Punjab State Board PSEB 7th Class Punjabi Book Solutions Chapter 3 ਰਾਣੀ ਸਾਹਿਬ ਕੌਰ Textbook Exercise Questions and Answers.
PSEB Solutions for Class 7 Punjabi Chapter 3 ਰਾਣੀ ਸਾਹਿਬ ਕੌਰ
(ਉ) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਿਹੜੇ ਖ਼ਿਆਲਾਂ ਨੇ ਰਾਣੀ ਸਾਹਿਬ ਕੌਰ ਨੂੰ ਟਿਕ ਕੇ ਨਾ ਬੈਠਣ ਦਿੱਤਾ ?
ਉੱਤਰ :
ਰਾਣੀ ਸਾਹਿਬ ਕੌਰ ਨੇ ਜਦੋਂ ਰਿਆਸਤ ਪਟਿਆਲਾ ਦੀ ਨਿੱਘਰਦੀ ਹਾਲਤ ਬਾਰੇ ਸੁਣਿਆ, ਤਾਂ ਉਸ ਦਾ ਦਿਲ ਕੰਬ ਉੱਠਿਆ । ਪਟਿਆਲੇ ਨਾਲ ਇਕ ਤਾਂ ਪੇਕਿਆਂ ਦੇ ਰਿਸ਼ਤੇ ਕਾਰਨ ਮੋਹ, ਦੁਸਰਾ ਕੌਮ ਦੀ ਰਿਆਸਤ ਤੇ ਤੀਜਾ ਸਾਹਿਬ ਸਿੰਘ ਨਾਲ ਭੈਣ ਦਾ ਪਿਆਰ, ਇਨ੍ਹਾਂ ਖ਼ਿਆਲਾਂ ਨੇ ਉਸ ਨੂੰ ਟਿਕ ਕੇ ਨਾ ਬੈਠਣ ਦਿੱਤਾ ।
ਪ੍ਰਸ਼ਨ 2.
ਬੀਬੀ ਸਾਹਿਬ ਕੌਰ ਨੇ ਪਟਿਆਲੇ ਆ ਕੇ ਰਿਆਸਤ ਦੇ ਪ੍ਰਬੰਧ ਨੂੰ ਕਿਵੇਂ ਠੀਕ ਕੀਤਾ ?
ਉੱਤਰ :
ਪਟਿਆਲੇ ਆ ਕੇ ਬੀਬੀ ਸਾਹਿਬ ਕੌਰ ਨੇ ਰਿਆਸਤ ਦੇ ਅਮੀਰਾਂ-ਵਜ਼ੀਰਾਂ ਤੇ ਦਰਬਾਰੀ ਸਰਦਾਰਾਂ ਨੂੰ ਇਕੱਠੇ ਕੀਤਾ ਤੇ ਰਿਆਸਤ ਦੀ ਸਾਰੀ ਹਾਲਤ ਦੱਸ ਕੇ ਪ੍ਰਬੰਧ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈ ਲਈ । ਹਰ ਮਹਿਕਮੇ ਦੀ ਨਿਗਰਾਨੀ ਆਪਣੇ ਹੱਥਾਂ ਵਿਚ ਲੈ ਕੇ ਉਸ ਨੇ ਰਾਜ ਦੇ ਅੰਦਰਲੇ ਪ੍ਰਬੰਧ ਨੂੰ ਸੁਧਾਰਨ ਲਈ ਵੱਢੀ-ਖੋਰ ਸਰਦਾਰਾਂ ਨੂੰ ਸਜ਼ਾਵਾਂ ਦਿੱਤੀਆਂ । ਇਸ ਤਰ੍ਹਾਂ ਦੋ ਸਾਲਾਂ ਦੀ ਕਠਿਨ ਮਿਹਨਤ ਪਿੱਛੋਂ ਬੀਬੀ ਸਾਹਿਬ ਕੌਰ ਨੇ ਅਕਲਮੰਦੀ ਤੇ ਬਹਾਦਰੀ ਨਾਲ ਸਾਰੇ ਪ੍ਰਬੰਧ ਨੂੰ ਠੀਕ ਕਰ ਲਿਆ ।
ਪ੍ਰਸ਼ਨ 3.
ਮਰਹੱਟਿਆਂ ਦਾ ਮੁਕਾਬਲਾ ਕਰਨ ਲਈ ਰਾਣੀ ਸਾਹਿਬ ਕੌਰ ਨੇ ਆਪਣੇ ਭਾਸ਼ਨ ਵਿਚ ਕੀ ਕੁੱਝ ਕਿਹਾ ?
ਉੱਤਰ :
ਮਰਹੱਟਿਆਂ ਦਾ ਮੁਕਾਬਲਾ ਕਰਨ ਲਈ ਰਾਣੀ ਸਾਹਿਬ ਕੌਰ ਨੇ ਸ਼ਾਹੀ ਦਰਬਾਰ ਲਾ ਕੇ ਆਪਣੇ ਸਰਦਾਰਾਂ ਤੇ ਦਰਬਾਰੀਆਂ ਨੂੰ ਭਾਸ਼ਨ ਦਿੰਦਿਆਂ ਕਿਹਾ ਕਿ ਨਾਨੂੰ ਮੱਲ ਵਜ਼ੀਰ ਦੀਆਂ ਚਾਲਾਂ ਕਾਰਨ ਮਰਹੱਟਿਆਂ ਦੇ ਮੂੰਹ ਨੂੰ ਲਹੂ ਲੱਗ ਚੁੱਕਾ ਹੈ । ਉਹ ਪਟਿਆਲੇ ਨੂੰ ਲੁੱਟਣਾ ਤੇ ਆਪਣਾ ਗੁਲਾਮ ਬਣਾਉਣਾ ਚਾਹੁੰਦੇ ਹਨ । ਜੇ ਉਹ ਆਪਣੀ ਇੱਜ਼ਤ ਨੂੰ ਬਚਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਇਸ ਦਾ ਮੁੱਲ ਕੁਰਬਾਨੀ ਵਿਚ ਤਾਰਨਾ ਪਵੇਗਾ । ਇਸ ਲਈ ਉਨ੍ਹਾਂ ਨੂੰ ਇਕੱਠੇ ਹੋ ਕੇ ਧਰਮ-ਯੁੱਧ ਵਿਚ ਜੂਝਣਾ ਚਾਹੀਦਾ ਹੈ । ਇਹ ਉਨ੍ਹਾਂ ਸਭ ਲਈ ਇਮਤਿਹਾਨ ਦਾ ਵਕਤੇ ਹੈ ।
ਪ੍ਰਸ਼ਨ 4.
ਰਾਣੀ ਸਾਹਿਬ ਕੌਰ ਨੇ ਮਰਹੱਟਿਆਂ ਦੀ ਫ਼ੌਜ ਨੂੰ ਕਿਸ ਤਰ੍ਹਾਂ ਹਰਾਇਆ ?
