਸੁਭਾਅ ਵਿਚ ਬਹੁਤ ਅਸਥਿਰਤਾ ਅਤੇ ਚਿੜਚਿੜਾਪਣ ਆ ਜਾਂਦਾ ਹੈ । ਇਸ ਦੀ ਵਰਤੋਂ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ ਅਤੇ ਦਿਲ ਫ਼ੇਲ ਹੋ ਸਕਦਾ ਹੈ ।

6. ਨਸ਼ੀਲੀਆਂ ਦਵਾਈਆਂ-ਕੁੱਝ ਨਸ਼ੀਲੀਆਂ ਦਵਾਈਆਂ ਭਿਆਨਕ ਬਿਮਾਰੀ ਜਾਂ ਅਪਰੇਸ਼ਨ ਸਮੇਂ ਦਰਦ ਤੋਂ ਰਾਹਤ ਲਈ ਦਿੱਤੀਆਂ ਜਾਂਦੀਆਂ ਹਨ । ਪਰ ਇਹ ਦਰਦ ਨਿਵਾਰਕ ਦਵਾਈਆਂ ਅੱਜ-ਕੱਲ੍ਹ, ਬਿਨਾਂ ਡਾਕਟਰੀ ਸਲਾਹ ਤੋਂ ਨਸ਼ੇ ਲਈ ਵਰਤੋਂ ਵਿਚ ਲਿਆਈਆਂ ਜਾਂਦੀਆਂ ਹਨ । ਇਨ੍ਹਾਂ ਦਵਾਈਆਂ ਵਿਚ ਕਈ ਤਰ੍ਹਾਂ ਦੀਆਂ ਨਸ਼ੀਲੀਆਂ ਗੋਲੀਆਂ, ਟੀਕੇ, ਕੈਪਸੂਲ ਆਦਿ ਸ਼ਾਮਿਲ ਹੁੰਦੇ ਹਨ ਜਿਵੇਂ-ਡਾਇਆਜੇਪਾਮ, ਨੈੱਬੂਟਾਲ, ਸੇਕੋਨਾਲ, ਬੈਂਜੋਡਾਇਆਜੇਪਾਈਨ ਆਦਿ ।

ਪ੍ਰਸ਼ਨ 4.
ਤੰਬਾਕੂ ‘ਤੇ ਨੋਟ ਲਿਖੋ । (Write the note on ‘Tobacco’)
ਉੱਤਰ-
ਤੰਬਾਕੂ ਨਿਕੋਟੀਆਨਾ ਕੁੱਲ ਪੌਦਿਆਂ ਦੇ ਪੱਤਿਆਂ ਤੋਂ ਪ੍ਰਾਪਤ ਨਸ਼ੀਲਾ ਪਦਾਰਥ ਹੈ । ਸਾਡੇ ਦੇਸ਼ ਵਿੱਚ ਤੰਬਾਕੂ ਪੀਣਾ ਅਤੇ ਤੰਬਾਕੂ ਖਾਣਾ ਇੱਕ ਬਹੁਤ ਬੁਰੀ ਲਾਹਨਤ ਬਣ ਚੁੱਕੀ ਹੈ । ਤੰਬਾਕੂ ਪੀਣ ਦੇ ਵੱਖ-ਵੱਖ ਢੰਗ ਹਨ, ਜਿਵੇਂ ਬੀੜੀ, ਸਿਗਰਟ ਪੀਣਾ, ਸਿਗਾਰ ਪੀਣਾ, ਚਿਲਮ ਪੀਣੀ ਆਦਿ । ਇਸੇ ਤਰ੍ਹਾਂ ਖਾਣ ਦੇ ਢੰਗ ਵੀ ਅਲੱਗ ਹਨ, ਜਿਵੇਂ ਤੰਬਾਕੂ, ਵਿੱਚ ਰਲਾ ਕੇ ਸਿੱਧੇ ਮੂੰਹ ਵਿੱਚ ਰੱਖ ਕੇ ਖਾਣਾ ਜਾਂ ਪਾਨ ਵਿੱਚ ਰੱਖ ਕੇ ਖਾਣਾ ਆਦਿ । ਤੰਬਾਕੂ ਵਿੱਚ ਖ਼ਤਰਨਾਕ ਜ਼ਹਿਰ ਨਿਕੋਟੀਨ (Nicotine) ਹੁੰਦਾ ਹੈ । ਇਸ ਤੋਂ ਇਲਾਵਾ ਅਮੋਨੀਆ ਕਾਰਬਨ ਡਾਈਆਕਸਾਈਡ ਆਦਿ ਵੀ ਹੁੰਦੀਆਂ ਹਨ । ਤੰਬਾਕੂ ਦੇ ਧੂੰਏਂ ਵਿੱਚ ਜ਼ਹਿਰੀਲੇ ਸੰਯੋਗ ਜਿਵੇਂ ਕਿ ਬੈਂਜਪਾਇਰੀਨ, ਫਾਰਮੈਲਡੀਹਾਈਡ, ਕੈਡਮੀਅਮ, ਗਿਲਟ, ਸੰਖੀਆਂ, ਫੀਨੋਲ ਅਤੇ ਹੋਰ ਬਹੁਤ ਸਾਰੇ ਜ਼ਹਿਰੀਲੇ ਪਦਾਰਥ ਉਪਜਦੇ ਹਨ ਜੋ ਕਿ ਮਨੁੱਖੀ ਸਰੀਰ ਲਈ ਬਹੁਤ ਹੀ ਹਾਨੀਕਾਰਕ ਹਨ ।

ਤੰਬਾਕੂ ਦੇ ਨੁਕਸਾਨ ਇਸ ਤਰ੍ਹਾਂ ਹਨ –

  • ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ ।
  • ਇਸ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ । ਦਿਲ ਦਾ ਰੋਗ ਲੱਗ ਜਾਂਦਾ ਹੈ ਕਿ ਮੌਤ ਦਾ ਕਾਰਨ ਵੀ ਬਣ ਸਕਦਾ ਹੈ ।
  • ਖੋਜ ਤੋਂ ਪਤਾ ਲੱਗਾ ਹੈ ਕਿ ਤੰਬਾਕੂ ਪੀਣ ਜਾਂ ਖਾਣ ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ।
  • ਤੰਬਾਕੂ ਸਰੀਰ ਤੇ ਤੰਤੂਆਂ ਨੂੰ ਸੁੰਨ ਕਰੀ ਰੱਖਦਾ ਹੈ ਜਿਸ ਨਾਲ ਨੀਂਦ ਨਹੀਂ ਆਉਂਦੀ ਅਤੇ ਨੀਂਦ ਨਾ ਆਉਣ ਦੀ ਬਿਮਾਰੀ ਲੱਗ ਜਾਂਦੀ ਹੈ ।
  • ਤੰਬਾਕੂ ਦੀ ਵਰਤੋਂ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ ।
  • ਤੰਬਾਕੂ ਦੀ ਵਰਤੋਂ ਨਾਲ ਖੰਘ ਲੱਗ ਜਾਂਦੀ ਹੈ ਜਿਸ ਨਾਲ ਫੇਫੜਿਆਂ ਦੀ ਟੀ.ਬੀ.ਦਾ ਖਤਰਾ ਵੱਧ ਜਾਂਦਾ ਹੈ ।
  • ਤੰਬਾਕੂ ਨਾਲ ਕੈਂਸਰ ਦੀ ਬਿਮਾਰੀ ਲੱਗਣ ਦਾ ਡਰ ਵੱਧ ਜਾਂਦਾ ਹੈ । ਖਾਸਕਰ ਛਾਤੀ ਦਾ ਕੈਂਸਰ ਅਤੇ ਗਲੇ ਦੇ ਕੈਂਸਰ ਦਾ ਡਰ ਵੀ ਰਹਿੰਦਾ ਹੈ ।

ਪ੍ਰਸ਼ਨ 5.
ਅਫ਼ੀਮ ਦੇ ਸਰੀਰ ‘ਤੇ ਪੈਣ ਵਾਲੇ ਮਾਰੂ ਪ੍ਰਭਾਵ ਦੱਸੋ । (What are the ill effect of our body Opium on human body ?)
ਉੱਤਰ-
ਅਫ਼ੀਮ ਦੇ ਸਰੀਰ ‘ਤੇ ਪੈਣ ਵਾਲੇ ਮਾਰੂ ਪ੍ਰਭਾਵ (Ill effect of taking Opium on our body) -ਅਫ਼ੀਮ ਪੈਪੇਬਰ ਸੋਨਿਵੇਸ ਨਾਂ ਦੇ ਪੌਦੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ । ਇਹ ਇੱਕ ਕਾਲੇ ਰੰਗ ਦਾ ਕਸੈਲਾ ਮਾਦਕ ਪਦਾਰਥ ਹੈ ਜਿਸ ਦੀ ਵਰਤੋਂ ਨਸ਼ੇ ਦੇ ਤੌਰ ‘ਤੇ ਕੀਤੀ ਜਾਂਦੀ ਹੈ ।

  • ਚਿਹਰਾ ਪੀਲਾ ਪੈ ਸਕਦਾ ਹੈ ।
  • ਕਦਮ ਲੜਖੜਾਉਂਦੇ ਹਨ ।
  • ਮਾਨਸਿਕ ਸੰਤੁਲਨ ਖ਼ਰਾਬ ਹੋ ਜਾਂਦਾ ਹੈ ।
  • ਖੇਡ ਦਾ ਮੈਦਾਨ ਲੜਾਈ ਦਾ ਮੈਦਾਨ ਬਣ ਜਾਂਦਾ ਹੈ ।
  • ਪਾਚਨ ਸ਼ਕਤੀ ਖ਼ਰਾਬ ਹੋ ਜਾਂਦੀ ਹੈ ।
  • ਤੇਜ਼ਾਬੀ ਅੰਸ਼ ਜਿਗਰ ਦੀ ਸ਼ਕਤੀ ਘੱਟ ਕਰਦੇ ਹਨ ।
  • ਕਈ ਕਿਸਮ ਦੇ ਪੇਟ ਦੇ ਰੋਗ ਲੱਗ ਜਾਂਦੇ ਹਨ ।
  • ਪੇਸ਼ੀਆਂ ਦੇ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ ।
  • ਖੇਡ ਦੇ ਮੈਦਾਨ ਵਿੱਚ ਖਿਡਾਰੀ ਖੇਡ ਦਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ ਹੈ ।
  • ਕੈਂਸਰ ਅਤੇ ਦਮੇ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
  • ਖਿਡਾਰੀਆਂ ਦੀ ਯਾਦ-ਸ਼ਕਤੀ ਘੱਟ ਜਾਂਦੀ ਹੈ ।
  • ਅੱਖਾਂ ਦੀਆਂ ਪੁਤਲੀਆਂ ਸੁੰਗੜ ਜਾਂਦੀਆਂ ਹਨ ਅਤੇ ਕੋਈ ਵੀ ਵਸਤੁ ਸਾਫ਼ ਦਿਖਾਈ ਨਹੀਂ ਦਿੰਦੀ ।
  • ਛਾਤੀ ਵਿੱਚ ਦਰਦ ਮਹਿਸੂਸ ਹੁੰਦਾ ਰਹਿੰਦਾ ਹੈ ।
  • ਡਰ, ਘਬਰਾਹਟ ਅਤੇ ਬਿਮਾਰੀ ਦੀ ਹਾਲਤ ਮਹਿਸੂਸ ਹੁੰਦੀ ਹੈ ।
  • ਕੋਈ ਵੀ ਨਿਰਣਾ ਲੈਣ ਦੀ ਕਾਬਲੀਅਤ ਘੱਟ ਜਾਂਦੀ ਹੈ ।
  • ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ ।

PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

ਪ੍ਰਸ਼ਨ 6.
ਨਸ਼ੇ ਕਰਨ ਦੇ ਕੀ ਕਾਰਨ ਹਨ ? (What are the causes of intoxicant ?)
ਉੱਤਰ-

  • ਬੇਰੁਜ਼ਗਾਰੀ-ਬੇਰੁਜ਼ਗਾਰੀ ਵੀ ਨਸ਼ਿਆਂ ਦੇ ਵੱਧ ਰਹੇ ਰੁਝਾਨ ਦਾ ਵੱਡਾ ਕਾਰਨ ਹੈ । ਜਦੋਂ ਖਿਡਾਰੀ ਨੂੰ ਨੌਕਰੀ ਨਾ ਮਿਲਣ ਤੇ ਉਸਦਾ ਝੁਕਾਅ ਨਸ਼ਿਆਂ ਵੱਲ ਹੋ ਜਾਂਦਾ ਹੈ ।
  • ਇਕੱਲਾਪਨ-ਜਦੋਂ ਮਾਤਾ-ਪਿਤਾ ਨੌਕਰੀ ਕਰਦੇ ਹੋਣ ਤਾਂ ਬੱਚਾ ਇਕੱਲਾ ਰਹਿ ਜਾਂਦਾ ਹੈ । ਉਸਦਾ ਝੁਕਾਅ ਨਸ਼ਿਆਂ ਵੱਲ ਹੋ ਜਾਂਦਾ ਹੈ ।
  • ਆਪਣੇ ਆਪ ਨੂੰ ਵੱਡਾ ਸਾਬਤ ਕਰਨਾ-ਜਦੋਂ ਬੱਚੇ ਨੂੰ ਕਿਸੇ ਕੰਮ ਤੋਂ ਰੋਕਿਆ ਜਾਵੇ ਤਾਂ ਉਸ ਗੁੱਸੇ ਵਿੱਚ ਜਾਂ ਆਪਣੇ ਆਪ ਨੂੰ ਵੱਡਾ ਸਾਬਿਤ ਕਰਨ ਲਈ ਨਸ਼ੇ ਕਰਨ ਲੱਗ ਜਾਂਦਾ ਹੈ ।
  • ਮਾਨਸਿਕ ਦਬਾਅ-ਕੁੱਝ ਨੌਜਵਾਨ ਮਾਨਸਿਕ ਦਬਾਅ ਕਾਰਨ ਜਿਵੇਂ ਪੜ੍ਹਾਈ ਦਾ ਬੋਝ, ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰ ਸਕਣ ਦੀ ਹਾਲਤ ਵਿੱਚ ਨਸ਼ੇ ਕਰਨ ਲੱਗ ਜਾਂਦੇ ਹਨ ।
  • ਦੋਸਤਾਂ ਵੱਲੋਂ ਦਬਾਓ-ਖਿਡਾਰੀਆਂ ਨੂੰ ਉਸਦੇ ਸਾਥੀਆਂ ਦੁਆਰਾ ਨਸ਼ੇ ਦੀ ਇੱਕ ਦੋ ਦਫ਼ਾ ਵਰਤੋਂ ਕਰਨ ਲਈ ਦਬਾਅ ਪਾਇਆ ਜਾਂਦਾ ਹੈ ਅਤੇ ਨਸ਼ਿਆਂ ਨੂੰ ਮਜ਼ੇਦਾਰ ਚੀਜ਼ ਦੱਸ ਕੇ ਉਸ ਨੂੰ ਨਸ਼ਾ ਕਰਵਾਇਆ ਜਾਂਦਾ ਹੈ ।

ਪ੍ਰਸ਼ਨ 7.
ਨਸ਼ਿਆਂ ਦਾ ਖਿਡਾਰੀ, ਪਰਿਵਾਰ, ਸਮਾਜ ਅਤੇ ਦੇਸ਼ ‘ਤੇ ਕੀ ਪ੍ਰਭਾਵ ਹੈ ? (What are the effect of intoxicants on ployer, family, society and country.)
ਉੱਤਰ-
ਨਸ਼ੀਲੀਆਂ ਵਸਤੂਆਂ ਦਾ ਖਿਡਾਰੀ, ਪਰਿਵਾਰ, ਸਮਾਜ ਅਤੇ ਦੇਸ਼ ਤੇ ਪ੍ਰਭਾਵ (Effects of Intoxicants on Individual, Family, Society and Country)- ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾਲ ਭਾਵੇਂ ਹੀ ਕੁੱਝ ਸਮੇਂ ਦੇ ਲਈ ਵੱਧ ਕੰਮ ਲਿਆ ਜਾ ਸਕਦਾ ਹੈ ਪਰ ਵੱਧ ਕੰਮ ਨਾਲ ਮਨੁੱਖ ਰੋਗ ਦਾ ਸ਼ਿਕਾਰ ਹੋ ਕੇ ਮੌਤ ਨੂੰ ਪ੍ਰਾਪਤ ਕਰਦਾ ਹੈ । ਇਨ੍ਹਾਂ ਮਾਰੂ ਨਸ਼ਿਆਂ ਵਿੱਚੋਂ ਕੁੱਝ ਨਸ਼ੇ ਤਾਂ ਕੋੜ੍ਹ ਦੇ ਰੋਗ ਤੋਂ ਵੀ ਬੁਰੇ ਹਨ ।

ਸ਼ਰਾਬ, ਤੰਬਾਕੂ, ਅਫ਼ੀਮ, ਭੰਗ, ਹਸ਼ੀਸ਼, ਐਡਰਨਵੀਨ ਅਤੇ ਕੈਫ਼ੀਨ ਅਜਿਹੀਆਂ ਨਸ਼ੀਲੀਆਂ ਵਸਤੂਆਂ ਹਨ, ਇਨ੍ਹਾਂ ਦਾ ਸੇਵਨ ਸਿਹਤ ਦੇ ਲਈ ਬਹੁਤ ਹੀ ਹਾਨੀਕਾਰਕ ਹੈ । | ਹਰੇਕ ਵਿਅਕਤੀ ਆਪਣੇ ਮਨੋਰੰਜਨ ਲਈ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਲੈਂਦਾ ਹੈ । ਉਹ ਆਪਣੇ ਸਾਥੀਆਂ ਅਤੇ ਗੁਆਂਢੀਆਂ ਦੇ ਨਾਲ ਮੇਲ-ਮਿਲਾਪ ਅਤੇ ਸਦਭਾਵਨਾ ਦੀ ਭਾਵਨਾ ਰੱਖਦਾ ਹੈ । ਇਸ ਦੇ ਉਲਟ ਇੱਕ ਨਸ਼ੇ ਦਾ ਗੁਲਾਮ ਵਿਅਕਤੀ ਦੂਸਰਿਆਂ ਦੀ ਸਹਾਇਤਾ ਕਰਨਾ ਤਾਂ ਦੂਰ ਰਿਹਾ ਆਪਣਾ ਬੁਰਾ-ਭਲਾ ਵੀ ਨਹੀਂ ਸੋਚ ਸਕਦਾ ਹੈ ।

ਅਜਿਹਾ ਵਿਅਕਤੀ ਸਮਾਜ ਦੇ ਲਈ ਬੋਝ ਹੁੰਦਾ ਹੈ । ਉਹ ਦੂਸਰਿਆਂ ਦੇ ਲਈ ਸਿਰ-ਦਰਦ ਬਣ ਜਾਂਦਾ ਹੈ । ਉਹ ਨਾ ਕੇਵਲ ਆਪਣੇ ਜੀਵਨ ਨੂੰ ਦੁੱਖੀ ਬਣਾਉਂਦਾ ਹੈ ਸਗੋਂ ਆਪਣੇ ਪਰਿਵਾਰ ਅਤੇ ਸੰਬੰਧੀਆਂ ਦੇ ਜੀਵਨ ਨੂੰ ਵੀ ਨਰਕ ਬਣਾ ਦਿੰਦਾ ਹੈ । ਪਰਿਵਾਰ ਵਿਚ ਕਲੇਸ਼ ਰਹਿਣ ਕਰਕੇ ਬੱਚਿਆਂ ਦੇ ਵਾਧੇ ਅਤੇ ਵਿਕਾਸ ‘ਤੇ ਵੀ ਅਸਰ ਪੈਂਦਾ ਹੈ । ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਆਦਮੀ ਦੀ ਸਮਾਜ ਵਿਚ ਕੋਈ ਕਦਰ ਨਹੀਂ ਰਹਿੰਦੀ । ਸਮਾਜ ਅਤੇ ਪਰਿਵਾਰ ਵਿਚ ਉਸ ਦੇ ਨੇੜੇ ਕੋਈ ਵਿਅਕਤੀ ਨਹੀਂ ਆਉਂਦਾ ।

ਉਸਦੀ ਸਾਂਝ ਸਮਾਜ ਵਿਚ ਖ਼ਤਮ ਹੋ ਜਾਦੀ ਹੈ ! ਸੱਚ ਤਾਂ ਇਹ ਹੈ ਕਿ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਸਿਹਤ ‘ਤੇ ਬਹੁਤ ਬੁਰਾ ਪ੍ਰਭਾਵ ਪਾਉਂਦੀ ਹੈ । ਇਸ ਨਾਲ ਗਿਆਨ ਸ਼ਕਤੀ, ਪਾਚਨ ਸ਼ਕਤੀ, ਖੂਨ, ਫੇਫੜਿਆਂ ਆਦਿ ਨਾਲ ਸੰਬੰਧਿਤ ਅਨੇਕਾਂ ਰੋਗ ਲੱਗ ਜਾਂਦੇ ਹਨ ! ਨਸ਼ੀਲੀਆਂ ਵਸਤਾਂ ਦੀ ਵਰਤੋਂ ਕਰਨਾ ਖਿਡਾਰੀਆਂ ਦੇ ਲਈ ਵੀ ਠੀਕ ਨਹੀਂ ਹੁੰਦਾ । ਨਸ਼ਾ ਕਰਨ ਵਾਲੇ ਖਿਡਾਰੀ ਵਿਚ ਸਰੀਰਕ ਤਾਲਮੇਲ ਅਤੇ ਫੁਰਤੀ ਨਹੀਂ ਰਹਿੰਦੀ । ਨਸ਼ੇ ਵਿਚ ਧੁਤ ਖਿਡਾਰੀ ਇਕਾਗਰਚਿੱਤ ਨਹੀਂ ਹੋ ਸਕਦਾ ।ਉਹ ਬੇਫਿਕਰਾ ਤੇ ਬੇਪਰਵਾਹ ਹੋ ਜਾਂਦਾ ਹੈ !

ਉਹ ਖੇਡ ਵਿਚ ਆਪਣੀ ਹੀ ਮਰਜ਼ੀ ਕਰਦਾ ਹੈ । ਉਹ ਖੇਡ ਦੇ ਮੈਦਾਨ ਦੇ ਦੌਰਾਨ ਅਜਿਹੀਆਂ ਗਲਤੀਆਂ ਕਰ ਦਿੰਦਾ ਹੈ ਜਿਸ ਦੇ ਫਲਸਰੂਪ ਉਸ ਦੀ ਟੀਮ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ ਹੈ । ਖੇਡ ਦਾ ਮੈਦਾਨ ਲੜਾਈ ਦਾ ਮੈਦਾਨ ਬਣ ਜਾਂਦਾ ਹੈ । ਇਸ ਤਰ੍ਹਾਂ ਅਜਿਹੇ ਨਸ਼ਾਖੋਰ ਦੇਸ਼ ਦੀ ਤਰੱਕੀ ਵਿੱਚ ਰੋੜਾ ਬਣੇ ਰਹਿੰਦੇ ਹਨ । ਦੇਸ਼ ਵਿਕਸਿਤ ਰਾਹਾਂ ‘ਤੇ ਨਹੀਂ ਜਾ ਸਕਦਾ ।

ਪ੍ਰਸ਼ਨ 8.
ਅੰਤਰ ਰਾਸ਼ਟਰੀ ਉਲੰਪਿਕ ਕਮੇਟੀ ‘ਤੇ ਨੋਟ ਲਿਖੋ । (Write a brief note on international olympic (Doping) Commitee.)
ਉੱਤਰ-
ਅਜੋਕੇ ਦੌਰ ਵਿੱਚ ਖੇਡਾਂ ਵਿੱਚ ਮੁਕਾਬਲਾ ਬਹੁਤ ਸਖ਼ਤ ਹੋ ਗਿਆ ਹੈ । ਹਰੇਕ ਖਿਡਾਰੀ ਜਾਂ ਟੀਮ ਜਿੱਤਣ ਲਈ ਹਰ ਹੀਲਾ-ਵਸੀਲਾ ਵਰਤਣਾ ਚਾਹੁੰਦਾ ਹੈ | ਖਾਸ ਕਰਕੇ ਘੱਟ ਸਫਲ ਖਿਡਾਰੀਆਂ ਦੇ ਮਨ ਵਿੱਚ ਇਹ ਖਿਆਲ ਬਹੁਤ ਆਉਂਦਾ ਹੈ ਕਿ ਜੇਤੂ ਖਿਡਾਰੀ ਸਰੀਰਕ ਤੇ ਮਾਨਸਿਕ ਤਿਆਰੀ ਤੋਂ ਬਿਨਾਂ ਕਿਸੇ ਹੋਰ ਚੀਜ਼ ਦਾ ਵੀ ਸਹਾਰਾ ਲੈਂਦੇ ਹਨ, ਜਿਸਨੂੰ ਉਹ ਦਵਾਈਆਂ ਦੇ ਰੂਪ ਵਿੱਚ ਦੇਖਦੇ ਹਨ ।

ਇਹ ਖਿਆਲ ਉਨ੍ਹਾਂ ਨੂੰ ‘ਡੋਪ ਦਾ ਸਹਾਰਾ ਲੈਣ ਵੱਲ ਉਤਸ਼ਾਹਿਤ ਕਰਦਾ ਹੈ । ਖੇਡਾਂ ਵਿੱਚ ਪੇਸ਼ਾਵਰਾਨਾ ਪਹੁੰਚ ਅਤੇ ਜਿੱਤ ਨੂੰ ਬਹੁਤ ਮਹੱਤਵ ਦੇਣਾ ਅਤੇ ਇਸ ਨੂੰ ਦੇਸ਼ ਦੇ ਮਾਨ-ਸਨਮਾਨ ਨਾਲ ਜੋੜਨਾ ਵੀ ਖਿਡਾਰੀਆਂ ਨੂੰ ਡੋਪ ਲੈਣ ਵੱਲੋਂ ਉਤਸ਼ਾਹਿਤ ਕਰਦਾ ਹੈ।’ ਅੰਤਰ-ਰਾਸ਼ਟਰੀ ਉਲੰਪਿਕ ਕਮੇਟੀ ਦੁਆਰਾ ਲੰਡਨ 2012 ਉਲੰਪਿਕ ਖੇਡਾਂ ਵਿੱਚ 1001 ਡੋਪ ਟੈਸਟ ਕੀਤੇ ਗਏ ਅਤੇ ਉਨ੍ਹਾਂ ਟੈਸਟਾਂ ਵਿੱਚ 100 ਖਿਡਾਰੀਆਂ ਨੇ ਪਾਬੰਦੀਸ਼ੁਦਾ ਦਵਾਈ ਦੀ ਵਰਤੋਂ ਕੀਤੀ ਹੋਈ ਸੀ ।

ਇਸ ਲਈ ਅੰਤਰ-ਰਾਸ਼ਟਰੀ ਉਲੰਪਿਕ ਕਮੇਟੀ ਦੁਆਰਾ ਅਜਿਹੀਆਂ ਦਵਾਈਆਂ ਜਾਂ ਮਾਦਕ ਪਦਾਰਥਾਂ ‘ਤੇ ਪਾਬੰਦੀ ਲਗਾਈ ਹੋਈ ਹੈ ਜਿਨ੍ਹਾਂ ਦੇ ਸੇਵਨ ਨਾਲ ਖਿਡਾਰੀ ਦੀ ਫ਼ਾਰਮੈਂਸ ਵੱਧਦੀ ਹੈ । | ਵੱਖ-ਵੱਖ ਖੇਡਾਂ ਦੀਆਂ ਲੋੜਾਂ ਦੇ ਅਨੁਸਾਰ ਖਿਡਾਰੀ ਡੋਪ ਦੀ ਵਰਤੋਂ ਕਰਦੇ ਹਨ |

ਇਨਾ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-
ਉਤੇਜਕ (Stimulants)-ਇਹ ਖਿਡਾਰੀ ਨੂੰ ਉਤੇਜਕ ਕਰਕੇ ਮੁਕਾਬਲੇ ਦੀ ਭਾਵਨਾ ਵਧਾਉਂਦੇ ਹਨ । ਇਨ੍ਹਾਂ ਦਾ ਅਸਰ ਦਿਮਾਗ ਉੱਪਰ ਪੈਂਦਾ ਹੈ ਜਿਸ ਨਾਲ ਸਾਰੇ ਸਰੀਰ ਵਿੱਚ ਉਤੇਜਨਾ ਪੈਦਾ ਹੁੰਦੀ ਹੈ ।
ਬੁਰੇ ਪ੍ਰਭਾਵ (Bad Effects)-ਉਤੇਜਨਾ ਦੇ ਹੇਠ ਲਿਖੇ ਬੂਟੇ ਪ੍ਰਸ੍ਤਾਵ ਹਨ !

  • ਭੁੱਖ ਘੱਟਦੀ ਹੈ ।
  • ਨੀਂਦ ਘੱਟਦੀ ਹੈ ।

ਬੀਟਾ ਬਲੌਕਰਜ਼ (Beta-Blockers)-ਇਹ ਦਵਾਈਆਂ ਆਮ ਤੌਰ ‘ਤੇ ਦਿਲ ਦੇ ਰੋਗਾਂ ਲਈ ਲਹੂ ਦਬਾਅ ਘਟਾਉਣ ਤੇ ਦਿਲ ਧੜਕਣ ਦੀ ਦਰ ਘੱਟ ਕਰਨ ਲਈ ਵਰਤੀਆਂ ਜਾਂਦੀਆਂ ਹਨ । ਪਰ ਨਿਸ਼ਾਨੇਬਾਜ਼ੀ ਤੇ ਤੀਰ ਅੰਦਾਜ਼ੀ ਵਾਲੇ ਖਿਡਾਰੀ ਇਨ੍ਹਾਂ ਦਵਾਈਆਂ ਦੀ ਵਰਤੋਂ ਦਿਲ ਦੀ ਧੜਕਨ ਦੀ ਦਰ ਘੱਟ ਕਰਨ ਅਤੇ ਨਸਾਂ (Nerves) ਨੂੰ ਸਥਿਰ ਕਰਨ ਲਈ ਕਰਦੇ ਹਨ ।

ਬੁਰੇ ਪ੍ਰਭਾਵ (Bad Effects) -ਦਿਲ ਦਾ ਕੰਮ ਰੁਕ ਸਕਦਾ ਹੈ । -ਦਮਾ ਹੋਣ ਦਾ ਖਤਰਾ ਵੱਧ ਜਾਂਦਾ ਹੈ ।

ਦਬਾਅ (Depression) ਦੀ ਸਥਿਤੀ ਬਣ ਸਕਦੀ ਹੈ । ਨੀਂਦ ਵਿੱਚ ਅਸਥਿਰਤਾ ਆਉਂਦੀ ਹੈ : -ਲਿੰਗਕ ਮੁਸ਼ਕਲਾਂ ਆਉਂਦੀਆਂ ਹਨ ।

ਮਾਸਕਿੰਗ ਏਜੰਟ (Marking Agents)-ਇਹ ਉਹ ਦਵਾਈਆਂ ਹੁੰਦੀਆਂ ਹਨ ਜਿਹੜੀਆਂ ਦੂਜੀਆਂ ਦਵਾਈਆਂ ਦੀ ਹੋਂਦ ਨੂੰ ਲੁਕਾ ਲੈਂਦੀਆਂ ਹਨ ਜਿਹੜੀਆਂ ਡੋਪ ਵਿੱਚ ਆਉਂਦੀਆਂ ਹਨ ।

ਬਲੱਡ ਡੋਪਿੰਗ (Blood Doping)-ਇਸ ਵਿੱਚ ਖਿਡਾਰੀ ਆਪਣਾ ਖੂਨ ਮੁਕਾਬਲੇ ਤੋਂ ਕੁੱਝ ਦਿਨ ਪਹਿਲਾਂ ਕੱਢ ਕੇ ਸੁਰੱਖਿਅਤ ਰੱਖ ਲੈਂਦੇ ਹਨ । ਇਸ ਦੌਰਾਨ ਖੂਨ ਦੀ ਘਾਟ ਨੂੰ ਸਰੀਰ ਆਪਣੇ ਆਪ ਲਾਲ ਰਕਤਾਣੂ ਪੈਦਾ ਕਰਕੇ ਪੂਰਾ ਕਰ ਮੁਕਾਬਲੇ ਤੋਂ ਪਹਿਲਾਂ ਇਹ ਕੱਢ ਕੇ ਰੱਖਿਆ ਖੂਨ ਦੁਬਾਰਾ ਸਰੀਰ ਵਿੱਚ ਚੜ੍ਹਾ ਦਿੱਤਾ ਜਾਂਦਾ ਹੈ । ਇਸ ਨਾਲ ਸਰੀਰ ਵਿੱਚ ਆਕਸੀਜਨ ਲੈ ਕੇ ਜਾਣ ਵਾਲੇ ਤੱਤਾਂ ਹੋਮੋਗਲੋਬਿਨ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਲੰਮੀਆਂ ਦੌੜਾਂ ਵਿੱਚ ਫਾਇਦਾ ਹੁੰਦਾ ਹੈ ।

PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

ਬੁਰੇ ਪ੍ਰਭਾਵ (Bad Effects)

  • ਲਹੂ ਦੀਆਂ ਬਿਮਾਰੀਆਂ ਲੱਗਣ ਦਾ ਡਰ ਰਹਿੰਦਾ ਹੈ ।
  • ਖੁਨ ਗਾੜ੍ਹਾ ਹੋਣ ਲੱਗਦਾ ਹੈ ।

1912 ਉਲਪਿਕ ਵਿੱਚ ਅਲਬੇਨੀਅਨ ਵੇਟਲਿਫ਼ਟਰ ਹਸਨ ਪੂਲਾਕੂ, ਉਹ ਖਿਡਾਰੀ ਸੀ ਜਿਸ ਦੇ ਟੈਸਟ ਵਿੱਚ ਐਨਾਬੋਲਿਕ ਸਟੀਰਾਈਡ ਪਾਈ ਗਈ । ਕਮੇਟੀ ਦੁਆਰਾ ਅਜਿਹੇ ਸਾਰੇ ਪਦਾਰਥਾਂ ਤੇ ਪਾਬੰਦੀ ਲਗਾਈ ਹੋਈ ਹੈ । ਜੋ ਖਿਡਾਰੀ ਦੀ ਖੇਡ ਭਾਵਨਾ ਅਤੇ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ । ਇਨ੍ਹਾਂ ਦਵਾਈਆਂ ਦੀ ਵਰਤੋਂ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ । ਉਨ੍ਹਾਂ ਤੋਂ ਜਿੱਤਿਆ ਹੋਇਆ ਮੈਡਲ ਵਾਪਿਸ ਲੈ ਲਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਖੇਡਣ ‘ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ ।

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਪੈਪੇਬਰ ਸੋਨਿਫੇਰਸ ਪੌਦੇ ਤੋਂ ਕਿਹੜਾ ਨਸ਼ੀਲਾ ਪਦਾਰਥ ਮਿਲਦਾ ਹੈ ?
ਉੱਤਰ-
ਪੈਪੇਬਰ ਸੋਨਿਫੇਰਸ ਪੌਦੇ ਤੋਂ ਅਫ਼ੀਮ ਮਿਲਦਾ ਹੈ ।

ਪ੍ਰਸ਼ਨ 2.
ਸ਼ਰਾਬ, ਤੰਬਾਕੂ ਅਤੇ ਅਫੀਮ ਕੀ ਹਨ ?
ਉੱਤਰ-
ਸ਼ਰਾਬ, ਤੰਬਾਕੂ ਅਤੇ ਅਫ਼ੀਮ ਨਸ਼ੀਲੇ ਪਦਾਰਥ ਹਨ |

ਪ੍ਰਸ਼ਨ 3.
Central Nervose System ਨੂੰ ਕੌਣ ਪ੍ਰਭਾਵਿਤ ਕਰਦੇ ਹਨ ?
ਉੱਤਰ-
Central Nervose System ਨੂੰ ਨਸ਼ੀਲੀਆਂ ਵਸਤੂਆਂ ਪ੍ਰਭਾਵਿਤ ਕਰਦੀਆਂ ਹਨ ।

ਪ੍ਰਸ਼ਨ 4.
ਨਿਕੋਟੀਆਨਾ ਕੁੱਲ ਦੇ ਪੌਦਿਆਂ ਦੇ ਪੱਤਿਆਂ ਤੋਂ ਕਿਹੜਾ ਨਸ਼ਾ ਪ੍ਰਾਪਤ ਕੀਤਾ ਜਾਂਦਾ ਹੈ ?
ਉੱਤਰ-
ਨਿਕੋਟੀਆਨਾ ਕੁੱਲ ਦੋ ਪੌਦਿਆਂ ਦੇ ਪੱਤਿਆਂ ਤੋਂ ਤੰਬਾਕੂ ਪ੍ਰਾਪਤ ਕੀਤਾ ਜਾਂਦਾ ਹੈ ।

ਪ੍ਰਸ਼ਨ 5.
ਐਮਫੇਟੇਮਿਨ, ਕੈਫ਼ੀਨ, ਕੋਕੀਨ, ਨਾਰਕੋਟਿਕ ਕਿਹੜੀਆਂ ਦਵਾਈਆਂ ਹਨ ?
ਉੱਤਰ-
ਇਹ ਖਿਡਾਰੀਆਂ ਨੂੰ ਉਤੇਜਿਤ ਕਰਨ ਵਾਲੀਆਂ ਦਵਾਈਆਂ ਹਨ ।

ਪ੍ਰਸ਼ਨ 6.
ਪਾਬੰਦੀਸ਼ੁਦਾ ਦਵਾਈਆਂ ਖਿਡਾਰੀਆਂ ਦਾ ਭਾਰ ਘਟਾਉਣ ਵਾਲੀ ਕਿਹੜੀ ਹੈ ?
ਉੱਤਰ-
ਡਿਊਰੈਟਿਕਸ ਦਵਾਈ ਖਿਡਾਰੀਆਂ ਦਾ ਭਾਰ ਘਟਾਉਣ ਵਾਲੀ ਹੈ ।

ਪ੍ਰਸ਼ਨ 7.
ਅੰਤਰ ਰਾਸ਼ਟਰੀ ਉਲੰਪਿਕ ਕਮੇਟੀ (ਡੋਪਿੰਗ) ਦੇ ਕੰਮ ਹਨ ?
(a) ਉਲੰਪਿਕ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਜਾਂਚ ਕਰਨੀ
(b) ਨਸ਼ਿਆਂ ਦੀ ਜਾਂਚ ਕਰਨੀ !
(c) ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ ।
(d) ਖਿਡਾਰੀਆਂ ਨੂੰ ਇਨਾਮ ਦੇਣੇ ।
ਉੱਤਰ-
(a) ਉਲਪਿੰਕ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਜਾਂਚ ਕਰਨੀ ।

PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

ਪ੍ਰਸ਼ਨ 8.
ਉਲੰਪਿਕ ਕਮੇਟੀ ਪਾਬੰਦੀ ਲਗਾਉਂਦੀ ਹੈ ।
(a) ਨਸ਼ੀਲੇ ਪਦਾਰਥ
(b) ਪੀਣ ਵਾਲੇ ਪਦਾਰਥ
(c) ਖਾਣ ਵਾਲੀਆਂ ਤਾਕਤਵਰ ਚੀਜ਼ਾਂ
(d) ਉਪਰੋਕਤ ਕੋਈ ਨਹੀਂ ।
ਉੱਤਰ-
(a) ਨਸ਼ੀਲੇ ਪਦਾਰਥ ।

ਪ੍ਰਸ਼ਨ 9.
ਕੋਈ ਤਿੰਨ ਨਸ਼ੀਲੇ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-

  • ਸ਼ਰਾਬ,
  • ਅਫ਼ੀਮ,
  • ਤੰਬਾਕੂ ਆਦਿ ਨਸ਼ੀਲੇ ਪਦਾਰਥ ਹਨ ।

ਪ੍ਰਸ਼ਨ 10.
ਉਲੰਪਿਕ ਕਮੇਟੀ ਨੇ ਖਿਡਾਰੀਆਂ ‘ਤੇ ਕਿਹੜੀਆਂ ਨਸ਼ੀਲੀਆਂ ਵਸਤੂਆਂ ‘ਤੇ ਪਾਬੰਦੀ ਲਗਾਈ ਹੈ ?
ਉੱਤਰ-
ਐਮਫੇਟੇਮਿਨ, ਕੈਫ਼ੀਨ, ਕੋਕੀਨ, ਨਾਰਕੋਟਿਕ ਆਦਿ ਵਸਤੂਆਂ ‘ਤੇ ਪਾਬੰਦੀ ਲਗਾਈ ਹੈ ।

ਪ੍ਰਸ਼ਨ 11.
ਅੰਤਰ-ਰਾਸ਼ਟਰੀ ਕਮੇਟੀ ਦੇ ਕੋਈ ਦੋ ਕੰਮ ਲਿਖੋ ।
ਉੱਤਰ-

  1. ਨਸ਼ਿਆਂ ਦੀ ਜਾਣਕਾਰੀ,
  2. ਜੇਤੂ ਖਿਡਾਰੀਆਂ ਨੂੰ ਇਨਾਮ ਦੇਣੇ ।

ਪ੍ਰਸ਼ਨ 12.
ਨਸ਼ਿਆਂ ਨਾਲ ਵਿਅਕਤੀ ਦੀ ਸਿਹਤ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਨਾੜੀ ਪ੍ਰਬੰਧ ਵਿਗੜ ਜਾਂਦਾ ਹੈ ਅਤੇ ਦਿਮਾਗ ਕਮਜ਼ੋਰ ਹੋ ਜਾਂਦਾ ਹੈ ।

ਪ੍ਰਸ਼ਨ 13.
ਨਸ਼ੀਲੀਆਂ ਵਸਤੂਆਂ ਦਾ ਖਿਡਾਰੀਆਂ ਅਤੇ ਖੇਡ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਖੇਡ ਭਾਵਨਾ ਦਾ ਅੰਤ, ਨਿਯਮਾਂ ਦੀ ਉਲੰਘਣਾ, ਮੈਦਾਨ ਲੜਾਈ ਦਾ ਅਖਾੜਾ ਬਣ ਜਾਂਦਾ ਹੈ ।

ਪ੍ਰਸ਼ਨ 14.
ਸ਼ਰਾਬ ਨਾਲ ਵਿਅਕਤੀ ਦੀ ਸਿਹਤ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਨਾੜੀ ਪ੍ਰਬੰਧ ਵਿਗੜ ਜਾਂਦਾ ਹੈ, ਦਿਮਾਗ਼ ਕਮਜ਼ੋਰ ਹੋ ਜਾਂਦਾ ਹੈ ।

ਪ੍ਰਸ਼ਨ 15.
ਤੰਬਾਕੂ ਨਾਲ ਕੀ ਨੁਕਸਾਨ ਹੁੰਦਾ ਹੈ ?
ਉੱਤਰ-
ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਅਤੇ ਕੈਂਸਰ ਦੀ ਬਿਮਾਰੀ ਦਾ ਡਰ ਵੱਧ ਜਾਂਦਾ ਹੈ ।

ਪ੍ਰਸ਼ਨ 16.
ਸ਼ਰਾਬ ਪੀਣ ਨਾਲ ਕਿਸ ਵਿਟਾਮਿਨ ਦੀ ਘਾਟ ਆਉਂਦੀ ਹੈ ?
ਉੱਤਰ-
ਸ਼ਰਾਬ ਪੀਣ ਨਾਲ ਵਿਟਾਮਿਨ B’ ਦੀ ਘਾਟ ਆਉਂਦੀ ਹੈ ।

ਪ੍ਰਸ਼ਨ 17.
ਸ਼ਰਾਬ ਪੀਣ ਨਾਲ ਕਿਹੜਾ ਰੋਗ ਹੁੰਦਾ ਹੈ ?
ਉੱਤਰ-
ਸ਼ਰਾਬ ਪੀਣ ਨਾਲ ਸਭ ਤੋਂ ਵੱਡਾ ਰੋਗ “ਜਿਗਰ ਦਾ ਹੋ ਜਾਂਦਾ ਹੈ ।

ਪ੍ਰਸ਼ਨ 18.
ਸਿਗਰੇਟ, ਬੀੜੀ, ਨਸਵਾਰ ਤੇ ਸਿਗਾਰ ਕਿਸ ਨਸ਼ਾਖੋਰੀ ਨਾਲ ਸੰਬੰਧਿਤ ਹੈ ?
ਉੱਤਰ-
ਤੰਬਾਕੂ ਪੀਣ ਨਾਲ ਸੰਬੰਧਿਤ ਹੈ ।

PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

ਪ੍ਰਸ਼ਨ 19.
ਸਿਗਰੇਟ ਪੀਣ ਨਾਲ ਕਿਹੜਾ ਜ਼ਹਿਰੀਲਾ ਪਦਾਰਥ ਮਿਲਦਾ ਹੈ ?
ਉੱਤਰ-
ਨਿਕੋਟਿਨ ਪਦਾਰਥ ਮਿਲਦਾ ਹੈ ।

ਪ੍ਰਸ਼ਨ 20.
ਤੰਬਾਕੂ ਪੀਣ ਨਾਲ ਮਨੁੱਖ ਦਾ ਖੂਨ ਦਾ ਦਬਾਅ ਕਿੰਨਾ ਵੱਧ ਜਾਂਦਾ ਹੈ ?
ਉੱਤਰ-
20 mg ਖੂਨ ਦਾ ਦਬਾਅ ਵੱਧ ਜਾਂਦਾ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਜੇ ਕਰ ਖਿਡਾਰੀ ਉਲੰਪਿਕ ਵਿੱਚ ਨਸ਼ੀਲੀਆਂ ਦਵਾਈਆਂ ਦਾ ਸੇਵਨ ਕਰਦਾ ਫੜਿਆ ਜਾਵੇ ਤਾਂ ਉਸ ਨੂੰ ਕੀ ਜੁਰਮਾਨਾ ਹੁੰਦਾ ਹੈ ?
ਉੱਤਰ-
ਜੇ ਕਰ ਖਿਡਾਰੀ ਨੇ ਕੋਈ ਮੈਡਲ ਜਿੱਤਿਆ ਹੋਵੇ ਤਾਂ ਉਹ ਵਾਪਿਸ ਲੈ ਲਿਆ ਜਾਂਦਾ ਹੈ ਤੇ ਉਸ ਨੂੰ ਨਕਦ ਜੁਰਮਾਨਾ ਵੀ ਕੀਤਾ ਜਾਂਦਾ ਹੈ ।

ਪ੍ਰਸ਼ਨ 2.
ਨਸ਼ੀਲੀ ਵਸਤੁਆਂ ਦੇ ਕੋਈ ਦੋ ਦੋਸ਼ ਲਿਖੋ ।
ਉੱਤਰ-
ਨਸ਼ੀਲੀ ਵਸਤੂਆਂ ਦੇ ਦੋਸ਼ ਹੇਠ ਲਿਖੇ ਅਨੁਸਾਰ ਹਨ-

  • ਚਿਹਰਾ ਪੀਲਾ ਪੈ ਜਾਂਦਾ ਹੈ ।
  • ਮਾਨਸਿਕ ਸੰਤੁਲਨ ਖ਼ਰਾਬ ਹੋ ਜਾਂਦਾ ਹੈ !

ਪ੍ਰਸ਼ਨ 3.
ਨਸ਼ੀਲੀ ਵਸਤੂਆਂ ਦੇ ਖਿਡਾਰੀਆਂ ‘ਤੇ ਪੈਂਦੇ ਕੋਈ ਦੋ ਬੁਰੇ ਪ੍ਰਭਾਵ ਲਿਖੋ ।
ਉੱਤਰ-
ਨਸ਼ੀਲੀ ਵਸਤੂਆਂ ਦੇ ਖਿਡਾਰੀਆਂ ‘ਤੇ ਪੈਂਦੇ ਦੋ ਬੁਰੇ ਪ੍ਰਭਾਵ ਹੇਠ ਲਿਖੇ ਅਨੁਸਾਰ ਹਨ-

  • ਫੁਰਤੀ ਘੱਟ ਜਾਂਦੀ ਹੈ ।
  • ਮਾਨਸਿਕ ਸੰਤੁਲਨ ਦੀ ਇਕਾਗਰਤਾ ਘੱਟ ਜਾਂਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਨਸ਼ੀਲੀਆਂ ਵਸਤੂਆਂ ਦੇ ਨਾ ਲਿਖੋ ।
ਉੱਤਰ-
ਨਸ਼ੀਲੀਆਂ ਵਸਤੂਆਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ.

  1. ਸਰਾਬ
  2. ਅਫ਼ੀਮ
  3. ਤਬਾਕੂ
  4. ਭਗ
  5. ਨਾਰਕੋਟਿਕਸ
  6. ਹਸ਼ੀਸ
  7. ਨਸਵਾਰ
  8. ਕੈਫੀਨ
  9. ਐਡਰਵੀਨ
  10. ਐਨਾਬੋਲਿਕ ਸਟੀਰਾਇਡ ।

ਪ੍ਰਸ਼ਨ 2.
ਸ਼ਰਾਬ ਦਾ ਸਿਹਤ ਉੱਤੇ ਕੀ ਅਸਰ ਪੈਂਦਾ ਹੈ ?
ਉੱਤਰ-

  • ਸਾਹ ਦੀ ਗਤੀ ਤੇਜ਼ ਅਤੇ ਸਾਹ ਦੀਆਂ ਦੂਸਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
  • ਸ਼ਰਾਬ ਦਾ ਅਸਰ ਪਹਿਲਾਂ ਦਿਮਾਗ ਉੱਤੇ ਹੁੰਦਾ ਹੈ । ਨਾੜੀ ਪ੍ਰਬੰਧ ਵਿਗੜ ਜਾਂਦਾ ਹੈ ਅਤੇ ਦਿਮਾਗ ਕਮਜ਼ੋਰ ਹੋ ਜਾਂਦਾ ਹੈ । ਮਨੁੱਖ ਦੀ ਸੋਚਣ ਦੀ ਸ਼ਕਤੀ ਘੱਟ ਜਾਂਦੀ ਹੈ ।
  • ਸ਼ਰਾਬ ਪੀਣ ਨਾਲ ਪਾਚਕ ਰਸ ਘੱਟ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ । ਜਿਸ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ ।
  • ਸਰੀਰ ਵਿੱਚ ਗੁਰਦੇ ਕਮਜ਼ੋਰ ਹੋ ਜਾਂਦੇ ਹਨ ।

ਪ੍ਰਸ਼ਨ 3.
ਤੰਬਾਕੂ ‘ਤੇ ਇੱਕ ਨੋਟ ਲਿਖੋ ।
ਉੱਤਰ-
ਸਾਡੇ ਦੇਸ਼ ਵਿੱਚ ਤੰਬਾਕੂ ਪੀਣਾ ਅਤੇ ਤੰਬਾਕੂ ਖਾਣਾ ਇੱਕ ਬਹੁਤ ਬੁਰੀ ਲਾਹਨਤ ਬਣ ਚੁੱਕੀ ਹੈ । ਤੰਬਾਕੂ ਪੀਣ ਦੇ ਵੱਖ-ਵੱਖ ਢੰਗ ਹਨ, ਜਿਵੇਂ ਬੀੜੀ, ਸਿਗਰਟ ਪੀਣਾ, ਸਿਗਾਰ ਪੀਣਾ, ਚਿਲਮ ਪੀਣੀ ਆਦਿ । ਇਸੇ ਤਰ੍ਹਾਂ ਖਾਣ ਦੇ ਢੰਗ ਵੀ ਅਲੱਗ ਹਨ, ਜਿਵੇਂ ਤੰਬਾਕੂ ਵਿੱਚ ਰਲਾ ਕੇ ਸਿੱਧੇ ਮੁੰਹ ਵਿੱਚ ਰੱਖ ਕੇ ਖਾਣਾ ਜਾਂ ਪਾਨ ਵਿੱਚ ਰੱਖ ਕੇ ਖਾਣਾ ਆਦਿ । ਤੰਬਾਕੂ ਵਿੱਚ ਖ਼ਤਰਨਾਕ ਜ਼ਹਿਰ ਨਿਕੋਟੀਨ (Nicotine) ਹੁੰਦਾ ਹੈ । ਇਸ ਤੋਂ ਇਲਾਵਾ ਅਮੋਨੀਆ ਕਾਰਬਨ ਡਾਈਆਕਸਾਈਡ ਆਦਿ ਵੀ ਹੁੰਦੀਆਂ ਹਨ । ਨਿਕੋਟੀਨ ਦਾ ਬੁਰਾ ਅਸਰ ਸਿਰ ‘ਤੇ ਪੈਂਦਾ ਹੈ ਜਿਸ ਨਾਲ ਸਿਰ ਚਕਰਾਉਣ ਲੱਗ ਜਾਂਦਾ ਹੈ ਅਤੇ ਫਿਰ ਦਿਲ ਤੇ ਅਸਰ ਕਰਦਾ ਹੈ |

PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

ਪ੍ਰਸ਼ਨ 4.
ਅਫ਼ੀਮ ਦੇ ਸਰੀਰ ‘ਤੇ ਪੈਣ ਵਾਲੇ ਮਾਰੂ ਪ੍ਰਭਾਵ ਦੱਸੋ ।
ਉੱਤਰ-

  • ਪਾਚਨ ਸ਼ਕਤੀ ਖ਼ਰਾਬ ਹੋ ਜਾਂਦੀ ਹੈ ।
  • ਚਿਹਰਾ ਪੀਲਾ ਪੈ ਸਕਦਾ ਹੈ ।
  • ਖੇਡ ਦਾ ਮੈਦਾਨ ਲੜਾਈ ਦਾ ਮੈਦਾਨ ਬਣ ਜਾਂਦਾ ਹੈ ।
  • ਕਦਮ ਲੜਖੜਾਉਦੇ ਹਨ ।

ਪ੍ਰਸ਼ਨ 5.
ਨਸ਼ੇ ਕਰਨ ਦੇ ਕੋਈ ਦੋ ਕਾਰਨ ਲਿਖੋ ।
ਉੱਤਰ-

  • ਬੇਰੁਜ਼ਗਾਰੀ-ਬੇਰੁਜ਼ਗਾਰੀ ਵੀ ਨਸ਼ਿਆਂ ਦੇ ਵੱਧ ਰਹੇ ਰੁਝਾਨ ਦਾ ਵੱਡਾ ਕਾਰਨ ਹੈ । ਜਦੋਂ ਖਿਡਾਰੀ ਨੂੰ ਨੌਕਰੀ | ਨਾ ਮਿਲਣ ਤੇ ਉਸਦਾ ਝੁਕਾਅ ਨਸ਼ਿਆਂ ਵੱਲ ਹੋ ਜਾਂਦਾ ਹੈ ।
  • ਦੋਸਤਾਂ ਵੱਲੋਂ ਦਬਾਓ-ਖਿਡਾਰੀਆਂ ਨੂੰ ਉਸਦੇ ਸਾਥੀਆਂ ਦੁਆਰਾ ਨਸ਼ੇ ਦੀ ਇੱਕ ਦੋ ਦਫ਼ਾ ਵਰਤੋਂ ਕਰਨ ਲਈ ਦਬਾਅ ਪਾਇਆ ਜਾਂਦਾ ਹੈ ਅਤੇ ਨਸ਼ਿਆਂ ਨੂੰ ਮਜ਼ੇਦਾਰ ਚੀਜ਼ ਦੱਸ ਕੇ ਉਸ ਨੂੰ ਨਸ਼ਾ ਕਰਵਾਇਆ ਜਾਂਦਾ ਹੈ ।

ਪ੍ਰਸ਼ਨ 6.
ਨਸ਼ਿਆਂ ਦਾ ਖਿਡਾਰੀ, ਪਰਿਵਾਰ, ਸਮਾਜ ਅਤੇ ਦੇਸ਼ ‘ਤੇ ਪ੍ਰਭਾਵ ਲਿਖੋ ।
ਉੱਤਰ-
ਨਸ਼ਾ ਇੱਕ ਅਜਿਹਾ ਨਾਮੁਰਾਦ ਪਦਾਰਥ ਹੈ । ਜਿਸ ਦੀ ਵਰਤੋਂ ਕਰਨ ਵਾਲਾ ਵਿਅਕਤੀ ਆਪਣੀ ਸੁੱਧ ਖੋ ਬੈਠਦਾ ਹੈ । ਉਹ ਆਪਣੀ ਸਿਹਤ ਤਾਂ ਖ਼ਰਾਬ ਕਰਦਾ ਹੀ ਹੈ ਬਲਕਿ ਆਪਣੇ ਪਰਿਵਾਰ ਦਾ ਜਿਉਣਾ ਵੀ ਮੁਹਾਲ ਕਰ ਦਿੰਦਾ ਹੈ । ਉਹ ਆਪਣੇ ਨਸ਼ੇ ਦੀ ਪੂਰਤੀ ਲਈ ਹਰ ਗ਼ਲਤ ਤਰੀਕਾ ਵਰਤਦਾ ਹੈ । ਜਿਸ ਕਰਕੇ ਪਰਿਵਾਰ ਵਿੱਚ ਕਲੇਸ਼ ਰਹਿੰਦਾ ਹੈ ! ਜਿਸ ਦਾ ਮਾਰੂ ਪ੍ਰਭਾਵ ਬੱਚੇ ਦੇ ਵਾਧੇ ਅਤੇ ਵਿਕਾਸ ‘ਤੇ ਪੈਂਦਾ ਹੈ । ਸਮਾਜ ਵਿੱਚ ਵਿਅਕਤੀ ਦੀ ਇੱਜ਼ਤ ਖ਼ਤਮ ਹੋ ਜਾਂਦੀ ਹੈ ।
ਹਰ ਕੋਈ ਅਜਿਹੇ ਨਸ਼ੇੜੀ ਵਿਅਕਤੀ ਤੋਂ ਦੂਰ ਰਹਿੰਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਨਸ਼ੀਲੀਆਂ ਵਸਤੂਆਂ ਦੇ ਸਰੀਰ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵਰਣਨ ਕਰੋ ।
ਉੱਤਰ-
ਸ਼ਰਾਬ, ਅਫ਼ੀਮ, ਤੰਬਾਕੂ, ਹਸ਼ੀਸ਼ ਆਦਿ ਨਸ਼ੀਲੀਆਂ ਵਸਤੂਆਂ ਹਨ । ਇਨ੍ਹਾਂ ਦੀ ਵਰਤੋਂ ਨਾਲ ਭਾਵੇਂ ਹੀ ਕੁੱਝ ਸਮੇਂ ਦੇ ਲਈ ਵੱਧ ਕੰਮ ਲਿਆ ਜਾ ਸਕਦਾ ਹੈ ਪਰ ਵੱਧ ਕੰਮ ਨਾਲ ਮਨੁੱਖ ਰੋਗ ਦਾ ਸ਼ਿਕਾਰ ਹੋ ਕੇ ਮੌਤ ਨੂੰ ਪ੍ਰਾਪਤ ਕਰਦਾ ਹੈ । ਇਨ੍ਹਾਂ ਮਾਰੂ ਨਸ਼ਿਆਂ ਵਿੱਚੋਂ ਕੁੱਝ ਨਸ਼ੇ ਤਾਂ ਕੋੜ੍ਹ ਦੇ ਰੋਗ ਤੋਂ ਵੀ ਬੁਰੇ ਹਨ । ਸ਼ਰਾਬ, ਤੰਬਾਕੂ, ਅਫ਼ੀਮ, ਭੰਗ, ਹਸ਼ੀਸ਼, ਐਡਰਨਵੀਨ ਅਤੇ ਕੈਫ਼ੀਨ ਅਜਿਹੀਆਂ ਨਸ਼ੀਲੀਆਂ ਵਸਤੂਆਂ ਹਨ, ਇਨ੍ਹਾਂ ਦਾ ਸੇਵਨ ਸਿਹਤ ਦੇ ਲਈ ਬਹੁਤ ਹੀ ਹਾਨੀਕਾਰਕ ਹੈ । ਨਸ਼ੀਲੀਆਂ ਵਸਤੂਆਂ ਦੇ ਸਰੀਰ ਤੇ ਪੈਣ ਵਾਲੇ ਮਾੜੇ ਪ੍ਰਭਾਵ ਹੇਠ ਲਿਖੇ ਹਨ

  • ਕਦਮ ਲੜਖੜਾਉਂਦੇ ਹਨ ।
  • ਮਾਨਸਿਕ ਸੰਤੁਲਨ ਖ਼ਰਾਬ ਹੋ ਜਾਂਦਾ ਹੈ ।
  • ਖੇਡ ਦਾ ਮੈਦਾਨ ਲੜਾਈ ਦਾ ਮੈਦਾਨ ਬਣ ਜਾਂਦਾ ਹੈ ।
  • ਚਿਹਰਾ ਪੀਲਾ ਪੈ ਸਕਦਾ ਹੈ ।
  • ਪੇਸ਼ੀਆਂ ਦੇ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ ।
  • ਪਾਚਨ ਸ਼ਕਤੀ ਖ਼ਰਾਬ ਹੋ ਜਾਂਦੀ ਹੈ ।
  • ਕਈ ਕਿਸਮ ਦੇ ਪੇਟ ਦੇ ਰੋਗ ਲੱਗ ਜਾਂਦੇ ਹਨ ।
  • ਤੇਜ਼ਾਬੀ ਅੰਸ਼ ਜਿਗਰ ਦੀ ਸ਼ਕਤੀ ਘੱਟ ਕਰਦੇ ਹਨ ।
  • ਖਿਡਾਰੀਆਂ ਦੀ ਯਾਦ-ਸ਼ਕਤੀ ਘੱਟ ਜਾਂਦੀ ਹੈ ।
  • ਅੱਖਾਂ ਦੀਆਂ ਪੁਤਲੀਆਂ ਸੁੰਗੜ ਜਾਂਦੀਆਂ ਹਨ ਅਤੇ ਕੋਈ ਵੀ ਵਸਤੂ ਸਾਫ਼ ਦਿਖਾਈ ਨਹੀਂ ਦਿੰਦੀ ।
  • ਖੇਡ ਦੇ ਮੈਦਾਨ ਵਿੱਚ ਖਿਡਾਰੀ ਖੇਡ ਦਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ ਹੈ ।
  • ਕੈਂਸਰ ਅਤੇ ਦਮੇ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
  • ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ ।
  • ਛਾਤੀ ਵਿੱਚ ਦਰਦ ਮਹਿਸੂਸ ਹੁੰਦਾ ਰਹਿੰਦਾ ਹੈ ।
  • ਕੋਈ ਵੀ ਨਿਰਣਾ ਲੈਣ ਦੀ ਕਾਬਲੀਅਤ ਘੱਟ ਜਾਂਦੀ ਹੈ ।
  • ਡਰ, ਘਬਰਾਹਟ ਅਤੇ ਬਿਮਾਰੀ ਦੀ ਹਾਲਤ ਮਹਿਸੂਸ ਹੁੰਦੀ ਹੈ ।

ਪ੍ਰਸ਼ਨ 2.
ਡੋਪਿੰਗ ਕਿਸ ਨੂੰ ਕਹਿੰਦੇ ਹਨ ? ਬਲੱਡ ਡੋਪਿੰਗ ਤੇ ਜੀਨ ਡੋਪਿੰਗ ਬਾਰੇ ਜਾਣਕਾਰੀ ਦਿਓ ।
ਉੱਤਰ-
ਡੋਪਿੰਗ ਤੋਂ ਭਾਵ ਹੈ ਅਜਿਹੇ ਕੁੱਝ ਸ਼ਕਤੀ ਵਧਾਓ ਤਰੀਕਿਆਂ ਦੀ ਵਰਤੋਂ ਕਰਨਾ ਜਿਸ ਨਾਲ ਖੇਡ ਪ੍ਰਫਾਰਮੈਂਸ ਨੂੰ ਵਧਾਇਆ ਜਾ ਸਕਦਾ ਹੈ । ਅੰਤਰ-ਰਾਸ਼ਟਰੀ ਉਲੰਪਿਕ ਕਮੇਟੀ ਅਨੁਸਾਰ, “ਕੋਈ ਅਜਿਹਾ ਤਰੀਕਾ ਜਾਂ ਪਦਾਰਥ ਜੋ ਅਥਲੀਟ ਦੁਆਰਾ ਆਪਣੀ ਪ੍ਰਫਾਰਮੈਂਸ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ । ਉਸ ਨੂੰ ਡੋਪਿੰਗ ਕਿਹਾ ਜਾਂਦਾ ਹੈ । ਬਲੱਡ ਡੋਪਿੰਗ-ਇਸ ਵਿੱਚ ਖਿਡਾਰੀ ਆਪਣਾ ਖੁਨ ਮੁਕਾਬਲੇ ਤੋਂ ਕੁੱਝ ਦਿਨ ਪਹਿਲਾਂ ਕੱਢ ਕੇ ਸੁਰੱਖਿਅਤ ਰੱਖ ਲੈਂਦੇ ਹਨ । ਇਸ ਦੌਰਾਨ ਖੂਨ ਦੀ ਘਾਟ ਨੂੰ ਸਰੀਰ ਆਪਣੇ ਆਪ ਲਾਲ ਰਕਤਾਣੂ ਪੈਦਾ ਕਰਕੇ ਪੂਰਾ ਕਰ ਲੈਂਦਾ ਹੈ । ਮੁਕਾਬਲੇ ਤੋਂ ਪਹਿਲਾਂ ਇਹ ਕੱਢ ਕੇ ਰੱਖਿਆ ਖੁਨ ਦੁਬਾਰਾ ਸਰੀਰ ਵਿੱਚ ਚੜ੍ਹਾ ਦਿੱਤਾ ਜਾਂਦਾ ਹੈ ।

PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

ਇਸ ਨਾਲ ਸਰੀਰ ਵਿੱਚ ਆਕਸੀਜਨ ਲੈ ਕੇ ਜਾਣ ਵਾਲੇ ਤੱਤਾਂ (ਹੋਮੋਗਲੋਬਿਨ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਲੰਮੀਆਂ ਦੌੜਾਂ ਵਿੱਚ ਫਾਇਦਾ ਹੁੰਦਾ ਹੈ ।
ਜੀਨ ਡੋਪਿੰਗ-ਜੀਨ ਡੋਪਿੰਗ ਵਿੱਚ ਆਪਣੇ ਸਰੀਰ ਦੀ ਸਮਰੱਥਾ ਨੂੰ ਵਧਾਉਣ ਲਈ ਆਪਣੇ ਹੀ ਜੀਨਜ਼ ਨੂੰ ਮੌਡੀਫਾਈ ਕੀਤਾ ਜਾਂਦਾ ਹੈ । ਇਸ ਡੋਪਿੰਗ ਨਾਲ ਮਾਸਪੇਸ਼ੀਆਂ ਵਿਚ ਵਾਧਾ ਹੁੰਦਾ ਹੈ | ਸਰੀਰ ਦੀ ਸਹਿਣ ਸ਼ਕਤੀ ਵੱਧਦੀ ਹੈ ਅਤੇ ਵੱਧ ਦਰਦ ਸਹਿਣ ਕਰਨ ਦੀ ਸ਼ਕਤੀ ਆਦਿ ਵੱਧਦੀ ਹੈ ।

PSEB 12th Class General English Book Solutions A Rainbow of English | PSEB 12th Class English Guide

Punjab State Board Syllabus A Rainbow of English 12 Class PSEB Solutions Pdf, General English Class 12 PSEB Solutions, English Guide for Class 12 PSEB Pdf Free Download is part of PSEB Solutions for Class 12.

A Rainbow of English 12 Class Solutions PSEB | General English Class 12 PSEB Solutions

English Guide for Class 12 PSEB Pdf Free Download | General English Class 12 PSEB Book

A Rainbow of English 12 Class PSEB Solutions Pdf

A Rainbow of English 12 Class Guide Prose

A Rainbow of English 12 Class Solutions PSEB Poetry

General English Class 12 PSEB Solutions Supplementary Reading

PSEB 12th Class English Grammar & Composition

PSEB 12th Class English Grammar

PSEB 12th Class English Composition

General English Class 12 PSEB Syllabus

Class – XII
General English
(2021-22)

Time: 3hrs

Theory: 80 Marks
IA: 20 Marks
(Listening and Speaking skills-based practical: 18 marks and Book bank: 2 marks)
Total: 100 Marks

Syllabus

Unseen Passages For Testing Reading Skills
Text Book

Section A (Lessons for Intensive Study)

1. Hassan’s Attendance Problem – Sudha Murthy
2. The March King – Katherine Little Bakeless
3. Thinking Out of the Box: Lateral Thinking – Adapted from the article from the Internet
4. On Saying ‘Please’ – A. G. Gardiner
5. The Story of My Life – Helen Keller
6. Two Gentlemen of Verona – A. J. Cronin
7. In Celebration of Being Alive – Dr. Christian Barnard
8. Gadari Babas in Kalapani Jail – Dr. Harish Puri

Section B (Poetry)

1. Prayer of the Woods – Anonymous
2. On Friendship – Khalil Gibran
3. The Echoing Green – William Blake
4. Once upon a Time – Gabriel Okara
5. Father Returning home – Dilip Chitre
6. The Road Not Taken – Robert Frost
7. On His Blindness – John Milton

Section C (Lessons for Extensive Study)

1. The School for Sympathy – E. V. Lucas
2. A Chamelon – Anton Chekhov
3. Bholi – K.A. Abbas
4. The Gold Frame – R.K. Luxman
5. The Barber’s Trade Union – Mulk Raj Anand
6. The Bull beneath the Earth – K.S. Virk

Grammar, Composition & Translation

Grammar

1. Determiners
2. Use of Non-finites (Infinitives, Gerunds, Participles)
3. Transformation of Sentences
4. Voice
5. Narration

Composition

1. Precis writing
2. Letter writing (Official/Business/To Editors)
3. Applications
4. Explaining Newspaper Headlines
5. E-Mail writing

Translation from English to Hindi/Punjabi and Translation from Hindi/ Punjabi to English.

From Chapter 18 The Art of Translation given in the book English Grammar And Composition for XI and XII

Note: Following two lessons & one poem has been deleted from the syllabus from the academic session 2020-21 onwards.

  • Robots and People – Isaac Asimov
  • On Giving Advice – Joseph Addison
  • Cheerfulness Taught by Reason – Elizabeth Barret Browning

PSEB 11th Class Physical Education Solutions Chapter 4 ਯੋਗ

Punjab State Board PSEB 11th Class Physical Education Book Solutions Chapter 4 ਯੋਗ Textbook Exercise Questions, and Answers.

PSEB Solutions for Class 11 Physical Education Chapter 4 ਯੋਗ

Physical Education Guide for Class 11 PSEB ਯੋਗ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਆਸਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ ? (How many types of Asanas are there ?)
ਉੱਤਰ-
ਆਸਣ ਦੋ ਤਰ੍ਹਾਂ ਦੇ ਹੁੰਦੇ ਹਨ-

  1. ਧਿਆਨਾਤਮਿਕ ਆਸਣ (Meditative Asanas)
  2. ਆਰਾਮਦਾਇਕ ਆਸਣ (Relaxative Asanas)

ਪ੍ਰਸ਼ਨ 2.
ਯੋਗ ਦੀ ਪਰਿਭਾਸ਼ਾ, ਅਰਥ ਅਤੇ ਮਹੱਤਤਾ ਬਾਰੇ ਦੱਸੋ । (Give definition, meaning and importance of Yoga.)
ਉੱਤਰ-
ਯੋਗ ਦਾ ਅਰਥ (Meaning of Yoga)
ਭਾਰਤ ਦੇ ਵਿਦਵਾਨਾਂ ਨੇ ਆਤਮ-ਸ਼ਕਤੀ ਰਾਹੀਂ ਸੰਸਾਰ ਨੂੰ ਯੋਗ ਵਿਗਿਆਨ ਤੋਂ ਜਾਣੂ ਕਰਵਾਇਆ ਅਤੇ ਉਹਨਾਂ ਵਿਚ ਦੱਸਿਆ ਕਿ ਮਨੁੱਖ ਦਾ ਸਰੀਰ ਅਤੇ ਮਨ ਵੱਖਰੇ ਹਨ ਜੋ ਕਿ ਉਸ ਨੂੰ ਅਲੱਗ-ਅਲੱਗ ਦਿਸ਼ਾ ਵੱਲ ਖਿੱਚਦੇ ਹਨ ਜਿਸ ਕਰਕੇ ਮਨੁੱਖ ਦੀਆਂ ਸਰੀਰਕ ਅਤੇ ਮਾਨਸਿਕ ਸ਼ਕਤੀਆਂ ਦਾ ਵਿਕਾਸ ਰੁਕ ਜਾਂਦਾ ਹੈ । ਸਰੀਰ ਅਤੇ ਮਨ ਨੂੰ ਇਕਾਗਰ ਕਰਕੇ ਪਰਮਾਤਮਾ ਨਾਲ ਇਕਮਿਕ ਹੋਣ ਦਾ ਰਸਤਾ ਦੱਸਿਆ, ਜਿਸ ਨੂੰ ਯੋਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਯੋਗ ਸੰਸਕ੍ਰਿਤ ਭਾਸ਼ਾ ਦੇ ਸ਼ਬਦ ‘ਯੁਜ’ ਤੋਂ ਬਣਿਆ ਹੈ ਜਿਸ ਦਾ ਅਰਥ ਜੋੜ ਜਾਂ ਮੇਲ ਹੈ । ਇਸ ਤਰ੍ਹਾਂ ਸਰੀਰ ਅਤੇ ਮਨ ਦੇ ਮੇਲ ਨੂੰ ਯੋਗ ਕਹਿੰਦੇ ਹਨ | ਯੋਗ ਉਹ ਕਿਰਿਆ ਜਾਂ ਸਾਧਨ ਹੈ ਜਿਸ ਨਾਲ ਆਤਮਾ ਪਰਮਾਤਮਾ ਨਾਲ ਮਿਲਦੀ ਹੈ ।

ਇਤਿਹਾਸ (History) – ਯੋਗ ਸ਼ਬਦ ਬਹੁਤ ਸਮੇਂ ਤੋਂ ਪ੍ਰਚਲਿਤ ਹੈ। ਗੀਤਾ ਵਿਚ ਵੀ ਯੋਗ ਬਾਰੇ ਬਹੁਤ ਲਿਖਿਆ ਮਿਲਦਾ ਹੈ । ਰਮਾਇਣ ਅਤੇ ਮਹਾਂਭਾਰਤ ਯੁੱਧ ਵਿਚ ਵੀ ਇਸ ਸ਼ਬਦ ਦੀ ਬੜੀ ਵਰਤੋਂ ਹੋਈ ਹੈ । ਇਹਨਾਂ ਪਵਿੱਤਰ ਗ੍ਰੰਥਾਂ ਵਿਚ ਯੋਗ ਨਾਲ ਮੁਕਤੀ (Moksh) ਹਾਸਲ ਕਰਨ ਬਾਰੇ ਵਿਸਥਾਰ ਪੂਰਵਕ ਲਿਖਿਆ ਮਿਲਦਾ ਹੈ । ਇਹਨਾਂ ਵਿਦਵਾਨਾਂ ਵਿਚੋਂ ਪ੍ਰਸਿੱਧ ਵਿਦਵਾਨ ਪਾਤੰਜਲੀ ਹੈ ਜਿਸ ਨੇ ਯੋਗ-ਵਿਗਿਆਨ ‘ਤੇ ਲਿਖਿਆ ਪਰ ਯੋਗ ਦੇ ਅਰਥਾਂ ਵਿਚ ਸਮਾਨਤਾ ਨਹੀਂ | ਪਾਤੰਜਲੀ ਅਨੁਸਾਰ, “ਚਿੱਤ ਦੀ ਵਿਰਤੀ ਤੇ ਨਿਰੋਧ ਹੀ ਯੋਗ ਹੈ ।’

(According to Patanjali, “Yoga has been defined as the Nirodh of the virti of the citta (mind).”) ਗੀਤਾ ਵਿਚ ਭਗਵਾਨ ਕ੍ਰਿਸ਼ਨ ਨੇ ਲਿਖਿਆ ਹੈ ਕਿ ਠੀਕ ਢੰਗ ਨਾਲ ਕੰਮ ਕਰਨਾ ਹੀ ਯੋਗ ਹੈ ।

ਡਾ. ਸੰਪੂਰਨਾਨੰਦ (Dr. Sampurnanand) ਅਨੁਸਾਰ, “ਯੋਗ ਅਧਿਆਤਮਿਕ ਕਾਮਧੇਨੁ ਹੈ ਜਿਸ ਤੋਂ ਜੋ ਮੰਗੋ ਮਿਲਦਾ ਹੈ । ਸ੍ਰੀ ਵਿਆਸ ਜੀ (Shri Vyas ji) ਨੇ ਲਿਖਿਆ ਹੈ, “ਯੋਗ ਦਾ ਅਰਥ ਸਮਾਧੀ ਹੈ।”

ਉਪਰੋਕਤ ਵਿਚਾਰਾਂ ਤੋਂ ਪਤਾ ਚਲਦਾ ਹੈ ਕਿ ਯੋਗ ਦਾ ਸ਼ਬਦੀ ਭਾਵ ਜੋੜਨਾ ਹੈ । ਮਨੁੱਖੀ ਸਰੀਰ ਤੰਦਰੁਸਤ ਅਤੇ ਮਨ ਸ਼ੁੱਧ ਹੋਣ ਨਾਲ ਉਸ ਦਾ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ । ਯੋਗ ਰਾਹੀਂ ਸਰੀਰ ਅਰੋਗ ਹੋ ਜਾਂਦਾ ਹੈ ਅਤੇ ਮਨ ਦੀ ਇਕਾਗਰਤਾ ਵੱਧਦੀ ਹੈ । ਜਿਸ ਨਾਲ ਆਤਮਾ ਦਾ ਪਰਮਾਤਮਾ ਨਾਲ ਇਕਮਿਕ ਹੋਣਾ ਆਸਾਨ ਹੋ ਜਾਂਦਾ ਹੈ ।

‘‘ਯੋਗ ਵਿਗਿਆਨ ਨਾਲ ਮਨੁੱਖ ਸਰੀਰਕ, ਮਾਨਸਿਕ, ਬੌਧਿਕ ਅਤੇ ਅਧਿਆਤਮਿਕ ਤੌਰ ‘ਤੇ ਪੂਰਨ ਵਿਕਾਸ ਕਰ ਲੈਂਦਾ ਹੈ ।

(Yoga can be defined “Science of healthy and better Living physically, mentally, intellectually and spiritually.”)
ਇਸ ਤਰ੍ਹਾਂ ਆਤਮਾ ਦਾ ਪਰਮਾਤਮਾ ਨਾਲ ਮੇਲ ਯੋਗ ਹੈ । ਇਸ ਮਧੁਰ ਮੇਲ ਦਾ ਮਾਧਿਅਮ ਸਰੀਰ ਹੈ । ਤੰਦਰੁਸਤ ਅਤੇ ਸ਼ਕਤੀਸ਼ਾਲੀ ਸਰੀਰ ਦੇ ਸਦਕੇ ਹੀ ਆਤਮਾ ਦਾ ਪਰਮਾਤਮਾ ਨਾਲ ਮੇਲ ਹੋ ਸਕਦਾ ਹੈ ਅਤੇ ਉਸ ਸਰਬ ਸ਼ਕਤੀਮਾਨ ਦੇ ਦਰਸ਼ਨ ਹੋ ਸਕਦੇ ਹਨ | ਯੋਗ ਸਰੀਰ ਨੂੰ ਤੰਦਰੁਸਤ ਅਤੇ ਸ਼ਕਤੀਸ਼ਾਲੀ ਬਣਾਉਂਦਾ ਹੈ ਜਿਸ ਕਰਕੇ ਯੋਗ ਆਤਮਾ ਪਰਮਾਤਮਾ ਨਾਲ ਇਕਮਿਕ ਕਰਨ ਦਾ ਵੱਡਾ ਸਾਧਨ ਹੈ । ਈਸ਼ਵਰ ਅਲੌਕਿਕ ਗੁਣਕਰਮ ਅਤੇ ਵਿਦਿਆਯੁਕਤ ਹੈ । ਇਹ ਆਕਾਸ਼ ਦੇ ਸਮਾਨ ਵਿਆਪਕ ਹੈ । ਜੀਵ ਅਤੇ ਈਸ਼ਵਰ ਵਿਚ ਇੱਕ ਦੂਸਰੇ ਨਾਲ ਸੰਬੰਧ ਹੋਣਾ ਜ਼ਰੂਰੀ ਹੈ । ਯੋਗ ਇਹਨਾਂ ਸੰਬੰਧਾਂ ਨੂੰ ਮਜ਼ਬੂਤ ਕਰਨ ਵਿਚ ਸਹਾਇਕ ਹੁੰਦਾ ਹੈ ।

ਯੋਗ ਦਾ ਮਹੱਤਵ (Importance of Yoga)
ਯੋਗ ਵਿਗਿਆਨ ਦੀ ਮਨੁੱਖੀ ਜੀਵਨ ਲਈ ਬਹੁਤ ਮਹੱਤਤਾ ਹੈ । ਯੋਗ ਭਾਰਤ ਦਾ ਹੀ ਨਹੀਂ, ਸਗੋਂ ਦੁਨੀਆਂ ਦਾ ਪ੍ਰਾਚੀਨ ਗਿਆਨ ਹੈ । ਦੇਸ਼ਾਂ-ਵਿਦੇਸ਼ਾਂ ਵਿਚ ਡਾਕਟਰਾਂ ਅਤੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਨੇ ਇਸ ਗਿਆਨ ਦਾ ਸਿੱਕਾ ਮੰਨਿਆ ਹੈ । ਯੋਗ ਨਾਲ ਸਰੀਰ ਅਤੇ ਮਨ ਤੰਦਰੁਸਤ ਰਹਿੰਦਾ ਹੈ ਅਤੇ ਇਸਦੇ ਨਾਲ-ਨਾਲ ਨਾੜੀਆਂ ਵੀ ਲਚਕਦਾਰ ਅਤੇ ਮਜ਼ਬੂਤ ਰਹਿੰਦੀਆਂ ਹਨ । ਯੋਗ ਸਰੀਰ ਨੂੰ ਬਿਮਾਰੀ ਤੋਂ ਦੂਰ ਰੱਖਦਾ ਹੈ ਅਤੇ ਜੇ ਕੋਈ ਬਿਮਾਰੀ ਲੱਗ ਜਾਵੇ ਤਾਂ ਉਸ ਨੂੰ ਆਸਣ ਜਾਂ ਯੋਗ ਦੀਆਂ ਦੁਸਰੀਆਂ ਕਿਰਿਆਵਾਂ ਨਾਲ ਠੀਕ ਕੀਤਾ ਜਾ ਸਕਦਾ ਹੈ । ਜਿੱਥੇ ਯੋਗ ਮਨੁੱਖ ਨੂੰ ਤੰਦਰੁਸਤ, ਸੁੰਦਰ ਅਤੇ ਸ਼ਕਤੀਸ਼ਾਲੀ ਬਣਾਉਂਦਾ ਹੈ, ਉੱਥੇ ਇਹ ਸ਼ਖ਼ਸੀਅਤ ਨੂੰ ਚਾਰ ਚੰਨ ਲਾ ਦਿੰਦਾ ਹੈ ।

ਸੱਚ ਤਾਂ ਇਹ ਹੈ ਕਿ ਯੋਗ ਸਾਨੂੰ ਉਸ ਦੁਨੀਆਂ ਵਿਚ ਲੈ ਜਾਂਦਾ ਹੈ ਜਿੱਥੇ ਜੀਵਨ ਹੈ, ਤੰਦਰੁਸਤੀ ਹੈ, ਪਰਮ ਸੁੱਖ ਹੈ, ਮਨ ਦੀ ਸ਼ਾਂਤੀ ਹੈ । ਯੋਗ ਤਾਂ ਗਿਆਨ ਦੀ ਉਹ ਗੰਗਾ ਹੈ ਜਿਸ ਦੀ ਹਰੇਕ ਬੂੰਦ ਵਿਚ ਰੋਗ ਨਸ਼ਟ ਕਰਨ ਦੀ ਸ਼ਕਤੀ ਹੈ । ਯੋਗ ਪਰਮਾਤਮਾ ਦੇ ਨਾਲ ਮਿਲਣ ਦਾ ਸਰਵਉੱਤਮ ਸਾਧਨ ਹੈ | ਸਰੀਰ ਆਤਮਾ ਅਤੇ ਪਰਮਾਤਮਾ ਦੇ ਮਿਲਣ ਦਾ ਮਾਧਿਅਮ ਹੈ । ਇਕ ਤੰਦਰੁਸਤ ਸਰੀਰ ਦੁਆਰਾ ਹੀ ਪਰਮਾਤਮਾ ਦੇ ਦਰਸ਼ਨ ਕੀਤੇ ਜਾ ਸਕਦੇ ਹਨ | ਯੋਗ ਮਨੁੱਖ ਨੂੰ ਤੰਦਰੁਸਤ ਅਤੇ ਸ਼ਕਤੀਸ਼ਾਲੀ ਬਣਾਉਣ ਦੇ ਨਾਲ ਉਸ ਨੂੰ ਸੁਯੋਗ ਅਤੇ ਗੁਣੀ ਵੀ ਬਣਾਉਂਦਾ ਹੈ । ਇਹ ਸਾਡੇ ਵਿਚ ਸ਼ਕਤੀ ਪੈਦਾ ਕਰਦਾ ਹੈ । ਯੋਗ ਕੇਵਲ ਰੋਗੀ ਵਿਅਕਤੀਆਂ ਲਈ ਹੀ ਲਾਭਕਾਰੀ ਨਹੀਂ, ਸਗੋਂ ਸਵਸਥ ਮਨੁੱਖ ਵੀ ਇਸ ਦੇ ਅਭਿਆਸ ਤੋਂ ਲਾਭ ਉਠਾ ਸਕਦੇ ਹਨ । ਯੋਗ ਹਰ ਇੱਕ ਉਮਰ ਦੇ ਵਿਅਕਤੀਆਂ ਲਈ ਗੁਣਕਾਰੀ ਹੈ ।

ਯੋਗ ਦੇ ਅਭਿਆਸ ਨਾਲ ਸਰੀਰ ਦੇ ਸਾਰੇ ਅੰਗ ਠੀਕ ਤਰ੍ਹਾਂ ਕੰਮ ਕਰਨ ਲੱਗ ਪੈਂਦੇ ਹਨ | ਯੋਗ ਅਭਿਆਸ ਨਾਲ ਮਾਸ-ਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਦਿਮਾਗੀ ਸੰਤੁਲਨ ਵਧਦਾ ਹੈ । ਯੋਗ ਦੀ ਜ਼ਰੂਰਤ ਅੱਜ ਦੇ ਯੁੱਗ ਵਿਚ ਵੀ ਉਨੀ ਹੀ ਹੈ ਜਿੰਨੀ ਪਹਿਲਾਂ ਦੇ ਯੁੱਗ ਵਿਚ ਸੀ । ਸਾਡੇ ਦੇਸ਼ ਨਾਲੋਂ ਬਾਹਰਲੇ ਦੇਸ਼ਾਂ ਵਿਚ ਇਸ ਖੇਤਰ ਵਿਚ ਬਹੁਤ ਉੱਨਤੀ ਹੋਈ ਹੈ । ਉਨ੍ਹਾਂ ਦੇਸ਼ਾਂ ਵਿਚ ਮਨ ਦੀ ਸ਼ਾਂਤੀ ਵਾਸਤੇ ਇਸ ਦਾ ਬਹੁਤ ਪ੍ਰਚਾਰ ਹੁੰਦਾ ਹੈ ਅਤੇ ਉਨ੍ਹਾਂ ਦੇਸ਼ਾਂ ਵਿਚ ਯੋਗ ਦੇ ਖੇਤਰ ਵਿਚ ਬਹੁਤ ਵਿਦਵਾਨ ਹਨ । ਇਹ ਧਾਰਨਾ ਵੀ ਗ਼ਲਤ ਹੈ ਕਿ ਅੱਜ-ਕਲ੍ਹ ਦੇ ਲੋਕ ਯੋਗ ਕਰਨ ਦੇ ਕਾਬਲ ਨਹੀਂ ਰਹੇ। ਅੱਜ ਦੇ ਯੁੱਗ ਵਿਚ ਵੀ ਮਨੁੱਖ ਯੋਗ ਤੋਂ ਪੂਰਾ ਲਾਭ ਉਠਾ ਸਕਦਾ ਹੈ ।

ਯੋਗ-ਵਿਗਿਆਨ ਵਿਅਕਤੀ ਦੇ ਸਰਵ-ਪੱਖੀ ਵਿਕਾਸ ਵਿਚ ਇਸ ਤਰ੍ਹਾਂ ਯੋਗਦਾਨ ਦਿੰਦਾ ਹੈ-
1. ਮਨੁੱਖ ਦੀਆਂ ਸਰੀਰਕ, ਮਾਨਸਿਕ ਅਤੇ ਬੁਨਿਆਦੀ ਸ਼ਕਤੀਆਂ ਦਾ ਵਿਕਾਸ (Development of Physical, Mental and Latent Powers of Man) – ਯੋਗ ਗਿਆਨ ਨਾਲ ਮਨੁੱਖ ਅਰੋਗ ਰਹਿ ਕੇ ਲੰਮੀ ਉਮਰ ਭੋਗਦਾ ਹੈ । ਯੋਗ, ਨਿਯਮ ਅਤੇ ਆਸਣ ਵਿਅਕਤੀ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿਚ ਸਹਾਈ ਹੁੰਦੇ ਹਨ | ਆਸਣਾਂ ਵਿਚ ਸਰੀਰਕ ਕਿਰਿਆਵਾਂ ਦੇ ਕਰਨ ਨਾਲ ਮਨੁੱਖ ਦੇ ਸਰੀਰ ਦੇ ਸਾਰੇ ਅੰਗ ਹਰਕਤ ਵਿਚ ਆ ਜਾਂਦੇ ਹਨ । ਇਸ ਨਾਲ ਉਨ੍ਹਾਂ ਦਾ ਵਿਕਾਸ ਹੁੰਦਾ ਹੈ । ਇਸ ਤੋਂ ਇਲਾਵਾ ਇਹਨਾਂ ਦਾ ਸਰੀਰ ਸੰਸਥਾਨਾਂ, ਜਿਵੇਂ ਪਾਚਨ-ਸੰਸਥਾਨ, ਸਾਹ ਸੰਸਥਾਨ ਅਤੇ ਮਾਸਪੇਸ਼ੀ ਸੰਸਥਾਨ ‘ਤੇ ਵੀ ਚੰਗਾ ਪ੍ਰਭਾਵ ਪੈਂਦਾ ਹੈ ਅਤੇ ਵਿਅਕਤੀ ਦੀ ਕਾਰਜ ਯੋਗਤਾ ਵਿਚ ਵਾਧਾ ਹੁੰਦਾ ਹੈ | ਸਰੀਰਕ ਵਿਕਾਸ ਦੇ ਨਾਲ ਮਾਨਸਿਕ ਵਿਕਾਸ ਵੀ ਹੁੰਦਾ ਹੈ | ਪ੍ਰਾਣਾਯਾਮ ਅਤੇ ਅਸ਼ਟਾਂਗ ਯੋਗ ਨਾਲ ਮਨੁੱਖ ਦੀਆਂ ਗੁੱਝੀਆਂ ਤਾਕਤਾਂ (Latent Powers) ਦਾ ਵਿਕਾਸ ਹੁੰਦਾ ਹੈ ।

