ਲਾਨ ਟੈਨਿਸ (Lawn Tennis) Game Rules – PSEB 10th Class Physical Education

Punjab State Board PSEB 10th Class Physical Education Book Solutions ਲਾਨ ਟੈਨਿਸ (Lawn Tennis) Game Rules.

ਲਾਨ ਟੈਨਿਸ (Lawn Tennis) Game Rules – PSEB 10th Class Physical Education

ਯਾਦ ਰੇਖ ਵਾਲੀ ਗੱਲਾਂ
(Points to Remember)

  1. ਲੱਨ ਟੈਨਿਸ ਦੇ ਕੋਰਟ ਦੀ ਲੰਬਾਈ = 78 ਫੁੱਟ (23.77 ਮੀਟਰ)
  2. ਕੋਰਟ ਦੀ ਚੌੜਾਈ = 27 ਫੁੱਟ (8.23 ਮੀਟਰ)
  3. ਜਾਲ ਦੀ ਉੱਚਾਈ = 3 ਫੁੱਟ (1.07 ਮੀਟਰ)
  4. ਜਾਲ ਵਿਚ ਤਾਰ ਦਾ ਵਿਆਸ =\(\frac{1}{4}\) ਇੰਚ 2 ਸੈਂ.ਮੀ.
  5. ਖੰਭਿਆਂ ਦਾ ਵਿਆਸ = 6 ਇੰਚ 15 ਸੈਂ.ਮੀ.
  6. ਖੰਭਿਆਂ ਦੀ ਕੇਂਦਰ ਤੋਂ ਦੂਰੀ = 3 ਫੁੱਟ (ਜਾਂ 0.90m)
  7. ਲੱਨ ਟੈਨਿਸ ਗੇਂਦ ਦਾ ਭਾਰ = 2 ਔਸ
  8. ਲੱਨ ਟੈਨਿਸ ਗੇਂਦ ਦਾ ਵਿਆਸ = 21/2 ਇੰਚ 121/2 ਸੈਂ.ਮੀ.
  9. ਗੇਂਦ ਦਾ ਉਛਾਲ 100 ਫੁੱਟ ਤੋਂ ਸੁੱਟਣ ਮਗਰੋਂ = 53 ਇੰਚ
  10. ਲੱਨ ਟੈਨਿਸ ਖੇਡ ਲਈ ਮਰਦਾਂ ਦੀ ਸੈਂਟਾਂ ਦੀ ਗਿਣਤੀ = 5
  11. ਲੱਨ ਟੈਨਿਸ ਖੇਡ ਲਈ ਇਸਤਰੀਆਂ ਦੇ ਸੈਂਟਾਂ ਦੀ ਗਿਣਤੀ = 3
  12. ਲੱਨ ਟੈਨਿਸ ਗੇਂਦ ਦਾ ਰੰਗ = ਸਫੈਦ ਜਾਂ ਪੀਲਾ

ਲਾਨ ਟੈਨਿਸ (Lawn Tennis) Game Rules – PSEB 10th Class Physical Education Game Rules – PSEB 10th Class Physical Education

HISTORY OF LAWN TENNIS

ਪ੍ਰਸ਼ਨ 1.
ਲੱਨ ਟੈਨਿਸ ਦਾ ਇਤਿਹਾਸ ਅਤੇ ਨਿਯਮ ਲਿਖੋ ।
ਉੱਤਰ-
ਲੱਨ ਟੈਨਿਸ ਸੰਸਾਰ ਦੀ ਇਕ ਪ੍ਰਸਿੱਧ ਖੇਡ ਬਣ ਚੁੱਕੀ ਹੈ । ਇਸਦਾ ਟੂਰਨਾਮੈਂਟ ਕਰਵਾਉਣ ਦੇ ਲਈ ਬਹੁਤ ਪੈਸਾ ਖਰਚ ਕਰਨਾ ਪੈਂਦਾ ਸੀ । ਲਾਂਨ ਟੈਨਿਸ ਦੀ ਉਤਪੱਤੀ ਦੇ ਬਾਰੇ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਲੱਨ ਟੈਨਿਸ 12ਵੀਂ ਸ਼ਤਾਬਦੀ ਵਿਚ ਫਰਾਂਸ ਵਿਚ ਪਹਿਲੀ ਵਾਰ ਘਾਹ ਦੇ ਮੈਦਾਨ ਵਿਚ ਖੇਡਿਆ ਗਿਆ | ਪਹਿਲੇ ਪਹਿਲ ਖਿਡਾਰੀ ਹੱਥ ਦੁਆਰਾ ਇਹ ਖੇਡ ਖੇਡਿਆ ਕਰਦੇ ਸਨ । ਸ਼ੁਰੂ ਵਿਚ ਖੇਡ ਕੁਝ ਸਾਧਨਾਂ ਦੁਆਰਾ ਖੇਡੀ ਜਾਂਦੀ ਸੀ । ਪਰ ਬਾਅਦ ਵਿਚ ਇਹ ਖੇਡ ਹਾਈ ਜੈਨੇਟਰੀ ਦੀ ਪਸੰਦ ਬਣ ਗਿਆ । ਉਸਦੇ ਬਾਅਦ ਲਾਨਟੈਨਿਸ ਮੱਧਮ ਵਰਗ ਦੇ ਲੋਕਾਂ ਦੀ ਪਸੰਦ ਬਣ ਗਿਆ | ਅਸਲ ਵਿਚ ਇਸ ਖੇਡ ਦੇ ਵਿਕਾਸ ਦਾ ਸਿਹਰਾ ਮੇਜਰ ਡਬਲਯੂ. ਸੀ. ਵਿੰਗ ਲੀਫਡ ਨੂੰ ਜਾਂਦਾ ਹੈ । ਉਸਨੇ 19ਵੀਂ ਸ਼ਤਾਬਦੀ ਵਿਚ ਇਸ ਖੇਡ ਨੂੰ ਇੰਗਲੈਂਡ ਵਿਚ ਸ਼ੁਰੂ ਕੀਤਾ ਅਤੇ ਸਪੇਨ ਦੇ ਲਿਮਿੰਗਟਨ ਵਿਚ 1872 ਵਿਚ ਪਹਿਲਾ ਲੱਨ ਟੈਨਿਸ ਕਲੱਬ ਬਣਾਇਆ ਗਿਆ | ਪਹਿਲੀ ਵਿੰਬਲਡਨ ਚੈਂਪੀਅਨਸ਼ਿਪ 1877 ਵਿਚ ਪੁਰਸ਼ਾਂ ਦੇ ਲਈ 1884 ਵਿਚ ਵਿੰਬਲਡਨ ਚੈਂਪੀਅਨਸ਼ਿਪ ਮਹਿਲਾਵਾਂ ਦੇ ਲਈ ਕਰਵਾਈ ਗਈ । ਉਲੰਪਿਕ ਖੇਡਾਂ ਵਿਚ ਲਾਂਨ ਟੈਨਿਸ 1924 ਤੱਕ ਉਲੰਪਿਕ ਦਾ ਭਾਗ ਰਹੀ ਅਤੇ ਦੁਬਾਰਾ 1988 ਸਿਉਲ ਉਲੰਪਿਕ ਵਿਚ ਸ਼ਾਮਲ ਕੀਤਾ ਗਿਆ । ਹੁਣ ਇਹ ਖੇਡ ਭਾਰਤ ਸਮੇਤ ਬਹੁਤ ਦੇਸ਼ਾਂ ਵਿਚ ਖੇਡੀ ਜਾਂਦੀ ਹੈ ।

ਸਾਂਨ ਟੈਨਿਸ ਦੇ ਨਵੇਂ ਸਾਧਾਰਣ ਨਿਯਮ

  1. ਲੱਨ ਟੈਨਿਸ ਦੇ ਕੋਰਟ ਦੀ ਲੰਬਾਈ 78 ਫੁੱਟ (23.77 ਮੀਟਰ) ਅਤੇ ਚੌੜਾਈ 27 ਫੁੱਟ (8.23 ਮੀਟਰ) ਹੁੰਦੀ ਹੈ ।
  2. ਜਾਲ ਦੀ ਉਚਾਈ 3 ਫੁੱਟ (9.91 ਮੀਟਰ) ਅਤੇ ਉਸ ਵਿਚ ਯੋਗ ਜਾਂ ਤਾਰ ਦਾ ਜ਼ਿਆਦਾ ਤੋਂ ਜ਼ਿਆਦਾ ਵਿਆਸ 1/3 ਇੰਚ (0.8 ਸੈਂਟੀਮੀਟਰ ਹੋਣਾ ਚਾਹੀਦਾ ਹੈ ।
  3. ਖੰਭਿਆਂ ਦਾ ਵਿਆਸ 6 ਇੰਚ (15 ਸੈਂਟੀਮੀਟਰ ਅਤੇ ਹਰੇਕ ਪਾਸੇ ਕੋਰਟ ਦੇ ਬਾਹਰ ਖੰਭੇ ਦੇ ਕੇਂਦਰ ਦੀ ਦੂਰੀ 3 ਫੁੱਟ (0.91 ਮੀਟਰ ਹੁੰਦੀ ਹੈ ।
  4. ਲੱਨ ਟੈਨਿਸ ਗੇਂਦ ਦਾ ਵਿਆਸ 2” ਇੰਚ (6.34 ਸੈਂਟੀਮੀਟਰ ਹੁੰਦਾ ਹੈ ਅਤੇ ਇਸ ਦਾ ਭਾਰ 2 ਐੱਸ ਜਾਂ (56.7 ਗ੍ਰਾਮ) ਜਦੋਂ ਗੇਂਦ ਨੂੰ 100 ਇੰਚ (20.54 ਮੀਟਰ) ਦੀ ਉੱਚਾਈ ਤੋਂ ਸੁੱਟਿਆ ਜਾਵੇ, ਤਾਂ ਉਸ ਦੀ ਉਛਾਲ 53 ਇੰਚ (1.35 ਮੀਟਰ) ਹੋਵੇ ।
  5. ਲੱਨ ਟੈਨਿਸ ਖੇਡ ਵਿਚ ਜ਼ਿਆਦਾ ਤੋਂ ਜ਼ਿਆਦਾ ਸੈਂਟਾਂ ਦੀ ਸੰਖਿਆ ਮਰਦਾਂ ਲਈ 5 | ਅਤੇ ਇਸਤਰੀਆਂ ਲਈ 3 ਹੁੰਦੀ ਹੈ ।

ਪ੍ਰਸ਼ਨ 2.
ਲੱਨ ਟੈਨਿਸ ਖੇਡ ਦੇ ਮੈਦਾਨ, ਜਾਲ, ਗੋਦ, ਖਿਡਾਰੀ ਦੀ ਸਥਿਤੀ ਅਤੇ ਸਰਵਿਸ ਬਾਰੇ ਲਿਖੋ ।
ਉੱਤਰ-
ਲੱਨ ਟੈਨਿਸ ਕੋਰਟ ਆਇਤਾਕਾਰ ਹੋਵੇਗਾ । ਇਹ 78 ਫੁੱਟ (23.77 ਮੀਟਰ ਲੰਮਾ ਅਤੇ 27 ਫੁੱਟ (8.23 ਮੀਟਰ) ਚੌੜਾ ਹੋਣਾ ਚਾਹੀਦਾ ਹੈ । ਇਹ ਦਰਮਿਆਨ ਵਿਚ ਲੋਹੇ ਜਾਂ ਧਾਤ ਦੀ ਤਾਰ ਨਾਲ ਲਟਕੇ ਜਾਲ ਨਾਲ ਵੰਡਿਆ ਹੋਣਾ ਚਾਹੀਦਾ ਹੈ । ਇਸ ਰੱਸੀ ਜਾਂ ਤਾਰ ਦਾ ਵਿਆਸ 1/3 ਇੰਚ (0.8 ਸੈਂਟੀਮੀਟਰ) ਹੋਣਾ ਚਾਹੀਦਾ ਹੈ ਜਿਸ ਦੇ ਸਿਰੇ ਬਰਾਬਰ ਲੱਗੇ ਹੋਏ ਖੰਭਿਆਂ ਦੇ ਉੱਪਰਲੇ ਸਿਰਿਆਂ ਤੋਂ ਗੁਜ਼ਾਰਨੀ ਚਾਹੀਦੀ ਹੈ । ਇਹ ਖੰਭੇ 3 ਫੁੱਟ 6 (1.07 ਮੀ:) ਉੱਚੇ ਹੋਣੇ ਚਾਹੀਦੇ ਹਨ ਅਤੇ ਇਹ 6 ਇੰਚ 15 ਸੈਂਟੀਮੀਟਰ ਦੇ ਚੌਰਸ ਜਾਂ 6 ਇੰਚ (15 ਸੈਂਟੀਮੀਟਰ ਵਿਆਸ ਦੇ ਹੋਣੇ ਚਾਹੀਦੇ ਹਨ । ਇਨ੍ਹਾਂ ਦਾ ਮੱਧ ਬੋਰਡ ਦੋਵੇਂ ਪਾਸੇ 3 ਫੁੱਟ 0.914 ਮੀਟਰ) ਬਾਹਰ ਵੱਲ ਹੋਣਾ ਚਾਹੀਦਾ ਹੈ ।

ਜਾਲ ਪੂਰੀ ਤਰ੍ਹਾਂ ਤਣਿਆ ਹੋਇਆ ਹੋਣਾ ਚਾਹੀਦਾ ਹੈ ਤਾਂ ਕਿ ਇਹ ਦੋਵੇਂ ਪਾਸਿਆਂ ਦੀ ਜਗਾ ਨੂੰ ਢੱਕ ਲਵੇ ਅਤੇ ਇਸ ਦੇ ਛੇਕ ਇੰਨੇ ਬਰੀਕ ਹੋਣ ਕਿ ਉਨ੍ਹਾਂ ਵਿਚ ਗੇਂਦ ਨਾ ਲੰਘ ਸਕੇ । ਜਾਲ ਦੀ ਉੱਚਾਈ ਦਰਮਿਆਨ ਵਿਚ 3 ਫੁੱਟ 0.914 ਮੀਟਰ) ਹੋਵੇਗੀ ਅਤੇ ਇਹ ਇਕ ਸਟਰੈਪ ਨਾਲ ਹੇਠਾਂ ਕਸ ਕੇ ਬੰਨਿਆ ਹੋਵੇਗਾ, ਜਿਹੜਾ ਸਫੈਦ ਰੰਗ ਦਾ ਅਤੇ 2 ਇੰਚ (5 ਸੈਂਟੀਮੀਟਰ ਤੋਂ ਵੱਧ ਚੌੜਾ ਨਹੀਂ ਹੋਵੇਗਾ । ਧਾਤੁ ਦੀ ਤਾਰ ਅਤੇ ਜਾਲ ਦੇ ਉੱਪਰਲੇ ਸਿਰੇ ਨੂੰ ਇਕ ਬੈਂਡ ਢੱਕ ਕੇ ਰੱਖੇਗਾ, ਜਿਹੜਾ ਕਿ ਹਰ ਪਾਸੇ 2 ਇੰਚ (5 ਸੈਂਟੀਮੀਟਰ ਤੋਂ ਘੱਟ ਅਤੇ 2” ਇੰਚ (6.3 ਸੈਂਟੀਮੀਟਰ) ਤੋਂ ਵੱਧ ਡੂੰਘਾ ਨਹੀਂ ਹੋਵੇਗਾ । ਇਹ ਸਫੈਦ ਰੰਗ ਦਾ ਹੋਣਾ ਚਾਹੀਦਾ ਹੈ । ਨੈੱਟ ਸਟਰੈਪ, ਬੈਂਡ ਜਾਂ ਸਿੰਗਲ ਸਟਿਕਸ ’ਤੇ ਕੋਈ ਇਸ਼ਤਿਹਾਰ ਨਹੀਂ ਲੱਗਾ ਹੋਣਾ ਚਾਹੀਦਾ ।

ਕੋਰਟ ਦੇ ਸਿਰਿਆਂ ਅਤੇ ਪਾਸਿਆਂ ਨੂੰ ਘੇਰਨ ਵਾਲੀਆਂ ਲਾਈਨਾਂ ਬੇਸ ਲਾਈਨਾਂ ਅਤੇ ਸਾਈਡ ਲਾਈਨਾਂ ਅਖਵਾਉਣਗੀਆਂ । ਜਾਲ ਦੇ ਹਰੇਕ ਪਾਸੇ 0.21 ਫੁੱਟ (6.00 ਸੈਂਟੀਮੀਟਰ) ਦੀ ਦੂਰੀ ਅਤੇ ਇਸ ਦੇ ਸਮਾਂਤਰ ਸਰਵਿਸ ਲਾਈਨਾਂ ਖਿੱਚੀਆਂ ਜਾਣਗੀਆਂ । ਜਾਲ ਦੇ ਹਰੇਕ ਪਾਸੇ ਸਰਵਿਸ ਲਾਈਨ ਅਤੇ ਸਾਈਡ ਲਾਈਨ ਵਿਚਕਾਰਲੀ ਜਗ੍ਹਾ ਨੂੰ ਸੈਂਟਰ ਸਰਵਿਸ ਲਾਈਨ ਦੁਆਰਾ ਦੋ ਹਿੱਸਿਆਂ ਵਿਚ ਵੰਡੇਗੀ, ਜਿਸ ਨੂੰ ਸਰਵਿਸ ਕੋਰਟ ਕਹਿੰਦੇ ਹਨ । ਇਹ ਲਾਈਨ 2 ਇੰਚ (5 ਸੈਂਟੀਮੀਟਰ) ਚੌੜੀ ਹੋਵੇਗੀ ਅਤੇ ਸਾਈਡ ਲਾਈਨਾਂ ਦੇ ਮੱਧ ਵਿਚਕਾਰ ਅਤੇ ਇਸ ਦੇ ਸਮਾਂਤਰ ਹੋਵੇਗੀ ।

ਹਰੇਕ ਬੇਸ ਲਾਈਨ ਸੈਂਟਰ ਸਰਵਿਸ ਲਾਈਨ ਦੁਆਰਾ ਕੱਟੀ ਜਾਵੇਗੀ, ਜਿਹੜੀ 4 ਇੰਚ (10 ਸੈਂਟੀਮੀਟਰ ਲੰਮੀ ਅਤੇ 2 ਇੰਚ (5 ਸੈਂਟੀਮੀਟਰ ਚੌੜੀ ਹੋਵੇਗੀ, ਨੂੰ ਸੈਂਟਰ ਮਾਰਕ ਕਿਹਾ ਜਾਂਦਾ ਹੈ । ਇਹ ਮਾਰਕ ਕੋਰਟ ਦੇ ਵਿਚ ਬੇਸ ਲਾਈਨਾਂ ਨਾਲ ਸਮਕੋਣ ‘ਤੇ ਇਸ ਨਾਲ ਲੱਗਿਆ ਹੋਵੇਗਾ । ਹੋਰ ਸਾਰੀਆਂ ਲਾਈਨਾਂ ਬੇਸ ਲਾਈਨਾਂ ਨੂੰ ਛੱਡ ਕੇ 1 ਇੰਚ (2.5 ਸੈਂਟੀਮੀਟਰ ਤੋਂ ਘੱਟ ਨਹੀਂ ਅਤੇ 2 ਇੰਚ (5 ਸੈਂਟੀਮੀਟਰ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ । ਬੇਸ ਲਾਈਨ 4 ਇੰਚ (10 ਸੈਂਟੀਮੀਟਰ) ਚੌੜੀ ਹੋ ਸਕਦੀ ਹੈ ਅਤੇ ਸਾਰੀਆਂ ਪੈਮਾਇਸ਼ਾਂ ਲਾਈਨਾਂ ਦੇ ਬਾਹਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ ।

ਕੋਰਟ ਦੀਆਂ ਸਥਾਈ ਚੀਜ਼ਾਂ ਵਿਚ ਨਾ ਸਿਰਫ ਜਾਲ, ਖੰਭੇ, ਸਿੰਗਲ, ਸਟਿੱਕਾਂ, ਧਾਗਾ, ਧਾਤ ਦੀ ਤਾਰ, ਸਟਰੈਪ ਅਤੇ ਬੈਕ ਸ਼ਾਮਲ ਹੋਣਗੇ, ਸਗੋਂ ਬੈਕ ਅਤੇ ਸਾਈਟ ਸਟਾਪ ਸਥਿਤ, ਹਿਲਾਣੇ ਜਾਂ ਸਿੰਗਲ ਸਟਿੱਕਾਂ, ਸੀਟਾਂ ਤੋਂ ਕੋਰਟ ਦੁਆਲੇ ਦੀਆਂ ਕੁਰਸੀਆਂ ਵੀ ਸ਼ਾਮਲ ਹੋਣਗੀਆਂ । ਹੋਰ ਸਾਰੀਆਂ ਕੋਰਟ, ਅੰਪਾਇਰ, ਜਾਲ ਰੱਸੀ, ਫੁੱਟ-ਫਾਸਟ, ਜੱਜਾਂ, ਲਾਈਨਜ਼ਮੈਨ, ਬਾਲ ਬੁਆਏਜ਼ ਦੁਆਲੇ ਲੱਗੀਆਂ ਚੀਜ਼ਾਂ ਆਪਣੀ ਠੀਕ ਜਗ੍ਹਾ ‘ਤੇ ਹੋਣਗੀਆਂ ।

ਲਾਨ ਟੈਨਿਸ ਦੀ ਗੇਂਦ (The Lawn Tennis Ball) – ਗੇਂਦ ਦੀ ਬਾਹਰਲੀ ਸੜਾ ਪੱਧਰੀ ਹੋਣੀ ਚਾਹੀਦੀ ਹੈ ਅਤੇ ਇਹ ਸਫ਼ੈਦ ਜਾਂ ਪੀਲੇ ਰੰਗ ਦਾ ਹੋਵੇਗਾ। ਜੇਕਰ ਕੋਈ ਸੀਟਾਂ ਹੋਣ ਤਾਂ ਉਹ ਟਾਂਕੇ ਤੋਂ ਬਗੈਰ ਹੋਣੀਆਂ ਚਾਹੀਦੀਆਂ ਹਨ । ਗੇਂਦ ਦਾ ਵਿਆਸ 2\(\frac{1}{2}\) (5.35 ਸੈਂ: ਮੀ:) ਤੋਂ ਜ਼ਿਆਦਾ ਅਤੇ 2\(\frac{5}{8}\) (6.67 ਸੈਂ: ਮੀ:) ਤੋਂ ਘੱਟ ਨਹੀਂ ਹੋਣਾ ਚਾਹੀਦਾ । ਇਸ ਦਾ ਭਾਰ 2 ਐੱਸ (56.7 ਗ੍ਰਾਮ) ਤੋਂ ਜ਼ਿਆਦਾ ਅਤੇ 2\(\frac{1}{16}\) ਐੱਸ (58.8 ਗ੍ਰਾਮ) ਤੋਂ ਘੱਟ ਨਹੀਂ ਹੋਣਾ
ਲਾਨ ਟੈਨਿਸ (Lawn Tennis) Game Rules – PSEB 10th Class Physical Education 1
ਚਾਹੀਦਾ ਹੈ । ਜਦੋਂ ਗੇਂਦ ਨੂੰ ਇਕ ਕੰਕਰੀਟ ਦੇ ਬੇਸ ਤੇ 100 ਇੰਚ (254 ਸੈਂ: ਮੀ:) ਉੱਚਾਈ ਤੋਂ ਸੁੱਟਿਆ ਜਾਵੇ, ਤਾਂ ਇਸ ਦੀ ਉਛਾਲ 53 ਇੰਚ (175 ਸੈਂ: ਮੀ:) ਤੋਂ ਵੱਧ ਅਤੇ 58 ਇੰਚ ਤੋਂ ਘੱਟ ਹੋਣੀ ਚਾਹੀਦੀ ਹੈ । ਗੇਂਦ ਦਾ ਭਾਰ 18 ਪੰਡ ਭਾਰ ਨਾਲ ਅੱਗੇ ਵੱਲ ਨੂੰ ਵਿਗਾੜ 20 ਇੰਚ (.56 ਸੈਂ: ਮੀ:) ਤੋਂ ਵੱਧ ਅਤੇ 29 ਇੰਚ (7.74 ਸੈਂਟੀਮੀਟਰ ਤੋਂ ਘੱਟ ਹੋਣਾ ਚਾਹੀਦਾ ਹੈ ਅਤੇ ਮੋੜਵਾਂ ਵਿਗੜ ਇਸੇ ਭਾਰ ਤੇ 350 ਇੰਚ ਤੋਂ ਵੱਧ ਅਤੇ 425 ਇੰਚ ਤੋਂ ਘੱਟ ਹੋਣਾ ਚਾਹੀਦਾ ਹੈ । ਇਹ ਦੋਵੇਂ ਵਿਗਾੜਾਂ ਦੇ ਅੰਗ ਗੇਂਦ ਦੇ ਗਿਰਦ ਤਿੰਨ ਅਕਸ਼ਾਂ ਦੀਆਂ ਤਿੰਨ ਨਿੱਜੀ ਪਤਾਂ ਦੀ ਔਸਤ ਹੋਵੇਗੀ ਅਤੇ ਕੋਈ ਵੀ ਦੋ ਨਿੱਜੀ ਪਤਾਂ ਵਿਚ .031 ਇੰਚ (.80 ਸੈ: ਮੀ:) ਤੋਂ ਵੱਧ ਫ਼ਰਕ ਨਹੀਂ ਹੋਵੇਗਾ ।

ਖਿਡਾਰੀ (Players) – ਖਿਡਾਰੀ ਜਾਲ ਦੀ ਵਿਰੋਧੀ ਸਾਈਡਾਂ ‘ਤੇ ਖੜ੍ਹਾ ਹੋਵੇਗਾ । ਉਹ ਖਿਡਾਰੀ ਜਿਹੜਾ ਪਹਿਲਾਂ ਗੇਂਦ ਕਰਦਾ ਹੈ, ਉਸ ਨੂੰ ਸਰਵਰ (Server) ਕਿਹਾ ਜਾਵੇਗਾ ਅਤੇ ਦੂਸਰੇ ਨੂੰ ਰਿਸੀਵਰ (Receiver) । ਪਾਸਿਆਂ ਦੀ ਚੋਣ ਅਤੇ ਸਰਵਰ ਜਾਂ ਰਿਸੀਵਰ ਬਣਨ ਦੀ ਚੋਣ ਦਾ ਫੈਸਲਾ ਟਾਸ (Toss) ਨਾਲ ਕੀਤਾ ਜਾਂਦਾ ਹੈ । ਟਾਸ ਜਿੱਤਣ ਵਾਲਾ ਖਿਡਾਰੀ ਪਾਸੇ ਦੀ ਚੋਣ ਆਪ ਕਰ ਸਕਦਾ ਹੈ ਜਾਂ ਆਪਣੇ ਵਿਰੋਧੀ ਨੂੰ ਅਜਿਹਾ ਕਰਨ ਲਈ ਕਹਿ ਸਕਦਾ ਹੈ । ਜੇਕਰ ਇਕ ਖਿਡਾਰੀ ਪਾਸਾ ਚੁਣਦਾ ਹੈ, ਤਾਂ ਦੂਜਾ ਖਿਡਾਰੀ ਸਰਵਰ ਜਾਂ ਰਿਸੀਵਰ ਬਣਨ ਦਾ ਅਧਿਕਾਰ ਚੁਣਦਾ ਹੈ ।

ਸਰਵਿਸ (Service) – ਸਰਵਿਸ ਹੇਠ ਲਿਖੇ ਢੰਗ ਨਾਲ ਕੀਤੀ ਜਾਵੇਗੀ ਸਰਵਿਸ ਸ਼ੁਰੂ ਕਰਨ ਤੋਂ ਪਹਿਲਾਂ ਸਰਵਰ ਆਪਣੇ ਦੋਵੇਂ ਪੈਰ ਪਿੱਛੇ ਵੱਲ ਟਿਕਾ ਕੇ ਖੜਾ ਹੋਵੇਗਾ (ਬੇਸ ਲਾਈਨ ਨਾਲੋਂ ਚਾਲ ਤੋਂ ਦੂਰ ਇਹ ਸਥਾਨ ਸੈਂਟਰ ਮਾਰਕ ਅਤੇ ਸੈਂਟਰ ਲਾਈਨ ਦੀ ਕਲਪਿਤ ਸੋਧ ਵਿਚ ਹੋਵੇਗਾ । ਫਿਰ ਸਰਵਰ ਹੱਥ ਨਾਲ ਗੱਦ ਨੂੰ ਹਵਾ ਵਿਚ ਕਿਸੇ ਵੀ ਦਿਸ਼ਾ ਵਿਚ ਉਛਾਲੇਗਾ ਅਤੇ ਇਸ ਦੇ ਜ਼ਮੀਨ ‘ਤੇ ਡਿੱਗਣ ਤੋਂ ਪਹਿਲਾਂ ਆਪਣੇ ਰੈਕਟ ਨਾਲ ਮਾਰੇਗਾ ਅਤੇ ਗੇਂਦ ਅਤੇ ਰੈਕਟ ਨਾਲ ਡਿਲੀਵਰੀ ਪੂਰੀ ਹੋਈ ਮੰਨੀ ਜਾਵੇਗੀ । ਖਿਡਾਰੀ ਆਪਣੇ ਇਕ ਬਾਜ਼ ਨਾਲ ਰੈਕਟ ਨੂੰ ਬਚਾਅ ਲਈ ਪ੍ਰਯੋਗ ਕਰ ਸਕਦਾ ਹੈ ।

ਸਰਵਰ ਸਰਵਿਸ ਡਿਲੀਵਰ ਹੋਣ ਤਕ-
(i) ਤੁਰ ਕੇ ਜਾਂ ਦੌੜ ਕੇ ਆਪਣੀ ਪੋਜੀਸ਼ਨ ਨਹੀਂ ਬਦਲੇਗਾ ।
(ii) ਆਪਣੇ ਕਿਸੇ ਪੈਰ ਨਾਲ ਕੋਈ ਖੇਤਰ ਨਹੀਂ ਛੂਹੇਗਾ, ਸਿਵਾਏ ਉਸ ਖੇਤਰ ਦੇ ਜਿਹੜਾ ਬੇਸ ਲਾਈਨ ਦੇ ਪਿੱਛੇ ਸੈਂਟਰ ਮਾਰਕ ਅਤੇ ਸਾਈਡ ਲਾਈਨ ਦੇ ਕਲਪਿਤ ਵਾਧੇ ਦੇ ਵਿਚ ਹੋਵੇ ।

(i) ਸਰਵਿਸ ਦੇਣ ਲੱਗੇ ਸਰਵਰ ਵਾਰੀ-ਵਾਰੀ ਸੱਜੇ ਅਤੇ ਖੱਬੇ ਕੋਰਟਾਂ ਵਿਚ ਖੜ੍ਹਾ ਹੋਵੇਗਾ ਅਤੇ ਸ਼ੁਰੂ ਇਹ ਸੱਜੇ ਪਾਸੇ ਤੋਂ ਕਰੇਗਾ । ਜੇਕਰ ਕੋਰਟ ਦੇ ਗ਼ਲਤ ਅੱਧ ਵਿਚੋਂ ਸਰਵਿਸ ਹੁੰਦੀ ਹੈ ਅਤੇ ਇਸ ਦਾ ਪਤਾ ਨਹੀਂ ਚਲਦਾ, ਤਾਂ ਇਸ ਗ਼ਲਤ ਸਰਵਿਸ ਜਾਂ ਸਰਵਿਸ ਵਜੋਂ ਹੋਈ ਸਾਰੀ ਖੇਡ ਕਾਇਮ ਰਹੇਗੀ, ਪਰ ਪਤਾ ਚੱਲਣ ‘ਤੇ ਸਥਿਤੀ ਦੀ ਗਲਤੀ ਨੂੰ ਠੀਕ ਕਰਨਾ ਹੋਵੇਗਾ ।

(ii) ਸਰਵਿਸ ਕੀਤਾ ਗੇਂਦ ਜਾਲ ਨੂੰ ਪਾਰ ਕਰਕੇ ਸਰਵਿਸ ਕੋਰਟ ਵਿਚ ਰਿਸੀਵਰ ਦੇ ਰਿਟਰਨ ਕਰਨ ਤੋਂ ਪਹਿਲਾਂ ਜ਼ਮੀਨ ਨਾਲ ਟਕਰਾਉਣਾ ਚਾਹੀਦਾ ਹੈ, ਜਿਹੜਾ ਕਿ ਡਾਇਗਨਲ ਰੂਪ ਵਿਚ ਸਾਹਮਣੇ ਹੁੰਦਾ ਹੈ ਜੋ ਕੋਰਟ ਦੀ ਕਿਸੇ ਹੋਰ ਲਾਈਨ ਨਾਲ ਟਕਰਾਏ ਤਾਂ ਸਰਵਿਸ ਮੰਨੀ ਨਹੀਂ ਜਾਏਗੀ ।

ਲਾਨ ਟੈਨਿਸ (Lawn Tennis) Game Rules – PSEB 10th Class Physical Education Game Rules – PSEB 10th Class Physical Education

ਪ੍ਰਸ਼ਨ 3.
ਟੈਨਿਸ ਦੇ ਕੋਈ ਦਸ ਨਿਯਮ ਲਿਖੋ ।
ਉੱਤਰ-
ਟੈਨਿਸ ਦੇ ਸਾਧਾਰਨ ਨਿਯਮ
(1) ਟੈਨਿਸ ਖਿਡਾਰੀ ਉਸ ਸਮੇਂ ਤਕ ਸਰਵਿਸ ਨਹੀਂ ਕਰੇਗਾ, ਜਦੋਂ ਤਕ ਸਰਵਿਸ ਨੂੰ ਖੇਡਣ ਵਾਲਾ ਖਿਡਾਰੀ ਜਾਂ ਰਿਸੀਵਰ ਤਿਆਰ ਨਾ ਹੋਵੇ । ਜੇਕਰ ਰਿਸੀਵਰ ਸਰਵਿਸ ਰਿਟਰਨ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਤਿਆਰ ਸਮਝਿਆ ਜਾਵੇਗਾ ।

(2) ਜੇਕਰ ਸਰਵਿਸ ਕੀਤਾ ਹੋਇਆ ਗੇਂਦ ਜਾਲ, ਸਟਰੈਪ ਜਾਂ ਬੈਡ ਨੂੰ ਸਪਰਸ਼ ਕਰਦਾ ਹੈ ਅਤੇ ਰਿਸੀਵਰ ਜਿਹੜੀ ਚੀਜ਼ ਉਸ ਨੇ ਪਾਣੀ ਜਾਂ ਚੁੱਕੀ ਨੂੰ ਸਪਰਸ਼ ਕਰਦਾ ਹੈ ਤਾਂ ਸਰਵਿਸ ਲੈਟ ਹੁੰਦੀ ਹੈ । ਜੇਕਰ ਇਹ ਸਰਵਿਸ ਜਾਂ ਫਾਲਟ ਡਿਲੀਵਰ ਹੋ ਜਾਵੇ ਜਦੋਂ ਕਿ ਰਿਸੀਵਰ ਤਿਆਰ ਬਾਲ ਖੇਡਣ ਨੂੰ ਹੋਵੇ ਤਾਂ ਸਰਵਿਸ ਲੇਟ ਹੋਵੇਗੀ ।

(3) ਪਹਿਲੀ ਗੇਮ ਤੋਂ ਬਾਅਦ ਰਿਸੀਵਰ ਸਰਵ ਬਣੇਗਾ ਅਤੇ ਸਰਵਿਸ ਰਿਸੀਵਰ ਅਤੇ ਹਰ ਗੇਮ ਤੋਂ ਬਾਅਦ ਇਸ ਤਰ੍ਹਾਂ ਦੀ ਬਦਲੀ ਹੁੰਦੀ ਰਹੇਗੀ ।

(4) ਜੇਕਰ ਸਰਵਿਸ ਕੀਤਾ ਗੇਂਦ ਲੇਟ ਨਹੀਂ ਅਤੇ ਇਹ ਜ਼ਮੀਨ ਨੂੰ ਲੱਗਣ ਤੋਂ ਪਹਿਲਾਂ ਰਿਸੀਵਰ ਨੂੰ ਜਾਂ ਉਸ ਦੀ ਡਰੈਸ ਜਾਂ ਕੋਰਟ ਨੂੰ ਸਪਰਸ਼ ਕਰ ਲਵੇ, ਤਾਂ ਸਰਵਰ ਪੁਆਇੰਟ ਜਿੱਤ ਜਾਂਦਾ ਹੈ ।

(5) ਜੇਕਰ ਖਿਡਾਰੀ ਜਾਣ-ਬੁੱਝ ਕੇ ਜਾਂ ਅਚਨਚੇਤ ਕੋਈ ਅਜਿਹਾ ਕੰਮ ਕਰਦਾ ਹੈ, ਜਿਹੜਾ ਅੰਪਾਇਰ ਦੀ ਨਜ਼ਰ ਵਿਚ ਉਸ ਦੇ ਵਿਰੋਧੀ ਖਿਡਾਰੀ ਨੂੰ ਸ਼ਾਟ ਲਗਾਉਣ ਵਿਚ ਰੁਕਾਵਟ ਪਹੁੰਚਾਉਂਦਾ ਹੈ ਤਾਂ ਅੰਪਾਇਰ ਪਹਿਲੀ ਹਾਲਤ ਵਿਚ ਵਿਰੋਧੀ ਖਿਡਾਰੀ ਨੂੰ ਇਕ ਪੁਆਇੰਟ ਦੇ ਦੇਵੇਗਾ ਅਤੇ ਦੂਜੀ ਹਾਲਤ ਵਿਚ ਉਸ ਪੁਆਇੰਟ ਨੂੰ ਦੁਬਾਰਾ ਖੇਡਣ ਲਈ ਆਖੇਗਾ ।
ਲਾਨ ਟੈਨਿਸ (Lawn Tennis) Game Rules – PSEB 10th Class Physical Education 2

(6) ਜੇਕਰ ਖੇਡ ਵਿਚ ਗੇਂਦ ਕਿਸੇ ਸਤਾਈ ਕੋਰਟ, ਜਿਵੇਂ ਜਾਲ, ਖੰਭੇ, ਸਿੰਗਲਜ਼, ਧਾਗਾ ਜਾਂ ਧਾਤ ਦੀ ਤਾਰ, ਸਟੈਪ ਜਾਂ ਬੈਡ ਛੱਡ ਕੇ ਜ਼ਮੀਨ ਨੂੰ ਲੱਗ ਕੇ ਸਪਰਸ਼ ਕਰਦੀ ਹੈ ਤਾਂ ਖਿਡਾਰੀ ਜਿਸ ਨੇ ਚੋਟ ਕੀਤੀ ਹੁੰਦੀ ਹੈ, ਪੁਆਇੰਟ ਜਿੱਤ ਲੈਂਦਾ ਹੈ । ਜੇਕਰ ਇਹ ਪਹਿਲਾਂ ਜ਼ਮੀਨ ਨੂੰ ਸਪਰਸ਼ ਕਰਦੀ ਹੈ ਤਾਂ ਵਿਰੋਧੀ ਪੁਆਇੰਟ ਜਿੱਤ ਲੈਂਦਾ ਹੈ ।

(7) ਜੇਕਰ ਇਕ ਖਿਡਾਰੀ ਪਹਿਲਾਂ ਪੁਆਇੰਟ ਜਿੱਤਾ ਲੈਂਦਾ ਹੈ, ਤਾਂ ਉਸ ਦਾ ਸਕੋਰ 15 ਹੋ ਜਾਂਦਾ ਹੈ । ਦੂਜਾ ਪੁਆਇੰਟ ਜਿੱਤਣ ‘ਤੇ 30 ਅਤੇ ਤੀਸਰਾ ਪੁਆਇੰਟ ਜਿੱਤਣ ‘ਤੇ 40 ਹੋਵੇਗਾ ਅਤੇ ਇਸ ਤਰ੍ਹਾਂ ਉਹ ਖਿਡਾਰੀ ਜਿਸ ਨੇ 40 ਸਕੋਰ ਕਰ ਲਿਆ ਹੋਵੇਗਾ, ਉਸ ਸੈਂਟ ਦੀ ਗੇਮ ਜਿੱਤ ਲਵੇਗਾ, ਪਰ ਜੇਕਰ ਦੋਵੇਂ ਖਿਡਾਰੀ ਤਿੰਨ-ਤਿੰਨ ਪੁਆਇੰਟ ਬਣਾ ਲੈਣ, ਤਾਂ ਸਕੋਰ ਡਿਉਜ਼ ਅਖਵਾਉਂਦਾ ਹੈ ਅਤੇ ਅਗਲਾ ਪੁਆਇੰਟ ਬਣਨ ‘ਤੇ ਉਸ ਖਿਡਾਰੀ ਲਈ ਲਾਭ ਸਕੋਰ ਅਖਵਾਉਂਦਾ ਹੈ । ਜੇਕਰ ਉਹ ਖਿਡਾਰੀ ਅਗਲਾ ਪੁਆਇੰਟ ਜਿੱਤ ਲਵੇ ਤਾਂ ਉਹ ਗੇਮ ਜਿੱਤ ਜਾਂਦਾ ਹੈ । ਜੇਕਰ ਅਗਲਾ ਪੁਆਇੰਟ ਵਿਰੋਧੀ ਜਿੱਤ ਜਾਵੇ ਤਾਂ ਸਕੋਰ ਫਿਰ ਡਿਉਜ਼ ਅਖਵਾਉਂਦਾ ਹੈ ਅਤੇ ਇਸੇ ਤਰ੍ਹਾਂ ਜਦੋਂ ਤਕ ਕਿ ਇਕ ਖਿਡਾਰੀ ਡਿਉਜ਼ ਹੋਣ ਤੋਂ ਬਾਅਦ ਦੋ ਪੁਆਇੰਟ ਲਗਾਤਾਰ ਨਹੀਂ ਜਿੱਤਦਾ, ਗੇਮ ਚਲਦੀ ਰਹਿੰਦੀ ਹੈ ।

(8) ਜਦੋਂ ਖਿਡਾਰੀ ਪਹਿਲੀਆਂ ਛੇ ਗੇਮਾਂ ਜਿੱਤ ਲੈਂਦਾ ਹੈ, ਉਹ ਸੈਂਟ ਜਿੱਤ ਜਾਂਦਾ ਹੈ, | ਪਰ ਵਿਰੋਧੀ ਨਾਲੋਂ ਦੋ ਗੇਮਾਂ ਦੀ ਲੀਡ ਕਰ ਰਿਹਾ ਹੋਵੇ । ਜਦੋਂ ਤਕ ਇਹ ਸੀਮਾ ਹਾਸਲ ਨਹੀਂ ਹੁੰਦੀ ਸੈਂਟ ਦੀਆਂ ਗੇਮਾਂ ਚਲਦੀਆਂ ਰਹਿੰਦੀਆਂ ਹਨ । | : ਖਿਡਾਰੀ ਹਰੇਕ ਸੈਂਟ ਦੀ ਬਦਲਵੀਂ ਗੇਮ ਅਤੇ ਪਹਿਲੀ ਤੇ ਤੀਜੀ ਗੇਮ ਦੇ ਬਾਅਦ ਸਿਰੇ ਬਦਲ ਲੈਣਗੇ । ਉਹ ਹਰ ਸੈਂਟ ਦੇ ਅਖ਼ੀਰ ਵੀ ਸਿਰੇ ਬਦਲਣਗੇ ਬਸ਼ਰਤੇ ਕਿ ਸੈੱਟਾਂ ਵਿਚ ਗੇਮਾਂ ਦੀ ਸੰਖਿਆ ਬਰਾਬਰ ਨਹੀਂ ਹੁੰਦੀ ਹੈ । ਉਸ ਦਸ਼ਾ ਵਿਚ ਅਗਲੇ ਸੈੱਟ ਦੀ ਪਹਿਲੀ ਗੇਮ ਦੇ ਅੰਤ ਤੇ ਸਿਰੇ ਬਦਲੇ ਜਾਣਗੇ ।

(9) ਇਕ ਮੈਚ ਵਿਚ ਸੈੱਟਾਂ ਦੀ ਵੱਧ ਤੋਂ ਵੱਧ ਸੰਖਿਆ ਮਰਦਾਂ ਲਈ 5 ਅਤੇ ਔਰਤਾਂ ਲਈ 3 ਹੁੰਦੀ ਹੈ ।

(10) ਖੇਡ ਪਹਿਲੀ ਸਰਵਿਸ ਤੋਂ ਸ਼ੁਰੂ ਹੋ ਕੇ ਮੈਚ ਦੇ ਅੰਤ ਤਕ ਲਗਾਤਾਰ ਜਾਰੀ ਰਹੇਗੀ । ਬਸ਼ਰਤੇ ਕਿ ਤੀਸਰੇ ਸੈੱਟ ਤੋਂ ਬਾਅਦ ਜਦੋਂ ਔਰਤਾਂ ਭਾਗ ਲੈਂਦੀਆਂ ਹੋਣ ਤਾਂ ਦੂਜੇ ਸੈੱਟ ਤੋਂ ਬਾਅਦ ਕੋਈ ਖਿਡਾਰੀ ਆਰਾਮ ਕਰ ਸਕਦਾ ਹੈ, ਪਰ ਇਸ ਦੀ ਮਿਆਦ ਹੈ 10 ਜਾਂ ਮਿੰਟ 15 ॥ ਜੇਕਰ ਹਾਲਾਤ ਅਨੁਸਾਰ ਜ਼ਰੂਰੀ ਹੋਵੇ ਤਾਂ ਅੰਪਾਇਰ ਖੇਡ ਨੂੰ ਉਸ ਸਮੇਂ ਤਕ ਮੁਲਤਵੀ ਕਰ ਸਕਦਾ ਹੈ, ਜਿੰਨਾ ਚਿਰ ਉਹ ਠੀਕ ਸਮਝੇ ।

(11) ਜੇਕਰ ਖੇਡ ਮੁਲਤਵੀ ਕਰ ਦਿੱਤੀ ਜਾਵੇ ਅਤੇ ਦੂਸਰੇ ਕਿਸੇ ਦਿਨ ਸ਼ੁਰੂ ਨਾ ਹੋਣੀ ਹੋਵੇ ਤਾਂ ਤੀਸਰੇ ਸੈੱਟ ਦੇ ਮਗਰੋਂ ਜਦੋਂ ਔਰਤਾਂ ਭਾਗ ਲੈਂਦੀਆਂ ਹੋਣ ਤਾਂ ਦੂਜੇ ਸੈੱਟ ਮਗਰੋਂ ਵਿਸ਼ਰਾਮ ਕੀਤਾ ਜਾ ਸਕਦਾ ਹੈ । ਜੇਕਰ ਖੇਡ ਕਿਸੇ ਹੋਰ ਦਿਨ ਲਈ ਮੁਲਤਵੀ ਕਰ ਦਿੱਤੀ ਜਾਵੇ, ਤਾਂ ਅਧੂਰੇ ਸੈਂਟ ਦਾ ਪੂਰਾ ਕਰਨਾ ਇਕ ਸੈੱਟ ਗਿਣਿਆ ਜਾਵੇਗਾ । ਇਨ੍ਹਾਂ ਵਿਵਸਥਾਵਾਂ ਦੀ ਪੂਰੀ ਤਰ੍ਹਾਂ ਵਿਆਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਖੇਡ ਨੂੰ ਕਦੇ ਵੀ ਮੁਲਤਵੀ, ਲੇਟ ਜਾਂ ਰੁਕਾਵਟ ਵਾਲਾ ਨਹੀਂ ਹੋਣ ਦੇਣਾ ਚਾਹੀਦਾ, ਜਿਸ ਨਾਲ ਇਕ ਖਿਡਾਰੀ ਨੂੰ ਆਪਣੀ ਸ਼ਕਤੀ ਨੂੰ ਮੁੜ ਪ੍ਰਾਪਤ ਕਰਨ ਦਾ ਮੌਕਾ ਮਿਲੇ ।

(12) ਅੰਪਾਇਰ ਅਜਿਹੇ ਵਿਘਨਾਂ ਦਾ ਇਕੋ-ਇਕ ਜੱਜ ਹੋਵੇਗਾ ਅਤੇ ਦੋਸ਼ੀ ਨੂੰ ਚਿਤਾਵਨੀ ਦੇ ਕੇ ਉਸ ਨੂੰ ਆਯੋਗ ਘੋਸ਼ਿਤ ਕਰ ਸਕਦਾ ਹੈ ।

(13) ਸਿਰੇ ਬਦਲਣ ਲਈ ਪਹਿਲੀ ਗੇਮ ਖ਼ਤਮ ਹੋਣ ਤੋਂ ਬਾਅਦ ਉਸ ਵੇਲੇ ਤਕ ਵੱਧ ਤੋਂ ਵੱਧ ਇਕ ਮਿੰਟ ਦਾ ਸਮਾਂ ਲੱਗਣਾ ਚਾਹੀਦਾ ਹੈ, ਜਦੋਂ ਖਿਡਾਰੀ ਅਗਲੀ ਗੇਮ ਖੇਡਣ ਲਈ ਤਿਆਰ ਹੋ ਜਾਣ ।

ਲਾਨ ਟੈਨਿਸ (Lawn Tennis) Game Rules – PSEB 10th Class Physical Education Game Rules – PSEB 10th Class Physical Education

ਪ੍ਰਸ਼ਨ 4.
ਟੈਨਿਸ ਖੇਡ ਵਿਚ ਡਬਲ ਗੇਮ ਕੀ ਹੁੰਦੀ ਹੈ ? ਉਸ ਦੇ ਨਿਯਮ ਲਿਖੋ ।
ਉੱਤਰ-
ਡਬਲਜ਼ ਗੇਮ
(THE DOUBLES GAME)

ਕੋਰਟ (The Court) – ਡਬਲਜ਼ ਗੇਮ ਲਈ ਕੋਰਟ 36 ਫੁੱਟ (10.97 ਮੀ:) ਚੌੜਾ ਹੋਣਾ ਚਾਹੀਦਾ ਹੈ ਅਰਥਾਤ ਸਿੰਗਲਜ਼ ਗੇਮ ਨਾਲੋਂ ਹਰ ਪਾਸੇ 4\(\frac{1}{2}\) ਫੁੱਟ (1.47 ਮੀ:) ਵੱਧ ਹੋਣਾ ਚਾਹੀਦਾ ਹੈ । ਜਿਹੜੇ ਭਾਗ ਸਿੰਗਲਜ਼ ਸਾਈਡ ਲਾਈਨਾਂ ਤੇ ਦੋ ਸਰਵਿਸ ਲਾਈਨਾਂ ਦੇ | ਵਿਚਕਾਰ ਹੁੰਦੇ ਹਨ, ਉਨ੍ਹਾਂ ਨੂੰ ਸਾਈਡ ਸਰਵਿਸ ਲਾਈਨ ਆਖਦੇ ਹਨ । ਦੂਸਰੀਆਂ ਗੱਲਾਂ ਵਿਚ ਇਹ ਕੋਰਟ ਸਿੰਗਲਜ਼ ਗੇਮ ਦੇ ਕੋਰਟ ਨਾਲ ਮਿਲਦਾ ਹੈ, ਪਰ ਜੇਕਰ ਚਾਹੇ ਤਾਂ ਸਿੰਗਲਜ਼ | ਸਾਈਡ ਲਾਈਨਾਂ ਦੇ ਬੇਸ ਅਤੇ ਸਰਵਿਸ ਲਾਈਨਾਂ ਦੇ ਭਾਗਾਂ ਨੂੰ ਛੱਡਿਆ ਜਾ ਸਕਦਾ ਹੈ ।

ਸਾਧਾਰਨ ਨਿਯਮ (GENERAL RULES)

1. ਹਰੇਕ ਸੈਂਟ ਦੇ ਸ਼ੁਰੂ ਹੋਣ ‘ਤੇ ਸਰਵਿਸ ਦੇ ਕੂਮ ਦਾ ਫੈਸਲਾ ਹੇਠ ਲਿਖੇ ਅਨੁਸਾਰ ਕੀਤਾ ਜਾਵੇਗਾ

  • ਜਿਹੜੇ ਜੋੜੇ ਨੇ ਪਹਿਲੇ ਸੈੱਟ ਵਿਚ ਸਰਵਿਸ ਕਰਨੀ ਹੁੰਦੀ ਹੈ ਉਹ ਫੈਸਲਾ ਕਰਦੇ ਹਨ ਕਿ ਜਿਹੜਾ ਪਾਰਟਨਰ ਸਰਵਿਸ ਕਰੇਗਾ ਅਤੇ ਦੂਜੀ ਗੇਮ ਲਈ ਵਿਰੋਧੀ ਜੋੜਾ ਇਸ ਗੱਲ ਬਾਰੇ ਫੈਸਲਾ ਕਰੇਗਾ ।
  • ਉਸ ਖਿਡਾਰੀ ਦਾ ਪਾਰਟਨਰ ਜਿਸ ਨੇ ਪਹਿਲੀ ਗੇਮ ਵਿਚ ਸਰਵਿਸ ਕੀਤੀ ਹੈ ਉਹ | ਤੀਸਰੀ ਗੇਮ ਵਿਚ ਸਰਵਿਸ ਕਰੇਗਾ ਅਤੇ ਖਿਡਾਰੀ ਦਾ ਪਾਰਟਨਰ ਜਿਸ ਨੇ ਦੂਸਰੀ ਗੇਮ ਵਿਚ ਸਰਵਿਸ ਕੀਤੀ ਹੈ, ਉਹ ਚੌਥੀ ਗੇਮ ਵਿਚ ਸਰਵਿਸ ਕਰੇਗਾ ਅਤੇ ਇਸ ਤਰ੍ਹਾਂ ਸੈੱਟ ਦੀਆਂ ਬਾਕੀ ਗੇਮਾਂ ਵਿਚ ਹੋਵੇਗਾ ।

2. ਸਰਵਿਸ ਹਾਸਲ ਕਰਨ ਦਾ ਕੂਮ ਹਰੇਕ ਸੈਂਟ ਦੇ ਸ਼ੁਰੂ ਵਿਚ ਹੇਠ ਲਿਖੇ ਅਨੁਸਾਰ ਨਿਸਚਿਤ ਕੀਤਾ ਜਾਵੇਗਾ:

  • ਜਿਹੜੇ ਜੋੜੇ ਨੇ ਪਹਿਲੀ ਗੇਮ ਵਿੱਚ ਸਰਵਿਸ ਪ੍ਰਾਪਤ ਕਰਨੀ ਹੁੰਦੀ ਹੈ, ਉਹ ਇਸ | ਗੱਲ ਦਾ ਫੈਸਲਾ ਕਰੇਗਾ ਕਿ ਪਾਰਟਨਰ ਪਹਿਲੀ ਸਰਵਿਸ ਪ੍ਰਾਪਤ ਕਰੇ ਅਤੇ ਉਹ ਪਾਰਟਨਰ ਸਾਰੇ ਸੈੱਟ ਵਿਚ ਹਰੇਕ ਵਿਖਮ ਗੇਮ ਵਿਚ ਸਰਵਿਸ ਪ੍ਰਾਪਤ ਕਰੇਗਾ ।
  • ਇਸੇ ਤਰ੍ਹਾਂ ਵਿਰੋਧੀ ਜੋੜਾ ਇਹ ਨਿਸ਼ਚਾ ਕਰੇਗਾ ਕਿ ਦੂਜੀ ਗੇਮ ਵਿਚ ਜਿਹੜਾ ਪਾਰਟਨਰ ਸਰਵਿਸ ਪ੍ਰਾਪਤ ਕਰੇਗਾ ਅਤੇ ਉਹ ਪਾਰਟਨਰ ਉਸ ਸੈਂਟ ਦੀ ਹਰੇਕ ਸਮ ਗੇਮ ਵਿਚ ਸਰਵਿਸ ਪ੍ਰਾਪਤ ਕਰੇਗਾ | ਪਾਰਟਨਰ ਵਾਰੀ-ਵਾਰੀ ਹਰ ਗੇਮ ਸਰਵਿਸ ਪ੍ਰਾਪਤ ਕਰਨਗੇ ।

3. ਜੇਕਰ ਕੋਈ ਪਾਰਟਨਰ ਆਪਣੀ ਵਾਰੀ ਤੋਂ ਬਗੈਰ ਸਰਵਿਸ ਕਰਦਾ ਹੈ, ਤਾਂ ਉਹ ਪਾਰਟਨਰ ਜਿਸ ਨੂੰ ਸਰਵਿਸ ਕਰਨੀ ਚਾਹੀਦੀ ਸੀ, ਆਪ ਸਰਵਿਸ ਕਰੇਗਾ ਜਦੋਂ ਕਿ ਗ਼ਲਤੀ ਦਾ ਪਤਾ ਨਾ ਲੱਗ ਜਾਵੇ | ਪਰ ਇਸ ਗੱਲ ਦਾ ਪਤਾ ਲੱਗਣ ਤੋਂ ਪਹਿਲਾਂ ਸਕੋਰ ਕੀਤੇ ਗਏ ਪੁਆਇੰਟ ਗਿਣੇ ਜਾਣਗੇ । ਜੇਕਰ ਅਜਿਹਾ ਪਤਾ ਲੱਗਣ ਤੋਂ ਪਹਿਲਾਂ ਗੇਮ ਖ਼ਤਮ ਹੋ ਜਾਵੇ ਤਾਂ ਸਰਵਿਸ ਦਾ ਕੂਮ ਬਦਲਿਆ ਰਹਿੰਦਾ ਹੈ ।

4. ਜੇਕਰ ਗੇਮ ਦੌਰਾਨ ਸਰਵਿਸ ਕਰਨ ਦਾ ਕੂਮ ਰਿਸੀਵਰ ਦੁਆਰਾ ਬਦਲਿਆ ਜਾਂਦਾ ਹੈ। ਤਾਂ ਇਹ ਗੇਮ ਦੀ ਸਮਾਪਤੀ ਤਕ ਅਜਿਹਾ ਰਹਿੰਦਾ ਹੈ । ਜਿਸ ਵਿਚ ਇਸ ਦਾ ਪਤਾ ਲੱਗਿਆ ਹੈ, ਪਰ ਪਾਰਟਨਰ ਸੈੱਟ ਦੀ ਅਗਲੀ ਗੇਮ ਵਿਚ ਆਪਣੇ ਵਾਸਤਵਿਕ ਕੂਮ ਨੂੰ ਦੁਬਾਰਾ ਸ਼ੁਰੂ ਕਰਨਗੇ, ਜਿਸ ਵਿਚ ਸਰਵਿਸ ਰਿਸੀਵਰ ਹਨ ।

5. ਗੇਂਦ ਵਾਰੀ-ਵਾਰੀ ਵਿਰੋਧੀ ਜੋੜੇ ਦੇ ਇਕ ਜਾਂ ਦੂਜੇ ਖਿਡਾਰੀ ਦੁਆਰਾ ਮਾਰਿਆ ਜਾਣਾ ਚਾਹੀਦਾ ਹੈ । ਜੇਕਰ ਖਿਡਾਰੀ ਖੇਡ ਵਿਚ ਗੇਂਦ ਨੂੰ ਆਪਣੇ ਰੈਕਟ ਨਾਲ ਉੱਪਰ ਦਿੱਤੇ ਨਿਯਮਾਂ : ਦੇ ਵਿਰੁੱਧ ਸਪਰਸ਼ ਕਰਦਾ ਹੈ, ਤਾਂ ਉਸ ਦਾ ਵਿਰੋਧੀ ਪੁਆਇੰਟ ਜਿੱਤ ਲੈਂਦਾ ਹੈ ।

PSEB 12th Class Economics Book Solutions Guide in Punjabi English Medium

Punjab State Board Syllabus PSEB 12th Class Economics Book Solutions Guide Pdf in English Medium and Punjabi Medium are part of PSEB Solutions for Class 12.

PSEB 12th Class Economics Guide | Economics Guide for Class 12 PSEB

Economics Guide for Class 12 PSEB | PSEB 12th Class Economics Book Solutions

PSEB 12th Class Economics Book Solutions in Hindi Medium

PSEB 12th Class Economics Book Solutions: Punjab Economy

PSEB 12th Class Economics Book Solutions in English Medium

  • Chapter 1 Macro Economics
  • Chapter 2 Basic Concepts in Macro Economics
  • Chapter 3 Circular Flow of Income
  • Chapter 4 Concepts of National Income
  • Chapter 5 Measurement of National Income
  • Chapter 6 Money, Supply of Money and Functions
  • Chapter 7 Banking
  • Chapter 8 Aggregate Demand
  • Chapter 9 Propensity to Consume and Propensity to Save
  • Chapter 10 Determination of Income and Employment
  • Chapter 11 Investment Multiplier
  • Chapter 12 Problems of Excess and Deficient Demand
  • Chapter 13 Measures to Correct Deficient and Excess Demand
  • Chapter 14 Government Budget and the Economy
  • Chapter 15 Balance of Payments
  • Chapter 16 Foreign Exchange Rate
  • Chapter 17 Indian Economy on the Eve of Independence
  • Chapter 18 Objectives of Economic Planning
  • Chapter 19 Agriculture in India
  • Chapter 20 Industrial Development Policy and Licensing in India
  • Chapter 21 Economic Reforms since 1991 or New Economic Policy
  • Chapter 22 Problem of Poverty
  • Chapter 23 Rural Credit
  • Chapter 24 Marketing of Agricultural Produce
  • Chapter 25 Co-operatives, Diversification in Agriculture and Organic Farming
  • Chapter 26 Role of Human Capital in Economic Development
  • Chapter 27 Education, Health and Unemployment in India
  • Chapter 28 Infrastructure and Energy
  • Chapter 29 Sustainable Economic development, Effect of Economic Development on Environment and Global Warming
  • Chapter 30 Correlation
  • Chapter 31 Index Numbers

Punjab Economy

  • Chapter 32 Man Power and Physical Resources of Punjab
  • Chapter 33 Agriculture Development of Punjab Since 1966
  • Chapter 35 Industrial Development of Punjab Since 1966
  • Chapter 35 Financial Position of Punjab Government

PSEB 12th Class Economics Syllabus

Class – XII (PB.)
Economics
Time Allowed: 3 Hours

Theory: 80 Marks
Internal Assessment: 20 Marks
Marks Total: 100 Marks

Part – A
Introductory Macro Economics

Unit 1 National Income and Related Aggregates
What is Macro Economics? Classical and Keynesian views about Macro Economics. Scope, Importance, and Limitations of Macro Economics. Concept of Equilibrium: Partial Equilibrium and General Equilibrium. Basic concepts in Macro Economics: consumption goods, capital goods, final goods, intermediate goods, stock and flow variables, etc. Circular flow of income and output (two-sector economy model). Real flow and Monetary flow. Concept of Injections and withdrawals in Circular flow of Income and Output. Aggregates related to National Income: Gross National Product (GNP), Net National Product (NNP), Gross and Net Domestic Product (GDP and NDP) – at market price, at factor cost. Methods of calculating National Income – Value Added or Product method, Expenditure method, Income method with numerical questions.

Unit 2 Determination of Income and Employment
Aggregate Demand-Aggregate Supply and their components. Consumption function, Saving function, Investment function. Propensity to consume and propensity to save (average and marginal). Short-run equilibrium output. Meaning full employment and involuntary unemployment. Investment multiplier and its mechanism. Problems of excess demand and deficient demand. Measures to correct excess and deficient demand through Monetary and Fiscal policies of the government along with the instruments of monetary and fiscal policies.

Unit 3 Money and Banking
Money – Barter System of Exchange: Meaning and Limitations. Money: Meaning, Importance, and Functions of Money. Concept of Supply of Money and its measurement.
Banking: Meaning and Functions of Commercial Banks. Meaning and functions of Central bank (example of the Reserve Bank of India). Control of Credit by Central Bank through quantitative and qualitative measures.

Unit 4 Government Budget and the Economy
Government Budget – meaning, objectives, and components. Classification of receipts – revenue receipts and capital receipts, classification of expenditure – revenue expenditure and capital expenditure. Financial Position of Punjab Government. Measures of government deficit – revenue deficit. fiscal deficit, primary deficit their meaning,

Unit 5 Foreign Exchange Rate and Balance of Payments
Foreign exchange rate – Meaning of fixed and flexible rates and methods of their determination along with their advantages and limitations. Foreign Exchange market – Meaning and Functions. Balance of Payments – Meaning and components. Various types of accounts in Balance of Payment. The deficit in Balance of Payment: Meaning and measures to correct it.

Part – B
Indian Economic Development

Unit 6 Development Experience (1947-90) and Economic Reforms Since 1991
A brief introduction of the state of the Indian economy on the eve of independence. Five Year Plans and NITI Aayog; the rationale behind the adoption of five years economic plans, common goals of five-year economic plans with their success and failures. NITI AAYOG; A brief introduction, structure, and it’s working. Agriculture: Meaning, Importance, main features, problems and policies of agriculture (institutional aspects and new agricultural strategy), Agriculture Development of Punjab since 1966. Industry: Meaning, Importance, problems, and policies for industrial development industrial licensing, etc.), Industrial Development of Punjab since 1966. Economic Reforms since 1991: Features of Liberalisation, Globalisation, and Privatisation (LPG policy)

Unit 7 Current challenges Faced by the Indian Economy
Poverty – absolute and relative. Causes of Poverty and main programmes for poverty alleviation: A critical assessment.
Unemployment: Meaning, types, and causes. Main programmes for the solution of the problem of unemployment in India.
Rural development: Key issues – credit and marketing – the role of cooperatives; agricultural diversification; organic farming.
Human Capital Formation: How people become resources; Role of human capital in economic development; Growth of Education Sector in India. Manpower Resources of Punjab.
Infrastructure: Meaning and Types; Energy and Health; Problems and Policies; A critical assessment. Physical Resources of Punjab.
Sustainable Economic Development: Meaning, Effects of Economic Development on Resources and Environment, including global warming.

Part – C
Statistics in Economics

Unit 8 Correlation and Index Numbers
Coefficient of Correlation – meaning and properties. Methods for the measurement of coefficient of correlation: scatter diagram method, Karl Pearson’s method (only by direct method) (two variables ungrouped data) Spearman’s rank correlation (in case of untied ranks only).
Index Numbers – Meaning, methods of constructing; Unweighted Index (Simple aggregative and simple average of price relative method). Weighted Index Numbers (Weighted aggregative methods including only Laspeyre’s, Pasche’s, and Fisher’s Index Numbers). Wholesale price index, Consumer price index, and index of industrial production. Uses of index numbers: Inflation and index numbers.

PSEB 11th Class Physical Education Solutions Chapter 6 ਖੇਡ ਮਨੋਵਿਗਿਆਨ

Punjab State Board PSEB 11th Class Physical Education Book Solutions Chapter 6 ਖੇਡ ਮਨੋਵਿਗਿਆਨ Textbook Exercise Questions, and Answers.