ਉੱਤਰ :
ਜਦੋਂ ਦਿਨ ਭਰ ਦੀ ਲੜਾਈ ਵਿਚ ਦੋਵੇਂ ਧਿਰਾਂ ਸਿਰ ਧੜ ਦੀ ਬਾਜ਼ੀ ਲਾ ਕੇ ਲੜੀਆਂ, ਤਾਂ ਸੰਝ ਪੈਣ ਕਰਕੇ ਲੜਾਈ ਮੱਠੀ ਪੈ ਗਈ । ਰਾਣੀ ਸਾਹਿਬ ਕੌਰ ਨੇ ਆਪਣੇ ਸਰਦਾਰਾਂ ਨੂੰ ਕਿਹਾ ਕਿ ਇਸ ਸਮੇਂ ਉਨ੍ਹਾਂ ਦੇ ਵੈਰੀ ਥੱਕੇ-ਟੁੱਟੇ ਹਨ । ਹੁਣ ਉਹ ਆਪਣੇ ਤੰਬੂਆਂ ਵਿਚ ਬੇਸੁਰਤ ਪਏ ਹਨ । ਜੇਕਰ ਉਹ ਰਾਤ ਨੂੰ ਉਨ੍ਹਾਂ ਉੱਪਰ ਹਮਲਾ ਬੋਲਣ, ਤਾਂ ਉਹ ਨਾ ਨੱਸ ਸਕਣਗੇ ਤੇ ਨਾ ਹੀ ਲੜ ਸਕਣਗੇ । ਸਰਦਾਰਾਂ ਨੇ ਰਾਣੀ ਦੀ ਗੱਲ ਮੰਨ ਕੇ ਰਾਤ ਨੂੰ ਅਚਨਚੇਤ ਮਰਹੱਟਿਆਂ ਉੱਪਰ ਭਿਆਨਕ ਹਮਲਾ ਬੋਲ ਦਿੱਤਾ । ਇਕ ਘੰਟੇ ਦੀ ਲੜਾਈ ਪਿੱਛੋਂ ਮਰਹੱਟਿਆਂ ਦੇ ਪੈਰ ਉੱਖੜ ਗਏ ਤੇ ਉਹ ਮੈਦਾਨ ਛੱਡ ਕੇ ਦੌੜ ਗਏ । ਇਸ ਤਰ੍ਹਾਂ ਰਾਣੀ ਨੇ ਮਰਹੱਟਿਆਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ।
ਪ੍ਰਸ਼ਨ 5.
ਪਾਠ ਦੇ ਆਧਾਰ ‘ਤੇ ਰਾਣੀ ਸਾਹਿਬ ਕੌਰ ਦਾ ਜੀਵਨ ਆਪਣੇ ਸ਼ਬਦਾਂ ਵਿਚ ਲਿਖੋ ।
ਉੱਤਰ :
ਰਾਣੀ ਸਾਹਿਬ ਕੌਰ ਪਟਿਆਲੇ ਦੀ ਬਹਾਦਰ ਇਸਤਰੀ ਸੀ । ਉਹ ਫ਼ਤਹਿਗੜ੍ਹ ਦੇ ਸਰਦਾਰ ਜੈਮਲ ਸਿੰਘ ਨਾਲ ਵਿਆਹੀ ਹੋਈ ਸੀ । ਉਸ ਦੇ ਪਿਤਾ ਮਹਾਰਾਜਾ ਅਮਰ ਸਿੰਘ ਦੀ ਮੌਤ ਮਗਰੋਂ ਉਸ ਦਾ ਸੱਤਾਂ ਸਾਲਾਂ ਦੀ ਉਮਰ ਦਾ ਪੁੱਤਰ ਸਾਹਿਬ ਸਿੰਘ ਗੱਦੀ ਉੱਤੇ ਬੈਠਾ । ਸਿੱਟੇ ਵਜੋਂ ਵਾਰੀ-ਵਾਰੀ ਜਿਸ ਵਜ਼ੀਰ ਨੇ ਵੀ ਰਾਜ ਦੀ ਵਾਗ-ਡੋਰ ਸੰਭਾਲੀ, ਉਹ ਚਲਾਕ, ਧੋਖੇਬਾਜ਼ ਤੇ ਲੂਣ-ਹਰਾਮੀ ਨਿਕਲਿਆ । ਫਲਸਰੂਪ ਰਿਆਸਤ ਦੀ ਹਾਲਤ ਨਿੱਘਰਦੀ ਗਈ ।
ਇਹ ਖ਼ਬਰ ਜਦੋਂ ਰਾਣੀ ਸਾਹਿਬ ਕੌਰ ਨੂੰ ਪਹੁੰਚੀ, ਤਾਂ ਉਸ ਦਾ ਦਿਲ ਕੰਬ ਗਿਆ । ਉਹ ਪਟਿਆਲੇ ਨਾਲ ਪੇਕਿਆਂ ਦੇ ਰਿਸ਼ਤੇ ਕਾਰਨ, ਕੌਮ ਦੀ ਰਿਆਸਤ ਦੇ ਖ਼ਤਰੇ ਵਿਚ ਪੈਣ ਕਾਰਨ ਤੇ ਛੋਟੇ ਭਰਾ ਸਾਹਿਬ ਸਿੰਘ ਨਾਲ ਪਿਆਰ ਕਾਰਨ ਟਿਕ ਕੇ ਨਾ ਬੈਠ ਸਕੀ । ਉਹ ਆਪਣੇ ਪਤੀ ਤੋਂ ਆਗਿਆ ਲੈ ਕੇ ਪਟਿਆਲੇ ਆ ਗਈ ।
ਪਟਿਆਲੇ ਆ ਕੇ ਉਸ ਨੇ ਰਾਜ ਦੀ ਵਾਗ-ਡੋਰ ਆਪਣੇ ਹੱਥ ਲੈ ਲਈ ਤੇ ਵੱਢੀਖੋਰ ਸਰਦਾਰਾਂ ਨੂੰ ਸਜ਼ਾਵਾਂ ਦੇ ਕੇ ਦੋ ਸਾਲਾਂ ਵਿਚ ਸਾਰਾ ਪ੍ਰਬੰਧ ਠੀਕ ਕਰ ਦਿੱਤਾ । ਇਨੀਂ-ਦਿਨੀਂ ਅੰਗਰੇਜ਼ ਅਫ਼ਸਰ ਟਾਮਸਨ ਨੇ ਜੀਂਦ ਦੀ ਰਿਆਸਤ ਉੱਪਰ ਹੱਲਾ ਬੋਲ ਦਿੱਤਾ । ਨੀਂਦ ਦੇ ਮਹਾਰਾਜੇ ਦੀ ਫ਼ੌਜ ਉਸ ਦੇ ਸਾਹਮਣੇ ਟਿਕ ਨਾ ਸਕੀ । ਇਹ ਖ਼ਬਰ ਸੁਣ ਕੇ ਰਾਣੀ ਸਾਹਿਬ ਕੌਰ ਆਪ ਫ਼ੌਜ ਲੈ ਕੇ ਉੱਥੇ ਪੁੱਜੀ ਤੇ ਉਸ ਨੇ ਟਾਮਸਨ ਦੀ ਫ਼ੌਜ ਨੂੰ ਨੀਂਦ ਵਿਚੋਂ ਕੱਢ ਦਿੱਤਾ ।
1794 ਵਿਚ ਰਾਣੀ ਸਾਹਿਬ ਕੌਰ ਨੂੰ ਹਰਕਾਰੇ ਰਾਹੀਂ ਖ਼ਬਰ ਮਿਲੀ ਕਿ ਅੰਟਾ ਰਾਓ ਮਰਹੱਟਾ ਫ਼ੌਜ ਲੈ ਕੇ ਆ ਰਿਹਾ ਹੈ ਤੇ ਉਹ ਪਟਿਆਲੇ ਉੱਪਰ ਅਚਾਨਕ ਹਮਲਾ ਕਰਨ ਦਾ ਇਰਾਦਾ ਰੱਖਦਾ ਹੈ । ਰਾਣੀ ਨੇ ਇਕ ਸ਼ਾਹੀ ਦਰਬਾਰ ਲਾ ਕੇ ਆਪਣੇ ਸਰਦਾਰਾਂ ਤੇ ਦਰਬਾਰੀਆਂ ਨੂੰ ਭਾਸ਼ਨ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਅਜ਼ਾਦੀ ਦੀ ਰੱਖਿਆ ਲਈ ਅੰਟਾ ਰਾਓ ਦਾ ਟਾਕਰਾ ਕਰਨ ਲਈ ਡਟ ਜਾਣਾ ਚਾਹੀਦਾ ਹੈ ।