2. ਸਰੀਰ ਦੀ ਅੰਦਰੂਨੀ ਸਫ਼ਾਈ (Internal cleanliness of Body) – ਯੋਗ ਦੀਆਂ ਛੇ ਅਵਸਥਾਵਾਂ ਨਾਲ ਸਰੀਰ ਸਰਵ-ਪੱਖੀ ਵਿਕਾਸ (All Round Development) ਕਰਦਾ ਹੈ । ਆਸਣਾਂ ਨਾਲ ਜਿੱਥੇ ਸਰੀਰ ਤੰਦਰੁਸਤ ਹੁੰਦਾ ਹੈ, ਉੱਥੇ ਮੁਦਰਾ-ਕਿਰਿਆਵਾਂ ਨਾਲ ਮਨ ਤੇ ਕਾਬੂ ਅਤੇ ਨਾੜੀ ਪੱਠਿਆਂ ਦਾ ਤਾਲਮੇਲ ਰਹਿੰਦਾ ਹੈ | ਪ੍ਰਾਣਾਯਾਮ ਨਾਲ ਸਰੀਰ ਚੁਸਤ ਅਤੇ ਅਰੋਗ ਰਹਿੰਦਾ ਹੈ । ਪ੍ਰਤਿਆਹਾਰ ਨਾਲ ਦਿੜਤਾ ਵਧਦੀ ਹੈ । ਧਿਆਨ ਅਤੇ ਸਮਾਧੀ ਨਾਲ ਮਨੁੱਖ ਦੁਨਿਆਵੀ ਭਟਕਣਾਂ ਤੋਂ ਉੱਪਰ ਉੱਠ ਜਾਂਦਾ ਹੈ ਅਤੇ ਉਸ ਦੀ ਆਤਮਾ ਪਰਮਾਤਮਾ ਵਿਚ ਲੀਨ ਹੋ ਜਾਂਦੀ ਹੈ । ਇਸ ਤਰ੍ਹਾਂ ਧਿਆਨ, ਸਮਾਧੀ ਦੇ ਨਾਲ ਯਮਾਂ ਅਤੇ ਨਿਯਮਾਂ ਦੀ ਤਰ੍ਹਾਂ ਸ਼ਟਕਰਮ ਵੀ ਸਰੀਰ ਦੀ ਅੰਦਰੂਨੀ ਸਫ਼ਾਈ ਵਿਚ ਸਹਾਈ ਹੁੰਦੇ ਹਨ | ਸ਼ਟਕਰਮਾਂ ਵਿਚ ਧੋਤੀ, ਨੇਤੀ, ਬਸਤੀ, ਤਰਾਟਕ, ਨੌਲੀ, ਕਪਾਲ, ਛਾਤੀ, ਮਿਹਦੇ ਅਤੇ ਅੰਤੜੀਆਂ ਦੀ ਸਫ਼ਾਈ ਕਰਦੀਆਂ ਹਨ । ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਮਾਧਿਅਮ ਸਰੀਰ ਹੈ ਅਤੇ ਸ਼ਟਰਮਾਂ, ਆਸਣਾਂ ਅਤੇ ਪ੍ਰਾਣਾਯਾਮ ਆਦਿ ਕਿਰਿਆਵਾਂ ਨਾਲ ਸਰੀਰ ਦੀ ਅੰਦਰੂਨੀ ਸਫ਼ਾਈ ਲਈ ਯੋਗ ਸਹਾਇਤਾ ਕਰਦਾ ਹੈ ।

3. ਸਰੀਰਕ ਅੰਗਾਂ ਵਿਚ ਮਜ਼ਬੂਤੀ ਅਤੇ ਉਨ੍ਹਾਂ ਵਿਚ ਲਚਕ ਲਿਆਉਣਾ (Development of Strength and elasticity) – ਇਹ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਯੋਗਿਕ ਕਿਰਿਆਵਾਂ ਵਿਚ ਭਾਗ ਲੈਣ ਵਾਲੇ ਵਿਅਕਤੀ ਦੀ ਸਿਹਤ ਉਹਨਾਂ ਵਿਅਕਤੀਆਂ ਨਾਲੋਂ ਕਿਤੇ ਚੰਗੀ ਹੁੰਦੀ ਹੈ ਜੋ ਯੋਗਿਕ ਕਿਰਿਆਵਾਂ ਵਿਚ ਰੁਚੀ ਨਹੀਂ ਰੱਖਦੇ । ਯੋਗ ਨਾਲ ਮਨੁੱਖ ਦਾ ਨਾ ਕੇਵਲ ਸਰੀਰਕ ਵਿਕਾਸ ਹੀ ਹੁੰਦਾ ਹੈ ਸਗੋਂ ਆਸਣਾਂ ਨਾਲ ਜੋੜਾਂ ਅਤੇ ਹੱਡੀਆਂ ਦਾ ਵਿਕਾਸ ਵੀ ਹੁੰਦਾ ਹੈ । ਖੂਨ ਦਾ ਦੌਰਾ ਤੇਜ਼ ਹੋ ਜਾਂਦਾ ਹੈ । ਧਨੁਰ ਆਸਨ ਅਤੇ ਹਲ ਆਸਣ ਰੀੜ੍ਹ ਦੀ ਲਚਕ ਵਧਾਉਣ ਵਿਚ ਸਹਾਇਕ ਹੁੰਦੇ ਹਨ ਜਿਸ ਕਰਕੇ ਮਨੁੱਖ ਜਲਦੀ ਬੁੱਢਾ ਨਹੀਂ ਹੁੰਦਾ । ਇਸ ਤਰ੍ਹਾਂ ਯੋਗ ਕਿਰਿਆਵਾਂ ਨਾਲ ਸਰੀਰ ਵਿਚ ਮਜ਼ਬੂਤੀ ਅਤੇ ਅੰਗਾਂ ਵਿਚ ਲਚਕ ਆਉਂਦੀ ਹੈ ।

4. ਭਾਵਾਤਮਕ ਵਿਕਾਸ (Emotional Development) – ਅਜੋਕਾ ਮਨੁੱਖ ਮਾਨਸਿਕ ਅਤੇ ਆਤਮਿਕ ਸ਼ਾਂਤੀ ਦੀ ਕਾਮਨਾ ਕਰਦਾ ਹੈ । ਅਕਸਰ ਦੇਖਣ ਵਿਚ ਆਇਆ ਹੈ ਕਿ ਅਸੀਂ ਆਪਣੀਆਂ ਭਾਵਨਾਵਾਂ ਦੇ ਰੌਂਅ ਵਿਚ ਵਹਿ ਕੇ ਕਦੇ ਤਾਂ ਉਦਾਸੀ ਦੇ ਸਾਗਰ ਵਿਚ ਡੁੱਬ ਜਾਂਦੇ ਹਾਂ ਅਤੇ ਕਦੇ ਖੁਸ਼ੀ ਦੇ ਮਾਰੇ ਪਾਗਲ ਜਿਹੇ ਹੋ ਜਾਂਦੇ ਹਾਂ | ਕਦੇ ਇੱਕ ਸਾਧਾਰਨ ਜਿਹੀ ਅਸਫਲਤਾ ਜਾਂ ਦੁਖਦਾਈ ਘਟਨਾ ਸਾਨੂੰ ਇੰਨਾ ਗ਼ਮਗੀਨ ਬਣਾ ਦਿੰਦੀ ਹੈ ਕਿ ਸੰਸਾਰ ਦੀ ਕੋਈ ਵਸਤੁ ਸਾਨੂੰ ਚੰਗੀ ਨਹੀਂ ਲੱਗਦੀ | ਸਾਨੂੰ ਜੀਵਨ ਰੁੱਖਾ ਅਤੇ ਭਾਰਾ ਜਿਹਾ ਜਾਪਦਾ ਹੈ । ਇਸ ਦੇ ਉਲਟ ਕਈ ਵਾਰ ਸਾਧਾਰਨ ਜਿਹੀ ਸਫਲਤਾ ਜਾਂ ਖ਼ੁਸ਼ੀ ਦੀ ਗੱਲ ਸਾਨੂੰ ਇੰਨਾ ਪਸੰਨ ਕਰ ਦਿੰਦੀ ਹੈ ਕਿ ਸਾਡੇ ਪੈਰ ਧਰਤੀ ‘ਤੇ ਨਹੀਂ ਟਿਕਦੇ । ਅਸੀਂ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਦੇ ਹਾਂ । ਇਹਨਾਂ ਗੱਲਾਂ ਵਿਚ ਸਾਡੀ ਭਾਵਾਤਮਕ ਅਪਕਿਆਈ (Emotional Immaturity) ਦੀ ਝਲਕ ਨਜ਼ਰ ਆਉਂਦੀ ਹੈ ।

ਯੋਗ ਸਾਨੂੰ ਆਪਣੀਆਂ ਭਾਵਨਾਵਾਂ ‘ਤੇ ਕੰਟਰੋਲ ਰੱਖਣ ਅਤੇ ਸੰਤੁਲਨ ਵਿਚ ਰਹਿਣਾ ਸਿਖਾਉਂਦਾ ਹੈ । ਇਹ ਸਾਨੂੰ ਇਹ ਸਿਖਾਉਂਦਾ ਹੈ ਕਿ ਅਸਫਲਤਾ ਜਾਂ ਸਫਲਤਾ ਖ਼ੁਸ਼ੀ ਜਾਂ ਗ਼ਮੀ ਇਕੋ ਸਿੱਕੇ ਦੇ ਦੋ ਪਹਿਲੂ (Two sides of the same Coin) ਹਨ । ਇਹ ਜੀਵਨ ਗਮਾਂ ਅਤੇ ਖ਼ੁਸ਼ੀਆਂ ਦਾ ਅਨੋਖਾ ਸੰਗਮ ਹੈ । ਗ਼ਮਾਂ ਅਤੇ ਖ਼ੁਸ਼ੀਆਂ ਨਾਲ ਸਮਝੌਤਾ ਕਰਨਾ ਹੀ ਸੁਖੀ ਜੀਵਨ ਦਾ ਰਾਜ਼ ਹੈ । ਸਾਨੂੰ ਆਪਣੇ ਜੀਵਨ ਦੀ ਜਿੱਤ ਅਤੇ ਹਾਰ ਨੂੰ ਸਫਲਤਾ ਅਤੇ ਅਸਫ਼ਲਤਾ ਨੂੰ, ਗ਼ਮ ਅਤੇ ਖ਼ੁਸ਼ੀ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ । ਜੇਕਰ ਕਿਸਮਤ ਨਾਲ ਸਫਲਤਾ ਸਾਡੇ ਕਦਮ ਚੁੰਮਦੀ ਹੈ ਤਾਂ ਸਾਨੂੰ ਖ਼ੁਸ਼ੀ ਦੇ ਮਾਰੇ ਆਪਣੇ ਆਪੇ ਤੋਂ ਬਾਹਰ ਨਹੀਂ ਹੋਣਾ ਚਾਹੀਦਾ । ਇਸ ਦੇ ਉਲਟ ਜੇ ਸਾਨੂੰ ਅਸਫਲਤਾ ਦਾ ਮੂੰਹ ਦੇਖਣਾ ਪੈਂਦਾ ਹੈ ਤਾਂ ਸਾਨੂੰ ਆਪਣਾ ਮੂੰਹ ਲਟਕਾਉਣਾ ਨਹੀਂ ਚਾਹੀਦਾ । ਇਸ ਤਰ੍ਹਾਂ ਯੋਗ ਕਿਰਿਆਵਾਂ ਦਾ ਭਾਵਾਤਮਕ ਵਿਕਾਸ ਲਈ ਵਿਸ਼ੇਸ਼ ਮਹੱਤਵ ਹੈ ।

5. ਬਿਮਾਰੀਆਂ ਦੀ ਰੋਕਥਾਮ ਅਤੇ ਰੋਗਾਂ ਤੋਂ ਕੁਦਰਤੀ ਬਚਾਅ (Prevention of Diseases and Immuniza tion) – ਯੋਗ ਕਿਰਿਆਵਾਂ ਨਾਲ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ । ਜੇਕਰ ਕਿਸੇ ਕਾਰਨ ਬਿਮਾਰੀਆਂ ਲੱਗ ਜਾਣ ਤਾਂ ਉਨ੍ਹਾਂ ਤੋਂ ਛੁਟਕਾਰਾ ਪਾਉਣ ਦੇ ਢੰਗ ਅਤੇ ਰੋਗਾਂ ਤੋਂ ਕੁਦਰਤੀ ਬਚਾਅ ਯੋਗ ਵਿਚ ਸ਼ਾਮਲ ਹਨ । ਰੋਗਾਂ ਦੇ ਕੀਟਾਣੁ (Germs of Bacteria) ਇੱਕ ਮਨੁੱਖ ਤੋਂ ਦੂਜੇ ਮਨੁੱਖ ਦੇ ਸਰੀਰ ‘ਤੇ ਹਮਲਾ ਕਰਕੇ ਬਿਮਾਰੀਆਂ ਫੈਲਾਉਂਦੇ ਹਨ । ਇਨ੍ਹਾਂ ਰੋਗਾਂ ਤੋਂ ਬਚਾਅ ਕਰਨ ਦੇ ਢੰਗ, ਭਾਵ ਰੋਗਾਂ ਦਾ ਮੁਕਾਬਲਾ ਕਿਵੇਂ ਕੀਤਾ ਜਾਵੇ, ਰੋਗਾਂ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ ਅਤੇ ਮਨੁੱਖ ਨੂੰ ਅਰੋਗ ਕਿਵੇਂ ਰੱਖਿਆ ਜਾਵੇ, ਇਹ ਆਸਣ, ਧੋਤੀ, ਨੌਲੀ ਆਦਿ ਜਿਨ੍ਹਾਂ ਨਾਲ ਅੰਦਰੂਨੀ ਅੰਗ ਸਾਫ਼ ਹੁੰਦੇ ਹਨ, ਯੋਗ ਗਿਆਨ ਹੀ ਦੱਸਦਾ ਹੈ ।

PSEB 11th Class Physical Education Solutions Chapter 4 ਯੋਗ

ਪ੍ਰਸ਼ਨ 3.
ਯੋਗ ਕਰਨ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ? (What precautions are needed to be taken before performing yoga ?)
ਉੱਤਰ-
ਯੋਗ ਕਰਨ ਤੋਂ ਪਹਿਲਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।

  1. ਯੋਗ ਆਸਣ ਕਰਨ ਵੇਲੇ ਸਭ ਤੋਂ ਪਹਿਲਾਂ ਸੂਰਜ ਨਮਸਕਾਰ ਕਰਨਾ ਚਾਹੀਦਾ ਹੈ ।
  2. ਯੋਗ ਆਸਣ ਕਰਨ ਦੀ ਥਾਂ ਸਮਤਲ ਹੋਣੀ ਚਾਹੀਦੀ ਹੈ । ਜ਼ਮੀਨ ਤੇ ਦਰੀ ਜਾਂ ਕੰਬਲ ਵਿਛਾ ਕੇ ਯੋਗ ਆਸਣ ਕਰਨੇ ਚਾਹੀਦੇ ਹਨ ।
  3. ਯੋਗ ਆਸਣ ਕਰਨ ਦੀ ਥਾਂ, ਸ਼ਾਂਤ, ਹਵਾਦਾਰ ਅਤੇ ਸਾਫ਼ ਹੋਣੀ ਚਾਹੀਦੀ ਹੈ ।
  4. ਆਸਣ ਕਰਦੇ ਸਮੇਂ ਸਾਹ ਨਾਰਮਲ ਅਤੇ ਮਨ ਸ਼ਾਂਤ ਰੱਖਣਾ ਜ਼ਰੂਰੀ ਹੈ ।
  5. ਖਾਣਾ ਖਾਣ ਤੋਂ ਘੱਟੋ-ਘੱਟ ਚਾਰ ਘੰਟੇ ਬਾਅਦ ਚਿਤ ਨੂੰ ਏਕਾਗਰ ਕਰਕੇ ਯੋਗ ਕਰਨਾ ਚਾਹੀਦਾ ਹੈ ।
  6. ਸਭ ਤੋਂ ਪਹਿਲਾਂ ਆਰਾਮਦਾਇਕ ਅਤੇ ਫਿਰ ਸਭਿਆਚਾਰਕ ਆਸਣ ਕਰਨੇ ਚਾਹੀਦੇ ਹਨ ।
  7. ਅਭਿਆਸ ਹੌਲੇ-ਹੌਲੇ ਸਰਲਤਾਪੂਰਵਕ ਕਰਨਾ ਅਤੇ ਹੌਲੇ-ਹੌਲੇ ਅਭਿਆਸ ਨੂੰ ਵਧਾਉਣਾ ਹੁੰਦਾ ਹੈ ।
  8. ਪ੍ਰਤੀ ਦਿਨ ਅਭਿਆਸ ਸਿਖਿਅਕ ਦੀ ਦੇਖ-ਰੇਖ ਵਿਚ ਕਰਨਾ ਚਾਹੀਦਾ ਹੈ ।
  9. ਦੋ ਆਸਣਾਂ ਵਿਚਕਾਰ ਥੋੜਾ ਵਿਸ਼ਰਾਮ, ਸ਼ਵ ਆਸਣ ਕਰਕੇ ਕਰਨਾ ਹੁੰਦਾ ਹੈ ।
  10. ਸਰੀਰ ਤੇ ਘੱਟੋ-ਘੱਟ ਕੱਪੜੇ ਲੰਗੋਟ, ਨਿੱਕਰ, ਬਨੈਣ, ਪਹਿਨਣਾ ਸੰਤੁਲਿਤ ਤੇ ਹਲਕਾ ਭੋਜਨ ਕਰਨਾ ਹੁੰਦਾ ਹੈ ।
  11. ਯੋਗ ਕਰਨ ਸਮੇਂ ਸਾਹ ਅੰਦਰ ਅਤੇ ਬਾਹਰ ਕੱਢਣ ਦੀ ਕਿਰਿਆ ਦੀ ਤਰਤੀਬ ਠੀਕ ਹੋਣੀ ਚਾਹੀਦੀ ਹੈ ।
  12. ਯੋਗ ਕਰਨ ਤੋਂ ਪਹਿਲਾਂ ਮੌਸਮ ਦੇ ਅਨੁਸਾਰ ਗਰਮ ਜਾਂ ਠੰਡੇ ਪਾਣੀ ਨਾਲ ਨਹਾ ਲੈਣਾ ਚਾਹੀਦਾ ਹੈ ਜਾਂ ਫਿਰ ਬਾਅਦ ਵਿਚ ਘੱਟ ਤੋਂ ਘੱਟ ਅੱਧੇ ਘੰਟੇ ਦਾ ਅੰਤਰਾਲ ਹੋਣਾ ਚਾਹੀਦਾ ਹੈ ।

ਪ੍ਰਸ਼ਨ 4.
ਸੂਰਜ ਨਮਸਕਾਰ ਤੋਂ ਕੀ ਭਾਵ ਹੈ ? ਇਸ ਦੇ ਕੁੱਲ ਕਿੰਨੇ ਅੰਗ ਹਨ ? (What is meant by “Surya Namaskara’? How many parts does have in total ?)
ਉੱਤਰ-
ਸੂਰਜ ਤੋਂ ਭਾਵ ਸੁਰਜ ਅਤੇ ਨਮਸਕਾਰ ਤੋਂ ਭਾਵ ਪ੍ਰਣਾਮ ਤੋਂ ਹੈ । ਕਿਰਿਆ ਕਰਦੇ ਹੋਏ ਸੂਰਜ ਨੂੰ ਪ੍ਰਣਾਮ ਕਰਨਾ ਸੂਰਜ ਨਮਸਕਾਰ ਅਖਵਾਉਂਦਾ ਹੈ । ਸੂਰਜ ਨਮਸਕਾਰ ਵਿਚ ਕੁੱਲ 12 ਕਿਰਿਆਵਾਂ ਹੁੰਦੀਆਂ ਹਨ ਜੋ ਕਿ ਕਸਰਤ ਕਰਦੇ ਹੋਏ ਪੂਰੇ ਸਰੀਰ ਦੀ ਲਚਕ ਵਧਾਉਣ ਵਿਚ ਮਦਦ ਕਰਦੀਆਂ ਹਨ । ਸੂਰਜ ਨਮਸਕਾਰ ਕਰਨ ਦੀ ਵਿਧੀ ਇਸ ਪ੍ਰਕਾਰ ਹੈ ।
PSEB 11th Class Physical Education Solutions Chapter 4 ਯੋਗ 1

ਸੂਰਜ ਨਮਸਕਾਰ
ਢੰਗ-
ਸਥਿਤੀ-1: ਪ੍ਰਣਾਮਾਸਨ

  1. ਜੇ ਸੰਭਵ ਹੋ ਸਕੇ ਤਾਂ ਸੂਰਜ ਵੱਲ ਮੂੰਹ ਕਰਕੇ ਖੜੇ ਹੋਵੋ ।
  2. ਪੈਰ ਸਿੱਧੇ ਅਤੇ ਹਥੇਲੀ ਨੂੰ ਛਾਤੀ ਦੇ ਕੇਂਦਰ ਵਿਚ ਅਰਾਮ ਦੀ ਸਥਿਤੀ ਵਿੱਚ ਰੱਖੋ ।
  3. ਚੇਤਨਾ ਵਿੱਚ ਹੌਲੀ-ਹੌਲੀ ਸਾਹ ਲੈਂਦੇ ਰਹੋ ।
  4. ਸਰੀਰ ਨੂੰ ਬਿਲਕੁੱਲ ਢਿੱਲਾ ਅਤੇ ਪਿੱਠ ਸਿੱਧੀ ਰੱਖੋ ।

ਲਾਭ : ਇਸ ਸਥਿਤੀ ਵਿੱਚ ਧਿਆਨ ਅਤੇ ਸ਼ਾਂਤੀ ਨੂੰ ਬਣਾਉਣ ਵਿੱਚ ਮਦਦ ਮਿਲਦੀ ਹੈ ।

ਸਥਿਤੀ-2: ਹਸਤ ਉਥਾਂਨਾਸਨ

  1. ਹੌਲੀ-ਹੌਲੀ ਸਾਹ ਲੈਂਦੇ ਹੋਏ ਬਾਂਹਵਾਂ ਨੂੰ ਉੱਪਰ ਵੱਲ ਲੈ ਕੇ ਜਾਓ । ਬਾਂਹਵਾਂ ਨੂੰ ਮੋਢਿਆਂ ਦੀ ਚੌੜਾਈ ਤੇ ਖੋਲ੍ਹ ਕੇ ਰੱਖੋ ।
  2. ਪਿੱਠ ਨੂੰ ਹੌਲੀ-ਹੌਲੀ ਪਿੱਛੇ ਵੱਲ ਖਿੱਚੋ ਅਤੇ ਹੌਲੀ-ਹੌਲੀ ਬਾਂਹਵਾਂ ਪਿੱਛੇ ਵੱਲ ਲੈ ਕੇ ਜਾਓ ।
  3. ਹੌਲੀ-ਹੌਲੀ ਅਭਿਆਸ ਨਾਲ ਕਮਰ ਵਿਚ ਲਚਕਤਾ ਆ ਜਾਵੇਗੀ | ਅਭਿਆਸ ਨਾਲ ਕਮਰ ਵਿੱਚ ਲਚਕਤਾ ਆ ਜਾਵੇਗੀ ।

ਲਾਭ : ਇਸ ਆਸਨ ਨਾਲ ਪੈਰ ਦੀਆਂ ਮਾਸਪੇਸ਼ੀਆਂ ਚੰਗੀ ਤਰ੍ਹਾਂ ਖੁੱਲ੍ਹ ਕੇ ਫੈਲ ਜਾਂਦੀਆਂ ਹਨ ਅਤੇ ਬਾਂਹਵਾਂ, ਮੋਢੇ ਅਤੇ ਰੀੜ ਦੀ ਹੱਡੀ ਟੋਨ ਹੋ ਜਾਂਦੀ ਹੈ । ਇਸ ਦੇ ਅਭਿਆਸ ਨਾਲ ਫੇਫੜੇ ਵੀ ਖੁੱਲ੍ਹ ਜਾਂਦੇ ਹਨ ।

ਸਥਿਤੀ-3 : ਪਦਹਸਤਾਨਾਸਨ

  1. ਸਾਹ ਬਾਹਰ ਛੱਡਦੇ ਹੋਏ ਅੱਗੇ ਵੱਲ ਨੂੰ ਝੁਕੋ, ਲੱਤਾਂ ਸਿੱਧੀਆਂ ਰੱਖੋ ਅਤੇ ਆਪਣੇ ਹੱਥਾਂ ਦੀਆਂ ਉਂਗਲਾਂ ਨਾਲ ਫ਼ਰਸ਼ ਨੂੰ ਛੂਹਣ ਦੀ ਕੋਸ਼ਿਸ਼ ਕਰੋ ।
  2. ਰੀੜ੍ਹ ਦੀ ਹੱਡੀ ਨੂੰ ਕਮਰ ਦੇ ਜੋੜ ਤੋਂ ਓਨਾ ਝੁਕਾਓ ਜਿਸ ਨਾਲ ਕਿ ਦਰਦ ਮਹਿਸੂਸ ਨਾ ਹੋਵੇ ਜਾਂ ਫਿਰ ਜਿੰਨਾ ਝੁਕਿਆ ਜਾ ਸਕੇ ।

ਲਾਭ : ਇਸ ਆਸਣ ਨਾਲ ਪੇਟ ਦੀਆਂ ਕਈ ਬਿਮਾਰੀਆਂ ਤੋਂ ਮੁਕਤੀ ਮਿਲਦੀ ਹੈ ਅਤੇ ਅਰਾਮ ਪਹੁੰਚਾਉਂਦਾ ਹੈ । ਇਹ ਪੇਟ ਦੀ ਵਾਧੂ ਚਰਬੀ ਨੂੰ ਘਟਾਉਂਦਾ ਹੈ ।

ਸਥਿਤੀ-4: ਅਸ਼ਵਾ ਸੰਚਲੇਸਣਨਾ

  1. ਹੱਥਾਂ ਦੀਆਂ ਉਂਗਲਾਂ ਨਾਲ ਫ਼ਰਸ਼ ਨੂੰ ਛੁਹਾਉਂਦੇ ਹੋਏ ਖੱਬੀ ਲੱਤ ਮੋੜਦੇ ਹੋਏ ਸੱਜੀ ਲੱਤ ਨੂੰ ਪਿੱਛੇ ਵੱਲ ਸਿੱਧਾ ਲੈ ਕੇ ਜਾਓ।
  2. ਰੀੜ ਦੀ ਹੱਡੀ ਤੇ ਸਿਰ ਨੂੰ ਸਿੱਧਾ ਰੱਖਦੇ ਹੋਏ ਪੀਰੇ ਅਰਕ ਬਣਾਓ ਅਤੇ ਉੱਪਰ ਦੇਖੋ ।

ਲਾਭ : ਇਹ ਆਸਣ ਢਿੱਡ ਦੀਆਂ ਮਾਸਪੇਸ਼ੀਆਂ ਨੂੰ ਫੋਨ ਕਰਦਾ ਹੈ ਅਤੇ ਲੱਤ ਅਤੇ ਪੈਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ।

ਸਥਿਤੀ-5 : ਪਰਵਤਾਸਨਾ

  1. ਸਾਹ ਬਾਹਰ ਛੱਡਦੇ ਹੋਏ, ਖੱਬੀ ਲੱਤ ਨੂੰ ਪਿੱਛੇ ਵੱਲ ਸੱਜੀ ਲੱਤ ਵੱਲ ਸਿੱਧਾ ਰੱਖੋ ।
  2. ਸਿਰ ਨੂੰ ਦੋਵੇਂ ਬਾਂਹਵਾਂ ਦੇ ਵਿਚਕਾਰ ਰੱਖਦੇ ਹੋਏ ਸਰੀਰ ਦੇ ਸਾਰੇ ਭਾਰ ਨੂੰ ਬਾਂਹਵਾਂ ਅਤੇ ਪੈਰਾਂ ਤੇ ਪਾਉ ਅਤੇ ਇਹ ਸਥਿਤੀ ਬਣਾ ਕੇ ਰੱਖੋ ।

ਲਾਭ : ਇਹ ਆਸਣ ਮੋਢਿਆਂ ਅਤੇ ਗਰਦਨ ਦੀਆਂ ਮਾਸਪੇਸ਼ੀਆਂ ਨੂੰ ਫੋਨ ਕਰਦਾ ਹੈ । ਲੱਤਾਂ ਅਤੇ ਬਾਂਹਵਾਂ ਦੀਆਂ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਉਂਦੀ ਹੈ ।

ਸਥਿਤੀ-6 : ਅਸ਼ਟਾਂਗ ਆਸਨ

  1. ਪਿਛਲੇ ਆਸਨ ਤੋਂ ਹੌਲੀ ਗੋਡਿਆਂ ਨੂੰ ਜ਼ਮੀਨ ਵੱਲ ਲੈ ਕੇ ਆਓ ।
  2. ਛਾਤੀ ਅਤੇ ਠੋਡੀ ਨੂੰ ਜ਼ਮੀਨ ਨਾਲ ਛੂਹਵੋ ।
  3. ਦੋਵੇਂ ਬਾਂਹਵਾਂ ਨੂੰ ਛਾਤੀ ਦੇ ਬਰਾਬਰ ਮੋੜ ਕੇ ਰੱਖੋ ਅਤੇ ਚੁੱਲ੍ਹਿਆਂ ਨੂੰ ਜ਼ਮੀਨ ਤੋਂ ਉੱਪਰ ਵੱਲ ਖਿੱਚ ਕੇ ਰੱਖੋ ।

ਲਾਭ : ਇਹ ਆਸਣ ਮੋਢੇ ਅਤੇ ਗਰਦਨ ਦੀਆਂ ਮਾਸਪੇਸ਼ੀਆਂ ਨੂੰ ਫੋਨ ਕਰਦਾ ਹੈ । ਲੱਤ ਅਤੇ ਹੱਥ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਛਾਤੀ ਨੂੰ ਵਿਕਸਿਤ ਕਰਦਾ ਹੈ ।

ਸਥਿਤੀ-7 : ਭੂਜੰਗਾਸਨ

  1. ਹੌਲੀ-ਹੌਲੀ ਸਾਹ ਅੰਦਰ ਲੈਂਦੇ ਹੋਏ ਲੱਤਾਂ ਅਤੇ ਕਮਰ ਨੂੰ ਜ਼ਮੀਨ ਤੇ ਰੱਖੋ ।
  2. ਬਾਂਹਵਾਂ ਨੂੰ ਖਿੱਚਦੇ ਹੋਏ ਛਾਤੀ ਵਾਲੇ ਭਾਗ ਨੂੰ ਪਿੱਛੇ ਵੱਲ ਖਿੱਚੋ ।
  3. ਸਿਰ ਨੂੰ ਹੌਲੀ-ਹੌਲੀ ਪਿੱਛੇ ਵੱਲ ਲੈ ਕੇ ਜਾਓ ।

ਲਾਭ : ਇਹ ਆਸਣ ਪੇਟ ਵੱਲ ਲਹੂ ਗੇੜ ਨੂੰ ਤੇਜ਼ ਕਰਦਾ ਹੈ ਅਤੇ ਕਈ ਪੇਟ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਦਿਲਾਉਂਦਾ ਹੈ ਜਿਵੇਂ ਕਿ ਬਦਹਜ਼ਮੀ, ਕਬਜ਼ ਆਦਿ । ਰੀੜ੍ਹ ਦੀ ਹੱਡੀ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਲਹੂ ਗੇੜ ਵਿੱਚ ਸੁਧਾਰ ਹੁੰਦਾ ਹੈ ।

ਸਥਿਤੀ-8 : ਪਰਵਤਾਸਨਾ

  1. ਹੌਲੀ-ਹੌਲੀ ਦੋਵੇਂ ਪੈਰਾਂ ਤੇ ਵਾਪਿਸ ਜਾ ਕੇ ਸਿੱਧੇ ਖੜੇ ਹੋ ਜਾਵੋ ।
  2. ਛਾਤੀ ਵਾਲੇ ਭਾਗਾਂ ਨੂੰ ਪੇਟ ਵੱਲ ਲੈ ਕੇ ਜਾਓ ਅਤੇ ਦੋਵੇ ਹੱਥਾਂ ਨਾਲ ਜ਼ਮੀਨ ਨੂੰ ਛੂਹਵੋ । ਇਹ ਬਿਲਕੁੱਲ 5ਵੀਂ ਸਥਿਤੀ | ਵਾਂਗ ਹੋ ਜਾਵੇਗਾ |

ਸਥਿਤੀ-9 : ਅਸ਼ਵਾ ਸੰਚਲੇਸਣਨਾ
1. ਹੌਲੀ-ਹੌਲੀ ਸਾਹ ਅੰਦਰ ਲੈਂਦੇ ਹੋਏ ਸੱਜੇ ਪੈਰ ਨੂੰ ਦੋਵੇਂ ਹੱਥਾਂ ਦੇ ਵਿਚਕਾਰ ਲੈ ਕੇ ਆਵੋ ਅਤੇ ਖੱਬੀ ਲੱਤ ਨੂੰ ਪਿੱਛੇ ਵੱਲ | ਸਿੱਧਾ ਰੱਖੋ । ਇਸ ਦੇ ਨਾਲ ਹੀ ਮੋਢੇ ਨੂੰ ਪਿੱਛੇ ਵੱਲ ਸਿੱਧੇ ਖਿੱਚੋ ਅਤੇ ਛਾਤੀ ਵਾਲੇ ਭਾਗ ਨੂੰ ਪਿੱਛੇ ਵੱਲ ਲੈ ਕੇ ਜਾਓ ਅਤੇ ਪਿੱਠ ਦਾ ਆਰਕ ਬਣਾਓ ।

ਸਥਿਤੀ-10 : ਪਦਹਸਤਾਨਾਸਨ
1. ਹੌਲੀ-ਹੌਲੀ ਸਾਹ ਛੱਡਦੇ ਹੋਏ ਦੋਵੇਂ ਲੱਤਾਂ ਨੂੰ ਸਿੱਧਾ ਰੱਖੋ ਅਤੇ ਹੱਥਾਂ ਨਾਲ ਫ਼ਰਸ਼ ਨੂੰ ਛੂਹਣ ਦੀ ਕੋਸ਼ਿਸ਼ ਕਰੋ । ਇਹ ਕਰਦੇ ਸਮੇਂ ਗੋਡੇ ਸਿੱਧੇ ਹੋਣ ।

ਸਥਿਤੀ-11 : ਹਸਤ ਉਥਾਂਨਾਸਨ

  1. ਹੌਲੀ-ਹੌਲੀ ਸਾਹ ਲੈਂਦੇ ਹੋਏ ਬਾਂਹਵਾਂ ਨੂੰ ਉੱਪਰ ਵੱਲ ਲੈ ਕੇ ਜਾਓ । ਬਾਂਹਵਾਂ ਨੂੰ ਮੋਢਿਆਂ ਦੀ ਚੌੜਾਈ ਤੇ ਖੋਲ੍ਹ ਕੇ ਰੱਖੋ ।
  2. ਪਿੱਠ ਨੂੰ ਹੌਲੀ-ਹੌਲੀ ਪਿੱਛੇ ਵੱਲ ਖਿੱਚੋ ਅਤੇ ਹੌਲੀ-ਹੌਲੀ ਬਾਂਹਵਾਂ ਪਿੱਛੇ ਵੱਲ ਲੈ ਕੇ ਜਾਓ ।
  3. ਅਭਿਆਸ ਨਾਲ ਕਮਰ ਵਿੱਚ ਲਚਕਤਾ ਆ ਜਾਵੇਗੀ ।

ਸਥਿਤੀ-12: ਪ੍ਰਣਾਮਾਸਨ ,

  1. ਪੈਰ ਸਿੱਧੇ ਅਤੇ ਹਥੇਲੀ ਨੂੰ ਛਾਤੀ ਦੇ ਕੇਂਦਰ ਵਿਚ ਅਰਾਮ ਦੀ ਸਥਿਤੀ ਵਿੱਚ ਰੱਖੋ ।
  2. ਚੇਤਨਾ ਵਿੱਚ ਹੌਲੀ-ਹੌਲੀ ਸਾਹ ਲੈਂਦੇ ਰਹੋ ।
  3. ਸਰੀਰ ਬਿਲਕੁੱਲ ਢਿੱਲਾ ਅਤੇ ਪਿੱਠ ਸਿੱਧੀ ਰੱਖੋ ।

ਲਾਭ :

  1. ਸੂਰਜ ਨਮਸਕਾਰ ਲਚਕ, ਸ਼ਕਤੀ ਅਤੇ ਤਾਕਤ ਵਿਚ ਵਾਧਾ ਕਰਦਾ ਹੈ ।
  2. ਸੂਰਜ ਨਮਸਕਾਰ ਮਨ ਦੀ ਇਕਾਗਰਤਾ ਵਧਾਉਣ ਵਿਚ ਸਹਾਇਤਾ ਕਰਦਾ ਹੈ ।
  3. ਇਸ ਨਾਲ ਵਧੀ ਹੋਈ ਚਰਬੀ ਸਰੀਰ ਵਿਚੋਂ ਖ਼ਤਮ ਹੋ ਜਾਂਦੀ ਹੈ ।
  4. ਇਸ ਆਸਨ ਨਾਲ ਬੱਚਿਆਂ ਦਾ ਕੱਦ ਵੱਧ ਜਾਂਦਾ ਹੈ ।
  5. ਇਸ ਆਸਨ ਨਾਲ ਸਰੀਰ ਵਿਚ ਖੂਨ ਦਾ ਦੌਰਾ ਵੱਧ ਜਾਂਦਾ ਹੈ ।

PSEB 11th Class Physical Education Solutions Chapter 4 ਯੋਗ

ਪ੍ਰਸ਼ਨ 5.
ਕੋਈ ਇਕ ਆਰਾਮਦਾਇਕ ਅਤੇ ਸਭਿਆਚਾਰਕ ਆਸਣ ਦੀ ਵਿਧੀ ਅਤੇ ਲਾਭ ਬਾਰੇ ਵਿਸਥਾਰ ਪੂਰਵਕ ਲਿਖੋ । (Write in detail the method and benefits of any one of Relaxative and Cultural asana.)
ਉੱਤਰ-
ਸੁਖ ਆਸਣ ਜਾਂ ਸਿੱਧ ਆਸਣ/ਸਭਿਆਚਾਰਕ ਆਸਣ (Sukh Asana Or Siddhasana)
ਇਹ ਆਸਣ ਕੱਪੜੇ ਸਿਉਣ ਵਾਲੇ ਦਰਜੀ ਦੇ ਬੈਠਣ ਦੀ ਸੀਟ ਵਾਂਗ ਹੁੰਦਾ ਹੈ । ਦਰਜੀ ਦੀ ਤਰ੍ਹਾਂ ਲੱਤਾਂ ਦੀ ਚੌਕੜੀ ਮਾਰ ਕੇ ਬੈਠਿਆ ਜਾਂਦਾ ਹੈ ।
ਸਥਿਤੀ (Position) – ਸੁਖ ਆਸਣ ਦੀ ਸਥਿਤੀ ਅਰਧ ਪਦਮ ਆਸਣ ਵਰਗੀ ਹੁੰਦੀ ਹੈ ।

ਵਿਧੀ (Technique) – ਪੈਰਾਂ ਦੇ ਭਾਰ ਬੈਠਕੇ ਚੌਕੜੀ ਮਾਰਨ ਵੇਲੇ ਸੱਜੇ ਪੈਰ ਨੂੰ ਖੱਬੇ ਪੈਰ ਹੇਠਾਂ ਇਸ ਤਰ੍ਹਾਂ ਰੱਖੋ ਕਿ ਤੁਹਾਡੇ ਸੱਜੇ ਪੈਰ ਦੀ ਅੱਡੀ ਖੱਬੇ ਪੈਰ ਨੂੰ ਛੁਹੇ । ਇਸ ਤੋਂ ਮਗਰੋਂ ਖੱਬੇ ਪੈਰ ਨੂੰ ਚੁੱਕੋ ਅਤੇ ਸੱਜੇ ਪੈਰ ਦੇ ਅੱਗੇ ਰੱਖੋ । ਆਪਣੇ ਦੋਵੇ ਹੱਥ ਗੋਡਿਆਂ ਤੇ ਰੱਖੋ । ਜਿਸ ਨਾਲ ਗੁੱਟ ਉਸ ਉਪਰ ਹੋਣ ਅਤੇ ਹਥੇਲੀਆਂ ਉੱਪਰ ਨੂੰ ਹੋ ਜਾਣ । ਅੰਗੂਠੇ ਦਾ ਪੋਟਾ ਵਿਚਕਾਰਲੀ ਉਂਗਲ ਦੇ ਪੋਟੇ ਨਾਲ ਛੂਹਦਾ ਹੋਵੇ ।

ਲਾਭ (Advantages) –

  1. ਇਹ ਆਸਣ ਮਨ ਦੀ ਇਕਾਗਰਤਾ ਵਿਚ ਵਾਧਾ ਕਰਦਾ ਹੈ ।
  2. ਇਹ ਧਿਆਨ ਲਗਾਉਣ ਵਿਚ ਸਹਾਇਤਾ ਕਰਦਾ ਹੈ ।
  3. ਇਸ ਨਾਲ ਰੀੜ ਦੀ ਹੱਡੀ ਦਾ ਦਰਦ ਦੂਰ ਹੁੰਦਾ ਹੈ ਅਤੇ ਜੋੜਾਂ ਦੀ ਅਕੜਨ ਠੀਕ ਹੁੰਦੀ ਹੈ ।
  4. ਮੂਤਰ ਨਾਲ ਸੰਬੰਧਿਤ ਰੋਗ ਦੂਰ ਹੁੰਦੇ ਹਨ ।
  5. ਮਨ ਨੂੰ ਸ਼ਾਂਤੀ ਦਿੰਦਾ ਹੈ ਅਤੇ ਚਿਹਰੇ ਤੇ ਰੌਣਕ ਲਿਆਉਂਦਾ ਹੈ ।
  6. ਨਾੜੀ ਪ੍ਰਣਾਲੀ ਚੁਸਤ ਤੇ ਦਰੁੱਸਤ ਤੇ ਲਚਕੀਲੀ ਰਹਿੰਦੀ ਹੈ ।

PSEB 11th Class Physical Education Solutions Chapter 4 ਯੋਗ 2
ਸ਼ਵ ਆਸਣ (ਅਰਾਮਦਾਇਕ ਆਸਣ (Shavasana) – ਸ਼ਵ ਆਸਣ ਵਿਚ ਪਿੱਠ ਦੇ ਬਲ ਸਿੱਧਾ ਲੇਟ ਕੇ ਸਰੀਰ ਨੂੰ ਢਿੱਲਾ ਛੱਡ ਦਿੱਤਾ ਜਾਂਦਾ ਹੈ । ਸ਼ਵ ਆਸਣ ਕਰਨ ਲਈ ਜ਼ਮੀਨ ਤੇ ਪਿੱਠ ਦੇ ਬਲ ਲੇਟ ਜਾਓ ਅਤੇ ਸਰੀਰ ਨੂੰ ਬਿਲਕੁਲ ਢਿੱਲਾ ਛੱਡ ਦਿਓ । ਹੌਲੀ-ਹੌਲੀ ਲੰਬੇ-ਲੰਬੇ ਸਾਹ ਲਵੋ । ਬਿਲਕੁਲ ਚਿੱਤ ਲੇਟ ਕੇ ਸਾਰੇ ਸਰੀਰ ਦੇ ਅੰਗਾਂ ਨੂੰ ਬਹੁਤ ਢਿੱਲਾ ਛੱਡ ਦਿਓ । ਦੋਹਾਂ ਪੈਰਾਂ ਵਿਚ ਡੇਢ ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ ।
PSEB 11th Class Physical Education Solutions Chapter 4 ਯੋਗ 3
ਹੱਥਾਂ ਦੀਆਂ ਹਥੇਲੀਆਂ ਆਕਾਸ਼ ਵੱਲ ਕਰਕੇ ਸਰੀਰ ਤੋਂ ਦੂਰ ਰੱਖੋ | ਅੱਖਾਂ ਬੰਦ ਕਰਕੇ ਅੰਤਰ ਧਿਆਨ ਹੋ ਕੇ ਸੋਚੋ ਕਿ ਸਰੀਰ ਢਿੱਲਾ ਹੋ ਰਿਹਾ ਹੈ | ਅਨੁਭਵ ਕਰੋ ਕਿ ਸਰੀਰ ਵਿਸ਼ਰਾਮ ਸਥਿਤੀ ਵਿਚ ਹੈ । ਇਹ ਆਸਣ 3 ਤੋਂ 5 ਮਿੰਟ ਕਰਨਾ ਹੈ । ਇਸ ਆਸਣ ਦਾ ਅਭਿਆਸ ਹਰੇਕ ਆਸਣ ਦੇ ਸ਼ੁਰੂ ਵਿਚ ਅਤੇ ਅੰਤ ਵਿਚ ਕਰਨਾ ਜ਼ਰੂਰੀ ਹੈ ।

ਮਹੱਤਵ (Importance) –

  1. ਸ਼ਵ ਆਸਣ ਨਾਲ ਉੱਚ ਰਕਤ ਚਾਪ ਅਤੇ ਮਾਨਸਿਕ ਤਣਾਓ ਤੋਂ ਛੁਟਕਾਰਾ ਮਿਲਦਾ ਹੈ ।
  2. ਇਹ ਦਿਲ ਅਤੇ ਦਿਮਾਗ ਨੂੰ ਤਾਜ਼ਾ ਰੱਖਦਾ ਹੈ ।
  3. ਇਸ ਆਸਣ ਦੁਆਰਾ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ ।

ਪ੍ਰਸ਼ਨ 6.
ਅਸ਼ਟਾਂਗ ਯੋਗ ਦੇ ਅੰਗਾਂ ਬਾਰੇ ਵਿਸਥਾਰ ਪੂਰਵਕ ਲਿਖੋ । (Write in detail about the parts of Astanga Yoga.)
ਉੱਤਰ-
ਅਸ਼ਟਾਂਗ ਯੋਗ
(Ashtang Yoga)
ਅਸ਼ਟਾਂਗ ਯੋਗ ਦੇ ਅੱਠ ਅੰਗ ਹਨ, ਇਸੇ ਕਰਕੇ ਇਸ ਦਾ ਨਾਂ ਅਸ਼ਟਾਂਗ ਯੋਗ ਹੈ ।
ਯੋਗ ਅਭਿਆਸ ਦੀਆਂ ਪਾਤੰਜਲੀ ਰਿਸ਼ੀ ਅਨੁਸਾਰ ਹੇਠ ਲਿਖੀਆਂ ਅੱਠ-ਅਵਸਥਾਵਾਂ ਮੰਨੀਆਂ ਗਈਆਂ ਹਨ-

  1. ਯਮ (Yama, Forbearance)
  2. ਨਿਯਮ (Niyama, Observance)
  3. ਆਸਣ (Asana, Posture)
  4. ਪਾਣਾਯਾਮ (Pranayama, Regulation of breathing)
  5. ਪ੍ਰਤਿਆਹਾਰ (Pratyahara, Abstraction)
  6. ਧਾਰਨਾ (Dharana, Concentration)
  7. ਧਿਆਨ (Dhyana, Meditation)
  8. ਸਮਾਧੀ (Samadhi, Trance)

ਯੋਗ ਦੀਆਂ ਇਹਨਾਂ ਉੱਪਰ ਵਰਣਿਤ ਅੱਠ ਅਵਸਥਾਵਾਂ ਵਿਚੋਂ ਪਹਿਲੀਆਂ ਪੰਜ ਅਵਸਥਾਵਾਂ ਦਾ ਸੰਬੰਧ ਬਾਹਰਲੀਆਂ ਯੋਗਿਕ-ਕਿਰਿਆਵਾਂ ਨਾਲ ਹੈ । ਬਾਕੀ ਦੀਆਂ ਤਿੰਨ ਅਵਸਥਾਵਾਂ ਦਾ ਸੰਬੰਧ ਅੰਦਰੁਨੀ ਯੋਗਿਕ-ਕਿਰਿਆਵਾਂ ਨਾਲ ਹੈ । ਇਹ ਸਾਰੀਆਂ ਅਵਸਥਾਵਾਂ ਹੇਠਾਂ ਵੰਡੀਆਂ ਹੋਈਆਂ ਹਨ ਜਿਵੇਂ-
1. ਯਮ (Yama, Forbearance) – ਯਮ ਦੇ ਹੇਠ ਦਿੱਤੇ ਪੰਜ ਅੰਗ ਹਨ-

  • ਅਹਿੰਸਾ (Ahimsa, Non-Violence)
  • ਸਤਿਅ (Satya, Truth)
  • ਅਸਤੇਯ (Asteya, Conquest of the senses of mind)
  • ਅਪ੍ਰੀਹਿ (Aprigrahha, Non-receiving)
  • ਬ੍ਰਹਮਚਰੀਆ (Brahamcharaya, Celibacy)

2. ਨਿਯਮ (Niyama, Observance) – ਇਸ ਦੇ ਪੰਜ ਅੰਗ ਹਨ-

  • ਤਪ (Tapa, Penance)
  • ਸਵਾਧਿਆਏ (Swadhyay, Self-study)
  • ਈਸ਼ਵਰ ਪਧਾਨ (Iswar Pridhan, God Consciousness)
  • ਸੋਚ
  • ਸੰਤੋਸ਼ ।

3. ਆਸਣ (Asana, Posture) – ਆਸਣਾਂ ਦੀ ਸੰਖਿਆ ਜਿੰਨੇ ਪਸ਼ੂ-ਪੰਛੀ ਹਨ, ਓਨੀ ਹੈ । ਆਸਣ ਸਰੀਰਕ ਸਮਰੱਥਾ, ਸ਼ਕਤੀ ਦੇ ਅਨੁਸਾਰ, ਨਿੱਤ-ਪ੍ਰਤੀ ਹਵਾ ਦੇ ਬਾਹਰ ਕੱਢਣ, ਸਾਹ ਰੋਕਣ ਅਤੇ ਫਿਰ ਸਾਹ ਲੈਣ ਦੇ ਨਾਲ ਕਰਨੇ ਚਾਹੀਦੇ ਹਨ ।

4. ਪ੍ਰਾਣਾਯਾਮ (Pranayama, Regulation of breathing) – ਪ੍ਰਾਣਾਯਾਮ ਉਪਾਸ਼ਨਾ ਦਾ ਭਾਰਾ ਹੈ । ਇਸ ਦੇ ਤਿੰਨ ਹਿੱਸੇ ਹਨ-

  • ਪੂਰਕ (Purak, Inhalation)
  • ਰੇਚਕ (Rechak, Exhalation).
  • ਕੁੰਭਕ (Kumbhak, Holding of Breath) – ਕਈ ਆਸਣ ਲਗਾ ਕੇ ਸਾਹ ਲੈ ਕੇ ਫਿਰ ਰੋਕ ਕੇ ਬਾਹਰ ਕੱਢਣ ਨੂੰ ਪ੍ਰਾਣਾਯਮ ਕਹਿੰਦੇ ਹਨ ।

5. ਪ੍ਰਤਿਆਹਾਰ (Pratyahara, Abstraction- ਤਿਆਹਾਰ ਤੋਂ ਭਾਵ ਵਾਪਸ ਲਿਆਉਣਾ ਅਤੇ ਦੁਨਿਆਵੀ ਖ਼ੁਸ਼ੀਆਂ ਤੋਂ ਆਪਣੇ ਮਨ ਨੂੰ ਮੋੜਨਾ ਹੈ ।

6. ਧਾਰਨਾ (Dharma, Concentration) – ਆਪਣੀਆਂ ਇੰਦਰੀਆਂ ਨੂੰ ਕਾਬੂ ਵਿਚ ਰੱਖਣ ਨੂੰ ਧਾਰਨਾ ਆਖਦੇ ਹਨ ਜੋ ਕਿ ਬਹੁਤ ਹੀ ਮੁਸ਼ਕਿਲ ਹੈ ।

7. ਧਿਆਨ (Dhyana, Meditation) – ਜਦੋਂ ਮਨ ਕਾਬੂ ਹੋ ਜਾਂਦਾ ਹੈ ਤਾਂ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ ਹੈ । ਇਸ ਅਵਸਥਾ ਵਿਚ ਮਨ ਅਤੇ ਸਰੀਰ ਵਗਦੀ ਨਦੀ ਵਾਂਗ ਹੋ ਜਾਂਦੇ ਹਨ ਜਿਸ ਵਿਚ ਪਾਣੀ ਦੀ ਲਹਿਰ ਦਾ ਕੋਈ ਅਸਰ ਨਹੀਂ ਹੁੰਦਾ ।

8. ਸਮਾਧੀ (Smadhi, Trance) – ਜਿਹੜੀ ਚਿੱਤ ਦੀ ਅਵਸਥਾ ਧਾਰਨਾ ਤੋਂ ਸ਼ੁਰੂ ਹੁੰਦੀ ਹੈ ਉਹ ਸਮਾਧੀ ਵਿਚ ਖਤਮ ਹੋ ਜਾਂਦੀ ਹੈ । ਇਨ੍ਹਾਂ ਸਾਰੀਆਂ ਅਵਸਥਾਵਾਂ ਦਾ ਡੂੰਘਾ ਸੰਬੰਧ ਹੈ । ਯੋਗ ਵਿਗਿਆਨ ਦੁਨੀਆਂ ਨੂੰ ਭਾਰਤ ਦੀ ਇੱਕ ਵੱਡੀ ਦੇਣ ਹੈ। ਅੱਜ-ਕਲ ਇਹ ਦੇਸ਼ ਵਿਦੇਸ਼ ਵਿਚ ਹਰਮਨ ਪਿਆਰਾ ਹੋਇਆ ਹੈ । ਇਸ ਦੀ ਉਪਯੋਗਤਾ ਦਾ ਸਿੱਕਾ ਸਾਰੇ ਡਾਕਟਰ ਅਤੇ ਸਰੀਰਕ ਅਧਿਆਪਕ ਮੰਨਦੇ ਹਨ । ਯੋਗ-ਆਸਣ ਕਸਰਤ ਵਿਧੀ ਰੂਪ ਨਾਲ ਵਿਗਿਆਨਿਕ ਅਤੇ ਸਰੀਰਕ ਬਣਤਰ ਦੇ ਅਨੁਕੂਲ ਹੈ ।

PSEB 11th Class Physical Education Solutions Chapter 4 ਯੋਗ

ਆਸਣ
1. ਪਦਮ ਆਸਣ ਦੀ ਵਿਧੀ (Technique of Padam asana) – ਚੌਕੜੀ ਮਾਰ ਕੇ ਬੈਠਣ ਤੋਂ ਬਾਅਦ ਪੈਰ ਖੱਬੇ ਪੱਟ ਤੇ ਇਸ ਤਰ੍ਹਾਂ ਰੱਖੋ ਕਿ ਸੱਜੇ ਪੈਰ ਦੀ ਅੱਡੀ ਖੱਬੇ ਪੱਟ ਦੀ ਪੇਡ ਹੱਡੀ ਨੂੰ ਛੁਹੇ । ਇਸ ਤੋਂ ਬਾਅਦ ਖੱਬੇ ਪੈਰ ਨੂੰ ਚੁੱਕ ਕੇ ਉਸੇ ਤਰ੍ਹਾਂ ਸੱਜੇ ਪੈਰ ਦੇ ਪੱਟ ਤੇ ਰੱਖੋ ।

ਰੀੜ੍ਹ ਦੀ ਹੱਡੀ ਬਿਲਕੁਲ ਸਿੱਧੀ ਰਹਿਣੀ ਚਾਹੀਦੀ ਹੈ। ਬਾਹਵਾਂ ਨੂੰ ਤਾਣ ਕੇ ਹੱਥਾਂ ਨੂੰ ਗੋਡਿਆਂ ‘ਤੇ ਰੱਖੋ | ਕੁਝ ਦਿਨਾਂ ਦੇ ਅਭਿਆਸ ਦੁਆਰਾ ਇਸ ਆਸਣ ਨੂੰ ਬਹੁਤ ਹੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ ।
PSEB 11th Class Physical Education Solutions Chapter 4 ਯੋਗ 4
ਲਾਭ (Advantages) –

  • ਇਸ ਆਸਣ ਨਾਲ ਪਾਚਨ ਸ਼ਕਤੀ ਵਧਦੀ ਹੈ ।
  • ਇਹ ਆਸਣ ਮਨ ਦੀ ਇਕਾਗਰਤਾ ਲਈ ਸਭ ਤੋਂ ਉੱਤਮ ਹੈ ।
  • ਕਮਰ ਦਰਦ ਦੂਰ ਹੁੰਦਾ ਹੈ |
  • ਦਿਲ ਅਤੇ ਪੇਟ ਦੇ ਰੋਗ ਨਹੀਂ ਲੱਗਦੇ |
  • ਮੂਤਰ ਰੋਗਾਂ ਨੂੰ ਦੂਰ ਕਰਦਾ ਹੈ ।

2. ਵੱਜਰ ਆਸਣ (Vajur Asana)-
ਸਥਿਤੀ (Position)- ਪੈਰਾਂ ਨੂੰ ਪਿੱਛੇ ਵਲ ਕਰ ਕੇ ਬੈਠਣਾ ਅਤੇ ਹੱਥਾਂ ਨੂੰ ਗੋਡਿਆਂ ਤੇ ਰੱਖਣਾ ਇਸ ਆਸਣ ਦੀ ਸਥਿਤੀ ਹੈ ।
ਵਿਧੀ (Technique) –

  • ਗੋਡੇ ਉਲਟੇ ਕਰ ਕੇ ਪੈਰ ਪਿੱਛੇ ਨੂੰ ਕਰਕੇ ਪੈਰਾਂ ਦੀਆਂ ਤਲੀਆਂ ਦੇ ਭਾਰ ਬੈਠ ਜਾਓ ।
  • ਹੇਠਾਂ ਪੈਰਾਂ ਦੇ ਅੰਗੂਠੇ ਇਕ ਦੂਜੇ ਵਲ ਹੋਣ ।
  • ਦੋਵੇਂ ਗੋਡੇ ਮਿਲੇ ਹੋਣ ਤੇ ਕਮਰ ਤੇ ਪਿੱਠ ਇਕ-ਦਮ ਸਿੱਧੀਆਂ ਹੋਣ ।
  • ਦੋਵੇਂ ਹੱਥ ਦੱਬ ਕੇ ਗੋਡਿਆਂ ਕੋਲ ਰੱਖੋ ।
  • ਸਾਹ ਦੀ ਗਤੀ ਲੰਮੀ ਹੋਣੀ ਚਾਹੀਦੀ ਹੈ ।
  • ਇਹ ਆਸਣ ਹਰ ਰੋਜ਼ 3 ਮਿੰਟ ਤੋਂ ਲੈ ਕੇ 20 ਮਿੰਟ ਤੱਕ ਕਰਨਾ ਚਾਹੀਦਾ ਹੈ ।

PSEB 11th Class Physical Education Solutions Chapter 4 ਯੋਗ 5
ਲਾਭ (Advantages) –

  • ਸਰੀਰ ਵਿਚ ਚੁਸਤੀ ਆਉਂਦੀ ਹੈ ।
  • ਸਰੀਰ ਦਾ ਮੋਟਾਪਾ ਦੂਰ ਹੋ ਜਾਂਦਾ ਹੈ ।
  • ਸਰੀਰ ਤੰਦਰੁਸਤ ਰਹਿੰਦਾ ਹੈ ।
  • ਮਾਸ-ਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ।
  • ਇਸ ਨਾਲ ਸੁਪਨ-ਦੋਸ਼ ਦੂਰ ਹੋ ਜਾਂਦਾ ਹੈ ।
  • ਪੈਰਾਂ ਦਾ ਦਰਦ ਦੂਰ ਹੋ ਜਾਂਦਾ ਹੈ ।
  • ਮਾਨਸਿਕ ਤੌਰ ਤੇ ਸ਼ਾਂਤੀ ਮਿਲਦੀ ਹੈ ।
  • ਇਨਸਾਨ ਬੇ-ਫਿਕਰ ਹੋ ਜਾਂਦਾ ਹੈ ।
  • ਇਸ ਆਸਨ ਦੁਆਰਾ ਸ਼ੂਗਰ ਦਾ ਰੋਗ ਦੂਰ ਹੋ ਜਾਂਦਾ ਹੈ ।
  • ਪਾਚਨ ਸ਼ਕਤੀ ਠੀਕ ਰਹਿੰਦੀ ਹੈ ।

3. ਸ਼ਵ ਆਸਣ (Shavasana) – ਸ਼ਵ ਆਸਣ ਵਿਚ ਪਿੱਠ ਦੇ ਬਲ ਸਿੱਧਾ ਲੇਟ ਕੇ ਸਰੀਰ ਨੂੰ ਢਿੱਲਾ ਛੱਡ ਦਿੱਤਾ ਜਾਂਦਾ ਹੈ । ਸ਼ਵ ਆਸਣ ਕਰਨ ਲਈ ਜ਼ਮੀਨ ਤੇ ਪਿੱਠ ਦੇ ਬਲ ਲੇਟ ਜਾਓ ਅਤੇ ਸਰੀਰ ਨੂੰ ਬਿਲਕੁਲ ਢਿੱਲਾ ਛੱਡ ਦਿਓ । ਹੌਲੀਹੌਲੀ ਲੰਬੇ-ਲੰਬੇ ਸਾਹ ਲਵੋ । ਬਿਲਕੁਲ ਚਿੱਤ ਲੇਟ ਕੇ ਸਾਰੇ ਸਰੀਰ ਦੇ ਅੰਗਾਂ ਨੂੰ ਬਹੁਤ ਢਿੱਲਾ ਛੱਡ ਦਿਓ । ਦੋਹਾਂ ਪੈਰਾਂ ਵਿਚ ਡੇਢ ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ ।
PSEB 11th Class Physical Education Solutions Chapter 4 ਯੋਗ 6
ਹੱਥਾਂ ਦੀਆਂ ਹਥੇਲੀਆਂ ਆਕਾਸ਼ ਵੱਲ ਕਰਕੇ ਸਰੀਰ ਤੋਂ ਦੂਰ ਰੱਖੋ | ਅੱਖਾਂ ਬੰਦ ਕਰਕੇ ਅੰਤਰ ਧਿਆਨ ਹੋ ਕੇ ਸੋਚੋ ਕਿ ਸਰੀਰ ਢਿੱਲਾ ਹੋ ਰਿਹਾ ਹੈ | ਅਨੁਭਵ ਕਰੋ ਕਿ ਸਰੀਰ ਵਿਸ਼ਰਾਮ ਸਥਿਤੀ ਵਿਚ ਹੈ । ਇਹ ਆਸਣ 3 ਤੋਂ 5 ਮਿੰਟ ਕਰਨਾ ਚਾਹੀਦਾ ਹੈ । ਇਸ ਆਸਣ ਦਾ ਅਭਿਆਸ ਹਰੇਕ ਆਸਣ ਦੇ ਸ਼ੁਰੂ ਅਤੇ ਅੰਤ ਵਿਚ ਕਰਨਾ ਜ਼ਰੂਰੀ ਹੈ ।

ਮਹੱਤਵ (Importance) –

  • ਸ਼ਵ ਆਸਣ ਨਾਲ ਉੱਚ ਰਕਤ ਚਾਪ ਅਤੇ ਮਾਨਸਿਕ ਤਣਾਓ ਤੋਂ ਛੁਟਕਾਰਾ ਮਿਲਦਾ ਹੈ ।
  • ਇਹ ਦਿਲ ਅਤੇ ਦਿਮਾਗ ਨੂੰ ਤਾਜ਼ਾ ਰੱਖਦਾ ਹੈ ।
  • ਇਸ ਆਸਣ ਦੁਆਰਾ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ ।

4. ਪਰਬਤ ਆਸਣ :-
ਇਸ ਨੂੰ Mountain ਆਸਣ ਵੀ ਕਿਹਾ ਜਾਂਦਾ ਹੈ । ਇਸ ਵਿਚ ਸਰੀਰ ਇੱਕ ਪਰਬਤ ਦੀ ਤਰ੍ਹਾਂ ਹੁੰਦਾ ਹੈ । ਭਾਵ ਥੱਲੇ ਤੋਂ ਸਰੀਰ ਫੈਲਿਆ ਹੋਇਆ ਅਤੇ ਉੱਪਰ ਨੂੰ ਘੱਟਦਾ ਜਾਂਦਾ ਹੈ ।
PSEB 11th Class Physical Education Solutions Chapter 4 ਯੋਗ 7
ਵਿਧੀ (Technique)

  • ਪਦਮ ਜਾਂ ਸੁੱਖ ਆਸਣ ਵਿਚ ਪਿੱਠ ਸਿੱਧੀ ਰੱਖਦੇ ਹੋਏ ਬੈਠ ਜਾਓ ।
  • ਅੱਖਾਂ ਬੰਦ ਕਰਕੇ ਸਾਹ ਅੰਦਰ ਖਿੱਚਦੇ ਹੋਏ ਦੋਨੋਂ ਹੱਥ ਉੱਪਰ ਸਿਰ ਵੱਲ ਲੈ ਜਾਓ ।
  • ਦੋਨੇਂ ਹਥੇਲੀਆ ਨੂੰ ਉੱਪਰ ਹੀ ਨਮਸਕਾਰ ਦੀ ਮੁਦਰਾ ਵਿਚ ਜੋੜ ਲਵੋ ।
  • ਹੌਲੀ-ਹੌਲੀ ਸਾਹ ਅੰਦਰ ਖਿੱਚਦੇ ਅਤੇ ਛੱਡਦੇ ਰਹੋ ।
  • ਫਿਰ ਸਾਹ ਛੱਡਦੇ ਹੋਏ ਬਾਹਾਂ ਥੱਲੇ ਵੱਲ ਲੈ ਆਓ ।
  • ਇਸ ਵਿਧੀ ਨੂੰ ਚਾਰ ਪੰਜ ਵਾਰ ਦੁਹਰਾਓ ।

ਲਾਭ (Advantages)-

  • ਪਿੱਠ, ਮੋਢੇ ਅਤੇ ਕਮਰ ਦਰਦ ਨੂੰ ਦੂਰ ਕਰਨ ਵਿਚ ਇਹ ਆਸਣ ਲਾਭਦਾਇਕ ਹੁੰਦਾ ਹੈ ।
  • ਲੱਤਾਂ ਅਤੇ ਪੱਟਾਂ ਨੂੰ ਮਜ਼ਬੂਤ ਬਣਾਉਂਦਾ ਹੈ ।
  • ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ ।
  • ਲੰਮੇ-ਲੰਮੇ ਸਾਹ ਲੈਣ ਦੀ ਕਿਰਿਆ ਦੇ ਨਾਲ ਇਹ ਆਸਣ ਫੇਫੜਿਆਂ ਨੂੰ ਮਜ਼ਬੂਤ ਬਣਾਉਂਦਾ ਹੈ । ਜਿਸ ਨਾਲ ਸਾਡੀਆਂ ਸਾਹ ਦੀਆਂ ਬਿਮਾਰੀਆਂ ਵੀ ਠੀਕ ਹੁੰਦੀਆਂ ਹਨ ।
  • ਪਿੱਠ ਅਤੇ ਕਮਰ ਦੀ ਵਾਧੂ ਚਰਬੀ ਘਟਾਉਣ ਵਿਚ ਵੀ ਸਹਾਈ ਹੁੰਦਾ ਹੈ ।
  • ਮਾਨਸਿਕ ਤਣਾਅ ਨੂੰ ਵੀ ਦੂਰ ਕਰਦਾ ਹੈ ।

5. ਪਵਨਮੁਕਤ ਆਸਣ| ਸੰਸਕ੍ਰਿਤ ਭਾਸ਼ਾ ਵਿਚ ਪਵਨ ਦਾ ਅਰਥ ਹੈ ‘ਹਵਾ’ ਅਤੇ ਮੁਕਤ ਦਾ ਅਰਥ ਹੈ ‘ਆਜ਼ਾਦੀ’ । ਇਸ ਲਈ ਇਸ ਦਾ ਮਤਲਬ ਹੈ ਕਿ ਸਰੀਰ ਦੀਆਂ ਪ੍ਰਣਾਲੀਆਂ ਵਿਚੋਂ ਵਾਧੂ ਭਰੀ ਹਵਾ ਨੂੰ ਬਾਹਰ ਕੱਢਣਾ । ਇਸ ਆਸਣ ਨੂੰ ‘Wind relieving posture’ ਵੀ ਕਿਹਾ ਜਾਂਦਾ ਹੈ ।
PSEB 11th Class Physical Education Solutions Chapter 4 ਯੋਗ 8

ਪ੍ਰਾਣਾਯਾਮ (Pranayama)
ਪਰਿਭਾਸ਼ਾ (Definition) – ਪ੍ਰਾਣਾਯਾਮ ਦੋ ਸ਼ਬਦਾਂ ਤੋਂ ਬਣਿਆ ਹੈ । ‘ਪਰਾਣ’ ਦਾ ਅਰਥ ਜੀਵਨ ਅਤੇ ‘ਯਾਮ’ ਤੋਂ ਕੰਟਰੋਲ ਹੈ ਜਿਸ ਦਾ ਭਾਵ ਹੈ ਜੀਵਨ ਦਾ ਕੰਟਰੋਲ ਜਾਂ ਸਾਹ ਦਾ ਕੰਟਰੋਲ | ਪ੍ਰਾਣਾਯਾਮ ਉਹ ਕਿਰਿਆ ਹੈ ਜਿਸ ਨਾਲ ਜੀਵਨ ਦੀ ਤਾਕਤ ਨੂੰ ਵਧਾਇਆ ਜਾਂਦਾ ਹੈ ਅਤੇ ਉਸ ਤੇ ਕਾਬੂ ਪਾਇਆ ਜਾਂਦਾ ਹੈ ।
ਮਨੂ-ਮਹਾਰਾਜ ਨੇ ਕਿਹਾ, “ਪ੍ਰਾਣਾਯਾਮ ਨਾਲ ਮਨੁੱਖ ਦੇ ਸਾਰੇ ਦੋਸ਼ ਖ਼ਤਮ ਹੋ ਜਾਂਦੇ ਹਨ ਅਤੇ ਘਾਟਾਂ ਦੂਰ ਹੋ ਜਾਂਦੀਆਂ ਹਨ |’

ਪ੍ਰਾਣਾਯਾਮ ਦੀ ਨੀਂਹ (Basis of Pranayama) – ਸਾਹ ਨੂੰ ਬਾਹਰ ਕੱਢਣਾ, ਫੇਰ ਅੰਦਰ ਕਰਨਾ ਅਤੇ ਅੰਦਰ ਹੀ ਰੋਕ ਕੇ ਫੇਰ ਕੁਝ ਸਮੇਂ ਮਗਰੋਂ ਬਾਹਰ ਕੱਢਣ ਦੀਆਂ ਇਹ ਤਿੰਨੋਂ ਕਿਰਿਆਵਾਂ ਪ੍ਰਾਣਾਯਾਮ ਦੀ ਨੀਂਹ ਹਨ ।

ਸਾਹ ਬਾਹਰ ਕੱਢਣ ਦੀ ਕਿਰਿਆ ਨੂੰ ਰੇਚਕ ਕਹਿੰਦੇ ਹਨ । ਸਾਹ ਜਦੋਂ ਅੰਦਰ ਖਿੱਚਦੇ ਹਾਂ ਤਾਂ ਇਸ ਨੂੰ ਪੂਰਕ ਕਹਿੰਦੇ ਹਨ । ਸਾਹ ਨੂੰ ਅੰਦਰ ਖਿੱਚਣ ਮਗਰੋਂ ਉੱਥੇ ਹੀ ਰੋਕਣ ਦੀ ਕਿਰਿਆ ਨੂੰ ਕੁੰਭਕ ਕਹਿੰਦੇ ਹਨ । ਪ੍ਰਾਣ ਦੇ ਨਾਂ (Names of Prana) – ਵਿਅਕਤੀ ਦੇ ਸਾਰੇ ਸਰੀਰ ਵਿਚ ਪ੍ਰਾਣ ਸਮਾਇਆ ਹੈ । ਇਸ ਦੇ ਪੰਜ ਨਾਂ ਹਨ-

  • ਪ੍ਰਾਣ – ਇਹ ਗਲੇ ਤੋਂ ਦਿਲ ਤਕ ਹੈ । ਇਸੇ ਪ੍ਰਾਣ ਦੀ ਤਾਕਤ ਨਾਲ ਸਾਹ ਸਰੀਰ ਵਿਚ ਹੇਠਾਂ ਨੂੰ ਜਾਂਦਾ ਹੈ ।
  • ਅਪਾਣ – ਧੁੰਨੀ ਤੋਂ ਨਿਚਲੇ ਹਿੱਸੇ ਵਿਚ ਪ੍ਰਾਣ ਨੂੰ ਅਪਾਣ ਕਹਿੰਦੇ ਹਨ । ਛੋਟੀਆਂ ਅਤੇ ਵੱਡੀਆਂ ਅੰਤੜੀਆਂ ਵਿਚ ਇਹੋ ਪ੍ਰਾਣ ਹੁੰਦਾ ਹੈ । ਇਹ ਟੱਟੀ, ਪਿਸ਼ਾਬ ਅਤੇ ਹਵਾ ਨੂੰ ਸਰੀਰ ਵਿਚੋਂ ਕੱਢਣ ਲਈ ਸਹਾਇਤਾ ਕਰਦਾ ਹੈ ।
  • ਸਮਾਣ – ਦਿਲ ਅਤੇ ਧੁਨੀ ਤਕ ਰਹਿਣ ਵਾਲੇ ਪਾਣ ਕਿਰਿਆ ਨੂੰ ਸਮਾਣ ਕਹਿੰਦੇ ਹਨ । ਇਹ ਪਾਣ ਪਾਚਨ ਕਿਰਿਆ ਅਤੇ ਐਡਰੀਨਲ ਗਿਲਟੀ ਦੀ ਕੰਮ ਕਰਨ ਦੀ ਸ਼ਕਤੀ ਵਧਾਉਂਦਾ ਹੈ ।
  • ਉਦਾਣਗਲੇ ਤੋਂ ਸਿਰ ਤਕ ਰਹਿਣ ਵਾਲੇ ਪ੍ਰਾਣ ਨੂੰ ਉਦਾਣ ਕਹਿੰਦੇ ਹਨ । ਅੱਖਾਂ, ਕੰਨ, ਨੱਕ, ਦਿਮਾਗ਼ ਆਦਿ ਅੰਗਾਂ ਦਾ ਕੰਮ ਇਸੇ ਪ੍ਰਾਣ ਕਰਕੇ ਹੁੰਦਾ ਹੈ ।
  • ਧਿਆਨ – ਇਹ ਪਰਾਣ ਸਰੀਰ ਦੇ ਸਾਰੇ ਹਿੱਸੇ ਵਿਚ ਰਹਿੰਦਾ ਹੈ ਅਤੇ ਸਰੀਰ ਦੇ ਦੂਸਰੇ ਪ੍ਰਾਣਾਂ ਨਾਲ ਮੇਲ ਕਰਦਾ ਹੈ |

ਸਰੀਰ ਦੇ ਹਿੱਲਣ-ਜੁਲਣ ਤੇ ਇਸੇ ਦਾ ਕੰਟਰੋਲ ਹੁੰਦਾ ਹੈ । ਪ੍ਰਾਣਾਯਾਮ ਕਰਨ ਦੀ ਵਿਧੀ (Technique of doing Pranayama) – ਪ੍ਰਾਣਾਯਾਮ ਸਵਾਸਾਂ ਨੂੰ ਕੰਟਰੋਲ ਕਰਨ ਲਈ ਕੀਤਾ ਜਾਂਦਾ ਹੈ । ਇਸ ਕਿਰਿਆ ਨਾਲ ਸਵਾਸ ਅੰਦਰ ਵੱਲ ਖਿੱਚ ਕੇ ਰੋਕ ਲਿਆ ਜਾਂਦਾ ਹੈ ਅਤੇ ਕੁੱਝ ਸਮਾਂ ਰੋਕਣ ਪਿੱਛੋਂ ਫਿਰ ਸਾਹ ਕੱਢਿਆ ਜਾਂਦਾ ਹੈ । ਇਸ ਤਰ੍ਹਾਂ ਸਾਹ ਨੂੰ ਹੌਲੀ-ਹੌਲੀ ਕੰਟਰੋਲ ਕਰਨ ਦਾ ਸਮਾਂ ਵਧਾਇਆ ਜਾਂਦਾ ਹੈ । ਆਪਣੀ ਸੱਜੀ ਨੱਕ ਨੂੰ ਬੰਦ ਕਰਕੇ ਖੱਬੀ ਤੋਂ ਅੱਠ ਤਕ ਗਿਣਦੇ ਹੋਏ ਸਾਹ ਖਿੱਚੋ । ਫਿਰ ਤੋਂ ਇੱਕ ਤੋਂ ਦਸ ਤਕ ਗਿਣਦੇ ਸਾਹ ਰੋਕ ਛੱਡੋ । ਉਸ ਤੋਂ ਮਗਰੋਂ ਖੱਬੀ ਨੱਕ ਬੰਦ ਕਰਕੇ ਸੱਜੀ ਤੋਂ ਅੱਠ ਗਿਣਦੇ ਹੋਏ ਸਾਹ ਛੱਡੋ ਅਤੇ ਫਿਰ ਇੱਕ ਤੋਂ ਦਸ ਤਕ ਗਿਣ ਕੇ ਇਸ ਤਰ੍ਹਾਂ ਪੂਰਾ ਸਾਹ ਨਿਕਲ ਜਾਵੇਗਾ । ਹੁਣ ਫੇਰ ਉਸੇ ਤਰ੍ਹਾਂ ਸੱਜੀ ਨੱਕ ਤੋਂ ਗਿਣਦੇ ਹੋਏ ਸਾਹ ਖਿੱਚੋ । ਇੱਕ ਤੋਂ ਦਾ ਤਕ ਗਿਣ ਕੇ ਉਸ ਨੂੰ ਰੋਕ ਦਿਓ । ਇਸ ਤਰ੍ਹਾਂ ਪੁਰਾ ਸਾਹ ਨਿਕਲ ਜਾਵੇਗਾ । ਹੁਣ ਫੇਰ ਉਸੇ ਤਰ੍ਹਾਂ ਸੱਜੀ ਨੱਕ ਤੋਂ ਗਿਣ ਹੋਏ ਸਾਹ ਖਿੱਚੋ । ਨੌਂ-ਦਸ ਤਕ ਰੋਕੋ । ਫਿਰ ਸੱਜੀ ਨੱਕ ਬੰਦ ਕਰਕੇ ਖੱਬੀ ਤੋਂ ਅੱਠ ਤਕ ਗਿਣਦੇ ਹੋਏ ਬਾਹਰ ਕੱਢ ਦਿ ਅਤੇ ਨੌਂ-ਦਸ ਤਕ ਰੋਕੋ ।

PSEB 11th Class Physical Education Solutions Chapter 4 ਯੋਗ

ਪ੍ਰਾਣਾਯਾਮ ਦੇ ਭੇਦ (Kinds of Pranayana) – ਸ਼ਾਸਤਰਾਂ ਵਿਚ ਪ੍ਰਾਣਾਯਾਮ ਕਈ ਤਰ੍ਹਾਂ ਦੇ ਦਿੱਤੇ ਹੋਏ ਹਨ ਪਰ ਆਮ ਇਹ ਅੱਠ ਹੁੰਦੇ ਹਨ-

(i) ਸੂਰਜ ਭੇਦੀ ਪ੍ਰਾਣਾਯਾਮ
(ii) ਉਜਈ ਪ੍ਰਾਣਾਯਾਮ
(iii) ਸ਼ੀਤਕਾਰੀ ਪ੍ਰਾਣਾਯਾਮ
(iv) ਸ਼ੀਤਲੀ ਪ੍ਰਾਣਾਯਾਮ
(v) ਭਸਤਰਕਾ ਪਾਣਾਯਾਮ
(vi) ਭਰਮਰੀ ਪ੍ਰਾਣਾਯਾਮ
(vii) ਮੂਰਛਾ ਪ੍ਰਾਣਾਯਾਮ
(viii) ਕਪਾਲਭਾਤੀ ਪ੍ਰਾਣਾਯਾਮ

ਇਨ੍ਹਾਂ ਅੱਠਾਂ ਦਾ ਸੰਖੇਪ ਵਰਣਨ ਹੇਠਾਂ ਕੀਤਾ ਗਿਆ ਹੈ-
(i) ਸੂਰਜ ਭੇਦੀ ਪ੍ਰਾਣਾਯਾਮ – ਇਹ ਪ੍ਰਾਣਾਯਾਮ ਸਰੀਰ ਵਿਚ ਗਰਮੀ ਪੈਦਾ ਕਰਦਾ ਹੈ । ਤਾਕਤ ਇਸ ਨਾਲ ਵਧਦੀ ਹੈ । ਇੱਛਾ ਸ਼ਕਤੀ ਵਧਦੀ ਹੈ । ਇਸਨੂੰ ਪਦਮ ਆਸਮ ਲਗਾ ਕੇ ਕਰਨਾ ਚਾਹੀਦਾ ਹੈ । ਪਿੱਠ, ਗਰਦਨ, ਛਾਤੀ ਅਤੇ ਰੀੜ੍ਹ ਦੀ ਹੱਡੀ ਸਿੱਧੀ ਰੱਖਣੀ ਚਾਹੀਦੀ ਹੈ | ਖੱਬੇ ਹੱਥ ਦੀ ਉਂਗਲ ਦੇ ਨਾਲ ਨੱਕ ਦਾ ਖੱਬਾ ਛੇਕ ਬੰਦ ਕਰ ਲਿਆ ਜਾਂਦਾ ਹੈ । ਸੱਜੇ ਛੇਕ ਤੋਂ ਸਾਹ ਲਿਆ ਜਾਂਦਾ ਹੈ । ਸਾਹ ਅੰਦਰ ਖਿੱਚ ਕੇ ਕੁੰਭਕ ਕੀਤੀ ਜਾਂਦੀ ਹੈ । ਜਦੋਂ ਤਕ ਸਾਹ ਰੋਕਿਆ ਜਾ ਸਕੇ ਰੋਕਣਾ ਚਾਹੀਦਾ ਹੈ । ਇਸ ਤੋਂ ਮਗਰੋਂ ਅੰਗੂਠੇ ਨਾਲ ਸੱਜੇ ਛੇਕ ਨੂੰ ਦਬਾ ਕੇ ਖੱਬੇ ਛੇਕ ਤੋਂ ਆਵਾਜ਼ ਕਰਦੇ ਹੋਏ ਸਾਹ ਨੂੰ ਬਾਹਰ ਕੱਢਿਆ ਜਾਣਾ ਚਾਹੀਦਾ ਹੈ । ਪਹਿਲਾਂ ਤਿੰਨ ਵਾਰ ਅਭਿਆਸ ਹੋਣ ਤੇ ਪੰਦਰਾਂ ਵਾਰ ਕੀਤਾ ਜਾ ਸਕਦਾ ਹੈ ।
ਇਸ ਵਿਚ ਸਾਹ ਹੋਲੀ ਲੈਣਾ ਚਾਹੀਦਾ ਹੈ । ਕੁੰਭਕ ਯਾਨੀ ਸਾਹ ਰੋਕਣ ਦਾ ਸਮਾਂ ਵਧਾਉਣਾ ਚਾਹੀਦਾ ਹੈ ।

(ii) ਉਜਾਈ ਪ੍ਰਾਣਾਯਾਮ – ਇਹ ਪ੍ਰਾਣਾਯਾਮ ਠੀਕ ਸਾਹ ਲੈਣ ਲਈ ਨੀਂਵ ਦਾ ਕੰਮ ਕਰਦੀ ਹੈ । ਯੋਗ ਵਿੱਚ ਇਸ ਤਰ੍ਹਾਂ ਦਾ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਾਡੇ ਜੀਵਨ ਨੂੰ ਮਿਣਤੀ ਦੇ ਸਾਹ ਮਿਲੇ ਹਨ । ਇਸ ਲਈ ਸਾਹ ਨੂੰ ਠੀਕ ਰੱਖਣ ਲਈ ਜੀਵਨ ਕਾਲ ਦੇ ਵਿੱਚ ਵਾਧਾ ਕਰਨ ਲਈ ਇਹ ਪ੍ਰਾਣਾਯਾਮ ਕੀਤਾ ਜਾਂਦਾ ਹੈ । ਬੈਠਣ ਦੀ ਮੁਦਰਾ-ਪੈਰਾਂ ਨੂੰ ਕਰਾਂਸ ਕਰਕੇ ਆਰਾਮ ਨਾਲ ਬੈਠੇ ਅਤੇ ਹੌਲੀ-ਹੌਲੀ ਆਪਣੀਆਂ ਅੱਖਾਂ ਨੂੰ ਬੰਦ ਕਰੋ । ਆਪਣੇ ਸਰੀਰ ਅਤੇ ਦਿਮਾਗ਼ ਨੂੰ ਆਰਾਮ ਦੀ ਅਵਸਥਾ ਵਿੱਚ ਰੱਖੋ । ਤਕਨੀਕ-ਗਹਿਰਾਈ ਨਾਲ ਅੰਦਰ ਨੂੰ ਸਾਹ ਖਿੱਚੋ ਅਤੇ ਹੌਲੀਹੌਲੀ ਸਾਹ ਬਾਹਰ ਕੱਢੋ, ਆਪਣੀ ਗਰਦਨ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਕੇ ਸਾਹ ਲੈਂਦੇ ਸਮੇਂ ਮੂੰਹ ਵਿੱਚੋਂ ਆਵਾਜ਼ ਕੱਢੋ । ਜਦੋਂ ਫੇਫੜਿਆਂ ਵਿੱਚ ਹਵਾ ਭਰ ਜਾਵੇ, ਸਾਹ ਨੂੰ ਰੋਕ ਕੇ ਰੱਖੋ, ਸੱਜੀ ਨੱਕ ਨੂੰ ਬੰਦ ਕਰੋ ਤੇ ਹੌਲੀ-ਹੌਲੀ ਖੱਬੀ ਨੱਕ ਨਾਲ ਸਾਹ ਬਾਹਰ ਕੱਢੋ, ਇਹ ਪ੍ਰਾਣਾਯਾਮ ਦਾ ਪਹਿਲਾਂ ਚੱਕਰ ਹੈ । ਇਸ ਨੂੰ 10-15 ਬਾਰ ਕਰੋ ।
PSEB 11th Class Physical Education Solutions Chapter 4 ਯੋਗ 9
ਸਾਵਧਾਨੀਆਂ-

  1. ਪਹਿਲਾਂ-ਪਹਿਲਾਂ ਇਸ ਵਿਆਯਾਮ ਨੂੰ ਬਿਨਾਂ ਸਾਹ ਰੋਕੇ ਹੀ ਕਰਨਾ ਚਾਹੀਦਾ ਹੈ ।
  2. ਜਿਨ੍ਹਾਂ ਲੋਕਾਂ ਨੂੰ ਉੱਚ ਰਕਤਚਾਪ ਜਾਂ ਦਿਲ ਦੀ ਬੀਮਾਰੀ ਹੋਵੇ ਉਨ੍ਹਾਂ ਨੂੰ ਇਹ ਵਿਆਯਾਮ ਨਹੀਂ ਕਰਨਾ ਚਾਹੀਦਾ ।
  3. ਇਹ ਵਿਆਯਾਮ ਯੋਗ ਸ਼ਿਕਸ਼ਕ ਦੀ ਦੇਖ-ਰੇਖ ਵਿੱਚ ਕਰਨਾ ਚਾਹੀਦਾ ਹੈ ।

ਲਾਭ:-

  1. ਜੁਕਾਮ ਨੂੰ ਠੀਕ ਕਰਦਾ ਹੈ ਅਤੇ ਗਲਾ ਸਾਫ਼ ਕਰਦਾ ਹੈ ।
  2. ਸਾਹ ਕਿਰਿਆ ਨਾਲ ਮੇਲਜੋਲ ਵੱਧਦਾ ਹੈ ।
  3. ਖਰਾਟਿਆਂ ਨੂੰ ਠੀਕ ਕਰਦਾ ਹੈ ।
  4. ਸਰੀਰ ਦੇ ਹੇਠਲੇ ਭਾਗ ਨੂੰ ਠੀਕ ਰੱਖਦਾ ਹੈ ਤੇ ਚਾਰੋਂ ਪਾਸੇ ਮਾਸ ਨੂੰ ਘੱਟ ਕਰਦਾ ਹੈ ।
  5. ਥਾਇਰਾਈਡ ਦੇ ਰੋਗੀਆਂ ਲਈ ਇਹ ਵਿਆਯਾਮ ਲਾਭਦਾਇਕ ਹੈ ।

(iii) ਸ਼ੀਤਕਾਰੀ ਪ੍ਰਾਣਾਯਾਮ – ਇਹ ਸ਼ੀਤਲੀ ਪ੍ਰਾਣਾਯਾਮ ਦਾ ਹੀ ਅੰਗ ਹੈ । ‘ਸ਼ੀਤ ਦਾ ਅਰਥ ਇਸ ਤਰ੍ਹਾਂ ਦੀ ਆਵਾਜ਼ ਤੋਂ ਹੈ, ਜੋ ਸਾਹ ਲੈਣ ਦੇ ਦੌਰਾਨ ਪੈਦਾ ਹੁੰਦੀ ਹੈ । ‘ਕਾਰੀ’ ਦਾ ਅਰਥ, ਪੈਦਾ ਕਰਨਾ ਹੈ । ਇਸ ਤਰ੍ਹਾਂ ਸੀਤਕਾਰੀ ਪ੍ਰਾਣਾਯਾਮ ਇਸ ਤਰ੍ਹਾਂ ਦਰਸਾਇਆ ਜਾਂਦਾ ਹੈ ਜਿਸ ਵਿੱਚ ਸ਼ੀ ਦੀ ਆਵਾਜ਼ ਪੈਦਾ ਹੋਵੇ ।