PSEB Solutions for Class 11 Physical Education Chapter 6 ਖੇਡ ਮਨੋਵਿਗਿਆਨ

Physical Education Guide for Class 11 PSEB ਖੇਡ ਮਨੋਵਿਗਿਆਨ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਖੇਡ ਮਨੋਵਿਗਿਆਨ ਸ਼ਬਦ ਕਿਹੜੇ ਤਿੰਨ ਸ਼ਬਦਾਂ ਦਾ ਮੇਲ ਹੈ ? (Discuss the meaning of sports psychology.)
ਉੱਤਰ-
“ਖੇਡ ਮਨੋਵਿਗਿਆਨ’ ਸ਼ਬਦ ਤਿੰਨ ਸ਼ਬਦਾਂ ਦਾ ਮੇਲ ਹੈ-“ਖੇਡ’, ‘ਮਨੋ’ ਅਤੇ ‘ਵਿਗਿਆਨ’ । ‘ਖੇਡ’ ਤੋਂ ਭਾਵ ਹੈ-“ਖੇਡ ਅਤੇ ਖਿਡਾਰੀ’, ‘ਮਨੋਂ ਤੋਂ ਭਾਵ ਹੈ-“ਵਿਹਾਰ ਜਾਂ ਮਾਨਸਿਕ ਪ੍ਰਕਿਰਿਆ’ ਅਤੇ ‘ਵਿਗਿਆਨ ਤੋਂ ਭਾਵ ਹੈਅਧਿਐਨ ਕਰਨਾ ਭਾਵ ਖੇਡ ਅਤੇ ਖਿਡਾਰੀਆਂ ਦੀਆਂ ਹਰਕਤਾਂ ਦੇ ਵਿਹਾਰਾਂ ਦਾ ਪ੍ਰਤੱਖ ਰੂਪ ਵਿਚ ਅਧਿਐਨ ਕਰਨਾ ਖੇਡ ਮਨੋਵਿਗਿਆਨ ਅਖਵਾਉਂਦਾ ਹੈ ।

ਪ੍ਰਸ਼ਨ 2.
ਖੇਡ ਮਨੋਵਿਗਿਆਨ ਦੀ ਪਰਿਭਾਸ਼ਾ ਲਿਖੋ । (Define Sports Psychology.)
ਉੱਤਰ –
ਖੇਡ ਮਨੋਵਿਗਿਆਨ ਦੀ ਪਰਿਭਾਸ਼ਾ
(Definition of Sports Psychology) ਆਰ. ਐੱਨ. ਸਿੰਗਰ ਦੇ ਅਨੁਸਾਰ, “ਖੇਡ ਮਨੋਵਿਗਿਆਨ ਸਿੱਖਿਆ ਅਤੇ ਪਯੋਗੀ ਕਿਰਿਆਵਾਂ ਨਾਲ, ਐਥਲੈਟਿਕ. ਸਰੀਰਕ ਸਿੱਖਿਆ ਮਨੋਰੰਜਨ ਤੇ ਕਸਰਤ ਦੇ ਨਾਲ ਸੰਬੰਧਿਤ ਲੋਕਾਂ ਦੇ ਵਿਵਹਾਰ ਵਿਚ ਤਬਦੀਲੀ ਲਿਆਉਂਦੀ ਹੈ । (According to R.N. Singer, “Sport Psychology is encompassing scholarly education and practical activities associated with the understanding and influencing of related behavior of people in Athletics, Physical Education vigorous recreational activities and exercise.”) |

ਸ੍ਰੀ ਕੇ. ਐੱਮ. ਬਰਨ ਦੇ ਅਨੁਸਾਰ, “ਖੇਡ ਮਨੋਵਿਗਿਆਨ ਸਰੀਰਕ ਸਿੱਖਿਆ ਦੇ ਲਈ ਮਨੋਵਿਗਿਆਨ ਦੀ ਉਹ ਸ਼ਾਖਾ ਹੈ ਜੋ ਮਨੁੱਖ ਦੀ ਸਰੀਰਕ ਯੋਗਤਾ ਨੂੰ ਖੇਡ ਕੁੱਦ ਵਿਚ ਭਾਗ ਲੈਣ ਨਾਲ ਵਧਾਉਂਦੀ ਹੈ ।” (According to K.M. Burn, “Sports Psychology for Physical Education is that branch of Psychology which deal with Physical fitness of an individual through his participation in games and Sports.”) ਮਨੋਵਿਗਿਆਨ ਆਦਮੀ ਦੇ ਵਿਵਹਾਰ ਦਾ ਵਿਗਿਆਨ ਹੈ ਅਤੇ ਖੇਡ ਮਨੋਵਿਗਿਆਨ ਖਿਡਾਰੀ ਅਤੇ ਖਿਡਾਰਨਾਂ ਦੇ ਵਿਵਹਾਰ ਜਦੋਂ ਉਹ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹਨ ਉਸ ਸਮੇਂ ਉਨ੍ਹਾਂ ਦੇ ਵਿਵਹਾਰ ਦਾ ਅਧਿਐਨ ਹੈ । ਖੇਡ ਮਨੋਵਿਗਿਆਨ, ਮਨੋਵਿਗਿਆਨ ਦੀ ਉਹ ਸ਼ਾਖਾ ਹੈ ਜਿਹੜੀ ਕਿ ਖੇਡ ਦੇ ਮੈਦਾਨ ਵਿਚ ਮਨੁੱਖੀ ਵਿਵਹਾਰ ਨਾਲ ਸੰਬੰਧਿਤ ਹੈ ।

ਮਨੋਵਿਗਿਆਨ ਇਕ ਵਿਸ਼ਾਲ ਵਿਸ਼ਾ ਹੈ । ਇਹ ਮਨੁੱਖ ਦੇ ਗਿਆਨ ਦੀਆਂ ਸਾਰੀਆਂ ਸ਼ਾਖਾਵਾਂ ਤੇ ਲਾਗੂ ਹੁੰਦਾ ਹੈ । ਸਾਡੀ ਹਰ ਇਕ ਕਿਰਿਆ ਮਨੋਵਿਗਿਆਨ ਦੁਆਰਾ ਨਿਸ਼ਚਿਤ ਕੀਤੀ ਜਾਂਦੀ ਹੈ ਜੋ ਕਿ ਮਨੁੱਖ ਦੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਸਹਾਇਤਾ ਕਰਦੀ ਹੈ । ਪਰ ਖੇਡ ਮਨੋਵਿਗਿਆਨ ਨਾਲ ਸਰੀਰਕ ਸਿੱਖਿਆ ਵਿਚ ਆਦਮੀ ਦੀ ਸਰੀਰਕ ਯੋਗਤਾ ‘ਤੇ ਚਾਨਣਾ ਪਾਇਆ ਜਾਂਦਾ ਹੈ । ਖੇਡ ਮਨੋਵਿਗਿਆਨ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਸਰੀਰਕ ਅਤੇ ਮਾਨਸਿਕ ਯੋਗਤਾ ਖੇਡ ਕੁੱਦ ਨਾਲ ਹਾਸਿਲ ਕੀਤੀ ਜਾ ਸਕਦੀ ਹੈ । ਇਸ ਲਈ ਖੇਡ ਮਨੋਵਿਗਿਆਨ ਦਾ ਸਰੀਰਕ ਸਿੱਖਿਆ ਵਿਚ ਬਹੁਤ ਵੱਡਾ ਰੋਲ ਹੈ ਜਿਸ ਨਾਲ ਆਦਮੀ ਦਾ ਬਹੁਪੱਖੀ ਵਿਕਾਸ ਹੋ ਸਕੇ, ਇਸ ਲਈ ਸਾਨੂੰ ਖੇਡ ਮਨੋਵਿਗਿਆਨ ਦਾ ਗਿਆਨ ਜ਼ਰੂਰ ਹਾਸਿਲ ਕਰਨਾ ਚਾਹੀਦਾ ਹੈ । ਇਸ ਨਾਲ ਖਿਡਾਰੀਆਂ ਦੇ ਵੱਖ-ਵੱਖ ਥਾਂਵਾਂ ‘ਤੇ ਉਨ੍ਹਾਂ ਦੇ ਮਾਨਸਿਕ ਵਿਵਹਾਰ ਨੂੰ ਦੇਖਿਆ ਜਾ ਸਕਦਾ ਹੈ ।

ਕਰੈਟੀ ਦੇ ਅਨੁਸਾਰ, ‘‘ਖੇਡ ਮਨੋਵਿਗਿਆਨ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।”

  • ਪ੍ਰਯੋਗੀ ਅਤੇ ਮਨੋਵਿਗਿਆਨ (Experimental sports Psychology)
  • ਸਿੱਖਿਅਕ ਖੇਡ ਮਨੋਵਿਗਿਆਨ (Educational sports Psychology)
  • ਕਲੀਨੀਕਲ ਖੇਡ ਮਨੋਵਿਗਿਆਨ (Clinical sports Psychology) ।

ਪ੍ਰਯੋਗੀ ਖੇਡ ਮਨੋਵਿਗਿਆਨ ਵਿਚ ਖਿਡਾਰੀਆਂ ਦੇ ਖੇਡ ਦੇ ਪੱਧਰ ਨੂੰ ਉੱਚਾ ਕਰਨ ਦੀ ਖੋਜ ਕੀਤੀ ਜਾਂਦੀ ਹੈ । ਸਿੱਖਿਅਕ ਮਨੋਵਿਗਿਆਨ ਵਿਚ ਖਿਡਾਰੀਆਂ ਦੇ ਇਕ-ਦੂਜੇ ਦੇ ਸੰਬੰਧਾਂ ਬਾਰੇ ਜਾਣਿਆ ਜਾਂਦਾ ਹੈ । ਜਿਸ ਨਾਲ ਟੀਮ ਦਾ ਪ੍ਰਦਰਸ਼ਨ ਚੰਗਾ ਹੋ ਸਕੇ ।

ਬਰਾਉਨ ਅਤੇ ਮੈਹੋਨੀ ਅਨੁਸਾਰ, ਖੇਡਾਂ ਅਤੇ ਸਰੀਰਕ ਸਰਗਰਮੀਆਂ ਵਿੱਚ ਹਰ ਪੱਧਰ ‘ਤੇ ਨਿਪੁੰਨਤਾ ਵਧਾਉਣ ਲਈ ਮਨੋਵਿਗਿਆਨਿਕ ਸਿਧਾਂਤਾ ਦੀ ਵਰਤੋਂ ਕਰਨਾ ਹੀ ਖੇਡ ਮਨੋਵਿਗਿਆਨ ਹੈ ।” (According to Brown and Mahoney, ”The Sports Psychology is the application of psychological principles sports and physical activity at all levels.”)

ਖੇਡ ਮਨੋਵਿਗਿਆਨ ਦੇ ਯੂਰਪਨ ਸੰਘ ਦੇ ਅਨੁਸਾਰ, ‘ਖੇਡ ਮਨੋਵਿਗਿਆਨ ਖੇਡਾਂ ਦੇ ਮਾਨਸਿਕ ਆਧਾਰ, ਕਾਰਜ ਅਤੇ ਪ੍ਰਭਾਵ ਦਾ ਅਧਿਐਨ ਹੈ । (According to European Union of Sports Psychology, “Sports Psychology is the study of the psychological basis processed and effect of sports.”)

PSEB 11th Class Physical Education Solutions Chapter 6 ਖੇਡ ਮਨੋਵਿਗਿਆਨ

ਪ੍ਰਸ਼ਨ 3.
ਖੇਡ ਮਨੋਵਿਗਿਆਨ ਦਾ ਆਧੁਨਿਕ ਯੁੱਗ ਵਿਚ ਕੀ ਮਹੱਤਵ ਹੈ ? (What is the importance of Sports Psychology in modern age ?)
ਉੱਤਰ-
ਖੇਡ ਮਨੋਵਿਗਿਆਨ ਦਾ ਆਧੁਨਿਕ ਯੁੱਗ ਵਿਚ ਬਹੁਤ ਮਹੱਤਵ ਹੈ । ਇਹ ਖਿਡਾਰੀ ਦੇ ਵਿਵਹਾਰ ਤੇ ਅਤੇ ਭਾਵਨਾਵਾਂ ਦਾ ਵਿਸ਼ਲੇਸ਼ਣ ਕਰਕੇ ਉਸ ਦੀ ਖੇਡ ਪ੍ਰਤਿਭਾ ਨਿਖਾਰਨ ਦਾ ਕੰਮ ਕਰਦਾ ਹੈ । ਇਸ ਰਾਹੀਂ ਮੁਕਾਬਲੇ ਦੌਰਾਨ ਅਤੇ ਅਭਿਆਸ ਦੌਰਾਨ ਖਿਡਾਰੀ ਦੇ ਮਨੋਬਲ ਨੂੰ ਡਿੱਗਣ ਤੋਂ ਬਚਾਇਆ ਜਾਂਦਾ ਹੈ । ਇਹ ਖਿਡਾਰੀ ਨੂੰ ਮਾਨਸਿਕ ਤੌਰ ‘ਤੇ ਸਵੱਸਥ ਅਤੇ ਅਗਾਂਹਵਧੂ ਵਿਚਾਰਾਂ ਵਾਲਾ ਬਣਾਉਂਦਾ ਹੈ । ਖਿਡਾਰੀ ਦੇ ਮਨੋਬਲ ਵਿਚ ਵਾਧਾ ਹੋਣ ‘ਤੇ ਉਸ ਦੀ ਫਿੱਟਨੈਸ ਅਤੇ ਕਾਰਜਸ਼ੀਲਤਾ ਵਿਕਸਿਤ ਹੁੰਦੀ ਹੈ । ਇਸ ਦਾ ਮੁੱਖ ਉਦੇਸ਼ ਮਾਨਸਿਕ ਤੰਦਰੁਸਤੀ, ਵਿਹਾਰਾਂ ਵਿਚ ਦ੍ਰਿੜਤਾ ਅਤੇ ਭਾਵਨਾਵਾਂ ਨੂੰ ਕਾਬੂ ਵਿਚ ਰੱਖ ਕੇ ਖਿਡਾਰੀ ਦੇ ਪਰਦਰਸ਼ਨ ਨੂੰ ਵਧਾਉਣਾ ਹੈ ।

ਇਸ ਵਿਸ਼ੇ ਦਾ ਸੰਬੰਧ ਬਾਇਓਮੈਕਨਿਕਸ, ਸਪੋਰਟਸ ਫਿਜ਼ਿਆਲੌਜ਼ੀ, ਕਿਨਜ਼ਿਆਲੌਜ਼ੀ, ਸਪੋਰਟਸ ਮੈਡੀਸਨ ਵਿਸ਼ਿਆਂ ਨਾਲ ਹੈ, ਜਿਸ ਰਾਹੀਂ ਖਿਡਾਰੀਆਂ ਦੀ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਨੂੰ ਵਧਾਇਆ ਜਾ ਸਕਦਾ ਹੈ ਤਾਂ ਜੋ ਖਿਡਾਰੀਆਂ ਦੇ ਖੇਡ ਪ੍ਰਦਸ਼ਨ ਨੂੰ ਸੁਧਾਰਿਆ ਜਾ ਸਕਦਾ ਹੈ । ਅੱਜ ਖੇਡ ਮਨੋਵਿਗਿਆਨ ਦੇ ਸਿਧਾਂਤਾਂ ਰਾਹੀਂ ਮਿਹਨਤ ਕਰਕੇ ਹੀ ਖਿਡਾਰੀ ਇਤਿਹਾਸਕ ਰਿਕਾਰਡਾਂ ਨੂੰ ਤੋੜ ਸਕੇ ਹਨ ।

ਪ੍ਰਸ਼ਨ 4.
ਪ੍ਰੇਰਨਾ ਕੀ ਹੈ? ਪ੍ਰੇਰਨਾ ਦੇ ਸਰੋਤਾਂ ਦੀ ਵਿਆਖਿਆ ਕਰੋ । (What is motivation ? Write its various sources.)
ਉੱਤਰ –
ਪ੍ਰੇਰਨਾ ਦਾ ਅਰਥ
(Meaning of Motivation)
ਪ੍ਰੇਰਨਾ (Motivation)-ਨਾ ਤੋਂ ਮਤਲਬ ਵਿਦਿਆਰਥੀਆਂ ਦੀ ਸਿੱਖਣ ਦੀਆਂ ਕਿਰਿਆਵਾਂ ਵਿਚ ਰੁਚੀ ਪੈਦਾ ਕਰਨਾ ਅਤੇ ਉਹਨਾ ਨੂੰ ਉਤਸ਼ਾਹ ਦੇਣਾ ਹੈ । ਪ੍ਰੇਰਨਾ ਦੁਆਰਾ ਵਿਦਿਆਰਥੀ ਆਪਣੀ ਪੜ੍ਹਾਈ ਵਿਚ ਰੁਚੀ ਲੈਂਦਾ ਹੈ, ਖਿਡਾਰੀ ਖੇਡਣ ਵਿਚ ਰੁਚੀ ਲੈਂਦਾ ਹੈ, ਮਜ਼ਦੂਰ ਫ਼ੈਕਟਰੀ ਵਿਚ ਆਪਣੇ ਕੰਮ ਵਿਚ ਰੁਚੀ ਲੈਂਦਾ ਹੈ ਅਤੇ ਕਿਸਾਨ ਆਪਣੇ ਖੇਤਾਂ ਨੂੰ ਵਾਹੁਣ ਵਿਚ ਰੁਚੀ ਲੈਂਦਾ ਹੈ । ਸੱਚ ਤਾਂ ਇਹ ਹੈ ਕਿ ਪੂਨਾ ਵਿਚ ਇਸ ਸੰਸਾਰ ਦੀ ਚਾਲਕ ਸ਼ਕਤੀ (Motive force) ਹੈ । ਇਹ ਇਕ ਅਜਿਹੀ ਸ਼ਕਤੀ ਹੈ, ਜੋ ਮਨੁੱਖ ਨੂੰ ਕੰਮ ਕਰਨ ਲਈ ਉਤਸ਼ਾਹਿਤ ਕਰਦੀ ਹੈ । ਇਸੇ ਸ਼ਕਤੀ ਰਾਹੀਂ ਮਨੁੱਖ ਆਪਣੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਲਗਾਤਾਰ ਕੋਸ਼ਿਸ਼ ਕਰਦਾ ਹੈ ਅਤੇ ਆਖਰੀ ਰੂਪ ਵਿਚ ਇਹਨਾਂ ਦੀ ਪੂਰਤੀ ਕਰਨ ਵਿਚ ਸਫਲਤਾ ਪ੍ਰਾਪਤ ਕਰਦਾ ਹੈ ।

ਨਾ ਦੀ ਪਰਿਭਾਸ਼ਾ (Definition) -ਮਾਰਗਨ ਅਤੇ ਕਿੰਗ ਦੇ ਅਨੁਸਾਰ, “ਪੇਰਨਾ ਮਨੁੱਖ ਜਾਂ ਜਾਨਵਰ ਦੀ ਸਥਿਤੀ ਨੂੰ ਦਰਸਾਉਂਦਾ ਹੈ ਜੋ ਉਹ ਆਪਣੇ ਵਿਵਹਾਰ ਨਾਲ ਅੰਤਿਮ ਨਿਸ਼ਾਨੇ ਵੱਲ ਵੱਧਦਾ ਹੈ ।” (According to Margan and King, “Motivation refers to state within a person or animal that derives behavior toward some goal.”’)

ਕਰੁਕ ਅਤੇ ਸਟੇਲ ਅਨੁਸਾਰ, “ਪ੍ਰੇਰਨਾ ਇਸ ਤਰ੍ਹਾਂ ਪ੍ਰਭਾਵਿਤ ਕੀਤੀ ਜਾ ਸਕਦੀ ਹੈ ਕਿ ਕੋਈ ਹਾਲਾਤ ਜਿਨ੍ਹਾਂ ਨਾਲ ਸਾਨੂੰ ਕੰਮ ਕਰਨ ਲਈ ਸੇਧ ਅਤੇ ਤਾਕਤ ਮਿਲਦੀ ਹੈ ਉਸਨੂੰ ਪ੍ਰੇਰਨਾ ਕਹਿੰਦੇ ਹਨ ।” (According to Crooks and Stain, “Motivation defined as any condition that might energize and direct our action.”)

ਬੀ.ਸੀ. ਰਾਏ ਅਨੁਸਾਰ, “ਪ੍ਰੇਰਨਾ ਇੱਕ ਮਨੋਵਿਗਿਆਨਿਕ ਅਤੇ ਸਰੀਰਕ ਹਾਲਤ ਹੈ ਜੋ ਸਾਨੂੰ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣ ਵਿਚ ਮਦਦ ਕਰਦੀ ਹੈ ਤਾਂ ਕਿ ਅਸੀਂ ਜ਼ਰੂਰਤਾਂ ਪੂਰੀਆਂ ਕਰੀਏ ।” (B.C. Rai, “Motivation is a psychological and physical condition that causes one to expand efforts to satisfy needs and wants.”’) ਸੇਗ ਅਨੁਸਾਰ, “ਪ੍ਰੇਰਨਾ ਇੱਕ ਆਦਮੀ ਦੀਆਂ ਕੋਸ਼ਿਸ਼ਾਂ ਅਤੇ ਸੇਧ ਦੀ ਤੀਬਰਤਾ ਹੈ । (According to Sage, “The direction and intensity of one’s efforts.”)

ਪੀ.ਟੀ. ਜੰਗ ਅਨੁਸਾਰ, “ਪ੍ਰੇਰਨਾ ਅੱਗੇ ਵੱਧ ਰਹੀ ਕਿਰਿਆ ਨੂੰ ਜਾਗਿਤ ਕਰਨਾ ਅਤੇ ਉਸ ਕਿਰਿਆ ਨੂੰ ਆਦਰਸ਼ ਰੂਪ ਵਿਚ ਕ੍ਰਮਬੱਧ ਕਰਨ ਦਾ ਇਕ ਤਰੀਕਾ ਹੈ । P.T. Young, “Motivation is the process arousing action, sustaining the activity in progress and regulating the pattern of activity.”’)
ਉੱਪਰ ਦਿੱਤੀਆਂ ਪਰਿਭਾਸ਼ਾਵਾਂ ਤੋਂ ਹੇਠਾਂ ਲਿਖੀਆਂ ਗੱਲਾਂ ਸਾਫ਼ ਹੁੰਦੀਆਂ ਹਨ –

  • ਪ੍ਰੇਰਨਾ ਮਨੁੱਖ ਦੇ ਮਨੋਵਿਗਿਆਨਿਕ ਅਤੇ ਸਰੀਰਕ ਹਾਲਾਤ ਹਨ ।
  • ਇਸ ਵਿੱਚ ਆਦਮੀ ਦੀਆਂ ਜ਼ਰੂਰਤਾਂ ਤੇ ਇੱਛਾਵਾਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।
  • ਪ੍ਰੇਰਨਾ ਆਦਮੀ ਦਾ ਉਹ ਵਿਵਹਾਰ ਹੈ ਜੋ ਉਸ ਨੂੰ ਆਪਣਾ ਅੰਤਮ ਨਿਸ਼ਾਨਾ ਪੂਰਾ ਕਰਨ ਲਈ ਮਜਬੂਰ ਕਰਦਾ ਹੈ ।
  • ਕ੍ਰਿਤ ਆਦਮੀ ਆਪਣਾ ਟੀਚਾ ਅਤੇ ਉਦੇਸ਼ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ।

‘ਸਿੱਖਣ ਦੀ ਪ੍ਰਕਿਰਿਆ ਦੀ ਪ੍ਰਭਾਵਸ਼ਾਲੀ ਵਿਵਸਥਾ ਵਿਚ ਪ੍ਰੇਰਨਾ ਇਕ ਕੇਂਦਰੀ ਤੱਤ ਹੈ ਹਰ ਪ੍ਰਕਾਰ ਦੇ ਸਿੱਖਣ ਵਿਚ ਕੋਈ ਨਾ ਕੋਈ ਪ੍ਰੇਰਨਾ ਜ਼ਰੂਰ ਹੁੰਦੀ ਹੈ ।
“Motivation is the central factor in the effective management of the process of learning, some type of motivation must be present in learning.” -Kelly ‘‘ਪ੍ਰੇਰਨਾ ਵਿਹਾਰਾਂ ਦੀ ਦਿਸ਼ਾ ਅਤੇ ਤੀਬਰਤਾ ਨੂੰ ਕਿਹਾ ਜਾਂਦਾ ਹੈ ।” -ਐਲੀਜਾਬੇਥ ਅਤੇ ਡੈਫੀ “Motivation is direction and intensity of behavior.” -Elizabeth and Duffy

ਪ੍ਰਸ਼ਨ 5.
ਖੇਡ ਮਨੋਵਿਗਿਆਨ ਦੀਆਂ ਸ਼ਾਖਾਵਾਂ ਦੇ ਨਾਂ ਲਿਖੋ । (Write the branches of sports psychology.)
ਉੱਤਰ-
ਖੇਡ ਮਨੋਵਿਗਿਆਨ ਦੀਆਂ ਸ਼ਾਖਾਵਾਂ –

  • ਸਮਾਜ ਅਤੇ ਗਰੁੱਪ ਮਨੋਵਿਗਿਆਨ (Social and Group Psychology)
  • ਖੇਡ ਸੰਗਠਨ ਮਨੋਵਿਗਿਆਨ (Sports Organisation Psychology)
  • ਕਸਰਤ ਮਨੋਵਿਗਿਆਨ (Exercise Psychology)
  • ਸਿੱਖਿਆ ਮਨੋਵਿਗਿਆਨ (Educational Psychology)
  • ਵਿਕਸਿਤ ਮਨੋਵਿਗਿਆਨ (Development Psychology)
  • ਸਿਹਤ ਮਨੋਵਿਗਿਆਨ (Health Psychology)
  • ਚਿਕਿਤਸਾ ਅਤੇ ਕਲੀਨਿਕਲ ਮਨੋਵਿਗਿਆਨ (Medical And Clinical Psychology)

ਪ੍ਰਸ਼ਨ 6.
ਖੇਡ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਨ ਵਾਲੇ ਮਨੋਵਿਗਿਆਨਿਕ ਤੱਤਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿਓ । (Write the method in performance of sports.)
ਉੱਤਰ-
ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਬਹੁਤ ਸਾਰੇ ਭਿੰਨ-ਭਿੰਨ ਸਾਧਨ ਹਨ, ਜਿਨ੍ਹਾਂ ਵਿਚੋਂ ਕੁੱਝ ਇਸ ਤਰ੍ਹਾਂ ਹਨ –
1. ਨੇਤਾ ਜਾਂ ਕੈਪਟਨ ਦੀ ਚੋਣ (Selection of Captain or Leader)-ਨੇਤਾ ਜਾਂ ਕੈਪਟਨ ਆਦਿ ਦੀ ਚੋਣ ਨਾਲ ਖਿਡਾਰੀਆਂ ਨੂੰ ਬਹੁਤ ਪ੍ਰੇਰਨਾ ਮਿਲਦੀ ਹੈ ਕਿਉਂਕਿ ਇਸ ਤਰ੍ਹਾਂ ਉਨ੍ਹਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਾ ਅਨੁਭਵ ਹੁੰਦਾ ਹੈ । ਉਨ੍ਹਾਂ ਨੂੰ ਆਪਣੀਆਂ ਯੋਗਤਾਵਾਂ ਵਿਖਾਉਣ ਦਾ ਮੌਕਾ ਮਿਲਦਾ ਹੈ ਅਤੇ ਸਰੀਰਕ ਕਿਰਿਆਵਾਂ ਤੇ ਖੇਡਾਂ ਵਿਚ ਉਚੇਰਾ ਸਥਾਨ ਪ੍ਰਾਪਤ ਕਰਨ ਦੀ ਇੱਛਾ ਪੈਦਾ ਹੁੰਦੀ ਹੈ ।

ਸਰੀਰਕ ਸਿੱਖਿਆ ਦੇ ਅਧਿਆਪਕ ਜਾਂ ਕੋਚ ਆਦਿ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਬਹੁਤੀ ਜ਼ਿਆਦਾ ਪ੍ਰਸੰਸਾ ਵੀ ਹਾਨੀਕਾਰਕ ਹੁੰਦੀ ਹੈ ਕਿਉਂਕਿ ਕੁੱਝ ਖਿਡਾਰੀ ਇਸ ਕਾਰਨ ਹੰਕਾਰ ਵਿਚ ਆ ਜਾਂਦੇ ਹਨ ਅਤੇ ਉਨ੍ਹਾਂ ਦੇ ਵਤੀਰੇ ਵਿਚ ਰੁੱਖਾਪਨ ਆ ਜਾਂਦਾ ਹੈ, ਜਿਸ ਕਰਕੇ ਉਹ ਆਪਣੇ ਲਈ ਹਮੇਸ਼ਾ ਵੱਡੇ ਅਹੁਦੇ ਦੀ ਖਾਹਿਸ਼ ਰੱਖਣ ਲੱਗ ਪੈਂਦੇ ਹਨ । ਨਤੀਜੇ ਵਜੋਂ ਖਿਡਾਰੀਆਂ ਨੂੰ ਆਪਣੀ ਯੋਗਤਾ ਅਤੇ ਕਾਬਲੀਅਤ ਵਿਖਾਉਣ ਦਾ ਮੌਕਾ ਨਹੀਂ ਮਿਲਦਾ । ਜੇਕਰ ਇਸ ਤਰ੍ਹਾਂ ਦੀ ਆਜ਼ਾਦੀ ਦਿੱਤੀ ਜਾਵੇ, ਤਾਂ ਇਸ ਦੇ ਨਾਲ-ਨਾਲ ਇਸ ਗੱਲ ਦਾ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਇਸ ਆਜ਼ਾਦੀ ਦੀ ਗਲਤ ਵਰਤੋਂ ਨਾ ਹੋ ਸਕੇ, ਜਿਸ ਕਾਰਨ ਦੁਸਰੇ ਖਿਡਾਰੀਆਂ ਵਾਸਤੇ ਉਹ ਮੁਸੀਬਤ ਦਾ ਕਾਰਨ ਬਣੇ ।

2. ਪੇਰਨਾ (Motivation-ਖੇਡ ਨਿਪੁੰਨਤਾ ਵਿਚ ਪ੍ਰੇਰਨਾ ਦਾ ਬਹੁਤ ਹੀ ਜ਼ਰੂਰੀ ਅਤੇ ਮਹੱਤਵਪੂਰਨ ਸਥਾਨ ਮੰਨਿਆ ਜਾ ਸਕਦਾ ਹੈ । ਖਿਡਾਰੀ ਜਿੰਨੀ ਦੇਰ ਤਕ ਕ੍ਰਿਤ ਨਹੀਂ ਹੁੰਦਾ, ਤਦ ਤਕ ਉਹ ਕੁੱਝ ਸਿੱਖਣ ਦੇ ਕਾਬਲ ਨਹੀਂ ਹੋ ਸਕਦਾ ਅਤੇ ਨਾ ਹੀ ਉਸ ਵਿਚ ਕੁੱਝ ਸਿੱਖਣ ਲਈ ਸ਼ੌਕ ਹੀ ਪੈਦਾ ਹੁੰਦਾ ਹੈ । ਖੇਡਾਂ ਪ੍ਰਤੀ ਬੱਚਿਆਂ ਵਿਚ ਪ੍ਰੇਮ ਪੈਦਾ ਕਰਨ ਲਈ ਪ੍ਰੇਰਨਾ ਬਹੁਤ ਵੱਡਮੁੱਲਾ ਹਿੱਸਾ ਪਾਉਂਦੀ ਹੈ । ਇਹ ਖਿਡਾਰੀਆਂ ਅੰਦਰ ਕਈ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਜਾਗ੍ਰਿਤ ਕਰਦੀ ਹੈ । ਇਨ੍ਹਾਂ ਮੰਜ਼ਿਲਾਂ ਜਾਂ ਆਦਰਸ਼ਾਂ ਦੀ ਪ੍ਰਾਪਤੀ ਵਾਸਤੇ ਖਿਡਾਰੀ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਿਲਾਂ, ਔਕੜਾਂ ਅਤੇ ਕਠਿਨਾਈਆਂ ਨੂੰ ਸਹਾਰਦਾ ਹੈ ।

ਇਨ੍ਹਾਂ ਵਿਚੋਂ ਕੁੱਝ ਇਹ ਹਨ –

  • ਖਿਡਾਰੀ ਦਾ ਆਪਣੀ ਸਿਹਤ, ਸਰੀਰ ਅਤੇ ਤੰਦਰੁਸਤੀ ਨੂੰ ਕਾਇਮ ਰੱਖਣਾ ।
  • ਲੀਡਰੀਸ਼ਿਪ ਦੀ ਪ੍ਰਾਪਤੀ ਵਾਸਤੇ ਜਿਵੇਂ ਟੀਮ ਦਾ ਕੈਪਟਨ ਬਣਨਾ ਜਾਂ ਕੋਈ ਹੋਰ ਅਗਵਾਈ ਕਰਨਾ, ਜਿਨ੍ਹਾਂ | ਰਾਹੀਂ ਉਨ੍ਹਾਂ ਦੇ ਅੰਦਰਲੇ ਜਜ਼ਬਾਤਾਂ ਨੂੰ ਆਰਾਮ ਅਤੇ ਚੈਨ ਮਿਲਦਾ ਹੈ ।
  • ਇਨਾਮ ਪੁਰਸਕਾਰ), ਤਰੱਕੀ, ਅਹੁਦੇ ਜਾਂ ਇਸ ਤਰ੍ਹਾਂ ਦੇ ਹੋਰ ਉਦੇਸ਼ਾਂ ਵਾਸਤੇ ਪ੍ਰੇਰਨਾ ਖਿਡਾਰੀਆਂ ਅੰਦਰ ਆਪਣੇ ਖੇਡ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਸੁਧਾਰਨ ਵਿਚ ਤਾਂ ਮਦਦ ਦਿੰਦੀ ਹੀ ਹੈ, ਇਸ ਦੇ ਨਾਲਨਾਲ ਖਿਡਾਰੀ ਅੰਦਰ ਆਏ ਦੋਸ਼ਾਂ, ਕਮੀਆਂ ਅਤੇ ਘਾਟਾਂ ਨੂੰ ਦੂਰ ਕਰਨ ਵਿਚ ਵੀ ਬਹੁਤ ਸਹਾਇਤਾ ਕਰਦੀ ਹੈ । ਹੌਸਲਾ, ਬਹਾਦਰੀ, ਨਿਡਰਤਾ ਅਤੇ ਆਪਾ ਵਾਰਨ ਦੇ ਗਣ ਵਿਅਕਤੀ ਜਾਂ ਖਿਡਾਰੀ ਅੰਦਰ ਕਿਸੇ ਨਾ ਕਿਸੇ ਵਿਸ਼ੇਸ਼ ਪ੍ਰੇਰਨਾ ਦੁਆਰਾ ਹੀ ਆਉਂਦੇ ਹਨ ਅਤੇ ਉਸ ਅੰਦਰ ਛੋਟੇ-ਵੱਡੇ, ਉਚ-ਨੀਚ, ਅਮੀਰ-ਗਰੀਬ ਆਦਿ ਕਿਸੇ ਪ੍ਰਕਾਰ ਦਾ ਵਿਤਕਰਾ ਪੈਦਾ ਨਹੀਂ ਹੁੰਦਾ | ਮਨ ਦੀ ਸ਼ਾਂਤੀ ਅਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਖਿਡਾਰੀ ਪ੍ਰੇਰਨਾ ਦੇ ਇਨ੍ਹਾਂ ਸੋਮਿਆਂ ਦੀ ਭਰਪੂਰ ਸੁਵਰਤੋਂ ਕਰਦਾ ਹੈ । ਇਸ ਤਰ੍ਹਾਂ ਅਸੀਂ ਆਖ ਸਕਦੇ ਹਾਂ ਕਿ ਖੇਡ ਨਿਪੁੰਨਤਾ ਲਈ ਪ੍ਰੇਰਨਾ ਦੀ ਭੂਮਿਕਾ ਬਹੁਤ ਮਹੱਤਵਪੁਰਨ, ਜ਼ਰੂਰੀ ਅਤੇ ਲਾਭਦਾਇਕ ਹੈ ।

3. ਸਰੀਰਕ ਸਿੱਖਿਆ ਦੇ ਅਧਿਆਪਕ ਦਾ ਵਿਅਕਤੀਤਵ ਅਤੇ ਆਚਰਨ (Personality and character of Physical Education Teacher-ਆਚਰਨ ਬਹੁਤ ਵੱਡਾ ਪ੍ਰੇਰਨਾ ਦਾ ਸੋਮਾ ਹੈ । ਇਸ ਕਰਕੇ ਜਿੱਥੇ ਖਿਡਾਰੀ ਦਾ ਆਚਰਨ ਬਣਾਉਣਾ ਹੋਵੇ, ਉੱਥੇ ਸਰੀਰਕ ਸਿੱਖਿਆ ਦੇ ਅਧਿਆਪਕ ਦੇ ਆਪਣੇ ਚਾਲ-ਚਲਣ ਜਾਂ ਆਚਰਨ ‘ ਦਾ ਪ੍ਰੇਰਨਾ ਵਿਚ ਬਹੁਤ ਮਹੱਤਵ ਹੈ । ਅਧਿਆਪਕ ਦਾ ਆਚਰਨ ਖਿਡਾਰੀਆਂ ਵਾਸਤੇ ਮਾਰਗ ਦਰਸ਼ਕ ਹੁੰਦਾ ਹੈ । ਜਿਸ ਪ੍ਰਕਾਰ ਦੇ ਗੁਣ ਜਾਂ ਦੋਸ਼ ਅਧਿਆਪਕ ਵਿਚ ਹੋਣਗੇ, ਉਸੇ ਤਰ੍ਹਾਂ ਦੇ ਗੁਣ ਅਤੇ ਦੋਸ਼ ਖਿਡਾਰੀ ਵੀ ਹਿਣ ਕਰ ਲੈਂਦੇ ਹਨ | ਕੋਚਾਂ ਜਾਂ ਸਰੀਰਕ ਸਿੱਖਿਆਂ ਦੇ ਅਧਿਆਪਕਾਂ ਅੰਦਰ ਇਨ੍ਹਾਂ ਚੀਜ਼ਾਂ ਦਾ ਖ਼ਿਆਲ ਰੱਖਣਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ, ਤਾਂ ਕਿ ਉਹ ਖਿਡਾਰੀਆਂ ਸਾਹਮਣੇ ਇਕ ਮਿਸਾਲ ਬਣ ਕੇ ਪੇਸ਼ ਹੋਣ ਅਤੇ ਖਿਡਾਰੀਆਂ ਲਈ ਪ੍ਰੇਰਨਾ ਦਾ ਸੋਮਾ ਹੋਣ ।

4. ਸਰੀਰਕ ਸਿੱਖਿਆ ਦੇ ਅਧਿਆਪਕ ਦੁਆਰਾ ਪ੍ਰਸੰਸਾ (Appreciation by Physical Education Teackher) – ਉਂਝ ਤਾਂ ਹਰ ਇਕ ਆਦਮੀ ਆਪਣੀ ਪ੍ਰਸੰਸਾ ਸੁਣਨ ਦਾ ਆਦੀ ਹੁੰਦਾ ਹੈ, ਪਰੰਤੂ ਖਿਡਾਰੀਆਂ ਨੂੰ ਸਰੀਰਕ ਸਿੱਖਿਆ ਦੇ ਅਧਿਆਪਕਾਂ ਰਾਹੀਂ ਆਖੇ ਗਏ ਸ਼ਬਦ ਜੇਕਰ ਪਸੰਨਤਾ ਦੇ ਹੋਣ, ਤਾਂ ਖਿਡਾਰੀ ਲਈ ਬਹੁਤ ਪ੍ਰੇਰਨਾਦਾਇਕ ਹੁੰਦੇ ਹਨ । ਇਸ ਲਈ ਸਰੀਰਕ ਸਿੱਖਿਆ ਦੇ ਅਧਿਆਪਕ ਅਤੇ ਕੋਚ ਦਾ ਇਹ ਫ਼ਰਜ਼ ਬਣ ਜਾਂਦਾ ਹੈ ਕਿ ਖਿਡਾਰੀਆਂ ਦਾ ਮਨੋਬਲ ਉੱਚਾ ਚੁੱਕਣ ਵਾਸਤੇ ਅਤੇ ਚੰਗੀ ਖੇਡ ਵਾਸਤੇ ਉਨ੍ਹਾਂ ਦੁਆਰਾ ਖੇਡ ਵਿਚ ਕੀਤੇ ਗਏ ਯਤਨਾਂ ਦੀ ਸੰਸਾ ਜ਼ਰੂਰ ਕਰੇ, ਪਰੰਤੁ ਸੰਸਾ ਬਹੁਤ ਜ਼ਿਆਦਾ ਵੀ ਨਹੀਂ ਹੋਣੀ ਚਾਹੀਦੀ, ਤਾਂ ਕਿ ਖਿਡਾਰੀ ਬਹੁਤ ਜ਼ਿਆਦਾ ਹੰਕਾਰ ਜਾਂ ਟੂਕ ਵਿਚ ਨਾ ਆ ਜਾਵੇ ਅਤੇ ਆਪਣੇ ਬਰਾਬਰ ਕਿਸੇ ਨੂੰ ਨਾ ਸਮਝੇ । ਇਸ ਤਰ੍ਹਾਂ ਉਹ ਖਿਡਾਰੀ ਨਿਪੁੰਨਤਾ ਗੁਆ ਬੈਠਦਾ ਹੈ ।

5. ਠੀਕ ਤਰ੍ਹਾਂ ਉਲੀਕਿਆ ਹੋਇਆ ਖੇਡ ਮੈਦਾਨ ਤੇ ਸਹੀ ਪੱਧਰ ਦਾ ਸਾਮਾਨ (Properly marked play grounds and standard Equipments)-ਖਿਡਾਰੀਆਂ ਦੀ ਪ੍ਰੇਰਨਾ ਵਾਸਤੇ ਇਸ ਗੱਲ ਦਾ ਵੀ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਖਿਡਾਰੀਆਂ ਦੁਆਰਾ ਵਰਤਿਆ ਜਾਣ ਵਾਲਾ ਸਾਜ਼-ਸਾਮਾਨ ਅਤੇ ਮੈਦਾਨ ਆਦਿ ਬਹੁਤ ਹੀ ਵਧੀਆ ਕਿਸਮ ਦਾ ਹੋਵੇ ਤਾਂ ਕਿ ਖਿਡਾਰੀਆਂ ਵਿਚ ਉਸ ਪ੍ਰਤੀ ਖਿੱਚ ਹੋਵੇ ਅਤੇ ਖੇਡ ਦੇ ਮੈਦਾਨ ਜਾਂ ਗਰਾਉਂਡ ਆਦਿ ਦੀ ਮਾਰਕਿੰਗ ਵੀ ਠੀਕ ਪ੍ਰਕਾਰ ਨਾਲ ਹੋਈ ਹੋਣੀ ਚਾਹੀਦੀ ਹੈ । ਸਜੇ-ਸ਼ਿੰਗਾਰੇ ਮੈਦਾਨ ਜਾਂ ਉਪਕਰਨ ਖਿਡਾਰੀ ਨੂੰ ਖੇਡਣ ਲਈ ਪ੍ਰੇਰਿਤ ਕਰਦੇ ਹਨ ਅਤੇ ਉਸ ਦਾ ਮਨ ਆਪ-ਮੁਹਾਰੇ ਖੇਡਣ ਨੂੰ ਕਰਨ ਲੱਗ ਪੈਂਦਾ ਹੈ ।

6. ਚੰਗਾ ਵਿਖਾਵਾ (ਪ੍ਰਦਰਸ਼ਨ (Good Demonstration)-ਕੋਚ ਜਾਂ ਸਰੀਰਕ ਸਿੱਖਿਆ ਦੇ ਅਧਿਆਪਕ ਆਪਣੇ ਖਿਡਾਰੀਆਂ ਲਈ ਇਕ ਨਮੂਨੇ ਦੇ ਤੌਰ ‘ਤੇ ਕੰਮ ਕਰਦੇ ਹਨ ਅਤੇ ਖਿਡਾਰੀ ਉਨ੍ਹਾਂ ਦੀ ਨਕਲ ਕਰਦੇ ਹਨ । ਇਸ ਕਰਕੇ ਇਹ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ ਕਿ ਖੇਡਾਂ ਨੂੰ ਸਿਖਾਉਣ ਵਾਲੇ ਵਿਅਕਤੀਆਂ ਦਾ ਕਿਸੇ ਖੇਡ ਨੂੰ ਖੇਡ ਕੇ ਵਿਖਾਉਣ ਦਾ ਢੰਗ ਬਹੁਤ ਚੰਗੀ ਕਿਸਮ ਦਾ ਹੋਵੇ ਅਤੇ ਉਚੇਰੇ ਮਿਆਰ ਦਾ ਹੋਵੇ । ਇਸ ਤਰ੍ਹਾਂ ਚੰਗਾ ਵਿਖਾਵਾ ਜੋ ਅਧਿਆਪਕ ਕਰਕੇ ਵਿਖਾਉਂਦਾ ਹੈ, ਖਿਡਾਰੀਆਂ ਲਈ ਪ੍ਰੇਰਨਾਦਾਇਕ ਹੁੰਦਾ ਹੈ ।

7. ਵਾਤਾਵਰਨ (Environment)-ਚੰਗੇ ਖਿਡਾਰੀ ਪੈਦਾ ਕਰਨ ਲਈ ਖਿਡਾਰੀਆਂ ਨੂੰ ਵਧੀਆ ਵਾਤਾਵਰਨ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਕਿ ਖਿਡਾਰੀਆਂ ਦਾ ਧਿਆਨ ਖੇਡਾਂ ਵਿਚ ਲੱਗਿਆ ਰਹੇ । ਸਿਹਤਮੰਦ ਵਾਤਾਵਰਨ ਰੋਗਾਂ ਦੀ ਰੋਕਥਾਮ, ਵਿਅਕਤੀਗਤ ਅਤੇ ਸਮਾਜ ਦੇ ਸਿਹਤ ਨੂੰ ਉਤਸ਼ਾਹਿਤ ਕਰਨ ਵਿਚ ਸਹਾਇਕ ਸਿੱਟਾ ਹੁੰਦਾ ਹੈ ।

8. ਚੰਗੇ ਟੂਰਨਾਮੈਂਟ ਅਤੇ ਮੁਕਾਬਲੇ (Healthy tournaments and Competitions-ਮੁਕਾਬਲੇ ਜਾਂ ਮੈਚਾਂ ਆਦਿ ਦੁਆਰਾ ਵੀ ਖਿਡਾਰੀਆਂ ਨੂੰ ਬਹੁਤ ਪ੍ਰੇਰਨਾ ਮਿਲਦੀ ਹੈ, ਉਹ ਇਨ੍ਹਾਂ ਨੂੰ ਵਿਖਾ ਕੇ ਨਵੀਂ ਤੋਂ ਨਵੀਂ ਕਲਾ ਨੂੰ ਸਿੱਖਣ ਲਈ ਉਤਸ਼ਾਹਿਤ ਹੁੰਦੇ ਹਨ ਅਤੇ ਖਿਡਾਰੀਆਂ ਅੰਦਰ ਆਪਣੇ ਤੋਂ ਚੰਗੇ ਖਿਡਾਰੀਆਂ ਵਰਗੇ ਗੁਣ ਪੈਦਾ ਕਰਨ ਦੀ ਭਾਵਨਾ ਜਨਮ ਲੈਂਦੀ ਹੈ । ਇਸ ਲਈ ਖਿਡਾਰੀਆਂ ਦੀ ਖੇਡ ਨਿਪੁੰਨਤਾ ਵਧਾਉਣ ਵਾਸਤੇ ਉਨ੍ਹਾਂ ਨੂੰ ਚੰਗੇ ਚੰਗੇ ਖੇਡ ਮੁਕਾਬਲੇ ਵੇਖਣ ਦੇ ਭਰਪੂਰ ਮੌਕੇ ਦਿੱਤੇ ਜਾਣੇ ਚਾਹੀਦੇ ਹਨ ।

9. ਜਿੱਤਾਂ ਜਾਂ ਕਾਮਯਾਬੀਆਂ ਦਾ ਰਿਕਾਰਡ (Record of Success and Achievements)- ਖਿਡਾਰੀਆਂ ਦੀ ਖੇਡ ਵਿਚ ਨਿਪੁੰਨਤਾ ਲਿਆਉਣ ਵਾਸਤੇ ਜੇਕਰ ਉਨ੍ਹਾਂ ਦੀਆਂ ਜਿੱਤਾਂ, ਉਨ੍ਹਾਂ ਦੀਆਂ ਕਾਮਯਾਬੀਆਂ ਆਦਿ ਦਾ ਇਕ ਰਿਕਾਰਡ ਠੀਕ ਤਰੀਕੇ ਨਾਲ ਤਿਆਰ ਕੀਤਾ ਜਾਵੇ ਅਤੇ ਉਸ ਰਿਕਾਰਡ ਨੂੰ ਦੂਜੇ ਖਿਡਾਰੀਆਂ ਦੇ ਵੇਖਣ ਵਾਸਤੇ ਉੱਚਿਤ ਸਥਾਨ ‘ਤੇ ਰੱਖਿਆ ਜਾਵੇ, ਤਾਂ ਇਸ ਨਾਲ ਵੀ ਖਿਡਾਰੀਆਂ ਨੂੰ ਬਹੁਤ ਪ੍ਰੇਰਨਾ ਮਿਲਦੀ ਹੈ ਅਤੇ ਖਿਡਾਰੀ ਇਸ ਰਿਕਾਰਡ ਵਿਚ ਆਪਣਾ ਨਾਂ ਸ਼ਾਮਿਲ ਕਰਨ ਲਈ ਖੇਡਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ ।

10. ਖਿਡਾਰੀਆਂ ਨੂੰ ਚੰਗੇ ਇਨਾਮ ਦੇਣਾ (Presentation of good awards to the players) -ਖੇਡ ਵਿਚ ਨਿਪੁੰਨਤਾ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਉਨ੍ਹਾਂ ਦੀ ਜਿੱਤ, ਕਾਮਯਾਬੀ ਜਾਂ ਸਫਲਤਾ ਉੱਤੇ ਪ੍ਰੇਰਨਾ ਦੇਣ ਲਈ ਜਾਂ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੇ ਇਨਾਮ ਦਿੱਤੇ ਜਾਣੇ ਚਾਹੀਦੇ ਹਨ, ਜਿਹੜੇ ਕਿ ਇਸ

PSEB 11th Class Physical Education Solutions Chapter 6 ਖੇਡ ਮਨੋਵਿਗਿਆਨ

ਤਰ੍ਹਾਂ ਦੇ ਹੋ ਸਕਦੇ ਹਨ –

  • ਕੱਪ ਅਤੇ ਸ਼ੀਲਡਾਂ (Cups and Shields)
  • ਸਰਟੀਫ਼ਿਕੇਟ (Certificates)
  • ਨਕਦ ਇਨਾਮ (Cash Awards)
  • ਕੰਮ ਆਉਣ ਵਾਲੀਆਂ ਚੀਜ਼ਾਂ (Utility Prizes)
  • ਲੈਟਰ ਕਰੈਸਟ (Letor Crest)
  • ਬਿੱਲੇ (Badges)
  • ਤਰੱਕੀਆਂ (Promotions)
  • ਸਨਮਾਂਨ ਬੋਰਡ (Honour Boards)
  • ਰੇਡੀਓ ਜਾਂ ਟੀ. ਵੀ. ਤੋਂ ਮੁਲਾਕਾਤ (interview on Radio or Television)
  • ਸੋਵੀਨਰ (Souvenir)
  • ਮੈਡਲ (Medals)
  • ਅਵਾਰਡ (Awards) ਜਿਵੇਂ ਅਰਜਨ ਅਵਾਰਡ ਜਾਂ ਪਦਮ ਸ਼੍ਰੀ ਅਵਾਰਡ
  • ਨੌਕਰੀਆਂ (Jobs)

11. ਖਿਡਾਰੀਆਂ ਦੀ ਡਿੰਗ (Grading of the Players-ਖਿਡਾਰੀਆਂ ਦੀ ਖੇਡ ਨਿਪੁੰਨਤਾ ਅਨੁਸਾਰ ਗੋਡਿੰਗ ਕੀਤੀ ਜਾਣੀ ਚਾਹੀਦੀ ਹੈ । ਇਹ ਦੋ ਤਰ੍ਹਾਂ ਦੀ ਹੋ ਸਕਦੀ ਹੈ । ਇਕ ਤਾਂ ਖੇਡਾਂ ਵਿਚ ਦਿਖਾਏ ਗਏ ਕਰਤੱਬਾਂ ਅਨੁਸਾਰ ਨੰਬਰ ਦੇ ਕੇ ਜਾਂ ਫਿਰ ਮੋਟੀਆਂ ਸ਼੍ਰੇਣੀਆਂ ਵਿਚ ਗੋਡ ਦੇ ਕੇ । ਇਸ ਤਰ੍ਹਾਂ ਕਰਨ ਨਾਲ ਹਰ ਇਕ ਖਿਡਾਰੀ ਉੱਚਾ ਸਥਾਨ ਪ੍ਰਾਪਤ ਕਰਨ ਦੇ ਯਤਨ ਕਰੇਗਾ ਅਤੇ ਉੱਤੇ ਆਉਣ ਲਈ ਉਹ ਆਪਣੀ ਖੇਡ ਦੇ ਮਿਆਰ ਨੂੰ ਉੱਚਾ ਚੁੱਕੇਗਾ । ਗੋਡਿੰਗ ਇਕ ਤਰ੍ਹਾਂ ਖਿਡਾਰੀਆਂ ਲਈ ਖੇਡ ਵਿਚ ਨਿਪੁੰਨਤਾ ਵਾਸਤੇ ਪ੍ਰੇਰਨਾ ਦਾ ਵੱਡਾ ਸੋਮਾ ਹੋ ਸਕਦੀ ਹੈ ।

12. ਸਰਵਜਨਕ ਚਰਚਾ (General Publicity)ਕੋਈ ਵੀ ਖਿਡਾਰੀ ਜਦੋਂ ਆਪਣੇ ਦੁਆਰਾ ਕੀਤੇ ਪ੍ਰਦਰਸ਼ਨ ਦੀ ਚਰਚਾ ਆਮ ਜਨਤਾ ਵਿਚ ਸੁਣਦਾ ਹੈ, ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਅਤੇ ਉਹ ਆਪਣੇ ਆਪ ਉੱਤੇ ਮਾਣ ਕਰਨ ਲੱਗ ਪੈਂਦਾ ਹੈ । ਇਸ ਲਈ ਖਿਡਾਰੀ ਦੁਆਰਾ ਪ੍ਰਾਪਤ ਕੀਤੀਆਂ ਸਫਲਤਾਵਾਂ ਨੂੰ ਜੇਕਰ ਅਖ਼ਬਾਰਾਂ, ਰੇਡੀਓ, ਟੀ. ਵੀ. ਆਦਿ ‘ਤੇ ਦੱਸਿਆ ਜਾਵੇ, ਤਾਂ ਜਿੱਤਣ ਵਾਲੇ ਖਿਡਾਰੀ ਨੂੰ ਤਾਂ ਪ੍ਰੇਰਨਾ ਮਿਲਦੀ ਹੀ ਹੈ, ਸਗੋਂ ਸੁਣਨ ਵਾਲੇ ਦੂਜੇ ਲੋਕਾਂ ਨੂੰ ਵੀ ਪ੍ਰੇਰਨਾ ਪ੍ਰਾਪਤ ਹੁੰਦੀ ਹੈ । ਫਲਸਰੂਪ ਉਹ ਖੇਡ ਵਿਚ ਹਿੱਸਾ ਲੈਣ ਵਾਸਤੇ ਅੱਗੇ ਆਉਂਦੇ ਹਨ ।

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
‘ਸਹਿਯੋਗ, ਵਜੀਫੇ, ਸੰਸਾ, ਚੰਗਾ ਵਾਤਾਵਰਨ ਅਤੇ ਖੇਡ ਸਹੂਲਤਾਂ ਨੂੰ ਇਹ ਕਿਸ ਪ੍ਰੇਰਨਾ ਦੇ ਭਾਗ ਹਨ ?
ਉੱਤਰ-
ਬਾਹਰੀ ਪ੍ਰੇਰਨਾ ।

ਪ੍ਰਸ਼ਨ 2.
‘ਸਰੀਰਿਕ ਪ੍ਰੇਰਨਾ, ਸਮਾਜਿਕ ਪ੍ਰੇਰਨਾ, ਭਾਵਨਾਤਮਿਕ ਪ੍ਰੇਰਨਾ, ਕੁਦਰਤੀ ਪ੍ਰੇਰਨਾ । ਇਹ ਕਿਸ ਪ੍ਰੇਰਨਾ ਦੇ ਭਾਗ ਹਨ ?
ਉੱਤਰ-
ਅੰਦਰੁਨੀ ਪ੍ਰੇਰਨਾ ।

ਪ੍ਰਸ਼ਨ 3.
ਖੇਡ ਮਨੋਵਿਗਿਆਨ ਕਿੰਨੇ ਸ਼ਬਦਾਂ ਦਾ ਬਣਿਆ ਹੈ ?
(a) ਤਿੰਨ
(b) ਚਾਰ
(c) ਛੇ
(d) ਅੱਠ |
ਉੱਤਰ-
(a) ਤਿੰਨ |

ਪ੍ਰਸ਼ਨ 4.
ਪ੍ਰੇਰਨਾ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?
(a) ਦੋ
(b) ਤਿੰਨ
(c) ਚਾਰ
(d) ਛੇ ।
ਉੱਤਰ-
(a) ਦੋ ।

ਪ੍ਰਸ਼ਨ 5. ਖੇਡ ਮਨੋਵਿਗਿਆਨ ਦੀਆਂ ਸ਼ਾਖਾਵਾਂ ਹਨ ।
(a) ਸੱਤ
(b) ਛੇ
(c) ਪੰਜ
(d) ਚਾਰ ।
ਉੱਤਰ-
(a) ਸੱਤ ।

ਪ੍ਰਸ਼ਨ 6.
ਖੇਡਾਂ ਅਤੇ ਸਰੀਰਿਕ ਸਰਗਰਮੀਆਂ ਵਿੱਚ ਹਰ ਪੱਧਰ ‘ਤੇ ਨਿਪੁੰਨਤਾ ਵਧਾਉਣ ਲਈ ਮਨੋਵਿਗਿਆਨਿਕ ਸਿਧਾਂਤਾਂ ਦੀ ਵਰਤੋਂ ਕਰਨਾ ਹੀ ਖੇਡ ਮਨੋਵਿਗਿਆਨ ਹੈ ।” ਇਹ ਕਿਸ ਦਾ ਕਥਨ ਹੈ ?
ਉੱਤਰ-
ਬਰਾਉਨ ਅਤੇ ਮੈਹੋਨੀ ਅਨੁਸਾਰ ।

PSEB 11th Class Physical Education Solutions Chapter 6 ਖੇਡ ਮਨੋਵਿਗਿਆਨ

ਪ੍ਰਸ਼ਨ 7.
‘‘ਮਨੋਵਿਗਿਆਨ ਵਿਅਕਤੀ ਦੇ ਵਾਤਾਵਰਨ ਨਾਲ ਜੁੜੀਆਂ ਉਸ ਦੀਆਂ ਕਿਰਿਆਵਾਂ ਦਾ ਅਧਿਐਨ ਕਰਦਾ ਹੈ ।’ ਕਿਸ ਦਾ ਕਥਨ ਹੈ ?
ਉੱਤਰ-
ਵਡਵਰਥ ਦਾ ।

ਪ੍ਰਸ਼ਨ 8.
‘‘ਮਨੋਵਿਗਿਆਨ ਵਿਅਕਤੀ ਦੇ ਵਿਵਹਾਰ ਅਤੇ ਮਨੁੱਖੀ ਸੰਬੰਧਾਂ ਦਾ ਅਧਿਐਨ ਹੈiਸ ਦਾ ਕਥਨ ਹੈ ?
ਉੱਤਰ-
ਕਰੋਅ ਅਤੇ ਕਰੋਅ ਦਾ ।

ਪ੍ਰਸ਼ਨ 9.
‘‘ਖੇਡ ਮਨੋਵਿਗਿਆਨ ਸਰੀਰਕ ਸਿੱਖਿਆ ਦੇ ਲਈ ਮਨੋਵਿਗਿਆਨ ਦੀ ਉਹ ਸ਼ਾਖਾ ਹੈ ਜੋ ਮਨੁੱਖ ਦੀ ਸਰੀਰਕ ਯੋਗਤਾ ਨੂੰ ਖੇਡ-ਕੁੱਦ ਵਿੱਚ ਭਾਗ ਲੈਣ ਨਾਲ ਵਧਾਉਂਦੀ ਹੈ । ਕਿਸ ਦਾ ਕਥਨ ਹੈ ?
ਉੱਤਰ-
ਕੇ. ਐੱਸ. ਬਨ ਦਾ |

ਪ੍ਰਸ਼ਨ 10.
ਮਨੋਵਿਗਿਆਨ ਦਾ ਅਰਥ ਲਿਖੋ ।
ਉੱਤਰ-
ਵਿਅਕਤੀ ਦੇ ਵਿਵਹਾਰ ਉਸਦੀਆਂ ਪ੍ਰਤੀਕਿਰਿਆਵਾਂ, ਤਰੀਕੇ ਅਤੇ ਸਿੱਖਣ ਦੇ ਤਰੀਕਿਆਂ ਦੇ ਅਧਿਐਨ ਨੂੰ ਮਨੋਵਿਗਿਆਨ ਕਹਿੰਦੇ ਹਨ ।

ਪ੍ਰਸ਼ਨ 11.
ਕਰੋਅ ਅਤੇ ਕਰੋਅ ਦੀ ਮਨੋਵਿਗਿਆਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਮਨੋਵਿਗਿਆਨ ਵਿਅਕਤੀ ਦੇ ਵਿਵਹਾਰ ਅਤੇ ਮਨੁੱਖੀ ਸੰਬੰਧਾਂ ਦਾ ਅਧਿਐਨ ਹੈ ।

ਪ੍ਰਸ਼ਨ 12.
ਵਡਵਰਥ ਦੀ ਪਰਿਭਾਸ਼ਾ ਲਿਖੋ ।
ਉੱਤਰ-
ਮਨੋਵਿਗਿਆਨ ਵਿਅਕਤੀ ਦੇ ਵਾਤਾਵਰਨ ਨਾਲ ਜੁੜੀਆਂ ਉਸ ਦੀਆਂ ਕਿਰਿਆਵਾਂ ਦਾ ਅਧਿਐਨ ਕਰਦਾ ਹੈ।”

ਪ੍ਰਸ਼ਨ 13.
‘‘ਖੇਡਾਂ ਅਤੇ ਸਰੀਰਿਕ ਸਰਗਰਮੀਆਂ ਵਿੱਚ ਹਰ ਪੱਧਰ ‘ਤੇ ਨਿਪੁੰਨਤਾ ਵਧਾਉਣ ਲਈ ਮਨੋਵਿਗਿਆਨਿਕ ਸਿਧਾਂਤਾਂ ਦੀ ਵਰਤੋਂ ਕਰਨਾ ਹੀ ਖੇਡ ਮਨੋਵਿਗਿਆਨ ਹੈ । ਇਹ ਇਸ ਦਾ ਕਥਨ ਹੈ ?
ਉੱਤਰ-
ਬਰਾਉਨ ਅਤੇ ਮੈਹੋਨੀ ।

ਪ੍ਰਸ਼ਨ 14.
‘‘ਖੇਡ ਮਨੋਵਿਗਿਆਨ ਖੇਡਾਂ ਦੇ ਮਾਨਸਿਕ ਆਧਾਰ, ਕਾਰਜ ਅਤੇ ਪ੍ਰਭਾਵ ਦਾ ਅਧਿਐਨ ਹੈ । ਇਹ ਕਿਸ ਦਾ ਕਥਨ ਹੈ ?
ਉੱਤਰ-
ਖੇਡ ਮਨੋਵਿਗਿਆਨ ਦੇ ਯੂਰਪਨ ਸੰਘ ਦੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਖੇਡ ਮਨੋਵਿਗਿਆਨ ਕੀ ਹੈ ?
ਉੱਤਰ-
ਖੇਡ ਮਨੋਵਿਗਿਆਨ ਸਿੱਖਿਆ ਅਤੇ ਪ੍ਰਯੋਗੀ ਕਿਰਿਆਵਾਂ ਦੁਆਰਾ ਐਥਲੈਟਿਕ, +difi ਸਿੱਖਿਆ, ਮਨੋਰੰਜਨ ਅਤੇ ਕਸਰਤ ਨਾਲ ਸੰਬੰਧਿਤ ਲੋਕਾਂ ਦੇ ਵਿਵਹਾਰ ਵਿੱਚ ਪਰਿਵਰਤਨ ਲਿਆਉਂਦੀ ਹੈ ।

ਪ੍ਰਸ਼ਨ 2.
ਮਨੋਵਿਗਿਆਨ ਦਾ ਅਰਥ ਲਿਖੋ ।
ਉੱਤਰ-
ਵਿਅਕਤੀ ਦੇ ਵਿਵਹਾਰ ਉਸਦੀਆਂ ਪ੍ਰਤੀਕਿਰਿਆਵਾਂ ਤਰੀਕੇ ਅਤੇ ਸਿੱਖਣ ਦੇ ਤਰੀਕਿਆਂ ਦੇ ਅਧਿਐਨ ਨੂੰ ਮਨੋਵਿਗਿਆਨ ਕਹਿੰਦੇ ਹਨ ।

ਪ੍ਰਸ਼ਨ 3.
ਕੇ. ਐੱਸ. ਬਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਖੇਡ ਮਨੋਵਿਗਿਆਨ ਸਰੀਰਕ ਸਿੱਖਿਆ ਦੇ ਲਈ ਮਨੋਵਿਗਿਆਨ ਦੀ ਉਹ ਸ਼ਾਖਾ ਹੈ ਜੋ ਮਨੁੱਖ ਦੀ ਸਰੀਰਕ ਯੋਗਤਾ ਨੂੰ ਖੇਡ-ਕੁੱਦ ਵਿੱਚ ਭਾਗ ਲੈਣ ਨਾਲ ਵਧਾਉਂਦੀ ਹੈ ।

ਪ੍ਰਸ਼ਨ 4.
ਪ੍ਰੇਰਨਾ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?
ਉੱਤਰ-
ਪੇਰਨਾ ਦੋ ਤਰ੍ਹਾਂ ਦੀ ਹੁੰਦੀ ਹੈ –
1. ਅੰਦਰੂਨੀ ਪ੍ਰੇਰਨਾ,
2. ਬਾਹਰੀ ਪ੍ਰੇਰਨਾ ਪ੍ਰਸ਼ਨ

ਪ੍ਰਸ਼ਨ 5.
ਕਰੁਕ ਅਤੇ ਸਟੇਲ ਦੀ ਪ੍ਰੇਰਨਾ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪ੍ਰੇਰਨਾ ਇਸ ਤਰ੍ਹਾਂ ਪ੍ਰਭਾਵਿਤ ਕੀਤੀ ਜਾ ਸਕਦੀ ਹੈ ਕਿ ਕੋਈ ਹਾਲਾਤ ਜਿਨ੍ਹਾਂ ਨਾਲ ਸਾਨੂੰ ਕੰਮ ਕਰਨ ਲਈ ਸੇਧ ਅਤੇ ਤਾਕਤ ਮਿਲਦੀ ਹੈ ਉਸਨੂੰ ਪ੍ਰੇਰਨਾ ਕਹਿੰਦੇ ਹਨ ।

ਪ੍ਰਸ਼ਨ 6.
ਮਨੋਵਿਗਿਆਨ ਦੀਆਂ ਕੋਈ ‘ਚਰ ਮਾਵਾਂ ਦੇ ਨਾਂ ਲਿਖੋ !
ਉੱਤਰ-

  • ਖੇਡ ਸੰਗਠਨ ਮਨੋਵਿਗਿਆਨ
  • ਵਿਕਸਿਤ ਮਨੋਵਿਗਿਆਨ
  • ਸਿਹਤ ਮਨੋਵਿਗਿਆਨ
  • ਸਿੱਖਿਆ ਮਨੋਵਿਗਿਆਨ ।

ਪ੍ਰਸ਼ਨ 7.
ਕਟੁਕਸ ਅਤੇ ਸਟੇਨ ਦੇ ਅਨੁਸਾਰ ਨਾ ਦੀ ਪਰਿਭਾਸ਼ਾ ਇਸ ਤਰ੍ਹਾਂ ਹੈ ?
ਉੱਤਰ-
ਪ੍ਰੇਰਨਾ ਉਹ ਹਾਲਤ ਹੈ ਜਿਹੜੀ ਸਾਡੀਆਂ ਕਿਰਿਆਵਾਂ ਵਿੱਚ ਦ ਭਰਦੀ ਹੈ । ਉਨ੍ਹਾਂ ਨੂੰ ਦਿਸ਼ਾ ਦਿੰਦੀ ਹੈ।”

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਖੇਡ ਮਨੋਵਿਗਿਆਨ ਦਾ ਅਰਥ ਲਿਖੋ ।
ਉੱਤਰ-
‘ਖੇਡ ਮਨੋਵਿਗਿਆਨ’ ਸ਼ਬਦ ਤਿੰਨ ਸ਼ਬਦਾਂ- ਖੇਡ, ਮਨੋ, ਵਿਗਿਆਨ ਦੇ ਮੇਲ ਤੋਂ ਬਣਿਆ ਹੈ । ਖੇਡ’ ਤੇ ਭਾਵ ‘ਖੇਡ ਅਤੇ ਖਿਡਾਰੀ ਹੈ, ‘ਮਨੋ’ ਤੋਂ ਭਾਵ ‘ਵਿਹਾਰ’ ਜਾਂ ਮਾਨਸਿਕ ਪ੍ਰਕਿਰਿਆ ਤੋਂ ਹੈ ਅਤੇ ਵਿਗਿਆਨ ਤੋਂ ਭਾਵ ‘ਅਧਿਐਨ ਕਰਨਾਂ ਤੋਂ ਹੈ ।
ਖੇਡ ਅਤੇ ਖਿਡਾਰੀਆਂ ਦੀਆਂ ਹਰਕਤਾਂ ਦੇ ਵਿਹਾਰਾਂ ਦਾ ਪ੍ਰਤੱਖ ਰੂਪ ਵਿੱਚ ਅਧਿਐਨ ਕਰਨਾ ਖੇਡ ਮਨੋਵਿਗਿਆਨ ਅਖਵਾਉਂਦਾ ਹੈ ।

ਪ੍ਰਸ਼ਨ 2.
ਸਿੰਗਰ ਦੇ ਅਨੁਸਾਰ ਮਨੋਵਿਗਿਆਨ ਦੀ ਪਰਿਭਾਸ਼ਾ ਇਸ ਤਰ੍ਹਾਂ ਹੈ ?
ਉੱਤਰ-
“ਖੇਡ ਮਨੋਵਿਗਿਆਨ ਵਿੱਚ ਮਨੋਵਿਗਿਆਨ ਦੀਆਂ ਉਹ ਸਾਰੀਆਂ ਸ਼ਾਖਾਵਾਂ ਸ਼ਾਮਿਲ ਹੁੰਦੀਆਂ ਹਨ ਜਿਹੜੀ ਕਿਸੇ ਅਥਲੀਟ ਦੇ ਪ੍ਰਦਰਸ਼ਨ ਨੂੰ ਸਮਝਣ ਦੀ ਯੋਗਤਾ, ਇਸ ਨੂੰ ਸੁਧਾਰਨ ਦੀ ਸਮਰੱਥਾ ਖੇਡਾਂ ਅਤੇ ਕਸਰਤਾਂ ਦੇ ਵੱਖ-ਵੱਖ ਪ੍ਰੋਗਰਾਮ ਤੋਂ ਹਾਸਲ ਤਜਰਬਿਆਂ ਦਾ ਸੁਖਾਵਾਂ ਮਨੋਵਿਗਿਆਨਿਕ ਲਾਭ ਲੈਣ ਦੀ ਸਾਡੀ ਕਾਬਲੀਅਤ ਨਾਲ ਜੁੜੀ ਹੈ ।

PSEB 11th Class Physical Education Solutions Chapter 6 ਖੇਡ ਮਨੋਵਿਗਿਆਨ

ਪ੍ਰਸ਼ਨ 3.
ਮਨੋਵਿਗਿਆਨ ਦੇ ਕੋਈ ਦੋ ਮਹੱਤਵ ਲਿਖੋ । ‘
ਉੱਤਰ-
ਖੇਡ ਮਨੋਵਿਗਿਆਨ ਰੀੜ੍ਹ ਦੀ ਹੱਡੀ ਵਾਂਗ ਖਿਡਾਰੀ ਦੀ ਪ੍ਰਫੋਰਮੈਂਸ ਨੂੰ ਸਫ਼ਲ ਬਣਾਉਣ ਲਈ ਦਿਸ਼ਾ ਨਿਰਦੇਸ਼ ਦਿੰਦਾ ਹੈ ।
ਖੇਡ ਮਨੋਵਿਗਿਆਨ ਦਾ ਸੰਬੰਧ ਬਾਇਓਮੈਕਨਿਕਸ, ਕਿਨਜ਼ਿਆਲੋਜੀ, ਸਪੋਰਟਸ ਫਿਸ਼ਿਆਲੋਜੀ ਸਪੋਰਟਸ ਮੈਡੀਸਨ ਵਿਸ਼ਿਆਂ ਨਾਲ ਹੈ, ਜਿਸ ਰਾਹੀਂ ਖਿਡਾਰੀਆਂ ਦੇ ਖੇਡ ਕੌਸ਼ਲਾਂ ਅਤੇ ਖੇਡ ਵਿਹਾਰਾਂ ਵਿੱਚ ਸੋਧ ਕਰਕੇ ਖਿਡਾਰੀ ਦੀ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਨੂੰ ਵਧਾਇਆ ਜਾ ਸਕਦਾ ਹੈ ।

ਪ੍ਰਸ਼ਨ 4.
ਪ੍ਰੇਰਨਾ ਦੀਆਂ ਕਿਸਮਾਂ ਲਿਖੋ ।
ਉੱਤਰ-

  1. ਅੰਦਰੂਨੀ ਜਾਂ ਕੁਦਰਤੀ ਪ੍ਰੇਰਨਾ
  2. ਬਾਹਰੀ ਜਾਂ ਬਣਾਉਟੀ ਪ੍ਰੇਰਨਾ ।

1. ਅੰਦਰੂਨੀ ਜਾਂ ਕੁਦਰਤੀ ਪ੍ਰੇਰਨਾ-
(ੳ) ਸਰੀਰਿਕ ਪ੍ਰੇਰਨਾ
(ਅ) ਸਮਾਜਿਕ ਪ੍ਰੇਰਨਾ
(ਈ) , ਭਾਵਨਾਤਮਿਕ ਪ੍ਰੇਰਨਾ
(ਸ) ਕੁਦਰਤੀ ਪ੍ਰੇਰਨਾ ।

2. ਬਾਹਰੀ ਜਾਂ ਬਨਾਉਟੀ ਪ੍ਰੇਰਨਾ-
(ੳ) ਇਨਾਮ
(ਅ) ਸਜ਼ਾ
(ਈ) ਮੁਕਾਬਲੇ
(ਸ) ਇਮਤਿਹਾਨ ॥

ਵੱਡੇ ਉੱਤਰ ਵਾਲਾ ਪ੍ਰਸ਼ਨ (Long Answer Type Question)

ਪ੍ਰਸ਼ਨ-ਪ੍ਰੇਰਨਾ ਦਾ ਅਰਥ, ਪਰਿਭਾਸ਼ਾ ਅਤੇ ਮਹੱਤਵ ਦਾ ਵਰਣਨ ਕਰੋ ।
ਉੱਤਰ-
ਪ੍ਰੇਰਨਾ ਦਾ ਅਰਥ-ਪ੍ਰੇਰਨਾ ਤੋਂ ਭਾਵ ਵਿਦਿਆਰਥੀਆਂ ਦੀ ਸਿੱਖਣ ਦੀਆਂ ਕਿਰਿਆਵਾਂ ਵਿਚ ਰੁਚੀ ਪੈਦਾ ਕਰਨਾ ਅਤੇ ਉਹਨਾਂ ਨੂੰ ਉਤਸ਼ਾਹ ਦੇਣਾ ਹੈ । ਪ੍ਰੇਰਨਾ ਦੁਆਰਾ ਵਿਦਿਆਰਥੀ ਆਪਣੀ ਪੜ੍ਹਾਈ ਵਿਚ ਰੁਚੀ ਲੈਂਦਾ ਹੈ, ਖਿਡਾਰੀ ਖੇਡਣ ਵਿਚ ਰੁਚੀ ਲੈਂਦਾ ਹੈ, ਮਜ਼ਦੂਰ ਫ਼ੈਕਟਰੀ ਵਿਚ ਆਪਣੇ ਕੰਮ ਵਿਚ ਰੁਚੀ ਲੈਂਦਾ ਹੈ ਅਤੇ ਕਿਸਾਨ ਆਪਣੇ ਖੇਤਾਂ ਨੂੰ ਵਾਹੁਣ ਵਿਚ ਰੁਚੀ ਲੈਂਦਾ ਹੈ ।

ਸੱਚ ਤਾਂ ਇਹ ਹੈ ਕਿ ਪ੍ਰੇਰਨਾ ਵਿਚ ਇਸ ਸੰਸਾਰ ਦੀ ਚਾਲਕ ਸ਼ਕਤੀ (Motive force) ਹੈ । ਇਹ ਇਕ ਅਜਿਹੀ ਸ਼ਕਤੀ ਹੈ, ਜੋ ਮਨੁੱਖ ਨੂੰ ਕੰਮ ਕਰਨ ਲਈ ਉਤਸ਼ਾਹਿਤ ਕਰਦੀ ਹੈ । ਇਸੇ ਸ਼ਕਤੀ ਰਾਹੀਂ ਮਨੁੱਖ ਆਪਣੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਲਗਾਤਾਰ ਕੋਸ਼ਿਸ਼ ਕਰਦਾ ਹੈ ਅਤੇ ਆਖਰੀ ਰੂਪ ਵਿਚ ਇਹਨਾਂ ਦੀ ਪੂਰਤੀ ਕਰਨ ਵਿਚ ਸਫਲਤਾ ਪ੍ਰਾਪਤ ਕਰਦਾ ਹੈ ।

ਪ੍ਰੇਰਨਾ ਦੀ ਪਰਿਭਾਸ਼ਾ-

  • ਮਾਰਗਨ ਅਤੇ ਕਿੰਗ ਦੇ ਅਨੁਸਾਰ, “ਪ੍ਰੇਰਨਾ ਮਨੁੱਖ ਜਾਂ ਜਾਨਵਰ ਦੀ ਸਥਿਤੀ ਨੂੰ ਦਰਸਾਉਂਦਾ ਹੈ ਜੋ ਉਹ ਆਪਣੇ ਵਿਵਹਾਰ ਨਾਲ ਅੰਤਿਮ ਨਿਸ਼ਾਨੇ ਵੱਲ ਵੱਧਦਾ ਹੈ ।”
  • ਪੀ.ਟੀ. ਜੰਗ ਅਨੁਸਾਰ, “ ਨਾ ਅੱਗੇ ਵੱਧ ਰਹੀ ਕਿਰਿਆ ਨੂੰ ਜਾਗ੍ਰਿਤ ਕਰਨਾ ਅਤੇ ਉਸ ਕਿਰਿਆ ਨੂੰ ਆਦਰਸ਼ ਰੂਪ ਵਿਚ ਕ੍ਰਮਬੱਧ ਕਰਨ ਦਾ ਇਕ ਤਰੀਕਾ ਹੈ।”

ਮਹੱਤਵ-ਖੇਡ ਨਿਪੁੰਨਤਾ ਵਿਚ ਪ੍ਰੇਰਨਾ ਦਾ ਬਹੁਤ ਹੀ ਜ਼ਰੂਰੀ ਅਤੇ ਮਹੱਤਵਪੂਰਨ ਸਥਾਨ ਮੰਨਿਆ ਜਾ ਸਕਦਾ ਹੈ । ਖਿਡਾਰੀ ਜਿੰਨੀ ਦੇਰ ਤਕ ਪੇਰਿਤ ਨਹੀਂ ਹੁੰਦਾ, ਤਦ ਤਕ ਉਹ ਕੁੱਝ ਸਿੱਖਣ ਦੇ ਕਾਬਲ ਨਹੀਂ ਹੋ ਸਕਦਾ ਅਤੇ ਨਾ ਹੀ ਉਸ ਵਿਚ ਕੁੱਝ ਸਿੱਖਣ ਲਈ ਸ਼ੌਕ ਹੀ ਪੈਦਾ ਹੁੰਦਾ ਹੈ । ਖੇਡਾਂ ਪ੍ਰਤੀ ਬੱਚਿਆਂ ਵਿਚ ਪ੍ਰੇਮ ਪੈਦਾ ਕਰਨ ਲਈ ਪ੍ਰੇਰਨਾ ਬਹੁਤ ਵੱਡਮੁੱਲਾ ਹਿੱਸਾ ਪਾਉਂਦੀ ਹੈ । ਇਹ ਖਿਡਾਰੀਆਂ ਅੰਦਰ ਕਈ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਜਾਗਿਤ ਕਰਦੀ ਹੈ । ਇਨ੍ਹਾਂ ਮੰਜ਼ਿਲਾਂ ਜਾਂ ਆਦਰਸ਼ਾਂ ਦੀ ਪ੍ਰਾਪਤੀ ਵਾਸਤੇ ਖਿਡਾਰੀ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਿਲਾਂ, ਔਕੜਾਂ ਅਤੇ ਕਠਿਨਾਈਆਂ ਨੂੰ ਸਹਾਰਦਾ ਹੈ ।

ਹੌਸਲਾ, ਬਹਾਦਰੀ, ਨਿਡਰਤਾ ਅਤੇ ਆਪਾ ਵਾਰਨ ਦੇ ਗੁਣ ਵਿਅਕਤੀ ਜਾਂ ਖਿਡਾਰੀ ਅੰਦਰ ਕਿਸੇ ਨਾ ਕਿਸੇ ਵਿਸ਼ੇਸ਼ ਪ੍ਰੇਰਨਾ ਦੁਆਰਾ ਹੀ ਆਉਂਦੇ ਹਨ ਅਤੇ ਉਸ ਅੰਦਰ ਛੋਟੇ-ਵੱਡੇ, ਊਚ-ਨੀਚ, ਅਮੀਰ-ਗ਼ਰੀਬ ਆਦਿ ਕਿਸੇ ਪ੍ਰਕਾਰ ਦਾ ਵਿਤਕਰਾ ਪੈਦਾ ਨਹੀਂ ਹੁੰਦਾ । ਮਨ ਦੀ ਸ਼ਾਂਤੀ ਅਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਖਿਡਾਰੀ ਪ੍ਰੇਰਨਾ ਦੇ ਇਨ੍ਹਾਂ ਸੋਮਿਆਂ ਦੀ ਭਰਪੂਰ ਸੁਵਰਤੋਂ ਕਰਦਾ ਹੈ । ਇਸ ਤਰ੍ਹਾਂ ਅਸੀਂ ਆਖ ਸਕਦੇ ਹਾਂ ਕਿ ਖੇਡ ਨਿਪੁੰਨਤਾ ਲਈ ਪ੍ਰੇਰਨਾ ਦੀ ਭੂਮਿਕਾ ਬਹੁਤ ਮਹੱਤਵਪੂਰਨ, ਜ਼ਰੂਰੀ ਅਤੇ ਲਾਭਦਾਇਕ ਹੈ ।

PSEB 11th Class Physical Education Solutions Chapter 7 ਟੂਰਨਾਮੈਂਟ

Punjab State Board PSEB 11th Class Physical Education Book Solutions Chapter 7 ਟੂਰਨਾਮੈਂਟ Textbook Exercise Questions, and Answers.