ਉਸ ਦੇ ਭਾਸ਼ਨ ਨਾਲ ਸਭ ਦਾ ਖੂਨ ਖੌਲ ਉੱਠਿਆ ਤੇ ਜੰਗ ਲਈ ਤਿਆਰ ਹੋ ਗਏ । ਮਰਦਾਨਪੁਰ ਵਿਖੇ ਅੰਟਾ ਰਾਓ ਤੇ ਲਛਮਣ ਰਾਓ 30,000 ਦੀ ਫ਼ੌਜ ਲੈ ਕੇ ਆ ਗਏ ਤੇ ਰਾਣੀ ਵੀ ਸੱਤ ਕੁ ਹਜ਼ਾਰ ਸੂਰਮੇ ਲੈ ਕੇ ਮੈਦਾਨ ਵਿਚ ਆ ਗਈ ।
ਜੰਗ ਸ਼ੁਰੂ ਹੋਣ ਤੋਂ ਪਹਿਲਾਂ ਰਾਣੀ ਨੇ ਅੰਟਾ ਰਾਓ ਨੂੰ ਚਿੱਠੀ ਲਿਖ ਕੇ ਕਿਹਾ ਕਿ ਪਟਿਆਲਾ ਇਕ ਸਿੱਖ ਰਿਆਸਤ ਹੈ, ਜਿਸ ਦੀ ਇੱਜ਼ਤੇ ਤੇ ਕੌਮੀ ਅਣਖ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਕਿ ਬਿਨਾਂ ਕਿਸੇ ਕਾਰਨ ਉਸ ਦੀ ਪੂਜਾ ਨੂੰ ਲੁੱਟਿਆ-ਪੁੱਟਿਆ ਜਾਵੇ ਅਤੇ ਉਹ ਚੁੱਪ-ਚਾਪ ਬੈਠੇ ਰਹਿਣ । ਉਸ ਨੇ ਉਸਨੂੰ ਵਾਪਸ ਮੁੜ ਜਾਣ ਜਾਂ ਜੰਗ ਵਿਚ ਦੋ-ਹੱਥ ਕਰਨ ਲਈ ਕਿਹਾ ।
ਇਸ ਪਿੱਛੋਂ ਦੋਹਾਂ ਧਿਰਾਂ ਵਿਚਕਾਰ ਭਿਆਨਕੇ ਯੁੱਧ ਸ਼ੁਰੂ ਹੋ ਗਿਆ । ਬਹੁਤ ਮਾਰ-ਵੱਢ ਹੋਈ । ਅੰਤ ਸ਼ਾਮ ਪੈਣ ਨਾਲ ਲੜਾਈ ਮੱਠੀ ਪੈ ਗਈ । ਰਾਣੀ ਸਾਹਿਬ ਕੌਰ ਨੇ ਸਰਦਾਰਾਂ ਨੂੰ ਸਲਾਹ ਦਿੱਤੀ ਕਿ ਉਹ ਰਾਤੀਂ ਸੁੱਤੇ ਪਏ ਵੈਰੀਆਂ ਉੱਪਰ ਅਚਾਨਕ ਹਮਲਾ ਬੋਲਣ । ਸਿੰਘਾਂ ਨੇ ਇਸੇ ਤਰ੍ਹਾਂ ਹੀ ਕੀਤਾ । ਇਕ ਘੰਟੇ ਦੀ ਲੜਾਈ ਪਿੱਛੋਂ ਮਰਹੱਟਿਆਂ ਵਿਚ ਭਾਜੜ ਪੈ ਗਈ ਤੇ ਰਾਣੀ ਸਾਹਿਬ ਕੌਰ ਨੂੰ ਫ਼ਤਹਿ ਪ੍ਰਾਪਤ ਹੋਈ ।
ਇਸ ਪ੍ਰਕਾਰ ਰਾਣੀ ਸਾਹਿਬ ਕੌਰ ਦਾ ਨਾਂ ਪਟਿਆਲਾ ਰਾਜ ਘਰਾਣੇ ਦੀਆਂ ਬਹਾਦਰ ਰਾਜਕੁਮਾਰੀਆਂ ਤੇ ਮਹਾਰਾਣੀਆਂ ਵਿਚੋਂ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ ।
ਪ੍ਰਸ਼ਨ 6.
ਹੇਠਾਂ ਦਿੱਤੇ ਹਿੰਦੀ ਸ਼ਬਦਾਂ ਦੇ ਸਮਾਨ ਅਰਥ ਰੱਖਦੇ ਪੰਜਾਬੀ ਦੇ ਸ਼ਬਦ ਲਿਖੋ
कांपना, मायका, अहम्, रिश्वतखोर, नमक-हराम, शर्म (इज्जत), आक्रमण ।
ਉੱਤਰ :
कांपना – ਕੰਬਣਾ
मायका – ਪੇਕੇ
अहम् – ਅਣਖ
रिश्वतखोर – ਵੱਢੀਖੇਰ
नमक-हराम – ਲੈਣ ਗਰਮ
शर्म (इज्जत) – ਲਾਮ
आक्रमण – ਚੱਲਾ
ਪ੍ਰਸ਼ਨ 7.
ਹੇਠਾਂ ਦੇਵਨਾਗਰੀ ਵਿਚ ਲਿਖੇ ਸ਼ਬਦਾਂ ਨੂੰ ਗੁਰਮੁਖੀ ਵਿਚ ਲਿਖੋ-
उबलना, बागडोर, बिगुल, शाम ।
ਉੱਤਰ :
उबलना – ਉਬਲਣਾ
बागडोर – ਵਾਗਡੋਰ
बिगुल – ਬਿਗਲ
शाम (पी:09) ਸੰਝ
(ਅ) ਬਹੁਵਿਕਲਪੀ ਪ੍ਰਸ਼ਨ :
ਪ੍ਰਸ਼ਨ-ਠੀਕ ਉੱਤਰ ਅੱਗੇ ਦਾ ਨਿਸ਼ਾਨ ਲਾਓ
(i) ਰਾਣੀ ਸਾਹਿਬ ਕੌਰ ਕਿੱਥੇ ਆ ਗਏ ?
(ਉ) ਜੀਂਦ
(ਅ) ਪਟਿਆਲਾ
(ਈ) ਫ਼ਤਿਹਗੜ੍ਹ
ਉੱਤਰ :
(ਅ) ਪਟਿਆਲਾ ✓
(ii) ਟਾਮਸਨ ਨੇ ਕਿਹੜੀ ਰਿਆਸਤ ਉੱਤੇ ਹਮਲਾ ਕੀਤਾ ?
(ਉ) ਪਟਿਆਲਾ
(ਅ) ਫ਼ਤਿਹਗੜ੍ਹ
(ਈ) ਨੀਂਦ ।
ਉੱਤਰ :
(ਈ) ਨੀਂਦ । ✓
(iii) ਮਰਹੱਟੇ ਸਰਦਾਰਾਂ ਦੀ ਫ਼ੌਜ ਕਿੰਨੀ ਸੀ ?
(ਉ) ਤੀਹ ਹਜ਼ਾਰ
(ਅ) ਸੱਤ ਹਜ਼ਾਰ
(ਇ) ਦਸ ਹਜ਼ਾਰ ।
ਉੱਤਰ :
(ਉ) ਤੀਹ ਹਜ਼ਾਰ ✓
(iv) ਰਾਣੀ ਸਾਹਿਬ ਕੌਰ ਅਤੇ ਮਰਹੱਟੇ ਸਰਦਾਰਾਂ ਦਰਮਿਆਨ ਯੁੱਧ ਕਿਸ ਸਥਾਨ ਤੇ ਹੋਇਆ ?