ਬੈਠਣ ਦੀ ਮੁਦਰਾ – ਕਿਸੇ ਆਸਣ ਵਿੱਚ ਬੈਠ ਜਾਉ ਤੇ ਹੌਲੀ-ਹੌਲੀ ਅੱਖਾਂ ਨੂੰ ਬੰਦ ਕਰ ਲਉ ਸਰੀਰ ਅਤੇ ਅੱਖਾਂ ਨੂੰ ਆਰਾਮ ਦਿਉ । ਤਕਨੀਕ-ਆਪਣੇ ਉੱਪਰਲੇ ਅਤੇ ਹੇਠਲੇ ਦੰਦਾਂ ਨੂੰ ਮਿਲਾਉ, ਆਪਣੇ ਹੋਠਾਂ ਨੂੰ ਜਿੰਨਾ ਹੋ ਸਕੇ ਫੈਲਾਉ, ਆਪਣੀ ਜੀਭ ਨੂੰ ਇਸ ਤਰ੍ਹਾਂ ਮੋੜੋ ਕਿ ਉਸਦਾ ਉੱਪਰਲਾ ਭਾਗ ਮੁੰਹ ਦੇ ਉੱਪਰਲੇ ਭਾਗ ਨੂੰ ਛੂ ਲਵੇ ‘ਸ਼ੀ ਦੀ ਆਵਾਜ਼ ਹੌਲੀ-ਹੌਲੀ ਲੈਂਦੇ ਹੋਏ ਗਹਿਰਾ ਸਾਹ ਲਉ, ਸਾਹ ਲੈਣ ਮਗਰੋਂ ਬੁੱਲਾਂ ਨੂੰ ਬੰਦ ਕਰਕੇ ਰੱਖੋ ਅਤੇ ਜੀਭ ਨੂੰ ਆਰਾਮ ਦਿਉ । ਆਪਣੇ ਸਾਹ ਨੂੰ ਜਿੰਨਾ ਹੋ ਸਕੇ, ਰੋਕੋ ਅਤੇ ਆਪਣੇ ਨੱਕ ਦੁਆਰਾ ਸਾਹ ਨੂੰ ਬਾਹਰ ਕੱਢ ਪਰੰਤੂ ਮੂੰਹ ਨਹੀਂ ਖੁੱਲ੍ਹਣਾ ਚਾਹੀਦਾ । ਇਹ ਸ਼ੀਤਕਾਰੀ ਪ੍ਰਾਣਾਯਾਮ ਦਾ ਪਹਿਲਾਂ ਭਾਗ ਹੈ । ਇਹ 10, 15 ਸ਼ੀਤਕਾਰੀ ਪ੍ਰਾਣਾਯਾਮ ਵਾਰੀ ਦੋਹਰਾਉਣਾ ਚਾਹੀਦਾ ਹੈ ।
PSEB 11th Class Physical Education Solutions Chapter 4 ਯੋਗ 10
ਸਾਵਧਾਨੀਆਂ-

  1. ਜਿਸ ਵਿਅਕਤੀ ਨੂੰ ਜ਼ੁਕਾਮ, ਅਸਥਮਾ ਹੋਵੇ, ਉਸਨੂੰ ਇਹ ਪ੍ਰਾਣਾਯਾਮ ਨਹੀਂ ਕਰਨਾ ਚਾਹੀਦਾ ।
  2. ਠੰਡੇ ਮੌਸਮ ਵਿੱਚ ਇਹ ਨਹੀਂ ਕਰਨਾ ਚਾਹੀਦਾ ।
  3. ਜਿਸ ਵਿਅਕਤੀ ਨੂੰ ਉੱਚ ਰਕਤਚਾਪ ਹੋਵੇ, ਉਸਨੂੰ ਵੀ ਇਹ ਨਹੀਂ ਕਰਨਾ ਚਾਹੀਦਾ ।

ਲਾਭ –

  1. ਇਹ ਆਸਣ ਪਾਈਰਿਆ ਦੇ ਰੋਗ ਨੂੰ ਠੀਕ ਕਰਦਾ ਹੈ ਤੇ ਮੂੰਹ ਨੂੰ ਸਾਫ਼ ਕਰਦਾ ਹੈ । ਇਹ ਦੰਦ ਤੇ ਮਸੂੜਿਆਂ ਨੂੰ ਠੀਕ ਰੱਖਦਾ ਹੈ !
  2. ਸਰੀਰ ਨੂੰ ਅਧਿਕ ਤਾਕਤ ਦਿੰਦਾ ਹੈ ।
  3. ਸਰੀਰ ਅਤੇ ਦਿਮਾਗ਼ ਨੂੰ ਠੰਡਾ ਰੱਖਦਾ ਹੈ ।
  4. ਤਨਾਵ ਨੂੰ ਦੂਰ ਕਰਨ ਲਈ ਬਹੁਤ ਲਾਭਦਾਇਕ ਹੈ ।

(iv) ਸ਼ੀਤਲੀ ਪ੍ਰਾਣਾਯਾਮ-ਇਹ ਹੱਠ ਯੋਗ ਦਾ ਇੱਕ ਭਾਗ ਹੈ, ਸ਼ੀਤਲ ਦਾ ਭਾਵ ਸ਼ਾਂਤ ਹੈ, ਇਹ ਇੱਕ ਸਾਹ ਕਿਰਿਆ ਦਾ ਵਿਆਯਾਮ ਹੈ, ਜੋ ਸਾਡੀ ਅੰਦਰੂਨੀ ਗਰਮੀ ਨੂੰ ਸ਼ਾਂਤ ਕਰਦਾ ਹੈ ਅਤੇ ਮਾਨਸਿਕ, ਸਰੀਰਿਕ ਤੇ ਭਾਵਾਤਮਕ ਸੰਤੁਲਨ ਨੂੰ ਕਾਇਮ ਕਰ ਸਕਦਾ ਹੈ ।
PSEB 11th Class Physical Education Solutions Chapter 4 ਯੋਗ 11
ਬੈਠਣ ਦੀ ਮੁਦਰਾ – ਪੈਰਾਂ ਨੂੰ ਕਰਾਂਸ ਕਰਕੇ ਆਰਾਮ ਨਾਲ ਜ਼ਮੀਨ ਤੇ ਇਸ ਤਰ੍ਹਾਂ ਬੈਠੋ ਕਿ ਪੈਰ ਉੱਪਰ ਨੂੰ ਜਾਣ ਅਤੇ ਪੈਰਾਂ ਦੇ ਤਲਵੇ ਵੀ ਉੱਪਰ ਹੋਣ, ਆਪਣੇ ਪੈਰਾਂ ਅਤੇ ਰੀੜ ਦੀ ਹੱਡੀ ਨੂੰ ਸਿੱਧਾ ਰੱਖਦੇ ਹੋਏ ਉਂਗਲੀ ਦੇ ਸਿਰਿਆਂ ਨੂੰ ਅੰਗੂਠੇ ਨਾਲ ਮਿਲਾਉ, ਬਾਕੀ ਦੀਆਂ ਉਂਗਲੀਆਂ ਨੂੰ ਬਰਾਬਰ ਫੈਲਾ ਕੇ ਢਿੱਲਾ ਛੱਡੋ । ਹੌਲੀ-ਹੌਲੀ ਆਪਣੀ ਅੱਖਾਂ ਨੂੰ ਬੰਦ ਕਰੋ ਤੇ ਸਰੀਰ ਅਤੇ ਦਿਮਾਗ਼ ਨੂੰ ਆਰਾਮ ਦਿਉ ।

ਤਕਨੀਕ – ਆਪਣਾ ਮੂੰਹ ਖੋਲ੍ਹੇ ਅਤੇ ਹੌਲੀ-ਹੌਲੀ ਜੀਭ ਨੂੰ ਬਾਹਰਲੀ ਤਰਫ਼ ਕੱਢ ਕੇ ਮੋੜਣ ਦੀ ਕੋਸ਼ਿਸ਼ ਕਰੋ ਅਤੇ ਆਰਾਮ ਨਾਲ ਆਵਾਜ਼ ਕਰਦੇ ਹੋਏ ਸ਼ੀਤਲੀ ਪ੍ਰਾਣਾਯਾਮ ਸਾਹ ਲਉ, ਸਾਹ ਲੈਂਦੇ ਸਮੇਂ ਇਸ ਦੀ ਸ਼ੀਤਲਤਾ ਨੂੰ ਮਹਿਸੂਸ ਕਰੋ, ਹੁਣ ਆਪਣੀ ਜੀਭ ਨੂੰ ਅੰਦਰ ਲੈ ਜਾਉ ਜਦੋਂ ਤੱਕ ਸੰਭਵ ਹੋਵੇ ਸਾਹ ਨੂੰ ਰੋਕ ਕੇ ਰੱਖੋ । ਇਸ ਬਾਰੇ ਸੋਚੋ ਕਿ ਸਾਹ ਤੁਹਾਡੇ ਦਿਮਾਗ ਨੂੰ ਸੇਜ ਰਹੀ ਹੋਵੇ ਅਤੇ ਸਾਰੇ ਸਰੀਰ ਦੇ ਤੰਤੂਆਂ ਵਿੱਚ ਫੈਲ ਰਹੀ ਹੈ । ਹੌਲੀ-ਹੌਲੀ ਸਾਹ ਛੱਡਦੇ ਹੋਏ ਸ਼ੀਤਲਤਾ ਨੂੰ ਮਹਿਸੂਸ ਕਰੋ । ਇਹ ਸ਼ੀਤਲੀ ਪ੍ਰਾਣਾਯਾਮ ਦਾ ਪਹਿਲਾ ਚਰਨ ਹੈ । ਇਸਨੂੰ 10 ਜਾਂ 15 ਵਾਰ ਕਰੋ ।

ਸਾਵਧਾਨੀਆਂ-

  1. ਜਿਨ੍ਹਾਂ ਲੋਕਾਂ ਨੂੰ ਠੰਡ, ਜ਼ੁਕਾਮ, ਅਸਥਮਾ ਜਾਂ ਆਰਥਰਾਈਟਸ ਜਾਂ ਬਰੰਕਟਾਈਟਸ ਜਾਂ ਦਿਲ ਦੀ ਬੀਮਾਰੀ ਹੋਵੇ, ਉਨ੍ਹਾਂ ਨੂੰ ਇਹ ਪ੍ਰਾਣਾਯਾਮ ਨਹੀਂ ਕਰਨਾ ਚਾਹੀਦਾ ।
  2. ਇਸ ਪ੍ਰਾਣਾਯਾਮ ਦਾ ਅਭਿਆਸ ਸਰਦ ਮੌਸਮ ਵਿੱਚ ਨਹੀਂ ਕਰਨਾ ਚਾਹੀਦਾ ।

ਲਾਭ-

  1. ਇਹ ਖੂਨ ਨੂੰ ਸਾਫ਼ ਰੱਖਦਾ ਹੈ ਅਤੇ ਸਰੀਰ ਤੇ ਦਿਮਾਗ਼ ਨੂੰ ਤਰੋਤਾਜ਼ਾ ਕਰਦਾ ਹੈ ।
  2. ਸਰੀਰ ਅਤੇ ਦਿਮਾਗ਼ ਨੂੰ ਸ਼ਾਂਤ ਰੱਖਦਾ ਹੈ ।
  3. ਇਹ ਆਸਣ ਉਨ੍ਹਾਂ ਲੋਕਾਂ ਲਈ ਲਾਭਦਾਇਕ ਹੈ, ਜੋ ਸਾਰਾ ਦਿਨ ਸੁਸਤੀ ਅਤੇ ਥਕਾਵਟ ਮਹਿਸੂਸ ਕਰਦੇ ਹਨ ।
  4. ਇਹ ਆਸਣ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਅਤੇ ਉੱਚ ਰਕਤਚਾਪ ਨੂੰ ਠੀਕ ਕਰਦਾ ਹੈ ।
  5. ਇਹ ਗੁੱਸ. ਚਿੰਤਾ ਅਤੇ ਤਨਾਵ ਨੂੰ ਘੱਟ ਕਰਦਾ ਹੈ ।

(v) ਭਸਤਰਕਾ ਪਾਣਾਯਾਮ – ਇਸ ਪ੍ਰਾਣਾਯਾਮ ਵਿਚ ਲੋਹਾਰ ਦੀ ਕਣੀ ਦੀ ਤਰ੍ਹਾਂ ਸਾਹ ਅੰਦਰ ਅਤੇ ਬਾਹਰ ਲਿਆ | ਅਤੇ ਛੱਡਿਆ ਜਾਂਦਾ ਹੈ । ਪਹਿਲਾਂ ਨੱਕ ਦੀ ਇਕ ਛੇਕ ਤੋਂ ਸਾਹ ਲੈ ਕੇ ਦੁਸਰੇ ਛੇਕ ਰਾਹੀਂ ਸਾਹ ਕੱਢਿਆ ਜਾਂਦਾ ਹੈ । ਇਸ ਮਗਰੋਂ ਦੂਜੇ ਛੇਕਾਂ ਤੋਂ ਸਾਹ ਬਾਹਰ ਅਤੇ ਅੰਦਰ ਕੀਤਾ ਜਾਂਦਾ ਹੈ । ਭਸਤਰਕਾ ਪ੍ਰਾਣਾਯਾਮ ਸ਼ੁਰੂ ਵਿਚ ਹੌਲੀ ਅਤੇ ਮਗਰੋਂ ਇਸ ਦੀ ਰਫ਼ਤਾਰ ਵਧਾਈ ਜਾਂਦੀ ਹੈ । ਇਹ ਪ੍ਰਾਣਾਯਾਮ ਕਰਨ ਨਾਲ ਮਨੁੱਖ ਦਾ ਮੋਟਾਪਾ ਘਟਦਾ ਹੈ । ਮਨ ਦੀ ਇੱਛਾ ਬਲਵਾਨ ਹੁੰਦੀ ਹੈ । ਵਿਚਾਰ ਠੀਕ ਰਹਿੰਦੇ ਹਨ ।

(vi) ਭਰਮਰੀ ਪ੍ਰਾਣਾਯਾਮ – ਕਿਸੇ ਆਸਣ ਵਿੱਚ ਬੈਠ ਕੇ ਕੂਹਣੀਆਂ ਨੂੰ ਮੇਵਿਆਂ ਬਰਾਬਰ ਕਰਕੇ ਸਾਹ ਲਿਆ ਜਾਂਦਾ ਹੈ । ਥੋੜੀ ਦੇਰ ਸਾਹ ਰੋਕਣ ਮਗਰੋਂ ਸਾਹ ਬਾਹਰ ਕੱਢਦੇ ਸਮੇਂ ਭਰੇ ਵਰਗੀ ਆਵਾਜ਼ ਗਲੇ ਤੋਂ ਕੱਢੀ ਜਾਂਦੀ ਹੈ । ਦੋ ਸਕਿੰਟ ਸਹ ਕੱਢ ਕੇ ਬਾਹਰ ਰੋਕਿਆ ਜਾਂਦਾ ਹੈ ! ਇਸ ਤਰਾਂ ਆਵਾਜ਼ ਕਰਦੇ ਹੋਏ ਬਾਹ ਅੰਦਰ ਖਿੱਚਿਆ ਜਾਂਦਾ ਹੈ । ਇਸ ਪ੍ਰਾਣਾਯਾਮ ਦਾ ਅਭਿਆਸ ਸੱਤ ਤੋਂ ਦਸ ਵਾਰ ਕੀਤਾ ਜਾ ਸਕਦਾ ਹੈ । ਰੇਚਕ ਜਿੱਥੋਂ ਤੱਕ ਹੋ ਸਕੇ ਲੰਮਾ ਕੀਤਾ ਜਾਣਾ ਚਾਹੀਦਾ ਹੈ | ਆਵਾਜ਼ ਅਤੇ ਰੇਚਕ ਕਰਦੇ ਹੋਏ ਮੁੰਹ ਬੰਦ ਰੱਖਣਾ ਚਾਹੀਦਾ ਹੈ । ਲਾਭ (Advantages)-ਇਸ ਦੇ ਅਭਿਆਸ ਨਾਲ ਆਵਾਜ਼ ਸਾਫ਼ ਅਤੇ ਮਿੱਠੀ ਹੁੰਦੀ ਹੈ । ਗਲੇ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ ।

PSEB 11th Class Physical Education Solutions Chapter 4 ਯੋਗ

(vii) ਮੂਰਛਾ (ਨਾੜੀ ਸੋਧ) ਪ੍ਰਾਣਾਯਾਮ – ਇਸ ਪ੍ਰਾਣਾਯਾਮ ਨਾਲ ਨਾੜੀਆਂ ਦੀ ਸਫ਼ਾਈ ਹੁੰਦੀ ਹੈ । ਸਿੱਧ ਆਸਣ ਵਿੱਚ ਬੈਠ ਕੇ ਨੱਕ ਦੇ ਖੱਬੇ ਪਾਸਿਉਂ ਸਾਹ ਲੈਣਾ ਚਾਹੀਦਾ ਹੈ ! ਸਾਹ ਲੈ ਕੇ ਕੁੰਭਕ ਕੀਤਾ ਜਾਵੇ । ਇਸਦੇ ਮਗਰੋਂ ਦੂਜੇ ਪਾਸੇ ਤੋਂ ਸਾਹ ਹੌਲੀ-ਹੌਲੀ ਬਾਹਰ ਕੱਢਿਆ ਜਾਂਦਾ ਹੈ । ਫੇਰ ਸੱਜੇ ਨੱਕ ਨਾਲ ਸਾਹ ਅੰਦਰ ਭਰਿਆ ਜਾਂਦਾ ਹੈ । ਕੁੱਝ ਸਮੇਂ ਲਈ ਅੰਦਰੂਨੀ ਕੁੰਭਕ ਕੀਤਾ ਜਾਂਦਾ ਹੈ ਅਤੇ ਨਾਲ ਹੀ ਖੱਬੇ ਨੱਕ ਨਾਲ ਸਾਹ ਬਾਹਰ ਕੱਢ ਦਿੱਤਾ ਜਾਂਦਾ ਹੈ । ਇਸ ਵਿੱਚ 1: 2: 2 ਦਾ ਅਨੁਪਾਤ ਹੋਵੇ ਜਿਵੇਂ ਕਿ ਸਾਹ ਲੈਣ ਵਿੱਚ ਚਾਰ ਸੈਕਿੰਡ, ਸਾਹ ਰੋਕਣ ਵਿੱਚ ਦਸ ਮੋਕਿੰਡ, ਸਾਹ ਕੱਢਣ ਲਈ ਦਸ ਸੈਕਿੰਡ । ਹੌਲੀ-ਹੌਲੀ ਕੁੰਭਕ ਨੂੰ ਵਧਾਇਆ ਜਾ ਸਕਦਾ ਹੈ । ਕੁੰਭਕ ਨਾਲ ਆਕਸੀਜਨ ਫੇਫੜਿਆਂ ਦੇ ਸਾਰੇ ਛੇਕਾਂ ਵਿੱਚ ਪਹੁੰਚ ਜਾਂਦੀ ਹੈ । ਰੇਚਕ ਨਾਲ ਫੇਫੜੇ ਸੁੰਗੜ ਜਾਂਦੇ ਹਨ ਅਤੇ ਹਵਾ ਬਾਹਰ ਨਿਕਲ ਜਾਂਦੀ ਹੈ । ਲਾਭ (Advantages)-ਇਸ ਪ੍ਰਾਣਾਯਾਮ ਨਾਲ ਫੇਫੜਿਆਂ ਦੀਆਂ ਬੀਮਾਰੀਆਂ ਅਤੇ ਦਿਲ ਦੀ ਕਮਜ਼ੋਰੀ ਨੂੰ ਲਾਭ ਪਹੁੰਚਦਾ ਹੈ ।

(viii) ਕਪਾਲਭਾਤੀ ਪ੍ਰਾਣਾਯਾਮ – ਕਪਾਲਭਾਤੀ ਸ਼ਬਦ ਸੰਸਕ੍ਰਿਤ ਦਾ ਹੈ । ਕਪਾਲ ਦਾ ਅਰਥ ‘ਲਲਾਟ’ ਹੈ ਅਤੇ ‘ਭਾਤੀ ਦਾ ਅਰਥ ਹੈ ਚਮਕਣਾ । ਇਸ ਤਰ੍ਹਾਂ ਕਪਾਲਭਾਤੀ ਦਾ ਮਤਲਬ ਅੰਦਰੂਨੀ ਭਾਂਤੀ ਦੇ ਨਾਲ ਚੇਹਰੇ ਦਾ ਚਮਕਣਾ ਹੈ । ਇਹ ਇੱਕ ਜ਼ਿਆਦਾ ਸ਼ਕਤੀ ਦੇਣ ਵਾਲਾ ਪੇਟ ਦਾ ਵਿਆਯਾਮ ਹੈ । ਇਸ ਵਿੱਚ ਤੇਜ਼ੀ ਨਾਲ ਸਾਹ ਛੱਡਿਆ ਜਾਂਦਾ ਹੈ ਅਤੇ ਆਰਾਮ ਨਾਲ ਲਿਆ ਜਾਂਦਾ ਹੈ । ਬੈਠਣ ਦੀ ਮੁਦਰਾ-ਪਿੱਠ ਨੂੰ ਸਿੱਧਾ ਰੱਖਦੇ ਹੋਏ ਪੈਰਾਂ ਨੂੰ ਕਰਾਂਸ ਕਰਕੇ ਬੈਠੋ ਅਤੇ ਆਪਣੇ ਹੱਥਾਂ ਨੂੰ ਆਪਣੇ ਘੁਟਨਿਆਂ ਤੇ ਆਰਾਮ ਦੀ ਅਵਸਥਾ ਵਿੱਚ ਰੱਖੋ, ਸਰੀਰ ਅਤੇ ਮਨ ਨੂੰ ਸਹਿਜ ਭਾਵ ਵਿੱਚ ਰੱਖੋ । ਤਕਨੀਕ-ਪੇਟ ਨੂੰ ਫੈਲਾਉਂਦੇ ਹੋਏ ਹੌਲੀ-ਹੌਲੀ ਨੱਕ ਦੀ ਸਹਾਇਤਾ ਨਾਲ ਸਾਹ ਅੰਦਰ ਲਵੇ ਤੇ ਹੁਣ ਪੇਟ ਨੂੰ ਅੰਦਰ ਨੂੰ ਖਿਚਦੇ ਹੋਏ ਸਾਹ ਨੂੰ ਬਾਹਰ ਕੱਢੋ । ਇਸ ਤਰ੍ਹਾਂ ਕਰਨ ਨਾਲ ਫੇਫੜੇ ਆਪਣੇ ਕਪਾਲਭਾਤੀ ਪ੍ਰਾਣਾਯਾਮ ਆਪ ਹਵਾ ਨਾਲ ਭਰ ਜਾਣਗੇ । 10-15 ਵਾਰ ਤੇਜ਼ੀ ਨਾਲ ਸਾਹ ਲਉ ਤੇ ਛੱਡੋ ।
PSEB 11th Class Physical Education Solutions Chapter 4 ਯੋਗ 12
ਸਾਵਧਾਨੀਆਂ-

  1. ਦਿਲ ਦੇ ਰੋਗੀ, ਉੱਚ ਰਕਤਚਾਪ, ਅਸਥਮਾ, ਹਰਣੀਆਂ ਦੇ ਰੋਗੀਆਂ ਨੂੰ ਇਹ ਵਿਆਯਾਮ ਨਹੀਂ ਕਰਨਾ ਚਾਹੀਦਾ ।
  2. ਇਹ ਪ੍ਰਾਣਾਯਾਮ ਖ਼ਾਲੀ ਪੇਟ ਹੀ ਕਰਨਾ ਚਾਹੀਦਾ ਹੈ ।
  3. ਦਰਦ ਜਾਂ ਚੱਕਰ ਆਉਣ ਲੱਗ ਜਾਣ ਤਾਂ ਇਹ ਵਿਆਯਾਮ ਨਹੀਂ ਕਰਨਾ ਚਾਹੀਦਾ ।

ਲਾਭ-

  1. ਖੂਨ ਨੂੰ ਸਾਫ਼ ਕਰਦਾ ਹੈ ।
  2. ਇਹ ਫੇਫੜੇ ਅਤੇ ਸਾਰੀ ਸਾਹ ਪ੍ਰਣਾਲੀ ਨੂੰ ਠੀਕ ਰੱਖਦਾ ਹੈ ।
  3. ਇਸ ਨਾਲ ਸਰੀਰ ਨੂੰ ਜ਼ਿਆਦਾ ਮਾਤਰਾ ਵਿੱਚ ਆਕਸੀਜਨ ਮਿਲਦੀ ਹੈ ।
  4. ਚਿੰਤਨ ਅਤੇ ਮੰਨਨ ਲਈ ਦਿਮਾਗ਼ ਨੂੰ ਤਿਆਰ ਕਰਦਾ ਹੈ ।
  5. ਪਾਚਣ ਸ਼ਕਤੀ ਲਈ ਸੁਧਾਰ ਕਰਦਾ ਹੈ ।

PSEB 11th Class Physical Education Guide ਯੋਗ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
‘ਠੀਕ ਢੰਗ ਨਾਲ ਕੰਮ ਕਰਨਾ ਹੀ ਯੋਗ ਹੈ । ਇਹ ਕਿਸ ਦਾ ਕਥਨ ਹੈ ?
ਉੱਤਰ-
ਇਹ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਕਥਨ ਹੈ ।

ਪ੍ਰਸ਼ਨ 2.
ਅਸ਼ਟਾਂਗ ਯੋਗ ਦੇ ਅੰਗ ਹਨ ?
(a) ਛੇ
(b) ਅੱਠ
(c) ਦਸ
(d) ਬਾਰਾਂ ।
ਉੱਤਰ-
(4) ਬਾਰਾਂ ।

ਪ੍ਰਸ਼ਨ 3.
ਆਸਣਾਂ ਦੀਆਂ ਕਿਸਮਾਂ ਹਨ ।
(a) ਦੋ
(b) ਚਾਰ
(c) ਛੇ
d) ਅੱਠ ।
ਉੱਤਰ-
(a) ਦੋ ।

ਪ੍ਰਸ਼ਨ 4.
ਸੂਰਜ ਭੇਦੀ ਪ੍ਰਾਣਾਯਾਮ, ਉਜਈ ਪ੍ਰਾਣਾਯਾਮ । ਇਹ ਕਿਸਦੇ ਭੇਦ ਹਨ ?
ਉੱਤਰ-
ਇਹ ਪ੍ਰਾਣਾਯਾਮ ਦੇ ਭੇਦ ਹਨ ।

ਪ੍ਰਸ਼ਨ 5.
ਸਾਹ ਬਾਹਰ ਕੱਢਣ ਦੀ ਕਿਰਿਆ ਨੂੰ ਕੀ ਕਹਿੰਦੇ ਹਨ ?
ਉੱਤਰ-
ਸਾਹ ਬਾਹਰ ਕੱਢਣ ਦੀ ਕਿਰਿਆ ਨੂੰ ਰੇਚਕ ਕਹਿੰਦੇ ਹਨ ।

PSEB 11th Class Physical Education Solutions Chapter 4 ਯੋਗ

ਪ੍ਰਸ਼ਨ 6.
ਜਦੋਂ ਸਾਹ ਅੰਦਰ ਖਿੱਚਦੇ ਹਾਂ ਉਸ ਕਿਰਿਆ ਨੂੰ ਕੀ ਕਹਿੰਦੇ ਹਨ ?
ਉੱਤਰ-
ਜਦੋਂ ਸਾਹ ਅੰਦਰ ਖਿੱਚਦੇ ਹਾਂ ਉਸ ਕਿਰਿਆ ਨੂੰ ਪੂਰਕ ਕਹਿੰਦੇ ਹਨ ।

ਪ੍ਰਸ਼ਨ 7.
ਸਾਹ ਨੂੰ ਅੰਦਰ ਖਿੱਚਣ ਮਗਰੋਂ ਉੱਥੇ ਹੀ ਰੋਕਣ ਦੀ ਕਿਰਿਆ ਨੂੰ ਕੀ ਕਹਿੰਦੇ ਹਨ ?
ਉੱਤਰ-
ਸਾਹ ਨੂੰ ਅੰਦਰ ਖਿੱਚਣ ਮਗਰੋਂ ਉੱਥੇ ਹੀ ਰੋਕਣ ਦੀ ਕਿਰਿਆ ਨੂੰ ਕੁੰਭਕ ਕਹਿੰਦੇ ਹਨ ।

ਪ੍ਰਸ਼ਨ 8.
ਪ੍ਰਾਣਾਯਾਮ ਦੇ ਭੇਦ ਹਨ ।
(a) ਅੱਠ
(b) ਛੇ
(c) ਚਾਰ
(d) ਦੋ ।
ਉੱਤਰ-
(a) ਅੱਠ

ਪ੍ਰਸ਼ਨ 9.
ਸੂਰਜ ਨਮਸਕਾਰ ਦੀਆਂ ਕਿੰਨੀਆਂ ਸਥਿਤੀਆਂ ਹਨ ?
(a) ਬਾਰਾਂ
(b) ਅੱਠ
(c) ਛੇ
(d) ਚਾਰ ।
ਉੱਤਰ-
(a) ਬਾਰਾਂ ।

ਪ੍ਰਸ਼ਨ 10.
ਅਸ਼ਟਾਂਗ ਯੋਗ ਦੇ ਅੰਗ ਹਨ ।
(a) ਯਮ ।
(b) ਆਸਣ
(c) ਨਿਯਮ
(d) ਪ੍ਰਾਣਾਯਾਮ 1
ਉੱਤਰ-
ਉਪਰੋਕਤ ਸਾਰੇ ।

PSEB 11th Class Physical Education Solutions Chapter 4 ਯੋਗ

ਪ੍ਰਸ਼ਨ 11.
ਯੋਗ ਸ਼ਬਦ ਦਾ ਅਰਥ ਦੱਸੋ ।
ਉੱਤਰ-
ਯੋਗ ਦਾ ਅਰਥ ਜੁੜਨਾ ਜਾਂ ਮਿਲਣਾ ਹੈ ।

ਪ੍ਰਸ਼ਨ 12.
ਆਸਣ ਕਿੰਨੇ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਆਸਣ ਦੋ ਤਰ੍ਹਾਂ ਦੇ ਹੁੰਦੇ ਹਨ ।

ਪ੍ਰਸ਼ਨ 13.
ਸੂਰਜ ਨਮਸਕਾਰ ਵਿੱਚ ਕਿੰਨੀਆਂ ਅਵਸਥਾਵਾਂ ਹਨ ?
ਉੱਤਰ-
ਸੂਰਜ ਨਮਸਕਾਰ ਵਿਚ 12 ਅਵਸਥਾਵਾਂ ਹਨ ।

ਪ੍ਰਸ਼ਨ 14.
ਸੂਰਜ ਨਮਸਕਾਰ ਕਦੋਂ ਕਰਨਾ ਚਾਹੀਦਾ ਹੈ ?
ਉੱਤਰ-
ਸੂਰਜ ਨਮਸਕਾਰ ਆਸਣ ਕਰਨ ਤੋਂ ਪਹਿਲਾਂ ਕਰਨਾ ਚਾਹੀਦਾ ਹੈ ।

ਪ੍ਰਸ਼ਨ 15.
ਯੋਗ ਕੀ ਹੈ ?
ਉੱਤਰ-
ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਨੂੰ ਯੋਗ ਕਹਿੰਦੇ ਹਨ ।

PSEB 11th Class Physical Education Solutions Chapter 4 ਯੋਗ

ਪ੍ਰਸ਼ਨ 16.
ਆਤਮਾ ਨੂੰ ਪਰਮਾਤਮਾ ਨਾਲ ਮਿਲਾਨ ਨੂੰ ਕੀ ਕਹਿੰਦੇ ਹਨ ?
ਉੱਤਰ-
ਆਤਮਾ ਨੂੰ ਪਰਮਾਤਮਾ ਨਾਲ ਮਿਲਾਨ ਨੂੰ ਯੋਗ ਕਹਿੰਦੇ ਹਨ ।

ਪ੍ਰਸ਼ਨ 17.
ਯੋਗ ਸੰਸਕ੍ਰਿਤ ਦੇ ਕਿਹੜੇ ਦੋ ਸ਼ਬਦਾਂ ਤੋਂ ਬਣਿਆ ਹੈ ?
ਉੱਤਰ-
‘ਯੁੱਜ’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਜੋੜ ਜਾਂ ਮੇਲ ।

ਪ੍ਰਸ਼ਨ 18.
ਸੂਰਜ ਨਮਸਕਾਰ ਕਦੋਂ ਕਰਨਾ ਚਾਹੀਦਾ ਹੈ ?
ਉੱਤਰ-
ਸੂਰਜ ਨਮਸਕਾਰ ਆਸਨ ਕਰਨ ਤੋਂ ਪਹਿਲਾਂ ਕਰਨਾ ਚਾਹੀਦਾ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਯੋਗ ਦਾ ਕੋਈ ਇੱਕ ਮਹੱਤਵ ਲਿਖੋ ।
ਉੱਤਰ-

  1. ਮਨੁੱਖ ਦੀਆਂ ਸਰੀਰਕ ਅਤੇ ਮਾਨਸਿਕ ਬੁਨਿਆਦੀ ਸ਼ਕਤੀਆਂ ਦਾ ਵਿਕਾਸ ।
  2. ਬੀਮਾਰੀਆਂ ਦੀ ਰੋਕਥਾਮ ਅਤੇ ਰੋਗਾਂ ਤੋਂ ਕੁਦਰਤੀ ਬਚਾਅ ।

ਪ੍ਰਸ਼ਨ 2.
ਸੂਰਜ ਨਮਸਕਾਰ ਦੇ ਕੋਈ ਦੋ ਲਾਭ ਲਿਖੋ ।
ਉੱਤਰ-

  1. ਸੂਰਜ ਨਮਸਕਾਰ ਤਾਕਤ, ਸ਼ਕਤੀ ਅਤੇ ਲਚਕ ਵਿਚ ਵਾਧਾ ਕਰਦਾ ਹੈ ।
  2. ਇਹ ਇਕਾਗਰਤਾ ਵਧਾਉਣ ਵਿਚ ਸਹਾਇਤਾ ਕਰਦਾ ਹੈ ।

PSEB 11th Class Physical Education Solutions Chapter 4 ਯੋਗ

ਪ੍ਰਸ਼ਨ 3.
ਆਸਣ ਕਿੰਨੇ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਆਸਣ ਦੋ ਤਰ੍ਹਾਂ ਦੇ ਹੁੰਦੇ ਹਨ-

  1. ਸਭਿਆਚਾਰਕ ਆਸਣ
  2. ਆਰਾਮਦਾਇਕ ਆਸਣ ।

ਪ੍ਰਸ਼ਨ 4.
ਸ਼ਵ ਆਸਣ ਦੇ ਲਾਭ ਲਿਖੇ ।
ਉੱਤਰ-
1. ਇਸ ਆਸਣ ਨੂੰ ਕਰਨ ਨਾਲ ਸਰੀਰ ਤਰੋ-ਤਾਜ਼ਾ ਹੋ ਜਾਂਦਾ ਹੈ । ਸਵ-ਆਸਣ ਨਾਲ ਸਾਰੀਆ ਮਾਮਪੇਸ਼ੀਆ ਅਤੇ ਨਾਅ ਆਸਣ ਹਾਲਤ ਵਿਚ ਆ ਜਾਦੀਆ ਹਨ ।

ਪ੍ਰਸ਼ਨ 5.
ਪਵਨ ਮੁਕਤ ਆਸਣ ਪਰਵਤ ਆਸਣ ਦੇ ਲਿਖੇ ।
ਉੱਤਰ-

  1. ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ ।
  2. ਪੇਚਿਸ (Constipation) ਦੀ ਬਿਮਾਰੀ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ ।
  3. ਗੈਸ ਦੀ ਬਿਮਾਰੀ ਨੂੰ ਦੂਰ ਕਰਦਾ ਹੈ ।
  4. ਪਟ ਤੇ ਆਲੇ ਦੁਆਲੇ ਦੇ ਹਿੱਸੇ ਕੋਲੋਂ ਦੀ ਵਾਧੂ ਚਰਬੀ ਨੂੰ ਘਟਾਉਣ ਵਿਚ ਮਦਦ ਕਰਦਾ ਹੈ ।

ਪ੍ਰਸ਼ਨ 6.
ਪ੍ਰਾਣਾਯਾਮ ਦੇ ਕੋਈ ਚਾਰ ਭੇਦ ਲਿਖੋ ।
ਉੱਤਰ-
ਪ੍ਰਾਣਾਯਾਮ ਦੇ ਕੋਈ ਚਾਰ ਭੇਦ ਇਸ ਤਰ੍ਹਾਂ ਹਨ-

  1. ਤੂਰਜ ਭੱਦੀ ਪ੍ਰਾਣਾਯਾਮ
  2. ਸ਼ੀਤਲੀ ਪ੍ਰਾਣਾਯਾਮ
  3. ਸ਼ੀਤਕਾਰੀ ਪ੍ਰਾਣਾਯਾਮ
  4. ਉਜਈ ਪ੍ਰਾਣਾਯਾਮ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਯੋਗ ਆਸਣ ਕਰਨ ਸਮ ਕੋਈ ਚਾਰ ਦਿਸ਼ਾ ਨਿਰਦੇਸ਼ ਲਿਖੋ ।
ਉੱਤਰ-

  1. ਯੋਗ ਆਸਣ ਕਰਨ ਵੇਲੇ ਸਭ ਤੋਂ ਪਹਿਲਾਂ ਸੂਰਜ ਨੂੰ ਨਮਸਕਾਰ ਕਰਨਾ ਚਾਹੀਦਾ ਹੈ ।
  2. ਜਗ ਮਣ ਕਿਸੇ ਮਾਹਿਰ ਦੇਖ ਰੇਖ ਵਿਚ ਹੀ ਕਰਨੇ ਚਾਹੀਦੇ ਹਨ । ਨੂੰ ਸਭ ਤੋ ਪਹਿਲਾ
  3. ਮਦਾਇਕ ਅਤੇ ਫਿਰ ਸਭਿਆਚਾਰਕ ਆਸਣ ਕਰਨੇ ਚਾਹੀਦੇ ਹਨ ।
  4. ਯੋਗ ਕਰਨ ਸਮੇਂ ਮਾਹ ਅੰਦਰ ਲੈ ਕੇ ਜਾਣ ਅਤੇ ਬਾਹਰ ਕੱਢਣ ਦੀ ਕਿਰਿਆ ਦੀ ਤਰਤੀਬ ਠੀਕ ਹੋਣੀ ਚਾਹੀਦੀ ਹੈ ਤਾਂ ਹੀ ਯੋਗ ਦਾ ਫਾਇਦਾ ਹੁੰਦਾ ਹੈ ।

ਪ੍ਰਸ਼ਨ 2.
ਸੂਰਜ ਨਮਸਕਾਰ ਵਿਚ ਪਹਿਲੀਆਂ ਚਾਰ ਮੁਦਰਾ ਬਾਰੇ ਲਿਖੋ । ਉੱਤਰ-

  1. ਦੋਨੋਂ ਹੱਥ ਅਤੇ ਪੈਰ ਜੋੜ ਕੇ ਨਮਸਕਾਰ ਦੀ ਮੁਦਰਾ ਵਿਚ ਸਿੱਧੇ ਖੜੇ ਹੋ ਜਾਓ ।
  2. ਸਾਹ ਅੰਦਰ ਖਿੱਚਦੇ ਹੋਏ ਦੋਨੋਂ ਬਾਹਾਂ ਨੂੰ ਸਿਰ ਦੇ ਉੱਪਰ ਲੈ ਜਾਓ ਅਤੇ ਕਮਰ ਨੂੰ ਮੋੜਦੇ ਹੋਏ ਥੋੜ੍ਹਾ ਪਿੱਛੇ ਨੂੰ ਝੁਕ ਜਾਓ ।
  3. ਸਾਹ ਬਰਾਬਰ ਛਡਦੇ ਹੋਏ ਦੋਨੋਂ ਹੱਥਾਂ ਨਾਲ ਜ਼ਮੀਨ ਨੂੰ ਛੂਹਣਾ ਹੈ ਅਤੇ ਮੱਥਾ ਗੋਡਿਆਂ ਨੂੰ ਲਗਾਉਣਾ ਹੈ । ਇਸ ਸਥਿਤੀ ਵਿਚ ਗੋਡੇ ਸਿੱਧੇ ਹੋਣੇ ਚਾਹੀਦੇ ਹਨ ।
  4. ਸੰਜੀ ਲੱਤ ਪਿੱਛੇ ਨੂੰ ਸਿੱਧੀ ਕਰ ਦਿਓ । ਖੱਬਾ ਪੈਰ ਦੋਨੋਂ ਹਥੇਲੀਆਂ ਵਿਚ ਰਹੇਗਾ । ਇਸ ਸਥਿਤੀ ਵਿਚ ਕੁਝ ਸੈਕਿੰਡ ਲਈ ਰੁਕੋ ।

PSEB 11th Class Physical Education Solutions Chapter 4 ਯੋਗ

ਪ੍ਰਸ਼ਨ 3.
ਯੋਗ ਕਰਨ ਦੇ ਕੋਈ ਦੋ ਮਹੱਤਵ ਲਿਖੋ ।
ਉੱਤਰ-

  1. ਯੋਗ ਨਾਲ ਮਨੁੱਖ ਦੀਆਂ ਸਰੀਰਕ ਅਤੇ ਮਾਨਸਿਕ ਬੁਨਿਆਦੀ ਸ਼ਕਤੀਆਂ ਵਿਕਸਿਤ ਹੁੰਦੀਆਂ ਹਨ । ਪਾਣਾਯਾਮ ਦੁਆਰਾ ਫੇਫੜਿਆਂ ਵਿਚ ਬਹੁਤ ਸਾਰੀ ਹਵਾ ਚਲੀ ਜਾਂਦੀ ਹੈ । ਜਿਸ ਨਾਲ ਫੇਫੜਿਆਂ ਦੀ ਕਸਰਤ ਹੁੰਦੀ ਹੈ । ਇਸ ਨਾਲ ਫੇਫੜਿਆਂ ਦੇ ਬਹੁਤ ਸਾਰੇ ਰੋਗ ਦੂਰ ਹੁੰਦੇ ਹਨ ।
  2. ਯੋਗਾ ਅਭਿਆਸ ਕਰਨ ਨਾਲ ਸਰੀਰ ਪੂਰੀ ਤਰ੍ਹਾਂ ਸਵਸਥ ਰਹਿੰਦਾ ਹੈ । ਧੋਤੀ ਕਿਰਿਆ ਅਤੇ ਬਸਤੀ ਕਿਰਿਆ ਕੁਮਵਾਰ ਜਿਗਰ ਤੇ ਅੰਤੜੀਆਂ ਨੂੰ ਤੂ ਰੱਖਦੀ ਹੈ ਹਾਫ ਸਰੀਰ ਸਦਾ ਹੀ ਨਿਰੋਗ ਰਹਿੰਦਾ ਹੈ ।

ਪ੍ਰਸ਼ਨ 4.
ਅਸ਼ਟਾਂਗ ਯੋਗ ਦੇ ਅੰਗਾਂ ਦੇ ਨਾਂ ਲਿਖੋ ।
ਉੱਤਰ-

  1. ਯਮ
  2. ਨਿਯਮ
  3. ਆਸਣ
  4. (ਪ੍ਰਾਣਾਯਾਮ
  5. ਤਿਅਹਾਰ
  6. ਧਾਰਨਾ
  7. ਧਿਆਨ (Meditation)
  8. ਸਮਾਧੀ ।

ਪ੍ਰਸ਼ਨ 5.
ਪਦਮ ਆਸਣ ਦੀ ਵਿਧੀ ਲਿਖੋ ।
ਉੱਤਰ-
ਵਿਧੀ-

  • ਜ਼ਮੀਨ ‘ਤੇ ਬੈਠ ਜਾਓ ਅਤ ਹਲੀ-ਹਲੀ ਸੱਜੀ ਲੱਤ ਨੂੰ ਮੋੜਦੇ ਹੋਏ ਸੱਜਾ ਪੈਰ ਖੱਬੇ ਪੱਟ ‘ਤੇ ਰੱਖੋ ।
  • ਫਿਰ ਖੱਬੀ ਲੱਤ ਨੂੰ ਮੰੜਦੇ ਹੋਏ ਖਬਾ ਪੈਰ ਸੱਜੇ ਪੱਟ ‘ਤੇ ਰੱਖੋ ਤੇ ਫਿਰ ਜਣਨ ਮੁਦਰਾ ਵਿਚ ਬੈਠੋ । ਜਣਨ ਮੁਦਰਾ | ਲਈ ਹੱਥ ਦੀ ਪਹਿਲੀ ਉਗਲੀ ( Index fit; ਅਤੇ ਅੰਗੂਠੇ ਦੇ ਕੋਨੇ ਮਿਲਾਓ | ਬਾਕੀ ਦੀਆਂ ਉਂਗਲੀਆਂ ਸਿੱਧੀਆਂ ਰੱਖੋ ।
  • ਫਿਰ ਇਸ ਮੁਦਰਾ ਵਿਚ ਹੱਥ ਗਡਿਆਂ ‘ਤੇ ਰੱਖੋ । ਪਿੱਠ ਸਿੱਧੀ ਰੱਖੋ ਅਤੇ ਪਦਮ ਆਸਣ ਦੀ ਸਥਿਤੀ ਤੋਂ ਵਾਪਸ ਆਉਂਦੇ ਸਮੇਂ ਪਹਿਲਾਂ ਖੱਬੀ ਲਤ ਸਜੇ ਪੱਟ ਤੋਂ ਉਤਾਰ ਅਤੇ ਸੱਜੀ ਲੱਤ ਹਟਾਓ ਅਤੇ ਪਹਿਲੀ ਸਥਿਤੀ ਵਿਚ ਵਾਪਸ ਆ ਜਾਓ ।

ਪ੍ਰਸ਼ਨ 6.
ਸ਼ਵ-ਆਸਣ ਦੇ ਲਾਭ ਲਿਖੋ ।
ਉੱਤਰ-

  1. ਇਸ ਆਸਣ ਨੂੰ ਕਰਨ ਨਾਲ ਥਕਾਵਟ ਦੂਰ ਹੁੰਦੀ ਹੈ ਅਤੇ ਦਿਮਾਗ ਚਿੰਤਾ ਮੁਕਤ ਹੋ ਜਾਂਦਾ ਹੈ ।
  2. ਸ਼ਵ-ਆਸਣ ਕਰਨ ਨਾਲ ਸਾਰੀਆਂ ਮਾਸਪੇਸ਼ੀਆਂ ਅਤੇ ਨਾੜੀਆਂ ਆਰਾਮ ਦੀ ਹਾਲਤ ਵਿਚ ਆ ਜਾਂਦੀਆਂ ਹਨ ।
  3. ਇਸ ਆਸਣ ਨੂੰ ਕਰਨ ਨਾਲ ਸਰੀਰ ਤਰੋ-ਤਾਜ਼ਾ ਹੋ ਜਾਂਦਾ ਹੈ ।

PSEB 11th Class Physical Education Solutions Chapter 4 ਯੋਗ

ਵੱਡੇ ਉੱਤਰ ਵਾਲਾ ਪ੍ਰਸ਼ਨ (Long Answer Type Question)

ਪ੍ਰਸ਼ਨ 1.
ਯੋਗ ਦਾ ਅਰਥ ਅਤੇ ਮਨੁੱਖੀ ਜੀਵਨ ਵਿਚ ਇਸਦੇ ਮਹੱਤਵ ਬਾਰੇ ਜਾਣਕਾਰੀ ਦਿਓ ।
ਉੱਤਰ-
ਯੋਗ ਦਾ ਅਰਥ – ਯੋਗ ਸ਼ਬਦ ਸੰਸਕ੍ਰਿਤ ਦੇ ‘ਯੁੱਚ’ ਸ਼ਬਦ ਤੋਂ ਲਿਆ ਗਿਆ ਹੈ । ਜਿਸ ਦਾ ਅਰਥ ਜੋੜਨਾ ਜਾਂ ਮੇਲ ਹੈ । ਇਸ ਦਾ ਭਾਵ ਹੈ ਕਿ ਯੋਗ ਉਹ ਕਿਰਿਆ ਜਾਂ ਸਾਧਨ ਹੈ ਜਿਸ ਨਾਲ ਆਤਮਾ ਪਰਮਾਤਮਾ ਨਾਲ ਮਿਲਦੀ ਹੈ । ਯੋਗ ਰਾਹੀਂ ਅਸੀਂ ਮਨ ਅਤੇ ਸਰੀਰ ਦੋਨਾਂ ਨੂੰ ਚਿੰਤਾ ਅਤੇ ਬਿਮਾਰੀਆਂ ਤੋਂ ਮੁਕਤ ਕਰਕੇ ਤੰਦਰੁਸਤ ਸਰੀਰ ਪ੍ਰਾਪਤ ਕਰ ਲੈਂਦੇ ਹਾਂ । ਇਹ ਭਾਰਤ ਦੀ ਹਜ਼ਾਰਾਂ ਸਾਲ ਪੁਰਾਣੀ ਵਿਧੀ ਹੈ ।

ਮਨੁੱਖੀ ਜੀਵਨ ਵਿਚ ਇਸਦਾ ਮਹੱਤਵ – ਯੋਗ ਦੀ ਮਨੁੱਖੀ ਜੀਵਨ ਲਈ ਬਹੁਤ ਮਹੱਤਤਾ ਹੈ | ਯੋਗ ਭਾਰਤ ਦਾ ਹੀ ਨਹੀਂ, ਸਗੋਂ ਦੁਨੀਆਂ ਦਾ ਪਾਚੀਨ ਗਿਆਨ ਹੈ । ਦੇਸ਼ਾਂ-ਵਿਦੇਸ਼ਾਂ ਵਿਚ ਡਾਕਟਰਾਂ ਅਤੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਨੇ ਇਸ ਗਿਆਨ ਦਾ ਸਿੱਕਾ ਮੰਨਿਆ ਹੈ । ਯੋਗ ਨਾਲ ਸਰੀਰ ਅਤੇ ਮਨ ਤੰਦਰੁਸਤ ਰਹਿੰਦਾ ਹੈ ਅਤੇ ਇਸਦੇ ਨਾਲ-ਨਾਲ ਨਾੜੀਆਂ ਵੀ ਲਚਕਦਾਰ ਅਤੇ ਮਜ਼ਬੂਤ ਰਹਿੰਦੀਆਂ ਹਨ | ਯੋਗ ਸਰੀਰ ਨੂੰ ਬਿਮਾਰੀ ਤੋਂ ਦੂਰ ਰੱਖਦਾ ਹੈ ਅਤੇ ਜੇ ਕੋਈ ਬਿਮਾਰੀ ਲੱਗ ਜਾਵੇ ਤਾਂ ਉਸ ਨੂੰ ਆਸਣ ਜਾਂ ਯੋਗ ਦੀਆਂ ਦੂਸਰੀਆਂ ਕਿਰਿਆਵਾਂ ਨਾਲ ਠੀਕ ਕੀਤਾ ਜਾ ਸਕਦਾ ਹੈ । ਜਿੱਥੇ ਯੋਗ ਮਨੁੱਖ ਨੂੰ ਤੰਦਰੁਸਤ, ਸੁੰਦਰ ਅਤੇ ਸ਼ਕਤੀਸ਼ਾਲੀ ਬਣਾਉਂਦਾ ਹੈ, ਉੱਥੇ ਇਹ ਸ਼ਖ਼ਸੀਅਤ ਨੂੰ ਚਾਰ ਚੰਨ ਲਾ ਦਿੰਦਾ ਹੈ । ਸੱਚ ਤਾਂ ਇਹ ਹੈ ਕਿ ਯੋਗ ਸਾਨੂੰ ਉਸ ਦੁਨੀਆਂ ਵਿਚ ਲੈ ਜਾਂਦਾ ਹੈ ਜਿੱਥੇ ਜੀਵਨ ਹੈ, ਤੰਦਰੁਸਤੀ ਹੈ, ਪਰਮ ਸੁੱਖ ਹੈ, ਮਨ ਦੀ ਸ਼ਾਂਤੀ ਹੈ । ਯੋਗ ਤਾਂ ਗਿਆਨ ਦੀ ਉਹ ਗੰਗਾ ਹੈ ਜਿਸ ਦੀ ਹਰੇਕ ਬੂੰਦ ਵਿਚ ਰੋਗ ਨਸ਼ਟ ਕਰਨ ਦੀ ਸ਼ਕਤੀ ਹੈ । ਯੋਗ ਪਰਮਾਤਮਾ ਦੇ ਨਾਲ ਮਿਲਣ ਦਾ ਸਰਵਉੱਤਮ ਸਾਧਨ ਹੈ ।

ਸਰੀਰ ਆਤਮਾ ਅਤੇ ਪਰਮਾਤਮਾ ਦੇ ਮਿਲਣ ਦਾ ਮਾਧਿਅਮ ਹੈ ਤੇ ਇਕ ਤੰਦਰੁਸਤ ਸਰੀਰ ਦੁਆਰਾ ਹੀ ਪਰਮਾਤਮਾ ਦੇ ਦਰਸ਼ਨ ਕੀਤੇ ਹਨ | ਯੋਹਾ ਮਨੁੱਖ ਨੂੰ ਤੰਦਰੁਸਤ ਅਤੇ ਸ਼ਕਤੀਸ਼ਾਲੀ ਬਣਾਉਣ ਦੇ ਨਾਲ ਉਸ ਨੂੰ ਸੁਯੋਗ ਅਤੇ ਗੁਣੀ ਵੀ ਬਣਾ : ਇਹ ਸਾਡੇ ਵਿਚ ਸ਼ਕਤੀ ਪੈਦਾ ਕਰਦਾ ਹੈ । ਯੋਗ ਕੇਵਲ ਰੋਗੀ ਵਿਅਕਤੀਆਂ ਲਈ ਹੀ ਲਾਭਕਾਰੀ ਨਹੀਂ, ਸਗੋਂ ਸਵਸਥ ਮਨੁੱਖ ਵੀ ਇਸ ਦੇ ਅਭਿਆਸ ਤੋਂ ਲਾਭ ਉਠਾ ਸਕਦੇ ਹਨ | ਯੋਗ ਹਰ ਇੱਕ ਉਮਰ ਦੇ ਵਿਅਕਤੀਆ ਲਈ ਗੁਣਕਾਰੀ ਹੈ । ਇਸਦੇ ਅਭਿਆਸ ਨਾਲ ਸਰੀਰ ਦੇ ਸਾਰੇ ਅੰਗ ਠੀਕ ਤਰ੍ਹਾਂ ਕੰਮ ਕਰਨ ਲੱਗ ਪੈਂਦੇ ਹਨ | ਯੋਗ ਅਭਿਆਸ ਨਾਲ ਮਾਸ-ਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਦਿਮਾਗੀ ਸੰਤੁਲਨ ਵਧਦਾ ਹੈ । ਯੋਗ ਦੀ ਜ਼ਰੂਰਤ ਅੱਜ ਦੇ ਯੁੱਗ ਵਿਚ ਵੀ ਉਨੀ ਹੀ ਹੈ ਜਿੰਨੀ ਪਹਿਲਾਂ ਦੇ ਯੁੱਗ ਵਿਚ ਸੀ । ਸਾਡੇ ਦੇਸ਼ ਨਾਲੋਂ ਬਾਹਰਲੇ ਦੇਸ਼ਾਂ ਵਿਚ ਇਸ ਖੇਤਰ ਵਿਚ ਬਹੁਤ ਉੱਨਤੀ ਹੋਈ ਹੈ । ਉਨ੍ਹਾਂ ਦੇਸ਼ਾਂ ਵਿਚ ਮਨ ਦੀ ਸ਼ਾਂਤ ਵਾਸਤੇ ਇਸ ਦਾ ਬਹੁਤ ਪ੍ਰਚਾਰ ਹੁੰਦਾ ਹੈ ਅਤੇ ਉਨ੍ਹਾਂ ਦੇਸ਼ਾਂ ਵਿਚ ਯੋਗ ਦੇ ਖੇਤਰ ਵਿਚ ਬਹੁਤ ਵਿਦਵਾਨ ਹਨ | ਅੱਜ ਦੇ ਯੁੱਗ ਵਿਚ ਵੀ ਮਨੁੱਖ ਯੋਗ ਤੋਂ ਪੂਰਾ ਲਾਭ ਉਠਾ ਸਕਦਾ ਹੈ ।

ਐਥਲੈਟਿਕਸ (Athletics) Game Rules – PSEB 10th Class Physical Education

Punjab State Board PSEB 10th Class Physical Education Book Solutions ਐਥਲੈਟਿਕਸ (Athletics) Game Rules.

ਐਥਲੈਟਿਕਸ (Athletics) Game Rules – PSEB 10th Class Physical Education

ਐਥਲੈਟਿਕਸ ਦਾ ਇਤਿਹਾਸ
(History of Athletics)

ਐਥਲੈਟਿਕਸ ਮੁਕਾਬਲਿਆਂ ਵਿਚ ਕੋਈ ਵੀ ਖਿਡਾਰੀ ਨਸ਼ੀਲੀਆਂ ਦਵਾਈਆਂ ਖਾ ਕੇ ਮੁਕਾਬਲੇ ਵਿਚ ਹਿੱਸਾ ਨਹੀਂ ਲੈ ਸਕਦੇ | ਜਿਹੜਾ ਐਥਲੀਟ ਕਿਸੇ ਹੋਰ ਐਟ ਲਈ ਕਿਸੇ ਤਰ੍ਹਾਂ ਦੀ ਰੁਕਾਵਟ ਪੈਦਾ ਕਰਦਾ ਹੈ, ਉਸ ਨੂੰ ਮੁਕਾਬਲੇ ਵਿਚੋਂ ਬਾਹ ਕੱਢ ਦਿੱਤਾ ਜਾਂਦਾ ਹੈ । ਜਿਹੜਾ ਐਥਲੀਟ ਦੌੜਦੇ ਹੋਏ ਟਰੈਕ ਆਪਣੀ ਮਰਜੀ ਨਾਨ ਨੂੰ , ਦਿੰਦਾ ਹੈ, ਉਹ ਦੁਬਾਰਾ ਦੌੜ ਜਾਰੀ ਨਹੀਂ ਕਰ ਸਕਦਾ । ਫੀਲਡ ਈਵੈਂਟਸ ਵਿਚ ਤ ਦੇ ਈਵੈਂਟਸ ਆਉਂਦੇ ਹਨ, ਜੰਪਿੰਗ ਅਤੇ ਥਰੋ ਇਵੈਂਟਸ, ਟਰੈਕ ਇਵੈਟਸ ਵਿਚ ਉਹ ਦੌੜਾਂ ਆਉਂਦੀਆਂ ਹਨ ਜੋ ਟਰੈਕ ਵਿਚ ਦੌੜੀਆਂ ਜਾਂਦੀਆਂ ਹਨ ।

200 ਮੀਟਰ ਦੇ ਟਰੈਕ ਦੀ ਲੰਬਾਈ 40 ਮੀਟਰ ਤੇ ਚੌੜਾਈ 38.18 ਮੀਟਰ, 400 ਮੀਟਰ ਦੇ ਟਰੰਕ ਦੀ ਲੰਬਾਈ 7 ਮੀਟਰ ਤੇ ਚੌੜਾਈ 67 ਮੀਟਰ ਹੁੰਦੀ ਹੈ :
ਜੈਵਲੀ ਦਾ ਭਾਤੁ ਲੜਕਿਆਂ ਲਈ 805-825 ਗ੍ਰਾਮ ਅਤੇ ਕੁੜੀਆਂ ਲਈ 605-620 4 ਤਕ ਹੁੰਦਾ ਹੈ । ਡਿਸਕਸ ਦਾ ਭਾਰ ਮੁੰਡਿਆਂ ਲਈ 2 ਕਿਲੋਗ੍ਰਾਮ ਹੈ ।
ਗੋਲਾਮ ਡਿਸਕਸ ਸੁੱਟਣ ਤੋਂ ਜ਼ਰੂਰੀ ਹੈ ਕਿ 400 ਦੇ ਸੈਂਟਰ ਵਿਚ ਹੀ ਸੁੱਟਣ ਵਾਲਾ ਖ਼ ਣ ਤੋਂ ਬਅਦ ਪੈਰ ਰੱਖੇ । ਗਲੇ ਦਾ ਭਾਰ 7.2 ਕਿਲੋ ਹੈ : ਮੁੰਡਿਆਂ ਲਈ 110 ਮੀਟਰ ਹਰਡਲਜ਼ ਦੀ ਉੱਚਾਈ 1.06 ਮੀਟਰ ਅਤੇ ਜੂਨੀ ਲੜਕੀਆਂ ਲਈ 100 ਮੀਟਰ ਹਰਡਲਜ ਦੀ ਉੱਚਾਈ 0.75 ਮੀਟਰ ਹੁੰਦੀ ਹੈ ਸੀਨੀਅਰ ਲੜਕੀਆਂ ਲਈ ਇਹ ਉੱਚਾਈ 0.84 ਮੀਟਰ ਹੋਵੇਗੀ ।

ਪ੍ਰਸ਼ਨ 1.
ਐਥਲੈਟਿਕਸ ਮੁਕਾਬਲਾ ਕਰਵਾਉਣ ਲਈ ਕਿਹੜੇ-ਕਿਹੜੇ ਅਧਿਕਾਰੀਆਂ ਦੀ ਹੁੰਦੀ ਹੈ ?
ਉੱਤਰ-
ਐਥਲੈਟਿਕਸ ਮੁਕਾਬਲੇ ਕਰਵਾਉਣ ਲਈ ਹੇਠ ਲਿਖੇ ਅਧਿਕਾਰੀਆਂ ਦੀ – ਹੁੰਦੀ ਹੈ –
ਪ੍ਰਬੰਧਕ ਅਧਿਕਾਰੀ (Administrative Officials)-

  1. ਮੈਨੇਜਰ (Manager)
  2. ਸਕੱਤਰ (Secretary)
  3. ਤਕਨੀਕੀ ਮੈਨੇਜਰ (Technical Manager) ।

ਮੁਕਾਬਲੇ ਲਈ ਅਧਿਕਾਰੀ (Officials for the meet) –

  • ਰੈਫਰੀ ਟਰੈਕ ਵਾਸਤੇ (Referee for Track events)
  • ਰੈਫਰੀ ਫੀਲਡ ਈਵੈਂਟਸ ਵਾਸਤੇ (Referee for Field events)
  • ਰੈਫਰੀ ਵਾਕਿੰਗ ਈਵੈਂਟਸ ਵਾਸਤੇ (Referee for Walking events)
  • ਜੱਜ ਟਰੈਕ ਈਵੈਂਟਸ ਵਾਸਤੇ (Judge for Track events)
  • ਜੱਜ ਫੀਲਡ ਈਵੈਂਟਸ ਵਾਸਤੇ ( Judge for Field events)
  • ਜੱਜ ਵਾਕਿੰਗ ਈਵੈਂਟਸ ਵਾਸਤੇ (Judge for Walking events)
  • ਅੰਪਾਇਰ (Umpire)
  • ਟਾਈਮ ਕੀਪਰ (Time Keeper)
  • ਸਟਾਰਟਰ (Starter)
  • ਸਹਾਇਕ ਸਟਾਰਟਰ (Asstt. Starter)
  • ਮਾਰਕ ਮੈਨ (Mark man)
  • ਲੈਪ ਸਕੋਰਰ (Lap Scorer)
  • ਰੀਕਾਰਡਰ (Recorder)
  • ਮਾਰਸ਼ਲ (Marshal) ।

ਹੇਰ ਵਾਧ ਅਧਿਕਾਰੀ (Additional Officials)-

  1. ਅਨਾਊਂਸਰ (Announcer)
  2. ਆਫੀਸ਼ਲ ਸਰਵੇਅਰ (Official Surveyer)
  3. ਡਾਕਟਰ (Doctor)
  4. ਸਟੂਅਰਡਜ਼ (Stewards)

ਟਰੈਕ ਈਵੈਂਟਸ ਮਰਦਾਂ ਲਈ
100 ਮੀਟਰ ਰੇਸ
200 ਮੀਟਰ ਰੇਮ
400 ਮੀਟਰ ਰੇਸ
800 ਮੀਟਰ ਰੇਸ
1500 ਮੀਟਰ ਰੇਸ
3,000 ਮੀਟਰ ਰੇਸ
5,000 ਮੀਟਰ ਰੇਸ
10,000 ਮੀਟਰ ਰੇਸ
42195 ਮੀਟਰ ਜਾਂ 26 ਮੀਲ ਰੇਸ
3000 ਮੀਟਰ ਸਟੀਪਲ ਚੇਜ
20,000 ਮੀਟਰ ਵਾਕਿੰਗ
30,000 ਮੀਟਰ ਵਾਕਿੰਗ
50,000 ਮੀਟਰ ਵਾਕਿੰਗ

ਇਸਤਰੀਆਂ ਲਈ ਟਰੈਕ ਈਵੈਂਟਸ
100 ਮੀਟਰ ਰੇਸ
200 ਮੀਟਰ ਰੇਸ
400 ਮੀਟਰ ਰੇਸ
800 ਮੀਟਰ ਰੇਸ
1500 ਮੀਟਰ ਰੇਸ

ਹਰਡਲ ਦੌੜਾਂ ਮਰਦਾਂ ਵਾਸਤੇ

110 ਮੀਟਰ ਹਰਡਲ ਰੇਸ
200 ਮੀਟਰ ਹਰਡਲ ਰੇਸ
400 ਮੀਟਰ ਹਰਡਲ ਰੇਸ਼

ਇਸਤਰੀਆਂ ਲਈ ਹਰਡਲ ਦੌੜ

100 ਮੀਟਰ ਹਰਡਲ ਦੌੜ
200 ਮੀਟਰ ਹਰਡਲ ਦੌੜ

ਰੀਲੇ ਦੌੜਾਂ ਮਰਦਾਂ ਲਈ

4 x 100 ਮੀਟਰ
4 x 200 ਮੀਟਰ
4 x 400 ਮੀਟਰ
4 x 800 ਮੀਟਰ
4 x 1500 ਮੀਟਰ

ਰੀਲੇ ਦੌੜਾਂ ਇਸਤਰੀਆਂ ਲਈ
4 x 100 ਮੀਟਰ
4 x 200 ਮੀਟਰ
4 x 400 ਮੀਟਰ
ਮੈਡਲੇ ਰਿਲੇ ਰੇਸ
800 x 200 x 200 x 400

ਐਥਲੈਟਿਕਸ (Athletics) Game Rules – PSEB 10th Class Physical Education

ਪ੍ਰਸ਼ਨ 2.
ਟਰੈਕ ਈਵੈਂਟਸ ਲਈ ਐਥਲੀਟਾਂ ਲਈ ਨਿਰਧਾਰਿਤ ਨਿਯਮਾਂ ਬਾਰੇ ਲਿਖੋ ।
ਉੱਤਰ-
ਟਰੈਕ ਈਵੈਂਟਸ ਦੇ ਨਿਯਮ ਐਥਲੀਟਾਂ ਵਾਸਤੇ ਇਸ ਤਰ੍ਹਾਂ ਹਨ –

  • ਖਿਡਾਰੀ ਅਜਿਹੇ ਕੱਪੜੇ ਪਾਉਣ, ਜੋ ਕਿਸੇ ਕਿਸਮ ਦੇ ਇਤਰਾਜ਼ ਯੋਗ ਨਾ ਹੋਣ ! ਉਹ ਸਾਫ਼ ਵੀ ਹੋਣ ।
  • ਐਥਲੀਟ ਨੰਗੇ ਪੈਰ ਜਾਂ ਜੁੱਤੀਆਂ ਪਾ ਕੇ ਇਕ ਪੈਰ ਜਾਂ ਦੋਹਾਂ ਪੈਰਾਂ ਵਿਚ ਖੇਡ ਵਿਚ ਹਿੱਸਾ ਲੈ ਸਕਦੇ ਹਨ । ਜੁੱਤੀਆਂ ਇਸ ਕਿਸਮ ਦੀਆਂ ਹੋਣੀਆਂ ਚਾਹੀਦੀਆਂ ਹਨ, ਜੋ ਖਿਡਾਰੀਆਂ ਨੂੰ ਖੇਡ ਵਿਚ ਹੋਰ ਮੱਦਦ ਨਾ ਦੇਣ ।
  • ਜੋ ਖਿਡਾਰੀ ਹੋਰ ਖਿਡਾਰੀਆਂ ਲਈ ਕਿਸੇ ਤਰ੍ਹਾਂ ਦੀ ਰੁਕਾਵਟ ਪੈਦਾ ਕਰਦਾ ਹੈ ਜਾਂ ਪ੍ਰਗਤੀ ਦੇ ਰਾਹ ਵਿਚ ਰੁਕਾਵਟ ਬਣਦਾ ਹੈ, ਉਸ ਨੂੰ ਅਯੋਗ ਠਹਿਰਾਇਆ ਜਾ ਸਕਦਾ ਹੈ ।
  • ਹਰੇਕ ਖਿਡਾਰੀ ਨੂੰ ਆਪਣੇ ਅੱਗੇ ਅਤੇ ਪਿੱਛੇ ਸਪੱਸ਼ਟ ਰੂਪ ਵਿਚ ਨੰਬਰ ਲਾਉਣੇ ਚਾਹੀਦੇ ਹਨ !
  • ਲਾਈਨਾਂ (Lines) ਵਿਚ ਦੌੜੀਆਂ ਜਾਣ ਵਾਲੀਆਂ ਦੌੜਾਂ ਵਿਚ ਖਿਡਾਰੀ ਨੂੰ ਸ਼ੁਰੂ ਤੋਂ ਅਖੀਰ ਤਕ ਆਪਣੀ ਲਾਈਨ ਵਿਚ ਹੀ ਰਹਿਣਾ ਹੋਵੇਗਾ ।
  • ਜੇਕਰ ਕੋਈ ਖਿਡਾਰੀ ਜਾਣ-ਬੁੱਝ ਕੇ ਆਪਣੀ ਲੇਨ ਵਿਚੋਂ ਬਾਹਰ ਦੌੜਦਾ ਹੈ, ਤਾਂ ਉਸ ਨੂੰ ਅਯੋਗ ਠਹਿਰਾਇਆ ਜਾਂਦਾ ਹੈ । ਜੇਕਰ ਰੈਫਰੀ ਦੀ ਸਮਝ ਅਨੁਸਾਰ ਅਜਿਹਾ ਉਸ ਨੇ ਜਾਣ-ਬੁੱਝ ਕੇ ਨਹੀਂ ਕੀਤਾ ਤਾਂ ਉਸਦੀ ਮਰਜ਼ੀ ਹੈ ਕਿ ਉਹ ਉਸ ਨੂੰ ਅਯੋਗ ਠਹਿਰਾਏ ਜਾਂ ਨਾ ।
  • ਜੇ ਖਿਡਾਰੀ ਆਪਣੀ ਮਰਜ਼ੀ ਨਾਲ ਟਰੈਕ ਨੂੰ ਛੱਡਦਾ ਹੈ, ਤਾਂ ਉਸ ਨੂੰ ਦੁਬਾਰਾ ਦੌੜ ਜਾਰੀ ਰੱਖਣ ਦਾ ਅਧਿਕਾਰ ਨਹੀਂ ।
  • ਜੇਕਰ ਟਰੈਕ ਅਤੇ ਫੀਲਡ ਦੋਵੇਂ ਈਵੈਂਟਸ ਇੱਕੋ ਵਾਰੀ ਸ਼ੁਰੂ ਹੋ ਚੁੱਕੇ ਹੋਣ, ਤਾਂ ਜੱਜ ਉਸ ਨੂੰ ਵੱਖ-ਵੱਖ ਢੰਗਾਂ ਨਾਲ ਹਿੱਸਾ ਲੈਣ ਦੀ ਆਗਿਆ ਦੇ ਸਕਦਾ ਹੈ ।
  • ਫੀਲਡ ਈਵੈਂਟਸ ਵਿਚ ਕਿਸੇ ਖਿਡਾਰੀ ਦੇ ਗੈਰ ਜ਼ਰੂਰੀ ਦੇਰੀ ਕਰਨ ਉੱਤੇ ਉਸ ਦੇ ਵਿਰੁੱਧ ਇਕ ਦੋਸ਼ ਦਰਜ ਕੀਤਾ ਜਾਂਦਾ ਹੈ । ਉਸ ਨੂੰ ਟਰਾਇਲ ਵਿਚ ਹਿੱਸਾ ਨਹੀਂ ਲੈਣ ਦਿੱਤਾ ਜਾਂਦਾ । ਜੇਕਰ ਫਿਰ ਵੀ ਉਹ ਅਜਿਹਾ ਕਰਦਾ ਹੈ ਤਾਂ ਉਸ ਨੂੰ ਹੋਰ ਟਰਾਇਲ ਵਿਚ ਹਿੱਸਾ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ, ਪਰ ਉਸਦਾ ਪਹਿਲਾ ਪ੍ਰਦਰਸ਼ਨ ਮੰਨ ਲਿਆ ਜਾਵੇਗਾ ।
  • ਖਿਡਾਰੀ ਨੂੰ ਨਸ਼ੀਲੀਆਂ ਵਸਤੂਆਂ ਅਤੇ ਦਵਾਈਆਂ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਅਤੇ ਨਾ ਹੀ ਖੇਡਦੇ ਸਮੇਂ ਇਹਨਾਂ ਨੂੰ ਆਪਣੇ ਕੋਲ ਰੱਖ ਸਕਦਾ ਹੈ। ਜੇਕਰ ਕੋਈ ਖਿਡਾਰੀ ਅਜਿਹੀ ਦਵਾਈ ਦੀ ਵਰਤੋਂ ਕਰਦਾ ਹੈ, ਤਾਂ ਉਸ ਨੂੰ ਅਯੋਗ ਠਹਿਰਾਇਆ ਜਾ ਸਕਦਾ ਹੈ ।
  • 800 ਮੀਟਰ ਦੌੜ (800 Metre Race) ਦਾ ਸਟਾਰਟਰ ਆਪਣੀ ਹੀ ਭਾਸ਼ਾ ਵਿਚ ਕਹੇਗਾ, “On your marks” ….. ਪਿਸਤੌਲ ਚਲਾ ਦਿੱਤਾ ਜਾਂਦਾ ਹੈ ਅਤੇ ਖਿਡਾਰੀ ਦੌੜ ਪੈਂਦੇ ਹਨ । 800 ਮੀਟਰ ਤੋਂ ਵੱਧ ਦੀਆਂ ਦੌੜਾਂ ਵਿਚ ਸਿਰਫ ‘On your marks’’ ਸ਼ਬਦ ਕਹੇ ਜਾਣਗੇ ਅਤੇ ਫਿਰ ਤਿਆਰ ਹੋਣ ਤੇ ਪਿਸਤੌਲ ਚਲਾ ਦਿੱਤਾ ਜਾਵੇਗਾ ।
  • ਖਿਡਾਰੀ ਨੂੰ “On your marks’ ਦੀ ਹਾਲਤ ਵਿਚ ਆਪਣੇ ਸਾਹਮਣੇ ਵਾਲੀ ਗਰਾਊਂਡ ਤੇ ਆਰੰਭ ਰੇਖਾ (Start lilie) ਨੂੰ ਹੱਥਾਂ ਜਾਂ ਪੈਰਾਂ ਰਾਹੀਂ ਛੂਹਣਾ ਨਹੀਂ ਚਾਹੀਦਾ ।
  • ਜੇਕਰ ਕੋਈ ਖਿਡਾਰੀ ਪਿਸਤੌਲ ਦੇ ਸ਼ਾਟ ਤੋਂ ਪਹਿਲਾਂ ਆਰੰਭ ਰੋਖਾ ਨੂੰ ਪਾਰ ਕਰਦਾ ਹੈ, ਉਸ ਨੂੰ ਆਰੰਭ (ਸਟਾਰਟ) ਫਾਉਲ ਹੋਵੇਗਾ । ਇਸ ਤੇ ਉਸ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ । ਜਦ ਉਹ ਦੋ ਵਾਰੀ ਅਜਿਹਾ ਕਰਦਾ ਹੈ ਪੈਂਟਾਥਲੋਨ ਜਾਂ ਡੈਕੇਲੋਨ ਵਿਚ ਤਿੰਨ ਵਾਰੀ ਤਾਂ ਉਸ ਨੂੰ ਅਯੋਗ ਘੋਸ਼ਿਤ ਕੀਤਾ ਜਾ ਸਕਦਾ ਹੈ।
  • ਖਿਡਾਰੀਆਂ ਦੀ ਪੁਜੀਸ਼ਨ ਦਾ ਫ਼ੈਸਲਾ ਅੰਤਿਮ ਰੇਖਾ ਤੇ ਹੁੰਦਾ ਹੈ । ਜਿਸ ਖਿਡਾਰੀ ਦੇ ਸਰੀਰ ਦਾ ਕੋਈ ਵੀ ਹਿੱਸਾ ਅੰਤਿਮ ਰੇਖਾ ਨੂੰ ਪਹਿਲਾਂ ਛੂਹ ਜਾਵੇ, ਉਸ ਨੂੰ ਪਹਿਲਾਂ ਪਹੁੰਚਿਆ ਮੰਨਿਆ ਜਾਂਦਾ ਹੈ ।
  • ਹਰਡਲ ਦੌੜ ਵਿਚ ਜੋ ਖਿਡਾਰੀ ਹੱਥਾਂ ਜਾਂ ਟੰਗਾਂ ਨੂੰ ਫੈਲਾ ਕੇ ਹੋਰ ਖਿਡਾਰੀਆਂ ਲਈ ਰੁਕਾਵਟ ਬਣਦਾ ਹੈ ਅਤੇ ਉਹਨਾਂ ਦੀ ਲੇਨ ਵਿਚ ਸਥਿਰ ਹਰਡਲ ਨੂੰ ਪਾਰ ਕਰਦਾ ਹੈ ਜਾਂ ਰੈਫਰੀ ਦੇ ਮੱਤ ਅਨੁਸਾਰ ਹਰਡਲਾਂ ਨੂੰ ਜਾਣ ਬੁੱਝ ਕੇ ਹੱਥਾਂ ਪੈਰਾਂ ਰਾਹੀਂ ਡੇਗਦਾ ਹੈ, ਤਾਂ ਉਸ ਨੂੰ ਵੀ ਅਯੋਗ ਘੋਸ਼ਿਤ ਕੀਤਾ ਜਾ ਸਕਦਾ ਹੈ ।
  • ਜੇਕਰ ਉੱਪਰਲੇ ਨਿਯਮ ਤੋਂ ਉਪਰੰਤ ਹਰਡਲਾਂ ਡਿਗਦੀਆਂ ਹਨ, ਤਾਂ ਖਿਡਾਰੀ ਅਯੋਗ ਘੋਸ਼ਿਤ ਨਹੀਂ ਕੀਤਾ ਜਾ ਸਕਦਾ ਹੈ ।
  • ਜੇਕਰ ਕਿਸੇ ਖਿਡਾਰੀ ਨੇ ਜਾਣ-ਬੁੱਝ ਕੇ ਦੂਸਰੇ ਖਿਡਾਰੀ ਨੂੰ ਰੁਕਾਵਟ ਪਾਈ ਹੈ, ਤਾਂ ਰੈਫਰੀ ਉਸ ਦੌੜ ਨੂੰ ਦੁਬਾਰਾ ਕਰਾ ਦਿੰਦਾ ਹੈ ।
  • ਜੇਕਰ Throw events ਵਿਚ ਭਾਗ ਲੈਣ ਵਾਲਿਆਂ ਦੀ ਗਿਣਤੀ ਬਹੁਤ ਹੀ ਹੋ ਜਾਵੇ ਤਾਂ ਰੈਫਰੀ ਨਿਰਧਾਰਿਤ ਥਾਂ (Qualifying marks) ਰੱਖ ਦਿੰਦਾ ਹੈ ਅਤੇ ਅੰਤ ਵਿਚ 6 ਚਾਂਸ ਦੇ ਦਿੱਤੇ ਜਾਂਦੇ ਹਨ ।
  • ਜੇਕਰ ਦੌੜਾਕ ਸਾਰੀਆਂ ਹਰਡਲਾਂ ਪੈਰਾਂ ਰਾਹੀਂ ਸੁੱਟਦਾ ਜਾਂਦਾ ਹੈ, ਹੱਥਾਂ ਨਾਲ ਨਹੀਂ, ਤਾਂ ਦੌੜਾਕ ਨੂੰ ਅਯੋਗ ਘੋਸ਼ਿਤ ਨਹੀਂ ਕੀਤਾ ਜਾ ਸਕਦਾ ।
  • ਕੋਈ ਐਥਲੀਟ ਦੋ ਵਾਰੀ ਫਾਊਲ ਸਟਾਰਟ ਲੈਂਦਾ ਹੈ ਤਾਂ ਉਸ ਨੂੰ ਰੇਸ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ।

ਡੈਕਥਲੋਨ (Decathlon)
ਮਰਦਾਂ ਲਈ ਡੈਕਥਲੋਨ ਵਿਚ ਦਸ ਈਵੈਂਟਸ ਹੁੰਦੇ ਹਨ ਜੋ ਕਿ ਐਥਲੀਟ ਨੇ ਦੋ ਦਿਨਾਂ ਵਿਚ ਕਰਨੇ ਹੁੰਦੇ ਹਨ ।

ਪਹਿਲੇ ਦਿਨ ਦੇ ਈਵੈਂਟਸ ਦੂਜੇ ਦਿਨ ਦੇ ਈਵੈਂਟਸ
100 ਮੀਟਰ ਦੌੜ 110 ਮੀਟਰ ਹਰਡਲਜ਼
ਪਹਿਲੇ ਦਿਨ ਦੇ ਈਵੈਂਟਸ ਦੂਜੇ ਦਿਨ ਦੇ ਈਵੈਂਟਸ
ਲੰਬੀ ਛਾਲ ਡਿਸਕਸ ਥਰੋ
ਸ਼ਾਟ-ਪਟ ਪੋਲ ਵਾਲਟ
ਹਾਈ ਜੰਪ ਜੈਵਲਿਨ ਥਰੋ
400 ਮੀਟਰ ਦੌੜ 1500 ਮੀਟਰ ਦੌੜ

ਹੈਪਟਾਥਲੋਨ (Hepatathalon)
ਔਰਤਾਂ ਲਈ ਹੈਪਟਾਥਲੋਨ ਵਿਚ ਸੱਤ ਈਵੈਂਟਸ ਹੁੰਦੇ ਹਨ ਜੋ ਕਿ ਐਥਲੀਟ ਨੇ ਦੋ ਦਿਨਾਂ ਵਿਚ ਕਰਨੇ ਹੁੰਦੇ ਹਨ ।

ਪਹਿਲੇ ਦਿਨ ਦੇ ਈਵੈਂਟਸ ਦੂਜੇ ਦਿਨ ਦੇ ਈਵੈਂਟਸ
1.100 ਮੀਟਰ ਹਰਡਲਜ਼ 1.200 ਮੀਟਰ ਦੌੜ
2. ਲੰਬੀ ਛਾਲ 2. ਜੈਵਲਿਨ ਥਰੋ ।

ਪ੍ਰਸ਼ਨ 3.
ਮਰਦਾਂ ਅਤੇ ਇਸਤਰੀਆਂ ਲਈ ਐਥਲੈਟਿਕ ਈਵੈਂਟਸ ਦਾ ਵੇਰਵਾ ਲਿਖੋ ।
ਉੱਤਰ-
ਮਰਦਾਂ ਲਈ ਫੀਲਡ ਈਵੈਂਟਸ ਵਿਚ ਲੰਮੀ ਛਲਾਂਗ, ਉੱਚੀ ਛਲਾਂਗ, ਤੀਸਰੀ ਛਲਾਂਗ ਅਤੇ ਪੋਲ ਵਾਲਟ ਆਉਂਦੇ ਹਨ । ਇਸਤਰੀਆਂ ਲਈ ਲੰਬੀ ਛਲਾਂਗ ਅਤੇ ਉੱਚੀ ਛਲਾਂਗ ਹੁੰਦੀ ਹੈ । ਥਰੋਇੰਗ ਈਵੈਂਟਸ ਵਿਚ ਮਰਦਾਂ ਲਈ ਸ਼ਾਟਪੁਟ, ਡਿਸਕਸ ਥਰੋ, ਜੈਵਲਿਨ ਥਰੋ ਅਤੇ ਹੈਮਰ ਥਰੋ ਆਉਂਦੇ ਹਨ । ਇਸਤਰੀਆਂ ਲਈ ਕੇਵਲ ਹੈਮਰ ਥਰੋ ਨਹੀਂ ਹੁੰਦੀ ।

ਮਰਦਾਂ ਲਈ ਪੈਂਟਾਥਲੈਨ ਵਿਚ ਪੰਜ ਈਵੈਂਟਸ ਹੁੰਦੇ ਹਨ –

  • ਲੰਬੀ ਛਲਾਂਗ (Long Jump)
  • ਜੈਵਲਿਨ ਥਰੋ (Javlin Throw)
  • ਡਿਸਕਸ ਥਰੋ (Discus Throw)
  • 200 ਮੀਟਰ ਦੌੜ (200 M. Race)
  • 1500 ਮੀਟਰ ਦੌੜ (1500 M. Race) |

ਡੈਕੇਥਲੋਟਨ ਵਿਚ ਹੇਠ ਲਿਖੇ ਦਸ ਈਵੈਂਟਸ ਹੁੰਦੇ ਹਨ, ਜੋ ਕਿ ਦੋ ਦਿਨਾਂ ਵਿਚ ਐਥਲੀਟ ਨੇ ਕਰਨੇ ਹੁੰਦੇ ਹਨ । ਪਹਿਲੇ ਦਿਨ 100 ਮੀਟਰ ਰੇਸ, ਲੰਬੀ ਛਲਾਂਗ, ਸ਼ਾਟ-ਪੁਟ, ਉੱਚੀ ਛਲਾਂਗ ਅਤੇ 400 ਮੀਟਰ ਰੇਸ ਲਾਉਣੀਆਂ ਹੁੰਦੀਆਂ ਹਨ । ਦੂਸਰੇ ਦਿਨ 110 ਮੀਟਰ ਹਰਡਲ ਰੇਸ, ਡਿਸਕਸ ਥਰੋ, ਪੋਲ ਵਾਲਟ, ਜੈਵਲਿਨ ਥਰੋ ਅਤੇ 1500 ਮੀਟਰ ਰੇਸ ਲਾਉਣੀ ਹੁੰਦੀ ਹੈ । ਇਸਤਰੀ ਲਈ ਹੈਪਟਾਥਲੋਨ ਦੋ ਦਿਨਾਂ ਵਿਚ ਕਰਨੀ ਹੁੰਦੀ ਹੈ | ਪਹਿਲੇ ਦਿਨ 100 ਮੀਟਰ ਹਰਡਲ ਰੇਸ, ਸ਼ਾਟਪੁਟ ਅਤੇ ਉੱਚੀ ਛਲਾਂਗ । ਦੂਸਰੇ ਦਿਨ ਲੰਬੀ ਛਲਾਂਗ ਅਤੇ 800 ਮੀਟਰ ਰੇਸ ਹੁੰਦੀ ਹੈ । ਟਰੈਕ ਈਵੈਂਟਸ ਵਿਚ 100, 200, 400, 800 ਮੀਟਰ ਤਕ ਦੀਆਂ ਦੌੜਾਂ ਆਉਂਦੀਆਂ ਹਨ |

ਪ੍ਰਸ਼ਨ 4.
200 ਮੀਟਰ ਅਤੇ 400 ਮੀਟਰ ਦੇ ਟਰੈਕ ਦੀ ਚਿਤਰ ਸਮੇਤ ਬਣਤਰ ਲਿਖੋ |
ਉੱਤਰ-
200 ਮੀਟਰ ਦੇ ਟਰੈਕ ਦੀ ਬਣਤਰ (Track for 200 metre)-ਇਸ ਟਰੈਕ ਦੀ ਲੰਬਾਈ 94 ਮੀਟਰ ਅਤੇ ਚੌੜਾਈ 53 ਮੀਟਰ ਹੁੰਦੀ ਹੈ ।
ਐਥਲੈਟਿਕਸ (Athletics) Game Rules – PSEB 10th Class Physical Education 1
ਟਰੈਕ ਦੀ ਕੁੱਲ ਦੁਰੀ = 200 ਮੀਟਰ
ਦਿਸ਼ਾਵਾਂ ਦੀ ਲੰਬਾਈ = 40 ਮੀਟਰ
ਦਿਸ਼ਾਵਾਂ ਰਾਹੀਂ ਰੋਕੀ ਗਈ ਦੁਰੀ = 40 x 2 = 80 ਮੀਟਰ
ਕੋਨਿਆਂ ਵਿਚ ਰੋਕੀ ਜਾਣ ਵਾਲੀ ਦੁਰੀ = 120 ਮੀਟਰ 400 ਮੀਟਰ ਟਰੈਕ ਦੀ ਬਣਤਰ (Track for 400 Metre)
ਅੱਠ ਲੇਨਾਂ ਵਾਲਾ ਘੱਟ ਤੋਂ ਘੱਟ ਮਾਪ = 174.92 m x 95.92 m
ਟਰੈਕ ਦੀ ਕੁੱਲ ਦੂਰੀ = 400 ਮੀਟਰ
ਸਿੱਧੀ ਲੰਬਾਈ = 79 ਮੀਟਰ
ਦੋਵੇਂ ਦਿਸ਼ਾਵਾਂ ਦੀ ਦੂਰੀ = 242 ਮੀਟਰ
ਵਿਆਸ = 242 ਮੀਟਰ
ਦੌੜਨ ਵਾਲੀ ਦੂਰੀ ਦਾ ਅਰਧ ਵਿਆਸ = 38.20 ਮੀਟਰ
ਮਾਰਕਿੰਗ ਅਰਧ ਵਿਆਸ = 38.20 ਮੀਟਰ ਸਰਪਟ ਦੌੜ (Sprinting
ਐਥਲੈਟਿਕਸ (Athletics) Game Rules – PSEB 10th Class Physical Education 2

ਆਪ ਦੌੜ ਦੇ ਢੰਗ ਉੱਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਮੁਕਾਬਲੇ ਦੀਆਂ ਹਾਲਤਾਂ ਅਧੀਨ ਛੋਟੀ ਦੌੜ ਲਗਾ ਕੇ ਅਤੇ ਭਾਰੀ ਰੁਕਾਵਟਾਂ ਰਾਹੀਂ ਤਾਕਤ ਦਾ ਵਿਕਾਸ ਕਰਕੇ ਜ਼ਿਆਦਾ ਚੰਗੀਆਂ ਕਾਰਗੁਜ਼ਾਰੀਆਂ ਹਾਸਿਲ ਕਰ ਸਕਦੇ ਹੋ । ਸ਼ੁਰੂ ਕਰਨ ਦੀ ਤਕਨੀਕ ਤੋਂ ਇਲਾਵਾ ਕਦਮਾਂ ਦੀ ਦਰ ਅਤੇ ਕਦਮਾਂ ਦੀ ਲੰਬਾਈ ਦੌੜ ਦੇ ਮੁੱਖ ਪਹਿਲੂ ਹਨ । ਬਹੁਤੇ ਖਿਡਾਰੀ ਉੱਚੀ ਰਫਤਾਰ ਤੇ ਸਰਪਟ ਦੌੜਨ ਰਾਹੀਂ ਨਿਪੁੰਨਤਾ ਪ੍ਰਾਪਤ ਕਰਨੀ ਸਿੱਖਦੇ ਹਨ |