PSEB Solutions for Class 11 Physical Education Chapter 7 ਟੂਰਨਾਮੈਂਟ

Physical Education Guide for Class 11 PSEB ਟੂਰਨਾਮੈਂਟ Textbook Questions and Answers

ਪ੍ਰਸ਼ਨ 1.
ਟੂਰਨਾਮੈਂਟ ਦਾ ਸ਼ਬਦਕੋਸ਼ੀ ਅਰਥ ਕੀ ਹੈ ? (What is the dictionary meaning of tournament ?)
ਉੱਤਰ-
ਟੂਰਨਾਮੈਂਟ ਦਾ ਸ਼ਬਦਕੋਸ਼ੀ ਅਰਥ ਹੈ, “ਖੇਡ ਮੁਕਾਬਲੇ । ਇਨ੍ਹਾਂ ਖੇਡ ਮੁਕਾਬਲਿਆਂ ਵਿਚ ਵੱਖ-ਵੱਖ ਟੀਮਾਂ ਵਿਚਕਾਰ ਮੁਕਾਬਲੇ ਦੇ ਕਈ ਗੇੜ ਚੱਲਦੇ ਹਨ । ਇਹ ਟੂਰਨਾਮੈਂਟ ਸਮੇਂ-ਸਮੇਂ ਤੇ ਵੱਖ-ਵੱਖ ਖੇਡਾਂ ਨਾਲ ਸੰਬੰਧਿਤ, ਵੱਖ-ਵੱਖ ਆਯੋਜਕਾਂ ਦੁਆਰਾ ਕਰਵਾਈਆਂ ਜਾਂਦੀਆਂ ਹਨ । ਇਹ ਇਕ ਖੇਡ ਰੂਪ ਲੜੀ ਹਨ ਜਿਸ ਵਿਚ ਭਾਗ ਲੈਣ ਵਾਲੇ ਨੂੰ ਹਾਰ ਅਤੇ ਜਿੱਤ ਦਾ ਮੌਕਾ ਮਿਲਦਾ ਹੈ । ਟੂਰਨਾਮੈਂਟ ਨਿਸਚਿਤ ਨਿਯਮਾਂ ਅਤੇ ਰਣਨੀਤੀਆਂ ਵਿਚ ਕਰਵਾਈਆਂ ਜਾਂਦੀਆਂ ਹਨ ਤੇ ਜਿਸ ਵਿਚ ਹਰ ਸਹਭਾਗੀ ਨੂੰ ਇਸਦੀ ਪਾਲਣਾ ਕਰਨੀ ਪੈਂਦੀ ਹੈ ।

ਟੂਰਨਾਮੈਂਟ ਸਾਡੇ ਅੰਦਰ ਛੁਪੀ ਹੋਈ ਮਾਰੂ ਪ੍ਰਤੀ ਨੂੰ ਬਾਹਰ ਕੱਢਣ ਦਾ ਇੱਕ ਢੰਗ ਹੈ । ਜਿਵੇਂ ਕਿ ਪ੍ਰਾਚੀਨ ਸਮੇਂ ਵਿਚ ਬੇਰਹਿਮੀਆਂ ਨੂੰ ਖੇਡਾਂ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਸੀ ਅਤੇ ਕਿਸੇ ਇਕ ਸਹਭਾਗੀ ਦੀ ਮੌਤ ਨਾਲ ਹੀ ਪ੍ਰਤੀਯੋਗਤਾ ਦਾ ਜੇਤੂ ਬਣਦਾ ਸੀ । ਪਰ ਸਮੇਂ ਦੇ ਬੀਤਣ ਨਾਲ ਖੇਡ ਮੁਕਾਬਲਿਆਂ ਦੀ ਪ੍ਰਕ੍ਰਿਤੀ ਦਾ ਰੂਪ ਵੀ ਪੂਰੀ ਤਰ੍ਹਾਂ ਬਦਲ ਗਿਆ ਹੈ । ਆਧੁਨਿਕ ਯੁੱਗ ਵਿੱਚ, ਸਪੋਰਟਸ ਪ੍ਰਤੀਯੋਗਤਾਵਾਂ ਕੁੱਝ ਨਿਯਮਾਂ ਅਨੁਸਾਰ ਖੇਡੀਆਂ ਜਾਂਦੀਆਂ ਹਨ ।

ਪ੍ਰਸ਼ਨ 2.
ਟੂਰਨਾਮੈਂਟ ਕਰਾਉਣ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ? (What precautions should be taken write organising a tournament ?)
ਉੱਤਰ-
ਮੁਕਾਬਲੇ ਦੇ ਆਯੋਜਨ ਦੇ ਦੌਰਾਨ ਕੁੱਝ ਧਿਆਨ ਦੇਣ ਯੋਗ ਗੱਲਾਂ ਟੂਰਨਾਮੈਂਟ ਦੀ ਸਫਲਤਾ ਸਹੀ ਯੋਜਨਾਬੰਦੀ ‘ਤੇ ਨਿਰਭਰ ਕਰਦੀ ਹੈ । ਕਿਸੇ ਟੂਰਨਾਮੈਂਟ ਦਾ ਆਯੋਜਨ ਕਰਨ ਤੋਂ ਪਹਿਲਾਂ ਅਧਿਕਾਰੀਆਂ ਨੂੰ ਹੇਠ ਲਿਖੇ ਕੁੱਝ ਅਹਿਮ ਪਹਿਲੂਆਂ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ ।

  1. ਟੂਰਨਾਮੈਂਟ ਤੋਂ ਪਹਿਲਾਂ ਦੇ ਕੰਮ ਕਰਤੱਵ
  2. ਟੂਰਨਾਮੈਂਟ ਦੇ ਦੌਰਾਨ ਕੰਮ ਜਾਂ ਕਰਤੱਵ
  3. ਟੂਰਨਾਮੈਂਟ ਤੋਂ ਬਾਅਦ ਕੰਮ ਜਾਂ ਕਰਤੱਵ
  4. ਆਓ ਇਸ ਨੂੰ ਇੱਕ-ਇੱਕ ਕਰਕੇ ਸਮਝਿਆ ਜਾਵੇ ।

1. ਟੂਰਨਾਮੈਂਟ ਤੋਂ ਪਹਿਲਾਂ ਦੇ ਕੰਮ ਜਾਂ ਕਰਤੱਵ-ਇਹ ਕੰਮ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਕੀਤੇ ਜਾਂਦੇ ਹਨ । ਅਸਲ ਵਿਚ ਸਰੀਰਿਕ ਸਿੱਖਿਆ ਦੇ ਅਧਿਆਪਕ ਅਤੇ ਕੋਖ ਦੁਆਰਾ ਤਿਆਰ ਕੀਤੇ ਫਲਸਫੇ ਦਾ ਰੂਪ ਹੁੰਦੇ ਹਨ ।

ਇਹ ਹੇਠ ਲਿਖੇ ਅਨੁਸਾਰ ਹਨ :
ਟੂਰਨਾਮੈਂਟ ਦੇ ਸਥਾਨ, ਤਰੀਕਾਂ ਆਦਿ ਨੂੰ ਤੈਅ ਕਰਨਾ ਅਤੇ ਯੋਜਨਾ, ਪ੍ਰਬੰਧ ਤਿਆਰ ਕਰਨਾ । ਪ੍ਰਵਾਨਗੀ ਦੀਆਂ ਯੋਜਨਾਵਾਂ ਅਤੇ ਪ੍ਰਬੰਧਾਂ ਲਈ ਵਿੱਤੀ ਸਹਾਇਤਾ ਉਪਲੱਬਧ ਕਰਵਾਉਣਾ ਅਤੇ ਮਿਊਂਸਿਪਲ ਕਾਰਪੋਰੇਸ਼ਨ ਤੋਂ ਟੂਰਨਾਮੈਂਟ ਲਈ ਪ੍ਰਵਾਨਗੀ ਲੈਣਾ ! ਮੁੱਖ ਲੋੜਾਂ ਜਿਵੇਂ ਕਿ ਪਲੇਅਫਿਲਡ, ਸਾਜ਼ੋ-ਸਾਮਾਨ,ਅਧਿਕਾਰੀ, ਰਿਹਾਇਸ਼, ਭੋਜਨ ਅਤੇ ਖਿਡਾਰੀਆਂ ਅਤੇ ਅਫ਼ਸਰਾਂ ਲਈ ਰਿਫਰੈੱਸ਼ਮੈਂਟ ਆਦਿ ਦਾ ਪ੍ਰਬੰਧ ਕਰਨਾ । ਵੱਖਰੀਆਂ ਕਮੇਟੀਆਂ ਦਾ ਨਿਰਮਾਣ ਕਰਨਾ ਤਾਂ ਜੋ ਇਹ ਸੁਚੱਜੇ ਅਤੇ ਸੁਚਾਰੂ ਕਾਰਜ ਕਰ ਸਕਣ । ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਤੋਂ ਉਨ੍ਹਾਂ ਦੇ ਟੂਰਨਾਮੈਂਟ ਵਿੱਚ ਪਹੁੰਚਾਉਣ ਦਾ ਕਰਾਰਨਾਮਾ ਲੈਣਾ ਤਾਂ ਕਿ ਸੁਚਾਰੂ ਢੰਗ ਨਾਲ ਫਿਕਸਚਰ ਅਤੇ ਹੋਰ ਕਈ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ ।

2. ਟੂਰਨਾਮੈਂਟ ਦੇ ਦੌਰਾਨ ਕੰਮ ਦਾ ਕਰਤੱਵ-ਇਹ ਕਰਤੱਵ ਟੂਰਨਾਮੈਂਟ ਦੇ ਸ਼ੁਰੂ ਤੋਂ ਲੈ ਕੇ, ਅੰਤ ਦਿਨ ਤੱਕ ਮੁਕੰਮਲ ਕੀਤੇ ਜਾਂਦੇ ਹਨ । ਇਹ ਹੇਠ ਲਿਖੇ ਅਨੁਸਾਰ ਹਨ । ਸਾਰੇ ਪ੍ਰਬੰਧਾਂ, ਖ਼ਾਸ ਤੌਰ ‘ਤੇ ਖੇਡ ਖੇਤਰ, ਸਾਜ਼-ਸਾਮਾਨ ਆਦਿ ਦੀ ਜਾਂਚ ਕਰਨਾ । ਖਿਡਾਰੀਆਂ ਦੇ ਦੂਜੇ ਦਸਤਾਵੇਜ਼ਾਂ ਦੀ ਯੋਗਤਾ ਦੀ ਜਾਚ ਕਰਨਾ ।
ਕਮੇਟੀਆਂ ਦੇ ਕੰਮ ਦੀ ਜਾਚ ਕਰਦੇ ਰਹਿਣਾ ਤਾਂ ਜੋ ਉਹ ਆਪਣੀਆਂ ਡਿਊਟੀਆਂ ਚੰਗੀ ਤਰ੍ਹਾਂ ਕਰ ਸਕਣ । ਖਿਡਾਰੀਆਂ ਅਤੇ ਅਫ਼ਸਰਾਂ ਨੂੰ ਰਿਫਰੈੱਸ਼ਮੈਂਟ ਅਤੇ ਖਾਣੇ ਦਾ ਪ੍ਰਬੰਧ ਕਰਨਾ । ਟੀਮ ਦੇ ਸਕੋਰ ਸ਼ੀਟਾਂ ਅਤੇ ਰਿਕਾਰਡਾਂ ‘ਤੇ ਨਜ਼ਰ ਰੱਖਣੀ ਆਦਿ । ਖਿਡਾਰੀਆਂ ਲਈ ਡਾਕਟਰੀ ਸਹਾਇਤਾ ਪ੍ਰਦਾਨ ਕਰਨੀ | ਟੂਰਨਾਮੈਂਟ ਦੀ ਪ੍ਰਤੀ ਬਾਰੇ ਘੋਸ਼ਣਾਵਾਂ ਕਰਨੀਆਂ । ਖਿਡਾਰੀਆਂ ਅਤੇ ਅਧਿਕਾਰੀਆਂ ਦੇ ਠਹਿਰਨ ਦੇ ਸਥਾਨ ਤੋਂ ਉਨ੍ਹਾਂ ਨੂੰ ਆਉਣ ਤੇ ਜਾਣ ਲਈ ਫਾਂਸਪੋਰਟ ਦੀ ਵਿਵਸਥਾ ਕਰਨਾ ।

3. ਟੂਰਨਾਮੈਂਟ ਦੇ ਬਾਅਦ ਦੀਆਂ ਡਿਊਟੀਆਂ-ਇਹ ਉਹ ਫ਼ਰਜ਼ ਜੋ ਟੂਰਨਾਮੈਂਟ ਤੋਂ ਬਾਅਦ ਕੀਤੇ ਜਾਂਦੇ ਹਨ । ਇਨ੍ਹਾਂ ਦਾ ਹੇਠ ਲਿਖੇ ਅਨੁਸਾਰ ਜ਼ਿਕਰ ਕੀਤਾ ਗਿਆ ਹੈ

  • ਜੇਤੂ ਟੀਮਾਂ ਨੂੰ ਮੈਡਲ ਅਤੇ ਟ੍ਰਾਫੀਆਂ ਵੰਡਣਾ
  • ਟੂਰਨਾਮੈਂਟ ਦੇ ਪ੍ਰਬੰਧ ਵਿੱਚ ਇਸਤੇਮਾਲ ਕੀਤੇ ਸਮਾਨ ਅਤੇ ਉਸਦੇ ਬਕਾਇਆ ਨੂੰ ਵਾਪਿਸ ਕਰਨਾ ।
  • ਟੂਰਨਾਮੈਂਟ ਦੀ ਸਫਲਤਾ ਦੀ ਪ੍ਰੈਸ ਨੋਟ ਤਿਆਰ ਕਰਨਾ |
  • ਅਧਿਕਾਰੀਆਂ ਅਤੇ ਠੇਕੇਦਾਰਾਂ ਦੇ ਬਕਾਏ ਆਦਿ ਅਦਾ ਕਰਨਾ ।
  • ਟੀਮਾਂ ਦੇ ਰਿਕਾਰਡ ਦਾ ਪ੍ਰਬੰਧਨ ਕਰਨਾ ।
  • ਉਧਾਰ ਲਏ ਜਾਣ ਤੇ ਸਾਜ਼-ਸਾਮਾਨ ਅਤੇ ਹੋਰ ਕੀਮਤੀ ਸਾਮਾਨ ਵਾਪਸ ਕਰਨਾ ।
  • ਅਥਾਰਟੀ ਨੂੰ ਅੰਤਿਮ ਰਿਪੋਰਟ ਸੌਂਪਣਾ ਆਦਿ ਕੰਮ ਸ਼ਾਮਿਲ ਹੁੰਦੇ ਹਨ ।

ਪ੍ਰਸ਼ਨ 3.
ਇੰਟਰਾ-ਮਿਊਰਲ ਖੇਡ ਮੁਕਾਬਲੇ ਕੀ ਹਨ ? (What is intramural tournament ?)
ਉੱਤਰ-
ਅੰਦਰੂਨੀ (Intramural) ਇਨਗ੍ਰਾਮੀਊਰਲ-(ਅੰਦਰੂਨੀ ਮੁਕਾਬਲੇ ਜਾਂ ਇਨਮੀਉਰਲ ਮੁਕਾਬਲੇ ਇਨਕ੍ਰਮੀਊਰਲ ਸ਼ਬਦ ਲੇਟਿਨ ਭਾਸ਼ਾ ਦੇ ਸ਼ਬਦ ‘ਇਨਕ੍ਰ’’ ਜਿਸ ਦਾ ਭਾਵ ਹੈ ਅੰਦਰ ਅਤੇ ‘ਮੀਊਰਲ’ ਤੋਂ ਭਾਵ ਕੰਧ ਤੋਂ ਲਿਆ ਗਿਆ ਹੈ । ਇਸ ਲਈ, ਇਸਦਾ ਮਤਲਬ ਹੈ ਕਿ ਉਹ ਗਤੀਵਿਧੀਆਂ ਅਤੇ ਟੂਰਨਾਮੈਂਟ ਜੋ ਕਿ ਕੈਂਪਸ ਜਾਂ ਸੰਸਥਾਵਾਂ ਦੇ ਅੰਦਰ ਆਯੋਜਿਤ ਕੀਤੇ ਜਾਣ, ਉਨ੍ਹਾਂ ਨੂੰ ਇਨਗ੍ਰਾਮੀਊਰਲ ਕਿਹਾ ਜਾਂਦਾ ਹੈ । ਇਨ੍ਹਾਂ ਗਤੀਵਿਧੀਆਂ ਦਾ ਮੁੱਖ ਟੀਚਾ ਸੰਸਥਾ ਦੇ ਅੰਦਰ ਸਵੈ-ਇੱਛਤ ਭਾਗੀਦਾਰੀ, ਅਗਵਾਈ, ਹੌਸਲੇ, ਸੰਭਾਵੀ ਆਦਿ ਨੂੰ ਉਤਸ਼ਾਹ ਦਾ ਵਿਕਾਸ ਕਰਨਾ ਹੈ ।

ਬਾਹਰਲੇ ਮੁਕਾਬਲੇ ਐਕਸਟਰਾਮੀਊਰਲ (Extramural) ਦਾ ਐਕਸਮੀਊਰਲ ਮੁਕਾਬਲੇ ਐਕਸਵਾਮੂਰਲ ਸ਼ਬਦ ਨੂੰ ਲਾਤੀਨੀ ਸ਼ਬਦ “ਐਕਸਟਰਾ’’ ਅਤੇ ‘‘ਮੀਊਰਲ’’ ਤੋਂ ਲਿਆ ਗਿਆ ਹੈ । ਐਕਸਟਰਾ ਤੋਂ ਭਾਵ ਅਤੇ ਬਾਹਰ ਅਤੇ ‘ਮੀਊਰਲ’ ਦਾ ਭਾਵ ‘ਕੰਧ` ਤੋਂ ਹੈ । ਇਸ ਲਈ, ਇਸਦਾ ਮਤਲਬ ਹੈ ਕਿ ਉਹ ਗਤੀਵਿਧੀਆਂ ਅਤੇ ਟੂਰਨਾਮੈਂਟ ਜਿਨ੍ਹਾਂ ਦਾ ਆਯੋਜਨ ਕੈਂਪਸ ਤੋਂ ਬਾਹਰ ਕੀਤਾ ਜਾਂਦਾ ਹੈ ਉਨ੍ਹਾਂ ਨੂੰ ਬਾਹਰਲੇ ਟੂਰਨਾਮੈਂਟ ਜਾਂ ਐਕਸਟਰਾਮੀਊਰਲ ਮੁਕਾਬਲੇ ਕਿਹਾ ਜਾਂਦਾ ਹੈ । ਇਹ ਖਾਹਰਲੀਆ ਗਤੀਵਿਧੀਆਂ ਵੱਖ-ਵੱਖ ਪੱਧਰ ਤੇ ਨਿਭਾਈਆਂ ਜਾਂਦੀਆਂ ਹਨ ਜਿਵੇਂ ਕਿ ਅੰਤਰ ਸਕੂਲ ਟੂਰਨਾਮੈਂਟ, ਜ਼ਿਲ੍ਹਾ ਅਤੇ ਰਾਜ ਪੱਧਰ ਦੇ ਟੂਰਨਾਮੈਂਟ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟ, ਖੇਤਰੀ ਅਤੇ ਕਲਸਟਰ ਟੂਰਨਾਮੈਂਟ ਆਦਿ ।

ਬਾਹਰਲ ਮੁਕਾਬਲੇ ਦਾ ਮੁੱਖ ਉਦੇਸ਼ ਖੇਡਾਂ ਦੇ ਮਿਆਰ ਨੂੰ ਸੁਧਾਰਨਾ, ਨਵੇਂ ਨਿਯਮਾਂ ਦਾ ਗਿਆਨ ਪ੍ਰਦਾਨ ਕਰਨਾ, ਖੇਡਾਂ ਦੇ ਵਿਕਾਸ ਅਤੇ ਵਿਗਿਆਨਿਕ ਸਿਖਲਾਈ ਪ੍ਰਦਾਨ ਕਰਨਾ ਹੈ । ਦੂਜੀ ਗੱਲ ਇਹ ਹੈ ਕਿ ਇਹ ਸਵੈ-ਇੱਛਾ ਨਾਲ ਸ਼ਮੂਲੀਅਤ, ਅਗਵਾਈ ਆਦਿ ਗੁਣਾਂ ਅਤੇ ਉਨ੍ਹਾਂ ਦੀਆਂ ਸਪੋਰਟਸ ਸਮਰੱਥਾਵਾਂ ਦਿਖਾਉਣ ਦਾ ਮੌਕਾ ਪ੍ਰਦਾਨ ਕਰਨ ਲਈ ਵੀ ਸਹਾਇਕ ਹਨ ।

ਪ੍ਰਸ਼ਨ 4.
ਹੇਠ ਲਿਖਿਆਂ ‘ਤੇ ਨੋਟ ਲਿਖੋ (Write notes on the following)
(ੳ) ਖੇਡ ਪ੍ਰਬੰਧ
(ਅ) ਚੈਲੇਂਜ ਟੂਰਨਾਮੈਂਟ
(ਇ) ਪੌੜੀਨੁਮਾ
(ਸ) ਸਾਇਕਲਿੰਗ ਢੰਗ ।
ਉੱਤਰ-
(ੳ) ਖੇਡ ਪ੍ਰਬੰਧ-ਵਧੀਆ ਖੇਡ ਮੁਕਾਬਲਿਆਂ ਲਈ ਖੇਡ ਪ੍ਰਬੰਧ, ਯੋਗ ਅਧਿਕਾਰੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ । ਜੇਕਰ ਖੇਡ ਪ੍ਰਬੰਧ ਸੁਚਾਰੂ ਢੰਗ ਨਾਲ ਨਾ ਕੀਤਾ ਜਾਵੇ ਤਾਂ ਸਾਰਾ ਖੇਡ ਸਮਾਗਮ ਖਰਾਬ ਹੋ ਸਕਦਾ ਹੈ । ਇਸ ਲਈ ਯੋਗ ਅਧਿਕਾਰੀਆਂ ਦੀ ਜ਼ਰੂਰਤ ਪੈਂਦੀ ਹੈ । ਖੇਡ ਦੇ ਪੱਧਰ ਨੂੰ ਦੇਖਦੇ ਹੋਏ ਵੱਖ-ਵੱਖ ਕਮੇਟੀਆਂ ਬਣਾਈਆਂ ਜਾਂਦੀਆਂ ਹਨ ।

ਜਿਵੇਂ ਕਿ –

  • ਟੂਰਨਾਮੈਂਟ ਪ੍ਰਧਾਨ
  • ਟੂਰਨਾਮੈਂਟ ਕਮੇਟੀ
  • ਰਿਫ਼ਰੈਸ਼ਮੈਂਟ ਕਮੇਟੀ
  • ਵਿੱਤ ਸਕੱਤਰ
  • ਸਕੱਤਰ
  • ਜਿਉਰ ਆਫ਼ ਅਪੀਲ ਕਮੇਟੀ ਆਦਿ
  • ਕਨਵੀਨਰ ।

ਇਨ੍ਹਾਂ ਅਧਿਕਾਰੀਆਂ ਨੂੰ ਖੇਡ ਦੇ ਨਿਯਮ, ਮੁਕਾਬਲੇ ਦਾ ਕੀ ਪੱਧਰ ਹੈ, ਖੇਡ ਪ੍ਰੋਗਰਾਮ ਦੇ ਕੀ ਉਦੇਸ਼ ਹੋਣਗੇ, ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ । ਇਸ ਤੋਂ ਇਲਾਵਾ ਜੋ ਖੇਡ ਅਧਿਕਾਰੀ ਟੂਰਨਾਮੈਂਟ ਕਰਵਾ ਰਹੇ ਹੁੰਦੇ ਹਨ ਉਨ੍ਹਾਂ ਨੂੰ ਆਪਣੇ . ਫ਼ੈਸਲਿਆਂ ਵਿੱਚ ਨਿਰਪੱਖ ਹੋਣਾ ਚਾਹੀਦਾ ਹੈ ।

(ਆ) ਚੈਲੇਂਜ ਟੂਰਨਾਮੈਂਟ-ਚੈਲੇਂਜ ਤੋਂ ਭਾਵ ਹੈ-ਚੁਣੌਤੀ ਦੇਣਾ । ਇਹ ਮੁਕਾਬਲਾ ਉਦੋਂ ਕਰਵਾਇਆ ਜਾਂਦਾ ਹੈ ਜਦੋਂ ਖਿਡਾਰੀ ਆਪਣੇ ਤੋਂ ਤਕੜੇ ਖਿਡਾਰੀ ਨੂੰ ਚੁਣੌਤੀ ਦਿੰਦਾ ਹੈ ਅਤੇ ਇਹ ਟੂਰਨਾਮੈਂਟ ਫਿਰ ਚਲਦਾ ਰਹਿੰਦਾ ਹੈ ।

ਇਸ ਟੂਰਨਾਮ ਵਿਚ ਇੱਕ-ਇੱਕ ਖਿਡਾਰੀ ਜਾਂ ਦੋ-ਦੋ ਖਿਡਾਰੀ ਦੋਵੇਂ ਪਾਸੇ ਹੁੰਦੇ ਹਨ । ਟੇਬਲ ਟੈਨਿਸ, ਬਾਕਸਿੰਗ, ਬੈਡਮਿੰਟਨ ਇਸ ਟੂਰਨਾਮੈਂਟ ਦੀਆਂ ਉਦਾਹਰਨਾਂ ਹਨ ।

ਚੈਲੇਂਜ ਟੂਰਨਾਮੈਂਟ ਦੇ ਦੋ ਢੰਗ ਹੁੰਦੇ ਹਨ-

  • ਪੌੜੀ ਨੁਮਾ
  • ਪਿਰਾਮਿਡਨੁਮਾ ।

(ਇ) ਪੌੜੀਨੁਮਾ
II. ਸਟੇਅਰ ਕੇਸ ਮੈਥਡ (Stair Case Method)-ਸਟੇਅਰ ਕੇਸ ਮੈਥਡ ਬਹੁਤ ਹੀ ਚੰਗਾ ਮੈਥਡ ਹੈ । ਇਸ ਵਿਚ ਪੌੜੀ
PSEB 11th Class Physical Education Solutions Chapter 7 ਟੂਰਨਾਮੈਂਟ 1
ਦੀ ਤਰ੍ਹਾਂ ਦਾ ਫਿਕਸਚਰ ਤਿਆਰ ਕੀਤਾ ਜਾਂਦਾ ਹੈ । ਸਭ ਤੋਂ ਪਹਿਲਾਂ ਨੰਬਰ ਇਕ ਟੀਮ ਨੂੰ ਬਾਕੀ ਦੀਆਂ ਟੀਮਾਂ ਨਾਲ ਮੈਚ ਲਈ ਲਿਖਿਆ ਜਾਂਦਾ ਹੈ ਪਰ ਨੰਬਰ ਦੋ ਟੀਮਾਂ ਤੋਂ ਹੀ ਸ਼ੁਰੂ ਹੁੰਦੇ ਹਨ । ਦੂਜੀ ਪੌੜੀ ਵਿਚ ਨੰਬਰ ਦੋ ਵਾਲੀ ਟੀਮ ਦਾ ਮੈਚ ਨੰਬਰ ਤਿੰਨ ਵਾਲੀ ਟੀਮ ਤੋਂ ਸ਼ੁਰੂ ਹੋ ਕੇ ਅਖ਼ੀਰ ਤਕ ਚਲਦਾ ਹੈ । ਇਸ ਤਰ੍ਹਾਂ ਜਿੰਨੀ ਵੀ ਪੌੜੀ ਥੱਲੇ ਚਲਦੀ ਹੈ ਟੀਮ ਦਾ ਨੰਬਰ ਵੱਧਦਾ ਜਾਂਦਾ ਹੈ ।9 ਟੀਮਾਂ ਦਾ ਫਿਕਸਚਰ ਇਸ ਤਰ੍ਹਾਂ ਬਣਦਾ ਹੈ ।

(ਸ) ਸਾਈਕਲਿੰਗ ਢੰਗ ਇਸ ਤਰ੍ਹਾਂ ਦੇ ਮੈਥਡ ਵਿਚ ਇਸ ਗੱਲ ਦਾ ਖ਼ਿਆਲ ਰੱਖਿਆ ਜਾਂਦਾ ਹੈ ਕਿ ਸਾਰੀਆਂ ਟੀਮਾਂ ਨੂੰ ਕਲਾਕ ਵਾਈਜ਼ ਦਿਸ਼ਾ ਵਿਚ ਘੁੰਮਾਇਆ ਜਾਂਦਾ ਹੈ ਅਤੇ ਜੇਕਰ ਭਾਗ ਲੈਣ ਵਾਲੀਆਂ ਟੀਮਾਂ ਦੀ ਸੰਖਿਆ ਦੋ ਤੇ ਭਾਰਾ ਹੋਣ ਵਾਲੀ ਹੋਵੇ ਜਿਵੇਂ, 4, 6, 8 ਆਦਿ ਨੰਬਰ ਵਾਲੀ ਟੀਮ ਨੂੰ ਇੱਕ ਸਥਾਨ ਤੇ ਰਹਿਣ ਦੇਣਾ ਚਾਹੀਦਾ ਹੈ ਬਾਕੀ ਦੀਆਂ ਟੀਮਾਂ ਵਾਰੀ-ਵਾਰੀ ਘੁੰਮਦੀਆਂ ਹਨ ਪਰੰਤੂ ਜੇਕਰ ਟੀਮਾਂ ਦੀ ਕੁੱਲ ਗਿਣਤੀ ਦੋ ਤੇ ਭਾਗ ਹੋਣ ਵਾਲੀ ਨਾ ਹੋਵੇ ਜਿਵੇਂ 5, 7, 9 ਆਦਿ ਤਾਂ ਬਾਈ ਨੂੰ ਫਿਕਸ ਕਰ ਲਿਆ ਜਾਂਦਾ ਹੈ ਅਤੇ ਸਾਰੀਆਂ ਟੀਮਾਂ ਕਲਾਕ ਵਾਈਜ਼ ਦਿਸ਼ਾ ਵਿਚ ਘੁੰਮਦੀਆਂ ਹਨ ।
8 ਟੀਮਾਂ ਦਾ ਫਿਕਸਚਰ (Fixture of 8 Teams)
PSEB 11th Class Physical Education Solutions Chapter 7 ਟੂਰਨਾਮੈਂਟ 2
ਮੈਚਾਂ ਦੀ ਗਿਣਤੀ = \(\frac{N(N-1)}{2}=\frac{8(8-1)}{2}=\frac{8(7)}{2}=\frac{56}{2}\) = 28
PSEB 11th Class Physical Education Solutions Chapter 7 ਟੂਰਨਾਮੈਂਟ 3
ਮੈਚਾਂ ਦੀ ਗਿਣਤੀ = \(\frac{N(N-1)}{2}=\frac{7(7-1)}{2}=\frac{7(6)}{2}=\frac{42}{2}\) = 21

ਪ੍ਰਸ਼ਨ 5.
ਬਾਈ ਤੋਂ ਕੀ ਭਾਵ ਹੈ ? ਇਸ ਨੂੰ ਸਿੰਗਲ ਨਾਕ ਆਊਟ ਸਿਸਟਮ ਵਿੱਚ ਕਿਵੇਂ ਕੱਢਿਆ ਜਾਂਦਾ ਹੈ ? (What is meant by a Bye ? How is it drawn or decided in a single knock out system ?)
ਉੱਤਰ-
ਬਾਈ ਤੋਂ ਭਾਵ ਹੈ ਕਿ ਜਿਸ ਟੀਮ ਨੂੰ ਬਾਈ ਮਿਲ ਜਾਂਦੀ ਹੈ ।ਉਹ ਟੀਮ ਪਹਿਲੇ ਰਾਉਂਡ ਵਿਚ ਮੈਚ ਨਹੀਂ ਖੇਡਦੀ । ਜੇ ਸਾਡੇ ਕੋਲ ਟੀਮਾਂ ਦੀ ਗਿਣਤੀ ਈਵਨ ਹੈ, ਤਾਂ ਬਾਈ ਦੇਣ ਦੀ ਜ਼ਰੂਰਤ ਨਹੀਂ ਹੈ । ਪਰ ਜੇਕਰ ਟੀਮਾਂ ਦੀ ਕੁੱਲ ਗਿਣਤੀ ਔਡ ਹੈ ਤਾਂ ਬਾਈ ਨੂੰ ਦੇਣਾ ਜ਼ਰੂਰੀ ਹੈ । ਬਾਈਆਂ ਕੱਢਣ ਦਾ ਤਰੀਕਾ (Method of finding Byes)-ਬਾਈਆਂ ਕੱਢਣ ਵਾਸਤੇ ਇਕ ਖ਼ਾਸ ਤਰੀਕਾ ਅਪਣਾਇਆ ਜਾਂਦਾ ਹੈ । ਜੇਕਰ ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਟੀਮਾਂ ਕਿਸੇ ਵੀ Power of Two ਵਾਲੀ ਸੰਖਿਆ ਤੋਂ ਘੱਟ ਹੋਣ ਤਾਂ ਕੁਝ ਟੀਮਾਂ ਵਾਲੀ ਸੰਖਿਆ ਪਾਵਰ ਆਫ ਟੂ ਵਾਲੀ ਸੰਖਿਆ ਤੋਂ ਜਿੰਨੀ ਘੱਟ ਹੁੰਦੀ ਹੈ ਉਨੀਆਂ ਹੀ ਟੀਮਾਂ ਨੂੰ ਫਿਕਸਚਰ ਵਿਚ ਬਾਈ ਦੇਣੀ ਪੈਂਦੀ ਹੈ । ਜਿਵੇਂ-ਕਿਸੇ ਮੁਕਾਬਲੇ ਵਿਚ 13 ਟੀਮਾਂ ਭਾਗ ਲੈਂਦੀਆਂ ਹਨ ਤਾਂ ਸਾਡੇ ਸਾਹਮਣੇ ਇਹ ਸਮੱਸਿਆ ਆਉਂਦੀ ਹੈ ਕਿ ਕਿੰਨੀਆਂ ਟੀਮਾਂ ਨੂੰ ਬਾਈਆਂ ਦਿੱਤੀਆਂ ਜਾਣ ।

ਹਿੱਸਾ ਲੈਣ ਵਾਲੀਆਂ ਟੀਮਾਂ ਦੀ ਗਿਣਤੀ = 13
ਅਗਲੀ ਪਾਵਰ ਟੂ ਵਾਲੀ ਸੰਖਿਆ ਹੈ = 25 = 16
ਇਨ੍ਹਾਂ ਦੋਹਾਂ ਗਿਣਤੀਆਂ ਵਿਚ ਫ਼ਰਕ = 16 – 13 = 3
ਇਸ ਲਈ ਟੀਮਾਂ ਦੀ ਗਿਣਤੀ = 3
ਕੁੱਲ ਟੀਮਾਂ ਦੀ ਗਿਣਤੀ = 22
ਅਗਲੀ ਪਾਵਰ ਆਫ਼ ਟੂ ਵਾਲੀ ਸੰਖਿਆ = 25 = 32
ਇਨ੍ਹਾਂ ਦੋਹਾਂ ਵਿਚ ਅੰਤਰ = 32 -22 = 10
ਇਸ ਲਈ ਟੀਮਾਂ ਦੀ ਗਿਣਤੀ = 10.

ਹਰ ਇਕ ਹਾਫ਼ ਵਿਚ ਟੀਮਾਂ (Teams in each Half) -ਜੇਕਰ ਟੀਮਾਂ ਦੀ ਗਿਣਤੀ ਦੋ ‘ਤੇ ਵੰਡੀ ਜਾਣ ਵਾਲੀ ਹੋਵੇ ਤਾਂ ਹਰ ਇਕ ਹਾਫ਼ ਵਿਚ ਅੱਧੀਆਂ-ਅੱਧੀਆਂ ਟੀਮਾਂ ਆ ਜਾਂਦੀਆਂ ਹਨ ਜਿਵੇਂ 12 ਟੀਮਾਂ ਨੂੰ 6-6 ਟੀਮਾਂ ਵਾਲੇ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ, ਪਰੰਤੂ ਜੇਕਰ ਇਹ ਸੰਖਿਆ 15 ਹੋਵੇ ਤਾਂ ਟੀਮਾਂ ਨੂੰ ਦੋ ਬਰਾਬਰ ਹਿੱਸਿਆਂ ਵਿਚ ਵੰਡਣਾ ਮੁਸ਼ਕਿਲ ਹੋ ਜਾਂਦਾ ਹੈ ।

ਇਸ ਲਈ ਸਾਨੂੰ ਇਹ ਫ਼ਾਰਮੂਲਾ ਅਪਣਾਉਣਾ ਪੈਂਦਾ ਹੈ ।
First Half = \(\frac{\text { No. of Teams }+1}{2}=\frac{(\mathrm{N}+1)}{2}\)
Second Half = \(\frac{\text { No. of Teams }-1}{2}=\frac{2(\mathrm{~N}-1)}{2}\)

ਇਸ ਫਾਰਮੂਲੇ ਦੀ ਸਹਾਇਤਾ ਨਾਲ ਹਰ ਇਕ ਹਾਫ਼ ਵਿਚ ਚਾਹੇ ਉਹ ਕਿੰਨੀ ਵੀ ਸੰਖਿਆ ਦੀਆਂ ਕਿਉਂ ਨਾ ਹੋਣ ਜਿਵੇਂ, ਹਨ, 15, 17, 19, 21, 7, 5, 9, 3 ਆਦਿ । ਬਾਈਆਂ ਨਿਸਚਿਤ ਕਰਨ ਦਾ ਤਰੀਕਾ (Process of Fixing Byes)-ਫਿਕਸਚਰ ਵਿਚ ਬਾਈਆਂ (Byes) ਦੇਣ ਦਾ ਇਕ ਖ਼ਾਸ ਨਿਯਮ ਹੈ ਅਤੇ ਇਸੇ ਨਿਯਮ ਦਾ ਪਾਲਣ ਕਰਨਾ ਪੈਂਦਾ ਹੈ । ਕੁਝ ਟੀਮਾਂ ਦੇ ਨੰਬਰ ਇਕ ਤੋਂ ਲੈ ਕੇ ਅਖ਼ੀਰ ਤਕ ਕਿਸੇ ਕਾਗਜ਼ ਉੱਤੇ ਲਿਖ ਲਏ ਜਾਂਦੇ ਹਨ ਅਤੇ ਫਿਰ ਨੰਬਰ ਲਿਖ ਲੈਣ ਤੋਂ ਬਾਅਦ ਲਾਟ (Lots) ਦੁਆਰਾ ਇਨ੍ਹਾਂ ਦੇ ਨਾਂ ਉਨ੍ਹਾਂ ਨੰਬਰਾਂ ਉੱਤੇ ਲਿਖ ਦਿੱਤੇ ਜਾਂਦੇ ਹਨ ਅਤੇ ਸਾਰੀਆਂ ਟੀਮਾਂ ਨੂੰ ਦੋ ਭਾਗਾਂ ਵਿਚ ਵੰਡ ਲਿਆ ਜਾਂਦਾ ਹੈ । ਇਸ ਤੋਂ ਮਗਰੋਂ ਬਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਜਾਂਦਾ ਹੈ । ਜੋ ਕਿ ਇਸ ਪ੍ਰਕਾਰ ਹੁੰਦਾ ਹੈ

ਪਹਿਲੀ ਬਾਈ ਦੂਜੇ ਹਾਫ਼ ਦੀ ਆਖ਼ਰੀ ਟੀਮ ਨੂੰ ਦਿੱਤੀ ਜਾਂਦੀ ਹੈ ।
ਦੂਸਰੀ ਬਾਈ ਪਹਿਲੇ ਹਾਫ਼ ਦੀ ਪਹਿਲੀ ਟੀਮ ਨੂੰ ਦਿੱਤੀ ਜਾਂਦੀ ਹੈ ।
ਤੀਸਰੀ ਬਾਈ ਦੂਸਰੇ ਹਾਫ਼ ਦੀ ਪਹਿਲੀ ਟੀਮ ਨੂੰ ਦਿੱਤੀ ਜਾਂਦੀ ਹੈ ।
ਚੌਥੀ ਬਾਈ ਪਹਿਲੇ ਹਾਫ਼ ਦੀ ਆਖਰੀ ਟੀਮ ਨੂੰ ਦਿੱਤੀ ਜਾਂਦੀ ਹੈ ।

ਬਾਕੀ ਦੀਆਂ Byes ਵੀ ਇਸੇ ਤਰੀਕੇ ਨਾਲ ਨਿਸਚਿਤ ਕੀਤੀਆਂ ਜਾਂਦੀਆਂ ਹਨ ਅਤੇ ਇਸੇ ਨਿਯਮ ਅਨੁਸਾਰ ਦੂਜੀਆਂ ਟੀਮਾਂ ਨੂੰ ਦੇ ਦਿੱਤੀਆਂ ਜਾਂਦੀਆਂ ਹਨ ।
ਉਦਾਹਰਨ ਵਜੋਂ ਹੇਠਾਂ 11 ਟੀਮਾਂ ਦਾ ਫਿਕਸਚਰ ਅਤੇ Byes ਦੇਣ ਦਾ ਤਰੀਕਾ ਦੱਸਿਆ ਗਿਆ ਹੈ ਜਿਸ ਤੋਂ Byes ਨਿਸਚਿਤ ਕਰਨ ਦਾ ਪਤਾ ਲੱਗ ਸਕਦਾ ਹੈ 11 ਟੀਮਾਂ ਦਾ ਫਿਕਸਚਰ ਅਤੇ Byes ਦੇਣ ਦਾ ਤਰੀਕਾ ।

ਪਹਿਲਾ ਹਾਫ਼ (First Half)
PSEB 11th Class Physical Education Solutions Chapter 7 ਟੂਰਨਾਮੈਂਟ 4
ਦੂਸਰਾ ਹਾਫ਼
(Second Half)
ਫਿਕਸਚਰ ਵਿਚ ਰਾਊਂਡਜ਼ (Rounds in Fixture)-ਫਿਕਸਚਰ ਵਿਚ ਰਾਉਂਡ ਕੁੱਲ ਟੀਮਾਂ ਦੀ ਗਿਣਤੀ ਉੱਤੇ ਨਿਰਭਰ ਕਰਦੇ ਹਨ । ਜੇਕਰ ਟੀਮਾਂ ਘੱਟ ਹੋਣਗੀਆਂ ਤਾਂ ਰਾਉਂਡਾਂ ਦੀ ਗਿਣਤੀ ਵੀ ਘੱਟ ਹੋਵੇਗੀ ਅਤੇ ਜੇਕਰ ਟੀਮਾਂ ਜ਼ਿਆਦਾ ਹੋਣ ਤਾਂ ਰਾਉਂਡਾਂ ਦੀ ਗਿਣਤੀ ਵੀ ਜ਼ਿਆਦਾ ਹੋਵੇਗੀ । ਜੇ ਟੀਮਾਂ ਦੀ ਗਿਣਤੀ ਸਮ ਹੋਵੇ ਤਾਂ ਰਾਉਂਡ ਦੋ xਦੋ ਕਰਕੇ ਟੀਮਾਂ ਦੀ ਕੁੱਲ ਗਿਣਤੀ ਦੇ ਬਰਾਬਰ ਕਰਕੇ ਬਣਾਏ ਜਾਂਦੇ ਹਨ । ਉਦਾਹਰਨ ਵਜੋ-ਜੇ ਟੀਮਾਂ ਦੀ ਗਿਣਤੀ 16 ਹੋਵੇ ਤਾਂ ਰਾਊਂਡ ਇਸ ਤਰ੍ਹਾਂ ਬਣਨਗੇ-2 x 2 x2 x2 = 16 ਰਾਉਂਡ।

ਇਸ ਤੋਂ ਇਲਾਵਾ ਜੇਕਰ ਟੀਮਾਂ ਦੀ ਗਿਣਤੀ ਸਮ ਨਾ ਹੋਵੇ ਤਾਂ ਉਸ ਨੰਬਰ ਤੋਂ ਅਗਲੀ ਸਮ ਸੰਖਿਆ ਦੇ ਆਧਾਰ ਉੱਤੇ ਰਾਉਂਡ ਬਣਾਏ ਜਾਂਦੇ ਹਨ, ਜਿਵੇਂ 12 ਟੀਮਾਂ ਲਈ ਸਾਡੇ ਸਾਹਮਣੇ ਜਿਹੜੀ ਸੰਖਿਆ ਆਉਂਦੀ ਹੈ ਉਹ ਹੈ 16 ਇਸ ਲਈ 16 ਦੇ ਆਧਾਰ ਉੱਤੇ ਰਾਉਂਡ ਬਣਦੇ ਹਨ : 2 x 2 x 2 x 2 = 16 ਰਾਉਂਡ ਆਮ ਕਰਕੇ ਟੀਮਾਂ ਦੇ ਰਾਉਂਡ ਇਸ ਤਰ੍ਹਾਂ ਬਣਦੇ ਹਨ ।

ਫਿਕਸਚਰ ਵਿਚ ਕੁਆਰਟਰਜ਼ ਅਤੇ ਟੀਮਾਂ (Quarters and teams in fixture) -ਜੇਕਰ ਟੀਮਾਂ ਅਧਿਕ ਹੋਣ ਤਾਂ ਟੀਮਾਂ ਨੂੰ ਦੋ ਭਾਗਾਂ ਵਿਚ ਵੰਡ ਲਿਆ ਜਾਂਦਾ ਹੈ ਅਤੇ ਫਿਰ ਹਰ ਇਕ ਭਾਗ ਨੂੰ ਅੱਗੇ ਦੋ-ਦੋ ਭਾਗਾਂ ਵਿਚ ਵੰਡ ਲਿਆ ਜਾਂਦਾ ਹੈ । ਇਸ ਤਰ੍ਹਾਂ ਸਾਰੀਆਂ ਟੀਮਾਂ ਨੂੰ ਚਾਰ Quarters ਵਿਚ ਵੰਡਿਆ ਜਾਂਦਾ ਹੈ ।Quarters ਦੀ ਗਿਣਤੀ ਉੱਤੇ ਤੋਂ ਥੱਲੇ ਵੱਲ ਗਿਣੀ ਜਾਂਦੀ ਹੈ ।

ਕੁਆਰਟਰ ਵਿਚ ਟੀਮਾਂ (Teams in Quarters)-ਸਾਨੂੰ ਇਹ ਜਾਣਕਾਰੀ ਹੈ ਕਿ ਟੀਮਾਂ ਦੇ ਚਾਰ ਕੁਆਰਟਰ ਬਣਾਏ ਜਾਂਦੇ ਹਨ । ਇਸ ਲਈ ਜੇਕਰ ਕੁੱਲ ਟੀਮਾਂ ਦੀ ਗਿਣਤੀ ਪਾਵਰ ਆਫ਼ ਟੂ ਹੁੰਦੀ ਹੈ ਤਾਂ ਹਰ ਇਕ ਕੁਆਰਟਰ ਵਿਚ ਟੀਮਾਂ ਬਰਾਬਰਬਰਾਬਰ ਹੋਣਗੀਆਂ ਕਿਉਂ ਜੋ ਕੁੱਲ ਟੀਮਾਂ ਦੀ ਸੰਖਿਆ ਚਾਰ ਨਾਲ ਤਕਸੀਮ ਕੀਤੀ ਜਾ ਸਕਦੀ ਹੈ ।

ਜਿਸ ਤਰ੍ਹਾਂ ਟੀਮਾਂ ਨੂੰ 16 : 4 = 4 ਦੇ ਹਿਸਾਬ ਨਾਲ ਵੰਡਿਆ ਜਾਵੇਗਾ | ਇਸ ਤਰ੍ਹਾਂ ਚੌਹਾਂ ਕੁਆਰਟਰਾਂ ਵਿਚ 44 ਟੀਮਾਂ ਆਉਣਗੀਆਂ। | ਪਰੰਤੁ ਜੇ ਟੀਮਾਂ ਦੀ ਗਿਣਤੀ ਪਾਵਰ ਆਫ਼ ਟੂ ਨਾ ਹੋਵੇ ਤਾਂ ਫਿਰ ਹਰ ਇਕ ਕੁਆਰਟਰ ਵਿਚ ਟੀਮਾਂ ਇਸ ਨਿਯਮ ਅਨੁਸਾਰ ਰੱਖੀਆਂ ਜਾਂਦੀਆਂ ਹਨ । ਕੁੱਲ ਟੀਮਾਂ ਦੀ ਗਿਣਤੀ ਨੂੰ 4 ‘ਤੇ ਭਾਗ ਦਿੱਤਾ ਜਾਂਦਾ ਹੈ ਅਤੇ ਇਹ ਵੇਖਿਆ ਜਾਂਦਾ ਹੈ ਕਿ ਬਾਕੀ ਕਿੰਨੀਆਂ ਟੀਮਾਂ ਬਚੀਆਂ । ਬਾਕੀ ਬਚਣ ਵਾਲੀਆਂ ਟੀਮਾਂ ਨੂੰ ਇਸ ਤਰਤੀਬ ਨਾਲ ਕੁਆਰਟਰਾਂ ਵਿਚ ਵੰਡ ਦਿੱਤਾ ਜਾਂਦਾ ਹੈ ।

ਜੇਕਰ ਟੀਮ ਇਕ ਬਚੇ ਤਾਂ ਉਸ ਨੂੰ ਪਹਿਲੇ ਕੁਆਰਟਰ ਵਿਚ ਰੱਖੋ ।
ਜੇਕਰ ਟੀਮਾਂ ਦੋ ਬਚਣ ਤਾਂ ਇਕ, 1 Quarter ਵਿਚ ਅਤੇ ਦੂਸਰੀ, I Quarter ਵਿਚ ਰੱਖੋ ।
ਜੇਕਰ ਟੀਮਾਂ ਤੋਂ ਬਚਣ ਇਕ, II Quarter, ਦੂਸਰੀ II Quarter, ਤੀਸਰੀ II Quarter ਵਿਚ ਰੱਖੋ ।
ਹਰ ਇਕ ਹਾਫ਼ ਵਿਚ ਟੀਮਾਂ ਦੀ ਵੰਡ ਇਸ ਤਰ੍ਹਾਂ ਹੋਵੇਗੀ

ਉੱਪਰਲਾ ਹਾਫ਼ = \(\frac{\mathrm{N}+1}{2}=\frac{19+1}{2}=\frac{20}{2}\) = 10
ਥੱਲੜਾ ਹਾਫ਼ =\(\frac{N-1}{2}=\frac{19-1}{2}=\frac{18}{2}\) = 9
ਹਰ ਇਕ ਹਾਫ਼ ਵਿਚ ਬਾਈਆਂ ਇਸ ਤਰ੍ਹਾਂ ਆਉਣਗੀਆਂਕੁੱਲ ਬਾਈਆਂ ਦੀ ਸੰਖਿਆ = 32 – 19 = 13
ਉੱਪਰਲਾ ਹਾਫ਼ = \(\frac{\mathrm{NB}-1}{2}=\frac{13-1}{2}=\frac{12}{2}\) = 6
ਥੱਲੜਾ ਹਾਫ਼ = \(\frac{\mathrm{NB}+1}{2}=\frac{13+1}{2}=\frac{14}{2}\) = 7
I Quarter-Byes – 3
II Quarter-Byes-3
III Quarter-Byes-3
IV Quarter-Byes-4
ਫਿਕਸਚਰ ਵਿਚ ਕੁੱਲ ਮੈਚਾਂ ਦੀ ਗਿਣਤੀ = 19 – 1 = 18 ਮੈਚ
ਫਿਕਸਚਰ ਵਿਚ ਰਾਊਂਡਾਂ ਦੀ ਗਿਣਤੀ = 2 x 2 x 2 x 2 x 2 = 5 ਰਾਊਂਡ

ਪ੍ਰਸ਼ਨ 6.
ਜੇਕਰ ਸਿੰਗਲ ਨਾਕ ਆਊਟ ਟੂਰਨਾਮੈਂਟ ਵਿੱਚ 19 ਟੀਮਾਂ ਭਾਗ ਲੈਂਦੀਆਂ ਹਨ ਤਾਂ ਕਿੰਨੀਆਂ ਬਾਈਆਂ ਦਿੱਤੀਆਂ ਜਾਣਗੀਆਂ ਅਤੇ ਮੈਚ ਕਿੰਨੇ ਹੋਣਗੇ ?
(If 19 teams take part in a Single Knock out system tournament, then how many byes will be given and given and how many matches will be played ?)
ਉੱਤਰ-
19 ਟੀਮਾਂ ਵਿੱਚ 13 ਬਾਈਆਂ ਦਿੱਤੀਆਂ ਜਾਣਗੀਆਂ । ਉੱਪਰਲੇ Half ਵਿੱਚ 6 ਬਾਈਆਂ ਅਤੇ ਹੇਠਲੇ Half ਵਿੱਚ 7 ਬਾਈਆਂ ਅਤੇ ਇਸ ਟੂਰਨਾਮੈਂਟ ਵਿੱਚ 10 ਮੈਚ ਹੋਣਗੇ ।

ਪ੍ਰਸ਼ਨ 7.
ਮਿਸ਼ਰਤ ਟੂਰਨਾਮੈਂਟ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ? (How many parts is Mixed Tournament divided into ?)
ਉੱਤਰ-
ਮਿਸ਼ਰਤ ਟੂਰਨਾਮੈਂਟ-ਜਦੋਂ ਟੂਰਨਾਮੈਂਟ ਵਿਚ ਖੇਡਣ ਵਾਲੀਆਂ ਟੀਮਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਤਾਂ ਇਹ ਮੈਚ ਉਸ ਸਮੇਂ ਕਰਵਾਏ ਜਾਂਦੇ ਹਨ । ਇਸ ਵਿੱਚ ਟੀਮਾਂ ਨੂੰ ਪੂਲਾਂ ਵਿੱਚ ਵੰਡਿਆ ਜਾਂਦਾ ਹੈ । ਇਨ੍ਹਾਂ ਗਰੁੱਪਾਂ ਦੀਆਂ ਟੀਮਾਂ ਨਾਕ ਆਊਟ ਦੇ ਅਧਾਰ ‘ਤੇ ਜਾਂ ਫਿਰ ਲੀਗ ਦੇ ਅਧਾਰ ‘ਤੇ ਖੇਡਦੀਆਂ ਹਨ । ਆਪਣੇ ਪੂਲ ਵਿੱਚ ਹੀ ਪੂਲ ਦੇ ਜੇਤੂ ਦਾ ਫ਼ੈਸਲਾ ਕੀਤਾ ਜਾਂਦਾ ਹੈ ।ਫਿਰ ਪੂਲ ਦੇ ਜੇਤੂ ਆਪਣੇ ਵਿਚ ਨਾਕ ਆਊਟ ਜਾਂ ਈਂਗ ਟੂਰਨਾਮੈਂਟ ਸਮੇਂ ਅਤੇ ਸਥਾਨ ਦੇ ਅਨੁਸਾਰ)
ਖੇਡ ਕੇ ਜੇਤੂ ਹੋਣ ਦਾ ਫ਼ੈਸਲਾ ਕੀਤਾ ਜਾਂਦਾ ਹੈ । ਜੇਕਰ ਵੱਡਾ ਟੂਰਨਾਮੈਂਟ ਹੈ ਤਾਂ ਰਾਜ ਜਾਂ ਦੇਸ਼ ਨੂੰ ਜੋਨਾਂ ਵਿੱਚ ਵੰਡ ਲਿਆ ਜਾਂਦਾ ਹੈ । ਇਸ ਤਰ੍ਹਾਂ ਜੋਨ ਦੀਆਂ ਟੀਮਾਂ ਆਪਸ ਵਿੱਚ ਮੁਕਾਬਲਾ ਕਰਕੇ ਆਪਣੇ ਜੋਨ ਦੇ ਚੈਂਪੀਅਨਸ਼ਿਪ ਦਾ ਫ਼ੈਸਲਾ ਕਰਦੀਆਂ ਹਨ ।

ਇਹ ਟੂਰਨਾਮੈਂਟ ਅੰਤਰ-ਜ਼ਿਲ੍ਹਾ, ਅੰਤਰ-ਸਟੇਟ, ਅੰਤਰ-ਕਾਲਜ ਅਤੇ ਅੰਤਰ-ਯੂਨੀਵਰਸਿਟੀ ਮੁਕਾਬਲੇ ਕਰਾਉਣ ਦੇ ਲਈ ਬਹੁਤ ਵਧੀਆ ਰਹਿੰਦੇ ਹਨ ।

  1. ਨਾਕ ਆਊਟ ਕਮ ਨਾਕ ਆਉਟ ਟੂਰਨਾਮੈਂਟ
  2. ਨਾਕ ਆਊਟ ਕਮ ਲੀਗ ਟੂਰਨਾਮੈਂਟ
  3. ਲੀਗ ਕਮ ਲੀਗ ਟੂਰਨਾਮੈਂਟ
  4. ਲੀਗ ਕਮ ਨਾਕ ਆਊਟ ਟੂਰਨਾਮੈਂਟ

ਫਿਕਸਚਰ ਦੀ ਵਿਧੀ :
ਨਾਕ ਆਊਟ ਕਮ ਨਾਕ ਆਊਟ ਟੂਰਨਾਮੈਂਟਉਦਾਹਰਨ
PSEB 11th Class Physical Education Solutions Chapter 7 ਟੂਰਨਾਮੈਂਟ 5
ਨਾਕ ਆਊਟ ਕਮ ਲੀਗ ਟੂਰਨਾਮੈਂਟ –
PSEB 11th Class Physical Education Solutions Chapter 7 ਟੂਰਨਾਮੈਂਟ 6
ਲੀਗ ਕਮ ਲੀਗ ਟੂਰਨਾਮੈਂਟ –
ਲੀਗ ਕਮ ਲੀਗ ਵਿੱਚ ਪਹਿਲਾਂ ਟੀਮਾਂ ਪੂਲ ਦੇ ਮੈਚ ਖੇਡਦੀਆਂ ਹਨ ਫਿਰ ਨੰਬਰਾਂ ਦੇ ਅਧਾਰ ‘ਤੇ ਆਪਣੇ ਪੂਲਾਂ ਵਿਚੋਂ ਪਹਿਲੇ ਸਥਾਨ ‘ਤੇ ਆਉਣ ਵਾਲੀਆਂ 4 ਟੀਮਾਂ ਦਾ ਲੀਗ ਹੋਵੇਗਾ | ਲੀਗ ਕਮ ਨਾਕ ਆਉਟ ਟੂਰਨਾਮੈਂਟ ਇਸ ਵਿਧੀ ਵਿੱਚ ਪਹਿਲਾਂ ਟੀਮਾਂ ਆਪਣੇ ਪੂਲ ਵਿੱਚ ਖੇਡਦੀਆਂ ਹਨ । ਫਿਰ ਪੂਲਾਂ ਵਿੱਚ ਪੁਜੀਸ਼ਨ ਲੈਣ ਵਾਲੀਆਂ ਟੀਮਾਂ ਦਾ ਨਾਕ ਆਊਟ ਟੂਰਨਾਮੈਂਟ ਕਰਵਾਇਆ ਜਾਵੇਗਾ ।

ਪ੍ਰਸ਼ਨ 8.
ਨਾਕ ਆਊਟ ਅਤੇ ਲੀਗ ਟੂਰਨਾਮੈਂਟ ਦੇ ਲਾਭ ਅਤੇ ਹਾਨੀਆਂ ਬਾਰੇ ਲਿਖੋ । (Write about the merits and demerits of knock out and League Tournaments.)
ਉੱਤਰ-
ਸਿੰਗਲ ਨਾਕ ਆਊਟ ਦੇ ਲਾਭ ਅਤੇ ਹਾਨੀਆਂ –
ਸਿੰਗਲ ਨਾਕ ਆਊਟ ਸਿਸਟਮ ਦੇ ਚੰਗੇ ਪਹਿਲੂ ਇਸ ਤਰ੍ਹਾਂ ਦੇ ਹੋ ਸਕਦੇ ਹਨ –

  • ਇਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਖ਼ਰਚ ਬਹੁਤ ਘੱਟ ਹੁੰਦਾ ਹੈ ਕਿਉਂ ਜੋ ਹਾਰਨ ਵਾਲੀ ਟੀਮ ਮੁਕਾਬਲੇ ਵਿਚੋਂ ਬਾਹਰ ਹੋ ਜਾਂਦੀ ਹੈ ।
  • ਖੇਡਾਂ ਦਾ ਮਿਆਰ ਬਹੁਤ ਹੀ ਉੱਚਾ ਹੁੰਦਾ ਹੈ ਅਤੇ ਚੰਗੇ ਖੇਡ ਨੂੰ ਤਰੱਕੀ ਦੇਣ ਵਿਚ ਸਹਾਇਤਾ ਮਿਲਦੀ ਹੈ ਕਿਉਂਕਿ |
    ਹਰ ਟੀਮ ਮੁਕਾਬਲੇ ‘ਚੋਂ ਬਾਹਰ ਹੋਣ ਤੋਂ ਬਚਣ ਲਈ ਚੰਗੀ ਤੋਂ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੀ ਹੈ ।
  • ਮੁਕਾਬਲਿਆਂ ਲਈ ਸਮਾਂ ਵੀ ਬਹੁਤ ਥੋੜ੍ਹਾ ਲੱਗਦਾ ਹੈ ਅਤੇ ਮੁਕਾਬਲੇ ਘੱਟ ਤੋਂ ਘੱਟ ਸਮੇਂ ਵਿਚ ਖਤਮ ਹੋ ਜਾਂਦੇ ਹਨ ।
  • ਦੂਜੇ ਸਿਸਟਮਾਂ ਦੀ ਨਿਸਬਤ ਇਸ ਵਿਚ ਥੋੜੇ ਅਧਿਕਾਰੀਆਂ ਦੀ ਵੀ ਜ਼ਰੂਰਤ ਹੁੰਦੀ ਹੈ ।

ਨਾਕ ਆਊਟ ਦੀਆਂ ਹਾਨੀਆਂ (Disadvantages of Knock-out) –
ਸਿੰਗਲ ਨਾਕਆਉਟ ਸਿਸਟਮ ਦੇ ਕੁਝ ਬੁਰੇ ਪਹਿਲੂ ਵੀ ਹਨ ਜਿਨ੍ਹਾਂ ਦਾ ਵਰਣਨ ਅਸੀਂ ਹੇਠ ਲਿਖੇ ਅਨੁਸਾਰ ਕਰ ਸਕਦੇ ਹਾਂ –
1. ਚੰਗੀ ਤੋਂ ਚੰਗੀ ਟੀਮ ਵੀ ਕਈ ਵਾਰ ਮਾੜੀ ਟੀਮ ਤੋਂ ਹਾਰ ਜਾਂਦੀ ਹੈ ਅਤੇ ਇਸ ਤਰ੍ਹਾਂ ਚੰਗੀ ਟੀਮ ਦੀ ਖੇਡ ਵੇਖਣ ਨੂੰ ਨਹੀਂ ਮਿਲਦੀ ।
2. ਅਚਾਨਕ ਹਾਰਨ ਵਾਲੀ ਟੀਮ ਨਾਲ ਪੂਰਨ ਨਿਆਂ ਨਹੀਂ ਹੁੰਦਾ | ਕਈ ਵਾਰੀ ਟੀਮ ਕਈ ਕੁਦਰਤੀ ਕਾਰਨਾਂ ਕਰਕੇ ਹਾਰ ਜਾਂਦੀ ਹੈ ।
3. ਖੇਡਾਂ ਦਾ ਉਤਸ਼ਾਹ ਚੰਗੀ ਟੀਮ ਦੇ ਹਾਰਨ ਨਾਲ ਖ਼ਤਮ ਜਿਹਾ ਹੋ ਜਾਂਦਾ ਹੈ ।
4. ਹਰ ਟੀਮ ਉੱਤੇ ਹਾਰ ਦਾ ਇਕ ਮਨੋਵਿਗਿਆਨਿਕ ਦਬਾਅ ਜਿਹਾ ਬਣਿਆ ਰਹਿੰਦਾ ਹੈ ਜਿਸ ਕਾਰਨ ਟੀਮਾਂ ਡਰ-ਡਰ ਕੇ ਖੇਡਦੀਆਂ ਹਨ ।

ਲੀਗ ਟੂਰਨਾਮੈਂਟ ਦੇ ਲਾਭ (Advantages of League Tournament) –
ਲੀਗ ਟੂਰਨਾਮੈਂਟ ਦੇ ਲਾਭ ਇਸ ਤਰ੍ਹਾਂ ਹਨ

  • ਚੰਗੀ ਟੀਮ ਹੀ ਟੂਰਨਾਮੈਂਟ ਜਿੱਤਦੀ ਹੈ ।
  • ਮੈਚ ਖੇਡਣ ਲਈ ਦੂਸਰੀ ਟੀਮ ਦੇ ਜਿੱਤਣ ਦਾ ਇੰਤਜਾਰ ਨਹੀਂ ਕੀਤਾ ਜਾਂਦਾ ।
  • ਪ੍ਰੈਕਟਿਸ ਲਈ ਜਾਂ ਖੇਡ ਵਿਚ ਸੁਧਾਰ ਲਈ ਉਚੇਚਾ ਤਰੀਕਾ ਹੈ ।
  • ਖੇਡ ਲੋਕਪ੍ਰਿਆ ਕਰਨ ਲਈ ਚੰਗਾ ਤਰੀਕਾ ਹੈ ।
  • ਦਰਸ਼ਕਾਂ ਨੂੰ ਵੇਖਣ ਲਈ ਬਹੁਤ ਸਾਰੇ ਮੈਚ ਮਿਲ ਜਾਂਦੇ ਹਨ ।
  • ਅਧਿਕਾਰੀਆਂ ਨੂੰ ਕਿਸੇ ਟੀਮ ਦੀ ਚੋਣ ਵਾਸਤੇ ਖਿਡਾਰੀਆਂ ਦੀ ਖੇਡ ਵੇਖਣ ਦਾ ਬਹੁਤਾ ਟਾਈਮ ਮਿਲਦਾ ਹੈ ਅਤੇ ਟੀਮ ਦੀ ਚੋਣ ਠੀਕ ਹੁੰਦੀ ਹੈ ।
  • ਟੀਮਾਂ ਦੇ ਖਿਡਾਰੀ ਵੀ ਲੰਮੇ ਸਮੇਂ ਤਕ ਇੱਕ-ਦੂਜੇ ਦੇ ਸੰਪਰਕ ਵਿਚ ਰਹਿੰਦੇ ਹਨ ਜਿਸ ਕਾਰਨ ਇਕ-ਦੂਜੇ ਨੂੰ ਸਮਝਣ ਦਾ ਮੌਕਾ ਮਿਲਦਾ ਹੈ ।

ਲੀਗ ਟੂਰਨਾਮੈਂਟ ਦੀਆਂ ਹਾਨੀਆਂ (Disadvantages of League Tournament)

  1. ਕਮਜ਼ੋਰ ਟੀਮ ਹਰ ਵਾਰ ਹਾਰਨ ਕਰਕੇ ਖੇਡ ਵਿਚ ਆਪਣਾ ਸ਼ੌਕ ਨਹੀਂ ਵਿਖਾਉਂਦੀ ਜਿਸ ਕਾਰਨ ਮੁਕਾਬਲੇ ਦਾ ਮਜ਼ਾ ਖ਼ਰਾਬ ਹੋ ਜਾਂਦਾ ਹੈ ।
  2. ਇਸ ਤਰ੍ਹਾਂ ਦੇ ਮੁਕਾਬਲੇ ਵਿਚ ਖ਼ਰਚ ਬਹੁਤ ਜ਼ਿਆਦਾ ਹੁੰਦਾ ਹੈ ।
  3. ਲੀਗ ਮੁਕਾਬਲੇ ਲਈ ਪ੍ਰਬੰਧ ਬਹੁਤ ਜ਼ਿਆਦਾ ਕਰਨਾ ਪੈਂਦਾ ਹੈ । ਸਮਾਂ ਵੀ ਬਹੁਤ ਲਗਦਾ ਹੈ ।
  4. ਖਿਡਾਰੀਆਂ ਨੂੰ ਬਹੁਤ ਦਿਨਾਂ ਤਕ ਆਪਣੇ ਘਰਾਂ ਤੋਂ ਦੂਰ ਰਹਿਣਾ ਪੈਂਦਾ ਹੈ ।

ਦੇ ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਖੇਡ ਮੁਕਾਬਲੇ ਜਿਸ ਵਿੱਚ ਵੱਖ-ਵੱਖ ਟੀਮਾਂ ਵਿਚਕਾਰ ਮੁਕਾਬਲੇ ਦੇ ਕਈ ਗੇੜ ਚੱਲਦੇ ਹਨ । ਇਸ ਨੂੰ ਕੀ ਕਹਿੰਦੇ ਹਨ ?
ਉੱਤਰ-
ਖੇਡ ਮੁਕਾਬਲੇ ਜਿਸ ਵਿੱਚ ਵੱਖ-ਵੱਖ ਟੀਮਾਂ ਵਿਚਕਾਰ ਮੁਕਾਬਲੇ ਦੇ ਕਈ ਗੇੜ ਚਲਦੇ ਹਨ ਉਸ ਨੂੰ ਟੂਰਨਾਮੈਂਟ ਕਹਿੰਦੇ ਹਨ ।

ਪ੍ਰਸ਼ਨ 2.
(1) ਨਾਕ ਆਊਟ ਟੂਰਨਾਮੈਂਟ
(2) ਰਾਉਂਡ ਰੋਬਿਨ ਜਾਂ ਲੀਗ ਟੂਰਨਾਮੈਂਟ
(3) ਮਿਲੇ-ਜੁਲੇ ਟੂਰਨਾਮੈਂਟ
(4) ਚੈਲੇਂਜ ਟੂਰਨਾਮੈਂਟ ਇਹ ਕਿਸ ਦੀਆਂ ਕਿਸਮਾਂ ਹਨ ?
ਉੱਤਰ-
ਟੂਰਨਾਮੈਂਟ ।

ਪ੍ਰਸ਼ਨ 3. ਟੂਰਨਾਮੈਂਟ ਲਈ ਧਿਆਨ ਯੋਗ ਗੱਲਾਂ
(a) ਟੂਰਨਾਮੈਂਟ ਨੂੰ ਕਰਵਾਉਣ ਲਈ ਲੋੜੀਂਦਾ ਸਮਾਂ ਹੋਣਾ ਚਾਹੀਦਾ ਹੈ ।
(b) ਟੂਰਨਾਮੈਂਟ ਕਰਵਾਉਣ ਲਈ ਲੋੜੀਂਦੇ ਸਮਾਨ ਦਾ ਪ੍ਰਬੰਧ ਟੂਰਨਾਮੈਂਟ ਤੋਂ ਪਹਿਲਾਂ ਕਰ ਲੈਣਾ ਚਾਹੀਦਾ ਹੈ ।
(c) ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਟੀਮਾਂ ਦੀ ਜਾਣਕਾਰੀ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਲੈ ਲੈਣੀ ਚਾਹੀਦੀ ਹੈ ।
(d) ਟੂਰਨਾਮੈਂਟ ‘ਤੇ ਖ਼ਰਚ ਹੋਣ ਵਾਲੀ ਧਨ ਰਾਸ਼ੀ ਵੀ ਪਹਿਲਾਂ ਤੋਂ ਹੀ ਨਿਸ਼ਚਿਤ ਹੋਣੀ ਚਾਹੀਦੀ ਹੈ ਤਾਂ ਕਿ ਧਨ ਦੀ ਕਮੀ ਕਾਰਨ ਟੂਰਨਾਮੈਂਟ ਵਿੱਚ ਕੋਈ ਵਿਘਨ ਨਾ ਪਵੇ ।
ਉੱਤਰ-
ਉਪਰੋਕਤ ਸਾਰੇ ।

ਪ੍ਰਸ਼ਨ 4.
ਨਾਕ ਆਊਟ ਟੂਰਨਾਮੈਂਟ ਵਿਚ 19 ਟੀਮਾਂ ਵਿੱਚ ਕਿੰਨੀਆਂ ਬਾਈਆਂ ਹੁੰਦੀਆਂ ਹਨ ?
ਉੱਤਰ-
ਨਾਕ ਆਊਟ ਟੂਰਨਾਮੈਂਟ ਵਿਚ 19 ਟੀਮਾਂ ਵਿਚ 13 ਬਾਈਆਂ ਹੁੰਦੀਆਂ ਹਨ ।

ਪ੍ਰਸ਼ਨ 5.
(a) ਕਿਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਖ਼ਰਚ ਬਹੁਤ ਘੱਟ ਹੁੰਦਾ ਹੈ ? ਕਿਉਂ ਜੋ ਹਾਰਨ ਵਾਲੀ ਟੀਮ ਮੁਕਾਬਲੇ ਵਿਚੋਂ ਬਾਹਰ ਹੋ ਜਾਂਦੀ ਹੈ ।
(b) ਖੇਡਾਂ ਦਾ ਮਿਆਰ ਬਹੁਤ ਹੀ ਉੱਚਾ ਹੁੰਦਾ ਹੈ ਅਤੇ ਚੰਗੇ ਖੇਡ ਨੂੰ ਤਰੱਕੀ ਦੇਣ ਵਿਚ ਸਹਾਇਤਾ ਮਿਲਦੀ ਹੈ । ਕਿਉਂਕਿ ਹਰ ਟੀਮ ਮੁਕਾਬਲੇ ‘ਚੋਂ ਬਾਹਰ ਹੋਣ ਤੋਂ ਬਚਣ ਲਈ ਚੰਗੀ ਤੋਂ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੀ ਹੈ ।
(c) ਮੁਕਾਬਲਿਆਂ ਲਈ ਸਮਾਂ ਵੀ ਬਹੁਤ ਥੋੜਾ ਲੱਗਦਾ ਹੈ ਅਤੇ ਮੁਕਾਬਲੇ ਘੱਟ ਤੋਂ ਘੱਟ ਸਮੇਂ ਵਿਚ ਖ਼ਤਮ ਹੋ ਜਾਂਦੇ ਹਨ ।
(d) ਦੂਜੇ ਸਿਸਟਮਾਂ ਦੀ ਨਿਸਬਤ ਇਸ ਵਿਚ ਥੋੜ੍ਹੇ ਅਧਿਕਾਰੀਆਂ ਦੀ ਵੀ ਜ਼ਰੂਰਤ ਹੁੰਦੀ ਹੈ । ਇਹ ਲਾਭ ਕਿਸ ਟੂਰਨਾਮੈਂਟ ਦੇ ਹਨ ।
ਉੱਤਰ-
ਨਾਕ ਆਊਟ ।

ਪ੍ਰਸ਼ਨ 6.
ਲੀਗ ਟੂਰਨਾਮੈਂਟ ਦੀਆਂ ਹਾਨੀਆਂ ਹਨ
(a) ਕਮਜ਼ੋਰ ਟੀਮ ਹਰ ਵਾਰ ਹਾਰਨ ਕਰਕੇ ਖੇਡ ਵਿਚ ਆਪਣਾ ਸ਼ੌਕ ਨਹੀਂ ਵਿਖਾਉਂਦੀ ਜਿਸ ਕਾਰਨ ਮੁਕਾਬਲੇ ਦਾ ਮਜ਼ਾ ਖ਼ਰਾਬ ਹੋ ਜਾਂਦਾ ਹੈ ।
(b) ਇਸ ਤਰ੍ਹਾਂ ਦੇ ਮੁਕਾਬਲੇ ਵਿਚ ਖ਼ਰਚ ਬਹੁਤ ਜ਼ਿਆਦਾ ਹੁੰਦਾ ਹੈ ।
(c) ਲੀਗ ਮੁਕਾਬਲੇ ਲਈ ਪ੍ਰਬੰਧ ਬਹੁਤ ਜ਼ਿਆਦਾ ਕਰਨਾ ਪੈਂਦਾ ਹੈ । ਸਮਾਂ ਵੀ ਬਹੁਤ ਲਗਦਾ ਹੈ ।
(d) ਉਪਰੋਕਤ ਸਾਰੇ?
ਉੱਤਰ-
(d) ਉਪਰੋਕਤ ਸਾਰੇ।

ਪ੍ਰਸ਼ਨ 7.
ਟੂਰਨਾਮੈਂਟ ਕਿੰਨੇ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਟੂਰਨਾਮੈਂਟ ਚਾਰ ਤਰ੍ਹਾਂ ਦੇ ਹੁੰਦੇ ਹਨ ।

ਪ੍ਰਸ਼ਨ 8.
ਖੇਡ ਪ੍ਰਬੰਧਨ ਲਈ ਕੋਈ ਦੋ ਕਮੇਟੀਆਂ ਦੇ ਨਾਂ ਲਿਖੋ ।
ਉੱਤਰ-

  1. ਟੂਰਨਾਮੈਂਟ ਕਮੇਟੀ,
  2. ਰਿਫਰੈਸ਼ਮੈਂਟ ਕਮੇਟੀ ।

ਪ੍ਰਸ਼ਨ 9.
ਚੈਲੇਂਜ ਟੂਰਨਾਮੈਂਟ ਵਿੱਚ ਨਤੀਜਾ ਕੱਢਣ ਦੇ ਕਿਹੜੇ ਦੋ ਤਰੀਕੇ ਅਪਣਾਏ ਜਾ ਸਕਦੇ ਹਨ ?
ਉੱਤਰ-

  • ਪੌੜੀਨੁਮਾ,
  • ਸਾਈਕਲਿੰਗ ਢੰਗ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਟੂਰਨਾਮੈਂਟ ਦਾ ਸ਼ਬਦਕੋਸ਼ੀ ਅਰਥ ਕੀ ਹੈ ?
ਉੱਤਰ-
ਟੂਰਨਾਮੈਂਟ ਦਾ ਸ਼ਬਦਕੋਸ਼ੀ ਅਰਥ ਹੈ, “ਖੇਡ ਮੁਕਾਬਲੇ, ਜਿਸ ਵਿੱਚ ਵੱਖ-ਵੱਖ ਟੀਮਾਂ ਵਿਚਕਾਰ ਮੁਕਾਬਲੇ ਦੇ ਕਈ ਗੇੜ ਚੱਲਦੇ ਹਨ । ਟੂਰਨਾਮੈਂਟ ਵਿੱਚ ਵੱਖ-ਵੱਖ ਟੀਮਾਂ ਵਿਚਕਾਰ ਖੇਡ ਮੁਕਾਬਲੇ ਇੱਕ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਕਰਵਾਏ ਜਾਂਦੇ ਹਨ ।

ਪ੍ਰਸ਼ਨ 2.
ਟੂਰਨਾਮੈਂਟ ਕਰਾਉਣ ਸਮੇਂ ਕਿਹੜੀਆਂ ਦੋ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-

  1. ਟੂਰਨਾਮੈਂਟ ਨੂੰ ਕਰਵਾਉਣ ਲਈ ਲੋੜੀਂਦਾ ਸਮਾਂ ਹੋਣਾ ਚਾਹੀਦਾ ਹੈ ।
  2. ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਟੀਮਾਂ ਦੀ ਜਾਣਕਾਰੀ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਲੈ ਲੈਣੀ ਚਾਹੀਦੀ ਹੈ ।

ਪ੍ਰਸ਼ਨ 3.
ਇੰਟਰਾ-ਮਿਊਰਲ ਖੇਡ ਮੁਕਾਬਲੇ ਕੀ ਹਨ ?
ਉੱਤਰ-
ਜਦੋਂ ਕਿਸੇ ਇਕ ਸਕੂਲ ਦੇ ਵਿਦਿਆਰਥੀ ਕਲਾਸਾਂ ਜਾਂ ਹਾਊਸ ਬਣਾ ਕੇ ਆਪਸ ਵਿੱਚ ਖੇਡਦੇ ਹਨ ਤਾਂ ਉਸ ਨੂੰ ਇੰਟਰਾ-ਮਿਊਰਲ ਖੇਡ ਮੁਕਾਬਲੇ ਕਿਹਾ ਜਾਂਦਾ ਹੈ।

ਪ੍ਰਸ਼ਨ 4.
ਟੂਰਨਾਮੈਂਟ ਦੀਆਂ ਕਿਸਮਾਂ ਲਿਖੋ ।
ਉੱਤਰ-

  • ਨਾਕ ਆਊਟ ਟੂਰਨਾਮੈਂਟ
  • ਲੀਗ ਟੂਰਨਾਮੈਂਟ
  • ਮਿਲੇ-ਜੁਲੇ ਟੂਰਨਾਮੈਂਟ
  • ਚੈਲੇਂਜ ਟੂਰਨਾਮੈਂਟ |

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਨਸੋਲੇਸ਼ਨ ਟੂਰਨਾਮੈਂਟ ਕੀ ਹੁੰਦੇ ਹਨ ?
ਉੱਤਰ-
ਪਹਿਲੇ ਰਾਊਂਡ ਵਿਚ ਹਾਰਨ ਵਾਲੀਆਂ ਟੀਮਾਂ ਨੂੰ ਇਕ ਹੋਰ ਮੌਕਾ ਦੇਣ ਲਈ ਜਿਹੜਾ ਤਰੀਕਾ ਅਪਣਾਇਆ ਜਾਂਦਾ ਹੈ ਉਸ ਨੂੰ (Consolation) ਆਖਿਆ ਜਾਂਦਾ ਹੈ । ਇਸ ਤਰ੍ਹਾਂ ਕਰਨ ਨਾਲ ਚੰਗੀ ਟੀਮ ਨੂੰ ਇਕ ਵਾਰ ਹਾਰਨ ਤੋਂ ਬਾਅਦ ਦੁਬਾਰਾ, ਖੇਡਣ ਦਾ ਮੌਕਾ ਦਿੱਤਾ ਜਾਂਦਾ ਹੈ ।
ਇਹ ਟੂਰਨਾਮੈਂਟ ਦੋ ਤਰ੍ਹਾਂ ਦੇ ਹੁੰਦੇ ਹਨ –
(1) ਪਹਿਲੀ ਕਿਸਮ ਦਾ ਕਨਸੋਲੇਸ਼ਨ = (11) 98

ਪ੍ਰਸ਼ਨ 2.
ਟੂਰਨਾਮੈਂਟ ਕਰਵਾਉਣ ਲਈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-

  1. ਟੂਰਨਾਮੈਂਟ ਕਰਵਾਉਣ ਲਈ ਲੋੜੀਂਦੇ ਸਮਾਨ ਦਾ ਪ੍ਰਬੰਧ ਟੂਰਨਾਮੈਂਟ ਤੋਂ ਪਹਿਲਾਂ ਕਰ ਲੈਣਾ ਚਾਹੀਦਾ ਹੈ ।
  2. ਟੂਰਨਾਮੈਂਟ ਨੂੰ ਕਰਵਾਉਣ ਲਈ ਲੋੜੀਂਦਾ ਸਮਾਂ ਹੋਣਾ ਚਾਹੀਦਾ ਹੈ ।
  3. ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਟੀਮਾਂ ਦੀ ਜਾਣਕਾਰੀ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਲੈ ਲੈਣੀ ਚਾਹੀਦੀ ਹੈ ।

ਪ੍ਰਸ਼ਨ 3.
ਨਾਕ ਆਊਟ ਟੂਰਨਾਮੈਂਟ ਦੇ ਲਾਭ ਲਿਖੋ ।
ਉੱਤਰ-

  • ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਖ਼ਰਚ ਬਹੁਤ ਘੱਟ ਹੁੰਦਾ ਹੈ ਕਿਉਂ ਜੋ ਹਾਰਨ ਵਾਲੀ ਟੀਮ ਮੁਕਾਬਲੇ ਵਿੱਚੋਂ ਬਾਹਰ ਹੋ ਜਾਂਦੀ ਹੈ ।
  • ਖੇਡਾਂ ਦਾ ਮਿਆਰ ਬਹੁਤ ਹੀ ਉੱਚਾ ਹੁੰਦਾ ਹੈ ਅਤੇ ਚੰਗੀ ਖੇਡ ਨੂੰ ਤਰੱਕੀ ਦੇਣ ਵਿੱਚ ਸਹਾਇਤਾ ਮਿਲਦੀ ਹੈ ਕਿਉਂਕਿ ਹਰ ਟੀਮ ਮੁਕਾਬਲੇ ਵਿਚੋਂ ਬਾਹਰ ਹੋਣ ਤੋਂ ਬਚਣ ਲਈ ਚੰਗੀ ਤੋਂ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੀ ਹੈ ।
  • ਮੁਕਾਬਲਿਆਂ ਲਈ ਸਮਾਂ ਵੀ ਬਹੁਤ ਥੋੜ੍ਹਾ ਲੱਗਦਾ ਹੈ ਅਤੇ ਮੁਕਾਬਲੇ ਘੱਟ ਤੋਂ ਘੱਟ ਸਮੇਂ ਵਿੱਚ ਖ਼ਤਮ ਹੋ ਜਾਂਦੇ ਹਨ ।

ਪ੍ਰਸ਼ਨ 4.
ਲੀਗ ਟੂਰਨਾਮੈਂਟ ਦੀਆਂ ਹਾਨੀਆਂ ਲਿਖੋ ।
ਉੱਤਰ-

  • ਕਮਜ਼ੋਰ ਟੀਮ ਹਰ ਵਾਰ ਹਾਰਨ ਕਰਕੇ ਖੇਡ ਵਿੱਚ ਆਪਣਾ ਸ਼ੌਕ ਨਹੀਂ ਵਿਖਾਉਂਦੀ ਜਿਸ ਕਾਰਨ ਮੁਕਾਬਲੇ ਦਾ ਮਜ਼ਾ ਖ਼ਰਾਬ ਹੋ ਜਾਂਦਾ ਹੈ ।
  • ਇਸ ਤਰ੍ਹਾਂ ਦੇ ਮੁਕਾਬਲੇ ਵਿੱਚ ਖ਼ਰਚ ਬਹੁਤ ਜ਼ਿਆਦਾ ਹੁੰਦਾ ਹੈ ।
  • ਲੀਗ ਮੁਕਾਬਲੇ ਲਈ ਪ੍ਰਬੰਧ ਬਹੁਤ ਜ਼ਿਆਦਾ ਕਰਨਾ ਪੈਂਦਾ ਹੈ । ਸਮਾਂ ਵੀ ਬਹੁਤ ਲੱਗਦਾ ਹੈ ।

ਪ੍ਰਸ਼ਨ 5.
ਟੂਰਨਾਮੈਂਟ ਕਰਵਾਉਣ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ ?
ਉੱਤਰ-

  1. ਨਾਕ ਆਊਟ ਜਾਂ ਐਲਿਮੀਨੇਸ਼ਨ ਟੂਰਨਾਮੈਂਟ
  2. ਲੀਗ ਜਾਂ ਰਾਊਂਡ ਰੋਬਿਨ ਟੂਰਨਾਮੈਂਟ
  3. ਮਿਸ਼ਰਤ ਜਾਂ ਰਲਵੇਂ-ਮਿਲਵੇਂ ਟੂਰਨਾਮੈਂਟ
  4. ਚੈਲੇਂਜ ਟੂਰਨਾਮੈਂਟ |

ਪ੍ਰਸ਼ਨ 6. ਸੀਡਿੰਗ ਕੀ ਹੈ ?
ਉੱਤਰ-
ਪਹਿਲੇ ਰਾਊਂਡ ਵਿੱਚ ਚੰਗੀਆਂ ਟੀਮਾਂ ਦੇ ਆ ਜਾਣ ਦੀ ਸੰਭਾਵਨਾ ਨੂੰ ਖ਼ਤਮ ਕਰਨ ਲਈ (seeding) ਵਿਧੀ ਅਪਣਾਈ ਜਾਂਦੀ ਹੈ ।

  • ਇਸ ਵਿੱਚ ਚੰਗੀਆਂ ਟੀਮਾਂ ਚੁਣ ਕੇ ਫਿਕਸਚਰ ਵਿੱਚ ਸਹੀ ਥਾਂ ‘ਤੇ ਰੱਖੀਆਂ ਜਾਂਦੀਆਂ ਹਨ ਜਾਂ ਪਿਛਲੇ ਸਾਲ ਦੀਆਂ ਪਹਿਲੀਆਂ ਚਾਰ
  • ਪੁਜ਼ੀਸ਼ਨਾਂ ਵਾਲੀਆਂ ਟੀਮਾਂ ਨੂੰ ਫਿਕਸਚਰ ਵਿੱਚ ਸਹੀ ਥਾਂ ਰੱਖਿਆ ਜਾਂਦਾ ਹੈ । ਸੀਡਿੰਗ ਵਾਲੀ ਟੀਮ ਪਹਿਲੇ ਰਾਉਂਡ ਵਿੱਚ ਮੈਚ ਨਹੀਂ ਖੇਡਦੀ ।
  • ਸੀਡਿੰਗ ਸੰਖਿਆ ਸਧਾਰਨ ਤੌਰ ‘ਤੇ ਜਿਸਤ (Even) ਵਿੱਚ ਰਹਿੰਦੀ ਹੈ ਜਿਵੇਂ 2, 4, 8, 10 ਆਦਿ ।
  • ਸੀਡਿੰਗ ਟੀਮਾਂ ਨੂੰ ਛੱਡ ਕੇ ਬਾਕੀ ਸਾਰੀਆਂ ਟੀਮਾਂ ਨੂੰ ਲਾਟਰੀ ਰਾਹੀਂ ਫਿਕਸਚਰ ਵਿੱਚ ਰੱਖਿਆ ਜਾਂਦਾ ਹੈ |
  • ਆਮ ਤੌਰ ‘ਤੇ ਬਾਈ ਵੀ ਸੀਡਿੰਗ ਟੀਮਾਂ ਨੂੰ ਹੀ ਦਿੱਤੀ ਜਾਂਦੀ ਹੈ । (Seed Bye) ਜੇਕਰ 11 ਟੀਮਾਂ ਹਿੱਸਾ ਲੈ ਰਹੀਆਂ ਹਨ ਤਾਂ ਬਾਈਆਂ 16-11-5 ਬਾਈਆਂ ਦੇਣੀਆਂ ਹਨ, ਚਾਰ ਬਾਈਆਂ seeding ਵਾਲੀਆਂ ਟੀਮਾਂ ਨੂੰ ਹੀ ਦਿੱਤੀਆ ਜਾਣ ।

ਪ੍ਰਸ਼ਨ 7.
ਮਿਸ਼ਰਤ ਟੂਰਨਾਮੈਂਟ ਕੀ ਹੁੰਦੇ ਹਨ ?
ਉੱਤਰ-
ਮਿਸ਼ਰਤ ਟੂਰਨਾਮੈਂਟ ਇਹ ਮੈਚ ਉਸ ਸਮੇਂ ਕਰਵਾਏ ਜਾਂਦੇ ਹਨ ਜਦੋਂ ਟੂਰਨਾਮੈਂਟ ਵਿਚ ਖੇਡਣ ਵਾਲੀਆਂ ਟੀਮਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਤਾਂ ਇਸ ਵਿੱਚ ਟੀਮਾਂ ਨੂੰ ਪੂਲਾਂ ਵਿੱਚ ਵੰਡਿਆ ਜਾਂਦਾ ਹੈ । ਇਹਨਾਂ ਗਰੁੱਪਾਂ ਦੀਆਂ ਟੀਮਾਂ ਜਾਂ ਤਾਂ ਨਾਕ ਆਊਟ ਦੇ ਆਧਾਰ ‘ਤੇ ਖੇਡਦੀਆਂ ਹਨ ਜਾਂ ਲੀਗ ਦੇ ਆਧਾਰ ‘ਤੇ ਹੀ ਆਪਣੇ ਪੂਲ ਵਿੱਚ ਪੂਲ ਦੇ ਜੇਤੂ ਦਾ ਫ਼ੈਸਲਾ ਕਰ ਲਿਆ ਜਾਂਦਾ ਹੈ । ਉਸ ਤੋਂ ਬਾਅਦ ` ਪੂਲ ਦੇ ਜੇਤੂ ਆਪਣੇ ਵਿੱਚ ਨਾਕ ਆਊਟ ਜਾਂ ਲੀਗ ਟੂਰਨਾਮੈਂਟ ਸਮੇਂ ਅਤੇ ਸਥਾਨ ਦੇ ਅਨੁਸਾਰ ਖੇਡ ਕੇ ਜੇਤੂ ਹੋਣ ਦਾ ਫ਼ੈਸਲਾ ਕੀਤਾ ਜਾਂਦਾ ਹੈ ।

ਪ੍ਰਸ਼ਨ 8.
ਬੈਗਨਾਲ ਵਾਈਲਡ ਟੂਰਨਾਮੈਂਟ ਕੀ ਹੁੰਦੇ ਹਨ ?
ਉੱਤਰ –
ਬੈਗਨਾਲ ਵਾਈਲਡ ਟੂਰਨਾਮੈਂਟ (Begnal Wild Tournament) –
ਬੈਗਨਾਲ ਵਾਈਲਡ ਟੂਰਨਾਮੈਂਟ ਵੀ ਆਪਣੀ ਕਿਸਮ ਦਾ ਇਕ ਅਨੋਖਾ ਟੂਰਨਾਮੈਂਟ ਹੈ । ਇਹ ਦੁਸਰੇ ਤਰੀਕਿਆਂ ਨਾਲੋਂ ਕੁਝ ਭਿੰਨ ਹੈ । ਇਸ ਟੂਰਨਾਮੈਂਟ ਦੀ ਇਕ ਖ਼ਾਸ ਵਿਸ਼ੇਸ਼ਤਾ ਹੈ ਕਿ ਮੁਕਾਬਲੇ ਵਿਚ ਤਿੰਨ ਸਥਾਨਾਂ ਤੱਕ ਪੇਜ਼ੀਸ਼ਨਜ਼ ਨਿਸ਼ਚਿਤ ਹੁੰਦੀਆਂ ਹਨ :

  1. ਪਹਿਲਾ ਸਥਾਨ (First Place)
  2. ਦੂਸਰਾ ਸਥਾਨ (Second Place)
  3. ਤੀਸਰਾ ਸਥਾਨ (Third Place)

ਪ੍ਰਸ਼ਨ 9.
9 ਟੀਮਾਂ ਦਾ ਫਿਕਸਚਰ ਪਾਓ ।
ਉੱਤਰ-
9 ਟੀਮਾਂ ਦਾ ਫਿਕਸਚਰ (Fixture of Nine Teams) –
PSEB 11th Class Physical Education Solutions Chapter 7 ਟੂਰਨਾਮੈਂਟ 7

ਵੱਡੇ ਉੱਤਰ ਵਾਲਾ ਪ੍ਰਸ਼ਨੇ (Long Answer Type Question)

ਪ੍ਰਸ਼ਨ-ਕਨਸੋਲੇਸ਼ਨ ਟੂਰਨਾਮੈਂਟ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?
ਉੱਤਰ-
ਕਨਸੋਲੇਸ਼ਨ ਟੂਰਨਾਮੈਂਟ ਦੋ ਤਰ੍ਹਾਂ ਦੀ ਹੁੰਦੀ ਹੈ –

  1. ਪਹਿਲੀ ਕਿਸਮ ਦਾ ਕਨਸੋਲੇਸ਼ਨ
  2. ਦੁਸਰੀ ਕਿਸਮ ਦਾ ਕਨਸੋਲੇਸ਼ਨ |

1. ਪਹਿਲੀ ਕਿਸਮ ਦਾ ਕਨਸੋਲੇਸ਼ਨ –
ਇਸ ਵਿਚ ਹਰ ਇਕ ਟੀਮ ਨੂੰ ਖੇਡਣ ਦੇ ਦੋ ਮੌਕੇ ਮਿਲਦੇ ਹਨ । ਜਿਹੜੀਆਂ ਟੀਮਾਂ ਪਹਿਲੇ ਰਾਊਂਡ ਵਿਚ ਹਾਰ ਜਾਂਦੀਆਂ ਹਨ ਉਹ ਫਿਰ ਆਪਸ ਵਿਚ ਖੇਡਦੀਆਂ ਹਨ । ਇਸ ਤਰ੍ਹਾਂ ਦੇ ਫਿਕਸਚਰ ਬਣਾਉਣ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਉਹ ਟੀਮਾਂ ਜਿਨ੍ਹਾਂ ਨੂੰ ਰੈਗੂਲਰ ਰਾਉਂਡ ਵਿਚ ਬਾਈ ਦਿੱਤੀ ਜਾਂਦੀ ਹੈ ਉਸ ਨੂੰ ਦੁਬਾਰਾ ਬਾਈ ਨਹੀਂ ਦਿੱਤੀ ਜਾਂਦੀ । ਮੰਨ ਲਵੋ ਕਿਸੇ ਟੂਰਨਾਮੈਂਟ ਵਿਚ ਨੌਂ ਟੀਮਾਂ ਭਾਗ ਲੈ ਰਹੀਆਂ ਹੋਣ ਅਤੇ ਇਸ ਟੂਰਨਾਮੈਂਟ ਲਈ ਪਹਿਲੀ ਕਿਸਮ ਦਾ ਕਨਸੋਲੇਸ਼ਨ ਦਾ ਫਿਕਸਚਰ ਬਣਾਇਆ ਜਾਣਾ ਹੈ ਤਾਂ ਇਸ ਤਰ੍ਹਾਂ ਬਣਾਇਆ ਜਾਵੇਗਾ । ਟੀਮਾਂ ਦੀ ਗਿਣਤੀ
= 9 ਬਾਈਆਂ ਦੀ ਗਿਣਤੀ
= 16 – 9 = 7 ਉੱਪਰ ਵਾਲੇ ਹਾਫ਼ ਵਿਚ ਟੀਮਾਂ ਥੱਲੇ ਵਾਲੇ ਹਾਫ਼ ਵਿਚ ਟੀਮਾਂ
= 4 9 ਟੀਮਾਂ ਦਾ ਫਿਕਸਚਰ ਇਸ ਤਰ੍ਹਾਂ ਹੋਵੇਗਾ।

ਦੁਸਰੀ ਕਿਸਮ ਦਾ ਕਨਸੋਲੇਸ਼ਨ
(Consolation of Second Type) –
ਦੂਸਰੀ ਕਿਸਮ ਦੇ ਕਨਸੋਲੇਸ਼ਨ ਵਿਚ ਜਿਹੜੀ ਟੀਮ ਕਿਸੇ ਵੀ ਰਾਊਂਡ ਵਿਚ ਹਾਰਦੀ ਹੈ ਉਹ ਫਿਰ ਦੁਬਾਰਾ ਖੇਡਦੀ ਹੈ । ਇਸ ਤਰ੍ਹਾਂ ਹਾਰਨ ਵਾਲੀ ਟੀਮ ਨੂੰ ਇਕ ਮੌਕਾ ਹੋਰ ਦਿੱਤਾ ਜਾਂਦਾ ਹੈ । ਜਿਹੜੀਆਂ ਟੀਮਾਂ ਰੈਗੁਲਰ ਰਾਉਂਡ ਵਿਚ ਆਪਸ ਵਿਚ ਖੇਡਦੀਆਂ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਕਨਸੋਲੇਸ਼ਨ ਫਿਕਸਚਰ ਵਿਚ ਪਹਿਲੇ ਰਾਉਂਡ ਵਿਚ ਨਹੀਂ ਰੱਖਿਆ ਜਾਣਾ ਚਾਹੀਦਾ | ਇਸ ਤਰ੍ਹਾਂ ਦੇ ਫਿਕਸਚਰ ਬਣਾਉਣ ਲਈ ਦੋ ਤਰੀਕੇ ਅਪਣਾਏ ਜਾਂਦੇ ਹਨ । ਹੁਣ ਦੇਖਦੇ ਹਾਂ ਕਿ ਪਹਿਲੀ ਵਿਧੀ ਅਨੁਸਾਰ ਫਿਕਸਚਰ ਕਿਸ ਤਰ੍ਹਾਂ ਬਣੇਗਾ । ਦੂਜੀ ਕਿਸਮ ਦੇ ਕਨਸੋਲੇਸ਼ਨ ਦੀ ਫਿਕਸਚਰ
PSEB 11th Class Physical Education Solutions Chapter 7 ਟੂਰਨਾਮੈਂਟ 8
ਪਹਿਲੇ ਰਾਊਂਡ ਵਿਚ ਹਾਰਨ ਵਾਲੀਆਂ ਟੀਮਾਂ = 1, 3, 6, 7
ਦੂਸਰੇ ਰਾਊਂਡ ਵਿਚ ਹਾਰਨ ਵਾਲੀਆਂ ਟੀਮਾਂ = 4,8
ਤੀਸਰੇ ਰਾਊਂਡ ਵਿਚ ਹਾਰਨ ਵਾਲੀਆਂ ਟੀਮਾਂ = 2

ਤੈਰਾਕੀ (Swimming) Game Rules – PSEB 10th Class Physical Education

Punjab State Board PSEB 10th Class Physical Education Book Solutions ਤੈਰਾਕੀ (Swimming) Game Rules.

ਤੈਰਾਕੀ (Swimming) Game Rules – PSEB 10th Class Physical Education

ਯਾਦ ਰੱਖਣ ਵਾਲੀਆਂ ਗੱਲਾਂ
(Points to Remember)

  1. ਤੈਰਾਕੀ ਤਲਾਬ (ਕੁੰਡ) ਦੀ ਲੰਬਾਈ = 50 ਮੀਟਰ
  2. ਕੁੰਡ ਦੀ ਘੱਟੋ ਘੱਟ ਚੌੜਾਈ = 21 ਮੀਟਰ – 25 ਮੀਟਰ
  3. ਕੁੰਡ ਵਿਚ ਪਾਣੀ ਦੀ ਡੂੰਘਾਈ = 1.8 ਮੀਟਰ ਤੋਂ ਵੱਧ
  4. ਬਰੈਸਟ ਸਟਰੋਕ ਵਿਚ ਤੈਰਾਕ ਕਿਹੜੀ ਕਿੱਕ, ਨਹੀਂ ਮਾਰ ਸਕਦਾ = ਡਾਲਫਿਨ ਕਿੱਕ .
  5. ਤੈਰਾਕੀ ਦੇ ਅਧਿਕਾਰੀ = 1 ਰੈਫ਼ਰੀ, 1 ਸਟਾਰਟਰ, ਟਾਈਮ ਕੀਪਰ ਹਰੇਕ ਲੇਨ ਤੇ = ਸਮਾਪਤੀ ਜੱਜ = ਹਰੇਕ ਲੇਨ ਤੇ
  6. ਟਰਨ ਅਤੇ ਸਟਰੋਕ ਦੇ ਇੰਸਪੈਕਟਰ = ਹਰੇਕ ਲੇਨ ਵਿਚ ਇਕ .
  7. ਰਿਕਾਰਡਰ = ਇੱਕ
  8. ਤੈਰਾਕੀ ਵਿਚ ਲੇਨ ਦੀ ਗਿਣਤੀ = 8 ਪਰ ਅੰਤਰਰਾਸ਼ਟਰੀ ਵਿਚ 10
  9. ਲੋਨ ਦੀ ਚੌੜਾਈ = 2.5 ਮੀ. ਸਟਾਰਟਿੰਗ ਪਲੇਟਫ਼ਾਰਮ
  10. ਪਾਣੀ ਤੋਂ ਪਲੇਟਫ਼ਾਰਮ ਦੀ ਉੱਚਾਈ = 0.50 ਜਾਂ 0.75 ਮੀ.
  11. ਪਲੇਟਫ਼ਾਰਮ ਦਾ ਏਰੀਆ = 0.50 x 0.50 ਮੀ.
  12. ਜ਼ਿਆਦਾ ਤੋਂ ਜ਼ਿਆਦਾ ਢਲਾਣ = 100 ਤੋਂ ਜ਼ਿਆਦਾ ਨਹੀਂ ।
  13. ਪੂਲ ਦੇ ਪਾਣੀ ਦਾ ਤਾਪਮਾਨ = 20° ਸੈਲਸੀਅਸ ਤੋਂ ਘੱਟ ।
  14. ਤੈਰਾਕੀ ਪ੍ਰਤੀਯੋਗਤਾਵਾਂ = 1. ਫਰੀ ਸਟਾਈਲ 2. ਬੈਕ ਸਟਰੋਕ 3. ਬਰੈਸਟ ਸਟਰੋਕ 4. ਬਟਰਫਲਾਈ ਸਟਰੋਕ 5. ਰਿਲੇ = 4 x 100 ਮੀ. ਫਰੀ ਸਟਾਈਲ 4 x 400 ਮੀਟਰ ਮੈਡਲੇ

ਤੈਰਾਕੀ (Swimming) Game Rules – PSEB 10th Class Physical Education 1
ਖੇ ਸੰਬੰਧ ਵਪੂਰਨ ਜਾਣਕਾਰੀ

  1. ਸਾਰੇ ਤੈਰਾਕੀ ਰੇਸ ਦੇ ਈਵੈਂਟਸ ਵਿਚ ਹਰੇਕ ਤੈਰਾਕ ਲਈ ਘੁੰਮਦੇ ਹੋਏ ਪੂਲ ਦੇ | ਸਿਰੇ ਨਾਲ ਸਰੀਰਕ ਸਪੱਰਸ਼ ਕਰਨਾ ਜ਼ਰੂਰੀ ਹੁੰਦਾ ਹੈ ।
  2. ਤੈਰਾਕੀ ਤਲਾਬ (Swimming Pool) ਦੀ ਲੰਬਾਈ 50 ਮੀਟਰ ਅਤੇ ਇਸ ਦੀ |’ ਘੱਟ ਤੋਂ ਘੱਟ ਚੌੜਾਈ 21 ਮੀਟਰ ਹੁੰਦੀ ਹੈ ।
  3. ਤੈਰਾਕੀ ਤਲਾਬ ਵਿਚ ਪਾਣੀ ਦੀ ਡੂੰਘਾਈ 1.8 ਮੀਟਰ ਤੋਂ ਵੱਧ ਹੁੰਦੀ ਹੈ ।
  4. ਇਸ ਵਿਚ ਲੰਬਾਈ ਵਿਚ ਪਾਣੀ ਦੇ ਤਲ ਤੋਂ 0.3 ਮੀਟਰ ਉੱਪਰ ਅਤੇ 0.3 ਮੀਟਰ ਹੇਠਾਂ ਛੋਟ ਹੋਵੇਗੀ ।
  5. ਕੋਈ ਵੀ ਤੈਰਾਕ ਅਜਿਹੀ ਵਸਤੂ ਦੀ ਵਰਤੋਂ ਨਹੀਂ ਕਰ ਸਕਦਾ ਜਾਂ ਪਹਿਨ ਨਹੀਂ ਸਕਦਾ, ਜਿਸ ਨਾਲ ਉਸ ਨੂੰ ਆਪਣੀ ਤੈਰਾਕੀ ਦੀ ਚਾਲ ਵਧਾਉਣ ਵਿਚ ਮਦਦ ਮਿਲੇ ।
  6. ਬਰੈਸਟ ਸਟਰੋਕ ਤੈਰਾਕੀ ਵਿਚ ਤੈਰਾਕ ਡੋਲਫਿਨ ਕਿੱਕ ਨਹੀਂ ਮਾਰ ਸਕਦਾ ।
  7. ਬਟਰਫਲਾਈ ਸਟਰੋਕ ਵਿਚ ਦੋਨਾਂ ਬਾਹਾਂ ਨੂੰ ਇੱਕੋ ਸਮੇਂ ਪਾਣੀ ਦੇ ਉੱਪਰ ਅੱਗੇ ਅਤੇ ਪਿੱਛੇ ਜਾਣਾ ਚਾਹੀਦਾ ਹੈ ।
  8. ਬੈਕ ਸਟਰੋਕ ਤੈਰਾਕੀ ਵਿਚ ਪਿੱਠ ਦੀ ਸਧਾਰਨ ਸਥਿਤੀ ਬਦਲਣ ਵਾਲਾ ਪ੍ਰਤੀਯੋਗੀ ਅਯੋਗ ਘੋਸ਼ਿਤ ਕੀਤਾ ਜਾਂਦਾ ਹੈ ।
  9. ਫਰੀ ਸਟਾਈਲ ਤੈਰਾਕੀ ਵਿਚ ਤੈਰਾਕ ਕਿਸੇ ਵੀ ਢੰਗ ਨਾਲ ਤੈਰ ਸਕਦਾ ਹੈ ।
  10. ਤੈਰਾਕੀ ਅਤੇ ਗੋਤਾ ਲਗਾਉਂਦੇ ਸਮੇਂ ਕਿਸੇ ਤਰ੍ਹਾਂ ਦੀ ਵੀ ਕੋਚਿੰਗ ਦੇਣਾ ਮਨਾ ਹੈ ।
  11. ਕੋਈ ਤੈਰਾਕ ਈਵੈਂਟਸ ਸਮੇਂ ਸਰੀਰ ‘ਤੇ ਤੇਲ ਜਾਂ ਚਿਕਨਾਈ ਵਾਲੀ ਵਸਤੁ ਨਹੀਂ ਮਲ ਸਕਦਾ ।
  12. ਤੈਰਾਕ ਨੂੰ ਨਿਯਮਾਂ ਅਨੁਸਾਰ ਬਣਾਈ ਗਈ ਯੂਨੀਫਾਰਮ ਹੀ ਪਾਉਣੀ ਚਾਹੀਦੀ ਹੈ ।
  13. ਤੈਰਾਕ ਨੂੰ ਹਮੇਸ਼ਾਂ ਆਪਣੀ ਲਾਈਨ ਵਿਚ ਹੀ ਤੈਰਨਾ ਚਾਹੀਦਾ ਹੈ ।
  14. ਲੇਨ (Lane) ਜਿਨ੍ਹਾਂ ਦੀ ਚੌੜਾਈ 2.5 m ਹੋਵੇਗੀ, ਜੋ ਰੱਸੀਆਂ ਨਾਲ ਬਣੀਆਂ ਹੋਣਗੀਆਂ । ਮੁਕਾਬਲੇ ਸਮੇਂ ਪਾਣੀ ਦੀ ਸਤਹਿ ਲਗਾਤਾਰ ਇੱਕੋ ਜਿਹੀ ਬਿਨਾਂ ਹਲਚਲ ਵਾਲੀ ਹੋਣੀ ਚਾਹੀਦੀ ਹੈ ।

ਤੈਰਾਕੀ (Swimming) Game Rules – PSEB 10th Class Physical Education

ਪ੍ਰਸ਼ਨ 1.
ਉਲੰਪਿਕ ਅਤੇ ਅੰਤਰ-ਰਾਸ਼ਟਰੀ ਤੈਰਾਕੀ ਮੁਕਾਬਲਿਆਂ ਲਈ ਨਿਯੁਕਤ ਅਧਿਕਾਰੀਆਂ ਦਾ ਵਰਣਨ ਕਰੋ ।
ਉੱਤਰ-
ਉਲੰਪਿਕ ਅਤੇ ਅੰਤਰ-ਰਾਸ਼ਟਰੀ ਤੈਰਾਕੀ ਪ੍ਰਤੀਯੋਗਤਾਵਾਂ ਅਤੇ ਹੋਰ ਤੈਰਾਕੀ ਪ੍ਰਤੀਯੋਗਤਾਵਾਂ ਲਈ ਨਿਯੁਕਤ ਅਧਿਕਾਰੀ ਅਧਿਕਾਰੀ (Officialsਉਲੰਪਿਕ ਖੇਡਾਂ, ਵਿਸ਼ਵ ਚੈਂਪੀਅਨਸ਼ਿਪ, ਦੇਸ਼ਿਕ ਖੇਡਾਂ ਅਤੇ ਹੋਰ ਅੰਤਰ-ਰਾਸ਼ਟਰੀ ਤੈਰਾਕੀ ਪ੍ਰਤੀਯੋਗਤਾਵਾਂ ਲਈ ਹੇਠ ਲਿਖੇ ਅਧਿਕਾਰੀ (Officials) ਹੁੰਦੇ ਹਨ

  • ਰੈਫ਼ਰੀ (Referee) ਇਕ.
  • ਸਟਾਰਟਰ (Starter) ਇਕ
  • ਮੁੱਖ ਟਾਈਮ ਕੀਪਰ (Chief Time Keeper) ਇਕ
  • ਟਾਈਮ ਕੀਪਰ (Time Keepers) ਤਿੰਨ ਪ੍ਰਤੀ ਲੇਨ
  • ਮੁੱਖ ਜੱਜ (Chief Judge) ਇਕ
  • ਸਮਾਪਤੀ ਦੇ ਜੱਜ (Finishing Judges) ਤਿੰਨ ਪ੍ਰਤੀ Lane
  • ਟਰਨ ਦੇ ਇੰਸਪੈਕਟਰ (Inspectors of turns) ਇਕ
  • ਅਨਾਉਂਸਰ (Announcer) ਇਕ one at both ends
  • ਸਟਰੋਕ ਜੱਜ (Judges of Strokes) ਦੋ
  • ਰਿਕਾਰਡਰ (Recorder) ਇਕ
  • ਕਲਰਕ ਆਫ਼ ਦੀ ਹਾਊਸ (Clerk of the House) ਹੋਰ ਪਤੀਯੋਗਤਾਵਾਂ ਲਈ ਹੇਠ ਲਿਖੇ ਘੱਟ ਤੋਂ

ਘੱਟ ਅਧਿਕਾਰੀ ਹੁੰਦੇ ਹਨ –

  1. ਰੈਫ਼ਰੀ (Referee) ਇਕ
  2. ਸਟਾਰਟਰ (Starter) ਇਕ
  3. ਟਾਈਮ ਕੀਪਰ (Time Keeper) ਇਕ per lane
  4. ਸਮਾਪਤੀ ਦੇ ਜੱਜ (Finishing Judges) one per lane
  5. ਟਰਨ ਅਤੇ ਸਟਰੋਕ ਦੇ ਇੰਸਪੈਕਟਰ (Inspectors of turns and strokes) one per every two lanes
  6. ਰਿਕਾਰਡਰ (Recorder) ਇਕ

ਪ੍ਰਸ਼ਨ 2.
ਤੈਰਾਕੀ ਮੁਕਾਬਲੇ ਦੇ ਨਿਯਮ ਲਿਖੋ ।
ਉੱਤਰ-
ਤੈਰਾਕੀ ਮੁਕਾਬਲੇ ਦੇ ਨਿਯਮ (Rules for Swimming Race)

  • ਤੈਰਦੇ ਸਮੇਂ ਪ੍ਰਤੀਯੋਗੀ ਨੂੰ ਰੁਕਾਵਟ ਪਾਉਣ ਵਾਲਾ ਵਿਅਕਤੀ ਅਯੋਗ ਘੋਸ਼ਿਤ ਕੀਤਾ ਜਾਵੇਗਾ |
  • ਕਿਸੇ ਫਾਊਲ ਦੇ ਕਾਰਨ ਪ੍ਰਤੀਯੋਗੀ ਦੀ ਸਫਲਤਾ ਦੀ ਸੰਭਾਵਨਾ ਸੰਕਟ ਵਿਚ ਪੈਣ ਦੀ ਹਾਲਤ ਵਿਚ ਜੱਜਾਂ ਨੂੰ ਇਹ ਅਧਿਕਾਰ ਹੋਵੇਗਾ ਕਿ ਉਹ ਉਸ ਨੂੰ ਅਗਲੇ ਦੌਰ ਵਿਚ ਹਿੱਸਾ ਲੈਣ ਦੀ ਆਗਿਆ ਦੇ ਦੇਣ । ਜੇਕਰ ਫਾਉਲ ਫਾਈਨਲ ਵਿਚ ਹੋਇਆ ਹੋਵੇ ਤਾਂ ਰੈਫ਼ਰੀ ਫਾਈਨਲ ਦੋਬਾਰਾ ਕਰਵਾਉਣ ਦੀ ਆਗਿਆ ਦੇ ਸਕਦਾ ਹੈ ।
  • ਵਾਪਸੀ ਸਮੇਂ ਤੈਰਾਕ ਕੁੰਡ ਜਾਂ ਰਾਹ ਤੇ ਅੰਤ ਨੂੰ ਇਕ ਜਾਂ ਦੋਵੇਂ ਹੱਥਾਂ ਨਾਲ ਛੂਹ ਦੇਣਗੇ । ਹਿ ਦੇ ਤਲ ਨਾਲ ਗੋਤਾ ਮਾਰਨ ਦੀ ਇਜਾਜ਼ਤ ਨਹੀਂ ।
  • ਦੌੜ ਸਮੇਂ ਜੋ ਪ੍ਰਤੀਯੋਗੀ ਤਲ `ਤੇ ਖੜ੍ਹਾ ਹੋ ਜਾਵੇ, ਤਾਂ ਉਸ ਨੂੰ ਅਯੋਗ ਨਹੀਂ ਐਲਾਨਿਆ ਜਾਵੇਗਾ ਪਰ ਉਹ ਚੱਲੇਗਾ ਨਹੀਂ ।
  • ਜਲ-ਮਾਰਗ ਦੀ ਸਾਰੀ ਦੂਰੀ ਪਾਰ ਕਰਨ ਵਾਲਾ ਪ੍ਰਤੀਯੋਗੀ ਹੀ ਜੇਤੂ ਐਲਾਨਿਆ ਜਾਵੇਗਾ ।
  • ਰਿਲੇਅ ਦੌੜ ਵਿਚ ਜਿਸ ਪ੍ਰਤੀਯੋਗੀ ਟੀਮ ਦੇ ਪੈਰ ਦੂਸਰੇ ਸਾਥੀ ਦੇ ਮੋਢੇ ਨਾਲ ਛੂਹਣ ਤੋਂ ਪਹਿਲਾਂ ਜ਼ਮੀਨ ਤੋਂ ਹਟ ਜਾਣਗੇ ਉਹ ਯੋਗ ਐਲਾਨਿਆ ਜਾਵੇਗਾ, ਜਦੋਂ ਤਕ ਕਿ ਅਪਰਾਧੀ ਪ੍ਰਤੀਯੋਗੀ ਮੂਲ ਬਿੰਦੂ ‘ਤੇ ਨਾ ਵਾਪਸ ਆਏ | ਆਰੰਭਿਕ ਪਲੇਟਫਾਰਮ ਤਕ ਵਾਪਸ ਆਉਣਾ ਜ਼ਰੂਰੀ ਨਹੀਂ ।

ਪ੍ਰਸ਼ਨ 3.
ਤੈਰਾਕੀ ਮੁਕਾਬਲਿਆਂ ਵਿਚ ਹੀਟਸ ਕਿਸ ਤਰ੍ਹਾਂ ਕਰਵਾਈਆਂ ਜਾਂਦੀਆਂ ਹਨ ਅਤੇ ਫਾਈਨਲ ਕਿਸ ਤਰ੍ਹਾਂ ਹੁੰਦੀਆਂ ਹਨ ?
ਉੱਤਰ-
ਤੈਰਾਕੀ ਪ੍ਰਤੀਯੋਗਤਾ ਵਿਚ ਹੀਟਾਂ ਅਤੇ ਫਾਈਨਲ ਦੌੜਾਂ ਹੀਟਾਂ ਦਾ ਬਣਾਉਣਾ ਅਤੇ ਫਾਈਨਲ (Seeding of Heats and Finals)-ਸਾਰੇ ਤੈਰਾਕੀ ਮੁਕਾਬਲਿਆਂ ਵਿਚ ਸੈਮੀ-ਫਾਈਨਲ ਅਤੇ ਫਾਈਨਲਾਂ ਵਿਚ ਹੀਟਾਂ ਦਾ ਨਿਰਮਾਣ ਇਸ ਪ੍ਰਕਾਰ ਹੋਵੇਗਾ
(i) ਟਰਾਇਲ ਹੀਟ (Trial Heat)-

  • ਸਾਰੇ ਪ੍ਰਵੇਸ਼ਕਾਂ (Entrants) ਦਾ ਪ੍ਰਤੀਯੋਗੀ ਸਮਾਂ (Competitive time) ਪ੍ਰਵੇਸ਼ ਫਾਰਮ ਵਿਚ ਭਰ ਕੇ ਉਨ੍ਹਾਂ ਦੇ ਨਾਵਾਂ ਨੂੰ ਉਨ੍ਹਾਂ ਤੇ ਸਮੇਂ ਦੀ ਤਰਤੀਬ ਨਾਲ ਦਰਜ ਕਰਕੇ ਪ੍ਰਤੀਯੋਗਤਾ ਕਮੇਟੀ ਨੂੰ ਭੇਜ ਦਿੱਤਾ ਜਾਂਦਾ ਹੈ । ਜੋ ਪ੍ਰਤੀਯੋਗੀ ਆਪਣਾ ਸਮਾਂ ਨਹੀਂ ਭਰਦੇ, ਉਹਨਾਂ ਦਾ ਨਾਂ ਸੂਚੀ ਦੇ ਅੰਤ ਵਿਚ ਦਰਜ ਕੀਤਾ ਜਾਂਦਾ ਹੈ । ਜੇਕਰ ਅਜਿਹੇ ਇਕ ਤੋਂ ਜ਼ਿਆਦਾ ਪ੍ਰਤੀਯੋਗੀ ਹੋਣ ਤਾਂ ਉਹਨਾਂ ਦੇ ਥਾਂ ਦਾ ਫ਼ੈਸਲਾ ਪਰਚੀ ਦੁਆਰਾ ਕੀਤਾ ਜਾਂਦਾ ਹੈ ।
  • ਸਭ ਨਾਲੋਂ ਤੇਜ਼ ਤੈਰਾਕ ਜਾਂ ਟੀਮ ਨੂੰ ਸਭ ਤੋਂ ਅੰਤਿਮ ਹੀਟ ਵਿਚ, ਉਸ ਤੋਂ ਘੱਟ ਤੇਜ਼ ਨੂੰ ਅੰਤਿਮ ਤੋਂ ਪਹਿਲਾਂ ਵਾਲੀ ਹੀਟ ਵਿਚ ਅਤੇ ਇਸੇ ਪ੍ਰਕਾਰ ਬਾਕੀ ਦੇ ਤੈਰਾਕਾਂ ਜਾਂ ਟੀਮਾਂ ਦੀ ਹੀਟ ਦਾ ਫੈਸਲਾ ਕੀਤਾ ਜਾਂਦਾ ਹੈ ।
  • ਸਭ ਨਾਲੋਂ ਤੇਜ਼ ਤੈਰਾਕੇ ਜਾਂ ਟੀਮ ਨੂੰ ਕੇਂਦਰੀ ਲੇਨ (Central lane) ਵਿਚ ਰੱਖਿਆ ਜਾਂਦਾ ਹੈ ਜਦ ਕਿ ਪੁਲਾਂ ਵਿਚ ਲੇਨਾਂ ਦੀ ਸੇਕ ਸੰਖਿਆ (Odd number) ਹੋਵੇ, ਤੀਸਰੀ ਜਾਂ ਚੌਥੀ ਲੇਨ ਵਿਚ ਰੱਖਿਆ ਜਾਂਦਾ ਹੈ, ਜੇਕਰ ਪੁਲਾਂ ਵਿਚ ਤਰਤੀਬਵਾਰ 6 ਜਾਂ 8 ਲੇਨ (Lane) ਹੋਣ । ਉਸ ਨਾਲ ਘੱਟ ਤੇਜ਼ ਤੈਰਾਕ ਉਸਦੇ ਸੱਜੇ ਪਾਸੇ ਹੋਵੇਗਾ ਅਤੇ ਇਸ ਪ੍ਰਕਾਰ ਹੋਰ ਤੈਰਾਕਾਂ ਨੂੰ ਉਨ੍ਹਾਂ ਦੇ ਸਮੇਂ ਅਨੁਸਾਰ ਸੱਜੇ ਅਤੇ ਖੱਬੇ ਰੱਖਿਆ ਜਾਵੇਗਾ । ਇੱਕੋ ਜਿਹੇ ਸਮੇਂ ਵਾਲੇ ਤੈਰਾਕਾਂ ਦੀਆਂ ਲੇਨਾਂ ਦੀ ਸਥਿਤੀ ਪਰਚੀ ਦੁਆਰਾ ਨਿਸਚਿਤ ਕੀਤੀ ਜਾਵੇਗੀ ।

(ii) ਫਾਈਨਲ (Finals) -ਜਿੱਥੇ ਆਰੰਭਿਕ ਹੀਟਾਂ ਦੀ ਲੋੜ ਨਾ ਹੋਵੇ ਤਾਂ ਲੇਨਾਂ ਦਾ ਨਿਰਧਾਰਨ ਉੱਪਰ ਦਿੱਤੇ ਨਿਯਮ
(3) ਦੇ ਅਨੁਸਾਰ ਹੋਵੇਗਾ । ਜਿੱਥੇ ਆਰੰਭਿਕ ਹੀਟਾਂ ਹੋ ਚੁੱਕੀਆਂ ਹੋਣ, ਉੱਥੇ ਲੇਨਾਂ ਦਾ ਨਿਰਧਾਰਨ ਨਿਯਮ (3) ਦੇ ਅਨੁਸਾਰ ਹੋਵੇਗਾ ।

ਪ੍ਰਸ਼ਨ 4.
ਬਰੈਸਟ ਸਟਰੋਕ, ਬਟਰਫਲਾਈ ਸਟਰੋਕ, ਬੈਕ ਸਟਰੋਕ ਅਤੇ ਫਰੀ ਸਟਾਈਲ ਤੈਰਾਕੀ ਕੀ ਹਨ ?
ਉੱਤਰ-
ਬਰੈਸਟ ਸਟਰੋਕ ਤੈਰਾਕੀ, ਬਟਰਫਲਾਈ ਤੈਰਾਕੀ, ਬੈਕ ਸਟਰੋਕ ਤੈਰਾਕੀ ਅਤੇ ਫਰੀ ਸਟਾਈਲ ਤੈਰਾਕੀ । ਬਰੈਸਟ ਸਟਰੋਕ ਤੈਰਾਕੀ (Breast Stroke Swimming)-ਇਸ ਵਿਚ ਸਰੀਰ ਛਾਤੀ ਤੇ ਸੰਤੁਲਿਤ ਅਤੇ ਦੋਵੇਂ ਮੋਢੇ ਪਾਣੀ ਦੀ ਸਤਹਿ ਦੇ ਬਰਾਬਰ ਹੋਣਗੇ । ਹੱਥਾਂ ਤੇ ਪੈਰਾਂ ਦੀਆਂ ਕਿਰਿਆਵਾਂ ਇਕੱਠੀਆਂ ਹੋਣਗੀਆਂ ਜੋ ਕਿ ਇਕ ਲਾਈਨ ਵਿਚ ਹੋਣ ।

ਛਾਤੀ ਤੋਂ ਦੋਨੋਂ ਹੱਥ ਇਕੱਠੇ ਅੱਗੇ ਪਾਣੀ ਦੇ ਅੰਦਰ ਜਾਂ ਉੱਤੇ ਅਤੇ ਪਿੱਛੇ ਜਾਣੇ ਚਾਹੀਦੇ ਹਨ । ਲੱਤਾਂ ਦੀ ਕਿਰਿਆ ਵਿਚ ਪੈਰ ਪਿੱਛੇ ਤੋਂ ਅੱਗੇ ਵਲ ਮੁੜਨ, ਮੱਛੀ ਦੀ ਤਰ੍ਹਾਂ ਕਿਰਿਆ ਨਹੀਂ ਕੀਤੀ ਜਾ ਸਕਦੀ, ਮੁੜਨ ਸਮੇਂ ਜਾਂ ਖਾਤਮੇ ਵਕਤ ਛੁਹ ਦੋਵੇਂ ਹੱਥਾਂ ਨਾਲ ਪਾਣੀ ਤੋਂ ਉੱਪਰ ਜਾਂ ਅੰਦਰ ਜ਼ਰੂਰੀ ਹੈ । ਸਿਰ ਦਾ ਹਿੱਸਾ ਪਾਣੀ ਦੇ ਲੈਵਲ ਤੋਂ ਉੱਪਰ ਰਹਿਣਾ ਜ਼ਰੂਰੀ ਹੈ ।

ਬਟਰਫਲਾਈ ਸਟਰੋਕ (Butterfly Stroke)-ਇਸ ਵਿਚ ਦੋਵੇਂ ਬਾਹਾਂ ਪਾਣੀ ਦੀ ਸਤ੍ਹਾ ਤੋਂ ਉੱਪਰ ਇਕੱਠੇ ਅੱਗੇ ਤੇ ਪਿੱਛੇ ਲੈ ਜਾਣੀਆਂ ਪੈਂਦੀਆਂ ਹਨ । ਸਰੀਰ ਦਾ ਛਾਤੀ ਤੇ ਭਾਰ ਰੱਖਣਾ ਚਾਹੀਦਾ ਹੈ ਅਤੇ ਦੋਹਾਂ ਮੋਢਿਆਂ ਨੂੰ ਪਾਣੀ ਦੀ ਸੇਧ ਵਿਚ ਹੋਣਾ ਚਾਹੀਦਾ ਹੈ ।

ਤੈਰਾਕੀ (Swimming) Game Rules – PSEB 10th Class Physical Education

ਖ਼ਾਸ ਕਰ ਪਹਿਲੀ ਬਾਂਹ ਸਟਰੋਕ (Arm Stroke) ਦੇ ਬਾਅਦ ਰੇਸ ਦੇ ਸ਼ੁਰੂ ਹੋਣ ਤੋਂ ਬਾਅਦ ਅਤੇ ਮੋੜਾਂ ਤੇ ਪੈਰਾਂ ਦੀਆਂ ਕਿਰਿਆਵਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ । ਮੋੜਾਂ ਤੇ ਛੰਹਦੇ ਹੋਏ ਜਾਂ ਰੇਸ ਦੀ ਸਮਾਪਤੀ ਦੇ ਸਮੇਂ ਇਕ ਹੀ ਪੱਧਰ ਤੇ ਦੋਨਾਂ ਹੱਥਾਂ ਨਾਲ ਇੱਕੋ ਸਮੇਂ ਛੂਹਣਾ ਚਾਹੀਦਾ ਹੈ । ਸ਼ੁਰੂ ਵਿਚ ਮੋੜਾਂ ਤੇ ਤੈਰਾਕ ਨੂੰ ਪਾਣੀ ਦੇ ਥੱਲੇ ਇਕ ਜਾਂ ਦੋ ਲੱਤਾਂ ਦੀਆਂ ਕਿੱਕਾਂ (Leg Kicks) ਅਤੇ ਇਕ ਬਾਂਹ ਪੁੱਲ (Arm Puli) ਮਾਰਨ ਦੀ ਆਗਿਆ ਹੈ ।

ਬੈਕ ਸਟਰੋਕ ਤੈਰਾਕੀ (Back Stroke Swimming)-ਇਸ ਵਿਚ ਪ੍ਰਤੀਯੋਗੀ ਸਟਾਰਟਿੰਗ ਗਰਿਪ (Starting grip) ਨੂੰ ਹੱਥ ਨਾਲ ਫੜ ਕੇ ਸਟਾਰਟਿੰਗ ਸਿਰੇ (Starting end) ਵਲ ਮੂੰਹ ਕਰਕੇ ਪਾਣੀ ਵਿਚ ਲਾਈਨ ਬੰਨ੍ਹ ਖੜੇ ਹੋਣਗੇ । ਤੈਰਨ ਦਾ ਸੰਕੇਤ ਮਿਲਣ ਤੇ ਉਹ ਸਾਰੀ ਰੇਸ (Race) ਵਿਚ ਆਪਣੀ ਪਿੱਠ ਦੇ ਭਾਰ ਤੈਰਨਗੇ । ਪਿੱਠ ਦੀ ਸਾਧਾਰਨ ਸਥਿਤੀ ਨੂੰ ਬਦਲਣ ਵਾਲਾ ਪ੍ਰਤੀਯੋਗੀ ਅਯੋਗ ਐਲਾਨ ਕੀਤਾ ਜਾਵੇਗਾ | ਪੈਰ ਪਾਣੀ ਵਿਚ ਹੋਣੇ ਜ਼ਰੂਰੀ ਹਨ । ਗੱਡੇ ਵਿਚ ਖੜੇ ਨਹੀਂ ਹੋ ਸਕਦੇ ।

ਫਰੀ ਸਟਾਈਲ ਤੈਰਾਕੀ (Free Style Swimming)-ਫਰੀ ਸਟਾਈਲ ਤੈਰਾਕੀ ਦਾ ਮਤਲਬ ਕਿਸੇ ਤਰ੍ਹਾਂ ਦਾ ਢੰਗ ਜਾਂ ਤੈਰਾਕੀ ਨਾਲ ਹੈ । ਇਸ ਤੋਂ ਭਾਵ ਤੈਰਨ ਦਾ ਕਿਸੇ ਤਰ੍ਹਾਂ ਦਾ ਢੰਗ, ਜੋ ਕਿ ਬਟਰਫਲਾਈ ਸਟਰੋਕ ਜਾਂ ਬੈਕ ਸਟਰੋਕ ਤੋਂ ਵੱਖਰਾ ਹੈ । ਫਰੀ ਸਟਾਈਲ ਵਿਚ ਤੈਰਾਕ ਲਈ ਮੁੜਨ ਅਤੇ ਦੌੜ ਦੇ ਖ਼ਾਤਮੇ ਸਮੇਂ ਤੈਰਾਕੀ ਕੁੰਡ ਦੀ ਦੀਵਾਰ ਨੂੰ ਹੱਥ ਨਾਲ ਛੂਹਣਾ ਜ਼ਰੂਰੀ ਨਹੀਂ । ਉਹ ਆਪਣੇ ਸਰੀਰ ਦੇ ਕਿਸੇ ਵੀ ਅੰਗ ਨਾਲ ਛੂਹ ਸਕਦਾ ਹੈ ।

ਕੋਚਿੰਗ (Coachingਤੈਰਾਕੀ ਅਤੇ ਗੋਤਾ ਲਗਾਉਂਦੇ ਸਮੇਂ ਕਿਸੇ ਵੀ ਪ੍ਰਕਾਰ ਦੀ ਕੋਚਿੰਗ ਦੇਣਾ ਮਨ੍ਹਾ ਹੈ । ਪੁਆਇੰਟ ਦੇਣਾ-ਪਹਿਲੀਆਂ ਤਿੰਨ ਪੁਜ਼ੀਸ਼ਨਾਂ ਨੂੰ ਕ੍ਰਮਵਾਰ (5, 3, 1) ਅਤੇ ਰੀਲੇ ਰੇਸਾਂ ਵਿਚ (10, 6, 2) ਦੇ ਅਨੁਸਾਰ ਪੁਆਇੰਟ ਦਿੱਤੇ ਜਾਂਦੇ ਹਨ ।

ਪ੍ਰਸ਼ਨ 5.
ਸਕੂਲ ਪੱਧਰ ਉੱਤੇ ਲੜਕੇ ਅਤੇ ਲੜਕੀਆਂ ਲਈ ਆਯੋਜਿਤ ਤੈਰਾਕੀ ਮੁਕਾਬਲਿਆਂ ਦਾ ਵਰਣਨ ਕਰੋ ।
ਉੱਤਰ-
ਸਕੂਲ ਪੱਧਰ ਉੱਤੇ ਲੜਕੇ ਅਤੇ ਲੜਕੀਆਂ ਲਈ ਆਯੋਜਿਤ ਤੈਰਾਕੀ ਪ੍ਰਤੀਯੋਗਤਾਵਾਂ ਸਕੂਲ ਪੱਧਰ ‘ਤੇ ਤੈਰਾਕੀ ਮੁਕਾਬਲੇ (Swimming Competitions at school levels)-ਸਕੂਲ ਪੱਧਰ ਤੇ ਹੇਠ ਲਿਖੇ ਤੈਰਾਕੀ ਮੁਕਾਬਲੇ ਹੋਣਗੇ

ਲੜਕੀਆਂ ਲਈ (For Girls) –

  1. ਫਰੀ ਸਟਾਈਲ (Free Style)-100, 200, 400, 800 ਅਤੇ 1500 ਮੀਟਰ ॥
  2. ਬੈਕ ਸਟਰੋਕ (Back Stroke)-100 ਮੀਟਰ ਅਤੇ 200 ਮੀਟਰ ।
  3. ਬਰੈਸਟ ਸਟਰੋਕ (Breast Stroke)-100 ਮੀਟਰ ਅਤੇ 200 ਮੀਟਰ ।
  4. ਬਟਰਫਲਾਈ ਸਟਰੋਕ (Butterfly Stroke)-100 ਮੀਟਰ ਅਤੇ 200 ਮੀਟਰ |
  5. ਰੀਲੇ (Relay)-4 x 100 ਮੀਟਰ ਫਰੀ ਸਟਾਈਲ | 4 x 100 ਮੀਟਰ ਮੋਡਲੇ ਬਰੈਸਟ ਬੈਕ ਸਟਰੋਕ)

ਬਟਰਫਲਾਈ ਅਤੇ ਫਰੀ ਸਟਾਈਲ ਲੜਕਿਆਂ ਲਈ (For Boys) –

  1. ਫਰੀ ਸਟਾਈਲ (Free Style)-100, 200, 400, 800 ਅਤੇ 1500 ਮੀਟਰ ।
  2. ਬੈਕ ਸਟਰੋਕ (Back Stroke)-100 ਮੀਟਰ ਅਤੇ 200 ਮੀਟਰ ।
  3. ਬਰੈਸਟ ਸਟਰੋਕ (Breast Stroke)-100 ਮੀਟਰ ਅਤੇ 200 ਮੀਟਰ ।
  4. ਬਟਰਫਲਾਈ ਸਟਰੋਕ (Butterfly Stroke)-100 ਮੀਟਰ ਅਤੇ 200 ਮੀਟਰ ।
  5. ਰੀਲੇ (Relay)-4 x 100 ਮੀਟਰ ਫਰੀ ਸਟਾਈਲ ।
    4 x 100 ਮੀਟਰ ਮੈਡਲੇ ਬਰੈਸਟ, ਬੈਕ, ਬਟਰਫਲਾਈ, ਫਰੀ ਸਟਾਈਲ)

ਬਾਸਕਟ ਬਾਲ (Basket Ball) Game Rules – PSEB 10th Class Physical Education

Punjab State Board PSEB 10th Class Physical Education Book Solutions ਬਾਸਕਟ ਬਾਲ (Basket Ball) Game Rules.