(ਉ) ਜੀਂਦ
(ਅ) ਪਟਿਆਲਾ
(ਇ) ਮਰਦਾਂਪੁਰ ।
ਉੱਤਰ :
(ਇ) ਮਰਦਾਂਪੁਰ । ✓
(v) ਰਾਣੀ ਸਾਹਿਬ ਕੌਰ ਦੀ ਫ਼ੌਜ ਦੀ ਕਿੰਨੀ ਗਿਣਤੀ ਸੀ ?
(ਉ) ਸੱਤ ਹਜ਼ਾਰ
(ਅ) ਤੀਹ ਹਜ਼ਾਰ
(ਇ) ਅਠਾਰਾਂ ਹਜ਼ਾਰ ।
ਉੱਤਰ :
(ਉ) ਸੱਤ ਹਜ਼ਾਰ ✓
(ਇ) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮਹਾਰਾਜਾ ਅਮਰ ਸਿੰਘ ਤੋਂ ਬਾਅਦ ਗੱਦੀ ‘ਤੇ ਕੌਣ ਬੈਠਾ ?
ਉੱਤਰ :
ਸਾਹਿਬ ਸਿੰਘ ।
ਪ੍ਰਸ਼ਨ 2.
ਰਾਣੀ ਸਾਹਿਬ ਕੌਰ ਕਿੱਥੇ ਵਿਆਹੀ ਹੋਈ ਸੀ ?
ਉੱਤਰ :
ਫ਼ਤਿਹਗੜ੍ਹ ਦੇ ਸਰਦਾਰ ਜੈਮਲ ਸਿੰਘ ਨਾਲ ।
ਪ੍ਰਸ਼ਨ 3.
ਪਟਿਆਲਾ ਰਿਆਸਤ ਵਲ ਕੌਣ ਵਧਦੇ ਆ ਰਹੇ ਸਨ ?
ਉੱਤਰ :
ਅੰਟਾ ਰਾਓ ਮਰਹੱਟਾ ਅਤੇ ਲਛਮਣ ਰਾਓ ਮਰਹੱਟਾ ।
ਪ੍ਰਸ਼ਨ 4.
ਮਰਦਾਂਪੁਰ ਵਿਖੇ ਕਿਹੜੀਆਂ ਧਿਰਾਂ ਦਰਮਿਆਨ ਮੁਕਾਬਲਾ ਹੋਇਆ ?
ਉੱਤਰ :
ਮਰਦਾਂਪੁਰ ਵਿਖੇ ਰਾਣੀ ਸਾਹਿਬ ਕੌਰ ਦੀ ਫ਼ੌਜ ਦਾ ਅੰਟਾ ਰਾਓ ਮਰਹੱਟੇ ਅਤੇ ਲਛਮਣ ਰਾਓ ਮਰਹੱਟੇ ਦੀਆਂ ਫ਼ੌਜਾਂ ਨਾਲ ਮੁਕਾਬਲਾ ਹੋਇਆ ।
ਪ੍ਰਸ਼ਨ 5.
ਮਰਹੱਟਿਆਂ ਨੂੰ ਕਿਸ ਨੇ ਹਰਾਇਆ ?
ਉੱਤਰ :
ਮਰਹੱਟਿਆਂ ਨੂੰ ਰਾਣੀ ਸਾਹਿਬ ਕੌਰ ਦੀ ਅਗਵਾਈ ਹੇਠਲੀ ਫ਼ੌਜ ਨੇ ਹਰਾਇਆ ।
(ਸ) ਸਖੇਪ ਉਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਿਹੜੇ ਖ਼ਿਆਲਾਂ ਨੇ ਰਾਣੀ ਸਾਹਿਬ ਕੌਰ ਨੂੰ ਟਿਕ ਕੇ ਨਾ ਬੈਠਣ ਦਿੱਤਾ ?
ਉੱਤਰ :
ਰਾਣੀ ਸਾਹਿਬ ਕੌਰ ਨੇ ਜਦੋਂ ਰਿਆਸਤ ਪਟਿਆਲਾ ਦੀ ਨਿੱਘਰਦੀ ਹਾਲਤ ਬਾਰੇ ਸੁਣਿਆ, ਤਾਂ ਉਸ ਦਾ ਦਿਲ ਕੰਬ ਉੱਠਿਆ । ਪਟਿਆਲੇ ਨਾਲ ਇਕ ਤਾਂ ਪੇਕਿਆਂ ਦੇ ਰਿਸ਼ਤੇ ਕਾਰਨ ਮੋਹ, ਦੁਸਰਾ ਕੌਮ ਦੀ ਰਿਆਸਤ ਤੇ ਤੀਜਾ ਸਾਹਿਬ ਸਿੰਘ ਨਾਲ ਭੈਣ ਦਾ ਪਿਆਰ, ਇਨ੍ਹਾਂ ਖ਼ਿਆਲਾਂ ਨੇ ਉਸ ਨੂੰ ਟਿਕ ਕੇ ਨਾ ਬੈਠਣ ਦਿੱਤਾ ।
ਪ੍ਰਸ਼ਨ 2.
ਰਾਣੀ ਸਾਹਿਬ ਕੌਰ ਨੇ ਪਟਿਆਲਾ ਰਿਆਸਤ ਦਾ ਪ੍ਰਬੰਧ ਕਿਵੇਂ ਚਲਾਇਆ ?
ਉੱਤਰ :
ਪਟਿਆਲੇ ਆ ਕੇ ਬੀਬੀ ਸਾਹਿਬ ਕੌਰ ਨੇ ਰਿਆਸਤ ਦੇ ਅਮੀਰਾਂ-ਵਜ਼ੀਰਾਂ ਤੇ ਦਰਬਾਰੀ ਸਰਦਾਰਾਂ ਨੂੰ ਇਕੱਠੇ ਕੀਤਾ ਤੇ ਰਿਆਸਤ ਦੀ ਸਾਰੀ ਹਾਲਤ ਦੱਸ ਕੇ ਪ੍ਰਬੰਧ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈ ਲਈ । ਹਰ ਮਹਿਕਮੇ ਦੀ ਨਿਗਰਾਨੀ ਆਪਣੇ ਹੱਥਾਂ ਵਿਚ ਲੈ ਕੇ ਉਸ ਨੇ ਰਾਜ ਦੇ ਅੰਦਰਲੇ ਪ੍ਰਬੰਧ ਨੂੰ ਸੁਧਾਰਨ ਲਈ ਵੱਢੀ-ਖੋਰ ਸਰਦਾਰਾਂ ਨੂੰ ਸਜ਼ਾਵਾਂ ਦਿੱਤੀਆਂ । ਇਸ ਤਰ੍ਹਾਂ ਦੋ ਸਾਲਾਂ ਦੀ ਕਠਿਨ ਮਿਹਨਤ ਪਿੱਛੋਂ ਬੀਬੀ ਸਾਹਿਬ ਕੌਰ ਨੇ ਅਕਲਮੰਦੀ ਤੇ ਬਹਾਦਰੀ ਨਾਲ ਸਾਰੇ ਪ੍ਰਬੰਧ ਨੂੰ ਠੀਕ ਕਰ ਲਿਆ ।
ਪ੍ਰਸ਼ਨ 3.
ਹਰਕਾਰੇ ਨੇ ਕੀ ਸੂਚਨਾ ਦਿੱਤੀ ?
ਉੱਤਰ :
ਹਰਕਾਰੇ ਨੇ ਰਾਣੀ ਸਾਹਿਬ ਕੌਰ ਨੂੰ ਸੂਚਨਾ ਦਿੱਤੀ ਕਿ ਅੰਟਾ ਰਾਓ ਮਰਹੱਟੇ ਦਾ ਖ਼ਿਆਲ ਪਟਿਆਲੇ ਉੱਤੇ ਅਚਾਨਕ ਹਮਲਾ ਕਰਨ ਦਾ ਹੈ ਤੇ ਉਹ ਰਿਆਸਤ ਪਟਿਆਲੇ ਵਲ ਵਧਦਾ ਆ ਰਿਹਾ ਹੈ ।
ਪ੍ਰਸ਼ਨ 4.