ਐਥਲੈਟਿਕਸ (Athletics) Game Rules – PSEB 10th Class Physical Education

ਬਲਾਕਾਂ ਤੋਂ ਬਾਹਰ ਦੌੜਣ ਦੀ ਸਿਖਲਾਈ ਵਿਚ ਆਪਣਾ ਬਹੁਤ ਸਮਾਂ ਨਾ ਗਵਾਉ –
(i) ਰਫਤਾਰ ਦਾ ਵਿਕਾਸ ਕਰਨਾ-ਗੌਲਿੰਗ ਸਟਾਰਟ ਤੋਂ ਹਟ ਕੇ 10 ਗਜ਼ ਦੇ ਫਾਸਲੇ ‘ਤੇ ਛੋਟੀ ਦੌੜ ਦੌੜੇ ਅਤੇ ਸਮਾਂ ਦਰਜ ਕਰੋ । ਤੁਸੀਂ ਕਾਫੀ ਸਾਰੀਆਂ ਛੋਟੀਆਂ ਦੌੜਾਂ ਵੀ ਲਾ ਸਕਦੇ ਹੋ ।

(ii) ਲੈਗ ਐਕਸ਼ਨ-70 ਗਜ਼ ਦੇ ਰਸਤੇ ਨੂੰ ਸਾਫ ਕਰੋ । 15 ਗਜ਼ ਦੇ ਰੋਲਿੰਗ ਸਟਾਰਟ ਵਿਚੋਂ ਨਿਕਲ ਕੇ ਸਾਫ ਕੀਤੇ ਹੋਏ ਰਸਤੇ (Track) ਉੱਤੇ ਸਰਪਟ ਦੌੜ ਦੌੜੇ । ਪੈਰਾਂ ਦੇ ਨਿਸ਼ਾਨਾਂ ਦੀ ਜਾਂਚ ਕਰੋ । ਤੁਸੀਂ ਵੇਖੋਗੇ ਕਿ ਕਦਮਾਂ ਦੀ ਲੰਬਾਈ ਵਧਦੀ-ਵਧਦੀ ਫਿਰ ਇਕ ਨਿਸ਼ਚਿਤ ਲੰਬਾਈ ਤੇ ਪਹੁੰਚ ਜਾਂਦੀ ਹੈ ।

(iii) ਕਦਮਾਂ ਦੀ ਲੰਬਾਈ ਅਤੇ ਲੱਤਾਂ ਦੀ ਰਫਤਾਰ ਦੋਵੇਂ ਪ੍ਰਸਪਰ ਸੰਬੰਧਿਤ ਹਿੱਸੇ ਹਨ ਅਤੇ ਮੁੱਖ ਤੌਰ ਤੇ ਇਨ੍ਹਾਂ ਦਾ ਨਿਰਣਾ ਲੱਤਾਂ ਦੀ ਲੰਬਾਈ, ਕੂਲ਼ੇ ਦੁਆਲੇ ਗਤੀਸ਼ੀਲਤਾ ਅਤੇ ਤਾਕਤ ਰਾਹੀਂ ਲਿਆ ਜਾਂਦਾ ਹੈ । ਜੇ ਤੁਸੀਂ ਕੂਲੇ ਦੀ ਗਤੀਸ਼ੀਲਤਾ ਅਤੇ ਤਾਕਤ ਨੂੰ ਸਿਖਲਾਈ ਰਾਹੀਂ ਵਧਾਉਂਦੇ ਹੋ ਅਤੇ ਰੇਖਾ ਵਿਚ ਦੌੜ ਨੂੰ ਸਥਿਰ ਰੱਖਦੇ ਹੋ ਤਾਂ ਤੁਸੀਂ ਆਪਣੇ ਕਦਮਾਂ ਦੀ ਲੰਬਾਈ ਕੁੱਝ ਹੱਦ ਤਕ, ਪਰ ਇਕ ਮਹੱਤਵਪੂਰਨ ਹੱਦ ਤਕ ਵਧਾ ਸਕਣ ਦੀ ਆਸ ਕਰ ਸਕਦੇ ਹੋ । ਹੇਠ ਲਿਖੇ ਤਰੀਕੇ ਸਮਰੱਥ ਹੋ ਸਕਦੇ ਹਨ

(iv) ਬਾਹਵਾਂ ਦੀ ਕਾਰਵਾਈ-ਛੋਟੀ ਦੌੜ ਵਿਚ ਬਾਹਵਾਂ ਦੀ ਕਾਰਵਾਈ ਸਰੀਰ ਨੂੰ ਕਾਰਜਸ਼ੀਲ ਰੱਖਣ ਲਈ ਬੜੀ ਜ਼ਰੂਰੀ ਹੈ | ਬਾਂਹ ਨੂੰ 90° ਤੇ ਘੁੰਮਾਉਂਦਿਆਂ ਅੱਗੇ ਵੱਲ ਇਕ ਤਕੜੀ | ਹਿਲਜੁਲ ਨਾਲ ਸਰੀਰ ਦੇ ਅੱਗੇ ਪਿੱਛੇ ਕਰਨਾ ਦੌੜਾਕਾਂ ਲਈ ਆਮ ਗੱਲ ਹੈ | ਬਾਂਹ ਨੂੰ ਬਦਨ
ਦੇ ਪਿੱਛੇ ਲਿਆਉਂਦਿਆਂ ਪਹਿਲਾਂ ਖੋਲ੍ਹਣਾ ਅਤੇ ਫਿਰ ਕੁਹਣੀ ਦੇ ਕੋਣ ਤੇ ਮੋੜਨਾ ਚਾਹੀਦਾ ਹੈ, | ਪਰ ਇਹ ਗੱਲ ਲੱਤ ਦੀ ਚਾਲ ਨਾਲ ਵਕਤ ਨਾਲ ਤਾਲਮੇਲ ਵਿਚ ਕੁਦਰਤੀ ਹੀ ਪੈਦਾ ਹੋ ਜਾਂਦੀ ਹੈ ।

(v) ਸ਼ੁਰੂਆਤ-ਅਗਲੇ ਪੈਰ ਦੀ ਚਾਲ ਚਿੱਤਰ 3 ਅਤੇ 4 ਵਿਚ ਨਜ਼ਰ ਆਉਂਦੀ ਹੈ ਅਤੇ ਇਹ ਇਕ ਨਿਪੁੰਨ ਸ਼ੁਰੁਆਤ ਦੀ ਇਕ ਮੁੱਖ ਗੱਲ ਹੈ 1 ਬਲਾਕਾਂ ਦਾ ਰੱਖਣਾ ਤੁਹਾਡੀਆਂ ਲੱਤਾਂ ਤੇ ਬਾਹਵਾਂ ਦੀ ਲੰਬਾਈ ਅਤੇ ਕਿਸੇ ਹੱਦ ਤਕ ਤੁਹਾਡੀ ਤਾਕਤ ਉੱਤੇ ਨਿਰਭਰ ਕਰਦਾ ਹੈ | ਆਪਣੇ ਬਲਾਕਾਂ ਨੂੰ ਇਸ ਤਰ੍ਹਾਂ ਜਮਾਉ ਕਿ ਮੁਹਰਲਾ ਬਲਾਕ ਰੇਖਾ ਤੋਂ 18 ਇੰਚ ਪਿੱਛੋਂ ਅਤੇ ਪਿਛਲਾ ਰੇਖਾ ਤੋਂ ਲਗਪਗ 36 ਇੰਚ ‘ਤੇ ਹੋਵੇ । ਹੁਣ ਇਹਨਾਂ ਫਾਸਲਿਆਂ ਨਾਲ ਉਦੋਂ ਤਕ ਤਜਰਬਾ ਕਰੋ ਜਦੋਂ ਤਕ ਕਿ ਤੁਸੀਂ ਆਪਣੇ ਬਦਨ ਅਤੇ ਤਾਕਤ ਲਈ ਉੱਤਮ ਦਰ ਕਾਇਮ ਨਹੀਂ ਕਰ ਲੈਂਦੇ । (ਚਿੱਤਰ-2) ਦੀ ਸਥਿਤੀ ਵਿਚ ਬਦਨ ਅੱਗੇ ਵੱਲ ਇੰਝ ਝੁਕਾਉ ਕਿ ਬਹੁਤਾ ਭਾਰ ਬਾਹਵਾਂ ਉੱਤੇ ਆ ਜਾਵੇ ਅਤੇ ਕੂਲੇ ਉੱਪਰ ਉੱਠੇ ਹੋਏ ਮੋਢਿਆਂ ਤੋਂ ਉੱਚੇ ਹੋਣ ।

ਇਹ ਗੱਲ ਯਾਦ ਰੱਖੋ ਕਿ ਮੁਹਰਲੇ ਗੋਡੇ ਦਾ ਕੋਣ ਲਗਪਗ 90° ਹੈ । ਇਸ ਹਾਲਤ ਵਿਚ ਮੁਹਰਲੇ ਬਲਾਕ ਦਾ ਫੇਸ 60° ਕੋਣ ਤੇ ਹੈ ਅਤੇ ਪਿਛਲੇ ਬਲਾਕ ਦਾ ਲੰਬਾਤਮਕ ਰੂਪ ਵਿਚ । ਮੋਢਿਆਂ ਨੂੰ ਜਿੰਨਾ ਸੰਭਵ ਹੋ ਸਕੇ ਓਨਾ ਉੱਚੇ ਚੁੱਕੋ : ਬਾਹਵਾਂ ਦੀ ਵਾਧੂ ਲੰਬਾਈ ਹਰੇਕ ਹੱਥ ਨੂੰ ਸਿੱਧਾ ਕਰ ਕੇ ਵਧਾਉ | ਸਿਖਲਾਈ-ਛੋਟੀ ਦੌੜ ਦੀ ਮਜ਼ਬੂਤੀ, ਟੈਕ ਉੱਤੇ ਦੌੜਨ ਦੀ ਪੂਰੀ ਰਫ਼ਤਾਰ ਨਾਲ ਦੌੜਨ ਦੀ ਆਪਣੀ ਤਾਕਤ ਦੀ ਵਰਤੋਂ ਕਰਨ ਦੀ ਸਿਖਲਾਈ ਲੈ ਕੇ ਤੁਸੀਂ ਹਾਸਿਲ ਕਰ ਸਕਦੇ ਹੋ । ਤੁਸੀਂ ਹੇਠ ਲਿਖੀ ਉਦਾਹਰਨ ਅਨੁਸਾਰ ਰੋਜ਼ਾਨਾ ਦੀ ਸੂਚੀ ਬਣਾ ਸਕਦੇ ਹੋ । 1 x 180 ਗਜ਼ ਦੇ ਆਰਾਮ ਵਕਫਿਆਂ ਨਾਲ 6 x 70 ਗਜ਼ ਦਾ ਇਕ ਰੋਲਿੰਗ ਸਟਾਰਟ ਬਣਾਉ ! ਜਦੋਂ ਤੁਸੀਂ ਇਸ ਕੰਮ ਦੇ ਆਦੀ ਹੋ ਜਾਉਗੇ, ਤਾਂ ਇਸ ਨੂੰ ਪੰਜ ਮਿੰਟਾਂ ਦੇ ਆਰਾਮ ਤੋਂ ਬਾਅਦ ਦੁਹਰਾਉ । ਜਦੋਂ ਤੁਸੀਂ ਬਿਲਕੁਲ ਠੀਕ ਹੋ, ਤਾਂ ਇਸ ਸੂਚੀ ਨੂੰ ਤਿੰਨ ਵਾਰ ਦੁਹਰਾਉ ।

ਇਸ ਤੋਂ ਤੁਸੀਂ ਆਰਾਮ ਵਕਫਿਆਂ ਨੂੰ ਹੌਲੀ-ਹੌਲੀ ਘੱਟ ਕਰਕੇ ਕੰਮ ਦੇ ਭਾਰ ਨੂੰ ਵਧਾ ਸਕਦੇ ਹੋ । ਜਦੋਂ ਤੁਸੀਂ ਇਕ ਪਿਸਤੌਲ ਦੀ ਵਰਤੋਂ ਕਰਦਿਆਂ ਇਕ ਸਮਰੱਥ ਸਟਾਰਟਰ ਨਾਲ ਟੋਲੇ ਵਿਚ ਕੰਮ ਕਰਦੇ ਹੋ ਤਾਂ ਛੋਟੀ ਦੌੜ ਦੇ ਸ਼ੁਰੂ ਕਰਨ ਦੀ ਸਿਖਲਾਈ ਬਹੁਤ ਕੀਮਤੀ ਹੈ । ਕੁੱਝ ਲਾਭਕਾਰੀ ਕੰਮ ਆਲੋਚਕਾਂ ਦੀ ਵਰਤੋਂ ਨਾਲ ਵੀ ਕੀਤਾ ਜਾਣਾ ਚਾਹੀਦਾ ਹੈ, ਪਰ ਹਰੇਕ ਦੌੜਾਕ ਨੂੰ ਆਪਣੀ ਸ਼ੁਰੂਆਤ ਸੰਭਵ ਵਧੀਆ ਹਾਲਤਾਂ ਅਧੀਨ ਕਰਨ ਲਈ ਦ੍ਰਿੜ ਹੋਣਾ ਚਾਹੀਦਾ ਹੈ । ਆਪਣੀ ਸਿਖਲਾਈ ਲਈ ਇਸ ਕਿਸਮ ਦੀ ਮਿਆਦ ਕਾਇਮ ਕਰੋ । ਥੋੜੇ ਨਾਲ ਹੀ ਸੰਤੁਸ਼ਟ ਨਾ ਹੋਵੇ । ਦੌੜਾਕ ਵਾਸਤੇ ਪੂਰੇ ਬਦਨ ਲਈ ਅਤੇ ਵਿਸ਼ੇਸ਼ ਕਰਕੇ ਬਾਹਵਾਂ, ਮੋਢਿਆਂ ਅਤੇ ਲੱਤਾਂ ਲਈ ਭਾਰੀ ਰੁਕਾਵਟਾਂ ਦੀ ਸਿਖਲਾਈ ਬਹੁਤ ਜ਼ਰੂਰੀ ਹੈ | ਇਕ ਹਫਤੇ ਵਿਚ ਇਸ ਬਾਰੇ ਘੱਟੋਘੱਟ 40 ਮਿੰਟਾਂ ਦੇ ਦੋ ਅਭਿਆਸ ਲਾਜ਼ਮੀ ਹਨ ।

TRACK EVENTS OF RACES SHORT, MIDDLE & LONG ਸਟਿੰਗ (Sprinting)-ਪ੍ਰਿੰਟਿੰਗ ਉਹ ਦੌੜ ਹੁੰਦੀ ਹੈ, ਜੋ ਅਕਸਰ ਪੂਰੀ ਤਾਕਤ ਅਤੇ ਪੂਰੀ ਗਤੀ ਨਾਲ ਦੌੜੀ ਜਾਂਦੀ ਹੈ । ਇਸ ਵਿਚ 100 ਮੀਟਰ ਅਤੇ 200 ਮੀਟਰ ਦੀਆਂ ਦੌੜਾਂ ਆਉਂਦੀਆਂ ਹਨ । ਅੱਜ-ਕਲ੍ਹ ਤਾਂ 400 ਮੀਟਰ ਦੌੜ ਨੂੰ ਵੀ ਇਸ ਵਿਚ ਗਿਣਿਆ ਜਾਣ ਲੱਗਾ ਹੈ । ਇਸ ਤਰ੍ਹਾਂ ਨਾਲ ਦੌੜਾਂ ਵਿਚ ਪ੍ਰਤੀਕਿਰਿਆ (Reaction) ਟਾਈਮ ਅਤੇ Speed ਦਾ ਬੜਾ ਮਹੱਤਵ ਹੈ ।

(i) ਸਟਾਰਟ (Starts-ਛੋਟੇ ਫਾਸਲੇ ਦੀਆਂ ਰੇਸਾਂ ਵਿਚ ਅਕਸਰ ਹੇਠ ਦਿੱਤੇ ਤਿੰਨ ਤਰ੍ਹਾਂ ਦੇ ਸਟਾਰਟ ਲਏ ਜਾਂਦੇ ਹਨ –

  1. ਬੰਚ ਸਟਾਰਟ (Bunch Stat)
  2. ਮੀਡੀਅਮ ਸਟਾਰਟ (Medium Start)
  3. ਅਲੈੱਗੇਟੇਡ ਸਟਾਰਟ (Elorgated Start)

1. ਬੰਚ ਸਟਾਰਟ (Bunch Star)- ਇਸ ਤਰ੍ਹਾਂ ਦੇ ਸਟਾਰਟ ਵਾਸਤੇ ਬਲਾਕਾਂ ਵਿਚਕਾਰ ਫਾਸਲਾ 8 ਤੋਂ 19 ਇੰਚ ਦਾ ਹੋਣਾ ਚਾਹੀਦਾ ਹੈ ਅਤੇ ਅੱਗੇ ਵਾਲਾ ਬਲਾਕ ਸਟਾਰਟਿੰਗ ਲਾਈਨ ਤੋਂ ਤਕਰੀਬਨ 19 ਇੰਚ ਦੇ ਕਰੀਬ ਹੋਣਾ ਚਾਹੀਦਾ ਹੈ । ਐਥਲੀਟ ਇਸ ਤਰ੍ਹਾਂ ਬਲਾਕ ਵਿਚ ਅੱਗੇ ਨੂੰ ਝੁਕਦਾ ਹੈ ਕਿ ਪਿਛਲੇ ਪੈਰ ਦੀ ਟੋ ਅਤੇ ਅਗਲੇ ਪੈਰ ਦੀ ਅੱਡੀ ਇਕ ਦੂਸਰੇ ਦੇ ਸਮਾਨ ਸਥਿਤ ਹੋਣ ਤੋਂ ਹੱਥ ਸਟਾਰਟਿੰਗ ਲਾਈਨ ਤੇ ਬਿਜ ਬਣਾਏ ਹੋਏ ਅਤੇ ਸਟਾਰਟਿੰਗ ਲਾਈਨ ਤੋਂ ਪਿੱਛੇ ਹੋਣ । ਇਸ ਤਰ੍ਹਾਂ ਦੇ ਸਟਾਰਟ ਵਿਚ ਜਿਉਂ ਹੀ ਸੈੱਟ ਪੋਜ਼ੀਸ਼ਨ (Set Position) ਦਾ ਹੁਕਮ ਹੁੰਦਾ ਹੈ, Hips ਨੂੰ ਉੱਪਰ ਲਿਜਾਇਆ ਜਾਂਦਾ ਹੈ । ਇਹ ਸਟਾਰਟ ਸਭ ਨਾਲੋਂ ਜ਼ਿਆਦਾ ਅਸਥਿਰ ਹੁੰਦਾ ਹੈ |

2. ਮੀਡੀਅਮ ਸਟਾਰਟ (Medium Start)-ਇਸ ਤਰ੍ਹਾਂ ਦੇ ਸਟਾਰਟ ਵਿਚ ਬਲਾਕਾਂ ਵਿਚਕਾਰ ਫਾਸਲਾ 10 ਤੋਂ 13 ਇੰਚ ਵਿਚਕਾਰ ਹੁੰਦਾ ਹੈ ਅਤੇ ਸਟਾਰਟਿੰਗ ਲਾਈਨ ਤੋਂ ਪਹਿਲੇ ਬਲਾਕ ਦਾ ਫਾਸਲਾ ਤਕਰੀਬਨ 15 ਇੰਚ ਦੇ ਵਿਚਕਾਰ ਹੁੰਦਾ ਹੈ । ਅਕਸਰ ਐਥਲੀਟ ਇਸ ਤਰ੍ਹਾਂ ਦੇ ਸਟਾਰਟ ਦਾ ਪ੍ਰਯੋਗ ਕਰਦੇ ਹਨ । ਜਿਸ ਵਿਚ ਪਿਛਲੇ ਪੈਰ ਦਾ ਗੋਡਾ ਅਗਲੇ ਪੈਰ ਦਾ ਵਿਚਕਾਰ ਵਾਲਾ ਭਾਰਾ ਇਕ ਸੇਧ ਵਿਚ ਹੁੰਦੇ ਹਨ ਅਤੇ Set Position ਤੋਂ His ੜੇ ਮੋਢੇ ਤਕਰੀਬਨ ਇੱਕੋ ਜਿਹੀ ਉੱਚਾਈ ਤੇ ਹੁੰਦੇ ਹਨ ।

3. ਅਲੈੱਗੇਟੇਡ ਸਟਾਰਟ (Elongated Start)-ਇਸ ਤਰ੍ਹਾਂ ਦਾ ਸਟਾਰਟ ਬਹੁਤ ਘੱਟ ਲੋਕ ਲੈਂਦੇ ਹਨ । ਇਸ ਵਿਚ ਬਲਾਕਾਂ ਸਟਾਰਟਿੰਗ ਬਲਾਕ (Starting Block) ਵਿਚਕਾਰ ਫਾਸਲਾ 25 ਤੋਂ 28 ਇੰਚ ਵਿਚਕਾਰ ਹੁੰਦਾ ਹੈ : ਪਿਛਲੇ ਪੈਰ ਦਾ ਗੋਡਾ ਤਕਰੀਬਨ ਅਗਲੇ ਪੈਰ ਦੀ ਅੱਡੀ ਦੇ ਸਾਹਮਣੇ ਹੁੰਦਾ ਹੈ |

ਸਟਾਰਟ ਲੈਣਾ (Start)-ਜਦੋਂ ਕਿਸੇ ਵੀ ਰੇਸ ਲਈ ਸਟਾਰਟ ਲਿਆ ਜਾਂਦਾ ਹੈ, ਤਾਂ ਤਿੰਨ ਤਰ੍ਹਾਂ ਦੇ ਆਦੇਸ਼ਾਂ ਤੇ ਕੰਮ ਕਰਨਾ ਪੈਂਦਾ ਹੈ-

  1. ਆਨ ਯੂਅਰ ਮਾਰਕ (On your mark)
  2. ਸੈਂਟ ਪੋਜ਼ੀਸ਼ਨ (Set Position)
  3. ਪਿਸਤੌਲ ਦੀ ਆਵਾਜ਼ ‘ਤੇ ਜਾਣਾ (Co)

ਰੇਸ ਦਾ ਅੰਤ (Finish of the Race) -ਰੋਸ ਦਾ ਅੰਤ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ । ਆਮ ਕਰ ਕੇ ਖਿਡਾਰੀ ਤਿੰਨ ਤਰ੍ਹਾਂ ਨਾਲ ਰੇਸ ਨੂੰ ਖ਼ਤਮ ਕਰਦੇ ਹਨ । ਇਹ ਤਰੀਕੇ ਹਨ

  1. ਭੁੱਜ ਕੇ ਸਿੱਧੇ ਅੱਗੇ ਨਿਕਲ ਜਾਣਾ (Runt througla)
  2. ਅੱਗੇ ਨੂੰ ਝੁਕਣਾ (Lunge)
  3. ਮੋਢਾ ਅੱਗੇ ਕਰਨਾ (The Shoulders String)

ਦਰਮਿਆਨੇ ਫ਼ਾਸਲੇ ਦੀਆਂ ਰੇਸਾਂ (Middle Distanc Races)-ਟੈਕ ਈਵੈਂਟਾਂ ਵਿਚ ਕੁੱਝ ਰੇਸਾਂ ਦਰਮਿਆਨੇ ਫ਼ਾਸਲੇ ਦੀਆਂ ਹੁੰਦੀਆਂ ਹਨ । ਆਮ ਕਰਕੇ ਉਹ ਰੇਸਾਂ ਜਿਹੜੀਆਂ 400 ਗਜ਼ ਤੋਂ ਉੱਪਰ ਅਤੇ 100 ਗਜ਼ ਤੋਂ ਥੱਲੇ ਹੁੰਦੀਆਂ ਹਨ, ਉਨ੍ਹਾਂ ਨੂੰ ਇਸ ਸ਼੍ਰੇਣੀ ਵਿਚ ਮੰਨਿਆ ਜਾਂਦਾ ਹੈ । ਇਹ ਰੇਸਾਂ 400 ਮੀਟਰ ਅਤੇ 800 ਮੀਟਰ ਦੀਆਂ ਹੁੰਦੀਆਂ ਹਨ ? ਇਨ੍ਹਾਂ ਰੇਸਾਂ ਵਿਚ ਰਫ਼ਤਾਰ ਅਤੇ ਸਹਿਨਸ਼ੀਲਤਾ ਦੋਹਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਉਹੀ ਐਥਲੀਟ ਇਨ੍ਹਾਂ ਮੁਕਾਬਲਿਆਂ ਵਿਚ ਕਾਮਯਾਬ ਹੁੰਦਾ ਹੈ, ਜਿਸ ਕੋਲ ਇਹ ਦੋਵੇਂ ਚੀਜ਼ਾਂ ਦ ਇਸ ਤਰ੍ਹਾਂ ਦੀ ਰੇਸਾਂ ਵਿਚ ਆਮ ਕਰਕੇ ਇੱਕੋ ਦੀ ਰਫਤਾਰ ਰੱਖੀ ਜਾਂਦੀ ਹੈ ਅਤੇ ਅੰਤ ਵਿਚ ਪੂਰਾ ਜ਼ੋਰ ਲਗਾ ਕੇ ਫੇਸ ਨੂੰ ਜਿੱਤਿਆ ਜਾਂਦਾ ਹੈ | 400 ਸੰਟਰ ਦਾ ਸਰਟ ਤਾਂ ਸਪ੍ਰਿੰਟਿੰਗ ਦੀ ਤਰ੍ਹਾਂ ਹੀ ਲਿਆ ਜਾਂਦਾ ਹੈ । ਜਦੋਂ ਕਿ 800 ਮੀਟਰ ਦਾ ਸਟਾਰਟ ਸਿਰਫ ਖੜੇ ਹੋ ਕੇ ਹੀ ਲਿਆ ਜਾ ਸਕਦਾ ਹੈ । ਜਿੱਥੋਂ ਤਕ ਹੋ ਸਕੇ ਇਸ ਰੇਸ ਵਿਚ ਕਦਮ (Strides) ਵੱਡੇ ਹੋਣੇ ਚਾਹੀਦੇ ਹਨ ।

ਲੰਬੇ ਫ਼ਾਸਲੇ ਦੀਆਂ ਰੇਸਾਂ (Long Distance Races)-ਲੰਬੇ ਫ਼ਾਸਲੇ ਦੀਆਂ ਰੇਸਾਂ, . ਜਿਵੇਂ ਕਿ ਨਾਂ ਤੋਂ ਹੀ ਪਤਾ ਚੱਲਦਾ ਹੈ, ਫ਼ਾਸਲਾ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਅਕਸਰ ਇਹ ਰੇਸਾਂ ਮੀਲ ਤੋਂ ਉੱਪਰ ਦੀਆਂ ਹੁੰਦੀਆਂ ਹਨ । 1500 ਮੀਟਰ, 3, 000 ਮੀਟਰ, 5,000 ਮੀਟਰ ਆਦਿ ਰੇਸਾਂ ਲੰਬੇ ਫਾਸਲੇ ਦੀਆਂ ਰੇਸਾਂ ਹਨ । ਇਨ੍ਹਾਂ ਵਿਚ ਐਥਲੀਟ ਦੀ ਸਹਿਣਸ਼ੀਲਤਾ (endurance) ਦਾ ਜ਼ਿਆਦਾ ਯੋਗਦਾਨ ਹੈ । ਲੰਬੇ ਫ਼ਾਸਲੇ ਦੀਆਂ ਰੇਸਾਂ ਵਿਚ ਐਥਲੀਟ ਨੂੰ ਆਪਣੀ ਸ਼ਕਤੀ ਅਤੇ ਸਮਰੱਥਾ ਦਾ ਇਸਤੇਮਾਲ ਯੋਜਨਾਬੱਧ ਤਰੀਕੇ ਅਨੁਸਾਰ ਹੁੰਦਾ ਹੈ ਅਤੇ ਜਿਹੜੇ ਐਥਲੀਟ ਇਸ ਕਲਾ ਨੂੰ ਪ੍ਰਾਪਤ ਕਰ ਜਾਂਦੇ ਹਨ, ਉਹ ਲੰਬੇ ਫ਼ਾਸਲੇ ਦੀਆਂ ਰੇਸਾਂ ਵਿਚ ਕਾਮਯਾਬ ਹੋ ਜਾਂਦੇ ਹਨ ।

ਐਥਲੈਟਿਕਸ (Athletics) Game Rules – PSEB 10th Class Physical Education

ਇਸ ਤਰ੍ਹਾਂ ਦੀਆਂ ਰੇਸਾਂ ਦੇ ਆਰੰਭ ਨੂੰ ਛੱਡ ਕੇ ਸਾਰੀ ਰੇਸ ਵਿਚ ਐਥਲੀਟ ਦਾ ਸਰੀਰ ਸਿੱਧਾ ਅਤੇ ਅੱਗੇ ਵਲ ਥੋੜਾ ਝੁਕਿਆ ਰਹਿੰਦਾ ਹੈ ਅਤੇ ਸਿਰ ਸਿੱਧਾ ਰੱਖਦੇ ਹੋਏ ਧਿਆਨ ਟਰੈਕ ਵਲ ਰੱਖਿਆ ਜਾਂਦਾ ਹੈ । ਬਾਹਵਾਂ ਢਿੱਲੀਆਂ ਜਿਹੜੀਆਂ ਅੱਗੇ ਵਲ ਨੂੰ ਲਟਕਦੀਆਂ ਹੁੰਦੀਆਂ ਹਨ, ਜਦ ਕਿ ਕੂਹਣੀਆਂ ਕੋਲੋਂ ਬਾਹਵਾਂ ਮੁੜੀਆਂ ਹੁੰਦੀਆਂ ਹਨ ਅਤੇ ਹੱਥ ਬਿਨਾਂ ਕਿਸੇ ਤਣਾਅ ਦੇ ਥੋੜੇ ਜਿਹੇ ਬੰਦ ਹੁੰਦੇ ਹਨ । ਬਾਹਵਾਂ ਅਤੇ ਲੱਤਾਂ ਦੇ Action ਜਿੱਥੋਂ ਤਕ ਹੋ ਸਕਣ, ਬਿਨਾਂ ਕਿਸੇ ਜ਼ਿਆਦਾ ਸ਼ਕਤੀ ਅਤੇ ਕੋਸ਼ਿਸ਼ ਦੇ ਹੋਣੇ ਚਾਹੀਦੇ ਹਨ । ਦੌੜਨ ਸਮੇਂ ਪੈਰ ਦਾ ਅੱਗੇ ਵਾਲਾ ਹਿੱਸਾ ਧਰਤੀ ਉੱਤੇ ਆਉਣਾ ਚਾਹੀਦਾ ਹੈ ਅਤੇ ਅੱਡੀ ਵੀ ਗਰਾਊਂਡ ਨੂੰ ਛੂਹ ਜਾਂਦੀ ਹੈ, ਪਰੰਤੂ ਜ਼ਿਆਦਾ ਪੁਸ਼ (Push) ਟੋਅ ਤੋਂ ਹੀ ਲਈ ਜਾਂਦੀ ਹੈ । ਇਸ ਤਰ੍ਹਾਂ ਦੀਆਂ ਰੇਸਾਂ ਵਿਚ ਕਦਮ (Strides) ਛੋਟੇ ਅਤੇ ਆਪਣੇ ਆਪ ਬਿਨਾਂ ਵਧਾਏ ਆਉਣੇ ਚਾਹੀਦੇ ਹਨ | ਸਾਰੀ ਰੇਸ ਵਿਚ ਸਰੀਰ ਬਹੁਤ Relax ਹੋਣਾ ਚਾਹੀਦਾ ਹੈ ।
ਐਥਲੈਟਿਕਸ (Athletics) Game Rules – PSEB 10th Class Physical Education 3

ਪ੍ਰਸ਼ਨ 5.
ਹਰਡਲ ਦੌੜਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ –
100 ਮੀਟਰ ਹਰਡਲ ਦੌੜ
(100 METRE HURDLE RACE)
ਆਮ ਤੌਰ ਤੇ ਰੁਕਾਵਟ ਦੌੜ ਦੇ ਐਥਲੀਟ ਪਹਿਲੀ ਹਰਡਲ ਤਕ ਪੁੱਜਣ ਵਿਚ 8 ਕਦਮ ਲੈਂਦੇ ਹਨ । ਸਟਾਰਟਿੰਗ ਬਲਾਕ ਤੇ ਬੈਠਦੇ ਸਮੇਂ ਵਧੇਰੇ ਤਾਕਤ ਵਾਲੇ ਪੈਰ (Take off Foot) ਨੂੰ ਅੱਗੇ ਰੱਖਿਆ ਜਾਂਦਾ ਹੈ । ਦੌੜਾਕ ਜੇ ਲੰਬਾ ਹੈ ਅਤੇ ਜ਼ਿਆਦਾ ਤੇਜ਼ ਭੱਜਣ ਦੀ ਯੋਗਤਾ ਰੱਖਦਾ ਹੈ ਤਾਂ ਉਸ ਹਾਲਤ ਵਿਚ ਇਹ ਫਾਸਲਾ ਉਹਦੇ ਲਈ ਘੱਟ ਸਕਦਾ ਹੈ । ਅਜਿਹੀ ਹਾਲਤ ਵਿਚ ਤਾਕਤਵਰ ਪੈਰ ਪਿਛਲੇ ਥਲ (ਬਲਾਕ) ਤੇ ਰੱਖ ਕੇ ਦੌੜਾਕ ਭੱਜੇਗਾ । ਇਸ ਲਈ ਤਾਕਤਵਰ ਪੈਰ ਹਰਡਲ ਤੋਂ ਲਗਪਗ 2 ਮੀਟਰ ਪਿੱਛੇ ਆਵੇਗਾ । ਸ਼ੁਰੂ ਵਿਚ ਦੌੜਾਕ ਨੂੰ ਤਿੰਨ ਤੋਂ ਪੰਜ ਕਦਮ ਤਕ ਆਪਣੀ ਨਜ਼ਰ ਹੇਠਾਂ ਰੱਖਣੀ ਚਾਹੀਦੀ ਹੈ ਅਤੇ ਬਾਅਦ ਵਿਚ ਹਰਡਲ ਤੇ ਹੀ ਨਜ਼ਰ ਕੇਂਦਰਿਤ ਰਹਿਣੀ ਚਾਹੀਦੀ ਹੈ । ਸ਼ੁਰੂ ਤੋਂ ਅਖੀਰ ਤਕ ਕਦਮਾਂ ਵਿਚਕਾਰ ਦਾ ਫਾਸਲਾ ਲਗਾਤਾਰ ਵਧਦਾ ਹੀ ਜਾਵੇਗਾ | ਪਰ ਆਖ਼ਰੀ ਕਦਮ ਉਛਾਲ ਕਦਮ ਨਾਲੋਂ ਲਗਪਗ 6 ਇੰਚ (10 ਸੈਂ:ਮੀ:) ਛੋਟਾ ਹੀ ਰਹੇਗਾ ।
ਐਥਲੈਟਿਕਸ (Athletics) Game Rules – PSEB 10th Class Physical Education 5
ਆਮ ਦੌੜਾਂ ਦੀ ਤੁਲਨਾ ਵਿਚ ਹਰਡਲ ਦੌੜ ਵਿਚ ਭੱਜਦੇ ਸਮੇਂ ਦੌੜਾਕ ਦੇ ਗੋਡੇ ਵਧੇਰੇ ਉੱਪਰ ਆਉਣਗੇ ਅਤੇ ਜ਼ਮੀਨ ਤੇ ਪੂਰਾ ਨਾ ਰੱਖ ਕੇ ਸਿਰਫ ਪੈਰ ਦੇ ਅਗਲੇ ਹਿੱਸੇ ਪੰਜਿਆਂ ਨੂੰ ਰੱਖਣਾ ਚਾਹੀਦਾ ਹੈ । ਹਰਡਲ ਨੂੰ ਪਾਰ ਕਰਦੇ ਸਮੇਂ ਉਛਾਲ ਪੈਰ ਨੂੰ ਸਿੱਧਾ ਰੱਖਣਾ ਚਾਹੀਦਾ ਹੈ ਅਤੇ ਅਗਲੇ ਪੈਰ ਨੂੰ ਗੋਡੇ ਤੋਂ ਉੱਪਰ ਚੁੱਕਣਾ ਚਾਹੀਦਾ ਹੈ । ਪੈਰ ਦਾ ਪੰਜਾ ਜ਼ਮੀਨ ਵੱਲ ਹੇਠਾਂ ਨੂੰ ਝੁਕਿਆ ਹੋਇਆ ਰੱਖਣਾ ਚਾਹੀਦਾ ਹੈ । ਅਗਲੇ ਪੈਰ ਨੂੰ ਇੱਕੋ ਵੇਲੇ ਸਿੱਧਾ ਕਰਦੇ ਹੋਏ ਹਰਡਲ ਦੇ ਉੱਪਰ ਤੋਂ ਲੈ ਜਾਣਾ ਚਾਹੀਦਾ ਹੈ ਅਤੇ ਸਰੀਰ ਦਾ ਉੱਪਰ ਦਾ ਹਿੱਸਾ ਅੱਗੇ ਵਲ ਝੁਕਿਆ ਹੋਇਆ ਰੱਖਣਾ ਚਾਹੀਦਾ ਹੈ ।

ਹਰਡਲ ਨੂੰ ਪਾਰ ਕਰਦੇ ਹੀ ਅਗਲੇ ਪੈਰ ਦੇ ਪੱਖ ਨੂੰ ਹੇਠਾਂ ਦਬਾਉਂਦੇ ਰਹਿਣਾ ਹੈ, ਜਿਸ ਨਾਲ ਹਰਡਲ ਪਾਰ ਕਰਨ ਦੇ ਬਾਅਦ ਪੰਜਾ ਹਰਡਲ ਤੋਂ ਵੱਧ ਫਾਸਲੇ ਤੇ ਨਾ ਪੈ ਕੇ ਉਸ ਦੇ ਕੋਲ ਹੀ ਜ਼ਮੀਨ ‘ਤੇ ਪਵੇ । ਉਸ ਦੇ ਨਾਲ ਹੀ ਪਿਛਲੇ ਪੈਰ ਨੂੰ ਗੋਡੇ ਨੂੰ ਝੁਕਾ ਕੇ ਹਰਡਲ ਦੇ ਉੱਪਰੋਂ ਜ਼ਮੀਨ ਦੇ ਸਮਨਾਂਤਰ ਰੱਖ ਕੇ ਗੋਡੇ ਨੂੰ ਸੀਨੇ ਦੇ ਕੋਲੋਂ ਅੱਗੇ ਲਿਆਉਣਾ ਚਾਹੀਦਾ ਹੈ । ਇਸ ਤਰ੍ਹਾਂ ਪੈਰ ਅੱਗੇ ਆਉਂਦੇ ਹੀ ਦੌੜਾਕ ਤੇਜ਼ ਭੱਜਣ ਲਈ ਤਿਆਰ ਰਹੇਗਾ | ਹਰਡਲ ਪਾਰ ਕਰਨ ਦੇ ਬਾਅਦ ਪਹਿਲਾ ਕਦਮ 1.55 ਤੋਂ 1.60 ਮੀਟਰ ਦੇ ਫਾਸਲੇ ‘ਤੇ, ਦੁਸਰਾ 2.10 ਮੀਟਰ ਦੇ ਅਤੇ ਤੀਸਰਾ ਲਗਪਗ 2.00 ਮੀਟਰ ਦੇ ਅੰਤਰ ‘ਤੇ ਪੈਣਾ ਚਾਹੀਦਾ ਹੈ । ( 12 ਮੀ:, 13.72.9 ਮੀ: 9.14 ਮੀ: 14.20 ਮੀ:)

ਪ੍ਰਸ਼ਨ 6.
ਵੱਖ-ਵੱਖ ਮੁਕਾਬਲਿਆਂ ਲਈ ਹਰਡਲਜ਼ ਦੀ ਗਿਣਤੀ, ਉਚਾਈ ਅਤੇ ਦੂਰੀ ਲਿਖੋ ।
ਉੱਤਰ-
ਵੱਖ-ਵੱਖ ਮੁਕਾਬਲਿਆਂ ਲਈ ਹਰਡਲਜ਼ ਦੀ ਗਿਣਤੀ, ਉਚਾਈ ਅਤੇ ਦੁਰੀ ਹੇਠ ਲਿਖੇ ਅਨੁਸਾਰ ਹੈ-
ਐਥਲੈਟਿਕਸ (Athletics) Game Rules – PSEB 10th Class Physical Education 6
ਐਥਲੈਟਿਕਸ (Athletics) Game Rules – PSEB 10th Class Physical Education 7

400 ਮੀਟਰ ਹਰਡਲ ਮਰਦ ਅਤੇ ਔਰਤਾਂ)
(400 M. HURDLES-MEN AND WOMEN)
ਐਥਲੈਟਿਕਸ (Athletics) Game Rules – PSEB 10th Class Physical Education 8
ਆਮ ਤੌਰ ਤੇ ਦੌੜਾਕ ਨੂੰ ਇਸ ਦੌੜ ਵਿਚ ਸਭ ਤੋਂ ਵੱਧ ਅਸੁਵਿਧਾ ਆਪਣੇ ਕਦਮਾਂ ਦੇ ਵਿਚਕਾਰ ਤਾਲਮੇਲ ਬਿਠਾਉਣ ਵਿਚ ਹੁੰਦੀ ਹੈ । ਸ਼ੁਰੂ ਵਿਚ ਪਹਿਲੀ ਹਰਡਲ ਦੇ ਵਿਚਕਾਰ ਦੀ ਦੂਰੀ ਨੂੰ ਲੋਕ ਆਮ ਤੌਰ ‘ਤੇ 21 ਤੋਂ 25 ਕਦਮਾਂ ਵਿਚ ਪੂਰੀ ਕਰ ਲੈਂਦੇ ਹਨ ਅਤੇ ਰੁਕਾਵਟ ਦੇ ਵਿਚਕਾਰ 13-15 ਜਾਂ 17 ਕਦਮ ਰੱਖਦੇ ਹਨ । ਕੁੱਝ ਦੌੜਾਕ ਸ਼ੁਰੂ ਵਿਚ 14 ਅਤੇ ਬਾਅਦ ਵਿਚ 16 ਕਦਮਾਂ ਵਿਚ ਇਸ ਦੂਰੀ ਨੂੰ ਪੂਰਾ ਕਰ ਲੈਂਦੇ ਹਨ । ਸੱਜੇ ਪੈਰ ਨਾਲ ਉਛਾਲ ਲੈਣ ਨਾਲ ਲਾਭ ਹੋਣ ਦੀ ਵਧੇਰੇ ਸੰਭਾਵਨਾ ਰਹਿੰਦੀ ਹੈ । ਆਮ ਤੌਰ ਤੇ ਉਛਾਲ 200 ਮੀਟਰ ਤੋਂ ਲਿਆ ਜਾਂਦਾ ਹੈ ਅਤੇ ਪਹਿਲਾ ਕਦਮ ਹਰਡਲ ਨੂੰ ਪਾਰ ਕਰ ਕੇ ਜ਼ਮੀਨ ‘ਤੇ ਪੈਂਦਾ ਹੈ, ਉਹ 1.20 ਮੀਟਰ ਦਾ ਹੁੰਦਾ ਹੈ । ਇਸ ਦੀ ਤਕਨੀਕ 10 ਮੀਟਰ ਅਤੇ 100 ਮੀਟਰ ਹਰਡਲਾਂ ਵਰਗੀ ਹੀ ਹੁੰਦੀ ਹੈ । 400 ਮੀਟਰ ਦੌੜ ਦੇ ਸਮੇਂ ਤੋਂ ਸੈਕਿੰਡ 25 ਤੋਂ 3-5 ਤਕ 400 ਮੀਟਰ ਹਰਡਲ ਦਾ ਸਮਾਂ ਵੱਧ ਆਉਂਦਾ ਹੈ ।
ਐਥਲੈਟਿਕਸ (Athletics) Game Rules – PSEB 10th Class Physical Education 9

ਹਰਡਲਜ਼
(HURDLES)
ਇਸ ਤਰ੍ਹਾਂ ਦੀ ਰੇਸ ਨੂੰ ਖ਼ਤਮ ਕਰਨ ਵੇਲੇ ਸਰੀਰ ਅੰਦਰ ਇੰਨਾ ਬਲ (Stamina) ਅਤੇ ਰਫ਼ਤਾਰ ਹੋਣੀ ਚਾਹੀਦੀ ਹੈ ਕਿ ਐਥਲੀਟ ਆਪਣੀ ਰੇਸ ਨੂੰ ਤਕਰੀਬਨ ਫਿਨਿਸ਼ ਲਾਈਨ ਤੋਂ ਪੰਜ-ਸੱਤ ਗਜ਼ ਅੱਗੇ ਤਕ ਖ਼ਤਮ ਕਰਨ ਦਾ ਇਰਾਦਾ ਰੱਖੇ, ਤਾਂ ਹੀ ਚੰਗੇ ਨਤੀਜਿਆਂ ਦੀ ਆਸ ਰੱਖੀ ਜਾ ਸਕਦੀ ਹੈ ।

ਪ੍ਰਸ਼ਨ 7.
ਫੀਲਡ ਈਵੈਂਟਸ ਵਿਚ ਕਿੰਨੇ ਈਵੈਂਟਸ ਹੁੰਦੇ ਹਨ ?
ਉੱਤਰ –

  1. ਰਨਵੇ ਦੀ ਲੰਬਾਈ = 40 ਮੀ. ਘੱਟੋ ਤੋਂ ਘੱਟ, 45 ਮੀ. ਵੱਧ ਤੋਂ ਵੱਧ
  2. ਰਨਵੇ ਦੀ ਚੌੜਾਈ = 1.22 ਮੀ.
  3. ਪਿਟ ਦੀ ਲੰਬਾਈ । = 10 ਮੀ.
  4. ਪਿਟ ਦੀ ਚੌੜਾਈ = 2.75 ਮੀ. ਤੋਂ 3 ਮੀ.
  5. ਟੇਕ ਆਫ਼ ਬੋਰਡ ਦੀ ਲੰਬਾਈ = 1.22 ਮੀ.
  6. ਟੇਕ ਆਫ਼ ਬੋਰਡ ਦੀ ਚੌੜਾਈ = 20 ਸੈਂ.ਮੀ.
  7. ਟੇਕ ਆਫ਼ ਬੋਰਡ ਦੀ ਗਹਿਰਾਈ = 10 ਸੈਂ.ਮੀ.

ਲੰਮੀ ਛਾਲ (LONG JUMP)

ਲੰਮੀ ਛਾਲ ਦਾ ਢੰਗ (Method of Long Jump)-ਛਾਲ ਲਾਉਣ ਵਾਲੇ ਪੈਰ ਨੂੰ ਪੱਕਾ ਕਰਨ ਲਈ ਲੰਮੀ ਛਾਲ ਵਿਚ ਵੀ ਉਸੇ ਤਰ੍ਹਾਂ ਨਾਲ ਕਰਾਂਗੇ ਜਿਵੇਂ ਕਿ ਉੱਚੀ ਛਾਲ ਵਿਚ ਕੀਤਾ ਗਿਆ ਸੀ | ਸਭ ਤੋਂ ਪਹਿਲਾਂ ਛਾਲ ਮਾਰਨ ਵਾਲੇ ਪੈਰ ਨੂੰ ਅੱਗੇ ਸਿੱਧਾ ਰੱਖ ਕੇ ਅਤੇ ਸੁਤੰਤਰ ਪੈਰ ਨੂੰ ਅੱਗੇ ਅਤੇ ਸੱਜੇ ਪੈਰ ਨੂੰ ਪਿੱਛੇ ਰੱਖ ਕੇ ਸੱਜੇ ਗੋਡੇ ਤੋਂ ਝੁਕਾ ਕੇ ਉੱਪਰ ਵਲ ਲੈ ਜਾਣਗੇ ਅਤੇ ਇਸ ਦੇ ਨਾਲ ਹੀ ਸੱਜੇ ਹੱਥ ਨੂੰ ਕੁਹਣੀ ਤੋਂ ਝੁਕਾ ਕੇ ਰੱਖਾਂਗੇ । ਢੰਗ ਉਸੇ ਤਰ੍ਹਾਂ ਨਾਲ ਹੋਵੇਗਾ ਜਿਵੇਂ ਕਿ ਤੇਜ਼ ਦੌੜਨ ਵਾਲੇ ਕਰਦੇ ਹਨ । ਇਸ ਕਿਰਿਆ ਨੂੰ ਪਹਿਲਾਂ ਖੜੇ ਹੋ ਕੇ ਅਤੇ ਬਾਅਦ ਵਿਚ ਚਾਰ-ਪੰਜ ਕਦਮ ਤਰ ਕੇ ਕਰਾਂਗੇ । ਜਦੋਂ ਇਹ ਕਿਰਿਆ ਠੀਕ ਤਰ੍ਹਾਂ ਨਾਲ ਹੋਣ ਲੱਗੇ, ਤਦ ਥੋੜ੍ਹਾ ਭਜਦੇ ਹੋਏ ਇਹ ਕਿਰਿਆ ਕਰਨੀ ਚਾਹੀਦੀ ਹੈ ।

ਇਸ ਸਮੇਂ ਉੱਪਰ ਜਾਂਦੇ ਸਮੇਂ ਜ਼ਮੀਨ ਨੂੰ ਛੱਡ ਦੇਣਾ ਚਾਹੀਦਾ ਹੈ –
1. ਛੇ ਜਾਂ ਸੱਤ ਕਦਮ ਦੌੜ ਕੇ ਅੱਗੇ ਅਤੇ ਉੱਪਰ ਜਾ ਕੇ ਕੁੱਦਦਾ ਹੋਇਆ ਖਿਡਾਰੀ ਜ਼ਮੀਨ ਤੇ ਆਵੇਗਾ । ਇਸ ਕਿਰਿਆ ਨੂੰ ਕਈ ਵਾਰ ਦੁਹਰਾਉਣ ਤੋਂ ਬਾਅਦ ਜ਼ਮੀਨ ‘ਤੇ ਆਉਂਦੇ ਸਮੇਂ ਕੁੱਦਣ ਵਾਲੇ ਪੈਰ ਨੂੰ ਵੀ ਸੁਤੰਤਰ ਪੈਰ ਦੇ ਨਾਲ ਹੀ ਜ਼ਮੀਨ ਤੇ ਲੈ ਆਵੇਗਾ |
2. ਉੱਪਰ ਦੀ ਕਿਰਿਆ ਨੂੰ ਕਈ ਵਾਰ ਕਰਨ ਤੋਂ ਬਾਅਦ ਇਕ ਰੁਮਾਲ ਲੱਕੜੀ ਵਿਚ ਬੰਨ੍ਹ ਕੇ ਕੁੱਦਣ ਵਾਲੀ ਥਾਂ ਤੋਂ ਥੋੜ੍ਹੀ ਉੱਚਾਈ ਤੇ ਲਗਾਵਾਂਗੇ ਅਤੇ ਕੁੱਦਣ ਵਾਲੇ ਬੱਚਿਆਂ ਨੂੰ ਰੁਮਾਲ
ਐਥਲੈਟਿਕਸ (Athletics) Game Rules – PSEB 10th Class Physical Education 10
ਨੂੰ ਛੂਹਣ ਨੂੰ ਕਹਾਂਗੇ । ਅਜਿਹਾ ਕਰਨ ਵਿਚ ਐਥਲੀਟ (Athletes) ਉੱਪਰ ਜਾਣਾ ਅਤੇ ਸਰੀਰ ਦੇ ਉੱਪਰਲੇ ਹਿੱਸੇ ਨੂੰ ਸਿੱਧਾ ਰੱਖਣਾ ਸਿੱਖ ਜਾਵੇਗਾ ।

ਅਖਾੜੇ ਵਿਚ ਡਿੱਗਣ ਦਾ ਢੰਗ ਲੈਂਡਿੰਗ
(METHOD OF LANDING)
ਦੋਹਾਂ ਪੈਰਾਂ ਨੂੰ ਇਕੱਠੇ ਕਰਕੇ ਐਥਲੀਟ ਪਿਟ (Pit) ਦੇ ਕੰਡੇ ਤੇ ਖੜੇ ਹੋ ਜਾਣਗੇ । ਭੁਜਾਵਾਂ ਨੂੰ ਅੱਗੇ ਪਿੱਛੇ ਵਲ ਲਿਆਉਣਗੇ ਅਤੇ Swing ਕਰਨਗੇ । ਨਾਲ ਹੀ ਗੋਡੇ ਵੀ ਝੁਕਾਉਣਗੇ ਅਤੇ ਹੱਥਾਂ ਬਾਹਵਾਂ ਨੂੰ ਇਕੱਠਿਆਂ ਪਿੱਛੇ ਵਲ ਲੈ ਜਾਣਗੇ । ਇਸ ਦੇ ਬਾਅਦ ਗੋਡੇ ਨੂੰ ਥੋੜ੍ਹਾ ਵਧਾ ਕੇ ਬਾਹਵਾਂ ਨੂੰ ਤੇਜ਼ੀ ਨਾਲ ਅੱਗੇ ਅਤੇ ਉੱਪਰ ਵਲ ਲੈ ਜਾਣਗੇ ਅਤੇ ਦੋਵਾਂ ਪੈਰਾਂ ਦੇ ਨਾਲ ਅਖਾੜੇ (Pit) ਵਿਚ ਜੰਪ ਕਰਨਗੇ । ਇਸ ਸਮੇਂ ਇਸ ਗੱਲ ਦਾ ਧਿਆਨ ਰਹੇ ਕਿ ਪੈਰ ਡਿਗਦੇ ਸਮੇਂ ਜਿੱਥੋਂ ਤਕ ਸੰਭਵ ਹੋਵੇ, ਸਿੱਧੇ ਰੱਖਣੇ ਚਾਹੀਦੇ ਹਨ ਅਤੇ ਇਸ ਦੇ ਨਾਲ ਹੀ ਪੱਠਿਆਂ ਨੂੰ ਅੱਗੇ ਧੱਕਣਾ ਚਾਹੀਦਾ ਹੈ, ਜਿਸ ਨਾਲ ਕਿ ਸਰੀਰ ਵਿਚ ਪਿੱਛੇ ਝੁਕਾਅ (Arc) ਬਣ ਸਕੇ, ਜੋ ਕਿ ਹੈੱਗ ਸਟਾਈਲ (Hang Style) ਦੇ ਲਈ ਬਹੁਤ ਹੀ ਜ਼ਰੂਰੀ ਹੈ ।

ਐਥਲੀਟਸ (Athletes) ਨੂੰ ਸੱਤ ਕਦਮ ਕੁੱਦਣ ਲਈ ਆਖਾਂਗੇ । ਕੁੱਦਦੇ ਸਮੇਂ ਸੁਤੰਤਰ ਪੈਰ ਦੇ ਗੋਡੇ ਨੂੰ ਹਿਪ (Hip) ਦੇ ਬਰਾਬਰ ਲਿਆਵੇਗਾ । ਜਿਵੇਂ ਹੀ ਐਥਲੀਟ (Athlete) ਹਵਾ ਵਿਚ ਥੋੜ੍ਹੀ ਉੱਚਾਈ ਲਵੇਗਾ, ਸੁਤੰਤਰ ਪੈਰ ਨੂੰ ਪਿੱਛੇ ਵਲ ਅਤੇ ਹੇਠਾਂ ਵਲ ਲਿਆਵੇਗਾ ਜਿਸ ਨਾਲ ਉਹ ਕੁੱਦਣ ਵਾਲੇ ਪੈਰ
ਦੇ ਨਾਲ ਮਿਲ ਸਕੇ ਕੁੱਦਣ ਵਾਲਾ ਪੈਰ ਗੋਡਿਆਂ ਨਾਲ ਜੁੜਿਆ ਹੋਵੇਗਾ ਅਤੇ ਸਰੀਰ ਦਾ ਉੱਪਰਲਾ ਹਿੱਸਾ ਸਿੱਧਾ ਹੋਵੇ : ਜਦੋਂ ਖਿਡਾਰੀ ਹਵਾ ਵਿਚ ਉੱਚਾਈ ਲੈਂਦਾ ਹੈ, ਉਸ ਵੇਲੇ ਉਸ ਦੇ ਦੋਵੇਂ ਗੋਡਿਆਂ ਤੋਂ ਲੁਕੇ ਹੋਣਗੇ ਅਤੇ ਪੈਰ ਪੱਟ ਦੀ ਸੇਧ ਵਿਚ ਹੋਣਗੇ । ਦੋਵੇਂ ਭੁਜਾਵਾਂ ਸਿਰ ਦੇ ਬਗਲ ਵਿਚ ਅਤੇ ਉੱਪਰ ਵਲ ਹੋਣਵੀਆਂ ਸਰੀਰ ਪਿੱਛੇ ਵਲ ਝੁਕੀ ਹੋਈ ਦਸ਼ਾ ਵਿਚ ਅਤੇ ਜਿਵੇਂ ਹੀ ਐਥਲੀਟਸ (Athlets) ਅਖਾੜੇ (Pit) ਵਿਚ ਡਿੱਗਣ ਵਾਲੇ ਹੋਣ, ਉਹ ਸੁਤੰਤਰ ਪੈਰ ਗੋਡੇ ਤੋਂ ਝੁਕਾ ਕੇ ਅੱਗੇ ਨੂੰ ਅਤੇ ਉੱਪਰ ਨੂੰ ਲੈ ਜਾਣਗੇ, ਢਿੱਡ ਹੇਠਾਂ ਵਲ ਲਿਆਉਣਗੇ ਅਤੇ ਪੈਰਾਂ ਨੂੰ ਸਿੱਧਾ ਕਰਕੇ ਉੱਪਰ ਦੀ ਦਸ਼ਾ ਵਿਚ ਰੋਕਣ ਦੀ ਕੋਸ਼ਿਸ਼ ਕਰਨਗੇ ।

ਐਥਲੈਟਿਕਸ (Athletics) Game Rules – PSEB 10th Class Physical Education

ਹਿਚ ਕਿੱਕ ਦਾ ਢੰਗ
(METHOD OF HITCH KICK)

ਜੰਪ ਕਰਨ ਦੇ ਬਾਅਦ (Split) ਹਵਾ ਵਿਚ, ਪੈਰਾਂ ਨੂੰ ਅੱਗੇ ਪਿੱਛੇ ਕਰਕੇ, ਸੁਤੰਤਰ ਪੈਰ ਉੱਤੇ ਲੈਂਡਿੰਗ (Landing) ਕਰਨਾ ਪਰ ਉੱਪਰਲਾ ਹਿੱਸਾ ਅਤੇ ਸਿਰ ਸਿੱਧਾ ਰਹੇਗਾ, ਪਿੱਛੇ ਵਲ ਨਹੀਂ ਜਾਵੇ ।

ਇਸ ਤਰ੍ਹਾਂ ਹਵਾ ਵਿਚ ਸੁਤੰਤਰ ਪੈਰ ਨੂੰ ਰੱਖਣਗੇ ਅਤੇ ਕੁੱਦਣ ਵਾਲੇ ਪੈਰ ਨੂੰ ਅੱਗੇ . ਲੈ ਜਾ ਕੇ ਲੈਂਡਿੰਗ (Landing) ਕਰਨਗੇ ।
ਐਥਲੈਟਿਕਸ (Athletics) Game Rules – PSEB 10th Class Physical Education 11

ਹੋਰ ਸਾਰੇ ਢੰਗ ਉਸੇ ਤਰ੍ਹਾਂ ਨਾਲ ਹੋਣਗੇ ਜਿਵੇਂ ਕਿ ਉੱਪਰ ਦੱਸਿਆ ਗਿਆ ਹੈ । ਸਿਰਫ ਸੁਤੰਤਰ ਪੈਰ ਨੂੰ ਲੈਡਿੰਗ (Lang) ਕਰਦੇ ਸਮੇਂ ਟੇਕ ਆਫ਼ ਪੈਰ ਦੇ ਨਾਲ ਲੈ ਆਉਣਗੇ ਅਤੇ ਦੋਹਾਂ ਪੈਰਾਂ ਤੇ ਇੱਕੋ ਵੇਲੇ ਜ਼ਮੀਨ ਤੇ ਆਉਣਗੇ । ਹੋਰ ਬਾਕੀ ਸਾਰੇ ਢੰਗ ਉਸੇ ਤਰ੍ਹਾਂ ਨਾਲ ਹੋਣਗੇ ਜਿਵੇਂ ਕਿ ਹੈਂਗ ਦੇ ਵਿਚ ਦਰਸਾਇਆ ਗਿਆ ਹੈ | ਐਥਲੀਟ (Athlet) ਨੂੰ ਭੱਜਣ ਦਾ ਰਸਤਾ (Approach Run) ਹੌਲੀ-ਹੌਲੀ ਵਧਾਉਂਦੇ ਰਹਿਣਾ ਚਾਹੀਦਾ ਹੈ |

ਉੱਪਰ ਦੀ ਕਿਰਿਆ ਨੂੰ ਕਈ ਵਾਰ ਕਰਨ ਦੇ ਬਾਅਦ ਇਸ ਕਿਰਿਆ ਨੂੰ ਸਪਰਿੰਗ ਬੋਰਡਾਂ (Sprin Board) ਦੀ ਮਦਦ ਨਾਲ ਕਰਨਾ ਚਾਹੀਦਾ ਹੈ ਜਿਵੇਂ ਕਿ ਜਿਮਨਾਸਟਿਕ (Gymnastic) ਵਾਲੇ ਕਰਦੇ ਹਨ । ਸਪਰਿੰਗ ਬੋਰਡ (Spring Board) ਦੀ ਘਾਟ ਵਿਚ ਇਸ ਕਿਰਿਆ ਨੂੰ ਕਿਸੇ ਹੋਰ ਉੱਚੀ ਥਾਂ ਤੇ ਵੀ ਕੀਤਾ ਜਾ ਸਕਦਾ ਹੈ, ਜਿਸ ਨਾਲ ਕਿ ਐਥਲੀਟਸ ਨੂੰ ਹਵਾ ਵਿਚ ਸਹੀ ਕਿਰਿਆ ਢੰਗ ਕਰਨ ਦਾ ਅਭਿਆਸ ਹੋ ਜਾਵੇ |

ਟਰਿਪਲ ਜੰਪ (TRIPLE JUMP)

  1. ਰਨਵੇ ਦੀ ਲੰਬਾਈ = 40 ਮੀ. ਤੋਂ 45 ਮੀ.
  2. ਰਨਵੇ ਦੀ ਚੌੜਾਈ 3 .22 ਮੀ.
  3. ਕਰਾਸ ਬਾਰ ਦੀ ਲੰਬਾਈ = 3.98 ਮੀ. ਤੋਂ 4.2 ਮੀ.
  4. ਕਰਾਸ ਬਾਰ ਦਾ ਵਜ਼ਨ . – 2 ਕਿਲੋਗ੍ਰਾਮ
  5. ਪਿਟ ਦੀ ਲੰਬਾਈ = 5 ਮੀ.’
  6. ਪਿਟ ਦੀ ਚੌੜਾਈ = 275 ਮੀ. ਤੋਂ 3 ਮੀਟਰ
  7. ਪਿਟ ਦੀ ਉੱਚਾਈ = 60 ਸੈਂ.ਮੀ.

ਅਪਰੋਚ ਰਨ (Approach Run)-ਲੰਮੀ ਛਾਲ ਦੀ ਤਰ੍ਹਾਂ ਇਸ ਵਿਚ ਵੀ ਅਪਰੋਚ ਰਨ ਲਿਆ ਜਾਵੇਗਾ ਪਰ ਸਪੀਡ (Speed) ਨਾ ਵਧੇਰੇ ਤੇਜ਼ ਅਤੇ ਨਾ ਵਧੇਰੇ ਹੌਲੀ ਹੋਵੇਗੀ ।
ਐਥਲੈਟਿਕਸ (Athletics) Game Rules – PSEB 10th Class Physical Education 12
ਐਥਲੈਟਿਕਸ (Athletics) Game Rules – PSEB 10th Class Physical Education 12
ਅਪਰੋਚ ਰਨ ਦੀ ਲੰਬਾਈ (Length of Approach Run)-ਟਰਿਪਲ ਜੰਪ ਵਿਚ 18 ਤੋਂ 22 ਕਦਮ ਜਾਂ 40 ਤੋਂ 45 ਮੀ: ਦੇ ਲਗਪਗ ਅਪਰੋਚ ਰਨ ਲਿਆ ਜਾਂਦਾ ਹੈ । ਇਹ ਕੁੱਦਣ ਵਾਲੇ ਤੇ ਨਿਰਭਰ ਕਰਦਾ ਹੈ ਕਿ ਭੱਜਣ ਦੀ ਰਫ਼ਤਾਰ ਕਿਹੋ ਜਿਹੀ ਹੈ । ਹੌਲੀ ਰਫ਼ਤਾਰ ਵਾਲਾ ਲੰਮਾ ਅਪਰੋਚ ਲਵੇਗਾ, ਜਦੋਂ ਕਿ ਵਧੇਰੇ ਤੇਜ਼ ਰਫਤਾਰ ਵਾਲਾ ਛੋਟਾ ਅਪਰੋਚ ਲਵੇਗਾ । ਦੋਹਾਂ ਪੈਰਾਂ ਨੂੰ ਇਕੱਠਾ ਰੱਖ ਕੇ ਸ਼ੁਰੂ ਕਰਨਗੇ, ਭੱਜਣ ਦੀ ਰਫਤਾਰ ਨੂੰ ਆਮ ਰੱਖਣਗੇ । ਸਰੀਰ ਦਾ ਉੱਪਰਲਾ ਹਿੱਸਾ ਸਿੱਧਾ ਰਹੇਗਾ ।

ਟੇਕ ਆਫ਼ (Take Off) ਲੈਂਦੇ ਸਮੇਂ ਗੋਡਾ ਲੰਮੀ ਛਾਲ ਦੀ ਬਜਾਇ ਇਸ ਵਿਚ ਘੱਟ ਝੁਕਿਆ ਹੋਵੇਗਾ । ਸਰੀਰ ਦਾ ਭਾਰ ਟੇਕ ਆਫ ਅਤੇ ਹੋਪ-ਸਟੈਂਪ (Hop Step) ਲੈਂਦੇ ਸਮੇਂ ਪਿੱਛੇ ਰਹੇਗਾ ਅਤੇ ਦੋਵੇਂ ਬਾਹਵਾਂ ਵੀ ਪਿੱਛੇ ਰਹਿਣਗੀਆਂ । ਦੂਸਰੀ ਲੱਤ ਤੇਜ਼ੀ ਨਾਲ ਵਿਚ ਆ ਕੇ ਸਪਲਿਟ ਪੁਜ਼ੀਸ਼ਨ (Split Position)ਬਣਾਵੇਗੀ ।

ਟਰਿਪਲ ਜੰਪ ਵਿਚ ਮੁੱਖ ਤੌਰ ਤੇ ਤਿੰਨ ਕਿਸਮ ਦੀ ਤਕਨੀਕ (Technique) ਪ੍ਰਚਲਿਤ ਹੈ –

  1. ਫ਼ਲੈਟ ਤਕਨੀਕ
  2. ਸਟੀਪ ਤਕਨੀਕ
  3. ਮਿਕਸਡ ਤਕਨੀਕ |

ਤੀਹਰੀ ਛਾਲ (Triple Jumping)
ਉੱਚੀ ਛਾਲ (HIGH JUMP)

  1. ਰਨਵੇ ਦੀ ਲੰਬਾਈ = 15 ਮੀ. ਤੋਂ 25 ਮੀ.
  2. ਤਿਕੋਣੀ ਕਰਾਸਬਾਰ ਦੀ ਹਰੇਕ ਭੁਜਾ = 30 ਮਿ.ਮੀ.
  3. ਕਰਾਸਬਾਰ ਦੀ ਲੰਬਾਈ = 3.98 ਮੀ. ਤੋਂ 4.02 ਮੀ.
  4. ਕਰਾਸਬਾਰ ਦਾ ਵਜ਼ਨ = 2 ਕਿਲੋਗ੍ਰਾਮ
  5. ਪਿਟ ਦੀ ਲੰਬਾਈ = 5 ਮੀ.
  6. ਪਿਟ ਦੀ ਚੌੜਾਈ = 4 ਮੀ.
  7. ਪਿਟ ਦੀ ਉੱਚਾਈ = 60 ਸੈਂ.ਮੀ.

1.ਸਾਰੇ ਟਰੈਕਾਂ ਨੂੰ ਪਹਿਲਾਂ ਦੋਹਾਂ ਪੈਰਾਂ ਤੇ ਇਕੋ ਵੇਲੇ ਆਪਣੀ ਥਾਂ ‘ਤੇ ਹੀ ਕੁੱਦਣ ਨੂੰ ਕਹਿਣਗੇ । ਕੁੱਝ ਸਮੇਂ ਬਾਅਦ ਇਕ ਪੈਰ ਤੇ ਕੁੱਦਣ ਦਾ ਹੁਕਮ ਦੇਣਗੇ ।
ਉੱਪਰ ਉਛਲਦੇ ਸਮੇਂ ਇਹ ਧਿਆਨ ਰਹੇ ਕਿ ਸਰੀਰ ਦਾ ਉੱਪਰਲਾ ਹਿੱਸਾ ਸਿੱਧਾ ਰਹੇ ਅਤੇ ਹਰ ਵਾਰ ਹੀ ਕੁੱਦਿਆ ਜਾਵੇ । ਇਸ ਤਰ੍ਹਾਂ ਜਿਸ ਪੈਰ ਦੇ ਕੁੱਦਣ ਨਾਲ ਸੌਂਖ ਪ੍ਰਤੀਤ ਹੋਵੇ, ਉਸ ਨੂੰ ਉਛਾਲ ਉਠਾਣ) ਪੈਰ (Take off Foot) ਮੰਨ ਕੇ ਟਰੇਨਰਾਂ ਨੂੰ ਅੱਗੇ ਲਿਖੇ ਦੋ ਹਿੱਸਿਆਂ ਵਿਚ ਵੰਡ ਦੇਣਾ ਚਾਹੀਦਾ ਹੈ –
ਐਥਲੈਟਿਕਸ (Athletics) Game Rules – PSEB 10th Class Physical Education 14
ਐਥਲੈਟਿਕਸ (Athletics) Game Rules – PSEB 10th Class Physical Education 15
ਐਥਲੈਟਿਕਸ (Athletics) Game Rules – PSEB 10th Class Physical Education 16

  • ਖੱਬੇ ਪੈਰ ਤੇ ਕੁੱਦਣ ਵਾਲੇ ।
  • ਸੱਜੇ ਪੈਰ ਤੇ ਕੁੱਦਣ ਵਾਲੇ ।

2. ਅੱਗੇ ਰੱਖ ਕੇ ਦੂਸਰੇ ਪੈਰ ਨੂੰ ਪਿੱਛੇ ਰੱਖਣਗੇ । ਦੋਹਾਂ ਬਾਹਾਂ ਨੂੰ ਇਕ ਵੇਲੇ ਪਿੱਛੇ ਤੋਂ ਅੱਗੇ, ਕੁਹਣੀਆਂ ਤੋਂ ਮੋੜ ਕੇ ਅੱਗੇ, ਉੱਪਰ ਵਲ ਤੇਜ਼ੀ ਨਾਲ ਜਾਣਗੇ ।
ਇਸ ਦੇ ਨਾਲ ਹੀ ਪਿੱਛੇ ਰੱਖੇ ਪੈਰ ਨੂੰ ਉੱਪਰ ਵਲ ਕਿੱਕ ਕਰਨਗੇ ਅਤੇ ਜ਼ਮੀਨ ਤੋਂ ਉਛਲ ਕੇ ਫਿਰ ਆਪਣੀ ਥਾਂ ਤੇ ਵਾਪਿਸ ਉਸੇ ਪੈਰ ਤੇ ਆਉਣਗੇ । ਇਸ ਸਮੇਂ ਉਛਾਲ ਪੈਰ (Take off Foot) ਵਾਲੇ ਪੈਰ ਦਾ ਗੋਡਾ ਵੀ ਉੱਪਰ ਉੱਠਦੇ ਸਮੇਂ ਥੋੜ੍ਹਾ ਮੁੜਿਆ ਹੋਵੇਗਾ, ਪਰ ਸਰੀਰ ਉੱਪਰਲਾ ਹਿੱਸਾ ਸਿੱਧਾ ਰਹੇਗਾ ਅਤੇ ਅੱਗੇ ਜਾ ਕੇ ਉੱਪਰ ਉੱਠੇਗਾ ਅਤੇ ਉਸ ਥਾਂ ਤੇ ਵਾਪਿਸ ਆਵੇਗਾ | ਉੱਪਰ ਜਾਂਦੇ ਸਮੇਂ ਲੱਕ ਅਤੇ ਅਗਲਾ ਪੈਰ ਸਿੱਧਾ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ ।

3. ਸਿੱਖਣ ਵਾਲੇ 45° ਤੇ ਖੱਬੇ ਅਤੇ ਸੱਜੇ ਪੈਰ ਵਾਲੇ ਆਪਣੇ-ਆਪਣੇ ਪਾਸੇ ਖੜੇ ਹੋ ਕੇ ਛੜ ਨੂੰ ਦੋ ਫੁੱਟ ਦੀ ਉੱਚਾਈ ਤੇ ਰੱਖ ਕੇ ਅੱਗੇ ਤੁਰਦੇ ਹੋਏ ਉੱਪਰ ਦੀ ਤਰ੍ਹਾਂ ਉਛਾਲ ਕੇ ਕਰਾਸ ਬਾਰ ਨੂੰ ਪਾਰ ਕਰਨਗੇ ਅਤੇ ਉੱਪਰ ਜਾ ਕੇ ਹੇਠਾਂ ਆਉਂਦੇ ਸਮੇਂ ਉਸੇ ਟੇਕ ਆਫ ਫੁਟ ਤੇ ਵਾਪਿਸ ਆਉਣਗੇ । ਫਰਕ ਕੇਵਲ ਇੰਨਾ ਹੋਵੇਗਾ ਕਿ ਆਪਣੀ ਥਾਂ ਤੇ ਵਾਪਿਸ ਨਾ ਡਿਗ ਕੇ ਕਰਾਸ-ਬਾਰ ਨੂੰ ਪਾਰ ਕਰਨਗੇ । ਡਿਗਦੇ ਸਮੇਂ ਦੂਜਾ ਪੈਰ ਪਹਿਲੇ ਪੈਰ ਤੇ ਆਉਣ ਦੇ ਬਾਅਦ ਦਸ ਜਾਂ ਬਾਰਾਂ ਇੰਚ ਤੇ ਆਵੇਗਾ ਅਤੇ ਅੱਗੇ ਵਧੇਗਾ ।

4. ਕਰਾਸ ਬਾਰ ਦੀ ਉੱਚਾਈ ਵਧਾਉਂਦੇ ਹੋਏ ਮਿਲਣ ਵਾਲੇ ਨੂੰ ਟੇਕ ਆਫ ਫੁਟ ਨੂੰ ਲੰਮਾ ਕਰਨ ਲਈ ਕਹਾਂਗੇ । ਇਸ ਸਮੇਂ ਪੈਰ ਦੀ ਅੱਡੀ ਪਹਿਲਾਂ ਜ਼ਮੀਨ ਤੇ ਆਵੇ ।ਫਿਰ ਦੋਵੇਂ ਬਾਹਾਂ ਕੂਹਣੀਆਂ ਵਲ ਮੁੜੀਆਂ ਹੋਣ । ਕੁੱਦਦੇ ਸਮੇਂ ਧਿਆਨ ਕਰਾਸ ਬਾਰ ਤੇ ਹੋਣਾ ਚਾਹੀਦਾ ਹੈ । ਸਿਰ ਸਰੀਰ ਦੇ ਕੁੱਝ ਪਿੱਛੇ ਲੁਕਿਆ ਹੋਵੇਗਾ ਅਤੇ ਪਿਛਲੇ ਪੈਰ ਉੱਪਰ ਕਰਦੇ ਸਮੇਂ ਪੈਰ ਦਾ ਪੰਜਾ ਉੱਪਰ ਵਲ ਸਿੱਧਾ ਹੋਵੇਗਾ ।

ਧਿਆਨ ਰੱਖਣ ਯੋਗ ਗੱਲਾਂ

ਇਸ ਵਿਚ ਹੇਠਲੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ –

  1. ਦੋਹਾਂ ਬਾਹਾਂ ਨੂੰ ਤੇਜ਼ੀ ਨਾਲ ਉੱਪਰ ਲੈ ਜਾਣਗੇ ।
  2. ਟੇਕ ਆਫ਼ ਫੁਟ (Take off foot) ਉਸ ਸਮੇਂ ਜ਼ਮੀਨ ਛੱਡੇਗਾ ਜਦੋਂ ਕਿ ਫਰੀ ਲੈਂਗ ਆਪਣੀ ਪੂਰੀ ਉਚਾਈ ਤਕ ਪੁੱਜ ਜਾਵੇਗੀ ।
  3. ਉੱਪਰ ਦੱਸੀ ਗਈ ਪ੍ਰਕਿਰਿਆ ਨੂੰ ਜੋਗਿੰਗ (Jogging) ਦੇ ਨਾਲ ਵੀ ਕੀਤਾ ਜਾਵੇਗਾ ।
  4. ਕਰਾਸ ਬਾਰ (Cross bar) ਨੂੰ ਦੋ ਫੁੱਟ (60 ਸੈਂ: ਮੀ:) ਉੱਚਾ ਰੱਖ ਕੇ ਖਿਡਾਰੀ ਨੂੰ: 3 ਦੀ ਤਰ੍ਹਾਂ ਕਰਾਸ ਛੇੜ (Cross bar) ਪਾਰ ਕਰਨ ਦੇ ਬਾਅਦ ਅਖਾੜੇ ਵਿਚ ਆਉਂਦੇ ਸਮੇਂ ਹਵਾ ਵਿਚ 90° ਤੇ ਘੁੰਮਣਗੇ ।
  5. ਖੱਬੇ ਪੈਰ ਤੋਂ ਟੇਕ ਆਫ (Take off) ਲੈਣ ਵਾਲੇ ਖੱਬੇ ਪਾਸੇ ਘੁੰਮਣਗੇ ਅਤੇ ਸੱਜੇ ਪੈਰ ਤੇ ਟੇਕ ਆਫ (Take off) ਲੈਣ ਵਾਲੇ ਸੱਜੇ ਪਾਸੇ ਘੁੰਮਣਗੇ ।

ਇਸ ਵਿਚ ਦੋ ਗੱਲਾਂ ਦਾ ਧਿਆਨ ਰੱਖਿਆ ਜਾਵੇਗਾ –

  1. ਖਿਡਾਰੀ ਉਛਾਲ (Take off) ਲੈਂਦੇ ਸਮੇਂ ਹੀ ਨਾ ਘੁੰਮਣ ਅਤੇ
  2. ਪੂਰਨ ਉੱਚਾਈ ਪ੍ਰਾਪਤ ਕਰਨ ਤੋਂ ਪਹਿਲਾਂ ਨਾ ਘੁੰਮਣ ।

6. ਟੇਕ ਆਫ਼ ਫੁਟ (Take off Foot) ਨੂੰ ਅੱਗੇ ਰੱਖ ਕੇ ਖੜੇ ਹੋਣਗੇ ਪਰ ਇਹ ਧਿਆਨ ਰਹੇ ਕਿ ਸਰੀਰ ਦਾ ਭਾਰ ਅੱਡੀ ਤੇ ਹੋਣਾ ਚਾਹੀਦਾ ਹੈ ਅਤੇ ਫਰੀ ਲੈਂਗ (Free Leg) ਦੇ ਉੱਪਰ ਵਲ (Kick) ਕਿੱਕ ਕਰਨਗੇ, ਜਿਸ ਨਾਲ ਕੀ ਸਰੀਰ ਦਾ ਸਾਰਾ ਹਿੱਸਾ ਜ਼ਮੀਨ ਤੋਂ ਉੱਪਰ ਚੁੱਕਿਆ ਜਾਵੇ ।

7. ਜ਼ਮੀਨ ਤੋਂ ਚੂਨੇ ਦੀ ਸਮਾਨਾਂਤਰ ਰੇਖਾ ਲਿਜਾਵਾਂਗੇ । ਐਥਲੀਟ ਇਸ ਚੂਨੇ ਰੇਖਾ ਦੇ ਸੱਜੇ ਪਾਸੇ ਖੜ੍ਹੇ ਹੋ ਕੇ ਉੱਪਰ ਦਿੱਤੀ ਪ੍ਰਕਿਰਿਆ ਨੂੰ ਕਰਨਗੇ । ਉੱਪਰ ਹਵਾ ਵਿਚ ਪੁੱਜਦੇ ਹੀ ਖੱਬੇ ਪਾਸੇ ਟੇਕ ਆਫ਼ (Take off) ਨੂੰ ਘੁਮਾਉਣ, ਚਿਹਰਾ ਹੇਠਾਂ ਕਰਨਗੇ ਅਤੇ ਪਿਛਲੇ ਪੈਰ ਨੂੰ ਕਿੱਕ (Kick) ਦੇ ਨਾਲ ਉੱਪਰ ਚੁੱਕਣਗੇ । | ਇਸ ਵਿਚ ਮੁੱਖ ਤੌਰ ਤੇ ਇਹ ਧਿਆਨ ਰੱਖਿਆ ਜਾਵੇਗਾ ਕਿ ਫਰੀ ਲੈਂਗ (Free Leg) ਨੂੰ ਸਿੱਧੀ ਕਿੱਕ (Kick) ਕੀਤਾ ਜਾਵੇ । ਟੇਕ ਆਫ਼ ਲੈਂਗ (Take off Leg) ਨੂੰ ਸਿੱਧਾ ਕਿੱਕ ਗੋਡੇ ਮੋੜ ਕੇ (Bend) ਉੱਪਰ ਲੈ ਜਾਵਾਂਗੇ । ਖਿਡਾਰੀ ਕਸਬਾਰ (Cross bar) ਪਾਰ ਕਰਨ ਦੇ ਬਾਅਦ ਅਖਾੜੇ ਵਿਚ ਰੋਜ਼ ਅਭਿਆਸ ਕਰ ਸਕਦੇ ਹਨ, ਕਿਉਂਕਿ ਟੇਕ ਆਫ਼ ਕਿੱਕ ਤੇਜ਼ ਹੋਣ ਦੇ ਕਾਰਨ ਸੰਤੁਲਨ ਵੀ ਵਿਗੜ ਸਕਦਾ ਹੈ ।

8. ਤਿੰਨ ਕਦਮ ਤੋਂ ਆ ਕੇ ਜੰਪ ਕਰਨਾ (Jumping from three Steps)-ਕਰਾਸ ਬਾਰ ਦੇ ਸਮਾਨਾਂਤਰ ਇਕ ਡੇਢ ਫੁਟ ਤੋਂ 2 ਫੁਟ (45 ਸਮ ਤੋਂ 60 ਸਮ ਦੀ ਦੂਰੀ ਤੇ ਰੇਖਾ ਖਿੱਚਾਂਗੇ । ਇਸ ਰੇਖਾ ਤੋਂ 30° ਤੇ ਦੋਵੇਂ ਪੈਰ ਰੱਖ ਕੇ ਖੜੇ ਹੋਵਾਂਗੇ ਅਤੇ ਟੇਕ ਆਫ਼ ਫੁਟ (Take off foot) ਨੂੰ ਅੱਗੇ ਕੱਢਦੇ ਹੋਏ ਮੱਧਮ ਚਾਲ ਨਾਲ ਅੱਗੇ ਵੱਲ ਭੱਜਾਂਗੇ । ਜਿੱਥੇ ਤੀਸਰਾਂ ਪੈਰ ਆਵੇ ਉੱਥੇ ਨਿਸ਼ਾਨਾ ਲਾ ਦਿਓ ਅਤੇ ਹੁਣ ਉਸ ਥਾਂ ਤੇ ਦੋਵੇਂ ਰੱਖ ਕੇ ਕਸਬਾਰ (Cross bar) ਵਲ ਚੱਲਾਂਗੇ ਅਤੇ ਉੱਪਰ ਦੱਸੀ ਗਈ ਪ੍ਰਕਿਰਿਆ ਨੂੰ ਦੁਹਰਾਵਾਂਗੇ | ਕਸਬਾਰ ਦੀ ਉੱਚਾਈ ਐਥਲੀਟ ਦੀ ਸਹੂਲਤ ਅਨੁਸਾਰ ਵਧਾਉਂਦੇ ਜਾਵਾਂਗੇ ।

ਪੋਲ ਛਾਲ
(POLE VAULT)

  • ਰਨਵੇ ਦੀ ਲੰਬਾਈ = 40 ਮੀ. ਤੋਂ 45 ਮੀ.
  • ਰਨਵੇ ਦੀ ਚੌੜਾਈ = 1.22 ਮੀ.
  • ਲੈਡਿੰਗ ਏਰੀਆ = 5 x 5 ਮੀ.
  • ਤਿਕੋਣੀ ਕਰਾਸ ਬਾਰ ਦੀ ਲੰਬਾਈ । = 4.48 ਮੀ. ਤੋਂ 4.52 ਮੀ.
  • ਤਿਕੋਣੀ ਕਰਾਸ ਬਾਰ ਦੀ ਹਰੇਕ ਭੁਜਾ = 30 ਸੈਂ.ਮੀ.
  • ਕਰਾਸ ਬਾਰ ਦਾ ਵਜ਼ਨ = 2.25 ਕਿਲੋਗ੍ਰਾਮ
  • ਲੈਂਡਿੰਗ ਏਰੀਏ ਦੀ ਉੱਚਾਈ । = 61 ਸੈਂ.ਮੀ. ਤੋਂ 91 ਸੈਂ.ਮੀ.
  • ਵਾਲਟਿੰਗ ਬਾਕਸ ਦੀ ਲੰਬਾਈ = 1.08 ਮੀਟਰ
  • ਬਾਕਸ ਦੀ ਚੌੜਾਈ ਰਨਵੇ ਵਾਲੇ ਪਾਸੇ = 60 ਸੈਂ.ਮੀ. ।

ਐਥਲੈਟਿਕਸ ਵਿਚ ਬਾਂਸ ਛਾਲ (Pole Vault) ਬਹੁਤ ਹੀ ਉਲਝਿਆ ਹੋਇਆ ਈਵੈਂਟ ਹੈ । ਕਿਸੇ ਈਵੈਂਟ ਵਿਚ ਟੇਕ ਆਫ਼ (Take off) ਦੇ ਅਖਾੜੇ ਵਿਚ ਆਉਂਦੇ ਸਮੇਂ ਤਕ ਇੰਨੀਆਂ ਕਿਰਿਆਵਾਂ ਦੀ ਲੋੜ ਨਹੀਂ ਹੁੰਦੀ, ਜਿੰਨੀ ਕਿ ਪੋਲ ਵਾਲਟ ਵਿਚ । ਇਸ ਲਈ ਇਸ ਈਵੈਂਟ ਨੂੰ ਪੜ੍ਹਾਉਣ ਅਤੇ ਸਿਖਾਉਣ ਦੋਹਾਂ ਵਿਚ ਹੀ ਪਰੇਸ਼ਾਨੀ ਹੁੰਦੀ ਹੈ । ਬਾਂਸ ਉਛਾਲ ਦੇ ਲਈ ਐਥਲੀਟ ਦੀ ਚੋਣ (Selection of Athletes for Pole Vault) – ਚੰਗਾ ਬਾਂਸ ਕੁੱਦਣ ਵਾਲਾ ਇਕ ਸਰਵਰ ਆਲ ਰਾਊਂਡਰ ਖਿਡਾਰੀ ਹੀ ਹੋ ਸਕਦਾ ਹੈ ਕਿਉਂਕਿ ਇਹ ਅਜਿਹੀ ਈਵੈਂਟ (Event) ਹੈ, ਜੋ ਕਿ ਸਭ ਤਰ੍ਹਾਂ ਨਾਲ ਸਰੀਰ ਦੀ ਯੋਗਤਾ ਨੂੰ ਬਣਾਏ ਰੱਖਦੀ ਹੈ, ਜਿਵੇਂ ਕਿ ਗਤੀ (Speed), ਸ਼ਕਤੀ (Strength), ਸਹਿਣਸ਼ੀਲਤਾ (Endurance) ਅਤੇ ਤਾਲਮੇਲ (Coordination) । ਬਾਂਸ ਕੁੱਦਣ ਵਾਲੇ ਨੂੰ ਇਕ ਚੰਗਾ ਜਿਮਨਾਸਟ ਵੀ ਹੋਣਾ ਜ਼ਰੂਰੀ ਹੈ, ਜਿਸ ਨਾਲ ਉਹ ਸਾਰੀਆਂ ਕਿਰਿਆਵਾਂ ਨੂੰ ਇੱਕੋ ਵੇਲੇ ਕਰ ਸਕੇ ।