ਬਾਸਕਟ ਬਾਲ (Basket Ball) Game Rules – PSEB 10th Class Physical Education

ਯਾਦ ਰੱਖਣ ਵਾਲੀਆਂ ਗੱਲਾਂ
(Points to Remember)

  1. ਬਾਸਕਟ ਬਾਲ ਕੋਰਟ ਦੀ ਲੰਬਾਈ ਅਤੇ ਚੌੜਾਈ = 28 ਮੀਟਰ × 15 ਮੀਟਰ
  2. ਬਾਸਕਟ ਬਾਲ ਟੀਮ ਦੇ ਖਿਡਾਰੀ = 12, 5 ਖੇਡਦੇ ਹਨ ਅਤੇ 7 ਬਦਲਵੇਂ ਖਿਡਾਰੀ
  3. ਕੋਰਟ ਦੇ ਕੇਂਦਰੀ ਚੱਕਰ ਦਾ ਅਰਧ ਵਿਆਸ = 1.80 ਮੀਟਰ
  4. ਰੇਖਾਵਾਂ ਦੀ ਚੌੜਾਈ = 5 ਸੈਂ.ਮੀ.
  5. ਬੋਰਡ ਦੀ ਮੋਟਾਈ = 3 ਸੈਂ.ਮੀ.
  6. ਬੋਰਡ ਦੇ ਹੇਠਲੇ ਹਿੱਸੇ ਦੀ ਜ਼ਮੀਨ ਤੋਂ ਉਚਾਈ = 2.90 ਮੀਟਰ
  7. ਬੋਰਡ ਦਾ ਆਕਾਰ = 180 × 120 ਮੀਟਰ
  8. ਬਾਲ ਦਾ ਘੇਰਾ = 75 ਤੋਂ 78 ਸੈਂ. ਮੀ.
  9. ਬਾਲ ਦਾ ਭਾਰ = 600 ਤੋਂ 650 ਗਰਾਮ
  10. ਬੋਰਡ ਤੇ ਆਇਤ ਦਾ ਸਾਈਜ਼ = 49 × 45 ਸੈਂ. ਮੀਟਰ
  11. ਪੋਲਾਂ ਦੀ ਦੂਰੀ = 2 ਮੀਟਰ
  12. ਖੇਡ ਦਾ ਸਮਾਂ = 40 ਮਿੰਟ ਦੇ ਚਾਰ ਕਵਾਟਰ 10-2-10 (10) 10-2-10
  13. ਬਾਸਕਟ ਬਾਲ ਦੇ ਅਧਿਕਾਰੀ = 1 ਟੇਬਲ ਕਮਿਸ਼ਨਰ, 1 ਰੈਫ਼ਰੀ, 1 ਅੰਪਾਇਰ, 1 ਚੀਫ਼ ਰੈਫ਼ਰੀ, 1 ਟਾਈਮ ਕੀਪਰ, 1 ਸਕੋਰਰ, 24 ਸੈਕਿੰਡ ਆਪਰੇਟਰ ਇਕ
  14. ਦੋ ਪਾਸਿਆਂ ਦੇ ਵਿਚਕਾਰ ਆਰਾਮ ਦਾ ਸਮਾਂ = 10 ਮਿੰਟ

ਬਾਸਕਟ ਬਾਲ (Basket Ball) Game Rules – PSEB 10th Class Physical Education

ਖੇਡਾ ਸੰਬੰਧੀ ਮਹੰਝਵਪੂਰਨ ਜਾਣਕਾਰੀ

  1. ਬਾਸਕਟ ਬਾਲ ਦਾ ਮੈਚ ਦੋ ਟੀਮਾਂ ਵਿਚਕਾਰ ਹੁੰਦਾ ਹੈ । ਦੋਹਾਂ ਟੀਮਾਂ ਵਿਚ 5-5 ਖਿਡਾਰੀ ਹੁੰਦੇ ਹਨ ਅਤੇ ਪੰਜ ਜਾਂ ਸੱਤ ਬਦਲਵੇਂ (Substitutes) ਖਿਡਾਰੀ ਹੁੰਦੇ ਹਨ ।
  2. ਬਾਸਕਟ ਬਾਲ ਖੇਡ ਦਾ ਮੈਦਾਨ ਆਇਤਾਕਾਰ ਹੁੰਦਾ ਹੈ । ਮੈਦਾਨ ਦੀ ਲੰਬਾਈ 28 ਮੀਟਰ ਅਤੇ ਚੌੜਾਈ 15 ਮੀਟਰ ਹੁੰਦੀ ਹੈ । ਮੈਦਾਨ ਲੱਕੜੀ ਜਾਂ ਸੀਮਿੰਟ ਦਾ ਹੋਣਾ ਜ਼ਰੂਰੀ ਹੈ ।
  3. ਟੀਮ ਦੇ ਹਰੇਕ ਖਿਡਾਰੀ ਦੀ ਬੁਨੈਣ ਦੇ ਸਾਹਮਣੇ ਅਤੇ ਪਿੱਛੇ ਕੱਪੜੇ ਦੇ 4 ਤੋਂ 15 | ਤਕ ਨੰਬਰ ਜੋ ਕਿ ਸਾਹਮਣੇ 6” ਲੰਬੇ ਅਤੇ ਪਿਛਲੇ 15” ਹੋਣੇ ਜ਼ਰੂਰੀ ਹਨ ।
  4. ਖੇਡ ਦਾ ਸਮਾਂ 10-2-10; 10, 10-2-10 ਮਿੰਟ ਦੀਆਂ ਚਾਰ ਅਵਧੀਆਂ ਦਾ ਹੁੰਦਾ ਹੈ । ਜਦੋਂ ਤਕ ਇੰਟਰਵਲ ਨਾ ਹੋਵੇ, ਜੋ ਕਿ ਦਸ ਮਿੰਟ ਦਾ ਹੁੰਦਾ ਹੈ ਕੋਈ ਖਿਡਾਰੀ ਬਿਨਾਂ ਅਧਿਕਾਰੀ ਦੀ ਆਗਿਆ ਤੋਂ ਬਿਨਾਂ ਮੈਦਾਨ ਛੱਡ ਨਹੀਂ ਸਕਦਾ ।
  5. ਖੇਡ ਵਿਚ ਖਿਡਾਰੀਆਂ ਨੂੰ ਜਿੰਨੀ ਵਾਰੀ ਮਰਜ਼ੀ ਚਾਹੇ ਬਦਲਿਆ ਜਾ ਸਕਦਾ ਹੈ, ਪਰ | ਉਨ੍ਹਾਂ ਦਾ ਨਾਮ ਸਕੋਰ ਸ਼ੀਟ ‘ਤੇ ਲਿਖਿਆ ਹੋਣਾ ਜ਼ਰੂਰੀ ਹੈ ਅਤੇ ਬਦਲੁ ਟੀਮ ਦੀ ਥਰੋ ਜਾਂ (Watch) ਅਤੇ ਬਾਲ ਡੈੱਡ ਹੋਣ ‘ਤੇ ਹੋ ਸਕਦਾ ਹੈ ।
  6. ਕਿਸੇ ਟੀਮ ਦੇ ਇਕ ਹਾਫ਼ ਵਿਚ 4 ਫਾਉਲ ਹੋਣ ਮਗਰੋਂ ਹੋਣ ਵਾਲੇ ਫਾਉਲ ਤੇ ਦੋ ਜਾਂ ਤਿੰਨ ਫਰੀ ਥਰੋ ਹਾਲਤ ਅਨੁਸਾਰ ਮਿਲਦੀਆਂ ਹਨ ।
  7. ਟੀਮ ਦੇ ਕਿਸੇ ਖਿਡਾਰੀ ਦੇ ਪੰਜ ਫਾਊਲ ਹੋਣ ਪਿੱਛੋਂ ਉਸ ਨੂੰ ਉਸ ਮੈਚ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ।
  8. ਬਾਸਕਟ ਬਾਲ ਦਾ ਭਾਰ 60 ਤੋਂ 650 ਗ੍ਰਾਮ ਅਤੇ ਗੇਂਦ ਦੀ ਪਰਿਧੀ 75 ਤੋਂ 78 ਸੈਂਟੀਮੀਟਰ ਹੁੰਦੀ ਹੈ ।
  9. ਹਰੇਕ ਟੀਮ ਦਾ ਕੋਚ ਇੱਕੋ ਮੈਚ ਦੇ ਖੇਡ ਵਿਚ ਦੋ ਵਾਰ ਆਰਾਮ ਕਰਨ ਲਈ ਟਾਈਮ ਆਊਟ ਲੈ ਸਕਦਾ ਹੈ, ਜੋ ਕਿ ਇਕ ਮਿੰਟ ਦਾ ਹੁੰਦਾ ਹੈ ।
  10. ਬਾਸਕਟ ਬਾਲ ਕੋਰਟ ਦੇ ਕੇਂਦਰੀ ਚੱਕਰ ਦਾ ਅਰਧ ਵਿਆਸ 180 ਮੀਟਰ, ਬੋਰਡ ਦੀ ਮੋਟਾਈ 3 ਸੈਂ.ਮੀ., ਬੋਰਡ ਦੇ ਹੇਠਲੇ ਕਿਨਾਰੇ ਦੀ ਜ਼ਮੀਨ ਤੋਂ ਉਚਾਈ 2.75

ਮੀਟਰ, ਰਿੰਗ ਦੀ ਉਚਾਈ 3.05 ਮੀਟਰ, ਚਿੱਟੀ ਨੈੱਟ ਦੀ ਲੰਬਾਈ 40 ਸੈਂ. ਮੀ. ਹੁੰਦੀ ਹੈ । ਸਾਰੀਆਂ ਸੀਮਾਵਾਂ ਦੀ ਚੌੜਾਈ 5 ਸੈਂ.ਮੀ. ਹੁੰਦੀ ਹੈ ।

ਪ੍ਰਸ਼ਨ 1.
ਬਾਸਕਟ ਬਾਲ ਖੇਡ ਦਾ ਸੰਖੇਪ ਹਾਲ, ਇਸ ਦੀ ਕੋਰਟ ਅਤੇ ਰਿਸਟਰਿਕਟਿਡ ਏਰੀਆ ਤੋਂ ਕੀ ਭਾਵ ਹੈ ?
ਉੱਤਰ-
ਬਾਸਕਟ ਬਾਲ ਖੇਡ ਦੋ ਟੀਮਾਂ ਵਿਚਕਾਰ ਖੇਡੀ ਜਾਂਦੀ ਹੈ । ਹਰੇਕ ਟੀਮ ਦੇ 5-5 ਖਿਡਾਰੀ ਖੇਡਦੇ ਹਨ ਅਤੇ 7-7 ਜਾਂ 5-5 ਬਦਲਵੇਂ ਹੁੰਦੇ ਹਨ । ਹਰੇਕ ਟੀਮ ਵਿਰੋਧੀ ਟੀਮ ਦੀ ਬਾਸਕਟ ਵਿਚ ਬਾਲ ਪਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਦੂਸਰੀ ਟੀਮ ਨੂੰ ਆਪਣੀ ਬਾਸਕਟ ਵਿਚ ਗੋਲ ਕਰਨ ਤੋਂ ਰੋਕਦੀ ਹੈ ! ਬਾਸਕਟ ਬਾਲ ਕੋਰਟ 28 ਮੀਟਰ ਲੰਬਾ ਅਤੇ 15 ਮੀਟਰ ਚੌੜਾ ਹੁੰਦਾ ਹੈ । ਇਸ ਦੀ ਲੰਬਾਈ 2 ਮੀਟਰ ਅਤੇ ਚੌੜਾਈ 5 ਮੀਟਰ ਦੋਵੇਂ ਸਾਈਡਾਂ ਦੇ ਅਨੁਪਾਤ ਨਾਲ ਘਟਾਈ ਜਾ ਸਕਦੀ ਹੈ । ਹਾਲ ਦੀ ਉਚਾਈ 7 ਮੀਟਰ ਅਤੇ ਇੱਕੋ ਜਿਹੀ ਰੌਸ਼ਨੀ ਹੋਣੀ ਜ਼ਰੂਰੀ ਹੈ । ਇਸ ਦਾ ਫਰਸ਼ ਲੱਕੜੀ ਜਾਂ ਸੀਮਿੰਟ ਦਾ ਹੋਣਾ ਜ਼ਰੂਰੀ ਹੈ । ਸਿੰਥੇਟਿਕ ਰਬੜ ਦਾ ਫਰਸ਼ ਵੀ ਹੋ ਸਕਦਾ ਹੈ । FIBA (International Amateur Basket Federation) ਦੇ ਮੁਕਾਬਲੇ ਲਈ ਕੋਰਟ ਦਾ ਮਾਪ ਕੋਡ ਜ਼ਰੂਰੀ ਹੁੰਦਾ ਹੈ । ਬਾਸਕਟ ਬਾਲ ਕੋਰਟ ਦੀਆਂ ਸੀਮਾ ਰੇਖਾਵਾਂ ਹਰੇਕ ਥਾਂ ਤੋਂ ਘੱਟ ਤੋਂ ਘੱਟ ਦੋ ਮੀਟਰ ਤਕ ਬਿਨਾਂ ਕਿਸੇ ਰੁਕਾਵਟ ਅੰਕਿਤ ਕੀਤੀਆਂ ਜਾਣਗੀਆਂ । ਰੇਖਾਵਾਂ ਦੀ ਚੌੜਾਈ 5 ਸੈਂਟੀਮੀਟਰ ਹੋਵੇਗੀ ।
ਬਾਸਕਟ ਬਾਲ (Basket Ball) Game Rules – PSEB 10th Class Physical Education 1
ਬੋਰਡ – ਬੋਰਡ ਸਖ਼ਤ ਲੱਕੜ ਜਾਂ ਕਿਸੇ ਪਾਰਦਰਸ਼ੀ ਪਦਾਰਥ ਦੇ ਹੋਣੇ ਚਾਹੀਦੇ ਹਨ, ਜਿਸ ਦੀ ਮੋਟਾਈ 2 ਸੈਂਟੀਮੀਟਰ ਹੋਵੇ । ਗਿੰਗ ਦੀ ਕਿੱਲੀ ਨਾਲ ਬੋਰਡ ਦੇ ਉੱਪਰ 59 ਸੈਂਟੀਮੀਟਰ × 45 ਸੈਂਟੀਮੀਟਰ ਦੀ ਆਇਤ 5 ਸੈਂਟੀਮੀਟਰ ਦੀ ਚੌੜਾਈ ਦੀ ਲਾਈਨ ਨਾਲ ਬਣਾਈ ਜਾਂਦੀ ਹੈ । ਬੋਰਡ ਦੀ ਸੀਮਾ ਵੀ 5 ਸੈਂਟੀਮੀਟਰ ਮੋਟਾਈ ਦੀਆਂ ਰੇਖਾਵਾਂ ਨਾਲ ਮਾਰਕ ਕੀਤੀ ਜਾਂਦੀ ਹੈ | ਬੋਰਡ ਦਾ ਹੇਠਲਾ ਕੰਢਾ ਧਰਤੀ ਤੋਂ 2.75 ਮੀਟਰ ਉੱਚਾ ਹੁੰਦਾ ਹੈ ।

ਬਾਸਕਟ (Basket) – ਇਹ ਲੋਹੇ ਦੇ ਰਿੰਗ ਨਾਲ ਚਿੱਟੇ ਰੰਗ ਦੀ ਨੈਟ ਲਾ ਕੇ ਬਣਾਈ ਜਾਂਦੀ ਹੈ । ਨੈਟ 40 ਸੈਂਟੀਮੀਟਰ ਲੰਮੀ ਅਤੇ ਰਿੰਗ ਦਾ ਅਰਧ ਵਿਆਸ 45 ਸੈਂਟੀਮੀਟਰ ਅਤੇ ਰਿੰਗ ਦੀ ਮੋਟਾਈ 20 ਮਿਲੀਮੀਟਰ ਹੁੰਦੀ ਹੈ ।

ਕੇਂਦਰੀ ਰੇਖਾ (Centre Line) – ਕੋਰਟ ਦੇ ਠੀਕ ਅੱਧ ਵਿਚ ਅੰਤਲੀਆਂ ਰੇਖਾਵਾਂ ਦੇ ਸਮਾਨ ਅੰਤਰ ਕੇਂਦਰੀ ਰੇਖਾ ਖਿੱਚੀ ਜਾਵੇਗੀ ਜਿਹੜੀ ਕੋਰਟ ਨੂੰ ਅੱਗੇ ਵਾਲੇ ਅਤੇ ਪਿੱਛੇ ਵਾਲੇ ਕੋਰਟ ਵਿਚ ਵੰਡੇਗੀ । ਇਹ ਰੇਖਾ ਕੋਰਟ ਦੇ ਬਾਹਰ 15 ਸੈਂਟੀਮੀਟਰ ਦੋਵੇਂ ਪਾਸੇ ਹੋਵੇਗੀ ।

ਮੱਧ ਦਾ ਘੇਰਾ (Centre Line) – ਕੋਰਟ ਦੇ ਠੀਕ ਦਰਮਿਆਨ 1.80 ਮੀਟਰ ਅਰਧ ਵਿਆਸ ਦਾ ਚੱਕਰ ਹੋਵੇਗਾ । ਇਸ ਦੀ ਮਿਣਤੀ ਘੇਰੇ ਦੀ ਬਾਹਰਲੀ ਰੇਖਾ ਤੋਂ ਹੋਵੇਗੀ ।

ਤਿੰਨ ਨੰਬਰੀ ਗੋਲ ਏਰੀਆ (Three point Field goal Area) – ਤਿੰਨ ਨੰਬਰੀ ਗੋਲ ਏਰੀਆ ਦੇ ਬੰਦ ਚਾਪਾਂ ਨਾਲ ਮਾਰਕ ਕੀਤਾ ਜਾਂਦਾ ਹੈ ਜੋ ਕਿ ਸਾਈਡ ਲਾਈਨ ਦੇ ਕੇਂਦਰ ਬਿੰਦੂ ਦੇ ਬਾਹਰਲੇ ਕਿਨਾਰਿਆਂ ਤੋਂ 6.25 ਮੀਟਰ ਦੇ ਅਰਧ ਵਿਆਸ ‘ਤੇ ਹੁੰਦਾ ਹੈ । ਇਹ ਟੋਕਰੀ ਦੇ ਕੇਂਦਰ ਦੇ ਬਿਲਕੁਲ ਲੰਬ ਹੁੰਦਾ ਹੈ । ਕਿਨਾਰੇ ਵਾਲੀਆਂ ਲਕੀਰਾਂ ਸਾਈਡ ਲਕੀਰਾਂ ਦੇ ਸਮਾਨੰਤਰ ਹੁੰਦੀਆਂ ਹਨ । ਕਿਨਾਰੇ ਵਾਲੀ ਲਕੀਰ ਅਤੇ ਤਿੰਨ ਨੰਬਰੀ ਗੋਲ ਏਰੀਆ ਦੀਆਂ ਲਕੀਰਾਂ ਵਿਚ ਫਰਕ 1.25 ਮੀਟਰ ਹੁੰਦਾ ਹੈ ! ਸਾਈਡ ਲਾਈਨ ਦੇ ਕੇਂਦਰ ਤੋਂ ਫਾਸਲਾ ਕੇਂਦਰ ਪੁਆਇੰਟ ਦੀ ਚਾਪ ਵਿਚ 1.575 ਮੀਟਰ ਹੋਵੇਗਾ । ਚਾਪ ਅੱਧੇ ਚੱਕਰ ਤੁਕ ਹੈ ਅਤੇ ਇਸ ਦੇ ਪਿੱਛੇ ਪਾਸੇ ਦੀ ਲਕੀਰ ਦੇ ਸਮਾਨੰਤਰ ਹੁੰਦੀ ਹੈ ।

ਫਰੀ ਥਰੋ ਲਾਈਨਾਂ ਅਤੇ ਪ੍ਰਤੀਬੱਧ ਖੇਤਰ (Restricted Area, Free Throw Lines) – ਹਰੇਕ ਅੰਤ ਰੇਖਾ ਦੇ ਸਮਾਨੰਤਰ ਅੰਦਰਲੇ ਕਿਨਾਰੇ ਤੋਂ 5.80 ਮੀਟਰ ਦੀ ਦੂਰੀ ਤੇ ਫ਼ਰੀ ਥਰੋ ਲਾਈਨ ਖਿੱਚੀ ਜਾਂਦੀ ਹੈ । ਫ਼ਰੀ ਥਰੋ ਰੇਖਾ ਦੀ ਲੰਬਾਈ 3.60 ਮੀਟਰ ਅਤੇ ਕੇਂਦਰ ਬਿੰਦੁ ਅੰਤ ਰੇਖਾਵਾਂ ਨੂੰ ਦਰਮਿਆਨ ਬਿੰਦੁਆਂ ਨੂੰ ਜੋੜਨ ਵਾਲੀ ਰੇਖਾ ਉੱਤੇ ਹੋਵੇਗਾ | ਪਤੀਬੱਧ ਖੇਤਰ ਫ਼ਰੀ ਥਰੋ ਅਤੇ ਅੰਤ ਰੇਖਾਵਾਂ ਤੋਂ ਨਿਕਲਣ ਵਾਲੀਆਂ ਰੇਖਾਵਾਂ ਤੋਂ ਬਣਦਾ ਹੈ । ਸਿਰਿਆਂ ਵਾਲੀਆਂ ਫ਼ਰੀ ਥਰੋ ਰੇਖਾਵਾਂ ਇਸ ਦੇ ਅੱਧ ਵਿਆਸ ਨੂੰ ਅੰਕਿਤ ਕਰਦੀਆਂ ਹਨ । ਇਹਨਾਂ ਰੇਖਾਵਾਂ ਦਾ ਬਾਹਰੀ ਕਿਨਾਰਾ ਅੰਤ ਰੇਖਾਵਾਂ ਦੇ ਮੱਧ ਬਿੰਦੂ ਤੋਂ ਤਿੰਨ ਮੀਟਰ ਦੇ ਫਾਸਲੇ ਅਤੇ ਫ਼ਰੀ ਥਰੋ ਰੇਖਾਵਾਂ ਦੇ ਸਿਰਿਆਂ ਉੱਤੇ ਆ ਕੇ ਖ਼ਤਮ ਹੁੰਦਾ ਹੈ । ਇਹ ਰੇਖਾ ਕੋਰਟ ਵਿਚ 1.80 ਦੇ ਅਰਧ ਵਿਆਸ ਵਾਲੇ ਅਰਧ ਚੱਕਰ ਵਿਚ ਲੱਗੀ ਹੁੰਦੀ ਹੈ ।

RESTRICTED AREA REGULATION FREE THROW LINE
ਬਾਸਕਟ ਬਾਲ (Basket Ball) Game Rules – PSEB 10th Class Physical Education 2
ਪਹਿਲੀ ਲਕੀਰ ਸਿਰੇ ਵਾਲੀ ਲਕੀਰ ਦੇ ਕਿਨਾਰੇ ‘ਤੇ 1.75 ਮੀਟਰ ਦੀ ਦੂਰੀ ‘ਤੇ ਹੋਵੇਗੀ । ਪਹਿਲੇ ਖਿਡਾਰੀ ਦੇ ਖੜੇ ਹੋਣ ਵਾਲੀ ਥਾਂ 85 ਸੈਂਟੀਮੀਟਰ ਦੂਰ ਲਕੀਰ ਨਾਲ ਬੰਨੀ ਜਾਵੇਗੀ । ਇਸ ਥਾਂ ਤੋਂ ਅੱਗੇ ਇਕ ਉਦਾਸੀਨ ਦੇਸ਼ ਹੁੰਦਾ ਹੈ, ਜਿਸ ਦੀ ਚੌੜਾਈ 30 ਸੈਂਟੀਮੀਟਰ ਹੁੰਦੀ ਹੈ । ਦੂਜੇ ਖਿਡਾਰੀ ਦੀ ਥਾਂ ਵੀ 35 ਸੈਂਟੀਮੀਟਰ ਚੌੜੀ ਹੁੰਦੀ ਹੈ ਤੇ ਉਦਾਸੀਨ ਖੇਤਰ ਵੀ ਇਸ ਦੇ ਨਾਲ ਹੀ ਲੱਗਦਾ ਹੈ । ਤੀਜੇ ਖਿਡਾਰੀ ਦੀ ਥਾਂ ਵੀ ਦੂਜੇ ਖਿਡਾਰੀ ਦੇ ਨਾਲ ਹੀ ਲੱਗਦੀ ਹੈ । ਇਸ ਦੀ ਚੌੜਾਈ 85 ਸੈਂਟੀਮੀਟਰ ਹੁੰਦੀ ਹੈ । ਟੁੱਟੇ ਹੋਏ ਅੱਧੇ ਚੱਕਰ ਦਾ ਹਰੇਕ ਚਿੰਨਿਤ ਹਿੱਸੇ ਦੀ ਲੰਬਾਈ 35 ਸੈਂਟੀਮੀਟਰ ਹੁੰਦੀ ਹੈ ਅਤੇ ਦੋਵੇਂ ਹਿੱਸਿਆਂ ਦੇ ਵਿਚਕਾਰ ਫ਼ਾਸਲਾ 40 ਸੈਂਟੀਮੀਟਰ ਹੁੰਦਾ ਹੈ ।

ਪਿਛਲੇ ਬੋਰਡ ਦਾ ਆਕਾਰ ਅਤੇ ਪਦਾਰਥ (Back Board-Size, Material and Position) –
ਪਿਛਲੇ ਵਾਲੇ ਬੋਰਡ ਸਖ਼ਤ ਲੱਕੜ ਜਾਂ ਕਿਸੇ ਪਾਰਦਰਸ਼ੀ ਪਦਾਰਥ ਦੇ ਹੋਣੇ ਚਾਹੀਦੇ ਹਨ । ਇਹਨਾਂ ਦੀਆਂ ਮੋਟਾਈ ਤਿੰਨ ਸੈਂਟੀਮੀਟਰ ਹੁੰਦੀ ਹੈ । ਇਹ ਆਡੇ ਰੁੱਖ 1.80 ਮੀਟਰ ਅਤੇ ਖੜੇ ਰੁੱਖ 1.05 ਮੀਟਰ ਹੁੰਦੇ ਹਨ । ਜਿੱਥੇ ਰਿੰਗ ਲੱਗਦਾ ਹੈ, ਉਸ ਦੇ ਪਿੱਛੇ ਬੋਰਡ ਉੱਤੇ ਇਕ 59 ਸੈਂਟੀਮੀਟਰ x45 ਸੈਂਟੀਮੀਟਰ ਆਇਤ ਬਣਾਈ ਜਾਂਦੀ ਹੈ । ਇਸ ਦੀਆਂ ਰੇਖਾਵਾਂ ਦੀ ਚੌੜਾਈ 5 ਸੈਂਟੀਮੀਟਰ ਹੁੰਦੀ ਹੈ । ਇਸ ਰੇਖਾ ਦਾ ਉੱਪਰ ਵਾਲਾ ਕਿਨਾਰਾ ਰਿੰਗ ਦੀ ਸਤਹਿ ਦੇ ਬਰਾਬਰ ਹੋਵੇਗਾ | ਬੋਰਡ ਦੀ ਸੀਮਾ 5 ਸੈਂਟੀਮੀਟਰ ਮੋਟਾਈ ਦੀਆਂ ਰੇਖਾਵਾਂ ਨਾਲ ਮਾਰਕ ਕੀਤੀ ਜਾਂਦੀ ਹੈ । ਬੋਰਡ ਦਾ ਹੇਠਲਾ ਕੰਢਾ ਧਰਤੀ ਤੋਂ 2.75 ਮੀਟਰ ਉੱਚਾ ਹੁੰਦਾ ਹੈ । ਇਹਨਾਂ ਬੋਰਡਾਂ ਨੂੰ ਸਹਾਰਾ ਦੇਣ ਵਾਲੀਆਂ ਭੁਜਾਵਾਂ ਆਖਰੀ ਰੇਖਾ ਦੇ ਇਕ ਮੀਟਰ ਦੀ ਦੂਰੀ ਤੇ ਪ੍ਰਤੀਬੰਧ ਖੇਤਰ ਵਿਚ ਹੁੰਦੀਆਂ ਹਨ ।
ਬਾਸਕਟ ਬਾਲ (Basket Ball) Game Rules – PSEB 10th Class Physical Education 3
ਬਾਸਕਟ (Basket) – ਬਾਸਕਟ ਛੱਲਿਆਂ ਅਤੇ ਜਾਲੀ ਦੀ ਬਣੀ ਹੁੰਦੀ ਹੈ । ਇਸ ਦੀ ਲੰਬਾਈ 40 ਸੈਂਟੀਮੀਟਰ ਹੁੰਦੀ ਹੈ । ਇਹ ਲੋਹੇ ਦੇ ਰਿੰਗ ਨਾਲ ਲਾਈ ਜਾਂਦੀ ਹੈ । ਰੰਗ ਦਾ ਅੰਦਰੂਨੀ ਹਿੱਸਾ 45 ਸੈਂਟੀਮੀਟਰ ਹੁੰਦਾ ਹੈ । ਇਸ ਨਾਰੰਗੀ ਰੰਗ ਵਾਲੇ ਬਾਸਕਟ ਦਾ ਅਰਧ ਵਿਆਸ 45 ਸੈਂਟੀਮੀਟਰ ਹੁੰਦਾ ਹੈ | ਘੇਰੇ ਦੀ ਧਾਤ 20 ਮਿਲੀਮੀਟਰ ਮੋਟੀ ਹੁੰਦੀ ਹੈ । ਇਸ ਦੇ ਹੇਠਾਂ ਇਕ ਜਾਲੀ ਲਾਈ ਜਾਂਦੀ ਹੈ, ਜੋ ਕਿ ਚਿੱਟੀ ਰੱਸੀ ਦੀ ਬਣੀ ਹੁੰਦੀ ਹੈ ਅਤੇ ਉਹ ਛੱਲਿਆਂ ਨਾਲ ਲਟਕਦੀ ਹੈ । ਇਹ ਛੱਲੇ ਇਸ ਤਰ੍ਹਾਂ ਦੇ ਬਣੇ ਹੁੰਦੇ ਹਨ ਕਿ ਜਦ ਗੇਂਦ ਉਸ ਤੋਂ ਲੰਘਦੀ ਹੈ ਉਹ ਇਸ ਨੂੰ ਥੋੜ੍ਹੀ ਦੇਰ ਲਈ ਰੋਕ ਦਿੰਦੇ ਹਨ । ਜਾਲੀ ਦੀ ਲੰਬਾਈ 0.40 ਸੈਂਟੀਮੀਟਰ ਹੋਣੀ ਚਾਹੀਦੀ ਹੈ ।

ਗੇਂਦ (Ball) – ਗੇਂਦ ਗੋਲਾਕਾਰ ਹੁੰਦੀ ਹੈ । ਇਹ ਚਮੜੇ ਦੀ ਬਣੀ ਹੁੰਦੀ ਹੈ ਅਤੇ ਇਸ ਦੇ ਅੰਦਰ ਦਾ ਬਲੈਡਰ ਰਬੜ ਦਾ ਹੁੰਦਾ ਹੈ । ਇਸ ਦੀ ਪਰਿਧੀ 75 ਸੈਂਟੀਮੀਟਰ ਤੋਂ 78 ਸੈਂਟੀਮੀਟਰ ਹੁੰਦੀ ਹੈ । ਇਸ ਦਾ ਭਾਰ 600 ਗ੍ਰਾਮ ਤੋਂ 650 ਗ੍ਰਾਮ ਹੁੰਦਾ ਹੈ । ਹੁਣ ਕਾਨੂੰਨ ਇਹ ਆਗਿਆ ਦਿੰਦਾ ਹੈ ਕਿ ਵਰਤੋਂ ਕੀਤੀ ਹੋਈ ਗੇਂਦ ਵੀ ਵਰਤੀ ਜਾ ਸਕਦੀ ਹੈ । ਰੈਫ਼ਰੀ ਵਰਤੀ ਹੋਈ ਗੇਂਦ ਚੁਣ ਸਕਦਾ ਹੈ । ਕੇਂਦਰ ਵਿਚ ਹਵਾ ਇੰਨੀ ਚਾਹੀਦੀ ਹੈ ਕਿ 1.80 ਮੀਟਰ ਦੀ ਉਚਾਈ ਤੋਂ ਲੱਕੜੀ ਦੇ ਠੋਸ ਫ਼ਰਸ਼ ਤੇ ਸੁੱਟੇ ਜਾਣ ਤੇ ਇਹ ਗੇਂਦ ਦੇ ਉੱਪਰਲੇ ਸਿਰੇ ਤੋਂ ਲੈ ਕੇ 1.20 ਮੀਟਰ ਤੋਂ ਘੱਟ ਅਤੇ 1.40 ਮੀਟਰ ਤੋਂ ਵੱਧ ਨਾ ਉਛਲੇ : ਜਿਹੜੀ ਗੇਂਦ ਇਕ ਵਾਰੀ ਚੁਣ ਲਈ ਜਾਵੇ, ਦੋਹਾਂ ਟੀਮਾਂ ਦਾ ਕੋਈ ਵੀ ਖਿਡਾਰੀ ਖੇਡਣ ਤੋਂ ਪਹਿਲਾਂ ਉਸ ਦੀ ਵਰਤੋਂ ਨਹੀਂ ਕਰ ਸਕਦਾ । ਜੇਕਰ ਪੁਰਾਣੀ ਗੇਂਦ ਨਾ ਮਿਲ ਸਕਦੀ ਹੋਵੇ ਤਾਂ ਨਵੀਂ ਗੇਂਦ ਵਰਤੀ ਜਾ ਸਕਦੀ ਹੈ ।
ਬਾਸਕਟ ਬਾਲ (Basket Ball) Game Rules – PSEB 10th Class Physical Education 4

ਬਾਸਕਟ ਬਾਲ (Basket Ball) Game Rules – PSEB 10th Class Physical Education

ਪ੍ਰਸ਼ਨ 2.
ਬਾਸਕਟਬਾਲ ਖੇਡ ਦਾ ਤਕਨੀਕੀ ਸਮਾਨ ਕੀ ਹੁੰਦਾ ਹੈ ?
ਉੱਤਰ-
(ਉ) ਤਕਨੀਕੀ ਸਮਾਨ (Technical Equipment)

  • ਖੇਡ ਦੀ ਘੜੀ (Game watch)
  • ਟਾਈਮ ਆਊਟ ਲਈ ਘੜੀ (Time Out watch)
  • ਸਟਾਪ ਘੜੀਆਂ (Stop watch)

(ਅ) ਸਕੋਰ ਸ਼ੀਟ
(ੲ) ਘੱਟ ਤੋਂ ਘੱਟ 20 ਸਮ × 10 ਸਮ ਇਕ ਤੋਂ ਪੰਜ ਤਕ ਅੰਕ । ਇਕ ਤੋਂ ਚਾਰ ਤਕ ਕਾਲੇ ਰੰਗ ਦੇ ਅੰਕ ਅਤੇ ਪੰਜ ਦੇ ਲਈ ਲਾਲ ਰੰਗ ਦੇ ਅੰਕ |
ਬਾਸਕਟ ਬਾਲ (Basket Ball) Game Rules – PSEB 10th Class Physical Education 5
(ਸ) 24 ਸੈਕਿੰਡ ਨਿਯਮ ਦੇ ਪ੍ਰਬੰਧ ਲਈ ਇਕ ਯੋਗ ਯੰਤਰ ਜਿਸ ਨੂੰ ਖਿਡਾਰੀ ਅਤੇ ਦਰਸ਼ਕ ਦੇਖ ਸਕਣ |
(ਹ) ਸਾਰਿਆਂ ਨੂੰ ਦਿੱਸਣ ਵਾਲਾ ਇਕ ਖੇਡ ਅੰਕ ਫੱਟਾ (Score Board) ਹੋਵੇਗਾ, ਜਿਸ ਤੇ ਦੋਵੇਂ ਟੀਮਾਂ ਦੇ ਖੇਡ ਅੰਕ ਲਿਖੇ ਜਾਣਗੇ ।
(ਕ) ਸਕੋਰਰ ਕੋਲ ਦੋ ਲਾਲ ਝੰਡੇ ਦੋਹਾਂ ਟੀਮਾਂ ਦੇ ਫਾਊਲ ਮਾਰਕਰ ਹੋਣਗੇ, ਜੋ ਕਿ ਟੀਮ ਦੇ ਅੱਠ ਫਾਊਲ ਇਕ ਮਿਆਦ ਵਿਚ ਹੋਣ ਦੀ ਸੂਰਤ ਵਿਚ ਉਸ ਟੀਮ ਵੱਲ ਲਿਆ ਜਾਵੇਗਾ, ਜੋ ਕਿ ਖਿਡਾਰੀਆਂ, ਕੋਚ ਸਾਹਿਬਾਨ ਅਤੇ ਖੇਡ ਅਧਿਕਾਰੀਆਂ ਨੂੰ ਦਿਖਾਈ ਦੇ ਸਕੇ ।

ਪਸ਼ਨ 3.
ਬਾਸਕਟ ਬਾਲ ਖੇਡ ਦੇ ਅਧਿਕਾਰੀ ਅਤੇ ਉਹਨਾਂ ਦੇ ਸਹਾਇਕਾਂ ਦੇ ਕਰਤੱਵ ਲਿਖੋ ।
ਉੱਤਰ-
ਬਾਸਕਟ ਬਾਲ ਖੇਡ ਦੇ ਅਧਿਕਾਰੀ ਅਤੇ ਉਹਨਾਂ ਦੇ ਸਹਾਇਕਾਂ ਦੇ ਕਰਤੱਵ (Officials and their assistants and their Duties)
ਰੈਫ਼ਰੀ ਦਾ ਕਰਤੱਵ (Referees Duty) –

  1. ਗਰਾਊਂਡ ਵਿਚ ਸਮੁੱਚੇ ਸਮਾਨ ਦੀ ਜ਼ਿੰਮੇਵਾਰੀ ਅਤੇ ਸਭ ਖਿਡਾਰੀਆਂ ਨੂੰ ਸੰਕੇਤ ਨਾਲ ਸਮਝਾਉਣ ਦੀ ਜ਼ਿੰਮੇਵਾਰੀ ।
  2. ਇਸ ਦੇ ਬਾਕੀ ਸਹਾਇਕ ਕੰਮ ਦਿੱਤੇ ਗਏ ਆਦੇਸ਼ਾਂ ਅਨੁਸਾਰ ਕਰਨਾ ।
  3. ਰੈਫ਼ਰੀ ਦਾ ਕਰਤੱਵ ਹੈ ਸਕੋਰਰ ਤੋਂ ਰਿਕਾਰਡ ਸ਼ੀਟ ਭਰਵਾਏ ।
  4. ਇਹ ਮੱਧ ਵਿਚ ਬਾਲ ਦੀ ਟਾਸ ਕਰਦਾ ਹੈ ।
  5. ਪੂਰੀ ਗੇਮ ਨੂੰ ਆਪਣੀ ਦੇਖ-ਭਾਲ ਵਿਚ ਖਿਡਾਉਂਦਾ ਹੈ । ਇਹ ਦੋਨਾਂ ਟੀਮਾਂ ਨੂੰ ਉੱਚਿਤ ਫੈਸਲਾ ਦਿੰਦਾ ਹੈ । ਜੋ ਇਹ ਫੈਸਲਾ ਦਿੰਦਾ ਹੈ, ਉਹ ਸਾਰਿਆਂ ਨੂੰ ਮੰਨਣਾ ਪੈਂਦਾ ਹੈ ।
  6. ਖਿਡਾਰੀਆਂ ਵਿਚ ਕਿਸੇ ਤਰ੍ਹਾਂ ਦੇ ਮਤਭੇਦ ਨੂੰ ਦੂਰ ਕਰਨ ਲਈ ਵੀ ਇਹ ਆਪਣਾ ਫੈਸਲਾ ਦਿੰਦਾ ਹੈ ਤੇ ਖੇਡ ਨੂੰ ਨਿਯਮ ਅਨੁਸਾਰ ਚਲਾਉਂਦਾ ਹੈ ।
  7. ਜੇ ਕੋਈ ਗ਼ਲਤ ਖੇਡ ਖੇਡਦਾ ਹੈ, ਤਾਂ ਉਸ ਨੂੰ ਦੰਡ ਪੈਨਲਟੀ ਫਾਊਲ ਦੇ ਰੂਪ ਵਿਚ ਦਿੱਤੀ ਜਾਂਦੀ ਹੈ ।
  8. ਅੰਤ ਵਿਚ ਰੈਫ਼ਰੀ ਸਕੋਰ ਸ਼ੀਟ ਦੇਖਦਾ ਹੈ ਤੇ ਉਸ ਦੇ ਉੱਪਰ ਆਪਣੇ ਦਸਖਤ ਕਰਕੇ ਹਾਰ ਜਿੱਤ ਦਾ ਫੈਸਲਾ ਦਿੰਦਾ ਹੈ ।

ਟਾਈਮ ਕੀਪਰ (Time Keeper)-

  • ਇਸ ਦਾ ਕੰਮ ਸਮੇਂ ‘ਤੇ ਕੰਟਰੋਲ ਕਰਨਾ ਹੈ । ਖੇਡ ਆਰੰਭ ਹੋਣ ਤੋਂ ਪਹਿਲਾਂ ਟਾਈਮ ਕੀਪਰ ਰੈਫ਼ਰੀ ਨੂੰ ਦੱਸ ਦਿੰਦਾ ਹੈ ਕਿ ਖੇਡ ਸ਼ੁਰੂ ਹੋਣ ਵਿਚ ਤਿੰਨ ਮਿੰਟ ਬਾਕੀ ਹਨ, ਤਾਂ ਜੋ ਉਹ ਟੀਮਾਂ ਨੂੰ ਸੂਚਿਤ ਕਰ ਸਕੇ : ਖੇਡ ਦੇ ਅੱਧੇ ਸਮੇਂ ਬਾਅਦ ਵੀ ਇਹ ਰੈਫ਼ਰੀ ਨੂੰ ਯਾਦ ਕਰਵਾਉਂਦਾ ਹੈ ਕਿ ਖੇਡ ਆਰੰਭ ਹੋਣ ਵਿਚ ਦੋ ਮਿੰਟ ਬਾਕੀ ਹਨ ।
  • ਇਹ ਖੇਡ ਦੇ ਆਰੰਭ ਤੋਂ ਅੰਤ ਤੱਕ ਦਾ ਪੂਰਾ ਹਿਸਾਬ ਕਿਤਾਬ ਰੱਖਦਾ ਹੈ । ਉਸ ਨੂੰ ਇਹ ਦੇਖਣਾ ਪੈਂਦਾ ਹੈ ਕਿ ਖੇਡ ਕਿੰਨੇ ਸਮ ਤਕ ਬੰਦ ਰਹੀ । ਟਾਈਮ ਕੀਪਰ ਜਦ ਘੰਟੀ ਵਜਾਉਂਦਾ ਹੈ, ਤਾਂ ਉਸ ਦੇ ਨਾਲ ਰੈਫ਼ਰੀ ਵੀ ਆਪਣੀ ਵਿਸਲ ਵਜਾ ਕੇ ਸਮਾਂ ਖ਼ਤਮ ਕਰਨ ਦਾ ਐਲਾਨ ਕਰਦਾ ਹੈ ।

ਸਕੋਰਰ (Scorer)-

  1. ਇਸ ਦਾ ਕੰਮ ਜਿੰਨੇ ਵੀ ਕੋਈ ਖਿਡਾਰੀ ਨੰਬਰ ਲਵੇ, ਉਸ ਨੂੰ ਇਕ ਸਕੋਰ ਸ਼ੀਟ ਤੋਂ ਨੋਟ ਕਰਨਾ ਹੁੰਦਾ ਹੈ ।
  2. ਖੇਡ ਦਾ ਆਰੰਭ ਹੋਣ ਤੋਂ ਪਹਿਲਾਂ ਉਹ ਸਾਰੇ ਖਿਡਾਰੀਆਂ ਦੇ ਨਾਮ ਸਕੋਰ ਸ਼ੀਟ ‘ਤੇ ਲਿਖ ਲੈਂਦਾ ਹੈ ।
  3. ਸਕੋਰਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਖਿਡਾਰੀ ਨੇ ਕਿੰਨੇ ਨੰਬਰ ਲਏ ਹਨ ।
  4. ਉਹ ਹਰੇਕ ਨੰਬਰ ਨੂੰ ਬਹੁਤ ਸਾਵਧਾਨੀ ਨਾਲ ਹਰੇਕ ਖਿਡਾਰੀ ਦੇ ਬਣੇ ਹੋਏ ਖਾਤੇ ਵਿਚ ਜੋੜ ਦਿੰਦਾ ਹੈ ।
  5. ਉਸ ਨੂੰ ਹਰੇਕ ਖਿਡਾਰੀ ਦੇ ਫਾਉਲ ਵਾਲੇ ਪਾਸੇ ਫਾਉਲ ਨੋਟ ਕਰਨੇ ਚਾਹੀਦੇ ਹਨ । ਜਦੋਂ ਕੋਈ ਖਿਡਾਰੀ ਪੰਜ ਫਾਊਲ ਕਰ ਲੈਂਦਾ ਹੈ, ਤਾਂ ਉਸ ਸਮੇਂ ਸਕੋਰਰ ਰੈਫ਼ਰੀ ਨੂੰ ਦੱਸ ਦੇਵੇ ਕਿ ਇਸ ਖਿਡਾਰੀ ਦੇ ਪੰਜ ਫਾਉਲ ਹੋ ਗਏ ਹਨ ਤਾਂ ਉਸ ਖਿਡਾਰੀ ਨੂੰ ਖੇਡ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ ।
  6. ਖੇਡ ਸਮਾਪਤ ਹੋਣ ਦੇ ਬਾਅਦ ਸਕੋਰਰ ਰੈਫ਼ਰੀ ਤੋਂ ਸਕੋਰ ਸ਼ੀਟ ਤੇ ਦਸਤਖ਼ਤ ਕਰਵਾਉਂਦਾ ਹੈ । ਜੇ ਖੇਡਦੇ ਸਮੇਂ ਬਾਲ ਟੋਕਰੀ ਵਿਚ ਉੱਪਰ ਤੋਂ ਹੇਠਾਂ ਦਿੱਤਾ ਜਾਵੇ ਤਾਂ ਦੇ ਸਕੋਰ ਹੁੰਦੇ ਹਨ । ਜੇ ਫਰੀ ਥਰੋ ਦਿੱਤੀ ਜਾਵੇ, ਤਾਂ ਇਕ ਸਕੋਰ ਹੁੰਦਾ ਹੈ ।

ਖਿਡਾਰੀ ਵੱਲੋਂ ਕੋਰਟ ਛੱਡਣਾ (Player Leaving Court) – ਜਦ ਤਕ ਅੱਧਾ ਸਮਾਂ (interval) ਨਾ ਹੋਵੇ ਜਾਂ ਨਿਯਮ ਪ੍ਰਵਾਨਗੀ ਨਾ ਦੇਣ ਤਦ ਤਕ ਕੋਈ ਵੀ ਖਿਡਾਰੀ ਅਧਿਕਾਰੀਆਂ ਦੇ ਹੁਕਮ ਤੋਂ ਬਿਨਾਂ ਕੋਰਟ ਛੱਡ ਕੇ ਬਾਹਰ ਨਹੀਂ ਜਾ ਸਕਦਾ ।

ਕਪਤਾਨ (Captain) – ਸਿਰਫ ਕਪਤਾਨ ਹੀ ਸੂਚਨਾ ਲੈਣ ਲਈ ਜਾਂ ਕਿਸੇ ਤਰ੍ਹਾਂ ਦੀ ਵਿਆਖਿਆ ਲਈ ਅਧਿਕਾਰੀ ਨਾਲ ਗੱਲਬਾਤ ਕਰ ਸਕਦਾ ਹੈ । ਖਿਡਾਰੀ ਬਦਲਣ ਦਾ ਅਧਿਕਾਰ ਕੋਚ ਜਾਂ ਕੋਚ ਦੀ ਥਾਂ ਉੱਤੇ ਕੰਮ ਕਰ ਰਹੇ ਕਪਤਾਨ ਨੂੰ ਹੁੰਦਾ ਹੈ ।

ਖੇਡ ਦੀ ਮਿਆਦ (Duration of Play) – ਖੇਡ 10-2-10-10,10-2-10 ਮਿੰਟ ਦੀਆਂ ਚਾਰ ਮਿਆਦਾਂ ਵਿਚ ਖੇਡੀ ਜਾਵੇਗੀ । ਦੋ ਮਿਆਦਾਂ ਮਗਰੋਂ 10 ਮਿੰਟ ਆਰਾਮ ਦਾ ਸਮਾਂ ਹੋਵੇਗਾ ।

ਖੇਡ ਦਾ ਆਰੰਭ (Start of Play) – ਖੇਡ ਦਾ ਆਰੰਭ ਰੈਫ਼ਰੀ ਵੱਲੋਂ ਕੀਤਾ ਜਾਵੇਗਾ । ਉਹ ਦੋਵੇਂ ਵਿਰੋਧੀਆਂ ਦਰਮਿਆਨ ਕੇਂਦਰ ਵਿਚ ਗੇਂਦ ਨੂੰ ਉੱਪਰ ਸੁੱਟੇਗਾ | ਖੇਡ ਉਸ ਵੇਲੇ ਤਕ ਸ਼ੁਰੂ ਨਹੀਂ ਹੋਵੇਗੀ ਜਦ ਤਕ ਕਿ ਇਹ ਟੀਮ ਆਪਣੇ ਪੰਜ ਖਿਡਾਰੀਆਂ ਸਮੇਤ ਮੈਦਾਨ ਵਿਚ ਨਾ ਆ ਜਾਵੇ । ਜੇ ਖੇਡ ਸ਼ੁਰੂ ਹੋਣ ਦੇ ਸਮੇਂ ਤਕ ਦੂਜੀ ਟੀਮ ਮੈਦਾਨ ਵਿਚ ਨਹੀਂ ਪਹੁੰਚਦੀ ਤਾਂ ਵਿਰੋਧੀ ਟੀਮ ਨੂੰ ਵਾਕ ਓਵਰ ਮਿਲ ਜਾਂਦਾ ਹੈ ਅਰਥਾਤ ਉਸ ਨੂੰ ਬਿਨਾਂ ਖੇਡੇ ਹੀ ਜੇਤੂ ਕਰਾਰ ਦਿੱਤਾ ਜਾਂਦਾ ਹੈ ।

ਬਾਸਕਟ ਬਾਲ (Basket Ball) Game Rules – PSEB 10th Class Physical Education

ਪ੍ਰਸ਼ਨ 4.
ਜੰਪ ਬਾਲ ਅਤੇ ਜੰਪ ਬਾਲ ਸਮੇਂ ਫਾਊਲਾਂ ਦਾ ਵਰਣਨ ਕਰੋ ।
ਉੱਤਰ-
ਜੰਪ ਬਾਲ (Jump Ball) – ਜੇ ਬਾਲ ਦੇ ਸਮੇਂ ਦੋ ਖਿਡਾਰੀ ਅਰਧ ਗੋਲੇ ਦੇ ਅੰਦਰ ਪੈਰ ਰੱਖ ਕੇ ਆਪਣੀ-ਆਪਣੀ ਬਾਸਕਟ ਦੇ ਨੇੜੇ ਖੜੇ ਹੋਣਗੇ ਅਤੇ ਉਨ੍ਹਾਂ ਦਾ ਇਕ ਪੈਰ ਦਰਮਿਆਨ ਵਿਚ ਬਣੀ ਲਾਈਨ ਦੇ ਕੇਂਦਰ ਦੇ ਪਾਰ ਹੋਵੇਗਾ, ਉਸ ਸਮੇਂ ਕੋਈ ਅਧਿਕਾਰੀ ਗੇਂਦ ਨੂੰ ਇੰਨੀ ਉੱਚਾਈ ਤੋਂ ਉੱਪਰ ਸੁੱਟੇਗਾ ਕਿ ਉਨ੍ਹਾਂ ਵਿਚ ਕੋਈ ਖਿਡਾਰੀ ਉਛਲ ਕੇ ਗੇਂਦ ਨਾ ਫੜ ਸਕੇ ਅਤੇ ਗੇਂਦ ਉਨ੍ਹਾਂ ਦੋਹਾਂ ਦੇ ਦਰਮਿਆਨ ਵਿਚ ਡਿਗੇ । ਕੋਈ ਵੀ ਖਿਡਾਰੀ ਗੇਂਦ ਨੂੰ ਤਦ ਤਕ ਥਪਥਪਾਉਣ ਦਾ ਯਤਨ ਨਹੀਂ ਕਰੇਗਾ, ਜਦ ਤਕ ਕਿ ਉਹ ਵੱਧ ਤੋਂ ਵੱਧ ਉੱਚਾ ਨਾ ਚਲਾ ਜਾਵੇ । ਟਪਾਉਣ ਵਾਲਾ ਖਿਡਾਰੀ ਸਿਰਫ਼ ਦੋ ਵਾਰੀ ਗੇਂਦ ਥਪਥਪਾ ਸਕਦਾ ਹੈ । ਜਿਸ ਵੇਲੇ ਜੰਪ ਬਾਲ ਵਿਚ ਕਾਨੂੰਨ ਤੋੜਿਆ ਜਾਂਦਾ ਹੈ ਤਾਂ ਇਸ ਦਾ ਦੰਡ ਸਾਈਡ ਲਾਈਨ ਤੋਂ ਥਰੋ-ਇਨ (Throw-in) ਦੇ ਕੇ ਦਿੱਤਾ ਜਾਂਦਾ ਹੈ । ਇਹ ਵਿਰੋਧੀਆਂ ਲਈ ਵਿਚਕਾਰਲਾ ਬਿੰਦੂ ਹੁੰਦਾ ਹੈ ।

ਗੋਲ ਬਾਰੇ ਜਾਣਕਾਰੀ: (Goal) – ਜਦੋਂ ਗੇਂਦ ਬਾਸਕਟ ਵਿਚ ਉੱਪਰ ਜਾ ਕੇ ਰੁਕ ਜਾਵੇ, ਜਾਂ ਨਿਕਲ ਜਾਵੇ ਤਦ ਗੋਲ ਬਣ ਜਾਂਦਾ ਹੈ । ਤਿੰਨ ਅੰਕ ਰੇਖਾ ਦੇ ਖੇਤਰ ‘ਤੇ ਕੀਤੇ ਗਏ ਗੋਲ ਦੇ ਦੋ ਅੰਕ ਅਤੇ ਫ਼ਰੀ ਥਰੋ ਰਾਹੀਂ ਕੀਤੇ ਗਏ ਗੋਲ ਦਾ ਇਕ ਅੰਕ ਹੋਵੇਗਾ । ਤਿੰਨ ਪੁਆਇੰਟ ਲਾਈਨ ਤੋਂ ਪਰੇ ਫ਼ੀਲਡ ਗੋਲ ਲਗਾਉਣ ਲਈ ਯਤਨ ਕਰਨ ਦੇ ਦਿੱਤੇ ਜਾਣਗੇ ।

ਹਮਲੇ ਸਮੇਂ ਰੁਕਾਵਟ ਪੈਦਾ ਕਰਨਾ (Obstacle during attack) – ਜਿਸ ਵੇਲੇ ਗੇਂਦ ਬਾਸਕਟ ਦੇ ਉੱਪਰੋਂ ਹੇਠਾਂ ਵਲ ਆਉਂਦੀ ਹੈ ਤਾਂ ਕੋਈ ਖਿਡਾਰੀ ਆਪਣੇ ਸੀਮਿਤ ਖੇਤਰ ਵਿਚ ਨਾ ਤਾਂ ਗੇਂਦ ਨੂੰ ਛੂਹ ਸਕਦਾ ਹੈ, ਅਤੇ ਨਾ ਹੀ ਉਹ ਇਸ ਨੂੰ ਫੜ ਸਕਦਾ ਹੈ ਭਾਵੇਂ ਉਹ ਗੋਲ ਬਣਾਉਣ ਦੀ ਕੋਸ਼ਿਸ਼ ਵਿਚ ਹੋਵੇ ।

ਰੱਖਿਆ ਸਮੇਂ ਗੱਦ ਵਿਚ ਰੁਕਾਵਟ (Obstacle (during Defence) – ਜਦ ਵਿਰੋਧੀ ਖਿਡਾਰੀ ਗੋਲ ਕਰਨ ਲਈ ਗੇਂਦ ਸੁੱਟਦਾ ਹੈ ਅਤੇ ਸਾਰੀ ਗੇਂਦ ਬਾਸਕਟ ਦੇ ਘੇਰੇ ਦੀ ਤਹਿ ਦੇ ਉੱਪਰੋਂ ਹੋਵੇ, ਉਸ ਵੇਲੇ ਤਕ ਜਿਉਂ ਹੀ ਗੇਂਦ ਹੇਠਾਂ ਆਉਣੀ ਸ਼ੁਰੂ ਕਰੇ, ਰੱਖਿਅਕ ਖਿਡਾਰੀ

ਅੱਠ ਸੈਕਿੰਡ ਦਾ ਨਿਯਮ (Eight Second Rule) – ਜਦ ਕਿਸੇ ਟੀਮ ਨੂੰ ਮੈਦਾਨ ਦੇ ਪਿਛਲੇ ਹਿੱਸੇ ਵਿਚ ਗੇਂਦ ਪ੍ਰਾਪਤ ਹੋਏ, ਤਾਂ ਉਸ ਨੂੰ ਅੱਠ ਸੈਕਿੰਡ ਦੇ ਅੰਦਰ ਗੇਂਦ ਨੂੰ ਅਗਲੇ ਹਿੱਸੇ ਵਿਚ ਰੱਖਣਾ ਪੈਂਦਾ ਹੈ ।

ਚੌਵੀ (2) ਸੈਕਿੰਡ ਦਾ ਨਿਯਮ (Twenty Four Second Rule) – ਨਵੇਂ ਕਾਨੂੰਨ ਅਨੁਸਾਰ ਸਾਈਡ ਲਾਈਨ (Side Line) ਤੇ ਆਊਟ ਆਫ਼ ਬਾਉਂਡਜ਼ (Out line bounds) ਤੋਂ ਥਰੋ-ਇਨ (Throw-in) ਤੋਂ ਬਾਅਦ ਇਕ ਨਵਾਂ ਚੌਵੀ ਸੈਕਿੰਡ ਪੀਰਿਅਡ ਤਦ ਤਕ ਸ਼ੁਰੂ ਨਹੀਂ ਹੁੰਦਾ, ਜਦੋਂ ਤਕ-() ਗੇਂਦ ਆਉਟ ਆਫ਼ ਬਾਉਂਡਜ਼ ਨਹੀਂ ਜਾਂਦੀ ਅਤੇ ਉਸ ਟੀਮ ਦੇ ਖਿਡਾਰੀ ਰਾਹੀਂ ਰੋਇਨ ਨਹੀਂ ਕੀਤੀ ਜਾਂਦੀ । (ਅ) ਅਫ਼ਸਰਾਂ (Officials) ਨੇ ਕਿਸੇ ਜ਼ਖ਼ਮੀ ਨੂੰ ਬਚਾਉਣ ਲਈ ਖੇਡ ਨੂੰ ਰੋਕ (Suspend) ਦਿੱਤਾ ਹੋਵੇ ਅਤੇ ਜ਼ਖ਼ਮੀ ਖਿਡਾਰੀ ਵਾਲੀ ਟੀਮ ਦੇ ਖਿਡਾਰੀ ਨੇ ਥਰੋ-ਇਨ (Throw-in) ਲਈ ਹੋਵੇ ।24 ਸੈਕਿੰਡ ਪਿੱਛੋਂ ਓਪਰੇਟਰ (Operator) ਉਸ ਸਮੇਂ ਤੋਂ ਘੜੀ ਨੂੰ ਰੋਕੇ ਹੋਏ ਸਮੇਂ ਤੋਂ ਚਲਾਵੇਗਾ, ਜਦ ਉਹ ਟੀਮ ਥਰੋ-ਇਨ (Throwin) ਕੀਤੇ ਜਾਣ ਤੋਂ ਬਾਅਦ ਦੋਬਾਰਾ ਕਾਬੂ ਪਾ ਲੈਂਦੀ ਹੈ ।

ਖੇਡ ਦੀ ਸਮਾਪਤੀ (Termination of Play) – ਟਾਈਮ ਕੀਪਰ ਵੱਲੋਂ ਖੇਡ ਦੀ ਸਮਾਪਤੀ ਦੀ ਸੂਚਨਾ ਦਿੱਤੇ ਜਾਣ ਉੱਤੇ ਖੇਡ ਖ਼ਤਮ ਕਰ ਦਿੱਤੀ ਜਾਵੇਗੀ ।

ਖਿਡਾਰੀ ਦਾ ਬਦਲਣਾ (Substitution of Play) – ਬਦਲਵਾਂ (Substitute) ਖਿਡਾਰੀ ਮੈਦਾਨ ਵਿਚ ਉਤਰਨ ਤੋਂ ਪਹਿਲਾਂ ਸਕੋਰਰ ਕੋਲ ਰਿਪੋਰਟ ਕਰੇਗਾ ਅਤੇ ਤੁਰੰਤ ਖੇਡਣ ਲਈ ਹਾਜ਼ਰ ਰਹੇਗਾ | ਅਧਿਕਾਰੀ ਦਾ ਇਸ਼ਾਰਾ ਮਿਲਦੇ ਹੀ ਉਹ ਮੈਦਾਨ ਵਿਚ ਉਤਰੇਗਾ | ਬਦਲਵੇਂ ਖਿਡਾਰੀ ਨੂੰ ਮੈਦਾਨ ਵਿਚ ਉਤਰਨ ਲਈ ਵੀਹ ਸੈਕਿੰਡ ਤੋਂ ਵੱਧ ਸਮਾਂ ਨਹੀਂ ਲਗਣਾ ਚਾਹੀਦਾ । ਜੇ ਉਸ ਨੂੰ ਜ਼ਿਆਦਾ ਸਮਾਂ ਲਗਦਾ ਹੈ, ਤਾਂ ਇਹ ਟਾਈਮ ਆਊਟ ਮੰਨਿਆ ਜਾਵੇਗਾ ਅਤੇ ਵਿਰੋਧੀ ਪਾਰਟੀ ਦੇ ਵਿਰੁੱਧ ਅੰਕਿਤ ਕਰ ਦਿੱਤਾ ਜਾਵੇਗਾ ।