ਮਰਹੱਟਿਆਂ ਦਾ ਮੁਕਾਬਲਾ ਕਰਨ ਲਈ ਰਾਣੀ ਸਾਹਿਬ ਕੌਰ ਨੇ ਆਪ ਭਾਸ਼ਨ ਵਿਚ ਕੀ ਕਿਹਾ ?
ਉੱਤਰ :
ਮਰਹੱਟਿਆਂ ਦਾ ਮੁਕਾਬਲਾ ਕਰਨ ਲਈ ਰਾਣੀ ਸਾਹਿਬ ਕੌਰ ਨੇ ਸ਼ਾਹੀ ਦਰਬਾਰ ਲਾ ਕੇ ਆਪਣੇ ਸਰਦਾਰਾਂ ਤੇ ਦਰਬਾਰੀਆਂ ਨੂੰ ਭਾਸ਼ਨ ਦਿੰਦਿਆਂ ਕਿਹਾ ਕਿ ਨਾਨੂੰ ਮੱਲ ਵਜ਼ੀਰ ਦੀਆਂ ਚਾਲਾਂ ਕਾਰਨ ਮਰਹੱਟਿਆਂ ਦੇ ਮੂੰਹ ਨੂੰ ਲਹੂ ਲੱਗ ਚੁੱਕਾ ਹੈ । ਉਹ ਪਟਿਆਲੇ ਨੂੰ ਲੁੱਟਣਾ ਤੇ ਆਪਣਾ ਗੁਲਾਮ ਬਣਾਉਣਾ ਚਾਹੁੰਦੇ ਹਨ । ਜੇ ਉਹ ਆਪਣੀ ਇੱਜ਼ਤ ਨੂੰ ਬਚਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਇਸ ਦਾ ਮੁੱਲ ਕੁਰਬਾਨੀ ਵਿਚ ਤਾਰਨਾ ਪਵੇਗਾ । ਇਸ ਲਈ ਉਨ੍ਹਾਂ ਨੂੰ ਇਕੱਠੇ ਹੋ ਕੇ ਧਰਮ-ਯੁੱਧ ਵਿਚ ਜੂਝਣਾ ਚਾਹੀਦਾ ਹੈ । ਇਹ ਉਨ੍ਹਾਂ ਸਭ ਲਈ ਇਮਤਿਹਾਨ ਦਾ ਵਕਤੇ ਹੈ ।
ਪ੍ਰਸ਼ਨ 5.
ਰਾਣੀ ਸਾਹਿਬ ਕੌਰ ਦੀ ਜਿੱਤ ਨੇ ਕੀ ਸਿੱਧ ਕਰ ਦਿੱਤਾ ?
ਉੱਤਰ :
ਰਾਣੀ ਸਾਹਿਬ ਕੌਰ ਦੀ ਜਿੱਤ ਨੇ ਸਿੱਧ ਕਰ ਦਿੱਤਾ ਕਿ ਦੇਸ਼ ਦੇ ਅਤੇ ਇਸ ਕੌਮ ਦੇ ਕੇਵਲ ਮਰਦ ਹੀ ਬਹਾਦਰ ਨਹੀਂ, ਸਗੋਂ ਔਰਤਾਂ ਵੀ ਉਨ੍ਹਾਂ ਤੋਂ ਕਿਸੇ ਗੱਲੋਂ ਪਿੱਛੇ ਨਹੀਂ । ਉਹ ਵੀ ਲੋੜ ਪੈਣ ਤੇ ਦੁਸ਼ਮਣਾਂ ਨਾਲ ਟੱਕਰ ਲੈ ਸਕਦੀਆਂ ਹਨ ।
(ਹ) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋਪ੍ਰਬੰਧਕ, ਨਿਗਰਾਨੀ, ਅਚਨਚੇਤ, ਸਲਾਹ, ਬਹਾਦਰੀ, ਭਗਦੜ ।
ਉੱਤਰ :
1. ਪ੍ਰਬੰਧਕ (ਪ੍ਰਬੰਧ ਕਰਨ ਵਾਲਾ) – ਪ੍ਰਬੰਧਕਾਂ ਦੀ ਨਲਾਇਕੀ ਕਾਰਨ ਇਹ ਸਮਾਗਮ ਸਫ਼ਲ ਨਾ ਹੋਇਆ ।
2. ਨਿਗਰਾਨੀ (ਦੇਖ-ਰੇਖ) – ਯਤੀਮ ਬੱਚੇ ਆਪਣੇ ਚਾਚੇ ਦੀ ਨਿਗਰਾਨੀ ਹੇਠ ਪਲ ਰਹੇ ਹਨ ।
3. ਅਚਨਚੇਤ (ਅਚਾਨਕ, ਬਿਨਾਂ ਅਗਾਊਂ ਸੂਚਨਾ ਤੋਂ) – ਕਲ੍ਹ ਅਚਨਚੇਤ ਹੀ ਉਸਦੀ ਸਿਹਤ ਖ਼ਰਾਬ ਹੋ ਗਈ ।
4. ਸਲਾਹ (ਖ਼ਿਆਲ, ਇੱਛਾ) – ਤੂੰ ਦੱਸ, ਹੁਣ ਤੇਰੀ ਕੀ ਸਲਾਹ ਹੈ ?
5. ਬਹਾਦਰੀ (ਦਲੇਰੀ) – ਰਾਣੀ ਸਾਹਿਬ ਕੌਰ ਨੇ ਮਰਹੱਟਿਆਂ ਦਾ ਬਹਾਦਰੀ ਨਾਲ ਟਾਕਰਾ ਕੀਤਾ ।
6. ਭਗਦੜ (ਜਿਧਰ ਮੂੰਹ ਆਏ ਭੱਜਣਾ) – ਬੰਬ ਹੋਣ ਦੀ ਅਫਵਾਹ ਸੁਣ ਕੇ ਭਰੇ ਬਜ਼ਾਰ ‘ ਵਿਚ ਭਗਦੜ ਮਚ ਗਈ ।
ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋ-
1. ਰਾਣੀ ਸਾਹਿਬ ਕੌਰ …………. ਦੇ ਸਰਦਾਰ …………. ਨਾਲ ਵਿਆਹੀ ਹੋਈ ‘ ਸੀ ।
2. ਰਾਣੀ ਸਾਹਿਬ ਕੌਰ …………. ਆ ਗਈ ।
3. ਬੀਬੀ ਸਾਹਿਬ ਕੌਰ ਦਾ …………. ਉਬਾਲੇ ਖਾਣ ਲੱਗਾ ।
4. ਦੋਹਾਂ ਧਿਰਾਂ ਦੀ …………. ਦੀ …………. ਲੱਗੀ ਹੋਈ ਸੀ ।
5. ਬਹਾਦਰ ਸਿੰਘਣੀ ਨੇ ਸਿੱਖ ਧਰਮ ਤੇ ਦੇਸ਼ ਦੀ …………. ਬਚਾ ਲਈ ।
ਉੱਤਰ :
1. ਰਾਣੀ ਸਾਹਿਬ ਕੌਰ ਫ਼ਤਿਹਗੜ੍ਹ ਦੇ ਸਰਦਾਰ ਜੈਮਲ ਸਿੰਘ ਨਾਲ ਵਿਆਹੀ ਹੋਈ ਸੀ ।
2. ਰਾਣੀ ਸਾਹਿਬ ਕੌਰ ਪਟਿਆਲੇ ਆ ਗਈ ।
3. ਬੀਬੀ ਸਾਹਿਬ ਕੌਰ ਦਾ ਖ਼ੂਨ ਉਬਾਲੇ ਖਾਣ ਲੱਗਾ ।
4. ਦੋਹਾਂ ਧਿਰਾਂ ਦੀ ਸਿਰ-ਧੜ ਦੀ ਬਾਜ਼ੀ ਲੱਗੀ ਹੋਈ ਸੀ ।
5. ਬਹਾਦਰ ਸਿੰਘਣੀ ਨੇ ਸਿੱਖ ਧਰਮ ਤੇ ਦੇਸ਼ ਦੀ ਇੱਜ਼ਤ ਬਚਾ ਲਈ ।
ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਬਹਾਦਰ, ਖ਼ਬਰ, ਖੂਨ, ਲੋਥ, ਫ਼ੌਜ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
1. ਬਹਾਦਰ – साहसी – Brave
2. ਖ਼ਬਰ – समाचार – News
3. ਖੂਨ – खून – Blood
4. ਲੋਥ ਬਾਕ – रक्त लाश – Corpse
5. ਫ਼ੌਜ – सेना – Army.
ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ
1. ਪ੍ਰਬੰਧਕ – ………………
2. ਫਤੇਹਗੜ੍ਹ – ………………
3. ਮੈਹਕਮਾ – ………………
4. ਬੈਰੀ – ………………
5. ਤੂਫਾਨ – ………………
ਉੱਤਰ :
1. ਪਰਬੰਧਕ – ਪ੍ਰਬੰਧਕ
2. ਫਤੇਹਗੜ੍ਹ – ਫ਼ਤਿਹਗੜ੍ਹ
3. ਮੈਹਕਮਾ – ਮਹਿਕਮਾ
4. ਬੈਰੀ – ਵੈਰੀ
5. ਤੂਫਾਨ – ਤੂਫ਼ਾਨ ।
ਪ੍ਰਸ਼ਨ 5.
ਇਤਿਹਾਸ ਸਿਰਜਣ ਵਾਲੀ ਕਿਸੇ ਮਹਾਨ ਔਰਤ ਦੀ ਕਹਾਣੀ ਲਿਖੋ ।
ਉੱਤਰ :
ਨੋਟ-ਦੇਖੋ ਪਾਠ 15 ਵਿਚ ਮਾਈ ਭਾਗੋ ਦੀ ਕਹਾਣੀ ।
ਪ੍ਰਸ਼ਨ 6.
ਹੇਠ ਲਿਖੇ ਵਾਕਾਂ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ ।
ਸਾਹਿਬ ਕੌਰ ਦਾ ਲੰਮਾ ਭਾਸ਼ਨ ਸੁਣ ਕੇ ਦਰਬਾਰੀਆਂ ਦਾ ਖੂਨ ਖੌਲ ਉੱਠਿਆ । ਦੇਸ਼ਪਿਆਰ ਦੇ ਵਲਵਲੇ ਜਾਗ ਉੱਠੇ ਤੇ ਸਭ ਜੰਗ ਲਈ ਤਿਆਰ ਹੋ ਗਏ ।
ਔਖੇ ਸ਼ਬਦਾਂ ਦੇ ਅਰਥ :
ਨਿੱਘਰਦੀ ਗਈ-ਗਿਰਾਵਟ ਵਲ ਗਈ, ਖ਼ਰਾਬ ਹੁੰਦੀ ਗਈ । ਖੁੱਸ ਜਾਣਾ-ਹੱਥੋਂ ਨਿਕਲ ਜਾਣਾ । ਖੂਨ ਖੌਲ ਉੱਠਿਆ-ਜੋਸ਼ ਆ ਗਿਆ, ਗੁੱਸਾ ਆ ਗਿਆ । ਲਸ਼ਕਰ-ਫ਼ੌਜ । ਹਰਕਾਰਾ-ਚਿੱਠੀ ਪੁਚਾਉਣ ਵਾਲਾ । ਖੂਨ ਉਬਾਲੇ ਖਾਣ ਲੱਗਾ-ਗੁੱਸਾ ਚੜ੍ਹ ਗਿਆ । ਮੂੰਹ ਨੂੰ ਲਹੂ ਲੱਗ ਗਿਆ ਸੀ-ਲਾਲਚ ਪੈ ਜਾਣਾ । ਪਾਣੀ ਭਰ ਆਇਆ-ਲਲਚਾ ਗਿਆ । ਨਿੱਤ ਨਵੇਂ ਸੂਰਜ-ਹਰ ਰੋਜ਼ । ਅਣਖ-ਗ੍ਰੈਮਾਨ । ਦਿਲ ਟੁੱਟਦਾ-ਹੋਂਸਲਾ ਹਾਰਦਾ ! ਖੇਮਿਆਂ-ਤੰਬੂਆਂ । ਭਗਦੜ ਮਚ ਗਈ-ਭਾਜੜ ਪੈ ਗਈ ।
ਰਾਣੀ ਸਾਹਿਬ ਕੌਰ Summary
ਰਾਣੀ ਸਾਹਿਬ ਕੌਰ ਪਾਠ ਦਾ ਸਾਰ
ਰਾਣੀ ਸਾਹਿਬ ਕੌਰ ਉਹ ਬਹਾਦਰ ਇਸਤਰੀ ਹੋਈ ਹੈ, ਜਿਸ ਨੇ ਬਹੁਤ ਮੁਸ਼ਕਿਲ ਸਮੇਂ ਪੰਜਾਬ ਦੀ ਰਿਆਸਤ ਪਟਿਆਲਾ ਦੀ ਦੁਸ਼ਮਣਾਂ ਹੱਥੋਂ ਰੱਖਿਆ ਕੀਤੀ ਸੀ । ਪਟਿਆਲੇ ਦੇ ਮਹਾਰਾਜ ਅਮਰ ਸਿੰਘ ਤੋਂ ਪਿੱਛੋਂ, ਉਨ੍ਹਾਂ ਦਾ ਸੱਤਾਂ ਸਾਲਾਂ ਦੀ ਉਮਰ ਦਾ ਸਪੁੱਤਰ ਸਾਹਿਬ ਸਿੰਘ ਗੱਦੀ ਉੱਤੇ ਬੈਠਾ । ਸਿੱਟੇ ਵਜੋਂ ਰਿਆਸਤ ਦੀ ਵਾਗ-ਡੋਰ ਵਾਰੀ-ਵਾਰੀ ਜਿਸ ਵੀ ਵਜ਼ੀਰ ਨੇ ਸੰਭਾਲੀ, ਉਹ ਚਲਾਕ, ਧੋਖੇਬਾਜ਼ ਤੇ ਲੂਣ-ਹਰਾਮੀ ਨਿਕਲਿਆ ਸੀ, ਜਿਸ ਕਾਰਨ ਰਿਆਸਤ ਦੀ ਹਾਲਤ ਦਿਨੋ-ਦਿਨ ਨਿੱਘਰਦੀ ਗਈ ।
ਮਹਾਰਾਜਾ ਅਮਰ ਸਿਘ ਦੀ ਵੱਡੀ ਸਪੁੱਤਰੀ ਬੀਬੀ ਸਾਹਿਬ ਕੌਰ ਫ਼ਤਹਿਗੜ੍ਹ ਦੇ ਸਰਦਾਰ ਜੈਮਲ ਸਿੰਘ ਦੀ ਪਤਨੀ ਸੀ । ਉਸ ਨੇ ਆਪਣੇ ਪੇਕਿਆਂ ਦੀ ਰਿਆਸਤ ਦਾ ਜਦੋਂ ਇਹ ਹਾਲ ਸੁਣਿਆ, ਤਾਂ ਉਸ ਦਾ ਦਿਲ ਕੰਬ ਉੱਠਿਆ । ਪਟਿਆਲੇ ਨਾਲ ਇਕ ਤਾਂ ਪੇਕਿਆਂ ਦੇ ਰਿਸ਼ਤੇ ਕਾਰਨ ਮੋਹ, ਦੂਸਰਾ ਕੌਮ ਦੀ ਰਿਆਸਤ ਤੇ ਤੀਜਾ ਸਾਹਿਬ ਸਿੰਘ ਨਾਲ ਭੈਣ ਦਾ ਪਿਆਰ, ਇਨ੍ਹਾਂ ਖ਼ਿਆਲਾਂ ਨੇ ਉਸ ਨੂੰ ਟਿਕ ਕੇ ਨਾ ਬੈਠਣ ਦਿੱਤਾ। ਆਪਣੇ ਪਤੀ ਸਰਦਾਰ ਜੈਮਲ ਸਿੰਘ ਤੋਂ ਆਗਿਆ ਲੈ ਕੇ ਉਹ ਪਟਿਆਲੇ ਆ ਗਈ ।