ਪੋਲ ਦੀ ਪਕੜ ਅਤੇ ਲੈ ਕੇ ਤੁਰਨਾ (HOLDING AND CARRYING THE POLE) –
ਜ਼ਿਆਦਾਤਰ ਖੱਬੇ ਹੱਥ ਨਾਲ ਸਰੀਰ ਦੇ ਸਾਹਮਣੇ ਤਲੀ ਨੂੰ ਜ਼ਮੀਨ ਵੱਲ ਰੱਖਦੇ ਹੋਏ ਪੋਲ ਨੂੰ ਫੜਦੇ ਹਨ | ਸੱਜਾ ਹੱਥ ਸਰੀਰ ਦੇ ਪਿੱਛੇ ਪਿੱਠ (Hip) ਦੇ ਕੋਲ ਸੱਜੇ ਪਾਸੇ ਬਾਂਸ (Poll) ਦੇ ਆਖਰੀ ਸਿਰੇ ਵੱਲ ਹੁੰਦਾ ਹੈ । ਬਾਂਸ ਨੂੰ ਫੜਦੇ ਸਮੇਂ ਖੱਬਾ ਬਾਜੂ ਕੂਹਣੀ ਨਾਲ 100 ਅੰਸ਼ ਦਾ ਕੋਣ ਬਣਾਉਂਦਾ ਹੈ ਅਤੇ ਸਰੀਰ ਤੋਂ ਦੂਰ ਗੁੱਟ ਨੂੰ ਸਿੱਧਾ ਰੱਖਦੇ ਹੋਏ ਬਾਂਸ ਨੂੰ ਫੜਦੇ ਹਨ । ਸੱਜੇ ਹੱਥ ਨਾਲ ਜੋ ਕਿ ਬਾਂਸ ਦੇ ਆਖਰੀ ਸਿਰੇ ਵੱਲ ਹੁੰਦਾ ਹੈ, ਬਾਂਸ ਨੂੰ ਅੰਗੂਠੇ ਦੇ ਅੰਦਰੂਨੀ ਹਿੱਸੇ ਅਤੇ ਤਰਜਨੀ ਉਂਗਲੀ ਦੇ ਵਿਚਕਾਰ ਉੱਪਰੋਂ ਹੇਠਾਂ ਨੂੰ ਦਬਾਉਂਦੇ ਹੋਏ ਫੜਦੇ ਹਨ । ਦੋਵੇਂ ਕੂਹਣੀਆਂ 100 ਅੰਸ਼ ਦਾ ਕੋਣ ਬਣਾਉਂਦੀਆਂ ਹਨ । ਦੋਹਾਂ ਹੱਥਾਂ ਦੇ ਵਿਚਕਾਰ ਦੀ ਦੂਰੀ 24 ਇੰਚ (60 ਸੈਂ: ਮੀ:) ਤੋਂ 35 ਇੰਚ (80 ਸੈਂ: ਮੀ:) ਤਕ ਹੁੰਦੀ ਹੈ । ਇਹ ਬਾਂਸ ਕੁੱਦਣ ਵਾਲੇ ਦੇ ਸਰੀਰ ਦੀ ਬਨਾਵਟ ਤੇ ਅਤੇ ਪੋਲ ਨੂੰ ਲੈ ਕੇ ਭੱਜਦੇ ਸਮੇਂ ਜਿਸ ਦੀ ਹਾਲਤ ਵਿਚ ਉਸ ਨੂੰ ਆਰਾਮ ਮਹਿਸੂਸ ਹੋਣ, ਉਸ ਤੇ ਨਿਰਭਰ ਕਰਦੀ ਹੈ ।

ਪੋਲ ਦੇ ਨਾਲ ਭੱਜਣ ਦੇ ਢੰਗ
(RUNNING WITH THE POLE)

  1. ਬਾਂਸ ਨੂੰ ਸਿਰੇ ਤੋਂ ਉੱਪਰ ਰੱਖ ਕੇ ਤੁਰਨਾ (Walking with the pole keeping overhead-ਇਸ ਵਿਚ ਬਾਂਸ ਨੂੰ ਬਾਕਸ ਦੇ ਕੋਲ ਲਿਆਉਂਦੇ ਸਮੇਂ ਵੱਧ ਸਮਾਂ ਲੱਗਦਾ ਹੈ । ਇਸ ਲਈ ਇਹ ਢੰਗ ਵਧੇਰੇ ਢੁੱਕਵਾਂ ਨਹੀਂ ਹੈ ।
  2. ਬਾਂਸ ਨੂੰ ਸਿਰ ਦੇ ਵਿਚਕਾਰ ਰੱਖ ਕੇ ਤੁਰਨਾ (Walking with pole keeping at the level of head)-ਸੰਸਾਰ ਦੇ ਜ਼ਿਆਦਾਤਰ ਬਾਂਸ ਕੁੱਦਣ ਵਾਲੇ ਇਸ ਢੰਗ ਨੂੰ ਅਪਣਾਉਂਦੇ ਹਨ । ਇਸ ਵਿਚ ਤੁਰਦੇ ਸਮੇਂ ਬਾਂਸ ਦਾ ਸਿਰਾ ਸਿਰ ਦੇ ਬਰਾਬਰ ਅਤੇ ਖੱਬੇ ਮੋਢੇ ਦੀ ਸੇਧ ਵਿਚ ਹੁੰਦਾ ਹੈ ।
    ਸੱਜੇ ਤੋਂ ਖੱਬੇ-ਇਸ ਵਿਚ ਮੋਢੇ ਅਤੇ ਬਾਹਾਂ ਸਾਧਾਰਨ ਹਾਲਤ ਵਿਚ ਰਹਿੰਦੇ ਹਨ ।
  3. ਬਾਂਸ ਨੂੰ ਸਿਰ ਤੋਂ ਹੇਠਾਂ ਲੈ ਕੇ ਤੁਰਨਾ (Walking with pole keeping below the head-ਇਸ ਹਾਲਤ ਵਿਚ ਬਾਹਾਂ ਤੇ ਵਧੇਰੇ ਜ਼ੋਰ ਪੈਂਦਾ ਹੈ, ਜਿਸ ਦੇ ਕਾਰਨ ਬਾਕਸ ਤਕ ਆਉਂਦੇ-ਆਉਂਦੇ ਸਰੀਰ ਥੱਕ ਜਾਂਦਾ ਹੈ । ਬਹੁਤ ਹੀ ਘੱਟ ਸੰਖਿਆ ਵਿਚ ਲੋਕ ਇਸ ਨੂੰ ਕੰਮ ਵਿਚ ਲਿਆਉਂਦੇ ਹਨ ।

ਅਪਰੋਚ ਰਨ (Approach run)-ਐਥਲੀਟ ਨੂੰ ਆਪਣੇ ਉੱਪਰ ਯਕੀਨ ਉਦੋਂ ਹੁੰਦਾ ਹੈ, ਜਦੋਂ ਕਿ ਉਸਦਾ ਅਪਰੋਚ ਰਨ ਸਹੀ ਆਉਣਾ ਸ਼ੁਰੂ ਹੋ ਜਾਂਦਾ ਹੈ । ਅੱਗੇ ਦੀ ਕਿਰਿਆ ਤੇ ਇਸਦੇ ਬਾਅਦ ਹੀ ਵਿਚਾਰ ਕੀਤਾ ਜਾ ਸਕਦਾ ਹੈ । ਇਸ ਦੇ ਲਈ ਸਭ ਤੋਂ ਚੰਗਾ ਢੰਗ (The best method) ਇਹ ਹੈ ਕਿ ਇਕ ਚੂਨੇ ਦੀ ਲਾਈਨ ਲਗਾ ਕੇ ਐਥਲੀਟ ਨੂੰ ਪੋਲ ਦੇ ਨਾਲ ਲਗਪਗ 150 ਫੁਟ (50 ਮੀ:) ਤਕ ਭੱਜਣ ਨੂੰ ਕਹਿਣਾ ।

ਇਸ ਕਿਰਿਆ ਨੂੰ ਕਈ ਦਿਨਾਂ ਤਕ ਕਰਨ ਨਾਲ ਐਥਲੀਟ ਦਾ ਪੈਰ ਇਕ ਥਾਂ ‘ਤੇ ਠੀਕ ਆਉਣ ਲੱਗੇਗਾ । ਉਸੇ ਵੇਲੇ ਤੁਸੀਂ ਦੂਰੀ ਨੂੰ ਫੀਤੇ ਨਾਲ ਨਾਪ ਲਓ, ਫਿਰ ਬਾਂਸ ਛਾਲ ਦੇ ਰਨ ਵੇਅ (Run way) ਤੇ ਕੰਮ ਕਰੋ । ਪੈਰਾਂ ਨੂੰ ਤੇਜ਼ੀ ਨਾਲ ਅਪਰੋਚ ਰਨ ਨੂੰ ਵੀ ਘਟਾਉਣਾ ਵਧਾਉਣਾ ਪੈਂਦਾ ਹੈ । ਬਾਂਸ ਛਾਲ ਦੇ ਅਪਰੋਚ ਰਨ (Approach run)-ਇਹ ਸਿਰਫ ਇਕ ਹੀ ਚਿੰਨ੍ਹ ਹੋਣਾ ਚਾਹੀਦਾ ਹੈ। ਵਧੇਰੇ ਚਿੰਨ੍ਹ ਹੋਣ ਨਾਲ ਛਾਲ ਮਾਰਨ ਵਾਲਾ ਆਪਣੇ ਸਟਾਈਲ (Style) ਨੂੰ ਨਾ ਸੋਚ ਕੇ ਚੈੱਕ ਮਾਰਕ (Check Mark) ਨੂੰ ਸੋਚਦਾ ਰਹਿੰਦਾ ਹੈ । ਅਪਰੋਚ ਰਨ (Approach run) ਦੀ ਲੰਬਾਈ 40 ਤੋਂ 45 ਮੀ: ਦੇ ਲਗਪਗ ਹੋਣੀ ਚਾਹੀਦੀ ਹੈ ਅਤੇ ਅਖੀਰਲੀ 4 ਜਾਂ 6 ਕਦਮ ਤੋਂ ਵੱਧ ਤੇਜ਼ ਹੋਣੀ ਚਾਹੀਦੀ ਹੈ ।
ਐਥਲੈਟਿਕਸ (Athletics) Game Rules – PSEB 10th Class Physical Education 17
ਐਥਲੈਟਿਕਸ (Athletics) Game Rules – PSEB 10th Class Physical Education 18

ਪੋਲ ਪਲਾਂਟ
(POLE PLANT)
ਇਹ ਸੰਭਵ ਨਹੀਂ ਕਿ ਤੁਸੀਂ ਪੂਰੀ ਤੇਜ਼ੀ ਨਾਲ ਪੋਲ (Pole) ਨੂੰ ਪਲਾਂਟ (Plant) ਕਰ ਸਕੋ, ਉਸ ਦੇ ਲਈ ਰਫ਼ਤਾਰ ਨੂੰ ਸੀਮਿਤ ਕਰਨਾ ਪੈਂਦਾ ਹੈ । ਸਟੀਲ ਪੋਲ ( Ste Pyle ਵਿਚ ਪਲਾਂਟ ਜਲਦੀ ਹੋਣਾ ਚਾਹੀਦਾ ਹੈ ਅਤੇ ਫਾਇਬਰ ਗਲਾਸ (Fibre Glass) ਵਿਚ ਦੇਰੀ ਨਾਲ | ਸਟੀਲ ਪੋਲ ਵਿਚ ਪਲਾਂਟ ਕਰਦੇ ਸਮੇਂ ਔਥਲੀਟ ਨੂੰ “ਇਕ ਅਤੇ ਦੋ” ਗਿਣਨਾ ਚਾਹੀਦਾ ਹੈ । ਇਕ ਕਹਿਣ ‘ਤੇ ਖੱਬਾ ਪੈਰ ਅੱਗੇ ਟੇਕ ਆਫ (Take off) ਦੇ ਲਈ ਆਵੇ ਅਤੇ ਸੱਜੇ ਪੈਰ ਦਾ ਗੋਡਾ ਉੱਪਰ ਵਲ ਜਾਵੇਗਾ । ਦੋ ਕਹਿਣ ਤੇ ਸਰੀਰ ਦੀ ਸਵਿੰਗ (Swing) ਸ਼ੁਰੂ ਹੋ ਜਾਣੀ ਹੈ | ਇਸ ਸਮੇਂ ਵਾਲਟਰ (Vaulter) ਨੂੰ ਆਪਣੀ ਖੱਬੀ ਲੱਤ ਨੂੰ ਆਜ਼ਾਦ ਛੱਡ ਦੇਣਾ ਚਾਹੀਦਾ ਹੈ, ਜਿਸ ਨਾਲ ਕਿ ਉਹ ਸੱਜੀ ਲੱਤ ਦੇ ਨਾਲ ਮਿਲ ਸਕੇ । ਇਸ ਢੰਗ ਨਾਲ ਚੰਗੀ ਸਵਿੰਗ ਲੈਣ ਵਿਚ ਸਹੂਲਤ ਹੁੰਦੀ ਹੈ ।

ਟੇਕ ਆਫ (TAKE OFF)
ਟੇਕ ਆਫ ਦੇ ਸਮੇਂ ਸੱਜਾ ਗੋਡਾ ਅੱਗੇ ਆਉਣਾ ਚਾਹੀਦਾ ਹੈ । ਇਸ ਨਾਲ ਸਰੀਰ ਨੂੰ ਉੱਪਰ ਪੋਲ ਵੱਲ ਲੈ ਜਾਂਦੇ ਹਨ ਅਤੇ ਸੀਨੇ ਨੂੰ ਪੋਲ ਵਲ ਖਿੱਚਦੇ ਹਨ । ਪੋਲ ਨੂੰ ਸੀਨੇ ਦੇ ਸਾਹਮਣੇ ਰੱਖਦੇ ਹਨ । ਸਵਿੰਗ (Swing) ਦੇ ਸਮੇਂ ਸੱਜੀ ਲੱਤ ਸਰੀਰ ਦੇ ਅੱਗੇ ਉੱਪਰ ਵੱਲ ਉੱਠੇਗੀ । ਨੋਟ-ਪੋਲ ਕਰਦੇ ਸਮੇਂ ਐਥਲੀਟ ਆਪਣੀ ਹਿੱਪ ਨੂੰ ਪਹਿਲਾਂ ਉੱਚਾ ਲੈ ਆਉਂਦੇ ਹਨ, ਜਦੋਂ ਕਿ ਲੱਤਾਂ ਨੂੰ ਉੱਪਰ ਆਉਣਾ ਚਾਹੀਦਾ ਹੈ ਅਤੇ ਹਿੱਪ ਨੂੰ ਹੇਠਾਂ ਰੱਖਣਾ ਚਾਹੀਦਾ ਹੈ । ਪੋਲ ਵਾਲਟਰਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਤਕ ਪੋਲ ਸਿੱਧਾ ਨਹੀਂ ਹੁੰਦਾ, ਉਨ੍ਹਾਂ ਨੂੰ ਪੋਲ ਦੇ ਨਾਲ ਹੀ ਰਹਿਣਾ ਚਾਹੀਦਾ ਹੈ । ਪੋਲ ਛੱਡਦੇ ਸਮੇਂ ਹੇਠਲਾਂ ਹੱਥ ਪਹਿਲਾਂ ਛੱਡਣਾ ਚਾਹੀਦਾ ਹੈ । ਇਹ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਨਵੇਂ ਪੋਲ ਵਾਲਟਰ ਆਪਣੀ ਪਿੱਠ ਨੂੰ ਕਰਾਸ ਬਾਰ ਦੇ ਉੱਪਰੋਂ ਲੈ ਜਾਂਦੇ ਹਨ । ਇਹ ਸਿਰਫ ਉੱਪਰਲੇ ਹੱਥ ਨੂੰ ਪਹਿਲਾਂ ਛੱਡਣ ਨਾਲ ਹੁੰਦਾ ਹੈ ।

ਪ੍ਰਸ਼ਨ 8.
ਯੋ-ਈਵੈਂਟਸ ਕਿਹੜੇ-ਕਿਹੜੇ ਹੁੰਦੇ ਹਨ ? ਉਨ੍ਹਾਂ ਦੀ ਤਕਨੀਕ ਅਤੇ ਨਿਯਮਾਂ ਬਾਰੇ ਲਿਖੋ :
ਉੱਤਰ :
ਸ਼ਾਟ ਪੁਟ-ਪੈਰੀ ਉਵਰਾਇਨ ਢੰਗ
(SHOT PUT-PERI OVERAIN METHOD)
ਐਥਲੈਟਿਕਸ (Athletics) Game Rules – PSEB 10th Class Physical Education 19
1. ਮੁੱਢਲੀ ਸਥਿਤੀ (Initial Position)-ਥੋਅਰ ਗੋਲਾ ਸੁੱਟਣ ਦੀ ਹਾਲਤ ਵਿਚ ਆਪਣੀ ਪਿੱਠ ਕਰਕੇ ਖੜ੍ਹਾ ਹੋਵੇਗਾ |
ਐਥਲੈਟਿਕਸ (Athletics) Game Rules – PSEB 10th Class Physical Education 21
ਸਰੀਰ ਦਾ ਭਾਰ ਸੱਜੇ ਪੈਰ ਤੇ ਹੋਵੇਗਾ, ਸਰੀਰ ਦੇ ਉੱਪਰਲੇ ਹਿੱਸੇ ਨੂੰ ਹੇਠਾਂ ਲਿਆਉਂਦੇ ਸਮੇਂ ਪੈਰ ਦੀ ਅੱਡੀ ਉੱਪਰ ਉੱਠੇਗੀ ਅਤੇ ਖੱਬਾ ਪੈਰ ਗੋਡੇ ਤੋਂ ਮੁੜੀ ਹਾਲਤ ਵਿਚ ਪਿੱਛੇ ਉੱਪਰ ਜਾ ਕੇ ਫੌਰਨ ਸੱਜੇ ਪੈਰ ਦੇ ਕੋਲ ਫਿਰ ਲਿਆਵਾਂਗੇ । ਦੋਵੇਂ ਪੈਰ ਮੋੜੇ ਹੋਣਗੇ ਅਤੇ ਉੱਪਰਲਾ ਹਿੱਸਾ ਅੱਗੇ ਵੱਲ ਝੁਕਿਆ ਹੋਵੇਗਾ ।
ਐਥਲੈਟਿਕਸ (Athletics) Game Rules – PSEB 10th Class Physical Education 22

2. ਗਲਾਈਡ (Glide)-ਸੱਜਾ ਪੈਰ ਸਿੱਧਾ ਕਰਾਂਗੇ ਅਤੇ ਸੱਜੇ ਪੈਰ ਦੇ ਪੰਜੇ ਅਤੇ ਅੱਡੀ ਦੇ ਪਿੱਛੇ ਆਉਣਗੇ । ਖੱਬਾ ਪੈਰ ਸਟਾਪ ਬੋਰਡ (Stop Board) ਵਲ ਤੇਜ਼ੀ ਨਾਲ ਕਿੱਕ ਕਰਾਂਗੇ । ਬੈਠੀ ਹੋਈ ਹਾਲਤ ਵਿਚ ਪੱਠਿਆਂ ਨੂੰ ਪਿੱਛੇ ਅਤੇ ਹੇਠਾਂ ਵਲ ਸੁੱਟਾਂਗੇ । ਸੱਜਾ ਪੈਰ ਜ਼ਮੀਨ ਤੋਂ ਉੱਪਰ ਉੱਠੇਗਾ ਅਤੇ ਸਰੀਰ ਦੇ ਹੇਠਾਂ ਲਿਆ ਕੇ ਖੱਬੇ ਪਾਸੇ ਨੂੰ ਪੰਜਾ ਮੋੜ ਕੇ ਰੱਖਾਂਗੇ । ਖੱਬਾ ਪੈਰ ਇਸ ਦੇ ਲਗਪਗ ਨਾਲ ਹੀ ਸਟਾਪ ਬੋਰਡ (Stop Board) ਤੋਂ ਥੋੜਾ ਸੱਜੇ ਪਾਸੇ ਜ਼ਮੀਨ ‘ਤੇ ਲੱਗੇਗਾ । ਦੋਵੇਂ ਪੈਰਾਂ ਦੇ ਪੰਜਿਆਂ ਨੂੰ ਜ਼ਮੀਨ ’ਤੇ ਲਿਆਵਾਂਗੇ । ਦੋਵੇਂ ਮੋਢੇ ਪਿੱਛੇ ਵਲ ਝੁਕੇ ਹੋਣਗੇ । ਸਰੀਰ ਦਾ ਸਾਰਾ ਭਾਰ ਸੱਜੇ ਪੈਰ ਤੇ ਹੋਵੇਗਾ ।

3. ਆਖਰੀ ਚਰਨ (Final Phase)-ਸੱਜੇ ਪੈਰ ਦੇ ਪੰਜੇ ਅਤੇ ਗੋਡੇ ਨੂੰ ਇਕ ਵੇਲੇ ਖੱਬੇ ਪਾਸੇ ਵੱਲ ਘੁਮਾਵਾਂਗੇ ਅਤੇ ਦੋਵੇਂ ਪੈਰਾਂ ਨੂੰ ਸਿੱਧਾ ਕਰਾਂਗੇ । ਪੱਠਿਆਂ ਨੂੰ ਵੀ ਅੱਗੇ ਵਧਾਵਾਂਗੇ । ਸਰੀਰ ਦਾ ਭਾਰ ਦੋਵੇਂ ਪੈਰਾਂ ਤੇ ਹੋਵੇਗਾ । ਖੱਬਾ ਮੋਢਾ ਸਾਹਮਣੇ ਵੱਲ ਖੁੱਲ੍ਹੇਗਾ | ਸੱਜਾ ਮੋਢਾ ਖੱਬੇ ਪਾਸੇ ਵੱਲ ਉੱਪਰ ਉੱਠੇਗਾ ਅਤੇ ਘੁੰਮੇਗਾ । ਢਿੱਡ ਦੀ ਸਥਿਤੀ ਧਨੁਸ਼ ਦੇ ਆਕਾਰ ਵਿਚ ਪਿਛੇ ਵੱਲ ਝੁਕੀ ਹੋਈ ਹੋਵੇਗੀ ।

4. ਗੋਲਾ ਸੁੱਟਣਾ/ਥਰੋ ਕਰਨਾ (Putting/Throwing the shot)-ਸੱਜਾ ਮੋਢਾ ਅਤੇ ਸੱਜੀ ਬਾਂਹ ਗੋਲੇ ਦੇ ਅੱਗੇ ਵੱਲ ਜਾਣਗੇ | ਸੱਜਾ ਮੋਢਾ ਅੱਗੇ ਵਲ ਵਧਦਾ ਰਹੇਗਾ | ਸਰੀਰ ਦਾ ਸਾਰਾ ਭਾਰ ਖੱਬੇ ਪੈਰ ਤੇ ਹੋਵੇਗਾ | ਖੱਬਾ ਮੋਢਾ ਅੱਗੇ ਵਲ ਵਧਦਾ ਰਹੇਗਾ | ਸਰੀਰ ਦਾ ਸਾਰਾ ਭਾਰ ਸੱਜੇ ਪੈਰ ‘ਤੇ ਹੋਵੇਗਾ ਜੋ ਕਿ ਪੂਰੀ ਤਰ੍ਹਾਂ ਸਿੱਧਾ ਹੋਵੇਗਾ ਜਿਵੇਂ ਕਿ ਸੱਜੇ ਹੱਥ ਰਾਹੀਂ ਗੋਲੇ ਨੂੰ ਅੱਗੇ ਸੁੱਟਿਆ ਜਾਵੇਗਾ । ਦੋਹਾਂ ਪੈਰਾਂ ਦੀ ਸਥਿਤੀ ਬਦਲ ਜਾਵੇਗੀ । ਖੱਬਾ ਪੈਰ ਪਿੱਛੇ ਆਵੇਗਾ ਅਤੇ ਸੱਜਾ ਪੈਰ ਅੱਗੇ ਆਵੇਗਾ | ਸਰੀਰ ਦਾ ਭਾਰ ਸੱਜੇ ਪੈਰ ‘ਤੇ ਹੋਵੇਗਾ ਉੱਪਰਲਾ ਭਾਗ ਅਤੇ ਸੱਜਾ ਪੈਰ ਦੋਵੇਂ ਅੱਗੇ ਨੂੰ ਝੁਕੇ ਹੋਣਗੇ ।

ਘੁੰਮ ਕੇ ਗੋਲਾ ਸੁੱਟਣਾ ਜਾਂ ਚੱਕੇ ਦੀ ਤਰ੍ਹਾਂ ਸੁੱਟਣਾ (THROWING THE SHOT BY ROTATING OR LIKE A DISCUS)

1. ਮੁੱਢਲੀ ਸਥਿਤੀ (Initial Position) -ਸ਼ੁਰੂ ਕਰਨ ਲਈ ਗੋਲੇ ਦੇ ਦੂਜੇ ਹਿੱਸੇ ਤੇ ਗੋਲਾ ਸੁੱਟਣ ਦੀ ਹਾਲਤ ਵਿਚ ਪਿੱਠ ਕਰਕੇ ਖੜੇ ਹੋਵਾਂਗੇ । ਖੱਬਾ ਪੈਰ ਮੱਧ ਰੇਖਾ ਤੇ ਅਤੇ ਸੱਜਾ ਹਿੱਸਾ ਸੱਜੇ ਪਾਸੇ ਹੋਵੇਗਾ | ਸੱਜਾ ਪੈਰ ਲੋਹੇ ਦੇ ਰਿਮ (Rim) ਤੋਂ 5 ਤੋਂ 8 ਸੈਂ: ਮੀ: ਪਿੱਛੇ ਰੱਖਾਂਗੇ, ਤਾਂ ਜੋ ਘੁੰਮਦੇ ਸਮੇਂ ਫਾਉਲ (Foul) ਨਾ ਹੋਵੇ । ਗੋਲਾ ਗਰਦਨ ਦੇ ਹੇਠਲੇ ਹਿੱਸੇ ਵਿਚ ਹੋਵੇਗਾ, ਕੁਹਣੀ ਉੱਪਰ ਉੱਠੀ ਹੋਵੇਗੀ । ਸ਼ੁਰੂ ਕਰਨ ਤੋਂ ਪਹਿਲਾਂ ਮੋਢਾ, ਢਿੱਡ, ਖੱਬੀ ਬਾਂਹ, ਗੋਲਾ-ਸਾਰੇ ਪਹਿਲਾਂ ਖੱਬੇ ਪਾਸੇ ਨੂੰ ਘੁੰਮਣਗੇ ਅਤੇ ਬਾਅਦ ਵਿਚ ਸੱਜੇ ਪਾਸੇ ਜਾਣਗੇ | ਅਜਿਹਾ ਕਰਦੇ ਸਮੇਂ ਦੋਵੇਂ ਗੋਡੇ ਝੁਕੇ ਹੋਣਗੇ ।

2. ਘੁੰਮਣਾ (Rotation)-ਦੋਹਾਂ ਪੈਰਾਂ ਉੱਤੇ ਸਰੀਰ ਦਾ ਭਾਰ ਹੋਵੇਗਾ ਅਤੇ ਉੱਪਰ ਦੀ ਸਥਿਤੀ ਵਿਚ ਸਿਰਫ ਇਕ ਸਵਿੰਗ (Swing) ਲੈਣ ਦੇ ਬਾਅਦ ਘੁੰਮਣਾ ਸ਼ੁਰੂ ਹੋ ਜਾਵੇਗਾ । ਮੋਢਾ ਅਤੇ ਧੜ ਸੱਜੇ ਪਾਸੇ ਵਲ ਪੂਰੀ ਤਰ੍ਹਾਂ ਘੁੰਮਦੇ ਸਮੇਂ ਸਰੀਰ ਦਾ ਭਾਰ ਵੀ ਖੱਬੇ ਪੈਰ ’ਤੇ ਚਲਾ ਜਾਵੇਗਾ । ਇਸ ਸਥਿਤੀ ਵਿਚ ਖੱਬੇ ਪਾਸੇ ਖੱਬੀ ਬਾਂਹ ਨੂੰ ਜ਼ਮੀਨ ਤੇ ਸਮਾਨਾਂਤਰ ਰੱਖਦੇ ਹੋਏ ਖੱਬੇ ਪੈਰ ਦੇ ਪੰਜੇ ਤੇ ਸਰੀਰ ਦਾ ਭਾਰ ਲਿਆਉਂਦੇ ਹੋਏ ਦੋਵੇਂ ਗੋਡੇ ਝੁਕਾ ਕੇ ਘੁਮਾਵਾਂਗੇ । ਸੱਜੇ ਪੈਰ ਦੇ ਪੰਜੇ ਤੇ ਵੀ 90 ਅੰਸ਼ ਤਕ ਘੰਮਾਣਗੇ । ਸੱਜੇ ਪੈਰ ਨੂੰ ਮੋਢੇ ਤੋਂ ਝੁਕੀ ਹੋਈ ਹਾਲਤ ਵਿਚ ਖੱਬੇ ਪੈਰ ਦੇ ਗਿੱਟੇ ਦੇ ਉੱਪਰੋਂ ਗੋਲੇ ਦੇ ਵਿਚਕਾਰ ਪਹੁੰਚਣ ਤੇ ਲਿਆਵਾਂਗੇ । ਖੱਬੇ ਪੈਰ ਤੇ ਘੁੰਮਦੇ ਸਮੇਂ ਚੱਕਰ ਖ਼ਤਮ ਹੋਣ ਤੇ ਹਵਾ ਵਿਚ ਦੋਵੇਂ ਪੈਰ ਹੋਣਗੇ ਅਤੇ ਲੱਕ ਨੂੰ ਘੁਮਾਵਾਂਗੇ ।
ਐਥਲੈਟਿਕਸ (Athletics) Game Rules – PSEB 10th Class Physical Education 23
ਸੱਜਾ ਪੈਰ ਕੇਂਦਰ ਵਿਚ ਸੱਜੇ ਪੈਰ ਦੇ ਪੰਜੇ `ਤੇ ਆਵੇਗਾ । ਸੱਜੇ ਪੈਰ ਦੇ ਪੰਜੇ ਦੀ ਸਥਿਤੀ ਉਸੇ ਤਰ੍ਹਾਂ ਨਾਲ ਹੋਵੇਗੀ ਜਿਵੇਂ ਕਿ ਘੜੀ ਵਿਚ 2 ਵਜੇ ਦੀ ਹਾਲਤ ਵਿਚ ਸੂਈ ਹੁੰਦੀ ਹੈ । ਬਹਾਦਰ ਸਿੰਘ ਦਾ ਪੈਰ 10 ਵਜੇ ਦੀ ਸਥਿਤੀ ਵਿਚ ਆਉਂਦਾ ਹੈ । ਹਵਾ ਵਿਚ ਹੀ ਲੱਕ ਨੂੰ ਮੋੜ ਲੈਂਦਾ ਹੈ । ਦੁਸਰੀ ਸਥਿਤੀ ਵਿਚ ਖੱਬਾ ਪੈਰ ਟੋਅ ਬੋਰਡ (Toe-Board) ਤੋਂ ਕੁੱਝ ਦੇਰੀ ਨਾਲ ਆਵੇਗਾ ਪਰ ਉੱਪਰਲੇ ਹਿੱਸੇ ਨੂੰ ਕੇਂਦਰ ਵਿਚ ਰੱਖਿਆ ਜਾਂਦਾ ਹੈ । 10 ਵਜੇ ਦੀ ਸਥਿਤੀ ਵਿਚ ਖੱਬਾ ਪੈਰ ਜ਼ਮੀਨ ‘ਤੇ ਤੇਜ਼ੀ ਨਾਲ ਆਵੇਗਾ ਅਤੇ ਜ਼ਿਆਦਾਤਰ ਇਹ ਸੰਭਾਵਨਾ ਰਹਿੰਦੀ ਹੈ ਕਿ ਸਰੀਰ ਦਾ ਉੱਪਰਲਾ ਹਿੱਸਾ ਜਲਦੀ ਉੱਪਰ ਆ ਜਾਂਦਾ ਹੈ ।

ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਾਂਗੇ –

  1. ਸ਼ੁਰੂ ਵਿਚ ਸੰਤੁਲਨ ਠੀਕ ਬਣਾ ਕੇ ਚੱਲਾਂਗੇ, ਖੱਬਾ ਪੈਰ ਹੇਠਾਂ ਰੱਖਾਂਗੇ ।
  2. ਸੱਜੇ ਪੈਰ ਤੋਂ ਪੂਰੀ ਗਲਾਈਡ (Glide) ਲਵਾਂਗੇ, ਜੰਪ (Jump) ਨਹੀਂ ਕਰਾਂਗੇ । ਸਰੀਰ ਦੇ ਉੱਪਰਲੇ ਹਿੱਸੇ ਨੂੰ ਉੱਪਰ ਨਹੀਂ ਚੁੱਕਾਂਗੇ ।
  3. ਸੱਜਾ ਪੈਰ ਕੇਂਦਰ ਵਿਚ ਆਉਂਦੇ ਸਮੇਂ ਅੰਦਰ ਨੂੰ ਘੁੰਮਿਆ ਹੋਵੇਗਾ ।
  4. ਖੱਬੇ ਮੋਢੇ ਅਤੇ ਪੱਠੇ ਨੂੰ ਜਲਦੀ ਉੱਪਰ ਨਹੀਂ ਲਿਆਂਦਾ ਜਾਵੇਗਾ ।
  5. ਖੱਬੀ ਬਾਂਹ ਨੂੰ ਸਰੀਰ ਦੇ ਕੋਲ ਰੱਖਾਂਗੇ ।
  6. ਖੱਬਾ ਪੈਰ ਜ਼ਮੀਨ ਤੇ ਨਾ ਜਲਦੀ ਲੱਗੇ ਅਤੇ ਨਾ ਜ਼ਿਆਦਾ ਦੇਰ ਨਾਲ ।

ਸਾਧਾਰਨ ਨਿਯਮ (GENERAL RULES)
1. ਗੋਲੇ ਦਾ ਭਾਰ ਮਰਦ ਵਰਗ ਵਿਚ 7.26 ਕਿਲੋ ਗਾਮ, ਔਰਤ ਵਰਗ ਵਿਚ 4.00 ਕਿਲੋ ਗਾਮ । ਗੋਲੇ ਦਾ ਵਿਆਸ ਮਰਦ ਵਰਗ ਵਿਚ 110 ਤੋਂ 130 ਸੈਂਟੀਮੀਟਰ ਅਤੇ ਔਰਤਾਂ ਵਿਚ 95 ਤੋਂ 110 ਸੈਂਟੀਮੀਟਰ ।
ਐਥਲੈਟਿਕਸ (Athletics) Game Rules – PSEB 10th Class Physical Education 24
2. ਗੋਲੇ ਅਤੇ ਤਾਰ ਗੋਲੇ ਨੂੰ 2.135 ਮੀਟਰ ਦੇ ਚੱਕਰ ਤੋਂ ਸੁੱਟਿਆ ਜਾਂਦਾ ਹੈ ਅੰਦਰਲਾ ਹਿੱਸਾ ਪੱਕਾ ਹੋਵੇਗਾ, ਬਾਹਰਲੇ ਮੈਦਾਨ ਤੋਂ 25 ਸੈਂਟੀਮੀਟਰ ਹੇਠਾਂ ਹੋਵੇਗਾ | ਸਟਾਪ ਬੋਰਡ (Stop Board) 1.22 ਮਿਲੀ ਮੀਟਰ ਲੰਬਾ, 114 ਮਿਲੀਮੀਟਰ ਚੌੜਾ ਅਤੇ 106 ਮਿਲੀਮੀਟਰ ਉੱਚਾ ਹੋਵੇਗਾ ।

3. ਸੈਕਟਰ 40 ਅੰਸ਼ ਦਾ ਗੋਲਾ, ਤਾਰ ਗੋਲਾ ਅਤੇ ਚੱਕਾ ਹੋਵੇਗਾ | ਕੇਂਦਰ ਤੋਂ ਇਕ ਰੇਖਾ ਸਿੱਧੀ 20 ਮੀਟਰ ਦੀ ਖਿੱਚਾਂਗੇ । ਇਸ ਰੇਖਾ ਨੂੰ 18.84 ਤੇ ਇਕ ਬਿੰਦੁ ਲਾਵਾਂਗੇ । ਇਸ ਬਿੰਦੂ ਤੋਂ ਦੋਵੇਂ ਪਾਸੇ 6.84 ਦੀ ਦੂਰੀ ਤੇ ਦੋ ਬਿੰਦੂ ਪਾ ਦਿਆਂਗੇ ਅਤੇ ਇਨ੍ਹਾਂ ਹੀ ਦੋ ਬਿੰਦੂਆਂ ਤੋਂ ਸਿੱਧੀਆਂ ਰੇਖਾਵਾਂ ਖਿੱਚਣ ’ਤੇ 40 ਅੰਸ਼ ਦਾ ਕੋਣ ਬਣੇਗਾ । ਗੋਲਾ ਸੁੱਟਦੇ ਸਮੇਂ ਸਰੀਰ ਦਾ ਸੰਤੁਲਨ ਹੋਣਾ ਚਾਹੀਦਾ ਹੈ । ਗੋਲਾ ਸੁੱਟ ਕੇ ਗੋਲਾ ਜ਼ਮੀਨ ਤੇ ਡਿਗਣ ਦੇ ਬਾਅਦ 75 ਸੈਂਟੀਮੀਟਰ ਦੀਆਂ ਦੋਵੇਂ ਰੇਖਾਵਾਂ ਜੋ ਕਿ ਗੋਲਾ ਸੁੱਟਣ ਦੇ ਖੇਤਰ ਨੂੰ ਦੋ ਹਿੱਸਿਆਂ ਵਿਚ ਵੰਡਦੀਆਂ ਹਨ, ਉਸ ਦੇ ਪਿੱਛਲੇ ਹਿੱਸੇ ਤੋਂ ਬਾਹਰ ਆਉਣਗੇ । ਗੋਲਾ ਇਕ ਹੱਥ ਨਾਲ ਪੁੱਟ ਕੀਤਾ ਜਾਵੇਗਾ, ਸੁੱਟਿਆ ਨਹੀਂ ਜਾਵੇਗਾ । ਗੋਲਾ ਮੋਢੇ ਦੇ ਪਿੱਛੇ ਨਹੀਂ ਆਵੇਗਾ, ਸਿਰਫ ਧੌਣ ਕੋਲ ਰਹੇਗਾ | ਸਹੀ ਪੁਟ ਉਸ ਨੂੰ ਮੰਨਾਂਗੇ ਜੋ ਸੈਕਟਰ ਦੇ ਅੰਦਰ ਹੋਵੇ । ਸੈਕਟਰ ਦੀਆਂ ਰੇਖਾਵਾਂ ਨੂੰ ਕੱਟਣ ‘ਤੇ ਫਾਉਲ (Foul) ਮੰਨਿਆ ਜਾਵੇਗਾ । ਜੇ ਅੱਠ ਪ੍ਰਤੀਯੋਗੀ (Competitors) ਹਨ ਤਦ ਸਾਰਿਆਂ ਨੂੰ 6 ਮੌਕੇ ਦੇਵਾਂਗੇ ਨਹੀਂ ਤਾਂ ਟਾਈ ਪੈਣ ਤੇ 9 ਵੀ ਹੋ ਸਕਦੇ ਹਨ ।

ਚੱਕਾ ਸੁੱਟਣ ਦਾ ਆਰੰਭ
(INITIAL STANCE OF DISCUS THROW)
ਚੱਕਾ ਸੁੱਟਣ ਦੀ ਦਿਸ਼ਾ ਦੇ ਉਲਟ ਪਿੱਠ ਕਰਕੇ ਛੱਲੇ (Ring) ਦੇ ਕੋਲ ਚੱਕਰ ਵਿਚ ਖੜ੍ਹੇ ਹੋਵਾਂਗੇ । ਸੱਜੀ ਬਾਂਹ ਨੂੰ ਘੁਮਾਉਂਦੇ ਹੋਏ ਇਕ ਜਾਂ ਦੋ ਸਵਿੰਗ (Swing) ਬਾਂਹ ਅਤੇ ਹੜ ਨੂੰ ਨਾਲ ਹੀ ਘੁਮਾਉਂਦੇ ਹੋਏ ਲਵਾਂਗੇ । ਅਜਿਹਾ ਕਰਦੇ ਸਮੇਂ ਸਰੀਰ ਦਾ ਭਾਰ ਵੀ ਇਕ ਪੈਰ ਤੋਂ ਦੂਸਰੇ ਪੈਰ ਤੇ ਜਾਵੇਗਾ ਜਿਸ ਨਾਲ ਪੈਰਾਂ ਦੀਆਂ ਅੱਡੀਆਂ ਮੈਦਾਨ ਦੇ ਉੱਪਰ ਉੱਠਣਗੀਆਂ । ਜਦੋਂ ਚੱਕਾ ਸੱਜੇ ਪਾਸੇ ਹੋਵੇਗਾ ਅਤੇ ਸਰੀਰ ਦਾ ਉੱਪਰਲਾ ਹਿੱਸਾ ਵੀ ਸੱਜੇ ਪਾਸੇ ਮੁੜਿਆ ਹੋਵੇਗਾ, ਇੱਥੋਂ ਚੱਕਰ ਦਾ ਆਰੰਭ ਹੋਵੇਗਾ |

ਚੱਕਰ ਦਾ ਆਰੰਭ ਸਰੀਰ ਦੇ ਹੇਠਲੇ ਹਿੱਸੇ ਤੋਂ ਹੋਵੇਗਾ | ਖੱਬੇ ਪੈਰ ਨੂੰ ਸੱਜੇ ਪਾਸੇ ਝੁਕਾਵਾਂਗੇ, ਸਰੀਰ ਦਾ ਭਾਰ ਇਸ ਦੇ ਉੱਪਰ ਆਵੇਗਾ ਸੱਜਾ ਗੋਡਾ ਵੀ ਨਾਲ ਹੀ ਘੁੰਮੇਗਾ, ਸੱਜਾ ਪੈਰ ਵੀ ਘੁੰਮੇਗਾ, ਨਾਲ ਹੀ ਲੱਕ, ਢਿੱਡ ਵੀ ਘੁੰਮੇਗਾ ਜੋ ਕਿ ਸੱਜੀ ਬਾਂਹ ਅਤੇ ਚੱਕੇ ਨੂੰ ਵੀ ਨਾਲ ਲਿਆਵੇਗਾ ! ਇਸ ਸਥਿਤੀ ਨਾਲ ਗੋਲੇ ਨੂੰ ਪਾਰ ਕਰਨ ਦੀ ਕਿਰਿਆ ਸ਼ੁਰੂ ਹੋਵੇਗੀ । ਸਭ ਤੋਂ ਪਹਿਲਾਂ ਖੱਬਾ ਪੈਰ ਜ਼ਮੀਨ ਨੂੰ ਛੱਡੇਗਾ । ਇਸ ਦੇ ਬਾਅਦ ਖੱਬਾ ਪੈਰ ਚੁੱਕਾ ਸੁੱਟਣ ਦੀ ਹਾਲਤ ਵਿਚ ਅੱਗੇ ਵਧੇਗਾ । ਸੱਜਾ ਪੈਰ ਗੋਡੇ ਤੋਂ ਮੁੜਿਆ ਹੋਇਆ ਅਰਧ ਚੱਕਰ ਹੀ ਹਾਲਤ ਵਿਚ ਖੱਬੇ ਤੋਂ ਸੱਜੇ ਪਾਸੇ ਅੱਗੇ ਨੂੰ ਚੱਲੇਗਾ |

ਘੁੰਮਦੇ ਸਮੇਂ ਦੋਵੇਂ ਪੁੱਠੇ ਮੋਢੇ ਤੋਂ ਅੱਗੇ ਹੋਣਗੇ, ਜਿਸ ਨਾਲ ਸਰੀਰ ਦੇ ਉੱਪਰਲੇ ਹਿੱਸੇ ਅਤੇ ਹੇਠਾਂ ਦੇ ਹਿੱਸੇ ਵਿਚ ਮੋੜ ਪੈਦਾ ਹੋਵੇਗਾ । ਸੱਜੀ ਬਾਂਹ, ਜਿਸ ਵਿਚ ਚੱਕਾ ਹੋਵੇਗਾ, ਸਿਰ ਕੁਹਣੀ ਤੇ ਸਿੱਧਾ ਹੋਵੇਗਾ, ਖੱਬੀ ਬਾਂਹ ਕੁਹਣੀ ਤੋਂ ਮੁੜੀ ਹੋਈ ਸੀਨੇ ਦੇ ਸਾਹਮਣੇ ਹੋਵੇਗੀ । ਸਿਰ ਸਿੱਧਾ ਰਹੇਗਾ । ਸੱਜੇ ਪੈਰ ਦੇ ਪੰਜੇ ਤੇ ਜ਼ਮੀਨ ਤੋਂ ਥੋੜਾ ਰੱਖ ਕੇ ਗੋਲੇ ਨੂੰ ਪਾਰ ਕਰਾਂਗੇ ਤੇ ਸੱਜੇ ਪੈਰ ਦੇ ਪੰਜੇ ‘ਤੇ ਜ਼ਮੀਨ ਤੇ ਆਵਾਂਗੇ । ਇਹ ਪੈਰ ਲਗਪਗ ਕੇਂਦਰ ਵਿਚ ਆਵੇਗਾ | ਪੰਜਾ ਪਾਸੇ ਵਲ ਮੁੜਿਆ ਹੋਵੇਗਾ ।

ਢੰਗ
(METHODS)
ਇਸ ਵਿਚ ਮੁੱਖ ਰੂਪ ਵਿਚ ਹੇਠ ਲਿਖੀਆਂ ਤਿੰਨ ਵਿਧੀਆਂ ਹਨ –
1. ਸ਼ੁਰੂ ਕਰਦੇ ਸਮੇਂ ਵੀ ਜੋ ਨਵੇਂ ਸੁੱਟਣ ਵਾਲੇ ਹੁੰਦੇ ਹਨ, ਉਹ ਆਪਣਾ ਸੱਜਾ ਪੈਰ ਕੇਂਦਰ ਦੀ ਰੇਖਾ ‘ਤੇ ਅਤੇ ਖੱਬਾ ਪੈਰ 10 ਸੈਂ: ਮੀ: ਛੱਲੇ (Ring) ਤੋਂ ਪਿੱਛੇ ਰੱਖਦੇ ਹਨ ।
ਐਥਲੈਟਿਕਸ (Athletics) Game Rules – PSEB 10th Class Physical Education 25
2. ਦੂਸਰਾ ਢੰਗ ਜਿਸ ਵਿਚ ਆਮ ਸੁੱਟਣ ਵਾਲੀ ਕੇਂਦਰੀ ਰੇਖਾ ਨੂੰ ਦੋਹਾਂ ਪੈਰਾਂ ਦੇ ਵਿਚਕਾਰ ਰੱਖਦੇ ਹਨ ।

3. ਤੀਸਰਾ ਇਹ ਸੁੱਟਣ ਵਾਲੇ ਜੋ ਖੱਬੇ ਪੈਰ ਨੂੰ ਕੇਂਦਰੀ ਰੇਖਾ ‘ਤੇ ਰੱਖਦੇ ਹਨ । ਇਸੇ ਤਰ੍ਹਾਂ ਗੋਲੇ ਦੇ ਵਿਚਕਾਰ ਆਉਂਦੇ ਸਮੇਂ ਤਿੰਨ ਤਰ੍ਹਾਂ ਨਾਲ ਪੈਰ ਨੂੰ ਰੱਖਦੇ ਹਨ ।
ਪਹਿਲਾਂ 3 ਵਜੇ ਦੀ ਸਥਿਤੀ ਵਿਚ, ਦੂਜਾ 10 ਵਜੇ ਦੀ ਸਥਿਤੀ ਵਿਚ, ਤੀਜਾ 12 ਵਜੇ ਦੀ ਸਥਿਤੀ ਵਿਚ ।

ਜਿਸ ਵਿਚ 12 ਵਜੇ ਦੀ ਸਥਿਤੀ ਸਭ ਤੋਂ ਉੱਤਮ ਮੰਨੀ ਗਈ ਹੈ ਕਿਉਂਕਿ ਇਸ ਵਿਚ ਸੱਜੇ ਪੈਰ ਤੇ ਘੱਟ ਘੁੰਮਣਾ ਪੈਂਦਾ ਹੈ ਅਤੇ ਅੱਗੇ ਮੋਢੇ ਨੂੰ ਖੋਣ ਤੋਂ ਰੋਕਿਆ ਜਾ ਸਕਦਾ ਹੈ । ਸੱਜਾ ਪੈਰ ਜ਼ਮੀਨ ‘ਤੇ ਆਉਣ ਦੇ ਬਾਅਦ ਵੀ ਲਗਾਤਾਰ ਘੁੰਮਦਾ ਰਹੇਗਾ ਅਤੇ ਖੱਬਾ ਪੈਰਾਂ ਗੋਲੇ ਦੇ ਅਖ਼ੀਰ ਵਿਚ ਕੇਂਦਰ ਦੀ ਰੇਖਾ ਤੇ ਥੋੜਾ ਖੱਬੇ ਪਾਸੇ ਪੰਜੇ ਅਤੇ ਅੰਦਰਲੇ ਹਿੱਸੇ ਨੂੰ ਜ਼ਮੀਨ ਤੇ ਲੱਗਾ ਰਹਿਣ ਦੇਵੇਗਾ ।

ਆਖਰੀ ਚਰਨ (Last Step)-ਇਸ ਸਮੇਂ ਦੋਵੇਂ ਪੈਰ ਜ਼ਮੀਨ ਤੇ ਹੋਣਗੇ, ਲੱਕ ਘੁੰਮਦੀ ਹੋਈ ਦਸ਼ਾ ਵਿਚ ਪਿੱਛੇ ਨੂੰ ਝੁਕਿਆ ਹੋਇਆ ਹੋਵੇਗਾ, ਖੱਬਾ ਪੈਰ ਸਿੱਧਾ ਹੋਵੇਗਾ, ਸੱਜਾ ਪੈਰ ਗੋਡੇ ਤੋਂ ਮੁੜਿਆ ਹੋਇਆ ਹੋਵੇਗਾ, ਸੱਜਾ ਗੋਡਾ ਅਤੇ ਪੱਠੇ ਖੱਬੇ ਪਾਸੇ ਨੂੰ ਘੁੰਮਦੇ ਹੋਏ ਹੋਣਗੇ । ਖੱਬੀ ਬਾਂਹ ਉੱਪਰ ਵੱਲ ਖੁੱਲ੍ਹੇਗੀ, ਸੱਜੀ ਬਾਂਹ ਸਰੀਰ ਤੋਂ ਦੂਰ ਰੱਖਦੇ ਹੋਏ ਉੱਪਰ ਦੀ ਦਸ਼ਾ ਵਿਚ ਲਿਆਵਾਂਗੇ ।

ਸੁੱਟਣਾ (Throwing)-ਦੋਵੇਂ ਪੈਰ ਜੋ ਕਿ ਘੁੰਮ ਕੇ ਅੱਗੇ ਜਾ ਰਹੇ ਸਨ, ਇਸੇ ਵੇਲੇ ਮੋਢਿਆਂ ਤੋਂ ਸਿੱਧੇ ਹੋਣਗੇ । ਪੱਠੇ ਅੱਗੇ ਨੂੰ ਵਧਣਗੇ, ਮੋਢੇ ਅਤੇ ਧੜ ਆਪਣਾ ਘੁੰਮਣਾ ਅੱਗੇ
ਐਥਲੈਟਿਕਸ (Athletics) Game Rules – PSEB 10th Class Physical Education 26
ਦੀ ਦਸ਼ਾ ਵਿਚ ਸਮਾਪਤ ਕਰ ਚੁੱਕੇ ਹੋਣਗੇ । ਖੱਬੀ ਬਾਂਹ ਅਤੇ ਮੋਢਾ ਅੱਗੇ ਘੁੰਮਣਾ ਬੰਦ ਕਰ ਕੇ ਇਕ ਥਾਂ ਤੇ ਰੁਕ ਜਾਣਗੇ । ਸੱਜੀ ਬਾਂਹ ਅਤੇ ਮੋਢਾ ਅੱਗੇ ਅਤੇ ਉੱਪਰ ਵਧੇਗਾ । ਦੋਹਾਂ ਪੈਰਾਂ ਦੇ ਪੰਜਿਆਂ ਤੇ ਸਰੀਰ ਦਾ ਭਾਰ ਹੋਵੇਗਾ ਅਤੇ ਦੋਵੇਂ ਪੈਰ ਸਿੱਧੇ ਹੋਣਗੇ ! ਅਖੀਰ ਵਿਚ ਖੱਬਾ ਪੈਰ ਪਿੱਛੇ ਆਵੇਗਾ, ਸੱਜਾ ਪੈਰ ਅੱਗੇ ਜਾ ਕੇ ਗੋਡੇ ਤੋਂ ਮੁੜੇਗਾ । ਸਰੀਰ ਦਾ ਉੱਪਰਲਾ ਹਿੱਸਾ ਵੀ ਅੱਗੇ ਨੂੰ ਝੁਕਿਆ ਹੋਵੇਗਾ । ਅਜਿਹਾ ਸਰੀਰ ਦਾ ਸੰਤੁਲਨ ਬਣਾਈ ਰੱਖਣ ਲਈ ਕੀਤਾ ਜਾਂਦਾ ਹੈ !

ਸਾਧਾਰਨ ਨਿਯਮ
(GENERAL RULES)

ਚੱਕੇ (IDiscus) ਦਾ ਭਾਰ ਮਰਦ ਵਰਗ ਲਈ 2 ਕਿਲੋਗਰਾਮ, ਔਰਤ ਵਰਗ ਲਈ 1 ਕਿਲੋਗਰਾਮ ਹੁੰਦਾ ਹੈ । ਗੋਲੇ ਦਾ ਘੇਰਾ 2.5 ਮੀਟਰ ਹੁੰਦਾ ਹੈ ।ਵਰਤਮਾਨ ਸਮੇਂ ਵਿਚ ਚੱਕੇ ਦੇ ਗੋਲੇ ਦੇ ਬਾਹਰ ਲੋਹੇ ਦੀ ਕੇਜ (Cage) ਬਣਾਈ ਜਾਂਦੀ ਹੈ, ਜਿਸ ਨਾਲ ਕਿ ਚੱਕੇ ਤੋਂ ਕਿਸੇ ਨੂੰ ਸੱਟ ਨਾ ਪੁੱਜੇ । ਸਾਹਮਣੇ 6 ਮੀਟਰ, ਹੋਰ 7 ਮੀਟਰ । ਇਹ ਅੰਗਰੇਜ਼ੀ ਦੇ C ਦੇ ਆਕਾਰ ਦੀ ਹੁੰਦੀ ਹੈ । ਇਸ ਦੀ ਉੱਚਾਈ 3.35 ਮੀਟਰ ਹੁੰਦੀ ਹੈ । ਸੈਕਟਰ 40 ਦਾ ਉਸੇ ਤਰ੍ਹਾਂ ਬਣਾਵਾਂਗੇ ਜਿਵੇਂ ਗੋਲੇ ਦੇ ਲਈ : ਹੋਰ ਸਾਰੇ ਨਿਯਮ ਗੋਲੇ ਦੀ ਤਰ੍ਹਾਂ ਹੀ ਇਸ ਵਿਚ ਕੰਮ ਆਉਣਗੇ ।
ਐਥਲੈਟਿਕਸ (Athletics) Game Rules – PSEB 10th Class Physical Education 27

ਭਾਲਾ ਸੁੱਟਣਾ (JAVELIN THROW)

  • ਜੈਵਲਿਨ ਦਾ ਭਾਰ = 800 ਗਾ, ਮਰਦਾਂ ਲਈ ਅਤੇ 640 ਗ੍ਰਾ. ਔਰਤਾਂ ਲਈ
  • ਰਨਵੇ ਦੀ ਲੰਬਾਈ = 30 ਮੀ. ਤੋਂ 36.50 ਮੀ.
  • ਰਨਵੇ ਦੀ ਚੌੜਾਈ = 4 ਮੀ.
  • ਜੈਵਲਿਨ ਦੀ ਲੰਬੀ = 260 ਸੈਂ.ਮੀ ਤੋਂ 270 ਸੈਂ.ਮੀ.
    ਮਰਦਾਂ ਲਈ 220 ਸੈਂ.ਮੀ. ਤੋਂ
    230 ਸੈਂ. ਮੀ. ਔਰਤ ਲਈ ਦਾ ਕੌਣ : 8.95
    5 ਜੈਵਲਿਨ ਦੇ ਬਾਟਾ ਤੇ

ਭਾਲੇ ਨੂੰ ਸਿਰ ਦੇ ਬਰਾਬਰ ਉੱਚਾਈ ਤੇ ਕੰਨ ਦੇ ਕੋਲ, ਬਾਂਹ ਕੂਹਣੀ ਤੋਂ ਝੁਕੀ ਹੋਈ, ਕੂਹਣੀ ਅਤੇ ਜੈਵਲਿਨ ਦੋਹਾਂ ਦਾ ਮੂੰਹ ਸਾਹਮਣੇ ਵੱਲ ਹੋਵੇਗਾ । ਹੱਥ ਦੀ ਤਲੀ ਦਾ ਰੁੱਖ ਉੱਪਰ ਵਲ ਹੋਵੇਗਾ ! ਜ਼ਮੀਨ ਦੇ ਸਮਾਨਾਂਤਰ ਪੂਰੀ ਲੰਬਾਈ 30 ਤੋਂ 35 ਮੀ: ਹੋਵੇਗੀ । 3/4 ਦੌੜ ਪੱਖ ਵਿਚ ਸਿੱਧੇ ਜਾਂਗੇ । 1/3 ਆਖਰੀ ਹਿੱਸੇ ਵਿਚ ਪੰਜ ਕਦਮ ਦੇ ਲਗਪਗ ਕਰਾਸ ਸਟੈਂਪ (Cross Step) ਲਵਾਂਗੇ ।

ਆਖਰੀ ਚਰਨ ਵਿਚ ਜਦੋਂ ਖੱਬਾ ਪੈਰ ਪੜਤਾਲ ਚਿੰਨ੍ਹ (Check Mark) ‘ਤੇ ਆਵੇਗਾ, ਸੱਜਾ ਮੋਢਾ ਹੌਲੀ ਰਫ਼ਤਾਰ ਵਿਚ ਸੱਜੇ ਪਾਸੇ ਮੁੜਨਾ ਸ਼ੁਰੂ ਕਰੇਗਾ ਅਤੇ ਸੱਜੀ ਬਾਂਹ ਪਿੱਛੇ ਆਉਣਾ ਸ਼ੁਰੂ ਕਰੇਗੀ | ਕਦਮਾਂ ਦੇ ਵਿਚਕਾਰ ਦਾ ਫ਼ਾਸਲਾ ਵਧਣ ਲੱਗੇਗਾ । ਸੱਜਾ ਹੱਥ ਅਤੇ ਮੋਢਾ ਬਰਾਬਰ ਪਿੱਛੇ ਨੂੰ ਆਉਣਗੇ ਅਤੇ ਸੱਜੇ ਪਾਸੇ ਖੁੱਲਦੇ ਜਾਣਗੇ | ਲੱਕ ਅਤੇ ਸਰੀਰ ਦਾ ਉੱਪਰਲਾ ਹਿੱਸਾ ਪਿੱਛੇ ਵਲ ਝੁਕਦਾ ਜਾਵੇਗਾ । ਉੱਪਰਲੇ ਅਤੇ ਹੇਠਾਂ ਦੇ ਹਿੱਸੇ ਵਿਚ ਮੌੜ ਪੈਦਾ ਹੋਵੇਗਾ, ਕਿਉਂਕਿ ਉੱਪਰਲਾ ਹਿੱਸਾ ਜੇ ਪਾਸੇ ਵਲ ਖੁੱਲੇਗਾ ਅਤੇ ਹੇਠਲਾ ਹਿੱਸਾ ਸਿੱਧਾ ਅੱਗੇ ਨੂੰ ਤੁਰੇਗਾ ।
ਅੱਖਾਂ ਅੱਗੇ ਵੱਲ ਦੇਖਦੀਆਂ ਹੋਈਆਂ ਹੋਣਗੀਆਂ ।
ਐਥਲੈਟਿਕਸ (Athletics) Game Rules – PSEB 10th Class Physical Education 28
ਅਖੀਰ ਵਿਚ ਸੱਜਾ ਪੈਰ ਗੋਡੇ ਤੋਂ ਲੁਕੀ ਹੋਈ ਹਾਲਤ ਵਿਚ ਜ਼ਮੀਨ ਤੇ ਕਰਾਸ ਸਟਾਪ ਦੇ ਅਖੀਰ ਵਿਚ ਆਵੇਗਾ । ਜਿਵੇਂ ਹੀ ਗੋਡਾ ਅੱਗੇ ਵਧੇਗਾ, ਸੱਜੇ ਪੈਰ ਦੀ ਗੱਡੀ ਜ਼ਮੀਨ ਤੋਂ ਉੱਪਰ ਉੱਠਣੀ ਸ਼ੁਰੂ ਹੋ ਜਾਵੇਗੀ । ਇਸ ਤਰ੍ਹਾਂ ਨਾਲ ਇਹ ਖੱਬੇ ਪੈਰ ਨੂੰ ਵਧੇਰੇ ਦੂਰੀ ‘ਤੇ ਜਾਣ ਵਿਚ ਸਹਾਇਤਾ ਕਰਦੀ ਹੈ । ਆਖਰੀ ਦੌੜ-ਥਰੋ ਕਰਨ ਦੀ ਹਾਲਤ ਵਿਚ ਜਦੋਂ ਖੱਬਾ ਪੈਰ ਜ਼ਮੀਨ ਤੇ ਆਵੇਗਾ ਤਾਂ ਕੁਲਾ (Hip) ਅੱਗੇ ਵਧਣਾ ਸ਼ੁਰੂ ਕਰ ਦੇਵੇਗਾ । ਸੱਜਾ ਪੈਰ ਅਤੇ ਗੋਡਾ ਅੰਦਰ ਨੂੰ ਘੁੰਮੇਗਾ ਅਤੇ ਸਿੱਧਾ ਹੋ ਕੇ ਲੱਤ ਨੂੰ ਸਿੱਧਾ ਕਰੇਗਾ ਮੱਜੀ ਕੂਹਣੀ ਬਾਹਰ ਵਲ ਘੁੰਮੇਗੀ । ਖੱਬੇ ਪੈਰ ਦਾ ਰੁਕਣਾ ਸੱਜੇ ਪੈਰ ਨੂੰ ਘੁਮਾਉਣਾ ਅਤੇ ਸਿੱਧਾ ਕਰੇ ਸਭ ਨਾਲ ਸਰੀਰ ਦਾ ਉੱਪਰਲਾ ਹਿੱਸਾ ਧਨੁੱਖ ਦੀ ਤਰ੍ਹਾਂ ਪਿੱਛੇ ਨੂੰ ਝੁਕੇਗਾ ਅਤੇ ਸੀਨੇ ਅਤੇ ਢਿੱਡ ਦੀਆਂ ਮਾਸਪੇਸ਼ੀਆਂ ਵਿਚ ਤਣਾਅ ਪੈਦਾ ਹੋਵੇਗਾ । ਸੁੱਟਣ ਦੇ ਬਾਅਦ ਫਾਉਲ ਬਚਾਉਣ ਲਈ ਸਰੀਰ ਦੇ ਭਾਰ ਨੂੰ ਕੰਟਰੋਲ ਵਿਚ ਰੱਖਣ ਲਈ ਕਦਮ ਵਿਚ ਤਬਦੀਲੀ ਲਿਆਵਾਂਗੇ ! ਸੱਜਾ ਪੈਰ ਅੱਗੇ ਜਾ ਕੇ ਗੋਡੇ ਤੇ ਮੁੜੇਗਾ, ਪੰਜਾ ਖੱਬੇ ਪਾਸੇ ਨੂੰ ਝੁਕੇਗਾ । ਸਰੀਰ ਦਾ ਉੱਪਰਲਾ ਹਿੱਸਾ ਸੱਜੇ ਤੋਂ ਅੱਗੇ ਨੂੰ ਝੁਕ ਤੇ ਸੰਤੁਲਨ ਬਣਾਵੇਗਾ । ਸੱਚਾ ਪੈਰ ਆਪਣੀ ਥਾਂ ਤੋਂ ਉੱਠ ਕੇ ਕੁੱਝ ਅੱਗੇ ਵੀ ਵਧ ਸਕਦਾ ਹੈ |

ਪ੍ਰਸ਼ਨ 9.
ਜੈਵਲਿਨ ਥਰੋ ਦੇ ਨਿਯਮ ਲਿਖੋ ।
ਉੱਤਰ –

ਸਾਧਾਰਨ ਨਿਯਮ
(GENERAL RULES)

  1. ਮਰਦ ਦੇ ਭਾਲੇ ਦੀ ਲੰਬਾਈ 2.60 ਮੀ: ਤੋਂ 2.70 ਮੀ:, ਔਰਤਾਂ ਦੇ ਭਾਲੇ ਦੀ ਲੰਬਾਈ 2.20 ਮੀ: ਤੋਂ 2.30 ਮੀ: ।
  2. ਭਾਲਾ ਸੁੱਟਣ ਲਈ ਘੱਟੋ-ਘੱਟ 30.5 ਮੀ: ਵੱਧ ਤੋਂ ਵੱਧ 35.50 ਮੀ: ਲੰਮਾ ਅਤੇ 4 ਮੀ: ਚੌੜਾ ਰਸਤਾ ਚਾਹੀਦਾ ਹੈ । ਸਾਹਮਣੇ 70 ਮਿ: ਮੀ: ਦੀ ਚਾਪ ਵਕਰ ਆਕਾਰ ਸਫੈਦ ਲੋਹੇ ਦੀ ਪੱਟੀ ਹੋਵੇਗੀ, ਜੋ ਕਿ ਦੋਵੇਂ ਪਾਸੇ 75 ਸੈਂ: ਮੀ: ਨਿਕਲੀ ਰਹੇਗੀ । ਇਸ ਨੂੰ ਸਫੈਦ ਚੂਨੇ ਨਾਲ ਵੀ ਬਣਾਇਆ ਜਾ ਸਕਦਾ ਹੈ । ਇਹ ਰੇਖਾ 8 ਮੀ: ਸੈਂਟਰ ਤੋਂ ਖਿੱਚੀ ਜਾ ਸਕਦੀ ਹੈ ।
  3. ਭਾਲੇ ਦਾ ਸੈਕਟਰ 29° ਦਾ ਹੁੰਦਾ ਹੈ, ਜਿੱਥੇ ਕਰਾਕਾਰ ਰੇਖਾ ਮਿਲਦੀ ਹੈ, ਉੱਥੇ ਹੀ ਨਿਸ਼ਾਨ ਲਗਾ ਦਿੰਦੇ ਹਨ |
    ਪੂਰਨ ਤੌਰ ‘ਤੇ ਸਹੀ ਕੋਣ ਲਈ 40 ਮੀ: ਦੀ ਦੁਰੀ ਤੋਂ ਦੋਹਾਂ ਭੁਜਾਵਾਂ ਦੇ ਵਿਚਕਾਰ ਦੀ ਦੂਰੀ 20 ਮੀ: ਹੋਵੇਗੀ, 60 ਮੀ: ਦੀ ਦੂਰੀ ਤੇ 30 ਮੀ: ਹੋਵੇਗੀ ।

ਐਥਲੈਟਿਕਸ (Athletics) Game Rules – PSEB 10th Class Physical Education 29

4. ਭਾਲਾ ਸਿਰਫ ਵਿਚਕਾਰੋਂ ਫੜਨ (Gip) ਦੀ ਥਾਂ ਤੋਂ ਹੀ ਫੜ ਕੇ ਸੁੱਟਣਗੇ । ਭਾਲੇ ਦਾ ਅਗਲਾ ਹਿੱਸਾ ਜ਼ਮੀਨ ਤੇ ਲੱਗਣਾ ਚਾਹੀਦਾ ਹੈ |
ਸਰੀਰ ਦੇ ਕਿਸੇ ਹਿੱਸੇ ਤੋਂ 50 ਸੈਂ. ਮੀ. | ਚੌੜੀਆਂ ਦੋਵੇਂ ਪਾਸੇ ਦੀਆਂ ਰੇਖਾਵਾਂ ਨੂੰ ਜਾਂ ਅੱਗੇ 70 ਸੈਂ. ਮੀ. ਚੌੜੀ ਰੇਖਾ ਨੂੰ ਛੂਹ ਜਾਣ ਨੂੰ ਫਾਊਲ ਥਰੋ (Foul Throw) ਮੰਨਾਂਗੇ ।

5. ਸ਼ੁਰੂ ਕਰਨ ਤੋਂ ਅੰਤ ਤਕ ਭਾਲਾ ਸੁੱਟਣ ਦੀ ਕਲਾ ਵਿਚ ਰਹੇਗਾ । ਭਾਲੇ ਨੂੰ ਚੱਕਰ ਕੱਟ ਕੇ ਨਹੀਂ ਸੁੱਟਣਗੇ । ਸਿਰਫ ਮੋਢੇ ਤੇ ਉੱਪਰੋਂ ਸੁੱਟ ਸਕਦੇ ਹਨ ।
ਐਥਲੈਟਿਕਸ (Athletics) Game Rules – PSEB 10th Class Physical Education 30

ਪ੍ਰਸ਼ਨ 10.
ਰਿਲੇਅ ਦੌੜਾਂ ਬਾਰੇ ਤੁਸੀਂ ਕੀ ਜਾਣਦੇ ਹੋ ? ਲਿਖੋ ।
ਉੱਤਰ –
ਰਿਲੇਅ ਦੌੜ
(RELAY RACES)

ਪੁਰਸ਼ (Men) ਅਰਤਾਂ (Women)
4 x 100 ਮੀਟਰ 4 x 100 ਮੀਟਰ
4 x 200 ਮੀਟਰ 4 x 400 ਮੀਟਰ
4 x 400 ਮੀਟਰ

ਮੈਡਲੇ ਰਿਲੇਅ ਦੌੜ
(MEDLEY RELAY RACE)

ਬੈਟਨ (Baton)-ਸਾਰੀਆਂ ਗੋਲਾਕਾਰ ਰਿਲੇਅ ਦੌੜਾਂ ਵਿਚ ਬੈਟਨ ਨੂੰ ਲੈ ਜਾਣਾ ਹੁੰਦਾ ਹੈ । ਬੈਟਨ ਇਕ ਖੋਖਲੀ ਨਲੀ ਦਾ ਹੋਣਾ ਚਾਹੀਦਾ ਹੈ ਅਤੇ ਇਸਦੀ ਲੰਬਾਈ 30 ਸੈਂ: ਮੀ: ਤੋਂ ਵੱਧ ਨਹੀਂ ਹੋਣੀ ਚਾਹੀਦੀ । ਇਸਦਾ ਘੇਰਾ 12 ਸੈਂਟੀਮੀਟਰ ਹੋਣਾ ਚਾਹੀਦਾ ਹੈ ਅਤੇ ਭਾਰ 50 ਗਰਾਮ ਤੋਂ ਵੱਧ ਨਹੀਂ ਹੋਣਾ ਚਾਹੀਦਾ ।
ਐਥਲੈਟਿਕਸ (Athletics) Game Rules – PSEB 10th Class Physical Education 31
ਰਿਲੇਅ ਦੌੜ ਪੱਥ (Relay Race Track)-ਰਿਲੇਅ ਦੌੜ ਪੱਥ ਪੁਰੇ ਚੱਕਰ ਦੇ ਲਈ ਛੋਟੇ ਰਾਹਾਂ ਵਿਚ ਵੰਡਿਆ ਜਾਂ ਅੰਕਿਤ ਹੋਣਾ ਚਾਹੀਦਾ ਹੈ । ਜੋ ਅਜਿਹਾ ਸੰਭਵ ਨਹੀਂ ਹੈ , ਤਾਂ ਘੱਟ ਤੋਂ ਘੱਟ ਬੈਟਨ ਵਿਨਿਯ ਖੇਤਰ ਤੰਗ ਰਾਹਾਂ ਵਿਚ ਹੋਣਾ ਚਾਹੀਦਾ ਹੈ । ਰਿਲੇਅ ਦੌੜ ਦਾ ਆਰੰਭ (Start of Relay Race)-ਦੌੜ ਦੇ ਆਰੰਭ ਵਿਚ ਬੈਟਨ ਦਾ ਕੋਈ ਵੀ ਹਿੱਸਾ ਮੁੱਢਲੀ ਰੇਖਾ ਤੋਂ ਅੱਗੇ ਨਿਕਲ ਸਕਦਾ ਹੈ ਪਰ ਬੈਟਨ ਰੇਖਾ ਜਾਂ ਅੱਗੇ ਦੀ ਜ਼ਮੀਨ ਨੂੰ ਨਹੀਂ ਛੂਹਦਾ ।
ਐਥਲੈਟਿਕਸ (Athletics) Game Rules – PSEB 10th Class Physical Education 32
ਬੈਟਨ ਲੈਣਾ (Taking the Baton)-ਬੈਟਨ ਲੈਣ ਲਈ ਵੀ ਖੇਤਰ ਮਿੱਥਿਆ ਜਾਂਦਾ ਹੈ । ਇਹ ਖੇਤਰ ਦੌੜ ਦੀ ਮਿੱਥੀ ਦੂਰੀ ਰੇਖਾ ਦੇ ਦੋਵੇਂ ਪਾਸੇ 10 ਮੀਟਰ ਲੰਮੀ ਰੋਕ ਰੇਖਾ ਖਿੱਚ ਕੇ . ਨਿਸ਼ਾਨ ਲਾਇਆ ਜਾਂਦਾ ਹੈ । ਇਸ ਤਰ੍ਹਾਂ ਬੈਟਨ ਲੈਣ ਜਾਂ ਦੇਣ ਲਈ 20 ਮੀਟਰ ਲੰਮਾ ਇਕ ਕਮਰਾ ਜਿਹਾ ਬਣ ਜਾਂਦਾ ਹੈ । 4 x 200 ਮੀਟਰ ਤਕ ਦੀਆਂ ਰਿਲੇਅ ਦੌੜਾਂ ਪਹਿਲੇ ਦੌੜਾਕ ਦੇ ਇਲਾਵਾ ਟੀਮ ਦੇ ਹੋਰ ਮੈਂਬਰ ਬੈਟਨ ਲੈਣ ਲਈ ਮਿੱਥੇ ਖੇਤਰ ਦੇ ਬਾਹਰ ਪਰ 10 ਮੀਟਰ ਤੋਂ ਘੱਟ ਦੂਰੀ ਤੋਂ ਦੌੜਨਾ ਸ਼ੁਰੂ ਕਰਦੇ ਹਨ ।

ਬੈਟਨ ਵਿਨਿਮਯ (Exchange of Baton)-ਬੈਟਨ ਵਿਨਿਯਮ ਮਿੱਥੇ ਖੇਤਰ ਦੇ ਅੰਦਰ ਹੀ ਹੋਣਾ ਚਾਹੀਦਾ ਹੈ । ਧੱਕਣ ਜਾਂ ਕਿਸੇ ਵੀ ਤਰ੍ਹਾਂ ਸਹਾਇਤਾ ਕਰਨ ਦੀ ਆਗਿਆ ਨਹੀਂ ਹੈ । ਦੌੜਾਕ ਇਕ ਦੂਜੇ ਨੂੰ ਬੈਟਨ ਨਹੀਂ ਸੁੱਟ ਸਕਦੇ । ਜੇ ਬੈਟਨ ਡਿੱਗ ਪੈਂਦਾ ਹੈ, ਤਾਂ ਇਸ ਨੂੰ ਡੇਗਣ ਵਾਲਾ ਦੌੜਾਕ ਹੀ ਉਠਾਵੇਗਾ ।
ਐਥਲੈਟਿਕਸ (Athletics) Game Rules – PSEB 10th Class Physical Education 33

ਲਾਨ ਟੈਨਿਸ (Lawn Tennis) Game Rules – PSEB 10th Class Physical Education

Punjab State Board PSEB 10th Class Physical Education Book Solutions ਲਾਨ ਟੈਨਿਸ (Lawn Tennis) Game Rules.

ਲਾਨ ਟੈਨਿਸ (Lawn Tennis) Game Rules – PSEB 10th Class Physical Education

ਯਾਦ ਰੇਖ ਵਾਲੀ ਗੱਲਾਂ
(Points to Remember)

  1. ਲੱਨ ਟੈਨਿਸ ਦੇ ਕੋਰਟ ਦੀ ਲੰਬਾਈ = 78 ਫੁੱਟ (23.77 ਮੀਟਰ)
  2. ਕੋਰਟ ਦੀ ਚੌੜਾਈ = 27 ਫੁੱਟ (8.23 ਮੀਟਰ)
  3. ਜਾਲ ਦੀ ਉੱਚਾਈ = 3 ਫੁੱਟ (1.07 ਮੀਟਰ)
  4. ਜਾਲ ਵਿਚ ਤਾਰ ਦਾ ਵਿਆਸ =\(\frac{1}{4}\) ਇੰਚ 2 ਸੈਂ.ਮੀ.
  5. ਖੰਭਿਆਂ ਦਾ ਵਿਆਸ = 6 ਇੰਚ 15 ਸੈਂ.ਮੀ.
  6. ਖੰਭਿਆਂ ਦੀ ਕੇਂਦਰ ਤੋਂ ਦੂਰੀ = 3 ਫੁੱਟ (ਜਾਂ 0.90m)
  7. ਲੱਨ ਟੈਨਿਸ ਗੇਂਦ ਦਾ ਭਾਰ = 2 ਔਸ
  8. ਲੱਨ ਟੈਨਿਸ ਗੇਂਦ ਦਾ ਵਿਆਸ = 21/2 ਇੰਚ 121/2 ਸੈਂ.ਮੀ.
  9. ਗੇਂਦ ਦਾ ਉਛਾਲ 100 ਫੁੱਟ ਤੋਂ ਸੁੱਟਣ ਮਗਰੋਂ = 53 ਇੰਚ
  10. ਲੱਨ ਟੈਨਿਸ ਖੇਡ ਲਈ ਮਰਦਾਂ ਦੀ ਸੈਂਟਾਂ ਦੀ ਗਿਣਤੀ = 5
  11. ਲੱਨ ਟੈਨਿਸ ਖੇਡ ਲਈ ਇਸਤਰੀਆਂ ਦੇ ਸੈਂਟਾਂ ਦੀ ਗਿਣਤੀ = 3
  12. ਲੱਨ ਟੈਨਿਸ ਗੇਂਦ ਦਾ ਰੰਗ = ਸਫੈਦ ਜਾਂ ਪੀਲਾ

ਲਾਨ ਟੈਨਿਸ (Lawn Tennis) Game Rules – PSEB 10th Class Physical Education Game Rules – PSEB 10th Class Physical Education

HISTORY OF LAWN TENNIS

ਪ੍ਰਸ਼ਨ 1.
ਲੱਨ ਟੈਨਿਸ ਦਾ ਇਤਿਹਾਸ ਅਤੇ ਨਿਯਮ ਲਿਖੋ ।
ਉੱਤਰ-
ਲੱਨ ਟੈਨਿਸ ਸੰਸਾਰ ਦੀ ਇਕ ਪ੍ਰਸਿੱਧ ਖੇਡ ਬਣ ਚੁੱਕੀ ਹੈ । ਇਸਦਾ ਟੂਰਨਾਮੈਂਟ ਕਰਵਾਉਣ ਦੇ ਲਈ ਬਹੁਤ ਪੈਸਾ ਖਰਚ ਕਰਨਾ ਪੈਂਦਾ ਸੀ । ਲਾਂਨ ਟੈਨਿਸ ਦੀ ਉਤਪੱਤੀ ਦੇ ਬਾਰੇ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਲੱਨ ਟੈਨਿਸ 12ਵੀਂ ਸ਼ਤਾਬਦੀ ਵਿਚ ਫਰਾਂਸ ਵਿਚ ਪਹਿਲੀ ਵਾਰ ਘਾਹ ਦੇ ਮੈਦਾਨ ਵਿਚ ਖੇਡਿਆ ਗਿਆ | ਪਹਿਲੇ ਪਹਿਲ ਖਿਡਾਰੀ ਹੱਥ ਦੁਆਰਾ ਇਹ ਖੇਡ ਖੇਡਿਆ ਕਰਦੇ ਸਨ । ਸ਼ੁਰੂ ਵਿਚ ਖੇਡ ਕੁਝ ਸਾਧਨਾਂ ਦੁਆਰਾ ਖੇਡੀ ਜਾਂਦੀ ਸੀ । ਪਰ ਬਾਅਦ ਵਿਚ ਇਹ ਖੇਡ ਹਾਈ ਜੈਨੇਟਰੀ ਦੀ ਪਸੰਦ ਬਣ ਗਿਆ । ਉਸਦੇ ਬਾਅਦ ਲਾਨਟੈਨਿਸ ਮੱਧਮ ਵਰਗ ਦੇ ਲੋਕਾਂ ਦੀ ਪਸੰਦ ਬਣ ਗਿਆ | ਅਸਲ ਵਿਚ ਇਸ ਖੇਡ ਦੇ ਵਿਕਾਸ ਦਾ ਸਿਹਰਾ ਮੇਜਰ ਡਬਲਯੂ. ਸੀ. ਵਿੰਗ ਲੀਫਡ ਨੂੰ ਜਾਂਦਾ ਹੈ । ਉਸਨੇ 19ਵੀਂ ਸ਼ਤਾਬਦੀ ਵਿਚ ਇਸ ਖੇਡ ਨੂੰ ਇੰਗਲੈਂਡ ਵਿਚ ਸ਼ੁਰੂ ਕੀਤਾ ਅਤੇ ਸਪੇਨ ਦੇ ਲਿਮਿੰਗਟਨ ਵਿਚ 1872 ਵਿਚ ਪਹਿਲਾ ਲੱਨ ਟੈਨਿਸ ਕਲੱਬ ਬਣਾਇਆ ਗਿਆ | ਪਹਿਲੀ ਵਿੰਬਲਡਨ ਚੈਂਪੀਅਨਸ਼ਿਪ 1877 ਵਿਚ ਪੁਰਸ਼ਾਂ ਦੇ ਲਈ 1884 ਵਿਚ ਵਿੰਬਲਡਨ ਚੈਂਪੀਅਨਸ਼ਿਪ ਮਹਿਲਾਵਾਂ ਦੇ ਲਈ ਕਰਵਾਈ ਗਈ । ਉਲੰਪਿਕ ਖੇਡਾਂ ਵਿਚ ਲਾਂਨ ਟੈਨਿਸ 1924 ਤੱਕ ਉਲੰਪਿਕ ਦਾ ਭਾਗ ਰਹੀ ਅਤੇ ਦੁਬਾਰਾ 1988 ਸਿਉਲ ਉਲੰਪਿਕ ਵਿਚ ਸ਼ਾਮਲ ਕੀਤਾ ਗਿਆ । ਹੁਣ ਇਹ ਖੇਡ ਭਾਰਤ ਸਮੇਤ ਬਹੁਤ ਦੇਸ਼ਾਂ ਵਿਚ ਖੇਡੀ ਜਾਂਦੀ ਹੈ ।

ਸਾਂਨ ਟੈਨਿਸ ਦੇ ਨਵੇਂ ਸਾਧਾਰਣ ਨਿਯਮ

  1. ਲੱਨ ਟੈਨਿਸ ਦੇ ਕੋਰਟ ਦੀ ਲੰਬਾਈ 78 ਫੁੱਟ (23.77 ਮੀਟਰ) ਅਤੇ ਚੌੜਾਈ 27 ਫੁੱਟ (8.23 ਮੀਟਰ) ਹੁੰਦੀ ਹੈ ।
  2. ਜਾਲ ਦੀ ਉਚਾਈ 3 ਫੁੱਟ (9.91 ਮੀਟਰ) ਅਤੇ ਉਸ ਵਿਚ ਯੋਗ ਜਾਂ ਤਾਰ ਦਾ ਜ਼ਿਆਦਾ ਤੋਂ ਜ਼ਿਆਦਾ ਵਿਆਸ 1/3 ਇੰਚ (0.8 ਸੈਂਟੀਮੀਟਰ ਹੋਣਾ ਚਾਹੀਦਾ ਹੈ ।
  3. ਖੰਭਿਆਂ ਦਾ ਵਿਆਸ 6 ਇੰਚ (15 ਸੈਂਟੀਮੀਟਰ ਅਤੇ ਹਰੇਕ ਪਾਸੇ ਕੋਰਟ ਦੇ ਬਾਹਰ ਖੰਭੇ ਦੇ ਕੇਂਦਰ ਦੀ ਦੂਰੀ 3 ਫੁੱਟ (0.91 ਮੀਟਰ ਹੁੰਦੀ ਹੈ ।
  4. ਲੱਨ ਟੈਨਿਸ ਗੇਂਦ ਦਾ ਵਿਆਸ 2” ਇੰਚ (6.34 ਸੈਂਟੀਮੀਟਰ ਹੁੰਦਾ ਹੈ ਅਤੇ ਇਸ ਦਾ ਭਾਰ 2 ਐੱਸ ਜਾਂ (56.7 ਗ੍ਰਾਮ) ਜਦੋਂ ਗੇਂਦ ਨੂੰ 100 ਇੰਚ (20.54 ਮੀਟਰ) ਦੀ ਉੱਚਾਈ ਤੋਂ ਸੁੱਟਿਆ ਜਾਵੇ, ਤਾਂ ਉਸ ਦੀ ਉਛਾਲ 53 ਇੰਚ (1.35 ਮੀਟਰ) ਹੋਵੇ ।
  5. ਲੱਨ ਟੈਨਿਸ ਖੇਡ ਵਿਚ ਜ਼ਿਆਦਾ ਤੋਂ ਜ਼ਿਆਦਾ ਸੈਂਟਾਂ ਦੀ ਸੰਖਿਆ ਮਰਦਾਂ ਲਈ 5 | ਅਤੇ ਇਸਤਰੀਆਂ ਲਈ 3 ਹੁੰਦੀ ਹੈ ।

ਪ੍ਰਸ਼ਨ 2.
ਲੱਨ ਟੈਨਿਸ ਖੇਡ ਦੇ ਮੈਦਾਨ, ਜਾਲ, ਗੋਦ, ਖਿਡਾਰੀ ਦੀ ਸਥਿਤੀ ਅਤੇ ਸਰਵਿਸ ਬਾਰੇ ਲਿਖੋ ।
ਉੱਤਰ-
ਲੱਨ ਟੈਨਿਸ ਕੋਰਟ ਆਇਤਾਕਾਰ ਹੋਵੇਗਾ । ਇਹ 78 ਫੁੱਟ (23.77 ਮੀਟਰ ਲੰਮਾ ਅਤੇ 27 ਫੁੱਟ (8.23 ਮੀਟਰ) ਚੌੜਾ ਹੋਣਾ ਚਾਹੀਦਾ ਹੈ । ਇਹ ਦਰਮਿਆਨ ਵਿਚ ਲੋਹੇ ਜਾਂ ਧਾਤ ਦੀ ਤਾਰ ਨਾਲ ਲਟਕੇ ਜਾਲ ਨਾਲ ਵੰਡਿਆ ਹੋਣਾ ਚਾਹੀਦਾ ਹੈ । ਇਸ ਰੱਸੀ ਜਾਂ ਤਾਰ ਦਾ ਵਿਆਸ 1/3 ਇੰਚ (0.8 ਸੈਂਟੀਮੀਟਰ) ਹੋਣਾ ਚਾਹੀਦਾ ਹੈ ਜਿਸ ਦੇ ਸਿਰੇ ਬਰਾਬਰ ਲੱਗੇ ਹੋਏ ਖੰਭਿਆਂ ਦੇ ਉੱਪਰਲੇ ਸਿਰਿਆਂ ਤੋਂ ਗੁਜ਼ਾਰਨੀ ਚਾਹੀਦੀ ਹੈ । ਇਹ ਖੰਭੇ 3 ਫੁੱਟ 6 (1.07 ਮੀ:) ਉੱਚੇ ਹੋਣੇ ਚਾਹੀਦੇ ਹਨ ਅਤੇ ਇਹ 6 ਇੰਚ 15 ਸੈਂਟੀਮੀਟਰ ਦੇ ਚੌਰਸ ਜਾਂ 6 ਇੰਚ (15 ਸੈਂਟੀਮੀਟਰ ਵਿਆਸ ਦੇ ਹੋਣੇ ਚਾਹੀਦੇ ਹਨ । ਇਨ੍ਹਾਂ ਦਾ ਮੱਧ ਬੋਰਡ ਦੋਵੇਂ ਪਾਸੇ 3 ਫੁੱਟ 0.914 ਮੀਟਰ) ਬਾਹਰ ਵੱਲ ਹੋਣਾ ਚਾਹੀਦਾ ਹੈ ।

ਜਾਲ ਪੂਰੀ ਤਰ੍ਹਾਂ ਤਣਿਆ ਹੋਇਆ ਹੋਣਾ ਚਾਹੀਦਾ ਹੈ ਤਾਂ ਕਿ ਇਹ ਦੋਵੇਂ ਪਾਸਿਆਂ ਦੀ ਜਗਾ ਨੂੰ ਢੱਕ ਲਵੇ ਅਤੇ ਇਸ ਦੇ ਛੇਕ ਇੰਨੇ ਬਰੀਕ ਹੋਣ ਕਿ ਉਨ੍ਹਾਂ ਵਿਚ ਗੇਂਦ ਨਾ ਲੰਘ ਸਕੇ । ਜਾਲ ਦੀ ਉੱਚਾਈ ਦਰਮਿਆਨ ਵਿਚ 3 ਫੁੱਟ 0.914 ਮੀਟਰ) ਹੋਵੇਗੀ ਅਤੇ ਇਹ ਇਕ ਸਟਰੈਪ ਨਾਲ ਹੇਠਾਂ ਕਸ ਕੇ ਬੰਨਿਆ ਹੋਵੇਗਾ, ਜਿਹੜਾ ਸਫੈਦ ਰੰਗ ਦਾ ਅਤੇ 2 ਇੰਚ (5 ਸੈਂਟੀਮੀਟਰ ਤੋਂ ਵੱਧ ਚੌੜਾ ਨਹੀਂ ਹੋਵੇਗਾ । ਧਾਤੁ ਦੀ ਤਾਰ ਅਤੇ ਜਾਲ ਦੇ ਉੱਪਰਲੇ ਸਿਰੇ ਨੂੰ ਇਕ ਬੈਂਡ ਢੱਕ ਕੇ ਰੱਖੇਗਾ, ਜਿਹੜਾ ਕਿ ਹਰ ਪਾਸੇ 2 ਇੰਚ (5 ਸੈਂਟੀਮੀਟਰ ਤੋਂ ਘੱਟ ਅਤੇ 2” ਇੰਚ (6.3 ਸੈਂਟੀਮੀਟਰ) ਤੋਂ ਵੱਧ ਡੂੰਘਾ ਨਹੀਂ ਹੋਵੇਗਾ । ਇਹ ਸਫੈਦ ਰੰਗ ਦਾ ਹੋਣਾ ਚਾਹੀਦਾ ਹੈ । ਨੈੱਟ ਸਟਰੈਪ, ਬੈਂਡ ਜਾਂ ਸਿੰਗਲ ਸਟਿਕਸ ’ਤੇ ਕੋਈ ਇਸ਼ਤਿਹਾਰ ਨਹੀਂ ਲੱਗਾ ਹੋਣਾ ਚਾਹੀਦਾ ।