ਮੁਰਦਾ ਗੇਂਦ (Dead Bally) – ਗੇਂਦ ਉਸ ਵਕਤ ਹੀ ਮੁਰਦਾ ਹੁੰਦੀ ਹੈ, ਜਦ ਗੇਂਦ ਜੋ ਪਹਿਲਾਂ ਹੀ ਗੋਲ ਲਈ ਸ਼ੌਟ ਦੇ ਲਈ ਉੜਾਨ ਵਿਚ ਹੁੰਦੀ ਹੈ ਅਤੇ ਖਿਡਾਰੀ ਦੇ ਦੁਆਰਾ ਉਸ ਸਮੇਂ ਤੋਂ ਬਾਅਦ ਛੂਹੀ ਜਾਂਦੀ ਹੈ, ਜਦ ਅੱਧਾ ਜਾਂ ਫਾਲਤੂ ਸਮਾਂ ਪੂਰਾ ਹੋ ਚੁੱਕਾ ਹੁੰਦਾ ਹੈ ਜਾਂ ਜਦ ਫਾਉਲ ਬੁਲਾਇਆ ਜਾ ਚੁੱਕਿਆ ਹੁੰਦਾ ਹੈ ।

ਤਿੰਨ ਸੈਕਿੰਡ ਦਾ ਨਿਯਮ (Three Second Rule) – ਜਦ ਗੇਂਦ ਕਿਸੇ ਟੀਮ ਦੇ ਅਧਿਕਾਰ ਵਿਚ ਹੋਵੇ ਤਾਂ ਇਸ ਟੀਮ ਦਾ ਕੋਈ ਵੀ ਖਿਡਾਰੀ ਪ੍ਰਤੀਬੰਧਿਤ ਖੇਤਰ ਵਿਚ ਤਿੰਨ ਸੈਕਿੰਡ ਤੋਂ ਵੱਧ ਨਹੀਂ ਰਹਿ ਸਕਦਾ ।

ਡਰਿਬਲਿੰਗ (Dribbling) – ਬਾਸਕਟ ਬਾਲ ਵਿਚ ਡਰਿਬਲਿੰਗ ਦਾ ਖਾਸ ਮਹੱਤਵ ਹੈ । ਜਦ ਕੋਈ ਖਿਡਾਰੀ ਪੂਰਾ-ਪੂਰਾ ਕੰਟਰੋਲ ਕਰਨਾ ਸਿੱਖ ਜਾਵੇ ਅਤੇ ਠੀਕ ਡਰਿਬਲਿੰਗ ਕਰੇ, ਤਾਂ ਉਹ ਅੱਧੀ ਖੇਡ ਸਿੱਖ ਜਾਂਦਾ ਹੈ । ਡਰਿਬਲਿੰਗ ਉਸ ਨੂੰ ਕਹਿੰਦੇ ਹਨ ਜਦ ਕਿ ਖਿਡਾਰੀ ਬਾਲ ਹਵਾ ਵਿਚ ਉਛਾਲ ਕੇ ਫਿਰ ਧਰਤੀ ‘ਤੇ ਸੁੱਟਦਾ ਹੈ ਜਾਂ ਚੁੱਕਦਾ ਜਾਂਦਾ ਹੈ ।

ਉਸ ਨੂੰ ਛੂਹਣ ਦੀ ਬਿਲਕੁਲ ਕੋਸ਼ਿਸ਼ ਨਹੀਂ ਕਰੇਗਾ । ਉਲੰਘਣਾ ਹੋਣ ਉੱਤੇ ਗੇਂਦ ਮ੍ਰਿਤ ਹੋ ਜਾਂਦੀ ਹੈ । ਜੇ ਫ਼ਰੀ ਥਰੋ ਸਮੇਂ ਉਲੰਘਣਾ ਹੋਣ ਤੇ ਸੁੱਟਣ ਵਾਲੇ ਦੇ ਪੱਖ ਵਿਚ ਇਕ ਅੰਕ ਅਤੇ ਜੋ ਗੋਲ ਦੀ ਕੋਸ਼ਿਸ਼ ਦੇ ਸਮੇਂ ਹੋਵੇ ਤਾਂ ਦੋ ਅੰਕ ਜਮ੍ਹਾਂ ਕਰ ਦਿੱਤੇ ਜਾਂਦੇ ਹਨ ।

ਗੋਲ ਤੋਂ ਬਾਅਦ ਗੇਂਦ ਖੇਡ ਵਿਚ (Ball in Play after Goal) – ਗੋਲ ਬਣਨ ਤੋਂ ਪੰਜ ਸੈਕਿੰਡ ਬਾਅਦ ਵਿਰੋਧੀ ਟੀਮ ਦਾ ਕੋਈ ਖਿਡਾਰੀ ਕੋਰਟ ਦੇ ਅੰਤ ਵਿਚ ਪਰਿਧੀ ਤੋਂ ਬਾਹਰ ਕਿਸੇ ਵੀ ਬਿੰਦੂ ਤੋਂ ਜਿੱਥੇ ਗੋਲ ਬਣਿਆ ਸੀ, ਗੇਂਦ ਖੇਡ ਵਿਚ ਸੁੱਟੇਗਾ ।

ਬਾਸਕਟ ਬਾਲ ਖੇਡ ਦਾ ਫੈਸਲਾ (Decision of Play) – ਖੇਡ ਵਿਚ ਵਧੇਰੇ ਅੰਕ ਪ੍ਰਾਪਤ ਕਰਨ ਵਾਲੀ ਟੀਮ ਨੂੰ ਜੇਤੂ ਘੋਸ਼ਿਤ ਕੀਤਾ ਜਾਂਦਾ ਹੈ ।

ਖੇਡ ਦਾ ਅਧਿਕਾਰ ਖੋਹਿਆ ਜਾਣਾ (Forfeit of Play) – ਜੇ ਅੱਧੇ ਸਮੇਂ ਜਾਂ ਟਾਈਮ ਆਉਟ ਤੋਂ ਬਾਅਦ ਕੋਈ ਟੀਮ ਰੈਫ਼ਰੀ ਦੇ ਬੁਲਾਉਣ ਤੋਂ ਬਾਅਦ ਖੇਡ ਲਈ ਮੈਦਾਨ ਵਿਚ ਨਹੀਂ ਆਉਂਦੀ ਤਾਂ ਗੇਂਦ ਮੈਦਾਨ ਵਿਚ ਲਿਆਂਦੀ ਜਾਵੇਗੀ ਅਤੇ ਗ਼ੈਰ ਹਾਜ਼ਿਰ ਟੀਮ ਖੇਡ ‘ ਦਾ ਹੱਕ ਗੁਆ ਲੈਂਦੀ ਹੈ । ਜੇ ਖੇਡ ਦੇ ਦੌਰਾਨ ਕਿਸੇ ਟੀਮ ਦੇ ਖਿਡਾਰੀਆਂ ਦੀ ਗਿਣਤੀ ਦੋ ਤੋਂ ਘੱਟ ਰਹਿ ਜਾਵੇ, ਤਾਂ ਖੇਡ ਖ਼ਤਮ ਹੋ ਜਾਵੇਗੀ ਅਤੇ ਉਹ ਟੀਮ ਖੇਡ ਦਾ ਅਧਿਕਾਰ ਗੁਆ ਲਵੇਗੀ ।

ਸਕੋਰ ਅਤੇ ਵਾਧੂ ਸਮਾਂ (Score and Extra Time) – ਜੇ ਚੌਥੇ ਖੇਡ ਦੇ ਅਵਧੀ ਦੀ ਸਮਾਪਤੀ ਤਕ ਦੋਵੇਂ ਟੀਮਾਂ ਦੇ ਅੰਕ ਬਰਾਬਰ ਹੋਣ ਤਾਂ ਪੰਜ ਮਿੰਟਾਂ ਦੀ ਅਧਿਕ ਮਿਆਦ ਦਿੱਤੀ ਜਾਵੇਗੀ ਅਤੇ ਅਜਿਹੀ ਮਿਆਦ ਜਦ ਤਕ ਖੇਡ ਦਾ ਫ਼ੈਸਲਾ ਨਾ ਹੋਵੇ, ਦਿੱਤੀ ਜਾਵੇਗੀ । ਪਹਿਲੇ ਵਾਧੂ ਸਮੇਂ ਬਾਸਕਟ ਦੀ ਚੋਣ ਲਈ ਟਾਸ ਹੋਵੇਗੀ ਅਤੇ ਉਸ ਦੇ ਬਾਅਦ ਹਰੇਕ ਵਾਧੂ ਸਮੇਂ ਲਈ ਬਾਸਕਟ ਬਦਲ ਲਈ ਜਾਵੇਗੀ ।

ਟਾਈਮ ਆਊਟ (Time Out) – ਅੱਧੇ ਸਮੇਂ ਤਕ ਹਰੇਕ ਟੀਮ ਨੂੰ ਦੋ ਟਾਈਮ ਆਊਟ ਮਿਲ ਸਕਦੇ ਹਨ ਅਤੇ ਵਾਧੂ ਸਮੇਂ ਵਿਚ ਇਕ ਟਾਈਮ ਆਉਟ ਮਿਲ ਸਕਦਾ ਹੈ ਕਿਸੇ ਖਿਡਾਰੀ ਨੂੰ ਸੱਟ ਲੱਗਣ ਦੀ ਦਸ਼ਾ ਵਿਚ ਇਕ ਮਿੰਟ ਦਾ ਟਾਈਮ ਆਊਟ ਮਿਲਦਾ ਹੈ । ਜੇ ਇਸ ਦੌਰਾਨ ਜ਼ਖ਼ਮੀ ਖਿਡਾਰੀ ਠੀਕ ਨਹੀਂ ਹੁੰਦਾ, ਤਾਂ ਉਸ ਦੀ ਥਾਂ ਨਵਾਂ ਖਿਡਾਰੀ ਲੈ ਲਿਆ ਜਾਂਦਾ ਹੈ ।

ਬਾਸਕਟ ਬਾਲ (Basket Ball) Game Rules – PSEB 10th Class Physical Education

ਪ੍ਰਸ਼ਨ 5.
ਬਾਸਕਟ ਬਾਲ ਵਿਚ ਪੰਜ ਸੈਕਿੰਡ ਦਾ ਨਿਯਮ, ਤਿੰਨ ਸੈਕਿੰਡ, ਅੱਠ ਸੈਕਿੰਡ ਦਾ ਨਿਯਮ ਅਤੇ ਚੌਵੀ ਸੈਕਿੰਡ ਦਾ ਨਿਯਮ ਕੀ ਹਨ ?
ਉੱਤਰ-
ਪੰਜ ਸੈਕਿੰਡ ਦਾ ਨਿਯਮ (Five Second Rule) – ਜਦ ਨੇੜੇ ਦਾ ਕੋਈ ਰੱਖਿਅਕ ਖਿਡਾਰੀ ਗੇਂਦ ਨੂੰ ਖੇਡਣ ਤੋਂ ਰੋਕਦਾ ਹੈ ਅਤੇ ਉਹ ਪੰਜ ਸੈਕਿੰਡ ਅੰਦਰ ਗੇਂਦ ਨੂੰ ਖੇਡ ਵਿਚ ਦੁਬਾਰਾ ਸੁੱਟਣ ਦੀ ਕੋਸ਼ਿਸ਼ ਨਹੀਂ ਕਰਦਾ, ਤਾਂ ਇਸ ਨੂੰ ਬਲਾਕਿੰਗ ਕਿਹਾ ਜਾਂਦਾ ਹੈ ।

ਪੀਵਟ ਫੁਟ (Pivot foot) – ਜਦ ਕੋਈ ਖਿਡਾਰੀ ਬਾਲ ਲੈ ਕੇ ਇਸ ਤਰ੍ਹਾਂ ਘੁੰਮਦਾ ਹੈ ਕਿ ਉਸ ਦਾ ਇਕ ਪੈਰ ਫਰਸ਼ ਉੱਤੇ ਇਕ ਪੈਰ ਬਿੰਦੂ ਉੱਤੇ ਘੁੰਮਦਾ ਨਜ਼ਰ ਆਵੇ, ਤਾਂ ਉਸ ਨੂੰ ਪੀਵਟ ਫੁਟ (Pivot foot) ਕਹਿੰਦੇ ਹਨ ।

ਬਾਸਕਟ ਬਾਲ ਵਿਚ ਫਾਉਲ ਹੋਣ ਤੋਂ ਬਾਅਦ ਦ ਖੇਡ ਵਿਚ (Ball in play after Foul) – ਗੇਂਦ ਕਿਸੇ ਫਾਊਲ ਦੇ ਨਾਲ ਖੇਡ ਤੋਂ ਬਾਹਰ ਹੋ ਜਾਵੇ, ਤਾਂ ਇਸ ਸਥਿਰ ਗੇਂਦ ਨੂੰ ਫਿਰ ਖੇਡ ਵਿਚ ਲਿਆਂਦਾ ਜਾਵੇਗਾ-

  1. ਬਾਹਰ ਤੋਂ ਥਰੋ ਕਰਕੇ ਜਾਂ,
  2. ਕਿਸੇ ਇਕ ਚੱਕਰ ਵਿਚ ਜੰਪ ਬਾਲ ਰਾਹੀਂ ਜਾਂ
  3. ਇਕ ਜਾਂ ਵਧੇਰੇ ਫ਼ਰੀ ਥਰੋ ਰਾਹੀਂ ।

ਥਰੋ-ਇਨ (Throw-in) – ਜਦ ਕਿਸੇ ਨਿਯਮ ਦੀ ਉਲੰਘਣਾ ਹੋ ਜਾਵੇ, ਤਾਂ ਗੇਂਦ ਸਥਿਰ ਸਮਝੀ ਜਾਂਦੀ ਹੈ ਅਤੇ ਵਿਰੋਧੀ ਟੀਮ ਨੂੰ ਸਾਈਡ ਲਾਈਨ ਦੇ ਨੇੜੇ ਦੇ ਬਿੰਦੂ ਤੋਂ ਥਰੋ-ਇਨ ਲਈ ਜਾਂਦੀ ਹੈ । ਹੁਣ ਰੂਲ ਉਸ ਖਿਡਾਰੀ ਨੂੰ ਆਗਿਆ ਦਿੰਦਾ ਹੈ, ਜਿਸ ਨੇ ਥਰੋ-ਇਨ (Throwin) ਕਰਨਾ ਹੈ ਕਿ ਉਹ ਸਮਾਪਤੀ ਲਕੀਰ (End line) ਨੂੰ ਛੂਹੇ ਇਹ ਕਾਨੂੰਨ ਨੂੰ ਤੋੜਨਾ ਨਹੀਂ ਹੈ ।

ਫ਼ਰੀ ਥਰੋ (Free throw) – ਜਿਸ ਖਿਡਾਰੀ ਉੱਤੇ ਫਾਉਲ ਕੀਤਾ ਗਿਆ ਹੋਵੇ, ਉਹ | ਫ਼ਰੀ ਥਰੋ ਲੈਂਦਾ ਹੈ । ਪਰ ਕਿਸੇ ਤਕਨੀਕੀ ਫਾਊਲ ਦੀ ਹਾਲਤ ਵਿਚ ਕੋਈ ਵੀ ਖਿਡਾਰੀ ਫ਼ਰੀ| ਥਰੋ ਲੈ ਸਕਦਾ ਹੈ, ਜਦ ਫ਼ਰੀ ਥਰੋ ਲਈ ਜਾਂਦੀ ਹੈ ਤਾਂ ਖਿਡਾਰੀਆਂ ਦੀ ਸਥਿਤੀ ਇਸ ਤਰ੍ਹਾਂ ਹੁੰਦੀ ਹੈ-

  1. ਵਿਰੋਧੀ ਟੀਮ ਦੇ ਦੋ ਖਿਡਾਰੀ ਬਾਸਕਟ ਦੇ ਨੇੜੇ ਖੜ੍ਹੇ ਹੋਣਗੇ ।
  2. ਦੂਜੇ ਖਿਡਾਰੀ ਵੱਖ-ਵੱਖ ਪੁਜ਼ੀਸ਼ਨਾਂ ਲੈਣਗੇ ।
  3. ਬਾਕੀ ਦੇ ਖਿਡਾਰੀ ਕੋਈ ਵੀ ਪੁਜ਼ੀਸ਼ਨ ਲੈ ਸਕਦੇ ਹਨ, ਪਰ ਉਹ ਫ਼ਰੀ-ਥਰੋ ਸਮੇਂ ਰੁਕਾਵਟ ਨਹੀਂ ਬਣਨੇ ਚਾਹੀਦੇ ।

ਫ਼ਰੀ-ਥਰੋ ਨਿਯਮਾਂ ਦੀ ਉਲੰਘਣਾ (Violation of Free Throw Rules) – ਫ਼ਰੀਬਰੋ ਕਾਰਨ ਖਿਡਾਰੀ ਦੇ ਅਧਿਕਾਰ ਵਾਲੇ ਖੇਤਰ ਵਿਚ ਗੇਂਦ ਦੇਣ ਤੋਂ ਬਾਅਦ
(ਉ) ਉਹ ਪੰਜ ਸੈਕਿੰਡ ਦੇ ਅੰਦਰ ਗੇਂਦ ਨੂੰ ਇਸ ਤਰ੍ਹਾਂ ਸੁੱਟੇਗਾ ਕਿ ਖਿਡਾਰੀ ਰਾਹੀਂ ਛੂਹੇ | ਜਾਣ ਤੋਂ ਪਹਿਲਾਂ ਗੇਂਦ ਬਾਸਕਟ ਵਿਚ ਚਲੀ ਜਾਵੇ ਜਾਂ ਘੇਰੇ ਨੂੰ ਛੂਹ ਲਵੇ ।
(ਅ) ਗੇਂਦ ਦੇ ਬਾਸਕਟ ਵਲ ਜਾਂਦੇ ਸਮੇਂ ਜਾਂ ਅੰਦਰ ਪਹੁੰਚਣ ਉੱਤੇ ਨਾ ਤਾਂ ਉਹ ਖਿਡਾਰੀ | ਅਤੇ ਨਾ ਹੀ ਕੋਈ ਦੂਜਾ ਖਿਡਾਰੀ ਗੇਂਦ ਬਾਸਕਟ ਨੂੰ ਛੂਹ ਸਕਦਾ ਹੈ ।
(ੲ) ਉਹ ਫ਼ਰੀ-ਬਰੋ ਲਾਈਨ ਜਾਂ ਉਸ ਦੇ ਪੂਰੇ ਜ਼ਮੀਨ ਨੂੰ ਨਹੀਂ ਛੂਹੇਗਾ | ਨਾ ਹੀ ਕਿਸੇ ਟੀਮ ਦਾ ਕੋਈ ਦੂਜਾ ਖਿਡਾਰੀ ਫ਼ਰੀ-ਬਰੋ ਲਾਈਨ ਨੂੰ ਛੂਹੇਗਾ ਜਾਂ ਫ਼ਰੀ ਥਰੋ ਕਰਨ ਵਾਲੇ ਖਿਡਾਰੀ ਲਈ ਰੁਕਾਵਟ ਖੜੀ ਕਰੇਗਾ ।

ਖੇਡ ਜ਼ਬਤ ਹੋਣਾ (Game to be forfeited) – ਨਵੇਂ ਕਾਨੂੰਨ ਦੇ ਅਨੁਸਾਰ ਰੈਫ਼ਰੀ ਨੂੰ ਹੁਣ ਇਹ ਜ਼ਰੂਰੀ ਨਹੀਂ ਹੈ ਕਿ ਗੇਂਦ ਨੂੰ ਉਸ ਢੰਗ ਨਾਲ ਖੇਡ ਵਿਚ ਰੱਖੇ, ਜਿਵੇਂ ਕਿ ਦੋਨੋਂ ਟੀਮਾਂ ਫਰਸ਼ ‘ਤੇ ਖੇਡਣ ਲਈ ਅਤੇ ਖੇਡ ਨੂੰ ਜ਼ਬਤ ਕਰਨ ਲਈ ਤਿਆਰ ਹੋਣ । ਤੁਸੀਂ ਰੈਫ਼ਰੀ (Referee) ਦੇ ਖੇਡ ਬੁਲਾਉਣ ਦੇ ਮਗਰੋਂ ਜੇਕਰ ਇਕ ਟੀਮ ਖੇਡਣ ਤੋਂ ਇਨਕਾਰ ਕਰ ਦਿੰਦੀ ਹੈ, ਤਾਂ ਖੇਡ ਜ਼ਬਤ ਹੋ ਜਾਂਦੀ ਹੈ ।

ਗੇਂਦ ਦਾ ਪਿਛਲੀ ਕੋਰਟ ਨੂੰ ਵਾਪਸ ਜਾਣਾ (Ball return to Back Court) – ਨਵੇਂ ਰੁਲ ਦੇ ਅਨੁਸਾਰ ਗੇਂਦ ਨੂੰ ਟੀਮ (A) ਦੀ ਪਿਛਲੀ ਕੋਰਟ ਵਲ ਭੇਜਿਆ ਜਾਂਦਾ ਹੈ, ਸ਼ਰਤ ਇਹ ਹੈ ਕਿ ਇਸ ਨੂੰ ਟੀਮ ਏ (A) ਦਾ ਇਕ ਖਿਡਾਰੀ ਛੂਹਦਾ ਹੈ, ਜਦ ਟੀਮ ਏ ਸਾਹਮਣੇ ਦੀ ਕੋਰਟ ਵਿਚ ਗੇਂਦ ਨੂੰ ਕਾਬੂ ਰੱਖਦੀ ਹੈ । ਇਸ ਦੇ ਅਨੁਸਾਰ A ਦੇ ਖਿਡਾਰੀ ਵਲੋਂ ਛੂਹਣਾ ਜਦ ਕਿ ਗੇਂਦ ਟੀਮ ਏ ਦੇ ਸਾਹਮਣੇ ਦੀ ਕੋਰਟ ਵਿਚ ਟੀਮ ਬੀ ਦੇ ਕਾਬੂ ਵਿਚ ਹੈ, ਜੇਕਰ ਟੀਮ ਏ ਦੀ ਪਿਛਲੀ ਕੋਰਟ ਵਿਚ ਗੇਂਦ ਜਾਣ ਦਿੱਤਾ ਜਾਂਦਾ ਹੈ । ਉਸ ਨੂੰ ਇਸ ਤਰ੍ਹਾਂ ਨਹੀਂ ਸਮਝਾਇਆ ਜਾਂਦਾ ਕਿ ਗੇਂਦ ਪਿਛਲੀ ਕੋਰਟ ਵਿਚ ਜਾਣ ਦਿੱਤਾ ਜਾਵੇ । ਇਸ ਦੇ ਅੱਗੇ ਕੇਂਦਰ (Midpoint) ਤੋਂ ਥਰੋ-ਇਨ (Throw-in) ਦੇ ਦੌਰਾਨ ਅਫ਼ਸਰ (Official) ਇਹ ਨਿਸ਼ਚਿਤ ਬਣਾਏਗਾ ਕਿ ਖਿਡਾਰੀ ਵਧਾਈ ਗਈ ਸਾਈਡ ਲਾਈਨ (Side line) ਦੇ ਦੋਨੋਂ ਪਾਸੇ ਇਕ ਪੈਰ ਵੱਖ ਰੱਖ ਕੇ ਪੋਜ਼ੀਸ਼ਨ ਬਣਾ ਲੈਂਦਾ ਹੈ ।

ਆਉਟ ਆਫ਼ ਬਾਉਂਡਜ਼ ਖੇਡ ਤੋਂ ਕਾਨੂੰਨ ਤੋੜਨਾ (Violation on out of bounds play – ਇਹ ਕਾਨੂੰਨ ਤੋੜਨਾ ਨਹੀਂ ਹੈ । ਜਦ ਕਿ ਖਿਡਾਰੀ ਜਿਸ ਨੂੰ ਥਰੋ-ਇਨ (Throwin) ਦਿੱਤੀ ਗਈ ਹੈ, ਗੇਂਦ ਨੂੰ ਛੱਡਣ ਵੇਲੇ ਲਕੀਰ ‘ਤੇ ਪੈਰ ਰੱਖਦਾ ਹੈ ।

ਸਜ਼ਾ (Penalty) –

  • ਉਲੰਘਣਾ ਫ਼ਰੀ-ਥਰੋ ਕਰਨ ਵਾਲੇ ਖਿਡਾਰੀ ਦੁਆਰਾ ਹੋਣ ‘ਤੇ ਕੋਈ ਅੰਕ ਰਿਕਾਰਡ ਨਹੀਂ ਹੋਵੇਗਾ । ਗੇਂਦ ਫ਼ਰੀ-ਥਰੋ ਕਰਨ ਵਾਲੇ ਖਿਡਾਰੀ ਦੇ ਵਿਰੋਧੀ ਨੂੰ ਫ਼ਰੀ ਥਰੋ ਲਾਈਨ ਦੇ ਸਾਹਮਣੇ ਦੇ ਦਿੱਤੀ ਜਾਵੇਗੀ ।
  • ਉਲੰਘਣਾ ਫ਼ਰੀ ਥਰੋ ਕਰਨ ਵਾਲੇ ਖਿਡਾਰੀ ਦੀ ਟੀਮ ਦੇ ਹੋਰ ਖਿਡਾਰੀ ਰਾਹੀਂ ਹੋਣ ਉੱਤੇ ਵੀ ਅੰਕ ਰਿਕਾਰਡ ਹੋਵੇਗਾ । ਜੇ ਨਿਯਮ ਦੀ ਉਲੰਘਣਾ ਦੋਵੇਂ ਟੀਮਾਂ ਵਲੋਂ ਹੁੰਦੀ ਹੈ, ਤਾਂ ਕੋਈ ਅੰਕ ਦਰਜ ਨਹੀਂ ਹੋਵੇਗਾ ਅਤੇ ਫ਼ਰੀ ਥਰੋ ਲਾਈਨ ਉੱਤੇ ਜੰਪ ਬਾਲ ਰਾਹੀਂ ਖੇਡ ਜਾਰੀ ਕੀਤੀ ਜਾਵੇਗੀ ।
  • ਜੇ ਨਿਯਮ (ਇ) ਦੀ ਉਲੰਘਣਾ ਫ਼ਰੀ ਥਰੋ ਕਰਨ ਵਾਲੇ ਖਿਡਾਰੀ ਦੇ ਸਾਥੀ ਰਾਹੀਂ ਹੁੰਦੀ ਹੈ ਅਤੇ ਫ਼ਰੀ ਥਰੋ ਸਫਲ ਹੋ ਜਾਂਦੀ ਹੈ, ਤਾਂ ਉਲੰਘਣਾ ਨੂੰ ਅੱਖੋਂ ਉਹਲੇ ਕਰਕੇ ਗੋਲ ਗਿਣ ਲਿਆ ਜਾਵੇਗਾ । ਜੇ ਫ਼ਰੀ-ਬਰੋ ਸਫਲ ਨਹੀਂ ਹੁੰਦੀ ਤਾਂ ਇਸ ਦਾ ਦੰਡ ਦਿੱਤਾ ਜਾਵੇਗਾ ।
  • ਜੇ ਨਿਯਮ (ਇ) ਦੀ ਉਲੰਘਣਾ ਫ਼ ਥਰੇ ਕਰਨ ਵਾਲੇ ਖਿਡਾਰੀ ਦੇ ਵਿਰੋਧੀਆਂ ਵਲੋਂ ਹੁੰਦੀ ਹੈ, ਤਾਂ ਫ਼ਰੀ ਥਰੋ ਸਫਲ ਨਹੀਂ ਹੋਣ ਉੱਤੇ ਉਲੰਘਣਾ ਨੂੰ ਅੱਖੋਂ ਉਹਲੇ ਕਰਕੇ ਗੋਲ ਗਿਣਿਆ ਜਾਵੇਗਾ ।
  • ਜੇ ਨਿਯਮ (ਇ) ਦੀ ਉਲੰਘਣਾ ਦੋਵੇਂ ਟੀਮਾਂ ਰਾਹੀਂ ਹੁੰਦਾ ਹੈ ਅਤੇ ਫ਼ਰੀ ਥਰੋ ਸਫਲ ਹੋ ਜਾਂਦੀ ਹੈ ਤਾਂ ਉਲੰਘਣਾ ਨੂੰ ਨਜ਼ਰ ਅੰਦਾਜ਼ ਕਰਕੇ ਗੋਲ ਗਿਣ ਲਿਆ ਜਾਵੇਗਾ । ਫ਼ਰੀ ਥਰੋ ਸਫਲ ਨਾ ਹੋਣ ਦੀ ਦਿਸ਼ਾ ਵਿਚ ਫ਼ਰੀ ਥਰੋ ਲਾਈਨ ਉੱਤੇ ਜੰਪ ਬਾਲ ਦੇ ਨਾਲ ਖੇਡ ਦੁਬਾਰਾ ਜਾਰੀ ਕੀਤੀ ਜਾਵੇਗੀ ।

ਬਾਸਕਟ ਬਾਲ (Basket Ball) Game Rules – PSEB 10th Class Physical Education

ਪ੍ਰਸ਼ਨ 6.
ਬਾਸਕਟ ਬਾਲ ਖੇਡ ਵਿਚ ਖਿਡਾਰੀਆਂ ਦੇ ਤਕਨੀਕੀ ਫਾਉਲ ਲਿਖੋ ।
ਉੱਤਰ-
ਬਾਸਕਟ ਬਾਲ ਖੇਡ ਵਿਚ ਖਿਡਾਰੀ ਵਲੋਂ ਤਕਨੀਕੀ ਫਾਊਲ (Technical Foul by Player) – ਕੋਈ ਵੀ ਖਿਡਾਰੀ ਅਧਿਕਾਰੀਆਂ ਵਲੋਂ ਦਿੱਤੀ ਚੇਤਾਵਨੀ ਨੂੰ ਨਜ਼ਰ ਅੰਦਾਜ਼ ਨਹੀਂ ਕਰੇਗਾ ਅਤੇ ਨਾ ਹੀ ਅਜਿਹਾ ਵਤੀਰਾ ਕਰੇਗਾ, ਜਿਹੜਾ ਇਕ ਖਿਡਾਰੀ ਨੂੰ ਸ਼ੋਭਾ ਨਾ ਦੇਵੇ, ਜਿਵੇਂ-

  1. ਅਧਿਕਾਰੀ ਨੂੰ ਅਪਮਾਨਜਨਕ ਢੰਗ ਨਾਲ ਸੰਬੋਧਿਤ ਕਰਨਾ ਜਾਂ ਮਿਲਣਾ ।
  2. ਗ਼ਲਤ ਵਤੀਰਾ ਕਰਨਾ ।
  3. ਵਿਰੋਧੀ ਖਿਡਾਰੀ ਨੂੰ ਤੰਗ ਕਰਨਾ ਜਾਂ ਉਸ ਦੀਆਂ ਅੱਖਾਂ ਅੱਗੇ ਹੱਥ ਕਰਕੇ ਉਸ ਨੂੰ ਦੇਖਣ ਵਿਚ ਰੁਕਾਵਟ ਪਾਉਣਾ ।
  4. ਖੇਡ ਵਿਚ ਅਨੁਚਿਤ ਢੰਗ ਨਾਲ ਰੁਕਾਵਟ ਪਾਉਣਾ ।
  5. ਫਾਊਲ ਦਾ ਸੰਕੇਤ ਮਿਲਣ ਉੱਤੇ ਠੀਕ ਢੰਗ ਨਾਲ ਬਾਂਹ ਉੱਤੇ ਨਾ ਕਰਨਾ ।
  6. ਸਕੋਰਰ ਜਾਂ ਰੈਫ਼ਰੀ ਨੂੰ ਬਿਨਾਂ ਸੂਚਿਤ ਕੀਤੇ ਆਪਣੇ ਨੰਬਰ ਬਦਲਣਾ ।
  7. ਸਕੋਰਰ ਨੂੰ ਸੂਚਿਤ ਕੀਤੇ ਬਿਨਾਂ ਬਦਲਵੇਂ ਖਿਡਾਰੀ (Substitute) ਨੂੰ ਕੋਰਟ ਵਿਚ ਭੇਜਣਾ ।

ਸਜ਼ਾ (Penalty) – ਹਰੇਕ ਜੁਰਮ ਦਾ ਇਕ ਫਾਉਲ ਮੰਨਿਆ ਜਾਵੇਗਾ ਅਤੇ ਹਰੇਕ ਫਾਉਲ ਲਈ ਵਿਰੋਧੀ ਨੂੰ ਦੋ ਫ਼ਰੀ ਥਰੋਆਂ ਦਿੱਤੀਆਂ ਜਾਣਗੀਆਂ । ਇਸ ਨਿਯਮ ਦੀ ਘੜੀ-ਮੁੜੀ ਉਲੰਘਣਾ ਕੀਤੇ ਜਾਣ ਉੱਤੇ ਖਿਡਾਰੀ ਨੂੰ ਆਯੋਗ ਘੋਸ਼ਿਤ ਕਰਕੇ ਖੇਡ ਵਿਚੋਂ ਕੱਢ ਦਿੱਤਾ ਜਾਵੇਗਾ ।

ਕੋਚ ਜਾਂ ਬਦਲਵੇਂ ਖਿਡਾਰੀ ਵਲੋਂ ਤਕਨੀਕੀ ਫਾਊਲ (Technical foul by Coach or Substitute Player) – ਕੋਈ ਕੋਚ ਜਾਂ ਬਦਲਵਾਂ ਖਿਡਾਰੀ ਬਿਨਾਂ ਅਧਿਕਾਰੀ ਦੇ ਹੁਕਮ ਦੇ ਕੋਰਟ ਵਿਚ ਦਾਖਲ ਨਹੀਂ ਹੋ ਸਕਦਾ, ਨਾ ਹੀ ਕੋਰਟ ਦੇ ਕੰਮਾਂ ਨੂੰ ਜਾਣਨ ਲਈ ਆਪਣੀ ਥਾਂ ਛੱਡ ਸਕਦਾ ਹੈ ਅਤੇ ਨਾ ਹੀ ਕਿਸੇ ਅਧਿਕਾਰੀ ਜਾਂ ਵਿਰੋਧੀ ਨੂੰ ਅਪਮਾਨਜਨਕ ਢੰਗ ਨਾਲ ਬੁਲਾ ਸਕਦਾ ਹੈ ।

ਸਜ਼ਾ (Penalty) – ਕੋਚ ਵਲੋਂ ਇਸ ਨਿਯਮ ਦੀ ਉਲੰਘਣਾ ਕਰਨ ਉੱਤੇ ਉਸ ਦੇ ਨਾਂ ਫਾਊਲ ਦਰਜ ਕੀਤਾ ਜਾਵੇਗਾ | ਹਰੇਕ ਜੁਰਮ ਦੇ ਲਈ ਦੋ ਫਰੀ ਥਰੋ ਦਿੱਤੀ ਜਾਵੇਗੀ ਅਤੇ ਬਾਲ ਉਸੋ ਟੀਮ ਨੂੰ ਕੇਂਦਰੀ ਰੇਖਾ ਕੋਲੋਂ ਥਰੋ-ਇਨ ਕਰਨ ਲਈ ਮਿਲੇਗਾ। ਇਸ ਨਿਯਮ ਦੀ ਘੜੀ-ਮੁੜੀ ਉਲੰਘਣਾ ਕੀਤੇ ਜਾਣ ਉੱਤੇ ਕੋਚ ਨੂੰ ਖੇਡ ਦੀਆਂ ਸੀਮਾਵਾਂ ਤੋਂ ਬਾਹਰ ਵੀ ਕੱਢਿਆ ਜਾ ਸਕਦਾ ਹੈ ।

ਨਿੱਜੀ ਫਾਊਲ (Personal foul) – ਨਿੱਜੀ ਫਾਊਲ ਉਸ ਖਿਡਾਰੀ ਦਾ ਹੁੰਦਾ ਹੈ, ਜਿਹੜਾ ਵਿਰੋਧੀ ਖਿਡਾਰੀ ਨੂੰ ਬਲਾਕ ਕਰਦਾ ਹੈ ਜਦ ਕਿ ਇਸ ਪਾਸੇ ਦਾ ਖਿਡਾਰੀ ਅਰਾਮ ਨਾਲ ਬਾਲ ਲੈ ਕੇ ਜਾ ਰਿਹਾ ਹੋਵੇ ਅਤੇ ਦੂਸਰੇ ਪਾਸੇ ਦਾ ਖਿਡਾਰੀ ਉਸ ‘ਤੇ ਹਮਲਾ ਕਰ ਦੇਵੇ ਜਾਂ ਉਸ ਨੂੰ ਫੜਦਾ ਹੈ ਜਾਂ ਧੱਕ ਦਿੰਦਾ ਹੈ ਇਸ ਸਮੇਂ ਰੈਫ਼ਰੀ ਸੀਟੀ ਵਜਾਉਂਦਾ ਹੈ ਤੇ ਸਜ਼ਾ ਦਿੰਦਾ ਹੈ ।

ਸਜ਼ਾ (Penalty)-

  1. ਜੇ ਸ਼ੂਟਿੰਗ ਕਰਦੇ ਸਮੇਂ ਖਿਡਾਰੀ ਉੱਤੇ ਫਾਉਲ ਹੁੰਦਾ ਹੈ ਤਾਂ
  2. ਗੋਲ ਹੋ ਜਾਂਦਾ ਹੈ ਤਾਂ ਉਸ ਦੀ ਗਿਣਤੀ ਕੀਤੀ ਜਾਵੇਗੀ ਅਤੇ ਇਕ ਫ਼ਰੀ-ਥਰੋ ਦਿੱਤੀ ਜਾਵੇਗੀ ।
  3. ਜੋ ਗੋਲ (ਦੋ ਅੰਕ) ਨਹੀਂ ਹੁੰਦਾ ਜਾਂ ਅਸਫਲ ਹੋਵੇ ਤਾਂ ਦੋ ਫ਼ਰੀ ਥਰੋ ਦਿੱਤੇ ਜਾਣਗੇ ।
  4. ਜੇਕਰ ਗੋਲ (Goal) ਦੇ ਲਈ ਸ਼ੌਟ (Shot) ਅਸਫਲ ਹੁੰਦਾ ਹੈ, ਤਾਂ ਤਿੰਨ ਫ਼ਰੀ ਥਰੋ (Free Throws) ਦਿੱਤੇ ਜਾਣਗੇ ।

ਜਾਣ ਬੁੱਝ ਕੇ ਫਾਊਲ ਕਰਨਾ (Intentional foul) – ਇਹ ਉਹ ਸਰੀਰਕ ਫਾਉਲ ਹੈ, ਜਿਹੜਾ ਕਿਸੇ ਖਿਡਾਰੀ ਵਲੋਂ ਜਾਣ ਬੁੱਝ ਕੇ ਕੀਤਾ ਜਾਂਦਾ ਹੈ । ਜਿਹੜਾ ਖਿਡਾਰੀ ਘੜੀ-ਮੁੜੀ ਅਜਿਹਾ ਫਾਊਲ ਕਰਦਾ ਹੈ ਉਸ ਨੂੰ ਅਯੋਗ ਘੋਸ਼ਿਤ ਕੀਤਾ ਜਾਂਦਾ ਹੈ ਅਤੇ ਖੇਡ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ।

ਸਜ਼ਾ (Penalty) – ਅਪਰਾਧੀ ਉੱਤੇ ਸਰੀਰਕ ਫਾਊਲ ਦਾ ਦੋਸ਼ ਲਗਾਇਆ ਜਾਵੇਗਾ ਤੇ ਦੋ ਫ਼ਰੀ ਥਰੋਆਂ ਦਿੱਤੀਆਂ ਜਾਣਗੀਆਂ ਜੇ ਇਹ ਫਾਊਲ ਅਜਿਹੇ ਖਿਡਾਰੀ ਦੁਆਰਾ ਹੁੰਦਾ ਹੈ, ਜਿਹੜਾ ਗੋਲ ਕਰਦਾ ਹੈ ਤਾਂ ਇਹ ਗੋਲ ਮੰਨਿਆ ਜਾਵੇਗਾ ਅਤੇ ਇਕ ਵਾਧੂ ਫ਼ਰੀ ਥਰੋ ਦਿੱਤੀ ਜਾਵੇਗੀ ।

ਡਬਲ ਫਾਉਲ (Double foul) – ਡਬਲ ਫਾਉਲ ਉਸ ਸਥਿਤੀ ਵਿਚ ਹੁੰਦਾ ਹੈ, ਜਦ ਦੋ ਖਿਡਾਰੀ ਖੇਡਦੇ-ਖੇਡਦੇ ਆਪਸ ਵਿਚ ਟਕਰਾ ਜਾਣ, ਜਿਸ ਵਿਚ ਦੋਸ਼ ਦੋਹਾਂ ਦਾ ਹੋਵੇ, ਉਸ ਸਮੇਂ ਡਬਲ ਫਾਉਲ ਗਿਣਿਆ ਜਾਂਦਾ ਹੈ । ਇਹ ਫਾਉਲ ਦੋਹਾਂ ਖਿਡਾਰੀਆਂ ਦੇ ਨਾਂ ਦਰਜ ਕੀਤਾ ਜਾਂਦਾ ਹੈ । ਡਬਲ ਫਾਊਲ ਹੋਣ ਉੱਤੇ ਨਜ਼ਦੀਕੀ ਚੱਕਰ ਤੋਂ ਜੰਪ ਬਾਲ ਰਾਹੀਂ ਖੇਡ ਦੁਬਾਰਾ ਸ਼ੁਰੂ ਕਰਵਾ ਦਿੱਤੀ ਜਾਵੇਗੀ ।

ਬਹੁਪੱਖੀ ਫਾਊਲ (Multiple foul) – ਬਹੁਪੱਖੀ ਫਾਉਲ ਉਸ ਵੇਲੇ ਹੁੰਦਾ ਹੈ, ਜਦ ਇਕ ਟੀਮ ਦੇ ਦੋ ਜਾਂ ਤਿੰਨ ਖਿਡਾਰੀ ਇਕ ਹੀ ਵਿਰੋਧੀ ਖਿਡਾਰੀ ਉੱਤੇ ਨਿੱਜੀ ਫਾਊਲ ਕਰ ਦਿੰਦੇ ਹਨ । ਇਸ ਸਥਿਤੀ ਵਿਚ ਹਰੇਕ ਅਪਰਾਧੀ ਖਿਡਾਰੀ ਉੱਤੇ ਇਕ ਫਾਉਲ ਲਗੇਗਾ ਅਤੇ ਜਿਸ ਖਿਡਾਰੀ ਪ੍ਰਤੀ ਅਪਰਾਧ ਹੋਇਆ ਹੈ, ਉਸ ਨੂੰ ਫ਼ਰੀ-ਥਰੋ ਦਿੱਤੀ ਜਾਵੇਗੀ । ਜੇ ਸੁੱਟਣ ਦੀ ਕਿਰਿਆ ਵਿਚ ਕਿਸੇ ਖਿਡਾਰੀ ਪ੍ਰਤੀ ਫਾਉਲ ਹੋਇਆ ਹੈ, ਤਾਂ ਗੋਲ ਹੋਣ ਉੱਤੇ ਗਿਣਿਆ ਜਾਵੇਗਾ ਅਤੇ ਇਕ ਫ਼ਰੀ ਥਰੋ ਦਿੱਤੀ ਜਾਵੇਗੀ ।

ਪੰਜ ਫਾਊਲ (Five foul) – ਜਦ ਕੋਈ ਖਿਡਾਰੀ ਪੰਜ ਫਾਊਲ (ਨਿੱਜੀ ਜਾਂ ਤਕਨੀਕੀ ਕਰਦਾ ਹੈ ਤਾਂ ਉਸ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ।

ਥਰੀ ਫ਼ਾਰ ਟੂ ਰੂਲ (Three for two rule) – ਜਦੋਂ ਖਿਡਾਰੀ ਗੋਲ ਕਰਨ ਲੱਗਾ ਹੋਵੇ ਅਤੇ ਉਸ ਉੱਪਰ ਵਿਰੋਧੀ ਟੀਮ ਦਾ ਖਿਡਾਰੀ ਫਾਉਲ ਕਰ ਦੇਵੇ, ਜੇ ਗੋਲ ਬਣ ਜਾਵੇ ਤਾਂ ਇਕ ਹੋਰ ਫ਼ਰੀ-ਥਰੋ ਮਿਲੇਗਾ | ਗੋਲ ਨਾ ਹੋਣ ਦੀ ਸੂਰਤ ਵਿਚ ਦੋਹਾਂ ਫ਼ਰੀ ਬਰੋਆਂ ਵਿਚੋਂ ਇਕ ਵੀ ਨਾ ਹੋਣ ‘ਤੇ ਵਾਧੂ ਫ਼ਰੀ ਥਰੋ ਮਿਲੇਗੀ ।

ਚੋਣ ਦਾ ਹੱਕ (Right of option) – ਕੇਂਦਰ (mid point) ਤੋਂ ਥਰੋ-ਇਨ ਦੇ ਲਈ ਚੋਣ ਦਾ ਹੱਕ ਇਕ, ਦੋ ਥਰੋ ਦੀ ਹਾਲਤ ਵਿਚ ਲਾਗੂ ਹੁੰਦਾ ਹੈ । ਚੋਣ ਕਰਨ ਤੋਂ ਪਹਿਲਾਂ ਕਪਤਾਨ ਨੂੰ ਕੋਚ ਦੇ ਨਾਲ ਸੰਖੇਪ ਮਸ਼ਵਰਾ ਕਰਨ ਦੀ ਆਗਿਆ ਹੁੰਦੀ ਹੈ

ਟੀਮ ਰਾਹੀਂ ਚਾਰ ਫਾਊਲ (Four fouls by team) – ਜਦ ਟੀਮ ਇਕ ਕੁਆਟਰ ਵਿਚ ਚਾਰ ਤੋਂ ਵੱਧ ਖਿਡਾਰੀਆਂ ਦਾ ਫਾਊਲ (ਨਿੱਜੀ ਅਤੇ ਤਕਨੀਕੀ) ਕਰ ਚੁੱਕਦੀ ਹੈ, ਤਾਂ ਉਸ ਦੇ ਮਗਰੋਂ ਹੋਣ ਵਾਲੇ ਹਰ ਫਾਊਲ ਤੇ ਦੋ ਫਰੀ ਥਰੋ ਮਿਲਣਗੀਆਂ ।

ਜੰਪ ਬਾਲ (Jump Ball) – ਜਦ ਖੇਡ ਸ਼ੁਰੂ ਹੁੰਦੀ ਹੈ ਜਾਂ ਮੱਧਅੰਤਰ (Interval) ਦੇ ਪਿੱਛੋਂ ਸ਼ੁਰੂ ਹੁੰਦੀ ਹੈ ਜਾਂ ਦੋਹਰਾ ਜਾਂ ਬਹੁਪੱਖੀ ਫਾਊਲ ਹੋ ਜਾਂਦਾ ਹੈ, ਤਦ ਖੇਡ ਜੰਪ ਬਾਲ ਤੋਂ ਸ਼ੁਰੂ ਹੁੰਦੀ ਹੈ । ਰੈਫ਼ਰੀ ਵਿਰੋਧੀ ਖਿਡਾਰੀਆਂ ਦੇ ਵਿਚਕਾਰ ਬਾਲ ਨੂੰ ਕੇਂਦਰੀ ਚੱਕਰ ਵਿਚੋਂ ਉੱਪਰ ਨੂੰ ਉਛਾਲਦਾ ਹੈ । ਦੋਵੇਂ ਹੀ ਖਿਡਾਰੀ ਉਛਲੇ ਹੋਏ ਬਾਲ ਨੂੰ ਜੰਪ ਕਰਕੇ ਫੜਨ ਦਾ ਯਤਨ ਕਰਦੇ ਹਨ । ਕਿਸੇ ਇਕ ਖਿਡਾਰੀ ਦੇ ਗੇਂਦ ਨੂੰ ਛੂਹ ਦੇਣ ਨਾਲ ਖੇਡ ਸ਼ੁਰੂ ਹੋ ਜਾਂਦੀ ਹੈ ।

ਜੰਪ ਬਾਲ ਕਰਦੇ ਸਮੇਂ ਫਾਊਲ (Fouls during Jump ball) – ਜੰਪ ਬਾਲ ਕਰਦੇ ਸਮੇਂ ਕਈ ਖਿਡਾਰੀ ਹੇਠ ਲਿਖੇ ਪ੍ਰਕਾਰ ਦੇ ਫਾਊਲ ਅਕਸਰ ਕਰ ਦਿੰਦੇ ਹਨ

  1. ਇਕ ਦੂਸਰੇ ‘ਤੇ ਜੰਪ ਕਰ ਜਾਣਾ ।
  2. ਲਾਈਨ ਨੂੰ ਛੂਹਣਾ (Touch) ।
  3. ਰੈਫ਼ਰੀ ਜਦ ਬਾਲ ਉੱਪਰ ਸੁੱਟਦਾ ਹੈ ਤਾਂ ਉੱਪਰ ਜਾਂਦੇ ਬਾਲ ਨੂੰ ਛੂਹ ਦੇਣਾ ਵੀ ਫਾਉਲ ਹੈ ।
  4. ਜੰਪ ਕਰਦੇ ਸਮੇਂ ਵਿਰੋਧੀ ਖਿਡਾਰੀ ਨੂੰ ਕੂਹਣੀ ਮਾਰਨਾ ਜਾਂ ਧੱਕਾ ਦੇ ਦੇਣਾ ਤਾਂ ਜੋ ਜੰਪ ਨਾ ਕਰ ਸਕੇ ।
  5. ਜੰਪ ਕਰਦੇ ਸਮੇਂ ਵਿਰੋਧੀ ਖਿਡਾਰੀ ਦੇ ਪੈਰ ‘ਤੇ ਪੈਰ ਰੱਖ ਕੇ ਉਸ ਨੂੰ ਜੰਪ ਕਰਨ ਤੋਂ ਰੋਕਣਾ ।
  6. ਜੰਪ ਕਰਦੇ ਸਮੇਂ ਅਰਧ ਵਿਆਸ ਦੀਆਂ ਲਾਈਨਾਂ ਨੂੰ ਛੂਹਣਾ ।
  7. ਜੰਪ ਬਾਲ ਕਰਦੇ ਸਮੇਂ ਖਿਡਾਰੀਆਂ ਦਾ ਇਕ ਥਾਂ ਤੋਂ ਦੂਜੇ ਥਾਂ ‘ਤੇ ਜਾਣਾ ।

ਬਾਸਕਟ ਬਾਲ (Basket Ball) Game Rules – PSEB 10th Class Physical Education

ਪ੍ਰਸ਼ਨ 7.
ਬਾਸਕਟ ਬਾਲ ਦੇ ਮਹੱਤਵਪੂਰਨ ਪਾਸ ਲਿਖੋ ।
ਉੱਤਰ-
ਬਾਸਕਟ ਬਾਲ ਦੇ ਮਹੱਤਵਪੂਰਨ ਪਾਸ-
1. ਦੋਹਾਂ ਹੱਥਾਂ ਨਾਲ ਛਾਤੀ ਦੇ ਸਾਹਮਣੇ ਪਾਸ (Two Hands Chest Pass) – ਦੋਹਾਂ ਹੱਥਾਂ ਨਾਲ ਛਾਤੀ ਦੇ ਸਾਹਮਣੇ ਕਰਕੇ ਪਾਸ ਬਹੁਤ ਫੁਰਤੀ ਨਾਲ ਦਿੱਤਾ ਜਾਂਦਾ ਹੈ । ਇਹ ਪਾਸ ਤਦ ਦਿੱਤਾ ਜਾਂਦਾ ਹੈ ਜਦ ਸਾਹਮਣੇ ਖਿਡਾਰੀ ਦੇ ਕੋਲ ਵਿਰੋਧੀ ਖਿਡਾਰੀ ਨਾ ਹੋਵੇ | ਬਾਲ ਦੋਨਾਂ ਹੱਥਾਂ ਨਾਲ ਫੜ ਕੇ ਮੋਢਿਆਂ ਤੇ ਬਾਹਾਂ ਉਠਾ ਕੇ ਥੋੜ੍ਹਾ ਜਿਹਾ ਸਰੀਰ ਨੂੰ ਝੁਕਾ ਕੇ ਆਪਣੇ ਇਕ ਪੈਰ ‘ਤੇ ਜ਼ੋਰ ਦੇ ਕੇ ਪੂਰੀ ਤਾਕਤ ਨਾਲ ਆਪਣੇ ਖਿਡਾਰੀ ਨੂੰ ਦਿੰਦੇ ਹਨ । ਖੇਡ ਵਿਚ ਇਹ ਵਿਧੀ ਆਮ ਪ੍ਰਚੱਲਿਤ ਹੈ ।

2. ਬਾਂਹ ਇਕ ਪਾਸੇ ਕਰਕੇ ਪਾਸ ਦੇਣਾ (Side Arm Pass) – ਬਾਂਹ ਲੰਬੀ ਕਰਕੇ ਜਾਂ ਹੱਥ ਨਾਲ ਉੱਚੀ ਕਰਕੇ ਆਪਣੀ ਹੀ ਟੀਮ ਦੇ ਖਿਡਾਰੀ ਨੂੰ ਪਾਸ ਦਿੰਦੇ ਹਨ । ਜਦ ਸਾਥੀ ਦੂਰ ਹੋਵੇ ਅਤੇ ਦੂਸਰਾ ਖਿਡਾਰੀ ਉਸ ਨੂੰ ਪਾਸ ਦੇਣਾ ਚਾਹੇ ਤਾਂ ਇਹ ਢੰਗ ਅਪਣਾਇਆ ਜਾਂਦਾ ਹੈ । ਇਹ ਪਾਸ ਉਸ ਵੇਲੇ ਦਿੱਤਾ ਜਾ ਸਕਦਾ ਹੈ, ਜਦ Dribble ਪ੍ਰਕਿਰਿਆ ਨਾਲ ਰਾਹ ਵਿਚ ਕੋਈ ਰੋਕ ਆ ਜਾਵੇ, ਤਾਂ ਇਕ ਖਿਡਾਰੀ ਆਪਣੇ ਦੁਸਰੇ ਖਿਡਾਰੀ ਨੂੰ ਬਾਂਹ ਲੰਬੀ ਕਰਕੇ ਪਾਸ ਦਿੰਦਾ ਹੈ । ਕਈ ਟੀਮਾਂ ਸੈਂਟਰ ਵਿਚੋਂ ਹੀ ਰਿੰਗ ਵਿਚ ਬਾਲ ਪਾਉਣ ਲਈ ਇਹ ਢੰਗ ਵਰਤਣ ਵਿਚ ਬਹੁਤ ਨਿਪੁੰਨ ਹੁੰਦੀਆਂ ਹਨ ।

3. ਸਿਰ ਦੇ ਉੱਪਰ ਤੋਂ ਪਾਸ (Over Head Pass) – ਇਹ ਪਾਸ ਬਾਂਹ ਉੱਪਰ ਚੁੱਕ ਕੇ ਦੁਸਰੇ ਸਾਥੀਆਂ ਨੂੰ ਦਿੰਦੇ ਹਨ । ਇਹ ਪਾਸ ਉਸ ਸਮੇਂ ਠੀਕ ਸਮਝਿਆ ਜਾਂਦਾ ਹੈ, ਜਦ ਖਿਡਾਰੀ ਬਹੁਤ ਸਾਰੇ ਵਿਰੋਧੀ ਖਿਡਾਰੀਆਂ ਦੇ ਘੇਰੇ ਵਿਚ ਹੋਵੇ ਅਤੇ ਉਹ ਇਹ ਪਾਸ ਬਾਂਹ ਉੱਪਰ ਉਠਾ ਕੇ ਸਭ ਸਿਰਾਂ ਦੇ ਉੱਪਰ ਤੋਂ ਬਾਲ ਖ਼ਾਸ ਕਰਕੇ ਪਾਸ ਦੇਵੇ । ਇਸ ਨਾਲ ਵਿਰੋਧੀ ਖਿਡਾਰੀ ਨੂੰ ਬਾਲ ਰੋਕਣ ਲਈ ਬਹੁਤ ਯਤਨ ਕਰਨਾ ਪੈਂਦਾ ਹੈ ।

4. ਧਰਤੀ ਦਾ ਪਾਸ (Ground Pass) – ਇਹ ਪਾਸ ਉਸ ਸਮੇਂ ਦਿੱਤਾ ਜਾਂਦਾ ਹੈ, ਜਿਸ ਸਮੇਂ ਸਾਹਮਣੇ ਦਾ ਖਿਡਾਰੀ ਲੰਬਾ ਹੋਵੇ ਅਤੇ ਬਾਲ ਉਸ ਦੇ ਸਿਰ ਤੋਂ ਕਾਸ ਨਾ ਕੀਤਾ ਜਾ ਸਕੇ । ਉਸ ਸਮੇਂ ਬਾਲ ਨੂੰ ਧਰਤੀ ‘ਤੇ ਸੁੱਟ ਕੇ ਪਾਸ ਦਿੱਤਾ ਜਾਂਦਾ ਹੈ ।

5. ਪਿੱਛੇ ਦਾ ਪਾਸ (Back Pass) – ਇਹ ਪਾਸ Back Side ਤੋਂ ਦਿੱਤਾ ਜਾਂਦਾ ਹੈ । ਖਿਡਾਰੀ ਬਾਲ ਨੂੰ ਹੱਥ ‘ਤੇ ਉਛਾਲਦਾ ਹੋਇਆ ਜਾਂਦਾ ਹੈ ਅਤੇ ਸਾਹਮਣੇ ਜੇਕਰ ਕੋਈ ਰੁਕਾਵਟ ਹੋਵੇ, ਤਾਂ ਉਹ ਬਾਲ ਪਿੱਛੇ ਖੜ੍ਹੇ ਖਿਡਾਰੀ ਨੂੰ Back Pass ਦੇ ਦਿੰਦਾ ਹੈ ।

PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ

Punjab State Board PSEB 11th Class Physical Education Book Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ Textbook Exercise Questions, and Answers.

PSEB Solutions for Class 11 Physical Education Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ

Physical Education Guide for Class 11 PSEB ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਖਾਲੀ ਥਾਂਵਾਂ ਭਰੋ- (Fill in the blanks)
(ਉ) ਮਨੁੱਖੀ ਸਰੀਰ ਇੱਕ ………………………… ਮਸ਼ੀਨ ਹੈ ।
(ਅ) ਮਨੁੱਖੀ ਸਰੀਰ ਦੇ ਵੱਖ-ਵੱਖ ਅੰਗਾਂ ਮਿਲ ਕੇ ਸਰੀਰ ਦੀ …………………. ਨੂੰ ਚਲਾਉਂਦੇ ਹਨ ।
ਉੱਤਰ-
(ੳ) ਗੁੰਝਲਦਾਰ,
(ਅ) ਕਾਰਜ ਪ੍ਰਣਾਲੀ ।

ਪ੍ਰਸ਼ਨ 2.
ਸੈੱਲ ਕੀ ਹੈ ? (What is cell ?)
ਉੱਤਰ-
ਸਰੀਰਿਕ ਅੰਗਾਂ ਦਾ ਜਨਮ ਮਾਨਵੀ ਕੋਸ਼ਿਕਾ (ਸੈੱਲ) ਦੇ ਪੈਦਾ ਹੋਣ ਨਾਲ ਹੋਇਆ ਹੈ । ਇਹ ਮਨੁੱਖੀ ਜੀਵਨ ਦੀ ਮੁੱਢਲੀ ਇਕਾਈ ਹੁੰਦੇ ਹਨ । ਇਨ੍ਹਾਂ ਨੂੰ ਨੰਗੀ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ । ਸੈੱਲ ਦਾ ਕੰਮ ਆਪਣੇ ਅੰਦਰ ਭੋਜਨ ਨੂੰ ਇਕੱਠਾ ਕਰਨਾ ਅਤੇ ਭੋਜਨ ਦੇ ਆਕਸੀਕਰਨ ਦੁਆਰਾ ਊਰਜਾ ਪੈਦਾ ਕਰਨਾ ਹੁੰਦਾ ਹੈ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 1
ਸੈੱਲ ਦੋ ਪ੍ਰਕਾਰ ਦੇ ਹੁੰਦੇ ਹਨ – ਯੂਕੇਰਿਓਟਿਕ ਅਤੇ ਪ੍ਰਕੋਰੀਓਟਕ । ਯੂਕੇਰਿਓਟਿਕ ਸੈੱਲ ਪੌਦਿਆਂ ਅਤੇ ਜਾਨਵਰਾਂ ਵਿਚ ਅਤੇ ਇਨਸਾਨਾਂ ਵਿਚ ਪਾਇਆ ਜਾਂਦਾ ਹੈ ।
ਯੁਕੇਰੀਓਟਿਕ ਸੈੱਲਾਂ ਦੇ ਬੁਨਿਆਦੀ ਢਾਂਚੇ ਵਿਚ ਡੀ.ਐੱਨ.ਏ. (DNA), ਰਿਬੋਸੋਮ, ਐਂਡੋਪਲਾਸਮਿਕ ਰੈਟੀਕਿਊਲਮ, ਗੋਲਜੀ ਉਪਕਰਣ, ਸਾਈਟੋਸਕੇਲੇਟਨ, ਮਾਈਟੋਕੌਡੀਆ, ਸੈਂਟੀਅਲਾਈਜ਼ਜ਼, ਲਾਇਸੋਮ, ਪਲਾਜ਼ਮਾ ਤਿੱਲੀ ਅਤੇ ਸਾਈਟੋਪਲਾਜ਼ਮ ਆਦਿ ਸ਼ਾਮਿਲ ਹੁੰਦਾ ਹੈ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 2
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 3

PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ

ਪ੍ਰਸ਼ਨ 3.
ਹੱਡੀਆਂ ਕੀ ਹਨ ? ਉਨ੍ਹਾਂ ਦੀਆਂ ਕਿਸਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਓ । (What are bones ? Write in detail about their types.)
ਉੱਤਰ-
ਹੱਡੀਆਂ (Bones)
ਮਨੁੱਖੀ ਸਰੀਰ ਦੀ ਰਚਨਾ ਅਣਗਿਣਤ ਕੋਸ਼ਿਕਾਵਾਂ (Cells) ਤੋਂ ਹੋਈ ਹੈ । ਮਨੁੱਖੀ ਸਰੀਰ ਦੇ ਅੰਗ ਵੱਖ-ਵੱਖ ਕਿਸਮ ਦੀਆਂ ਕੋਸ਼ਿਕਾਵਾਂ ਤੋਂ ਬਣੇ ਹੋਏ ਹਨ ਜੋ ਵੱਖ-ਵੱਖ ਤਰ੍ਹਾਂ ਦੇ ਕੰਮ ਵਿਚ ਲੱਗੇ ਹੋਏ ਹਨ । ਸਰੀਰ ਦੇ ਸਾਰੇ ਅੰਗ ਚਮੜੀ ਰਾਹੀਂ ਢੱਕੇ ਹੋਏ ਹਨ | ਚਮੜੀ ਸਰੀਰ ਦੇ ਅੰਗਾਂ ਦੀ ਰੱਖਿਆ ਕਰਦੀ ਹੈ । ਜੇਕਰ ਸਰੀਰ ਦੇ ਕਿਸੇ ਹਿੱਸੇ ਨੂੰ ਜ਼ੋਰ ਨਾਲ ਦਬਾ ਕੇ ਦੇਖੀਏ ਤਾਂ ਸਾਨੂੰ ਕੁਝ ਸਖ਼ਤ ਚੀਜ਼ ਮਹਿਸੂਸ ਹੋਵੇਗੀ । ਇਹ ‘ਸਖਤੀ’ਹੱਡੀਆਂ ਦੇ ਕਾਰਨ ਹੁੰਦੀ ਹੈ । ਹੱਡੀਆਂ ਕਾਰਬਨਿਕ ਅਤੇ ਅਕਾਰਬਨਿਕ ਪਦਾਰਥਾਂ ਦੇ ਮੇਲ ਤੋਂ ਬਣਦੀਆਂ ਹਨ । ਇਹ ਸੰਵੇਦਨਸ਼ੀਲ ਅੰਗਾਂ ਦੀ ਰੱਖਿਆ ਕਰਦੀਆਂ ਹਨ, ਸਾਡੇ ਸਰੀਰ ਵਿਚ 206 ਹੱਡੀਆਂ ਹੁੰਦੀਆਂ ਹਨ ।

ਹੱਡੀਆਂ ਦੀ ਕੜਕ ਅਤੇ ਰਚਨਾ (Stiffness and Construction of Bones)
ਸਰੀਰ ਦੇ ਲਗਪਗ ਸਾਰੇ ਅੰਗਾਂ ਵਿਚ ਹੱਡੀਆਂ ਹੁੰਦੀਆਂ ਹਨ । ਇਹ ਹੱਡੀਆਂ ਕਈ ਪ੍ਰਕਾਰ ਦੀਆਂ ਮਜ਼ਬੂਤ ਅਤੇ ਕਠੋਰ ਕੋਸ਼ਿਕਾਵਾਂ ਤੋਂ ਬਣੀਆਂ ਹੁੰਦੀਆਂ ਹਨ । ਹੱਡੀਆਂ ਵਿਚ ਕੜਕ ਕੁਝ ਵਿਸ਼ੇਸ਼ ਪ੍ਰਕਾਰ ਦੇ ਲੂਣਾਂ ਦੇ ਕਾਰਨ ਹੁੰਦੀ ਹੈ । ਇਹਨਾਂ ਵਿਚ ਪ੍ਰਮੁੱਖ ਲੂਣ ਕੈਲਸ਼ੀਅਮ ਕਾਰਬੋਨੇਟ, ਮੈਗਨੀਸ਼ੀਅਮ ਫਾਸਫੇਟ ਅਤੇ ਕੈਲਸ਼ੀਅਮ ਫਾਸਫੇਟ ਸਨ । | ਵੱਡੀਆਂ ਹੱਡੀਆਂ ਦੇ ਨਾਲ-ਨਾਲ ਛੋਟੀਆਂ-ਛੋਟੀਆਂ ਹੱਡੀਆਂ ਵੀ ਹੁੰਦੀਆਂ ਹਨ ਜਿਹੜੀਆਂ ਇਨ੍ਹਾਂ ਤੱਤਾਂ ਤੋਂ ਹੀ ਬਣੀਆਂ ਹੁੰਦੀਆਂ ਹਨ ।

ਮਨੁੱਖੀ ਅਸਥੀ ਪਿੰਜਰ (Human Skeleton)
ਸਰੀਰ ਦੇ ਅੰਦਰ ਮਿਲਣ ਵਾਲੀਆਂ ਵੱਡੀਆਂ ਅਤੇ ਛੋਟੀਆਂ ਹੱਡੀਆਂ ਮਿਲ ਕੇ ਇੱਕ ਪਿੰਜਰ ਦੀ ਰਚਨਾ ਕਰਦੀਆਂ ਹਨ । ਇਹ ਪਿੰਜਰ ਦੀਆਂ ਵੱਖ-ਵੱਖ ਹੱਡੀਆਂ ਜਦੋਂ ਮਿਲ ਕੇ ਸਰੀਰ ਲਈ ਕੰਮ ਕਰਦੀਆਂ ਹਨ ਤਾਂ ਇਸ ਨੂੰ ਅਸੀਂ ‘ਮਨੁੱਖੀ ਅਸਥੀ ਪਿੰਜਰ’ (Human Skeleton) ਆਖਦੇ ਹਾਂ ।

ਮਨੁੱਖੀ ਅਸਥੀ ਪਿੰਜਰ ਦੇ ਕੰਮ (Functions of Human Skeleton)
ਮਨੁੱਖੀ ਪਿੰਜਰ ਦੇ ਮੁੱਖ ਕੰਮ ਹੇਠ ਲਿਖੇ ਹਨ-

  1. ਮਨੁੱਖੀ ਅਸਥੀ ਪਿੰਜਰ ਸਰੀਰ ਨੂੰ ਇੱਕ ਖਾਸ ਪ੍ਰਕਾਰ ਦੀ ਸ਼ਕਲ ਦਿੰਦਾ ਹੈ ।
  2. ਇਹ ਸਰੀਰ ਨੂੰ ਸਿੱਧਾ ਰੱਖਦਾ ਹੈ ।
  3. ਪੇਸ਼ੀ ਪ੍ਰਬੰਧ ਅਤੇ ਹੋਰ ਅੰਗਾਂ ਨੂੰ ਸਹਾਰਾ ਦਿੰਦਾ ਹੈ ਅਤੇ ਉਸ ਦੇ ਨਾਲ ਮਿਲ ਕੇ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਹਿੱਲਣ ਅਤੇ ਤੁਰਨ-ਫਿਰਨ ਦੀ ਸ਼ਕਤੀ ਦਿੰਦਾ ਹੈ ।
  4. ਮਨੁੱਖੀ ਪਿੰਜਰ ਵਿੱਚ ਥਾਂ-ਥਾਂ ਤੇ ਉਤੋਲਕ (Levers) ਬਣਦੇ ਹਨ ।
  5. ਪਿੰਜਰ ਦਾ ਕੁਝ ਹਿੱਸਾ ; ਜਿਵੇਂ ਪਸਲੀਆਂ (Ribs) ਅਤੇ ਸੀਨਾ ਹੱਡੀ (Sternum) ਮਨੁੱਖ ਦੀ ਸਾਹ ਕਿਰਿਆ ਵਿੱਚ ਸਹਾਇਕ ਹੁੰਦਾ ਹੈ ।

PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 4
Fig. Different Types of Bones

ਹੱਡੀਆਂ ਕੁੱਲ ਗਿਣਤੀ
ਖੋਪੜੀ ਅਤੇ ਚਿਹਰੇ ਦੀਆਂ ਹੱਡੀਆਂ 22
ਧੜੇ ਦੀਆਂ ਹੱਡੀਆਂ 33
ਪਸਲੀਆਂ ਦੀਆਂ ਹੱਡੀਆਂ 24
ਸੀਨਾ ਹੱਡੀ 1
ਹੰਸ ਦੀ ਹੱਡੀ 02
ਮੌਰ ਦੀਆਂ ਹੱਡੀਆਂ 60
ਲੱਤਾਂ ਦੀਆਂ ਹੱਡੀਆਂ 62
ਕੁੱਲ ਹੱਡੀਆਂ 206