ਪਟਿਆਲੇ ਪਹੁੰਚ ਕੇ ਉਸ ਨੇ ਰਿਆਸਤ ਦੇ ਅਮੀਰਾਂ-ਵਜ਼ੀਰਾਂ ਤੇ ਦਰਬਾਰੀ ਸਰਦਾਰਾਂ ਨੂੰ ਇਕੱਠਿਆਂ ਕੀਤਾ ਤੇ ਰਿਆਸਤ ਦੇ ਪ੍ਰਬੰਧ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈ ਲਈ ਤੇ ਦੋ ਸਾਲਾਂ ਦੀ ਕਠਿਨ ਮਿਹਨਤ ਨਾਲ ਉਸ ਨੇ ਅਕਲਮੰਦੀ ਤੇ ਬਹਾਦਰੀ ਨਾਲ ਰਿਆਸਤ ਦੇ ਸਾਰੇ ਪ੍ਰਬੰਧ ਠੀਕ ਕਰ ਲਏ ।
ਇਸ ਸਮੇਂ ਨੀਂਦ ਦੀ ਰਿਆਸਤ ਉੱਤੇ ਅੰਗਰੇਜ਼ ਅਫ਼ਸਰ ਟਾਮਸਨ ਨੇ ਹੱਲਾ ਕਰ ਦਿੱਤਾ । ਜੀਂਦ ਦੇ ਮਹਾਰਾਜੇ ਦੀ ਫ਼ੌਜ ਨੇ ਮੁਕਾਬਲਾ ਤਾਂ ਬਹੁਤ ਕੀਤਾ ਪਰ ਟਾਮਸਨ ਦੀ ਫ਼ੌਜ ਗਿਣਤੀ ਵਿਚ ਵੀ ਜ਼ਿਆਦਾ ਸੀ ਤੇ ਸਿੱਖੀ ਹੋਈ ਵੀ ਸੀ । ਬੀਬੀ ਸਾਹਿਬ ਕੌਰ ਨੂੰ ਜਦੋਂ ਸਿੱਖ ਰਿਆਸਤ ਜੀਂਦ ਦੇ ਖੁੱਸ ਜਾਣ ਦੀ ਖ਼ਬਰ ਮਿਲੀ, ਤਾਂ ਉਸ ਦਾ ਖੂਨ ਖੌਲ ਉੱਠਿਆ । ਉਹ ਭਾਰੀ ਲਸ਼ਕਰ ਲੈ ਕੇ ਆਪ ਜੀਂਦ ਪਹੁੰਚੀ ।ਟਾਮਸਨ ਦੀ ਫ਼ੌਜ ਜਾਨ ਤੋੜ ਕੇ ਲੜੀ ਪਰ ਸਾਹਿਬ ਕੌਰ ਦੀ ਫ਼ੌਜ ਸਾਹਮਣੇ ਉਸ ਦੀ ਫ਼ੌਜ ਨੂੰ ਭੱਜਣਾ ਪਿਆ ।
1794 ਦੇ ਸਿਆਲ ਵਿਚ ਅਚਾਨਕ ਇਕ ਦਿਨ ਹਰਕਾਰੇ ਨੇ ਰਾਣੀ ਸਾਹਿਬ ਕੌਰ ਨੂੰ ਦੱਸਿਆ ਕਿ ਅੰਟਾ ਰਾਓ ਮਰਹੱਟਾ ਰਿਆਸਤ ਪਟਿਆਲਾ ਵਲ ਵਧਦਾ ਆ ਰਿਹਾ ਹੈ ਤੇ ਉਹ ਅਚਨਚੇਤ ਹਮਲਾ ਕਰੇਗਾ । ਰਾਣੀ ਸਾਹਿਬ ਕੌਰ ਨੇ ਇਕ ਸ਼ਾਹੀ ਦਰਬਾਰ ਲਾਇਆ ਤੇ ਸਰਦਾਰਾਂ ਤੇ ਦਰਬਾਰੀਆਂ ਨੂੰ ਕਿਹਾ ਕਿ ਪਹਿਲਾਂ ਵੀ ਨਾਨੂੰ ਮੱਲ ਵਜ਼ੀਰ ਦੀਆਂ ਚਾਲਾਂ ਕਾਰਨ ਮਰਹੱਟਿਆਂ ਦੇ ਮੂੰਹ ਨੂੰ ਲਹੁ ਲੱਗ ਗਿਆ ਸੀ । ਉਹ ਨਿੱਤ ਨਵੇਂ ਸੂਰਜ ਪਟਿਆਲੇ ਵਲ ਵਧਦੇ ਆ ਰਹੇ ਹਨ । ਉਨ੍ਹਾਂ ਦੀ ਮਰਜ਼ੀ ਇੱਥੋਂ ਦਾ
ਸਾਰਾ ਮਾਲ-ਅਸਬਾਬ ਕਾਬੂ ਕਰਨ ਤੇ ਸਾਨੂੰ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਨ ਦੀ ਹੈ । ਜੇ ਅਸੀਂ ਆਪਣੀ ਇੱਜ਼ਤ ਬਚਾਉਣੀ ਹੈ, ਤਾਂ ਸਾਨੂੰ ਇਸ ਦਾ ਮੁੱਲ ਕੁਰਬਾਨੀ ਦੀ ਸ਼ਕਲ ਵਿਚ ਦੇਣਾ ਪਵੇਗਾ । ਸਾਨੂੰ ਇਕੱਠੇ ਹੋ ਕੇ ਆਪਣੀ ਇੱਜ਼ਤ ਤੇ ਕੌਮ ਦੀ ਇੱਜ਼ਤ ਲਈ ਧਰਮ-ਯੁੱਧ ਵਿਚ ਜੂਝਣਾ ਚਾਹੀਦਾ ਹੈ । ਇਸ ਸਮੇਂ ਸਭ ਦੇ ਇਮਤਿਹਾਨ ਦਾ ਵਕਤ ਹੈ । ਇਹ ਸੁਣ ਕੇ ਦਰਬਾਰੀਆਂ ਦਾ ਖੂਨ ਖੌਲ ਉੱਠਿਆ ਤੇ ਉਹ ਜੰਗ ਲਈ ਤਿਆਰ ਹੋ ਗਏ ।