ਕੋਰਟ ਦੇ ਸਿਰਿਆਂ ਅਤੇ ਪਾਸਿਆਂ ਨੂੰ ਘੇਰਨ ਵਾਲੀਆਂ ਲਾਈਨਾਂ ਬੇਸ ਲਾਈਨਾਂ ਅਤੇ ਸਾਈਡ ਲਾਈਨਾਂ ਅਖਵਾਉਣਗੀਆਂ । ਜਾਲ ਦੇ ਹਰੇਕ ਪਾਸੇ 0.21 ਫੁੱਟ (6.00 ਸੈਂਟੀਮੀਟਰ) ਦੀ ਦੂਰੀ ਅਤੇ ਇਸ ਦੇ ਸਮਾਂਤਰ ਸਰਵਿਸ ਲਾਈਨਾਂ ਖਿੱਚੀਆਂ ਜਾਣਗੀਆਂ । ਜਾਲ ਦੇ ਹਰੇਕ ਪਾਸੇ ਸਰਵਿਸ ਲਾਈਨ ਅਤੇ ਸਾਈਡ ਲਾਈਨ ਵਿਚਕਾਰਲੀ ਜਗ੍ਹਾ ਨੂੰ ਸੈਂਟਰ ਸਰਵਿਸ ਲਾਈਨ ਦੁਆਰਾ ਦੋ ਹਿੱਸਿਆਂ ਵਿਚ ਵੰਡੇਗੀ, ਜਿਸ ਨੂੰ ਸਰਵਿਸ ਕੋਰਟ ਕਹਿੰਦੇ ਹਨ । ਇਹ ਲਾਈਨ 2 ਇੰਚ (5 ਸੈਂਟੀਮੀਟਰ) ਚੌੜੀ ਹੋਵੇਗੀ ਅਤੇ ਸਾਈਡ ਲਾਈਨਾਂ ਦੇ ਮੱਧ ਵਿਚਕਾਰ ਅਤੇ ਇਸ ਦੇ ਸਮਾਂਤਰ ਹੋਵੇਗੀ ।

ਹਰੇਕ ਬੇਸ ਲਾਈਨ ਸੈਂਟਰ ਸਰਵਿਸ ਲਾਈਨ ਦੁਆਰਾ ਕੱਟੀ ਜਾਵੇਗੀ, ਜਿਹੜੀ 4 ਇੰਚ (10 ਸੈਂਟੀਮੀਟਰ ਲੰਮੀ ਅਤੇ 2 ਇੰਚ (5 ਸੈਂਟੀਮੀਟਰ ਚੌੜੀ ਹੋਵੇਗੀ, ਨੂੰ ਸੈਂਟਰ ਮਾਰਕ ਕਿਹਾ ਜਾਂਦਾ ਹੈ । ਇਹ ਮਾਰਕ ਕੋਰਟ ਦੇ ਵਿਚ ਬੇਸ ਲਾਈਨਾਂ ਨਾਲ ਸਮਕੋਣ ‘ਤੇ ਇਸ ਨਾਲ ਲੱਗਿਆ ਹੋਵੇਗਾ । ਹੋਰ ਸਾਰੀਆਂ ਲਾਈਨਾਂ ਬੇਸ ਲਾਈਨਾਂ ਨੂੰ ਛੱਡ ਕੇ 1 ਇੰਚ (2.5 ਸੈਂਟੀਮੀਟਰ ਤੋਂ ਘੱਟ ਨਹੀਂ ਅਤੇ 2 ਇੰਚ (5 ਸੈਂਟੀਮੀਟਰ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ । ਬੇਸ ਲਾਈਨ 4 ਇੰਚ (10 ਸੈਂਟੀਮੀਟਰ) ਚੌੜੀ ਹੋ ਸਕਦੀ ਹੈ ਅਤੇ ਸਾਰੀਆਂ ਪੈਮਾਇਸ਼ਾਂ ਲਾਈਨਾਂ ਦੇ ਬਾਹਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ ।

ਕੋਰਟ ਦੀਆਂ ਸਥਾਈ ਚੀਜ਼ਾਂ ਵਿਚ ਨਾ ਸਿਰਫ ਜਾਲ, ਖੰਭੇ, ਸਿੰਗਲ, ਸਟਿੱਕਾਂ, ਧਾਗਾ, ਧਾਤ ਦੀ ਤਾਰ, ਸਟਰੈਪ ਅਤੇ ਬੈਕ ਸ਼ਾਮਲ ਹੋਣਗੇ, ਸਗੋਂ ਬੈਕ ਅਤੇ ਸਾਈਟ ਸਟਾਪ ਸਥਿਤ, ਹਿਲਾਣੇ ਜਾਂ ਸਿੰਗਲ ਸਟਿੱਕਾਂ, ਸੀਟਾਂ ਤੋਂ ਕੋਰਟ ਦੁਆਲੇ ਦੀਆਂ ਕੁਰਸੀਆਂ ਵੀ ਸ਼ਾਮਲ ਹੋਣਗੀਆਂ । ਹੋਰ ਸਾਰੀਆਂ ਕੋਰਟ, ਅੰਪਾਇਰ, ਜਾਲ ਰੱਸੀ, ਫੁੱਟ-ਫਾਸਟ, ਜੱਜਾਂ, ਲਾਈਨਜ਼ਮੈਨ, ਬਾਲ ਬੁਆਏਜ਼ ਦੁਆਲੇ ਲੱਗੀਆਂ ਚੀਜ਼ਾਂ ਆਪਣੀ ਠੀਕ ਜਗ੍ਹਾ ‘ਤੇ ਹੋਣਗੀਆਂ ।

ਲਾਨ ਟੈਨਿਸ ਦੀ ਗੇਂਦ (The Lawn Tennis Ball) – ਗੇਂਦ ਦੀ ਬਾਹਰਲੀ ਸੜਾ ਪੱਧਰੀ ਹੋਣੀ ਚਾਹੀਦੀ ਹੈ ਅਤੇ ਇਹ ਸਫ਼ੈਦ ਜਾਂ ਪੀਲੇ ਰੰਗ ਦਾ ਹੋਵੇਗਾ। ਜੇਕਰ ਕੋਈ ਸੀਟਾਂ ਹੋਣ ਤਾਂ ਉਹ ਟਾਂਕੇ ਤੋਂ ਬਗੈਰ ਹੋਣੀਆਂ ਚਾਹੀਦੀਆਂ ਹਨ । ਗੇਂਦ ਦਾ ਵਿਆਸ 2\(\frac{1}{2}\) (5.35 ਸੈਂ: ਮੀ:) ਤੋਂ ਜ਼ਿਆਦਾ ਅਤੇ 2\(\frac{5}{8}\) (6.67 ਸੈਂ: ਮੀ:) ਤੋਂ ਘੱਟ ਨਹੀਂ ਹੋਣਾ ਚਾਹੀਦਾ । ਇਸ ਦਾ ਭਾਰ 2 ਐੱਸ (56.7 ਗ੍ਰਾਮ) ਤੋਂ ਜ਼ਿਆਦਾ ਅਤੇ 2\(\frac{1}{16}\) ਐੱਸ (58.8 ਗ੍ਰਾਮ) ਤੋਂ ਘੱਟ ਨਹੀਂ ਹੋਣਾ
ਲਾਨ ਟੈਨਿਸ (Lawn Tennis) Game Rules – PSEB 10th Class Physical Education 1
ਚਾਹੀਦਾ ਹੈ । ਜਦੋਂ ਗੇਂਦ ਨੂੰ ਇਕ ਕੰਕਰੀਟ ਦੇ ਬੇਸ ਤੇ 100 ਇੰਚ (254 ਸੈਂ: ਮੀ:) ਉੱਚਾਈ ਤੋਂ ਸੁੱਟਿਆ ਜਾਵੇ, ਤਾਂ ਇਸ ਦੀ ਉਛਾਲ 53 ਇੰਚ (175 ਸੈਂ: ਮੀ:) ਤੋਂ ਵੱਧ ਅਤੇ 58 ਇੰਚ ਤੋਂ ਘੱਟ ਹੋਣੀ ਚਾਹੀਦੀ ਹੈ । ਗੇਂਦ ਦਾ ਭਾਰ 18 ਪੰਡ ਭਾਰ ਨਾਲ ਅੱਗੇ ਵੱਲ ਨੂੰ ਵਿਗਾੜ 20 ਇੰਚ (.56 ਸੈਂ: ਮੀ:) ਤੋਂ ਵੱਧ ਅਤੇ 29 ਇੰਚ (7.74 ਸੈਂਟੀਮੀਟਰ ਤੋਂ ਘੱਟ ਹੋਣਾ ਚਾਹੀਦਾ ਹੈ ਅਤੇ ਮੋੜਵਾਂ ਵਿਗੜ ਇਸੇ ਭਾਰ ਤੇ 350 ਇੰਚ ਤੋਂ ਵੱਧ ਅਤੇ 425 ਇੰਚ ਤੋਂ ਘੱਟ ਹੋਣਾ ਚਾਹੀਦਾ ਹੈ । ਇਹ ਦੋਵੇਂ ਵਿਗਾੜਾਂ ਦੇ ਅੰਗ ਗੇਂਦ ਦੇ ਗਿਰਦ ਤਿੰਨ ਅਕਸ਼ਾਂ ਦੀਆਂ ਤਿੰਨ ਨਿੱਜੀ ਪਤਾਂ ਦੀ ਔਸਤ ਹੋਵੇਗੀ ਅਤੇ ਕੋਈ ਵੀ ਦੋ ਨਿੱਜੀ ਪਤਾਂ ਵਿਚ .031 ਇੰਚ (.80 ਸੈ: ਮੀ:) ਤੋਂ ਵੱਧ ਫ਼ਰਕ ਨਹੀਂ ਹੋਵੇਗਾ ।

ਖਿਡਾਰੀ (Players) – ਖਿਡਾਰੀ ਜਾਲ ਦੀ ਵਿਰੋਧੀ ਸਾਈਡਾਂ ‘ਤੇ ਖੜ੍ਹਾ ਹੋਵੇਗਾ । ਉਹ ਖਿਡਾਰੀ ਜਿਹੜਾ ਪਹਿਲਾਂ ਗੇਂਦ ਕਰਦਾ ਹੈ, ਉਸ ਨੂੰ ਸਰਵਰ (Server) ਕਿਹਾ ਜਾਵੇਗਾ ਅਤੇ ਦੂਸਰੇ ਨੂੰ ਰਿਸੀਵਰ (Receiver) । ਪਾਸਿਆਂ ਦੀ ਚੋਣ ਅਤੇ ਸਰਵਰ ਜਾਂ ਰਿਸੀਵਰ ਬਣਨ ਦੀ ਚੋਣ ਦਾ ਫੈਸਲਾ ਟਾਸ (Toss) ਨਾਲ ਕੀਤਾ ਜਾਂਦਾ ਹੈ । ਟਾਸ ਜਿੱਤਣ ਵਾਲਾ ਖਿਡਾਰੀ ਪਾਸੇ ਦੀ ਚੋਣ ਆਪ ਕਰ ਸਕਦਾ ਹੈ ਜਾਂ ਆਪਣੇ ਵਿਰੋਧੀ ਨੂੰ ਅਜਿਹਾ ਕਰਨ ਲਈ ਕਹਿ ਸਕਦਾ ਹੈ । ਜੇਕਰ ਇਕ ਖਿਡਾਰੀ ਪਾਸਾ ਚੁਣਦਾ ਹੈ, ਤਾਂ ਦੂਜਾ ਖਿਡਾਰੀ ਸਰਵਰ ਜਾਂ ਰਿਸੀਵਰ ਬਣਨ ਦਾ ਅਧਿਕਾਰ ਚੁਣਦਾ ਹੈ ।

ਸਰਵਿਸ (Service) – ਸਰਵਿਸ ਹੇਠ ਲਿਖੇ ਢੰਗ ਨਾਲ ਕੀਤੀ ਜਾਵੇਗੀ ਸਰਵਿਸ ਸ਼ੁਰੂ ਕਰਨ ਤੋਂ ਪਹਿਲਾਂ ਸਰਵਰ ਆਪਣੇ ਦੋਵੇਂ ਪੈਰ ਪਿੱਛੇ ਵੱਲ ਟਿਕਾ ਕੇ ਖੜਾ ਹੋਵੇਗਾ (ਬੇਸ ਲਾਈਨ ਨਾਲੋਂ ਚਾਲ ਤੋਂ ਦੂਰ ਇਹ ਸਥਾਨ ਸੈਂਟਰ ਮਾਰਕ ਅਤੇ ਸੈਂਟਰ ਲਾਈਨ ਦੀ ਕਲਪਿਤ ਸੋਧ ਵਿਚ ਹੋਵੇਗਾ । ਫਿਰ ਸਰਵਰ ਹੱਥ ਨਾਲ ਗੱਦ ਨੂੰ ਹਵਾ ਵਿਚ ਕਿਸੇ ਵੀ ਦਿਸ਼ਾ ਵਿਚ ਉਛਾਲੇਗਾ ਅਤੇ ਇਸ ਦੇ ਜ਼ਮੀਨ ‘ਤੇ ਡਿੱਗਣ ਤੋਂ ਪਹਿਲਾਂ ਆਪਣੇ ਰੈਕਟ ਨਾਲ ਮਾਰੇਗਾ ਅਤੇ ਗੇਂਦ ਅਤੇ ਰੈਕਟ ਨਾਲ ਡਿਲੀਵਰੀ ਪੂਰੀ ਹੋਈ ਮੰਨੀ ਜਾਵੇਗੀ । ਖਿਡਾਰੀ ਆਪਣੇ ਇਕ ਬਾਜ਼ ਨਾਲ ਰੈਕਟ ਨੂੰ ਬਚਾਅ ਲਈ ਪ੍ਰਯੋਗ ਕਰ ਸਕਦਾ ਹੈ ।

ਸਰਵਰ ਸਰਵਿਸ ਡਿਲੀਵਰ ਹੋਣ ਤਕ-
(i) ਤੁਰ ਕੇ ਜਾਂ ਦੌੜ ਕੇ ਆਪਣੀ ਪੋਜੀਸ਼ਨ ਨਹੀਂ ਬਦਲੇਗਾ ।
(ii) ਆਪਣੇ ਕਿਸੇ ਪੈਰ ਨਾਲ ਕੋਈ ਖੇਤਰ ਨਹੀਂ ਛੂਹੇਗਾ, ਸਿਵਾਏ ਉਸ ਖੇਤਰ ਦੇ ਜਿਹੜਾ ਬੇਸ ਲਾਈਨ ਦੇ ਪਿੱਛੇ ਸੈਂਟਰ ਮਾਰਕ ਅਤੇ ਸਾਈਡ ਲਾਈਨ ਦੇ ਕਲਪਿਤ ਵਾਧੇ ਦੇ ਵਿਚ ਹੋਵੇ ।

(i) ਸਰਵਿਸ ਦੇਣ ਲੱਗੇ ਸਰਵਰ ਵਾਰੀ-ਵਾਰੀ ਸੱਜੇ ਅਤੇ ਖੱਬੇ ਕੋਰਟਾਂ ਵਿਚ ਖੜ੍ਹਾ ਹੋਵੇਗਾ ਅਤੇ ਸ਼ੁਰੂ ਇਹ ਸੱਜੇ ਪਾਸੇ ਤੋਂ ਕਰੇਗਾ । ਜੇਕਰ ਕੋਰਟ ਦੇ ਗ਼ਲਤ ਅੱਧ ਵਿਚੋਂ ਸਰਵਿਸ ਹੁੰਦੀ ਹੈ ਅਤੇ ਇਸ ਦਾ ਪਤਾ ਨਹੀਂ ਚਲਦਾ, ਤਾਂ ਇਸ ਗ਼ਲਤ ਸਰਵਿਸ ਜਾਂ ਸਰਵਿਸ ਵਜੋਂ ਹੋਈ ਸਾਰੀ ਖੇਡ ਕਾਇਮ ਰਹੇਗੀ, ਪਰ ਪਤਾ ਚੱਲਣ ‘ਤੇ ਸਥਿਤੀ ਦੀ ਗਲਤੀ ਨੂੰ ਠੀਕ ਕਰਨਾ ਹੋਵੇਗਾ ।

(ii) ਸਰਵਿਸ ਕੀਤਾ ਗੇਂਦ ਜਾਲ ਨੂੰ ਪਾਰ ਕਰਕੇ ਸਰਵਿਸ ਕੋਰਟ ਵਿਚ ਰਿਸੀਵਰ ਦੇ ਰਿਟਰਨ ਕਰਨ ਤੋਂ ਪਹਿਲਾਂ ਜ਼ਮੀਨ ਨਾਲ ਟਕਰਾਉਣਾ ਚਾਹੀਦਾ ਹੈ, ਜਿਹੜਾ ਕਿ ਡਾਇਗਨਲ ਰੂਪ ਵਿਚ ਸਾਹਮਣੇ ਹੁੰਦਾ ਹੈ ਜੋ ਕੋਰਟ ਦੀ ਕਿਸੇ ਹੋਰ ਲਾਈਨ ਨਾਲ ਟਕਰਾਏ ਤਾਂ ਸਰਵਿਸ ਮੰਨੀ ਨਹੀਂ ਜਾਏਗੀ ।

ਲਾਨ ਟੈਨਿਸ (Lawn Tennis) Game Rules – PSEB 10th Class Physical Education Game Rules – PSEB 10th Class Physical Education

ਪ੍ਰਸ਼ਨ 3.
ਟੈਨਿਸ ਦੇ ਕੋਈ ਦਸ ਨਿਯਮ ਲਿਖੋ ।
ਉੱਤਰ-
ਟੈਨਿਸ ਦੇ ਸਾਧਾਰਨ ਨਿਯਮ
(1) ਟੈਨਿਸ ਖਿਡਾਰੀ ਉਸ ਸਮੇਂ ਤਕ ਸਰਵਿਸ ਨਹੀਂ ਕਰੇਗਾ, ਜਦੋਂ ਤਕ ਸਰਵਿਸ ਨੂੰ ਖੇਡਣ ਵਾਲਾ ਖਿਡਾਰੀ ਜਾਂ ਰਿਸੀਵਰ ਤਿਆਰ ਨਾ ਹੋਵੇ । ਜੇਕਰ ਰਿਸੀਵਰ ਸਰਵਿਸ ਰਿਟਰਨ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਤਿਆਰ ਸਮਝਿਆ ਜਾਵੇਗਾ ।

(2) ਜੇਕਰ ਸਰਵਿਸ ਕੀਤਾ ਹੋਇਆ ਗੇਂਦ ਜਾਲ, ਸਟਰੈਪ ਜਾਂ ਬੈਡ ਨੂੰ ਸਪਰਸ਼ ਕਰਦਾ ਹੈ ਅਤੇ ਰਿਸੀਵਰ ਜਿਹੜੀ ਚੀਜ਼ ਉਸ ਨੇ ਪਾਣੀ ਜਾਂ ਚੁੱਕੀ ਨੂੰ ਸਪਰਸ਼ ਕਰਦਾ ਹੈ ਤਾਂ ਸਰਵਿਸ ਲੈਟ ਹੁੰਦੀ ਹੈ । ਜੇਕਰ ਇਹ ਸਰਵਿਸ ਜਾਂ ਫਾਲਟ ਡਿਲੀਵਰ ਹੋ ਜਾਵੇ ਜਦੋਂ ਕਿ ਰਿਸੀਵਰ ਤਿਆਰ ਬਾਲ ਖੇਡਣ ਨੂੰ ਹੋਵੇ ਤਾਂ ਸਰਵਿਸ ਲੇਟ ਹੋਵੇਗੀ ।

(3) ਪਹਿਲੀ ਗੇਮ ਤੋਂ ਬਾਅਦ ਰਿਸੀਵਰ ਸਰਵ ਬਣੇਗਾ ਅਤੇ ਸਰਵਿਸ ਰਿਸੀਵਰ ਅਤੇ ਹਰ ਗੇਮ ਤੋਂ ਬਾਅਦ ਇਸ ਤਰ੍ਹਾਂ ਦੀ ਬਦਲੀ ਹੁੰਦੀ ਰਹੇਗੀ ।

(4) ਜੇਕਰ ਸਰਵਿਸ ਕੀਤਾ ਗੇਂਦ ਲੇਟ ਨਹੀਂ ਅਤੇ ਇਹ ਜ਼ਮੀਨ ਨੂੰ ਲੱਗਣ ਤੋਂ ਪਹਿਲਾਂ ਰਿਸੀਵਰ ਨੂੰ ਜਾਂ ਉਸ ਦੀ ਡਰੈਸ ਜਾਂ ਕੋਰਟ ਨੂੰ ਸਪਰਸ਼ ਕਰ ਲਵੇ, ਤਾਂ ਸਰਵਰ ਪੁਆਇੰਟ ਜਿੱਤ ਜਾਂਦਾ ਹੈ ।

(5) ਜੇਕਰ ਖਿਡਾਰੀ ਜਾਣ-ਬੁੱਝ ਕੇ ਜਾਂ ਅਚਨਚੇਤ ਕੋਈ ਅਜਿਹਾ ਕੰਮ ਕਰਦਾ ਹੈ, ਜਿਹੜਾ ਅੰਪਾਇਰ ਦੀ ਨਜ਼ਰ ਵਿਚ ਉਸ ਦੇ ਵਿਰੋਧੀ ਖਿਡਾਰੀ ਨੂੰ ਸ਼ਾਟ ਲਗਾਉਣ ਵਿਚ ਰੁਕਾਵਟ ਪਹੁੰਚਾਉਂਦਾ ਹੈ ਤਾਂ ਅੰਪਾਇਰ ਪਹਿਲੀ ਹਾਲਤ ਵਿਚ ਵਿਰੋਧੀ ਖਿਡਾਰੀ ਨੂੰ ਇਕ ਪੁਆਇੰਟ ਦੇ ਦੇਵੇਗਾ ਅਤੇ ਦੂਜੀ ਹਾਲਤ ਵਿਚ ਉਸ ਪੁਆਇੰਟ ਨੂੰ ਦੁਬਾਰਾ ਖੇਡਣ ਲਈ ਆਖੇਗਾ ।
ਲਾਨ ਟੈਨਿਸ (Lawn Tennis) Game Rules – PSEB 10th Class Physical Education 2

(6) ਜੇਕਰ ਖੇਡ ਵਿਚ ਗੇਂਦ ਕਿਸੇ ਸਤਾਈ ਕੋਰਟ, ਜਿਵੇਂ ਜਾਲ, ਖੰਭੇ, ਸਿੰਗਲਜ਼, ਧਾਗਾ ਜਾਂ ਧਾਤ ਦੀ ਤਾਰ, ਸਟੈਪ ਜਾਂ ਬੈਡ ਛੱਡ ਕੇ ਜ਼ਮੀਨ ਨੂੰ ਲੱਗ ਕੇ ਸਪਰਸ਼ ਕਰਦੀ ਹੈ ਤਾਂ ਖਿਡਾਰੀ ਜਿਸ ਨੇ ਚੋਟ ਕੀਤੀ ਹੁੰਦੀ ਹੈ, ਪੁਆਇੰਟ ਜਿੱਤ ਲੈਂਦਾ ਹੈ । ਜੇਕਰ ਇਹ ਪਹਿਲਾਂ ਜ਼ਮੀਨ ਨੂੰ ਸਪਰਸ਼ ਕਰਦੀ ਹੈ ਤਾਂ ਵਿਰੋਧੀ ਪੁਆਇੰਟ ਜਿੱਤ ਲੈਂਦਾ ਹੈ ।

(7) ਜੇਕਰ ਇਕ ਖਿਡਾਰੀ ਪਹਿਲਾਂ ਪੁਆਇੰਟ ਜਿੱਤਾ ਲੈਂਦਾ ਹੈ, ਤਾਂ ਉਸ ਦਾ ਸਕੋਰ 15 ਹੋ ਜਾਂਦਾ ਹੈ । ਦੂਜਾ ਪੁਆਇੰਟ ਜਿੱਤਣ ‘ਤੇ 30 ਅਤੇ ਤੀਸਰਾ ਪੁਆਇੰਟ ਜਿੱਤਣ ‘ਤੇ 40 ਹੋਵੇਗਾ ਅਤੇ ਇਸ ਤਰ੍ਹਾਂ ਉਹ ਖਿਡਾਰੀ ਜਿਸ ਨੇ 40 ਸਕੋਰ ਕਰ ਲਿਆ ਹੋਵੇਗਾ, ਉਸ ਸੈਂਟ ਦੀ ਗੇਮ ਜਿੱਤ ਲਵੇਗਾ, ਪਰ ਜੇਕਰ ਦੋਵੇਂ ਖਿਡਾਰੀ ਤਿੰਨ-ਤਿੰਨ ਪੁਆਇੰਟ ਬਣਾ ਲੈਣ, ਤਾਂ ਸਕੋਰ ਡਿਉਜ਼ ਅਖਵਾਉਂਦਾ ਹੈ ਅਤੇ ਅਗਲਾ ਪੁਆਇੰਟ ਬਣਨ ‘ਤੇ ਉਸ ਖਿਡਾਰੀ ਲਈ ਲਾਭ ਸਕੋਰ ਅਖਵਾਉਂਦਾ ਹੈ । ਜੇਕਰ ਉਹ ਖਿਡਾਰੀ ਅਗਲਾ ਪੁਆਇੰਟ ਜਿੱਤ ਲਵੇ ਤਾਂ ਉਹ ਗੇਮ ਜਿੱਤ ਜਾਂਦਾ ਹੈ । ਜੇਕਰ ਅਗਲਾ ਪੁਆਇੰਟ ਵਿਰੋਧੀ ਜਿੱਤ ਜਾਵੇ ਤਾਂ ਸਕੋਰ ਫਿਰ ਡਿਉਜ਼ ਅਖਵਾਉਂਦਾ ਹੈ ਅਤੇ ਇਸੇ ਤਰ੍ਹਾਂ ਜਦੋਂ ਤਕ ਕਿ ਇਕ ਖਿਡਾਰੀ ਡਿਉਜ਼ ਹੋਣ ਤੋਂ ਬਾਅਦ ਦੋ ਪੁਆਇੰਟ ਲਗਾਤਾਰ ਨਹੀਂ ਜਿੱਤਦਾ, ਗੇਮ ਚਲਦੀ ਰਹਿੰਦੀ ਹੈ ।

(8) ਜਦੋਂ ਖਿਡਾਰੀ ਪਹਿਲੀਆਂ ਛੇ ਗੇਮਾਂ ਜਿੱਤ ਲੈਂਦਾ ਹੈ, ਉਹ ਸੈਂਟ ਜਿੱਤ ਜਾਂਦਾ ਹੈ, | ਪਰ ਵਿਰੋਧੀ ਨਾਲੋਂ ਦੋ ਗੇਮਾਂ ਦੀ ਲੀਡ ਕਰ ਰਿਹਾ ਹੋਵੇ । ਜਦੋਂ ਤਕ ਇਹ ਸੀਮਾ ਹਾਸਲ ਨਹੀਂ ਹੁੰਦੀ ਸੈਂਟ ਦੀਆਂ ਗੇਮਾਂ ਚਲਦੀਆਂ ਰਹਿੰਦੀਆਂ ਹਨ । | : ਖਿਡਾਰੀ ਹਰੇਕ ਸੈਂਟ ਦੀ ਬਦਲਵੀਂ ਗੇਮ ਅਤੇ ਪਹਿਲੀ ਤੇ ਤੀਜੀ ਗੇਮ ਦੇ ਬਾਅਦ ਸਿਰੇ ਬਦਲ ਲੈਣਗੇ । ਉਹ ਹਰ ਸੈਂਟ ਦੇ ਅਖ਼ੀਰ ਵੀ ਸਿਰੇ ਬਦਲਣਗੇ ਬਸ਼ਰਤੇ ਕਿ ਸੈੱਟਾਂ ਵਿਚ ਗੇਮਾਂ ਦੀ ਸੰਖਿਆ ਬਰਾਬਰ ਨਹੀਂ ਹੁੰਦੀ ਹੈ । ਉਸ ਦਸ਼ਾ ਵਿਚ ਅਗਲੇ ਸੈੱਟ ਦੀ ਪਹਿਲੀ ਗੇਮ ਦੇ ਅੰਤ ਤੇ ਸਿਰੇ ਬਦਲੇ ਜਾਣਗੇ ।

(9) ਇਕ ਮੈਚ ਵਿਚ ਸੈੱਟਾਂ ਦੀ ਵੱਧ ਤੋਂ ਵੱਧ ਸੰਖਿਆ ਮਰਦਾਂ ਲਈ 5 ਅਤੇ ਔਰਤਾਂ ਲਈ 3 ਹੁੰਦੀ ਹੈ ।

(10) ਖੇਡ ਪਹਿਲੀ ਸਰਵਿਸ ਤੋਂ ਸ਼ੁਰੂ ਹੋ ਕੇ ਮੈਚ ਦੇ ਅੰਤ ਤਕ ਲਗਾਤਾਰ ਜਾਰੀ ਰਹੇਗੀ । ਬਸ਼ਰਤੇ ਕਿ ਤੀਸਰੇ ਸੈੱਟ ਤੋਂ ਬਾਅਦ ਜਦੋਂ ਔਰਤਾਂ ਭਾਗ ਲੈਂਦੀਆਂ ਹੋਣ ਤਾਂ ਦੂਜੇ ਸੈੱਟ ਤੋਂ ਬਾਅਦ ਕੋਈ ਖਿਡਾਰੀ ਆਰਾਮ ਕਰ ਸਕਦਾ ਹੈ, ਪਰ ਇਸ ਦੀ ਮਿਆਦ ਹੈ 10 ਜਾਂ ਮਿੰਟ 15 ॥ ਜੇਕਰ ਹਾਲਾਤ ਅਨੁਸਾਰ ਜ਼ਰੂਰੀ ਹੋਵੇ ਤਾਂ ਅੰਪਾਇਰ ਖੇਡ ਨੂੰ ਉਸ ਸਮੇਂ ਤਕ ਮੁਲਤਵੀ ਕਰ ਸਕਦਾ ਹੈ, ਜਿੰਨਾ ਚਿਰ ਉਹ ਠੀਕ ਸਮਝੇ ।

(11) ਜੇਕਰ ਖੇਡ ਮੁਲਤਵੀ ਕਰ ਦਿੱਤੀ ਜਾਵੇ ਅਤੇ ਦੂਸਰੇ ਕਿਸੇ ਦਿਨ ਸ਼ੁਰੂ ਨਾ ਹੋਣੀ ਹੋਵੇ ਤਾਂ ਤੀਸਰੇ ਸੈੱਟ ਦੇ ਮਗਰੋਂ ਜਦੋਂ ਔਰਤਾਂ ਭਾਗ ਲੈਂਦੀਆਂ ਹੋਣ ਤਾਂ ਦੂਜੇ ਸੈੱਟ ਮਗਰੋਂ ਵਿਸ਼ਰਾਮ ਕੀਤਾ ਜਾ ਸਕਦਾ ਹੈ । ਜੇਕਰ ਖੇਡ ਕਿਸੇ ਹੋਰ ਦਿਨ ਲਈ ਮੁਲਤਵੀ ਕਰ ਦਿੱਤੀ ਜਾਵੇ, ਤਾਂ ਅਧੂਰੇ ਸੈਂਟ ਦਾ ਪੂਰਾ ਕਰਨਾ ਇਕ ਸੈੱਟ ਗਿਣਿਆ ਜਾਵੇਗਾ । ਇਨ੍ਹਾਂ ਵਿਵਸਥਾਵਾਂ ਦੀ ਪੂਰੀ ਤਰ੍ਹਾਂ ਵਿਆਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਖੇਡ ਨੂੰ ਕਦੇ ਵੀ ਮੁਲਤਵੀ, ਲੇਟ ਜਾਂ ਰੁਕਾਵਟ ਵਾਲਾ ਨਹੀਂ ਹੋਣ ਦੇਣਾ ਚਾਹੀਦਾ, ਜਿਸ ਨਾਲ ਇਕ ਖਿਡਾਰੀ ਨੂੰ ਆਪਣੀ ਸ਼ਕਤੀ ਨੂੰ ਮੁੜ ਪ੍ਰਾਪਤ ਕਰਨ ਦਾ ਮੌਕਾ ਮਿਲੇ ।

(12) ਅੰਪਾਇਰ ਅਜਿਹੇ ਵਿਘਨਾਂ ਦਾ ਇਕੋ-ਇਕ ਜੱਜ ਹੋਵੇਗਾ ਅਤੇ ਦੋਸ਼ੀ ਨੂੰ ਚਿਤਾਵਨੀ ਦੇ ਕੇ ਉਸ ਨੂੰ ਆਯੋਗ ਘੋਸ਼ਿਤ ਕਰ ਸਕਦਾ ਹੈ ।

(13) ਸਿਰੇ ਬਦਲਣ ਲਈ ਪਹਿਲੀ ਗੇਮ ਖ਼ਤਮ ਹੋਣ ਤੋਂ ਬਾਅਦ ਉਸ ਵੇਲੇ ਤਕ ਵੱਧ ਤੋਂ ਵੱਧ ਇਕ ਮਿੰਟ ਦਾ ਸਮਾਂ ਲੱਗਣਾ ਚਾਹੀਦਾ ਹੈ, ਜਦੋਂ ਖਿਡਾਰੀ ਅਗਲੀ ਗੇਮ ਖੇਡਣ ਲਈ ਤਿਆਰ ਹੋ ਜਾਣ ।

ਲਾਨ ਟੈਨਿਸ (Lawn Tennis) Game Rules – PSEB 10th Class Physical Education Game Rules – PSEB 10th Class Physical Education

ਪ੍ਰਸ਼ਨ 4.
ਟੈਨਿਸ ਖੇਡ ਵਿਚ ਡਬਲ ਗੇਮ ਕੀ ਹੁੰਦੀ ਹੈ ? ਉਸ ਦੇ ਨਿਯਮ ਲਿਖੋ ।
ਉੱਤਰ-
ਡਬਲਜ਼ ਗੇਮ
(THE DOUBLES GAME)

ਕੋਰਟ (The Court) – ਡਬਲਜ਼ ਗੇਮ ਲਈ ਕੋਰਟ 36 ਫੁੱਟ (10.97 ਮੀ:) ਚੌੜਾ ਹੋਣਾ ਚਾਹੀਦਾ ਹੈ ਅਰਥਾਤ ਸਿੰਗਲਜ਼ ਗੇਮ ਨਾਲੋਂ ਹਰ ਪਾਸੇ 4\(\frac{1}{2}\) ਫੁੱਟ (1.47 ਮੀ:) ਵੱਧ ਹੋਣਾ ਚਾਹੀਦਾ ਹੈ । ਜਿਹੜੇ ਭਾਗ ਸਿੰਗਲਜ਼ ਸਾਈਡ ਲਾਈਨਾਂ ਤੇ ਦੋ ਸਰਵਿਸ ਲਾਈਨਾਂ ਦੇ | ਵਿਚਕਾਰ ਹੁੰਦੇ ਹਨ, ਉਨ੍ਹਾਂ ਨੂੰ ਸਾਈਡ ਸਰਵਿਸ ਲਾਈਨ ਆਖਦੇ ਹਨ । ਦੂਸਰੀਆਂ ਗੱਲਾਂ ਵਿਚ ਇਹ ਕੋਰਟ ਸਿੰਗਲਜ਼ ਗੇਮ ਦੇ ਕੋਰਟ ਨਾਲ ਮਿਲਦਾ ਹੈ, ਪਰ ਜੇਕਰ ਚਾਹੇ ਤਾਂ ਸਿੰਗਲਜ਼ | ਸਾਈਡ ਲਾਈਨਾਂ ਦੇ ਬੇਸ ਅਤੇ ਸਰਵਿਸ ਲਾਈਨਾਂ ਦੇ ਭਾਗਾਂ ਨੂੰ ਛੱਡਿਆ ਜਾ ਸਕਦਾ ਹੈ ।

ਸਾਧਾਰਨ ਨਿਯਮ (GENERAL RULES)

1. ਹਰੇਕ ਸੈਂਟ ਦੇ ਸ਼ੁਰੂ ਹੋਣ ‘ਤੇ ਸਰਵਿਸ ਦੇ ਕੂਮ ਦਾ ਫੈਸਲਾ ਹੇਠ ਲਿਖੇ ਅਨੁਸਾਰ ਕੀਤਾ ਜਾਵੇਗਾ

  • ਜਿਹੜੇ ਜੋੜੇ ਨੇ ਪਹਿਲੇ ਸੈੱਟ ਵਿਚ ਸਰਵਿਸ ਕਰਨੀ ਹੁੰਦੀ ਹੈ ਉਹ ਫੈਸਲਾ ਕਰਦੇ ਹਨ ਕਿ ਜਿਹੜਾ ਪਾਰਟਨਰ ਸਰਵਿਸ ਕਰੇਗਾ ਅਤੇ ਦੂਜੀ ਗੇਮ ਲਈ ਵਿਰੋਧੀ ਜੋੜਾ ਇਸ ਗੱਲ ਬਾਰੇ ਫੈਸਲਾ ਕਰੇਗਾ ।
  • ਉਸ ਖਿਡਾਰੀ ਦਾ ਪਾਰਟਨਰ ਜਿਸ ਨੇ ਪਹਿਲੀ ਗੇਮ ਵਿਚ ਸਰਵਿਸ ਕੀਤੀ ਹੈ ਉਹ | ਤੀਸਰੀ ਗੇਮ ਵਿਚ ਸਰਵਿਸ ਕਰੇਗਾ ਅਤੇ ਖਿਡਾਰੀ ਦਾ ਪਾਰਟਨਰ ਜਿਸ ਨੇ ਦੂਸਰੀ ਗੇਮ ਵਿਚ ਸਰਵਿਸ ਕੀਤੀ ਹੈ, ਉਹ ਚੌਥੀ ਗੇਮ ਵਿਚ ਸਰਵਿਸ ਕਰੇਗਾ ਅਤੇ ਇਸ ਤਰ੍ਹਾਂ ਸੈੱਟ ਦੀਆਂ ਬਾਕੀ ਗੇਮਾਂ ਵਿਚ ਹੋਵੇਗਾ ।

2. ਸਰਵਿਸ ਹਾਸਲ ਕਰਨ ਦਾ ਕੂਮ ਹਰੇਕ ਸੈਂਟ ਦੇ ਸ਼ੁਰੂ ਵਿਚ ਹੇਠ ਲਿਖੇ ਅਨੁਸਾਰ ਨਿਸਚਿਤ ਕੀਤਾ ਜਾਵੇਗਾ:

  • ਜਿਹੜੇ ਜੋੜੇ ਨੇ ਪਹਿਲੀ ਗੇਮ ਵਿੱਚ ਸਰਵਿਸ ਪ੍ਰਾਪਤ ਕਰਨੀ ਹੁੰਦੀ ਹੈ, ਉਹ ਇਸ | ਗੱਲ ਦਾ ਫੈਸਲਾ ਕਰੇਗਾ ਕਿ ਪਾਰਟਨਰ ਪਹਿਲੀ ਸਰਵਿਸ ਪ੍ਰਾਪਤ ਕਰੇ ਅਤੇ ਉਹ ਪਾਰਟਨਰ ਸਾਰੇ ਸੈੱਟ ਵਿਚ ਹਰੇਕ ਵਿਖਮ ਗੇਮ ਵਿਚ ਸਰਵਿਸ ਪ੍ਰਾਪਤ ਕਰੇਗਾ ।
  • ਇਸੇ ਤਰ੍ਹਾਂ ਵਿਰੋਧੀ ਜੋੜਾ ਇਹ ਨਿਸ਼ਚਾ ਕਰੇਗਾ ਕਿ ਦੂਜੀ ਗੇਮ ਵਿਚ ਜਿਹੜਾ ਪਾਰਟਨਰ ਸਰਵਿਸ ਪ੍ਰਾਪਤ ਕਰੇਗਾ ਅਤੇ ਉਹ ਪਾਰਟਨਰ ਉਸ ਸੈਂਟ ਦੀ ਹਰੇਕ ਸਮ ਗੇਮ ਵਿਚ ਸਰਵਿਸ ਪ੍ਰਾਪਤ ਕਰੇਗਾ | ਪਾਰਟਨਰ ਵਾਰੀ-ਵਾਰੀ ਹਰ ਗੇਮ ਸਰਵਿਸ ਪ੍ਰਾਪਤ ਕਰਨਗੇ ।

3. ਜੇਕਰ ਕੋਈ ਪਾਰਟਨਰ ਆਪਣੀ ਵਾਰੀ ਤੋਂ ਬਗੈਰ ਸਰਵਿਸ ਕਰਦਾ ਹੈ, ਤਾਂ ਉਹ ਪਾਰਟਨਰ ਜਿਸ ਨੂੰ ਸਰਵਿਸ ਕਰਨੀ ਚਾਹੀਦੀ ਸੀ, ਆਪ ਸਰਵਿਸ ਕਰੇਗਾ ਜਦੋਂ ਕਿ ਗ਼ਲਤੀ ਦਾ ਪਤਾ ਨਾ ਲੱਗ ਜਾਵੇ | ਪਰ ਇਸ ਗੱਲ ਦਾ ਪਤਾ ਲੱਗਣ ਤੋਂ ਪਹਿਲਾਂ ਸਕੋਰ ਕੀਤੇ ਗਏ ਪੁਆਇੰਟ ਗਿਣੇ ਜਾਣਗੇ । ਜੇਕਰ ਅਜਿਹਾ ਪਤਾ ਲੱਗਣ ਤੋਂ ਪਹਿਲਾਂ ਗੇਮ ਖ਼ਤਮ ਹੋ ਜਾਵੇ ਤਾਂ ਸਰਵਿਸ ਦਾ ਕੂਮ ਬਦਲਿਆ ਰਹਿੰਦਾ ਹੈ ।

4. ਜੇਕਰ ਗੇਮ ਦੌਰਾਨ ਸਰਵਿਸ ਕਰਨ ਦਾ ਕੂਮ ਰਿਸੀਵਰ ਦੁਆਰਾ ਬਦਲਿਆ ਜਾਂਦਾ ਹੈ। ਤਾਂ ਇਹ ਗੇਮ ਦੀ ਸਮਾਪਤੀ ਤਕ ਅਜਿਹਾ ਰਹਿੰਦਾ ਹੈ । ਜਿਸ ਵਿਚ ਇਸ ਦਾ ਪਤਾ ਲੱਗਿਆ ਹੈ, ਪਰ ਪਾਰਟਨਰ ਸੈੱਟ ਦੀ ਅਗਲੀ ਗੇਮ ਵਿਚ ਆਪਣੇ ਵਾਸਤਵਿਕ ਕੂਮ ਨੂੰ ਦੁਬਾਰਾ ਸ਼ੁਰੂ ਕਰਨਗੇ, ਜਿਸ ਵਿਚ ਸਰਵਿਸ ਰਿਸੀਵਰ ਹਨ ।

5. ਗੇਂਦ ਵਾਰੀ-ਵਾਰੀ ਵਿਰੋਧੀ ਜੋੜੇ ਦੇ ਇਕ ਜਾਂ ਦੂਜੇ ਖਿਡਾਰੀ ਦੁਆਰਾ ਮਾਰਿਆ ਜਾਣਾ ਚਾਹੀਦਾ ਹੈ । ਜੇਕਰ ਖਿਡਾਰੀ ਖੇਡ ਵਿਚ ਗੇਂਦ ਨੂੰ ਆਪਣੇ ਰੈਕਟ ਨਾਲ ਉੱਪਰ ਦਿੱਤੇ ਨਿਯਮਾਂ : ਦੇ ਵਿਰੁੱਧ ਸਪਰਸ਼ ਕਰਦਾ ਹੈ, ਤਾਂ ਉਸ ਦਾ ਵਿਰੋਧੀ ਪੁਆਇੰਟ ਜਿੱਤ ਲੈਂਦਾ ਹੈ ।

PSEB 12th Class Economics Book Solutions Guide in Punjabi English Medium

Punjab State Board Syllabus PSEB 12th Class Economics Book Solutions Guide Pdf in English Medium and Punjabi Medium are part of PSEB Solutions for Class 12.

PSEB 12th Class Economics Guide | Economics Guide for Class 12 PSEB

Economics Guide for Class 12 PSEB | PSEB 12th Class Economics Book Solutions

PSEB 12th Class Economics Book Solutions in Hindi Medium

PSEB 12th Class Economics Book Solutions: Punjab Economy

PSEB 12th Class Economics Book Solutions in English Medium

  • Chapter 1 Macro Economics
  • Chapter 2 Basic Concepts in Macro Economics
  • Chapter 3 Circular Flow of Income
  • Chapter 4 Concepts of National Income
  • Chapter 5 Measurement of National Income
  • Chapter 6 Money, Supply of Money and Functions
  • Chapter 7 Banking
  • Chapter 8 Aggregate Demand
  • Chapter 9 Propensity to Consume and Propensity to Save
  • Chapter 10 Determination of Income and Employment
  • Chapter 11 Investment Multiplier
  • Chapter 12 Problems of Excess and Deficient Demand
  • Chapter 13 Measures to Correct Deficient and Excess Demand
  • Chapter 14 Government Budget and the Economy
  • Chapter 15 Balance of Payments
  • Chapter 16 Foreign Exchange Rate
  • Chapter 17 Indian Economy on the Eve of Independence
  • Chapter 18 Objectives of Economic Planning
  • Chapter 19 Agriculture in India
  • Chapter 20 Industrial Development Policy and Licensing in India
  • Chapter 21 Economic Reforms since 1991 or New Economic Policy
  • Chapter 22 Problem of Poverty
  • Chapter 23 Rural Credit
  • Chapter 24 Marketing of Agricultural Produce
  • Chapter 25 Co-operatives, Diversification in Agriculture and Organic Farming
  • Chapter 26 Role of Human Capital in Economic Development
  • Chapter 27 Education, Health and Unemployment in India
  • Chapter 28 Infrastructure and Energy
  • Chapter 29 Sustainable Economic development, Effect of Economic Development on Environment and Global Warming
  • Chapter 30 Correlation
  • Chapter 31 Index Numbers

Punjab Economy

  • Chapter 32 Man Power and Physical Resources of Punjab
  • Chapter 33 Agriculture Development of Punjab Since 1966
  • Chapter 35 Industrial Development of Punjab Since 1966
  • Chapter 35 Financial Position of Punjab Government

PSEB 12th Class Economics Syllabus

Class – XII (PB.)
Economics
Time Allowed: 3 Hours

Theory: 80 Marks
Internal Assessment: 20 Marks
Marks Total: 100 Marks

Part – A
Introductory Macro Economics

Unit 1 National Income and Related Aggregates
What is Macro Economics? Classical and Keynesian views about Macro Economics. Scope, Importance, and Limitations of Macro Economics. Concept of Equilibrium: Partial Equilibrium and General Equilibrium. Basic concepts in Macro Economics: consumption goods, capital goods, final goods, intermediate goods, stock and flow variables, etc. Circular flow of income and output (two-sector economy model). Real flow and Monetary flow. Concept of Injections and withdrawals in Circular flow of Income and Output. Aggregates related to National Income: Gross National Product (GNP), Net National Product (NNP), Gross and Net Domestic Product (GDP and NDP) – at market price, at factor cost. Methods of calculating National Income – Value Added or Product method, Expenditure method, Income method with numerical questions.

Unit 2 Determination of Income and Employment
Aggregate Demand-Aggregate Supply and their components. Consumption function, Saving function, Investment function. Propensity to consume and propensity to save (average and marginal). Short-run equilibrium output. Meaning full employment and involuntary unemployment. Investment multiplier and its mechanism. Problems of excess demand and deficient demand. Measures to correct excess and deficient demand through Monetary and Fiscal policies of the government along with the instruments of monetary and fiscal policies.

Unit 3 Money and Banking
Money – Barter System of Exchange: Meaning and Limitations. Money: Meaning, Importance, and Functions of Money. Concept of Supply of Money and its measurement.
Banking: Meaning and Functions of Commercial Banks. Meaning and functions of Central bank (example of the Reserve Bank of India). Control of Credit by Central Bank through quantitative and qualitative measures.

Unit 4 Government Budget and the Economy
Government Budget – meaning, objectives, and components. Classification of receipts – revenue receipts and capital receipts, classification of expenditure – revenue expenditure and capital expenditure. Financial Position of Punjab Government. Measures of government deficit – revenue deficit. fiscal deficit, primary deficit their meaning,

Unit 5 Foreign Exchange Rate and Balance of Payments
Foreign exchange rate – Meaning of fixed and flexible rates and methods of their determination along with their advantages and limitations. Foreign Exchange market – Meaning and Functions. Balance of Payments – Meaning and components. Various types of accounts in Balance of Payment. The deficit in Balance of Payment: Meaning and measures to correct it.

Part – B
Indian Economic Development

Unit 6 Development Experience (1947-90) and Economic Reforms Since 1991
A brief introduction of the state of the Indian economy on the eve of independence. Five Year Plans and NITI Aayog; the rationale behind the adoption of five years economic plans, common goals of five-year economic plans with their success and failures. NITI AAYOG; A brief introduction, structure, and it’s working. Agriculture: Meaning, Importance, main features, problems and policies of agriculture (institutional aspects and new agricultural strategy), Agriculture Development of Punjab since 1966. Industry: Meaning, Importance, problems, and policies for industrial development industrial licensing, etc.), Industrial Development of Punjab since 1966. Economic Reforms since 1991: Features of Liberalisation, Globalisation, and Privatisation (LPG policy)

Unit 7 Current challenges Faced by the Indian Economy
Poverty – absolute and relative. Causes of Poverty and main programmes for poverty alleviation: A critical assessment.
Unemployment: Meaning, types, and causes. Main programmes for the solution of the problem of unemployment in India.
Rural development: Key issues – credit and marketing – the role of cooperatives; agricultural diversification; organic farming.
Human Capital Formation: How people become resources; Role of human capital in economic development; Growth of Education Sector in India. Manpower Resources of Punjab.
Infrastructure: Meaning and Types; Energy and Health; Problems and Policies; A critical assessment. Physical Resources of Punjab.
Sustainable Economic Development: Meaning, Effects of Economic Development on Resources and Environment, including global warming.

Part – C
Statistics in Economics

Unit 8 Correlation and Index Numbers
Coefficient of Correlation – meaning and properties. Methods for the measurement of coefficient of correlation: scatter diagram method, Karl Pearson’s method (only by direct method) (two variables ungrouped data) Spearman’s rank correlation (in case of untied ranks only).
Index Numbers – Meaning, methods of constructing; Unweighted Index (Simple aggregative and simple average of price relative method). Weighted Index Numbers (Weighted aggregative methods including only Laspeyre’s, Pasche’s, and Fisher’s Index Numbers). Wholesale price index, Consumer price index, and index of industrial production. Uses of index numbers: Inflation and index numbers.

PSEB 11th Class Physical Education Solutions Chapter 6 ਖੇਡ ਮਨੋਵਿਗਿਆਨ

Punjab State Board PSEB 11th Class Physical Education Book Solutions Chapter 6 ਖੇਡ ਮਨੋਵਿਗਿਆਨ Textbook Exercise Questions, and Answers.

PSEB Solutions for Class 11 Physical Education Chapter 6 ਖੇਡ ਮਨੋਵਿਗਿਆਨ

Physical Education Guide for Class 11 PSEB ਖੇਡ ਮਨੋਵਿਗਿਆਨ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਖੇਡ ਮਨੋਵਿਗਿਆਨ ਸ਼ਬਦ ਕਿਹੜੇ ਤਿੰਨ ਸ਼ਬਦਾਂ ਦਾ ਮੇਲ ਹੈ ? (Discuss the meaning of sports psychology.)
ਉੱਤਰ-
“ਖੇਡ ਮਨੋਵਿਗਿਆਨ’ ਸ਼ਬਦ ਤਿੰਨ ਸ਼ਬਦਾਂ ਦਾ ਮੇਲ ਹੈ-“ਖੇਡ’, ‘ਮਨੋ’ ਅਤੇ ‘ਵਿਗਿਆਨ’ । ‘ਖੇਡ’ ਤੋਂ ਭਾਵ ਹੈ-“ਖੇਡ ਅਤੇ ਖਿਡਾਰੀ’, ‘ਮਨੋਂ ਤੋਂ ਭਾਵ ਹੈ-“ਵਿਹਾਰ ਜਾਂ ਮਾਨਸਿਕ ਪ੍ਰਕਿਰਿਆ’ ਅਤੇ ‘ਵਿਗਿਆਨ ਤੋਂ ਭਾਵ ਹੈਅਧਿਐਨ ਕਰਨਾ ਭਾਵ ਖੇਡ ਅਤੇ ਖਿਡਾਰੀਆਂ ਦੀਆਂ ਹਰਕਤਾਂ ਦੇ ਵਿਹਾਰਾਂ ਦਾ ਪ੍ਰਤੱਖ ਰੂਪ ਵਿਚ ਅਧਿਐਨ ਕਰਨਾ ਖੇਡ ਮਨੋਵਿਗਿਆਨ ਅਖਵਾਉਂਦਾ ਹੈ ।

ਪ੍ਰਸ਼ਨ 2.
ਖੇਡ ਮਨੋਵਿਗਿਆਨ ਦੀ ਪਰਿਭਾਸ਼ਾ ਲਿਖੋ । (Define Sports Psychology.)
ਉੱਤਰ –
ਖੇਡ ਮਨੋਵਿਗਿਆਨ ਦੀ ਪਰਿਭਾਸ਼ਾ
(Definition of Sports Psychology) ਆਰ. ਐੱਨ. ਸਿੰਗਰ ਦੇ ਅਨੁਸਾਰ, “ਖੇਡ ਮਨੋਵਿਗਿਆਨ ਸਿੱਖਿਆ ਅਤੇ ਪਯੋਗੀ ਕਿਰਿਆਵਾਂ ਨਾਲ, ਐਥਲੈਟਿਕ. ਸਰੀਰਕ ਸਿੱਖਿਆ ਮਨੋਰੰਜਨ ਤੇ ਕਸਰਤ ਦੇ ਨਾਲ ਸੰਬੰਧਿਤ ਲੋਕਾਂ ਦੇ ਵਿਵਹਾਰ ਵਿਚ ਤਬਦੀਲੀ ਲਿਆਉਂਦੀ ਹੈ । (According to R.N. Singer, “Sport Psychology is encompassing scholarly education and practical activities associated with the understanding and influencing of related behavior of people in Athletics, Physical Education vigorous recreational activities and exercise.”) |

ਸ੍ਰੀ ਕੇ. ਐੱਮ. ਬਰਨ ਦੇ ਅਨੁਸਾਰ, “ਖੇਡ ਮਨੋਵਿਗਿਆਨ ਸਰੀਰਕ ਸਿੱਖਿਆ ਦੇ ਲਈ ਮਨੋਵਿਗਿਆਨ ਦੀ ਉਹ ਸ਼ਾਖਾ ਹੈ ਜੋ ਮਨੁੱਖ ਦੀ ਸਰੀਰਕ ਯੋਗਤਾ ਨੂੰ ਖੇਡ ਕੁੱਦ ਵਿਚ ਭਾਗ ਲੈਣ ਨਾਲ ਵਧਾਉਂਦੀ ਹੈ ।” (According to K.M. Burn, “Sports Psychology for Physical Education is that branch of Psychology which deal with Physical fitness of an individual through his participation in games and Sports.”) ਮਨੋਵਿਗਿਆਨ ਆਦਮੀ ਦੇ ਵਿਵਹਾਰ ਦਾ ਵਿਗਿਆਨ ਹੈ ਅਤੇ ਖੇਡ ਮਨੋਵਿਗਿਆਨ ਖਿਡਾਰੀ ਅਤੇ ਖਿਡਾਰਨਾਂ ਦੇ ਵਿਵਹਾਰ ਜਦੋਂ ਉਹ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹਨ ਉਸ ਸਮੇਂ ਉਨ੍ਹਾਂ ਦੇ ਵਿਵਹਾਰ ਦਾ ਅਧਿਐਨ ਹੈ । ਖੇਡ ਮਨੋਵਿਗਿਆਨ, ਮਨੋਵਿਗਿਆਨ ਦੀ ਉਹ ਸ਼ਾਖਾ ਹੈ ਜਿਹੜੀ ਕਿ ਖੇਡ ਦੇ ਮੈਦਾਨ ਵਿਚ ਮਨੁੱਖੀ ਵਿਵਹਾਰ ਨਾਲ ਸੰਬੰਧਿਤ ਹੈ ।

ਮਨੋਵਿਗਿਆਨ ਇਕ ਵਿਸ਼ਾਲ ਵਿਸ਼ਾ ਹੈ । ਇਹ ਮਨੁੱਖ ਦੇ ਗਿਆਨ ਦੀਆਂ ਸਾਰੀਆਂ ਸ਼ਾਖਾਵਾਂ ਤੇ ਲਾਗੂ ਹੁੰਦਾ ਹੈ । ਸਾਡੀ ਹਰ ਇਕ ਕਿਰਿਆ ਮਨੋਵਿਗਿਆਨ ਦੁਆਰਾ ਨਿਸ਼ਚਿਤ ਕੀਤੀ ਜਾਂਦੀ ਹੈ ਜੋ ਕਿ ਮਨੁੱਖ ਦੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਸਹਾਇਤਾ ਕਰਦੀ ਹੈ । ਪਰ ਖੇਡ ਮਨੋਵਿਗਿਆਨ ਨਾਲ ਸਰੀਰਕ ਸਿੱਖਿਆ ਵਿਚ ਆਦਮੀ ਦੀ ਸਰੀਰਕ ਯੋਗਤਾ ‘ਤੇ ਚਾਨਣਾ ਪਾਇਆ ਜਾਂਦਾ ਹੈ । ਖੇਡ ਮਨੋਵਿਗਿਆਨ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਸਰੀਰਕ ਅਤੇ ਮਾਨਸਿਕ ਯੋਗਤਾ ਖੇਡ ਕੁੱਦ ਨਾਲ ਹਾਸਿਲ ਕੀਤੀ ਜਾ ਸਕਦੀ ਹੈ । ਇਸ ਲਈ ਖੇਡ ਮਨੋਵਿਗਿਆਨ ਦਾ ਸਰੀਰਕ ਸਿੱਖਿਆ ਵਿਚ ਬਹੁਤ ਵੱਡਾ ਰੋਲ ਹੈ ਜਿਸ ਨਾਲ ਆਦਮੀ ਦਾ ਬਹੁਪੱਖੀ ਵਿਕਾਸ ਹੋ ਸਕੇ, ਇਸ ਲਈ ਸਾਨੂੰ ਖੇਡ ਮਨੋਵਿਗਿਆਨ ਦਾ ਗਿਆਨ ਜ਼ਰੂਰ ਹਾਸਿਲ ਕਰਨਾ ਚਾਹੀਦਾ ਹੈ । ਇਸ ਨਾਲ ਖਿਡਾਰੀਆਂ ਦੇ ਵੱਖ-ਵੱਖ ਥਾਂਵਾਂ ‘ਤੇ ਉਨ੍ਹਾਂ ਦੇ ਮਾਨਸਿਕ ਵਿਵਹਾਰ ਨੂੰ ਦੇਖਿਆ ਜਾ ਸਕਦਾ ਹੈ ।

ਕਰੈਟੀ ਦੇ ਅਨੁਸਾਰ, ‘‘ਖੇਡ ਮਨੋਵਿਗਿਆਨ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।”

  • ਪ੍ਰਯੋਗੀ ਅਤੇ ਮਨੋਵਿਗਿਆਨ (Experimental sports Psychology)
  • ਸਿੱਖਿਅਕ ਖੇਡ ਮਨੋਵਿਗਿਆਨ (Educational sports Psychology)
  • ਕਲੀਨੀਕਲ ਖੇਡ ਮਨੋਵਿਗਿਆਨ (Clinical sports Psychology) ।

ਪ੍ਰਯੋਗੀ ਖੇਡ ਮਨੋਵਿਗਿਆਨ ਵਿਚ ਖਿਡਾਰੀਆਂ ਦੇ ਖੇਡ ਦੇ ਪੱਧਰ ਨੂੰ ਉੱਚਾ ਕਰਨ ਦੀ ਖੋਜ ਕੀਤੀ ਜਾਂਦੀ ਹੈ । ਸਿੱਖਿਅਕ ਮਨੋਵਿਗਿਆਨ ਵਿਚ ਖਿਡਾਰੀਆਂ ਦੇ ਇਕ-ਦੂਜੇ ਦੇ ਸੰਬੰਧਾਂ ਬਾਰੇ ਜਾਣਿਆ ਜਾਂਦਾ ਹੈ । ਜਿਸ ਨਾਲ ਟੀਮ ਦਾ ਪ੍ਰਦਰਸ਼ਨ ਚੰਗਾ ਹੋ ਸਕੇ ।

ਬਰਾਉਨ ਅਤੇ ਮੈਹੋਨੀ ਅਨੁਸਾਰ, ਖੇਡਾਂ ਅਤੇ ਸਰੀਰਕ ਸਰਗਰਮੀਆਂ ਵਿੱਚ ਹਰ ਪੱਧਰ ‘ਤੇ ਨਿਪੁੰਨਤਾ ਵਧਾਉਣ ਲਈ ਮਨੋਵਿਗਿਆਨਿਕ ਸਿਧਾਂਤਾ ਦੀ ਵਰਤੋਂ ਕਰਨਾ ਹੀ ਖੇਡ ਮਨੋਵਿਗਿਆਨ ਹੈ ।” (According to Brown and Mahoney, ”The Sports Psychology is the application of psychological principles sports and physical activity at all levels.”)

ਖੇਡ ਮਨੋਵਿਗਿਆਨ ਦੇ ਯੂਰਪਨ ਸੰਘ ਦੇ ਅਨੁਸਾਰ, ‘ਖੇਡ ਮਨੋਵਿਗਿਆਨ ਖੇਡਾਂ ਦੇ ਮਾਨਸਿਕ ਆਧਾਰ, ਕਾਰਜ ਅਤੇ ਪ੍ਰਭਾਵ ਦਾ ਅਧਿਐਨ ਹੈ । (According to European Union of Sports Psychology, “Sports Psychology is the study of the psychological basis processed and effect of sports.”)

PSEB 11th Class Physical Education Solutions Chapter 6 ਖੇਡ ਮਨੋਵਿਗਿਆਨ

ਪ੍ਰਸ਼ਨ 3.
ਖੇਡ ਮਨੋਵਿਗਿਆਨ ਦਾ ਆਧੁਨਿਕ ਯੁੱਗ ਵਿਚ ਕੀ ਮਹੱਤਵ ਹੈ ? (What is the importance of Sports Psychology in modern age ?)
ਉੱਤਰ-
ਖੇਡ ਮਨੋਵਿਗਿਆਨ ਦਾ ਆਧੁਨਿਕ ਯੁੱਗ ਵਿਚ ਬਹੁਤ ਮਹੱਤਵ ਹੈ । ਇਹ ਖਿਡਾਰੀ ਦੇ ਵਿਵਹਾਰ ਤੇ ਅਤੇ ਭਾਵਨਾਵਾਂ ਦਾ ਵਿਸ਼ਲੇਸ਼ਣ ਕਰਕੇ ਉਸ ਦੀ ਖੇਡ ਪ੍ਰਤਿਭਾ ਨਿਖਾਰਨ ਦਾ ਕੰਮ ਕਰਦਾ ਹੈ । ਇਸ ਰਾਹੀਂ ਮੁਕਾਬਲੇ ਦੌਰਾਨ ਅਤੇ ਅਭਿਆਸ ਦੌਰਾਨ ਖਿਡਾਰੀ ਦੇ ਮਨੋਬਲ ਨੂੰ ਡਿੱਗਣ ਤੋਂ ਬਚਾਇਆ ਜਾਂਦਾ ਹੈ । ਇਹ ਖਿਡਾਰੀ ਨੂੰ ਮਾਨਸਿਕ ਤੌਰ ‘ਤੇ ਸਵੱਸਥ ਅਤੇ ਅਗਾਂਹਵਧੂ ਵਿਚਾਰਾਂ ਵਾਲਾ ਬਣਾਉਂਦਾ ਹੈ । ਖਿਡਾਰੀ ਦੇ ਮਨੋਬਲ ਵਿਚ ਵਾਧਾ ਹੋਣ ‘ਤੇ ਉਸ ਦੀ ਫਿੱਟਨੈਸ ਅਤੇ ਕਾਰਜਸ਼ੀਲਤਾ ਵਿਕਸਿਤ ਹੁੰਦੀ ਹੈ । ਇਸ ਦਾ ਮੁੱਖ ਉਦੇਸ਼ ਮਾਨਸਿਕ ਤੰਦਰੁਸਤੀ, ਵਿਹਾਰਾਂ ਵਿਚ ਦ੍ਰਿੜਤਾ ਅਤੇ ਭਾਵਨਾਵਾਂ ਨੂੰ ਕਾਬੂ ਵਿਚ ਰੱਖ ਕੇ ਖਿਡਾਰੀ ਦੇ ਪਰਦਰਸ਼ਨ ਨੂੰ ਵਧਾਉਣਾ ਹੈ ।

ਇਸ ਵਿਸ਼ੇ ਦਾ ਸੰਬੰਧ ਬਾਇਓਮੈਕਨਿਕਸ, ਸਪੋਰਟਸ ਫਿਜ਼ਿਆਲੌਜ਼ੀ, ਕਿਨਜ਼ਿਆਲੌਜ਼ੀ, ਸਪੋਰਟਸ ਮੈਡੀਸਨ ਵਿਸ਼ਿਆਂ ਨਾਲ ਹੈ, ਜਿਸ ਰਾਹੀਂ ਖਿਡਾਰੀਆਂ ਦੀ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਨੂੰ ਵਧਾਇਆ ਜਾ ਸਕਦਾ ਹੈ ਤਾਂ ਜੋ ਖਿਡਾਰੀਆਂ ਦੇ ਖੇਡ ਪ੍ਰਦਸ਼ਨ ਨੂੰ ਸੁਧਾਰਿਆ ਜਾ ਸਕਦਾ ਹੈ । ਅੱਜ ਖੇਡ ਮਨੋਵਿਗਿਆਨ ਦੇ ਸਿਧਾਂਤਾਂ ਰਾਹੀਂ ਮਿਹਨਤ ਕਰਕੇ ਹੀ ਖਿਡਾਰੀ ਇਤਿਹਾਸਕ ਰਿਕਾਰਡਾਂ ਨੂੰ ਤੋੜ ਸਕੇ ਹਨ ।

ਪ੍ਰਸ਼ਨ 4.
ਪ੍ਰੇਰਨਾ ਕੀ ਹੈ? ਪ੍ਰੇਰਨਾ ਦੇ ਸਰੋਤਾਂ ਦੀ ਵਿਆਖਿਆ ਕਰੋ । (What is motivation ? Write its various sources.)
ਉੱਤਰ –
ਪ੍ਰੇਰਨਾ ਦਾ ਅਰਥ
(Meaning of Motivation)
ਪ੍ਰੇਰਨਾ (Motivation)-ਨਾ ਤੋਂ ਮਤਲਬ ਵਿਦਿਆਰਥੀਆਂ ਦੀ ਸਿੱਖਣ ਦੀਆਂ ਕਿਰਿਆਵਾਂ ਵਿਚ ਰੁਚੀ ਪੈਦਾ ਕਰਨਾ ਅਤੇ ਉਹਨਾ ਨੂੰ ਉਤਸ਼ਾਹ ਦੇਣਾ ਹੈ । ਪ੍ਰੇਰਨਾ ਦੁਆਰਾ ਵਿਦਿਆਰਥੀ ਆਪਣੀ ਪੜ੍ਹਾਈ ਵਿਚ ਰੁਚੀ ਲੈਂਦਾ ਹੈ, ਖਿਡਾਰੀ ਖੇਡਣ ਵਿਚ ਰੁਚੀ ਲੈਂਦਾ ਹੈ, ਮਜ਼ਦੂਰ ਫ਼ੈਕਟਰੀ ਵਿਚ ਆਪਣੇ ਕੰਮ ਵਿਚ ਰੁਚੀ ਲੈਂਦਾ ਹੈ ਅਤੇ ਕਿਸਾਨ ਆਪਣੇ ਖੇਤਾਂ ਨੂੰ ਵਾਹੁਣ ਵਿਚ ਰੁਚੀ ਲੈਂਦਾ ਹੈ । ਸੱਚ ਤਾਂ ਇਹ ਹੈ ਕਿ ਪੂਨਾ ਵਿਚ ਇਸ ਸੰਸਾਰ ਦੀ ਚਾਲਕ ਸ਼ਕਤੀ (Motive force) ਹੈ । ਇਹ ਇਕ ਅਜਿਹੀ ਸ਼ਕਤੀ ਹੈ, ਜੋ ਮਨੁੱਖ ਨੂੰ ਕੰਮ ਕਰਨ ਲਈ ਉਤਸ਼ਾਹਿਤ ਕਰਦੀ ਹੈ । ਇਸੇ ਸ਼ਕਤੀ ਰਾਹੀਂ ਮਨੁੱਖ ਆਪਣੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਲਗਾਤਾਰ ਕੋਸ਼ਿਸ਼ ਕਰਦਾ ਹੈ ਅਤੇ ਆਖਰੀ ਰੂਪ ਵਿਚ ਇਹਨਾਂ ਦੀ ਪੂਰਤੀ ਕਰਨ ਵਿਚ ਸਫਲਤਾ ਪ੍ਰਾਪਤ ਕਰਦਾ ਹੈ ।

ਨਾ ਦੀ ਪਰਿਭਾਸ਼ਾ (Definition) -ਮਾਰਗਨ ਅਤੇ ਕਿੰਗ ਦੇ ਅਨੁਸਾਰ, “ਪੇਰਨਾ ਮਨੁੱਖ ਜਾਂ ਜਾਨਵਰ ਦੀ ਸਥਿਤੀ ਨੂੰ ਦਰਸਾਉਂਦਾ ਹੈ ਜੋ ਉਹ ਆਪਣੇ ਵਿਵਹਾਰ ਨਾਲ ਅੰਤਿਮ ਨਿਸ਼ਾਨੇ ਵੱਲ ਵੱਧਦਾ ਹੈ ।” (According to Margan and King, “Motivation refers to state within a person or animal that derives behavior toward some goal.”’)

ਕਰੁਕ ਅਤੇ ਸਟੇਲ ਅਨੁਸਾਰ, “ਪ੍ਰੇਰਨਾ ਇਸ ਤਰ੍ਹਾਂ ਪ੍ਰਭਾਵਿਤ ਕੀਤੀ ਜਾ ਸਕਦੀ ਹੈ ਕਿ ਕੋਈ ਹਾਲਾਤ ਜਿਨ੍ਹਾਂ ਨਾਲ ਸਾਨੂੰ ਕੰਮ ਕਰਨ ਲਈ ਸੇਧ ਅਤੇ ਤਾਕਤ ਮਿਲਦੀ ਹੈ ਉਸਨੂੰ ਪ੍ਰੇਰਨਾ ਕਹਿੰਦੇ ਹਨ ।” (According to Crooks and Stain, “Motivation defined as any condition that might energize and direct our action.”)

ਬੀ.ਸੀ. ਰਾਏ ਅਨੁਸਾਰ, “ਪ੍ਰੇਰਨਾ ਇੱਕ ਮਨੋਵਿਗਿਆਨਿਕ ਅਤੇ ਸਰੀਰਕ ਹਾਲਤ ਹੈ ਜੋ ਸਾਨੂੰ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣ ਵਿਚ ਮਦਦ ਕਰਦੀ ਹੈ ਤਾਂ ਕਿ ਅਸੀਂ ਜ਼ਰੂਰਤਾਂ ਪੂਰੀਆਂ ਕਰੀਏ ।” (B.C. Rai, “Motivation is a psychological and physical condition that causes one to expand efforts to satisfy needs and wants.”’) ਸੇਗ ਅਨੁਸਾਰ, “ਪ੍ਰੇਰਨਾ ਇੱਕ ਆਦਮੀ ਦੀਆਂ ਕੋਸ਼ਿਸ਼ਾਂ ਅਤੇ ਸੇਧ ਦੀ ਤੀਬਰਤਾ ਹੈ । (According to Sage, “The direction and intensity of one’s efforts.”)

ਪੀ.ਟੀ. ਜੰਗ ਅਨੁਸਾਰ, “ਪ੍ਰੇਰਨਾ ਅੱਗੇ ਵੱਧ ਰਹੀ ਕਿਰਿਆ ਨੂੰ ਜਾਗਿਤ ਕਰਨਾ ਅਤੇ ਉਸ ਕਿਰਿਆ ਨੂੰ ਆਦਰਸ਼ ਰੂਪ ਵਿਚ ਕ੍ਰਮਬੱਧ ਕਰਨ ਦਾ ਇਕ ਤਰੀਕਾ ਹੈ । P.T. Young, “Motivation is the process arousing action, sustaining the activity in progress and regulating the pattern of activity.”’)
ਉੱਪਰ ਦਿੱਤੀਆਂ ਪਰਿਭਾਸ਼ਾਵਾਂ ਤੋਂ ਹੇਠਾਂ ਲਿਖੀਆਂ ਗੱਲਾਂ ਸਾਫ਼ ਹੁੰਦੀਆਂ ਹਨ –

  • ਪ੍ਰੇਰਨਾ ਮਨੁੱਖ ਦੇ ਮਨੋਵਿਗਿਆਨਿਕ ਅਤੇ ਸਰੀਰਕ ਹਾਲਾਤ ਹਨ ।
  • ਇਸ ਵਿੱਚ ਆਦਮੀ ਦੀਆਂ ਜ਼ਰੂਰਤਾਂ ਤੇ ਇੱਛਾਵਾਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।
  • ਪ੍ਰੇਰਨਾ ਆਦਮੀ ਦਾ ਉਹ ਵਿਵਹਾਰ ਹੈ ਜੋ ਉਸ ਨੂੰ ਆਪਣਾ ਅੰਤਮ ਨਿਸ਼ਾਨਾ ਪੂਰਾ ਕਰਨ ਲਈ ਮਜਬੂਰ ਕਰਦਾ ਹੈ ।
  • ਕ੍ਰਿਤ ਆਦਮੀ ਆਪਣਾ ਟੀਚਾ ਅਤੇ ਉਦੇਸ਼ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ।

‘ਸਿੱਖਣ ਦੀ ਪ੍ਰਕਿਰਿਆ ਦੀ ਪ੍ਰਭਾਵਸ਼ਾਲੀ ਵਿਵਸਥਾ ਵਿਚ ਪ੍ਰੇਰਨਾ ਇਕ ਕੇਂਦਰੀ ਤੱਤ ਹੈ ਹਰ ਪ੍ਰਕਾਰ ਦੇ ਸਿੱਖਣ ਵਿਚ ਕੋਈ ਨਾ ਕੋਈ ਪ੍ਰੇਰਨਾ ਜ਼ਰੂਰ ਹੁੰਦੀ ਹੈ ।
“Motivation is the central factor in the effective management of the process of learning, some type of motivation must be present in learning.” -Kelly ‘‘ਪ੍ਰੇਰਨਾ ਵਿਹਾਰਾਂ ਦੀ ਦਿਸ਼ਾ ਅਤੇ ਤੀਬਰਤਾ ਨੂੰ ਕਿਹਾ ਜਾਂਦਾ ਹੈ ।” -ਐਲੀਜਾਬੇਥ ਅਤੇ ਡੈਫੀ “Motivation is direction and intensity of behavior.” -Elizabeth and Duffy

ਪ੍ਰਸ਼ਨ 5.
ਖੇਡ ਮਨੋਵਿਗਿਆਨ ਦੀਆਂ ਸ਼ਾਖਾਵਾਂ ਦੇ ਨਾਂ ਲਿਖੋ । (Write the branches of sports psychology.)
ਉੱਤਰ-
ਖੇਡ ਮਨੋਵਿਗਿਆਨ ਦੀਆਂ ਸ਼ਾਖਾਵਾਂ –

  • ਸਮਾਜ ਅਤੇ ਗਰੁੱਪ ਮਨੋਵਿਗਿਆਨ (Social and Group Psychology)
  • ਖੇਡ ਸੰਗਠਨ ਮਨੋਵਿਗਿਆਨ (Sports Organisation Psychology)
  • ਕਸਰਤ ਮਨੋਵਿਗਿਆਨ (Exercise Psychology)
  • ਸਿੱਖਿਆ ਮਨੋਵਿਗਿਆਨ (Educational Psychology)
  • ਵਿਕਸਿਤ ਮਨੋਵਿਗਿਆਨ (Development Psychology)
  • ਸਿਹਤ ਮਨੋਵਿਗਿਆਨ (Health Psychology)
  • ਚਿਕਿਤਸਾ ਅਤੇ ਕਲੀਨਿਕਲ ਮਨੋਵਿਗਿਆਨ (Medical And Clinical Psychology)

ਪ੍ਰਸ਼ਨ 6.
ਖੇਡ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਨ ਵਾਲੇ ਮਨੋਵਿਗਿਆਨਿਕ ਤੱਤਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿਓ । (Write the method in performance of sports.)
ਉੱਤਰ-
ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਬਹੁਤ ਸਾਰੇ ਭਿੰਨ-ਭਿੰਨ ਸਾਧਨ ਹਨ, ਜਿਨ੍ਹਾਂ ਵਿਚੋਂ ਕੁੱਝ ਇਸ ਤਰ੍ਹਾਂ ਹਨ –
1. ਨੇਤਾ ਜਾਂ ਕੈਪਟਨ ਦੀ ਚੋਣ (Selection of Captain or Leader)-ਨੇਤਾ ਜਾਂ ਕੈਪਟਨ ਆਦਿ ਦੀ ਚੋਣ ਨਾਲ ਖਿਡਾਰੀਆਂ ਨੂੰ ਬਹੁਤ ਪ੍ਰੇਰਨਾ ਮਿਲਦੀ ਹੈ ਕਿਉਂਕਿ ਇਸ ਤਰ੍ਹਾਂ ਉਨ੍ਹਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਾ ਅਨੁਭਵ ਹੁੰਦਾ ਹੈ । ਉਨ੍ਹਾਂ ਨੂੰ ਆਪਣੀਆਂ ਯੋਗਤਾਵਾਂ ਵਿਖਾਉਣ ਦਾ ਮੌਕਾ ਮਿਲਦਾ ਹੈ ਅਤੇ ਸਰੀਰਕ ਕਿਰਿਆਵਾਂ ਤੇ ਖੇਡਾਂ ਵਿਚ ਉਚੇਰਾ ਸਥਾਨ ਪ੍ਰਾਪਤ ਕਰਨ ਦੀ ਇੱਛਾ ਪੈਦਾ ਹੁੰਦੀ ਹੈ ।

ਸਰੀਰਕ ਸਿੱਖਿਆ ਦੇ ਅਧਿਆਪਕ ਜਾਂ ਕੋਚ ਆਦਿ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਬਹੁਤੀ ਜ਼ਿਆਦਾ ਪ੍ਰਸੰਸਾ ਵੀ ਹਾਨੀਕਾਰਕ ਹੁੰਦੀ ਹੈ ਕਿਉਂਕਿ ਕੁੱਝ ਖਿਡਾਰੀ ਇਸ ਕਾਰਨ ਹੰਕਾਰ ਵਿਚ ਆ ਜਾਂਦੇ ਹਨ ਅਤੇ ਉਨ੍ਹਾਂ ਦੇ ਵਤੀਰੇ ਵਿਚ ਰੁੱਖਾਪਨ ਆ ਜਾਂਦਾ ਹੈ, ਜਿਸ ਕਰਕੇ ਉਹ ਆਪਣੇ ਲਈ ਹਮੇਸ਼ਾ ਵੱਡੇ ਅਹੁਦੇ ਦੀ ਖਾਹਿਸ਼ ਰੱਖਣ ਲੱਗ ਪੈਂਦੇ ਹਨ । ਨਤੀਜੇ ਵਜੋਂ ਖਿਡਾਰੀਆਂ ਨੂੰ ਆਪਣੀ ਯੋਗਤਾ ਅਤੇ ਕਾਬਲੀਅਤ ਵਿਖਾਉਣ ਦਾ ਮੌਕਾ ਨਹੀਂ ਮਿਲਦਾ । ਜੇਕਰ ਇਸ ਤਰ੍ਹਾਂ ਦੀ ਆਜ਼ਾਦੀ ਦਿੱਤੀ ਜਾਵੇ, ਤਾਂ ਇਸ ਦੇ ਨਾਲ-ਨਾਲ ਇਸ ਗੱਲ ਦਾ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਇਸ ਆਜ਼ਾਦੀ ਦੀ ਗਲਤ ਵਰਤੋਂ ਨਾ ਹੋ ਸਕੇ, ਜਿਸ ਕਾਰਨ ਦੁਸਰੇ ਖਿਡਾਰੀਆਂ ਵਾਸਤੇ ਉਹ ਮੁਸੀਬਤ ਦਾ ਕਾਰਨ ਬਣੇ ।

2. ਪੇਰਨਾ (Motivation-ਖੇਡ ਨਿਪੁੰਨਤਾ ਵਿਚ ਪ੍ਰੇਰਨਾ ਦਾ ਬਹੁਤ ਹੀ ਜ਼ਰੂਰੀ ਅਤੇ ਮਹੱਤਵਪੂਰਨ ਸਥਾਨ ਮੰਨਿਆ ਜਾ ਸਕਦਾ ਹੈ । ਖਿਡਾਰੀ ਜਿੰਨੀ ਦੇਰ ਤਕ ਕ੍ਰਿਤ ਨਹੀਂ ਹੁੰਦਾ, ਤਦ ਤਕ ਉਹ ਕੁੱਝ ਸਿੱਖਣ ਦੇ ਕਾਬਲ ਨਹੀਂ ਹੋ ਸਕਦਾ ਅਤੇ ਨਾ ਹੀ ਉਸ ਵਿਚ ਕੁੱਝ ਸਿੱਖਣ ਲਈ ਸ਼ੌਕ ਹੀ ਪੈਦਾ ਹੁੰਦਾ ਹੈ । ਖੇਡਾਂ ਪ੍ਰਤੀ ਬੱਚਿਆਂ ਵਿਚ ਪ੍ਰੇਮ ਪੈਦਾ ਕਰਨ ਲਈ ਪ੍ਰੇਰਨਾ ਬਹੁਤ ਵੱਡਮੁੱਲਾ ਹਿੱਸਾ ਪਾਉਂਦੀ ਹੈ । ਇਹ ਖਿਡਾਰੀਆਂ ਅੰਦਰ ਕਈ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਜਾਗ੍ਰਿਤ ਕਰਦੀ ਹੈ । ਇਨ੍ਹਾਂ ਮੰਜ਼ਿਲਾਂ ਜਾਂ ਆਦਰਸ਼ਾਂ ਦੀ ਪ੍ਰਾਪਤੀ ਵਾਸਤੇ ਖਿਡਾਰੀ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਿਲਾਂ, ਔਕੜਾਂ ਅਤੇ ਕਠਿਨਾਈਆਂ ਨੂੰ ਸਹਾਰਦਾ ਹੈ ।

ਇਨ੍ਹਾਂ ਵਿਚੋਂ ਕੁੱਝ ਇਹ ਹਨ –

  • ਖਿਡਾਰੀ ਦਾ ਆਪਣੀ ਸਿਹਤ, ਸਰੀਰ ਅਤੇ ਤੰਦਰੁਸਤੀ ਨੂੰ ਕਾਇਮ ਰੱਖਣਾ ।
  • ਲੀਡਰੀਸ਼ਿਪ ਦੀ ਪ੍ਰਾਪਤੀ ਵਾਸਤੇ ਜਿਵੇਂ ਟੀਮ ਦਾ ਕੈਪਟਨ ਬਣਨਾ ਜਾਂ ਕੋਈ ਹੋਰ ਅਗਵਾਈ ਕਰਨਾ, ਜਿਨ੍ਹਾਂ | ਰਾਹੀਂ ਉਨ੍ਹਾਂ ਦੇ ਅੰਦਰਲੇ ਜਜ਼ਬਾਤਾਂ ਨੂੰ ਆਰਾਮ ਅਤੇ ਚੈਨ ਮਿਲਦਾ ਹੈ ।
  • ਇਨਾਮ ਪੁਰਸਕਾਰ), ਤਰੱਕੀ, ਅਹੁਦੇ ਜਾਂ ਇਸ ਤਰ੍ਹਾਂ ਦੇ ਹੋਰ ਉਦੇਸ਼ਾਂ ਵਾਸਤੇ ਪ੍ਰੇਰਨਾ ਖਿਡਾਰੀਆਂ ਅੰਦਰ ਆਪਣੇ ਖੇਡ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਸੁਧਾਰਨ ਵਿਚ ਤਾਂ ਮਦਦ ਦਿੰਦੀ ਹੀ ਹੈ, ਇਸ ਦੇ ਨਾਲਨਾਲ ਖਿਡਾਰੀ ਅੰਦਰ ਆਏ ਦੋਸ਼ਾਂ, ਕਮੀਆਂ ਅਤੇ ਘਾਟਾਂ ਨੂੰ ਦੂਰ ਕਰਨ ਵਿਚ ਵੀ ਬਹੁਤ ਸਹਾਇਤਾ ਕਰਦੀ ਹੈ । ਹੌਸਲਾ, ਬਹਾਦਰੀ, ਨਿਡਰਤਾ ਅਤੇ ਆਪਾ ਵਾਰਨ ਦੇ ਗਣ ਵਿਅਕਤੀ ਜਾਂ ਖਿਡਾਰੀ ਅੰਦਰ ਕਿਸੇ ਨਾ ਕਿਸੇ ਵਿਸ਼ੇਸ਼ ਪ੍ਰੇਰਨਾ ਦੁਆਰਾ ਹੀ ਆਉਂਦੇ ਹਨ ਅਤੇ ਉਸ ਅੰਦਰ ਛੋਟੇ-ਵੱਡੇ, ਉਚ-ਨੀਚ, ਅਮੀਰ-ਗਰੀਬ ਆਦਿ ਕਿਸੇ ਪ੍ਰਕਾਰ ਦਾ ਵਿਤਕਰਾ ਪੈਦਾ ਨਹੀਂ ਹੁੰਦਾ | ਮਨ ਦੀ ਸ਼ਾਂਤੀ ਅਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਖਿਡਾਰੀ ਪ੍ਰੇਰਨਾ ਦੇ ਇਨ੍ਹਾਂ ਸੋਮਿਆਂ ਦੀ ਭਰਪੂਰ ਸੁਵਰਤੋਂ ਕਰਦਾ ਹੈ । ਇਸ ਤਰ੍ਹਾਂ ਅਸੀਂ ਆਖ ਸਕਦੇ ਹਾਂ ਕਿ ਖੇਡ ਨਿਪੁੰਨਤਾ ਲਈ ਪ੍ਰੇਰਨਾ ਦੀ ਭੂਮਿਕਾ ਬਹੁਤ ਮਹੱਤਵਪੁਰਨ, ਜ਼ਰੂਰੀ ਅਤੇ ਲਾਭਦਾਇਕ ਹੈ ।

3. ਸਰੀਰਕ ਸਿੱਖਿਆ ਦੇ ਅਧਿਆਪਕ ਦਾ ਵਿਅਕਤੀਤਵ ਅਤੇ ਆਚਰਨ (Personality and character of Physical Education Teacher-ਆਚਰਨ ਬਹੁਤ ਵੱਡਾ ਪ੍ਰੇਰਨਾ ਦਾ ਸੋਮਾ ਹੈ । ਇਸ ਕਰਕੇ ਜਿੱਥੇ ਖਿਡਾਰੀ ਦਾ ਆਚਰਨ ਬਣਾਉਣਾ ਹੋਵੇ, ਉੱਥੇ ਸਰੀਰਕ ਸਿੱਖਿਆ ਦੇ ਅਧਿਆਪਕ ਦੇ ਆਪਣੇ ਚਾਲ-ਚਲਣ ਜਾਂ ਆਚਰਨ ‘ ਦਾ ਪ੍ਰੇਰਨਾ ਵਿਚ ਬਹੁਤ ਮਹੱਤਵ ਹੈ । ਅਧਿਆਪਕ ਦਾ ਆਚਰਨ ਖਿਡਾਰੀਆਂ ਵਾਸਤੇ ਮਾਰਗ ਦਰਸ਼ਕ ਹੁੰਦਾ ਹੈ । ਜਿਸ ਪ੍ਰਕਾਰ ਦੇ ਗੁਣ ਜਾਂ ਦੋਸ਼ ਅਧਿਆਪਕ ਵਿਚ ਹੋਣਗੇ, ਉਸੇ ਤਰ੍ਹਾਂ ਦੇ ਗੁਣ ਅਤੇ ਦੋਸ਼ ਖਿਡਾਰੀ ਵੀ ਹਿਣ ਕਰ ਲੈਂਦੇ ਹਨ | ਕੋਚਾਂ ਜਾਂ ਸਰੀਰਕ ਸਿੱਖਿਆਂ ਦੇ ਅਧਿਆਪਕਾਂ ਅੰਦਰ ਇਨ੍ਹਾਂ ਚੀਜ਼ਾਂ ਦਾ ਖ਼ਿਆਲ ਰੱਖਣਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ, ਤਾਂ ਕਿ ਉਹ ਖਿਡਾਰੀਆਂ ਸਾਹਮਣੇ ਇਕ ਮਿਸਾਲ ਬਣ ਕੇ ਪੇਸ਼ ਹੋਣ ਅਤੇ ਖਿਡਾਰੀਆਂ ਲਈ ਪ੍ਰੇਰਨਾ ਦਾ ਸੋਮਾ ਹੋਣ ।

4. ਸਰੀਰਕ ਸਿੱਖਿਆ ਦੇ ਅਧਿਆਪਕ ਦੁਆਰਾ ਪ੍ਰਸੰਸਾ (Appreciation by Physical Education Teackher) – ਉਂਝ ਤਾਂ ਹਰ ਇਕ ਆਦਮੀ ਆਪਣੀ ਪ੍ਰਸੰਸਾ ਸੁਣਨ ਦਾ ਆਦੀ ਹੁੰਦਾ ਹੈ, ਪਰੰਤੂ ਖਿਡਾਰੀਆਂ ਨੂੰ ਸਰੀਰਕ ਸਿੱਖਿਆ ਦੇ ਅਧਿਆਪਕਾਂ ਰਾਹੀਂ ਆਖੇ ਗਏ ਸ਼ਬਦ ਜੇਕਰ ਪਸੰਨਤਾ ਦੇ ਹੋਣ, ਤਾਂ ਖਿਡਾਰੀ ਲਈ ਬਹੁਤ ਪ੍ਰੇਰਨਾਦਾਇਕ ਹੁੰਦੇ ਹਨ । ਇਸ ਲਈ ਸਰੀਰਕ ਸਿੱਖਿਆ ਦੇ ਅਧਿਆਪਕ ਅਤੇ ਕੋਚ ਦਾ ਇਹ ਫ਼ਰਜ਼ ਬਣ ਜਾਂਦਾ ਹੈ ਕਿ ਖਿਡਾਰੀਆਂ ਦਾ ਮਨੋਬਲ ਉੱਚਾ ਚੁੱਕਣ ਵਾਸਤੇ ਅਤੇ ਚੰਗੀ ਖੇਡ ਵਾਸਤੇ ਉਨ੍ਹਾਂ ਦੁਆਰਾ ਖੇਡ ਵਿਚ ਕੀਤੇ ਗਏ ਯਤਨਾਂ ਦੀ ਸੰਸਾ ਜ਼ਰੂਰ ਕਰੇ, ਪਰੰਤੁ ਸੰਸਾ ਬਹੁਤ ਜ਼ਿਆਦਾ ਵੀ ਨਹੀਂ ਹੋਣੀ ਚਾਹੀਦੀ, ਤਾਂ ਕਿ ਖਿਡਾਰੀ ਬਹੁਤ ਜ਼ਿਆਦਾ ਹੰਕਾਰ ਜਾਂ ਟੂਕ ਵਿਚ ਨਾ ਆ ਜਾਵੇ ਅਤੇ ਆਪਣੇ ਬਰਾਬਰ ਕਿਸੇ ਨੂੰ ਨਾ ਸਮਝੇ । ਇਸ ਤਰ੍ਹਾਂ ਉਹ ਖਿਡਾਰੀ ਨਿਪੁੰਨਤਾ ਗੁਆ ਬੈਠਦਾ ਹੈ ।

5. ਠੀਕ ਤਰ੍ਹਾਂ ਉਲੀਕਿਆ ਹੋਇਆ ਖੇਡ ਮੈਦਾਨ ਤੇ ਸਹੀ ਪੱਧਰ ਦਾ ਸਾਮਾਨ (Properly marked play grounds and standard Equipments)-ਖਿਡਾਰੀਆਂ ਦੀ ਪ੍ਰੇਰਨਾ ਵਾਸਤੇ ਇਸ ਗੱਲ ਦਾ ਵੀ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਖਿਡਾਰੀਆਂ ਦੁਆਰਾ ਵਰਤਿਆ ਜਾਣ ਵਾਲਾ ਸਾਜ਼-ਸਾਮਾਨ ਅਤੇ ਮੈਦਾਨ ਆਦਿ ਬਹੁਤ ਹੀ ਵਧੀਆ ਕਿਸਮ ਦਾ ਹੋਵੇ ਤਾਂ ਕਿ ਖਿਡਾਰੀਆਂ ਵਿਚ ਉਸ ਪ੍ਰਤੀ ਖਿੱਚ ਹੋਵੇ ਅਤੇ ਖੇਡ ਦੇ ਮੈਦਾਨ ਜਾਂ ਗਰਾਉਂਡ ਆਦਿ ਦੀ ਮਾਰਕਿੰਗ ਵੀ ਠੀਕ ਪ੍ਰਕਾਰ ਨਾਲ ਹੋਈ ਹੋਣੀ ਚਾਹੀਦੀ ਹੈ । ਸਜੇ-ਸ਼ਿੰਗਾਰੇ ਮੈਦਾਨ ਜਾਂ ਉਪਕਰਨ ਖਿਡਾਰੀ ਨੂੰ ਖੇਡਣ ਲਈ ਪ੍ਰੇਰਿਤ ਕਰਦੇ ਹਨ ਅਤੇ ਉਸ ਦਾ ਮਨ ਆਪ-ਮੁਹਾਰੇ ਖੇਡਣ ਨੂੰ ਕਰਨ ਲੱਗ ਪੈਂਦਾ ਹੈ ।

6. ਚੰਗਾ ਵਿਖਾਵਾ (ਪ੍ਰਦਰਸ਼ਨ (Good Demonstration)-ਕੋਚ ਜਾਂ ਸਰੀਰਕ ਸਿੱਖਿਆ ਦੇ ਅਧਿਆਪਕ ਆਪਣੇ ਖਿਡਾਰੀਆਂ ਲਈ ਇਕ ਨਮੂਨੇ ਦੇ ਤੌਰ ‘ਤੇ ਕੰਮ ਕਰਦੇ ਹਨ ਅਤੇ ਖਿਡਾਰੀ ਉਨ੍ਹਾਂ ਦੀ ਨਕਲ ਕਰਦੇ ਹਨ । ਇਸ ਕਰਕੇ ਇਹ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ ਕਿ ਖੇਡਾਂ ਨੂੰ ਸਿਖਾਉਣ ਵਾਲੇ ਵਿਅਕਤੀਆਂ ਦਾ ਕਿਸੇ ਖੇਡ ਨੂੰ ਖੇਡ ਕੇ ਵਿਖਾਉਣ ਦਾ ਢੰਗ ਬਹੁਤ ਚੰਗੀ ਕਿਸਮ ਦਾ ਹੋਵੇ ਅਤੇ ਉਚੇਰੇ ਮਿਆਰ ਦਾ ਹੋਵੇ । ਇਸ ਤਰ੍ਹਾਂ ਚੰਗਾ ਵਿਖਾਵਾ ਜੋ ਅਧਿਆਪਕ ਕਰਕੇ ਵਿਖਾਉਂਦਾ ਹੈ, ਖਿਡਾਰੀਆਂ ਲਈ ਪ੍ਰੇਰਨਾਦਾਇਕ ਹੁੰਦਾ ਹੈ ।

7. ਵਾਤਾਵਰਨ (Environment)-ਚੰਗੇ ਖਿਡਾਰੀ ਪੈਦਾ ਕਰਨ ਲਈ ਖਿਡਾਰੀਆਂ ਨੂੰ ਵਧੀਆ ਵਾਤਾਵਰਨ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਕਿ ਖਿਡਾਰੀਆਂ ਦਾ ਧਿਆਨ ਖੇਡਾਂ ਵਿਚ ਲੱਗਿਆ ਰਹੇ । ਸਿਹਤਮੰਦ ਵਾਤਾਵਰਨ ਰੋਗਾਂ ਦੀ ਰੋਕਥਾਮ, ਵਿਅਕਤੀਗਤ ਅਤੇ ਸਮਾਜ ਦੇ ਸਿਹਤ ਨੂੰ ਉਤਸ਼ਾਹਿਤ ਕਰਨ ਵਿਚ ਸਹਾਇਕ ਸਿੱਟਾ ਹੁੰਦਾ ਹੈ ।

8. ਚੰਗੇ ਟੂਰਨਾਮੈਂਟ ਅਤੇ ਮੁਕਾਬਲੇ (Healthy tournaments and Competitions-ਮੁਕਾਬਲੇ ਜਾਂ ਮੈਚਾਂ ਆਦਿ ਦੁਆਰਾ ਵੀ ਖਿਡਾਰੀਆਂ ਨੂੰ ਬਹੁਤ ਪ੍ਰੇਰਨਾ ਮਿਲਦੀ ਹੈ, ਉਹ ਇਨ੍ਹਾਂ ਨੂੰ ਵਿਖਾ ਕੇ ਨਵੀਂ ਤੋਂ ਨਵੀਂ ਕਲਾ ਨੂੰ ਸਿੱਖਣ ਲਈ ਉਤਸ਼ਾਹਿਤ ਹੁੰਦੇ ਹਨ ਅਤੇ ਖਿਡਾਰੀਆਂ ਅੰਦਰ ਆਪਣੇ ਤੋਂ ਚੰਗੇ ਖਿਡਾਰੀਆਂ ਵਰਗੇ ਗੁਣ ਪੈਦਾ ਕਰਨ ਦੀ ਭਾਵਨਾ ਜਨਮ ਲੈਂਦੀ ਹੈ । ਇਸ ਲਈ ਖਿਡਾਰੀਆਂ ਦੀ ਖੇਡ ਨਿਪੁੰਨਤਾ ਵਧਾਉਣ ਵਾਸਤੇ ਉਨ੍ਹਾਂ ਨੂੰ ਚੰਗੇ ਚੰਗੇ ਖੇਡ ਮੁਕਾਬਲੇ ਵੇਖਣ ਦੇ ਭਰਪੂਰ ਮੌਕੇ ਦਿੱਤੇ ਜਾਣੇ ਚਾਹੀਦੇ ਹਨ ।

9. ਜਿੱਤਾਂ ਜਾਂ ਕਾਮਯਾਬੀਆਂ ਦਾ ਰਿਕਾਰਡ (Record of Success and Achievements)- ਖਿਡਾਰੀਆਂ ਦੀ ਖੇਡ ਵਿਚ ਨਿਪੁੰਨਤਾ ਲਿਆਉਣ ਵਾਸਤੇ ਜੇਕਰ ਉਨ੍ਹਾਂ ਦੀਆਂ ਜਿੱਤਾਂ, ਉਨ੍ਹਾਂ ਦੀਆਂ ਕਾਮਯਾਬੀਆਂ ਆਦਿ ਦਾ ਇਕ ਰਿਕਾਰਡ ਠੀਕ ਤਰੀਕੇ ਨਾਲ ਤਿਆਰ ਕੀਤਾ ਜਾਵੇ ਅਤੇ ਉਸ ਰਿਕਾਰਡ ਨੂੰ ਦੂਜੇ ਖਿਡਾਰੀਆਂ ਦੇ ਵੇਖਣ ਵਾਸਤੇ ਉੱਚਿਤ ਸਥਾਨ ‘ਤੇ ਰੱਖਿਆ ਜਾਵੇ, ਤਾਂ ਇਸ ਨਾਲ ਵੀ ਖਿਡਾਰੀਆਂ ਨੂੰ ਬਹੁਤ ਪ੍ਰੇਰਨਾ ਮਿਲਦੀ ਹੈ ਅਤੇ ਖਿਡਾਰੀ ਇਸ ਰਿਕਾਰਡ ਵਿਚ ਆਪਣਾ ਨਾਂ ਸ਼ਾਮਿਲ ਕਰਨ ਲਈ ਖੇਡਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ ।

10. ਖਿਡਾਰੀਆਂ ਨੂੰ ਚੰਗੇ ਇਨਾਮ ਦੇਣਾ (Presentation of good awards to the players) -ਖੇਡ ਵਿਚ ਨਿਪੁੰਨਤਾ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਉਨ੍ਹਾਂ ਦੀ ਜਿੱਤ, ਕਾਮਯਾਬੀ ਜਾਂ ਸਫਲਤਾ ਉੱਤੇ ਪ੍ਰੇਰਨਾ ਦੇਣ ਲਈ ਜਾਂ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੇ ਇਨਾਮ ਦਿੱਤੇ ਜਾਣੇ ਚਾਹੀਦੇ ਹਨ, ਜਿਹੜੇ ਕਿ ਇਸ

PSEB 11th Class Physical Education Solutions Chapter 6 ਖੇਡ ਮਨੋਵਿਗਿਆਨ

ਤਰ੍ਹਾਂ ਦੇ ਹੋ ਸਕਦੇ ਹਨ –

  • ਕੱਪ ਅਤੇ ਸ਼ੀਲਡਾਂ (Cups and Shields)
  • ਸਰਟੀਫ਼ਿਕੇਟ (Certificates)
  • ਨਕਦ ਇਨਾਮ (Cash Awards)
  • ਕੰਮ ਆਉਣ ਵਾਲੀਆਂ ਚੀਜ਼ਾਂ (Utility Prizes)
  • ਲੈਟਰ ਕਰੈਸਟ (Letor Crest)
  • ਬਿੱਲੇ (Badges)
  • ਤਰੱਕੀਆਂ (Promotions)
  • ਸਨਮਾਂਨ ਬੋਰਡ (Honour Boards)
  • ਰੇਡੀਓ ਜਾਂ ਟੀ. ਵੀ. ਤੋਂ ਮੁਲਾਕਾਤ (interview on Radio or Television)
  • ਸੋਵੀਨਰ (Souvenir)
  • ਮੈਡਲ (Medals)
  • ਅਵਾਰਡ (Awards) ਜਿਵੇਂ ਅਰਜਨ ਅਵਾਰਡ ਜਾਂ ਪਦਮ ਸ਼੍ਰੀ ਅਵਾਰਡ
  • ਨੌਕਰੀਆਂ (Jobs)

11. ਖਿਡਾਰੀਆਂ ਦੀ ਡਿੰਗ (Grading of the Players-ਖਿਡਾਰੀਆਂ ਦੀ ਖੇਡ ਨਿਪੁੰਨਤਾ ਅਨੁਸਾਰ ਗੋਡਿੰਗ ਕੀਤੀ ਜਾਣੀ ਚਾਹੀਦੀ ਹੈ । ਇਹ ਦੋ ਤਰ੍ਹਾਂ ਦੀ ਹੋ ਸਕਦੀ ਹੈ । ਇਕ ਤਾਂ ਖੇਡਾਂ ਵਿਚ ਦਿਖਾਏ ਗਏ ਕਰਤੱਬਾਂ ਅਨੁਸਾਰ ਨੰਬਰ ਦੇ ਕੇ ਜਾਂ ਫਿਰ ਮੋਟੀਆਂ ਸ਼੍ਰੇਣੀਆਂ ਵਿਚ ਗੋਡ ਦੇ ਕੇ । ਇਸ ਤਰ੍ਹਾਂ ਕਰਨ ਨਾਲ ਹਰ ਇਕ ਖਿਡਾਰੀ ਉੱਚਾ ਸਥਾਨ ਪ੍ਰਾਪਤ ਕਰਨ ਦੇ ਯਤਨ ਕਰੇਗਾ ਅਤੇ ਉੱਤੇ ਆਉਣ ਲਈ ਉਹ ਆਪਣੀ ਖੇਡ ਦੇ ਮਿਆਰ ਨੂੰ ਉੱਚਾ ਚੁੱਕੇਗਾ । ਗੋਡਿੰਗ ਇਕ ਤਰ੍ਹਾਂ ਖਿਡਾਰੀਆਂ ਲਈ ਖੇਡ ਵਿਚ ਨਿਪੁੰਨਤਾ ਵਾਸਤੇ ਪ੍ਰੇਰਨਾ ਦਾ ਵੱਡਾ ਸੋਮਾ ਹੋ ਸਕਦੀ ਹੈ ।

12. ਸਰਵਜਨਕ ਚਰਚਾ (General Publicity)ਕੋਈ ਵੀ ਖਿਡਾਰੀ ਜਦੋਂ ਆਪਣੇ ਦੁਆਰਾ ਕੀਤੇ ਪ੍ਰਦਰਸ਼ਨ ਦੀ ਚਰਚਾ ਆਮ ਜਨਤਾ ਵਿਚ ਸੁਣਦਾ ਹੈ, ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਅਤੇ ਉਹ ਆਪਣੇ ਆਪ ਉੱਤੇ ਮਾਣ ਕਰਨ ਲੱਗ ਪੈਂਦਾ ਹੈ । ਇਸ ਲਈ ਖਿਡਾਰੀ ਦੁਆਰਾ ਪ੍ਰਾਪਤ ਕੀਤੀਆਂ ਸਫਲਤਾਵਾਂ ਨੂੰ ਜੇਕਰ ਅਖ਼ਬਾਰਾਂ, ਰੇਡੀਓ, ਟੀ. ਵੀ. ਆਦਿ ‘ਤੇ ਦੱਸਿਆ ਜਾਵੇ, ਤਾਂ ਜਿੱਤਣ ਵਾਲੇ ਖਿਡਾਰੀ ਨੂੰ ਤਾਂ ਪ੍ਰੇਰਨਾ ਮਿਲਦੀ ਹੀ ਹੈ, ਸਗੋਂ ਸੁਣਨ ਵਾਲੇ ਦੂਜੇ ਲੋਕਾਂ ਨੂੰ ਵੀ ਪ੍ਰੇਰਨਾ ਪ੍ਰਾਪਤ ਹੁੰਦੀ ਹੈ । ਫਲਸਰੂਪ ਉਹ ਖੇਡ ਵਿਚ ਹਿੱਸਾ ਲੈਣ ਵਾਸਤੇ ਅੱਗੇ ਆਉਂਦੇ ਹਨ ।

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
‘ਸਹਿਯੋਗ, ਵਜੀਫੇ, ਸੰਸਾ, ਚੰਗਾ ਵਾਤਾਵਰਨ ਅਤੇ ਖੇਡ ਸਹੂਲਤਾਂ ਨੂੰ ਇਹ ਕਿਸ ਪ੍ਰੇਰਨਾ ਦੇ ਭਾਗ ਹਨ ?
ਉੱਤਰ-
ਬਾਹਰੀ ਪ੍ਰੇਰਨਾ ।

ਪ੍ਰਸ਼ਨ 2.
‘ਸਰੀਰਿਕ ਪ੍ਰੇਰਨਾ, ਸਮਾਜਿਕ ਪ੍ਰੇਰਨਾ, ਭਾਵਨਾਤਮਿਕ ਪ੍ਰੇਰਨਾ, ਕੁਦਰਤੀ ਪ੍ਰੇਰਨਾ । ਇਹ ਕਿਸ ਪ੍ਰੇਰਨਾ ਦੇ ਭਾਗ ਹਨ ?
ਉੱਤਰ-
ਅੰਦਰੁਨੀ ਪ੍ਰੇਰਨਾ ।

ਪ੍ਰਸ਼ਨ 3.
ਖੇਡ ਮਨੋਵਿਗਿਆਨ ਕਿੰਨੇ ਸ਼ਬਦਾਂ ਦਾ ਬਣਿਆ ਹੈ ?
(a) ਤਿੰਨ
(b) ਚਾਰ
(c) ਛੇ
(d) ਅੱਠ |
ਉੱਤਰ-
(a) ਤਿੰਨ |

ਪ੍ਰਸ਼ਨ 4.
ਪ੍ਰੇਰਨਾ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?
(a) ਦੋ
(b) ਤਿੰਨ
(c) ਚਾਰ
(d) ਛੇ ।
ਉੱਤਰ-
(a) ਦੋ ।

ਪ੍ਰਸ਼ਨ 5. ਖੇਡ ਮਨੋਵਿਗਿਆਨ ਦੀਆਂ ਸ਼ਾਖਾਵਾਂ ਹਨ ।
(a) ਸੱਤ
(b) ਛੇ
(c) ਪੰਜ
(d) ਚਾਰ ।
ਉੱਤਰ-
(a) ਸੱਤ ।

ਪ੍ਰਸ਼ਨ 6.
ਖੇਡਾਂ ਅਤੇ ਸਰੀਰਿਕ ਸਰਗਰਮੀਆਂ ਵਿੱਚ ਹਰ ਪੱਧਰ ‘ਤੇ ਨਿਪੁੰਨਤਾ ਵਧਾਉਣ ਲਈ ਮਨੋਵਿਗਿਆਨਿਕ ਸਿਧਾਂਤਾਂ ਦੀ ਵਰਤੋਂ ਕਰਨਾ ਹੀ ਖੇਡ ਮਨੋਵਿਗਿਆਨ ਹੈ ।” ਇਹ ਕਿਸ ਦਾ ਕਥਨ ਹੈ ?
ਉੱਤਰ-
ਬਰਾਉਨ ਅਤੇ ਮੈਹੋਨੀ ਅਨੁਸਾਰ ।

PSEB 11th Class Physical Education Solutions Chapter 6 ਖੇਡ ਮਨੋਵਿਗਿਆਨ

ਪ੍ਰਸ਼ਨ 7.
‘‘ਮਨੋਵਿਗਿਆਨ ਵਿਅਕਤੀ ਦੇ ਵਾਤਾਵਰਨ ਨਾਲ ਜੁੜੀਆਂ ਉਸ ਦੀਆਂ ਕਿਰਿਆਵਾਂ ਦਾ ਅਧਿਐਨ ਕਰਦਾ ਹੈ ।’ ਕਿਸ ਦਾ ਕਥਨ ਹੈ ?
ਉੱਤਰ-
ਵਡਵਰਥ ਦਾ ।

ਪ੍ਰਸ਼ਨ 8.
‘‘ਮਨੋਵਿਗਿਆਨ ਵਿਅਕਤੀ ਦੇ ਵਿਵਹਾਰ ਅਤੇ ਮਨੁੱਖੀ ਸੰਬੰਧਾਂ ਦਾ ਅਧਿਐਨ ਹੈiਸ ਦਾ ਕਥਨ ਹੈ ?
ਉੱਤਰ-
ਕਰੋਅ ਅਤੇ ਕਰੋਅ ਦਾ ।

ਪ੍ਰਸ਼ਨ 9.
‘‘ਖੇਡ ਮਨੋਵਿਗਿਆਨ ਸਰੀਰਕ ਸਿੱਖਿਆ ਦੇ ਲਈ ਮਨੋਵਿਗਿਆਨ ਦੀ ਉਹ ਸ਼ਾਖਾ ਹੈ ਜੋ ਮਨੁੱਖ ਦੀ ਸਰੀਰਕ ਯੋਗਤਾ ਨੂੰ ਖੇਡ-ਕੁੱਦ ਵਿੱਚ ਭਾਗ ਲੈਣ ਨਾਲ ਵਧਾਉਂਦੀ ਹੈ । ਕਿਸ ਦਾ ਕਥਨ ਹੈ ?
ਉੱਤਰ-
ਕੇ. ਐੱਸ. ਬਨ ਦਾ |

ਪ੍ਰਸ਼ਨ 10.
ਮਨੋਵਿਗਿਆਨ ਦਾ ਅਰਥ ਲਿਖੋ ।
ਉੱਤਰ-
ਵਿਅਕਤੀ ਦੇ ਵਿਵਹਾਰ ਉਸਦੀਆਂ ਪ੍ਰਤੀਕਿਰਿਆਵਾਂ, ਤਰੀਕੇ ਅਤੇ ਸਿੱਖਣ ਦੇ ਤਰੀਕਿਆਂ ਦੇ ਅਧਿਐਨ ਨੂੰ ਮਨੋਵਿਗਿਆਨ ਕਹਿੰਦੇ ਹਨ ।

ਪ੍ਰਸ਼ਨ 11.
ਕਰੋਅ ਅਤੇ ਕਰੋਅ ਦੀ ਮਨੋਵਿਗਿਆਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਮਨੋਵਿਗਿਆਨ ਵਿਅਕਤੀ ਦੇ ਵਿਵਹਾਰ ਅਤੇ ਮਨੁੱਖੀ ਸੰਬੰਧਾਂ ਦਾ ਅਧਿਐਨ ਹੈ ।

ਪ੍ਰਸ਼ਨ 12.
ਵਡਵਰਥ ਦੀ ਪਰਿਭਾਸ਼ਾ ਲਿਖੋ ।
ਉੱਤਰ-
ਮਨੋਵਿਗਿਆਨ ਵਿਅਕਤੀ ਦੇ ਵਾਤਾਵਰਨ ਨਾਲ ਜੁੜੀਆਂ ਉਸ ਦੀਆਂ ਕਿਰਿਆਵਾਂ ਦਾ ਅਧਿਐਨ ਕਰਦਾ ਹੈ।”

ਪ੍ਰਸ਼ਨ 13.
‘‘ਖੇਡਾਂ ਅਤੇ ਸਰੀਰਿਕ ਸਰਗਰਮੀਆਂ ਵਿੱਚ ਹਰ ਪੱਧਰ ‘ਤੇ ਨਿਪੁੰਨਤਾ ਵਧਾਉਣ ਲਈ ਮਨੋਵਿਗਿਆਨਿਕ ਸਿਧਾਂਤਾਂ ਦੀ ਵਰਤੋਂ ਕਰਨਾ ਹੀ ਖੇਡ ਮਨੋਵਿਗਿਆਨ ਹੈ । ਇਹ ਇਸ ਦਾ ਕਥਨ ਹੈ ?
ਉੱਤਰ-
ਬਰਾਉਨ ਅਤੇ ਮੈਹੋਨੀ ।

ਪ੍ਰਸ਼ਨ 14.
‘‘ਖੇਡ ਮਨੋਵਿਗਿਆਨ ਖੇਡਾਂ ਦੇ ਮਾਨਸਿਕ ਆਧਾਰ, ਕਾਰਜ ਅਤੇ ਪ੍ਰਭਾਵ ਦਾ ਅਧਿਐਨ ਹੈ । ਇਹ ਕਿਸ ਦਾ ਕਥਨ ਹੈ ?
ਉੱਤਰ-
ਖੇਡ ਮਨੋਵਿਗਿਆਨ ਦੇ ਯੂਰਪਨ ਸੰਘ ਦੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਖੇਡ ਮਨੋਵਿਗਿਆਨ ਕੀ ਹੈ ?
ਉੱਤਰ-
ਖੇਡ ਮਨੋਵਿਗਿਆਨ ਸਿੱਖਿਆ ਅਤੇ ਪ੍ਰਯੋਗੀ ਕਿਰਿਆਵਾਂ ਦੁਆਰਾ ਐਥਲੈਟਿਕ, +difi ਸਿੱਖਿਆ, ਮਨੋਰੰਜਨ ਅਤੇ ਕਸਰਤ ਨਾਲ ਸੰਬੰਧਿਤ ਲੋਕਾਂ ਦੇ ਵਿਵਹਾਰ ਵਿੱਚ ਪਰਿਵਰਤਨ ਲਿਆਉਂਦੀ ਹੈ ।

ਪ੍ਰਸ਼ਨ 2.
ਮਨੋਵਿਗਿਆਨ ਦਾ ਅਰਥ ਲਿਖੋ ।
ਉੱਤਰ-
ਵਿਅਕਤੀ ਦੇ ਵਿਵਹਾਰ ਉਸਦੀਆਂ ਪ੍ਰਤੀਕਿਰਿਆਵਾਂ ਤਰੀਕੇ ਅਤੇ ਸਿੱਖਣ ਦੇ ਤਰੀਕਿਆਂ ਦੇ ਅਧਿਐਨ ਨੂੰ ਮਨੋਵਿਗਿਆਨ ਕਹਿੰਦੇ ਹਨ ।

ਪ੍ਰਸ਼ਨ 3.
ਕੇ. ਐੱਸ. ਬਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਖੇਡ ਮਨੋਵਿਗਿਆਨ ਸਰੀਰਕ ਸਿੱਖਿਆ ਦੇ ਲਈ ਮਨੋਵਿਗਿਆਨ ਦੀ ਉਹ ਸ਼ਾਖਾ ਹੈ ਜੋ ਮਨੁੱਖ ਦੀ ਸਰੀਰਕ ਯੋਗਤਾ ਨੂੰ ਖੇਡ-ਕੁੱਦ ਵਿੱਚ ਭਾਗ ਲੈਣ ਨਾਲ ਵਧਾਉਂਦੀ ਹੈ ।

ਪ੍ਰਸ਼ਨ 4.
ਪ੍ਰੇਰਨਾ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?
ਉੱਤਰ-
ਪੇਰਨਾ ਦੋ ਤਰ੍ਹਾਂ ਦੀ ਹੁੰਦੀ ਹੈ –
1. ਅੰਦਰੂਨੀ ਪ੍ਰੇਰਨਾ,
2. ਬਾਹਰੀ ਪ੍ਰੇਰਨਾ ਪ੍ਰਸ਼ਨ

ਪ੍ਰਸ਼ਨ 5.
ਕਰੁਕ ਅਤੇ ਸਟੇਲ ਦੀ ਪ੍ਰੇਰਨਾ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪ੍ਰੇਰਨਾ ਇਸ ਤਰ੍ਹਾਂ ਪ੍ਰਭਾਵਿਤ ਕੀਤੀ ਜਾ ਸਕਦੀ ਹੈ ਕਿ ਕੋਈ ਹਾਲਾਤ ਜਿਨ੍ਹਾਂ ਨਾਲ ਸਾਨੂੰ ਕੰਮ ਕਰਨ ਲਈ ਸੇਧ ਅਤੇ ਤਾਕਤ ਮਿਲਦੀ ਹੈ ਉਸਨੂੰ ਪ੍ਰੇਰਨਾ ਕਹਿੰਦੇ ਹਨ ।

ਪ੍ਰਸ਼ਨ 6.
ਮਨੋਵਿਗਿਆਨ ਦੀਆਂ ਕੋਈ ‘ਚਰ ਮਾਵਾਂ ਦੇ ਨਾਂ ਲਿਖੋ !
ਉੱਤਰ-

  • ਖੇਡ ਸੰਗਠਨ ਮਨੋਵਿਗਿਆਨ
  • ਵਿਕਸਿਤ ਮਨੋਵਿਗਿਆਨ
  • ਸਿਹਤ ਮਨੋਵਿਗਿਆਨ
  • ਸਿੱਖਿਆ ਮਨੋਵਿਗਿਆਨ ।

ਪ੍ਰਸ਼ਨ 7.
ਕਟੁਕਸ ਅਤੇ ਸਟੇਨ ਦੇ ਅਨੁਸਾਰ ਨਾ ਦੀ ਪਰਿਭਾਸ਼ਾ ਇਸ ਤਰ੍ਹਾਂ ਹੈ ?
ਉੱਤਰ-
ਪ੍ਰੇਰਨਾ ਉਹ ਹਾਲਤ ਹੈ ਜਿਹੜੀ ਸਾਡੀਆਂ ਕਿਰਿਆਵਾਂ ਵਿੱਚ ਦ ਭਰਦੀ ਹੈ । ਉਨ੍ਹਾਂ ਨੂੰ ਦਿਸ਼ਾ ਦਿੰਦੀ ਹੈ।”

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਖੇਡ ਮਨੋਵਿਗਿਆਨ ਦਾ ਅਰਥ ਲਿਖੋ ।
ਉੱਤਰ-
‘ਖੇਡ ਮਨੋਵਿਗਿਆਨ’ ਸ਼ਬਦ ਤਿੰਨ ਸ਼ਬਦਾਂ- ਖੇਡ, ਮਨੋ, ਵਿਗਿਆਨ ਦੇ ਮੇਲ ਤੋਂ ਬਣਿਆ ਹੈ । ਖੇਡ’ ਤੇ ਭਾਵ ‘ਖੇਡ ਅਤੇ ਖਿਡਾਰੀ ਹੈ, ‘ਮਨੋ’ ਤੋਂ ਭਾਵ ‘ਵਿਹਾਰ’ ਜਾਂ ਮਾਨਸਿਕ ਪ੍ਰਕਿਰਿਆ ਤੋਂ ਹੈ ਅਤੇ ਵਿਗਿਆਨ ਤੋਂ ਭਾਵ ‘ਅਧਿਐਨ ਕਰਨਾਂ ਤੋਂ ਹੈ ।
ਖੇਡ ਅਤੇ ਖਿਡਾਰੀਆਂ ਦੀਆਂ ਹਰਕਤਾਂ ਦੇ ਵਿਹਾਰਾਂ ਦਾ ਪ੍ਰਤੱਖ ਰੂਪ ਵਿੱਚ ਅਧਿਐਨ ਕਰਨਾ ਖੇਡ ਮਨੋਵਿਗਿਆਨ ਅਖਵਾਉਂਦਾ ਹੈ ।

ਪ੍ਰਸ਼ਨ 2.
ਸਿੰਗਰ ਦੇ ਅਨੁਸਾਰ ਮਨੋਵਿਗਿਆਨ ਦੀ ਪਰਿਭਾਸ਼ਾ ਇਸ ਤਰ੍ਹਾਂ ਹੈ ?
ਉੱਤਰ-
“ਖੇਡ ਮਨੋਵਿਗਿਆਨ ਵਿੱਚ ਮਨੋਵਿਗਿਆਨ ਦੀਆਂ ਉਹ ਸਾਰੀਆਂ ਸ਼ਾਖਾਵਾਂ ਸ਼ਾਮਿਲ ਹੁੰਦੀਆਂ ਹਨ ਜਿਹੜੀ ਕਿਸੇ ਅਥਲੀਟ ਦੇ ਪ੍ਰਦਰਸ਼ਨ ਨੂੰ ਸਮਝਣ ਦੀ ਯੋਗਤਾ, ਇਸ ਨੂੰ ਸੁਧਾਰਨ ਦੀ ਸਮਰੱਥਾ ਖੇਡਾਂ ਅਤੇ ਕਸਰਤਾਂ ਦੇ ਵੱਖ-ਵੱਖ ਪ੍ਰੋਗਰਾਮ ਤੋਂ ਹਾਸਲ ਤਜਰਬਿਆਂ ਦਾ ਸੁਖਾਵਾਂ ਮਨੋਵਿਗਿਆਨਿਕ ਲਾਭ ਲੈਣ ਦੀ ਸਾਡੀ ਕਾਬਲੀਅਤ ਨਾਲ ਜੁੜੀ ਹੈ ।

PSEB 11th Class Physical Education Solutions Chapter 6 ਖੇਡ ਮਨੋਵਿਗਿਆਨ

ਪ੍ਰਸ਼ਨ 3.
ਮਨੋਵਿਗਿਆਨ ਦੇ ਕੋਈ ਦੋ ਮਹੱਤਵ ਲਿਖੋ । ‘
ਉੱਤਰ-
ਖੇਡ ਮਨੋਵਿਗਿਆਨ ਰੀੜ੍ਹ ਦੀ ਹੱਡੀ ਵਾਂਗ ਖਿਡਾਰੀ ਦੀ ਪ੍ਰਫੋਰਮੈਂਸ ਨੂੰ ਸਫ਼ਲ ਬਣਾਉਣ ਲਈ ਦਿਸ਼ਾ ਨਿਰਦੇਸ਼ ਦਿੰਦਾ ਹੈ ।
ਖੇਡ ਮਨੋਵਿਗਿਆਨ ਦਾ ਸੰਬੰਧ ਬਾਇਓਮੈਕਨਿਕਸ, ਕਿਨਜ਼ਿਆਲੋਜੀ, ਸਪੋਰਟਸ ਫਿਸ਼ਿਆਲੋਜੀ ਸਪੋਰਟਸ ਮੈਡੀਸਨ ਵਿਸ਼ਿਆਂ ਨਾਲ ਹੈ, ਜਿਸ ਰਾਹੀਂ ਖਿਡਾਰੀਆਂ ਦੇ ਖੇਡ ਕੌਸ਼ਲਾਂ ਅਤੇ ਖੇਡ ਵਿਹਾਰਾਂ ਵਿੱਚ ਸੋਧ ਕਰਕੇ ਖਿਡਾਰੀ ਦੀ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਨੂੰ ਵਧਾਇਆ ਜਾ ਸਕਦਾ ਹੈ ।

ਪ੍ਰਸ਼ਨ 4.
ਪ੍ਰੇਰਨਾ ਦੀਆਂ ਕਿਸਮਾਂ ਲਿਖੋ ।
ਉੱਤਰ-

  1. ਅੰਦਰੂਨੀ ਜਾਂ ਕੁਦਰਤੀ ਪ੍ਰੇਰਨਾ
  2. ਬਾਹਰੀ ਜਾਂ ਬਣਾਉਟੀ ਪ੍ਰੇਰਨਾ ।

1. ਅੰਦਰੂਨੀ ਜਾਂ ਕੁਦਰਤੀ ਪ੍ਰੇਰਨਾ-
(ੳ) ਸਰੀਰਿਕ ਪ੍ਰੇਰਨਾ
(ਅ) ਸਮਾਜਿਕ ਪ੍ਰੇਰਨਾ
(ਈ) , ਭਾਵਨਾਤਮਿਕ ਪ੍ਰੇਰਨਾ
(ਸ) ਕੁਦਰਤੀ ਪ੍ਰੇਰਨਾ ।

2. ਬਾਹਰੀ ਜਾਂ ਬਨਾਉਟੀ ਪ੍ਰੇਰਨਾ-
(ੳ) ਇਨਾਮ
(ਅ) ਸਜ਼ਾ
(ਈ) ਮੁਕਾਬਲੇ
(ਸ) ਇਮਤਿਹਾਨ ॥

ਵੱਡੇ ਉੱਤਰ ਵਾਲਾ ਪ੍ਰਸ਼ਨ (Long Answer Type Question)

ਪ੍ਰਸ਼ਨ-ਪ੍ਰੇਰਨਾ ਦਾ ਅਰਥ, ਪਰਿਭਾਸ਼ਾ ਅਤੇ ਮਹੱਤਵ ਦਾ ਵਰਣਨ ਕਰੋ ।
ਉੱਤਰ-
ਪ੍ਰੇਰਨਾ ਦਾ ਅਰਥ-ਪ੍ਰੇਰਨਾ ਤੋਂ ਭਾਵ ਵਿਦਿਆਰਥੀਆਂ ਦੀ ਸਿੱਖਣ ਦੀਆਂ ਕਿਰਿਆਵਾਂ ਵਿਚ ਰੁਚੀ ਪੈਦਾ ਕਰਨਾ ਅਤੇ ਉਹਨਾਂ ਨੂੰ ਉਤਸ਼ਾਹ ਦੇਣਾ ਹੈ । ਪ੍ਰੇਰਨਾ ਦੁਆਰਾ ਵਿਦਿਆਰਥੀ ਆਪਣੀ ਪੜ੍ਹਾਈ ਵਿਚ ਰੁਚੀ ਲੈਂਦਾ ਹੈ, ਖਿਡਾਰੀ ਖੇਡਣ ਵਿਚ ਰੁਚੀ ਲੈਂਦਾ ਹੈ, ਮਜ਼ਦੂਰ ਫ਼ੈਕਟਰੀ ਵਿਚ ਆਪਣੇ ਕੰਮ ਵਿਚ ਰੁਚੀ ਲੈਂਦਾ ਹੈ ਅਤੇ ਕਿਸਾਨ ਆਪਣੇ ਖੇਤਾਂ ਨੂੰ ਵਾਹੁਣ ਵਿਚ ਰੁਚੀ ਲੈਂਦਾ ਹੈ ।

ਸੱਚ ਤਾਂ ਇਹ ਹੈ ਕਿ ਪ੍ਰੇਰਨਾ ਵਿਚ ਇਸ ਸੰਸਾਰ ਦੀ ਚਾਲਕ ਸ਼ਕਤੀ (Motive force) ਹੈ । ਇਹ ਇਕ ਅਜਿਹੀ ਸ਼ਕਤੀ ਹੈ, ਜੋ ਮਨੁੱਖ ਨੂੰ ਕੰਮ ਕਰਨ ਲਈ ਉਤਸ਼ਾਹਿਤ ਕਰਦੀ ਹੈ । ਇਸੇ ਸ਼ਕਤੀ ਰਾਹੀਂ ਮਨੁੱਖ ਆਪਣੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਲਗਾਤਾਰ ਕੋਸ਼ਿਸ਼ ਕਰਦਾ ਹੈ ਅਤੇ ਆਖਰੀ ਰੂਪ ਵਿਚ ਇਹਨਾਂ ਦੀ ਪੂਰਤੀ ਕਰਨ ਵਿਚ ਸਫਲਤਾ ਪ੍ਰਾਪਤ ਕਰਦਾ ਹੈ ।

ਪ੍ਰੇਰਨਾ ਦੀ ਪਰਿਭਾਸ਼ਾ-

  • ਮਾਰਗਨ ਅਤੇ ਕਿੰਗ ਦੇ ਅਨੁਸਾਰ, “ਪ੍ਰੇਰਨਾ ਮਨੁੱਖ ਜਾਂ ਜਾਨਵਰ ਦੀ ਸਥਿਤੀ ਨੂੰ ਦਰਸਾਉਂਦਾ ਹੈ ਜੋ ਉਹ ਆਪਣੇ ਵਿਵਹਾਰ ਨਾਲ ਅੰਤਿਮ ਨਿਸ਼ਾਨੇ ਵੱਲ ਵੱਧਦਾ ਹੈ ।”
  • ਪੀ.ਟੀ. ਜੰਗ ਅਨੁਸਾਰ, “ ਨਾ ਅੱਗੇ ਵੱਧ ਰਹੀ ਕਿਰਿਆ ਨੂੰ ਜਾਗ੍ਰਿਤ ਕਰਨਾ ਅਤੇ ਉਸ ਕਿਰਿਆ ਨੂੰ ਆਦਰਸ਼ ਰੂਪ ਵਿਚ ਕ੍ਰਮਬੱਧ ਕਰਨ ਦਾ ਇਕ ਤਰੀਕਾ ਹੈ।”

ਮਹੱਤਵ-ਖੇਡ ਨਿਪੁੰਨਤਾ ਵਿਚ ਪ੍ਰੇਰਨਾ ਦਾ ਬਹੁਤ ਹੀ ਜ਼ਰੂਰੀ ਅਤੇ ਮਹੱਤਵਪੂਰਨ ਸਥਾਨ ਮੰਨਿਆ ਜਾ ਸਕਦਾ ਹੈ । ਖਿਡਾਰੀ ਜਿੰਨੀ ਦੇਰ ਤਕ ਪੇਰਿਤ ਨਹੀਂ ਹੁੰਦਾ, ਤਦ ਤਕ ਉਹ ਕੁੱਝ ਸਿੱਖਣ ਦੇ ਕਾਬਲ ਨਹੀਂ ਹੋ ਸਕਦਾ ਅਤੇ ਨਾ ਹੀ ਉਸ ਵਿਚ ਕੁੱਝ ਸਿੱਖਣ ਲਈ ਸ਼ੌਕ ਹੀ ਪੈਦਾ ਹੁੰਦਾ ਹੈ । ਖੇਡਾਂ ਪ੍ਰਤੀ ਬੱਚਿਆਂ ਵਿਚ ਪ੍ਰੇਮ ਪੈਦਾ ਕਰਨ ਲਈ ਪ੍ਰੇਰਨਾ ਬਹੁਤ ਵੱਡਮੁੱਲਾ ਹਿੱਸਾ ਪਾਉਂਦੀ ਹੈ । ਇਹ ਖਿਡਾਰੀਆਂ ਅੰਦਰ ਕਈ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਜਾਗਿਤ ਕਰਦੀ ਹੈ । ਇਨ੍ਹਾਂ ਮੰਜ਼ਿਲਾਂ ਜਾਂ ਆਦਰਸ਼ਾਂ ਦੀ ਪ੍ਰਾਪਤੀ ਵਾਸਤੇ ਖਿਡਾਰੀ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਿਲਾਂ, ਔਕੜਾਂ ਅਤੇ ਕਠਿਨਾਈਆਂ ਨੂੰ ਸਹਾਰਦਾ ਹੈ ।

ਹੌਸਲਾ, ਬਹਾਦਰੀ, ਨਿਡਰਤਾ ਅਤੇ ਆਪਾ ਵਾਰਨ ਦੇ ਗੁਣ ਵਿਅਕਤੀ ਜਾਂ ਖਿਡਾਰੀ ਅੰਦਰ ਕਿਸੇ ਨਾ ਕਿਸੇ ਵਿਸ਼ੇਸ਼ ਪ੍ਰੇਰਨਾ ਦੁਆਰਾ ਹੀ ਆਉਂਦੇ ਹਨ ਅਤੇ ਉਸ ਅੰਦਰ ਛੋਟੇ-ਵੱਡੇ, ਊਚ-ਨੀਚ, ਅਮੀਰ-ਗ਼ਰੀਬ ਆਦਿ ਕਿਸੇ ਪ੍ਰਕਾਰ ਦਾ ਵਿਤਕਰਾ ਪੈਦਾ ਨਹੀਂ ਹੁੰਦਾ । ਮਨ ਦੀ ਸ਼ਾਂਤੀ ਅਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਖਿਡਾਰੀ ਪ੍ਰੇਰਨਾ ਦੇ ਇਨ੍ਹਾਂ ਸੋਮਿਆਂ ਦੀ ਭਰਪੂਰ ਸੁਵਰਤੋਂ ਕਰਦਾ ਹੈ । ਇਸ ਤਰ੍ਹਾਂ ਅਸੀਂ ਆਖ ਸਕਦੇ ਹਾਂ ਕਿ ਖੇਡ ਨਿਪੁੰਨਤਾ ਲਈ ਪ੍ਰੇਰਨਾ ਦੀ ਭੂਮਿਕਾ ਬਹੁਤ ਮਹੱਤਵਪੂਰਨ, ਜ਼ਰੂਰੀ ਅਤੇ ਲਾਭਦਾਇਕ ਹੈ ।

PSEB 11th Class Physical Education Solutions Chapter 7 ਟੂਰਨਾਮੈਂਟ

Punjab State Board PSEB 11th Class Physical Education Book Solutions Chapter 7 ਟੂਰਨਾਮੈਂਟ Textbook Exercise Questions, and Answers.

PSEB Solutions for Class 11 Physical Education Chapter 7 ਟੂਰਨਾਮੈਂਟ

Physical Education Guide for Class 11 PSEB ਟੂਰਨਾਮੈਂਟ Textbook Questions and Answers

ਪ੍ਰਸ਼ਨ 1.
ਟੂਰਨਾਮੈਂਟ ਦਾ ਸ਼ਬਦਕੋਸ਼ੀ ਅਰਥ ਕੀ ਹੈ ? (What is the dictionary meaning of tournament ?)
ਉੱਤਰ-
ਟੂਰਨਾਮੈਂਟ ਦਾ ਸ਼ਬਦਕੋਸ਼ੀ ਅਰਥ ਹੈ, “ਖੇਡ ਮੁਕਾਬਲੇ । ਇਨ੍ਹਾਂ ਖੇਡ ਮੁਕਾਬਲਿਆਂ ਵਿਚ ਵੱਖ-ਵੱਖ ਟੀਮਾਂ ਵਿਚਕਾਰ ਮੁਕਾਬਲੇ ਦੇ ਕਈ ਗੇੜ ਚੱਲਦੇ ਹਨ । ਇਹ ਟੂਰਨਾਮੈਂਟ ਸਮੇਂ-ਸਮੇਂ ਤੇ ਵੱਖ-ਵੱਖ ਖੇਡਾਂ ਨਾਲ ਸੰਬੰਧਿਤ, ਵੱਖ-ਵੱਖ ਆਯੋਜਕਾਂ ਦੁਆਰਾ ਕਰਵਾਈਆਂ ਜਾਂਦੀਆਂ ਹਨ । ਇਹ ਇਕ ਖੇਡ ਰੂਪ ਲੜੀ ਹਨ ਜਿਸ ਵਿਚ ਭਾਗ ਲੈਣ ਵਾਲੇ ਨੂੰ ਹਾਰ ਅਤੇ ਜਿੱਤ ਦਾ ਮੌਕਾ ਮਿਲਦਾ ਹੈ । ਟੂਰਨਾਮੈਂਟ ਨਿਸਚਿਤ ਨਿਯਮਾਂ ਅਤੇ ਰਣਨੀਤੀਆਂ ਵਿਚ ਕਰਵਾਈਆਂ ਜਾਂਦੀਆਂ ਹਨ ਤੇ ਜਿਸ ਵਿਚ ਹਰ ਸਹਭਾਗੀ ਨੂੰ ਇਸਦੀ ਪਾਲਣਾ ਕਰਨੀ ਪੈਂਦੀ ਹੈ ।

ਟੂਰਨਾਮੈਂਟ ਸਾਡੇ ਅੰਦਰ ਛੁਪੀ ਹੋਈ ਮਾਰੂ ਪ੍ਰਤੀ ਨੂੰ ਬਾਹਰ ਕੱਢਣ ਦਾ ਇੱਕ ਢੰਗ ਹੈ । ਜਿਵੇਂ ਕਿ ਪ੍ਰਾਚੀਨ ਸਮੇਂ ਵਿਚ ਬੇਰਹਿਮੀਆਂ ਨੂੰ ਖੇਡਾਂ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਸੀ ਅਤੇ ਕਿਸੇ ਇਕ ਸਹਭਾਗੀ ਦੀ ਮੌਤ ਨਾਲ ਹੀ ਪ੍ਰਤੀਯੋਗਤਾ ਦਾ ਜੇਤੂ ਬਣਦਾ ਸੀ । ਪਰ ਸਮੇਂ ਦੇ ਬੀਤਣ ਨਾਲ ਖੇਡ ਮੁਕਾਬਲਿਆਂ ਦੀ ਪ੍ਰਕ੍ਰਿਤੀ ਦਾ ਰੂਪ ਵੀ ਪੂਰੀ ਤਰ੍ਹਾਂ ਬਦਲ ਗਿਆ ਹੈ । ਆਧੁਨਿਕ ਯੁੱਗ ਵਿੱਚ, ਸਪੋਰਟਸ ਪ੍ਰਤੀਯੋਗਤਾਵਾਂ ਕੁੱਝ ਨਿਯਮਾਂ ਅਨੁਸਾਰ ਖੇਡੀਆਂ ਜਾਂਦੀਆਂ ਹਨ ।

ਪ੍ਰਸ਼ਨ 2.
ਟੂਰਨਾਮੈਂਟ ਕਰਾਉਣ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ? (What precautions should be taken write organising a tournament ?)
ਉੱਤਰ-
ਮੁਕਾਬਲੇ ਦੇ ਆਯੋਜਨ ਦੇ ਦੌਰਾਨ ਕੁੱਝ ਧਿਆਨ ਦੇਣ ਯੋਗ ਗੱਲਾਂ ਟੂਰਨਾਮੈਂਟ ਦੀ ਸਫਲਤਾ ਸਹੀ ਯੋਜਨਾਬੰਦੀ ‘ਤੇ ਨਿਰਭਰ ਕਰਦੀ ਹੈ । ਕਿਸੇ ਟੂਰਨਾਮੈਂਟ ਦਾ ਆਯੋਜਨ ਕਰਨ ਤੋਂ ਪਹਿਲਾਂ ਅਧਿਕਾਰੀਆਂ ਨੂੰ ਹੇਠ ਲਿਖੇ ਕੁੱਝ ਅਹਿਮ ਪਹਿਲੂਆਂ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ ।

  1. ਟੂਰਨਾਮੈਂਟ ਤੋਂ ਪਹਿਲਾਂ ਦੇ ਕੰਮ ਕਰਤੱਵ
  2. ਟੂਰਨਾਮੈਂਟ ਦੇ ਦੌਰਾਨ ਕੰਮ ਜਾਂ ਕਰਤੱਵ
  3. ਟੂਰਨਾਮੈਂਟ ਤੋਂ ਬਾਅਦ ਕੰਮ ਜਾਂ ਕਰਤੱਵ
  4. ਆਓ ਇਸ ਨੂੰ ਇੱਕ-ਇੱਕ ਕਰਕੇ ਸਮਝਿਆ ਜਾਵੇ ।

1. ਟੂਰਨਾਮੈਂਟ ਤੋਂ ਪਹਿਲਾਂ ਦੇ ਕੰਮ ਜਾਂ ਕਰਤੱਵ-ਇਹ ਕੰਮ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਕੀਤੇ ਜਾਂਦੇ ਹਨ । ਅਸਲ ਵਿਚ ਸਰੀਰਿਕ ਸਿੱਖਿਆ ਦੇ ਅਧਿਆਪਕ ਅਤੇ ਕੋਖ ਦੁਆਰਾ ਤਿਆਰ ਕੀਤੇ ਫਲਸਫੇ ਦਾ ਰੂਪ ਹੁੰਦੇ ਹਨ ।

ਇਹ ਹੇਠ ਲਿਖੇ ਅਨੁਸਾਰ ਹਨ :
ਟੂਰਨਾਮੈਂਟ ਦੇ ਸਥਾਨ, ਤਰੀਕਾਂ ਆਦਿ ਨੂੰ ਤੈਅ ਕਰਨਾ ਅਤੇ ਯੋਜਨਾ, ਪ੍ਰਬੰਧ ਤਿਆਰ ਕਰਨਾ । ਪ੍ਰਵਾਨਗੀ ਦੀਆਂ ਯੋਜਨਾਵਾਂ ਅਤੇ ਪ੍ਰਬੰਧਾਂ ਲਈ ਵਿੱਤੀ ਸਹਾਇਤਾ ਉਪਲੱਬਧ ਕਰਵਾਉਣਾ ਅਤੇ ਮਿਊਂਸਿਪਲ ਕਾਰਪੋਰੇਸ਼ਨ ਤੋਂ ਟੂਰਨਾਮੈਂਟ ਲਈ ਪ੍ਰਵਾਨਗੀ ਲੈਣਾ ! ਮੁੱਖ ਲੋੜਾਂ ਜਿਵੇਂ ਕਿ ਪਲੇਅਫਿਲਡ, ਸਾਜ਼ੋ-ਸਾਮਾਨ,ਅਧਿਕਾਰੀ, ਰਿਹਾਇਸ਼, ਭੋਜਨ ਅਤੇ ਖਿਡਾਰੀਆਂ ਅਤੇ ਅਫ਼ਸਰਾਂ ਲਈ ਰਿਫਰੈੱਸ਼ਮੈਂਟ ਆਦਿ ਦਾ ਪ੍ਰਬੰਧ ਕਰਨਾ । ਵੱਖਰੀਆਂ ਕਮੇਟੀਆਂ ਦਾ ਨਿਰਮਾਣ ਕਰਨਾ ਤਾਂ ਜੋ ਇਹ ਸੁਚੱਜੇ ਅਤੇ ਸੁਚਾਰੂ ਕਾਰਜ ਕਰ ਸਕਣ । ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਤੋਂ ਉਨ੍ਹਾਂ ਦੇ ਟੂਰਨਾਮੈਂਟ ਵਿੱਚ ਪਹੁੰਚਾਉਣ ਦਾ ਕਰਾਰਨਾਮਾ ਲੈਣਾ ਤਾਂ ਕਿ ਸੁਚਾਰੂ ਢੰਗ ਨਾਲ ਫਿਕਸਚਰ ਅਤੇ ਹੋਰ ਕਈ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ ।

2. ਟੂਰਨਾਮੈਂਟ ਦੇ ਦੌਰਾਨ ਕੰਮ ਦਾ ਕਰਤੱਵ-ਇਹ ਕਰਤੱਵ ਟੂਰਨਾਮੈਂਟ ਦੇ ਸ਼ੁਰੂ ਤੋਂ ਲੈ ਕੇ, ਅੰਤ ਦਿਨ ਤੱਕ ਮੁਕੰਮਲ ਕੀਤੇ ਜਾਂਦੇ ਹਨ । ਇਹ ਹੇਠ ਲਿਖੇ ਅਨੁਸਾਰ ਹਨ । ਸਾਰੇ ਪ੍ਰਬੰਧਾਂ, ਖ਼ਾਸ ਤੌਰ ‘ਤੇ ਖੇਡ ਖੇਤਰ, ਸਾਜ਼-ਸਾਮਾਨ ਆਦਿ ਦੀ ਜਾਂਚ ਕਰਨਾ । ਖਿਡਾਰੀਆਂ ਦੇ ਦੂਜੇ ਦਸਤਾਵੇਜ਼ਾਂ ਦੀ ਯੋਗਤਾ ਦੀ ਜਾਚ ਕਰਨਾ ।
ਕਮੇਟੀਆਂ ਦੇ ਕੰਮ ਦੀ ਜਾਚ ਕਰਦੇ ਰਹਿਣਾ ਤਾਂ ਜੋ ਉਹ ਆਪਣੀਆਂ ਡਿਊਟੀਆਂ ਚੰਗੀ ਤਰ੍ਹਾਂ ਕਰ ਸਕਣ । ਖਿਡਾਰੀਆਂ ਅਤੇ ਅਫ਼ਸਰਾਂ ਨੂੰ ਰਿਫਰੈੱਸ਼ਮੈਂਟ ਅਤੇ ਖਾਣੇ ਦਾ ਪ੍ਰਬੰਧ ਕਰਨਾ । ਟੀਮ ਦੇ ਸਕੋਰ ਸ਼ੀਟਾਂ ਅਤੇ ਰਿਕਾਰਡਾਂ ‘ਤੇ ਨਜ਼ਰ ਰੱਖਣੀ ਆਦਿ । ਖਿਡਾਰੀਆਂ ਲਈ ਡਾਕਟਰੀ ਸਹਾਇਤਾ ਪ੍ਰਦਾਨ ਕਰਨੀ | ਟੂਰਨਾਮੈਂਟ ਦੀ ਪ੍ਰਤੀ ਬਾਰੇ ਘੋਸ਼ਣਾਵਾਂ ਕਰਨੀਆਂ । ਖਿਡਾਰੀਆਂ ਅਤੇ ਅਧਿਕਾਰੀਆਂ ਦੇ ਠਹਿਰਨ ਦੇ ਸਥਾਨ ਤੋਂ ਉਨ੍ਹਾਂ ਨੂੰ ਆਉਣ ਤੇ ਜਾਣ ਲਈ ਫਾਂਸਪੋਰਟ ਦੀ ਵਿਵਸਥਾ ਕਰਨਾ ।

3. ਟੂਰਨਾਮੈਂਟ ਦੇ ਬਾਅਦ ਦੀਆਂ ਡਿਊਟੀਆਂ-ਇਹ ਉਹ ਫ਼ਰਜ਼ ਜੋ ਟੂਰਨਾਮੈਂਟ ਤੋਂ ਬਾਅਦ ਕੀਤੇ ਜਾਂਦੇ ਹਨ । ਇਨ੍ਹਾਂ ਦਾ ਹੇਠ ਲਿਖੇ ਅਨੁਸਾਰ ਜ਼ਿਕਰ ਕੀਤਾ ਗਿਆ ਹੈ

  • ਜੇਤੂ ਟੀਮਾਂ ਨੂੰ ਮੈਡਲ ਅਤੇ ਟ੍ਰਾਫੀਆਂ ਵੰਡਣਾ
  • ਟੂਰਨਾਮੈਂਟ ਦੇ ਪ੍ਰਬੰਧ ਵਿੱਚ ਇਸਤੇਮਾਲ ਕੀਤੇ ਸਮਾਨ ਅਤੇ ਉਸਦੇ ਬਕਾਇਆ ਨੂੰ ਵਾਪਿਸ ਕਰਨਾ ।
  • ਟੂਰਨਾਮੈਂਟ ਦੀ ਸਫਲਤਾ ਦੀ ਪ੍ਰੈਸ ਨੋਟ ਤਿਆਰ ਕਰਨਾ |
  • ਅਧਿਕਾਰੀਆਂ ਅਤੇ ਠੇਕੇਦਾਰਾਂ ਦੇ ਬਕਾਏ ਆਦਿ ਅਦਾ ਕਰਨਾ ।
  • ਟੀਮਾਂ ਦੇ ਰਿਕਾਰਡ ਦਾ ਪ੍ਰਬੰਧਨ ਕਰਨਾ ।
  • ਉਧਾਰ ਲਏ ਜਾਣ ਤੇ ਸਾਜ਼-ਸਾਮਾਨ ਅਤੇ ਹੋਰ ਕੀਮਤੀ ਸਾਮਾਨ ਵਾਪਸ ਕਰਨਾ ।
  • ਅਥਾਰਟੀ ਨੂੰ ਅੰਤਿਮ ਰਿਪੋਰਟ ਸੌਂਪਣਾ ਆਦਿ ਕੰਮ ਸ਼ਾਮਿਲ ਹੁੰਦੇ ਹਨ ।

ਪ੍ਰਸ਼ਨ 3.
ਇੰਟਰਾ-ਮਿਊਰਲ ਖੇਡ ਮੁਕਾਬਲੇ ਕੀ ਹਨ ? (What is intramural tournament ?)
ਉੱਤਰ-
ਅੰਦਰੂਨੀ (Intramural) ਇਨਗ੍ਰਾਮੀਊਰਲ-(ਅੰਦਰੂਨੀ ਮੁਕਾਬਲੇ ਜਾਂ ਇਨਮੀਉਰਲ ਮੁਕਾਬਲੇ ਇਨਕ੍ਰਮੀਊਰਲ ਸ਼ਬਦ ਲੇਟਿਨ ਭਾਸ਼ਾ ਦੇ ਸ਼ਬਦ ‘ਇਨਕ੍ਰ’’ ਜਿਸ ਦਾ ਭਾਵ ਹੈ ਅੰਦਰ ਅਤੇ ‘ਮੀਊਰਲ’ ਤੋਂ ਭਾਵ ਕੰਧ ਤੋਂ ਲਿਆ ਗਿਆ ਹੈ । ਇਸ ਲਈ, ਇਸਦਾ ਮਤਲਬ ਹੈ ਕਿ ਉਹ ਗਤੀਵਿਧੀਆਂ ਅਤੇ ਟੂਰਨਾਮੈਂਟ ਜੋ ਕਿ ਕੈਂਪਸ ਜਾਂ ਸੰਸਥਾਵਾਂ ਦੇ ਅੰਦਰ ਆਯੋਜਿਤ ਕੀਤੇ ਜਾਣ, ਉਨ੍ਹਾਂ ਨੂੰ ਇਨਗ੍ਰਾਮੀਊਰਲ ਕਿਹਾ ਜਾਂਦਾ ਹੈ । ਇਨ੍ਹਾਂ ਗਤੀਵਿਧੀਆਂ ਦਾ ਮੁੱਖ ਟੀਚਾ ਸੰਸਥਾ ਦੇ ਅੰਦਰ ਸਵੈ-ਇੱਛਤ ਭਾਗੀਦਾਰੀ, ਅਗਵਾਈ, ਹੌਸਲੇ, ਸੰਭਾਵੀ ਆਦਿ ਨੂੰ ਉਤਸ਼ਾਹ ਦਾ ਵਿਕਾਸ ਕਰਨਾ ਹੈ ।

ਬਾਹਰਲੇ ਮੁਕਾਬਲੇ ਐਕਸਟਰਾਮੀਊਰਲ (Extramural) ਦਾ ਐਕਸਮੀਊਰਲ ਮੁਕਾਬਲੇ ਐਕਸਵਾਮੂਰਲ ਸ਼ਬਦ ਨੂੰ ਲਾਤੀਨੀ ਸ਼ਬਦ “ਐਕਸਟਰਾ’’ ਅਤੇ ‘‘ਮੀਊਰਲ’’ ਤੋਂ ਲਿਆ ਗਿਆ ਹੈ । ਐਕਸਟਰਾ ਤੋਂ ਭਾਵ ਅਤੇ ਬਾਹਰ ਅਤੇ ‘ਮੀਊਰਲ’ ਦਾ ਭਾਵ ‘ਕੰਧ` ਤੋਂ ਹੈ । ਇਸ ਲਈ, ਇਸਦਾ ਮਤਲਬ ਹੈ ਕਿ ਉਹ ਗਤੀਵਿਧੀਆਂ ਅਤੇ ਟੂਰਨਾਮੈਂਟ ਜਿਨ੍ਹਾਂ ਦਾ ਆਯੋਜਨ ਕੈਂਪਸ ਤੋਂ ਬਾਹਰ ਕੀਤਾ ਜਾਂਦਾ ਹੈ ਉਨ੍ਹਾਂ ਨੂੰ ਬਾਹਰਲੇ ਟੂਰਨਾਮੈਂਟ ਜਾਂ ਐਕਸਟਰਾਮੀਊਰਲ ਮੁਕਾਬਲੇ ਕਿਹਾ ਜਾਂਦਾ ਹੈ । ਇਹ ਖਾਹਰਲੀਆ ਗਤੀਵਿਧੀਆਂ ਵੱਖ-ਵੱਖ ਪੱਧਰ ਤੇ ਨਿਭਾਈਆਂ ਜਾਂਦੀਆਂ ਹਨ ਜਿਵੇਂ ਕਿ ਅੰਤਰ ਸਕੂਲ ਟੂਰਨਾਮੈਂਟ, ਜ਼ਿਲ੍ਹਾ ਅਤੇ ਰਾਜ ਪੱਧਰ ਦੇ ਟੂਰਨਾਮੈਂਟ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟ, ਖੇਤਰੀ ਅਤੇ ਕਲਸਟਰ ਟੂਰਨਾਮੈਂਟ ਆਦਿ ।

ਬਾਹਰਲ ਮੁਕਾਬਲੇ ਦਾ ਮੁੱਖ ਉਦੇਸ਼ ਖੇਡਾਂ ਦੇ ਮਿਆਰ ਨੂੰ ਸੁਧਾਰਨਾ, ਨਵੇਂ ਨਿਯਮਾਂ ਦਾ ਗਿਆਨ ਪ੍ਰਦਾਨ ਕਰਨਾ, ਖੇਡਾਂ ਦੇ ਵਿਕਾਸ ਅਤੇ ਵਿਗਿਆਨਿਕ ਸਿਖਲਾਈ ਪ੍ਰਦਾਨ ਕਰਨਾ ਹੈ । ਦੂਜੀ ਗੱਲ ਇਹ ਹੈ ਕਿ ਇਹ ਸਵੈ-ਇੱਛਾ ਨਾਲ ਸ਼ਮੂਲੀਅਤ, ਅਗਵਾਈ ਆਦਿ ਗੁਣਾਂ ਅਤੇ ਉਨ੍ਹਾਂ ਦੀਆਂ ਸਪੋਰਟਸ ਸਮਰੱਥਾਵਾਂ ਦਿਖਾਉਣ ਦਾ ਮੌਕਾ ਪ੍ਰਦਾਨ ਕਰਨ ਲਈ ਵੀ ਸਹਾਇਕ ਹਨ ।

ਪ੍ਰਸ਼ਨ 4.
ਹੇਠ ਲਿਖਿਆਂ ‘ਤੇ ਨੋਟ ਲਿਖੋ (Write notes on the following)
(ੳ) ਖੇਡ ਪ੍ਰਬੰਧ
(ਅ) ਚੈਲੇਂਜ ਟੂਰਨਾਮੈਂਟ
(ਇ) ਪੌੜੀਨੁਮਾ
(ਸ) ਸਾਇਕਲਿੰਗ ਢੰਗ ।
ਉੱਤਰ-
(ੳ) ਖੇਡ ਪ੍ਰਬੰਧ-ਵਧੀਆ ਖੇਡ ਮੁਕਾਬਲਿਆਂ ਲਈ ਖੇਡ ਪ੍ਰਬੰਧ, ਯੋਗ ਅਧਿਕਾਰੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ । ਜੇਕਰ ਖੇਡ ਪ੍ਰਬੰਧ ਸੁਚਾਰੂ ਢੰਗ ਨਾਲ ਨਾ ਕੀਤਾ ਜਾਵੇ ਤਾਂ ਸਾਰਾ ਖੇਡ ਸਮਾਗਮ ਖਰਾਬ ਹੋ ਸਕਦਾ ਹੈ । ਇਸ ਲਈ ਯੋਗ ਅਧਿਕਾਰੀਆਂ ਦੀ ਜ਼ਰੂਰਤ ਪੈਂਦੀ ਹੈ । ਖੇਡ ਦੇ ਪੱਧਰ ਨੂੰ ਦੇਖਦੇ ਹੋਏ ਵੱਖ-ਵੱਖ ਕਮੇਟੀਆਂ ਬਣਾਈਆਂ ਜਾਂਦੀਆਂ ਹਨ ।

ਜਿਵੇਂ ਕਿ –

  • ਟੂਰਨਾਮੈਂਟ ਪ੍ਰਧਾਨ
  • ਟੂਰਨਾਮੈਂਟ ਕਮੇਟੀ
  • ਰਿਫ਼ਰੈਸ਼ਮੈਂਟ ਕਮੇਟੀ
  • ਵਿੱਤ ਸਕੱਤਰ
  • ਸਕੱਤਰ
  • ਜਿਉਰ ਆਫ਼ ਅਪੀਲ ਕਮੇਟੀ ਆਦਿ
  • ਕਨਵੀਨਰ ।

ਇਨ੍ਹਾਂ ਅਧਿਕਾਰੀਆਂ ਨੂੰ ਖੇਡ ਦੇ ਨਿਯਮ, ਮੁਕਾਬਲੇ ਦਾ ਕੀ ਪੱਧਰ ਹੈ, ਖੇਡ ਪ੍ਰੋਗਰਾਮ ਦੇ ਕੀ ਉਦੇਸ਼ ਹੋਣਗੇ, ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ । ਇਸ ਤੋਂ ਇਲਾਵਾ ਜੋ ਖੇਡ ਅਧਿਕਾਰੀ ਟੂਰਨਾਮੈਂਟ ਕਰਵਾ ਰਹੇ ਹੁੰਦੇ ਹਨ ਉਨ੍ਹਾਂ ਨੂੰ ਆਪਣੇ . ਫ਼ੈਸਲਿਆਂ ਵਿੱਚ ਨਿਰਪੱਖ ਹੋਣਾ ਚਾਹੀਦਾ ਹੈ ।

(ਆ) ਚੈਲੇਂਜ ਟੂਰਨਾਮੈਂਟ-ਚੈਲੇਂਜ ਤੋਂ ਭਾਵ ਹੈ-ਚੁਣੌਤੀ ਦੇਣਾ । ਇਹ ਮੁਕਾਬਲਾ ਉਦੋਂ ਕਰਵਾਇਆ ਜਾਂਦਾ ਹੈ ਜਦੋਂ ਖਿਡਾਰੀ ਆਪਣੇ ਤੋਂ ਤਕੜੇ ਖਿਡਾਰੀ ਨੂੰ ਚੁਣੌਤੀ ਦਿੰਦਾ ਹੈ ਅਤੇ ਇਹ ਟੂਰਨਾਮੈਂਟ ਫਿਰ ਚਲਦਾ ਰਹਿੰਦਾ ਹੈ ।

ਇਸ ਟੂਰਨਾਮ ਵਿਚ ਇੱਕ-ਇੱਕ ਖਿਡਾਰੀ ਜਾਂ ਦੋ-ਦੋ ਖਿਡਾਰੀ ਦੋਵੇਂ ਪਾਸੇ ਹੁੰਦੇ ਹਨ । ਟੇਬਲ ਟੈਨਿਸ, ਬਾਕਸਿੰਗ, ਬੈਡਮਿੰਟਨ ਇਸ ਟੂਰਨਾਮੈਂਟ ਦੀਆਂ ਉਦਾਹਰਨਾਂ ਹਨ ।

ਚੈਲੇਂਜ ਟੂਰਨਾਮੈਂਟ ਦੇ ਦੋ ਢੰਗ ਹੁੰਦੇ ਹਨ-

  • ਪੌੜੀ ਨੁਮਾ
  • ਪਿਰਾਮਿਡਨੁਮਾ ।

(ਇ) ਪੌੜੀਨੁਮਾ
II. ਸਟੇਅਰ ਕੇਸ ਮੈਥਡ (Stair Case Method)-ਸਟੇਅਰ ਕੇਸ ਮੈਥਡ ਬਹੁਤ ਹੀ ਚੰਗਾ ਮੈਥਡ ਹੈ । ਇਸ ਵਿਚ ਪੌੜੀ
PSEB 11th Class Physical Education Solutions Chapter 7 ਟੂਰਨਾਮੈਂਟ 1
ਦੀ ਤਰ੍ਹਾਂ ਦਾ ਫਿਕਸਚਰ ਤਿਆਰ ਕੀਤਾ ਜਾਂਦਾ ਹੈ । ਸਭ ਤੋਂ ਪਹਿਲਾਂ ਨੰਬਰ ਇਕ ਟੀਮ ਨੂੰ ਬਾਕੀ ਦੀਆਂ ਟੀਮਾਂ ਨਾਲ ਮੈਚ ਲਈ ਲਿਖਿਆ ਜਾਂਦਾ ਹੈ ਪਰ ਨੰਬਰ ਦੋ ਟੀਮਾਂ ਤੋਂ ਹੀ ਸ਼ੁਰੂ ਹੁੰਦੇ ਹਨ । ਦੂਜੀ ਪੌੜੀ ਵਿਚ ਨੰਬਰ ਦੋ ਵਾਲੀ ਟੀਮ ਦਾ ਮੈਚ ਨੰਬਰ ਤਿੰਨ ਵਾਲੀ ਟੀਮ ਤੋਂ ਸ਼ੁਰੂ ਹੋ ਕੇ ਅਖ਼ੀਰ ਤਕ ਚਲਦਾ ਹੈ । ਇਸ ਤਰ੍ਹਾਂ ਜਿੰਨੀ ਵੀ ਪੌੜੀ ਥੱਲੇ ਚਲਦੀ ਹੈ ਟੀਮ ਦਾ ਨੰਬਰ ਵੱਧਦਾ ਜਾਂਦਾ ਹੈ ।9 ਟੀਮਾਂ ਦਾ ਫਿਕਸਚਰ ਇਸ ਤਰ੍ਹਾਂ ਬਣਦਾ ਹੈ ।

(ਸ) ਸਾਈਕਲਿੰਗ ਢੰਗ ਇਸ ਤਰ੍ਹਾਂ ਦੇ ਮੈਥਡ ਵਿਚ ਇਸ ਗੱਲ ਦਾ ਖ਼ਿਆਲ ਰੱਖਿਆ ਜਾਂਦਾ ਹੈ ਕਿ ਸਾਰੀਆਂ ਟੀਮਾਂ ਨੂੰ ਕਲਾਕ ਵਾਈਜ਼ ਦਿਸ਼ਾ ਵਿਚ ਘੁੰਮਾਇਆ ਜਾਂਦਾ ਹੈ ਅਤੇ ਜੇਕਰ ਭਾਗ ਲੈਣ ਵਾਲੀਆਂ ਟੀਮਾਂ ਦੀ ਸੰਖਿਆ ਦੋ ਤੇ ਭਾਰਾ ਹੋਣ ਵਾਲੀ ਹੋਵੇ ਜਿਵੇਂ, 4, 6, 8 ਆਦਿ ਨੰਬਰ ਵਾਲੀ ਟੀਮ ਨੂੰ ਇੱਕ ਸਥਾਨ ਤੇ ਰਹਿਣ ਦੇਣਾ ਚਾਹੀਦਾ ਹੈ ਬਾਕੀ ਦੀਆਂ ਟੀਮਾਂ ਵਾਰੀ-ਵਾਰੀ ਘੁੰਮਦੀਆਂ ਹਨ ਪਰੰਤੂ ਜੇਕਰ ਟੀਮਾਂ ਦੀ ਕੁੱਲ ਗਿਣਤੀ ਦੋ ਤੇ ਭਾਗ ਹੋਣ ਵਾਲੀ ਨਾ ਹੋਵੇ ਜਿਵੇਂ 5, 7, 9 ਆਦਿ ਤਾਂ ਬਾਈ ਨੂੰ ਫਿਕਸ ਕਰ ਲਿਆ ਜਾਂਦਾ ਹੈ ਅਤੇ ਸਾਰੀਆਂ ਟੀਮਾਂ ਕਲਾਕ ਵਾਈਜ਼ ਦਿਸ਼ਾ ਵਿਚ ਘੁੰਮਦੀਆਂ ਹਨ ।
8 ਟੀਮਾਂ ਦਾ ਫਿਕਸਚਰ (Fixture of 8 Teams)
PSEB 11th Class Physical Education Solutions Chapter 7 ਟੂਰਨਾਮੈਂਟ 2
ਮੈਚਾਂ ਦੀ ਗਿਣਤੀ = \(\frac{N(N-1)}{2}=\frac{8(8-1)}{2}=\frac{8(7)}{2}=\frac{56}{2}\) = 28
PSEB 11th Class Physical Education Solutions Chapter 7 ਟੂਰਨਾਮੈਂਟ 3
ਮੈਚਾਂ ਦੀ ਗਿਣਤੀ = \(\frac{N(N-1)}{2}=\frac{7(7-1)}{2}=\frac{7(6)}{2}=\frac{42}{2}\) = 21

ਪ੍ਰਸ਼ਨ 5.
ਬਾਈ ਤੋਂ ਕੀ ਭਾਵ ਹੈ ? ਇਸ ਨੂੰ ਸਿੰਗਲ ਨਾਕ ਆਊਟ ਸਿਸਟਮ ਵਿੱਚ ਕਿਵੇਂ ਕੱਢਿਆ ਜਾਂਦਾ ਹੈ ? (What is meant by a Bye ? How is it drawn or decided in a single knock out system ?)
ਉੱਤਰ-
ਬਾਈ ਤੋਂ ਭਾਵ ਹੈ ਕਿ ਜਿਸ ਟੀਮ ਨੂੰ ਬਾਈ ਮਿਲ ਜਾਂਦੀ ਹੈ ।ਉਹ ਟੀਮ ਪਹਿਲੇ ਰਾਉਂਡ ਵਿਚ ਮੈਚ ਨਹੀਂ ਖੇਡਦੀ । ਜੇ ਸਾਡੇ ਕੋਲ ਟੀਮਾਂ ਦੀ ਗਿਣਤੀ ਈਵਨ ਹੈ, ਤਾਂ ਬਾਈ ਦੇਣ ਦੀ ਜ਼ਰੂਰਤ ਨਹੀਂ ਹੈ । ਪਰ ਜੇਕਰ ਟੀਮਾਂ ਦੀ ਕੁੱਲ ਗਿਣਤੀ ਔਡ ਹੈ ਤਾਂ ਬਾਈ ਨੂੰ ਦੇਣਾ ਜ਼ਰੂਰੀ ਹੈ । ਬਾਈਆਂ ਕੱਢਣ ਦਾ ਤਰੀਕਾ (Method of finding Byes)-ਬਾਈਆਂ ਕੱਢਣ ਵਾਸਤੇ ਇਕ ਖ਼ਾਸ ਤਰੀਕਾ ਅਪਣਾਇਆ ਜਾਂਦਾ ਹੈ । ਜੇਕਰ ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਟੀਮਾਂ ਕਿਸੇ ਵੀ Power of Two ਵਾਲੀ ਸੰਖਿਆ ਤੋਂ ਘੱਟ ਹੋਣ ਤਾਂ ਕੁਝ ਟੀਮਾਂ ਵਾਲੀ ਸੰਖਿਆ ਪਾਵਰ ਆਫ ਟੂ ਵਾਲੀ ਸੰਖਿਆ ਤੋਂ ਜਿੰਨੀ ਘੱਟ ਹੁੰਦੀ ਹੈ ਉਨੀਆਂ ਹੀ ਟੀਮਾਂ ਨੂੰ ਫਿਕਸਚਰ ਵਿਚ ਬਾਈ ਦੇਣੀ ਪੈਂਦੀ ਹੈ । ਜਿਵੇਂ-ਕਿਸੇ ਮੁਕਾਬਲੇ ਵਿਚ 13 ਟੀਮਾਂ ਭਾਗ ਲੈਂਦੀਆਂ ਹਨ ਤਾਂ ਸਾਡੇ ਸਾਹਮਣੇ ਇਹ ਸਮੱਸਿਆ ਆਉਂਦੀ ਹੈ ਕਿ ਕਿੰਨੀਆਂ ਟੀਮਾਂ ਨੂੰ ਬਾਈਆਂ ਦਿੱਤੀਆਂ ਜਾਣ ।

ਹਿੱਸਾ ਲੈਣ ਵਾਲੀਆਂ ਟੀਮਾਂ ਦੀ ਗਿਣਤੀ = 13
ਅਗਲੀ ਪਾਵਰ ਟੂ ਵਾਲੀ ਸੰਖਿਆ ਹੈ = 25 = 16
ਇਨ੍ਹਾਂ ਦੋਹਾਂ ਗਿਣਤੀਆਂ ਵਿਚ ਫ਼ਰਕ = 16 – 13 = 3
ਇਸ ਲਈ ਟੀਮਾਂ ਦੀ ਗਿਣਤੀ = 3
ਕੁੱਲ ਟੀਮਾਂ ਦੀ ਗਿਣਤੀ = 22
ਅਗਲੀ ਪਾਵਰ ਆਫ਼ ਟੂ ਵਾਲੀ ਸੰਖਿਆ = 25 = 32
ਇਨ੍ਹਾਂ ਦੋਹਾਂ ਵਿਚ ਅੰਤਰ = 32 -22 = 10
ਇਸ ਲਈ ਟੀਮਾਂ ਦੀ ਗਿਣਤੀ = 10.

ਹਰ ਇਕ ਹਾਫ਼ ਵਿਚ ਟੀਮਾਂ (Teams in each Half) -ਜੇਕਰ ਟੀਮਾਂ ਦੀ ਗਿਣਤੀ ਦੋ ‘ਤੇ ਵੰਡੀ ਜਾਣ ਵਾਲੀ ਹੋਵੇ ਤਾਂ ਹਰ ਇਕ ਹਾਫ਼ ਵਿਚ ਅੱਧੀਆਂ-ਅੱਧੀਆਂ ਟੀਮਾਂ ਆ ਜਾਂਦੀਆਂ ਹਨ ਜਿਵੇਂ 12 ਟੀਮਾਂ ਨੂੰ 6-6 ਟੀਮਾਂ ਵਾਲੇ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ, ਪਰੰਤੂ ਜੇਕਰ ਇਹ ਸੰਖਿਆ 15 ਹੋਵੇ ਤਾਂ ਟੀਮਾਂ ਨੂੰ ਦੋ ਬਰਾਬਰ ਹਿੱਸਿਆਂ ਵਿਚ ਵੰਡਣਾ ਮੁਸ਼ਕਿਲ ਹੋ ਜਾਂਦਾ ਹੈ ।

ਇਸ ਲਈ ਸਾਨੂੰ ਇਹ ਫ਼ਾਰਮੂਲਾ ਅਪਣਾਉਣਾ ਪੈਂਦਾ ਹੈ ।
First Half = \(\frac{\text { No. of Teams }+1}{2}=\frac{(\mathrm{N}+1)}{2}\)
Second Half = \(\frac{\text { No. of Teams }-1}{2}=\frac{2(\mathrm{~N}-1)}{2}\)

ਇਸ ਫਾਰਮੂਲੇ ਦੀ ਸਹਾਇਤਾ ਨਾਲ ਹਰ ਇਕ ਹਾਫ਼ ਵਿਚ ਚਾਹੇ ਉਹ ਕਿੰਨੀ ਵੀ ਸੰਖਿਆ ਦੀਆਂ ਕਿਉਂ ਨਾ ਹੋਣ ਜਿਵੇਂ, ਹਨ, 15, 17, 19, 21, 7, 5, 9, 3 ਆਦਿ । ਬਾਈਆਂ ਨਿਸਚਿਤ ਕਰਨ ਦਾ ਤਰੀਕਾ (Process of Fixing Byes)-ਫਿਕਸਚਰ ਵਿਚ ਬਾਈਆਂ (Byes) ਦੇਣ ਦਾ ਇਕ ਖ਼ਾਸ ਨਿਯਮ ਹੈ ਅਤੇ ਇਸੇ ਨਿਯਮ ਦਾ ਪਾਲਣ ਕਰਨਾ ਪੈਂਦਾ ਹੈ । ਕੁਝ ਟੀਮਾਂ ਦੇ ਨੰਬਰ ਇਕ ਤੋਂ ਲੈ ਕੇ ਅਖ਼ੀਰ ਤਕ ਕਿਸੇ ਕਾਗਜ਼ ਉੱਤੇ ਲਿਖ ਲਏ ਜਾਂਦੇ ਹਨ ਅਤੇ ਫਿਰ ਨੰਬਰ ਲਿਖ ਲੈਣ ਤੋਂ ਬਾਅਦ ਲਾਟ (Lots) ਦੁਆਰਾ ਇਨ੍ਹਾਂ ਦੇ ਨਾਂ ਉਨ੍ਹਾਂ ਨੰਬਰਾਂ ਉੱਤੇ ਲਿਖ ਦਿੱਤੇ ਜਾਂਦੇ ਹਨ ਅਤੇ ਸਾਰੀਆਂ ਟੀਮਾਂ ਨੂੰ ਦੋ ਭਾਗਾਂ ਵਿਚ ਵੰਡ ਲਿਆ ਜਾਂਦਾ ਹੈ । ਇਸ ਤੋਂ ਮਗਰੋਂ ਬਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਜਾਂਦਾ ਹੈ । ਜੋ ਕਿ ਇਸ ਪ੍ਰਕਾਰ ਹੁੰਦਾ ਹੈ

ਪਹਿਲੀ ਬਾਈ ਦੂਜੇ ਹਾਫ਼ ਦੀ ਆਖ਼ਰੀ ਟੀਮ ਨੂੰ ਦਿੱਤੀ ਜਾਂਦੀ ਹੈ ।
ਦੂਸਰੀ ਬਾਈ ਪਹਿਲੇ ਹਾਫ਼ ਦੀ ਪਹਿਲੀ ਟੀਮ ਨੂੰ ਦਿੱਤੀ ਜਾਂਦੀ ਹੈ ।
ਤੀਸਰੀ ਬਾਈ ਦੂਸਰੇ ਹਾਫ਼ ਦੀ ਪਹਿਲੀ ਟੀਮ ਨੂੰ ਦਿੱਤੀ ਜਾਂਦੀ ਹੈ ।
ਚੌਥੀ ਬਾਈ ਪਹਿਲੇ ਹਾਫ਼ ਦੀ ਆਖਰੀ ਟੀਮ ਨੂੰ ਦਿੱਤੀ ਜਾਂਦੀ ਹੈ ।

ਬਾਕੀ ਦੀਆਂ Byes ਵੀ ਇਸੇ ਤਰੀਕੇ ਨਾਲ ਨਿਸਚਿਤ ਕੀਤੀਆਂ ਜਾਂਦੀਆਂ ਹਨ ਅਤੇ ਇਸੇ ਨਿਯਮ ਅਨੁਸਾਰ ਦੂਜੀਆਂ ਟੀਮਾਂ ਨੂੰ ਦੇ ਦਿੱਤੀਆਂ ਜਾਂਦੀਆਂ ਹਨ ।
ਉਦਾਹਰਨ ਵਜੋਂ ਹੇਠਾਂ 11 ਟੀਮਾਂ ਦਾ ਫਿਕਸਚਰ ਅਤੇ Byes ਦੇਣ ਦਾ ਤਰੀਕਾ ਦੱਸਿਆ ਗਿਆ ਹੈ ਜਿਸ ਤੋਂ Byes ਨਿਸਚਿਤ ਕਰਨ ਦਾ ਪਤਾ ਲੱਗ ਸਕਦਾ ਹੈ 11 ਟੀਮਾਂ ਦਾ ਫਿਕਸਚਰ ਅਤੇ Byes ਦੇਣ ਦਾ ਤਰੀਕਾ ।

ਪਹਿਲਾ ਹਾਫ਼ (First Half)
PSEB 11th Class Physical Education Solutions Chapter 7 ਟੂਰਨਾਮੈਂਟ 4
ਦੂਸਰਾ ਹਾਫ਼
(Second Half)
ਫਿਕਸਚਰ ਵਿਚ ਰਾਊਂਡਜ਼ (Rounds in Fixture)-ਫਿਕਸਚਰ ਵਿਚ ਰਾਉਂਡ ਕੁੱਲ ਟੀਮਾਂ ਦੀ ਗਿਣਤੀ ਉੱਤੇ ਨਿਰਭਰ ਕਰਦੇ ਹਨ । ਜੇਕਰ ਟੀਮਾਂ ਘੱਟ ਹੋਣਗੀਆਂ ਤਾਂ ਰਾਉਂਡਾਂ ਦੀ ਗਿਣਤੀ ਵੀ ਘੱਟ ਹੋਵੇਗੀ ਅਤੇ ਜੇਕਰ ਟੀਮਾਂ ਜ਼ਿਆਦਾ ਹੋਣ ਤਾਂ ਰਾਉਂਡਾਂ ਦੀ ਗਿਣਤੀ ਵੀ ਜ਼ਿਆਦਾ ਹੋਵੇਗੀ । ਜੇ ਟੀਮਾਂ ਦੀ ਗਿਣਤੀ ਸਮ ਹੋਵੇ ਤਾਂ ਰਾਉਂਡ ਦੋ xਦੋ ਕਰਕੇ ਟੀਮਾਂ ਦੀ ਕੁੱਲ ਗਿਣਤੀ ਦੇ ਬਰਾਬਰ ਕਰਕੇ ਬਣਾਏ ਜਾਂਦੇ ਹਨ । ਉਦਾਹਰਨ ਵਜੋ-ਜੇ ਟੀਮਾਂ ਦੀ ਗਿਣਤੀ 16 ਹੋਵੇ ਤਾਂ ਰਾਊਂਡ ਇਸ ਤਰ੍ਹਾਂ ਬਣਨਗੇ-2 x 2 x2 x2 = 16 ਰਾਉਂਡ।

ਇਸ ਤੋਂ ਇਲਾਵਾ ਜੇਕਰ ਟੀਮਾਂ ਦੀ ਗਿਣਤੀ ਸਮ ਨਾ ਹੋਵੇ ਤਾਂ ਉਸ ਨੰਬਰ ਤੋਂ ਅਗਲੀ ਸਮ ਸੰਖਿਆ ਦੇ ਆਧਾਰ ਉੱਤੇ ਰਾਉਂਡ ਬਣਾਏ ਜਾਂਦੇ ਹਨ, ਜਿਵੇਂ 12 ਟੀਮਾਂ ਲਈ ਸਾਡੇ ਸਾਹਮਣੇ ਜਿਹੜੀ ਸੰਖਿਆ ਆਉਂਦੀ ਹੈ ਉਹ ਹੈ 16 ਇਸ ਲਈ 16 ਦੇ ਆਧਾਰ ਉੱਤੇ ਰਾਉਂਡ ਬਣਦੇ ਹਨ : 2 x 2 x 2 x 2 = 16 ਰਾਉਂਡ ਆਮ ਕਰਕੇ ਟੀਮਾਂ ਦੇ ਰਾਉਂਡ ਇਸ ਤਰ੍ਹਾਂ ਬਣਦੇ ਹਨ ।

ਫਿਕਸਚਰ ਵਿਚ ਕੁਆਰਟਰਜ਼ ਅਤੇ ਟੀਮਾਂ (Quarters and teams in fixture) -ਜੇਕਰ ਟੀਮਾਂ ਅਧਿਕ ਹੋਣ ਤਾਂ ਟੀਮਾਂ ਨੂੰ ਦੋ ਭਾਗਾਂ ਵਿਚ ਵੰਡ ਲਿਆ ਜਾਂਦਾ ਹੈ ਅਤੇ ਫਿਰ ਹਰ ਇਕ ਭਾਗ ਨੂੰ ਅੱਗੇ ਦੋ-ਦੋ ਭਾਗਾਂ ਵਿਚ ਵੰਡ ਲਿਆ ਜਾਂਦਾ ਹੈ । ਇਸ ਤਰ੍ਹਾਂ ਸਾਰੀਆਂ ਟੀਮਾਂ ਨੂੰ ਚਾਰ Quarters ਵਿਚ ਵੰਡਿਆ ਜਾਂਦਾ ਹੈ ।Quarters ਦੀ ਗਿਣਤੀ ਉੱਤੇ ਤੋਂ ਥੱਲੇ ਵੱਲ ਗਿਣੀ ਜਾਂਦੀ ਹੈ ।

ਕੁਆਰਟਰ ਵਿਚ ਟੀਮਾਂ (Teams in Quarters)-ਸਾਨੂੰ ਇਹ ਜਾਣਕਾਰੀ ਹੈ ਕਿ ਟੀਮਾਂ ਦੇ ਚਾਰ ਕੁਆਰਟਰ ਬਣਾਏ ਜਾਂਦੇ ਹਨ । ਇਸ ਲਈ ਜੇਕਰ ਕੁੱਲ ਟੀਮਾਂ ਦੀ ਗਿਣਤੀ ਪਾਵਰ ਆਫ਼ ਟੂ ਹੁੰਦੀ ਹੈ ਤਾਂ ਹਰ ਇਕ ਕੁਆਰਟਰ ਵਿਚ ਟੀਮਾਂ ਬਰਾਬਰਬਰਾਬਰ ਹੋਣਗੀਆਂ ਕਿਉਂ ਜੋ ਕੁੱਲ ਟੀਮਾਂ ਦੀ ਸੰਖਿਆ ਚਾਰ ਨਾਲ ਤਕਸੀਮ ਕੀਤੀ ਜਾ ਸਕਦੀ ਹੈ ।

ਜਿਸ ਤਰ੍ਹਾਂ ਟੀਮਾਂ ਨੂੰ 16 : 4 = 4 ਦੇ ਹਿਸਾਬ ਨਾਲ ਵੰਡਿਆ ਜਾਵੇਗਾ | ਇਸ ਤਰ੍ਹਾਂ ਚੌਹਾਂ ਕੁਆਰਟਰਾਂ ਵਿਚ 44 ਟੀਮਾਂ ਆਉਣਗੀਆਂ। | ਪਰੰਤੁ ਜੇ ਟੀਮਾਂ ਦੀ ਗਿਣਤੀ ਪਾਵਰ ਆਫ਼ ਟੂ ਨਾ ਹੋਵੇ ਤਾਂ ਫਿਰ ਹਰ ਇਕ ਕੁਆਰਟਰ ਵਿਚ ਟੀਮਾਂ ਇਸ ਨਿਯਮ ਅਨੁਸਾਰ ਰੱਖੀਆਂ ਜਾਂਦੀਆਂ ਹਨ । ਕੁੱਲ ਟੀਮਾਂ ਦੀ ਗਿਣਤੀ ਨੂੰ 4 ‘ਤੇ ਭਾਗ ਦਿੱਤਾ ਜਾਂਦਾ ਹੈ ਅਤੇ ਇਹ ਵੇਖਿਆ ਜਾਂਦਾ ਹੈ ਕਿ ਬਾਕੀ ਕਿੰਨੀਆਂ ਟੀਮਾਂ ਬਚੀਆਂ । ਬਾਕੀ ਬਚਣ ਵਾਲੀਆਂ ਟੀਮਾਂ ਨੂੰ ਇਸ ਤਰਤੀਬ ਨਾਲ ਕੁਆਰਟਰਾਂ ਵਿਚ ਵੰਡ ਦਿੱਤਾ ਜਾਂਦਾ ਹੈ ।

ਜੇਕਰ ਟੀਮ ਇਕ ਬਚੇ ਤਾਂ ਉਸ ਨੂੰ ਪਹਿਲੇ ਕੁਆਰਟਰ ਵਿਚ ਰੱਖੋ ।
ਜੇਕਰ ਟੀਮਾਂ ਦੋ ਬਚਣ ਤਾਂ ਇਕ, 1 Quarter ਵਿਚ ਅਤੇ ਦੂਸਰੀ, I Quarter ਵਿਚ ਰੱਖੋ ।
ਜੇਕਰ ਟੀਮਾਂ ਤੋਂ ਬਚਣ ਇਕ, II Quarter, ਦੂਸਰੀ II Quarter, ਤੀਸਰੀ II Quarter ਵਿਚ ਰੱਖੋ ।
ਹਰ ਇਕ ਹਾਫ਼ ਵਿਚ ਟੀਮਾਂ ਦੀ ਵੰਡ ਇਸ ਤਰ੍ਹਾਂ ਹੋਵੇਗੀ

ਉੱਪਰਲਾ ਹਾਫ਼ = \(\frac{\mathrm{N}+1}{2}=\frac{19+1}{2}=\frac{20}{2}\) = 10
ਥੱਲੜਾ ਹਾਫ਼ =\(\frac{N-1}{2}=\frac{19-1}{2}=\frac{18}{2}\) = 9
ਹਰ ਇਕ ਹਾਫ਼ ਵਿਚ ਬਾਈਆਂ ਇਸ ਤਰ੍ਹਾਂ ਆਉਣਗੀਆਂਕੁੱਲ ਬਾਈਆਂ ਦੀ ਸੰਖਿਆ = 32 – 19 = 13
ਉੱਪਰਲਾ ਹਾਫ਼ = \(\frac{\mathrm{NB}-1}{2}=\frac{13-1}{2}=\frac{12}{2}\) = 6
ਥੱਲੜਾ ਹਾਫ਼ = \(\frac{\mathrm{NB}+1}{2}=\frac{13+1}{2}=\frac{14}{2}\) = 7
I Quarter-Byes – 3
II Quarter-Byes-3
III Quarter-Byes-3
IV Quarter-Byes-4
ਫਿਕਸਚਰ ਵਿਚ ਕੁੱਲ ਮੈਚਾਂ ਦੀ ਗਿਣਤੀ = 19 – 1 = 18 ਮੈਚ
ਫਿਕਸਚਰ ਵਿਚ ਰਾਊਂਡਾਂ ਦੀ ਗਿਣਤੀ = 2 x 2 x 2 x 2 x 2 = 5 ਰਾਊਂਡ

ਪ੍ਰਸ਼ਨ 6.
ਜੇਕਰ ਸਿੰਗਲ ਨਾਕ ਆਊਟ ਟੂਰਨਾਮੈਂਟ ਵਿੱਚ 19 ਟੀਮਾਂ ਭਾਗ ਲੈਂਦੀਆਂ ਹਨ ਤਾਂ ਕਿੰਨੀਆਂ ਬਾਈਆਂ ਦਿੱਤੀਆਂ ਜਾਣਗੀਆਂ ਅਤੇ ਮੈਚ ਕਿੰਨੇ ਹੋਣਗੇ ?
(If 19 teams take part in a Single Knock out system tournament, then how many byes will be given and given and how many matches will be played ?)
ਉੱਤਰ-
19 ਟੀਮਾਂ ਵਿੱਚ 13 ਬਾਈਆਂ ਦਿੱਤੀਆਂ ਜਾਣਗੀਆਂ । ਉੱਪਰਲੇ Half ਵਿੱਚ 6 ਬਾਈਆਂ ਅਤੇ ਹੇਠਲੇ Half ਵਿੱਚ 7 ਬਾਈਆਂ ਅਤੇ ਇਸ ਟੂਰਨਾਮੈਂਟ ਵਿੱਚ 10 ਮੈਚ ਹੋਣਗੇ ।

ਪ੍ਰਸ਼ਨ 7.
ਮਿਸ਼ਰਤ ਟੂਰਨਾਮੈਂਟ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ? (How many parts is Mixed Tournament divided into ?)
ਉੱਤਰ-
ਮਿਸ਼ਰਤ ਟੂਰਨਾਮੈਂਟ-ਜਦੋਂ ਟੂਰਨਾਮੈਂਟ ਵਿਚ ਖੇਡਣ ਵਾਲੀਆਂ ਟੀਮਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਤਾਂ ਇਹ ਮੈਚ ਉਸ ਸਮੇਂ ਕਰਵਾਏ ਜਾਂਦੇ ਹਨ । ਇਸ ਵਿੱਚ ਟੀਮਾਂ ਨੂੰ ਪੂਲਾਂ ਵਿੱਚ ਵੰਡਿਆ ਜਾਂਦਾ ਹੈ । ਇਨ੍ਹਾਂ ਗਰੁੱਪਾਂ ਦੀਆਂ ਟੀਮਾਂ ਨਾਕ ਆਊਟ ਦੇ ਅਧਾਰ ‘ਤੇ ਜਾਂ ਫਿਰ ਲੀਗ ਦੇ ਅਧਾਰ ‘ਤੇ ਖੇਡਦੀਆਂ ਹਨ । ਆਪਣੇ ਪੂਲ ਵਿੱਚ ਹੀ ਪੂਲ ਦੇ ਜੇਤੂ ਦਾ ਫ਼ੈਸਲਾ ਕੀਤਾ ਜਾਂਦਾ ਹੈ ।ਫਿਰ ਪੂਲ ਦੇ ਜੇਤੂ ਆਪਣੇ ਵਿਚ ਨਾਕ ਆਊਟ ਜਾਂ ਈਂਗ ਟੂਰਨਾਮੈਂਟ ਸਮੇਂ ਅਤੇ ਸਥਾਨ ਦੇ ਅਨੁਸਾਰ)
ਖੇਡ ਕੇ ਜੇਤੂ ਹੋਣ ਦਾ ਫ਼ੈਸਲਾ ਕੀਤਾ ਜਾਂਦਾ ਹੈ । ਜੇਕਰ ਵੱਡਾ ਟੂਰਨਾਮੈਂਟ ਹੈ ਤਾਂ ਰਾਜ ਜਾਂ ਦੇਸ਼ ਨੂੰ ਜੋਨਾਂ ਵਿੱਚ ਵੰਡ ਲਿਆ ਜਾਂਦਾ ਹੈ । ਇਸ ਤਰ੍ਹਾਂ ਜੋਨ ਦੀਆਂ ਟੀਮਾਂ ਆਪਸ ਵਿੱਚ ਮੁਕਾਬਲਾ ਕਰਕੇ ਆਪਣੇ ਜੋਨ ਦੇ ਚੈਂਪੀਅਨਸ਼ਿਪ ਦਾ ਫ਼ੈਸਲਾ ਕਰਦੀਆਂ ਹਨ ।

ਇਹ ਟੂਰਨਾਮੈਂਟ ਅੰਤਰ-ਜ਼ਿਲ੍ਹਾ, ਅੰਤਰ-ਸਟੇਟ, ਅੰਤਰ-ਕਾਲਜ ਅਤੇ ਅੰਤਰ-ਯੂਨੀਵਰਸਿਟੀ ਮੁਕਾਬਲੇ ਕਰਾਉਣ ਦੇ ਲਈ ਬਹੁਤ ਵਧੀਆ ਰਹਿੰਦੇ ਹਨ ।

  1. ਨਾਕ ਆਊਟ ਕਮ ਨਾਕ ਆਉਟ ਟੂਰਨਾਮੈਂਟ
  2. ਨਾਕ ਆਊਟ ਕਮ ਲੀਗ ਟੂਰਨਾਮੈਂਟ
  3. ਲੀਗ ਕਮ ਲੀਗ ਟੂਰਨਾਮੈਂਟ
  4. ਲੀਗ ਕਮ ਨਾਕ ਆਊਟ ਟੂਰਨਾਮੈਂਟ

ਫਿਕਸਚਰ ਦੀ ਵਿਧੀ :
ਨਾਕ ਆਊਟ ਕਮ ਨਾਕ ਆਊਟ ਟੂਰਨਾਮੈਂਟਉਦਾਹਰਨ
PSEB 11th Class Physical Education Solutions Chapter 7 ਟੂਰਨਾਮੈਂਟ 5
ਨਾਕ ਆਊਟ ਕਮ ਲੀਗ ਟੂਰਨਾਮੈਂਟ –
PSEB 11th Class Physical Education Solutions Chapter 7 ਟੂਰਨਾਮੈਂਟ 6
ਲੀਗ ਕਮ ਲੀਗ ਟੂਰਨਾਮੈਂਟ –
ਲੀਗ ਕਮ ਲੀਗ ਵਿੱਚ ਪਹਿਲਾਂ ਟੀਮਾਂ ਪੂਲ ਦੇ ਮੈਚ ਖੇਡਦੀਆਂ ਹਨ ਫਿਰ ਨੰਬਰਾਂ ਦੇ ਅਧਾਰ ‘ਤੇ ਆਪਣੇ ਪੂਲਾਂ ਵਿਚੋਂ ਪਹਿਲੇ ਸਥਾਨ ‘ਤੇ ਆਉਣ ਵਾਲੀਆਂ 4 ਟੀਮਾਂ ਦਾ ਲੀਗ ਹੋਵੇਗਾ | ਲੀਗ ਕਮ ਨਾਕ ਆਉਟ ਟੂਰਨਾਮੈਂਟ ਇਸ ਵਿਧੀ ਵਿੱਚ ਪਹਿਲਾਂ ਟੀਮਾਂ ਆਪਣੇ ਪੂਲ ਵਿੱਚ ਖੇਡਦੀਆਂ ਹਨ । ਫਿਰ ਪੂਲਾਂ ਵਿੱਚ ਪੁਜੀਸ਼ਨ ਲੈਣ ਵਾਲੀਆਂ ਟੀਮਾਂ ਦਾ ਨਾਕ ਆਊਟ ਟੂਰਨਾਮੈਂਟ ਕਰਵਾਇਆ ਜਾਵੇਗਾ ।

ਪ੍ਰਸ਼ਨ 8.
ਨਾਕ ਆਊਟ ਅਤੇ ਲੀਗ ਟੂਰਨਾਮੈਂਟ ਦੇ ਲਾਭ ਅਤੇ ਹਾਨੀਆਂ ਬਾਰੇ ਲਿਖੋ । (Write about the merits and demerits of knock out and League Tournaments.)
ਉੱਤਰ-
ਸਿੰਗਲ ਨਾਕ ਆਊਟ ਦੇ ਲਾਭ ਅਤੇ ਹਾਨੀਆਂ –
ਸਿੰਗਲ ਨਾਕ ਆਊਟ ਸਿਸਟਮ ਦੇ ਚੰਗੇ ਪਹਿਲੂ ਇਸ ਤਰ੍ਹਾਂ ਦੇ ਹੋ ਸਕਦੇ ਹਨ –

  • ਇਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਖ਼ਰਚ ਬਹੁਤ ਘੱਟ ਹੁੰਦਾ ਹੈ ਕਿਉਂ ਜੋ ਹਾਰਨ ਵਾਲੀ ਟੀਮ ਮੁਕਾਬਲੇ ਵਿਚੋਂ ਬਾਹਰ ਹੋ ਜਾਂਦੀ ਹੈ ।
  • ਖੇਡਾਂ ਦਾ ਮਿਆਰ ਬਹੁਤ ਹੀ ਉੱਚਾ ਹੁੰਦਾ ਹੈ ਅਤੇ ਚੰਗੇ ਖੇਡ ਨੂੰ ਤਰੱਕੀ ਦੇਣ ਵਿਚ ਸਹਾਇਤਾ ਮਿਲਦੀ ਹੈ ਕਿਉਂਕਿ |
    ਹਰ ਟੀਮ ਮੁਕਾਬਲੇ ‘ਚੋਂ ਬਾਹਰ ਹੋਣ ਤੋਂ ਬਚਣ ਲਈ ਚੰਗੀ ਤੋਂ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੀ ਹੈ ।
  • ਮੁਕਾਬਲਿਆਂ ਲਈ ਸਮਾਂ ਵੀ ਬਹੁਤ ਥੋੜ੍ਹਾ ਲੱਗਦਾ ਹੈ ਅਤੇ ਮੁਕਾਬਲੇ ਘੱਟ ਤੋਂ ਘੱਟ ਸਮੇਂ ਵਿਚ ਖਤਮ ਹੋ ਜਾਂਦੇ ਹਨ ।
  • ਦੂਜੇ ਸਿਸਟਮਾਂ ਦੀ ਨਿਸਬਤ ਇਸ ਵਿਚ ਥੋੜੇ ਅਧਿਕਾਰੀਆਂ ਦੀ ਵੀ ਜ਼ਰੂਰਤ ਹੁੰਦੀ ਹੈ ।

ਨਾਕ ਆਊਟ ਦੀਆਂ ਹਾਨੀਆਂ (Disadvantages of Knock-out) –
ਸਿੰਗਲ ਨਾਕਆਉਟ ਸਿਸਟਮ ਦੇ ਕੁਝ ਬੁਰੇ ਪਹਿਲੂ ਵੀ ਹਨ ਜਿਨ੍ਹਾਂ ਦਾ ਵਰਣਨ ਅਸੀਂ ਹੇਠ ਲਿਖੇ ਅਨੁਸਾਰ ਕਰ ਸਕਦੇ ਹਾਂ –
1. ਚੰਗੀ ਤੋਂ ਚੰਗੀ ਟੀਮ ਵੀ ਕਈ ਵਾਰ ਮਾੜੀ ਟੀਮ ਤੋਂ ਹਾਰ ਜਾਂਦੀ ਹੈ ਅਤੇ ਇਸ ਤਰ੍ਹਾਂ ਚੰਗੀ ਟੀਮ ਦੀ ਖੇਡ ਵੇਖਣ ਨੂੰ ਨਹੀਂ ਮਿਲਦੀ ।
2. ਅਚਾਨਕ ਹਾਰਨ ਵਾਲੀ ਟੀਮ ਨਾਲ ਪੂਰਨ ਨਿਆਂ ਨਹੀਂ ਹੁੰਦਾ | ਕਈ ਵਾਰੀ ਟੀਮ ਕਈ ਕੁਦਰਤੀ ਕਾਰਨਾਂ ਕਰਕੇ ਹਾਰ ਜਾਂਦੀ ਹੈ ।
3. ਖੇਡਾਂ ਦਾ ਉਤਸ਼ਾਹ ਚੰਗੀ ਟੀਮ ਦੇ ਹਾਰਨ ਨਾਲ ਖ਼ਤਮ ਜਿਹਾ ਹੋ ਜਾਂਦਾ ਹੈ ।
4. ਹਰ ਟੀਮ ਉੱਤੇ ਹਾਰ ਦਾ ਇਕ ਮਨੋਵਿਗਿਆਨਿਕ ਦਬਾਅ ਜਿਹਾ ਬਣਿਆ ਰਹਿੰਦਾ ਹੈ ਜਿਸ ਕਾਰਨ ਟੀਮਾਂ ਡਰ-ਡਰ ਕੇ ਖੇਡਦੀਆਂ ਹਨ ।

ਲੀਗ ਟੂਰਨਾਮੈਂਟ ਦੇ ਲਾਭ (Advantages of League Tournament) –
ਲੀਗ ਟੂਰਨਾਮੈਂਟ ਦੇ ਲਾਭ ਇਸ ਤਰ੍ਹਾਂ ਹਨ

  • ਚੰਗੀ ਟੀਮ ਹੀ ਟੂਰਨਾਮੈਂਟ ਜਿੱਤਦੀ ਹੈ ।
  • ਮੈਚ ਖੇਡਣ ਲਈ ਦੂਸਰੀ ਟੀਮ ਦੇ ਜਿੱਤਣ ਦਾ ਇੰਤਜਾਰ ਨਹੀਂ ਕੀਤਾ ਜਾਂਦਾ ।
  • ਪ੍ਰੈਕਟਿਸ ਲਈ ਜਾਂ ਖੇਡ ਵਿਚ ਸੁਧਾਰ ਲਈ ਉਚੇਚਾ ਤਰੀਕਾ ਹੈ ।
  • ਖੇਡ ਲੋਕਪ੍ਰਿਆ ਕਰਨ ਲਈ ਚੰਗਾ ਤਰੀਕਾ ਹੈ ।
  • ਦਰਸ਼ਕਾਂ ਨੂੰ ਵੇਖਣ ਲਈ ਬਹੁਤ ਸਾਰੇ ਮੈਚ ਮਿਲ ਜਾਂਦੇ ਹਨ ।
  • ਅਧਿਕਾਰੀਆਂ ਨੂੰ ਕਿਸੇ ਟੀਮ ਦੀ ਚੋਣ ਵਾਸਤੇ ਖਿਡਾਰੀਆਂ ਦੀ ਖੇਡ ਵੇਖਣ ਦਾ ਬਹੁਤਾ ਟਾਈਮ ਮਿਲਦਾ ਹੈ ਅਤੇ ਟੀਮ ਦੀ ਚੋਣ ਠੀਕ ਹੁੰਦੀ ਹੈ ।
  • ਟੀਮਾਂ ਦੇ ਖਿਡਾਰੀ ਵੀ ਲੰਮੇ ਸਮੇਂ ਤਕ ਇੱਕ-ਦੂਜੇ ਦੇ ਸੰਪਰਕ ਵਿਚ ਰਹਿੰਦੇ ਹਨ ਜਿਸ ਕਾਰਨ ਇਕ-ਦੂਜੇ ਨੂੰ ਸਮਝਣ ਦਾ ਮੌਕਾ ਮਿਲਦਾ ਹੈ ।

ਲੀਗ ਟੂਰਨਾਮੈਂਟ ਦੀਆਂ ਹਾਨੀਆਂ (Disadvantages of League Tournament)

  1. ਕਮਜ਼ੋਰ ਟੀਮ ਹਰ ਵਾਰ ਹਾਰਨ ਕਰਕੇ ਖੇਡ ਵਿਚ ਆਪਣਾ ਸ਼ੌਕ ਨਹੀਂ ਵਿਖਾਉਂਦੀ ਜਿਸ ਕਾਰਨ ਮੁਕਾਬਲੇ ਦਾ ਮਜ਼ਾ ਖ਼ਰਾਬ ਹੋ ਜਾਂਦਾ ਹੈ ।
  2. ਇਸ ਤਰ੍ਹਾਂ ਦੇ ਮੁਕਾਬਲੇ ਵਿਚ ਖ਼ਰਚ ਬਹੁਤ ਜ਼ਿਆਦਾ ਹੁੰਦਾ ਹੈ ।
  3. ਲੀਗ ਮੁਕਾਬਲੇ ਲਈ ਪ੍ਰਬੰਧ ਬਹੁਤ ਜ਼ਿਆਦਾ ਕਰਨਾ ਪੈਂਦਾ ਹੈ । ਸਮਾਂ ਵੀ ਬਹੁਤ ਲਗਦਾ ਹੈ ।
  4. ਖਿਡਾਰੀਆਂ ਨੂੰ ਬਹੁਤ ਦਿਨਾਂ ਤਕ ਆਪਣੇ ਘਰਾਂ ਤੋਂ ਦੂਰ ਰਹਿਣਾ ਪੈਂਦਾ ਹੈ ।

ਦੇ ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਖੇਡ ਮੁਕਾਬਲੇ ਜਿਸ ਵਿੱਚ ਵੱਖ-ਵੱਖ ਟੀਮਾਂ ਵਿਚਕਾਰ ਮੁਕਾਬਲੇ ਦੇ ਕਈ ਗੇੜ ਚੱਲਦੇ ਹਨ । ਇਸ ਨੂੰ ਕੀ ਕਹਿੰਦੇ ਹਨ ?
ਉੱਤਰ-
ਖੇਡ ਮੁਕਾਬਲੇ ਜਿਸ ਵਿੱਚ ਵੱਖ-ਵੱਖ ਟੀਮਾਂ ਵਿਚਕਾਰ ਮੁਕਾਬਲੇ ਦੇ ਕਈ ਗੇੜ ਚਲਦੇ ਹਨ ਉਸ ਨੂੰ ਟੂਰਨਾਮੈਂਟ ਕਹਿੰਦੇ ਹਨ ।

ਪ੍ਰਸ਼ਨ 2.
(1) ਨਾਕ ਆਊਟ ਟੂਰਨਾਮੈਂਟ
(2) ਰਾਉਂਡ ਰੋਬਿਨ ਜਾਂ ਲੀਗ ਟੂਰਨਾਮੈਂਟ
(3) ਮਿਲੇ-ਜੁਲੇ ਟੂਰਨਾਮੈਂਟ
(4) ਚੈਲੇਂਜ ਟੂਰਨਾਮੈਂਟ ਇਹ ਕਿਸ ਦੀਆਂ ਕਿਸਮਾਂ ਹਨ ?
ਉੱਤਰ-
ਟੂਰਨਾਮੈਂਟ ।

ਪ੍ਰਸ਼ਨ 3. ਟੂਰਨਾਮੈਂਟ ਲਈ ਧਿਆਨ ਯੋਗ ਗੱਲਾਂ
(a) ਟੂਰਨਾਮੈਂਟ ਨੂੰ ਕਰਵਾਉਣ ਲਈ ਲੋੜੀਂਦਾ ਸਮਾਂ ਹੋਣਾ ਚਾਹੀਦਾ ਹੈ ।
(b) ਟੂਰਨਾਮੈਂਟ ਕਰਵਾਉਣ ਲਈ ਲੋੜੀਂਦੇ ਸਮਾਨ ਦਾ ਪ੍ਰਬੰਧ ਟੂਰਨਾਮੈਂਟ ਤੋਂ ਪਹਿਲਾਂ ਕਰ ਲੈਣਾ ਚਾਹੀਦਾ ਹੈ ।
(c) ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਟੀਮਾਂ ਦੀ ਜਾਣਕਾਰੀ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਲੈ ਲੈਣੀ ਚਾਹੀਦੀ ਹੈ ।
(d) ਟੂਰਨਾਮੈਂਟ ‘ਤੇ ਖ਼ਰਚ ਹੋਣ ਵਾਲੀ ਧਨ ਰਾਸ਼ੀ ਵੀ ਪਹਿਲਾਂ ਤੋਂ ਹੀ ਨਿਸ਼ਚਿਤ ਹੋਣੀ ਚਾਹੀਦੀ ਹੈ ਤਾਂ ਕਿ ਧਨ ਦੀ ਕਮੀ ਕਾਰਨ ਟੂਰਨਾਮੈਂਟ ਵਿੱਚ ਕੋਈ ਵਿਘਨ ਨਾ ਪਵੇ ।
ਉੱਤਰ-
ਉਪਰੋਕਤ ਸਾਰੇ ।

ਪ੍ਰਸ਼ਨ 4.
ਨਾਕ ਆਊਟ ਟੂਰਨਾਮੈਂਟ ਵਿਚ 19 ਟੀਮਾਂ ਵਿੱਚ ਕਿੰਨੀਆਂ ਬਾਈਆਂ ਹੁੰਦੀਆਂ ਹਨ ?
ਉੱਤਰ-
ਨਾਕ ਆਊਟ ਟੂਰਨਾਮੈਂਟ ਵਿਚ 19 ਟੀਮਾਂ ਵਿਚ 13 ਬਾਈਆਂ ਹੁੰਦੀਆਂ ਹਨ ।

ਪ੍ਰਸ਼ਨ 5.
(a) ਕਿਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਖ਼ਰਚ ਬਹੁਤ ਘੱਟ ਹੁੰਦਾ ਹੈ ? ਕਿਉਂ ਜੋ ਹਾਰਨ ਵਾਲੀ ਟੀਮ ਮੁਕਾਬਲੇ ਵਿਚੋਂ ਬਾਹਰ ਹੋ ਜਾਂਦੀ ਹੈ ।
(b) ਖੇਡਾਂ ਦਾ ਮਿਆਰ ਬਹੁਤ ਹੀ ਉੱਚਾ ਹੁੰਦਾ ਹੈ ਅਤੇ ਚੰਗੇ ਖੇਡ ਨੂੰ ਤਰੱਕੀ ਦੇਣ ਵਿਚ ਸਹਾਇਤਾ ਮਿਲਦੀ ਹੈ । ਕਿਉਂਕਿ ਹਰ ਟੀਮ ਮੁਕਾਬਲੇ ‘ਚੋਂ ਬਾਹਰ ਹੋਣ ਤੋਂ ਬਚਣ ਲਈ ਚੰਗੀ ਤੋਂ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੀ ਹੈ ।
(c) ਮੁਕਾਬਲਿਆਂ ਲਈ ਸਮਾਂ ਵੀ ਬਹੁਤ ਥੋੜਾ ਲੱਗਦਾ ਹੈ ਅਤੇ ਮੁਕਾਬਲੇ ਘੱਟ ਤੋਂ ਘੱਟ ਸਮੇਂ ਵਿਚ ਖ਼ਤਮ ਹੋ ਜਾਂਦੇ ਹਨ ।
(d) ਦੂਜੇ ਸਿਸਟਮਾਂ ਦੀ ਨਿਸਬਤ ਇਸ ਵਿਚ ਥੋੜ੍ਹੇ ਅਧਿਕਾਰੀਆਂ ਦੀ ਵੀ ਜ਼ਰੂਰਤ ਹੁੰਦੀ ਹੈ । ਇਹ ਲਾਭ ਕਿਸ ਟੂਰਨਾਮੈਂਟ ਦੇ ਹਨ ।
ਉੱਤਰ-
ਨਾਕ ਆਊਟ ।

ਪ੍ਰਸ਼ਨ 6.
ਲੀਗ ਟੂਰਨਾਮੈਂਟ ਦੀਆਂ ਹਾਨੀਆਂ ਹਨ
(a) ਕਮਜ਼ੋਰ ਟੀਮ ਹਰ ਵਾਰ ਹਾਰਨ ਕਰਕੇ ਖੇਡ ਵਿਚ ਆਪਣਾ ਸ਼ੌਕ ਨਹੀਂ ਵਿਖਾਉਂਦੀ ਜਿਸ ਕਾਰਨ ਮੁਕਾਬਲੇ ਦਾ ਮਜ਼ਾ ਖ਼ਰਾਬ ਹੋ ਜਾਂਦਾ ਹੈ ।
(b) ਇਸ ਤਰ੍ਹਾਂ ਦੇ ਮੁਕਾਬਲੇ ਵਿਚ ਖ਼ਰਚ ਬਹੁਤ ਜ਼ਿਆਦਾ ਹੁੰਦਾ ਹੈ ।
(c) ਲੀਗ ਮੁਕਾਬਲੇ ਲਈ ਪ੍ਰਬੰਧ ਬਹੁਤ ਜ਼ਿਆਦਾ ਕਰਨਾ ਪੈਂਦਾ ਹੈ । ਸਮਾਂ ਵੀ ਬਹੁਤ ਲਗਦਾ ਹੈ ।
(d) ਉਪਰੋਕਤ ਸਾਰੇ?
ਉੱਤਰ-
(d) ਉਪਰੋਕਤ ਸਾਰੇ।

ਪ੍ਰਸ਼ਨ 7.
ਟੂਰਨਾਮੈਂਟ ਕਿੰਨੇ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਟੂਰਨਾਮੈਂਟ ਚਾਰ ਤਰ੍ਹਾਂ ਦੇ ਹੁੰਦੇ ਹਨ ।

ਪ੍ਰਸ਼ਨ 8.
ਖੇਡ ਪ੍ਰਬੰਧਨ ਲਈ ਕੋਈ ਦੋ ਕਮੇਟੀਆਂ ਦੇ ਨਾਂ ਲਿਖੋ ।
ਉੱਤਰ-

  1. ਟੂਰਨਾਮੈਂਟ ਕਮੇਟੀ,
  2. ਰਿਫਰੈਸ਼ਮੈਂਟ ਕਮੇਟੀ ।

ਪ੍ਰਸ਼ਨ 9.
ਚੈਲੇਂਜ ਟੂਰਨਾਮੈਂਟ ਵਿੱਚ ਨਤੀਜਾ ਕੱਢਣ ਦੇ ਕਿਹੜੇ ਦੋ ਤਰੀਕੇ ਅਪਣਾਏ ਜਾ ਸਕਦੇ ਹਨ ?
ਉੱਤਰ-

  • ਪੌੜੀਨੁਮਾ,
  • ਸਾਈਕਲਿੰਗ ਢੰਗ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਟੂਰਨਾਮੈਂਟ ਦਾ ਸ਼ਬਦਕੋਸ਼ੀ ਅਰਥ ਕੀ ਹੈ ?
ਉੱਤਰ-
ਟੂਰਨਾਮੈਂਟ ਦਾ ਸ਼ਬਦਕੋਸ਼ੀ ਅਰਥ ਹੈ, “ਖੇਡ ਮੁਕਾਬਲੇ, ਜਿਸ ਵਿੱਚ ਵੱਖ-ਵੱਖ ਟੀਮਾਂ ਵਿਚਕਾਰ ਮੁਕਾਬਲੇ ਦੇ ਕਈ ਗੇੜ ਚੱਲਦੇ ਹਨ । ਟੂਰਨਾਮੈਂਟ ਵਿੱਚ ਵੱਖ-ਵੱਖ ਟੀਮਾਂ ਵਿਚਕਾਰ ਖੇਡ ਮੁਕਾਬਲੇ ਇੱਕ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਕਰਵਾਏ ਜਾਂਦੇ ਹਨ ।

ਪ੍ਰਸ਼ਨ 2.
ਟੂਰਨਾਮੈਂਟ ਕਰਾਉਣ ਸਮੇਂ ਕਿਹੜੀਆਂ ਦੋ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-

  1. ਟੂਰਨਾਮੈਂਟ ਨੂੰ ਕਰਵਾਉਣ ਲਈ ਲੋੜੀਂਦਾ ਸਮਾਂ ਹੋਣਾ ਚਾਹੀਦਾ ਹੈ ।
  2. ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਟੀਮਾਂ ਦੀ ਜਾਣਕਾਰੀ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਲੈ ਲੈਣੀ ਚਾਹੀਦੀ ਹੈ ।

ਪ੍ਰਸ਼ਨ 3.
ਇੰਟਰਾ-ਮਿਊਰਲ ਖੇਡ ਮੁਕਾਬਲੇ ਕੀ ਹਨ ?
ਉੱਤਰ-
ਜਦੋਂ ਕਿਸੇ ਇਕ ਸਕੂਲ ਦੇ ਵਿਦਿਆਰਥੀ ਕਲਾਸਾਂ ਜਾਂ ਹਾਊਸ ਬਣਾ ਕੇ ਆਪਸ ਵਿੱਚ ਖੇਡਦੇ ਹਨ ਤਾਂ ਉਸ ਨੂੰ ਇੰਟਰਾ-ਮਿਊਰਲ ਖੇਡ ਮੁਕਾਬਲੇ ਕਿਹਾ ਜਾਂਦਾ ਹੈ।

ਪ੍ਰਸ਼ਨ 4.
ਟੂਰਨਾਮੈਂਟ ਦੀਆਂ ਕਿਸਮਾਂ ਲਿਖੋ ।
ਉੱਤਰ-

  • ਨਾਕ ਆਊਟ ਟੂਰਨਾਮੈਂਟ
  • ਲੀਗ ਟੂਰਨਾਮੈਂਟ
  • ਮਿਲੇ-ਜੁਲੇ ਟੂਰਨਾਮੈਂਟ
  • ਚੈਲੇਂਜ ਟੂਰਨਾਮੈਂਟ |

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਨਸੋਲੇਸ਼ਨ ਟੂਰਨਾਮੈਂਟ ਕੀ ਹੁੰਦੇ ਹਨ ?
ਉੱਤਰ-
ਪਹਿਲੇ ਰਾਊਂਡ ਵਿਚ ਹਾਰਨ ਵਾਲੀਆਂ ਟੀਮਾਂ ਨੂੰ ਇਕ ਹੋਰ ਮੌਕਾ ਦੇਣ ਲਈ ਜਿਹੜਾ ਤਰੀਕਾ ਅਪਣਾਇਆ ਜਾਂਦਾ ਹੈ ਉਸ ਨੂੰ (Consolation) ਆਖਿਆ ਜਾਂਦਾ ਹੈ । ਇਸ ਤਰ੍ਹਾਂ ਕਰਨ ਨਾਲ ਚੰਗੀ ਟੀਮ ਨੂੰ ਇਕ ਵਾਰ ਹਾਰਨ ਤੋਂ ਬਾਅਦ ਦੁਬਾਰਾ, ਖੇਡਣ ਦਾ ਮੌਕਾ ਦਿੱਤਾ ਜਾਂਦਾ ਹੈ ।
ਇਹ ਟੂਰਨਾਮੈਂਟ ਦੋ ਤਰ੍ਹਾਂ ਦੇ ਹੁੰਦੇ ਹਨ –
(1) ਪਹਿਲੀ ਕਿਸਮ ਦਾ ਕਨਸੋਲੇਸ਼ਨ = (11) 98

ਪ੍ਰਸ਼ਨ 2.
ਟੂਰਨਾਮੈਂਟ ਕਰਵਾਉਣ ਲਈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-

  1. ਟੂਰਨਾਮੈਂਟ ਕਰਵਾਉਣ ਲਈ ਲੋੜੀਂਦੇ ਸਮਾਨ ਦਾ ਪ੍ਰਬੰਧ ਟੂਰਨਾਮੈਂਟ ਤੋਂ ਪਹਿਲਾਂ ਕਰ ਲੈਣਾ ਚਾਹੀਦਾ ਹੈ ।
  2. ਟੂਰਨਾਮੈਂਟ ਨੂੰ ਕਰਵਾਉਣ ਲਈ ਲੋੜੀਂਦਾ ਸਮਾਂ ਹੋਣਾ ਚਾਹੀਦਾ ਹੈ ।
  3. ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਟੀਮਾਂ ਦੀ ਜਾਣਕਾਰੀ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਲੈ ਲੈਣੀ ਚਾਹੀਦੀ ਹੈ ।

ਪ੍ਰਸ਼ਨ 3.
ਨਾਕ ਆਊਟ ਟੂਰਨਾਮੈਂਟ ਦੇ ਲਾਭ ਲਿਖੋ ।
ਉੱਤਰ-

  • ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਖ਼ਰਚ ਬਹੁਤ ਘੱਟ ਹੁੰਦਾ ਹੈ ਕਿਉਂ ਜੋ ਹਾਰਨ ਵਾਲੀ ਟੀਮ ਮੁਕਾਬਲੇ ਵਿੱਚੋਂ ਬਾਹਰ ਹੋ ਜਾਂਦੀ ਹੈ ।
  • ਖੇਡਾਂ ਦਾ ਮਿਆਰ ਬਹੁਤ ਹੀ ਉੱਚਾ ਹੁੰਦਾ ਹੈ ਅਤੇ ਚੰਗੀ ਖੇਡ ਨੂੰ ਤਰੱਕੀ ਦੇਣ ਵਿੱਚ ਸਹਾਇਤਾ ਮਿਲਦੀ ਹੈ ਕਿਉਂਕਿ ਹਰ ਟੀਮ ਮੁਕਾਬਲੇ ਵਿਚੋਂ ਬਾਹਰ ਹੋਣ ਤੋਂ ਬਚਣ ਲਈ ਚੰਗੀ ਤੋਂ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੀ ਹੈ ।
  • ਮੁਕਾਬਲਿਆਂ ਲਈ ਸਮਾਂ ਵੀ ਬਹੁਤ ਥੋੜ੍ਹਾ ਲੱਗਦਾ ਹੈ ਅਤੇ ਮੁਕਾਬਲੇ ਘੱਟ ਤੋਂ ਘੱਟ ਸਮੇਂ ਵਿੱਚ ਖ਼ਤਮ ਹੋ ਜਾਂਦੇ ਹਨ ।

ਪ੍ਰਸ਼ਨ 4.
ਲੀਗ ਟੂਰਨਾਮੈਂਟ ਦੀਆਂ ਹਾਨੀਆਂ ਲਿਖੋ ।
ਉੱਤਰ-

  • ਕਮਜ਼ੋਰ ਟੀਮ ਹਰ ਵਾਰ ਹਾਰਨ ਕਰਕੇ ਖੇਡ ਵਿੱਚ ਆਪਣਾ ਸ਼ੌਕ ਨਹੀਂ ਵਿਖਾਉਂਦੀ ਜਿਸ ਕਾਰਨ ਮੁਕਾਬਲੇ ਦਾ ਮਜ਼ਾ ਖ਼ਰਾਬ ਹੋ ਜਾਂਦਾ ਹੈ ।
  • ਇਸ ਤਰ੍ਹਾਂ ਦੇ ਮੁਕਾਬਲੇ ਵਿੱਚ ਖ਼ਰਚ ਬਹੁਤ ਜ਼ਿਆਦਾ ਹੁੰਦਾ ਹੈ ।
  • ਲੀਗ ਮੁਕਾਬਲੇ ਲਈ ਪ੍ਰਬੰਧ ਬਹੁਤ ਜ਼ਿਆਦਾ ਕਰਨਾ ਪੈਂਦਾ ਹੈ । ਸਮਾਂ ਵੀ ਬਹੁਤ ਲੱਗਦਾ ਹੈ ।

ਪ੍ਰਸ਼ਨ 5.
ਟੂਰਨਾਮੈਂਟ ਕਰਵਾਉਣ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ ?
ਉੱਤਰ-

  1. ਨਾਕ ਆਊਟ ਜਾਂ ਐਲਿਮੀਨੇਸ਼ਨ ਟੂਰਨਾਮੈਂਟ
  2. ਲੀਗ ਜਾਂ ਰਾਊਂਡ ਰੋਬਿਨ ਟੂਰਨਾਮੈਂਟ
  3. ਮਿਸ਼ਰਤ ਜਾਂ ਰਲਵੇਂ-ਮਿਲਵੇਂ ਟੂਰਨਾਮੈਂਟ
  4. ਚੈਲੇਂਜ ਟੂਰਨਾਮੈਂਟ |

ਪ੍ਰਸ਼ਨ 6. ਸੀਡਿੰਗ ਕੀ ਹੈ ?
ਉੱਤਰ-
ਪਹਿਲੇ ਰਾਊਂਡ ਵਿੱਚ ਚੰਗੀਆਂ ਟੀਮਾਂ ਦੇ ਆ ਜਾਣ ਦੀ ਸੰਭਾਵਨਾ ਨੂੰ ਖ਼ਤਮ ਕਰਨ ਲਈ (seeding) ਵਿਧੀ ਅਪਣਾਈ ਜਾਂਦੀ ਹੈ ।

  • ਇਸ ਵਿੱਚ ਚੰਗੀਆਂ ਟੀਮਾਂ ਚੁਣ ਕੇ ਫਿਕਸਚਰ ਵਿੱਚ ਸਹੀ ਥਾਂ ‘ਤੇ ਰੱਖੀਆਂ ਜਾਂਦੀਆਂ ਹਨ ਜਾਂ ਪਿਛਲੇ ਸਾਲ ਦੀਆਂ ਪਹਿਲੀਆਂ ਚਾਰ
  • ਪੁਜ਼ੀਸ਼ਨਾਂ ਵਾਲੀਆਂ ਟੀਮਾਂ ਨੂੰ ਫਿਕਸਚਰ ਵਿੱਚ ਸਹੀ ਥਾਂ ਰੱਖਿਆ ਜਾਂਦਾ ਹੈ । ਸੀਡਿੰਗ ਵਾਲੀ ਟੀਮ ਪਹਿਲੇ ਰਾਉਂਡ ਵਿੱਚ ਮੈਚ ਨਹੀਂ ਖੇਡਦੀ ।
  • ਸੀਡਿੰਗ ਸੰਖਿਆ ਸਧਾਰਨ ਤੌਰ ‘ਤੇ ਜਿਸਤ (Even) ਵਿੱਚ ਰਹਿੰਦੀ ਹੈ ਜਿਵੇਂ 2, 4, 8, 10 ਆਦਿ ।
  • ਸੀਡਿੰਗ ਟੀਮਾਂ ਨੂੰ ਛੱਡ ਕੇ ਬਾਕੀ ਸਾਰੀਆਂ ਟੀਮਾਂ ਨੂੰ ਲਾਟਰੀ ਰਾਹੀਂ ਫਿਕਸਚਰ ਵਿੱਚ ਰੱਖਿਆ ਜਾਂਦਾ ਹੈ |
  • ਆਮ ਤੌਰ ‘ਤੇ ਬਾਈ ਵੀ ਸੀਡਿੰਗ ਟੀਮਾਂ ਨੂੰ ਹੀ ਦਿੱਤੀ ਜਾਂਦੀ ਹੈ । (Seed Bye) ਜੇਕਰ 11 ਟੀਮਾਂ ਹਿੱਸਾ ਲੈ ਰਹੀਆਂ ਹਨ ਤਾਂ ਬਾਈਆਂ 16-11-5 ਬਾਈਆਂ ਦੇਣੀਆਂ ਹਨ, ਚਾਰ ਬਾਈਆਂ seeding ਵਾਲੀਆਂ ਟੀਮਾਂ ਨੂੰ ਹੀ ਦਿੱਤੀਆ ਜਾਣ ।

ਪ੍ਰਸ਼ਨ 7.
ਮਿਸ਼ਰਤ ਟੂਰਨਾਮੈਂਟ ਕੀ ਹੁੰਦੇ ਹਨ ?
ਉੱਤਰ-
ਮਿਸ਼ਰਤ ਟੂਰਨਾਮੈਂਟ ਇਹ ਮੈਚ ਉਸ ਸਮੇਂ ਕਰਵਾਏ ਜਾਂਦੇ ਹਨ ਜਦੋਂ ਟੂਰਨਾਮੈਂਟ ਵਿਚ ਖੇਡਣ ਵਾਲੀਆਂ ਟੀਮਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਤਾਂ ਇਸ ਵਿੱਚ ਟੀਮਾਂ ਨੂੰ ਪੂਲਾਂ ਵਿੱਚ ਵੰਡਿਆ ਜਾਂਦਾ ਹੈ । ਇਹਨਾਂ ਗਰੁੱਪਾਂ ਦੀਆਂ ਟੀਮਾਂ ਜਾਂ ਤਾਂ ਨਾਕ ਆਊਟ ਦੇ ਆਧਾਰ ‘ਤੇ ਖੇਡਦੀਆਂ ਹਨ ਜਾਂ ਲੀਗ ਦੇ ਆਧਾਰ ‘ਤੇ ਹੀ ਆਪਣੇ ਪੂਲ ਵਿੱਚ ਪੂਲ ਦੇ ਜੇਤੂ ਦਾ ਫ਼ੈਸਲਾ ਕਰ ਲਿਆ ਜਾਂਦਾ ਹੈ । ਉਸ ਤੋਂ ਬਾਅਦ ` ਪੂਲ ਦੇ ਜੇਤੂ ਆਪਣੇ ਵਿੱਚ ਨਾਕ ਆਊਟ ਜਾਂ ਲੀਗ ਟੂਰਨਾਮੈਂਟ ਸਮੇਂ ਅਤੇ ਸਥਾਨ ਦੇ ਅਨੁਸਾਰ ਖੇਡ ਕੇ ਜੇਤੂ ਹੋਣ ਦਾ ਫ਼ੈਸਲਾ ਕੀਤਾ ਜਾਂਦਾ ਹੈ ।

ਪ੍ਰਸ਼ਨ 8.
ਬੈਗਨਾਲ ਵਾਈਲਡ ਟੂਰਨਾਮੈਂਟ ਕੀ ਹੁੰਦੇ ਹਨ ?
ਉੱਤਰ –
ਬੈਗਨਾਲ ਵਾਈਲਡ ਟੂਰਨਾਮੈਂਟ (Begnal Wild Tournament) –
ਬੈਗਨਾਲ ਵਾਈਲਡ ਟੂਰਨਾਮੈਂਟ ਵੀ ਆਪਣੀ ਕਿਸਮ ਦਾ ਇਕ ਅਨੋਖਾ ਟੂਰਨਾਮੈਂਟ ਹੈ । ਇਹ ਦੁਸਰੇ ਤਰੀਕਿਆਂ ਨਾਲੋਂ ਕੁਝ ਭਿੰਨ ਹੈ । ਇਸ ਟੂਰਨਾਮੈਂਟ ਦੀ ਇਕ ਖ਼ਾਸ ਵਿਸ਼ੇਸ਼ਤਾ ਹੈ ਕਿ ਮੁਕਾਬਲੇ ਵਿਚ ਤਿੰਨ ਸਥਾਨਾਂ ਤੱਕ ਪੇਜ਼ੀਸ਼ਨਜ਼ ਨਿਸ਼ਚਿਤ ਹੁੰਦੀਆਂ ਹਨ :

  1. ਪਹਿਲਾ ਸਥਾਨ (First Place)
  2. ਦੂਸਰਾ ਸਥਾਨ (Second Place)
  3. ਤੀਸਰਾ ਸਥਾਨ (Third Place)

ਪ੍ਰਸ਼ਨ 9.
9 ਟੀਮਾਂ ਦਾ ਫਿਕਸਚਰ ਪਾਓ ।
ਉੱਤਰ-
9 ਟੀਮਾਂ ਦਾ ਫਿਕਸਚਰ (Fixture of Nine Teams) –
PSEB 11th Class Physical Education Solutions Chapter 7 ਟੂਰਨਾਮੈਂਟ 7

ਵੱਡੇ ਉੱਤਰ ਵਾਲਾ ਪ੍ਰਸ਼ਨੇ (Long Answer Type Question)

ਪ੍ਰਸ਼ਨ-ਕਨਸੋਲੇਸ਼ਨ ਟੂਰਨਾਮੈਂਟ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?
ਉੱਤਰ-
ਕਨਸੋਲੇਸ਼ਨ ਟੂਰਨਾਮੈਂਟ ਦੋ ਤਰ੍ਹਾਂ ਦੀ ਹੁੰਦੀ ਹੈ –

  1. ਪਹਿਲੀ ਕਿਸਮ ਦਾ ਕਨਸੋਲੇਸ਼ਨ
  2. ਦੁਸਰੀ ਕਿਸਮ ਦਾ ਕਨਸੋਲੇਸ਼ਨ |

1. ਪਹਿਲੀ ਕਿਸਮ ਦਾ ਕਨਸੋਲੇਸ਼ਨ –
ਇਸ ਵਿਚ ਹਰ ਇਕ ਟੀਮ ਨੂੰ ਖੇਡਣ ਦੇ ਦੋ ਮੌਕੇ ਮਿਲਦੇ ਹਨ । ਜਿਹੜੀਆਂ ਟੀਮਾਂ ਪਹਿਲੇ ਰਾਊਂਡ ਵਿਚ ਹਾਰ ਜਾਂਦੀਆਂ ਹਨ ਉਹ ਫਿਰ ਆਪਸ ਵਿਚ ਖੇਡਦੀਆਂ ਹਨ । ਇਸ ਤਰ੍ਹਾਂ ਦੇ ਫਿਕਸਚਰ ਬਣਾਉਣ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਉਹ ਟੀਮਾਂ ਜਿਨ੍ਹਾਂ ਨੂੰ ਰੈਗੂਲਰ ਰਾਉਂਡ ਵਿਚ ਬਾਈ ਦਿੱਤੀ ਜਾਂਦੀ ਹੈ ਉਸ ਨੂੰ ਦੁਬਾਰਾ ਬਾਈ ਨਹੀਂ ਦਿੱਤੀ ਜਾਂਦੀ । ਮੰਨ ਲਵੋ ਕਿਸੇ ਟੂਰਨਾਮੈਂਟ ਵਿਚ ਨੌਂ ਟੀਮਾਂ ਭਾਗ ਲੈ ਰਹੀਆਂ ਹੋਣ ਅਤੇ ਇਸ ਟੂਰਨਾਮੈਂਟ ਲਈ ਪਹਿਲੀ ਕਿਸਮ ਦਾ ਕਨਸੋਲੇਸ਼ਨ ਦਾ ਫਿਕਸਚਰ ਬਣਾਇਆ ਜਾਣਾ ਹੈ ਤਾਂ ਇਸ ਤਰ੍ਹਾਂ ਬਣਾਇਆ ਜਾਵੇਗਾ । ਟੀਮਾਂ ਦੀ ਗਿਣਤੀ
= 9 ਬਾਈਆਂ ਦੀ ਗਿਣਤੀ
= 16 – 9 = 7 ਉੱਪਰ ਵਾਲੇ ਹਾਫ਼ ਵਿਚ ਟੀਮਾਂ ਥੱਲੇ ਵਾਲੇ ਹਾਫ਼ ਵਿਚ ਟੀਮਾਂ
= 4 9 ਟੀਮਾਂ ਦਾ ਫਿਕਸਚਰ ਇਸ ਤਰ੍ਹਾਂ ਹੋਵੇਗਾ।

ਦੁਸਰੀ ਕਿਸਮ ਦਾ ਕਨਸੋਲੇਸ਼ਨ
(Consolation of Second Type) –
ਦੂਸਰੀ ਕਿਸਮ ਦੇ ਕਨਸੋਲੇਸ਼ਨ ਵਿਚ ਜਿਹੜੀ ਟੀਮ ਕਿਸੇ ਵੀ ਰਾਊਂਡ ਵਿਚ ਹਾਰਦੀ ਹੈ ਉਹ ਫਿਰ ਦੁਬਾਰਾ ਖੇਡਦੀ ਹੈ । ਇਸ ਤਰ੍ਹਾਂ ਹਾਰਨ ਵਾਲੀ ਟੀਮ ਨੂੰ ਇਕ ਮੌਕਾ ਹੋਰ ਦਿੱਤਾ ਜਾਂਦਾ ਹੈ । ਜਿਹੜੀਆਂ ਟੀਮਾਂ ਰੈਗੁਲਰ ਰਾਉਂਡ ਵਿਚ ਆਪਸ ਵਿਚ ਖੇਡਦੀਆਂ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਕਨਸੋਲੇਸ਼ਨ ਫਿਕਸਚਰ ਵਿਚ ਪਹਿਲੇ ਰਾਉਂਡ ਵਿਚ ਨਹੀਂ ਰੱਖਿਆ ਜਾਣਾ ਚਾਹੀਦਾ | ਇਸ ਤਰ੍ਹਾਂ ਦੇ ਫਿਕਸਚਰ ਬਣਾਉਣ ਲਈ ਦੋ ਤਰੀਕੇ ਅਪਣਾਏ ਜਾਂਦੇ ਹਨ । ਹੁਣ ਦੇਖਦੇ ਹਾਂ ਕਿ ਪਹਿਲੀ ਵਿਧੀ ਅਨੁਸਾਰ ਫਿਕਸਚਰ ਕਿਸ ਤਰ੍ਹਾਂ ਬਣੇਗਾ । ਦੂਜੀ ਕਿਸਮ ਦੇ ਕਨਸੋਲੇਸ਼ਨ ਦੀ ਫਿਕਸਚਰ
PSEB 11th Class Physical Education Solutions Chapter 7 ਟੂਰਨਾਮੈਂਟ 8
ਪਹਿਲੇ ਰਾਊਂਡ ਵਿਚ ਹਾਰਨ ਵਾਲੀਆਂ ਟੀਮਾਂ = 1, 3, 6, 7
ਦੂਸਰੇ ਰਾਊਂਡ ਵਿਚ ਹਾਰਨ ਵਾਲੀਆਂ ਟੀਮਾਂ = 4,8
ਤੀਸਰੇ ਰਾਊਂਡ ਵਿਚ ਹਾਰਨ ਵਾਲੀਆਂ ਟੀਮਾਂ = 2

ਤੈਰਾਕੀ (Swimming) Game Rules – PSEB 10th Class Physical Education

Punjab State Board PSEB 10th Class Physical Education Book Solutions ਤੈਰਾਕੀ (Swimming) Game Rules.

ਤੈਰਾਕੀ (Swimming) Game Rules – PSEB 10th Class Physical Education

ਯਾਦ ਰੱਖਣ ਵਾਲੀਆਂ ਗੱਲਾਂ
(Points to Remember)

  1. ਤੈਰਾਕੀ ਤਲਾਬ (ਕੁੰਡ) ਦੀ ਲੰਬਾਈ = 50 ਮੀਟਰ
  2. ਕੁੰਡ ਦੀ ਘੱਟੋ ਘੱਟ ਚੌੜਾਈ = 21 ਮੀਟਰ – 25 ਮੀਟਰ
  3. ਕੁੰਡ ਵਿਚ ਪਾਣੀ ਦੀ ਡੂੰਘਾਈ = 1.8 ਮੀਟਰ ਤੋਂ ਵੱਧ
  4. ਬਰੈਸਟ ਸਟਰੋਕ ਵਿਚ ਤੈਰਾਕ ਕਿਹੜੀ ਕਿੱਕ, ਨਹੀਂ ਮਾਰ ਸਕਦਾ = ਡਾਲਫਿਨ ਕਿੱਕ .
  5. ਤੈਰਾਕੀ ਦੇ ਅਧਿਕਾਰੀ = 1 ਰੈਫ਼ਰੀ, 1 ਸਟਾਰਟਰ, ਟਾਈਮ ਕੀਪਰ ਹਰੇਕ ਲੇਨ ਤੇ = ਸਮਾਪਤੀ ਜੱਜ = ਹਰੇਕ ਲੇਨ ਤੇ
  6. ਟਰਨ ਅਤੇ ਸਟਰੋਕ ਦੇ ਇੰਸਪੈਕਟਰ = ਹਰੇਕ ਲੇਨ ਵਿਚ ਇਕ .
  7. ਰਿਕਾਰਡਰ = ਇੱਕ
  8. ਤੈਰਾਕੀ ਵਿਚ ਲੇਨ ਦੀ ਗਿਣਤੀ = 8 ਪਰ ਅੰਤਰਰਾਸ਼ਟਰੀ ਵਿਚ 10
  9. ਲੋਨ ਦੀ ਚੌੜਾਈ = 2.5 ਮੀ. ਸਟਾਰਟਿੰਗ ਪਲੇਟਫ਼ਾਰਮ
  10. ਪਾਣੀ ਤੋਂ ਪਲੇਟਫ਼ਾਰਮ ਦੀ ਉੱਚਾਈ = 0.50 ਜਾਂ 0.75 ਮੀ.
  11. ਪਲੇਟਫ਼ਾਰਮ ਦਾ ਏਰੀਆ = 0.50 x 0.50 ਮੀ.
  12. ਜ਼ਿਆਦਾ ਤੋਂ ਜ਼ਿਆਦਾ ਢਲਾਣ = 100 ਤੋਂ ਜ਼ਿਆਦਾ ਨਹੀਂ ।
  13. ਪੂਲ ਦੇ ਪਾਣੀ ਦਾ ਤਾਪਮਾਨ = 20° ਸੈਲਸੀਅਸ ਤੋਂ ਘੱਟ ।
  14. ਤੈਰਾਕੀ ਪ੍ਰਤੀਯੋਗਤਾਵਾਂ = 1. ਫਰੀ ਸਟਾਈਲ 2. ਬੈਕ ਸਟਰੋਕ 3. ਬਰੈਸਟ ਸਟਰੋਕ 4. ਬਟਰਫਲਾਈ ਸਟਰੋਕ 5. ਰਿਲੇ = 4 x 100 ਮੀ. ਫਰੀ ਸਟਾਈਲ 4 x 400 ਮੀਟਰ ਮੈਡਲੇ

ਤੈਰਾਕੀ (Swimming) Game Rules – PSEB 10th Class Physical Education 1
ਖੇ ਸੰਬੰਧ ਵਪੂਰਨ ਜਾਣਕਾਰੀ

  1. ਸਾਰੇ ਤੈਰਾਕੀ ਰੇਸ ਦੇ ਈਵੈਂਟਸ ਵਿਚ ਹਰੇਕ ਤੈਰਾਕ ਲਈ ਘੁੰਮਦੇ ਹੋਏ ਪੂਲ ਦੇ | ਸਿਰੇ ਨਾਲ ਸਰੀਰਕ ਸਪੱਰਸ਼ ਕਰਨਾ ਜ਼ਰੂਰੀ ਹੁੰਦਾ ਹੈ ।
  2. ਤੈਰਾਕੀ ਤਲਾਬ (Swimming Pool) ਦੀ ਲੰਬਾਈ 50 ਮੀਟਰ ਅਤੇ ਇਸ ਦੀ |’ ਘੱਟ ਤੋਂ ਘੱਟ ਚੌੜਾਈ 21 ਮੀਟਰ ਹੁੰਦੀ ਹੈ ।
  3. ਤੈਰਾਕੀ ਤਲਾਬ ਵਿਚ ਪਾਣੀ ਦੀ ਡੂੰਘਾਈ 1.8 ਮੀਟਰ ਤੋਂ ਵੱਧ ਹੁੰਦੀ ਹੈ ।
  4. ਇਸ ਵਿਚ ਲੰਬਾਈ ਵਿਚ ਪਾਣੀ ਦੇ ਤਲ ਤੋਂ 0.3 ਮੀਟਰ ਉੱਪਰ ਅਤੇ 0.3 ਮੀਟਰ ਹੇਠਾਂ ਛੋਟ ਹੋਵੇਗੀ ।
  5. ਕੋਈ ਵੀ ਤੈਰਾਕ ਅਜਿਹੀ ਵਸਤੂ ਦੀ ਵਰਤੋਂ ਨਹੀਂ ਕਰ ਸਕਦਾ ਜਾਂ ਪਹਿਨ ਨਹੀਂ ਸਕਦਾ, ਜਿਸ ਨਾਲ ਉਸ ਨੂੰ ਆਪਣੀ ਤੈਰਾਕੀ ਦੀ ਚਾਲ ਵਧਾਉਣ ਵਿਚ ਮਦਦ ਮਿਲੇ ।
  6. ਬਰੈਸਟ ਸਟਰੋਕ ਤੈਰਾਕੀ ਵਿਚ ਤੈਰਾਕ ਡੋਲਫਿਨ ਕਿੱਕ ਨਹੀਂ ਮਾਰ ਸਕਦਾ ।
  7. ਬਟਰਫਲਾਈ ਸਟਰੋਕ ਵਿਚ ਦੋਨਾਂ ਬਾਹਾਂ ਨੂੰ ਇੱਕੋ ਸਮੇਂ ਪਾਣੀ ਦੇ ਉੱਪਰ ਅੱਗੇ ਅਤੇ ਪਿੱਛੇ ਜਾਣਾ ਚਾਹੀਦਾ ਹੈ ।
  8. ਬੈਕ ਸਟਰੋਕ ਤੈਰਾਕੀ ਵਿਚ ਪਿੱਠ ਦੀ ਸਧਾਰਨ ਸਥਿਤੀ ਬਦਲਣ ਵਾਲਾ ਪ੍ਰਤੀਯੋਗੀ ਅਯੋਗ ਘੋਸ਼ਿਤ ਕੀਤਾ ਜਾਂਦਾ ਹੈ ।
  9. ਫਰੀ ਸਟਾਈਲ ਤੈਰਾਕੀ ਵਿਚ ਤੈਰਾਕ ਕਿਸੇ ਵੀ ਢੰਗ ਨਾਲ ਤੈਰ ਸਕਦਾ ਹੈ ।
  10. ਤੈਰਾਕੀ ਅਤੇ ਗੋਤਾ ਲਗਾਉਂਦੇ ਸਮੇਂ ਕਿਸੇ ਤਰ੍ਹਾਂ ਦੀ ਵੀ ਕੋਚਿੰਗ ਦੇਣਾ ਮਨਾ ਹੈ ।
  11. ਕੋਈ ਤੈਰਾਕ ਈਵੈਂਟਸ ਸਮੇਂ ਸਰੀਰ ‘ਤੇ ਤੇਲ ਜਾਂ ਚਿਕਨਾਈ ਵਾਲੀ ਵਸਤੁ ਨਹੀਂ ਮਲ ਸਕਦਾ ।
  12. ਤੈਰਾਕ ਨੂੰ ਨਿਯਮਾਂ ਅਨੁਸਾਰ ਬਣਾਈ ਗਈ ਯੂਨੀਫਾਰਮ ਹੀ ਪਾਉਣੀ ਚਾਹੀਦੀ ਹੈ ।
  13. ਤੈਰਾਕ ਨੂੰ ਹਮੇਸ਼ਾਂ ਆਪਣੀ ਲਾਈਨ ਵਿਚ ਹੀ ਤੈਰਨਾ ਚਾਹੀਦਾ ਹੈ ।
  14. ਲੇਨ (Lane) ਜਿਨ੍ਹਾਂ ਦੀ ਚੌੜਾਈ 2.5 m ਹੋਵੇਗੀ, ਜੋ ਰੱਸੀਆਂ ਨਾਲ ਬਣੀਆਂ ਹੋਣਗੀਆਂ । ਮੁਕਾਬਲੇ ਸਮੇਂ ਪਾਣੀ ਦੀ ਸਤਹਿ ਲਗਾਤਾਰ ਇੱਕੋ ਜਿਹੀ ਬਿਨਾਂ ਹਲਚਲ ਵਾਲੀ ਹੋਣੀ ਚਾਹੀਦੀ ਹੈ ।

ਤੈਰਾਕੀ (Swimming) Game Rules – PSEB 10th Class Physical Education

ਪ੍ਰਸ਼ਨ 1.
ਉਲੰਪਿਕ ਅਤੇ ਅੰਤਰ-ਰਾਸ਼ਟਰੀ ਤੈਰਾਕੀ ਮੁਕਾਬਲਿਆਂ ਲਈ ਨਿਯੁਕਤ ਅਧਿਕਾਰੀਆਂ ਦਾ ਵਰਣਨ ਕਰੋ ।
ਉੱਤਰ-
ਉਲੰਪਿਕ ਅਤੇ ਅੰਤਰ-ਰਾਸ਼ਟਰੀ ਤੈਰਾਕੀ ਪ੍ਰਤੀਯੋਗਤਾਵਾਂ ਅਤੇ ਹੋਰ ਤੈਰਾਕੀ ਪ੍ਰਤੀਯੋਗਤਾਵਾਂ ਲਈ ਨਿਯੁਕਤ ਅਧਿਕਾਰੀ ਅਧਿਕਾਰੀ (Officialsਉਲੰਪਿਕ ਖੇਡਾਂ, ਵਿਸ਼ਵ ਚੈਂਪੀਅਨਸ਼ਿਪ, ਦੇਸ਼ਿਕ ਖੇਡਾਂ ਅਤੇ ਹੋਰ ਅੰਤਰ-ਰਾਸ਼ਟਰੀ ਤੈਰਾਕੀ ਪ੍ਰਤੀਯੋਗਤਾਵਾਂ ਲਈ ਹੇਠ ਲਿਖੇ ਅਧਿਕਾਰੀ (Officials) ਹੁੰਦੇ ਹਨ

  • ਰੈਫ਼ਰੀ (Referee) ਇਕ.
  • ਸਟਾਰਟਰ (Starter) ਇਕ
  • ਮੁੱਖ ਟਾਈਮ ਕੀਪਰ (Chief Time Keeper) ਇਕ
  • ਟਾਈਮ ਕੀਪਰ (Time Keepers) ਤਿੰਨ ਪ੍ਰਤੀ ਲੇਨ
  • ਮੁੱਖ ਜੱਜ (Chief Judge) ਇਕ
  • ਸਮਾਪਤੀ ਦੇ ਜੱਜ (Finishing Judges) ਤਿੰਨ ਪ੍ਰਤੀ Lane
  • ਟਰਨ ਦੇ ਇੰਸਪੈਕਟਰ (Inspectors of turns) ਇਕ
  • ਅਨਾਉਂਸਰ (Announcer) ਇਕ one at both ends
  • ਸਟਰੋਕ ਜੱਜ (Judges of Strokes) ਦੋ
  • ਰਿਕਾਰਡਰ (Recorder) ਇਕ
  • ਕਲਰਕ ਆਫ਼ ਦੀ ਹਾਊਸ (Clerk of the House) ਹੋਰ ਪਤੀਯੋਗਤਾਵਾਂ ਲਈ ਹੇਠ ਲਿਖੇ ਘੱਟ ਤੋਂ

ਘੱਟ ਅਧਿਕਾਰੀ ਹੁੰਦੇ ਹਨ –

  1. ਰੈਫ਼ਰੀ (Referee) ਇਕ
  2. ਸਟਾਰਟਰ (Starter) ਇਕ
  3. ਟਾਈਮ ਕੀਪਰ (Time Keeper) ਇਕ per lane
  4. ਸਮਾਪਤੀ ਦੇ ਜੱਜ (Finishing Judges) one per lane
  5. ਟਰਨ ਅਤੇ ਸਟਰੋਕ ਦੇ ਇੰਸਪੈਕਟਰ (Inspectors of turns and strokes) one per every two lanes
  6. ਰਿਕਾਰਡਰ (Recorder) ਇਕ

ਪ੍ਰਸ਼ਨ 2.
ਤੈਰਾਕੀ ਮੁਕਾਬਲੇ ਦੇ ਨਿਯਮ ਲਿਖੋ ।
ਉੱਤਰ-
ਤੈਰਾਕੀ ਮੁਕਾਬਲੇ ਦੇ ਨਿਯਮ (Rules for Swimming Race)

  • ਤੈਰਦੇ ਸਮੇਂ ਪ੍ਰਤੀਯੋਗੀ ਨੂੰ ਰੁਕਾਵਟ ਪਾਉਣ ਵਾਲਾ ਵਿਅਕਤੀ ਅਯੋਗ ਘੋਸ਼ਿਤ ਕੀਤਾ ਜਾਵੇਗਾ |
  • ਕਿਸੇ ਫਾਊਲ ਦੇ ਕਾਰਨ ਪ੍ਰਤੀਯੋਗੀ ਦੀ ਸਫਲਤਾ ਦੀ ਸੰਭਾਵਨਾ ਸੰਕਟ ਵਿਚ ਪੈਣ ਦੀ ਹਾਲਤ ਵਿਚ ਜੱਜਾਂ ਨੂੰ ਇਹ ਅਧਿਕਾਰ ਹੋਵੇਗਾ ਕਿ ਉਹ ਉਸ ਨੂੰ ਅਗਲੇ ਦੌਰ ਵਿਚ ਹਿੱਸਾ ਲੈਣ ਦੀ ਆਗਿਆ ਦੇ ਦੇਣ । ਜੇਕਰ ਫਾਉਲ ਫਾਈਨਲ ਵਿਚ ਹੋਇਆ ਹੋਵੇ ਤਾਂ ਰੈਫ਼ਰੀ ਫਾਈਨਲ ਦੋਬਾਰਾ ਕਰਵਾਉਣ ਦੀ ਆਗਿਆ ਦੇ ਸਕਦਾ ਹੈ ।
  • ਵਾਪਸੀ ਸਮੇਂ ਤੈਰਾਕ ਕੁੰਡ ਜਾਂ ਰਾਹ ਤੇ ਅੰਤ ਨੂੰ ਇਕ ਜਾਂ ਦੋਵੇਂ ਹੱਥਾਂ ਨਾਲ ਛੂਹ ਦੇਣਗੇ । ਹਿ ਦੇ ਤਲ ਨਾਲ ਗੋਤਾ ਮਾਰਨ ਦੀ ਇਜਾਜ਼ਤ ਨਹੀਂ ।
  • ਦੌੜ ਸਮੇਂ ਜੋ ਪ੍ਰਤੀਯੋਗੀ ਤਲ `ਤੇ ਖੜ੍ਹਾ ਹੋ ਜਾਵੇ, ਤਾਂ ਉਸ ਨੂੰ ਅਯੋਗ ਨਹੀਂ ਐਲਾਨਿਆ ਜਾਵੇਗਾ ਪਰ ਉਹ ਚੱਲੇਗਾ ਨਹੀਂ ।
  • ਜਲ-ਮਾਰਗ ਦੀ ਸਾਰੀ ਦੂਰੀ ਪਾਰ ਕਰਨ ਵਾਲਾ ਪ੍ਰਤੀਯੋਗੀ ਹੀ ਜੇਤੂ ਐਲਾਨਿਆ ਜਾਵੇਗਾ ।
  • ਰਿਲੇਅ ਦੌੜ ਵਿਚ ਜਿਸ ਪ੍ਰਤੀਯੋਗੀ ਟੀਮ ਦੇ ਪੈਰ ਦੂਸਰੇ ਸਾਥੀ ਦੇ ਮੋਢੇ ਨਾਲ ਛੂਹਣ ਤੋਂ ਪਹਿਲਾਂ ਜ਼ਮੀਨ ਤੋਂ ਹਟ ਜਾਣਗੇ ਉਹ ਯੋਗ ਐਲਾਨਿਆ ਜਾਵੇਗਾ, ਜਦੋਂ ਤਕ ਕਿ ਅਪਰਾਧੀ ਪ੍ਰਤੀਯੋਗੀ ਮੂਲ ਬਿੰਦੂ ‘ਤੇ ਨਾ ਵਾਪਸ ਆਏ | ਆਰੰਭਿਕ ਪਲੇਟਫਾਰਮ ਤਕ ਵਾਪਸ ਆਉਣਾ ਜ਼ਰੂਰੀ ਨਹੀਂ ।

ਪ੍ਰਸ਼ਨ 3.
ਤੈਰਾਕੀ ਮੁਕਾਬਲਿਆਂ ਵਿਚ ਹੀਟਸ ਕਿਸ ਤਰ੍ਹਾਂ ਕਰਵਾਈਆਂ ਜਾਂਦੀਆਂ ਹਨ ਅਤੇ ਫਾਈਨਲ ਕਿਸ ਤਰ੍ਹਾਂ ਹੁੰਦੀਆਂ ਹਨ ?
ਉੱਤਰ-
ਤੈਰਾਕੀ ਪ੍ਰਤੀਯੋਗਤਾ ਵਿਚ ਹੀਟਾਂ ਅਤੇ ਫਾਈਨਲ ਦੌੜਾਂ ਹੀਟਾਂ ਦਾ ਬਣਾਉਣਾ ਅਤੇ ਫਾਈਨਲ (Seeding of Heats and Finals)-ਸਾਰੇ ਤੈਰਾਕੀ ਮੁਕਾਬਲਿਆਂ ਵਿਚ ਸੈਮੀ-ਫਾਈਨਲ ਅਤੇ ਫਾਈਨਲਾਂ ਵਿਚ ਹੀਟਾਂ ਦਾ ਨਿਰਮਾਣ ਇਸ ਪ੍ਰਕਾਰ ਹੋਵੇਗਾ
(i) ਟਰਾਇਲ ਹੀਟ (Trial Heat)-

  • ਸਾਰੇ ਪ੍ਰਵੇਸ਼ਕਾਂ (Entrants) ਦਾ ਪ੍ਰਤੀਯੋਗੀ ਸਮਾਂ (Competitive time) ਪ੍ਰਵੇਸ਼ ਫਾਰਮ ਵਿਚ ਭਰ ਕੇ ਉਨ੍ਹਾਂ ਦੇ ਨਾਵਾਂ ਨੂੰ ਉਨ੍ਹਾਂ ਤੇ ਸਮੇਂ ਦੀ ਤਰਤੀਬ ਨਾਲ ਦਰਜ ਕਰਕੇ ਪ੍ਰਤੀਯੋਗਤਾ ਕਮੇਟੀ ਨੂੰ ਭੇਜ ਦਿੱਤਾ ਜਾਂਦਾ ਹੈ । ਜੋ ਪ੍ਰਤੀਯੋਗੀ ਆਪਣਾ ਸਮਾਂ ਨਹੀਂ ਭਰਦੇ, ਉਹਨਾਂ ਦਾ ਨਾਂ ਸੂਚੀ ਦੇ ਅੰਤ ਵਿਚ ਦਰਜ ਕੀਤਾ ਜਾਂਦਾ ਹੈ । ਜੇਕਰ ਅਜਿਹੇ ਇਕ ਤੋਂ ਜ਼ਿਆਦਾ ਪ੍ਰਤੀਯੋਗੀ ਹੋਣ ਤਾਂ ਉਹਨਾਂ ਦੇ ਥਾਂ ਦਾ ਫ਼ੈਸਲਾ ਪਰਚੀ ਦੁਆਰਾ ਕੀਤਾ ਜਾਂਦਾ ਹੈ ।
  • ਸਭ ਨਾਲੋਂ ਤੇਜ਼ ਤੈਰਾਕ ਜਾਂ ਟੀਮ ਨੂੰ ਸਭ ਤੋਂ ਅੰਤਿਮ ਹੀਟ ਵਿਚ, ਉਸ ਤੋਂ ਘੱਟ ਤੇਜ਼ ਨੂੰ ਅੰਤਿਮ ਤੋਂ ਪਹਿਲਾਂ ਵਾਲੀ ਹੀਟ ਵਿਚ ਅਤੇ ਇਸੇ ਪ੍ਰਕਾਰ ਬਾਕੀ ਦੇ ਤੈਰਾਕਾਂ ਜਾਂ ਟੀਮਾਂ ਦੀ ਹੀਟ ਦਾ ਫੈਸਲਾ ਕੀਤਾ ਜਾਂਦਾ ਹੈ ।
  • ਸਭ ਨਾਲੋਂ ਤੇਜ਼ ਤੈਰਾਕੇ ਜਾਂ ਟੀਮ ਨੂੰ ਕੇਂਦਰੀ ਲੇਨ (Central lane) ਵਿਚ ਰੱਖਿਆ ਜਾਂਦਾ ਹੈ ਜਦ ਕਿ ਪੁਲਾਂ ਵਿਚ ਲੇਨਾਂ ਦੀ ਸੇਕ ਸੰਖਿਆ (Odd number) ਹੋਵੇ, ਤੀਸਰੀ ਜਾਂ ਚੌਥੀ ਲੇਨ ਵਿਚ ਰੱਖਿਆ ਜਾਂਦਾ ਹੈ, ਜੇਕਰ ਪੁਲਾਂ ਵਿਚ ਤਰਤੀਬਵਾਰ 6 ਜਾਂ 8 ਲੇਨ (Lane) ਹੋਣ । ਉਸ ਨਾਲ ਘੱਟ ਤੇਜ਼ ਤੈਰਾਕ ਉਸਦੇ ਸੱਜੇ ਪਾਸੇ ਹੋਵੇਗਾ ਅਤੇ ਇਸ ਪ੍ਰਕਾਰ ਹੋਰ ਤੈਰਾਕਾਂ ਨੂੰ ਉਨ੍ਹਾਂ ਦੇ ਸਮੇਂ ਅਨੁਸਾਰ ਸੱਜੇ ਅਤੇ ਖੱਬੇ ਰੱਖਿਆ ਜਾਵੇਗਾ । ਇੱਕੋ ਜਿਹੇ ਸਮੇਂ ਵਾਲੇ ਤੈਰਾਕਾਂ ਦੀਆਂ ਲੇਨਾਂ ਦੀ ਸਥਿਤੀ ਪਰਚੀ ਦੁਆਰਾ ਨਿਸਚਿਤ ਕੀਤੀ ਜਾਵੇਗੀ ।

(ii) ਫਾਈਨਲ (Finals) -ਜਿੱਥੇ ਆਰੰਭਿਕ ਹੀਟਾਂ ਦੀ ਲੋੜ ਨਾ ਹੋਵੇ ਤਾਂ ਲੇਨਾਂ ਦਾ ਨਿਰਧਾਰਨ ਉੱਪਰ ਦਿੱਤੇ ਨਿਯਮ
(3) ਦੇ ਅਨੁਸਾਰ ਹੋਵੇਗਾ । ਜਿੱਥੇ ਆਰੰਭਿਕ ਹੀਟਾਂ ਹੋ ਚੁੱਕੀਆਂ ਹੋਣ, ਉੱਥੇ ਲੇਨਾਂ ਦਾ ਨਿਰਧਾਰਨ ਨਿਯਮ (3) ਦੇ ਅਨੁਸਾਰ ਹੋਵੇਗਾ ।

ਪ੍ਰਸ਼ਨ 4.
ਬਰੈਸਟ ਸਟਰੋਕ, ਬਟਰਫਲਾਈ ਸਟਰੋਕ, ਬੈਕ ਸਟਰੋਕ ਅਤੇ ਫਰੀ ਸਟਾਈਲ ਤੈਰਾਕੀ ਕੀ ਹਨ ?
ਉੱਤਰ-
ਬਰੈਸਟ ਸਟਰੋਕ ਤੈਰਾਕੀ, ਬਟਰਫਲਾਈ ਤੈਰਾਕੀ, ਬੈਕ ਸਟਰੋਕ ਤੈਰਾਕੀ ਅਤੇ ਫਰੀ ਸਟਾਈਲ ਤੈਰਾਕੀ । ਬਰੈਸਟ ਸਟਰੋਕ ਤੈਰਾਕੀ (Breast Stroke Swimming)-ਇਸ ਵਿਚ ਸਰੀਰ ਛਾਤੀ ਤੇ ਸੰਤੁਲਿਤ ਅਤੇ ਦੋਵੇਂ ਮੋਢੇ ਪਾਣੀ ਦੀ ਸਤਹਿ ਦੇ ਬਰਾਬਰ ਹੋਣਗੇ । ਹੱਥਾਂ ਤੇ ਪੈਰਾਂ ਦੀਆਂ ਕਿਰਿਆਵਾਂ ਇਕੱਠੀਆਂ ਹੋਣਗੀਆਂ ਜੋ ਕਿ ਇਕ ਲਾਈਨ ਵਿਚ ਹੋਣ ।

ਛਾਤੀ ਤੋਂ ਦੋਨੋਂ ਹੱਥ ਇਕੱਠੇ ਅੱਗੇ ਪਾਣੀ ਦੇ ਅੰਦਰ ਜਾਂ ਉੱਤੇ ਅਤੇ ਪਿੱਛੇ ਜਾਣੇ ਚਾਹੀਦੇ ਹਨ । ਲੱਤਾਂ ਦੀ ਕਿਰਿਆ ਵਿਚ ਪੈਰ ਪਿੱਛੇ ਤੋਂ ਅੱਗੇ ਵਲ ਮੁੜਨ, ਮੱਛੀ ਦੀ ਤਰ੍ਹਾਂ ਕਿਰਿਆ ਨਹੀਂ ਕੀਤੀ ਜਾ ਸਕਦੀ, ਮੁੜਨ ਸਮੇਂ ਜਾਂ ਖਾਤਮੇ ਵਕਤ ਛੁਹ ਦੋਵੇਂ ਹੱਥਾਂ ਨਾਲ ਪਾਣੀ ਤੋਂ ਉੱਪਰ ਜਾਂ ਅੰਦਰ ਜ਼ਰੂਰੀ ਹੈ । ਸਿਰ ਦਾ ਹਿੱਸਾ ਪਾਣੀ ਦੇ ਲੈਵਲ ਤੋਂ ਉੱਪਰ ਰਹਿਣਾ ਜ਼ਰੂਰੀ ਹੈ ।

ਬਟਰਫਲਾਈ ਸਟਰੋਕ (Butterfly Stroke)-ਇਸ ਵਿਚ ਦੋਵੇਂ ਬਾਹਾਂ ਪਾਣੀ ਦੀ ਸਤ੍ਹਾ ਤੋਂ ਉੱਪਰ ਇਕੱਠੇ ਅੱਗੇ ਤੇ ਪਿੱਛੇ ਲੈ ਜਾਣੀਆਂ ਪੈਂਦੀਆਂ ਹਨ । ਸਰੀਰ ਦਾ ਛਾਤੀ ਤੇ ਭਾਰ ਰੱਖਣਾ ਚਾਹੀਦਾ ਹੈ ਅਤੇ ਦੋਹਾਂ ਮੋਢਿਆਂ ਨੂੰ ਪਾਣੀ ਦੀ ਸੇਧ ਵਿਚ ਹੋਣਾ ਚਾਹੀਦਾ ਹੈ ।

ਤੈਰਾਕੀ (Swimming) Game Rules – PSEB 10th Class Physical Education

ਖ਼ਾਸ ਕਰ ਪਹਿਲੀ ਬਾਂਹ ਸਟਰੋਕ (Arm Stroke) ਦੇ ਬਾਅਦ ਰੇਸ ਦੇ ਸ਼ੁਰੂ ਹੋਣ ਤੋਂ ਬਾਅਦ ਅਤੇ ਮੋੜਾਂ ਤੇ ਪੈਰਾਂ ਦੀਆਂ ਕਿਰਿਆਵਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ । ਮੋੜਾਂ ਤੇ ਛੰਹਦੇ ਹੋਏ ਜਾਂ ਰੇਸ ਦੀ ਸਮਾਪਤੀ ਦੇ ਸਮੇਂ ਇਕ ਹੀ ਪੱਧਰ ਤੇ ਦੋਨਾਂ ਹੱਥਾਂ ਨਾਲ ਇੱਕੋ ਸਮੇਂ ਛੂਹਣਾ ਚਾਹੀਦਾ ਹੈ । ਸ਼ੁਰੂ ਵਿਚ ਮੋੜਾਂ ਤੇ ਤੈਰਾਕ ਨੂੰ ਪਾਣੀ ਦੇ ਥੱਲੇ ਇਕ ਜਾਂ ਦੋ ਲੱਤਾਂ ਦੀਆਂ ਕਿੱਕਾਂ (Leg Kicks) ਅਤੇ ਇਕ ਬਾਂਹ ਪੁੱਲ (Arm Puli) ਮਾਰਨ ਦੀ ਆਗਿਆ ਹੈ ।

ਬੈਕ ਸਟਰੋਕ ਤੈਰਾਕੀ (Back Stroke Swimming)-ਇਸ ਵਿਚ ਪ੍ਰਤੀਯੋਗੀ ਸਟਾਰਟਿੰਗ ਗਰਿਪ (Starting grip) ਨੂੰ ਹੱਥ ਨਾਲ ਫੜ ਕੇ ਸਟਾਰਟਿੰਗ ਸਿਰੇ (Starting end) ਵਲ ਮੂੰਹ ਕਰਕੇ ਪਾਣੀ ਵਿਚ ਲਾਈਨ ਬੰਨ੍ਹ ਖੜੇ ਹੋਣਗੇ । ਤੈਰਨ ਦਾ ਸੰਕੇਤ ਮਿਲਣ ਤੇ ਉਹ ਸਾਰੀ ਰੇਸ (Race) ਵਿਚ ਆਪਣੀ ਪਿੱਠ ਦੇ ਭਾਰ ਤੈਰਨਗੇ । ਪਿੱਠ ਦੀ ਸਾਧਾਰਨ ਸਥਿਤੀ ਨੂੰ ਬਦਲਣ ਵਾਲਾ ਪ੍ਰਤੀਯੋਗੀ ਅਯੋਗ ਐਲਾਨ ਕੀਤਾ ਜਾਵੇਗਾ | ਪੈਰ ਪਾਣੀ ਵਿਚ ਹੋਣੇ ਜ਼ਰੂਰੀ ਹਨ । ਗੱਡੇ ਵਿਚ ਖੜੇ ਨਹੀਂ ਹੋ ਸਕਦੇ ।

ਫਰੀ ਸਟਾਈਲ ਤੈਰਾਕੀ (Free Style Swimming)-ਫਰੀ ਸਟਾਈਲ ਤੈਰਾਕੀ ਦਾ ਮਤਲਬ ਕਿਸੇ ਤਰ੍ਹਾਂ ਦਾ ਢੰਗ ਜਾਂ ਤੈਰਾਕੀ ਨਾਲ ਹੈ । ਇਸ ਤੋਂ ਭਾਵ ਤੈਰਨ ਦਾ ਕਿਸੇ ਤਰ੍ਹਾਂ ਦਾ ਢੰਗ, ਜੋ ਕਿ ਬਟਰਫਲਾਈ ਸਟਰੋਕ ਜਾਂ ਬੈਕ ਸਟਰੋਕ ਤੋਂ ਵੱਖਰਾ ਹੈ । ਫਰੀ ਸਟਾਈਲ ਵਿਚ ਤੈਰਾਕ ਲਈ ਮੁੜਨ ਅਤੇ ਦੌੜ ਦੇ ਖ਼ਾਤਮੇ ਸਮੇਂ ਤੈਰਾਕੀ ਕੁੰਡ ਦੀ ਦੀਵਾਰ ਨੂੰ ਹੱਥ ਨਾਲ ਛੂਹਣਾ ਜ਼ਰੂਰੀ ਨਹੀਂ । ਉਹ ਆਪਣੇ ਸਰੀਰ ਦੇ ਕਿਸੇ ਵੀ ਅੰਗ ਨਾਲ ਛੂਹ ਸਕਦਾ ਹੈ ।

ਕੋਚਿੰਗ (Coachingਤੈਰਾਕੀ ਅਤੇ ਗੋਤਾ ਲਗਾਉਂਦੇ ਸਮੇਂ ਕਿਸੇ ਵੀ ਪ੍ਰਕਾਰ ਦੀ ਕੋਚਿੰਗ ਦੇਣਾ ਮਨ੍ਹਾ ਹੈ । ਪੁਆਇੰਟ ਦੇਣਾ-ਪਹਿਲੀਆਂ ਤਿੰਨ ਪੁਜ਼ੀਸ਼ਨਾਂ ਨੂੰ ਕ੍ਰਮਵਾਰ (5, 3, 1) ਅਤੇ ਰੀਲੇ ਰੇਸਾਂ ਵਿਚ (10, 6, 2) ਦੇ ਅਨੁਸਾਰ ਪੁਆਇੰਟ ਦਿੱਤੇ ਜਾਂਦੇ ਹਨ ।

ਪ੍ਰਸ਼ਨ 5.
ਸਕੂਲ ਪੱਧਰ ਉੱਤੇ ਲੜਕੇ ਅਤੇ ਲੜਕੀਆਂ ਲਈ ਆਯੋਜਿਤ ਤੈਰਾਕੀ ਮੁਕਾਬਲਿਆਂ ਦਾ ਵਰਣਨ ਕਰੋ ।
ਉੱਤਰ-
ਸਕੂਲ ਪੱਧਰ ਉੱਤੇ ਲੜਕੇ ਅਤੇ ਲੜਕੀਆਂ ਲਈ ਆਯੋਜਿਤ ਤੈਰਾਕੀ ਪ੍ਰਤੀਯੋਗਤਾਵਾਂ ਸਕੂਲ ਪੱਧਰ ‘ਤੇ ਤੈਰਾਕੀ ਮੁਕਾਬਲੇ (Swimming Competitions at school levels)-ਸਕੂਲ ਪੱਧਰ ਤੇ ਹੇਠ ਲਿਖੇ ਤੈਰਾਕੀ ਮੁਕਾਬਲੇ ਹੋਣਗੇ

ਲੜਕੀਆਂ ਲਈ (For Girls) –

  1. ਫਰੀ ਸਟਾਈਲ (Free Style)-100, 200, 400, 800 ਅਤੇ 1500 ਮੀਟਰ ॥
  2. ਬੈਕ ਸਟਰੋਕ (Back Stroke)-100 ਮੀਟਰ ਅਤੇ 200 ਮੀਟਰ ।
  3. ਬਰੈਸਟ ਸਟਰੋਕ (Breast Stroke)-100 ਮੀਟਰ ਅਤੇ 200 ਮੀਟਰ ।
  4. ਬਟਰਫਲਾਈ ਸਟਰੋਕ (Butterfly Stroke)-100 ਮੀਟਰ ਅਤੇ 200 ਮੀਟਰ |
  5. ਰੀਲੇ (Relay)-4 x 100 ਮੀਟਰ ਫਰੀ ਸਟਾਈਲ | 4 x 100 ਮੀਟਰ ਮੋਡਲੇ ਬਰੈਸਟ ਬੈਕ ਸਟਰੋਕ)

ਬਟਰਫਲਾਈ ਅਤੇ ਫਰੀ ਸਟਾਈਲ ਲੜਕਿਆਂ ਲਈ (For Boys) –

  1. ਫਰੀ ਸਟਾਈਲ (Free Style)-100, 200, 400, 800 ਅਤੇ 1500 ਮੀਟਰ ।
  2. ਬੈਕ ਸਟਰੋਕ (Back Stroke)-100 ਮੀਟਰ ਅਤੇ 200 ਮੀਟਰ ।
  3. ਬਰੈਸਟ ਸਟਰੋਕ (Breast Stroke)-100 ਮੀਟਰ ਅਤੇ 200 ਮੀਟਰ ।
  4. ਬਟਰਫਲਾਈ ਸਟਰੋਕ (Butterfly Stroke)-100 ਮੀਟਰ ਅਤੇ 200 ਮੀਟਰ ।
  5. ਰੀਲੇ (Relay)-4 x 100 ਮੀਟਰ ਫਰੀ ਸਟਾਈਲ ।
    4 x 100 ਮੀਟਰ ਮੈਡਲੇ ਬਰੈਸਟ, ਬੈਕ, ਬਟਰਫਲਾਈ, ਫਰੀ ਸਟਾਈਲ)