ਹੱਡੀਆਂ ਦੀਆਂ ਵੱਖ-ਵੱਖ ਕਿਸਮਾਂ (Different Types of Bones)-
ਹੱਡੀਆਂ ਦੀਆਂ ਵੱਖ-ਵੱਖ ਕਿਸਮਾਂ ਹੇਠ ਲਿਖੀਆਂ ਹਨ-

  • ਲੰਬੀਆਂ ਹੱਡੀਆਂ (Long Bones) – ਇਹ ਆਪਣੇ ਆਕਾਰ ਵਿਚ ਲੰਬੀਆਂ ਹੁੰਦੀਆਂ ਹਨ । ਇਹ ਲੰਬੀ ਸ਼ਾਫਟ ਤੋਂ ਮਿਲ ਕੇ ਬਣਦੀਆਂ ਹਨ ਜਿਸ ਦੇ ਦੋ ਸਿਰੇ ਹੁੰਦੇ ਹਨ । ਇਹ ਆਮ ਤੌਰ ‘ਤੇ ਸੰਘਣੀਆਂ ਹੁੰਦੀਆਂ ਹਨ, ਪਰ ਹੱਡੀ ਦੇ ਅੰਤ ਵਿਚ ਇਹ ਗੁਦਗੁਦੀਆਂ ਹੁੰਦੀਆਂ ਹਨ | ਪੱਟ ਫੀਮਰ, ਬਾਂਹਵਾਂ (ਹਉਮਰਸ) ਆਦਿ ਲੰਬੀਆਂ ਹੱਡੀਆਂ ਦੇ ਉਦਾਹਰਨ ਹਨ ।
  • ਛੋਟੀਆਂ ਹੱਡੀਆਂ (Short Bones) – ਇਹ ਆਮ ਤੌਰ ‘ਤੇ ਲੰਬਕਾਰੀ, ਚੱਪਟੀਆਂ ਅਤੇ ਅਕਾਰ ਵਿਚ ਛੋਟੀਆਂ ਹੱਡੀਆਂ ਹੁੰਦੀਆਂ ਹਨ । ਇਹ ਜ਼ਿਆਦਾਤਰ ਸੰਪਜੀ ਹੱਡੀਆਂ ਹਨ ਜੋ ਕਿ ਸੰਘਣੀ ਹੱਡੀ ਦੀ ਪਤਲੀ ਪਰਤ ਨਾਲ ਢੱਕੀ ਹੁੰਦੀ ਹੈ । ਛੋਟੀਆਂ ਹੱਡੀਆਂ ਵਿਚ ਕਲਾਈ ਅਤੇ ਗਿੱਟੇ ਦੀਆਂ ਹੱਡੀਆਂ ਸ਼ਾਮਲ ਹੁੰਦੀਆਂ ਹਨ ।
  • ਚੱਪਟੀਆਂ ਹੱਡੀਆਂ (Floate Bones) – ਪਤਲੀਆਂ, ਸਟੀਪਾਂਡ ਅਤੇ ਆਮ ਤੌਰ ‘ਤੇ ਉਕਾਈਆਂ ਹੁੰਦੀਆਂ ਹਨ, ਜਿਵੇਂ ਖੋਪੜੀ ਅਤੇ ਕੁੱਝ ਚਿਹਰੇ ਦੀਆਂ ਹੱਡੀਆਂ ।
  • ਅਨਿਯਮਿਤ ਹੱਡੀਆਂ (Irregular Bones) – ਹੱਡੀਆਂ ਜੋ ਕਿ ਉਪਰੋਕਤ ਤਿੰਨ ਸ਼੍ਰੇਣੀਆਂ ਵਿੱਚੋਂ ਕਿਸੇ ਵਿੱਚ ਨਹੀਂ ਆਉਂਦੀਆਂ ਹਨ, ਉਹ ਮੁੱਖ ਤੌਰ ‘ਤੇ ਖੋਖਲੀ ਹੱਡੀਆਂ ਹੁੰਦੀਆਂ ਹਨ । ਇਹ ਆਮ ਤੌਰ ਤੇ ਸੰਪਜੀ ਹੱਡੀਆਂ ਹੁੰਦੀਆਂ ਹਨ ਜੋ ਕਿ ਕਾਮਪੈਕਟ ਹੱਡੀ ਦੀ ਪਤਲੀ ਲੇਅਰ ਨਾਲ ਢੱਕੀਆਂ ਹੁੰਦੀਆਂ ਹਨ । ਰੀੜ੍ਹ ਦੀ ਹੱਡੀ ਅਤੇ ਕੁੱਝ ਕੁ ਖੋਪੜੀ ਦੀਆਂ ਹੱਡੀਆਂ ਇਸ ਦੀਆਂ ਉਦਾਹਰਨਾਂ ਹਨ ।

ਖੋਪੜੀ ਦੀਆਂ ਹੱਡੀਆਂ (Bones of the Skull)
ਖੋਪੜੀ ਦੀਆਂ ਹੱਡੀਆਂ ਵਿੱਚ ਦਿਮਾਗ-ਘਰ ਦੀਆਂ ਹੱਡੀਆਂ (Bones of the Cranium) ਅਤੇ ਚਿਹਰੇ ਦੀਆਂ ਹੱਡੀਆਂ (Bones of the Face) ਸ਼ਾਮਿਲ ਹਨ । ਇਹ ਕੁੱਲ 22 ਹੱਡੀਆਂ ਹਨ । 8 ਹੱਡੀਆਂ ਦਿਮਾਗ-ਘਰ ਦੀਆਂ ਅਤੇ 14 ਚਿਹਰੇ ਦੀਆਂ ਹਨ ।

PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ

ਦਿਮਾਗ-ਘਰ ਦੀਆਂ ਹੱਡੀਆਂ (Bones of the Skull)
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 5
ਦਿਮਾਗ-ਘਰ ਦੀਆਂ ਹੱਡੀਆਂ ਇਸ ਪ੍ਰਕਾਰ ਹਨ-

  • ਮੱਥੇ ਦੀ ਹੱਡੀ ਜਾਂ ਲਲਾਟ ਹੱਡੀ (Frontal Bone) – ਇਹ ਹੱਡੀ ਸਾਹਮਣੇ ਮੱਥੇ ਅਤੇ ਉੱਪਰਲੇ ਭਾਗ ਦੀ ਉਸਾਰੀ ਕਰਦੀ ਹੈ ।
  • ਕਿੱਤੀ ਅਸਥੀਆਂ ਜਾਂ ਟੋਕਰੀ ਦੀਆਂ ਹੱਡੀਆਂ (Parietal Bones) – ਇਹ ਹੱਡੀਆਂ ਗਿਣਤੀ ਵਿੱਚ 2 ਹਨ । ਇਹ ਖੋਪੜੀ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀਆਂ ਹਨ । ਇਸ ਪ੍ਰਕਾਰ ਇਹ ਸੱਜੇ ਮੱਥੇ ਅਤੇ ਖੱਬੇ ਮੱਥੇ ਦੀ ਉਸਾਰੀ ਕਰਦੀਆਂ ਹਨ ।
  • ਪੁੜਪੁੜੀ ਦੀਆਂ ਹੱਡੀਆਂ (Temporal Bones) – ਇਹ ਗਿਣਤੀ ਵਿੱਚ 2 ਹਨ । ਇਹ ਸੱਜੀ ਪੁੜਪੁੜੀ ਅਤੇ ਖੱਬੀ ਪੁੜਪੁੜੀ ਦੀ ਉਸਾਰੀ ਕਰਦੀਆਂ ਹਨ ।
  • ਪੱਚਰ ਹੱਡੀ (Sphenoid Bone) – ਇਸ ਹੱਡੀ ਦੁਆਰਾ ਖੋਪੜੀ ਦੇ ਆਧਾਰ (Base) ਦੀ ਉਸਾਰੀ ਹੁੰਦੀ ਹੈ । ਇਸ ਦੀ ਸ਼ਕਲ ਚਮਗਿੱਦੜ (Bat) ਜਾਂ ਖੁੱਲ੍ਹੇ ਹੋਏ ਖੰਭ ਵਰਗੀ ਹੁੰਦੀ ਹੈ । ਇਹ ਪੁੜਪੁੜੀ ਦੀਆਂ ਹੱਡੀਆਂ ਅਤੇ ਪਿਛਲੀ ਕਪਾਲ ਅਸਥੀ (Occipital Bone) ਨਾਲ ਮਿਲਦੀ ਹੈ ।
  • ਪਿਛਲੀ ਕਪਾਲ ਅਸਥੀ (Occipital Bone) – ਇਹ ਹੱਡੀ ਸਿਰ ਦੇ ਪਿਛਲੇ ਹਿੱਸੇ ਦੀ ਉਸਾਰੀ ਕਰਦੀ ਹੈ ।
  • ਛਾਣਨੀ ਹੱਡੀ (Ethnoid Bone) – ਇਹ ਹੱਡੀ ਨੱਕ ਦੀ ਛੱਤ ਦੀ ਉਸਾਰੀ ਕਰਦੀ ਹੈ । ਇਹ ਪੱਚਰ ਹੱਡੀ ਦੇ ਅੱਗੇ ਹੁੰਦੀ ਹੈ । ਇਹ ਖੋਪੜੀ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ । ਇਹ ਸਾਹਮਣੇ ਪਾਸਿਉਂ ਲਲਾਟ ਹੱਡੀਆਂ (Frontal Bones) ਨਾਲ ਮਿਲਦੀ ਹੈ ।

ਚਿਹਰੇ ਦੀਆਂ ਹੱਡੀਆਂ (Bones of the Face) – ਚਿਹਰੇ ਦੀਆਂ ਕੁੱਲ 14 ਹੱਡੀਆਂ ਹਨ । ਇਹ ਇਸ ਪ੍ਰਕਾਰ ਹਨ

  1. ਉੱਪਰ ਜਬਾੜੇ ਦੀਆਂ 2 ਹੱਡੀਆਂ (Superior Maxillary Bones)
  2. ਹੇਠਲੇ ਜਬਾੜੇ ਦੀ ਹੱਡੀ ( Inferior Maxillary Bones)
  3. ਤਾਲੁ ਦੀਆਂ 2 ਹੱਡੀਆਂ (Palate Bones)
  4. ਨੱਕ ਦੀਆਂ 2 ਹੱਡੀਆਂ (Nasal Bones)
  5. ਗਲ ਦੀਆਂ 2 ਹੱਡੀਆਂ (Moral Bones)
  6. ਸਿੱਪ ਆਕਾਰ ਦੀਆਂ 2 ਹੱਡੀਆਂ (Spongy Bones)
  7. ਅੱਥਰੂ ਦੀਆਂ ਹੱਡੀਆਂ (Lachrymal Bones) ।
    ਇਹ ਛੋਟੀਆਂ-ਵੱਡੀਆਂ ਦੋ ਹੱਡੀਆਂ ਹਨ ਜੋ ਅੱਖਾਂ ਦੇ ਖੋਲ਼ ਦਾ ਅਗਲਾ ਭਾਗ ਬਣਾਉਂਦੀਆਂ ਹਨ ।
  8. ਨੱਕ ਦੇ ਪਰਦੇ ਵਾਲੀ ਹੱਡੀ (Vomar Bones) – ਇਹ ਇੱਕ ਹੱਡੀ ਹੈ ਜੋ ਕਿ ਨੱਕ ਦੇ ਪਰਦੇ ਦੀ ਉਸਾਰੀ ਕਰਦੀ ਹੈ ।

ਧੜ ਦੀਆਂ ਹੱਡੀਆਂ (Bones of the Trunk)
| ਮਨੁੱਖੀ ਸਰੀਰ ਦੇ ਗਰਦਨ ਤੋਂ ਲੈ ਕੇ ਲੱਕ ਤੱਕ ਦੇ ਹਿੱਸੇ ਨੂੰ ਧੜ (Trunk) ਆਖਦੇ ਹਨ । ਡਾਇਆਫਰਾਮ (Diaphragm) ਇਸ ਹਿੱਸੇ ਦੇ ਅੱਧ ਵਿੱਚ ਹੁੰਦਾ ਹੈ ਜੋ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਦਾ ਹੈ । ਸਾਹਮਣੇ ਪਾਸੇ ਸੀਨਾ ਹੱਡੀ (Breast Bones, Sternum) ਅਤੇ ਪਿਛਲੇ ਹਿੱਸੇ ਵਿੱਚ ਰੀੜ੍ਹ ਦੀ ਹੱਡੀ ਹੈ । ਇਨ੍ਹਾਂ ਦੋਵੇਂ ਤਰ੍ਹਾਂ ਦੀਆਂ ਹੱਡੀਆਂ ਨਾਲ ਪਸਲੀਆਂ ਦੀਆਂ ਹੱਡੀਆਂ ਜੁੜੀਆਂ ਹੁੰਦੀਆਂ ਹਨ । ਇਹਨਾਂ ਸਭ ਹੱਡੀਆਂ ਨੂੰ ਅਸੀਂ ਧੜ ਦੀਆਂ ਹੱਡੀਆਂ (Bones of the Trunk) ਆਖਦੇ ਹਾਂ।!

ਅਸੀਂ ਇੰਝ ਵੀ ਕਹਿ ਸਕਦੇ ਹਾਂ ਕਿ ਧੜ ਦੀਆਂ ਹੱਡੀਆਂ ਵਿੱਚ ਰੀੜ ਦੀ ਹੱਡੀ, ਪਸਲੀਆਂ, ਮੋਢੇ ਦੀ ਹੱਡੀ, ਡਾਇਆਫਰਾਮ ਅਤੇ ਕੁਲ੍ਹੇ ਦੀਆਂ ਹੱਡੀਆਂ ਹਨ । ਇਹਨਾਂ ਸਭ ਦਾ ਵਾਰੋ-ਵਾਰੀ ਵਰਣਨ ਹੇਠਾਂ ਕੀਤਾ ਗਿਆ ਹੈ ।

(ਉ) ਰੀੜ੍ਹ ਦੀ ਹੱਡੀ (Vertebral Column – ਰੀੜ੍ਹ ਦੀ ਹੱਡੀ ਨੂੰ ਮਨੁੱਖ ਸਰੀਰ ਦਾ ਆਧਾਰ ਆਖਿਆ ਜਾਂਦਾ ਹੈ । ਇਹ ਗਰਦਨ ਤੋਂ ਸ਼ੁਰੂ ਹੋ ਕੇ ਮਲ-ਮੂਤਰ ਦੇ ਨਿਕਾਸ ਸਥਾਨ ਤੱਕ ਜਾਂਦੀ ਹੈ । ਆਦਮੀ ਦੇ ਸਰੀਰ ਵਿੱਚ ਇਸ ਦੀ ਲੰਬਾਈ 70 ਸੈਂਟੀਮੀਟਰ ਅਤੇ ਔਰਤਾਂ ਦੇ ਸਰੀਰ ਵਿੱਚ 60 ਸੈਂਟੀਮੀਟਰ ਹੁੰਦੀ ਹੈ । ਇਸ ਵਿੱਚ 33 ਮੂਹਰੇ ਜਾਂ ਮਣਕੇ (Vertebrae) ਹਨ । ਇਹਨਾਂ 33 ਮਣਕਿਆਂ ਦੇ ਸੰਗ੍ਰਹਿ ਨੂੰ ਅਸੀਂ ਰੀੜ੍ਹ ਦੀ ਹੱਡੀ (Vertebral Column) ਆਖਦੇ ਹਾਂ । ਰੀੜ ਦੀ ਹੱਡੀ ਦਾ ਵਿਚਕਾਰਲਾ ਹਿੱਸਾ ਖੋਖਲਾ ਹੁੰਦਾ ਹੈ । ਇਹ ਮੁਹਰੇ ਦੀ ਨਲੀ (Neural Canal) ਦਾ ਨਿਰਮਾਣ ਕਰਦੀ ਹੈ । ਇਸ ਵਿੱਚੋਂ ਸੁਖਮਣਾ ਨਾੜੀ (Spinal Cord) ਨਿਕਲਦੀ ਹੈ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 6
ਰੀੜ੍ਹ ਦੀ ਹੱਡੀ ਦੇ ਭਾਗ (Parts of Vertebral Column)
ਰੀੜ੍ਹ ਦੀ ਹੱਡੀ ਨੂੰ ਅਸੀਂ ਹੇਠ ਲਿਖੇ ਪੰਜ ਮੁੱਖ ਭਾਗਾਂ ਵਿੱਚ ਵੰਡ ਸਕਦੇ ਹਾਂ-

  • ਗਰਦਨੀ ਮਣਕੇ (Cervical Vertebrae) – ਪਹਿਲੇ ਮਣਕਿਆਂ ਨੂੰ ਅਸੀਂ ਗਰਦਨੀ ਮਣਕੇ ਆਖਦੇ ਹਾਂ । ਇਹ ਮੋਢੇ ਦੇ ਉੱਪਰ ਹੁੰਦੇ ਹਨ | ਸਭ ਤੋਂ ਪਹਿਲੇ ਮਣਕੇ ਨੂੰ ਸਿਰ ਦਾ ਆਧਾਰ ਮਣਕਾ (Atlas) ਆਖਦੇ ਹਾਂ । ਇਹ ਸਿਰ ਨੂੰ ਆਸਰਾ ਦਿੰਦਾ ਹੈ । ਦੂਸਰੇ ਗਰਦਨੀ ਮਣਕੇ ਨੂੰ ਅਕਸ਼ (Axis) ਆਖਦੇ ਹਨ । ਪਹਿਲੇ ਦੋਵੇਂ ਮਣਕਿਆਂ ਦੀ ਬਣਤਰ ਬਾਕੀ ਸਭ ਮਣਕਿਆਂ ਨਾਲੋਂ ਵੱਖਰੀ ਹੈ ।
  • ਪਿੱਠ ਦੇ ਮਣਕੇ (Dorsal Vertebrae) – ਇਹ 12 ਮਣਕਿਆਂ ਦਾ ਸੰਗ੍ਰਹਿ ਹੈ । ਇਨ੍ਹਾਂ ਮਣਕਿਆਂ ਅੱਗੇ ਪਸਲੀਆਂ ਹੁੰਦੀਆਂ ਹਨ । ਇਹ ਸਭ ਮਣਕੇ ਸਭ ਪਾਸੇ ਪਸਲੀਆਂ ਨਾਲ ਅਤੇ ਪਿੱਛੇ ਪਿੱਠ ਦੀ ਰੀੜ੍ਹ ਦੀ ਹੱਡੀ ਨਾਲ ਜੁੜੇ ਹੁੰਦੇ ਹਨ ।
  • ਲੱਕ ਦੇ ਮਣਕੇ (Lumber Vertebrae) – ਇਹ ਪੰਜ ਮਣਕੇ ਹਨ, ਜੋ ਲੱਕ ਦੀ ਉਸਾਰੀ ਕਰਦੇ ਹਨ । ਇਨ੍ਹਾਂ ਦੀ ਕੁੱਲ ਲੰਬਾਈ 18 ਸੈਂਟੀਮੀਟਰ ਹੁੰਦੀ ਹੈ । ਇਹ ਹਿੱਲਣ ਵਾਲੇ ਮਣਕੇ ਹੁੰਦੇ ਹਨ । ਸਭ ਤੋਂ ਥੱਲੇ ਵਾਲਾ ਮਣਕਾ ਕਲ ਦੀ ਜਾਂ ਤਿੜਾਗੀ ਦੀ ਹੱਡੀ (Sacrum) ਉੱਪਰ ਟਿਕਿਆ ਹੁੰਦਾ ਹੈ ।
  • ਕ੍ਰਿਕਲੇ ਦੀ ਜਾਂ ਤਿੜਾਗੀ ਦੀ ਹੱਡੀ (Sacrum) – ਇਸ ਵਿੱਚ ਪੰਜ ਮਣਕੇ ਹੁੰਦੇ ਹਨ ਜੋ ਮਿਲ ਕੇ ਇੱਕ ਤਿਕੋਣੀ ਹੱਡੀ ਦਾ ਨਿਰਮਾਣ ਕਰਦੇ ਹਨ ਜਿਹੜੀ ਕੂਲ਼ੇ ਦੇ ਉੱਪਰਲੇ ਅਤੇ ਪਿਛਲੇ ਹਿੱਸੇ ਵਿੱਚ ਸਥਿਤ ਹੈ । ਇਹ ਕੂਲ੍ਹੇ ਵਿਚਲੀਆਂ ਦੋਵਾਂ ਹੱਡੀਆਂ ਦੇ ਵਿਚਕਾਰ ਇੱਕ ਪੱਥਰ ਦੀ ਤਰ੍ਹਾਂ ਹੁੰਦੀ ਹੈ ।
  • ਪੂਛ ਹੱਡੀਆਂ (Coccyx) – ਇਹ ਰੀੜ੍ਹ ਦੀ ਹੱਡੀ ਦਾ ਸਭ ਤੋਂ ਹੇਠਲਾ ਹਿੱਸਾ ਹੈ । ਇਹ ਚਾਰ ਮਣਕਿਆਂ ਦਾ ਸੰਗ੍ਰਹਿ ਹੈ ।

(ਅ) ਛਾਤੀ ਦੀ ਹੱਡੀ (Sternum) – ਇਹ ਲਗਪਗ 6-7 ਇੰਚ ਲੰਮੀ ਹੁੰਦੀ ਹੈ । ਇਸ ਦਾ ਉੱਪਰਲਾ ਹਿੱਸਾ ਚੌੜਾ ਅਤੇ ਥੱਲੇ ਵਾਲਾ ਹਿੱਸਾ ਪਤਲਾ ਹੁੰਦਾ ਹੈ । ਇਸ ਦੇ ਉੱਪਰਲੇ ਹਿੱਸੇ ਜਾਂ ਚੌੜੇ ਹਿੱਸੇ ਵਿੱਚ ਗਰਦਨੀ ਮਣਕੇ (Cervical Vertebrae) ਦੋਵੇਂ ਪਾਸੇ ਜੁੜੇ ਹੁੰਦੇ ਹਨ ।

(ੲ) ਪਸਲੀਆਂ (Ribs) – ਛਾਤੀ ਦੀ ਹੱਡੀ ਦੇ ਦੋਵੇਂ ਪਾਸੇ 12-12 ਪਸਲੀਆਂ ਹੁੰਦੀਆਂ ਹਨ । ਇਨ੍ਹਾਂ ਦਾ ਅਗਲਾ ਹਿੱਸਾ Costal Cartilage ਰਾਹੀਂ ਛਾਤੀ ਦੀ ਹੱਡੀ ਨਾਲ ਜੁੜਦਾ ਹੈ । ਪਹਿਲੀਆਂ ਸੱਤ ਪਸਲੀਆਂ ਛਾਤੀ ਦੀ ਹੱਡੀ ਨਾਲ ਵੱਖ-ਵੱਖ ਰੂਪ ਵਿੱਚ ਜੁੜ ਜਾਂਦੀਆਂ ਹਨ | ਅੱਠਵੀਂ, ਨੌਵੀ ਅਤੇ ਦਸਵੀਂ ਪਸਲੀਆਂ ਛਾਤੀ ਦੀ ਹੱਡੀ ਦੇ ਨਾਲ ਜੁੜਨ ਤੋਂ ਪਹਿਲਾਂ ਹੀ ਸੱਤਵੀਂ ਪਸਲੀ ਨਾਲ ਜੁੜ ਜਾਂਦੀਆਂ ਹਨ । ਅਖੀਰਲੀਆਂ ਦੋ ਪਸਲੀਆਂ ਸੁਤੰਤਰ ਹਨ । ਇਨ੍ਹਾਂ ਨੂੰ ਉਡਦੀਆਂ ਜਾਂ ਤੈਰਦੀਆਂ ਪਸਲੀਆਂ (Floating Ribs) ਵੀ ਆਖਿਆ ਜਾਂਦਾ ਹੈ । ਇਹ ਸਭ ਪਸਲੀਆਂ ਮਿਲ ਕੇ ਇੱਕ ਪਿੰਜਰ ਦਾ ਨਿਰਮਾਣ ਕਰਦੀਆਂ ਹਨ । ਇਹ ਪਿੰਜਰ ਦਿਲ ਅਤੇ ਫੇਫੜਿਆਂ ਦੀ ਰੱਖਿਆ ਕਰਦਾ ਹੈ | ਪਸਲੀਆਂ ਦੀ ਵਿਚਲੀ ਥਾਂ ਵਿੱਚ ਮਾਸਪੇਸ਼ੀਆਂ ਹੁੰਦੀਆਂ ਹਨ । ਇਹ ਮਾਸਪੇਸ਼ੀਆਂ ਸਾਹ ਲੈਣ ਨਾਲ ਫੈਲਦੀਆਂ ਜਾਂ ਸੁੰਗੜਦੀਆਂ ਹਨ ਜਿਨ੍ਹਾਂ ਕਰਕੇ ਇਹ ਪਿੰਜਰ, ਉੱਪਰਥੱਲੇ ਉੱਠਦਾ-ਬੈਠਦਾ ਹੈ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 7
ਭੁਜਾਵਾਂ ਦੀਆਂ ਹੱਡੀਆਂ (Bones of the Upper Limbs)
ਭੁਜਾਵਾਂ ਦੀਆਂ ਹੱਡੀਆਂ ਦੀ ਗਿਣਤੀ 64 ਹੈ । ਭੁਜਾਵਾਂ ਦੀ ਗਿਣਤੀ 2 ਹੈ । ਇਸ ਤਰ੍ਹਾਂ ਹਰ ਭੁਜਾ ਵਿੱਚ 32 ਹੱਡੀਆਂ ਹਨ । ਭੁਜਾਵਾਂ ਦੀਆਂ ਹੱਡੀਆਂ ਵਿੱਚ ਵੀਣੀ ਅਤੇ ਹੱਥ ਦੀਆਂ ਹੱਡੀਆਂ ਸ਼ਾਮਿਲ ਹਨ | ਆਓ, ਇਹਨਾਂ ਦਾ ਵਾਰੋ-ਵਾਰੀ ਵਰਣਨ ਕਰੀਏ ।

(ਉ) ਮੋਢੇ ਦੀਆਂ ਹੱਡੀਆਂ (Bones of the Shoulder) – ਮੋਢੇ ਦੀਆਂ ਹੱਡੀਆਂ ਵਿੱਚ ਦੋ ਮੁੱਖ ਹੱਡੀਆਂ ਹਨ-
(i) ਹੰਸਲੀ ਦੀਆਂ ਹੱਡੀਆਂ ਜਾਂ ਹਿੱਕ ਦੀਆਂ ਹੱਡੀਆਂ (Clavicles or Collar Bones)
(ii) ਮੌਰ ਦੀ ਹੱਡੀ (Scapula)

(i) ਹੰਸਲੀ ਦੀਆਂ ਹੱਡੀਆਂ ਜਾਂ ਹਿੱਕ ਦੀਆਂ ਹੱਡੀਆਂ (Clavicles or Collar Bones) – ਹੰਸਲੀ ਦੀ ਹੱਡੀ ਦੀ ਸ਼ਕਲ ਅੰਗਰੇਜ਼ੀ ਦੇ ਅੱਖਰ 5 ਵਰਗੀ ਹੁੰਦੀ ਹੈ । ਇਹ ਛਾਤੀ ਦੇ ਉੱਪਰਲੇ ਹਿੱਸੇ ਵਿੱਚ ਅਗਲੇ ਪਾਸੇ ਸਥਿਤ ਹੁੰਦੀ ਹੈ । ਇਹ ਇੱਕ ਪਾਸੇ ਛਾਤੀ ਦੀ ਹੱਡੀ ਦੇ ਸਿਰੇ ਨਾਲ ਅਤੇ ਦੂਜੇ ਪਾਸੇ ਮੋਢੇ ਦੀ ਹੱਡੀ ਨਾਲ ਜੁੜੀ ਹੁੰਦੀ ਹੈ । ਇਸ ਦਾ ਮੁੱਖ ਕੰਮ ਮੋਢੇ ਦੀ ਹੱਡੀ ਨੂੰ ਆਪਣੀ ਜਗਾ ਤੇ ਸਥਿਰ ਰੱਖਣਾ ਹੈ । ਛਾਤੀ ਦੀ ਹੱਡੀ ਨਾਲ ਜੁੜੇ ਹੋਏ ਹਿੱਸੇ ਨੂੰ ਹਿੱਕ ਦਾ ਬਾਹਰਲਾ ਤਲ (External Surface) ਅਤੇ ਮੌਰ ਦੀ ਹੱਡੀ ਨਾਲ ਜੁੜਣ ਵਾਲੇ ਹਿੱਸੇ ਨੂੰ ਅੰਸਕੂਟ ਤਲ (Acromial Surface) ਆਖਦੇ ਹਨ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 8
(ii) ਮੌਰ ਦੀ ਹੱਡੀ (Scapula) – ਇਹ ਚੌੜੀ ਅਤੇ ਤਿਕੋਣੀ ਆਕਾਰ ਦੀ ਹੱਡੀ ਹੁੰਦੀ ਹੈ । ਇਹ ਪਿੱਠ ਦੇ ਉੱਪਰਲੇ ਹਿੱਸੇ ਵਿੱਚ ਹੁੰਦੀ ਹੈ । ਇਸ ਦੇ ਉੱਪਰ ਵਾਲੇ ਬਾਹਰਲੇ ਕੋਣ ਤੇ ਇੱਕ ਚਿਕਨਾ ਅੰਡੇ ਦੀ ਸ਼ਕਲ ਵਰਗਾ ਟੋਆ ਹੁੰਦਾ ਹੈ । ਇਸ ਵਿੱਚ ਡੌਲੇ ਦੀ ਹੱਡੀ ਠੀਕ ਤਰ੍ਹਾਂ ਬੈਠਦੀ ਹੈ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 9
ਬਾਂਹ ਦੀਆਂ ਹੱਡੀਆਂ (Bones of the Upper Arms)
(ਅ) ਡੌਲੇ ਦੀ ਹੱਡੀ (Humerus) – ਡੌਲੇ ਦੀ ਇੱਕ ਲੰਮੀ ਹੱਡੀ ਹੁੰਦੀ ਹੈ । ਇਸ ਦਾ ਉੱਪਰਲਾ ਸਿਰਾ ਗੋਲ ਹੁੰਦਾ ਹੈ ਜੋ ਮੋਢੇ ਦੀ ਹੱਡੀ ਵਿੱਚ ਠੀਕ ਬੈਠਦਾ ਹੈ । ਇਸ ਦਾ ਹੇਠਲਾ ਸਿਰਾ ਵੀਣੀ ਦੀਆਂ ਦੋਨਾਂ ਹੱਡੀਆਂ ਨਾਲ ਮਿਲ ਕੇ ਕੂਹਣੀ ਜੋੜ (Elbow Joint) ਦੀ ਉਸਾਰੀ ਕਰਦੀ ਹੈ ।

ਬਾਂਹ ਦੇ ਅਗਲੇ ਹਿੱਸੇ ਦੀਆਂ ਹੱਡੀਆਂ (Bones of the Fore-Arm)
1. ਛੋਟੀ ਵੀਣ-ਹੱਡੀ, ਰੇਡੀਅਸ (Radius) – ਇਹ ਬਾਂਹ ਦੇ ਅਗਲੇ ਹਿੱਸੇ ਵਿੱਚ ਅੰਗੂਠੇ ਵਾਲੇ ਪਾਸੇ ਇੱਕ ਵੱਡੀ ਹੱਡੀ ਹੈ । ਇਸ ਹੱਡੀ ਦਾ ਉੱਪਰਲਾ ਸਿਰਾ ਗੋਲ ਹੁੰਦਾ ਹੈ ਅਤੇ ਡੌਲੇ ਦੀ ਹੱਡੀ (Humerus) ਨਾਲ ਜੁੜਿਆ ਹੁੰਦਾ ਹੈ । ਇਸ ਦਾ ਹੇਠਲਾ ਸਿਰਾ ਗੁੱਟ ਦੀਆਂ ਹੱਡੀਆਂ ਨਾਲ ਜੁੜਿਆ ਹੁੰਦਾ ਹੈ ।

2. ਵੱਡੀ ਵੀਣ-ਹੱਡੀ (Uluna) – ਇਹ ਬਾਂਹ ਦੇ ਵਿਚਕਾਰਲੇ ਪਾਸੇ ਸਥਿਤ ਹੈ । ਇਹ ਰੇਡੀਅਸ ਜਾਂ ਛੋਟੀ ਵੀਣੀ ਹੱਡੀ ਨਾਲੋਂ ਕੁਝ ਵੱਡੀ ਹੈ । ਇਸ ਦੇ ਤਿੰਨ ਹਿੱਸੇ ਹਨ-

  • ਉੱਪਰਲਾ
  • ਵਿਚਕਾਰਲਾ
  • ਹੇਠਲਾ ।

ਇਹ ਡੌਲੇ ਦੀ ਹੱਡੀ (Humerus) ਨਾਲ ਕੂਹਣੀ ਤੇ ਲੇਦਾਰ ਜੋੜ (Pivot Joint) ਰਾਹੀਂ ਮਿਲਦੀ ਹੈ । ਇਸ ਦੇ ਉੱਪਰਲੇ ਸਿਰੇ ਤੇ ਇੱਕ ਹੱਡੀ ਬਾਹਰ ਨੂੰ ਨਿਕਲੀ ਰਹਿੰਦੀ ਹੈ ਜਿਸ ਦੇ ਨਲ ਕੂਹਣੀ ਤੇ ਨੋਕਦਾਰ ਉਭਾਰ (Olecranon) ਬਣਦਾ ਹੈ । ਇਸ ਦਾ ਹੇਠਲਾ ਸਿਰਾ ਛੋਟਾ ਅਤੇ ਗੋਲ ਹੁੰਦਾ ਹੈ ਜਿਹੜਾ ਗੁੱਟ ਦੀਆਂ ਹੱਡੀਆਂ (Carpal Bones) ਨਾਲ ਮਿਲਦਾ ਹੈ ।

3. ਗੁੱਟ ਜਾਂ ਕਲਾਈ ਦੀਆਂ ਹੱਡੀਆਂ (Carpal Bones) – ਇਹ ਛੋਟੀਆਂ ਛੋਟੀਆਂ 8 ਹੱਡੀਆਂ ਹਨ ਜਿਹੜੀਆਂ ਚਾਰ-ਚਾਰ ਦੀਆਂ ਦੋ ਲਾਈਨਾਂ ਵਿੱਚ | ਸਥਿਤ ਹਨ । ਇਹ ਬੰਧਨਾਂ ਰਾਹੀਂ ਜੁੜ ਕੇ ਆਪਣੀ ਜਗ੍ਹਾ ਤੇ ਠੀਕ ਤਰ੍ਹਾਂ ਕਾਇਮ ਹਨ । ਇਹ ਹੱਡੀ ਉੱਪਰਲੇ ਪਾਸੇ ਸਥਿਤ ਵੀਣ-ਹੱਡੀ ਅਤੇ ਹੇਠਲੇ ਪਾਸੇ ਹਥੇਲੀ ਦੀਆਂ ਹੱਡੀਆਂ ਨਾਲ ਜੁੜੀ ਹੁੰਦੀ ਹੈ ।

4. ਹਥੇਲੀ ਦੀਆਂ ਹੱਡੀਆਂ (Metacarpal Bones) – ਹਥੇਲੀ ਦੀਆਂ ਹੱਡੀਆਂ ਪੰਜ ਛੋਟੀਆਂ ਅਤੇ ਪੰਜ ਵੱਡੀਆਂ ਹੱਡੀਆਂ ਹਨ । ਇਹ ਇੱਕ ਪਾਸੇ ਤਾਂ ਗੁੱਟ ਦੀਆਂ ਹੱਡੀਆਂ ਅਤੇ ਦੂਸਰੇ ਪਾਸੇ ਉਂਗਲੀਆਂ ਦੀਆਂ ਹੱਡੀਆਂ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ ।

5. ਉਂਗਲੀਆਂ ਦੀਆਂ ਹੱਡੀਆਂ (Bones of the Fingers or Phalanges) – ਉਂਗਲੀਆਂ ਵਿੱਚ ਕੁੱਲ 14 ਹੱਡੀਆਂ ਹਨ । ਹਰੇਕ ਉਂਗਲੀ ਵਿੱਚ ਤਿੰਨ-ਤਿੰਨ ਅਤੇ ਅੰਗੂਠੇ ਵਿੱਚ ਦੋ ਹੱਡੀਆਂ ਹੁੰਦੀਆਂ ਹਨ । ਇਹ ਹੱਡੀਆਂ ਛੋਟੀਆਂ ਅਤੇ ਮਜ਼ਬੂਤ ਹੁੰਦੀਆਂ ਹਨ । ਹਥੇਲੀ ਵਾਲੇ ਪਾਸੇ ਹਰੇਕ ਹੱਡੀ ਹਥੇਲੀ ਦੀਆਂ ਹੱਡੀਆਂ ਨਾਲ ਜੁੜੀ ਹੋਈ ਹੁੰਦੀ ਹੈ | ਇਹ ਉਂਗਲੀ ਅੰਤਰ ਉਂਗਲੀ ਹੱਡੀ ਜੋੜ ਦਾ ਨਿਰਮਾਣ ਕਰਦੀ ਹੈ ।

PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ

PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 10
ਲੱਤ ਦੀਆਂ ਹੱਡੀਆਂ (Bones of Leg)
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 11
1. ਕੂਲ੍ਹੇ ਦੀਆਂ ਹੱਡੀਆਂ (The Hip Bone) – ਇਸ ਹੱਡੀ ਦੀ ਸ਼ਕਲ ਬੇਢੰਗੀ ਜਿਹੀ ਹੁੰਦੀ ਹੈ । ਇਹ ਕਾਫ਼ੀ ਵੱਡੀ ਹੁੰਦੀ ਹੈ । ਇਹ ਉੱਪਰੋਂ ਅਤੇ ਵਿਚਕਾਰੋਂ ਪਤਲੀ ਹੁੰਦੀ ਹੈ । ਇਹ ਹੱਡੀ ਅਗਲੇ ਪਾਸੇ ਦੁਸਰੇ ਪਾਸੇ ਦੀ ਸਾਥੀ ਹੱਡੀ ਨਾਲ ਜੁੜਦੀ ਹੈ । ਇਹ ਦੋਵੇਂ ਹੱਡੀਆਂ ਪੂਛ ਹੱਡੀ (Coccyx) ਅਤੇ ਤਿੜਾਗੀ ਹੱਡੀ (Sacrum) ਨਾਲ ਮਿਲ ਕੇ, ਪੇਡੂ-ਗਰਡਲ (Pelvic Girdle) ਦਾ ਨਿਰਮਾਣ ਕਰਦੀਆਂ ਹਨ । ਕੂਲ਼ੇ ਦੀ ਹੱਡੀ ਦੇ ਅੱਗੇ ਲਿਖੇ ਤਿੰਨ ਪ੍ਰਮੁੱਖ ਭਾਗ ਹਨ-

  • ਪੇਡੂ ਅਸਥੀ (Illium) – ਇਹ ਕੂਲ਼ੇ ਦੇ ਉੱਪਰਲਾ ਚੌੜਾ ਹਿੱਸਾ ਹੈ ।
  • ਆਸਨ ਅਸਥੀ (Ischium) – ਇਹ ਕੂਲ੍ਹੇ ਦਾ ਹੇਠਲਾ ਹਿੱਸਾ ਹੈ ।
  • ਪਿਊਬਿਸ (Pubisਇਹ ਕੂਲ਼ੇ ਦਾ ਵਿਚਕਾਰਲਾ ਹਿੱਸਾ ਹੈ ।

ਇਹ ਤਿੰਨੇ ਭਾਗ ਬੱਚਿਆਂ ਵਿੱਚ ਉਪ-ਅਸਥੀ ਨਾਲ ਜੁੜੇ ਹੋਏ ਹੁੰਦੇ ਹਨ ਪਰ ਉਮਰ ਦੇ ਵਧਣ ਨਾਲ ਜਵਾਨੀ ਤੱਕ ਇਹ ਹੱਡੀਆਂ ਦੁਆਰਾ ਜੁੜ ਜਾਂਦੇ ਹਨ | ਕੁਝੇ ਦੇ ਇਹ ਤਿੰਨੇ ਭਾਗ ਹੀ ਹੱਡੀਆਂ ਨਾਲ ਮਿਲ ਕੇ ਇੱਕ ਪਿਆਲੇ ਜਾਂ ਟੋਪੀ ਦੀ ਸ਼ਕਲ ਦਾ ਨਿਰਮਾਣ ਕਰਦੇ ਹਨ । ਇਸ ਪਿਆਲੇ ਨੂੰ ਐਸਟੈਬੁਲਮ (Acetabulum) ਆਖਦੇ ਹਨ । ਇਸ ਵਿੱਚ ਪੱਟ ਦੀ ਹੱਡੀ (Femur) ਦਾ ਗੋਲ ਸਿਰਾ ਘੁੰਮਦਾ ਹੈ । ਪੇਡੂ-ਅਸਥੀ (Pelvis) ਦੀ ਸ਼ਕਲ ਇੱਕ ਭਾਂਡੇ ਦੀ ਤਰ੍ਹਾਂ ਹੁੰਦੀ ਹੈ ਜਿਸ ਨੂੰ ਹੇਠਲੀਆਂ ਲੱਤਾਂ ਸਹਾਰਾ ਦੇ ਕੇ ਰੱਖਦੀਆਂ ਹਨ । ਇਹ ਭਾਂਡੇ ਪੇਟ ਦੇ ਕੋਮਲ ਅੰਗਾਂ ਦੀ ਰਾਖੀ ਕਰਦਾ ਹੈ ।

2. ਪੱਟ ਦੀ ਹੱਡੀ (The Femur) – ਸਾਡੇ ਸਰੀਰ ਵਿੱਚ ਪੱਟ ਦੀ ਹੱਡੀ ਸਭ ਤੋਂ ਲੰਮੀ ਹੱਡੀ ਹੈ । ਇਹ ਸਰੀਰ ਦੀਆਂ ਸਾਰੀਆਂ ਹੱਡੀਆਂ ਨਾਲੋਂ ਸ਼ਕਤੀਸ਼ਾਲੀ ਹੁੰਦੀ ਹੈ । ਇਹ ਡੌਲੇ ਦੀ ਹੱਡੀ ਦੀ ਤਰ੍ਹਾਂ ਹੁੰਦੀ ਹੈ । ਇਸ ਹੱਡੀ ਦਾ ਹੇਠਲਾ ਸਿਰਾ ਚੌੜਾ ਹੁੰਦਾ ਹੈ ਅਤੇ ਇਹ ਪਿੰਨੀ ਦੀ ਟਿਬੀਆ (Tibia) ਹੱਡੀ ਨਾਲ ਜੋੜ ਦਾ ਨਿਰਮਾਣ ਕਰਦੀ ਹੈ । ਇਸ ਦੇ ਉੱਪਰਲੇ ਸਿਰੇ ਤੇ ਗੋਲ ਆਕਾਰ ਦੀ ਇੱਕ ਟੋਪੀ ਜਾਂ ਪਿਆਲੇ ਜਿਹੀ ਹੁੰਦੀ ਹੈ ਜੋ ਐਸਿਟੈਬੁਲਮ (Acetabulum) ਵਿੱਚ ਫਸ ਕੇ ਕੂਲ੍ਹੇ ਦੇ ਜੋੜ ਦਾ ਨਿਰਮਾਣ ਕਰਦੀ ਹੈ ।

3. ਪਿੰਜਣੀ ਅਸਥੀ ਜਾਂ ਟਿਬੀਆ (The Tibia) – ਇਹ ਲੱਤ ਦੀਆਂ ਦੋਵਾਂ ਹੱਡੀਆਂ ਵਿੱਚੋਂ ਮੋਟੀ ਅਤੇ ਤਾਕਤਵਰ ਹੁੰਦੀ ਹੈ । ਇਹ ਸਰੀਰ ਵਿੱਚ ਲੰਬਾਈ ਅਤੇ ਤਾਕਤ ਵਿੱਚ ਪੱਟ ਦੀ ਹੱਡੀ ਤੋਂ ਬਾਅਦ ਦੂਸਰੇ ਨੰਬਰ ਤੇ ਹੈ । ਇਸ ਦੀ ਸ਼ਕਲ ਕੁਝ ਚਪਟੀ ਹੁੰਦੀ ਹੈ । ਇਸ ਦੇ ਦੋ ਸਿਰੇ ਹੁੰਦੇ ਹਨ-

  • ਉੱਪਰਲਾ ਸਿਰਾ (Upper End) – ਇਹ ਮੋਟਾ ਹੁੰਦਾ ਹੈ ਅਤੇ ਸ਼ਕਲ ਵਿੱਚ ਕੁਝ ਚਪਟਾ ਹੁੰਦਾ ਹੈ ।
  • ਹੇਠਲਾ ਸਿਰਾ (Lower End) – ਇਹ ਗਿੱਟੇ ਦੀਆਂ ਹੱਡੀਆਂ ਨਾਲ ਮਿਲਦਾ ਹੈ । ਇਸ ਦੀ ਸਾਫ਼ਟ (Shaft) ਤਿਕੋਣੀ ਹੁੰਦੀ ਹੈ ।

4. ਬਾਹਰੀ ਪਿੰਜਣੀ ਅਸਥੀ (The Fibula) – ਇਹ ਆਕਾਰ ਵਿੱਚ ਪਿੰਜਣੀ ਅਸਥੀ (Tibia) ਨਾਲੋਂ ਪਤਲੀ ਹੁੰਦੀ ਹੈ । ਇਹ ਪਿੰਨੀ ਵਾਲੇ ਪਾਸੇ ਸਥਿਤ
ਹੈ । ਇਹ ਸਰੀਰ ਦਾ ਸਾਰਾ ਭਾਰ ਚੁੱਕਦੀ ਹੈ ।
ਇਸ ਦੇ ਹੇਠ ਲਿਖੇ ਮੁੱਖ ਤਿੰਨ ਭਾਗ ਹਨ-

  • ਉੱਪਰਲਾ
  • ਵਿਚਕਾਰਲਾ
  • ਹੇਠਲਾ ।

ਇਸ ਦਾ ਉੱਪਰਲਾ ਅਤੇ ਹੇਠਲਾ ਸਿਰਾ ਦੋਵੇਂ ਹੀ ਮਜ਼ਬੂਤੀ ਨਾਲ ਜੁੜੇ ਹੁੰਦੇ ਹਨ । ਇਸ ਕਰਕੇ ਇਹ ਪਿੰਜਣੀ ਅਸਥੀ (ਟਿਬੀਆ ਦੇ ਆਲੇ-ਦੁਆਲੇ ਨਹੀਂ ਘੁੰਮ ਸਕਦੀ ।ਇਹ ਟਿਬਿਆ ਦੇ ਬਿਲਕੁਲ ਸਮਾਂਤਰ ਹੁੰਦੀ ਹੈ । ਪਿੰਜਣੀ ਅਸਥੀ (Tibia) ਅਤੇ ਬਾਹਰੀ ਪਿੰਜਣੀ ਅਸਥੀ (Fibula) ਦੋਵੇਂ ਮਿਲ ਕੇ ਗਿੱਟੇ ਦੇ ਜੋੜ ਦਾ ਨਿਰਮਾਣ ਕਰਦੀਆਂ ਹਨ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 12

5. ਗੋਡੇ ਦੀ ਚੱਪਣੀ (Knee Cap or Patella) – ਇਹ ਤਿਕੋਣੀ ਆਕਾਰ ਦੀ ਹੱਡੀ ਹੁੰਦੀ ਹੈ । ਇਹ ਚੌਦਾਂ ਮਜ਼ਬੂਤ ਤੰਤੂਆਂ (Ligaments) ਦੁਆਰਾ ਸਥਿਰ ਰਹਿੰਦੀ ਹੈ । ਇਹ ਗੋਡੇ ਦੇ ਜੋੜ ਦੇ ਉੱਪਰ ਹੁੰਦੀ ਹੈ ਅਤੇ ਜੋੜ ਦੀ ਰੱਖਿਆ ਕਰਦੀ ਹੈ ।

6. ਪੈਰ ਦੀਆਂ ਹੱਡੀਆਂ (Bones of the Foot-ਪੈਰ ਦੀਆਂ ਹੱਡੀਆਂ ਪ੍ਰਮੁੱਖ ਰੂਪ ਵਿੱਚ ਹੇਠ ਲਿਖੀਆਂ ਤਿੰਨ ਤਰ੍ਹਾਂ ਦੀਆਂ ਹਨ-
(i) ਗਿੱਟੇ ਦੀਆਂ ਹੱਡੀਆਂ
(ii) ਪੰਜੇ ਦੀਆਂ ਹੱਡੀਆਂ
(iii) ਉਂਗਲਾਂ ਦੀਆਂ ਹੱਡੀਆਂ
ਆਓ ਇਹਨਾਂ ਦਾ ਵਾਰੋ-ਵਾਰੀ ਵਰਣਨ ਕਰੀਏ

(i) ਗਿੱਟੇ ਦੀਆਂ ਹੱਡੀਆਂ (Anable Bones or Tarsal Bones) – ਇਹ ਗਿਣਤੀ ਵਿੱਚ ਸੱਤ ਹਨ । ਇਹ ਛੋਟੀਆਂ ਛੋਟੀਆਂ ਹੱਡੀਆਂ ਹਨ । ਇਹ ਪੈਰ ਅੱਧ ਭਾਗ ਭਾਵ ਅੱਡੀ, ਗਿੱਟਾ ਅਤੇ ਪੈਰ ਦਾ ਨਿਰਮਾਣ ਕਰਦੀਆਂ ਹਨ । ਇਹ ਹੱਡੀਆਂ ਗੁੱਟ ਦੀ ਹੱਡੀ ਦੇ ਟਾਕਰੇ ਵਿੱਚ ਮੋਟੀਆਂ ਅਤੇ ਮਜ਼ਬੂਤ ਹੁੰਦੀਆਂ ਹਨ । ਇਹ ਸਰੀਰ ਦਾ ਸਾਰਾ ਭਾਰ ਵੰਡ ਕੇ ਚੁੱਕਦੀਆਂ ਹਨ। ਇਹ ਵੀ ਗੁੱਟ ਦੀਆਂ ਹੱਡੀਆਂ ਵਾਂਗ ਦੋ ਲਾਈਨਾਂ ਵਿੱਚ ਹੁੰਦੀਆਂ ਹਨ ।

(ii) ਪੰਜੇ ਦੀਆਂ ਹੱਡੀਆਂ (Instep Bones, Meta Carpal Bones) – ਇਹਨਾਂ ਦੀ ਗਿਣਤੀ ਵੀ ਪੰਜ ਹੈ । ਇਹ ਆਕਾਰ ਵਿੱਚ ਪਤਲੀਆਂ ਅਤੇ ਲੰਮੀਆਂ ਹੁੰਦੀਆਂ ਹਨ । ਇਹ ਅਗਲੇ ਪਾਸੇ ਉਂਗਲੀਆਂ ਅਤੇ ਪਿਛਲੇ ਪਾਸੇ ਗਿੱਟੇ ਦੀਆਂ ਹੱਡੀਆਂ ਨਾਲ ਜੁੜੀਆਂ ਹੁੰਦੀਆਂ ਹਨ ।

(iii) ਉੱਗਲਾਂ ਦੀਆਂ ਹੱਡੀਆਂ (The Phalanges of the Foot or Toes) – ਹੱਥਾਂ ਦੀਆਂ ਉਂਗਲਾਂ ਦੀਆਂ ਹੱਡੀਆਂ ਦੀ ਤਰ੍ਹਾਂ ਪੈਰਾਂ ਦੀਆਂ ਉਂਗਲਾਂ ਦੀਆਂ ਹੱਡੀਆਂ ਵੀ ਗਿਣਤੀ ਵਿੱਚ ਅਤੇ ਬਣਤਰ ਵਿੱਚ ਮਿਲਦੀਆਂ-ਜੁਲਦੀਆਂ ਹਨ । ਅੰਗੁਠੇ ਵਿੱਚ ਦੋ ਅਤੇ ਹਰ ਉਂਗਲੀ ਵਿੱਚ ਤਿੰਨ ਹੱਡੀਆਂ ਹੁੰਦੀਆਂ ਹਨ । ਇਹ ਹੱਥ ਦੀਆਂ ਉਂਗਲਾਂ ਦੀਆਂ ਹੱਡੀਆਂ ਦੇ ਟਾਕਰੇ ਵਿੱਚ ਲੰਬਾਈ ਵਿੱਚ ਛੋਟੀਆਂ ਹਨ ।

ਪੈਰਾਂ ਨੂੰ ਸਰੀਰ ਦਾ ਸਾਰਾ ਭਾਰ ਚੁੱਕਣਾ ਪੈਂਦਾ ਹੈ । ਇਸ ਕਰਕੇ ਪੈਰਾਂ ਦੀਆਂ ਹੱਡੀਆਂ ਕੁਦਰਤ ਵੱਲੋਂ ਹੀ ਭਾਰੀਆਂ, ਚਪਟੀਆਂ ਅਤੇ ਮਜ਼ਬੂਤ ਬਣਾਈਆਂ ਗਈਆਂ ਹਨ । ਪੈਰਾਂ ਵਿੱਚ ਇੱਕ ਡਾਟ (Arch) ਹੁੰਦੀ ਹੈ । ਇਹ ਮਨੁੱਖ ਨੂੰ ਤੁਰਨ-ਫਿਰਨ ਵਿੱਚ ਸਹਾਇਤਾ ਦਿੰਦੀ ਹੈ ।

ਪ੍ਰਸ਼ਨ 4.
ਜੋੜ ਕੀ ਹਨ ? ਜੋੜਾਂ ਦੀਆਂ ਕਿਸਮਾਂ ਲਿਖੋ । ਕਿਸੇ ਇੱਕ ਜੋੜ ਦੀ ਸੰਪੂਰਨ ਜਾਣਕਾਰੀ ਦਿਓ । (What are joints ? Names their types and explain any one type in detail.)
ਉੱਤਰ-
ਪਰਿਭਾਸ਼ਾ (Definition) – ਹਰੇਕ ਉਸ ਜਗ੍ਹਾ ਨੂੰ ਜਿੱਥੇ ਦੋ ਜਾਂ ਦੋ ਤੋਂ ਜ਼ਿਆਦਾ ਹੱਡੀਆਂ ਦੇ ਸਿਰੇ ਮਿਲਦੇ ਹਨ, ਨੂੰ ਜੋੜ (Joints) ਆਖਦੇ ਹਨ ।
ਜੋੜਾਂ ਦੀ ਬਣਤਰ (Structure of the Joints) – ਲੰਬੀਆਂ ਹੱਡੀਆਂ, ਆਪਣੇ ਸਿਰਿਆਂ, ਬੇਡੌਲ ਹੱਡੀਆਂ ਆਪਣੇ ਤਲਾਂ ਦੇ ਕੁਝ ਹਿੱਸਿਆਂ ਅਤੇ ਚਪਟੀਆਂ ਹੱਡੀਆਂ ਆਪਣੇ ਕਿਨਾਰਿਆਂ ਦੇ ਨਾਲ ਜੋੜਾਂ ਦਾ ਨਿਰਮਾਣ ਕਰਦੀਆਂ ਹਨ ।
ਜੋੜ ਮਨੁੱਖੀ ਪਿੰਜਰ (Human Skeleton) ਨੂੰ ਲਚਕ ਦਿੰਦੇ ਹਨ । ਆਮ ਤੌਰ ਤੇ ਜੋੜਾਂ ਦੇ ਤਲ ਹੱਡੀਆਂ ਦੇ ਸਾਫ਼ਟਾਂ ਨਾਲੋਂ ਮੋਟੇ ਹੁੰਦੇ ਹਨ ।
ਜੋੜਾਂ ਦੀਆਂ ਕਿਸਮਾਂ ਜਾਂ ਸ਼੍ਰੇਣੀ ਵੰਡ (Kinds/Types/Classification of Joints) – ਜੋੜਾਂ ਦੇ ਕੰਮ ਅਤੇ ਇਨ੍ਹਾਂ ਦੀ ਬਣਤਰ ਦੇ ਅਧਾਰ ਤੇ ਅਸੀਂ ਇਨ੍ਹਾਂ ਨੂੰ ਹੇਠ ਲਿਖੀਆਂ ਤਿੰਨ ਮੁੱਖ ਸ਼੍ਰੇਣੀਆਂ ਵਿਚ ਵੰਡ ਸਕਦੇ ਹਾਂ-

  1. ਰਿਸਾਵੀ ਜਾਂ ਸਿਨੋਵੀਅਲ (Synovial) ਜੋੜ ।
  2. ਰੇਸ਼ੇਦਾਰ ਜੋੜ ।
  3. ਉਪ-ਅਸਥੀ ਜੋੜ ।

ਜੋੜਾਂ ਦੀਆਂ ਇਨ੍ਹਾਂ ਕਿਸਮਾਂ ਦਾ ਸੰਖੇਪ ਵਰਣਨ ਹੇਠਾਂ ਕੀਤਾ ਗਿਆ ਹੈ-
1. ਰਿਸਾਵੀ ਜਾਂ ਸਿਨੋਵੀਅਲ ਜੋੜ (Synovial Joints) – ਸਰੀਰ ਵਿਚ ਇਸ ਪ੍ਰਕਾਰ ਦੇ ਕਾਫੀ ਜੋੜ ਹਨ ਜਿਵੇਂ ਕਿ | ਲੱਤਾਂ ਅਤੇ ਬਾਂਹਵਾਂ ਦੇ ਜੋੜ । ਇਨ੍ਹਾਂ ਜੋੜਾਂ ਦੇ ਅੰਦਰ ਬਹੁਤ ਹੀ ਮੁਲਾਇਮ ਸਿਨੋਵੀਅਲ (Synovial) ਬਿੱਲੀ ਹੁੰਦੀ ਹੈ । ਇਸ ਪ੍ਰਕਾਰ ਦੇ ਜੋੜਾਂ ਵਿਚ ਖੂਨ ਦੀਆਂ ਨਾਲੀਆਂ (Blood Vessels) ਅਤੇ ਲਸੀਕਾ ਵਹਿਣੀਆਂ (Lymphatic Vessels) ਦਾ ਬਹੁਤ ਪ੍ਰਸ਼ਾਰ ਹੁੰਦਾ ਹੈ । ਇਹ ਜੋੜਾਂ ਦੇ ਠੀਕ ਢੰਗ ਨਾਲ ਕੰਮ ਕਰਨ ਲਈ ਜ਼ਰੂਰੀ ਹੈ । ਇਹ ਜੋੜ ਬਾਕੀ ਦੋ ਪ੍ਰਕਾਰ ਦੇ ਜੋੜਾਂ ਨਾਲੋਂ ਕਾਫੀ ਵੱਖਰੀ ਕਿਸਮ ਦੇ ਹਨ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 13
ਰਿਸਾਵੀ ਜੋੜਾਂ ਦੀਆਂ ਕਿਸਮਾਂ (Classification of Synovial Joints) – ਗਤੀ ਦੇ ਆਧਾਰ ਤੇ ਰਿਸਾਵੀ ਜੋੜਾਂ ਨੂੰ ਅਸੀਂ ਹੇਠ ਲਿਖੀਆਂ ਮੁੱਖ ਕਿਸਮਾਂ ਵਿਚ ਵੰਡ ਸਕਦੇ ਹਾਂ-
(i) ਕਬਜ਼ੇਦਾਰ ਜੋੜ (Hinged Joints) – ਇਨ੍ਹਾਂ ਜੋੜਾਂ ਵਿਚ ਵਿਰੋਧੀ ਤਲ ਇਸ ਪ੍ਰਕਾਰ ਲੱਗੇ ਹੁੰਦੇ ਹਨ ਕਿ ਗਤੀ ਕੇਵਲ ਇਕ ਪਾਸੇ ਨੂੰ ਹੀ ਹੋ ਸਕਦੀ ਹੈ । ਇਸ ਪ੍ਰਕਾਰ ਦੇ ਜੋੜਾਂ ਦੀਆਂ ਹੱਡੀਆਂ ਬਹੁਤ ਹੀ ਮਜ਼ਬੂਤ ਉਪ-ਅਸਥੀਆਂ ਨਾਲ ਬੱਝੀਆਂ ਹੋਈਆਂ ਹਨ, ਜਿਵੇਂ-ਗੋਡੇ ਅਤੇ ਉਂਗਲਾਂ ਦੇ ਜੋੜ ।

(ii) ਘੁੰਮਣ ਵਾਲੇ ਜੋੜ (Pivot Joints) – ਇਸ ਪ੍ਰਕਾਰ ਦੇ ਜੋੜਾਂ ਵਿਚ ਗਤੀ ਚੱਕਰ ਹੁੰਦੀ ਹੈ । ਇਸ ਪ੍ਰਕਾਰ ਦੇ ਜੋੜ ਵਿਚ ਇਕ ਹੱਡੀ ਛੱਲਾ ਬਣਾਉਂਦੀ ਹੈ ਅਤੇ ਦੂਸਰੀ ਇਸ ਵਿਚ ਇਕ ਧੁਰੇ ਵਾਂਗ ਫਸੀ ਹੋਈ ਹੁੰਦੀ ਹੈ । ਇਹ ਛੱਲਾ ਇਕ ਸਖ਼ਤ ਹੱਡੀ ਅਤੇ ਉਪ-ਅਸਥੀ ਦਾ ਬਣਿਆ ਹੁੰਦਾ ਹੈ । ਇਸ ਪ੍ਰਕਾਰ ਦੇ ਜੋੜ ਦਾ ਨਿਰਮਾਣ ਐਟਲਸ (Atlas). ਅਤੇ ਐਕਸਿਸ (Axis) ਮਣਕਿਆਂ ਨਾਲ ਹੁੰਦਾ ਹੈ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 14
(iii) ਤਿਲਕਵੇਂ ਜੋੜ (Gliding Joints) – ਇਨ੍ਹਾਂ ਜੋੜਾਂ ਵਿਚ ਗਤੀ ਤਿਲਕਵੀਂ ਹੁੰਦੀ ਹੈ । ਇਨ੍ਹਾਂ ਜੋੜਾਂ ਦੀ ਗਤੀ ਇਨ੍ਹਾਂ ਦਾ ਨਿਰਮਾਣ ਕਰਨ ਵਾਲੇ ਤੰਤੂਆਂ (Ligaments) ਉੱਪਰ ਨਿਰਭਰ ਕਰਦੀ ਹੈ । ਇਸ ਪ੍ਰਕਾਰ ਦੇ ਜੋੜ ਸਾਧਾਰਨ ਤਲਾਂ ਦੀ ਵਿਰੋਧਤਾ ਨਾਲ ਬਣਦੇ ਹਨ ਅਤੇ ਆਮ ਤੌਰ ਤੇ ਗੁੱਟ, ਗਿੱਟੇ ਅਤੇ ਰੀੜ੍ਹ ਦੀ ਹੱਡੀ ਦੇ ਮਣਕਿਆਂ ਵਿਚ ਮਿਲਦੇ ਹਨ ।

(iv) ਗੇਂਦ ਖੁੱਤੀ ਵਾਲੇ ਜੋੜ (Ball and Socket Joints) – ਇਸ ਪ੍ਰਕਾਰ ਦੇ ਜੋੜ ਵਿਚ ਹੱਡੀ ਦਾ ਇਕ ਸਿਰਾ ਗੇਂਦ ਦੀ ਤਰ੍ਹਾਂ ਗੋਲ ਅਤੇ ਦੂਸਰਾ ਇਕ ਪਿਆਲੇ ਦੀ ਤਰ੍ਹਾਂ ਹੁੰਦਾ ਹੈ । ਗੇਂਦ ਵਾਲਾ ਹਿੱਸਾ ਪਿਆਲੇ ਵਿਚ ਫ਼ਿਟ ਹੁੰਦਾ ਹੈ । ਇਸ ਪ੍ਰਕਾਰ ਗੇਂਦ ਵਾਲੀ ਹੱਡੀ ਕਿਸੇ ਵੀ ਦਿਸ਼ਾ ਵਿਚ ਘੁੰਮ ਸਕਦੀ ਹੈ । ਇਸ ਪ੍ਰਕਾਰ ਦੇ ਜੋੜ ਮੋਢੇ ਅਤੇ ਚੂਲ੍ਹੇ ਵਿਚ ਹੁੰਦੇ ਹਨ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 15
(v) ਕੋਨਡਈਲ ਜੋੜ (Condyloid Joint) – ਇਹ ਹਿੰਨਜ ਜੋੜ ਵਰਗੇ ਹੀ ਜੋੜ ਹੁੰਦੇ ਹਨ । ਪਰ ਇਨ੍ਹਾਂ ਵਿਚ ਗਤੀ ਦੋਨਾਂ ਤਰਫ ਹੁੰਦੀ ਹੈ । ਇਸ ਤਰ੍ਹਾਂ ਦੇ ਜੋੜਾਂ ਵਿਚ ਲਚਕਤਾ, ਫੈਲਾਵ ਵਰਗੀਆਂ ਗਤੀ ਜਾਂ ਹਲਚਲ ਪੈਦਾ ਕੀਤੀ ਹੁੰਦੀ ਹੈ |

(vi) ਸੈਡਲ ਜੋੜ (Saddle Joint) – ਇਸ ਪ੍ਰਕਾਰ ਦੇ ਜੋੜਾਂ ਵਿਚ ਹੱਡੀ ਉੱਤਲ ਅਤੇ ਅਵਤਲ ਪ੍ਰਕਾਰ ਨਾਲ ਜੁੜੀ ਹੁੰਦੀ ਹੈ । ਜੋੜਾਂ ਵਿਚ ਲਚਕਤਾ, ਫੈਲਾਅ, ਵਰਤਾਕਾਰ ਵਰਗੀ ਗਤੀ ਹੁੰਦੀ ਹੈ । ਅੰਗੂਠੇ ਦਾ ਜੋੜ ਇਸ ਦੀ ਉਦਾਹਰਨ ਹੈ ।

2. ਰੇਸ਼ੇਦਾਰ ਜੋੜ (Fibrous Joints) – ਉਹ ਜੋੜ ਜਿਨ੍ਹਾਂ ਵਿਚ ਹੱਡੀਆਂ ਦੇ ਤਲ ਧਾਗੇ ਬਰੀਕ ਰੇਸ਼ਿਆਂ ਨਾਲ ਬੱਝੇ ਹੋਏ ਹੁੰਦੇ ਹਨ, ਰੇਸ਼ੇਦਾਰ ਜੋੜ ਅਖਵਾਉਂਦੇ ਹਨ । ਇਹ ਜੋੜ ਗਤੀਹੀਨ ਹੁੰਦੇ ਹਨ, ਜਿਵੇਂ, ਕਪਾਲ ਦੀਆਂ ਹੱਡੀਆਂ ਦੇ ਜੋੜ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 16
3. ਉਪ-ਅਸਥੀ ਜੋੜ (Cartilagenous Joints) – ਇਨ੍ਹਾਂ ਵਿਰੋਧੀ ਹੱਡੀਆਂ ਦੇ ਸਿਰੇ ਉਪ-ਅਸਥੀਆਂ ਨਾਲ ਜੁੜੇ ਹੁੰਦੇ ਹਨ ਅਤੇ ਇਨ੍ਹਾਂ ਵਿਚ ਗਤੀ ਕਿਸੇ ਖਾਸ ਹੱਦ ਤਕ ਹੀ ਹੁੰਦੀ ਹੈ । ਇਹ ਉਪ-ਅਸਥੀ ਅੰਤ ਵਿਚ ਹੱਡੀ ਦਾ ਰੂਪ ਧਾਰਨ ਕਰ ਲੈਂਦੀ ਹੈ । ਇਸ ਪ੍ਰਕਾਰ ਦੀਆਂ ਉਪ-ਅਸਥੀਆਂ ਵਿਚ ਸਿੱਧਾ ਲਹੂ ਪ੍ਰਸਾਰ ਨਹੀਂ ਹੁੰਦਾ । ਇਹ ਆਪਣਾ ਭੋਜਨ ਜੋੜ ਦੇ ਅੰਦਰੋਂ ਸਿਨੋਵੀਅਲ ਰਸ ਤੋਂ ਪ੍ਰਾਪਤ ਕਰਦੇ ਹਨ । ਇਹ ਤੰਦਰੁਸਤ ਮਾਸ ਪੱਟੀ ਕਾਫੀ ਮਜ਼ਬੂਤ ਹੁੰਦੀ ਹੈ। ਅਤੇ ਇਸ ਵਿਚ ਕਾਫੀ ਲਚਕ ਵੀ ਹੁੰਦੀ ਹੈ ਪਰ ਜਦੋਂ ਜੋੜਾਂ ਵਿਚੋਂ ਸਿਨੋਵੀਅਲ ਰਸ ਦੀ ਮਾਤਰਾ ਖ਼ਤਮ ਹੋ ਜਾਂਦੀ ਹੈ ਤਾਂ ਇਹ ਸਖ਼ਤ ਹੋ ਜਾਂਦੇ ਹਨ ਅਤੇ ਇਸੇ ਕਰਕੇ ਜੋੜਾਂ ਵਿਚ ਦਰਦ ਸ਼ੁਰੂ ਹੋ ਜਾਂਦਾ ਹੈ ।

PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ

PSEB 11th Class Physical Education Guide ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਰੀੜ ਦੀ ਹੱਡੀ ਦੇ ਕਿੰਨੇ ਮਣਕੇ ਹੁੰਦੇ ਹਨ ?
ਉੱਤਰ-
ਰੀੜ ਦੀ ਹੱਡੀ ਦੇ ਕੁੱਲ 33 ਮਣਕੇ ਹਨ ।

ਪ੍ਰਸ਼ਨ 2.
ਜਦੋਂ ਦੋ ਜਾਂ ਦੋ ਤੋਂ ਵੱਧ ਹੱਡੀਆਂ ਇੱਕ ਜਗਾ ਮਿਲਣ ਤਾਂ ਉਸ ਨੂੰ ਕੀ ਕਹਿੰਦੇ ਹਨ ?
ਉੱਤਰ-
ਜਦੋਂ ਦੋ ਜਾਂ ਦੋ ਤੋਂ ਵੱਧ ਹੱਡੀਆਂ ਇੱਕ ਜਗ੍ਹਾ ਮਿਲਣ ਤਾਂ ਉਸਨੂੰ ਜੋੜ ਕਹਿੰਦੇ ਹਨ ।

ਪ੍ਰਸ਼ਨ 3.
ਜੋੜਾਂ ਦੀਆਂ ਕਿਸਮਾਂ ਹੁੰਦੀਆਂ ਹਨ ?
(a) ਰਿਸਾਵੀ ਜਾਂ ਸਿਨੋਵੀਅਲ ਜੋੜ
(b) ਰੇਸ਼ੇਦਾਰ ਜੋੜ
(c) ਉਪ-ਅਸਥੀ ਜੋੜ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 4.
ਰਿਸਾਵੀ ਜੋੜਾਂ ਦੀਆਂ ਕਿਸਮਾਂ ਹਨ ?
(a) 4
(b) 3
(c) 2
(d) 6
ਉੱਤਰ-
(a) 6

ਪ੍ਰਸ਼ਨ 5.
(i) ਵੱਡੀ ਵੀਣ-ਹੱਡੀ (Uluna)
(ii) ਅਤੇ ਡੌਲੇ ਦੀ ਹੱਡੀ (Humerus) ਕਿੱਥੇ ਪਾਈਆਂ ਜਾਂਦੀਆਂ ਹਨ ?
ਉੱਤਰ-
ਇਹ ਬਾਂਹ ਦੀਆਂ ਹੱਡੀਆਂ ਵਿੱਚ ਪਾਈਆਂ ਜਾਂਦੀਆਂ ਹਨ ।

ਪ੍ਰਸ਼ਨ 6.
ਰਿਸਾਵੀ ਜੋੜਾਂ ਦੀਆਂ ਕਿੰਨੀਆਂ ਕਿਸਮਾਂ ਹਨ ?
ਉੱਤਰ-
ਰਿਸਾਵੀ ਜੋੜਾਂ ਦੀਆਂ ਛੇ ਕਿਸਮਾਂ ਹਨ ।

PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ

ਪ੍ਰਸ਼ਨ 7.
ਲੰਬੀਆਂ ਹੱਡੀਆਂ ਸਰੀਰ ਵਿੱਚ ਕਿੱਥੇ ਪਾਈਆਂ ਜਾਂਦੀਆਂ ਹਨ ?
ਉੱਤਰ-
ਲੰਬੀਆਂ ਹੱਡੀਆਂ ਸਰੀਰ ਵਿਚ ਬਾਂਹਾਂ ਵਿਚ ਪਾਈਆਂ ਜਾਂਦੀਆਂ ਹਨ ।

ਪ੍ਰਸ਼ਨ 8.
ਮਨੁੱਖ ਵਿੱਚ ਕੁੱਲ ਮਿਲਾ ਕੇ ਕਿੰਨੀਆਂ ਹੱਡੀਆਂ ਹੁੰਦੀਆਂ ਹਨ ?
ਉੱਤਰ-
ਮਨੁੱਖ ਵਿਚ ਕੁੱਲ ਮਿਲਾ ਕੇ 206 ਹੱਡੀਆਂ ਹੁੰਦੀਆਂ ਹਨ ।

ਪ੍ਰਸ਼ਨ 9.
ਜੋੜ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਦੋ ਜਾਂ ਦੋ ਤੋਂ ਵੱਧ ਹੱਡੀਆਂ ਇੱਕ ਸਥਾਨ ‘ਤੇ ਮਿਲਣ, ਤਾਂ ਉਸਨੂੰ ਜੋੜ ਕਹਿੰਦੇ ਹਨ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਸਰੀਰਕ ਸਿੱਖਿਆ ਅਤੇ ਖੇਡਾਂ ਦੇ ਵਿੱਚ ਐਨਾਟੋਮੀ ਅਤੇ ਜ਼ਿਆਲੋਜੀ ਦੇ ਦੋ ਲਾਭ ਲਿਖੋ ।
ਉੱਤਰ-

  1. ਖਿਡਾਰੀਆਂ ਦੇ ਪ੍ਰਦਰਸ਼ਨ ਵਿੱਚ ਵਾਧਾ ਹੁੰਦਾ ਹੈ ।
  2. ਚੰਗੀ ਸਿਹਤ ਬਣਦੀ ਹੈ ।

ਪ੍ਰਸ਼ਨ 2.
ਸੈੱਲ ਕੀ ਹਨ ?
ਉੱਤਰ-
ਸੈੱਲ ਮਨੁੱਖੀ ਜੀਵਨ ਦੀ ਸਭ ਤੋਂ ਛੋਟੀ ਇਕਾਈ ਦਾ ਆਧਾਰ ਹੈ । ਇਹ ਆਪਣੇ ਅੰਦਰ ਭੋਜਨ ਨੂੰ ਇਕੱਠਾ ਕਰਦੇ ਹਨ ਅਤੇ ਭੋਜਨ ਦੇ ਆਕਸੀਕਰਨ ਦੁਆਰਾ ਊਰਜਾ ਪੈਦਾ ਕਰਦੇ ਹਨ ।

ਪ੍ਰਸ਼ਨ 3.
ਲੰਮੀਆਂ ਹੱਡੀਆਂ ਸਰੀਰ ਵਿੱਚ ਕਿੱਥੇ ਪਾਈਆਂ ਜਾਂਦੀਆਂ ਹਨ ?
ਉੱਤਰ-
ਇਸ ਕਿਸਮ ਦੀਆਂ ਹੱਡੀਆਂ ਲੱਤਾਂ ਅਤੇ ਬਾਂਹਾਂ ਵਿੱਚ ਪਾਈਆਂ ਜਾਂਦੀਆਂ ਹਨ । ਇਹ ਸਾਨੂੰ ਚੱਲਣ-ਫਿਰਨ ਅਤੇ ਕਿਰਿਆਵਾਂ ਕਰਨ ਵਿੱਚ ਮਦਦ ਕਰਦੀਆਂ ਹਨ । ਇਨ੍ਹਾਂ ਹੱਡੀਆਂ ਤੋਂ ਬਿਨਾਂ ਸਰੀਰਿਕ ਕਿਰਿਆਵਾਂ ਕਰਨਾ ਅਸੰਭਵ ਹੈ । ਇਨ੍ਹਾਂ ਹੱਡੀਆਂ ਦੇ ਦੋ ਸਿਰੇ ਅਤੇ ਇੱਕ ਸ਼ਾਫ਼ਟ ਹੁੰਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਨੁੱਖੀ ਅਸਥੀ ਪਿੰਜਰ ਦੇ ਕੋਈ ਤਿੰਨ ਕੰਮ ਲਿਖੋ ।
ਉੱਤਰ-

  1. ਮਨੁੱਖੀ ਅਸਥੀ ਪਿੰਜਰ ਸਰੀਰ ਨੂੰ ਇੱਕ ਖ਼ਾਸ ਪ੍ਰਕਾਰ ਦੀ ਸ਼ਕਲ ਦਿੰਦਾ ਹੈ ।
  2. ਇਹ ਸਰੀਰ ਨੂੰ ਸਿੱਧਾ ਰੱਖਦਾ ਹੈ ।
  3. ਮਨੁੱਖੀ ਪਿੰਜਰ ਵਿੱਚ ਥਾਂ-ਥਾਂ ਤੇ ਉਤੋਲਕ (Levers) ਬਣਦੇ ਹਨ ।

PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ

ਪ੍ਰਸ਼ਨ 2.
ਹੱਡੀਆਂ ਦੀਆਂ ਕਿਸਮਾਂ ਲਿਖੋ ।
ਉੱਤਰ-

  1. ਲੰਮੀਆਂ ਹੱਡੀਆਂ
  2. ਛੋਟੀਆਂ ਹੱਡੀਆਂ
  3. ਕੀਲ-ਆਕਾਰ ਹੱਡੀਆਂ
  4. ਚਪਟੀਆਂ ਹੱਡੀਆਂ
  5. ਗੋਲਾਕਾਰ ਹੱਡੀਆਂ ।
  6. ਅਨਿਯਮਤ ਹੱਡੀਆਂ ।

ਪ੍ਰਸ਼ਨ 3.
ਸਰੀਰਿਕ ਰਚਨਾ ਵਿਗਿਆਨ ਕੀ ਹੈ ?
ਉੱਤਰ-
ਸਰੀਰਕ ਰਚਨਾ ਅਤੇ ਸਰੀਰਕ ਕਿਰਿਆ ਵਿਗਿਆਨ ਦਾ ਅਰਥ ਅਤੇ ਪਰਿਭਾਸ਼ਾ ਐਨਾਟੋਮੀ ਸ਼ਬਦ ਦੀ ਉਤਪੱਤੀ ਰੀਸੀ ਭਾਸ਼ਾ ਦੇ ਸ਼ਬਦ ਕਟ ਅਪ ਤੋਂ ਹੋਈ ਹੈ । ਐਨਾਟੋਮੀ ਮਨੁੱਖੀ ਬਣਾਵਟ ਦੀ ਸਿੱਖਿਆ ਹੈ । ਇਸ ਵਿੱਚ ਮਨੁੱਖੀ ਹੱਡੀਆਂ ਦਾ ਢਾਂਚਾ, ਮਾਸ ਪੇਸ਼ੀਆਂ ਨਾੜੀਆਂ, ਧਮਣੀਆਂ, ਸ਼ਿਰਾਵਾਂ ਅਤੇ ਸਰੀਰ ਦੇ ਸਾਰੇ ਅੰਗਾਂ ਦੀ ਬਨਾਵਟ ਦਾ ਪਤਾ ਲਗਦਾ ਹੈ । ਐਨਾਟੋਮੀ ਸਾਡੇ ਸਰੀਰ ਦੇ ਮਲ ਢਾਂਚੇ ਦੀ ਬਨਾਵਟ ਅਤੇ ਸਰੀਰ ਬਾਕੀ ਹਿੱਸਿਆਂ ਦੇ ਆਪਸ ਵਿੱਚ ਸੰਬੰਧ ਬਾਰੇ ਜਾਣਕਾਰੀ ਦਿੰਦੀ ਹੈ | ਸਰੀਰਿਕ ਸਿੱਖਿਆ ਦੇ ਵਿਦਿਆਰਥੀ, ਖਿਡਾਰੀ ਅਤੇ ਖਿਡਾਰਨ ਅਤੇ ਸਰੀਰਿਕ ਸਿੱਖਿਆ ਦੇ ਅਧਿਆਪਕਾਂ ਨੂੰ ਸਰੀਰ ਦੀ ਬਨਾਵਟ ਅਤੇ ਕੰਮ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ । | ਪਰਿਭਾਸ਼ਾ-ਐਨਾਟੋਮੀ ਉਹ ਵਿਗਿਆਨ ਹੈ ਜੋ ਸਾਡੇ ਸਰੀਰ ਦੀ ਬਣਾਵਟ ਅਤੇ ਸਰੀਰ ਦੇ ਬਾਕੀ ਅੰਗਾਂ ਦੇ ਆਪਸੀ ਸੰਬੰਧ ਦੀ ਜਾਣਕਾਰੀ ਦਿੰਦਾ ਹੈ ।

ਪ੍ਰਸ਼ਨ 4.
ਸਰੀਰਕ ਕਿਰਿਆ ਵਿਗਿਆਨ ਕੀ ਹੈ ?
ਉੱਤਰ-
ਸਰੀਰਕ ਕਿਰਿਆ ਦਾ ਅਰਥ-ਸਰੀਰਕ ਕਿਰਿਆਵਾਂ ਦਾ ਅਰਥ ਅੰਗ ਪ੍ਰਣਾਲੀ ਦੀ ਸਿੱਖਿਆ ਹੈ । ਇਸ ਵਿੱਚ ਅਸੀਂ ਸਾਡੇ ਸਾਰੇ ਅੰਗ ਪ੍ਰਣਾਲੀਆਂ ਅਤੇ ਅੰਗਾਂ ਦੇ ਕੰਮ ਬਾਰੇ ਜਾਣਦੇ ਅਤੇ ਉਨ੍ਹਾਂ ਦੇ ਆਪਸੀ ਤਾਲਮੇਲ ਦਾ ਪਤਾ ਲਗਾਉਂਦੇ ਹਾਂ ।

ਪਰਿਭਾਸ਼ਾ – ਸਰੀਰਿਕ ਕਿਰਿਆਵਾਂ ਦਾ ਵਿਗਿਆਨ ਉਹ ਵਿਗਿਆਨ ਹੈ । ਜਿਸ ਨਾਲ ਅਸੀਂ ਮਨੁੱਖੀ ਸਰੀਰ ਦੇ ਵੱਖ-ਵੱਖ ਕੰਮਾਂ ਬਾਰੇ ਜਾਣਦੇ ਹਾਂ ।

ਪ੍ਰਸ਼ਨ 5.
ਸਰੀਰਿਕ ਰਚਨਾ ਅਤੇ ਸਰੀਰਿਕ ਕਿਰਿਆ ਵਿਗਿਆਨ ਦਾ ਅਰਥ ਅਤੇ ਪਰਿਭਾਸ਼ਾ ਲਿਖੋ ।
ਉੱਤਰ-
ਐਨਾਟੋਮੀ ਦਾ ਅਰਥ ਸਰੀਰਿਕ ਰਚਨਾ ਵਿਗਿਆਨ-ਐਨਾਟੋਮੀ ਸ਼ਬਦ ਦੀ ਉਤਪੱਤੀ ਗਰੀਸੀ ਭਾਸ਼ਾ ਦੇ ਸ਼ਬਦ ਕਟ ਅਪ ਤੋਂ ਹੋਈ ਹੈ | ਐਨਾਟੋਮੀ ਮਨੁੱਖੀ ਬਣਾਵਟ ਦੀ ਸਿੱਖਿਆ ਹੈ । ਇਸ ਵਿੱਚ ਮਨੁੱਖੀ ਹੱਡੀਆਂ ਦਾ ਢਾਂਚਾ, ਮਾਸ ਪੇਸ਼ੀਆਂ, ਨਾੜੀਆਂ, ਧਮਣੀਆਂ, ਸ਼ਿਰਾਵਾਂ ਅਤੇ ਸਰੀਰ ਦੇ ਸਾਰੇ ਅੰਗਾਂ ਦੀ ਬਨਾਵਟ ਦਾ ਪਤਾ ਲਗਦਾ ਹੈ | ਐਨਾਟੋਮੀ ਸਾਡੇ ਸਰੀਰ ਦੇ ਮੁਲ ਢਾਂਚੇ ਦੀ ਬਨਾਵਟ ਅਤੇ ਸਰੀਰ ਬਾਕੀ ਹਿੱਸਿਆਂ ਦੇ ਆਪਸ ਵਿੱਚ ਸੰਬੰਧ ਬਾਰੇ ਜਾਣਕਾਰੀ ਦਿੰਦੀ ਹੈ | ਸਰੀਰਿਕ ਸਿੱਖਿਆ ਦੇ ਅਧਿਆਪਕਾਂ ਨੂੰ ਸਰੀਰ ਦੀ ਬਨਾਵਟ ਅਤੇ ਕੰਮ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ।

ਪਰਿਭਾਸ਼ਾ – ਐਨਾਟੋਮੀ ਉਹ ਵਿਗਿਆਨ ਹੈ ਜੋ ਸਾਡੇ ਸਰੀਰ ਦੀ ਬਨਾਵਟ ਅਤੇ ਸਰੀਰ ਦੇ ਬਾਕੀ ਅੰਗਾਂ ਦੇ ਆਪਸੀ ਸੰਬੰਧ ਦੀ ਜਾਣਕਾਰੀ ਦਿੰਦਾ ਹੈ ।
ਸਰੀਰਿਕ ਕਿਰਿਆਵਾਂ ਦਾ ਅਰਥ – ਸਰੀਰਿਕ ਕਿਰਿਆਵਾਂ ਦਾ ਅਰਥ ਅੰਗ ਪ੍ਰਣਾਲੀਆਂ ਅਤੇ ਅੰਗਾਂ ਦੇ ਕੰਮ ਬਾਰੇ ਜਾਣਦੇ ਅਤੇ ਉਨ੍ਹਾਂ ਦੇ ਆਪਸੀ ਤਾਲਮੇਲ ਦਾ ਪਤਾ ਲਗਾਉਂਦੇ ਹਾਂ । | ਪਰਿਭਾਸ਼ਾ-ਸਰੀਰਿਕ ਕਿਰਿਆਵਾਂ ਦਾ ਵਿਗਿਆਨ ਉਹ ਵਿਗਿਆਨ ਹੈ ਜਿਸ ਨਾਲ ਅਸੀਂ ਮਨੁੱਖੀ ਸਰੀਰ ਦੇ ਵੱਖ-ਵੱਖ ਕੰਮਾਂ ਬਾਰੇ ਜਾਣਦੇ ਹਾਂ ।

ਪ੍ਰਸ਼ਨ 6.
ਤੰਤੂਆਂ ਅਤੇ ਪ੍ਰਬੰਧ ਦਾ ਵਰਣਨ ਕਰੋ ।
ਉੱਤਰ-
ਤੰਤੂਆਂ ਦੇ ਸਮੂਹ ਤੋਂ ਅੰਗਾਂ ਦਾ ਨਿਰਮਾਣ ਹੁੰਦਾ ਹੈ । ਇਹ ਅੰਗ ਇੱਕੋ ਕਿਸਮ ਦੀ ਬਣਤਰ ਅਤੇ ਕੰਮ ਕਰਨ ਵਾਲੇ ਸੈੱਲ ਦਾ ਸਮੂਹ ਹੁੰਦੇ ਹਨ, ਜਿਵੇਂ ਦਿਲ, ਦਿਮਾਗ, ਅੰਤੜੀਆਂ, ਪੇਟ, ਫੇਫੜੇ, ਜੀਭ ਆਦਿ ।

ਪ੍ਰਬੰਧ – ਸੈੱਲ ਦੇ ਸਮੂਹ ਤੰਤੂ, ਤੰਤੂਆਂ ਦੇ ਸਮੂਹ ਤੋਂ ਵੱਖ-ਵੱਖ ਅੰਗ ਅਤੇ ਇੱਕੋ ਤਰ੍ਹਾਂ ਕੰਮ ਕਰਨ ਵਾਲੇ ਵੱਖ-ਵੱਖ ਅੰਗ ਇਕੱਠੇ ਹੋ ਕੇ ਪ੍ਰਬੰਧ (System) ਬਣਾਉਂਦੇ ਹਨ । ਸਾਧਾਰਨ ਸ਼ਬਦਾਂ ਵਿੱਚ ਸਰੀਰ ਦੇ ਵੱਖ-ਵੱਖ ਅੰਗਾਂ ਦੇ ਸੁਮੇਲ ਤੋਂ ਪ੍ਰਬੰਧ, ਨਾੜੀ ਪਬੰਧ, ਮਲ-ਤਿਆਗ ਪ੍ਰਬੰਧ ਆਦਿ । ਇਹ ਅੰਗ ਆਪਣਾ-ਆਪਣਾ ਕੰਮ ਲੈਅ ਅਤੇ ਇੱਕ ਦੂਜੇ ਅੰਗ ਦੇ ਮਿਲਵਰਤਨ ਨਾਲ ਕਰਦੇ ਹਨ ।

  1. ਹੱਡੀ ਪ੍ਰਬੰਧ,
  2. ਮਾਸਪੇਸ਼ੀ ਪ੍ਰਬੰਧ,
  3. ਲਹੂ ਗੇੜ ਪ੍ਰਬੰਧ,
  4. ਨਾੜੀ ਪ੍ਰਬੰਧ,
  5. ਸਾਹ ਪ੍ਰਬੰਧ,
  6. ਪਾਚਨ ਪ੍ਰਬੰਧ ।

PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ

ਪ੍ਰਸ਼ਨ 7.
ਉਡਦੀਆਂ ਜਾਂ ਤੈਰਦੀਆਂ ਹੱਡੀਆਂ ਕੀ ਹੁੰਦੀਆਂ ਹਨ ?
ਉੱਤਰ-
ਪਸਲੀਆਂ-ਛਾਤੀ ਦੀ ਹੱਡੀ ਦੇ ਦੋਵੇਂ ਪਾਸੇ 12-12 ਪਸਲੀਆਂ ਹੁੰਦੀਆਂ ਹਨ । ਇਨ੍ਹਾਂ ਦਾ ਅਗਲਾ ਹਿੱਸਾ (Costal Cartilage) ਰਾਹੀਂ ਛਾਤੀ ਦੀ ਹੱਡੀ ਨਾਲ ਜੁੜਦਾ ਹੈ । ਪਹਿਲੀਆਂ ਸੱਤ ਪਸਲੀਆਂ ਛਾਤੀ ਦੀ ਹੱਡੀ ਨਾਲ ਵੱਖਵੱਖ ਰੂਪ ਵਿੱਚ ਜੁੜ ਜਾਂਦੀਆਂ ਹਨ | ਅੱਠਵੀਂ, ਨੌਵੀਂ ਅਤੇ ਦਸਵੀਂ ਪਸਲੀਆਂ ਛਾਤੀ ਦੀ ਹੱਡੀ ਦੇ ਨਾਲ ਜੁੜਨ ਤੋਂ ਪਹਿਲਾਂ ਹੀ ਸੱਤਵੀਂ ਪਸਲੀ ਨਾਲ ਜੁੜ ਜਾਂਦੀਆਂ ਹਨ ਅਖ਼ੀਰਲੀਆਂ ਦੋ ਪਸਲੀਆਂ ਸੁਤੰਤਰ ਹਨ । ਇਨ੍ਹਾਂ ਨੂੰ ਉਡਦੀਆਂ ਜਾਂ ਤੈਰਦੀਆਂ ਪਸਲੀਆਂ ਵੀ ਆਖਿਆ ਜਾਂਦਾ ਹੈ । ਇਹ ਸਭ ਪਸਲੀਆਂ ਮਿਲ ਕੇ ਇੱਕ ਪਿੰਜਰ ਦਾ ਨਿਰਮਾਣ ਕਰਦੀਆਂ ਹਨ । ਇਹ ਪਿੰਜਰ ਦਿਲ ਅਤੇ ਫੇਫੜਿਆਂ ਦੀ ਰੱਖਿਆ ਕਰਦਾ ਹੈ । ਪਸਲੀਆਂ ਦੀ ਵਿਚਲੀ ਥਾਂ ਵਿੱਚ ਮਾਸਪੇਸ਼ੀਆਂ ਹੁੰਦੀਆਂ ਹਨ । ਇਹ ਮਾਸਪੇਸ਼ੀਆਂ ਸਾਹ ਲੈਣ ਨਾਲ ਫੈਲਦੀਆਂ ਜਾਂ ਸੁੰਗੜਦੀਆਂ ਹਨ ਜਿਨ੍ਹਾਂ ਕਰਕੇ ਇਹ ਪਿੰਜਰ, ਉੱਪਰ ਥੱਲੇ ਉੱਠਦਾ-ਬੈਠਦਾ ਹੈ ।

ਵੱਡੇ ਉੱਤਰ ਵਾਲਾ ਪ੍ਰਸ਼ਨ (Long Answer Type Question)

ਪ੍ਰਸ਼ਨ 1.
ਸਰੀਰਿਕ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਐਨਾਟੋਮੀ ਅਤੇ ਫਿਜ਼ਿਆਲੋਜੀ ਦੇ ਯੋਗਦਾਨ ਤੇ ਲਾਭ ਬਾਰੇ ਵਰਣਨ ਕਰੋ ।
ਉੱਤਰ-
ਅੱਜ ਦੇ ਮਸ਼ੀਨੀ ਯੁੱਗ ਵਿੱਚ ਸਰੀਰਿਕ ਸਿੱਖਿਆ ਅਤੇ ਖੇਡਾਂ ਮਨੁੱਖੀ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ । ਜਿਸ ਨਾਲ ਵਿਅਕਤੀ ਦਾ ਸਰਵਪੱਖੀ ਵਿਕਾਸ ਹੁੰਦਾ ਹੈ । ਖਿਡਾਰੀਆਂ ਵਲੋਂ ਰੋਜ਼ਾਨਾ ਖੇਡ ਦੇ ਮੈਦਾਨ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ । ਇਨ੍ਹਾਂ ਖੇਡ ਕਿਰਿਆਵਾਂ ਦਾ ਵਾਰ-ਵਾਰ ਅਭਿਆਸ ਕਰਨ ਨਾਲ ਖਿਡਾਰੀਆਂ ਦੇ ਖੇਡ ਪ੍ਰਦਰਸ਼ਨ ਵਿੱਚ ਸੁਧਾਰ ਹੁੰਦਾ ਹੈ । ਇਸ ਨਾਲ ਖਿਡਾਰੀਆਂ ਦੇ ਅੰਗਾਂ ਅਤੇ ਪ੍ਰਬੰਧਾਂ ਦੀ ਕਾਰਜ ਕਰਨ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ । ਇਸ ਲਈ ਖਿਡਾਰੀਆਂ ਦੀਆਂ ਕਿਰਿਆਵਾਂ ਵਿੱਚ ਸੁਧਾਰ ਕਰਨ ਲਈ ਵੱਖ-ਵੱਖ ਅੰਗਾਂ ਦੀ ਬਣਤਰ ਅਤੇ ਕੰਮ ਨੂੰ ਸਮਝਣਾ ਜ਼ਰੂਰੀ ਹੈ | ਸਰੀਰ ਨੂੰ ਨਵਾਂ ਨਰੋਆ, ਤਕੜਾ ਰੱਖਣ ਲਈ, ਖੇਡ ਕੁੱਦ ਦੌਰਾਨ ਲੱਗੀਆਂ ਸੱਟਾਂ ਦੇ ਇਲਾਜ ਲਈ, ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ (ANATOMY AND PHYSIOLOGY) ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ।

ਸਰੀਰਿਕ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਐਨਾਟੋਮੀ ਅਤੇ ਫਿਜ਼ਿਆਲੋਜੀ ਦੇ ਲਾਭਅੰਗ ਵਿਗਿਆਨ ਅਤੇ ਸਰੀਰ ਵਿਗਿਆਨ ਦੀ ਮਹੱਤਤਾ ਹੇਠ ਲਿਖੇ ਅਨੁਸਾਰ ਹੈ-

  1. ਇਹ ਖਿਡਾਰੀ ਦੀ ਸਮਰੱਥਾ ਦੇ ਮੁਲਾਂਕਣ ਵਿੱਚ ਮਦਦ ਕਰਦਾ ਹੈ ।
  2. ਇਹ ਮਨੁੱਖੀ ਸਰੀਰ ‘ਤੇ ਅਭਿਆਸਾਂ ਦੇ ਪ੍ਰਭਾਵਾਂ ਦੇ ਅਧਿਐਨ ਵਿਚ ਮਦਦ ਕਰਦਾ ਹੈ ।
  3. ਇਹ ਟਰੇਨਿੰਗ ਸੈਸ਼ਨ ਦੇ ਦੌਰਾਨ ਸਰੀਰ ਦੀ ਸਹੀ ਸਥਿਤੀ ਬਣਾਉਣ ਵਿੱਚ ਮਦਦ ਕਰਦਾ ਹੈ ।
  4. ਇਹ ਖੇਡ ਵਿੱਚ ਲੱਗਣ ਵਾਲੀਆਂ ਸੱਟਾਂ ਨੂੰ ਰੋਕਣ ਵਿਚ ਮਦਦ ਕਰਦਾ ਹੈ ।
  5. ਇਹ ਸਪੋਰਟਸ ਪੋਸ਼ਣ ਦੀ ਢੁਕਵੀਂ ਜਾਣਕਾਰੀ ਪ੍ਰਦਾਨ ਕਰਨ ਵਿਚ ਮਦਦ ਕਰਦਾ ਹੈ ।
  6. ਇਹ ਖੇਡ ਦੀਆਂ ਸੱਟਾਂ ਤੋਂ ਤੇਜ਼ੀ ਨਾਲ ਮੁੜ ਵਸੇਬੇ ਲਈ ਮਦਦ ਕਰਦੀ ਹੈ ।
  7. ਇਹ ਕਿਸੇ ਖਿਡਾਰੀ ਦੀ ਸਪੋਰਟਸ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦਾ ਹੈ ।
  8. ਇਹ ਖਿਡਾਰੀ ਨੂੰ ਉਸਦੀ ਸਰੀਰਿਕ ਸ਼ਕਤੀ ਦੇ ਅਨੁਸਾਰ ਕਿਸੇ ਵੀ ਖੇਡ ਦੀ ਚੋਣ ਕਰਨ ਵਿੱਚ ਮਦਦ ਕਰਦਾ ਹੈ ।
  9. ਇਹ ਵੇਨਿੰਗ ਸੈਸ਼ਨ ਦੌਰਾਨ ਹੋਈ ਥਕਾਵਟ ਦੀ ਰਿਕਵਰੀ ਵਿੱਚ ਮਦਦ ਕਰਦਾ ਹੈ ।
  10. ਇਹ ਮਨੁੱਖੀ ਸਰੀਰ ਵਿੱਚ ਅਲਕੋਹਲ ਦੇ ਮਾੜਾ ਅਸਰ ਦੇ ਅਧਿਐਨ ਵਿੱਚ ਮਦਦ ਕਰਦਾ ਹੈ ।
  11. ਇਹ ਕਿਸੇ ਖਿਡਾਰੀ ਦੇ ਸਰੀਰਿਕ ਢਾਂਚੇ ਦੇ ਸਕਾਰਾਤਮਕ ਜਾਂ ਨਕਾਰਾਤਮਕ ਪਹਿਲੂਆਂ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ ।

ਟੇਬਲ ਟੈਨਿਸ (Table Tennis) Game Rules – PSEB 10th Class Physical Education

Punjab State Board PSEB 10th Class Physical Education Book Solutions ਟੇਬਲ ਟੈਨਿਸ (Table Tennis) Game Rules.

ਟੇਬਲ ਟੈਨਿਸ (Table Tennis) Game Rules – PSEB 10th Class Physical Education

ਯਾਦ ਰੱਖਣ ਵਾਲੀਆਂ ਗੱਲਾਂ
(Points to Remember)

  • ਟੇਬਲ ਟੈਨਿਸ ਖੇਡ ਦੇ ਪ੍ਰਕਾਰ = ਦੋ ਸਿੰਗਲ ਅਤੇ ਡਬਲਜ਼
  • ਮੇਜ਼ ਦੀ ਲੰਬਾਈ ਅਤੇ ਚੌੜਾਈ = 274 x 152.2 ਸੈਂਟੀ. ਮੀ.
  • ਖੇਡਣ ਵਾਲੇ ਫਰਸ਼ ਦੀ ਉੱਚਾਈ = 76 ਸੈਂਟੀ ਮੀ.
  • ਖੇਡਣ ਵਾਲੇ ਫਰਸ਼ ਤੋਂ ਜਾਲ ਦੀ ਉੱਚਾਈ = 15. 25 ਸੈਂਟੀ ਮੀ.
  • ਜਾਲ ਦੀ ਲੰਬਾਈ = 183 ਸੈਂਟੀ. ਮੀ.
  • ਗੇਂਦ ਦਾ ਭਾਰ = 2.55 ਗ੍ਰਾਮ – 2.70 ਗ੍ਰਾਮ
  • ਗੇਂਦ ਦਾ ਘੇਰਾ = 40 ਮਿ. ਮੀ.
  • ਗੇਂਦ ਦਾ ਰੰਗ = ਸਫ਼ੈਦ
  • ਗੇਂਦ ਕਿਸ ਚੀਜ਼ ਦੀ ਬਣੀ ਹੁੰਦੀ ਹੈ : ਸੈਲਲਾਈਡ ਜਾਂ ਪਲਾਸਟਿਕ
  • ਮੈਚ ਦੇ ਅਧਿਕਾਰੀ = 1 ਫ਼ਰੀ, 1 ਅੰਪਾਇਰ, 1 ਸਹਾਇਕ ਅੰਪਾਇਰ ॥
  • ਗੇਮਾਂ ਵਿਚਕਾਰ ਆਰਾਮ = 1 ਮਿੰਟ
  • ਮੈਚਾਂ ਸਮੇਂ ਟਾਈਮ ਆਊਟ = 1 ਮਿੰਟ
  • ਰੇਖਾਵਾਂ ਦੀ ਚੌੜਾਈ = 2 ਸੈਂ.ਮੀ.
  • ਸਤਹਿ ਨੂੰ ਵੰਡਣ ਵਾਲੀ ਰੇਖਾ ਦੀ ਚੌੜਾਈ = 3 ਸੈਂ.ਮੀ. ।

ਖੇਡ ਸੰਬੰਧੀ ਵਪੂਰਨ ਜਾਣਕਾਰੀ

  1. ਟੇਬਲ ਟੈਨਿਸ ਦੇ ਮੇਜ਼ ਦੀ ਲੰਬਾਈ 2.74 ਮੀਟਰ ਅਤੇ ਚੌੜਾਈ 1.52 ਮੀਟਰ ਹੁੰਦੀ ਹੈ ।
  2. ਟੇਬਲ ਟੈਨਿਸ ਦੀ ਖੇਡ ਦੋ ਤਰ੍ਹਾਂ ਦੀ ਹੁੰਦੀ ਹੈ-ਸਿੰਗਲਜ਼ ਅਤੇ ਡਬਲਜ਼ । ਸਿੰਗਲਜ਼

ਵਿਚ ਕੁੱਲ ਖਿਡਾਰੀ ਦੇ ਹੁੰਦੇ ਹਨ । ਇਕ ਖਿਡਾਰੀ ਖੇਡਦਾ ਹੈ ਅਤੇ ਇਕ ਖਿਡਾਰੀ ਬਦਲਵਾਂ (Substitutes) ਹੁੰਦਾ ਹੈ । ਡਬਲਜ਼-ਇਸ ਵਿਚ 4 ਖਿਡਾਰੀ ਹੁੰਦੇ ਹਨ, ਜਿਨ੍ਹਾਂ ਵਿਚੋਂ 2 ਖੇਡਦੇ ਹਨ ਅਤੇ ਦੋ ਬਦਲਵੇਂ (Substitute) ਹੁੰਦੇ ਹਨ ।

3. ਡਬਲਜ਼ ਖੇਡ ਲਈ ਖੇਡਣ ਦੀ ਸੜਾ (Playing Surface) ਨੂੰ 3 ਸਮ ਚੌੜੀ ਸਫ਼ੈਦ ਲਾਈਨ ਨਾਲ ਦੋ ਹਿੱਸਿਆਂ ਵਿਚ ਵੰਡਿਆ ਜਾਵੇਗਾ ।
4. ਟੇਬਲ ਟੈਨਿਸ ਦੀ ਖੇਡ ਵਿਚ ਸਿਰਿਆਂ ‘ਤੇ ਸਰਵਿਸ ਆਦਿ ਦੀ ਚੋਣ ਦਾ ਫ਼ੈਸਲਾ ਟਾਸ | ਦੁਆਰਾ ਕੀਤਾ ਜਾਂਦਾ ਹੈ ।
5. ਟਾਸ ਜਿੱਤਣ ਵਾਲਾ ਸਰਵਿਸ ਕਰਨ ਦਾ ਫ਼ੈਸਲਾ ਕਰਦਾ ਹੈ ਤੇ ਟਾਸ ਹਾਰਨ ਵਾਲਾ . ਸਿਰੇ ਦੀ ਚੋਣ ਕਰਦਾ ਹੈ ।
ਟੇਬਲ ਟੈਨਿਸ (Table Tennis) Game Rules – PSEB 10th Class Physical Education 1
6. ਸਿੰਗਲਜ਼ ਖੇਡ ਵਿਚ 2 ਪੁਆਇੰਟਾਂ ਮਗਰੋਂ ਸਰਵਿਸ ਬਦਲ ਦਿੱਤੀ ਜਾਂਦੀ ਹੈ ।
7. ਮੈਚ ਦੀ ਆਖਰੀ ਸੰਭਵ ਗੇਮ ਵਿਚ ਜਦੋਂ ਕੋਈ ਖਿਡਾਰੀ ਜਾਂ ਜੋੜੀ ਪਹਿਲੇ 5. ਪੁਆਇੰਟ ਪੂਰੇ ਕਰ ਲਵੇ ਤਾਂ ਸਿਰੇ ਬਦਲ ਲਏ ਜਾਂਦੇ ਹਨ ।
8. ਇਕ ਮੈਚ ਪੰਜ ਜਾਂ ਸੱਤ ਗੇਮਾਂ ਵਿਚੋਂ ਸਰਵਉੱਤਮ ਗਮ ਦਾ ਹੁੰਦਾ ਹੈ ।
9. ਟੇਬਲ ਟੈਨਿਸ ਦੇ ਟੇਬਲ ਦੀਆਂ ਲਾਈਨਾਂ ਚਿੱਟੀਆਂ ਹੋਣੀਆਂ ਚਾਹੀਦੀਆਂ ਹਨ ।
10. ਟੇਬਲ ਟੈਨਿਸ ਦਾ ਬਾਕੀ ਸਾਰਾ ਹਿੱਸਾ ਹਰਾ ਤੇ ਨੀਲਾ ਹੁੰਦਾ ਹੈ ।

ਟੇਬਲ ਟੈਨਿਸ (Table Tennis) Game Rules – PSEB 10th Class Physical Education

ਪ੍ਰਸ਼ਨ 2.
ਟੇਬਲ ਟੈਨਿਸ ਦੀ ਖੇਡ ਦੇ ਸਾਮਾਨ ਦਾ ਵਰਣਨ ਕਰੋ ।
ਉੱਤਰ-
ਮੇਜ਼ (Table)-ਮੇਜ਼ ਆਇਤਾਕਾਰ ਹੁੰਦਾ ਹੈ । ਇਸ ਦੀ ਲੰਬਾਈ 2.74 ਮੀਟਰ ਅਤੇ ਚੌੜਾਈ 1.52 ਮੀਟਰ ਹੁੰਦੀ ਹੈ । ਜ਼ਮੀਨ ਤੋਂ ਉਚਾਈ 76 ਸੈਂਟੀਮੀਟਰ ਹੋਵੇਗੀ | ਮੇਜ਼ ਕਿਸੇ ਵੀ ਪਦਾਰਥ ਦਾ ਬਣਿਆ ਹੋ ਸਕਦਾ ਹੈ, ਪਰ ਉਸ ਦੇ ਧਰਾਤਲ ਤੇ 30.8 ਸੈਂਟੀਮੀਟਰ ਦੀ ਉਚਾਈ ਤੋਂ ਕੋਈ ਪ੍ਰਮਾਣਿਕ ਗੇਂਦ ਸੁੱਟਣ ਤੇ ਇਕ ਸਾਰ ਠੱਪਾ ਖਾਵੇਗੀ ਜੋ 22 ਸੈਂਟੀਮੀਟਰ ਤੋਂ ਘੱਟ ਅਤੇ 25 ਸੈਂਟੀਮੀਟਰ ਤੋਂ ਵੱਧ ਉੱਚਾ ਨਹੀਂ ਹੋਣਾ ਚਾਹੀਦਾ |

ਮੇਜ਼ ਦੇ ਉੱਪਰਲੇ ਧਰਾਤਲ ਨੂੰ ਖੇਡ ਤਲ ਕਹਿੰਦੇ ਹਨ । ਇਹ ਗੁੜੇ ਹਲਕੇ ਰੰਗ ਦਾ ਹੁੰਦਾ ਹੈ । ਇਸ ਦੇ ਹਰੇਕ ਕਿਨਾਰੇ ਤੇ 2 ਸੈਂਟੀਮੀਟਰ ਚੌੜੀ ਸਫੈਦ ਰੇਖਾ ਹੋਵੇਗੀ 152.5 ਸੈਂਟੀਮੀਟਰ ਦੇ ਕਿਨਾਰੇ ਵਾਲੀਆਂ ਰੇਖਾਵਾਂ ਅੰਤ ਰੇਖਾਵਾਂ ਅਤੇ 274 ਸੈਂਟੀਮੀਟਰ ਕਿਨਾਰੇ ਵਾਲੀਆਂ ਰੇਖਾਵਾਂ ਅਖਵਾਉਂਦੀਆਂ ਹਨ । ਡਬਲਜ਼ ਖੇਡ ਵਿਚ ਮੇਜ਼ ਦੀ ਸਤਾ 3 ਮਿਲੀਮੀਟਰ ਚੌੜੀ ਸਫ਼ੈਦ ਰੇਖਾ ਦੁਆਰਾ ਦੋ ਭਾਗਾਂ ਵਿਚ ਵੰਡੀ ਹੁੰਦੀ ਹੈ, ਜੋ ਸਾਈਡ ਰੇਖਾ ਦੇ ਸਮਾਨਾਂਤਰ ਅਤੇ ਹਰੇਕ ਤੋਂ ਸਮਾਨ ਦੂਰੀ ਤੇ ਹੁੰਦੀ ਹੈ । ਇਸ ਨੂੰ ਕੇਂਦਰ ਰੇਖਾ ਕਹਿੰਦੇ ਹਨ ।

ਜਾਲ-ਜਾਲ ਦੀ ਲੰਬਾਈ 183 ਸੈਂਟੀਮੀਟਰ ਹੁੰਦੀ ਹੈ । ਇਸ ਦਾ ਉੱਪਰਲਾ ਭਾਗ ਖੇਡ ਸੜਾ (Playing Surface) ਤੋਂ 15.25 ਸੈਂਟੀਮੀਟਰ ਉੱਚਾ ਹੁੰਦਾ ਹੈ । ਇਹ ਰੱਸੀ ਦੁਆਰਾ 15.25 ਸੈਂਟੀਮੀਟਰ ਉੱਚੇ ਸਿੱਧੇ ਖੜੇ ਡੰਡਿਆਂ ਨਾਲ ਬੰਨ੍ਹਿਆ ਹੁੰਦਾ ਹੈ । ਹਰੇਕ ਡੰਡੇ ਦੀ ਬਾਹਰੀ ਸੀਮਾ ਉਸ ਸਾਈਡ ਰੇਖਾ ਅਰਥਾਤ 15.25 ਸੈਂਟੀਮੀਟਰ ਤੋਂ ਬਾਹਰ ਵਲ ਹੁੰਦੀ ਹੈ । ਗੇਂਦ-ਗੇਂਦ ਗੋਲਾਕਾਰ ਹੁੰਦੀ ਹੈ । ਇਹ ਸੈਲੂਲਾਈਡ ਜਾਂ ਪਲਾਸਟਿਕ ਦੀ ਸਫੈਦ ਪਰ ਪ੍ਰਤੀਬਿੰਬਹੀਨ ਹੁੰਦੀ ਹੈ ।

ਇਸ ਦਾ ਵਿਆਸ 37.2 ਮਿਲੀਮੀਟਰ ਤੋਂ ਘੱਟ ਅਤੇ 38.2 ਮਿਲੀਮੀਟਰ ਤੋਂ ਵੱਧ ਨਹੀਂ ਹੁੰਦਾ। ਇਸ ਦਾ ਭਾਰ 2.40 ਗਰਾਮ ਤੋਂ ਘੱਟ ਅਤੇ 2.53 ਗਰਾਮ ਤੋਂ ਵੱਧ ਨਹੀਂ ਹੁੰਦਾ । ‘ਰੈਕਟ (Racket)-ਰੈਕਟ ਕਿਸੇ ਵੀ ਆਕਾਰ ਜਾਂ ਭਾਰ ਦਾ ਹੋ ਸਕਦਾ ਹੈ । ਇਸ ਦਾ ਤਲ ਗੁੜੇ ਰੰਗ ਦਾ ਹੋਣਾ ਚਾਹੀਦਾ ਹੈ । ਇਹ ਖੇਡ 21 ਨੰਬਰਾਂ ਦੀ ਹੁੰਦੀ ਹੈ ।

ਪ੍ਰਸ਼ਨ 3.
ਟੇਬਲ ਟੈਨਿਸ ਦੀ ਖੇਡ ਵਿਚ ਹੇਠ ਲਿਖਿਆਂ ਤੋਂ ਤੁਹਾਡਾ ਕੀ ਭਾਵ ਹੈ
(1) ਖੇਡ ਦਾ ਕੁਮ
(2) ਗੇਂਦ ਖੇਡ ਵਿਚ
(3) ਚੰਗੀ ਸਰਵਿਸ
(4) ਚੰਗੀ ਰਿਟਰਨ (ਵਾਪਸੀ
(5) ਲੈਟ ।
ਉੱਤਰ-
1. ਖੇਡ ਦਾ ਕੂਮ (Order of Play)-ਸਿੰਗਲ (Single) ਖੇਡ ਵਿਚ ਸਰਵਿਸ ਕਰਨ ਵਾਲਾ (ਸਰਵਰ ਲਗਾਤਾਰ ਪੰਜ ਸਰਵਿਸਾਂ ਕਰਦਾ ਹੈ ।
ਭਾਵੇਂ ਉਸ ਦਾ ਅੰਕ ਬਣੇ ਜਾਂ ਨਾ, ਉਸ ਤੋਂ ਬਾਅਦ ਸਰਵਿਸ ਦੂਜੇ ਖਿਡਾਰੀ ਨੂੰ ਮਿਲਦੀ ਹੈ । ਇਸ ਤਰ੍ਹਾਂ ਉਸ ਨੂੰ ਵੀ ਪੰਜ ਸਰਵਿਸਾਂ ਕਰਨ ਦਾ ਹੱਕ ਮਿਲਦਾ ਹੈ ।
ਇਸ ਤਰ੍ਹਾਂ ਹਰ ਪੰਜ ਸਰਵਿਸਾਂ ਕਰਨ ਮਗਰੋਂ ਸਰਵਿਸ ਵਿਚ ਤਬਦੀਲੀ ਹੁੰਦੀ ਹੈ ।

ਡਬਲਜ਼ (Doubles)-ਖੇਡ ਵਿਚ ਸਰਵਰ ਸਰਵਿਸ ਕਰਦਾ ਹੈ ਅਤੇ ਰਿਸੀਵਰ ਚੰਗੀ ਵਾਪਸੀ ਕਰੇਗਾ | ਸਰਵਰ ਦਾ ਸਾਥੀ ਫਿਰ ਵਧੀਆ ਸਰਵਿਸ ਕਰੇਗਾ ਅਤੇ ਫਿਰ ਵਾਰੀ-ਵਾਰੀ ਹਰੇਕ ਖਿਡਾਰੀ ਉਸੇ ਤਰਤੀਬ ਨਾਲ ਵਧੀਆ ਵਾਪਸੀ ਕਰੇਗਾ !

ਚੰਗੀ ਸਰਵਿਸ (Good Service) -ਸਰਵਿਸ ਵਿਚ ਗੇਂਦ ਦਾ ਸੰਪਰਕ ਕਰਦਾ ਹੋਇਆ ਮੁਕਤ ਹੱਥ ਖੁੱਲਾ, ਉਂਗਲੀਆਂ ਜੁੜੀਆਂ ਹੋਈਆਂ ਅਤੇ ਅੰਗੁਠਾ ਮੁਕਤ ਰਹੇਗਾ ਅਤੇ ਖੇਡ ਤਲ ਦੇ ਲੇਵਲ ਤੇ ਰਾਹੀਂ ਸਰਵਰ ਗੇਂਦ ਨੂੰ ਲਿਆ ਕੇ ਹਵਾ ਵਿਚ ਇਸ ਤਰ੍ਹਾਂ ਸਰਵਿਸ ਸ਼ੁਰੂ ਕਰੇਗਾ ਕਿ ਗੇਂਦ ਹਰ ਸਮੇਂ ਨਿਰਣਾਇਕ ਨੂੰ ਨਜ਼ਰ ਆਵੇ । ਗੇਂਦ ‘ਤੇ ਫਿਰ ਇਸ ਤਰ੍ਹਾਂ ਵਾਰ ਕੀਤਾ ਜਾਵੇਗਾ ਕਿ ਸਭ ਤੋਂ ਪਹਿਲਾਂ ਸਰਵਰ ਦਾ ਸਪਰਸ਼ ਕਰਕੇ ਸਿੱਧੇ ਜਾਲ ਦੇ ਉੱਪਰ ਜਾਂ ਆਸਪਾਸ ਪਾਰ ਕਰਦੀ ਹੋਈ ਮੁੜ ਵਾਰ ਕਰਨ ਵਾਲੇ ਦੇ ਖੇਤਰ ਦਾ ਸਪਰਸ਼ ਕਰ ਲਵੇ ।

ਡਬਲਜ਼ (Doubles)-ਖੇਡ ਵਿਚ ਗੇਂਦ ਪਹਿਲੇ ਸਰਵਰ ਦਾ ਸੱਜਾ ਅੱਧ ਜਾਂ ਉਸ ਦੇ ਜਾਲ ਵਲ ਕੇਂਦਰ ਰੇਖਾ ਸਪਰਸ਼ ਕਰਕੇ ਜਾਲ ਦੇ ਆਸ-ਪਾਸ ਜਾਂ ਸਿੱਧੇ ਉਪਰੋਂ ਲੰਘ ਕੇ ਵਾਰ ਕਰਨ ਵਾਲੇ ਦੇ ਸੱਜੇ ਅੱਧ ਜਾਂ ਉਸ ਦੇ ਜਾਲ ਦੇ ਵੱਲ ਕੇਂਦਰ ਰੇਖਾ ਤੇ ਸਪਰਸ਼ ਕਰੇ ।

  • ਚੰਗੀ ਵਾਪਸੀ (A Good Return)-ਸਰਵਿਸ ਜਾਂ ਵਾਪਸ (Return) ਕੀਤੀ ਹੋਈ ਦ ਖਿਡਾਰੀ ਦੁਆਰਾ ਇਸ ਤਰ੍ਹਾਂ ਮਾਰੀ ਜਾਵੇਗੀ ਕਿ ਉਹ ਸਿੱਧੇ ਜਾਲ ਨੂੰ ਪਾਰ ਕਰਕੇ ਜਾਂ ਵਿਰੋਧੀ ਦੇ ਖੇਤਰ ਨੂੰ ਛੂਹ ਲਵੇ ।
    ਟੇਬਲ ਟੈਨਿਸ (Table Tennis) Game Rules – PSEB 10th Class Physical Education 2

2. ਗੇਂਦ ਖੇਡ ਵਿਚ (The ball in the Play-ਗੇਂਦ ਖੇਡ ਵਿਚ ਹੁੰਦੀ ਹੈ, ਜਦ ਕਿ ਇਹ ਹੱਥ ਨਾਲ ਸਰਵਿਸ ਲਈ ਛੱਡ ਦਿੱਤਾ ਜਾਵੇ । ਗੇਂਦ ਖੇਡ ਵਿਚ (Ball in Play) ਤਦ ਤਕ ਹੋਵੇਗਾ ਜਦ ਤਕ –

  • ਗੇਂਦ ਇਕ ਕੋਰਟ ਨੂੰ ਦੋ ਵਾਰ ਲਗਾਤਾਰ ਛੂਹ ਨਹੀਂ ਲੈਂਦੀ ।
  • ਸਰਵਿਸ ਤੋਂ ਇਲਾਵਾ ਹਰੇਕ ਕੋਰਟ ਦੇ ਬਿਨਾਂ ਰੈਕਟ ਦੇ ਚੋਟ ਖਾਏ ਵਾਰੀ-ਵਾਰੀ ਨਾ ਛੂਹੇ ।
  • ਕਿਸੇ ਖਿਡਾਰੀ ਦੁਆਰਾ ਲਗਾਤਾਰ ਇਕ ਤੋਂ ਵਧੇਰੇ ਵਾਰ ਗੇਂਦ ‘ਤੇ ਚੋਟ ਨਾ ਲਗਾਈ ਜਾਵੇ ।
  • ਕਿਸੇ ਖਿਡਾਰੀ ਜਾਂ ਉਸ ਦੁਆਰਾ ਪਹਿਲੀ ਫੜੀ ਚੀਜ਼ ਨੂੰ ਨਾ ਛੂਹ ਜਾਵੇ ।
  • ਡਬਲਜ਼ ਸਰਵਿਸ ਵਿਚ ਸਰਵਿਸ ਜਾਂ ਰਿਸੀਵਰ ਦੇ ਸੱਜੇ ਅੱਧੇ ਹਿੱਸੇ ਨੂੰ ਨਾ ਛੂਹ ਜਾਵੇ ।

3. ਚੰਗੀ ਸਰਵਿਸ (Good Service) -ਚੰਗੀ ਸਰਵਿਸ ਲਈ ਗੇਂਦ ਨੂੰ ਸੁਤੰਤਰ ਹੱਥ (Free hand) ਦੀ ਸਥਿਰ ਹਥੇਲੀ ‘ਤੇ ਰੱਖਿਆ ਹੋਣਾ ਚਾਹੀਦਾ ਹੈ, ਹੱਥ ਖੁੱਲ੍ਹਿਆ ਅਤੇ ਟੇਬਲ ਟੈਨਿਸ ਚਪਟਿਆ ਹੋਵੇ, ਉਂਗਲੀਆਂ ਇਕੱਠੀਆਂ ਅਤੇ ਅੰਗੂਠਾ ਇਕ ਪਾਸੇ ਹੋਣਾ ਚਾਹੀਦਾ ਹੈ ।

ਸੁਤੰਤਰ ਹੱਥ (Free hand) ਜਦ ਕਿ ਗੇਂਦ ਦੇ ਸੰਪਰਕ ਵਿਚ ਹੋਵੇ ਤਾਂ ਖੇਡਣ ਦੀ ਸੜਾ (Playing Surface) ਤੋਂ ਉੱਚਾ ਉੱਠਿਆ ਹੋਣਾ ਚਾਹੀਦਾ ਹੈ । ਫਿਰ ਸਰਵਰ ਸਰਵਿਸ ਸ਼ੁਰੂ ਕਰੇਗਾ ਕੇਵਲ ਗੇਂਦ ਨੂੰ ਹੱਥ ਤੋਂ ਛੱਡ ਕੇ ਅਤੇ ਗੇਂਦ ਨੂੰ ਕੋਈ ਸਪਿਨ (Spin) ਨਹੀਂ ਦੇਵੇਗਾ ।

4. ਚੰਗੀ ਰਿਟਰਨ (Good Return)-ਸਰਵਿਸ ਕੀਤੇ ਗਏ ਗੇਂਦ ਤੇ ਚੋਟ ਲਗਾਈ ਜਾਵੇਗੀ ਤਾਂ ਜੋ ਜਾਲ (Net) ਦੇ ਉੱਪਰੋਂ ਗੁਜ਼ਰ ਕੇ ਸਿੱਧੀ ਵਿਰੋਧੀ ਦੇ ਕੋਰਟ ਨੂੰ ਛੁਹੇ । ਜੇਕਰ ਗੇਂਦ ਜਾਲ ਤੋਂ ਪਾਰ ਕਰਦੇ ਹੋਏ ਇਸ ਦੀਆਂ ਸਪੋਰਟਾਂ (Supports) ਨੂੰ ਛੂਹ ਜਾਵੇ, ਉਸ ਨੂੰ ਸਿੱਧੀ ਗੁਜ਼ਰੀ (Passed directly) ਮੰਨਿਆ ਜਾਵੇਗਾ ।

5. ਲੈਟ (A let) ਗੇਂਦ ਖੇਡ ਵਿਚ (Ball in Play) ਨੂੰ ਰੈਲੀ (rally) ਕਹਿੰਦੇ ਹਨ । ਰੈਲੀ ਲੈਟ (Let) ਹੋ ਜਾਂਦੀ ਹੈ ਜਦ|

  • ਸਰਵਿਸ ਕੀਤਾ ਹੋਇਆ ਬਾਲ ਜਾਲ ਜਾਂ ਉਸ ਦੀ ਸਪੋਰਟ (Support) ਨੂੰ ਛੂਹ ਜਾਵੇ ।
  • ਜਦ ਕਿਸੇ ਰਿਸੀਵਰ ਜਾਂ ਉਸ ਦਾ ਸਾਥੀ (Partner) ਤਿਆਰ ਨਾ ਹੋਵੇ ਅਤੇ ਸਰਵਿਸ ਕਰ ਦਿੱਤੀ ਜਾਵੇ ।
  • ਜੇ ਕਿਸੇ ਦੁਰਘਟਨਾ ਵਿਚ ਇਕ ਖਿਡਾਰੀ ਚੰਗੀ ਸਰਵਿਸ ਜਾਂ ਚੰਗੀ ਰਿਟਰਨ ਨਾ ਕਰ ਸਕੇ ।
  • ਜੇ ਖੇਡਣ ਦੀ ਤਰਤੀਬ ਜਾਂ ਸਿਰਿਆਂ ਦੀ ਗਲਤੀ ਨੂੰ ਠੀਕ ਕਰਨ ਲਈ ਖੇਡ ਰੋਕਿਆ ਜਾਵੇ ।

ਟੇਬਲ ਟੈਨਿਸ (Table Tennis) Game Rules – PSEB 10th Class Physical Education

ਪ੍ਰਸ਼ਨ 4.
ਟੇਬਲ ਟੈਨਿਸ ਦੀ ਖੇਡ ਵਿਚ ਪੁਆਇੰਟ ਕਿਵੇਂ ਮਿਲਦੇ ਹਨ ਅਤੇ ਖਿਡਾਰੀ ਕਿਵੇਂ ਜਿੱਤਦਾ ਹੈ ।
ਉੱਤਰ-
ਪੁਆਇੰਟ (Point)-ਇਕ ਖਿਡਾਰੀ ਇਕ ਪੁਆਇੰਟ ਦੇ ਦੇਵੇਗਾ ਜੇਕਰ –

  • ਉਹ ਚੰਗੀ ਸਰਵਿਸ ਕਰਨ ਵਿਚ ਅਸਫਲ ਰਹੇ ।
  • ਜੇਕਰ ਉਸ ਦੇ ਵਿਰੋਧੀ ਨੇ ਚੰਗੀ ਸਰਵਿਸ ਜਾਂ ਚੰਗੀ ਰਿਟਰਨ ਕੀਤੀ ਹੈ ਅਤੇ ਉਹ ਆਪ ਚੰਗੀ ਰਿਟਰਨ ਕਰਨ ਵਿਚ ਅਸਫਲ ਹੋ ਜਾਵੇ ।
  • ਜੇਕਰ ਉਹ ਜਾਂ ਉਸ ਦੀ ਰੈਕਟ ਜਾਲ ਨੂੰ ਛੂਹ ਜਾਵੇ, ਜਦ ਕਿ ਗੇਂਦ ਖੇਡ ਵਿਚ (Ball in play) ਹੋਵੇ ।
  • ਜੇਕਰ ਉਸ ਦਾ ਸੁਤੰਤਰ ਹੱਥ (Free hand) ਖੇਡ ਦੀ ਸੜਾ (Playing Surface) ਨੂੰ ਛੂਹ ਜਾਵੇ, ਜਦ ਕਿ ਗੇਂਦ ਖੇਡ ਵਿਚ (Ball in Play) ਹੋਵੇ ।
  • ਜੇਕਰ ਉਹ ਗੇਂਦ ਨੂੰ ਵਾਲੀ (Volley) ਮਾਰਦਾ ਹੈ ।
  • ਡਬਲਜ਼ ਵਿਚ ਆਪਣੀ ਵਾਰੀ ਦੇ ਬਿਨਾਂ ਗੇਂਦ ‘ਤੇ ਚੋਟ ਕਰਦਾ ਹੈ ।

ਗੇਮ (A Game)-ਇਕ ਖਿਡਾਰੀ ਜਾਂ ਜੋੜਾ (Game) ਜਿੱਤ ਜਾਵੇਗਾ ਜੇਕਰ ਉਹ ਪਹਿਲੇ 1 ਪੁਆਇੰਟ ਸਕੋਰ ਕਰ ਲੈਂਦਾ ਹੈ । ਜਦ ਦੋਨਾਂ ਖਿਡਾਰੀਆਂ ਦੇ ਜੋੜੇ ਨੇ 11 ਪੁਆਇੰਟ ਸਕੋਰ ਕਰ ਲਏ ਹੋਣ ਤਾਂ ਉਹ ਖਿਡਾਰੀ ਜਾਂ ਜੋੜਾ ਜੇਤੂ ਹੋਵੇਗਾ, ਜੋ ਦੂਸਰੇ ਤੋਂ ਪਹਿਲਾਂ 2 ਪੁਆਇੰਟ ਪ੍ਰਾਪਤ ਕਰ ਲਵੇਗਾ ।

ਪ੍ਰਸ਼ਨ 5.
ਟੇਬਲ ਟੈਨਿਸ ਵਿਚ ਸਿਰਿਆਂ ਦੀ ਚੋਣ ਅਤੇ ਸਰਵਿਸ ਕਿਸ ਤਰ੍ਹਾਂ ਚੁਣਦੇ ਹਨ ? ਸਿਰਿਆਂ ਦਾ ਬਦਲ ਕਿਵੇਂ ਹੁੰਦਾ ਹੈ ? ਸਰਵਿਸ ਅਤੇ ਰਿਸੀਵ ਕਰਨ ਦੀਆਂ ਗਲਤੀਆਂ ਦੱਸੋ ।
ਉੱਤਰ-
ਸਿਰਿਆਂ ਅਤੇ ਸਰਵਿਸ ਦੀ ਚੋਣ (THE CHOICE OF ENDS AND SERVICE) ਟੇਬਲ ਟੈਨਿਸ ਦੀ ਖੇਡ ਵਿਚ ਸਿਰਿਆਂ (Ends) ਅਤੇ ਸਰਵਿਸ ਦੀ ਚੋਣ ਦਾ ਫ਼ੈਸਲਾ ਟਾਸ ਦੁਆਰਾ ਕੀਤਾ ਜਾਂਦਾ ਹੈ । ਟਾਸ ਜਿੱਤਣ ਵਾਲਾ ਸਰਵਿਸ ਕਰਨ ਜਾਂ ਸਰਵਿਸ ਨਾ ਕਰਨ ਦਾ ਫ਼ੈਸਲਾ ਕਰਦਾ ਹੈ ਅਤੇ ਟਾਸ ਹਾਰਨ ਵਾਲਾ ਸਿਰੇ ਦੀ ਚੋਣ ਕਰਦਾ ਹੈ ।

ਸਿਰਿਆਂ ਅਤੇ ਸਰਵਿਸ ਵਿਚ ਤਬਦੀਲੀ (The Change of Ends and Service) -ਇਕ ਖਿਡਾਰੀ ਜਾਂ ਜੋੜਾ ਜੋ ਇਕ ਗੇਮ ਵਿਚ ਇਕ ਸਿਰੇ ਤੇ ਹੁੰਦਾ ਹੈ, ਦੂਜੀ ਗੇਮ ਵਿਚ ਦੂਜੇ ਸਿਰੇ ਤੇ ਹੋਵੇਗਾ ਤੇ ਇਸ ਤਰ੍ਹਾਂ ਜਦ ਤਕ ਮੈਚ ਖ਼ਤਮ ਨਹੀਂ ਹੋ ਜਾਂਦਾ ਇਕ ਮੈਚ, ਇਕ ਗੇਮ ਜਾਂ ਤਿੰਨ ਜਾਂ ਪੰਜ ਗੇਮਾਂ ਵਿਚੋਂ ਸਰਵਉੱਤਮ ਗੇਮ ਦਾ ਹੁੰਦਾ ਹੈ ।

ਮੈਚ ਦੀ ਆਖਰੀ ਸੰਭਵ ਗੇਮ ਵਿਚ ਜਦੋਂ ਕੋਈ ਵੀ ਖਿਡਾਰੀ ਜਾਂ ਜੋੜਾ ਪਹਿਲੇ ਦਸ ਪੁਆਇੰਟ ਪੂਰੇ ਕਰ ਲਵੇ, ਤਾਂ ਸਿਰੇ ਬਦਲੇ ਜਾਂਦੇ ਹਨ । ਸਿੰਗਲਜ਼ (Singles) ਵਿਚ 2 ਪੁਆਇੰਟਾਂ ਤੋਂ ਮਗਰੋਂ ਸਰਵਿਸ ਬਦਲ ਦਿੱਤੀ ਜਾਂਦੀ ਹੈ ਅਰਥਾਤ ਸਰਵਰ ਰਿਸੀਵਰ ਸਰਵਿਸ ਬਣ ਜਾਂਦਾ ਹੈ ।

ਡਬਲਜ਼ (Doubles) ਵਿਚ ਪਹਿਲੀਆਂ ਦੋ ਸਰਵਿਸਾਂ ਕਿਸੇ ਜੋੜੇ ਦੇ ਇਕ ਜਿੱਤੇ ਹੋਏ ਸਾਥੀ ਦੁਆਰਾ ਕੀਤੀਆਂ ਜਾਣਗੀਆਂ ਤੇ ਦੂਜੇ ਜੋੜੇ ਦੇ ਉਸ ਦੇ ਮੁਕਾਬਲੇ ਹਾਰੇ ਸਾਥੀ ਦੁਆਰਾ ਪ੍ਰਾਪਤ ਕੀਤੀਆਂ ਜਾਣਗੀਆਂ ।

ਦੂਜੀਆਂ 2 ਸਰਵਿਸਾਂ ਪਹਿਲੇ 2 ਸਰਵਿਸਾਂ ਪ੍ਰਾਪਤ ਕਰਨ ਵਾਲੇ ਦੇ ਸਾਥੀ ਦੁਆਰਾ ਕੀਤੀਆਂ ਜਾਣਗੀਆਂ । ਤੀਜੀਆਂ 2 ਸਰਵਿਸਾਂ ਪਹਿਲੀਆਂ ਦੋ ਸਰਵਿਸਾਂ ਪ੍ਰਾਪਤ ਕਰਨ ਵਾਲੇ ਦੇ ਸਾਥੀ ਦੁਆਰਾ ਕੀਤੀਆਂ ਜਾਣਗੀਆਂ ।

ਚੌਥੀਆਂ 2 ਸਰਵਿਸਾਂ ਪਹਿਲੇ ਰਿਸੀਵਰ ਦੇ ਸਾਥੀ ਦੁਆਰਾ ਕੀਤੀਆਂ ਜਾਣਗੀਆਂ ਤੇ ਪਹਿਲੇ ਰਿਸੀਵਰ ਦੇ ਸਾਥੀ ਦੁਆਰਾ ਪ੍ਰਾਪਤ ਕੀਤੀਆਂ ਜਾਣਗੀਆਂ | ਪੰਜਵੀਆਂ 2 ਸਰਵਿਸਾਂ ਪਹਿਲੀਆਂ 2 ਸਰਵਿਸਾਂ ਪ੍ਰਾਪਤ ਕਰਨ ਵਾਲੇ ਨੂੰ ਕੀਤੀਆਂ ਜਾਣਗੀਆਂ ਤੇ ਇਸੇ ਤਰਤੀਬ ਨਾਲ ਜਦ ਤਕ ਕਿ ਮੈਚ ਖ਼ਤਮ ਨਹੀਂ ਹੋ ਜਾਂਦਾ । ਸਿਰਿਆਂ, ਸਰਵਿਸ ਜਾਂ ਰਿਸੀਵ ਕਰਨ ਦੀ ਅਨਿਯਮਿਤਤਾ (Out of Order of Ends, Serving or Receiving)-ਜਦੋਂ ਸਿਰਿਆਂ (Ends) ਨੂੰ ਬਦਲਣਾ ਹੋਵੇ ਤੇ ਉਹਨਾਂ ਦੇ ਸਿਰੇ ਨਾ ਬਦਲੇ ਹੋਣ, ਤਾਂ ਉਹਨਾਂ ਨੂੰ ਗ਼ਲਤੀ ਦਾ ਪਤਾ ਲੱਗਣ ਮਗਰੋਂ ਤੁਰੰਤ ਸਿਰੇ ਬਦਲਣੇ ਪੈਣਗੇ, ਪਰ ਸ਼ਰਤ ਇਹ ਹੈ ਕਿ ਗੇਮ ਪੂਰੀ ਨਾ ਹੋ ਗਈ ਹੋਵੇ ।

ਇਸ ਅਵਸਥਾ ਵਿਚ ਸਾਰੇ ਸਕੋਰ ਕੀਤੇ ਗਏ ਪੁਆਇੰਟ ਮੰਨੇ ਜਾਣਗੇ । ਜੇਕਰ ਕੋਈ ਖਿਡਾਰੀ ਬਿਨਾਂ ਆਪਣੀ ਵਾਰੀ ਦੇ ਸਰਵਿਸ ਕਰਦਾ ਹੈ ਜਾਂ ਸਰਵਿਸ ਪ੍ਰਾਪਤ ਕਰਦਾ ਹੈ, ਤਾਂ ਖੇਡ ਗ਼ਲਤੀ ਦਾ ਪਤਾ ਲੱਗਣ ਉੱਤੇ ਰੋਕ ਦਿੱਤੀ ਜਾਵੇਗੀ ਅਤੇ ਖੇਡ ਦੁਬਾਰਾ ਉਸੇ ਖਿਡਾਰੀ ਦੀ ਸਰਵਿਸ ਤੋਂ ਸ਼ੁਰੂ ਕੀਤੀ ਜਾਵੇਗੀ, ਜਿਸ ਦੀ ਸਰਵਿਸ ਕਰਨ ਦੀ ਵਾਰੀ ਖੇਡ ਸ਼ੁਰੂ ਹੋਣ ਜਾਂ 5 ਸਕੋਰ ਉੱਤੇ ਸੀ । ਇਸ ਹਾਲਤ ਵਿਚ ਵੀ ਗ਼ਲਤੀ ਤੋਂ ਪਹਿਲਾਂ ਸਕੋਰ ਕੀਤੇ ਗਏ ਪੁਆਇੰਟ ਮੰਨੇ ਜਾਣਗੇ |

PSEB 11th Class Environmental Education Book Solutions Guide in Punjabi English Medium

Punjab State Board Syllabus PSEB 11th Class Environmental Education Book Solutions Guide Pdf in English Medium & Punjabi Medium & Hindi Medium are part of PSEB Solutions for Class 11.

PSEB 11th Class Environmental Education Guide | Environmental Education Guide for Class 11 PSEB in English Medium

PSEB 11th Class Environmental Education Book Solutions in Punjabi Medium

PSEB 12th Class Environmental Education Important Questions in Punjabi English Medium

Punjab State Board Syllabus PSEB 12th Class Environmental Education Important Questions Pdf in English Medium and Punjabi Medium are part of PSEB Solutions for Class 12.

PSEB 12th Class Environmental Education Important Questions in Punjabi English Medium