ਮਰਦਾਨਪੁਰ ਦੀ ਥਾਂ ‘ਤੇ ਇਕ ਪਾਸੇ ਅੰਟਾ ਰਾਓ ਤੇ ਲਛਮਣ ਲਾਓ ਮਰਹੱਟੇ ਸਰਦਾਰ 30 ਹਜ਼ਾਰ ਦੀ ਹਥਿਆਰਬੰਦ ਫ਼ੌਜ ਲੈ ਕੇ ਆ ਗਏ । ਦੂਜੇ ਪਾਸੇ ਸਾਹਿਬ ਕੌਰ ਦੀ ਫ਼ੌਜ ਦੇ ਸੱਤ , ਹਜ਼ਾਰ ਦੇਸ਼-ਭਗਤ ਸਿਰ ਤਲੀ ਤੇ ਰੱਖ ਮੈਦਾਨਿ-ਜੰਗ ਵਿਚ ਆ ਡਟੇ । । ਲੜਾਈ ਆਰੰਭ ਕਰਨ ਤੋਂ ਪਹਿਲਾਂ ਰਾਣੀ ਸਾਹਿਬ ਕੌਰ ਨੇ ਮਰਹੱਟੇ ਸਰਦਾਰ ਵਲ ਹਰਕਾਰਾ ਭੇਜ ਕੇ ਇਕ ਸੁਨੇਹਾ ਦਿੱਤਾ ਕਿ ਪਟਿਆਲਾ ਇਕ ਸਿੱਖ ਰਿਆਸਤ ਹੈ, ਜਿਸ ਦੀ ਇੱਜ਼ਤ ਅਤੇ ਕੌਮੀ ਅਣਖ ਇਸ ਗੱਲ ਦੀ ਆਗਿਆ ਨਹੀਂ ਦੇ ਸਕਦੀ ਕਿ ਬਿਨਾਂ ਕਿਸੇ ਕਾਰਨ ਉਸ ਦੀ ਪੂਜਾ ਨੂੰ ਖ਼ਰਾਬ ਕੀਤਾ ਜਾਵੇ, ਨਾਹੱਕ ਲੁੱਟਿਆ-ਪੁੱਟਿਆ ਜਾਵੇ ਅਤੇ ਉਹ ਚਾਪ-ਚੁੱਪ ਬੈਠੇ ਰਹਿਣ ।ਇਸ ਵਕਤ ਉਸ ਵਾਸਤੇ ਦੋ ਹੀ ਗੱਲਾਂ ਹਨ ਕਿ ਜਾਂ ਤਾਂ ਉਹ ਆਪਣੀ ਫ਼ੌਜ ਵਾਪਸ ਲੈ ਜਾਵੇ ਜਾਂ ਮੈਦਾਨ ਵਿਚ ਨਿੱਤਰ ਕੇ ਦੋ ਹੱਥ ਦਿਖਾਵੇ ।
। ਹਰਕਾਰੇ ਨੇ ਚਿੱਠੀ ਅੰਟਾ ਰਾਓ ਨੂੰ ਦਿੱਤੀ ਤੇ ਉਸ ਨੇ ਪੜ ਕੇ ਲਛਮਣ ਰਾਓ ਨੂੰ ਦੇ ਦਿੱਤੀ ।ਉਨ੍ਹਾਂ ਦੋਹਾਂ ਨੂੰ ਪਹਿਲਾਂ ਵਾਂਗ ਨਾਨੂੰ ਮੱਲ ਦੇ ਦਿਵਾਏ ਭਰੋਸਿਆਂ ‘ਤੇ ਹੀ ਯਕੀਨ ਸੀ । ਉਨ੍ਹਾਂ ਨੇ ਸੋਚਿਆ ਕਿ ਆਖ਼ਰ ਰਿਆਸਤ ਦੀ ਪ੍ਰਬੰਧਕ ਇਕ ਇਸਤਰੀ ਹੀ ਹੈ । ਉਹ ਉਨ੍ਹਾਂ ਦੀ ਇੰਨੀ ਫ਼ੌਜ ਦਾ ਮੁਕਾਬਲਾ ਨਹੀਂ ਕਰ ਸਕੇਗੀ । ਅੰਤ ਦੋਹਾਂ ਧਿਰਾਂ ਵਿਚ ਜੰਗ ਸ਼ੁਰੂ ਹੋ ਗਈ । ਤੀਜੇ ਪਹਿਰ ਤਕ ਹਾਲਤ ਬਹੁਤ ਭਿਆਨਕ ਹੋ ਗਈ ਸੀ । ਦਿਨ ਢਲਣ ਵੇਲੇ ਅੰਟਾ ਰਾਓ ਨੇ ਫ਼ੌਜ ਨੂੰ ਬਹੁਤ ਹੱਲਾ-ਸ਼ੇਰੀ ਦਿੱਤੀ । ਮਰਦਾਨਪੁਰ ਦੀ ਭੂਮੀ ਇਕ ਵਾਰ ਫਿਰ ਪਰਲੋ ਦਾ ਨਮੂਨਾ ਬਣ ਗਈ ।
ਦੋਹਾਂ ਧਿਰਾਂ ਦੀ ਸਿਰ-ਧੜ ਦੀ ਬਾਜ਼ੀ ਲੱਗੀ ਹੋਈ ਸੀ । ਆਖ਼ਰ ਸੰਝ ਪੈਣ ਕਰਕੇ ਲੜਾਈ ਮੱਠੀ ਪੈ ਗਈ । ਸਾਹਿਬ ਕੌਰ ਨੇ ਸਰਦਾਰਾਂ ਨਾਲ ਸਲਾਹ ਕੀਤੀ ਤੇ ਕਿਹਾ ਕਿ ਹੁਣ ਵੈਰੀ ਥੱਕੇ-ਟੁੱਟੇ ਹਨ ਤੇ ਆਪਣੇ ਤੰਬੂਆਂ ਵਿਚ ਬੇਸੁਰਤ ਪਏ ਹਨ, ਜੇ ਰਾਤ ਨੂੰ ਹਮਲਾ ਕੀਤਾ ਜਾਵੇ, ਤਾਂ ਦੁਸ਼ਮਣ ਨਾ ਨੱਸਣ ਜੋਗਾ ਰਹੇਗਾ ਤੇ ਨਾ ਖੜ੍ਹਨ ਜੋਗਾ । ਸਰਦਾਰਾਂ ਨੇ ਇਸ ਸਲਾਹ ਨੂੰ ਸਿਰ-ਮੱਥੇ ‘ਤੇ ਮੰਨਿਆ ਅਤੇ ਅੱਧੀ ਰਾਤ ਨੂੰ ਉਹ ਸੁੱਤੇ ਪਏ ਮਰਹੱਟਿਆਂ ਉੱਪਰ ਟੁੱਟ ਪਏ । ਇਸ ਅਚਾਨਕ ਹਮਲੇ ਕਾਰਨ ਮਰਹੱਟਿਆਂ ਵਿਚ ਭਗਦੜ ਮਚ ਗਈ । ਇਕ ਘੰਟੇ ਦੀ ਲਗਾਤਾਰ ਲੜਾਈ ਪਿੱਛੋਂ ਮਰਹੱਟਿਆਂ ਦੇ ਪੈਰ ਉੱਖੜ ਗਏ ਤੇ ਉਹ ਮੈਦਾਨ ਛੱਡ ਕੇ ਨੱਸ ਗਏ । ਦਿਨ ਚੜੇ ਰਾਣੀ ਸਾਹਿਬ ਕੌਰ ਦੀ ਫ਼ੌਜ ਦੇ ਸਿਪਾਹੀ ਰਣਜੀਤ ਨਗਾਰਾ ਵਜਾਉਂਦੇ ਪਟਿਆਲੇ. ਪਹੁੰਚੇ ।
ਇਸ ਪ੍ਰਕਾਰ ਇਸ ਬਹਾਦਰ ਸਿੰਘਣੀ ਨੇ ਸਿੱਖ ਧਰਮ ਦੀ ਤੇ ਦੇਸ਼ ਦੀ ਇੱਜ਼ਤ ਬਚਾ ਲਈ । ਰਾਣੀ ਸਾਹਿਬ ਕੌਰ ਦਾ ਨਾਂ ਪਟਿਆਲੇ ਦੇ ਰਾਜ ਘਰਾਣੇ ਦੀਆਂ ਬਹਾਦਰ ਰਾਜਕੁਮਾਰੀਆਂ ਤੇ ਮਹਾਰਾਣੀਆਂ ਵਿਚ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ ।